Punjab State Board PSEB 9th Class Social Science Book Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ Textbook Exercise Questions and Answers.
PSEB Solutions for Class 9 Social Science Economics Chapter 4 ਭਾਰਤ ਵਿੱਚ ਅੰਨ ਸੁਰੱਖਿਆ
Social Science Guide for Class 9 PSEB ਭਾਰਤ ਵਿੱਚ ਅੰਨ ਸੁਰੱਖਿਆ Textbook Questions and Answers
ਅਭਿਆਸ ਦੇ ਪ੍ਰਸ਼ਨ |
(ੳ) ਖ਼ਾਲੀ ਸਥਾਨ ਭਰੋ
ਪ੍ਰਸ਼ਨ 1.
ਸਰਕਾਰ ਨੇ ਗ਼ਰੀਬਾਂ ਨੂੰ ਵਾਜ਼ਿਬ ਕੀਮਤ ਤੇ ਅੰਨ ਉਪਲੱਬਧ ਕਰਵਾਉਣ ਲਈ …………. ਪ੍ਰਣਾਲੀ ਸ਼ੁਰੂ ਕੀਤੀ ਹੈ ।
ਉੱਤਰ –
ਸਰਵਜਨਿਕ ਵੰਡ,
ਪ੍ਰਸ਼ਨ 2.
1943 ਵਿਚ ਭਾਰਤ ਦੇ ………….. ਰਾਜ ਵਿਚ ਬਹੁਤ ਵੱਡਾ ਕਾਲ ਪਿਆ ।
ਉੱਤਰ
ਬੰਗਾਲ,
ਪ੍ਰਸ਼ਨ 3.
…………. ਅਤੇ ………….. ਕੁਪੋਸ਼ਨ ਦਾ ਵੱਧ ਸ਼ਿਕਾਰ ਹੁੰਦੇ ਹਨ ।
ਉੱਤਰ
ਔਰਤਾਂ, ਬੱਚੇ,
ਪ੍ਰਸ਼ਨ 4.
…………. ਕਾਰਡ ਬਹੁਤ ਗ਼ਰੀਬ ਵਰਗ ਲਈ ਜਾਰੀ ਕੀਤਾ ਜਾਂਦਾ ਹੈ ।
ਉੱਤਰ
ਰਾਸ਼ਨ,
ਪ੍ਰਸ਼ਨ 5.
ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ………….. ਕੀਮਤ ਕਿਹਾ ਜਾਂਦਾ ਹੈ ?
ਉੱਤਰ
ਘੱਟੋ-ਘੱਟ ਸਮਰਥਨ ।
(ਅ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈ ।
(a) ਅੰਤੋਦਿਆ ਕਾਰਡ
(b) ਬੀ. ਪੀ. ਐੱਲ. ਕਾਰਡ
(c) ਏ. ਪੀ. ਐੱਲ. ਕਾਰਡ
(d) ਸੀ. ਪੀ. ਐੱਲ. ਕਾਰਡ ।
ਉੱਤਰ-
(b) ਬੀ. ਪੀ. ਐੱਲ. ਕਾਰਡ
ਪ੍ਰਸ਼ਨ 2.
………. ਅੰਨ ਸੁਰੱਖਿਆ ਦਾ ਇਕ ਸੂਚਕ ਹੈ ।
(a) ਦੁੱਧ
(b) ਪਾਣੀ
(c) ਭੁੱਖ
(d) ਹਵਾ ।
ਉੱਤਰ-
(c) ਭੁੱਖ
ਪ੍ਰਸ਼ਨ 3.
ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ ?
(a) ਨਿਊਨਤਮ ਸਮਰਥਨ ਕੀਮਤ
(b) ਇਸ਼ੂ ਕੀਮਤ
(c) ਘੱਟੋ ਤੋਂ ਘੱਟ ਕੀਮਤ
(d) ਉੱਚਿਤ ਕੀਮਤ ।
ਉੱਤਰ-
(a) ਨਿਊਨਤਮ ਸਮਰਥਨ ਕੀਮਤ
ਪ੍ਰਸ਼ਨ 4.
ਬੰਗਾਲ ਕਾਲ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋਈ ?
(a) ਕਰਨਾਟਕ
(b) ਪੰਜਾਬ
(c) ਔਡੀਸ਼ਾ
(d) ਮੱਧ ਪ੍ਰਦੇਸ਼ ।
ਉੱਤਰ-
(c) ਔਡੀਸ਼ਾ
ਪ੍ਰਸ਼ਨ 5.
ਕਿਹੜੀ ਸਹਿਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਅਤੇ ਦੁੱਧ ਪਦਾਰਥ ਵੇਚਦੀ ਹੈ ?
(a) ਅਮੁਲ
(b) ਵੇਰਕਾ
(c) ਮਦਰ ਡੇਅਰੀ
(d) ਸੁਧਾ ॥
ਉੱਤਰ-
(a) ਅਮੁਲ
(ਈ) ਸਹੀ/ਗਲਤ
ਪ੍ਰਸ਼ਨ 1.
ਅੰਨ ਦੇ ਉਪਲੱਬਧ ਹੋਣ ਤੋਂ ਭਾਵ ਹੈ ਕਿ ਦੇਸ਼ ਦੇ ਅੰਦਰ ਅੰਨ ਪੈਦਾ ਨਹੀਂ ਕੀਤਾ ਜਾਂਦਾ ਹੈ ।
ਉੱਤਰ-
ਗਲਤ,
ਪ੍ਰਸ਼ਨ 2.
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ ।
ਉੱਤਰ-
ਸਹੀ,
ਪ੍ਰਸ਼ਨ 3.
ਰਾਸ਼ਨ ਦੀਆਂ ਦੁਕਾਨਾਂ ਨੂੰ ਉੱਚਿਤ ਮੁੱਲ ‘ਤੇ ਸਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ ।
ਉੱਤਰ-
ਗਲਤ,
ਪ੍ਰਸ਼ਨ 4.
ਪੰਜਾਬ ਰਾਜ ਵਿਚ ਮਾਰਕਫੈਡ ਭਾਰਤ ਵਿਚ ਸਭ ਤੋਂ ਵੱਡੀ ਖ਼ਰੀਦੋ-ਫਰੋਖਤ ਸਹਿਕਾਰੀ ਸੰਸਥਾ ਹੈ ।
ਉੱਤਰ-
ਗ਼ਲਤ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੰਨ ਸੁਰੱਖਿਆ ਤੋਂ ਕੀ ਭਾਵ ਹੈ ?
ਉੱਤਰ-
ਅੰਨ ਸੁਰੱਖਿਆ ਦਾ ਅਰਥ ਹੈ, ਸਾਰੇ ਲੋਕਾਂ ਦੇ ਲਈ ਹਮੇਸ਼ਾਂ ਵਾਸਤੇ ਭੋਜਨ ਉਪਲੱਬਧ, ਪਹੁੰਚ ਅਤੇ ਉਸਨੂੰ ਪ੍ਰਾਪਤ ਕਰਨ ਦੀ ਸਮਰੱਥਾ ।
ਪ੍ਰਸ਼ਨ 2.
ਅੰਨ ਸੁਰੱਖਿਆ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਅੰਨ ਸੁਰੱਖਿਆ ਦੀ ਜ਼ਰੂਰਤ ਲਗਾਤਾਰ ਅਤੇ ਤੇਜ਼ ਗਤੀ ਦੇ ਨਾਲ ਵੱਧ ਰਹੀ ਜਨ-ਸੰਖਿਆ ਦੇ ਲਈ ਹੈ ।
ਪ੍ਰਸ਼ਨ 3.
ਕਾਲ ਤੋਂ ਕੀ ਭਾਵ ਹੈ ?
ਉੱਤਰ-
ਕਾਲ ਦਾ ਅਰਥ ਹੈ-ਅਨਾਜ ਵਿਚ ਹੋਣ ਵਾਲੀ ਜ਼ਿਆਦਾ ਤੋਂ ਜ਼ਿਆਦਾ ਦੁਰਲੱਭਤਾ ।
ਪ੍ਰਸ਼ਨ 4.
ਮਹਾਂਮਾਰੀ ਦੀਆਂ ਦੋ ਉਦਾਹਰਣਾਂ ਦਿਓ ।
ਉੱਤਰ-
- ਭਾਰਤ ਵਿਚ 1974 ਵਿਚ ਚੇਚਕ ॥
- ਭਾਰਤ ਵਿਚ 1994 ਵਿਚ ਪਲੇਗ ।
ਪ੍ਰਸ਼ਨ 5.
ਬੰਗਾਲ ਦਾ ਅਕਾਲ ਕਦੋਂ ਵਾਪਰਿਆ ਸੀ ?
ਉੱਤਰ-
1943 ਵਿਚ ।
ਪ੍ਰਸ਼ਨ 6.
ਬੰਗਾਲ ਦੇ ਅਕਾਲ ਦੌਰਾਨ ਕਿੰਨੇ ਲੋਕ ਮਾਰੇ ਗਏ ?
ਉੱਤਰ-
ਬੰਗਾਲ ਦੇ ਅਕਾਲ ਵਿਚ 30 ਲੱਖ ਲੋਕ ਮਾਰੇ ਗਏ ਸਨ ।
ਪ੍ਰਸ਼ਨ 7.
ਅਕਾਲ ਦੇ ਦੌਰਾਨ ਕਿਹੜੇ ਲੋਕ ਜ਼ਿਆਦਾ ਪੀੜਤ ਹੁੰਦੇ ਹਨ ?
ਉੱਤਰ-
ਬੱਚੇ ਅਤੇ ਔਰਤਾਂ ਅਕਾਲ ਵਿਚ ਸਭ ਤੋਂ ਜ਼ਿਆਦਾ ਪੀੜਤ ਹੁੰਦੇ ਹਨ ।
ਪ੍ਰਸ਼ਨ 8.
ਹੱਕ ਦੀ ਧਾਰਨਾ ਕਿਸ ਵਿਅਕਤੀ ਨੇ ਦਿੱਤੀ ?
ਉੱਤਰ-
ਡਾ: ਅਮਰਤਿਆ ਸੇਨ ਨੇ ।
ਪ੍ਰਸ਼ਨ 9.
ਅੰਨ ਅਸੁਰੱਖਿਅਤ ਲੋਕ ਕੌਣ ਹਨ ?
ਉੱਤਰ-
ਭੂਮੀਹੀਣ ਲੋਕ, ਪਰੰਪਰਾਗਤ ਕਾਰੀਗਰ, ਅਨੁਸੂਚਿਤ ਜਾਤੀ, ਜਨ-ਜਾਤੀ ਦੇ ਲੋਕ ਆਦਿ ।
ਪ੍ਰਸ਼ਨ 10.
ਉਨ੍ਹਾਂ ਖੇਤਰਾਂ ਦੇ ਨਾਂ ਲਿਖੋ ਜਿੱਥੇ ਅੰਨ ਅਸੁਰੱਖਿਅਤ ਲੋਕ ਜ਼ਿਆਦਾ ਗਿਣਤੀ ਵਿਚ ਰਹਿੰਦੇ ਹਨ ?
ਉੱਤਰ-
ਉੱਤਰ-ਪ੍ਰਦੇਸ਼, ਬਿਹਾਰ, ਓਡੀਸ਼ਾ, ਝਾਰਖੰਡ, ਬੰਗਾਲ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ ਕੁੱਝ ਭਾਗ ॥
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ-
ਹਰੀ ਕ੍ਰਾਂਤੀ ਤੋਂ ਭਾਵ ਭਾਰਤ ਵਿਚ ਖਾਧ-ਅਨਾਜ ਵਿਚ ਹੋਣ ਵਾਲੇ ਉਸ ਵਾਧੇ ਤੋਂ ਹੈ, ਜੋ 1966-67 ਵਿਚ ਖੇਤੀ ਵਿਚ ਨਵੀਆਂ ਤਕਨੀਕਾਂ ਲਗਾਉਣ ਨਾਲ ਪੈਦਾ ਹੋਇਆ | ਇਸ ਨਾਲ ਖੇਤੀ ਉਤਪਾਦਨ 25 ਗੁਣਾਂ ਵੱਧ ਗਿਆ ਸੀ । ਇਹ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ।
ਪ੍ਰਸ਼ਨ 2.
ਬਫ਼ਰ ਭੰਡਾਰ ਤੋਂ ਕੀ ਭਾਵ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ । ਭਾਰਤੀ ਖਾਧ ਨਿਗਮ ਆਦਿ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ । ਕਿਸਾਨਾਂ ਨੂੰ ਉਨ੍ਹਾਂ ਦੀ ਅੱਜ ਦੇ ਬਦਲੇ ਪਹਿਲਾ ਤੋਂ ਘੋਸ਼ਿਤ ਕੀਮਤ ਦਿੱਤੀ ਜਾਂਦੀ ਹੈ । ਇਸਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ ।
ਪ੍ਰਸ਼ਨ 3.
ਜਨਤਕ ਵੰਡ-ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗਰੀਬ ਵਰਗਾਂ ਵਿਚ ਵੰਡ ਦਿੰਦੀ ਹੈ ।
ਇਸ ਨੂੰ ਸਰਵਜਨਿਕ ਵੰਡ ਪ੍ਰਣਾਲੀ ਕਹਿੰਦੇ ਹਨ |ਹੁਣ ਜ਼ਿਆਦਾਤਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਡੀਪੂ ਦੀਆਂ ਦੁਕਾਨਾਂ ਹਨ । ਦੇਸ਼ ਭਰ ਵਿਚ ਲਗਪਗ 4.6 ਲੱਖ ਰਾਸ਼ਨ ਦੀਆਂ ਦੁਕਾਨਾਂ ਹਨ । ਰਾਸ਼ਨ ਦੀਆਂ ਦੁਕਾਨਾਂ ਜਿਸ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਕਿਹਾ ਜਾਂਦਾ ਹੈ, ਇਨ੍ਹਾਂ ਵਿਚ ਖੰਡ, ਖਾਧ ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦੇ ਭੰਡਾਰ ਹਨ ।
ਪ੍ਰਸ਼ਨ 4.
ਨਿਊਨਤਮ ਸਮਰਥਨ ਕੀਮਤ ਕੀ ਹੁੰਦੀ ਹੈ ?
ਉੱਤਰ-
ਭਾਰਤੀ ਖਾਧ ਨਿਗਮ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ । ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਦਲੇ ਪਹਿਲਾਂ ਤੋਂ ਘੋਸ਼ਿਤ ਕੀਮਤਾਂ ਦੇ ਦਿੱਤੀਆਂ ਜਾਂਦੀਆਂ ਹਨ । ਇਸ ਮੁੱਲ ਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ । ਇਨ੍ਹਾਂ ਫ਼ਸਲਾਂ ਨੂੰ ਜ਼ਿਆਦਾ ਉਤਪਾਦਿਤ ਕਰਵਾਉਣ ਦੇ ਲਈ ਸਰਕਾਰ ਬਿਜਾਈ ਦੇ ਮਾਧਿਅਮ ਨਾਲ ਪਹਿਲੇ ਸਰਕਾਰ ਘੱਟੋ-ਘੱਟ ਸਮਰਥਨ ਕੀਮਤ ਦੀ ਘੋਸ਼ਣਾ ਕਰ ਦਿੰਦੀ ਹੈ ।
ਪ੍ਰਸ਼ਨ 5.
ਮੌਸਮੀ ਭੁੱਖ ਅਤੇ ਮਿਆਦੀ ਭੁੱਖ ਤੋਂ ਕੀ ਭਾਵ ਹੈ ?
ਉੱਤਰ-
ਲੰਮੇ ਸਮੇਂ ਦੀ ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਖ਼ੁਰਾਕ ਨਾ ਹਿਣ ਕਰਨ ਦੇ ਕਾਰਨ ਹੁੰਦੀ ਹੈ । ਗ਼ਰੀਬ ਲੋਕ ਆਪਣੀ ਜ਼ਿਆਦਾ ਨਿਮਨ ਆਮਦਨ ਅਤੇ ਜੀਊਂਦੇ ਰਹਿਣ ਦੇ ਲਈ ਖਾਧ ਪਦਾਰਥ ਖਰੀਦਣ ਵਿਚ ਅਸਮਰੱਥ ਹੋਣ ਦੇ ਕਾਰਨ ਲੰਮੇ ਸਮੇਂ ਵਾਸਤੇ ਭੁੱਖ ਨਾਲ ਜਕੜੇ ਹੁੰਦੇ ਹਨ | ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕਟਾਈ ਦੇ ਚੱਕਰ ਨਾਲ ਸੰਬੰਧਿਤ ਹੈ । ਇਹ ਪੇਂਡੂ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯਮਿਤ ਮਜ਼ਦੂਰੀ ਦੇ ਕਾਰਨ ਹੁੰਦੀ ਹੈ ।
ਪ੍ਰਸ਼ਨ 6.
ਬਫ਼ਰ ਭੰਡਾਰ ਸਰਕਾਰ ਵੱਲੋਂ ਕਿਉਂ ਰੱਖਿਆ ਜਾਂਦਾ ਹੈ ?
ਉੱਤਰ-
ਬਫ਼ਰ ਭੰਡਾਰ ਸਰਕਾਰ ਵੱਲੋਂ ਬਣਾਉਣ ਦਾ ਮੁੱਖ ਉਦੇਸ਼ ਜ਼ਰੂਰਤਾਂ ਵਾਲੇ ਰਾਜਾਂ ਜਾਂ ਖੇਤਰਾਂ ਵਿਚ ਅਤੇ ਸਮਾਜ : ਦੇ ਗ਼ਰੀਬ ਵਰਗਾਂ ਵਿਚ ਬਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਦੇ ਲਈ ਕੀਤਾ ਜਾਂਦਾ ਹੈ । ਇਸ ਕੀਮਤ ਨੂੰ ਨਿਰਗਮ ਕੀਮਤ ਵੀ ਕਹਿੰਦੇ ਹਨ । ਇਹ ਖ਼ਰਾਬ ਮੌਸਮ ਵਿਚ ਜਾਂ ਫਿਰ ਸੰਕਟ ਕਾਲ ਵਿਚ ਅਨਾਜ ਦੀ ਸਮੱਸਿਆ ਹੱਲ ਕਰਨ ਵਿਚ ਵੀ ਮੱਦਦ ਕਰਦੀ ਹੈ ।
ਪ੍ਰਸ਼ਨ 7.
ਇਸ਼ੂ ਕੀਮਤ ਤੋਂ ਕੀ ਭਾਵ ਹੈ ?
ਉੱਤਰ-
ਸਰਕਾਰ ਦਾ ਮੁੱਖ ਉਦੇਸ਼ ਅਨਾਜ ਦੀ ਘਾਟ ਵਾਲੇ ਖੇਤਰਾਂ ਵਿਚ ਅੰਨ ਉਪਲੱਬਧ ਕਰਵਾਉਣਾ ਹੈ । ਇਸ ਉਦੇਸ਼ ਦੀ ਪੂਰਤੀ ਦੇ ਲਈ ਸਰਕਾਰ ਬਫ਼ਰ ਭੰਡਾਰ ਬਣਾਉਂਦੀ ਹੈ ਤਾਂ ਕਿ ਸਮਾਜ ਦੇ ਗਰੀਬ ਵਰਗਾਂ ਨੂੰ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਖਾਣ ਦਾ ਸਮਾਨ ਉਪਲੱਬਧ ਹੋ ਸਕੇ । ਇਸ ਘੱਟੋ-ਘੱਟ ਕੀਮਤ ਨੂੰ ਹੀ ਨਿਰਗਮ ਕੀਮਤ ਕਿਹਾ ਜਾਂਦਾ ਹੈ ।
ਪ੍ਰਸ਼ਨ 8.
ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ ।
ਉੱਤਰ-
ਰਾਸ਼ਨ ਦੀਆਂ ਦੁਕਾਨਾਂ ਦੇ ਮਾਲਿਕ ਕਈ ਵਾਰ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚ ਦਿੰਦੇ ਹਨ । ਕਈ ਵਾਰ ਘਟੀਆ ਕਿਸਮ ਦੀ ਉਪਜ ਵੇਚਦੇ ਹਨ । ਦੁਕਾਨਾਂ ਜ਼ਿਆਦਾਤਰ ਬੰਦ ਰੱਖਦੇ ਹਨ । ਇਸ ਦੇ ਇਲਾਵਾ ਐੱਫ. ਸੀ. ਆਈ. ਦੇ ਗੋਦਾਮਾਂ ਵਿਚ ਅਨਾਜ ਦਾ ਵਿਸ਼ਾਲ ਸਟਾਂਕ ਜਮਾ ਹੋ ਰਿਹਾ ਹੈ ਜੋ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ | ਹਾਲ ਦੇ ਸਾਲਾਂ ਵਿਚ ਕਾਰਡ ਵੀ ਤਿੰਨ ਪ੍ਰਕਾਰ ਦੇ ਕਰ ਦਿੱਤੇ ਗਏ ਹਨ, ਜਿਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਪ੍ਰਸ਼ਨ 9.
ਅੰਨ ਦੀ ਪੂਰਤੀ ਲਈ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਵਿਸ਼ੇਸ਼ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿਚ ਸਹਿਕਾਰੀ ਸੰਸਥਾਵਾਂ ਵੀ ਅੰਨ ਸੁਰੱਖਿਆ : ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਣ ਦੀਆਂ ਵਸਤੂਆਂ ਨੂੰ ਵੇਚਣ ਦੇ ਲਈ ਘੱਟ ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ, ਜਿਵੇਂ-ਤਾਮਿਲਨਾਡੂ, ਦਿੱਲੀ, ਗੁਜਰਾਤ, ਪੰਜਾਬ ਆਦਿ ਰਾਜਾਂ ਵਿਚ ਸਹਿਕਾਰੀ ਸੰਸਥਾਵਾਂ ਹਨ, ਜਿਹੜੀਆਂ ਲੋਕਾਂ ਨੂੰ ਸਸਤਾ ਦੁੱਧ, ਸਬਜ਼ੀ, ਅਨਾਜ ਆਦਿ ਮੁਹੱਈਆ ਕਰਵਾ ਰਹੀਆਂ ਹਨ ।
ਕੁੱਝ ਹੋਰ ਪਾਠਕਮ ਪ੍ਰਸ਼ਨ
ਆਓ ਚਰਚਾ ਕਰੀਏ
(1) ਚਿੱਤਰ 4.1 ਵਿਚ ਤੁਸੀਂ ਕੀ ਨਿਰੀਖਣ ਕਰਦੇ ਹੋ ?
(2) ਕੀ ਤੁਸੀਂ ਕਹਿ ਸਕਦੇ ਹੋ ਕਿ ਚਿੱਤਰ ਵਿੱਚ ਦਰਸਾਇਆ ਗਿਆ ਪਰਿਵਾਰ ਇਕ ਗ਼ਰੀਬ ਪਰਿਵਾਰ ਹੈ ? ਜੇਕਰ ਹਾਂ ਤਾਂ ਕਿਉਂ ?
(3) ਕੀ ਤੁਸੀਂ ਚਿੱਤਰ ਵਿਚਲੇ ਵਿਅਕਤੀਆਂ ਦੀ ਉਪਜੀਵਿਕਾ ਦਾ ਸਾਧਨ ਦੱਸ ਸਕਦੇ ਹੋ ? ਆਪਣੇ ਅਧਿਆਪਕ ਨਾਲ ਚਰਚਾ ਕਰੋ ।
(4) ਰਾਹਤ ਕੈਂਪ ਵਿਚ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਕਿਸ ਕਿਸਮ ਦੀ ਸਹਾਇਤਾ ਦਿੱਤੀ ਜਾ ਸਕਦੀ ਹੈ ?
ਉੱਤਰ –
- ਚਿੱਤਰ 4.1 ਦੇ ਨਿਰੀਖਣ ਤੋਂ ਪਤਾ ਚਲ ਰਿਹਾ ਹੈ ਕਿ ਲੋਕ ਅਕਾਲ, ਸੋਕਾ ਅਤੇ ਕੁਦਰਤੀ ਆਫ਼ਤਾਂ ਨਾਲ ਗ੍ਰਸਤ ਹੋਣ ਦੇ ਕਾਰਨ, ਭੁੱਖੇ, ਨੰਗੇ, ਪਿਆਸੇ ਅਤੇ ਬਿਨਾਂ ਸਹਾਰੇ ਦੇ ਹਨ ।
- ਹਾਂ, ਚਿੱਤਰ ਵਿਚ ਦਰਸਾਇਆ ਗਿਆ ਪਰਿਵਾਰ ਇਕ ਗ਼ਰੀਬ ਪਰਿਵਾਰ ਹੈ । ਉਨ੍ਹਾਂ ਦੇ ਕੋਲ ਖਾਣ ਤੇ ਪੀਣ ਦੇ ਲਈ ਕੁੱਝ ਵੀ ਨਹੀਂ ਹੈ, ਜਿਸ ਕਾਰਨ ਉਹ ਭੁੱਖੇ ਤੇ ਬਿਮਾਰ ਹਨ ।
- ਇਸ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਦੇ ਲਈ ਸਰਕਾਰ ਦੁਆਰਾ ਦਿੱਤੀ ਗਈ ਸਹਾਇਤਾ ਅਤਿਅੰਤ ਲਾਭਦਾਇਕ ਹੁੰਦੀ ਹੈ । ਬਾਹਰ ਤੋਂ ਆਉਣ ਵਾਲੀ ਖਾਧ ਸਮੱਗਰੀ ਕੱਪੜੇ, ਦਵਾਈਆਂ ਇਸ ਵਿਚ ਅਤਿਅੰਤ ਲਾਭਦਾਇਕ ਹੋ ਸਕਦੀਆਂ ਹਨ ।
- ਰਾਹਤ ਕੈਂਪ ਵਿਚ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਭੋਜਨ, ਕੱਪੜੇ, ਦਵਾਈਆਂ, ਬਿਸਤਰੇ, ਟੈਂਟ ਦੀ ਸਹਾਇਤਾ ਦਿੱਤੀ ਜਾ ਸਕਦੀ ਹੈ । ਉਸਦੇ ਬਾਅਦ ਉਨ੍ਹਾਂ ਦੇ ਪੁਨਰ ਸਥਾਪਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ ।
ਆਓ ਚਰਚਾ ਕਰੀਏ –
ਗਰਾਫ਼ 4.1 ਦਾ ਅਧਿਐਨ ਕਰੋ ਅਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-:
(i) ਭਾਰਤ ਨੇ ਕਿਸ ਸਾਲ 200 ਮਿਲੀਅਨ ਟਨ ਅਨਾਜ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕੀਤਾ ?
(ii) ਭਾਰਤ ਵਿਚ ਕਿਸ ਸਾਲ ਖਾਧ-ਅਨਾਜ ਦਾ ਉਤਪਾਦਨ ਸਭ ਤੋਂ ਵੱਧ ਰਿਹਾ ?
(iii) ਕੀ ਸਾਲ 2000-01 ਤੋਂ ਲੈ ਕੇ 2016-17 ਤਕ ਲਗਾਤਾਰ ਖਾਧ-ਅਨਾਜ ਵਿਚ ਵਾਧਾ ਹੋਇਆ ਹੈ ?
ਉੱਤਰ-
(i) ਸਾਲ 2000-01 ਵਿਚ ਭਾਰਤ ਨੇ 200 ਮਿਲੀਅਨ ਟਨ ਖਾਧ-ਅਨਾਜ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕਰ ਲਿਆ ਸੀ ।
(ii) ਸਾਲ 2016-17 ਵਿਚ ਭਾਰਤ ਵਿਚ ਅਨਾਜ ਦਾ ਉਤਪਾਦਨ ਸਭ ਤੋਂ ਜ਼ਿਆਦਾ ਰਿਹਾ ।
(iii) ਨਹੀਂ, ਸਾਲ 2000-01 ਤੋਂ ਲੈ ਕੇ 2016-17 ਤੱਕ ਲਗਾਤਾਰ ਅਨਾਜ ਦੇ ਉਤਪਾਦਨ ਵਿਚ ਵਾਧਾ ਨਹੀਂ ਹੋਇਆ ।
PSEB 9th Class Social Science Guide ਭਾਰਤ ਵਿੱਚ ਅੰਨ ਸੁਰੱਖਿਆ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਅੰਨ ਸੁਰੱਖਿਆ ਦਾ ਸੂਚਕ ਕੀ ਹੈ ?
(ੳ) ਪਹੁੰਚ
(ਅ) ਉਪਲੱਬਧਤਾ
(ਈ) ਸਮਰੱਥਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 2.
ਅੰਨ ਅਸੁਰੱਖਿਅਤ ਕੌਣ ਹੈ ?
(ਉ) ਅਨੁਸੂਚਿਤ ਜਾਤੀ
(ਆ) ਅਨੁਸੂਚਿਤ ਜਨ-ਜਾਤੀ
(ਇ) ਹੋਰ ਪਿਛੜਾ ਵਰਗ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 3.
ਸੋਧੀ ਹੋਈ ਜਨਤਕ ਵੰਡ ਪ੍ਰਣਾਲੀ ਕਦੋਂ ਘੋਸ਼ਿਤ ਕੀਤੀ ਗਈ ?
(ਉ) 1991
(ਅ) 1992
(ਈ) 1994
(ਸ) 1999.
ਉੱਤਰ-
(ਅ) 1992
ਪ੍ਰਸ਼ਨ 4.
ਬੰਗਾਲ ਵਿਚ ਭਿਆਨਕ ਅਕਾਲ ਕਦੋਂ ਪਿਆ ?
(ਉ) 1943
(ਅ) 1947
(ਈ) 1951
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) 1943
II. ਖਾਲੀ ਥਾਂਵਾਂ ਭਰੋ
ਪ੍ਰਸ਼ਨ 1.
…………..ਦਾ ਅਰਥ ਸਾਰੇ ਲੋਕਾਂ ਦੇ ਲਈ ਹਮੇਸ਼ਾਂ ਭੋਜਨ ਦੀ ਉਪਲੱਬਧਤਾ, ਪਹੁੰਚ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ !
ਉੱਤਰ-
ਖਾਧ ਸੁਰੱਖਿਆ,
ਪ੍ਰਸ਼ਨ 2.
…………..ਨੇ ਭਾਰਤ ਨੂੰ ਚਾਵਲ ਅਤੇ ਕਣਕ ਵਿਚ ਆਤਮ-ਨਿਰਭਰ ਬਣਾਇਆ ।
ਉੱਤਰ-
ਹਰੀ ਕ੍ਰਾਂਤੀ,
ਪ੍ਰਸ਼ਨ 3.
………. ਉਹ ਕੀਮਤ ਹੈ ਜੋ ਸਰਕਾਰ ਬਿਜਾਈ ਤੋਂ ਪਹਿਲਾਂ ਨਿਰਧਾਰਿਤ ਕਰਦੀ ਹੈ ।
ਉੱਤਰ-
ਘੱਟੋ-ਘੱਟ ਸਮਰਥਨ ਕੀਮਤ,
ਪ੍ਰਸ਼ਨ 4.
……….. ਭੁੱਖ ਅਨਾਜ ਦੇ ਚੱਕਰ ਦੇ ਨਾਲ ਸੰਬੰਧਿਤ ਹੈ |
ਉੱਤਰ-
ਮੌਸਮੀ,
ਪ੍ਰਸ਼ਨ 5.
…………….. ਨੇ “ਪਾਤਰਤਾ ਸ਼ਬਦ ਦਾ ਪ੍ਰਤਿਪਾਦਨ ਕੀਤਾ ਹੈ ।
ਉੱਤਰ-
ਡਾ. ਅਮਰਤਿਆ ਸੇਨ ।
III. ਸਹੀ/ਗਲਤ
ਪ੍ਰਸ਼ਨ 1.
ਪਹੁੰਚ ਦਾ ਅਰਥ ਹੈ ਸਾਰੇ ਲੋਕਾਂ ਨੂੰ ਖਾਧ-ਅਨਾਜ ਮਿਲਦਾ ਰਹੇ ।
ਉੱਤਰ
ਸਹੀ,
ਪ੍ਰਸ਼ਨ 2.
ਖਾਧ ਸੁਰੱਖਿਆ ਦੀ ਵਿਵਸਥਾ ਖਾਧ ਅਧਿਕਾਰ 2013 ਅਧਿਨਿਯਮ ਵਿਚ ਕੀਤਾ ਗਿਆ ਹੈ ।
ਉੱਤਰ
ਸਹੀ,
ਪ੍ਰਸ਼ਨ 3.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ ਸਾਲ 2009 ਵਿਚ ਸ਼ੁਰੂ ਹੋਇਆ ।
ਉੱਤਰ-
ਗ਼ਲਤ,
ਪ੍ਰਸ਼ਨ 4.
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਘੋਸ਼ਿਤ ਕੀਤਾ ਜਾਂਦਾ ਹੈ ।
ਉੱਤਰ-
ਸਹੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੁੱਖ ਕੀ ਹੈ ?
ਉੱਤਰ-
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ । ਭੁੱਖ ਅੰਨ ਅਤੇ ਪਹੁੰਚ ਦੀ ਅਸਮਰੱਥਾ ਹੈ ।
ਪ੍ਰਸ਼ਨ 2.
ਅੰਨ ਸੁਰੱਖਿਆ ਕਿਸ ਤੱਤ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਅੰਨ ਸੁਰੱਖਿਆ ਜਨਤਕ ਵੰਡ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 3.
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ ?
ਉੱਤਰ-
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ 1940 ਵਿਚ ਸ਼ੁਰੂ ਕੀਤੀ ਗਈ, ਇਸ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਬਾਅਦ ਹੋਈ ।
ਪ੍ਰਸ਼ਨ 4
ਪਾਤਰਤਾ ਕੀ ਹੈ ?
ਉੱਤਰ-
ਪਾਤਰਤਾ, ਭੁੱਖਮਰੀ ਨਾਲ ਗ੍ਰਸਤ ਲੋਕਾਂ ਨੂੰ ਖਾਧ ਦੀ ਸੁਰੱਖਿਆ ਪ੍ਰਦਾਨ ਕਰੇਗੀ ।
ਪ੍ਰਸ਼ਨ 5.
ADS ਕੀ ਹੈ ?
ਉੱਤਰ-
ADS ਦਾ ਅਰਥ ਹੈ Academy of Development Science.
ਪ੍ਰਸ਼ਨ 6
ਅੰਨ ਸੁਰੱਖਿਆ ਦੇ ਸੁਚਕ ਕੀ ਹਨ ?
ਉੱਤਰ-
- ਅੰਨ ਦੀ ਪਹੁੰਚ
- ਖਾਧ ਦਾ ਸਮਰਥਨ
- ਖਾਧ ਦੀ ਉਪਲੱਬਧਤਾ ।
ਪ੍ਰਸ਼ਨ 7.
ਅੰਨ ਸੁਰੱਖਿਆ ਕਿਸ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਇਹ ਸਰਵਜਨਿਕ ਵੰਡ-ਪ੍ਰਣਾਲੀ ਸ਼ਾਸਕੀ ਚੌਕਸੀ ਅਤੇ ਖਾਧ ਸੁਰੱਖਿਆ ਦੇ ਖ਼ਤਰੇ ਦੀ ਹਾਲਤ ਵਿਚ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 8.
ਅੰਨ ਸੁਰੱਖਿਆ ਦੇ ਸੂਚਕ ਕੀ ਹਨ ?
ਉੱਤਰ –
ਇਹ ਹੇਠ ਲਿਖੇ ਹਨ –
- ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਦੇ ਸਟਾਕ ਤੋਂ ਹੈ ।
- ਪਹੁੰਚ ਤੋਂ ਭਾਵ ਹਰ ਇਕ ਵਿਅਕਤੀ ਨੂੰ ਖਾਧ ਮਿਲਣ ਤੋਂ ਹੈ ।
- ਸਮਰੱਥਾ ਤੋਂ ਭਾਵ ਪੌਸ਼ਟਿਕ ਭੋਜਨ ਖਰੀਦਣ ਦੇ ਲਈ ਉਪਲੱਬਧ ਧਨ ਤੋਂ ਹੈ ।
ਪ੍ਰਸ਼ਨ 9.
ਗਰੀਬੀ ਰੇਖਾ ਤੋਂ ਉੱਪਰ ਲੋਕ ਅੰਨ ਅਸੁਰੱਖਿਆ ਤੋਂ ਕਦੋਂ ਗ੍ਰਸਤ ਹੋ ਸਕਦੇ ਹਨ ?
ਉੱਤਰ-
ਜਦੋਂ ਦੇਸ਼ ਵਿਚ ਭੂਚਾਲ, ਸੋਕਾ, ਹੜ੍ਹ, ਸੁਨਾਮੀ, ਫ਼ਸਲਾਂ ਨੂੰ ਖ਼ਰਾਬ ਹੋਣ ਦੇ ਨਾਲ ਪੈਦਾ ਹੋਏ ਅਕਾਲ ਆਦਿ ਨਾਲ ਰਾਸ਼ਟਰੀ ਆਫ਼ਤਾਂ ਆਉਂਦੀਆਂ ਹਨ, ਤਾਂ ਗ਼ਰੀਬੀ ਰੇਖਾ ਤੋਂ ਉੱਪਰ ਲੋਕ ਵੀ ਖਾਧ ਅਸੁਰੱਖਿਆ ਨਾਲ ਗ੍ਰਸਤ ਹੋ ਸਕਦੇ ਹਨ ।
ਪ੍ਰਸ਼ਨ 10.
ਅਕਾਲ ਦੀ ਸਥਿਤੀ ਕਿਵੇਂ ਬਣ ਸਕਦੀ ਹੈ ?
ਉੱਤਰ-
ਵਿਆਪਕੇ ਭੁੱਖਮਰੀ ਨਾਲ ਅਕਾਲ ਦੀ ਸਥਿਤੀ ਬਣ ਸਕਦੀ ਹੈ ।
ਪ੍ਰਸ਼ਨ 11.
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਦੇ ਸੰਬੰਧ ਵਿਚ ਕਿਸ ‘ਤੇ ਜ਼ੋਰ ਦਿੱਤਾ ਹੈ ?
ਉੱਤਰ-
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਵਿਚ ਇਕ ਨਵਾਂ ਆਯਾਮ ਜੋੜਿਆ ਹੈ ਜੋ ਹੱਕਦਾਰੀਆਂ ਦੇ ਆਧਾਰ ‘ਤੇ ਖਾਧ ਤੱਕ ਪਹੁੰਚ ‘ਤੇ ਜ਼ੋਰ ਦਿੰਦਾ ਹੈ | ਹੱਕਦਾਰੀਆਂ ਦਾ ਅਰਥ ਰਾਜ ਜਾਂ ਸਮਾਜਿਕ ਰੂਪ ਤੋਂ ਉਪਲੱਬਧ ਕਰਵਾਈਆਂ ਗਈਆਂ ਹੋਰ ਪੂਰਤੀਆਂ ਦੇ ਨਾਲ-ਨਾਲ ਉਨ੍ਹਾਂ ਵਸਤੂਆਂ ਤੋਂ ਹੈ, ਜਿਨ੍ਹਾਂ ਦਾ ਉਤਪਾਦਨ ਅਤੇ ਵਟਾਂਦਰਾ ਬਾਜ਼ਾਰ ਵਿਚ ਕਿਸੇ ਵਿਅਕਤੀ ਦੁਆਰਾ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 12
ਭਾਰਤ ਵਿਚ ਭਿਆਨਕ ਅਕਾਲ ਕਦੋਂ ਅਤੇ ਕਿੱਥੇ ਪਿਆ ਸੀ ?
ਉੱਤਰ-
ਭਾਰਤ ਵਿਚ ਸਭ ਤੋਂ ਭਿਆਨਕ ਅਕਾਲ 1943 ਵਿਚ ਬੰਗਾਲ ਵਿਚ ਪਿਆ ਸੀ, ਜਿਸ ਵਿਚ ਬੰਗਾਲ ਪ੍ਰਾਂਤ ਵਿਚ 30 ਲੱਖ ਲੋਕ ਮਾਰੇ ਗਏ ਸਨ ।
ਪ੍ਰਸ਼ਨ 13.
ਬੰਗਾਲ ਦੇ ਅਕਾਲ ਵਿਚ ਸਭ ਤੋਂ ਜ਼ਿਆਦਾ ਕਿਹੜੇ ਲੋਕ ਪ੍ਰਭਾਵਿਤ ਹੋਏ ਸਨ ?
ਉੱਤਰ-
ਇਸ ਨਾਲ ਖੇਤੀਹਰ ਮਜ਼ਦੂਰ, ਮਛੁਆਰੇ, ਆਵਾਜਾਈ ਕਰਮਚਾਰੀ ਅਤੇ ਹੋਰ ਅਨਿਯਮਿਤ ਮਜ਼ਦੂਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ ।
ਪ੍ਰਸ਼ਨ 14.
ਬੰਗਾਲ ਦਾ ਅਕਾਲ ਚਾਵਲ ਦੀ ਕਮੀ ਦੇ ਕਾਰਨ ਹੋਇਆ ਸੀ । ਕੀ ਤੁਸੀਂ ਇਸ ਨਾਲ ਸਹਿਮਤ ਹੋ ?.
ਉੱਤਰ-
ਹਾਂ, ਬੰਗਾਲ ਦੇ ਅਕਾਲ ਦਾ ਮੁੱਖ ਕਾਰਨ ਚਾਵਲ ਦੀ ਘੱਟ ਪੈਦਾਵਾਰ ਹੀ ਸੀ, ਜਿਸ ਨਾਲ ਭੁੱਖਮਰੀ ਹੋਈ ਸੀ ।
ਪ੍ਰਸ਼ਨ 15.
ਕਿਸ ਸਾਲ ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ ?
ਉੱਤਰ-
1941 ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ ।
ਪ੍ਰਸ਼ਨ 16.
ਅਨਾਜ ਦੀ ਉਪਲੱਬਧਤਾ ਭਾਰਤ ਵਿਚ ਕਿਸ ਘਟਕ ਦੇ ਕਾਰਨ ਹੋਰ ਵੀ ਸੁਨਿਸ਼ਚਿਤ ਹੋਈ ਹੈ ?
ਉੱਤਰ-
ਬਫ਼ਰ ਸਟਾਕ ਅਤੇ ਸਰਵਜਨਿਕ ਵੰਡ ਪ੍ਰਣਾਲੀ ਦੇ ਕਾਰਨ !
ਪ੍ਰਸ਼ਨ 17.
ਦੇਸ਼ ਭਰ ਵਿਚ ਲਗਪਗ ਰਾਸ਼ਨ ਦੀਆਂ ਦੁਕਾਨਾਂ ਕਿੰਨੇ ਲੱਖ ਹਨ ?
ਉੱਤਰ-
4.5 ਲੱਖ ।
ਪ੍ਰਸ਼ਨ 18.
ਏਕੀਕ੍ਰਿਤ ‘ਬਾਲ ਵਿਕਾਸ ਸੇਵਾਵਾਂ ਯੋਗਿਕ ਆਧਾਰ ‘ਤੇ ਕਿਸ ਨਾਲ ਸ਼ੁਰੂ ਕੀਤੀਆਂ ਗਈਆਂ ?
ਉੱਤਰ-
1975.
ਪ੍ਰਸ਼ਨ 19.
‘ਕੰਮ ਦੇ ਬਦਲੇ ਅਨਾਜ’ ਕਾਰਜਕ੍ਰਮ ਕਦੋਂ ਸ਼ੁਰੂ ਹੋਇਆ ਸੀ ?
ਉੱਤਰ-
1965-66 ਵਿੱਚ ।
ਪ੍ਰਸ਼ਨ 20.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕਦੋਂ ਲਾਗੂ ਕੀਤਾ ਗਿਆ ?
ਉੱਤਰ-
2004 ਵਿੱਚ !
ਪ੍ਰਸ਼ਨ 21.
ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਕੀਤੀ ਗਈ ?
ਉੱਤਰ-
1997 ਵਿੱਚ ।
ਪ੍ਰਸ਼ਨ 22.
ਅੰਨਪੂਰਨਾ ਯੋਜਨਾ ਕਦੋਂ ਲਾਗੂ ਹੋਈ ?
ਉੱਤਰ-
2000 ਵਿੱਚ ।
ਪ੍ਰਸ਼ਨ 23.
ਅੰਨਪੂਰਨਾ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ ?
ਉੱਤਰ-
ਦੀਨ ਸੀਨੀਅਰ ਨਾਗਰਿਕ ।
ਪ੍ਰਸ਼ਨ 24.
ਅੰਤੋਦਿਆ ਅੰਨ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ ?
ਉੱਤਰ-
ਗਰੀਬਾਂ ਵਿਚੋਂ ਸਭ ਤੋਂ ਜ਼ਿਆਦਾ ਗ਼ਰੀਬ ।
ਪ੍ਰਸ਼ਨ 25.
ਅੰਨਪੂਰਨਾ ਯੋਜਨਾ ਵਿੱਚ ਖਾਧ-ਅਨਾਜਾਂ ਦੀ ਜ਼ਿਆਦਾਤਰ ਮਾਤਰਾ ਪ੍ਰਤੀ ਪਰਿਵਾਰ ਕਿੰਨੇ ਕਿਲੋਗ੍ਰਾਮ ਨਿਰਧਾਰਿਤ ਕੀਤੀ ਗਈ ਹੈ ?
ਉੱਤਰ-
10 ਕਿਲੋਗ੍ਰਾਮ ।
ਪ੍ਰਸ਼ਨ 26.
ਇਨ੍ਹਾਂ ਵਿਚੋਂ ਕਿਹੜਾ ਭੁੱਖ ਦਾ ਸੂਚਕ ਹੈ ?
(ਉ) ਮੌਸਮੀ
(ਅ) ਲੰਬੇ ਸਮੇਂ ਦੀ ਏ ਉ ਅਤੇ
(ਅ) ਦੋਵੇਂ ।
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਅਤੇ (ਅ) ਦੋਵੇਂ ।
ਪ੍ਰਸ਼ਨ 27.
ਇਨ੍ਹਾਂ ਵਿਚੋਂ ਕਿਹੜੀਆਂ ਫ਼ਸਲਾਂ ਹਰੀ ਕ੍ਰਾਂਤੀ ਨਾਲ ਸੰਬੰਧਿਤ ਹਨ ?
(ਉ) ਅਨਾਜ, ਚਾਵਲ
(ਅ) ਕਪਾਹ, ਬਾਜਰਾ
( ਕਣਕ, ਚਾਵਲ
(ਸ) ਬਾਜਰਾ, ਅਨਾਜ ।
ਉੱਤਰ-
() ਕਣਕ, ਚਾਵਲ ।
ਪ੍ਰਸ਼ਨ 28.
ਉਦੇਸ਼ਯੁਕਤ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਹੋਈ ?
(ਉ) 1997
(ਅ) 1995
(ਇ) 1994
(ਸ) 1997.
ਉੱਤਰ-
(ਉ) 1997.
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਨਤਕ ਵੰਡ-ਪ੍ਰਣਾਲੀ ਕੀ ਹੈ ?
ਉੱਤਰ-
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗ਼ਰੀਬ ਵਰਗਾਂ ਵਿਚ ਵੰਡਿਆ ਜਾਂਦਾ ਹੈ । ਇਸ ਨੂੰ ਜਨਤਕ ਵੰਡ-ਪ੍ਰਣਾਲੀ (ਪੀ. ਡੀ. ਐੱਸ) ਕਹਿੰਦੇ ਹਨ ।
ਪ੍ਰਸ਼ਨ 2.
ਅੰਨ ਸੁਰੱਖਿਆ ਵਿੱਚ ਕਿਸ ਦਾ ਯੋਗਦਾਨ ਹੈ ?
ਉੱਤਰ-
ਸਰਵਜਨਿਕ ਵੰਡ-ਪ੍ਰਣਾਲੀ, ਦੁਪਹਿਰ ਦਾ ਭੋਜਨ ਆਦਿ ਵਿਸ਼ੇਸ਼ ਰੂਪ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਸੁਰੱਖਿਆ ਦੇ ਕਾਰਜਕੂਮ ਹਨ । ਜ਼ਿਆਦਾਤਰ ਗਰੀਬੀ ਦਾ ਖ਼ਾਤਮਾ ਕਾਰਜਕ੍ਰਮ ਵੀ ਖਾਧ ਸੁਰੱਖਿਆ ਵਧਾਉਂਦੇ ਹਨ ।
ਪ੍ਰਸ਼ਨ 3.
ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕੀ ਹੈ ?
ਉੱਤਰ-
ਇਹ ਜਨਤਕ ਵੰਡ-ਪ੍ਰਣਾਲੀ ਦਾ ਸ਼ੰਸ਼ੋਧਿਤ ਰੂਪ ਹੈ ਜਿਸ ਨੂੰ 1992 ਵਿਚ ਦੇਸ਼ ਦੇ 1700 ਬਲਾਕਾਂ ਵਿਚ ਸ਼ੁਰੂ ਕੀਤਾ ਗਿਆ ਸੀ । ਇਸ ਦਾ ਉਦੇਸ਼ ਦੂਰ-ਦਰਾਜ਼ ਅਤੇ ਪਿਛੜੇ ਖੇਤਰਾਂ ਵਿੱਚ ਸਰਵਜਨਿਕ ਵੰਡ-ਪ੍ਰਣਾਲੀ ਦੇ ਨਾਲ ਲਾਭ ਪਹੁੰਚਾਉਣਾ ਸੀ । ਇਸ ਵਿੱਚ 20 ਕਿਲੋਗ੍ਰਾਮ ਤੱਕ ਖਾਧ ਅਨਾਜ ਪ੍ਰਤੀ. ਪਰਿਵਾਰ ਜਿਸ ਵਿਚ ਕਣਕ ਤੋਂ 280 ਪ੍ਰਤੀ ਕਿਲੋਗ੍ਰਾਮ ਅਤੇ ਚਾਵਲ : 3.77 ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬੱਧ ਕਰਵਾਈ ਜਾਂਦੇ ਸਨ ।
ਪ੍ਰਸ਼ਨ 4.
ਅੰਨਪੂਰਨਾ ਯੋਜਨਾ ਕੀ ਹੈ ?
ਉੱਤਰ-
ਇਹ ਭੋਜਨ ‘ਦੀਨ ਨਾਗਰਿਕ’ ਸਮੂਹਾਂ ‘ਤੇ ਉਦੇਸ਼ਯੁਕਤ ਜਨਤਕ ਪ੍ਰਣਾਲੀ ਯੋਜਨਾ ਹੈ ਜਿਸ ਨੂੰ ਸਾਲ 2000 ਵਿਚ ਲਾਗੂ ਕੀਤਾ ਗਿਆ ਹੈ । ਇਸ ਯੋਜਨਾ ਵਿੱਚ ‘ਦੀਨ ਸੀਨੀਅਰ ਨਾਗਰਿਕ’ ਸਮੂਹਾਂ ਨੂੰ 10 ਕਿਲੋਗ੍ਰਾਮ ਖਾਧ-ਅਨਾਜ ਪ੍ਰਤੀ ਪਰਿਵਾਰ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣ ਦੀ ਵਿਵਸਥਾ ਹੈ । ‘
ਪ੍ਰਸ਼ਨ 5.
ਰਾਸ਼ਨ ਕਾਰਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਰਾਸ਼ਨ ਕਾਰਡ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਗ਼ਰੀਬਾਂ ਤੋਂ ਵੀ ਗ਼ਰੀਬ ਲੋਕਾਂ ਦੇ ਲਈ ਅੰਤੋਦਿਆ ਕਾਰਡ,
(ਆ) ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਦੇ ਲਈ ਬੀ. ਪੀ. ਐੱਲ. ਕਾਰਡ ਅਤੇ
(ਇ) ਹੋਰ ਲੋਕਾਂ ਦੇ ਲਈ ਏ. ਪੀ. ਐੱਲ. ਕਾਰਡ !
ਪ੍ਰਸ਼ਨ 6.
ਕਿਸੇ ਆਫ਼ਤਾਂ ਦੇ ਸਮੇਂ ਅੰਨ ਸੁਰੱਖਿਆ ਕਿਵੇਂ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ । ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋ ਜਾਂਦੀ ਹੈ । ਖਾਧ ਦੀ ਕਮੀ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ । ਕੁਝ ਲੋਕ ਉੱਚੀਆਂ ਕੀਮਤਾਂ ‘ਤੇ ਖਾਧ ਪਦਾਰਥ ਨਹੀਂ ਖ਼ਰੀਦ ਸਕਦੇ । ਜੇਕਰ ਆਫ਼ਤ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਜਾਂ ਜ਼ਿਆਦਾ ਲੰਬੇ ਸਮੇਂ ਤਕ ਆਉਂਦੀ ਰਹਿੰਦੀ ਹੈ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ ।
ਪ੍ਰਸ਼ਨ 7.
ਬਫ਼ਰ ਭੰਡਾਰ ਕੀ ਹੁੰਦਾ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ (IFC) ਦੇ ਮਾਧਿਅਮ ਨਾਲ ਸਰਕਾਰ ਦੁਆਰਾ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ । IFC ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿੱਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖ਼ਰੀਦਦਾ ਹੈ । ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਪਹਿਲੇ ਤੋਂ ਘੋਸ਼ਿਤ ਕੀਮਤਾਂ ਦਿੱਤੀਆਂ ਜਾਂਦੀਆਂ ਹਨ । ਇਸ ਮੁੱਲ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਕਿਹਾ ਜਾਂਦਾ ਹੈ ।
ਪਸ਼ਨ 8.
ਅੰਤਰਰਾਸ਼ਟਰੀ ਅੰਨ ਸ਼ਿਖਰ ਸੰਮੇਲਨ 1995 ਵਿੱਚ ਕੀ ਘੋਸ਼ਣਾ ਕੀਤੀ ਗਈ ਸੀ ?
ਉੱਤਰ-
ਅੰਤਰਰਾਸ਼ਟਰੀ ਅੰਨ ਸ਼ਿਖ਼ਰ ਸੰਮੇਲਨ 1995 ਵਿਚ ਇਹ ਘੋਸ਼ਣਾ ਕੀਤੀ ਗਈ ਸੀ ਕਿ, ਵਿਅਕਤੀਗਤ, ਪਰਿਵਾਰਿਕ, ਖੇਤਰੀ, ਰਾਸ਼ਟਰੀ ਅਤੇ ਵਿਸ਼ਵ-ਪੱਧਰ ‘
ਤੇ ਅੰਨ ਸੁਰੱਖਿਆ ਦੀ ਹੋਂਦ ਤਾਂ ਹੀ ਹੈ, ਜਦੋਂ ਸਰਗਰਮ ਅਤੇ ਸਵੱਛ ਜੀਵਨ ਬਤੀਤ ਕਰਨ ਦੇ ਲਈ ਆਹਾਰ ਸੰਬੰਧੀ ਜ਼ਰੂਰਤਾਂ ਅਤੇ ਖਾਧ ਪਦਾਰਥਾਂ ਨੂੰ ਪੂਰਾ
ਕਰਨ ਦੇ ਲਈ ਕਾਫ਼ੀ, ਸੁਰੱਖਿਅਤ ਅਤੇ ਪੌਸ਼ਟਿਕ ਖਾਧ ਤੱਕ ਸਾਰੇ ਲੋਕਾਂ ਦੀ ਭੌਤਿਕ ਅਤੇ ਆਰਥਿਕ ਪਹੁੰਚ ਹਮੇਸ਼ਾ ਹੋਵੇ ।”
ਪ੍ਰਸ਼ਨ 9.
ਅੰਨ ਅਸੁਰੱਖਿਅਤ ਕੌਣ ਹਨ ?
ਉੱਤਰ-
ਭਾਵੇਂ ਕਿ ਭਾਰਤ ਵਿਚ ਲੋਕਾਂ ਦਾ ਇਕ ਵੱਡਾ ਖਾਧ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹੈ, ਪਰੰਤੂ ਇਸ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿਚ ਨਿਮਨਲਿਖਿਤ ਸ਼ਾਮਿਲ ਹਨ । ਭੂਮੀਹੀਨ, ਜੋ ਥੋੜ੍ਹੀ ਬਹੁਤ ਜਾਂ ਨਾਂ ਦੇ ਬਰਾਬਰ ਭੂਮੀ ‘ਤੇ ਨਿਰਭਰ ਹਨ | ਪਰੰਪਰਿਕ ਦਸਤਾਰ ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਕੰਮ ਕਰਨ ਵਾਲੇ ਕਾਮਗਾਰ ਅਤੇ ਭਿਖਾਰੀ | ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ਤੇ ਤਨਖ਼ਾਹ ਵਾਲੇ ਕਿੱਤੇ ਅਤੇ ਅਨਿਯਤ ਕਿਰਤ ਬਾਜ਼ਾਰ ਵਿਚ ਕੰਮ ਕਰਦੇ ਹਨ ।
ਪ੍ਰਸ਼ਨ 10.
ਰਾਸ਼ਨ ਵਿਵਸਥਾ ਕੀ ਹੁੰਦੀ ਹੈ ?
ਉੱਤਰ-
ਭਾਰਤ ਵਿਚ ਰਾਸ਼ਨ ਵਿਵਸਥਾ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਪਿਛੋਕੜ ਵਿਚ 1940 ਦੇ ਦਹਾਕੇ ਵਿਚ ਹੋਈ । ਹਰੀ ਕ੍ਰਾਂਤੀ ਤੋਂ ਪਹਿਲਾਂ ਭਾਰੀ ਖਾਧ ਸੰਕਟ ਦੇ ਕਾਰਨ 60 ਦੇ ਦਹਾਕੇ ਦੇ ਦੌਰਾਨ ਰਾਸ਼ਨ ਪ੍ਰਣਾਲੀ ਦੁਆਰਾ ਜੀਵਿਤ ਕੀਤੀ ਗਈ । ਗਰੀਬਾਂ ਦੇ ਉੱਚ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ 70 ਦੇ ਦਹਾਕੇ ਦੇ ਮੱਧ ਵਿੱਚ N.S.S.0. ਦੀ ਰਿਪੋਰਟ ਦੇ ਅਨੁਸਾਰ ਤਿੰਨ ਕਾਰਜਕੂਮ ਸ਼ੁਰੂ ਕੀਤੇ ਗਏ ।
- ਜਨਤਕ ਵੰਡ-ਪ੍ਰਣਾਲੀ
- ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ
- ਕੰਮ ਦੇ ਬਦਲੇ ਅਨਾਜ ।
ਪ੍ਰਸ਼ਨ 11.
ਉਹ ਤਿੰਨ ਗੱਲਾਂ ਕੀ ਹਨ, ਜਿਨ੍ਹਾਂ ਵਿਚ ਅੰਨ ਸੁਰੱਖਿਆ ਸ਼ਾਮਿਲ ਹੈ ?
ਉੱਤਰ-
ਕਿਸੇ ਦੇਸ਼ ਵਿਚ ਅੰਨ ਸੁਰੱਖਿਆ ਤਦ ਹੀ ਨਿਸ਼ਚਿਤ ਹੁੰਦੀ ਹੈ, ਜਦੋਂ –
- ਸਾਰੇ ਲੋਕਾਂ ਦੇ ਲਈ ਲੋੜੀਂਦੇ ਖਾਧ ਪਦਾਰਥ ਉਪਲੱਬਧ ਹੋਣ ।
- ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੇ ਗੁਣਵੱਤਾ ਵਾਲੇ ਅੰਨ ਪਦਾਰਥ ਖਰੀਦਣ ਦੀ ਸਮਰੱਥਾ ਹੋਵੇ ।
- ਖਾਧ ਪਦਾਰਥ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ ।
ਪ੍ਰਸ਼ਨ 12.
ਬਫ਼ਰ ਭੰਡਾਰ ਕੀ ਹੁੰਦਾ ਹੈ ? ਸਰਕਾਰ ਬਫ਼ਰ ਭੰਡਾਰ ਕਿਉਂ ਬਣਾਉਂਦੀ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ, ਜਿਸ ਵਿਚ ਖਾਧ ਸੁਰੱਖਿਆ ਨਿਸ਼ਚਿਤ ਹੁੰਦੀ ਹੈ | ਸਰਕਾਰ ਬਫ਼ਰ ਭੰਡਾਰ ਨੂੰ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਉਪਲੱਬਧ ਕਰਵਾਉਣ ਦੇ ਲਈ ਅਤੇ ਆਫ਼ਤਾਂ ਕਾਲ ਵਿੱਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਬਣਾਉਂਦੀ ਹੈ ।
ਪ੍ਰਸ਼ਨ 13.
ਵਰਣਨ ਕਰੋ ਕਿ ਪਿਛਲੇ ਸਾਲਾਂ ਦੇ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਕਿਉਂ ਹੁੰਦੀ ਰਹੀ ਹੈ ?
ਉੱਤਰ-
ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਇਸ ਲਈ ਹੋਈ ਹੈ ਕਿਉਂਕਿ ਇਹ ਆਪਣੇ ਟੀਚੇ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ | ਅਨਾਜਾਂ ਦੇ ਨਾਲ ਭਰੇ ਅੰਨ-ਭੰਡਾਰਾਂ ਦੇ ਬਾਵਜੂਦ ਭੁੱਖਮਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ | ਐੱਫ. ਸੀ. ਆਈ. ਦੇ ਭੰਡਾਰ ਅਨਾਜ ਦੇ ਨਾਲ ਭਰੇ ਪਏ ਹਨ ।
ਕਿਧਰੇ ਅਨਾਜ ਸੜ ਰਿਹਾ ਹੈ ਅਤੇ ਕੁੱਝ ਸਥਾਨਾਂ ‘ਤੇ ਚੁਹੇ ਅਨਾਜ ਖਾ ਰਹੇ ਹਨ | ਜਨਤਕ ਵੰਡ-ਪ੍ਰਣਾਲੀ ਦੇ ਧਾਰਕ ਜ਼ਿਆਦਾ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚਦੇ ਹਨ । ਇਨ੍ਹਾਂ ਸਾਰੇ ਬੱਚਿਆਂ ਦੇ ਆਧਾਰ ‘ਤੇ ਸਰਵਜਨਿਕ ਵੰਡ-ਪ੍ਰਣਾਲੀ ਦੀ ਆਲੋਚਨਾ ਹੋ ਰਹੀ ਹੈ ।
ਪ੍ਰਸ਼ਨ 14.
ਘੱਟੋ-ਘੱਟ ਸਮਰਥਨ ਮੁੱਲ ਕੀ ਹੁੰਦਾ ਹੈ ? ਵੱਧਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਾਧ ਨੂੰ ਇਕੱਠਾ ਕਰਕੇ ਰੱਖਣ ਦਾ ਕੀ ਪ੍ਰਭਾਵ ਪਿਆ ਹੈ ?
ਉੱਤਰ-
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਦਿੱਤਾ ਗਿਆ ਮੁੱਲ ਹੈ ਜੋ ਕਿ ਸਰਕਾਰ ਦੁਆਰਾ ਪਹਿਲਾਂ ਤੋਂ ਹੀ ਘੋਸ਼ਿਤ ਕੀਤਾ ਜਾ ਚੁੱਕਾ ਹੁੰਦਾ ਹੈ । ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਤੋਂ ਵਿਸ਼ੇਸ਼ ਅਤੇ ਖਾਧ-ਅਨਾਜ ਦੇ ਅਧਿਸ਼ੇਸ਼ ਵਾਲੇ ਰਾਜਾਂ ਵਿੱਚ ਕਿਸਾਨਾਂ ਨੂੰ ਆਪਣੀ ਭੂਮੀ ‘ਤੇ ਮੋਟੇ ਅਨਾਜਾਂ ਦੀ ਖੇਤੀ ਖ਼ਤਮ ਕਰਕੇ ਝੋਨੇ ਅਤੇ ਅਨਾਜ ਉਪਜਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ, ਜਦਕਿ ਮੋਟਾ ਅਨਾਜ ਗ਼ਰੀਬਾਂ ਦਾ ਪ੍ਰਮੁੱਖ ਭੋਜਨ ਹੈ ।
ਪ੍ਰਸ਼ਨ 15.
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਹਨ –
- ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਦੇ ਭੰਡਾਰਾਂ ਵਿਚ ਸੰਚਿਤ ਅਨਾਜ ਉਤਪਾਦਨ ਤੋਂ ਹੈ ।
- ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹੇ ।
- ਸਮਰਥਨ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੇ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ ਧਨ ਉਪਲੱਬਧ ਹੈ ।
ਪ੍ਰਸ਼ਨ 16.
ਇਕ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਆਧਾਰਿਤ-ਸੰਰਚਨਾ ਸ਼ਾਇਦ ਪ੍ਰਭਾਵਿਤ ਹੈ ਪਰ ਇਸਦੇ ਨਾਲ ਖਾਧ ਸੁਰੱਖਿਆ ਜ਼ਰੂਰ ਹੀ ਪ੍ਰਭਾਵਿਤ ਹੋਵੇਗੀ । ਢੁੱਕਵੀਂ ਉਦਾਹਰਣ ਦਿੰਦੇ ਹੋਏ ਇਸ ਕਥਨ ਨੂੰ ਨਿਆਂ-ਸੰਗਤ ਬਣਾਓ ।
ਉੱਤਰ –
- ਕਿਸੇ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਈ ਹੈ । ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋਣ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ । ਅਗਰ ਇਹ ਆਫ਼ਤਾਂ ‘ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਅਕਾਲ ਦੀ ਸਥਿਤੀ ਬਣ ਸਕਦੀ ਹੈ ।
- ਉਦਾਹਰਣ ਵਜੋਂ 1943 ਵਿਚ ਬੰਗਾਲ ਵਿਚ ਅਕਾਲ ।
ਪ੍ਰਸ਼ਨ 17.
‘ਡਿਪੂ ਦੀ ਦੁਕਾਨ ਕਿਸ ਤਰ੍ਹਾਂ ਦੀ ਖਾਧ ਵੰਡ ਵਿਚ ਸਹਾਇਕ ਹੁੰਦੀ ਹੈ ?
ਉੱਤਰ-
ਡਿਪੂ ਦੀਆਂ ਦੁਕਾਨਾਂ ਭਾਰਤ ਵਿੱਚ ਹੇਠ ਲਿਖੇ ਪ੍ਰਕਾਰ ਦੇ ਖਾਧ ਵੰਡ ਵਿਚ ਸਹਾਇਕ ਹੁੰਦੀਆਂ ਹਨ –
- ਦੇਸ਼ ਭਰ ਵਿਚ ਲਗਪਗ 4.6 ਲੱਖ ਦੁਕਾਨਾਂ ਹਨ ।
- ਰਾਸ਼ਨ ਦੀਆਂ ਦੁਕਾਨਾਂ ਵਿੱਚ ਖੰਡ, ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦਾ ਭੰਡਾਰ ਹੁੰਦਾ ਹੈ ।
- ਡਿਪ ਦੀਆਂ ਦੁਕਾਨਾਂ ਇਹ ਸਭ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਲੋਕਾਂ ਨੂੰ ਵੇਚਦੇ ਹਨ ।
ਪ੍ਰਸ਼ਨ 18.
ਅੰਤੋਦਿਆ ਅੰਨ ਯੋਜਨਾ ‘ਤੇ ਵਿਸਥਾਰ ਨਾਲ ਨੋਟ ਲਿਖੋ ।
ਉੱਤਰ-
ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ 2000 ਵਿਚ ਸ਼ੁਰੂ ਕੀਤੀ ਗਈ ਸੀ । ਇਸ ਯੋਜਨਾ ਦੇ ਅੰਤਰਗਤ ਲਕਸ਼ਿਤ ਸਰਵਜਨਿਕ ਵੰਡ ਪ੍ਰਣਾਲੀ ਵਿਚ ਆਉਣ ਵਾਲੇ ਗ਼ਰੀਬੀ ਰੇਖਾ ਦੇ ਹੇਠਾਂ ਦੇ ਪਰਿਵਾਰਾਂ ਵਿਚੋਂ ਇਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ । ਸੰਬੰਧਿਤ ਰਾਜ ਦੇ ਗ੍ਰਾਮੀਣ ਵਿਕਾਸ ਵਿਭਾਗਾਂ ਨੇ ਗਰੀਬੀ ਰੇਖਾ ਤੋਂ ਹੇਠਾ ਦੇ ਗ਼ਰੀਬ ਪਰਿਵਾਰਾਂ ਨੂੰ ਸਰਵੇਖਣ ਦੁਆਰਾ ਚੁਣਿਆ 1 ਤੋਂ 2 ਪ੍ਰਤੀ ਕਿਲੋਗ੍ਰਾਮ ਕਣਕ ਅਤੇ ਤੋਂ 3 ਪ੍ਰਤੀ ਕਿਲੋਗ੍ਰਾਮ ਚਾਵਲ ਦੀ ਜ਼ਿਆਦਾਤਰ ਆਰਥਿਕ ਸਹਾਇਤਾ ਪ੍ਰਾਪਤ ਦਰ ‘ਤੇ ਹਰ ਇਕ ਪਾਤਰ ਪਰਿਵਾਰ ਨੂੰ 25 ਕਿਲੋਗ੍ਰਾਮ ਅਨਾਜ ਉਪਲੱਬਧ ਕਰਵਾਇਆ ਗਿਆ । ਅਨਾਜ ਦੀ ਇਹ ਮਾਤਰਾ ਅਪਰੈਲ 2002 ਵਿਚ 25 ਕਿਲੋਗ੍ਰਾਮ ਤੋਂ ਵਧਾ ਕੇ 35 ਕਿਲੋਗ੍ਰਾਮ ਕਰ ਦਿੱਤੀ ਗਈ । ਜੂਨ 2003 ਅਤੇ ਅਗਸਤ 2004 ਵਿਚ ਇਸ ਵਿੱਚ 50-50 ਲੱਖ ਵਾਧੂ ਬੀ. ਪੀ. ਐੱਲ. ਪਰਿਵਾਰ ਦੋ ਵਾਰ ਜੋੜੇ ਗਏ । ਇਸ ਨਾਲ ਇਸ ਯੋਜਨਾ ਵਿਚ ਆਉਣ ਵਾਲੇ ਪਰਿਵਾਰਾਂ ਦੀ ਸੰਖਿਆ 2 ਕਰੋੜ ਹੋ ਗਈ ।
ਪ੍ਰਸ਼ਨ 19.
ਅੰਨ ਸੁਰੱਖਿਆ ਦੇ ਸੂਚਕਾਂ ਦਾ ਵਰਣਨ ਕਰੋ ।
ਉੱਤਰ –
- ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਵਿੱਚ | ਸੰਚਿਤ ਪਿਛਲੇ ਸਾਲਾਂ ਦੇ ਸਟਾਕ ਤੋਂ ਹੈ।
- ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹਿਣਾ ਚਾਹੀਦਾ ਹੈ ।
- ਸਮਰੱਥਾ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੀਆਂ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਅਤੇ ਪੌਸ਼ਟਿਕ ਭੋਜਨ ਖ਼ਰੀਦਣ ਦੇ ਲਈ ਧਨ ਉਪਲੱਬਧ ਹੋਵੇ ।
ਕਿਸੇ ਦੇਸ਼ ਵਿੱਚ ਅੰਨ ਸੁਰੱਖਿਆ ਸਿਰਫ਼ ਉਦੋਂ ਹੀ ਸੁਨਿਸ਼ਚਿਤ ਹੁੰਦੀ ਹੈ ਜਦੋਂ –
- ਸਾਰੇ ਲੋਕਾਂ ਦੇ ਲਈ ਲੋੜੀਂਦਾ ਖਾਧ ਉਪਲੱਬਧ ਹੋਵੇ,
- ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੀ ਗੁਣਵੱਤਾ ਦੇ ਖਾਧ-ਪਦਾਰਥ ਖ਼ਰੀਦਣ ਦੀ ਸਮਰੱਥਾ ਹੋਵੇ ਅਤੇ
- ਖਾਧ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ ।
ਪ੍ਰਸ਼ਨ 20.
ਸਹਿਕਾਰੀ ਸਮਿਤੀਆਂ ਦੀ ਅੰਨ ਸੁਰੱਖਿਆ ਵਿਚ ਕੀ ਭੂਮਿਕਾ ਹੈ ?
ਉੱਤਰ-
ਭਾਰਤ ਵਿਚ ਖਾਸ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿੱਚ ਸਹਿਕਾਰੀ ਸਮਿਤੀਆਂ ਵੀ ਖਾਧ ਸੁਰੱਖਿਆ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਧ ਅਨਾਜ ਨੂੰ ਵੇਚਣ ਦੇ ਲਈ ਘੱਟ ਕੀਮਤ ਵਾਲੀਆਂ ਦੁਕਾਨਾਂ ਖੋਲ੍ਹਦੀਆਂ ਹਨ । ਉਦਾਹਰਣ ਵਜੋਂ ਤਾਮਿਲਨਾਡੂ ਵਿਚ ਜਿੰਨੀਆਂ ਰਾਸ਼ਨ ਦੀਆਂ ਦੁਕਾਨਾਂ ਹਨ, ਉਨ੍ਹਾਂ ਵਿਚ ਤਕਰੀਬਨ 94 ਪ੍ਰਤੀਸ਼ਤ ਸਹਿਕਾਰੀ ਸਮਿਤੀਆਂ ਦੇ ਮਾਧਿਅਮ ਦੁਆਰਾ ਚਲਾਈਆਂ ਜਾ ਰਹੀਆਂ ਹਨ ।
ਦਿੱਲੀ ਵਿੱਚ ਮਦਰ ਡੇਅਰੀ ਉਪਯੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਨਿਰਧਾਰਿਤ ਨਿਯੰਤਰਿਤ ਕੀਮਤਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿਚ ਜਲਦੀ ਤੋਂ ਜਲਦੀ ਤਰੱਕੀ ਕਰ ਰਹੀਆਂ ਹਨ । ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਕੰਮ ਕਰ ਰਹੀਆਂ ਸਹਿਕਾਰੀ ਸਮਿਤੀਆਂ ਦੇ ਅਨੇਕਾਂ ਉਦਾਹਰਣ ਹਨ, ਜਿਨ੍ਹਾਂ ਨੇ ਸਮਾਜ ਦੇ ਵਿਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ ।
ਪ੍ਰਸ਼ਨ 21.
ਜਨਤਕ ਵੰਡ-ਪ੍ਰਣਾਲੀ ਦੀ ਵਰਤਮਾਨ ਸਥਿਤੀ ਕੀ ਹੈ ?
ਉੱਤਰ-
ਜਨਤਕ ਵੰਡ-ਪ੍ਰਣਾਲੀ (PDS) ਅੰਨ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਦਮ ਹੈ । ਸ਼ੁਰੂ ਵਿਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗ਼ੈਰ-ਗ਼ਰੀਬਾਂ ਦੇ ਵਿਚ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ । ਬਾਅਦ ਦੇ ਸਾਲਾਂ ਵਿੱਚ PDS ਨੂੰ ਜਿਆਦਾ ਨਿਪੁੰਨ ਅਤੇ ਜ਼ਿਆਦਾ ਲਕਸ਼ਿਤ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ । 1992 ਵਿਚ ਦੇਸ਼ ਵਿੱਚ 1700 ਬਲਾਕਾਂ ਵਿੱਚ ਸੰਸ਼ੋਧਿਤ ਜਨਤਕ ਵੰਡ-ਪ੍ਰਣਾਲੀ (RPDS) ਸ਼ੁਰੂ ਕੀਤੀ ਗਈ । ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿਚ PDS ਨੂੰ ਲਾਭ ਪਹੁੰਚਾਉਣਾ ਸੀ । ਜੂਨ, 1997 ਤੋਂ ਸਾਰੇ ਖੇਤਰਾਂ ਵਿੱਚ ਗ਼ਰੀਬੀ ਨੂੰ ਲਕਸ਼ਿਤ ਕਰਨ ਦੇ ਸਿਧਾਤਾਂ ਨੂੰ ਅਪਣਾਉਣ ਦੇ ਲਈ ਉਦੇਸ਼ਯੁਕਤ ਜਨਤਕ ਵੰਡ (TPDS) ਸ਼ੁਰੂ ਕੀਤੀ ਗਈ ।
ਪ੍ਰਸ਼ਨ 22.
ਭਾਰਤ ਵਿਚ ਖਾਧ ਸੁਰੱਖਿਆ ਦੀ ਵਰਤਮਾਨ ਸਥਿਤੀ ਕੀ ਹੈ ?
ਉੱਤਰ-
70 ਦੇ ਦਹਾਕੇ ਦੇ ਸ਼ੁਰੂ ਵਿਚ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਦੇ ਮੌਸਮ ਦੀਆਂ ਉਲਟ ਦਿਸ਼ਾਵਾਂ ਦੇ ਦੌਰਾਨ ਵੀ ਦੇਸ਼ ਵਿੱਚ ਅਕਾਲ ਨਹੀਂ ਪਿਆ ਹੈ । ਦੇਸ਼ ਭਰ ਉਪਜਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਕਾਰਨ ਭਾਰਤ ਪਿਛਲੇ ਸਾਲਾਂ ਦੇ ਦੌਰਾਨ ਖਾਧ-ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣ ਗਿਆ ਹੈ । ਸਰਕਾਰ ਦੁਆਰਾ ਸਾਵਧਾਨੀ ਪੂਰਵਕ ਤਿਆਰ ਕੀਤੀ ਗਈ ਖਾਧ ਸੁਰੱਖਿਆ ਵਿਵਸਥਾ ਦੇ ਕਾਰਨ ਦੇਸ਼ ਵਿਚ ਅਨਾਜ ਦੀ ਉਪਲੱਬਧਤਾ ਹੋਰ ਵੀ ਸੁਨਿਸ਼ਚਿਤ ਹੋ ਗਈ ।
ਇਸ ਵਿਵਸਥਾ ਦੇ ਦੋ ਘਟਕ ਹਨ-
- ਬਫ਼ਰ ਸਟਾਂਕ
- ਸਰਵਜਨਿਕ ਵੰਡ-ਪ੍ਰਣਾਲੀ ।
ਪ੍ਰਸ਼ਨ 23.
ਤੀਰੋਧਕ ਭੰਡਾਰ (ਬਫ਼ਰ ਭੰਡਾਰ ਸ਼ਬਦ ਦੀ ਵਿਆਖਿਆ ਕਰੋ । ਖਾਧ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਵਿਚ ਇਹ ਕਿਹੜੀਆਂ ਦੋ ਵਿਧੀਆਂ ਵਿੱਚ ਪ੍ਰਯੋਗ ਹੁੰਦਾ ਹੈ?
ਉੱਤਰ-
ਪ੍ਰਤੀਰੋਧਕ ਭੰਡਾਰ (ਬਫ਼ਰ ਭੰਡਾਰ) ਭਾਰਤੀ ਅੰਨ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ ।
ਅੰਨ ਸੁਰੱਖਿਆ ਨੂੰ ਨਿਸ਼ਚਿਤ ਕਰਨ ਵਿੱਚ ਇਹ ਅੱਗੇ ਲਿਖੇ ਪ੍ਰਕਾਰ ਤੋਂ ਪ੍ਰਯੋਗ ਹੁੰਦਾ ਹੈ –
- ਅਨਾਜ ਦੀ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗ਼ਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਕਰਨ ਦੇ ਲਈ ।
- ਖ਼ਰਾਬ ਮੌਸਮ ਵਿਚ ਜਾਂ ਫਿਰ ਆਫ਼ਤਾਂ ਕਾਲ ਵਿਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਦਾ ਹੈ ।
ਪ੍ਰਸ਼ਨ 24.
ਭੁੱਖ ਦੇ ਦੋ ਸੂਚਕ ਵਿੱਚ ਅੰਤਰ ਸਪੱਸ਼ਟ ਕਰੋ । ਹਰ ਇੱਕ ਪ੍ਰਕਾਰ ਦੀ ਭੁੱਖ ਕਿੱਥੇ ਜ਼ਿਆਦਾ ਪ੍ਰਚੱਲਿਤ ਹੈ ?
ਉੱਤਰ-
ਭੁੱਖ ਦੇ ਦੋ ਸੂਚਕ ਮਿਆਦੀ ਭੁੱਖ ਅਤੇ ਮੌਸਮੀ ਭੁੱਖ ਦੇ ਹੁੰਦੇ ਹਨ । ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਨਾਂ-ਕਾਫੀ ਆਹਾਰ ਹਿਣ ਕਰਨ ਦੇ ਕਾਰਨ ਹੁੰਦੀ ਹੈ । ਗ਼ਰੀਬ ਲੋਕ ਆਪਣੀ ਜ਼ਿਆਦਾ ਆਮਦਨ ਅਤੇ ਜੀਉਂਦੇ ਰਹਿਣ ਦੇ ਲਈ ਖਾਧ ਪਦਾਰਥ ਖ਼ਰੀਦਣ ਵਿੱਚ ਅਸਮਰੱਥਾ ਦੇ ਕਾਰਨ ਲੰਮੇ ਸਮੇਂ ਦੇ ਲਈ ਭੁੱਖ ਨਾਲ ਜਕੜੇ ਹੁੰਦੇ ਹਨ ।
ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕੱਟਣ ਦੇ ਚੱਕਰ ਨਾਲ ਸੰਬੰਧਿਤ ਹੈ । ਇਹ ਗ੍ਰਾਮੀਣ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯੰਤਰਿਤ ਕਿਰਤ ਦੇ ਕਾਰਨ ਹੁੰਦੀ ਹੈ । ਹਰ ਇਕ ਪ੍ਰਕਾਰ ਦੀ ਭੁੱਖ ਗ੍ਰਾਮੀਣ ਖੇਤਰਾਂ ਵਿੱਚ ਜ਼ਿਆਦਾ ਪ੍ਰਚੱਲਿਤ ਹੈ ।
ਪ੍ਰਸ਼ਨ 25.
ਭਾਰਤ ਦੇ ਵਿਭਿੰਨ ਵਰਗਾਂ ਦੇ ਲੋਕਾਂ ਦੀ, ਜੋ ਅੰਨ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹਨ, ਉਨ੍ਹਾਂ ਦੀ ਸਥਿਤੀ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਲੋਕਾਂ ਦਾ ਇੱਕ ਵੱਡਾ ਵਰਗ ਅੰਨ ਅਤੇ ਪੋਸ਼ਣ ਦੀ ਪ੍ਰਾਪਤੀ ਤੋਂ ਅਸੁਰੱਖਿਅਤ ਹੈ, ਪਰੰਤੁ ਇਸਦੇ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿੱਚ ਹੇਠ ਲਿਖੇ ਸ਼ਾਮਿਲ ਹਨ, ਭੂਮੀਹੀਣ ਜੋ ਥੋੜੀ-ਬਹੁਤ ਜਾਂ ਨਾਂ-ਮਾਤਰ ਭੂਮੀ ‘ਤੇ ਨਿਰਭਰ ਹਨ । ਪਰੰਪਰਿਕ ਦਸਤਕਾਰ, ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਛੋਟਾ-ਮੋਟਾ ਕੰਮ ਕਰਨ ਵਾਲੇ ਕਾਮਗਾਰ ਅਤੇ ਬੇ-ਸਹਾਰੇ ਅਤੇ ਭਿਖਾਰੀ ( ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ‘ਤੇ ਰੋਜ਼ ਘੱਟ ਤਨਖਾਹ ਵਾਲੇ ਵਿਵਸਾਏ ਅਤੇ ਅਨਿਯਤ ਕਿਰਤ ਬਾਜ਼ਾਰ ਵਿੱਚ ਕੰਮ ਕਰਦੇ ਹਨ ।
ਪ੍ਰਸ਼ਨ 26.
ਸੁਤੰਤਰਤਾ ਦੇ ਦੌਰਾਨ ਭਾਰਤ ਦੁਆਰਾ ਅਨਾਜ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੇ ਲਈ ਚੁੱਕੇ ਗਏ ਕਦਮਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਸੁਤੰਤਰਤਾ ਦੇ ਦੌਰਾਨ ਭਾਰਤੀ ਨੀਤੀ ਨਿਰਮਾਤਾਵਾਂ ਨੇ ਅਨਾਜ ਵਿਚ ਆਤਮ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਸਾਰੇ ਉਪਾਅ ਕੀਤੇ । ਭਾਰਤ ਨੇ ਖੇਤੀ ਵਿੱਚ ਇੱਕ ਨਵੀਂ ਰਣਨੀਤੀ ਅਪਨਾਈ, ਜਿਸ ਦਾ ਲਾਭ ਹਰੀ ਕ੍ਰਾਂਤੀ ਵਿੱਚ ਹੋਇਆ, ਖ਼ਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿਚ । ਦਰਅਸਲ, ਅਨਾਜ ਦੀ ਉਪਜ ਵਿਚ ਵਾਧਾ ਸਮਾਨ ਅਨੁਪਾਤ ਵਿਚ ਨਹੀਂ ਸੀ । ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ । ਇੱਥੇ ਅਨਾਜ ਦਾ ਉਤਪਾਦਨ 1964-65 ਦੇ 72.3 ਲੱਖ ਟਨ ਦੀ ਤੁਲਨਾ ਵਿਚ ਵੱਧ ਕੇ 1995-96 ਵਿੱਚ 3.03 ਕਰੋੜ ਟਨ ‘ਤੇ ਪਹੁੰਚ ਗਿਆ । ਦੂਸਰੇ ਪਾਸੇ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਚਾਵਲ ਦੇ ਉਤਪਾਦਨ ਵਿਚ ਵਰਣਨਯੋਗ ਵਾਧਾ ਹੋਇਆ ।
ਪ੍ਰਸ਼ਨ 27.
ਭਾਰਤ ਵਿਚ ਖਾਧ ਸੁਰੱਖਿਆ ਦੇ ਵਿਸਤਾਰ ਵਿੱਚ ਜਨਤਕ ਵੰਡ-ਪ੍ਰਣਾਲੀ ਕਿਸ ਪ੍ਰਕਾਰ ਸਭ ਤੋਂ ਜ਼ਿਆਦਾ ਕਾਰਗਰ ਸਿੱਧ ਹੋਈ ਹੈ ?
ਉੱਤਰ-
ਜਨਤਕ ਵੰਡ-ਪ੍ਰਣਾਲੀ ਖਾਧ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਕਦਮ ਹੈ । ਸ਼ੁਰੂ ਵਿੱਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗੈਰ-ਗਰੀਬਾਂ ਦੇ ਵਿਚਕਾਰ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ | ਬਾਅਦ ਦੇ ਸਾਲਾਂ ਵਿਚ ਜਨਤਕ ਵੰਡ-ਪ੍ਰਣਾਲੀ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ । 1992 ਵਿਚ ਦੇਸ਼ ਦੇ 1700 ਬਲਾਕਾਂ ਦੇ ਵਿੱਚ ਸੰਸ਼ੋਧਿਤ ਸਰਵਜਨਿਕ ਵੰਡ-ਪ੍ਰਣਾਲੀ ਸ਼ੁਰੂ ਕੀਤੀ ਗਈ ।
ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਜਨਤਕ ਵੰਡ-ਪ੍ਰਣਾਲੀ ਤੋਂ ਲਾਭ ਪਹੁੰਚਾਉਣਾ ਸੀ ।
ਪ੍ਰਸ਼ਨ 28.
ਸਹਿਕਾਰੀ ਸੰਸਥਾਵਾਂ ਕੀ ਕੰਮ ਕਰਦੀਆਂ ਹਨ ? ਸਹਿਕਾਰੀ ਸੰਸਥਾਵਾਂ ਦੇ ਦੋ ਉਦਾਹਰਣ ਦਿਓ ਅਤੇ ਦੱਸੋ ਕਿ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਉਨ੍ਹਾਂ ਦਾ ਕੀ ਯੋਗਦਾਨ ਹੈ ?
ਉੱਤਰ-
ਸਹਿਕਾਰੀ ਸੰਸਥਾਵਾਂ ਗ਼ਰੀਬ ਲੋਕਾਂ ਦੇ ਅਨਾਜ ਦੀ ਵਿਕਰੀ ਦੇ ਲਈ ਘੱਟ-ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ । ਸਹਿਕਾਰੀ ਸਮਿਤੀਆਂ ਦੇ ਉਦਾਹਰਣ ਹਨ-ਦਿੱਲੀ ਵਿੱਚ ਮਦਰ ਡੇਅਰੀ, ਗੁਜਰਾਤ ਵਿਚ ਅਮੂਲ ਦੁੱਧ ਉਤਪਾਦ ਸਮਿਤੀ । ਦਿੱਲੀ ਵਿੱਚ ਮਦਰ ਡੇਅਰੀ ਉਪਭੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਗ਼ਰੀਬੀ ਨਿਯੰਤਰਿਤ ਦਰਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿੱਚ ਤੇਜੀ ਨਾਲ ਪ੍ਰਤੀ ਕਰ ਰਹੀਆਂ ਹਨ । ਗੁਜਰਾਤ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਅਮੁਲ ਇਕ ਹੋਰ ਸਫ਼ਲ ਸਹਿਕਾਰੀ ਸਮਿਤੀ ਦਾ ਉਦਾਹਰਣ ਹੈ ।ਉਸਨੇ ਦੇਸ਼ ਵਿਚ ਦੁੱਧ ਕ੍ਰਾਂਤੀ ਲਿਆ ਦਿੱਤੀ । ਇਸ ਤਰ੍ਹਾਂ ਸਹਿਕਾਰੀ ਸੰਸਥਾਵਾਂ ਨੇ ਸਮਾਜ ਦੇ ਭਿੰਨ-ਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ ।
ਪ੍ਰਸ਼ਨ 29.
ਕਿਹੜੇ ਲੋਕ ਖਾਧ ਸੁਰੱਖਿਆ ਨਾਲ ਜ਼ਿਆਦਾ ਗ੍ਰਸਤ ਹੋ ਸਕਦੇ ਹਨ ?
ਉੱਤਰ –
- ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਅਤੇ ਕੁੱਝ ਹੋਰ ਪਿਛੜੇ ਵਰਗ ਦੇ ਲੋਕ ਜਿਹੜੇ ਭੂਮੀਹੀਣ ਥੋੜ੍ਹੀ| ਬਹੁਤ ਖੇਤੀ ਭੂਮੀ ‘ਤੇ ਨਿਰਭਰ ਹਨ ।
- ਉਹ ਲੋਕ ਵੀ ਅੰਨ ਦੀ ਦਿਸ਼ਟੀ ਤੋਂ ਜਲਦੀ ਅਸੁਰੱਖਿਅਤ ਹੋ ਜਾਂਦੇ ਹਨ, ਜਿਹੜੇ ਕੁਦਰਤੀ ਆਫ਼ਤਾਵਾਂ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਨੂੰ ਕੰਮ ਦੀ ਤਲਾਸ਼ ਵਿੱਚ ਦੂਸਰੀ ਜਗ੍ਹਾ ਜਾਣਾ ਪੈਂਦਾ ਹੈ ।
- ਅੰਨ ਅਸੁਰੱਖਿਆ ਨਾਲ ਗਸਤ ਆਬਾਦੀ ਦਾ ਵੱਡਾ ਭਾਗ ਗਰਭਵਤੀ ਅਤੇ ਦੁੱਧ ਪਿਲਾ ਰਹੀਆਂ ਮਹਿਲਾਵਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ ।
ਪ੍ਰਸ਼ਨ 30.
ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਅੰਨ ਪੂਰਤੀ ‘ਤੇ ਕੀ ਪ੍ਰਭਾਵ ਹੁੰਦਾ ਹੈ ?
ਉੱਤਰ –
- ਆਫ਼ਤਾਂ ਦੇ ਸਮੇਂ ਅੰਨ ਆਪੂਰਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ ।
- ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ ।
- ਆਫ਼ਤਾਂ ਦੇ ਸਮੇਂ ਖਾਧ-ਅਨਾਜ ਦੀ ਉਪਜ ਵਿਚ ਕਮੀ ਆ ਜਾਂਦੀ ਹੈ ਅਤੇ ਕੀਮਤਾਂ ਵੱਧ ਜਾਂਦੀਆਂ ਹਨ ।
- ਜੇਕਰ ਇਹ ਆਫ਼ਤਾਂ ਜ਼ਿਆਦਾ ਫੈਲੇ ਹੋਏ ਖੇਤਰਾਂ ਵਿੱਚ ਆ ਜਾਂਦੀਆਂ ਹਨ ਜਾਂ ਜ਼ਿਆਦਾ ਲੰਬੇ ਸਮੇਂ ਤੱਕ ਬਣੀਆਂ ਰਹਿੰਦੀਆਂ ਹਨ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ ।
- ਭਾਰਤ ਵਿਚ ਆਫ਼ਤਾਂ ਦੇ ਸਮੇਂ ਖਾਧ ਅਨਾਜ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਜ਼ਖ਼ਾਖੋਰੀ ਅਤੇ ਕਾਲਾਬਜ਼ਾਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।
ਪ੍ਰਸ਼ਨ 31.
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਕੀ ਸਮੱਸਿਆਵਾਂ ਹਨ ?
ਉੱਤਰ-
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਦੀਆਂ ਸਮੱਸਿਆਵਾਂ ਹੇਠਾਂ ਲਿਖੀਆਂ ਹਨ-
- ਜਨਤਕ ਵੰਡ-ਪ੍ਰਣਾਲੀ, ਧਾਰਕ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੇਚਣਾ, ਰਾਸ਼ਨ ਦੀਆਂ ਦੁਕਾਨਾਂ ਵਿੱਚ ਘਟੀਆ ਅਨਾਜ ਵੇਚਣਾ, ਦੁਕਾਨ ਕਦੀ-ਕਦਾਈਂ ਖੋਲ੍ਹਣਾ ਵਰਗੇ ਕਦਾਚਾਰ ਕਰਦੇ ਹਨ ।
- ਰਾਸ਼ਨ ਦੁਕਾਨਾਂ ਵਿੱਚ ਘਟੀਆ ਕਿਸਮ ਦੇ ਅਨਾਜ ਦਾ ਪਿਆ ਰਹਿਣਾ ਆਮ ਗੱਲ ਹੈ ਜੋ ਵਿਕ ਨਹੀਂ ਪਾਉਂਦਾ । ਇਹ ਇੱਕ ਵੱਡੀ ਸਮੱਸਿਆ ਸਿੱਧ ਹੋ ਰਹੀ ਹੈ ।
- ਜਦੋਂ ਰਾਸ਼ਨ ਦੀਆਂ ਦੁਕਾਨਾਂ ਇਨ੍ਹਾਂ ਅਨਾਜਾਂ ਨੂੰ ਵੇਚ ਨਹੀਂ ਪਾਉਂਦੀਆਂ ਤਾਂ ਐੱਫ. ਸੀ. ਆਈ. (FCI) ਦੇ ਗੋਦਾਮਾਂ ਵਿੱਚ ਅਨਾਜ ਦਾ ਵਿਸ਼ਾਲ ਸਟਾਂਕ ਜਮਾਂ ਹੋ ਜਾਂਦਾ ਹੈ । ਇਸਦੇ ਨਾਲ ਵੀ ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਸਮੱਸਿਆਵਾਂ ਆਉਂਦੀਆਂ ਹਨ ।
- ਪਹਿਲੇ ਹਰੇਕ ਪਰਿਵਾਰ ਦੇ ਕੋਲ ਗ਼ਰੀਬ ਜਾਂ ਗ਼ੈਰ-ਗ਼ਰੀਬ ਰਾਸ਼ਨ ਕਾਰਡ ਸਨ, ਜਿਸ ਵਿਚ ਚਾਵਲ, ਕਣਕ, ਖੰਡ ਆਦਿ ਵਸਤੂਆਂ ਦਾ ਇਕ ਨਿਸ਼ਚਿਤ ਕੋਟਾ ਹੁੰਦਾ ਸੀ । ਪਰ ਜਿਹੜੇ ਤਿੰਨ ਪ੍ਰਕਾਰ ਦੇ ਕਾਰਡ ਅਤੇ ਕੀਮਤਾਂ ਦੀ ਲੜੀ ਨੂੰ ਅਪਣਾਇਆ ਗਿਆ ਹੈ, ਹੁਣ ਭਿੰਨ-ਭਿੰਨ ਕੀਮਤਾਂ ਵਾਲੇ ਟੀ. ਪੀ. ਡੀ. ਐੱਸ. ਦੀ ਵਿਵਸਥਾ ਵਿਚ ਗਰੀਬੀ ਰੇਖਾ ਤੋਂ ਉੱਪਰ ਵਾਲੇ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਦੁਕਾਨ ‘ਤੇ ਬਹੁਤ ਘੱਟ ਛੋਟ ਮਿਲਦੀ ਹੈ ।ਏ. ਪੀ. ਐੱਲ. ਪਰਿਵਾਰਾਂ ਦੇ ਲਈ ਕੀਮਤਾਂ ਲਗਪਗ ਓਨੀਆਂ ਹੀ ਉੱਚੀਆਂ ਹਨ ਜਿੰਨੀਆਂ ਖੁੱਲ੍ਹੇ ਬਾਜ਼ਾਰ ਵਿੱਚ । ਇਸ ਲਈ ਰਾਸ਼ਨ ਦੀ ਦੁਕਾਨ ਤੋਂ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਦੇ ਲਈ ਉਨ੍ਹਾਂ ਨੂੰ ਬਹੁਤ ਘੱਟ ਉਤਸ਼ਾਹ ਪਾਪਤ ਹੈ ।
ਪ੍ਰਸ਼ਨ 32.
ਜੇਕਰ ਅੰਨ ਸੁਰੱਖਿਆ ਨਾ ਹੋਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਅੰਨ ਸੁਰੱਖਿਆ ਨਾਂ ਹੋਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋਣਗੀਆਂ –
- ਦੇਸ਼ ਵਿਚ ਆਉਣ ਵਾਲੀ ਕਿਸੇ ਵੀ ਕੁਦਰਤੀ ਆਫ਼ਤ, ਜਿਵੇਂ-ਸੋਕੇ ਨਾਲ ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਵੇਗੀ ।
- ਅੰਨ ਸੁਰੱਖਿਆ ਨਾ ਹੋਣ ਨਾਲ ਜੇਕਰ ਆਫ਼ਤ ਵਿਚ ਖਾਧ ਅਨਾਜ ਦੀ ਕਮੀ ਹੁੰਦੀ ਹੈ ਤਾਂ ਕੀਮਤ ਦਾ ਪੱਧਰ ਵੱਧ ਜਾਵੇਗਾ |
- ਅੰਨ ਸੁਰੱਖਿਆ ਨਾ ਹੋਣ ਨਾਲ ਦੇਸ਼ ਵਿੱਚ ਕਾਲਾਬਜ਼ਾਰੀ ਵੱਧਦੀ ਹੈ ।
- ਅੰਨ ਸੁਰੱਖਿਆ ਨਾ ਹੋਣ ਨਾਲ ਕੁਦਰਤੀ ਆਫ਼ਤ ਆਉਣ ਨਾਲ ਦੇਸ਼ ਵਿੱਚ ਭੁੱਖ ਦੀ ਸਥਿਤੀ ਪੈਦਾ ਹੋ ਸਕਦੀ ਹੈ ।
ਪ੍ਰਸ਼ਨ 33.
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ –
- ਬਫ਼ਰ ਭੰਡਾਰ ਨਾ ਬਣਾਏ ਜਾਣ ਨਾਲ ਦੇਸ਼ ਵਿਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਹੋ ਸਕਦੀ ਹੈ ।
- ਬਫ਼ਰ ਭੰਡਾਰ ਨਾ ਬਣਾਏ ਜਾਣ ਦੀ ਸਥਿਤੀ ਵਿੱਚ ਘੱਟ ਖਾਧ ਅਨਾਜ ਵਾਲੇ ਖੇਤਰਾਂ ਨੂੰ ਅਨਾਜ ਮਹਿੰਗਾ ਪ੍ਰਾਪਤ ਹੋਵੇਗਾ ।
- ਬਫ਼ਰ ਭੰਡਾਰ ਨਾ ਬਣਾਏ ਜਾਣ ਤੇ ਪ੍ਰਾਪਤ ਅਨਾਜ ਗਲ-ਸੜ ਜਾਵੇਗਾ ।
- ਬਫ਼ਰ ਭੰਡਾਰ ਨਾ ਹੋਣ ਨਾਲ ਕਾਲਾਬਜ਼ਾਰੀ ਵਿੱਚ ਵਾਧਾ ਹੋਵੇਗਾ ।
- ਇਸ ਨਾਲ ਆਫ਼ਤਾਂ ਕਾਲ ਦੀ ਸਥਿਤੀ ਜ਼ਿਆਦਾਤਰ ਗੰਭੀਰ ਹੋ ਸਕਦੀ ਹੈ ।
ਪ੍ਰਸ਼ਨ 34.
ਕਿਸੇ ਦੇਸ਼ ਦੇ ਲਈ ਅਨਾਜ ਵਿੱਚ ਆਤਮ-ਨਿਰਭਰ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਇਸਦੇ ਹੇਠ ਲਿਖੇ ਕਾਰਨ ਹਨ-
- ਕੋਈ ਦੇਸ਼ ਅਨਾਜ ਵਿਚ ਆਤਮ-ਨਿਰਭਰ ਇਸ ਲਈ ਹੋਣਾ ਚਾਹੁੰਦਾ ਹੈ ਤਾਂਕਿ ਕਿਸੇ ਆਫ਼ਤ ਦੇ ਸਮੇਂ ਦੇਸ਼ ਵਿੱਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਨਾ ਹੋਵੇ।
- ਕੋਈ ਦੇਸ਼ ਅਨਾਜ ਵਿੱਚ ਆਤਮ-ਨਿਰਭਰ ਇਸ ਲਈ ਵੀ ਹੋਣਾ ਚਾਹੁੰਦਾ ਹੈ ਤਾਂ ਕਿ ਉਸ ਨੂੰ ਖਾਧ ਅਨਾਜ ਵਿਦੇਸ਼ਾਂ ਤੋਂ ਨਾ ਖ਼ਰੀਦਣਾ ਪਏ ।
- ਦੇਸ਼ ਵਿਚ ਕਾਲਾਬਜ਼ਾਰੀ ਨੂੰ ਰੋਕਣ ਅਤੇ ਕੀਮਤ ਸਥਿਰਤਾ ਬਣਾਏ ਰੱਖਣ ਦੇ ਲਈ ਕੋਈ ਵੀ ਦੇਸ਼ ਖਾਧ-ਅਨਾਜ ਲਈ ਆਤਮ-ਨਿਰਭਰ ਬਣਨਾ ਚਾਹੁੰਦਾ ਹੈ ।
ਪ੍ਰਸ਼ਨ 35.
ਸਹਾਇਕੀ ਕੀ ਹੈ ? ਸਰਕਾਰ ਸਹਾਇਕੀ ਕਿਉਂ ਦਿੰਦੀ ਹੈ ?
ਉੱਤਰ-
ਸਹਾਇਕੀ ਉਹ ਭੁਗਤਾਨ ਹੈ, ਜੋ ਸਰਕਾਰ ਦੁਆਰਾ ਕਿਸੇ ਉਤਪਾਦਕ ਨੂੰ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਕੀਤਾ ਜਾਂਦਾ ਹੈ । ਸਹਾਇਕੀ ਨਾਲ ਘਰੇਲੂ ਉਤਪਾਦਕਾਂ ਦੇ ਲਈ ਉੱਚੀ ਆਮਦਨ ਕਾਇਮ ਰੱਖਦੇ ਹੋਏ ਉਪਭੋਗਤਾ ਕੀਮਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ । ਸਰਕਾਰ ਦੁਆਰਾ ਸਹਾਇਕੀ ਦੇਣ ਦੇ ਹੇਠ ਲਿਖੇ ਕਾਰਨ ਹਨ –
- ਗਰੀਬਾਂ ਨੂੰ ਵਸਤੂਆਂ ਸਸਤੀਆਂ ਪ੍ਰਾਪਤ ਹੋ ਸਕਣ ।
- ਲੋਕਾਂ ਦਾ ਘੱਟੋ-ਘੱਟ ਜੀਵਨ ਪੱਧਰ ਬਣਿਆ ਰਹੇ।
- ਉਤਪਾਦਕ ਨੂੰ ਸਰਕਾਰ ਦੁਆਰਾ ਕਿਸੇ ਉਤਪਾਦ ਦੀ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਸਹਾਇਕੀ ਦਿੱਤੀ ਜਾਂਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖਾਧ ਸੁਰੱਖਿਆ ਦੀ ਜ਼ਰੂਰਤ ਕੀ ਹੈ ?
ਉੱਤਰ-
ਖਾਧ ਸੁਰੱਖਿਆ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਤੋਂ ਹੈ
1. ਖਾਧ ਸੁਰੱਖਿਆ ਦਾ ਡਰ ਦੂਰ ਕਰਨਾ (To avoid food insecurity)-ਖਾਧ ਸੁਰੱਖਿਆ ਵਿਵਸਥਾ ਇਹ ਨਿਸ਼ਚਿਤ ਕਰਦੀ ਹੈ ਕਿ ਜਨ ਸਾਧਾਰਨ ਦੇ ਲਈ ਲੰਮੇ ਸਮੇਂ ਲਈ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਉਪਲੱਬਧ ਹਨ । ਇਸਦੇ ਦੌਰਾਨ ਹੜ੍ਹ, ਸੋਕਾ, ਅਕਾਲ, ਸੁਨਾਮੀ, ਭੂਚਾਲ, ਅੰਦਰੂਨੀ ਯੁੱਧ ਜਾਂ ਅੰਤਰ ਰਾਸ਼ਟਰੀ ਯੁੱਧ ਵਰਗੀ ਸਥਿਤੀ ਤੋਂ ਨਿਪਟਣ ਦੇ ਲਈ ਖਾਧ ਭੰਡਾਰ ਰਿਜ਼ਰਵ ਵਿੱਚ ਰੱਖੇ ਜਾਂਦੇ ਹਨ । ਇਸ ਨਾਲ ਖਾਧ ਅਸੁਰੱਖਿਆ ਦਾ ਡਰ ਦੂਰ ਹੋ ਜਾਂਦਾ ਹੈ ।
2. ਪੋਸ਼ਣ ਸਤਰ ਨੂੰ ਬਣਾਏ ਰੱਖਣਾ (Maintainance of nutritional standards)-ਖਾਧ ਸੁਰੱਖਿਆ ਪ੍ਰੋਗਰਾਮਾਂ ਦੇ ਦਰਮਿਆਨ ਉਪਲੱਬਧ ਕਰਵਾਏ ਗਏ ਖਾਧ ਪਦਾਰਥਾਂ ਦੀ ਮਾਤਰਾ ਅਤੇ ਅਤੇ ਗੁਣਵਤਾ ਸਰ ਸਿਹਤ , ਮਾਹਿਰਾਂ ਅਤੇ ਸਰਕਾਰੀ ਏਜੰਸੀਆਂ ਦੁਆਰਾ ਨਿਰਧਾਰਿਤ ਮਾਪਾਂ ਦੇ ਅਨੁਸਾਰ ਹੁੰਦਾ ਹੈ । ਇਸ ਨਾਲ ਜਨ-ਸਾਧਾਰਨ ਵਿੱਚ ਨਿਊਨਤਮ ਪੋਸ਼ਣ ਸਤਰ ਨੂੰ ਬਣਾਏ ਰੱਖਣ ਵਿਚ ਸਹਾਇਤਾ ਮਿਲਦੀ ਹੈ ।
3. ਗਰੀਬੀ ਖਾਤਮਾ (Poverty alleviation)-ਖਾਧ ਸੁਰੱਖਿਆ ਵਿਵਸਥਾ ਦੇ ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਹੁੰਦਾ ਹੈ ।
4. ਸਮਾਜਿਕ ਨਿਆ (Social justice)-ਖਾਧ ਸੁਰੱਖਿਆ ਦੇ ਅਭਾਵ ਵਿੱਚ ਸਮਾਜਿਕ ਨਿਆ ਸੰਭਵ ਹੀ ਨਹੀਂ ਹੈ । ਭਾਰਤ ਇੱਕ ਕਲਿਆਣਕਾਰੀ ਰਾਜ ਹੈ । ਇਸ ਲਈ ਸਰਕਾਰ ਦਾ ਇਹ ਕਰਤੱਵ ਹੈ ਕਿ ਸਮਾਜਿਕ ਉਦੇਸ਼ਾਂ ਦੀ ਪੂਰਤੀ ਅਤੇ ਸਮਾਵੇਸ਼ੀ ਵਿਕਾਸ ਲਈ ਸਮਾਜ ਦੇ ਗ਼ਰੀਬ ਵਰਗ ਨੂੰ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਘੱਟ ਕੀਮਤਾਂ ਉੱਤੇ ਉਪਲੱਬਧ ਕਰਵਾਏ ਜਾਣ। |
ਪ੍ਰਸ਼ਨ 2.
ਸਰਵਜਨਿਕ ਵੰਡ ਵਿਵਸਥਾ ਕੀ ਹੈ ?
ਉੱਤਰ-
ਸਰਵਜਨਿਕ ਵੰਡ ਵਿਵਸਥਾ ਦਾ ਅਰਥ ਉੱਚਿਤ ਕੀਮਤ ਦੁਕਾਨਾਂ (ਰਾਸ਼ਨ ਡਿੱਪੂ) ਦੇ ਜ਼ਰੀਏ ਲੋਕਾਂ ਨੂੰ ਜ਼ਰੂਰੀ ਮੱਦਾਂ ; ਜਿਵੇਂ- ਕਣਕ, ਚਾਵਲ, ਮਿੱਟੀ ਦਾ ਤੇਲ ਆਦਿ ਦੀ ਵੰਡ ਤੋਂ ਹੈ। ਇਸ ਵਿਵਸਥਾ ਦੇ ਦੁਆਰਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਜਨਸੰਖਿਆ ਨੂੰ ਖਾਧ ਸੁਰੱਖਿਆ ਨਿਸ਼ਚਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ ।
ਇਸ ਦੇ ਦੌਰਾਨ ਤਹਿ ਕੀਤੀਆਂ ‘ਤੇ ਰਾਸ਼ਨ ਦੀਆਂ ਦੁਕਾਨਾਂ ਦੇ ਜਰੀਏ ਖਾਣ ਵਾਲੇ ਪਦਾਰਥਾਂ ਦੀ ਵੰਡ ਕੀਤੀ ਜਾਂਦੀ ਹੈ । ਗ਼ਰੀਬੀ ਖ਼ਾਤਮਾ ਪ੍ਰੋਗਰਾਮਾਂ ਦੇ ਕੰਮ ਕਰਨ ਦੀ ਵਿਧੀ ਵਿੱਚ ਇਸ ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਹੈ ।
ਇਸ ਸਮੇਂ ਭਾਰਤ ਵਿੱਚ ਸਰਵਜਨਿਕ ਵੰਡ ਵਿਵਸਥਾ ਦੇ ਦੁਆਰਾ 5.35 ਲੱਖ ਉੱਚਿਤ ਕੀਮਤ ਦੁਕਾਨਾਂ ਜਾਇਜ਼ ਕੀਮਤਾਂ ‘ਤੇ ਖਾਣ ਵਾਲੇ ਪਦਾਰਥਾਂ ਦੀ ਵੰਡ ਦਾ ਕੰਮ ਕਰ ਰਹੀ ਹੈ । ਭਾਰਤੀ ਸਰਵਜਨਿਕ ਵੰਡ ਵਿਵਸਥਾ ਵਿਸ਼ਵ ਦੀ ਵਿਸ਼ਾਲ ਖਾਣ ਵਾਲੇ ਪਦਾਰਥਾਂ ਦੀ ਵੰਡ ਵਿਵਸਥਾਵਾਂ ਵਿਚੋਂ ਇਕ ਹੈ । ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਵਿਵਸਥਾ ਨੂੰ ਚਲਾਉਂਦੀਆਂ ਹਨ । ਕੇਂਦਰ ਸਰਕਾਰ ਖਾਣ ਵਾਲੇ ਪਦਾਰਥਾਂ ਨੂੰ ਖਰੀਦਣ, ਸਟੋਰ ਕਰਨ ਅਤੇ ਇਸਦੇ ਵਿਭਿੰਨ ਸਥਾਨਾਂ
‘ਤੇ ਯਾਤਾਯਾਤ ਦਾ ਕੰਮ ਕਰਦੀ ਹੈ । ਰਾਜ ਸਰਕਾਰਾਂ ਇਨ੍ਹਾਂ ਖਾਣ ਵਾਲੇ ਪਦਾਰਥਾਂ ਨੂੰ ਉੱਚਿਤ ਕੀਮਤ ਦੁਕਾਨਾਂ (ਰਾਸ਼ਨ-ਡਿੱਪੂ ਦੇ ਜ਼ਰੀਏ ਲਾਭ ਲੈਣ ਵਾਲਿਆਂ ਨੂੰ ਵੰਡ ਦਾ ਕੰਮ ਕਰਦੀ ਹੈ । ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਪਹਿਚਾਣ ਕਰਨਾ, ਉਨ੍ਹਾਂ ਨੂੰ ਰਾਸ਼ਨ ਕਾਰਡ ਜਾਰੀ ਕਰਨਾ, ਉੱਚਿਤ ਕੀਮਤ ਦੁਕਾਨਾਂ ਦੇ ਪ੍ਰੋਗਰਾਮ ਦਾ ਨਿਰੀਖਣ ਕਰਨਾ, ਆਦਿ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ ।