PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

This PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ will help you in revision during exams.

PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

→ ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਪ੍ਰਬੰਧ (Civil Administration of Maharaja Ranjit Singh) – ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

(i) ਕੇਂਦਰੀ ਸ਼ਾਸਨ ਪ੍ਰਬੰਧ (Central Administration) – ਮਹਾਰਾਜਾ ਰਾਜ ਦਾ ਮੁਖੀ ਸੀ-ਰਾਜ ਦੀਆਂ ਸਭ ਅੰਦਰੂਨੀ ਅਤੇ ਬਾਹਰੀ ਨੀਤੀਆਂ ਮਹਾਰਾਜਾ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨਸ਼ਾਸਨ ਪ੍ਰਬੰਧ ਦੀ ਦੇਖ-ਰੇਖ ਲਈ ਇੱਕ ਮੰਤਰੀ-ਪਰਿਸ਼ਦ ਦਾ ਗਠਨ ਕੀਤਾ ਹੋਇਆ ਸੀ-ਮੰਤਰੀਆਂ ਦੀ ਨਿਯੁਕਤੀ ਮਹਾਰਾਜਾ ਖ਼ਦ ਕਰਦਾ ਸੀ-ਕੇਂਦਰ ਵਿੱਚ ਮਹਾਰਾਜਾ ਤੋਂ ਬਾਅਦ ਦੂਜਾ ਮਹੱਤਵਪੂਰਨ ਥਾਂ ਪ੍ਰਧਾਨ ਮੰਤਰੀ ਦਾ ਸੀ-ਵਿਦੇਸ਼ ਮੰਤਰੀ, ਵਿੱਤ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਮੰਤਰੀ ਪਰਿਸ਼ਦ ਦੇ ਹੋਰ ਮੰਤਰੀ ਸਨ-ਪ੍ਰਬੰਧਕੀ ਸਹੂਲਤਾਂ ਲਈ ਕੇਂਦਰੀ ਸ਼ਾਸਨ ਪ੍ਰਬੰਧ ਨੂੰ ਕਈ ਦਫ਼ਤਰਾਂ ਵਿੱਚ ਵੰਡਿਆ ਗਿਆ ਸੀ ।

(ii) ਪ੍ਰਾਂਤਕ ਪ੍ਰਬੰਧ (Provincial Administration) – ਮਹਾਰਾਜਾ ਨੇ ਆਪਣੇ ਰਾਜ ਨੂੰ ਚਾਰ ਵੱਡੇ ਤਾਂ ਵਿੱਚ ਵੰਡਿਆ ਹੋਇਆ ਸੀ-ਇਹ ਪ੍ਰਾਂਤ ਸਨ-ਸੂਬਾ-ਏ-ਲਾਹੌਰ, ਸੂਬਾ-ਏ-ਮੁਲਤਾਨ, ਸੂਬਾ-ਏਕਸ਼ਮੀਰ ਅਤੇ ਸੂਬਾ-ਏ-ਪਿਸ਼ਾਵਰ-ਪੁੱਤ ਦਾ ਪ੍ਰਬੰਧ ਨਾਜ਼ਿਮ ਦੇ ਹੱਥ ਵਿੱਚ ਹੁੰਦਾ ਸੀ-ਨਾਜ਼ਿਮ ਨੂੰ ਕਦੇ ਵੀ ਮਹਾਰਾਜਾ ਦੁਆਰਾ ਬਦਲਿਆ ਜਾ ਸਕਦਾ ਸੀ ।

(iii) ਸਥਾਨਿਕ ਪ੍ਰਬੰਧ (Local Administration) – ਹਰੇਕ ਪ੍ਰਾਂਤ ਕਈ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ-ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ-ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਮੌਜਾ ਸੀ-ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥਾਂ ਵਿੱਚ ਸੀ-ਪਟਵਾਰੀ, ਚੌਧਰੀ, ਮੁਕਦਮ ਅਤੇ ਚੌਕੀਦਾਰ ਪਿੰਡ ਦੇ ਮੁੱਖ ਅਧਿਕਾਰੀ ਸਨ-ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰ ਸ਼ਹਿਰਾਂ ਦੀ ਤੁਲਨਾ ਵਿੱਚ ਅਲੱਗ ਸੀ ।

(iv) ਵਿੱਤੀ ਪ੍ਰਬੰਧ (Financial Administration) – ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ-ਲਗਾਨ ਇਕੱਠਾ ਕਰਨ ਲਈ ਬਟਾਈ ਪ੍ਰਣਾਲੀ ਸਭ ਤੋਂ ਵੱਧ ਪ੍ਰਚਲਿਤ ਸੀ-ਇਸ ਤੋਂ ਇਲਾਵਾ ਕਨਬੁੱਤਪ੍ਰਣਾਲੀ, ਜਬਤ ਪ੍ਰਣਾਲੀ, ‘ ਬੀਘਾ ਪ੍ਰਣਾਲੀ, ਹਲ਼ ਪ੍ਰਣਾਲੀ ਅਤੇ ਇਜ਼ਾਰਾਦਾਰੀ ਪ੍ਰਣਾਲੀ ਵੀ ਪ੍ਰਚਲਿਤ ਸੀ-ਲਗਾਨ ਸਾਲ ਵਿੱਚ ਦੋ ਵਾਰ ਇਕੱਠਾ ਕੀਤਾ ਜਾਂਦਾ ਸੀ-ਇਹ ਧਰਤੀ ਦੀ ਉਪਜਾਊ ਸ਼ਕਤੀ ‘ਤੇ ਨਿਰਭਰ ਕਰਦਾ ਸੀ-ਚੰਗੀ ਕਰ, ਨਜ਼ਰਾਨਾ, ਜ਼ਬਤੀ ਅਤੇ ਆਬਕਾਰੀ ਆਦਿ ਤੋਂ ਵੀ ਸਰਕਾਰ ਨੂੰ ਆਮਦਨ ਹੁੰਦੀ ਸੀ ।

PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

(v) ਜਾਗੀਰਦਾਰੀ ਪ੍ਰਥਾ (Jagirdari System) – ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚ ਸੇਵਾ ਜਾਗੀਰਾਂ ਸਭ ਤੋਂ ਵੱਧ ਮਹੱਤਵਪੂਰਨ ਸਨ-ਇਨ੍ਹਾਂ ਜਾਗੀਰਾਂ ਨੂੰ ਘਟਾਇਆ, ਵਧਾਇਆ ਜਾਂ ਜ਼ਬਤ ਕੀਤਾ ਜਾ ਸਕਦਾ ਸੀ-ਇਹ ਸੈਨਿਕ ਅਤੇ ਸਿਵਿਲ ਅਧਿਕਾਰੀਆਂ ਨੂੰ ਦਿੱਤੀਆਂ ਜਾਂਦੀਆਂ ਸਨਇਨ੍ਹਾਂ ਤੋਂ ਇਲਾਵਾ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ ।

(vi) ਨਿਆਂ ਪ੍ਰਬੰਧ (Judicial Administration) – ਨਿਆਂ ਪ੍ਰਣਾਲੀ ਸਾਧਾਰਨ ਸੀ-ਕਾਨੂੰਨ ਲਿਖਤੀ ਨਹੀਂ ਸਨ-ਫ਼ੈਸਲੇ ਪ੍ਰਚਲਿਤ ਪ੍ਰਥਾਵਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ‘ਤੇ ਕੀਤੇ ਜਾਂਦੇ ਸਨ-ਨਿਆਂ ਪਬੰਧ ਵਿੱਚ ਪੰਚਾਇਤ ਸਭ ਤੋਂ ਛੋਟੀ ਅਤੇ ਮਹਾਰਾਜਾ ਦੀ ਅਦਾਲਤ ਸਭ ਤੋਂ ਉੱਚੀ ਅਦਾਲਤ ਸੀਲੋਕ ਕਿਸੇ ਵੀ ਅਦਾਲਤ ਵਿੱਚ ਜਾ ਕੇ ਮੁਕੱਦਮਾ ਪੇਸ਼ ਕਰ ਸਕਦੇ ਸਨ-ਅਪਰਾਧਾਂ ਦੀ ਸਜ਼ਾ ਅਕਸਰ ਜੁਰਮਾਨਾ ਹੀ ਹੁੰਦੀ ਸੀ-ਮੌਤ ਦੀ ਸਜ਼ਾ ਕਿਸੇ ਵੀ ਅਪਰਾਧੀ ਨੂੰ ਨਹੀਂ ਦਿੱਤੀ ਜਾਂਦੀ ਸੀ ।

→ ਮਹਾਰਾਜਾ ਰਣਜੀਤ ਸਿੰਘ ਦਾ ਸੈਨਿਕ ਪ੍ਰਬੰਧ (Military Administration of Maharaja Ranjit Singh) – ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾਉਸ ਨੇ ਸੈਨਾ ਵਿੱਚ ਦੇਸੀ ਅਤੇ ਵਿਦੇਸ਼ੀ ਦੋਹਾਂ ਸੈਨਿਕ ਪ੍ਰਣਾਲੀਆਂ ਦਾ ਸੁਮੇਲ ਕੀਤਾ ਹੋਇਆ ਸੀ-ਸੈਨਾ ‘ਫ਼ੌਜ-ਏ-ਆਇਨ’ ਅਤੇ ‘ਫ਼ੌਜ-ਏ-ਬੇਕਵਾਇਦ’ ਨਾਂ ਦੇ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ-ਫ਼ੌਜ-ਏ-ਆਇਨ ਨੂੰ ਵੀ ਪੈਦਲ, ਘੋੜਸਵਾਰ ਅਤੇ ਤੋਪਖ਼ਾਨਾ ਵਿੱਚ ਵੰਡਿਆ ਗਿਆ ਸੀ-ਫ਼ੌਜ-ਏ-ਖ਼ਾਸ ਮਹਾਰਾਜਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ-ਇਸ ਨੂੰ ਜਨਰਲ ਵੈੱਤਰਾ ਨੇ ਤਿਆਰ ਕੀਤਾ ਸੀ-ਫ਼ੌਜ-ਏ-ਬੇਕਵਾਇਦ ਨੂੰ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਨੀ ਪੈਂਦੀ ਸੀ-ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ-ਵਧੇਰੇ ਇਤਿਹਾਸਕਾਰਾਂ ਦਾ ਮਤ ਹੈ ਕਿ ਉਸ ਦੀ ਸੈਨਾਂ ਦੀ ਸੰਖਿਆ 75,000 ਤੋਂ 1,00,000 ਵਿਚਕਾਰ ਸੀ ।

Leave a Comment