Punjab State Board PSEB 10th Class Physical Education Book Solutions ਜਿਮਨਾਸਟਿਕ (Gymnastic) Game Rules.
ਜਿਮਨਾਸਟਿਕ (Gymnastic) Game Rules – PSEB 10th Class Physical Education
ਯਾ ਦੇਖਣ ਵਾਲੀ ਗੱਲਾਂ
(Points to Remember)
- ਜਿਮਨਾਸਟਿਕ ਮੁਕਾਬਲੇ ਵਿਚ ਕਿੰਨੇ ਖਿਡਾਰੀ ਖੇਡਦੇ ਹਨ = 8
- ਕੀ ਮੁਕਾਬਲਾ ਸ਼ੁਰੂ ਹੋਣ ਤੇ ਖਿਡਾਰੀਆਂ ਨੂੰ ਬਦਲਿਆ ਜਾ ਸਕਦਾ ਹੈ’ = ਨਹੀਂ
- ਜਿਉਰੀ ਦਾ ਫੈਸਲਾ ਹੁੰਦਾ ਹੈ। = ਅੰਤਿਮ
- ਸੱਟ ਜਾਂ ਬਿਮਾਰ ਹੋਣ ਤੇ ਖਿਡਾਰੀ ਦੀ ਉਡੀਕ ਕੀਤੀ ਜਾਂਦੀ ਹੈ । = 30 ਮਿੰਟ
- ਕੀ ਖਿਡਾਰੀ ਬਿਨਾਂ ਜਿਉਰੀ ਦੀ ਆਗਿਆ ਦੇ ਖੇਡ ਛੱਡ ਸਕਦਾ ਹੈ = ਨਹੀਂ
- ਟੀਮ ਜੇਤੂ ਕਰਾਰ ਦੇਣ ਲਈ ਕਿੰਨੇ ਖਿਡਾਰੀਆਂ ਦੇ ਅੰਕ ਗਿਣੇ ਜਾਂਦੇ ਹਨ = 6 ਖਿਡਾਰੀਆਂ ਦੇ
- ਪ੍ਰਤੀਯੋਗਿਤਾ ਲਈ ਅਧਿਕਾਰੀ =ਤਿੰਨ ਜਾਂ ਪੰਜ
- ਖਿਡਾਰੀਆਂ ਨੂੰ ਪੁਆਇੰਟ ਕਿਵੇਂ ਦਿੱਤੇ ਜਾਂਦੇ ਹਨ = 0 ਤੋਂ 10 ਤੱਕ
- ਲੜਕਿਆਂ ਲਈ ਮੁਕਾਬਲੇ
- ਪੈਰੇਲਲ ਬਾਰ
- ਵਾਲਟਿੰਗ ਹਾਰਸ
- ਗਰਾਉਂਡ ਜਿਮਨਾਸਟਿਕ
- ਹੋਰੀਐਂਟਲ ਬਾਰ
- ਰੋਮਨ ਰਿੰਗ
- ਪੋਮਲ ਹਾਰਸ
- ਲੜਕੀਆਂ ਲਈ ਮੁਕਾਬਲੇ =
- ਬੀਮ ਬੈਲੇਂਸ (ਜ਼ਰੂਰੀ),
- ਗਰਾਉਂਡ ਜਿਮਨਾਸਟਿਕ (ਜ਼ਰੂਰੀ),
- ਅਨਇਵਨ ਬਾਰ (ਜ਼ਰੂਰੀ),
- ਵਾਲਟਿੰਗ ਹਾਰਸ ।
ਪ੍ਰਸ਼ਨ 2.
ਜਿਮਨਾਸਟਿਕਸ ਦਾ ਇਤਿਹਾਸ ਲਿਖੋ ।
ਉੱਤਰ-
ਇਤਿਹਾਸ (History) –
ਜਿਮਨਾਸਟਿਕ ਇਕ ਪ੍ਰਾਚੀਨ ਖੇਡ ਹੈ । 2600 ਈ: ਪੂ: ਚੀਨ ਵਿਚ ਜਿਮਨਾਸਟਿਕ ਦੀਆਂ ਕਸਰਤਾਂ ਕੀਤੀਆਂ ਜਾਂਦੀਆਂ ਸਨ । ਪਰ ਇਸ ਦਾ ਅਸਲੀ ਵਿਕਾਸ ਯੂਨਾਨ ਅਤੇ ਰੋਮ ਵਿਚ ਹੋਇਆ ਸੀ । ਜਿਮਨਾਸਟਿਕ ਸ਼ਬਦ ਯੂਨਾਨੀ ਭਾਸ਼ਾ ਦੇ ‘‘ਜਿਮਨੋਸ“ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ‘‘ਨੰਗਾ ਸਰੀਰ`’ । ਨੰਗੇ ਸਰੀਰ ਨਾਲ ਜਿਹੜੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਜਿਮਨਾਸਟਿਕ ਕਿਹਾ ਜਾਂਦਾ ਹੈ । ਇਹ ਕਸਰਤਾਂ ਸਰੀਰ ਨੂੰ ਨਿਰੋਗ ਰੱਖਣ ਲਈ ਕੀਤੀਆਂ ਜਾਂਦੀਆਂ ਹਨ । ਯੁਨਾਨ ਵਿਚ ਜਿਮਨਾਸਟਿਕ ਤੇ ਪੂਰਾ ਜ਼ੋਰ ਲਗਾਇਆ ਗਿਆ | ਸਪਾਰਟਾ ਵਾਸੀ ਆਪਣੇ ਨੌਜਵਾਨਾਂ ਨੂੰ ਜਿਮਨਾਸਟਿਕ ਦੀ ਸਿੱਖਿਆ ਦੇਣ ਲਈ ਬੜੇ ਸਖ਼ਤ ਸਨ । ਉਨ੍ਹਾਂ ਦਿਨਾਂ ਵਿਚ ਇਹ ਉਮੀਦ ਕੀਤੀ ਜਾਂਦੀ ਸੀ ਕਿ ਲੜਕੇ ਅਤੇ ਲੜਕੀਆਂ ਜਿਮਨਾਸਟਿਕ ਕਰਨ ਨਾਲ ਆਪਣਾ ਸਰੀਰ ਤੰਦਰੁਸਤ ਰੱਖ ਸਕਣਗੇ । ਯੂਨਾਨ ਅਤੇ ਰੋਮ ਦੀ ਸਭਿਅਤਾ ਦੇ ਖ਼ਾਤਮੇ ਨਾਲ ਜਿਮਨਾਸਟਿਕ ਵੀ ਯੂਨਾਨ ਅਤੇ ਰੋਮ ਤੋਂ ਅਲੋਪ ਹੋ ਗਈ ।
ਜਿਮਨਾਸਟਿਕ ਦੇ ਮਹਾਨ ਗਰੈਂਡ ਫਾਦਰ ਜਾਨ ਗੁਟਸ ਮੁਥਸ ਨੇ ਜਿਮਨਾਸਟਿਕ ਨੂੰ ਪਰਸ਼ੀਅਨ ਸਕੂਲਾਂ ਵਿਚ ਸ਼ੁਰੂ ਕੀਤਾ । ਇਸ ਤਰ੍ਹਾਂ ਜਰਮਨੀ ਨੇ ਜਿਮਨਾਸਟਿਕ ਦੀ ਫਿਰ ਖੋਜ ਕੀਤੀ, ਜਿਸ ਕਰਕੇ ਸੰਨ 1881 ਵਿਚ ਅੰਤਰਰਾਸ਼ਟਰੀ ਜਿਮਨਾਸਟਿਕ ਫੈਡਰੇਸ਼ਨ (International Gymnastic Federation) ਹੋਂਦ ਵਿਚ ਆਈ । ਸੰਨ 1894 ਵਿਚ ਪਹਿਲੀ ਵਾਰ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ | ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ ਵਿਚ ਪੁਰਸ਼ਾਂ ਦੇ ਲਈ ਜਿਮਨਾਸਟਿਕ ਨੂੰ ਸ਼ਾਮਿਲ ਕੀਤਾ ਗਿਆ ਜਦੋਂ ਕਿ ਇਸਤਰੀਆਂ ਲਈ ਜਿਮਨਾਸਟਿਕ 1928 ਦੇ ਉਲੰਪਿਕ ਵਿਚ ਸ਼ਾਮਿਲ ਕੀਤੀ ਗਈ । ਇਸੇ ਤਰ੍ਹਾਂ 1974 ਦੀਆਂ ਏਸ਼ੀਆਈ ਖੇਡਾਂ ਵਿਚ ਪਹਿਲੀ ਵਾਰ ਜਿਮਨਾਸਟਿਕ ਸ਼ਾਮਿਲ ਕੀਤੀ ਗਈ ਜੋ ਤਿਹਰਾਨ ਵਿਚ ਹੋਈਆਂ ਸਨ । ਸੰਨ 1975 ਵਿਚ ਪਹਿਲੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ ਸੀ । ਜਿਮਨਾਸਟਿਕ ਇਕ ਮੰਤਰ-ਮੁਗਧ, ਆਕਰਸ਼ਕ ਅਤੇ ਬਹੁਤ ਹੀ ਹਰਮਨ-ਪਿਆਰੀ ਖੇਡ ਹੈ ।
ਜਿਮਨਾਸਟਿਕ ਦੇ ਨਵੇਂ ਨਿਯਮ ।
(Latest General Rules of Gymnastic) –
- ਮਨੁੱਖ ਛੇ ਕਲਾਤਮਕ ਈਵੈਂਟਸ ਵਿਚ ਭਾਗ ਲੈਂਦੇ ਹਨ ਜਿਵੇਂ ਫਲੋਰ ਐਕਸਰਸਾਈਜ਼, ਵਾਲਟਿੰਗ ਹਾਰਸ, ਪੋਮਲ ਹਾਰਸ, ਰੋਮਨ ਰਿੰਗ, ਵਾਲਟਿੰਗ ਹਾਰਸ, ਪੈਰੇਲਲ ਬਾਰ । ਇਸਤਰੀਆਂ ਚਾਰ ਕਲਾਤਮਕ ਈਵੈਂਟਸ ਵਿਚ ਭਾਗ ਲੈਂਦੀਆਂ ਹਨ, ਜਿਵੇਂ ਬੈਲੈਂਸ ਬੀਮ, ਗਰਾਊਂਡ ਜਿਮਨਾਸਟਿਕ, ਅਨਈਵਨ ਬਾਰ, ਵਾਲਟਿੰਗ ਹਾਰਸ ।
- ਸਾਰੀਆਂ ਜ਼ਿਮਨਾਸਟਿਕ ਈਵੈਂਟਸ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਜੱਜ ਦੇ ਸਾਹਮਣੇ ਆਉਣਾ ਜ਼ਰੂਰੀ ਹੈ । ਉਹ ਉਸ ਸਮੇਂ ਹੀ ਐਕਸਰਸਾਈਜ਼ ਸ਼ੁਰੂ ਕਰਦੇ ਹਨ ਜਦੋਂ ਅਧਿਕਾਰੀਆਂ ਦਾ ਸਿਗਨਲ ਮਿਲਦਾ ਹੈ ।
- ਟੀਮ ਮੁਕਾਬਲੇ ਲਈ ਹਰੇਕ ਜਿਮਨਾਸਟ ਹਰੇਕ ਈਵੈਂਟ ਉੱਤੇ ਇਕ ਜ਼ਰੂਰੀ ਅਤੇ ਇਕ ਇੱਛੁਕ ਐਕਸਰਸਾਈਜ਼ ਕਰਦਾ ਹੈ । ਸਭ ਤੋਂ ਚੰਗੇ ਪੰਜ ਅੰਕ ਜੋੜ ਦਿੱਤੇ ਜਾਂਦੇ ਹਨ ਜਿਸ ਨਾਲ ਟੀਮ ਦੇ ਅੰਕ ਕੱਢੇ ਜਾ ਸਕਣ ।
- ਇਕ ਜਿਮਨਾਸਟ ਦੇ ਲਈ ਜ਼ਰੂਰੀ ਪਹਿਰਾਵਾ ਪਹਿਣਨਾ ਜ਼ਰੂਰੀ ਹੁੰਦਾ ਹੈ । ਉਹ ਪੈਰਾਂ ਵਿਚ ਸਲੀਪਰ ਅਤੇ ਪੱਟੀਆਂ ਬੰਨ੍ਹ ਸਕਦਾ ਹੈ । ਜਿਮਨਾਸਟ ਜੁਰਾਬਾਂ ਵੀ ਪਾ ਸਕਦਾ ਹੈ, ਸਿਗਨਲ ਮਿਲਣ ਤੇ ਉਸ ਨੂੰ 30 ਸੈਕਿੰਡ ਦੇ ਅੰਦਰ ਆਪਣੀ ਐਕਸਰਸਾਈਜ਼ ਸ਼ੁਰੂ ਕਰਨੀ ਜ਼ਰੂਰੀ ਹੁੰਦੀ ਹੈ । ਹਾਰੀਜੋਂਟਲ ਬਾਰ ਅਤੇ ਰੋਮਨ ਰਿੰਗ ਲਈ ਕੋਚ ਜਾਂ ਇਕ ਸਹਾਇਕ ਦਾ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 3.
ਜ਼ਿਮਨਾਸਟਿਕ ਦੇ ਅਪ੍ਰੇਟਸ ਬਾਰੇ ਦੱਸੋ । ਉੱਤਰ-ਖੇਡ ਮੈਦਾਨ ਅਤੇ ਖੇਡ ਨਾਲ ਜੁੜੇ ਅਪਰੇਟਸ (ਉਪਕਰਨ ਦਾ ਵਰਣਨ
(Specification of Playground and Sports Equipments) (A) ਮਨੁੱਖਾਂ ਲਈ ਉਪਕਰਨ (Equipments for men)
1. ਫਰਸ਼ (Floor) = 12 ਮੀ. x 12 ਮੀ.
2. ਪੈਰਲਲ ਬਾਰ (Parallel Bars) ਬਾਰਸ ਦੀ ਲੰਬਾਈ = 3500 ਮਿ. ਮੀ.
3. ਬਾਰਸ ਦੀ ਚੌੜਾਈ = 420 ਤੋਂ 520 ਮਿ. ਮੀ.
4. ਬਾਰਸ ਦੀ ਉੱਚਾਈ = 1750 ਮਿ. ਮੀ.
Parallel Bar
3. ਹਾਰੀਜੋਂਟਲ ਬਾਰ (Horizontal Bar) .
ਬਾਰ ਦਾ ਵਿਆਸ = 28 ਮਿ. ਮੀ.
ਬਾਰ ਦੀ ਲੰਬਾਈ = 2,400 ਮਿ. ਮੀ.
ਬਾਰ ਦੀ ਉਚਾਈ = 2550 ਤੋਂ 2700 ਮਿ. ਮੀ.
ਅਪਰਾਈਟਸ ਦਾ ਵਿਆਸ = 50 ਤੋਂ 60 ਮਿ. ਮੀ.
ਟੈਸ਼ਨ ਦੀ ਤਾਰ ਦਾ ਵਿਆਸ = 5-6 ਮਿ. ਮੀ.
Horizontal Bar
4. ਪੋਮੇਲ ਹਾਰਸ (Pommel Horse)
ਪੋਮੇਲ ਹਾਰਸ ਦੀ . = 1100 ਮਿ. ਮੀ.
ਉਚਾਈ ਫਰਸ਼ ਤੋਂ ਪੋਮੇਲ ਹਾਰਸ ਦੀ ਲੰਬਾਈ = 1600 ਮਿ. ਮੀ.
ਪੋਮੇਲ ਹਾਰਸ ਦੀ ਚੌੜਾਈ : = 3500 ਮਿ. ਮੀ.
Pommel Horse
5. ਰੋਮਨ ਰਿੰਗਸ (Roman Rings)
ਵਿਆਸ = 28 ਮਿ. ਮੀ.
ਫਰਸ਼ ਤੋਂ ਸਟੈਂਡ ਦੀ ਉਚਾਈ = 5500 ਮਿ. ਮੀ.
ਚਮੜੇ ਦੀਆਂ ਪੱਟੀਆਂ ਦੀ ਲੰਬਾਈ = 70 ਮਿ. ਮੀ.
ਮੋਟਾਈ = 4 ਮਿ. ਮੀ.
ਰੰਗ ਦੇ ਅੰਦਰ ਦਾ ਵਿਆਸ = 180 ਮਿ. ਮੀ.
ਫਰਸ਼ ਤੋਂ ਰਿੰਗ ਦੀ ਉਚਾਈ = 2500 ਮਿ. ਮੀ.
ਚਾਰ ਪੱਟੀਆਂ ਦੀ ਚੌੜਾਈ = 35 ਮਿ. ਮੀ.
Roman Rings
6. ਵਾਲਟਿੰਗ ਹਾਰਸ (Vaulting Horse)
ਵਾਲਟਿੰਗ ਹਾਰਸ ਦੀ ਉਚਾਈ = 1350 ਮਿ. ਮੀ.
ਕਰਨ ਵਾਲੇ ਸਟੈਪਸ = 50 ਮਿ. ਮੀ.
ਹਾਰਸ ਦੀ ਲੰਬਾਈ = 1600 ਮਿ. ਮੀ.
Vaulting Horse
ਇਸਤਰੀਆਂ ਲਈ ਅਪਰੇਟਸ ( Equipments for Women)
1. ਫਰਸ਼ = 12 ਮੀ. x 12 ਮੀ.
2. ਵਾਲਟਿੰਗ ਹਾਰਸ (Vaulting Horse) ਵਾਲਟਿੰਗ ਹਾਰਸ ਦੀ ਉਚਾਈ = 1250 ਮਿ. ਮੀ.
ਵਿਚਾਲੇ ਬਰਾਬਰ ਕਰਨ ਵਾਲੇ ਸਟੈਪਸ , = 100 – 150 ਮਿ. ਮੀ.
ਹਾਰਸ ਦੀ ਲੰਬਾਈ = 1600 ਮਿ. ਮੀ.
3. ਬੈਲੇਸਿੰਗ ਬੀਮ (Balancing Beam)
ਬੀਮ ਦੀ ਉਚਾਈ = 1200 ਮਿ. ਮੀ.
ਬੀਮ ਦੀ ਲੰਬਾਈ = 1500 ਮਿ. ਮੀ.
ਬੀਮ ਦੀ ਚੌੜਾਈ = 100 ਮਿ. ਮੀ.
ਬੀਮ ਦੀ ਉਚਾਈ = 700 – 1200 ਮਿ. ਮੀ.
Balancing Beam
4. ਅਨਈਵਨ ਬਾਰ (Uneven Bar)
ਅਨਈਵਨ ਬਾਰ ਦੀ ਲੰਬਾਈ = 2400 ਮਿ. ਮੀ.
ਫਰਸ਼ ਤੋਂ ਬਾਰ ਦੀ ਉਚਾਈ = 2300 ਮਿ. ਮੀ.
ਫਰਸ਼ ਦੀ ਵਿਚਲੀ ਦੂਰੀ = 580-900 ਮਿ. ਮੀ.
ਅਪਰਾਈਟਸ ਦਾ ਵਿਆਸ = 50-60 ਮਿ. ਮੀ.
ਅਪਰਾਈਟਸ ਦੀ ਮੋਟਾਈ = 30 ਮਿ. ਮੀ.
Gymnasium ਮਹੱਤਵਪੂਰਨ ਟੂਰਨਾਮੈਂਟਸ (Important Tournaments)
- ਉਲੰਪਿਕ ਖੇਡਾਂ
- ਏਸ਼ਿਆਈ ਖੇਡਾਂ
- ਵਰਲਡ ਕੱਪ
- ਆਲ ਇੰਡੀਆ ਇੰਟਰ-ਯੂਨੀਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ
- ਨੈਸ਼ਨਲ ਚੈਂਪੀਅਨਸ਼ਿਪ
- ਫੈਡਰੇਸ਼ਨ ਕੱਪ
- ਸਕੂਲ ਨੈਸ਼ਨਲ ਗੇਮਜ਼
- ਚਾਈਨਾ ਕੱਪ
ਪ੍ਰਸਿੱਧ ਖਿਡਾਰੀ (Famous Sports Personalities)
(A) ਭਾਰਤੀ ਖਿਡਾਰੀ
- ਸ਼ਾਮ ਲਾਲ
- ਕੁ. ਕਿਰਪਾਲੀ ਪਟੇਲ
- ਡਾ. ਕਲਪਨਾ ਦੇਵਨਾਥ
- ਸੋਂਟੂ ਦੇਵਨਾਥ
- ਅੰਜੂ ਦੁਆ
- ਸੁਨੀਤਾ ਸ਼ਰਮਾ ।
(B) ਵਿਦੇਸ਼ੀ ਖਿਡਾਰੀ
- ਓਲਗਾ ਕੋਹਬੂਤ
- ਨਾਦਿਆ ਕੋਮਾਨੇਚੀ
- ਨੇਲੀ ਕਿਮ
- ਲੁਦੀਮਿਲਾ ਜਿਸਕੋਵਾ
- ਡੋਵ ਲੁਪੀ
- ਕਰਿਨ ਜਾਨਚ
- ਏਲਵਿਸ਼ ਸਾਦੀ ।
ਪ੍ਰਸ਼ਨ 4.
ਜਿਮਨਾਸਟਿਕਸ ਦੇ ਮੂਲ ਕੌਸ਼ਲ ਕਿਹੜੇ-ਕਿਹੜੇ ਹਨ, ਦੱਸੋ |
ਉੱਤਰ-
ਜਿਮਨਾਸਟਿਕਸ ਦੇ ਆਧਾਰ ਮੂਲ ਕੌਸ਼ਲ
(Fundamental Skill of Gymnastics) ਪੁਰਸ਼ਾਂ ਦੇ ਈਵੈਂਟਸ (Men’s Events)
(A) ਪੈਰੇਲਲ ਬਾਰ (Parallel Bar)-
- ਅਪ ਸਟਾਰਟ
- ਫਰੰਟ ਅਪਰਾਈਜ਼
- ਸੋਲਡਰ ਸਟੈਂਡ
- ਹੈਂਡ ਸਟੈਂਡ
- ਹੈਂਡ ਸਟੈਂਡ 1800 ਟਨ ਨਾਲ
- ਹੈਂਡ ਸਟੈਂਡ ਟੂ ਫਰੰਟ ਟਰਨ ਸੋਲਡਰ ਉਤੇ
- ਬੈਕਵਰਡ ਰੋਲ
- ਹੈਂਡ ਸਟੈਂਡ ਟੂ ਆਰਟ ਵੀਲ ।
(B) ਹਾਰੀਜੋਂਟਲ ਬਾਰ (Horizontal Bar)
- ਅਪ ਸਟਾਰਟ ਵਿਦ ਓਵਰ ਬ੍ਰਿਪ
- ਅਪ ਸਟਾਰਟ ਵਿਦ ਅੰਡਰ ਗਿਪ
- ਸ਼ਾਰਟ ਸਰਕਲ
- ਵਨ ਲੈਗ ਸਰਕਲ ਵਿਦ ਹੀਲ ਫੁਟ
- ਹੀਲ ਫੁਟ
- ਸਵਿੰਗ ਵਿਦ ਥਰੁ ਵਾਲਟ ॥
(C) ਪੋਮੇਲਡ ਹਾਰਸ (Pommeled Horse)-
- ਫਰੰਟ ਸਪੋਰਟ ਪੋਜ਼ੀਸ਼ਨ
- ਸਿੰਗਲ ਲੈਗ ਹਾਫ਼ ਸਰਕਲ
- ਡਬਲ ਲੈਗ ਸਰਕਲ
- ਫਰੰਟ ਸੀਜਰਜ਼!
(D) ਰੋਮਨ ਰਿੰਗ (Roman Rings) –
- ਅਪ ਸਟਾਰਟ
- ਬੈਕ ਸਰਕਲ ਟੂ ਬੈਕ ਹੈੱਗ
- ਮਸਲ ਅਪ
- ਬੈਕ ਲੀਵਰ
- ਬੈਕ ਅਪਰਾਈਜ਼
- ਡਿਸਲੋਕੇਸ਼ਨ
- ਬੈਕ ਅਪਰਾਈਜ਼ ਵਿਦ ਐਲ ਪੋਜ਼ੀਸ਼ਨ ।
(E) ਵਾਲਟਿੰਗ ਹਾਰਸ (Vaulting Horse) –
- ਸਟੈਡਲ ਵਾਲਟ
- ਸਕੇਟ ਵਾਲਟ
- ਕਾਰਟ ਵੀਲ
- ਹੈਂਡ ਸਟੈਂਡ ਵਿਦ ਕਾਰਟ ਵੀਲ
- ਹੈਂਡ ਸਪਰਿੰਗ ।
(F) ਫਰਸ਼ ਤੇ ਕਰਨ ਵਾਲੀਆਂ ਕਸਰਤਾਂ (Floor Exercises) –
- ਫਾਰਵਰਡ ਰੋਲ ਟੁ ਹੈਂਡ ਸਟੈਂਡ
- ਬੈਕ ਵਰਡ ਰੋਲ ਟੁ ਹੈਂਡ ਸਟੈਂਡ
- ਫਾਰਵਰਡ ਰੋਲ ਟੂ ਹੈਂਡ ਸਪਰਿੰਗ
- ਹੈਂਡ ਸਪਰਿੰਗ ਟੂ ਡਾਈਵ ਰੋਲ
- ਰਾਉਂਡ ਆਫ਼ ਟੂ ਫਲਿਕ ਫਲੈਕ
- ਵਨ ਲੈਗ ਹੈਂਡ ਸਪਰਿੰਗ
- ਹੈਂਡ ਸਟੈਂਡ ਟੂ ਫਾਰਵਰਡ ਰੋਲ ਵਿਦ ਸਟਰੇਟ ਲੈਗਜ਼ ।
ਇਸਤਰੀਆਂ ਦੇ ਈਵੈਂਟਸ (Women Events)
(A) ਬੈਲੇਸਿੰਗ ਬੀਮ (Balancing Beam)-
- ਗੈਲੋਪ ਟੈਪ ਵਿਦ ਬੈਲੇਂਸ
- ਸੀਜ਼ਰਜ ਜੰਪ
- ਫਾਰਵਰਡ ਰੋਲ
- ਬੈਕਵਰਡ ਰੋਲ
- ਕਾਰਟ ਵੀਲ
- ਬਰਿਜ
- ਬੈਲੈਂਸ
- ਡਿਸਮਾਊਂਟ ।
(B) ਵਾਲਟਿੰਗ ਹਾਰਸ (Vaulting Horse) –
- ਸਪਲਿਟ ਵਾਲਟ
- ਹੈਂਡ ਸਪਰਿੰਗ
- ਸਕੇਟ ਵਾਲਟ ।
(C) ਅਨਈਵਨ ਬਾਰ (Uneven Bar)-
- ਸਪਰਿੰਗ ਆਨ ਅੱਪਰ ਬਾਰ
- ਬੈਕ ਅਪਰਾਈਜ਼
- ਵਨ ਲੈਗ ਫਾਰਵਰਡ ਸਰਕਲ
- ਵਨ ਲੈਗ ਬੈਕਵਰਡ ਸਰਕਲ
- ਕਰਾਸ ਬੈਲੇਂਸ
- ਹੈਂਡ ਸਪਰਿੰਗ ।
ਜਿਮਨਾਸਟਿਕ –
(D) ਫਰਸ਼ ਦੀਆਂ ਕਸਰਤਾਂ (Floor Exercises) –
- ਫਾਰਵਰਡ ਰੋਲ ਟੂ ਹੈਂਡ ਸਟੈਂਡ
- ਬੈਕਵਰਡ ਰੋਲ ਟੂ ਹੈਂਡ ਸਟੈਂਡ
- ਰਾਉਂਡ ਆਫ਼
- ਸਲੋਅ ਬੈਂਕ ਹੈਂਡ ਸਪਰਿੰਗ
- ਸਪਲਿਟ ਮੀਟਿੰਗ
- ਸਲੋਅ ਹੈਂਡ ਸਪਰਿੰਗ
- ਹੈਂਡ ਸਪਰਿੰਗ
- ਹੈਂਡ ਸਪਰਿੰਗ (Head Spring)
ਜਿਮਨਾਸਟਿਕ ਖੇਡ ਵਿਚ ਅੰਕ –
ਹਰੇਕ ਅਭਿਆਸ ਲਈ 0 ਤੋਂ 10 ਤੱਕ ਪੁਆਇੰਟ ਲਗਾਏ ਜਾਂਦੇ ਹਨ ਤੇ ਹਰ ਪੁਆਇੰਟ ਨੂੰ ਅੱਗੇ 10 ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਜੇ ਨਿਰਣਾਇਕ ਦਾ ਪੈਨਲ ਪੰਜ ਦਾ ਹੋਵੇ ਤਾਂ ਉੱਚਤਮ ਅਤੇ ਨਿਊਨਤਮ ਅੰਕਾਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਮੱਧ ਦੇ ਤਿੰਨ ਅੰਕਾਂ ਦੀ ਔਸਤ ਲੈ ਲਈ ਜਾਂਦੀ ਹੈ । ਜੇ ਪੈਨਲ ਤਿੰਨ ਨਿਰਣਾਇਕਾਂ ਦਾ ਹੋਵੇ ਤਾਂ ਤਿੰਨਾਂ ਦੇ ਅੰਕਾਂ ਦੀ ਹੀ ਔਸਤ ਲਈ ਜਾਂਦੀ ਹੈ ।
ਨਿਰਣਾ (Decision) –
- ਪੰਜ ਜਾਂ ਘੱਟੋ-ਘੱਟ ਤਿੰਨ ਨਿਰਣਾਇਕ ਹਰੇਕ ਈਵੈਂਟ ਲਈ ਪ੍ਰਤੀਯੋਗਿਤਾ ਦੀ ਸਮਾਪਤੀ ਤੱਕ ਰੱਖੇ ਜਾਂਦੇ ਹਨ । ਇਨ੍ਹਾਂ ਵਿਚੋਂ ਇਕ ਮੁੱਖ ਨਿਰਣਾਇਕ ਮੰਨਿਆ ਜਾਂਦਾ ਹੈ ।
- ਨਿਰਣਾਇਕ ਹਰ ਅਪਰੇਟਸ ਉੱਪਰ ਪਹਿਲੇ ਖਿਡਾਰੀ ਦੇ ਕਰਤੱਵਾਂ ਦੇ ਆਧਾਰ ਤੇ ਅੰਕਾਂ ਬਾਰੇ ਬਾਕੀ ਖਿਡਾਰੀਆਂ ਦੇ ਕਰਤੱਵਾਂ ਦਾ ਮੁੱਲਾਂਕਣ ਕਰਦੇ ਹਨ | ਅਭਿਆਸ ਲਈ ਸਲਾਹ ਵੀ ਕਰ ਸਕਦੇ ਹਨ, ਤਾਂ ਕਿ ਉਹ ਸਾਧਾਰਨ ਆਧਾਰ ਦਾ ਫੈਸਲਾ ਕਰ ਸਕਣ ।
- ਇਸ ਤੋਂ ਪਿੱਛੋਂ ਉਹ ਆਜ਼ਾਦ ਰੂਪ ਵਿਚ ਫੈਸਲਾ ਕਰਦੇ ਹਨ ਅਤੇ ਕਿਸੇ ਖ਼ਾਸ ਗੱਲ ਤੋਂ ਇਲਾਵਾ ਉਹ ਸਲਾਹ ਨਹੀਂ ਕਰਦੇ ।
- ਤਿੰਨਾਂ ਨਿਰਣਾਇਕਾਂ ਦੇ ਅੰਕਾਂ ਦੀ ਔਸਤ ਤੋਂ ਸਿੱਟਾ ਕੱਢਿਆ ਜਾਵੇਗਾ ।
- ਜੇ ਦੁਜੇ ਦੋ ਨਿਰਣਾਇਕਾਂ ਦੇ ਅੰਕਾਂ ਵਿਚ ਵਿਤਕਰਾ ਹੋਵੇ ਤਾਂ ਮੁੱਖ ਜੱਜ ਦੇ ਅੰਕਾਂ ਦੀ ਸੰਖਿਆ ਵੀ ਵੇਖੀ ਜਾਂਦੀ ਹੈ ।
- ਮੁੱਖ ਨਿਰਣਾਇਕ ਦਾ ਇਹ ਕਰਤੱਵ ਹੈ ਕਿ ਉਹ ਦੂਜੇ ਦੋਵੇਂ ਨਿਰਣਾਇਕਾਂ ਦੀ ਸੰਧੀ ਕਰਵਾਏ । ਜੇ ਅਜਿਹਾ ਨਾ ਹੋ ਸਕੇ ਤਾਂ ਮੁੱਖ ਨਿਰਣਾਇਕ ਆਪਣਾ ਫੈਸਲਾ ਸੁਣਾ ਸਕਦਾ ਹੈ ।
ਪ੍ਰਸ਼ਨ 5.
ਜਿਮਨਾਸਟਿਕਸ ਦੇ ਸਾਧਾਰਨ ਨਿਯਮ ਲਿਖੋ ।
ਉੱਤਰ-
ਜਿਮਨਾਸਟਿਕਸ ਦੇ ਸਾਧਾਰਨ ਨਿਯਮ –
1. ਟੀਮ ਵਿਚ ਛੇ ਖਿਡਾਰੀ ਹੁੰਦੇ ਹਨ । ਹਰੇਕ ਖਿਡਾਰੀ ਸਾਰੇ ਅਭਿਆਸਾਂ ਵਿਚ ਹਿੱਸਾ ਲੈਂਦਾ ਹੈ । ਟੀਮ ਚੈਂਪੀਅਨਸ਼ਿਪ ਲਈ ਪੰਜ ਸਰਵਸ੍ਰੇਸ਼ਟ ਖਿਡਾਰੀਆਂ ਦਾ ਪ੍ਰਦਰਸ਼ਨ ਗਿਣਿਆ ਜਾਂਦਾ ਹੈ ।
2. ਮੁਕਾਬਲੇ ਸਮੇਂ ਖਿਡਾਰੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ ।
3. ਈਵੈਂਟਸ ਦੇ ਜੱਜ ਅਤੇ ਟੀਮਾਂ ਨੂੰ ਠੀਕ ਸਮੇਂ ਤੇ ਮੈਦਾਨ ਵਿੱਚ ਪਹੁੰਚ ਜਾਣਾ ਚਾਹੀਦਾ ਹੈ ।
4. ਜੇ ਕਿਸੇ ਖਿਡਾਰੀ ਦੀ ਦੁਰਘਟਨਾ ਕਰਕੇ ਘਾਟ ਆ ਜਾਵੇ ਜਾਂ ਬਿਮਾਰ ਪੈ ਜਾਵੇ ਤਾਂ | ਕਪਤਾਨ ਉਸੇ ਸਮੇਂ ਡਾਕਟਰ ਨੂੰ ਸੂਚਿਤ ਕਰੋ ਅਤੇ ਉਸ ਦੀ ਪੁਸ਼ਟੀ ਪ੍ਰਾਪਤ ਕਰੇ ।
5. ਉਸ ਖਿਡਾਰੀ ਨੂੰ ਸਵਸਥ ਹੋਣ ਲਈ ਅਤੇ ਫਿਰ ਖੇਡ ਵਿਚ ਸ਼ਾਮਲ ਹੋਣ ਲਈ ਅੱਧੇ ਘੰਟੇ ਲਈ ਖੇਡ ਰੋਕ ਦਿੱਤੀ ਜਾ ਸਕਦੀ ਹੈ । ਜੇ ਇਸ ਸਮੇਂ ਤਕ ਵੀ ਖਿਡਾਰੀ ਦੀ ਹਾਲਤ ਵਿਚ ਸੁਧਾਰ ਨਾ ਆਵੇ, ਤਾਂ ਉਸ ਨੂੰ ਖੇਡ ਵਿਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਖੇਡ ਆਰੰਭ ਕਰਨੀ ਪੈਂਦੀ ਹੈ ।
6. ਟੀਮ ਮੁਕਾਬਲੇ ਦੋ ਭਾਗਾਂ ਵਿਚ ਹੋਣਗੇ-ਪਹਿਲੇ ਲਾਜ਼ਮੀ ਅਭਿਆਸਾਂ ਲਈ ਤੇ ਫੇਰ | ਅਖਤਿਆਰੀ ਅਭਿਆਸਾਂ ਲਈ । ਇਹਨਾਂ ਦੇ ਸਮੇਂ ਬਾਰੇ ਪਹਿਲਾਂ ਫੈਸਲਾ ਕਰ ਲਿਆ ਜਾਵੇਗਾ ਤੇ ਮੁਕਾਬਲੇ ਨਿਰਧਾਰਿਤ ਸਮੇਂ ਅਨੁਸਾਰ ਹੋਣਗੇ ।
7. ਕੇਵਲ ਉਹੀ ਪ੍ਰਤੀਯੋਗੀ ਫਾਈਨਲ ਵਿਚ ਭਾਗ ਲੈ ਸਕਣਗੇ, ਜਿਹਨਾਂ ਨੇ ਟੀਮ | ਮੁਕਾਬਲੇ ਦੇ ਸਾਰੇ ਈਵੈਂਟਸ ਵਿਚ ਭਾਗ ਲਏ ਹੋਣ ।
8. ਕੇਵਲ ਜਿਊਰੀ ਦੇ ਮੈਂਬਰਾਂ, ਪ੍ਰਤੀਯੋਗੀਆਂ ਤੇ ਉਹਨਾਂ ਦੇ ਟੈਕਨੀਕਲ ਮੈਨੇਜਰਾਂ, ਸਕੱਤਰਾਂ ਅਤੇ ਸਾਮਾਨ ਤੇ ਅਖਾੜੇ ਦੀ ਦੇਖ-ਭਾਲ ਕਰਨ ਵਾਲੇ ਸਟਾਫ ਨੂੰ ਹੀ ਉਸ ਥਾਂ ਜਿੱਥੇ ਕਿ ਪ੍ਰਤੀਯੋਗਤਾਵਾਂ ਹੋ ਰਹੀਆਂ ਹਨ, ਦਾਖਲਾ ਹੋਣ ਦੀ ਆਗਿਆ ਹੋਵੇਗੀ ।
9. ਲੰਬੇ ਘੋੜੇ ਦੇ ਵਾਲਟ ਦੇ ਹਰੇਕ ਖਿਡਾਰੀ ਨੂੰ ਦੁਬਾਰਾ ਯਤਨ ਕਰਨ ਦਾ ਅਧਿਕਾਰ ਹੈ । ਵਧੀਆ ਤੋਂ ਵਧੀਆ ਪ੍ਰਦਰਸ਼ਨ ਨੂੰ ਉੱਚਿਤ ਮੰਨਿਆ ਜਾਵੇਗਾ ।
10. ਇੱਛੁਕ ਕਸਰਤਾਂ ਨੂੰ ਕਿਸੇ ਵੀ ਅਪਰੇਟਸ ਤੇ ਦੁਹਰਾਇਆ ਨਹੀਂ ਜਾ ਸਕਦਾ ।
11. ਕੋਈ ਵੀ ਟੀਮ ਆਪਣਾ ਨਿੱਜੀ ਉਪਕਰਨ ਨਹੀਂ ਵਰਤ ਸਕਦੀ | ਅਪਰੇਟਸ ਦਾ ਇੰਤਜ਼ਾਮ ਕਰਨਾ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ ।
12. ਪ੍ਰਬੰਧਕ ਉਪਕਰਨ ਦੀ ਵਿਵਸਥਾ ਕਰੇ । ਕੋਈ ਵੀ ਟੀਮ ਆਪਣਾ ਨਿੱਜੀ ਉਪਕਰਨ ਨਹੀਂ ਵਰਤ ਸਕਦੀ ।
13. ਜੇਕਰ ਕਿਸੇ ਕਾਰਨ ਕਰਕੇ ਜੱਜਾਂ ਦੁਆਰਾ ਲਾਏ ਗਏ ਨੰਬਰਾਂ ਵਿਚ ਗੜਬੜ ਹੋ | ਜਾਵੇ, ਤਾਂ ਮੁੱਖ ਜੱਜ ਦਾ ਫ਼ੈਸਲਾ ਹੀ ਮੰਨਿਆ ਜਾਵੇਗਾ ।
14. ਹਰ ਇਕ ਖਿਡਾਰੀ ਨੂੰ ਪ੍ਰਤੀਯੋਗਤਾ ਵਿਚ ਦੋ ਚਾਂਸ ਦਿੱਤੇ ਜਾਂਦੇ ਹਨ, ਜੇਕਰ ਉਹ ਵਾਲਟਿੰਗ ਹਾਰਸ (Vaulting horse) ਜਾਂ ਬੀਮ ਬੈਲੰਸ (Beam Balance) ਨੂੰ ਟੱਚ ਕਰਦਾ ਹੈ ਤਾਂ ਉਸ ਨੂੰ ਹੋਰ ਚਾਂਸ ਦਿੱਤਾ ਜਾਂਦਾ ਹੈ, ਪਰ ਜੇਕਰ ਉਹ ਟੱਚ ਕਰ ਜਾਂਦਾ ਹੈ ਤਾਂ ਫਾਊਲ (foul)` ਕਰਾਰ ਦਿੱਤਾ ਜਾਂਦਾ ਹੈ ।
15. ਪ੍ਰਤੀਯੋਗਤਾ (Competition) ਦੇ ਦੌਰਾਨ ਪ੍ਰਤੀਯੋਗੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ ।