PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

Punjab State Board PSEB 9th Class Physical Education Book Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ Textbook Exercise Questions, and Answers.

PSEB Solutions for Class 9 Physical Education Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

Physical Education Guide for Class 9 PSEB ਇੰਡੀਅਨ ਓਲੰਪਿਕ ਐਸੋਸੀਏਸ਼ਨ Textbook Questions and Answers

ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਭਾਰਤੀ ਓਲੰਪਿਕ ਐਸੋਸੀਏਸ਼ਨ – ਭਾਰਤੀ ਓਲੰਪਿਕ ਐਸੋਸੀਏਸ਼ਨ ਸੰਨ 1925 ਵਿਚ ਹੋਂਦ ਵਿਚ ਆਈ, ਜਿਸ ਦੇ ਪ੍ਰਧਾਨ ਦੋਰਾਬ ਜੀ ਟਾਟਾ ਸਨ । ਇਸ ਦਾ ਕੰਮ ਗ਼ੈਰਕਿੱਤਾਕਾਰੀਆਂ ਦੇ ਖੇਡ ਮੁਕਾਬਲੇ ਦਾ ਪ੍ਰਬੰਧ ਕਰਨਾ ਅਤੇ ਭਾਰਤੀ ਖੇਡ ਐਸੋਸੀਏਸ਼ਨ ਨੂੰ ਭਿੰਨ-ਭਿੰਨ ਖੇਡ ਮੁਕਾਬਲਿਆਂ ਲਈ ਆਰਥਿਕ ਸਹਾਇਤਾ ਦੇਣਾ ਹੁੰਦਾ ਹੈ ।
  • ਓਲੰਪਿਕ ਐਸੋਸੀਏਸ਼ਨ ਦੇ ਉਦੇਸ਼ – ਖੇਡਾਂ ਦੀ ਉੱਨਤੀ ਲਈ ਕੰਮ ਕਰਨਾ, ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਦੇ ਨਿਯਮ ਲਾਗੂ ਕਰਨੇ | ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਹੋਣ ਵਾਲੀਆਂ ਖੇਡਾਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਵਿੱਤ ਪ੍ਰਬੰਧ ਕਰਨਾ ਅਤੇ ਦੂਜੀ ਦੇਖਭਾਲ ਕਰਨੀ ।
  • ਭਾਰਤ ਵਿਚ ਮੁੱਖ ਖੇਡ ਮੁਕਾਬਲੇ – ਖੇਡ ਮੁਕਾਬਲੇ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਆਦਮੀ ਨੂੰ ਸਵਸਥ ਅਤੇ ਨਿਰੋਗ ਬਣਾਉਂਦੇ ਹਨ | ਪ੍ਰਾਚੀਨ ਯੁੱਗ ਵਿਚ ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜ਼ਾ ਸੁੱਟਣਾ ਅਤੇ ਮੱਲ ਯੁੱਧ ਹੀ ਲੋਕਪ੍ਰਿਯ ਸਨ । ਹੁਣ ਹਾਕੀ, ਫੁੱਟਬਾਲ, ਕ੍ਰਿਕਟ, ਵਾਲੀਵਾਲ, ਬਾਸਕਟਬਾਲ ਖੇਡਾਂ ਲੋਕਪ੍ਰਿਯ ਹਨ ।
  • ਰੰਗਾ ਸਵਾਮੀ ਕੱਪ – ਇਹ ਮੁਕਾਬਲੇ ਰਾਸ਼ਟਰੀ ਹਾਕੀ ਪ੍ਰਤੀਯੋਗਤਾ ਦੇ ਨਾਂ ਨਾਲ ਪ੍ਰਸਿੱਧ ਹਨ ।
  • ਡੂਰਾਂਡ ਕੱਪ – 1950 ਤੋਂ ਇਹ ਫੁੱਟਬਾਲ ਪ੍ਰਤੀਯੋਗਤਾ ਨਵੀਂ ਦਿੱਲੀ ਵਿਚ ਹੋਣ ਲੱਗੀ ਅਤੇ ਹਰ ਸਾਲ ਨਾਕ-ਆਊਟ ਕਮ ਲੀਗ ਪੱਧਰ ਤੇ ਕਰਵਾਈ ਜਾਂਦੀ ਹੈ । ਇਸ ਵਿਚ ਦੇਸ਼ ਦੀਆਂ ਉੱਚ-ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ।
  • ਸੰਤੋਸ਼ ਟਰਾਫੀ – ਇਹ ਫੁੱਟਬਾਲ ਪ੍ਰਤੀਯੋਗਤਾ ਭਾਰਤੀ ਫੁੱਟਬਾਲ ਐਸੋਸੀਏਸ਼ਨ ਵਲੋਂ ਆਪਣੇ ਕਿਸੇ ਮੈਂਬਰ ਦੁਆਰਾ ਕਰਵਾਈ ਜਾਂਦੀ ਹੈ, ਜਿਸ ਵਿਚ ਵੱਖ-ਵੱਖ ਪ੍ਰਾਂਤਾਂ ਤੋਂ ਇਲਾਵਾ ਰੇਲਵੇ ਅਤੇ ਸੈਨਿਕ ਵੀ ਭਾਗ ਲੈਂਦੇ ਹਨ ।
  • ਰਣਜੀ ਟਰਾਫੀ – ਇਹ ਪ੍ਰਤੀਯੋਗਤਾ ਹਰ ਸਾਲ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕਰਵਾਈ ਜਾਂਦੀ ਹੈ । ਇਹ ਅੰਤਰ ਪ੍ਰਾਂਤਕ ਪੱਧਰ ਤੇ ਲੀਗ ਆਧਾਰ ‘ਤੇ ਕਰਵਾਈ ਜਾਂਦੀ ਹੈ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਭਾਰਤੀ ਓਲੰਪਿਕ ਐਸੋਸੀਏਸ਼ਨ ਕਦੋਂ ਹੋਂਦ ਵਿਚ ਆਈ ?
ਉੱਤਰ-
ਸੰਨ 1925 ਵਿਚ ।

ਪ੍ਰਸ਼ਨ 2.
ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਕੌਣ ਬਣਿਆ ?
ਉੱਤਰ-
ਸ੍ਰੀ ਦੋਰਾਬ ਜੀ ਟਾਟਾ ।

ਪ੍ਰਸ਼ਨ 3.
ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਸਹਾਇਕ ਸਕੱਤਰ ਕੌਣ ਬਣਿਆ ?
ਉੱਤਰ-
ਸ੍ਰੀ ਜੀ. ਡੀ. ਸੋਧੀ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 4.
ਭਾਰਤੀ ਓਲੰਪਿਕ ਕਮੇਟੀ ਦੇ ਅਧਿਕਾਰੀ ਹਰ ਪੰਜ ਸਾਲ ਮਗਰੋਂ ਚੁਣੇ ਜਾਂਦੇ ਹਨ ? ਠੀਕ ਜਾਂ ਗਲਤ ।
ਉੱਤਰ-
ਗ਼ਲਤ ।

ਪ੍ਰਸ਼ਨ 5.
ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਕੋਈ ਮੁੱਖ ਕੰਮ ਲਿਖੋ ।
ਉੱਤਰ-
ਭਾਰਤ ਵਿਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਉਣੇ ਅਤੇ ਇਸ ਬਾਰੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਜਾਣਕਾਰੀ ਦੇਣੀ ।

ਪ੍ਰਸ਼ਨ 6.
I.O.A. ਦਾ ਕੀ ਅਰਥ ਹੈ ?
ਉੱਤਰ-
ਭਾਰਤੀ ਓਲੰਪਿਕ ਸੰਘ ਜਾਂ ਐਸੋਸੀਏਸ਼ਨ ।

ਪ੍ਰਸ਼ਨ 7.
I.O.C. ਦਾ ਕੀ ਭਾਵ ਹੈ ?
ਉੱਤਰ-
ਅੰਤਰਰਾਸ਼ਟਰੀ ਓਲੰਪਿਕ ਕਮੇਟੀ ।

ਪ੍ਰਸ਼ਨ 8.
ਆਪਣੀ ਮਨ-ਪਸੰਦ ਖੇਡ ਐਸੋਸੀਏਸ਼ਨ ਦਾ ਪੂਰਾ ਨਾਂ ਲਿਖੋ ।
ਉੱਤਰ-
ਬਾਸਕਟ ਬਾਲ ਫੈਡਰੇਸ਼ਨ ਆਫ਼ ਇੰਡੀਆ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 9.
ਕਿਸੇ ਦੋ ਭਾਰਤੀ ਖੇਡ ਫੈਡਰੇਸ਼ਨਾਂ ਦੇ ਨਾਂ ਲਿਖੋ ਜਿਹੜੀਆਂ ਭਾਰਤੀ ਓਲੰਪਿਕ ਐਸੋਸੀਏਸ਼ਨ ਨਾਲ ਸੰਬੰਧਿਤ ਹਨ ।
ਉੱਤਰ-

  1. ਇੰਡੀਅਨ ਹਾਕੀ ਫੈਡਰੇਸ਼ਨ,
  2. ਸਰਵ ਭਾਰਤੀ ਫੁੱਟਬਾਲ ਐਸੋਸੀਏਸ਼ਨ ।

ਪ੍ਰਸ਼ਨ 10.
ਭਾਰਤੀ ਓਲੰਪਿਕ ਕਮੇਟੀ ਦਾ ਕੋਈ ਇਕ ਉਦੇਸ਼ ਲਿਖੋ ।
ਉੱਤਰ-
ਓਲੰਪਿਕ ਅੰਦੋਲਨ ਅਤੇ ਐਮੇਚਿਉਰ (Amateur) ਖੇਡਾਂ ਦੀ ਉੱਨਤੀ ਲਈ ਕੰਮ ਕਰਨਾ।

ਪ੍ਰਸ਼ਨ 11.
ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਿੱਥੇ ਹੋਈਆਂ ?
ਉੱਤਰ-
ਇਹ ਖੇਡਾਂ 1891 ਵਿੱਚ ਐਸ਼ਨ (Greek) ਵਿਚ ਹੋਈਆਂ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਭਾਰਤ ਓਲੰਪਿਕ ਐਸੋਸੀਏਸ਼ਨ ਬਾਰੇ ਵਿਸਤਾਰ-ਪੂਰਵਕ ਲਿਖੋ । (Discuss in detail about Indian Olympic Association.)
ਉੱਤਰ-
ਆਧੁਨਿਕ ਓਲੰਪਿਕ ਖੇਡ ਦਾ ਆਰੰਭ 1896 ਈ: ਵਿਚ ਏਥਨਜ਼ (ਯੁਨਾਨ) ਵਿਚ ਹੋਇਆ। ਇਸ ਕੰਮ ਵਿਚ ਬੈਰਨ-ਦਿ-ਕੁਬਰਟਨ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਭਾਰਤ ਨੇ ਇਹਨਾਂ ਖੇਡਾਂ ਵਿਚ ਸਭ ਤੋਂ ਪਹਿਲਾਂ 1900 ਈ: ਵਿਚ ਭਾਗ ਲਿਆ । ਭਾਰਤ ਵਿਚ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ 1927 ਈ: ਵਿਚ ਹੋਈ । ਇਸ ਦੇ ਸੰਗਠਨ ਦਾ ਸਿਹਰਾ ਵਾਈ ਐੱਮ. ਸੀ. ਏ. ਨਾਮੀ ਸੰਸਥਾ ਦੇ ਸਿਰ ਹੈ । ਡਾ: ਏ. ਸੀ. ਨੋਹਰਨ ਅਤੇ ਐੱਚ. ਸੀ. ਬੇਕ ਨੇ ਇਸ ਦੀ ਸਥਾਪਨਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਸ੍ਰੀ ਦੋਰਾਬ ਜੀ ਟਾਟਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਹੋਣ ਦਾ ਮੌਕਾ ਪ੍ਰਾਪਤ ਹੋਇਆ । ਇਸ ਦਾ ਸਕੱਤਰ ਪਦ ਡਾ: ਏ.ਸੀ. ਨੋਹਨ ਨੇ ਸੰਭਾਲਿਆ ਜਦੋਂ ਕਿ ਸ੍ਰੀ ਜੀ. ਡੀ. ਸੋਂਧੀ ਇਸ ਦੇ ਪਹਿਲੇ ਸਹਾਇਕ ਸਕੱਤਰ ਬਣੇ । 1927 ਵਿਚ ਇਹ ਅੰਤਰ-ਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਦੀ ਮੈਂਬਰ ਬਣੀ ।

ਭਾਰਤੀ ਓਲੰਪਿਕ ਐਸੋਸੀਏਸ਼ਨ ਭਾਰਤ ਦੀਆਂ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ, ਪ੍ਰਾਂਤਿਕ ਅਤੇ ਓਲੰਪਿਕ ਐਸੋਸੀਏਸ਼ਨ, ਸਰਵਿਸਿਜ਼ ਕੰਟਰੋਲ ਬੋਰਡ ਅਤੇ ਰੇਲਵੇ ਸਪੋਰਟਸ ਕੰਟਰੋਲ ਬੋਰਡ ਦਾ ਸੰਘ ਹੈ । ਪਾਂਤਕ ਪੱਧਰ ‘ਤੇ ਪ੍ਰਾਂਤ ਦੀਆਂ ਸਭ ਖੇਡ ਐਸੋਸੀਏਸ਼ਨਾਂ ਆਪਸ ਵਿਚ ਮਿਲ ਕੇ ਇਸ ਨੂੰ ਸਥਾਪਿਤ ਕਰਦੀਆਂ ਹਨ । ਇਸ ਤਰ੍ਹਾਂ ਜ਼ਿਲ੍ਹਾ ਪੱਧਰ ਦੀਆਂ ਸਭ ਐਸੋਸੀਏਸ਼ਨਾਂ ਇਸ ਦੀਆਂ ਮੈਂਬਰ ਹਨ । ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਚੋਣ ਚਾਰ ਸਾਲਾਂ ਵਿਚ ਇਕ ਵਾਰ ਹੁੰਦੀ ਹੈ । ਇਸ ਸੰਸਥਾ ਦੇ ਹੇਠ ਲਿਖੇ ਪਦ ਅਧਿਕਾਰੀ ਹੁੰਦੇ ਹਨ-

  1. ਪ੍ਰਧਾਨ (ਇਕ)
  2. ਉਪ-ਪ੍ਰਧਾਨ (ਸੱਤ)
  3. ਸਕੱਤਰ (ਇਕ)
  4. ਸਹਾਇਕ ਸਕੱਤਰ (ਦੋ
  5. ਖ਼ਜ਼ਾਨਚੀ (ਇਕ)
  6. ਪ੍ਰਾਂਤਿਕ ਓਲੰਪਿਕ ਐਸੋਸੀਏਸ਼ਨਾਂ ਦੇ 5 ਮੈਂਬਰ ।
  7. ਨੌਂ ਮੈਂਬਰ ਰਾਸ਼ਟਰੀ ਖੇਡ ਐਸੋਸੀਏਸ਼ਨ, ਰੇਲਵੇ ਸਪੋਰਟਸ ਕੰਟਰੋਲ ਬੋਰਡ ਅਤੇ ਸਰਵਿਸਿਜ਼ ਕੰਟਰੋਲ ਬੋਰਡ ਦੇ ਮੈਂਬਰ । ਇਹਨਾਂ ਸਭ ਮੈਂਬਰਾਂ ਦੀ ਚੋਣ 4 ਸਾਲ ਦੇ ਸਮੇਂ ਲਈ ਕੀਤੀ ਜਾਂਦੀ ਹੈ । ਇਹ ਮੈਂਬਰ 8 ਸਾਲ ਤੋਂ ਵੱਧ ਨਹੀਂ ਰਹਿ ਸਕਦੇ ।

ਕਾਰਜ (Functions) – ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੁੱਖ ਕੰਮ ਹੇਠ ਲਿਖੇ ਹਨ-

  • ਭਾਰਤ ਵਿਚ ਗੈਰ-ਕਿੱਤਾ (Unprofessional) ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਨਾ ਅਤੇ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਨੂੰ ਇਸ ਦੀ ਪੁਸ਼ਟੀ ਕਰਨਾ ।
  • ਭਾਰਤ ਵਿਚ ਗੈਰ-ਕਿੱਤਾ ਖਿਡਾਰੀਆਂ ਲਈ ਵਿਸ਼ੇਸ਼ ਖੇਡ ਪ੍ਰਬੰਧ ਕਰਨਾ ।
  • ਭਾਰਤ ਵਲੋਂ ਓਲੰਪਿਕ ਝੰਡੇ ਅਤੇ ਮਾਟੋ ਦਾ ਪ੍ਰਯੋਗ ਕਰਨਾ, ਦੇਸ਼ ਵਿਚ ਓਲੰਪਿਕ ਮਾਮਲਿਆਂ ਨੂੰ ਨਿਪਟਾਉਣਾ ਅਤੇ ਓਲੰਪਿਕ ਚਾਰਟਰ ਦਾ ਪਾਲਣ ਕਰਨਾ ।
  • ਭਾਰਤ ਦੇ ਭਿੰਨ-ਭਿੰਨ ਪ੍ਰਾਂਤਾਂ ਵਿਚ ਪਾਂਤਿਕ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਕਰਨਾ ਅਤੇ ਇਹਨਾਂ ਦੇ ਖ਼ਰਚਾਂ ਦੀ ਨਿਗਰਾਨੀ ਕਰਨਾ ।
  • ਭਿੰਨ-ਭਿੰਨ ਭਾਰਤੀ ਖੇਡ ਐਸੋਸੀਏਸ਼ਨਾਂ ਨੂੰ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਦੀ ਆਗਿਆ ਦੇਣਾ ਅਤੇ ਇਹਨਾਂ ਮੁਕਾਬਲਿਆਂ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨਾ ।
  • ਹਰ ਸਾਲ ਅਗਸਤ ਮਹੀਨੇ ਵਿਚ ਓਲੰਪਿਕ ਸਪਤਾਹ ਮਨਾਉਣਾ ਅਤੇ ਦੇਸ਼-ਵਾਸੀਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 2.
ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੁੱਖ ਉਦੇਸ਼ ਲਿਖੋ । (Write down the main objectives of Indian Olympic Association.)
ਉੱਤਰ-
ਉਦੇਸ਼ (Objectives) – ਇਹ ਐਸੋਸੀਏਸ਼ਨ ਹੇਠ ਲਿਖੇ ਹੋਏ ਮੰਤਵਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ-

  • ਉਲੰਪਿਕ ਅੰਦੋਲਨ ਅਤੇ ਐਮੇਚਿਉਰ (Amateur) ਖੇਡਾਂ ਦੀ ਉੱਨਤੀ ਲਈ ।
  • ਨਵਯੁਵਕਾਂ ਦੀ ਸਰੀਰਕ, ਨੈਤਿਕ ਅਤੇ ਸੱਭਿਆਚਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਤਾਂ ਜੋ ਨਵਯੁਵਕ ਚੰਗੇ ਚਾਲ-ਚਲਣ ਵਾਲੇ, ਸਿਹਤਮੰਦ ਅਤੇ ਚੰਗੇ ਨਾਗਰਿਕ ਬਣ ਸਕਣ ।
  • ਅੰਤਰ-ਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਦੇ ਸਾਰੇ ਨਿਯਮ ਲਾਗੂ ਕਰਨ ਲਈ ।
  • ਇਸ ਹੱਕ ਨੂੰ ਬਚਾਉਣਾ ਤੇ ਲਾਗੂ ਕਰਨਾ ਕਿ ਐਸੋਸੀਏਸ਼ਨ ਹੀ ਓਲੰਪਿਕ ਝੰਡੇ ਅਤੇ ਨਿਸ਼ਾਨ ਦੀ ਵਰਤੋਂ ਕਰ ਸਕਦੀ ਹੈ । ਇਹ ਦੇਖਣਾ ਕਿ ਇਹ ਦੋਵੇਂ ਓਲੰਪਿਕ ਖੇਡਾਂ ਨਾਲ ਹੀ ਸੰਬੰਧਿਤ ਰਹਿਣ ।
  • ਪੂਰੀ ਤਰ੍ਹਾਂ ਇਕ ਸਰਕਾਰੀ ਸੰਗਠਨ ਦੇ ਤੌਰ ‘ਤੇ ਕੰਮ ਕਰਨਾ ਅਤੇ ਦੇਸ਼ ਦੇ ਸਾਰੇ ਓਲੰਪਿਕ ਖੇਡਾਂ ਸੰਬੰਧੀ ਵਿਸ਼ਿਆਂ ਦਾ ਸਾਰਾ ਕਾਰਜਭਾਰ ਆਪਣੇ ਹੱਥ ਲੈਣਾ ।
  • ਸਾਰੇ ਦੇਸ਼-ਵਾਸੀਆਂ ਨੂੰ ਖੇਡਾਂ ਦੇ ਐਮੇਚਿਉਰ (Amateur) ਦੀ ਕੀਮਤ (Value) ਬਾਰੇ ਜਾਣੂ ਕਰਾਉਣਾ ।
  • ਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਤਾਲਮੇਲ ਨਾਲ ਉਨ੍ਹਾਂ ਸਾਰੀਆਂ ਭਾਰਤੀ ਟੀਮਾਂ ਅਤੇ ਉਨ੍ਹਾਂ ਦੇ ਸੰਗਠਨ ‘ਤੇ ਨਿਯੰਤਰਨ ਕਰਨਾ, ਜਿਹੜੀਆਂ ਟੀਮਾਂ ਓਲੰਪਿਕ ਖੇਡਾਂ ਅਤੇ ਦੁਸਰੀਆਂ ਖੇਡਾਂ ਜਿਹੜੀਆਂ ਕਿ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੇ ਹੇਠ ਹੁੰਦੀਆਂ ਹਨ, ਵਿਚ ਹਿੱਸਾ ਲੈਣਾ ।
  • ਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਤਾਲਮੇਲ ਨਾਲ ਨਿਯਮਾਂ ਨੂੰ ਲਾਗੂ ਕਰਨਾ ।
  • ਕਲਾਪ੍ਰਿਯਤਾ ਦੇ ਉੱਚੇ ਆਦਰਸ਼ਾਂ (Ideals) ਨੂੰ ਬਣਾਈ ਰੱਖਣਾ ਅਤੇ ਲੋਕਾਂ ਵਿਚ ਓਲੰਪਿਕ ਖੇਡਾਂ ਅਤੇ ਦੂਸਰੀਆਂ ਖੇਡਾਂ ਜਿਹੜੀਆਂ ਕਿ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੀਆਂ ਜਾਂਦੀਆਂ ਹਨ, ਲਈ ਸ਼ੱਕ ਵਧਾਉਣਾ ।
  • ਓਲੰਪਿਕ ਖੇਡਾਂ ਅਤੇ ਦੁਸਰੀਆਂ ਖੇਡਾਂ, ਜਿਹੜੀਆਂ ਕਿ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੀਆਂ ਜਾਂਦੀਆਂ ਹਨ, ਵਿਚ ਭਾਰਤ ਦੇ ਹਿੱਸਾ ਲੈਣ ਸਬੰਧੀ ਸਾਰੇ ਵਿਸ਼ਿਆਂ ਤੇ ਪੂਰਾ ਨਿਯੰਤਰਨ ਰੱਖਣਾ ।
  • ਜਿਹੜੀਆਂ ਭਾਰਤੀ ਟੀਮਾਂ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੀਆਂ ਓਲੰਪਿਕ ਖੇਡਾਂ ਤੇ ਹੋਰ ਖੇਡਾਂ ਵਿਚ ਭਾਗ ਲੈਂਦੀਆਂ ਹਨ, ਉਨ੍ਹਾਂ ਟੀਮਾਂ ਦਾ ਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਵਿੱਤੀ ਪ੍ਰਬੰਧ, ਆਵਾਜਾਈ, ਦੇਖ-ਰੇਖ ਅਤੇ ਕਲਿਆਣ ਬਾਰੇ ਬੰਦੋਬਸਤ ਕਰਨਾ ।
  • ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਇਹ ਭਾਰਤੀ ਖਿਡਾਰੀਆਂ ਨੂੰ ਪ੍ਰਮਾਣਿਤ ਕਰਦੀ ਹੈ ਕਿ ਉਹ ਐਮੇਚਿਉਰ (Amateur) ਪੱਧਰ ਦੇ ਹਨ | ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਹ ਪ੍ਰਮਾਣ-ਪੱਤਰ ਜ਼ਰੂਰੀ ਹੁੰਦੇ ਹਨ ।
  • ਇਹ ਭਾਰਤੀ ਲੋਕਾਂ ਵਿਚ ਓਲੰਪਿਕ ਖੇਡਾਂ ਲਈ ਵਧੇਰੇ ਸ਼ੌਕ ਵਧਾਉਂਦੀ ਹੈ ਅਤੇ ਇਸ ਮੰਤਵ ਨੂੰ ਪ੍ਰਾਪਤ ਕਰਨ ਲਈ ਹਰ ਰਾਜ ਵਿਚ ਰਾਜ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਐਮੇਚਿਉਰ ਖੇਡ ਫੈਡਰੇਸ਼ਨ ਬਣਾਉਂਦੀ ਹੈ ।
  • ਇਹ ਰਾਸ਼ਟਰੀ ਸਪੋਰਟਸ ਫੈਡਰੇਸ਼ਨ ਅਤੇ ਭਾਰਤ ਸਰਕਾਰ ਵਿਚ ਫੈਡਰੇਸ਼ਨ ਦੀ
    ਇਹ ਰਾਜ ਦੀ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਐਮੇਚਿਉਰ ਸਪੋਰਟਸ ਫੈਡਰੇਸ਼ਨ ਨੂੰ ਦਾਖ਼ਲ ਕਰਦੀ ਹੈ । ਰਾਜ ਦੀ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਐਮੇਚਿਉਰ ਸਪੋਰਟਸ ਫੈਡਰੇਸ਼ਨ ਆਪਣੀਆਂ ਸਾਲਾਨਾ ਰਿਪੋਰਟਾਂ ਤੇ ਲੇਖੇ ਦੀ ਜਾਂਚ-ਪੜਤਾਲੇ ਦੀ ਸੂਚਨਾ ਅੰਤਰ-ਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੂੰ ਦੇਣਗੀਆਂ ।
  • ਜੇ ਕੋਈ ਫੈਡਰੇਸ਼ਨ ਕੋਈ ਗਲਤ ਕੰਮ ਕਰਕੇ ਇਸ ਲਈ ਬਦਨਾਮੀ ਲਿਆਉਂਦੀ ਹੈ। ਤਾਂ ਉਸ ਵਿਰੁੱਧ ਅਨੁਸ਼ਾਸਨ ਸੰਬੰਧੀ ਕਾਰਵਾਈ ਕਰਦੀ ਹੈ ।
  • ਐਮੇਚਿਉਰ ਸਪੋਰਟਸ (Amateur Sports) ਅਤੇ ਖੇਡਾਂ ਦੀ ਉੱਨਤੀ ਸੰਬੰਧੀ ਕੋਈ ਵੀ ਕੰਮ ਕਰੇਗੀ ।

ਪ੍ਰਸ਼ਨ 3.
ਓਲੰਪਿਕ ਚਾਰਟ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ । (What do you know about Olympic Chart.)
ਉੱਤਰ-
ਓਲੰਪਿਕ ਚਾਰਟ (Olympic Chart) – ਸਾਰੇ ਖੇਡ ਮੁਕਾਬਲੇ ਰਾਸ਼ਟਰੀ ਪੱਧਰ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਰਾਸ਼ਟਰੀ ਖੇਡ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਨਿਯੰਤਰਨ ਅਧੀਨ ਕਰਵਾਏ ਜਾਂਦੇ ਹਨ । ਇਸ ਵਿਚ ਕਿਸੇ ਤਰ੍ਹਾਂ ਦਾ ਰਾਜਨੀਤਿਕ, ਧਾਰਮਿਕ, ਜਾਤੀ ਤੇ ਨਸਲ ਆਦਿ ਦਾ ਭੇਦ-ਭਾਵ ਨਹੀਂ ਹੁੰਦਾ, ਪਰ ਓਲੰਪਿਕ ਚਾਰਟ ਵਿਚ ਇਹ ਵਰਣਨ ਨਹੀਂ ਕੀਤਾ ਗਿਆ ਕਿ ਜੇਕਰ ਰਾਸ਼ਟਰੀ ਖੇਡ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਵਿਚ ਇਸ ਤਰ੍ਹਾਂ ਕੰਮ ਕਰਨ ਜਿਸ ਨਾਲ ਖੇਡਾਂ ਨੂੰ ਨੁਕਸਾਨ ਪਹੁੰਚੇ ਜਾਂ ਦੇਸ਼ ਦੇ ਮਾਣ ਨੂੰ ਸੱਟ ਵੱਜੇ ਤਾਂ ਕੀ ਸਰਕਾਰ ਦਖ਼ਲ-ਅੰਦਾਜ਼ੀ ਕਰ ਸਕਦੀ ਹੈ ਜਾਂ ਨਹੀਂ । ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਨੇ ਕਈ ਵਾਰੀ ਆਪਣਾ ਇਹ ਵਿਚਾਰ ਪੇਸ਼ ਕੀਤਾ ਹੈ ਕਿ ਜਿੱਥੇ ਸਰਕਾਰ ਇਹਨਾਂ ਸੰਸਥਾਵਾਂ ਨੂੰ ਫੰਡ ਦਿੰਦੀ ਹੈ, ਉੱਥੇ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਇਸ ਗੱਲ ਦੀ ਜਾਣਕਾਰੀ ਰੱਖੋ ਕਿ ਫੰਡ ਠੀਕ ਤਰ੍ਹਾਂ ਖ਼ਰਚ ਕੀਤੇ ਜਾ ਰਹੇ ਹਨ ਜਾਂ ਨਹੀਂ । ਇਹਨਾਂ ਸੰਸਥਾਵਾਂ ਦੇ ਕੰਮਾਂ ਬਾਰੇ ਵੀ ਸਰਕਾਰ ਪੁੱਛ-ਗਿੱਛ ਕਰ ਸਕਦੀ ਹੈ ।

ਜਦੋਂ ਰਾਸ਼ਟਰੀ ਖੇਡ ਫੈਡਰੇਸ਼ਨ (N.S.F.) ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ (I.O.A.). ਕੰਮ ਕਰਨ ਵਿਚ ਅਸਫਲ ਰਹਿਣ ਜਾਂ ਵਿਰੋਧੀ ਫੈਡਰੇਸ਼ਨਾਂ ਪੈਦਾ ਹੋ ਜਾਣ ਤਾਂ ਅੰਤਰ-ਰਾਸ਼ਟਰੀ ਫੈਡਰੇਸ਼ਨ ਉਸ ਦੇਸ਼ ਦੀ ਸਰਕਾਰ ਦੀ ਰਾਇ ਪੁੱਛਦੀ ਹੈ । ਜਦੋਂ ਕਿਸੇ ਦੇਸ਼ ਵਿਚ ਅੰਤਰਰਾਸ਼ਟਰੀ ਖੇਡਾਂ (International Games) ਹੋ ਰਹੀਆਂ ਹੋਣ ; ਜਿਵੇਂ ਕਿ ਏਸ਼ੀਅਨ ਖੇਡਾਂ ਤਾਂ ਉਸ ਦੇਸ਼ ਦੀ ਸਰਕਾਰ ਦੀ ਵੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ ।

ਸਰਕਾਰ ਫੈਡਰੇਸ਼ਨਾਂ ਨੂੰ ਭਰਪੂਰ ਸਹੂਲਤਾਂ ਦੇਵੇ ਤਾਂ ਜੋ ਖੇਡਾਂ ਸਫਲਤਾ-ਪੂਰਵਕ ਕਰਵਾਈਆਂ ਜਾ ਸਕਣ । ਇਸ ਤਰ੍ਹਾਂ ਜੇਕਰ ਰਾਸ਼ਟਰੀ ਸਪੋਰਟਸ ਫੈਡਰੇਸ਼ਨ (N.S.F.) ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ (1.0.A.) ਆਪਣੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਟੀਮਾਂ ਦੇ ਚੋਣ ਅਤੇ ਉਹਨਾਂ ਦੀ ਸਿਖਲਾਈ ਆਦਿ) ਵਿਚ ਅਸਫਲ ਹੋ ਜਾਣ ਤਾਂ ਸਰਕਾਰ ਚੁੱਪ ਦਰਸ਼ਕ (Silent Spectator) ਨਹੀਂ ਬਣ ਸਕਦੀ । ਇਸ ਗੱਲ ਨੂੰ ਮੁੱਖ ਰੱਖ ਕੇ ਸਰਕਾਰ ਨੇ ਇਹਨਾਂ ਸੰਸਥਾਵਾਂ ਲਈ ਕੁਝ ਅਗਵਾਈ ਸੰਕੇਤ (Guidelines) ਬਣਾਏ ਹਨ ਤਾਂ ਜੋ ਇਹ ਇਹਨਾਂ ਅਨੁਸਾਰ ਕੰਮ ਕਰਨ ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਇਹਨਾਂ ਅਗਵਾਈ ਸੰਕੇਤਾਂ ਤੇ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 4.
ਭਾਰਤ ਵਿਚ ਮੁੱਖ ਖੇਡ ਮੁਕਾਬਲਿਆਂ ‘ਤੇ ਨੋਟ ਲਿਖੋ । (Write down the main competitions of Sports in India.)
ਉੱਤਰ-
ਹਰੇਕ ਵਿਅਕਤੀ ਵਿਚ ਮੁਕਾਬਲੇ ਦੀ ਭਾਵਨਾ ਹੁੰਦੀ ਹੈ । ਇਹੀ ਭਾਵਨਾ ਉਸ ਨੂੰ ਉੱਨਤੀ ਦੇ ਮਾਰਗ ਤੇ ਅੱਗੇ ਕਦਮ ਵਧਾਉਣ ਲਈ ਪ੍ਰੇਰਿਤ ਕਰਦੀ ਹੈ । ਇਹੀ ਭਾਵਨਾ ਉਸ ਨੂੰ ਸਨਮਾਨ ਦੇਣ ਵਿਚ ਸਹਾਇਤਾ ਕਰਦੀ ਹੈ । ਪੁਰਾਤਨ ਕਾਲ ਵਿਚ ਖੇਡ ਮੁਕਾਬਲੇ ਬਹੁਤ ਹੀ ਮਾੜੇ ਹੁੰਦੇ ਸਨ । ਖੇਡ ਹੀ ਖੇਡ ਵਿਚ ਵਿਰੋਧੀ ਖਿਡਾਰੀ ਦੀ ਜਾਨ ਲੈ ਲਈ ਜਾਂਦੀ ਸੀ । ਪਰ ਸਮੇਂ ਦੀ ਗਤੀ ਦੇ ਨਾਲ-ਨਾਲ ਖੇਡ ਮੁਕਾਬਲਿਆਂ ਵਿਚ ਮਿੱਤਰਤਾ ਭਾਵ ਨੇ ਸਥਾਨ ਗ੍ਰਹਿਣ ਕਰ ਲਿਆ | ਅੱਜ ਦੇ ਯੁਗ ਦੀ ਮੁਕਾਬਲੇ ਦੀ ਭਾਵਨਾ ਨਾਲ ਵਿਅਕਤੀ ਮਨੋਭਾਵਾਂ ਦੀ ਤ੍ਰਿਪਤੀ ਹੁੰਦੀ ਹੈ । ਇਸ ਨਾਲ ਵਿਅਕਤੀ ਨੂੰ ਨਾ ਕੇਵਲ ਆਪਣੇ ਕੌਸ਼ਲ (Skill) ਦੀ ਪ੍ਰਾਪਤੀ ਹੁੰਦੀ ਹੈ, ਸਗੋਂ ਉਹ ਇਹਨਾਂ ਵਿਚ ਮੁਹਾਰਤ ਵੀ ਪ੍ਰਾਪਤ ਕਰਦਾ ਹੈ । ਇਸ ਤਰ੍ਹਾਂ ਉਹ ਸਰਵ-ਉੱਤਮ ਖੇਡ ਦਾ ਪ੍ਰਦਰਸ਼ਨ ਕਰਨ ਵਿਚ ਸਫਲ ਹੁੰਦਾ ਹੈ । ਖੇਡ ਮੁਕਾਬਲੇ ਨਾ ਕੇਵਲ ਮਨੋਰੰਜਨ ਹੀ ਪ੍ਰਦਾਨ ਕਰਦੇ ਹਨ, ਸਗੋਂ ਇਹ ਵਿਅਕਤੀ ਨੂੰ ਸਵਸਥ ਅਤੇ ਨਿਰੋਗ ਵੀ ਬਣਾਉਂਦੇ ਹਨ | ਪ੍ਰਾਚੀਨ ਕਾਲ ਵਿਚ ਘੋੜ-ਸਵਾਰੀ, ਤੀਰ-ਅੰਦਾਜ਼ੀ, ਨੇਜ਼ਾ-ਸੁੱਟਣਾ ਅਤੇ ਮੱਲ ਯੁੱਧ ਆਦਿ ਖੇਡਾਂ ਹੀ ਲੋਕਪ੍ਰਿਯ ਸਨ ਅਤੇ ਇਹਨਾਂ ਹੀ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ । ਪਰ ਸਮੇਂ ਦੀਆਂ ਕਰਵਟਾਂ ਦੇ ਨਾਲ ਭਾਰਤੀਆਂ ਦੇ ਅੰਗਰੇਜ਼ਾਂ ਨਾਲ ਸੰਪਰਕ ਵਿਚ | ਆਉਣ ਨਾਲ ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਲੋਕ-ਪ੍ਰਿਯ ਹੋ ਗਈਆਂ ਹਨ ਅਤੇ ਇਹਨਾਂ ਹੀ ਖੇਡਾਂ ਦਾ ਰਾਸ਼ਟਰੀ ਪੱਧਰ ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ।

ਨੋਟ-ਭਾਰਤ ਵਿਚ ਪ੍ਰਬੰਧਿਤ ਕੀਤੇ ਜਾਣ ਵਾਲੇ ਭਿੰਨ-ਭਿੰਨ ਮੁਕਾਬਲਿਆਂ ਦੀ ਵੰਡ ਦੇ ਲਈ ਅਗਲੇ ਪ੍ਰਸ਼ਨ ਵੇਖੋ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 5.
ਸੰਨ 1927 ਵਿਚ ਚੁਣੀ ਗਈ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ ਅਤੇ ਸਹਾਇਕ ਸਕੱਤਰ ਕੌਣ ਸਨ ?
ਉੱਤਰ-
ਭਾਰਤ ਵਿਚ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ 1927 ਈ: ਵਿਚ ਹੋਈ । ਇਸ ਦੇ ਸੰਗਠਨ ਦਾ ਸਿਹਰਾ ਵਾਈ. ਐੱਮ. ਸੀ. ਏ. ਨਾਮੀ ਸੰਸਥਾ ਦੇ ਸਿਰ ਹੈ । ਡਾ: ਏ. ਸੀ. ਨੋਹਰਨ ਅਤੇ ਐੱਚ. ਸੀ. ਬੇਕ ਨੇ ਇਸ ਦੀ ਸਥਾਪਨਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਸ੍ਰੀ ਦੋਰਾਬ ਜੀ ਟਾਟਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਹੋਣ ਦਾ ਮੌਕਾ ਪ੍ਰਾਪਤ ਹੋਇਆ | ਇਸ ਦਾ ਸਕੱਤਰ ਪਦ ਡਾ: ਏ. ਸੀ. ਨੋਹਨ ਨੇ ਸੰਭਾਲਿਆ ਜਦੋਂ ਕਿ ਸ੍ਰੀ ਜੀ. ਡੀ. ਸੋਂਧੀ ਇਸ ਦੇ ਪਹਿਲੇ ਸਹਾਇਕ ਸਕੱਤਰ ਬਣੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਸਰਵ-ਭਾਰਤੀ ਖੇਡ ਫੈਡਰੇਸ਼ਨ ਜਾਂ ਰਾਜ ਖੇਡ ਐਸੋਸੀਏਸ਼ਨ ਦੇ ਕੰਮ ਲਿਖੋ । (Write down the functions of all India Council of Sports or State Council of Sports.)
ਉੱਤਰ-
ਸਰਵ-ਭਾਰਤੀ ਖੇਡ ਫੈਡਰੇਸ਼ਨ ਅਤੇ ਰਾਜ ਖੇਡ ਐਸੋਸੀਏਸ਼ਨ ਆਪਣੀਆਂ-ਆਪਣੀਆਂ ਖੇਡਾਂ ਦੇ ਨਾਲ ਅੰਤਰ-ਰਾਸ਼ਟਰੀ ਮਹਾਂ ਸਿੰਘ ਨਾਲ ਜੁੜੀਆਂ ਹੋਈਆਂ ਹਨ । ਸਰਵ-ਭਾਰਤੀ ਖੇਡ ਫੈਡਰੇਸ਼ਨਾਂ ਨੇ ਆਪਣੀਆਂ-ਆਪਣੀਆਂ ਖੇਡਾਂ ਦੇ ਰਾਜ ਵਿਚ ਵੀ ਆਪਣੇ ਅੰਗ ਬਣਾਏ ਹੋਏ ਹਨ ।

ਕਾਰਜ (Functions)-

  • ਮੁਕਾਬਲੇ ਕਰਵਾਉਣੇ (To Conduct Competition) – ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਜੂਨੀਅਰ ਅਤੇ ਸੀਨੀਅਰ ਪੱਧਰ ਤੇ ਹਰ ਸਾਲ ਮੁਕਾਬਲੇ ਕਰਵਾਉਣੇ ।
  • ਯੋਜਨਾਵਾਂ ਬਣਾਉਣਾ (Planning) – ਰਾਸ਼ਟਰੀ ਕੰਮ ਤਿਆਰ ਕਰਨ ਲਈ ਇੱਕ ਸਾਲ ਅਤੇ ਚਾਰ ਸਾਲਾ ਯੋਜਨਾਵਾਂ ਬਣਾਉਣੀਆਂ ।
  • ਸਾਮਾਨ ਦਾ ਪ੍ਰਬੰਧ ਕਰਨਾ (To Arrange Equipment) – ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਖੇਡਾਂ ਦੇ ਸਾਮਾਨ ਅਤੇ ਦੂਜੇ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰਨਾ । ਜੇਕਰ ਕੋਈ ਸਾਮਾਨ ਬਾਹਰਲੇ ਦੇਸ਼ ਵਿਚੋਂ ਮੰਗਵਾਉਣਾ ਹੋਵੇ ਤਾਂ ਕੇਂਦਰੀ ਸਿੱਖਿਆ ਮੰਤਰਾਲੇ (Union Education Ministry) ਦੀ ਸਹਾਇਤਾ ਨਾਲ ਭਾਰਤੀ ਓਲੰਪਿਕ ਐਸੋਸੀਏਸ਼ਨ ਜਾਂ ਨੇਤਾ ਜੀ ਸੁਭਾਸ਼ ਸਪੋਰਟਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲੇ ਦੇ ਮਾਧਿਅਮ ਤੋਂ ਪ੍ਰਾਪਤ ਕਰਨਾ |
  • ਚੋਣ ਕਰਤਿਆਂ ਦੀ ਹਾਜ਼ਰੀ (Attendence of Selectors) – ਇਹ ਦੇਖਦੀ ਹੈ ਕਿ ਇਹਨਾਂ ਦੇ ਚੋਣ ਕਰਤਾ (Selectors) ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਜੂਨੀਅਰਜ਼ ਅਤੇ ਸੀਨੀਅਰਜ਼ ਦੇ ਮੁਕਾਬਲਿਆਂ ਤੇ ਹਾਜ਼ਰ ਰਹਿਣ ।
  • ਸੰਭਾਵਨਾ ਦੀ ਸੂਚੀ ਬਣਾਉਣਾ ਅਤੇ ਛਪਵਾਉਣਾ (Prepare and Publish List of Probabilities) – ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੰਭਾਵਨਾਵਾਂ (Probabilities) ਦੀ ਸੂਚੀ ਬਣਾਈ ਜਾਵੇ ਤੇ ਉਸ ਨੂੰ ਪ੍ਰਕਾਸ਼ਿਤ ਕੀਤਾ ਜਾਵੇ ।
  • ਰਾਸ਼ਟਰੀ ਕੋਚ ਨਿਯੁਕਤ ਕਰਨਾ (To Appoint National Coach) – ਹਰੇਕ ਰਾਸ਼ਟਰੀ ਖੇਡ ਫੈਡਰੇਸ਼ਨ/ਐਸੋਸੀਏਸ਼ਨ ਇਕ ਰਾਸ਼ਟਰੀ ਕੋਚ (National Coach) ਨਿਯੁਕਤ ਕਰੇਗੀ ।
  • ਰਾਸ਼ਟਰੀ ਟੀਮ ਦੀ ਚੋਣ ਵਿਚ ਸਹਾਇਤਾ (Help in Selection of National Team) – ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਰਾਸ਼ਟਰੀ ਟੀਮ ਅਤੇ ਮੁਕਾਬਲਿਆਂ ਦੀ ਚੋਣ ਲਈ ਇਹ ਭਾਰਤੀ ਓਲੰਪਿਕ ਐਸੋਸੀਏਸ਼ਨ (I.O.A.) ਅਤੇ ਸਰਵ-ਭਾਰਤੀ ਖੇਡ ਸੰਮਤੀ (A.I.C.S.) ਦੀ ਸਹਾਇਤਾ ਕਰੇਗੀ !
  • ਖੇਡਾਂ ਦੇ ਨਿਯਮ ਬਣਾਉਣਾ (To Frame rules of Games) – ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਸਹਿਯੋਗੀ (Collaboration) ਨਾਲ ਖੇਡਾਂ ਦੇ ਨਿਯਮ ਬਣਾਉਂਦੀ ਹੈ ।
  • ਅੰਪਾਇਰ ਅਤੇ ਕੋਚਾਂ ਦੀ ਸਿਖਲਾਈ (Training of Umpires and Coaches) – ਇਹ ਨੇਤਾ ਜਾਂ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਅੰਪਾਇਰ ਅਤੇ ਕੋਚਾਂ ਦੀ ਸਿਖਲਾਈ ਲਈ ਮਦਦ ਕਰਦੀ ਹੈ ।
  • ਚੋਣਕਾਰਾਂ ਦੀ ਸੂਚੀ ਤਿਆਰ ਕਰਨਾ (To Prepare a Panel of Selectorsਇਹ ਸ਼ੁੱਧ ਯੋਗਤਾ (Purely Merit) ਦੇ ਆਧਾਰ ‘ਤੇ ਚੋਣਕਾਰਾਂ ਦੀ ਸੂਚੀ (Panel of Selectors) ਤਿਆਰ ਕਰਦੀ ਹੈ ।
  • ਪਦ ਅਧਿਕਾਰੀਆਂ ਦੀ ਚੋਣ (Selection of Office Bearersਇਸ ਦੇ ਪਦ ਅਧਿਕਾਰੀਆਂ ਦੀ ਚੋਣ ਫ਼ੈਡਰੇਸ਼ਨ ਦੇ ਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ । ਚੋਣ ਦੇ ਸਮੇਂ | ਇਸ ਭਾਰਤੀ ਓਲੰਪਿਕ ਐਸੋਸੀਏਸ਼ਨ (I.O.A.) ਅਤੇ ਸਰਵ-ਭਾਰਤੀ ਖੇਡ ਸੰਮਤੀ (A.I.C.S.) ਦੇ ਇੱਕ-ਇੱਕ ਨਿਰੀਖਕ (Observer) ਵੀ ਸੱਦਣੇ ਚਾਹੀਦੇ ਹਨ ।
  • ਝਗੜੇ ਦਾ ਨਿਰਣਾ ਕਰਨਾ (Settling disputes) – ਜੇਕਰ ਕਿਸੇ ਫੈਡਰੇਸ਼ਨ ਵਿਚ ਝਗੜਾ ਜਾਂ ਵਾਦ-ਵਿਵਾਦ ਹੋਵੇ ਤਾਂ ਇਹ ਆਈ. ਏ. ਓ. ਜਾਂ. ਏ. ਆਈ. ਸੀ. ਐੱਸ. ਨੂੰ ਭੇਜਿਆ ਜਾਂਦਾ ਹੈ । ਇਹਨਾਂ ਦਾ ਫ਼ੈਸਲਾ ਮੰਨਣਾ ਜ਼ਰੂਰੀ ਹੁੰਦਾ ਹੈ । ਜੇਕਰ ਭਾਰਤੀ ਓਲੰਪਿਕ | ਐਸੋਸੀਏਸ਼ਨ (I.O.A.) ਅਤੇ ਰਾਸ਼ਟਰੀ ਖੇਡ ਫੈਡਰੇਸ਼ਨ (N.S.F.) ਵਿਚਕਾਰ ਕੋਈ ਝਗੜਾ (Dispute) ਹੋਵੇ ਤਾਂ ਉਸ ਦਾ ਨਿਰਣਾ ਸਰਵ-ਭਾਰਤੀ ਖੇਡ ਸੰਮਤੀ (A.I.C.S.) ਕਰਦੀ ਹੈ ।
  • ਹਿਸਾਬ-ਕਿਤਾਬ ਦਾ ਆਡਿਟ (Audit of Accounts) – ਇਹ ਫੈਡਰੇਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਹਿਸਾਬ-ਕਿਤਾਬ (account) ਦੀ ਆਡਿਟ ਰਿਪੋਰਟ ਸਮੇਂ ਸਿਰ ਪੇਸ਼ ਕਰੇ ।

ਪ੍ਰਸ਼ਨ 2.
ਭਾਰਤ ਦੇ ਓਲੰਪਿਕ ਸੰਘ ਨਾਲ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਫੈਡਰੇਸ਼ਨਾਂ ਦੇ ਨਾਮ ਲਿਖੋ। (Write down the name of different federations which are affiliated with Indian Olympic Association.)
ਉੱਤਰ-
ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਫੈਡਰੇਸ਼ਨਾਂ ਜਾਂ ਐਸੋਸੀਏਸ਼ਨਾਂ (Federations of Associations regarding different Games or Sports) – ਵੱਖ-ਵੱਖ ਖੇਡਾਂ ਦੀਆਂ ਫੈਡਰੇਸ਼ਨਾਂ ਜਾਂ ਐਸੋਸੀਏਸ਼ਨਾਂ ਇਸ ਤਰ੍ਹਾਂ ਹਨ-

  1. ਭਾਰਤੀ ਹਾਕੀ ਫੈਡਰੇਸ਼ਨ (The Indian Hockey Federation) 1925
  2. ਸਰਵ-ਭਾਰਤੀ ਫੁੱਟਬਾਲ ਫੈਡਰੇਸ਼ਨ (The All Indian Football Federation) 1937
  3. ਭਾਰਤੀ ਤੈਰਾਕੀ ਫੈਡਰੇਸ਼ਨ (The Swimming Federation of India) 1940
  4. ਐਮੇਚਿਉਰ ਐਥਲੈਟਿਕ ਫੈਡਰੇਸ਼ਨ ਆਫ਼ ਇੰਡੀਆ (The Amateur Athletic Federation of India) 1944
  5. ਭਾਰਤੀ ਕੁਸ਼ਤੀ ਫੈਡਰੇਸ਼ਨ (The Wrestling Federation of India) 1948
  6. ਭਾਰਤੀ ਵਾਲੀਬਾਲ ਫੈਡਰੇਸ਼ਨ (The Volleyball Federation of India) 1951
  7. ਭਾਰਤੀ ਬਾਸਕਟਬਾਲ ਫੈਡਰੇਸ਼ਨ (The Basketball Federation of India) 1950
  8. ਰਾਸ਼ਟਰੀ ਰਾਈਫਲ ਐਸੋਸੀਏਸ਼ਨ (The National Rifle Association of India) 1953
  9. ਭਾਰਤੀ ਜਿਮਨਾਸਟਿਕ ਫੈਡਰੇਸ਼ਨ (The Gymnastic Federation of India) 1951
  10. ਇੰਡੀਅਨ ਐਮੇਚਿਉਰ ਬਾਕਸਿੰਗ ਫੈਡਰੇਸ਼ਨ (The Indian Atulateur Boxing Federation) 1958
  11. ਰਾਸ਼ਟਰੀ ਸਾਈਕਲ ਫੈਡਰੇਸ਼ਨ (The National Cycle Federation} 1938
  12. ਦੀ ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕਟ ਇਨ ਇੰਡੀਆ (The Board of Control of Cricket in India) 1926
  13. ਭਾਰਤੀ ਲਾਨ ਟੈਨਿਸ ਫੈਡਰੇਸ਼ਨ (The Indian Lawn Tennis Federation) 1920
  14. ਭਾਰਤੀ ਟੇਬਲ ਟੈਨਿਸ ਫੈਡਰੇਸ਼ਨ (The Table Tennis Federation of India) 1938
  15. ਸਰਵ-ਭਾਰਤੀ ਬੈਡਮਿੰਟਨ ਐਸੋਸੀਏਸ਼ਨ (The All Indian Badminton Association) 1934
  16. ਭਾਰਤੀ ਹੈਂਡਬਾਲ ਐਸੋਸੀਏਸ਼ਨ (The Indian Hand Ball Association) 1969-70
  17. ਦੀ ਆਰਚਰੀ ਐਸੋਸੀਏਸ਼ਨ (The Archery Association) 1968
  18. ਭਾਰਤੀ ਕਬੱਡੀ ਫੈਡਰੇਸ਼ਨ (The Kabaddi Federation of India) 1951-52
  19. ਭਾਰਤੀ ਪੋਲੋ ਐਸੋਸੀਏਸ਼ਨ (The Indian Polo Association) 1892
  20. ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ (The Indian Weight Lifting Federation) 1935
  21. ਭਾਰਤੀ ਬਿਲੀਅਰਡਜ਼ ਐਸੋਸੀਏਸ਼ਨ (The Indian Billiards Association) 1940
  22. ਭਾਰਤੀ ਸੁਕੈਸ਼ ਰੈਕਟ ਐਸੋਸੀਏਸ਼ਨ (The Indian Squash Racket Association) 1953

ਉਪਰੋਕਤ ਵਰਣਿਤ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਤੋਂ ਇਲਾਵਾ ਰਾਸ਼ਟਰੀ ਪੱਧਰ ਦੀਆਂ ਕੁਝ ਹੋਰ ਵੀ ਖੇਡ ਸੰਸਥਾਵਾਂ (Bodies) ਹਨ ਜਿਹਨਾਂ ਦੀ ਆਪਣੀ ਵੱਖਰੀ ਹੋਂਦ ਹੈ ।

  1. ਦੀ ਸਰਵਿਸ ਸਪੋਰਟਸ ਕੰਟਰੋਲ ਬੋਰਡ (The Service Sports Control Boards) 1919 (ਇਸ ਦਾ 1945 ਵਿਚ ਪੁਨਰ-ਗਠਨ ਕੀਤਾ ਗਿਆ ॥
  2. ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (School Games Federation of India ) 1954
  3. ਇੰਟਰ-ਵਰਸਿਟੀ ਸਪੋਰਟਸ ਕੰਟਰੋਲ ਬੋਰਡ (Interversity Sports Control Board)
  4. ਦੀ ਰੇਲਵੇ ਸਪੋਰਟਸ ਕੰਟਰੋਲ ਬੋਰਡ (The Railway Sports Control Board)
  5. ਆਲ ਇੰਡੀਆ ਪੁਲਿਸ ਸਪੋਰਟਸ ਕੌਂਸਿਲ ਬੋਰਡ (All India Police Sports Council Board)

ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਖੇਡਾਂ ਦੀਆਂ ਆਪਣੀਆਂ ਐਸੋਸੀਏਸ਼ਨਾਂ ਹਨ । ਇਹ ਰਾਸ਼ਟਰੀ ਖੇਡ ਫੈਡਰੇਸ਼ਨ ਐਸੋਸੀਏਸ਼ਨ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਰਾਜ ਓਲੰਪਿਕ ਐਸੋਸੀਏਸ਼ਨ ਨਾਲ ਵੀ ਸੰਬੰਧਿਤ ਹੁੰਦੀਆਂ ਹਨ । ਇਨ੍ਹਾਂ ਦਾ ਕੰਮ ਆਪਣੇ ਰਾਜਾਂ ਵਿਚ ਅੰਤਰ ਜ਼ਿਲ੍ਹਾ ਮੁਕਾਬਲੇ ਕਰਵਾਉਣੇ, ਕੋਚਿੰਗ ਕੈਂਪ ਲਗਾਉਣੇ ਅਤੇ ਰਾਜਾਂ ਦੀਆਂ ਟੀਮਾਂ ਨੂੰ ਰਾਸ਼ਟਰੀ ਪੱਧਰ ਤੇ ਸ਼ਾਮਿਲ ਕਰਾਉਣਾ ਹੁੰਦਾ ਹੈ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 3.
ਹੇਠ ਲਿਖਿਆਂ ‘ਤੇ ਨੋਟ ਲਿਖੋ
(ਉ) ਰੰਗਾ ਸਵਾਮੀ ਕੱਪ ।
(ਅ) ਆਗਾ ਖ਼ਾਨ ਕੱਪ ।
(ਬ) ਬੰਬਈ ਮੁੰਬਈ) ਸਵਰਨ ਕੱਪ ।
(ਸ) ਸਰਵ-ਭਾਰਤੀ ਨਹਿਰੁ “ਸੀਨੀਅਰ” ਹਾਕੀ ਪ੍ਰਤੀਯੋਗਤਾ ।
(ਹ) ਸਰਵ-ਭਾਰਤੀ ਨਹਿਰੂ “ਜੂਨੀਅਰ” ਹਾਕੀ ਪ੍ਰਤੀਯੋਗਤਾ ।
(ਕ) ਬੇਟਨ ਕੱਪ ।

[Write a short note on the following-
(a) Ranga Swami Cup (National Hockey Championship)
(b) Agha Khan Cup
(c) Bombay (Mumbai) Gold Cup
(d) All India Nehru Senior Hockey Competition.
(e) All India Nehru Junior Hockey Competition.
(f) Beigton Cup.
ਉੱਤਰ-
(ਉ) ਰੰਗਾ ਸਵਾਮੀ ਕੱਪ (ਰਾਸ਼ਟਰੀ ਹਾਕੀ ਪ੍ਰਤੀਯੋਗਤਾ)
(Ranga Swami Cup (National Hockey Championship)

ਭਾਰਤੀ ਹਾਕੀ ਐਸੋਸੀਏਸ਼ਨ ਨੇ ਪਹਿਲੇ ਰਾਸ਼ਟਰੀ ਮੁਕਾਬਲੇ 1927 ਈ: ਵਿਚ ਕਰਵਾਏ । ਇਹ ਮੁਕਾਬਲੇ ਰਾਸ਼ਟਰੀ ਹਾਕੀ ਪ੍ਰਤੀਯੋਗਤਾ ਦੇ ਨਾਂ ਨਾਲ ਪ੍ਰਸਿੱਧ ਹਨ । 1935 ਈ: ਵਿਚ ਮੋਰਿਸ (Morris) ਨਾਮੀ ਇਕ ਨਿਊਜ਼ੀਲੈਂਡ ਦੇ ਨਿਵਾਸੀ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਇਕ ਸ਼ੀਲਡ ਭੇਂਟ ਕੀਤੀ । 1928-1944 ਤਕ ਇਹ ਪ੍ਰਤੀਯੋਗਤਾ 2 ਸਾਲ ਵਿਚ ਇਕ ਵਾਰ ਕਰਵਾਈ ਜਾਂਦੀ ਸੀ । 1946 ਵਿਚ ਪੰਜਾਬ ਨੇ ਇਹ ਪ੍ਰਤੀਯੋਗਤਾ ਜਿੱਤੀ ਸੀ ਅਤੇ ਅਸਲੀ ਸ਼ੀਲਡ ਪੰਜਾਬ ਹਾਕੀ ਐਸੋਸੀਏਸ਼ਨ ਦੇ ਸਕੱਤਰ ਬਖ਼ਸ਼ੀਸ਼ ਅਸੀਲ ਸ਼ੇਖ਼ ਦੇ ਕੋਲ ਸੀ । ਇਸ ਲਈ 1947 ਵਿਚ ਦੇਸ਼ ਦੀ ਵੰਡ ਹੋਣ ਨਾਲ ਇਹ ਸ਼ੀਲਡ ਪਾਕਿਸਤਾਨ ਵਿਚ ਹੀ ਰਹੀ ।

ਭਾਰਤ ਦੀ ਵੰਡ ਮਗਰੋਂ ਮਦਰਾਸ (ਚੇਨੱਈ ਦੇ ਸਮਾਚਾਰ ਪੱਤਰ ਹਿੰਦ’ ਅਤੇ ਸਪੋਰਟਸ ਐੱਡ ਪਾਸ ਟਾਈਮ ਦੇ ਸਵਾਮੀਆਂ ਨੇ ਆਪਣੇ ਸੰਪਾਦਕ ਸ੍ਰੀ ਰੰਗਾ ਸਵਾਮੀ ਦੇ ਨਾਂ ਤੇ ਰਾਸ਼ਟਰੀ
ਪ੍ਰਤੀਯੋਗਤਾ ਲਈ ਇਕ ਨਵਾਂ ਕੱਪ ਦਿੱਤਾ । ਇਸ ਕਾਰਨ ਹੁਣ ਇਹ ਪ੍ਰਤੀਯੋਗਤਾ ‘ਰੰਗਾ ਸਵਾਮੀ ਕੱਪ’ ਦੇ ਨਾਂ ਨਾਲ ਪ੍ਰਸਿੱਧ ਹੈ । 1947 ਈ: ਦੇ ਬਾਅਦ ਇਹ ਪ੍ਰਤੀਯੋਗਤਾ ਹਰ ਸਾਲ ਹੋਣ ਲੱਗੀ । ਸਭ ਤੋਂ ਪਹਿਲਾਂ ਇਸ ਪ੍ਰਤੀਯੋਗਤਾ ਨੂੰ ਉੱਤਰ ਪ੍ਰਦੇਸ਼ ਨੇ ਜਿੱਤਿਆ ਅਤੇ ਪੰਜਾਬ ਨੇ ਇਸ ਨੂੰ ਜਿੱਤਣ ਦਾ ਪਹਿਲੀ ਵਾਰ ਸਿਹਰਾ 1949 ਵਿਚ ਪ੍ਰਾਪਤ ਕੀਤਾ | ਪਹਿਲਾਂ ਇਹ ਪਤੀਯੋਗਤਾ ਨਾਕਆਉਟ ਪੱਧਰ ਤੇ ਕਰਵਾਈ ਜਾਂਦੀ ਸੀ । ਅੱਜ-ਕਲ੍ਹ ਇਹ ਪ੍ਰਤੀਯੋਗਤਾ ਲੀਗ-ਕਮ-ਨਾਕ-ਆਊਟ ਪੱਧਰ ਤੇ ਹੁੰਦੀ ਹੈ ।

(ਅ) ਆਗਾ ਖ਼ਾਨ ਕੱਪ
(Agha Khan Cup)

ਮਹਾਰਾਜਾ ਆਗਾ ਖ਼ਾਨ ਨੇ 1860 ਈ: ਵਿਚ ਪਹਿਲੀ ਵਾਰ ਇਸ ਪ੍ਰਤੀਯੋਗਤਾ ਲਈ ਕੱਪ ਦਿੱਤਾ । ਉਹਨਾਂ ਦੇ ਨਾਂ ਨਾਲ ਇਹ ਪ੍ਰਤੀਯੋਗਤਾ ਆਗਾ ਖ਼ਾਨ ਕੱਪ ਦੇ ਨਾਂ ਨਾਲ ਪ੍ਰਸਿੱਧ ਹੋਈ । 1912 ਵਿਚ ਚੈਸ਼ਾਇਰ ਰੈਜਮੈਂਟ ਨੇ ਇਸ ਨੂੰ ਪੱਕੀ ਤਰ੍ਹਾਂ ਜਿੱਤ ਲਿਆ । ਇਸ ਤੇ ਮਹਾਰਾਜਾ ਆਗਾ ਖ਼ਾਨ ਨੇ ਇਕ ਹੋਰ ਕੱਪ ਇਸ ਪ੍ਰਤੀਯੋਗਤਾ ਲਈ ਦਿੱਤਾ | ਅੱਜ ਤਕ ਜੇਤੂ ਟੀਮ ਨੂੰ ਇਹ ਕੱਪ ਦਿੱਤਾ ਜਾਂਦਾ ਹੈ । ਇਸ ਕੱਪ ਨੂੰ ਸਭ ਤੋ ਪਹਿਲਾਂ ਜਿੱਤਣ ਦਾ ਮਾਣ ਬੰਬਈ (ਮੁੰਬਈ) ‘ਜਿਮਖ਼ਾਨਾ’ ਨੂੰ ਪ੍ਰਾਪਤ ਹੋਇਆ ਹੈ । 1948 ਵਿਚ ਇਸ ਨੂੰ ਪੰਜਾਬ ਪੁਲੀਸ ਨੇ ਪਹਿਲੀ ਵਾਰ ਜਿੱਤਿਆ । ਇਸ ਪ੍ਰਤੀਯੋਗਤਾ ਦਾ ਪ੍ਰਬੰਧ ਆਗਾ ਖ਼ਾਨ ਟੂਰਨਾਮੈਂਟ ਕਮੇਟੀ ਕਰਦੀ ਹੈ । ਇਸ ਵਿਚ ਭਾਰਤ ਦੀਆਂ ਪ੍ਰਸਿੱਧ ਟੀਮਾਂ ਭਾਗ ਲੈਂਦੀਆਂ ਹਨ । ਅੱਜ-ਕਲ੍ਹ ਇਹ ਪ੍ਰਤੀਯੋਗਤਾ ਨਾਕਆਊਟ ਪੱਧਰ ‘ਤੇ ਕਰਵਾਈ ਜਾਂਦੀ ਹੈ ।

(ਬ ਬੰਬਈ (ਮੁੰਬਈ) ਸਵਰਨ ਕੱਪ
(Bombay Gold Cup)

ਬੰਬਈ (ਮੁੰਬਈ ਪੁੱਤ ਨੇ ਆਪਣੇ ਪ੍ਰਾਂਤਿਕ ਫੰਡ ਵਿਚੋਂ 10000 ਰੁ: ਦਾ ਇਕ ਸਵਰਨ ਕੱਪ ਤਿਆਰ ਕਰਵਾ ਕੇ ਇਸ ਪ੍ਰਤੀਯੋਗਤਾ ਲਈ ਦਿੱਤਾ ਜੋ ਬੰਬਈ (ਮੁੰਬਈ ਸਵਰਨ ਕੱਪ ਪ੍ਰਤੀਯੋਗਤਾ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਪ੍ਰਤੀਯੋਗਤਾ ਦਾ ਪ੍ਰਬੰਧ ਹਰ ਸਾਲ ਬੰਬਈ ਮੁੰਬਈ ਹਾਕੀ ਐਸੋਸੀਏਸ਼ਨ ਰਾਹੀਂ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਸ ਪ੍ਰਤੀਯੋਗਤਾ ਨੂੰ ਬੰਬਈ (ਮੁੰਬਈ ਦੀ ‘ਲਸੀ ਐਨਿਅਨ’ ਨਾਮਕ ਕਲੱਬ ਨੇ ਜਿੱਤਿਆ । 1928 ਵਿਚ ਇਸ ਪ੍ਰਤੀਯੋਗਤਾ ਨੂੰ ਪੰਜਾਬ ਦੀ ਟੀਮ ‘ਪੰਜਾਬ ਹਾਕਸ’ ਨੇ ਜਿੱਤਿਆ । ਇਹ ਪ੍ਰਤੀਯੋਗਤਾ ਨਾਕਕਮ-ਲੀਗ ਦੇ ਆਧਾਰ ‘ਤੇ ਹੁੰਦੀ ਹੈ ।

(ਸ) ਸਰਵ-ਭਾਰਤੀ ਨਹਿਰੂ ਸੀਨੀਅਰ ਹਾਕੀ ਪਤੀਯੋਗਤਾ
(All India Nehru Senior Hockey Competition)

1964 ਵਿਚ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਯਾਦ ਵਿਚ ਨਵੀਂ ਦਿੱਲੀ ਵਿਚ ਟੂਰਨਾਮੈਂਟ ਆਰੰਭ ਹੋਇਆ । ਉਹਨਾਂ ਦੇ ਹੀ ਨਾਂ ਤੇ ਇਸ ਦਾ ਨਾਂ ਨਹਿਰੂ ਹਾਕੀ ਪ੍ਰਤੀਯੋਗਤਾ ਰੱਖਿਆ ਗਿਆ । ਇਹ ਪ੍ਰਤੀਯੋਗਤਾ ਨਾਕ-ਆਉਟ-ਕਮ-ਲੀਗ ਦੇ ਆਧਾਰ ਤੇ ਹੁੰਦੀ ਹੈ । ਇਸ ਪ੍ਰਤੀਯੋਗਤਾ ਵਿਚ ਉੱਤਮ ਟੀਮਾਂ ਭਾਗ ਲੈਂਦੀਆਂ ਹਨ । ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੇ ਇਸ ਨੂੰ ਜਿੱਤਣ ਦਾ ਮਾਣ ਪ੍ਰਾਪਤ ਕੀਤਾ । ਇਸ ਪ੍ਰਤੀਯੋਗਤਾ ਦੇ ਇਨਾਮਾਂ ਦੀ ਵੰਡ ਭਾਰਤ ਦੇ ਰਾਸ਼ਟਰਪਤੀ ਕਰਦੇ ਹਨ ।

(ਹ) ਸਰਵ-ਭਾਰਤੀ ਨਹਿਰੂ ਜੂਨੀਅਰ ਹਾਕੀ ਪ੍ਰਤੀਯੋਗਤਾ
(All India Nehru Junior Hockey Competition)

ਇਸ ਪ੍ਰਤੀਯੋਗਤਾ ਦਾ ਪ੍ਰਬੰਧ ਹਰ ਸਾਲ ਨਵੀਂ ਦਿੱਲੀ ਵਿਚ ਨਹਿਰੁ ਹਾਕੀ ਟੂਰਨਾਮੈਂਟ ਕਮੇਟੀ ਦੁਆਰਾ ਕੀਤਾ ਜਾਂਦਾ ਹੈ । ਇਸ ਪ੍ਰਤੀਯੋਗਤਾ ਵਿਚ 16 ਸਾਲ ਦੀ ਉਮਰ ਤਕ ਦੇ ਖਿਡਾਰੀ ਭਾਗ ਲੈਂਦੇ ਹਨ । ਭਿੰਨ-ਭਿੰਨ ਪੁੱਤਾਂ ਤੋਂ ਟੀਮਾਂ ਇਸ ਵਿਚ ਭਾਗ ਲੈਣ ਲਈ ਆਉਂਦੀਆਂ ਹਨ । ਭਾਰਤ ਸਰਕਾਰ ਦਾ ਸਿੱਖਿਆ ਵਿਭਾਗ ਸ਼ੇਸ਼ਟ ਖਿਡਾਰੀਆਂ ਨੂੰ ਵਜ਼ੀਫ਼ੇ ਦਿੰਦਾ ਹੈ । ਇਹ ਪ੍ਰਤੀਯੋਗਤਾ ਲੀਗ-ਕਮ-ਨਾਕ-ਆਊਟ ਦੇ ਆਧਾਰ ਤੇ ਖੇਡੀ ਜਾਂਦੀ ਹੈ । ਇਸ ਦਾ ਫਾਈਨਲ ਮੁਕਾਬਲਾ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ ਨੂੰ ਹੁੰਦਾ ਹੈ ।

(ਕ) ਬੇਟਨ ਕੱਪ
(Beigton Cup)

ਇਹ ਭਾਰਤ ਦਾ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਜੋ 1895 ਵਿਚ ਪਹਿਲੀ ਵਾਰੀ ਕਰਾਇਆ ਗਿਆ | ਇਹ ਕੱਪ ਬੰਗਾਲ ਦੇ ਕਾਨੂੰਨੀ ਸਲਾਹਕਾਰ ਸ੍ਰੀ ਟੀ.ਡੀ. ਬੇਟਨ (T.D. Beigton) ਵਲੋਂ ਪੇਸ਼ ਕੀਤਾ ਗਿਆ ਸੀ, ਇਸ ਕਾਰਨ ਇਹ ਟੂਰਨਾਮੈਂਟ ਬੇਟਨ ਕੱਪ ਦੇ ਨਾਂ ਨਾਲ ਮਸ਼ਹੂਰ ਹੋਇਆ ਹੈ । ਸਭ ਤੋਂ ਪਹਿਲਾਂ ਇਹ ਕੱਪ ਜਿੱਤਣ ਦਾ ਮੌਕਾ ਨੇਵਲ ਵੀ. ਏ. ਸੀ. (Naval V.A.C.) ਨੂੰ ਪ੍ਰਾਪਤ ਹੋਇਆ ।

ਬੁਰੇ ਭਾਗਾਂ ਨਾਲ ਰੇਲਵੇ ਇੰਸਟੀਚਿਊਟ ਆਸਨਸੋਲ ਕੋਲੋਂ ਅਸਲੀ ਕੱਪ ਚੋਰੀ ਹੋ ਗਿਆ ਸੀ । ਪਰ ਇਸ ਇੰਸਟੀਚਿਉਟ ਨੇ ਦੋਬਾਰਾ ਉਸੇ ਤਰ੍ਹਾਂ ਦਾ ਕੱਪ ਬਣਵਾ ਦਿੱਤਾ ਸੀ ਜੋ ਅੱਜ ਤਕ ਜੇਤੂ ਟੀਮ ਨੂੰ ਦਿੱਤਾ ਜਾਂਦਾ ਹੈ । ਇਸ ਪ੍ਰਤੀਯੋਗਤਾ ਨੂੰ ਹਰ ਸਾਲ ਬੰਗਾਲ ਹਾਕੀ ਐਸੋਸੀਏਸ਼ਨ ਦੁਆਰਾ ਨਾਕ-ਆਉਟ ਪੱਧਰ ਤੇ ਕਰਾਇਆ ਜਾਂਦਾ ਹੈ ਅਤੇ ਇਸ ਵਿਚ ਭਾਰਤ ਦੀਆਂ ਉੱਚ-ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ । 1966 ਵਿਚ ਪੰਜਾਬ ਪੁਲਿਸ ਨੂੰ ਪਹਿਲੀ ਵਾਰੀ ਕੱਪ ਮਿਲਣ ਦਾ ਮੌਕਾ ਮਿਲਿਆ ਸੀ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਨੋਟ ਲਿਖੋ
(ੳ) ਭੂਰਾਂਡ ਕੱਪ
(ਅ) ਰੋਵਰਜ਼ ਕੱਪ
(ਬ) ਸੁਬਰੋਟੋ ਮੁਕਰਜੀ ਕੱਪ
(ਸ) ਸੰਤੋਸ਼ ਟਰਾਫ਼ੀ
(ਹ) ਰਣਜੀ ਟਰਾਫ਼ੀ
(ਕ) ਸੀ. ਕੇ. ਨਾਇਡੂ ਟਰਾਫ਼ੀ ।

[Write down a brief note on the following-
(a) Durand Cup
(b) Rovers Cup
(c) Subroto Mukerjee Cup
(d) Santosh Trophy
(e) Ranji Trophy
(f) C.K. Naidu Trophy.]
ਉੱਤਰ-
(ਉ) ਭੂਰਾਂਡ ਕੱਪ
(Durand Cup)

ਇਹ ਕੱਪ ਬਿਟਿਸ਼ ਇੰਡੀਆ ਦੇ ਵਿਦੇਸ਼ ਸਕੱਤਰ (Foreign Secretary ) ਸਰ ਮੋਟੀਮੋਰ ਡੂਰਾਂਡ ਨੇ 1895 ਈ: ਵਿਚ ਬ੍ਰਿਟਿਸ਼ ਸੈਨਿਕ ਦੇ ਮੁਕਾਬਲਿਆਂ ਲਈ ਦਿੱਤਾ | ਪਹਿਲਾਂ ਇਹ ਟੂਰਨਾਮੈਂਟ ਸ਼ਿਮਲਾ ਵਿਚ ‘ਸ਼ਿਮਲਾ ਟੂਰਨਾਮੈਂਟ ਦੇ ਨਾਂ ਨਾਲ ਖੇਡਿਆ ਜਾਂਦਾ ਸੀ । 1950 ਤੋਂ ਇਹ ਪ੍ਰਤੀਯੋਗਤਾ ਨਵੀਂ ਦਿੱਲੀ ਵਿਚ ਹੋਣ ਲੱਗੀ । 1899 ਈ: ਵਿਚ ਇਸ ਕੱਪ ਨੂੰ ‘ਬਲੈਕ ਬਾਘ ਰੈਜਮੈਂਟ ਨੇ ਸਥਾਈ ਰੂਪ ਨਾਲ ਜਿੱਤ ਲਿਆ । ਇਸ ਦੇ ਬਾਅਦ ਸਰ ਮੋਟਰੀਮੋਰ ਨੇ ਇਕ ਹੋਰ ਕੱਪ ਦਿੱਤਾ । ਇਹ ਕੱਪ ਅੱਜ ਤਕ ਇਸ ਪ੍ਰਤੀਯੋਗਤਾ ਦੀ ਜੇਤੂ ਟੀਮ ਨੂੰ ਦਿੱਤਾ ਜਾਂਦਾ ਹੈ 1931 ਵਿਚ ਇਸ ਪ੍ਰਤੀਯੋਗਤਾ ਵਿਚ ਸੈਨਾ ਦੇ ਇਲਾਵਾ ਅਸੈਨਿਕ (Civil) ਟੀਮਾਂ ਵੀ ਭਾਗ ਲੈਣ ਲੱਗੀਆਂ | ਸਭ ਤੋਂ ਪਹਿਲਾਂ ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਦਾ ਸੁਭਾਗ ਪਟਿਆਲਾ ਟਾਈਗਰ’ ਨੂੰ ਪ੍ਰਾਪਤ ਹੋਇਆ | ਇਹ ਪ੍ਰਤੀਯੋਗਤਾ ਹਰ ਸਾਲ ਨਾਕ-ਆਊਟਕਮ-ਲੀਗ ਪੱਧਰ ਤੇ ਕਰਵਾਈ ਜਾਂਦੀ ਹੈ । ਇਸ ਵਿਚ ਦੇਸ਼-ਵਿਦੇਸ਼ ਦੀਆਂ ਉੱਚ-ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ।

(ਅ) ਰੋਵਰਜ਼ ਕੱਪ
(Rovers Cup)

ਇਹ ਫੁੱਟਬਾਲ ਮੁਕਾਬਲਾ ਰੋਵਰ ਕੱਪ ਟੂਰਨਾਮੈਂਟ ਵਲੋਂ ਪ੍ਰਤੀ ਸਾਲ ਕਰਵਾਇਆ ਜਾਂਦਾ ਹੈ । ਇਸ ਵਿਚ ਭਾਰਤ ਦੇ ਭਿੰਨ-ਭਿੰਨ ਭਾਗਾਂ ਤੋਂ ਟੀਮਾਂ ਭਾਗ ਲੈਣ ਲਈ ਆਉਂਦੀਆਂ ਹਨ ।

ਈ ਸੁਬਰੋਟੋ ਮੁਕਰਜੀ ਕੱਪ
(Subroto Mukerjeee Cup)

ਇਸ ਨੂੰ ਜੂਨੀਅਰ ਭੂਰਾਂਡ ਮੁਕਾਬਲਾ ਵੀ ਕਿਹਾ ਜਾਂਦਾ ਹੈ । ਇਸ ਪ੍ਰਤੀਯੋਗਤਾ ਦਾ ਪ੍ਰਬੰਧ ਏਅਰ ਮਾਰਸ਼ਲ ਸੁਬਰੋਟੋ ਮੁਕਰਜੀ ਦੀ ਯਾਦ ਵਿਚ ਕੀਤਾ ਗਿਆ । ਇਸ ਦਾ ਭੂਰਾਂਡ ਕਮੇਟੀ ਹਰ ਸਾਲ ਨਵੀਂ ਦਿੱਲੀ ਵਿਚ ਪ੍ਰਬੰਧ ਕਰਦੀ ਹੈ । ਇਸ ਵਿਚ 16 ਸਾਲ ਦੀ ਉਮਰ ਤਕ ਦੇ ਖਿਡਾਰੀ ਭਾਗ ਲੈਂਦੇ ਹਨ । ਇਸ ਪ੍ਰਤੀਯੋਗਤਾ ਵਿਚ ਸਰਵ-ਉੱਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਭਾਰਤ ਸਰਕਾਰ ਦੁਆਰਾ ਵਜ਼ੀਫੇ ਦਿੱਤੇ ਜਾਂਦੇ ਹਨ ।

(ਸ) ਸੰਤੋਸ਼ ਟਰਾਫ਼ੀ
(Santosh Trophy)

ਮਹਾਰਾਜਾ ਸੰਤੋਸ਼, ਜੋ ਕਿ ਕੂਚ ਬਿਹਾਰ ਦੇ ਰਾਜਾ ਸਨ, ਦੇ ਨਾਂ ਤੇ ਰਾਸ਼ਟਰੀ ਫੁੱਟਬਾਲ ਪ੍ਰਤੀਯੋਗਤਾ ਦੀ ਇਕ ਟਰਾਫ਼ੀ ਦਿੱਤੀ ਗਈ ਜੋ ਸੰਤੋਸ਼ ਟਰਾਫ਼ੀ ਦੇ ਨਾਂ ਨਾਲ ਮਸ਼ਹੂਰ ਹੋਈ ਹੈ । ਇਹ ਪ੍ਰਤੀਯੋਗਤਾ ਭਾਰਤੀ ਫੁੱਟਬਾਲ ਐਸੋਸੀਏਸ਼ਨ ਵਲੋਂ ਹਰ ਸਾਲ ਆਪਣੀ ਕਿਸੇ ਮੈਂਬਰ ਐਸੋਸੀਏਸ਼ਨ ਵਲੋਂ ਕਰਵਾਈ ਜਾਂਦੀ ਹੈ । ਇਸ ਪ੍ਰਤੀਯੋਗਤਾ ਵਿਚ ਭਾਰਤ ਦੇ ਵੱਖਵੱਖ ਪ੍ਰਾਂਤਾਂ ਦੀਆਂ ਟੀਮਾਂ, ਰੇਲਵੇ ਤੇ ਸੈਨਿਕਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ । | ਇਹ ਮੁਕਾਬਲੇ ਨਾਕ-ਆਉਟ-ਕਮ-ਲੀਗ ਪੱਧਰ ਤੇ ਕਰਾਏ ਜਾਂਦੇ ਹਨ । ਬੰਗਾਲ ਨੇ ਸਭ ਤੋਂ ਵੱਧ ਵਾਰੀ ਇਸ ਪ੍ਰਤੀਯੋਗਤਾ ਨੂੰ ਜਿੱਤਿਆਂ ਅਤੇ ਪੰਜਾਬ ਨੇ ਪਹਿਲੀ ਵਾਰੀ 1970 ਵਿਚ ਜਲੰਧਰ ਵਿਖੇ ਇਹ ਟਰਾਫ਼ੀ ਜਿੱਤੀ ।

(ਹ) ਰਣਜੀ ਟਰਾਫ਼ੀ
(Ranji Trophy)

1934 ਵਿਚ ਸਰ ਸਿਕੰਦਰ ਹਿਯਾਤ ਦੀ ਪ੍ਰਧਾਨਗੀ ਵਿਚ ਖੇਡ ਪ੍ਰੇਮੀਆਂ ਦੀ ਸ਼ਿਮਲਾ ਵਿਚ ਇਕ ਸਭਾ ਹੋਈ । ਇਸ ਵਿਚ ਰਾਸ਼ਟਰੀ ਪੱਧਰ ਤੇ ਕ੍ਰਿਕਟ ਮੁਕਾਬਲੇ ਕਰਾਉਣ ਦਾ ਪ੍ਰਸਤਾਵ ਰੱਖਿਆ ਗਿਆ । ਫਲਸਰੂਪ ਪਟਿਆਲੇ ਦੇ ਮਹਾਰਾਜਾ ਸਰ ਭੁਪੇਂਦਰ ਸਿੰਘ ਨੇ ਕ੍ਰਿਕਟ ਦੇ ਮਹਾਨ ਖਿਡਾਰੀ ਰਣਜੀਤ ਸਿੰਘ ਦੇ ਨਾਂ ਤੇ ਰਾਸ਼ਟਰੀ ਪੱਧਰ ਤੇ ਪ੍ਰਬੰਧਿਤ ਕੀਤੀ ਜਾਣ ਵਾਲੀ ਪ੍ਰਤੀਯੋਗਤਾ ਲਈ ਇਕ ਟਰਾਫ਼ੀ ਭੇਂਟ ਕੀਤੀ । ਇਸ ਪ੍ਰਤੀਯੋਗਤਾ ਦਾ ਹਰ ਸਾਲ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ । ਇਹ ਪ੍ਰਤੀਯੋਗਤਾ ਅੰਤਰ-ਤਕ ਪੱਧਰ ਤੇ ਕਰਵਾਈ ਜਾਂਦੀ ਹੈ । ਇਹ ਮੁਕਾਬਲੇ ਲੀਗ ਪੱਧਰ ‘ਤੇ ਹੁੰਦੇ ਹਨ । ਖੇਤਰੀ ਮੁਕਾਬਲਿਆਂ ਵਿਚ ਜੇਤੂ ਪੁੱਤ ਅੱਗੇ ਨਾਕ-ਆਊਟ ਪੱਧਰ ਤੇ ਖੇਡਦਾ ਹੈ । ਬੰਬਈ (ਮੁੰਬਈ) ਦੀ ਟੀਮ ਨੇ ਇਸ ਪ੍ਰਤੀਯੋਗਤਾ ਨੂੰ ਸਭ ਤੋਂ ਵੱਧ ਵਾਰ ਜਾਂ 15 ਵਾਰ ਜਿੱਤਿਆ ਹੈ । ਇਸ ਪ੍ਰਤੀਯੋਗਤਾ ਵਿਚ ਤਾਂ ਦੀਆਂ ਟੀਮਾਂ ਤੋਂ ਇਲਾਵਾ ਰੇਲਵੇ ਸਪੋਰਟਸ ਕੰਟਰੋਲ ਬੋਰਡ ਵੀ ਭਾਗ ਲੈਂਦੇ ਹਨ ।

(ਕ) ਸੀ. ਕੇ. ਨਾਇਡੂ ਟਰਾਫ਼ੀ
(C.K. Naidu Trophy)

ਇਸ ਪ੍ਰਤੀਯੋਗਤਾ ਦਾ ਪ੍ਰਬੰਧ ਸਕੂਲ ਗੇਮਜ਼ ਫੈਡਰੇਸ਼ਨ ਵਲੋਂ ਹਰ ਸਾਲ ਕੀਤਾ ਜਾਂਦਾ ਹੈ । ਇਸ ਟਰਾਫ਼ੀ ਦਾ ਨਾਂ ਭਾਰਤ ਦੇ ਪ੍ਰਸਿੱਧ ਖਿਡਾਰੀ ਸੀ. ਕੇ. ਨਾਇਡੂ ਦੇ ਨਾਂ ‘ਤੇ ਰੱਖਿਆ ” ਗਿਆ ਹੈ । ਇਹ ਪ੍ਰਤੀਯੋਗਤਾ ਸਕੂਲ ਦੇ ਬੱਚਿਆਂ ਲਈ ਹੈ ਅਤੇ ਨਾਕ-ਆਊਟ ਪੱਧਰ ‘ਤੇ ਹੁੰਦੀ ਹੈ । ਜੋ ਟੀਮ ਇਕ ਵਾਰ ਹਾਰ ਜਾਂਦੀ ਹੈ, ਉਸ ਨੂੰ ਟੂਰਨਾਮੈਂਟ ਵਿਚੋਂ ਬਾਹਰ ਜਾਣਾ ਪੈਂਦਾ ਹੈ ।

Leave a Comment