This PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ will help you in revision during exams.
PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ
→ ਕੱਪੜੇ ਬਹੁਤ ਜ਼ਰੂਰੀ ਹਨ ਜਿਵੇਂ ਇਹ ਧੁੱਪ ਦੀ ਰੋਸ਼ਨੀ, ਹਵਾ, ਠੰਡ, ਗਰਮੀ ਅਤੇ ਬਾਰਿਸ਼ ਤੋਂ ਬਚਾਉਂਦੇ ਹਨ । ਵੱਖਰੇ-ਵੱਖਰੇ ਮੌਸਮਾਂ ਵਿੱਚ ਅਰਾਮ ਮਹਿਸੂਸ ਕਰਨ ਅਤੇ ਸੋਹਣੇ ਦਿਖਣ ਵਿੱਚ ਸਾਡੀ ਮਦਦ ਕਰਦੇ ਹਨ ।
→ ਲੋਕ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਜਿਵੇਂ-ਸਾੜੀ, ਕੋਟ-ਪੈਂਟ, ਪਜਾਮਾ, ਜੀਨਸ, ਟੀ-ਸ਼ਰਟ, ਪੱਗੜੀ, ਕੁੜਤਾ-ਪਜਾਮਾ, ਸਲਵਾਰ-ਕਮੀਜ਼, ਕੁੰਗੀ ਅਤੇ ਧੋਤੀ ਆਦਿ । ਹੁ ਸੂਤੀ, ਊਨੀ, ਰੇਸ਼ਮੀ ਅਤੇ ਪੋਲੀਐਸਟਰ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਹੈ, ਜਿਨ੍ਹਾਂ ਨੂੰ ਕੱਪੜੇ ਜਾਂ ਫੈਬਰਿਕਸ ਕਹਿੰਦੇ ਹਨ ।
→ ਪਲੰਘ ਦੀਆਂ ਚਾਦਰਾਂ, ਕੰਬਲ, ਤੌਲੀਆ, ਪਰਦੇ, ਫਰਸ਼ ‘ਤੇ ਵਿਛਾਉਣ ਵਾਲੀਆਂ ਚਟਾਈਆਂ, ਸਕੂਲ ਦੇ ਬੈਗ ਜਾਂ ਬਸਤੇ, ਬੈਲਟ, ਜੁਰਾਬਾਂ ਵੱਖਰੇ-ਵੱਖਰੇ ਤਰ੍ਹਾਂ ਦੇ ਕੱਪੜੇ ਵਰਤ ਕੇ ਬਣਾਈਆਂ ਜਾਂਦੀਆਂ ਹਨ । ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਵਰਤੇ ਜਾਂਦੇ ਹਨ ਵੱਖਰੀ ਕਿਸਮ ਦੇ ਕੱਪੜੇ ਬਣਾਉਣ ਲਈ ।
→ ਸੁਤ ਇੱਕ ਪਤਲਾ ਧਾਗਾ ਹੈ ਵੱਖਰੇ-ਵੱਖਰੇ ਕੱਪੜੇ ਬਣਾਉਣ ਲਈ । ਇਹ ਰੇਸ਼ਿਆਂ ਤੋਂ ਬਣਾਇਆ ਜਾਂਦਾ ਹੈ ।
→ ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-
- ਕੁਦਰਤੀ ਰੇਸ਼ੇ
- ਸੰਸਲਿਸ਼ਟ ਰੇਸ਼ੇ ।
→ ਜੋ ਰੇਸ਼ੇ ਕੁਦਰਤੀ ਤੌਰ ਤੇ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਕੁਦਰਤੀ ਰੇਸ਼ੇ ਕਿਹਾ ਜਾਂਦਾ ਹੈ ।
→ ਕੁਦਰਤੀ ਰੇਸ਼ੇ ਪੌਦਿਆਂ ਅਤੇ ਜਾਨਵਰਾਂ ਦੋਨਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ।
→ ਜਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੌਦਾ ਰੇਸ਼ੇ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਜੋ ਰੇਸ਼ੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਜੰਤੂ ਰੇਸ਼ੇ ਕਿਹਾ ਜਾਂਦਾ ਹੈ ।
→ ਸੁਤੀ, ਪਟਸਨ ਅਤੇ ਨੂੰ ਆਦਿ ਪੌਦੇ ਰੇਸ਼ੇ ਦੀਆਂ ਉਦਾਹਰਨਾਂ ਹਨ ਜਦ ਕਿ ਉੱਨ, ਸਿਲਕ ਆਦਿ ਜੰਤੁ ਰੇਸ਼ੇ ਦੀਆਂ ਉਦਾਹਰਨਾਂ ਹਨ ।
→ ਕਪਾਹ ਵੇਲਣਾ, ਕਤਾਈ, ਬੁਣਾਈ ਅਤੇ ਉਣਨਾ ਆਦਿ ਉਹ ਪਾਕਿਰਿਆਵਾਂ ਹਨ, ਜੋ ਕਪਾਹ ਦੇ ਰੇਸ਼ੇ ਨੂੰ ਵਰਤ ਕੇ ਕੱਪੜਿਆਂ ਨੂੰ ਬਣਾਉਂਦੇ ਹਨ ।
→ ਮਨੁੱਖ ਦੁਆਰਾ ਰਸਾਇਣਿਕ ਕਿਰਿਆ ਕਰਕੇ ਬਣਾਏ ਗਏ ਰੇਸ਼ਿਆਂ ਨੂੰ ਸੰਸਲਿਸ਼ਟ ਰੇਸ਼ੇ ਕਿਹਾ ਜਾਂਦਾ ਹੈ । ਨਾਈਲੋਨ, ਪੋਲੀਐਸਟਰ ਅਤੇ ਐਕਰੈਲਿਕ ਆਦਿ ਇਸ ਦੀਆਂ ਉਦਾਹਰਨਾਂ ਹਨ ।
→ ਸੰਸ਼ਲਿਸ਼ਟ ਰੇਸ਼ਿਆਂ ਦੀ ਵਰਤੋਂ ਜੁਰਾਬਾਂ ਬਣਾਉਣ, ਕਾਰ ਦੀ ਸੀਟ ਬੈਲਟ ਬਣਾਉਣ, ਗਲੀਚੇ, ਰੱਸੀਆਂ, ਸਕੂਲ ਦੇ ਬਸਤੇ ਬਣਾਉਣ ਲਈ ਕੀਤੀ ਜਾਂਦੀ ਹੈ ।
→ ਜੂਟ ਦੇ ਰੇਸ਼ੇ ਨੂੰ ਰੈਟਿੰਗ ਦੀ ਪ੍ਰਕਿਰਿਆ ਦੁਆਰਾ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
→ ਸੰਸਲਿਸ਼ਟ ਰੇਸ਼ੇ ਜਲਦੀ ਸੁੱਕਦੇ ਹਨ ਅਤੇ ਵੱਟ ਰਹਿਤ ਹੁੰਦੇ ਹਨ । ਇਨ੍ਹਾਂ ਵਿੱਚ ਹਵਾ ਲੰਘਣ ਦੀ ਜਗਾ ਘੱਟ ਹੁੰਦੀ ਹੈ ਅਤੇ ਬਹੁਤ ਮਜ਼ਬੂਤ ਹੁੰਦੇ ਹਨ ।
→ ਸੰਸਲਿਸ਼ਟ ਰੇਸ਼ੇ ਪਾਣੀ ਨੂੰ ਨਹੀਂ ਸੋਖਦੇ । ਇਸ ਕਰਕੇ ਇਹ ਰੇਸ਼ੇ ਗਰਮ, ਨਮੀ ਵਾਲੇ ਮੌਸਮ ਵਿੱਚ ਪਹਿਣਨ ਯੋਗ ਨਹੀਂ ਹੁੰਦੇ ।
→ ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਲਈ ਵਧੀਆ ਹੁੰਦੇ ਹਨ ਅਤੇ ਇਹ ਪਾਣੀ ਜਲਦੀ ਸੋਖ ਲੈਂਦੇ ਹਨ ।
→ ਜਦੋਂ ਰੇਸ਼ਿਆਂ ਨੂੰ ਬੀਜ ਤੋਂ ਵੇਲਣੇ ਨਾਲ ਵੱਖ ਕੀਤਾ ਜਾਂਦਾ ਹੈ ਤਾਂ ਇਸਨੂੰ ਕਪਾਹ ਵੇਲਣਾ ਕਹਿੰਦੇ ਹਨ ।
→ ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ । ਇਸ ਨੂੰ ਵਾਲ ਉਤਾਰਨਾ ਜਾਂ Shearing ਕਿਹਾ ਜਾਂਦਾ ਹੈ ।
→ ਰੇਸ਼ਮ ਪੈਦਾ ਕਰਨ ਲਈ ਰੇਸ਼ਮੀ ਕੀੜਿਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ।
→ ਧਾਗੇ ਦੇ ਦੋ ਸੈਂਟਾਂ ਨੂੰ ਆਪਸ ਵਿੱਚ ਬੁਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬੁਣਾਈ ਕਹਿੰਦੇ ਹਨ ।
→ ਇਸ ਦੇ ਉਲਟ, ਉਣਾਈ ਵਿੱਚ ਇਕੋ ਧਾਗੇ ਨੂੰ ਵਰਤ ਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ ।
→ ਉਣਾਈ ਹੱਥ ਨਾਲ ਅਤੇ ਮਸ਼ੀਨ ਨਾਲ ਵੀ ਕੀਤੀ ਜਾਂਦੀ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਧਾਗਾ-ਇਹ ਇੱਕ ਪਤਲਾ ਧਾਗਾ ਹੈ ਜੋ ਕਿ ਵੱਖ-ਵੱਖ ਤਰ੍ਹਾਂ ਦੇ ਕੱਪੜੇ ਬਣਾਉਣ ਲਈ ਵਰਤਿਆ ਜਾਂਦਾ ਹੈ ।
- ਰੇਸ਼ੇ-ਸੁਤ ਬਹੁਤ ਛੋਟੇ-ਛੋਟੇ ਤੰਦਾਂ ਦਾ ਬਣਿਆ ਹੁੰਦਾ ਹੈ, ਜਿਸ ਨੂੰ ਰੇਸ਼ੋ ਕਹਿੰਦੇ ਹਨ ।
- ਜੁਟ-ਜੂਟ ਬਹੁਤ ਮਜ਼ਬੂਤ ਅਤੇ ਖੁਰਦਰਾ, ਚਮਕਦਾਰ ਪੌਦਾ ਰੇਸ਼ਾ ਹੁੰਦਾ ਹੈ ਅਤੇ ਇਹ ਸਿਲਕ ਤੋਂ ਬਣਾਇਆ ਜਾਂਦਾ ਹੈ ।
- ਕੁਦਰਤੀ ਰੇਸ਼ੇ-ਜਿਹੜੇ ਰੇਸ਼ੇ ਕੁਦਰਤ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕੁਦਰਤੀ ਰੇਸ਼ੇ ਕਿਹਾ ਜਾਂਦਾ ਹੈ ।
- ਪੌਦਾ ਰੇਸ਼ੇ-ਜਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੌਦਾ ਰੇਸ਼ਾ ਕਿਹਾ ਜਾਂਦਾ ਹੈ । ਜਿਵੇਂ ਕਿ ਜੂਟ, ਸੂਤੀ ਅਤੇ ਨਾਰੀਅਲ ਰੇਸ਼ੇ ।
- ਜੰਤੂ ਰੇਸ਼ੇ-ਜਿਹੜੇ ਰੇਸ਼ੇ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਜੰਤੂ ਰੇਸ਼ੇ ਕਿਹਾ ਜਾਂਦਾ ਹੈ । ਉਦਾਹਰਨ ਉੱਨ ਅਤੇ ਸਿਲਕ ।
- ਸੰਸਲਿਸ਼ਟ ਰੇਸ਼ੇ-ਉਹ ਰੇਸ਼ੇ ਜਿਹੜੇ ਮਨੁੱਖ ਵਲੋਂ ਕਿਸੇ ਰਸਾਇਣਿਕ ਕਿਰਿਆ ਦੁਆਰਾ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਸੰਸਲਿਸ਼ਟ ਰੇਸ਼ੇ ਕਿਹਾ ਜਾਂਦਾ ਹੈ ।
- ਕਪਾਹ ਵੇਲਣਾ-ਸਟੀਲ ਕੰਘੀ ਦੁਆਰਾ ਕਪਾਹ ਨੂੰ ਬੀਜ ਤੋਂ ਵੱਖ ਕਰਨ ਦੀ ਵਿਧੀ ਨੂੰ ਕਪਾਹ ਵੇਲਣਾ ਕਿਹਾ ਜਾਂਦਾ ਹੈ ।
- ਸੈਰੀ ਕਲਚਰ-ਰੇਸ਼ਮ ਦੇ ਉਤਪਾਦਨ ਲਈ ਰੇਸ਼ਮੀ ਕੀੜੇ ਦੇ ਪਾਲਣ ਨੂੰ ਸੈਰੀ ਕਲਚਰ ਕਿਹਾ ਜਾਂਦਾ ਹੈ ।
- ਰੈਗ-ਜੂਟ ਦੇ ਰੇਸ਼ੇ ਨੂੰ ਰੈਟਿੰਗ ਦੀ ਪ੍ਰਕਿਰਿਆ ਦੁਆਰਾ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
- ਵਾਲ ਉਤਾਰਨਾ-ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ ।
- ਕਤਾਈ-ਰੇਸ਼ੇ ਤੋਂ ਧਾਗਾ ਬਣਾਉਣ ਦੀ ਪ੍ਰਕਿਰਿਆ ਨੂੰ ਕਤਾਈ ਕਿਹਾ ਜਾਂਦਾ ਹੈ ।
- ਬਣਨਾ ਤੇ ਉਣਨਾ-ਧਾਗੇ ਦੇ ਦੋ ਸੈਂਟਾਂ ਨੂੰ ਆਪਸ ਵਿੱਚ ਬਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬਣਾਈ ਕਹਿੰਦੇ ਹਨ । ਇਸ ਦੇ ਉਲਟ ਉਣਾਈ ਵਿੱਚ ਇਕੋ ਧਾਗੇ ਨੂੰ ਵਰਤ ਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ ।