Punjab State Board PSEB 9th Class Home Science Book Solutions Chapter 11 ਕੱਪੜੇ ਧੋਣ ਲਈ ਸਮਾਨ Textbook Exercise Questions and Answers.
PSEB Solutions for Class 9 Home Science Chapter 11 ਕੱਪੜੇ ਧੋਣ ਲਈ ਸਮਾਨ
Home Science Guide for Class 9 PSEB ਕੱਪੜੇ ਧੋਣ ਲਈ ਸਮਾਨ Textbook Questions and Answers
(ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ )
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਕਿਹੜਿਆਂ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
- ਸਟੋਰ ਕਰਨ ਲਈ ਸਮਾਨ ,
- ਕੱਪੜੇ ਧੋਣ ਲਈ ਸਮਾਨ
- ਕੱਪੜੇ ਸੁਕਾਉਣ ਲਈ ਸਮਾਨ
- ਕੱਪੜੇ ਪ੍ਰੈਸ ਕਰਨ ਲਈ ਸਮਾਨ ॥
ਪ੍ਰਸ਼ਨ 2.
ਕੱਪੜੇ ਸਟੋਰ ਕਰਨ ਲਈ ਸਾਨੂੰ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਇਸ ਲਈ ਸਾਨੂੰ ਅਲਮਾਰੀ, ਲਾਂਡਰੀ ਬੈਗ ਜਾਂ ਗੰਦੇ ਕੱਪੜੇ ਰੱਖਣ ਲਈ ਟੋਕਰੀ ਦੀ ਲੋੜ ਹੁੰਦੀ ਹੈ | ਮਰਤਬਾਨ ਅਤੇ ਪਲਾਸਟਿਕ ਦੇ ਡੱਬੇ ਵੀ ਲੋੜੀਂਦੇ ਹੁੰਦੇ ਹਨ।
ਪ੍ਰਸ਼ਨ 3.
ਕੱਪੜੇ ਧੋਣ ਲਈ ਅਸੀਂ ਪਾਣੀ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਕੱਪੜੇ ਧੋਣ ਲਈ ਮੀਂਹ ਦਾ ਪਾਣੀ, ਦਰਿਆ ਦਾ ਪਾਣੀ, ਚਸ਼ਮੇ ਦਾ ਪਾਣੀ ਅਤੇ ਖੂਹ ਦਾ ਪਾਣੀ ਵਰਤਿਆ ਜਾ ਸਕਦਾ ਹੈ ।
ਪ੍ਰਸ਼ਨ 4.
ਹਲਕੇ ਅਤੇ ਭਾਰੇ ਪਾਣੀ ਵਿਚ ਕੀ ਅੰਤਰ ਹੈ ?
ਉੱਤਰ –
ਭਾਰਾ ਪਾਣੀ | ਹਲਕਾ ਪਾਣੀ |
1. ਇਸ ਵਿਚ ਅਸ਼ੁੱਧੀਆਂ ਹੁੰਦੀਆਂ ਹਨ । | 1. ਇਸ ਵਿਚ ਅਸ਼ੁੱਧੀਆਂ ਨਹੀਂ ਹੁੰਦੀਆਂ । |
2. ਇਸ ਵਿਚ ਸਾਬਣ ਦੀ ਝੱਗ ਨਹੀਂ | | 2. ਇਸ ਵਿਚ ਆਸਾਨੀ ਨਾਲ ਸਾਬਣ ਦੀ ਝੱਗ ਬਣਦੀ । ਬਣ ਜਾਂਦੀ ਹੈ । |
ਪ੍ਰਸ਼ਨ 5.
ਭਾਰੇ ਪਾਣੀ ਨੂੰ ਹਲਕਾ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਭਾਰੇ ਪਾਣੀ ਨੂੰ ਉਬਾਲ ਕੇ ਅਤੇ ਚੂਨੇ ਦੇ ਪਾਣੀ ਨਾਲ ਮਿਲਾ ਕੇ ਹਲਕਾ ਬਣਾਇਆ ਜਾਂਦਾ ਹੈ ਜਾਂ ਫਿਰ ਕਾਸਟਿਕ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਨਾਲ ਪ੍ਰਕਿਰਿਆ ਕਰਕੇ ਇਸ ਨੂੰ ਹਲਕਾ ਬਣਾਇਆ ਜਾਂਦਾ ਹੈ ।
ਪ੍ਰਸ਼ਨ 6.
ਸਥਾਈ ਅਤੇ ਅਸਥਾਈ ਭਾਰੇ ਪਾਣੀ ਵਿਚ ਕੀ ਅੰਤਰ ਹੈ ?
ਉੱਤਰ –
ਅਸਥਾਈ ਭਾਰਾ ਪਾਣੀ | ਸਥਾਈ ਭਾਰਾ ਪਾਣੀ |
1.ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ (ਬਾਈਕਾਰਬੋਨੇਟ) ਘੁਲੇ ਹੁੰਦੇ ਹਨ। | 1. ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਘੁਲੇ ਹੁੰਦੇ ਹਨ । |
2. ਇਸ ਨੂੰ ਉਬਾਲ ਕੇ ਅਤੇ ਚੂਨੇ ਦੇ ਪਾਣੀ ਨਾਲ ਮਿਲਾ ਕੇ ਹਲਕਾ ਬਣਾਇਆ ਜਾਂਦਾ ਹੈ । | 2. ਕਾਸਟਿਕ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਨਾਲ ਪਕਿਰਿਆਕਰਕੇ ਪੁਣਕੇਇਸਨੰਹਲਕਾ ਬਣਾਇਆ ਜਾਂਦਾ ਹੈ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 7.
ਕੱਪੜੇ ਧੋਣ ਲਈ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-
- ਪਾਣੀ ਨੂੰ ਵਿਸ਼ਵਵਿਆਪੀ ਘੋਲਕ ਕਿਹਾ ਜਾਂਦਾ ਹੈ ਇਸ ਲਈ ਕੱਪੜਿਆਂ ਤੇ ਲੱਗੇ ਦਾਗ ਅਤੇ ਮਿੱਟੀ ਆਦਿ ਪਾਣੀ ਵਿਚ ਘੁਲ ਜਾਂਦੇ ਹਨ ਤੇ ਕੱਪੜੇ ਸਾਫ਼ ਹੋ ਜਾਂਦੇ ਹਨ ।
- ਪਾਣੀ ਕੱਪੜੇ ਨੂੰ ਗਿੱਲਾ ਕਰਕੇ ਅੰਦਰ ਤਕ ਚਲਾ ਜਾਂਦਾ ਹੈ ਤੇ ਉਸਨੂੰ ਸਾਫ਼ ਕਰ ਦਿੰਦਾ ਹੈ ।
ਪ੍ਰਸ਼ਨ 8.
ਪਾਣੀ ਦੇ ਸਰੋਤ ਦੇ ਆਧਾਰ ਤੇ ਪਾਣੀ ਦਾ ਵਰਗੀਕਰਨ ਕਿਵੇਂ ਕਰੋਗੇ ?
ਉੱਤਰ-
ਪਾਣੀ ਦੇ ਸਰੋਤ ਦੇ ਆਧਾਰ ਤੇ ਪਾਣੀ ਦਾ ਵਰਗੀਕਰਨ ਹੇਠ ਲਿਖੇ ਢੰਗ ਨਾਲ ਕੀਤਾ ਜਾ ਸਕਦਾ ਹੈ
- ਮੀਂਹ ਦਾ ਪਾਣੀ-ਇਹ ਪਾਣੀ ਦਾ ਸਭ ਤੋਂ ਸ਼ੁੱਧ ਰੂਪ ਹੁੰਦਾ ਹੈ । ਇਹ ਹਲਕਾ ਪਾਣੀ ਹੁੰਦਾ ਹੈ ਪਰ ਹਵਾ ਦੀਆਂ ਅਸ਼ੁੱਧੀਆਂ ਇਸ ਵਿਚ ਘੁਲੀਆਂ ਹੁੰਦੀਆਂ ਹਨ । ਇਸ ਨੂੰ ਕੱਪੜੇ ਧੋਣ ਲਈ ਵਰਤਿਆ ਜਾ ਸਕਦਾ ਹੈ ।
- ਦਰਿਆ ਦਾ ਪਾਣੀ-ਪਹਾੜਾਂ ਦੀ ਬਰਫ਼ ਪਿਘਲ ਦੇ ਦਰਿਆ ਬਣਦੇ ਹਨ । ਜਿਵੇਂ-ਜਿਵੇਂ ਇਹ ਪਾਣੀ ਮੈਦਾਨੀ ਇਲਾਕਿਆਂ ਵਿਚ ਆਉਂਦਾ ਰਹਿੰਦਾ ਹੈ ਇਸ ਵਿਚ ਅਸ਼ੁੱਧੀਆਂ ਦੀ ਮਾਤਰਾ ਵੱਧਦੀ ਰਹਿੰਦੀ ਹੈ ਤੇ ਪਾਣੀ ਗੰਧਲਾ ਜਿਹਾ ਹੋ ਜਾਂਦਾ ਹੈ । ਇਹ ਪਾਣੀ ਪੀਣ ਲਈ ਠੀਕ ਨਹੀਂ ਹੁੰਦਾ ਪਰ ਇਸ ਨਾਲੇ ਕੱਪੜੇ ਧੋਤੇ ਜਾ ਸਕਦੇ ਹਨ ।
- ਚਸ਼ਮੇ ਦਾ ਪਾਣੀ-ਧਰਤੀ ਹੇਠ ਇਕੱਠਾ ਹੋਇਆ ਪਾਣੀ ਕਿਸੇ ਕਮਜ਼ੋਰ ਥਾਂ ਤੋਂ ਬਾਹਰ ਨਿਕਲ ਆਉਂਦਾ ਹੈ ਇਸ ਨੂੰ ਚਸ਼ਮਾ ਕਹਿੰਦੇ ਹਨ । ਇਸ ਪਾਣੀ ਵਿਚ ਕਈ ਖਣਿਜ ਲੂਣ ਘੁਲੇ ਹੁੰਦੇ ਹਨ, ਇਸ ਨੂੰ ਕਈ ਵਾਰ ਦਵਾਈ ਵਾਂਗ ਵੀ ਵਰਤਿਆ ਜਾਂਦਾ ਹੈ | ਕੱਪੜੇ ਧੋਣ ਲਈ ਇਹ ਪਾਣੀ ਠੀਕ ਹੈ ।
- ਖੂਹ ਦਾ ਪਾਣੀ-ਧਰਤੀ ਨੂੰ ਪੁੱਟ ਕੇ ਜਿਹੜਾ ਪਾਣੀ ਬਾਹਰ ਨਿਕਲਦਾ ਹੈ ਉਹ ਪੀਣ ਲਈ ਠੀਕ ਹੁੰਦਾ ਹੈ । ਇਸ ਨੂੰ ਖੂਹ ਦਾ ਪਾਣੀ ਕਹਿੰਦੇ ਹਨ । ਇਸ ਨਾਲ ਕੱਪੜੇ ਧੋਏ ਜਾ ਸਕਦੇ ਹਨ ।
- ਸਮੁੰਦਰ ਦਾ ਪਾਣੀ-ਇਸ ਪਾਣੀ ਵਿਚ ਕਾਫ਼ੀ ਜ਼ਿਆਦਾ ਅਸ਼ੁੱਧੀਆਂ ਹੁੰਦੀਆਂ ਹਨ । ਇਹ ਪੀਣ ਲਈ ਅਤੇ ਕੱਪੜੇ ਧੋਣ ਲਈ ਵੀ ਠੀਕ ਨਹੀਂ ਹੁੰਦਾ ।
ਪ੍ਰਸ਼ਨ 9.
ਕੱਪੜੇ ਧੋਣ ਲਈ ਪਾਣੀ ਤੋਂ ਇਲਾਵਾ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਕੱਪੜੇ ਧੋਣ ਲਈ ਪਾਣੀ ਤੋਂ ਇਲਾਵਾ ਸਾਬਣ, ਟੱਬ, ਬਾਲਟੀਆਂ, ਚਿਲਮਚੀਆਂ, ਮੱਗ, ਰਗੜਨ ਵਾਲਾ ਬੁਰਸ਼ ਅਤੇ ਫੱਟਾ, ਪਾਣੀ ਗਰਮ ਕਰਨ ਵਾਲੀ ਦੇਗ, ਕੱਪੜੇ ਧੋਣ ਵਾਲੀ ਮਸ਼ੀਨ, ਸਕਸ਼ਨ ਵਾਸ਼ਰ ਆਦਿ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 10.
ਕੱਪੜੇ ਸੁਕਾਉਣ ਲਈ ਕੀ-ਕੀ ਸਮਾਨ ਚਾਹੀਦਾ ਹੈ ? ਵੱਡੇ ਸ਼ਹਿਰਾਂ ਵਿਚ ਫਲੈਟਾਂ ਵਿਚ ਰਹਿਣ ਵਾਲੇ ਲੋਕ ਆਮ ਤੌਰ ਤੇ ਕੱਪੜੇ ਕਿਵੇਂ ਸੁਕਾਉਂਦੇ ਹਨ ?
ਉੱਤਰ-
ਕੱਪੜਿਆਂ ਨੂੰ ਸੁਕਾਉਣ ਲਈ ਕੁਦਰਤੀ ਧੁੱਪ ਅਤੇ ਹਵਾ ਦੀ ਲੋੜ ਹੁੰਦੀ ਹੈ । ਪਰ ਹੋਰ ਸਮਾਨ ਜਿਸ ਦੀ ਲੋੜ ਹੁੰਦੀ ਹੈ ਉਹ ਹੈ
- ਰੱਸੀ ਜਾਂ ਤਾਰ
- ਚੁੱਢੀਆਂ ਅਤੇ ਹੈਂਗਰ
- ਕੱਪੜੇ ਸੁਕਾਉਣ ਵਾਲਾ ਰੈਕ
- ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਿਨੇਟ ।
ਵੱਡੇ ਸ਼ਹਿਰਾਂ ਵਿਚ ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜਿਆਂ ਨੂੰ ਸੁਕਾਉਣ ਲਈ ਰੈਕਾਂ ਦੀ ਵਰਤੋਂ ਕਰਦੇ ਹਨ | ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।
ਪ੍ਰਸ਼ਨ 11.
ਕੱਪੜੇ ਸੁਕਾਉਣ ਲਈ ਕੀ-ਕੀ ਸਮਾਨ ਚਾਹੀਦਾ ਹੈ ? ਸਾਡੇ ਦੇਸ਼ ਵਿਚ ਕੱਪੜੇ ਸੁਕਾਉਣ ਲਈ ਕਿਹੜਾ ਤਰੀਕਾ ਅਪਣਾਇਆ ਜਾਂਦਾ ਹੈ ?
ਉੱਤਰ-
ਕੱਪੜੇ ਸੁਕਾਉਣ ਲਈ ਸਮਾਨ- ਦੇਖੋ ਪ੍ਰਸ਼ਨ ਨੰਬਰ 10 ਦਾ ਉੱਤਰ ।ਸਾਡੇ ਦੇਸ਼ ਵਿਚ ਆਮ ਕਰਕੇ ਘਰ ਖੁੱਲੇ ਡੁੱਲ੍ਹੇ ਹੁੰਦੇ ਹਨ ।ਕੋਠਿਆਂ ਜਾਂ ਚੁਬਾਰਿਆਂ ਤੇ ਜਿੱਥੇ ਧੁੱਪ ਆਉਂਦੀ ਹੋਵੇ ਰੱਸੀਆਂ ਜਾਂ ਤਾਰਾਂ ਨੂੰ ਠੀਕ ਉਚਾਈ ਤੇ ਬੰਨ੍ਹ ਕੇ ਇਹਨਾਂ ਤੇ ਕੱਪੜੇ ਸੁਕਾਉਣ ਲਈ ਲਟਕਾਏ ਜਾਂਦੇ ਹਨ । ਵੱਡਿਆਂ ਸ਼ਹਿਰਾਂ ਵਿਚ ਜਿੱਥੇ ਘਰ ਖੁੱਲ੍ਹੇ-ਡੁੱਲ੍ਹੇ ਨਹੀਂ ਹੁੰਦੇ ਤੇ ਲੋਕ ਫਲੈਟਾਂ ਵਿਚ ਰਹਿੰਦੇ ਹਨ ਕੱਪੜਿਆਂ ਨੂੰ ਰੈਕਾਂ ਤੇ ਲਟਕਾ ਕੇ ਸੁਕਾਇਆ ਜਾਂਦਾ ਹੈ ! ਅੱਜ-ਕਲ੍ਹ ਵਾਸ਼ਿੰਗ ਮਸ਼ੀਨਾਂ ਦੀ ਵਰਤੋਂ ਤਾਂ ਸਾਰੇ ਪਾਸੇ ਹੀ ਹੋਣ ਲੱਗ ਪਈ ਹੈ । ਇਹਨਾਂ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ ।
ਪ੍ਰਸ਼ਨ 12.
ਕੱਪੜਿਆਂ ਨੂੰ ਪ੍ਰੈੱਸ ਕਰਨਾ ਕਿਉਂ ਜ਼ਰੂਰੀ ਹੈ ਅਤੇ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਪੈਂਦੀ ਹੈ ?
ਉੱਤਰ-
ਕੱਪੜੇ ਧੋ ਕੇ ਜਦੋਂ ਸੁਕਾਏ ਜਾਂਦੇ ਹਨ ਇਹਨਾਂ ਵਿਚ ਕਈ ਸਿਲਵਟਾਂ ਪੈ ਜਾਂਦੀਆਂ ਹਨ ਤੇ ਕੱਪੜੇ ਦੀ ਦਿਖ ਭੈੜੀ ਜਿਹੀ ਹੋ ਜਾਂਦੀ ਹੈ । ਕੱਪੜਿਆਂ ਨੂੰ ਪੇਸ਼ ਕਰਕੇ ਇਹਨਾਂ ਦੇ ਵਲ ਆਦਿ ਤਾਂ ਨਿਕਲ ਹੀ ਜਾਂਦੇ ਹਨ ਨਾਲ ਹੀ ਕੱਪੜੇ ਵਿਚ ਚਮਕ ਵੀ ਆ ਜਾਂਦੀ ਹੈ ਤੇ ਕੱਪੜਾ ਸਾਫ਼ਸੁਥਰਾ ਲੱਗਦਾ ਹੈ । ਕੱਪੜੇ ਪ੍ਰੈਸ ਕਰਨ ਲਈ ਹੇਠ ਲਿਖੇ ਸਮਾਨ ਦੀ ਲੋੜ ਪੈਂਦੀ ਹੈ ਬਿਜਲੀ ਜਾਂ ਕੋਲੇ ਨਾਲ ਚੱਲਣ ਵਾਲੀ ਪ੍ਰੈਸ, ਪ੍ਰੈਸ ਕਰਨ ਲਈ ਫੱਟਾ ਆਦਿ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 13.
ਧੁਆਈ ਲਈ ਇਸਤੇਮਾਲ ਹੋਣ ਵਾਲੇ ਸਮਾਨ ਦੀ ਸਹੀ ਚੋਣ ਨਾਲ ਸਮੇਂ ਅਤੇ ਮਿਹਨਤ ਦੀ ਬੱਚਤ ਕਿਵੇਂ ਹੁੰਦੀ ਹੈ ?
ਉੱਤਰ-
ਧੁਆਈ ਲਈ ਇਸਤੇਮਾਲ ਹੋਣ ਵਾਲਾ ਸਮਾਨ ਇਸ ਤਰ੍ਹਾਂ ਹੈ
- ਸਟੋਰ ਕਰਨ ਲਈ ਸਮਾਨ
- ਕੱਪੜੇ ਧੋਣ ਲਈ ਸਮਾਨ
- ਕੱਪੜੇ ਸੁਕਾਉਣ ਲਈ ਸਮਾਨ
- ਕੱਪੜੇ ਪ੍ਰੈਸ ਕਰਨ ਲਈ ਸਮਾਨ ।
ਜਦੋਂ ਧੋਣ ਵਾਲੇ ਕੱਪੜੇ ਪਹਿਲਾਂ ਹੀ ਇੱਕਠੇ ਕਰਕੇ ਇੱਕ ਅਲਮਾਰੀ ਜਾਂ ਟੋਕਰੀ ਵਗੈਰਾ ਵਿਚ ਰੱਖੇ ਜਾਣ ਜੋ ਕਿ ਧੋਣ ਵਾਲੀ ਜਗਾ ਦੇ ਨੇੜੇ ਰੱਖੀ ਹੋਵੇ ਤਾਂ ਕੱਪੜੇ ਧੋਣ ਵੇਲੇ ਸਾਰੇ ਘਰ ਵਿਚੋਂ ਵੱਖਵੱਖ ਕਮਰਿਆਂ ਵਿਚੋਂ ਪਹਿਲਾਂ ਕੱਪੜੇ ਇਕੱਠੇ ਕਰਨ ਦਾ ਸਮਾਂ ਬਚ ਸਕਦਾ ਹੈ । ਇਹ ਆਦਤ ਹਿਣੀ ਨੂੰ ਸਾਰੇ ਘਰ ਦੇ ਜੀਆਂ ਨੂੰ ਪਾਉਣੀ ਚਾਹੀਦੀ ਹੈ ਕਿ ਜਿਹੜਾ ਵੀ ਧੋਣ ਵਾਲਾ ਕੱਪੜਾ ਹੋਵੇ ਉਸ ਨੂੰ ਇਸ ਕੰਮ ਲਈ ਬਣਾਈ ਅਲਮਾਰੀ ਜਾਂ ਟੋਕਰੀ ਵਿਚ ਰੱਖਣ ।
ਘਰ ਵਿਚ ਸਾਬਣ, ਡਿਟਰਜੈਂਟ, ਨੀਲ, ਬੁਰਸ਼ ਆਦਿ ਲੋੜੀਂਦਾ ਸਮਾਨ ਪਹਿਲਾਂ ਹੀ ਮੌਜੂਦ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ ਉਧਰੋਂ ਕੱਪੜੇ ਧੋਣੇ ਸ਼ੁਰੂ ਕਰ ਲਏ ਜਾਣ ਤਾਂ ਬਾਅਦ ਵਿਚ ਪਤਾ ਲੱਗੇ ਕਿ ਘਰ ਵਿਚ ਤਾਂ ਸਾਬਣ ਜਾਂ ਕੋਈ ਹੋਰ ਲੋੜੀਂਦਾ ਸਮਾਨ ਨਹੀਂ ਹੈ । ਇਸ ਤਰ੍ਹਾਂ ਸਮਾਂ ਤੇ ਮਿਹਨਤ ਦੋਵੇਂ ਨਸ਼ਟ ਹੁੰਦੇ ਹਨ । ਧੋਣ ਲਈ ਪਾਣੀ ਵੀ ਹਲਕਾ ਹੀ ਵਰਤਣਾ ਚਾਹੀਦਾ ਹੈ ਕਿਉਂਕਿ ਭਾਰੇ ਪਾਣੀ ਵਿਚ ਸਾਬਣ ਦੀ ਝੱਗ ਨਹੀਂ ਬਣਦੀ ਤੇ ਕੱਪੜੇ ਚੰਗੀ ਤਰ੍ਹਾਂ ਨਹੀਂ ਨਿਖਰਦੇ । ਇਸ ਲਈ ਪਾਣੀ ਨੂੰ ਗਰਮ ਕਰਕੇ ਜਾਂ ਹੋਰ ਤਰੀਕੇ ਨਾਲ ਪਾਣੀ ਨੂੰ ਹਲਕਾ ਬਣਾ ਲੈਣਾ ਚਾਹੀਦਾ ਹੈ ।
ਕੱਪੜੇ ਸੁੱਕਣੇ ਪਾਉਣ ਦਾ ਵੀ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ । ਰੱਸੀਆ ਆਦਿ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਹੋਵੇ ਤੇ ਕੱਪੜਿਆਂ ਤੇ ਢੀਆਂ ਆਦਿ ਵੀ ਲਾ ਦਿਉ ਤਾਂ ਜੋ ਜੇਕਰ ਹਵਾ ਚੱਲੇ ਤਾਂ ਕੱਪੜੇ ਉਡ ਨਾ ਜਾਣ । ਜੇ ਰੈਕ ਹਨ ਤਾਂ ਇਹਨਾਂ ਨੂੰ ਪਹਿਲਾਂ ਹੀ ਖੋਲ੍ਹ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਵੱਖ-ਵੱਖ ਲੋੜੀਂਦਾ ਸਮਾਨ ਜੋ ਪਹਿਲਾਂ ਹੀ ਇਕੱਠਾ ਕੀਤਾ ਹੋਵੇ ਤਾਂ ਸਮਾਂ ਅੜੇ ਮਿਹਨਤ ਦੀ ਬੱਚਤ ਹੋ ਜਾਂਦੀ ਹੈ ।
ਪ੍ਰਸ਼ਨ 14.
ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਅਸੀਂ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡ ਸਕਦੇ ਹਾਂ ?
ਉੱਤਰ-
ਸਟੋਰ ਕਰਨ ਲਈ ਸਮਾਨ –
- ਅਲਮਾਰੀ-ਧੋਣ ਵਾਲੇ ਕਮਰੇ ਦੇ ਨੇੜੇ ਅਲਮਾਰੀ ਹੋਣੀ ਚਾਹੀਦੀ ਹੈ ਜਿਸ ਵਿਚ ਸਾਬਣ, ਨੀਲ, ਮਾਵਾ, ਰੀਠੇ, ਦਾਗ ਉਤਾਰਨ ਵਾਲਾ ਸਮਾਨ ਆਦਿ ਹੋਣਾ ਚਾਹੀਦਾ ਹੈ ।
- ਲਾਂਡਰੀ ਬੈਗ ਜਾਂ ਕੱਪੜੇ ਰੱਖਣ ਲਈ ਟੋਕਰੀ-ਇਸ ਵਿਚ ਘਰ ਦੇ ਗੰਦੇ ਕੱਪੜੇ ਰੱਖੇ ਜਾਂਦੇ ਹਨ ।
- ਮਰਤਬਾਨ ਅਤੇ ਪਲਾਸਟਿਕ ਦੇ ਡੱਬ-ਰੀਠੇ, ਦਾਗ ਉਤਾਰਨ ਦਾ ਸਮਾਨ, ਨੀਲ, ਡਿਟਰਜੈਂਟ ਆਦਿ ਇਹਨਾਂ ਵਿਚ ਰੱਖਿਆ ਜਾਂਦਾ ਹੈ ।
ਕੱਪੜੇ ਧੋਣ ਲਈ ਸਮਾਨ
(i) ਪਾਣੀ-ਪਾਣੀ ਇਕ ਵਿਸ਼ਵਵਿਆਪੀ ਘੋਲਕ ਹੈ । ਇਸ ਵਿਚ ਸਭ ਤਰ੍ਹਾਂ ਦੀ ਮੈਲ ਘੁਲ ਜਾਂਦੀ ਹੈ ਤੇ ਇਸ ਤਰ੍ਹਾਂ ਇਸ ਦਾ ਕੱਪੜਿਆਂ ਦੀ ਧੁਲਾਈ ਵਿਚ ਮਹੱਤਵਪੂਰਨ ਸਥਾਨ ਹੈ । ਪਾਣੀ ਨੂੰ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਬਾਰਸ਼ ਦਾ ਪਾਣੀ, ਦਰਿਆ ਦਾ ਪਾਣੀ, ਚਸ਼ਮੇ ਦਾ ਪਾਣੀ ਅਤੇ ਖੂਹ ਦਾ ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਕੀਤੀ ਜਾਂਦੀ ਹੈ ।
(ii) ਸਾਬਣ-ਕੱਪੜੇ ਧੋਣ ਲਈ ਕਈ ਸਫਾਈਕਾਰੀ ਪਦਾਰਥ, ਸਾਬਣ ਅਤੇ ਡਿਟਰਜੈਂਟ ਮਿਲਦੇ ਹਨ ! ਕੱਪੜੇ ਸਾਫ਼ ਕਰਨ ਵਿਚ ਇਹਨਾਂ ਦਾ ਬੜਾ ਮਹੱਤਵਪੂਰਨ ਸਥਾਨ ਹੈ ।
(iii) ਟੱਬ ਅਤੇ ਬਾਲਟੀਆਂ-ਇਹਨਾਂ ਵਿਚ ਕੱਪੜੇ ਭਿਉਂ ਕੇ ਰੱਖੇ, ਧੋਏ ਅਤੇ ਹੁੰਘਾਲੇ ਜਾਂਦੇ ਹਨ । ਇਹ ਲੋਹੇ, ਪਲਾਸਟਿਕ ਜਾਂ ਪਿਤਲ ਦੇ ਹੁੰਦੇ ਹਨ । ਇਹਨਾਂ ਵਿਚ ਨੀਲ ਦੇਣ, ਰੰਗ ਦੇਣ ਅਤੇ ਮਾਵਾ ਦੇਣ ਦਾ ਵੀ ਕੰਮ ਕੀਤਾ ਜਾਂਦਾ ਹੈ ।
(iv) ਚਿਲਚੀਆਂ ਅਤੇ ਮੱਗ-ਇਹਨਾਂ ਵਿਚ ਨੀਲ, ਮਾਵਾ ਆਦਿ ਦੇਣ ਦਾ ਕੰਮ ਕੀਤਾ ਜਾਂਦਾ ਹੈ । ਇਹ ਪਲਾਸਟਿਕ, ਤਾਮਚੀਨੀ ਅਤੇ ਪਿੱਤਲ ਆਦਿ ਦੇ ਹੁੰਦੇ ਹਨ।
(v) ਲੱਕੜ ਦਾ ਚਮਚ ਅਤੇ ਡੰਡਾ-ਇਸ ਨਾਲ ਨਾਲ ਜਾਂ ਮਾਵਾ ਘੋਲਣ ਦਾ ਕੰਮ ਕੀਤਾ ਜਾਂਦਾ ਹੈ । ਚੱਦਰਾਂ, ਖੇਸਾਂ ਆਦਿ ਨੂੰ ਡੰਡੇ ਜਾਂ ਥਾਪੀ ਨਾਲ ਕੁੱਟ ਕੇ ਸਾਫ਼ ਕੀਤਾ ਜਾਂਦਾ ਹੈ ।
(vi) ਹੁੰਦੀ-ਧੁਲਾਈ ਵਾਲੇ ਕਮਰੇ ਵਿਚ ਪਾਣੀ ਦੀ ਟੁੱਟੀ ਥੱਲੇ ਸੀਮਿੰਟ ਦੀ ਹੁੰਦੀ ਬਣੀ ਹੋਣੀ ਚਾਹੀਦੀ ਹੈ ਇਸ ਨਾਲ ਕੰਮ ਸੌਖਾ ਹੋ ਜਾਂਦਾ ਹੈ । ਹੌਦੀ ਦੇ ਦੋਵੇਂ ਪਾਸੇ ਸੀਮਿੰਟ ਜਾਂ ਲੱਕੜ ਦੇ ਫੱਟੇ ਲੱਗੇ ਹੋਣੇ ਚਾਹੀਦੇ ਹਨ ਤਾਂ ਕਿ ਧੋ ਕੇ ਕੱਪੜੇ ਇਹਨਾਂ ਉੱਪਰ ਰੱਖੇ ਜਾ ਸਕਣ । ਇਹਨਾਂ ਦੀ ਢਲਾਣ ਹੌਦੀ ਵਲ ਨੂੰ ਹੋਣੀ ਚਾਹੀਦੀ ਹੈ ।
(vii) ਰਗੜਨ ਵਾਲਾ ਬੁਰਸ਼ ਤੇ ਫੱਟਾ-ਪਲਾਸਟਿਕ ਦੇ ਬੁਰਸ਼ਾਂ ਦੀ ਵਰਤੋਂ ਕੱਪੜੇ ਦੇ ਵੱਧ ਮੈਲੇ ਹਿੱਸੇ ਨੂੰ ਰਗੜ ਕੇ ਮੈਲ ਉਤਾਰਨ ਲਈ ਕੀਤੀ ਜਾਂਦੀ ਹੈ ।
ਫੱਟਾ, ਲੱਕੜ, ਸਟੀਲ ਜਾਂ ਜਿਸਤ ਦਾ ਚਿਤਰ-ਰਗੜਨ ਵਾਲਾ ਫੱਟਾ ਬਣਿਆ ਹੁੰਦਾ ਹੈ ਇਸ ਉੱਪਰ ਰੱਖ ਕੇ ਕੱਪੜੇ ਨੂੰ ਰਗੜ ਕੇ ਮੈਲ ਕੱਢੀ ਜਾਂਦੀ ਹੈ ।
(viii) ਗਰਮ ਪਾਣੀ-ਕੱਪੜੇ ਧੋਣ ਲਈ ਜਾਂ ਤਾਂ ਬਿਜਲੀ ਦੇ ਬਾਇਲਰ ਵਿਚ ਪਾਣੀ ਗਰਮ ਕੀਤਾ ਜਾਂਦਾ ਹੈ ਜਾਂ ਫਿਰ ਅੱਗ ਦੇ ਸੇਕ ਤੇ ਦੇਗ ਵਿਚ ਪਾ ਕੇ ਪਾਣੀ ਗਰਮ ਕੀਤਾ ਜਾਂਦਾ ਹੈ ।
(ix) ਕੱਪੜੇ ਧੋਣ ਵਾਲੀ ਮਸ਼ੀਨ-ਇਸ ਨਾਲ ਸਮਾਂ ਅਤੇ ਸ਼ਕਤੀ ਦੋਨਾਂ ਦੀ ਬੱਚਤ ਹੁੰਦੀ ਹੈ, ਆਪਣੀ ਆਰਥਿਕ ਹਾਲਤ ਅਨੁਸਾਰ ਇਸ ਨੂੰ ਖਰੀਦਿਆ ਜਾ ਸਕਦਾ ਹੈ ।
(x) ਸੱਕਸ਼ਨ ਵਾਸ਼ਰ-ਭਾਰੇ ਊਨੀ ਕੰਬਲ, ਸਾੜ੍ਹੀਆਂ ਅਤੇ ਹੋਰ ਕੱਪੜੇ ਇਸ ਦੀ ਵਰਤੋਂ ਨਾਲ ਆਸਾਨੀ ਨਾਲ ਧੋਤੇ ਜਾ ਸਕਦੇ ਹਨ ।
ਕੱਪੜਿਆਂ ਨੂੰ ਧੋਣ ਤੋਂ ਬਾਅਦ ਆਮ ਤੌਰ ਤੇ ਕੁਦਰਤੀ ਧੁੱਪ ਤੇ ਹਵਾ ਵਿਚ ਸੁਕਾਇਆ ਜਾਂਦਾ ਹੈ । ਹੋਰ ਲੋੜੀਂਦਾ ਸਮਾਨ ਇਸ ਤਰ੍ਹਾਂ ਹੈ ।
- ਰੱਸੀ ਜਾਂ ਤਾਰ-ਰੱਸੀ ਨੂੰ ਜਾਂ ਤਾਰ ਨੂੰ ਖਿੱਚ ਕੇ ਕਿੱਲੀਆਂ ਜਾਂ ਖੰਭਿਆਂ ਨਾਲ ਬੰਨਿਆ ਜਾਂਦਾ ਹੈ । ਰੱਸੀ ਨਾਈਲਨ, ਸਣ ਜਾਂ ਸੂਤ ਦੀ ਹੋ ਸਕਦੀ ਹੈ । ਸ਼ੰਗ ਰਹਿਤ ਲੋਹੇ ਦੀ ਤਾਰ ਵੀ ਹੋ ਸਕਦੀ ਹੈ ।
- ਚੁੱਢੀਆਂ ਅਤੇ ਹੈਂਗਰ-ਕੱਪੜੇ ਤਾਰ ‘ਤੇ ਲਟਕਾ ਕੇ ਚੰਢੀਆਂ ਲਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਹਵਾ ਚਲਣ ਤੇ ਕੱਪੜੇ ਹੇਠਾਂ ਡਿੱਗ ਕੇ ਖ਼ਰਾਬ ਨਾ ਹੋ ਜਾਣ ਵਧੀਆ ਕਿਸਮ ਦੇ ਕੱਪੜੇ ਹੈਂਗਰ ਵਿਚ ਪਾ ਕੇ ਸੁਕਾਏ ਜਾ ਸਕਦੇ ਹਨ ।
- ਕੱਪੜੇ ਸੁਕਾਉਣ ਵਾਲਾ ਰੈਕ-ਬਰਸਾਤਾਂ ਵਿਚ ਜਾਂ ਵੱਡੇ ਸ਼ਹਿਰਾਂ ਵਿਚ ਜਿੱਥੇ ਲੋਕ ਫਲੈਟਾਂ ਵਿਚ ਰਹਿੰਦੇ ਹਨ ਉੱਥੇ ਰੈਕਾਂ ਤੇ ਪਾ ਕੇ ਕੱਪੜੇ ਸੁਕਾਏ ਜਾਂਦੇ ਹਨ । ਇਹ ਐਲੂਮੀਨੀਅਮ ਜਾਂ ਲੱਕੜ ਦੇ ਹੋ ਸਕਦੇ ਹਨ । ਇਹਨਾਂ ਨੂੰ ਫੋਲਡ ਕਰਕੇ ਸਾਂਭਿਆ ਵੀ ਜਾ ਸਕਦਾ ਹੈ ।
- ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਨਿਟ-ਵਿਕਸਿਤ ਦੇਸ਼ਾਂ ਵਿਚ ਇਸ ਦੀ ਆਮ ਵਰਤੋਂ ਹੁੰਦੀ ਹੈ ਖ਼ਾਸ ਕਰਕੇ ਜਿੱਥੇ ਜ਼ਿਆਦਾ ਠੰਡ ਜਾਂ ਵਰਖਾ ਹੁੰਦੀ ਹੈ ਉਹਨਾਂ ਦੇਸ਼ਾਂ ਵਿਚ ਇਹਨਾਂ ਦੀ ਵਰਤੋਂ ਆਮ ਹੈ । ਇਹਨਾਂ ਤੋਂ ਇਲਾਵਾ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ ।
ਕੱਪੜੇ ਪ੍ਰੈਸ ਕਰਨ ਵਾਲਾ ਸਮਾਨ –
- ਪੈਸ-ਕੱਪੜੇ ਪੈਸ ਕਰਨ ਲਈ ਬਿਜਲੀ ਦੀ ਜਾਂ ਕੋਲੇ ਵਾਲੀ ਪੈਸ ਦੀ ਵਰਤੋਂ ਕੀਤੀ ਜਾਂਦੀ ਹੈ । ਪ੍ਰੈਸਾਂ ਲੋਹੇ, ਪਿੱਤਲ ਅਤੇ ਸਟੀਲ ਦੀਆਂ ਮਿਲਦੀਆਂ ਹਨ ।
- ਪ੍ਰੈਸ ਕਰਨ ਵਾਲਾ ਫੱਟਾ–ਇਹ ਲੱਕੜ ਦਾ ਹੁੰਦਾ ਹੈ, ਫੱਟੇ ਦੀ ਥਾਂ ਤੇ ਬੈਂਚ ਜਾਂ ਮੇਜ਼ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਉੱਪਰ ਇਕ ਕੰਬਲ ਵਿਛਾ ਕੇ ਉੱਤੇ ਪੁਰਾਣੀ ਚਾਦਰ ਵਿਛਾ ਲੈਣੀ ਚਾਹੀਦੀ ਹੈ ।
ਪ੍ਰਸ਼ਨ 15.
ਕੱਪੜੇ ਧੋਣ ਲਈ ਪਾਣੀ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ? ਕਿਹੋ ਜਿਹਾ ਪਾਣੀ ਕੱਪੜੇ ਧੋਣ ਲਈ ਠੀਕ ਨਹੀਂ ਅਤੇ ਕਿਉਂ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 8 ਦਾ ਉੱਤਰ । ਸਮੁੰਦਰ ਦੇ ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਵਿਚ ਬਹੁਤ ਸਾਰੀਆਂ ਅਸ਼ੁੱਧੀਆਂ ਮਿਲੀਆਂ ਹੁੰਦੀਆਂ ਹਨ ।
Home Science Guide for Class 9 PSEB ਕੱਪੜੇ ਧੋਣ ਲਈ ਸਮਾਨ Important Questions and Answers
ਪ੍ਰਸ਼ਨ 1.
ਧੋਬੀ ਨੂੰ ਕੱਪੜੇ ਦੇਣ ਦੇ ਕੀ ਨੁਕਸਾਨ ਹਨ ?
ਉੱਤਰ-
- ਧੋਬੀ ਕਈ ਵਾਰ ਕੱਪੜੇ ਸਾਫ਼ ਕਰਨ ਲਈ ਅਜਿਹੇ ਤਰੀਕਿਆਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਕੱਪੜੇ ਜਲਦੀ ਵੱਟ ਜਾਂਦੇ ਹਨ ਜਾਂ ਫਿਰ ਕਮਜ਼ੋਰ ਹੋ ਜਾਂਦੇ ਹਨ ।
- ਕਈ ਵਾਰ ਕੱਪੜਿਆਂ ਦੇ ਰੰਗ ਖ਼ਰਾਬ ਹੋ ਜਾਂਦੇ ਹਨ ।
- ਛੂਤ ਦੀਆਂ ਬਿਮਾਰੀਆਂ ਹੋਣ ਦਾ ਵੀ ਡਰ ਰਹਿੰਦਾ ਹੈ ।
- ਧੋਬੀ ਕੋਲੋਂ ਕੱਪੜੇ ਧੁਆਉਣਾ ਮਹਿੰਗਾ ਪੈਂਦਾ ਹੈ ।
ਪ੍ਰਸ਼ਨ 2.
ਪਾਣੀ ਚੱਕਰ ਕੀ ਹੈ ?
ਉੱਤਰ-ਕੁਦਰਤੀ ਰੂਪ ਵਿਚ ਪਾਣੀ ਖੂਹਾਂ, ਚਸ਼ਮਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚੋਂ ਮਿਲਦਾ ਹੈ । ਧਰਤੀ ਤੇ ਸੂਰਜ ਦੀ ਧੁੱਪ ਨਾਲ ਇਹ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ ਤੇ ਵਾਯੂਮੰਡਲ ਵਿਚ ਜਲਵਾਸ਼ਪ ਦੇ ਰੂਪ ਵਿਚ ਇਕੱਠਾ ਹੁੰਦਾ ਰਹਿੰਦਾ ਹੈ ਤੇ ਬੱਦਲਾਂ ਦਾ ਰੂਪ ਧਾਰ ਲੈਂਦਾ ਹੈ । ਜਦੋਂ ਇਹ ਭਾਰੇ ਹੋ ਜਾਂਦੇ ਹਨ ਤਾਂ ਵਰਖਾ, ਗੜਿਆਂ ਤੇ ਬਰਫ਼ ਦੇ ਰੂਪ ਵਿਚ ਪਾਣੀ ਮੁੜ ਧਰਤੀ ਤੇ ਆ ਜਾਂਦਾ ਹੈ । ਇਹ ਪਾਣੀ ਮੁੜ ਤੋਂ ਦਰਿਆਵਾਂ ਰਾਹੀਂ ਹੁੰਦਾ ਹੋਇਆ ਸਮੁੰਦਰ ਵਿਚ ਮਿਲ ਜਾਂਦਾ ਹੈ ਤੇ ਇਹ ਚੱਕਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ?
ਪ੍ਰਸ਼ਨ 3.
ਸੁਆਦ ਅਨੁਸਾਰ ਪਾਣੀ ਦਾ ਵਰਗੀਕਰਨ ਕਿਵੇਂ ਕੀਤਾ ਗਿਆ ਹੈ ?
ਉੱਤਰ-
ਸੁਆਦ ਅਨੁਸਾਰ ਪਾਣੀ ਦੋ ਤਰ੍ਹਾਂ ਦਾ ਹੈ –
- ਮਿੱਠਾ ਜਾਂ ਹਲਕਾ ਪਾਣੀ-ਇਸ ਪਾਣੀ ਦਾ ਸੁਆਦ ਮਿੱਠਾ ਹੁੰਦਾ ਹੈ ।
- ਖਾਰਾ ਪਾਣੀ-ਇਹ ਪਾਣੀ ਸੁਆਦ ਵਿਚ ਨਮਕੀਨ ਜਿਹਾ ਹੁੰਦਾ ਹੈ ।
ਪ੍ਰਸ਼ਨ 4.
ਪਾਣੀ ਦਾ ਵਰਗੀਕਰਨ ਅਸ਼ੁੱਧੀਆਂ ਅਨੁਸਾਰ ਕਿਸ ਤਰ੍ਹਾਂ ਕੀਤਾ ਗਿਆ ਹੈ ?
ਉੱਤਰ-
ਅਸ਼ੁੱਧੀਆਂ ਅਨੁਸਾਰ ਪਾਣੀ ਦੋ ਤਰ੍ਹਾਂ ਦਾ ਹੈ –
- ਹਲਕਾ ਪਾਣੀ-ਇਸ ਵਿਚ ਅਸ਼ੁੱਧੀਆਂ ਨਹੀਂ ਹੁੰਦੀਆਂ ਅਤੇ ਇਹ ਪੀਣ ਵਿਚ ਸੁਆਦ ਹੁੰਦਾ ਹੈ । ਇਸ ਵਿਚ ਸਾਬਣ ਦੀ ਝੱਗ ਵੀ ਛੇਤੀ ਬਣਦੀ ਹੈ ।
- ਭਾਰਾ ਪਾਣੀ-ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ ਘੁਲੇ ਹੁੰਦੇ ਹਨ । ਇਹ ਸਾਬਣ ਨਾਲ ਮਿਲ ਕੇ ਝੱਗ ਨਹੀਂ ਬਣਾਉਂਦਾ |
ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ – ਅਸਥਾਈ ਭਾਰਾ ਪਾਣੀ ਅਤੇ ਸਥਾਈ ਭਾਰਾ ਪਾਣੀ ।
ਪ੍ਰਸ਼ਨ 5.
ਕੱਪੜੇ ਧੋਣ ਲਈ ਥਾਪੀ ਜਾਂ ਡੰਡੇ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ? ਕੱਪੜੇ ਧੋਣ ਵਾਲਾ ਫੱਟਾ ਕੀ ਹੁੰਦਾ ਹੈ ?
ਉੱਤਰ-
ਥਾਪੀ ਦਾ ਵੱਧ ਪ੍ਰਯੋਗ ਕੀਤਾ ਜਾਵੇ ਤਾਂ ਕਈ ਵਾਰ ਕੱਪੜੇ ਫੱਟ ਜਾਂਦੇ ਹਨ । ਕੱਪੜੇ ਧੋਣ ਵਾਲਾ ਫੱਟਾ ਸਟੀਲ, ਲੱਕੜ ਜਾਂ ਸਟੀਲ ਦਾ ਬਣਿਆ ਹੁੰਦਾ ਹੈ, ਇਸ ਉੱਪਰ ਰੱਖ ਕੇ ਕੱਪੜਿਆਂ ਨੂੰ ਸਾਬਣ ਲਗਾ ਕੇ ਰਗੜਿਆ ਜਾਂਦਾ ਹੈ । ਇਸ ਤਰ੍ਹਾਂ ਕੱਪੜੇ ਤੋਂ ਮੈਲ ਉਤਰ ਜਾਂਦੀ ਹੈ |
ਪ੍ਰਸ਼ਨ 6.
ਤੁਸੀਂ ਕੱਪੜੇ ਸੁਕਾਉਣ ਲਈ ਲੋਹੇ ਦੀ ਤਾਰ ਦੀ ਵਰਤੋਂ ਕਰੋਗੇ ਜਾਂ ਨਾਈਲੋਨ ਦੀ ਰੱਸੀ ਦੀ ?
ਉੱਤਰ-
ਵੈਸੇ ਤਾਂ ਦੋਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਕਈ ਵਾਰ ਲੋਹੇ ਦੀ ਤਾਰ ਨੂੰ ਜੰਗ ਲਗ ਜਾਂਦਾ ਹੈ ਜਿਸ ਨਾਲ ਕੱਪੜੇ ਤੇ ਦਾਗ ਪੈ ਜਾਂਦੇ ਹਨ । ਇਸ ਲਈ ਨਾਈਲੋਨ ਦੀ ਰੱਸੀ ਜ਼ਿਆਦਾ ਠੀਕ ਰਹੇਗੀ ।
ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ
1. ਪਾਣੀ ………….. ਘੋਲਕ ਹੈ ।
ਉੱਤਰ-
ਯੂਨੀਵਰਸਲ,
2. ਹਲਕੇ ਪਾਣੀ ਵਿਚ ………….. ਦੀ ਝੱਗ ਜਲਦੀ ਬਣਦੀ ਹੈ ।
ਉੱਤਰ-
ਸਾਬਣ,
3. ………….. ਪਾਣੀ ਵਿਚ ਬਹੁਤ ਅਸ਼ੁੱਧੀਆਂ ਹੁੰਦੀਆਂ ਹਨ ।
ਉੱਤਰ-
ਸਮੁੰਦਰ ਦੇ,
4. ਸਰੋਤ ਦੇ ਆਧਾਰ ਤੇ ਪਾਣੀ ਨੂੰ ……….. ਕਿਸਮਾਂ ਵਿਚ ਵੰਡਿਆ ਜਾਂਦਾ ਹੈ ।
ਉੱਤਰ-
ਪੰਜ,
5. ………….. ਭਾਰੀ ਪਾਣੀ ਵਿਚ ਕੈਲਸ਼ੀਅਮ ਕਲੋਰਾਈਟ ਹੁੰਦਾ ਹੈ !
ਉੱਤਰ-
ਸਖਾਈ
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਭਾਰੇ ਪਾਣੀ ਵਿਚ ਕਿਹੜੇ ਲੂਣ ਹੁੰਦੇ ਹਨ ?
ਉੱਤਰ-
ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ !
ਪ੍ਰਸ਼ਨ 2.
ਸਵਾਦ ਅਨੁਸਾਰ ਪਾਣੀ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦੋ ਪ੍ਰਕਾਰ ਦਾ ।
ਪ੍ਰਸ਼ਨ 3.
ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜੇ ਕਿੱਥੇ ਸੁਕਾਉਂਦੇ ਹਨ ?
ਉੱਤਰ-
ਰੈਕਾਂ ਵਿਚ ।
ਪ੍ਰਸ਼ਨ 4.
ਸਾਬਣ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਫ਼ਾਈਕਾਰੀ ।
ਪ੍ਰਸ਼ਨ 5.
ਬਿਜਲੀ ਦੀ ਕੈਬਿਨੇਟ ਦੀ ਵਰਤੋਂ ਕੱਪੜੇ ਸੁਕਾਉਣ ਲਈ ਕਿਹੜੇ ਦੇਸ਼ਾਂ ਵਿਚ ਹੋ ਰਹੀ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ।
ਠੀਕ/ਗਲਤ ਦੱਸੋ
1. ਲਾਂਡਰੀ ਬੈਗ ਵਿੱਚ ਧੋਣ ਵਾਲੇ ਕੱਪੜੇ ਇਕੱਠੇ ਕੀਤੇ ਜਾਂਦੇ ਹਨ ।
ਉੱਤਰ-
ਠੀਕ,
2. ਪਾਣੀ ਇਕ ਵਿਸ਼ਵਵਿਆਪੀ ਘੋਲਕ ਹੈ ।
ਉੱਤਰ-
ਠੀਕ,
3. ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਹਲਕਾ ਅਤੇ ਭਾਰਾ ।
ਉੱਤਰ-
ਠੀਕ,
4. ਹਲਕੇ ਪਾਣੀ ਵਿਚ ਸਾਬੁਣ ਦੀ ਝੱਗ ਨਹੀਂ ਬਣਦੀ।
ਉੱਤਰ-
ਗਲਤ,
5. ਸਮੁੰਦਰ ਦਾ ਪਾਣੀ ਪੀਣ ਲਈ ਤੇ ਕੱਪੜੇ ਧੋਣ ਲਈ ਠੀਕ ਨਹੀਂ ਹੁੰਦਾ ।
ਉੱਤਰ-
ਠੀਕ,
6. ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਠੀਕ ਹੈ ।
ਉੱਤਰ-
ਠੀਕ ।
ਬਹੁ-ਵਿਕਲਪੀ
ਪ੍ਰਸ਼ਨ 1.
ਧੁਆਈ ਲਈ ਇਸਤੇਮਾਲ ਹੋਣ ਵਾਲਾ ਸਮਾਨ ਹੈ –
(A) ਸਟੋਰ ਕਰਨ ਵਾਲਾ
(B) ਕੱਪੜੇ ਧੋਣ ਲਈ
(C) ਕੱਪੜੇ ਸੁਕਾਉਣ ਲਈ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥
ਪ੍ਰਸ਼ਨ 2.
ਕੱਪੜੇ ਧੋਣ ਲਈ ਸਮਾਨ ਹੈ –
(A) ਪਾਣੀ
(B) ਸਾਬਣ
(C) ਟੱਬ, ਬਾਲਟੀਆਂ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 3.
ਠੀਕ ਤੱਥ ਹੈ –
(A) ਫਲੈਟਾਂ ਵਿਚ ਰਹਿਣ ਵਾਲੇ ਰੈਕਾਂ ਤੇ ਕੱਪੜੇ ਸੁਕਾਉਂਦੇ ਹਨ
(B) ਧੁੱਪ ਵਿੱਚ ਕੱਪੜੇ ਸੁਕਾਉਣਾ ਵਧੀਆ ਰਹਿੰਦਾ ਹੈ।
(C) ਸਮੁੰਦਰ ਦੇ ਪਾਣੀ ਨਾਲ ਕੱਪੜੇ ਨਹੀਂ ਧੋ ਸਕਦੇ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ।
ਕੱਪੜੇ ਧੋਣ ਲਈ ਸਮਾਨ PSEB 9th Class Home Science Notes
ਪਾਠ ਇਕ ਨਜ਼ਰ ਵਿਚ
- ਘਰ ਵਿਚ ਕੱਪੜੇ ਧੋਣ ਲਈ ਕਈ ਤਰ੍ਹਾਂ ਦਾ ਸਮਾਨ ਚਾਹੀਦਾ ਹੁੰਦਾ ਹੈ ।
- ਕੱਪੜੇ ਧੋਣ ਦਾ ਸਮਾਨ ਆਪਣੀ ਆਰਥਿਕ ਹਾਲਤ ਅਨੁਸਾਰ ਅਤੇ ਜ਼ਰੂਰਤ ਅਨੁਸਾਰ ਹੀ ਲਵੋ ।
- ਲਾਂਡਰੀ ਬੈਗ ਵਿਚ ਧੋਣ ਵਾਲੇ ਕੱਪੜੇ ਇਕੱਠੇ ਕੀਤੇ ਜਾਂਦੇ ਹਨ ।
- ਪਾਣੀ ਇੱਕ ਵਿਸ਼ਵਵਿਆਪੀ ਘੋਲਕ ਹੈ, ਇਸ ਵਿਚ ਆਮ ਕਰਕੇ ਹਰ ਤਰ੍ਹਾਂ ਦੀ ਮੈਲ ਘੁਲ ਜਾਂਦੀ ਹੈ ।
- ਪਾਣੀ ਪ੍ਰਾਪਤ ਕਰਨ ਲਈ ਵੱਖ-ਵੱਖ ਸੋਮੇ ਹਨ-ਬਾਰਸ਼, ਦਰਿਆ, ਖੂਹ, ਚਸ਼ਮੇ ਤੇ ਸਮੁੰਦਰ ਦਾ ਪਾਣੀ ।
- ਸਮੁੰਦਰ ਦਾ ਪਾਣੀ ਕੱਪੜੇ ਧੋਣ ਲਈ ਨਹੀਂ ਵਰਤਿਆ ਜਾ ਸਕਦਾ ।
- ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਹਲਕਾ ਅਤੇ ਭਾਰਾ ।
- ਹਲਕੇ ਪਾਣੀ ਵਿਚ ਸਾਬਣ ਦੀ ਝੱਗ ਛੇਤੀ ਬਣਦੀ ਹੈ ।
- ਭਾਰਾ ਪਾਣੀ ਸਥਾਈ ਅਤੇ ਅਸਥਾਈ ਦੋ ਤਰ੍ਹਾਂ ਦਾ ਹੁੰਦਾ ਹੈ | ਅਸਥਾਈ ਭਾਰੇ ਪਾਣੀ ਨੂੰ ਉਬਾਲ ਕੇ ਹਲਕਾ ਕੀਤਾ ਜਾ ਸਕਦਾ ਹੈ ।
- ਸਾਬਣਾਂ ਨੂੰ ਸਫਾਈਕਾਰੀ ਕਿਹਾ ਜਾਂਦਾ ਹੈ । ਇਹ ਚਰਬੀ ਅਤੇ ਖਾਰਾਂ ਦੇ ਮਿਸ਼ਰਣ ਨਾਲ ਬਣਦਾ ਹੈ ।
- ਟੱਬ, ਬਾਲਟੀਆਂ, ਚਿਲਮਚੀਆਂ ਆਦਿ ਦੀ ਵਰਤੋਂ ਨੀਲ ਦੇਣ, ਮਾਵਾ ਦੇਣ, ਕੱਪੜੇ ਭਿਉਂਣ, ਹੰਘਾਲਣ ਆਦਿ ਲਈ ਕੀਤੀ ਜਾਂਦੀ ਹੈ।
- ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜੇ ਸੁਕਾਉਣ ਲਈ ਰੈਕਾਂ ਦੀ ਵਰਤੋਂ ਕਰਦੇ ਹਨ ।
- ਵਿਕਸਿਤ ਦੇਸ਼ਾਂ ਵਿਚ ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਨਿਟ ਦੀ ਵਰਤੋਂ ਕੀਤੀ ਜਾਂਦੀ ਹੈ ।
- ਕੱਪੜੇ ਨੂੰ ਸਾਫ਼ ਸੁਥਰੀ, ਚਮਕਦਾਰ, ਸਿਲਵਟ ਰਹਿਤ ਦਿਖ ਪ੍ਰਦਾਨ ਕਰ ਲਈ ਪ੍ਰੈਸ ਕੀਤਾ ਜਾਂਦਾ ਹੈ ।