This PSEB 8th Class Computer Notes Chapter 2 ਇੰਟਰਨੈੱਟ ਫੰਡਾਮੈਂਟਲਸ will help you in revision during exams.
PSEB 8th Class Computer Notes Chapter 2 ਇੰਟਰਨੈੱਟ ਫੰਡਾਮੈਂਟਲਸ
ਜਾਣ-ਪਛਾਣ (Introduction)
ਇੰਟਰਨੈੱਟ ਕੰਪਿਊਟਰ ਨੈੱਟਵਰਕਸ ਦਾ ਨੈੱਟਵਰਕ ਹੈ ਜੋ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ । ਇੰਟਰਨੈੱਟ ਕਾਫੀ ਫਾਇਦੇ ਵਾਲੀ ਚੀਜ਼ ਹੈ । ਇਸ ਨਾਲ ਸਾਡੇ ਸਾਰੇ ਕੰਮ ਚਲਦੇ ਹਨ । ਅੱਜ ਦੀ ਦੁਨੀਆਂ ਇੰਟਰਨੈੱਟ ਤੋਂ ਬਗੈਰ ਨਹੀਂ ਚਲ ਸਕਦੀ ।
ਇੰਟਰਨੈੱਟ ਕੀ ਹੈ ? (What is Internet ?)
ਇੰਟਰਨੈੱਟ ਵੱਖ-ਵੱਖ ਨੈੱਟਵਰਕਸ ਦਾ ਇਕ ਵੱਡਾ ਨੈੱਟਵਰਕ ਹੈ । ਇੰਟਰਨੈੱਟ ਦੋ ਸ਼ਬਦਾਂ ਤੋਂ ਬਣਿਆ ਹੈ ।
ਇੰਟਰਨੈੱਟ = ਇੰਟਰ + ਨੈੱਟ
= ਜੋੜ + ਨੈੱਟਵਰਕ
= ਨੈੱਟਵਰਕਸ ਦਾ ਜੋੜ
= ਨੈੱਟਵਰਕੰਸ ਦਾ ਵੱਡਾ ਨੈੱਟਵਰਕ
ਇਸ ਨੂੰ ਨੈੱਟਵਰਕ ਆਫ ਨੈੱਟਵਰਕਸ ਵੀ ਕਿਹਾ ਜਾਂਦਾ ਹੈ ।
ਇੰਟਰਨੈੱਟ ਦਾ ਇਤਿਹਾਸ (History of Internet)
1969 ਵਿੱਚ ਜਦੋਂ ਆਦਮੀ ਨੇ ਚੰਦ ’ਤੇ ਕਦਮ ਰੱਖਿਆ, ਯੂਨਾਈਟਿਡ ਸਟੇਟਸ ਸੁਰੱਖਿਆ ਵਿਭਾਗ (U.S. Defense Department) ਨੇ ਅੱਗੇ ਖੋਜ ਕਰਨ ਲਈ ਇੱਕ ਐਡਵਾਂਸ ਰਿਸਰਚ ਪ੍ਰੋਜੈਕਟ ਏਜੈਂਸੀ ਦੀ ਸਥਾਪਨਾ ਕੀਤੀ ।ਉਹਨਾਂ ਨੇ ਚਾਰ ਕੰਪਿਊਟਰਾਂ ਦਾ ਇੱਕ ਨੈੱਟਵਰਕ ਬਣਾਇਆ ਤਾਂ ਜੋ ਡਾਟਾ ਦੀ ਸਾਂਝੀ ਕੀਤੀ ਜਾ ਸਕੇ । ਇਸ ਨੈੱਟਵਰਕ ਨੂੰ ਅਰਪਾਨੈਂਟ (Advanced Research Project Agency Network) ਦਾ ਨਾਮ ਦਿੱਤਾ ਗਿਆ | ਬਾਅਦ ਵਿੱਚ ਕਈ ਯੂਨੀਵਰਸਿਟੀਆਂ ਇਸ ਨੈੱਟਵਰਕ ਨਾਲ ਜੁੜ ਗਈਆਂ ਤੇ ਜਾਣਕਾਰੀ ਨੂੰ ਸਾਂਝਾ ਕਰਨ ਲੱਗ ਪਈਆਂ । ਇਸ ਤਰ੍ਹਾਂ ਕੰਪਿਊਟਰ ਨੈੱਟਵਰਕਿੰਗ ਦੀ ਸ਼ੁਰੂਆਤ ਹੋਈ ।ਦਿਨੋ-ਦਿਨ ਇਸ ਦਾ ਦਾਇਰਾ ਵਧਦਾ ਗਿਆ ਤੇ ਇਸਨੇ ਇੰਟਰਨੈੱਟ ਨੂੰ ਜਨਮ ਦਿੱਤਾ ਜਿਸਨੂੰ ਅਸੀਂ ਅੱਜ-ਕੱਲ੍ਹ ਵਰਤ ਰਹੇ ਹਾਂ । ਪਿਛਲੇ ਸਮੇਂ ਵਿੱਚ ਇੰਟਰਨੈੱਟ ਸਿਰਫ਼ ਵਿਗਿਆਨੀਆਂ, ਇੰਜੀਨੀਅਰਾਂ ਅਤੇ ਕੰਪਿਊਟਰ ਮਾਹਰਾਂ ਦੁਆਰਾ ਖੋਜ ਕਰਨ ਲਈ ਵਰਤਿਆ ਜਾਂਦਾ ਸੀ । ਹੌਲੀ-ਹੌਲੀ ਇਹ ਸਾਰੀਆਂ ਪ੍ਰਾਈਵੇਟ ਕੰਪਨੀਆਂ ਤੇ ਆਮ ਲੋਕਾਂ ਦੁਆਰਾ ਵੀ ਵਰਤਿਆ ਜਾਣ ਲੱਗ ਪਿਆ ।
ਭਾਰਤ ਵਿੱਚ ਇੰਟਰਨੈੱਟ ਸੇਵਾਵਾਂ 15 ਅਗਸਤ, 1995 ਵਿੱਚ ਬੀ. ਐੱਸ.ਐੱਨ.ਐੱਲ. ਨਾਮ ਦੀ ਸਰਕਾਰੀ ਕੰਪਨੀ ਦੁਆਰਾ ਸ਼ੁਰੂ ਕੀਤੀਆਂ ਗਈਆਂ । ਹੁਣ ਕਈ ਪ੍ਰਾਈਵੇਟ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀਆਂ ਜਿਵੇਂ ਕਿ Airtel, Reliance, Sify, Tata ਆਦਿ ।
ਇੰਟਰਨੈੱਟ ਲਈ ਜ਼ਰੂਰਤਾਂ (Requirements for Internet)
ਇੰਟਰਨੈੱਟ ਲਈ ਹੇਠ ਲਿਖੀਆਂ ਜ਼ਰੂਰਤਾਂ ਹੁੰਦੀਆਂ ਹਨ :-
ਹਾਰਡਵੇਅਰ ਜ਼ਰੂਰਤਾਂ (Hardware Requirements)
ਇੰਟਰਨੈਟ ਲਈ ਹਾਰਡਵੇਅਰ ਜ਼ਰੂਰਤਾਂ ਹੇਠ ਅਨੁਸਾਰ ਹਨ :-
ਇੱਕ ਪਰਸਨਲ ਕੰਪਿਊਟਰ ਜਿਸ ਦੀ ਸਪੀਡ 800 MHz ਜਾਂ ਇਸ ਤੋਂ ਜ਼ਿਆਦਾ ਹੋਵੇ ।
- ਰੈਮ (RAM) 128 MB ਜਾਂ ਇਸ ਤੋਂ ਵੱਧ
- ਟੈਲੀਫੋਨ ਲਾਈਨ ਕੁਨੈਕਸ਼ਨ
- ਇੰਟਰਨੈੱਟ ਨਾਲ ਜੋੜਨ ਲਈ ਮੋਡਮ (Modem)
- ਟੀ.ਸੀ.ਪੀ./ ਆਈ. ਪੀ. ਪ੍ਰੋਟੋਕੋਲਜ਼ (ਨਿਯਮ)
ਸਾਫ਼ਟਵੇਅਰ ਜ਼ਰੂਰਤਾਂ (Software Requirements)
ਇੰਟਰਨੈੱਟ ਲਈ ਸਾਫਟਵੇਅਰ ਜ਼ਰੂਰਤਾਂ ਹੇਠ ਲਿਖੇ ਅਨੁਸਾਰ ਹਨ :-
- Windows XP, Windows 7, Windows 8, Linux ਆਦਿ ਕੋਈ ਵੀ Operating System
- ਇੰਟਰਨੈੱਟ ਐਕਸਪਲੋਰਰ, Netscape Navigator ਜਾਂ ਹੋਰ ਕੋਈ ਵੈੱਬ ਬ੍ਰਾਊਜ਼ਰ ।
ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ (Facilities Provided by Internet)
ਇੰਟਰਨੈੱਟ ਰਾਹੀਂ ਅਸੀਂ ਖ਼ਬਰਾਂ ਅਤੇ ਜਾਣਕਾਰੀ, ਕਲਾ ਅਤੇ ਮਨੋਰੰਜਨ, ਆਨਲਾਈਨ ਖਰੀਦਦਾਰੀ, ਚਿੱਠੀਆਂ ਭੇਜਣਾ, ਸਿਹਤ ਤੇ ਤੰਦਰੁਸਤੀ, ਸੈਰ ਸਪਾਟਾ, ਚੈਟਿੰਗ , ਬੈਂਕਿੰਗ ਅਤੇ ਵੀਡੀਉ ਕਾਨਫਰੰਸਿੰਗ ਆਦਿ ਕਰ ਸਕਦੇ ਹਾਂ ।
ਇੰਟਰਨੈੱਟ ਤੇ ਹੇਠ ਲਿਖੇ ਕੰਮ ਕੀਤੇ ਜਾ ਸਕਦੇ ਹਨ-
- ਖ਼ਬਰਾਂ ਤੇ ਜਾਣਕਾਰੀ ਲੈਣੀ – ਇੰਟਰਨੈੱਟ ਤੋਂ ਅਸੀਂ ਆਨਲਾਈਨ ਅਖਬਾਰਾਂ ਤੋਂ ਖ਼ਬਰਾਂ ਪੜ੍ਹ ਸਕਦੇ ਹਾਂ । ਇਸ ਦੇ ਨਾਲ ਹੀ ਅਸੀਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।
- ਕਲਾ ਅਤੇ ਮਨੋਰੰਜਨ – ਇੰਟਰਨੈੱਟ ਤੇ ਅਸੀਂ ਗੇਮਜ਼, ਗਾਣੇ, ਫਿਲਮਾਂ, ਚੁਟਕਲੇ, ਕਹਾਣੀਆਂ ਆਦਿ . ਦੇਖ ਕੇ ਆਪਣਾ ਮਨੋਰੰਜਨ ਕਰ ਸਕਦੇ ਹਾਂ ।
- ਖਰੀਦਦਾਰੀ – ਇੰਟਰਨੈੱਟ ਰਾਹੀਂ ਕੱਪੜੇ, ਕਿਤਾਬਾਂ, ਗਿਫ਼ਟ ਆਦਿ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ ।
- ਚਿੱਠੀਆਂ ਭੇਜਣਾ – ਇੰਟਰਨੈੱਟ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਵਿਅਕਤੀ ਨੂੰ ਈ-ਮੇਲ ਭੇਜ ਸਕਦੇ ਹਾਂ । ਈ-ਮੇਲ ਨਾਲ ਅਸੀਂ ਤਸਵੀਰਾਂ, ਫਿਲਮਾਂ ਆਵਾਜ਼ ਆਦਿ ਵੀ ਭੇਜ ਸਕਦੇ ਹਾਂ ।
- ਸਿਹਤ ਅਤੇ ਤੰਦਰੁਸਤੀ – ਇੰਟਰਨੈੱਟ ਰਾਹੀਂ ਅਸੀਂ ਸਿਹਤ ਅਤੇ ਤੰਦਰੁਸਤੀ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਅਤੇ ਡਾਕਟਰ ਦੀ ਸਲਾਹ ਲੈ ਸਕਦੇ ਹਾਂ ।
- ਸੈਰ ਸਪਾਟਾ – ਇੰਟਰਨੈੱਟ ਤੇ ਦੁਨੀਆਂ ਵਿਚ ਸੈਰ ਸਪਾਟੇ ਸੰਬੰਧੀ ਜਾਣਕਾਰੀ, ਰੇਲ ਟਿਕਟ, ਹਵਾਈ ਟਿਕਟ ਅਤੇ ਹੋਟਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ।
- ਚੈਟਿੰਗ – ਇੰਟਰਨੈੱਟ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਵਿਅਕਤੀ ਨਾਲ ਟੈਕਸਟ, ਆਡੀਉ ਜਾਂ ਵੀਡੀਉ ਚੈਟ ਕਰ ਸਕਦੇ ਹਾਂ ।
- ਬੈਂਕਿੰਗ – ਇੰਟਰਨੈੱਟ ਰਾਹੀਂ ਅਸੀਂ ਆਪਣੇ ਬੈਂਕਾਂ ਦੇ ਕੰਮ ਵੀ ਬੈਂਕਿੰਗ ਰਾਹੀਂ ਕਰ ਸਕਦੇ ਹਾਂ ।
- ਵੀਡਿਉ ਕਾਨਫਰੈਂਸਿੰਗ – ਵੀਡਿਉ ਕਾਨਫਰੈਂਸਿੰਗ ਵਿਚ ਦੋ ਜਾਂ ਜ਼ਿਆਦਾ ਵਿਅਕਤੀ ਇਕ ਦੂਜੇ ਨੂੰ ਦੇਖ ਕੇ ਆਪਸ ਵਿਚ ਗੱਲਬਾਤ ਕਰ ਸਕਦੇ ਹਨ । ਇਸ ਵਾਸਤੇ ਕੈਮਰੇ ਦੀ ਵਰਤੋਂ ਕੀਤੀ ਜਾਂਦੀ ਹੈ ।
ਇੰਟਰਨੈੱਟ ਕੁਨੈਕਸ਼ਨ (Internet Connections)
ਇੰਟਰਨੈੱਟ ਕੁਨੈਕਸ਼ਨ ਕਈ ਪ੍ਰਕਾਰ ਦਾ ਹੋ ਸਕਦਾ ਹੈ ; ਜਿਵੇਂ ਡਾਇਲਅਪ, ਡਬੈਂਡ, ਵਾਇਰਲੈਂਸ, ਡੀ.ਐੱਸ.ਐੱਲ. ਅਤੇ ਆਈ. ਐੱਸ. ਡੀ. ਐੱਨ.।
ਇੰਟਰਨੈੱਟ ਕੁਨੈਕਸ਼ਨ ਦੀਆਂ ਕਿਸਮਾਂ (Types of Internet Connections)
ਇੰਟਰਨੈੱਟ ਵਾਸਤੇ ਅੱਗੇ ਲਿਖੇ ਪ੍ਰਕਾਰ ਦੇ ਕੁਨੈਕਸ਼ਨ ਵਰਤੇ ਜਾ ਸਕਦੇ ਹਨ-
- ਡਾਇਲਅਪ ਕੁਨੈਕਸ਼ਨ ਸਸਤੇ ਹੁੰਦੇ ਹਨ ਅਤੇ ਉਹਨਾਂ ਦੁਆਰਾ ਵਰਤੇ ਜਾਂਦੇ ਹਨ ਜੋ ਇੰਟਰਨੈਟ ਦਾ ਘੱਟ ਇਸਤੇਮਾਲ ਕਰਦੇ ਹਨ ।
- ਬਾਡ ਬੈਂਡ ਕੁਨੈਕਸ਼ਨ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ । ਇਹ ਤੇਜ਼ ਰਫਤਾਰ ਹੁੰਦਾ ਹੈ । ਇਸ ਦੀ ਵਰਤੋਂ ਬਿਜ਼ਨੈੱਸ ਅਤੇ ਯੂਨੀਵਰਸਿਟੀਆਂ ਵਿਚ ਕੀਤੀ ਜਾਂਦੀ ਹੈ ।
- ਛੋਟੇ ਵਪਾਰੀ ਵਿਅਕਤੀਗਤ ਟੀ.ਵੀ. ਲਾਈਨ DSL ਦੀ ਵਰਤੋਂ ਕਰ ਕੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ ।
ਮੋਡਮ (Modem)
ਮੋਡਮ ਉਹ ਯੰਤਰ ਹੈ ਜੋ ਡੀਜੀਟਲ ਸਿਗਨਲ ਨੂੰ ਐਨਾਲਾਗ ਅਤੇ ਐਨਾਲਾਗ ਨੂੰ ਡੀਜੀਟਲ ਸਿਗਨਲਾਂ ਵਿਚ ਬਦਲਦਾ ਹੈ । ਮੋਡਮ ਦੋ ਪ੍ਰਕਾਰ ਦਾ ਹੁੰਦਾ ਹੈ :- ਅੰਦਰੂਨੀ ਅਤੇ ਬਾਹਰੀ ।
ਮੋਡਮ ਦੀਆਂ ਕਿਸਮਾਂ (Types of Modem)
ਮੋਡਮ ਦੋ ਤਰ੍ਹਾਂ ਦੇ ਹੁੰਦੇ ਹਨ-
- ਬਾਹਰੀ ਮੋਡਮ (External Modem)
- ਅੰਦਰੂਨੀ ਮੋਡਮ (Internal Modem) ।
ਬਾਹਰੀ ਮੋਡਮ ਕੰਪਿਊਟਰ ਦੇ ਨਾਲ ਤਾਰਾਂ ਦੇ ਜ਼ਰੀਏ ਬਾਹਰੀ ਤੌਰ ‘ਤੇ ਜੁੜੇ ਹੁੰਦੇ ਹਨ ।
ਅੰਦਰੂਨੀ ਮੋਡਮ ਕੰਪਿਊਟਰ ਦੇ ਅੰਦਰ ਲੱਗੇ ਹੁੰਦੇ ਹਨ । ਇੱਕ ਪਲੱਗ ਦੁਆਰਾ ਟੈਲੀਫੋਨ ਜਾਂ ਤਾਰਾਂ ਜਾਂ ਕੇਬਲ ਆਦਿ ਮੋਡਮ ਤੱਕ ਪਹੁੰਚਾਈਆਂ ਜਾਂਦੀਆਂ ਹਨ ।
ਮੋਡਮ ਦੀ ਸਪੀਡ (Speed of Modem)
ਮੋਡਮ ਦੀ ਸਪੀਡ ਵੱਖ-ਵੱਖ ਹੁੰਦੀ ਹੈ । ਹੌਲੀ ਰਫਤਾਰ ਵਾਲੇ ਮੋਡਮ ਮੈਸੇਜ ਭੇਜਣ ਵਾਸਤੇ ਜ਼ਿਆਦਾ ਸਮਾਂ ਲਗਾਉਂਦੇ ਹਨ । ਤੇਜ਼ ਰਫਤਾਰ ਵਾਲੇ ਮੋਡਮ ਜਲਦੀ ਕੰਮ ਕਰਦੇ ਹਨ | ਸਰਟਿੰਗ ਵਾਸਤੇ 56KBPs ਰਫਤਾਰ ਦਾ ਮੋਡਮ ਹੋਣਾ ਚਾਹੀਦਾ ਹੈ ।
ਇੰਟਰਨੈੱਟ ਸਰਵਿਸ ਪ੍ਰੋਵਾਈਡਰ (Internet Service Provider)
ਜੋ ਕੰਪਨੀ ਸਾਨੂੰ ਇੰਟਰਨੈੱਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ, ਉਸਨੂੰ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕਹਿੰਦੇ ਹਨ । ਇਹ ਸਾਡੇ ਤੋਂ ਮਹੀਨੇਵਾਰ ਫੀਸ ਲੈਂਦੇ ਹਨ । ਇਹ ਕਈ ਪ੍ਰਕਾਰ ਦੀਆਂ ਕੰਪਨੀਆਂ ਹੀ ਹੁੰਦੀਆਂ ਹਨ ।
ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ (Services Provided by Internet)
ਇੰਟਰਨੈੱਟ ਸਾਨੂੰ ਕਈ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਵਿਚ ਮੁੱਖ ਹੇਠ ਲਿਖੀਆਂ ਹਨ :-
1. ਵਰਲਡ ਵਾਈਡ ਵੈੱਬ (World Wide Web) – ਵਰਲਡ ਵਾਈਡ ਵੈੱਬ ਅਤੇ ਇੰਟਰਨੈੱਟ ਇਕੱਠੇ ਹੀ ਕੰਮ ਕਰਦੇ ਹਨ ਪਰ ਇਹ ਇੱਕੋ-ਜਿਹੇ ਨਹੀਂ ਹੁੰਦੇ । ਵਰਲਡ ਵਾਈਡ ਵੈੱਬ ਇੱਕ ਬਹੁਤ ਵੱਡਾ ਕੰਪਿਊਟਰ ਨੈੱਟਵਰਕ ਹੈ ਜਿੱਥੇ ਅਸੀਂ ਇੰਟਰਨੈੱਟ ਐਕਸਪਲੋਰਰ ਜਿਹੇ ਬਾਊਜ਼ਰ ਦੀ ਵਰਤੋਂ ਕਰਕੇ ਸਰਫਿੰਗ ਕਰ ਸਕਦੇ ਹਾਂ ਅਤੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ । ਇਸ ਵਿੱਚ ਸਾਰੀਆਂ ਪਬਲਿਕ ਵੈੱਬਸਾਈਟਾਂ ਅਤੇ ਕਲਾਇੰਟ ਉਪਕਰਨ ਜਿਵੇਂ ਕਿ ਕੰਪਿਊਟਰ ਅਤੇ ਮੋਬਾਈਲ ਫ਼ੋਨ ਸ਼ਾਮਲ ਹੁੰਦੇ ਹਨ, ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈੱਟ ਨਾਲ ਜੁੜੇ ਹੁੰਦੇ ਹਨ ।
2. ਇਲੈੱਕਟ੍ਰਾਨਿਕ ਮੇਲ (Electronic Mail) – ਇਸ ਨੂੰ ਈ-ਮੇਲ ਵੀ ਕਿਹਾ ਜਾਂਦਾ ਹੈ । ਅਸੀਂ ਈ-ਮੇਲ ਰਾਹੀਂ ਆਪਣਾ ਸੰਦੇਸ਼ ਭੇਜ ਸਕਦੇ ਹਾਂ । ਈ-ਮੇਲ ਰਾਹੀਂ ਟੈਕਸਟ, ਅਵਾਜ਼ ਅਤੇ ਹੋਰ ਕਿਸੇ ਕਿਸਮ ਦੀ ਫ਼ਾਈਲ ਵੀ ਭੇਜੀ ਜਾ ਸਕਦੀ ਹੈ ।
ਇਹ ਇੰਟਰਨੈੱਟ ਦੀ ਇੱਕ ਮਹੱਤਵਪੂਰਨ ਸੁਵਿਧਾ ਹੈ । ਅੱਜ ਦੇ ਸਮੇਂ ਵਿੱਚ ਈ-ਮੇਲ ਇੰਟਰਨੈੱਟ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਸੂਚੀ ਵਿੱਚ ਨੰਬਰ ਇੱਕ ਸਥਾਨ ‘ਤੇ ਹੈ । ਈ-ਮੇਲ ਦੁਆਰਾ ਸੰਦੇਸ਼ ਨੂੰ ਭੇਜਿਆ ਅਤੇ ਪ੍ਰਾਪਤ ਕੀਤਾ ਜਾਂਦਾ ਹੈ । ਈ-ਮੇਲ ਸੰਚਾਰ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ ।
ਈ-ਮੇਲ ਦੇ ਲਾਭ
ਈ-ਮੇਲ ਦੇ ਬਹੁਤ ਲਾਭ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ :
- ਖ਼ਰਚ (Cost) – ਇੰਟਰਨੈੱਟ ਦੀ ਵਰਤੋਂ ਦੀ ਕੀਮਤ ਇੰਟਰਨੈੱਟ ਕੁਨੈਕਸ਼ਨ ਲੈਣ ਲਈ ਦਿੱਤੀ ਜਾਣ ਵਾਲੀ ਰਕਮ ਦੇ ਬਰਾਬਰ ਹੈ । ਯੂਜ਼ਰ ਨੂੰ ਡਾਕ ਟਿਕਟਾਂ ਦੇ ਪੈਸੇ ਨਹੀਂ ਪੈਂਦੇ । ਇਹ ਫ਼ੈਕਸ ਨਾਲੋਂ ਵੀ ਸਸਤੀ ਪੈਂਦੀ ਹੈ । ਫੈਕਸ ਉੱਤੇ ਕਾਗ਼ਜ ਅਤੇ ਟੈਲੀਫੋਨ ਦੇ ਖ਼ਰਚੇ ਪੈਂਦੇ ਹਨ । ਈ-ਮੇਲ ਕਰਨ ਸਮੇਂ ਅਜਿਹਾ ਕੋਈ ਖ਼ਰਚ ਨਹੀਂ ਪੈਂਦਾ । ਲੰਬੇ ਸੰਦੇਸ਼ ਦਾ ਖ਼ਰਚ ਛੋਟੇ ਸੰਦੇਸ਼ ਜਿੰਨਾ ਹੁੰਦਾ ਹੈ ।
- ਰਫ਼ਤਾਰ (Speed) – ਈ-ਮੇਲ ਦੀ ਰਫ਼ਤਾਰ ਸਾਡੇ ਦੂਸਰੇ ਚਿੱਠੀ-ਪੱਤਰ ਨਾਲੋਂ ਵੱਧ ਹੁੰਦੀ ਹੈ । ਈ-ਮੇਲ ਸੰਦੇਸ਼ ਆਪਣੀ ਮੰਜ਼ਲ ਉੱਤੇ ਕੁਝ ਕੁ ਮਿੰਟਾਂ-ਸਕਿੰਟਾਂ ਵਿੱਚ ਪਹੁੰਚ ਜਾਂਦੇ ਹਨ । ਇੱਕ ਦਿਨ ਵਿੱਚ ਕਈ ਵਾਰ ਪੱਤਰ-ਵਿਹਾਰ ਕੀਤਾ ਜਾ ਸਕਦਾ ਹੈ ।
- ਸੁਵਿਧਾ (Convenience) – ਕੰਪਿਊਟਰ ਵਰਤਣ ਵਾਲੇ ਸੰਦੇਸ਼ਾਂ ਨੂੰ ਆਪਣੇ ਕੰਪਿਊਟਰ ਉੱਤੇ ਟਾਈਪ ਕਰਦੇ ਹਨ ਤੇ ਫਿਰ ਆਪਣੀ ਸਹੂਲਤ ਵੇਖ ਕੇ ਕਿਸੇ ਵੇਲੇ ਵੀ ਈ-ਮੇਲ ਕਰ ਦਿੰਦੇ ਹਨ । ਇਸ ਨਾਲ ਨਾ ਕਾਗ਼ਜ਼ ਦੀ ਵਰਤੋਂ ਹੁੰਦੀ ਹੈ, ਨਾ ਕੋਈ ਡਾਕ-ਖ਼ਰਚਾ ਆਉਂਦਾ ਹੈ ਤੇ ਨਾ ਹੀ ਕੋਈ ਹੋਰ ਸਮੱਸਿਆ ਆਉਂਦੀ ਹੈ ।
3. ਈ-ਕਾਮਰਸ (E-Commerce) – ਇੰਟਰਨੈੱਟ ਦੀ ਮੱਦਦ ਨਾਲ ਵਪਾਰ ਕਰਨ ਨੂੰ ਈ-ਕਾਮਰਸ ਕਹਿੰਦੇ ਹਨ । ਇਸ ਨਾਲ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ । ਅਸੀਂ ਦਿਨ-ਰਾਤ ਕਦੇ ਵੀ ਵਸਤੂਆਂ ਖਰੀਦ ਸਕਦੇ ਹਾਂ ।
4. ਸੋਸ਼ਲ ਨੈੱਟਵਰਕਿੰਗ ਸਾਈਟ (Social Networking Site) – ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਇੰਟਰਨੈੱਟ ਨੂੰ ਵਰਤਣ ਵਾਲੇ ਲੋਕਾਂ ਦੇ ਇੱਕ ਆਨ ਲਾਈਨ (Community) ਸਮੂਹ ਦੀ ਤਰ੍ਹਾਂ ਕੰਮ ਕਰਦੀਆਂ ਹਨ । ਹਰ ਸੋਸ਼ਲ ਨੈੱਟਵਰਕਿੰਗ ਵੈੱਬ ਸਾਈਟ ਵਿੱਚ ਯੂਜ਼ਰ ਦਾ ਆਪਣਾ ਇੱਕ ਪ੍ਰੋਫ਼ਾਈਲ ਹੁੰਦਾ ਹੈ ਜਿਸ ਵਿੱਚ ਯੂਜ਼ਰ ਨਾਲ ਸੰਬੰਧਿਤ ਜਾਣਕਾਰੀ ਹੁੰਦੀ ਹੈ ।
5. ਵੀਡੀਓ ਕਾਨਫ੍ਰੈਂਸਿੰਗ (Video Conferencing) – ਇਹ ਵੀਡੀਓ ਕੈਮਰੇ ਦੀ ਵਰਤੋਂ ਕਰਦਾ ਹੈ ਜੋ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨਾਲ ਜੁੜੇ ਹੁੰਦੇ ਹਨ । ਇਸ ਰਾਹੀਂ ਤਸਵੀਰਾਂ ਅਤੇ ਅਵਾਜ਼ਾਂ ਨੂੰ ਇੰਟਰਨੈੱਟ ਰਾਹੀਂ ਭੇਜਿਆ ਜਾਂਦਾ ਹੈ । ਇਸ ਨਾਲ ਯੂਜ਼ਰ ਇੱਕ-ਦੂਜੇ ਨਾਲ ਗੱਲ-ਬਾਤ ਕਰ ਸਕਦੇ ਹਨ ਤੇ ਇੱਕ-ਦੂਜੇ ਨੂੰ ਵੇਖ ਵੀ ਸਕਦੇ ਹਨ ।
6. ਚੈਟਿੰਗ (Chatting) – ਚੈਟਿੰਗ ਇੰਟਰਨੈੱਟ ਉੱਤੇ ਆਨਲਾਈਨ ਗੱਲ-ਬਾਤ ਕਰਨ ਦਾ ਇੱਕ ਤਰੀਕਾ ਹੈ । ਜਿਸ ਵਿੱਚ ਅਸੀਂ ਇੱਕ-ਦੂਜੇ ਨਾਲ ਆਨਲਾਈਨ ਲਿਖਤੀ ਰੂਪ ਵਿੱਚ ਸੰਦੇਸ਼ ਭੇਜ ਕੇ ਗੱਲ ਕਰ ਸਕਦੇ ਹਾਂ ਅਤੇ ਉਸੇ ਸਮੇਂ ਉਸ ਦਾ ਜਵਾਬ ਵੀ ਪ੍ਰਾਪਤ ਕਰ ਸਕਦੇ ਹਾਂ, ਇੰਟਰਨੈੱਟ ‘ਤੇ ਕਈ ਤਰ੍ਹਾਂ ਦੇ ਚੈਟ ਉਪਲੱਬਧ ਹਨ ।
7. ਵੈੱਬਸਾਈਟ ਨੂੰ ਸਰਚ ਕਰਨਾ (Websites Searching) – ਜਾਣਕਾਰੀ ਲੱਭਣ ਲਈ ਖ਼ਰਚ ਇੰਜਣ ਵਰਤਿਆ ਜਾਂਦਾ ਹੈ । ਇਹ ਬਹੁਤ ਹੀ ਸ਼ਕਤੀਸ਼ਾਲੀ ਪ੍ਰੋਗਰਾਮ ਹੁੰਦਾ ਹੈ । ਕਿਸੇ ਜਾਣਕਾਰੀ ਨੂੰ ਲੱਭਣ ਲਈ ਉਸ ਨੂੰ ਟਾਈਪ ਕਰਕੇ ਲੱਭਿਆ ਜਾਂਦਾ ਹੈ । ਇਹ ਉਸ ਸ਼ਬਦ ਨਾਲ ਸੰਬੰਧਿਤ ਅਨੇਕਾਂ ਵੈੱਬ ਸਾਈਟਾਂ ਦੀ ਸੂਚੀ ਜਾਰੀ ਕਰਦਾ ਹੈ ।
ਸਰਚ ਕਰਨ ਦੇ ਤਰੀਕੇ
ਸਹੀ ਤਰੀਕੇ ਨਾਲ ਸਰਚ ਕਰਨ ਲਈ ਹੇਠਾਂ ਲਿਖੇ ਕੁਝ ਚਿੰਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ :
ਜਮਾ ਦਾ ਨਿਸ਼ਾਨ (+) ਸ਼ਬਦ ਦਰਸਾਉਣ ਲਈ ਕਰੋ ਜਿਹੜਾ ਖੋਜ ਨਤੀਜੇ ਵਿੱਚ ਨਜ਼ਰ ਆਉਣਾ ਜ਼ਰੂਰੀ ਹੋਵੇ ।
ਘਟਾਉ ਦਾ ਨਿਸ਼ਾਨ (-) ਸ਼ਬਦ ਦਰਸਾਉਣ ਲਈ ਕਰੋ ਜਿਹੜਾ ਖੋਜ ਨਤੀਜੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ ।
ਵਾਕ ਅੰਸ਼ ਦਰਸਾਉਣ ਲਈ ਕੋਟ-ਮਾਰਕ (”) ਵਰਤੋਂ ।
ਇੰਟਰਨੈੱਟ ਦੀ ਵਰਤੋਂ ਲਈ ਸਾਫ਼ਟਵੇਅਰ ਦੀ ਵਰਤੋਂ ਲਈ ਟੂਲਜ਼ ਅਤੇ ਸਕਿਲਜ਼ (Tools and Skills required for using Internet)
ਇੰਟਰਨੈੱਟ ਦੀ ਸਹੀ ਤਰ੍ਹਾਂ ਵਰਤੋਂ ਕਰਨ ਵਾਸਤੇ ਕੁੱਝ ਸਾਫਟਵੇਅਰ ਟੂਲਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਇਹ ਟੂਲਜ਼ ਹੇਠ ਪ੍ਰਕਾਰ ਦੇ ਹੁੰਦੇ ਹਨ :-
- ਈ-ਮੇਲ ਪ੍ਰੋਗਰਾਮ (E-mail Program)
- ਬ੍ਰਾਊਜ਼ਰ (browser)
- ਨਿਊਜ਼ ਰੀਡਰ (News Reader)
- ਐੱਫ਼.ਟੀ.ਪੀ. ਸਾਫ਼ਟਵੇਅਰ (FIP Software) ।
ਇੰਟਰਨੈੱਟ ਸਕਿਲਜ਼ (Internet Skills)
ਇੰਟਰਨੈੱਟ ਦੀ ਸਹੀ ਵਰਤੋਂ ਵਾਸਤੇ ਸਾਨੂੰ ਹੁਨਰਮੰਦ ਹੋਣਾ ਚਾਹੀਦਾ ਹੈ । ਸਾਨੂੰ ਪ੍ਰੋਗਰਾਮ ਚਲਾਉਣੇ ਅਤੇ ਬੰਦ ਕਰਨੇ ਆਉਣੇ ਚਾਹੀਦੇ ਹਨ | ਸਭ ਪ੍ਰਕਾਰ ਦੀਆਂ ਵਸਤਾਂ ਜਿਵੇਂ ਮੀਨੂੰ, ਆਈਕਾਨ, ਪ੍ਰਿੰਟ, ਟਾਈਪ ਆਦਿ ਬਾਰੇ ਪਤਾ ਹੋਣਾ ਚਾਹੀਦਾ ਹੈ । ਇਨ੍ਹਾਂ ਦੀ ਵਰਤੋਂ ਕਰਨ ਦੇ ਹੁਨਰ ਨੂੰ ਬੇਸਿਕ ਕੰਪਿਊਟਰ ਸਕਿਲਜ਼ ਕਹਿੰਦੇ ਹਨ ।
ਵੈੱਬ ਬਾਊਜ਼ਿੰਗ (Web Browsing)
ਇੰਟਰਨੈੱਟ ਤੇ ਵੈੱਬਸਾਈਟ ਦੇਖਣ ਅਤੇ ਹੋਰ ਕੰਮ ਕਰਨ ਦੀ ਕਿਰਿਆ ਵੈੱਬ ਬਾਊਜ਼ਿੰਗ ਕਹਾਉਂਦੀ ਹੈ । ਇਸ ਨਾਲ ਅਸੀਂ ਸੂਚਨਾ ਦੇਖ ਸਕਦੇ ਹਾਂ, ਲੱਭ ਸਕਦੇ ਹਾਂ ਅਤੇ ਲੋਕਾਂ ਨੂੰ ਵੀ ਲੱਭ ਸਕਦੇ ਹਾਂ ।