Punjab State Board PSEB 9th Class Home Science Book Solutions Chapter 7 ਭੋਜਨ, ਕੰਮ ਅਤੇ ਪੋਸ਼ਣ Textbook Exercise Questions and Answers.
PSEB Solutions for Class 9 Home Science Chapter 7 ਭੋਜਨ, ਕੰਮ ਅਤੇ ਪੋਸ਼ਣ
Home Science Guide for Class 9 PSEB ਭੋਜਨ, ਕੰਮ ਅਤੇ ਪੋਸ਼ਣ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰੀਰ ਨੂੰ ਨਰੋਆ ਤੇ ਤੰਦਰੁਸਤ ਰੱਖਣ ਵਾਲਾ ਕੋਈ ਵੀ ਠੋਸ, ਤਰਲ ਜਾਂ ਅਰਧ ਠੋਸ ਪਦਾਰਥ ਜਿਸ ਨੂੰ ਸਰੀਰ ਦੁਆਰਾ ਨਿਗਲਿਆ, ਪਚਾਇਆ ਤੇ ਸ਼ੋਸ਼ਿਤ ਕੀਤਾ ਜਾਂਦਾ ਹੈ ਨੂੰ ਭੋਜਨ ਕਹਿੰਦੇ ਹਨ ।
ਪ੍ਰਸ਼ਨ 2.
ਪੌਸ਼ਟਿਕ ਤੱਤਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰੀਰ ਦੇ ਵਾਧੇ ਲਈ, ਊਰਜਾ ਪ੍ਰਦਾਨ ਕਰਨ ਲਈ ਅਤੇ ਸਰੀਰ ਵਿਚ ਚਲਦੀਆਂ ਰਸਾਇਣਿਕ ਕਿਰਿਆਵਾਂ ਨੂੰ ਕੰਟਰੋਲ ਵਿਚ ਰੱਖਣ ਲਈ ਅਤੇ ਸਰੀਰ ਦੇ ਹਰ ਸੈੱਲ ਦੀ ਬਣਾਵਟ ਤੇ ਬਣਤਰ ਲਈ ਜਿਹੜੇ ਤੱਤਾਂ ਦੀ ਲੋੜ ਹੁੰਦੀ ਹੈ ਨੂੰ ਪੌਸ਼ਟਿਕ ਤੱਤ ਕਹਿੰਦੇ ਹਨ ।
ਪ੍ਰਸ਼ਨ 3.
ਭੋਜਨ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਭੋਜਨ ਵਿਚ ਪਾਣੀ, ਪ੍ਰੋਟੀਨ, ਚਰਬੀ, ਕਾਰਬੋਹਾਈਡੇਟ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਪੌਸ਼ਟਿਕ ਤੱਤ ਹੁੰਦੇ ਹਨ ।
ਪ੍ਰਸ਼ਨ 4.
ਹੱਡੀਆਂ ਵਿਚ ਕਿਹੜੇ ਖਣਿਜ ਪਦਾਰਥ ਜ਼ਿਆਦਾ ਹੁੰਦੇ ਹਨ ?
ਉੱਤਰ-
ਹੱਡੀਆਂ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਖਣਿਜ ਪਦਾਰਥ ਹੁੰਦੇ ਹਨ । ਦੁੱਧ, ਰਾਜਮਾਂਹ, ਮੇਥੀ, ਮੱਛੀ ਆਦਿ ਵਿਚ ਇਹਨਾਂ ਦੀ ਕਾਫ਼ੀ ਮਾਤਰਾ ਹੁੰਦੀ ਹੈ ।
ਪ੍ਰਸ਼ਨ 5.
ਵਿਟਾਮਿਨਾਂ ਨੂੰ ਰੱਖਿਅਕ ਤੱਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਐਨਜ਼ਾਈਮ ਸਰੀਰਕ ਤਾਪਮਾਨ ਤੇ ਹੀ ਢਾਹ-ਉਸਾਰੂ ਕਿਰਿਆਵਾਂ ਕਰਵਾਉਂਦੇ ਹਨ । ਇਹਨਾਂ ਐਨਜ਼ਾਈਮਾਂ ਦੇ ਸੰਸ਼ਲੇਸ਼ਣ ਅਤੇ ਕਿਰਿਆਸ਼ੀਲਤਾ ਲਈ ਵਿਟਾਮਿਨ ਅਤੇ ਖਣਿਜ ਪਦਾਰਥ ਲੋੜੀਂਦੇ ਹੁੰਦੇ ਹਨ । ਇਹ ਬਿਮਾਰੀਆਂ ਤੋਂ ਵੀ ਸਰੀਰ ਨੂੰ ਬਚਾਉਂਦੇ ਹਨ । ਇਸ ਲਈ ਵਿਟਾਮਿਨ ਨੂੰ ਰੱਖਿਅਕ ਤੱਤ ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਸਰੀਰ ਵਿਚ ਕਿੰਨੇ ਪ੍ਰਤੀਸ਼ਤ ਖਣਿਜ ਪਦਾਰਥ ਹੁੰਦੇ ਹਨ ?
ਉੱਤਰ-
ਸਰੀਰ ਵਿਚ 4% ਖਣਿਜ ਪਦਾਰਥ ਹੁੰਦੇ ਹਨ । ਇਹ ਹਨ-ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਕਲੋਰੀਨ, ਆਇਉਡੀਨ, ਸਲਫਰ, ਤਾਂਬਾ, ਜ਼ਿੰਕ, ਕੋਬਾਲਟ, ਮੈਂਗਨੀਜ਼, ਲੋਹਾ ਅਤੇ ਮੋਲੀਬਡੇਨਮ ਆਦਿ ।
ਪ੍ਰਸ਼ਨ 7.
ਭੋਜਨ ਦੀ ਉਰਜਾ ਕਿਵੇਂ ਮਾਪੀ ਜਾਂਦੀ ਹੈ ?
ਉੱਤਰ-
ਸਰੀਰ ਨੂੰ ਕਈ ਕੰਮ ਕਰਨੇ ਪੈਂਦੇ ਹਨ ਜਿਵੇਂ- ਖਾਣੇ ਦਾ ਪਾਚਨ, ਦਿਲ ਦਾ ਧੜਕਣਾ, ਸਾਹ ਲੈਣਾ, ਦਿਮਾਗ਼ ਦਾ ਹਰ ਵੇਲੇ ਕੰਮ ਕਰਨਾ, ਨੱਨਣਾ, ਦੌੜਨਾ ਆਦਿ । ਇਹਨਾਂ ਸਾਰੇ ਕੰਮਾਂ ਲਈ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ । ਇਹ ਊਰਜਾ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।
ਊਰਜਾ ਨੂੰ ਕਿਲੋ ਕੈਲੋਰੀ ਵਿਚ ਮਾਪਿਆ ਜਾਂਦਾ ਹੈ ਪਰ ਪੋਸਣ ਵਿਗਿਆਨ ਵਿਚ ਇਸ ਨੂੰ ਕੈਲੋਰੀ ਹੀ ਕਿਹਾ ਜਾਂਦਾ ਹੈ ।
ਪ੍ਰਸ਼ਨ 8.
1 ਗਰਾਮ ਪ੍ਰੋਟੀਨ ਅਤੇ 1 ਗਰਾਮ ਚਰਬੀ ਵਿਚ ਕਿੰਨੀਆਂ ਕੈਲੋਰੀਆਂ ਹੁੰਦੀਆਂ ਹਨ ?
ਉੱਤਰ-
ਇਕ ਕਿਲੋ ਗਰਾਮ ਪਾਣੀ ਦੇ ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦਾ ਵਾਧਾ ਕਰਨ ਲਈ ਜਿੰਨੇ ਤਾਪ ਦੀ ਲੋੜ ਹੁੰਦੀ ਹੈ ਉਸ ਨੂੰ ਕੈਲੋਰੀ ਕਿਹਾ ਜਾਂਦਾ ਹੈ ।
ਇਕ ਗ੍ਰਾਮ ਚਰਬੀ ਵਿਚ 9 ਕੈਲੋਰੀ ਅਤੇ ਇਕ ਗ੍ਰਾਮ ਪ੍ਰੋਟੀਨ ਵਿਚ 4 ਕੈਲੋਰੀ ਊਰਜਾ ਹੁੰਦੀ ਹੈ ।
ਪ੍ਰਸ਼ਨ 9.
ਭੋਜਨ ਦਾ ਸਰੀਰ ਵਿਚ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ?
ਉੱਤਰ-
ਭੋਜਨ ਦੇ ਕੰਮ ਹਨ – ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਣ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ ।
ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਭੋਜਨ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ । ਅਸਲ ਵਿਚ ਬਾਕੀ ਸਾਰੇ ਕੰਮ ਉਰਜਾ ਕਾਰਨ ਹੀ ਹੁੰਦੇ ਹਨ ।
ਪ੍ਰਸ਼ਨ 10.
ਭੋਜਨ ਦਾ ਮਨੋਵਿਗਿਆਨਿਕ ਕੰਮ ਕੀ ਹੈ ?
ਉੱਤਰ-
ਚੰਗੇ ਭੋਜਨ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਜਦੋਂ ਮਨ ਖੁਸ਼ ਹੋਵੇ ਤਾਂ ਭੋਜਨ ਚੰਗਾ ਲੱਗਦਾ ਹੈ ਤੇ ਖਾਣ ਨੂੰ ਵੀ ਮਨ ਕਰਦਾ ਹੈ ਅਤੇ ਜਦੋਂ ਕੋਈ ਚਿੰਤਾ ਹੋਵੇ ਮਨ ਦੁਖੀ ਹੋਵੇ ਤਾਂ ਉਹੀ ਭੋਜਨ ਮਾੜਾ ਲੱਗਦਾ ਹੈ ।
ਕਈ ਵਾਰ ਬੱਚੇ ਨੂੰ ਚੰਗਾ ਕੰਮ ਕਰਨ ਜਿਵੇਂ ਚੰਗੇ ਨੰਬਰ ਆਦਿ ਪ੍ਰਾਪਤ ਕੀਤੇ ਹੋਣ ਤਾਂ ਇਨਾਮ ਵਜੋਂ ਆਈਸਕਰੀਮ ਜਾਂ, ਪੇਸਟਰੀ ਆਦਿ ਦਿੱਤੀ ਜਾਂਦੀ ਹੈ । ਇਸ ਨਾਲ ਬੱਚੇ ਨੂੰ ਮਾਨਸਿਕ ਸੰਤੁਸ਼ਟੀ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਇਸੇ ਤਰ੍ਹਾਂ ਸਜ਼ਾ ਵਜੋਂ ਇਹ ਚੀਜ਼ਾਂ ਦੀ ਮਨਾਹੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਭੋਜਨ ਮਾਨਸਿਕ ਸਿਹਤ ਠੀਕ ਰੱਖਣ ਦਾ ਕੰਮ ਵੀ ਕਰਦਾ ਹੈ ।
ਪ੍ਰਸ਼ਨ 11.
ਭੋਜਨ ਦਾ ਸਮਾਜਿਕ ਮਹੱਤਵ ਕੀ ਹੈ ?
ਉੱਤਰ-
ਭੋਜਨ ਦਾ ਸਮਾਜਿਕ ਅਤੇ ਧਾਰਮਿਕ ਮਹੱਤਵ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖ਼ੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ‘ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲ ਵਧਾਇਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਪ੍ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ ।
ਪ੍ਰਸ਼ਨ 12.
ਸਰੀਰਕ ਤੌਰ ‘ਤੇ ਸਿਹਤਮੰਦ ਵਿਅਕਤੀ ਦੀ ਕੀ ਨਿਸ਼ਾਨੀ ਹੈ ?
ਉੱਤਰ-
ਸਰੀਰਕ ਤੌਰ ‘ਤੇ ਸਿਹਤਮੰਦ ਆਦਮੀ ਉਹ ਹੁੰਦਾ ਹੈ ਜਿਸ ਦਾ
- ਸਰੀਰ ਸੁਡੌਲ ਹੁੰਦਾ ਹੈ ।
- ਭਾਰ, ਉਮਰ ਅਤੇ ਕੱਦ ਅਨੁਸਾਰ ਹੁੰਦਾ ਹੈ ।
- ਵਾਧਾ ਪੂਰਾ ਹੁੰਦਾ ਹੈ ।
- ਚਮੜੀ ਸਾਫ਼ ਅਤੇ ਅੱਖਾਂ ਚਮਕਦਾਰ ਹੁੰਦੀਆਂ ਹਨ।
- ਸਾਹ ਵਿਚੋਂ ਬਦਬੂ ਨਹੀਂ ਆਉਂਦੀ ।
- ਵਾਲ ਚਮਕਦਾਰ ਤੇ ਵਧੀਆ ਹੁੰਦੇ ਹਨ ।
- ਸਰੀਰ ਦੇ ਸਾਰੇ ਅੰਗ ਠੀਕ ਕੰਮ ਕਰਦੇ ਹਨ ।
- ਭੁੱਖ ਅਤੇ ਨੀਂਦ ਵੀ ਠੀਕ ਹੁੰਦੀ ਹੈ ।
ਪ੍ਰਸ਼ਨ 13.
ਫੋਕ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?
ਉੱਤਰ-
ਫੋਕ ਦੇ ਕੰਮਫੋਕ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਮੱਦਦ ਕਰਦਾ ਹੈ ।
ਪ੍ਰਸ਼ਨ 14.
ਭੋਜਨ ਦੇ ਕੰਮ ਅਨੁਸਾਰ ਭੋਜਨ ਦਾ ਵਰਗੀਕਰਨ ਕਿਵੇਂ ਕਰੋਗੇ ?
ਉੱਤਰ-
ਕੰਮ ਅਨੁਸਾਰ ਭੋਜਨ ਦਾ ਵਰਗੀਕਰਨ-ਸਰੀਰ ਵਿਚ ਕੰਮ ਦੇ ਅਨੁਸਾਰ ਭੋਜਨ ਨੂੰ ਤਿੰਨ ਮੁੱਖ ਸਮੂਹਾਂ ਵਿਚ ਵੰਡਿਆ ਗਿਆ ਹੈ ।
- ਊਰਜਾ ਦੇਣ ਵਾਲੇ ਭੋਜਨ-ਇਸ ਵਿਚ ਕਾਰਬੋਹਾਈਡੇਟਸ ਅਤੇ ਚਰਬੀ ਪੌਸ਼ਟਿਕ ਤੱਤ ਹੁੰਦੇ ਹਨ ।
- ਸਰੀਰ ਦੀ ਬਣਤਰ ਲਈ ਭੋਜਨ-ਇਸ ਵਿਚ ਪ੍ਰੋਟੀਨ ਹੁੰਦੇ ਹਨ ।
- ਰੱਖਿਅਕ ਭੋਜਨ-ਇਸ ਵਿਚ ਖਣਿਜ ਪਦਾਰਥ ਅਤੇ ਵਿਟਾਮਿਨ ਹੁੰਦੇ ਹਨ ।
ਪ੍ਰਸ਼ਨ 15.
ਅਜਿਹੇ ਚਾਰ ਭੋਜਨ ਪਦਾਰਥਾਂ ਦਾ ਨਾਮ ਦੱਸੋ ਜਿਹਨਾਂ ਵਿਚ ਪ੍ਰੋਟੀਨ ਵਧੇਰੇ ਅਤੇ ਚੰਗੀ ਕਿਸਮ ਦੀ ਹੁੰਦੀ ਹੈ ?
ਉੱਤਰ-
ਸੋਇਆਬੀਨ, ਮਾਂਹ ਸਾਬਤ, ਬੱਕਰੇ ਦਾ ਮੀਟ, ਪਨੀਰ, ਬਾਦਾਮ ਆਦਿ ਵਿਚ ਵਧੇਰੇ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 16.
ਭੋਜਨ, ਪੌਸ਼ਟਿਕ ਤੱਤ ਅਤੇ ਪੋਸ਼ਣ ਵਿਗਿਆਨ ਬਾਰੇ ਦੱਸੋ ।
ਉੱਤਰ-
ਭੋਜਨ – ਭੋਜਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਸਭ ਤੋਂ ਮਹੱਤਵਪੂਰਨ ਲੋੜ ਹੈ । ਉਹ ਪਦਾਰਥ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਅਤੇ ਸ਼ਕਤੀ ਮਿਲਦੀ ਹੈ, ਭੋਜਨ ਕਿਹਾ ਜਾਂਦਾ ਹੈ । ਇਹ ਪਦਾਰਥ ਠੋਸ, ਅਰਧ ਠੋਸ ਅਤੇ ਤਰਲ ਰੂਪ ਵਿਚ ਵੀ ਹੋ ਸਕਦੇ ਹਨ । ਭੋਜਨ ਜੀਵਤ ਪਾਣੀਆਂ ਦੇ ਸਰੀਰ ਲਈ ਬਾਲਣ (Fuel) ਦਾ ਕੰਮ ਕਰਦਾ ਹੈ । ਭੋਜਨ ਉਰਜਾ ਅਤੇ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸਰੀਰ ਦੇ ਵਾਧੇ ਵਿਚ ਵੀ ਸਹਾਇਕ ਹੁੰਦਾ ਹੈ । ਇਸ ਨਾਲ ਹੀ ਖੂਨ ਦਾ ਨਿਰਮਾਣ ਹੁੰਦਾ ਹੈ । ਸੋ ਮਨੁੱਖੀ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਰੀਰ ਦੀ ਤੰਦਰੁਸਤੀ ਲਈ ਸਾਰੇ ਪੌਸ਼ਟਿਕ ਤੱਤ ਮੌਜੂਦ ਹੋਣ ।
ਪੌਸ਼ਟਿਕ ਤੱਤ – ਪੌਸ਼ਟਿਕ ਤੱਤ ਭੋਜਨ ਦਾ ਇਕ ਅੰਗ ਹਨ । ਇਹ ਵੱਖ-ਵੱਖ ਰਸਾਇਣਿਕ ਤੱਤਾਂ ਦਾ ਮਿਸ਼ਰਨ ਹੁੰਦੇ ਹਨ । ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ । ਇਹ ਰਸਾਇਣਿਕ ਤੱਤ ਸਾਡੇ ਸਰੀਰ ਵਿਚ ਪਾਚਨ ਕਿਰਿਆ ਵਿਚ ਪਾਚਨ ਰਸਾਂ ਰਾਹੀਂ ਸਧਾਰਨ ਰੂਪ ਵਿਚ ਤਬਦੀਲ ਹੋ ਜਾਂਦੇ ਹਨ । ਇਹ ਤੱਤ ਪਚਣ ਤੋਂ ਬਾਅਦ ਲੋੜ ਅਨੁਸਾਰ ਸਾਰੇ ਅੰਗਾਂ ਵਿਚ ਪਹੁੰਚ ਕੇ ਉਨ੍ਹਾਂ ਨੂੰ ਪੋਸ਼ਣ ਦਿੰਦੇ ਹਨ ।
ਹੇਠ ਲਿਖੇ ਵੱਖ-ਵੱਖ ਪੌਸ਼ਟਿਕ ਤੱਤ ਹਨ-
- ਪ੍ਰੋਟੀਨ (Protein)
- ਕਾਰਬੋਹਾਈਡਰੇਟ (Carbohydrates)
- ਚਰਬੀ (Fats)
- ਵਿਟਾਮਿਨ (Vitamins)
- ਖਣਿਜ ਲਵਣ (Minerals)
- ਪਾਣੀ (Water)
- ਫੋਕ (Roughage) ।
ਪੋਸ਼ਣ ਵਿਗਿਆਨ – ਪੋਸ਼ਣ ਵਿਗਿਆਨ ਤੋਂ ਸਾਨੂੰ ਪਤਾ ਚਲਦਾ ਹੈ ਪੌਸ਼ਟਿਕ ਤੱਤ ਕਿਹੜੇ ਭੋਜਨ ਪਦਾਰਥਾਂ ਤੋਂ ਮਿਲ ਸਕਦੇ ਹਨ ਅਤੇ ਆਮ ਮਿਲਣ ਵਾਲੇ ਤੇ ਸਸਤੇ ਭੋਜਨ ਪਦਾਰਥਾਂ ਤੋਂ ਇਹਨਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਜੋ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ।
ਪ੍ਰਸ਼ਨ 17.
ਪੋਸ਼ਣ ਸੰਬੰਧੀ ਵਿਗਿਆਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਪੋਸ਼ਣ ਵਿਗਿਆਨ ਸਾਨੂੰ ਦੱਸਦਾ ਹੈ ਕਿ ਠੀਕ ਸਿਹਤ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਸਰੀਰ ਨੂੰ ਕਿੰਨੀ ਮਾਤਰਾ ਵਿਚ ਲੋੜ ਹੈ ਤੇ ਕਿੱਥੋਂ ਪ੍ਰਾਪਤ ਹੁੰਦੇ ਹਨ ।
- ਕਿਹੜੇ ਖਾਧ ਪਦਾਰਥਾਂ ਵਿਚੋਂ ਪੋਸ਼ਟਿਕ ਤੱਤ ਪ੍ਰਾਪਤ ਕੀਤੇ ਜਾ ਸਕਦੇ ਹਨ ।
- ਇਹਨਾਂ ਦੀ ਘਾਟ ਨਾਲ ਸਰੀਰ ਤੇ ਕੀ ਮਾੜਾ ਪ੍ਰਭਾਵ ਹੋਵੇਗਾ ।
- ਇਹਨਾਂ ਤੱਤਾਂ ਦੀ ਲਗਪਗ ਅਤੇ ਕਿੰਨੇ ਅਨੁਪਾਤ ਵਿਚ ਸਰੀਰ ਨੂੰ ਲੋੜ ਹੈ ।
- ਇਸ ਗਿਆਨ ਦੇ ਆਧਾਰ ਤੇ ਭੋਜਨ ਸੰਬੰਧੀ ਚੰਗੀਆਂ ਆਦਤਾਂ ਕਿਵੇਂ ਬਣਾਉਣੀਆਂ ਹਨ ।
ਪ੍ਰਸ਼ਨ 18.
ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ।
ਉੱਤਰ-
ਵੱਖ-ਵੱਖ ਸਰੀਰਕ ਕਿਰਿਆਵਾਂ ਦੇ ਸੰਚਾਲਨ ਵਿਚ ਪੁਰਾਣੇ ਅਤੇ ਘਸੇ ਹੋਏ ਤੰਤ ਟੁੱਟਦੇ ਰਹਿੰਦੇ ਹਨ । ਟੁੱਟੀਆਂ ਛੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਭੋਜਨ ਕਰਦਾ ਹੈ । ਭੋਜਨ ਸਰੀਰ ਵਿਚ ਨਸ਼ਟ ਹੋਏ ਤੰਤੂਆਂ ਦੀ ਥਾਂ ਨਵੇਂ ਤੰਤੂ ਵੀ ਬਣਾਉਂਦਾ ਹੈ । ਇਸ ਕੰਮ ਲਈ ਪ੍ਰੋਟੀਨ, ਖਣਿਜ ਅਤੇ ਪਾਣੀ ਜ਼ਰੂਰੀ ਤੱਤ ਹਨ । ਇਹ ਤੱਤ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੂੰਗਫਲੀ, ਦਾਲਾਂ, ਹਰੀਆਂ ਸਬਜ਼ੀਆਂ, ਮਾਸ, ਮੱਛੀ ਆਦਿ ਤੋਂ ਪ੍ਰਤ ਹੁੰਦੇ ਹਨ । ਮਨੁੱਖੀ ਸਰੀਰ ਛੋਟੀਆਂਛੋਟੀਆਂ ਕੋਸ਼ਿਕਾਵਾਂ ਦਾ ਹੀ ਬਣਿਆ ਹੋਇਆ ਹੈ । ਜਿਵ-ਜਿਵੇਂ ਉਮਰ ਵਧਦੀ ਹੈ ਸਰੀਰ ਵਿਚ ਨਵੇਂ ਤੰਤੁ ਲਗਾਤਾਰ ਬਣਦੇ ਰਹਿੰਦੇ ਹਨ ਜੋ ਸਰੀਰ ਦਾ ਵਾਧਾ ਅਤੇ ਵਿਕਾਸ ਕਰਦੇ ਹਨ । ਨਵੇਂ ਤੰਤੂਆਂ ਦੇ ਨਿਰਮਾਣ ਲਈ ਭੋਜਨ ਪਦਾਰਥਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ । ਇਸ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਜ਼ਰੂਰੀ ਹੁੰਦੇ ਹਨ ।
ਪ੍ਰਸ਼ਨ 19.
ਊਰਜਾ ਤੋਂ ਤੁਸੀਂ ਕੀ ਸਮਝਦੇ ਹੋ ? ਸਰੀਰ ਨੂੰ ਊਰਜਾ ਕਿਵੇਂ ਅਤੇ ਕਿੱਥੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਜਿਵੇਂ ਮਸ਼ੀਨ ਨੂੰ ਕੰਮ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ਜੋ ਬਿਜਲੀ, ਕੋਲੇ ਜਾਂ ਪੈਟਰੋਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਵੇਂ ਹੀ ਮਨੁੱਖੀ ਸਰੀਰ ਨੂੰ ਜੀਵਤ ਰਹਿਣ ਅਤੇ ਕੰਮ ਕਰਨ ਲਈ ਉਰਜਾ ਦੀ ਲੋੜ ਪੈਂਦੀ ਹੈ ਜੋ ਭੋਜਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ । ਸਰੀਰ ਵਿਚਲੀਆਂ ਵੱਖਵੱਖ ਪ੍ਰਕਿਰਿਆਵਾਂ ਲਈ ਵੀ ਉਰਜਾ ਲੋੜੀਂਦੀ ਹੈ ਜੋ ਭੋਜਨ ਹੀ ਪ੍ਰਦਾਨ ਕਰਦਾ ਹੈ । ਭੋਜਨ ਸਾਡੇ ਸਰੀਰ ਵਿਚ ਬਾਲਣ ਵਾਂਗ ਬਲ ਕੇ ਊਰਜਾ ਪੈਦਾ ਕਰਦਾ ਹੈ । ਪਰ ਇਹ ਸਰੀਰ ਦੀ ਗਰਮੀ ਨੂੰ ਸਥਿਰ ਰੱਖਦਾ ਹੈ ਤਾਂ ਕਿ ਸਰੀਰ ਦਾ ਤਾਪਮਾਨ ਜ਼ਿਆਦਾ ਵਧੇ ਜਾਂ ਘਰੇ ਨਾ ।
ਸਰੀਰ ਲਈ ਲੋੜੀਂਦੀ ਉਰਜਾ ਦਾ ਜ਼ਿਆਦਾਤਰ ਭਾਗ ਕਾਰਬੋਜ਼ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ । ਕਾਰਬੋਹਾਈਡਰੇਟ ਸਾਨੂੰ ਸਟਾਰਚ, ਖੰਡ ਅਤੇ ਸੈਲੂਲੋਜ਼ ਤੋਂ ਪ੍ਰਾਪਤ ਹੁੰਦੇ ਹਨ । ਬਨਸਪਤੀ, ਮੱਖਣ, ਘਿਉ, ਤੇਲ, ਮੇਵੇ ਅਤੇ ਚਰਬੀ ਯੁਕਤ ਖਾਣ ਵਾਲੇ ਪਦਾਰਥ ਊਰਜਾ ਦੇ ਮੁੱਖ ਸੋਮੇ ਹਨ । ਪ੍ਰੋਟੀਨ ਤੋਂ ਵੀ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਇਹ ਬਹੁਤ ਮਹਿੰਗਾ ਸਰੋਤ ਹੁੰਦਾ ਹੈ । ਉਹਜਾ ਦੇ ਤਾਪ ਨੂੰ ਕੈਲੋਰੀ ਵਿਚ ਮਾਪਿਆ ਜਾਂਦਾ ਹੈ । ਵੱਖ-ਵੱਖ ਪੌਸ਼ਟਿਕ ਤੱਤਾਂ ਤੋਂ ਪ੍ਰਾਪਤ ਕੈਲੋਰੀ ਦੀ ਮਾਤਰਾ ਇਸ ਤਰ੍ਹਾਂ ਹੈ-
- 1 ਗਰਾਮ ਕਾਰਬੋਹਾਈਡਰੇਟ -4 ਕੈਲੋਰੀ
- 1 ਗਰਾਮ ਚਰਬੀ – 9 ਕੈਲੋਰੀ
- 1 ਗਰਾਮ ਪ੍ਰੋਟੀਨ – 4 ਕੈਲੋਰੀ
ਵੱਖ-ਵੱਖ ਤਰਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਉਰਜਾ ਦੀ ਲੋੜ ਵੀ ਵੱਖ-ਵੱਖ ਹੁੰਦੀ ਹੈ । ਜਿਵੇਂ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਉਰਜਾ ਦੀ ਲੋੜ ਇਕ ਸਰੀਰਕ ਕੰਮ ਕਰਨ ਵਾਲੇ ਵਿਅਕਤੀ ਦੀ ਉਰਜਾ ਦੀ ਲੋੜ ਤੋਂ ਘੱਟ ਹੁੰਦੀ ਹੈ । ਇਸੇ ਤਰ੍ਹਾਂ ਵੱਖ-ਵੱਖ ਸਰੀਰਕ ਹਾਲਤਾਂ ਵਿਚ ਵੀ ਊਰਜਾ ਦੀ ਲੋੜ ਬਦਲ ਜਾਂਦੀ ਹੈ । ਜਿਵੇਂ ਕਿ ਬੱਚਾ ਜੰਮਣ ਵਾਲੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਂ ਨੂੰ ਵੱਧ ਉਰਜਾ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 20.
ਭੋਜਨ ਦੇ ਸਰੀਰਕ ਕੰਮ ਕਿਹੜੇ ਹਨ । ਕਿਸੇ ਦੇ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਭੋਜਨ ਦੇ ਕੰਮ ਹਨ-ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਨ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ।
(i) ਸਰੀਰ ਨੂੰ ਅਰੋਗ ਰੱਖਣਾ – ਭੋਜਨ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸ਼ਕਤੀ ਮਨੁੱਖ ਨੂੰ ਰੋਗਾਂ ਨਾਲ ਸੰਘਰਸ਼ ਕਰਨ ਦੇ ਯੋਗ ਬਣਾਉਂਦੀ ਹੈ । ਭੋਜਨ ਵਿਚ ਕਈ ਪਦਾਰਥ ਕੱਚੇ ਹੀ ਖਾਧੇ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਕਰਦੇ ਹਨ । ਇਹਨਾਂ ਨੂੰ ਸੁਰੱਖਿਆਤਮਕ ਭੋਜਨ ਤੱਤ ਕਿਹਾ ਜਾਂਦਾ ਹੈ । ਇਹ ਤੱਤ ਖ਼ਾਸ ਕਰਕੇ ਖਣਿਜ, . ਲੂਣ ਅਤੇ ਵਿਟਾਮਿਨਾਂ ਤੋਂ ਪ੍ਰਾਪਤ ਹੁੰਦੇ ਹਨ । ਜੇ ਭੋਜਨ ਵਿਚ ਇਹਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਵੱਧ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਤੱਤ ਫਲ, ਸਬਜ਼ੀਆਂ, ਦੁੱਧ, ਮਾਸ, ਕਲੋਜੀ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ।
(ii) ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨਾ – ਵਧੀਆ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ | ਸਰੀਰ ਦੀਆਂ ਅੰਦਰੂਨੀ ਹਾਲਤਾਂ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਖੂਨ ਪ੍ਰਵਾਹ, ਸਾਹ ਕਿਰਿਆ, ਪਾਚਨਸ਼ੀਲਤਾ, ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣਾ ਆਦਿ ਨੂੰ ਨਿਯਮਿਤ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ । ਜੇ ਇਹ ਅੰਦਰੂਨੀ ਕਿਰਿਆਵਾਂ ਨਿਯਮਿਤ ਨਾ ਰਹਿਣ ਤਾਂ ਸਾਡਾ ਸਰੀਰ ਅਨੇਕਾਂ ਰੋਗਾਂ ਨਾਲ ਪੀੜਤ ਹੋ ਸਕਦਾ ਹੈ । ਕਾਰਬੋਜ਼ ਤੋਂ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਮਿਲ ਕੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਦੇ ਹਨ ।
ਚਰਬੀ ਯੁਕਤ ਪਦਾਰਥਾਂ ਵਿਚ ਜ਼ਰੂਰੀ ਚਰਬੀ ਅਮਲ (Fatty acid), ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਪਾਣੀ ਆਦਿ ਇਹ ਕੰਮ ਕਰਦੇ ਹਨ ।
ਪ੍ਰਸ਼ਨ 21.
ਭੋਜਨ ਸਰੀਰਕ ਕੰਮ ਤੋਂ ਇਲਾਵਾ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?
ਉੱਤਰ-
ਮਨੋਵਿਗਿਆਨਿਕ ਕੰਮ – ਸਰੀਰਕ ਕੰਮਾਂ ਤੋਂ ਇਲਾਵਾ ਭੋਜਨ ਮਨੋਵਿਗਿਆਨਿਕ ਕੰਮ ਵੀ ਕਰਦਾ ਹੈ । ਇਸ ਰਾਹੀਂ ਕਈ ਭਾਵਨਾਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ । ਭੋਜਨ ਦੇ ਪੌਸ਼ਟਿਕ ਹੋਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਪੂਰਨ ਸੰਤੁਸ਼ਟੀ ਪ੍ਰਦਾਨ ਕਰੇ । ਇਸ ਤੋਂ ਇਲਾਵਾ ਘਰ ਵਿਚ ਜਦੋਂ ਗ੍ਰਹਿਣੀ ਪਰਿਵਾਰ ਜਾਂ ਮਹਿਮਾਨਾਂ ਨੂੰ ਵਧੀਆ ਭੋਜਨ ਪਰੋਸਦੀ ਹੈ ਤਾਂ ਸਿੱਟੇ ਵਜੋਂ ਉਹ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਤ੍ਰਿਣੀ ਨੂੰ ਪ੍ਰਸੰਸਾ ਤੋਂ ਆਨੰਦ ਪ੍ਰਾਪਤ ਹੁੰਦਾ ਹੈ ਜੋ ਉਸ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ।
ਸਮਾਜਿਕ ਅਤੇ ਧਾਰਮਿਕ ਕੰਮ – ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਕੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲਜੋਲ ਵਧਾਇਆ ਜਾਂਦਾ ਹੈ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 22.
ਸਾਡੇ ਸਰੀਰ ਲਈ ਕਿਹੜੇ-ਕਿਹੜੇ ਪੌਸ਼ਟਿਕ ਤੱਤ ਜ਼ਰੂਰੀ ਹਨ ? ਪਾਣੀ ਅਤੇ ਫੋਕ ਸਾਡੇ ਸਰੀਰ ਵਿਚ ਕੀ ਕੰਮ ਕਰਦਾ ਹੈ ?
ਉੱਤਰ-
ਹੇਠਾਂ ਲਿਖੇ ਵੱਖ-ਵੱਖ ਪੌਸ਼ਟਿਕ ਤੱਤ ਸਾਡੇ ਸਰੀਰ ਲਈ ਜ਼ਰੂਰੀ ਹਨ-
- ਪ੍ਰੋਟੀਨ (Protein)
- ਕਾਰਬੋਹਾਈਡਰੇਟ (Carbohydrates)
- ਚਰਬੀ (Fats)
- ਵਿਟਾਮਿਨ (Vitamins)
- ਖਣਿਜ ਲਵਨ (Minerals)
- ਪਾਣੀ (Water)
- ਫੋਕ (Roughage)
ਪਾਣੀ – ਪਾਣੀ ਵਿਚ ਕੋਈ ਕੈਲੋਰੀ ਨਹੀਂ ਹੁੰਦੀ ਪਰ ਸਰੀਰ ਦੀਆਂ ਲਗਪਗ ਸਾਰੀਆਂ ਪ੍ਰਕਿਰਿਆਵਾਂ ਵਿਚ ਪਾਣੀ ਦੀ ਮਹੱਤਵਪੂਰਨ ਭੂਮਿਕਾ ਹੈ। ਪਾਣੀ ਤੋਂ ਬਗੈਰ ਅਸੀਂ ਥੋੜ੍ਹੇ ਦਿਨ ਵੀ ਜਿਊਂਦੇ ਨਹੀਂ ਰਹਿ ਸਕਦੇ । ਇਹ ਸਰੀਰ ਵਿਚਲੇ ਸਾਰੇ ਤਰਲ ਪਦਾਰਥਾਂ ਵਿਚ ਹੁੰਦਾ ਹੈ । ਖੂਨ ਵਿਚ 90% ਪਾਣੀ ਹੁੰਦਾ ਹੈ । ਪਾਚਕ ਰਸਾਂ ਵਿਚ ਵੀ ਕਾਫ਼ੀ ਮਾਤਰਾ ਪਾਣੀ ਦੀ ਹੀ ਹੁੰਦੀ ਹੈ । ਇਸ ਤਰ੍ਹਾਂ ਪਾਣੀ ਵੱਖ-ਵੱਖ ਪਦਾਰਥਾਂ ਨੂੰ ਸਰੀਰ ਵਿਚ ਇਕ ਤੋਂ ਦੂਜੀ ਥਾਂ ‘ਤੇ ਲਿਜਾਣ ਵਿਚ ਸਹਾਈ ਹੈ ਜਿਵੇਂ ਕਿ ਹਾਰਮੋਨਜ਼, ਭੋਜਨ ਦੇ ਪਾਚਨ ਮਗਰੋਂ ਪਦਾਰਥ ਅਤੇ ਬਾਹਰ ਕੱਢਣ ਵਾਲੇ ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਦਿ । ਪਾਣੀ ਸਰੀਰ ਦੀ ਬਣਤਰ ਅਤੇ ਸਰੀਰ ਦਾ ਤਾਪਮਾਨ ਨਿਯਮਿਤ ਰੱਖਣ ਲਈ ਵੀ ਜ਼ਰੂਰੀ ਹੈ ।
ਪਾਣੀ ਨੂੰ ਅਸੀਂ ਪਾਣੀ ਦੇ ਰੂਪ ਵਿਚ ਜਾਂ, ਪੇਅ ਪਦਾਰਥਾਂ ਜਾਂ ਹੋਰ ਭੋਜਨ ਪਦਾਰਥਾਂ ਰਾਹੀਂ ਪ੍ਰਾਪਤ ਕਰਦੇ ਹਾਂ ।
ਫੋਕ-ਝੋਕ ਭੋਜਨ ਦਾ ਅਜਿਹਾ ਹਿੱਸਾ ਹੈ ਜੋ ਸਾਡੀ ਪਾਚਨ ਪ੍ਰਣਾਲੀ ਵਿਚ ਪਚਾਇਆ ਨਹੀਂ ਜਾ ਸਕਦਾ । ਇਹ ਪੌਦਿਆਂ ਤੋਂ ਮਿਲਣ ਵਾਲੇ ਭੋਜਨ ਪਦਾਰਥ ਜਿਵੇਂ ਫ਼ਲ, ਸਬਜ਼ੀਆਂ ਅਤੇ ਅਨਾਜਾਂ ਵਿਚ ਹੁੰਦਾ ਹੈ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ ।
ਪ੍ਰਸ਼ਨ 23.
ਭੋਜਨ ਸਾਡੇ ਸਰੀਰ ਵਿਚ ਕੀ-ਕੀ ਕੰਮ ਕਰਦਾ ਹੈ ?
ਉੱਤਰ-
ਭੋਜਨ ਦੇ ਕੰਮ ਹਨ-ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਨ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ।
(i) ਸਰੀਰ ਨੂੰ ਅਰੋਗ ਰੱਖਣਾ – ਭੋਜਨ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸ਼ਕਤੀ ਮਨੁੱਖ ਨੂੰ ਰੋਗਾਂ ਨਾਲ ਸੰਘਰਸ਼ ਕਰਨ ਦੇ ਯੋਗ ਬਣਾਉਂਦੀ ਹੈ । ਭੋਜਨ ਵਿਚ ਕਈ ਪਦਾਰਥ ਕੱਚੇ ਭੋਜਨ, ਕੰਮ ਅਤੇ ਪੋਸ਼ਣ ਹੀ ਖਾਧੇ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਕਰਦੇ ਹਨ ।ਇਹਨਾਂ ਨੂੰ ਸੁਰੱਖਿਆਤਮਕ ਭੋਜਨ ਤੱਤ ਕਿਹਾ ਜਾਂਦਾ ਹੈ । ਇਹ ਤੱਤ ਖ਼ਾਸ ਕਰਕੇ ਖਣਿਜ, ਲੂਣ ਅਤੇ ਵਿਟਾਮਿਨਾਂ ਤੋਂ ਪ੍ਰਾਪਤ ਹੁੰਦੇ ਹਨ । ਜੇ ਭੋਜਨ ਵਿਚ ਇਹਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਵੱਧ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਤੱਤ ਫਲ, ਸਬਜ਼ੀਆਂ, ਦੁੱਧ, ਮਾਸ, ਕਲੇਜੀ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ ।
(ii) ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨਾ – ਵਧੀਆ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ | ਸਰੀਰ ਦੀਆਂ ਅੰਦਰੂਨੀ ਹਾਲਤਾਂ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਖੂਨ ਪ੍ਰਵਾਹ, ਸਾਹ ਕਿਰਿਆ, ਪਾਚਨਸ਼ੀਲਤਾ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣਾ ਆਦਿ ਨੂੰ ਨਿਯਮਿਤ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ । ਜੇ ਇਹ ਅੰਦਰੂਨੀ ਕਿਰਿਆਵਾਂ ਨਿਯਮਿਤ ਨਾ ਰਹਿਣ ਤਾਂ ਸਾਡਾ ਸਰੀਰ ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ । ਕਾਰਬੋਜ਼ ਤੋਂ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਮਿਲ ਕੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਦੇ ਹਨ ।
ਚਰਬੀ ਯੁਕਤ ਪਦਾਰਥਾਂ ਵਿਚ ਜ਼ਰੂਰੀ ਚਰਬੀ ਅਮਲ (Fatty acid), ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਪਾਣੀ ਆਦਿ ਇਹ ਕੰਮ ਕਰਦੇ ਹਨ ।
(iii) ਸਰੀਰਕ ਕੋਸ਼ਿਕਾਵਾਂ ਦਾ ਨਿਰਮਾਣ ਕਰਨਾ ਅਤੇ ਤੰਤੂਆਂ ਦੀ ਮੁਰੰਮਤ ਕਰਨਾ – ਵੱਖ-ਵੱਖ ਸਰੀਰਕ ਕਿਰਿਆਵਾਂ ਦੇ ਸੰਚਾਲਨ ਵਿਚ ਪੁਰਾਣੇ ਅਤੇ ਘਸੇ ਹੋਏ ਤੰਤੁ ਟੁੱਟਦੇ ਰਹਿੰਦੇ ਹਨ । ਟੁੱਟੀਆਂ-ਫੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਭੋਜਨ ਕਰਦਾ ਹੈ । ਭੋਜਨ ਸਰੀਰ ਵਿਚ ਨਸ਼ਟ ਹੋਏ ਤੰਤੂਆਂ ਦੀ ਥਾਂ ਨਵੇਂ ਤੰਤੂ ਵੀ ਬਣਾਉਂਦਾ ਹੈ । ਇਸ ਕੰਮ ਲਈ ਪ੍ਰੋਟੀਨ, ਖਣਿਜ ਅਤੇ ਪਾਣੀ ਜ਼ਰੂਰੀ ਤੱਤ ਹਨ । ਇਹ ਤੱਤ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੁੰਗਫਲੀ, ਦਾਲਾਂ, ਹਰੀਆਂ ਸਬਜ਼ੀਆਂ, ਮਾਸ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ । ਮਨੁੱਖੀ ਸਰੀਰ ਛੋਟੀਆਂਛੋਟੀਆਂ ਕੋਸ਼ਿਕਾਵਾਂ ਦਾ ਹੀ ਬਣਿਆ ਹੋਇਆ ਹੈ । ਜਿਵੇਂ ਜਿਵੇਂ ਉਮਰ ਵਧਦੀ ਹੈ ਸਰੀਰ ਵਿਚ ਨਵੇਂ ਤੰਤੂ ਲਗਾਤਾਰ ਬਣਦੇ ਰਹਿੰਦੇ ਹਨ ਜੋ ਸਰੀਰ ਦਾ ਵਾਧਾ ਅਤੇ ਵਿਕਾਸ ਕਰਦੇ ਹਨ । ਨਵੇਂ ਤੰਤੂਆਂ ਦੇ ਨਿਰਮਾਣ ਲਈ ਭੋਜਨ ਪਦਾਰਥਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ । ਇਸ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਜ਼ਰੂਰੀ ਹੁੰਦੇ ਹਨ ।
(iv) ਸਰੀਰ ਨੂੰ ਸ਼ਕਤੀ ਅਤੇ ਉਰਜਾ ਪ੍ਰਦਾਨ ਕਰਨਾ – ਜਿਵੇਂ ਮਸ਼ੀਨ ਨੂੰ ਕੰਮ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ਜੋ ਬਿਜਲੀ, ਕੋਲੇ ਜਾਂ ਪੈਟਰੋਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਵੇਂ ਹੀ ਮਨੁੱਖੀ ਸਰੀਰ ਨੂੰ ਜੀਵਤ ਰਹਿਣ ਅਤੇ ਕੰਮ ਕਰਨ ਲਈ ਉਰਜਾ ਦੀ ਲੋੜ ਪੈਂਦੀ ਹੈ ਜੋ ਭੋਜਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ | ਸਰੀਰ ਵਿਚਲੀਆਂ ਵੱਖ-ਵੱਖ ਪ੍ਰਕਿਰਿਆਵਾਂ ਲਈ ਵੀ ਉਰਜਾ ਲੋੜੀਂਦੀ ਹੈ ਜੋ ਭੋਜਨ ਹੀ ਪ੍ਰਦਾਨ ਕਰਦਾ ਹੈ । ਭੋਜਨ ਸਾਡੇ ਸਰੀਰ ਵਿਚ ਬਾਲਣ ਵਾਂਗ ਬਲ ਕੇ ਊਰਜਾ ਪੈਦਾ ਕਰਦਾ ਹੈ । ਪਰ ਇਹ ਸਰੀਰ ਦੀ ਗਰਮੀ ਨੂੰ ਸਥਿਰ ਰੱਖਦਾ ਹੈ ਤਾਂ ਕਿ ਸਰੀਰ ਦਾ ਤਾਪਮਾਨ ਜ਼ਿਆਦਾ ਵਧੇ ਜਾਂ ਘਟੇ ਨਾ ।
ਸਰੀਰ ਲਈ ਲੋੜੀਂਦੀ ਊਰਜਾ ਦਾ ਜ਼ਿਆਦਾਤਰ ਭਾਗ ਕਾਰਬੋਜ਼ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ । ਕਾਰਬੋਹਾਈਡਰੇਟ ਸਾਨੂੰ ਸਟਾਰਚ, ਖੰਡ ਅਤੇ ਸੈਲੂਲੋਜ਼ ਤੋਂ ਪ੍ਰਾਪਤ ਹੁੰਦੇ ਹਨ | ਬਨਸਪਤੀ, ਮੱਖਣ, ਘਿਉ, ਤੇਲ, ਮੇਵੇ ਅਤੇ ਚਰਬੀ ਯੁਕਤ ਖਾਣ ਵਾਲੇ ਪਦਾਰਥ ਉਰਜਾ ਦੇ ਮੁੱਖ ਸੋਮੇ ਹਨ । ਪ੍ਰੋਟੀਨ ਤੋਂ ਵੀ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਇਹ ਬਹੁਤ ਮਹਿੰਗਾ ਸਰੋਤ ਹੁੰਦਾ ਹੈ । ਉਰਜਾ ਦੇ ਤਾਪ ਨੂੰ ਕੈਲੋਰੀ ਵਿਚ ਨਾਪਿਆ ਜਾਂਦਾ ਹੈ । ਵੱਖ-ਵੱਖ ਪੌਸ਼ਟਿਕ ਤੱਤਾਂ ਤੋਂ ਪ੍ਰਾਪਤ ਕੈਲੋਰੀ ਦੀ ਮਾਤਰਾ ਇਸ ਤਰ੍ਹਾਂ ਹੈ-
- 1 ਗਰਾਮ ਕਾਰਬੋਹਾਈਡਰੇਟ -4 ਕੈਲੋਰੀ
- 1 ਗਰਾਮ ਚਰਬੀ -9 ਕੈਲੋਰੀ
- 1 ਗਰਾਮ ਪ੍ਰੋਟੀਨ -4 ਕੈਲੋਰੀ
ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਉਰਜਾ ਦੀ ਲੋੜ ਵੀ ਵੱਖ-ਵੱਖ ਹੁੰਦੀ ਹੈ । ਜਿਵੇਂ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਉਰਜਾ ਦੀ ਲੋੜ ਇਕ ਸਰੀਰਕ ਕੰਮ ਕਰਨ ਵਾਲੇ ਵਿਅਕਤੀ ਦੀ ਉਰਜਾ ਦੀ ਲੋੜ ਤੋਂ ਘੱਟ ਹੁੰਦੀ ਹੈ । ਇਸੇ ਤਰ੍ਹਾਂ ਵੱਖ-ਵੱਖ ਸਰੀਰਕ ਹਾਲਤਾਂ ਵਿਚ ਵੀ ਉਰਜਾ ਦੀ ਲੋੜ ਬਦਲ ਜਾਂਦੀ ਹੈ । ਜਿਵੇਂ ਕਿ ਬੱਚਾ ਜੰਮਣ ਵਾਲੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਂ ਨੂੰ ਵੱਧ ਊਰਜਾ ਦੀ ਲੋੜ ਹੁੰਦੀ ਹੈ ।
(v) ਸਰੀਰ ਦਾ ਤਾਪਮਾਨ ਸੰਤੁਲਿਤ ਕਰਨਾ – ਹਰ ਤਰ੍ਹਾਂ ਦੇ ਮੌਸਮ ਵਿਚ ਸਾਡੇ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ! ਗਰਮੀਆਂ ਵਿਚ ਸਾਨੂੰ ਪਸੀਨਾ ਆਉਂਦਾ ਹੈ । ਪਸੀਨਾ ਸੁੱਕਣ ਤੇ ਵਾਸ਼ਪੀਕਰਨ ਨਾਲ ਠੰਢ ਪੈਦਾ ਹੁੰਦੀ ਹੈ ਜਿਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ । ਸਰਦੀਆਂ ਵਿਚ ਸਰੀਰ ਇੰਨੀ ਉਰਜਾ ਪੈਦਾ ਕਰਦਾ ਹੈ ਕਿ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ। ਵੱਖ-ਵੱਖ ਹਾਲਤਾਂ ਵਿਚ ਵੱਖ-ਵੱਖ ਢੰਗਾਂ ਨਾਲ ਕਿਰਿਆ ਕਰਨ ਦਾ ਸੰਕੇਤ ਦਿਮਾਗ ਤੋਂ ਆਉਂਦਾ ਹੈ ਜਿਸ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਊਰਜਾ ਸਾਨੂੰ ਭੋਜਨ ਤੋਂ ਹੀ ਪਾਪਤ ਹੁੰਦੀ ਹੈ | ਪਾਣੀ ਸਰੀਰ ਦਾ ਤਾਪਮਾਨ ਨਿਯਮਿਤ ਰੱਖਣ ਲਈ ਅਤਿ ਮਹੱਤਵਪੂਰਨ ਹੈ ।
(vi) ਮਨੋਵਿਗਿਆਨਿਕ ਕੰਮ – ਸਰੀਰਕ ਕੰਮਾਂ ਤੋਂ ਇਲਾਵਾ ਭੋਜਨ ਮਨੋਵਿਗਿਆਨਿਕ ਕੰਮ ਵੀ ਕਰਦਾ ਹੈ ਇਸ ਰਾਹੀਂ ਕਈ ਭਾਵਨਾਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ । ਭੋਜਨ ਦੇ ਪੌਸ਼ਟਿਕ ਹੋਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਪੂਰਨ ਸੰਤੁਸ਼ਟੀ ਪ੍ਰਦਾਨ ਕਰੇ । ਇਸ ਤੋਂ ਇਲਾਵਾ ਘਰ ਵਿਚ ਜਦੋਂ ਹਿਣੀ ਪਰਿਵਾਰ ਜਾਂ ਮਹਿਮਾਨਾਂ ਨੂੰ ਵਧੀਆ ਭੋਜਨ ਪਰੋਸਦੀ ਹੈ ਤਾਂ ਸਿੱਟੇ ਵਜੋਂ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਗ੍ਰਹਿਣੀ ਨੂੰ ਪ੍ਰਸੰਸਾ ਤੋਂ ਆਨੰਦ ਪ੍ਰਾਪਤ ਹੁੰਦਾ ਹੈ, ਜੋ ਉਸ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ।
(vii) ਸਮਾਜਿਕ ਅਤੇ ਧਾਰਮਿਕ ਕੰਮ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖ਼ੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲਜੋਲ ਵਧਾਇਆ ਜਾਂਦਾ ਹੈ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ ਰੀਤ ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ ।
ਪ੍ਰਸ਼ਨ 24.
ਭੋਜਨ ਦੇ ਸਰੀਰਕ ਕੰਮ ਕੀ ਹਨ ਅਤੇ ਇਹਨਾਂ ਲਈ ਕਿਹੜੇ-ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੈ।
ਉੱਤਰ-
ਭੋਜਨ ਦੇ ਕੰਮ :-ਇਸ ਦੇ ਲਈ ਪ੍ਰਸ਼ਨ 23 ਦਾ ਉੱਤਰ ਪੜ੍ਹੋ ।
ਭੋਜਨ ਸਮੂਹ | ਪੌਸ਼ਟਿਕ ਤੱਤ | ਕੰਮ |
1. ਊਰਜਾ ਦੇਣ ਵਾਲੇ ਭੋਜਨ
(i) ਅਨਾਜ ਅਤੇ ਜੋੜਾਂ ਵਾਲੀਆਂ ਸਬਜ਼ੀਆਂ (ii) ਸ਼ੱਕਰ ਅਤੇ ਗੁੜ, ਤੇਲ, ਘਿਓ ਅਤੇ ਮੱਖਣ। |
ਕਾਰਬੋਹਾਈਡਰੇਟ ਅਤੇ ਚਰਬੀ | ਊਰਜਾ ਪ੍ਰਦਾਨ ਕਰਨਾ |
2. ਸਰੀਰ ਦੀ ਬਣਤਰ ਅਤੇ ਵਾਧੇ ਲਈ ਭੋਜਨ
(i) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ (ii) ਮਾਸ, ਮੱਛੀ ਅਤੇ ਅੰਡੇ (iii) ਦਾਲਾਂ ਅਤੇ . (iv) ਸੁੱਕੇ ਮੇਵੇ |
ਪ੍ਰੋਟੀਨ | ਸਰੀਰ ਦੇ ਵਾਧੇ ਅਤੇ ਟੁੱਟੇਫੁੱਟੇ ਤੰਤੂਆਂ ਦੀ ਮੁਰੰਮਤ ਕਰਨ ਲਈ । |
3. ਰੱਖਿਅਕ ਭੋਜਨ
(i) ਪੀਲੇ ਅਤੇ ਸੰਤਰੀ ਰੰਗ ਦੇ ਫਲ (ii) ਹਰੀਆਂ ਸਬਜ਼ੀਆਂ (iii) ਹੋਰ ਫਲ ਅਤੇ ਸਬਜ਼ੀਆਂ |
ਵਿਟਾਮਿਨ ਅਤੇ ਖਣਿਜ ਪਦਾਰਥ | ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਨੀ ਅਤੇ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਨਾ । |
PSEB 9th Class Home Science Guide ਭੋਜਨ, ਕੰਮ ਅਤੇ ਪੋਸ਼ਣ Important Questions and Answers
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਐਸਕੀਮੋ ਵਗੈਰਾ ਦੀ ਮੁੱਖ ਖ਼ੁਰਾਕ ਕੀ ਹੈ ?
ਉੱਤਰ-
ਇਹਨਾਂ ਦੀ ਮੁੱਖ ਖ਼ੁਰਾਕ ਮਾਸ, ਮੱਛੀ ਅਤੇ ਅੰਡਾ ਹੈ ।
ਪ੍ਰਸ਼ਨ 2.
ਜੇ ਠੀਕ ਭੋਜਨ ਨਾ ਖਾਧਾ ਜਾਵੇ ਤਾਂ ਇਸ ਦਾ ਸਾਡੇ ਸਰੀਰ ‘ ਤੇ ਕੀ ਅਸਰ ਹੋਵੇਗਾ ?
ਉੱਤਰ-
ਭੋਜਨ ਅਤੇ ਸਿਹਤ ਦਾ ਸਿੱਧਾ ਸੰਬੰਧ ਹੈ । ਜੇ ਠੀਕ ਭੋਜਨ ਨਾ ਖਾਧਾ ਜਾਵੇ ਤਾਂ ਸਾਡੇ ਸਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਵਿਚ ਕਮੀ ਆ ਜਾਂਦੀ ਹੈ । ਜਿਸ ਕਾਰਨ ਸਾਨੂੰ ਕੋਈ ਵੀ ਬਿਮਾਰੀ ਆਸਾਨੀ ਨਾਲ ਹੋ ਸਕਦੀ ਹੈ । ਸਰੀਰ ਦੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ ।
ਪ੍ਰਸ਼ਨ 3.
ਦੁੱਧ ਦੇ ਪੌਸ਼ਟਿਕ ਗੁਣਾਂ ਦੇ ਕੀ ਕਾਰਨ ਹਨ ?
ਉੱਤਰ-
ਦੁੱਧ ਵਿਚ ਪ੍ਰੋਟੀਨ, ਵਿਟਾਮਿਨ ਅਤੇ ਕੈਲਸ਼ੀਅਮ ਹੁੰਦਾ ਹੈ, ਜਿਸ ਕਾਰਨ ਇਸ ਵਿਚ ਪੌਸ਼ਟਿਕ ਗੁਣ ਹੁੰਦੇ ਹਨ ।
ਪ੍ਰਸ਼ਨ 4.
ਭੋਜਨ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਜਿਸ ਖਾਧ ਪਦਾਰਥ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਅਤੇ ਸ਼ਕਤੀ ਮਿਲਦੀ ਹੈ, ਉਸ ਨੂੰ ਭੋਜਨ ਕਿਹਾ ਜਾਂਦਾ ਹੈ ।
ਪ੍ਰਸ਼ਨ 5.
ਪੌਸ਼ਟਿਕ ਤੱਤ ਕੀ ਹਨ ?
ਉੱਤਰ-
ਭੋਜਨ ਵਿਚਲੇ ਰਸਾਇਣਿਕ ਤੱਤਾਂ ਦੇ ਮਿਸ਼ਰਨ ਨੂੰ ਪੌਸ਼ਟਿਕ ਤੱਤ ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਕਿਹੜੇ ਭੋਜਨ ਪਦਾਰਥਾਂ ਤੋਂ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
ਓ, ਤੇਲ, ਮੇਵੇ, ਦਾਲਾਂ ਅਤੇ ਚਰਬੀ ਯੁਕਤ ਪਦਾਰਥਾਂ ਤੋਂ ਸਰੀਰ ਨੂੰ ਊਰਜਾ । ਮਿਲਦੀ ਹੈ ।
ਪ੍ਰਸ਼ਨ 7.
ਸਰੀਰ ਦੇ ਨਿਰਮਾਣ ਲਈ ਕਿਹੜੇ ਭੋਜਨ ਪਦਾਰਥ ਜ਼ਰੂਰੀ ਹਨ ?
ਉੱਤਰ-
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਸਾਬਤ ਦਾਲਾਂ, ਮਾਸ, ਅੰਡੇ ਆਦਿ ।
ਪ੍ਰਸ਼ਨ 8.
ਕਿਹੜੇ ਭੋਜਨ ਪਦਾਰਥ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ?
ਉੱਤਰ-
ਫਲ, ਸਬਜ਼ੀਆਂ ਅਤੇ ਪਾਣੀ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ।
ਪ੍ਰਸ਼ਨ 9.
ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਦੇ ਨਾਂ ਲਿਖੋ ।
ਉੱਤਰ-
ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਵਿਟਾਮਿਨ, ਖਣਿਜ ਪਦਾਰਥ, ਫੋਕ ਅਤੇ ਪਾਣੀ ਲੋੜੀਂਦੇ ਪੌਸ਼ਟਿਕ ਤੱਤ ਹਨ ।
ਪ੍ਰਸ਼ਨ 10.
ਪੋਸ਼ਣ ਕੀ ਹੁੰਦਾ ਹੈ ?
ਉੱਤਰ-
ਇਹ ਇਕ ਅਜਿਹੀ ਪ੍ਰਸਥਿਤੀ ਹੈ ਜੋ ਸਰੀਰ ਨੂੰ ਵਿਕਸਿਤ ਕਰਦੀ ਅਤੇ ਬਣਾਈ ਰੱਖਦੀ ਹੈ ।
ਪ੍ਰਸ਼ਨ 11.
ਭੋਜਨ ਸਰੀਰ ਲਈ ਕੀ ਕੰਮ ਕਰਦਾ ਹੈ ?
ਉੱਤਰ-
- ਸਰੀਰਕ ਕਿਰਿਆਵਾਂ ਨੂੰ ਚਾਲੂ ਅਤੇ ਅਰੋਗ ਰੱਖਦਾ ਹੈ ।
- ਮਨੋਵਿਗਿਆਨਿਕ ਕੰਮ ।
- ਸਮਾਜਿਕ ਕੰਮ ।
ਪ੍ਰਸ਼ਨ 12.
ਸਰੀਰ ਵਿਚ ਊਰਜਾ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਸਰੀਰ ਵਿਚ ਊਰਜਾ ਕਾਰਬਨ ਯੌਗਿਕਾਂ ਦੇ ਆਕਸੀਕਰਨ ਨਾਲ ਪੈਦਾ ਹੁੰਦੀ ਹੈ ।
ਪ੍ਰਸ਼ਨ 13.
ਕਿਹੜੇ ਪੌਸ਼ਟਿਕ ਤੱਤਾਂ ਤੋਂ ਊਰਜਾ ਪੈਦਾ ਹੁੰਦੀ ਹੈ ?
ਉੱਤਰ-
ਕਾਰਬੋਹਾਈਡਰੇਟਸ, ਚਰਬੀ ਅਤੇ ਪ੍ਰੋਟੀਨ ਤੋਂ ਉਰਜਾ ਪੈਦਾ ਹੁੰਦੀ ਹੈ ।
ਪ੍ਰਸ਼ਨ 14.
ਸਰੀਰ ਵਿਚ ਕਿਹੜੇ ਤੱਤ ਘੱਟ ਮਾਤਰਾ ਵਿਚ ਲੋੜੀਂਦੇ ਹਨ ?
ਉੱਤਰ-
ਕੈਲਸ਼ੀਅਮ, ਮੈਗਨੀਸ਼ੀਅਮ, ਤਾਂਬਾ, ਆਇਓਡੀਨ, ਜ਼ਿੰਕ, ਵਿਟਾਮਿਨ ਆਦਿ ਸਰੀਰ ਨੂੰ ਘੱਟ ਮਾਤਰਾ ਵਿਚ ਲੋੜੀਂਦੇ ਹਨ ।
ਪ੍ਰਸ਼ਨ 15.
ਇਕ 65 ਕਿਲੋ ਆਦਮੀ ਦੇ ਸਰੀਰ ਵਿਚ ਪਾਣੀ, ਪ੍ਰੋਟੀਨ, ਕੈਲਸ਼ੀਅਮ, ਤਾਂਬਾ ਅਤੇ ਥਾਇਆਮੀਨ ਦੀ ਕਿੰਨੀ ਮਾਤਰਾ ਹੁੰਦੀ ਹੈ ?
ਉੱਤਰ-
ਪਾਣੀ – 40 ਕਿਲੋਗਰਾਮ
ਪ੍ਰੋਟੀਨ – 11 ਕਿਲੋਗਰਾਮ
ਕੈਲਸ਼ੀਅਮ – 1200 ਗਰਾਮ
ਤਾਂਬਾ – 100-150 ਮਿਲੀਗਰਾਮ
ਥਾਇਆਮੀਨ – 25 ਮਿਲੀਗਰਾਮ
ਪ੍ਰਸ਼ਨ 16.
65 ਕਿਲੋ ਦੇ ਆਦਮੀ ਦੇ ਸਰੀਰ ਵਿਚ ਚਰਬੀ, ਲੋਹਾ, ਆਇਓਡੀਨ ਅਤੇ ਵਿਟਾਮਿਨ ਸੀ ਕਿੰਨੀ ਮਾਤਰਾ ਵਿਚ ਹੁੰਦੇ ਹਨ ?
ਉੱਤਰ-
ਚਰਬੀ – 9 ਕਿਲੋਗਰਾਮ
ਲੋਹਾ – 3-4 ਗਰਾਮ
ਆਇਓਡੀਨ – 25-50 ਮਿਲੀਗਰਾਮ
ਵਿਟਾਮਿਨ – 5 ਗਰਾਮ ।
ਪ੍ਰਸ਼ਨ 17.
ਸਾਡੇ ਸਰੀਰ ਵਿਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
ਸਾਡੇ ਸਰੀਰ ਵਿਚ ਪਾਣੀ 70% ਹੁੰਦਾ ਹੈ ।
ਪ੍ਰਸ਼ਨ 18.
ਖੂਨ ਬਣਾਉਣ ਲਈ ਕਿਹੜੇ ਤੱਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਖੂਨ ਬਣਾਉਣ ਲਈ ਲੋਹਾ ਅਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 19.
ਗਰਮੀਆਂ ਵਿਚ ਸਰੀਰ ਦਾ ਤਾਪਮਾਨ ਕਿਵੇਂ ਨਿਯਮਿਤ ਰਹਿੰਦਾ ਹੈ ?
ਉੱਤਰ-
ਗਰਮੀਆਂ ਵਿਚ ਪਸੀਨਾ ਆਉਂਦਾ ਹੈ ਅਤੇ ਪਸੀਨੇ ਦੇ ਵਾਸ਼ਪੀਕਰਨ ਨਾਲ ਠੰਡ ਪੈਦਾ ਹੁੰਦੀ ਹੈ । ਇਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ।
ਪ੍ਰਸ਼ਨ 20.
ਸਰਦੀਆਂ ਵਿਚ ਸਰੀਰ ਦਾ ਤਾਪਮਾਨ ਕਿਵੇਂ ਨਿਯਮਿਤ ਰਹਿੰਦਾ ਹੈ ?
ਉੱਤਰ-
ਸਰਦੀਆਂ ਵਿਚ ਸਰੀਰ ਰਾਹੀਂ ਕਾਫ਼ੀ ਉਰਜਾ ਪੈਦਾ ਕੀਤੀ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ।
ਪ੍ਰਸ਼ਨ 21.
ਮਾਨਸਿਕ ਪੱਖ ਤੋਂ ਕਿਹੜਾ ਵਿਅਕਤੀ ਠੀਕ ਹੁੰਦਾ ਹੈ ?
ਉੱਤਰ-
ਮਾਨਸਿਕ ਪੱਖ ਤੋਂ ਉਹ ਵਿਅਕਤੀ ਠੀਕ ਹੁੰਦਾ ਹੈ ਜਿਸ ਨੂੰ –
- ਆਪਣੀ ਕਾਬਲੀਅਤ ਅਤੇ ਖਾਮੀਆਂ ਬਾਰੇ ਪਤਾ ਹੋਵੇ ।
- ਜੋ ਚਿੰਤਾ ਜਾਂ ਕਿਸੇ ਕਿਸਮ ਦੇ ਖਿਚਾਉ ਤੋਂ ਮੁਕਤ ਹੋਵੇ ।
- ਚੌਕਸ ਅਤੇ ਫੁਰਤੀਲਾ ਹੋਵੇ ।
- ਸਮਝਦਾਰ ਅਤੇ ਸਿੱਖਣ ਵਾਲਾ ਹੋਵੇ ।
ਪ੍ਰਸ਼ਨ 22.
ਸਮਾਜਿਕ ਤੌਰ ਤੇ ਸੰਤੁਸ਼ਟ ਵਿਅਕਤੀ ਕੌਣ ਹੁੰਦਾ ਹੈ ?
ਉੱਤਰ-
ਸਮਾਜਿਕ ਤੌਰ ਤੇ ਸੰਤੁਸ਼ਟ ਵਿਅਕਤੀ ਉਹ ਹੁੰਦਾ ਹੈ-
- ਜੋ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨਾਲ ਲੈ ਕੇ ਵਿਚਰਦਾ ਹੈ ।
- ਜੋ ਚੰਗੇ ਤੌਰ ਤਰੀਕੇ ਤੇ ਸ਼ਿਸ਼ਟਾਚਾਰ ਅਪਣਾਉਂਦਾ ਹੈ ।
- ਜੋ ਦੂਜਿਆਂ ਦੀ ਮੱਦਦ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ ।
- ਜੋ ਸਮਾਜ ਅਤੇ ਪਰਿਵਾਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ ।
ਪ੍ਰਸ਼ਨ 23.
ਵਿਟਾਮਿਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ, ਵਿਸਥਾਰਪੂਰਵਕ ਦੱਸੋ ।
ਉੱਤਰ-
ਵਿਟਾਮਿਨ ਦੋ ਤਰ੍ਹਾਂ ਦੇ ਹੁੰਦੇ ਹਨ
- ਪਾਣੀ ਵਿਚ ਘੁਲਣਸ਼ੀਲ ਵਿਟਾਮਿਨ-‘ਸੀ’ ਅਤੇ ‘ਬੀ’ ਗਰੁੱਪ ਦੇ ਵਿਟਾਮਿਨ ਜਿਵੇਂ ਕਿ ਥਾਇਆਮੀਨ, ਰਾਇਬੋਫਲੇਵਿਨ, ਨਿਕੋਟਿਨਿਕ ਅਮਲ, ਪਿਡਾਕਸਿਨ, ਫੌਲਿਕ ਅਮਲ ਅਤੇ ਵਿਟਾਮਿਨ ਬੀ 12 ਪਾਣੀ ਵਿਚ ਘੁਲਣਸ਼ੀਲ ਹਨ ।
- ਚਰਬੀ ਵਿਚ ਘੁਲਣਸ਼ੀਲ ਵਿਟਾਮਿਨ-ਏ’, ‘ਡੀ’ ਅਤੇ ‘ਕੇ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹਨ ।
ਪ੍ਰਸ਼ਨ 24.
ਸਭ ਤੋਂ ਵੱਧ ਪ੍ਰੋਟੀਨ, ਚਰਬੀ, ਖਣਿਜ ਪਦਾਰਥ, ਕਾਰਬੋਜ, ਕੈਲਸ਼ੀਅਮ, ਲੋਹਾ ਅਤੇ ਊਰਜਾ ਕਿਹੜੇ ਭੋਜਨ ਪਦਾਰਥਾਂ ਵਿਚ ਹੁੰਦੇ ਹਨ ?
ਉੱਤਰ-
ਪ੍ਰੋਟੀਨ – ਸੋਇਆਬੀਨ (43.2 ਗਰਾਮ)
ਚਰਬੀ – ਮੱਖਣ (81 ਗਰਾਮ)
ਖਣਿਜ ਪਦਾਰਥ – ਸੋਇਆਬੀਨ (4.6 ਗਰਾਮ)
ਕਾਰਬੋਜ਼ – ਗੁੜ (95 ਗਰਾਮ)
ਕੈਲਸ਼ੀਅਮ – ਖੋਆ (956 ਮਿਲੀਗਰਾਮ)
ਲੋਹਾ – ਸਰੋਂ (16.3 ਮਿਲੀਗਰਾਮ)
ਉਰਜਾ – ਮੱਖਣ (729 ਕਿਲੋ ਕੈਲੋਰੀ)
ਇਹ ਮਾਤਰਾ 100 ਗਰਾਮ ਭੋਜਨ ਪਦਾਰਥ ਲਈ ਹਨ ।
ਪ੍ਰਸ਼ਨ 25.
ਪਾਣੀ ਦਾ ਸਰੀਰ ਵਿੱਚ ਕੰਮ ਦੱਸੋ ।
ਉੱਤਰ-
ਪਾਣੀ ਦੇ ਕੰਮ
- ਪਾਣੀ ਵੱਖ-ਵੱਖ ਪਦਾਰਥਾਂ ਨੂੰ ਸਰੀਰ ਵਿਚ ਇਕ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਦਾ ਕੰਮ ਕਰਦਾ ਹੈ । ਜਿਵੇਂ ਕਿ ਹਾਰਮੋਨਜ਼ ਆਦਿ ।
- ਪਾਣੀ ਸਰੀਰ ਦੇ ਤਾਪਮਾਨ ਨੂੰ ਨਿਯਮਤ ਕਰਦਾ ਹੈ ।
ਵਸਤੂਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ
1. ਸਰੀਰ ਵਿਚ …………………….. % ਖਣਿਜ ਪਦਾਰਥ ਹੁੰਦੇ ਹਨ ।
2. ਪਾਣੀ ਸਰੀਰ ਦੇ ……………………… ਨੂੰ ਨਿਯਮਿਤ ਕਰਦਾ ਹੈ ।
3. ਊਰਜਾ ਨੂੰ ………………………… ਵਿਚ ਮਾਪਿਆ ਜਾਂਦਾ ਹੈ ।
4. ਰਕਤ ਵਿਚ ……………………….. ਪਾਣੀ ਹੁੰਦਾ ਹੈ ।
5. ਰਾਈਬੋਫਲੇਵਿਨ …………………….. ਵਿਚ ਘੁਲਣਸ਼ੀਲ ਹੈ ।
ਉੱਤਰ-
1. 4%,
2. ਤਾਪਮਾਨ,
3. ਕਿਲੋ ਕੈਲੋਰੀ,
4. 90%,
5. ਪਾਣੀ ।
ਇਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਇਕ 65 ਕਿਲੋਗ੍ਰਾਮ ਭਾਰ ਵਾਲੇ ਪੁਰਸ਼ ਦੇ ਸਰੀਰ ਵਿਚ ਕਿੰਨਾ ਪ੍ਰੋਟੀਨ ਹੁੰਦਾ ਹੈ ?
ਉੱਤਰ-
11 ਕਿਲੋਗ੍ਰਾਮ ।
ਪ੍ਰਸ਼ਨ 2.
ਸਾਡੇ ਸਰੀਰ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
70%.
ਪ੍ਰਸ਼ਨ 3.
ਕਾਰਬੋਜ ਅਤੇ ਵਸਾ ਦਾ ਕੀ ਕੰਮ ਹੈ ?
ਉੱਤਰ-
ਊਰਜਾ ਪ੍ਰਦਾਨ ਕਰਨਾ ।
ਪ੍ਰਸ਼ਨ 4.
ਵਸਾ ਵਿਚ ਘੁਲਣਸ਼ੀਲ ਇਕ ਵਿਟਾਮਿਨ ਦੱਸੋ ।
ਉੱਤਰ-
ਵਿਟਾਮਿਨ ਏ ।
ਪ੍ਰਸ਼ਨ 5.
ਵਿਟਾਮਿਨ ਅਤੇ ਖਣਿਜ ਪਦਾਰਥਾਂ ਨੂੰ ਕਿਹੋ ਜਿਹਾ ਤੱਤ ਕਿਹਾ ਜਾਂਦਾ ਹੈ ?
ਉੱਤਰ-
ਰੱਖਿਅਕ ਤੱਤ ।
ਠੀਕ/ਗਲਤ ਦੱਸੋ
1. ਸਾਡੇ ਸਰੀਰ ਵਿਚ ਪਾਣੀ ਹੁੰਦਾ ਹੈ ।
ਉੱਤਰ-
ਠੀਕ
2. ਵਿਟਾਮਿਨ ਬੀ ਪਾਣੀ ਵਿਚ ਅਘੁਲਣਸ਼ੀਲ ਹੈ ।
ਉੱਤਰ-
ਗਲਤ
3. ਦੁੱਧ ਵਿਚ ਪ੍ਰੋਟੀਨ, ਵਿਟਾਮਿਨ ਤੇ ਕੈਲਸ਼ੀਅਮ ਹੁੰਦਾ ਹੈ ।
ਉੱਤਰ-
ਠੀਕ
4. ਪਾਣੀ ਤੋਂ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ ।
ਉੱਤਰ-
ਗਲਤ
5. ਪ੍ਰੋਟੀਨ ਸਰੀਰ ਦੀ ਮੁਰੰਮਤ ਕਰਨ ਦੇ ਕੰਮ ਆਉਂਦਾ ਹੈ ।
ਉੱਤਰ-
ਠੀਕ
6. ਖਣਿਜ ਪਦਾਰਥ ਤੇ ਵਿਟਾਮਿਨ ਰੱਖਿਅਕ ਭੋਜਨ ਹਨ ।
ਉੱਤਰ-
ਠੀਕ
ਬਹੁ-ਵਿਕਲਪੀ
ਪ੍ਰਸ਼ਨ 1.
ਸਿਹਤਮੰਦ ਵਿਅਕਤੀ ਲਈ ਠੀਕ ਤੱਥ ਨਹੀਂ ਹੈ-
(A) ਸਰੀਰ ਸੁਡੌਲ ਹੁੰਦਾ ਹੈ
(B) ਭੁੱਖ ਅਤੇ ਨੀਂਦ ਘੱਟ ਹੁੰਦੀ ਹੈ ।
(C) ਭਾਰ, ਉਮਰ ਅਤੇ ਕੱਦ ਅਨੁਸਾਰ ਹੁੰਦਾ ਹੈ
(D) ਸਾਰੇ ਠੀਕ ।
ਉੱਤਰ-
(B) ਭੁੱਖ ਅਤੇ ਨੀਂਦ ਘੱਟ ਹੁੰਦੀ ਹੈ ।
ਪ੍ਰਸ਼ਨ 2.
ਠੀਕ ਤੱਥ ਹਨ
(A) ਸਰੀਰ ਵਿਚ 4% ਖਣਿਜ ਪਦਾਰਥ ਹੁੰਦੇ ਹਨ।
(B) ਇਕ ਗਰਾਮ ਚਰਬੀ ਵਿਚ 9 ਕੈਲੋਰੀ ਊਰਜਾ ਹੁੰਦੀ ਹੈ।
(C) ਸੋਇਆਬੀਨ ਵਿੱਚ ਵਧੇਰੇ ਪ੍ਰੋਟੀਨ ਹੁੰਦਾ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।
ਪ੍ਰਸ਼ਨ 3.
ਸਰੀਰ ਵਿਚ ……………….. ਅਤੇ ਖੂਨ ਵਿਚ ……………….. ਪਾਣੀ ਹੁੰਦਾ ਹੈ ।
(A) 70%, 90%
(B) 90%, 70%
(C) 100%, 100%
(D) 70%, 20%.
ਉੱਤਰ-
(A) 70%, 90%