Punjab State Board PSEB 9th Class Social Science Book Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ Textbook Exercise Questions and Answers.
PSEB Solutions for Class 9 Social Science Civics Chapter 4 ਭਾਰਤ ਦਾ ਸੰਸਦੀ ਲੋਕਤੰਤਰ
Social Science Guide for Class 9 PSEB ਭਾਰਤ ਦਾ ਸੰਸਦੀ ਲੋਕਤੰਤਰ Textbook Questions and Answers
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
…………… ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
ਉੱਤਰ-
ਰਾਸ਼ਟਰਪਤੀ,
ਪ੍ਰਸ਼ਨ 2.
ਭਾਰਤੀ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ ।
ਉੱਤਰ-
ਪ੍ਰਧਾਨ ਮੰਤਰੀ ।
(ਅ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿੱਚ ਕਾਨੂੰਨ ਨਿਰਮਾਣ ਦੀ ਆਖਰੀ ਸ਼ਕਤੀ ਕਿਸ ਕੋਲ ਹੈ ?
(1) ਮੰਤਰੀ ਮੰਡਲ
(2) ਪਾਰਲੀਮੈਂਟ
(3) ਲੋਕ ਸਭਾ
(4) ਰਾਸ਼ਟਰਪਤੀ ॥
ਉੱਤਰ-
(4) ਰਾਸ਼ਟਰਪਤੀ ॥
ਪ੍ਰਸ਼ਨ 2.
ਮੰਤਰੀ ਮੰਡਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ?
(1) ਰਾਸ਼ਟਰਪਤੀ
(2) ਰਾਜਪਾਲ
(3) ਪ੍ਰਧਾਨ ਮੰਤਰੀ
(4) ਪਾਰਟੀ ਦਾ ਮੁੱਖੀ ।
ਉੱਤਰ-
(3) ਪ੍ਰਧਾਨ ਮੰਤਰੀ
(ਈ) ਠੀਕ/ਗਲਤ ਦੱਸੋ
ਪ੍ਰਸ਼ਨ 1.
ਪ੍ਰਧਾਨ ਮੰਤਰੀ ਦੇਸ਼ ਦਾ ਸੰਵਿਧਾਨਿਕ ਮੁੱਖੀ ਹੁੰਦਾ ਹੈ ।
ਉੱਤਰ-
(✗)
ਪ੍ਰਸ਼ਨ 2.
ਭਾਰਤੀ ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਸ਼ਾਮਲ ਹਨ ।
ਉੱਤਰ-
(✓)
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ?
ਉੱਤਰ-
ਭਾਰਤ ਵਿੱਚ ਸੰਘ ਅਤੇ ਰਾਜਾਂ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
ਪ੍ਰਸ਼ਨ 2.
ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ ਪਾਲਿਕਾ ਕੌਣ ਹੁੰਦਾ ਹੈ ?
ਉੱਤਰ-
ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ ਪਾਲਿਕਾ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਹੁੰਦੇ ਹਨ !
ਪ੍ਰਸ਼ਨ 3.
ਭਾਰਤ ਵਿੱਚ ਨਾਂ-ਮਾਤਰ ਕਾਰਜ ਪਾਲਿਕਾ ਕੌਣ ਹੈ ?
ਉੱਤਰ-
ਭਾਰਤ ਵਿੱਚ ਰਾਸ਼ਟਰਪਤੀ ਨਾਂ-ਮਾਤਰ ਕਾਰਜ ਪਾਲਿਕਾ ਹੈ ।
ਪ੍ਰਸ਼ਨ 4.
ਰਾਸ਼ਟਰਪਤੀ ਚੋਣ ਵਿੱਚ ਕੌਣ-ਕੌਣ ਭਾਗ ਲੈਂਦਾ ਹੈ ?
ਉੱਤਰ-
ਰਾਸ਼ਟਰਪਤੀ ਨੂੰ ਇੱਕ ਨਿਰਵਾਚਕ ਮੰਡਲ (Electoral College) ਵਲੋਂ ਚੁਣਿਆ ਜਾਂਦਾ ਹੈ ਜਿਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ, ਪੁਡੂਚੇਰੀ ਅਤੇ ਜੰਮੂ ਕਸ਼ਮੀਰ ਵੀ) ਦੇ ਚੁਣੇ ਹੋਏ ਮੈਂਬਰ ਹੁੰਦੇ ਹਨ ।
ਪ੍ਰਸ਼ਨ 5.
ਸੰਸਦੀ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਸੰਸਦੀ ਪ੍ਰਣਾਲੀ ਵਿੱਚ ਦੇਸ਼ ਦਾ ਮੁਖੀਆ ਨਾਮਮਾਤਰ ਕਾਰਜ ਪਾਲਿਕਾ ਹੁੰਦਾ ਹੈ ।
- ਚੋਣਾਂ ਤੋਂ ਬਾਅਦ ਸੰਸਦ ਲੋਕ ਸਭਾ ਵਿੱਚ ਜਿਸ ਰਾਜਨੀਤਿਕ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਹ ਸਰਕਾਰ ਬਣਾਉਂਦਾ ਹੈ ।
ਪ੍ਰਸ਼ਨ 6.
ਭਾਰਤ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ ?
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ ।
ਪ੍ਰਸ਼ਨ 7.
ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਰਾਜ ਸਭਾ ਵਿੱਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ, ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਵਹਾਰਿਕ ਅਨੁਭਵ ਅਤੇ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 8.
ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਪਰ ਇੱਕ ਤਿਹਾਈ ਮੈਂਬਰ ਦੋ ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹਨ ।
ਪ੍ਰਸ਼ਨ 9.
ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦੇ ਮੁਖੀ ਦੇ ਅਹੁਦੇ ਦਾ ਕੀ ਨਾਂ ਹੈ ?
ਉੱਤਰ-
ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦੇ ਮੁਖੀ ਨੂੰ ਗਵਰਨਰ ਜਨਰਲ ਕਹਿੰਦੇ ਹਨ ।
ਪ੍ਰਸ਼ਨ 10.
ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ?
ਉੱਤਰ-
ਰਾਸ਼ਟਰਪਤੀ ।
ਪ੍ਰਸ਼ਨ 11.
ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ।
ਪ੍ਰਸ਼ਨ 12.
ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ ਉੱਤੇ ਸ਼ਾਸਨ ਪ੍ਰਣਾਲੀ ਦੇ ਕਿਹੜੇ ਦੋ ਰੂਪ ਹੁੰਦੇ ਹਨ ?
ਉੱਤਰ-
- ਸੰਸਦਾਤਮਕ-ਇਸ ਵਿੱਚ ਮੰਤਰੀ ਮੰਡਲ ਆਪਣੇ ਕੰਮਾਂ ਦੇ ਲਈ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ ।
- ਪ੍ਰਧਾਨਾਤਮਕ-ਇਸ ਵਿੱਚ ਕਾਰਜ ਪਾਲਿਕਾ ਨੂੰ ਵਿਧਾਨ ਪਾਲਿਕਾ ਵਲੋਂ ਹਟਾਇਆ ਨਹੀਂ ਜਾ ਸਕਦਾ ।
ਪ੍ਰਸ਼ਨ 13.
ਸੰਸਦੀ ਸ਼ਾਸਨ ਪ੍ਰਣਾਲੀ ਕਿਹੜੇ ਦੇਸ਼ ਤੋਂ ਲਈ ਗਈ ਹੈ ?
ਉੱਤਰ-
ਸੰਸਦੀ ਸ਼ਾਸਨ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ ।
ਪ੍ਰਸ਼ਨ 14.
ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਤੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਹਨ ?
ਉੱਤਰ-
ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਹਾਊਸ ਆਫ਼ ਕਾਮਨਜ਼ (House of Commons) ਅਤੇ ਉੱਪਰਲੇ ਸਦਨ ਨੂੰ ਹਾਊਸ ਆਫ਼ ਲਾਰਡਸ (House of Lords) ਕਿਹਾ ਜਾਂਦਾ ਹੈ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਦਲ ਜਾਂ ਦਲਾਂ ਦੇ ਗਠਬੰਧਨ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਹੈ, ਉਹ ਆਪਣਾ ਇੱਕ ਨੇਤਾ ਚੁਣਦਾ ਹੈ ਅਤੇ ਉਸ ਨੇਤਾ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਲਈ ਸੱਦਾ ਦਿੰਦਾ ਹੈ । ਉਸ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦੇ ਹਨ ਅਤੇ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੰਤਰੀ ਮੰਡਲ ਦੀ ਨਿਯੁਕਤੀ ਹੋ ਜਾਂਦੀ ਹੈ ।
ਪ੍ਰਸ਼ਨ 2.
ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ ?
ਉੱਤਰ-
- ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਦਾ ਅਰਥ ਹੈ ਕਿ ਪੁਰਾ ਮੰਤਰੀ ਮੰਡਲ ਸੰਸਦ ਜਾਂ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਇਸਦਾ ਅਰਥ ਹੈ ਕਿ ਚਾਹੇ ਕੋਈ ਮੰਤਰੀ ਮੰਤਰੀ ਮੰਡਲ ਦੇ ਕਿਸੇ ਫੈਸਲੇ ਨਾਲ ਸਹਿਮਤ ਨਾ ਹੋਵੇ ਪਰ ਉਸਨੂੰ ਸੰਸਦ ਦੇ ਅੰਦਰ ਉਸ ਫੈਸਲੇ ਦਾ ਸਮਰਥਨ ਕਰਨਾ ਹੀ ਪੈਂਦਾ ਹੈ ।
- ਜੇਕਰ ਸੰਸਦ ਵਿੱਚ ਕਿਸੇ ਮੰਤਰੀ ਵਿਰੁੱਧ ਨਿੰਦਾ ਪ੍ਰਸਤਾਵ ਜਾਂ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਇਸ ਨੂੰ ਪੂਰੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਸਮਝਿਆ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਅਤੇ ਪੂਰੇ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ ।
- ਸੰਸਦ ਦੇ ਮੈਂਬਰ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛ ਸਕਦੇ ਹਨ ।
ਪ੍ਰਸ਼ਨ 3.
ਵਿਧਾਨ ਪਾਲਿਕਾ ਮੰਤਰੀਆਂ ਉੱਤੇ ਕਿਹੜੇ ਢੰਗਾਂ ਨਾਲ ਨਿਯੰਤਰਣ ਰੱਖਦੀ ਹੈ ?
ਉੱਤਰ-
ਦੇਖੋ ਪਿਛਲਾ ਪ੍ਰਸ਼ਨ ਨੰ: 2 (ii) ਅਤੇ (ii) (ਛੋਟੇ ਉੱਤਰਾਂ ਵਾਲੇ ਪ੍ਰਸ਼ਨ) ।
ਪ੍ਰਸ਼ਨ 4.
ਪ੍ਰਧਾਨ ਮੰਤਰੀ ਦੇ ਕੋਈ ਤਿੰਨ ਕੰਮਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
- ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਗਠਨ ਕਰਦਾ ਹੈ ।
- ਉਹ ਵੱਖ-ਵੱਖ ਮੰਤਰੀਆਂ ਨੂੰ ਉਹਨਾਂ ਦੇ ਮੰਤਰਾਲੇ ਵੰਡਦਾ ਹੈ ।
- ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ।
- ਉਹ ਰਾਸ਼ਟਰਪਤੀ ਨੂੰ ਸਲਾਹ ਦੇ ਕੇ ਲੋਕ ਸਭਾ ਨੂੰ ਉਸਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਵੀ ਭੰਗ ਕਰਵਾ ਸਕਦਾ ਹੈ ।
- ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
ਪ੍ਰਸ਼ਨ 5.
ਲੋਕ ਸਭਾ ਦੀ ਬਣਤਰ ਤੇ ਨੋਟ ਲਿਖੋ ।
ਉੱਤਰ-
ਲੋਕ ਸਭਾ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ ਇਸਦੇ ਵੱਧ ਤੋਂ ਵੱਧ 552 ਮੈਂਬਰ ਹੋ ਸਕਦੇ ਹਨ । ਇਹਨਾਂ 552 ਵਿਚੋਂ 530 ਮੈਂਬਰ ਰਾਜਾਂ ਵਿਚੋਂ ਚੁਣ ਕੇ ਆਉਂਦੇ ਹਨ, 20 ਮੈਂਬਰ ਕੇਂਦਰ ਸ਼ਾਸ਼ਿਤ ਦੇਸ਼ਾਂ ਤੋਂ ਚੁਣ ਕੇ ਆਉਂਦੇ ਹਨ ਅਤੇ 2 ਮੈਂਬਰਾਂ ਨੂੰ ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ (Anglo Indian Community) ਦੇ ਮੈਂਬਰਾਂ ਵਿੱਚੋਂ ਨਿਯੁਕਤ ਕਰੇਗਾ ਜੇਕਰ ਉਸਨੂੰ ਲਗੇਗਾ ਕਿ ਇਨ੍ਹਾਂ ਦਾ ਲੋਕ ਸਭਾ ਵਿੱਚ ਪ੍ਰਤੀਨਿਧੀਤੱਵ ਨਹੀਂ ਹੈ । ਵਰਤਮਾਨ ਵਿੱਚ ਲੋਕ ਸਭਾ ਦੇ 545 ਮੈਬਰ ਹਨ ਜਿਨਾਂ ਵਿੱਚ 530 ਰਾਜਾਂ ਤੋਂ, 13 ਕੇਂਦਰ ਸ਼ਾਸ਼ਿਤ ਦੇਸ਼ਾਂ ਤੋਂ ਚੁਣ ਕੇ ਆਉਂਦੇ ਹਨ ਅਤੇ 2 ਮੈਂਬਰਾਂ ਨੂੰ ਰਾਸ਼ਟਰਪਤੀ ਨੇ ਮਨੋਨੀਤ ਕੀਤਾ ਹੈ।
ਪ੍ਰਸ਼ਨ 6.
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੁੰਦੇ ਹਨ । ਇਹਨਾਂ 250 ਵਿੱਚੋਂ 238 ਮੈਂਬਰ ਰਾਜਾਂ ਤੋਂ ਚੁਣ ਕੇ ਆਉਂਦੇ ਹਨ ਅਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦਾ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਅਨੁਭਵ ਹੁੰਦਾ ਹੈ । 238 ਮੈਂਬਰਾਂ ਨੂੰ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਅਨੁਪਾਤਿਕ ਪ੍ਰਤੀਨਿਧੀਤੱਵ ਉੱਤੇ ਇੱਕ ਬਦਲਵੀ ਵੋਟ ਨਾਲ ਚੁਣਿਆ ਜਾਂਦਾ ਹੈ ।
ਪ੍ਰਸ਼ਨ 7.
ਰਾਸ਼ਟਰਪਤੀ ਦੀਆਂ ਕੋਈ ਚਾਰ ਸ਼ਕਤੀਆਂ ਲਿਖੋ ।
ਉੱਤਰ-
ਰਾਸ਼ਟਰਪਤੀ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਇਸ ਪ੍ਰਕਾਰ ਹੈ-
- ਸ਼ਾਸਕੀ ਸ਼ਕਤੀਆਂ-ਭਾਰਤ ਦਾ ਸਾਰਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਅਤੇ ਭਾਰਤ ਸਰਕਾਰ ਦੇ ਫੈਸਲੇ ਉਸਦੇ ਨਾਮ ਉੱਤੇ ਚਲਦੇ ਹਨ ।
- ਮੰਤਰੀ ਮੰਡਲ ਨਾਲ ਸੰਬੰਧਿਤ ਸ਼ਕਤੀਆਂ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਨੂੰ ਹਟਾ ਵੀ ਸਕਦਾ ਹੈ ।
- ਸੈਨਿਕ ਸ਼ਕਤੀਆ-ਰਾਸ਼ਟਰਪਤੀ ਦੇਸ਼ ਦੀਆਂ ਸਾਰੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੈ । ਉਹ ਥਲ ਸੈਨਾ, ਵਾਯੂ ਸੈਨਾ ਅਤੇ ਜਲ ਸੈਨਾ ਦੇ ਪ੍ਰਧਾਨਾਂ ਦੀ ਨਿਯੁਕਤੀ ਕਰਦਾ ਹੈ ।
- ਰਾਜਪਾਲਾਂ ਦੀ ਨਿਯੁਕਤੀ-ਰਾਸ਼ਟਰਪਤੀ ਰਾਜਾਂ ਦੇ ਰਾਜਪਾਲਾਂ ਨੂੰ ਆਪਣੇ ਪ੍ਰਤੀਨਿਧੀ ਦੇ ਰੂਪ ਵਿੱਚ ਨਿਯੁਕਤ ਕਰਦਾ ਹੈ ।
ਪ੍ਰਸ਼ਨ 8.
ਮੰਤਰੀ ਪ੍ਰੀਸ਼ਦ ਦੇ ਗਠਨ ਉੱਤੇ ਨੋਟ ਲਿਖੋ ।
ਉੱਤਰ-
ਸੰਵਿਧਾਨ ਦੀ ਧਾਰਾ 75 ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰੇਗਾ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਵੀ ਕਰੇਗਾ । ਪਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਨਹੀਂ ਕਰ ਸਕੇਗਾ । ਜਿਸ ਰਾਜਨੀਤਿਕ ਦਲ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ, ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦਾ ਹੈ । ਆਪਣੀ ਨਿਯੁਕਤੀ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਸਾਥੀਆਂ ਜਾਂ ਹੋਰ ਮੰਤਰੀਆਂ ਦੀ ਇੱਕ ਲਿਸਟ ਤਿਆਰ ਕਰਦਾ ਹੈ ਅਤੇ ਰਾਸ਼ਟਰਪਤੀ ਉਨ੍ਹਾਂ ਨੂੰ ਮੰਤਰੀ ਨਿਯੁਕਤ ਕਰ ਦਿੰਦਾ ਹੈ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਾਜ ਸਭਾ ਦੀ ਬਣਤਰ ਉੱਤੇ ਨੋਟ ਲਿਖੋ ।
ਉੱਤਰ-
ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੁੰਦੇ ਹਨ । ਇਹਨਾਂ 250 ਵਿੱਚੋਂ 238 ਮੈਂਬਰ ਰਾਜਾਂ ਤੋਂ ਚੁਣ ਕੇ ਆਉਂਦੇ ਹਨ ਅਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦਾ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਅਨੁਭਵ ਹੁੰਦਾ ਹੈ । 238 ਮੈਂਬਰਾਂ ਨੂੰ ਰਾਜ ਵਿਧਾਨਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਅਨੁਪਾਤਿਕ ਪ੍ਰਤੀਨਿਧੀਤੱਵ ਉੱਤੇ ਇੱਕ ਬਦਲਵੀ ਵੋਟ ਨਾਲ ਚੁਣਿਆ ਜਾਂਦਾ ਹੈ ।
ਪ੍ਰਸ਼ਨ 2.
ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਉੱਤੇ ਇੱਕ ਨੋਟ ਲਿਖੋ ।
ਉੱਤਰ-
ਭਾਰਤ ਦੇ ਰਾਜ ਪ੍ਰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਰਾਸ਼ਟਰਪਤੀ ਰਾਜ ਦਾ ਮੁਖੀਆ ਹੈ ਜਦਕਿ ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀਆ ਹੈ । ਪ੍ਰਧਾਨ ਮੰਤਰੀ ਦੇਸ਼ ਦਾ ਅਸਲੀ ਸ਼ਾਸਕ ਹੈ । ਨਿਯੁਕਤੀ-ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਰਾਸ਼ਟਰਪਤੀ ਆਪਣੀ ਇੱਛਾ ਨਾਲ ਕਿਸੇ ਨੂੰ ਪ੍ਰਧਾਨ ਮੰਤਰੀ ਨਹੀਂ ਬਣਾ ਸਕਦਾ । ਉਹ ਸਿਰਫ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਸ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ । ਪ੍ਰਧਾਨ ਮੰਤਰੀ ਦੇ ਕੰਮ ਅਤੇ ਸ਼ਕਤੀਆਂ –
- ਮੰਤਰੀ ਮੰਡਲ ਦਾ ਨੇਤਾ-ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਨੇਤਾ ਹੁੰਦਾ ਹੈ । ਮੰਤਰੀ ਮੰਡਲ ਨੂੰ ਬਨਾਉਣ ਵਾਲਾ ਅਤੇ ਖਤਮ ਕਰਨ ਵਾਲਾ ਪ੍ਰਧਾਨ ਮੰਤਰੀ ਹੁੰਦਾ ਹੈ ।
- ਮੰਤਰੀ ਮੰਡਲ ਦੀ ਨਿਯੁਕਤੀ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
- ਮੰਤਰੀ ਮੰਡਲ ਦਾ ਮੁਖੀ-ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ । ਮੰਤਰੀ ਮੰਡਲ ਦੇ ਜ਼ਿਆਦਾਤਰ ਫੈਸਲੇ ਅਸਲ ਵਿੱਚ ਉਸਦੇ ਹੀ ਫੈਸਲੇ ਹੁੰਦੇ ਹਨ।
- ਵਿਭਾਗਾਂ ਦੀ ਵੰਡ-ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰਦਾ ਹੈ ।
- ਮੰਤਰੀਆਂ ਨੂੰ ਹਟਾਉਣਾ-ਜੇਕਰ ਪ੍ਰਧਾਨ ਮੰਤਰੀ ਕਿਸੇ ਮੰਤਰੀ ਦੇ ਕੰਮ ਤੋਂ ਖੁਸ਼ ਨਾ ਹੋਵੇ ਤਾਂ ਉਸਨੂੰ ਉਹ ਉਸਦੇ ਪਦ ਤੋਂ ਹਟਾ ਵੀ ਸਕਦਾ ਹੈ ਜਾਂ ਉਸਦਾ ਵਿਭਾਗ ਵੀ ਬਦਲ ਸਕਦਾ ਹੈ ।
- ਤਾਲਮੇਲ ਬਨਾਉਣਾ-ਪ੍ਰਧਾਨ ਮੰਤਰੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਉਨ੍ਹਾਂ ਦੇ ਕੰਮਾਂ ਵਿੱਚ ਤਾਲਮੇਲ ਰੱਖਦਾ ਹੈ ।
- ਰਾਸ਼ਟਰਪਤੀ ਦਾ ਮੁੱਖ ਸਲਾਹਕਾਰ-ਰਾਸ਼ਟਰਪਤੀ ਪ੍ਰਸ਼ਾਸਨ ਦੇ ਹਰੇਕ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਸਲਾਹ ਲੈਂਦਾ ਹੈ । ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ ਹੀ ਸ਼ਾਸਨ ਚਲਾਉਣਾ ਪੈਂਦਾ ਹੈ ।
- ਸੰਸਦ ਦਾ ਨੇਤਾ-ਪ੍ਰਧਾਨ ਮੰਤਰੀ ਨੂੰ ਸੰਸਦ ਦਾ ਨੇਤਾ ਮੰਨਿਆ ਜਾਂਦਾ ਹੈ । ਸਰਕਾਰ ਦੀਆਂ ਨੀਤੀਆਂ ਦੀਆਂ ਮਹੱਤਵਪੂਰਨ ਘੋਸ਼ਣਾਵਾਂ ਪ੍ਰਧਾਨ ਮੰਤਰੀ ਹੀ ਕਰਦਾ ਹੈ ।
- ਲੋਕ ਸਭਾ ਨੂੰ ਭੰਗ ਕਰਨ ਦਾ ਅਧਿਕਾਰ-ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸਲਾਹ ਦੇ ਕੇ ਲੋਕ ਸਭਾ ਨੂੰ ਭੰਗ ਕਰਵਾ ਸਕਦਾ ਹੈ ।
ਪ੍ਰਸ਼ਨ 3.
ਰਾਸ਼ਟਰਪਤੀ ਚੁਣੇ ਜਾਣ ਲਈ ਯੋਗਤਾਵਾਂ, ਚੋਣ ਅਤੇ ਕਾਰਜਕਾਲ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਰਾਸ਼ਟਰਪਤੀ ਨੂੰ ਦੇਸ਼ ਦਾ ਸੰਵਿਧਾਨਿਕ ਮੁਖੀ ਕਿਹਾ ਜਾਂਦਾ ਹੈ । ਚੋਣ ਲਈ ਯੋਗਤਾ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਸਦੀ ਉਮਰ 35 ਸਾਲ ਤੋਂ ਉਪਰ ਹੋਵੇ ।
- ਉਸ ਵਿੱਚ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ।
- ਉਹ ਕੇਂਦਰੀ ਸਰਕਾਰ ਜਾਂ ਰਾਜ ਸਰਕਾਰਾਂ ਦੇ ਕਿਸੇ ਲਾਭ ਦੇ ਪਦ ਉੱਤੇ ਨਾਂ ਹੋਵੇ ।
ਚੋਣ-ਭਾਰਤ ਦੇ ਰਾਸ਼ਟਰਪਤੀ ਨੂੰ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ । ਉਸ ਨੂੰ ਇੱਕ ਨਿਰਵਾਚਕ ਮੰਡਲ (Electoral College) ਵਲੋਂ ਚੁਣਿਆ ਜਾਂਦਾ ਹੈ ਜਿਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ ਅਤੇ ਪੁਡੁਚੇਰੀ ਵੀ ਦੇ ਸਿਰਫ ਚੁਣੇ ਹੋਏ ਮੈਂਬਰ ਹੁੰਦੇ ਹਨ । ਮਨੋਨੀਤ ਮੈਂਬਰ ਇਹਨਾਂ ਚੋਣਾਂ ਵਿੱਚ ਭਾਗ ਨਹੀਂ ਲੈ ਸਕਦੇ । ਕਾਰਜ ਕਾਲ-ਭਾਰਤ ਦੇ ਰਾਸ਼ਟਰਪਤੀ ਨੂੰ 5 ਸਾਲ ਲਈ ਚੁਣਿਆ ਜਾਂਦਾ ਹੈ ਪਰ ਉਸ ਉੱਤੇ ਮਹਾਂਦੋਸ਼ ਦਾ ਮਹਾਂਭਿਯੋਗ (Impeachment) ਲਗਾ ਕੇ 5 ਸਾਲ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ । ਨਵੇਂ ਰਾਸ਼ਟਰਪਤੀ ਨੂੰ ਕਾਰਜਕਾਰੀ ਰਾਸ਼ਟਰਪਤੀ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਚੁਣ ਲਿਆ ਜਾਂਦਾ ਹੈ । ਜੇਕਰ ਅਜਿਹਾ ਨਾਂ ਹੋਵੇ ਤਾਂ ਕਾਰਜਕਾਰੀ ਰਾਸ਼ਟਰਪਤੀ ਉਸ ਸਮੇਂ ਤੱਕ ਰਹਿੰਦਾ ਹੈ ਜਦੋਂ ਤੱਕ ਨਵੇਂ ਰਾਸ਼ਟਰਪਤੀ ਨਹੀਂ ਚੁਣ ਲਏ ਜਾਂਦੇ । ਜੇਕਰ ਰਾਸ਼ਟਰਪਤੀ ਅਸਤੀਫ਼ਾ ਦੇ ਦੇਣ ਜਾਂ ਉਸ ਨੂੰ ਮਹਾਂਭਿਯੋਗ ਪਾਸ ਕਰਕੇ ਹਟਾ ਦਿੱਤਾ ਜਾਵੇ ਤਾਂ ਛੇ ਮਹੀਨੇ ਦੇ ਅੰਦਰ-ਅੰਦਰ ਨਵੇਂ ਰਾਸ਼ਟਰਪਤੀ ਨੂੰ ਚੁਣਨਾ ਹੀ ਪੈਂਦਾ ਹੈ । ਇਸ ਸਥਿਤੀ ਵਿੱਚ ਉਪ-ਰਾਸ਼ਟਰਪਤੀ ਰਾਸ਼ਟਰਪਤੀ ਦੇ ਤੌਰ ਉੱਤੇ ਕੰਮ ਕਰਦਾ ਹੈ ।
ਪ੍ਰਸ਼ਨ 4.
ਮੰਤਰੀ ਪ੍ਰੀਸ਼ਦ ਦੀ ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਤੋਂ ਕੀ ਭਾਵ ਹੈ ? ਵਿਆਖਿਆ ਕਰੋ ।
ਉੱਤਰ-
ਸਮੂਹਿਕ ਜ਼ਿੰਮੇਵਾਰੀ-ਭਾਰਤੀ ਸੰਵਿਧਾਨ ਦੀ ਧਾਰਾ 75 (3) ਵਿੱਚ ਸਪੱਸ਼ਟ ਹੈ ਕਿ ਮੰਤਰੀ ਮੰਡਲ ਸਮੂਹਿਕ ਰੂਪ ਨਾਲ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੈ । ਭਾਰਤੀ ਮੰਤਰੀ ਮੰਡਲ ਉਸ ਸਮੇਂ ਤੱਕ ਆਪਣੇ ਪਦ ਉੱਤੇ ਰਹਿ ਸਕਦਾ ਹੈ ਜਦੋਂ ਤੱਕ ਉਸਨੂੰ ਲੋਕ ਸਭਾ ਵਿੱਚ ਬਹੁਮਤ ਹੈ ਜਾਂ ਵਿਸ਼ਵਾਸ ਪ੍ਰਾਪਤ ਹੈ । ਜੇਕਰ ਲੋਕ ਸਭਾ ਦਾ ਬਹੁਮਤ ਮੰਤਰੀ ਮੰਡਲ ਦੇ ਵਿਰੁੱਧ ਹੋ ਜਾਵੇ ਤਾਂ ਉਸਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ । ਮੰਤਰੀ ਮੰਡਲ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਜੇਕਰ ਕਿਸੇ ਇੱਕ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਸਾਰੇ ਮੰਤਰੀਆਂ ਨੂੰ ਆਪਣਾ ਪਦ ਛੱਡਣਾ ਪੈ ਜਾਂਦਾ ਹੈ ।
ਵਿਅਕਤੀਗਤ ਜ਼ਿੰਮੇਵਾਰੀ-ਜੇਕਰ ਸਾਰੇ ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਤਾਂ ਉਨ੍ਹਾਂ ਦੀ ਕੁੱਝ ਵਿਅਕਤੀਗਤ ਜ਼ਿੰਮੇਵਾਰੀ ਵੀ ਹੈ । ਸਾਰੇ ਮੰਤਰੀ ਆਪਣੇ ਵਿਭਾਗ ਦੇ ਲਈ ਵਿਅਕਤੀਗਤ ਰੂਪ ਨਾਲ ਜ਼ਿੰਮੇਵਾਰ ਹੁੰਦੇ ਹਨ । ਜੇਕਰ ਕਿਸੇ ਵਿਭਾਗ ਦਾ ਕੰਮ ਠੀਕ ਢੰਗ ਨਾਲ ਨਾ ਚਲ ਰਿਹਾ ਹੋਵੇ ਤਾਂ ਪ੍ਰਧਾਨ ਮੰਤਰੀ ਉਸ ਤੋਂ ਅਸਤੀਫਾ ਵੀ ਮੰਗ ਸਕਦਾ ਹੈ । ਜੇਕਰ ਉਹ ਅਸਤੀਫਾ ਨਹੀਂ ਦਿੰਦਾ ਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਕਹਿ ਕੇ ਉਸਨੂੰ ਹਟਵਾ ਵੀ ਸਕਦਾ ਹੈ ।
PSEB 9th Class Social Science Guide ਭਾਰਤ ਦਾ ਸੰਸਦੀ ਲੋਕਤੰਤਰ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ?
(ਉ) 1
(ਅ) 2
(ਈ) 3
(ਸ) 4.
ਉੱਤਰ-
(ਅ) 2
ਪ੍ਰਸ਼ਨ 2.
ਭਾਰਤੀ ਸੰਸਦ ਦੇ ਉਪਰਲੇ ਸਦਨ ਨੂੰ ਕੀ ਕਹਿੰਦੇ ਹਨ ?
(ਉ) ਰਾਜ ਸਭਾ
(ਅ) ਲੋਕ ਸਭਾ
(ਬ) ਵਿਧਾਨ ਸਭਾ
(ਸ) ਵਿਧਾਨ ਪਰਿਸ਼ਦ ॥
ਉੱਤਰ-
(ਉ) ਰਾਜ ਸਭਾ
ਪ੍ਰਸ਼ਨ 3.
ਭਾਰਤੀ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ ?
(ਉ) ਰਾਜ ਸਭਾ
(ਅ) ਵਿਧਾਨ ਸਭਾ
(ਈ) ਲੋਕ ਸਭਾ
(ਸ) ਵਿਧਾਨ ਪਰਿਸ਼ਦ
ਉੱਤਰ-
(ਈ) ਲੋਕ ਸਭਾ
ਪ੍ਰਸ਼ਨ 4.
ਭਾਰਤ ਦੇ ਵਰਤਮਾਨ ਰਾਸ਼ਟਰਪਤੀ ਕੌਣ ਹਨ ?
(ਉ) ਨਰਿੰਦਰ ਮੋਦੀ
(ਅ) ਪ੍ਰਣਵ ਮੁਖਰਜੀ ।
(ਇ) ਲਾਲ ਕ੍ਰਿਸ਼ਨ ਅਡਵਾਨੀ
(ਸ) ਰਾਮ ਨਾਥ ਕੋਵਿੰਦ ।
ਉੱਤਰ-
(ਸ) ਰਾਮ ਨਾਥ ਕੋਵਿੰਦ ।
ਪ੍ਰਸ਼ਨ 5.
ਭਾਰਤ ਦੇ ਵਰਤਮਾਨ ਪ੍ਰਧਾਨ ਮੰਤਰੀ ਕੌਣ ਹਨ ?
(ਉ) ਨਰਿੰਦਰ ਮੋਦੀ
(ਅ) ਮਨਮੋਹਨ ਸਿੰਘ
(ਈ) ਰਾਹੁਲ ਗਾਂਧੀ
(ਸ) ਪ੍ਰਣਵ ਮੁਖਰਜੀ !
ਉੱਤਰ-
(ਉ) ਨਰਿੰਦਰ ਮੋਦੀ
ਪ੍ਰਸ਼ਨ 6.
ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ?
(ਉ) ਰਾਸ਼ਟਰਪਤੀ
(ਅ) ਸਪੀਕਰ
(ਈ) ਰਾਜਪਾਲ
(ਸ) ਉਪ-ਰਾਸ਼ਟਰਪਤੀ !
ਉੱਤਰ-
(ਉ) ਰਾਸ਼ਟਰਪਤੀ
ਪ੍ਰਸ਼ਨ 7.
2019 ਵਿੱਚ 19ਵੀਂ ਲੋਕ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ ਸੀ ?
(ਉ) ਓਮ ਬਿਰਲਾ
(ਅ) ਹਾਮਿਦ ਅੰਸਾਰੀ
(ਇ) ਸੋਨੀਆ ਗਾਂਧੀ
(ਸ) ਪੀ. ਥੰਬੀ ਦੁਰਾਈ ।
ਉੱਤਰ-
(ਉ) ਓਮ ਬਿਰਲਾ
ਪ੍ਰਸ਼ਨ 8.
ਸਰਵਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?
(ਉ) ਪ੍ਰਧਾਨ ਮੰਤਰੀ
(ਅ) ਸਪੀਕਰ
(ਈ) ਰਾਸ਼ਟਰਪਤੀ
(ਸ) ਉਪ-ਰਾਸ਼ਟਰਪਤੀ ॥
ਉੱਤਰ-
(ਈ) ਰਾਸ਼ਟਰਪਤੀ
ਪ੍ਰਸ਼ਨ 9.
ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੌਣ ਕਰਦਾ ਹੈ ?
(ਓ) ਰਾਸ਼ਟਰਪਤੀ
(ਅ) ਸਰਵਉੱਚ ਅਦਾਲਤ
(ਇ) ਸਪੀਕਰ
(ਸ) ਪ੍ਰਧਾਨ ਮੰਤਰੀ ।
ਉੱਤਰ-
(ਅ) ਸਰਵਉੱਚ ਅਦਾਲਤ
II. ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਭਾਰਤ ਵਿੱਚ ਦੇਸ਼ ਦੇ ਮੁਖੀ ਨੂੰ …………………….. ਕਹਿੰਦੇ ਹਨ ।
ਉੱਤਰ-
ਰਾਸ਼ਟਰਪਤੀ,
ਪ੍ਰਸ਼ਨ 2.
2014 ਦੇ ਲੋਕ ਸਭਾ ਚੁਨਾਵ ਤੋਂ ਬਾਅਦ ……………… ਦੀ ਸਰਕਾਰ ਬਣੀ ਸੀ ।
ਉੱਤਰ-
ਨਰਿੰਦਰ ਮੋਦੀ,
ਪ੍ਰਸ਼ਨ 3.
ਭਾਰਤ ਵਿੱਚ ਅਸਲੀ ਸ਼ਕਤੀਆਂ ……….. ਦੇ ਕੋਲ ਹੁੰਦੀਆਂ ਹਨ ।
ਉੱਤਰ-
ਪ੍ਰਧਾਨ ਮੰਤਰੀ,
ਪ੍ਰਸ਼ਨ 4.
ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਅਤੇ ….. ਸ਼ਾਮਲ ਹਨ ।
ਉੱਤਰ-
ਰਾਸ਼ਟਰਪਤੀ,
ਪ੍ਰਸ਼ਨ 5.
ਲੋਕ ਸਭਾ ਦੇ ਵੱਧ ਤੋਂ ਵੱਧ ……………………. ਮੈਂਬਰ ਹੋ ਸਕਦੇ ਹਨ ।
ਉੱਤਰ-
552,
ਪ੍ਰਸ਼ਨ 6.
ਰਾਜ ਸਭਾ ਦੇ ਵੱਧ ਤੋਂ ਵੱਧ ……………………… ਮੈਂਬਰ ਹੋ ਸਕਦੇ ਹਨ ।
ਉੱਤਰ-
250,
ਪ੍ਰਸ਼ਨ 7.
ਰਾਸ਼ਟਰਪਤੀ ……………………. ਸਮੁਦਾਇ ਦੇ 2 ਮੈਂਬਰ ਲੋਕ ਸਭਾ ਵਿੱਚ ਮਨੋਨੀਤ ਕਰ ਸਕਦਾ ਹੈ ।
ਉੱਤਰ-
ਐਂਗਲੋ ਇੰਡੀਅਨ,
ਪ੍ਰਸ਼ਨ 8.
ਭਾਰਤ ਦਾ ਰਾਸ਼ਟਰਪਤੀ ਬਣਨ ਲਈ ………ਸਾਲ ਦੀ ਉਮਰ ਚਾਹੀਦੀ ਹੈ ।
ਉੱਤਰ-
35.
III. ਸਹੀ/ਗਲਤ
1. ਭਾਰਤ ਵਿੱਚ ਪ੍ਰਧਾਨਾਤਮਕ ਵਿਵਸਥਾ ਹੈ ।
ਉੱਤਰ-
(✗)
2. ਲੋਕ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਪਾਸ ਹੋਣ ਨਾਲ ਸਰਕਾਰ ਨੂੰ ਅਸਤੀਫਾ ਦੇਣਾ ਪੈ ਜਾਂਦਾ ਹੈ ।
ਉੱਤਰ-
(✓)
3. ਮੰਤਰੀ ਬਣਨ ਦੇ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ ।
ਉੱਤਰ-
(✗)
4. ਲੋਕ ਸਭਾ ਇੰਗਲੈਂਡ ਦੇ ਹਾਉਸ ਆਫ਼ ਕਾਮਨਸ ਦੀ ਤਰ੍ਹਾਂ ਹੈ ।
ਉੱਤਰ-
(✓)
5. ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰ ਮਨੋਨੀਤ ਕਰਦਾ ਹੈ ।
ਉੱਤਰ-
(✓)
6. ਲੋਕ ਸਭਾ ਦੇ ਪ੍ਰਧਾਨ ਨੂੰ ਸਪੀਕਰ ਕਹਿੰਦੇ ਹਨ ।
ਉੱਤਰ-
(✓)
7. ਸਧਾਰਨ ਬਿਲ ਦੇ ਲਈ ਰਾਸ਼ਟਰਪਤੀ ਦੀ ਪਹਿਲਾਂ ਮੰਜ਼ਰੀ ਦੀ ਜ਼ਰੂਰਤ ਹੈ ।
ਉੱਤਰ-
(✗)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ? ਉਨ੍ਹਾਂ ਦੇ ਨਾਮ ਲਿਖੋ ।
ਉੱਤਰ-
ਭਾਰਤੀ ਸੰਸਦ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ ॥
ਪ੍ਰਸ਼ਨ 2.
ਭਾਰਤੀ ਸੰਸਦ ਦੇ ਦੋਹਾਂ ਸਦਨਾਂ ਦੇ ਨਾਮ ਲਿਖੋ ।
ਉੱਤਰ-
ਹੇਠਲੇ ਸਦਨ ਨੂੰ ਲੋਕ ਸਭਾ ਅਤੇ ਉਪਰਲੇ ਸਦਨ ਨੂੰ ਰਾਜ ਸਭਾ ਕਹਿੰਦੇ ਹਨ ।
ਪ੍ਰਸ਼ਨ 3.
ਰਾਜ ਸਭਾ ਕਿਸ ਦਾ ਪ੍ਰਤੀਨਿਧਤੱਵ ਕਰਦੀ ਹੈ ।
ਉੱਤਰ-
ਰਾਜ ਸਭਾ ਰਾਜਾਂ ਅਤੇ ਸੰਘੀ ਦੇਸ਼ਾਂ ਦਾ ਪ੍ਰਤੀਨਿਧਤੱਵ ਕਰਦੀ ਹੈ ।
ਪ੍ਰਸ਼ਨ 4.
ਰਾਜ ਸਭਾ ਦੀ ਕੁੱਲ ਸੰਖਿਆ ਕਿੰਨੀ ਹੁੰਦੀ ਹੈ ਅਤੇ ਅੱਜਕੱਲ੍ਹ ਇਹ ਕਿੰਨੀ ਹੈ ?
ਉੱਤਰ-
ਰਾਜ ਸਭਾ ਦੀ ਕੁੱਲ ਸੰਖਿਆ 250 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 245 ਹੈ ।
ਪ੍ਰਸ਼ਨ 5.
ਰਾਜ ਸਭਾ ਦੇ ਕਿੰਨੇ ਮੈਂਬਰ ਰਾਸ਼ਟਰਪਤੀ ਮਨੋਨੀਤ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰ ਮਨੋਨੀਤ ਕਰ ਸਕਦਾ ਹੈ ।
ਪ੍ਰਸ਼ਨ 6.
ਰਾਜ ਸਭਾ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ?
ਉੱਤਰ-
6 ਸਾਲ, ਪਰ ਇੱਕ ਤਿਹਾਈ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ ।
ਪ੍ਰਸ਼ਨ 7.
ਰਾਜ ਸਭਾ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਉਪ-ਰਾਸ਼ਟਰਪਤੀ ਆਪਣੇ ਪਦ ਕਾਰਨ ਰਾਜ ਸਭਾ ਦਾ ਮੁਖੀ ਹੁੰਦਾ ਹੈ ।
ਪ੍ਰਸ਼ਨ 8.
ਲੋਕ ਸਭਾ ਦੀ ਮੀਟਿੰਗ ਨੂੰ ਕੌਣ ਸੱਦਾ ਦਿੰਦਾ ਹੈ ?
ਉੱਤਰ-
ਰਾਸ਼ਟਰਪਤੀ ਜਦੋਂ ਚਾਹੇ ਲੋਕ ਸਭਾ ਦੀ ਮੀਟਿੰਗ ਦਾ ਸੱਦਾ ਦੇ ਸਕਦਾ ਹੈ ।
ਪ੍ਰਸ਼ਨ 9.
ਸੰਸਦ ਦੇ ਦੋਹਾਂ ਸਦਨਾਂ ਵਿੱਚੋਂ ਕਿਹੜਾ ਸ਼ਕਤੀਸ਼ਾਲੀ ਹੈ ?
ਉੱਤਰ-
ਲੋਕ ਸਭਾ ।
ਪ੍ਰਸ਼ਨ 10.
ਸਾਧਾਰਨ ਬਿਲ ਨੂੰ ਸੰਸਦ ਦੇ ਕਿਸ ਸਦਨ ਵਿੱਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ?
ਉੱਤਰ-
ਸਾਧਾਰਨ ਬਿਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪਹਿਲਾਂ ਪੇਸ਼ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 11.
ਵਿੱਤੀ ਬਿੱਲ ਨੂੰ ਸੰਸਦ ਦੇ ਕਿਸ ਸਦਨ ਵਿਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ?
ਉੱਤਰ-
ਲੋਕ ਸਭਾ ॥
ਪ੍ਰਸ਼ਨ 12.
ਲੋਕ ਸਭਾ ਦੇ ਮੁਖੀ ਨੂੰ ਕੀ ਕਹਿੰਦੇ ਹਨ ?
ਉੱਤਰ-
ਸਪੀਕਰ ਲੋਕ ਸਭਾ ਦਾ ਮੁਖੀ ਹੁੰਦਾ ਹੈ ।
ਪ੍ਰਸ਼ਨ 13.
ਲੋਕ ਸਭਾ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ?
ਉੱਤਰ-
ਲੋਕ ਸਭਾ ਦੇ ਮੈਂਬਰ 5 ਸਾਲ ਲਈ ਚੁਣੇ ਜਾਂਦੇ ਹਨ ।
ਪ੍ਰਸ਼ਨ 14.
ਸੰਸਦ ਦੀ ਕੋਈ ਇੱਕ ਸ਼ਕਤੀ ਲਿਖੋ ।
ਉੱਤਰ-
ਸੰਸਦ ਦੇਸ਼ ਦੇ ਲਈ ਕਾਨੂੰਨ ਬਣਾਉਂਦੀ ਹੈ।
ਪ੍ਰਸ਼ਨ 15.
ਲੋਕ ਸਭਾ ਦੇ ਕੁੱਲ ਮੈਂਬਰ ਕਿੰਨੇ ਹੋ ਸਕਦੇ ਹਨ ਅਤੇ ਅੱਜ-ਕੱਲ੍ਹ ਇਹ ਕਿੰਨੇ ਹੈ ?
ਉੱਤਰ-
ਲੋਕ ਸਭਾ ਦੇ ਕੁੱਲ 552 ਮੈਂਬਰ ਹੋ ਸਕਦੇ ਹਨ ਅਤੇ ਅੱਜ-ਕੱਲ੍ਹ ਇਹ 545 ਹੈ ।
ਪ੍ਰਸ਼ਨ 16.
ਰਾਜ ਸਭਾ ਦੇ ਮੁਖੀ ਦਾ ਕੋਈ ਇੱਕ ਕੰਮ ਦੱਸੋ ।
ਉੱਤਰ-
ਉਹ ਰਾਜ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ ।
ਪ੍ਰਸ਼ਨ 17.
ਸੰਸਦ ਦੀ ਸਰਵਉੱਚਤਾ ਉੱਤੇ ਇੱਕ ਪ੍ਰਤੀਬੰਧ ਦੱਸੋ ।
ਉੱਤਰ-
ਦੇਸ਼ ਦਾ ਸੰਵਿਧਾਨ ਲਿਖਤੀ ਹੈ ਜਿਹੜਾ ਸੰਸਦ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਦਾ ਹੈ ।
ਪ੍ਰਸ਼ਨ 18.
ਕਿਸ ਹਾਲਤ ਵਿੱਚ ਸੰਸਦ ਦੀ ਸੰਯੁਕਤ ਮੀਟਿੰਗ ਨੂੰ ਸੱਦਿਆ ਜਾਂਦਾ ਹੈ ?
ਉੱਤਰ-
ਸੰਸਦ ਦੇ ਦੋਹਾਂ ਸਦਨਾਂ ਵਿੱਚ ਪੈਦਾ ਹੋਏ ਮਸਲੇ ਨੂੰ ਹੱਲ ਕਰਨ ਦੇ ਲਈ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਮੀਟਿੰਗ ਸੱਦੀ ਜਾ ਸਕਦੀ ਹੈ ।
ਪ੍ਰਸ਼ਨ 19.
ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਕੋਈ ਇੱਕ ਯੋਗਤਾ ਦੱਸੋ ।
ਉੱਤਰ-
ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ 30 ਸਾਲ ਦੀ ਉਮਰ ਚਾਹੀਦੀ ਹੈ ।
ਪ੍ਰਸ਼ਨ 20.
ਰਾਜ ਸਭਾ ਦੀ ਇੱਕ ਵਿਸ਼ੇਸ਼ ਸ਼ਕਤੀ ਦਾ ਵਰਣਨ ਕਰੋ ।
ਉੱਤਰ-
ਰਾਜ ਸਭਾ ਰਾਜ ਸੂਚੀ ਦੇ ਕਿਸੇ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰਕੇ ਸੰਸਦ ਨੂੰ ਇਸ ਉੱਤੇ ਕਾਨੂੰਨ ਬਨਾਉਣ ਦਾ ਅਧਿਕਾਰ ਦੇ ਸਕਦੀ ਹੈ ।
ਪ੍ਰਸ਼ਨ 21.
ਲੋਕ ਸਭਾ ਦੇ ਮੈਂਬਰ ਬਣਨ ਦੇ ਲਈ ਇੱਕ ਯੋਗਤਾ ਦੱਸੋ ।
ਉੱਤਰ-
ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
ਪ੍ਰਸ਼ਨ 22.
ਕੀ ਰਾਜ ਸਭਾ ਗੌਣ ਸਦਨ ਹੈ ? ਇਸਦੇ ਪੱਖ ਵਿੱਚ ਇੱਕ ਤਰਕ ਦਿਓ ।
ਉੱਤਰ-
ਰਾਜ ਸਭਾ ਨੂੰ ਵਿੱਤ ਸੰਬੰਧੀ ਕੋਈ ਸ਼ਕਤੀ ਪ੍ਰਾਪਤ ਨਹੀਂ ਹੈ ।
ਪ੍ਰਸ਼ਨ 23.
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਕੀ ਅੰਤਰ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ਜਦਕਿ ਰਾਜ ਸਭਾ ਦੇ ਮੈਂਬਰ ਅਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ।
ਪ੍ਰਸ਼ਨ 24.
ਲੋਕ ਸਭਾ ਅਤੇ ਰਾਜ ਸਭਾ ਦੀ ਇੱਕ ਬਰਾਬਰ ਸ਼ਕਤੀ ਲਿਖੋ ।
ਉੱਤਰ-
ਸਾਧਾਰਨ ਬਿਲ ਨੂੰ ਪਾਸ ਕਰਨ ਲਈ ਦੋਹਾਂ ਸਦਨਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੈ ।
ਪ੍ਰਸ਼ਨ 25.
ਲੋਕ ਸਭਾ ਦੀ ਇੱਕ ਵਿਸ਼ੇਸ਼ ਸ਼ਕਤੀ ਲਿਖੋ ।
ਉੱਤਰ-
ਲੋਕ ਸਭਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਹਟਾ ਸਕਦੀ ਹੈ ।
ਪ੍ਰਸ਼ਨ 26.
ਲੋਕ ਸਭਾ ਸਪੀਕਰ ਦਾ ਇੱਕ ਕੰਮ ਦੱਸੋ ।
ਉੱਤਰ-
ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
ਪ੍ਰਸ਼ਨ 27.
ਲੋਕ ਸਭਾ ਦੇ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਹੀ ਸਪੀਕਰ ਨੂੰ ਚੁਣਦੇ ਹਨ !
ਪ੍ਰਸ਼ਨ 28.
2019 ਵਿੱਚ 17ਵੀਂ ਲੋਕ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ ਸੀ ?
ਉੱਤਰ-
ਓਮ ਬਿਰਲਾ ਨੂੰ ।
ਪ੍ਰਸ਼ਨ 29.
ਸਾਧਾਰਨ ਬਿੱਲ ਅਤੇ ਵਿੱਤੀ ਬਿਲ ਵਿੱਚ ਇੱਕ ਅੰਤਰ ਦੱਸੋ ?
ਉੱਤਰ-
ਸਾਧਾਰਨ ਬਿੱਲ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਪਰ ਵਿੱਤੀ ਬਿੱਲ ਨੂੰ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 30.
ਸਾਮੂਹਿਕ ਜ਼ਿੰਮੇਵਾਰੀ ਦਾ ਕੀ ਅਰਥ ਹੈ ?
ਉੱਤਰ-
ਸਾਮੂਹਿਕ ਜ਼ਿੰਮੇਵਾਰੀ ਦਾ ਅਰਥ ਹੈ ਕਿ ਮੰਤਰੀ ਸਮੂਹਿਕ ਰੂਪ ਨਾਲ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹਨ । ਕਿਸੇ ਇੱਕ ਮੰਤਰੀ ਦੇ ਵਿਰੁੱਧ ਜੇਕਰ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਸਾਰਿਆਂ ਨੂੰ ਅਸਤੀਫਾ ਦੇਣਾ ਪੈਂਦਾ ਹੈ ।
ਪ੍ਰਸ਼ਨ 31.
ਭਾਰਤ ਵਿੱਚ ਕਿਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ?
ਉੱਤਰ-
ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ।
ਪ੍ਰਸ਼ਨ 32.
ਸੰਸਦ ਮੰਤਰੀ ਮੰਡਲ ਨੂੰ ਕਿਸੇ ਤਰ੍ਹਾਂ ਹਟਾ ਸਕਦੀ ਹੈ ?
ਉੱਤਰ-
ਸੰਸਦ ਮੰਤਰੀ ਮੰਡਲ ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਹਟਾ ਸਕਦੀ ਹੈ ।
ਪ੍ਰਸ਼ਨ 33.
ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ ?
ਉੱਤਰ-
ਲੋਕ ਸਭਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਭੰਗ ਕਰ ਸਕਦਾ ਹੈ ।
ਪ੍ਰਸ਼ਨ 34.
ਕੌਣ ਦੱਸਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਨਹੀਂ ?
ਉੱਤਰ-
ਲੋਕ ਸਭਾ ਦਾ ਸਪੀਕਰ ਦੱਸਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਨਹੀਂ ।
ਪ੍ਰਸ਼ਨ 35.
ਕੇਂਦਰੀ ਕਾਰਜ ਪਾਲਿਕਾ ਵਿੱਚ ਕੌਣ-ਕੌਣ ਸ਼ਾਮਲ ਹੈ ?
ਉੱਤਰ-
ਕੇਂਦਰੀ ਕਾਰਜ ਪਾਲਿਕਾ ਵਿੱਚ ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ ਸ਼ਾਮਲ ਹੁੰਦੇ ਹਨ ।
ਪ੍ਰਸ਼ਨ 36.
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕੌਣ ਕਰਦਾ ਹੈ ?
ਉੱਤਰ-
ਭਾਰਤ ਦੇ ਰਾਸ਼ਟਰਪਤੀ ਨੂੰ ਨਿਰਵਾਚਨ ਮੰਡਲ (Electoral College) ਚੁਣਦਾ ਹੈ ।
ਪ੍ਰਸ਼ਨ 37.
ਰਾਸ਼ਟਰਪਤੀ ਦੇ ਨਿਰਵਾਚਕ ਮੰਡਲ (Electoral College) ਵਿੱਚ ਕੌਣ-ਕੌਣ ਸ਼ਾਮਲ ਹੈ ?
ਉੱਤਰ-
ਨਿਰਵਾਚਨ ਮੰਡਲ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ ਅਤੇ ਪੁਡੁਚੇਰੀ ਵੀ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ ।
ਪ੍ਰਸ਼ਨ 38.
ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੈ ? ਕੀ ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੈ ਅਤੇ ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ।
ਪ੍ਰਸ਼ਨ 39.
ਭਾਰਤ ਦੇ ਪਹਿਲੇ ਅਤੇ ਵਰਤਮਾਨ ਰਾਸ਼ਟਰਪਤੀ ਦਾ ਨਾਮ ਲਿਖੋ ।
ਉੱਤਰ-
ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਸਨ ਅਤੇ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਹਨ ।
ਪ੍ਰਸ਼ਨ 40.
ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ।
ਪ੍ਰਸ਼ਨ 41.
ਮੰਤਰੀ ਮੰਡਲ ਦੀ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ।
ਪ੍ਰਸ਼ਨ 42.
ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
ਪ੍ਰਸ਼ਨ 43.
ਪ੍ਰਧਾਨ ਮੰਤਰੀ ਦਾ ਕਾਰਜਕਾਲ ਦੱਸੋ ।
ਉੱਤਰ-
ਪ੍ਰਧਾਨ ਮੰਤਰੀ ਦਾ ਨਿਸ਼ਚਿਤ ਕਾਰਜਕਾਲ ਨਹੀਂ ਹੁੰਦਾ । ਉਸਦਾ ਕਾਰਜਕਾਲ ਲੋਕ ਸਭਾ ਦੇ ਸਮਰਥਨ ਉੱਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 44.
ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੈ ?
ਉੱਤਰ-
ਰਾਸ਼ਟਰਪਤੀ ਨੂੰ ਤੋਂ 5 ਲੱਖ ਮਹੀਨਾ ਤਨਖਾਹ ਮਿਲਦੀ ਹੈ ।
ਪ੍ਰਸ਼ਨ 45.
ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ (Emergency) ਦੀ ਘੋਸ਼ਣਾ ਕਦੋਂ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ ਦੀ ਘੋਸ਼ਣਾ ਲੜਾਈ, ਵਿਦੇਸ਼ੀ ਹਮਲੇ ਜਾਂ ਹਥਿਆਰਬੰਦ ਵਿਦਰੋਹ ਦੀ ਸਥਿਤੀ ਵਿੱਚ ਕਰ ਸਕਦਾ ਹੈ ।
ਪ੍ਰਸ਼ਨ 46.
ਸੰਕਟਕਾਲ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਸੰਕਟਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ ।
ਪ੍ਰਸ਼ਨ 47.
ਰਾਸ਼ਟਰਪਤੀ Ordinance ਕਦੋਂ ਜਾਰੀ ਕਰ ਸਕਦਾ ਹੈ ?
ਉੱਤਰ-
ਜਦੋਂ ਸੰਸਦ ਦੀ ਮੀਟਿੰਗ ਨਾਂ ਚੱਲ ਰਹੀ ਹੋਵੇ ਜਾਂ ਸੰਕਟਕਾਲੀਨ ਹਾਲਾਤ ਹੋਣ ਤਾਂ ਰਾਸ਼ਟਰਪਤੀ Ordinance ਜਾਰੀ ਕਰ ਸਕਦਾ ਹੈ ।
ਪ੍ਰਸ਼ਨ 48.
ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਮੈਂਬਰ ਮਨੋਨੀਤ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ ਇੰਡੀਅਨ ਮੈਂਬਰ ਮਨੋਨੀਤ ਕਰ ਸਕਦਾ ਹੈ ।
ਪ੍ਰਸ਼ਨ 49.
ਰਾਸ਼ਟਰਪਤੀ ਦੀ ਇੱਕ ਕਾਰਜਕਾਰੀ ਸ਼ਕਤੀ ਲਿਖੋ ।
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ।
ਪ੍ਰਸ਼ਨ 50.
ਰਾਸ਼ਟਰਪਤੀ ਦੀ ਇੱਕ ਵਿਧਾਨਿਕ ਸ਼ਕਤੀ ਲਿਖੋ ।
ਉੱਤਰ-
ਸੰਸਦ ਵਲੋਂ ਪਾਸ ਕੀਤੇ ਬਿਲ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਉਹ ਕਾਨੂੰਨ ਬਣ ਸਕਦਾ ਹੈ ।
ਪ੍ਰਸ਼ਨ 51.
ਰਾਸ਼ਟਰਪਤੀ ਦੀ ਇੱਕ ਵਿੱਤੀ ਸ਼ਕਤੀ ਲਿਖੋ ।
ਉੱਤਰ-
ਰਾਸ਼ਟਰਪਤੀ ਵਿੱਤੀ ਬਿੱਲ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੰਜੂਰੀ ਦਿੰਦਾ ਹੈ ।
ਪ੍ਰਸ਼ਨ 52.
ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਸੰਸਦ ਅਤੇ ਮੰਤਰੀ ਮੰਡਲ ਵਿੱਚ ਬਹੁਤ ਡੂੰਘਾ ਸੰਬੰਧ ਹੁੰਦਾ ਹੈ ।
ਪ੍ਰਸ਼ਨ 53.
ਕੇਂਦਰੀ ਮੰਤਰੀ ਮੰਡਲ ਦਾ ਇੱਕ ਕੰਮ ਲਿਖੋ ।
ਉੱਤਰ-
ਕੇਂਦਰੀ ਮੰਤਰੀ ਮੰਡਲ ਘਰੇਲੂ ਅਤੇ ਵਿਦੇਸ਼ੀ ਨੀਤੀ ਨਿਰਧਾਰਤ ਕਰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਕ ਸਭਾ ਅਤੇ ਰਾਜ ਸਭਾ ਦੇ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਲੋਕ ਸਭਾ ਦੀ ਵੱਖ-ਵੱਖ ਸੰਖਿਆ 552 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 545 ਹੈ । ਇਨ੍ਹਾਂ ਵਿਚ 543 ਮੈਂਬਰ ਚੁਣੇ ਹੋਏ ਹੁੰਦੇ ਹਨ ਅਤੇ 2 ਮੈਂਬਰ ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ ਵਿੱਚੋਂ ਮਨੋਨੀਤ ਕਰਦਾ ਹੈ । ਰਾਜ ਸਭਾ ਦੀ ਵੱਧ ਤੋਂ ਵੱਧ ਸੰਖਿਆ 250 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 245 ਹੈ । ਇਸ ਵਿਚ 233 ਮੈਂਬਰ ਰਾਜਾਂ ਦੀਆਂ ਵਿਧਾਨ ਸਭਾਵਾਂ ਵਲੋਂ ਚੁਣੇ ਜਾਂਦੇ ਹਨ ਅਤੇ 12 ਮੈਂਬਰ ਰਾਸ਼ਟਰਪਤੀ ਵਲੋਂ ਮਨੋਨੀਤ ਹੁੰਦੇ ਹਨ ।
ਪ੍ਰਸ਼ਨ 2.
ਰਾਜ ਸਭਾ ਦੇ ਚੇਅਰਮੈਨ ਦੇ ਕੋਈ ਤਿੰਨ ਕੰਮ ਦੱਸੋ ।
ਉੱਤਰ-
- ਉਹ ਰਾਜ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ।
- ਉਹ ਰਾਜ ਸਭਾ ਵਿੱਚ ਸ਼ਾਂਤੀ ਬਣਾਏ ਰੱਖਣ ਅਤੇ ਉਸ ਦੀਆਂ ਬੈਠਕਾਂ ਨੂੰ ਠੀਕ ਤਰੀਕੇ ਨਾਲ ਚਲਾਉਣ | ਲਈ ਜ਼ਿੰਮੇਵਾਰ ਹੈ ।
- ਉਹ ਮੈਂਬਰਾਂ ਨੂੰ ਰਾਜ ਸਭਾ ਵਿੱਚ ਬੋਲਣ ਦੀ ਮੰਜੂਰੀ ਦਿੰਦਾ ਹੈ ।
ਪ੍ਰਸ਼ਨ 3.
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਕੀ ਅੰਤਰ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਜਨਤਾ ਵੱਲੋਂ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ਅਤੇ ਹਰੇਕ ਨਾਗਰਿਕ ਨੂੰ ਜਿਸਦੀ ਉਮਰ 18 ਸਾਲ ਹੈ, ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ । ਇੱਕ ਸੰਸਦੀ ਖੇਤਰ ਤੋਂ ਇੱਕ ਹੀ ਉਮੀਦਵਾਰ ਦੀ ਚੋਣ ਹੁੰਦੀ ਹੈ ਅਤੇ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸਨੂੰ ਜੇਤੁ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਹੁੰਦੀ ਹੈ । ਇਸ ਤਰ੍ਹਾਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਅਪ੍ਰਤੱਖ ਰੂਪ ਨਾਲ ਹੁੰਦੀ ਹੈ ।
ਪ੍ਰਸ਼ਨ 4.
ਲੋਕ ਸਭਾ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ ।
ਉੱਤਰ-
- ਲੋਕ ਸਭਾ ਰਾਜਸਭਾ ਦੇ ਨਾਲ ਮਿਲ ਕੇ ਕਾਨੂੰਨ ਬਣਾਉਣ ਲਈ ਬਿਲ ਪਾਸ ਕਰਦੀ ਹੈ ।
- ਲੋਕ ਸਭਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਹਟਾ ਵੀ ਸਕਦੀ ਹੈ ।
- ਵਿੱਤੀ ਬਿਲ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਹੋ ਸਕਦਾ ਹੈ ।
ਪ੍ਰਸ਼ਨ 5.
ਲੋਕ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ?
ਉੱਤਰ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਹ 25 ਸਾਲ ਦੀ ਉਮਰ ਦਾ ਹੋਵੇ ।
- ਉਸ ਦਾ ਨਾਮ ਦੇਸ਼ ਦੇ ਕਿਸੇ ਵੀ ਹਿੱਸੇ ਦੀ ਵੋਟਰ ਲਿਸਟ ਵਿਚ ਦਰਜ ਹੋਵੇ ।
- ਉਹ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿੱਚ ਕਿਸੇ ਲਾਭ ਦੇ ਪਦ ਉੱਤੇ ਨਾ ਹੋਵੇ ।
- ਉਹ ਦਿਵਾਲੀਆ ਘੋਸ਼ਿਤ ਨਾਂ ਹੋਇਆ ਹੋਵੇ ।
ਪ੍ਰਸ਼ਨ 6.
ਰਾਜ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ?
ਉੱਤਰ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਹ 30 ਸਾਲ ਦੀ ਉਮਰ ਦਾ ਹੋਵੇ ।
- ਉਹ ਦੀਵਾਲੀਆ ਨਾ ਹੋਵੇ ।
- ਉਹ ਸੰਸਦ ਦਾ ਮੈਂਬਰ ਬਣਨ ਦੀ ਸਾਰੀ ਯੋਗਤਾ ਰੱਖਦਾ ਹੋਵੇ ।
ਪ੍ਰਸ਼ਨ 7.
ਲੋਕ ਸਭਾ ਦੇ ਸਪੀਕਰ ਦੇ ਕੰਮ ਦੱਸੋ ।
ਉੱਤਰ-
- ਕਾਰਵਾਈ ਦਾ ਸੰਚਾਲਨ-ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ । ਬਹੁਮਤ ਦਲ ਦਾ ਮੈਂਬਰ ਹੋਣ ਦੇ ਬਾਵਜੂਦ ਉਹ ਇਹੀ ਯਤਨ ਕਰਦਾ ਹੈ ਕਿ ਸਦਨ ਦੀ ਕਾਰਵਾਈ ਦੇ ਸੰਚਾਲਨ ਵਿਚ ਨਿਰਪੱਖਤਾ ਹੋਵੇ ।
- ਅਨੁਸ਼ਾਸਨ-ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ । ਉਹ ਅਨੁਸ਼ਾਸਨ ਭੰਗ ਕਰਨ ਵਾਲੇ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦੇ ਸਕਦਾ ਹੈ ।
- ਬਿਲ ਦੇ ਸਰੂਪ ਸੰਬੰਧੀ ਫੈਸਲਾ-ਸਪੀਕਰ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਸਾਧਾਰਨ ਬਿਲ ਹੈ ।
- ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ-ਜੇ ਕਿਸੇ ਬਿਲ ਉੱਤੇ ਦੋਹਾਂ ਸਦਨਾਂ ਵਿਚ ਅਸਹਿਮਤੀ ਪੈਦਾ ਹੋ ਜਾਵੇ ਤਾਂ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜ਼ਲਾਸ ਬੁਲਾਉਂਦਾ ਹੈ । ਇਸ ਸਾਂਝੇ ਇਜਲਾਸ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।
ਪ੍ਰਸ਼ਨ 8.
ਸੰਸਦ ਦੀ ਸਰਵ-ਉੱਚਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਦ ਦੀ ਸਰਵ-ਉੱਚਤਾ ਦਾ ਇਹ ਅਰਥ ਹੈ ਕਿ ਦੇਸ਼ ਵਿਚ ਕਾਨੂੰਨ ਬਨਾਉਣ ਦੀ ਅੰਤਿਮ ਸ਼ਕਤੀ ਸੰਸਦ ਦੇ ਹੱਥ ਵਿਚ ਹੀ ਹੈ । ਸੰਸਦ ਵੱਲੋਂ ਪਾਸ ਕਾਨੂੰਨ ਉੱਤੇ ਰਾਸ਼ਟਰਪਤੀ ਨੂੰ ਜ਼ਰੂਰ ਹੀ ਦਸਤਖ਼ਤ ਕਰਨੇ ਪੈਂਦੇ ਹਨ । ਇਹ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ । ਇਹ ਉਸ ਕਿਰਿਆ ਵਿਚ ਵੀ ਹਿੱਸਾ ਲੈਂਦੀ ਹੈ ਜਿਸ ਦੇ ਰਾਹੀਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ।
ਇਹ ਸਰਵ-ਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਲਈ ਸਰਕਾਰ ਨੂੰ ਬੇਨਤੀ ਵੀ ਕਰ ਸਕਦੀ ਹੈ । ਸਰਕਾਰੀ ਆਮਦਨ-ਖ਼ਰਚ ਉੱਤੇ ਵੀ ਇਸ ਦਾ ਨਿਯੰਤਰਨ ਰਹਿੰਦਾ ਹੈ । ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਇਸ ਨੂੰ ਸੰਵਿਧਾਨ ਵਿਚ ਸੋਧ ਕਰਨ ਦਾ ਅਧਿਕਾਰ ਪ੍ਰਾਪਤ ਹੈ । ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਉੱਤੇ ਵੀ ਨਿਯੰਤਰਨ ਰੱਖਦੀ ਹੈ । ਇਸ ਲਈ ਸਪੱਸ਼ਟ ਹੈ ਕਿ ਅਸਲ ਵਿਚ ਸੰਸਦ ਹੀ ਦੇਸ਼ ਦੀ ਸਰਵ-ਉੱਚ ਸੰਸਥਾ ਹੈ ।
ਪ੍ਰਸ਼ਨ 9.
ਸੰਸਦ ਤੋਂ ਕੀ ਭਾਵ ਹੈ ? ਇਸ ਦੇ ਦੋ ਸਦਨਾਂ ਦੇ ਨਾਂ ਦੱਸੋ ਅਤੇ ਉਨ੍ਹਾਂ ਦਾ ਕਾਰਜਕਾਲ ਲਿਖੋ ।
ਉੱਤਰ-
ਸੰਸਦ ਤੋਂ ਭਾਵ ਕੇਂਦਰੀ ਵਿਧਾਨ ਮੰਡਲ ਤੋਂ ਹੈ । ਇਸ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਇਹ ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਬਾਰੇ ਕਾਨੂੰਨ ਬਣਾਉਂਦੀ ਹੈ । ਸੰਸਦ ਵਲੋਂ ਬਣਾਏ ਗਏ ਕਾਨੂੰਨ ਦੇਸ਼ ਨੂੰ ਪ੍ਰਭਾਵਿਤ ਕਰਦੇ ਹਨ ।
- ਲੋਕ ਸਭਾ ਦਾ ਕਾਰਜਕਾਲ-ਲੋਕ ਸਭਾ ਦੇ ਮੈਂਬਰਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ । ਪਰ ਰਾਸ਼ਟਰਪਤੀ | ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਅਤੇ ਚੋਣਾਂ ਦੁਬਾਰਾ ਕਰਵਾ ਸਕਦਾ ਹੈ । ਸੰਕਟਕਾਲ ਵਿਚ ਲੋਕ ਸਭਾ ਦੇ ਕਾਰਜਕਾਲ ਨੂੰ ਵਧਾਇਆ ਜਾ ਸਕਦਾ ਹੈ ।
- ਰਾਜ ਸਭਾ ਦਾ ਕਾਰਜਕਾਲ-ਰਾਜ ਸਭਾ ਇਕ ਸਥਾਈ ਸਦਨ ਹੈ, ਪਰ ਹਰੇਕ ਦੋ ਸਾਲਾਂ ਬਾਅਦ ਇਸ ਦੇ ਇਕ| ਤਿਹਾਈ ਮੈਂਬਰ ਰਿਟਾਇਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ । ਇਸ ਤਰ੍ਹਾਂ ਹਰੇਕ ਮੈਂਬਰ ਆਪਣੇ ਪਦ ਉੱਤੇ 6 ਸਾਲ ਤਕ ਰਹਿੰਦਾ ਹੈ ।
ਪ੍ਰਸ਼ਨ 10.
ਅਵਿਸ਼ਵਾਸ ਪ੍ਰਸਤਾਵ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਅਵਿਸ਼ਵਾਸ ਪ੍ਰਸਤਾਵ ਸਿਰਫ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਰਾਜ ਸਭਾ ਵਿੱਚ ਨਹੀਂ । ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਉਸ ਸਮੇਂ ਤੱਕ ਆਪਣੇ ਪਦ ਉੱਤੇ ਬਣੇ ਰਹਿ ਸਕਦੇ ਹਨ ਜਦੋਂ ਤੱਕ ਕਿ ਉਨ੍ਹਾਂ ਨੂੰ ਲੋਕ ਸਭਾ ਦੇ ਬਹੁਮਤ ਮੈਂਬਰਾਂ ਦਾ ਵਿਸ਼ਵਾਸ ਪ੍ਰਾਪਤ ਹੈ । ਜੇਕਰ ਲੋਕ ਸਭਾ ਇਨ੍ਹਾਂ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰ ਦੇਵੇ ਤਾਂ ਇਨ੍ਹਾਂ ਨੂੰ ਆਪਣੇ ਪਦ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ ।
ਪ੍ਰਸ਼ਨ 11.
ਲੋਕ ਸਭਾ ਦੇ ਮੈਂਬਰਾਂ ਦੀ ਚੋਣ-ਵਿਧੀ ਦਾ ਵਰਣਨ ਕਰੋ |
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ । ਇਸ ਦੇ ਮੈਂਬਰ ਜਨਤਾ ਵਲੋਂ ਪ੍ਰਤੱਖ ਤੌਰ ‘ਤੇ ਚੁਣੇ ਜਾਂਦੇ ਹਨ | ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਲੋਕ ਸਭਾ ਦੀਆਂ ਚੋਣਾਂ ਵਿਚ ਮਤਦਾਨ ਕਰ ਸਕਦਾ ਹੈ । ਲੋਕ ਸਭਾ ਵਿਚ ਕੁੱਝ ਸਥਾਨ ਪੱਛੜੀਆਂ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ । ਜੇ ਰਾਸ਼ਟਰਪਤੀ ਇਹ ਮਹਿਸੂਸ ਕਰੇ ਕਿ ਚੋਣਾਂ ਵਿਚ ਐਂਗਲੋ-ਇੰਡੀਅਨ ਜਾਤੀ ਨੂੰ ਉੱਚਿਤ ਪ੍ਰਤੀਨਿਧਤਾ ਨਹੀਂ ਮਿਲ ਸਕੀ ਹੈ ਤਾਂ ਉਹ ਲੋਕ ਸਭਾ ਵਿਚ ਉਸ ਜਾਤੀ ਦੇ ਦੋ ਮੈਂਬਰ ਨਾਮਜ਼ਦ ਕਰ ਸਕਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ ਚੋਣ ਜਨਸੰਖਿਆ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ । ਚੋਣ ਦੇ ਲਈ ਸਾਰੇ ਦੇਸ਼ ਨੂੰ ਬਰਾਬਰ ਜਨਸੰਖਿਆ ਵਾਲੇ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਵੱਡੇ ਰਾਜਾਂ ਤੋਂ ਲੋਕ ਸਭਾ ਲਈ ਬਹੁਤੇ ਮੈਂਬਰ ਚੁਣੇ ਜਾਂਦੇ ਹਨ ।
ਪ੍ਰਸ਼ਨ 12.
ਲੋਕ ਸਭਾ ਦੀਆਂ ਵਿੱਤੀ ਸ਼ਕਤੀਆਂ ਲਿਖੋ ।
ਉੱਤਰ-
- ਬਜਟ ਅਤੇ ਵਿੱਤੀ ਬਿਲ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਹਨ ।
- ਰਾਜ ਸਭਾ ਵੱਧ ਤੋਂ ਵੱਧ ਬਿਲ ਨੂੰ 14 ਦਿਨ ਤੱਕ ਰੋਕ ਸਕਦੀ ਹੈ ।
- ਦੇਸ਼ ਦੇ ਪੈਸੇ ਉੱਤੇ ਅਸਲੀ ਨਿਯੰਤਰਨ ਲੋਕ ਸਭਾ ਦਾ ਹੀ ਹੁੰਦਾ ਹੈ ।
ਪ੍ਰਸ਼ਨ 13.
ਰਾਜ ਸਭਾ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ ।
ਉੱਤਰ-
- ਸਾਧਾਰਨ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ । ਦੋਹਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਦ ਹੀ ਸਾਧਾਰਨ ਬਿਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾ ਸਕਦਾ ਹੈ ।
- ਉਹ ਦੋ ਤਿਹਾਈ ਬਹੁਮਤ ਨਾਲ ਇੱਕ ਨਵੀਂ ਅਖਿਲ ਭਾਰਤੀ ਸੇਵਾ ਸ਼ੁਰੂ ਕਰ ਸਕਦੇ ਹਨ ।
- ਸੰਵਿਧਾਨਿਕ ਸੰਸ਼ੋਧਨ ਦੇ ਮਾਮਲੇ ਵਿੱਚ ਰਾਜ ਸਭਾ ਨੂੰ ਲੋਕ ਸਭਾ ਦੇ ਬਰਾਬਰ ਹੀ ਸ਼ਕਤੀਆਂ ਪ੍ਰਾਪਤ ਹਨ ।
ਪ੍ਰਸ਼ਨ 14.
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਵੇਂ ਹੁੰਦੀ ਹੈ ?
ਉੱਤਰ-
ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਵੱਲੋਂ ਹੁੰਦੀ ਹੈ ਜਿਸ ਵਿੱਚ ਸੰਸਦ ਦੇ ਦੋਨਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ, ਪੁਡੂਚੇਰੀ ਅਤੇ ਜੰਮੂ ਅਤੇ ਕਸ਼ਮੀਰ ਵੀ) ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ । ਉਸਦੀ ਚੋਣ Single Transferable Voting System ਨਾਲ ਅਨੁਪਾਤਿਕ ਪ੍ਰਤੀਨਿਧੱਤਵ ਦੇ ਅਨੁਸਾਰ ਹੁੰਦੀ ਹੈ ।
ਰਾਸ਼ਟਰਪਤੀ ਦੀ ਚੋਣ ਵਿੱਚ ਇੱਕ ਮੈਂਬਰ ਇੱਕ ਵੋਟ ਵਾਲੀ ਵਿਧੀ ਨਹੀਂ ਅਪਣਾਈ ਗਈ ਹੈ । ਵੈਸੇ ਇੱਕ ਵੋਟ ਦੇਣ ਵਾਲੇ ਨੂੰ ਸਿਰਫ ਇੱਕ ਹੀ ਵੋਟ ਮਿਲਦਾ ਹੈ ਪਰ ਉਸਦੇ ਵੋਟ ਦੀ ਗਿਣਤੀ ਨਹੀਂ ਹੁੰਦੀ ਬਲਕਿ ਮੁਲਾਂਕਣ ਹੁੰਦਾ ਹੈ । ਰਾਸ਼ਟਰਪਤੀ ਚੁਣੇ ਜਾਣ ਲਈ ਇਹ ਜ਼ਰੂਰੀ ਹੈ ਕਿ ਉਮੀਦਵਾਰ ਨੂੰ ਵੋਟਾਂ ਦਾ ਪੂਰਾ ਬਹੁਮਤ ਜ਼ਰੂਰ ਪ੍ਰਾਪਤ ਹੋਵੇ।
ਪ੍ਰਸ਼ਨ 15.
ਰਾਸ਼ਟਰਪਤੀ ਰਾਜ ਦਾ ਨਾਮਾਤਰ ਦਾ ਮੁਖੀਆ ਹੈ । ਕਿਵੇਂ ?
ਉੱਤਰ-
ਪੂਰਾ ਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਪਰ ਉਹ ਨਾਮਮਾਤਰ ਦਾ ਮੁਖੀ ਹੈ । ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ ਜਿੱਥੇ ਰਾਸ਼ਟਰਪਤੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਤਾਂ ਦਿੱਤੀਆਂ ਹਨ ਪਰ ਉਹ ਉਨ੍ਹਾਂ ਦਾ ਪ੍ਰਯੋਗ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਉਹ ਇਨ੍ਹਾਂ ਦਾ ਪ੍ਰਯੋਗ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੀ ਮਦਦ ਨਾਲ ਕਰਦਾ ਹੈ । ਅਸਲੀ ਸ਼ਕਤੀਆਂ ਮੰਤਰੀ ਮੰਡਲ ਕੋਲ ਹੀ ਹਨ । ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਤਾਂ ਹੁੰਦਾ ਹੈ ਪਰ ਉਹ ਨਾਮਮਾਤਰ ਦਾ ਮੁਖੀ ਹੀ ਹੁੰਦਾ ਹੈ ।
ਪ੍ਰਸ਼ਨ 16.
ਰਾਸ਼ਟਰਪਤੀ ਦੀਆਂ ਤਿੰਨ ਵਿਧਾਨਿਕ ਸ਼ਕਤੀਆਂ ਲਿਖੋ ।
ਉੱਤਰ-
- ਸੰਸਦ ਦੀ ਮੀਟਿੰਗ ਸੱਦਣ ਅਤੇ ਖ਼ਤਮ ਕਰਨਾ-ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਮੀਟਿੰਗ ਸੱਦਦਾ ਹੈ ਅਤੇ ਮੀਟਿੰਗ ਖਤਮ ਕਰਨ ਦੀ ਘੋਸ਼ਣਾ ਵੀ ਕਰਦਾ ਹੈ । ਉਹ ਮੀਟਿੰਗ ਦਾ ਸਮਾਂ ਘੱਟ ਵੱਧ ਵੀ ਕਰ ਸਕਦਾ ਹੈ ।
- ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ-ਰਾਸ਼ਟਰਪਤੀ ਰਾਜ ਸਭਾ ਦੇ 12 ਉਨ੍ਹਾਂ ਮੈਂਬਰਾਂ ਨੂੰ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਦਾ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ । ‘
- ਬਿਲਾਂ ਉੱਤੇ ਦਸਤਖ਼ਤ ਕਰਨਾ-ਸੰਸਦ ਵਲੋਂ ਪਾਸ ਬਿਲਾਂ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਉਹ ਕਾਨੂੰਨ ਨਹੀਂ ਬਣ ਸਕਦਾ ਹੈ ।
ਪ੍ਰਸ਼ਨ 17.
ਕੀ ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਤਾਨਾਸ਼ਾਹ ਨਹੀਂ ਬਣ ਸਕਦਾ ਅਤੇ ਸੰਕਟਕਾਲ ਵਿੱਚ ਵੀ ਜੇਕਰ ਉਹ ਤਾਨਾਸ਼ਾਹ ਬਣਨਾ ਚਾਹੇ ਤਾਂ ਵੀ ਨਹੀਂ ਬਣ ਸਕਦਾ । ਇਸਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਨਾਮ ਦਾ ਮੁਖੀ ਹੁੰਦਾ ਹੈ । ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਅਸਲੀ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਹੀ ਕਰਦਾ ਹੈ । ਜੇਕਰ ਰਾਸ਼ਟਰਪਤੀ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰੇ
ਤਾਂ ਉਸ ਨੂੰ ਮਹਾਂਦੋਸ਼ ਲਾ ਕੇ ਹਟਾਇਆ ਵੀ ਜਾ ਸਕਦਾ ਹੈ । ਰਾਸ਼ਟਰਪਤੀ ਸੰਕਟਕਾਲ ਦੀ ਘੋਸ਼ਣਾ ਮੰਤਰੀ ਪਰਿਸ਼ਦ ਦੀ ਲਿਖਤੀ ਸਲਾਹ ਉੱਤੇ ਹੀ ਕਰ ਸਕਦਾ ਹੈ । ਸੰਸਦ ਸਾਧਾਰਨ ਬਹੁਮਤ ਨਾਲ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਦੇ ਸੰਕਟਕਾਲ ਨੂੰ ਖ਼ਤਮ ਵੀ ਕਰ ਸਕਦਾ ਹੈ ।
ਪ੍ਰਸ਼ਨ 18.
ਪ੍ਰਧਾਨ ਮੰਤਰੀ ਕਿਵੇਂ ਨਿਯੁਕਤ ਹੁੰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ਪਰ ਅਜਿਹਾ ਕਰਨ ਲਈ ਉਹ ਆਪਣੀ ਇੱਛਾ ਨਾਲ ਕੰਮ ਨਹੀਂ ਕਰ ਸਕਦਾ ਸੀ । ਪ੍ਰਧਾਨ ਮੰਤਰੀ ਦੇ ਪਦ ਉੱਤੇ ਉਸ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ ਕਿ ਜਿਹੜਾ ਬਹੁਮਤ ਦਲ ਦਾ ਨੇਤਾ ਹੋਵੇ | ਆਮ ਚੋਣਾਂ ਤੋਂ ਬਾਅਦ ਜਿਸ ਰਾਜਨੀਤਿਕ ਦਲ ਨੂੰ ਲੋਕ ਸਭਾ ਦੇ ਮੈਂਬਰਾਂ ਦਾ ਬਹੁਮਤ ਪ੍ਰਾਪਤ ਹੋਵੇਗਾ, ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਦਾ ਸੱਦਾ ਦਿੰਦਾ ਹੈ । ਜੇਕਰ ਕਿਸੇ ਰਾਜਨੀਤਿਕ ਦਲ ਨੂੰ ਬਹੁਮਤ ਨਹੀਂ ਮਿਲਦਾ ਤਾਂ ਉਹ ਇਹ ਦੇਖਦਾ ਹੈ ਕਿ ਕੌਣ ਬਹੁਮਤ ਸਿੱਧ ਕਰ ਸਕਦਾ ਹੈ ਅਤੇ ਉਹ ਉਸਨੂੰ ਪ੍ਰਧਾਨ ਮੰਤਰੀ ਬਣਾ ਦਿੰਦਾ ਹੈ ।
ਪ੍ਰਸ਼ਨ 19.
ਪ੍ਰਧਾਨ ਮੰਤਰੀ ਦੀਆਂ ਕਿਸੇ ਤਿੰਨ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।
- ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
- ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ ਤਿਆਗ ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੂਰੇ ਮੰਤਰੀ ਮੰਡਲ ਨੂੰ ਭੰਗ ਕਰ ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
- ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ ਅਤੇ ਸਥਾਨ ਨੂੰ ਨਿਸ਼ਚਿਤ ਕਰਦਾ ਹੈ ।
- ਉਹ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕਰ ਸਕਦਾ ਹੈ ।
ਪ੍ਰਸ਼ਨ 20.
ਪ੍ਰਧਾਨ ਮੰਤਰੀ ਦੀ ਸਥਿਤੀ ਦੀ ਚਰਚਾ ਕਰੋ ।
ਉੱਤਰ-
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਬੜਾ ਮਹੱਤਵਪੂਰਨ ਸਥਾਨ ਹੈ । ਰਾਸ਼ਟਰਪਤੀ ਦੇਸ਼ ਦਾ ਸਿਰਫ਼ ਕਾਰਜਕਾਰੀ ਮੁਖੀ ਹੈ । ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ । ਉਹ ਹੀ ਮੰਤਰੀਆਂ ਅਤੇ ਮਹੱਤਵਪੂਰਨ ਪਦ-ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ । ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਨੀਤੀ ਦਾ ਨਿਰਮਾਣ ਵੀ ਉਹ ਹੀ ਕਰਦਾ ਹੈ ।
ਉਹ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਆਪਣੇ ਹੱਥ ਵਿਚ ਰੱਖਦਾ ਹੈ ਅਤੇ ਉਨ੍ਹਾਂ ਦਾ ਉੱਚਿਤ ਸੰਚਾਲਨ ਕਰਦਾ ਹੈ । ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਅਸਲ ਵਿਚ ਉਹ ਸਾਰੇ ਰਾਸ਼ਟਰ ਦਾ ਨੇਤਾ ਹੁੰਦਾ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ।
ਪ੍ਰਸ਼ਨ 21.
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਸੰਬੰਧ ਹੈ ?
ਉੱਤਰ-
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਨ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ ਵਧੇਰੇ ਮਹੱਤਵਪੂਰਨ ਹੈ । ਇਹ ਸੱਚ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ ਬਹੁਤ ਹੀ ਸਨਮਾਨ ਵਾਲਾ ਹੈ ਪਰ ਉਸਦੀ ਸ਼ਕਤੀ ਨਾਂ-ਮਾਤਰ ਹੈ । ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ‘ਸਹਾਇਤਾ ਅਤੇ ਸਲਾਹ’ ਨਾਲ ਹੀ ਕਰਦਾ ਹੈ ।
ਕਿਉਂਕਿ ਪ੍ਰਧਾਨ ਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ ਇਸ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਸਲ ਵਿਚ ਪ੍ਰਧਾਨ ਮੰਤਰੀ ਦੀਆਂ ਹੀ ਸ਼ਕਤੀਆਂ ਹਨ ।
ਉਹ ਦੇਸ਼ ਦੀ ਅਸਲ ਕਾਰਜਪਾਲਿਕਾ ਹੈ । ਉਹ ਮੰਤਰੀ ਪਰਿਸ਼ਦ ਅਤੇ ਰਾਸ਼ਟਰਪਤੀ ਵਿਚਾਲੇ ਕੜੀ (Link) ਦਾ ਕੰਮ ਕਰਦਾ ਹੈ । ਉਹੀ ਦੇਸ਼ ਲਈ ਨੀਤੀ ਨਿਰਮਾਣ ਕਰਦਾ ਹੈ । ਇਸ ਤਰ੍ਹਾਂ ਪ੍ਰਧਾਨ ਮੰਤਰੀ ਪੂਰੇ ਰਾਸ਼ਟਰ ਦਾ ਅਸਲ ਨੇਤਾ ਹੈ ।
ਪ੍ਰਸ਼ਨ 22.
ਕੇਂਦਰੀ ਮੰਤਰੀ-ਪਰਿਸ਼ਦ ਵਿਚ ਕਿੰਨੀ ਪ੍ਰਕਾਰ ਦੇ ਮੰਤਰੀ ਹੁੰਦੇ ਹਨ ?
ਉੱਤਰ-
ਕੇਂਦਰੀ ਮੰਤਰੀ-ਪਰਿਸ਼ਦ ਵਿਚ ਤਿੰਨ ਪ੍ਰਕਾਰ ਦੇ ਮੰਤਰੀ ਹੁੰਦੇ ਹਨਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ ।
- ਕੈਬਨਿਟ ਮੰਤਰੀ-ਕੈਬਨਿਟ ਮੰਤਰੀ ਸਭ ਤੋਂ ਉੱਚੀ ਪੱਧਰ ਦੇ ਮੰਤਰੀ ਹੁੰਦੇ ਹਨ । ਇਹ ਮੰਤਰੀ ਪਰਿਸ਼ਦ ਦੀ ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਹਨ । ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਹਨ ।
- ਰਾਜ ਮੰਤਰੀ-ਰਾਜ ਮੰਤਰੀ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ । ਉਹ ਕੈਬਨਿਟ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ | ਰਾਜ ਮੰਤਰੀ ਨੂੰ ਕਦੀ-ਕਦੀ ਕਿਸੇ ਵਿਭਾਗ ਦਾ ਸੁਤੰਤਰ ਕਾਰਜਭਾਰ ਵੀ ਸੌਂਪ ਦਿੱਤਾ ਜਾਂਦਾ ਹੈ ।
- ਉਪ ਮੰਤਰੀ-ਉਪ ਮੰਤਰੀ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
ਪ੍ਰਸ਼ਨ 23.
ਮੰਤਰੀ ਪਰਿਸ਼ਦ ਦੇ ਕਿਸੇ ਤਿੰਨ ਕੰਮਾਂ ਦਾ ਵਰਣਨ ਕਰੋ ।
ਉੱਤਰ-
ਮੰਤਰੀ ਪਰਿਸ਼ਦ ਦੇ ਮੁੱਖ ਕੰਮ ਹੇਠਾਂ ਲਿਖੇ ਹਨ –
- ਰਾਸ਼ਟਰੀ ਨੀਤੀ ਬਨਾਉਣਾ-ਮੰਤਰੀ ਮੰਡਲ ਦਾ ਸਭ ਤੋਂ ਮਹੱਤਵਪੂਰਨ ਕੰਮ ਦੇਸ਼ ਦੀ ਅੰਦਰੂਨੀ ਨੀਤੀ ਅਤੇ ਜਨਤਾ ਦੇ ਕਲਿਆਣ ਸੰਬੰਧੀ ਨੀਤੀ ਬਨਾਉਣ ਦਾ ਹੁੰਦਾ ਹੈ ।
- ਵਿਦੇਸ਼ੀ ਸੰਬੰਧਾਂ ਦਾ ਸੰਚਾਲਨ-ਮੰਤਰੀ ਮੰਡਲ ਵਿਦੇਸ਼ੀ ਨੀਤੀ ਵੀ ਬਨਾਉਂਦਾ ਹੈ ਅਤੇ ਹੋਰ ਦੇਸ਼ਾਂ ਦੇ ਨਾਲ ਸੰਬੰਧਾਂ ਦਾ ਵੀ ਸੰਚਾਲਨ ਕਰਦਾ ਹੈ ।
- ਪ੍ਰਸ਼ਾਸਨ ਉੱਤੇ ਨਿਯੰਤਰਣ-ਪ੍ਰਸ਼ਾਸਨ ਦਾ ਹਰੇਕ ਵਿਭਾਗ ਕਿਸੇ ਨਾ ਕਿਸੇ ਮੰਤਰੀ ਦੇ ਅਧੀਨ ਹੁੰਦਾ ਹੈ ਅਤੇ ਸੰਬੰਧਿਤ ਮੰਤਰੀ ਆਪਣੇ ਵਿਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ।
ਪ੍ਰਸ਼ਨ 24.
ਭਾਰਤੀ ਮੰਤਰੀ ਮੰਡਲ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਭਾਰਤੀ ਮੰਤਰੀ ਮੰਡਲ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-
- ਨਾਮ ਦਾ ਮੁਖੀ-ਰਾਸ਼ਟਰਪਤੀ ਰਾਜ ਦੇ ਨਾਮ ਦਾ ਮੁਖੀ ਹੁੰਦਾ ਹੈ । ਦੇਸ਼ ਦਾ ਪੂਰਾ ਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਪਰ ਅਸਲ ਵਿੱਚ ਸ਼ਾਸਨ ਮੰਤਰੀ ਮੰਡਲ ਵਲੋਂ ਹੀ ਚਲਾਇਆ ਜਾਂਦਾ ਹੈ ।
- ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਸੰਬੰਧ-ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਹੀ ਕਾਰਜ ਪਾਲਿਕਾ ਹੁੰਦਾ ਹੈ ਅਤੇ ਇਸ ਦਾ ਵਿਧਾਨ ਪਾਲਿਕਾ ਨਾਲ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ ।
- ਪ੍ਰਧਾਨ ਮੰਤਰੀ-ਨੇਤਾ-ਭਾਰਤੀ ਮੰਤਰੀ ਮੰਡਲ ਆਪਣੇ ਸਾਰੇ ਕੰਮ ਪ੍ਰਧਾਨ ਮੰਤਰੀ ਦੇ ਅਧੀਨ ਰਹਿ ਕੇ ਕਰਦਾ ਹੈ । ਸਾਰੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦਾ ਕਿਹਾ ਮੰਨਣਾ ਪੈਂਦਾ ਹੈ ਨਹੀਂ ਤਾਂ ਮੰਤਰੀ ਨੂੰ ਹਟਾਇਆ ਵੀ ਜਾ ਸਕਦਾ ਹੈ ।
ਪ੍ਰਸ਼ਨ 25.
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਓ ।
ਉੱਤਰ-
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਹੇਠ ਲਿਖਿਆ ਹੈ :
- ਰਾਸ਼ਟਰੀ ਸੰਕਟ-ਜਦੋਂ ਰਾਸ਼ਟਰਪਤੀ ਦੇ ਅਨੁਸਾਰ ਦੇਸ਼ ਉੱਤੇ ਬਾਹਰੀ ਹਮਲੇ, ਯੁੱਧ ਜਾਂ ਹਥਿਆਰਬੰਦ ਬਗਾਵਤ | ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸੰਕਟ ਪੈਦਾ ਹੋ ਗਿਆ ਹੋਵੇ ਤਾਂ ਉਹ ਦੇਸ਼ ਵਿੱਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
- ਰਾਜ ਦਾ ਸੰਵਿਧਾਨਿਕ ਸੰਕਟ-ਜੇ ਰਾਜਪਾਲ ਵਲੋਂ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਰਾਹੀਂ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਕਿਸੇ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
- ਵਿੱਤੀ ਸੰਕਟ-ਜੇ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਦੇਸ਼ ਦੀ ਆਰਥਿਕ ਹਾਲਤ ਇਹੋ ਜਿਹੀ ਹੋ ਗਈ ਹੈ, ਜਿਸ ਨਾਲ ਆਰਥਿਕ ਸਥਿਰਤਾ ਜਾਂ ਸਾਖ਼ ਨੂੰ ਖ਼ਤਰਾ ਹੈ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਦਾ ਐਲਾਨ ਕਰ ਸਕਦਾ ਹੈ ।
ਪ੍ਰਸ਼ਨ 26.
ਕੀ ਪ੍ਰਧਾਨ ਮੰਤਰੀ ਤਾਨਾਸ਼ਾਹ ਬਣ ਸਕਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਤਾਨਾਸ਼ਾਹ ਨਹੀਂ ਬਣ ਸਕਦਾ ਕਿਉਂਕਿ-
- ਪ੍ਰਧਾਨ ਮੰਤਰੀ ਸੰਸਦ ਦੇ ਪ੍ਰਤੀ ਉਤਰਦਾਈ ਹੁੰਦਾ ਹੈ ਅਤੇ ਸੰਸਦ ਹੀ ਉਸਨੂੰ ਨਿਰੰਕੁਸ਼ ਬਣਨ ਤੋਂ ਰੋਕਦੀ ਹੈ ।
- ਸੰਸਦ ਲੋਕ ਸਭਾ) ਵਿੱਚ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਸਨੂੰ ਉਸਦੇ ਪਦ ਤੋਂ ਹਟਾਇਆ ਵੀ ਜਾ ਸਕਦਾ ਹੈ ।
- ਪ੍ਰਧਾਨ ਮੰਤਰੀ ਜਨਮਤ ਦੇ ਵਿਰੁੱਧ ਨਹੀਂ ਜਾ ਸਕਦਾ ।
- ਪ੍ਰਧਾਨ ਮੰਤਰੀ ਨੂੰ ਹਮੇਸ਼ਾ ਵਿਰੋਧੀ ਪਾਰਟੀ ਦਾ ਧਿਆਨ ਰੱਖਣਾ ਪੈਂਦਾ ਹੈ ।
ਪ੍ਰਸ਼ਨ 27.
ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਆਪਸੀ ਸੰਬੰਧਾਂ ਦੀ ਚਰਚਾ ਕਰੋ ।
ਉੱਤਰ-
ਪ੍ਰਧਾਨ ਮੰਤਰੀ ਲੋਕ ਸਭਾ ਦੇ ਬਹੁਮਤ ਦਲ ਦਾ ਨੇਤਾ ਹੁੰਦਾ ਹੈ । ਉਹ ਆਪ ਹੀ ਮੰਤਰੀ ਮੰਡਲ ਰਾਸ਼ਟਰਪਤੀ ਤੋਂ ਬਣਵਾਉਂਦਾ ਹੈ ਅਤੇ ਮੰਤਰੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਵੰਡ ਵੀ ਕਰਦਾ ਹੈ । ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਵੀ ਕਰਦਾ ਹੈ । ਜੇਕਰ ਕੋਈ ਮੰਤਰ ਪ੍ਰਧਾਨ ਮੰਤਰੀ ਦੀ ਨੀਤੀ ਦੇ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਸ ਤੋਂ ਅਸਤੀਫ਼ਾ ਵੀ ਲੈ ਲਿਆ ਜਾਂਦਾ ਹੈ । ਜੇਕਰ ਕੋਈ ਮੰਤਰੀ ਅਸਤੀਫਾ ਨਾਂ ਦਵੇ ਤਾਂ ਪ੍ਰਧਾਨ ਮੰਤਰੀ ਸਾਰੇ ਮੰਤਰੀ ਮੰਡਲ ਨੂੰ ਭੰਗ ਕਰ ਕੇ ਨਵੇਂ ਮੰਤਰੀ ਮੰਡਲ ਦਾ ਗਠਨ ਵੀ ਕਰ ਸਕਦਾ ਹੈ ਜਿਸ ਵਿਚ ਉਹ ਮੰਤਰੀ ਸ਼ਾਮਲ ਨਾਂ ਹੋਵੇ ।
ਪ੍ਰਸ਼ਨ 28.
ਰਾਸ਼ਟਰਪਤੀ ਦੀਆਂ ਕੋਈ ਤਿੰਨ ਨਿਆਂਕਾਰੀ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ –
- ਰਾਸ਼ਟਰਪਤੀ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
- ਰਾਸ਼ਟਰਪਤੀ ਮੁਸ਼ਕਲ ਕਾਨੂੰਨੀ ਪ੍ਰਸ਼ਨਾਂ ਉੱਤੇ ਸਰਵ ਉੱਚ ਅਦਾਲਤ ਤੋਂ ਸਲਾਹ ਵੀ ਮੰਗ ਸਕਦਾ ਹੈ ।
- ਰਾਸ਼ਟਰਪਤੀ ਕਿਸੇ ਦੀ ਫਾਂਸੀ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਮਾਫ਼ ਵੀ ਕਰ ਸਕਦਾ ਹੈ ।
- ਉਹ ਫਾਂਸੀ ਦੀ ਸਜ਼ਾ ਨੂੰ ਘੱਟ ਕਰਕੇ ਉਮਰ ਕੈਦ ਵਿੱਚ ਵੀ ਬਦਲ ਸਕਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਸਦ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਰਣਨ ਕਰੋ|
ਉੱਤਰ-
ਭਾਰਤੀ ਸੰਸਦ ਸੰਘ ਦੀ ਵਿਧਾਨ ਪਾਲਿਕਾ ਹੈ ਅਤੇ ਸੰਘ ਦੀਆਂ ਵਿਧਾਨਿਕ ਸ਼ਕਤੀਆਂ ਉਸ ਨੂੰ ਦਿੱਤੀਆਂ ਗਈਆਂ ਹਨ । ਵਿਧਾਨਿਕ ਸ਼ਕਤੀਆਂ ਤੋਂ ਇਲਾਵਾ ਸੰਸਦ ਨੂੰ ਕਈ ਹੋਰ ਸ਼ਕਤੀਆਂ ਵੀ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਵਿਧਾਨਿਕ ਸ਼ਕਤੀਆਂ-ਸੰਸਦ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ । ਸੰਸਦ ਦੀ ਕਾਨੂੰਨ ਬਣਾਉਣ ਦੀ ਸ਼ਕਤੀ ਬਹੁਤ ਵਿਆਪਕ ਹੈ । ਸੰਘੀ ਸੂਚੀ ਵਿੱਚ ਦਿੱਤੇ ਸਾਰੇ ਵਿਸ਼ਿਆਂ ਉੱਤੇ ਇਸ ਨੂੰ ਕਾਨੂੰਨ ਬਨਾਉਣ ਦਾ ਅਧਿਕਾਰ ਹੈ । ਸਮਵਰਤੀ ਸੁਚੀ ਉੱਤੇ ਸੰਸਦ ਅਤੇ ਰਾਜਾਂ ਦੀਆਂ ਵਿਧਾਨਸਭਾਵਾਂ ਦੋਵੇਂ ਕਾਨੂੰਨ ਬਣਾ ਸਕਦੇ ਹਨ | ਪਰ ਜੇਕਰ ਦੋਹਾਂ ਦਾ ਕਾਨੂੰਨ ਇੱਕ ਦੂਜੇ ਦਾ ਵਿਰੋਧੀ ਹੋ ਜਾਵੇ ਤਾਂ ਸੰਸਦ ਦਾ ਕਾਨੂੰਨ ਚਲਦਾ ਹੈ । ਕੁਝ ਹਾਲਾਤਾਂ ਵਿੱਚ ਸੰਸਦ ਰਾਜ ਸੁਚੀ ਵਾਲੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ ।
- ਵਿੱਤੀ ਸ਼ਕਤੀਆਂ-ਸੰਸਦ ਦੇਸ਼ ਦੇ ਪੈਸੇ ਉੱਤੇ ਨਿਯੰਤਰਣ ਰੱਖਦੀ ਹੈ । ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਜਟ ਸੰਸਦ ਵਿੱਚ ਪੇਸ਼ ਕੀਤਾ ਜਾਂਦਾ ਹੈ । ਸੰਸਦ ਇਸ ਉੱਪਰ ਵਿਚਾਰ ਕਰਕੇ ਆਪਣੀ ਮੰਜੂਰੀ ਦਿੰਦੀ ਹੈ । ਸੰਸਦ ਦੀ ਮੰਜੂਰੀ ਤੋਂ ਬਿਨਾਂ ਸਰਕਾਰ ਨਾਂ ਤਾਂ ਜਨਤਾ ਉੱਤੇ ਕੋਈ ਟੈਕਸ ਲਗਾ ਸਕਦੀ ਹੈ ਅਤੇ ਨਾਂ ਹੀ ਕੋਈ ਪੈਸਾ ਖ਼ਰਚ ਕਰ ਸਕਦੀ ਹੈ ।
- ਕਾਰਜਪਾਲਿਕਾ ਉੱਤੇ ਨਿਯੰਤਰਣ-ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ । ਰਾਸ਼ਟਰਪਤੀ ਸੰਵਿਧਾਨਿਕ ਮੁਖੀ ਹੋਣ ਦੇ ਕਾਰਨ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੈ ਪਰ ਮੰਤਰੀ ਮੰਡਲ ਆਪਣੇ ਸਾਰੇ ਕੰਮਾਂ ਦੇ ਲਈ ਸੰਸਦ ਦੇ ਪਤੀ ਜ਼ਿਮੇਵਾਰ ਹੈ । ਮੰਤਰੀ ਮੰਡਲ ਉਸ ਸਮੇਂ ਤੱਕ ਆਪਣੇ ਪਦ ਉੱਤੇ ਰਹਿ ਸਕਦਾ ਹੈ ਜਦੋਂ ਤੱਕ ਉਸ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੈ ।
- ਰਾਸ਼ਟਰੀ ਨੀਤੀਆਂ ਦਾ ਨਿਰਧਾਰਨ-ਭਾਰਤੀ ਸੰਸਦ ਸਿਰਫ ਕਾਨੂੰਨ ਹੀ ਨਹੀਂ ਬਣਾਉਂਦੀ ਬਲਕਿ ਰਾਸ਼ਟਰੀ ਨੀਤੀਆਂ ਵੀ ਨਿਰਧਾਰਿਤ ਕਰਦੀ ਹੈ ।
- ਨਿਆਂਕਾਰੀ ਸ਼ਕਤੀਆਂ-ਸੰਸਦ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਜੇਕਰ ਉਹ ਦੋਵੇਂ ਆਪਣੇ ਕੰਮਾਂ ਨੂੰ ਠੀਕ ਤਰੀਕੇ ਨਾਲ ਨਾਂ ਕਰਨ ਤਾਂ ਮਹਾਂਦੋਸ਼ ਲਾ ਕੇ ਉਹਨਾਂ ਨੂੰ ਉਨ੍ਹਾਂ ਦੇ ਪਦ ਤੋਂ ਹਟਾ ਵੀ ਸਕਦੀ ਹੈ । ਸੰਸਦ ਦੇ ਦੋਵੇਂ ਸਦਨ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਹਟਾਉਣ ਦਾ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜ ਸਕਦੇ ਹਨ ।
- ਸੰਵਿਧਾਨਿਕ ਸ਼ਕਤੀਆਂ-ਭਾਰਤੀ ਸੰਸਦ ਨੂੰ ਸੰਵਿਧਾਨ ਵਿੱਚ ਪਰਿਵਰਤਨ ਜਾਂ ਸੰਸ਼ੋਧਨ ਕਰਨ ਦਾ ਵੀ ਅਧਿਕਾਰ ਪ੍ਰਾਪਤ ਹੈ ।
- ਸਰਵਜਨਿਕ ਮਾਮਲਿਆਂ ਉੱਤੇ ਗੱਲ ਬਾਤ-ਸੰਸਦ ਵਿੱਚ ਜਨਤਾ ਦੇ ਪ੍ਰਤੀਨਿਧੀ ਹੁੰਦੇ ਹਨ ਅਤੇ ਇਸ ਲਈ ਇਹ ਸਰਵਜਨਿਕ ਮਾਮਲਿਆਂ ਉੱਤੇ ਗੱਲਬਾਤ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ । ਸੰਸਦ ਵਿੱਚ ਹੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਉੱਤੇ ਗੱਲਬਾਤ ਹੁੰਦੀ ਹੈ ਅਤੇ ਉਹਨਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ ।
- ਚੋਣਾਂ ਸੰਬੰਧੀ ਅਧਿਕਾਰ-ਸੰਸਦ ਰਾਸ਼ਟਰਪਤੀ ਨੂੰ ਚੁਣਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਇਹ ਉਪ-ਰਾਸ਼ਟਰਪਤੀ ਨੂੰ ਚੁਣਦੀ ਹੈ । ਇਹ ਲੋਕ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ ਵੀ ਚੁਣਦੀ ਹੈ ।
ਪ੍ਰਸ਼ਨ 2.
ਰਾਸ਼ਟਰਪਤੀ ਦੀਆਂ ਮਹੱਤਵਪੂਰਨ ਕਾਰਜਕਾਰੀ ਸ਼ਕਤੀਆਂ ਲਿਖੋ ।
ਉੱਤਰ –
- ਪ੍ਰਸ਼ਾਸਨਿਕ ਸ਼ਕਤੀਆਂ-ਦੇਸ਼ ਦਾ ਸਾਰਾ ਪ੍ਰਸ਼ਾਸਨ ਉਸਦੇ ਨਾਮ ਉੱਤੇ ਚਲਾਇਆ ਜਾਂਦਾ ਹੈ । ਭਾਰਤ ਸਰਕਾਰ ਦੇ ਸਾਰੇ ਫੈਸਲੇ ਰਸਮੀ ਤੌਰ ਉੱਤੇ ਉਸ ਦੇ ਨਾਮ ਉੱਤੇ ਲਏ ਜਾਂਦੇ ਹਨ । ਦੇਸ਼ ਦਾ ਸਰਵਉੱਚ ਸ਼ਾਸਕ ਹੋਣ ਦੇ ਕਾਰਨ ਉਹ ਨਿਯਮ ਵੀ ਬਣਾਉਂਦਾ ਹੈ ਅਤੇ ਕਾਨੂੰਨ ਵੀ ਬਣਾਉਂਦਾ ਹੈ ।
- ਮੰਤਰੀ ਮੰਡਲ ਨਾਲ ਸੰਬੰਧਿਤ ਸ਼ਕਤੀਆਂ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ । ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਨੂੰ ਹਟਾ ਵੀ ਸਕਦਾ ਹੈ ।
- ਸੈਨਿਕ ਸ਼ਕਤੀਆਂ-ਰਾਸ਼ਟਰਪਤੀ ਦੇਸ਼ ਦੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੈ । ਉਹ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਦੀ ਨਿਯੁਕਤੀ ਕਰਦਾ ਹੈ । ਨਿਯੁਕਤੀਆਂ-ਸੰਘੀ ਸਰਕਾਰ ਦੀਆਂ ਸਾਰੀਆਂ ਮਹੱਤਵਪੂਰਨ ਨਿਯੁਕਤੀਆਂ ਰਾਸ਼ਟਰਪਤੀ ਵਲੋਂ ਹੀ ਕੀਤੀਆਂ ਜਾਂਦੀਆਂ ਹਨ।
- ਕੇਂਦਰ ਸ਼ਾਸਿਤ ਦੇਸ਼ਾਂ ਦਾ ਪ੍ਰਸ਼ਾਸਨ-ਸਾਰੇ ਕੇਂਦਰ ਸ਼ਾਸਿਤ ਦੇਸ਼ਾਂ ਦਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਹੀ ਚਲਾਇਆ ਜਾਂਦਾ ਹੈ ।
ਪ੍ਰਸ਼ਨ 3.
ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਲਿਖੋ ।
ਉੱਤਰ-
- ਸੰਸਦ ਦਾ ਅਧਿਵੇਸ਼ਨ ਸੱਦਣਾ ਅਤੇ ਖ਼ਤਮ ਕਰਨਾ-ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਦਾ ਅਧਿਵੇਸ਼ਨ (Session) ਸੱਦ ਸਕਦਾ ਹੈ । ਉਹ ਅਧਿਵਸ਼ਨ ਦਾ ਸਮਾਂ ਵਧਾ ਵੀ ਸਕਦਾ ਹੈ ਅਤੇ ਉਸ ਨੂੰ ਖ਼ਤਮ ਵੀ ਕਰ ਸਕਦਾ ਹੈ । ਨਵੀਂ ਸੰਸਦ ਅਤੇ ਸਾਲ ਦਾ ਪਹਿਲਾ ਅਧਿਵੇਸ਼ਨ (Session) ਰਾਸ਼ਟਰਪਤੀ ਦੇ ਭਾਸ਼ਣ ਨਾਲ ਹੀ ਸ਼ੁਰੂ ਹੁੰਦਾ ਹੈ ।
- ਸੰਸਦ ਵਿੱਚ ਭਾਸ਼ਣ-ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਨੂੰ ਵੱਖ-ਵੱਖ ਜਾਂ ਇਕੱਠੇ ਭਾਸ਼ਣ ਦੇ ਸਕਦਾ ਹੈ । ਨਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਉਸ ਦੀ ਕਾਰਵਾਈ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ।
- ਰਾਜ ਸਭਾ ਅਤੇ ਲੋਕ ਸਭਾ ਵਿੱਚ ਮੈਂਬਰ ਮਨੋਨੀਤ ਕਰਨਾ-ਰਾਸ਼ਟਰਪਤੀ ਰਾਜ ਸਭਾ ਦੇ ਅਜਿਹੇ 12 ਮੈਂਬਰ ਮਨੋਨੀਤ ਕਰ ਸਕਦਾ ਹੈ ਜਿਨ੍ਹਾਂ ਨੂੰ ਕਿਸੇ ਖੇਤਰ ਦਾ ਵਿਸ਼ੇਸ਼ ਗਿਆਨ ਪ੍ਰਾਪਤ ਹੋਵੇ । ਉਹ ਐਂਗਲੋ ਇੰਡੀਅਨ ਸਮੁਦਾਇ ਦੇ 2 ਮੈਂਬਰ ਲੋਕ ਸਭਾ ਵਿੱਚ ਵੀ ਮਨੋਨੀਤ ਕਰ ਸਕਦਾ ਹੈ ।
- Ordinance-ਜਦੋਂ ਸੰਸਦ ਦਾ ਅਧਿਵੇਸ਼ਨ ਨਹੀਂ ਚੱਲ ਰਿਹਾ ਤਾਂ ਉਹ ordinance ਵੀ ਜਾਰੀ ਕਰ ਸਕਦਾ ਹੈ ।
ਪ੍ਰਸ਼ਨ 4.
ਮੰਤਰੀ ਮੰਡਲ ਉੱਤੇ ਸੰਸਦ ਦੇ ਨਿਯੰਤਰਣ ਦਾ ਵਰਣਨ ਕਰੋ ।
ਉੱਤਰ-
- ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਵਿਵਸਥਾ ਨੂੰ ਅਪਣਾਇਆ ਗਿਆ ਹੈ । ਸੰਸਦ ਕਈ ਤਰੀਕਿਆਂ ਨਾਲ ਮੰਤਰੀ ਮੰਡਲ ਉੱਤੇ ਪ੍ਰਭਾਵ ਪਾ ਸਕਦੀ ਹੈ ਅਤੇ ਉਸ ਉੱਤੇ ਨਿਯੰਤਰਣ ਰੱਖ ਸਕਦੀ ਹੈ । ਉਹ ਮੰਤਰੀਮੰਡਲ ਨੂੰ ਉਸ ਦੀ ਇੱਛਾ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰ ਸਕਦੀ ਹੈ ।
- ਪ੍ਰਸ਼ਨ-ਸੰਸਦ ਦੇ ਮੈਂਬਰ ਮੰਤਰੀਆਂ ਤੋਂ ਉਹਨਾਂ ਦੇ ਵਿਭਾਗਾਂ ਦੇ ਕੰਮਾਂ ਦੇ ਸੰਬੰਧ ਵਿੱਚ ਪ੍ਰਸ਼ਨ ਪੁੱਛ ਸਕਦੇ ਹਨ ਅਤੇ ਮੰਤਰੀਆਂ ਨੂੰ ਉਨ੍ਹਾਂ ਪ੍ਰਸ਼ਨਾਂ ਦਾ ਜਵਾਬ ਦੇਣਾ ਹੀ ਪੈਂਦਾ ਹੈ ।
- ਬਹਿਸ-ਸੰਸਦ ਰਾਸ਼ਟਰਪਤੀ ਦੇ ਉਦਘਾਟਨ ਭਾਸ਼ਣ ਉੱਤੇ ਬਹਿਸ ਕਰ ਸਕਦੀ ਹੈ ਅਤੇ ਸਰਕਾਰ ਦੀਆਂ ਸਾਰੀਆਂ ਨੀਤੀਆਂ ਦੀ ਆਲੋਚਨਾ ਕਰ ਸਕਦੀ ਹੈ ।
- ਕੰਮ ਰੋਕੋ ਪ੍ਰਸਤਾਵ-ਕਿਸੇ ਗੰਭੀਰ ਸਮੱਸਿਆ ਉੱਤੇ ਵਿਚਾਰ ਕਰਨ ਦੇ ਲਈ ਸੰਸਦ ਦੇ ਮੈਂਬਰਾਂ ਵੱਲੋਂ ਕੰਮ ਰੋਕੋ ਪ੍ਰਸਤਾਵ (Adjournment Motion) ਵੀ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਦੇਸ਼ ਹੁੰਦਾ ਹੈ ਕਿ ਸਦਨ ਦੇ ਨਿਸ਼ਚਿਤ ਕੰਮ ਨੂੰ ਰੋਕ ਕੇ ਉਸ ਗੰਭੀਰ ਸਮੱਸਿਆ ਉੱਤੇ ਪਹਿਲਾਂ ਵਿਚਾਰ ਕੀਤਾ ਜਾਵੇ । ਇਸ ਵਿੱਚ ਸਰਕਾਰ ਦੀ ਕਾਫੀ ਆਲੋਚਨਾ ਵੀ ਕੀਤੀ ਜਾਂਦੀ ਹੈ ।
- ਮੰਤਰੀ ਮੰਡਲ ਨੂੰ ਹਟਾਉਣਾ-ਸੰਸਦ ਜੇਕਰ ਮੰਤਰੀ ਮੰਡਲ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਸੰਤੁਸ਼ਟ ਨਾਂ ਹੋਵੇ ਤਾਂ ਉਹ ਮੰਤਰੀ ਮੰਡਲ ਨੂੰ ਉਸਦੇ ਪਦ ਤੋਂ ਹਟਾ ਸਕਦੀ ਹੈ | ਵਿਸ਼ਵਾਸ ਪ੍ਰਸਤਾਵ ਸਿਰਫ ਲੋਕ ਸਭਾ ਵਿੱਚ ਹੀ ਪਾਸ ਹੁੰਦਾ ਹੈ ।
ਪ੍ਰਸ਼ਨ 5.
ਸੰਸਦੀ ਪ੍ਰਣਾਲੀ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਸਦੀ ਸਰਕਾਰ ਉਹ ਸ਼ਾਸਨ ਵਿਵਸਥਾ ਹੈ ਜਿਸ ਵਿੱਚ ਮੰਤਰੀ ਮੰਡਲ ਵਿਧਾਨ ਪਾਲਿਕਾ ਅਰਥਾਤ ਸੰਸਦ ਦੇ ਲੋਕਪ੍ਰਿਯ ਸਦਨ ਦੇ ਸਾਹਮਣੇ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕੰਮਾਂ ਦੇ ਲਈ ਜਵਾਬਦੇਹ ਹੁੰਦਾ ਹੈ ਜਦਕਿ ਰਾਜ ਦਾ ਮੁਖੀ ਜੋ ਕਿ ਨਾਮਮਾਤਰ ਦੀ ਕਰਜਪਾਲਿਕਾ ਹੈ, ਜਵਾਬਦੇਹ ਨਹੀਂ ਹੁੰਦਾ ।
ਵਿਸ਼ੇਸ਼ਤਾਵਾਂ –
- ਦੇਸ਼ ਦਾ ਮੁਖੀ-ਨਾਮਮਾਤਰ ਕਾਰਜ ਪਾਲਿਕਾ-ਸੰਸਦੀ ਵਿਵਸਥਾ ਵਿੱਚ ਦੇਸ਼ ਦਾ ਮੁਖੀ, ਅਰਥਾਤ ਰਾਸ਼ਟਰਪਤੀ ਨਾਮ ਦਾ ਹੀ ਮੁਖੀ ਹੁੰਦਾ ਹੈ ਕਿਉਂਕਿ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਕੋਲ ਹੁੰਦੀ ਹੈ ।
- ਸਪੱਸ਼ਟ ਬਹੁਮਤ-ਸੰਸਦੀ ਵਿਵਸਥਾ ਵਿੱਚ ਸ਼ਾਸਨ ਉਸ ਰਾਜਨੀਤਿਕ ਦਲ ਵਲੋਂ ਚਲਾਇਆ ਜਾਂਦਾ ਹੈ ਜਿਸਨੂੰ ਚੋਣਾਂ ਵਿੱਚ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ । ਉਹ ਦਲ ਚੋਣਾਂ ਜਿੱਤਣ ਤੋਂ ਬਾਅਦ ਆਪਣਾ ਇੱਕ ਨੇਤਾ ਚੁਣਦਾ ਹੈ ਜਿਸ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਦਾ ਸੱਦਾ ਦਿੰਦਾ ਹੈ ।
- ਸੰਸਦ ਦੀ ਮੈਂਬਰਸ਼ਿਪ ਜ਼ਰੂਰੀ-ਮੰਤਰੀ ਬਣਨ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਕੋਲ ਸੰਸਦ ਦੀ ਮੈਂਬਰਸ਼ਿਪ ਹੋਵੇ । ਜੇਕਰ ਕੋਈ ਸੰਸਦ ਦਾ ਮੈਂਬਰ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਦੀ ਸਿਫ਼ਾਰਿਸ਼ ਤੇ ਰਾਸ਼ਟਰਪਤੀ ਉਸਨੂੰ ਮੰਤਰੀ ਬਣਾ ਸਕਦਾ ਹੈ ਪਰ ਉਸ ਲਈ 6 ਮਹੀਨੇ ਦੇ ਅੰਦਰ-ਅੰਦਰ ਸੰਸਦ ਦਾ ਮੈਂਬਰ ਬਣਨਾ ਜ਼ਰੂਰੀ ਹੈ ਨਹੀਂ ਤਾਂ ਉਸਨੂੰ ਪਦ ਛੱਡਣਾ ਪੈ ਸਕਦਾ ਹੈ ।
- ਸਮੂਹਿਕ ਜ਼ਿੰਮੇਵਾਰੀ-ਮੰਤਰੀ ਮੰਡਲ ਆਪਣੇ ਕੰਮਾਂ ਦੇ ਲਈ ਸਮੂਹਿਕ ਰੂਪ ਨਾਲ ਵਿਧਾਨ ਪਾਲਿਕਾ ਅਰਥਾਤ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਉਨ੍ਹਾਂ ਤੋਂ ਸੰਸਦ ਵਿੱਚ ਕਿਸੇ ਵੀ ਪ੍ਰਕਾਰ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ । ਜੇਕਰ ਸੰਸਦ (ਲੋਕ ਸਭਾ ਚਾਹੇ ਤਾਂ ਉਸ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਵੀ ਕਰ ਸਕਦੀ ਹੈ ।
- ਪ੍ਰਧਾਨ ਮੰਤਰੀ-ਨੇਤਾ-ਸੰਸਦੀ ਵਿਵਸਥਾ ਵਿੱਚ ਮੰਤਰੀ ਮੰਡਲ ਦਾ ਨੇਤਾ ਹਮੇਸ਼ਾਂ ਪ੍ਰਧਾਨ ਮੰਤਰੀ ਹੁੰਦਾ ਹੈ । ਰਾਸ਼ਟਰਪਤੀ ਵੱਖ-ਵੱਖ ਮੰਤਰੀਆਂ ਦੀ ਨਿਯੁਕਤੀ ਉਸਦੀ ਸਲਾਹ ਦੇ ਅਨੁਸਾਰ ਹੀ ਕਰਦਾ ਹੈ । ਉਹ ਵੱਖ-ਵੱਖ ਮੰਤਰੀਆਂ ਦੇ ਕੰਮਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ ।