PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1

Punjab State Board PSEB 8th Class Maths Book Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 Textbook Exercise Questions and Answers.

PSEB Solutions for Class 8 Maths Chapter 15 ਗਰਾਫ਼ਾਂ ਬਾਰੇ ਜਾਣਕਾਰੀ Exercise 15.1

ਪ੍ਰਸ਼ਨ 1.
ਹੇਠਾਂ ਲਿਖੇ ਗਰਾਫ਼, ਕਿਸੇ ਹਸਪਤਾਲ ਵਿਚ ਇਕ ਰੋਗੀ ਦਾ ਪ੍ਰਤੀ ਘੰਟੇ ਲਿਆ ਗਿਆ ਤਾਪਮਾਨ ਦਰਸਾਉਂਦਾ ਹੈ :
(a) ਦੁਪਹਿਰ 1 ਵਜੇ ਰੋਗੀ ਦਾ ਤਾਪਮਾਨ ਕੀ ਸੀ ?
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 1
(b) ਰੋਗੀ ਦਾ ਤਾਪਮਾਨ 38.5° c ਕਦੋਂ ਸੀ ?
(c) ਇਸ ਪੂਰੇ ਅੰਤਰਾਲ ਵਿਚ ਰੋਗੀ ਦਾ ਤਾਪਮਾਨ ਦੋ ਵਾਰ ਇਕ ਸਮਾਨ ਹੀ ਸੀ । ਇਹ ਦੋ ਸਮੇਂ, ਕਿਹੜੇ-ਕਿਹੜੇ ਹਨ ?
(d) 1.30 ਵਜੇ ਦੁਪਹਿਰ ਰੋਗੀ ਦਾ ਤਾਪਮਾਨ ਕੀ ਸੀ ? ਇਸ ਸਿੱਟੇ ‘ਤੇ ਤੁਸੀਂ ਕਿਸ ਤਰ੍ਹਾਂ ਪਹੁੰਚੋਗੇ ?
(e) ਕਿਹੜੇ ਅੰਤਰਾਲਾਂ ਵਿਚ ਰੋਗੀ ਦਾ ਤਾਪਮਾਨ ‘ਵੱਧਣ ਦੇ ਰੁਝਾਨ ਨੂੰ ਦਰਸਾਉਂਦਾ ਹੈ ?
ਹੱਲ:
(a) 36.5° C
(b) 12 ਵਜੇ ਦੋਪਹਿਰ
(c) 1 ਵਜੇ ਦੁਪਹਿਰ, 2 ਵਜੇ ਦੁਪਹਿਰ
(d) ਦੁਪਹਿਰ 1.30 ਵਜੇ ਰੋਗੀ ਦਾ ਤਾਪਮਾਨ 36.5°C ਸੀ । ਦੁਪਹਿਰ 1 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਲੇ x-ਅਕਸ਼ ਉੱਤੇ ਸਥਿਤ ਬਿੰਦੁ ਦੁਪਹਿਰ 1 ਵਜੇ ਅਤੇ ਦੁਪਹਿਰ 2 ਵਜੇ ਨੂੰ ਦਰਸਾਉਂਣ ਵਾਲੇ ਬਿੰਦੂਆਂ ਨਾਲ ਸਮਦੂਰੀ ਹੈ, ਇਸ ਲਈ ਇਹ ਦੁਪਹਿਰ 1 ਵਜੇ 30 ਮਿੰਟ ਦਾ ਸਮਾਂ ਦਰਸਾਵੇਗਾ ।
(e) 9 ਵਜੇ ਸਵੇਰ ਤੋਂ 10 ਵਜੇ ਸਵੇਰ ਤੱਕ, 10 ਵਜੇ ਸਵੇਰ ਤੋਂ 11 ਵਜੇ ਸਵੇਰ ਤੱਕ, 2 ਵਜੇ ਦੁਪਹਿਰ ਤੋਂ 3 ਵਜੇ ਸ਼ਾਮ ਤੱਕ ਰੋਗੀ ਦੇ ਤਾਪਮਾਨ ਵੱਧਣ ਦਾ ਰੁਝਾਨ ਦਰਸਾਉਂਦੇ ਹਨ ।

ਪ੍ਰਸ਼ਨ 2.
ਇਕ ਨਿਰਮਾਣ ਕੰਪਨੀ ਦੇ ਵੱਖ-ਵੱਖ ਸਾਲਾਂ ਵਿਚ ਕੀਤੀ ਗਈ ਵਿਕਰੀ ਹੇਠਾਂ ਦਿੱਤੇ ਗਰਾਫ਼ ਦੁਆਰਾ ਦਰਸਾਈ ਗਈ ਹੈ :
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 2
(a) (i) ਸਾਲ 2002 ਵਿਚ
(ii) ਸਾਲ 2006 ਵਿਚ ਕਿੰਨੀ ਵਿਕਰੀ ਸੀ ?
(b) (i) ਸਾਲ 2003 ਵਿਚ
(ii) ਸਾਲ 2005 ਵਿਚ ਕਿੰਨੀ ਵਿਕਰੀ ਸੀ ?
(c) ਸਾਲ 2002 ਅਤੇ ਸਾਲ 2006 ਵਿੱਚ ਵਿਕਰੀ ਵਿਚ ਕਿੰਨਾ ਅੰਤਰ ਸੀ ?
(d) ਕਿਸ ਅੰਤਰਾਲ ਵਿਚ ਵਿਕਰੀ ਦਾ ਇਹ ਅੰਤਰ ਸਭ ਤੋਂ ਜ਼ਿਆਦਾ ਸੀ ?
ਹੱਲ:
(a) (i) ਸਾਲ 2002 ਵਿਚ ਵਿਕਰੀ 4 ਕਰੋੜ ਰੁਪਏ ਸੀ ।
(ii) ਸਾਲ 2006 ਵਿਚ ਵਿਕਰੀ 8 ਕਰੋੜ ਰੁਪਏ ਸੀ ।
(b) (i) ਸਾਲ 2003 ਵਿਚ ਵਿਕਰੀ 7 ਕਰੋੜ ਰੁਪਏ ਸੀ ।
(ii) ਸਾਲ 2005 ਵਿਚ ਵਿਕਰੀ 8 ਕਰੋੜ ਰੁਪਏ (ਲਗਪਗ ਸੀ ।
(c) ਸਾਲ 2002 ਅਤੇ ਸਾਲ 2006 ਵਿਚ ਵਿਕਰੀ ਵਿਚ ਅੰਤਰ
= 8 ਕਰੋੜ ਰੁ: – 4 ਕਰੋੜ ਰੁ: : 4 ਕਰੋੜ ਰੁ:
(d) ਸਾਲ 2005 ਵਿਚ ਵਿਕਰੀ ਦਾ ਅੰਤਰ ਸਭ ਤੋਂ ਜ਼ਿਆਦਾ ਸੀ ।

PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1

ਪ੍ਰਸ਼ਨ 3.
ਬਨਸਪਤੀ-ਵਿਗਿਆਨ ਦੇ ਇਕ ਪ੍ਰਯੋਗ ਵਿਚ, ਸਮਾਨ ਪ੍ਰਯੋਗਸ਼ਾਲਾ ਪਰਿਸਥਿਤੀਆਂ ਵਿਚ ਦੋ ਪੌਦੇ A ਅਤੇ B ਉਗਾਏ ਗਏ ।ਤਿੰਨ ਹਫ਼ਤਿਆਂ ਤੱਕ ਉਹਨਾਂ ਦੀਆਂ ਉੱਚਾਈਆਂ ਨੂੰ ਹਰ ਹਫਤੇ ਦੇ ਅੰਤ ਵਿਚ ਮਾਪਿਆ ਗਿਆ ਨਤੀਜਿਆਂ ਨੂੰ ਹੇਠਾਂ ਲਿਖੇ ਗਰਾਫ਼ ਵਿਚ ਦਰਸਾਇਆ ਗਿਆ ਹੈ :
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 3
(a) (i) 2 ਹਫ਼ਤੇ ਬਾਅਦ
(ii) 3 ਹਫ਼ਤੇ ਬਾਅਦ ਪੌਦੇ A ਦੀ ਉੱਚਾਈ ਕਿੰਨੀ ਸੀ ?
(b) (i) 2 ਹਫ਼ਤੇ ਬਾਅਦ
(ii) 3 ਹਫ਼ਤੇ ਬਾਅਦ
ਪੌਦੇ B ਦੀ ਉੱਚਾਈ ਕਿੰਨੀ ਸੀ ?
(c) ਤੀਸਰੇ ਹਫ਼ਤੇ ਵਿਚ ਪੌਦੇ A ਦੀ ਉੱਚਾਈ ਕਿੰਨੀ ਵਧੀ ?
(d) ਦੁਸਰੇ ਹਫ਼ਤੇ ਦੇ ਅੰਤ ਤੋਂ ਤੀਸਰੇ ਹਫ਼ਤੇ ਦੇ ਅੰਤ ਤਕ ਪੌਦੇ B ਦੀ ਉੱਚਾਈ ਕਿੰਨੀ ਵਧੀ ?
(e) ਕਿਸ ਹਫ਼ਤੇ ਵਿਚ ਪੌਦੇ A ਦੀ ਉੱਚਾਈ ਸਭ ਤੋਂ ਜ਼ਿਆਦਾ ਵਧੀ ?
(f) ਕਿਸ ਹਫ਼ਤੇ ਵਿਚ ਪੌਦੇ B ਦੀ ਉੱਚਾਈ ਸਭ ਤੋਂ ਘੱਟ ਵਧੀ ?
(g) ਕੀ ਕਿਸੇ ਹਫ਼ਤੇ ਵਿਚ ਦੋਨਾਂ ਪੌਦਿਆਂ ਦੀ ਉੱਚਾਈ ਬਰਾਬਰ ਸੀ ? ਪਛਾਣੋ ।
ਹੱਲ:
(a) (i) 7 cm (ii) 9 cm
(b)(i) 7 cm (ii) 10 cm.
(c) 2 cm
(d) 3 cm
(e) ਦੂਸਰੇ ਹਫ਼ਤੇ ਵਿਚ ।
(f) ਪਹਿਲੇ ਹਫ਼ਤੇ ਵਿਚ ।
(g) ਦੂਸਰੇ ਹਫ਼ਤੇ ਦੇ ਅੰਤ ਵਿਚ ।

ਪ੍ਰਸ਼ਨ 4.
ਹੇਠਾਂ ਦਿੱਤਾ ਗਰਾਫ਼, ਕਿਸੇ ਹਫ਼ਤੇ ਦੇ ਹਰੇਕ ਦਿਨ ਦੇ ਲਈ ਪੂਰਵ ਅਨੁਮਾਨਿਤ ਅਤੇ ਅਸਲ ਤਾਪਮਾਨ ਦਰਸਾਉਂਦਾ ਹੈ :
(a) ਕਿਸ ਦਿਨ ਪੂਰਵ ਅਨੁਮਾਨਿਤ ਤਾਪਮਾਨ ਅਤੇ ਵਾਸਤਵਿਕ ਤਾਪਮਾਨ ਸਮਾਨ ਹਨ ?
(b) ਹਫ਼ਤੇ ਵਿਚ ਵੱਧ ਤੋਂ ਵੱਧ ਪੂਰਵ ਅਨੁਮਾਨਿਤ ਤਾਪਮਾਨ ਕੀ ਸੀ ?
(c) ਹਫ਼ਤੇ ਵਿਚ ਘੱਟ ਤੋਂ ਘੱਟ ਅਸਲ ਤਾਪਮਾਨ ਕੀ ਸੀ ?
(d) ਕਿਸ ਦਿਨ ਅਸਲ ਤਾਪਮਾਨ ਅਤੇ ਪੂਰਵ ਅਨੁਮਾਨਿਤ ਤਾਪਮਾਨ ਵਿਚ ਅੰਤਰ ਵੱਧ ਤੋਂ ਵੱਧ ਸੀ ।
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 4
ਹੱਲ:
(a) ਮੰਗਲਵਾਰ, ਸ਼ੁਕਰਵਾਰ, ਐਤਵਾਰ ।
(b) 35°C
(c) 15°C
(d) ਵੀਰਵਾਰ ।

PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1

5. ਹੇਠਾਂ ਦਿੱਤੀ ਸਾਰਣੀ ਨੂੰ ਦੇਖ ਕੇ ਇਕ ਰੇਖੀ ਗਰਾਫ਼ ਬਣਾਉ :

ਪ੍ਰਸ਼ਨ (a).
ਵੱਖ-ਵੱਖ ਸਾਲਾਂ ਵਿਚ ਕਿਸੇ ਪਹਾੜੀ ਸ਼ਹਿਰ ਵਿਚ ਬਰਫ਼ ਪੈਣ ਦੇ ਦਿਨਾਂ ਦੀ ਸੰਖਿਆ :
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 5
ਹੱਲ:
(a) ਵੱਖ-ਵੱਖ ਸਾਲਾਂ ਵਿਚ ਕਿਸੇ ਪਹਾੜੀ ਨਗਰ ਵਿਚ ਬਰਫ਼ ਪੈਣ ਦੇ ਦਿਨਾਂ ਦੀ ਸੰਖਿਆ
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 7
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 8
x-ਧੁਰੇ ਤੇ ਸਾਲ ਦਿਖਾਏ ਗਏ ਹਨ ਅਤੇ y-ਧੁਰੇ ਤੇ ਦਿਨ ਦਿਖਾਏ ਗਏ ਹਨ !

ਪ੍ਰਸ਼ਨ (b).
ਵੱਖ-ਵੱਖ ਸਾਲਾਂ ਵਿਚ ਇਕ ਪਿੰਡ ਵਿਚ, ਪੁਰਸ਼ਾਂ ਅਤੇ ਇਸਤਰੀਆਂ ਦੀ ਸੰਖਿਆ (ਹਜ਼ਾਰਾਂ ਵਿਚ)
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 6
ਹੱਲ:
ਵੱਖ-ਵੱਖ ਸਾਲਾਂ ਵਿਚ ਇਕ ਪਿੰਡ ਵਿਚ, ਪੁਰਸ਼ਾਂ ਅਤੇ ਇਸਤਰੀਆਂ ਦੀ ਸੰਖਿਆ ਹਜ਼ਾਰਾਂ ਵਿਚ)
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 9
ਨੋਟ : ………… ਪੁਰਸ਼
_________ ਇਸਤਰੀਆਂ
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 10

PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1

ਪ੍ਰਸ਼ਨ 6.
ਇਕ ਡਾਕੀਆ ਕਿਸੇ ਸ਼ਹਿਰ ਦੇ ਕੋਲ ਹੀ ਪੈਂਦੇ ਇਕ ਕਸਬੇ ਵਿਚ ਇਕ ਵਪਾਰੀ ਕੋਲ ਪਾਰਸਲ ਪਹੁੰਚਾਉਣ ਲਈ ਸਾਈਕਲ ਤੇ ਜਾਂਦਾ ਹੈ । ਵੱਖ-ਵੱਖ ਸਮਿਆਂ ਤੇ ਸ਼ਹਿਰ ਤੋਂ ਉਸਦੀ ਦੂਰੀ ਹੇਠਾਂ ਦਿੱਤੇ ਗਰਾਫ਼ਾਂ ਦੁਆਰਾ ਦਰਸਾਈ ਗਈ ਹੈ ।
(a) x-ਧੁਰੇ ਤੇ ਸਮਾਂ ਦਰਸਾਉਣ ਦੇ ਲਈ ਕੀ ਪੈਮਾਨਾ ਵਰਤਿਆ ਗਿਆ ਹੈ ?
(b) ਉਸਨੇ ਪੂਰੀ ਯਾਤਰਾ ਦੇ ਲਈ ਕਿੰਨਾ ਸਮਾਂ ਲਿਆ ?
(c) ਵਪਾਰੀ ਦੇ ਥਾਂ ਦੀ ਸ਼ਹਿਰ ਤੋਂ ਦੂਰੀ ਕਿੰਨੀ ਹੈ ?
(d) ਕੀ, ਡਾਕੀਆ ਰਸਤੇ ਵਿਚ ਕਿਤੇ ਰੁਕਿਆ ? ਵਿਸਥਾਰ ਨਾਲ ਦੱਸੋ ?
(e) ਕਿਸ ਅੰਤਰਾਲ ਵਿਚ ਉਸਦੀ ਚਾਲ ਸਭ ਤੋਂ ਜ਼ਿਆਦਾ ਸੀ ?
ਹੱਲ:
(a) 4 : ਇਕਾਈਆਂ = 1 ਘੰਟਾ
(b) 3\(\frac{1}{2}\) ਘੰਟੇ
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 11
(c) 22 km
(d) ਹਾਂ, ਇਹ ਗਰਾਫ ਖਿਤਿਜ ਭਾਗ ਨੂੰ ਦਰਸਾਉਂਦਾ ਹੈ । (10 ਵਜੇ ਸਵੇਰੇ ਤੋਂ 10.30 ਵੱਜੇ ਸਵੇਰ ਤੱਕ)
(e) 8 ਵਜੇ ਸਵੇਰੇ ਅਤੇ 9 ਵਜੇ ਸਵੇਰ ਦੇ ਵਿਚ

PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1

ਪਸ਼ਨ 7.
ਹੇਠਾਂ ਦਿੱਤੇ ਗਰਾਫਾਂ ਵਿਚ ਕਿਹੜੇ-ਕਿਹੜੇ ਗਰਾਫ ਸਮੇਂ ਅਤੇ ਤਾਪਮਾਨ ਦੇ ਵਿਚ ਸੰਭਵ ਹਨ ? ਤਰਕ ਦੇ ਨਾਲ ਆਪਣੇ ਉੱਤਰ ਦਿਓ ।
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.1 12
ਹੱਲ:
(iii) ਸੰਭਵ ਨਹੀਂ ਹੈ । ਕਿਉਂਕਿ ਇੱਕ ਹੀ ਸਮੇਂ ਵਿੱਚ ਤਾਪਮਾਨ ਦੇ ਵੱਖ-ਵੱਖ ਮੁੱਲ ਨਹੀਂ ਹੋ ਸਕਦੇ ।

Leave a Comment