Punjab State Board PSEB 9th Class Social Science Book Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Textbook Exercise Questions and Answers.
PSEB Solutions for Class 9 Social Science Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ
Social Science Guide for Class 9 PSEB ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Textbook Questions and Answers
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਸਥਾਨ ਭਰੋ
ਪ੍ਰਸ਼ਨ 1.
ਸੰਸਾਰ ਦੀ ਕੁੱਲ ਗ਼ਰੀਬ ਜਨਸੰਖਿਆ ਦੇ ………. ਤੋਂ ਜ਼ਿਆਦਾ ਗ਼ਰੀਬ ਭਾਰਤ ਵਿਚ ਰਹਿੰਦੇ ਹਨ ।
ਉੱਤਰ-
1/5,
ਪ੍ਰਸ਼ਨ 2.
ਗ਼ਰੀਬੀ ਗ਼ਰੀਬ ਲੋਕਾਂ ਵਿਚ ……….. ਦੀ ਭਾਵਨਾ ਪੈਦਾ ਕਰਦੀ ਹੈ ।
ਉੱਤਰ-
ਅਸੁਰੱਖਿਆ,
ਪ੍ਰਸ਼ਨ 3.
………. ਲੋਕਾਂ ਨੂੰ ………….. ਨਾਲੋਂ ਜ਼ਿਆਦਾ ਕੈਲੋਰੀ ਦੀ ਲੋੜ ਹੁੰਦੀ ਹੈ ।
ਉੱਤਰ-
ਗ੍ਰਾਮੀਣ, ਸ਼ਹਿਰੀ,
ਪ੍ਰਸ਼ਨ 4.
ਪੰਜਾਬ ਰਾਜ ਨੇ ………….. ਦੀ ਸਹਾਇਤਾ ਨਾਲ ਗ਼ਰੀਬੀ ਘੱਟ ਕਰਨ ਵਿਚ ਸਫ਼ਲ ਰਹੇ ਹਨ ।
ਉੱਤਰ-
ਖੇਤੀਬਾੜੀ,
ਪ੍ਰਸ਼ਨ 5.
ਉਹ ਤਰੀਕਾ ਜਿਹੜਾ ਜ਼ਿੰਦਗੀ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਘੱਟੋ-ਘੱਟ ਜ਼ਰੂਰੀ ਆਮਦਨ ਨੂੰ ਮਾਪਣ ਦਾ ਹੈ ਨੂੰ …………. ਕਹਿੰਦੇ ਹਨ ।
ਉੱਤਰ-
ਗਰੀਬੀ ਰੇਖਾ,
ਪ੍ਰਸ਼ਨ 6.
……….. ਗ਼ਰੀਬੀ ਦੇ ਮਾਪਦੰਡ ਦਾ ਇਕ ਕਾਰਨ ਹੈ ।
ਉੱਤਰ-
ਸਾਪੇਖ ॥
(ਅ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਗ਼ਰੀਬੀ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਹੈ ?
(a) 20 ਕਰੋੜ
(b) 26 ਕਰੋੜ
(c) 25 ਕਰੋੜ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਪ੍ਰਸ਼ਨ 2.
ਗਰੀਬੀ ਦਾ ਅਨੁਪਾਤ ………… ਵਿੱਚ ਘੱਟ ਹੈ –
(a) ਵਿਕਸਿਤ ਦੇਸ਼ਾਂ
(b) ਵਿਕਾਸਸ਼ੀਲ ਦੇਸ਼ਾਂ
(c) ਅਲਪ ਵਿਕਸਿਤ ਦੇਸ਼ਾਂ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(a) ਵਿਕਸਿਤ ਦੇਸ਼ਾਂ
ਪ੍ਰਸ਼ਨ 3.
ਭਾਰਤ ਵਿਚ ਸਭ ਤੋਂ ਜ਼ਿਆਦਾ ਗਰੀਬ ਰਾਜ ਕਿਹੜਾ ਹੈ ?
(a) ਪੰਜਾਬ
(b) ਉੱਤਰ ਪ੍ਰਦੇਸ਼
(c) ਓਡੀਸ਼ਾ
(d) ਰਾਜਸਥਾਨ ।
ਉੱਤਰ-
(c) ਓਡੀਸ਼ਾ
ਪ੍ਰਸ਼ਨ 4.
ਰਾਸ਼ਟਰੀ ਆਮਦਨ ……… ਕਿਸ ਦਾ ਸੂਚਕ ਹੈ ?
(a) ਗ਼ਰੀਬੀ ਰੇਖਾ
(b) ਜਨਸੰਖਿਆ
(c) ਸਾਪੇਖ ਗ਼ਰੀਬੀ
(d) ਨਿਰਪੇਖ ਗ਼ਰੀਬੀ ।
ਉੱਤਰ-
(c) ਸਾਪੇਖ ਗ਼ਰੀਬੀ
(ਈ) ਸਹੀ/ਗਲੜ –
ਪ੍ਰਸ਼ਨ 1.
ਵਿਸ਼ਵ ਵਿਆਪੀ ਗ਼ਰੀਬੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ।
ਉੱਤਰ-
ਸਹੀ,
ਪ੍ਰਸ਼ਨ 2.
ਖੇਤੀਬਾੜੀ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ ।
ਉੱਤਰ-
ਸਹੀ,
ਪ੍ਰਸ਼ਨ 3.
ਪਿੰਡਾਂ ਵਿਚ ਪੜ੍ਹੀ-ਲਿਖੀ ਬੇਰੁਜ਼ਗਾਰੀ ਜ਼ਿਆਦਾ ਹੁੰਦੀ ਹੈ ।
ਉੱਤਰ-
ਗਲਤ,
ਪ੍ਰਸ਼ਨ 4.
ਨੈਸ਼ਨਲ ਸੈਂਪਲ ਸਰਵੇ ਆਰਗਨਾਈਜ਼ੇਸ਼ਨ (NSSO) ਸਰਵੇਖਣ ਕਰਕੇ ਜਨਸੰਖਿਆ ਵਿੱਚ ਹੋ ਰਹੇ ਵਾਧੇ ਦਾ ਅਨੁਮਾਨ ਲਗਾਉਂਦੇ ਹਨ ।
ਉੱਤਰ-
ਗਲਤ,
ਪ੍ਰਸ਼ਨ 5.
ਸਭ ਤੋਂ ਵੱਧ ਗ਼ਰੀਬੀ ਵਾਲੇ ਰਾਜ ਬਿਹਾਰ ਅਤੇ ਓਡੀਸਾ ਹਨ ।
ਉੱਤਰ-
ਸਹੀ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਪੇਖ ਗਰੀਬੀ ਤੋਂ ਕੀ ਭਾਵ ਹੈ ?
ਉੱਤਰ-
ਸਾਪੇਖ ਗ਼ਰੀਬੀ ਦਾ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗ਼ਰੀਬੀ ਤੋਂ ਹੈ !
ਪ੍ਰਸ਼ਨ 2.
ਨਿਰਪੇਖ ਗ਼ਰੀਬੀ ਤੋਂ ਕੀ ਭਾਵ ਹੈ ?
ਉੱਤਰ-
ਨਿਰਪੇਖ ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ ।
ਪ੍ਰਸ਼ਨ 3.
ਸਾਪੇਖ ਗ਼ਰੀਬੀ ਦੇ ਦੋ ਸੰਕੇਤਕਾਂ ਦੇ ਨਾਂ ਦੱਸੋ ।
ਉੱਤਰ-
ਪ੍ਰਤੀ ਵਿਅਕਤੀ ਆਮਦਨ ਅਤੇ ਰਾਸ਼ਟਰੀ ਆਮਦਨ ਸਾਪੇਖ ਗਰੀਬੀ ਦੇ ਦੋ ਮਾਪ ਹਨ ।
ਪ੍ਰਸ਼ਨ 4.
ਗਰੀਬੀ ਰੇਖਾ ਤੋਂ ਕੀ ਭਾਵ ਹੈ ?
ਉੱਤਰ-
ਗ਼ਰੀਬੀ ਰੇਖਾ ਉਹ ਰੇਖਾ ਹੈ ਜੋ ਉਸ ਖ਼ਰੀਦ ਸ਼ਕਤੀ ਨੂੰ ਪ੍ਰਗਟ ਕਰਦੀ ਹੈ, ਜਿਸਦੇ ਦੁਆਰਾ ਲੋਕ ਆਪਣੀਆਂ ਘੱਟੋ-ਘੱਟ ਲੋੜਾਂ ਨੂੰ ਸੰਤੁਸ਼ਟ ਕਰ ਸਕਦੇ ਹਨ ।
ਪ੍ਰਸ਼ਨ 5.
ਗਰੀਬੀ ਰੇਖਾ ਨੂੰ ਨਿਰਧਾਰਿਤ ਕਰਨ ਲਈ ਭਾਰਤ ਦੇ ਯੋਜਨਾ ਕਮਿਸ਼ਨ ਨੇ ਕੀ ਮਾਪਦੰਡ ਅਪਣਾਇਆ ਹੋਇਆ ਹੈ ?
ਉੱਤਰ-
ਭਾਰਤ ਦਾ ਯੋਜਨਾ ਆਯੋਗ ਗ਼ਰੀਬੀ ਰੇਖਾ ਦਾ ਨਿਰਧਾਰਨ ਆਮਦਨ ਅਤੇ ਉਪਭੋਗ ਪੱਧਰ ‘ਤੇ ਕਰ ਸਕਦਾ ਹੈ ।
ਪ੍ਰਸ਼ਨ 6.
ਗਰੀਬੀ ਦੇ ਦੋ ਮਾਪਦੰਡਾਂ ਦੇ ਨਾਂ ਦੱਸੋ ।
ਉੱਤਰ-
ਆਮਦਨ ਅਤੇ ਉਪਭੋਗ ਗ਼ਰੀਬੀ ਦੇ ਦੋ ਮਾਪਦੰਡ ਹਨ ।
ਪ੍ਰਸ਼ਨ 7.
ਗਰੀਬ ਪਰਿਵਾਰਾਂ ਵਿੱਚ ਸਭ ਤੋਂ ਜ਼ਿਆਦਾ ਕੌਣ ਦੁੱਖ ਸਹਿੰਦਾ ਹੈ ?
ਉੱਤਰ-
ਗ਼ਰੀਬ ਪਰਿਵਾਰਾਂ ਵਿੱਚ ਬੱਚੇ ਸਭ ਤੋਂ ਵੱਧ ਦੁੱਖ ਸਹਿੰਦੇ ਹੁੰਦੇ ਹਨ ।
ਪ੍ਰਸ਼ਨ 8.
ਭਾਰਤ ਦੇ ਸਭ ਤੋਂ ਵੱਧ ਦੋ ਗਰੀਬ ਰਾਜਾਂ ਦੇ ਨਾਂ ਦੱਸੋ ।
ਉੱਤਰ-
ਓਡੀਸਾ ਅਤੇ ਬਿਹਾਰ ਦੇ ਸਭ ਤੋਂ ਵੱਧ ਗ਼ਰੀਬ ਰਾਜ ਹਨ ।
ਪ੍ਰਸ਼ਨ 9.
ਕੇਰਲਾ ਨੇ ਗ਼ਰੀਬੀ ਕਿਵੇਂ ਸਭ ਤੋਂ ਵੱਧ ਘਟਾਈ ਹੈ ?
ਉੱਤਰ-
ਕੇਰਲਾ ਨੇ ਮਨੁੱਖੀ ਸੰਸਾਧਨ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਹੈ ।
ਪ੍ਰਸ਼ਨ 10.
ਪੱਛਮੀ ਬੰਗਾਲ ਨੂੰ ਗ਼ਰੀਬੀ ਘਟਾਉਣ ਵਿੱਚ ਕਿਸਨੇ ਸਹਾਇਤਾ ਕੀਤੀ ?
ਉੱਤਰ-
ਭੂਮੀ ਸੁਧਾਰ ਉਪਾਵਾਂ ਨੇ ਪੱਛਮੀ ਬੰਗਾਲ ਵਿਚ ਗ਼ਰੀਬੀ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਹੈ ।
ਪ੍ਰਸ਼ਨ 11.
ਦੋ ਰਾਜਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਉੱਚ ਖੇਤੀਬਾੜੀ ਵਾਧਾ ਦਰ ਦੀ ਸਹਾਇਤਾ ਨਾਲ ਗ਼ਰੀਬੀ ਘਟਾਈ ਹੈ ?
ਉੱਤਰ-
ਪੰਜਾਬ ਅਤੇ ਹਰਿਆਣਾ ।
ਪ੍ਰਸ਼ਨ 12.
ਚੀਨ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਗ਼ਰੀਬੀ ਘਟਾਉਣ ਵਿਚ ਕਿਵੇਂ ਸਮਰੱਥ ਹੋਏ ?
ਉੱਤਰ-
ਚੀਨ ਅਤੇ ਦੱਖਣ-ਪੂਰਬੀ ਦੇਸ਼ਾਂ ਨੇ ਤੇਜ਼ ਆਰਥਿਕ ਵਾਧੇ ਅਤੇ ਮਨੁੱਖੀ ਸੰਸਾਧਨ ਵਿਕਾਸ ਵਿਚ ਨਿਵੇਸ਼ ਨਾਲ ਗ਼ਰੀਬੀ ਨੂੰ ਘੱਟ ਕੀਤਾ ਹੈ ।
ਪ੍ਰਸ਼ਨ 13.
ਗ਼ਰੀਬੀ ਦੇ ਦੋ ਕਾਰਨ ਦੱਸੋ ।
ਉੱਤਰ-
- ਘੱਟ ਆਰਥਿਕ ਵਾਧਾ
- ਉੱਚ ਜਨਸੰਖਿਆ ਦਬਾਅ ।
ਪ੍ਰਸ਼ਨ 14.
ਦੋ ਗਰੀਬੀ ਘਟਾਉਣ ਵਾਲੇ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-
- ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਿਯਮ
- ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ ।
ਪ੍ਰਸ਼ਨ 15.
ਉਸ ਪ੍ਰੋਗਰਾਮ ਦਾ ਨਾਂ ਦੱਸੋ ਜਿਹੜਾ ਸਰਕਾਰੀ ਸਕੂਲੀ ਬੱਚਿਆਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਵਾਉਂਦਾ ਹੈ ?
ਉੱਤਰ-
ਨਿਊਨਤਮ ਜ਼ਰੂਰਤ ਕਾਰਜਕ੍ਰਮ |
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਰੀਬੀ ਤੋਂ ਕੀ ਭਾਵ ਹੈ ? ਵਿਆਖਿਆ ਕਰੋ ।
ਉੱਤਰ-
ਗਰੀਬੀ ਤੋਂ ਭਾਵ ਹੈ, ਜੀਵਨ, ਸਿਹਤ ਅਤੇ ਕਾਰਜ-ਕੁਸ਼ਲਤਾ ਲਈ ਘੱਟੋ-ਘੱਟ ਉਪਭੋਗ ਲੋੜਾਂ ਦੀ ਪ੍ਰਾਪਤੀ ਦੀ ਅਯੋਗਤਾ । ਇਸ ਘੱਟੋ ਘੱਟ ਲੋੜਾਂ ਵਿੱਚ ਭੋਜਨ, ਕੱਪੜੇ, ਮਕਾਨ, ਸਿੱਖਿਆ ਅਤੇ ਸਿਹਤ ਸੰਬੰਧੀ ਨਿਊਨਤਮ ਮਨੁੱਖੀ ਲੋੜਾਂ ਸ਼ਾਮਲ ਹੁੰਦੀਆਂ ਹਨ । ਇਨ੍ਹਾਂ ਨਿਊਨਤਮ ਮਨੁੱਖੀ ਲੋੜਾਂ ਨੂੰ ਪੂਰਾ ਨਾ ਹੋਣ ਨਾਲ ਮਨੁੱਖਾਂ ਨੂੰ ਕਸ਼ਟ ਪੈਦਾ ਹੁੰਦਾ ਹੈ । ਸਿਹਤ ਅਤੇ ਕਾਰਜਕੁਸ਼ਲਤਾ ਦੀ ਹਾਨੀ ਹੁੰਦੀ ਹੈ । ਇਸਦੇ ਸਿੱਟੇ ਵਜੋਂ ਉਤਪਾਦਨ ਵਿਚ ਵਾਧਾ ਕਰਨਾ ਅਤੇ ਭਵਿੱਖ ਵਿੱਚ ਗ਼ਰੀਬੀ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ।
ਪ੍ਰਸ਼ਨ 2.
ਸਾਪੇਖ ਅਤੇ ਨਿਰਪੇਖ ਗਰੀਬੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਪੇਖ ਗ਼ਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗ਼ਰੀਬੀ ਤੋਂ ਹੈ । ਜਿਹੜੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੋਰ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਵਿੱਚ ਕਾਫ਼ੀ ਘੱਟ ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ ਹੈ ਉਹ ਦੇਸ਼ ਸਾਪੇਖ ਰੂਪ ਨਾਲ ਗ਼ਰੀਬ ਹਨ ।
ਨਿਰਪੇਖ ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ । ਅਰਥ-ਸ਼ਾਸਤਰੀਆਂ ਨੇ ਇਸ ਸੰਬੰਧ ਵਿਚ ਗ਼ਰੀਬੀ ਦੀਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਹਨ ਪਰ ਜ਼ਿਆਦਾਤਰ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਪਭੋਗ ਕੀਤੀ ਜਾਣ ਵਾਲੀ ਕੈਲੋਰੀ ਅਤੇ ਪ੍ਰਤੀ ਵਿਅਕਤੀ ਨਿਊਨਤਮ ਉਪਭੋਗ ਖ਼ਰਚ ਪੱਧਰ ਦੁਆਰਾ ਗ਼ਰੀਬੀ ਨੂੰ ਮਾਪਣ ਦਾ ਯਤਨ ਕੀਤਾ ਗਿਆ ਹੈ ।
ਪ੍ਰਸ਼ਨ 3.
ਗ਼ਰੀਬ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਗ਼ਰੀਬ ਲੋਕਾਂ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਅਸੁਰੱਖਿਆ, ਅਪਵਰਜਨ, ਭੁੱਖਮਰੀ ਆਦਿ । ਅਪਵਰਜਨ ਤੋਂ ਭਾਵ ਉਸ ਪ੍ਰਕਿਰਿਆ ਤੋਂ ਹੈ ਜਿਸਦੇ ਦੁਆਰਾ ਕੁੱਝ ਲੋਕ ਕੁਝ ਸਹੂਲਤਾਂ, ਲਾਭਾਂ ਅਤੇ ਮੌਕਿਆਂ ਤੋਂ ਅਪਵਰਜਿਤ ਹੋ ਜਾਂਦੇ ਹਨ ਜੋ ਬਾਕੀ ਲੋਕ ਉਪਭੋਗ ਕਰਦੇ ਹਨ ।
ਪ੍ਰਸ਼ਨ 4.
ਭਾਰਤ ਵਿਚ ਗ਼ਰੀਬੀ ਰੇਖਾ ਦਾ ਅਨੁਮਾਨ ਕਿਵੇਂ ਲਗਾਇਆ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਭਾਰਤ ਵਿਚ ਗ਼ਰੀਬੀ ਰੇਖਾ ਦਾ ਅਨੁਮਾਨ ਕਰਦੇ ਸਮੇਂ ਜੀਵਨ ਵਿੱਚ ਗੁਜ਼ਾਰੇ ਲਈ ਖਾਧ ਜ਼ਰੂਰਤ, ਕੱਪੜਿਆਂ, ਜੁੱਤੀਆਂ, ਈਧਨ ਅਤੇ ਰੌਸ਼ਨੀ, ਸਿੱਖਿਆ ਅਤੇ ਚਿੱਕਿਤਸਾ ਸੰਬੰਧੀ ਜ਼ਰੂਰਤਾਂ ਆਦਿ ‘ਤੇ ਵਿਚਾਰ ਕੀਤਾ ਜਾਂਦਾ ਹੈ । ਇਨ੍ਹਾਂ ਭੌਤਿਕ ਮਾਤ੍ਰਾਵਾਂ ਨੂੰ ਰੁਪਇਆਂ ਵਿੱਚ ਉਨ੍ਹਾਂ ਦੀਆਂ ਕੀਮਤਾਂ ਨਾਲ ਗੁਣਾ ਕਰ ਦਿੱਤਾ ਜਾਂਦਾ ਹੈ । ਗ਼ਰੀਬੀ ਰੇਖਾ ਦਾ ਆਕਲਨ ਕਰਦੇ ਸਮੇਂ ਖਾਧ ਜ਼ਰੂਰਤ ਲਈ ਵਰਤਮਾਨ ਸੂਤਰ ਲੋੜੀਦੀਆਂ ਕੈਲੋਰੀ ਜ਼ਰੂਰਤਾਂ ‘ਤੇ ਆਧਾਰਿਤ ਹੈ ।
ਪ੍ਰਸ਼ਨ 5.
ਗ਼ਰੀਬੀ ਦੇ ਮੁੱਖ ਮਾਪ-ਦੰਡਾਂ ਦਾ ਵਰਣਨ ਕਰੋ ।
ਉੱਤਰ-
ਗ਼ਰੀਬੀ ਦੇ ਅਨੇਕ ਪਹਿਲੂ ਹਨ; ਸਮਾਜਿਕ, ਵਿਗਿਆਨਿਕ ਵਰਗੇ ਅਨੇਕ ਸੂਚਕਾਂ ਦੇ ਮਾਧਿਅਮ ਨੂੰ ਦੇਖਦੇ ਹਾਂ । ਆਮ ਪ੍ਰਯੋਗ ਕੀਤੇ ਜਾਣ ਵਾਲੇ ਸੂਚਕ ਉਹ ਹਨ, ਜੋ ਆਮਦਨ ਅਤੇ ਉਪਭੋਗ ਦੇ ਪੱਧਰ ਨਾਲ ਸੰਬੰਧਤ ਹਨ, ਪਰ ਹੁਣ ਗ਼ਰੀਬੀ ਨੂੰ ਅਨਪੜ੍ਹਤਾ ਪੱਧਰ, ਕੁਪੋਸ਼ਣ ਦੇ ਕਾਰਨ, ਰੋਗ ਪ੍ਰਤੀਰੋਧੀ ਸਮਰੱਥਾ ਦੀ ਕਮੀ, ਸਿਹਤ ਸੇਵਾਵਾਂ ਦੀ ਕਮੀ, ਰੋਜ਼ਗਾਰ ਦੇ ਮੌਕਿਆਂ ਦੀ ਕਮੀ, ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਸਵੱਛਤਾ ਤਕ ਪਹੁੰਚ ਦੀ ਕਮੀ ਆਦਿ ਵਰਗੇ ਹੋਰ ਸਮਾਜਿਕ ਸੂਚਕਾਂ ਦੇ ਮਾਧਿਅਮ ਨੂੰ ਵੀ ਦੇਖਿਆ ਜਾਂਦਾ ਹੈ ।
ਪ੍ਰਸ਼ਨ 6.
1993-94 ਤੋਂ ਭਾਰਤ ਵਿਚ ਗਰੀਬੀ ਦੇ ਰੁਝਾਨਾਂ ਦਾ ਵਰਣਨ ਕਰੋ ।
ਉੱਤਰ-
ਪਿਛਲੇ ਦੋ ਦਹਾਕਿਆਂ ਤੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ । ਇਸ ਲਈ ਸ਼ਹਿਰੀ ਅਤੇ ਗ੍ਰਾਮੀਣ ਦੋਨਾਂ ਖੇਤਰਾਂ ਵਿੱਚ ਗ਼ਰੀਬ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ । 1993-94 ਵਿੱਚ 4037 ਮਿਲੀਅਨ ਲੋਕ ਜਾਂ 44.37 ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਸੀ ।
ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਜੋ 2004-05 ਵਿੱਚ 37.2% ਸੀ ਉਹ 2011-12 ਵਿੱਚ ਹੋਰ ਘੱਟ ਕੇ 21.9% ਰਹਿ ਗਈ ।
ਪ੍ਰਸ਼ਨ 7.
ਭਾਰਤ ਵਿਚ ਗ਼ਰੀਬੀ ਦੀ ਅੰਤਰ ਰਾਜੀ ਅਸਮਾਨਤਾ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿੱਚ ਰਾਜਾਂ ਦੇ ਵਿਚਕਾਰ ਗਰੀਬੀ ਦਾ ਅਸਮਾਨ ਰੂਪ ਦੇਖਣ ਨੂੰ ਮਿਲਦਾ ਹੈ । ਭਾਰਤ ਵਿੱਚ ਸਾਲ 2011-12 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਪ੍ਰਤੀਸ਼ਤ ਘੱਟ ਹੋ ਕੇ 21.7% ਹੋ ਗਿਆ ਹੈ, ਪਰ ਔਡੀਸ਼ਾ ਅਤੇ ਬਿਹਾਰ ਦੋ ਅਜਿਹੇ ਰਾਜ ਹਨ ਜਿੱਥੇ ਗ਼ਰੀਬੀ ਦਾ ਪ੍ਰਤੀਸ਼ਤ ਕੁਮਵਾਰ 32.6 ਅਤੇ 33.7 ਹੈ । ਇਸਦੇ ਦੂਜੇ ਪਾਸੇ ਕੇਰਲਾ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਮਿਲਨਾਡੂ, ਗੁਜਰਾਤ, ਪੰਜਾਬ, ਹਰਿਆਣਾ ਆਦਿ ਕੁੱਝ ਅਜਿਹੇ ਰਾਜ ਹਨ ਜਿੱਥੇ ਗਰੀਬੀ ਕਾਫ਼ੀ ਘੱਟ ਹੋਈ ਹੈ । ਇਨ੍ਹਾਂ ਰਾਜਾਂ ‘ਤੇ ਖੇਤੀਬਾੜੀ ਵਾਧਾ ਦਰ ਅਤੇ ਮਨੁੱਖੀ ਪੂੰਜੀ ਵਾਧੇ ਵਿੱਚ ਨਿਵੇਸ਼ ਕਰਕੇ ਗ਼ਰੀਬੀ ਨੂੰ ਘੱਟ ਕੀਤਾ ਹੈ ।
ਪ੍ਰਸ਼ਨ 8.
ਭਾਰਤ ਵਿੱਚ ਗ਼ਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਭਾਰਤ ਵਿੱਚ ਗ਼ਰੀਬੀ ਦੇ ਮੁੱਖ ਕਾਰਨ ਹੇਠ ਲਿਖੇ ਹਨ –
1. ਜਨਸੰਖਿਆ ਦਾ ਵਧੇਰੇ ਦਬਾਅ-ਭਾਰਤ ਵਿਚ ਜਨਸੰਖਿਆ ਵਿੱਚ ਤੇਜੀ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਜ਼ਿਆਦਾ ਹੋ ਗਈ । ਸੰਨ 1951 ਦੇ ਬਾਅਦ ਦੇ ਸਮੇਂ ਨੂੰ ਜਨਸੰਖਿਆ ਵਿਸਫੋਟ ਦਾ ਸਮਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਜਨਸੰਖਿਆ ਵਿਚ ਤੇਜ਼ੀ ਆਈ । 1941-51 ਵਿੱਚ ਜਨਸੰਖਿਆ 1.0% ਸੀ ਜੋ 1981-91 ਵਿੱਚ ਵੱਧ ਕੇ 2.1% ਹੋ ਗਈ । 2.11 ਵਿੱਚ ਵੱਧ ਕੇ 121 ਕਰੋੜ ਹੋ ਗਈ | ਸਦੀ ਦੇ ਅੰਤ ਤਕ ਸਾਡੀ ਜਨਸੰਖਿਆ 100 ਕਰੋੜ ਪਹੁੰਚ ਚੁੱਕੀ ਹੈ । ਦੇਸ਼ ਦੀ ਸਹਿਮਤੀ ਦਾ ਮੁੱਖ ਭਾਗ ਇਸ ਵੱਧਦੀ ਜਨਸੰਖਿਆ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਖ਼ਰਚ ਹੋ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਦੇਸ਼ ਦੇ ਵਿਕਾਸ ਲਈ ਹੋਰ ਕੰਮਾਂ ਵਿੱਚ ਧਨ-ਘੱਟ ਪੈ ਜਾਂਦਾ ਹੈ । ਇਹੀ ਨਹੀਂ ਨਿਰੰਤਰ ਵਧਦੀ ਜਨਸੰਖਿਆ ਨਾਲ ਨਿਰਭਰ ਜਨਸੰਖਿਆ ਵਧੇਰੇ ਅਤੇ ਕਾਰਜਸ਼ੀਲ ਜਨਸੰਖਿਆ ਵਿੱਚ ਕਮੀ ਆ ਰਹੀ ਹੈ ਜਿਸ ਕਾਰਨ ਉਤਪਾਦਨ ਲਈ ਕਾਰਜਸ਼ੀਲ ਜਨਸੰਖਿਆ ਘੱਟ ਅਤੇ ਨਿਰਭਰ ਜਨਸੰਖਿਆ ਵਧੇਰੇ ਹੈ। ਜੋ ਦੇਸ਼ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ ।
2. ਬੇਰੁਜ਼ਗਾਰੀ-ਭਾਰਤ ਵਿੱਚ ਜਿਸ ਤਰ੍ਹਾਂ ਜਨਸੰਖਿਆ ਵੱਧ ਰਹੀ ਹੈ ਉਸੇ ਤਰ੍ਹਾਂ ਬੇਰੁਜ਼ਗਾਰੀ ਵੀ ਨਿਰੰਤਰ ਵੱਧਦੀ ਜਾ ਰਹੀ ਹੈ । ਇਹ ਵੱਧਦੀ ਬੇਰੁਜ਼ਗਾਰੀ ਗ਼ਰੀਬੀ ਨੂੰ ਜਨਮ ਦਿੰਦੀ ਹੈ ਜੋ ਦੇਸ਼ ਲਈ ਸਰਾਪ ਸਿੱਧ ਹੋ ਰਹੀ ਹੈ, ਭਾਰਤ ਵਿੱਚ ਨਾ ਸਿਰਫ਼ ਸਿੱਖਿਅਤ ਬੇਰੁਜ਼ਗਾਰੀ ਬਲਕਿ ਅਦਿਸ਼ ਬੇਰੁਜ਼ਗਾਰੀ ਦੀ ਸਮੱਸਿਆ ਵੀ ਪੈਦਾ ਹੁੰਦੀ ਜਾ ਰਹੀ ਹੈ । ਭਾਰਤ ਵਿੱਚ 2011-12 ਵਿੱਚ ਲਗਭਗ 2.34 ਕਰੋੜ ਲੋਕ ਬੇਰੁਜ਼ਗਾਰ ਸਨ | ਸਾਲ 2016-17 ਤੱਕ 0.59 ਕਰੋੜ ਬੇਰੁਜ਼ਗਾਰ ਰਹਿਣ ਦਾ ਅਨੁਮਾਨ ਹੈ ।
3. ਵਿਕਾਸ ਦੀ ਹੌਲੀ ਗਤੀ-ਭਾਰਤ ਦਾ ਵਿਕਾਸ ਜੋ ਹੌਲੀ ਗਤੀ ਨਾਲ ਹੋ ਰਿਹਾ ਹੈ, ਇਸ ਕਾਰਨ ਨਾਲ ਵੀ ਗ਼ਰੀਬੀ ਵੱਧਦੀ ਜਾ ਰਹੀ ਹੈ । ਯੋਜਨਾਵਾਂ ਦੀ ਅਵਧੀ ਵਿੱਚ ਸਕਲ ਘਰੇਲੂ ਉਤਪਾਦ ਦੀ ਵਿਕਾਸ ਦਰ ਲਗਭਗ 4 ਪ੍ਰਤੀਸ਼ਤ ਰਹੀ ਹੈ ਪਰ ਜਨਸੰਖਿਆ ਦਾ ਵਾਧਾ ਦਰ ਲਗਪਗ 1.76 ਪ੍ਰਤੀਸ਼ਤ ਹੋਣ ਨਾਲ ਪ੍ਰਤੀ
ਵਿਅਕਤੀ ਆਮਦਨ ਵਿੱਚ ਵਾਧਾ ਸਿਰਫ਼ 2.3 ਪ੍ਰਤੀਸ਼ਤ ਹੋ ਗਿਆ ਹੈ । 2013-14 ਵਿੱਚ ਵਿਕਾਸ ਦਰ 4.7% ਦੇ ਲਗਪਗ ਪ੍ਰਾਪਤ ਕੀਤੀ ਗਈ । ਭਾਰਤ ਵਿਚ ਜਨਸੰਖਿਆ ਦੀ ਵਾਧਾ ਦਰ 1.76 ਪ੍ਰਤੀਸ਼ਤ ਰਹੀ ਹੈ । ਜਨਸੰਖਿਆ ਦੇ ਇਸ ਵਾਧੇ ਦੇ ਅਨੁਸਾਰ ਵਿਕਾਸ ਦੀ ਗਤੀ ਹੌਲੀ ਹੈ ।
ਪ੍ਰਸ਼ਨ 9.
ਗ਼ਰੀਬੀ ਬੇਰੁਜ਼ਗਾਰੀ ਦਾ ਪ੍ਰਗਟਾਵਾ ਹੈ, ਸਪੱਸ਼ਟ ਕਰੋ ।
ਉੱਤਰ-
ਜਨਸੰਖਿਆ ਵਿੱਚ ਹੋਣ ਵਾਲੇ ਤੇਜ਼ ਵਾਧੇ ਨਾਲ ਦੀਰਘਕਾਲੀ ਬੇਰੁਜ਼ਗਾਰੀ ਅਤੇ ਅਲਪ ਰੋਜ਼ਗਾਰ ਦੀ ਸਮੱਸਿਆ ਪੈਦਾ ਹੋਈ ਹੈ । ਦੋਵੇਂ ਸਰਕਾਰੀ ਅਤੇ ਨਿੱਜੀ ਖੇਤਰ ਰੋਜ਼ਗਾਰ ਸੰਭਾਵਨਾਵਾਂ ਪੈਦਾ ਕਰਨ ਵਿੱਚ ਅਸਫ਼ਲ ਰਹੇ ਹਨ । ਅਨਿਯਮਿਤ ਘੱਟ ਆਮਦਨ, ਨੀਵੀਆਂ ਆਵਾਸ ਸਹੂਲਤਾਂ ਗ਼ਰੀਬੀ ਵਿੱਚ ਰੁਕਾਵਟ ਰਹੀਆਂ ਹਨ | ਸ਼ਹਿਰੀ ਖੇਤਰਾਂ ਵਿੱਚ ਸਿੱਖਿਅਕ ਬੇਰੁਜ਼ਗਾਰੀ ਪਾਈ ਜਾਂਦੀ ਹੈ ਜਦਕਿ ਪਿੰਡਾਂ ਵਿੱਚ ਅਦਿਸ਼ ਬੇਰੁਜ਼ਗਾਰੀ ਪਾਈ ਜਾਂਦੀ ਹੈ ਜੋ ਖੇਤੀਬਾੜੀ ਖੇਤਰ ਨਾਲ ਸੰਬੰਧਤ ਹੈ । ਇਸ ਤਰ੍ਹਾਂ ਗ਼ਰੀਬੀ, ਬੇਰੁਜ਼ਗਾਰੀ ਦਾ ਮਾਤਰ ਇੱਕ ਪ੍ਰਤਿਬਿੰਬ ਹੈ ।
ਪ੍ਰਸ਼ਨ 10.
ਆਰਥਿਕ ਵਾਧੇ ਵਿਚ ਪ੍ਰੋਤਸਾਹਨ ਗਰੀਬੀ ਘਟਾਉਣ ਵਿਚ ਸਹਾਇਤਾ ਕਰਦਾ ਹੈ, ਸਪੱਸ਼ਟ ਕਰੋਂ ।
ਉੱਤਰ-
ਭਾਰਤ ਵਿੱਚ ਗਰੀਬੀ ਨੂੰ ਦੂਰ ਕਰਨ ਦਾ ਇੱਕ ਮਹੱਤਵਪੂਰਨ ਉਪਾਅ ਆਰਥਿਕ ਵਾਧੇ ਦੀ ਗਤੀ ਨੂੰ ਤੇਜ਼ੀ ਨਾਲ ਵਧਾਉਣਾ ਹੈ । ਜਦੋਂ ਵਾਧੇ ਦੀ ਦਰ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਤਾਂ ਖੇਤੀਬਾੜੀ ਅਤੇ ਉਦਯੋਗਿਕ ਦੋਨੋਂ ਖੇਤਰਾਂ ਵਿੱਚ ਰੋਜ਼ਗਾਰ ਵੱਧਦਾ ਹੈ । ਆਰਥਿਕ ਰੋਜ਼ਗਾਰ ਦਾ ਅਰਥ ਹੈ ਘੱਟ ਗ਼ਰੀਬੀ । 80 ਦੇ ਦਹਾਕੇ ਤੋਂ ਭਾਰਤ ਦੀ ਵਾਧਾ ਦਰ ਵਿਸ਼ਵ ਵਿੱਚ ਇੱਕ ਉੱਭਰਦੀ ਹੋਈ ਵਾਧਾ ਦਰ ਹੈ | ਆਰਥਿਕ ਵਾਧੇ ਨੇ ਮਨੁੱਖੀ ਵਿਕਾਸ ਵਿੱਚ ਨਿਵੇਸ਼ ਦੁਆਰਾ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ ।
ਪ੍ਰਸ਼ਨ 11.
ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, 2005 ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਰਾਸ਼ਟਰੀ ਪੇਂਡੂ ਰੁਜ਼ਗਾਰ ਐਕਟ, 2005 ਸਾਲ ਵਿੱਚ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਹੈ । ਇਹ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਗਾਰ ਦੀ ਸੁਰੱਖਿਆ ਦਿੰਦਾ ਹੈ । ਇਸ ਵਿੱਚ ਕੁੱਲ ਰੋਜ਼ਗਾਰ ਦਾ 1/3 ਭਾਗ ਔਰਤਾਂ ਲਈ ਰਾਖਵਾਂ ਹੈ । ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਰੋਜ਼ਗਾਰ ਗਾਰੰਟੀ ਲਈ ਕਾਰਜ ਦਾ ਨਿਰਧਾਰਨ ਕਰਨਗੀਆਂ ।
ਪ੍ਰਸ਼ਨ 12.
ਭਾਰਤ ਸਰਕਾਰ ਵਲੋਂ ਚਲਾਏ ਗਏ ਕਿਸੇ ਤਿੰਨ ਗਰੀਬੀ ਘਟਾਓ ਪ੍ਰੋਗਰਾਮਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਸਰਕਾਰ ਪੰਜ ਸਾਲਾ ਯੋਜਨਾਵਾਂ ਦੇ ਤਹਿਤ ਗ਼ਰੀਬੀ ਦੇ ਖ਼ਾਤਮੇ ਲਈ ਹੇਠ ਲਿਖੇ ਕਾਰਜਕ੍ਰਮ ਲਾਗੂ ਕਰ ਰਹੀ ਹੈ –
1. ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (MGNREGA)-ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੁਆਰਾ ਗ਼ਰੀਬੀ ਦੇ ਖ਼ਾਤਮੇ ਅਤੇ ਰੋਜ਼ਗਾਰ ਸਿਰਜਣ ਲਈ ਗ੍ਰਾਮੀਣ ਖੇਤਰ ਦੇ ਹਰੇਕ ਪਰਿਵਾਰ ਦੇ ਮੈਂਬਰ ਨੂੰ ਸਾਲ ਵਿੱਚ 100 ਦਿਨ ਦਾ ਰੋਜ਼ਗਾਰ ਪ੍ਰਦਾਨ ਕੀਤਾ ਜਾਂਦਾ ਹੈ । ਇਸ ਕਾਰਜਕ੍ਰਮ ਲਈ ਤੋਂ 33,000 ਕਰੋੜ ਖ਼ਰਚ ਕੀਤੇ ਜਾਣਗੇ ।
2. ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (NRLMਇਸ ਯੋਜਨਾ ਦਾ ਮੁੱਖ ਉਦੇਸ਼ ਸਾਲ 2024-25 ਤੱਕ ਗ੍ਰਾਮੀਣ ਖੇਤਰ ਦੇ ਹਰੇਕ ਗ਼ਰੀਬ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਨੂੰ ਸਵੈ ਸਹਾਇਤਾ ਸਮੂਹ (SHGs) ਦਾ ਮੈਂਬਰ ਬਣਾਉਣਾ ਹੈ ਤਾਂਕਿ ਉਹ ਗ਼ਰੀਬੀ ਰੇਖਾ ਤੋਂ ਉੱਪਰ ਉਠ ਸਕਣ । ਇਸ ਮਿਸ਼ਨ ਨੇ 97,391 ਪਿੰਡਾਂ ਨੂੰ ਕਵਰ ਕਰਦੇ ਹੋਏ 20 ਲੱਖ ਸਵੈ ਸਹਾਇਤਾ ਸਮੂਹ ਬਣਾਏ ਹਨ, ਜਿਸ ਵਿਚੋਂ 3.8 ਲੱਖ ਨਵੇਂ SHGs ਹਨ | ਸਾਲ 2013-14 ਦੌਰਾਨ ਤੋਂ 22121.18 ਕਰੋੜ ਦੀ ਬੈਂਕ ਸ਼ਾਖ ਇਨ੍ਹਾਂ SHGs ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ । ਸਾਲ 2014-15 ਵਿੱਚ NRLM ਲਈ ਤੋਂ 3560 ਕਰੋੜ ਦੀ ਰਾਸ਼ੀ ਵੰਡੀ ਗਈ ਹੈ ।
3. ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (NULM-ਸਤੰਬਰ, 2013 ਵਿੱਚ ਸਵਰਨ ਜਯੰਤੀ ਸ਼ਹਿਰੀ ਰੋਜ਼ਗਾਰ ਯੋਜਨਾ (SISRY) ਨੂੰ ਬਦਲ ਕੇ ਇਸਦਾ ਨਾਂ NULM ਰੱਖਿਆ ਗਿਆ ਹੈ । ਇਸਦਾ ਮੁੱਖ ਉਦੇਸ਼ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਕੌਸ਼ਲ ਨਿਰਮਾਣ ਅਤੇ ਸਿਖਲਾਈ ਦੁਆਰਾ ਲਾਭਦਾਇਕ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਸ਼ਹਿਰੀ ਬੇਘਰ ਲੋਕਾਂ ਨੂੰ ਆਸਰਾ ਪ੍ਰਦਾਨ ਕਰਨਾ | ਸਾਲ 2013-14 ਵਿੱਚ NULM ਦੇ ਤਹਿਤ ਨੂੰ 720.43 ਕਰੋੜ ਪ੍ਰਦਾਨ ਕੀਤੇ ਗਏ ਹਨ । ਇਸ ਨਾਲ 6,83,542 ਲੋਕਾਂ ਦੀ ਕੌਸ਼ਲ ਸਿਖਲਾਈ ਹੋਈ ਹੈ ਅਤੇ 1,06,205 ਲੋਕਾਂ ਨੂੰ ਸਵੈ-ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ ।
ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਆਓ ਚਰਚਾ ਕਰੀਏ
ਪ੍ਰਸ਼ਨ 1.
ਚਰਚਾ ਕਰੋ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਗ਼ਰੀਬ ਪਰਿਵਾਰ ਕਿਹੜੀਆਂ ਦਸ਼ਾਵਾਂ ਵਿੱਚ ਰਹਿੰਦੇ ਹਨ ?
ਉੱਤਰ-
ਸਾਡੇ ਪਿੰਡ ਜਾਂ ਸ਼ਹਿਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਅਨਿਯਮਿਤ ਰੋਜ਼ਗਾਰ ਮੌਕੇ, ਖਾਧ ਸਹੂਲਤਾਂ ਦੀ ਘਾਟ, ਰਹਿਣ ਦੀਆਂ ਖ਼ਰਾਬ ਹਾਲਤਾਂ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਵੀ ਨਹੀਂ ਭੇਜਦੇ ਹਨ ।
ਪ੍ਰਸ਼ਨ 2.
ਪੇਂਡੂ ਅਤੇ ਸ਼ਹਿਰੀ ਗ਼ਰੀਬੀ ਦੇ ਮਾਮਲਿਆਂ ਦੇ ਅਧਿਐਨ ਦੇ ਉਪਰੰਤ ਹੇਠ ਲਿਖੇ ਗ਼ਰੀਬੀ ਦੇ ਕਾਰਨਾਂ ‘ਤੇ ਚਰਚਾ ਕਰੋ ਅਤੇ ਪਤਾ ਕਰੋ ਕਿ ਉਪਰਕੋਤ ਵਰਣਿਤ ਦੋਨਾਂ ਮਾਮਲਿਆਂ ਵਿੱਚ ਗ਼ਰੀਬੀ ਦੇ’ ਇਹੀ ਕਾਰਨ ਹਨ ਜਾਂ ਨਹੀਂ । ਭੂਮੀਹੀਣ ਪਰਿਵਾਰ ਬੇਰੁਜ਼ਗਾਰੀ ਵੱਡਾ ਪਰਿਵਾਰ ਅਸਿੱਖਿਆ ਕਮਜ਼ੋਰ ਸਿਹਤ ਅਤੇ ਕੁਪੋਸ਼ਿਤ।
ਉੱਤਰ-
ਭੂਮੀਹੀਣ ਪਰਿਵਾਰ-ਦੋਨਾਂ ਹੀ ਮਾਮਲਿਆਂ ਵਿੱਚ ਪਰਿਵਾਰ ਭੂਮੀਹੀਣ ਹੈ । ਉਨ੍ਹਾਂ ਦੇ ਕੋਲ ਖੇਤੀਬਾੜੀ ਲਈ ਭੂਮੀ ਨਹੀਂ ਹੈ ਇਸਦੇ ਕਾਰਨ ਉਹ ਗ਼ਰੀਬ ਹੈ ।
ਬੇਰੁਜ਼ਗਾਰੀ-ਗਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਦੋਨਾਂ ਹੀ ਮਾਮਲਿਆਂ ਵਿੱਚ ਲੋਕ ਬੇਰੁਜ਼ਗਾਰ ਹਨ । ਉਹ ਬਹੁਤ ਹੀ ਘੱਟ ਮਜ਼ਦੂਰੀ ‘ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਪੇਟ ਵੀ ਨਹੀਂ ਭਰਦਾ ।
ਵੱਡਾ ਪਰਿਵਾਰ-ਉਨ੍ਹਾਂ ਦੇ ਪਰਿਵਾਰਾਂ ਦਾ ਆਕਾਰ ਵੀ ਵੱਡਾ ਹੈ ਜੋ ਕਿ ਉਨ੍ਹਾਂ ਦੀ ਗ਼ਰੀਬੀ ਦਾ ਕਾਰਨ ਹੈ । ਅਸਿੱਖਿਆ-ਪਰਿਵਾਰ ਅਨਪੜ੍ਹ ਹੈ । ਉਹ ਆਪਣੇ ਬੱਚਿਆਂ ਨੂੰ ਵੀ ਸਕੂਲ ਨਹੀ ਭੇਜ ਪਾ ਰਹੇ ਜਿਸ ਨਾਲ ਉਹ ਗ਼ਰੀਬੀ ਵਿੱਚ ਜਕੜੇ ਹੋਏ ਹਨ । ਕਮਜ਼ੋਰ ਸਿਹਤ ਅਤੇ ਕੁਪੋਸ਼ਿਤ-ਗ਼ਰੀਬੀ ਦਾ ਕਾਰਨ ਉਨ੍ਹਾਂ ਦੀ ਸਿਹਤ ਕਮਜੋਰ ਹੈ, ਕਿਉਂਕਿ ਖਾਣ ਨੂੰ ਭਰ ਪੇਟ ਨਹੀਂ ਮਿਲਦਾ । ਬੱਚੇ ਕੁਪੋਸ਼ਿਤ ਹਨ । ਉਨ੍ਹਾਂ ਲਈ ਜੁੱਤੇ, ਸਾਬੁਣ ਅਤੇ ਤੇਲ ਵਰਗੀਆਂ ਵਸਤਾਂ ਵੀ ਆਰਾਮਦਾਇਕ ਵਸਤਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ।
ਆਓ ਚਰਚਾ ਕਰੀਏ –
(i) ਗਾਫ 3.1 ਨੂੰ ਦੇਖੋ, ਪੰਜ ਸਭ ਤੋਂ ਜ਼ਿਆਦਾ ਗ਼ਰੀਬ ਲੋਕਾਂ ਦੀ ਪ੍ਰਤੀਸ਼ਤਤਾ ਵਾਲੇ ਰਾਜਾਂ ਦੇ ਨਾਂ ਲਿਖੋ ।
(ii) ਉਨ੍ਹਾਂ ਰਾਜਾਂ ਦੇ ਨਾਂ ਦੱਸੋ ਜਿੱਥੇ ਗਰੀਬੀ ਦੇ ਅਨੁਮਾਨ 22% ਤੋਂ ਘੱਟ ਅਤੇ 15% ਤੋਂ ਵੱਧ ਹੈ ।
(iii) ਉਨ੍ਹਾਂ ਰਾਜਾਂ ਦੇ ਨਾਂ ਦੱਸੋ ਜਿੱਥੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਗ਼ਰੀਬੀ ਪ੍ਰਤੀਸ਼ਤ ਹੈ।
ਉੱਤਰ-
(i) ਪੰਜ ਰਾਜ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਰੀਬੀ ਦੀ ਪ੍ਰਤੀਸ਼ਤਤਾ ਹੈ-
- ਬਿਹਾਰ,
- ਔਡੀਸ਼ਾ,
- ਅਸਾਮ,
- ਮਹਾਂਰਾਸ਼ਟਰ,
- ਉੱਤਰ ਪ੍ਰਦੇਸ਼ ।
(ii) ਅਜਿਹੇ ਰਾਜ ਪੱਛਮੀ ਬੰਗਾਲ, ਮਹਾਂਰਾਸ਼ਟਰ ਅਤੇ ਗੁਜਰਾਤ ਹਨ ।
(iii) ਸਭ ਤੋਂ ਵੱਧ ਗ਼ਰੀਬੀ ਪ੍ਰਤੀਸ਼ਤਤਾ ਬਿਹਾਰ ਅਤੇ ਸਭ ਤੋਂ ਘੱਟ ਕੇਰਲਾ ਵਿੱਚ ਹੈ ।
PSEB 9th Class Social Science Guide ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Important Questions and Answers
ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
1993-94 ਵਿੱਚ ਭਾਰਤ ਵਿੱਚ ਗਰੀਬਾਂ ਦਾ ਪ੍ਰਤੀਸ਼ਤ ਸੀ –
(ਉ) 44.3%
(ਅ) 32%
(ਏ) 19.3%
(ਸ) 38.3%.
ਉੱਤਰ-
(ਉ) 44.3%
ਪ੍ਰਸ਼ਨ 2.
ਇਨ੍ਹਾਂ ਵਿੱਚ ਕੌਣ ਗ਼ਰੀਬੀ ਨਿਰਧਾਰਨ ਦਾ ਮਾਪਕ ਹੈ ?
(ਉ) ਵਿਅਕਤੀ ਗਣਨਾ ਅਨੁਪਾਤ
(ਅ) ਸੇਨ ਦਾ ਸੂਚਕਾਂਕ
(ਇ) ਗ਼ਰੀਬੀ ਅੰਤਰਾਲ ਸੂਚਕਾਂਕ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 3.
ਕਿਹੜੇ ਦੇਸ਼ ਵਿੱਚ ਡਾਲਰ ਵਿੱਚ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ ?
(ਉ) ਯੂ.ਐੱਸ.ਏ.
(ਅ) ਸਵਿਟਜ਼ਰਲੈਂਡ |
(ਇ) ਨਾਰਵੇ
(ਸ) ਜਾਪਾਨ ।
ਉੱਤਰ-
(ਇ) ਨਾਰਵੇ
ਪ੍ਰਸ਼ਨ 4.
ਕਿਸ ਕਿਸਮ ਦੀ ਗ਼ਰੀਬੀ ਦੋ ਦੇਸ਼ਾਂ ਵਿੱਚ ਤੁਲਨਾ ਨੂੰ ਸੰਭਵ ਬਣਾਉਂਦੀ ਹੈ ?
(ਉ) ਨਿਰਪੇਖ
(ਅ) ਸਾਪੇਖ
(ਇ) ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਸਾਪੇਖ
ਪ੍ਰਸ਼ਨ 5.
ਕਿਹੜਾ ਰਾਜ ਭਾਰਤ ਵਿੱਚ ਸਭ ਤੋਂ ਵੱਧ ਗ਼ਰੀਬ ਰਾਜ ਹੈ ?
(ਉ), ਓਡੀਸ਼ਾ .
(ਅ) ਬਿਹਾਰ
(ਇ) ਮੱਧ ਪ੍ਰਦੇਸ਼
(ਸ) ਪੱਛਮੀ ਬੰਗਾਲ ।
ਉੱਤਰ-
(ਉ), ਓਡੀਸ਼ਾ
II. ਖਾਲੀ ਥਾਂਵਾਂ ਭਰੋ
ਪ੍ਰਸ਼ਨ 1.
………… ਤੋਂ ਭਾਵ ਹੈ ਜੀਵਨ, ਸਿਹਤ ਅਤੇ ਕਾਰਜਕੁਸ਼ਲਤਾ ਲਈ ਨਿਊਨਤਮ ਉਪਭੋਗ ਲੋੜਾਂ ਦੀ ਪ੍ਰਾਪਤੀ ਦੀ ਅਯੋਗਤਾ ।
ਉੱਤਰ-
ਗਰੀਬੀ,
ਪ੍ਰਸ਼ਨ 2.
………… ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ ।
ਉੱਤਰ-
ਸਾਪੇਖ,
ਪ੍ਰਸ਼ਨ 3.
………… ਗ਼ਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗਰੀਬੀ ਤੋਂ ਹੈ ।
ਉੱਤਰ-
ਨਿਰਪੇਖ,
ਪ੍ਰਸ਼ਨ 4.
ਗਰੀਬੀ ਦੀਆਂ ………… ਕਿਸਮਾਂ ਹਨ ।
ਉੱਤਰ-
ਦੋ,
ਪ੍ਰਸ਼ਨ 5.
………… ਉਹ ਹੈ ਜੋ ਉਸ ਖ਼ਰੀਦ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਜਿਸਦੇ ਦੁਆਰਾ ਲੋਕ ਆਪਣੀਆਂ ਘੱਟੋ ਘੱਟ ਜ਼ਰੂਰਤਾਂ ਨੂੰ ਸੰਤੁਸ਼ਟ ਕਰ ਸਕਦੇ ਹਨ ।
ਉੱਤਰ-
ਗਰੀਬੀ ਰੇਖਾ ।
III. ਸਹੀ/ਗ਼ਲਤ
ਪ੍ਰਸ਼ਨ 1.
ਗ਼ਰੀਬੀ ਦੀਆਂ ਦੋ ਕਿਸਮਾਂ ਹਨ ਸਾਪੇਖ ਅਤੇ ਨਿਰਪੇਖ ਗ਼ਰੀਬੀ ।
ਉੱਤਰ-
ਸਹੀ,
ਪ੍ਰਸ਼ਨ 2.
ਗ਼ਰੀਬੀ ਭਾਰਤ ਦੀ ਮੁੱਖ ਸਮੱਸਿਆ ਹੈ ।
ਉੱਤਰ-
ਸਹੀ,
ਪ੍ਰਸ਼ਨ 3.
ਵਿਅਕਤੀ ਗਣਨਾ ਅਨੁਪਾਤ ਗ਼ਰੀਬੀ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਨੂੰ ਦਰਸਾਉਂਦੀ ਹੈ ।
ਉੱਤਰ-
ਸਹੀ,
ਪ੍ਰਸ਼ਨ 4.
ਵੱਧ ਰਹੀ ਜਨਸੰਖਿਆ ਵੱਧ ਰਹੀ ਗ਼ਰੀਬੀ ਨੂੰ ਪ੍ਰਗਟ ਕਰਦੀ ਹੈ ।
ਉੱਤਰ-
ਸਹੀ,
ਪ੍ਰਸ਼ਨ 5.
ਵਿਅਕਤੀ ਗਣਨਾ ਅਨੁਪਾਤ ਅਤੇ ਗਰੀਬੀ ਪ੍ਰਭਾਵ ਅਨੁਪਾਤ ਸਮਾਨ ਮਦਾਂ ਹਨ ।
ਉੱਤਰ-
ਸਹੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿੱਚ ਵਿਸ਼ਵ ਜਨਸੰਖਿਆ ਦਾ ਕਿੰਨਾ ਹਿੱਸਾ ਨਿਵਾਸ ਕਰਦਾ ਹੈ ?
ਉੱਤਰ-
ਭਾਰਤ ਵਿੱਚ ਵਿਸ਼ਵ ਦਾ 1/5 ਭਾਗ ਨਿਵਾਸ ਕਰਦਾ ਹੈ ।
ਪ੍ਰਸ਼ਨ 2. UNICEF ਦੇ ਅਨੁਸਾਰ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਉੱਤਰ-
ਲਗਪਗ 2.3 ਮਿਲੀਅਨ ਬੱਚੇ ।
ਪ੍ਰਸ਼ਨ 3.
ਸਾਲ 2011-12 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਪ੍ਰਤੀਸ਼ਤ ਕਿੰਨਾ ਸੀ ?
ਉੱਤਰ-
21.7 ਪ੍ਰਤੀਸ਼ਤ 1
ਪ੍ਰਸ਼ਨ 4.
ਗ਼ਰੀਬੀ ਦੀਆਂ ਕਿਸਮਾਂ ਕੀ ਹਨ ?
ਉੱਤਰ-
- ਨਿਰਪੇਖ ਗ਼ਰੀਬੀ
- ਸਾਪੇਖ ਗ਼ਰੀਬੀ ।
ਪ੍ਰਸ਼ਨ 5.
ਕੈਲੋਰੀ ਕੀ ਹੁੰਦੀ ਹੈ ?
ਉੱਤਰ-
ਇੱਕ ਵਿਅਕਤੀ ਇੱਕ ਦਿਨ ਵਿੱਚ ਜਿੰਨਾ ਭੋਜਨ ਕਰਦਾ ਹੈ ਉਸ ਤੋਂ ਪ੍ਰਾਪਤ ਸ਼ਕਤੀ ਨੂੰ ਕੈਲੋਰੀ ਕਹਿੰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦੇ ਸਾਹਮਣੇ ਆਉਣ ਵਾਲੀ ਚੁਣੌਤੀ ਕੀ ਹੈ ?
ਉੱਤਰ-
ਭਾਰਤ ਵਿੱਚ ਗ਼ਰੀਬੀ ਵਿੱਚ ਨਿਸਚਿਤ ਰੂਪ ਵਿੱਚ ਕਮੀ ਆਈ ਹੈ, ਪਰ ਪ੍ਰਤੀ ਦੇ ਬਾਵਜੂਦ ਗ਼ਰੀਬੀ ਦਾ ਖ਼ਾਤਮਾ ਭਾਰਤ ਦੀ ਇੱਕ ਸਭ ਤੋਂ ਵੱਡੀ ਚੁਣੌਤੀ ਹੈ । ਆਉਣ ਵਾਲੀ ਚੁਣੌਤੀ ਗ਼ਰੀਬੀ ਦੀ ਅਵਧਾਰਨਾ ਦਾ ਵਿਸਤਾਰ ‘ਮਾਨਵ ਗ਼ਰੀਬੀ ਦੇ ਰੂਪ ਵਿੱਚ ਹੋਣ ਨਾਲ ਹੈ । ਇਸ ਲਈ ਭਾਰਤ ਦੇ ਸਾਹਮਣੇ ਸਾਰਿਆਂ ਨੂੰ ਸਿਹਤ ਸੇਵਾ, ਸਿੱਖਿਆ, ਰੁਜ਼ਗਾਰ ਸੁਰੱਖਿਆ ਮੁਹੱਈਆ ਕਰਵਾਉਣਾ, ਲਿੰਗਕ ਸਮਾਨਤਾ ਅਤੇ ਗ਼ਰੀਬਾਂ ਦਾ ਆਦਰ ਵਰਗੀਆਂ ਵੱਡੀਆਂ ਚੁਣੌਤੀਆਂ ਹੋਣਗੀਆਂ ।
ਪ੍ਰਸ਼ਨ 2.
ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਕੈਲੋਰੀ ਵਿੱਚ ਅੰਤਰ ਕਿਉਂ ਹੈ ?
ਉੱਤਰ-
ਇਹ ਅੰਤਰ ਇਸ ਲਈ ਹੈ ਕਿਉਂਕਿ ਪੇਂਡੂ ਖੇਤਰਾਂ ਵਿੱਚ ਲੋਕ ਸਰੀਰਿਕ ਕੰਮ ਜ਼ਿਆਦਾ ਕਰਦੇ ਹਨ ਜਿਸਦੇ ਨਾਲ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਹੁੰਦੀ ਹੈ । ਸ਼ਹਿਰਾਂ ਦੇ ਲੋਕਾਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਜ਼ਿਆਦਾ ਊਰਜਾ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 3.
ਗਰੀਬੀ ਦੂਰ ਕਰਨ ਦੇ ਲਈ ਉਪਾਅ ਦੱਸੋ ।
ਉੱਤਰ-
ਗ਼ਰੀਬੀ ਨੂੰ ਹੇਠਾਂ ਲਿਖੇ ਉਪਾਵਾਂ ਦੁਆਰਾ ਦੂਰ ਕੀਤਾ ਜਾ ਸਕਦਾ ਹੈ-
- ਛੋਟੇ ਅਤੇ ਕੁਟੀਰ ਉਦਯੋਗਾਂ ਨੂੰ ਉਤਸ਼ਾਹ ॥
- ਭਾਰੇ ਉਦਯੋਗਾਂ ਅਤੇ ਹਰੀ ਕ੍ਰਾਂਤੀ ਦੇ ਲਈ ਉਤਸ਼ਾਹ ।
- ਜਨਸੰਖਿਆ ਨਿਯੰਤਰਨ
- ਰੀਬੀ ਖ਼ਾਤਮਾ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨਾ ।
ਪ੍ਰਸ਼ਨ 4.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕੀ ਹੈ ?
ਉੱਤਰ-
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ’ ਨੂੰ 2004 ਵਿੱਚ ਸਭ ਤੋਂ ਪਿਛੜੇ 150 ਜ਼ਿਲਿਆਂ ਵਿੱਚ ਗ਼ਰੀਬੀ ਖ਼ਾਤਮੇ ਦੇ ਲਈ ਲਾਗੂ ਕੀਤਾ ਗਿਆ ਸੀ । ਇਹ ਕਾਰਜਕ੍ਰਮ ਉਨ੍ਹਾਂ ਸਾਰੇ ਪੇਂਡੂ ਗਰੀਬਾਂ ਦੇ ਲਈ ਹੈ ਜਿਨ੍ਹਾਂ ਨੂੰ ਮਜ਼ਦੂਰੀ ਤੇ ਰੋਜ਼ਗਾਰ ਦੀ ਜ਼ਰੂਰਤ ਹੈ ਅਤੇ ਜਿਹੜੇ ਅਕੁਸ਼ਲ ਸਰੀਰਿਕ ਕੰਮ ਕਰਨ ਦੇ ਇੱਛੁਕ ਹਨ । ਇਸਦਾ ਕਾਰਜਰੁੱਪ ਸੌ ਫ਼ੀਸਦੀ ਕੇਂਦਰੀ ਵਿੱਤ ਪੋਸ਼ਣ ਕਾਰਜਕੂਮ ਦੇ ਰੂਪ ਵਿੱਚ ਕੀਤਾ ਗਿਆ ਹੈ ਅਤੇ ਰਾਜਾਂ ਨੂੰ ਖਾਧਅਨਾਜ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ।
ਪ੍ਰਸ਼ਨ 5.
ਗ਼ਰੀਬੀ ਨਾਲ ਗ੍ਰਸਤ ਕਿਹੜੇ ਲੋਕ ਹਨ ?
ਉੱਤਰ-
ਅਨੁਸੂਚਿਤ ਜਨ-ਜਾਤੀਆਂ, ਅਨੁਸੂਚਿਤ ਜਾਤੀਆਂ, ਪੇਂਡੂ ਗ੍ਰਾਮੀਣ ਖੇਤੀ ਕਰਨ ਵਾਲੇ ਮਜ਼ਦੂਰ, ਨਗਰਾਂ ਵਿੱਚ ਰਹਿਣ ਵਾਲੇ ਅਨਿਯਮਿਤ ਮਜ਼ਦੂਰ, ਬਿਰਧ ਲੋਕ, ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚੇ, ਝੁੱਗੀਆਂ ਵਿੱਚ ਰਹਿਣ ਵਾਲੇ ਲੋਕ, ਭਿਖਾਰੀ ਆਦਿ ਗ਼ਰੀਬੀ ਨਾਲ ਗ੍ਰਸਤ ਲੋਕ ਹਨ ।
ਪ੍ਰਸ਼ਨ 6.
ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਅਧਿਨਿਯਮ ਕੀ ਹੈ ?
ਉੱਤਰ-
ਇਹ ਵਿਧੇਅਕ ਸਤੰਬਰ 2005 ਵਿੱਚ ਪਾਸ ਕੀਤਾ ਗਿਆ ਹੈ ਜੋ ਹਰੇਂਕ ਸਾਲ ਦੇਸ਼ ਦੇ 200 ਜ਼ਿਲ੍ਹਿਆਂ ਵਿੱਚ ਹਰੇਕ ਗ੍ਰਾਮੀਣ ਪਰਿਵਾਰ ਨੂੰ 100 ਦਿਨ ਦੇ ਸੁਨਿਸਚਿਤ ਰੋਜ਼ਗਾਰ ਦੀ ਵਿਵਸਥਾ ਕਰਦਾ ਹੈ । ਬਾਅਦ ਵਿੱਚ ਇਸਦਾ ਵਿਸਤਾਰ 600 ਜ਼ਿਲ੍ਹਿਆਂ ਵਿੱਚ ਕੀਤਾ ਜਾਏਗਾ । ਇਸ ਵਿੱਚ ਇੱਕ ਤਿਹਾਈ ਰੋਜ਼ਗਾਰ ਮਹਿਲਾਵਾਂ ਲਈ ਰਾਖਵੇਂ ਹਨ ।
ਪ੍ਰਸ਼ਨ 7.
ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ‘ਤੇ ਨੋਟ ਲਿਖੋ ।
ਉੱਤਰ-
ਇਹ ਯੋਜਨਾ ਸਾਲ 1993 ਵਿੱਚ ਆਰੰਭ ਕੀਤੀ ਗਈ ਹੈ । ਇਸਦਾ ਉਦੇਸ਼ ਪੇਂਡੂ (ਗਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ । ਉਨ੍ਹਾਂ ਨੂੰ ਲਘੂ ਵਿਵਸਾਇ ਅਤੇ ਉਦਯੋਗ ਸਥਾਪਿਤ ਕਰਨ ਲਈ ਸਹਾਇਤਾ ਦਿੱਤੀ ਜਾਂਦੀ ਹੈ ।
ਪ੍ਰਸ਼ਨ 8.
ਪੇਂਡੂ ਰੋਜ਼ਗਾਰ ਸਿਰਜਣ ਕਾਰਜਕ੍ਰਮ ‘ਤੇ ਨੋਟ ਲਿਖੋ ।
ਉੱਤਰ-
ਇਸਨੂੰ ਸਾਲ 1995 ਵਿੱਚ ਆਰੰਭ ਕੀਤਾ ਗਿਆ ਹੈ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ |ਦਸਵੀਂ ਪੰਜ-ਸਾਲਾ ਯੋਜਨਾ ਵਿੱਚ ਇਸ ਕਾਰਜਕ੍ਰਮ ਦੇ ਅੰਤਰਗਤ 25 ਲੱਖ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ ।
ਪ੍ਰਸ਼ਨ 9.
ਸਵਰਨ ਜਯੰਤੀ ਸ਼ਾਮ ਸਵੈ-ਰੋਜ਼ਗਾਰ ਯੋਜਨਾ ਦਾ ਵਰਣਨ ਕਰੋ ।
ਉੱਤਰ-
ਇਸਦਾ ਆਰੰਭ ਸਾਲ 1999 ਵਿੱਚ ਕੀਤਾ ਗਿਆ ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗ਼ਰੀਬ ਪਰਿਵਾਰਾਂ ਨੂੰ ਸਵੈਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯਜੋਨ ਦੁਆਰਾ ਗ਼ਰੀਬੀ ਰੇਖਾ ਤੋਂ ਉੱਪਰ ਲਿਆਉਣਾ ਹੈ ।
ਪ੍ਰਸ਼ਨ 10.
ਪ੍ਰਧਾਨ ਮੰਤਰੀ ਮੋਦਯ ਯੋਜਨਾ ਕੀ ਹੈ ?
ਉੱਤਰ-
ਇਸਨੂੰ ਸਾਲ 2000 ਵਿੱਚ ਆਰੰਭ ਕੀਤਾ ਗਿਆ । ਇਸਦੇ ਅੰਤਰਗਤ ਮੁੱਢਲੀ ਸਿਹਤ, ਮੁੱਢਲੀ ਸਿੱਖਿਆ, ਗ੍ਰਾਮੀਣ ਸਹਾਇਤਾ (ਸਹਾਰਾ), ਗ੍ਰਾਮੀਣ ਪੀਣ-ਵਾਲਾ ਪਾਣੀ ਅਤੇ ਗ੍ਰਾਮੀਣ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।
ਪ੍ਰਸ਼ਨ 11.
ਵਿਸ਼ਵ ਗ਼ਰੀਬ ਪਰਿਦ੍ਰਿਸ਼ ‘ਤੇ ਨੋਟ ਲਿਖੋ ।
ਉੱਤਰ-
ਵਿਕਾਸਸ਼ੀਲ ਦੇਸ਼ਾਂ ਵਿੱਚ ਅਤਿਅੰਤ ਆਰਥਿਕ ਗ਼ਰੀਬੀ ਵਿਸ਼ਵ ਬੈਂਕ ਦੀ ਪਰਿਭਾਸ਼ਾ ਦੇ ਅਨੁਸਾਰ ਪ੍ਰਤੀਦਿਨ ॥ ਡਾਲਰ ਤੋਂ ਘੱਟ ’ਤੇ ਜੀਵਨ-ਨਿਰਵਾਹ ਕਰਨਾ) ਵਿੱਚ ਰਹਿਣ ਵਾਲੇ ਲੋਕਾਂ ਦਾ ਅਨੁਪਾਤ 1990 ਵਿੱਚ 28 ਪ੍ਰਤੀਸ਼ਤ ਤੋਂ ਡਿੱਗ ਕੇ 2001 ਵਿੱਚ 21 ਪ੍ਰਤੀਸ਼ਤ ਹੋ ਗਿਆ ਹੈ । ਭਾਵੇਂ ਕਿ ਵਿਸ਼ਵ ਗ਼ਰੀਬੀ ਵਿੱਚ ਵਰਣਨਯੋਗ ਗਿਰਾਵਟ ਆਈ ਹੈ, ਲੇਕਿਨ ਇਸ ਵਿੱਚ ਕਾਫ਼ੀ ਖੇਤਰੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।
ਪ੍ਰਸ਼ਨ 12.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਵੇਂ ਹੁੰਦਾ ਹੈ ?
ਉੱਤਰ-
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਆਮਦਨ ਜਾਂ ਉਪਭੋਗ ਪੱਧਰਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਆਮਦਨ ਆਕਲਨ ਦੇ ਆਧਾਰ ‘ਤੇ 2000 ਵਿੱਚ ਕਿਸੇ ਵਿਅਕਤੀ ਦੇ ਲਈ ਗ਼ਰੀਬੀ ਰੇਖਾ ਦਾ ਨਿਰਧਾਰਨੇ ਗ੍ਰਾਮੀਣ ਖੇਤਰਾਂ ਵਿੱਚ 3 328 ਪ੍ਰਤੀ ਮਹੀਨਾ ਅਤੇ ਸ਼ਹਿਰੀ ਖੇਤਰਾਂ ਵਿੱਚ ਤੋਂ 454 ਪ੍ਰਤੀ ਮਹੀਨਾ ਕੀਤਾ ਗਿਆ ਸੀ । ਉਪਭੋਗ ਆਕਲਨ ਦੇ ਆਧਾਰ ‘ਤੇ ਭਾਰਤ ਵਿੱਚ ਸਵੀਕ੍ਰਿਤ ਕੈਲੋਰੀ ਜ਼ਰੂਰਤ ਗ੍ਰਾਮੀਣ ਖੇਤਰਾਂ ਵਿੱਚ 2400 ਕੈਲੋਰੀ ਪ੍ਰਤੀ ਵਿਅਕਤੀ ਪ੍ਰਤੀਦਿਨ ਅਤੇ ਸ਼ਹਿਰੀ ਖੇਤਰਾਂ ਵਿੱਚ 2100 ਕੈਲੋਰੀ ਪ੍ਰਤੀ ਵਿਅਕਤੀ ਪ੍ਰਤੀਦਿਨ ਹੈ ।
ਪ੍ਰਸ਼ਨ 13.
ਗਰੀਬੀ ਦੇ ਮੁੱਖ ਸੂਚਕ ਕੀ ਹਨ ?
ਉੱਤਰ-
ਗ਼ਰੀਬੀ ਦੇ ਮੁੱਖ ਸੂਚਕ ਹੇਠ ਲਿਖੇ ਹਨ-
- ਗ਼ਰੀਬੀ ਦਾ ਅਰਥ ਭੁੱਖ ਅਤੇ ਅਵਾਸ ਦੀ ਘਾਟ ਹੈ ।
- ਗ਼ਰੀਬੀ ਦਾ ਅਰਥ ਸ਼ੁੱਧ ਪਾਣੀ ਦੀ ਕਮੀ ਅਤੇ ਸਫ਼ਾਈ ਸਹੂਲਤਾਂ ਦੀ ਘਾਟ ਹੈ ।
- ਗ਼ਰੀਬੀ ਇੱਕ ਅਜਿਹੀ ਅਵਸਥਾ ਹੈ, ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਪਾਉਂਦੇ ਜਾਂ ਕੋਈ ਬਿਮਾਰ ਆਦਮੀ ਇਲਾਜ ਨਹੀਂ ਕਰਵਾ ਪਾਉਂਦਾ ।
- ਗ਼ਰੀਬੀ ਦਾ ਅਰਥ ਨਿਯਮਿਤ ਰੋਜ਼ਗਾਰ ਦੀ ਕਮੀ ਵੀ ਹੈ ਅਤੇ ਨਿਊਨਤਮ ਸ਼ਾਲੀਨਤਾ ਪੱਧਰ ਦੀ ਘਾਟ ਵੀ ਹੈ ।
- ਗ਼ਰੀਬੀ ਦਾ ਅਰਥ ਅਸਹਾਇਤਾ ਦੀ ਭਾਵਨਾ ਦੇ ਨਾਲ ਜੀਊਣਾ ਹੈ ।
ਪ੍ਰਸ਼ਨ 14.
ਅਗਲੇ ਦਸ ਜਾਂ ਪੰਦਰਾਂ ਸਾਲਾਂ ਵਿੱਚ ਗ਼ਰੀਬੀ ਦੇ ਖ਼ਾਤਮੇ ਵਿੱਚ ਪ੍ਰਤੀ ਹੋਵੇਗੀ ਇਸਦੇ ਲਈ ਜ਼ਿੰਮੇਵਾਰ ਕੁੱਝ ਕਾਰਨ ਦੱਸੋ ।
ਉੱਤਰ-
- ਸਰਵਜਨਕ ਮੁਫ਼ਤ ਮੁੱਢਲੀ ਸਿੱਖਿਆ ਦਾ ਵਾਧੇ ‘ਤੇ ਜ਼ੋਰ ਦੇਣਾ ।
- ਆਰਥਿਕ ਵਾਧਾ
- ਜਨਸੰਖਿਆ ਵਾਧੇ ਵਿੱਚ ਗਿਰਾਵਟ
- ਮਹਿਲਾਵਾਂ ਦੀਆਂ ਸ਼ਕਤੀਆਂ ਵਿੱਚ ਵਾਧਾ ।
ਪ੍ਰਸ਼ਨ 15.
ਗਰੀਬੀ ਵਿਰੋਧੀ ਕਾਰਜਕ੍ਰਮਾਂ ਦਾ ਸਿੱਟਾ ਮਿਸ਼ਰਿਤ ਰਿਹਾ ਹੈ । ਕੁੱਝ ਕਾਰਨ ਦੱਸੋ ।
ਉੱਤਰ-
- ਅਤਿ ਜਨਸੰਖਿਆ
- ਭ੍ਰਿਸ਼ਟਾਚਾਰ
- ਕਾਰਜਕੂਮਾਂ ਦੇ ਉੱਚਿਤ ਨਿਰਧਾਰਕ ਦੀ ਘੱਟ ਪ੍ਰਭਾਵਸ਼ੀਲਤਾ
- ਕਾਰਜਕੂਮਾਂ ਦੀ ਅਧਿਕਤਾ ।
ਪ੍ਰਸ਼ਨ 16.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਗ੍ਰਾਮ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
- ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਸੰਨ 2004 ਵਿੱਚ ਦੇਸ਼ ਦੇ 150 ਸਭ ਤੋਂ ਜ਼ਿਆਦਾ ਪਿਛੜੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ।
- ਇਹ ਕਾਰਜਕੂਮ ਸਾਰੇ ਗ੍ਰਾਮੀਣ ਗ਼ਰੀਬਾਂ ਲਈ ਹੈ, ਜਿਨ੍ਹਾਂ ਨੂੰ ਮਜ਼ਦੂਰੀ ਤੇ ਰੋਜ਼ਗਾਰ ਦੀ ਲੋੜ ਹੈ ਅਤੇ ਜੋ ਅਕੁਸ਼ਲ ਸਰੀਰਕ ਕੰਮ ਕਰਨ ਦੇ ਇੱਛੁਕ ਹਨ ।
- ਇਸ ਨੂੰ ਅਮਲੀ ਰੂਪ ਸੌ ਫ਼ੀਸਦੀ ਕੇਂਦਰੀ ਵਿੱਤ ਪੋਸ਼ਿਤ ਕਾਰਜਕ੍ਰਮ ਦੇ ਰੂਪ ਵਿੱਚ ਕੀਤਾ ਗਿਆ ਹੈ ।
ਪ੍ਰਸ਼ਨ 17.
ਭਾਰਤ ਵਿੱਚ ਸਰੀਬੀ ਦੇ ਕਾਰਨ ਦੱਸੋ ।
ਉੱਤਰ-ਭਾਰਤ ਵਿੱਚ ਗ਼ਰੀਬੀ ਦੇ ਕਾਰਨ ਹੇਠ ਲਿਖੇ ਹਨ-
- ਬ੍ਰਿਟਿਸ਼ ਬਸਤੀਵਾਦੀ ਪ੍ਰਸ਼ਾਸਨ ਦੌਰਾਨ ਆਰਥਿਕ ਵਿਕਾਸ ਦਾ ਨੀਵਾਂ ਪੱਧਰ ।
- ਵਿਕਲਪਿਕ ਵਿਵਸਾਇ ਨਾ ਹੋਣ ਦੇ ਕਾਰਨ ਗ੍ਰਾਮੀਣ ਲੋਕਾਂ ਦਾ ਮਾਤਰ ਖੇਤੀਬਾੜੀ ‘ਤੇ ਨਿਰਭਰ ਹੋਣਾ ।
- ਆਮਦਨ ਦੀਆਂ ਅਸਮਾਨਤਾਵਾਂ ।
- ਜਨਸੰਖਿਆ ਵਾਧਾ !
- ਸਮਾਜਿਕ ਕਾਰਨ ਜਿਵੇਂ ਅਨਪੜ੍ਹਤਾ, ਵੱਡਾ ਪਰਿਵਾਰ, ਉੱਤਰਾਧਿਕਾਰ ਕਾਨੂੰਨ ਅਤੇ ਜਾਤੀ ਪ੍ਰਥਾ ਆਦਿ ।
- ਸੱਭਿਆਚਾਰਕ ਕਾਰਨ ਜਿਵੇਂ ਮੇਲਿਆਂ, ਤਿਉਹਾਰਾਂ ਆਦਿ ‘ਤੇ ਫ਼ਜ਼ੂਲ-ਖ਼ਰਚੀ ।
- ਆਰਥਿਕ ਕਾਰਨ ਜਿਵੇਂ ਕਰਜ਼ ਲੈ ਕੇ ਉਸਨੂੰ ਨਾ ਚੁਕਾ ਪਾਉਣਾ ।
- ਅਸਮਰੱਥਾ ਅਤੇ ਭ੍ਰਿਸ਼ਟਾਚਾਰ ਕਾਰਨ ਗ਼ਰੀਬੀ ਉਮੂਲਨ ਕਾਰਜਕੂਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਾਗੂ ਹੋਣਾ |
ਪ੍ਰਸ਼ਨ 18.
ਗ਼ਰੀਬੀ ਘਟਾਉਣ ਦੇ ਕੋਈ ਚਾਰ ਪ੍ਰੋਗਰਾਮਾਂ ਦਾ ਵਰਣਨ ਕਰੋ ।
ਉੱਤਰ-
ਗਰੀਬੀ ਘਟਾਉਣ ਦੇ ਪ੍ਰੋਗਰਾਮ ਹੇਠ ਲਿਖੇ ਹਨ-
1. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ-ਇਸ ਨੂੰ 1993 ਵਿੱਚ ਸ਼ੁਰੂ ਕੀਤਾ ਗਿਆ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ | ਛੋਟੇ ਸ਼ਹਿਰਾਂ ਵਿੱਚ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ ।
2. ਗ੍ਰਾਮੀਣ ਰੋਜ਼ਗਾਰ ਸਿਰਜਣ ਕਾਰਜਕੁਮ-ਇਹ ਕਾਰਜਕ੍ਰਮ 1995 ਵਿੱਚ ਆਰੰਭ ਕੀਤਾ ਗਿਆ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ । ਦਸਵੀਂ ਪੰਜ ਸਾਲਾ ਯੋਜਨਾ ਵਿੱਚ ਇਸ ਕਾਰਜਕ੍ਰਮ ਦੇ ਤਹਿਤ 25 ਲੱਖ ਨਵੇਂ ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ ।
3. ਸਵਰਨ ਜਯੰਤੀ ਰਾਅ ਸਵੈ-ਰੋਜ਼ਗਾਰ ਯੋਜਨਾ-ਇਸਦਾ ਆਰੰਭ 1999 ਵਿੱਚ ਕੀਤਾ ਗਿਆ ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗ਼ਰੀਬ ਪਰਿਵਾਰਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯੋਜਨ ਦੁਆਰਾ ਗਰੀਬੀ ਰੇਖਾ ਤੋਂ ਉੱਪਰ ਲਿਆਉਣਾ ਹੈ ।
4. ਪ੍ਰਧਾਨ ਮੰਤਰੀ ਮੋਦਯ ਯੋਜਨਾ-ਇਸਦਾ ਆਰੰਭ 2000 ਵਿੱਚ ਕੀਤਾ ਗਿਆ, ਜਿਸਦੇ ਤਹਿਤ ਮੁੱਢਲੀ ਸਿਹਤ, ਸਿੱਖਿਆ, ਗ੍ਰਾਮੀਣ ਆਸਰਾ, ਗ੍ਰਾਮੀਣ ਪੀਣ ਦਾ ਪਾਣੀ ਅਤੇ ਗ੍ਰਾਮੀਣ ਬਿਜਲੀਕਰਨ ਵਰਗੀਆਂ ਮੂਲ ਸਹੂਲਤਾਂ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।
ਪ੍ਰਸ਼ਨ 19.
ਗਰੀਬੀ ਦਾ ਸਮਾਜਿਕ ਅਪਵਰਜਨ ਕੀ ਹੈ ?
ਉੱਤਰ-
ਇਸ ਧਾਰਨਾ ਦੇ ਅਨੁਸਾਰ ਗ਼ਰੀਬੀ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਗ਼ਰੀਬਾਂ ਨੂੰ ਬਿਹਤਰ ਮਾਹੌਲ ਅਤੇ ਚੰਗੇ ਵਾਤਾਵਰਨ ਵਿੱਚ ਰਹਿਣ ਵਾਲੇ ਸੰਪੰਨ ਲੋਕਾਂ ਦੀ ਸਮਾਜਿਕ ਸਮਾਨਤਾ ਤੋਂ ਅਪਵਰਜਿਤ ਰਹਿ ਕੇ ਸਿਰਫ਼ ਅਣਸੁਖਾਵੇਂ ਵਾਤਾਵਰਨ ਵਿੱਚ ਦੁਸਰੇ ਗਰੀਬਾਂ ਨਾਲ ਰਹਿਣਾ ਪੈਂਦਾ ਹੈ । ਆਮ ਅਰਥ ਵਿੱਚ ਸਮਾਜਿਕ ਅਪਵਰਜਨ ਗ਼ਰੀਬੀ ਦਾ ਇੱਕ ਕਾਰਨ ਅਤੇ ਨਤੀਜਾ ਦੋਵੇਂ ਹੋ ਸਕਦੇ ਹਨ ।
ਮੋਟੇ ਤੌਰ ‘ਤੇ ਇਹ ਇੱਕ ਪ੍ਰਕਿਰਿਆ ਹੈ ਜਿਸਦੇ ਦੁਆਰਾ ਵਿਅਕਤੀ ਜਾਂ ਸਮੂਹ ਉਨ੍ਹਾਂ ਸਹੂਲਤਾਂ, ਲਾਭਾਂ ਅਤੇ ਮੌਕਿਆਂ ਤੋਂ ਅਪਵਰਜਿਤ ਰਹਿੰਦੇ ਹਨ, ਜਿਨ੍ਹਾਂ ਦਾ ਉਪਭੋਗ ਦੂਸਰੇ ਕਰਦੇ ਹਨ। ਇਸਦਾ ਇੱਕ ਵਿਸ਼ਿਸ਼ਟ ਉਦਾਹਰਨ ਭਾਰਤ ਵਿੱਚ ਜਾਤੀ ਵਿਵਸਥਾ ਦੀ ਕਾਰਜ਼ ਸ਼ੈਲੀ ਹੈ, ਜਿਸ ਵਿੱਚ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਮਾਨ ਮੌਕਿਆਂ ਤੋਂ ਅਪਵਰਜਿਤ ਰੱਖਿਆ ਜਾਂਦਾ ਹੈ ।
ਪ੍ਰਸ਼ਨ 20.
ਗ਼ਰੀਬੀ ਦੀ ਅਸੁਰੱਖਿਆ ਧਾਰਨਾ ਤੋਂ ਕੀ ਭਾਵ ਹੈ ?
ਉੱਤਰ-
ਗ਼ਰੀਬੀ ਦੇ ਪ੍ਰਤੀ ਸੁਰੱਖਿਆ ਇੱਕ ਮਾਪ ਹੈ ਜੋ ਕੁੱਝ ਵਿਸ਼ੇਸ਼ ਸਮੁਦਾਇ ਜਾਂ ਵਿਅਕਤੀਆਂ ਦੇ ਭਾਵੀ ਸਾਲਾਂ ਵਿੱਚ ਗ਼ਰੀਬ ਹੋਣ ਜਾਂ ਗ਼ਰੀਬ ਬਣੇ ਰਹਿਣ ਦੀ ਵਧੇਰੇ ਸੰਭਾਵਨਾ ਜਤਾਉਂਦਾ ਹੈ । ਅਸੁਰੱਖਿਆ ਦਾ ਨਿਰਧਾਰਨ ਪਰਿਸੰਪੱਤੀਆਂ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਤੌਰ ‘ਤੇ ਜੀਵਿਕਾ ਖੋਜਣ ਲਈ ਵੱਖ-ਵੱਖ ਸਮੁਦਾਵਾਂ ਕੋਲ ਮੁਹੱਈਆ ਵਿਕਲਪਾਂ ਤੋਂ ਹੁੰਦਾ ਹੈ । ਇਸਦੇ ਇਲਾਵਾ ਇਸਦਾ ਵਿਸ਼ਲੇਸ਼ਣ ਕੁਦਰਤੀ ਆਫ਼ਤਾਂ, ਅੱਤਵਾਦ ਆਦਿ ਮਾਮਲਿਆਂ ਵਿੱਚ ਇਨ੍ਹਾਂ ਸਮੂਹਾਂ ਦੇ ਸਾਹਮਣੇ ਮੌਜੂਦ ਵੱਡੇ ਜ਼ੋਖ਼ਿਮਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ ।
ਵਾਧੂ ਵਿਸ਼ਲੇਸ਼ਣ ਇਨ੍ਹਾਂ ਜ਼ੋਖ਼ਿਮਾਂ ਨਾਲ ਨਿਪਟਣ ਦੀ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਯੋਗਤਾ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਅਸਲ ਵਿਚ ਜਦੋਂ ਸਾਰੇ ਲੋਕਾਂ ਲਈ ਬੁਰਾ ਸਮਾਂ ਆਉਂਦਾ ਹੈ, ਚਾਹੇ ਕੋਈ ਹੜ੍ਹ ਹੋਵੇ ਜਾਂ ਭੂਚਾਲ ਜਾਂ ਫਿਰ ਨੌਕਰੀਆਂ ਦੀ ਉਪਲੱਬਤਾ ਵਿੱਚ ਕਮੀ, ਦੂਸਰੇ ਲੋਕਾਂ ਦੀ ਤੁਲਨਾ ਵਿੱਚ ਵਧੇਰੇ ਪ੍ਰਭਾਵਿਤ ਹੋਣ ਦੀ ਵੱਡੀ ਸੰਭਾਵਨਾ ਦਾ ਨਿਰੂਪਣ ਹੀ ਅਸੁਰੱਖਿਆ ਹੈ ।
ਪ੍ਰਸ਼ਨ 21.
ਭਾਰਤ ਵਿੱਚ ਅੰਤਰ-ਰਾਜੀ ਅਸਮਾਨਤਾਵਾਂ ਕੀ ਹਨ ?
ਉੱਤਰ-
ਭਾਰਤ ਵਿੱਚ ਗ਼ਰੀਬੀ ਦਾ ਇੱਕ ਹੋਰ ਪਹਿਲੂ ਹੈ । ਹਰੇਕ ਰਾਜ ਵਿੱਚ ਗ਼ਰੀਬ ਲੋਕਾਂ ਦਾ ਅਨੁਪਾਤ ਇੱਕ-ਸਮਾਨ ਨਹੀਂ ਹੈ । ਭਾਵੇਂ ਕਿ 1970 ਦੇ ਦਹਾਕੇ ਦੇ ਆਰੰਭ ਤੋਂ ਰਾਜ ਪੱਧਰੀ ਗ਼ਰੀਬੀ ਵਿੱਚ ਲੰਮੇ ਸਮੇਂ ਲਈ ਕਮੀ ਹੋਈ ਹੈ, ਗ਼ਰੀਬੀ ਘੱਟ ਕਰਨ ਵਿੱਚ ਸਫ਼ਲਤਾ ਦੀ ਦਰ ਵਿਭਿੰਨ ਰਾਜਾਂ ਵਿੱਚ ਅਲੱਗ-ਅਲੱਗ ਹੈ । ਹਾਲ ਹੀ ਦੇ ਅਨੁਮਾਨ ਦਰਸਾਉਂਦੇ ਹਨ ਕਿ 20 ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਵਿੱਚ ਗ਼ਰੀਬੀ ਦਾ ਅਨੁਪਾਤ ਰਾਸ਼ਟਰੀ ਔਸਤ ਤੋਂ ਘੱਟ ਹੈ । ਦੂਸਰੇ ਪਾਸੇ, ਗਰੀਬੀ ਹੁਣ ਵੀ ਓਡੀਸ਼ਾ, ਬਿਹਾਰ, ਆਸਾਮ, ਤਿਪੁਰਾ ਅਤੇ ਉੱਤਰ ਪ੍ਰਦੇਸ਼ ਦੀ ਇੱਕ ਗੰਭੀਰ ਸਮੱਸਿਆ ਹੈ । ਇਸਦੀ ਤੁਲਨਾ ਵਿੱਚ ਕੇਰਲ, ਜੰਮੂ ਅਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਗੁਜਰਾਤ ਰਾਜਾਂ ਵਿੱਚ ਗਰੀਬੀ ਵਿੱਚ ਕਮੀ ਆਈ ਹੈ ।
ਪ੍ਰਸ਼ਨ 22.
ਰਾਸ਼ਟਰੀ ਗ੍ਰਾਮੀਣ ਬੇਰੁਜ਼ਗਾਰੀ ਉਮੂਲਨ ਵਿਧੇਅਕ (NREGA) ਦੀ ਗ਼ਰੀਬੀ ਉਨਮੂਲਨ (ਖ਼ਾਤਮਾ) ਵਿੱਚ ਸਹਾਇਕ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਰਾਸ਼ਟਰੀ ਬੇਰੁਜ਼ਗਾਰੀ ਉਮੂਲਨ (ਖ਼ਾਤਮਾ) ਵਿਧੇਅਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ –
- ਇਹ ਵਿਧੇਅਕ ਹਰ ਇੱਕ ਗ੍ਰਾਮੀਣ ਪਰਿਵਾਰ ਨੂੰ 100 ਦਿਨ ਦੇ ਨਿਸਚਿਤ ਰੋਜ਼ਗਾਰ ਦਾ ਪ੍ਰਬੰਧ ਕਰਦਾ ਹੈ । ਇਹ ਵਿਧੇਅਕ 600 ਜ਼ਿਲਿਆਂ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਹੈ ਜਿਸ ਵਿੱਚ ਗ਼ਰੀਬੀ ਨੂੰ ਹਟਾਇਆ ਜਾ ਸਕੇ ।
- ਪ੍ਰਸਤਾਵਿਤ ਰੋਜ਼ਗਾਰਾਂ ਦਾ ਇੱਕ ਤਿਹਾਈ ਰੋਜ਼ਗਾਰ ਔਰਤਾਂ ਦੇ ਲਈ ਰਾਖਵਾਂ ਹੈ ।
- ਕਾਰਜਕੂਮ ਦੇ ਅੰਤਰਗਤ ਜੇਕਰ ਬੇਨਤੀ ਕਰਤਾ ਨੂੰ 15 ਦਿਨ ਦੇ ਅੰਦਰ ਰੋਜ਼ਗਾਰ ਮੁਹੱਈਆ ਨਹੀਂ ਕਰਾਇਆ ਗਿਆ ਤਾਂ ਉਹ ਦੈਨਿਕ ਬੇਰੁਜ਼ਗਾਰ ਭੱਤੇ ਦਾ ਹੱਕਦਾਰ ਹੋਵੇਗਾ ।
ਪ੍ਰਸ਼ਨ 23.
ਗਰੀਬੀ ਦੇ ਸਾਹਮਣੇ ਨਿਰਉਪਾਅ ਦੋ ਸਮਾਜਿਕ ਅਤੇ ਦੋ ਆਰਥਿਕ ਸਮੁਦਾਵਾਂ ਦੇ ਨਾਂ ਲਿਖੋ । ਇਸ ਪ੍ਰਕਾਰ ਦੇ ਸਮੁਦਾਇ ਦੇ ਲਈ ਹੋਰ ਜ਼ਿਆਦਾ ਬੁਰਾ ਸਮਾਂ ਕਦੋਂ ਆਉਂਦਾ ਹੈ ?
ਉੱਤਰ-
ਗ਼ਰੀਬੀ ਦੇ ਸਾਹਮਣੇ ਨਿਰਉਪਾਅ ਦੋ ਸਮਾਜਿਕ ਸਮੁਦਾਵਾਂ ਦੇ ਨਾਂ ਹਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਦੇ ਪਰਿਵਾਰ ਜਦਕਿ ਆਰਥਿਕ ਸਮੁਦਾਇ ਵਿੱਚ ਗ੍ਰਾਮੀਣ ਮਜ਼ਦੂਰ ਪਰਿਵਾਰ ਅਤੇ ਨਗਰੀ ਅਨਿਯਤ ਮਜ਼ਦੂਰ ਪਰਿਵਾਰ ਹਨ । ਇਨ੍ਹਾਂ ਸਮੁਦਾਵਾਂ ਦੇ ਲਈ ਹੋਰ ਜ਼ਿਆਦਾ ਬੁਰਾ ਸਮਾਂ ਉਸ ਵਕਤ ਆਉਂਦਾ ਹੈ ਜਦੋਂ ਔਰਤਾਂ, ਬਜ਼ੁਰਗ ਅਤੇ ਬੱਚਿਆਂ ਨੂੰ ਵੀ ਚੰਗੇ ਢੰਗ ਦੇ ਨਾਲ ਪਰਿਵਾਰ ਨੂੰ ਮੁਹੱਈਆ ਕੀਤੇ ਸਾਧਨਾਂ ਤੱਕ ਪਹੁੰਚਣ ਤੋਂ ਵਾਂਝਾ ਕੀਤਾ ਜਾਂਦਾ ਹੈ ।
ਪ੍ਰਸ਼ਨ 24.
ਭਾਰਤ ਵਿੱਚ ਗ਼ਰੀਬੀ ਨੂੰ ਘੱਟ ਕਰਨ ਦੇ ਕਿਸੇ ਤਿੰਨ ਉਪਾਵਾਂ ਦਾ ਉਲੇਖ ਕਰੋ ।
ਉੱਤਰ-
ਸਰਕਾਰ ਦੁਆਰਾ ਗ਼ਰੀਬੀ ਨੂੰ ਘੱਟ ਕਰਨ ਦੇ ਲਈ ਸਰਕਾਰ ਨੇ ਕਈ ਕਾਰਜਕ੍ਰਮ ਅਪਣਾਏ ਹਨ-
- ਰਾਸ਼ਟਰੀ ਗ੍ਰਾਮੀਣ ਗਾਰੰਟੀ ਯੋਜਨਾ, 2005 ਨੂੰ ਸਤੰਬਰ ਵਿੱਚ ਪਾਸ ਕੀਤਾ ਗਿਆ । ਇਹ ਵਿਧੇਅਕ ਹਰ ਸਾਲ ਦੇਸ਼ ਦੇ 200 ਜ਼ਿਲਿਆਂ ਵਿੱਚ ਹਰ ਇੱਕ ਗਾਮੀਣ ਪਰਿਵਾਰ ਨੂੰ 100 ਦਿਨ ਦੇ ਨਿਸਚਿਤ ਰੋਜ਼ਗਾਰ ਦਾ ਪ੍ਰਬੰਧ ਕਰਦਾ ਹੈ ।
- ਦੂਸਰਾ, ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਹੈ ਜਿਸ ਨੂੰ 2004 ਵਿੱਚ ਦੇਸ਼ ਦੇ ਸਭ ਤੋਂ ਪਿਛੜੇ 150 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਸੀ ।
- ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਇੱਕ ਰੋਜ਼ਗਾਰ ਸਿਰਜਨ ਯੋਜਨਾ ਹੈ, ਜਿਸਨੂੰ 1993 ਵਿੱਚ ਆਰੰਭ ਕੀਤਾ ਗਿਆ । ਇਸ ਕਾਰਜਕ੍ਰਮ ਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਦੇ ਲਈ | ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ ।
ਪ੍ਰਸ਼ਨ 25.
ਸਰਵਜਨਕ ਵੰਡ-ਪ੍ਰਣਾਲੀ ਦੀਆਂ ਕਿਸੇ ਤਿੰਨ ਵਿਸ਼ੇਸ਼ਤਾਵਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤੀ ਵੰਡ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ-
- ਸਰਵਜਨਕ ਵੰਡ ਪ੍ਰਣਾਲੀ ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਵਿਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੁਆਰਾ ਸਮਾਜ ਦੇ ਗਰੀਬ ਵਰਗਾਂ ਵਿੱਚ ਵੰਡ ਕਰਦੀ ਹੈ ।
- ਰਾਸ਼ਨ ਕਾਰਡ ਰੱਖਣ ਵਾਲਾ ਕੋਈ ਵੀ ਪਰਿਵਾਰ ਹਰ ਮਹੀਨੇ ਅਨਾਜ ਦੀ ਇੱਕ ਅਨੁਬੰਧਿਤ ਮਾਤਰਾ ਨੇੜਲੇ ਰਾਸ਼ਨ ਦੀਆਂ ਦੁਕਾਨਾਂ ਤੋਂ ਖ਼ਰੀਦ ਸਕਦਾ ਹੈ।
- ਸਰਵਜਨਕ ਵੰਡ ਪ੍ਰਣਾਲੀ ਦਾ ਟੀਚਾ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਸਸਤਾ ਅਨਾਜ ਪਹੁੰਚਾਉਣਾ ਹੈ ।
ਪ੍ਰਸ਼ਨ 26.
ਪਰਿਵਾਰਾਂ ਦੇ ਮੈਂਬਰਾਂ ਦੇ ਵਿਚਕਾਰ ਆਮਦਨ ਦੀ ਅਸਮਾਨਤਾ ਕਿਸ ਪ੍ਰਕਾਰ ਪ੍ਰਤਿਬਿੰਬਿਤ ਹੁੰਦੀ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਪਰਿਵਾਰ ਦੇ ਵਿਭਿੰਨ ਮੈਂਬਰਾਂ ਦੀ ਆਮਦਨ ਭਿੰਨ-ਭਿੰਨ ਹੁੰਦੀ ਹੈ, ਤਾਂਕਿ ਇਹ ਆਮਦਨ ਦੀ ਅਸਮਾਨਤਾ ਨੂੰ ਪ੍ਰਤਿਬਿੰਬਿਤ ਕਰਦੀ ਹੈ । ਉਦਾਹਰਨ ਦੇ ਲਈ ਇੱਕ ਪਰਿਵਾਰ ਵਿੱਚ 5 ਮੈਂਬਰ ਹਨ । ਉਨ੍ਹਾਂ ਦੀ ਆਮਦਨ ਦਾ ਵੇਰਵਾ ਹੇਠਾਂ ਲਿਖਿਆ ਹੈ
ਪਰਿਵਾਰ ਦੇ ਮੈਂਬਰ | ਮਹੀਨੇ ਦੀ ਆਮਦਨ (₹ ਵਿੱਚ) |
1. | 40,000 |
2. | 25,000 |
3. | 20,000 |
4. | 10,000 |
5. | 3,000 |
ਉੱਪਰ ਲਿਖੀ ਤਾਲਿਕਾ ਵਿੱਚ ਸਪੱਸ਼ਟ ਹੈ ਕਿ ਇਸ ਪਰਿਵਾਰ ਦੇ ਮੈਂਬਰਾਂ ਵਿੱਚ ਆਮਦਨ ਦੀ ਅਸਮਾਨਤਾ ਜ਼ਿਆਦਾ ਹੈ । ਪਹਿਲੇ ਮੈਂਬਰ ਦੀ ਆਮਦਨ ਜਿੱਥੇ ਤੋਂ 40,000 ਮਹੀਨਾ ਹੈ ਉੱਥੇ ਪੰਜਵੇਂ ਮੈਂਬਰ ਦੀ ਆਮਦਨ ਤੋਂ 3,000 ਮਹੀਨਾ ਹੈ ।
ਪ੍ਰਸ਼ਨ 27.
ਭਾਰਤ ਵਿੱਚ ਗ਼ਰੀਬੀ ਖ਼ਾਤਮੇ ਦੇ ਲਈ ਵਿਕਸਿਤ ਕੀਤੇ ਗਏ ਕਿਸੇ ਪੰਜ ਕਾਰਜਕ੍ਰਮਾਂ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਗਰੀਬੀ ਦੇ ਵਿਰੁੱਧ ਪੰਜ ਕਾਰਜਕ੍ਰਮ ਹੇਠਾਂ ਲਿਖੇ ਹਨ
1. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ-ਇਸਨੂੰ 1993 ਵਿੱਚ ਆਰੰਭ ਕੀਤਾ ਗਿਆ । ਜਿਸਦਾ ਉਦੇਸ਼ ਗਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ।
2. ਸਵਰਨ ਜਯੰਤੀ ਗ੍ਰਾਮ ਸਵੈ-ਰੋਜ਼ਗਾਰ ਯੋਜਨਾ-ਇਸਨੂੰ 1999 ਵਿੱਚ ਆਰੰਭ ਕੀਤਾ ਗਿਆ, ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗਰੀਬ ਪਰਿਵਾਰਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯੋਜਨ ਦੁਆਰਾ ਗ਼ਰੀਬੀ ਰੇਖਾ ਦੇ ਉੱਪਰ ਲਿਆਉਣਾ ਹੈ ।
3. ਪ੍ਰਧਾਨ ਮੰਤਰੀ ਬ੍ਰਾਮਉਦੈ ਯੋਜਨਾ-ਇਸਨੂੰ 2000 ਵਿੱਚ ਆਰੰਭ ਕੀਤਾ ਗਿਆ । ਜਿਸਦੇ ਤਹਿਤ ਪ੍ਰਾਥਮਿਕ ਸਿਹਤ, ਆਰੰਭਿਕ ਸਿੱਖਿਆ, ਗ੍ਰਾਮੀਣ ਸਹਾਰਾ, ਗ੍ਰਾਮੀਣ ਪੀਣ ਵਾਲਾ ਪਾਣੀ ਅਤੇ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।
4. ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ, 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਰੱਖੇ ਗਏ ਟੀਚੇ ਦੀ ਵੰਡ ਪ੍ਰਣਾਲੀ ਵਿੱਚ ਆਉਣ ਵਾਲੇ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਵਿੱਚੋਂ ਇੱਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ।
ਪ੍ਰਸ਼ਨ 28.
‘ਦੋ ਅੱਗੇ ਵਾਲੇ ਭਾਗਾਂ ‘ਤੇ ਅਸਫ਼ਲਤਾ: ਆਰਥਿਕ ਵਾਧੇ ਨੂੰ ਵਧਾਉਣਾ ਅਤੇ ਜਨਸੰਖਿਆ ਨਿਯੰਤਰਨ ਦੇ ਕਾਰਨ ਗ਼ਰੀਬੀ ਦਾ ਚੱਕਰ ਸਥਿਰ ਹੈ ।’ ਇਸ ਕਥਨ ‘ਤੇ ਟਿੱਪਣੀ ਕਰੋ ।
ਉੱਤਰ-
ਹੇਠਾਂ ਲਿਖੇ ਕਾਰਨਾਂ ਤੋਂ ਗ਼ਰੀਬੀ ਦਾ ਚੱਕਰ ਸਥਿਰ ਹੈ –
- ਰਾਜਾਂ ਦੀਆਂ ਅਸਮਾਨ ਵੱਧ ਦਰਾਂ
- ਉਦਯੋਗਿਕ ਦੀ ਦਰ ਦਾ ਜਨਸੰਖਿਆ ਵਾਧੇ ਦਰ ਤੋਂ ਘੱਟ ਹੋਣਾ ।
- ਸ਼ਹਿਰਾਂ ਦੇ ਵੱਲ ਕੋਸ਼ਿਸ਼ ।
- ਕਰਜ਼ਾ-ਸ਼ਤਤਾ ਦੇ ਉੱਚੇ-ਪੱਧਰ ।
- ਸਮਾਜਿਕ ਬੰਧਨ ।
- ਭੂਮੀ ਦੀ ਅਸਮਾਨ ਵੰਡ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਗ਼ਰੀਬੀ ਰੇਖਾ ਦੀ ਭੌਤਿਕ ਉੱਤਰਜੀਵਿਤਾ (Physical Survival) ਦੀ ਸੰਘਟਨਾ ਨੂੰ ਛੇਵੀ ਯੋਜਨਾ ਤੱਕ ਅਪਣਾਇਆ, ਜਿਸ ਦੇ ਅਨੁਸਾਰ ਉਸਨੇ ਪੇਂਡੂ ਖੇਤਰਾਂ ਦੇ ਲਈ ਇਕ ਦਿਨ ਵਿੱਚ ਇੱਕ ਵਿਅਕਤੀ ਦੇ ਲਈ 2400 ਕੈਲੋਰੀ ਅਤੇ ਸ਼ਹਿਰੀ ਖੇਤਰਾਂ ਦੇ ਲਈ ਇਕ ਦਿਨ ਵਿੱਚ 2100 ਕੈਲੋਰੀ ਦੀ ਨਿਊਨਤਮ ਪੋਸ਼ਕ ਜ਼ਰੂਰਤਾਵਾਂ ਦੇ ਆਧਾਰ ‘ਤੇ ਪਰਿਭਾਸ਼ਿਤ ਕੀਤਾ।
ਇਸ ਕੈਲੋਰੀ ਦੇਣ ਨੂੰ ਫਿਰ ਮਾਸਿਕ ਪ੍ਰਤੀ ਵਿਅਕਤੀ ਖ਼ਰਚ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ। ਯੋਜਨਾ ਆਯੋਗ ਨੂੰ ਵਿਧੀ ਇੱਕ ਅਧਿਐਨ ਸਮੂਹ, ਜਿਸ ਵਿੱਚ ਡੀ.ਆਰ. ਗਾਡਗਿਲ, ਪੀ. ਐੱਸ. ਲੋਕ ਨਾਥ.ਬੀ.ਐੱਨ. ਗਾਗੁਲੀ ਅਤੇ ਅਸ਼ੋਕ ਮੇਹਤਾ ਸਨ, ਨੇ ਸੁਝਾਈ । ਇਸ ਸਮੂਹ ਨੇ ਰਾਸ਼ਟਰੀ ਗਰੀਬੀ ਰੇਖਾ ਦਾ ਨਿਰਧਾਰਣ ਕੀਤਾ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ 1960-61 ਕੀਮਤਾਂ ‘ਤੇ ਤੋਂ 20 ਪ੍ਰਤੀ ਵਿਅਕਤੀ ਮਹੀਨਾ ਨਿੱਜੀ ਉਪਭੋਗ ਖ਼ਰਚ ਨਿਊਨਤਮ ਨਿਰਵਾਹ ਸਤਰ ਹੈ । ਇਹ ਰਾਸ਼ੀ ਚੌਥੀ ਯੋਜਨਾ ਦੇ ਲਈ ਨਿਸ਼ਚਿਤ ਕੀਤੀ ਗਈ |
ਬਾਅਦ ਦੀਆਂ ਯੋਜਨਾਵਾਂ ਵਿਚ ਕੀਮਤਾਂ ਦੇ ਵੱਧਣ ਨਾਲ ਇਹ ਰਾਸ਼ੀ ਉੱਚੇ ਸਤਰ ‘ਤੇ ਨਿਸ਼ਚਿਤ ਕੀਤੀ ਗਈ । ਜੋ ਉਨ੍ਹਾਂ ਯੋਜਨਾਵਾਂ ਵਿੱਚ ਗ਼ਰੀਬੀ ਰੇਖਾ ਨਿਰਧਾਰਿਤ ਕੀਤੀ ਗਈ । ਛੇਵੀਂ ਯੋਜਨਾ ਵਿਚ ਤੋਂ 77 ਪ੍ਰਤੀ ਵਿਅਕਤੀ ਮਹੀਨਾ ਗਾਮੀਣ ਜਨਸੰਖਿਆ ਦੇ ਲਈ 88 ਪ੍ਰਤੀ ਵਿਅਕਤੀ ਮਹੀਨਾ ਸ਼ਹਿਰੀ ਜਨ-ਸੰਖਿਆ ਦੇ ਲਈ ਗ਼ਰੀਬੀ ਰੇਖਾ ਦਾ ਸਤਰ ਨਿਰਧਾਰਿਤ ਕੀਤਾ , ਇਸ ਆਧਾਰ ‘ਤੇ 1977-78 ਵਿਚ 50.82 ਪ੍ਰਤਿਸ਼ਤ ਪੇਂਡੂ ਅਤੇ 38.19 ਸ਼ਹਿਰੀ ਜਨਸੰਖਿਆ ਗਰੀਬ ਸੀ । ਦੋਵਾਂ ਨੂੰ ਇਕੱਠਾ ਕਰ ਲੈਣ ‘ਤੇ ਕੁੱਲ ਜਨਸੰਖਿਆ 48.13 ਪ੍ਰਤੀਸ਼ਤ ਗ਼ਰੀਬ ਸੀ ।
ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (NSSO) ਦੁਆਰਾ ਆਪਣੇ 55ਵੇਂ ਦੌਰ ਦੇ ਸਰਵੇਖਣ (ਜੁਲਾਈ 1999- ਜੂਨ 2000) ਵਿੱਚ ਉਪਭੋਗਤਾ ਖ਼ਰਚ ਦੇ ਸੰਬੰਧ ਵਿੱਚ ਉਪਲੱਬਧ ਕਰਵਾਏ ਗਏ ਵੱਡਾ ਨਮੂਨਾ ਸਰਵੇਖਣ ਅੰਕੜਿਆਂ ਦੇ ਅਨੁਸਾਰ 30 ਦਿਵਸਾਂ ਤਿਆਵਹਨ ਦੇ ਆਧਾਰ ‘ਤੇ ਤੇ ਦੇਸ਼ ਵਿੱਚ ਗ਼ਰੀਬੀ ਅਨੁਪਾਤ ਗ੍ਰਾਮੀਣ ਖੇਤਰਾਂ ਵਿੱਚ 27.09 ਪ੍ਰਤੀਸ਼ਤ ਅਨੁਮਾਇਤ ਹੈ । ਗਾਮੀਣ ਖੇਤਰਾਂ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ ਸਾਲ 1973-74 ਵਿੱਚ 54.54% ਤੋਂ ਲਗਾਤਾਰ ਗਿਰਾਵਟ ਆਈ ਹੈ ਜੋ ਸਾਲ 1991-2000 ਵਿੱਚ 27.09 ਪ੍ਰਤੀਸ਼ਤ ਤੇ ਸਤਰ ਤਕ ਪਹੁੰਚ ਗਈ । ਇਸ ਤਰ੍ਹਾਂ ਦੇਸ਼ ਵਿੱਚ ਅਜੇ ਵੀ ਲਗਭਗ 20 ਕਰੋੜ ਗ੍ਰਾਮੀਣ ਜਨਸੰਖਿਆ ਗ਼ਰੀਬੀ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ । ਜੇਕਰ ਦੇਸ਼ ਵਿੱਚ ਗ਼ਰੀਬੀ ਵਿੱਚ ਵਿਆਪਕ ਸਤਰ ‘ਤੇ ਗਿਰਾਵਟ ਆਈ ਹੈ । ਫਿਰ ਵੀ ਗ੍ਰਾਮੀਣ ਗ਼ਰੀਬੀ ਅਨੁਪਾਤ ਅਜੇ ਵੀ ਉੜੀਸਾ, ਬਿਹਾਰ ਅਤੇ ਉੱਤਰੀ ਪੂਰਵ ਰਾਜਾਂ ਵਿੱਚ ਉਨ੍ਹਾਂ ਦੀ ਤੁਲਨਾ ਵਿੱਚ ਵਧੇਰੇ ਹੈ ।
3. ਪ੍ਰਧਾਨ ਮੰਤਰੀ ਮਉਦੈ ਯੋਜਨਾ-ਇਸਨੂੰ 2000 ਵਿੱਚ ਆਰੰਭ ਕੀਤਾ ਗਿਆ । ਜਿਸਦੇ ਤਹਿਤ ਪ੍ਰਾਥਮਿਕ ਸਿਹਤ, ਆਰੰਭਿਕ ਸਿੱਖਿਆ, ਗ੍ਰਾਮੀਣ ਸਹਾਰਾ, ਗ੍ਰਾਮੀਣ ਪੀਣ ਵਾਲਾ ਪਾਣੀ ਅਤੇ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।
4. ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ, 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਰੱਖੇ ਗਏ ਟੀਚੇ ਦੀ ਵੰਡ ਪ੍ਰਣਾਲੀ ਵਿੱਚ ਆਉਣ ਵਾਲੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਵਿੱਚੋਂ ਇੱਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ।
ਪ੍ਰਸ਼ਨ 2.
‘‘ਦੋ ਅੱਗੇ ਵਾਲੇ ਭਾਗਾਂ ‘ਤੇ ਅਸਫ਼ਲਤਾ: ਆਰਥਿਕ ਵਾਧੇ ਨੂੰ ਵਧਾਉਣਾ ਅਤੇ ਜਨਸੰਖਿਆ ਨਿਯੰਤਰਨ ਦੇ ਕਾਰਨ ਗਰੀਬੀ ਦਾ ਚੱਕਰ ਸਥਿਰ ਹੈ ।” ਇਸ ਕਥਨ ‘ਤੇ ਟਿੱਪਣੀ ਕਰੋ ।
ਉੱਤਰ-
ਹੇਠਾਂ ਲਿਖੇ ਕਾਰਨਾਂ ਤੋਂ ਗ਼ਰੀਬੀ ਦਾ ਚੱਕਰ ਸਥਿਰ ਹੈ-
- ਰਾਜਾਂ ਦੀਆਂ ਅਸਮਾਨ ਵੱਧ ਦਰਾਂ
- ਉਦਯੋਗਿਕ ਦੀ ਦਰ ਦਾ ਜਨਸੰਖਿਆ ਵਾਧੇ ਦਰ ਤੋਂ ਘੱਟ ਹੋਣਾ ।
- ਸ਼ਹਿਰਾਂ ਦੇ ਵੱਲ ਕੋਸ਼ਿਸ਼ ।
- ਕਰਜ਼ਾ-ਸਤਤਾ ਦੇ ਉੱਚੇ-ਪੱਧਰ ।
- ਸਮਾਜਿਕ ਬੰਧਨ ॥
- ਭੂਮੀ ਦੀ ਅਸਮਾਨ ਵੰਡ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਗ਼ਰੀਬੀ ਰੇਖਾ ਦੀ ਭੌਤਿਕ ਉੱਤਰਜੀਵਿਤਾ (Physical Survival) ਦੀ ਸੰਘਟਨਾ ਨੂੰ ਛੇਵੀ ਯੋਜਨਾ ਤੱਕ ਅਪਣਾਇਆ, ਜਿਸ ਦੇ ਅਨੁਸਾਰ ਉਸਨੇ ਪੇਂਡੂ ਖੇਤਰਾਂ ਦੇ ਲਈ ਇਕ ਦਿਨ ਵਿੱਚ ਇੱਕ ਵਿਅਕਤੀ ਦੇ ਲਈ 2400 ਕੈਲੋਰੀ ਅਤੇ ਸ਼ਹਿਰੀ ਖੇਤਰਾਂ ਦੇ ਲਈ ਇਕ ਦਿਨ ਵਿੱਚ 2100 ਕੈਲੋਰੀ ਦੀ ਨਿਊਨਤਮ ਪੋਸ਼ਕ ਜ਼ਰੂਰਤਾਵਾਂ ਦੇ ਆਧਾਰ ‘ਤੇ ਪਰਿਭਾਸ਼ਿਤ ਕੀਤਾ।
ਇਸ ਕੈਲੋਰੀ ਦੇਣ ਨੂੰ ਫਿਰ ਮਾਸਿਕ ਪਤੀ ਵਿਅਕਤੀ ਖ਼ਰਚ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ। ਯੋਜਨਾ ਆਯੋਗ ਨੂੰ ਵਿਧੀ ਇੱਕ ਅਧਿਐਨ ਸਮੂਹ, ਜਿਸ ਵਿੱਚ ਡੀ.ਆਰ. ਗਾਡਗਿਲ, ਪੀ. ਐੱਸ. ਲੋਕ ਨਾਥ.ਬੀ.ਐੱਨ. ਗਾਗੂਲੀ ਅਤੇ ਅਸ਼ੋਕ ਮੇਹਤਾ ਸਨ, ਨੇ ਸੁਝਾਈ । ਇਸ ਸਮੂਹ ਨੇ ਰਾਸ਼ਟਰੀ ਗ਼ਰੀਬੀ ਰੇਖਾ ਦਾ ਨਿਰਧਾਰਣ ਕੀਤਾ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ 1960-61 ਕੀਮਤਾਂ ‘ਤੇ ਤੋਂ 20 ਪ੍ਰਤੀ ਵਿਅਕਤੀ ਮਹੀਨਾ ਨਿੱਜੀ ਉਪਭੋਗ ਖ਼ਰਚ ਨਿਊਨਤਮ ਨਿਰਵਾਹ ਸਤਰ ਹੈ । ਇਹ ਰਾਸ਼ੀ ਚੌਥੀ ਯੋਜਨਾ ਦੇ ਲਈ ਨਿਸ਼ਚਿਤ ਕੀਤੀ ਗਈ । ਬਾਅਦ ਦੀਆਂ ਯੋਜਨਾਵਾਂ ਵਿਚ ਕੀਮਤਾਂ ਦੇ ਵੱਧਣ ਨਾਲ ਇਹ ਰਾਸ਼ੀ ਉੱਚੇ ਸਤਰ ‘ਤੇ ਨਿਸ਼ਚਿਤ ਕੀਤੀ ਗਈ । ਜੋ ਉਨ੍ਹਾਂ ਯੋਜਨਾਵਾਂ ਵਿੱਚ ਗ਼ਰੀਬੀ ਰੇਖਾ ਨਿਰਧਾਰਿਤ ਕੀਤੀ ਗਈ ।
ਛੇਵੀਂ ਯੋਜਨਾ ਵਿਚ ਤੇ 77 ਪਤੀ ਵਿਅਕਤੀ ਮਹੀਨਾ ਗਾਮੀਣ ਜਨਸੰਖਿਆ ਦੇ ਲਈ 88 ਪਤੀ ਵਿਅਕਤੀ ਮਹੀਨਾ ਸ਼ਹਿਰੀ ਜਨ-ਸੰਖਿਆ ਦੇ ਲਈ ਗਰੀਬੀ ਰੇਖਾ ਦਾ ਸਤਰ ਨਿਰਧਾਰਿਤ ਕੀਤਾ . ਇਸ ਆਧਾਰ ‘ਤੇ 1977-78 ਵਿਚ 50.82 ਪ੍ਰਤਿਸ਼ਤ ਪੇਂਡੂ ਅਤੇ 38.19 ਸ਼ਹਿਰੀ ਜਨਸੰਖਿਆ ਗ਼ਰੀਬ ਸੀ । ਦੋਵਾਂ ਨੂੰ ਇਕੱਠਾ ਕਰ ਲੈਣ ‘ਤੇ ਕੁੱਲ ਜਨਸੰਖਿਆ 48.13 ਪ੍ਰਤੀਸ਼ਤ ਗਰੀਬ ਸੀ । ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (NSSO) ਦੁਆਰਾ ਆਪਣੇ 55ਵੇਂ ਦੌਰ ਦੇ ਸਰਵੇਖਣ (ਜੁਲਾਈ 1999- ਜੂਨ 2000) ਵਿੱਚ ਉਪਭੋਗਤਾ ਖ਼ਰਚ ਦੇ ਸੰਬੰਧ ਵਿੱਚ ਉਪਲੱਬਧ ਕਰਵਾਏ ਗਏ ਵੱਡਾ ਨਮੂਨਾ ਸਰਵੇਖਣ ਅੰਕੜਿਆਂ ਦੇ ਅਨੁਸਾਰ 30 ਦਿਵਸਾਂ ਤਿਆਵਹਨ ਦੇ ਆਧਾਰ ‘ਤੇ ਤੇ ਦੇਸ਼ ਵਿੱਚ ਗ਼ਰੀਬੀ ਅਨੁਪਾਤ ਗ੍ਰਾਮੀਣ ਖੇਤਰਾਂ ਵਿੱਚ 27.09 ਪ੍ਰਤੀਸ਼ਤ ਅਨੁਮਾਇਤ ਹੈ ।
ਗ੍ਰਾਮੀਣ ਖੇਤਰਾਂ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ ਸਾਲ 1973-74 ਵਿੱਚ 54.54% ਤੋਂ ਲਗਾਤਾਰ ਗਿਰਾਵਟ ਆਈ ਹੈ ਜੋ ਸਾਲ 1991-2000 ਵਿੱਚ 27.09 ਪ੍ਰਤੀਸ਼ਤ ਤੇ ਸਤਰ ਤਕ ਪਹੁੰਚ ਗਈ । ਇਸ ਤਰ੍ਹਾਂ ਦੇਸ਼ ਵਿੱਚ ਅਜੇ ਵੀ ਲਗਭਗ 20 ਕਰੋੜ ਗਾਮੀਣ ਜਨਸੰਖਿਆ ਗ਼ਰੀਬੀ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ । ਜੇਕਰ ਦੇਸ਼ ਵਿੱਚ ਗ਼ਰੀਬੀ ਵਿੱਚ ਵਿਆਪਕ ਸਤਰ ‘ਤੇ ਗਿਰਾਵਟ ਆਈ ਹੈ । ਫਿਰ ਵੀ ਗਾਮੀਣ ਗਰੀਬੀ ਅਨੁਪਾਤ ਅਜੇ ਵੀ ਉੜੀਸਾ, ਬਿਹਾਰ ਅਤੇ ਉੱਤਰੀ ਪੂਰਵ ਰਾਜਾਂ ਵਿੱਚ ਉਨ੍ਹਾਂ ਦੀ ਤੁਲਨਾ ਵਿੱਚ ਵਧੇਰੇ ਹੈ ।
ਪ੍ਰਸ਼ਨ 2.
ਗ਼ਰੀਬੀ ਨੂੰ ਦੂਰ ਕਰਨ ਦੇ ਉਪਾਅ ਦੱਸੋ !
ਉੱਤਰ-
ਇਹ ਉਪਾਅ ਹੇਠਾਂ ਲਿਖੇ ਹਨ
1. ਪੂੰਜੀ ਨਿਰਮਾਣ ਦੀ ਦਰ ਨੂੰ ਵਧਾਉਣਾ (High rate of capital formation)-ਇਹ ਤਾਂ ਸਾਰੇ ਜਾਣਦੇ ਹਨ ਕਿ ਪੂੰਜੀ ਨਿਰਮਾਣ ਦੀ ਦਰ ਜਿੰਨੀ ਉੱਚੀ ਹੋਵੇਗੀ, ਸਾਧਾਰਨ ਤੌਰ ‘ਤੇ ਆਰਥਿਕ ਵਿਕਾਸ ਵੀ ਓਨੀ ਹੀ ਤੇਜ਼ ਗਤੀ ਨਾਲ ਸੰਭਵ ਹੋ ਸਕੇਗਾ । ਇਸ ਦਾ ਕਾਰਨ ਇਹ ਹੈ ਕਿ ਵਿਕਾਸ ਹਰੇਕ ਪ੍ਰੋਗਰਾਮ ਦੇ ਲਈ ਚਾਹੇ ਉਸ ਦਾ ਸੰਬੰਧ ਖੇਤੀ ਦੀ ਉਤਪਾਦਤਾ ਵਿੱਚ ਵਾਧਾ ਲਿਆਉਣ ਨਾਲ ਹੋਵੇ ਜਾਂ ਉਦਯੋਗੀਕਰਨ ਜਾਂ ਸਿੱਖਿਆ ਜਾਂ ਸਿਹਤ ਦੀ ਵਿਵਸਥਾ ਵਧਾਉਣ ਤੋਂ ਹੋਵੇ, ਵਧੇਰੇ ਕਰਕੇ, ਮਾਤਰਾ ਵਿਚ ਪੂੰਜੀ ਦੀ ਜ਼ਰੂਰਤ ਹੁੰਦੀ ਹੈ । ਜੇਕਰ ਕਾਫ਼ੀ ਮਾਤਰਾ ਵਿੱਚ ਪੂੰਜੀ ਉਪਲੱਬਧ ਹੈ ਜੋ ਵਿਕਾਸ ਦਾ ਕੰਮ ਠੀਕ ਤਰ੍ਹਾਂ ਨਾਲ ਚਲ ਸਕੇਗਾ ਨਹੀ ਵਰਨਾ ਨਹੀਂ । ਇਸ ਲਈ ਦੇਸ਼ ਵਿੱਚ ਪੂੰਜੀ ਨਿਰਮਾਣ ਦੇ ਵੱਲ ਧਿਆਨ ਦੇਣਾ ਅਤਿਅੰਤ ਜ਼ਰੂਰੀ ਹੈ । ਪੂੰਜੀ ਨਿਰਮਾਣ ਦੇ ਲਈ ਜ਼ਰੂਰੀ ਹੈ ਕਿ ਲੋਕ ਆਪਣੀ ਕੁੱਲ ਆਮਦਨ ਨੂੰ ਵਰਤਮਾਨ ਉਪਭੋਗ ‘ਤੇ ਖ਼ਰਚ ਨਾ ਕਰਕੇ ਉਸਦੇ ਇਕ ਭਾਗ ਨੂੰ ਬਚਾਉਣ ਅਤੇ ਉਸਨੂੰ ਉਤਪਾਦਨ ਕੰਮਾਂ ਵਿੱਚ ਵਟਾਂਦਰਾ ਕਰਨ ਜਾਂ ਲਗਾਉਣ । ਇਸ ਦ੍ਰਿਸ਼ਟੀ ਤੋਂ ਸਾਨੂੰ ਚਾਹੀਦਾ ਹੈ ਕਿ ਹਰ ਢੰਗ ਤੋਂ ਲੋਕਾਂ ਨੂੰ ਪ੍ਰੋਤਸਾਹਿਤ ਕਰੋ ਕਿ ਉਹ ਉਪਭੋਗ ਦੇ ਸਤਰ ਨੂੰ ਸੀਮਿਤ ਕਰਨ ਨੂੰ ਫ਼ਿਜੂਲਖਰਚਿਆਂ ਤੋਂ ਬਚੋ ਅਤੇ ਆਮਦਨ ਦੇ ਜ਼ਿਆਦਾਤਰ ਭਾਗਾਂ ਨੂੰ ਬਚਾ ਕੇ ਉਤਪਾਦਨ ਖੇਤਰ ਵਿੱਚ ਲਗਾਓ । ਦੇਸ਼ ਵਿੱਚ ਸਾਖ਼ ਮੁਦਰਾ ਅਤੇ ਕਰ ਸੰਬੰਧੀ ਨੀਤੀਆਂ ਵਿੱਚ ਠੀਕ ਪਰਿਵਰਤਨ ਲਿਆ ਕੇ ਪੂੰਜੀ ਨਿਰਮਾਣ ਦੀ ਦਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ।
2. ਉਤਪਾਦਨ ਨੀਤੀਆਂ ਵਿੱਚ ਸੁਧਾਰ (Improved methods of production)-ਉਤਪਾਦਨ ਦੀਆਂ ਆਧੁਨਿਕ ਵਿਧੀਆਂ ਅਤੇ ਸਾਜ-ਸਮਾਨ ਨੂੰ ਅਪਣਾਉਣਾ ਚਾਹੀਦਾ ਹੈ, ਤਦ ਉਤਪਾਦਨ ਦੀ ਮਾਤਰਾ ਵਿਚ ਜ਼ਿਆਦਾਤਰ ਵਾਧਾ ਲਿਆ ਕੇ ਲੋਕਾਂ ਦਾ ਜੀਵਨ-ਸਤਰ ਉੱਪਰ ਚੁੱਕਿਆ ਜਾ ਸਕਦਾ ਹੈ । ਪਰੰਤੂ ਇਸ ਤਰ੍ਹਾਂ ਕਰਦੇ ਸਮੇਂ ਸਾਨੂੰ ਆਪਣੀਆਂ ਖਾਸ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ।
ਸਿਰਫ ਉੱਨਤ ਦੇਸ਼ਾਂ ਦੀ ਨਕਲ ਨਾਲ ਕੰਮ ਨਹੀਂ ਚਲੇਗਾ । ਜੇਕਰ ਉਨ੍ਹਾਂ ਦੀਆਂ ਅਤੇ ਸਾਡੀਆਂ ਪਰਿਸਥਿਤੀਆਂ ਵਿੱਚ ਬਹੁਤ ਵੱਡਾ ਅੰਤਰ ਹੈ । ਸਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਵੇਂ ਤਰੀਕਿਆਂ ਅਤੇ ਸਾਜ਼-ਸਾਮਾਨ ਨੂੰ ਅਪਣਾਓ ਜਿਨ੍ਹਾਂ ਵਿੱਚ ਜ਼ਰੂਰਤ ਅਨੁਸਾਰ ਬਹੁਤ ਜ਼ਿਆਦਾ ਮਾਤਰਾ ਵਿਚ ਪੂੰਜੀ ਦੀ ਜਰੂਰਤ ਨਾ ਪੈਂਦੀ ਹੋਵੇ ਅਤੇ ਮਜ਼ਦੂਰੀ ਦੀ ਵਧੇਰੇ ਖਪਤ ਹੋ ਸਕਦੀ ਹੋਵੇ ।
3. ਉੱਚਿਤ ਵੰਡ (Better distribution)-ਪੂੰਜੀ ਨਿਰਮਾਣ ਦੀ ਦਰ ਨੂੰ ਉੱਚਾ ਕਰਨ ਅਤੇ ਉਤਪਾਦਨ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਨਾਲ ਉਤਪਾਦਨ ਨੂੰ ਮਾਤਰਾ ਵਿੱਚ ਜ਼ਰੂਰ ਹੀ ਭਾਰੀ ਵਾਧਾ ਹੋਵੇਗਾ । ਫ਼ਲਸਰੂਪ ਰਾਸ਼ਟਰੀ ਆਮਦਨ ਵਿੱਚ ਵਾਧਾ ਲਾਉਣ ਨਾਲ ਹੀ ਸਰਵ-ਸਾਧਾਰਨ ਦੀ ਗ਼ਰੀਬੀ ਦੂਰ ਨਾ ਹੋਵੇਗੀ । ਉਨ੍ਹਾਂ ਦਾ ਜੀਵਨ ਸੰਤਰ ਉੱਪਰ ਨਾ ਉੱਠ ਸਕੇਗਾ । ਨਾਲ ਹੀ ਉਸਦੀ ਠੀਕ ਵੰਡ ਦੇ ਲਈ ਵੀ ਆਰਥਿਕ ਵਿਵਸਥਾ ਕਰਨਾ ਜ਼ਰੂਰੀ ਹੈ ਜਿਸ ਨਾਲ ਆਮਦਨ ਅਤੇ ਸੰਪਤੀ ਦੀ ਵਿਖਮਤਾ ਘਟੇ ਅਤੇ ਦੇਸ਼ ਵਿੱਚ ਆਰਥਿਕ ਸ਼ਕਤੀ ਦੀ ਵਧੇਰੇ ਸਮਾਨ ਵੰਡ ਸੰਭਵ ਹੋ ਸਕੇ । ਸਾਨੂੰ ਵਿਵਸਥਾ ਕਰਨੀ ਹੋਵੇਗੀ ਜਿਸ ਨਾਲ ਜਿਹੜੇ ਲੋਕਾਂ ਦੀ ਆਮਦਨ ਬਹੁਤ ਘੱਟ ਹੈ । ਉਨ੍ਹਾਂ ਦੀ ਆਮਦਨ ਦਾ ਅਤੇ ਉਨਾਂ ਨੂੰ ਜ਼ਿਆਦਾ ਲਾਭਦਾਇਕ ਮੌਕੇ ਮਿਲਣ ਅਤੇ ਨਾਲ ਹੀ ਜਿਸ ਨਾਲ ਧਨ ਦਾ ਇਕੱਠ ਇਕ ਸਥਾਨ ‘ਤੇ ਹੋ ਸਕੇ ਅਤੇ ਸਮਰਿੱਧਸ਼ਾਲੀਆਂ ਦੇ ਸਾਧਨਾਂ ਵਿੱਚ ਕਮੀ ਉਪੇਖਿਅਤ ਹੋਵੇ ।
4. ਜਨਸੰਖਿਆ ‘ਤੇ ਨਿਯੰਤਰਣ (Population conrol)-ਦੇਸ਼ ਦੇ ਤੇਜ਼ੀ ਨਾਲ ਆਰਥਿਕ ਵਿਕਾਸ ਦੇ ਲਈ ਸਾਨੂੰ ਇਕ ਹੋਰ ਕੰਮ ਕਰਨਾ ਹੋਵੇਗਾ ਉਹ ਹੈ ਤੇਜ਼ੀ ਨਾਲ ਵੱਧਦੀ ਹੋਈ ਦੇਸ਼ ਦੀ ਭਾਰੀ ਜਨਸੰਖਿਆ ‘ਤੇ ਨਿਯੰਤਰਣ ਕਰਨਾ । ਜਦੋਂ ਲੋਕਾਂ ਦੀ ਆਮਦਨ ਅਤੇ ਖ਼ਰਚ ਦਾ ਸਤਰ ਹੇਠਾਂ ਹੁੰਦਾ ਹੈ ਅਤੇ ਜਨਸੰਖਿਆ ਵਿਚ ਵਾਧਾ ਕ੍ਰਮ ਉੱਚਾ ਹੁੰਦਾ ਹੈ ਤਾਂ ਆਰਥਿਕ ਵਿਕਾਸ ਦੀ ਗਤੀ ਵਿੱਚ ਭਾਰੀ ਰੁਕਾਵਟ ਪੈਦਾ ਹੁੰਦੀ ਹੈ | ਕਾਰਨ, ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਵਿੱਚ ਮਜ਼ਦੂਰਾਂ ਨੂੰ ਵੱਧਦੀ ਹੋਈ ਸੰਖਿਆ ਦੇ ਲਈ ਉਪਯੋਗਤਾ ਪਦਾਰਥਾਂ (Consumer’s goods) ਦੀਆਂ ਜ਼ਰੂਰਤਾਂ ਅਤੇ ਲਾਭਦਾਇਕ ਰੋਜ਼ਗਾਰ ਦੀ ਕਮੀ ਹੈ ।