This PSEB 9th Class Science Notes Chapter 10 ਗੁਰੂਤਾ-ਆਕਰਸ਼ਣ will help you in revision during exams.
PSEB 9th Class Science Notes Chapter 10 ਗੁਰੂਤਾ-ਆਕਰਸ਼ਣ
→ ਹਰੇਕ ਵਸਤੂ ਇਸ ਹਿਮੰਡ ਵਿੱਚ ਦੂਜੀ ਵਸਤੂ ਨੂੰ ਆਪਣੇ ਵੱਲ ਇੱਕ ਬਲ ਕਾਰਨ ਖਿੱਚਦੀ (ਆਕਰਸ਼ਿਤ ਕਰਦੀ) ਹੈ ਜਿਸਨੂੰ ਗੁਰੂਤਾ-ਆਕਰਸ਼ਣ ਬਲ ਕਹਿੰਦੇ ਹਨ ।
→ ਚੰਨ ਦਾ ਧਰਤੀ ਦੁਆਲੇ ਚੱਕਰ ਲਗਾਉਣਾ ਅਤੇ ਉੱਪਰ ਵੱਲ ਸੁੱਟੀ ਹੋਈ ਵਸਤੂ ਦਾ ਹੇਠਾਂ ਧਰਤੀ ਵੱਲ ਡਿੱਗਣਾ ਗੁਰੂਤਾ-ਆਕਰਸ਼ਣ ਬਲ ਦੇ ਸਦਕਾ ਹੀ ਹੁੰਦਾ ਹੈ ।
→ ਗੁਰੂਤਾ-ਆਕਰਸ਼ਣ ਇਕ ਕਮਜ਼ੋਰ ਬਲ ਹੈ ਜਦੋਂ ਤੱਕ ਇਸ ਵਿੱਚ ਬਹੁਤ ਜ਼ਿਆਦਾ ਪੁੰਜ ਵਾਲੀਆਂ ਵਸਤੂਆਂ ਨਾ ਹੋਣ ।
→ ਧਰਤੀ ਦੇ ਕਾਰਨ ਲੱਗਣ ਵਾਲਾ ਆਕਰਸ਼ਣ ਬਲ, ਗੁਰੁਤਾ ਅਖਵਾਉਂਦਾ ਹੈ ।
→ ਗੁਰੂਤਾ-ਆਕਰਸ਼ਣ ਦਾ ਨਿਯਮ ਇਹ ਦੱਸਦਾ ਹੈ ਕਿ ਦੋ ਵਸਤੂਆਂ ਵਿਚਾਲੇ ਲੱਗ ਰਿਹਾ ਆਕਰਸ਼ਣ-ਬਲ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਹੈ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ । ਇਹ ਬਲ ਹਮੇਸ਼ਾਂ ਹੀ ਉਹਨਾਂ ਦੋਵੇਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲੱਗਦਾ ਹੈ ।
→ ਗੁਰੂਤਾ-ਆਕਰਸ਼ਣ ਦਾ ਨਿਯਮ ਸਰਵ-ਵਿਆਪਕ ਹੈ ਜਿਸ ਤੋਂ ਭਾਵ ਹੈ ਕਿ ਇਹ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤੂਆਂ ‘ਤੇ ਲਾਗੂ ਹੁੰਦਾ ਹੈ ।
→ ਕਿਸੇ ਵਸਤੂ ਵਿੱਚ ਧਰਤੀ ਦੇ ਗੁਰੂਤਾ-ਆਕਰਸ਼ਣ ਬਲ ਕਾਰਨ ਉਤਪੰਨ ਹੋਏ ਵੇਗ ਨੂੰ ਗੁਰੂਤਾ-ਪ੍ਰਵੇਗ ਕਹਿੰਦੇ ਹਨ । ਇਸਨੂੰ g ਨਾਲ ਦਰਸਾਇਆ ਜਾਂਦਾ ਹੈ ।
→ ਗੁਰੂਤਾ-ਆਕਰਸ਼ਣ ਬਲ ਧਰਤੀ ਦੀ ਸਤਾ ਤੋਂ ਉੱਚਾਈ ਵੱਧਣ ਨਾਲ ਘਟਦਾ ਜਾਂਦਾ ਹੈ ।
→ ਧਰਤੀ ਦੀ ਸਤਾ ‘ਤੇ 8 ਦਾ ਮਾਨ ਧਰੁਵਾਂ ‘ਤੇ ਭੂ-ਮੱਧ ਰੇਖਾ ਦੀ ਤੁਲਨਾ ਵਿੱਚ ਵੱਧ ਹੁੰਦਾ ਹੈ ।
→ ਜੋਹਾਂਸ ਕੈਪਲਰ ਨੇ ਗ੍ਰਹਿਆਂ ਦੀ ਗਤੀ ਨੂੰ ਨਿਰਦੇਸ਼ਿਤ ਕਰਨ ਲਈ ਹੇਠ ਲਿਖੇ ਤਿੰਨ ਨਿਯਮ ਬਣਾਏ-
- ਹਰੇਕ ਗ੍ਰਹਿ ਦਾ ਹਿ ਪੱਥ ਅੰਡਾਕਾਰ ਹੁੰਦਾ ਹੈ ਜਿਸ ਦੇ ਕੇਂਦਰ ‘ਤੇ · ਸੂਰਜ ਸਥਿਤ ਹੁੰਦਾ ਹੈ ।
- ਸੂਰਜ ਅਤੇ ਹਿਆਂ ਨੂੰ ਮਿਲਾਉਣ ਵਾਲੀ ਰੇਖਾ ਸਮਾਨ ਸਮੇਂ ਵਿੱਚ ਸਮਾਨ ਖੇਤਰਫਲ ਤੈਅ ਕਰਦੀ ਹੈ ।
- ਸੂਰਜ ਤੋਂ ਕਿਸੇ ਹਿ ਦੀ ਔਸਤ ਦੂਰੀ (r) ਦਾ ਘਣ (cube) ਉਸ ਗ੍ਰਹਿ ਦੇ ਹਿ ਪੱਥ ਪਰਿਕਰਮਾ ਚਾਲ T ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ । ਅਰਥਾਤ = \(\frac{r^{2}}{\mathrm{~T}^{2}}\) = ਸਥਿਰ ਅੰਕ
→ ਵਸਤੁ ਵਿੱਚ ਉਪਸਥਿਤ ਪਦਾਰਥ ਦੀ ਮਾਤਰਾ ਉਸ ਵਸਤੁ ਦਾ ਪੁੰਜ ਅਖਵਾਉਂਦਾ ਹੈ । ਪੁੰਜ, ਵਸਤੂ ਦੀ ਜੜ੍ਹਤਾ ਦਾ ਮਾਪ ਹੁੰਦਾ ਹੈ । ਵਸਤੂ ਦਾ ਪੁੰਜ ਸਾਰੀਆਂ ਥਾਂਵਾਂ ‘ਤੇ ਸਥਿਰ ਰਹਿੰਦਾ ਹੈ ।
→ ਕਿਸੇ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਧਰਤੀ, ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ । ਵਸਤੂ ਦਾ ਭਾਰ ਉਸਦੇ ਪੁੰਜ (m) ਅਤੇ ਗੁਰੂਤਾ-ਪ੍ਰਵੇਗ (g) ’ਤੇ ਨਿਰਭਰ ਕਰਦਾ ਹੈ ।
ਅਰਥਾਤ ਭਾਰ = ਪੁੰਜ (m) × ਗੁਰੂਤਾ-ਪ੍ਰਵੇਗ (g)
→ ਕਿਸੇ ਵਸਤੂ ਦੀ ਸਤ੍ਹਾ ਦੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ (Thrust) ਕਹਿੰਦੇ ਹਨ ।
→ ਇਕਾਈ ਖੇਤਰਫਲ ’ਤੇ ਲਗ ਰਹੇ ਧਕੇਲ ਬਲ ਨੂੰ ਦਬਾਅ ਕਹਿੰਦੇ ਹਨ ।
→
→ ਦਬਾਅ ਦੀ S.I. ਇਕਾਈ Nm-2 (ਨਿਊਟਨ-ਮੀਟਰ -2) ਜਾਂ ਪਾਸਕਲ (Pa) ਹੈ ।
→ ਕਿਸੇ ਸੀਮਿਤ ਪੁੰਜ ਵਾਲੇ ਦਵ ‘ਤੇ ਲੱਗਿਆ ਦਬਾਅ ਬਿਨਾਂ ਕਿਸੇ ਤਬਦੀਲੀ ਦੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦਾ ਹੈ ।
→ ਸਾਰੀਆਂ ਵਸਤੂਆਂ ਵ ਵਿੱਚ ਡੋਬੇ ਜਾਣ ‘ਤੇ ਉੱਪਰ ਵੱਲ ਨੂੰ ਇੱਕ ਬਲ ਮਹਿਸੂਸ ਕਰਦੀਆਂ ਹਨ ਜਿਸਨੂੰ ਉਛਾਲ ਬਲ (Upthrust) ਜਾਂ ਧਕੇਲ ਬਲ ਕਹਿੰਦੇ ਹਨ । ਉਛਾਲ ਬਲ ਦਾ ਮਾਨ ਦਵ ਦੀ ਘਣਤਾ ਤੇ ਨਿਰਭਰ ਕਰਦਾ ਹੈ ।
→ ਜੇਕਰ ਵ ਵਿੱਚ ਡੁਬੋਈ ਹੋਈ ਵਸਤੂ ਦਾ ਭਾਰ, ਉਛਾਲ ਬਲ ਨਾਲੋਂ ਜ਼ਿਆਦਾ ਹੋਵੇ, ਤਾਂ ਵਸਤੁ ਵ ਵਿੱਚ ਡੁੱਬ ਜਾਂਦੀ ਹੈ ।
→ ਉਹ ਪਦਾਰਥ ਜਿਨ੍ਹਾਂ ਦੀ ਘਣਤਾ, ਦ੍ਰਵ ਦੀ ਘਣਤਾ ਤੋਂ ਘੱਟ ਹੈ, ਤੈਰਦੇ ਹਨ ।
→ ਉਹ ਪਦਾਰਥ ਜਿਨ੍ਹਾਂ ਦੀ ਘਣਤਾ, ਦਵ ਦੀ ਘਣਤਾ ਤੋਂ ਵੱਧ ਹੋਵੇ, ਵ ਵਿੱਚ ਡੁੱਬ ਜਾਂਦੇ ਹਨ ।
→ ਆਰਕੀਮਿਡੀਜ਼ ਸਿਧਾਂਤ ਅਨੁਸਾਰ, “ਜਦੋਂ ਕਿਸੇ ਵਸਤੂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਕਿਸੇ ਵ ਵਿੱਚ ਡੁਬੋਇਆ ਜਾਂਦਾ ਹੈ ਤਾਂ ਉਸ ਦੁਆਰਾ ਉੱਪਰ ਵੱਲ ਮਹਿਸੂਸ ਕੀਤਾ ਬਲ ਵਸਤੁ ਦੁਆਰਾ ਵਿਸਥਾਪਿਤ ਵ ਦੇ ਭਾਰ ਦੇ ਬਰਾਬਰ ਹੁੰਦਾ ਹੈ ।”
→ ਗੁਰੂਤਾ-ਆਕਰਸ਼ਣ ਬਲ Force of Gravitation)-ਗੁਰੂਤਾ-ਆਕਰਸ਼ਣ ਬਲ ਉਹ ਬਲ ਹੈ ਜਿਸ ਦੁਆਰਾ ਦੋ ਵਸਤੂਆਂ ਇੱਕ-ਦੂਜੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ।
→ ਗੁਰੂਤਾ-ਆਕਰਸ਼ਣ ਦਾ ਵਿਸ਼ਵ-ਵਿਆਪੀ ਨਿਯਮ (The Universal Law of Gravitation)-ਇਸ ਬ੍ਰਹਿਮੰਡ ਵਿੱਚ ਹਰ ਦੋ ਵਸਤੂਆਂ ਵਿਚਾਲੇ ਆਕਰਸ਼ਣ ਬਲ ਲਗਦਾ ਹੈ ਜੋ ਦੋਵਾਂ ਦੇ ਪੁੰਜ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਅਤੇ ਉਨ੍ਹਾਂ ਵਿਚਲੀ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ । ਇਹ ਬਲ ਦੋਵਾਂ ਪੰਜਾਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੇ ਨਾਲ ਲਗਦਾ ਹੈ ।
→ ਗੁਰੂਤਵੀ ਵੇਗ (Acceleration Due to Gravity)-ਧਰਤੀ ਵੱਲ ਡਿੱਗ ਰਹੀਆਂ ਵਸਤੂਆਂ ਵਿੱਚ ਇੱਕ ਨਿਸਚਿਤ ਵੇਗ ਪੈਦਾ ਹੁੰਦਾ ਹੈ ਜਿਸਨੂੰ ਗੁਰੂਤਵੀ ਵੇਗ ਕਹਿੰਦੇ ਹਨ । ਧਰਤੀ ਦੀ ਸਤ੍ਹਾ ‘ਤੇ ਇਸ ਦਾ ਮੁੱਲ 9.8 m/s-2 ਹੁੰਦਾ ਹੈ ।
→ ਗੁਰੂਤਾ ਬਲ (Force of Gravity)-ਇਹ ਉਹ ਬਲ ਹੈ ਜਿਸ ਨਾਲ ਧਰਤੀ ਸਾਰੀਆਂ ਵਸਤੂਆਂ ਨੂੰ ਆਪਣੇ ਕੇਂਦਰ ਵੱਲ ਖਿਚਦੀ ਹੈ ।
→ ਭਾਰ (Weight)-ਜਿਸ ਬਲ ਨਾਲ ਧਰਤੀ ਕਿਸੇ ਵਸਤੂ ਨੂੰ ਆਪਣੇ ਵੱਲ ਖਿਚਦੀ ਹੈ, ਉਸਨੂੰ ਉਸ ਵਸਤੂ ਦਾ ਭਾਰ ਕਹਿੰਦੇ ਹਨ ।
→ ਪੁੰਜ (Mass)-ਕਿਸੇ ਵਸਤੁ ਵਿੱਚ ਪਦਾਰਥ ਦੀ ਉਪਸਥਿਤ ਮਾਤਰਾ ਨੂੰ ਉਸਦਾ ਪੁੰਜ ਕਹਿੰਦੇ ਹਨ ।
→ ਜੜਤਾ ਪੁੰਜ (Inertial Mass)-ਇਹ ਪਦਾਰਥ ਦੀ ਵਿਰਾਮ ਅਵਸਥਾ ਜਾਂ ਗਤੀਸ਼ੀਲ ਅਵਸਥਾ ਨੂੰ ਬਦਲਣ ਦੀ ਕੋਸ਼ਿਸ਼ ਤੋਂ ਪੈਦਾ ਹੋਏ ਵਿਰੋਧ ਨੂੰ ਮਾਪਣ ਦਾ ਕਾਰਜ ਕਰਦਾ ਹੈ ।
→ ਧਕੇਲ ਬਲ (ਉਛਾਲ ਬਲ) (Buoyant Force-ਕਿਸੇ ਵਸਤੂ ਦੀ ਸਤ੍ਹਾ ਦੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਕਹਿੰਦੇ ਹਨ ।
→ ਦਬਾਅ (Pressure)-ਇਕਾਈ ਖੇਤਰਫਲ ‘ਤੇ ਲੱਗ ਰਹੇ ਧਕੇਲ ਬਲ ਨੂੰ ਦਬਾਅ ਕਹਿੰਦੇ ਹਨ ।
→ ਵਿਸ਼ਵ-ਵਿਆਪੀ ਸਥਿਰਾਂਕ (Universal Gravitational Constant-ਇਹ ਉਹ ਬਲ ਹੈ ਜੋ ਇਕਾਈ ਦੂਰੀ ‘ਤੇ ਰੱਖੀਆਂ ਦੋ ਇਕਾਈ ਪੁੰਜ ਵਾਲੀਆਂ ਵਸਤੂਆਂ ਵਿੱਚ ਕਿਰਿਆ ਕਰਦਾ ਹੈ ।
→ ਭਾਰਹੀਨਤਾ (Weightlessness)-ਇਹ ਵਸਤੂ ਦੀ ਉਹ ਅਵਸਥਾ ਹੈ ਜਦੋਂ ਇਸਦਾ ਪ੍ਰਵੇਗ ਗੁਰੂਤਵੀ ਵੇਗ ਦੇ ਬਰਾਬਰ ਅਤੇ ਉਲਟ ਹੁੰਦਾ ਹੈ ।
→ ਕੇਂਦਰ ਮੁਖੀ ਬਲ (Centripetal Force)-ਜਦੋਂ ਕੋਈ ਵਸਤੂ ਚੱਕਰਾਕਾਰ ਪੱਖ ‘ਤੇ ਗਤੀ ਕਰਦੀ ਹੈ, ਤਾਂ ਉਸ ਵਿਚ ਪ੍ਰਵੇਗ ਪੈਦਾ ਕਰਨ ਵਾਲਾ ਬਲ ਅਤੇ ਜੋ ਵਸਤੂ ਨੂੰ ਚੱਕਰਾਕਾਰ ਵਿੱਚ ਗਤੀਸ਼ੀਲ ਰੱਖਦਾ ਹੈ, ਉਹ ਕੇਂਦਰ ਵੱਲ ਲੱਗਣ ਵਾਲਾ ਬਲ ਕੇਂਦਰ ਮੁਖੀ ਬਲ ਹੁੰਦਾ ਹੈ ।
→ ਚੱਕਰ ਦੀ ਸਪਰਸ਼ ਰੇਖਾ (Tangent to the Circle-ਇੱਕ ਸਰਲ ਰੇਖਾ ਜੋ ਚੱਕਰ ਨੂੰ ਸਿਰਫ਼ ਇੱਕ ਬਿੰਦੂ ‘ਤੇ ਛੰਹਦੀ ਹੈ, ਚੱਕਰ ਦੀ ਸਪਰਸ਼ ਰੇਖਾ ਅਖਵਾਉਂਦੀ ਹੈ ।
→ ਘਣਤਾ (Density)-ਕਿਸੇ ਪਦਾਰਥ ਦੀ ਘਣਤਾ ਉਸਦੇ ਇਕਾਈ ਆਇਤਨ ਦਾ ਪੁੰਜ ਹੁੰਦਾ ਹੈ ।
→ ਸਾਪੇਖ ਘਣਤਾ (Relative Density)-ਕਿਸੇ ਪਦਾਰਥ ਦੀ ਸਾਪੇਖ ਘਣਤਾ ਉਸ ਪਦਾਰਥ ਦੀ ਘਣਤਾ ਅਤੇ ਪਾਣੀ ਦੀ ਘਣਤਾ ਦਾ ਅਨੁਪਾਤ ਹੁੰਦਾ ਹੈ ।