PSEB 9th Class SST Solutions Economics Chapter 2 ਮਨੁੱਖੀ ਸੰਸਾਧਨ

Punjab State Board PSEB 9th Class Social Science Book Solutions Economics Chapter 2 ਮਨੁੱਖੀ ਸੰਸਾਧਨ Textbook Exercise Questions and Answers.

PSEB Solutions for Class 9 Social Science Economics Chapter 2 ਮਨੁੱਖੀ ਸੰਸਾਧਨ

Social Science Guide for Class 9 PSEB ਮਨੁੱਖੀ ਸੰਸਾਧਨ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਭਾਰਤ ਦਾ ਦੁਨੀਆ ਵਿੱਚ ਜਨਸੰਖਿਆ ਦੇ ਆਕਾਰ ਵਜੋਂ ………… ਸਥਾਨ ਹੈ ।
ਉੱਤਰ-
ਦੂਜਾ,

ਪ੍ਰਸ਼ਨ 2.
ਅਨਪੜ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ………….. ਬਣਦੇ ਹਨ ।
ਉੱਤਰ-
ਦਾਇਤਵ,

ਪ੍ਰਸ਼ਨ 3.
ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ ਵਿੱਦਿਅਕ ਗੁਣ, ਉਤਪਾਦਕਤਾ ਆਦਿ ………………………….. ਕਹਾਉਂਦੇ ਹਨ ।
ਉੱਤਰ-
ਮਨੁੱਖੀ ਸਾਧਨ,

ਪ੍ਰਸ਼ਨ 4.
………… ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ ।
ਉੱਤਰ-
ਮੁੱਢਲੇ,

ਪ੍ਰਸ਼ਨ 5.
………… ਕਿਰਿਆਵਾਂ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੀਆਂ ਹਨ ।
ਉੱਤਰ-
ਆਰਥਿਕ ।

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਖੇਤੀਬਾੜੀ ਅਰਥਵਿਵਸਥਾ ਕਿਸ ਖੇਤਰ ਦੀ ਉਦਾਹਰਣ ਹੈ ?
(a) ਮੁੱਢਲਾ
(b) ਸੇਵਾ
(c) ਗੌਣ ।
ਉੱਤਰ-
(a) ਮੁੱਢਲਾ

ਪ੍ਰਸ਼ਨ 2.
ਖੇਤੀਬਾੜੀ ਖੇਤਰ ਵਿੱਚ 5 ਤੋਂ 7 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ । ਇਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ ? |
(a) ਛੁਪੀ ਬੇਰੁਜ਼ਗਾਰੀ
(b) ਮੌਸਮੀ ਬੇਰੁਜ਼ਗਾਰੀ
(c) ਪੜੀ ਲਿਖੀ ਬੇਰੁਜ਼ਗਾਰੀ ।
ਉੱਤਰ-
(b) ਮੌਸਮੀ ਬੇਰੁਜ਼ਗਾਰੀ

ਪ੍ਰਸ਼ਨ 3.
ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ ?
(a) 15 ਸਾਲ ਤੋਂ 59 ਸਾਲ ਤੱਕ’
(b) 18 ਸਾਲ ਤੋਂ 58 ਸਾਲ ਤੱਕ
(c) 16 ਸਾਲ ਤੋਂ 60 ਸਾਲ ਤੱਕ ।
ਉੱਤਰ-
(a) 15 ਸਾਲ ਤੋਂ 59 ਸਾਲ ਤੱਕ’

ਪ੍ਰਸ਼ਨ 4.
2011 ਦੀ ਜਨਗਨਣਾ ਅਨੁਸਾਰ ਭਾਰਤ ਦੀ ਜਨਸੰਖਿਆ ……….. ਹੈ ।
(a) 1210.19 ਮਿਲੀਅਨ
(b) 130 ਮਿਲੀਅਨ
(c) 121.19 ਮਿਲੀਅਨ ।
ਉੱਤਰ-
(a) 1210.19 ਮਿਲੀਅਨ

(ਇ) ਸਹੀ/ਗਲਤ-

ਪ੍ਰਸ਼ਨ 1.
ਇੱਕ ਹਿਣੀ ਦਾ ਆਪਣੇ ਘਰ ਵਿਚ ਕੰਮ ਕਰਨਾ ਇਕ ਆਰਥਿਕ ਕਿਰਿਆ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
ਸ਼ਹਿਰਾਂ ਵਿੱਚ ਜ਼ਿਆਦਾ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਮਨੁੱਖੀ ਪੂੰਜੀ ਵਿਚ ਨਿਵੇਸ਼ ਕਰਨ ਨਾਲ ਦੇਸ਼ ਵਿਕਸਿਤ ਹੁੰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਅਰਥਵਿਵਸਥਾ ਦੇ ਵਿਕਾਸ ਲਈ ਇੱਕ ਦੇਸ਼ ਦੀ ਜਨਸੰਖਿਆ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਸਾਲ 1951 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਸਾਖ਼ਰਤਾ ਦਰ ਵਿਚ ਵਾਧਾ ਹੋਇਆ ਹੈ ।
ਉੱਤਰ-
ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੋ ਕੁਦਰਤੀ ਸਾਧਨਾਂ ਦੇ ਨਾਂ ਦੱਸੋ ।
ਉੱਤਰ-
ਦੋ ਕੁਦਰਤੀ ਸਾਧਨ ਹੇਠ ਲਿਖੇ ਹਨ-

  • ਹਵਾ
  • ਖਣਿਜ |

ਪ੍ਰਸ਼ਨ 2.
ਜਰਮਨੀ ਅਤੇ ਜਾਪਾਨ ਜਿਹੇ ਦੇਸ਼ਾਂ ਨੇ ਤੇਜ਼ੀ ਨਾਲ ਆਰਥਿਕ ਵਿਕਾਸ ਕਿਵੇਂ ਕੀਤਾ ?
ਉੱਤਰ-
ਜਰਮਨੀ ਅਤੇ ਜਾਪਾਨ ਵਰਗੇ ਦੇਸ਼ਾਂ ਨੇ ਮਨੁੱਖੀ ਪੂੰਜੀ ਨਿਰਮਾਣ ਵਿੱਚ ਨਿਵੇਸ਼ ਕਰਕੇ, ਤੇਜ਼ ਆਰਥਿਕ ਵਿਕਾਸ ਕੀਤਾ ਹੈ ।

ਪਸ਼ਨ 3.
ਆਰਥਿਕ ਕਿਰਿਆਵਾਂ ਕੀ ਹਨ ?
ਉੱਤਰ-
ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 4.
ਗੁਰਪ੍ਰੀਤ ਅਤੇ ਮਨਦੀਪ ਦੁਆਰਾ ਕੀਤੀਆਂ ਗਈਆਂ ਦੋ ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-
ਗੁਰਪ੍ਰੀਤ ਖੇਤ ਵਿਚ ਕੰਮ ਕਰਦਾ ਹੈ ਅਤੇ ਮਨਦੀਪ ਨੂੰ ਇਕ ਨਿਜੀ ਕੰਪਨੀ ਵਿਚ ਰੁਜ਼ਗਾਰ ਮਿਲ ਗਿਆ ਹੈ ।

ਪ੍ਰਸ਼ਨ 5.
ਗੌਣ ਖੇਤਰ ਦੀਆਂ ਦੋ ਉਦਾਹਰਣਾਂ ਲਿਖੋ ।
ਉੱਤਰ-
ਗੌਣ ਖੇਤਰ ਦੇ ਦੋ ਉਦਾਹਰਨ ਹੇਠ ਲਿਖੇ ਹਨ –

  1. ਖੰਡ ਦਾ ਗੰਨੇ ਤੋਂ ਨਿਰਮਾਣ ।
  2. ਕਪਾਹ ਤੋਂ ਕੱਪੜੇ ਦਾ ਨਿਰਮਾਣ ।

ਪ੍ਰਸ਼ਨ 6.
ਗੈਰ-ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-
ਗੈਰ-ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 7.
ਜਨਸੰਖਿਆ ਦੀ ਗੁਣਵੱਤਾ ਦੇ ਦੋ ਨਿਰਧਾਰਕਾਂ ਦੇ ਨਾਂ ਲਿਖੋ ।
ਉੱਤਰ-

  • ਚੰਗੀ ਸਿੱਖਿਆ
  • ਲੋਕਾਂ ਦੀ ਸਿਹਤ ॥

ਪ੍ਰਸ਼ਨ 8.
ਸਭ ਤੋਂ ਵੱਧ ਸਾਖ਼ਰਤਾ ਵਾਲੇ ਰਾਜ ਦਾ ਨਾਂ ਦੱਸੋ ।
ਉੱਤਰ-
ਕੇਰਲਾ ।

ਪ੍ਰਸ਼ਨ 9.
6 ਤੋਂ 14 ਸਾਲ ਦੀ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮ ਦਾ ਨਾਂ ਦੱਸੋ।
ਉੱਤਰ-
ਸਰਵ ਸਿੱਖਿਆ ਅਭਿਆਨ ।

ਪ੍ਰਸ਼ਨ 10.
ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ ?
ਉੱਤਰ-
15-59 ਸਾਲ ।

ਪ੍ਰਸ਼ਨ 11.
ਭਾਰਤ ਸਰਕਾਰ ਦੁਆਰਾ ਰੋਜ਼ਗਾਰ ਅਵਸਰ ਪ੍ਰਦਾਨ ਕਰਨ ਲਈ ਚਲਾਏ ਗਏ ਦੋ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  • ਸਵਰਨ ਜਯੰਤੀ ਗ੍ਰਾਮ ਸਵੈ-ਰੁਜ਼ਗਾਰ ਯੋਜਨਾ ।
  • ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਸੰਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਦੇਸ਼ ਦੀ ਜਨਸੰਖਿਆ ਦਾ ਉਹ ਭਾਗ ਜੋ ਕੁਸ਼ਲਤਾ, ਸਿੱਖਿਆ ਉਤਪਾਦਕਤਾ ਅਤੇ ਤੰਦਰੁਸਤੀ ਨਾਲ ਸੰਪੰਨ ਹੁੰਦਾ ਹੈ, ਉਸਨੂੰ ਮਨੁੱਖੀ ਸੰਸਾਧਨ ਕਹਿੰਦੇ ਹਨ ।
ਮਨੁੱਖੀ ਸਾਧਨ ਇੱਕ ਮਹੱਤਵਪੂਰਨ ਸਾਧਨ ਹੈ ਕਿਉਂਕਿ ਇਹ ਕੁਦਰਤੀ ਸਾਧਨਾਂ ਨੂੰ ਵਧੇਰੇ ਲਾਭਦਾਇਕ ਬਣਾ ਦਿੰਦਾ ਹੈ । ਇੱਕ ਦੇਸ਼ ਜਿਸ ਵਿੱਚ ਸਿੱਖਿਅਤ ਵਿਅਕਤੀ ਵਧੇਰੇ ਗਿਣਤੀ ਵਿੱਚ ਹੋਣ, ਉਨ੍ਹਾਂ ਦੀ ਉਤਪਾਦਕਤਾ ਵਧੇਰੇ ਹੁੰਦੀ ਹੈ ।

ਪ੍ਰਸ਼ਨ 2.
ਮਨੁੱਖੀ ਸੰਸਾਧਨ ਕਿਸ ਤਰ੍ਹਾਂ ਦੂਜੇ ਸਾਧਨਾਂ ਜਿਵੇਂ ਕਿ ਭੂਮੀ ਅਤੇ ਭੌਤਿਕੀ ਪੁੰਜੀ ਨਾਲੋਂ ਸ੍ਰੇਸ਼ਟ ਹਨ ?
ਉੱਤਰ-
ਮਨੁੱਖੀ ਸਾਧਨ ਹੋਰ ਸਾਧਨਾਂ ਜਿਵੇਂ ਭੂਮੀ ਅਤੇ ਭੌਤਿਕ ਪੂੰਜੀ ਤੋਂ ਇਸ ਲਈ ਉੱਤਮ ਹਨ ਕਿਉਂਕਿ ਇਹ ਹੋਰ ਸਾਧਨ ਸਵੈ ਨਿਯੋਜਿਤ ਨਹੀਂ ਹੋ ਸਕਦੇ । ਮਨੁੱਖੀ ਸਾਧਨ ਹੀ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਦਾ ਹੈ । ਇਸ ਤਰ੍ਹਾਂ ਵੱਡੀ ਜਨਸੰਖਿਆ ਇੱਕ ਦਾਇਤੱਵ ਨਹੀਂ ਹੈ । ਇਨ੍ਹਾਂ ਨੂੰ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਕੇ ਸੰਪੱਤੀ ਵਿੱਚ ਬਦਲਿਆ ਜਾ ਸਕਦਾ ਹੈ । ਉਦਾਹਰਨ ਲਈ ਸਿੱਖਿਆ ਅਤੇ ਸਿਹਤ ਤੇ ਕੀਤਾ ਜਾਣ ਵਾਲਾ ਖ਼ਰਚ ਲੋਕਾਂ ਨੂੰ ਸਿੱਖਿਅਤ ਅਤੇ ਸਿਹਤਮੰਦ ਬਣਾਉਂਦਾ ਹੈ।
ਜਿਸ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਆਰਥਿਕ ਅਤੇ ਅਣ-ਆਰਥਿਕ ਕਿਰਿਆਵਾਂ ਵਿੱਚ ਕੀ ਅੰਤਰ ਹੈ ?
ਉੱਤਰ-
ਇਨ੍ਹਾਂ ਵਿੱਚ ਅੰਤਰ ਹੇਠ ਲਿਖੇ ਹਨ-

ਆਰਥਿਕ ਕਿਰਿਆਵਾਂ ਅਣ-ਆਰਥਿਕ ਕਿਰਿਆਵਾਂ
1. ਆਰਥਿਕ ਕਿਰਿਆਵਾਂ ਅਰਥ-ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ । 1. ਅਣ-ਆਰਥਿਕ ਕਿਰਿਆਵਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ-ਵਿਵਸਥਾ ਵਿੱਚ ਨਹੀਂ ਹੁੰਦਾ ।
2. ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਤਾਂ ਇਸਦਾ ਅਰਥ ਹੈ ਅਰਥ-ਵਿਵਸਥਾ ਤਰੱਕੀ ਵਿੱਚ ਹੈ । 2. ਅਣ-ਆਰਥਿਕ ਕਿਰਿਆਵਾਂ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥ-ਵਿਵਸਥਾ ਦੀ ਤਰੱਕੀ ਦਾ ਨਿਰਧਾਰਕ ਨਹੀਂ ਹੈ ।
3. ਆਰਥਿਕ ਕਿਰਿਆਵਾਂ ਨਾਲ ਵਾਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ । 3. ਅਣ-ਆਰਥਿਕ ਕਿਰਿਆਵਾਂ ਵਿਚੋਂ ਕੋਈ ਰਾਸ਼ਟਰੀ ਆਮਦਨ ਅਤੇ ਵਾਸਤਵਿਕ ਆਮਦਨ ਵਿਚ ਵਾਧਾ ਨਹੀਂ ਹੁੰਦਾ ।

ਪ੍ਰਸ਼ਨ 4.
ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦੀ ਕੀ ਭੂਮਿਕਾ ਹੈ ?
ਉੱਤਰ-
ਮਨੁੱਖੀ ਪੂੰਜੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ –

  • ਸਿੱਖਿਆ ਆਰਥਿਕ ਅਤੇ ਸਮਾਜਿਕ ਵਿਕਾਸ ਦਾ ਮੁੱਖ ਸਾਧਨ ਹੈ ।
  • ਸਿੱਖਿਆ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਵਿੱਚ ਸਹਾਇਤਾ ਕਰਦੀ ਹੈ ।
  • ਸਿੱਖਿਆ ਮਜ਼ਦੂਰਾਂ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦੀ ਹੈ ।
  • ਸਿੱਖਿਆ ਲੋਕਾਂ ਦੀਆਂ ਮਾਨਸਿਕ ਸਮਰਥਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦੀ ਹੈ ।
  • ਸਿੱਖਿਆ ਰਾਸ਼ਟਰੀ ਆਮਦਨ ਨੂੰ ਵਧਾਉਂਦੀ ਹੈ । ਕੁਦਰਤੀ ਗੁਣਵੱਤਾ ਨੂੰ ਵਧਾਉਂਦੀ ਹੈ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਵਾਧਾ ਕਰਦੀ ਹੈ ।

ਪ੍ਰਸ਼ਨ 5.
ਭਾਰਤ ਸਰਕਾਰ ਦੁਆਰਾ ਸਿੱਖਿਆ ਦੇ ਪਸਾਰ ਲਈ ਕੀ ਕਦਮ ਚੁੱਕੇ ਹਨ ?
ਉੱਤਰ-
ਭਾਰਤ-ਸਰਕਾਰ ਨੇ ਹੇਠ ਲਿਖੇ ਕਦਮ ਉਠਾਏ ਹਨ-

  1. ਸਿੱਖਿਆ ਸੰਸਥਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
  2. ਪ੍ਰਾਇਮਰੀ ਸਕੂਲਾਂ ਨੂੰ ਲਗਪਗ 5,00,000 ਪਿੰਡਾਂ ਵਿੱਚ ਖੋਲ੍ਹਿਆ ਗਿਆ ਹੈ ।
  3. ‘ਸਰਵ-ਸਿੱਖਿਆ ਅਭਿਆਨ’ ਸਾਰਿਆਂ ਨੂੰ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣ ਦੀ ਸਿਫ਼ਾਰਿਸ਼ ਕਰਦੀ ਹੈ ਜਿਹੜੀ 6-14 ਸਾਲ ਦੇ ਸਾਰੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੰਦੀ ਹੈ ।
  4. ਬੱਚਿਆਂ ਦੇ ਪੌਸ਼ਟਿਕ ਪੱਧਰ ਨੂੰ ਵਧਾਉਣ ਦੇ ਲਈ ਮਿਡ-ਡੇ-ਮੀਲ’ (ਯੋਜਨਾ ਸ਼ੁਰੂ ਕੀਤੀ ਗਈ ਹੈ ।
  5. ਸਾਰੇ ਜ਼ਿਲ੍ਹਿਆਂ ਵਿੱਚ ਨਵੋਦਯ ਵਿਦਿਆਲਿਆ ਖੋਲ੍ਹੇ ਗਏ ਹਨ ।

ਪ੍ਰਸ਼ਨ 6.
ਬੇਰੁਜ਼ਗਾਰੀ ਸ਼ਬਦ ਦੀ ਵਿਆਖਿਆ ਕਰੋ । ਦੇਸ਼ ਦੀ ਬੇਰੁਜ਼ਗਾਰੀ ਦਰ ਪਤਾ ਲਗਾਉਣ ਲੱਗੇ ਕਿਹੜੇ ਵਰਗ ਦੇ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ?
ਉੱਤਰ-
ਬੇਰੁਜ਼ਗਾਰੀ ਉਹ ਸਥਿਤੀ ਹੈ ਜਿਸ ਵਿੱਚ ਉਹ ਵਿਅਕਤੀ ਜਿਹੜੇ ਪ੍ਰਚਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਨੂੰ ਤਿਆਰ ਹੁੰਦੇ ਹਨ ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ । ਕਿਸੇ ਦੇਸ਼ ਵਿੱਚ ਕਾਰਜਸ਼ੀਲ ਜਨ-ਸੰਖਿਆ ਉਹ ਜਨਸੰਖਿਆ ਹੁੰਦੀ ਹੈ ਜਿਹੜੀ 15-59 ਸਾਲ ਦੀ ਉਮਰ ਦੇ ਵਿਚਕਾਰ ਹੁੰਦੀ ਹੈ । 15 ਤੋਂ ਘੱਟ ਉਮਰ ਦੇ ਬੱਚਿਆਂ ਅਤੇ 59 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਜੇਕਰ ਕੰਮ ਲੱਭਦੇ ਵੀ ਹਨ ਤਾਂ ਉਨ੍ਹਾਂ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾਂਦਾ ।

ਪ੍ਰਸ਼ਨ 7.
ਭਾਰਤ ਵਿੱਚ ਬੇਰੁਜ਼ਗਾਰੀ ਦੇ ਦੋ ਕਾਰਨ ਦੱਸੋ ।
ਉੱਤਰ-
ਕਾਰਨ (Causes)

  1. ਜਨ-ਸੰਖਿਆ ਵਿੱਚ ਵਾਧਾ (Increase in Population)-ਭਾਰਤ ਵਿੱਚ ਬੇਰੁਜ਼ਗਾਰੀ ਦਾ ਮੁੱਖ ਕਾਰਨ ਜਨਸੰਖਿਆ ਵਿੱਚ ਹੋਣ ਵਾਲਾ ਵਾਧਾ ਹੈ ।ਜਨਸੰਖਿਆ ਦੇ ਵੱਧਣ ਦੇ ਕਾਰਨ ਦੇਸ਼ ਦੀ ਸੰਪਤੀ ਦਾ ਇੱਕ ਵੱਡਾ ਹਿੱਸਾ ਇਸ ਜਨਸੰਖਿਆ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦਾ ਹੈ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਲਈ ਘੱਟ ਸਾਧਨ ਬਚਦੇ ਹਨ ।
  2. ਦੋਸ਼ਪੂਰਨ ਸਿੱਖਿਆ ਪ੍ਰਣਾਲੀ (Defected Education System)-ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਈ ਕਾਲਜਾਂ ਅਤੇ ਸਕੂਲਾਂ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਅੱਜ ਕਰੋੜਾਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ । ਪਰੰਤੂ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ, ਜਿਸਦਾ ਮੁੱਖ ਕਾਰਨ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਦਾ ਹੋਣਾ ਹੈ ।

ਪ੍ਰਸ਼ਨ 8.
ਛੁਪੀ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ –

ਛੁਪੀ ਬੇਰੁਜ਼ਗਾਰੀ , ਮੌਸਮੀ ਬੇਰੁਜ਼ਗਾਰੀ
1. ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿਸ ਵਿੱਚ ਮਜ਼ਦੂਰ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਪਰ ਉਹ ਅਸਲ ਵਿੱਚ ਹੁੰਦੇ ਨਹੀਂ ਹਨ । 1. ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿਸ ਵਿੱਚ ਮਜ਼ਦੂਰ ਕੁੱਝ ਵਿਸ਼ੇਸ਼ ਮੌਸਮ ਵਿੱਚ ਹੀ ਕੰਮ ਪ੍ਰਾਪਤ ਕਰਦੇ ਹਨ ।
2. ਇਹ ਆਮ ਤੌਰ ‘ਤੇ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ । 2. ਇਹ ਆਮ ਤੌਰ ‘ਤੇ ਖੇਤੀ ਸੰਬੰਧੀ ਉਦਯੋਗਾਂ ਵਿੱਚ ਪਾਈ ਜਾਂਦੀ ਹੈ |
3. ਇਹ ਆਮ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਪਾਈ  ਜਾਂਦੀ ਹੈ । 3. ਇਹ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਤਰ੍ਹਾਂ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ ।

ਪਸ਼ਨ 9.
ਸ਼ਹਿਰੀ ਖੇਤਰ ਵਿੱਚ ਪੜੀ ਲਿਖੀ ਬੇਰੁਜ਼ਗਾਰੀ ਤੇਜ਼ੀ ਨਾਲ ਕਿਉਂ ਵੱਧਦੀ ਜਾ ਰਹੀ ਹੈ ?
ਉੱਤਰ-
ਪੜੀ ਲਿਖੀ ਬੇਰੁਜ਼ਗਾਰੀ ਸ਼ਹਿਰੀ ਬੇਰੁਜ਼ਗਾਰੀ ਦਾ ਉਦਾਹਰਣ ਹੈ । ਇਹ ਸ਼ਹਿਰੀ ਖੇਤਰਾਂ ਵਿੱਚ ਗਾਮੀ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਪਾਈ ਜਾਂਦੀ ਹੈ |
ਸ਼ਹਿਰਾਂ ਵਿੱਚ ਤੇਜ਼ ਗਤੀ ਦੇ ਨਾਲ ਖੁੱਲ੍ਹਣ ਵਾਲੇ ਸਕੂਲ ਅਤੇ ਸਿੱਖਿਅਕ ਸੰਸਥਾਨਾਂ ਨੇ ਸਿੱਖਿਅਤ ਬੇਰੁਜ਼ਗਾਰੀ ਨੂੰ ਵਧਾਇਆ ਕਿਉਂਕਿ ਰੁਜ਼ਗਾਰ ਦਾ ਪੱਧਰ ਇੰਨਾ ਨਹੀਂ ਵਧਿਆ ਹੈ ਜਿੰਨੀ ਸਕੂਲਾਂ ਦੀ ਗਿਣਤੀ ਵਧੀ ਹੈ ।

ਪ੍ਰਸ਼ਨ 10.
ਬੇਰੁਜ਼ਗਾਰ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ਦੇਣਦਾਰੀ ਬਣ ਜਾਂਦੇ ਹਨ । ਸਪੱਸ਼ਟ ਕਰੋ ।
ਉੱਤਰ-
ਬੇਰੁਜ਼ਗਾਰ ਵਿਅਕਤੀ ਇੱਕ ਦੇਸ਼ ਦੇ ਲਈ ਸੰਪੱਤੀ ਦੇ ਸਥਾਨ ‘ਤੇ ਦਾਇਤੱਵ ਹੁੰਦਾ ਹੈ ਕਿਉਂਕਿ ਇਸ ਨਾਲ ਮਨੁੱਖੀ ਸ਼ਕਤੀ ਸਾਧਨਾਂ ਦੀ ਦੁਰਵਰਤੋਂ ਹੁੰਦੀ ਹੈ ।ਬੇਰੁਜ਼ਗਾਰੀ ਗ਼ਰੀਬੀ ਨੂੰ ਵਧਾਉਂਦੀ ਹੈ । ਇਸ ਨਾਲ ਨਿਰਾਸ਼ਾ ਦੀ ਸਥਿਤੀ ਪੈਦਾ ਹੁੰਦੀ ਹੈ । ਬੇਰੁਜ਼ਗਾਰ ਲੋਕ ਕਾਰਜਸ਼ੀਲ ਜਨਸੰਖਿਆ ‘ਤੇ ਨਿਰਭਰ ਰਹਿੰਦੇ ਹਨ।

ਪ੍ਰਸ਼ਨ 11.
ਅਨਪੜ੍ਹਤਾ ਅਤੇ ਸਿਹਤ ਪੱਖੋਂ ਕਮਜ਼ੋਰ ਲੋਕ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜਨਸੰਖਿਆ ਦੀ ਗੁਣਵੱਤਾ ਕਿਸੇ ਦੇਸ਼ ਦੇ ਵਾਧੇ ਦਾ ਨਿਰਧਾਰਨ ਕਰਦੀ ਹੈ । ਸਿੱਖਿਅਤ ਜਨਸੰਖਿਆ ਦੇਸ਼ ਦੇ ਲਈ ਸੰਪੱਤੀ ਹੁੰਦੀ ਹੈ ਅਤੇ ਗੈਰ-ਸਿਹਤਮੰਦ ਲੋਕ ਅਰਥਵਿਵਸਥਾ ਦੇ ਲਈ ਦਾਇਤੱਵ ਹੁੰਦਾ ਹੈ । ਕਿਸੇ ਦੇਸ਼ ਦੇ ਵਾਧੇ ਦੇ ਲਈ ਸਿੱਖਿਅਤ ਜਨਸੰਖਿਆ ਇੱਕ ਮਹੱਤਵਪੂਰਨ ਆਗਤ ਹੈ । ਇਹ ਆਧੁਨਿਕੀਕਰਨ ਅਤੇ ਸਮਰੱਥਾ ਨੂੰ ਵਧਾਉਂਦਾ ਹੈ । ਸਿੱਖਿਅਤ ਵਿਅਕਤੀ ਨਾ ਸਿਰਫ਼ ਆਪਣੇ ਵਿਅਕਤੀਗਤ ਵਾਧੇ ਨੂੰ ਵਧਾਉਂਦਾ ਹੈ ਬਲਕਿ ਸਮੁਦਾਇ ਦਾ ਵੀ ਵਾਧਾ ਵਧਾਉਂਦਾ ਹੈ ਜਦਕਿ ਦੂਸਰੇ ਪਾਸੇ ਗ਼ੈਰ-ਤੰਦਰੁਸਤੀ ਇਸ ਤਰ੍ਹਾਂ ਦੀ ਸਥਿਤੀ ਹੈ, ਜਿਸ ਵਿੱਚ ਲੋਕ ਸਰੀਰਿਕ ਅਤੇ ਬੌਧਿਕ ਤੌਰ ‘ਤੇ ਠੀਕ ਨਹੀਂ ਹੁੰਦੇ ਹਨ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਕਿਰਿਆ ਕਲਾਪ-1

ਆਪਣੇ ਆਸ-ਪਾਸ ਦੇ ਪਿੰਡ ਅਤੇ ਬਸਤੀ ਵਿੱਚ ਜਾਓ ਅਤੇ ਹੇਠ ਲਿਖਿਆਂ ਦੀ ਜਾਂਚ ਕਰੋ –
(i) ਵਿਭਿੰਨ ਵਰਗਾਂ ਦੀਆਂ ਔਰਤਾਂ ਆਪਣੇ ਘਰ ਵਿੱਚ ਕੰਮ ਕਰਦੀਆਂ ਹਨ ਜਾਂ ਕੰਮ ਦੇ ਲਈ ਬਾਹਰ ਜਾਂਦੀਆਂ ਹਨ ?
(ii) ਉਨ੍ਹਾਂ ਦਾ ਕੰਮ ਆਰਥਿਕ ਕਿਰਿਆ ਹੈ ਜਾਂ ਗੈਰ-ਆਰਥਿਕ ਕਿਰਿਆ ਹੈ ।
(iii) ਆਰਥਿਕ ਅਤੇ ਗੈਰ-ਆਰਥਿਕ ਕਿਰਿਆ ਦੇ ਦੋ-ਦੋ ਉਦਾਹਰਨ ਦਿਓ ।
(iv) ਤੁਹਾਡੀ ਮਾਤਾ ਜੀ ਦੁਆਰਾ ਕੀਤਾ ਗਿਆ ਕੰਮ ਆਰਥਿਕ ਕਿਰਿਆ ਹੈ ਜਾਂ ਗ਼ੈਰ-ਆਰਥਿਕ ਕਿਰਿਆ ਹੈ ।
ਉੱਤਰ –
(i) ਮੇਰੇ ਪਿੰਡ ਵਿੱਚ ਜ਼ਿਆਦਾਤਰ ਔਰਤਾਂ ਆਪਣੇ ਘਰਾਂ ਵਿੱਚ ਹੀ ਕੰਮ ਕਰਦੀਆਂ ਹਨ । ਕੁੱਝ ਔਰਤਾਂ ਬਾਹਰ ਕੰਮ ਕਰਨ ਲਈ ਵੀ ਜਾਂਦੀਆਂ ਹਨ, ਜੋ ਦਫ਼ਤਰਾਂ ਵਿੱਚ, ਦੁਸਰੇ ਘਰਾਂ ਵਿੱਚ ਸਾਫ਼-ਸਫ਼ਾਈ ਦੇ ਲਈ ਵੀ ਜਾਂਦੀਆਂ ਹਨ ।
(ii) ਜਿਹੜੀਆਂ ਔਰਤਾਂ ਆਪਣੇ ਘਰਾਂ ਵਿੱਚ ਘਰੇਲੂ ਕੰਮ ਕਰ ਰਹੀਆਂ ਹਨ । ਜਿਵੇਂ-ਖਾਣਾ ਬਣਾਉਣਾ, ਸਾਫ਼-ਸਫਾਈ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨਾ,
ਪਸ਼ੂਆਂ ਨੂੰ ਚਾਰਾ ਪਾਉਣਾ ਆਦਿ ਸਾਰੀਆਂ ਕਿਰਿਆਵਾਂ ਗ਼ੈਰ-ਆਰਥਿਕ ਕਿਰਿਆਵਾਂ ਹੀ ਹਨ । ਦੂਸਰੇ ਪਾਸੇ ਜਿਹੜੀਆਂ ਔਰਤਾਂ ਦਫ਼ਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਦੂਸਰਿਆਂ ਦੇ ਘਰਾਂ ਵਿੱਚ ਕੰਮ ਕਰ ਰਹੀਆਂ ਹਨ, ਉਹ ਕਿਰਿਆਂਵਾਂ ਆਰਥਿਕ ਕਿਰਿਆਵਾਂ ਹਨ ।
(iii) ਆਰਥਿਕ ਕਿਰਿਆ ਦੇ ਉਦਾਹਰਨ-

  • ਰਾਜ ਦੁਆਰਾ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਨਾ ।
  • ਡਾਕਟਰ ਦੁਆਰਾ ਹਸਪਤਾਲ ਵਿੱਚ ਰੋਗੀਆਂ ਦੀ ਦੇਖ-ਭਾਲ ਕਰਨਾ ।

ਗੈਰ-ਆਰਥਿਕ ਕਿਰਿਆ ਦੇ ਉਦਾਹਰਨ-

  • ਹਿਣੀ ਦੁਆਰਾ ਕੀਤਾ ਗਿਆ ਘਰੇਲੂ ਕੰਮ ।
  • ਇੱਕ ਅਧਿਆਪਕ ਦੁਆਰਾ ਆਪਣੇ ਬੱਚਿਆਂ ਨੂੰ ਘਰ ਵਿੱਚ ਪੜ੍ਹਾਉਣਾ ।
  • ਮੇਰੇ ਮਾਤਾ ਜੀ ਇੱਕ ਅਧਿਆਪਕ ਹਨ । ਉਨ੍ਹਾਂ ਦਾ ਕੰਮ ਆਰਥਿਕ ਕਿਰਿਆ ਵਿੱਚ ਮੰਨਿਆ ਜਾਂਦਾ ਹੈ ।

ਕਿਰਿਆ ਕਲਾਪ-2
PSEB 9th Class SST Solutions Economics Chapter 2 ਮਨੁੱਖੀ ਸੰਸਾਧਨ 1

ਗਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ।
(i) ਕੀ ਸਾਖ਼ਰਤਾ ਦਰ ਸਾਲ 1951 ਤੋਂ 2011 ਤੱਕ ਵਧੀ ਹੈ ?
(ii) ਭਾਰਤ ਵਿੱਚ ਸਾਖ਼ਰਤਾ ਦਰ ਕਿਹੜੇ ਸਾਲ 50% ਤੋਂ ਪਾਰ ਹੋਈ ਹੈ ?
(iii) ਕਿਹੜੇ ਸਾਲ ਵਿੱਚ ਭਾਰਤ ਵਿੱਚ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ?
(iv) ਕਿਹੜੇ ਸਾਲ ਵਿੱਚ ਔਰਤਾਂ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ?
(v) ਭਾਰਤ ਵਿੱਚ ਮਰਦਾਂ ਦੇ ਬਜਾਏ ਔਰਤਾਂ ਦੀ ਸਾਖ਼ਰਤਾ ਦਰ ਘੱਟ ਕਿਉਂ ਹੈ ? ਆਪਣੇ ਅਧਿਆਪਕ ਦੇ ਨਾਲ ਚਰਚਾ ਕਰੋ ।
ਉੱਤਰ-
(i) ਹਾਂ, ਸਾਲ 1951 ਤੋਂ 2011 ਤੱਕ ਸਾਖਰਤਾ ਦਰ ਲਗਾਤਾਰ ਵਧੀ ਹੈ, ਜੋ ਕਿ ਗਾਫ 2.1 ਤੋਂ ਸਪੱਸ਼ਟ ਹੈ ।
(ii) ਸਾਲ 2001 ਵਿੱਚ ਭਾਰਤ ਵਿੱਚ ਸਾਖ਼ਰਤਾ ਦਰ 50% ਤੋਂ ਪਾਰ ਹੋਈ ਸੀ ।
(iii) ਸਾਲ 2011 ਵਿੱਚ ਭਾਰਤ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ।
(iv) ਸਾਲ 2011 ਵਿੱਚ ਔਰਤਾਂ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ।
(v) ਭਾਰਤ ਵਿੱਚ ਮਰਦਾਂ ਦੀ ਬਜਾਏ ਔਰਤਾਂ ਦੀ ਸਾਖ਼ਰਤਾ ਦਰ ਇਸ ਲਈ ਘੱਟ ਹੈ ਕਿਉਂਕਿ ਲੋਕ ਲੜਕਿਆਂ ਦੀ ਬਜਾਏ ਲੜਕੀਆਂ ਨੂੰ ਸਕੂਲ ਘੱਟ ਭੇਜਦੇ ਹਨ ।ਲੜਕੀਆਂ ਨੂੰ ਉਹ ਘਰੇਲੂ ਕੰਮਾਂ ਵਿੱਚ ਲਗਾ ਦਿੰਦੇ ਹਨ ।

ਕਿਰਿਆ ਕਲਾਪ-3
ਤਾਲਿਕਾ 2.2. ਭਾਰਤ ਵਿਚ ਸਿਹਤ ਸੇਵਾ ਸਿਹਤ ਸੇਵਾਵਾਂ
PSEB 9th Class SST Solutions Economics Chapter 2 ਮਨੁੱਖੀ ਸੰਸਾਧਨ 2

ਆਓ ਚਰਚਾ ਕਰੀਏ
ਤਾਲਿਕਾ 2.2 ਨੂੰ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(i) ਸਾਲ 1951 ਤੋਂ 2010 ਤੱਕ ਦਵਾਖਾਨਿਆਂ (ਡਿਸਪੈਂਸਰੀਆਂ) ਅਤੇ ਹਸਪਤਾਲਾਂ ਦੀ ਗਿਣਤੀ ਵਧੀ ਹੈ ।
(ii) ਸਾਲ 2001-2016 ਤੱਕ ਡਾਕਟਰਾਂ ਦੀ ਗਿਣਤੀ ਵਧੀ ਹੈ ।
(iii) ਸਾਲ 1981-2016 ਤੱਕ ਬਿਸਤਰਿਆਂ ਦੀ ਗਿਣਤੀ ਘਟੀ ਹੈ ।
(iv) ਆਪਣੇ ਪਿੰਡ ਦਾ ਜਾਂ ਨੇੜੇ ਦੇ ਦਵਾਖਾਨੇ ਦਾ ਦੌਰਾ ਕਰੋ ਅਤੇ ਪਤਾ ਕਰੋ ਕਿ ਇਨ੍ਹਾਂ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਦੀ ਜ਼ਰੂਰਤ ਜ਼ਿਆਦਾ ਹੈ ।
ਉੱਤਰ –
(i) ਤਾਲਿਕਾ 2.2 ਵਿੱਚ ਸਪੱਸ਼ਟ ਹੈ ਕਿ ਸਾਲ 1951 ਤੋਂ 2010 ਤਕ ਦਵਾਖ਼ਾਨਿਆਂ ਤੇ ਹਸਪਤਾਲਾਂ ਦੀ ਸੰਖਿਆ ਵਧੀ ਨਹੀਂ ਹੈ ਭਾਵ ਕੁਝ ਸਾਲਾਂ ਵਿੱਚ ਵਧੀ ਹੈ ਅਤੇ ਕੁਝ ਸਾਲਾਂ ਵਿੱਚ ਘੱਟ ਹੋਈ ਹੈ ।
(ii) ਹਾਂ, ਸਾਲ 2001 ਤੋਂ 2016 ਤਕ ਡਾਕਟਰਾਂ ਦੀ ਸੰਖਿਆ ਵਧੀ ਹੈ ।
(iii) ਹਾਂ, ਸਾਲ 1981-2016 ਤੱਕ ਬਿਸਤਰਿਆਂ ਦੀ ਸੰਖਿਆ ਵਧੀ ਹੈ ।
(iv) ਨੇੜੇ ਦੇ ਦਵਾਖ਼ਾਨਿਆਂ ਦਾ ਦੌਰਾ ਕਰਨ ਤੋਂ ਪਤਾ ਲੱਗਿਆ ਹੈ ਕਿ ਉੱਥੇ ਸਟਾਫ ਦੀ ਕਮੀ ਵੀ ਹੈ । ਇੱਥੋਂ ਤਕ ਕਿ ਉੱਥੇ ਡਾਕਟਰ ਵੀ ਉਪਲੱਬਧ ਨਹੀਂ ਸੀ ।
ਸਿਰਫ ਇੱਕ ਫਾਰਮਾਸਿਸਟ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਸਨ । ਹੋਰ ਸਹੂਲਤਾਂ ਠੀਕ ਸਨ ।

PSEB 9th Class Social Science Guide ਮਨੁੱਖੀ ਸੰਸਾਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ

ਪ੍ਰਸ਼ਨ 1.
ਜਨਸੰਖਿਆ ਅਰਥ-ਵਿਵਸਥਾ ‘ਤੇ ਹੋ ਸਕਦੀ ਹੈ ?
(ਉ) ਦਾਇਤੱਵ
(ਅ) ਪਰਿਸੰਪੱਤੀ
(ਈ) ਉਪਰੋਕਤ ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਉਪਰੋਕਤ ਦੋਨੋਂ

ਪ੍ਰਸ਼ਨ 2.
ਮਾਨਵ ਪੂੰਜੀ ਨਿਰਮਾਣ ਕਿਸ ਦੇ ਨਿਵੇਸ਼ ਦੇ ਨਾਲ ਹੁੰਦਾ ਹੈ ?
(ਉ) ਸਿੱਖਿਆ
(ਅ) ਚਿਕਿਤਸਾ
(ਈ) ਸਿਖਲਾਈ
(ਸ) ਉਪਰਕੋਤ ਸਾਰੇ ।
ਉੱਤਰ-
(ਸ) ਉਪਰਕੋਤ ਸਾਰੇ ।

ਪ੍ਰਸ਼ਨ 3.
ਭਾਰਤ ਵਿੱਚ ਮਾਨਵ ਪੂੰਜੀ ਨਿਰਮਾਣ ਨੂੰ ਦਰਸਾਉਂਦਾ ਹੈ –
(ਉ) ਹਰੀ ਕ੍ਰਾਂਤੀ
(ਅ) ਸੂਚਨਾ ਤਕਨੀਕੀ ਕਾਂਤੀ
(ਇ) ਉਪਰੋਕਤ ਦੋਵੇਂ
(ਸ) ਮਜ਼ਦੂਰ ਕ੍ਰਾਂਤੀ ।
ਉੱਤਰ-
(ਅ) ਸੂਚਨਾ ਤਕਨੀਕੀ ਕਾਂਤੀ

ਪ੍ਰਸ਼ਨ 4.
ਸ਼ੀਲਾ ਦੁਆਰਾ ਆਪਣੇ ਘਰ ਵਿੱਚ ਖਾਣਾ ਬਣਾਉਣ, ਕੱਪੜੇ ਧੋਣੇ, ਬਰਤਨ ਸਾਫ਼ ਕਰਨਾ ਆਦਿ ਕਿਹੜੀਆਂ ਕਿਹੜੀਆਂ ਕਿਰਿਆਵਾਂ ਹਨ ?
(ਉ) ਆਰਥਿਕ
(ਅ) ਗੈਰ-ਆਰਥਿਕ
(ਈ) ਧਨ ਕਿਰਿਆ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਗੈਰ-ਆਰਥਿਕ

ਪ੍ਰਸ਼ਨ 5.
ਖੇਤੀਬਾੜੀ ਵਣ-ਵਿਗਿਆਨ ਅਤੇ ਪਸ਼ੂਪਾਲਣ ਕਿਹੜੇ ਖੇਤਰ ਦੇ ਅੰਤਰਗਤ ਆਉਂਦੇ ਹਨ ?
(ੳ) ਪ੍ਰਾਥਮਿਕ
(ਅ) ਸੈਕੰਡਰੀ
(ਈ) ਤੀਜੇ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਪ੍ਰਾਥਮਿਕ

ਪ੍ਰਸ਼ਨ 6.
ਖ਼ਾਣਾਂ ਪੁੱਟਣੀਆਂ ਅਤੇ ਵਿਨਿਰਮਾਣ ਕਿਹੜੇ ਖੇਤਰ ਵਿੱਚ ਆਉਂਦੇ ਹਨ ?
(ਉ) ਸੈਕੰਡਰੀ
(ਅ) ਤੀਜੇ
(ਈ) ਪ੍ਰਾਥਮਿਕ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸੈਕੰਡਰੀ

ਪ੍ਰਸ਼ਨ 7.
ਵਪਾਰ, ਆਵਾਜਾਈ, ਸੰਚਾਰ ਅਤੇ ਬੈਂਕਿੰਗ ਸੇਵਾਵਾਂ ਆਦਿ ਕਿਹੜੇ ਖੇਤਰ ਵਿੱਚ ਆਉਂਦੀਆਂ ਹਨ ?
(ੳ) ਪ੍ਰਾਥਮਿਕ
(ਅ) ਸੈਕੰਡਰੀ
(ਈ) ਤੀਜਾ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਤੀਜਾ

ਪ੍ਰਸ਼ਨ 8.
ਭਾਰਤ ਵਿੱਚ ਜੀਵਨ ਔਸਤ ਉਮਰ ਕਿੰਨੇ ਸਾਲ ਹੈ ?
(ਉ) 66
(ਅ) 70
(ਈ) 55
(ਸ) 75.8.
ਉੱਤਰ-
(ਸ) 75.8.

ਪ੍ਰਸ਼ਨ 9.
ਭਾਰਤ ਵਿੱਚ ਅਸ਼ੋਧਿਤ ਜਨਮ-ਦਰ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕਿੰਨੀ ਹੈ ?
(ਉ) 26.1
(ਅ 28.2
(ਈ) 20.4
(ਸ) 35.1.
ਉੱਤਰ-
(ਉ) 26.1

ਪ੍ਰਸ਼ਨ 10.
ਭਾਰਤ ਵਿੱਚ ਮੌਤ-ਦਰ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕਿੰਨੀ ਹੈ ?
(ਉ) 9.8
(ਅ) 8.7
(ਈ) 11.9
(ਸ) 25.1.
ਉੱਤਰ-
(ਅ) 8.7

ਪ੍ਰਸ਼ਨ 11.
2001 ਵਿੱਚ ਭਾਰਤ ਵਿੱਚ ਸਾਖ਼ਰਤਾ ਦਰ ਕਿੰਨੇ ਪ੍ਰਤੀਸ਼ਤ ਸੀ ?
(ਉ) 65
(ਅ) 75
(ਇ) 60
(ਸ) 63.
ਉੱਤਰ-
(ਉ) 65

ਪ੍ਰਸ਼ਨ 12.
2001 ਵਿੱਚ ਪੇਂਡੂ ਖੇਤਰ ਵਿੱਚ ਕਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
(ਉ) ਮੌਸਮੀ
(ਅ) ਛੁਪੀ ਹੋਈ ਬੇਰੁਜ਼ਗਾਰੀ
(ਈ) ਉਪਰੋਕਤ ਦੋਵੇਂ
(ਸ) ਇੱਛੁਕ ਬੇਰੁਜ਼ਗਾਰੀ ।
ਉੱਤਰ-
(ਈ) ਉਪਰੋਕਤ ਦੋਵੇਂ

ਪ੍ਰਸ਼ਨ 13.
ਸ਼ਹਿਰੀ ਖੇਤਰਾਂ ਵਿੱਚ ਕਿਹੜੀ ਬੇਰੁਜ਼ਗਾਰੀ ਜ਼ਿਆਦਾਤਰ ਪਾਈ ਜਾਂਦੀ ਹੈ ?
(ਉ) ਮੌਸਮੀ
(ਅ) ਇੱਛੁਕ
(ਇ) ਛੁਪੀ ਹੋਈ
(ਸ) ਸਿੱਖਿਅਤ ।
ਉੱਤਰ-
(ਸ) ਸਿੱਖਿਅਤ ।

ਪ੍ਰਸ਼ਨ 14.
ਮਜ਼ਦੂਰਾਂ ਦਾ ਪਿੰਡ ਤੋਂ ਸ਼ਹਿਰਾਂ ਵੱਲ ਕੰਮ ਦੀ ਭਾਲ ਵਿੱਚ ਜਾਣਾ ਕੀ ਕਹਾਉਂਦਾ ਹੈ ?
(ਉ) ਪ੍ਰਵਾਸ ।
(ਅ) ਆਵਾਸ
(ਇ) ਖੋਜ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਉ) ਪ੍ਰਵਾਸ ।

ਪ੍ਰਸ਼ਨ 15.
ਦੇਸ਼ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਿਸਦੇ ਨਿਵੇਸ਼ ਨਾਲ ਹੁੰਦਾ ਹੈ ?
(ੳ) ਭੂਮੀ ਵਿੱਚ ।
(ਅ) ਭੌਤਿਕ ਪੂੰਜੀ ਵਿੱਚ
(ਇ) ਮਨੁੱਖੀ ਪੂੰਜੀ ਵਿੱਚ
(ਸ) ਉਪਰੋਕਤ ਸਾਰਿਆਂ ਵਿੱਚ ।
ਉੱਤਰ-
(ਸ) ਉਪਰੋਕਤ ਸਾਰਿਆਂ ਵਿੱਚ ।

ਪ੍ਰਸ਼ਨ 16.
ਇਨ੍ਹਾਂ ਵਿਚੋਂ ਕੌਣ ਮੁੱਢਲਾ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਵਟਾਂਦਰਾ
(ਈ) ਸੰਚਾਰ
(ਸ) ਵਿਉਪਾਰ ।
ਉੱਤਰ-
(ੳ) ਖੇਤੀਬਾੜੀ

ਪ੍ਰਸ਼ਨ 17.
ਇਨ੍ਹਾਂ ਵਿਚੋਂ ਕੌਣ ਗੌਣ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਵਿਨਿਰਮਾਣ
(ਈ) ਸੰਚਾਰ
(ਸ) ਬੈਂਕਿੰਗ ॥
ਉੱਤਰ-
(ਅ) ਵਿਨਿਰਮਾਣ

ਪ੍ਰਸ਼ਨ 18.
ਇਨ੍ਹਾਂ ਵਿਚੋਂ ਕੌਣ ਸੇਵਾ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਨਿਰਮਾਣ
(प्ट) वैविता
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(प्ट) वैविता

ਪ੍ਰਸ਼ਨ 19.
ਆਰਥਿਕ ਕਿਰਿਆਵਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
(ਉ) ਇੱਕ
(ਅ) ਦੋ .
(प्ट) ਤਿੰਨ
(ਸ) ਚਾਰ ॥
ਉੱਤਰ-
(ਅ) ਦੋ

ਪ੍ਰਸ਼ਨ 20.
ਕਿਹੜੇ ਸਾਲ ਭਾਰਤ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਸੀ ?
(ਉ) 2001
(ਅ 1991
(ਈ 2000
(ਸ) 1981.
ਉੱਤਰ-
(ਉ) 2001

ਪ੍ਰਸ਼ਨ 21.
ਕਿਸ ਤਰ੍ਹਾਂ ਦੇ ਲੋਕ ਸਮਾਜ ਦੇ ਲਈ ਦਾਇਤੱਵ ਹੁੰਦੇ ਹਨ ?
(ੳ) ਸਿੱਖਿਅਤ
(ਅ) ਸਵਰੂਪ
(ਇ) ਅਸਵਰੂਪ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਅਸਵਰੂਪ

ਪ੍ਰਸ਼ਨ 22.
ਭਾਰਤ ਵਿੱਚ ਸਰਵ-ਸਿੱਖਿਆ ਅਭਿਆਨ ਕਦੋਂ ਲਾਗੂ ਕੀਤਾ ਗਿਆ ?
(ਉ) 2008
(ਅ) 2010
ਈ 2007
(ਸ) 2005.
ਉੱਤਰ-
(ਅ) 2010

ਪ੍ਰਸ਼ਨ 23.
ਇਨ੍ਹਾਂ ਵਿਚੋਂ ਕਿਹੜੇ ਦੇਸ਼ ਨੇ ਮਨੁੱਖੀ ਸੰਸਾਧਨ ‘ਤੇ ਜ਼ਿਆਦਾ ਮਾਤਰਾ ਵਿੱਚ ਨਿਵੇਸ਼ ਕੀਤਾ ਹੈ ?
(ਉ) ਪਾਕਿਸਤਾਨ
(ਅ) ਚੀਨ,
(ਇ) ਭਾਰਤ
(ਸ) ਜਾਪਾਨ |
ਉੱਤਰ-
(ਸ) ਜਾਪਾਨ |

ਪ੍ਰਸ਼ਨ 24.
ਇਨ੍ਹਾਂ ਵਿਚੋਂ ਕੌਣ ਇੱਕ ਬਜ਼ਾਰ ਕਿਰਿਆ ਹੈ ?
(ਉ) ਇੱਕ ਸਿੱਖਿਅਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ।
(ਅ) ਇੱਕ ਸਿੱਖਿਅਕ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣਾ ।
(ਇ) ਇੱਕ ਕਿਸਾਨ ਦੁਆਰਾ ਆਪਣੇ ਉਪਭੋਗ ਦੇ ਲਈ ਸਬਜ਼ੀਆਂ ਉਗਾਉਣਾ ।
(ਸ) ਇਕ ਮਾਤਾ ਦੁਆਰਾ ਬੱਚਿਆਂ ਦੀ ਦੇਖਭਾਲ ਕਰਨਾ ।
ਉੱਤਰ-
(ਉ) ਇੱਕ ਸਿੱਖਿਅਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ।

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਜਨ-ਸੰਖਿਆ ਦੇ ਆਕਾਰ ਵਿੱਚ ਚੀਨ ਵਿਸ਼ਵ ਵਿੱਚ ……….. ਸਥਾਨ ‘ਤੇ ਹੈ ।
ਉੱਤਰ-
ਪਹਿਲਾ,

ਪ੍ਰਸ਼ਨ 2.
ਗੈਰ-ਸਿਹਤਮੰਦ ਲੋਕ ਸਮਾਜ ਦੇ ਲਈ ……….. ਹੁੰਦੇ ਹਨ, ਨਾ ਕਿ ਇੱਕ ਪਰਿਸੰਪਤੀ ।
ਉੱਤਰ-
ਦਾਇਤਵ,

ਪ੍ਰਸ਼ਨ 3.
ਜਾਪਾਨ ਨੇ ………. ਸੰਸਾਧਨਾਂ ਵਿੱਚ ਨਿਵੇਸ਼ ਕੀਤਾ ਹੈ ।
ਉੱਤਰ-
ਮਨੁੱਖ,

ਪ੍ਰਸ਼ਨ 4.
ਹਿਣੀ ਦੁਆਰਾ ਕੀਤਾ ਗਿਆ ਘਰੇਲੂ ਕੰਮ ਇੱਕ ……….. ਕਿਰਿਆ ਹੈ ।
ਉੱਤਰ-
ਗੈਰ-ਆਰਥਿਕ,

ਪ੍ਰਸ਼ਨ 5.
ਸਾਲ 2011 ਵਿੱਚ ਭਾਰਤ ਵਿੱਚ …………. ਰਾਜ ਦੀ ਸਾਖ਼ਰਤਾ ਦਰ ਸਭ ਤੋਂ ਘੱਟ ਸੀ ।
ਉੱਤਰ-
ਬਿਹਾਰ,

ਪ੍ਰਸ਼ਨ 6.
2011 ਜਨ-ਗਣਨਾ ਦੇ ਅਨੁਸਾਰ ਭਾਰਤ ਦੀ ਸਾਖ਼ਰਤਾ ਦਰ ……….. ਪ੍ਰਤੀਸ਼ਤ ਹੈ ।
ਉੱਤਰ-
6. 74.

III. ਸਹੀ/ਗਲਤ
ਪ੍ਰਸ਼ਨ 1.
ਸਿੱਖਿਅਤ ਅਤੇ ਤੰਦਰੁਸਤ ਜਨਸੰਖਿਆ ਦਾਇਤੱਵ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
2011 ਦੀ ਜਨਗਣਨਾ ਦੇ ਅਨੁਸਾਰ ਪੁਰਸ਼ਾਂ ਦੀ ਸਾਖ਼ਰਤਾ ਦਰ 82.10 ਪ੍ਰਤੀਸ਼ਤ ਹੈ !
ਉੱਤਰ-
ਸਹੀ,

ਪ੍ਰਸ਼ਨ 3.
ਭਾਰਤ ਵਿਚ ਸਾਲ 1983 ਤੋਂ 2011 ਤੱਕ ਔਸਤ ਬੇਰੁਜ਼ਗਾਰੀ ਦਰ 9 ਪ੍ਰਤੀਸ਼ਤ ਰਹੀ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਗੁਣਵੱਤਾ ਵਾਲੀ ਜਨਸੰਖਿਆ ਚੰਗੀ ਸਿੱਖਿਆ ਅਤੇ ਸਿਹਤ ‘ਤੇ ਨਿਰਭਰ ਨਹੀਂ ਕਰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 5.
ਖਾਣਾਂ ਪੁੱਟਣਾ ਅਤੇ ਵਣ-ਵਿਗਿਆਨ ਦੁਸਰੇ ਖੇਤਰ ਦੀਆਂ ਕਿਰਿਆਵਾਂ ਹਨ ।
ਉੱਤਰ-
ਗ਼ਲਤ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਸੰਖਿਆ ਮਨੁੱਖੀ ਪੂੰਜੀ ਵਿੱਚ ਕਦੋਂ ਬਦਲਦੀ ਹੈ ?
ਉੱਤਰ-
ਜਦੋ ਸਿੱਖਿਆ, ਸਿਖਲਾਈ ਅਤੇ ਚਿਕਿਤਸਾ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਤਾਂ ਜਨਸੰਖਿਆ ਮਨੁੱਖੀ ਪੂੰਜੀ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 2.
ਮਨੁੱਖੀ ਪੂੰਜੀ ਨਿਰਮਾਣ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਅਤੇ ਸਿਹਤ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ, ਤਾਂ ਉਸਨੂੰ ਮਨੁੱਖੀ ਪੂੰਜੀ ਨਿਰਮਾਣ ਕਹਿੰਦੇ ਹਨ ।

ਪ੍ਰਸ਼ਨ 3.
ਮਨੁੱਖੀ ਪੂੰਜੀ ਨਿਰਮਾਣ ਦੇ ਭਾਰਤ ਨੂੰ ਦੋ ਲਾਭ ਦੱਸੋ ।
ਉੱਤਰ-
ਮਨੁੱਖੀ ਪੂੰਜੀ ਨਿਰਮਾਣ ਦੇ ਨਾਲ ਭਾਰਤ ਵਿੱਚ ਹਰੀ ਕ੍ਰਾਂਤੀ ਆਈ ਹੈ ਜਿਸ ਨਾਲ ਖਾਧ ਅਨਾਜ ਦੀ ਉਤਪਾਦਕਤਾ ਵਿੱਚ ਕਈ ਗੁਣਾ ਵਾਧਾ ਹੋਇਆ ਹੈ । ਮਨੁੱਖੀ ਪੂੰਜੀ ਨਿਰਮਾਣ ਨੇ ਹੀ ਭਾਰਤ ਵਿੱਚ ਸੂਚਨਾ ਤਕਨੀਕੀ ਵਿਚ ਸ਼ਾਂਤੀ ਇੱਕ ਹੈਰਾਨੀਜਨਕ ਉਦਾਹਰਨ ਹੈ ।

ਪ੍ਰਸ਼ਨ 4.
ਜਾਪਾਨ ਕਿਸ ਤਰ੍ਹਾਂ ਵਿਕਸਿਤ ਦੇਸ਼ ਬਣਿਆ ?
ਉੱਤਰ-
ਜਾਪਾਨ ਨੇ ਮਨੁੱਖੀ ਸੰਸਾਧਨ ’ਤੇ ਨਿਵੇਸ਼ ਕੀਤਾ ਹੈ । ਉਨ੍ਹਾਂ ਦੇ ਕੋਲ ਕੁਦਰਤੀ ਸੰਸਾਧਨ ਨਹੀਂ ਸਨ । ਉਹ ਹੁਣ ਆਪਣੇ ਦੇਸ਼ ਦੇ ਲਈ ਜ਼ਰੂਰੀ ਕੁਦਰਤੀ ਸੰਸਾਧਨਾਂ ਦਾ ਅਯਾਤ ਕਰ ਲੈਂਦੇ ਹਨ ।

ਪ੍ਰਸ਼ਨ 5.
ਕੀ 1951 ਵਿੱਚ ਜਨਸੰਖਿਆ ਦੀ ਸਾਖ਼ਰਤਾ ਦਰ ਵਧੀ ਹੈ ?
ਉੱਤਰ-
ਹਾਂ, ਸਾਖ਼ਰਤਾ ਦਰ 1951 ਵਿੱਚ 18 ਪ੍ਰਤੀਸ਼ਤ ਤੋਂ ਵੱਧ ਕੇ 2001 ਵਿੱਚ 65 ਪ੍ਰਤੀਸ਼ਤ ਹੋ ਗਈ ਹੈ ।

ਪ੍ਰਸ਼ਨ 6.
ਕੋਈ ਦੇਸ਼ ਵਿਕਸਿਤ ਕਿਵੇਂ ਬਣ ਸਕਦਾ ਹੈ ?
ਉੱਤਰ-
ਕੋਈ ਵੀ ਦੇਸ਼ ਲੋਕਾਂ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਿਵੇਸ਼ ਨਾਲ ਵਿਕਸਿਤ ਬਣ ਸਕਦਾ ਹੈ ।

ਪ੍ਰਸ਼ਨ 7.
ਭਾਰਤ ਵਿੱਚ ਜੀਵਨ ਔਸਤ ਉਮਰ ਕਿੰਨੀ ਹੈ ?
ਉੱਤਰ-
ਇਹ ਸਾਲ 2017 ਵਿੱਚ 75.8 ਸਾਲ ਸੀ ।

ਪ੍ਰਸ਼ਨ 8. ਬੇਰੁਜ਼ਗਾਰੀ ਕੀ ਹੁੰਦੀ ਹੈ ?
ਉੱਤਰ-
ਬੇਰੁਜ਼ਗਾਰੀ ਉਸ ਸਮੇਂ ਮੌਜੂਦ ਕਹੀ ਜਾਂਦੀ ਹੈ, ਜਦੋਂ ਪ੍ਰਚੱਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਦੇ ਲਈ ਇੱਛੁਕ ਲੋਕ ਰੋਜ਼ਗਾਰ ਨਹੀਂ ਹਾਸਿਲ ਕਰ ਸਕੇ ।

ਪ੍ਰਸ਼ਨ 9.
ਜਨਮ-ਦਰ ਤੋਂ ਕੀ ਭਾਵ ਹੈ ?
ਉੱਤਰ-
ਜਨਮ-ਦਰ ਤੋਂ ਭਾਵ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਜਿੰਨੇ ਬੱਚੇ ਜਨਮ ਲੈਂਦੇ ਹਨ, ਉਸ ਨਾਲ ਹੈ ।

ਪ੍ਰਸ਼ਨ 10.
ਮੌਤ-ਦਰ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਜਿੰਨੇ ਲੋਕਾਂ ਦੀ ਮੌਤ ਹੁੰਦੀ ਹੈ, ਉਹ ਮੌਤ-ਦਰ ਕਹਾਉਂਦੀ ਹੈ ।

ਪ੍ਰਸ਼ਨ 11.
ਬੇਰੁਜ਼ਗਾਰੀ ਕੀ ਹੈ ?
ਉੱਤਰ-
ਇੱਕ ਸਥਿਤੀ ਜਿਸ ਵਿੱਚ ਮਜ਼ਦੂਰ ਬਾਜ਼ਾਰ ਵਿੱਚ ਪ੍ਰਚਲਿਤ ਮਜ਼ਦੂਰੀ ‘ਤੇ ਕੰਮ ਕਰਨ ਨੂੰ ਤਿਆਰ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ ।

ਪ੍ਰਸ਼ਨ 12.
ਰਾਸ਼ਟਰੀ ਆਮਦਨ ਕੀ ਹੁੰਦੀ ਹੈ ?
ਉੱਤਰ-
ਇਹ ਇੱਕ ਦੇਸ਼ ਦੁਆਰਾ ਉਤਪਾਦਿਤ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਯੋਗ ਹੁੰਦਾ ਹੈ ।

ਪ੍ਰਸ਼ਨ 13.
ਛੁਪੀ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਜਿੱਥੇ ਘੱਟ ਵਿਅਕਤੀ ਕੰਮ ਲਈ ਚਾਹੀਦੇ ਹੋਣ, ਪਰ ਜ਼ਿਆਦਾ ਵਿਅਕਤੀ ਕੰਮ ਤੇ ਹੋਣ ।

ਪ੍ਰਸ਼ਨ 14.
ਸਰਵ-ਸਿੱਖਿਆ ਅਭਿਆਨ ਕੀ ਹੈ ?
ਉੱਤਰ-
ਇਹ ਇੱਕ ਇਸ ਤਰ੍ਹਾਂ ਦਾ ਕਾਰਜਕ੍ਰਮ ਹੈ ਜਿਸ ਵਿੱਚ 6-14 ਸਾਲ ਦੇ ਸਾਰੀ ਉਮਰ ਦੇ ਬੱਚਿਆਂ ਨੂੰ ਆਰੰਭਿਕ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 15.
ਕਾਰਜ ਬਲ ਸੰਖਿਆ ਵਿੱਚ ਕਿਸ ਵਰਗ ਦੀ ਜਨਸੰਖਿਆ ਨੂੰ ਸ਼ਾਮਿਲ ਕੀਤਾ ਗਿਆ ਹੈ ?
ਉੱਤਰ-
ਕਾਰਜ ਬਲ ਜਨ-ਸੰਖਿਆ ਵਿੱਚ 15 ਤੋਂ 59 ਸਾਲ ਦੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ।

ਪ੍ਰਸ਼ਨ 16.
ਕਿਸੇ ਕਾਰਜ ਨੂੰ ਕਰਨ ਦੇ ਲਈ ਪੰਜ ਵਿਅਕਤੀ ਚਾਹੀਦੇ ਹਨ, ਪਰ ਉਸ ਵਿੱਚ 8 ਵਿਅਕਤੀ ਲੱਗੇ ਹਨ । ਇਸਨੂੰ ਕਿਹੜੀ ਬੇਰੁਜ਼ਗਾਰੀ ਕਿਹਾ ਜਾਵੇਗਾ ?
ਉੱਤਰ-
ਛੁਪੀ ਹੋਈ ਬੇਰੁਜ਼ਗਾਰੀ ।

ਪ੍ਰਸ਼ਨ 17.
ਮੌਸਮੀ ਬੇਰੁਜ਼ਗਾਰੀ ਕੀ ਹੈ ?
ਉੱਤਰ-
ਇਸ ਤਰ੍ਹਾਂ ਦੀ ਬੇਰੁਜ਼ਗਾਰੀ ਵਿੱਚ ਵਿਅਕਤੀ ਸਾਲ ਦੇ ਕੁੱਝ ਵਿਸ਼ੇਸ਼ ਮਹੀਨਿਆਂ ਵਿੱਚ ਕੰਮ ਪ੍ਰਾਪਤ ਕਰ ਸਕਦੇ ਹਨ ।

ਪ੍ਰਸ਼ਨ 18.
ਇਨ੍ਹਾਂ ਵਿਚੋਂ ਕਿਹੜੇ ਤੱਤ ਮਨੁੱਖ ਦੇ ਵਿਕਾਸ ਦੇ ਗੁਣਾਂ ਨੂੰ ਵਧਾਉਂਦੇ ਹਨ ?
ਉੱਤਰ-
ਸਿੱਖਿਆ ਤਕਨੀਕੀ ਅਤੇ ਸਿਹਤ ।

ਪ੍ਰਸ਼ਨ 19.
ਸੇਵਾ (ਤੀਸਰੇ) ਖੇਤਰ ਨਾਲ ਸੰਬੰਧਿਤ ਦੋ ਕਾਰਜ ਖੇਤਰ ਦੱਸੋ ।
ਉੱਤਰ-

  • ਆਵਾਜਾਈ,
  • ਬੈਂਕਿੰਗ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੀ

ਪ੍ਰਸ਼ਨ 1.
ਜਨਸੰਖਿਆ ਦੀ ਗੁਣਵੱਤਾ ਦੀ ਵਿਆਖਿਆ ਕਰੋ ।
ਉੱਤਰ-
ਜਨਸੰਖਿਆ ਦੀ ਗੁਣਵੱਤਾ ਸਾਖ਼ਰਤਾ-ਦਰ ਜੀਵਨ ਔਸਤ ਉਮਰ ਤੋਂ ਨਿਰੂਪਿਤ ਵਿਅਕਤੀਆਂ ਦੀ ਸਿਹਤ ਅਤੇ ਦੇਸ਼ ਦੇ ਲੋਕਾਂ ਦੁਆਰਾ ਪ੍ਰਾਪਤ ਕੋਸ਼ਲ ਨਿਰਮਾਣ ‘ਤੇ ਨਿਰਭਰ ਕਰਦੀ ਹੈ । ਇਹ ਅਮੀਰ ਦੇਸ਼ ਦੀ ਵਾਧੇ ਦੀ ਦਰ ਨਿਰਧਾਰਿਤ ਕਰਦੀ ਹੈ । ਗ਼ੈਰ-ਸਿਹਤਮੰਦ ਅਤੇ ਅਨਪੜ੍ਹ ਜਨਸੰਖਿਆ ਅਰਥ-ਵਿਵਸਥਾ ‘ਤੇ ਬੋਝ ਹੁੰਦੀ ਹੈ ਅਤੇ ਤੰਦਰੁਸਤ ਅਤੇ ਸਾਖ਼ਰ ਜਨ-ਸੰਖਿਆ ਪਰਿਸੰਪਤੀਆਂ ਹੁੰਦੀਆਂ ਹਨ ।

ਪ੍ਰਸ਼ਨ 2.
ਸਿੱਖਿਆ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਸਿੱਖਿਆ ਦਾ ਮਹੱਤਵ ਹੇਠ ਲਿਖਿਆ ਹੈ-

  1. ਸਿੱਖਿਆ ਚੰਗੀ ਨੌਕਰੀ ਅਤੇ ਚੰਗੀ ਤਨਖ਼ਾਹ ਦੇ ਰੂਪ ਵਿਚ ਫਲ ਦਿੰਦੀ ਹੈ ।
  2. ਇਹ ਵਿਕਾਸ ਦੇ ਲਈ ਮਹੱਤਵਪੂਰਨ ਆਗਤ ਹੈ ।
  3. ਇਸਦੇ ਨਾਲ ਜੀਵਨ ਦੇ ਮੁੱਲ ਵਿਕਸਿਤ ਹੁੰਦੇ ਹਨ ।
  4. ਇਹ ਰਾਸ਼ਟਰੀ ਆਮਦਨ ਅਤੇ ਸੱਭਿਆਚਾਰਕ ਖ਼ੁਸ਼ਹਾਲੀ ਵਿਚ ਵਾਧਾ ਕਰਦੀ ਹੈ ।
  5. ਇਹ ਪ੍ਰਸ਼ਾਸਨ ਦੀ ਕਾਰਜ-ਸਮਰੱਥਾ ਵਧਾਉਂਦੀ ਹੈ ।

ਪ੍ਰਸ਼ਨ 3.
ਬੇਰੁਜ਼ਗਾਰੀ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਬੇਰੁਜ਼ਗਾਰੀ ਦੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ –

  • ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ । ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪਤੀ ਹੁੰਦੇ ਹਨ, ਬੇਰੋਜ਼ਗਾਰੀ ਦੇ ਕਾਰਨ ਬੋਝ ਵਿਚ ਬਦਲ ਜਾਂਦੇ ਹਨ ।
  • ਇਸ ਨਾਲ ਨੌਜਵਾਨਾਂ ਵਿਚ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਵੱਧਦੀ ਹੈ ।
  • ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ । ਕਾਰਜਸ਼ੀਲ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਹੈ ।
  • ਇਸ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।
  • ਕਿਸੇ ਅਰਥ-ਵਿਵਸਥਾ ਦੇ ਸਾਰੇ ਵਿਕਾਸ ‘ਤੇ ਬੇਰੋਜ਼ਗਾਰੀ ਦਾ ਜ਼ਿਆਦਾਤਰ ਪ੍ਰਭਾਵ ਪੈਂਦਾ ਹੈ । ਇਸ ਵਿਚ ਵਾਧਾ ਮੰਦੀ ਨਾਲ ਗ੍ਰਸਤ ਅਰਥ-ਵਿਵਸਥਾ ਦਾ ਸੂਚਕ ਹੈ ।

ਪ੍ਰਸ਼ਨ 4.
ਛੁਪੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਛੁਪੀ ਬੇਰੋਜ਼ਗਾਰੀ ਦੇ ਅੰਤਰਗਤ ਲੋਕ ਨਿਯੋਜਿਤ ਪ੍ਰਤੀਤ ਹੁੰਦੇ ਹਨ, ਉਨ੍ਹਾਂ ਦੇ ਕੋਲ ਭੂਮੀ ਹੁੰਦੀ ਹੈ, ਜਿੱਥੇ ਉਨ੍ਹਾਂ ਨੂੰ ਕੰਮ ਮਿਲਦਾ ਹੈ । ਇਸ ਤਰ੍ਹਾਂ ਆਮ ਤੌਰ ‘ਤੇ ਖੇਤੀਬਾੜੀ ਦੇ ਕੰਮਾਂ ਵਿਚ ਲੱਗੇ ਪਰਿਵਾਰਾਂ ਦੇ ਮੈਂਬਰਾਂ ਵਿਚ ਹੁੰਦਾ ਹੈ । ਕਿਸੇ ਕੰਮ ਵਿਚ ਪੰਜ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਵਿਚ ਅੱਠ ਲੋਕ ਲੱਗੇ ਹੁੰਦੇ ਹਨ । ਇਸ ਵਿਚ ਤਿੰਨ ਮੈਂਬਰ ਵਾਧੂ ਹਨ | ਜੇਕਰ ਤਿੰਨ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਖੇਤੀ ਦੀ ਉਤਪਾਦਕਤਾ ਵਿਚ ਕੋਈ ਕਮੀ ਨਹੀਂ ਆਵੇਗੀ । ਖੇਤ ਵਿਚ ਪੰਜ ਲੋਕਾਂ ਦੇ ਕੰਮ ਦੀ ਜ਼ਰੂਰਤ ਹੈ ਅਤੇ ਤਿੰਨ ਵਾਧੂ ਲੋਕ ਛੁਪੇ ਰੂਪ ਵਿਚ ਨਿਯੋਜਿਤ ਹਨ ।

ਪ੍ਰਸ਼ਨ 5.
ਮੌਸਮੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਮੌਸਮੀ ਬੇਰੋਜ਼ਗਾਰੀ ਤਦ ਹੁੰਦੀ ਹੈ, ਜਦੋਂ ਲੋਕ ਸਾਲ ਦੇ ਕੁਝ ਮਹੀਨਿਆਂ ਵਿਚ ਰੋਜ਼ਗਾਰ ਪ੍ਰਾਪਤ ਨਹੀਂ ਕਰਦੇ ਹਨ । ਖੇਤੀ ‘ਤੇ ਨਿਰਭਰ ਲੋਕ ਆਮਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੱਦੋ-ਜਹਿਦ ਕਰਦੇ ਹਨ । ਸਾਲ ਵਿਚ ਕੁਝ ਰੁੱਝੇ ਮੌਸਮ ਹੁੰਦੇ ਹਨ ਜਦੋਂ ਬਿਜਾਈ, ਕਟਾਈ ਅਤੇ ਗੋਡਾਈ ਹੁੰਦੀ ਹੈ । ਕੁਝ ਵਿਸ਼ੇਸ਼ ਮਹੀਨਿਆਂ ਵਿਚ ਖੇਤੀ ‘ਤੇ ਨਿਰਭਰ ਲੋਕਾਂ ਨੂੰ ਜ਼ਿਆਦਾ ਕੰਮ ਨਹੀਂ ਮਿਲਦਾ ।

ਪ੍ਰਸ਼ਨ 6.
ਸਿੱਖਿਅਤ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਸ਼ਹਿਰੀ ਖੇਤਰਾਂ ਦੇ ਮਾਮਲੇ ਵਿਚ ਸਿੱਖਿਅਤ ਬੇਰੋਜ਼ਗਾਰੀ ਇਕ ਸਾਧਾਰਨ ਘਟਨਾ ਬਣ ਗਈ ਹੈ । ਮੈਟਿਕ, ਗੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਗਰੀਧਾਰੀ ਅਨੇਕਾਂ ਨੌਜਵਾਨ ਰੋਜ਼ਗਾਰ ਪਾਉਣ ਵਿਚ ਅਸਮਰਥ ਹਨ । ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੈਟ੍ਰਿਕ ਦੀ ਤੁਲਨਾ ਵਿਚ ਗੈਜੂਏਟ ਨੌਜਵਾਨਾਂ ਵਿਚ ਬੇਰੋਜ਼ਗਾਰੀ ਜ਼ਿਆਦਾ ਤੇਜ਼ੀ ਦੇ ਨਾਲ ਵਧੀ ਹੈ । ਇਕ ਵਿਰੋਧਾਭਾਸੀ ਜਨ-ਸ਼ਕਤੀ ਸਥਿਤੀ ਸਾਹਮਣੇ ਆਈ ਹੈ ਕਿ ਕੁਝ ਵਿਸ਼ੇਸ਼ ਸ਼੍ਰੇਣੀਆਂ ਵਿਚ ਜਨ-ਸ਼ਕਤੀ ਦੇ ਵਾਧੇ ਦੇ ਨਾਲ ਹੀ ਕੁਝ ਹੋਰ ਸ਼੍ਰੇਣੀਆਂ ਵਿਚ ਜਨ-ਸ਼ਕਤੀ ਦੀ ਕਮੀ ਮੌਜੂਦ ਹੈ ।

ਪ੍ਰਸ਼ਨ 7.
ਬਾਜ਼ਾਰ ਅਤੇ ਗ਼ੈਰ-ਬਾਜ਼ਾਰ ਕਿਰਿਆਵਾਂ ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਿਰਿਆਵਾਂ ਦੇ ਲਈ ਮਜ਼ਦਰੀ ਦਾ ਭੁਗਤਾਨ ਕੀਤਾ ਜਾਂਦਾ ਹੈ । ਇਨ੍ਹਾਂ ਵਿਚ ਸਰਕਾਰੀ ਸੇਵਾ ਸਹਿਤ ਵਸਤੁ ਸੇਵਾਵਾਂ ਦਾ ਉਤਪਾਦਨ ਸ਼ਾਮਿਲ ਹੈ । ਗੈਰ-ਬਾਜ਼ਾਰ ਕਿਰਿਆਵਾਂ ਤੋਂ ਭਾਵ ਸਵੈ-ਉਪਭੋਗ ਦੇ ਲਈ ਉਤਪਾਦਨ ਹੈ । ਇਨ੍ਹਾਂ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਸੰਸਕਰਣ ਅਤੇ ਅਚਲ ਸੰਪੱਤੀਆਂ ਦਾ ਸਵੈ ਲੇਖਾ ਉਤਪਾਦਨ ਕਹਾਉਂਦਾ ਹੈ ।

ਪ੍ਰਸ਼ਨ 8.
ਜਨਸੰਖਿਆ ਇਕ ਮਨੁੱਖੀ ਸਾਧਨ ਹੈ, ਵਿਆਖਿਆ ਕਰੋ ।
ਉੱਤਰ-
ਇਹ ਵਿਸ਼ਾਲ ਜਨਸੰਖਿਆ ਦਾ ਇਕ ਸਕਾਰਾਤਮਕ ਪਹਿਲੂ ਹੈ ਜਿਸਨੂੰ ਆਮਤੌਰ ‘ਤੇ ਉਸ ਸਮੇਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਦੋਂ ਅਸੀਂ ਇਸਦੇ ਨਕਾਰਾਤਮਕ ਪਹਿਲੂ ਨੂੰ ਦੇਖਦੇ ਹਾਂ ਅਰਥਾਤ ਭੋਜਨ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਤੱਕ ਜਨਸੰਖਿਆ ਦੀ ਪਹੁੰਚ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕਰਦੇ ਸਮੇਂ । ਜਦੋਂ ਇਸ ਵਿਚ ਮੌਜੂਦ ਮਨੁੱਖੀ ਸੰਸਾਧਨ ਨੂੰ ਜ਼ਿਆਦਾ ਸਿੱਖਿਆ ਅਤੇ ਸਿਹਤ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ, ਤਦ ਅਸੀਂ ਇਸਨੂੰ ਮਾਨਵ ਪੂੰਜੀ ਨਿਰਮਾਣ ਕਹਿੰਦੇ ਹਾਂ ।

ਪ੍ਰਸ਼ਨ 9.
ਗੌਣ ਅਤੇ ਸੇਵਾ ਖੇਤਰਾਂ ਵਿਚ ਕਿਹੜੀਆਂ-ਕਿਹੜੀਆਂ ਕਿਰਿਆਵਾਂ ਕੀਤੀਆਂ ਜਾਣੀਆਂ ਹਨ ?
ਉੱਤਰ-
ਗੌਣ ਖੇਤਰਾਂ ਵਿਚ ਖਾਣਾਂ ਆਦਿ ਪੁੱਟਣ ਅਤੇ ਵਿਨਿਰਮਾਣ ਸ਼ਾਮਿਲ ਹੈ, ਜਦਕਿ ਸੇਵਾ ਖੇਤਰ ਵਿਚ ਆਵਾਜਾਈ, ਬੈਂਕਿੰਗ, ਸੰਚਾਰ, ਬੀਮਾ, ਵਪਾਰ, ਸਿੱਖਿਆ ਆਦਿ ਕੀਤੇ ਜਾਂਦੇ ਹਨ ।

ਪ੍ਰਸ਼ਨ 10.
ਆਰਥਿਕ ਕਿਰਿਆਵਾਂ ਕੀ ਹੁੰਦੀਆਂ ਹਨ ? ਵਿਆਖਿਆ ਕਰੋ ।
ਉੱਤਰ-
ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੁੰਦੀਆਂ, ਜਿਨ੍ਹਾਂ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ । ਇਹ ਕਿਰਿਆਵਾਂ ਰਾਸ਼ਟਰੀ ਆਮਦਨ ਦੇ ਮੁੱਲ ਵਿਚ ਵਾਧਾ ਕਰਦੀਆਂ ਹਨ ।
ਆਰਥਿਕ ਕਿਰਿਆਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ।
(i) ਬਾਜ਼ਾਰ ਕਿਰਿਆਵਾਂ
(ii) ਗੈਰ-ਬਾਜ਼ਾਰ ਕਿਰਿਆਵਾਂ ।
(i) ਬਾਜ਼ਾਰ ਕਿਰਿਆਵਾਂ-ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਿਰਿਆਵਾਂ ਦੇ ਲਈ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਂਦਾ ਹੈ ।
(ii) ਗੈਰ-ਬਾਜ਼ਾਰ ਕਿਰਿਆਵਾਂ-ਇਸ ਵਿਚ ਸਵੈ-ਉਪਭੋਗ ਦੇ ਲਈ ਉਤਪਾਦਨ ਕਿਰਿਆਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਇਨ੍ਹਾਂ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਪ੍ਰਸੰਸਕਰਣ ਅਤੇ ਅਚਲ ਸੰਪੱਤੀਆਂ ਦਾ ਸਵੈ-ਲੇਖਾ ਉਤਪਾਦਨ ਆਉਂਦਾ ਹੈ ।

ਪ੍ਰਸ਼ਨ 11.
ਬਾਜ਼ਾਰ ਕਿਰਿਆਵਾਂ ਅਤੇ ਗੈਰ-ਬਾਜ਼ਾਰ ਕਿਰਿਆਵਾਂ ਵਿਚ ਅੰਤਰ ਕਰੋ ।
ਉੱਤਰ-
ਬਾਜ਼ਾਰ ਕਿਰਿਆਵਾਂ ਅਤੇ ਗ਼ੈਰ-ਬਾਜ਼ਾਰ ਕਿਰਿਆਵਾਂ ਵਿਚ ਹੇਠਾਂ ਲਿਖੇ ਅਨੁਸਾਰ ਅੰਤਰ ਹਨ –

ਬਾਜ਼ਾਰ ਕਿਰਿਆਵਾਂ ਗ਼ੈਰ-ਬਾਜ਼ਾਰ ਕਿਰਿਆਵਾਂ
1. ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਸੇਵਾਵਾਂ ਦੇ ਲਈ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਂਦਾ ਹੈ । 1. ਗੈਰ-ਬਾਜ਼ਾਰ ਕਿਰਿਆਵਾਂ ਵਿਚ ਸਵੈ-ਉਪਭੋਗ ਦੇ ਲਈ ਉਤਪਾਦਨ ਕੀਤਾ ਜਾਂਦਾ ਹੈ ।
2. ਇਸ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਸਰਕਾਰੀ ਸੇਵਾਵਾਂ ਦੇ ਨਾਲ ਕੀਤਾ ਜਾਂਦਾ ਹੈ । 2. ਇਸ ਵਿਚ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਪਸੰਸਕਰਣ ਅਤੇ ਅਚਲ ਸੰਪਤੀਆਂ ਦਾ ਸਵੈ-ਲੇਖਾ ਉਤਪਾਦਨ ਆਉਂਦਾ ਹੈ ।
3. ਇਸਦੇ ਮੁੱਖ ਉਦਾਹਰਨ, ਸਿੱਖਿਅਕ ਦੁਆਰਾ ਸਕੂਲ ਵਿਚ ਪੜ੍ਹਾਉਣਾ, ਖਨਨ ਦਾ ਕੰਮ ਆਦਿ ਹਨ । 3. ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਅਚਲੇ ਸੰਪੱਤੀਆਂ ਦਾ ਸਵੈ-ਲੇਖਾ ਆਦਿ ਇਸਦੇ ਉਦਾਹਰਨ ਹਨ ।

ਪ੍ਰਸ਼ਨ 12.
(i) ਗ੍ਰਾਮੀਣ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਦੋ ਕਿਸਮਾਂ ਦੀਆਂ ਬੇਰੋਜ਼ਗਾਰੀਆਂ ਕਿਹੜੀਆਂ ਹਨ ?
(ii) ਉਨ੍ਹਾਂ ਚਾਰ ਕਾਰਨਾਂ ਨੂੰ ਦੱਸੋ ਜਿਨ੍ਹਾਂ ‘ਤੇ ਸੰਖਿਆ ਦੀ ਗੁਣਵੱਤਾ ਨਿਰਭਰ ਕਰਦੀ ਹੈ ।
(iii) ਕਿਹੜਾ ਖੇਤਰ (ਮੁੱਢਲੇ ਖੇਤਰ ਵਿਚ) ਅਰਥ-ਵਿਵਸਥਾ ਵਿਚ ਸਭ ਤੋਂ ਜ਼ਿਆਦਾ ਜਨ-ਸ਼ਕਤੀ ਨੂੰ ਨਿਯੋਜਿਤ ਕਰਦਾ ਹੈ ?
ਉੱਤਰ-
(i)

  • ਛੁਪੀ ਹੋਈ ਬੇਰੋਜ਼ਗਾਰੀ ਅਤੇ
  • ਮੌਸਮੀ ਬੇਰੋਜ਼ਗਾਰੀ ਜਾਂ ਪੇਂਡੂ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਦੋ ਮੁੱਖ ਬੇਰੋਜ਼ਗਾਰੀਆਂ ਹਨ ।

(ii)

  • ਸਿਹਤ
  • ਜੀਵਨ ਆਸ
  • ਸਿੱਖਿਆ
  • ਕਾਰਜ-ਕੁਸ਼ਲਤਾ ।

(iii) ਖੇਤੀ ਖੇਤਰ ਇਕ ਇਸ ਤਰ੍ਹਾਂ ਦਾ ਖੇਤਰ ਹੈ ਜਿਹੜਾ ਅਰਥ-ਵਿਵਸਥਾ ਵਿਚ ਜ਼ਿਆਦਾਤਰ ਜਨ-ਸ਼ਕਤੀ ਨੂੰ ਨਿਯੋਜਿਤ ਕਰਦਾ ਹੈ ।

ਪ੍ਰਸ਼ਨ 13.
(i) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਮੁੱਢਲੇ ਖੇਤਰ ਵਿਚ ਕੀਤੀਆਂ ਜਾਂਦੀਆਂ ਹਨ ?
(ii) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਸੇਵਾ ਖੇਤਰ ਵਿਚ ਕੀਤੀਆਂ ਜਾਂਦੀਆਂ ਹਨ ?
(iii) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਗੌਣ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਹਨ ?
ਉੱਤਰ-
(i)

  • ਮੱਛੀ ਪਾਲਣ
  • ਖਨਨ

(ii)

  • ਬੈਂਕਿੰਗ
  • ਬੀਮਾ

(iii)

  • ਖਾਣਾਂ ਆਦਿ ਪੁੱਟਣ ਦਾ ਕੰਮ
  • ਵਿਨਿਰਮਾਣ ॥

ਪ੍ਰਸ਼ਨ 14.
(i) ਇਸ ਤਰ੍ਹਾਂ ਦੇ ਚਾਰ ਤੱਤ ਦੱਸੋ ਜਿਹੜੇ ਮਨੁੱਖੀ ਸੰਸਾਧਨ ਦੀ ਗੁਣਵੱਤਾ ਨੂੰ ਵਧਾਉਂਦੇ ਹਨ ?
(ii) ਉਤਪਾਦਨ ਦੇ ਚਾਰ ਸੰਸਾਧਨਾਂ ਦੇ ਨਾਂ ਦੱਸੋ ।
ਉੱਤਰ-
(i)

  • ਸਿੱਖਿਆ
  • ਸਿਹਤ
  • ਤਕਨੀਕੀ
  • ਸਿੱਖਿਆ ।

(ii)

  • ਭੂਮੀ
  • ਪੂੰਜੀ
  • ਕਿਰਤ
  • ਉੱਦਮੀ ।

ਪ੍ਰਸ਼ਨ 15.
ਸਰਵ-ਸਿੱਖਿਆ ਅਭਿਆਨ ਕੀ ਹੈ ?
ਉੱਤਰ-
ਸਰਵ-ਸਿੱਖਿਆ ਅਭਿਆਨ 6-14 ਸਾਲ ਦੀ ਉਮਰ ਦੇ ਵਰਗਾਂ ਦੇ ਸਾਰੇ ਸਕੂਲੀ ਬੱਚਿਆਂ ਨੂੰ ਸਾਲ 2010 ਤੱਕ ਮੁੱਢਲੀ ਸਿੱਖਿਆ ਸਰਵ-ਭੌਮਿਕ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਮੁਦਾਵਾਂ ਦੀ ਸਹਿਭਾਗਿਤਾ ਦੇ ਨਾਲ ਕੇਂਦਰੀ ਸਰਕਾਰ ਦੀ ਇਕ ਸਮੇਂ ਬੱਧ ਪਹਿਲ ਹੈ ।

ਪ੍ਰਸ਼ਨ 16.
(i) ਖੇਤੀ ਖੇਤਰ ਵਿਚ ਕਿਹੜੀਆਂ ਬੇਰੋਜ਼ਗਾਰੀਆਂ ਪਾਈਆਂ ਜਾਂਦੀਆਂ ਹਨ ?
(ii) ਛੁਪੀ ਹੋਈ ਬੇਰੋਜ਼ਗਾਰੀ ਦਾ ਅਰਥ ਦੱਸੋ ।
ਉੱਤਰ-
(i) ਛਪੀ ਹੋਈ ਜਾਂ ਮੌਸਮੀ ਬੇਰੋਜ਼ਗਾਰੀ ਖੇਤੀ ਖੇਤਰ ਵਿਚ ਪਾਈ ਜਾਂਦੀ ਹੈ ।
(ii) ਛੁਪੀ ਹੋਈ ਬੇਰੋਜ਼ਗਾਰੀ ਤੋਂ ਭਾਵ ਉਸ ਬੇਰੋਜ਼ਗਾਰੀ ਤੋਂ ਹੈ ਜਿਸ ਵਿਚ ਲੋਕ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਪਰ ਉਹ ਹੁੰਦੇ ਨਹੀਂ ਹਨ ।

ਪ੍ਰਸ਼ਨ 17.
ਮਨੁੱਖੀ ਪੂੰਜੀ ਵਿਚ ਕੀਤਾ ਜਾਣ ਵਾਲਾ ਨਿਵੇਸ਼ ਬਾਅਦ ਵਿਚ ਬਦਲ ਕੇ ਭੌਤਿਕ ਪੂੰਜੀ ਵਿਚ ਕੀਤੇ ਗਏ ਨਿਵੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ । ਵਿਆਖਿਆ ਕਰੋ ।
ਉੱਤਰ-

  1. ਮਨੁੱਖੀ ਪੂੰਜੀ ਮਜ਼ਦੂਰਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ ।
  2. ਮਨੁੱਖੀ ਪੁੰਜੀ ਮਜ਼ਦੂਰਾਂ ਦੀ ਗੁਣਵੱਤਾ ਵਿਚ ਵਾਧਾ ਕਰਦੀ ਹੈ ।
  3. ਸਿਹਤ, ਸਿੱਖਿਅਤ ਜਾਂ ਸਿੱਖਿਅਤ ਵਿਅਕਤੀ ਉਤਪਾਦਨ ਦੇ ਸਾਧਨਾਂ ਦਾ ਕੁਸ਼ਲ ਪ੍ਰਯੋਗ ਕਰ ਸਕਦੇ ਹਨ ।
  4. ਇਕ ਦੇਸ਼ ਮਨੁੱਖੀ ਸੰਸਾਧਨਾਂ ਦਾ ਨਿਰਯਾਤ ਕਰਕੇ ਵਿਦੇਸ਼ੀ ਨਿਮਯ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 18.
ਇਨ੍ਹਾਂ ਸਾਰੇ ਕੰਮਾਂ ਨੂੰ ਮੁੱਢਲੇ (ਪਹਿਲੇ), ਗੌਣ (ਸੈਕੰਡਰੀ) ਜਾਂ ਸੇਵਾ (ਤੀਸਰੇ) ਸਮੂਹਾਂ ਵਿਚ ਵੰਡੋ । ਬੈਂਕਿੰਗ, ਬੀਮਾ, ਡੇਅਰੀ, ਖਾਣਾਂ ਆਦਿ ਪੁੱਟਣਾ, ਖਨਨ, ਸੰਚਾਰ, ਸਿੱਖਿਆ, ਮੱਛੀ ਪਾਲਣ, ਮੁਰਗੀ ਪਾਲਣ, ਖੇਤੀ, ਵਿਨਿਰਮਾਣ, ਵਣ-ਵਿਗਿਆਨ, ਸੈਰ ਸਪਾਟਾ ਅਤੇ ਵਿਉਪਾਰ ।
ਉੱਤਰ-

ਮੁੱਢਲਾ ਖੇਤਰ ਗੌਣ ਖੇਤਰ ਸੇਵਾ ਖੇਤਰ
(i) ਡੇਅਰੀ (i) ਖਾਣਾ ਆਦਿ ਪੁੱਟਣਾ (i) ਬੈਂਕਿੰਗ
(ii) ਖਨਨ (ii) ਵਿਨਿਰਮਾਣ (ii) ਬੀਮਾ
(iii) ਮੱਛੀ ਪਾਲਣ (iii) ਸੰਚਾਰ
(iv) ਮੁਰਗੀ ਪਾਲਣ (iv) ਸਿੱਖਿਆ
(v) ਖੇਤੀ (v) ਸੈਰ-ਸਪਾਟਾ
(vi) ਵਣ-ਵਿਗਿਆਨ (vi) ਵਪਾਰ ।

ਪ੍ਰਸ਼ਨ 19.
ਸਿੱਖਿਆ ਦੇ ਖੇਤਰ ਵਿਚ ਦਸਵੀਂ ਪੰਜ ਸਾਲਾ ਯੋਜਨਾ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਸਿੱਖਿਆ ਦੇ ਖੇਤਰ ਵਿਚ ਦਸਵੀਂ ਪੰਜ ਸਾਲਾ ਯੋਜਨਾ ਦੇ ਮੁੱਖ ਉਦੇਸ਼ ਹੇਠਾਂ ਲਿਖੇ ਹਨ –
(i) ਦਸਵੀਂ ਯੋਜਨਾ ਦੇ ਅਖ਼ੀਰ ਤਕ ਉੱਚ-ਸਿੱਖਿਆ ਵਿਚ 18-23 ਸਾਲ ਉਮਰ ਵਰਗ ਦੇ ਨਾਮਕਣ ਵਿਚ ਵਰਤਮਾਨ 6 ਪ੍ਰਤੀਸ਼ਤ ਤੋਂ 9 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
(ii) ਇਹ ਰਣਨੀਤੀ ਪਹੁੰਚ ਵਿਚ ਵਾਧਾ, ਗੁਣਵੱਤਾ, ਰਾਜਾਂ ਦੇ ਲਈ ਵਿਸ਼ੇਸ਼ ਪਾਠਕ੍ਰਮ ਵਿਚ ਪਰਿਵਰਤਨ ਨੂੰ ਸਵੀਕਾਰ ਕਰਨਾ, ਵਪਾਰੀਕਰਨ ਅਤੇ ਸੂਚਨਾ ਤਕਨੀਕੀ ਦੇ ਉਪਯੋਗ ਦਾ ਜਾਲ ਵਿਛਾਉਣ ‘ਤੇ ਕੇਂਦਰਿਤ ਹੈ ।
(iii) ਦਸਵੀਂ ਯੋਜਨਾ ਦੂਰਸਥ (ਡਿਸਟੈਂਸ) ਸਿੱਖਿਆ, ਸੰਚਾਰ ਤਕਨੀਕੀ ਦੀ ਸਿੱਖਿਆ ਦੇਣ ਵਾਲੀਆਂ ਸਿੱਖਿਆ ਸੰਸਥਾਵਾਂ ਦੇ ਸੰਬੰਧਾਂ ‘ਤੇ ਵੀ ਕੇਂਦਰਿਤ ਹੈ ।

ਪ੍ਰਸ਼ਨ 20.
ਬੇਰੋਜ਼ਗਾਰੀ ਕੀ ਹੈ ? ਭਾਰਤ ਵਿਚ ਬੇਰੋਜ਼ਗਾਰੀ ਦੀਆਂ ਮੁੱਖ ਕਿਸਮਾਂ ਕੀ ਹਨ ?
ਉੱਤਰ-
ਬੇਰੋਜ਼ਗਾਰੀ ਉਹ ਸਥਿਤੀ ਹੈ ਜਿਸ ਵਿਚ ਮਜ਼ਦੂਰ ਮਜ਼ਦੂਰੀ ਦੀ ਵਰਤਮਾਨ ਦਰ ‘ਤੇ ਕੰਮ ਕਰਨ ਦੇ ਲਈ ਤਿਆਰ ਹੁੰਦੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ । ਬੇਰੋਜ਼ਗਾਰੀ ਦੀਆਂ ਕਿਸਮਾਂ –

  • ਮੌਸਮੀ ਬੇਰੋਜ਼ਗਾਰੀ ,
  • ਸਿੱਖਿਅਤ ਬੇਰੋਜ਼ਗਾਰੀ
  • ਛੁਪੀ ਹੋਈ ਬੇਰੋਜ਼ਗਾਰੀ
  • ਸੰਰਚਨਾਤਮਕ ਬੇਰੋਜ਼ਗਾਰੀ
  • ਤਕਨੀਕੀ ਬੇਰੋਜ਼ਗਾਰੀ ।

ਪ੍ਰਸ਼ਨ 21.
ਗ੍ਰਾਮੀਣ ਖੇਤਰਾਂ ਵਿਚ ਪਾਈ ਜਾਣ ਵਾਲੀ ਮੁੱਖ ਬੇਰੋਜ਼ਗਾਰੀ ਕੀ ਹੈ ? ਇਸਦੇ ਲਈ ਮੁੱਖ ਚਾਰ ਕਾਰਨ ਦੱਸੋ ।
ਉੱਤਰ-
ਮੌਸਮੀ ਬੇਰੋਜ਼ਗਾਰੀ ਅਤੇ ਛੁਪੀ ਹੋਈ ਬੇਰੋਜ਼ਗਾਰੀ ਗ੍ਰਾਮੀਣ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਮੁੱਖ ਬੇਰੋਜ਼ਗਾਰੀਆਂ ਹਨ । ਕਾਰਨ –

  1. ਖੇਤੀ ਖੇਤਰ ਵਿਚ ਵਿਭਿੰਨਤਾ ਦੀ ਕਮੀ ।
  2. ਪੂੰਜੀ ਦੀ ਕਮੀ ॥
  3. ਅਤਿ ਜਨਸੰਖਿਆ ਦੇ ਕਾਰਨ ਵੱਡੇ ਪਰਿਵਾਰ ।
  4. ਛੋਟੇ ਅਤੇ ਕੁਟੀਰ ਉਦਯੋਗਾਂ ਦਾ ਘੱਟ ਵਿਕਾਸ !

ਪ੍ਰਸ਼ਨ 22.
ਛੁਪੀ ਹੋਈ ਬੇਰੋਜ਼ਗਾਰੀ ਅਤੇ ਸਿੱਖਿਅਤ ਬੇਰੋਜ਼ਗਾਰੀ ਵਿਚ ਅੰਤਰ ਕਰੋ ।
ਉੱਤਰ-
ਛੁਪੀ ਹੋਈ ਬੇਰੋਜ਼ਗਾਰੀ ਅਤੇ ਸਿੱਖਿਅਤ ਬੇਰੋਜ਼ਗਾਰੀ ਵਿਚ ਹੇਠਾਂ ਲਿਖੇ ਅਨੁਸਾਰ ਅੰਤਰ ਹਨ –

ਛੁਪੀ ਹੋਈ ਬੇਰੋਜ਼ਗਾਰੀ ਸਿੱਖਿਅਤ ਬੇਰੋਜ਼ਗਾਰੀ
1. ਛੁਪੀ ਹੋਈ ਬੇਰੋਜ਼ਗਾਰੀ ਉਹ ਬੇਰੋਜ਼ਗਾਰੀ ਹੈ ਜਿਸ ਵਿਚ ਲੋਕ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਪਰ ਉਹ ਹੁੰਦੇ ਨਹੀਂ ਹਨ । 1. ਸਿੱਖਿਅਤ ਬੇਰੋਜ਼ਗਾਰੀ ਉਹ ਸਥਿਤੀ ਹੈ ਜਿਸ ਵਿਚ ਵਿਅਕਤੀ ਸਿੱਖਿਅਤ ਹੁੰਦੇ ਹਨ ਪਰ ਉਨ੍ਹਾਂ ਦੇ ਕੋਲ ਰੋਜ਼ਗਾਰ ਨਹੀਂ ਹੁੰਦਾ ਹੈ ।
2. ਇਹ ਆਮਤੌਰ ਤੇ ਗ੍ਰਾਮੀਣ ਖੇਤਰਾਂ ਵਿਚ ਪਾਈ ਜਾਂਦੀ ਹੈ । 2. ਇਹ ਆਮਤੌਰ ‘ਤੇ ਸ਼ਹਿਰੀ ਖੇਤਰਾਂ ਵਿਚ ਪਾਈ ਜਾਂਦੀ ਹੈ ।

ਪ੍ਰਸ਼ਨ 23.
ਤਿੰਨਾਂ ਖੇਤਰਾਂ ਵਿਚ ਰੋਜ਼ਗਾਰ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ –

  1. ਮੁੱਢਲਾ ਖੇਤਰ-ਭਾਰਤ ਵਿਚ ਮੁੱਢਲੇ ਖੇਤਰ ਵਿਚ ਅਰਥ-ਵਿਵਸਥਾ ਦੀ ਜ਼ਿਆਦਾਤਰ ਜਨਸੰਖਿਆ ਨਿਯੋਜਿਤ ਹੈ, ਪਰੰਤੂ ਇਸ ਵਿਚ ਛੁਪੀ ਹੋਈ ਬੇਰੋਜ਼ਗਾਰੀ ਮੌਜੂਦ ਹੈ । ਇਸ ਵਿਚ ਹੁਣ ਹੋਰ ਜ਼ਿਆਦਾ ਵਿਅਕਤੀ ਨਿਯੋਜਿਤ ਕਰਨ ਦੀ ਸਮਰੱਥਾ ਨਹੀਂ ਹੈ । ਇਸ ਲਈ ਬਾਕੀ ਮਜ਼ਦੂਰ ਸੌਣ ਤੇ ਸੇਵਾ ਖੇਤਰਾਂ ਦੇ ਵੱਲ ਜਾ ਰਹੇ ਹਨ ।
  2. ਗੌਣ ਖੇਤਰ-ਗੌਣ ਖੇਤਰ ਵਿਚ ਛੋਟੇ ਪੱਧਰ ਦੇ ਵਿਨਿਰਮਾਣ ਵੀ ਜ਼ਿਆਦਾ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ । ਪੇਂਡੂ ਖੇਤਰਾਂ ਵਿਚ ਹੋਰ ਜ਼ਿਆਦਾ ਵਿਅਕਤੀਆਂ ਨੂੰ ਨਿਯੋਜਿਤ ਕਰਨ ਦੇ ਲਈ ਪਿੰਡਾਂ ਵਿਚ ਕੁਟੀਰ ਉਦਯੋਗਾ ਦੀ ਸਥਾਪਨਾ ਕਰਨੀ ਚਾਹੀਦੀ ਹੈ ।
  3. ਸੇਵਾ ਖੇਤਰ-ਸੇਵਾ ਖੇਤਰ ਭਾਰਤ ਵਿਚੋਂ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਲਈ ਇਕ ਮਹੱਤਵਪੂਰਨ ਖੇਤਰ ਹੈ ।

ਪ੍ਰਸ਼ਨ 4.
ਮੌਸਮੀ ਬੇਰੋਜ਼ਗਾਰੀ ਕੀ ਹੁੰਦੀ ਹੈ ? ਇਸ ਬੇਰੋਜ਼ਗਾਰੀ ਦੇ ਲਈ ਉੱਤਰਦਾਈ ਮੁੱਖ ਕਾਰਨ ਕੀ ਹਨ ?
ਉੱਤਰ-
ਮੌਸਮੀ ਬੇਰੋਜ਼ਗਾਰੀ ਉਦੋਂ ਹੁੰਦੀ ਹੈ ਜਦੋਂ ਲੋਕ ਸਾਲ ਦੇ ਕੁਝ ਮਹੀਨਿਆਂ ਲਈ ਰੋਜ਼ਗਾਰ ਪ੍ਰਾਪਤ ਨਹੀਂ ਕਰ ਸਕਦੇ ।
ਖੇਤੀ ‘ਤੇ ਨਿਰਭਰ ਲੋਕ ਆਮਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੂਝਦੇ ਹਨ । ਕਾਰਨ-

  • ਖੇਤੀ ਦੀ ਵਿਭਿੰਨਤਾ ਵਿਚ ਕਮੀ ।
  • ਗ੍ਰਾਮੀਣ ਖੇਤਰਾਂ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦੀ ਕਮੀ ॥
  • ਖੇਤੀ ਦੇ ਵਪਾਰੀਕਰਨ ਦੀ ਘਾਟ ।

ਪ੍ਰਸ਼ਨ 25.
ਛੁਪੀ ਹੋਈ ਬੇਰੋਜ਼ਗਾਰੀ ਕੀ ਹੈ ? ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਛੁਪੀ ਹੋਈ ਬੇਰੋਜ਼ਗਾਰੀ ਦੇ ਅੰਤਰਗਤ ਲੋਕ ਨਿਯੋਜਿਤ ਪ੍ਰਤੀਤ ਹੁੰਦੇ ਹਨ । ਉਨ੍ਹਾਂ ਦੇ ਕੋਲ ਭੂ-ਖੰਡ ਹੁੰਦਾ ਹੈ, ਜਿੱਥੇ ਉਨ੍ਹਾਂ ਨੂੰ ਕੰਮ ਮਿਲਦਾ ਹੈ । ਇਸ ਤਰ੍ਹਾਂ ਆਮਤੌਰ ‘ਤੇ ਕਿਸਾਨਾਂ ਦੇ ਕੰਮ ‘ਤੇ ਲੱਗੇ ਪਰਿਵਾਰ ਦੇ ਮੈਂਬਰ ਹੁੰਦੇ ਹਨ । ਕਿਸੇ ਕੰਮ ਵਿਚ ਪੰਜ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਵਿਚ ਸੱਤ ਲੋਕ ਲੱਗੇ ਹੁੰਦੇ ਹਨ । ਇਸ ਵਿਚ ਤਿੰਨ ਲੋਕ ਜ਼ਿਆਦਾ ਹਨ । ਇਹ ਤਿੰਨੋਂ ਉਸੇ ਖੇਤ ਵਿਚ ਕੰਮ ਕਰਦੇ ਹਨ ਜਿਸ ‘ਤੇ ਪੰਜ ਲੋਕ ਕੰਮ ਕਰਦੇ ਹਨ । ਇਨ੍ਹਾਂ ਤਿੰਨਾਂ ਦੁਆਰਾ ਕੀਤਾ ਗਿਆ ਅੰਸ਼ਦਾਨ ਪੰਜ ਲੋਕਾਂ ਦੁਆਰਾ ਕੀਤੇ ਗਏ ਯੋਗਦਾਨ ਵਿਚ ਕੋਈ ਵਾਧਾ ਨਹੀਂ ਕਰਦਾ । ਜੇਕਰ ਤਿੰਨ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਉਤਪਾਦਕਤਾ ਵਿਚ ਕੋਈ ਕਮੀ ਨਹੀਂ ਆਵੇਗੀ । ਖੇਤ ਵਿਚ ਪੰਜ ਲੋਕਾਂ ਦੇ ਕੰਮ ਦੀ ਜ਼ਰੂਰਤ ਹੁੰਦੀ ਹੈ ਅਤੇ ਤਿੰਨ ਵਾਧੂ ਲੋਕ ਛੁਪੇ ਰੂਪ ਵਿਚ ਨਿਯੋਜਿਤ ਹੁੰਦੇ ਹਨ ।

ਪ੍ਰਸ਼ਨ 26.
ਮਨੁੱਖੀ ਪੂੰਜੀ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਕਿਉਂ ਹੈ ? ਤਿੰਨ ਕਾਰਨ ਦਿਓ ।
ਉੱਤਰ-
ਮਨੁੱਖੀ ਪੂੰਜੀ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੇਠਾਂ ਲਿਖੇ ਕਾਰਨਾਂ ਤੋਂ ਹੈ –

  • ਕੁਝ ਉਤਪਾਦਨ ਕਿਰਿਆਵਾਂ ਵਿਚ ਜ਼ਰੂਰੀ ਕੰਮਾਂ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਪੜ੍ਹੇ-ਲਿਖੇ ਕਰਮਚਾਰੀਆਂ ਦੀ । ਜ਼ਰੂਰਤ ਹੁੰਦੀ ਹੈ ।
  • ਬਹੁਤ ਸਾਰੀਆਂ ਕਿਰਿਆਵਾਂ ਵਿਚ ਸਰੀਰਿਕ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ ।
  • ਸਿਰਫ਼ ਮਨੁੱਖੀ ਪੂੰਜੀ ਵਿਚ ਹੀ ਉੱਦਮ ਵਿਤੀ ਦਾ ਗੁਣ ਪਾਇਆ ਜਾਂਦਾ ਹੈ ।

ਪ੍ਰਸ਼ਨ 27.
ਜਾਪਾਨ ਵਰਗੇ ਦੇਸ਼ ਕਿਵੇਂ ਅਮੀਰ ਅਤੇ ਵਿਕਸਿਤ ਬਣੇ ? ਤਿੰਨ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-
ਜਾਪਾਨ ਵਰਗੇ ਦੇਸ਼ ਦੇ ਅਮੀਰ ਅਤੇ ਵਿਕਸਿਤ ਬਣਨ ਦੇ ਤਿੰਨ ਕਾਰਨਾਂ ਦੀ ਵਿਆਖਿਆ ਹੇਠਾਂ ਲਿਖੇ ਅਨੁਸਾਰ ਹੈ –

  1. ਉਨ੍ਹਾਂ ਨੇ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਿਵੇਸ਼ ਕੀਤਾ ਹੈ ।
  2. ਉਨ੍ਹਾਂ ਲੋਕਾਂ ਨੇ ਭੂਮੀ ਅਤੇ ਪੂੰਜੀ ਵਰਗੇ ਹੋਰ ਸੰਸਾਧਨਾਂ ਦਾ ਕੁਸ਼ਲ ਉਪਯੋਗ ਕੀਤਾ ਹੈ ।
  3. ਇਨ੍ਹਾਂ ਲੋਕਾਂ ਨੇ ਜੋ ਕੁਸ਼ਲਤਾ ਅਤੇ ਤਕਨੀਕ ਵਿਕਸਿਤ ਕੀਤੀ, ਉਸੇ ਦੇ ਨਾਲ ਹੀ ਇਹ ਦੇਸ਼ ਵਿਕਸਿਤ ਬਣੇ ਹਨ ।

ਪ੍ਰਸ਼ਨ 28.
ਭਾਰਤ ਵਿਚ ਸਿਹਤ ਪੱਧਰ ਦੀ ਸਥਿਤੀ ਦੀ ਵਿਆਖਿਆ ਕਰੋ ।
ਉੱਤਰ-
ਕਿਸੇ ਵਿਅਕਤੀ ਦੀ ਸਿਹਤ ਉਸਨੂੰ ਆਪਣੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ । ਗ਼ੈਰ-ਸਿਹਤਮੰਦ ਲੋਕ ਕਿਸੇ ਸੰਗਠਨ ਦੇ ਲਈ ਬੋਝ ਬਣ ਜਾਂਦੇ ਹਨ | ਅਸਲ ਵਿਚ, ਸਿਹਤ ਆਪਣਾ ਕਲਿਆਣ ਕਰਨ ਦਾ ਇਕ ਜ਼ਰੂਰੀ ਆਧਾਰ ਹੈ । ਇਸ ਲਈ ਜਨਸੰਖਿਆ ਦੀ ਸਿਹਤ ਸੰਬੰਧੀ ਸਥਿਤੀ ਨੂੰ ਸੁਧਾਰਨਾ ਕਿਸੇ ਦੇਸ਼ ਦੀ ਪ੍ਰਾਥਮਿਕਤਾ ਹੁੰਦੀ ਹੈ ।

ਸਾਡੀ ਰਾਸ਼ਟਰੀ ਨੀਤੀ ਦਾ ਟੀਚਾ ਵੀ ਜਨਸੰਖਿਆ ਦੇ ਘੱਟ ਸੁਵਿਧਾ ਪ੍ਰਾਪਤ ਵਰਗਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਿਹਤ ਸੇਵਾਵਾਂ, ਪਰਿਵਾਰ ਕਲਿਆਣ ਅਤੇ ਪੌਸ਼ਟਿਕ ਸੇਵਾ ਤਕ ਇਨ੍ਹਾਂ ਦੀ ਪਹੁੰਚ ਨੂੰ ਵਧੀਆ ਬਣਾਉਣਾ ਹੈ । ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਨੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਿਚ ਪ੍ਰਾਥਮਿਕ, ਸੈਕੰਡਰੀ ਅਤੇ ਤੀਸਰੀਆਂ ਸੇਵਾਵਾਂ ਦੇ ਲਈ ਇਕ ਵਿਸਤਰਿਤ ਸਿਹਤ ਆਧਾਰਿਤ ਸੰਰਚਨਾ ਅਤੇ ਜਨ-ਸ਼ਕਤੀ ਦਾ ਨਿਰਮਾਣ ਕੀਤਾ ਹੈ ।

ਪ੍ਰਸ਼ਨ 29.
ਬੇਰੋਜ਼ਗਾਰੀ ਕੀ ਹੈ ? ਇਸਦੇ ਮੁੱਖ ਪ੍ਰਭਾਵ ਕੀ ਹੁੰਦੇ ਹਨ ?
ਉੱਤਰ-
ਬੇਰੋਜ਼ਗਾਰੀ ਉਸ ਸਮੇਂ ਮੌਜੂਦ ਕਹੀ ਜਾਂਦੀ ਹੈ, ਜਦੋਂ ਪ੍ਰਚੱਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਦੇ ਲਈ ਇੱਛੁਕ ਲੋਕ ਰੋਜ਼ਗਾਰ ਨਹੀਂ ਪ੍ਰਾਪਤ ਕਰ ਸਕੇ । ਪ੍ਰਭਾਵ-ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ । ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪੱਤੀ ਹੁੰਦੇ ਹਨ, ਬੇਰੋਜ਼ਗਾਰੀ ਦੇ ਕਾਰਨ ਦਾਇਤਵ ਵਿਚ ਬਦਲ ਜਾਂਦੇ ਹਨ, ਨੌਜਵਾਨਾਂ ਵਿਚ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਹੁੰਦੀ ਹੈ ।

ਲੋਕਾਂ ਦੇ ਕੋਲ ਆਪਣੇ ਪਰਿਵਾਰ ਦਾ ਭਰਨ-ਪੋਸ਼ਣ ਕਰਨ ਦੇ ਲਈ ਕਾਫ਼ੀ ਮੁਦਰਾ ਨਹੀਂ ਹੁੰਦੀ । ਸਿੱਖਿਅਤ ਲੋਕਾਂ ਦੇ ਨਾਲ ਜਿਹੜੇ ਕਾਰਜ ਕਰਨ ਦੇ ਇੱਛੁਕ ਹਨ ਅਤੇ ਸਾਰਥਕ ਰੋਜ਼ਗਾਰ ਪ੍ਰਾਪਤ ਕਰਨ ਵਿਚ ਅਸਮਰੱਥ ਹਨ, ਇਹ ਇਕ ਵੱਡਾ ਸਮਾਜਿਕ ਹੈ । ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ | ਕਾਰਜਗਤ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਹੈ । ਕਿਸੇ ਵਿਅਕਤੀ ਅਤੇ ਨਾਲ ਹੀ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 30.
‘ਮਨੁੱਖੀ ਪੂੰਜੀ ਨਿਰਮਾਣ ਕੀ ਹੈ ? ਮਨੁੱਖੀ ਪੂੰਜੀ ਸੰਸਾਧਨ ਹੋਰ ਸੰਸਾਧਨਾਂ ਤੋਂ ਭਿੰਨ ਕਿਵੇਂ ਹੈ ?
ਉੱਤਰ-
ਮਨੁੱਖੀ ਪੂੰਜੀ ਨਿਰਮਾਣ ਤੋਂ ਭਾਵ ਇਸ ਤਰ੍ਹਾਂ ਦੇ ਵਿਅਕਤੀ ਉਪਲੱਬਧ ਕਰਵਾਉਣੇ ਅਤੇ ਉਨ੍ਹਾਂ ਦੀ ਸੰਖਿਆ ਵਿਚ ਵਾਧਾ ਕਰਨਾ ਹੈ, ਜੋ ਸਿੱਖਿਅਤ, ਕੁਸ਼ਲ ਅਤੇ ਅਨੁਭਵ ਸੰਪੰਨ ਹੋਣ, ਜਿਹੜਾ ਇਕ ਦੇਸ਼ ਦੇ ਆਰਥਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ । ਵਿਅਕਤੀਆਂ ਨੂੰ ਚੰਗੀ ਸਿੱਖਿਆ, ਸਿਹਤ ਸੰਬੰਧੀ ਸੁਵਿਧਾਵਾਂ, ਉਨ੍ਹਾਂ ਦੇ ਜੀਵਨ ਆਸ ਵਿਚ ਵਾਧਾ, ਸ਼ਿਸ਼ੂ ਮੌਤ-ਦਰ ਵਿਚ ਕਮੀ ਕਰਕੇ ਅਤੇ ਉਨ੍ਹਾਂ ਨੂੰ ਤਕਨੀਕੀ ਗਿਆਨ ਦੇ ਕੇ ਉਨ੍ਹਾਂ ਨੂੰ ਮਨੁੱਖੀ ਪੂੰਜੀ ਬਣਾਇਆ ਜਾ ਸਕਦਾ ਹੈ । ਮਨੁੱਖੀ ਪੂੰਜੀ ਸੰਸਾਧਨ ਭੂਮੀ ਅਤੇ ਭੌਤਿਕ ਪੂੰਜੀ, ਵਰਗੇ ਹੋਰ ਸੰਸਾਧਨਾਂ ਤੋਂ ਭਿੰਨ ਹੈ ਕਿਉਂਕਿ ਮਨੁੱਖੀ ਸੰਸਾਧਨ ਭੂਮੀ ਅਤੇ ਭੌਤਿਕ ਪੂੰਜੀ ਵਰਗੇ ਹੋਰ ਸੰਸਾਧਨਾਂ ਦਾ ਪ੍ਰਯੋਗ ਕਰ ਸਕਦਾ ਹੈ । ਹੋਰ ਸਾਧਨ ਆਪਣੇ ਆਪ ਉਪਯੋਗੀ ਨਹੀਂ ਹੋ ਸਕਦੇ ।

ਪ੍ਰਸ਼ਨ 31.
(i) ਸਕਲ ਰਾਸ਼ਟਰੀ ਉਤਪਾਦਕ ਕੀ ਹੁੰਦਾ ਹੈ ?
(ii) ਜਾਪਾਨ ਦੇ ਕੋਲ ਕੋਈ ਕੁਦਰਤੀ ਸੰਸਾਧਨ ਨਹੀਂ ਹੈ, ਫਿਰ ਵੀ ਉਹ ਵਿਕਸਿਤ ਦੇਸ਼ ਕਿਵੇਂ ਹੈ ? ਕਾਰਨ ਦੱਸੋ ।
ਉੱਤਰ-
(i) ਸਕਲ ਰਾਸ਼ਟਰੀ ਉਤਪਾਦਨ ਇਕ ਦੇਸ਼ ਦੇ ਨਿਵਾਸੀਆਂ ਦੁਆਰਾ ਇਕ ਸਾਲ ਦੇ ਸਮੇਂ ਵਿਚ ਉਤਪਾਦਿਤ ਸਾਰੀਆਂ ਆਖ਼ਰੀ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਕ ਦਾ ਮੁੱਲ ਹੈ ।
(ii)

  • ਜਾਪਾਨ ਦੇਸ਼ ਨੇ ਮਨੁੱਖੀ ਸੰਸਾਧਨ ‘ਤੇ ਭਾਰੀ ਨਿਵੇਸ਼ ਕੀਤਾ ਹੈ ।
  • ਉਨ੍ਹਾਂ ਨੇ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ‘ਤੇ ਨਿਵੇਸ਼ ਕੀਤਾ।
  • ਸਿੱਖਿਅਤ ਅਤੇ ਸਿਹਤਮੰਦ ਵਿਅਕਤੀ ਭੂਮੀ ਅਤੇ ਪੂੰਜੀ ਵਰਗੇ ਸਾਧਨਾਂ ਦਾ ਜ਼ਿਆਦਾ ਕੁਸ਼ਲ ਉਪਯੋਗ ਕਰ ਸਕਦੇ ਹਨ ।

ਪ੍ਰਸ਼ਨ 32.
ਕਿਸੇ ਦੇਸ਼ ਦੇ ਲਈ ਉਸਦੀ ਜਨਸੰਖਿਆ ਦੇ ਸਿਹਤ ਦੇ ਪੱਧਰ ਵਿਚ ਸੁਧਾਰ ਕਰਨਾ ਮੁੱਖ ਪਹਿਲ ਹੁੰਦੀ ਹੈ । ਕਾਰਨ ਦੱਸੋ ।
ਉੱਤਰ-

  1. ਚੰਗੀ ਸਿਹਤ ਮਜ਼ਦੂਰਾਂ ਦੀ ਨਿਪੁੰਨਤਾ ਨੂੰ ਵਧਾਉਂਦੀ ਹੈ ।
  2. ਇਕ ਗੈਰ-ਸਿਹਤਮੰਦ ਮਜ਼ਦੂਰ ਦੇਸ਼ ਦੇ ਲਈ ਦਾਇਤਵ ਹੁੰਦਾ ਹੈ ।
  3. ਸਿਹਤਮੰਦ ਨਾਗਰਿਕ ਉਤਪਾਦਨ ਦਾ ਮੁੱਢਲਾ ਸੰਸਾਧਨ ਹੁੰਦਾ ਹੈ ।
  4. ਕਿਸੇ ਵਿਅਕਤੀ ਦੀ ਸਿਹਤ ਉਸਨੂੰ ਆਪਣੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਦਿੰਦੀ ਹੈ ।

ਪ੍ਰਸ਼ਨ 33.
ਕਿਸ ਤਰ੍ਹਾਂ ਅਰਥ-ਵਿਵਸਥਾ ਦੇ ਸਮੁੱਚੇ ਵਿਕਾਸ ‘ਤੇ ਬੇਰੋਜ਼ਗਾਰੀ ਦਾ ਅਹਿੱਤਕ ਪ੍ਰਭਾਵ ਪੈਂਦਾ ਹੈ । ਚਾਰ ਬਿੰਦੂਆਂ ‘ਤੇ ਇਸਦੀ ਵਿਆਖਿਆ ਕਰੋ ।
ਉੱਤਰ-

  • ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪਤੀ ਹੁੰਦੇ ਹਨ | ਬੇਰੋਜ਼ਗਾਰੀ ਦੇ ਕਾਰਨ ਦਾਇਤਵ ਵੀ ਬਦਲ ਜਾਂਦੇ ਹਨ ।
  • ਨੌਜਵਾਨਾਂ ਵਿਚ ਇਸ ਨਾਲ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਕੋਲ ਆਪਣੇ ਪਰਿਵਾਰ ਦਾ ਭਰਨ ਪੋਸ਼ਣ ਕਰਨ ਦੇ ਲਈ ਲੋੜੀਂਦੀ ਮੁਦਰਾ ਨਹੀਂ ਹੁੰਦੀ ।
  • ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ ।
  • ਕਾਰਜਸ਼ੀਲ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਜਾਂਦੀ ਹੈ ਜਿਸ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 34.
ਭਾਰਤੀ ਅਰਥ-ਵਿਵਸਥਾ ਵਿਚ ਦੁਸਰੇ ਖੇਤਰ ਦੇ ਮਹੱਤਵ ਦੇ ਬਿੰਦੁ ਦੱਸੋ ।
ਉੱਤਰ-
ਇਸਦੇ ਮਹੱਤਵ ਦੇ ਹੇਠਾਂ ਲਿਖੇ ਬਿੰਦੂ ਹਨ-

  1. ਇਸ ਖੇਤਰ ਵਿਚ ਵਿਨਿਰਮਾਣ ਦੁਆਰਾ ਕੁਦਰਤੀ ਸੰਸਾਧਨਾਂ ਨੂੰ ਹੋਰ ਵਸਤੂਆਂ ਵਿਚ ਬਦਲਿਆ ਜਾਂਦਾ ਹੈ ।
  2. ਸਾਰੀਆਂ ਉਦਯੋਗਿਕ ਕਿਰਿਆਵਾਂ ਇਸ ਖੇਤਰ ਵਿਚ ਹੁੰਦੀਆਂ ਹਨ ।
  3. ਇਸ ਖੇਤਰ ਦੀਆਂ ਕਿਰਿਆਵਾਂ ਪ੍ਰਾਥਮਿਕ ਅਤੇ ਤੀਸਰੇ ਖੇਤਰ ਦੇ ਵਿਕਾਸ ਵਿਚ ਸਹਾਇਤਾ ਕਰਦੀਆਂ ਹਨ
  4. ਇਸ ਖੇਤਰ ਦੇ ਉਤਪਾਦਨ ਤੋਂ ਅਰਥ-ਵਿਵਸਥਾ ਵਿਚ ਪ੍ਰਤਿਯੋਗਤਾ ਸੰਭਵ ਹੁੰਦੀ ਹੈ ।

ਪ੍ਰਸ਼ਨ 35.
ਔਪਚਾਰਿਕ (ਰਸਮੀ) ਅਤੇ ਅਣਔਪਚਾਰਿਕ (ਗੈਰ-ਰਸਮੀ ਖੇਤਰ ਵਿਚ ਤੁਲਨਾ ਕਰੋ ।
ਉੱਤਰ-
ਇਸ ਵਿਚ ਅੰਤਰ ਹੇਠਲੇ ਬਿੰਦੂਆਂ ਦੁਆਰਾ ਦਰਸਾਇਆ ਜਾ ਸਕਦਾ ਹੈ –

ਔਪਚਾਰਿਕ ਰਸਮੀ ਖੇਤਰ ਅਣਔਪਚਾਰਿਕ (ਗੈਰ-ਰਸਮੀ) ਖੇਤਰ
1. ਇਸ ਖੇਤਰ ਵਿਚ 10 ਜਾਂ 10 ਤੋਂ ਜ਼ਿਆਦਾ ਵਿਅਕਤੀ ਨਿਯੋਜਿਤ ਹੁੰਦੇ ਹਨ । 1. ਇਸ ਖੇਤਰ ਵਿਚ 10 ਤੋਂ ਘੱਟ ਵਿਅਕਤੀ ਜਾਂ ਕਈ ਵਾਰ ਇਕ ਵੀ ਵਿਅਕਤੀ ਨਿਯੋਜਿਤ ਨਹੀਂ ਹੁੰਦਾ ਹੈ ।
2. ਇਸ ਵਿਚ ਮਜ਼ਦੂਰੀ ਦਾ ਬਹੁਤ ਘੱਟ ਪ੍ਰਤਿਸ਼ਤ ਲਗਪਗ 7 ਪ੍ਰਤੀਸ਼ਤ ਨਿਯੋਜਿਤ ਹੁੰਦਾ ਹੈ । 2. ਇਸ ਵਿਚ ਮਜ਼ਦੂਰੀ ਦਾ ਬਹੁਤ ਜ਼ਿਆਦਾ ਭਾਗ ਲਗਪਗ 93 ਪ੍ਰਤੀਸ਼ਤ ਨਿਯੋਜਿਤ ਹੁੰਦਾ ਹੈ ।
3. ਇਸ ਵਿਚ ਮਜ਼ਦੂਰ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਕਰਦੇ ਹਨ । 3. ਇਸ ਵਿਚ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਾਪਤ ਨਹੀਂ ਹੁੰਦਾ ।
4. ਇਸ ਵਿਚ ਵਾਧੇ ਦੇ ਵੱਧਣ ਨਾਲ ਰੋਜ਼ਗਾਰ ਵੀ ਵੱਧਦਾ ਹੈ । 4. ਇਸ ਵਿਚ ਵਾਧਾ ਵੱਧਣ ਦੇ ਨਾਲ ਰੋਜ਼ਗਾਰ ਘੱਟ ਹੁੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਵਿੱਚ ਕਿਹੜੀਆਂ ਸਮੱਸਿਆਵਾਂ ਹਨ ? ਸਮਝਾਓ।
ਉੱਤਰ-
ਭਾਰਤ ਵਿੱਚ ਪੂੰਜੀ ਨਿਰਮਾਣ ਵਿੱਚ ਹੇਠਾਂ ਲਿਖੀਆਂ ਸਮੱਸਿਆਵਾਂ ਹਨ

  1. ਗਰੀਬੀ (Poverty)-ਭਾਰਤ ਦੇ ਜ਼ਿਆਦਾਤਰ ਲੋਕ ਗ਼ਰੀਬ ਹਨ ਜਿਹੜੇ ਮੁੱਢਲੀ ਸਤਰ ਦੀ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਇਕੱਠੀਆਂ ਕਰਨ ਵਿੱਚ ਅਸਫ਼ਲ ਹਨ । ਇਸ ਲਈ ਗਰੀਬੀ ਮਨੁੱਖੀ ਜੀ ਨਿਰਮਾਣ ਦੀ ਇੱਕ ਮੁੱਖ ਸਮੱਸਿਆ ਹੈ ।
  2. ਅਨਪੜ੍ਹਤਾ (Illiteracy)-ਭਾਰਤ ਦੇ ਜ਼ਿਆਦਾਤਰ ਲੋਕ ਅਨਪੜ੍ਹ ਹਨ ਜਿਸ ਨਾਲ ਉਹ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਦੇ ਲਾਭ ਨੂੰ ਨਹੀਂ ਸਮਝ ਪਾਉਂਦੇ ਹਨ ਅਤੇ ਮਨੁੱਖੀ ਪੂੰਜੀ ਨਿਰਮਾਣ ਵਿਚ ਸਹਿਯੋਗ ਨਹੀਂ ਦਿੰਦੇ ਹਨ ।
  3. ਸੀਮਿਤ ਖੇਤਰਾਂ ਵਿੱਚ ਗਿਆਨ (Knowledge in limited area)-ਮਨੁੱਖੀ ਪੂੰਜੀ ਦਾ ਗਿਆਨ ਕੁੱਝ ਖੇਤਰਾਂ ਤਕ ਹੀ ਸੀਮਿਤ ਹੈ | ਅਜੇ ਬਹੁਤ ਸਾਰੇ ਖੇਤਰ ਅਜਿਹੇ ਹਨ, ਜਿੱਥੇ ਇਸ ਦਾ ਅਰਥ ਵੀ ਪਤਾ ਨਹੀਂ ਹੈ ।
  4. ਸਿਹਤ ਸੰਬੰਧੀ ਸੁਵਿਧਾਵਾਂ ਦਾ ਅਭਾਵ (Lack of Medical Facilities)-ਭਾਰਤ ਵਿੱਚ ਸਿਹਤ ਸੰਬੰਧੀ ਸਵਿਧਾਵਾਂ ਕੁੱਝ ਹੀ ਖੇਤਰਾਂ ਤੱਕ ਸੀਮਿਤ ਹਨ । ਸਾਰੇ ਖੇਤਰਾਂ ਵਿੱਚ ਵਧੀਆ ਸਿਹਤ ਸੁਵਿਧਾਵਾਂ ਉਪਲੱਬਧ ਨਾ ਹੋਣ ਦੇ ਕਾਰਨ ਸਾਰੇ ਲੋਕ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਤੰਦਰੁਸਤ ਨਹੀਂ ਹਨ ।
  5. ਸਿੱਖਿਆਂ ਸੰਬੰਧੀ ਸੁਵਿਧਾਵਾਂ ਦਾ ਅਭਾਵ (Lack of Educational Facilities)-ਭਾਰਤ ਵਿੱਚ ਸਿੱਖਿਆ ਸੰਬੰਧੀ ਸੁਵਿਧਾਵਾਂ ਵੀ ਕੁੱਝ ਖੇਤਰਾਂ ਤਕ ਹੀ ਸੀਮਿਤ ਹਨ | ਅਜੇ ਤਕ ਕੁੱਝ ਖੇਤਰਾਂ ਵਿੱਚ ਤਾਂ ਮੁੱਢਲੀ ਸਤਰ ਦੀ ਸਿੱਖਿਆ ਵੀ ਉਪਲੱਬਧ ਨਹੀਂ ਹੈ । ਇਸ ਲਈ ਇਹ ਵੀ ਮਨੁੱਖੀ ਪੂੰਜੀ ਨਿਰਮਾਣ ਦੀ ਇਕ ਮੁੱਖ ਸਮੱਸਿਆ ਹੈ ।
  6. ਜਨ-ਸੰਖਿਆ ਵਿੱਚ ਵਾਧਾ (Increase in population)-ਦੇਸ਼ ਵਿੱਚ ਜਨ-ਸੰਖਿਆ ਵਿੱਚ ਹੋ ਰਿਹਾ ਤੇਜ਼ੀ ਨਾਲ ਵਾਧਾ ਵੀ ਮਨੁੱਖੀ ਪੂੰਜੀ ਨਿਰਮਾਣ ਵਿੱਚ ਹਮੇਸ਼ਾ ਰੁਕਾਵਟ ਆਉਂਦੀ ਰਹੀ ਹੈ।

ਪ੍ਰਸ਼ਨ 2.
ਮਨੁੱਖੀ ਪੂੰਜੀ ਦੀ ਆਰਥਿਕ ਵਿਕਾਸ ਵਿੱਚ ਭੂਮਿਕਾ ਦੱਸੋ ।
ਉੱਤਰ-
ਮਨੁੱਖੀ ਪੂੰਜੀ ਹੇਠ ਲਿਖੇ ਅਨੁਸਾਰ ਆਰਥਿਕ ਵਿਕਾਸ ਵਿਚ ਸਹਾਇਕ ਹੁੰਦੀ ਹੈ

  1. ਮਜ਼ਦੂਰੀ ਦੀ ਕਾਰਜਕੁਸ਼ਲਤਾ (Efficiency of labour)-ਮਨੁੱਖੀ ਪੂੰਜੀ ਮਜ਼ਦੂਰਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਵਿੱਚ ਸਹਾਇਕ ਹੁੰਦੀ ਹੈ ਅਤੇ ਕੁਸ਼ਲ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਕੇ ਉਤਪਾਦਕਤਾ ਨੂੰ ਵਧਾਇਆ ਜਾ ਸਕਦਾ ਹੈ ਜੋ ਆਰਥਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ।
  2. ਸਿਖਲਾਈ ਅਤੇ ਤਕਨੀਕੀ ਗਿਆਨ (Training and technical knowledge)-ਮਨੁੱਖੀ ਮਜ਼ਦੂਰ ਬਣਨ ਦੇ ਲਈ ਲੋਕਾਂ ਵਿੱਚ ਸਿਖਲਾਈ ਅਤੇ ਤਕਨੀਕੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ । ਸਿਖਲਾਈ ਮਜ਼ਦੂਰ ਹੀ ਆਪਣੇ ਕੰਮ ਨੂੰ ਜ਼ਿਆਦਾ ਤੇਜ਼ੀ, ਜ਼ਿਆਦਾ ਮਾਤਰਾ ਅਤੇ ਜ਼ਿਆਦਾ ਕੁਸ਼ਲਤਾ ਨਾਲ ਕਰ ਸਕਦੇ ਹਨ ਜੋ ਆਰਥਿਕ ਵਿਕਾਸ ਦੇ ਲਈ ਜ਼ਰੂਰੀ ਹੈ ।
  3. ਵਪਾਰ ਦਾ ਵੱਧਦਾ ਹੋਇਆ ਆਕਾਰ Large size of business)-ਵਪਾਰ ਦੇ ਵੱਧਦੇ ਹੋਏ ਆਕਾਰ ਦੇ ਕਾਰਨ ਯੰਤਰੀਕਰਨ ਕੀਤਾ ਗਿਆ ਹੈ ਜੋ ਸਿਰਫ ਮਜ਼ਦੂਰਾਂ ਦੁਆਰਾ ਸੰਚਾਲਿਤ ਕੀਤੇ ਜਾ ਸਕਦੇ ਹਨ ਅਤੇ ਉਤਪਾਦਨ ਵਿੱਚ ਸਹਾਇਕ ਹੁੰਦੇ ਹਨ ।
  4. ਉਤਪਾਦਨ ਲਾਗਤ ਵਿੱਚ ਕਮੀ (Decrease in production cost)-ਜੇਕਰ ਉਤਪਾਦਨ ਸਿੱਖਿਅਤ ਮਜ਼ਦੂਰਾਂ ਦੁਆਰਾ ਕੀਤਾ ਜਾਦਾ ਹੈ ਤਾਂ ਉਤਪਾਦਨ ਜ਼ਿਆਦਾ ਹੁੰਦਾ ਹੈ ਅਤੇ ਉਤਪਾਦਨ ਲਾਗਤ ਘੱਟ ਆਉਂਦੀ ਹੈ ਜਿਸ ਨਾਲ ਉਦਮੀਆਂ ਦੇ ਲਾਭ ਵੱਧਦੇ ਹਨ ਅਤੇ ਉਨ੍ਹਾਂ ਨੂੰ ਵਪਾਰ ਵਿੱਚ ਹੋਰ ਜ਼ਿਆਦਾ ਨਿਵੇਸ਼ ਦੀ ਪ੍ਰੇਰਣਾ ਮਿਲਦੀ ਹੈ ।
  5. ਉਦਯੋਗੀਕਰਨ ਦਾ ਆਧਾਰ (Bases of industrialisation)-ਅਲਪਵਿਕਸਿਤ ਦੇਸ਼ਾਂ ਵਿੱਚ ਉਦਯੋਗੀਕਰਨ ਦਾ ਆਧਾਰ ਰੱਖਣ ਦੇ ਲਈ ਮਨੁੱਖੀ ਪੂੰਜੀ ਨਿਰਮਾਣ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ ਕਿਉਂਕਿ ਮਨੁੱਖੀ ਪੂੰਜੀ ਹੋਣ ਨਾਲ ਉਦਯੋਗੀਕਰਨ ਦਾ ਵਿਸਤਾਰ ਹੋਵੇਗਾ ।

Leave a Comment