Punjab State Board PSEB 9th Class Science Book Solutions Chapter 14 ਕੁਦਰਤੀ ਸੰਸਾਧਨ Textbook Exercise Questions and Answers.
PSEB Solutions for Class 9 Science Chapter 14 ਕੁਦਰਤੀ ਸੰਸਾਧਨ
PSEB 9th Class Science Guide ਕੁਦਰਤੀ ਸੰਸਾਧਨ Textbook Questions and Answers
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ 1.
ਜੀਵਨ ਲਈ ਵਾਯੂਮੰਡਲ ਦੀ ਕਿਉਂ ਜ਼ਰੂਰਤ ਹੁੰਦੀ ਹੈ ?
ਉੱਤਰ-
(i) ਜੀਵਨ ਲਈ ਵਾਯੂਮੰਡਲ ਬਹੁਤ ਜ਼ਰੂਰੀ ਹੈ । ਇਹ ਸਾਡੇ ਜੀਵਨ ਦਾ ਆਧਾਰ ਹੈ । ਹਵਾ ਵਿੱਚ ਨਾਈਟ੍ਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ਅਤੇ ਜਲ-ਵਾਸ਼ਪ ਨਾਮਕ ਘਟਕ ਹੁੰਦੇ ਹਨ । ਆਕਸੀਜਨ ਹਰ ਜੰਤੁ ਲਈ ਜ਼ਰੂਰੀ ਹੈ, ਜੋ ਥਲ ਤੇ ਰਹਿੰਦੇ ਹਨ ਤੇ ਇਸ ਨੂੰ ਹਵਾ ਵਿੱਚੋਂ ਪ੍ਰਾਪਤ ਕਰਦੇ ਹਨ । ਜਲੀ ਜੀਵ ਇਸ ਨੂੰ ਪਾਣੀ ਵਿੱਚ ਘੁਲੀ ਹੋਈ ਅਵਸਥਾ ਵਿੱਚ ਪ੍ਰਾਪਤ ਕਰਦੇ ਹਨ । ਯੂਕੈਰਿਯੋਟਿਕ ਸੈੱਲਾਂ ਅਤੇ ਪ੍ਰੋਕੈਰਯੋਟਿਕ ਸੈੱਲਾਂ ਨੂੰ ਗੁਲੂਕੋਜ਼ ਦੇ ਅਣੁ ਤੋੜਨ ਲਈ ਅਤੇ ਉਸ ਤੋਂ ਊਰਜਾ ਪ੍ਰਾਪਤ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ । ਇਸ ਕਾਰਨ ਕਾਰਬਨ-ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ । ਪੇੜ-ਪੌਦੇ ਕਾਰਬਨ-ਡਾਈਆਕਸਾਈਡ ਨੂੰ ਕਾਰਬੋਹਾਈਡੇਟਸ ਵਿੱਚ ਬਦਲਦੇ ਹਨ ਅਤੇ ਆਪਣੇ ਲਈ ਭੋਜਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਨ । ਵਾਯੂ-ਮੰਡਲ ਨੇ ਪੂਰੀ ਧਰਤੀ ਨੂੰ ਇਕ ਕੰਬਲ ਦੀ ਤਰ੍ਹਾਂ ਢੱਕਿਆ ਹੋਇਆ ਹੈ ।
ਹਵਾ ਤਾਪ ਦੀ ਕੁਚਾਲਕ ਹੈ ਇਸ ਲਈ ਧਰਤੀ ਦਾ ਔਸਤ ਤਾਪਮਾਨ ਸਾਰਾ ਸਾਲ ਨਿਯਤ ਰਹਿੰਦਾ ਹੈ । ਇਹ ਦਿਨ ਦੇ ਸਮੇਂ ਤਾਪਮਾਨ ਨੂੰ ਵਧਣ ਤੋਂ ਰੋਕਦਾ ਹੈ ਅਤੇ ਰਾਤ ਦੇ ਸਮੇਂ ਤਾਪਮਾਨ ਨੂੰ ਧਰਤੀ ਤੋਂ ਬਾਹਰੀ ਅੰਤਰਿਕਸ਼ ਵਿੱਚ ਜਾਣ ਦੀ ਦਰ ਨੂੰ ਘੱਟ ਕਰਦਾ ਹੈ । ਵਾਯੂ-ਮੰਡਲ ਵਿੱਚ ਜਲ-ਵਾਸ਼ਪ ਬਣਨ ਅਤੇ ਹਵਾ ਵਹਿਣ ਦੀ ਕਿਰਿਆ ਹੁੰਦੀ ਹੈ ।
ਪ੍ਰਸ਼ਨ 2.
ਜੀਵਨ ਲਈ ਪਾਣੀ ਕਿਉਂ ਜ਼ਰੂਰੀ ਹੈ ?
ਉੱਤਰ-
ਜੀਵਨ ਲਈ ਪਾਣੀ ਦੀ ਜ਼ਰੂਰਤ-
- ਜੀਵਨ ਦੀ ਉਤਪੱਤੀ ਸਭ ਤੋਂ ਪਹਿਲਾਂ ਸਾਗਰ ਦੇ ਜਲ ਵਿੱਚ ਹੋਈ ਸੀ । ਸਾਗਰ ਦੇ ਪਾਣੀ ਵਿੱਚ ਜੀਵਨ ਦੀ ਉਤਪੱਤੀ “ਨੀਲੀ ਹਰੀ ਕਾਈ’’ ਅਤੇ ਸਾਈਨੋਬੈਕਟੀਰੀਆ ਨਾਮਕ ਜੀਵ ਦੇ ਰੂਪ ਵਿੱਚ ਹੋਈ ।
- ਸਾਡੇ ਸਰੀਰ ਵਿੱਚ ਮਿਲਣ ਵਾਲਾ ਪਾਣੀ ਭੋਜਨ ਤੋਂ ਪ੍ਰਾਪਤ ਪੋਸ਼ਕ ਤੱਤਾਂ ਨੂੰ ਘੋਲ ਕੇ ਇਹਨਾਂ ਨੂੰ ਸਰੀਰ ਦੇ ਸਾਰੇ ਅੰਗਾਂ ਤਕ ਪਹੁੰਚਾ ਦਿੰਦਾ ਹੈ ।
- ਪਾਣੀ ਪਸੀਨੇ ਅਤੇ ਵਾਸ਼ਪਣ ਦੀਆਂ ਕਿਰਿਆਵਾਂ ਰਾਹੀਂ ਮਨੁੱਖੀ ਸਰੀਰ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਦਾ ਹੈ ।
- ਪਾਣੀ ਸਾਡੇ ਸਰੀਰ ਦੇ ਫ਼ਾਲਤੂ ਪਦਾਰਥਾਂ (ਮਲ-ਮੂਤਰ) ਦੇ ਉਤਸਰਜਨ ਲਈ ਵਧੀਆ ਮਾਧਿਅਮ ਹੈ ।
- ਨਦੀਆਂ ਅਤੇ ਸਮੁੰਦਰਾਂ ਵਿੱਚ ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਦੁਆਰਾ ਯਾਤਰੀਆਂ ਅਤੇ ਸਾਮਾਨ ਦਾ ਇਕ ਸਥਾਨ ਤੋਂ ਦੂਸਰੇ ਸਥਾਨ ਤਕ ਪਰਿਵਹਿਣ ਹੁੰਦਾ ਹੈ ।
- ਅਸੀਂ ਪਾਣੀ ਦੀ ਵਧੇਰੇ ਵਰਤੋਂ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਲਈ ਅਤੇ ਖਾਣਾ ਪਕਾਉਣ ਆਦਿ ਲਈ ਕਰਦੇ ਹਾਂ । ਖਾਣਾ ਪਕਾਉਣਾ ਅਤੇ ਪੀਣ ਦਾ ਪਾਣੀ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ ਤੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ।
- ਪਾਣੀ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਵੀ ਹੁੰਦੀ ਹੈ ।
- ਉੱਚਾਈ ਤੋਂ ਤੇਜ਼ ਗਤੀ ਨਾਲ ਡਿਗਦੇ ਹੋਏ ਪਾਣੀ ਵਿੱਚ ਉਰਜਾ ਹੁੰਦੀ ਹੈ ਜਿਸਦੀ ਵਰਤੋਂ ਅਸੀਂ ਬਿਜਲੀ ਬਣਾਉਣ ਵਿੱਚ ਕਰਦੇ ਹਾਂ ।
- ਬਹੁਤ ਸਾਰੇ ਜਲੀ-ਜੰਤੂ, ਜਿਵੇਂ : ਡੱਡੂ, ਮੱਛੀ, ਮਗਰਮੱਛ ਆਦਿ ਪਾਣੀ ਵਿੱਚ ਰਹਿੰਦੇ ਹਨ ਅਤੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਵਰਤੋਂ ਸਾਹ ਕਿਰਿਆ ਲਈ ਕਰਦੇ ਹਨ ।
- ਬਹੁਤ ਸਾਰੇ ਜਲੀ ਪੌਦੇ ਵੀ ਜਲ ਵਿੱਚ ਮਿਲਦੇ ਹਨ ਅਤੇ ਜਲ ਵਿੱਚ ਘੁਲੀ ਕਾਰਬਨ-ਡਾਈਆਕਸਾਈਡ ਦੀ ਵਰਤੋਂ ਪ੍ਰਕਾਸ਼-ਸੰਸ਼ਲੇਸ਼ਣ ਦੀ ਕਿਰਿਆ ਲਈ ਕਰਦੇ ਹਨ ।
- ਖੇਤੀ ਲਈ ਪਾਣੀ ਬਹੁਤ ਜ਼ਰੂਰੀ ਹੈ । ਪੌਦੇ ਪਾਣੀ ਤੋਂ ਬਿਨਾਂ ਵੱਧ ਨਹੀਂ ਸਕਦੇ ।
- ਜਲ, ਪੇੜ-ਪੌਦਿਆਂ ਵਿੱਚ ਖਣਿਜਾਂ ਅਤੇ ਹੋਰ ਪੋਸ਼ਕ ਤੱਤਾਂ ਦਾ ਪਰਿਵਹਿਣ ਕਰਨ ਲਈ ਇਕ ਮਾਧਿਅਮ ਦਾ ਕੰਮ ਕਰਦਾ ਹੈ ।
- ਜਲ ਪੌਦਿਆਂ ਦੇ ਪੁੰਗਰਨ ਲਈ ਅਤੇ ਪੌਦਿਆਂ ਦੇ ਵਾਧੇ ਵਿੱਚ ਸਹਾਇਕ ਹੈ ।
ਪ੍ਰਸ਼ਨ 3.
ਜੀਵਿਤ ਪਾਣੀ ਮਿੱਟੀ ਤੇ ਕਿਵੇਂ ਨਿਰਭਰ ਹਨ ? ਕੀ ਪਾਣੀ ਵਿੱਚ ਰਹਿਣ ਵਾਲੇ ਜੀਵ ਸਾਧਨ ਦੇ ਰੂਪ ਵਿੱਚ ਮਿੱਟੀ ਤੋਂ ਪੂਰੀ ਤਰ੍ਹਾਂ ਸੁਤੰਤਰ ਹਨ ?
ਉੱਤਰ-
ਜੀਵਿਤ ਪਾਣੀ ਮਿੱਟੀ ਤੇ ਹੀ ਨਿਰਭਰ ਕਰਦਾ ਹੈ । ਮਿੱਟੀ ਵਿੱਚ ਪੈਦਾ ਪੇੜ-ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦਾ ਹੈ । ਜੀਵਿਤ ਜੀਉਣ ਲਈ ਸਾਰੇ ਪੋਸ਼ਕ ਤੱਤ ਇਸੇ ਤੋਂ ਪ੍ਰਾਪਤ ਹੁੰਦੇ ਹਨ । ਪੌਦੇ ਤਰ੍ਹਾਂ-ਤਰ੍ਹਾਂ ਦੇ ਖਣਿਜ ਲੂਣਾਂ ਨੂੰ ਮਿੱਟੀ ਤੋਂ ਹੀ ਪ੍ਰਾਪਤ ਕਰਦੇ ਹਨ । ਭੋਜਨ ਦੇ ਤੱਤਾਂ ਦੇ ਰੂਪ ਵਿੱਚ ਪ੍ਰਾਣੀਆਂ ਦੇ ਜੀਵਨ ਦੇ ਆਧਾਰ ਬਣਦੇ ਹਨ ।
ਪਾਣੀ ਵਿੱਚ ਰਹਿਣ ਵਾਲੇ ਜੀਵ ਸੰਪਦਾ ਦੇ ਰੂਪ ਵਿੱਚ ਮਿੱਟੀ ਤੋਂ ਪੂਰੀ ਤਰ੍ਹਾਂ ਸੁਤੰਤਰ ਨਹੀਂ ਹਨ । ਇਹ ਪਾਣੀ ਵਿੱਚ ਉੱਗੇ ਪੌਦਿਆਂ ਨੂੰ ਖਾਂਦੇ ਹਨ ਜਾਂ ਉਹਨਾਂ ਤੇ ਆਧਾਰਿਤ ਹੋਰ ਪਾਣੀਆਂ ਨੂੰ ਖਾ ਕੇ ਜੀਵਿਤ ਰਹਿੰਦੇ ਹਨ ।
ਪ੍ਰਸ਼ਨ 4.
ਤੁਸੀਂ ਟੈਲੀਵਿਜ਼ਨ ਤੇ ਅਖ਼ਬਾਰ ਵਿੱਚ ਮੌਸਮ ਸੰਬੰਧੀ ਰਿਪੋਰਟ ਵੇਖੀ ਹੋਵੇਗੀ ? ਤੁਸੀਂ ਕੀ ਸੋਚਦੇ ਹੋ ਕਿ ਅਸੀਂ ਮੌਸਮ ਦੇ ਪੂਰਵ ਅਨੁਮਾਨ ਵਿੱਚ ਸਮਰਥ ਹਾਂ ?
ਉੱਤਰ-
ਮੌਸਮ ਸੰਬੰਧੀ ਜਾਣਕਾਰੀਆਂ ਲੰਬੀ ਅਤੇ ਡੂੰਘੀ ਵਿਗਿਆਨਕ ਜਾਣਕਾਰੀ ਤੇ ਆਧਾਰਿਤ ਹੁੰਦੀਆਂ ਹਨ । ਦੂਰ ਆਕਾਸ਼ ਵਿੱਚ ਮੌਜੂਦ ਸੈਟੇਲਾਈਟ ਧਰਤੀ ਤੇ ਸਦਾ ਆਪਣੀ ਦ੍ਰਿਸ਼ਟੀ ਜਮਾਈ ਰੱਖਦੇ ਹਨ ਅਤੇ ਵਾਤਾਵਰਨ ਦੀ ਜਾਂਚ ਕਰਨ ਵਿੱਚ ਵਿਗਿਆਨਕਾਂ ਦੀ ਸਹਾਇਤਾ ਕਰਦੇ ਹਨ । ਹਵਾ ਦੇ ਦਬਾਅ, ਫਟਣ ਅਤੇ ਸਮੁੰਦਰ ਵਿੱਚ ਪੈਦਾ ਚੱਕਰਵਾਤਾਂ ਦੀ ਸੂਚਨਾ ਪ੍ਰਦਾਨ ਕਰਦੇ ਹਨ । ਮਾਨਸੂਨ ਆਉਣ ਤੋਂ ਪਹਿਲਾਂ ਹੀ ਇਸਦਾ ਅਨੁਮਾਨ ਹੋ ਜਾਂਦਾ ਹੈ ਕਿ ਕਿਸੇ ਸਾਲ ਵਰਖਾ ਦੀ ਸਥਿਤੀ ਕਿਹੋ ਜਿਹੀ ਹੋਵੇਗੀ । ਇਸ ਨਾਲ ਖੇਤੀ ਸੰਬੰਧੀ ਨਵੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ । ਸਮੁੰਦਰੀ ਤੱਟਾਂ ਤੇ ਰਹਿਣ ਵਾਲਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਖ਼ਤਰਿਆਂ ਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ।
ਪ੍ਰਸ਼ਨ 5.
ਅਸੀਂ ਜਾਣਦੇ ਹਾਂ ਕਿ ਵਧੇਰੇ ਮਨੁੱਖੀ ਗਤੀਵਿਧੀਆਂ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਸਤਰ ਨੂੰ ਵਧਾ ਰਹੇ ਹਨ । ਕੀ ਤੁਸੀਂ ਸੋਚਦੇ ਹੋ ਕਿ ਇਹਨਾਂ ਗਤੀਵਿਧੀਆਂ ਨੂੰ ਕੁੱਝ ਖ਼ਾਸ ਖੇਤਰਾਂ ਵਿੱਚ ਸੀਮਿਤ ਕਰ ਦੇਣ ਨਾਲ ਪ੍ਰਦੂਸ਼ਣ ਦੇ ਸਤਰ ਨੂੰ ਘਟਾਉਣ ਵਿੱਚ ਮਦਦ ਮਿਲੇਗੀ ?
ਉੱਤਰ-
ਬਹੁਤ ਸਾਰੀਆਂ ਮਨੁੱਖੀ ਗਤੀਵਿਧੀਆਂ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਸਤਰ ਨੂੰ ਲਗਾਤਾਰ ਵਧਾ ਰਹੀਆਂ ਹਨ । ਜੇ ਇਹਨਾਂ ਕਿਰਿਆ-ਕਲਾਪਾਂ ਨੂੰ ਕੁੱਝ ਖ਼ਾਸ ਖੇਤਰਾਂ ਵਿੱਚ ਸੀਮਿਤ ਕਰ ਦਿੱਤਾ ਜਾਵੇ, ਤਾਂ ਪ੍ਰਦੂਸ਼ਣ ਦੇ ਪੱਧਰ ਨੂੰ ਕੁੱਝ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ । ਆਮ ਕਰਕੇ ਹਸਪਤਾਲਾਂ ਦੇ ਆਸ-ਪਾਸ ਭਾਰੀ ਵਾਹਨਾਂ ਦੇ ਆਵਾਗਮਨ ਤੇ ਰੋਕ ਲਗਾ ਕੇ ਵਾਤਾਵਰਨ ਨੂੰ ਹਾਨੀਕਾਰਕ ਗੈਸਾਂ ਤੇ ਕਾਬੂ ਪਾਇਆ ਜਾ ਸਕਦਾ ਹੈ । ਪੈਟਰੋਲ ਅਤੇ ਡੀਜ਼ਲ ਦੇ ਸਥਾਨ ਤੇ ਵਾਹਣ ਵਿੱਚ CNG ਦੀ ਵਰਤੋਂ ਕੁੱਝ ਸ਼ਹਿਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਵਧੀਆ ਸਿੱਟੇ ਪ੍ਰਾਪਤ ਹੋ ਰਹੇ ਹਨ । ਖਾਨਾਂ ਦੀ ਖੁਦਾਈ ਰੋਕ ਕੇ ਵਾਯੂਮੰਡਲ ਅਤੇ ਪੇੜ-ਪੌਦਿਆਂ ਦੀ ਰੱਖਿਆ ਕੀਤੀ ਗਈ ਹੈ । ਨਦੀਆਂ ਦੇ ਪਾਣੀ ਦੇ ਸ਼ੁੱਧੀਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ । ਇਹ ਠੀਕ ਹੈ ਕਿ ਸਾਡੇ ਦੇਸ਼ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਹੈ, ਅਨਪੜ੍ਹਤਾ ਹੈ, ਗ਼ਰੀਬੀ ਹੈ ਪਰ ਫਿਰ ਵੀ ਕੋਸ਼ਿਸ਼ ਕਰਨ ਨਾਲ ਸਕਾਰਾਤਮਕ ਪਰਿਣਾਮ ਜ਼ਰੂਰ ਮਿਲਣਗੇ । ਇਹਨਾਂ ਨਾਲ ਪ੍ਰਦੂਸ਼ਣ ਸਮਾਪਤ ਨਹੀਂ ਹੋਵੇਗਾ ਪਰ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਜ਼ਰੂਰ ਮਿਲੇਗੀ ।
ਪ੍ਰਸ਼ਨ 6.
ਜੰਗਲ, ਹਵਾ, ਮਿੱਟੀ ਅਤੇ ਪਾਣੀ ਦੇ ਸੋਤ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜੰਗਲਾਂ ਦੀ ਭੂਮੀ ਅਤੇ ਵਰਖਾ ਵਿੱਚ ਗਹਿਰਾ ਸੰਬੰਧ ਹੈ । ਜੇ ਰੁੱਖਾਂ ਨੂੰ ਕੱਟਣ ਦੀ ਦਰ ਉਹਨਾਂ ਦੇ ਵਾਧੇ ਤੋਂ ਵੱਧ ਹੋ ਜਾਵੇ, ਤਾਂ ਰੁੱਖਾਂ ਦੀ ਗਿਣਤੀ ਘੱਟ ਹੁੰਦੀ ਜਾਂਦੀ ਹੈ ਅਤੇ ਇਹ ਖੇਤਰ ਹੌਲੀ-ਹੌਲੀ ਰੇਗਿਸਥਾਨ ਵੀ ਬਣ ਸਕਦਾ ਹੈ । ਜੰਗਲ ਸਦਾ ਹਵਾ, ਮਿੱਟੀ ਅਤੇ ਜਲੀ ਸਰੋਤਾਂ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ ।
ਰੁੱਖ ਵਾਸ਼ਪਣ ਕਿਰਿਆ ਦੁਆਰਾ ਬਹੁਤ ਮਾਤਰਾ ਵਿੱਚ ਪਾਣੀ ਛੱਡਦੇ ਹਨ । ਇਸ ਮੁਕਤ ਪਾਣੀ ਦੇ ਵਾਸ਼ਪ ਬੱਦਲ ਬਣ ਜਾਂਦੇ ਹਨ ਅਤੇ ਵਰਖਾ ਹੁੰਦੀ ਹੈ । ਜੰਗਲ ਘੱਟ ਹੋ ਜਾਣ ਤੇ ਵਰਖਾ ਵੀ ਘੱਟ ਹੋਵੇਗੀ ਅਤੇ ਉਸ ਖੇਤਰ ਵਿੱਚ ਰੁੱਖ ਉੱਗਣ ਦੀ ਦਰ ਘੱਟ ਹੋ ਜਾਵੇਗੀ ਜਿਸ ਨਾਲ ਵਾਤਾਵਰਣ ਪ੍ਰਭਾਵਿਤ ਹੋਵੇਗਾ ।
ਰੁੱਖਾਂ ਦੇ ਵੱਧ ਮਾਤਰਾ ਵਿੱਚ ਕੱਟਣ ਨਾਲ ਜੈਵਿਕ ਪਦਾਰਥਾਂ ਨਾਲ ਭਰਪੂਰ ਮਿੱਟੀ ਦੀ ਸਭ ਤੋਂ ਉੱਪਰਲੀ ਸੜਾ ਵਰਖਾ ਦੇ ਪਾਣੀ ਦੇ ਨਾਲ ਵਹਿ ਕੇ ਲੁਪਤ ਹੋ ਜਾਵੇਗੀ । ਮਿੱਟੀ ਦੇ ਇਸ ਪ੍ਰਕਾਰ ਤੋਂ ਖੋਰ ਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ । ਵਣ ਜੰਗਲੀ ਜੰਤੂਆਂ ਨੂੰ ਸਹਾਰਾ ਦਿੰਦੇ ਹਨ । ਸਾਨੂੰ ਇਹਨਾਂ ਤੋਂ ਕਈ ਪ੍ਰਕਾਰ ਦੀਆਂ ਜੜੀ-ਬੂਟੀਆਂ ਮਿਲਦੀਆਂ ਹਨ ਅਤੇ ਇਮਾਰਤੀ ਲੱਕੜੀ ਪ੍ਰਾਪਤ ਹੁੰਦੀ ਹੈ । ਕਈ ਉਦਯੋਗਾਂ ਲਈ ਜੰਗਲ ਸਾਨੂੰ ਕੱਚਾ ਮਾਲ ਪ੍ਰਦਾਨ ਕਰਦੇ ਹਨ । ਜੰਗਲਾਂ ਨਾਲ ਜਲ ਸੋਤਾਂ ਦੀ ਗੁਣਵੱਤਾ ਵੱਧਦੀ ਹੈ । ਇਹਨਾਂ ਨਾਲ ਤੋਂ ਖੋਰ ਤੇ ਕਾਬੂ ਹੁੰਦਾ ਹੈ ।
ਜੰਗਲਾਂ ਦੀ ਉਪਯੋਗਤਾ ਨੂੰ ਦੇਖਦੇ ਹੋਏ ਜੰਗਲਾਂ ਨੂੰ ਮੁੜ ਤੋਂ ਪੁਰਾ ਕਰਨਾ ਬਹੁਤ ਜ਼ਰੂਰੀ ਹੈ । ਇਸ ਤੋਂ ਇਲਾਵਾ ਹੋਰ ਪੌਦੇ ਜਿੰਨੇ ਵੱਧ ਉਗਾਏ ਜਾਣਗੇ ਸਾਡਾ ਵਾਤਾਵਰਣ ਉਨਾ ਹੀ ਸਾਫ਼ ਅਤੇ ਸਿਹਤ ਵਿੱਚ ਵਾਧਾ ਕਰਨ ਵਾਲਾ ਹੋਵੇਗਾ | ਪੌਦੇ ਹੀ ਸਾਡੇ ਪ੍ਰਦੂਸ਼ਿਤ ਵਾਤਾਵਰਣ ਨੂੰ ਸਾਫ਼ ਕਰ ਸਕਦੇ ਹਨ । ਹਵਾ, ਮਿੱਟੀ ਅਤੇ ਜਲੀ ਯੋਤ ਜੰਗਲਾਂ ਨਾਲ ਸਿੱਧੇ ਤੌਰ ਤੇ ਸੰਬੰਧਿਤ ਹਨ ।
Science Guide for Class 9 PSEB ਕੁਦਰਤੀ ਸੰਸਾਧਨ InText Questions and Answers
ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਸ਼ੁਕਰ ਅਤੇ ਮੰਗਲ ਗ੍ਰਹਿਆਂ ਦੇ ਵਾਯੂਮੰਡਲ ਨਾਲੋਂ ਸਾਡਾ ਵਾਯੂਮੰਡਲ ਕਿਵੇਂ ਭਿੰਨ ਹੈ ?
ਉੱਤਰ-
ਸ਼ੁਕਰ ਅਤੇ ਮੰਗਲ ਗ੍ਰਹਿਆਂ ਦੇ ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਲਗਪਗ 95 ਤੋਂ 97% ਹੈ ਜਦੋਂ ਕਿ ਧਰਤੀ ਦੇ ਵਾਯੂਮੰਡਲ ਵਿੱਚ ਇਹ 0.04% ਹੈ । ਇਸ ਵਿੱਚ ਨਾਈਟ੍ਰੋਜਨ ਅਤੇ ਆਕਸੀਜਨ ਗੈਸਾਂ ਦੀ ਮਾਤਰਾ ਵਧੇਰੇ ਹੈ ।
ਪ੍ਰਸ਼ਨ 2.
ਵਾਯੂਮੰਡਲ ਇੱਕ ਕੰਬਲ ਦੀ ਤਰਾਂ ਕਿਵੇਂ ਕਾਰਜ ਕਰਦਾ ਹੈ ?
ਉੱਤਰ-
ਜਿਸ ਪ੍ਰਕਾਰ ਇਕ ਵਿਅਕਤੀ ਕੰਬਲ ਨੂੰ ਆਪਣੇ ਉੱਪਰ ਪੂਰੀ ਤਰ੍ਹਾਂ ਲਪੇਟ ਕੇ ਅੰਦਰ ਅਤੇ ਬਾਹਰ ਦੋ ਵੱਖ-ਵੱਖ ਵਾਤਾਵਰਨ ਬਣਾ ਲੈਂਦਾ ਹੈ ਉਸੀ ਤਰ੍ਹਾਂ ਧਰਤੀ ਦੇ ਚਾਰੋਂ ਪਾਸੋਂ ਫੈਲਿਆਂ ਵਾਯੂਮੰਡਲ ਵੀ ਇਸ ਨੂੰ ਦੋ ਪੱਧਰਾਂ ਤੇ ਵੰਡ ਦਿੰਦਾ ਹੈ । ਸੂਰਜ ਵਲੋਂ ਆਉਣ ਵਾਲੀਆਂ ਹਾਨੀਕਾਰਕ ਵਿਕਿਰਣਾਂ ਨੂੰ ਧਰਤੀ ਦੀ ਸਤ੍ਹਾ ਤੇ ਆਉਣ ਤੋਂ ਰੋਕਦੀ ਹੈ ਅਤੇ ਧਰਤੀ ਦੀ ਸਤ੍ਹਾ ਤੋਂ ਗੈਸਾਂ ਨੂੰ ਖਲਾਅ ਅੰਤਰਿਕਸ਼ ਵਿੱਚ ਜਾਣ ਤੋਂ ਰੋਕਦਾ ਹੈ ।
ਪ੍ਰਸ਼ਨ 3.
ਹਵਾ ਪ੍ਰਵਾਹ (ਪੌਣ) ਦੇ ਕੀ ਕਾਰਨ ਹਨ ?
ਉੱਤਰ-
ਸੂਰਜ ਦੀਆਂ ਕਿਰਣਾਂ ਦਿਨ ਭਰ ਧਰਤੀ ਅਤੇ ਸਮੁੰਦਰ ਤਲ ਨੂੰ ਗਰਮ ਕਰਦੀਆਂ ਹਨ । ਧਰਤੀ ਜਲਦੀ ਗਰਮ ਹੋ ਜਾਂਦੀ ਹੈ ਅਤੇ ਪਾਣੀ ਦੇਰ ਨਾਲ । ਇਸ ਲਈ ਪਾਣੀ ਦੀ ਤੁਲਨਾ ਵਿੱਚ ਧਰਤੀ ਦੇ ਉੱਪਰਲੀ ਹਵਾ ਵੀ ਤੇਜ਼ੀ ਨਾਲ ਗਰਮ ਹੋ ਕੇ ਉੱਪਰ ਉੱਠਦੀ ਹੈ ਤੇ ਇਸ ਖਾਲੀਪਣ ਨੂੰ ਭਰਨ ਲਈ ਸਮੁੰਦਰ ਵਲੋਂ ਹਵਾ ਧਰਤੀ ਵੱਲ ਵਹਿਣ ਲੱਗਦੀ ਹੈ । ਰਾਤ ਦੇ ਸਮੇਂ ਧਰਤੀ ਅਤੇ ਸਮੁੰਦਰ ਦੋਵੇਂ ਠੰਡੇ ਹੋਣ ਲੱਗਦੇ ਹਨ ਪਰ ਧਰਤੀ ਜਲਦੀ ਠੰਡੀ ਹੋ ਜਾਂਦੀ ਹੈ ਅਤੇ ਪਾਣੀ ਹੌਲੀ-ਹੌਲੀ ਠੰਡਾ ਹੁੰਦਾ ਹੈ । ਇਸ ਲਈ ਪਾਣੀ ਦੇ ਉੱਪਰਲੀ ਹਵਾ, ਧਰਤੀ ਦੇ ਉੱਪਰਲੀ ਹਵਾ ਤੋਂ ਵੱਧ ਗਰਮ ਹੁੰਦੀ ਹੈ । ਤਦ ਧਰਤੀ ਵਲੋਂ ਸਮੁੰਦਰ ਵਲ ਹਵਾ ਵਹਿਣ ਲੱਗਦੀ ਹੈ ।
ਪ੍ਰਸ਼ਨ 4.
ਬੱਦਲਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ ?
ਉੱਤਰ-
ਸੂਰਜ ਦੀ ਗਰਮੀ ਨਾਲ ਜਲੀ ਭਾਗਾਂ ਤੋਂ ਵਾਸ਼ਪ ਕਿਰਿਆ ਹੁੰਦੀ ਹੈ ਅਤੇ ਪਾਣੀ ਵਾਸ਼ਪ ਬਣ ਕੇ ਹਵਾ ਵਿੱਚ ਚਲਿਆ ਜਾਂਦਾ ਹੈ । ਜਲ-ਵਾਸ਼ਪ ਦੀ ਕੁੱਝ ਮਾਤਰਾ ਵੱਖ-ਵੱਖ ਜੈਵਿਕ ਕਿਰਿਆਵਾਂ ਤੋਂ ਵਾਯੂਮੰਡਲ ਵਿੱਚ ਚਲੀ ਜਾਂਦੀ ਹੈ ਅਤੇ ਹਵਾ ਨੂੰ ਗਰਮ ਕਰਦੀ ਹੈ । ਇਹ ਆਪਣੇ ਨਾਲ ਜਲ-ਵਾਸ਼ਪਾਂ ਨੂੰ ਲੈ ਕੇ ਉੱਪਰ ਵੱਲ ਨੂੰ ਉੱਠਦੀ ਹੈ । ਜਲ-ਵਾਸ਼ਪ ਉੱਪਰ ਜਾ ਕੇ ਠੰਡੇ ਹੋ ਜਾਂਦੇ ਹਨ ਅਤੇ ਹਵਾ ਵਿੱਚ ਮੌਜੂਦ ਜਲ-ਵਾਸ਼ਪ ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਵਿੱਚ ਸੰਘਣਿਤ ਹੋ ਜਾਂਦੇ ਹਨ । ਜੇ ਕੁੱਝ ਕਣ ਨਾਭਿਕ ਦੀ ਤਰ੍ਹਾਂ ਕਾਰਜ ਕਰਨ ਤਾਂ ਬੂੰਦਾਂ ਉਹਨਾਂ ਦੇ ਚਾਰੋਂ ਪਾਸੇ ਜੰਮ ਜਾਂਦੀਆਂ ਹਨ । ਆਮ ਕਰਕੇ ਹਵਾ ਵਿੱਚ ਮੌਜੂਦ ਧੂੜਕਣ ਅਤੇ ਹੋਰ ਨਿਲੰਬਿਤ ਕਣ ਇਸ ਕਿਰਿਆ ਨੂੰ ਪੂਰਾ ਕਰਦੇ ਹਨ । ਇਸ ਤੋਂ ਬੱਦਲ ਬਣਦੇ ਹਨ । ਉਹਨਾਂ ਤੋਂ ਪਾਣੀ ਦੀਆਂ ਬੂੰਦਾਂ ਸੰਘਣਿਤ ਹੋਣ ਕਾਰਨ ਵੱਡੀਆਂ ਅਤੇ ਭਾਰੀਆਂ ਹੋ ਕੇ ਵਰਖਾ ਦੇ ਰੂਪ ਵਿੱਚ ਹੇਠਾਂ ਡਿੱਗ ਜਾਂਦੀਆਂ ਹਨ ।
ਪ੍ਰਸ਼ਨ 5.
ਮਨੁੱਖ ਦੀਆਂ ਤਿੰਨ ਕਿਰਿਆਵਾਂ ਦਾ ਵਰਣਨ ਕਰੋ ਜਿਹੜੀਆਂ ਹਵਾ ਪ੍ਰਦੂਸ਼ਣ ਵਿੱਚ ਸਹਾਇਕ ਹਨ ।
ਉੱਤਰ-
- ਪਥਰਾਟ ਬਾਲਣ ਪਦਾਰਥਾਂ ਦਾ ਊਰਜਾ ਪ੍ਰਾਪਤੀ ਲਈ ਹਵਾ ਵਿੱਚ ਜਲਣਾ ।
- ਰੁੱਖਾਂ ਦੀ ਅੰਧਾ-ਧੁੰਦ ਕਟਾਈ ।
- ਉਦਯੋਗਾਂ ਦੀ ਵਧੇਰੇ ਸਥਾਪਨਾ ।
ਪ੍ਰਸ਼ਨ 6.
ਜੀਵਾਂ ਨੂੰ ਪਾਣੀ ਦੀ ਜ਼ਰੂਰਤ ਕਿਉਂ ਹੁੰਦੀ ਹੈ ?
ਉੱਤਰ-
ਸਾਰੇ ਜੀਵਾਂ ਵਿੱਚ ਕੋਸ਼ਿਕਾਵਾਂ ਹੁੰਦੀਆਂ ਹਨ । ਕੋਸ਼ਿਕਾਵਾਂ ਜੀਵ ਵ ਤੋਂ ਬਣਦੀਆਂ ਹਨ ਜਿਸ ਵਿੱਚ ਲਗਪਗ 90% ਪਾਣੀ ਹੁੰਦਾ ਹੈ । ਕੋਸ਼ਿਕਾਵਾਂ ਦੀ ਸਾਰੀ ਕਿਰਿਆਸ਼ੀਲਤਾ ਪਾਣੀ ਦੇ ਮਾਧਿਅਮ ਨਾਲ ਹੀ ਹੁੰਦੀ ਹੈ । ਪਾਣੀ ਦੀ ਗੈਰ-ਮੌਜੂਦਗੀ ਵਿੱਚ ਇਹ ਜੀਵਤ ਨਹੀਂ ਰਹਿ ਸਕਦੀਆਂ । ਇਸ ਲਈ ਜੀਵਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 7.
ਜਿਸ ਪਿੰਡ/ਕਸਬੇ/ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਉਪਲੱਬਧ ਸ਼ੁੱਧ ਪਾਣੀ ਦਾ ਮੁੱਖ ਸਰੋਤ ਕਿਹੜਾ ਹੈ ?
ਉੱਤਰ-
ਸਾਡੇ ਸ਼ਹਿਰ ਵਿੱਚ ਮਿੱਠੇ ਪਾਣੀ ਦਾ ਸੋਤ ਭੁਮੀ ਹੇਠਲਾ ਪਾਣੀ ਹੈ ਜਿਸ ਨੂੰ ਭੂਮੀ ਵਿੱਚੋਂ ਕੱਢ ਕੇ ਟੈਂਕਾਂ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਿੱਚ ਵੰਡਿਆ ਜਾਂਦਾ ਹੈ ।
ਪ੍ਰਸ਼ਨ 8.
ਕੀ ਤੁਸੀਂ ਕਿਸੇ ਕਿਰਿਆ ਦੇ ਬਾਰੇ ਵਿੱਚ ਜਾਣਦੇ ਹੋ ਜਿਹੜਾ ਇਸ ਪਾਣੀ ਦੇ ਸਰੋਤ ਨੂੰ ਪ੍ਰਦੂਸ਼ਿਤ ਕਰਦਾ ਹੈ ?
ਉੱਤਰ-
ਸਾਡੇ ਸ਼ਹਿਰ ਵਿੱਚ ਕਈ ਉਦਯੋਗ-ਧੰਦੇ ਹਨ, ਜਿਹਨਾਂ ਵਿੱਚ ਰੰਗਾਂ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ । ਰੰਗ ਅਤੇ ਰਸਾਇਣਿਕ ਪਦਾਰਥ ਪਾਣੀ ਵਿੱਚ ਘੁਲਦੇ ਹਨ ਅਤੇ ਹੌਲੀ-ਹੌਲੀ ਮਿੱਟੀ ਵਿੱਚ ਸੋਖਿਤ ਹੁੰਦੇ ਰਹਿੰਦੇ ਹਨ । ਹੁਣ ਤੱਕ ਕਈ ਖੇਤਰਾਂ ਵਿੱਚ ਇਸ ਤਰ੍ਹਾਂ ਭੂਮੀਗਤ ਪਾਣੀ ਪ੍ਰਦੂਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਦਯੋਗ-ਧੰਦੇ ਬਹੁਤ ਵੱਡਾ ਸੰਕਟ ਖੜ੍ਹਾ ਕਰ ਦੇਣਗੇ । ਪਾਣੀ ਵਿੱਚ ਘੁਲਿਆ ਹੋਇਆ ਪਾਰਾ, ਆਰਸੈਨਿਕ, ਸੀਸਾ ਵਰਗੇ ਹਾਨੀਕਾਰਕ ਤੱਤ ਕਈ ਖ਼ਤਰਨਾਕ ਰੋਗਾਂ ਦੇ ਕਾਰਨ ਬਣ ਜਾਣਗੇ ।
ਪ੍ਰਸ਼ਨ 9.
ਮਿੱਟੀ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਮਿੱਟੀ ਚੱਟਾਨਾਂ ਦੇ ਟੁੱਟਣ-ਫੁੱਟਣ ਨਾਲ ਬਣਦੀ ਹੈ । ਹਜ਼ਾਰਾਂ-ਲੱਖਾਂ ਸਾਲਾਂ ਦੇ ਲੰਬੇ ਸਮੇਂ ਵਿੱਚ ਧਰਤੀ ਦੀ ਸੜਾ ਜਾਂ ਉਸਦੇ ਨੇੜੇ ਮਿਲਣ ਵਾਲੇ ਪੱਥਰ ਵੱਖ-ਵੱਖ ਪ੍ਰਕਾਰ ਦੇ ਭੌਤਿਕ, ਰਸਾਇਣਿਕ ਅਤੇ ਕੁੱਝ ਜੈਵਿਕ ਪ੍ਰਕਿਰਿਆਵਾਂ ਦੁਆਰਾ ਟੁੱਟ ਜਾਂਦੇ ਹਨ । ਟੁੱਟਣ ਤੋਂ ਬਾਅਦ ਸਭ ਤੋਂ ਅੰਤ ਵਿੱਚ ਬਚਿਆ ਬਾਰੀਕ ਕਣ ਮਿੱਟੀ ਹੈ । ਸੂਰਜ, ਪਾਣੀ, ਹਵਾ ਅਤੇ ਜੀਵ ਅਜਿਹੇ ਕਾਰਕ ਹਨ ਜੋ ਮਿੱਟੀ ਬਣਾਉਣ ਵਿੱਚ ਸਹਾਇਕ ਹਨ ।
ਪ੍ਰਸ਼ਨ 10.
ਭੋਂ-ਖੋਰ ਕੀ ਹੈ ?
ਉੱਤਰ-
ਭੋਂ-ਖੋਰ (Soil erosion) – ਪਾਣੀ ਅਤੇ ਹਵਾ ਦੇ ਪ੍ਰਕੋਪ ਕਾਰਨ ਕਈ ਵਾਰ ਭੂਮੀ ਦੀ ਉੱਪਰੀ ਸੜਾ ਪਾਣੀ ਦੇ ਨਾਲ ਰੁੜ੍ਹ ਜਾਂਦੀ ਹੈ ਜਾਂ ਹਵਾ ਦੁਆਰਾ ਇਕ ਸਥਾਂਨ ਤੋਂ ਦੂਸਰੇ ਸਥਾਨ ਤੇ ਚਲੀ ਜਾਂਦੀ ਹੈ । ਭੂਮੀ ਦਾ ਇਸ ਪ੍ਰਕਾਰ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਵਹਿ ਜਾਣਾ ਭੋਂ-ਖੋਰ ਕਹਾਉਂਦਾ ਹੈ ।
ਪ੍ਰਸ਼ਨ 11.
ਭੋਂ-ਖੋਰ ਨੂੰ ਰੋਕਣ ਅਤੇ ਘੱਟ ਕਰਨ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਭੋਂ-ਖੋਰ ਨੂੰ ਰੋਕਣ ਅਤੇ ਘੱਟ ਕਰਨ ਦੇ ਤਰੀਕੇ-ਤੋਂ-ਖੋਰ ਨੂੰ ਰੋਕਣ ਅਤੇ ਘੱਟ ਕਰਨ ਲਈ ਹੇਠ ਲਿਖੇ ਢੰਗ ਅਪਣਾਏ ਜਾ ਸਕਦੇ ਹਨ-
- ਭੂਮੀ ਨੂੰ ਸਮਤਲ ਕਰਨਾ – ਢਲਾਣਦਾਰ ਭੁਮੀ ਤੋਂ ਵਰਖਾ ਦਾ ਪਾਣੀ ਢਾਲ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਵਗਦਾ ਹੈ ਅਤੇ ਤੇਜ਼ ਬਹਾਵ ਦੇ ਕਾਰਨ ਮਿੱਟੀ ਕੱਟ ਕੇ ਵਗਦੇ ਪਾਣੀ ਨਾਲ ਵਹਿ ਜਾਂਦੀ ਹੈ ਜਿਸ ਨਾਲ ਭੋਂ-ਖੋਰ ਹੋ ਜਾਂਦਾ ਹੈ । ਇਸ ਲਈ ਭੂਮੀ ਨੂੰ ਸਮਤਲ ਰੱਖਣਾ ਚਾਹੀਦਾ ਹੈ ।
- ਮਜ਼ਬੂਤ ਵੱਟਾਂ – ਖੇਤਾਂ ਵਿੱਚ ਮਜ਼ਬੂਤ ਵੱਟਾਂ ਬਣਾ ਦੇਣੀਆਂ ਚਾਹੀਦੀਆਂ ਹਨ ਤਾਂਕਿ ਖੇਤਾਂ ਵਿੱਚੋਂ ਪਾਣੀ ਬਾਹਰ ਨਾ ਜਾ ਸਕੇ ਅਤੇ ਮਿੱਟੀ ਦਾ ਕਟਾਵ ਨਾ ਹੋ ਸਕੇ ।
- ਰੇਤਲੀ ਭੂਮੀ ਵਿੱਚ ਜੀਵਾਂਸ਼ ਖਾਦ ਦਾ ਮਿਲਾਉਣਾ – ਰੇਤਲੀ ਭੂਮੀ ਹਲਕੀ ਹੁੰਦੀ ਹੈ ਅਤੇ ਹਲਕੀ ਮਿੱਟੀ ਪਾਣੀ ਦੇ ਨਾਲ ਜਲਦੀ ਰੁੜ੍ਹ ਜਾਂਦੀ ਹੈ । ਇਸ ਲਈ ਰੇਤਲੀ ਭੂਮੀ ਵਿੱਚ ਜੀਵਾਸ਼ ਪਦਾਰਥ ਮਿਲਾਉਣਾ ਚਾਹੀਦਾ ਹੈ ਤਾਂ ਜੋ ਮਿੱਟੀ ਦੇ ਕਣ ਆਪਸ ਵਿੱਚ ਜੁੜੇ ਰਹਿਣ ਅਤੇ ਮਿੱਟੀ ਪਾਣੀ ਦੇ ਨਾਲ ਰੁੜਨ ਤੋਂ ਬਚ ਜਾਂਦੀ ਹੈ ।
- ਬਨਸਪਤੀ ਦਾ ਉਗਣਾ – ਅਜਿਹੀ ਭੂਮੀ ਜਿਸ ਤੇ ਫ਼ਸਲ ਜਾਂ ਪੌਦੇ ਨਹੀਂ ਉਗਾਏ ਜਾਂਦੇ, ਵਰਖਾ ਦੇ ਪਾਣੀ ਨਾਲ ਰੁੜ੍ਹ ਜਾਂਦੀ ਹੈ । ਪੌਦੇ ਉਗਣ ਨਾਲ ਮਿੱਟੀ ਦੇ ਕਣ ਜੜਾਂ ਦੁਆਰਾ ਮਜ਼ਬੂਤੀ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਸੌਖਿਆਂ ਹੀ ਵਗਦੇ ਪਾਣੀ ਦੇ ਨਾਲ ਅਲੱਗ ਨਹੀਂ ਹੁੰਦੇ । ਇਸ ਤਰ੍ਹਾਂ ਬਨਸਪਤੀ ਉਗਾ ਕੇ ਭੋਂ-ਖੋਰ ਨੂੰ ਰੋਕਿਆ ਜਾ ਸਕਦਾ ਹੈ ।
- ਭੂਮੀ ਦੀ ਢਾਲ ਦੇ ਉਲਟ ਫ਼ਸਲ ਉਗਾਉਣਾ – ਪਹਾੜੀ ਖੇਤਰਾਂ ਵਿੱਚ ਭੂਮੀ ਆਮ ਕਰਕੇ ਢਲਾਣਦਾਰ ਹੁੰਦੀ ਹੈ । ਅਜਿਹੀ ਭੂਮੀ ਵਿੱਚ ਖੇਤ ਦੀ ਜੁਤਾਈ ਢਲਾਣ ਦੀ ਉਲਟ ਦਿਸ਼ਾ ਵਿੱਚ ਕਰਨੀ ਚਾਹੀਦੀ ਹੈ ਅਤੇ ਫ਼ਸਲਾਂ ਦੀਆਂ ਕਤਾਰਾਂ ਵੀ ਢਲਾਣ ਦੀ ਉਲਟ ਦਿਸ਼ਾ ਵਿੱਚ ਬੀਜਣੀਆਂ ਚਾਹੀਦੀਆਂ ਹਨ । ਢਲਾਣਦਾਰ ਭੁਮੀ ਤੇ ਪੱਟੀਆਂ ਬਣਾ ਕੇ ਇਸ ਤਰ੍ਹਾਂ ਖੇਤੀ ਕਰਨੀ ਚਾਹੀਦੀ ਕਿ ਹਰ ਪੱਟੀ ਇਕ-ਦੂਸਰੇ ਦੇ ਉੱਪਰ ਪੌੜੀਨੁਮਾ ਹੋਵੇ ਤਾਂਕਿ ਪਾਣੀ ਤੇਜ਼ੀ ਨਾਲ ਨਾ ਵਹਿ ਸਕੇ ।
- ਹਵਾ ਰੋਕੂ ਪੌਦੇ ਲਗਾ ਕੇ – ਅਜਿਹੀ ਜਗਾ ਜਿੱਥੇ ਭੂਮੀ ਰੇਤਲੀ ਹੋਵੇ ਅਤੇ ਹਵਾ ਤੇਜ਼ ਚੱਲਦੀ ਹੋਵੇ, ਉਹਨਾਂ ਥਾਂਵਾਂ ਤੇ ਖੇਤਾਂ ਦੇ ਚਾਰੋਂ ਪਾਸੇ ਲੰਬੇ ਅਤੇ ਘਣੇ ਪੌਦੇ ਉਗਾਉਣੇ ਚਾਹੀਦੇ ਹਨ ਤਾਂ ਕਿ ਹਵਾ ਦਾ ਤੇਜ਼ ਅਸਰ ਭੂਮੀ ਤੇ ਨਾ ਪਵੇ ਅਤੇ ਮਿੱਟੀ ਦੇ ਕਣ ਹਵਾ ਦੇ ਨਾਲ ਨਾ ਉੱਡ ਜਾਣ ।
ਪ੍ਰਸ਼ਨ 12.
ਜਲ ਚੱਕਰ ਦੇ ਕੂਮ ਵਿੱਚ ਪਾਣੀ ਦੀਆਂ ਕਿਹੜੀਆਂ-ਕਿਹੜੀਆਂ ਅਵਸਥਾਵਾਂ ਮਿਲਦੀਆਂ ਹਨ ?
ਉੱਤਰ-
ਵਾਸ਼ਪ ਅਵਸਥਾ, ਤਰਲ ਅਵਸਥਾ, ਠੋਸ ਅਵਸਥਾ ।
ਪ੍ਰਸ਼ਨ 13.
ਜੈਵਿਕ ਰੂਪ ਵਿੱਚ ਮਹੱਤਵਪੂਰਨ ਦੋ ਯੌਗਿਕਾਂ ਦੇ ਨਾਂ ਦਿਓ ਜਿਨ੍ਹਾਂ ਵਿੱਚ ਆਕਸੀਜਨ ਅਤੇ ਨਾਈਟ੍ਰੋਜਨ ਦੋਵੇਂ ਮਿਲਦੇ ਹਨ ?
ਉੱਤਰ-
- ਪ੍ਰੋਟੀਨ,
- ਨਿਊਕਲਿਕ ਅਮਲ ।
ਪ੍ਰਸ਼ਨ 14.
ਮਨੁੱਖ ਦੀਆਂ ਕੋਈ ਤਿੰਨ ਗਤੀਵਿਧੀਆਂ ਨੂੰ ਪਛਾਣੋ ਜਿਹਨਾਂ ਨਾਲ ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵੱਧਦੀ ਹੈ ?..
ਉੱਤਰ-
- ਉਦਯੋਗ ਧੰਦਿਆਂ ਵਿੱਚ ਕੋਲੇ ਦਾ ਬਾਲਣ ਦੇ ਰੂਪ ਵਿੱਚ ਪ੍ਰਯੋਗ ।
- ਪੈਟਰੋਲ ਅਤੇ ਡੀਜ਼ਲ ਦਾ ਵਾਹਨਾਂ ਵਿੱਚ ਪ੍ਰਯੋਗ ।
- ਬਿਜਲੀ ਉਤਪਾਦਨ ਲਈ ਪਥਰਾਟ ਬਾਲਣ ਦਾ ਪ੍ਰਯੋਗ ।
ਪ੍ਰਸ਼ਨ 15.
ਸ੍ਰੀਨ ਹਾਊਸ ਪ੍ਰਭਾਵ ਕੀ ਹੈ ?
ਉੱਤਰ-
ਸ਼੍ਰੀਨ ਹਾਊਸ ਪ੍ਰਭਾਵ (Green House Effect) – ਸਾਡੇ ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਦੀ ਪ੍ਰਤੀਸ਼ਤ ਮਾਤਰਾ 0.04% ਹੈ ਜੋ ਬਹੁਤ ਜ਼ਰੂਰੀ ਹੈ । ਕਾਰਬਨ-ਡਾਈਆਕਸਾਈਡ ਦੀ ਇਸ ਮਾਤਰਾ ਨੂੰ ਵੱਖ-ਵੱਖ ਕਿਰਿਆਵਾਂ ਦੁਆਰਾ ਬਣਾ ਕੇ ਰੱਖਿਆ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਹਰੇ ਪੌਦੇ ਅਤੇ ਮਹਾਂਸਾਗਰ ਵੀ ਕਰਦੇ ਹਨ । ਕਾਰਬਨਡਾਈਆਕਸਾਈਡ ਦੇ ਅਣੂਆਂ ਵਿੱਚ ਧਰਤੀ ਦੀ ਸੜਾ ਤੋਂ ਪਰਾਵਰਤਿਤ ਵਿਕਿਰਣਾਂ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ ਜਿਸ ਨਾਲ ਵਾਯੂਮੰਡਲ ਗਰਮ ਹੋ ਜਾਂਦਾ ਹੈ । ਇਸ ਤਰ੍ਹਾਂ ਸੋਖਿਤ ਵਿਕਿਰਣਾਂ ਕਾਰਨ ਵਾਯੂਮੰਡਲ ਦੇ ਗਰਮ ਹੋਣ ਨੂੰ ਸ੍ਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ । ਇਸ ਤਰ੍ਹਾਂ ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਦੀ ਵਧੇਰੇ ਮਾਤਰਾ ਵਾਤਾਵਰਨ ਨੂੰ ਪ੍ਰਭਾਵਿਤ ਕਰਦੀ ਹੈ । ਜਲਵਾਸ਼ਪ ਅਤੇ ਓਜ਼ੋਨ ਵਿੱਚ ਵੀ ਤਾਪ ਵਿਕਿਰਣਾਂ ਨੂੰ ਸੋਖਣ ਦੀ ਸ਼ਕਤੀ ਹੁੰਦੀ ਹੈ, ਇਸ ਲਈ ਇਹਨਾਂ ਨੂੰ ਵੀ ਗ੍ਰੀਨ ਹਾਊਸ ਗੈਸਾਂ ਦੇ ਰੂਪ ਵਿੱਚ ਮੰਨਿਆਂ ਜਾਂਦਾ ਹੈ ਕਿਉਂਕਿ CO, ਵਾਯੂਮੰਡਲ ਵਿੱਚ ਇੱਕ ਸਮਾਨ ਰੂਪ ਵਿੱਚ ਵਿਤਰਿਤ ਹੈ, ਇਸ ਲਈ ਸ਼੍ਰੀਨ ਹਾਊਸ ਪ੍ਰਭਾਵ ਨੂੰ ਜਲ-ਵਾਸ਼ਪਾਂ ਅਤੇ ਓਜ਼ੋਨ ਤੋਂ ਵਧੇਰੇ ਪ੍ਰਭਾਵਿਤ ਕਰਦੀ ਹੈ ।
ਪ੍ਰਸ਼ਨ 16.
ਵਾਯੂਮੰਡਲ ਵਿੱਚ ਮਿਲਣ ਵਾਲੇ ਆਕਸੀਜਨ ਦੇ ਰੂਪ ਕਿਹੜੇ-ਕਿਹੜੇ ਹਨ ?
ਉੱਤਰ-
- ਆਕਸੀਜਨ (O2)
- ਓਜ਼ੋਨ (O3)।