PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

Punjab State Board PSEB 9th Class Agriculture Book Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Textbook Exercise Questions, and Answers.

PSEB Solutions for Class 9 Agriculture Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

Agriculture Guide for Class 9 PSEB ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ।
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਬੀਜਾਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਸੀਡ ਕੰਟਰੋਲ ਆਰਡਰ 1983.

ਪ੍ਰਸ਼ਨ 2.
ਖਾਦਾਂ ਦੇ ਕੁਆਲਟੀ ਕੰਟਰੋਲ ਲਈ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਖਾਦ ਕੰਟਰੋਲ ਆਰਡਰ 1985.

ਪ੍ਰਸ਼ਨ 3.
ਖਾਦਾਂ ਦੀ ਪਰਖ ਲਈ ਪ੍ਰਯੋਗਸ਼ਾਲਾਵਾਂ ਕਿੱਥੇ-ਕਿੱਥੇ ਹਨ ?
ਉੱਤਰ-
ਲੁਧਿਆਣਾ ਅਤੇ ਫ਼ਰੀਦਕੋਟ ।

ਪ੍ਰਸ਼ਨ 4.
ਕੀੜੇਮਾਰ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਇਨਸੈਕਟੀਸਾਈਡ ਐਕਟ-1968.

ਪ੍ਰਸ਼ਨ 5.
ਭਾਰਤ ਸਰਕਾਰ ਨੂੰ ਕੀਟਨਾਸ਼ਕ ਐਕਟ ਲਾਗੂ ਕਰਨ ਲਈ ਸਲਾਹ-ਮਸ਼ਵਰਾ ਕੌਣ ਦਿੰਦਾ ਹੈ ?
ਉੱਤਰ-
ਕੇਂਦਰੀ ਕੀਟਨਾਸ਼ਕ (ਸੈਂਟਰਲ ਇਨਸੈਕਟੀਸਾਈਡ ਬੋਰਡ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 6.
ਕੀੜੇਮਾਰ ਦਵਾਈਆਂ ਦੀ ਜਾਂਚ ਲਈ ਪ੍ਰਯੋਗਸ਼ਾਲਾਂ ਕਿੱਥੇ ਹਨ ?
ਉੱਤਰ-
ਲੁਧਿਆਣਾ, ਬਠਿੰਡਾ, ਅੰਮ੍ਰਿਤਸਰ ।

ਪ੍ਰਸ਼ਨ 7.
ਵਿਦੇਸ਼ਾਂ ਤੋਂ ਕੀੜੇਮਾਰ ਦਵਾਈਆਂ ਦੀ ਨਿਰਯਾਤ ਦੀ ਆਗਿਆ ਕੌਣ ਦਿੰਦਾ ਹੈ ?
ਉੱਤਰ-
ਸੈਂਟਰਲ ਰਜਿਸਟਰੇਸ਼ਨ ਕਮੇਟੀ ।

ਪ੍ਰਸ਼ਨ 8.
ਕੀਟਨਾਸ਼ਕ ਐਕਟ ਅਧੀਨ ਕੀਟਨਾਸ਼ਕ ਇੰਸਪੈਕਟਰ ਕਿਸ ਨੂੰ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਇਸ ਐਕਟ ਅਧੀਨ ਇਨਸੈਕਟੀਸਾਈਡ ਇੰਸਪੈਕਟਰ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 9.
ਘਟੀਆ ਖਾਦ ਵੇਚਣ ਵਾਲੇ ਵਿਰੁੱਧ ਸ਼ਿਕਾਇਤ ਕਿਸ ਨੂੰ ਕਰੋਗੇ ?
ਉੱਤਰ-
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 10.
ਟੀ. ਐੱਲ. ਕਿਸ ਵਸਤੂ ਦਾ ਲੇਬਲ ਹੈ ?
ਉੱਤਰ-
ਪ੍ਰਮਾਣਿਤ ਬੀਜ ਦਾ ਵਿਸ਼ਵਾਸਯੋਗ ਕੁਆਲਿਟੀ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖਾਦਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਖੇਤੀ ਵਿੱਚ ਖਾਦ ਦੀ ਬੜੀ ਮਹੱਤਤਾ ਹੈ ਇਹ ਪੌਦਿਆਂ ਨੂੰ ਵੱਧਣ-ਫੁਲਣ ਲਈ ਲੋੜੀਂਦੇ ਤੱਤ ਦੇਣ ਵਿੱਚ ਸਹਾਈ ਹੁੰਦੀਆਂ ਹਨ | ਜੇ ਖਾਦਾਂ ਦੀ ਕੁਆਲਟੀ ਘਟੀਆ ਹੋਵੇਗੀ ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ ਤਾਂ ਫ਼ਸਲਾਂ ਨੂੰ ਇਸ ਦਾ ਬਹੁਤ ਨੁਕਸਾਨ ਪਹੁੰਚੇਗਾ । ਸਾਰੀ ਕੀਤੀ ਮਿਹਨਤ ਤੇ ਪਾਣੀ ਫਿਰ ਜਾਵੇਗਾ । ਇਸ ਲਈ ਖਾਦਾਂ ਦਾ ਕੁਆਲਟੀ ਕੰਟਰੋਲ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 2.
ਬੀਜਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਜੇਕਰ ਬੀਜ ਉੱਚ ਕੁਆਲਟੀ ਦੇ ਨਹੀਂ ਹੋਣਗੇ ਤਾਂ ਫ਼ਸਲ ਮਾੜੀ ਕਿਸਮ ਦੀ ਪੈਦਾ ਹੋਵੇਗੀ, ਝਾੜ ਘੱਟ ਜਾਵੇਗਾ ਤੇ ਸਾਰੀ ਕੀਤੀ ਮਿਹਨਤ ਬੇਕਾਰ ਹੋ ਜਾਵੇਗੀ |ਇਸ ਲਈ ਬੀਜ ਮਿਆਰੀ ਹੋਣਾ ਚਾਹੀਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 3.
ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਕਿਹੜੀਆਂ ਖੇਤੀਬਾੜੀ ਸੰਬੰਧਿਤ ਵਸਤੂਆਂ ਸ਼ਾਮਲ ਹਨ ?
ਉੱਤਰ-
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿਚ ਕੰਮ ਆਉਣ ਵਾਲੀਆਂ ਤਿੰਨ ਵਸਤਾਂ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਨੂੰ ਸ਼ਾਮਲ ਕੀਤਾ ਹੈ ।

ਪ੍ਰਸ਼ਨ 4,
ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਕਿਹੜੇਕਿਹੜੇ ਕਾਨੂੰਨ ਲਾਗੂ ਕੀਤੇ ਗਏ ਹਨ ?
ਉੱਤਰ-
ਬੀਜਾਂ ਲਈ ਸੀਡ ਕੰਟਰੋਲ ਆਰਡਰ 1983, ਖਾਦਾਂ ਲਈ ਫਰਟੀਲਾਈਜ਼ਰ ਕੰਟਰੋਲ ਆਰਡਰ 1985, ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ 1968 ਕਾਨੂੰਨ ਲਾਗੂ ਕੀਤੇ ਗਏ ਹਨ ।

ਪ੍ਰਸ਼ਨ 5.
ਬੀਜਾਂ ਦੇ ਕੁਆਲਟੀ ਕੰਟਰੋਲ ਲਈ ਬੀਜ ਇੰਸਪੈਕਟਰ ਦੇ ਕੀ ਅਧਿਕਾਰ ਹਨ ?
ਉੱਤਰ-
ਬੀਜ ਇੰਸਪੈਕਟਰ ਕਿਸੇ ਵੀ ਡੀਲਰ ਪਾਸੋਂ ਬੀਜ ਦੇ ਸਟਾਕ ਬਾਰੇ, ਵਿਕਰੀ ਬਾਰੇ, ਖ਼ਰੀਦ ਬਾਰੇ ਅਤੇ ਸਟੋਰ ਵਿਚ ਪਏ ਬੀਜ ਬਾਰੇ ਕੋਈ ਵੀ ਸੂਚਨਾ ਮੰਗ ਸਕਦਾ ਹੈ । ਬੀਜ ਵਾਲੇ ਸਟੋਰ ਜਾਂ ਦੁਕਾਨ ਦੀ ਤਲਾਸ਼ੀ ਲੈ ਸਕਦਾ ਹੈ ਅਤੇ ਉਪਲੱਬਧ ਬੀਜਾਂ ਦੇ ਸੈਂਪਲ ਭਰ ਕੇ ਉਹਨਾਂ ਦੀ ਜਾਂਚ ਬੀਜ ਪਰਖ ਪ੍ਰਯੋਗਸ਼ਾਲਾ ਤੋਂ ਕਰਵਾ ਸਕਦਾ ਹੈ, ਕੋਈ ਨੁਕਸ ਹੋਣ ਤੇ ਵਿਕਰੀ ਤੇ ਪਾਬੰਦੀ ਲਗਾ ਸਕਦਾ ਹੈ । ਇੰਸਪੈਕਟਰ ਬੀਜਾਂ ਨਾਲ ਸੰਬੰਧਿਤ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ ।

ਪ੍ਰਸ਼ਨ 6.
ਬੀਜ ਕੰਟਰੋਲ ਆਰਡਰ ਅਧੀਨ ਕਿਸਾਨ ਨੂੰ ਕੀ ਹੱਕ ਪ੍ਰਾਪਤ ਹਨ ?
ਉੱਤਰ-
ਬੀਜ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸ ਨੂੰ ਮਿਲ ਸਕੇ । ਜੇਕਰ ਕਿਸਾਨ ਇਹ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਇਸ ਲਈ ਫੇਲ ਹੋਈ ਹੈ ਅਤੇ ਇਸਦਾ ਮੁੱਖ ਕਾਰਨ ਬੀਜ ਡੀਲਰ ਵਲੋਂ ਦਿੱਤਾ ਗਿਆ ਮਾੜਾ ਬੀਜ ਹੈ ਤਾਂ ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 7.
ਖ਼ਰਾਬ ਬੀਜ ਪ੍ਰਾਪਤ ਹੋਣ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਬੂਤ ਵਜੋਂ ਕਿਹੜੀਆਂ-ਕਿਹੜੀਆਂ ਵਸਤੂਆਂ ਦੀ ਲੋੜ ਪੈਂਦੀ ਹੈ ?
ਉੱਤਰ-
ਸ਼ਿਕਾਇਤ ਦਰਜ ਕਰਾਉਣ ਸਮੇਂ ਕਿਸਾਨ ਨੂੰ ਅੱਗੇ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ

  1. ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿੱਲ ਜਾਂ ਰਸੀਦ ।
  2. ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ ।
  3. ਬੀਜ ਵਾਲਾ ਖ਼ਾਲੀ ਪੈਕਟ ਜਾਂ ਥੈਲਾ ਜਾਂ ਡੱਬਾ ।
  4. ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ ।

ਪ੍ਰਸ਼ਨ 8.
ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਕੀ ਨਾਂ ਹੈ ? ਇਸ ਨੂੰ ਖੇਤੀਬਾੜੀ ਵਿਭਾਗ ਦੇ ਕਿਹੜੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ?
ਉੱਤਰ-
ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਨਾਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਹੈ । ਇਹ ਕਾਨੂੰਨ ਪੰਜਾਬ ਰਾਜ ਵਿਚ ਖੇਤੀਬਾੜੀ ਮਹਿਕਮੇ ਦੇ ਰਾਜ ਪੱਧਰੀ ਅਧਿਕਾਰੀ (ਡਾਇਰੈਕਟਰ ਖੇਤੀਬਾੜੀ ਪੰਜਾਬ ਚੰਡੀਗੜ੍ਹ) ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੇ ਚੀਫ਼ ਐਗਰੀਕਲਚਰ ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਕਾਰੀਆਂ, ਜਿਨ੍ਹਾਂ ਵਿਚ ਐਗਰੀਕਲਚਰ ਅਫ਼ਸਰ (A.O.) ਅਤੇ ਉਨ੍ਹਾਂ ਅਧੀਨ ਕੰਮ ਕਰ ਰਹੇ ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ (A.D.O.) ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਕੀਟਨਾਸ਼ਕ ਇੰਸਪੈਕਟਰ ਕੀੜੇਮਾਰ ਦਵਾਈਆਂ ਦੇ ਕੁਆਲਿਟੀ ਕੰਟਰੋਲ ਲਈ ਕੀ ਕਾਰਵਾਈ ਕਰਦਾ ਹੈ ?
ਉੱਤਰ-
ਕੀਟਨਾਸ਼ਕ ਇਨਸੈਕਟੀਸਾਈਡ ਇੰਸਪੈਕਟਰ ਆਪੋ-ਆਪਣੇ ਅਧਿਕਾਰ ਖੇਤਰ ਵਿਚ ਇਨਸੈਕਟੀਸਾਈਡ ਵੇਚਣ ਵਾਲੀਆਂ ਦੁਕਾਨਾਂ, ਗੁਦਾਮਾਂ, ਸੇਲ ਸੈਂਟਰਾਂ ਅਤੇ ਹੋਰ ਸੰਬੰਧਿਤ ਥਾਂਵਾਂ ਤੇ ਨਿਰੀਖਣ ਕਰਦੇ ਹਨ । ਉਹ ਇਨ੍ਹਾਂ ਦੁਕਾਨਾਂ ਤੋਂ ਸੈਂਪਲ ਲੈ ਕੇ ਉਸ ਦੀ ਪੜਤਾਲ ਕਰਨ ਲਈ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਪ੍ਰਯੋਗਸ਼ਾਲਾਵਾਂ ਵਿਚ ਭੇਜਦਾ ਹੈ । ਸਟਾਕ ਚੈੱਕ ਕਰਕੇ ਪਤਾ ਲਗਾਉਂਦਾ ਹੈ ਕਿ ਕੀੜੇਮਾਰ ਦਵਾਈਆਂ ਮਿੱਥੇ ਸਮੇਂ ਦੀ ਹੱਦ ਤਾਂ ਪਾਰ ਨਹੀਂ ਕਰ ਗਈਆਂ |

ਇਸ ਤੋਂ ਇਲਾਵਾ ਸਟਾਕ ਵਿਚ ਪਈਆਂ ਦਵਾਈਆਂ ਦਾ ਵਜ਼ਨ ਅਤੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਕੋਈ ਕਾਨੂੰਨੀ ਉਲੰਘਣਾ ਨਾ ਹੋ ਰਹੀ ਹੋਵੇ । ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਬੀਜ ਕਾਨੂੰਨ ਦੀ ਧਾਰਾ-7 ਕੀ ਹੈ ?
ਉੱਤਰ-
ਇਸ ਧਾਰਾ ਦੇ ਅੰਤਰਗਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਫ਼ਸਲਾਂ ਦੀ ਵਧੀਆ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੁਆਂ ਹਨ । ਖੇਤੀ ਵਿਚ ਇਹ ਤਿੰਨੇ ਵਸਤੁਆਂ ਬਹੁਤ ਹੀ ਮਹੱਤਵਪੂਰਨ ਹਨ । ਇਸ ਲਈ ਇਨ੍ਹਾਂ ਦੀ ਕੁਆਲਟੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਬੀਜ ਉੱਚ ਮਿਆਰੇ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ ।

ਕਿਸਾਨਾਂ ਦੇ ਹੱਕ-ਸੀਡ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸਨੂੰ ਮਿਲ ਸਕੇ । ਜੇਕਰ ਕਿਸਾਨ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਮਾੜਾ ਬੀਜ ਹੈ ਜੋ ਉਸ ਨੂੰ ਬੀਜ ਡੀਲਰ ਵਲੋਂ ਦਿੱਤਾ ਗਿਆ ਹੈ । ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਸ਼ਿਕਾਇਤ ਦਰਜ ਕਰਵਾਉਣ ਸਮੇਂ ਕਿਸਾਨਾਂ ਨੂੰ ਹੇਠ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ-

  1. ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿਲ ਜਾਂ ਰਸੀਦ ।
  2. ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ ।
  3. ਬੀਜ ਵਾਲਾ ਖਾਲੀ ਪੈਕਟ ਜਾਂ ਥੈਲਾ ਜਾਂ ਡੱਬਾ ।
  4. ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ |

ਬੀਜ ਇੰਸਪੈਕਟਰ ਇਹ ਸ਼ਿਕਾਇਤ ਪ੍ਰਾਪਤ ਹੋਣ ਤੇ ਇਸ ਦੀ ਪੂਰੀ ਜਾਂਚ-ਪੜਤਾਲ ਕਰੇਗਾ ਅਤੇ ਜੇਕਰ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਫ਼ਸਲ ਦਾ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਹੈ ਤਾਂ ਉਹ ਬੀਜ ਦੇ ਡੀਲਰ/ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ ਅਤੇ ਬੀਜ ਕਾਨੂੰਨ ਦੇ ਤਹਿਤ ਉਸ ਨੂੰ ਦੰਡ ਮਿਲ ਸਕਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 2.
ਬੀਜ ਕੰਟਰੋਲ ਆਰਡਰ ਅਧੀਨ ਕਿਸਾਨਾਂ ਨੂੰ ਕੀ-ਕੀ ਅਧਿਕਾਰ ਪ੍ਰਾਪਤ ਹਨ ?
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 3.
ਖੇਤੀਬਾੜੀ ਦੇ ਵਿਕਾਸ ਲਈ ਤਿੰਨ ਪ੍ਰਮੁੱਖ ਵਸਤੂਆਂ ਦਾ ਨਾਂ ਦੱਸੋ ਅਤੇ ਉਹਨਾਂ ਦੇ ਕੁਆਲਟੀ ਕੰਟਰੋਲ ਬਾਰੇ ਚਾਨਣਾ ਪਾਓ ?
ਉੱਤਰ-
ਆਪਣੇ ਆਪ ਉੱਤਰ ਦਿਓ ।

PSEB 9th Class Agriculture Guide ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੁਨਿਸ਼ਠ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਦਾਂ ਦੀ ਪ੍ਰਯੋਗਸ਼ਾਲਾ ਕਿੱਥੇ ਹੈ ?
(ਉ) ਲੁਧਿਆਣਾ
(ਅ) ਕਪੂਰਥਲਾ
(ਇ) ਜਲੰਧਰ
(ਸ) ਨਹੀਂ ਹੈ ।
ਉੱਤਰ-
(ਉ) ਲੁਧਿਆਣਾ,

ਪ੍ਰਸ਼ਨ 2.
ਕੀੜੇ-ਮਾਰ ਦਵਾਈਆਂ ਲਈ ਪ੍ਰਯੋਗਸ਼ਾਲਾ ਕਿੱਥੇ ਹੈ ?
(ੳ) ਲੁਧਿਆਣਾ
(ਅ) ਬਠਿੰਡਾ
(ਈ) ਅੰਮ੍ਰਿਤਸਰ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਬੀਜ ਕੰਟਰੋਲ ਹੁਕਮ ਕਦੋਂ ਬਣਿਆ ?
(ਉ) 1980
(ਅ) 1983
( 1950
(ਸ) 1995.
ਉੱਤਰ-
(ਅ) 1983,

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 4.
ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ ਕਦੋਂ ਲਾਗੂ ਕੀਤਾ ਗਿਆ ?
(ਉ) 1950
(ਅ) 1968
(ਇ) 1990 .
(ਸ) 2000.
ਉੱਤਰ-
(ਅ) 1968,

ਪ੍ਰਸ਼ਨ 5.
ਖਾਦ ਕੰਟਰੋਲ ਆਰਡਰ ਕਦੋਂ ਬਣਿਆ ?
(ਉ) 1985
(ਅ) 1968
(ਇ) 1995
(ਸ) 1989.
ਉੱਤਰ-
(ਉ) 1985 ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਫ਼ਸਲਾਂ ਦੀ ਲਾਹੇਵੰਦ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੂਆਂ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਇਨਸੈਕਟੀਸਾਈਡ ਐਕਟ, 1968 ਵਿਚ ਨਹੀਂ ਬਣਾਇਆ ਗਿਆ ।
ਉੱਤਰ-
ਗ਼ਲਤ,

ਪ੍ਰਸ਼ਨ 3.
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨਾਂ ਵਸਤੂਆਂ ਲਈ ਵੱਖ-ਵੱਖ ਕਾਨੂੰਨ ਬਣਾਏ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਇਹ ਕਾਨੂੰਨ ਹਨ ਬੀਜ ਕੰਟਰੋਲ ਆਰਡਰ, ਖਾਦ (ਫਰਟੀਲਾਈਜ਼ਰ) ਕੰਟਰੋਲ ਆਰਡਰ, ਇਨਸੈਕਟੀਸਾਈਡ ਐਕਟ ॥
ਉੱਤਰ-
ਠੀਕ,

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 5.
ਬੀਜ ਕਾਨੂੰਨ ਦੀ ਧਾਰਾ-7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਨਹੀਂ ਕੀਤੀ ਜਾ ਸਕਦੀ ਹੈ ।
ਉੱਤਰ-
ਗ਼ਲਤ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਖਾਦ ਪਰਖ ਲੈਬਾਰਟਰੀ, …………….. ਅਤੇ …………. ਵਿਖੇ ਹਨ ।
ਉੱਤਰ-
ਲੁਧਿਆਣਾ, ਫ਼ਰੀਦਕੋਟ,

ਪ੍ਰਸ਼ਨ 2.
ਖਾਦ ਕੰਟਰੋਲ ਆਰਡਰ ………….., ਬਣਾਇਆ ਗਿਆ ਹੈ ਜੋ ਕਿ ਖਾਦਾਂ ਦੀ ਕੁਆਲਿਟੀ ਅਤੇ ਵਜ਼ਨ ਨੂੰ ਠੀਕ ਰੱਖਣ ਅਤੇ ਮਿਲਾਵਟ, ਘਟੀਆ ਅਤੇ ਪ੍ਰਮਾਣਿਤ ਖਾਦਾਂ ਵੇਚਣ ਨੂੰ ਰੋਕਣ ਲਈ ਸਹਾਇਕ ਹੈ ।
ਉੱਤਰ-
1985,

ਪ੍ਰਸ਼ਨ 3.
ਦਵਾਈਆਂ ਚੈੱਕ ਕਰਨ ਲਈ ਪ੍ਰਯੋਗਸ਼ਾਲਾ ਲੁਧਿਆਣਾ, ਬਠਿੰਡਾ ਅਤੇ ……………………. ਵਿਖੇ ਹਨ ।
ਉੱਤਰ-
ਅੰਮ੍ਰਿਤਸਰ,

ਪ੍ਰਸ਼ਨ 4.
ਕੇਂਦਰੀ ਕੀਟਨਾਸ਼ਕ ਬੋਰਡ …………….. ਨੂੰ ਇਹ ਐਕਟ ਲਾਗੂ ਕਰਨ ਲਈ ਸਲਾਹ ਮਸ਼ਵਰਾ ਦਿੰਦਾ ਹੈ ।
ਉੱਤਰ-
ਸਰਕਾਰ,

ਪ੍ਰਸ਼ਨ 5.
ਸੈਂਟਰਲ ਰਜਿਸਟਰੇਸ਼ਨ ਕਮੇਟੀ ਖੇਤੀ ਰਸਾਇਣਾਂ ਦੀ ਰਜਿਸਟਰੇਸ਼ਨ ਕਰਕੇ ਇਹਨਾਂ ਨੂੰ …………….. ਅਤੇ ਆਯਾਤ-ਨਿਰਯਾਤ ਲਈ ਆਗਿਆ ਦਿੰਦਾ ਹੈ ।
ਉੱਤਰ-
ਬਣਾਉਣ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੀਜ ਕੰਟਰੋਲ ਹੁਕਮ ਕਦੋਂ ਬਣਿਆ ?
ਉੱਤਰ-
1983.

ਪ੍ਰਸ਼ਨ 2.
ਖਾਦ ਕੰਟਰੋਲ ਆਰਡਰ ਕਦੋਂ ਬਣਿਆ ?
ਉੱਤਰ-
1985.

ਪ੍ਰਸ਼ਨ 3.
ਪੰਜਾਬ ਵਿਚ ਬੀਜ, ਖਾਦ, ਕੀਟਨਾਸ਼ਕ ਨਾਲ ਸੰਬੰਧਿਤ ਕਾਨੂੰਨਾਂ ਨੂੰ ਕਿਸ ਦੁਆਰਾ ਲਾਗੂ ਕੀਤੇ ਜਾਂਦੇ ਹਨ ?
ਉੱਤਰ-
ਖੇਤੀਬਾੜੀ ਵਿਭਾਗ ਪੰਜਾਬ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 4.
ਬੀਜਾਂ ਦੇ ਬੰਦ ਪੈਕਟਾਂ, ਡੱਬਿਆਂ ਜਾਂ ਥੈਲਿਆਂ ਉੱਪਰ ਕਿਹੜਾ ਕੁਆਲਟੀ ਦਾ ਲੇਬਲ ਲੱਗਿਆ ਹੁੰਦਾ ਹੈ ?
ਉੱਤਰ-
ਟੀ. ਐੱਲ. ।

ਪ੍ਰਸ਼ਨ 5.
ਕਿਹੜੇ ਬੀਜਾਂ ਦਾ ਪ੍ਰਮਾਣੀਕਰਨ ਕੀਤਾ ਜਾ ਸਕਦਾ ਹੈ ?
ਉੱਤਰ-
ਉਨ੍ਹਾਂ ਕਿਸਮਾਂ ਦਾ ਹੀ ਪ੍ਰਮਾਣੀਕਰਨ ਕੀਤਾ ਜਾ ਸਕੇਗਾ ਜੋ ਕਿ ਘੋਸ਼ਣਾ-ਪੱਤਰ ਵਿਚ ਦਰਜ ਹਨ ।

ਪ੍ਰਸ਼ਨ 6.
ਪੰਜਾਬ ਸਰਕਾਰ ਨੇ ਇਨਸੈਕਟੀਸਾਈਡ ਦਵਾਈਆਂ ਵੇਚਣ ਸੰਬੰਧੀ ਲਾਈਸੈਂਸ ਦੇਣ ਦਾ ਅਧਿਕਾਰ ਕਿਸ ਨੂੰ ਦਿੱਤਾ ਹੈ ?
ਉੱਤਰ-
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਇਹ ਅਧਿਕਾਰ ਮਿਲਿਆ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਸੈਕਟੀਸਾਈਡ ਐਕਟ ਕਦੋਂ ਪਾਸ ਹੋਇਆ ?
ਉੱਤਰ-
ਇਹ ਐਕਟ ਭਾਰਤੀ ਪਾਰਲੀਮੈਂਟ ਦੁਆਰਾ 1968 ਵਿਚ ਪਾਸ ਕੀਤਾ ਗਿਆ ਸੀ ਤੇ ਸਾਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ।

ਪ੍ਰਸ਼ਨ 2.
ਕੀੜੇਮਾਰ ਦਵਾਈਆਂ ਖ਼ਰੀਦਣ ਸਮੇਂ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ?
ਉੱਤਰ-
ਕਿਸਾਨਾਂ ਨੂੰ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਪਾਸੋਂ ਖ਼ਰੀਦ ਦੀ ਰਸੀਦ ਜ਼ਰੂਰ ਲੈਣੀ ਚਾਹੀਦੀ ਹੈ । ਡੱਬਿਆਂ ਅਤੇ ਸ਼ੀਸ਼ੀਆਂ ਦਾ ਸੀਲਬੰਦ ਹੋਣਾ ਬੜਾ ਜ਼ਰੂਰੀ ਹੈ । ਖ਼ਰੀਦ ਕਰਦੇ ਸਮੇਂ ਇਹ ਵੀ ਦੇਖਣਾ ਬੜਾ ਜ਼ਰੂਰੀ ਹੈ ਕਿ ਦਵਾਈ ਆਊਟਡੇਟਿਡ ਨਾ ਹੋਈ ਹੋਵੇ । ਕਿਸੇ ਕਿਸਮ ਦਾ ਸ਼ੱਕ ਪੈਣ ਤੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਚੀਫ ਖੇਤੀਬਾੜੀ ਅਫ਼ਸਰ ਨੂੰ ਇਸ ਬਾਰੇ ਤੁਰੰਤ ਸੂਚਿਤ ਕਰੋ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਖਾਦ ਕੰਟਰੋਲ ਆਰਡਰ-1985 ਤੋਂ ਕੀ ਭਾਵ ਹੈ ? ਇਹ ਖਾਦਾਂ ਦੇ ਕੁਆਲਟੀ ਕੰਟਰੋਲ ਵਿਚ ਕਿਵੇਂ ਸਹਾਈ ਹੁੰਦਾ ਹੈ ?
ਉੱਤਰ-
ਖਾਦ ਕੰਟਰੋਲ ਆਰਡਰ- 1985 ਖਾਦਾਂ ਦੀ ਕੁਆਲਟੀ ਮਿਲਾਵਟ, ਪੂਰੇ ਵਜ਼ਨ, ਘਟੀਆ ਅਤੇ ਅਪ੍ਰਮਾਣਿਤ ਖਾਦਾਂ ਵੇਚਣ ਅਤੇ ਹੋਰ ਉਲੰਘਣਾ ਨੂੰ ਰੋਕਣ ਲਈ ਬਣਾਇਆ ਗਿਆ ਹੈ ! ਕਿਸੇ ਵੀ ਜਗਾ ਖਾਦਾਂ ਵੇਚਣ ਤੋਂ ਪਹਿਲਾਂ ਡੀਲਰਾਂ ਨੂੰ ਜ਼ਿਲ੍ਹੇ ਦੇ ਸੰਬੰਧਿਤ ਚੀਫ ਐਗਰੀਕਲਚਰਲ ਅਫ਼ਸਰ ਪਾਸੋਂ ਖਾਦਾਂ ਵੇਚਣ ਦਾ ਲਾਈਸੈਂਸ ਲੈਣਾ ਜ਼ਰੂਰੀ ਹੈ । ਲਾਈਸੈਂਸ ਤਾਂ ਹੀ ਮਿਲ ਸਕਦਾ ਹੈ, ਜੇ ਕਿਸੇ ਖਾਦ ਬਣਾਉਣ ਵਾਲੀ ਕੰਪਨੀ ਨੇ ਉਸ ਡੀਲਰ ਨੂੰ ਖਾਦ ਵੇਚਣ ਲਈ ਅਥਾਰਟੀ ਲੈਟਰ ਦਿੱਤਾ ਹੋਵੇ । ਖਾਦਾਂ ਦੀ ਕੁਆਲਟੀ ਚੈੱਕ ਕਰਨ ਲਈ ਖਾਦ ਕੰਟਰੋਲ ਆਰਡਰ ਦੇ ਨਿਯਮਾਂ ਅਨੁਸਾਰ ਵੱਖ-ਵੱਖ ਪੱਧਰ ਤੇ ਕਾਰਵਾਈ ਕੀਤੀ ਜਾਂਦੀ ਹੈ । ਕੋਈ ਵੀ ਵਿਅਕਤੀ ਮਿੱਥੇ ਮਿਆਰ ਤੋਂ ਘਟੀਆ ਖਾਦ ਨਹੀਂ ਵੇਚ ਸਕਦਾ । ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ/ਵੇਚਣ ਵਾਲੀਆਂ ਖਾਦਾਂ ਦੀ ਕੁਆਲਟੀ ਤੇ ਨਿਗਰਾਨੀ ਰੱਖਣ ਲਈ ਖਾਦ ਕੰਟਰੋਲ ਆਰਡਰ-1985 ਆਪਣੇ ਸੰਬੰਧਿਤ ਅਧਿਕਾਰੀਆਂ ਨੂੰ ਯੋਗ ਅਧਿਕਾਰ ਦਿੱਤੇ ਗਏ ਹਨ ।

ਉਨ੍ਹਾਂ ਵਲੋਂ ਆਪਣੇਆਪਣੇ ਅਧਿਕਾਰ ਖੇਤਰ ਵਿਚ ਖਾਦਾਂ ਦੇ ਕਾਰੋਬਾਰੀ ਅਦਾਰਿਆਂ ਦਾ ਨਿਰੀਖਣ ਕੀਤਾ ਜਾਂਦਾ ਹੈ । ਲੋੜ ਅਨੁਸਾਰ ਖਾਦਾਂ ਦੇ ਸੈਂਪਲ ਭਰੇ ਜਾਂਦੇ ਹਨ । ਇਹਨਾਂ ਸੈਂਪਲਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਖਾਦ ਪਰਖ ਲੈਬਾਰਟਰੀ, ਲੁਧਿਆਣਾ ਅਤੇ ਫਰੀਦਕੋਟ ਵਿਖੇ ਪਰਖ ਕਰਨ ਲਈ ਭੇਜਿਆ ਜਾਂਦਾ ਹੈ ।ਜਿਹੜੇ ਸੈਂਪਲ ਮਿਆਰ ਤੋਂ ਹੇਠਾਂ ਪਾਏ ਜਾਂਦੇ ਹਨ, ਉਨ੍ਹਾਂ ਦੇ ਕਾਰੋਬਾਰੀ ਅਦਾਰਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ । ਅਦਾਲਤ ਵਲੋਂ ਦੋਸ਼ੀਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ-

  1. ਫ਼ਸਲਾਂ ਦੀ ਲਾਹੇਵੰਦ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ! ਮੁੱਖ ਤਿੰਨ ਵਸਤੂਆਂ ਹਨ ।
  2. ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨਾਂ ਵਸਤੂਆਂ ਲਈ ਵੱਖ-ਵੱਖ ਕਾਨੂੰਨ ਬਣਾਏ ਹਨ ।
  3. ਇਹ ਕਾਨੂੰਨ ਹਨ ਬੀਜ ਕੰਟਰੋਲ ਆਰਡਰ, ਖਾਦ (ਫਰਟੀਲਾਈਜ਼ਰ) ਕੰਟਰੋਲ ਆਰਡਰ, ਇਨਸੈਕਟੀਸਾਈਡ ਐਕਟ ।
  4. ਸੀਡ ਕੰਟਰੋਲ ਆਰਡਰ ਅਨੁਸਾਰ ਪੰਜਾਬ ਵਿਚ ਲਾਇਸੈਂਸ ਅਧਿਕਾਰੀ ਨਿਯੁਕਤ । ਕੀਤੇ ਗਏ ਹਨ ਪੰਜਾਬ ਵਿਚ ਇਹ ਅਧਿਕਾਰ ਖੇਤੀਬਾੜੀ ਵਿਭਾਗ, ਪੰਜਾਬ ਨੂੰ ਦਿੱਤੇ ਗਏ ਹਨ ।
  5. ਜੇ ਬੀਜ ਡੀਲਰ ਵਲੋਂ ਕਿਸਾਨ ਨੂੰ ਮਾੜਾ ਬੀਜ ਦੇਣ ਨਾਲ ਫ਼ਸਲ ਖ਼ਰਾਬ ਹੋ ਗਈ। ਹੋਵੇ ਤਾਂ ਕਿਸਾਨ ਆਪਣੀ ਸ਼ਿਕਾਇਤ ਬੀਜ ਇੰਸਪੈਕਟਰ ਨੂੰ ਕਰ ਸਕਦਾ ਹੈ ।
  6. ਬੀਜ ਇੰਸਪੈਕਟਰ ਨੂੰ ਫ਼ਸਲ ਦੇ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਦਾ ਪਤਾ ਲਗਦਾ ਹੈ ਤਾਂ ਬੀਜ ਡੀਲਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਦਾ ਹੈ ।
  7. ਬੀਜ ਕਾਨੂੰਨ ਦੀ ਧਾਰਾ 7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ ।
  8. ਖਾਦ ਪਰਖ ਲੈਬਾਰਟਰੀ, ਲੁਧਿਆਣਾ ਅਤੇ ਫ਼ਰੀਦਕੋਟ ਵਿਖੇ ਹਨ ।
  9. ਖਾਦ ਕੰਟਰੋਲ ਆਰਡਰ 1985, ਬਣਾਇਆ ਗਿਆ ਹੈ ਜੋ ਕਿ ਖਾਦਾਂ ਦੀ ਕੁਆਲਿਟੀ ,ਅਤੇ ਵਜ਼ਨ ਨੂੰ ਠੀਕ ਰੱਖਣ ਅਤੇ ਮਿਲਾਵਟ, ਘਟੀਆ ਅਤੇ ਅਪ੍ਰਮਾਣਿਤ ਖਾਦਾਂ । ਵੇਚਣ ਨੂੰ ਰੋਕਣ ਲਈ ਸਹਾਇਕ ਹੈ ।
  10. ਇਨਸੈਕਟੀਸਾਈਡ ਐਕਟ 1968, ਵਿਚ ਬਣਾਇਆ ਗਿਆ ।
  11. ਕੇਂਦਰੀ ਕੀਟਨਾਸ਼ਕ ਬੋਰਡ ਸਰਕਾਰ ਨੂੰ ਇਹ ਐਕਟ ਲਾਗੂ ਕਰਨ ਲਈ ਸਲਾਹ ਮਸ਼ਵਰਾ ਦਿੰਦਾ ਹੈ ।
  12. ਸੈਂਟਰਲ ਰਜਿਸਟਰੇਸ਼ਨ ਕਮੇਟੀ ਖੇਤੀ ਰਸਾਇਣਾਂ ਦੀ ਰਜਿਸਟਰੇਸ਼ਨ ਕਰਕੇ ਇਹਨਾਂ । ਨੂੰ ਬਣਾਉਣ ਅਤੇ ਆਯਾਤ-ਨਿਰਯਾਤ ਲਈ ਆਗਿਆ ਦਿੰਦਾ ਹੈ।
  13. ਦਵਾਈਆਂ ਚੈੱਕ ਕਰਨ ਲਈ ਪ੍ਰੋਯਗਸ਼ਾਲਾ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਹਨ |

Leave a Comment