Punjab State Board PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ Important Questions and Answers.
PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਕੁਦਰਤੀ ਅਤੇ ਬਣਾਉਟੀ ਖਾਦ ਵਿੱਚ ਅੰਤਰ ਲਿਖੋ ।
ਉੱਤਰ-
ਕੁਦਰਤੀ ਤੇ ਬਣਾਉਟੀ ਖਾਦ ਵਿੱਚ ਅੰਤਰ-
ਕੁਦਰਤੀ ਖਾਦ (Manure) | ਬਣਾਉਟੀ ਖਾਦ (Fertilizer) |
(1) ਇਹ ਗੋਬਰ, ਗਲੇ ਸੜੇ ਪੌਦਿਆਂ ਵਰਗੇ ਪ੍ਰਾਕਿਰਤਕ ਪਦਾਰਥਾਂ ਤੋਂ ਬਣਦੀ ਹੈ । | (1) ਇਹ ਬਣਾਉਟੀ ਪਦਾਰਥ ਹਨ ਜਿਹੜੇ ਕਾਰਖ਼ਾਨਿਆਂ ਵਿੱਚ ਤਿਆਰ ਕੀਤੇ ਜਾਂਦੇ ਹਨ । |
(2) ਇਹ ਮੁੱਖ ਰੂਪ ਵਿੱਚ ਕਾਰਬਨਿਕ ਪਦਾਰਥ ਹਨ । | (2) ਇਹ ਮੁੱਖ ਰੂਪ ਵਿੱਚ ਅਕਾਰਬਨਿਕ ਪਦਾਰਥ ਹਨ । |
(3) ਇਹ ਵਧੇਰੇ ਥਾਂ ਘੇਰਦੀ ਹੈ ਇਸ ਲਈ ਇਸ ਦਾ ਸਥਾਨਾਂਤਰਨ ਅਤੇ ਭੰਡਾਰਨ ਸੁਖਾਲਾ ਨਹੀਂ ਹੈ । | (3) ਇਹ ਘੱਟ ਥਾਂ ਘੇਰਦੇ ਹਨ ਇਸ ਲਈ ਇਹਨਾਂ ਦੇ ਸਥਾਨਾਂਤਰਨ, ਭੰਡਾਰਨ ਅਤੇ ਉਪਯੋਗ ਦੀ ਵਿਧੀ ਸੌਖੀ ਹੈ । |
(4) ਕੁਦਰਤੀ ਖਾਦਾਂ ਨਮੀ ਚੂਸ ਕੇ ਖ਼ਰਾਬ ਨਹੀਂ ਹੁੰਦੀਆਂ । | (4) ਰਸਾਇਣਿਕ ਖਾਦਾਂ ਨਮੀ ਚੂਸ ਕੇ ਖ਼ਰਾਬ ਹੋ ਜਾਂਦੀਆਂ ਹਨ । |
(5) ਇਹਨਾਂ ਵਿੱਚ ਪੌਦਿਆਂ ਦੇ ਵਾਧੇ ਲਈ ਜ਼ਰੂਰੀ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਜਿਹੇ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੇ । | (5) ਇਹਨਾਂ ਵਿਚੋਂ ਪੌਦਿਆਂ ਦੇ ਵਾਧੇ ਲਈ ਜ਼ਰੂਰੀ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਜਿਹੇ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ । |
(6) ਆਮ ਖਾਦਾਂ ਪੋਸ਼ਕ ਵਿਸ਼ੇਸ਼ ਨਹੀਂ ਹੁੰਦੀਆਂ । ਇਹ ਕੇਵਲ ਮਿੱਟੀ ਦੀ ਸਾਧਾਰਨ ਘਾਟ ਨੂੰ ਪੂਰਾ ਕਰ ਸਕਦੀਆਂ ਹਨ । | (6) ਇਹ ਪੋਸ਼ਕ ਵਿਸ਼ੇਸ਼ ਹਨ, ਜਿਵੇਂ ਨਾਈਟਰੋਜਨ ਯੁਕਤ, ਫਾਸਫੋਰਸ ਯੁਕਤ ਅਤੇ ਪੋਟਾਸ਼ੀਅਮ ਯੁਕਤ ਰਸਾਇਣਿਕ ਖਾਦਾਂ । ਇਹ ਮਿੱਟੀ ਵਿੱਚ ਕੋਈ ਵੀ ਲੋੜੀਂਦੇ ਪੋਸ਼ਕ ਤੱਤ ਉਪਲੱਬਧ ਕਰ ਸਕਦੇ ਹਨ । |
(7) ਆਮ ਖਾਦਾਂ ਮਿੱਟੀ ਨੂੰ ਹਿਊਮਸ ਪ੍ਰਦਾਨ ਕਰਦੀਆਂ ਹਨ । | (7) ਮਿੱਟੀ ਨੂੰ ਹਿਊਮਸ (Humus) ਨਹੀਂ ਦਿੰਦੀਆਂ ਹਨ । |
(8) ਆਮ ਖਾਦਾਂ ਮਿੱਟੀ ਦੀ ਬਣਤਰ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਸ ਨਾਲ ਮਿੱਟੀ ਵਿੱਚ ਪੌਦਿਆਂ ਨੂੰ ਜਕੜਣ ਦੀ ਸਮਰੱਥਾ ਆ ਜਾਂਦੀ ਹੈ । | (8) ਇਹ ਮਿੱਟੀ ਦੀ ਬਣਤਰ (Texture) ਨੂੰ ਪ੍ਰਭਾਵਿਤ ਨਹੀਂ ਕਰਦੀਆਂ । |
(9) ਇਹ ਪਾਣੀ ਵਿੱਚ ਅਘੁਲਣਸ਼ੀਲ ਹੁੰਦੀਆਂ ਹਨ ਜਿਸ ਕਰਕੇ ਫ਼ਸਲੀ ਪੌਦਿਆਂ ਦੁਆਰਾ ਇਹਨਾਂ ਦਾ ਸੋਖਣ ਹੌਲੀ-ਹੌਲੀ ਹੁੰਦਾ ਹੈ । | (9) ਇਹ ਪਾਣੀ ਵਿੱਚ ਘੁਲਣਸ਼ੀਲ ਹੋਣ ਦੇ ਕਾਰਨ ਫ਼ਸਲੀ ਪੌਦਿਆਂ ਦੁਆਰਾ ਆਸਾਨੀ ਨਾਲ ਸੋਖਿਤ ਕਰ ਲਏ ਜਾਂਦੇ ਹਨ । |
ਪ੍ਰਸ਼ਨ 2.
ਗਾਂਵਾਂ ਦੀਆਂ ਨਸਲਾਂ ਦਾ ਕੰਮ ਦੇ ਆਧਾਰ ‘ਤੇ ਕਿੰਨਿਆਂ ਭਾਗਾਂ ਵਿੱਚ ਵਰਗੀਕਰਨ ਕੀਤਾ ਗਿਆ ਹੈ ? ਗਾਂਵਾਂ ਦੀਆਂ ਵਿਦੇਸ਼ੀ ਨਸਲਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿੱਚ ਗਾਂਵਾਂ ਦੀਆਂ ਲਗਪਗ 20 ਨਸਲਾਂ ਪਾਈਆਂ ਜਾਂਦੀਆਂ ਹਨ | ਕੰਮ ਦੇ ਆਧਾਰ ‘ਤੇ ਇਹਨਾਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-
- ਦੁਧਾਰੂ ਨਸਲਾਂ – ਇਹ ਨਸਲਾਂ ਜ਼ਿਆਦਾ ਦੁੱਧ ਦਿੰਦੀਆਂ ਹਨ ਪਰੰਤੂ ਇਹਨਾਂ ਦੇ ਵੱਛੜੇ ਖੇਤੀਬਾੜੀ ਦੇ ਕੰਮਾਂ ਲਈ ਉਪਯੋਗੀ ਨਹੀਂ ਹੁੰਦੇ ।
- ਭਾਰਵਾਹਕ ਨਸਲਾਂ – ਇਹ ਨਸਲਾਂ ਸ਼ਕਤੀਸ਼ਾਲੀ ਅਤੇ ਤਾਕਤਵਰ ਹੁੰਦੀਆਂ ਹਨ । ਇਹਨਾਂ ਦਾ ਉਪਯੋਗ ਬੈਲਗੱਡੀ ਨੂੰ ਖਿੱਚਣ, ਖੇਤ ਵਿੱਚ ਹਲ ਚਲਾਉਣ ਅਤੇ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਢੋਣ ਲਈ ਹੁੰਦਾ ਹੈ । ਇਸ ਨਸਲ ਦੀਆਂ ਗਾਂਵਾਂ ਦੁੱਧ ਘੱਟ ਦਿੰਦੀਆਂ ਹਨ ।
- ਦੋ ਉਦੇਸ਼ੀ ਨਸਲਾਂ – ਇਹ ਨਸਲਾਂ ਦੁੱਧ ਵੀ ਜ਼ਿਆਦਾ ਦਿੰਦੀਆਂ ਹਨ ਅਤੇ ਇਹਨਾਂ ਦੇ ਵੱਛੜੇ ਖੇਤੀਬਾੜੀ ਦੇ ਕੰਮ ਅਤੇ ਭਾਰ ਢੋਣ ਦੇ ਕੰਮ ਆਉਂਦੇ ਹਨ ।
ਗਾਂਵਾਂ ਦੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਦੇਸੀ ਨਸਲਾਂ-
- ਰੈੱਡ ਸਿੰਧੀ – ਇਹ ਗਾਂ ਲਾਲ ਰੰਗ ਦੀ ਹੁੰਦੀ ਹੈ ਜਿਸ ਉੱਪਰ ਗੂੜੇ ਅਤੇ ਹਲਕੇ ਲਾਲ ਰੰਗ ਦੇ ਚਿੰਨ੍ਹ ਹੁੰਦੇ ਹਨ । ਇਹ ਮੱਧ ਆਕਾਰ ਦੀ ਹੁੰਦੀ ਹੈ ।
- ਸਾਹੀਵਾਲ – ਹੋਰ ਦੁਧਾਰੂ ਗਾਂਵਾਂ ਦੀ ਤੁਲਨਾ ਵਿੱਚ ਇਹ ਨਸਲ ਉੱਤਮ ਹੈ । ਇਸ ਦਾ ਸਰੀਰ ਆਕਾਰ ਵਿੱਚ ਵੱਡਾ ਅਤੇ ਭਾਰੀ ਹੁੰਦਾ ਹੈ ।
- ਗਿਰ – ਇਹ ਨਸਲ ਗੁਜਰਾਤ ਦੇ ਗਿਰ ਜੰਗਲਾਂ ਦੀ ਮੂਲ ਨਸਲ ਹੈ । ਇਹ ਗਊਆਂ ਮੱਧ ਆਕਾਰ ਦੀਆਂ ਅਤੇ ਉੱਚਿਤ ਮਾਤਰਾ ਵਿੱਚ ਦੁੱਧ ਦਿੰਦੀਆਂ ਹਨ ।
ਗਾਂਵਾਂ ਦੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਵਿਦੇਸ਼ੀ ਨਸਲਾਂ-
- ਜਰਸੀ ਦੀ ਨਸਲ (ਯੂ. ਐੱਸ. ਏ.)
- ਹੋਲਸਟੀਨ ਫ੍ਰੀਜ਼ੀਆਨ (ਹਾਲੈਂਡ)
- ਬਾਉਨ ਸਵਿਸ (ਸਵਿਟਜ਼ਰਲੈਂਡ) ।
ਪ੍ਰਸ਼ਨ 3.
ਇੱਕ ਚੰਗੇ ਪਸ਼ੂ ਆਵਾਸ ਦੇ ਕੀ ਲੱਛਣ ਹਨ ?
ਉੱਤਰ-
ਇੱਕ ਚੰਗੇ ਪਸ਼ੂ ਆਵਾਸ ਦੇ ਲੱਛਣ-
- ਪਸ਼ੂ ਆਵਾਸ ਵਿੱਚ ਪ੍ਰਕਾਸ਼ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ।
- ਪਸ਼ੂ ਆਵਾਸ ਖੁੱਲਾ ਅਤੇ ਹਵਾਦਾਰ ਹੋਣਾ ਚਾਹੀਦਾ ਹੈ ।
- ਆਵਾਸ ਵਿੱਚ ਪਾਣੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
- ਆਵਾਸ ਵਿੱਚੋਂ ਪਸ਼ੂਆਂ ਦੇ ਮਲ-ਮੂਤਰ ਨੂੰ ਬਾਹਰ ਕੱਢਣ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂ ਜੋ ਆਵਾਸ ਵਿੱਚ ਸਫ਼ਾਈ ਰਹਿ ਸਕੇ ਅਤੇ ਪਸ਼ੂਆਂ ਨੂੰ ਕਸ਼ਟ ਘੱਟ ਹੋਵੇ ਜਿਸ ਨਾਲ ਉਰਜਾ ਦੀ ਹਾਨੀ ਘੱਟ ਹੁੰਦੀ ਹੈ ।
- ਪਸ਼ੂਆਂ ਦੇ ਆਵਾਸ ਵਿੱਚ ਉਹਨਾਂ ਦੀ ਖ਼ੁਰਾਕ ਲਈ ਠੀਕ ਢੰਗ ਨਾਲ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਨਾਲ ਹਰੇਕ ਮਵੇਸ਼ੀ ਨੂੰ ਖੁਰਾਕ ਉਪਲੱਬਧ ਹੋ ਸਕੇ ।
- ਪਸ਼ੂ ਆਵਾਸ ਵਿੱਚ ਪੀਣ ਤੇ ਸਾਫ਼ ਪਾਣੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
- ਪਸ਼ੂ ਆਵਾਸ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਇਹਨਾਂ ਨੂੰ ਸਰਦੀ, ਗਰਮੀ ਅਤੇ ਵਰਖਾ ਤੋਂ ਬਚਾ ਸਕੇ ।
ਪ੍ਰਸ਼ਨ 4.
ਪਸ਼ੂਆਂ ਦੀ ਸਿਹਤ ਦੀ ਦੇਖਭਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਪਸ਼ੂਆਂ ਦੀ ਸਿਹਤ ਦੀ ਦੇਖਭਾਲ-ਖਾਧ ਪਦਾਰਥਾਂ ਲਈ ਪਾਲੇ ਗਏ ਪਸ਼ੂਆਂ ਨੂੰ ਪ੍ਰਤੀਕੂਲ ਮੌਸਮਾਂ ਅਤੇ ਦੁਸ਼ਮਣਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ । ਉਹਨਾਂ ਨੂੰ ਸੰਕਰਾਮਕ ਰੋਗਾਂ ਤੋਂ ਬਚਾਉਣਾ ਵੀ ਬਹੁਤ ਜ਼ਰੂਰੀ ਹੈ । ਪਸ਼ੂਆਂ ਦੀ ਸਿਹਤ ਦੀ ਦੇਖਭਾਲ ਲਈ ਉਹਨਾਂ ਦੇ ਆਹਾਰ ਅਤੇ ਆਵਾਸ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ, ਪਰ ਉਸ ਤੋਂ ਵਧੇਰੇ ਧਿਆਨ ਉਹਨਾਂ ਨੂੰ ਰੋਗਾਂ ਤੋਂ ਬਚਾਉਣ ਤੇ ਦਿੱਤਾ ਜਾਣਾ ਚਾਹੀਦਾ ਹੈ । ਜੇ ਕਈ ਪਸ਼ੂ ਰੋਗੀ ਹੋ ਜਾਵੇ, ਤਾਂ ਪਸ਼ੂ ਕਿਸੇ ਕੰਮ ਦਾ ਨਹੀਂ ਰਹਿੰਦਾ, ਭੋਜਨ ਖਾਣਾ ਬੰਦ ਕਰ ਦਿੰਦਾ ਹੈ ਜਿਸਦਾ ਸਿੱਟਾ ਇਹ ਹੁੰਦਾ ਹੈ ਕਿ ਦੁੱਧ ਉਤਪਾਦਨ, ਅੰਡੇ ਦੇਣ ਦੀ ਸਮਰੱਥਾ ਅਤੇ ਕਾਰਜ ਕਰਨ ਦੀ ਸਮਰੱਥਾ ਵਿੱਚ ਵੀ ਕਮੀ ਆ ਜਾਂਦੀ ਹੈ । ਜ਼ਰੂਰੀ ਸਫ਼ਾਈ ਦਾ ਪ੍ਰਬੰਧ, ਆਹਾਰ ਤੇ ਕਾਬੂ ਅਤੇ ਪੂਰੀ ਤਰ੍ਹਾਂ ਆਰਾਮ ਕਰਨ ਨਾਲ ਪਸ਼ੂ ਜਲਦੀ ਠੀਕ ਹੋ ਸਕਦਾ ਹੈ । ਪਸ਼ੂ ਦੇ ਰੋਗਾਂ ਤੋਂ ਬਚਾਅ ਅਤੇ ਇਲਾਜ ਲਈ ਪਸ਼ੂ ਸਿਹਤ ਅਤੇ ਡਾਕਟਰੀ ਸੇਵਾਵਾਂ ਸੌਖਿਆਂ ਹੀ ਉਪਲੱਬਧ ਹਨ । ਪਸ਼ੂਆਂ ਨੂੰ ਸੰਕਰਮਣ ਤੋਂ ਸੁਰੱਖਿਆ ਲਈ ਉਹਨਾਂ ਨੂੰ ਟੀਕੇ ਲਗਾਉਣੇ ਚਾਹੀਦੇ ਹਨ । ਇਸ ਤਰ੍ਹਾਂ ਪਸ਼ੂ ਦੀ ਸਿਹਤ ਠੀਕ ਰਹੇਗੀ ਜਿਸ ਨੂੰ ਉੱਚਿਤ ਆਹਾਰ, ਉੱਚਿਤ ਆਵਾਸ ਅਤੇ ਉੱਚਿਤ ਸਿਹਤ ਸੇਵਾਵਾਂ ਪ੍ਰਾਪਤ ਹੋਣ ।
ਪ੍ਰਸ਼ਨ 5.
ਮੁਰਗੀ ਦੀਆਂ ਨਸਲਾਂ ਵਿੱਚ ਸੁਧਾਰ ਕਿਵੇਂ ਕੀਤਾ ਗਿਆ ਹੈ ? ਕੁੱਝ ਨਸਲਾਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਦੋਗਲਾਕਰਨ ਦੁਆਰਾ ਉਤਪੰਨ ਕੀਤਾ ਗਿਆ ਹੈ । ਦੋਗਲਾਕਰਨ ਦੁਆਰਾ ਉਤਪੰਨ ਮੁਰਗੀ ਦੇ ਲਾਭ ਲਿਖੋ ।
ਉੱਤਰ-
ਮੁਰਗੀ ਦੀ ਚੰਗੀ ਨਸਲ ਤੋਂ ਭਾਵ ਹੁੰਦਾ ਹੈ ਕਿ ਆਂਡੇ ਅਤੇ ਮਾਸ ਵੱਧ ਪ੍ਰਾਪਤ ਹੋਵੇ ਅਤੇ ਖ਼ੁਰਾਕ ਘੱਟ ਦੇਣੀ ਪਵੇ । ਇਸ ਲਈ ਦੋਗਲਾਕਰਨ ਵਿਧੀ ਦੁਆਰਾ ਹੀ ਉੱਤਮ ਕਿਸਮ ਦੀਆਂ ਨਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ | ਸਾਡੀ ਦੇਸੀ ਮੁਰਗੀ ਦੀਆਂ ਦੋ ਨਸਲਾਂ ਅਸੀਲ ਅਤੇ ਸਾਰਾ ਹਨ । ਇਹ ਛੋਟੀ, ਘੱਟ ਵਾਧੇ ਦੀ ਦਰ ਵਾਲੀ ਪਰੰਤੁ ਤੰਦਰੁਸਤ
ਹੁੰਦੀ ਹੈ ਅਤੇ ਇਨ੍ਹਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧੇਰੇ ਹੁੰਦੀ ਹੈ । ਇਸ ਲਈ ਦੋਗਲਾਕਰਨ ਲਈ ਕੇਵਲ ਉਹੀ ਪੰਛੀ ਲਏ ਜਾਂਦੇ ਹਨ ਜੋ ਉਤਪਾਦਨ ਘੱਟ ਕਰਦੇ ਹੋਣ, ਪਰੰਤੂ ਦੋਗਲਾਕਰਨ ਦੇ ਲਈ ਪੁਸ਼ਟ ਹੋਣ ।
ਵਾਈਟ ਲੈਂਗਹਾਰਨ (White leghorn) ਅਤੇ ਰੋਡੇ ਆਈਲੈਂਡ ਰੈੱਡ (Rhode Island Red) ਉੱਚ ਉਤਪਾਦਨ ਵਾਲੀਆਂ ਵਿਦੇਸ਼ੀ ਮੁਰਗੀਆਂ ਨੂੰ ਦੇਸੀ ਨਸਲ ਦੀਆਂ ਮੁਰਗੀਆਂ ਨਾਲ ਗਲਾਕਰਨ ਕਰਕੇ ਨਵੀਆਂ ਨਸਲਾਂ ਨੂੰ ਉਤਪੰਨ ਕੀਤਾ ਗਿਆ । ਇਸ ਤਰ੍ਹਾਂ ਪ੍ਰਾਪਤ ਨਵੀਂ ਨਸਲ ਵਿੱਚ ਦੋਵੇਂ ਨਸਲਾਂ ਦੇ ਲੱਛਣ ਹਨ ।
ਉਦਾਹਰਨ – ILS-82 ਅਤੇ B-77 ਨਸਲ ਦੀ ਉਤਪਾਦਨ ਸਮਰੱਥਾ ਲਗਪਗ 200 ਆਂਡੇ ਪ੍ਰਤੀ ਪੰਛੀ ਸਾਲ ਹੈ ਅਤੇ ਇਹਨਾਂ ਦੀ ਖ਼ੁਰਾਕ ਮੁਕਾਬਲੇ ਵਿੱਚ ਘੱਟ ਹੈ ।12 ਆਂਡੇ ਉਤਪੰਨ ਕਰਨ ਲਈ ਇਹਨਾਂ ਨੂੰ 2 ਕਿਲੋਗ੍ਰਾਮ ਖ਼ੁਰਾਕ ਦੀ ਲੋੜ ਹੁੰਦੀ ਹੈ ਜਦੋਂ ਕਿ ਇੰਨੇ ਹੀ ਆਂਡੇ ਉਤਪੰਨ ਕਰਨ ਲਈ ਦੇਸੀ ਪੰਛੀ ਨੂੰ 6 ਕਿਲੋਗ੍ਰਾਮ ਖ਼ੁਰਾਕ ਦੀ ਲੋੜ ਹੁੰਦੀ ਹੈ ।ਦੇਸੀ ਪੰਛੀਆਂ ਦਾ ਮਾਸ ਉਤਪਾਦਨ ਵੀ ਘੱਟ ਹੁੰਦਾ ਹੈ । ਉਹਨਾਂ ਨੂੰ 1 ਕਿਲੋਗ੍ਰਾਮ ਮਾਸ ਉਤਪਾਦਨ ਲਈ 5-6 ਕਿਲੋਗ੍ਰਾਮ ਖ਼ੁਰਾਕ ਦੇਣੀ ਪੈਂਦੀ ਹੈ ਜਦੋਂ ਕਿ ਉੱਨਤ ਨਸਲਾਂ ਨੂੰ ਉੱਨੇ ਹੀ ਮਾਸ ਉਤਪਾਦਨ ਲਈ ਕੇਵਲ 2-3 ਕਿਲੋਗ੍ਰਾਮ ਖ਼ੁਰਾਕ ਦੀ ਲੋੜ ਹੁੰਦੀ ਹੈ ।
ਉੱਨਤ ਨਸਲਾਂ ਦੇ ਲਾਭ-
- ਇਹਨਾਂ ਤੋਂ ਘੱਟ ਖ਼ੁਰਾਕ ਦੁਆਰਾ ਵਧੇਰੇ ਉਤਪਾਦਨ ਆਂਡਿਆਂ ਦੀ ਸੰਖਿਆ) ਪ੍ਰਾਪਤ ਹੁੰਦਾ ਹੈ ।
- ਇਹਨਾਂ ਦੁਆਰਾ ਘੱਟ ਖ਼ੁਰਾਕ ਲੈਣ ‘ਤੇ ਵੀ ਮਾਸ ਦਾ ਉਤਪਾਦਨ ਵਧੇਰੇ ਹੁੰਦਾ ਹੈ ।
- ਇਹ ਉੱਨਤ ਕਿਸਮ ਦੀਆਂ ਨਸਲਾਂ ਹਨ ਅਤੇ ਇਹਨਾਂ ਵਿੱਚ ਕੁਦਰਤੀ ਰੂਪ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ।
- ਇਹਨਾਂ ਦੀ ਖ਼ੁਰਾਕ ਉਰਜਾ ਦੇਣ ਵਾਲੇ ਭੋਜਨ ਪਦਾਰਥਾਂ ਤੋਂ ਬਣਦੀ ਹੈ । ਇਸ ਲਈ ਇਹਨਾਂ ਤੋਂ ਪ੍ਰਾਪਤ ਉਤਪਾਦਨ ਵੀ ਪ੍ਰੋਟੀਨਯੁਕਤ ਅਤੇ ਊਰਜਾ ਯੁਕਤ ਹੁੰਦੇ ਹਨ ।
ਪ੍ਰਸ਼ਨ 6.
ਖ਼ੁਰਾਕ ਉਤਪਾਦਨ ਲਈ ਜੰਤੂਆਂ ਦੇ ਪਾਲਣ ਲਈ ਵਰਤੀਆਂ ਜ਼ਰੂਰੀ ਪੱਧਤੀਆਂ ਨੂੰ ਕ੍ਰਮਵਾਰ ਲਿਖੋ ।
ਉੱਤਰ-
ਪਾਲਤੂ ਪਸ਼ੂਆਂ ਤੋਂ ਖ਼ੁਰਾਕ ਉਤਪਾਦਨ ਪ੍ਰਾਪਤ ਕਰਨ ਲਈ ਜੰਤੂਆਂ ਦੇ ਪਾਲਣ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਪੱਧਤੀਆਂ ਹੇਠ ਲਿਖੇ ਭ੍ਰਮ ਵਿੱਚ ਅਪਣਾਈਆਂ ਜਾਂਦੀਆਂ ਹਨ-
- ਭਰਣ (Feeding) – ਪਸ਼ੂਆਂ ਤੋਂ ਜ਼ਿਆਦਾ ਖ਼ੁਰਾਕ ਉਤਪਾਦਨ (ਮਾਸ, ਆਂਡੇ ਅਤੇ ਦੁੱਧ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਲੋੜ ਅਨੁਸਾਰ ਸਹੀ ਭੋਜਨ-ਹਰਾ ਚਾਰਾ ਜਾਂ ਘਾਹ-ਫੂਸ, ਗਾੜ੍ਹੇ ਪਦਾਰਥ (ਖਿਲ, ਬਿਨੌਲਾ, ਛੋਲੇ ਆਦਿ) ਜਾਂ ਵਿਸ਼ੇਸ਼ ਤੱਤ ਯੁਕਤ ਭੋਜਨ ਦਿੱਤਾ ਜਾਂਦਾ ਹੈ । ਕਾਫ਼ੀ ਮਾਤਰਾ ਵਿੱਚ ਸਾਫ਼ ਪਾਣੀ ਵੀ ਪੀਣ ਲਈ ਦਿੱਤਾ ਜਾਂਦਾ ਹੈ ।
- ਆਵਾਸ ਵਿਵਸਥਾ (Shelter) – ਗਰਮੀ, ਸਰਦੀ ਅਤੇ ਵਰਖਾ ਤੋਂ ਉਨ੍ਹਾਂ ਨੂੰ ਬਚਾਉਣ ਦੇ ਲਈ, ਆਰਾਮ ਨਾਲ ਉੱਠਣ-ਬੈਠਣ ਦੇ ਲਈ ਅਤੇ ਦੂਜੇ ਜਾਨਵਰਾਂ ਤੋਂ ਸੁਰੱਖਿਆ ਦੇ ਲਈ ਖੁੱਲ੍ਹੇ ਅਤੇ ਸਹੀ ਆਵਾਸ ਦਾ ਪ੍ਰਬੰਧ ਕੀਤਾ ਜਾਂਦਾ ਹੈ । ਉਸ ਵਿੱਚ ਹਵਾ ਦੀ ਆਵਾਜਾਈ ਅਤੇ ਪ੍ਰਕਾਸ਼ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਉਨ੍ਹਾਂ ਦੇ ਬੈਠਣ ਅਤੇ ਖੜੇ ਹੋਣ ਦਾ ਸਥਾਨ ਖੁੱਲ੍ਹਾ, ਸੁੱਕਾ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ ।
- ਰੋਗਾਂ ਤੋਂ ਸੁਰੱਖਿਆ (Protection from Diseases) – ਪਸ਼ੂਆਂ ਨੂੰ ਰੋਗਾਂ ਤੋਂ ਬਚਾਉਣ ਦੇ ਲਈ ਟੀਕੇ ਲਗਵਾਏ ਜਾਂਦੇ ਹਨ ਅਤੇ ਰੋਗ ਹੋਣ ‘ਤੇ ਉੱਚਿਤ ਇਲਾਜ ਕਰਵਾਇਆ ਜਾਂਦਾ ਹੈ । ਪਸ਼ੂਆਂ ਨੂੰ ਅੰਦਰੂਨੀ ਅਤੇ ਬਾਹਰਲੇ ਪਰਜੀਵੀਆਂ ਤੋਂ ਬਚਾਇਆ ਜਾਂਦਾ ਹੈ ।
- ਦੇਖਭਾਲ ਕਰਨਾ (General Care) – ਕੁੱਝ ਵਿਸ਼ੇਸ਼ ਪ੍ਰਕਾਰ ਦੇ ਪਸ਼ੂਆਂ ਦੀਆਂ ਕੁੱਝ ਵਿਸ਼ੇਸ਼ ਲੋੜਾਂ ਹੁੰਦੀਆਂ ਹਨ । ਉਹਨਾਂ ਦੀ ਲੋੜ ਅਨੁਸਾਰ ਦੇਖਭਾਲ ਕੀਤੀ ਜਾਂਦੀ ਹੈ, ਜਿਵੇਂ ਮੱਝ ਨੂੰ ਨਹਾਉਣਾ, ਗਾਂ ਅਤੇ ਬਲਦ ਦੀ ਚਮੜੀ ‘ਤੇ ਬੁਰਸ਼ ਮਾਰਨਾ, ਕਸਰਤ ਦੇ ਤੌਰ ‘ਤੇ ਪਸ਼ੂਆਂ ਨੂੰ ਘੁੰਮਾਉਣਾ, ਫਿਰਾਉਣਾ ਆਦਿ ।
- ਪ੍ਰਜਣਨ (Breeding) – ਦੋਗਲਾਕਰਨ, ਬਣਾਉਟੀ ਗਰਭਧਾਰਨ, ਭਰੁਣ ਰੋਪਣ ਜਿਹੀਆਂ ਆਧੁਨਿਕ ਵਿਧੀਆਂ ਅਪਣਾ ਕੇ ਲੋੜੀਂਦੇ ਗੁਣਾਂ ਵਾਲੇ ਪਸ਼ੂਆਂ ਦਾ ਜਣਨ ਅਤੇ ਨਸਲਾਂ ਦਾ ਸੁਧਾਰ ਖ਼ੁਰਾਕ ਉਤਪਾਦਨ ਵਾਧੇ ਲਈ ਜ਼ਰੂਰੀ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਸਾਡੀ ਖ਼ੁਰਾਕ ਦੇ ਵੱਖ-ਵੱਖ ਸਰੋਤਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਪੌਦੇ ਅਤੇ ਜੰਤੁ ਸਾਡੀ ਖ਼ੁਰਾਕ ਦੇ ਸੋਮੇ ਹਨ-
- ਪੌਦਿਆਂ ਤੋਂ ਪ੍ਰਾਪਤ ਭੋਜਨ – ਚੌਲ, ਕਣਕ, ਜਵਾਰ, ਮੱਕੀ, ਦਾਲਾਂ, ਤੇਲ ਬੀਜ, ਫਲ, ਸਬਜ਼ੀਆਂ ਅਤੇ ਸ਼ਕਰ ਆਦਿ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ।
- ਜੰਤੂਆਂ ਤੋਂ ਪ੍ਰਾਪਤ ਭੋਜਨ – ਦੁੱਧ, ਅੰਡਾ, ਮੱਖਣ, ਮਾਸ ਆਦਿ ਸਾਨੂੰ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 2.
ਫ਼ਸਲਾਂ ਦੇ ਰੋਗ ਕਿਸ ਪ੍ਰਕਾਰ ਫੈਲਦੇ ਹਨ ?
ਉੱਤਰ-
ਫ਼ਸਲਾਂ ਦੇ ਰੋਗ ਹੇਠ ਲਿਖੇ ਢੰਗਾਂ ਦੁਆਰਾ ਫੈਲਦੇ ਹਨ-
- ਬੀਜਾਂ ਦੁਆਰਾ – ਅਜਿਹਾ ਤਣੇ ਅਤੇ ਜੜਾਂ ‘ਤੇ ਹਮਲੇ ਨਾਲ ਹੁੰਦਾ ਹੈ ।
- ਮਿੱਟੀ ਦੁਆਰਾ – ਅਜਿਹਾ ਤਣੇ ਅਤੇ ਜੜ੍ਹਾਂ ‘ਤੇ ਹਮਲੇ ਨਾਲ ਹੁੰਦਾ ਹੈ ।
- ਜੜ੍ਹ ਦੁਆਰਾ – ਇਹ ਪੌਦੇ ਅਤੇ ਤਣੇ ਅਤੇ ਜੜ੍ਹਾਂ ‘ਤੇ ਹਮਲੇ ਨਾਲ ਹੁੰਦਾ ਹੈ ।
- ਹਵਾ ਦੁਆਰਾ – ਇਹ ਪੱਤੇ, ਫੁੱਲ ਅਤੇ ਫ਼ਸਲਾਂ ‘ਤੇ ਹਮਲੇ ਦੁਆਰਾ ਹੁੰਦੇ ਹਨ ।
ਪ੍ਰਸ਼ਨ 3.
ਭੰਡਾਰ ਵਿੱਚ ਅਨਾਜ ਦੀ ਹਾਨੀ ਕਿਹੜੇ ਕਾਰਨਾਂ ਤੋਂ ਹੁੰਦੀ ਹੈ ?
ਉੱਤਰ-
ਭੰਡਾਰ ਕੀਤੇ ਦਾਣਿਆਂ ਲਈ ਜੈਵਿਕ ਅਤੇ ਅਜੈਵਿਕ ਕਾਰਕ ਜ਼ਿੰਮੇਵਾਰ ਹਨ-
ਜੈਵਿਕ ਕਾਰਕ – ਉੱਲੀ, ਚੂਹਾ, ਕੀਟ, ਜੀਵਾਣੁ, ਆਦਿ ਜੈਵਿਕ ਕਾਰਕ ਹਨ ।
ਅਜੈਵਿਕ ਕਾਰਕ – ਤਾਪ ਅਤੇ ਨਮੀ ਅਜੈਵਿਕ ਕਾਰਕ ਹਨ ।
ਪ੍ਰਸ਼ਨ 4.
ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ? ਰਸਾਇਣਿਕ ਖਾਦਾਂ ਦੀਆਂ ਉਦਾਹਰਨਾਂ ਦੇ ਕੇ ਵਰਗੀਕਰਨ ਕਰੋ ।
ਉੱਤਰ-
ਰਸਾਇਣਿਕ ਖਾਦਾਂ (Fertilizers) – ਅਜਿਹੀਆਂ ਬਨਾਵਟੀ ਰਸਾਇਣਿਕ ਖਾਦਾਂ ਜੋ ਮਿੱਟੀ ਨੂੰ ਪੋਸ਼ਕ ਤੱਤ ਪ੍ਰਵਾਨ ਕਰਦੀਆਂ ਹਨ ਉਹਨਾਂ ਨੂੰ ਰਸਾਇਣਿਕ ਖਾਦਾਂ ਕਹਿੰਦੇ ਹਨ ।
- ਨਾਈਟਰੋਜਨ ਦੇਣ ਵਾਲੀਆਂ ਰਸਾਇਣਕ ਖਾਦਾਂ – ਇਹਨਾਂ ਵਿੱਚੋਂ ਮਿੱਟੀ ਨੂੰ ਨਾਈਟਰੋਜਨ ਮਿਲਦੀ ਹੈ । ਯੂਰੀਆ, ਅਮੋਨੀਅਮ ਸਲਫੇਟ, ਕੈਲਸ਼ੀਅਮ ਅਮੋਨੀਅਮ ਨਾਈਟਰੇਟ, ਨਾਈਟਰੋਜਨ ਦੇਣ ਵਾਲੀਆਂ ਰਸਾਇਣਿਕ ਖਾਦਾਂ ਹਨ ।
- ਫਾਸਫੋਰਸ ਦੇਣ ਵਾਲੀਆਂ ਰਸਾਇਣਿਕ ਖਾਦਾਂ – ਇਹਨਾਂ ਵਿੱਚੋਂ ਮਿੱਟੀ ਨੂੰ ਫਾਸਫੋਰਸ ਤੱਤ ਪ੍ਰਾਪਤ ਹੁੰਦਾ ਹੈ । ਸੁਪਰ ਫਾਸਫੇਟ, ਟਰਿਪਲ ਸੁਪਰ ਫਾਸਫੇਟ ਅਤੇ ਡਾਈ ਕੈਲਸ਼ੀਅਮ ਫਾਸਫੇਟ, ਫਾਸਫੋਰਸ ਦੇਣ ਵਾਲੀਆਂ ਰਸਾਇਣਿਕ ਖਾਦਾਂ ਹਨ ।
- ਪੋਟਾਸ਼ੀਅਮ ਦੇਣ ਵਾਲੀਆਂ ਰਸਾਇਣਿਕ ਖਾਦਾਂ – ਇਹਨਾਂ ਤੋਂ ਮਿੱਟੀ ਨੂੰ ਪੋਟਾਸ਼ੀਅਮ ਪ੍ਰਾਪਤ ਹੁੰਦਾ ਹੈ । ਪੋਟਾਸ਼ੀਅਮ ਸਲਫੇਟ ਅਤੇ ਪੋਟਾਸ਼ੀਅਮ ਕਲੋਰੇਟ, ਪੋਟਾਸ਼ੀਅਮ ਦੇਣ ਵਾਲੀਆਂ ਰਸਾਇਣਿਕ ਖਾਦਾਂ ਹਨ ।
- ਮਿਸ਼ਰਤ ਖਾਦਾਂ – ਇਹਨਾਂ ਰਸਾਇਣਿਕ ਖਾਦਾਂ ਦੁਆਰਾ ਮਿੱਟੀ ਨੂੰ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਮਿਲਦਾ ਹੈ । ਨਾਈਟਰੋਫਾਸਫੇਟ, ਅਮੋਨੀਅਮ ਫਾਸਫੇਟ ਅਤੇ ਯੂਰੀਆ ਮਹੱਤਵਪੂਰਨ ਮਿਸ਼ਰਤ ਰਸਾਇਣਿਕ ਖਾਦਾਂ ਹਨ ।
ਪ੍ਰਸ਼ਨ 5.
ਰਬੀ ਅਤੇ ਖ਼ਰੀਫ਼ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਫ਼ਸਲਾਂ ਰੁੱਤਾਂ ਅਨੁਸਾਰ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-
(1) ਰਬੀ ਫ਼ਸਲਾਂ
(2) ਖ਼ਰੀਫ਼ ਫ਼ਸਲਾਂ ।
(i) ਰਬੀ ਫ਼ਸਲਾਂ (Rabi Crops) – ਕੁੱਝ ਫ਼ਸਲਾਂ ਜੋ ਸ਼ੀਤ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ਅਤੇ ਜੋ ਨਵੰਬਰ ਤੋਂ ਅਪਰੈਲ ਮਹੀਨੇ ਤਕ ਹੁੰਦੀਆਂ ਹਨ, ਇਹਨਾਂ ਫ਼ਸਲਾਂ ਨੂੰ ਰਬੀ ਫ਼ਸਲਾਂ ਕਹਿੰਦੇ ਹਨ । ਉਦਾਹਰਣ-ਕਣਕ, ਛੋਲੇ, ਮਟਰ, ਸਰੋਂ, ਅਤੇ ਅਲਸੀ ਆਦਿ ।
(ii) ਖ਼ਰੀਫ਼ ਫ਼ਸਲਾਂ (Kharif Crops) – ਕੁੱਝ ਫ਼ਸਲਾਂ ਜੋ ਵਰਖਾ ਰਿਤੂ ਵਿੱਚ ਉਗਾਈਆਂ ਜਾਂਦੀਆਂ ਹਨ ਜੋ ਜੂਨ ਤੋਂ ਸ਼ੁਰੂ ਹੋ ਕੇ ਅਕਤੂਬਰ ਮਹੀਨੇ ਤਕ ਹੁੰਦੀਆਂ ਹਨ । ਇਹਨਾਂ ਫ਼ਸਲਾਂ ਨੂੰ ਖ਼ਰੀਫ਼ ਦੀਆਂ ਫ਼ਸਲਾਂ ਕਹਿੰਦੇ ਹਨ । ਉਦਾਹਰਣ ਧਾਨ, ਸੋਇਆਬੀਨ, ਅਰਹਰ, ਮੱਕੀ, ਮੁੰਗ ਅਤੇ ਉੜਦ ਆਦਿ ।
ਪ੍ਰਸ਼ਨ 6.
ਨਾਈਟਰੋਜਨੀ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਵਾਤਾਵਰਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਲੋੜ ਤੋਂ ਵੱਧ ਨਾਈਟਰੋਜਨ ਦੀ ਵਰਤੋਂ ਮਿੱਟੀ ਅਤੇ ਪਾਣੀ ਵਿੱਚ ਨਾਈਟਰੇਟ ਦੀ ਸੰਘਣਤਾ ਵਧਾ ਦਿੰਦੀ ਹੈ । ਨਾਈਟਰੇਟ ਵਾਲਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ । ਜਦੋਂ ਇਹ ਤਲਾਬਾਂ, ਨਦੀਆਂ, ਝੀਲਾਂ ਵਰਗੇ ਜਲ ਭੰਡਾਰਾਂ ਵਿੱਚ ਪੁੱਜਦਾ ਹੈ, ਤਾਂ ਕਾਈਆਂ ਦੇ ਵਾਧੇ ਦੀ ਦਰ ਵੱਧ ਜਾਂਦੀ ਹੈ, ਜਿਸ ਨਾਲ ਪਾਣੀ ਵਿੱਚ ਘੁਲੀ ਆਕਸੀਜਨ ਦਾ ਪੱਧਰ ਘੱਟ ਹੋ ਜਾਂਦਾ ਹੈ । ਨਤੀਜਾ ਇਹ ਹੁੰਦਾ ਹੈ ਕਿ ਜਲੀ ਜੀਵਨ ਦੀ ਮੌਤ ਹੋ ਜਾਂਦੀ ਹੈ । ਇਸ ਪ੍ਰਕਾਰ ਤਲਾਬਾਂ ਅਤੇ ਝੀਲਾਂ ਵਿੱਚ ਆਕਸੀਜਨ ਦੀ ਮਾਤਰਾ ਦਾ ਘੱਟ ਹੋਣਾ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਂਦਾ ਹੈ । ਇਸ ਪ੍ਰਕਿਰਿਆ ਨੂੰ ਸੁਪੋਸ਼ਨ ਕਹਿੰਦੇ ਹਨ ।
ਪ੍ਰਸ਼ਨ 7.
ਨਦੀਨ ਕਿਸ ਨੂੰ ਕਹਿੰਦੇ ਹਨ ? ਉਦਾਹਰਨ ਦਿਓ ।
ਉੱਤਰ-
ਨਦੀਨ (Weeds) – ਅਜਿਹੇ ਫ਼ਾਲਤੂ ਪੌਦੇ ਜੋ ਫ਼ਸਲਾਂ ਦੇ ਨਾਲ ਆਪਣੇ ਆਪ ਉੱਗ ਜਾਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ । ਇਸ ਦੀਆਂ ਮੁੱਖ ਕਿਸਮਾਂ ਹਨ-ਜੰਗਲੀ ਔਟ, ਜਾਵੀ, ਘਾਹ, ਚੁਲਾਈ, ਬਾਥੂ, ਹਿਰਨ ਖੁਰੀ । ਚਲਾਈ ਇਕ ਅਜਿਹਾ ਨਦੀਨ ਹੈ ਜੋ ਸਾਰੀਆਂ ਫ਼ਸਲਾਂ ਦੇ ਨਾਲ ਉਗਦੀ ਹੈ | ਕਈ ਅਜਿਹੇ ਨਦੀਨ ਵੀ ਹਨ ਜੋ ਵਾਰ-ਵਾਰ ਨਿਕਲਦੇ ਹਨ ਤੇ ਉਹਨਾਂ ਦਾ ਨਾਸ਼ ਵੀ ਨਹੀਂ ਹੁੰਦਾ ਹੈ ।
ਪ੍ਰਸ਼ਨ 8.
ਨਦੀਨਾਂ ਦੀਆਂ ਕੀ ਹਾਨੀਆਂ ਹਨ ? ਇਹਨਾਂ ਨੂੰ ਕੰਟਰੋਲ ਕਰਨ ਦੇ ਕੀ ਉਪਾਅ ਹਨ ?
ਉੱਤਰ-
ਨਦੀਨਾਂ ਦੀਆਂ ਹਾਨੀਆਂ-
- ਨਦੀਨ ਆਪਣੇ ਆਪ ਵੱਧਣ ਲਈ ਮਿੱਟੀ ਦੇ ਪੋਸ਼ਕ ਤੱਤਾਂ ਨੂੰ ਪ੍ਰਾਪਤ ਕਰਦੇ ਹਨ । ਨਤੀਜੇ ਵਜੋਂ ਫ਼ਸਲਾਂ ਨੂੰ ਪੂਰੀ ਤਰ੍ਹਾਂ ਪੋਸ਼ਕ ਤੱਤ ਪ੍ਰਾਪਤ ਨਹੀਂ ਹੁੰਦੇ, ਇਸ ਤਰ੍ਹਾਂ ਪੈਦਾਵਾਰ ਘੱਟ ਹੁੰਦੀ ਹੈ ।
- ਨਦੀਨ ਘੱਟ ਸਮੇਂ ਵਿੱਚ ਬਹੁਤ ਵੱਡੇ ਹੋ ਜਾਂਦੇ ਹਨ ਅਤੇ ਫ਼ਸਲ ਘੱਟ ਜਾਂਦੀ ਹੈ ।
- ਇਹਨਾਂ ਨੂੰ ਕੱਢਣ, ਪੁੱਟਣ ਤੇ ਸਮਾਂ ਵੀ ਖ਼ਰਾਬ ਹੁੰਦਾ ਹੈ ।
ਨਦੀਨਾਂ ਨੂੰ ਕੰਟਰੋਲ ਕਰਨ ਦੇ ਉਪਾਅ-
- ਇਹਨਾਂ ਨੂੰ ਖੁਰਪੇ ਜਾਂ ਪਲਟੇ ਦੁਆਰਾ ਕੱਢਿਆ ਜਾਂਦਾ ਹੈ । ਕੁੱਝ ਤਾਂ ਹਲ ਚਲਾਉਂਦੇ ਸਮੇਂ ਨਸ਼ਟ ਹੋ ਜਾਂਦੇ ਹਨ । ਇਹਨਾਂ ਨੂੰ ਹਮੇਸ਼ਾਂ ਹੀ ਜਰ੍ਹਾਂ ਸਹਿਤ ਪੁੱਟਣਾ ਚਾਹੀਦਾ ਹੈ ।
- ਅੱਜ-ਕਲ੍ਹ ਨਦੀਨ ਨਾਸ਼ਕਾਂ (weedicides) ਦਾ ਛਿੜਕਾਅ ਵੀ ਕੀਤਾ ਜਾਂਦਾ ਹੈ, ਜੋ ਫ਼ਸਲਾਂ ਨੂੰ ਤਾਂ ਪ੍ਰਭਾਵਿਤ ਨਹੀਂ ਕਰਦੇ ਪਰ ਨਦੀਨਾਂ ਨੂੰ ਨਸ਼ਟ ਕਰ ਦਿੰਦੇ ਹਨ ।
ਪ੍ਰਸ਼ਨ 9.
ਪੀੜਕਨਾਸ਼ੀਆਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਪੀੜਕਨਾਸ਼ੀਆਂ ਦਾ ਸਾਡੀ ਸਿਹਤ ਉੱਤੇ ਉਲਟ ਅਸਰ ਪੈਂਦਾ ਹੈ । ਪੀੜਕਨਾਸ਼ੀਆਂ ਨਾਲ ਚਮੜੀ, ਸਾਹ ਪ੍ਰਣਾਲੀ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ । ਜੇ ਪੀੜਕਨਾਸ਼ੀਆਂ ਦਾ ਅਪਘਟਨ ਸੌਖਾ ਅਤੇ ਹਾਨੀ ਰਹਿਤ ਪਦਾਰਥਾਂ ਵਿੱਚ ਨਾ ਹੋਵੇ ਤਾਂ ਇਹ ਮਿੱਟੀ ਅਤੇ ਪਾਣੀ ਵਿੱਚ ਮਿਲ ਜਾਂਦਾ ਹੈ ਜਿਸ ਨਾਲ ਪੌਦੇ ਉਹਨਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਅਤੇ ਜੰਤੁ ਦੁਆਰਾ ਕੀਤੀ ਜਾਂਦੀ ਹੈ ਅਤੇ ਉਹਨਾਂ ‘ਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ । ਇਹਨਾਂ : ਛਿੜਕਾਓ ਕਰਦੇ ਸਮੇਂ ਹੱਥਾਂ ‘ਤੇ ਰਬੜ ਦੇ ਦਸਤਾਨੇ ਪਾ ਲੈਣੇ ਚਾਹੀਦੇ ਹਨ | ਚੇਹਰੇ ਅਤੇ ਨੱਕ ਨੂੰ ਕੱਪੜੇ ਨਾਲ ਜ਼ਰੂਰ ਣਾ ਚਾਹੀਦਾ ਹੈ ।
ਪ੍ਰਸ਼ਨ 10.
ਹਰੀ ਕ੍ਰਾਂਤੀ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਹਰੀ ਕ੍ਰਾਂਤੀ ਦੇ ਲਾਭ-
- ਸਾਡਾ ਦੇਸ਼ ਅੰਨ ਉਤਪਾਦਨ ਵਿੱਚ ਆਤਮ-ਨਿਰਭਰ ਹੋ ਗਿਆ ਹੈ ।
- ਇਸ ਨਾਲ ਅਨਾਜ ਦਾ ਬਹੁਤ ਸੁਰੱਖਿਅਤ ਅਨਾਜ ਭੰਡਾਰ ਇਕੱਠਾ ਹੋ ਗਿਆ ਹੈ ।
- ਭੰਡਾਰ ਨਾਲ ਕੁਦਰਤੀ ਮੁਸੀਬਤਾਂ ਆਉਣ ‘ਤੇ ਹਾਲਾਤਾਂ ਦਾ ਸਾਹਮਣਾ ਸੌਖਿਆਂ ਹੋ ਜਾਂਦਾ ਹੈ ।
- ਇਸ ਨੇ ਕਿਸਾਨ ਦੀ ਜੀਵਨ ਪੱਧਤੀ ਅਤੇ ਆਰਥਿਕ ਪੱਧਰ ਬਦਲ ਦਿੱਤਾ ਹੈ ।
- ਇਸ ਨੇ ਖੇਤੀ ਨੂੰ ਉਦਯੋਗ ਦਾ ਰੂਪ ਦਿੱਤਾ ਹੈ ਜਿਸ ਨਾਲ ਕਈ ਖੇਤਰਾਂ ਵਿੱਚ ਵਿਕਾਸ ਲਈ ਆਧਾਰ ਪ੍ਰਾਪਤ ਹੋਇਆ ਹੈ ।
ਹਰੀ ਕ੍ਰਾਂਤੀ ਦੀਆਂ ਹਾਨੀਆਂ-
- ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਰਸਾਇਣਿਕ ਖਾਦਾਂ ‘ਤੇ ਨਿਰਭਰਤਾ ਵੱਧ ਗਈ ਹੈ ।
- ਵਧੇਰੇ ਪਾਣੀ ਦੀ ਲੋੜ ਕਾਰਨ ਕੁਦਰਤੀ ਜਲ ਸਾਧਨਾਂ ਦੀ ਬਣਾਵਟੀ ਤਰੀਕਿਆਂ ਨਾਲ ਵਰਤੋਂ ਕੀਤੀ ਜਾ ਰਹੀ ਹੈ ।
- ਇਸ ਨਾਲ ਪੀੜਕਨਾਸ਼ਕਾਂ ਦੀ ਨਿਰਭਰਤਾ ਵੱਧ ਗਈ ਹੈ ।
- ਰਸਾਇਣਿਕ ਖਾਦਾਂ, ਪੀੜਕਨਾਸ਼ੀਆਂ ਦੇ ਵਧੇਰੇ ਪ੍ਰਯੋਗ ਨੇ ਮਨੁੱਖ ਅਤੇ ਪਸ਼ੂ ਦੀ ਸਿਹਤ ਨੂੰ ਸਿੱਧਿਆਂ ਪ੍ਰਭਾਵਿਤ ਕੀਤਾ ਹੈ ।
ਪ੍ਰਸ਼ਨ 11.
ਉਹਨਾਂ ਮੁੱਖ ਕੀਟਾਂ ਦੇ ਨਾਮ ਲਿਖੋ ਜਿਹੜੇ ਭੰਡਾਰ ਕੀਤੇ ਪਦਾਰਥਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਹ ਵੀ ਲਿਖੋ ਕਿ ਇਹ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਖਾਧ ਪਦਾਰਥ, ਕੀਟ, ਕਿਰਮ ਅਤੇ ਸੂਖ਼ਮ ਜੀਵਾਂ ਦੁਆਰਾ ਖ਼ਰਾਬ ਹੋ ਜਾਂਦੇ ਹਨ । ਇਹਨਾਂ ਜੀਵਾਂ ਦੁਆਰਾ ਕੀਤੇ ਹਮਲੇ ਨੂੰ ਗ੍ਰਣ ਕਹਿੰਦੇ ਹਨ । ਇਹਨਾਂ ਦਾ ਆਕਾਰ ਛੋਟਾ ਹੁੰਦਾ ਹੈ । ਇਹਨਾਂ ਵਿੱਚ ਘੁਣ, ਗ੍ਰੇਨਬੋਰਰ, ਐਲਮੋਡ, ਮੋਥ ਸੀ, ਟੋਥੈਡ, ਬੀਟਲ ਆਦਿ ਪ੍ਰਮੁੱਖ ਹਨ । ਇਹ ਖਾਧ ਪਦਾਰਥਾਂ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਖਾਧ ਪਦਾਰਥ ਇਹਨਾਂ ਦੇ ਜਾਲਿਆਂ, ਕੁਕੁਨ ਅਤੇ ਮਿਰਤਕ ਸਰੀਰ ਦੁਆਰਾ ਦੂਸ਼ਿਤ ਹੁੰਦੇ ਹਨ ।
ਪ੍ਰਸ਼ਨ 12.
ਭਵਿੱਖ ਵਿੱਚ ਖਾਧ ਪਦਾਰਥਾਂ ਦੀ ਜ਼ਰੂਰਤ ਦੀ ਪੂਰਤੀ ਕਿਵੇਂ ਕਰ ਸਕਦੇ ਹਾਂ ?
ਉੱਤਰ-
ਭਵਿੱਖ ਵਿੱਚ ਖਾਧ ਪਦਾਰਥਾਂ ਦੀ ਲੋੜ ਦੀ ਪੂਰਤੀ ਦੀ ਇੱਕੋ ਹੀ ਵਿਧੀ ਹੈ ਕਿ ਅਸੀਂ ਆਪਣੇ ਉਤਪਾਦਨ ਨੂੰ ਵਧਾਈਏ । ਇਸਦੇ ਲਈ ਅਸੀਂ ਫ਼ਸਲ ਚੱਕਰ, ਬਹੁ-ਫ਼ਸਲੀ ਖੇਤੀ, ਮਿਸ਼ਰਤ ਖੇਤੀ, ਫ਼ਸਲਾਂ ਅਤੇ ਜੰਤੂਆਂ ਦੀ ਉੱਚ ਉਪਜੀ ਕਿਸਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਸਾਨੂੰ ਪੀੜਕਨਾਸ਼ਕਾਂ, ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ । ਸਾਨੂੰ ਵਧੇਰੇ ਉਪਜ ਲੈਣ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 13.
ਫ਼ਸਲ ਚੱਕਰ ਕਿਉਂ ਅਪਣਾਇਆ ਜਾਂਦਾ ਹੈ ?
ਉੱਤਰ-
ਫ਼ਸਲ ਚੱਕਰ (Crop Rotation) – ਇਕ ਹੀ ਖੇਤ ਵਿੱਚ ਹਰ ਸਾਲ ਅਨਾਜ ਅਤੇ ਫਲੀਦਾਰ ਪੌਦਿਆਂ ਨੂੰ ਅਦਲ-ਬਦਲ ਕਰ ਕੇ ਇੱਕ ਤੋਂ ਬਾਅਦ-ਇੱਕ ਫ਼ਸਲ ਨੂੰ ਉਗਾਉਣ ਦੀ ਵਿਧੀ ਨੂੰ ਫ਼ਸਲ ਚੱਕਰ ਕਹਿੰਦੇ ਹਨ । ਫ਼ਸਲ ਚੱਕਰ ਨੂੰ ਹੇਠ ਲਿਖੇ ਕਾਰਨਾਂ ਕਰਕੇ ਅਪਣਾਉਣਾ ਚਾਹੀਦਾ ਹੈ-
- ਖੇਤ ਵਿੱਚ ਇੱਕ ਹੀ ਫ਼ਸਲ ਵਾਰ-ਵਾਰ ਉਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ । ਇਸ ਨੂੰ ਬਣਾਈ ਰੱਖਣ ਲਈ ਫ਼ਸਲਾਂ ਨੂੰ ਅਦਲ-ਬਦਲ ਕੇ ਬੀਜਣਾ ਚਾਹੀਦਾ ਹੈ ।
- ਫ਼ਸਲ ਚੱਕਰ ਨਾਲ ਉਤਪਾਦਨ ਵੱਧ ਜਾਂਦਾ ਹੈ ।
- ਫ਼ਸਲ ਚੱਕਰ ਪੌਦਿਆਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ।
ਪ੍ਰਸ਼ਨ 14.
ਅੰਤਰ-ਫ਼ਸਲੀ ਕੀ ਹੈ ? ਇਹ ਮਿਸ਼ਰਿਤ-ਫ਼ਸਲੀ ਤੋਂ ਕਿਸ ਪ੍ਰਕਾਰ ਭਿੰਨ ਹੈ ?
ਉੱਤਰ-
ਅੰਤਰ-ਫ਼ਸਲੀ (Inter Cropping) – ਇੱਕ ਹੀ ਖੇਤ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇੱਕ ਖ਼ਾਸ ਕਤਾਰ ਪੈਟਰਨ ਵਿੱਚ ਉਗਾਉਣ ਦੀ ਵਿਧੀ ਨੂੰ ਅੰਤਰ-ਫ਼ਸਲੀ ਕਹਿੰਦੇ ਹਨ ।
ਅੰਤਰ-ਫ਼ਸਲੀ ਅਤੇ ਮਿਸ਼ਰਿਤ ਫ਼ਸਲੀ ਵਿੱਚ ਅੰਤਰ-
ਅੰਤਰ-ਫ਼ਸਲੀ (Inter Cropping) | ਮਿਸ਼ਰਤ-ਫ਼ਸਲੀ (Mixed Cropping) |
(1) ਇਹ ਖੇਤ ਦੀ ਉਤਪਾਦਕਤਾ ਵਿੱਚ ਵਾਧਾ ਕਰਦੀ ਹੈ । | (1) ਇਹ ਖੇਤ ਵਿੱਚ ਫ਼ਸਲਾਂ ਦੇ ਨੁਕਸਾਨ ਨੂੰ ਘੱਟ ਕਰਦੀ ਹੈ । |
(2) ਇਸ ਵਿੱਚ ਪੀੜਕਨਾਸ਼ਕਾਂ ਦੀ ਵਰਤੋਂ ਆਸਾਨ ਹੈ । | (2) ਇਸ ਵਿਚ ਪੀੜਕਨਾਸ਼ਕਾਂ ਦੀ ਵਰਤੋਂ ਕਠਿਨ ਹੈ । |
(3) ਇਸ ਵਿੱਚ ਕਤਾਰਾਂ ਨਿਸ਼ਚਿਤ ਕੂਮ ਵਿੱਚ ਹੁੰਦੀਆਂ ਹਨ । | (3) ਇਸ ਵਿਚ ਕਤਾਰਾਂ ਨਿਸ਼ਚਿਤ ਕੂਮ ਵਿੱਚ ਨਹੀਂ ਹੁੰਦੀਆਂ । |
(4) ਬੀਜਣ ਤੋਂ ਪਹਿਲਾਂ ਦੋ ਫ਼ਸਲਾਂ ਦੇ ਬੀਜਾਂ ਨੂੰ ਨਹੀਂ ਮਿਲਾਇਆ ਜਾਂਦਾ । | (4) ਇਸ ਵਿੱਚ ਬੀਜਣ ਤੋਂ ਪਹਿਲਾਂ ਦੋ ਫ਼ਸਲਾਂ ਦੇ ਬੀਜਾਂ ਨੂੰ ਮਿਲਾਇਆ ਜਾਂਦਾ ਹੈ । |
(5) ਫ਼ਸਲ ਦੀ ਕਟਾਈ ਅਤੇ ਥੈਸ਼ਿੰਗ ਆਸਾਨੀ ਨਾਲ ਹੋ ਜਾਂਦੀ ਹੈ । | (5) ਫ਼ਸਲ ਦੀ ਕਟਾਈ ਅਤੇ ਥੈਸ਼ਿੰਗ ਕਠਿਨ ਹੁੰਦੀ ਹੈ । |
(6) ਫ਼ਸਲ ਉਤਪਾਦ ਵੱਖ-ਵੱਖ ਇਕੱਠੇ ਕੀਤੇ ਜਾਂਦੇ ਹਨ । | (6) ਫ਼ਸਲਾਂ ਦੇ ਉਤਪਾਦ ਮਿਸ਼ਰਤ ਰੂਪ ਵਿੱਚ ਪ੍ਰਾਪਤ ਹੁੰਦੇ ਹਨ । |
(7) ਰਸਾਇਣਿਕ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਹੁੰਦੀ ਹੈ । | (7) ਰਸਾਇਣਿਕ ਖਾਦਾਂ ਦੀ ਲੋੜ ਨਹੀਂ ਹੁੰਦੀ । |
ਪ੍ਰਸ਼ਨ 15.
ਕੁੱਝ ਮੁੱਖ ਮਿਸ਼ਰਤ ਫ਼ਸਲੀ ਕਿਰਿਆਵਾਂ ਦੇ ਉਦਾਹਰਨ ਲਿਖੋ ।
ਉੱਤਰ-
ਕੁੱਝ ਮੁੱਖ ਮਿਸ਼ਰਤ ਫ਼ਸਲੀ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ-
- ਕਣਕ + ਸਰੋਂ
- ਮੱਕੀ + ਉੜਦ
- ਅਰਹਰ + ਮੂੰਗ
- ਮੂੰਗਫਲੀ + ਸੁਰਜਮੁਖੀ
- ਜਵਾਰ + ਅਰਹਰ
- ਕਣਕ + ਛੋਲੇ
- ਸੌਂ + ਛੋਲੇ
- ਸੋਇਆਬੀਨ + ਅਰਹਰ
ਪ੍ਰਸ਼ਨ 16.
ਸੰਕਰਣ ਦੇ ਲਾਭ ਦੱਸੋ ।
ਉੱਤਰ-
ਸੰਕਰਣ ਦੇ ਲਾਭ-
- ਇਹ ਪੌਦੇ ਵਾਤਾਵਰਨ ਦੇ ਪ੍ਰਤੀ ਅਨੁਕੂਲਿਤ ਹੁੰਦੇ ਹਨ ।
- ਇਹ ਛੋਟੇ ਹੁੰਦੇ ਹਨ । ਇਸ ਲਈ ਇਹਨਾਂ ’ਤੇ ਤੇਜ਼ ਹਵਾਵਾਂ ਦਾ ਅਸਰ ਨਹੀਂ ਹੁੰਦਾ ।
- ਇਹਨਾਂ ਪੌਦਿਆਂ ਵਿੱਚ ਇੱਛਤ ਲੱਛਣ ਮਿਲ ਜਾਂਦੇ ਹਨ ।
- ਇਹਨਾਂ ਪੌਦਿਆਂ ਤੋਂ ਵੱਧ ਉਤਪਾਦਨ ਪ੍ਰਾਪਤ ਕੀਤਾ ਜਾਂਦਾ ਹੈ ਅਰਥਾਤ ਇਹ ਵਧੀਆ ਉਪਜ ਦਿੰਦੇ ਹਨ ।
ਪ੍ਰਸ਼ਨ 17.
ਕਿਸੇ ਦੋ ਭਾਰਤੀ ਨਸਲਾਂ ਦੇ ਨਾਂ ਲਿਖੋ-
(i) ਗਾਂ ਅਤੇ
(ii) ਮੱਝ ।
ਉੱਤਰ-
ਗਾਂ ਦੀਆਂ ਭਾਰਤੀ ਨਸਲਾਂ-ਲਾਲ ਸਿੰਧੀ, ਗਿਰ, ਸਾਹੀਵਾਲ ਮੱਝ ਦੀਆਂ ਭਾਰਤੀ ਨਸਲਾਂ-ਮੁਰਾ, ਮੇਹਸਾਣਾ, ਸੁਰਤੀ ।
ਪ੍ਰਸ਼ਨ 18.
ਗਾਂ, ਮੁਰਗੀ ਅਤੇ ਮੱਛੀ ਦੇ ਦੋ-ਦੋ ਸੰਕਰਾਮਕ ਰੋਗਾਂ (ਬਿਮਾਰੀਆਂ) ਦੇ ਨਾਂ ਲਿਖੋ ।
ਉੱਤਰ-
ਜੰਤੂ | ਸੰਕਰਾਮਕ ਰੋਗਾਂ |
(i) ਗਾਂ | (i) ਐਂਥਰੇਕਸ (ii) ਮੂੰਹ-ਖੁਰ |
(ii) ਮੁਰਗੀ | (i) ਫਾਉਲ ਪਾਕਸ (ii) ਐਸਪਰੀਜੀਕੋਸਿਸ |
(iii) ਮੱਛੀ | (i) ਵਾਇਰਲ ਹਰਮੋਹਿਜਿਕ ਸੇਪਟੀਸੇਮੀਆਂ (ii) ਸੰਚਾਰੀ ਪੈਨਕ੍ਰੀਆਟਿਕ ਨੇਰਕੋਸਿਸ |
ਪ੍ਰਸ਼ਨ 19.
ਪਸ਼ੂਆਂ ਵਿੱਚ ਸੰਕਰਣ ਕਿਸ ਤਰ੍ਹਾਂ ਉਪਯੋਗੀ ਹੈ ?
ਉੱਤਰ-
- ਇਸ ਨਾਲ ਪਸ਼ੂਆਂ ਵਿੱਚ ਦੁੱਧ ਦੇਣ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ।
- ਇਸ ਨਾਲ ਪਸ਼ੂਆਂ ਦੇ ਦੁੱਧ ਦੇਣ ਦੇ ਸਮੇਂ ਵਿੱਚ ਵਾਧਾ ਹੁੰਦਾ ਹੈ ।
- ਖ਼ਾਸ ਸੰਕਰਣ ਨਾਲ ਪੈਦਾ ਹੋਣ ਵਾਲੇ ਪਸ਼ੂ ਵਧੇਰੇ ਚੁਸਤ ਅਤੇ ਫੁਰਤੀਲੇ ਹੁੰਦੇ ਹਨ ।
ਪ੍ਰਸ਼ਨ 20.
ਦੋ ਤਰ੍ਹਾਂ ਦੀਆਂ ਭਾਰਤੀ ਮੱਛੀਆਂ ਦੇ ਨਾਂ ਲਿਖੋ ।
ਉੱਤਰ-
- ਸਮੁੰਦਰੀ ਮੱਛੀ-ਪ੍ਰੋਸਟੇਟ ਅਤੇ ਜਾਲਮਾਨ
- ਮਿੱਠੇ ਪਾਣੀ ਦੀ ਮੱਛੀ-ਰੋਹੂ ਤੇ ਕਤਲਾ ।
ਪ੍ਰਸ਼ਨ 21.
ਮੱਛੀਆਂ ਤੋਂ ਇਲਾਵਾ ਹੋਰ ਸਮੁੰਦਰੀ ਖਾਧ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਲੋਬਸਟਰ, ਕੰਕੜੇ, ਥਰਿਪਸ, ਆਇਸਟਰ ਅਤੇ ਝੀਂਗਾ ਮੱਛੀ ਆਦਿ ।
ਪ੍ਰਸ਼ਨ 22.
ਜਾਨਵਰਾਂ ਵਿੱਚ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਕੁੱਝ ਉਪਾਅ ਦੱਸੋ ।
ਉੱਤਰ-
ਜਾਨਵਰਾਂ ਵਿੱਚ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਉਪਾਅ-
- ਪਸ਼ੂਆਂ ਨੂੰ ਵਧੀਆ, ਸਾਫ਼ ਅਤੇ ਹਵਾਦਾਰ ਥਾਂ ‘ਤੇ ਰੱਖਣਾ ਚਾਹੀਦਾ ਹੈ ।
- ਪੋਸ਼ਕ ਭੋਜਨ ਅਤੇ ਸਾਫ਼ ਪਾਣੀ ਦੇਣਾ ਚਾਹੀਦਾ ਹੈ ।
- ਪਸ਼ੂਆਂ ਨੂੰ ਨਿਯਮਿਤ ਰੂਪ ਵਿੱਚ ਨਹਾਉਣਾ ਚਾਹੀਦਾ ਹੈ ।
- ਪਸ਼ੂਆਂ ਨੂੰ ਨਿਯਮਿਤ ਰੂਪ ਵਿੱਚ ਟੀਕਾਕਰਨ ਕਰਨਾ ਚਾਹੀਦਾ ਹੈ ।
- ਪਸ਼ੂਆਂ ਦੇ ਆਵਾਸ ਦੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ ।
ਪ੍ਰਸ਼ਨ 23.
ਆਪਰੇਸ਼ਨ ਫਲੱਡ ਅਤੇ ਸਿਲਵਰ ਰਿਵੋਲਿਊਸ਼ਨ ਪ੍ਰੋਗਰਾਮ ਕਿਸ ਯੋਜਨਾ ਨਾਲ ਸੰਬੰਧ ਰੱਖਦੇ ਹਨ ? ਇਹਨਾਂ ਦਾ ਉਦੇਸ਼ ਕੀ ਹੈ ?
ਉੱਤਰ-
ਆਪਰੇਸ਼ਨ ਫਲੱਡ (Operation flood) ਅਤੇ ਸਿਲਵਰ ਰਿਵੋਲਿਊਸ਼ਨ (Silver Revolution) ਪ੍ਰੋਗਰਾਮ ਦੁੱਧ ਅਤੇ ਅੰਡਿਆਂ ਦੇ ਉਤਪਾਦਨ ਨਾਲ ਸੰਬੰਧ ਰੱਖਦੇ ਹਨ । ਇਹਨਾਂ ਯੋਜਨਾਵਾਂ ਦੁਆਰਾ ਦੁੱਧ ਅਤੇ ਅੰਡਿਆਂ ਦੇ ਉਤਪਾਦਨ ਵਿੱਚ ਵਾਧਾ ਲਿਆਉਣਾ ਇਸਦਾ ਉਦੇਸ਼ ਹੈ ।
ਪ੍ਰਸ਼ਨ 24.
ਮੱਛੀ ਕਿਸ ਪ੍ਰਕਾਰ ਖਾਧ ਪਦਾਰਥ ਦੇ ਰੂਪ ਵਿੱਚ ਠੀਕ ਸਮਝੀ ਜਾਂਦੀ ਹੈ ?
ਉੱਤਰ-
ਮੱਛੀ ਅਤੇ ਸਮੁੰਦਰ ਤੋਂ ਪ੍ਰਾਪਤ ਹੋਰ ਖਾਧ ਪਦਾਰਥ ਪ੍ਰੋਟੀਨ ਯੁਕਤ ਹੁੰਦੇ ਹਨ । ਇਹਨਾਂ ਵਿੱਚ ਵਸਾ, ਤੇਲ, ਆਇਓਡੀਨ ਆਦਿ ਪੋਸ਼ਕ ਪਦਾਰਥ ਹੁੰਦੇ ਹਨ । ਮੱਛੀ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਵਿੱਚ ਅੱਠਵਾਂ ਨੰਬਰ ਹੈ । ਹਿੰਦ ਮਹਾਂਸਾਗਰ ਤਟੀ ਖੇਤਰਾਂ ਵਿੱਚ ਮੱਛੀ ਭੰਡਾਰ ਦੇ 45% ਭਾਗ ਦਾ ਹੀ ਦੋਹਣ ਹੁੰਦਾ ਹੈ । ਅੱਜ-ਕਲ੍ਹ ਮੱਛੀ ਪਾਲਣ ਵੀ ਇੱਕ ਵਪਾਰ ਬਣ ਚੁੱਕਾ ਹੈ ।
ਪ੍ਰਸ਼ਨ 25.
ਖਾਰੇ ਪਾਣੀ ਅਤੇ ਮਿੱਠੇ ਪਾਣੀ ਦੀਆਂ ਮੱਛੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਖਾਰੇ ਪਾਣੀ (ਸਮੁੰਦਰ) ਦੀਆਂ ਮੱਛੀਆਂ-ਹਿਲ, ਕੇਟਲਫਿਸ਼, ਰਿੱਬਨਫਿਸ਼ । ਮਿੱਠੇ ਪਾਣੀ (ਤਾਲਾਬ, ਝੀਲ ਦੀਆਂ ਮੱਛੀਆਂ-ਕਤਲਾ, ਰੋਹੂ, ਟੀਰੀਕਾ ਆਦਿ ।
ਪ੍ਰਸ਼ਨ 26.
ਮਿਸ਼ਰਤ ਮੱਛੀ ਪਾਲਣ ਵਿੱਚ ਕੀ ਸਮੱਸਿਆਵਾਂ ਹਨ ?
ਉੱਤਰ-
ਮਿਸ਼ਰਤ ਮੱਛੀ ਪਾਲਣ ਵਿੱਚ ਇੱਕ ਸਮੱਸਿਆ ਇਹ ਹੈ ਕਿ ਇਹਨਾਂ ਵਿੱਚ ਕਈ ਮੱਛੀਆਂ ਸਿਰਫ਼ ਗਰਮੀ ਦੀ ਰੁੱਤ ਵਿੱਚ ਹੀ ਜਨਨ ਕਰਦੀਆਂ ਹਨ । ਜੇ ਮੱਛੀ ਡਿੰਭ ਦੇਸੀ ਨਸਲ ਦੀ ਹੋਵੇ, ਤਾਂ ਹੋਰ ਵੀ ਸਪੀਸ਼ੀਜ਼ ਦੇ ਨਾਲ ਮਿਲਾਏ ਜਾ ਸਕਦੇ ਹਨ । ਇਸ ਤਰ੍ਹਾਂ ਦੇ ਮੱਛੀ ਪਾਲਣ ਲਈ ਵਧੀਆ ਗੁਣਵੱਤਾ ਵਾਲੇ ਡਿੰਭ ਨਹੀਂ ਮਿਲਦੇ । ਇਸ ਸਮੱਸਿਆ ਦੇ ਸਮਾਧਾਨ ਲਈ ਅਜਿਹੀਆਂ ਵਿਧੀਆਂ ਦੀ ਖੋਜ ਕੀਤੀ ਜਾ ਰਹੀ ਹੈ ਜਿਨ੍ਹਾਂ ਨਾਲ ਤਲਾਬ ਵਿੱਚ ਇਹਨਾਂ ਮੱਛੀਆਂ ਦਾ ਪਾਲਣ ਹਾਰਮੋਨ ਦੇ ਉਪਯੋਗ ਨਾਲ ਕੀਤਾ ਜਾ ਸਕੇ । ਇਸ ਤਰ੍ਹਾਂ ਇੱਛਤ ਮਾਤਰਾ ਵਿੱਚ ਸ਼ੁੱਧ ਮੱਛੀ ਦੇ ਡਿੰਭ ਪ੍ਰਾਪਤ ਹੁੰਦੇ ਰਹਿਣਗੇ ।
ਪ੍ਰਸ਼ਨ 27.
ਮੱਛੀ ਪਾਲਣ ਦੀ ਉਪਯੋਗਿਤਾ ਲਿਖੋ ।
ਉੱਤਰ-
ਮੱਛੀ ਪਾਲਣ ਦੀ ਉਪਯੋਗਤਾ-ਮੱਛੀ ਪਾਲਣ ਧਾਨ ਦੀ ਫ਼ਸਲ ਨਾਲ ਕੀਤਾ ਜਾ ਸਕਦਾ ਹੈ । ਵੱਧ ਮੱਛੀ ਪਾਲਣ ਮਿਸ਼ਰਤ ਮੱਛੀ ਪਾਲਣ ਤੰਤਰ ਨਾਲ ਕੀਤਾ ਜਾ ਸਕਦਾ ਹੈ । ਇਸ ਤੰਤਰ ਵਿੱਚ ਦੇਸੀ ਅਤੇ ਵਿਦੇਸ਼ੀ ਮੱਛੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹੀ ਪ੍ਰਣਾਲੀ ਵਿੱਚ ਇਕੋ ਤਲਾਬ ਵਿੱਚ 5 ਜਾਂ 6 ਕਿਸਮ ਦੇ ਸਪੀਸ਼ੀਜ਼ ਦਾ ਉਪਯੋਗ ਕੀਤਾ ਜਾਂਦਾ ਹੈ । ਅਜਿਹੀਆਂ ਮੱਛੀਆਂ ਚੁਣੀਆਂ ਜਾਂਦੀਆਂ ਹਨ ਜਿਹੜੀਆਂ ਆਪਸ ਵਿੱਚ ਭੋਜਨ ਲਈ ਮੁਕਾਬਲਾ ਨਹੀਂ ਕਰਦੀਆਂ ਅਤੇ ਉਹਨਾਂ ਦੇ ਆਹਾਰ ਦੀਆਂ ਆਦਤਾਂ ਵੱਖ-ਵੱਖ ਹੁੰਦੀਆਂ ਹਨ । ਇਸ ਤਰ੍ਹਾਂ ਤਲਾਬ ਦੇ ਹਰ ਭਾਗ ਵਿੱਚ ਮੌਜੂਦ ਆਹਾਰ ਦੀ ਵਰਤੋਂ ਹੋ ਜਾਂਦੀ ਹੈ । ਜਿਵੇਂ ਕਟਲਾ ਮੱਛੀ ਪਾਣੀ ਦੀ ਸਤ੍ਹਾ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ । ਰੋਹੁ ਮੱਛੀ ਤਲਾਬ ਦੇ ਵਿੱਚਕਾਰਲੇ ਖੇਤਰ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ | ਮਰੀਗਲ ਅਤੇ ਕਾਮਨ ਕਾਰਪ ਤਲਾਬ ਦੇ ਤਲ ਤੋਂ ਭੋਜਨ ਲੈਂਦੀ ਹੈ । ਗਰਾਸ ਕਾਰਪ ਨਦੀਨਾਂ ਨੂੰ ਖਾ ਜਾਂਦੀ ਹੈ । ਇਸ ਤਰ੍ਹਾਂ ਇਹ ਸਾਰੀਆਂ ਮੱਛੀਆਂ ਇਕੱਠੀਆਂ ਰਹਿੰਦੇ ਹੋਏ ਵੀ ਮੁਕਾਬਲਾ ਨਹੀਂ ਕਰਦੀਆਂ ਅਤੇ ਆਪਣਾ-ਆਪਣਾ ਭੋਜਨ ਪ੍ਰਾਪਤ ਕਰ ਲੈਂਦੀਆਂ ਹਨ । ਇਸ ਨਾਲ ਤਲਾਬ ਵਿੱਚ ਮੱਛੀ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ।
ਪ੍ਰਸ਼ਨ 28.
ਸਾਡੇ ਦੇਸ਼ ਵਿੱਚ ਮੱਛੀ ਉਤਪਾਦਨ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ? ਸਪੱਸ਼ਟ ਕਰੋ ।
ਉੱਤਰ-
ਸਾਡੇ ਦੇਸ਼ ਵਿੱਚ ਮੱਛੀ ਉਤਪਾਦਨ ਦੀਆਂ ਮੁੱਖ ਰੂਪ ਵਿੱਚ ਦੋ ਵਿਧੀਆਂ ਹਨ :
(i) ਕੁਦਰਤੀ ਸਰੋਤ – ਮੱਛੀਆਂ ਨੂੰ ਸਮੁੰਦਰੀ ਜਲ ਅਤੇ ਤਾਜ਼ੇ ਜਲ ਵਿੱਚੋਂ ਫੜਿਆ ਜਾਂਦਾ ਹੈ । ਸਾਡੇ ਦੇਸ਼ ਦਾ ਸਮੁੰਦਰੀ ਮੱਛੀ ਪਾਲਨ ਖੇਤਰ 7500 ਕਿ.ਮੀ. ਸਮੁੰਦਰੀ ਤੱਟ ਅਤੇ ਇਸ ਤੋਂ ਇਲਾਵਾ ਸਮੁੰਦਰ ਦੀ ਗਹਿਰਾਈ ਤੱਕ ਹੈ । ਸੈਟੇਲਾਈਟ ਅਤੇ ਪ੍ਰਤੀਧੁਨੀ ਗੰਭੀਰਤਾ ਮਾਪੀ ਨਾਲ ਖੁੱਲ੍ਹੇ ਸਮੁੰਦਰ ਵਿੱਚ ਮੱਛੀਆਂ ਦੇ ਵੱਡੇ ਸਮੂਹ ਦਾ ਪਤਾ ਲਗਾ ਕੇ ਮੱਛੀਆਂ ਦਾ ਉਤਪਾਦਨ ਵਧਾਇਆ ਜਾਂਦਾ ਹੈ । ਇਸ ਤਰੀਕੇ ਨਾਲ ਪਾਮਫਰੇਟ, ਮੈਕਰਲ, ਟੁਨਾ, ਸ਼ਾਰਡਾਈਨ, ਬਾਂਬੇਡਕ ਆਦਿ ਮੱਛੀਆਂ ਫੜੀਆਂ ਜਾਂਦੀਆਂ ਹਨ ।
(ii) ਮੱਛੀ ਪਾਲਣ – ਸਮੁੰਦਰੀ ਪਾਣੀ ਵਿੱਚ ਆਰਥਿਕ ਮਹੱਤਵ ਵਾਲੀਆਂ ਕੁੱਝ ਜਾਤੀਆਂ ਨੂੰ ਪਾਲਿਆ ਜਾਂਦਾ ਹੈ ਇਸ ਨੂੰ ਮੈਰੀਨ-ਕਲਚਰ ਕਹਿੰਦੇ ਹਨ । ਇਸ ਵਿਧੀ ਵਿੱਚ ਜਿਹੜੀਆਂ ਪ੍ਰਜਾਤੀਆਂ ਨੂੰ ਫੜਿਆ ਜਾਂਦਾ ਹੈ ਉਹ ਹਨ-ਮੁਲੇਟ, ਭੇਟਕੀ, ਪਰਲ ਸਪਾਟ (ਪੰਖ ਵਾਲੀਆਂ, ਝੀਗਾ (Prawn), ਮਸਲ, ਆਇਸਟਰ ਆਦਿ ।
ਆਇਸਟਰ ਤੋਂ ਮੋਤੀ ਪ੍ਰਾਪਤ ਕੀਤੇ ਜਾਂਦੇ ਹਨ ।
ਪ੍ਰਸ਼ਨ 29.
ਅੰਸਥਲੀ ਮੱਛੀ ਪਾਲਣ ਕੀ ਹੈ ?
ਉੱਤਰ-
ਨਦੀ ਦਾ ਮੋਹਾਨਾ (ਐਸਚੁਰੀ) ਅਤੇ ਲੈਗੂਨ ਮਹੱਤਵਪੂਰਨ ਮੱਛੀ ਭੰਡਾਰ ਹਨ । ਜਿੱਥੇ ਸਮੁੰਦਰੀ ਪਾਣੀ ਅਤੇ ਤਾਜ਼ਾ ਪਾਣੀ ਮਿਲਦੇ ਹਨ, ਉੱਥੇ ਵੀ ਮੱਛੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਅਜਿਹੇ ਸਰੋਤਾਂ ਤੋਂ ਮੱਛੀ ਉਤਪਾਦਨ ਬਹੁਤਾ ਨਹੀਂ ਹੁੰਦਾ ।
ਪ੍ਰਸ਼ਨ 30.
ਸ਼ਹਿਦ ਕੀ ਹੈ ? ਸ਼ਹਿਦ ਦੀ ਸ਼ੁੱਧਤਾ ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਸ਼ਹਿਦ-ਸ਼ਹਿਦ ਇੱਕ ਗਾੜਾ, ਮਿੱਠਾ ਤਰਲ ਪਦਾਰਥ ਹੈ ਜੋ ਮਧੁਮੱਖੀਆਂ ਦੁਆਰਾ ਆਪਣੇ ਛੱਤਿਆਂ ਵਿੱਚ ਇਕੱਠਾ ਕੀਤਾ ਜਾਂਦਾ ਹੈ । ਸ਼ਹਿਦ ਦੇ ਮੁੱਖ ਘਟਕ ਜਲ, ਸ਼ਕਰ, ਖਣਿਜ ਲੂਣ ਅਤੇ ਐਨਜ਼ਾਈਮ ਹਨ ।
ਸ਼ੁੱਧ ਸ਼ਹਿਦ ਦੀ ਜਾਂਚ-
- ਇਕ ਕੱਚ ਦੇ ਗਿਲਾਸ ਨੂੰ ਉੱਪਰ ਤੱਕ ਪਾਣੀ ਨਾਲ ਭਰ ਕੇ ਇਸ ਵਿੱਚ ਸ਼ਹਿਦ ਦੀਆਂ ਬੂੰਦਾਂ ਮਿਲਾਉਣ ਤੇ ਸ਼ੁੱਧ ਸ਼ਹਿਦ ਪਾਣੀ ਵਿੱਚ ਇੱਕ ਪਤਲੀ ਤਾਰ ਬਣਾਏਗਾ ਜਦੋਂ ਕਿ ਮਿਲਾਵਟੀ ਸ਼ਹਿਦ ਪਾਣੀ ਵਿੱਚ ਘੁਲ ਜਾਵੇਗਾ ।
- ਸੁਖਮਦਰਸ਼ੀ ਵਿੱਚੋਂ ਦੇਖਣ ਤੇ ਸ਼ੁੱਧ ਸ਼ਹਿਦ ਵਿੱਚ ਕਈ ਪਰਾਗਕਣ ਦਿਖਾਈ ਦੇਣਗੇ, ਅਯੁੱਧ ਵਿੱਚ ਨਹੀਂ ।
ਪ੍ਰਸ਼ਨ 31.
ਸ਼ਹਿਦ ਦੇ ਮੁੱਖ ਗੁਣ ਅਤੇ ਉਪਯੋਗ ਦੱਸੋ ।
ਉੱਤਰ-
ਸ਼ਹਿਦ ਦੇ ਮੁੱਖ ਗੁਣ-ਸ਼ਹਿਦ ਸੁਆਦ ਵਿੱਚ ਮਿੱਠਾ ਅਤੇ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ । ਜੇ ਸ਼ਹਿਦ ਨੂੰ ਖੁੱਲਾ ਰੱਖਿਆ ਜਾਵੇ, ਤਾਂ ਇਹ ਵਾਯੂਮੰਡਲ ਵਿੱਚੋਂ ਨਮੀ ਸੋਖ ਲੈਂਦਾ ਹੈ ਅਤੇ ਇਸ ਦਾ ਖਮੀਰੀਕਰਨ ਹੋ ਜਾਂਦਾ ਹੈ ।
ਉਪਯੋਗ – ਇਹ ਸੌਖਿਆਂ ਹੀ ਪਚ ਜਾਂਦਾ ਹੈ ਤੇ ਐਂਟੀਸੈਪਟਿਕ ਹੈ । ਇਸ ਲਈ ਕਈ ਬਿਮਾਰੀਆਂ ਵਿੱਚ ਵਰਤਿਆ ਜਾਂਦਾ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਮਨੁੱਖੀ ਭੋਜਨ ਦੇ ਮੁੱਖ ਸਰੋਤ ਕਿਹੜੇ-ਕਿਹੜੇ ਹਨ ?
ਉੱਤਰ-
ਪੌਦੇ ਤੇ ਜੰਤੂ ।
ਪ੍ਰਸ਼ਨ 2.
ਭੋਜਨ ਪਦਾਰਥ ਵਧੇਰੇ ਕਰਕੇ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਖੇਤੀ ਅਤੇ ਪਸ਼ੂ ਪਾਲਣ ਤੋਂ ।
ਪ੍ਰਸ਼ਨ 3.
ਅਸੀਂ ਕਿਸ ਭਾਂਤੀ ਦੁਆਰਾ ਫ਼ਸਲ ਉਤਪਾਦਨ ਵਿੱਚ ਵਾਧਾ ਕੀਤਾ ਹੈ ?
ਉੱਤਰ-
ਹਰੀ ਕ੍ਰਾਂਤੀ ।
ਪ੍ਰਸ਼ਨ 4.
ਦੁੱਧ ਦਾ ਉਤਪਾਦਨ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ ?
ਉੱਤਰ-
ਸਫ਼ੈਦ ਕ੍ਰਾਂਤੀ ਨਾਲ ।
ਪ੍ਰਸ਼ਨ 5.
ਪੌਦੇ ਕਿਸ ਪ੍ਰਕਿਰਿਆ ਦੁਆਰਾ ਆਪਣਾ ਭੋਜਨ ਬਣਾਉਂਦੇ ਹਨ ?
ਉੱਤਰ-
ਪ੍ਰਕਾਸ਼ ਸ਼ੰਸ਼ਲੇਸ਼ਣ ਕਿਰਿਆ ।
ਪ੍ਰਸ਼ਨ 6.
ਖ਼ਰੀਫ਼ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਧਾਨ, ਸੋਇਆਬੀਨ, ਅਰਹਰ, ਮੱਕੀ, ਕਪਾਹ, ਮੂੰਗ ਅਤੇ ਮਾਂਹ ।
ਪ੍ਰਸ਼ਨ 7.
ਰਬੀ ਫ਼ਸਲਾਂ ਦੀਆਂ ਉਦਾਹਰਨਾਂ ਦਿਓ
ਉੱਤਰ-
ਕਣਕ, ਛੋਲੇ, ਮਟਰ, ਸਰੋਂ, ਅਲਸੀ ।
ਪ੍ਰਸ਼ਨ 8.
ਪੀੜਕਾਂ ਤੇ ਕੰਟਰੋਲ ਕਰਨ ਲਈ ਨਿਰੋਧਕ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਪ੍ਰਤੀਰੋਧ ਸਮਰੱਥਾ ਵਾਲੀਆਂ ਕਿਸਮਾਂ ਦੀ ਵਰਤੋਂ ਅਤੇ ਗਰਮੀ ਰੁੱਤ ਵਿੱਚ ਹਲ ਨਾਲ ਜੁਤਾਈ ॥
ਪ੍ਰਸ਼ਨ 9.
ਪੀੜਤਾਂ ਨੂੰ ਨਸ਼ਟ ਕਰਨ ਲਈ ਕੀ ਕੀਤਾ ਜਾਂਦਾ ਹੈ ?
ਉੱਤਰ-
ਗਰਮੀ ਦੇ ਮੌਸਮ ਵਿੱਚ ਗਹਿਰਾਈ ਤੱਕ ਹਲ ਚਲਾਇਆ ਜਾਂਦਾ ਹੈ ।
ਪ੍ਰਸ਼ਨ 10.
ਕਿਹੜੇ-ਜੈਵਿਕ ਕਾਰਕ ਖੇਤੀ ਉਤਪਾਦ ਦੇ ਭੰਡਾਰਨ ਵਿੱਚ ਹਾਨੀ ਪਹੁੰਚਾਉਂਦੇ ਹਨ ?
ਉੱਤਰ-
ਕੀਟ, ਉੱਲੀਆਂ, ਚਿਚੜੀ ਅਤੇ ਜੀਵਾਣੂ ।
ਪ੍ਰਸ਼ਨ 11.
ਮੁਰਗੀਆਂ ਵਿੱਚ ਕਿਸ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ ?
ਉੱਤਰ-
ਜੀਵਾਣੂ, ਵਿਸ਼ਾਣੂ, ਉੱਲੀ, ਪਰਜੀਵੀ ਅਤੇ ਪੋਸ਼ਣਹੀਨਤਾ ਦੇ ਕਾਰਨ ।
ਪ੍ਰਸ਼ਨ 12.
ਮੱਛੀਆਂ ਕਿਹੜੇ ਦੋ ਤਰੀਕਿਆਂ ਨਾਲ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ-
- ਕੁਦਰਤੀ ਸਰੋਤ
- ਮੱਛੀ ਪਾਲਣਾ ।
ਪ੍ਰਸ਼ਨ 13.
ਮੈਰੀਨ-ਕਲਚਰ ਕੀ ਹੈ ?
ਉੱਤਰ-
ਸਮੁੰਦਰੀ ਮੱਛੀਆਂ ਦਾ ਸਟਾਕ ਭਵਿੱਖ ਵਿੱਚ ਜਦੋਂ ਘੱਟ ਹੋਵੇਗਾ, ਤਾਂ ਮੱਛੀ ਦੀ ਮੰਗ ਦੀ ਪੂਰਤੀ ਇਸੇ ਤਰ੍ਹਾਂ ਹੋਵੇਗੀ । ਇਸ ਪ੍ਰਣਾਲੀ ਨੂੰ ਮੈਰੀਨ-ਕਲਚਰ ਕਹਿੰਦੇ ਹਨ ।
ਪ੍ਰਸ਼ਨ 14.
ਐਸਚੁਰੀ ਕੀ ਹੈ ?
ਉੱਤਰ-
ਤਾਜ਼ੇ ਪਾਣੀ ਅਤੇ ਸਮੁੰਦਰੀ ਖਾਰੇ ਪਾਣੀ ਦੇ ਮਿਸ਼ਰਣ ਨੂੰ ਐਸਚੁਰੀ ਕਹਿੰਦੇ ਹਨ ।