ਤੈਰਾਕੀ (Swimming) Game Rules – PSEB 12th Class Physical Education

Punjab State Board PSEB 12th Class Physical Education Book Solutions ਤੈਰਾਕੀ (Swimming) Game Rules.

ਤੈਰਾਕੀ (Swimming) Game Rules – PSEB 12th Class Physical Education

ਤੈਰਾਕੀ ਦਾ ਇਤਿਹਾਸ
(History of Swimming)

ਤੈਰਾਕੀ ਵੀ ਦੂਜੀਆਂ ਖੇਡਾਂ ਦੀ ਤਰ੍ਹਾਂ ਮੂਲ (Basic) ਖੇਡ ਹੈ । ਜਾਨਵਰਾਂ ਨੂੰ ਪਾਣੀ ਵਿੱਚ ਤੈਰਦੇ ਦੇਖ ਕੇ ਮਨੁੱਖਾਂ ਦੀ ਤੈਰਾਕੀ ਵਿੱਚ ਭਾਗ ਲੈਣ ਦੀ ਚਾਹ ਉਤਪੰਨ ਹੋਈ ਹੋਵੇਗੀ । ਪਹਿਲੇ ਤੈਰਾਕੀ ਨੂੰ ਜੀਵਨ ਦੇ ਬਚਾਅ ਦੇ ਲਈ ਕੰਮ ਸਮਝਿਆ ਜਾਂਦਾ ਸੀ । ਰੋਮਨ ਯੋਧਾ ਤੈਰਾਕੀ ਨੂੰ ਪ੍ਰੀਖਿਅਣ ਰੂਪ ਲਿਆ ਕਰਦੇ ਸਨ । ਪਹਿਲੇ ਰੋਮ ਜਾਂ ਯੂਨਾਨ ਵਿੱਚ ਤੈਰਾਕੀ ਮੁਕਾਬਲੇ ਕਰਵਾਏ ਜਾਂਦੇ ਸਨ । ਜਰਮਨੀ ਦੇ ਪ੍ਰੋ: ਨਿਕੋਲਸ ਨੇ ਸੰਨ 1928 ਵਿੱਚ ਤੈਰਾਕੀ ਉੱਪਰ ਪਹਿਲੀ ਪੁਸਤਕ ਲਿਖੀ ਸੀ । ਸੰਨ 1538 ਵਿੱਚ ਤੈਰਾਕੀ ਤੇ ਪਹਿਲੀ ਕਿਤਾਬ ਲਿਖੀ ਗਈ ਸੀ । ਲੰਡਨ ਦੇ ਲਿਵਰਪੂਲ ਵਿੱਚ ਪਹਿਲਾ ਤੈਰਾਕੀ ਕੁੰਡ (Swimming Pool) ਬਣਾਇਆ ਗਿਆ ਸੀ । ਸੰਨ 1860 ਵਿੱਚ ਪਹਿਲਾ ਤੈਰਾਕੀ ਕਲੱਬ ਬਣਾਇਆ ਗਿਆ । ਮੈਟਰੋ ਪੋਲੀਟਨ ਸਵੀਮਿੰਗ ਐਸੋਸੀਏਸ਼ਨ 1869 ਵਿੱਚ ਬਣਾਈ ਗਈ ਸੀ ।

ਕੁਝ ਸਮੇਂ ਬਾਅਦ ਇਸਦਾ ਨਾਮ ਬਦਲ ਕੇ ਲੰਡਨ ਸਵੀਮਿੰਗ ਐਸੋਸੀਏਸ਼ਨ ਰੱਖਿਆ ਗਿਆ । ਸੰਨ 1896 ਵਿੱਚ ਪਹਿਲਾਂ ਆਧੁਨਿਕ ਉਲੰਪਿਕ ਖੇਡਾਂ ਵਿੱਚ ਪੁਰਸ਼ਾਂ ਦੀ , ਤੈਰਾਕੀ ਨੂੰ ਸ਼ਾਮਿਲ ਕੀਤਾ ਗਿਆ ਸੀ, ਜੋ ਐਂਥਨਜ਼ ਵਿੱਚ ਹੋਈਆਂ ਸਨ । ਇਸ ਮੁਕਾਬਲੇ ਵਿੱਚ 100 ਮੀ:, 500 ਮੀ: ਤੇ 1200 ਮੀ: ਦੌੜ ਰੱਖੀ ਗਈ ਸੀ । ਇਹ ਤੈਰਾਕੀ ਪ੍ਰਤੀਯੋਗਤਾ ਸਮੁੰਦਰ ਵਿੱਚ ਕੀਤੀ ਗਈ ਸੀ । ਪਹਿਲੀਆਂ ਉਲੰਪਿਕ ਖੇਡਾਂ ਵਿੱਚ ਬੈਕ ਸਟਰੋਕ, ਬੈਸਟ ਸਟਰੋਕ ਅਤੇ ਫੀ ਸਟਾਈਲ ਕਰਵਾਈ ਗਈ । ਸੰਨ 1912 ਵਿੱਚ ਮਹਿਲਾਵਾਂ ਦੇ ਲਈ ਤੈਰਾਕੀ ਨੂੰ ਉਲੰਪਿਕ ਵਿੱਚ ਸ਼ਾਮਿਲ ਕੀਤਾ ਗਿਆ । ਤੈਰਾਕੀ ਦਾ ਪਹਿਲਾ ਵਿਸ਼ਵ ਕੱਪ ਸੰਨ 1973 ਵਿੱਚ ਸ਼ੁਰੂ ਹੋਇਆ । ਇਹ ਪ੍ਰਤੀਯੋਗਤਾ ਹਰ ਦੋ ਸਾਲਾਂ ਦੇ ਬਾਅਦ ਕਰਵਾਈ ਜਾਂਦੀ ਹੈ । ਤੈਰਾਕੀ ਨੂੰ ਪਹਿਲੀਆਂ ਏਸ਼ੀਅਨ ਖੇਡਾਂ ਜੋ ਨਵੀਂ ਦਿੱਲੀ ਵਿੱਚ ਸੰਨ 1951 ਵਿੱਚ ਵਿੱਚ ਹੋਈਆਂ ਸਨ, ਵਿੱਚ ਸ਼ਾਮਿਲ ਕੀਤਾ ਗਿਆ ਸੀ ।
ਤੈਰਾਕੀ (Swimming) Game Rules – PSEB 12th Class Physical Education 1

ਭਾਰਤੀ ਤੈਰਾਕੀ ਐਸੋਸੀਏਸ਼ਨ ਦੀ ਸਥਾਪਨਾ 1940 ਵਿੱਚ ਕੀਤੀ ਗਈ | ਪਹਿਲੀ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਬੰਬੇ ਵਿੱਚ ਸੰਨ 1944 ਵਿੱਚ ਕੀਤੀ ਗਈ ਸੀ । ਭਾਰਤ ਨੇ ਪਹਿਲੀ ਵਾਰ 1928 ਉਲੰਪਿਕ ਖੇਡਾਂ ਵਿੱਚ ਤੈਰਾਕੀ ਵਿੱਚ ਭਾਗ ਲਿਆ ਸੀ, ਜਿਸਦਾ ਆਯੋਜਨ ਲਮਸਰਡ ਵਿੱਚ ਹੋਇਆ ਸੀ ।

ਤੈਰਾਕੀ (Swimming) Game Rules – PSEB 12th Class Physical Education

ਯਾਦ ਰੱਖਣ ਯੋਗ ਗੱਲਾਂ
(Tips to Remember)

  1. ਤੈਰਾਕੀ ਤਲਾਬ ਦੀ ਲੰਬਾਈ = 50 ਮੀਟਰ
  2. ਤਲਾਬ ਦੀ ਘੱਟੋ-ਘੱਟ ਚੌੜਾਈ 21 ਮੀਟਰ ਜਾਂ 25 ਮੀਟਰ
  3. ਤਲਾਬ ਵਿਚ ਪਾਣੀ ਦੀ ਡੂੰਘਾਈ = 1.8 ਮੀਟਰ ਤੋਂ ਵੱਧ 80 ਮੀਟਰ
  4. ਬਰੈਸਟ ਸਟਰੋਕ ਵਿਚ ਤੈਰਾਕ ਕਿਹੜੀ ਕਿੱਕ ਨਹੀਂ ਮਾਰ ਸਕਦਾ = ਡੋਲਫਿਨ ਕਿੱਕ’
  5. ਤੈਰਾਕੀ ਦੇ ਅਧਿਕਾਰੀ ਰੈਫ਼ਰੀ = 1
    ਸਟਾਰਟਰ = 1
    ਟਾਈਮ ਕੀਪਰ = ਇਕ ਪਰ ਲੇਨ
    ਸਮਾਪਤੀ ਦੇ ਜੱਜ = ਇਕ ਪਰ ਲੇਨ
  6. ਟਰਨ ਅਤੇ ਸਟਰੋਕ ਦੇ ਇੰਸਪੈਕਟਰ = ਇਕ ਪਰ ਦੋ ਲੇਨ
  7. ਰਿਕਾਰਡਰ = ਇਕ
  8. ਤੈਰਾਕੀ ਪ੍ਰਤਿਯੋਗਿਤਾਵਾਂ = 1. ਫਰੀ ਸਟਾਈਲ
    = 2. ਬੈਕ ਸਟਰੋਕ
    = 3. ਬਰੈਸਟ ਸਟਰੋਕ
    = 4. ਬਟਰਫਲਾਈ ਸਟਰੋਕ
    = 5. ਰੀਲੈ = 4 × 100 ਮੀਟਰ ਫਰੀ .
    ਸਟਾਇਲ = 4 × 400 ਮੀਟਰ ਮੈਡਲੇ ।

ਤੈਰਾਕੀ ਦੇ ਨਵੇਂ ਨਿਯਮ
(Latest Rules of Swimming)

  1. ਸਾਰੇ ਤੈਰਾਕੀ ਰੇਸ ਦੇ ਇਵੈਂਟਸ ਵਿਚ ਹਰੇਕ ਤੈਰਾਕ ਲਈ ਘੁੰਮਦੇ ਹੋਏ ਪੂਲ ਦੇ ਸਿਰੇ ਨਾਲ ਸਰੀਰਕ ਸਪਰਸ਼ ਕਰਨਾ ਜ਼ਰੂਰੀ ਹੁੰਦਾ ਹੈ ।
  2. ਤੈਰਾਕੀ ਤਲਾਬ (Swimming Pool) ਦੀ ਲੰਬਾਈ 50 ਮੀਟਰ ਅਤੇ ਇਸ ਦੀ ਘੱਟ ਤੋਂ ਘੱਟ ਚੌੜਾਈ 21 ਮੀਟਰ ਹੁੰਦੀ ਹੈ ।
  3. ਤੈਰਾਕੀ ਤਾਲਾਬ ਵਿਚ ਪਾਣੀ ਦੀ ਡੂੰਘਾਈ 1.8 ਮੀਟਰ ਤੋਂ ਵੱਧ ਹੁੰਦੀ ਹੈ ।
  4. ਇਸ ਵਿਚ ਲੰਬਾਈ ਵਿਚ ਪਾਣੀ ਦੇ ਤਲ ਤੋਂ 0.3 ਮੀਟਰ ਉੱਪਰ ਅਤੇ 0.3 ਮੀਟਰ ਹੇਠਾਂ ਛੋਟ ਹੋਵੇਗੀ ।
    ਤੈਰਾਕੀ (Swimming) Game Rules – PSEB 12th Class Physical Education 2
  5. ਕੋਈ ਵੀ ਤੈਰਾਕ ਅਜਿਹੀ ਵਸਤੂ ਦੀ ਵਰਤੋਂ ਨਹੀਂ ਕਰ ਸਕਦਾ ਜਾਂ ਪਹਿਣ ਨਹੀਂ ਸਕਦਾ, ਜਿਸ ਨਾਲ ਉਸ ਨੂੰ ਆਪਣੀ ਤੈਰਾਕੀ ਦੀ ਚਾਲ ਵਧਾਉਣ ਵਿਚ ਮਦਦ ਮਿਲੇ ।
  6. ਬਰੈਸਟ ਸਟਰੋਕ ਤੈਰਾਕੀ ਵਿਚ ਤੈਰਾਕ ਡੋਲਫਿਨ ਕਿੱਕ ਨਹੀਂ ਮਾਰ ਸਕਦਾ ।
  7. ਬਟਰਫਲਾਈ ਸਟਰੋਕ ਵਿਚ ਦੋਨਾਂ ਬਾਹਾਂ ਨੂੰ ਇਕੋ ਸਮੇਂ ਪਾਣੀ ਦੇ ਉੱਪਰ ਅੱਗੇ ਅਤੇ ਪਿੱਛੇ ਜਾਣਾ ਚਾਹੀਦਾ ਹੈ ।
  8. ਬੈਕ ਸਟਰੋਕ ਤੈਰਾਕੀ ਵਿਚ ਪਿੱਠ ਦੀ ਸਾਧਾਰਨ ਸਥਿਤੀ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਘੋਸ਼ਿਤ ਕੀਤਾ ਜਾਂਦਾ | ਹੈ |
  9. ਫਰੀ ਸਟਾਈਲ ਤੈਰਾਕੀ ਵਿਚ ਤੈਰਾਕ ਕਿਸੇ ਵੀ ਢੰਗ ਨਾਲ ਤਰ ਸਕਦਾ ਹੈ ।
  10. ਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਕੋਚਿੰਗ ਦੇਣਾ ਮਨ੍ਹਾਂ ਹੈ ।
  11. ਕੋਈ ਤੈਰਾਕ ਇਵੈਂਟਸ ਸਮੇਂ ਸਰੀਰ ਤੇ ਤੇਲ ਜਾਂ ਚਿਕਨਾਈ ਵਾਲੀ ਵਸਤੂ ਨੂੰ ਮਲ ਸਕਦਾ ਹੈ ।
  12. ਤੈਰਾਕ ਨੂੰ ਨਿਯਮਾਂ ਅਨੁਸਾਰ ਬਣਾਈ ਗਈ ਯੂਨੀਫਾਰਮ ਹੀ ਪਾਉਣੀ ਚਾਹੀਦੀ ਹੈ ।
  13. ਤੈਰਾਕ ਨੂੰ ਹਮੇਸ਼ਾਂ ਲਾਈਨ ਵਿਚ ਹੀ ਤੈਰਨਾ ਚਾਹੀਦਾ ਹੈ ।
  14. ਲੇਨ (Lane) ਜਿਨ੍ਹਾਂ ਦੀ ਚੌੜਾਈ 2.5 m ਹੋਵੇਗੀ, ਜੋ ਕਿ ਰੱਸੀਆਂ ਨਾਲ ਬਣੀਆਂ ਹੋਣਗੀਆਂ | ਮੁਕਾਬਲੇ ਸਮੇਂ ਪਾਣੀ ਦੀ ਸਤਰ ਲਗਾਤਾਰ ਇਕੋ ਜਿਹੀ ਬਿਨਾਂ ਹਲਚਲ ਵਾਲੀ ਹੋਣੀ ਚਾਹੀਦੀ ਹੈ ।

ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਅਤੇ ਹੋਰ ਤੈਰਾਕੀ ਪ੍ਰਤੀਯੋਗਤਾਵਾਂ ਲਈ ਨਿਯੁਕਤ ਅਧਿਕਾਰੀ :
ਅਧਿਕਾਰੀ (Officials) – ਉਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਦੇਸ਼ਿਕ ਖੇਡਾਂ ਅਤੇ ਹੋਰ ਅੰਤਰ-ਰਾਸ਼ਟਰੀ ਤੈਰਾਕੀ
ਪ੍ਰਤੀਯੋਗਤਾਵਾਂ ਲਈ ਹੇਠ ਲਿਖੇ ਅਧਿਕਾਰੀ (officials) ਹੁੰਦੇ ਹਨ-

  1. 1. ਰੈਫਰੀ (Referee) ਇਕ
  2. ਸਟਾਰਟਰ (Starter) ਇਕ
  3. ਮੁੱਖ ਟਾਈਮ ਕੀਪਰ (Chief time Keeper) ਇਕ
  4. ਟਾਈਮ ਕੀਪਰ (Timie Keepers) ਤਿੰਨ ਪ੍ਰਤੀ ਲਾਈਨ
  5. ਮੁੱਖ ਜੱਜ (Chief Judge) ਇਕ
  6. ਸਮਾਪਤੀ ਦੇ ਜੱਜ (Finishing Judges) ਤਿੰਨ ਪ੍ਰਤੀ Lane
  7. ਟਰਨ ਦੇ ਇੰਸਪੈਕਟਰ (Inspectors of turns) ਇਕ .
  8. ਅਨਾਉਂਸਰ (Announcer) ਇਕ one at both ends
  9. ਸਟਰੋਕ ਜੱਜ (Judges of Strokes) ਦੋ
  10. ਰਿਕਾਰਡਰ (Recorder) ਇਕ
  11. ਕਲਰਕ ਆਫ਼ ਦੀ ਹਾਊਸ (Clerk of the House) – ਇਕ ਹੋਰ ਪ੍ਰਤੀਯੋਗਤਾਵਾਂ ਲਈ ਹੇਠ ਲਿਖੇ ਘੱਟ ਤੋਂ ਘੱਟ ਅਧਿਕਾਰੀ ਹੁੰਦੇ ਹਨ-
    1. ਰੈਫਰੀ (Referee) ਇਕ
    2. ਸਟਾਰਟਰ (Starter) ਇਕ
    3. ਟਾਈਮ ਕੀਪਰ (Time Keeper) ਇਕ per lane
    4. ਸਮਾਪਤੀ ਦੇ ਜੱਜ (Finishing Judges) one per lane.
    5. ਟਰਨ ਅਤੇ ਸਟਰੋਕ ਦੇ ਇੰਸਪੈਕਟਰ (Inspectors of turns and strokes) one per every two lanes
    6. ਰਿਕਾਰਡਰ (Recorder) ਇਕ

ਤੈਰਾਕੀ ਦੌੜ ਦੇ ਨਿਯਮ (Rules for Swimming Race)

  1. ਤੈਰਦੇ ਸਮੇਂ ਪ੍ਰਤੀਯੋਗੀ ਨੂੰ ਰੁਕਾਵਟ ਪਾਉਣ ਵਾਲਾ ਵਿਅਕਤੀ ਅਯੋਗ ਘੋਸ਼ਿਤ ਕੀਤਾ ਜਾਵੇਗਾ ।
  2. ਕਿਸੇ ਫਾਊਲ ਦੇ ਕਾਰਨ ਪ੍ਰਤੀਯੋਗੀ ਦੀ ਸਫਲਤਾ ਦੀ ਸੰਭਾਵਨਾ ਸੰਕਟ ਵਿਚ ਪੈਣ ਦੀ ਹਾਲਤ ਵਿਚ ਜੱਜਾਂ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਉਸ ਨੂੰ ਅਗਲੇ ਦੌਰ ਵਿਚ ਹਿੱਸਾ ਲੈਣ ਦੀ ਆਗਿਆ ਦੇ ਦੇਣ । ਜੇਕਰ ਫਾਊਲ ਫਾਈਨਲ ਵਿਚ ਹੋਇਆ ਹੋਵੇ ਤਾਂ ਰੈਫਰੀ ਫਾਈਨਲ ਦੋਬਾਰਾ ਕਰਵਾਉਣ ਦੀ ਆਗਿਆ ਦੇ ਸਕਦਾ ਹੈ ।
  3. ਵਾਪਸੀ ਸਮੇਂ ਤੈਰਾਕ ਕੁੰਡ ਜਾਂ ਰਾਹ ਤੇ ਅੰਤ ਨੂੰ ਇਕ ਜਾਂ ਦੋਵੇਂ ਹੱਥਾਂ ਨਾਲ ਛੂਹ ਦੇਣਗੇ । ਹਿ ਦੇ ਤਲ ਨਾਲ ਗੋਤਾ ਮਾਰਨ ਦੀ ਇਜ਼ਾਜਤ ਨਹੀਂ ।
  4. ਦੌੜ ਸਮੇਂ ਜੋ ਪ੍ਰਤੀਯੋਗੀ ਤਲ ਤੇ ਖੜ੍ਹਾ ਹੋ ਜਾਵੇ, ਤਾਂ ਉਸ ਨੂੰ ਅਯੋਗ ਨਹੀਂ ਐਲਾਨਿਆ ਜਾਵੇਗਾ ਪਰ ਉਹ ਚਲੇਗਾ | ਨਹੀਂ ।
  5. ਜਲ-ਮਾਰਗ ਦੀ ਸਾਰੀ ਦੂਰੀ ਪਾਰ ਕਰਨ ਵਾਲਾ ਪ੍ਰਤੀਯੋਗੀ ਹੀ ਜੇਤੂ ਐਲਾਨਿਆ ਜਾਵੇਗਾ ।
  6. ਰਿਲੇਅ ਦੌੜ ਵਿਚ ਜਿਸ ਪ੍ਰਤੀਯੋਗੀ ਟੀਮ ਦੇ ਪੈਰ ਦੂਸਰੇ ਸਾਥੀ ਦੇ ਮੋਢੇ ਨਾਲ ਛੁਹਣ ਤੋਂ ਪਹਿਲਾਂ ਜ਼ਮੀਨ ਤੋਂ ਹਟ ਜਾਣਗੇ ਉਹ ਅਯੋਗ ਐਲਾਨਿਆ ਜਾਵੇਗਾ, ਜਦੋਂ ਤਕ ਕਿ ਅਪਰਾਧੀ ਪ੍ਰਤੀਯੋਗੀ ਮੂਲ (ਮੁੱਢਲੇ) ਬਿੰਦੂ ਤੇ ਨਾ ਵਾਪਸ ਆਏ | ਆਰੰਭਿਕ ਪਲੇਟਫਾਰਮ ਤਕ ਵਾਪਸ ਆਉਣਾ ਜ਼ਰੂਰੀ ਨਹੀਂ ।

ਤੈਰਾਕੀ (Swimming) Game Rules – PSEB 12th Class Physical Education

ਤੈਰਾਕੀ ਪ੍ਰਤੀਯੋਗਤਾ ਵਿਚ ਹੀਟਾਂ ਅਤੇ ਫਾਈਨਲ :
ਹੀਟਾਂ ਦਾ ਬਣਾਉਣਾ ਅਤੇ ਫਾਈਨਲ (Seeding of heats and Finals) – ਸਾਰੇ ਤੈਰਾਕੀ ਮੁਕਾਬਲਿਆਂ ਵਿਚ ਸੈਮੀ-ਫਾਈਨਲ ਅਤੇ ਫਾਈਨਲਾਂ ਵਿਚ ਹੀਟਾਂ ਦਾ ਨਿਰਮਾਣ ਇਸ ਪ੍ਰਕਾਰ ਹੋਵੇਗਾ-
(i) ਟਰਾਇਲ ਹੀਟ (Trial Heat)-

1. ਸਾਰੇ ਪ੍ਰਵੇਸ਼ਕਾਂ (Entrants) ਦਾ ਪ੍ਰਤੀਯੋਗੀ ਸਮਾਂ (Competitive time) ਪ੍ਰਵੇਸ਼ ਫਾਰਮ ਵਿਚ ਭਰ ਕੇ ਉਨ੍ਹਾਂ ਦੇ ਨਾਵਾਂ ਨੂੰ ਉਨ੍ਹਾਂ ਤੇ ਸਮੇਂ ਦੀ ਤਰਤੀਬ ਨਾਲ ਦਰਜ ਕਰਕੇ ਪ੍ਰਤੀਯੋਗਤਾ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੈ । ਜੋ ਪ੍ਰਤੀਯੋਗੀ ਆਪਣਾ ਸਮਾਂ ਨਹੀਂ ਭਰਦੇ, ਉਹਨਾਂ ਦਾ ਨਾਂ ਸੁਚੀ ਦੇ ਅੰਤ ਵਿਚ ਦਰਜ ਕੀਤਾ ਜਾਂਦਾ ਹੈ । ਜੇਕਰ ਅਜਿਹੇ ਇਕ ਤੋਂ ਜ਼ਿਆਦਾ ਪਤੀਯੋਗੀ ਹੋਣ ਤਾਂ ਉਹਨਾਂ ਦੇ ਥਾਂ ਦਾ ਫ਼ੈਸਲਾ ਪਰਚੀ ਦੁਆਰਾ ਕੀਤਾ ਜਾਂਦਾ ਹੈ ।

2. ਸਭ ਨਾਲੋਂ ਤੇਜ਼ ਤੈਰਾਕ ਜਾਂ ਟੀਮ ਨੂੰ ਸਭ ਤੋਂ ਅੰਤਿਮ ਹੀਟ ਵਿਚ, ਉਸ ਤੋਂ ਘੱਟ ਤੇਜ਼ ਨੂੰ ਅੰਤਿਮ ਤੋਂ ਪਹਿਲਾਂ | ਵਾਲੀ ਹੀਟ ਵਿਚ ਅਤੇ ਇਸੇ ਪ੍ਰਕਾਰ ਬਾਕੀ ਦੇ ਤੈਰਾਕਾਂ ਜਾਂ ਟੀਮਾਂ ਦੀ ਹੀਟ ਦਾ ਫੈਸਲਾ ਕੀਤਾ ਜਾਂਦਾ ਹੈ ।

3. ਸਭ ਨਾਲੋਂ ਤੇਜ਼ ਤੈਰਾਕ ਜਾਂ ਟੀਮ ਨੂੰ ਕੇਂਦਰੀ ਲੇਨ (Central lane) ਵਿਚ ਰੱਖਿਆ ਜਾਂਦਾ ਹੈ ਜਦ ਕਿ ਪੁਲਾਂ ਵਿਚ ਲੇਨਾਂ ਦੀ ਸੇਕ ਸੰਖਿਆ (Odd number) ਹੋਵੇ, ਤੀਸਰੀ ਜਾਂ ਚੌਥੀ ਲੇਨ ਵਿਚ ਰੱਖਿਆ ਜਾਂਦਾ ਹੈ, ਜੇਕਰ ਪੂਲਾਂ ਵਿਚ ਤਰਤੀਬਵਾਰ 6 ਜਾਂ 6 ਲੇਨ (Lanes) ਹੋਣ । ਉਸ ਨਾਲ ਘੱਟ ਤੇਜ਼ ਤੈਰਾਕ ਉਸਦੇ ਸੱਜੇ ਪਾਸੇ ਹੋਵੇਗਾ ਅਤੇ ਇਸ ਪ੍ਰਕਾਰ ਹੋਰ ਤੈਰਾਕਾਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਸੱਜੇ ਅਤੇ ਖੱਬੇ ਰੱਖਿਆ ਜਾਵੇਗਾ । ਇਕੋ ਜਿਹੇ ਸਮੇਂ ਵਾਲੇ ਤੈਰਾਕਾਂ ਦੀ ਲੇਨਾਂ ਦੀ ਸਥਿਤੀ ਪਰਚੀ ਦੁਆਰਾ ਨਿਸਚਿਤ ਕੀਤੀ ਜਾਵੇਗੀ ।

(ii) ਫਾਈਨਲ (Finals) – ਜਿੱਥੇ ਆਰੰਭਿਕ ਹੀਟਾਂ ਦੀ ਲੋੜ ਨਾ ਹੋਵੇ ਤਾਂ ਲੇਨਾਂ ਦਾ ਨਿਰਧਾਰਨ ਉੱਪਰ ਦਿੱਤੇ ਨਿਯਮ (3) ਦੇ ਅਨੁਸਾਰ ਹੋਵੇਗਾ । ਜਿੱਥੇ ਆਰੰਭਿਕ ਹੀਟਾਂ ਹੋ ਚੁੱਕੀਆਂ ਹੋਣ, ਉੱਥੇ ਲੈਨਾਂ ਦਾ ਨਿਰਧਾਰਨ ਨਿਯਮ (3) ਦੇ ਅਨੁਸਾਰ ਹੋਵੇਗਾ ।

ਬਰੈਸਟ ਸਟਰੋਕ ਤੈਰਾਕੀ, ਬਟਰਫਲਾਈ ਤੈਰਾਕੀ, ਬੈਕ ਸਟਰੋਕ ਤੈਰਾਕੀ ਅਤੇ ਫਰੀ ਸਟਾਈਲ ਤੈਰਾਕੀ ।
ਬਰੈਸਟ ਸਟਰੋਕ ਤੈਰਾਕੀ (Breast Stroke Swimming) – ਇਸ ਵਿਚ ਸਰੀਰ ਛਾਤੀ ਤੇ ਸੰਤੁਲਤ ਅਤੇ ਦੋਵੇਂ ਮੋਢੇ ਪਾਣੀ ਦੀ ਸਤਹ ਦੇ ਬਰਾਬਰ ਹੋਣਗੇ । ਹੱਥਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣਗੀਆਂ ਜੋ ਕਿ ਇਕ ਲਾਈਨ ਵਿਚ ਹੋਣ । ਛਾਤੀ ਤੋਂ ਦੋਨੋਂ ਹੱਥ ਇਕੱਠੇ ਅੱਗੇ ਪਾਣੀ ਦੇ ਅੰਦਰ ਜਾਂ ਉੱਤੇ ਅਤੇ ਪਿੱਛੇ ਜਾਣੇ ਚਾਹੀਦੇ ਹਨ | ਲੱਤਾਂ ਦੀ ਕਿਰਿਆ ਵਿਚ ਪੈਰ ਪਿੱਛੇ ਤੋਂ ਅੱਗੇ ਵਲ ਮੜਨ, ਮੱਛੀ ਦੀ ਤਰ੍ਹਾਂ ਕਿਰਿਆ ਨਹੀਂ ਕੀਤੀ ਜਾ ਸਕਦੀ, ਮੁੜਨ ਸਮੇਂ ਜਾਂ ਖਾਤਮੇ ਵਕਤ ਛੁਹ ਦੋਵੇਂ ਹੱਥਾਂ ਨਾਲ ਪਾਣੀ ਤੋਂ ਉੱਪਰ ਜਾਂ ਅੰਦਰ ਜ਼ਰੂਰੀ ਹੈ । ਸਿਰ ਦਾ ਹਿੱਸਾ ਪਾਣੀ ਦੇ ਲੈਵਲ ਤੋਂ ਉੱਪਰ ਰਹਿਣਾ ਜ਼ਰੂਰੀ ਹੈ ।

ਬਟਰਫਲਾਈ ਸਟਰੋਕ (Butterfly Stroke) – ਇਸ ਵਿਚ ਦੋਵੇਂ ਬਾਹਾਂ ਪਾਣੀ ਦੀ ਸਤ੍ਹਾ ਤੋਂ ਉੱਪਰ ਇਕੱਠੇ ਅੱਗੇ ਤੇ ਪਿੱਛੇ ਲੈ ਜਾਣੀਆਂ ਪੈਂਦੀਆਂ ਹਨ | ਸਰੀਰ ਦਾ ਛਾਤੀ ਤੇ ਭਾਰ ਰੱਖਣਾ ਚਾਹੀਦਾ ਹੈ ਅਤੇ ਦੋਹਾਂ ਮੋਢਿਆ ਨੂੰ ਪਾਣੀ ਦੀ ਸੇਧ ਵਿਚ ਹੋਣਾ ਚਾਹੀਦਾ ਹੈ | ਖਾਸ ਕਰ ਪਹਿਲੀ ਬਾਂਹ ਸਟਰੋਕ (Am Stroke) ਦੇ ਬਾਅਦ ਰੇਸ ਦੇ ਸ਼ੁਰੂ ਹੋਣ ਤੋਂ ਬਾਅਦ ਅਤੇ ਮੋੜਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ । ਮੋੜਾਂ ਤੇ ਛੁਹਦੇ ਹੋਏ ਜਾਂ ਰੇਸ ਦੀ ਸਮਾਪਤੀ ਦੇ ਸਮੇਂ ਇਕ ਹੀ ਪੱਧਰ ਤੇ ਦੋਨਾਂ ਹੱਥਾਂ ਨਾਲ ਇਕੋ ਸਮੇਂ ਛੂਹਣਾ ਚਾਹੀਦਾ ਹੈ । ਸ਼ੁਰੂ ਵਿਚ ਮੋੜਾਂ ਤੇ ਤੈਰਾਕ ਨੂੰ ਪਾਣੀ ਦੇ ਥੱਲੇ ਇਕ ਜਾਂ ਦੋ ਲੱਤਾਂ ਦੀਆਂ ਕਿੱਕਾਂ (Leg Kicks) ਅਤੇ ਇਕ ਬਾਂਹ ਪੁੱਲ (Arm Pull) ਮਾਰਨ ਦੀ ਆਗਿਆ ਹੈ ।

ਬੈਕ ਸਟਰੋਕ ਤੈਰਾਕੀ (Back Stroke Swimming) – ਇਸ ਵਿਚ ਪ੍ਰਤੀਯੋਗੀ ਸਟਾਰਟਿੰਗ ਗਰਿਪ (Starting grip) ਨੂੰ ਹੱਥ ਨਾਲ ਫੜ ਕੇ ਸਟਾਰਟਿੰਗ ਸਿਰੇ (Starting end) ਵਲ ਮੂੰਹ ਕਰਕੇ ਪਾਣੀ ਵਿਚ ਲਾਈਨ ਬੰਨੀ ਖੜ੍ਹੇ ਹੋਣਗੇ । ਤੈਰਨ ਦਾ ਸੰਕੇਤ ਮਿਲਣ ਤੇ ਉਹ ਸਾਰੀ ਰੇਸ (Race) ਵਿਚ ਆਪਣੀ ਪਿੱਠ ਦੇ ਭਾਰ ਤੈਰਨਗੇ । ਪਿੱਠ ਦੀ ਸਾਧਾਰਨ ਸਥਿਤੀ ਨੂੰ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਐਲਾਨ ਕੀਤਾ ਜਾਵੇਗਾ । ਪੈਰ ਪਾਣੀ ਵਿਚ ਹੋਣੇ ਜ਼ਰੂਰੀ ਹਨ । ਗੱਡੇ ਵਿਚ ਖੜੇ ਨਹੀਂ ਹੋ ਸਕਦੇ ।

ਫਰੀ ਸਟਾਈਲ ਤੈਰਾਕੀ (Free Style Swimming) – ਫਰੀ ਸਟਾਈਲ ਤੈਰਾਕੀ ਦਾ ਮਤਲਬ ਕਿਸੇ ਤਰ੍ਹਾਂ ਜਾਂ ਢੰਗ ਨਾਲ ਤੈਰਾਕੀ ਹੈ । ਇਸ ਤੋਂ ਭਾਵ ਤੈਰਨ ਦਾ ਕਿਸੇ ਤਰ੍ਹਾਂ ਦਾ ਢੰਗ, ਜੋ ਕਿ ਬਟਰਫਲਾਈ ਸਕ, ਬਰੈਸਟ ਸਟਰੋਕ ਜਾਂ ਬੈਕ ਸਟਰੋਕ ਤੋਂ ਵੱਖਰਾ ਹੈ । ਫਰੀ ਸਟਾਈਲ ਵਿਚ ਤੈਰਾਕ ਲਈ ਮੁੜਨ ਅਤੇ ਦੌੜ ਦੇ ਖ਼ਾਤਮੇ ਸਮੇਂ ਤੈਰਾਕੀ ਕੁੰਡ ਦੀ ਦੀਵਾਰ ਨੂੰ ਹੱਥ ਨਾਲ ਛੂਹਣਾ ਜ਼ਰੂਰੀ ਨਹੀਂ । ਉਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਨਾਲ ਛੂਹ ਸਕਦਾ ਹੈ ।

ਕੋਚਿੰਗ (Coaching) – ਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਚਿੰਗ ਦੇਣਾ ਮਨ੍ਹਾ ਹੈ ।
ਪੁਆਇੰਟ ਦੇਣਾ-ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਕ੍ਰਮਵਾਰ (5, 31) ਅਤੇ ਰੀਲੇ ਰੇਸਾਂ ਵਿਚ (16, 6, 2) ਦੇ ਅਨੁਸਾਰ ਪੁਆਇੰਟ ਦਿੱਤੇ ਜਾਂਦੇ ਹਨ ।
ਸਕੂਲ ਪੱਧਰ ਉੱਤੇ ਮੁੰਡਿਆਂ ਅਤੇ ਕੁੜੀਆਂ ਲਈ ਆਯੋਜਿਤ ਤੈਰਾਕੀ ਪ੍ਰਤੀਯੋਗਤਾਵਾਂ| ਸਕੂਲ ਪੱਧਰ ਤੇ ਤੈਰਾਕੀ ਮੁਕਾਬਲੇ (Swimming competitions at school levels) – ਸਕੂਲ ਪੱਧਰ ਤੇ ਹੇਠ ਲਿਖੇ ਤੈਰਾਕੀ ਮੁਕਾਬਲੇ ਹੋਣਗੇ
ਲੜਕੀਆਂ ਲਈ (For Girls)-

  1. ਫਰੀ ਸਟਾਈਲ (Free Style) – 100, 200 ਅਤੇ 400 ਮੀਟਰ
  2. ਬੈਕ ਸਟਰੋਕ (Back Stroke) – 100 ਮੀਟਰ
  3. ਬਰੈਸਟ ਸਟਰੋਕ (Breast Stroke) – 100 ਮੀਟਰ .
  4. ਬਟਰਫਲਾਈ ਸਟਰੋਕ (Butterfly Stroke) – 100 ਮੀਟਰ
  5. ਰੀਲੇ (Relay – 4 × 100 ਮੀਟਰ ਫਰੀ ਸਟਾਈਲ ।
    4 × 100 ਮੀਟਰ ਮੈਡਲੇ (ਬਰੈਸਟ ਬੈਕ ਸਟਰੋਕ)

ਬਟਰਫਲਾਈ ਅਤੇ ਫਰੀ ਸਟਾਈਲ ਲੜਕਿਆਂ ਲਈ (For Boys)-

  1. ਫਰੀ ਸਟਾਈਲ (Free Style) – 100, 200, 400, 800, 1500 ਮੀਟਰ
  2. ਬੈਕ ਸਟਰੋਕ (Back Stroke) – 100 ਅਤੇ 200 ਮੀਟਰ
  3. ਬਰੈਸਟ ਸਟਰੋਕ (Breast Stroke) – 100 ਅਤੇ 200 ਮੀਟਰ
  4. ਬਟਰਫਲਾਈ ਸਟਰੋਕ (Butterfly Stroke – 100 ਮੀਟਰ
  5. ਰੀਲੇ (Relay) – 4 × 100 ਮੀਟਰ ਦੀ ਫਰੀ ਸਟਾਈਲ
    4 × 100 ਮੀਟਰ ਮੈਡਲੇ (ਬਰੈਸਟ, ਬੈਕ, ਬਟਰਫਲਾਈ, ਫਰੀ ਸਟਾਈਲ

ਤੈਰਾਕੀ (Swimming) Game Rules – PSEB 12th Class Physical Education

ਸਪਰੋਟਸ ਅਵਾਰਡ
(Sports Award)

ਅਰਜੁਨ ਪੁਰਸਕਾਰ ਜੇਤੂਆਂ ਦੀ ਸੂਚੀ (List of Arjuna Award Winners) – ਰੀਮਾ ਦੱਤਾ (1966), ਅਰੁਣ ਸ਼ਾਅ (1967), ਵੈਦਨਾਥ (1969), ਭੰਵਰ ਸਿੰਘ (1971), ਧਨਵੀਰ (1973), ਮੰਜਰੀ ਭਾਰਗਵ (1974), ਨਿਤਾ ਦੇਸਾਈ, ਮ.ਮ. ਰਾਣਾ (1975), ਪਰਸਿਸ ਮਦਾਨ (1982), ਅਨੀਤਾ ਸੂਦ (1983), ਖਜ਼ਾਨ ਸਿੰਘ (1984), ਵਿਲਸਨ ਚੋਰੀਆਂ (1988), ਬੁਲਾ ਚੌਧਰੀ (1991), ਵੀ. ਕੁਰੀਲਵਿਸ਼ਰਣ (1996), ਭਾਨੁ ਸਚਦੇਵਾ (1998), ਨਿਸ਼ਾ ਮਿਲੇਟ (2000), ਸਬੈਂਸਤਿਅਨ ਢੋਵੀਅਰ ਅਤੇ ਜੇ. ਅਭਿਜੀਤ (2001), ਰੇਹਨ ਪੌਂਚਾ (2010), ਸੰਧਿਆ ਰਾਣੀ, ਸ਼ਾਂਤ ਕੁਸ਼ਮਾਕਰ (2011)।

PSEB 12th Class Physical Education Practical ਤੈਰਾਕੀ (Swimming)

ਪ੍ਰਸ਼ਨ 1.
ਤੈਰਾਕੀ ਤਲਾਅ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
50 ਮੀ. ।

ਪ੍ਰਸ਼ਨ 2.
ਤੈਰਾਕੀ ਤਲਾਅ ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ-
25 ਮੀਟਰ ।

ਪ੍ਰਸ਼ਨ 3.
ਤਲਾਅ ਦੀ ਗਹਿਰਾਈ ਕਿੰਨੀ ਹੁੰਦੀ ਹੈ ?
ਉੱਤਰ-
1.80 ਮੀਟਰ ।

ਪ੍ਰਸ਼ਨ 4.
ਤੈਰਾਕੀ ਤਲਾਅ ਵਿਚ ਕਿੰਨੀਆਂ ਲੇਨ ਹੁੰਦੀਆਂ ਹਨ ?
ਉੱਤਰ-
8.

ਪ੍ਰਸ਼ਨ 5.
ਹਰੇਕ ਲੇਨ ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ-
2.5 ਮੀਟਰ ।

ਤੈਰਾਕੀ (Swimming) Game Rules – PSEB 12th Class Physical Education

ਪ੍ਰਸ਼ਨ 6.
ਪਾਣੀ ਤੋਂ ਪਲੇਟਫਾਰਮ ਦੀ ਉਚਾਈ ਕਿੰਨੀ ਹੁੰਦੀ ਹੈ ?
ਉੱਤਰ-
0.5 ਤੋਂ 0.75 ਮੀ. ।

ਪ੍ਰਸ਼ਨ 7.
ਪਾਣੀ ਦਾ ਤਾਪਮਾਨ ਕਿੰਨਾ ਹੁੰਦਾ ਹੈ ?
ਉੱਤਰ-24°C

ਪ੍ਰਸ਼ਨ 8.
ਤੈਰਾਕੀ ਪ੍ਰਤੀਯੋਗਤਾ ਵਿਚ ਡਿਊਟੀ ਦੇਣ ਵਾਲੇ ਅਧਿਕਾਰੀ ਕਿੰਨੇ ਹੁੰਦੇ ਹਨ ?
ਉੱਤਰ-
6 ਤੋਂ 7.

ਪ੍ਰਸ਼ਨ 9.
ਵੀ ਸਟਾਇਲ ਵਿਚ ਕਿੰਨੇ ਤਰ੍ਹਾਂ ਦੇ ਈਵੈਂਟ ਹੁੰਦੇ ਹਨ ?
ਉੱਤਰ-
6 ਪ੍ਰਕਾਰ ਦੇ ( 50, 100, 200, 400, 800 ਤੇ 1500 ਮੀਟਰ)

ਪ੍ਰਸ਼ਨ 10.
ਤੈਰਾਕੀ ਵਿਚ ਬੁਨਿਆਈ ਸਟਰੋਕ ਕਿਹੜੇ ਹਨ ?
ਉੱਤਰ-
ਇਸ ਵਿਚ ਮੁੱਖ ਚਾਰ ਪ੍ਰਕਾਰ ਦੇ ਸਟਰੋਕ ਹੁੰਦੇ ਹਨ-

  1. ਵੀ ਸਟਾਇਲ
  2. ਬੈਕ ਸਟਰੋਕ
  3. ਬਰਸਟ ਸਟਰੋਕ
  4. ਬਾਟਰਫਲਾਈ ਸਟਰੋਕ ।

Leave a Comment