PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

This PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ will help you in revision during exams.

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

→ ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਵਸਾ, ਵਿਟਾਮਿਨ ਅਤੇ ਖਣਿਜ ਲੂਣ ਹੋਣ ।

→ ਪੌਦੇ ਅਤੇ ਜੰਤੂ ਦੋਵੇਂ ਸਾਡੇ ਭੋਜਨ ਦਾ ਮੁੱਖ ਸਰੋਤ ਹਨ ।

→ ਅਸੀਂ ਹਰੀ ਕ੍ਰਾਂਤੀ ਦੁਆਰਾ ਫ਼ਸਲ ਉਤਪਾਦਨ ਵਿੱਚ ਵਾਧਾ ਕੀਤਾ ਹੈ ਅਤੇ ਸਫ਼ੈਦ ਕ੍ਰਾਂਤੀ ਦੁਆਰਾ ਦੁੱਧ ਉਤਪਾਦਨ ਵਧਾਇਆ ਹੈ ।

→ ਅਨਾਜਾਂ ਵਿੱਚੋਂ ਕਾਰਬੋਹਾਈਡਰੇਟ, ਦਾਲਾਂ ਵਿੱਚੋਂ ਪ੍ਰੋਟੀਨ, ਤੇਲ ਵਾਲੇ ਬੀਜਾਂ ਵਿੱਚੋਂ ਵਸਾ, ਫ਼ਲਾਂ ਵਿੱਚੋਂ ਖਣਿਜ ਲੂਣ ਅਤੇ ਹੋਰ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ।

→ ਖ਼ਰੀਫ਼ ਫ਼ਸਲਾਂ ਜੂਨ ਤੋਂ ਅਕਤੂਬਰ ਤਕ ਅਤੇ ਰਬੀ ਫਸਲਾਂ ਨਵੰਬਰ ਤੋਂ ਅਪਰੈਲ ਤੱਕ ਹੁੰਦੀਆਂ ਹਨ ।

→ ਭਾਰਤ ਵਿੱਚ 1960 ਤੋਂ 2004 ਤੱਕ ਖੇਤੀ ਭੂਮੀ ਵਿੱਚ 25% ਵਾਧਾ ਹੋਇਆ ਹੈ ।

→ ਸੰਕਰਣ ਅੰਤਰਾ ਕਿਸਮੀ, ਅੰਤਰ ਸਪੀਸ਼ੀਜ ਜਾਂ ਅੰਤਰ ਜੈਨਰਿਕ ਹੋ ਸਕਦਾ ਹੈ ।

→ ਖੇਤੀ ਪ੍ਰਣਾਲੀ ਅਤੇ ਫ਼ਸਲ ਉਤਪਾਦਨ ਮੌਸਮ, ਮਿੱਟੀ ਦੀ ਗੁਣਵੱਤਾ ਅਤੇ ਪਾਣੀ ਦੀ ਉਪਲੱਬਧਤਾ ਤੇ ਨਿਰਭਰ ਕਰਦੀ ਹੈ ।

→ ਪੌਦਿਆਂ ਦੇ ਲਈ ਪੋਸ਼ਕ ਤੱਤ ਜ਼ਰੂਰੀ ਹਨ । ਆਕਸੀਜਨ, ਕਾਰਬਨ ਹਾਈਡਰੋਜਨ ਤੋਂ ਇਲਾਵਾ ਮਿੱਟੀ ਵਿੱਚੋਂ 13 ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੂੰ ਬਹੁਮਾਤਰੀ (ਮੈਕਰੋ) ਅਤੇ ਘੱਟ ਮਾਤਰੀ (ਮਾਇਕਰੋ) ਪੋਸ਼ਕ ਤੱਤਾਂ ਵਿੱਚ ਵੰਡਿਆ ਜਾਂਦਾ ਹੈ ।

→ ਖਾਦ ਨੂੰ ਜੰਤੂਆਂ ਦੇ ਮਲ-ਮੂਤਰ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਦੇ ਅਪਘਟਨ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

→ ਕੰਪੋਸਟ, ਵਰਮੀ ਕੰਪੋਸਟ ਅਤੇ ਹਰੀ ਖਾਦ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ ।

→ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਹਨਾਂ ਦੀ ਲਗਾਤਾਰ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਸੂਖ਼ਮ ਜੀਵਾਂ ਦੇ ਜੀਵਨ ਚੱਕਰ ਵਿੱਚ ਰੁਕਾਵਟ ਪੈਦਾ ਹੁੰਦੀ ਹੈ ।

→ ਮਿਸ਼ਰਤ ਫ਼ਸਲ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇਕੱਠੇ ਉਗਾਇਆ ਜਾਂਦਾ ਹੈ ।

→ ਅੰਤਰ ਫ਼ਸਲੀਕਰਨ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਨਾਲੋ ਨਾਲ ਇੱਕ ਹੀ ਖੇਤ ਵਿੱਚ ਇੱਕ ਖ਼ਾਸ ਪੈਟਰਨ ਵਿੱਚ ਉਗਾਇਆ ਜਾਂਦਾ ਹੈ ।

→ ਕਿਸੇ ਇੱਕ ਖੇਤ ਵਿੱਚ ਵੱਖ-ਵੱਖ ਫ਼ਸਲਾਂ ਨੂੰ ਵਾਰੀ-ਵਾਰੀ ਪੂਰਵ ਨਿਯੋਜਿਤ ਢੰਗ ਨਾਲ ਉਗਾਉਣ ਨੂੰ ਫ਼ਸਲੀ-ਚੱਕਰ ਕਹਿੰਦੇ ਹਨ ।

→ ਕੀਟ-ਪੀੜਤ ਪੌਦਿਆਂ ਉੱਪਰ ਤਿੰਨ ਤਰੀਕਿਆਂ ਨਾਲ ਹਮਲਾ ਕਰਦੇ ਹਨ ।

→ ਪੌਦਿਆਂ ਵਿੱਚ ਰੋਗ ਕੁੱਝ ਰੋਗਾਣੁ; ਜਿਵੇਂ-ਬੈਕਟੀਰੀਆ, ਵਾਇਰਸ ਜਾਂ ਉੱਲੀਆਂ ਨਾਲ ਹੁੰਦੇ ਹਨ ।

→ ਨਦੀਨ, ਕੀਟ ਅਤੇ ਰੋਗਾਂ ‘ਤੇ ਕਾਬੂ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ ।

→ ਜੈਵਿਕ ਅਤੇ ਅਜੈਵਿਕ ਕਾਰਕ ਖੇਤੀ ਉਤਪਾਦ ਦੇ ਭੰਡਾਰਨ ਨੂੰ ਹਾਨੀ ਪਹੁੰਚਾਉਂਦੇ ਹਨ ।

→ ਭੰਡਾਰਨ ਦੇ ਸਥਾਨ ਤੇ ਉਪਯੁਕਤ ਨਮੀ ਅਤੇ ਤਾਪ ਦੀ ਕਮੀ ਗੁਣਵੱਤਾ ਨੂੰ ਖ਼ਰਾਬ ਕਰ ਦਿੰਦੇ ਹਨ ।

→ ਭੰਡਾਰਨ ਤੋਂ ਪਹਿਲਾਂ ਨਿਰੋਧਕ ਅਤੇ ਕੰਟਰੋਲ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

→ ਪਸ਼ੂਧਨ ਦੇ ਪ੍ਰਬੰਧਨ ਨੂੰ ਪਸ਼ੂ ਪਾਲਣ ਕਹਿੰਦੇ ਹਨ ।

→ ਬਹੁ-ਮਾਤਰੀ ਪੋਸ਼ਕ ਤੱਤ (Macro-Nutrients)-ਜਿਹੜੇ ਪੋਸ਼ਕ ਤੱਤਾਂ ਦੀ ਮਿੱਟੀ ਨੂੰ ਵਧੇਰੇ ਮਾਤਰਾ ਵਿੱਚ ਲੋੜ ਹੁੰਦੀ ਹੈ; ਜਿਵੇਂ-ਨਾਈਟਰੋਜਨ, ਫਾਸਫੋਰਸ, ਕੈਲਸ਼ੀਅਮ, ਕਾਰਬਨ ਆਦਿ ।

→ ਸੂਖਮ-ਮਾਤਰੀ ਪੋਸ਼ਕ ਤੱਤ (Micro-Nutrients)-ਜਿਹੜੇ ਤੱਤਾਂ ਦੀ ਮਿੱਟੀ ਨੂੰ ਘੱਟ ਲੋੜ ਹੁੰਦੀ ਹੈ; ਜਿਵੇਂ-ਲੋਹਾ, ਜ਼ਿੰਕ, ਮੈਂਗਨੀਜ਼, ਕਲੋਰੀਨ, ਤਾਂਬਾ ।

→ ਗੋਹੇ ਦੀ ਖਾਦ (Farmyard Manure)-ਪਸ਼ੂਆਂ ਦੇ ਮਲ-ਮੂਤਰ, ਪਸ਼ੂਆਂ ਦੇ ਹੇਠਾਂ ਵਿਛਾਈ ਜਾਣ ਵਾਲੀ ਪਸਲੀ ਅਤੇ ਕੁੜੇ-ਕਰਕਟ ਆਦਿ ਨੂੰ ਗਲਾ-ਸੜਾ ਕੇ ਤਿਆਰ ਕੀਤੀ ਗਈ ਖਾਦ ਨੂੰ ਗੋਹੇ ਦੀ ਖਾਦ ਕਹਿੰਦੇ ਹਨ ।

→ ਕੰਪੋਸਟ ਖਾਦ (Compost)-ਸਬਜ਼ੀ ਆਦਿ ਦੇ ਕੂੜਾ-ਕਰਕਟ, ਪਸ਼ੂਆਂ ਦੇ ਮਲ-ਮੂਤਰ, ਸ਼ਹਿਰਾਂ ਦੇ ਸੀਵੇਜ ਨਿਕਾਸ, ਨਦੀਨ, ਤੂੜੀ ਆਦਿ ਤੋਂ ਤਿਆਰ ਕੀਤੀ ਗਈ ਖਾਦ ਨੂੰ ਕੰਪੋਸਟ ਖਾਦ ਕਹਿੰਦੇ ਹਨ ।

→ ਹਰੀ ਖਾਦ (Green Manure)-ਫ਼ਸਲਾਂ ਨੂੰ ਉਗਾ ਕੇ, ਉਹਨਾਂ ਦੇ ਫੁੱਲ ਲੱਗਣ ਤੋਂ ਪਹਿਲਾਂ ਹੀ ਹਰੀ ਅਵਸਥਾ ਵਿੱਚ ਖੇਤ ਵਿੱਚ ਜੋਤ ਕੇ ਸਾੜ ਦੇਣ ਨਾਲ ਬਣੀ ਖਾਦ ਨੂੰ ਹਰੀ ਖਾਦ ਕਹਿੰਦੇ ਹਨ ।

→ ਫ਼ਸਲ ਸੁਰੱਖਿਆ (Crop Protection)-ਰੋਗਰਕ ਜੀਵਾਂ ਅਤੇ ਫ਼ਸਲਾਂ ਨੂੰ ਹਾਨੀ ਦੇਣ ਵਾਲੇ ਕਾਰਕਾਂ ਤੋਂ ਫ਼ਸਲਾਂ ਨੂੰ ਬਚਾਉਣਾ ਫ਼ਸਲ ਸੁਰੱਖਿਆ ਕਹਾਉਂਦਾ ਹੈ ।

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

→ ਪੀੜਕ (Pests)-ਜਿਹੜੇ ਜੀਵ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਪੀੜਤ ਕਹਾਉਂਦੇ ਹਨ ।

→ ਪੀੜਕਨਾਸ਼ੀ (Pesticides)-ਪੀੜਕਾਂ ਨੂੰ ਨਸ਼ਟ ਕਰਨ ਵਾਲੇ ਰਸਾਇਣਿਕ ਪਦਾਰਥਾਂ ਨੂੰ ਪੀੜਕਨਾਸ਼ੀ ਕਹਿੰਦੇ ਹਨ; ਜਿਵੇਂ-ਡੀ.ਡੀ.ਟੀ., ਬੀ.ਐੱਚ.ਸੀ. ।

→ ਨਦੀਨ (Weeds)-ਫ਼ਸਲਾਂ ਦੇ ਨਾਲ ਖੇਤਾਂ ਵਿੱਚ ਆਪਣੇ ਆਪ ਉੱਗ ਆਉਣ ਵਾਲੇ ਬੇਲੋੜੀਂਦੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ ।

→ ਨਦੀਨ ਨਾਸ਼ਕ (Weedicides)-ਨਦੀਨਾਂ ਨੂੰ ਨਸ਼ਟ ਕਰਨ ਵਾਲੇ ਰਸਾਇਣਾਂ ਨੂੰ ਨਦੀਨ ਨਾਸ਼ਕ ਕਹਿੰਦੇ ਹਨ ।

→ ਮਲੜ੍ਹ (Humus)-ਮਿੱਟੀ ਵਿੱਚ ਕਾਰਬਨਿਕ ਪਦਾਰਥ ਜੋ ਪੌਦੇ ਅਤੇ ਜੰਤੂਆਂ ਦੇ ਅਪਘਟਣ ਨਾਲ ਬਣਦੇ ਹਨ, | ਉਹਨਾਂ ਨੂੰ ਮਲੜ੍ਹ ਕਹਿੰਦੇ ਹਨ ।

→ ਮਿਸ਼ਰਤ ਫ਼ਸਲੀ (Mixed Cropping)-ਇੱਕੋ ਹੀ ਖੇਤ ਵਿੱਚ ਇੱਕੋ ਹੀ ਮੌਸਮ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ | ਫ਼ਸਲਾਂ ਦੇ ਬੀਜਣ ਨੂੰ ਮਿਸ਼ਰਤ ਫ਼ਸਲੀ ਕਹਿੰਦੇ ਹਾਂ ।

→ ਫ਼ਸਲ ਚੱਕਰ (Crop Rotation-ਇੱਕੋ ਹੀ ਖੇਤ ਵਿੱਚ ਫ਼ਸਲਾਂ ਨੂੰ ਅਦਲ-ਬਦਲ ਕੇ ਬੀਜਣ ਨੂੰ ਫ਼ਸਲ ਚੱਕਰ ਕਹਿੰਦੇ ਹਾਂ ।

→ ਪਸ਼ੂ-ਪਾਲਣ (Animal Husbandry)-ਪਸ਼ੂਆਂ ਦੇ ਭੋਜਨ ਦਾ ਪ੍ਰਬੰਧ, ਦੇਖ-ਭਾਲ ਪ੍ਰਜਣਨ ਅਤੇ ਆਰਥਿਕ ਮਹੱਤਵ ਪਸ਼ੂ-ਪਾਲਣ ਕਹਾਉਂਦਾ ਹੈ ।

→ ਮੋਟਾ-ਆਹਾਰ (Roughage)-ਜਾਨਵਰਾਂ ਨੂੰ ਦਿੱਤੇ ਜਾਣ ਵਾਲੇ ਰੇਸ਼ਾ ਯੁਕਤ ਦਾਣੇਦਾਰ ਅਤੇ ਘੱਟ ਪੋਸ਼ਣ ਵਾਲੇ ਭੋਜਨ ਨੂੰ ਮੋਟਾ ਆਹਾਰ ਆਖਦੇ ਹਨ ।

→ ਗਾੜ੍ਹੇ ਪਦਾਰਥ (Concentrate)-ਪਸ਼ੂਆਂ ਨੂੰ ਲੋੜੀਂਦੇ ਤੱਤ ਪ੍ਰਦਾਨ ਕਰਨ ਵਾਲੇ ਪਦਾਰਥਾਂ ਨੂੰ ਗਾੜੇ ਪਦਾਰਥ ਆਖਦੇ ਹਨ, ਜਿਵੇਂ-ਬਿਨੌਲਾ, ਚਨਾ, ਖਲ, ਦਾਲਾਂ, ਦਲੀਆ ਆਦਿ ਮੁੱਖ ਗਾੜੇ ਪਦਾਰਥ ਹਨ ।

→ ਪੋਲਟਰੀ (Poultry)-ਪੰਛੀਆਂ ਨੂੰ ਮਾਸ ਅਤੇ ਆਂਡਿਆਂ ਦੇ ਲਈ ਪਾਲਣਾ ਪੋਲਟਰੀ ਕਹਾਉਂਦਾ ਹੈ ।

→ ਸੰਕਰਨ (Hybridisation)-ਦੋ ਵੱਖ ਗੁਣਾਂ ਵਾਲੀਆਂ ਨਸਲਾਂ ਦੀ ਸਹਾਇਤਾ ਨਾਲ ਇੱਕ ਨਵੀਂ ਨਸਲ ਤਿਆਰ | ਕਰਨਾ ਸੰਕਰਨ ਕਹਾਉਂਦਾ ਹੈ । ਇਸ ਵਿੱਚ ਦੋਨਾਂ ਨਸਲਾਂ ਦੇ ਲੋੜੀਂਦੇ ਗੁਣ ਹੁੰਦੇ ਹਨ ।

→ ਮੱਛੀ-ਪਾਲਣ (Pisciculture)-ਮਾਸ ਦੇ ਵਾਧੇ ਲਈ ਮੱਛੀਆਂ ਨੂੰ ਪਾਲਣਾ, ਮੱਛੀ-ਪਾਲਣ ਕਹਾਉਂਦਾ ਹੈ ।

Leave a Comment