Punjab State Board PSEB 9th Class Science Book Solutions Chapter 5 ਜੀਵਨ ਦੀ ਮੁੱਢਲੀ ਇਕਾਈ Textbook Exercise Questions and Answers.
PSEB Solutions for Class 9 Science Chapter 5 ਜੀਵਨ ਦੀ ਮੁੱਢਲੀ ਇਕਾਈ
PSEB 9th Class Science Guide ਜੀਵਨ ਦੀ ਮੁੱਢਲੀ ਇਕਾਈ Textbook Questions and Answers
ਅਭਿਆਸ ਦੇ ਪ੍ਰਸ਼ਨ
ਪ੍ਰਸ਼ਨ 1.
ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ ਕਰੋ ।
ਉੱਤਰ-
ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ :
ਪ੍ਰਸ਼ਨ 2.
ਪ੍ਰੋਕੇਰੀਓਟੀ ਸੈੱਲ, ਯੂਕੇਰੀਓਟੀ ਸੈੱਲ ਤੋਂ ਕਿਵੇਂ ਵੱਖ ਹੁੰਦੇ ਹਨ ?
ਉੱਤਰ-
ਪ੍ਰੋਕੇਰੀਓਟੀ ਅਤੇ ਯੂਕੇਰੀਓਟੀ ਸੈੱਲਾਂ ਵਿੱਚ ਅੰਤਰ-
ਪ੍ਰੋਕੇਰੀਓਟੀ ਸੈੱਲ (Prokaryotic Cell) | ਯੂਕੇਰੀਓਟੀ ਸੈੱਲ (Eukaryotic cell) |
(1) ਪੋਕੇਰੀਓਟੀ ਸੈੱਲ ਆਕਾਰ ਵਿੱਚ ਬਹੁਤ ਹੀ ਛੋਟੇ ਹੁੰਦੇ ਹਨ । ਇਹਨਾਂ ਦਾ ਆਕਾਰ 1-10 μm ਹੁੰਦਾ ਹੈ । | (1) ਯੂਕੇਰੀਓਟੀ ਸੈੱਲਾਂ ਦਾ ਆਕਾਰ ਵੱਡਾ ਹੁੰਦਾ ਹੈ । ਆਕਾਰ ਵਿੱਚ ਇਹ ਸੈੱਲ 5-100 μm ਹੁੰਦੇ ਹਨ । |
(2) ਕੇਰੀਓਟੀ ਸੈੱਲ ਵਿੱਚ ਸਪੱਸ਼ਟ ਨਿਊਕਲੀਅਸ ਨਹੀਂ ਹੁੰਦਾ । | (2) ਯੂਕੇਰੀਓਟੀ ਸੈੱਲ ਦੇ ਨਿਊਕਲੀਅਸ ਦੇ ਦੁਆਲੇ ਨਿਉਕਲੀ ਝਿੱਲੀ ਦੀ ਹੋਂਦ ਕਾਰਨ ਇਸ ਸੈੱਲ ਵਿਚਲਾ ਨਿਉਕਲੀਅਸ ਸਪੱਸ਼ਟ ਹੁੰਦਾ ਹੈ । |
(3) ਪੋਕੇਰੀਓਟੀ ਸੈੱਲਾਂ ਵਿੱਚ ਕੇਵਲ ਇੱਕ ਹੀ ਗੁਣ- ਸਤਰ ਹੁੰਦਾ ਹੈ । | (3) ਯੂਕੇਰੀਓਟੀ ਸੈੱਲਾਂ ਵਿੱਚ ਗੁਣਸੂਤਰਾਂ ਦੀ ਸੰਖਿਆ ਕਾਫ਼ੀ ਅਧਿਕ ਹੁੰਦੀ ਹੈ । |
(4) ਕੇਰੀਓਟੀ ਸੈੱਲ ਵਿੱਚ ਨਿਊਕਲੀਓਲਸ (Nucleolus) ਨਹੀਂ ਹੁੰਦਾ । | (4) ਯੂਕੇਰੀਓਟੀ ਸੈੱਲ ਵਿੱਚ ਨਿਊਕਲੀਅਸ ਹੁੰਦਾ ਹੈ । |
(5) ਕੇਰੀਓਟੀ ਸੈੱਲ ਵਿੱਚ ਸੈੱਲ ਝਿੱਲੀ ਅਤੇ ਨਿੱਕੜੇ-ਅੰਗ ਨਹੀਂ ਹੁੰਦੇ । | (5) ਯੂਕੇਰੀਓਟੀ ਸੈੱਲ ਵਿੱਚ ਸੈੱਲ ਝਿੱਲੀ ਅਤੇ ਨਿੱਕੜੇ ਅੰਗ ਹੁੰਦੇ ਹਨ । |
(6) ਇਹਨਾਂ ਸੈੱਲਾਂ ਵਿੱਚ ਵਿਭਾਜਨ ਪਕਿਰਿਆ ਖੰਡਨ (Fission) ਜਾਂ ਬੱਡੰਗ (Budding) ਦੁਆਰਾ ਹੁੰਦੀ ਹੈ । ਚਿੱਤਰ-ਬੈਕਟੀਰੀਅਲ ਸੈੱਲ (ਪੋਕੇਰੀਓਟੀ ਸੈੱਲ) |
(6) ਯੁਕੇਰੀਓਟੀ ਸੈੱਲਾਂ ਵਿੱਚ ਵਿਭਾਜਨ ਆਮ ਤੌਰ ਤੇ ਸਾਵਾਂ ਸੁਤਰੀ ਜਾਂ ਅਰਧ ਸੁਤਰੀ ਹੁੰਦਾ ਹੈ । ਚਿੱਤਰ-ਕਾਈ ਸੈੱਲ (ਯੂਕੇਰੀਓਟੀ ਸੈੱਲ). |
(7) ਇਸ ਵਿੱਚ ਰਾਈਬੋਸੋਮ 70S ਪ੍ਰਕਾਰ ਦੇ ਹੁੰਦੇ ਹਨ । | (7) ਇਹਨਾਂ ਵਿੱਚ ਰਾਈਬੋਸੋਮ 80S ਪ੍ਰਕਾਰ ਦੇ ਹੁੰਦੇ ਹਨ । |
ਪ੍ਰਸ਼ਨ 3.
ਜੇਕਰ ਪਲਾਜ਼ਮਾ ਤਿੱਲੀ ਫੱਟ ਜਾਵੇ ਜਾਂ ਟੁੱਟ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਪਲਾਜ਼ਮਾ ਬਿੱਲੀ ਫੱਟ ਜਾਵੇ ਜਾਂ ਟੁੱਟ ਜਾਵੇ ਤਾਂ ਕੋਸ਼ਿਕਾ ਅੰਦਰਲਾ ਲਾਈਸੋਸੋਮ ਫੱਟ ਜਾਵੇਗਾ ਅਤੇ ਐਨਜ਼ਾਈਮ ਆਪਣੀ ਹੀ ਕੋਸ਼ਿਕਾ ਨੂੰ ਹਜ਼ਮ ਕਰ ਲੈਣਗੇ । ਅਜਿਹੀ ਸਥਿਤੀ ਵਿੱਚ ਸੈੱਲ ਦਾ ਜੀਵਿਤ ਰਹਿਣਾ ਮੁਸ਼ਕਿਲ ਹੋ ਜਾਵੇਗਾ ।
ਪ੍ਰਸ਼ਨ 4.
ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਸੈੱਲ ਦੇ ਜੀਵਨ ਦਾ ਕੀ ਹੋਵੇਗਾ ?
ਉੱਤਰ-
ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਐਂਡੋਪਲਾਜ਼ਮਿਕ ਜਾਲ ਵਿੱਚ ਸੰਸ਼ਲੇਸ਼ਿਤ ਪਦਾਰਥ ਸੈੱਲ ਦੇ ਬਾਹਰ ਅਤੇ ਅੰਦਰ ਵੱਖ-ਵੱਖ ਖੇਤਰਾਂ ਵਿੱਚ ਨਹੀਂ ਜਾ ਸਕਣਗੇ । ਇਹ ਲਾਈਸੋਸੋਮ ਨੂੰ ਬਣਾਉਣ ਵਿੱਚ ਸਹਾਇਕ ਹੈ ਜਿਸ ਦੁਆਰਾ ਕੋਸ਼ਿਕਾ ਦੇ ਵਿਅਰਥ ਪਦਾਰਥਾਂ ਦਾ ਨਿਪਟਾਰਾ ਹੁੰਦਾ ਹੈ । ਗਾਲਜੀ ਕਾਇਆਵਾਂ ਤੋਂ ਬਿਨਾਂ ਪਦਾਰਥਾਂ ਨੂੰ ਜਮਾਂ ਕਰਨਾ, ਰੂਪਾਂਤਰ ਕਰਨਾ ਆਦਿ ਕੰਮ ਵੀ ਨਹੀਂ ਹੋ ਸਕਣਗੇ ।
ਪ੍ਰਸ਼ਨ 5.
ਸੈੱਲ ਦਾ ਕਿਹੜਾ ਨਿੱਕੜਾ ਅੰਗ ਸ਼ਕਤੀਘਰ (Power House) ਹੈ ਅਤੇ ਕਿਉਂ ?
ਉੱਤਰ-
ਮਾਈਟੋਕਾਂਡਰੀਆ ਸੈੱਲ ਦਾ ਪਾਵਰ ਹਾਉਸ ਹੈ । ਇਸ ਨੂੰ ਸੈੱਲ ਵਿਚ ਭੋਜਨ ਪਦਾਰਥਾਂ ਦੇ ਆਕਸੀਕਰਨ ਦਾ ਸਥਾਨ ਮੰਨਿਆ ਜਾਂਦਾ ਹੈ । ਕਾਰਬੋਹਾਈਡਰੇਟਾਂ ਦੇ ਆਕਸੀਕਰਨ ਨਾਲ ਊਰਜਾ ਪੈਦਾ ਹੁੰਦੀ ਹੈ । ਇਸ ਲਈ ਇਸ ਨੂੰ ਸੈੱਲ ਦਾ ਸ਼ਕਤੀਘਰ (Power House) ਕਿਹਾ ਜਾਂਦਾ ਹੈ ।
ਪ੍ਰਸ਼ਨ 6.
ਸੈੱਲ-ਬਿੱਲੀ ਨੂੰ ਬਣਾਉਣ ਵਾਲੇ ਲਿਪਿਡ ਅਤੇ ਪ੍ਰੋਟੀਨ ਦਾ ਸੰਸ਼ਲੇਸ਼ਣ ਕਿੱਥੇ ਹੁੰਦਾ ਹੈ ?
ਉੱਤਰ-
ਖੁਰਦਰੀ ਐਂਡੋਪਲਾਜ਼ਮਿਕ ਜਾਲ (RER) ਤੇ ਰਾਈਬੋਸੋਮ ਲੱਗੇ ਹੁੰਦੇ ਹਨ ਜੋ ਪ੍ਰੋਟੀਨ ਦਾ ਸੰਸ਼ਲੇਸ਼ਨ ਕਰਦੇ ਹਨ । ਚਿਕਣੀ ਐਂਡੋਪਲਾਜ਼ਮਿਕ ਜਾਲ (SER) ਲਿਪਿਡਾਂ ਦਾ ਸੰਸ਼ਲੇਸ਼ਨ ਕਰਦੀ ਹੈ ।
ਪ੍ਰਸ਼ਨ 7.
ਅਮੀਬਾ ਆਪਣਾ ਭੋਜਨ ਕਿਵੇਂ ਪ੍ਰਾਪਤ ਕਰਦਾ ਹੈ ?
ਉੱਤਰ-
ਅਮੀਬਾ ਦੀ ਕੋਸ਼ਿਕਾ ਤਿੱਲੀ ਵਿੱਚ ਲਚੀਲਾਪਨ ਹੁੰਦਾ ਹੈ ਜੋ ਅਮੀਬਾ ਨੂੰ ਬਾਹਰੀ ਵਾਤਾਵਰਨ ਵਿੱਚੋਂ ਆਪਣਾ ਭੋਜਨ ਅਤੇ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ । ਜਿਸ ਪ੍ਰਕਿਰਿਆ ਨਾਲ ਅਮੀਬਾ ਆਪਣਾ ਭੋਜਨ ਪ੍ਰਾਪਤ ਕਰਦਾ ਹੈ, ਉਸ ਨੂੰ ਐਂਡੋਸਾਇਟੋਸਿਸ ਕਹਿੰਦੇ ਹਨ | ਅਮੀਬਾ ਪਾਣੀ ਵਿੱਚ ਮਿਲਣ ਵਾਲੇ ਸੂਖ਼ਮ ਜੀਵਾਂ ਨੂੰ ਆਪਣਾ ਭੋਜਨ ਬਣਾਉਂਦਾ ਹੈ । ਉਹ ਆਪਣੇ ਭੋਜਨ ਨੂੰ ਕਿਸੇ ਵੀ ਸਤਹਿ ਤੋਂ ਆਭਾਸੀ ਪੈਰਾਂ ਦੁਆਰਾ ਪ੍ਰਾਪਤ ਕਰਦਾ ਹੈ । ਜਦੋਂ ਭੋਜਨ ਪਦਾਰਥ ਉਸਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਹ ਆਪਣੇ ਆਭਾਸੀ ਪੈਰਾਂ ਨਾਲ ਉਸ ਨੂੰ ਚਾਰੋਂ ਪਾਸਿਓਂ ਘੇਰ ਲੈਂਦਾ ਹੈ। ਅਤੇ ਉਹ ਪਿਆਲੇਨੁਮਾ ਰਚਨਾ ਦੁਆਰਾ ਕਰਦਾ ਹੈ ਜਿਸਨੂੰ ਭੋਜਨਧਾਨੀ ਕਹਿੰਦੇ ਹਨ । ਇਸ ਤਰ੍ਹਾਂ ਖਾਧ ਪਦਾਰਥ ਕੋਸ਼ਿਕਾ ਅੰਦਰ ਇੱਕ ਥੈਲੀ ਵਿੱਚ ਬੰਦ ਹੋ ਜਾਂਦਾ ਹੈ । ਭੋਜਨ ਦਾ ਪਾਚਣ ਭੋਜਨਧਾਨੀ ਵਿੱਚ ਐਨਜਾਇਮਾਂ ਦੀ ਸਹਾਇਤਾ ਨਾਲ ਹੁੰਦਾ ਹੈ । ਪਚਿਆ ਹੋਇਆ ਭੋਜਨ ਵਿਸਰਣ ਕਿਰਿਆ ਰਾਹੀਂ ਕੋਸ਼ਿਕਾ ਵ ਵਿੱਚ ਜਾ ਕੇ ਅਵਸ਼ੋਸ਼ਿਤ ਹੋ ਜਾਂਦਾ ਹੈ ਇਸ ਨੂੰ ਸੰਵਾਗੀਕਰਨ ਕਹਿੰਦੇ ਹਨ । ਜੋ ਭੋਜਨ ਪਚ ਨਹੀਂ ਸਕਿਆ ਉਹ ਸਰੀਰਕ ਸਤਹਿ ਤੋਂ ਭੋਜਨਧਾਨੀ ਦੁਆਰਾ ਬਾਹਰ ਕੱਢ ਦਿੱਤਾ। ਜਾਂਦਾ ਹੈ ।
ਪ੍ਰਸ਼ਨ 8.
ਪਰਸਰਣ ਕੀ ਹੈ ?
ਉੱਤਰ-
ਪਰਸਰਣ-ਪਾਣੀ ਦੇ ਅਣੂਆਂ ਦੀ ਗਤੀ ਜਦੋਂ ਪਲਾਜ਼ਮਾ ਤਿੱਲੀ ਦੁਆਰਾ ਹੋਵੇ ਤਾਂ ਇਸ ਨੂੰ ਪਰਸਰਣ ਕਹਿੰਦੇ ਹਨ | ਪਲਾਜ਼ਮਾ ਤਿੱਲੀ ਵਿੱਚ ਪਾਣੀ ਦੀ ਗਤੀ ਪਾਣੀ ਵਿੱਚ ਘੁਲੇ ਪਦਾਰਥਾਂ ਦੀ ਮਾਤਰਾ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ । ਪਾਣੀ ਦੇ ਅਣੂ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਝਿੱਲੀ ਵਿੱਚੋਂ ਜਾਂਦੇ ਹਨ । ਇਹ ਬਿੱਲੀ ਆਪਣੇ ਛੋਟੇ-ਛੋਟੇ ਛੇਕਾਂ ਰਾਹੀਂ ਪਾਣੀ ਦੇ ਅਣੂਆਂ ਨੂੰ ਲੰਘਣ ਦਿੰਦੀ ਹੈ ਪਰ ਘੁਲਣਸ਼ੀਲ ਪਦਾਰਥਾਂ ਦੇ ਵੱਡੇ ਅਣੂਆਂ ਨੂੰ ਇਸ ਵਿੱਚੋਂ ਨਹੀਂ ਲੰਘਣ ਦਿੰਦੀ ।
ਪਰਸਰਣ ਕਿਰਿਆ ਤਿੰਨ ਤਰ੍ਹਾਂ ਦੀ ਹੁੰਦੀ ਹੈ-
(ਉ) ਅਲਪ ਪਰਸਰਣ-ਜੇ ਕੋਸ਼ਿਕਾ ਨੂੰ ਪਤਲੇ ਘੋਲ ਵਾਲੇ ਮਾਧਿਅਮ ਵਿੱਚ ਰੱਖਿਆ ਜਾਵੇ ਤਾਂ ਪਾਣੀ ਪਰਸਰਣ ਵਿਧੀ ਨਾਲ ਕੋਸ਼ਿਕਾ ਵਿੱਚ ਚਲਿਆ ਜਾਵੇਗਾ | ਪਤਲੇ ਘੋਲ ਵਿੱਚ ਨਮਕ ਜਾਂ ਚੀਨੀ ਜਾਂ ਕਿਸੇ ਹੋਰ ਲੂਣ ਦੀ ਮਾਤਰਾ ਘੱਟ ਅਤੇ
ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ । ਪਾਣੀ ਦੇ ਅਣੂ ਕੋਸ਼ਿਕਾ ਤਿੱਲੀ ਦੇ ਦੋਵੇਂ ਪਾਸੇ ਆਉਣ ਜਾਣ ਲਈ ਮੁਕਤ ਹੁੰਦੇ ਹਨ । ਪਰ ਕੋਸ਼ਿਕਾ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਕੋਸ਼ਿਕਾ ਤੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇਗੀ । ਸਿੱਟੇ ਵਜੋਂ ਕੋਸ਼ਿਕਾ ਫੁੱਲਣ ਲੱਗੇਗੀ | ਪਾਣੀ ਵਿੱਚ ਡੁੱਬੀ ਸੌਗੀ ਜਾਂ ਖੁਬਾਨੀ ਇਸੇ ਕਾਰਨ ਫੁੱਲ ਜਾਂਦੀ ਹੈ ।
(ਅ) ਸਮਪਰਸਰਣ-ਜੇ ਕੋਸ਼ਿਕਾਂ ਨੂੰ ਅਜਿਹੇ ਘੋਲ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਵਿੱਚ ਬਾਹਰਲੀ ਅਤੇ ਕੋਸ਼ਿਕਾ ਵਿੱਚਲੀ ਸੰਘਣਤਾ ਬਿਲਕੁਲ ਬਰਾਬਰ ਹੋਵੇ ਤਾਂ ਕੋਸ਼ਿਕਾ ਤਿੱਲੀ ਵਿੱਚੋਂ ਪਾਣੀ ਦੀ ਕੋਈ ਸ਼ੁੱਧ ਗਤੀ ਨਹੀਂ ਹੋਵੇਗੀ । ਜਲ ਕੋਸ਼ਿਕਾ ਵਿੱਚ ਆਉਂਦਾ-ਜਾਂਦਾ ਹੈ ਪਰ ਜਿੰਨੀ ਮਾਤਰਾ ਅੰਦਰ ਜਾਂਦੀ ਹੈ ਓਨੀ ਹੀ ਬਾਹਰ ਆ ਜਾਂਦੀ ਹੈ ।
(ੲ) ਅਤੀਪਰਸਰਣ-ਜਦੋਂ ਕੋਸ਼ਿਕਾ ਦੇ ਬਾਹਰ ਵਾਲਾ ਘੋਲ ਕੋਸ਼ਿਕਾ ਦੇ ਅੰਦਰਲੇ ਘੋਲ ਨਾਲੋਂ ਗਾੜ੍ਹਾ ਹੁੰਦਾ ਹੈ ਤਾਂ ਪਾਣੀ ਪਰਸਰਣ ਦੁਆਰਾ ਕੋਸ਼ਿਕਾਂ ਵਿੱਚੋਂ ਬਾਹਰ ਆ ਜਾਵੇਗਾ । ਇਸ ਸਥਿਤੀ ਵਿੱਚ ਕੋਸ਼ਿਕਾ ਵਿੱਚੋਂ ਵਧੇਰੇ ਪਾਣੀ ਬਾਹਰ ਆ ਜਾਵੇਗਾ ਅਤੇ ਘੱਟ ਪਾਣੀ ਅੰਦਰ ਜਾਵੇਗਾ ।
ਪ੍ਰਸ਼ਨ 9.
ਹੇਠ ਦਿੱਤੀ ਪਰਸਰਣ ਕਿਰਿਆ ਦਾ ਪ੍ਰਯੋਗ ਕਰੋ ।
ਛਿੱਲੇ ਹੋਏ ਅੱਧੇ-ਅੱਧੇ ਆਲੂ ਦੇ ਚਾਰ ਟੁਕੜੇ ਲਓ । ਇਨ੍ਹਾਂ ਚਾਰਾਂ ਭਾਗਾਂ ਨੂੰ ਖੋਖਲਾ ਕਰ ਲਓ ਤਾਂ ਕਿ ਆਲੂ ਦੇ ਕੱਪ ਬਣ ਜਾਣ । ਇਨ੍ਹਾਂ ਵਿੱਚੋਂ ਇੱਕ ਕੱਪ ਉਬਲੇ ਹੋਏ ਆਲੂ ਦਾ ਬਣਾਉਣਾ ਹੈ | ਆਲੂ ਦੇ ਹਰ ਕੱਪ ਨੂੰ ਪਾਣੀ ਵਾਲੇ ਬਰਤਨ ਵਿੱਚ ਰੱਖੋ ਹੁਣ-
(ਕ) ਕੱਪ “A” ਨੂੰ ਖ਼ਾਲੀ ਰੱਖੋ ।
(ਖ) ਕੱਪ “B” ਵਿੱਚ ਇਕ ਚਮਚ ਖੰਡ ਪਾਓ ।
(ਗ) ਕੱਪ “C” ਵਿੱਚ ਇਕ ਚਮਚ ਨਮਕ ਪਾਓ ।
(ਘ) ਉਬਲੇ ਆਲੂ ਤੋਂ ਬਣਾਏ ਕੱਪ “D” ਵਿੱਚ ਇੱਕ ਚਮਚ ਖੰਡ ਪਾਓ ।
ਆਲੂ ਦੇ ਇਨ੍ਹਾਂ ਚਾਰਾਂ ਕੱਪਾਂ ਨੂੰ ਦੋ ਘੰਟੇ ਤੱਕ ਰੱਖਣ ਤੋਂ ਬਾਅਦ ਉਨ੍ਹਾਂ ਦਾ ਪ੍ਰੇਖਣ ਕਰੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।
(i) “B” ਅਤੇ “C” ਦੇ ਖ਼ਾਲੀ ਭਾਗ ਵਿੱਚ ਪਾਣੀ ਕਿਉਂ ਇਕੱਠਾ ਹੋ ਗਿਆ ? ਇਸਦਾ ਵਰਣਨ ਕਰੋ ।
(ii) “A” ਆਲੂ ਇਸ ਪ੍ਰਯੋਗ ਲਈ ਕਿਉਂ ਮਹੱਤਵਪੂਰਨ ਹੈ ?
(iii) “A”, ਅਤੇ “D” ਆਲੂ ਦੇ ਖ਼ਾਲੀ ਭਾਗ ਵਿੱਚ ਪਾਣੀ ਇਕੱਠਾ ਕਿਉਂ ਨਹੀਂ ਹੋਇਆ ? ਇਸਦਾ ਵਰਣਨ ਕਰੋ ।
ਉੱਤਰ-
ਛਿੱਲੇ ਹੋਏ ਕੱਚੇ ਆਲੂ ਤੋਂ ਬਣੇ ਤਿੰਨ ਅਤੇ ਉਬਲੇ ਆਲੂ ਤੋਂ ਬਣੇ ਇੱਕ ਕੱਪ ਨੂੰ ਚਿੱਤਰ ਅਨੁਸਾਰ ਪਾਣੀ ਨਾਲ ਭਰੇ ਬਰਤਨ ਵਿਚ ਰੱਖੋ ।
(i) B ਅਤੇ C ਵਿੱਚ ਪਾਣੀ ਇਕੱਠਾ ਹੋ ਗਿਆ | ਕੱਚੇ ਆਲੂ ਤੋਂ ਬਣੇ ਦੋਵੇਂ ਕੱਪ ਚੁਣਨਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦੇ ਹਨ ਅਤੇ ਪਾਣੀ ਪਰਸਰਣ ਵਿਧੀ ਦੁਆਰਾ ਖੋਖਲੇ ਆਲੂਆਂ ਵਿੱਚ ਇਕੱਠਾ ਹੋ ਗਿਆ । ਕਿਉਂਕਿ ਇਹਨਾਂ ਵਿੱਚ ਚੀਨੀ ਅਤੇ ਨਮਕ ਮੌਜੂਦ ਸੀ । ਇਹ ਅਲਪ ਪਸਰਣ ਦਾ ਸਿੱਟਾ ਹੈ । ਕਿਉਂਕਿ ਆਲੂ ਦੇ ਕੱਪਾਂ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਉਸ ਵਿੱਚੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਸੀ ।
(ii) ‘A’ ਆਲੂ ਦਾ ਕੱਪ ਕੱਚੇ ਆਲੂ ਤੋਂ ਬਣਿਆ ਸੀ ਜੋ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦਾ ਹੈ । ਅੰਦਰੋਂ ਖ਼ਾਲੀ ਹੋਣ ਕਾਰਨ ਪਾਣੀ ਵਿੱਚ ਕੋਈ ਸ਼ੁੱਧ ਗਤੀ ਨਹੀਂ ਹੋਈ । ਇਹ ਨਿਯੰਤਰਨ ਦਾ ਕਾਰਜ ਕਰਦਾ ਹੈ ।
(iii) A ਅਤੇ D ਕੱਪਾਂ ਵਿੱਚ ਪਾਣੀ ਇਕੱਠਾ ਨਹੀਂ ਹੋਇਆ । ‘A’ ਆਲੂ ਦਾ ਕੱਪ ਕੱਚੇ ਆਲੂ ਤੋਂ ਬਣਿਆ ਸੀ ਜੋ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦਾ ਹੈ । ਅੰਦਰੋਂ ਖ਼ਾਲੀ ਹੋਣ ਕਾਰਨ ਪਾਣੀ ਵਿੱਚ ਕੋਈ ਸ਼ੁੱਧ ਗਤੀ ਨਹੀਂ ਹੋਈ ।
ਕੱਪ D ਉਬਲੇ ਆਲੂ ਦਾ ਬਣਿਆ ਹੈ ਤੇ ਇਸ ਵਿੱਚ ਇੱਕ ਚਮਚ ਚੀਨੀ ਵੀ ਹੈ ਪਰ ਇਹ ਉਬਲਿਆ ਹੋਣ ਕਾਰਨ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਨਹੀਂ ਕਰਦਾ । ਇਸ ਲਈ ਪਾਣੀ ਦੀ ਕੋਈ ਸ਼ੁੱਧ ਗਤੀ ਨਹੀਂ ਹੁੰਦੀ ਹੈ ।
Science Guide for Class 9 PSEB ਜੀਵਨ ਦੀ ਮੁੱਢਲੀ ਇਕਾਈ InText Questions and Answers
ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
‘ਸੈੱਲ’ ਦੀ ਖੋਜ ਕਿਸ ਨੇ ਅਤੇ ਕਿਵੇਂ ਕੀਤੀ ?
ਉੱਤਰ-
‘ਸੈੱਲ’ (Cell) – ਰਾਬਰਟ ਹੁੱਕ (Robert Hook) ਨੇ 1665 ਈ: ਵਿੱਚ, ਸਭ ਤੋਂ ਪਹਿਲਾਂ ਸਾਧਾਰਨ ਸੂਖਮਦਰਸ਼ੀ ਦੀ ਸਹਾਇਤਾ ਨਾਲ, ਕਾਰਕ ਦੀ ਪਤਲੀ ਕਾਟ ਦਾ ਅਧਿਐਨ ਕੀਤਾ । ਹੁੱਕ ਨੇ ਦੱਸਿਆ ਕਿ ਕਾਰਕ ਛੋਟੇ-ਛੋਟੇ ਹਜ਼ਾਰਾਂ ਛੇ ਕੋਣੇ ਡੱਬਿਆਂ ਦਾ ਬਣਿਆ ਹੈ ਜੋ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਸ਼ਕਲ ਬਣਾਉਂਦੇ ਹਨ । ਉਸਨੇ ਇਹਨਾਂ ਛੋਟੇ-ਛੋਟੇ ਡੱਬਿਆਂ ਜਾਂ ਇਕਾਈਆਂ ਨੂੰ “ਸੈੱਲ” (cell) ਕਿਹਾ ।
ਪ੍ਰਸ਼ਨ 2.
ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਨ ?
ਉੱਤਰ-
ਸੈੱਲ ਦੀ ਰਚਨਾ ਕਈ ਹੋਰ ਨਿੱਕੜੇ ਅੰਗਾਂ (Cell organelles) ਤੋਂ ਹੁੰਦੀ ਹੈ। ਸੈੱਲਾਂ ਦੀ ਆਕ੍ਰਿਤੀ ਅਤੇ ਆਕਾਰ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਵਿਸ਼ੇਸ਼ ਕਾਰਜਾਂ ਦੇ ਅਨੁਰੂਪ ਹੁੰਦੇ ਹਨ । ਨਿੱਕੜੇ ਅੰਗਾਂ ਕਾਰਨ ਹੀ ਕੋਈ ਸੈੱਲ ਜੀਵਿਤ ਰਹਿੰਦਾ ਹੈ ਅਤੇ ਸਾਰੇ ਕਾਰਜ ਕਰਦਾ ਹੈ । ਇਸ ਲਈ ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਹਿੰਦੇ ਹਨ ।
ਪ੍ਰਸ਼ਨ 3.
CO2 ਅਤੇ ਪਾਣੀ ਵਰਗੇ ਪਦਾਰਥ ਕਿਸ ਤਰ੍ਹਾਂ ਸੈੱਲ ਦੇ ਅੰਦਰ ਬਾਹਰ ਆਉਂਦੇ ਜਾਂਦੇ ਹਨ ? ਇਸ ਦੀ ਚਰਚਾ ਕਰੋ ।
ਉੱਤਰ-
CO2 ਅਤੇ ਪਾਣੀ ਵਰਗੇ ਪਦਾਰਥ ਸੈੱਲ-ਤਿੱਲੀ ਦੇ ਆਰ-ਪਾਰ ਵਿਸਰਣ ਕਿਰਿਆ ਦੁਆਰਾ ਆ ਜਾ ਸਕਦੇ ਹਨ ।
(i) CO2 ਦਾ ਬਾਹਰ ਜਾਣਾ-CO2 ਸੈੱਲ ਦਾ ਇਕ ਵਿਅਰਥ ਪਦਾਰਥ ਹੈ, ਅਤੇ ਇਸ ਨੂੰ ਬਾਹਰ ਕੱਢਣਾ ਜ਼ਰੂਰੀ ਹੈ । ਜਦੋਂ ਸੈੱਲ ਵਿੱਚ ਇਸ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਸ ਦੀ ਸੰਘਣਤਾ ਵਾਤਾਵਰਨ ਵਿੱਚ ਮੌਜੂਦ CO2 ਦੀ ਸੰਘਣਤਾ ਤੋਂ ਵੱਧ ਹੋ ਜਾਂਦੀ ਹੈ, ਜਿਵੇਂ ਹੀ ਸੈੱਲ ਦੇ ਅੰਦਰ ਅਤੇ ਬਾਹਰ CO2 ਦੀ ਸੰਘਣਤਾ ਵਿੱਚ ਅੰਤਰ ਪੈਦਾ ਹੁੰਦਾ ਹੈ । ਉਸ ਵੇਲੇ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵਾਲੇ ਪਾਸੇ ਵਿਸਰਣ ਕਿਰਿਆ ਦੁਆਰਾ ਸੈੱਲ ਵਿੱਚੋਂ CO2 ਬਾਹਰ ਨਿਕਲ ਜਾਂਦੀ ਹੈ ।
(ii) O2 ਦਾ ਅੰਦਰ ਜਾਣਾ-ਜਦੋਂ ਸੈੱਲ ਵਿਚ ਆਕਸੀਜਨ ਦੀ ਸੰਘਣਤਾ ਘੱਟ ਹੋ ਜਾਂਦੀ ਹੈ ਤਾਂ ਬਾਹਰ ਤੋਂ ਸੈੱਲ ਅੰਦਰ ਵਿਸਰਣ ਕਿਰਿਆ ਦੁਆਰਾ ਆਕਸੀਜਨ ਅੰਦਰ ਚਲੀ ਜਾਂਦੀ ਹੈ ।
(iii) ਪਾਣੀ ਦਾ ਅੰਦਰ ਬਾਹਰ ਜਾਣਾ-ਪਾਣੀ ਵੀ ਵਿਸਰਣ ਦੇ ਨਿਯਮਾਂ ਦੇ ਅਨੁਸਾਰ ਹੀ ਵਿਵਹਾਰ ਕਰਦਾ ਹੈ । ਪਾਣੀ ਦੇ ਅਣੂਆਂ ਦੀ ਗਤੀ ਜਦੋਂ ਬਿੱਲੀ ਵਿੱਚੋਂ ਹੁੰਦੀ ਹੈ ਤਾਂ ਇਸ ਨੂੰ ਪਸਰਣ (Osmosis) ਕਿਹਾ ਜਾਂਦਾ ਹੈ । ਪਲਾਜ਼ਮਾ ਬਿੱਲੀ ਵਿੱਚੋਂ ਪਾਣੀ ਦੇ ਅਣੂਆਂ ਦੀ ਗਤੀ ਪਾਣੀ ਵਿੱਚ ਘੁਲੇ ਹੋਏ ਪਦਾਰਥਾਂ ਦੀ ਮਾਤਰਾ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ । ਤਿੱਲੀ ਵਿੱਚੋਂ ਪਾਣੀ ਦੇ ਅਣੂ ਪਾਣੀ ਦੀ ਵੱਧ ਸੰਘਣਤਾ ਤੋਂ ਪਾਣੀ ਦੀ ਘੱਟ ਸੰਘਣਤਾ ਵਲ ਗਤੀ ਕਰਦੇ ਹਨ । ਜਦੋਂ ਸੈੱਲ ਨੂੰ ਪਤਲੇ ਘੋਲ ਵਾਲੇ ਮਾਧਿਅਮ ਵਿੱਚ ਰੱਖਿਆ ਜਾਵੇ ਤਾਂ ਪਾਣੀ ਵਧੇਰੇ ਮਾਤਰਾ ਵਿੱਚ ਹੋਣ ਦੇ ਕਰਕੇ ਪਰਾਸਰਣ ਵਿਧੀ ਦੁਆਰਾ ਸੈੱਲ ਅੰਦਰ ਚਲਿਆ ਜਾਵੇਗਾ | ਪਾਣੀ ਦੇ ਅਣੂ ਸੈੱਲ ਤਿੱਲੀ ਦੇ ਦੋਵੇਂ ਪਾਸੇ ਆਉਣ-ਜਾਣ ਲਈ ਮੁਕਤ ਹੁੰਦੇ ਹਨ, ਪਰ ਜਦੋਂ ਸੈੱਲ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਸੈੱਲ ਦੇ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇਗੀ, ਤਾਂ ਸੈੱਲ ਵਿੱਚ ਪਾਣੀ ਵੱਧ ਜਾਵੇਗਾ ਤੇ ਸੈੱਲ ਫੁੱਲਣ ਲੱਗੇਗਾ । ਜੇ ਸੈੱਲ ਨੂੰ ਅਜਿਹੇ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਵਿਚ ਬਾਹਰੀ ਪਾਣੀ ਦੀ ਸੰਘਣਤਾ, ਸੈੱਲ ਵਿੱਚਲੀ ਪਾਣੀ ਦੀ ਸੰਘਣਤਾ ਦੇ ਬਰਾਬਰ ਹੋਵੇ ਤਾਂ ਸੈੱਲ ਝਿੱਲੀ ਵਿੱਚ ਨਾ ਪਾਣੀ ਅੰਦਰ ਜਾਵੇਗਾ ਨਾ ਬਾਹਰ ਆਵੇਗਾ । ਜੇ ਸੈੱਲ ਦੇ ਬਾਹਰ ਵਾਲਾ ਘੋਲ ਅੰਦਰ ਦੇ ਘੋਲ ਤੋਂ ਗਾੜ੍ਹਾ ਹੈ ਤਾਂ ਪਾਣੀ ਪਰਾਸਰਣ ਕਿਰਿਆ ਦੁਆਰਾ ਸੈੱਲ ਤੋਂ ਬਾਹਰ ਆ ਜਾਵੇਗਾ । ਇਸ ਕਾਰਨ ਸੈੱਲ ਸੁੰਗੜ ਜਾਵੇਗਾ ।
ਪ੍ਰਸ਼ਨ 4.
ਪਲਾਜ਼ਮਾ ਤਿੱਲੀ ਨੂੰ ਚੁਣਨ ਯੋਗ ਮੁਸਾਮਦਾਰ ਪਰਤ ਕਿਉਂ ਕਹਿੰਦੇ ਹਨ ?
ਉੱਤਰ-
ਲਿਪਿਡ ਅਤੇ ਪ੍ਰੋਟੀਨ ਤੋਂ ਬਣੀ ਪਲਾਜ਼ਮਾ ਤਿੱਲੀ ਲਚੀਲੀ ਹੁੰਦੀ ਹੈ ਜੋ ਸੈੱਲ ਦੇ ਘਟਕਾਂ ਨੂੰ ਬਾਹਰੀ ਵਾਤਾਵਰਨ ਤੋਂ ਵੱਖ ਕਰਦੀ ਹੈ । ਇਹ ਕੁੱਝ ਪਦਾਰਥਾਂ ਨੂੰ ਅੰਦਰ ਜਾਂ ਬਾਹਰ ਆਉਣ-ਜਾਣ ਦਿੰਦੀ ਹੈ । ਇਹ ਹੋਰ ਪਦਾਰਥਾਂ ਦੀ ਗਤੀ ਨੂੰ ਵੀ ਰੋਕਦੀ ਹੈ । ਵਿਸਰਣ ਕਿਰਿਆ ਦੁਆਰਾ CO2 ਅਤੇ O2, ਇਸਦੇ ਆਰ-ਪਾਰ ਜਾ ਸਕਦੀਆਂ ਹਨ । ਪਾਣੀ ਦੇ ਅਣੂ ਦੀ ਗਤੀ ਵੀ ਪਰਾਸਰਣ ਕਿਰਿਆ ਦੁਆਰਾ ਹੁੰਦੀ ਹੈ ਕਿਉਂਕਿ ਪਲਾਜ਼ਮਾ ਤਿੱਲੀ ਜ਼ਰੂਰੀ ਪਦਾਰਥਾਂ ਨੂੰ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਜਾਣ ਦਿੰਦੀ ਹੈ । ਇਸ ਲਈ ਇਸ ਨੂੰ ਚੁਣਨਯੋਗ ਮੁਸਾਮਦਾਰ ਪਰਤ ਕਿਹਾ ਜਾਂਦਾ ਹੈ ।
ਪ੍ਰਸ਼ਨ 5.
ਕੀ ਹੁਣ ਤੁਸੀਂ ਹੇਠਾਂ ਦਿੱਤੀ ਸਾਰਣੀ ਵਿੱਚ ਖ਼ਾਲੀ ਥਾਂਵਾਂ ਭਰ ਸਕਦੇ ਹੋ ? ਜਿਸ ਤੋਂ ਕਿ ਕੇਰੀਓਟੀ ਅਤੇ ਯੂਕੇਰੀਓਟੀ ਸੈੱਲਾਂ ਦਾ ਅੰਤਰ ਸਪੱਸ਼ਟ ਹੋ ਸਕੇ ।
ਪੋਕੇਰੀਓਟੀ ਸੈੱਲ | ਯੂਕੇਰੀਓਟੀ ਸੈੱਲ |
(1) ਆਕਾਰ ਆਮ ਤੌਰ ਤੇ ਛੋਟਾ (1-10μ m) 1μm = 10-6 m |
(1) ਆਕਾਰ ਆਮ ਤੌਰ ਤੇ ਵੱਡਾ (5-100 μm) |
(2) ਕੇਂਦਰੀ ਖੇਤਰ ………………. ………………. ……………… |
(2) ਕੇਂਦਰੀ ਖੇਤਰ ………………. ………………. ……………… |
(3) ਗੁਣਸੂਤਰ : ਇੱਕ | (3) ਗੁਣਸੂਤਰ : ਇੱਕ ਤੋਂ ਜ਼ਿਆਦਾ |
(4) ਬਿੱਲੀ ਨਾਲ ਘਿਰੇ ਸੈਲ ਦੇ ਨਿੱਕੜੇ ਅੰਗ ਨਹੀਂ ਹੁੰਦੇ । | (4) ……………… ………………….. |
ਉੱਤਰ-
ਪੋਕੇਰੀਓਟੀ ਸੈੱਲ | ਯੂਕੇਰੀਓਟੀ ਸੈੱਲ |
(1) ਆਕਾਰ ਆਮ ਤੌਰ ‘ਤੇ ਵੱਡਾ (1-10μm), 1 μm = 10-6 m |
(1) ਆਕਾਰ ਆਮ ਤੌਰ ‘ਤੇ ਛੋਟਾ (5-100 μm) |
(2) ਕੇਂਦਰੀ ਖੇਤਰ : ਅਸਪੱਸ਼ਟ ਕੇਂਦਰੀ ਖੇਤਰ ਵਿੱਚ ਸਿਰਫ਼ ਕੂਮੈਟਿਨ ਪਦਾਰਥ ਹੁੰਦਾ ਹੈ ਅਤੇ ਉਸਨੂੰ ਕੇਂਦਰਕ ਕਹਿੰਦੇ ਹਨ । | (2) ਕੇਂਦਰੀ ਖੇਤਰ : ਸਪੱਸ਼ਟ ਜੋ ਚਾਰੋਂ ਪਾਸਿਓਂ ਕੇਂਦਰੀ ਝੱਲੀ ਨਾਲ ਘਿਰਿਆ ਰਹਿੰਦਾ ਹੈ । |
(3) ਗੁਣਸੂਤਰ : ਇੱਕ | (3) ਗੁਣਸੂਤਰ : ਇੱਕ ਤੋਂ ਜ਼ਿਆਦਾ |
(4) ਖ਼ਾਲੀ ਨਾਲ ਘਿਰੇ ਸੈਲ ਦੇ ਨਿਕੜੇ ਅੰਗ ਨਹੀਂ ਹੁੰਦੇ । | (4) ਬਿੱਲੀ ਨਾਲ ਰੇ ਸੈਲ ਦੇ ਨਿੱਕੜੇ ਅੰਗ ਹੁੰਦੇ ਹਨ । |
ਪ੍ਰਸ਼ਨ 6.
ਕੀ ਤੁਸੀਂ ਅਜਿਹੇ ਨਿੱਕੜੇ ਅੰਗਾਂ ਦੇ ਨਾਂ ਦੱਸ ਸਕਦੇ ਹੋ ਜਿਨ੍ਹਾਂ ਵਿੱਚ ਆਪਣਾ ਅਨੁਵੰਸ਼ਿਕ ਪਦਾਰਥ ਹੁੰਦਾ ਹੈ ?
ਉੱਤਰ-
ਮਾਈਟੋਕਾਂਡਰੀਆ ਵਾਂਗ ਹੀ ਪਲਾਸਟਿਡ ਵਿੱਚ ਆਪਣਾ DNA ਅਣੂ ਦੇ ਰੂਪ ਵਿੱਚ ਹੁੰਦਾ ਹੈ ਜਿਸ ਵਿੱਚ ਸੈੱਲ ਦੇ ਨਿਰਮਾਣ ਅਤੇ ਸੰਗਠਨ ਦੀਆਂ ਸਾਰੀਆਂ ਜ਼ਰੂਰੀ ਸੂਚਨਾਵਾਂ ਹੁੰਦੀਆਂ ਹਨ ।
ਪ੍ਰਸ਼ਨ 7.
ਜੇਕਰ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਕੀ ਹੋਵੇਗਾ ?
ਉੱਤਰ-
ਜੇ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਸੈੱਲ ਦੇ ਫਾਲਤ, ਵਿਅਰਥ ਪਦਾਰਥਾਂ ਨੂੰ ਨਿਪਟਾਉਣ ਵਾਲਾ ਤੰਤਰ ਲਾਈਸੋਸੋਮ ਫੱਟ ਜਾਂਦਾ ਹੈ ਅਤੇ ਐਨਜ਼ਾਈਮ ਆਪਣੀ ਹੀ ਕੋਸ਼ਿਕਾ ਨੂੰ ਪਚਾ ਲੈਂਦੇ ਹਨ ।
ਪ੍ਰਸ਼ਨ 8.
ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਿਉਂ ਕਹਿੰਦੇ ਹਨ ?
ਉੱਤਰ-
ਜਦੋਂ ਸੈੱਲ ਦੀ ਟੁੱਟ-ਭੱਜ ਹੋ ਜਾਵੇ ਜਾਂ ਇਹ ਮਰ ਜਾਣ ਤਾਂ ਲਾਈਮੋਸੋਮ ਫੱਟ ਜਾਂਦੇ ਹਨ ਅਤੇ ਐਨਜ਼ਾਈਮ ਆਪਣੇ ਹੀ ਸੈੱਲ ਨੂੰ ਹਜ਼ਮ ਕਰ ਜਾਂਦੇ ਹਨ । ਇਸ ਲਈ ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਹਿੰਦੇ ਹਨ ।
ਪ੍ਰਸ਼ਨ 9.
ਸੈੱਲ ਅੰਦਰ ਪ੍ਰੋਟੀਨ-ਸੰਸ਼ਲੇਸ਼ਨ ਕਿੱਥੇ ਹੁੰਦਾ ਹੈ ?
ਉੱਤਰ-
ਕੋਸ਼ਿਕਾ ਵ ਵਿੱਚ ਰਾਈਬੋਸੋਮ ਛੋਟੇ-ਛੋਟੇ ਕਣਾਂ ਦੇ ਰੂਪ ਵਿੱਚ ਐਂਡੋਪਲਾਜ਼ਮੀ ਜਾਲ ਦੇ ਤਲ ਤੇ ਅਤੇ ਕੇਂਦਰਕ ਬਿੱਲੀ ਦੇ ਉੱਪਰ ਮਿਲਦੇ ਹਨ ਜੋ ਪ੍ਰੋਟੀਨ-ਸੰਸ਼ਲੇਸ਼ਨ ਕਰਨ ਵਿੱਚ ਸਹਾਇਕ ਹੁੰਦੇ ਹਨ ।