PSEB 9th Class Science Notes Chapter 9 ਬਲ ਅਤੇ ਗਤੀ ਦੇ ਨਿਯਮ

This PSEB 9th Class Science Notes Chapter 9 ਬਲ ਅਤੇ ਗਤੀ ਦੇ ਨਿਯਮ will help you in revision during exams.

PSEB 9th Class Science Notes Chapter 9 ਬਲ ਅਤੇ ਗਤੀ ਦੇ ਨਿਯਮ

→ ਗੈਲੀਲੀਊ ਅਤੇ ਆਈਜ਼ਿਕ ਨਿਊਟਨ ਨੇ ਵਸਤੂਆਂ ਦੀ ਗਤੀ ਦੇ ਬਾਰੇ ਵਿੱਚ ਵਿਗਿਆਨਿਕ ਆਧਾਰ ਪੇਸ਼ ਕੀਤਾ ।

→ ਬਲ ਲਗਾ ਕੇ ਸਥਿਰ (ਵਿਰਾਮ ਅਵਸਥਾ ਵਿੱਚ ਪਈ ਕਿਸੇ ਵਸਤੂ ਨੂੰ ਗਤੀ ਪ੍ਰਦਾਨ ਕੀਤੀ ਜਾ ਸਕਦੀ ਹੈ ਅਤੇ ਗਤੀਸ਼ੀਲ ਵਸਤੂ ਨੂੰ ਵਿਰਾਮ ਅਵਸਥਾ ਵਿੱਚ ਲਿਆਇਆ ਜਾ ਸਕਦਾ ਹੈ ਅਤੇ ਉਸ ਦੀ ਦਿਸ਼ਾ ਵਿੱਚ ਵੀ ਪਰਿਵਰਤਨ ਕੀਤਾ ਜਾ ਸਕਦਾ ਹੈ ।

→ ਖਿੱਚਣ, ਧਕੇਲਣ ਜਾਂ ਠੋਕਰ ਦੀ ਕਿਰਿਆ ‘ਤੇ ਬਲ ਦੀ ਅਵਧਾਰਨਾ ਆਧਾਰਿਤ ਹੈ ।

→ ਬਲ ਦੇ ਪ੍ਰਯੋਗ ਨਾਲ ਵਸਤੂ ਦਾ ਆਕਾਰ ਜਾਂ ਸ਼ਕਲ ਬਦਲੀ ਜਾ ਸਕਦੀ ਹੈ ।

→ ਬਲ ਦੋ ਪ੍ਰਕਾਰ ਦਾ ਹੁੰਦਾ ਹੈ –

  1. ਸੰਤੁਲਿਤ ਬਲ ਅਤੇ
  2. ਅਸੰਤੁਲਿਤ ਬਲ ।

→ ਕਿਸੇ ਵਸਤੂ ‘ਤੇ ਲੱਗਿਆ ਸੰਤੁਲਿਤ ਬਲ ਵਸਤੂ ਵਿੱਚ ਗਤੀ ਨਹੀਂ ਪੈਦਾ ਕਰ ਸਕਦਾ ਹੈ ।

→ ਜਦੋਂ ਕਿਸੇ ਵਸਤੂ ‘ਤੇ ਅਸੰਤੁਲਿਤ ਬਲ ਲੱਗਾ ਹੁੰਦਾ ਹੈ, ਤਾਂ ਉਸ ਵਸਤੁ ਵਿੱਚ ਗਤੀ ਪੈਦਾ ਹੋ ਜਾਂਦੀ ਹੈ ।

→ ਰਗੜ ਬਲ ਧਕੇਲਣ ਦੀ ਦਿਸ਼ਾ ਤੋਂ ਉਲਟੀ ਦਿਸ਼ਾ ਵਿੱਚ ਕੰਮ ਕਰਦਾ ਹੈ ।

→ ਰਗੜ ਬਲ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਚੀਕਣੇ ਸਮਤਲ ਦਾ ਪ੍ਰਯੋਗ ਕਰਕੇ ਅਤੇ ਸਤ੍ਹਾ ਉੱਪਰ ਲੁਬਰੀਕੈਂਟ ਦਾ ਲੇਪ ਕੀਤਾ ਜਾਂਦਾ ਹੈ ।

→ S.I. ਸਿਸਟਮ ਵਿੱਚ ਬਲ ਦਾ ਮਾਤਿਕ ਨਿਊਟਨ ਹੈ ।

PSEB 9th Class Science Notes Chapter 9 ਬਲ ਅਤੇ ਗਤੀ ਦੇ ਨਿਯਮ

→ ਗਤੀ ਦੇ ਪਹਿਲੇ ਨਿਯਮ ਨੂੰ ਜਤਾ ਦਾ ਨਿਯਮ ਵੀ ਕਹਿੰਦੇ ਹਨ ।

→ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣਾ ਜਾਂ ਵਸਤੁ ਇੱਕਸਮਾਨ ਵੇਗ ਨਾਲ ਗਤੀਸ਼ੀਲ ਰਹਿਣਾ ਚਾਹੁੰਦੀ ਹੈ, ਨੂੰ ਜੜ੍ਹਤਾ ਕਹਿੰਦੇ ਹਨ ।

→ ਹਰੇਕ ਵਸਤੂ ਆਪਣੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਹੋਣ ਦਾ ਵਿਰੋਧ ਕਰਦੀ ਹੈ ।

→ ਰੇਲ ਗੱਡੀ ਦੀ ਜੜ੍ਹਤਾ ਠੇਲਾ ਗੱਡੀ (ਰੇਹੜੀ ਨਾਲੋਂ ਵੱਧ ਹੈ ਇਸ ਲਈ ਉਹ ਧੱਕਾ ਲਗਾਉਣ ‘ਤੇ ਵੀ ਨਹੀਂ ਹਿਲਦੀ ਅਰਥਾਤ ਭਾਰੀਆਂ ਵਸਤੂਆਂ ਦੀ ਜੜ੍ਹਤਾ ਵੱਧ ਹੁੰਦੀ ਹੈ ।

→ ਕਿਸੇ ਵਸਤੂ ਦੀ ਜੜ੍ਹਤਾ ਦਾ ਮਾਪ ਉਸ ਵਸਤੂ ਦਾ ਪੁੰਜ ਹੁੰਦਾ ਹੈ ।

→ ਕਿਸੇ ਵਸਤੂ ਦਾ ਸੰਵੇਗ ਉਸਦੇ ਪੁੰਜ m ਅਤੇ ਵੇਗ ‘ ਦੇ ਗੁਣਨ-ਫਲ ਦੇ ਬਰਾਬਰ ਹੁੰਦਾ ਹੈ ।
p = m × v

→ ਸੰਵੇਗ ਵਿੱਚ ਪਰਿਮਾਣ ਅਤੇ ਦਿਸ਼ਾ ਦੋਨੋਂ ਹੁੰਦੇ ਹਨ । ਇਸਦੀ ਦਿਸ਼ਾ ਉਹੀ ਹੁੰਦੀ ਹੈ ਜਿਹੜੀ ਦਿਸ਼ਾ ਵੇਗ ਦੀ ਹੁੰਦੀ ਹੈ ।

→ ਸੰਵੇਗ ਦਾ S.I. ਮਾਤ੍ਰਿਕ kgms-1 ਹੁੰਦਾ ਹੈ ।

→ ਬਲ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਕਰਦਾ ਹੈ ।

→ ਗਤੀ ਦੇ ਦੁਜੇ ਨਿਯਮ ਦਾ ਗਣਿਤਿਕ ਰੂਪ F = ma ਹੈ, ਜਿੱਥੇ Fਵਸਤੂ ‘ਤੇ ਲੱਗ ਰਿਹਾ ਬਲ, m ਵਸਤੁ ਦਾ ਪੁੰਜ ਅਤੇ a ਵਸਤੁ ਵਿੱਚ ਪੈਦਾ ਹੋਇਆ ਪਵੇਗ ਹੈ ।

→ ਕਿਸੇ ਇਕਹਿਰੇ ਬਲ ਦੀ ਹੋਂਦ ਨਹੀਂ ਹੁੰਦੀ ਹੈ ਪਰੰਤੂ ਇਹ ਹਮੇਸ਼ਾਂ ਜੋੜੇ ਵਿੱਚ ਹੀ ਹੁੰਦੇ ਹਨ ਜਿਨ੍ਹਾਂ ਨੂੰ ਕਿਰਿਆ ਅਤੇ ਪ੍ਰਤੀਕਿਰਿਆ ਕਿਹਾ ਜਾਂਦਾ ਹੈ ।

→ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਵਸਤੁਆਂ ਆਪਸ ਵਿੱਚ ਟਕਰਾਉਂਦੀਆਂ ਹਨ, ਤਾਂ ਸਾਰੀਆਂ ਵਸਤੂਆਂ ਦਾ ਕੁੱਲ ਸੰਵੇਗ ਸੁਰੱਖਿਅਤ ਰਹਿੰਦਾ ਹੈ ਅਰਥਾਤ ਟੱਕਰ ਤੋਂ ਪਹਿਲਾਂ ਅਤੇ ਟੱਕਰ ਤੋਂ ਬਾਅਦ ਵਸਤੁਆਂ ਦਾ ਕੁੱਲ ਸੰਵੇਗ ਬਰਾਬਰ ਰਹਿੰਦਾ ਹੈ । ਇਸ ਨਿਯਮ ਨੂੰ ਸੰਵੇਗ ਸੁਰੱਖਿਅਣ ਨਿਯਮ ਕਹਿੰਦੇ ਹਨ ।

PSEB 9th Class Science Notes Chapter 9 ਬਲ ਅਤੇ ਗਤੀ ਦੇ ਨਿਯਮ

→ ਬਲ (Force)-ਬਲ ਉਹ ਬਾਹਰੀ ਕਾਰਨ ਹੈ ਜੋ ਕਿਸੇ ਵਸਤੂ ਦੀ ਵਿਰਾਮ ਅਵਸਥਾ ਜਾਂ ਇੱਕਸਮਾਨ ਗਤੀ ਦੀ ਅਵਸਥਾ ਨੂੰ ਬਦਲ ਦਿੰਦੀ ਹੈ ਜਾਂ ਬਦਲਣ ਦੀ ਕੋਸ਼ਿਸ਼ ਕਰਦੀ ਹੈ ।

→ ਇੱਕ ਨਿਊਟਨ ਬਲ (Newton Forceਉਹ ਬਲ ਜੋ ਇੱਕ ਕਿਲੋਗ੍ਰਾਮ ਪੁੰਜ ਦੀ ਵਸਤੂ ‘ਤੇ ਲੱਗਣ ਨਾਲ ਉਸ ਵਸਤੁ ਵਿੱਚ ਇੱਕ ਸੈਂਟੀਮੀਟਰ ਪ੍ਰਤੀ ਸੈਕਿੰਡ ਦਾ ਵੇਗ ਪੈਦਾ ਕਰੇ, ਉਸਨੂੰ ਇੱਕ ਨਿਊਟਨ ਬਲ ਕਹਿੰਦੇ ਹਨ ।

→ ਸੰਤੁਲਿਤ ਬਲ (Balance Force)-ਜੇਕਰ ਕਿਸੇ ਵਸਤੂ ‘ਤੇ ਬਹੁਤ ਬਲ ਲਗਾਏ ਜਾਣ ਤੇ ਵੀ ਉਸ ਦੀ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਤਾਂ ਇਨ੍ਹਾਂ ਬਲਾਂ ਨੂੰ ਸੰਤੁਲਿਤ ਬਲ ਆਖਦੇ ਹਨ । ਇਸ ਅਵਸਥਾ ਵਿੱਚ ਸਾਰੇ ਬਲਾਂ ਦਾ ਪਰਿਣਾਮ (ਨੈੱਟ) ਬਲ ਜ਼ੀਰੋ ਹੋਵੇਗਾ ।

→ ਅਸੰਤੁਲਿਤ ਬਲ (Unbalance Force)-ਜੇਕਰ ਕਿਸੇ ਵਸਤੂ ‘ਤੇ ਲਗਾਏ ਜਾਣ ਵਾਲੇ ਬਹੁਤ ਸਾਰੇ ਬਲਾਂ ਦਾ ਪਰਿਣਾਮ (ਨੈੱਟ) ਬਲ ਜ਼ੀਰੋ (0) ਨਾ ਹੋਵੇ, ਤਾਂ ਇਹਨਾਂ ਬਲਾਂ ਨੂੰ ਅਸੰਤੁਲਿਤ ਬਲ ਕਹਿੰਦੇ ਹਨ ।

→ ਰਗੜ ਬਲ (Force of Friction)-ਜਦੋਂ ਇੱਕ ਵਸਤੁ ਦੁਸਰੀ ਵਸਤੁ ਦੀ ਸਤਾ ’ਤੇ ਗਤੀ ਕਰਦੀ ਹੈ, ਤਾਂ ਸਪਰਸ਼ ਕਰ ਰਹੀਆਂ ਸੜਾਵਾਂ ਵਿਚਕਾਰ ਇੱਕ ਵਿਰੋਧੀ ਰਗੜ ਬਲ ਪੈਦਾ ਹੋ ਜਾਂਦਾ ਹੈ । ਇਹ ਬਲ ਗਤੀ ਦਾ ਹਮੇਸ਼ਾ ਹੀ ਵਿਰੋਧ ਕਰਦਾ ਹੈ ।

→ ਜੜ੍ਹਤਾ (Inertia)-ਵਸਤੂਆਂ ਦਾ ਉਹ ਗੁਣ ਜਿਸ ਕਰਕੇ ਉਹ ਬਾਹਰੀ ਬਲ ਲਗਾਏ ਬਗੈਰ ਵਸਤੂਆਂ ਆਪਣੀ ਵਿਰਾਮ ਜਾਂ ਗਤੀ ਦੀ ਅਵਸਥਾ ਨੂੰ ਨਹੀਂ ਬਦਲ ਸਕਦੀਆਂ, ਨੂੰ ਜੜ੍ਹਤਾ ਕਿਹਾ ਜਾਂਦਾ ਹੈ ।

→ ਵਿਰਾਮ ਜੜ੍ਹਤਾ (Inertia of Rest)-ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੀ ਰਹੇਗੀ ਜਦੋਂ ਤੀਕ ਕੋਈ ਬਾਹਰੀ ਬਲ ਲਗਾ ਕੇ ਉਸਦੀ ਵਿਰਾਮ ਅਵਸਥਾ ਬਦਲ ਨਹੀਂ ਦਿੰਦਾ ।

→ ਗਤੀ ਜਤਾ (Inertia of Motion)-ਜੇ ਕੋਈ ਵਸਤੁ ਇੱਕਸਮਾਨ ਚਾਲ ਨਾਲ ਸਰਲ ਰੇਖਾ ਵਿੱਚ ਚਲ ਰਹੀ ਹੋਵੇ, ਤਾਂ ਉਹ ਉਦੋਂ ਤਕ ਇੰਝ ਹੀ ਕਰਦੀ ਰਹੇਗੀ ਜਦੋਂ ਤਕ ਬਾਹਰੀ ਬਲ ਉਸਦੀ ਇਸ ਅਵਸਥਾ ਨੂੰ ਬਦਲ ਨਹੀਂ ਦਿੰਦਾ ।

→ ਸੰਵੇਗ (Momentum)-ਕਿਸੇ ਵਸਤੂ ਦੇ ਪੁੰਜ ਅਤੇ ਵੇਗ (velocity) ਜਿਸ ਨਾਲ ਉਹ ਗਤੀ ਕਰ ਰਹੀ ਹੈ, ਦੇ ਗੁਣਨਫਲ ਨੂੰ ਵਸਤੂ ਦਾ ਸੰਵੇਗ ਕਹਿੰਦੇ ਹਨ ।

PSEB 9th Class Science Notes Chapter 9 ਬਲ ਅਤੇ ਗਤੀ ਦੇ ਨਿਯਮ

→ ਸੰਵੇਗ ਦਾ ਸੁਰੱਖਿਅਣ ਨਿਯਮ (Law of Conservation of Momentum)-ਜਦੋਂ ਕਿਸੇ ਸਿਸਟਮ ‘ਤੇ ਕੋਈ ‘ ਬਾਹਰੀ ਬਲ ਕਿਰਿਆ ਨਹੀਂ ਕਰ ਰਿਹਾ ਹੁੰਦਾ, ਤਾਂ ਉਸ ਸਿਸਟਮ ਦਾ ਕੁੱਲ ਸੰਵੇਗ ਸੁਰੱਖਿਅਤ ਰਹਿੰਦਾ ਹੈ ।

→ ਨਿਊਟਨ ਦਾ ਪਹਿਲਾ ਗਤੀ ਨਿਯਮ (Newton’s First Law of Motion)-ਜੇ ਕੋਈ ਵਸਤੁ ਵਿਰਾਮ ਅਵਸਥਾ ਵਿੱਚ ਹੈ, ਤਾਂ ਉਹ ਵਿਰਾਮ ਅਵਸਥਾ ਵਿੱਚ ਹੀ ਰਹੇਗੀ ਅਤੇ ਜੇ ਉਹ ਇੱਕਸਮਾਨ ਚਾਲ ਨਾਲ ਸਰਲ ਰੇਖਾ ਵਿੱਚ ਚਲ ਰਹੀ ਹੈ, ਤਾਂ ਉਹ ਚੱਲਦੀ ਹੀ ਰਹੇਗੀ ਜਦੋਂ ਤਕ ਕਿ ਉਸ ਉੱਪਰ ਕੋਈ ਬਾਹਰੀ ਬਲ ਲੱਗ ਕੇ ਉਸਦੀ ਅਵਸਥਾ ਵਿੱਚ ਪਰਿਵਰਤਨ ਨਹੀਂ ਕਰਦਾ ।

→ ਨਿਊਟਨ ਦਾ ਦੂਜਾ ਗਤੀ ਨਿਯਮ (Newton’s Second Law of Motion)-ਕਿਸੇ ਵਸਤੂ ਦੇ ਸੰਵੇਗ ਦੇ ਪਰਿਵਰਤਨ ਦੀ ਦਰ (rate of change) ਉਸ ਵਸਤੂ ‘ਤੇ ਲਗਾਏ ਗਏ ਬਲ ਦੇ ਸਿੱਧਾ ਅਨੁਪਾਤੀ (directly proportional) ਹੁੰਦੀ ਹੈ ਤੇ ਕਿਰਿਆ ਕਰ ਰਹੇ ਬਲ ਦੀ ਦਿਸ਼ਾ ਵਿੱਚ ਹੀ ਸੰਵੇਗ ਦਾ ਪਰਿਵਰਤਨ ਹੁੰਦਾ ਹੈ ।

→ ਨਿਉਟਨ ਦਾ ਤੀਜਾ ਗਤੀ ਨਿਯਮ (Newton’s Third Law of Motion)-ਕਿਰਿਆ ਅਤੇ ਪ੍ਰਤੀਕਿਰਿਆ ਸਮਾਨ ਪਰ ਉਲਟ ਦਿਸ਼ਾ ਵਿੱਚ ਹੁੰਦੀਆਂ ਹਨ ।

Leave a Comment