Punjab State Board PSEB 8th Class Maths Book Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 Textbook Exercise Questions and Answers.
PSEB Solutions for Class 8 Maths Chapter 15 ਗਰਾਫ਼ਾਂ ਬਾਰੇ ਜਾਣਕਾਰੀ Exercise 15.1
ਪ੍ਰਸ਼ਨ 1.
ਹੇਠਾਂ ਲਿਖੇ ਗਰਾਫ਼, ਕਿਸੇ ਹਸਪਤਾਲ ਵਿਚ ਇਕ ਰੋਗੀ ਦਾ ਪ੍ਰਤੀ ਘੰਟੇ ਲਿਆ ਗਿਆ ਤਾਪਮਾਨ ਦਰਸਾਉਂਦਾ ਹੈ :
(a) ਦੁਪਹਿਰ 1 ਵਜੇ ਰੋਗੀ ਦਾ ਤਾਪਮਾਨ ਕੀ ਸੀ ?
(b) ਰੋਗੀ ਦਾ ਤਾਪਮਾਨ 38.5° c ਕਦੋਂ ਸੀ ?
(c) ਇਸ ਪੂਰੇ ਅੰਤਰਾਲ ਵਿਚ ਰੋਗੀ ਦਾ ਤਾਪਮਾਨ ਦੋ ਵਾਰ ਇਕ ਸਮਾਨ ਹੀ ਸੀ । ਇਹ ਦੋ ਸਮੇਂ, ਕਿਹੜੇ-ਕਿਹੜੇ ਹਨ ?
(d) 1.30 ਵਜੇ ਦੁਪਹਿਰ ਰੋਗੀ ਦਾ ਤਾਪਮਾਨ ਕੀ ਸੀ ? ਇਸ ਸਿੱਟੇ ‘ਤੇ ਤੁਸੀਂ ਕਿਸ ਤਰ੍ਹਾਂ ਪਹੁੰਚੋਗੇ ?
(e) ਕਿਹੜੇ ਅੰਤਰਾਲਾਂ ਵਿਚ ਰੋਗੀ ਦਾ ਤਾਪਮਾਨ ‘ਵੱਧਣ ਦੇ ਰੁਝਾਨ ਨੂੰ ਦਰਸਾਉਂਦਾ ਹੈ ?
ਹੱਲ:
(a) 36.5° C
(b) 12 ਵਜੇ ਦੋਪਹਿਰ
(c) 1 ਵਜੇ ਦੁਪਹਿਰ, 2 ਵਜੇ ਦੁਪਹਿਰ
(d) ਦੁਪਹਿਰ 1.30 ਵਜੇ ਰੋਗੀ ਦਾ ਤਾਪਮਾਨ 36.5°C ਸੀ । ਦੁਪਹਿਰ 1 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਲੇ x-ਅਕਸ਼ ਉੱਤੇ ਸਥਿਤ ਬਿੰਦੁ ਦੁਪਹਿਰ 1 ਵਜੇ ਅਤੇ ਦੁਪਹਿਰ 2 ਵਜੇ ਨੂੰ ਦਰਸਾਉਂਣ ਵਾਲੇ ਬਿੰਦੂਆਂ ਨਾਲ ਸਮਦੂਰੀ ਹੈ, ਇਸ ਲਈ ਇਹ ਦੁਪਹਿਰ 1 ਵਜੇ 30 ਮਿੰਟ ਦਾ ਸਮਾਂ ਦਰਸਾਵੇਗਾ ।
(e) 9 ਵਜੇ ਸਵੇਰ ਤੋਂ 10 ਵਜੇ ਸਵੇਰ ਤੱਕ, 10 ਵਜੇ ਸਵੇਰ ਤੋਂ 11 ਵਜੇ ਸਵੇਰ ਤੱਕ, 2 ਵਜੇ ਦੁਪਹਿਰ ਤੋਂ 3 ਵਜੇ ਸ਼ਾਮ ਤੱਕ ਰੋਗੀ ਦੇ ਤਾਪਮਾਨ ਵੱਧਣ ਦਾ ਰੁਝਾਨ ਦਰਸਾਉਂਦੇ ਹਨ ।
ਪ੍ਰਸ਼ਨ 2.
ਇਕ ਨਿਰਮਾਣ ਕੰਪਨੀ ਦੇ ਵੱਖ-ਵੱਖ ਸਾਲਾਂ ਵਿਚ ਕੀਤੀ ਗਈ ਵਿਕਰੀ ਹੇਠਾਂ ਦਿੱਤੇ ਗਰਾਫ਼ ਦੁਆਰਾ ਦਰਸਾਈ ਗਈ ਹੈ :
(a) (i) ਸਾਲ 2002 ਵਿਚ
(ii) ਸਾਲ 2006 ਵਿਚ ਕਿੰਨੀ ਵਿਕਰੀ ਸੀ ?
(b) (i) ਸਾਲ 2003 ਵਿਚ
(ii) ਸਾਲ 2005 ਵਿਚ ਕਿੰਨੀ ਵਿਕਰੀ ਸੀ ?
(c) ਸਾਲ 2002 ਅਤੇ ਸਾਲ 2006 ਵਿੱਚ ਵਿਕਰੀ ਵਿਚ ਕਿੰਨਾ ਅੰਤਰ ਸੀ ?
(d) ਕਿਸ ਅੰਤਰਾਲ ਵਿਚ ਵਿਕਰੀ ਦਾ ਇਹ ਅੰਤਰ ਸਭ ਤੋਂ ਜ਼ਿਆਦਾ ਸੀ ?
ਹੱਲ:
(a) (i) ਸਾਲ 2002 ਵਿਚ ਵਿਕਰੀ 4 ਕਰੋੜ ਰੁਪਏ ਸੀ ।
(ii) ਸਾਲ 2006 ਵਿਚ ਵਿਕਰੀ 8 ਕਰੋੜ ਰੁਪਏ ਸੀ ।
(b) (i) ਸਾਲ 2003 ਵਿਚ ਵਿਕਰੀ 7 ਕਰੋੜ ਰੁਪਏ ਸੀ ।
(ii) ਸਾਲ 2005 ਵਿਚ ਵਿਕਰੀ 8 ਕਰੋੜ ਰੁਪਏ (ਲਗਪਗ ਸੀ ।
(c) ਸਾਲ 2002 ਅਤੇ ਸਾਲ 2006 ਵਿਚ ਵਿਕਰੀ ਵਿਚ ਅੰਤਰ
= 8 ਕਰੋੜ ਰੁ: – 4 ਕਰੋੜ ਰੁ: : 4 ਕਰੋੜ ਰੁ:
(d) ਸਾਲ 2005 ਵਿਚ ਵਿਕਰੀ ਦਾ ਅੰਤਰ ਸਭ ਤੋਂ ਜ਼ਿਆਦਾ ਸੀ ।
ਪ੍ਰਸ਼ਨ 3.
ਬਨਸਪਤੀ-ਵਿਗਿਆਨ ਦੇ ਇਕ ਪ੍ਰਯੋਗ ਵਿਚ, ਸਮਾਨ ਪ੍ਰਯੋਗਸ਼ਾਲਾ ਪਰਿਸਥਿਤੀਆਂ ਵਿਚ ਦੋ ਪੌਦੇ A ਅਤੇ B ਉਗਾਏ ਗਏ ।ਤਿੰਨ ਹਫ਼ਤਿਆਂ ਤੱਕ ਉਹਨਾਂ ਦੀਆਂ ਉੱਚਾਈਆਂ ਨੂੰ ਹਰ ਹਫਤੇ ਦੇ ਅੰਤ ਵਿਚ ਮਾਪਿਆ ਗਿਆ ਨਤੀਜਿਆਂ ਨੂੰ ਹੇਠਾਂ ਲਿਖੇ ਗਰਾਫ਼ ਵਿਚ ਦਰਸਾਇਆ ਗਿਆ ਹੈ :
(a) (i) 2 ਹਫ਼ਤੇ ਬਾਅਦ
(ii) 3 ਹਫ਼ਤੇ ਬਾਅਦ ਪੌਦੇ A ਦੀ ਉੱਚਾਈ ਕਿੰਨੀ ਸੀ ?
(b) (i) 2 ਹਫ਼ਤੇ ਬਾਅਦ
(ii) 3 ਹਫ਼ਤੇ ਬਾਅਦ
ਪੌਦੇ B ਦੀ ਉੱਚਾਈ ਕਿੰਨੀ ਸੀ ?
(c) ਤੀਸਰੇ ਹਫ਼ਤੇ ਵਿਚ ਪੌਦੇ A ਦੀ ਉੱਚਾਈ ਕਿੰਨੀ ਵਧੀ ?
(d) ਦੁਸਰੇ ਹਫ਼ਤੇ ਦੇ ਅੰਤ ਤੋਂ ਤੀਸਰੇ ਹਫ਼ਤੇ ਦੇ ਅੰਤ ਤਕ ਪੌਦੇ B ਦੀ ਉੱਚਾਈ ਕਿੰਨੀ ਵਧੀ ?
(e) ਕਿਸ ਹਫ਼ਤੇ ਵਿਚ ਪੌਦੇ A ਦੀ ਉੱਚਾਈ ਸਭ ਤੋਂ ਜ਼ਿਆਦਾ ਵਧੀ ?
(f) ਕਿਸ ਹਫ਼ਤੇ ਵਿਚ ਪੌਦੇ B ਦੀ ਉੱਚਾਈ ਸਭ ਤੋਂ ਘੱਟ ਵਧੀ ?
(g) ਕੀ ਕਿਸੇ ਹਫ਼ਤੇ ਵਿਚ ਦੋਨਾਂ ਪੌਦਿਆਂ ਦੀ ਉੱਚਾਈ ਬਰਾਬਰ ਸੀ ? ਪਛਾਣੋ ।
ਹੱਲ:
(a) (i) 7 cm (ii) 9 cm
(b)(i) 7 cm (ii) 10 cm.
(c) 2 cm
(d) 3 cm
(e) ਦੂਸਰੇ ਹਫ਼ਤੇ ਵਿਚ ।
(f) ਪਹਿਲੇ ਹਫ਼ਤੇ ਵਿਚ ।
(g) ਦੂਸਰੇ ਹਫ਼ਤੇ ਦੇ ਅੰਤ ਵਿਚ ।
ਪ੍ਰਸ਼ਨ 4.
ਹੇਠਾਂ ਦਿੱਤਾ ਗਰਾਫ਼, ਕਿਸੇ ਹਫ਼ਤੇ ਦੇ ਹਰੇਕ ਦਿਨ ਦੇ ਲਈ ਪੂਰਵ ਅਨੁਮਾਨਿਤ ਅਤੇ ਅਸਲ ਤਾਪਮਾਨ ਦਰਸਾਉਂਦਾ ਹੈ :
(a) ਕਿਸ ਦਿਨ ਪੂਰਵ ਅਨੁਮਾਨਿਤ ਤਾਪਮਾਨ ਅਤੇ ਵਾਸਤਵਿਕ ਤਾਪਮਾਨ ਸਮਾਨ ਹਨ ?
(b) ਹਫ਼ਤੇ ਵਿਚ ਵੱਧ ਤੋਂ ਵੱਧ ਪੂਰਵ ਅਨੁਮਾਨਿਤ ਤਾਪਮਾਨ ਕੀ ਸੀ ?
(c) ਹਫ਼ਤੇ ਵਿਚ ਘੱਟ ਤੋਂ ਘੱਟ ਅਸਲ ਤਾਪਮਾਨ ਕੀ ਸੀ ?
(d) ਕਿਸ ਦਿਨ ਅਸਲ ਤਾਪਮਾਨ ਅਤੇ ਪੂਰਵ ਅਨੁਮਾਨਿਤ ਤਾਪਮਾਨ ਵਿਚ ਅੰਤਰ ਵੱਧ ਤੋਂ ਵੱਧ ਸੀ ।
ਹੱਲ:
(a) ਮੰਗਲਵਾਰ, ਸ਼ੁਕਰਵਾਰ, ਐਤਵਾਰ ।
(b) 35°C
(c) 15°C
(d) ਵੀਰਵਾਰ ।
5. ਹੇਠਾਂ ਦਿੱਤੀ ਸਾਰਣੀ ਨੂੰ ਦੇਖ ਕੇ ਇਕ ਰੇਖੀ ਗਰਾਫ਼ ਬਣਾਉ :
ਪ੍ਰਸ਼ਨ (a).
ਵੱਖ-ਵੱਖ ਸਾਲਾਂ ਵਿਚ ਕਿਸੇ ਪਹਾੜੀ ਸ਼ਹਿਰ ਵਿਚ ਬਰਫ਼ ਪੈਣ ਦੇ ਦਿਨਾਂ ਦੀ ਸੰਖਿਆ :
ਹੱਲ:
(a) ਵੱਖ-ਵੱਖ ਸਾਲਾਂ ਵਿਚ ਕਿਸੇ ਪਹਾੜੀ ਨਗਰ ਵਿਚ ਬਰਫ਼ ਪੈਣ ਦੇ ਦਿਨਾਂ ਦੀ ਸੰਖਿਆ
x-ਧੁਰੇ ਤੇ ਸਾਲ ਦਿਖਾਏ ਗਏ ਹਨ ਅਤੇ y-ਧੁਰੇ ਤੇ ਦਿਨ ਦਿਖਾਏ ਗਏ ਹਨ !
ਪ੍ਰਸ਼ਨ (b).
ਵੱਖ-ਵੱਖ ਸਾਲਾਂ ਵਿਚ ਇਕ ਪਿੰਡ ਵਿਚ, ਪੁਰਸ਼ਾਂ ਅਤੇ ਇਸਤਰੀਆਂ ਦੀ ਸੰਖਿਆ (ਹਜ਼ਾਰਾਂ ਵਿਚ)
ਹੱਲ:
ਵੱਖ-ਵੱਖ ਸਾਲਾਂ ਵਿਚ ਇਕ ਪਿੰਡ ਵਿਚ, ਪੁਰਸ਼ਾਂ ਅਤੇ ਇਸਤਰੀਆਂ ਦੀ ਸੰਖਿਆ ਹਜ਼ਾਰਾਂ ਵਿਚ)
ਨੋਟ : ………… ਪੁਰਸ਼
_________ ਇਸਤਰੀਆਂ
ਪ੍ਰਸ਼ਨ 6.
ਇਕ ਡਾਕੀਆ ਕਿਸੇ ਸ਼ਹਿਰ ਦੇ ਕੋਲ ਹੀ ਪੈਂਦੇ ਇਕ ਕਸਬੇ ਵਿਚ ਇਕ ਵਪਾਰੀ ਕੋਲ ਪਾਰਸਲ ਪਹੁੰਚਾਉਣ ਲਈ ਸਾਈਕਲ ਤੇ ਜਾਂਦਾ ਹੈ । ਵੱਖ-ਵੱਖ ਸਮਿਆਂ ਤੇ ਸ਼ਹਿਰ ਤੋਂ ਉਸਦੀ ਦੂਰੀ ਹੇਠਾਂ ਦਿੱਤੇ ਗਰਾਫ਼ਾਂ ਦੁਆਰਾ ਦਰਸਾਈ ਗਈ ਹੈ ।
(a) x-ਧੁਰੇ ਤੇ ਸਮਾਂ ਦਰਸਾਉਣ ਦੇ ਲਈ ਕੀ ਪੈਮਾਨਾ ਵਰਤਿਆ ਗਿਆ ਹੈ ?
(b) ਉਸਨੇ ਪੂਰੀ ਯਾਤਰਾ ਦੇ ਲਈ ਕਿੰਨਾ ਸਮਾਂ ਲਿਆ ?
(c) ਵਪਾਰੀ ਦੇ ਥਾਂ ਦੀ ਸ਼ਹਿਰ ਤੋਂ ਦੂਰੀ ਕਿੰਨੀ ਹੈ ?
(d) ਕੀ, ਡਾਕੀਆ ਰਸਤੇ ਵਿਚ ਕਿਤੇ ਰੁਕਿਆ ? ਵਿਸਥਾਰ ਨਾਲ ਦੱਸੋ ?
(e) ਕਿਸ ਅੰਤਰਾਲ ਵਿਚ ਉਸਦੀ ਚਾਲ ਸਭ ਤੋਂ ਜ਼ਿਆਦਾ ਸੀ ?
ਹੱਲ:
(a) 4 : ਇਕਾਈਆਂ = 1 ਘੰਟਾ
(b) 3\(\frac{1}{2}\) ਘੰਟੇ
(c) 22 km
(d) ਹਾਂ, ਇਹ ਗਰਾਫ ਖਿਤਿਜ ਭਾਗ ਨੂੰ ਦਰਸਾਉਂਦਾ ਹੈ । (10 ਵਜੇ ਸਵੇਰੇ ਤੋਂ 10.30 ਵੱਜੇ ਸਵੇਰ ਤੱਕ)
(e) 8 ਵਜੇ ਸਵੇਰੇ ਅਤੇ 9 ਵਜੇ ਸਵੇਰ ਦੇ ਵਿਚ
ਪਸ਼ਨ 7.
ਹੇਠਾਂ ਦਿੱਤੇ ਗਰਾਫਾਂ ਵਿਚ ਕਿਹੜੇ-ਕਿਹੜੇ ਗਰਾਫ ਸਮੇਂ ਅਤੇ ਤਾਪਮਾਨ ਦੇ ਵਿਚ ਸੰਭਵ ਹਨ ? ਤਰਕ ਦੇ ਨਾਲ ਆਪਣੇ ਉੱਤਰ ਦਿਓ ।
ਹੱਲ:
(iii) ਸੰਭਵ ਨਹੀਂ ਹੈ । ਕਿਉਂਕਿ ਇੱਕ ਹੀ ਸਮੇਂ ਵਿੱਚ ਤਾਪਮਾਨ ਦੇ ਵੱਖ-ਵੱਖ ਮੁੱਲ ਨਹੀਂ ਹੋ ਸਕਦੇ ।