Punjab State Board PSEB 9th Class Home Science Book Solutions Chapter 10 ਮਨੁੱਖੀ ਵਿਕਾਸ ਦੇ ਪੜਾਅ Textbook Exercise Questions and Answers.
PSEB Solutions for Class 9 Home Science Chapter 10 ਮਨੁੱਖੀ ਵਿਕਾਸ ਦੇ ਪੜਾਅ
Home Science Guide for Class 9 PSEB ਮਨੁੱਖੀ ਵਿਕਾਸ ਦੇ ਪੜਾਅ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਮਨੁੱਖੀ ਵਿਕਾਸ ਦੇ ਕਿੰਨੇ ਪੜਾਅ ਹੁੰਦੇ ਹਨ ? ਨਾਂ ਦੱਸੋ ?
ਉੱਤਰ-
ਮਨੁੱਖੀ ਵਿਕਾਸ ਦੇ ਹੇਠ ਲਿਖੇ ਪੜਾਅ ਹਨ –
- ਬਚਪਨ
- ਕਿਸ਼ੋਰ ਅਵਸਥਾ
- ਬਾਲਗ਼
- ਬੁਢਾਪਾ |
ਪ੍ਰਸ਼ਨ 2.
ਬਚਪਨ ਨੂੰ ਕਿੰਨੀਆਂ ਅਵਸਥਾਵਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਬਚਪਨ ਨੂੰ ਹੇਠ ਲਿਖੀਆਂ ਅਵਸਥਾਵਾਂ ਵਿਚ ਵੰਡਿਆ ਜਾਂਦਾ ਹੈ –
- ਜਨਮ ਤੋਂ ਦੋ ਸਾਲ ਤਕ
- ਦੋ ਤੋਂ ਤਿੰਨ ਸਾਲ ਤਕ
- ਤਿੰਨ ਤੋਂ ਛੇ ਸਾਲਾਂ ਤਕ
- ਛੇ ਸਾਲ ਤੋਂ ਕਿਸ਼ੋਰ ਅਵਸਥਾ ਤਕ ।
ਪ੍ਰਸ਼ਨ 3.
ਕਿੰਨੇ ਮਹੀਨੇ ਦਾ ਬੱਚਾ ਬਿਨਾਂ ਆਸਰੇ ਤੋਂ ਖੜ੍ਹਾ ਹੋਣ ਲੱਗ ਪੈਂਦਾ ਹੈ ?
ਉੱਤਰ-
ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਖੜ੍ਹਾ ਹੋਣ ਲੱਗ ਜਾਂਦਾ ਹੈ ।
ਪ੍ਰਸ਼ਨ 4.
ਕਿਸ ਉਮਰ ਵਿਚ ਬੱਚੇ ਦਾ ਸਰੀਰਕ ਵਿਕਾਸ ਬਹੁਤ ਤੇਜ਼ ਗਤੀ ਨਾਲ ਹੁੰਦਾ ਹੈ ।
ਉੱਤਰ-
ਸਰੀਰਕ ਵਿਕਾਸ-2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ।
ਪ੍ਰਸ਼ਨ 5.
ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ਼ ਸਮਝਿਆ ਜਾਂਦਾ ਹੈ ?
ਉੱਤਰ-
ਪਹਿਲਾਂ 21 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਸੀ । ਪਰ ਹੁਣ 18 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਹੈ । ਜਦਕਿ 20 ਸਾਲ ਦੀ ਉਮਰ ਤਕ ਉਸ ਦਾ ਸਰੀਰਕ ਵਿਕਾਸ ਹੁੰਦਾ ਰਹਿੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6.
ਕਿਸ਼ੋਰ ਅਵਸਥਾ ਦੌਰਾਨ ਮੁੰਡਿਆਂ ਵਿਚ ਕਿਸ ਕਿਸਮ ਦੀਆਂ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
- ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ
- ਉਹਨਾਂ ਦੀਆਂ ਲੱਤਾਂ ਬਾਹਵਾਂ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਹਨ ਅਤੇ ਆਵਾਜ਼ ਫਟਦੀ ਹੈ ।ਉਹਨਾਂ ਲਈ ਇਹ ਇਕ ਅਨੋਖੀ ਗੱਲ ਹੁੰਦੀ ਹੈ ।
- ਉਹਨਾਂ ਦੇ ਗਲੇ ਦੀ ਹੱਡੀ ਬਾਹਰ ਨੂੰ ਉਭਰ ਆਉਂਦੀ ਹੈ ।
- ਮੁੰਡੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦੇ ਹਨ ਅਤੇ ਉਹਨਾਂ ਕੋਲੋਂ ਮਾਤਾ ਪਿਤਾ ਵਲੋਂ ਲਗਾਈਆਂ ਰੋਕਾਂ ਬਰਦਾਸ਼ਤ ਨਹੀਂ ਹੁੰਦੀਆਂ ।
- ਉਹ ਕਦੇ ਵੱਡਿਆਂ ਦੀ ਤਰ੍ਹਾਂ ਅਤੇ ਕੱਦੇ ਬੱਚਿਆਂ ਦੀ ਤਰ੍ਹਾਂ ਵਰਤਾਓ ਕਰਦੇ ਹਨ ।
- ਕਿਸ਼ੋਰ ਅਵਸਥਾ ਵਿਚ ਮੁੰਡੇ ਜ਼ਿਆਦਾ ਭਾਵੁਕ ਹੋ ਜਾਂਦੇ ਹਨ ।
- ਆਪਣੇ ਸਰੀਰ ਵਿਚ ਆਈਆਂ ਜਿਨਸੀ ਤਬਦੀਲੀਆਂ ਬਾਰੇ ਉਹਨਾਂ ਵਿਚ ਜਾਨਣ ਦੀ ਇੱਛਾ ਪੈਦਾ ਹੁੰਦੀ ਹੈ ।
ਪ੍ਰਸ਼ਨ 7.
ਕਿਸ਼ੋਰ ਅਵਸਥਾ ਦੌਰਾਨ ਮਾਤਾ ਪਿਤਾ ਦੇ ਉਹਨਾਂ ਦੇ ਬੱਚਿਆਂ ਪ੍ਰਤੀ ਕੀ-ਕੀ ਫਰਜ਼ ਹਨ ?
ਉੱਤਰ-
- ਬੱਚਿਆਂ ਨੂੰ ਲਿੰਗ ਸਿੱਖਿਆ ਸੰਬੰਧੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ । ਬੱਚਿਆਂ ਨੂੰ ਏਡਜ਼ ਵਰਗੀ ਜਾਨ-ਲੇਵਾ ਬਿਮਾਰੀ ਅਤੇ ਨਸ਼ਿਆਂ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।
- ਕਿਸ਼ੋਰ ਬੱਚਿਆਂ ਨਾਲ ਮਾਤਾ-ਪਿਤਾ ਦੇ ਮਿੱਤਰਾਂ ਵਾਲੇ ਸੰਬੰਧ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਬੱਚਾ ਬਿਨਾਂ ਝਿਜਕ ਆਪਣੀ ਜਿਸਮਾਨੀ ਜਾਂ ਮਾਨਸਿਕ ਪਰੇਸ਼ਾਨੀ ਉਨ੍ਹਾਂ ਨਾਲ ਸਾਂਝੀ ਕਰ ਸਕੇ ਅਤੇ ਮਾਪਿਆਂ ਵਲੋਂ ਦਿੱਤੇ ਸੁਝਾਵਾਂ ‘ਤੇ ਅਮਲ ਕਰ ਸਕੇ ।
- ਮਾਪਿਆਂ ਅਤੇ ਅਧਿਆਪਕਾਂ ਨੂੰ ਕਿਸ਼ੋਰਾਂ ਨਾਲ ਆਪਣਾ ਵਤੀਰਾਂ ਇਕੋ ਜਿਹਾ ਰੱਖਣਾ ਚਾਹੀਦਾ ਹੈ । ਕਿਸੇ ਹਾਲਤ ਵਿਚ ਉਹਨਾਂ ਨੂੰ ਛੋਟਾ ਤੇ ਕਦੇ ਵੱਡਾ ਕਹਿ ਕੇ ਉਹਨਾਂ ਦੇ ਮਨ ਵਿਚ ਉਲਝਣ ਪੈਦਾ ਨਹੀਂ ਕਰਨੀ ਚਾਹੀਦੀ । ਇਸ ਤਰ੍ਹਾਂ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਹੁਣ ਉਹ ਸਚਮੁੱਚ ਵੱਡਾ ਹੋ ਗਿਆ ਹੈ ਜਾਂ ਹਾਲੇ ਛੋਟਾ ਹੀ ਹੈ ।
- ਮਾਤਾ ਪਿਤਾ ਨੂੰ ਵੀ ਇਸ ਅਵਸਥਾ ਵਿਚ ਆਪਣੇ ਬੱਚੇ ਦੇ ਪ੍ਰਤੀ ਪੂਰਨ ਵਿਸ਼ਵਾਸ ਵਾਲਾ ਅਤੇ ਦਲੇਰੀ ਵਾਲਾ ਰਵੱਈਆ ਵਰਤਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਬਹੁ-ਪੱਖੀ ਵਿਕਾਸ ਠੀਕ ਢੰਗ ਨਾਲ ਹੋ ਸਕੇ । ਆਪਣੀ ਊਰਜਾ (ਸ਼ਕਤੀ) ਖ਼ਰਚ ਕਰਨ ਲਈ ਕਈ ਤਰ੍ਹਾਂ ਦੇ ਰੁਝੇਵਿਆਂ ਵਿਚ ਰੁਝਾਣ ਲਈ ਸਮਾਂ ਮਿਲਣਾ ਚਾਹੀਦਾ ਹੈ , ਜਿਵੇਂ-ਖੇਡ-ਕੁੱਦ, ਕਹਾਣੀ ਪੜ੍ਹਨਾ, ਗਾਣਾ ਵਜਾਉਣਾ ਆਦਿ।
ਪ੍ਰਸ਼ਨ 8.
ਪ੍ਰੋੜ ਅਵਸਥਾ ਵਿਚ ਮਨੁੱਖ ਦੇ ਕੀ ਸਮਾਜਿਕ ਕਰਤੱਵ ਹੁੰਦੇ ਹਨ ?
ਉੱਤਰ-
- ਮਨੁੱਖ ਇਸ ਉਮਰ ਵਿਚ ਸਮਾਜਿਕ ਰੀਤੀ-ਰਿਵਾਜਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਦਾ ਹੈ ।
- ਮਨੁੱਖ ਯੋਗ ਧੰਦੇ ਦੀ ਚੋਣ ਕਰਦਾ ਹੈ ਅਤੇ ਆਪਣੇ ਜੀਵਨ ਸਾਥੀ ਦੀ ਚੋਣ ਕਰਕੇ ਆਪਣਾ ਘਰ ਵਸਾ ਲੈਂਦਾ ਹੈ ।
- ਬੱਚੇ ਪਾਲਦਾ ਹੈ, ਦੁਨੀਆਦਾਰੀ ਨਿਭਾਉਂਦਾ ਹੈ, ਮਾਤਾ ਪਿਤਾ, ਛੋਟੇ ਭੈਣ-ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਸਾਂਭਦਾ ਹੈ ।
ਪ੍ਰਸ਼ਨ 9.
ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਉਂ ਕਿਹਾ ਜਾਂਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਬਿਰਧ ਅਵਸਥਾ ਵਿਚ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ।ਉਸ ਲਈ ਚਲਣਾ ਫਿਰਨਾ, ਉਠਣਾ, ਬੈਠਣਾ ਮੁਸ਼ਕਲ ਹੋ ਜਾਂਦਾ ਹੈ | ਅੱਖਾਂ ਤੋਂ ਦਿਸਣਾ ਤੇ ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ । ਗਿਆਨ ਇੰਦਰੀਆਂ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਕਈ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ, ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ । ਇਸ ਤਰ੍ਹਾਂ ਬਿਰਧਾਂ ਨੂੰ ਦੇਖਭਾਲ ਦੀ ਲੋੜ ਪੈਂਦੀ ਹੈ । ਜਿਵੇਂ ਛੋਟੇ ਬੱਚਿਆਂ ਨੂੰ ਹੁੰਦੀ ਹੈ । ਇਸ ਲਈ ਬੱਚੇ ਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ ।
ਪ੍ਰਸ਼ਨ 10.
ਸਕੂਲ ਬੱਚੇ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਵਿਚ ਸਹਾਈ ਹੁੰਦਾ ਹੈ ? ਕਿਵੇਂ ?
ਉੱਤਰ-
- ਸਕੂਲ ਵਿਚ ਬੱਚੇ ਆਪਣੇ ਸਾਥੀਆਂ ਪਾਸੋਂ ਪੜ੍ਹਨਾ ਅਤੇ ਖੇਡਣਾ ਅਤੇ ਕਈ ਵਾਰ ਬੋਲਣਾ ਵੀ ਸਿੱਖਦੇ ਹਨ ।
- ਇਸ ਤਰ੍ਹਾਂ ਉਹਨਾਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ।
- ਬੱਚਾ ਜਦੋਂ ਆਪਣੇ ਸਕੂਲ ਦਾ ਕੰਮ ਕਰਦਾ ਹੈ ਤਾਂ ਉਸ ਵਿਚ ਜ਼ਿੰਮੇਵਾਰੀ ਦਾ ਬੀਜ ਬੋ ਦਿੱਤਾ ਜਾਂਦਾ ਹੈ ।
- ਜਦੋਂ ਉਹ ਅਧਿਆਪਕ ਦਾ ਕਹਿਣਾ ਮੰਨਦਾ ਹੈ ਤਾਂ ਉਸ ਵਿਚ ਵੱਡਿਆਂ ਪ੍ਰਤੀ ਆਦਰ ਦੀ ਭਾਵਨਾ ਪੈਦਾ ਹੁੰਦੀ ਹੈ ।
- ਬੱਚਾ ਸਕੂਲ ਵਿਚ ਆਪਣੇ ਸਾਥੀਆਂ ਤੋਂ ਕਈ ਨਿਯਮ ਸਿੱਖਦਾ ਹੈ ਤੇ ਕਈ ਚੰਗੀਆਂ ਆਦਤਾਂ ਵੀ ਸਿੱਖਦਾ ਹੈ ਜੋ ਅੱਗੇ ਚੱਲ ਕੇ ਉਸ ਦੇ ਵਿਅਕਤਿੱਤਵ ਨੂੰ
- ਉਭਾਰਨ ਵਿਚ ਸਹਾਈ ਹੋ ਸਕਦੀਆਂ ਹਨ ।
ਪ੍ਰਸ਼ਨ 11.
ਕਿਸ਼ੋਰ ਅਵਸਥਾ ਵਿਚ ਮੁੰਡਿਆਂ ਅਤੇ ਕੁੜੀਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਤੁਲਨਾਤਮਕ ਵਰਣਨ ਕਰੋ ।
ਉੱਤਰ –
ਕਿਸ਼ੋਰ ਮੁੰਡੇ | ਕਿਸ਼ੋਰ ਕੁੜੀਆਂ |
(1) ਇਸ ਉਮਰੇ ਮੁੰਡਿਆਂ ਦਾ ਦਾੜ੍ਹੀ ਅਤੇ ਮੁੱਛ ਆਉਣ ਲੱਗਦੀ ਹੈ । | (1) ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ । |
(2) ਉਹਨਾਂ ਦਾ ਸਰੀਰ ਬੇਢਬਾ (ਲੱਤਾਂ, ਬਾਹਵਾਂ ਲੰਬੀਆਂ ਹੋਣਾ) ਹੋ ਜਾਂਦਾ ਹੈ ਅਤੇ ਆਵਾਜ਼ ਫੱਟਣ ਲੱਗਦੀ ਹੈ । | (2) ਇਹਨਾਂ ਤੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣ ਲੱਗਦੀ ਹੈ ਤੇ ਕਈ ਅੰਦਰੂਨੀ ਬਦਲਾਵ ਜਿਵੇਂ ਦਿਲ ਅਤੇ ਫੇਫੜਿਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ । |
(3) ਇਸ ਉਮਰ ਦੇ ਮੁੰਡਿਆਂ ਨੂੰ ਖੇਡਾਂ, ਪੜ੍ਹਾਈ, ਕੰਪਿਊਟਰ, ਸਮਾਜ ਸੇਵਾ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ । | (3) ਕੁੜੀਆਂ ਨੂੰ ਪੜ੍ਹਾਈ, ਕਢਾਈ, ਕੰਪਿਊਟਰ, ਸਵੈਟਰ ਬੁਣਨਾ, ਸੰਗੀਤ, ਪੇਟਿੰਗ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ । |
ਪ੍ਰਸ਼ਨ 12.
ਬੱਚੇ ਦੇ ਮੁੱਢਲੇ ਸਾਲਾਂ ਵਿਚ ਮਾਤਾ ਪਿਤਾ ਉਸ ਦੇ ਵਿਅਕਤਿੱਤਵ ਨੂੰ ਉਭਾਰਨ ਵਿਚ ਕਿਸ ਪ੍ਰਕਾਰ ਯੋਗਦਾਨ ਪਾਉਂਦੇ ਹਨ ?
ਉੱਤਰ-
ਬੱਚੇ ਦੇ ਵਿਅਕਤਿੱਤਵ ਨੂੰ ਬਣਾਉਣ ਵਿਚ ਮਾਤਾ-ਪਿਤਾ ਦਾ ਬੜਾ ਯੋਗਦਾਨ ਹੁੰਦਾ ਹੈ । ਕਿਉਂਕਿ ਬੱਚਾ ਜਦੋਂ ਅਜੇ ਛੋਟਾ ਹੀ ਹੁੰਦਾ ਹੈ ਤਦ ਹੀ ਮਾਤਾ-ਪਿਤਾ ਦਾ ਰੋਲ ਉਸਦੀ ਜ਼ਿੰਦਗੀ ਵਿਚ ਸ਼ੁਰੂ ਹੋ ਜਾਂਦਾ ਹੈ । ਬੱਚੇ ਦੇ ਮੁੱਢਲੇ ਸਾਲਾਂ ਵਿਚ ਬੱਚੇ ਨੂੰ ਭਰਪੂਰ ਪਿਆਰ ਦੇਣਾ, ਉਸ ਵਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਦੇਣਾ, ਬੱਚੇ ਨੂੰ ਕਹਾਣੀਆਂ ਸੁਣਾਉਣਾ ਆਦਿ ਨਾਲ ਬੱਚੇ ਦਾ ਵਿਅਕਤਿੱਤਵ ਉਭਰਦਾ ਹੈ ਤੇ ਮਾਤਾ-ਪਿਤਾ ਇਸ ਪੱਖੋਂ ਕਾਫ਼ੀ ਸਹਾਈ ਹੁੰਦੇ ਹਨ ।
ਪ੍ਰਸ਼ਨ 13.
ਬੱਚਿਆਂ ਨੂੰ ਟੀਕੇ ਲਗਵਾਉਣੇ ਕਿਉਂ ਜ਼ਰੂਰੀ ਹਨ ? ਬੱਚਿਆਂ ਨੂੰ ਕਿਹੜੇ ਟੀਕੇ ਕਿਸ ਉਮਰ ਵਿਚ ਲਗਵਾਉਣੇ ਚਾਹੀਦੇ ਹਨ ਅਤੇ ਕਿਉਂ ?
ਉੱਤਰ-
ਬੱਚਿਆਂ ਨੂੰ ਕਈ ਮਾਰੂ ਜਾਨ ਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ । ਇਹਨਾਂ ਟੀਕਿਆਂ ਦਾ ਸਿਲਸਿਲਾ ਜਨਮ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ । ਬੱਚਿਆਂ ਨੂੰ 2 ਸਾਲ ਤਕ ਚੇਚਕ, ਡਿਪਥੀਰੀਆ, ਖਾਂਸੀ, ਟੈਟਨਸ, ਪੋਲੀਉ, ਹੈਪੇਟਾਈਟਸ, ਬੀ. ਸੀ. ਜੀ. ਅਤੇ ਟੀ. ਬੀ. ਆਦਿ ਦੇ ਟੀਕੇ ਲਗਵਾਉਣੇ ਚਾਹੀਦੇ ਹਨ । ਛੇ ਸਾਲ ਵਿਚ ਬੱਚਿਆਂ ਨੂੰ ਕਈ ਟੀਕਿਆਂ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 14.
ਬੱਚੇ ਵਿਚ ਤਿੰਨ ਤੋਂ ਛੇ ਸਾਲ ਦੀ ਉਮਰ ਵਿਚ ਹੋਣ ਵਾਲੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਇਸ ਉਮਰ ਵਿਚ ਬੱਚੇ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਤੇ ਉਸ ਦੀ ਭੁੱਖ ਘੱਟ ਜਾਂਦੀ ਹੈ । ਉਹ ਆਪਣਾ ਕੰਮ ਆਪ ਕਰਨਾ ਚਾਹੁੰਦਾ ਹੈ । ਬੱਚੇ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਹੋ ਜਾਂਦਾ ਹੈ ਉਸ ਦੀ ਰੁਚੀ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣ ਅਤੇ ਕਹਾਣੀਆਂ ਸੁਣਨ ਵੱਲ ਜ਼ਿਆਦਾ ਹੋ ਜਾਂਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਨ ਲੱਗ ਜਾਂਦਾ ਹੈ ।
ਪ੍ਰਸ਼ਨ 15.
ਦੋ ਤੋਂ ਤਿੰਨ ਸਾਲ ਦੇ ਬੱਚੇ ਵਿਚ ਹੋਣ ਵਾਲੇ ਭਾਵਨਾਤਮਕ ਵਿਕਾਸ ਸੰਬੰਧੀ ਜਾਣਕਾਰੀ ਦਿਓ ।
ਉੱਤਰ-
ਇਸ ਉਮਰ ਦੌਰਾਨ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ ! ਜ਼ਬਰਦਸਤੀ ਕਰਨ ਤੇ ਉਹ ਉੱਚੀ ਆਵਾਜ਼ ਵਿਚ ਰੋਂਦਾ ਹੈ, ਜ਼ਮੀਨ ਤੇ ਲੇਟਣੀਆਂ ਲੈਂਦਾ ਹੈ, ਹੱਥ ਪੈਰ ਮਾਰਨ ਲੱਗ ਜਾਂਦਾ ਹੈ | ਕਈ ਵਾਰ ਉਹ ਖਾਣਾ-ਪੀਣਾ ਵੀ ਛੱਡ ਜਾਂਦਾ ਹੈ । ਮਾਤਾ-ਪਿਤਾ ਨੂੰ ਅਜਿਹੀ ਹਾਲਤ ਵਿਚ ਚਾਹੀਦਾ ਹੈ ਕਿ ਉਸ ਨੂੰ ਨਾ ਝਿੜਕਨ ਪਰ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । ਨਿਬੰਧਾਤਮਕ ਪ੍ਰਸ਼ਨ |
ਪ੍ਰਸ਼ਨ 16.
ਕਿਸ਼ੋਰ ਅਵਸਥਾ ਦੌਰਾਨ ਲਿੰਗ ਸਿੱਖਿਆ ਦੇਣੀ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸ਼ੋਰ ਅਵਸਥਾ ਆਉਣ ਤੇ ਬੱਚਿਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ । ਉਹਨਾਂ ਦੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ ।
ਲੜਕੀਆਂ ਨੂੰ ਮਾਹਵਾਰੀ ਵੀ ਆਉਣ ਲੱਗਦੀ ਹੈ | ਸਰੀਰ ਦੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ।
ਬੱਚਿਆਂ ਨੂੰ ਇਹਨਾਂ ਸਾਰੀਆਂ ਤਬਦੀਲੀਆਂ ਦੀ ਜਾਣਕਾਰੀ ਨਹੀਂ ਹੁੰਦੀ ਉਹ ਇਹ ਜਾਣਕਾਰੀ ਆਪਣੇ ਦੋਸਤਾਂ, ਮਿੱਤਰਾਂ ਪਾਸੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਗ਼ਲਤ ਕਿਤਾਬਾਂ ਪੜ੍ਹਦੇ ਹਨ ਅਤੇ ਆਪਣੇ ਮਨ ਵਿਚ ਗ਼ਲਤ ਧਾਰਨਾਵਾਂ ਬਣਾ ਲੈਂਦੇ ਹਨ । ਵੈਸੇ ਤਾਂ ਸਾਡੇ ਸਮਾਜ ਵਿਚ ਮੁੰਡੇ ਕੁੜੀਆਂ ਦੇ ਮਿਲਣ ਦੇ ਮੌਕੇ ਘੱਟ ਹੀ ਹੁੰਦੇ ਹਨ ਪਰ ਕਈ ਵਾਰ ਜੇ ਉਹਨਾਂ ਨੂੰ ਇੱਕਠੇ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਇਸ ਦੇ ਗ਼ਲਤ ਸਿੱਟੇ ਵੀ ਨਿਕਲ ਸਕਦੇ ਹਨ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ਼ੋਰਾਂ ਨੂੰ ਮਾਤਾ-ਪਿਤਾ ਅਤੇ ਅਧਿਆਪਕ ਚੰਗੀ ਤਰ੍ਹਾਂ ਲਿੰਗ ਸਿੱਖਿਆ ਪ੍ਰਦਾਨ ਕਰਨ ਉਹਨਾਂ ਨਾਲ ਖੁਦ ਮਿੱਤਰਾਂ ਵਾਲਾ ਸਲੂਕ ਕਰਨ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ ਤਾਂ ਜੋ ਉਹਨਾਂ ਨੂੰ ਗ਼ਲਤ ਸੰਗਤ ਵਿਚ ਪੈਣ ਤੋਂ ਰੋਕਿਆ ਜਾ ਸਕੇ । ਉਹਨਾਂ ਨੂੰ ਏਡਜ਼ ਵਰਗੀ ਜਾਨ ਲੇਵਾ ਬਿਮਾਰੀ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।
ਪ੍ਰਸ਼ਨ 17.
ਬੱਚਿਆਂ ਨਾਲ ਮਿੱਤਰਤਾ ਪੂਰਵਕ ਰਵੱਈਆ ਰੱਖਣ ਨਾਲ ਉਹਨਾਂ ਵਿਚ ਕਿਹੜੇ ਸਦਗੁਣ ਪੈਦਾ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ ।
ਉੱਤਰ-
ਬੱਚੇ ਦੇ ਵਿਅਕਤਿੱਤਵ ਅਤੇ ਭਾਵਨਾਤਮਕ ਵਿਕਾਸ ਵਿਚ ਮਾਤਾ-ਪਿਤਾ ਦੇ ਪਿਆਰ ਅਤੇ ਮਿੱਤਰਤਾਪੂਰਨ ਵਿਵਹਾਰ ਦੀ ਬੜੀ ਮਹੱਤਤਾ ਹੈ । ਮਾਤਾ ਪਿਤਾ ਦੇ ਪਿਆਰ ਤੋਂ ਬੱਚੇ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਮੁੱਢਲੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੁਰੀਆਂ ਕਰਨਗੇ । ਮਾਤਾ ਪਿਤਾ ਵੱਲੋਂ ਬੱਚੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੇ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਹੈ । ਉਸ ਨੂੰ ਆਪਣੇ ਉੱਪਰ ਵਿਸ਼ਵਾਸ ਹੋਣ ਲੱਗਦਾ ਹੈ । ਮਾਤਾ-ਪਿਤਾ ਵੱਲੋਂ ਬੱਚੇ ਨੂੰ ਕਹਾਣੀਆਂ ਸੁਣਾਉਣ ਤੇ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ | ਕਈ ਵਾਰ ਬੱਚਾ ਮਾਂ ਦਾ ਕਹਿਣਾ ਨਹੀਂ ਮੰਨਣਾ ਚਾਹੁੰਦਾ ਅਤੇ ਜ਼ਬਰਦਸਤੀ ਕਰਨ ਤੇ ਗੁੱਸੇ ਹੁੰਦਾ ਹੈ ।
ਉੱਚੀ ਆਵਾਜ਼ ਵਿਚ ਰੋਂਦਾ ਹੈ, ਹੱਥ ਪੈਰ ਮਾਰਦਾ ਹੈ ਤੇ ਜ਼ਮੀਨ ਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ | ਅਜਿਹੀ ਹਾਲਤ ਵਿਚ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ ਅਤੇ ਸ਼ਾਂਤ ਹੋਣ ਤੇ ਉਸ ਨੂੰ ਪਿਆਰ ਨਾਲ ਮਾਤਾ-ਪਿਤਾ ਦੁਆਰਾ ਸਮਝਾਇਆ ਜਾਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਗ਼ਲਤ ਕਰਦਾ ਹੈ । ਇਸ ਤਰ੍ਹਾਂ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮਾਤਾ ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ । ਬੱਚੇ ਨਾਲ ਦੋਸਤਾਨਾ ਰਵੱਈਆ ਰੱਖਣ ਤੇ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਗ਼ਲਤ ਰਸਤਿਆਂ ਤੇ ਨਹੀਂ ਚੱਲਣਾ ਪੈਂਦਾ ਸਗੋਂ ਉਹਨਾਂ ਵਿਚ ਇਹ ਯਕੀਨ ਪੈਦਾ ਹੁੰਦਾ ਹੈ ਕਿ ਮਾਤਾ-ਪਿਤਾ ਉਸ ਨੂੰ ਸਹੀ ਰਾਹ ਦੱਸਣਗੇ । ਉਹ ਗ਼ਲਤ ਸੰਗਤ ਤੋਂ ਬਚ ਜਾਂਦਾ ਹੈ । ਉਸ ਵਿਚ ਚੰਗੀਆਂ ਰੁਚੀਆਂ ਜਿਵੇਂ ਡਰਾਇੰਗ, ਪੇਟਿੰਗ, ਸੰਗੀਤ, ਚੰਗੀਆਂ ਕਿਤਾਬਾਂ ਪੜਨਾ ਆਦਿ ਪੈਦਾ ਹੁੰਦੀਆਂ ਹਨ । ਉਹ ਆਪਣੀ ਸ਼ਕਤੀ ਦਾ ਪ੍ਰਯੋਗ ਚੰਗੇ ਕੰਮਾਂ ਵਿਚ ਕਰਦਾ ਹੈ । ਇਸ ਤਰ੍ਹਾਂ ਉਹ ਇਕ ਚੰਗੀ ਸ਼ਖ਼ਸੀਅਤ ਬਣ ਕੇ ਉਭਰਦਾ ਹੈ ।
ਪ੍ਰਸ਼ਨ 18.
ਬਿਰਧ ਅਵਸਥਾ ਵਿਚ ਪੈਸੇ ਨਾਲ ਪਿਆਰ ਕਿਉਂ ਵਧ ਜਾਂਦਾ ਹੈ ਅਤੇ ਬਿਰਧ ਅਵਸਥਾ ਦੇ ਹੋਰ ਕੀ ਲੱਛਣ ਹਨ ?
ਉੱਤਰ-
ਬਿਰਧ ਅਵਸਥਾ ਮਨੁੱਖ ਦੀ ਜ਼ਿੰਦਗੀ ਦਾ ਅੰਤਿਮ ਪੜਾਅ ਹੁੰਦਾ ਹੈ । ਇਸ ਪੜਾਅ ਤੇ ਪਹੁੰਚ ਕੇ ਵੱਖ-ਵੱਖ ਮਨੁੱਖਾਂ ਤੇ ਵੱਖ-ਵੱਖ ਅਸਰ ਹੁੰਦਾ ਹੈ । ਕਈ ਤਾਂ ਅਜੇ ਵੀ ਹਸਮੁਖ ਤੇ ਸਿਹਤਮੰਦ ਰਹਿੰਦੇ ਹਨ ਤੇ ਕਈ ਹਰ ਵੇਲੇ ਇਹੀ ਸੋਚਦੇ ਹਨ ਕਿ ਉਹ ਬੁੱਢੇ ਹੋ ਗਏ ਹਨ ਹੁਣ ਉਹਨਾਂ ਨੂੰ ਕਈ ਬਿਮਾਰੀਆਂ ਲਗ ਜਾਣਗੀਆਂ ਤੇ ਉਹ ਹੋਰ ਵੀ ਬੁੱਢੇ ਹੋ ਜਾਂਦੇ ਹਨ ।
ਇਸ ਉਮਰ ਵਿਚ ਕਮਜ਼ੋਰੀ ਤਾਂ ਆਉਂਦੀ ਹੈ ਜੋ ਕਿ ਮਾਨਸਿਕ ਅਤੇ ਸਰੀਰਕ ਦੋਵੇਂ ਕਿਸਮਾਂ ਦੀ ਹੁੰਦੀ ਹੈ । ਕਈਆਂ ਦੀ ਨੇਤਰ ਜੋਤ ਘੱਟ ਜਾਂਦੀ ਹੈ | ਕਈ ਵਾਰ ਗਿਆਨ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ । ਦੰਦ ਟੁੱਟ ਜਾਂਦੇ ਹਨ । ਸਰੀਰ ਕੰਮ ਨਹੀਂ ਕਰ ਸਕਦਾ, ਕਈਆਂ ਵਿਚ ਰੰਗਾਂ ਨੂੰ ਪਹਿਚਾਣਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ ।
ਪਰ ਅਜਿਹੀ ਹਾਲਤ ਵਿਚ ਵੀ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਆਰਥਿਕ ਪੱਖ ਤੋਂ ਰਿਸ਼ਤੇਦਾਰਾਂ ਦਾ ਮੁਹਥਾਜ਼ ਨਾ ਹੋਵੇ ਉਸ ਕੋਲ ਆਪਣੇ ਹੀ ਪੈਸੇ ਹੋਣ ਤੇ ਉਸ ਦੀ ਆਜ਼ਾਦੀ ਨੂੰ ਕੋਈ ਫ਼ਰਕ ਨਾ ਪਵੇ । ਪੈਸੇ ਤਾਂ ਹੁਣ ਉਹ ਕਮਾ ਨਹੀਂ ਸਕਦਾ ਇਸ ਲਈ ਉਹ ਹਰ ਪੈਸੇ ਨੂੰ ਖ਼ਰਚਣ ਲੱਗੇ ਕਈ ਵਾਰ ਸੋਚਦਾ ਹੈ । ਇਸ ਤਰ੍ਹਾਂ ਬਿਰਧ ਅਵਸਥਾ ਵਿਚ ਪੈਸਿਆਂ ਪ੍ਰਤੀ ਉਸ ਦਾ ਪਿਆਰ ਵੱਧ ਜਾਂਦਾ ਹੈ । ਬਿਰਧ ਅਵਸਥਾ ਵਿਚ ਨੀਂਦ ਵੀ ਘੱਟ ਆਉਂਦੀ ਹੈ ਅਤੇ ਕੰਨਾਂ ਤੋਂ ਵੀ ਘੱਟ ਸੁਣਦਾ ਹੈ । ਦੁਨਿਆਵੀ ਚੀਜ਼ਾਂ ਨਾਲ ਪਿਆਰ ਘੱਟ ਜਾਂਦਾ ਹੈ ਤੇ ਰੱਬ ਵੱਲ ਧਿਆਨ ਵੱਧ ਜਾਂਦਾ ਹੈ।
Home Science Guide for Class 9 PSEB ਮਨੁੱਖੀ ਵਿਕਾਸ ਦੇ ਪੜਾਅ Important Questions and Answers
ਪ੍ਰਸ਼ਨ 1.
ਜਨਮ ਤੋਂ ਦੋ ਸਾਲ ਤਕ ਦੇ ਬੱਚੇ ਵਿਚ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਉਮਰ ਦਾ ਬੱਚਾ ਜੋ ਆਵਾਜ਼ਾਂ ਨੂੰ ਸੁਣਦਾ ਹੈ, ਉਹਨਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦਾ ਹੈ । ਉਹ ਪਿਆਰ ਅਤੇ ਗੁੱਸੇ ਦੀ ਅਵਾਜ਼ ਨੂੰ ਸਮਝਦਾ ਹੈ ਉਹ ਆਪਣੇ ਆਲਦੁਆਲੇ ਦੇ ਲੋਕਾਂ ਨੂੰ ਪਹਿਚਾਨਣਾ ਸ਼ੁਰੂ ਕਰ ਦਿੰਦਾ ਹੈ । ਜਦੋਂ ਬੱਚੇ ਨੂੰ ਆਪਣੇ ਮਾਤਾ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਉਸ ਨੂੰ ਪੂਰਾ ਲਾਡ ਪਿਆਰ ਮਿਲਦਾ ਹੈ ਅਤੇ ਉਸ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੂਰੀਆਂ ਕਰਨਗੇ। ਉਸ ਦਾ ਇਸ ਤਰ੍ਹਾਂ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ।
ਪ੍ਰਸ਼ਨ 2.
ਦੋ ਤੋਂ ਤਿੰਨ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਰੀਰਕ ਵਿਕਾਸ-2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ।
ਮਾਨਸਿਕ ਵਿਕਾਸ-ਇਸ ਉਮਰ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ! ਉਹ ਪਹਿਲਾਂ ਨਾਲੋਂ ਵੱਧ ਗੱਲਾਂ ਸਮਝਣੀਆਂ ਸ਼ੁਰੂ ਕਰ ਦਿੰਦਾ ਹੈ । ਉਹ ਆਪਣੇ ਆਲੇ ਦੁਆਲੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਹੈ । ਇਸ ਸਮੇਂ ਮਾਤਾ ਪਿਤਾ ਦਾ ਫਰਜ਼ ਹੈ ਕਿ ਉਹ ਬੱਚੇ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੁਰ ਦੇਣ । ਬੱਚੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਕਹਾਣੀਆਂ ਸੁਨਾਉਣ ਨਾਲ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ।
ਸਮਾਜਿਕ ਵਿਕਾਸ-ਇਸ ਉਮਰ ਵਿਚ ਬੱਚੇ ਨੂੰ ਦੁਸਰੇ ਬੱਚਿਆਂ ਦੀ ਹੋਂਦ ਦਾ ਅਹਿਸਾਸ ਹੋਣ ਲਗ ਜਾਂਦਾ ਹੈ । ਆਪਣੀ ਮਾਂ ਤੋਂ ਇਲਾਵਾ ਹੋਰ ਬੰਦਿਆਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ । ਹੁਣ ਉਹ ਆਪਣੇ ਕੰਮ ਜਿਵੇਂ ਖਾਣਾ ਖਾਣਾ, ਕੱਪੜੇ ਪਹਿਨਣਾ, ਨਹਾਉਣਾ, ਬੂਟ ਪਾਉਣੇ ਆਦਿ ਆਪ ਹੀ ਕਰਨਾ ਚਾਹੁੰਦਾ ਹੈ ।
ਭਾਵਨਾਤਮਕ ਵਿਕਾਸ-ਇਸ ਉਮਰੇ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ । ਜ਼ਬਰਦਸਤੀ ਕਰਨ ਤੇ ਉਹ ਉੱਚੀ ਅਵਾਜ਼ ਵਿਚ ਰੋਂਦਾ, ਹੱਥ ਪੈਰ ਮਾਰਦਾ ਅਤੇ ਜ਼ਮੀਨ ਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ ਤੇ ਕਈ ਵਾਰ ਖਾਣਾ ਪੀਣਾ ਵੀ ਛੱਡ ਦਿੰਦਾ ਹੈ । ਗੁੱਸੇ ਦੀ ਹਾਲਤ ਵਿਚ ਬੱਚੇ ਨੂੰ ਝਿੜਕਨਾ ਨਹੀਂ ਚਾਹੀਦਾ ਅਤੇ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਪਿਆਰ ਨਾਲ ਉਸ ਨੂੰ ਸਮਝਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬੱਚੇ ਵਿਚ ਮਾਤਾ ਪਿਤਾ ਪ੍ਰਤੀ ਪਿਆਰ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਸ ਨੂੰ ਇਹ ਅਹਿਸਾਸ ਵੀ ਹੋਣ ਲੱਗਦਾ ਹੈ ਕਿ ਉਸ ਦੇ ਮਾਤਾ ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ ।
ਪ੍ਰਸ਼ਨ 3.
ਤਿੰਨ ਤੋਂ ਛੇ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਜਾਣਕਾਰੀ ਦਿਓ ।
ਉੱਤਰ-
ਸਰੀਰਿਕ ਵਿਕਾਸ-ਇਸ ਉਮਰੇ ਬੱਚੇ ਦਾ ਸਰੀਰਿਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਪਰ | ਉਸ ਨੂੰ ਭੁੱਖ ਘੱਟ ਲੱਗਦੀ ਹੈ ।ਉਹ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਬੈਠ ਕੇ ਉਹੀ ਭੋਜਨ ਖਾਣਾ ਚਾਹੁੰਦਾ ਹੈ ਜਿਹੜਾ ਉਹ ਖਾਂਦੇ ਹਨ । ਬੱਚੇ ਦੇ ਸਰੀਰਕ ਵਿਕਾਸ ਲਈ ਬੱਚੇ ਦੀ ਖੁਰਾਕ ਵਿਚ ਦੁੱਧ, ਅੰਡਾ, ਪਨੀਰ ਅਤੇ ਹੋਰ ਪ੍ਰੋਟੀਨ ਵਾਲੇ ਭੋਜਨ ਪਦਾਰਥ ਜ਼ਿਆਦਾ ਮਾਤਰਾ ਵਿਚ ਸ਼ਾਮਲ ਕਰਨੇ ਚਾਹੀਦੇ ਹਨ | ਬੱਚਾ ਹੌਲੀ-ਹੌਲੀ ਆਪਣਾ ਕੰਮ ਆਪ ਕਰਨ ਲੱਗ ਪੈਂਦਾ ਹੈ ਤੇ ਉਸ ਨੂੰ ਜਿੱਥੋਂ ਤਕ ਹੋ ਸਕੇ ਆਪਣੇ ਕੰਮ ਖੁਦ ਹੀ ਕਰ ਲੈਣ ਦੇਣੇ ਚਾਹੀਦੇ ਹਨ । ਇਸ ਤਰ੍ਹਾਂ ਉਹ ਆਤਮ ਨਿਰਭਰ ਬਣਦਾ ਹੈ ।
ਮਾਨਸਿਕ ਵਿਕਾਸ-ਇਸ ਉਮਰ ਦੇ ਬੱਚੇ ਵਿਚ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣਾ ਅਤੇ ਕਹਾਣੀਆਂ ਸੁਣਨ ਆਦਿ ਵੱਲ ਰੁਚੀ ਪੈਦਾ ਹੁੰਦੀ ਹੈ । ਉਸ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਵੀ ਹੋ ਜਾਂਦਾ ਹੈ ।
ਸਮਾਜਿਕ ਅਤੇ ਭਾਵਨਾਤਮਕ ਵਿਕਾਸ-ਬੱਚਾ ਜਦੋਂ ਦੂਸਰੇ ਬੱਚਿਆਂ ਨਾਲ ਮਿਲਦਾ-ਜੁਲਦਾ ਹੈ ਤਾਂ ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਦਾ ਹੈ ਇਸ ਲਈ ਜਿੱਥੋਂ ਤਕ ਹੋ ਸਕੇ ਉਸ ਦੇ ਸਾਹਮਣੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਸ ਦਾ ਉਸ ਦੇ ਮਨ ਤੇ ਬੁਰਾ ਪ੍ਰਭਾਵ ਪਵੇ ਜਿਵੇਂ ਸਿਗਰੇਟ ਆਦਿ ਪੀਣਾ ।
ਪ੍ਰਸ਼ਨ 4.
ਕਿਸ਼ੋਰ ਅਵਸਥਾ ਵਿਚ ਕੁੜੀਆਂ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਦੱਸੋ ।
ਉੱਤਰ-
- ਇਸ ਉਮਰ ਵਿਚ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ । ਕਿਉਂਕਿ ਉਹਨਾਂ ਨੂੰ ਇਸ ਦੇ ਕਾਰਨ ਦਾ ਪਤਾ ਨਹੀਂ ਹੁੰਦਾ | ਕਈ ਵਾਰ ਉਹ ਘਬਰਾ ਜਾਂਦੀਆਂ ਹਨ ।
- ਇਸ ਉਮਰ ਵਿਚ ਉਹ ਜ਼ਿਆਦਾ ਸਮਝਦਾਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਪੜ੍ਹਾਈ ਵਿਚ ਵੀ ਤੇਜ਼ ਹੋ ਜਾਂਦੀਆਂ ਹਨ ।
- ਇਸ ਉਮਰੇ ਕੁੜੀਆਂ ਜਲਦੀ ਭਾਵੁਕ ਹੋ ਜਾਂਦੀਆਂ ਹਨ। ਕਈ ਵਾਰ ਛੋਟੀ ਜਿਹੀ ਗੱਲ ਤੇ ਹੀ ਰੋਣ ਲੱਗ ਪੈਂਦੀਆਂ ਹਨ ।ਉਹ ਉਦਾਸ ਅਤੇ ਨਰਾਜ਼ ਵੀ ਰਹਿਣ ਲੱਗ ਜਾਂਦੀਆਂ ਹਨ ।
- ਉਹ ਆਪਣੀ ਆਲੋਚਨਾ ਨਹੀਂ ਸਹਿ ਸਕਦੀਆਂ ਅਤੇ ਜਲਦੀ ਖਿਝ ਜਾਂਦੀਆਂ ਹਨ ।
- ਇਸ ਉਮਰੇ ਉਹ ਜਾਗਦੇ ਵੇਲੇ ਵੀ ਸੁਪਣੇ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ।
ਪ੍ਰਸ਼ਨ 5.
ਕਿਸ਼ੋਰ ਅਵਸਥਾ ਕੀ ਹੈ ਤੇ ਇਸ ਵਿਚ ਹੋਣ ਵਾਲੇ ਵਿਕਾਸ ਬਾਰੇ ਦੱਸੋ ।
ਉੱਤਰ-
ਜਦੋਂ ਮੁੰਡਿਆਂ ਦੀ ਮੁੱਛ ਫੁਟਦੀ ਹੈ ਤੇ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ। ਇਸ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ । ਇਹ ਇਕ ਅਜਿਹਾ ਪੜਾਅ ਹੈ ਜਦੋਂ ਬੱਚਾ ਨਾ ਬੱਚਿਆਂ ਵਿਚ ਗਿਣਿਆ ਜਾਂਦਾ ਹੈ ਅਤੇ ਨਾ ਹੀ ਬਾਲਗਾਂ ਵਿਚ ਹੀ ਉਸ ਵਿਚ ਸਰੀਰਿਕ ਬਦਲਾਅ ਆਉਣ ਦੇ ਨਾਲ-ਨਾਲ ਬੱਚੇ ਦੀਆਂ ਜ਼ਿੰਮੇਵਾਰੀਆਂ, ਫਰਜ਼ ਅਤੇ ਦੂਸਰਿਆਂ ਨਾਲ ਰਿਸ਼ਤਿਆਂ ਵਿਚ ਵੀ ਤਬਦੀਲੀ ਆਉਂਦੀ ਹੈ । ਇਸ ਦੇ ਦੋ ਭਾਗ ਹੁੰਦੇ ਹਨ- ਮੁੱਢਲੀ ਅਤੇ ਬਾਅਦ ਦੀ ਕਿਸ਼ੋਰ ਅਵਸਥਾ ।
ਸਰੀਰਿਕ ਵਿਕਾਸ-ਇਸ ਉਮਰ ਵਿਚ ਸਰੀਰਿਕ ਤਬਦੀਲੀਆਂ ਦੀ ਗਤੀ ਘਟ ਜਾਂਦੀ ਹੈ ਅਤੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ । ਇਸ ਪੜਾਅ ‘ਤੇ ਲੜਕੀਆਂ ਆਪਣਾ ਕੱਦ ਪੂਰਾ ਕਰ ਲੈਂਦੀਆਂ ਹਨ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਬਾਹਰੀ ਤਬਦੀਲੀਆਂ ਦੇ ਨਾਲ-ਨਾਲ ਸਰੀਰ ਵਿਚ ਕੁਝ ਅੰਦਰੂਨੀ ਤਬਦੀਲੀਆਂ ਵੀ ਹੁੰਦੀਆਂ ਹਨ ਜਿਵੇਂ ਪਾਚਨ ਪ੍ਰਣਾਲੀ ਵਿਚ ਢਿੱਡ ਦਾ ਆਕਾਰ ਲੰਮਾ ਹੋ ਜਾਂਦਾ ਹੈ ਅਤੇ ਅੰਤੜੀਆਂ ਵੀ ਲੰਬਾਈ ਅਤੇ ਚੌੜਾਈ ਵਿਚ ਵੱਧਦੀਆਂ ਹਨ | ਢਿੱਡ ਅਤੇ ਅੰਤੜੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ । ਜਿਗਰ ਦਾ ਭਾਰ ਵੀ ਵੱਧ ਜਾਂਦਾ ਹੈ । ਇਸ ਤੋਂ ਇਲਾਵਾ ਕਿਸ਼ੋਰ ਅਵਸਥਾ ਵਿਚ ਦਿਲ ਦਾ ਵਾਧਾ ਵੀ ਤੇਜ਼ੀ ਨਾਲ ਹੁੰਦਾ ਹੈ । 17, 18 ਸਾਲ ਦੀ ਉਮਰ ਤਕ ਇਸ ਦਾ ਭਾਰ ਜਨਮ ਦੇ ਭਾਰ ਤੋਂ 12 ਗੁਣਾ ਵੱਧ ਜਾਂਦਾ ਹੈ । ਸਾਹ ਪ੍ਰਣਾਲੀ ਵਿਚ 17 ਸਾਲ ਦੀ ਉਮਰ ਤਕ ਲੜਕੀਆਂ ਦੀ ਫੇਫੜਿਆਂ ਦੀ ਸਮਰੱਥਾ ਦਾ ਵਾਧਾ ਪੂਰਾ ਹੋ ਜਾਂਦਾ ਹੈ । ਇਸ ਉਮਰ ਵਿਚ ਪ੍ਰਜਣਨ ਅੰਗਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਗਲੈਂਡਜ਼ ਦਾ ਵੀ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ।
ਭਾਵਨਾਤਮਿਕ ਅਤੇ ਮਾਨਸਿਕ ਵਿਕਾਸ-ਕਈ ਮਨੋਵਿਗਿਆਨੀ ਕਿਸ਼ੋਰ ਅਵਸਥਾ ਨੂੰ ਤੁਫ਼ਾਨੀ ਅਤੇ ਦਬਾਅ (Stom & Stress) ਵਾਲੀ ਅਵਸਥਾ ਮੰਨਦੇ ਹਨ| ਇਸ ਵਿਚ ਭਾਵਨਾਵਾਂ ਬੜੀਆਂ ਤੀਬਰ ਅਤੇ ਬੇਕਾਬੂ ਹੋ ਜਾਂਦੀਆਂ ਹਨ ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ ਭਾਵਨਾਤਮਿਕ ਵਿਵਹਾਰ ਵਿਚ ਬਦਲਾਅ ਆਉਂਦਾ ਜਾਂਦਾ ਹੈ । ਇਸ ਉਮਰ ਵਿਚ ਬੱਚੇ ਨੂੰ ਬੱਚੇ ਦੀ ਤਰ੍ਹਾਂ ਸਮਝਣ ਨਾਲ ਵੀ ਉਸ ਨੂੰ ਗੁੱਸਾ ਮਨਾਉਂਦੇ ਹਨ । ਉਹ ਆਪਣਾ ਗੁੱਸਾ ਚੁੱਪ ਰਹਿ ਕੇ ਜਾਂ ਉੱਚੀ-ਉੱਚੀ ਨਰਾਜ਼ ਕਰਨ ਵਾਲੇ ਦੀ ਆਲੋਚਨਾ ਕਰਕੇ ਕੱਢਦੇ ਹਨ । ਇਸ ਤੋਂ ਇਲਾਵਾ ਜਿਹੜੇ ਬੱਚੇ ਉਸ ਤੋਂ | ਪੜ੍ਹਾਈ ਵਿਚ ਜਾਂ ਵਿਵਹਾਰ ਵਜੋਂ ਵਧੀਆ ਹੋਣ ਉਨ੍ਹਾਂ ਪ੍ਰਤੀ ਈਰਖਾਲੂ ਹੋ ਜਾਂਦੈ ਹਨ | ਪਰ ਹੌਲੀ| ਹੌਲੀ ਇਹਨਾਂ ਸਾਰੀਆਂ ਭਾਵਨਾਵਾਂ ਤੇ ਬੱਚਾ ਕਾਬੂ ਪਾਉਣਾ ਸਿੱਖਦਾ ਜਾਂਦਾ ਹੈ ਉਹ ਸਾਰਿਆਂ ਦੇ ਸਾਹਮਣੇ ਆਪਣਾ ਗੁੱਸਾ ਜ਼ਾਹਰ ਨਹੀਂ ਕਰਦਾ | ਪੂਰੇ ਭਾਵਨਾਤਮਿਕ ਵਿਕਾਸ ਵਾਲਾ ਬੱਚਾ ਆਪਣੇ ਵਿਵਹਾਰ ਨੂੰ ਸਥਿਰ ਰੱਖਦਾ ਹੈ । ਇਸ ਅਵਸਥਾ ਦੌਰਾਨ ਬੱਚੇ ਦੀ ਸਮਾਜਿਕ ਦਿਲਚਸਪੀ ਅਤੇ ਵਿਵਹਾਰ ਉੱਪਰ ਹਮਉਮਰ ਦੋਸਤਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ ।
ਇਸ ਅਵਸਥਾ ਵਿਚ ਬੱਚੇ ਦੀਆਂ ਮਨੋਰੰਜਕ, ਵਿੱਦਿਅਕ, ਧਾਰਮਿਕ ਅਤੇ ਫੈਸ਼ਨ ਪ੍ਰਤੀ ਨਵੀਆਂ ਰੁਚੀਆਂ ਵਿਕਸਿਤ ਹੁੰਦੀਆਂ ਹਨ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ਅਤੇ ਇਸ ਕੰਪਨੀ ਵਿਚ ਅਨੰਦ ਮਾਨਣ ਲੱਗਦਾ ਹੈ । ਇਸ ਅਵਸਥਾ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਬੱਚਿਆਂ ਦਾ ਪਰਿਵਾਰਿਕ ਰਿਸ਼ਤਿਆਂ ਪ੍ਰਤੀ ਲਗਾਅ ਘਟਣਾ ਸ਼ੁਰੂ ਹੋ ਜਾਂਦਾ ਹੈ | ਬੱਚਾ ਆਪਣੀ ਸ਼ਖ਼ਸੀਅਤ ਅਤੇ ਹੋਂਦ ਪ੍ਰਤੀ ਵਧੇਰੇ ਚੇਤੰਨ ਹੋ ਜਾਂਦਾ ਹੈ । ਸਮਾਜਿਕ ਵਾਤਾਵਰਨ ਦੇ ਅਨੁਸਾਰ ਬੱਚਾ ਆਪਣੀ ਸ਼ਖ਼ਸੀਅਤ ਦਾ ਵਿਕਾਸ ਅਤੇ ਹੋਂਦ ਜਤਾਉਣ ਦਾ ਯਤਨ ਕਰਦਾ ਹੈ ਪਰ ਕਈ ਵਾਰ ਘਰ ਦੇ ਹਾਲਾਤ ਜਾਂ ਆਰਥਿਕ ਕਾਰਨ ਉਸ ਦੇ ਉਦੇਸ਼ਾਂ ਦੀ ਪੂਰਤੀ ਵਿਚ ਰੁਕਾਵਟ ਬਣ ਜਾਂਦੇ ਹਨ । ਇਹਨਾਂ ਹਾਲਾਤਾਂ ਵਿਚ ਕਈ ਵਾਰ ਬੱਚਾ ਹਾਰੇ ਹੋਣ ਅਤੇ ਘਟੀਆਪਣ ਦੇ ਅਹਿਸਾਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਬੱਚੇ ਦਾ ਵਿਵਹਾਰ ਸਾਧਾਰਨ ਨਹੀਂ ਰਹਿੰਦਾ ਅਤੇ ਸ਼ਖ਼ਸੀਅਤ ਦੀ ਵਿਕਾਸ ਪ੍ਰਕਿਰਿਆ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ ।
ਪ੍ਰਸ਼ਨ 6.
ਬੁਢਾਪੇ ਦੀਆਂ ਕੀ ਖਾਸ ਵਿਸ਼ੇਸ਼ਤਾਵਾਂ ਹਨ ?
ਉੱਤਰ-
ਬੁਢਾਪਾ (Old age) 60 ਸਾਲ ਤੋਂ ਉੱਪਰ-ਬੁਢਾਪੇ ਦੀਆਂ ਕੁਝ ਵਿਸ਼ੇਸ਼ਤਾਈਆਂ ਹਨ ਜੋ ਇਸ ਨੂੰ ਮਨੁੱਖੀ ਜਿੰਦਗੀ ਦੀ ਇਕ ਵਿਲੱਖਣ ਅਵਸਥਾ ਬਣਾਉਂਦੀਆਂ ਹਨ । ਇਸ ਉਮਰ ਨੂੰ ਸਰੀਰਕ ਅਤੇ ਮਾਨਸਿਕ ਨਿਘਾਰ ਦੀ ਉਮਰ ਵੀ ਕਿਹਾ ਜਾਂਦਾ ਹੈ । ਇਸ ਉਮਰ ਵਿਚ ਬਜ਼ੁਰਗਾਂ ਦੀ ਪਾਚਨ ਸ਼ਕਤੀ, ਤੁਰਨਾ-ਫਿਰਨਾ, ਬਿਮਾਰੀਆਂ, ਸਹਿਣ ਦੀ ਸ਼ਕਤੀ, ਸੁਨਣ ਅਤੇ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਦੇ ਨਾਲ ਵਾਲਾਂ ਦਾ ਸਫੈਦ ਹੋਣਾ, ਚਮੜੀ ਤੇ ਝੁਰੜੀਆਂ ਪੈ ਜਾਂਦੀਆਂ ਹਨ | ਬਜ਼ੁਰਗਾਂ ਦੀਆਂ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਉਨ੍ਹਾਂ ਦੀ ਸਮਾਜਿਕ ਅਤੇ ਪਰਿਵਾਰਿਕ ਜੀਵਨ (Adjustment) ਨੂੰ ਪ੍ਰਭਾਵਿਤ ਕਰਦੀਆਂ ਹਨ ਇਹਨਾਂ ਤਬਦੀਲੀਆਂ ਦਾ ਬਜ਼ੁਰਗਾਂ ਦੀ ਬਾਹਰੀ ਦਿੱਖ, ਕੱਪੜੇ ਪਹਿਨਣ, ਮਨੋਰੰਜਨ, ਸਮਾਜਿਕ, ਆਰਥਿਕ ਅਤੇ ਧਾਰਮਿਕ ਗਤੀਵਿਧੀਆਂ ਉੱਤੇ ਪ੍ਰਭਾਵ ਪੈਂਦਾ ਹੈ । ਇਸ ਉਮਰ ਵਿਚ ਮਨੁੱਖ ਸਮਾਜਿਕ ਜ਼ਿੰਮੇਵਾਰੀ ਤੋਂ ਹੌਲੀ-ਹੌਲੀ ਪਿਛਾਂਹ ਹਟਦਾ ਜਾਂਦਾ ਹੈ।
ਅਤੇ ਉਸ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਵਾਧਾ ਹੁੰਦਾ ਹੈ । ਇਸ ਉਮਰ ਵਿਚ ਵਿਅਕਤੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਆ ਘੇਰਦੀਆਂ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਸ ਦੀ ਨਿਰਭਰਤਾ ਪਰਿਵਾਰ ਉੱਪਰ ਵਧ ਜਾਂਦੀ ਹੈ । ਇਸ ਅਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦਾ ਬਜ਼ੁਰਗਾਂ ਪ੍ਰਤੀ ਵਿਵਹਾਰ ਬਜ਼ੁਰਗਾਂ ਲਈ ਖੁਸ਼ੀ ਜਾਂ ਉਦਾਸੀ ਦਾ ਕਾਰਨ ਬਣਦਾ ਹੈ ।
ਬਜ਼ੁਰਗਾਂ ਵਿਚ ਇਕੱਲਤਾ, ਪਰਿਵਾਰ ‘ਤੇ ਬੋਝ, ਸਮਾਜਿਕ ਰੁਤਬਾ ਘਟਣ ਦਾ ਅਹਿਸਾਸ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ । ਜੀਵਨ ਦੇ ਅੰਤਿਮ ਪੜਾਅ ਤੇ ਪਹੁੰਚਦਿਆਂ ਬਜ਼ੁਰਗ ਸਾਰੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਇਕ ਛੋਟੇ ਬੱਚੇ ਵਾਂਗ ਪੂਰਨ ਤੌਰ ‘ਤੇ ਪਰਿਵਾਰ ‘ਤੇ ਨਿਰਭਰ ਹੋ ਜਾਂਦਾ ਹੈ । ਇਸ ਅਵਸਥਾ ਦੌਰਾਨ ਕਈ ਵਾਰ ਬਜ਼ੁਰਗਾਂ ਵਿਚ ਬੱਚਿਆਂ ਵਾਲੀਆਂ ਆਦਤਾਂ ਉਤਪੰਨ ਹੋ ਜਾਂਦੀਆਂ ਹਨ ।
ਪ੍ਰਸ਼ਨ 7.
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਹੇਠ ਲਿਖੇ ਅਨੁਸਾਰ ਹਨ
- 6 ਹਫ਼ਤੇ ਦੀ ਉਮਰ ਤਕ ਬੱਚਾ ਮੁਸਕਰਾਉਂਦਾ ਹੈ ਅਤੇ ਕਿਸੇ ਰੰਗਦਾਰ ਚੀਜ਼ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਹਿੰਦਾ ਹੈ ।
- 3 ਮਹੀਨੇ ਦੀ ਉਮਰ ਤਕ ਬੱਚਾ ਚਲਦੀ ਫ਼ਿਰਦੀ ਚੀਜ਼ ਨਾਲ ਆਪਣੀਆਂ ਅੱਖਾਂ ਘੁੰਮਾਉਣ ਲੱਗਦਾ ਹੈ ।
- 6 ਮਹੀਨੇ ਦਾ ਬੱਚਾ ਸਹਾਰੇ ਨਾਲ ਅਤੇ 8 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਬੈਠ ਸਕਦਾ ਹੈ ।
- 9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜਾ ਹੋ ਸਕਦਾ ਹੈ ।
- 10 ਮਹੀਨੇ ਦਾ ਬੱਚਾ ਆਪਣੇ ਆਪ ਖੜਾ ਹੋ ਸਕਦਾ ਹੈ ਅਤੇ ਸਰਲ, ਸਿੱਧੇ ਸ਼ਬਦ ਜਿਵੇਂ ਕਾਕਾ, ਪਾਪਾ,ਮਾਮਾ, ਟਾਟਾ ਆਦਿ ਬੋਲ ਸਕਦਾ ਹੈ ।
- 1 ਸਾਲ ਦਾ ਬੱਚਾ ਆਪਣੇ ਆਪ ਉੱਠ ਕੇ ਖੜਾ ਹੋ ਸਕਦਾ ਹੈ ਅਤੇ ਉਂਗਲੀ ਫੜ ਕੇ ਜਾਂ ਆਪਣੇ ਆਪ ਚਲਣ ਲੱਗਦਾ ਹੈ ।
- 1½ ਸਾਲ ਦਾ ਬੱਚਾ ਬਿਨਾਂ ਕਿਸੇ ਸਹਾਰੇ ਤੁਰ ਸਕਦਾ ਹੈ ਅਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ ਉੱਤਰ ਸਕਦਾ ਹੈ ।
ਪ੍ਰਸ਼ਨ 8.
ਬੱਚਿਆਂ ਨੂੰ ਟੀਕਿਆਂ ਦੀ ਬੂਸਟਰ ਡੋਜ਼ ਕਦੋਂ ਲਗਵਾਈ ਜਾਂਦੀ ਹੈ ?
ਉੱਤਰ-
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ਤਾਂ , ਕਿ ਉਹਨਾਂ ਨੂੰ ਕਈ ਜਾਨ ਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ ।
ਵਸਤੁਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ
ਪ੍ਰਸ਼ਨ 1.
ਪ੍ਰੋੜ ਅਵਸਥਾ ਦੇ ………….. ਪੜਾਵ ਹਨ ।
ਉੱਤਰ-
ਦੋ,
ਪ੍ਰਸ਼ਨ 2.
………………….. ਮਹੀਨੇ ਦਾ ਬੱਚਾ ਖੁੱਦ ਖੜ੍ਹਾ ਹੋ ਸਕਦਾ ਹੈ ।
ਉੱਤਰ-
10,
ਪ੍ਰਸ਼ਨ 3.
………….. ਸਾਲ ਦੇ ਬੱਚੇ ਬਾਲਗ਼ ਹੋ ਜਾਂਦੇ ਹਨ ।
ਉੱਤਰ-
18,
ਪ੍ਰਸ਼ਨ 4.
ਛੇ ਸਾਲ ਦੇ ਬੱਚੇ ਨੂੰ ………….. ਡੋਜ਼ ਵੀ ਦਿੱਤੀ ਜਾਂਦੀ ਹੈ ।
ਉੱਤਰ-
ਟੀਕਿਆਂ ਦੀ ਬੂਸਟਰ,
ਪ੍ਰਸ਼ਨ 5.
………….. ਸਾਲ ਵਿਚ ਬੱਚਾ ਪੋੜੀਆਂ ਚੜ੍ਹ-ਉਤਰ ਸਕਦਾ ਹੈ ।
ਉੱਤਰ-
ਦੋ ।
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਕਿੰਨੇ ਮਹੀਨੇ ਦਾ ਬੱਚਾ ਬਿਨਾਂ ਸਹਾਰੇ ਦੇ ਬੈਠ ਸਕਦਾ ਹੈ ?
ਉੱਤਰ-
9 ਮਹੀਨੇ ਦਾ ।
ਪ੍ਰਸ਼ਨ 2.
ਪ੍ਰੋੜ ਅਵਸਥਾ ਦੀ ਪਹਿਲੀ ਅਵਸਥਾ ਕਦੋਂ ਤੱਕ ਹੁੰਦੀ ਹੈ ?
ਉੱਤਰ-
40 ਸਾਲ ਤੱਕ ।
ਪ੍ਰਸ਼ਨ 3.
ਕਿੰਨੀ ਉਮਰ ਦੇ ਮੁੰਡਿਆਂ ਦੇ ਫੇਫੜਿਆਂ ਦਾ ਵਾਧਾ ਪੂਰਾ ਹੋ ਜਾਂਦਾ ਹੈ ?
ਉੱਤਰ-
17 ਸਾਲ ।
ਪ੍ਰਸ਼ਨ 4.
ਔਰਤਾਂ ਵਿਚ ਮਾਹਵਾਰੀ ਕਿਸ ਉਮਰ ਵਿਚ ਬੰਦ ਹੋ ਜਾਂਦੀ ਹੈ ?
ਉੱਤਰ-
45 ਤੋਂ 50 ਸਾਲ ।
ਠੀਕ/ਗਲਤ ਦੱਸੋ
ਪ੍ਰਸ਼ਨ 1.
2 ਸਾਲ ਵਿਚ ਬੱਚਾ ਪੌੜੀਆਂ ਚੜ੍ਹ-ਉਤਰ ਸਕਦਾ ਹੈ ।
ਉੱਤਰ-
ਠੀਕ,
ਪ੍ਰਸ਼ਨ 2.
ਬਿਰਧ ਅਵਸਥਾ ਦਾ ਅਸਰ ਸਾਰਿਆਂ ਤੇ ਇਕੋ ਜਿਹਾ ਹੁੰਦਾ ਹੈ ।
ਉੱਤਰ-
ਗਲਤ,
ਪ੍ਰਸ਼ਨ 3.
ਸਕੂਲ ਵਿੱਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
ਉੱਤਰ-
ਠੀਕ,
ਪ੍ਰਸ਼ਨ 4.
9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜ੍ਹਾ ਹੋ ਸਕਦਾ ਹੈ ।
ਉੱਤਰ-
ਠੀਕ,
ਪ੍ਰਸ਼ਨ 5.
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ।
ਉੱਤਰ-
ਠੀਕ,
ਪ੍ਰਸ਼ਨ 6.
ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ ਹੈ ।
ਉੱਤਰ-
ਠੀਕ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਕਿੰਨੀ ਦੇਰ ਦਾ ਬੱਚਾ ਆਪ ਉੱਠ ਕੇ ਖੜ੍ਹਾ ਹੋ ਸਕਦਾ ਹੈ –
(A) 6 ਮਹੀਨੇ ਦਾ ।
(B) 1 ਸਾਲ ਦਾ
(C) 3 ਮਹੀਨੇ ਦਾ ।
(D) 8 ਮਹੀਨੇ ਦਾ |
ਉੱਤਰ-
(B) 1 ਸਾਲ ਦਾ
ਪ੍ਰਸ਼ਨ 2.
ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ ਹੋ ਜਾਂਦਾ ਹੈ –
(A) 15 ਸਾਲ
(B) 20 ਸਾਲ
(C) 18 ਸਾਲ
(D) 25 ਸਾਲ |
ਉੱਤਰ-
(C) 18 ਸਾਲ
ਪ੍ਰਸ਼ਨ 3.
ਕਿਹੜਾ ਤੱਥ ਠੀਕ ਹੈ –
(A) ਕਿਸ਼ੋਰ ਅਵਸਥਾ ਵਿਚ ਮੁੰਡੇ ਵਧੇਰੇ ਭਾਵੁਕ ਹੋ ਜਾਂਦੇ ਹਨ
(B) ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ
(C) ਕਿਸ਼ੋਰ ਅਵਸਥਾ ਨੂੰ ਤੂਫ਼ਾਨੀ ਅਤੇ ਦਬਾਅ ਵਾਲੀ ਅਵਸਥਾ ਮੰਨਿਆ ਗਿਆ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥
ਮਨੁੱਖੀ ਵਿਕਾਸ ਦੇ ਪੜਾਅ PSEB 9th Class Home Science Notes
ਪਾਠ ਇਕ ਨਜ਼ਰ ਵਿਚ
- ਮਨੁੱਖੀ ਵਿਕਾਸ ਦੇ ਵੱਖ-ਵੱਖ ਪੜਾਅ ਹੁੰਦੇ ਹਨ , ਜਿਵੇਂ-ਬਚਪਨ, ਕਿਸ਼ੋਰ ਅਵਸਥਾ, ਪ੍ਰੋੜ ਅਵਸਥਾ ਤੇ ਬਿਰਧ ਅਵਸਥਾ।
- ਬੱਚਾ ਜਨਮ ਤੋਂ ਦੋ ਸਾਲ ਤਕ ਬੇਚਾਰਾ ਜਿਹਾ ਤੇ ਦੂਜਿਆਂ ਤੇ ਨਿਰਭਰ ਹੁੰਦਾ ਹੈ ।
- 1½ ਸਾਲ ਦਾ ਬੱਚਾ ਆਪਣੇ ਆਪ ਤੁਰ ਸਕਦਾ ਹੈ ਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ ਉਤਰ ਸਕਦਾ ਹੈ ।
- ਦੋ ਸਾਲ ਦੇ ਬੱਚੇ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਾਏ ਜਾਂਦੇ ਹਨ ।
- ਦੋ ਤੋਂ ਤਿੰਨ ਸਾਲ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ।
- ਛੇ ਸਾਲ ਤਕ ਬੱਚੇ ਦੀਆਂ ਖਾਣ, ਪੀਣ, ਸੌਣ, ਟੱਟੀ ਪਿਸ਼ਾਬ ਅਤੇ ਸਰੀਰਕ ਸਫ਼ਾਈ ਆਦਿ ਦੀਆਂ ਆਦਤਾਂ ਪੱਕੀਆਂ ਹੋ ਜਾਂਦੀਆਂ ਹਨ ।
- ਸਕੂਲ ਵਿਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
- ਜਦੋਂ ਮੁੰਡਿਆਂ ਦੀ ਮੁੱਛ ਫੁੱਟਦੀ ਹੈ ਤੇ ਕੁੜੀਆਂ ਦੀ ਮਾਹਵਾਰੀ ਆਉਣ ਲੱਗ ਜਾਂਦੀ
- ਹੈ ਤਾਂ ਇਸ ਉਮਰ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ ।
- ਕਿਸ਼ੋਰਾਂ ਦੇ ਮਾਤਾ-ਪਿਤਾ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਿੰਗ ਸਿੱਖਿਆ ਸਹੀ ਢੰਗ ਨਾਲ ਦੇਣ।
- ਇਸ ਉਮਰੇ ਬੱਚੇ ਆਪਣੇ ਆਪ ਨੂੰ ਬਾਲਗ ਸਮਝਣ ਲੱਗ ਜਾਂਦੇ ਹਨ ।
- ਪਹਿਲਾਂ ਬੱਚੇ ਕਾਨੂੰਨੀ ਤੌਰ ਤੇ 21 ਸਾਲ ਦੀ ਉਮਰ ਤੇ ਬਾਲਗ਼ ਹੋ ਜਾਂਦੇ ਸਨ ਤੇ ਹੁਣ 18 ਸਾਲ ਦੀ ਉਮਰ ਦੇ ਬੱਚੇ ਨੂੰ ਕਾਨੂੰਨੀ ਤੌਰ ਤੇ ਬਾਲਗ਼ ਕਰਾਰ ਦਿੱਤਾ ਜਾਂਦਾ ਹੈ ।
- ਪੋੜ ਅਵਸਥਾ ਦੇ ਦੋ ਪੜਾਅ ਹਨ । ਇਕ ਤੋਂ 40 ਸਾਲ ਤਕ ਪਹਿਲੀ ਅਤੇ 40 ਤੋਂ 60 ਤਕ ਦੀ ਪਿਛਲੀ ਪ੍ਰੋੜ੍ਹ ਅਵਸਥਾ।
- 45 ਤੋਂ 50 ਸਾਲ ਦੀ ਉਮਰ ਵਿਚ ਔਰਤਾਂ ਦੀ ਮਾਹਵਾਰੀ ਬੰਦ ਹੋ ਜਾਂਦੀ ਹੈ ।
- ਬਿਰਧ ਅਵਸਥਾ ਦਾ ਹਰ ਆਦਮੀ ਤੇ ਵੱਖ-ਵੱਖ ਅਸਰ ਹੁੰਦਾ ਹੈ ।
- ਬਿਰਧ ਅਵਸਥਾ ਵਿਚ ਨੀਂਦ ਘੱਟ ਜਾਂਦੀ ਹੈ ਤੇ ਦੰਦ ਖ਼ਰਾਬ ਹੋਣ ਕਾਰਨ ਭੋਜਨ ਠੀਕ ਤਰ੍ਹਾਂ ਨਹੀਂ ਖਾਇਆ ਜਾ ਸਕਦਾ ।