PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Punjab State Board PSEB 9th Class Physical Education Book Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ Textbook Exercise Questions, and Answers.

PSEB Solutions for Class 9 Physical Education Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Physical Education Guide for Class 9 PSEB ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖ (Brief Outlines of the Chapter)

  • ਨਸ਼ੀਲੀਆਂ ਵਸਤੂਆਂ-ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਚਰਸ, ਕੈਫੀਨ ਆਦਿ ਨਸ਼ੀਲੀਆਂ ਵਸਤੂਆਂ ਹਨ ।
  • ਨਸ਼ੀਲੀਆਂ ਵਸਤੂਆਂ ਦਾ ਨੁਕਸਾਨ-ਮਾਨਸਿਕ ਸੰਤੁਲਨ ਅਤੇ ਪਾਚਣ ਸ਼ਕਤੀ ਖ਼ਰਾਬ ਹੋ ਜਾਂਦੀ ਹੈ | ਮਾਸਪੇਸ਼ੀਆਂ ਦੀ ਕੰਮ ਕਰਨ ਦੀ ਯੋਗਤਾ ਘੱਟ ਜਾਂਦੀ ਹੈ ਅਤੇ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਖੇਡ ਤੇ ਨਸ਼ੀਲੀਆਂ ਵਸਤੂਆਂ ਦਾ ਪ੍ਰਭਾਵ-ਸਰੀਰਕ ਤਾਲਮੇਲ ਅਤੇ ਫੁਰਤੀ ਦੀ ਘਾਟ, ਮਨ ਦੇ ਸੰਤੁਲਿਤ ਅਤੇ ਇਕਾਗਰਤਾ ਦੀ ਘਾਟ, ਲਾਪਰਵਾਹੀ ਅਤੇ ਖੇਡ ਭਾਵਨਾ ਦਾ ਅੰਤ ਹੀ ਨਸ਼ੀਲੀਆਂ ਵਸਤੂਆਂ ਦਾ ਖੇਡਾਂ ਤੇ ਪ੍ਰਭਾਵ ਹੈ ।
  • ਨਸ਼ੀਲੀਆਂ ਵਸਤੂਆਂ ਕਾਰਨ ਖੇਡ ਵਿਚ ਹਾਰ-ਨਸ਼ੇ ਦੇ ਕਾਰਨ ਖਿਡਾਰੀ ਖੇਡ ਵਿਚ ਗ਼ਲਤੀਆਂ ਕਰਦਾ ਹੈ ਅਤੇ ਵਿਰੋਧੀਆਂ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦਾ । ਇਸ ਲਈ ਹਾਰ ਯਕੀਨੀ ਹੋ ਜਾਂਦੀ ਹੈ ।
  • ਸ਼ਰਾਬ ਦਾ ਸਰੀਰ ਤੇ ਅਸਰ-ਸ਼ਰਾਬ ਨਾੜੀ ਪ੍ਰਣਾਲੀ ਅਤੇ ਗੁਰਦਿਆਂ ਨੂੰ ਵਿਗਾੜ ਦਿੰਦੀ ਹੈ, ਜਿਸ ਨਾਲ ਸਾਹ ਅਤੇ ਦੂਸਰੀਆਂ ਬਿਮਾਰੀਆਂ ਲੱਗਦੀਆਂ ਹਨ ।
  • ਤੰਬਾਕੂ ਦਾ ਸਰੀਰ ਤੇ ਅਸਰ-ਤੰਬਾਕੂ ਖਾਣ ਨਾਲ ਦਿਲ ਅਤੇ ਸਾਹ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ | ਪੇਟ ਖ਼ਰਾਬ ਰਹਿੰਦਾ ਹੈ ਅਤੇ ਦਮਾ ਆਦਿ ਰੋਗ ਲੱਗ ਜਾਂਦੇ ਹਨ ।

ਖਿਆ ਸੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers) 

ਪ੍ਰਸ਼ਨ 1.
ਕਿਸੇ ਦੋ ਨਸ਼ੀਲੀਆਂ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  1. ਸ਼ਰਾਬ
  2. ਹਸ਼ੀਸ਼ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਕਿਹੜੀਆਂ ਦੋ ਕਿਰਿਆਵਾਂ ਤੇ ਜ਼ਿਆਦਾ ਅਸਰ ਕਰਦੀਆਂ ਹਨ ?
ਉੱਤਰ-

  • ਪਾਚਨ ਕਿਰਿਆ ‘ਤੇ
  • ਸੋਚਣ ਸ਼ਕਤੀ ਤੇ ।

ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 4.
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਖਿਡਾਰੀਆਂ ਉੱਤੇ ਪੈਣ ਵਾਲੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-

  • ਲਾਪਰਵਾਹੀ ਅਤੇ ਬੇਫ਼ਿਕਰੀ |
  • ਖੇਡ ਭਾਵਨਾ ਦਾ ਅੰਤ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 5.
ਖੇਡ ਵਿੱਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਹੋ ਜਾਂਦੀ ਹੈ । ਠੀਕ ਜਾਂ ਗ਼ਲਤ।
ਉੱਤਰ-
ਠੀਕ |

ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ, ਠੀਕ ਜਾਂ ਗ਼ਲਤ ।
ਉੱਤਰ-
ਠੀਕ ।

ਪ੍ਰਸ਼ਨ 7.
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਠੀਕ ਜਾਂ ਗਲਤ ।
ਉੱਤਰ-
ਠੀਕ |

ਪ੍ਰਸ਼ਨ 8.
ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ ਜਾਂ ਘੱਟ ਜਾਂਦਾ ਹੈ ?
ਉੱਤਰ-
ਡਰ ਵੱਧ ਜਾਂਦਾ ਹੈ ।

ਪ੍ਰਸ਼ਨ 9.
ਤੰਬਾਕੂ ਦੀ ਵਰਤੋਂ ਨਾਲ ਖੰਘ ਨਹੀਂ ਲੱਗਦੀ ਅਤੇ ਨਾ ਹੀ ਟੀ. ਬੀ. ਹੁੰਦੀ ਹੈ । ਠੀਕ ਜਾਂ ਗਲਤ ।
ਉੱਤਰ-
ਗ਼ਲਤ |

ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ । ਸਹੀ ਜਾਂ ਗ਼ਲਤ :
ਉੱਤਰ-
ਸਹੀ |

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੀ ਸੂਚੀ ਬਣਾਓ ਅਤੇ ਇਹ ਵੀ ਦੱਸੋ ਕਿ ਨਸ਼ੀਲੀਆਂ ਵਸਤੁਆਂ ਪਾਚਨ ਕਿਰਿਆ ਤੇ ਸੋਚਣ ਸ਼ਕਤੀ ਤੇ ਕਿਵੇਂ ਅਸਰ ਪਾਉਂਦੀਆਂ ਹਨ ? (List the intoxicants things. How intoxicants effects on digestive system and thinking of a person ?)
ਉੱਤਰ-
ਨਸ਼ੀਲੀਆਂ ਵਸਤੂਆਂ ਦੇ ਖਾਣ ਜਾਂ ਇਸਤੇਮਾਲ ਕਰਨ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ | ਆਦਮੀ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾਵਾਂ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ । ਜੋ ਮਨੁੱਖ ਵਿਚ ਘਬਰਾਹਟ, ਗੁੱਸਾ ਪੈਦਾ ਕਰਕੇ ਉਸ ਦੇ ਵਿਵਹਾਰ ਵਿਚ ਬਦਲਾਵ ਲੈ ਆਉਂਦੀਆਂ ਹਨ । ਨਸ਼ੀਲੀਆਂ ਵਸਤੁਆਂ ਦੇ ਇਸਤੇਮਾਲ ਕਰਨ ਨਾਲ ਆਦਮੀ ਦੇ ਵਿਵਹਾਰ ਅਤੇ ਸਰੀਰ ਤੇ ਕੰਟਰੋਲ ਨਹੀਂ ਰਹਿੰਦਾ ।

ਨਸ਼ੀਲੀਆਂ ਵਸਤੂਆਂ ਹੇਠ ਲਿਖੀਆਂ ਹਨ –

  • ਸ਼ਰਾਬ
  • ਅਫ਼ੀਮ
  • ਤੰਬਾਕੂ
  • ਭੰਗ
  • ਹਸ਼ੀਸ਼
  • ਚਰਸ
  • ਕੈਫੀਨ
  • ਐਡਰਨਵੀਨ ।

ਪਾਚਨ ਕਿਰਿਆ ਤੇ ਪ੍ਰਭਾਵ (Effects on Digestion)-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ ।

ਸੋਚਣ-ਸ਼ਕਤੀ ਤੇ ਪ੍ਰਭਾਵ (Effects on Thinking)-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 2.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਵੀ ਹੋ ਸਕਦੀ ਹੈ, ਕਿਵੇਂ ? (How we can face defeat in play field due to use of intoxicants things ?)
ਉੱਤਰ-

  • ਨਸ਼ੇ ਵਿਚ ਡੁੱਬਿਆ ਖਿਡਾਰੀ ਖੇਡ ਦੇ ਸਮੇਂ ਇਹੋ ਜਿਹੀਆਂ ਗ਼ਲਤੀਆਂ ਕਰਦਾ ਹੈ, ਜਿਸ ਦੇ ਫਲਸਰੂਪ ਉਸ ਦੀ ਟੀਮ ਦੀ ਹਾਰ ਹੋ ਜਾਂਦੀ ਹੈ ।
  • ਨਸ਼ੇ ਵਿਚ ਡੁੱਬਿਆ ਖਿਡਾਰੀ ਵਿਰੋਧੀ ਟੀਮ ਦੀ ਖੇਡ ਅਨੁਸਾਰ ਚਾਲਾਂ ਨਹੀਂ ਚਲ ਸਕਦਾ ਅਤੇ ਉਹ ਆਪਣੀ ਟੀਮ ਲਈ ਹਾਰ ਦਾ ਕਾਰਨ ਬਣਦਾ ਹੈ ।
  • ਜੇ ਕੋਈ ਖਿਡਾਰੀ ਖੇਡ ਦੇ ਦੌਰਾਨ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਹੋਇਆ ਫੜਿਆ ਜਾਵੇ ਤਾਂ ਉਸ ਕੋਲੋਂ ਇਨਾਮ ਵਾਪਸ ਲੈ ਲਿਆ ਜਾਂਦਾ ਹੈ । ਇਸ ਤਰ੍ਹਾਂ ਖਿਡਾਰੀ ਦੀ ਜਿੱਤ ਵੀ ਹਾਰ ਵਿਚ ਬਦਲ ਜਾਂਦੀ ਹੈ । ਇਸ ਲਈ ਸਪੱਸ਼ਟ ਹੈ ਕਿ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਕਾਰਨ ਵੀ ਖੇਡ ਵਿਚ ਹਾਰ ਹੋ ਜਾਂਦੀ ਹੈ |

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਕੀ ਹਨ ? ਇਹਨਾਂ ਦੇ ਦੋਸ਼ ਬਿਆਨ ਕਰੋ । (What are the intoxicants ? Mention their harms.)
ਉੱਤਰ-
ਮਨੁੱਖ ਆਦਿ ਕਾਲ ਤੋਂ ਹੀ ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਕਰਦਾ ਆ ਰਿਹਾ ਹੈ । ਉਸ ਦਾ ਵਿਸ਼ਵਾਸ ਸੀ ਕਿ ਇਹਨਾਂ ਦੇ ਪ੍ਰਯੋਗ ਨਾਲ ਰੋਗ ਦੂਰ ਹੁੰਦੇ ਹਨ ਅਤੇ ਮਨ ਤਾਜ਼ਾ ਹੁੰਦਾ ਹੈ । ਪਰ ਬਾਅਦ ਵਿਚ ਇਹਨਾਂ ਦੇ ਬੁਰੇ ਸਿੱਟੇ ਵੀ ਵੇਖਣ ਵਿਚ ਆਏ । ਅੱਜ ਦੇ ਵਿਗਿਆਨਿਕ ਯੁਗ ਵਿਚ ਅਨੇਕਾਂ ਨਵੀਆਂ-ਨਵੀਆਂ ਨਸ਼ੀਲੀਆਂ ਵਸਤੂਆਂ ਦੀ ਖੋਜ ਹੋਈ ਹੈ, ਜਿਨ੍ਹਾਂ ਦੇ ਕਾਰਨ ਖੇਡ ਜਗਤ ਸੋਚਾਂ ਵਿਚ ਪੈ ਗਿਆ ਹੈ । ਇਹਨਾਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਹਨਾਂ ਮਾਰੂ ਨਸ਼ਿਆਂ ਵਿਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਜਿਨ੍ਹਾਂ ਦੀ ਵਰਤੋਂ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਹਰੇਕ ਵਿਅਕਤੀ ਆਪਣੇ ਮਨੋਰੰਜਨ ਦੇ ਲਈ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਂਦਾ ਹੈ। ਅਤੇ ਉਹ ਆਪਣੇਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ ਰੱਖਦਾ ਹੈ ।

ਇਸ ਦੇ ਉਲਟ ਇਕ ਨਸ਼ੇ ਦਾ ਗੁਲਾਮ ਵਿਅਕਤੀ ਦੁਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਰਿਹਾ, ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ | ਅਜਿਹਾ ਵਿਅਕਤੀ ਸਮਾਜ ਦੇ ਲਈ ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ ਦੁਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ । ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਦਿਲ, ਖੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ ।

ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ ! ਨਸ਼ੀਲੀਆਂ ਵਸਤੂਆਂ ਦੇ ਦੋਸ਼ (Abuses of Intoxicants things) –
ਜੋ ਖਿਡਾਰੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਹੇਠ ਲਿਖੇ ਦੋਸ਼ ਹੁੰਦੇ ਹਨ –

  • ਚਿਹਰਾ ਪੀਲਾ ਪੈ ਸਕਦਾ ਹੈ ।
  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਖੇਡ ਦੇ ਮੈਦਾਨ ਵਿਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਯਾਦ ਸ਼ਕਤੀ ਘੱਟ ਜਾਂਦੀ ਹੈ ।
  • ਨਸ਼ੇ ਵਿਚ ਡੁੱਬੇ ਖਿਡਾਰੀ ਖੇਡ ਦੀਆਂ ਬਦਲਦੀਆਂ ਹੋਈਆਂ ਹਾਲਤਾਂ ਨੂੰ ਨਹੀਂ ਸਮਝ ਸਕਦੇ ਅਤੇ ਆਪਣੀ ਟੀਮ ਦੀ ਹਾਰ ਦਾ ਕਾਰਨ ਬਣ ਜਾਂਦੇ ਹਨ ।
  • ਨਸ਼ੇ ਵਾਲਾ ਖਿਡਾਰੀ ਲਾਪਰਵਾਹ ਅਤੇ ਬੇ-ਫ਼ਿਕਰ ਹੋ ਜਾਂਦਾ ਹੈ ।
  • ਸਰੀਰ ਵਿਚ ਤਾਲ-ਮੇਲ ਨਹੀਂ ਰਹਿੰਦਾ ।
  • ਨਸ਼ੇ ਵਾਲੇ ਖਿਡਾਰੀ ਦੇ ਪੈਰਾਂ ਦਾ ਤਾਪਮਾਨ ਸਾਧਾਰਨ ਵਿਅਕਤੀ ਦੇ ਤਾਪਮਾਨ ਤੋਂ 1.8 ਸੈਂਟੀਗਰੇਡ ਘੱਟ ਹੁੰਦਾ ਹੈ ।

ਪ੍ਰਸ਼ਨ 2.
ਖਿਡਾਰੀਆਂ ਦੀ ਖੇਡ ‘ਤੇ ਨਸ਼ੀਲੀਆਂ ਵਸਤੂਆਂ ਦੇ ਭੈੜੇ ਪ੍ਰਭਾਵ ਬਾਰੇ ਜਾਣਕਾਰੀ ਦਿਓ । (What are effects intoxicants things on sports performance of a player. Give detail.)
ਉੱਤਰ-
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦਾ ਖਿਡਾਰੀਆਂ ਅਤੇ ਖੇਡ ‘ਤੇ ਬੁਰਾ ਪ੍ਰਭਾਵ ਪੈਂਦਾ ਹੈ, ਜੋ ਇਸ ਪ੍ਰਕਾਰ ਹੈ –
1. ਸਰੀਰਕ ਤਾਲਮੇਲ ਤੇ ਫੁਰਤੀ ਦੀ ਘਾਟ (Loss of Co-ordination and Alertness)-ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਚੰਗੀ ਖੇਡ ਦੇ ਲਈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਹਾਕੀ, ਫੁੱਟਬਾਲ, ਵਾਲੀਬਾਲ ਆਦਿ ਅਜਿਹੀਆਂ ਖੇਡਾਂ ਹਨ ।

2. ਮਨ ਦੇ ਸੰਤੁਲਨ ਤੇ ਇਕਸਾਰਤਾ ਦੀ ਘਾਟ (Loss of Balance and Concentration)-ਕਿਸੇ ਖਿਡਾਰੀ ਦੀ ਮਾਮੂਲੀ ਗ਼ਲਤੀ ਖੇਡ ਦਾ ਪਾਸਾ ਪਲਟ ਦਿੰਦੀ ਹੈ । ਇੰਨਾ ਹੀ ਨਹੀਂ, ਨਸ਼ੇ ਵਿਚ ਧੁਤ ਖਿਡਾਰੀ ਇਕਾਗਰ ਚਿੱਤ ਨਹੀਂ ਹੋ ਸਕਦਾ । ਇਸ ਲਈ ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗ਼ਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ।

3. ਲਾਪਰਵਾਹੀ ਤੇ ਬੇ-ਫ਼ਿਕਰੀ (Carelessness)-ਨਸ਼ੇ ਵਿਚ ਫ਼ਸਿਆ ਖਿਡਾਰੀ ਬਹੁਤ ਲਾ-ਪਰਵਾਹ ਅਤੇ ਬੇ-ਫ਼ਿਕਰ ਹੁੰਦਾ ਹੈ । ਉਹ ਆਪਣੀ ਸ਼ਕਤੀ ਤੇ ਮੁਹਾਰਤ ਦਾ ਉੱਚਿਤ ਅੰਦਾਜ਼ਾ ਨਹੀਂ ਲਾ ਸਕਦਾ | ਕਈ ਵਾਰ ਖਿਡਾਰੀ ਆਪਣੀ ਹੋਸ਼ ਗੁਆ ਕੇ ਅਜਿਹੀ ਚੋਟ ਖਾ ਜਾਂਦਾ ਹੈ, ਜਿਸ ‘ਤੇ ਸਾਰੀ ਉਮਰ ਪਛਤਾਉਣਾ ਪੈਂਦਾ ਹੈ ।

4. ਖੇਡ ਭਾਵਨਾ ਦਾ ਅੰਤ (Lack of Sportsmanship)-ਨਸ਼ੇ ਵਿਚ ਰਹਿਣ ਦੇ ਨਾਲ ਖਿਡਾਰੀ ਦੀ ਖੇਡ ਦੀ ਭਾਵਨਾ ਦਾ ਅੰਤ ਹੋ ਜਾਂਦਾ ਹੈ । ਨਸ਼ਾ ਕਰਨ ਵਾਲੇ ਖਿਡਾਰੀ ਦੀ ਸਥਿਤੀ ਅਰਧ ਬੇਹੋਸ਼ੀ ਦੀ ਹੁੰਦੀ ਹੈ । ਉਸ ਨੇ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ । ਉਹ ਖੇਡ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ ਅਤੇ ਸਾਥੀ ਖਿਡਾਰੀ ਦੀ ਕੋਈ ਗੱਲ ਨਹੀਂ ਸੁਣਦਾ ।

5. ਸਹਿਨਸ਼ੀਲਤਾ ਦੀ ਘਾਟ (Lack of Tolerance)-ਉਹ ਰੈਫ਼ਰੀ ਜਾਂ ਅੰਪਾਇਰ ਦੇ ਉੱਚਿਤ ਫ਼ੈਸਲਿਆਂ ਦੇ ਪ੍ਰਤੀ ਅਸੰਤੋਖ ਪ੍ਰਗਟ ਕਰਦਾ ਹੈ । ਉਸ ਵਿਚ ਸੋਚਣ ਸ਼ਕਤੀ ਦੀ ਘਾਟ ਹੋ ਜਾਂਦੀ ਹੈ । ਇਸ ਲਈ ਹੀ ਉਹ ਅਜਿਹਾ ਕਰਦਾ ਹੈ ।

6. ਨਿਯਮਾਂ ਦੀ ਉਲੰਘਣਾ (Breaking of Rules)-ਉਹ ਖੇਡ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ।

7. ਖੇਡ ਦਾ ਮੈਦਾਨ ਲੜਾਈ ਦਾ ਅਖਾੜਾ ਬਣ ਜਾਣਾ (Play Field Become Battle)-ਨਸ਼ੇ ਵਿਚ ਰਹਿਣ ਵਾਲਾ ਖਿਡਾਰੀ ਖੇਡ ਦੇ ਮੈਦਾਨ ਨੂੰ ਲੜਾਈ ਦਾ ਅਖਾੜਾ ਬਣਾ ਦਿੰਦਾ ਹੈ । ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਵਲੋਂ ਖੇਡਾਂ ਦੇ ਦੌਰਾਨ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਤੇ ਪਾਬੰਦੀ ਲਾ ਦਿੱਤੀ ਗਈ ਹੈ । ਜੇ ਖੇਡ ਦੇ ਦੌਰਾਨ ਕੋਈ ਨਸ਼ੇ ਦੀ ਹਾਲਤ ਵਿਚ ਫੜਿਆ ਜਾਂਦਾ ਹੈ ਤਾਂ ਉਸ ਦਾ ਜਿੱਤਿਆ ਹੋਇਆ ਇਨਾਮ ਵਾਪਸ ਲੈ ਲਿਆ ਜਾਂਦਾ ਹੈ । ਇਸ ਲਈ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਨੂੰ ਹਰ ਤਰ੍ਹਾਂ ਦੀਆਂ ਨਸ਼ੀਲੀਆਂ ਵਸਤੂਆਂ ਦੇ ਸੇਵਨ ਤੋਂ ਦੂਰ ਰੱਖਣ ਅਤੇ ਸਰਵ-ਉੱਤਮ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾਉਣ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 3.
ਸ਼ਰਾਬ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ ? ਸ਼ਰਾਬ ਦੀਆਂ ਹਾਨੀਆਂ ਲਿਖੋ। (Write down the effects of Alcohol on our health ? Discuss its abuses.)
ਉੱਤਰ-
ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alcohol on Health) – ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ | ‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।” ਬਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇੱਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ । ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ ! ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।

ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ –

  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । ਨਾੜੀ ਪਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਸ਼ਕਤੀ ਘੱਟ ਜਾਂਦੀ ਹੈ।
  • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ !
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ।
  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੁਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, !
  • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ।
  • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ । ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ ।
  • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ । ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
  • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇੱਕ ਸਮਾਜਿਕ ਬੁਰਾਈ ਹੈ ।

ਪ੍ਰਸ਼ਨ 4.
ਤੰਬਾਕੂ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ ? ਤੰਬਾਕੂ ਦੀਆਂ ਹਾਨੀਆਂ ਲਿਖੋ | (What is the effects of Smoking on health ? Discuss its abuses.)
ਉੱਤਰ-
ਤੰਬਾਕੂ ਦਾ ਸਿਹਤ ਉੱਤੇ ਅਸਰ (Effects of Smoking on Health) – ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕਿਆ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਰਲਾ ਕੇ ਸਿੱਧੇ ਮੂੰਹ ਵਿਚ ਰੱਖ ਕੇ ਖਾਣਾ ਜਾਂ ਪਾਨ ਵਿਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਨਿਕੋਟੀਨ ਦਾ ਬੁਰਾ ਅਸਰ ਸਿਰ ‘ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ‘ਤੇ ਅਸਰ ਕਰਦਾ ਹੈ !

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ। ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ |
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ. ਬੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

Leave a Comment