Punjab State Board PSEB 9th Class Home Science Book Solutions Chapter 5 ਘਰ ਦਾ ਸਾਮਾਨ Textbook Exercise Questions and Answers.
PSEB Solutions for Class 9 Home Science Chapter 5 ਘਰ ਦਾ ਸਾਮਾਨ
Home Science Guide for Class 9 PSEB ਘਰ ਦਾ ਸਾਮਾਨ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਕੋਈ ਵੀ ਉਪਕਰਨ ਖਰੀਦਣ ਸਮੇਂ ਪਰਿਵਾਰਿਕ ਬਜਟ ਨੂੰ ਧਿਆਨ ਵਿਚ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੋਈ ਉਪਕਰਨ ਖਰੀਦਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਕੀ ਪਰਿਵਾਰ ਦਾ ਬਜਟ ਇੰਨਾ ਹੈ ਕਿ ਇਸ ਨੂੰ ਖਰੀਦਿਆ ਜਾ ਸਕੇ । ਜੇ ਹਿਣੀ ਕੋਲ ਸਮਾਂ ਤੇ ਸ਼ਕਤੀ ਹੋਵੇ ਤਾਂ ਉਸ ਨੂੰ ਘੱਟ ਖ਼ਰਚੇ ਵਾਲੇ ਉਪਕਰਨ ਖ਼ਰੀਦ ਲੈਣੇ ਚਾਹੀਦੇ ਹਨ । ਜੇ ਜ਼ਰੂਰਤ ਤੋਂ ਵੱਧ ਖ਼ਰਚ ਕਰ ਲਿਆ ਜਾਵੇ ਤਾਂ ਘਰ ਦੇ ਬਾਕੀ ਕੰਮ ਛੁੱਟ ਸਕਦੇ ਹਨ ।
ਪ੍ਰਸ਼ਨ 2.
ਦੋ ਅਜਿਹੇ ਉਪਕਰਨਾਂ ਦੇ ਨਾਂ ਦੱਸੋ ਜਿਹਨਾਂ ਨਾਲ ਸਮੇਂ ਅਤੇ ਸ਼ਕਤੀ ਨੂੰ ਬਚਾਇਆ ਜਾ ਸਕਦਾ ਹੋਵੇ ?
ਉੱਤਰ-
ਕੱਪੜੇ ਧੋਣ ਵਾਲੀ ਮਸ਼ੀਨ, ਕੁਕਿੰਗ ਰੇਂਜ਼, ਟੋਸਟਰ, ਬਿਜਲੀ ਦੀ ਮਿਕਸੀ, ਮਾਈਕਰੋਵੇਵ ਓਵਨ ਆਦਿ ।
ਪ੍ਰਸ਼ਨ 3.
ਘਰੇਲੂ ਉਪਕਰਨਾਂ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਅੱਜ ਦੇ ਯੁੱਗ ਵਿਚ ਮਨੁੱਖੀ ਉਦੇਸ਼ ਤੇ ਲੋੜਾਂ ਵਧ ਗਈਆਂ ਹਨ । ਇਸ ਲਈ ਸਮਾਂ ਅਤੇ ਸ਼ਕਤੀ ਬਚਾਉਣ ਲਈ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਉਪਕਰਨਾਂ ਦੀ ਮਦਦ ਨਾਲ ਘੱਟ ਸਮੇਂ ਵਿਚ ਵਧ ਕੰਮ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 4.
ਰੈਫਰਿਜ਼ਰੇਟਰ ਦੀ ਜ਼ਰੂਰਤ ਘਰ ਵਿਚ ਕਿਉਂ ਹੁੰਦੀ ਹੈ ? ਉੱਤਰ–ਇਹ ਖਾਣ ਵਾਲੇ ਪਦਾਰਥਾਂ ਨੂੰ ਠੰਡਾ ਰੱਖਣ ਦੇ ਕੰਮ ਆਉਂਦਾ ਹੈ । ਇਸ ਵਿਚ ਫਲ ਅਤੇ ਸਬਜ਼ੀਆਂ ਤਾਜ਼ੀਆਂ ਰਹਿੰਦੀਆਂ ਹਨ । ਭੋਜਨ ਮਿੱਟੀ ਤੇ ਧੂੜ ਤੋਂ ਬਚਿਆ ਰੰਹਿਦਾ ਹੈ ਤੇ ਇਸ ਦਾ ਸੁਆਦ ਤੇ ਸ਼ਕਲ ਠੀਕ ਰਹਿੰਦੀ ਹੈ । ਸਬਜ਼ੀਆਂ ਤੇ ਫਲ ਇਕੋ ਵਾਰ ਲਿਆਂਦੇ ਜਾ ਸਕਦੇ ਹਨ ਤੇ ਵਾਰ-ਵਾਰ ਬਜ਼ਾਰ ਨਹੀਂ ਜਾਣਾ ਪੈਂਦਾ ।
ਪ੍ਰਸ਼ਨ 5.
ਕੱਪੜੇ ਧੋਣ ਵਾਲੀਆਂ ਮਸ਼ੀਨਾਂ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਹਨ ?
ਉੱਤਰ-
ਇਹ ਮਸ਼ੀਨਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ :
- ਆਟੋਮੈਟਿਕ ਅਤੇ
- ਨਾਨ ਆਟੋਮੈਟਿਕ ।
ਆਟੋਮੈਟਿਕ ਮਸ਼ੀਨਾਂ ਆਪਣੇ ਆਪ ਕੱਪੜਿਆਂ ਨੂੰ ਧੋਂਦੀਆਂ, ਹੰਘਾਲਦੀਆਂ ਤੇ ਨਿਚੋੜਦੀਆਂ ਹਨ । ਨਾਨ ਆਟੋਮੈਟਿਕ ਮਸ਼ੀਨਾਂ ਸਿਰਫ਼ ਕੱਪੜੇ ਧੋਦੀਆਂ ਹਨ ।
ਪ੍ਰਸ਼ਨ 6.
ਆਟੋਮੈਟਿਕ ਕੱਪੜੇ ਧੋਣ ਵਾਲੀ ਮਸ਼ੀਨ ਦੇ ਕੋਈ ਦੋ ਮੁੱਖ ਲਾਭ ਲਿਖੋ ।
ਉੱਤਰ-
ਆਟੋਮੈਟਿਕ ਮਸ਼ੀਨਾਂ ਕੱਪੜਿਆਂ ਨੂੰ ਧੋਂਦੀਆਂ, ਹੰਘਾਲਦੀਆਂ ਅਤੇ ਨਿਚੋੜਦੀਆਂ ਹਨ । ਮਸ਼ੀਨ ਦੀ ਵਰਤੋਂ ਨਾਲ ਸਾਬਣ ਅਤੇ ਸਮਾਂ, ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਮਿਹਨਤ ਦੀ ਵੀ ਬਚਤ ਹੋ ਜਾਂਦੀ ਹੈ । ਵੱਧ ਬਾਰਸ਼ਾਂ ਵਾਲੇ ਇਲਾਕਿਆਂ ਜਾਂ ਜਿੱਥੇ ਕੱਪੜਿਆਂ ਨੂੰ ਬਾਹਰ ਸੁਕਾਉਣ ਦਾ ਇੰਤਜ਼ਾਮ ਨਹੀਂ ਹੋ ਸਕਦਾ ਉੱਥੇ ਆਟੋਮੈਟਿਕ ਕੱਪੜੇ ਧੋਣ ਵਾਲੀ ਮਸ਼ੀਨ ਕਾਫ਼ੀ ਲਾਭਦਾਇਕ ਸਿੱਧ ਹੋਈ ਹੈ ਕਿਉਂਕਿ ਕੱਪੜੇ ਮਸ਼ੀਨ ਵਿਚ ਹੀ ਸੁੱਕ ਜਾਂਦੇ ਹਨ ।
ਪ੍ਰਸ਼ਨ 7.
ਬਿਜਲੀ ਦੀ ਪੈਂਸ ਘਰ ਵਿਚ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਦੀ ਦਿੱਖ ਉਸ ਦੁਆਰਾ ਪਹਿਨੇ ਹੋਏ ਵਧੀਆ ਕੱਪੜਿਆਂ ਕਰਕੇ ਵਧੀਆ ਤੇ ਭੈੜੇ ਕੱਪੜਿਆਂ ਕਰਕੇ ਭੈੜੀ ਲਗਦੀ ਹੈ । ਪੈਸ ਨਾਲ ਕੱਪੜਿਆਂ ਵਿਚੋਂ ਸਿਲਵਟਾਂ ਆਦਿ ਨਿਕਲ ਜਾਂਦੀਆਂ ਹਨ ਤੇ ਇਹ ਪਾਏ ਹੋਏ ਕੱਪੜੇ ਸੋਹਣੇ ਲਗਦੇ ਹਨ । ਘਰ ਵਿਚ ਪ੍ਰੈੱਸ ਹੋਵੇ ਤਾਂ ਸਮਾਂ ਤੇ ਸ਼ਕਤੀ ਬਚਾਈ ਜਾ ਸਕਦੀ ਹੈ । ਪੈਂਸਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ | ਆਟੋਮੈਟਿਕ ਅਤੇ ਨਾਨ ਆਟੋਮੈਟਿਕ ।
ਆਟੋਮੈਟਿਕ ਪੈਂਸਾਂ ਭਾਫ ਵਾਲੀਆਂ ਵੀ ਹੋ ਸਕਦੀਆਂ ਹਨ ਤੇ ਕਈਆਂ ਵਿਚ ਰੈਗੁਲੇਟਰ ਵੀ ਲਗਾ ਹੁੰਦਾ ਹੈ ।
ਪ੍ਰਸ਼ਨ 8.
ਬਾਇਓ ਗੈਸ ਕਿਸ ਤੋਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਜਾਨਵਰਾਂ ਦੇ ਮਲ-ਮੂਤਰ ਤੋਂ ਤਿਆਰ ਹੁੰਦੀ ਹੈ । ਬਾਇਓ ਗੈਸ ਵਿਚ ਲਗਪਗ 67 ਮੀਥੇਨ ਗੈਸ ਹੁੰਦੀ ਹੈ ਜੋ ਕਿ ਬਲਣਸ਼ੀਲ ਗੈਸ ਹੈ । ਇਹ ਗੈਸ ਨਾਲੀਆਂ ਰਾਹੀਂ ਪਿੰਡਾਂ ਦੇ ਘਰਾਂ ਵਿਚ ਭੇਜੀ ਜਾਂਦੀ ਹੈ । ਇਸ ਦੀ ਵਰਤੋਂ ਭੋਜਨ ਪਕਾਉਣ ਲਈ ਕੀਤੀ ਜਾਂਦੀ ਹੈ । ਬਾਇਓਗੈਸ ਨੂੰ ਸਿਲੰਡਰਾਂ ਵਿਚ ਨਹੀਂ ਭਰਿਆ ਜਾ ਸਕਦਾ । ਬਚਿਆ ਹੋਇਆ ਮਲ-ਮੂਤਰ ਖਾਦ ਵਜੋਂ ਖੇਤਾਂ ਵਿਚ ਵਰਤਿਆ ਜਾ ਸਕਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9.
ਦੋਸਟਰ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਦੋਸਟਰ-ਟੋਸਟਰ ਡਬਲਰੋਟੀ ਦੇ ਪੀਸਾਂ ਨੂੰ ਸਿੱਧੇ ਸੇਕ ਨਾਲ ਸੇਕਣ ਤੇ ਕੁਰਕੁਰਾ ਕਰਨ ਲਈ ਵਰਤਿਆ ਜਾਂਦਾ ਹੈ । ਇਸ ਦੀ ਵਰਤੋਂ ਆਮ ਤੌਰ ਤੇ ਹਰ ਘਰ ਵਿਚ ਕੀਤੀ ਜਾਂਦੀ ਹੈ । ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ-
- ਆਟੋਮੈਟਿਕ
- ਨਾਨ-ਆਟੋਮੈਟਿਕ
- ਸੈਮੀ-ਆਟੋਮੈਟਿਕ ।
ਆਟੋਮੈਟਿਕ ਟੋਸਟਰ ਵਿਚ ਤਾਪ ਕੰਟਰੋਲ, ਸਮਾਂ ਸੂਚਕ ਅਤੇ ਰੰਗ ਸੂਚਕ ਯੰਤਰ ਲੱਗੇ ਹੁੰਦੇ ਹਨ । ਇਹ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ, ਖੂਹ ਦੇ ਆਕਾਰ ਦੇ । ਇਸ ਵਿਚ ਡਬਲਰੋਟੀ ਦੇ ਸਲਾਈਸ ਪਾਏ ਜਾਂਦੇ ਹਨ । ਜਦੋਂ ਇਹ ਸੇਕੇ ਜਾਂਦੇ ਹਨ ਤਾਂ ਆਪਣੇ ਆਪ ਬਾਹਰ ਆ ਜਾਂਦੇ ਹਨ । ਇਸ ਵਿਚ ਡਬਲਰੋਟੀ ਦੇ ਬੁਰਾਦੇ ਲਈ ਇਕ ਟਰੇਅ ਵੀ ਲੱਗੀ ਹੁੰਦੀ ਹੈ । ਭੱਠੀ ਦੇ ਆਕਾਰ
ਵਾਲੇ ਟੋਸਟਰ ਵਿਚ ਬੰਦ ਅਤੇ ਰੋਲ ਵੀ ਗਰਮ ਕੀਤੇ ਜਾਂਦੇ ਹਨ । ਇਸ ਵਿਚ ਬਾਹਰ ਨਿਕਲਣ ਵਾਸਤੇ ਟਰੇਅ ਦੀ ਵੀ ਵਿਵਸਥਾ ਹੁੰਦੀ ਹੈ । ਤੀਸਰਾ ਖੂਹ ਅਤੇ ਭੱਠੀ ਦੇ ਮਿਸ਼ਰਨ ਵਾਲੇ ਟੋਸਟਰ ਵਿਚ ਡਬਲਰੋਟੀ, ਕੇਕ, ਰੋਲਸ ਮੋਕਣ ਲਈ ਘੱਟ ਤਾਪਮਾਨ ਵਾਲਾ ਭਾਗ ਵੀ ਬਣਿਆ ਹੁੰਦਾ ਹੈ ।
ਪ੍ਰਸ਼ਨ 10.
ਮਿਕਸੀ ਅੱਜ-ਕਲ੍ਹ ਹਰ ਘਰ ਵਿਚ ਜ਼ਰੂਰੀ ਸਮਝੀ ਜਾਂਦੀ ਹੈ ਕਿਉਂ ?
ਉੱਤਰ –
ਇਸ ਉਪਕਰਨ ਵਿਚ ਗਿੱਲੇ ਅਤੇ ਸੁੱਕੇ ਭੋਜਨ ਪਦਾਰਥ ਪੀਸੇ ਜਾਂਦੇ ਹਨ । ਹੱਥ ਨਾਲ ਕੁੱਟਣ ਅਤੇ ਪੀਹਣ ਨਾਲ ਸਮਾਂ ਅਤੇ ਸ਼ਕਤੀ ਦੋਵੇਂ ਹੀ ਜ਼ਿਆਦਾ ਲੱਗਦੇ ਹਨ ਪਰ ਮਿਕਸੀ ਵਿਚ ਕੁੱਟਣ, ਪੀਹਣ ਜਾਂ ਪੀਠੀ ਬਣਾਉਣਾ ਆਦਿ ਲਈ ਵਰਤਣ ਨਾਲ ਹਿਣੀ ਦੀ ਸ਼ਕਤੀ ਅਤੇ ਸਮਾਂ ਦੋਵਾਂ ਦੀ ਹੀ ਬਚਤ ਹੋ ਜਾਂਦੀ ਹੈ । ਇਸ ਤਰ੍ਹਾਂ ਸਮਾਂ ਤੇ ਸ਼ਕਤੀ ਬਚਾਉਣ ਲਈ ਮਿਕਸੀ ਅੱਜ-ਕਲ੍ਹ ਹਰ ਘਰ ਵਿਚ ਜ਼ਰੂਰੀ ਹੋ ਗਈ ਹੈ ।
ਪ੍ਰਸ਼ਨ 11.
ਜੇ ਬਿਜਲੀ ਦੀ ਮਿਕਸੀ ਘਰ ਵਿਚ ਨਾ ਹੋਵੇ ਤਾਂ ਉਸ ਦੀ ਜਗ੍ਹਾ ਕਿਹੜੇ ਉਪਕਰਨ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਕਿਵੇਂ ?
ਉੱਤਰ-
ਜੇ ਘਰ ਵਿਚ ਬਿਜਲੀ ਦੀ ਮਿਕਸੀ ਨਾ ਹੋਵੇ ਤਾਂ ਹੱਥ ਨਾਲ ਚਲਾਉਣ ਵਾਲੇ ਗਰਾਈਂਡਰ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨਾਲ ਮਸਾਲਾ ਆਦਿ ਪੀਸਣ ਦਾ ਕੰਮ ਕੀਤਾ ਜਾਂਦਾ ਹੈ । ਇਹ ਲੋਹੇ ਦਾ ਬਣਿਆ ਹੁੰਦਾ ਹੈ । ਇਸ ਨੂੰ ਇਕ ਪੇਚ ਦੀ ਮਦਦ ਨਾਲ ਕਿਸੇ ਮੇਜ਼ ਤੇ ਫਿੱਟ ਕੀਤਾ ਜਾਂਦਾ ਹੈ । ਮਸਾਲਾ ਪਾਉਣ ਲਈ ਇਸ ਦੇ ਉੱਪਰ ਮੂੰਹ ਬਣਿਆ ਹੁੰਦਾ ਹੈ । ਇਸ
ਰਾਹੀਂ ਗਿੱਲਾ ਜਾਂ ਸੁੱਕਾ ਮਸਾਲਾ ਪਾ ਕੇ ਇਸ ਨੂੰ ਹੱਥੀ ਤੋਂ ਘੁਮਾਇਆ ਜਾਂਦਾ ਹੈ । ਪੀਸਿਆ ਹੋਇਆ ਮਸਾਲਾ ਅੱਗੇ ਬਣੀ ਨਾਲੀ ਦੇ ਰਸਤੇ ਬਾਹਰ ਆ ਜਾਂਦਾ ਹੈ । ਹੱਥ ਨਾਲ ਚਲਾਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੀ ਕੀਮਾ ਬਨਾਉਣ ਅਤੇ ਜੂਸ ਕੱਢਣ ਵਾਲੀਆਂ ਮਸ਼ੀਨਾਂ ਵੀ ਮਿਲ ਜਾਂਦੀਆਂ ਹਨ ।
ਪ੍ਰਸ਼ਨ 12.
ਪ੍ਰੈਸ਼ਰ ਕੁੱਕਰ ਦੇ ਕੀ ਲਾਭ ਹਨ ਤੇ ਇਹ ਕਿਸ ਧਾਤ ਦਾ ਬਣਿਆ ਹੁੰਦਾ ਹੈ ?
ਉੱਤਰ-
ਪ੍ਰੈਸ਼ਰ ਕੁੱਕਰ ਵਿਚ ਖਾਣਾ ਜਲਦੀ ਪੱਕ ਜਾਂਦਾ ਹੈ ਖ਼ਾਸ ਕਰ ਪਹਾੜੀ ਖੇਤਰਾਂ ਵਿਚ ਤਾਂ ਇਸ ਦਾ ਕਾਫ਼ੀ ਮਹੱਤਵ ਹੈ । ਕਿਉਂਕਿ ਇਸ ਵਿਚੋਂ ਭਾਫ਼ ਬਾਹਰ ਨਹੀਂ ਨਿਕਲਦੀ, ਖਾਣੇ ਦੇ ਪੌਸ਼ਟਿਕ ਤੱਤ ਖ਼ਰਾਬ ਨਹੀਂ ਹੁੰਦੇ । ਖਾਣਾ ਇਕ ਪਤੀਲੇ ਨਾਲੋਂ 1/3 ਸਮੇਂ ਵਿਚ ਪੱਕ ਜਾਂਦਾ ਹੈ । ਇਸ ਨਾਲ ਮਿਹਨਤ, ਸਮਾਂ ਅਤੇ ਪੈਸੇ ਦੀ ਵੀ ਬਚਤ ਹੁੰਦੀ ਹੈ । ਸਬਜ਼ੀਆਂ ਦਾ ਸੁਆਦ ਤੇ ਰੰਗ ਵੀ ਠੀਕ ਰਹਿੰਦਾ ਹੈ ।
ਪ੍ਰੈਸ਼ਰ ਕੁੱਕਰ ਐਲੂਮੀਨੀਅਮ, ਪ੍ਰੈਸਡ ਐਲੂਮੀਨੀਅਮ ਜਾਂ ਸਟੇਨਲੈਸ ਸਟੀਲ ਦਾ ਬਣਿਆ ਹੋ ਸਕਦਾ ਹੈ ।
ਪ੍ਰਸ਼ਨ 13.
ਕੁਕਿੰਗ ਰੇਂਜ ਅਤੇ ਗੈਸ ਦੇ ਚੁੱਲ੍ਹੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੈਸ ਦਾ ਚੁੱਲਾ-ਗੈਸ ਨਾਲ ਖਾਣਾ ਬਣਾਉਣ ਦਾ ਕੰਮ ਸੌਖਾ ਅਤੇ ਸਫ਼ਾਈ ਨਾਲ ਹੁੰਦਾ ਹੈ । ਕਿਉਂਕਿ ਗੈਸ ਨਾਲ ਭਾਂਡੇ ਕਾਲੇ ਨਹੀਂ ਹੁੰਦੇ । ਗੈਸ ਦੇ ਚੁੱਲ੍ਹੇ ਇਕ, ਦੋ ਅਤੇ ਤਿੰਨ ਬਰਨਰਾਂ ਵਾਲੇ ਵੀ ਮਿਲਦੇ ਹਨ । ਗੈਸ ਦੇ ਚੁੱਲ੍ਹੇ ਨੂੰ ਰਬੜ ਦੀ ਨਾਲੀ ਨਾਲ ਸਿਲੰਡਰ ਨਾਲ ਜੋੜਿਆ ਜਾਂਦਾ ਹੈ । ਬਰਨਰਾਂ ਦੇ ਅੱਗੇ ਰੈਗੁਲੇਟਰ ਲੱਗੇ ਹੁੰਦੇ ਹਨ ਜੋ ਸੇਕ ਨੂੰ ਵਧ, ਘੱਟ ਕਰਨ ਅਤੇ ਚੁੱਲਾ ਵਾਲਵ, ਬੰਦ ਕਰਨ ਦਾ ਕੰਮ ਕਰਦੇ ਹਨ । ਸਿਲੰਡਰ ਉੱਤੇ ਵੀ ਰੈਗੁਲੇਟਰ ਲੱਗਾ ਹੁੰਦਾ ਹੈ ਜੋ ਸਿਲੰਡਰ ਵਿਚੋਂ ਗੈਸ ਨੂੰ ਚੁੱਲੇ ਤਕ ਪਹੁੰਚਾਉਂਦਾ ਹੈ ।
ਕੁਕਿੰਗ ਰੇਂਜ – ਕੁਕਿੰਗ ਰੇਂਜ ਨਾਲ ਭੋਜਨ ਪਕਾਉਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ । ਇਸ ਵਿਚ ਬੇਕਿੰਗ ਅਤੇ ਗਰਿਲਿੰਗ ਵੀ ਕੀਤੀ ਜਾਂਦੀ ਹੈ । ਕੁਕਿੰਗ ਰੇਂਜ ਗੈਸ ਨਾਲ ਚੱਲਣ ਵਾਲੇ ਅਤੇ ਬਿਜਲੀ ਨਾਲ ਚੱਲਣ ਵਾਲੇ ਵੀ ਹੁੰਦੇ ਹਨ । ਇਸ ਦੀ ਬਾਡੀ ਸਟੀਲ ਦੀ ਜਾਂ ਲੋਹੇ ਦੀ ਬਣੀ ਹੁੰਦੀ ਹੈ । ਇਸਦੇ ਉੱਪਰ ਚਾਰ ਚੁੱਲ੍ਹੇ ਹੁੰਦੇ ਹਨ, ਉਸਤੋਂ ਹੇਠਾਂ ਗਰਿੱਲ, ਫਿਰ ਓਵਨ ਹੁੰਦਾ ਹੈ । ਗੈਸ ਵਾਲੇ ਕੁਕਿੰਗ ਰੇਂਜ ਦੀ ਨਾਲੀ ਗੈਸ ਦੇ ਸਿਲੰਡਰ ਨਾਲ ਲਾਈ ਜਾਂਦੀ ਹੈ ਅਤੇ ਬਿਜਲੀ ਵਾਲੇ ਦੀ ਤਾਰ ਪਾਵਰ ਪਲੱਗ ਵਿਚ ਲਾਈ ਜਾਂਦੀ ਹੈ | ਕਈ ਕੁਕਿੰਗ ਰੇਂਜ ਵਿਚ ਓਵਨ ਦੇ ਹੇਠਾਂ ਇਕ ਹੋਰ ਡੱਬਾ ਬਣਿਆ ਹੁੰਦਾ ਹੈ ਜਿਸ ਵਿਚ ਭੋਜਨ ਪਕਾ ਕੇ ਰੱਖ ਦਿਉ ਤਾਂ ਕਾਫ਼ੀ ਸਮਾਂ ਗਰਮ ਰਹਿੰਦਾ ਹੈ । ਇਸ ਦੇ ਸਾਹਮਣੇ ਵਾਲੇ ਪਾਸੇ ਚੁੱਲਿਆਂ ਹੇਠਾਂ ਰੇਗੁਲੇਟਰ ਲੱਗੇ ਹੁੰਦੇ ਹਨ ਜੋ ਤਾਪਮਾਨ ਨੂੰ ਕੰਟਰੋਲ ਕਰਦੇ ਹਨ ।
ਪ੍ਰਸ਼ਨ 14.
ਦੂਸਰੇ ਬਾਲਣਾਂ ਨਾਲੋਂ ਸੋਲਰ ਕੁੱਕਰ ਕਿਵੇਂ ਲਾਭਦਾਇਕ ਹੈ ਅਤੇ ਖਾਣਾ ਪਕਾਉਣ ਲਈ ਇਸ ਵਿਚ ਕਿੰਨਾ ਸਮਾਂ ਲਗਦਾ ਹੈ ?
ਉੱਤਰ-
ਸੋਲਰ ਕੁੱਕਰ ਸੂਰਜ ਦੀ ਊਰਜਾ ਨਾਲ ਕੰਮ ਕਰਦਾ ਹੈ । ਸੂਰਜ ਦੀਆਂ ਕਿਰਨਾਂ ਸੋਲਰ ਕੁੱਕਰ ਦੇ ਪੈਰਾਬੋਲਕ ਪਰਾਵਰਤਕ ਜੰਤਰ ਦੀ ਸੜਾ ਤੇ ਪੈਂਦੀਆਂ ਹਨ ਅਤੇ ਤਾਪ ਊਰਜਾ ਪੈਦਾ ਕਰਦੀਆਂ ਹਨ । ਇਸ ਉਰਜਾ ਦੀ ਵਰਤੋਂ ਭੋਜਨ ਪਕਾਉਣ ਵਿਚ ਸਹਾਇਕ ਹੁੰਦੀ ਹੈ ।
ਸੋਲਰ ਕੁੱਕਰ ਹੇਠ ਲਿਖੇ ਕਾਰਨਾਂ ਕਰਕੇ ਲਾਭਦਾਇਕ ਹਨ-
- ਭਾਰਤ ਇਕ ਗਰਮ ਦੇਸ਼ ਹੈ । ਇਥੇ ਸਾਰਾ ਸਾਲ ਸੂਰਜ ਦੀ ਰੌਸ਼ਨੀ ਅਤੇ ਗਰਮੀ ਉਪਲੱਬਧ ਰਹਿੰਦੀ ਹੈ । ਸੋਲਰ ਕੁੱਕਰ ਕਿਉਂਕਿ ਸੂਰਜ ਦੀਆਂ ਕਿਰਨਾਂ ਤੋਂ ਉਰਜਾ ਪ੍ਰਾਪਤ ਕਰਦਾ ਹੈ ਇਸ ਲਈ ਇੱਥੇ ਇਹ ਕੁੱਕਰ ਬਹੁਤ ਕਾਮਯਾਬ ਹੈ । ਇਸ ਤਰ੍ਹਾਂ ਸੋਲਰ ਕੁੱਕਰ ਉਰਜਾ ਪੈਦਾ ਕਰਨ ਦਾ ਇਕ ਸਸਤਾ ਸਾਧਨ ਹੈ ।
- ਸੋਲਰ ਕੁੱਕਰ ਵਿਚ ਖਾਣਾ ਪਕਾਉਣ ਨੂੰ 3 ਤੋਂ 7 ਘੰਟੇ ਦਾ ਸਮਾਂ ਲੱਗਦਾ ਹੈ।
- ਸੋਲਰ ਕੁੱਕਰ ਵਿਚ ਖਾਣਾ ਪਕਾਉਣ ਨਾਲ ਕੋਈ ਵੀ ਬਾਈ-ਪ੍ਰੋਡਕਟ ਨਹੀਂ ਪੈਦਾ ਹੁੰਦਾ ਇਸ ਲਈ ਵਾਤਾਵਰਨ ਵਿਚ ਪ੍ਰਦੂਸ਼ਣ ਪੈਦਾ ਨਹੀਂ ਕਰਦਾ ।
ਪ੍ਰਸ਼ਨ 15.
ਓਵਨ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਬਿਜਲਈ ਓਵਨ-ਇਹ ਗੋਲ ਆਕਾਰ ਦਾ ਜਾਂ ਚੌਰਸ ਡੱਬੇ ਦੇ ਆਕਾਰ ਦਾ ਯੰਤਰ ਹੁੰਦਾ ਹੈ । ਇਹ ਕੇਕ, ਬਿਸਕੁਟ, ਡਬਲਰੋਟੀ, ਪੀਜ਼ਾ ਅਤੇ ਸਬਜ਼ੀਆਂ ਆਦਿ ਬੇਕ ਕਰਨ ਦੇ ਕੰਮ ਆਉਂਦਾ ਹੈ । ਗੋਲ ਓਵਨ ਆਮ ਤੌਰ ਤੇ ਐਲੂਮੀਨੀਅਮ ਦਾ ਬਣਿਆ ਹੁੰਦਾ ਹੈ ਅਤੇ ਚੌਰਸ ਕਿਸੇ ਜੰਗਾਲ ਰਹਿਤ ਧਾਤੂ ਜਾਂ ਐਲੂਮੀਨੀਅਮ ਦਾ ਹੁੰਦਾ ਹੈ । ਇਸ ਦੇ ਦੋ ਭਾਗ ਹੁੰਦੇ ਹਨ ।ਤਲ ਅਤੇ ਢੱਕਣ | ਹੇਠਲੇ ਭਾਗ ਵਿਚ ਐਲੀਮੈਂਟ ਲੱਗਾ ਹੁੰਦਾ ਹੈ । ਇਸ ਗੋਲ ਚੈਂਬਰ ਦੇ ਬਾਹਰਲੇ ਪਾਸੇ ਇਕ ਥਾਂ ਨਿਯੰਤਰਨ ਬਾਕਸ ਲੱਗਾ ਹੁੰਦਾ ਹੈ ਜਿਸ ਉੱਤੇ ਥਰਮੋਸਟੈਟ, ਇੰਡੀਕੇਟਰ ਅਤੇ ਇਕ ਸਾਕਟ ਲੱਗੀ ਹੁੰਦੀ ਹੈ | ਥਰਮੋਸਟੈਟ ਨਾਲ ਜਿੰਨਾ ਤਾਪਮਾਨ ਚਾਹੀਦਾ ਹੈ, ਕਰ ਲਿਆ ਜਾਂਦਾ ਹੈ । ਜਦੋਂ ਓਵਨ ਇੱਛਤ ਤਾਪਮਾਨ ਤੇ ਪਹੁੰਚ ਜਾਂਦਾ ਹੈ ਤਾਂ ਬਿਜਲੀ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ । ਇਹ ਤਾਪਮਾਨ ਘਟਣ ਦੇ ਦੁਬਾਰਾ ਬਿਜਲੀ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ । ਇਹ ਸਿਸਟਮ ਆਟੋਮੈਟਿਕ ਓਵਨ ਵਿਚ ਹੀ ਹੁੰਦਾ ਹੈ । ਬਜ਼ਾਰ ਵਿਚ ਰੈਗੁਲੇਟਰ ਤੋਂ ਬਿਨਾਂ ਵੀ ਓਵਨ ਮਿਲਦੇ ਹਨ ਪਰ ਇਹ ਘੱਟ ਲਾਭਦਾਇਕ ਹੁੰਦੇ ਹਨ । ਇਨ੍ਹਾਂ ਵਿਚ ਤਾਪਮਾਨ ਬਹੁਤ ਵਧਣ ਨਾਲ ਭੋਜਨ ਸੜ ਜਾਂਦਾ ਹੈ ।
ਬੇਕਿੰਗ ਕਰਦੇ ਸਮੇਂ ਇਸ ਦਾ ਢੱਕਣ ਹੇਠਲੇ ਭਾਗ ਤੇ ਫਿੱਟ ਕੀਤਾ ਜਾਂਦਾ ਹੈ । ਢੱਕਣ ਦੇ ਦੋਵੇਂ ਪਾਸੇ ਪਲਾਸਟਿਕ ਦੇ ਹੈਂਡਲ ਲੱਗੇ ਹੁੰਦੇ ਹਨ ਜਿਸ ਨਾਲ ਢੱਕਣ ਨੂੰ ਲਾਹੁਣਾ ਅਤੇ ਲਾਉਣਾ ਸੌਖਾ ਹੁੰਦਾ ਹੈ ।
ਢੱਕਣ ਦੇ ਉੱਪਰਲੇ ਪਾਸੇ ਵਿਚਕਾਰ ਸ਼ੀਸ਼ੇ ਦੀ ਖਿੜਕੀ ਬਣੀ ਹੁੰਦੀ ਹੈ, ਇੱਥੋਂ ਭੋਜਨ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਸ਼ੀਸ਼ੇ ਦੇ ਆਸੇ-ਪਾਸੇ ਦੋ ਛੇਕ ਹੁੰਦੇ ਹਨ ਜਿਸ ਵਿਚ ਕੋਈ ਸੂਈ ਜਾਂ ਸਲਾਈ ਪਾ ਕੇ ਭੋਜਨ ਦੀ ਸਥਿਤੀ ਦਾ ਪਤਾ ਲਾਇਆ ਜਾ ਸਕਦਾ ਹੈ ।ਓਵਨ ਦੇ ਨਾਲ ਇਕ ਗੋਲ ਬਰਤਨ ਅਤੇ ਇਕ ਪਲੇਟ ਜਿਹੀ ਮਿਲਦੀ ਹੈ । ਕੋਈ ਭੋਜਨ ਬਣਾਉਂਦੇ ਵਕਤ ਇਹ ਪਲੇਟ ਹੇਠਾਂ ਰੱਖ ਕੇ ਉੱਪਰ ਗੋਲ ਭੋਜਨ ਵਾਲਾ ਭਾਂਡਾ ਰੱਖਿਆ ਜਾਂਦਾ ਹੈ, ਇਹ ਪਲੇਟ ਇਕ ਸਹਾਰੇ ਦਾ ਕੰਮ ਕਰਦੀ ਹੈ ।
ਪ੍ਰਸ਼ਨ 16.
ਮਾਈਕਰੋਵੇਵ ਓਵਨ ਕੀ ਹੁੰਦਾ ਹੈ ਅਤੇ ਇਹ ਕਿਸ ਕੰਮ ਆਉਂਦਾ ਹੈ ?
ਉੱਤਰ-
ਇਹ ਬਿਜਲੀ ਨਾਲ ਚਲਣ ਵਾਲਾ ਭੋਜਨ ਪਕਾਉਣ ਲਈ ਵਰਤਿਆ ਜਾਣ ਵਾਲਾ ਉਪਕਰਨ ਹੈ । ਸੂਖ਼ਮ ਤਰੰਗ ਜਾਂ ਮਾਈਕਰੋਵੇਵ ਓਵਨ ਵਿਚ ਬਿਜਲੀ-ਚੁੰਬਕੀ ਤਰੰਗਾਂ ਪੈਦਾ ਕਰਨ ਲਈ ਇਕ ਚੁੰਬਕੀ ਯੰਤਰ ਮੈਗਨੇਟਰਾਨ ਲੱਗਿਆ ਹੁੰਦਾ ਹੈ । ਭੋਜਨ ਇਹਨਾਂ ਸੂਖ਼ਮ ਤਰੰਗਾਂ ਨੂੰ ਚੂਸ ਲੈਂਦਾ ਹੈ ਜਿਸ ਨਾਲ ਭੋਜਨ ਦੇ ਅਣੂ 24500 ਲੱਖ ਪ੍ਰਤੀ ਸੈਕਿੰਡ ਦੀ ਗਤੀ ਨਾਲ ਕੰਬਦੇ ਹਨ । ਇਸ ਤਰ੍ਹਾਂ ਭੋਜਨ ਦੇ ਅਣੂ ਆਪਸ ਵਿਚ ਇੰਨੀ ਤੇਜ਼ੀ ਨਾਲ ਰਗੜ ਖਾਂਦੇ ਹਨ ਅਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ ਅਤੇ ਮਿੰਟਾਂ ਵਿਚ ਹੀ ਭੋਜਨ ਪੱਕ ਕੇ ਤਿਆਰ ਹੋ ਜਾਂਦਾ ਹੈ । ਮਾਈਕਰੋਵੇਵ ਵਿਚ ਭੋਜਨ ਆਪਣੇ ਵਿਚ ਪਾਈ ਜਾਣ ਵਾਲੀ ਨਮੀ ਦੇ ਮੁਤਾਬਿਕ ਹੀ ਭੋਜਨ ਪੱਕਣ ਦੌਰਾਨ ਪੈਦਾ ਹੋਈ ਬਿਜਲੀ ਚੁੰਬਕੀ ਊਰਜਾ ਨੂੰ ਸੋਖਦਾ ਹੈ ਇਸ ਤਰ੍ਹਾਂ ਭੋਜਨ ਨੂੰ ਇਕਸਾਰ ਪਕਾਉਣ ਵਿਚ ਮੁਸ਼ਕਿਲ ਆਉਂਦੀ ਹੈ ।
ਪ੍ਰਸ਼ਨ 17.
ਸਟੋਵ ਕਿੰਨੀ ਤਰ੍ਹਾਂ ਦੇ ਹੋ ਸਕਦੇ ਹਨ ਤੇ ਕਿਹੜੇ-ਕਿਹੜੇ ?
ਉੱਤਰ-
ਸਟੋਵ-ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੋ ਤਰ੍ਹਾਂ ਦੇ ਹੁੰਦੇ ਹਨ । ਹਵਾ ਭਰਨ ਵਾਲੇ ਅਤੇ ਬੱਤੀਆਂ ਵਾਲੇ ।
ਬੱਤੀਆਂ ਵਾਲੇ ਸਟੋਵ ਦੀ ਟੈਂਕੀ ਵਿਚ ਜਦੋਂ ਤੇਲ ਪਾਇਆ ਜਾਂਦਾ ਹੈ ਤਾਂ ਬੱਤੀਆਂ ਤੇਲ ਚੂਸ ਕੇ ਬਲਦੀਆਂ ਹਨ ਅਤੇ ਪੰਪ ਵਾਲੇ ਸਟੋਵ ਵਿਚ ਟੈਂਕੀ ਵਿਚ ਤੇਲ ਭਰਨ ਪਿੱਛੋਂ ਇਸ ਦਾ ਤੇਲ ਵਾਲਾ ਮੁੰਹ ਚੰਗੀ ਤਰ੍ਹਾਂ ਬੰਦ ਕਰਕੇ ਹਵਾ ਭਰਨ ਨਾਲ ਤੇਲ ਉੱਪਰ ਬਰਨਰ ਵਿਚ ਆ ਜਾਂਦਾ ਹੈ, ਫਿਰ ਅੱਗ ਨਾਲ ਇਸ ਨੂੰ ਬਾਲਿਆ ਜਾਂਦਾ ਹੈ ।
ਪ੍ਰਸ਼ਨ 18.
ਰਸੋਈ ਦੇ ਬਰਤਨ ਕਿਹੜੀਆਂ-ਕਿਹੜੀਆਂ ਧਾਤਾਂ ਦੇ ਬਣੇ ਹੁੰਦੇ ਹਨ ? ਅੱਜ-ਕਲ੍ਹ ਕਿਹੜੀ ਧਾਤ ਤੋਂ ਬਣੇ ਬਰਤਨ ਪ੍ਰਚਲਿਤ ਹਨ ਅਤੇ ਕਿਉਂ ?
ਉੱਤਰ-
ਰਸੋਈ ਦੇ ਬਰਤਨ ਜਿਵੇਂ ਪਿੱਤਲ, ਤਾਂਬਾ, ਐਲੂਮੀਨੀਅਮ ਅਤੇ ਨਾਨਸਟਿਕ, ਚਾਂਦੀ, ਲੋਹਾ ਅਤੇ ਸਟੀਲ ਆਦਿ ਧਾਤਾਂ ਅਤੇ ਮਿਸ਼ਰਤ ਧਾਤਾਂ ਦੇ ਬਣੇ ਹੁੰਦੇ ਹਨ ।
ਅੱਜ-ਕਲ੍ਹ ਸਟੇਨਲੈਸ ਸਟੀਲ ਤੋਂ ਬਣੇ ਬਰਤਨ ਕਾਫ਼ੀ ਪ੍ਰਚਲਿਤ ਹਨ । ਇਸ ਦਾ ਕਾਰਨ ਹੈ ਕਿ ਇਹ ਇਕ ਚਮਕੀਲੀ ਧਾਤ ਹੋਣ ਕਰਕੇ ਇਸ ਨੂੰ ਵਾਰ-ਵਾਰ ਪਾਲਿਸ਼ ਕਰਨ ਦੀ ਲੋੜ ਨਹੀਂ ਪੈਂਦੀ । ਇਸ ਉੱਪਰ ਤੇਜ਼ਾਬ ਅਤੇ ਖਾਰ ਦਾ ਅਸਰ ਵੀ ਨਹੀਂ ਹੁੰਦਾ ਅਤੇ ਇਸ ਨੂੰ ਜੰਗਾਲ ਵੀ ਨਹੀਂ ਲਗਦਾ |
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 19.
ਘਰ ਦੇ ਸਾਮਾਨ ਦੀ ਚੋਣ ਕਰਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
ਘਰ ਦੇ ਸਾਮਾਨ ਦੀ ਚੋਣ ਵੇਲੇ ਹੇਠ ਦਿੱਤੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ
(i) ਕੀਮਤ,
(ii) ਡਿਜ਼ਾਇਨ,
(iii) ਪੱਧਰ,
(iv) ਸੰਭਾਲ ਤੇ ਰੱਖ-ਰਖਾਵ,
(v) ਉਪਯੋਗਿਤਾ,
(vi) ਸੇਵਾ ਸਹੂਲਤਾਂ ਤੇ ਗਰੰਟੀ ।
(i) ਕੀਮਤ – ਕੋਈ ਵੀ ਉਪਕਰਨ ਖਰੀਦਦੇ ਸਮੇਂ ਉਸ ਦੀ ਉਪਯੋਗਿਤਾ ਦੇ ਨਾਲ-ਨਾਲ ਉਸ ਦੀ ਕੀਮਤ ਨੂੰ ਵੀ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ । ਉਦਾਹਰਨ ਵਜੋਂ ਜੇ ਮਿਕਸੀ ਦੀ ਖਰੀਦ ਕਰਨੀ ਹੈ ਤਾਂ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਉਹ ਕੱਟਣ, ਵੱਡਣ, ਪੀਸਣ, ਜੂਸ ਕੱਢਣ ਅਤੇ ਆਟਾ ਗੁੰਨਣ ਆਦਿ ਸਾਰੇ ਕੰਮ ਕਰਦੀ ਹੋਵੇ ਬਜਾਏ ਕਿ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਮਸ਼ੀਨਾਂ ਨੂੰ ਖ਼ਰੀਦਣਾ ਪਵੇ । ਸੋ ਅਜਿਹੀ ਹਾਲਤ ਵਿਚ ਫੂਡ ਪ੍ਰੋਸੈਸਰ ਦੀ ਖ਼ਰੀਦ ਠੀਕ ਰਹਿੰਦੀ ਹੈ । ਦੂਸਰੀ ਗੱਲ ਇਹ, ਜ਼ਰੂਰੀ ਨਹੀਂ ਕਿ ਮਹਿੰਗੇ ਉਪਕਰਨ ਹੀ ਚੰਗੇ ਹੁੰਦੇ ਹਨ । ਕਈ ਵਾਰ ਸਥਾਨਿਕ ਚੰਗੀਆਂ ਕੰਪਨੀਆਂ ਵੀ ਆਪਣੀ ਮਸ਼ਹੂਰੀ ਕਰਕੇ ਕੀਮਤ ਘੱਟ ਰੱਖਦੀਆਂ ਹਨ । ਇਸ ਲਈ ਵੱਖ-ਵੱਖ ਥਾਵਾਂ ਤੋਂ ਕੀਮਤ ਦੀ ਤੁਲਨਾ ਕਰਨੀ ਬਹੁਤ ਜ਼ਰੂਰੀ ਹੈ ।
(ii) ਡਿਜ਼ਾਇਨ – ਕਿਸੇ ਵੀ ਉਪਕਰਨ ਦੀ ਖ਼ਰੀਦਦਾਰੀ ਵਕਤ ਉਸ ਦਾ ਡਿਜ਼ਾਇਨ ਇਕ ਮਹੱਤਵਪੂਰਨ ਵਿਸ਼ਾ ਹੈ । ਡਿਜ਼ਾਇਨ ਉਪਕਰਨ ਦੇ ਆਕਾਰ, ਭਾਰ ਸੰਤੁਲਨ ਅਤੇ ਪਕੜਨ ਦੀਆਂ ਸਹੁਲਤਾਂ ਆਦਿ ਨਾਲ ਸੰਬੰਧਿਤ ਹੈ । ਉਪਕਰਨ ਦਾ ਆਕਾਰ ਪਰਿਵਾਰ ਦੇ ਜੀਆਂ ਦੀ ਗਿਣਤੀ ‘ਤੇ ਨਿਰਭਰ ਕਰਦਾ ਹੈ । ਡਿਜ਼ਾਇਨ ਹਮੇਸ਼ਾਂ ਸਾਧਾਰਨ ਹੋਣਾ ਚਾਹੀਦਾ ਹੈ ਤਾਂ ਕਿ ਸਾਫ਼-ਸਫ਼ਾਈ ਕਰਨੀ ਸੌਖੀ ਹੋਵੇ ।ਭਾਰ ਅਤੇ ਸੰਤੁਲਨ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਉਪਕਰਨ ਨੂੰ ਚਲਾਉਂਦੇ ਵਕਤ ਉਹ ਚੰਗੀ ਤਰ੍ਹਾਂ ਟਿਕਿਆ ਰਹੇ, ਜੇ ਉਪਕਰਨ ਹਿਲਦਾ-ਜੁਲਦਾ ਹੋਵੇਗਾ ਭਾਰ ਸੰਤੁਲਨ ਠੀਕ ਨਹੀਂ ਹੋਵੇਗਾ ਤਾਂ ਉਪਕਰਨ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ । ਉਪਕਰਨ ਨੂੰ ਪਕੜਣ ਲਈ ਕੋਈ ਹੈਂਡਲ ਜਾਂ ਅਜਿਹੀ ਜਗ੍ਹਾ ਬਣੀ ਹੋਵੇ ਜਿੱਥੋਂ ਆਸਾਨੀ ਨਾਲ ਅਤੇ ਪੂਰੀ ਜਕੜ ਨਾਲ ਪਕੜਿਆ ਜਾਵੇ ।
(iii) ਪੱਧਰ – ਉਪਕਰਨਾਂ ਦੀ ਖ਼ਰੀਦ ਹਮੇਸ਼ਾਂ ਭਰੋਸੇਮੰਦ, ਵਧੀਆ ਅਤੇ ਸਟੈਂਡਰਡ ਦੀਆਂ ਭਾਵ ਰਾਸ਼ਟਰੀ ਅੰਤਰ-ਰਾਸ਼ਟਰੀ ਕੰਪਨੀਆਂ ਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ “ਮਹਿੰਗਾ ਰੋਈਏ ਇਕ ਵਾਰ, ਸਸਤਾ ਰੋਈਏ ਵਾਰ ਵਾਰ’’ ਭਾਵ ਕਿ ਬਹੁਤ ਵਾਰ ਅਸੀਂ ਕੀਮਤ ਘੱਟ ਕਰਕੇ ਚੀਜ਼ ਖ਼ਰੀਦ ਲੈਂਦੇ ਹਾਂ ਜੋ ਕਿ ਥੋੜ੍ਹੇ ਸਮੇਂ ਵਿਚ ਹੀ ਖ਼ਰਾਬ ਹੋ ਜਾਂਦੀ ਹੈ ਜਦ ਕਿ ਮਹਿੰਗੀ ਤੇ ਭਰੋਸੇਯੋਗ ਕੰਪਨੀ ਦੀ ਚੀਜ਼ ਵਧੀਆ ‘ਤੇ ਟਿਕਾਉ ਹੁੰਦੀ ਹੈ ।
ਇਹ ਸਾਮਾਨ ਖ਼ਰੀਦਦੇ ਵਕਤ ਆਈ. ਐੱਸ. ਆਈ. ਦੇ (ISI) ਮਾਰਕੇ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਜਿਹੜੀਆਂ ਕੰਪਨੀਆਂ ਦੀਆਂ ਚੀਜ਼ਾਂ ਆਈ. ਐੱਸ. ਆਈ. (Indian Standard Institute) ਵਲੋਂ ਪ੍ਰਮਾਣਿਤ ਹੋਣ ਉਹੀ ਖ਼ਰੀਦਣੀਆਂ ਚਾਹੀਦੀਆਂ ਹਨ ।
(iv) ਸੰਭਾਲ ਤੇ ਰੱਖ – ਰਖਾਵ-ਬਰਤਨਾਂ ਜਾਂ ਉਪਕਰਨਾਂ ਨੂੰ ਖ਼ਰੀਦਦੇ ਵਕਤ ਉਨ੍ਹਾਂ ਦੀ ਸੰਭਾਲ ਤੇ ਰੱਖ-ਰਖਾਵ ਦਾ ਬਹੁਤ ਮਹੱਤਵ ਹੈ । ਜੇ ਖ਼ਰੀਦੇ ਗਏ ਬਰਤਨ ਜਾਂ ਉਪਕਰਨ ਦੀ ਸਾਂਭ-ਸੰਭਾਲ ਜ਼ਿਆਦਾ ਹੈ ਤਾਂ ਉਹ ਹਿਣੀ ਦੇ ਕੰਮ ਨੂੰ ਸੌਖਾ ਕਰਨ ਦੀ ਬਜਾਏ ਹੋਰ ਵੀ ਵਧਾ ਦਿੰਦਾ ਹੈ । ਜਿਵੇਂ ਕਿ ਪਿੱਤਲ ਦੇ ਬਰਤਨਾਂ ਦੀ ਸਾਂਭ ਸੰਭਾਲ, ਸਟੀਲ ਦੇ ਭਾਂਡਿਆਂ ਨਾਲੋਂ ਵੱਧ ਹੈ । ਇਸੇ ਤਰ੍ਹਾਂ ਕੋਈ ਉਪਕਰਨ ਜਿਸ ਦੇ ਹਿੱਸੇ /ਪੁਰਜ਼ੇ ਵੱਖਰੇ-ਵੱਖਰੇ ਹੋ ਜਾਂਦੇ ਹੋਣ, ਉਸ ਨੂੰ ਸਾਫ਼ ਕਰਨਾ ਸੌਖਾ ਹੈ ਬਜਾਏ ਕਿ ਪੂਰੇ ਉਪਕਰਨ ਦੀ ਸਫ਼ਾਈ ਦੇ । ਸੋ ਵੱਖ-ਵੱਖ ਹੋਣ ਵਾਲੇ ਪੁਰਜ਼ਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ।
(v) ਉਪਯੋਗਿਤਾ – ਕਿਸੇ ਚੀਜ਼ ਦੀ ਖ਼ਰੀਦ ਵੇਲੇ ਪਰਿਵਾਰ ਅਤੇ ਪਰਿਵਾਰ ਦੇ ਮੈਂਬਰਾਂ ਲਈ ਉਸ ਦੀ ਉਪਯੋਗਿਤਾ ਦਾ ਧਿਆਨ ਰੱਖਣਾ ਚਾਹੀਦਾ ਹੈ । ਕੋਈ ਉਪਕਰਨ ਨੂੰ ਸਮਾਜਿਕ ਪੱਧਰ ਦੀ ਨਿਸ਼ਾਨੀ ਵਜੋਂ ਨਹੀਂ ਖ਼ਰੀਦਣਾ ਚਾਹੀਦਾ ਸਗੋਂ ਪਰਿਵਾਰ ਅਤੇ ਗ੍ਰਹਿਣੀ ਵਾਸਤੇ ਉਸ ਦੀ ਮਹੱਤਤਾ ਤੇ ਉਪਯੋਗਿਤਾ ਨੂੰ ਧਿਆਨ ਵਿਚ ਰੱਖ ਕੇ ਹੀ ਖ਼ਰੀਦਦਾਰੀ ਕਰਨੀ ਚਾਹੀਦੀ ਹੈ। ਚੀਜ਼ਾਂ ਦੀ ਵਰਤੋਂ ਦਾ ਸਹੀ ਢੰਗ, ਵਰਤੋਂ ਵਾਸਤੇ ਦਿੱਤੀਆਂ ਹਿਦਾਇਤਾਂ ਇਨ੍ਹਾਂ ਦੀ ਉਪਯੋਗਤਾ ਵਧਾਉਣ ਵਿਚ ਸਹਾਇਕ ਹੋ ਸਕਦੀਆਂ ਹਨ | ਬਿਜਲੀ ਜਾਂ ਗੈਸ ਨਾਲ ਚੱਲਣ ਵਾਲੇ ਉਪਕਰਨਾਂ ਨੂੰ ਬਿਜਲੀ ਅਤੇ ਗੈਸ ਦੀ ਉਪਲੱਬਧੀ ਨੂੰ ਧਿਆਨ ਵਿਚ ਰੱਖ ਕੇ ਹੀ ਕਰਨੀ ਚਾਹੀਦੀ ਹੈ ।
(vi) ਸੇਵਾ ਸਹੂਲਤਾਂ ਤੇ ਗਰੰਟੀ – ਬਹੁਤ ਸਾਰੇ ਉਪਕਰਨਾਂ ਵਿਚ ਵਰਤੋਂ ਕਰਦੇ-ਕਰਦੇ ਕੋਈ ਨਾ ਕੋਈ ਖ਼ਰਾਬੀ ਪੈ ਜਾਂਦੀ ਹੈ ਜਿਸ ਲਈ ਉਸ ਦੇ ਪੁਰਜ਼ੇ ਅਤੇ ਮਾਹਿਰ ਮਕੈਨਿਕਾਂ ਦੀ ਲੋੜ ਹੁੰਦੀ ਹੈ । ਕਈ ਸਟੈਂਡਰਡ ਦੀਆਂ ਕੰਪਨੀਆਂ ਇਹ ਸਹੂਲਤਾਂ ਵਧੀਆ ਪ੍ਰਦਾਨ ਕਰਦੀਆਂ ਹਨ, ਸੋ ਇਸ ਕਰਕੇ ਜਿਹੜੀ ਕੰਪਨੀ ਅਜਿਹੀਆਂ ਸਹੂਲਤਾਂ ਪ੍ਰਦਾਨ ਕਰ ਸਕੇ ਉਨ੍ਹਾਂ ਦੇ ਉਪਕਰਨਾਂ ਨੂੰ ਖ਼ਰੀਦਣ ਦੀ ਪਹਿਲ ਦੇਣੀ ਚਾਹੀਦੀ ਹੈ | ਅਜਿਹੀ ਮੁਰੰਮਤ ਦੀ ਸਹੂਲਤ ਅਤੇ ਪੁਰਜ਼ੇ ਨਾ ਮਿਲਣ ਤੇ ਉਪਕਰਨ ਵਿਅਰਥ ਹੋ ਜਾਂਦਾ ਹੈ । ਇਸੇ ਤਰ੍ਹਾਂ ਖ਼ਰੀਦਦਾਰੀ ਦੌਰਾਨ ਉਪਕਰਨ ਦੀ ਗਰੰਟੀ ਦੀ ਮਿਆਦ ਅਤੇ ਗਰੰਟੀ ਸਮੇਂ ਵਿਚ ਕਿਸ-ਕਿਸ ਤਰ੍ਹਾਂ ਦੀ ਸਹੂਲਤ ਮਿਲ ਸਕਦੀ ਹੈ ਇਸ ਸਭ ਬਾਰੇ ਜਾਣਕਾਰੀ ਲੈਣੀ ਵੀ ਜ਼ਰੂਰੀ ਹੈ । ਬਹੁਤ ਸਾਰੀਆਂ ਕੰਪਨੀਆਂ ਗਰੰਟੀ ਸਮੇਂ ਵਿਚ ਮੁਫ਼ਤ ਮੁਰੰਮਤ ਕਰਦੀਆਂ ਹਨ ਅਤੇ ਕਈ ਹਾਲਤਾਂ ਵਿਚ ਉਪਕਰਨ ਨੂੰ ਬਦਲ ਵੀ ਦਿੰਦੇ ਹਨ ।
ਪ੍ਰਸ਼ਨ 20.
ਰੈਫਰਿਜ਼ਰੇਟਰ ਅਤੇ ਕੱਪੜੇ ਧੋਣ ਵਾਲੀ ਮਸ਼ੀਨ ਦੇ ਕੀ-ਕੀ ਕੰਮ ਹਨ ਅਤੇ ਇਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫਰਿਜ਼ ਦੇ ਕੰਮ : ਫਰਿਜ਼ ਦੀ ਵਰਤੋਂ ਖਾਣ ਵਾਲੀਆਂ ਚੀਜ਼ਾਂ ਨੂੰ ਠੰਡਾ ਕਰਕੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ । ਇਸ ਵਿਚ ਕੁਝ ਦਿਨਾਂ ਲਈ ਸਬਜ਼ੀਆਂ ਅਤੇ ਫਲ ਸਟੋਰ ਕੀਤੇ ਜਾ ਸਕਦੇ ਹਨ । ਇਸ ਤਰ੍ਹਾਂ ਵਾਰ-ਵਾਰ ਬਜ਼ਾਰ ਜਾ ਕੇ ਸਮਾਂ ਨਸ਼ਟ ਨਹੀਂ ਹੁੰਦਾ । ਹੋਰ ਵੀ ਖਾਣ ਵਾਲੀਆਂ ਵਸਤਾਂ ਇਸ ਵਿਚ ਰੱਖੀਆਂ ਜਾ ਸਕਦੀਆਂ ਹਨ ।
ਫਰਿਜ਼ ਦੀ ਸਫ਼ਾਈ ਅਤੇ ਦੇਖਭਾਲ-
(1) ਹਰ ਮਹੀਨੇ ਫਰਿਜ਼ ਦੀ ਪੂਰੀ ਸਫ਼ਾਈ ਕਰਨੀ ਚਾਹੀਦੀ ਹੈ । ਸਫ਼ਾਈ ਕਰਨ ਲਈ ਸਭ ਤੋਂ ਪਹਿਲਾਂ ਇਸ ਦਾ ਬਿਜਲੀ ਦਾ ਸਵਿਚ ਬੰਦ ਕਰਕੇ ਤਾਰ ਲਾਹ ਲੈਣੀ ਚਾਹੀਦੀ ਹੈ ! ਫਿਰ ਸਾਰੀਆਂ ਸ਼ੈਲਫ਼ਾਂ ਚਿਲਟਰੇਅ, ਕਰਿਸਪ ਟਰੇਅ ਅਤੇ ਉਸ ਦੇ ਉੱਪਰ ਵਾਲਾ ਸ਼ੀਸ਼ਾ ਆਦਿ ਬਾਹਰ ਕੱਢ ਲੈਣੇ ਚਾਹੀਦੇ ਹਨ । ਕੈਬਨਿਟ ਦੇ ਅੰਦਰਲਾ ਹਿੱਸਾ ਅਤੇ ਦਰਵਾਜ਼ੇ ਦੀ ਰਾਸਕਟ ਰਬੜ ਦੀ ਲਾਈਨਿੰਗ ਨੂੰ ਸਾਬਣ ਵਾਲੇ ਗਰਮ ਪਾਣੀ ਨਾਲ ਸਾਫ਼ ਕਰੋ । ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਉ ਅਤੇ ਕੱਪੜੇ ਨਾਲ ਪੂੜੋ । ਕੈਬਨਿਟ ਦੇ ਬਾਹਰਲੇ ਹਿੱਸੇ ਨੂੰ ਬੜੇ ਧਿਆਨ ਨਾਲ ਸੋਡੇ ਦੇ ਕੋਮੇ ਘੋਲ (ਇਕ ਵੱਡਾ ਚਮਚ ਸੋਡਾ ਇਕ ਲਿਟਰ ਪਾਣੀ ਵਿਚ ਨਾਲ ਸਾਫ਼ ਕਰੋ ਅਤੇ ਧੋ ਕੇ ਸੁਕਾ ਦਿਉ । ਇਸ ਤੋਂ ਬਾਅਦ ਇਸ ਨੂੰ ਨਰਮ ਸੁੱਕੇ ਕੱਪੜੇ ਨਾਲ ਰਗੜ ਕੇ ਚਮਕਾਇਆ ਜਾ ਸਕਦਾ ਹੈ । ਇਹ ਸਾਰੀ ਸਫ਼ਾਈ ਨੂੰ ਡੀਫਟਿੰਗ ਦੇ ਸਮੇਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ : ਫਰਿਜ਼ ਦੀ ਮੋਟਰ ਤੋਂ ਮਿੱਟੀ ਘੱਟਾ ਉਤਾਰਨ ਲਈ ਲੰਮੇ ਹੈਂਡਲ ਵਾਲਾ ਬੁਰਸ਼ ਵਰਤਣਾ ਚਾਹੀਦਾ ਹੈ ।
(2) ਭੋਜਨ ਨੂੰ ਠੀਕ ਤਾਪਮਾਨ ਵਾਲੇ ਖਾਨੇ ਵਿਚ ਹੀ ਰੱਖਣਾ ਚਾਹੀਦਾ ਹੈ ਜਿਵੇਂ ਕਿ ਮੀਟ ਅਤੇ ਮੱਛੀ ਨੂੰ ਪੋਲੀਥੀਨ ਦੇ ਲਿਫਾਫਿਆਂ ਵਿਚ ਚੰਗੀ ਤਰ੍ਹਾਂ ਬੰਦ ਕਰਕੇ ਫਰੀਜ਼ਰ ਵਿਚ ਰੱਖਣਾ ਚਾਹੀਦਾ ਹੈ : ਮੱਖਣ ਅਤੇ ਅੰਡੇ ਆਦਿ ਦਰਵਾਜ਼ੇ ਵਿੱਚ ਬਣੀ ਥਾਂ ਤੇ ਰੱਖਣੇ ਚਾਹੀਦੇ ਹਨ ।
(3) ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।
(4) ਫਰਿਜ਼ ਨੂੰ ਕਦੇ ਵੀ ਬਹੁਤ ਜ਼ਿਆਦਾ ਨਾ ਕਰੋ ਕਿਉਂਕਿ ਇਸ ਨਾਲ ਚੈਂਬਰ ਵਿਚ ਹਵਾ ਦਾ ਪ੍ਰਵਾਹ ਠੀਕ ਤਰ੍ਹਾਂ ਨਹੀਂ ਹੁੰਦਾ ।
(5) ਦਰਵਾਜ਼ੇ ਨੂੰ ਵਾਰ-ਵਾਰ ਨਹੀਂ ਖੋਣਾ ਚਾਹੀਦਾ ਹੈ ।
(6) ਫਰਿਜ਼ ਦੇ ਆਸਪਾਸ ਹਵਾ ਦੇ ਪ੍ਰਵਾਹ ਲਈ ਘੱਟ ਤੋਂ ਘੱਟ ਕੰਧ ਨਾਲੋਂ 20 ਸੈਂਟੀਮੀਟਰ ਦੀ ਦੁਰੀ ਹੋਣੀ ਚਾਹੀਦੀ ਹੈ । ਪਰ ਅੱਜ-ਕਲ੍ਹ ਅਜਿਹੇ ਫਰਿਜ਼ ਆ ਰਹੇ ਹਨ ਜਿਨ੍ਹਾਂ ਲਈ ਬਹੁਤ ਥੋੜ੍ਹੀ ਵਿਥ (10 ਸੈਂ: ਮੀ:) ਵੀ ਰੱਖੀ ਜਾ ਸਕਦੀ ਹੈ ।
(7) ਬਰਫ਼ ਨੂੰ ਕਦੇ ਵੀ ਚਾਕੂ ਜਾਂ ਕਿਸੇ ਤੇਜ਼ ਧਾਰ ਵਾਲੀ ਚੀਜ਼ ਨਹੀਂ ਖਰਚਣਾ ਚਾਹੀਦਾ ।
8 ਫਰਿਜ਼ ਨੂੰ ਕਦੇ ਵੀ ਅਜਿਹੀ ਥਾਂ ਨਹੀਂ ਰੱਖਣਾ ਚਾਹੀਦਾ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹੋਣ ।
(9) ਫਰਿਜ਼ ਨੂੰ ਹਮੇਸ਼ਾਂ ਸਮਤਲ ਫਰਸ਼ ਤੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਕੰਡੈਂਸਰ ਦੀ ਮੋਟਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗੀ ਅਤੇ ਦਰਵਾਜਾ ਠੀਕ ਤਰ੍ਹਾਂ ਬੰਦ ਨਹੀਂ ਹੋ ਸਕੇਗਾ ।
(10) ਥਰਮੋਸਟੈਟ ਦੇ ਡਾਇਲ ਨੂੰ ਇਸ ਸਥਿਤੀ ਵਿਚ ਰੱਖਣਾ ਚਾਹੀਦਾ ਹੈ ਕਿ ਜਿਥੇ ਫਰੀਜ਼ਰ ਲਪ 18°C ਤਾਪਮਾਨ ਬਣਾਈ ਰੱਖੋ।
ਛੱਪੜੇ ਧੋਣ ਵਾਲੀ ਮਸ਼ੀਨ – ਇਹ ਵੀ ਬਿਜਲੀ ਨਾਲ ਚਲਣ ਵਾਲਾ ਉਪਕਰਨ ਹੈ । ਇਸ ਵਿਚ ਕੱਪੜੇ ਧੋਣ, ਹੰਘਾਲਣ ਅਤੇ ਨਿਚੋੜਨ ਵਰਗੇ ਸਾਰੇ ਕੰਮ ਹੋ ਜਾਂਦੇ ਹਨ ।
ਸਫ਼ਾਈ ਅਤੇ ਦੇਖਭਾਲ-
- ਮਸ਼ੀਨ ਖ਼ਰਦੀਦੇ ਸਮੇਂ ਇਸ ਨਾਲ ਇਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜਿਸ ਵਿਚ ਇਸ ਦੀ ਵਰਤੋਂ ਅਤੇ ਸੰਭਾਲ ਬਾਰੇ ਜ਼ਰੂਰੀ ਨਿਰਦੇਸ਼ ਦਿੱਤੇ ਹੁੰਦੇ ਹਨ । ਇਸ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਮਸ਼ੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਮਸ਼ੀਨ ਵਿਚ ਕਦੇ ਵੀ ਮਸ਼ੀਨ ਦੀ ਸਮਰੱਥਾ ਤੋਂ ਵੱਧ ਕੱਪੜੇ ਨਹੀਂ ਪਾਉਣੇ ਚਾਹੀਦੇ।
- ਧੁਲਾਈ ਖ਼ਤਮ ਹੁੰਦੇ ਹੀ ‘ਵਾਸ਼-ਟਬ’ ਅਤੇ ਕੱਪੜੇ ਸੁਕਾਉਣ ਵਾਲੇ ਟੱਬ ਨੂੰ ਖ਼ਾਲੀ ਕਰ ਦੇਣਾ ਚਾਹੀਦਾ ਹੈ ।ਫਿਰ ਵਾਸ਼ ਟੱਬ ਵਿਚ ਸਾਫ਼ ਪਾਣੀ ਪਾ ਕੇ ਅਤੇ ਮਸ਼ੀਨ ਚਲਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਰੱਖਣਾ ਚਾਹੀਦਾ ਹੈ | ਮਹੀਨੇ ਵਿਚ ਇਕ ਵਾਰ ਵਿਲੋਡਕ ਨੂੰ ਬਾਹਰ ਕੱਢ ਕੇ ਸਾਫ਼ ਕਰਕੇ ਸੁਕਾ ਕੇ ਅਗਲੀ ਵਾਰ ਵਰਤੋਂ ਵਾਸਤੇ ਵੱਖਰਾ ਕਰ ਕੇ ਰੱਖਣਾ ਚਾਹੀਦਾ ਹੈ ।
- ਕਦੇ ਵੀ ਟੱਬ ਨੂੰ ਸਾਫ਼ ਕਰਨ ਲਈ ਕੋਈ ਸਖ਼ਤ ਬੁਰਸ਼ ਜਾਂ ਸਖ਼ਤ ਡਿਟਰਜੈਂਟ ਨਾ ਵਰਤੋ ।ਟੱਬ ਦੀ ਸਫ਼ਾਈ ਲਈ ਕਦੀ-ਕਦਾਈਂ ਸਿਰਕੇ ਦੇ ਘੋਲ ਵਿਚ ਕੱਪੜਾ ਭਿਉਂ ਕੇ ਸਾਫ਼ ਕੀਤਾ ਜਾ ਸਕਦਾ ਹੈ ।
- ਮਸ਼ੀਨ ਦਾ ਢੱਕਣ ਥੋੜ੍ਹਾ ਜਿਹਾ ਖੁੱਲ੍ਹਾ ਰਹਿਣ ਦਿਉ ਤਾਂ ਕਿ ਮਸ਼ੀਲ ਵਿਚੋਂ ਗੰਦੀ ਬਦਬੂ ਨਾ ਆਵੇ।
- ਪਾਣੀ ਨਿਕਲਣ ਵਾਲੀ ਨਾਲੀ ਨੂੰ ਹੇਠਾਂ ਕਰਕੇ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਰਬੜ ਦੀ ਨਾਲੀ ਖ਼ਰਾਬ ਹੋ ਜਾਵੇਗੀ।
- ਟੱਬ ਵਿਚ ਪਾਣੀ ਹਮੇਸ਼ਾਂ ਟੱਬ ਵਿਚ ਬਣੇ ਨਿਸ਼ਾਨ ਤਕ ਹੀ ਪਾਉਣਾ ਚਾਹੀਦਾ ਹੈ ।
- ਜੇ ਕਦੇ ਲੋੜ ਪਵੇ ਤਾਂ ਮਸ਼ੀਨ ਦੀ ਮੁਰੰਮਤ ਹਮੇਸ਼ਾ ਕਿਸੇ ਭਰੋਸੇਯੋਗ ਦੁਕਾਨਦਾਰ ਤੋਂ ਹੀ ਕਰਾਉਣੀ ਚਾਹੀਦੀ ਹੈ ।
ਪ੍ਰਸ਼ਨ 21.
ਰਸੋਈ ਵਿਚ ਕੰਮ ਆਉਣ ਵਾਲੇ ਬਿਜਲੀ ਦੇ ਦੋ ਉਪਕਰਨਾਂ ਦੇ ਕੰਮ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਰਸੋਈ ਵਿਚ ਕੰਮ ਆਉਣ ਵਾਲੇ ਬਿਜਲੀ ਦੇ ਯੰਤਰਾਂ ਵਿਚ ਮਿਕਸੀ ਅਤੇ ਫਰਿਜ਼ ਆਉਂਦੇ ਹਨ ।
ਮਿਕਸੀ ਦੇ ਕੰਮ – ਇਸ ਉਪਕਰਨ ਵਿਚ ਗਿੱਲੇ ਅਤੇ ਸੁੱਕੇ ਭੋਜਨ ਪਦਾਰਥ ਪੀਸੇ ਜਾਂਦੇ ਹਨ । ਇਸ ਵਿੱਚ ਕੁਟਣ, ਪੀਹਣ ਜਾਂ ਪੀਠੀ ਬਣਾਉਣਾ ਆਦਿ ਵਰਗੇ ਕੰਮ ਕੀਤੇ ਜਾਂਦੇ ਹਨ । ਇਸ ਨਾਲ ਸਮਾਂ ਅਤੇ ਸ਼ਕਤੀ ਦੀ ਬਚਤ ਹੋ ਜਾਂਦੀ ਹੈ ।
ਮਿਕਸੀ ਦੀ ਦੇਖਭਾਲ-
- ਚਲਦੀ ਮੋਟਰ ਤੋਂ ਕਦੇ ਵੀ ਮਿਕਸੀ ਨੂੰ ਉਤਾਰਨ ਜਾਂ ਲਾਉਣ ਦੀ ਕੋਸ਼ਿਸ਼ ਨਾ ਕਰੋ ।
- ਜੱਗ ਨੂੰ ਬਹੁਤ ਜ਼ਿਆਦਾ ਨਹੀਂ ਭਰਨਾ ਚਾਹੀਦਾ ਅਤੇ ਘੱਟ ਤੋਂ ਘੱਟ ਇੰਨਾ ਪਦਾਰਥ ਜ਼ਰੂਰ ਹੋਵੇ ਕਿ ਬਲੇਡ ਪਦਾਰਥ ਵਿਚ ਡੁੱਬੇ ਹੋਣ।
- ਤਿਆਰ ਚੀਜ਼ ਨੂੰ ਜੱਗ ਵਿਚ ਕੱਢਣ ਤੋਂ ਪਹਿਲਾਂ ਸਵਿਚ ਬੰਦ ਕਰਨਾ ਚਾਹੀਦਾ ਹੈ ਅਤੇ ਸਾਮਾਨ ਹਮੇਸ਼ਾਂ ਲੱਕੜੀ ਦੇ ਚਮਚ ਜਾਂ ਸਪੈਚੁਲਾ ਨਾਲ ਕੱਢਣਾ ਚਾਹੀਦਾ ਹੈ ।
- ਇਸ ਨੂੰ ਸਾਫ਼ ਕਰਨ ਲਈ, ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਦਿਉ ।ਜੱਗ ਅਤੇ ਬਲੇਡ ਨੂੰ ਸਾਬਣ ਅਤੇ ਕੋਸੇ ਪਾਣੀ ਦੇ ਘੋਲ ਨਾਲ ਸਾਫ਼ ਕਰਕੇ ਸਾਫ਼ ਪਾਣੀ ਨਾਲ ਧੋ ਲਉ। ਫਿਰ ਸੁੱਕੇ ਕੱਪੜੇ ਨਾਲ ਸੁਕਾ ਕੇ ਰੱਖੋ ।
- ਮੋਟਰ ਨੂੰ ਲਗਾਤਾਰ ਜ਼ਿਆਦਾ ਸਮੇਂ ਲਈ ਨਾ ਚਲਾਓ ਨਹੀਂ ਤਾਂ ਗਰਮ ਹੋ ਕੇ ਮੋਟਰ ਸੜ ਜਾਵੇਗੀ।
- ਸੁਰੱਖਿਆ ਵਜੋਂ ਹਮੇਸ਼ਾ ਪਹਿਲਾਂ ਪਲੱਗ ਨੂੰ ਸਵਿਚ ਵਿਚੋਂ ਕੱਢਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜੱਗ ਨੂੰ ਮੋਟਰ ਤੋਂ ਵੱਖ ਕਰਨਾ ਚਾਹੀਦਾ ਹੈ ।
ਫਰਿਜ਼ ਦੇ ਕੰਮ : ਫਰਿਜ਼ ਦੀ ਵਰਤੋਂ ਖਾਣ ਵਾਲੀਆਂ ਚੀਜ਼ਾਂ ਨੂੰ ਠੰਡਾ ਕਰਕੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ । ਇਸ ਵਿਚ ਕੁਝ ਦਿਨਾਂ ਲਈ ਸਬਜ਼ੀਆਂ ਅਤੇ ਫਲ ਸਟੋਰ ਕੀਤੇ ਜਾ ਸਕਦੇ ਹਨ । ਇਸ ਤਰ੍ਹਾਂ ਵਾਰ-ਵਾਰ ਬਜ਼ਾਰ ਜਾ ਕੇ ਸਮਾਂ ਨਸ਼ਟ ਨਹੀਂ ਹੁੰਦਾ । ਹੋਰ ਵੀ ਖਾਣ ਵਾਲੀਆਂ ਵਸਤਾਂ ਇਸ ਵਿਚ ਰੱਖੀਆਂ ਜਾ ਸਕਦੀਆਂ ਹਨ ।
ਫਰਿਜ਼ ਦੀ ਸਫ਼ਾਈ ਅਤੇ ਦੇਖਭਾਲ-
(1) ਹਰ ਮਹੀਨੇ ਫਰਿਜ਼ ਦੀ ਪੂਰੀ ਸਫ਼ਾਈ ਕਰਨੀ ਚਾਹੀਦੀ ਹੈ । ਸਫ਼ਾਈ ਕਰਨ ਲਈ ਸਭ ਤੋਂ ਪਹਿਲਾਂ ਇਸ ਦਾ ਬਿਜਲੀ ਦਾ ਸਵਿਚ ਬੰਦ ਕਰਕੇ ਤਾਰ ਲਾਹ ਲੈਣੀ ਚਾਹੀਦੀ ਹੈ ! ਫਿਰ ਸਾਰੀਆਂ ਸ਼ੈਲਫ਼ਾਂ ਚਿਲਟਰੇਅ, ਕਰਿਸਪ ਟਰੇਅ ਅਤੇ ਉਸ ਦੇ ਉੱਪਰ ਵਾਲਾ ਸ਼ੀਸ਼ਾ ਆਦਿ ਬਾਹਰ ਕੱਢ ਲੈਣੇ ਚਾਹੀਦੇ ਹਨ । ਕੈਬਨਿਟ ਦੇ ਅੰਦਰਲਾ ਹਿੱਸਾ ਅਤੇ ਦਰਵਾਜ਼ੇ ਦੀ ਰਾਸਕਟ ਰਬੜ ਦੀ ਲਾਈਨਿੰਗ ਨੂੰ ਸਾਬਣ ਵਾਲੇ ਗਰਮ ਪਾਣੀ ਨਾਲ ਸਾਫ਼ ਕਰੋ । ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਉ ਅਤੇ ਕੱਪੜੇ ਨਾਲ ਪੂੜੋ । ਕੈਬਨਿਟ ਦੇ ਬਾਹਰਲੇ ਹਿੱਸੇ ਨੂੰ ਬੜੇ ਧਿਆਨ ਨਾਲ ਸੋਡੇ ਦੇ ਕੋਮੇ ਘੋਲ (ਇਕ ਵੱਡਾ ਚਮਚ ਸੋਡਾ ਇਕ ਲਿਟਰ ਪਾਣੀ ਵਿਚ ਨਾਲ ਸਾਫ਼ ਕਰੋ ਅਤੇ ਧੋ ਕੇ ਸੁਕਾ ਦਿਉ । ਇਸ ਤੋਂ ਬਾਅਦ ਇਸ ਨੂੰ ਨਰਮ ਸੁੱਕੇ ਕੱਪੜੇ ਨਾਲ ਰਗੜ ਕੇ ਚਮਕਾਇਆ ਜਾ ਸਕਦਾ ਹੈ । ਇਹ ਸਾਰੀ ਸਫ਼ਾਈ ਨੂੰ ਡੀਫਟਿੰਗ ਦੇ ਸਮੇਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ : ਫਰਿਜ਼ ਦੀ ਮੋਟਰ ਤੋਂ ਮਿੱਟੀ ਘੱਟਾ ਉਤਾਰਨ ਲਈ ਲੰਮੇ ਹੈਂਡਲ ਵਾਲਾ ਬੁਰਸ਼ ਵਰਤਣਾ ਚਾਹੀਦਾ ਹੈ ।
(2) ਭੋਜਨ ਨੂੰ ਠੀਕ ਤਾਪਮਾਨ ਵਾਲੇ ਖਾਨੇ ਵਿਚ ਹੀ ਰੱਖਣਾ ਚਾਹੀਦਾ ਹੈ ਜਿਵੇਂ ਕਿ ਮੀਟ ਅਤੇ ਮੱਛੀ ਨੂੰ ਪੋਲੀਥੀਨ ਦੇ ਲਿਫਾਫਿਆਂ ਵਿਚ ਚੰਗੀ ਤਰ੍ਹਾਂ ਬੰਦ ਕਰਕੇ ਫਰੀਜ਼ਰ ਵਿਚ ਰੱਖਣਾ ਚਾਹੀਦਾ ਹੈ : ਮੱਖਣ ਅਤੇ ਅੰਡੇ ਆਦਿ ਦਰਵਾਜ਼ੇ ਵਿੱਚ ਬਣੀ ਥਾਂ ਤੇ ਰੱਖਣੇ ਚਾਹੀਦੇ ਹਨ ।
(3) ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।
(4) ਫਰਿਜ਼ ਨੂੰ ਕਦੇ ਵੀ ਬਹੁਤ ਜ਼ਿਆਦਾ ਨਾ ਕਰੋ ਕਿਉਂਕਿ ਇਸ ਨਾਲ ਚੈਂਬਰ ਵਿਚ ਹਵਾ ਦਾ ਪ੍ਰਵਾਹ ਠੀਕ ਤਰ੍ਹਾਂ ਨਹੀਂ ਹੁੰਦਾ ।
(5) ਦਰਵਾਜ਼ੇ ਨੂੰ ਵਾਰ-ਵਾਰ ਨਹੀਂ ਖੋਣਾ ਚਾਹੀਦਾ ਹੈ ।
(6) ਫਰਿਜ਼ ਦੇ ਆਸਪਾਸ ਹਵਾ ਦੇ ਪ੍ਰਵਾਹ ਲਈ ਘੱਟ ਤੋਂ ਘੱਟ ਕੰਧ ਨਾਲੋਂ 20 ਸੈਂਟੀਮੀਟਰ ਦੀ ਦੁਰੀ ਹੋਣੀ ਚਾਹੀਦੀ ਹੈ । ਪਰ ਅੱਜ-ਕਲ੍ਹ ਅਜਿਹੇ ਫਰਿਜ਼ ਆ ਰਹੇ ਹਨ ਜਿਨ੍ਹਾਂ ਲਈ ਬਹੁਤ ਥੋੜ੍ਹੀ ਵਿਥ (10 ਸੈਂ: ਮੀ:) ਵੀ ਰੱਖੀ ਜਾ ਸਕਦੀ ਹੈ ।
(7) ਬਰਫ਼ ਨੂੰ ਕਦੇ ਵੀ ਚਾਕੂ ਜਾਂ ਕਿਸੇ ਤੇਜ਼ ਧਾਰ ਵਾਲੀ ਚੀਜ਼ ਨਹੀਂ ਖਰਚਣਾ ਚਾਹੀਦਾ ।
(8) ਫਰਿਜ਼ ਨੂੰ ਕਦੇ ਵੀ ਅਜਿਹੀ ਥਾਂ ਨਹੀਂ ਰੱਖਣਾ ਚਾਹੀਦਾ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹੋਣ ।
(9) ਫਰਿਜ਼ ਨੂੰ ਹਮੇਸ਼ਾਂ ਸਮਤਲ ਫਰਸ਼ ਤੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਕੰਡੈਂਸਰ ਦੀ ਮੋਟਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗੀ ਅਤੇ ਦਰਵਾਜਾ ਠੀਕ ਤਰ੍ਹਾਂ ਬੰਦ ਨਹੀਂ ਹੋ ਸਕੇਗਾ ।
(10) ਥਰਮੋਸਟੈਟ ਦੇ ਡਾਇਲ ਨੂੰ ਇਸ ਸਥਿਤੀ ਵਿਚ ਰੱਖਣਾ ਚਾਹੀਦਾ ਹੈ ਕਿ ਜਿਥੇ ਫਰੀਜ਼ਰ ਲਪ 18°C ਤਾਪਮਾਨ ਬਣਾਈ ਰੱਖੋ।
ਛੱਪੜੇ ਧੋਣ ਵਾਲੀ ਮਸ਼ੀਨ – ਇਹ ਵੀ ਬਿਜਲੀ ਨਾਲ ਚਲਣ ਵਾਲਾ ਉਪਕਰਨ ਹੈ । ਇਸ ਵਿਚ ਕੱਪੜੇ ਧੋਣ, ਹੰਘਾਲਣ ਅਤੇ ਨਿਚੋੜਨ ਵਰਗੇ ਸਾਰੇ ਕੰਮ ਹੋ ਜਾਂਦੇ ਹਨ ।
ਸਫ਼ਾਈ ਅਤੇ ਦੇਖਭਾਲ-
- ਮਸ਼ੀਨ ਖ਼ਰਦੀਦੇ ਸਮੇਂ ਇਸ ਨਾਲ ਇਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜਿਸ ਵਿਚ ਇਸ ਦੀ ਵਰਤੋਂ ਅਤੇ ਸੰਭਾਲ ਬਾਰੇ ਜ਼ਰੂਰੀ ਨਿਰਦੇਸ਼ ਦਿੱਤੇ ਹੁੰਦੇ ਹਨ । ਇਸ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਮਸ਼ੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਮਸ਼ੀਨ ਵਿਚ ਕਦੇ ਵੀ ਮਸ਼ੀਨ ਦੀ ਸਮਰੱਥਾ ਤੋਂ ਵੱਧ ਕੱਪੜੇ ਨਹੀਂ ਪਾਉਣੇ ਚਾਹੀਦੇ।
- ਧੁਲਾਈ ਖ਼ਤਮ ਹੁੰਦੇ ਹੀ ‘ਵਾਸ਼-ਟਬ’ ਅਤੇ ਕੱਪੜੇ ਸੁਕਾਉਣ ਵਾਲੇ ਟੱਬ ਨੂੰ ਖ਼ਾਲੀ ਕਰ ਦੇਣਾ ਚਾਹੀਦਾ ਹੈ ।ਫਿਰ ਵਾਸ਼ ਟੱਬ ਵਿਚ ਸਾਫ਼ ਪਾਣੀ ਪਾ ਕੇ ਅਤੇ ਮਸ਼ੀਨ ਚਲਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਰੱਖਣਾ ਚਾਹੀਦਾ ਹੈ | ਮਹੀਨੇ ਵਿਚ ਇਕ ਵਾਰ ਵਿਲੋਡਕ ਨੂੰ ਬਾਹਰ ਕੱਢ ਕੇ ਸਾਫ਼ ਕਰਕੇ ਸੁਕਾ ਕੇ ਅਗਲੀ ਵਾਰ ਵਰਤੋਂ ਵਾਸਤੇ ਵੱਖਰਾ ਕਰ ਕੇ ਰੱਖਣਾ ਚਾਹੀਦਾ ਹੈ ।
- ਕਦੇ ਵੀ ਟੱਬ ਨੂੰ ਸਾਫ਼ ਕਰਨ ਲਈ ਕੋਈ ਸਖ਼ਤ ਬੁਰਸ਼ ਜਾਂ ਸਖ਼ਤ ਡਿਟਰਜੈਂਟ ਨਾ ਵਰਤੋ ।ਟੱਬ ਦੀ ਸਫ਼ਾਈ ਲਈ ਕਦੀ-ਕਦਾਈਂ ਸਿਰਕੇ ਦੇ ਘੋਲ ਵਿਚ ਕੱਪੜਾ ਭਿਉਂ ਕੇ ਸਾਫ਼ ਕੀਤਾ ਜਾ ਸਕਦਾ ਹੈ ।
- ਮਸ਼ੀਨ ਦਾ ਢੱਕਣ ਥੋੜ੍ਹਾ ਜਿਹਾ ਖੁੱਲ੍ਹਾ ਰਹਿਣ ਦਿਉ ਤਾਂ ਕਿ ਮਸ਼ੀਲ ਵਿਚੋਂ ਗੰਦੀ ਬਦਬੂ ਨਾ ਆਵੇ।
- ਪਾਣੀ ਨਿਕਲਣ ਵਾਲੀ ਨਾਲੀ ਨੂੰ ਹੇਠਾਂ ਕਰਕੇ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਰਬੜ ਦੀ ਨਾਲੀ ਖ਼ਰਾਬ ਹੋ ਜਾਵੇਗੀ।
- ਟੱਬ ਵਿਚ ਪਾਣੀ ਹਮੇਸ਼ਾਂ ਟੱਬ ਵਿਚ ਬਣੇ ਨਿਸ਼ਾਨ ਤਕ ਹੀ ਪਾਉਣਾ ਚਾਹੀਦਾ ਹੈ ।
- ਜੇ ਕਦੇ ਲੋੜ ਪਵੇ ਤਾਂ ਮਸ਼ੀਨ ਦੀ ਮੁਰੰਮਤ ਹਮੇਸ਼ਾ ਕਿਸੇ ਭਰੋਸੇਯੋਗ ਦੁਕਾਨਦਾਰ ਤੋਂ ਹੀ ਕਰਾਉਣੀ ਚਾਹੀਦੀ ਹੈ ।
ਪ੍ਰਸ਼ਨ 22.
ਰਸੋਈ ਵਿਚ ਬਿਜਲੀ ਤੋਂ ਬਗੈਰ ਚਲਣ ਵਾਲੇ ਦੋ ਉਪਕਰਨਾਂ ਦੇ ਕੰਮ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਪ੍ਰੈਸ਼ਰ ਕੁੱਕਰ ਤੇ ਗੈਸ ਦਾ ਚੁੱਲ੍ਹਾ ਬਿਜਲੀ ਤੋਂ ਬਗੈਰ ਚਲਣ ਵਾਲੇ ਉਪਕਰਨ ਹਨ ।
ਪ੍ਰੈਸ਼ਰ ਕੁੱਕਰ ਦਾ ਕੰਮ : ਪ੍ਰੈਸ਼ਰ ਕੁੱਕਰ ਖਾਣਾ ਪਕਾਉਣ ਦੇ ਕੰਮ ਆਉਂਦਾ ਹੈ ਅਤੇ ਇਸ ਵਿਚ ਖਾਣਾ ਜਲਦੀ ਪਕ ਜਾਂਦਾ ਹੈ । ਇਸ ਨਾਲ ਖਾਣੇ ਦੇ ਪੌਸ਼ਟਿਕ ਤੱਤ ਵੀ ਖਰਾਬ ਨਹੀਂ ਹੁੰਦੇ ।
ਪ੍ਰੈਸ਼ਰ ਕੁੱਕਰ ਦੀ ਦੇਖਭਾਲ :
- ਕੁੱਕਰ ਨੂੰ ਵਰਤਣ ਤੋਂ ਪਹਿਲਾਂ ਉਸ ਦੀ ਭਾਫ਼ ਨਲੀ ਸਾਫ਼ ਕਰ ਲੈਣੀ ਚਾਹੀਦੀ ਹੈ ।
- ਵਰਤੋਂ ਤੋਂ ਪਹਿਲਾਂ ਇਸ ਦਾ ਸੇਫਟੀ ਵਾਲਵ ਚੈੱਕ ਕਰ ਲੈਣਾ ਚਾਹੀਦਾ ਹੈ ।
- ਕੁੱਕਰ ਨੂੰ ਕਦੇ ਵੀ ਪੂਰਾ ਉੱਪਰ ਤਕ ਨਹੀਂ ਭਰਨਾ ਚਾਹੀਦਾ, ਕੇਵਲ ਦੋ ਤਿਹਾਈ ਹਿੱਸਾ ਹੀ ਭਰਨਾ ਚਾਹੀਦਾ ਹੈ ।
- ਕੁੱਕਰ ਨੂੰ ਬਹੁਤ ਸਮੇਂ ਤਕ ਅੱਗ ਉੱਤੇ ਨਹੀਂ ਰੱਖਣਾ ਚਾਹੀਦਾ।
- ਇਸ ਵਿਚ ਕੋਈ ਵੀ ਭੋਜਨ ਪਾਣੀ ਤੋਂ ਬਿਨਾਂ ਨਹੀਂ ਪਕਾਉਣਾ ਚਾਹੀਦਾ ।
- ਕੁੱਕਰ ਨੂੰ ਸਾਫ਼ ਕਰਨ ਤੋਂ ਉਪਰੰਤ ਢੱਕਣ ਖੋਲ੍ਹ ਕੇ ਰੱਖਣਾ ਚਾਹੀਦਾ ਹੈ ।
- ਸਮੇਂ-ਸਮੇਂ ‘ਤੇ ਇਸ ਦੀ ਰਬੜ ਚੈਕ ਕਰਦੇ ਰਹਿਣਾ ਚਾਹੀਦਾ ਹੈ ।
- ਕੁੱਕਰ ਨੂੰ ਕਦੇ ਵੀ ਸੋਡੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।
- ਕੁੱਕਰ ਦੇ ਢੱਕਣ ਨੂੰ ਨਾ ਤਾਂ ਅੱਗ ਉੱਤੇ ਲਿਜਾਣਾ ਚਾਹੀਦਾ ਹੈ ਅਤੇ ਨਾ ਹੀ ਅੱਗ ਦੇ ਨੇੜੇ ।
ਗੈਸ ਦੇ ਚੁੱਲ੍ਹੇ ਦਾ ਕੰਮ : ਇਸ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ । ਇਸ ਵਿੱਚ ਸੇਕ ਨੂੰ ਵੱਧ, ਘੱਟ ਕਰਨ ਲਈ ਰੈਗੁਲੇਟਰ ਲੱਗੇ ਹੁੰਦੇ ਹਨ ।
ਗੈਸ ਦੇ ਚੁੱਲ੍ਹੇ ਦੀ ਦੇਖਭਾਲ ਅਤੇ ਸਫ਼ਾਈ-
- ਹਮੇਸ਼ਾ ਗੈਸ ਖੋਲ੍ਹਣ ਤੋਂ ਪਹਿਲਾਂ ਮਾਚਿਸ ਜਲਾਉਣੀ ਚਾਹੀਦੀ ਹੈ ।
- ਇਸ ਦੀ ਲੋਅ ਭਾਂਡੇ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਹੈ ।
- ਜਦੋਂ ਕੰਮ ਹੋ ਜਾਵੇ ਤਾਂ ਪਹਿਲਾਂ ਸਿਲੰਡਰ ਤੋਂ ਗੈਸ ਬੰਦ ਕਰੋ ਅਤੇ ਫਿਰ ਚੱਲੇ ਦੇ ਵਿਚ ਤੋਂ । ਇਸ ਤਰ੍ਹਾਂ ਕਰਨ ਨਾਲ ਪਾਈਪ ਵਿਚਲੀ ਗੈਸ ਵੀ ਵਰਤੀ ਜਾਂਦੀ ਹੈ ।
- ਰਬੜ ਦੀ ਨਾਲੀ ਨੂੰ ਸਮੇਂ-ਸਮੇਂ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਗੈਸ ਲੀਕ ਹੋਣ ਦਾ ਡਰ ਰਹਿੰਦਾ ਹੈ ।
- ਗੈਸ ਸਿਲੰਡਰ ਨੂੰ ਅੱਗ ਵਾਲੇ ਯੰਤਰਾਂ ਦੇ ਨੇੜੇ ਨਹੀਂ ਰੱਖਣਾ ਚਾਹੀਦਾ ਹੈ ਨਹੀਂ ਤਾਂ ਅੱਗ ਲੱਗਣ ਦਾ ਡਰ ਰਹਿੰਦਾ ਹੈ ।
- ਵਰਤਣ ਤੋਂ ਪਿੱਛੋਂ ਗੈਸ ਸਟੋਵ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
- ਬਰਨਰਾਂ ਨੂੰ ਸਾਫ਼ ਕਰਨ ਲਈ ਕਦੀ-ਕਦੀ ਸੋਡੇ ਦੇ ਪਾਣੀ ਵਿਚ ਉਬਾਲ ਲੈਣਾ ਚਾਹੀਦਾ ਹੈ ।
ਪ੍ਰਸ਼ਨ 23.
ਅੱਜ-ਕਲ੍ਹ ਗੈਸ ਦੇ ਚੁੱਲ੍ਹੇ ਦਾ ਇਸਤੇਮਾਲ ਕਿਉਂ ਵੱਧ ਰਿਹਾ ਹੈ ? ਇਹ ਕਿਹੋ ਜਿਹਾ ਹੁੰਦਾ ਹੈ ਅਤੇ ਇਸ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਗੈਸ ਦਾ ਚੁੱਲ੍ਹਾ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ ਇਹ ਇਕ ਸਾਫ਼-ਸੁਥਰਾ ਤੇ ਆਸਾਨ ਸਾਧਨ ਹੈ । ਇਸ ਨੂੰ ਬਾਲਣਾ ਤੇ ਬੁਝਾਉਣਾ ਬਹੁਤ ਹੀ ਸੋਖਾ ਹੈ । ਇਸ ਨਾਲ ਬਰਤਨ ਵੀ ਕਾਲੇ ਨਹੀਂ ਹੁੰਦੇ । ਇਸ ਲਈ ਇਸ ਦੀ ਵਰਤੋਂ ਕਾਫ਼ੀ ਵੱਧ ਰਹੀ ਹੈ । ਨੋਟ-ਬਾਕੀ ਉੱਤਰ ਲਈ ਦੇਖੋ ਪ੍ਰਸ਼ਨ 13 ਅਤੇ 22.
ਪ੍ਰਸ਼ਨ 24.
ਨਾਨਸਟਿਕ ਬਰਤਨ ਕਿਹੋ ਜਿਹੇ ਹੁੰਦੇ ਹਨ ਇਹ ਕਿਸ ਕੰਮ ਆਉਂਦੇ ਹਨ ? ਇਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਨਾਨ ਸਟਿਕ ਬਰਤਨ ਐਲੂਮੀਨੀਅਮ ਦੇ ਹੁੰਦੇ ਹਨ ਜਿਨ੍ਹਾਂ ਦੇ ਅੰਦਰਲੇ ਪਾਸੇ ਟੈਫਲੋਨ ਦੀ ਤਹਿ ਚੜ੍ਹਾਈ ਹੋਈ ਹੁੰਦੀ ਹੈ । ਇਹਨਾਂ ਵਿਚ ਖਾਣ ਵਾਲੀ ਚੀਜ਼ ਚਿਪਕਦੀ ਨਹੀਂ ਇਸ ਲਈ ਘਿਉ ਦੀ ਵਰਤੋਂ ਬਹੁਤ ਘੱਟ ਮਾਤਰਾ ਵਿਚ ਕਰਕੇ ਚੀਜ਼ਾਂ ਨੂੰ ਪਕਾਇਆ ਜਾ ਸਕਦਾ ਹੈ । ਇਸ ਵਿਚ ਖਾਣੇ ਨੂੰ ਹਿਲਾਉਣ ਲਈ ਧਾਤ ਦਾ ਚਮਚ ਜਾਂ ਕਾਂਟੇ ਦੀ ਜਗਾ ਲੱਕੜੀ ਦਾ ਚਮਚ ਵਰਤਿਆ ਜਾਂਦਾ ਹੈ ਤਾਂ ਕਿ ਟੈਫਲੋਨ ਦੀ ਤਹਿ ਨਾ ਉਤਰ ਜਾਏ । ਰਾਈ ਪੈਨ ਆਦਿ ਦੇ ਹੈਂਡਲ ਲੱਕੜੀ ਜਾਂ ਇਕ ਖ਼ਾਸ ਤਰ੍ਹਾਂ ਦੇ ਪਲਾਸਟਿਕ ਦੇ ਹੁੰਦੇ ਹਨ ਜੋ ਕਿ ਗੁਰਮ ਨਹੀਂ ਹੁੰਦੇ । ਹੈਂਡਲ ਦੀ ਲੰਬਾਈ ਇਸ ਤਰ੍ਹਾਂ ਹੁੰਦੀ ਹੈ ਕਿ ਉਸ ਦੇ ਭਾਰ ਨਾਲ ਪੈਨ ਉਲਟ ਨਾ ਜਾਵੇ ।
ਦੇਖਭਾਲ’-
- ਗਰਮ ਬਰਤਨ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ, ਇਸ ਤਰ੍ਹਾਂ ਕਰਨ ਨਾਲ ਧਾਤ ਖ਼ਰਾਬ ਹੋ ਜਾਂਦੀ ਹੈ ।
- ਇਸ ਬਰਤਨ ਵਿਚ ਸਟੀਲ ਦੇ ਚਮਚੇ, ਕੜਛੀ ਜਾਂ ਕਾਂਟੇ ਦੀ ਵਰਤੋਂ ਨਾ ਕਰਕੇ ਲੱਕੜੀ ਦੇ ਚਮਚੇ ਦੀ ਵਰਤੋਂ ਕਰੋ ।
- ਕੋਈ ਖਾਣ ਦੀ ਚੀਜ਼ ਪੈਨ ਵਿਚ ਸੜ ਗਈ ਹੋਵੇ ਤਾਂ ਪੈਨ ਵਿਚ ਪਾਣੀ ਅਤੇ ਸੋਡਾ ਪਾ ਕੇ ਹੌਲੀ-ਹੌਲੀ ਗਰਮ ਕਰਨਾ ਚਾਹੀਦਾ ਹੈ ਤਾਂ ਕਿ ਸੜਿਆ ਹੋਇਆ ਖਾਣਾ ਜਲਦੀ ਅਤੇ ਬਿਨਾਂ ਖੁਰਚਣ ਤੋਂ ਉਤਰ ਜਾਵੇ। ਇਹਨਾਂ ਬਰਤਨਾਂ ਨੂੰ ਪਲਾਸਟਿਕ ਦੇ ਗੂੰਦੇ ਨਾਲ ਸਾਬਣ ਵਾਲੇ ਕੋਸੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਜ਼ਿਆਦਾ ਸਖ਼ਤ ਵੂਦੇ ਨਾਲ ਇਸ ਉਤੇ ਝਰੀਟਾਂ ਪੈ ਜਾਂਦੀਆਂ ਹਨ ਤੇ ਕੋਟਿੰਗ ਵੀ ਖ਼ਰਾਬ ਹੋ ਸਕਦੀ ਹੈ ।
ਪ੍ਰਸ਼ਨ 25.
ਰਸੋਈ ਦੇ ਬਰਤਨਾਂ ਦੀ ਦੇਖਭਾਲ ਕਿਵੇਂ ਕਰੋਗੇ ? ਕੀ ਭਿੰਨ-ਭਿੰਨ ਧਾਤਾਂ ਦੇ ਬਰਤਨਾਂ ਦੀ ਦੇਖਭਾਲ ਵੀ ਵੱਖਰੀ-ਵੱਖਰੀ ਹੁੰਦੀ ਹੈ ?
ਪ੍ਰਸ਼ਨ 26.
ਪ੍ਰੈਸ਼ਰ ਕੁੱਕਰ ਦੇ ਕੰਮ ਅਤੇ ਬਨਾਵਟ ਬਾਰੇ ਦੱਸੋ ।
ਉੱਤਰ-
ਕੁੱਕਰ-ਇਹ ਇਕ ਬੰਦ ਕਿਸਮ ਦਾ ਪਤੀਲਾ ਹੈ, ਜਿਸ ਵਿਚ ਬਣਨ ਵਾਲੀ ਭਾਫ਼ ਦਾ ਦਬਾਅ ਭੋਜਨ ਨੂੰ ਥੋੜੇ ਸਮੇਂ ਵਿਚ ਪਕਾ ਦਿੰਦਾ ਹੈ । ਇਸ ਵਿਚ ਬਣੇ ਭੋਜਨ ਦੀ ਪੌਸ਼ਟਿਕਤਾ ਵੀ ਬਰਕਰਾਰ ਰਹਿੰਦੀ ਹੈ । ਨਾਲ ਹੀ ਹਿਣੀ ਦੇ ਸਮਾਂ ਅਤੇ ਸ਼ਕਤੀ ਦਾ ਵੀ ਬਚਾ ਹੁੰਦਾ ਹੈ । ਇਸ ਭਾਂਡੇ ਨੂੰ ਪ੍ਰੈਸ਼ਰ ਕੁੱਕਰ ਕਿਹਾ ਜਾਂਦਾ ਹੈ । ਇਹ ਦਬਾਏ ਜਾਂ ਢਾਲੇ ਹੋਏ ਐਲੂਮੀਨੀਅਮ ਜਾਂ ਸਟੇਨਲੈਸ ਸਟੀਲ ਦੀ ਚਾਦਰ ਤੋਂ ਬਣਾਏ ਜਾਂਦੇ ਹਨ । ਇਹ ਇਕ ਡੂੰਘੇ ਤਲੇ ਵਾਲਾ ਬਰਤਨ ਹੁੰਦਾ ਹੈ, ਜਿਸ ਦੇ ਇਕ ਪਾਸੇ ਹੈਂਡਲ ਲੱਗਾ ਹੁੰਦਾ ਹੈ । ਇਸ ਦੇ ਉੱਪਰ ਇਕ ਢੱਕਣ ਹੁੰਦਾ ਹੈ, ਇਸ ਢੱਕਣ ਉੱਪਰ ਦਬਾਉ ਨਲੀ ਵਾਲਵ, ਵੇਟ ਅਤੇ ਸੁਰੱਖਿਅਤ ਵਾਲਵ ਲੱਗਾ ਹੁੰਦਾ ਹੈ । ਢੱਕਣ ਦੇ ਨਾਲ ਇਕ ਰਬੜ ਦਾ ਛੱਲਾ ਹੁੰਦਾ ਹੈ ਜੋ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਦਾ ਹੈ । ਇਹ ਆਮ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ । ਪਹਿਲੀ ਕਿਸਮ ਦੇ ਕੁੱਕਰ ਵਿਚ ਇਕ ਢੱਕਣ ਹੁੰਦਾ ਹੈ। ਜੋ ਹੇਠਲੇ ਬਰਤਨ (ਪਤੀਲੇ ਵਰਗੇ) ਦੇ ਉੱਪਰਲੇ ਘੇਰੇ ਦੇ ਅੰਦਰ ਖਿਸਕ ਜਾਂਦਾ ਹੈ ਅਤੇ ਇਸ ਦਾ ਹੱਕ ਹੈਂਡਲ ਨਾਲ ਲਾਉਣ ਤੋਂ ਬਾਅਦ ਇਹ ਕੁੱਕਰ ਦੀ ਹਵਾ ਨਿਕਲਣ ਤੋਂ ਰੋਕ ਦਿੰਦਾ ਹੈ ।(ਹਾਕਿਨਜ਼ ਅਤੇ ਯੂਨਾਇਟਡ ਪ੍ਰੈਸ਼ਰ ਕੁੱਕਰ ਆਦਿ ਦੁਸਰੀ ਕਿਸਮ ਦੇ ਕੁੱਕਰ ਵਿਚ ਇਸ ਦਾ ਢੱਕਣ ਹੇਠਲੇ ਭਾਂਡੇ ਦੇ ਕਿਨਾਰੇ ਦੇ ਬਾਹਰ ਵਾਰ ਲੱਗਦਾ ਹੈ । ਢੱਕਣ ਅਤੇ
ਬਰਤਨ ਤੇ ਬਣੇ ਤੀਰ ਦੇ ਨਿਸ਼ਾਨ ਢੱਕਣ ਬੰਦ ਕਰਨ ਤੇ ਖੋਲਣ ਦਾ ਢੰਗ ਦੱਸਦੇ ਹਨ । ਇਸ ਵਿਚ ਵੀ ਰਬੜ ਦਾ ਛੱਲਾ ਇਕ ਮਜ਼ਬੂਤ ਸੀਲ ਦਾ ਕੰਮ ਕਰਦਾ ਹੈ । ਇਸ ਵਿਚ ਪਕਾਉਣ ਵਾਲੇ ਹਰ ਭੋਜਨ ਲਈ ਵੱਖ-ਵੱਖ ਸਮਾਂ ਹੁੰਦਾ ਹੈ । ਕਿਸੇ ਲਈ ਦੋ ਮਿੰਟ, ਕਿਸੇ ਲਈ ਪੰਜ ਮਿੰਟ ਆਦਿ ।
ਸਮਾਂ ਪੂਰਾ ਹੋਣ ਤੇ ਕੁੱਕਰ ਨੂੰ ਅੱਗ ਤੋਂ ਲਾਹ ਲਵੋ ਅਤੇ ਫਿਰ ਪਾਣੀ ਹੇਠਾਂ ਰੱਖ ਕੇ ਠੰਢਾ ਕਰਨ ਤੋਂ ਬਾਅਦ ਹੀ ਖੋਲ੍ਹਣਾ ਚਾਹੀਦਾ ਹੈ ।
ਪ੍ਰਸ਼ਨ 27.
ਪਿੱਤਲ ਅਤੇ ਚਾਂਦੀ ਦੇ ਸਜਾਵਟੀ ਸਾਮਾਨ ਨੂੰ ਕਿਵੇਂ ਸਾਫ਼ ਅਤੇ ਪਾਲਿਸ਼ ਕਰੋਗੇ ?
ਉੱਤਰ-
PSEB 9th Class Home Science Guide ਘਰ ਦਾ ਸਾਮਾਨ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਰੇਲੂ ਉਪਕਰਨ ਨੇੜੇ ਦੀ ਦੁਕਾਨ ਤੋਂ ਕਿਉਂ ਖ਼ਰੀਦਣੇ ਚਾਹੀਦੇ ਹਨ ?
ਉੱਤਰ-
ਕਈ ਵਾਰ ਜਦੋਂ ਉਪਕਰਨ ਵਿਚ ਕੋਈ ਨੁਕਸ ਪੈ ਜਾਂਦਾ ਹੈ ਤਾਂ ਨੇੜੇ ਦੀ ਦੁਕਾਨ ਤੋਂ ਇਸ ਦੀ ਮੁਰੰਮਤ ਕਰਵਾਉਣਾ ਸੌਖਾ ਰਹਿੰਦਾ ਹੈ ।
ਪ੍ਰਸ਼ਨ 2.
ਘਰੇਲੂ ਉਪਕਰਨ ਕਿਹੋ ਜਿਹੇ ਦੁਕਾਨਦਾਰ ਕੋਲੋਂ ਖ਼ਰੀਦਣੇ ਚਾਹੀਦੇ ਹਨ ?
ਉੱਤਰ-
ਇਹਨਾਂ ਨੂੰ ਅਜਿਹੇ ਦੁਕਾਨਦਾਰ ਤੋਂ ਖ਼ਰੀਦੋ ਜੋ ਕਿ ਹਕ ਨੂੰ ਮਹੱਤਤਾ ਦਿੰਦੇ ਹੋਣ ਅਤੇ ਜਿਨ੍ਹਾਂ ਪਾਸ ਕੰਪਨੀ ਦੀ ਚੀਜ਼ ਵੇਚਣ ਦਾ ਲਾਈਸੈਂਸ ਹੋਵੇ ।
ਪ੍ਰਸ਼ਨ 3.
ਪ੍ਰੈਸ਼ਰ ਕੁੱਕਰ ਦੀ ਵਰਤੋਂ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
- ਜੇ ਦੋ ਵਸਤੂਆਂ ਇਕੱਠੀਆਂ ਭਾਵ ਇਕੋ ਸਮੇਂ ਪਕਾਉਣਾ ਚਾਹੋ ਤਾਂ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜੋ ਵਸਤੂਆਂ ਪਕਾਉਣਾ ਚਾਹੁੰਦੇ ਹੋ ਉਨ੍ਹਾਂ ਨੂੰ ਪੱਕਣ ਲਈ ਲਗਪਗ ਇਕੋ ਜਿਹਾ ਸਮਾਂ ਲੱਗੇ ।
- ਢੱਕਣ ਬੰਦ ਕਰਦੇ ਸਮੇਂ ਇਹ ਵੇਖਣਾ ਜ਼ਰੂਰੀ ਹੈ ਕਿ ਕਿਧਰੇ ਰਬੜ ਦਾ ਛੱਲਾ ਨਿਕਲਿਆ ਨਾ ਹੋਵੇ ।
- ਭੋਜਨ ਪਕਾਉਣ ਸਮੇਂ ਪਾਣੀ ਹਮੇਸ਼ਾਂ ਲੋੜੀਂਦੀ ਮਾਤਰਾ ਵਿਚ ਹੀ ਹੋਵੇ ।
- ਜਦੋਂ ਭਾਫ਼ ਨਿਕਾਸ ਨਲੀ ਤੋਂ ਵੱਧਦੀ ਦਿਖਾਈ ਦੇਵੇ ਤਾਂ ਦਬਾਅ ਨੂੰ ਠੀਕ ਕਰ ਦੇਣਾ ਚਾਹੀਦਾ ਹੈ । ਭਾਵ ਸੇਕ ਘੱਟ ਕਰ ਦਿਉ ।
- ਭੋਜਨ ਪੱਕਣ ਉਪਰੰਤ ਕੁੱਕਰ ਨੂੰ ਕਦੇ ਵੀ ਇਕਦਮ ਨਹੀਂ ਖੋਲ੍ਹਣਾ ਚਾਹੀਦਾ, ਅਜਿਹਾ ਕਰਨ ਨਾਲ ਭਾਫ਼ ਇਕਦਮ ਤੇਜ਼ੀ ਨਾਲ ਬਾਹਰ ਨਿਕਲਦੀ ਹੈ ਤੇ ਇਸ ਨਾਲ ਮੂੰਹ ਦੀ ਚਮੜੀ ਸੜਨ ਦਾ ਡਰ ਰਹਿੰਦਾ ਹੈ ।
ਪ੍ਰਸ਼ਨ 4.
ਸਟੋਵ ਦੀ ਦੇਖਭਾਲ ਤੇ ਸਫ਼ਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਦੇਖਭਾਲ ਅਤੇ ਸਫ਼ਾਈ-
- ਬੱਤੀਆਂ ਵਾਲੇ ਸਟੋਵ ਦੀਆਂ ਬੱਤੀਆਂ ਉੱਪਰੋਂ ਕੱਟਦੇ ਰਹਿਣਾ ਚਾਹੀਦਾ ਹੈ ।
- ਸਟੋਵ ਦੀ ਟੈਂਕੀ ਹਮੇਸ਼ਾ ਦੋ ਤਿਹਾਈ ਹੀ ਭਰਨੀ ਚਾਹੀਦੀ ਹੈ ।
- ਹਰ ਰੋਜ਼ ਸਟੋਵ ਨੂੰ ਗਿੱਲੇ ਕੱਪੜੇ ਨਾਲ ਬਾਹਰੋਂ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
- ਬਲਦੇ ਸਟੋਵ ਵਿਚ ਕਦੇ ਵੀ ਤੇਲ ਨਹੀਂ ਪਾਉਣਾ ਚਾਹੀਦਾ ।
- ਹਵਾ ਵਾਲੇ ਸਟੋਵ ਵਿਚ ਜ਼ਿਆਦਾ ਹਵਾ ਭਰਨ ਨਾਲ ਸਟੋਵ ਫਟ ਸਕਦਾ ਹੈ ।
ਪ੍ਰਸ਼ਨ 5.
ਟੋਸਟਰ ਦੀ ਦੇਖਭਾਲ ਤੇ ਸਫ਼ਾਈ ਕਿਵੇਂ ਕਰੀਦੀ ਹੈ ?
ਉੱਤਰ-
ਦੇਖਭਾਲ ਤੇ ਸਫ਼ਾਈ-
- ਟੋਸਟ ਨੂੰ ਕੱਢਣ ਲਈ ਕਦੇ ਵੀ ਚਾਕੂ ਜਾਂ ਕਾਂਟੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਐਲੀਮੈਂਟ ਦੀ ਤਾਰ ਨੂੰ ਨੁਕਸਾਨ ਹੋ ਸਕਦਾ ਹੈ ।
- ਹਰ ਵਾਰ ਟੋਸਟਰ ਨੂੰ ਵਰਤਣ ਤੋਂ ਬਾਅਦ, ਟੋਸਟਰ ਨੂੰ ਉਲਟਾ ਕਰ ਕੇ ਡਬਲਰੋਟੀ ਦੇ ਟੁਕੜਿਆਂ ਨੂੰ ਕੱਢਣ ਲਈ ਟੋਸਟਰ ਨੂੰ ਹੱਥ ਨਾਲ ਹਲਕਾ ਥਪਥਪਾ ਦਿਉ ।
- ਵਰਤਣ ਲੱਗਿਆਂ ਟੋਸਟਰ ਨੂੰ ਹਮੇਸ਼ਾਂ ਤਾਰੋਧਕ ਅਤੇ ਬਿਜਲੀ ਦੇ ਕੁਚਾਲਕ ਥਾਂ ਤੇ ਹੀ ਰੱਖਣਾ ਚਾਹੀਦਾ ਹੈ ।
- ਕੰਮ ਖ਼ਤਮ ਕਰ ਕੇ ਟੋਸਟਰ ਨੂੰ ਬਿਜਲੀ ਦੇ ਸੰਪਰਕ ਤੋਂ ਅਲੱਗ ਕਰ ਕੇ ਠੰਡਾ ਹੋਣ ਦਿਉ ਫਿਰ ਤਾਰ ਨੂੰ ਇਸ ਦੇ ਆਸੇ-ਪਾਸੇ ਲਪੇਟ ਕੇ ਰੱਖ ਲਉ ।
ਪ੍ਰਸ਼ਨ 6.
ਕੱਪੜੇ ਧੋਣ ਦੀ ਮਸ਼ੀਨ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
- ਮਸ਼ੀਨ ਦੀ ਲਾਗਤ ਅਤੇ ਉਸ ਨੂੰ ਚਲਾਉਣ ਵੇਲੇ ਹੋਣ ਵਾਲੇ ਖ਼ਰਚ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।
- ਖ਼ਿਆਲ ਰੱਖੋ ਕਿ ਮਸ਼ੀਨ ਦੀਆਂ ਤਾਰਾਂ ਤਾਪ ਰੋਕਣ ਵਾਲੀਆਂ ਹੋਣ ।
- ਮਸ਼ੀਨ ਵਿਚ ਕੋਈ ਤਿੱਖੀ ਚੀਜ਼ ਨਾ ਹੋਵੇ ਜਿਸ ਨਾਲ ਅੜ ਕੇ ਕੱਪੜਿਆਂ ਦੇ ਫੱਟਣ ਦਾ ਡਰ ਹੋਵੇ ।
- ਮਸ਼ੀਨ ਦੀ ਗਰੰਟੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।
- ਮਸ਼ੀਨ ਅਤੇ ਇਨੈਮਲ ਦੀ ਤਹਿ ਹੋਣੀ ਚਾਹੀਦੀ ਹੈ | ਐਲੂਮੀਨੀਅਮ ਦੀ ਮਸ਼ੀਨ ਜਲਦੀ ਖ਼ਰਾਬ ਹੋ ਜਾਂਦੀ ਹੈ ਅਤੇ ਸਟੈਨਲੈੱਸ ਸਟੀਲ ਦੀ ਮਸ਼ੀਨ ਦੀ ਲਾਗਤ ਵੱਧ ਹੁੰਦੀ ਹੈ ।
ਪ੍ਰਸ਼ਨ 7.
ਕੋਈ ਵੀ ਉਪਕਰਨ ਚੰਗੀ ਕੰਪਨੀ ਦਾ ਹੀ ਕਿਉਂ ਖਰੀਦਣਾ ਚਾਹੀਦਾ ਹੈ ?
ਉੱਤਰ-
ਕੋਈ ਵੀ ਉਪਕਰਨ ਚੰਗੀ ਕੰਪਨੀ ਦਾ ਇਸ ਲਈ ਖ਼ਰੀਦਣਾ ਚਾਹੀਦਾ ਹੈ ਕਿਉਂਕਿ ਚੰਗੀਆਂ ਕੰਪਨੀਆਂ ਆਪਣੇ ਉਪਕਰਨਾਂ ਤੇ ਗਾਰੰਟੀ ਦਿੰਦੀਆਂ ਹਨ ਜੇ ਇਹ ਖ਼ਰਾਬ ਹੋ ਜਾਣ ਤਾਂ ਕੰਪਨੀ ਵਾਲੇ ਉਪਕਰਨ ਨੂੰ ਮੁਫ਼ਤ ਠੀਕ ਵੀ ਕਰ ਦਿੰਦੇ ਹਨ ।
ਪ੍ਰਸ਼ਨ 8.
ਉਪਕਰਨ ਜ਼ਰੂਰਤ ਅਨੁਸਾਰ ਖਰੀਦਣਾ ਚਾਹੀਦਾ ਹੈ ਨਾ ਕਿ ਸਜਾਵਟ ਲਈ । ਕਿਉਂ ?
ਉੱਤਰ-
ਉਪਕਰਨਾਂ ਦੀ ਵਰਤੋਂ ਤੇ ਖ਼ਰੀਦ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਸਮਾਂ ਤੇ ਸ਼ਕਤੀ ਬਚ ਜਾਵੇ ਇਸ ਲਈ ਇਹਨਾਂ ਨੂੰ ਜ਼ਰੂਰਤ ਅਨੁਸਾਰ ਖਰੀਦਣਾ ਚਾਹੀਦਾ ਹੈ ਨਾ ਕਿ ਸਜਾਵਟ ਲਈ ।
ਪ੍ਰਸ਼ਨ 9.
ਰੈਫਰਿਜ਼ਰੇਟਰ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖਾਣ ਵਾਲੀਆਂ ਚੀਜ਼ਾਂ ਨੂੰ ਠੀਕ ਤਾਪਮਾਨ ਦੇ ਮੁਤਾਬਿਕ ਖਾਨੇ ਵਿਚ ਰੱਖੋ ਜਿਵੇਂ ਮਾਸ ਤੇ ਮੱਛੀ ਨੂੰ ਬਰਫ਼ ਵਾਲੇ ਖਾਨੇ (Freezer) ਵਿਚ ਅਤੇ ਸਬਜ਼ੀਆਂ ਨੂੰ ਹੇਠਲੇ ਪਾਸੇ ਰੱਖੋ | ਸਾਰੇ ਫਰਿਜ਼ ਵਿਚ ਬਦਬੂ ਨਾ ਫੈਲੇ ਇਸ ਲਈ ਮਾਸ ਮੱਛੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਪਾ ਕੇ ਰੱਖੋ । ਫਰਿਜ਼ ਵਿਚ ਖਾਣਾ ਹਮੇਸ਼ਾ ਢੱਕ ਕੇ ਰੱਖੋ । ਹਰ 15 ਦਿਨ ਬਾਅਦ ਫਰਿਜ਼ ਦੀ ਸਫ਼ਾਈ ਜ਼ਰੂਰ ਕਰੋ ਤਾਂ ਜੋ ਫਾਲਤੂ ਬਰਫ਼ ਤੇ ਜਮਾਂ ਹੋਇਆ ਪਾਣੀ ਸਾਫ਼ ਹੋ ਜਾਵੇ । ਇਸ ਨਾਲ ਫਰਿਜ਼ ਦੀ ਕਾਰਜ-ਕੁਸ਼ਲਤਾ ਵਧ ਜਾਂਦੀ ਹੈ । ਫਰਿਜ਼ ਦਾ ਦਰਵਾਜ਼ਾ ਵਾਰੀ-ਵਾਰੀ ਨਹੀਂ ਖੋਲ੍ਹਣਾ ਚਾਹੀਦਾ, ਇਸ ਨਾਲ ਫਰਿਜ਼ ਦਾ ਤਾਪਮਾਨ ਘੱਟ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੱਪੜੇ ਧੋਣ ਵਾਲੀ ਮਸ਼ੀਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੱਪੜੇ ਧੋਣ ਵਾਲੀ ਮਸ਼ੀਨ – ਖ਼ਾਸ ਕਰ ਕੰਮ-ਕਾਜੀ ਗਹਿਣੀਆਂ ਲਈ ਇਹ ਮਸ਼ੀਨ ਬਹੁਤ ਹੀ ਫਾਇਦੇਮੰਦ ਹੈ । ਇਹ ਕੱਪੜੇ ਧੋਣ ਦੇ ਕੰਮ ਨੂੰ ਬਹੁਤ ਸੌਖਾ ਕਰ ਦਿੰਦੀ ਹੈ । ਅੱਜ-ਕਲ੍ਹ ਦੋ ਤਰ੍ਹਾਂ । ਦੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਮਿਲਦੀਆਂ ਹਨ । ਇਕ ਵਿਲੋਡਕ ਕਿਸਮ ਅਤੇ ਦੂਸਰੀ ਬੇਲਨਾਕਾਰ ਇਹ ਵਿਲੋਡਕ ਮੋਟਰ ਦੇ ਚੱਲਣ ਨਾਲ ਘੁੰਮਦਾ ਹੈ । ਇਸ ਦੇ ਆਸੇ-ਪਾਸੇ ਬਲੇਡ ਲੱਗੇ ਹੁੰਦੇ ਹਨ । ਇਹਨਾਂ ਬਲੇਡਾਂ ਦੀ ਗਿਣਤੀ, ਅਕਾਰ ਅਤੇ ਬਨਾਵਟ ਵੱਖ-ਵੱਖ ਹੁੰਦੀ ਹੈ ।
ਇਸ ਦੇ ਇਲਾਵਾ ਇਹ ਮਸ਼ੀਨ ਸਵੈ-ਚਾਲਕ ਅਤੇ ਅਰਧ-ਸਵੈਚਾਲਕ ਵੀ ਹੁੰਦੀਆਂ ਹਨ ।ਫੁਲੀ ਆਟੋਮੈਟਿਕ ਮਸ਼ੀਨ ਵਿਚ ਇਕ ਹੀ ਟੱਬ ਹੁੰਦਾ ਹੈ । ਇਸ ਦੀ ਪਾਣੀ ਲੈਣ ਵਾਲੀ ਨਾਲੀ ਦੀ ਪੱਕੀ ਫਿਟਿੰਗ ਪਾਣੀ ਵਾਲੀ ਟੂਟੀ ਨਾਲ ਕੀਤੀ ਜਾਂਦੀ ਹੈ । ਜਿੱਥੋਂ ਮਸ਼ੀਨ ਚਲਾਉਣ ‘ਤੇ ਇਹ ਆਪਣੇ ਆਪ ਪਾਣੀ ਲੈ ਕੇ, ਸਰਫ ਲੈ ਕੇ ਕੱਪੜੇ ਧੋ ਕੇ, ਅਤੇ ਸੁਕਾ ਕੇ ਹੀ ਬੰਦ ਹੁੰਦੀ ਹੈ । ਜਦ ਕਿ ਸੈਮੀਆਟੋਮੈਟਿਕ ਮਸ਼ੀਨ ਵਿਚ ਦੋ ਟੱਬ ਹੁੰਦੇ ਹਨ । ਇਕ ਕੱਪੜੇ ਧੋਣ ਲਈ ਅਤੇ ਦੂਜਾ ਕੱਪੜੇ ਹੁੰਘਾਲਣ ਅਤੇ ਸੁਕਾਉਣ ਲਈ । ਇਸ ਵਿਚ ਕੱਪੜੇ ਧੋਣ ਤੋਂ ਬਾਅਦ ਕੱਪੜਿਆਂ ਨੂੰ ਕੱਢ ਕੇ ਦੂਸਰੇ ਟੱਬ ਵਿਚ ਪਾਇਆ ਜਾਂਦਾ ਹੈ ਅਤੇ ਪਾਣੀ ਦਾ ਰੁਖ ਵੀ ਦੂਸਰੇ ਟੱਬ ਵਿਚ ਕਰਨਾ ਪੈਂਦਾ ਹੈ । ਫਿਰ ਇੱਥੇ ਕੱਪੜੇ ਹੁੰਘਾਲਣ ਤੋਂ ਬਾਅਦ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੱਪੜੇ ਆਪਣੇ ਆਪ ਸੁੱਕ ਜਾਂਦੇ ਹਨ ।
ਪ੍ਰਸ਼ਨ 2.
ਬਿਜਲਈ ਪ੍ਰੈੱਸ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਦੀ ਦੇਖਭਾਲ ਅਤੇ ਸਫ਼ਾਈ ਬਾਰੇ ਕੀ ਜਾਣਦੇ ਹੋ ।
ਉੱਤਰ-
ਬਿਜਲਈ ਪ੍ਰੈੱਸ ਕੱਪੜਿਆਂ ਦੇ ਵੱਟ ਕੱਢਣ ਤੇ ਚਮਕ ਲਿਆਉਣ ਲਈ ਪ੍ਰੈੱਸ ਦੀ ਵਰਤੋਂ ਕੀਤੀ ਜਾਂਦੀ ਹੈ । ਪੈਂਸਾਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ: ਖ਼ੁਸ਼ਕ ਪ੍ਰੈੱਸ ਵਾਸ਼ਪ ਅਤੇ ਖੁਸ਼ਕ ਪੈਂਸ ‘ਛਿੜਕਾਉ, ਵਾਸ਼ਪ ਅਤੇ ਖੁਸ਼ਕ ਪੈਂਸ’ | ਖੁਸ਼ਕ ਪੈਂਸਾਂ ਸਨਥੈਟਿਕ ਕੱਪੜਿਆਂ ਲਈ ਠੀਕ ਹੁੰਦੀਆਂ ਹਨ ਜਦ ਕਿ ਸੂਤੀ ਅਤੇ ਊਨੀ ਕੱਪੜਿਆਂ ਲਈ ਛਿੜਕਾਉ ਅਤੇ ਵਾਸ਼ਪ ਪੈਂਸਾਂ ਵਧੀਆ ਰਹਿੰਦੀਆਂ ਹਨ | ਅਜਿਹੀ ਪ੍ਰੈੱਸ ਨਾਲ ਕੱਪੜੇ ਵੀ ਚੰਗੇ ਪੈਂਸ ਹੁੰਦੇ ਹਨ ਅਤੇ ਸਮਾਂ ਅਤੇ ਸ਼ਕਤੀ ਵੀ ਘੱਟ ਲੱਗਦੇ ਹਨ । ਇਹਨਾਂ ਪੈਂਸਾਂ ਵਿਚ ਇਕ ਥਰਮੋਸਟੈਟ ਹੁੰਦਾ ਹੈ ਜੋ ਤਾਪਮਾਨ ਨੂੰ ਕੰਟਰੋਲ ਕਰਦਾ ਹੈ । ਇਸ ਦੇ ਉੱਪਰ ਹੀ ਵੱਖ-ਵੱਖ ਕੱਪੜਿਆਂ ਦੇ ਨਾਂ ਵੀ ਲਿਖੇ ਹੁੰਦੇ ਹਨ ਜਿਵੇਂ ਸੂਤੀ, ਊਨੀ, ਰੇਸ਼ਮੀ ਆਦਿ, ਜਿਸ ਤਰ੍ਹਾਂ ਦੇ ਕੱਪੜੇ ਪ੍ਰੈੱਸ ਕਰਨੇ ਹੋਣ, ਥਰਮੋਸਟੈਟ ਨੂੰ ਉੱਥੇ ਸੈੱਟ ਕੀਤਾ ਜਾਂਦਾ ਹੈ । ਇਹਨਾਂ ਪ੍ਰੈੱਸਾਂ ਵਿਚ ਪਾਣੀ ਪਾਉਣ ਲਈ ਸਾਹਮਣੇ ਇਕ ਰਸਤਾ ਬਣਿਆ ਹੁੰਦਾ ਹੈ । ਸ ਦੇ ਨਾਲ ਹੀ ਇਕ ਕੱਪ ਵੀ ਮਿਲਦਾ ਹੈ ਜਿਸ ਨਾਲ ਪਾਣੀ ਪਾਇਆ ਜਾਂਦਾ ਹੈ । ਪ੍ਰੈੱਸ ਦੇ ਸਾਹਮਣੇ ਹੈਂਡਲ ਨਾਲ ਇਕ ਯੰਤਰ ਹੁੰਦਾ ਹੈ ਜਿਸ ਨੂੰ ਦਬਾਉਣ ਨਾਲ ਸਾਹਮਣੇ ਤੋਂ ਛਿੜਕਾ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਫ਼ ਲਈ ਪ੍ਰੈੱਸ ਦੇ ਤਲੇ ਤੇ ਛੇਕ ਹੁੰਦੇ ਹਨ ਜਿਨ੍ਹਾਂ ਰਾਹੀਂ ਭਾਫ਼ ਨਿਕਲਦੀ ਹੈ । ਪੈਂਸ ਤੇ ਤਲੇ ਦੀ ਪਲੇਟ ਢੰਗ ਰਹਿਤ ਧਾਤ ਦੀ ਬਣੀ ਹੁੰਦੀ ਹੈ । ਬਿਜਲੀ ਦੀ ਤਾਰ ਪ੍ਰੈੱਸ ਦੇ ਪਿਛਲੇ ਪਾਸੇ ਲੱਗੀ ਹੁੰਦੀ ਹੈ ।
ਦੇਖ-ਭਾਲ ਅਤੇ ਸਫ਼ਾਈ-
- ਪ੍ਰੈੱਸ ਨੂੰ ਵਰਤਣ ਤੋਂ ਬਾਅਦ ਇਸ ਦਾ ਪਲੱਗ ਸਵਿਚ ਵਿਚੋਂ ਕੱਢ ਦੇਣਾ ਚਾਹੀਦਾ ਹੈ ।
- ਵਰਤੋਂ ਤੋਂ ਬਾਅਦ ਠੰਡੀ ਹੋਣ ਤੇ ਤਾਰ ਹੈਂਡਲ ਦੇ ਚਾਰ-ਚੁਫੇਰੇ ਲਪੇਟ ਕੇ ਠੀਕ ਢੰਗ ਨਾਲ ਖੜ੍ਹੀ ਕਰ ਕੇ ਰੱਖਣੀ ਚਾਹੀਦੀ ਹੈ ।
- ਵਾਸ਼ਪ ਅਤੇ ਛਿੜਕਾਅ ਵਾਲੀ ਪ੍ਰੈੱਸ ਵਿਚ ਹਮੇਸ਼ਾਂ ਡਿਸਟਿਲਡ ਪਾਣੀ ਹੀ ਪਾਉਣਾ ਚਾਹੀਦਾ ਹੈ।
- ਦਾਗ ਲੱਗਣ ਨਾਲ ਥੱਲੇ ਨੂੰ ਖੁਰਚਣਾ ਨਹੀਂ ਚਾਹੀਦਾ ਸਗੋਂ ਪ੍ਰੈੱਸ ਨੂੰ ਪੂਰਾ ਗਰਮ ਕਰਕੇ ਅਖ਼ਬਾਰ ’ਤੇ ਨਮਕ ਪਾ ਕੇ ਉਸ ਉੱਪਰ ਫੇਰਨਾ ਚਾਹੀਦਾ ਹੈ, ਦਾਗ ਸਾਫ਼ ਹੋ ਜਾਣਗੇ ।
- ਜ਼ਿਆਦਾ ਗੰਦੀ ਪ੍ਰੈੱਸ ਨੂੰ ਪੈਰਾਫੀਨ ਮੋਮ ਨਾਲ ਸਾਫ਼ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਕੁਕਿੰਗ ਰੇਂਜ ਦੀ ਦੇਖ-ਭਾਲ ਤੇ ਸਫ਼ਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਦੇਖ-ਭਾਲ ਤੇ ਸਫ਼ਾਈ (Care and Cleaning)-
- ਬਿਜਲੀ ਨਾਲ ਚੱਲਣ ਵਾਲੇ ਕੁਕਿੰਗ ਰੇਂਜ ਨੂੰ ਲੱਕੜੀ ਦੇ ਫੱਟੇ ਉੱਪਰ ਰੱਖਣਾ ਚਾਹੀਦਾ ਹੈ ।
- ਕੁਕਿੰਗ ਰੇਂਜ ਨੂੰ ਵਰਤੋਂ ਤੋਂ ਪਿੱਛੋਂ ਠੰਡਾ ਹੋਣ ਤੇ ਸਾਫ਼ ਕਰਨਾ ਚਾਹੀਦਾ ਹੈ ।
- ਇਸ ਦੀ ਸਫ਼ਾਈ ਲਈ ਪਾਣੀ ਅਤੇ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਿੱਛੋਂ ਸੁੱਕੇ ਕੱਪੜੇ ਨਾਲ ਪੂੰਝਣਾ ਚਾਹੀਦਾ ਹੈ । ਜੇ ਫਿਰ ਵੀ ਸਫ਼ਾਈ ਠੀਕ ਨਾ ਹੋਵੇ ਤਾਂ ਸੋਡੇ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਜੇ ਕੁਕਿੰਗ ਰੇਂਜ ਐਲੂਮੀਨੀਅਮ ਦਾ ਹੈ ਤਾਂ ਫਿਰ ਸੋਡਾ ਨਾ ਵਰਤੋ !
- ਬਰਨਰਾਂ ਦੀ ਸਫ਼ਾਈ ਲਈ ਕਦੀ-ਕਦੀ ਇਨ੍ਹਾਂ ਨੂੰ ਸੋਡੇ ਦੇ ਪਾਣੀ ਵਿਚ ਉਬਾਲ ਲੈਣਾ ਚਾਹੀਦਾ ਹੈ । ਫਿਰ ਬੁਰਸ਼ ਨਾਲ ਸਾਫ਼ ਪਾਣੀ ਨਾਲ ਧੋ ਕੇ ਧੁੱਪ ਵਿਚ ਸੁਕਾ ਲਉ ।
- ਓਵਨ ਅਤੇ ਗਰਿਲ ਵਿਚੋਂ ਭੋਜਨ ਕੱਢਣ ਤੋਂ ਬਾਅਦ ਥੋੜ੍ਹੀ ਦੇਰ ਉਸ ਦੇ ਦਰਵਾਜ਼ੇ ਖੁੱਲ੍ਹੇ ਰਹਿਣ ਦੇਣੇ ਚਾਹੀਦੇ ਹਨ ਕਿਉਂਕਿ ਭੋਜਨ ਪੱਕਣ ਦੌਰਾਨ ਭਾਫ਼ ਨਾਲ ਅੰਦਰ ਸਿੱਲ ਹੋ ਜਾਂਦੀ ਹੈ, ਦਰਵਾਜ਼ਾ ਖੁੱਲ੍ਹਾ ਰੱਖਣ ਨਾਲ ਇਹ ਸੁੱਕ ਜਾਵੇਗੀ ਨਹੀਂ ਤਾਂ ਜੰਗਾਲ ਲੱਗ ਸਕਦਾ ਹੈ ।
ਪ੍ਰਸ਼ਨ 4.
ਘਰੇਲੂ ਉਪਕਰਨਾਂ ਦੀ ਸੁਰੱਖਿਅਤ ਵਰਤੋਂ ਲਈ ਕੁਝ ਧਿਆਨ ਯੋਗ ਗੱਲਾਂ ਬਾਰੇ ਦੱਸੋ ।
ਉੱਤਰ-
- ਜਦੋਂ ਕੋਈ ਵੀ ਉਪਕਰਨ ਖ਼ਰੀਦਦੇ ਹਾਂ ਤਾਂ ਉਸ ਨਾਲ ਇਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜਿਸ ਵਿਚ ਉਪਕਰਨ ਦੀ ਬਣਤਰ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ, ਉਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਸ ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਬਿਜਲੀ ਵਾਲੇ ਯੰਤਰਾਂ ਨੂੰ ਪਲੱਗ ਲਾਉਂਦੇ ਸਮੇਂ ਦੋ ਪਿੰਨਾਂ ਵਾਲੇ ਪਲੱਗ ਦੀ ਥਾਂ ਤਿੰਨਾਂ ਪਿੰਨਾਂ ਵਾਲੇ ਪਲੱਗ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਤੀਸਰੀ ਹਰੀ ਤਾਰ ਅਰਥ ਵਾਲੀ ਹੁੰਦੀ ਹੈ । ਜੇ ਕਦੇ ਸ਼ਾਰਟ ਸਰਕਟ ਹੋ ਜਾਵੇ ਤਾਂ ਉਪਕਰਨ ਸੜਨ ਤੋਂ ਬਚ ਜਾਂਦਾ ਹੈ ।
- ਬਿਜਲੀ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ।
- ਬਿਜਲੀ ਵਾਲੇ ਯੰਤਰਾਂ ਨੂੰ ਚਲਦੇ ਵਕਤ ਗਿੱਲੇ ਹੱਥ ਨਹੀਂ ਲਾਉਣੇ ਚਾਹੀਦੇ ਹਨ ।
- ਵਰਤੋਂ ਤੋਂ ਬਾਅਦ ਸਾਫ਼ ਕਰਦੇ ਵਕਤ ਯੰਤਰ ਦੀ ਮੋਟਰ ਵਿਚ ਪਾਣੀ ਨਹੀਂ ਪੈਣਾ ਚਾਹੀਦਾ । ਉਸ ਨੂੰ ਸਿਰਫ਼ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ ।
- ਬਿਜਲੀ ਦੇ ਯੰਤਰ ਦੀਆਂ ਕਦੇ ਵੀ ਸਿੱਧੀਆਂ ਤਾਰਾਂ ਨਹੀਂ ਲਾਉਣੀਆਂ ਚਾਹੀਦੀਆਂ । ਬਿਜਲੀ ਸਟ-ਪੈਂਨ ਅਤੇ ਬਿਜਲੀ ਨਿਰੋਧਕ ਟੇਪ ਘਰ ਵਿਚ ਜ਼ਰੂਰ ਰੱਖਣੇ ਚਾਹੀਦੇ ਹਨ ।
- ਵਰਤੋਂ ਤੋਂ ਬਾਅਦ ਪਹਿਲਾਂ ਯੰਤਰ ਦਾ ਬਟਨ ਬੰਦ ਕਰਨਾ ਚਾਹੀਦਾ ਹੈ ਅਤੇ ਫਿਰ ਪਲੱਗ ਵਿਚੋਂ ਅ ਕੱਢਣਾ ਚਾਹੀਦਾ ਹੈ ।
- ਗੈਸ ਦੇ ਚੁੱਲ੍ਹਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ । ਗੈਸ ਵਾਲੀ ਨਾਲੀ ਦੀ ਸਮੇਂ-ਸਮੇਂ ਪਰਖ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਗਲਣ ਜਾਂ ਟੁੱਟਣ ਨਾਲ ਗੈਸ ਲੀਕ ਨਾ ਹੋਵੇ । ਹੋ ਸਕੇ ਤਾਂ ਹਰ ਛੇ ਮਹੀਨੇ ਬਾਅਦ ਪਾਈਪ ਬਦਲ ਹੀ ਲੈਣੀ ਚਾਹੀਦੀ ਹੈ ।
- ਗੈਸ ਦੀ ਵਰਤੋਂ ਤੋਂ ਬਾਅਦ ਇਸ ਨੂੰ ਰੈਗੂਲੇਟਰ ਤੋਂ ਬੰਦ ਅਤੇ ਫਿਰ ਚੁੱਲ੍ਹੇ ਦੇ ਸਵਿੱਚ ਬੰਦ ਕਰੋ ।
- ਗੈਸ ਦਾ ਸਿਲੰਡਰ ਬਦਲਣ ਵੇਲੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ । ਸਿਲੰਡਰ ਬਦਲਣ ਤੋਂ ਬਾਅਦ ਸਾਬਣ ਵਾਲਾ ਘੋਲ ਜਾਂ ਗੈਸ ਟੈਸਟ ਕਰਨ ਵਾਲਾ ਤਰਲ ਲਾ ਕੇ ਟੈਸਟ ਕਰ ਲੈਣਾ ਚਾਹੀਦਾ ਹੈ ਕਿ ਗੈਸ ਲੀਕ ਤਾਂ ਨਹੀਂ ਕਰ ਰਹੀ । ਲੀਕ ਕਰਦਾ ਸਿਲੰਡਰ ਨਹੀਂ ਲਾਉਣਾ ਚਾਹੀਦਾ ।
- ਬੱਤੀਆਂ ਵਾਲੇ ਸਟੋਵ ਦੀਆਂ ਬੱਤੀਆਂ ਹਮੇਸ਼ਾ ਸਾਫ਼ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਸਟੋਵ ਧੂੰਆਂ ਨਾ ਦੇਵੇ । ਕਦੇ ਵੀ ਬਲਦੇ ਸਟੋਵ ਵਿਚ ਤੇਲ ਨਹੀਂ ਪਾਉਣਾ ਚਾਹੀਦਾ ।
ਵਸਤੁਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ
1. ਕੁਕਿੰਗ ਰੇਂਜ ਆਮ ਤੌਰ ਤੇ ………………….. ਚੁੱਲ੍ਹਿਆਂ ਵਾਲੇ ਹੁੰਦੇ ਹਨ ।
2. ………………. ਡਬਲਰੋਟੀ ਦੇ ਟੁਕੜਿਆਂ ਨੂੰ ਸਿਧਿਆਂ ਸੇਕਣ ਲਈ ਵਰਤ ਹੁੰਦਾ ਹੈ ।
3. ਫ਼ਰਿਜ਼ ਦੇ ਬਰਫ਼ ਵਾਲੇ ਖਾਣੇ ਵਿਚ ਤਾਪਮਾਨ ………………………. °C ਹੁੰਦਾ ਹੈ ।
4. ਮਿਕਸੀ ਨੂੰ ………………………. ਭਾਗ ਤੋਂ ਵੱਧ ਨਾ ਭਰੋ ।
5. ਸੌਰ ਕੁੱਕਰ ਵਿਚ ਖਾਣਾ ਪਕਾਉਣ ਨੂੰ ………………….. ਘੰਟੇ ਦਾ ਸਮਾਂ ਲਗਦਾ ਹੈ ।
ਉੱਤਰ-
1. ਚਾਰ,
2. ਟੋਸਟਰ.
3. -7°C,
4. 2/3,
5. 3 ਤੋਂ 7.
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਗੈਸ ਸਿਲੰਡਰ ਵਿਚ ਕਿੰਨੀ ਗੈਸ ਹੁੰਦੀ ਹੈ ?
ਉੱਤਰ-
ਲਗਭਗ 15 ਕਿਲੋਗ੍ਰਾਮ ।
ਪ੍ਰਸ਼ਨ 2.
ਸਟੇਨਲੇਸ ਸਟੀਲ ਦੀ ਖੋਜ ਕਦੋਂ ਕੀਤੀ ਗਈ ?
ਉੱਤਰ-
1912 ਵਿਚ ।
ਪ੍ਰਸ਼ਨ 3.
ਮਾਈਕਰੋਵੇਵ ਓਵਨ ਵਿਚ ਭੋਜਨ ਦੇ ਅਣੂਆਂ ਦੇ ਕੰਪਨ ਦੀ ਗਤੀ ਦੱਸੋ ।
ਉੱਤਰ-
24500 ਲੱਖ ਪ੍ਰਤੀ ਸੈਕਿੰਡ ।
ਪ੍ਰਸ਼ਨ 4.
ਪ੍ਰੈਸ਼ਰ ਕੁੱਕਰ ਵਿਚ ਪਤੀਲੇ ਨਾਲੋਂ ਕਿੰਨਾ ਸਮਾਂ ਖਾਣਾ ਪਕਾਉਣ ਨੂੰ ਲਗਦਾ ਹੈ ?
ਉੱਤਰ-
ਇਕ ਤਿਆਹੀ ।
ਪ੍ਰਸ਼ਨ 5.
ਸਾਨੂੰ ਕਿਹੜੀ ਮੋਹਰ ਲੱਗੀ ਪ੍ਰੈਸ ਖ਼ਰੀਦਣੀ ਚਾਹੀਦੀ ਹੈ ?
ਉੱਤਰ-
ਆਈ. ਐੱਸ. ਆਈ. ਮੋਹਰ ਵਾਲੀ ।
ਠੀਕ/ਗਲਤ ਦੱਸੋ
1. ਉਪਕਰਨ ਖ਼ਰੀਦਣ ਵੇਲੇ ਪਰਿਵਾਰ ਦੇ ਬਜਟ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ ।
ਉੱਤਰ-
ਗਲਤ
2. ਫਰਿਜ਼ ਦੇ ਬਰਫ਼ ਵਾਲੇ ਖਾਨੇ ਵਿਚ ਤਾਪਮਾਨ – 7°C ਹੁੰਦਾ ਹੈ ।
ਉੱਤਰ-
ਠੀਕ
3. ਮਿਕਸੀ ਨੂੰ ਪੂਰੀ ਭਰ ਕੇ ਚਲਾਓ ।
ਉੱਤਰ-
ਗਲਤ
4. ਕੁਕਿੰਗ ਰੇਂਜ ਆਮ ਕਰਕੇ ਚਾਰ ਚੁੱਲਿਆਂ ਵਾਲੇ ਹੁੰਦੇ ਹਨ ।
ਉੱਤਰ-
ਠੀਕ
5. ਮਾਈਕਰੋਵੇਵ ਓਵਨ ਵਿਚ ਸੂਖਮ ਤਰੰਗਾਂ ਨਾਲ ਗਰਮੀ ਪੈਦਾ ਹੁੰਦੀ ਹੈ ।
ਉੱਤਰ-
ਠੀਕ
6. ਮਾਈਕਰੋਵੇਵ ਵਿਚ ਭੋਜਨ ਦੇ ਅਣੂ 24500 ਲੱਖ ਪ੍ਰਤੀ ਸੈਕਿੰਡ ਦੀ ਗਤੀ ਨਾਲ ਕੰਬਦੇ ਹਨ ।
ਉੱਤਰ-
ਠੀਕ
ਬਹੁ-ਵਿਕਲਪੀ
ਪ੍ਰਸ਼ਨ 1.
ਘਰ ਦੇ ਸਾਮਾਨ ਦੀ ਚੋਣ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰਖੋਗੇ ?
(A) ਕੀਮਤ
(B) ਪੱਧਰ
(C) ਉਪਯੋਗਿਤਾ
(D) ਸਾਰੀਆਂ ।
ਉੱਤਰ-
(D) ਸਾਰੀਆਂ ।
ਪ੍ਰਸ਼ਨ 2.
ਠੀਕ ਤੱਥ ਹੈ-
(A) ਮਾਈਕਰੋਵੇਵ ਬਿਜਲੀ ਨਾਲ ਚਲਣ ਵਾਲਾ ਭੋਜਨ ਪਕਾਉਣ ਲਈ ਵਰਤਿਆ।
ਜਾਣ ਵਾਲਾ ਉਪਕਰਨ ਹੈ ।
(B) ਮਿੱਟੀ ਦੇ ਤੇਲ ਨਾਲ ਚਲਣ ਵਾਲੇ ਸਟੋਵ ਦੋ ਤਰ੍ਹਾਂ ਦੇ ਹੁੰਦੇ ਹਨ
(C) ਸਟੋਵ ਦੀ ਟੈਂਕੀ ਹਮੇਸ਼ਾਂ ਦੋ ਤਿਆਹੀ ਹੀ ਭਰਨੀ ਚਾਹੀਦੀ ਹੈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 3.
ਮਾਈਕਰੋਵੇਵ ਵਿੱਚ ਭੋਜਨ ਦੇ ਅਣੂਆਂ ਦੀ ਕੰਪਣ ਗਤੀ ਹੁੰਦੀ ਹੈ ।
(A) 20000 ਲੱਖ ਪ੍ਰਤੀ ਸੈਕਿੰਡ
(B) 24500 ਲੱਖ ਪ੍ਰਤੀ ਸੈਕਿੰਡ
(C) 50000 ਲੱਖ ਪ੍ਰਤੀ ਸੈਕਿੰਡ
(D) 10000 ਲੱਖ ਪ੍ਰਤੀ ਸੈਕਿੰਡ ।
ਉੱਤਰ-
(B) 24500 ਲੱਖ ਪ੍ਰਤੀ ਸੈਕਿੰਡ