Punjab State Board PSEB 9th Class Home Science Book Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ Textbook Exercise Questions and Answers.
PSEB Solutions for Class 9 Home Science Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ
Home Science Guide for Class 9 PSEB ਗ੍ਰਹਿ ਵਿਗਿਆਨ ਬਾਰੇ ਜਾਣਕਾਰੀ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਗਹਿ ਵਿਗਿਆਨ ਵਿਸ਼ੇ ਨੂੰ ਪਹਿਲਾਂ ਕਿਹੜੇ-ਕਿਹੜੇ ਨਾਮ ਦਿੱਤੇ ਜਾਂਦੇ ਸਨ ?
ਉੱਤਰ-
ਹਿ ਵਿਗਿਆਨ ਨੂੰ ਘਰੇਲੂ ਵਿਗਿਆਨ, ਘਰੇਲੂ ਕਲਾ, ਘਰੇਲੂ ਅਰਥ-ਸ਼ਾਸਤਰ ਆਦਿ ਨਾਂ ਦਿੱਤੇ ਜਾਂਦੇ ਸਨ ।
ਪ੍ਰਸ਼ਨ 2.
ਹਿ ਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਡਾ: ਏ. ਐੱਚ. ਰਿਚਰਡਜ਼ ਅਨੁਸਾਰ ਹਿ ਵਿਗਿਆਨ ਉਹ ਖ਼ਾਸ ਵਿਸ਼ਾ ਹੈ ਜੋ ਪਰਿਵਾਰ ਦੀ ਆਮਦਨ ਤੇ ਖ਼ਰਚ, ਕੱਪੜਿਆਂ ਸੰਬੰਧੀ ਲੋੜਾਂ, ਭੋਜਨ ਦੀ ਸਵੱਛਤਾ, ਘਰ ਦੀ ਸਹੀ ਚੋਣ ਆਦਿ ਨਾਲ ਸੰਬੰਧਿਤ ਹੈ।
ਪ੍ਰਸ਼ਨ 3.
ਗ੍ਰਹਿ ਵਿਗਿਆਨ ਨੂੰ ਕਿੰਨੇ ਖੇਤਰਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਹਿ ਵਿਗਿਆਨ ਨੂੰ ਮੁੱਖ ਤੌਰ ‘ਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ-
ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।
ਪ੍ਰਸ਼ਨ 4.
ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਮੁੱਖ ਲਾਭ ਦੱਸੋ
ਉੱਤਰ-
- ਹਿ ਵਿਗਿਆਨ ਦੀ ਪੜ੍ਹਾਈ ਨਾਲ ਭੋਜਨ ਅਤੇ ਪੋਸ਼ਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।
- ਇਸ ਦੀ ਪੜ੍ਹਾਈ ਨਾਲ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਬੁਣਾਈ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
- ਇਸ ਦੀ ਪੜ੍ਹਾਈ ਨਾਲ ਮਨੁੱਖੀ ਅਤੇ ਭੌਤਿਕ ਸਾਧਨਾਂ ਨੂੰ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਜਾ ਸਕਦਾ ਹੈ।
- ਇਸ ਦੀ ਪੜ੍ਹਾਈ ਨਾਲ ਬਾਲ ਵਿਕਾਸ ਅਤੇ ਵਾਧੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਤਰ੍ਹਾਂ ਹਿ ਵਿਗਿਆਨ ਦੀ ਪੜ੍ਹਾਈ ਨਾਲ ਜ਼ਿੰਦਗੀ ਦੇ ਹਰ ਪੱਖ ਬਾਰੇ ਜਾਣਕਾਰੀ ਮਿਲਦੀ ਹੈ।
ਪ੍ਰਸ਼ਨ 5.
ਗ੍ਰਹਿ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਹਿ ਵਿਗਿਆਨ ਵਾਸਤਵਿਕ ਵਿਗਿਆਨ ਹੈ ਜੋ ਵਿਦਿਆਰਥੀ ਨੂੰ ਪਰਿਵਾਰਿਕ ਜੀਵਨ ਸਫ਼ਲਤਾਪੂਰਵਕ ਬਿਤਾਉਣ ਅਤੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਆਸਾਨੀ ਨਾਲ ਅਤੇ ਸਹੀ ਤਰੀਕੇ ਨਾਲ ਸੁਲਝਾਉਣ ਦੇ ਕਾਬਲ ਬਣਾਉਂਦਾ ਹੈ।
ਪ੍ਰਸ਼ਨ 6.
ਭੋਜਨ ਅਤੇ ਪੋਸ਼ਣ ਵਿਗਿਆਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।
ਪ੍ਰਸ਼ਨ 7.
ਵਸਤਰ ਵਿਗਿਆਨ ਦੇ ਅੰਤਰਗਤ ਕੀ ਪੜ੍ਹਾਇਆ ਜਾਂਦਾ ਹੈ ?
ਉੱਤਰ-
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 8.
ਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ ? ਉੱਤਰ-ਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ
- ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ ।
- ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
- ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
- ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ। ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪ੍ਰਸ਼ਨ 9.
ਹਿ ਵਿਗਿਆਨ ਵਿਸ਼ੇ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸ ਦੀ ਕੀ ਮਹੱਤਤਾ ਹੈ ?
ਉੱਤਰ-
ਗਹਿ ਵਿਗਿਆਨ ਵਿਸ਼ੇ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ-ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ ਅਤੇ ਸਮਾਜਿਕ ਸ਼ਾਖਾਵਾਂ ਜਿਵੇਂ-ਅਰਥ-ਸ਼ਾਸਤਰ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਆਦਿ ਹਨ।
ਗ੍ਰਹਿ ਵਿਗਿਆਨ ਬਾਰੇ ਜਾਣਕਾਰੀ | ਇਹ ਵਿਸ਼ਾ ਜ਼ਿੰਦਗੀ, ਸਮਾਜ ਤੇ ਉਹਨਾਂ ਸਾਰੇ ਪਹਿਲੂਆਂ ਨਾਲ ਸੰਬੰਧ ਰੱਖਦਾ ਹੈ ਜੋ ਵੱਖਵੱਖ ਵਿਗਿਆਨਾਂ ਤੋਂ ਲਈ ਜਾਣਕਾਰੀ ਦਾ ਸੰਯੋਜਨ ਕਰਕੇ ਮਨੁੱਖ ਦਾ ਆਲਾ-ਦੁਆਲਾ, ਪਰਿਵਾਰ ਦਾ ਪੋਸ਼ਣ, ਵਸੀਲਿਆਂ ਦੀ ਵਿਵਸਥਾ, ਬਾਲ ਵਿਕਾਸ ਅਤੇ ਉਪਭੋਗੀ ਸਮਰੱਥਾ ਪੈਦਾ ਕਰਦਾ ਹੈ।
ਮਹੱਤਤਾ – ਚੰਗੀ ਹਿਣੀ ਅਤੇ ਚੰਗੀ ਮਾਂ ਬਣਨ ਲਈ ਇਸ ਵਿਸ਼ੇ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਹਰ ਰੋਜ਼ ਦੀਆਂ ਲੋੜਾਂ, ਚੰਗੇ ਤੇ ਸੰਤੁਲਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਕੱਪੜਿਆਂ ਸੰਬੰਧੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਲੋੜਾਂ, ਬੱਚਿਆਂ ਦਾ ਵਾਧਾ, ਵਿਕਾਸ, ਪਾਲਣ-ਪੋਸ਼ਣ ਅਤੇ ਉਹਨਾਂ ਦੀਆਂ ਰੁਚੀਆਂ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਦੀਆਂ ਹਨ।
ਅੱਜ ਦੇ ਉੱਨਤੀ ਤੇ ਤਕਨਾਲੋਜੀ ਵਾਲੇ ਯੁੱਗ ਵਿਚ ਤਾਂ ਇਸ ਵਿਸ਼ੇ ਦਾ ਹੋਰ ਵੀ ਮਹੱਤਵ ਵੱਧ ਗਿਆ ਹੈ। ਕਈ ਥਾਂਵਾਂ ਤੇ ਤਾਂ ਇਹ ਵਿਸ਼ਾ ਲੜਕਿਆਂ ਨੂੰ ਵੀ ਪੜਾਇਆ ਜਾਣ ਲੱਗ ਪਿਆ ਹੈ।
ਪ੍ਰਸ਼ਨ 10.
ਕਿਸ ਉਦੇਸ਼ ਨੂੰ ਮੁੱਖ ਰੱਖ ਕੇ ਹਿ ਵਿਗਿਆਨ ਵਿਸ਼ੇ ਦੀ ਪੜ੍ਹਾਈ ਕੀਤੀ ਜਾਂਦੀ ਹੈ ?
ਉੱਤਰ-
ਪਹਿਲਾਂ ਤਾਂ ਹਿ ਵਿਗਿਆਨ ਨੂੰ ਖਾਣਾ ਪਕਾਉਣ ਜਾਂ ਕੱਪੜੇ ਸਿਉਂਣ ਦੇ ਵਿਗਿਆਨ ਵਜੋਂ ਹੀ ਜਾਣਿਆ ਜਾਂਦਾ ਸੀ ਪਰ ਹੁਣ ਇਸ ਵਿਚ ਪੋਸ਼ਣ, ਸਿਹਤ ਅਤੇ ਘਰ ਨਾਲ ਜੁੜੀਆਂ ਸਹੁਲਤਾਂ ਬਾਰੇ ਵੀ ਪੜ੍ਹਾਇਆ ਜਾਂਦਾ ਹੈ । ਇਹਨਾਂ ਸਾਰਿਆਂ ਵਿਸ਼ਿਆਂ ਦੀ ਜਾਣਕਾਰੀ ਹੋਵੇ ਤਾਂ ਜੀਵਨ ਸੁਖਮਈ ਹੋ ਜਾਂਦਾ ਹੈ। ਗ੍ਰਹਿ ਵਿਗਿਆਨ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-
- ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ !
- ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
- ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
- ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ।
ਪ੍ਰਸ਼ਨ 11.
ਹਿ ਵਿਗਿਆਨ ਵਿਸ਼ੇ ਦਾ ਖੇਤਰ ਬਹੁਤ ਵਿਸ਼ਾਲ ਹੈ, ਕਿਵੇਂ ?
ਉੱਤਰ-
ਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ ਕਿ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਮਨੋਵਿਗਿਆਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ ਆਦਿ ਹਨ। ਇਸ ਤਰ੍ਹਾਂ ਹਿ ਵਿਗਿਆਨ ਇਕ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ। ਇਸ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ| ਵਸਤਰ ਵਿਗਿਆਨ, ਭੋਜਨ ਅਤੇ ਪੋਸ਼ਣ ਵਿਗਿਆਨ, ਹਿ ਵਿਵਸਥਾ, ਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ ਅਤੇ ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ | ਇਹਨਾਂ ਵੱਖ-ਵੱਖ ਖੇਤਰਾਂ ਵਿਚ ਭੋਜਨ ਦਾ ਸਿਹਤ ਨਾਲ ਸੰਬੰਧ, ਉਤਪਾਦਨ ਤੇ ਵਿਵਸਥਾ, ਕੱਪੜਿਆਂ ਦੇ ਰੇਸ਼ਿਆਂ ਦੀ ਬਣਤਰ, ਧੁਲਾਈ, ਬੁਣਾਈ, ਘਰ ਦਾ ਪ੍ਰਬੰਧ, ਬੱਚਿਆਂ ਦਾ ਹਰ ਪੱਖ ਤੋਂ ਵਿਕਾਸ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
ਪ੍ਰਸ਼ਨ 12.
ਹਿ ਵਿਗਿਆਨ ਵਿਸ਼ੇ ਨੂੰ ਕਿਹੜੇ ਖੇਤਰਾਂ ਵਿਚ ਵੰਡਿਆ ਗਿਆ ਹੈ, ਕਿਸੇ ਦੋ ਬਾਰੇ ਦੱਸੋ ?
ਉੱਤਰ-
ਹਿ ਵਿਗਿਆਨ ਨੂੰ ਮੁੱਖ ਤੌਰ ‘ਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ-
ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।
ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 13.
ਪਰਿਵਾਰਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਗ੍ਰਹਿ ਵਿਗਿਆਨ ਵਿਸ਼ੇ ਨੇ ਕੀ ਭੂਮਿਕਾ ਨਿਭਾਈ ਹੈ ?
ਉੱਤਰ-
ਹਿ ਵਿਗਿਆਨ ਦਾ ਵਿਸ਼ਾ ਪਰਿਵਾਰਿਕ ਜੀਵਨ ਨੂੰ ਉੱਚਾ ਚੁੱਕਣ ਵਿਚ ਆਪਣੀ ਭੂਮਿਕਾ ਨਿਭਾਉਂਦਾ ਹੈ। ਇਹ ਵਿਸ਼ਾ ਪੜ੍ਹ ਕੇ ਹਿਣੀਆਂ ਨੂੰ ਆਪਣੇ ਘਰ, ਬੱਚਿਆਂ, ਕੱਪੜਿਆਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਪ੍ਰਾਪਤ ਹੋਏ ਗਿਆਨ ਦੀ ਵਰਤੋਂ ਕਰਕੇ ਉਹ ਆਪਣੇ ਪਰਿਵਾਰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਈ ਹੁੰਦੀ ਹੈ।
ਹਿ ਵਿਗਿਆਨ ਦਾ ਵਿਸ਼ਾ ਸਮਾਜ ਅਤੇ ਦੇਸ਼ ਦੇ ਹਰ ਪਹਿਲੂ ਨਾਲ ਜੁੜਿਆ ਹੋਇਆ ਹੈ। ਘਰ ਇਸ ਦਾ ਇਕ ਹਿੱਸਾ ਹੈ। ਇਸ ਵਿਸ਼ੇ ਦਾ ਦਾਇਰਾ ਜਿੰਨਾ ਫੈਲਿਆ ਹੋਇਆ ਹੈ ਉਨਾ ਸ਼ਾਇਦ ਹੀ ਕੋਈ ਹੋਰ ਵਿਸ਼ਾ ਹੋਵੇ। ਇਹ ਵਿਸ਼ਾ ਪੜ੍ਹ ਕੇ ਪਰਿਵਾਰ ਦੇ ਮੈਂਬਰਾਂ ਨੂੰ ਚਰਿੱਤਰਵਾਨ ਬਣਾਉਣਾ, ਘਰ ਅਤੇ ਬਾਹਰ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣਾ ਆਦਿ ਕੰਮ ਸੌਖਿਆਂ ਹੀ ਹੋ ਜਾਂਦੇ ਹਨ।
ਪ੍ਰਸ਼ਨ 14.
ਗ੍ਰਹਿ ਵਿਗਿਆਨ ਦੀ ਸਿੱਖਿਆ ਨੂੰ ਜ਼ਿਆਦਾ ਮਹੱਤਵ ਕਿਉਂ ਦਿੱਤਾ ਜਾਣਾ ਚਾਹੀਦਾ ਹੈ ?
ਉੱਤਰ-
ਹਿ ਵਿਗਿਆਨ ਇਕ ਅਜਿਹਾ ਵਿਸ਼ਾ ਹੈ ਜਿਸ ਦਾ ਖੇਤਰ ਬਹੁਤ ਹੀ ਫੈਲਿਆ ਹੋਇਆ ਹੈ। ਇਸ ਵਿਸ਼ੇ ਦੀ ਜਾਣਕਾਰੀ ਨਾਲ ਚੰਗੇ ਇਨਸਾਨ ਬਣਾਏ ਜਾ ਸਕਦੇ ਹਨ। ਸਾਇੰਸ ਅਤੇ ਤਕਨਾਲੋਜੀ ਦੀ ਆਧੁਨਿਕ ਜਾਣਕਾਰੀ ਅਤੇ ਗ੍ਰਹਿ ਵਿਗਿਆਨ ਵਿਸ਼ੇ ਦੀ ਪੜ੍ਹਾਈ ਨਾਲ ਪਰਿਵਾਰਿਕ ਜੀਵਨ ਵਿਚ ਸੁਧਾਰ ਕਰਕੇ ਸੁਖਦਾਈ ਪਰਿਵਾਰ ਬਣਾਇਆ ਜਾ ਸਕਦਾ ਹੈ।
ਮਹੱਤਤਾ – ਚੰਗੀ ਹਿਣੀ ਅਤੇ ਚੰਗੀ ਮਾਂ ਬਣਨ ਲਈ ਇਸ ਵਿਸ਼ੇ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚਲ ਕੇ ਜਦੋਂ ਪਰਿਵਾਰਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਹਰ ਰੋਜ਼ ਦੀਆਂ ਲੋੜਾਂ, ਚੰਗੇ ਤੇ ਸੰਤੁਲਿਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਕੱਪੜਿਆਂ ਸੰਬੰਧੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਲੋੜਾਂ, ਬੱਚਿਆਂ ਦਾ ਵਾਧਾ, ਵਿਕਾਸ, ਪਾਲਣ-ਪੋਸ਼ਣ ਅਤੇ ਉਹਨਾਂ ਦੀਆਂ ਰੁਚੀਆਂ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਦੀਆਂ ਹਨ।
ਅੱਜ ਦੇ ਉੱਨਤੀ ਤੇ ਤਕਨਾਲੋਜੀ ਵਾਲੇ ਯੁੱਗ ਵਿਚ ਤਾਂ ਇਸ ਵਿਸ਼ੇ ਦਾ ਹੋਰ ਵੀ ਮਹੱਤਵ ਵੱਧ ਗਿਆ ਹੈ। ਕਈ ਥਾਵਾਂ ਤੇ ਤਾਂ ਇਹ ਵਿਸ਼ਾ ਲੜਕਿਆਂ ਨੂੰ ਵੀ ਪੜਾਇਆ ਜਾਣ ਲੱਗ ਪਿਆ ਹੈ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 15.
ਹਿ ਵਿਗਿਆਨ ਦਾ ਖੇਤਰ ਬਹੁਪੱਖਾ ਹੈ, ਕਿਵੇਂ ?
ਉੱਤਰ-
ਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ ਕਿ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਮਨੋਵਿਗਿਆਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ ਆਦਿ ਹਨ। ਇਸ ਤਰ੍ਹਾਂ ਗ੍ਰਹਿ ਵਿਗਿਆਨ ਇਕ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ। ਇਸ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ-
ਵਸਤਰ ਵਿਗਿਆਨ, ਭੋਜਨ ਅਤੇ ਪੋਸ਼ਣ ਵਿਗਿਆਨ, ਹਿ ਵਿਵਸਥਾ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ ਅਤੇ ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ।
ਇਹਨਾਂ ਵੱਖ-ਵੱਖ ਖੇਤਰਾਂ ਵਿਚ ਭੋਜਨ ਦਾ ਸਿਹਤ ਨਾਲ ਸੰਬੰਧ, ਉਤਪਾਦਨ ਤੇ ਵਿਵਸਥਾ, ਕੱਪੜਿਆਂ ਦੇ ਰੇਸ਼ਿਆਂ ਦੀ ਬਣਤਰ, ਧੁਲਾਈ, ਬੁਣਾਈ, ਘਰ ਦਾ ਪ੍ਰਬੰਧ, ਬੱਚਿਆਂ ਦਾ ਹਰ ਪੱਖ ਤੋਂ ਵਿਕਾਸ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ। ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਬਾਰੇ ਜਾਣਕਾਰੀ ਹੋਣ ਦਾ ਸਾਡੇ ਜੀਵਨ ਤੇ ਚੰਗਾ ਅਸਰ ਹੁੰਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਉਹ ਸਮਾਜ ਵਿਚ ਲੋਕਾਂ ਨਾਲ ਖੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।
ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫ਼ਲਤਾ ਜਾਂ ਅਸਫ਼ਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਇਸ ਲਈ ਗ੍ਰਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ‘ਤੇ ਅਸਰ ਪਾਉਣ ਵਾਲੇ ਕਾਰਕ, ਬੱਚਿਆਂ ਲਈ ਮਨੋਰੰਜਨ, ਭੋਜਨ ਆਦਿ ਬਾਰੇ ਬਾਲ ਵਿਕਾਸ ਦੇ ਵਿਸ਼ੇ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ।
ਗ੍ਰਹਿ ਵਿਵਸਥਾ – ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰਕੇ ਸ਼ਕਤੀ, ਸਮਾਂ, ਪੈਸਾ, ਮਿਹਨਤ ਆਦਿ ਨੂੰ ਬਚਾਇਆ ਜਾ ਸਕਦਾ ਹੈ। ਗਹਿਣੀ ਆਪਣੀ ਆਮਦਨ ਅਨੁਸਾਰ ਘਰ ਦਾ ਬਜਟ ਬਣਾਉਂਦੀ ਹੈ, ਮੌਜੂਦਾ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਅਤੇ ਮਨੋਰੰਜਨ ਆਦਿ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕਰਦੀ ਹੈ।
ਪ੍ਰਸ਼ਨ 16.
ਹਿ ਵਿਗਿਆਨ ਕਿਹੜੇ-ਕਿਹੜੇ ਵਿਸ਼ਿਆਂ ਦਾ ਸਮੂਹ ਹੈ ਅਤੇ ਇਹਨਾਂ ਦੇ ਅੰਤਰਗਤ ਕੀ-ਕੀ ਪੜ੍ਹਾਇਆ ਜਾਂਦਾ ਹੈ ?

ਪ੍ਰਸ਼ਨ 17.
ਹਿ ਵਿਗਿਆਨ ਦੇ ਕੀ ਉਦੇਸ਼ ਹਨ ? ਇਸ ਵਿਸ਼ੇ ਨੂੰ ਅੱਜ-ਕਲ੍ਹ ਇੰਨੀ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ ? ਉੱਤਰ-ਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ
- ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ ।
- ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
- ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
- ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ। ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਗਹਿ ਵਿਗਿਆਨ ਵਿਸ਼ੇ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ-ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ ਅਤੇ ਸਮਾਜਿਕ ਸ਼ਾਖਾਵਾਂ ਜਿਵੇਂ-ਅਰਥ-ਸ਼ਾਸਤਰ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਆਦਿ ਹਨ।
ਗ੍ਰਹਿ ਵਿਗਿਆਨ ਬਾਰੇ ਜਾਣਕਾਰੀ | ਇਹ ਵਿਸ਼ਾ ਜ਼ਿੰਦਗੀ, ਸਮਾਜ ਤੇ ਉਹਨਾਂ ਸਾਰੇ ਪਹਿਲੂਆਂ ਨਾਲ ਸੰਬੰਧ ਰੱਖਦਾ ਹੈ ਜੋ ਵੱਖਵੱਖ ਵਿਗਿਆਨਾਂ ਤੋਂ ਲਈ ਜਾਣਕਾਰੀ ਦਾ ਸੰਯੋਜਨ ਕਰਕੇ ਮਨੁੱਖ ਦਾ ਆਲਾ-ਦੁਆਲਾ, ਪਰਿਵਾਰ ਦਾ ਪੋਸ਼ਣ, ਵਸੀਲਿਆਂ ਦੀ ਵਿਵਸਥਾ, ਬਾਲ ਵਿਕਾਸ ਅਤੇ ਉਪਭੋਗੀ ਸਮਰੱਥਾ ਪੈਦਾ ਕਰਦਾ ਹੈ।
ਮਹੱਤਤਾ – ਚੰਗੀ ਹਿਣੀ ਅਤੇ ਚੰਗੀ ਮਾਂ ਬਣਨ ਲਈ ਇਸ ਵਿਸ਼ੇ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਹਰ ਰੋਜ਼ ਦੀਆਂ ਲੋੜਾਂ, ਚੰਗੇ ਤੇ ਸੰਤੁਲਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਕੱਪੜਿਆਂ ਸੰਬੰਧੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਲੋੜਾਂ, ਬੱਚਿਆਂ ਦਾ ਵਾਧਾ, ਵਿਕਾਸ, ਪਾਲਣ-ਪੋਸ਼ਣ ਅਤੇ ਉਹਨਾਂ ਦੀਆਂ ਰੁਚੀਆਂ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਦੀਆਂ ਹਨ।
ਅੱਜ ਦੇ ਉੱਨਤੀ ਤੇ ਤਕਨਾਲੋਜੀ ਵਾਲੇ ਯੁੱਗ ਵਿਚ ਤਾਂ ਇਸ ਵਿਸ਼ੇ ਦਾ ਹੋਰ ਵੀ ਮਹੱਤਵ ਵੱਧ ਗਿਆ ਹੈ। ਕਈ ਥਾਂਵਾਂ ਤੇ ਤਾਂ ਇਹ ਵਿਸ਼ਾ ਲੜਕਿਆਂ ਨੂੰ ਵੀ ਪੜਾਇਆ ਜਾਣ ਲੱਗ ਪਿਆ ਹੈ।
ਪ੍ਰਸ਼ਨ 18.
ਹਿ ਵਿਵਸਥਾ ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ ਕਿਵੇਂ ਅਤੇ ਇਸ ਦੇ ਅੰਤਰਗਤ ਕਿਹੜੇ-ਕਿਹੜੇ ਉਪ-ਵਿਸ਼ਿਆਂ ਦੀ ਪੜ੍ਹਾਈ ਕੀਤੀ ਜਾਂਦੀ ਹੈ ?
ਉੱਤਰ-
ਡਾ: ਏ. ਐੱਚ. ਰਿਚਰਡਜ਼ ਅਨੁਸਾਰ ਹਿ ਵਿਗਿਆਨ ਉਹ ਖ਼ਾਸ ਵਿਸ਼ਾ ਹੈ ਜੋ ਪਰਿਵਾਰ ਦੀ ਆਮਦਨ ਤੇ ਖ਼ਰਚ, ਕੱਪੜਿਆਂ ਸੰਬੰਧੀ ਲੋੜਾਂ, ਭੋਜਨ ਦੀ ਸਵੱਛਤਾ, ਘਰ ਦੀ ਸਹੀ ਚੋਣ ਆਦਿ ਨਾਲ ਸੰਬੰਧਿਤ ਹੈ।
ਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ ? ਉੱਤਰ-ਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ
- ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ ।
- ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
- ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
- ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ। ਛੋਟੇ ਉੱਤਰਾਂ ਵਾਲੇ ਪ੍ਰਸ਼ਨ।
PSEB 9th Class Home Science Guide ਗ੍ਰਹਿ ਵਿਗਿਆਨ ਬਾਰੇ ਜਾਣਕਾਰੀ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੇਡੀ ਇਰਵਿਨ ਦੀ ਹਿ ਵਿਗਿਆਨ ਸੰਸਥਾ ਅਨੁਸਾਰ ਹਿ ਵਿਗਿਆਨ ਦੀ ਪਰਿਭਾਸ਼ਾ ਦਿਓ ।
ਉੱਤਰ-
ਗ੍ਰਹਿ ਵਿਗਿਆਨ ਇਕ ਵਾਸਤਵਿਕ ਵਿਗਿਆਨ ਹੈ ਜੋ ਵਿਦਿਆਰਥੀ ਨੂੰ ਸਫਲਤਾਪੂਰਵਕ ਪਰਿਵਾਰਿਕ ਜੀਵਨ ਬਿਤਾਉਣ ਅਤੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਸੌਖਿਆਂ ਅਤੇ ਵਧੀਆ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਉਂਦਾ ਹੈ ।
ਪ੍ਰਸ਼ਨ 2.
ਗ੍ਰਹਿ ਵਿਗਿਆਨ ਦੇ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਹਿ ਵਿਗਿਆਨ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਇਸ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਅਤੇ ਸਮਾਜਿਕ ਸ਼ਾਖਾਵਾਂ ਹਨ। ਹਿ ਵਿਗਿਆਨ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ| ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ ਆਦਿ। ਇਸ ਤਰ੍ਹਾਂ ਗ੍ਰਹਿ ਵਿਗਿਆਨ ਦੇ ਖੇਤਰ ਤੋਂ ਭਾਵ ਉਪਰੋਕਤ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ।
ਪ੍ਰਸ਼ਨ 3.
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਹੈ ?
ਉੱਤਰ-
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਬਾਰੇ ਜਾਣਕਾਰੀ ਹੋਣ ਦਾ ਸਾਡੇ ਜੀਵਨ ਤੇ ਚੰਗਾ ਅਸਰ ਹੁੰਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਉਹ ਸਮਾਜ ਵਿਚ ਲੋਕਾਂ ਨਾਲ ਖੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।
ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫਲਤਾ ਜਾਂ ਅਸਫਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਇਸ ਲਈ ਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ‘ਤੇ ਅਸਰ ਪਾਉਣ ਵਾਲੇ ਕਾਰਕ, ਬੱਚਿਆਂ ਲਈ ਮਨੋਰੰਜਨ, ਭੋਜਨ ਆਦਿ ਬਾਰੇ ਬਾਲ ਵਿਕਾਸ ਦੇ ਵਿਸ਼ੇ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ।
ਪ੍ਰਸ਼ਨ 4.
‘ਗ੍ਰਹਿ ਵਿਵਸਥਾ ਦਾ ਮਹੱਤਵ ਦੇ ਅੰਤਰਗਤ, ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣ ਬਾਰੇ ਲਿਖੋ ।
ਉੱਤਰ-
ਹਿ ਵਿਵਸਥਾ ਦਾ ਇੱਕ ਕੰਮ ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣਾ ਵੀ ਹੈ । ਹਰ ਮਨੁੱਖ ਜੀਵਨ ਵਿਚ ਤਰੱਕੀ ਕਰਨਾ ਚਾਹੁੰਦਾ ਹੈ ਅਤੇ ਆਪਣੇ ਰਹਿਣ ਸਹਿਣ ਨੂੰ ਵਧੀਆ ਰੱਖਣਾ ਚਾਹੁੰਦਾ ਹੈ | ਘਰ ਵਿਚ ਵਧੀਆ ਵਿਵਸਥਾ ਜਿੱਥੇ ਵਿਕਾਸ ਦੀ ਪੌੜੀ ਦਾ ਪਹਿਲਾ ਪੜਾਅ ਪਾਰ ਕਰਨ ਲਈ ਸਹਾਇਕ ਹੈ ।
ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ
1. ਹਿ ਵਿਗਿਆਨ ਘਰ ਵਿਚ ਰਹਿਣ ਦੀ ……………………….. ਸਿੱਖਿਆ ਹੈ ।
2. ਗ੍ਰਹਿ ਵਿਗਿਆਨ ਦਾ ਆਧਾਰ ਵਿਗਿਆਨ ਦੀਆਂ ਮੁਲ ਅਤੇ …………………….. ਸ਼ਾਖਾਵਾਂ ਹਨ ।
3. ਬੱਚਿਆਂ ਦਾ ਪਾਲਣ ਪੋਸ਼ਣ ………………………… ਵਾਤਾਵਰਨ ਵਿਚ ਹੋਣਾ ਚਾਹੀਦਾ ਹੈ ।
ਉੱਤਰ-
1. ਲੜੀਬੱਧ,
2. ਸਮਾਜਿਕ,
3. ਪ੍ਰੇਰਣਾਦਾਇਕ ।
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਬੱਚੇ ਦੀ ਸਫਲਤਾ ਅਤੇ ਅਸਫਲਤਾ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ?
ਉੱਤਰ-
ਮਾਂ ਦੀ ।
ਪ੍ਰਸ਼ਨ 2.
ਹਿ ਵਿਗਿਆਨ ਦਾ ਉਦੇਸ਼ ਮਨੁੱਖ ਦਾ ਕਿਹੋ ਜਿਹਾ ਵਿਕਾਸ ਕਰਨਾ ਹੈ ?
ਉੱਤਰ-
ਸਰਵਪੱਖੀ ।
ਠੀਕ/ਗਲਤ ਦੱਸੋ
1. ਹਿ ਵਿਗਿਆਨ ਨੂੰ ਘਰੇਲੂ ਵਿਗਿਆਨ ਦਾ ਨਾਂ ਵੀ ਦਿੱਤਾ ਗਿਆ ਹੈ ।
2. ਗ੍ਰਹਿ ਵਿਗਿਆਨ ਦਾ ਉਦੇਸ਼ ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ
ਵੀ ਹੈ ।
3. ਗ੍ਰਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ | ਸ਼ਾਖਾਵਾਂ ਹਨ ।
4. ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰਕੇ ਸ਼ਕਤੀ, ਸਮਾਂ, ਪੈਸਾ, ਮਿਹਨਤ ਆਦਿ ਨੂੰ ਬਚਾਇਆ ਜਾ ਸਕਦਾ ਹੈ ।
ਉੱਤਰ-
1. ਠੀਕ,
2. ਠੀਕ,
3. ਠੀਕ,
4. ਠੀਕ ।
ਬਹੁ-ਵਿਕਲਪੀ
ਪ੍ਰਸ਼ਨ 1.
ਹੇਠ ਲਿਖਿਆਂ ਵਿਚ ਠੀਕ ਹੈ-
(A) ਹਿ ਵਿਵਸਥਾ ਪਰਿਵਾਰਕ ਜ਼ਿੰਦਗੀ ਦੇ ਹਰ ਪੱਖ ਨਾਲ ਸੰਬੰਧਿਤ ਹੈ ।
(B) ਘਰ ਦੀ ਆਮਦਨ ਵਧਾਉਣ ਲਈ ਕੁਝ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ
(C) ਸੰਯੁਕਤ ਪਰਿਵਾਰ ਵਿਚ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਰਹਿੰਦੇ ਹਨ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 2.
ਮਾਨਵੀ ਸਾਧਨ ਹਨ-
(A) ਸ਼ਕਤੀ
(B) ਰੁਚੀ
(C) ਕੁਸ਼ਲਤਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 3.
ਗ੍ਰਹਿ ਵਿਗਿਆਨ ਦੀ ਪੜ੍ਹਾਈ ਸਹਾਈ ਹੈ
(A) ਚਰਿੱਤਰ ਦਾ ਏਕੀਕਰਣ
(B) ਘਰ ਅਤੇ ਬਾਹਰ ਤਤਕਾਲ ਹਾਲਤਾਂ ਵਿੱਚ ਮੁਸ਼ਕਿਲ ਨੂੰ ਸੁਲਝਾਉਣਾ
(C) ਘਰ ਵਿਚ ਪਿਆਰ ਅਤੇ ਮਿਲਵਰਤਣ ਦਾ ਮਾਹੌਲ ਪੈਦਾ ਕਰਨਾ ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।