Punjab State Board PSEB 9th Class Home Science Book Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ Textbook Exercise Questions and Answers.
PSEB Solutions for Class 9 Home Science Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ
Home Science Guide for Class 9 PSEB ਸਫ਼ਾਈਕਾਰੀ ਅਤੇ ਹੋਰ ਪਦਾਰਥ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਕਿਸੇ ਇੱਕ ਸਹਾਇਕ ਸਫਾਈਕਾਰਕ ਪਦਾਰਥ ਦਾ ਨਾਂ ਲਿਖੋ ?
ਉੱਤਰ-
ਕੱਪੜੇ ਧੋਣ ਵਾਲਾ ਸੋਡਾ ।
ਪ੍ਰਸ਼ਨ 2.
ਸਾਬਣ ਬਣਾਉਣ ਲਈ ਜ਼ਰੂਰੀ ਪਦਾਰਥ ਕਿਹੜੇ ਹਨ ?
ਉੱਤਰ-
ਸਾਬਣ ਬਣਾਉਣ ਲਈ ਚਰਬੀ ਅਤੇ ਖਾਰ ਜ਼ਰੂਰੀ ਪਦਾਰਥ ਹਨ । ਨਾਰੀਅਲ, ਮਹੁਏ, ਸਰੋਂ, ਜੈਤੂਨ ਦਾ ਤੇਲ, ਸੁਰ ਦੀ ਚਰਬੀ ਆਦਿ ਚਰਬੀ ਵਜੋਂ ਵਰਤੇ ਜਾ ਸਕਦੇ ਹਨ । ਜਦਕਿ ਖਾਰ ਕਾਸਟਿਕ ਸੋਡਾ ਜਾਂ ਪੋਟਾਸ਼ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਪ੍ਰਸ਼ਨ 3.
ਸਾਬਣ ਬਣਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-
ਸਾਬਣ ਬਣਾਉਣ ਦੀਆਂ ਦੋ ਵਿਧੀਆਂ ਹਨ –
- ਗਰਮ ਅਤੇ
- ਠੰਡੀ ਵਿਧੀ ।
ਪ੍ਰਸ਼ਨ 4.
ਕੱਪੜਿਆਂ ਵਿਚ ਅਕੜਾਅ ਕਿਉਂ ਲਿਆਂਦਾ ਜਾਂਦਾ ਹੈ ?
ਉੱਤਰ-
- ਕੱਪੜਿਆਂ ਵਿਚ ਅਕੜਾਅ ਲਿਆਉਣ ਨਾਲ ਇਹ ਮੁਲਾਇਮ ਹੋ ਜਾਂਦੇ ਹਨ ਤੇ ਇਹਨਾਂ ਵਿਚ ਚਮਕ ਆ ਜਾਂਦੀ ਹੈ ।
- ਮੈਲ ਵੀ ਕੱਪੜੇ ਦੇ ਉੱਪਰ ਹੀ ਰਹਿ ਜਾਂਦੀ ਹੈ ਜਿਸ ਕਾਰਨ ਕੱਪੜੇ ਨੂੰ ਧੋਣਾ ਸੌਖਾ ਹੋ ਜਾਂਦਾ ਹੈ ।
- ਕੱਪੜੇ ਵਿਚ ਜਾਨ ਪੈ ਜਾਂਦੀ ਹੈ ਤੇ ਦੇਖਣ ਨੂੰ ਮਜ਼ਬੂਤ ਲੱਗਦਾ ਹੈ ।
ਪ੍ਰਸ਼ਨ 5.
ਕੱਪੜਿਆਂ ਤੋਂ ਦਾਗ ਉਤਾਰਨ ਵਾਲੇ ਪਦਾਰਥਾਂ ਨੂੰ ਕਿਹੜੀਆਂ ਮੁੱਖ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਇਹਨਾਂ ਨੂੰ ਦੋ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ –
- ਆਕਸੀਡਾਈਜਿੰਗ ਬਲੀਚ-ਇਹਨਾਂ ਵਿਚੋਂ ਆਕਸੀਜਨ ਨਿਕਲ ਕੇ ਧੱਬੇ ਨੂੰ ਰੰਗ ਰਹਿਤ ਕਰ ਦਿੰਦੀ ਹੈ । ਹਾਈਡਰੋਜਨ ਪਰਆਕਸਾਈਡ, ਸੋਡੀਅਮ ਪਬੋਰੇਟ ਆਦਿ ਅਜਿਹੇ ਪਦਾਰਥ ਹਨ ।
- ਰਿਡਯੂਸਿੰਗ ਬਲੀਚ-ਇਹ ਪਦਾਰਥ ਧੱਬੇ ਵਿਚੋਂ ਆਕਸੀਜਨ ਕੱਢ ਕੇ ਉਸ ਨੂੰ ਰੰਗ ਰਹਿਤ ਕਰ ਦਿੰਦੇ ਹਨ । ਸੋਡੀਅਮ ਬਾਈਸਲਫਾਈਟ ਅਤੇ ਸੋਡੀਅਮ ਹਾਈਡਰੋਸਲਫਾਈਟ ਅਜਿਹੇ ਪਦਾਰਥ ਹਨ ।
ਪ੍ਰਸ਼ਨ 6.
ਸਾਬਣ ਅਤੇ ਸਾਬਣ ਰਹਿਤ ਸਫਾਈਕਾਰੀ ਪਦਾਰਥ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ –
ਸਾਬਣ | ਸਾਬਣ ਰਹਿਤ ਸਫਾਈਕਾਰੀ |
1. ਸਾਬਣ ਕੁਦਰਤੀ ਤੇਲਾਂ ਜਿਵੇਂ ਨਾਰੀਅਲ, ਜੈਤੂਨ, ਸਗੋਂ ਆਦਿ ਜਾਂ ਚਰਬੀ ਜਿਵੇਂ ਸੂਰ ਦੀ ਚਰਬੀ ਆਦਿ ਤੋਂ ਬਣਦਾ ਹੈ । | 1. ਸਾਬਣ ਰਹਿਤ ਸਫਾਈਕਾਰੀ ਪਦਾਰਥ ਸੋਧਕ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ । |
2. ਸਾਬਣ ਦੀ ਵਰਤੋਂ ਭਾਰੇ ਪਾਣੀ ਵਿਚ ਨਹੀਂ ਕੀਤੀ ਜਾ ਸਕਦੀ ਹੈ । | 2. ਇਹਨਾਂ ਦੀ ਵਰਤੋਂ ਭਾਰੇ ਪਾਣੀ ਵਿਚ ਵੀ ਕੀਤੀ ਜਾ ਸਕਦੀ । |
3. ਸਾਬਣ ਨੂੰ ਜਦੋਂ ਕੱਪੜੇ ਤੇ ਰਗੜਿਆ ਜਾਂਦਾ ਹੈ ਤਾਂ ਚਿੱਟੀ ਜਿਹੀ ਝੱਗ ਬਣਦੀ ਹੈ । | 3. ਇਹਨਾਂ ਵਿਚ ਕਈ ਵਾਰ ਚਿੱਟੀ ਝੱਗ ਨਹੀਂ ਬਣਦੀ। |
ਪ੍ਰਸ਼ਨ 7.
ਕੱਪੜਿਆਂ ਨੂੰ ਸਫ਼ੈਦ ਕਰਨ ਵਾਲੇ ਪਦਾਰਥ ਕਿਹੜੇ ਹਨ ?
ਉੱਤਰ-
ਕੱਪੜਿਆਂ ਨੂੰ ਸਫੈਦ ਕਰਨ ਵਾਲੇ ਪਦਾਰਥ ਹਨ ਨੀਲ ਅਤੇ ਟੀਨੋਪਾਲ ਜਾਂ ਰਾਨੀਪਾਲ। |
ਨਾਲ-ਨੀਲ ਦੋ ਤਰ੍ਹਾਂ ਦੇ ਹੁੰਦੇ ਹਨ-
- ਪਾਣੀ ਵਿਚ ਅਘੁਲਣਸ਼ੀਲ ਅਤੇ
- ਪਾਣੀ ਵਿਚ ਘੁਲਣਸ਼ੀਲ ਨੀਲ।
ਇੰਡੀਗੋ, ਅਲਟਰਾਮੈਰੀਨ ਅਤੇ ਪ੍ਰਸ਼ੀਅਨ ਨਾਲ ਪਹਿਲੀ ਤਰ੍ਹਾਂ ਦੇ ਨਾਲ ਹਨ ਇਹ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਮਲਣਾ ਪੈਂਦਾ ਹੈ। ਐਨੀਲਿਨ ਦੂਜੇ ਤਰ੍ਹਾਂ ਦੇ ਨਾਲ ਹਨ ਇਹ ਪਾਣੀ ਵਿਚ ਘੁਲ ਜਾਂਦੇ ਹਨ । ਟਿਨੋਪਾਲ-ਇਹ ਵੀ ਚਿੱਟੇ ਕੱਪੜਿਆਂ ਨੂੰ ਹੋਰ ਸਫੈਦ ਅਤੇ ਚਮਕਦਾਰ ਕਰਨ ਲਈ ਵਰਤੇ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8.
ਠੰਢੀ ਵਿਧੀ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਸਾਬਣ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ? ਇਸ ਦੇ ਕੀ ਨੁਕਸਾਨ ਹਨ ?
ਉੱਤਰ-
ਨੰਡੀ ਵਿਧੀ ਰਾਹੀਂ ਸਾਬਣ ਤਿਆਰ ਕਰਨ ਲਈ ਹੇਠ ਲਿਖਿਆ ਸਮਾਨ ਲਉ !
ਕਾਸਟਿਕ ਸੋਡਾ ਜਾਂ ਪੋਟਾਸ਼ = 250
ਗਰਾਮ ਮਹੁਆ ਜਾਂ ਨਾਰੀਅਲ ਦਾ ਤੇਲ = 1 ਲਿਟਰ
ਪਾਣੀ = 3/4 ਕਿਲੋਗਰਾਮ
ਮੈਦਾ = 250 ਗਰਾਮ
ਕਿਸੇ ਮਿੱਟੀ ਦੇ ਬਰਤਨ ਵਿਚ ਕਾਸਟਿਕ ਸੋਡੇ ਅਤੇ ਪਾਣੀ ਨੂੰ ਮਿਲਾ ਕੇ 2 ਘੰਟੇ ਤਕ ਰੱਖ ਦਿਉ। ਤੇਲ ਅਤੇ ਮੈਦੇ ਨੂੰ ਚੰਗੀ ਤਰ੍ਹਾਂ ਘੋਲ ਲਉ ਤੇ ਫਿਰ ਇਸ ਵਿਚ ਸੋਡੇ ਦਾ ਘੋਲ ਹੌਲੀ-ਹੌਲੀ ਪਾਉ ਤੇ ਰਲਾਉਂਦੇ ਰਹੋ। ਪੈਦਾ ਹੋਈ ਗਰਮੀ ਨਾਲ ਸਾਬਣ ਤਿਆਰ ਹੋ ਜਾਵੇਗਾ ਇਸ ਨੂੰ ਕਿਸੇ ਸਾਂਚੇ ਵਿਚ ਪਾ ਕੇ ਸੁੱਕਾ ਲਓ ਤੇ ਚਾਕੀਆਂ ਕੱਟ ਲਉ । ਨੁਕਸਾਨ-ਸਾਬਣ ਵਿਚ ਵਾਧੂ ਖਾਰ ਤੇ ਤੇਲ ਤੇ ਗਲਿਸਰੋਲ ਵਗੈਰਾ ਸਾਬਣ ਵਿਚ ਰਹਿ ਜਾਂਦੇ ਹਨ। ਜ਼ਿਆਦਾ ਖਾਰ ਵਾਲੇ ਸਾਬਣ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।
ਪ੍ਰਸ਼ਨ 9.
ਸਾਬਣ ਕਿਹੜੀਆਂ-ਕਿਹੜੀਆਂ ਕਿਸਮਾਂ ਵਿਚ ਮਿਲਦਾ ਹੈ ?
ਉੱਤਰ-
ਸਾਬਣ ਹੇਠ ਲਿਖੀਆਂ ਕਿਸਮਾਂ ਵਿਚ ਮਿਲਦਾ ਹੈ
- ਸਾਬਣ ਦੀ ਚਾਕੀ-ਸਾਬਣ ਚਾਕੀ ਦੇ ਰੂਪ ਵਿਚ ਆਮ ਮਿਲ ਜਾਂਦਾ ਹੈ । ਚਾਕੀ ਨੂੰ ਗਿੱਲੇ ਕੱਪੜੇ ਤੇ ਰਗੜ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
- ਸਾਬਣ ਦਾ ਪਾਊਡਰ-ਇਹ ਸਾਬਣ ਅੜੇ ਸੋਡੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਹੈ । ਇਸ ਨੂੰ ਗਰਮ ਪਾਣੀ ਵਿਚ ਘੋਲ ਕੇ ਕੱਪੜੇ ਧੋਣ ਲਈ ਵਰਤਿਆ ਜਾਂਦਾ ਹੈ । ਇਸ ਵਿਚ ਸਫੈਦ ਸੂਤੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ !
- ਸਾਬਣ ਦਾ ਚੂਰਾ-ਇਹ ਬੰਦ ਪੈਕਟਾਂ ਵਿਚ ਮਿਲਦਾ ਹੈ । ਇਸ ਨੂੰ ਪਾਣੀ ਵਿਚ ਉਬਾਲਿਆ ਜਾਂਦਾ ਹੈ ਤੇ ਸੂਤੀ ਕੱਪੜਿਆਂ ਨੂੰ ਕੁਝ ਸਮੇਂ ਲਈ ਇਸ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਧੋਤਾ ਜਾਂਦਾ ਹੈ। ਰੋਗੀਆਂ ਦੇ ਕੱਪੜਿਆਂ ਨੂੰ ਵੀ ਕੀਟਾਣੂ ਰਹਿਤ ਕਰਨ ਲਈ ਸਾਬਣ ਦੇ ਉਬਲਦੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ ।
- ਸਾਬਣ ਦੀ ਲੇਸ-ਇਕ ਹਿੱਸਾ ਸਾਬਣ ਦਾ ਚੂਰਾ ਲੈ ਕੇ ਪੰਜ ਹਿੱਸੇ ਪਾਣੀ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਲੇਸ ਜਿਹੀ ਤਿਆਰ ਨਾ ਹੋ ਜਾਵੇ । ਇਸ ਨੂੰ ਠੰਡਾ ਹੋਣ ਤੇ ਬੋਤਲਾਂ ਵਿਚ ਪਾ ਕੇ ਰੱਖ ਲਉ ਤੇ ਲੋੜ ਪੈਣ ਤੇ ਪਾਣੀ ਪਾ ਕੇ ਕੱਪੜੇ ਧੋਣ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ ।
ਪ੍ਰਸ਼ਨ 10.
ਚੰਗੇ ਸਾਬਣ ਦੀ ਕੀ ਪਹਿਚਾਣ ਹੈ ?
ਉੱਤਰ-
- ਸਾਬਣ ਹਲਕੇ ਪੀਲੇ ਰੰਗ ਦਾ ਹੋਣਾ ਚਾਹੀਦਾ ਹੈ। ਗੁੜੇ ਰੰਗ ਦੇ ਸਾਬਣ ਵਿਚ ਕਈ ਮਿਲਾਵਟਾਂ ਹੋ ਸਕਦੀਆਂ ਹਨ ।
- ਸਾਬਣ ਹੱਥ ਲਗਾਉਣ ਤੇ ਥੋੜਾ ਸਖ਼ਤ ਹੋਣਾ ਚਾਹੀਦਾ ਹੈ। ਜ਼ਿਆਦਾ ਨਰਮ ਸਾਬਣ ਵਿਚ ਜ਼ਰੂਰਤ ਨਾਲੋਂ ਜ਼ਿਆਦਾ ਪਾਣੀ ਹੋ ਸਕਦਾ ਹੈ ਜਿਹੜਾ ਸਿਰਫ਼ ਭਾਰ ਵਧਾਉਣ ਲਈ ਹੀ ਹੁੰਦਾ ਹੈ ।
- ਹੱਥ ਲਗਾਉਣ ਤੇ ਸਾਬਣ ਜ਼ਿਆਦਾ ਸਖ਼ਤ ਅਤੇ ਸੁੱਕਾ ਨਹੀਂ ਹੋਣਾ ਚਾਹੀਦਾ | ਕੁਝ ਘਟੀਆ ਕਿਸਮ ਦੇ ਸਾਬਣਾਂ ਵਿਚ ਭਾਰ ਵਧਾਉਣ ਵਾਲੇ ਪਾਊਡਰ ਪਾਏ ਹੁੰਦੇ ਹਨ ਜਿਹੜੇ ਕੱਪੜੇ ਧੋਣ ਵਿਚ ਸਹਾਇਕ ਨਹੀਂ ਹੁੰਦੇ ।
- ਚੰਗਾ ਸਾਬਣ ਸਟੋਰ ਕਰਨ ਤੇ, ਪਹਿਲਾਂ ਦੀ ਤਰ੍ਹਾਂ ਹੀ ਰਹਿੰਦਾ ਹੈ, ਜਦ ਕਿ ਘਟੀਆ ਕਿਸਮ ਦੇ ਸਾਬਣ ਉੱਪਰ ਸਟੋਰ ਕਰਨ ਤੇ ਸਫ਼ੈਦ ਪਾਉਡਰ ਜਿਹਾ ਬਣ ਜਾਂਦਾ ਹੈ । ਇਹਨਾਂ ਵਿਚ ਜ਼ਰੂਰਤ ਤੋਂ ਜ਼ਿਆਦਾ ਖਾਰ ਹੁੰਦੀ ਹੈ ਜਿਹੜੀ ਕਿ ਕੱਪੜੇ ਨੂੰ ਖ਼ਰਾਬ ਵੀ ਕਰ ਸਕਦੀ ਹੈ ।
- ਚੰਗਾ ਸਾਬਣ ਜ਼ਬਾਨ ਤੇ ਲਗਾਉਣ ਤੇ ਠੀਕ ਸੁਆਦ ਦਿੰਦਾ ਹੈ, ਜਦ ਕਿ ਮਿਲਾਵਟ ਵਾਲਾ ਸਾਬਣ ਜ਼ਬਾਨ ਤੇ ਲਗਾਉਣ ਤੇ ਤਿੱਖਾ ਅਤੇ ਕੌੜਾ ਸੁਆਦ ਦਿੰਦਾ ਹੈ ।
ਪ੍ਰਸ਼ਨ 11.
ਸਾਬਣ ਰਹਿਤ ਕੁਦਰਤੀ, ਸਫ਼ਾਈਕਾਰੀ ਪਦਾਰਥ ਕਿਹੜੇ ਹਨ ?
ਉੱਤਰ-
ਸਾਬਣ ਰਹਿਤ ਕੁਦਰਤੀ, ਸਫ਼ਾਈਕਾਰੀ ਪਦਾਰਥ ਹਨ ਰੀਠੇ ਅਤੇ ਸ਼ਿੱਕਾਕਾਈ। ਇਹਨਾਂ ਦੀਆਂ ਫਲੀਆਂ ਨੂੰ ਸੁਕਾ ਕੇ ਸਟੋਰ ਕਰ ਲਿਆ ਜਾਂਦਾ ਹੈ ।
- ਰੀਠਾ-ਰੀਠਿਆਂ ਦੀ ਬਾਹਰੀ ਛਿੱਲ ਦੇ ਰਸ ਵਿਚ ਕੱਪੜੇ ਸਾਫ਼ ਕਰਨ ਦੀ ਸ਼ਕਤੀ ਹੁੰਦੀ ਹੈ। ਰੀਠਿਆਂ ਦੀ ਛਿੱਲ ਉਤਾਰ ਕੇ ਪੀਸ ਲਓ ਅਤੇ 250 ਗਰਾਮ ਛਿੱਲ ਨੂੰ ਕੁਝ ਘੰਟੇ ਲਈ 1 ਕਿਲੋ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਇਹਨਾਂ ਨੂੰ ਉਬਾਲੋ ਤੇ ਠੰਡਾ ਕਰਕੇ ਛਾਣ ਕੇ ਬੋਤਲਾਂ ਵਿਚ ਭਰ ਕੇ ਰੱਖਿਆ ਜਾ ਸਕਦਾ ਹੈ । ਇਸ ਦੀ ਵਰਤੋਂ ਨਾਲ ਊਨੀ, ਰੇਸ਼ਮੀ ਕੱਪੜੇ ਹੀ ਨਹੀਂ ਸਗੋਂ ਸੋਨੇ, ਚਾਂਦੀ ਦੇ ਗਹਿਣੇ ਵੀ ਸਾਫ਼ ਕੀਤੇ ਜਾ ਸਕਦੇ ਹਨ ।
- ਸ਼ਿੱਕਾਕਾਈ-ਇਸ ਦਾ ਵੀ ਰੀਠਿਆਂ ਦੀ ਤਰਾਂ ਘੋਲ ਬਣਾ ਲਿਆ ਜਾਂਦਾ ਹੈ । ਇਸ ਨਾਲ ਕੱਪੜੇ ਨਿਖਰਦੇ ਹੀ ਨਹੀਂ ਸਗੋਂ ਉਹਨਾਂ ਵਿਚ ਚਮਕ ਵੀ ਆ ਜਾਂਦੀ ਹੈ. । ਇਸ ਨਾਲ ਸਿਰ ਵੀ ਧੋਇਆ ਜਾ ਸਕਦਾ ਹੈ ।
ਪ੍ਰਸ਼ਨ 12.
ਸਾਬਣ ਰਹਿਤ ਰਸਾਇਣਿਕ ਸਫ਼ਾਈਕਾਰੀ ਪਦਾਰਥਾਂ ਤੋਂ ਤੁਸੀਂ ਕੀ ਸਮਝਦੇ ਹੋ ? ਇਨ੍ਹਾਂ ਦੇ ਕੀ ਲਾਭ ਹਨ ?
ਉੱਤਰ-
ਸਾਬਣ ਕੁਦਰਤੀ ਤੇਲ ਜਾਂ ਚਰਬੀ ਤੋਂ ਬਣਦੇ ਹਨ ਜਦਕਿ ਰਸਾਇਣਿਕ ਸਫ਼ਾਈਕਾਰੀ ਸੋਧਕ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ । ਇਹ ਚਾਕੀ, ਪਾਊਡਰ ਅਤੇ ਤਰਲ ਦੇ ਰੂਪ ਵਿਚ ਉਪਲੱਬਧ ਹੋ ਸਕਦੇ ਹਨ ।
ਲਾਭ-
- ਇਹਨਾਂ ਦੀ ਵਰਤੋਂ ਹਰ ਤਰ੍ਹਾਂ ਦੇ ਸੂਤੀ, ਰੇਸ਼ਮੀ, ਊਨੀ ਅਤੇ ਬਣਾਉਟੀ ਰੇਸ਼ਿਆਂ ਲਈ ਕੀਤੀ ਜਾ ਸਕਦੀ ਹੈ ।
- ਇਹਨਾਂ ਦੀ ਵਰਤੋਂ ਗਰਮ, ਠੰਡੇ, ਹਲਕੇ ਜਾਂ ਭਾਰੇ ਸਭ ਤਰ੍ਹਾਂ ਦੇ ਪਾਣੀ ਵਿਚ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 13.
ਸਾਬਣ ਅਤੇ ਹੋਰ ਸਾਬਣ ਰਹਿਤ ਸਫ਼ਾਈਕਾਰੀ ਪਦਾਰਥਾਂ ਤੋਂ ਇਲਾਵਾ ਕੱਪੜਿਆਂ ਦੀ ਧੁਆਈ ਲਈ ਕਿਹੜੇ ਸਹਾਇਕ ਸਫ਼ਾਈਕਾਰੀ ਪਦਾਰਥ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਸਹਾਇਕ ਸਫ਼ਾਈਕਾਰੀ ਪਦਾਰਥ ਹੇਠ ਲਿਖੇ ਹਨ
- ਕੱਪੜੇ ਧੋਣ ਵਾਲਾ ਸੋਡਾ-ਇਸ ਨੂੰ ਸਫ਼ੈਦ ਸੂਤੀ ਕੱਪੜਿਆਂ ਨੂੰ ਧੋਣ ਲਈ ਵਰਤਿਆ ਜਾਂਦਾ ਹੈ । ਪਰ ਰੰਗਦਾਰ ਸੂਤੀ ਕੱਪੜਿਆਂ ਦਾ ਰੰਗ ਹਲਕਾ ਪੈ ਜਾਂਦਾ ਹੈ ਅਤੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ । ਇਹ ਰਵੇਦਾਰ ਹੁੰਦਾ ਹੈ ਅਤੇ ਉਬਲਦੇ ਪਾਣੀ ਵਿਚ ਇਕਦਮ ਘੁਲ ਜਾਂਦਾ ਹੈ । ਇਸ ਨਾਲ ਸਫਾਈ ਦੀ ਪ੍ਰਕਿਰਿਆ ਵਿਚ ਵਾਧਾ ਹੁੰਦਾ ਹੈ । ਇਸ ਦੀ ਵਰਤੋਂ ਖਾਰੇ ਪਾਣੀ ਨੂੰ ਹਲਕਾ ਕਰਨ ਲਈ, ਧਿਆਈ ਸਾਫ਼ ਕਰਨ ਅਤੇ ਦਾਗ ਉਤਾਰਨ ਲਈ ਕੀਤੀ ਜਾਂਦੀ ਹੈ ।
- ਬੋਰੈਕਸ (ਸੁਹਾਗਾ-ਇਸ ਦੀ ਵਰਤੋਂ ਸਫ਼ੈਦ ਸੂਤੀ ਕੱਪੜਿਆਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਅਤੇ ਚਾਹ, ਕਾਫ਼ੀ, ਫਲ, ਸਬਜ਼ੀਆਂ ਆਦਿ ਦੇ ਦਾਗ ਉਤਾਰਨ ਲਈ ਕੀਤੀ ਜਾਂਦੀ ਹੈ ।ਇਸ ਦੇ ਹਲਕੇ ਘੋਲ ਵਿਚ ਮੈਲੇ ਕੱਪੜੇ ਭਿਉਂ ਕੇ ਰੱਖਣ ਤੇ ਉਹਨਾਂ ਦੀ ਮੈਲ ਉਗਲ ਆਉਂਦੀ ਹੈ । ਇਸ ਨਾਲ ਕੱਪੜਿਆਂ ਵਿਚ ਅਕੜਾਅ ਵੀ ਲਿਆਂਦਾ ਜਾਂਦਾ ਹੈ ।
- ਅਮੋਨੀਆ-ਇਸ ਦੀ ਵਰਤੋਂ ਰੇਸ਼ਮੀ ਅਤੇ ਊਨੀ ਕੱਪੜਿਆਂ ਤੋਂ ਥੰਧਿਆਈ ਦੇ ਦਾਗ ਦੂਰ ਕਰਨ ਲਈ ਕੀਤੀ ਜਾਂਦੀ ਹੈ ।
- ਐਸਟਿਕ ਐਸਿਡ-ਰੇਸ਼ਮੀ ਕੱਪੜੇ ਨੂੰ ਇਸ ਦੇ ਘੋਲ ਵਿਚ ਹੰਘਾਲਣ ਨਾਲ ਇਹਨਾਂ ਵਿਚ ਚਮਕ ਆ ਜਾਂਦੀ ਹੈ । ਇਸ ਦੀ ਵਰਤੋਂ ਕੱਪੜਿਆਂ ਤੋਂ ਵਾਧੂ ਨੀਲ ਦਾ ਅਸਰ ਘਟ ਕਰਨ ਲਈ ਵੀ ਕੀਤੀ ਜਾਂਦੀ ਹੈ । ਰੇਸ਼ਮੀ, ਉਨੀ, ਕੱਪੜੇ ਦੀ ਰੰਗਾਈ ਵੇਲੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
- ਔਗਜੈਲਿਕ ਐਸਿਡ-ਇਸ ਦੀ ਵਰਤੋਂ ਘਾਹ ਦੀਆਂ ਬਣੀਆਂ ਚਟਾਈਆਂ, ਟੋਕਰੀਆਂ ਅਤੇ ਟੋਪੀਆਂ ਆਦਿ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ ।
ਸਿਆਹੀ, ਜੰਗ, ਦਵਾਈ, ਆਦਿ ਦੇ ਦਾਗ ਉਤਾਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 14.
ਕੱਪੜਿਆਂ ਤੋਂ ਦਾਗਾਂ ਦੇ ਰੰਗ ਕਾਟ ਕਰਨ ਲਈ ਕੀ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਤੋਂ ਦਾਗਾਂ ਦਾ ਰੰਗ ਕਾਟ ਕਰਨ ਲਈ ਬਲੀਦਾਂ ਦਾ ਇਸਤੇਮਾਲ ਹੁੰਦਾ ਹੈ, ਇਹ ਦੋ ਤਰ੍ਹਾਂ ਦੇ ਹੁੰਦੇ ਹਨ ।
- ਆਕਸੀਡਾਈਜਿੰਗ ਬਲੀਚ-ਜਦੋਂ ਇਹਨਾਂ ਦੀ ਵਰਤੋਂ ਧੱਬੇ ਤੇ ਕੀਤੀ ਜਾਂਦੀ ਹੈ ਇਸ ਵਿਚਲੀ ਆਕਸੀਜਨ ਧੱਬੇ ਨਾਲ ਕਿਰਿਆ ਕਰਕੇ ਇਸ ਨੂੰ ਰੰਗ ਰਹਿਤ ਕਰ ਦਿੰਦੀ ਹੈ ਤੇ ਦਾਗ ਉਤਰ ਜਾਂਦਾ ਹੈ । ਕੁਦਰਤੀ ਧੁੱਪ, ਹਵਾ ਤੇ ਸਿੱਲ਼, ਪੋਟਾਸ਼ੀਅਮ ਪਰਮੈਂਗਨੇਟ, ਹਾਈਡਰੋਜਨ ਪਰਆਕਸਾਈਡ, ਸੋਡੀਅਮ ਪਰਬੋਰੇਟ, ਹਾਈਪੋਕਲੋਰਾਈਡ ਆਦਿ ਅਜਿਹੇ ਰੰਗ ਕਾਟ ਹਨ ।
- ਰਿਡਯੂਸਿੰਗ ਬਲੀਚ-ਜਦੋਂ ਇਹਨਾਂ ਦੀ ਵਰਤੋਂ ਧੱਬੇ ਤੇ ਕੀਤੀ ਜਾਂਦੀ ਹੈ ਤਾਂ ਇਹ ਧੱਬੇ ਵਿਚੋਂ ਆਕਸੀਜਨ ਕੱਢ ਕੇ ਇਸ ਨੂੰ ਰੰਗ ਰਹਿਤ ਕਰ ਦਿੰਦੇ ਹਨ। ਸੋਡੀਅਮ ਬਾਈਸਲਫਾਈਟ, ਸੋਡੀਅਮ ਹਾਈਡਰੋਸਲਫਾਈਟ ਅਜਿਹੇ ਹੀ ਰੰਗ ਕਾਟ ਹਨ। ਊਨੀ ਅਤੇ ਰੇਸ਼ਮੀ ਕੱਪੜਿਆਂ ਤੇ ਇਹਨਾਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਪਰ ਤੇਜ਼ ਰੰਗ ਕਾਟ ਨਾਲ ਕੱਪੜੇ ਖ਼ਰਾਬ ਵੀ ਹੋ ਜਾਂਦੇ ਹਨ ।
ਪ੍ਰਸ਼ਨ 15.
ਕੱਪੜਿਆਂ ਨੂੰ ਨੀਲ ਕਿਉਂ ਦਿੱਤਾ ਜਾਂਦਾ ਹੈ ?
ਉੱਤਰ-
ਸਫ਼ੈਦ ਸੂਤੀ ਅਤੇ ਲਿਨਨ ਦੇ ਕੱਪੜਿਆਂ ਤੇ ਬਾਰ-ਬਾਰ ਧੋਣ ਨਾਲ ਪਿਲੱਤਣ ਜਿਹੀ ਆ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਕੱਪੜਿਆਂ ਨੂੰ ਨੀਲ ਦਿੱਤਾ ਜਾਂਦਾ ਹੈ ਤੇ ਕੱਪੜੇ ਦੀ ਸਫ਼ੈਦੀ ਬਣੀ ਰਹਿੰਦੀ ਹੈ ।
ਪ੍ਰਸ਼ਨ 16.
ਨੀਲ ਦੀਆਂ ਮੁੱਖ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-
ਨੀਲ ਮੁੱਖ ਤੌਰ ਤੇ ਦੋ ਤਰ੍ਹਾਂ ਦਾ ਹੁੰਦਾ ਹੈ –
- ਪਾਣੀ ਵਿਚ ਅਘੁਲਣਸ਼ੀਲ ਨੀਲ-ਇੰਡੀਗੋ, ਅਲਟਰਾਮੈਰੀਨ ਅਤੇ ਪ੍ਰਸ਼ੀਅਨ ਨੀਲ ਅਜਿਹੇ ਨੀਲ ਹਨ ।
ਇਸ ਦੇ ਕਣ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ, ਇਸ ਲਈ ਕੱਪੜਿਆਂ ਨੂੰ ਦੇਣ ਤੋਂ ਪਹਿਲਾਂ ਨਾਲ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਹਿਲਾਉਣਾ ਪੈਂਦਾ ਹੈ । - ਪਾਣੀ ਵਿਚ ਘੁਲਣਸ਼ੀਲ ਨੀਲ-ਇਹਨਾਂ ਨੂੰ ਪਾਣੀ ਵਿਚ ਥੋੜ੍ਹੀ ਮਾਤਰਾ ਵਿਚ ਘੋਲਣਾ ਪੈਂਦਾ ਹੈ ਤੇ ਇਸ ਨਾਲ ਕੱਪੜੇ ਤੇ ਥੋੜਾ ਨੀਲਾ ਰੰਗ ਆ ਜਾਂਦਾ ਹੈ । ਇਸ ਤਰ੍ਹਾਂ ਕੱਪੜੇ ਦੀ ਪਿਲੱਤਣ ਦੂਰ ਹੋ ਜਾਂਦੀ ਹੈ । ਐਨੀਲਿਨ ਨਾਲ ਅਜਿਹਾ ਨੀਲ ਹੈ ।
ਪ੍ਰਸ਼ਨ 17.
ਨੀਲ ਦੇਣ ਸਮੇਂ ਧਿਆਨ ਰੱਖਣ ਯੋਗ ਗੱਲਾਂ ਕਿਹੜੀਆਂ ਹਨ ?
ਉੱਤਰ-
- ਨੀਲ ਸਫੈਦ ਕੱਪੜਿਆਂ ਨੂੰ ਦੇਣ ਚਾਹੀਦਾ ਹੈ ਰੰਗਦਾਰ ਕੱਪੜਿਆਂ ਨੂੰ ਨਹੀਂ !
- ਜੇ ਨੀਲ ਪਾਣੀ ਵਿਚ ਅਘੁਲਣਸ਼ੀਲ ਹੋਵੇ ਤਾਂ ਪਾਣੀ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਕੱਪੜਿਆਂ ਤੇ ਨੀਲ ਦੇ ਡੱਬ ਜਿਹੇ ਪੈ ਜਾਣਗੇ ।
- ਨੀਲ ਦੇ ਡੱਬ ਦੂਰ ਕਰਨ ਲਈ ਕੱਪੜੇ ਨੂੰ ਸਿਰਕੇ ਵਾਲੇ ਪਾਣੀ ਵਿਚ ਹੰਘਾਲ ਲੈਣਾ ਚਾਹੀਦਾ ਹੈ ।
- ਨੀਲ ਦਿੱਤੇ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਤੇ ਉਹਨਾਂ ਵਿਚ ਹੋਰ ਵੀ ਸਫੈਦੀ ਆ ਜਾਂਦੀ ਹੈ ।
ਪ੍ਰਸ਼ਨ 18.
ਨੀਲ ਦੇਣ ਸਮੇਂ ਡੱਬ ਕਿਉਂ ਪੈ ਜਾਂਦੇ ਹਨ ? ਜੇ ਡੱਬ ਪੈ ਜਾਣ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਘੁਲਣਸ਼ੀਲ ਨੀਲ ਦੇ ਕਣ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ ਅਤੇ ਇਸ ਤਰ੍ਹਾਂ ਕੱਪੜਿਆਂ ਨੂੰ ਨੀਲ ਦੇਣ ਨਾਲ ਕੱਪੜਿਆਂ ਤੇ ਕਈ ਵਾਰ ਨੀਲ ਦੇ ਡੱਬ ਪੈ ਜਾਂਦੇ ਹਨ । ਜਦੋਂ ਨੀਲ ਦੇ ਡੱਬ ਪੈ ਜਾਣ, ਤਾਂ ਕੱਪੜੇ ਨੂੰ ਸਿਰਕੇ ਦੇ ਘੋਲ ਵਿਚ ਹੰਘਾਲ ਲੈਣਾ ਚਾਹੀਦਾ ਹੈ ।
ਪ੍ਰਸ਼ਨ 19.
ਕੱਪੜਿਆਂ ਵਿਚ ਅਕੜਾਅ ਲਿਆਉਣ ਲਈ ਕਿਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਵਿਚ ਅਕੜਾਅ ਲਿਆਉਣ ਲਈ ਹੇਠ ਲਿਖੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ
- ਮੈਦਾ ਜਾਂ ਅਰਾਰੋਟ-ਇਸ ਨੂੰ ਪਾਣੀ ਵਿਚ ਘੋਲ ਕੇ ਗਰਮ ਕੀਤਾ ਜਾਂਦਾ ਹੈ ।
- ਚੌਲਾਂ ਦਾ ਪਾਣੀ-ਚੌਲਾਂ ਨੂੰ ਪਾਣੀ ਵਿਚ ਉਬਾਲਣ ਤੋਂ ਬਾਅਦ ਬਚੇ ਪਾਣੀ ਜਿਸ ਨੂੰ ਪਿਛ ਕਹਿੰਦੇ ਹਨ, ਦੀ ਵਰਤੋਂ ਵੀ ਕੱਪੜੇ ਅਕੜਾਉਣ ਲਈ ਕੀਤੀ ਜਾਂਦੀ ਹੈ ।
- ਆਲੂ-ਆਲੂਆਂ ਨੂੰ ਕਟ ਕੇ ਪੀਸ ਲਿਆ ਜਾਂਦਾ ਹੈ ਤੇ ਪਾਣੀ ਵਿਚ ਗਰਮ ਕਰਕੇ ਕੱਪੜਿਆਂ ਨੂੰ ਅਕੜਾਉਣ ਲਈ ਵਰਤਿਆ ਜਾਂਦਾ ਹੈ ।
- ਗੂੰਦ-ਬੂੰਦ ਨੂੰ ਪੀਸ ਕੇ ਗਰਮ ਪਾਣੀ ਵਿਚ ਘੋਲ ਲਿਆ ਜਾਂਦਾ ਹੈ ਤੇ ਘੋਲ ਨੂੰ ਪਤਲੇ ਕੱਪੜੇ ਵਿਚ ਪੁਣ ਲਿਆ ਜਾਂਦਾ ਹੈ । ਇਸ ਦੀ ਵਰਤੋਂ ਰੇਸ਼ਮੀ ਕੱਪੜਿਆਂ, ਲੇਸਾਂ ਅਤੇ ਵੈਲ ਦੇ ਕੱਪੜਿਆਂ ਨੂੰ ਅਕੜਾਉਣ ਲਈ ਕੀਤੀ ਜਾਂਦੀ ਹੈ ।
- ਬੋਰੈਕਸ (ਸੁਹਾਗਾ)-ਅੱਧੇ ਲਿਟਰ ਪਾਣੀ ਵਿਚ ਦੋ ਵੱਡੇ ਚਮਚ ਸੁਹਾਗਾ ਘੋਲ ਕੇ ਲੇਸਾਂ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 20.
ਕੱਪੜਿਆਂ ਦੀ ਧੁਆਈ ਲਈ ਕਿਹੜੇ-ਕਿਹੜੇ ਪਦਾਰਥ ਇਸਤੇਮਾਲ ਕੀਤੇ ਜਾ ਸਕਦੇ ਹਨ ?
ਉੱਤਰ-
ਦੋਖੋਂ ਪ੍ਰਸ਼ਨ ਨੰਬਰ 9, 11, 12, 13.
ਪ੍ਰਸ਼ਨ 21.
ਕਿਸ ਕਿਸਮ ਦੇ ਕੱਪੜਿਆਂ ਨੂੰ ਸਫ਼ੈਦ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਕਿਉਂ ? ਕੱਪੜਿਆਂ ਵਿਚ ਅਕੜਾਅ ਕਿਹੜੇ ਪਦਾਰਥਾਂ ਦੁਆਰਾ ਲਿਆਂਦਾ ਜਾ ਸਕਦਾ ਹੈ?
ਉੱਤਰ-
ਸਫ਼ੈਦ ਸੂਤੀ ਅਤੇ ਲਿਨਨ ਦੇ ਕੱਪੜਿਆਂ ਨੂੰ ਬਾਰ-ਬਾਰ ਧੋਣ ਤੇ ਇਹਨਾਂ ਤੇ ਪਿਲੱਤਣ ਜਿਹੀ ਆ ਜਾਂਦੀ ਹੈ । ਇਹਨਾਂ ਦਾ ਇਹ ਪੀਲਾਪਨ ਦੂਰ ਕਰਨ ਲਈ ਇਹਨਾਂ ਨੂੰ ਨੀਲ ਦੇਣਾ ਪੈਂਦਾ ਹੈ ! ਨੋਟ-ਇਸ ਤੋਂ ਅੱਗੇ ਪ੍ਰਸ਼ਨ ਨੰਬਰ 19 ਦਾ ਉੱਤਰ ਲਿਖੋ ।
Home Science Guide for Class 9 PSEB ਸਫ਼ਾਈਕਾਰੀ ਅਤੇ ਹੋਰ ਪਦਾਰਥ Important Questions and Answers
ਪ੍ਰਸ਼ਨ 1.
ਸਾਬਣ ਬਣਾਉਣ ਦੀ ਗਰਮ ਵਿਧੀ ਬਾਰੇ ਦੱਸੋ ।
ਉੱਤਰ-
- ਤੇਲ ਨੂੰ ਗਰਮ ਕਰਕੇ ਹੌਲੀ-ਹੌਲੀ ਇਸ ਵਿਚ ਕਾਸਟਿਕ ਸੋਡਾ ਪਾਇਆ ਜਾਂਦਾ ਹੈ । ਇਸ ਮਿਸ਼ਣ ਨੂੰ ਗਰਮ ਕੀਤਾ ਜਾਂਦਾ ਹੈ ।
- ਇਸ ਤਰ੍ਹਾਂ ਚਰਬੀ ਅਮਲ ਅਤੇ ਗਲਿਸਰੀਨ ਵਿਚ ਬਦਲ ਜਾਂਦੀ ਹੈ । ਫਿਰ ਇਸ ਵਿਚ ਲੂਣ ਪਾਇਆ ਜਾਂਦਾ ਹੈ,
- ਇਸ ਨਾਲ ਸਾਬਣ ਉੱਪਰ ਆ ਜਾਂਦਾ ਹੈ ਅਤੇ ਗਲਿਸਰੀਨ, ਵਾਧੂ ਖਾਰ ਅਤੇ ਲੂਣ ਹੇਠਾਂ ਚਲੇ ਜਾਂਦੇ ਹਨ |
- ਸਾਬਣ ਵਿਚ ਖ਼ੁਸ਼ਬੂ ਅਤੇ ਰੰਗ ਠੰਡਾ ਹੋਣ ਤੇ ਮਿਲਾਏ ਜਾਂਦੇ ਹਨ ਅਤੇ ਚਾਕੀਆਂ ਕੱਟ ਲਈਆਂ ਜਾਂਦੀਆਂ ਹਨ ।
ਪ੍ਰਸ਼ਨ 2.
ਕੱਪੜਿਆਂ ਨੂੰ ਨੀਲ ਕਿਵੇਂ ਦਿੱਤਾ ਜਾਂਦਾ ਹੈ ?
ਉੱਤਰ-
ਨੀਲ ਦੇਣ ਸਮੇਂ ਕੱਪੜੇ ਨੂੰ ਧੋ ਕੇ ਸਾਫ਼ ਪਾਣੀ ਵਿਚੋਂ ਕੱਢ ਲੈਣਾ ਚਾਹੀਦਾ ਹੈ । ਨੀਲ ਨੂੰ ਕਿਸੇ ਪਤਲੇ ਕੱਪੜੇ ਵਿਚ ਪੋਟਲੀ ਬਣਾ ਕੇ ਪਾਣੀ ਵਿਚ ਹੰਘਾਲਣਾ ਚਾਹੀਦਾ ਹੈ । ਕੱਪੜੇ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਅਤੇ ਖਿਲਾਰ ਕੇ ਨੀਲ ਵਾਲੇ ਪਾਣੀ ਵਿਚ ਪਾਉ ਅਤੇ ਬਾਅਦ ਵਿਚ ਕੱਪੜੇ ਨੂੰ ਧੁੱਪ ਵਿਚ ਸੁਕਾਉ।
ਪ੍ਰਸ਼ਨ 3.
ਕੱਪੜਿਆਂ ਦੀ ਸਫ਼ਾਈ ਕਰਨ ਲਈ ਕਿਹੜੇ-ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਾਮ ਦੱਸੋ ?
ਉੱਤਰ-
ਕੱਪੜਿਆਂ ਦੀ ਸਫ਼ਾਈ ਕਰਨ ਲਈ ਹੇਠ ਲਿਖੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸਾਬਣ, ਰੀਠੇ, ਸ਼ਿੱਕਾਕਾਈ, ਰਸਾਇਣਿਕ ਸਾਬਣ ਰਹਿਤ ਸਫਾਈਕਾਰੀ ਪਦਾਰਥ (ਜਿਵੇਂ ਨਿਰਮਾ, ਰਿਨ, ਸਾਪੋਲ ਆਦਿ), ਕੱਪੜੇ ਧੋਣ ਵਾਲਾ ਸੋਡਾ, ਅਮੋਨੀਆ, ਬੋਰੈਕਸ, ਐਸਟਿਕ ਐਸਿਡ, ਔਗਜੈਲਿਕ ਐਸਿਡ, ਬਲੀਚ, ਨੀਲ, ਰਾਨੀਪਾਲ ਆਦਿ ।
- ਇਸ ਵਿਚ ਮਿਹਨਤ ਜ਼ਿਆਦਾ ਨਹੀਂ ਲੱਗਦੀ ।
- ਸਾਬਣ ਵੀ ਜਲਦੀ ਬਣ ਜਾਂਦਾ ਹੈ ।
- ਇਹ ਇਕ ਸਸਤਾ ਢੰਗ ਹੈ ।
ਵਸਤੂਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ
1. ਸਾਬਣ ਵਸਾ ਅਤੇ ………….. ਦੇ ਮਿਸ਼ਰਣ ਨਾਲ ਬਣਦਾ ਹੈ ।
ਉੱਤਰ-
ਖਾਰ,
2. ………….. ਦੇ ਬਾਹਰੀ ਛਿਲਕੇ ਦੇ ਰਸ ਵਿਚ ਕੱਪੜਿਆਂ ਨੂੰ ਸਾਫ਼ ਕਰਨ ਦੀ ਸ਼ਕਤੀ ਹੁੰਦੀ ਹੈ ।
ਉੱਤਰ-
ਰੀਠਿਆਂ,
3. ਵਧੀਆ ਸਾਬਣ ਜੀਭ ਤੇ ਲਗਾਉਣ ਤੇ ………….. ਸਵਾਦ ਦਿੰਦਾ ਹੈ ।
ਉੱਤਰ-
ਠੀਕ,
4. ਸੋਡੀਅਮ ਹਾਈਪੋਕਲੋਰਾਈਟ ਨੂੰ ………….. ਪਾਣੀ ਕਹਿੰਦੇ ਹਨ ।
ਉੱਤਰ-
ਜੈਵਲੇ,
5. ਸੋਡੀਅਮ ਪਰਬੋਰੇਟ ………….. ਕਾਟ ਪਦਾਰਥ ਹੈ ।
ਉੱਤਰ-
ਆਕਸੀਡਾਇਜਿੰਗ ॥
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਇਕ ਰਿਤੁਉਸਿੰਗ ਕਾਟ ਪਦਾਰਥ ਦਾ ਨਾਂ ਲਿਖੋ ।
ਉੱਤਰ-
ਸੋਡੀਅਮ ਬਾਈਸਲਫਾਈਟ ।
ਪ੍ਰਸ਼ਨ 2.
ਪਾਣੀ ਵਿਚ ਅਘੁਲਣਸ਼ੀਲ ਨੀਲ ਦਾ ਨਾਂ ਲਿਖੋ ।
ਉੱਤਰ-
ਇੰਡੀਗੋ ।
ਪ੍ਰਸ਼ਨ 3.
ਗੂੰਦ ਦੀ ਵਰਤੋਂ ਨਾਲ ਕਿਸ ਕੱਪੜੇ ਵਿਚ ਕੜਾਪਣ ਲਿਆਂਦਾ ਜਾ ਸਕਦਾ ਹੈ ?
ਉੱਤਰ-
ਵਾਇਲ ਦੇ ਕੱਪੜੇ ।
ਪ੍ਰਸ਼ਨ 4.
ਰਸਾਇਣਿਕ ਸਾਬਣ ਰਹਿਤ ਸਫ਼ਾਈਕਾਰੀ ਪਦਾਰਥਾਂ ਵਿਚੋਂ ਕੋਈ ਇਕ ਨਾਂ ਦੱਸੋ ।
ਉੱਤਰ-
ਸ਼ਿਕਾਕਾਈ ।
ਠੀਕ/ਗਲਤ ਦੱਸੋ
1. ਸਾਬਣ ਬਣਾਉਣ ਦੀਆਂ ਦੋ ਵਿਧੀਆਂ ਹਨ-ਗਰਮ ਅਤੇ ਠੰਡੀ ।
ਉੱਤਰ-
ਠੀਕ,
2. ਹਾਈਡਰੋਜਨ ਪਰਆਕਸਾਈਡ ਰਿਡਯੂਸਿੰਗ ਬਲੀਚ ਹੈ ।
ਉੱਤਰ –
ਗਲਤ,
3. ਸਾਬਣ ਬਣਾਉਣ ਲਈ ਚਰਬੀ ਅਤੇ ਖਾਰ ਜ਼ਰੂਰੀ ਪਦਾਰਥ ਹਨ ।
ਉੱਤਰ –
ਠੀਕ,
4. ਕੱਪੜਿਆਂ ਵਿੱਚ ਅਕੜਾਅ ਲਿਆਉਣ ਵਾਲੇ ਪਦਾਰਥ ਹਨ-ਮੈਦਾ ਜਾਂ ਅਰਾਰੋਟ, ਚੌਲਾਂ ਦਾ ਪਾਣੀ ਆਦਿ ।
ਉੱਤਰ –
ਠੀਕ,
5. ਸਫ਼ੈਦ ਕੱਪੜਿਆਂ ਨੂੰ ਧੋਣ ਤੋਂ ਬਾਅਦ ਨੀਲ ਦਿੱਤਾ ਜਾਂਦਾ ਹੈ ।
ਉੱਤਰ
ਠੀਕ ।
ਬਹੁ-ਵਿਕਲਪੀ ਪ੍ਰਸ਼ਨ
1. ਸਾਬਣ ਰਹਿਤ ਕੁਦਰਤੀ, ਸਫਾਈਕਾਰੀ ਪਦਾਰਥ ਹਨ –
(A) ਰੀਠਾ ।
(B) ਸ਼ਿਕਾਕਾਈ
(C) ਦੋਵੇਂ ਠੀਕ
(D) ਦੋਵੇਂ ਗਲਤ ।
ਉੱਤਰ-
(C) ਦੋਵੇਂ ਠੀਕ
2. ਪਾਣੀ ਵਿਚ ਘੁਲਣਸ਼ੀਲ ਨੀਲ ਨਹੀਂ ਹੈ –
(A) ਇੰਡੀਗੋ
(B) ਅਲਟਰਾਮੈਰੀਨ
(C) ਪ੍ਰਸ਼ੀਅਨ ਨੀਲ,
(D) ਸਾਰੇ ।
ਉੱਤਰ-
(D) ਸਾਰੇ ।
3. ਕੱਪੜਿਆਂ ਵਿੱਚ ਅਕੜਾਅ ਲਿਆਉਣ ਵਾਲੇ ਪਦਾਰਥ ਹਨ –
(A) ਚੌਲਾਂ ਦਾ ਪਾਣੀ ।
(B) ਗੂੰਦ
(C) ਮੈਦਾ
(D) ਸਾਰੇ ॥
ਉੱਤਰ-
(D) ਸਾਰੇ ॥
4. ਪਾਣੀ ਵਿਚ ਘੁਲਣਸ਼ੀਲ ਨੀਲ ਹੈ –
(A) ਐਨੀਲਿਨ
(B) ਇੰਡੀਗੋ
(C) ਅਲਟਰਾਮੈਰੀਨ
(D) ਪ੍ਰਸ਼ੀਅਨ ਨੀਲ ॥
ਉੱਤਰ-
(A) ਐਨੀਲਿਨ |
ਸਫ਼ਾਈਕਾਰੀ ਅਤੇ ਹੋਰ ਪਦਾਰਥ PSEB 9th Class Home Science Notes
ਪਾਠ ਇਕ ਨਜ਼ਰ ਵਿਚ
- ਸਾਬਣ ਚਰਬੀ ਅਤੇ ਖਾਰ ਦੇ ਮਿਸ਼ਰਨ ਹਨ ।
- ਸਾਬਣ ਦੋ ਵਿਧੀਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ । ਠੰਡੀ ਵਿਧੀ ਅਤੇ ਗਰਮ ਵਿਧੀ ।
- ਸਾਬਣ ਕਈ ਤਰ੍ਹਾਂ ਮਿਲਦੇ ਹਨ-ਸਾਬਣ ਦੀ ਚਾਕੀ, ਸਾਬਣ ਦਾ ਚੂਰਾ, ਸਾਬਣ ਦਾ ਪਾਊਡਰ, ਸਾਬਣ ਦੀ ਲੇਸ।
- ਸਾਬਣ ਰਹਿਤ ਸਫਾਈਕਾਰੀ ਪਦਾਰਥ ਹਨ-ਰੀਠੇ, ਸ਼ਿੱਕਾਕਾਈ ਰਸਾਇਣਿਕ ਸਾਬਣ ਰਹਿਤ ਸਫਾਈਕਾਰੀ ਪਦਾਰਥ।
- ਸਹਾਇਕ ਸਫਾਈਕਾਰੀ ਪਦਾਰਥ ਹਨ-ਕੱਪੜੇ ਧੋਣ ਵਾਲਾ ਸੋਡਾ, ਅਮੋਨੀਆ, ਬੋਰੈਕਸ, ਐਸਟਿਕ ਐਸਿਡ, ਔਗਜੈਲਿਕ ਐਸਿਡ |
- ਰੰਗ ਕਾਟ ਦੋ ਤਰ੍ਹਾਂ ਦੇ ਹੁੰਦੇ ਹਨ-ਆਕਸੀਡਾਈਜਿੰਗ ਬਲੀਚ ਅਤੇ ਰਿਡਯੂਸਿੰਗ ਬਲੀਚ।
- ਨੀਲ, ਟੀਨੋਪਾਲ ਆਦਿ ਦੀ ਵਰਤੋਂ ਕੱਪੜਿਆਂ ਨੂੰ ਸਫੈਦ ਰੱਖਣ ਲਈ ਕੀਤੀ ਜਾਂਦੀ ਹੈ ।
- ਨੀਲ ਦੋ ਤਰ੍ਹਾਂ ਦੇ ਹੁੰਦੇ ਹਨ-ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥ |
- ਕੱਪੜਿਆਂ ਨੂੰ ਅਕੜਾਅ ਲਿਆਉਣ ਵਾਲੇ ਪਦਾਰਥ ਹਨ-ਮੈਦਾ ਜਾਂ ਅਰਾਰੋਟ, ਚੌਲਾਂ ਦਾ ਪਾਣੀ, ਆਲੂ, ਗੂੰਦ, ਬੋਰੈਕਸ।