Punjab State Board PSEB 9th Class Agriculture Book Solutions Chapter 11 ਕੁਝ ਨਵੇਂ ਖੇਤੀ ਵਿਸ਼ੇ Textbook Exercise Questions, and Answers.
PSEB Solutions for Class 9 Agriculture Chapter 11 ਕੁਝ ਨਵੇਂ ਖੇਤੀ ਵਿਸ਼ੇ
Agriculture Guide for Class 9 PSEB ਕੁਝ ਨਵੇਂ ਖੇਤੀ ਵਿਸ਼ੇ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਜੀ. ਐੱਮ. ਦਾ ਪੂਰਾ ਨਾਂ ਲਿਖੋ ।
ਉੱਤਰ-
ਜਨੈਟੀਕਲੀ ਮੋਡੀਫਾਈਡ ।
ਪ੍ਰਸ਼ਨ 2.
ਬੀ. ਟੀ. ਦਾ ਪੂਰਾ ਨਾਂ ਲਿਖੋ ।
ਉੱਤਰ-
ਬੈਸੀਲਸ ਬੁਰੈਜੀਇਨਸੈਂਸ ।
ਪ੍ਰਸ਼ਨ 3.
ਬੀ. ਟੀ. ਵਿਚ ਕਿਹੜਾ ਕੀਨਟਾਸ਼ਕ ਪਦਾਰਥ ਪੈਦਾ ਹੁੰਦਾ ਹੈ ?
ਉੱਤਰ-
ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ਸੁੰਡੀ ਮਰ ਜਾਂਦੀ ਹੈ ।
ਪ੍ਰਸ਼ਨ 4.
PPV ਅਤੇ F R ਦਾ ਪੂਰਾ ਨਾਂ ਲਿਖੋ ।
ਉੱਤਰ-
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ (Protection of Plant Variety and Farmers Rights).
ਪ੍ਰਸ਼ਨ 5.
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਕਿਹੜੇ ਸਾਲ ਪਾਸ ਕੀਤਾ ਗਿਆ ?
ਉੱਤਰ-
ਸਾਲ 2001 ਵਿਚ ।
ਪ੍ਰਸ਼ਨ 6.
ਖੇਤ ਨੂੰ ਪੱਧਰਾ ਕਰਨ ਵਾਲੀ ਨਵੀਨਤਮ ਮਸ਼ੀਨ ਦਾ ਨਾਂ ਲਿਖੋ ।
ਉੱਤਰ-
ਲੇਜ਼ਰ ਕਰਾਹਾ ।
ਪ੍ਰਸ਼ਨ 7.
ਝੋਨੇ ਵਿੱਚ ਪਾਣੀ ਦੀ ਬੱਚਤ ਕਰਨ ਵਾਲੇ ਯੰਤਰ ਦਾ ਨਾਂ ਲਿਖੋ ।
ਉੱਤਰ-
ਟੈਂਸ਼ੀਓਮੀਟਰ ।
ਪ੍ਰਸ਼ਨ 8.
ਪਿਛਲੀ ਇਕ ਸਦੀ ਵਿੱਚ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿੱਚ ਕਿੰਨਾ ਵੱਧ ਚੁੱਕਾ ਹੈ ?
ਉੱਤਰ-
0.5 ਡਿਗਰੀ ਸੈਂਟੀਗਰੇਡ ।
ਪ੍ਰਸ਼ਨ 9.
ਪ੍ਰਮੁੱਖ ਸ਼੍ਰੀਨ ਹਾਊਸ ਗੈਸਾਂ ਦੇ ਨਾਂ ਲਿਖੋ ।
ਉੱਤਰ-
ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ ।
ਪ੍ਰਸ਼ਨ 10.
ਸੀ. ਐੱਫ. ਸੀ. ਦਾ ਪੂਰਾ ਨਾਂ ਲਿਖੋ ।
ਉੱਤਰ-
ਕਲੋਰੋ-ਫਲੋਰੋ ਕਾਰਬਨ (Chlorofluorocarbon) ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਜੀ. ਐੱਮ. ਦੀ ਪਰਿਭਾਸ਼ਾ ਲਿਖੋ ।
ਉੱਤਰ-
ਜੀ. ਐੱਮ. ਤੋਂ ਭਾਵ ਹੈ ਅਜਿਹੀਆਂ ਫ਼ਸਲਾਂ ਜਿਨ੍ਹਾਂ ਵਿਚ ਕਿਸੇ ਹੋਰ ਫ਼ਸਲ ਜਾਂ ਜੀਵ-ਜੰਤੂ ਦਾ ਜੀਨ ਪਾ ਕੇ ਸੁਧਾਰ ਕੀਤਾ ਗਿਆ ਹੋਵੇ । ਜੀ. ਐੱਮ. ਦਾ ਪੂਰਾ ਨਾਮ ਹੈ ਜਨੈਟੀਕਲੀ ਮੋਡੀਫਾਈਡ ਫ਼ਸਲਾਂ ।
ਪ੍ਰਸ਼ਨ 2.
ਬੀ. ਜੀ.-1 ਅਤੇ ਬੀ. ਜੀ.-2 ਕਿਸਮਾਂ ਵਿੱਚ ਕੀ ਫ਼ਰਕ ਹੈ ?
ਉੱਤਰ-
ਬੀ.ਜੀ.-1 ਅਤੇ ਬੀ.ਜੀ.-2 ਤੋਂ ਭਾਵ ਹੈ ਬਾਲਗਾਰਡ-1 ਅਤੇ ਬਾਲਗਾਰਡ2 ਕਿਸਮਾਂ, ਇਹ ਨਰਮੇ ਦੀਆਂ ਕਿਸਮਾਂ ਹਨ | ਬੀ. ਜੀ.-1 ਵਿਚ ਸਿਰਫ ਇੱਕ ਬੀ. ਟੀ. ਜੀਨ ਪਾਇਆ ਗਿਆ ਹੈ ਜਦੋਂ ਕਿ ਬੀ.ਜੀ.-2 ਵਿੱਚ ਦੋ ਬੀ.ਟੀ. ਜੀਨ ਪਾਏ ਗਏ ਹਨ । ਬੀ.ਜੀ.-1 ਸਿਰਫ਼ ਅਮਰੀਕਨ ਸੁੰਡੀ ਦਾ ਮੁਕਾਬਲਾ ਕਰ ਸਕਦੀ ਸੀ ਜਦੋਂ ਕਿ ਬੀ.ਜੀ.-2 ਅਮਰੀਕਨ ਸੁੰਡੀ ਤੋਂ ਇਲਾਵਾ ਹੋਰ ਸੁੰਡੀਆਂ ਦਾ ਵੀ ਮੁਕਾਬਲਾ ਕਰ ਸਕਦੀ ਹੈ ।
ਪ੍ਰਸ਼ਨ 3.
ਬੀ. ਟੀ. ਕਿਸਮਾਂ ਦਾ ਟੀਡੇ ਦੀਆਂ ਸੁੰਡੀਆਂ ਕਿਉਂ ਨੁਕਸਾਨ ਨਹੀਂ ਕਰਦੀਆਂ ?
ਉੱਤਰ-
ਬੀ. ਟੀ. ਕਿਸਮਾਂ ਵਿੱਚ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜੋ ਕਿ ਸੁੰਡੀਆਂ ਲਈ ਜ਼ਹਿਰ ਦਾ ਕੰਮ ਕਰਦਾ ਹੈ ਜਿਸ ਨੂੰ ਖਾ ਕੇ ਸੁੰਡੀਆਂ 3-4 ਦਿਨਾਂ ਵਿੱਚ ਮਰ ਜਾਂਦੀਆਂ ਹਨ । ਇਸ ਲਈ ਬੀ. ਟੀ. ਕਿਸਮਾਂ ਦਾ ਨੁਕਸਾਨ ਵੀਂਡੇ ਦੀਆਂ ਸੁੰਡੀਆਂ ਨਹੀਂ ਕਰਦੀਆਂ ।
ਪ੍ਰਸ਼ਨ 4.
ਬਰੀਕੀ ਦੀ ਖੇਤੀ ਤੋਂ ਕੀ ਭਾਵ ਹੈ ਅਤੇ ਇਸ ਦੇ ਕੀ ਲਾਭ ਹਨ ?
ਉੱਤਰ-
ਬਰੀਕੀ ਦੀ ਖੇਤੀ ਤੋਂ ਭਾਵ ਹੈ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨਾ ਅਤੇ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ; ਜਿਵੇਂ-ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕਾਂ ਆਦਿ ਦੀ ਵੀ ਸੁਚੱਜੀ ਵਰਤੋਂ ਕਰਨਾ । ਖੇਤ ਨੂੰ ਇੱਕੋ ਜਿਹਾ ਨਾ ਸਮਝ ਕੇ ਉਪਰੋਕਤ ਵਸਤਾਂ ਦੀ ਕੁਝ ਥਾਂਵਾਂ ਤੇ ਵੱਧ ਅਤੇ ਕੁਝ ਥਾਂਵਾਂ ਤੇ ਘੱਟ ਵਰਤੋਂ ਦੀ ਲੋੜ ਹੈ । ਇਸ ਤਰ੍ਹਾਂ ਇੱਕੋ ਖੇਤ ਵਿੱਚ ਵੱਖ-ਵੱਖ ਥਾਂਵਾਂ ਤੇ ਲੋੜ ਅਨੁਸਾਰ ਕੀੜੇ-ਮਕੌੜੇ ਅਤੇ ਬੀਮਾਰੀਆਂ ਤੋਂ ਪ੍ਰਭਾਵਿਤ ਹਿੱਸੇ ਵਿੱਚ ਸਪਰੇਅ, ਖਾਦਾਂ ਦੀ ਵਰਤੋਂ ਕਰਕੇ ਵਾਤਾਵਰਨ ਦਾ ਵਿਗਾੜ ਵੀ ਨਹੀਂ ਹੁੰਦਾ ਤੇ ਝਾੜ ਵੀ ਵੱਧਦਾ ਹੈ ਅਤੇ ਦਵਾਈਆਂ, ਖਾਦਾਂ ਤੇ ਬੇਲੋੜਾ ਖਰਚਾ ਵੀ ਨਹੀਂ ਹੁੰਦਾ ।
ਪ੍ਰਸ਼ਨ 5.
ਪਾਣੀ ਦੀ ਬੱਚਤ ਕਰਨ ਲਈ ਕੀ ਢੰਗ ਤਰੀਕੇ ਅਪਨਾਉਗੇ ?
ਉੱਤਰ-
ਲੇਜ਼ਰ ਕਰਾਹੇ ਦੀ ਵਰਤੋਂ ਕਰਕੇ ਖੇਤ ਨੂੰ ਪੱਧਰਾ ਕੀਤਾ ਜਾਵੇ ਤਾਂ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ । ਇਸੇ ਤਰ੍ਹਾਂ ਝੋਨੇ ਦੀ ਫ਼ਸਲ ਵਿੱਚ ਟੈਂਸ਼ੀਓਮੀਟਰ ਦੀ ਵਰਤੋਂ ਕਰਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 6.
ਮੌਸਮੀ ਬਦਲਾਅ ਦਾ ਕਣਕ ਦੀ ਖੇਤੀ ਤੇ ਕੀ ਪ੍ਰਭਾਵ ਹੋ ਸਕਦਾ ਹੈ ?
ਉੱਤਰ-
ਮੌਸਮੀ ਬਦਲਾਅ ਦੇ ਕਾਰਨ ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਹੋਣ ਕਾਰਨ ਕਣਕ ਦੇ ਝਾੜ ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ ।
ਪ੍ਰਸ਼ਨ 7.
ਗਰੀਨ ਹਾਊਸ ਅੰਦਰ ਤਾਪਮਾਨ ਕਿਉਂ ਵਧ ਜਾਂਦਾ ਹੈ ?
ਉੱਤਰ-
ਸ਼ੀਸ਼ੇ ਜਾਂ ਪਲਾਸਟਿਕ ਦੇ ਬਣੇ ਘਰਾਂ ਨੂੰ ਜਿਨ੍ਹਾਂ ਅੰਦਰ ਪੌਦੇ ਉਗਾਏ ਜਾਂਦੇ ਹਨ, ਇਹਨਾਂ ਨੂੰ ਹਰੇ ਘਰ ਕਿਹਾ ਜਾਂਦਾ ਹੈ । ਸ਼ੀਸ਼ੇ ਜਾਂ ਪਲਾਸਟਿਕ ਵਿਚੋਂ ਸੂਰਜ ਦੀਆਂ ਕਿਰਨਾਂ ਅੰਦਰ ਤਾਂ ਲੰਘ ਜਾਂਦੀਆਂ ਹਨ ਪਰ ਅੰਦਰੋਂ ਇਨਫਰਾ ਰੈੱਡ ਕਿਰਨਾਂ ਬਾਹਰ ਨਹੀਂ ਨਿਕਲ ਸਕਦੀਆਂ, ਇਸ ਤਰ੍ਹਾਂ ਸ਼ੀਸ਼ੇ ਜਾਂ ਪਲਾਸਟਿਕ ਦੇ ਘਰ ਅੰਦਰ ਗਰਮੀ ਵੱਧ ਜਾਂਦੀ ਹੈ ਅਤੇ ਤਾਪਮਾਨ ਵੱਧ ਜਾਂਦਾ ਹੈ ।
ਪ੍ਰਸ਼ਨ 8.
ਗਰੀਨ ਹਾਊਸ ਗੈਸਾਂ ਦੇ ਨਾਂ ਲਿਖੋ ।
ਉੱਤਰ-
ਆਪਣੇ ਆਪ ਉੱਤਰ ਦਿਓ ।
ਪ੍ਰਸ਼ਨ 9.
ਬੀ. ਟੀ. ਕਿਸਮਾਂ ਦੇ ਪੰਜਾਬ ਵਿੱਚ ਨਰਮਾ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਬੀ. ਟੀ. ਕਿਸਮਾਂ ਨੂੰ ਪੰਜਾਬ ਵਿੱਚ ਸਾਲ 2006 ਤੋਂ ਬੀਜਣਾ ਸ਼ੁਰੂ ਕੀਤਾ ਗਿਆ ਹੈ | ਇਸ ਫ਼ਸਲ ਤੋਂ ਪਹਿਲਾਂ ਪੰਜਾਬ ਵਿੱਚ ਨਰਮੇ ਦੀ ਫ਼ਸਲ ਲਗਭਗ ਤਬਾਹ ਹੋ ਗਈ ਸੀ । ਅਮਰੀਕਨ ਸੁੰਡੀ ਦੇ ਹਮਲੇ ਕਾਰਨ ਨਰਮੇ ਦਾ ਝਾੜ ਸਿਰਫ਼ 2-3 ਕੁਇੰਟਲ ਨੂੰ ਪ੍ਰਤੀ ਏਕੜ ਰਹਿ ਗਿਆ ਸੀ ਪਰ ਬੀ. ਟੀ. ਨਰਮਾ ਬੀਜਣ ਤੋਂ ਬਾਅਦ ਝਾੜ 5 ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਵੱਧ ਗਿਆ ਹੈ । ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਘੱਟ ਗਈ ਹੈ । ਜਿਸ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਹੈ ਤੇ ਕਿਸਾਨ ਦਾ ਵਾਧੂ ਖ਼ਰਚਾ ਵੀ ਨਹੀਂ ਹੁੰਦਾ ।
ਪ੍ਰਸ਼ਨ 10.
ਸੂਖ਼ਮ ਖੇਤੀ ਵਿੱਚ ਕਿਹੜੀਆਂ ਉੱਚ-ਤਕਨੀਕਾਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਸੂਖ਼ਮ ਖੇਤੀ ਵਿੱਚ ਕਈ ਉੱਚ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ : ਜਿਵੇਂਸੈਂਸਰਜ, ਜੀ.ਪੀ. ਐੱਸ. ਪੁਲਾੜ ਤਕਨੀਕ ਆਦਿ ।
(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –
ਪ੍ਰਸ਼ਨ 1.
ਪੰਜਾਬ ਵਿੱਚ ਕਿਹੜੀ ਜੀ. ਐੱਮ. ਫ਼ਸਲ ਬੀਜੀ ਜਾਂਦੀ ਹੈ ਅਤੇ ਇਸ ਦੇ ਕੀ ਲਾਭ ਹਨ ?
ਉੱਤਰ-
ਪੰਜਾਬ ਵਿੱਚ ਜੀ. ਐੱਮ. ਫ਼ਸਲਾਂ ਵਿੱਚ ਨਰਮੇ ਦੀ ਫ਼ਸਲ ਬੀਜੀ ਜਾਂਦੀ ਹੈ । ਇਸ ਨੂੰ ਬੀ.ਟੀ. ਨਰਮਾ ਕਿਹਾ ਜਾਂਦਾ ਹੈ । ਹੁਣ ਕਈ ਹੋਰ ਜੀ. ਐੱਮ. ਫ਼ਸਲਾਂ ਜਿਵੇਂ-ਬੈਂਗਣ, ਮੱਕੀ, ਸੋਇਆਬੀਨ ਅਤੇ ਝੋਨਾ ਆਦਿ ਵੀ ਤਿਆਰ ਕਰ ਲਈਆਂ ਗਈਆਂ ਹਨ । ਬੀ. ਟੀ. ਫ਼ਸਲਾਂ ਵਿੱਚ ਬੈਸੀਲਸ ਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਦਾ ਜੀਨ ਪਾਇਆ ਜਾਂਦਾ ਹੈ । ਇਸ ਕਾਰਨ ਫ਼ਸਲ ਵਿੱਚ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜੋ ਕਿ ਸੁੰਡੀਆਂ ਲਈ ਜ਼ਹਿਰ ਦਾ ਕੰਮ ਕਰਦਾ ਹੈ ਅਤੇ ਸੁੰਡੀਆਂ ਇਸ ਨੂੰ ਖਾ ਕੇ 3-4 ਦਿਨ ਵਿੱਚ ਮਰ ਜਾਂਦੀਆਂ ਹਨ । ਬੀ. ਟੀ. ਕਿਸਮਾਂ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਅਤੇ ਤੰਬਾਕੂ ਦੀ ਸੁੰਡੀ ਦਾ ਮੁਕਾਬਲਾ ਕਰ ਸਕਦੀਆਂ ਹਨ | ਪਰ ਹੋਰ ਸੁੰਡੀਆਂ ਦਾ ਨਹੀਂ । ਇਸ ਲਈ ਬਾਲਗਾਰਡ1 ਕਿਸਮ ਜਿਸ ਵਿਚ ਇੱਕ ਬੀ.ਟੀ. ਜੀਨ ਸੀ, ਦੀ ਥਾਂ ਤੇ ਬਾਲਗਾਰਡ-2 ਕਿਸਮ ਤਿਆਰ ਕੀਤੀ ਗਈ ਹੈ ਜਿਸ ਵਿਚ ਬੀ.ਟੀ. ਜੀਨ ਦੀਆਂ ਦੋ ਕਿਸਮਾਂ ਹਨ ।
ਇਹ ਕਿਸਮ ਅਮਰੀਕਨ ਸੁੰਡੀ ਅਤੇ ਹੋਰ ਸੁੰਡੀਆਂ ਦਾ ਵੀ ਮੁਕਾਬਲਾ ਕਰ ਸਕਦੀ ਹੈ । ਬੀ.ਟੀ. ਨਰਮੇ ਦੀ ਕਾਸ਼ਤ ਦੀ ਸਿਫ਼ਾਰਿਸ਼ ਪੰਜਾਬ ਵਿੱਚ 2006 ਵਿੱਚ ਸ਼ੁਰੂ ਕੀਤੀ ਗਈ ਹੈ । ਇਸ ਦੀ ਕਾਸ਼ਤ ਤੋਂ ਪਹਿਲਾਂ ਨਰਮੇ ਦਾ ਝਾੜ 23 ਕੁਇੰਟਲ ਨੂੰ ਪ੍ਰਤੀ ਏਕੜ ਰਹਿ ਗਿਆ ਸੀ ਜੋ ਕਿ ਇਸ ਦੀ ਕਾਸ਼ਤ ਤੋਂ ਬਾਅਦ 5 ਕੁਇੰਟਲ ਨੂੰ ਤੋਂ ਵੱਧ ਪ੍ਰਤੀ ਏਕੜ ਹੋ ਗਿਆ ਹੈ । ਬੀ.ਟੀ.. ਕਿਸਮ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ । ਜਿਸ ਨਾਲ ਵਾਤਵਾਰਨ ਸਾਫ਼-ਸੁਥਰਾ ਰਹਿੰਦਾ ਤੇ ਕਿਸਾਨ ਦਾ ਵਾਧੂ ਪੈਸਾ ਵੀ ਖ਼ਰਚ ਨਹੀਂ ਹੁੰਦਾ ।
ਪ੍ਰਸ਼ਨ 2.
ਜੀ. ਐੱਮ. ਫਸਲਾਂ ਤੋਂ ਹੋਣ ਵਾਲੇ ਸੰਭਾਵੀ ਖ਼ਤਰੇ ਕਿਹੜੇ ਹਨ ?
ਉੱਤਰ-
ਜੀ. ਐੱਮ. ਫ਼ਸਲਾਂ ਦੀ ਜਦੋਂ ਤੋਂ ਖੋਜ ਹੋਈ ਹੈ ਉਦੋਂ ਤੋਂ ਹੀ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ । ਇਹ ਸੰਸਥਾਵਾਂ ਵਾਤਾਵਰਨ ਭਲਾਈ, ਸਮਾਜਿਕ, ਮਨੁੱਖੀ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਤੇ ਕਈ ਵਿਗਿਆਨੀ ਵੀ ਇਸ ਵਿਰੋਧ ਦਾ ਹਿੱਸਾ ਹਨ । ਉਹਨਾਂ ਅਨੁਸਾਰ, ਜੀ. ਐੱਮ. ਫ਼ਸਲਾਂ ਮਨੁੱਖੀ ਸਿਹਤ, ਵਾਤਾਵਰਨ, ਫ਼ਸਲਾਂ ਦੀਆਂ ਪ੍ਰਜਾਤੀਆਂ ਅਤੇ ਹੋਰ ਪੌਦਿਆਂ ਲਈ ਹਾਨੀਕਾਰਕ ਹਨ ਤੇ ਮਾੜਾ ਅਸਰ ਪਾ ਸਕਦੀਆਂ ਹਨ । ਕਈ ਦੇਸ਼ਾਂ ਵਿੱਚ ਇਹਨਾਂ ਫ਼ਸਲਾਂ ਨੂੰ ਉਗਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ । ਪਰ ਅਜੇ ਤੱਕ ਇਹਨਾਂ ਦੇ ਮਾੜੇ ਅਸਰਾਂ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ।
ਪ੍ਰਸ਼ਨ 3.
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਕੀ ਮੁੱਖ ਉਦੇਸ਼ ਹਨ ?
ਉੱਤਰ-
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ
- ਪਲਾਂਟ ਬਰੀਡਰ ਦੁਆਰਾ ਪੈਦਾ ਕੀਤੀ ਗਈ ਨਵੀਂ ਪੌਦ ਕਿਸਮ ਉੱਤੇ ਅਧਿਕਾਰ ਸਥਾਪਿਤ ਕਰਨਾ ।
- ਕਿਸਾਨ ਦਾ ਕਈ ਸਾਲਾਂ ਤੋਂ ਸੰਭਾਲੀ ਅਤੇ ਸੁਧਾਰੀ ਪੌਦ ਕਿਸਮ ਤੇ ਉਸਦਾ ਅਧਿਕਾਰ ਸਥਾਪਿਤ ਕਰਨਾ ।
- ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦਾ ਵਧੀਆ ਬੀਜ ਅਤੇ ਪੌਦ ਸਮੱਗਰੀ ਦੀ ਪ੍ਰਾਪਤੀ ਕਰਵਾਉਣਾ ।
ਪ੍ਰਸ਼ਨ 4.
ਸ੍ਰੀਨ ਹਾਊਸ ਗੈਸਾਂ ਦਾ ਵਾਤਾਵਰਨ ਉੱਪਰ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਗਰੀਨ ਹਾਊਸ ਗੈਸਾਂ ਦਾ ਵਾਤਾਵਰਨ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ । ਗਰੀਨ ਹਾਊਸ ਗੈਸਾਂ ਦੇ ਵਾਧੇ ਕਾਰਨ ਧਰਤੀ ਦੀ ਸਤਹਿ ਦਾ ਤਾਪਮਾਨ ਹੌਲੀ-ਹੌਲੀ ਵੱਧਦਾ ਜਾ ਰਿਹਾ, ਪਿਛਲੇ ਸੌ ਸਾਲਾਂ ਵਿੱਚ ਇਸ ਤਾਪਮਾਨ ਵਿੱਚ 0.5°C ਦਾ ਵਾਧਾ ਹੋਇਆ ਹੈ ਅਤੇ ਸਾਲ 2050 ਤੱਕ ਇਸ ਵਿੱਚ 3.2°C ਦਾ ਵਾਧਾ ਹੋਣ ਦੀ ਸੰਭਾਵਨਾ ਹੈ । ਇਸ ਤਰ੍ਹਾਂ ਤਾਪਮਾਨ ਵਿੱਚ ਵਾਧੇ ਕਾਰਨ ਅੱਗੇ ਲਿਖੇ ਮਾੜੇ ਅਸਰ ਹੋ ਸਕਦੇ ਹਨ-ਹੜ੍ਹ, ਸੋਕਾ ਪੈਣਾ, ਗਲੇਸ਼ੀਅਰ ਪਿਘਲਣਾ ਜਿਸ ਨਾਲ ਸਮੁੰਦਰੀ ਪਾਣੀ ਦਾ ਪੱਧਰ ਵੱਧਣਾ, ਮੌਨਸੂਨ ਵਰਖਾ ਵਿੱਚ ਉਤਾਰ-ਚੜਾਅ ਤੇ ਅਨਿਸਚਿਤਤਾ ਵੱਧਣਾ, ਸਮੁੰਦਰੀ, ਤੂਫ਼ਾਨ ਅਤੇ ਚੱਕਰਵਾਤਾਂ ਆਦਿ ਵਿੱਚ ਵਾਧਾ ਹੋਣਾ ।
ਪ੍ਰਸ਼ਨ 5.
ਮੌਸਮੀ ਬਦਲਾਅ ਦੇ ਖੇਤੀਬਾੜੀ ਉੱਪਰ ਕੀ ਪ੍ਰਭਾਵ ਪੈ ਸਕਦੇ ਹਨ ?
ਉੱਤਰ-
ਮੌਸਮੀ ਬਦਲਾਅ ਕਾਰਨ ਖੇਤੀਬਾੜੀ ਤੇ ਕਈ ਤਰ੍ਹਾਂ ਦੇ ਮਾੜੇ ਅਸਰ ਪੈ ਸਕਦੇ ਹਨ | ਗਲੋਬਲ ਵਾਰਮਿੰਗ ਕਾਰਨ ਧਰਤੀ ਦੀ ਸਤਹਿ ਦਾ ਤਾਪਮਾਨ ਵੱਧ ਰਿਹਾ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਅਸਰ ਹੋ ਸਕਦੇ ਹਨ –
- ਤਾਪਮਾਨ ਦੇ ਵਾਧੇ ਕਾਰਨ ਫ਼ਸਲਾਂ ਦਾ ਜੀਵਨ ਕਾਲ, ਫ਼ਸਲੀ ਚੱਕਰ ਅਤੇ ਫ਼ਸਲਾਂ ਦੇ ਕਾਸ਼ਤ ਦੇ ਸਮੇਂ ਵਿੱਚ ਫ਼ਰਕ ਪੈ ਸਕਦਾ ਹੈ ।
- ਤਾਪਮਾਨ ਅਤੇ ਹਵਾ ਵਿੱਚ ਨਮੀ ਵਧਣ ਕਾਰਨ ਕਈ ਤਰ੍ਹਾਂ ਦੀਆਂ ਨਵੀਆਂ ਬੀਮਾਰੀਆਂ ਅਤੇ ਨਵੇਂ ਕੀੜੇ-ਮਕੌੜੇ ਫ਼ਸਲਾਂ ਦੀ ਹਾਨੀ ਕਰ ਸਕਦੇ ਹਨ ਜਿਸ ਨਾਲ ਝਾੜ ਘੱਟ ਸਕਦਾ ਹੈ ।
- ਕਣਕ ਦੇ ਝਾੜ ਤੇ ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਮਾੜਾ ਅਸਰ ਪਾ ਸਕਦਾ ਹੈ ।
- ਮੌਨਸੂਨ ਦੀ ਅਨਿਸਚਿਤਤਾ ਕਾਰਨ ਸਾਉਣੀ ਦੀਆਂ ਫ਼ਸਲਾਂ ਅਤੇ ਬਰਾਨੀ ਖੇਤੀ ਤੇ ਮਾੜਾ ਅਸਰ ਪੈ ਸਕਦਾ ਹੈ ।
- ਰਾਤ ਦੇ ਤਾਪਮਾਨ ਵਿੱਚ ਵਾਧੇ ਕਾਰਨ ਖੇਤੀ ਪੈਦਾਵਾਰ ਘੱਟ ਸਕਦੀ ਹੈ । ‘
- ਕਈ ਦੇਸ਼ਾਂ ਵਿੱਚ ਤਾਪਮਾਨ ਦੇ ਵਾਧੇ ਕਾਰਨ ਫ਼ਸਲ ਦੀ ਪੈਦਾਵਾਰ ਤੇ ਚੰਗਾ ਅਸਰ ਵੀ ਹੋ ਸਕਦਾ ਹੈ ।
PSEB 9th Class Agriculture Guide ਕੁਝ ਨਵੇਂ ਖੇਤੀ ਵਿਸ਼ੇ Important Questions and Answers
ਕੁਝ ਹੋਰ ਮਹੱਤਵਪੂਰਨ ਪ੍ਰਸ਼ਨ :
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਰੀਨ ਹਾਊਸ ਗੈਸਾਂ ਹਨ :
(ੳ) ਕਾਰਬਨ-ਡਾਈਆਕਸਾਈਡ
(ਅ) ਤੇ ਨਾਈਟਰਸ ਆਕਸਾਈਡ
(ਈ) ਮੀਥੇਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਕਿਹੜੇ ਸਾਲ ਪਾਸ ਹੋਇਆ ?
(ਉ) 1985
(ਆ) 2001
(ਈ) 2015
(ਸ) 1980.
ਉੱਤਰ-
(ਆ) 2001,
ਪ੍ਰਸ਼ਨ 3.
ਝੋਨੇ ਵਿਚ ਪਾਣੀ ਦੀ ਬੱਚਤ ਕਰਨ ਵਾਲਾ ਯੰਤਰ :
(ਉ) ਟੈਂਸ਼ੀਓਮੀਟਰ
(ਅ) ਕਰਾਹਾ
(ਏ) ਬੀ.ਟੀ.
(ਸ) ਕੋਈ ਨਹੀਂ ।
ਉੱਤਰ-
(ਉ) ਟੈਂਸ਼ੀਓਮੀਟਰ,
ਪ੍ਰਸ਼ਨ 4.
ਗੀਨ ਹਾਊਸ ਗੈਸਾਂ ਕਾਰਨ ਪਿਛਲੇ ਸੌ ਸਾਲਾਂ ਵਿਚ ਧਰਤੀ ਦੀ ਸਤਹਿ ਦੇ ਤਾਪਮਾਨ ਵਿਚ ਕਿੰਨਾ ਵਾਧਾ ਹੋਇਆ ਹੈ ?
(ਉ) 0.5°C
(ਅ) 5°C
(ਏ) 2°C
(ਸ) 10°C.
ਉੱਤਰ-
(ਉ) 0.5°C।
ਠੀਕ/ਗ਼ਲਤ ਦੱਸੋ :
ਪ੍ਰਸ਼ਨ 1.
ਆਦਿ ਕਾਲ ਤੋਂ ਹੀ ਮਨੁੱਖ ਖੇਤੀਬਾੜੀ ਦਾ ਧੰਦਾ ਨਹੀਂ ਕਰ ਰਿਹਾ ਹੈ ।
ਉੱਤਰ-
ਗਲਤ,
ਪ੍ਰਸ਼ਨ 2.
ਬੀ. ਟੀ. ਤੋਂ ਭਾਵ ਬੈਸੀਲਸ ਥਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਤੋਂ ਹੈ ।
ਉੱਤਰ-
ਠੀਕ,
ਪ੍ਰਸ਼ਨ 3.
ਬੀ. ਟੀ. ਨਰਮੇ ਦੀ ਕਿਸਮ ਦਾ ਝਾੜ ਚਾਰ ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਘੱਟ ਮਿਲਦਾ ਹੈ ।
ਉੱਤਰ-
ਗ਼ਲਤ,
ਪ੍ਰਸ਼ਨ 4.
ਬੀ. ਟੀ. ਕਿਸਮਾਂ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਤੇ ਵੀ ਰੋਕ ਲੱਗੀ ਹੈ ।
ਉੱਤਰ-
ਠੀਕ,
ਪ੍ਰਸ਼ਨ 5.
ਫਲਦਾਰ ਬੂਟੇ, ਦਰੱਖ਼ਤ ਅਤੇ ਵੇਲਦਾਰ ਫ਼ਸਲਾਂ ਦੀ ਰਜਿਸਟਰੇਸ਼ਨ ਦੀ ਮਿਆਦ ਪਹਿਲਾਂ 9 ਸਾਲ ਤੋਂ ਵਧਾ ਕੇ 10 ਸਾਲ ਤੱਕ ਕਰਵਾਈ ਜਾ ਸਕਦੀ ਹੈ ।
ਉੱਤਰ-
ਗ਼ਲਤ ।
ਖ਼ਾਲੀ ਥਾਂ ਭਰੋ :
ਪ੍ਰਸ਼ਨ 1.
ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਕਿਸੇ ਹੋਰ ਫ਼ਸਲ ਜਾਂ ਜੀਵ ਜੰਤ ਦਾ ……………. ਕਿਸੇ ਫ਼ਸਲ ਵਿਚ ਪਾ ਕੇ ਇਸ ਨੂੰ ਸੁਧਾਰਿਆ ਜਾਂਦਾ ਹੈ ।
ਉੱਤਰ-
ਜੀਨ,
ਪ੍ਰਸ਼ਨ 2.
ਬੀ. ਟੀ. ਨਰਮੇ ਵਿਚ ਇਕ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ………….. ਮਰ ਜਾਂਦੀਆਂ ਹਨ ।
ਉੱਤਰ-
ਸੁੰਡੀਆਂ,
ਪ੍ਰਸ਼ਨ 3.
ਜੀਨ ਪਾ ਕੇ ਸੁਧਰੀ ਫ਼ਸਲ ਨੂੰ ਜੀ. ਐੱਮ. (ਜਨੈਟੀਕਲੀ ਮੋਡੀਫਾਈਡ ਫ਼ਸਲਾਂ) ਜਾਂ ਫ਼ਸਲਾਂ ਕਿਹਾ ਜਾਂਦਾ ਹੈ ।
ਉੱਤਰ-
ਟਰਾਂਸਜੀਨਕ,
ਪ੍ਰਸ਼ਨ 4.
ਕਿਸਾਨਾਂ ਨੇ ਅਧਿਕਾਰਾਂ ਅਤੇ ਪੌਦ ਕਿਸਮਾਂ ਦੇ ਸੰਬੰਧ ਵਿੱਚ …………….. ਵਿਚ ਭਾਰਤ ਸਰਕਾਰ ਨੇ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਪਾਸ ਕੀਤਾ |
ਉੱਤਰ-
2001,
ਪ੍ਰਸ਼ਨ 5.
ਬੈਂਗਣ, ਸੋਇਆਬੀਨ, ਮੱਕੀ, ਝੋਨਾ ਆਦਿ ਦੀਆਂ ਵੀ …………….. ਫ਼ਸਲਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ।
ਉੱਤਰ-
ਜੀ. ਐੱਮ.
ਪ੍ਰਸ਼ਨ 6.
ਪਿਛਲੇ 100 ਸਾਲਾਂ ਵਿੱਚ ਧਰਤੀ ਦਾ ਤਾਪਮਾਨ ………… ਵਧਿਆ ਹੈ ।
ਉੱਤਰ-
0.5°C ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੀ. ਐੱਮ. ਫ਼ਸਲਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ?
ਉੱਤਰ-
ਟਰਾਂਸਜੀਨਕ ਫ਼ਸਲਾਂ ।
ਪ੍ਰਸ਼ਨ 2.
ਫ਼ਸਲਾਂ ਵਿੱਚ ਹੋਰ ਕਿਸੇ ਫ਼ਸਲ ਜਾਂ ਜੀਵ ਦੇ ਜੀਨ ਨੂੰ ਕਿਸ ਤਕਨੀਕ ਨਾਲ ਪਾਇਆ ਜਾਂਦਾ ਹੈ ?
ਉੱਤਰ-
ਜੈਨੇਟਿਕ ਇੰਜੀਨੀਅਰਿੰਗ ਤਕਨੀਕ ਦੁਆਰਾ !
ਪ੍ਰਸ਼ਨ 3.
ਬੀ. ਟੀ. ਦਾ ਪੂਰਾ ਨਾਂ ਦੱਸੋ ।
ਉੱਤਰ-
ਬੈਸੀਲਸ ਰੈਜੀਇਨਸੈਂਸ ॥
ਪ੍ਰਸ਼ਨ 4.
ਬੀ. ਟੀ. ਕੀ ਹੈ ?
ਉੱਤਰ-
ਜ਼ਮੀਨ ਵਿੱਚ ਮਿਲਣ ਵਾਲਾ ਇੱਕ ਬੈਕਟੀਰੀਆ ॥
ਪ੍ਰਸ਼ਨ 5.
ਬੀ. ਟੀ. ਨਰਮੇ ਤੋਂ ਇਲਾਵਾ ਹੋਰ ਕਿਹੜੀਆਂ ਫ਼ਸਲਾਂ ਤਿਆਰ ਕੀਤੀਆਂ ਗਈਆਂ ਹਨ ?
ਉੱਤਰ-
ਬੈਂਗਣ, ਮੱਕੀ, ਸੋਇਆਬੀਨ, ਝੋਨਾ ਆਦਿ ।
ਪ੍ਰਸ਼ਨ 6.
ਕਿਹੜੀ ਤਕਨੀਕ ਦੀ ਵਰਤੋਂ ਕੀਤੀ ਜਾਣ ਤੇ ਕਿਹੜੀ ਕਿਸਮ ਨੂੰ ਰਜਿਸਟਰ ਨਹੀਂ ਕਰਵਾ ਸਕਦੇ ?
ਉੱਤਰ-
ਟਰਮੀਨੇਟਰ ਤਕਨੀਕ ਵਾਲੀ ਫ਼ਸਲ ਨੂੰ ।
ਪ੍ਰਸ਼ਨ 7.
ਫ਼ਸਲੀ ਕਿਸਮ ਦੀ ਰਜਿਸਟਰੇਸ਼ਨ ਕਿੰਨੇ ਸਮੇਂ ਲਈ ਕਰਵਾਈ ਜਾ ਸਕਦੀ ਹੈ ?
ਉੱਤਰ-
6 ਸਾਲ ਲਈ ਜਿਸ ਨੂੰ 15 ਸਾਲ ਤੱਕ ਵਧਾਇਆ ਜਾ ਸਕਦਾ ਹੈ ।
ਪ੍ਰਸ਼ਨ 8.
ਫ਼ਸਲ ਦੀ ਕਿਸਮ ਨੂੰ ਰਜਿਸਟਰ ਕਰਵਾਉਣ ਲਈ ਜਾਣਕਾਰੀ ਪ੍ਰਾਪਤ ਕਰਨ ਲਈ ਵੈਬਸਾਈਟ ਦੱਸੋ ।
ਉੱਤਰ-
www.plantauthority.gov.in
ਪ੍ਰਸ਼ਨ 9.
ਸੂਖ਼ਮ ਖੇਤੀ ਦਾ ਸਿਧਾਂਤ ਕਿਹੜੇ ਕਿਸਾਨਾਂ ਲਈ ਲਾਗੂ ਹੁੰਦਾ ਹੈ ?
ਉੱਤਰ-
ਛੋਟੇ ਅਤੇ ਵੱਡੇ ਕਿਸਾਨ ਦੋਵਾਂ ਲਈ ।
ਪ੍ਰਸ਼ਨ 10.
ਵਿਕਸਿਤ ਮੁਲਕਾਂ ਵਿੱਚ ਕਿਹੜੇ ਯੰਤਰ ਦੀ ਵਰਤੋਂ ਨਾਲ ਸਹੀ ਮਾਤਰਾ ਵਿਚ ਖਾਦ ਪਾਈ ਜਾਂਦੀ ਹੈ ?
ਉੱਤਰ-
ਨਾਈਟਰੋਜਨ ਸੈਂਸਰ ਯੰਤਰ ।
ਪ੍ਰਸ਼ਨ 11.
ਵਿਕਸਿਤ ਦੇਸ਼ਾਂ ਵਿਚ ਕਿਸ ਤਕਨੀਕ ਦੀ ਵਰਤੋਂ ਨਾਲ ਖੇਤਾਂ ਦੀ ਮਿਣਤੀ ਕੀਤੀ ਜਾਂਦੀ ਹੈ ?
ਉੱਤਰ-
ਜੀ. ਪੀ. ਐੱਸ. ਤਕਨੀਕ ਨਾਲ ।
ਪ੍ਰਸ਼ਨ 12.
ਝੋਨੇ ਦੇ ਖੇਤ ਵਿੱਚ ਲੰਬੇ ਸਮੇਂ ਤੱਕ ਪਾਣੀ ਖੜਾ ਰਹਿਣ ਨਾਲ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਮੀਥੇਨ ਗੈਸ ।
ਪ੍ਰਸ਼ਨ 13.
ਨਾਈਟਰੋਜਨ ਦੀ ਖਾਦ ਦੀ ਵੱਧ ਵਰਤੋਂ ਕਾਰਨ ਕਿਹੜੀ ਗਰੀਨ ਹਾਊਸ ਗੈਸ ਪੈਦਾ ਹੁੰਦੀ ਹੈ ?
ਉੱਤਰ-
ਨਾਈਟਰਸ ਆਕਸਾਈਡ ।
ਪ੍ਰਸ਼ਨ 14.
ਰਾਤ ਦੇ ਤਾਪਮਾਨ ਵਿੱਚ ਵਾਧੇ ਕਾਰਨ ਫ਼ਸਲਾਂ ਦੇ ਝਾੜ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਝਾੜ ਘੱਟ ਸਕਦਾ ਹੈ ।
ਪ੍ਰਸ਼ਨ 15.
ਇੱਕੀਵੀਂ ਸਦੀ ਦੇ ਅੰਤ ਤੱਕ ਧਰਤੀ ਦਾ ਤਾਪਮਾਨ ਕਿੰਨਾ ਵਧਣ ਦੇ ਆਸਾਰ ਹਨ ?
ਉੱਤਰ-
1.8 ਤੋਂ 4.0 ਡਿਗਰੀ ਸੈਂਟੀਗਰੇਡ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬਾਲਗਾਰਡ-2 ਦੀਆਂ ਕਿਹੜੀਆਂ ਕਿਸਮਾਂ ਹਨ ?
ਉੱਤਰ-
ਐੱਮ. ਆਰ. ਸੀ. 7017, ਐੱਮ. ਆਰ. ਸੀ.-7031, ਆਰ. ਸੀ. ਐੱਚ. – 650, ਐੱਨ. ਸੀ. ਐੱਸ. 855 ਆਦਿ ਬਾਲਗਾਰਡ-2 ਦੀਆਂ ਕਿਸਮਾਂ ਹਨ ।
ਪ੍ਰਸ਼ਨ 2.
PPV ਅਤੇ FR ਐਕਟ ਅਨੁਸਾਰ ਕਿਹੜੀਆਂ ਫ਼ਸਲਾਂ ਨੂੰ ਰਜਿਸਟਰਡ ਕਰਵਾਇਆ ਜਾ ਸਕਦਾ ਹੈ ?
ਉੱਤਰ-
ਇਸ ਐਕਟ ਅਨੁਸਾਰ ਜਵਾਰ, ਮੱਕੀ, ਬਾਜਰਾ, ਕਣਕ, ਝੋਨਾ, ਗੰਨਾ, ਨਰਮਾ, ਮਟਰ, ਅਰਹਰ, ਮਸਰ, ਹਲਦੀ, ਛੋਲੇ ਆਦਿ ਫਸਲਾਂ ਨੂੰ ਰਜਿਸਟਰਡ ਕਰਵਾਇਆ ਜਾ ਸਕਦਾ ਹੈ ।
ਪ੍ਰਸ਼ਨ 3.
PPV ਅਤੇ FR ਐਕਟ ਅਨੁਸਾਰ ਕਿਹੜੀ ਕਿਸਮ ਦੀ ਰਜਿਸਟਰੇਸ਼ਨ ਨਹੀਂ ਹੋ ਸਕਦੀ ?
ਉੱਤਰ-
ਅਜਿਹੀ ਕੋਈ ਵੀ ਕਿਸਮ ਜੋ ਮਨੁੱਖੀ ਸਿਹਤ, ਵਾਤਾਵਰਨ ਜਾਂ ਪੌਦਿਆਂ ਲਈ ਨੁਕਸਾਨਦਾਇਕ ਹੋਵੇ ਟਰਮੀਨੇਟਰ ਤਕਨੀਕ ਦੀ ਵਰਤੋਂ ਵਾਲੀਆਂ ਕਿਸਮਾਂ ਨੂੰ ਵੀ ਰਜਿਸਟਰ ਨਹੀਂ ਕੀਤਾ ਜਾ ਸਕਦਾ ।
ਪ੍ਰਸ਼ਨ 4.
ਟਰਮੀਨੇਟਰ ਤਕਨੀਕ ਵਾਲੀਆਂ ਕਿਸਮਾਂ ਦੁਆਰਾ ਪੈਦਾ ਕਿਸਮਾਂ ਨੂੰ ਰਜਿਸਟਰਡ ਕਿਉਂ ਨਹੀਂ ਕੀਤਾ ਜਾਂਦਾ ?
ਉੱਤਰ-
ਟਰਮੀਨੇਟਰ ਤਕਨੀਕ ਨਾਲ ਤਿਆਰ ਕੀਤੇ ਬੀਜਾਂ ਦੀ ਫ਼ਸਲ ਦੇ ਬੀਜਾਂ ਵਿੱਚ ਉਗਣ ਸ਼ਕਤੀ ਨਹੀਂ ਹੁੰਦੀ ਹੈ ।
ਪ੍ਰਸ਼ਨ 5.
PPV ਅਤੇ FR ਐਕਟ ਦੀ ਉਲੰਘਣਾ ਦੀ ਸਜ਼ਾ ਬਾਰੇ ਦੱਸੋ ।
ਉੱਤਰ-
ਗਲਤ ਜਾਣਕਾਰੀ ਦੇਣ ਜਿਵੇਂ ਰਜਿਸਟਰਡ ਕਿਸਮ ਦਾ ਗ਼ਲਤ ਨਾਂ, ਦੇਸ਼ ਦਾ ਗ਼ਲਤ ਨਾਮ ਜਾਂ ਪ੍ਰਜਣਨ ਕਰਤਾ ਦਾ ਗ਼ਲਤ ਨਾਂ ਅਤੇ ਪਤਾ ਦੇਣ ਤੇ ਐਕਟ ਦਾ ਉਲੰਘਣ ਹੁੰਦਾ ਹੈ ਤੇ ਇਸ ਦੀ ਸਜ਼ਾ ਵਜੋਂ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ ।
ਪ੍ਰਸ਼ਨ 6.
ਸੂਖ਼ਮ ਖੇਤੀ ਦਾ ਸਪੱਸ਼ਟ ਸੁਨੇਹਾ ਕੀ ਹੈ ?
ਉੱਤਰ-
ਸੂਖ਼ਮ ਖੇਤੀ ਦਾ ਸਪੱਸ਼ਟ ਸੁਨੇਹਾ ਇਹ ਹੈ ਕਿ ਖੇਤ ਦੇ ਕਿਸੇ ਹਿੱਸੇ ਵਿੱਚ ਕੀ ਘਾਟ ਹੈ । ਇਸ ਨੂੰ ਜਾਣੇ ਬਿਨਾਂ ਸਿਰਫ਼ ਵੱਧ ਖਾਦਾਂ ਦੀ ਵਰਤੋਂ ਕਰਕੇ ਇਹਨਾਂ ਕਮੀਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ।
ਪ੍ਰਸ਼ਨ 7.
ਪਿਛਲੇ ਸੌ ਸਾਲਾਂ ਵਿੱਚ ਧਰਤੀ ਦੇ ਤਾਪਮਾਨ ਵਿਚ ਕੋਈ ਵਾਧਾ ਹੋਇਆ ਹੈ, ਕਿਨ੍ਹਾਂ ?
ਉੱਤਰ-
ਹਾਂ, ਹੋਇਆ ਹੈ ਅਜਿਹਾ ਗਲੋਬਲ ਵਾਰਮਿੰਗ ਕਾਰਨ ਹੋਇਆ ਹੈ । ਧਰਤੀ ਦੀ ਸੜਾ ਦਾ ਤਾਪਮਾਨ ਪਿਛਲੇ ਸੌ ਸਾਲਾਂ ਵਿਚ 0.5 ਡਿਗਰੀ ਸੈਂਟੀਗਰੇਡੁ ਵਾ ਚੁੱਕੀ ਹੈ ।
ਵੱਡੇ ਉੱਤਰ ਵਾਲਾਂ ਪ੍ਰਸ਼ਨ
ਪ੍ਰਸ਼ਨ 1.
ਗਰੀਨ ਊਸ ਗੈਸਾਂ ਅਤੇ ਗਰੀਨ ਹਾਊਸ ਸਿਧਾਂਤ ਬਾਰੇ ਦੱਸੋ । ਧਰਤੀ ਲਈ ਇਸਦਾ ਸੰ, ਦੱਸੋ ।
ਉੱਤਰ-
ਗਰੀਨ ਹਾਊਸ ਗੈਸਾਂ ਹਨ-ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ । ਸ਼ੀਸ਼ੇ ਜਾਂ ਪਲਾਸਟਿਕ ਦੇ ਬਣੇ ਘਰਾਂ ਨੂੰ ਜਿਨ੍ਹਾਂ ਅੰਦਰ ਪੌਦੇ ਉਗਾਏ ਜਾਂਦੇ ਹਨ, ਇਹਨਾਂ ਨੂੰ ਹਰੇ ਘਰ ਕਿਹਾ ਜਾਂਦਾ ਹੈ । ਸ਼ੀਸ਼ੇ ਜਾਂ ਪਲਾਸਟਿਕ ਵਿਚੋਂ ਸੂਰਜ ਦੀਆਂ ਕਿਰਨਾਂ ਅੰਦਰ ਤਾਂ ਲੰਘ ਜਾਂਦੀਆਂ ਹਨ ਪਰ ਅੰਦਰੋਂ ਇਨਫਰਾ ਰੈੱਡ ਕਿਰਨਾਂ ਬਾਹਰ ਨਹੀਂ ਨਿਕਲ ਸਕਦੀਆਂ, ਇਸ ਤਰ੍ਹਾਂ ਸ਼ੀਸ਼ੇ ਜਾਂ ਪਲਾਸਟਿਕ ਦੇ ਘਰ ਅੰਦਰ ਗਰਮੀ ਵੱਧ ਜਾਂਦੀ ਹੈ ਅਤੇ ਤਾਪਮਾਨ ਵੱਧ ਜਾਂਦਾ ਹੈ । ਗਰੀਨ ਹਾਊਸ ਗੈਸਾਂ ਨੇ ਸ਼ੀਸ਼ੇ ਦੀ ਤਰ੍ਹਾਂ ਧਰਤੀ ਨੂੰ ਸਾਰੇ ਪਾਸਿਓਂ ਘੇਰਿਆ ਹੋਇਆ ਹੈ ਤੇ ਸੂਰਜ ਦੀ ਗਰਮੀ ਨੂੰ ਧਰਤੀ ਤੇ ਆਉਣ ਦਿੰਦੀਆਂ ਹਨ ਪਰ ਧਰਤੀ ਤੋਂ ਵਾਪਸ ਨਹੀਂ ਜਾਣ ਦਿੰਦੀਆਂ । ਇਸ ਤਰ੍ਹਾਂ ਧਰਤੀ ਦੀ ਸਤਹਿ ਦਾ ਤਾਪਮਾਨ ਵੱਧ ਰਿਹਾ ਹੈ । ਜਿਸ ਨੂੰ ਗਲੋਬਲ ਵਾਰਮਿੰਗ ਕਹਿੰਦੇ ਹਨ | ਧਰਤੀ ਦਾ ਤਾਪਮਾਨ ਵਧਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ , ਜਿਵੇਂ-ਹੜ੍ਹਾਂ ਦਾ ਵਧਣਾ, ਸੋਕਾ ਪੈਣਾ, ਮਾਨਸੂਨ ਦੇ ਸਮੇਂ ਵਿੱਚ ਅੰਤਰ ਆਉਣਾ ਆਦਿ ।
ਪ੍ਰਸ਼ਨ 2.
ਜਲਵਾਯੂ ਪਰਿਵਰਤਨ ਦੇ ਮੁੱਖ ਕਾਰਨ ਦੱਸੋ ।
ਉੱਤਰ-
- ਗਰੀਨ ਹਾਊਸ ਗੈਸਾਂ ਵਿਚ ਵਾਧਾ
- ਜੰਗਲਾਂ ਦੀ ਅੰਨ੍ਹੇਵਾਹ ਕਟਾਈ
- ਉਦਯੋਗੀਕਰਨ ਅਤੇ ਸ਼ਹਿਰੀਕਰਨ
- ਪਥਰਾਟ ਬਾਲਣਾਂ, ਕੋਲਾ, ਪੈਟਰੋਲ ਆਦਿ ਦੀ ਅੰਧਾਧੁੰਦ ਵਰਤੋਂ
- ਮਨੁੱਖੀ ਆਬਾਦੀ ਵਿਚ ਵਾਧਾ
- ਰਸਾਇਣਿਕ ਅਤੇ ਕੀਟਨਾਸ਼ਕਾਂ ਦੀ ਵਰਤੋਂ ।
ਕੁਝ ਨਵੇਂ ਖੇਤੀ ਵਿਸ਼ੇ PSEB 9th Class Agriculture Notes
ਪਾਠ ਇੱਕ ਨਜ਼ਰ ਵਿੱਚ
- ਆਦਿ ਕਾਲ ਤੋਂ ਹੀ ਮਨੁੱਖ ਖੇਤੀਬਾੜੀ ਦਾ ਧੰਦਾ ਕਰ ਰਿਹਾ ਹੈ ।
- ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਕਿਸੇ ਹੋਰ ਫ਼ਸਲ ਜਾਂ ਜੀਵ ਜੰਤੂ ਦਾ ਜੀਨ ਕਿਸੇ ਫ਼ਸਲ ਵਿਚ ਪਾ ਕੇ ਇਸ ਨੂੰ ਸੁਧਾਰਿਆ ਜਾਂਦਾ ਹੈ ।
- ਜੀਨ ਪਾ ਕੇ ਸੁਧਰੀ ਫ਼ਸਲ ਨੂੰ ਜੀ. ਐੱਮ. (ਜਨੈਟੀਕਲੀ ਮੋਡੀਫਾਈਡ ਫ਼ਸਲਾਂ) , ਜਾਂ ਟਰਾਂਸਜੀਨਕ ਫ਼ਸਲਾਂ ਕਿਹਾ ਜਾਂਦਾ ਹੈ ।
- ਬੀ. ਟੀ. ਤੋਂ ਭਾਵ ਬੈਸੀਲਸ ਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਤੋਂ ਹੈ ।
- ਬੀ. ਟੀ. ਨਰਮੇ ਵਿਚ ਇਕ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ਸੁੰਡੀਆਂ ਮਰ ਜਾਂਦੀਆਂ ਹਨ ।
- ਬੀ. ਟੀ. ਨਰਮੇ ਦੀ ਬਾਲਗਾਰਡ-1 ਕਿਸਮ ਵਿੱਚ ਸਿਰਫ਼ ਇੱਕ ਬੀ. ਟੀ. ਜੀਨ । ਪਾਇਆ ਗਿਆ ਸੀ ਪਰ ਬਾਲਗਾਰਡ-2 ਵਿੱਚ ਦੋ ਬੀ. ਟੀ. ਜੀਨ ਪਾਏ ਗਏ ਹਨ ।
- ਬੀ. ਟੀ. ਨਰਮੇ ਦੀ ਕਿਸਮ ਦਾ ਝਾੜ ਪੰਜ ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਵੱਧ ਮਿਲਦਾ ਹੈ ।
- ਬੀ. ਟੀ. ਕਿਸਮਾਂ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਤੇ ਵੀ ਰੋਕ ਲੱਗੀ ਹੈ ।
- ਬੈਂਗਣ, ਸੋਇਆਬੀਨ, ਮੱਕੀ, ਝੋਨਾ ਆਦਿ ਦੀਆਂ ਵੀ ਜੀ. ਐੱਮ. ਫ਼ਸਲਾਂ ਨੂੰ ਤਿਆਰ ਕੀਤੀਆਂ ਜਾ ਚੁੱਕੀਆਂ ਹਨ ।
- ਕਈ ਸੰਸਥਾਵਾਂ ਜੀ. ਐੱਮ. ਫ਼ਸਲਾਂ ਨੂੰ ਮਨੁੱਖੀ ਸਿਹਤ, ਵਾਤਾਵਰਨ, ਫ਼ਸਲਾਂ ਨੂੰ ਦੀਆਂ ਪ੍ਰਜਾਤੀਆਂ ਅਤੇ ਹੋਰ ਪੌਦਿਆਂ ਲਈ ਹਾਨੀਕਾਰਕ ਮੰਨਦੀਆਂ ਹਨ ਤੇ ! ਇਹਨਾਂ ਦਾ ਵਿਰੋਧ ਕਰਦੀਆਂ ਹਨ ।
- ਕਿਸਾਨਾਂ ਨੇ ਅਧਿਕਾਰਾਂ ਅਤੇ ਪੌਦ ਕਿਸਮਾਂ ਦੇ ਸੰਬੰਧ ਵਿੱਚ 2001 ਵਿਚ ਭਾਰਤ ਸਰਕਾਰ ਨੇ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ
ਪਾਸ ਕੀਤਾ । - ਫ਼ਸਲੀ ਕਿਸਮਾਂ ਦੀ ਰਜਿਸਟਰੇਸ਼ਨ ਦੀ ਮਿਆਦ ਸ਼ੁਰੂ ਵਿੱਚ 6 ਸਾਲ ਅਤੇ ਬਾਅਦ ਵਿੱਚ ਅਰਜੀ ਦੇ ਕੇ ਮਿਆਦ ਨੂੰ ਵੱਧ ਤੋਂ ਵੱਧ 15 ਸਾਲ ਤੱਕ ਵਧਾਇਆ ਜਾ । ਸਕਦਾ ਹੈ ।
- ਫਲਦਾਰ ਬੂਟੇ, ਦਰੱਖ਼ਤ ਅਤੇ ਵੇਲਦਾਰ ਫ਼ਸਲਾਂ ਦੀ ਰਜਿਸਟਰੇਸ਼ਨ ਦੀ ਮਿਆਦ 1 ਪਹਿਲਾਂ 9 ਸਾਲ ਤੋਂ ਵਧਾ ਕੇ 18 ਸਾਲ ਤੱਕ ਕਰਵਾਈ ਜਾ ਸਕਦੀ ਹੈ।
- ਰਜਿਸਟਰੇਸ਼ਨ ਦੀ ਜਾਣਕਾਰੀ ਵੈਬਸਾਈਟ www.plantauthority.gov.in ਤੋਂ ! ਪ੍ਰਾਪਤ ਹੋ ਸਕਦੀ ਹੈ ।
- ਵਿਕਸਿਤ ਦੇਸ਼ਾਂ ਵਿੱਚ ਸੂਖ਼ਮ ਖੇਤੀ ਲਈ ਸੈਂਸਰਜ, ਜੀ. ਪੀ. ਐੱਸ., ਪੁਲਾੜ ਤਕਨੀਕ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
- ਵਿਕਸਿਤ ਮੁਲਕਾਂ ਵਿੱਚ ਨਾਈਟਰੋਜਨ ਸੈਂਸਰ ਯੰਤਰਾਂ ਦੀ ਵਰਤੋਂ ਕਰਕੇ ਖਾਦ ਦੀ । ਸਹੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ ।
- ਲੇਜ਼ਰ ਕਰਾਹਾ ਅਤੇ ਟੈਂਸ਼ੀਓਮੀਟਰ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।
- ਕਈ ਵਿਕਸਿਤ ਦੇਸ਼ਾਂ ਵਿੱਚ ਜੀ. ਪੀ. ਐੱਸ. ਤਕਨੀਕ ਦੀ ਵਰਤੋਂ ਨਾਲ ਖੇਤਾਂ ਦੀ ਮਿਣਤੀ ਕੀਤੀ ਜਾਂਦੀ ਹੈ ।
- ਜਲਵਾਯੂ ਪਰਿਵਰਤਨ ਕਾਰਨ ਪਿਛਲੇ ਸੌ ਸਾਲਾਂ ਵਿੱਚ ਗਲੋਬਲ ਵਾਰਮਿੰਗ ਹੋਈ । ਹੈ ਅਤੇ ਧਰਤੀ ਦੀ ਸਤਹਿ ਦੇ ਤਾਪਮਾਨ ਵਿੱਚ 0.5°C ਦਾ ਵਾਧਾ ਹੋਇਆ ਹੈ ।
- ਗਰੀਨ ਹਾਊਸ ਗੈਸਾਂ ਹਨ-ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਨੂੰ ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ ।