PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

This PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ will help you in revision during exams.

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ ਸਮਾਜ ਦੀ ਮਜ਼ਬੂਤੀ ਅਤੇ ਉੱਨਤੀ ਦੇ ਲਈ ਹੋ ਰਹੀ ਪ੍ਰਗਤੀ ਨੂੰ ਸਮਾਜਿਕ ਵਿਕਾਸ (Social Development) ਕਹਿੰਦੇ ਹਨ ।

→ ਵਿਕਾਸ ਦੇ ਦੋ ਮੁੱਖ ਪਹਿਲੂ ਹੁੰਦੇ ਹਨ – ਆਰਥਿਕ ਵਿਕਾਸ (Economic Development) ਅਤੇ ਸਮਾਜਿਕ ਵਿਕਾਸ (Social Development) । ਸਮਾਜ ਵਿਚ ਪ੍ਰਤੀ-ਵਿਅਕਤੀ ਦੀ ਔਸਤ ਆਮਦਨ (Per Capita Income) ਵਿਚ ਵਾਧੇ ਨੂੰ ਆਰਥਿਕ ਵਿਕਾਸ (Economic Development) ਕਹਿੰਦੇ ਹਨ !

→ ਆਰਥਿਕ ਵਿਕਾਸ (Economic Development) ਦੇ ਲਈ ਖੇਤੀ, ਨਿਰਮਾਣ, ਮੱਛੀ ਪਾਲਣ, ਖਣਨ ਆਦਿ ਕਿਰਿਆਵਾਂ ਜ਼ਿੰਮੇਵਾਰ ਹਨ ।

→ ਆਰਥਿਕ ਵਿਕਾਸ ਨਾਲ ਜੀਵਨ ਪੱਧਰ ਉੱਚਾ ਉੱਠਦਾ ਹੈ ਅਤੇ ਸਮਾਜਿਕ, ਸਭਿਆਚਾਰਿਕ ਸੇਵਾਵਾਂ ਮੁਹੱਈਆ ਹੁੰਦੀਆਂ ਹਨ ।

→ ਕਿਸੇ ਦੇਸ਼ ਦਾ ਆਰਥਿਕ ਵਿਕਾਸ ਉਸ ਦੇਸ਼ ਦੇ ਕੁੱਲ-ਖੇਤਰ, ਵਸੋਂ ਵਾਧਾ, ਕੁਦਰਤੀ ਸੰਸਾਧਨਾਂ ਦੀ ਉਪਲੱਬਧਤਾ, ਮਾਨਵ-ਭੂਮੀ ਅਨੁਪਾਤ, ਉਦਯੋਗਿਕ ਪ੍ਰਗਤੀ, ਰੋਜ਼ਗਾਰ | ਸੁਵਿਧਾਵਾਂ, ਸਿੱਖਿਆ, ਜਾਤੀ, ਆਰਥਿਕ ਨੀਤੀਆਂ ਅਤੇ ਪ੍ਰਤੀ ਵਿਅਕਤੀ ਉਤਪਾਦਨ ਪੈਦਾਵਾਰ) ਆਦਿ ‘ਤੇ ਨਿਰਭਰ ਕਰਦਾ ਹੈ । ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ, ਖੇਤੀ ਖੇਤਰ ਵਿਚ ਪਿੱਛੜਾਪਨ, ਨਿਕੰਮਾ ਪ੍ਰਸ਼ਾਸਨ ਅਤੇ ਉਦਯੋਗੀਕਰਨ ਦੀ ਘਾਟ ਨਾਲ ਆਰਥਿਕ ਵਿਕਾਸ ਘੱਟ ਹੋ ਜਾਂਦਾ ਹੈ ।

→ ਆਰਥਿਕ ਅਤੇ ਸਮਾਜਿਕ ਵਿਕਾਸ ਇਕ-ਦੂਸਰੇ ਦੇ ਪੂਰਕ ਹਨ। .

→ ਸਿੱਖਿਆ ਸਭ ਤੋਂ ਮੁੱਖ ਸਮਾਜਿਕ ਲੋੜ ਹੈ। ਸਿੱਖਿਆ ਨਾਲ ਵਸੋਂ ‘ਤੇ ਰੋਕ, ਰੋਜ਼ਗਾਰ ਮਿਲਣਾ, ਇਸਤਰੀਆਂ ਨੂੰ ਸਨਮਾਨ ਯੋਗ ਥਾਂ ਦੇਣਾ ਅਤੇ ਸਮਾਜਿਕ ਕੁਰੀਤੀਆਂ ਆਦਿ ਨੂੰ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ ।

→ ਬਾਲ-ਮਜ਼ਦੂਰੀ (Child Labour) ਅਤੇ ਬਾਲ-ਵਿਆਹ (Child Marriage) ਦਾ : ਮੁੱਖ ਕਾਰਨ ਪਰਿਵਾਰਾਂ ਦੀ ਖਰਾਬ ਮਾਲੀ ਹਾਲਤ ਅਤੇ ਅਨਪੜਤਾ ਹੈ ।

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ ਹੋਰ ਸਮਾਜਿਕ ਲੋੜਾਂ ਵਿਚ ਲੰਬਾ ਜੀਵਨ, ਚੰਗੀਆਂ ਡਾਕਟਰੀ ਸੇਵਾਵਾਂ ਅਤੇ ਸਿਹਤ ਸੇਵਾਵਾਂ ਮੁੱਖ ਹਨ ।

→ ਛੂਤ ਦੀਆਂ ਬਿਮਾਰੀਆਂ (Communicable diseases) ਨੂੰ ਦੂਰ ਕਰਨ ਲਈ ਵਿਸ਼ਵ ਸਿਹਤ ਸੰਗਠਨ (WHO) ਅੰਤਰਰਾਸ਼ਟਰੀ ਪੱਧਰ ਤੇ ਕਾਰਜ ਕਰ ਰਿਹਾ ਹੈ ।

→ ਖੇਤੀ ਅਤੇ ਉਦਯੋਗ ਰਾਸ਼ਟਰ ਦੇ ਵਿਕਾਸ ਦੇ ਦੋ ਮੁੱਖ ਕਾਰਕ ਹਨ ।

→ ਆਦਿ ਕਾਲ ਵਿਚ ਬਿਨਾਂ ਮਸ਼ੀਨਾਂ ਦੇ ਕੀਤੀ ਜਾਣ ਵਾਲੀ ਖੇਤੀ ਪਰੰਪਰਾਗਤ ਖੇਤੀ (Traditional Agriculture) ਕਹਾਉਂਦੀ ਸੀ । ਇਸ ਖੇਤੀ ਦਾ ਮੁੱਖ ਉਦੇਸ਼ ਪਰਿਵਾਰ ਲਈ ਭੋਜਨ ਅਤੇ ਹੋਰ ਚੀਜ਼ਾਂ ਦਾ ਉਤਪਾਦਨ ਕਰਨਾ ਸੀ ।

→ ਖੇਤੀ ਤਕਨੀਕਾਂ ਦੇ ਵਿਕਾਸ ਦੇ ਕਾਰਨ ਖੇਤੀ ਵਿਚ ਮਸ਼ੀਨਾਂ ਦੀ ਲੋੜ ਵਧੀ ਅਤੇ ਖੇਤੀ ਦੇ ਖੇਤਰ ਵਿਚ ਨਵਾਂਪਨ ਆਇਆ ।

→ ਖੇਤੀ ਖੇਤਰ ਵਿਚ ਨਵੇਂ ਔਜ਼ਾਰਾਂ, ਬਿਜਲੀ ਉਰਜਾ, ਸਿੰਜਾਈ ਪ੍ਰਣਾਲੀ, ਖਾਦਾਂ,
ਕੀਟਨਾਸ਼ਕਾਂ ਅਤੇ ਉੱਚ ਪੱਧਰ ਦੀਆਂ ਖੇਤੀ ਤਕਨੀਕਾਂ ਦੇ ਉਪਯੋਗ ਦਾ ਨਤੀਜਾ ਹਰੀ ਕ੍ਰਾਂਤੀ (Green Revolution) ਸੀ ।

→ ਖੇਤੀ-ਵਪਾਰ, ਸ਼ਹਿਰੀਕਰਨ ਅਤੇ ਖੇਤੀ ਉਤਪਾਦਾਂ ਦੀ ਵਧਦੀ ਮੰਗ ਦੇ ਕਾਰਨ ਵਿਕਸਿਤ ਹੋਇਆ ।

→ ਖੇਤੀ-ਵਪਾਰ ਵਿਚ ਖੇਤੀ ਦੇ ਔਜ਼ਾਰਾਂ ਦਾ ਨਿਰਮਾਣ, ਖੇਤੀ ਵਿਚ ਵਾਧਾ ਉਤਪਾਦਕ | ਕਾਰਜ ਅਤੇ ਖੇਤੀ ਉਤਪਾਦਾਂ ਨੂੰ ਇਕੱਠੇ ਕਰਨਾ ਅਤੇ ਵੰਡਣਾ ਸ਼ਾਮਿਲ ਹੈ । ਖੇਤੀ-ਵਪਾਰ ਦੇ ਕਾਰਨ ਸਮਾਜ ਵਿਚ ਕਈ ਨਵੇਂ ਉਦਯੋਗਾਂ ਦਾ ਵਿਕਾਸ ਹੋਇਆ ਹੈ ; ਜਿਵੇਂ-ਖੇਤੀ ਔਜ਼ਾਰਾਂ ਨੂੰ ਬਣਾਉਣ ਦਾ ਉਦਯੋਗ, ਮੀਟ ਪ੍ਰਕਿਰਿਆਕਰਣ (Meat Processing), ਕੋਲਡ ਸਟੋਰ (Cold Store) ਆਦਿ ।

→ ਖੇਤੀ ਵਿਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਅਵਿਗਿਆਨਿਕ ਖੇਤੀ ਤਕਨੀਕਾਂ ਦੇ ਕਾਰਨ ਵਾਤਾਵਰਣ ਉੱਪਰ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ ।

→ ਕੱਚੇ ਮਾਲ ਨੂੰ ਤਿਆਰ ਉਤਪਾਦਾਂ ਵਿਚ ਬਦਲੀ ਕਰਨ ਨੂੰ ਉਦਯੋਗ ਕਿਹਾ ਜਾਂਦਾ ਹੈ ।

→ ਉਦਯੋਗਿਕ ਕ੍ਰਾਂਤੀ (Industrial Revolution) ਦੇ ਬਾਅਦ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਬਦਲਾਵ ਆਇਆ ।

→ ਉਦਯੋਗਾਂ ਦੇ ਵਿਕਾਸ ਦੇ ਨਤੀਜੇ ਵਜੋਂ ਰਹਿੰਦ-ਖੂੰਹਦ (ਗੰਦਗੀ) ਦੀ ਮਾਤਰਾ ਵਿਚ ਵਾਧਾ, ਗੰਦਗੀ, ਪ੍ਰਦੂਸ਼ਣ, ਬਿਮਾਰੀਆਂ ਅਤੇ ਸ਼ਹਿਰੀਕਰਨ ਵੱਧ ਰਿਹਾ ਹੈ । ਉਦਯੋਗਿਕ ਕ੍ਰਾਂਤੀ ਦੇ ਕਈ ਹਾਂ-ਪੱਖੀ (ਚੰਗੇ ਅਸਰ ਵੀ ਹਨ, ਜਿਵੇਂ-ਨਵੀਆਂ ਦਵਾਈਆਂ ਦਾ ਉਤਪਾਦਨ, ਛੂਤ ਦੀਆਂ ਬਿਮਾਰੀਆਂ ਤੇ ਰੋਕ, ਵਧੀਆ ਸਫਾਈ ਪ੍ਰਬੰਧ, ਲੰਬੀ ਉਮਰ, ਸੁਵਿਧਾਜਨਕ ਜੀਵਨ ਆਦਿ ।

→ ਖੇਤੀ ਅਤੇ ਉਦਯੋਗ ਇਕ ਦੂਸਰੇ ਦੇ ਪੂਰਕ ਹਨ । ਖੇਤੀ ਵਿਚੋਂ ਨਿਕਲਣ ਵਾਲਾ ਸ਼ਮਾਨ ਉਦਯੋਗਾਂ ਲਈ ਕੱਚਾ ਮਾਲ ਹੈ ।

→ ਦੇਸ਼ ਦੇ ਵਿਕਾਸ ਅਤੇ ਸੰਪੰਨਤਾ ਦੇ ਲਈ ਖੇਤੀ ਅਤੇ ਉਦਯੋਗ ਦੋਵੇਂ ਜ਼ਰੂਰੀ ਹਨ ।

→ ਕਿਸੇ ਵੀ ਦੇਸ਼ ਦਾ ਵਿਕਾਸ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਕਾਂ ‘ਤੇ ਨਿਰਭਰ ਕਰਦਾ ਹੈ |

→ ਬਾਲ ਵਿਆਹ, ਬਾਲ-ਮਜ਼ਦੂਰੀ, ਮਨੁੱਖੀ ਸਿਹਤ, ਗ਼ਰੀਬੀ, ਸਮਾਜਿਕ ਅਤੇ ਸਭਿਆਚਾਰਿਕ ਮੁੱਲ, ਧਨ ਦੀ ਮਾਤਰਾ, ਸਿੱਖਿਆ, ਰੁਜ਼ਗਾਰ ਆਦਿ ਵਿਕਾਸ ਨੂੰ | ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕ ਹਨ ।.

→ ਕਿਸੇ ਆਦਮੀ ਜਾਂ ਪਰਿਵਾਰ ਦੀ ਮਾੜੀ ਮਾਲੀ ਹਾਲਤ ਦੀ ਸਥਿਤੀ ਨੂੰ ਗ਼ਰੀਬੀ . (Poverty) ਕਹਿੰਦੇ ਹਨ । ਗ਼ਰੀਬੀ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ ।

→ ਗਰੀਬੀ ਦੇ ਕਾਰਨ ਲੋਕ ਕੁਪੋਸ਼ਣ, ਅਸਿੱਖਿਆ, ਸਫਾਈ ਦਾ ਨਾ ਹੋਣਾ, ਬੇਰੋਜ਼ਗਾਰੀ ਅਤੇ ਯੋਗ ਡਾਕਟਰੀ ਸੇਵਾਵਾਂ ਨਾ ਹੋਣਾ ਆਦਿ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ । ਵਸੋਂ ਵਿਸਫੋਟ, ਕੁਦਰਤੀ ਸੋਮਿਆਂ ਦੀ ਅਸਮਾਨ ਵੰਡ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਗ਼ਰੀਬੀ ਦਾ ਮੁੱਖ ਕਾਰਨ ਹੈ ।

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ ਜੀਵਨ ਪੱਧਰ ਨੂੰ ਚੰਗਾ ਬਣਾਉਣ ਲਈ ਜ਼ਿਆਦਾ ਧਨ ਅਤੇ ਸੰਪੱਤੀ ਦਾ ਹੋਣਾ ਧਨ ਦੀ ਬਹੁਲਤਾ (Affluence) ਕਹਾਉਂਦਾ ਹੈ । ਜ਼ਿਆਦਾ ਧਨ ਨਾਲ ਸਮਾਜਿਕ ਵਿਕਾਸ ਹੁੰਦਾ ਹੈ । ਚੰਗੀਆਂ ਸੜਕਾਂ, ਚੰਗੀ ਸੰਚਾਰ ਵਿਵਸਥਾ, ਸੁਧਰਿਆ ਹੋਇਆ ਉਰਜਾ ਉਤਪਾਦਨ ਅਤੇ ਵੰਡ, ਚੰਗੀ ਸਿੱਖਿਆ ਆਦਿ ਧਨ ਖੁਸ਼ਹਾਲੀ ਦੇ ਪ੍ਰਤੀਕ ਹਨ । ਸਿੱਖਿਆ ਦੇ ਨਤੀਜੇ ਵਜੋਂ ਲੋਕਾਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਆਦਮੀ, ਆਪਣੀਆਂ ਲੋੜਾਂ ਅਤੇ ਰਾਸ਼ਟਰ ਦੇ ਪ੍ਰਤੀ ਜ਼ਿਆਦਾ ਜਾਗਰੁਕ ਹੋ ਜਾਂਦਾ ਹੈ ।

→ ਕੰਮ ਕਾਜੀ ਸਿੱਖਿਆ ਅਤੇ ਦਸਤੀ ਸਿਖਲਾਈ ਆਦਿ ਦੇਸ਼ ਦੇ ਵਿਕਾਸ ਅਤੇ ਵਾਧੇ ਲਈ ਵਰਤੇ ਜਾ ਸਕਦੇ ਹਨ ।

→ ਸਿੱਖਿਆ ਦੁਆਰਾ ਵਿਗਿਆਨਿਕ ਵਿਹਾਰ ਅਤੇ ਸਹਿਣਸ਼ੀਲਤਾ ਵਿਕਸਿਤ ਹੁੰਦੀ ਹੈ ।

→ ਕਿਸੇ ਵਿਅਕਤੀ ਅਤੇ ਉਸਦੇ ਪਰਿਵਾਰ ਦੀ ਅਜੀਵਿਕਾ ਨੂੰ ਸਹਾਰਾ ਦੇਣ ਨੂੰ ਰੁਜ਼ਗਾਰ (Employment) ਕਹਿੰਦੇ ਹਨ । ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਆਪਣਾ ਰੁਜ਼ਗਾਰ (Self Employment) ਅਤੇ ਪੈਸਿਆਂ ਲਈ ਕੀਤਾ ਰੁਜ਼ਗਾਰ’ (Wage Employment)

→ ਵਸੋਂ ਵਿਸਫੋਟ, ਵਿਕਾਸ ਦੀ ਦਰ ਦਾ ਘਟ ਹੋਣਾ, ਖੇਤੀ ਦਾ ਪਿੱਛੜਾਪਣ, ਉਦਯੋਗਾਂ ਦਾ ਘੱਟ ਵਿਕਾਸ ਅਤੇ ਅੱਜ ਦੀ ਸਿੱਖਿਆ ਬੇਰੁਜ਼ਗਾਰੀ ਦਾ ਮੁੱਖ ਕਾਰਨ ਹੈ ।

→ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਮੁੱਖ ਸਮਾਜਿਕ ਕੁਰੀਤੀਆਂ ਹਨ ।

→ ਗਰੀਬੀ ਅਤੇ ਸਿੱਖਿਆ ਦੀ ਘਾਟ ਬਾਲ-ਮਜ਼ਦੂਰੀ ਅਤੇ ਬਾਲ-ਵਿਆਹ ਦਾ ਮੁੱਖ ਕਾਰਨ ਹੈ । ਬਾਲ-ਮਜ਼ਦੂਰੀ ਅਤੇ ਹੋਰ ਮਜ਼ਦੂਰੀ ਵਾਲੇ ਕੰਮਾਂ ‘ਤੇ ਕੰਟਰੋਲ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (I) ਬਣਾਇਆ ਹੈ ।

→ ਬਾਲ ਵਿਆਹ ਰੋਕ ਕਾਨੂੰਨ ਨੇ ਲੜਕੀਆਂ ਕੁੜੀਆਂ ਲਈ ਵਿਆਹ ਯੋਗ ਉਮਰ ਵਧਾ ਕੇ 15 ਤੋਂ 18 ਸਾਲ ਅਤੇ ਮੁੰਡਿਆਂ ਲਈ 18 ਤੋਂ 21 ਸਾਲ ਕਰ ਦਿੱਤੀ ਹੈ ।

→ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਿਹਤ ਇੱਕ ਪੁਰੀ ਸਰੀਰਕ ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਅਤੇ ਬਲਹੀਣਤਾ ਦੀ ਗੈਰ ਹਾਜ਼ਰੀ ਨਹੀਂ ਹੈ । ਅਜਿਹੀ ਸਥਿਤੀ ਜਿਹੜੀ ਸਿਹਤ ਵਿਚ ਵਿਕਾਰ ਪੈਦਾ ਕਰੇ ਜਾਂ ਸਰੀਰ ਦੇ ਅੰਗਾਂ ਦੇ | ਆਮ ਕਾਰਜਾਂ ਵਿਚ ਮੁਸ਼ਕਿਲ ਪੈਦਾ ਕਰੇ, ਉਸਨੂੰ ਰੋਗ ਕਹਿੰਦੇ ਹਾਂ ।

→ ਵਿਕਾਸ ਦੇ ਨਾਲ-ਨਾਲ ਕਈ ਵਾਤਾਵਰਣ ਦੀਆਂ ਮੁਸ਼ਕਿਲਾਂ ਪੈਦਾ ਹੋਈਆਂ ਹਨ । ਜਿਨ੍ਹਾਂ ਦਾ ਨਤੀਜਾ ਸਿਹਤ ਸੰਬੰਧੀ ਵਿਕਾਰ ਹਨ | ਖਰਾਬ ਸਫਾਈ ਪ੍ਰਬੰਧਣ, ਓਜ਼ੋਨ ਦੀ ਪਰਤ ਦੀ ਕਮੀ ਅਤੇ ਪ੍ਰਦੂਸ਼ਿਤ ਪਾਣੀ ਦੇ ਕਾਰਨ ਕਈ ਛੂਤ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ ।

→ ਕੈਂਸਰ ਅਤੇ ਏਡਜ਼ 20ਵੀਂ ਸਦੀ ਦੀਆਂ ਦੋ ਸਭ ਤੋਂ ਭਿਅੰਕਰ ਬਿਮਾਰੀਆਂ ਹਨ ।

→ ਏਡਜ਼ (AIDS) ਦਾ ਪੂਰਾ ਨਾਂ- ਐਕੁਆਇਰਡ ਇਮੀਊਨੋ ਡੈਫੀਸ਼ਿਐਨਸੀ ਸਿੰਡਰੋਮ ਹੈ । AIDS ਲਾਇਲਾਜ ਰੋਗ ਹੈ ਜੋ ਮਾਨਵ ਪ੍ਰਤੀਰੋਧਕ ਹੀਣਤਾ ਵਾਈਰਸ (HIV) (ADS = Acquired Immuno Deficiency Syndrome) ਦੇ ਕਾਰਨ ਹੁੰਦਾ ਹੈ ।

→ HIV ਦੀ ਜਾਂਚ ਏਲੀਸਾ ਟੈਸਟ (ELISA TEST) ਅਤੇ ਵੈਸਟਰਨ ਬਲੋਟ ਟੈਸਟ (Western Blot Test) ਨਾਲ ਕੀਤੀ ਜਾਂਦੀ ਹੈ ।

→ AIDS ਫੈਲਣ ਦੇ ਮੁੱਖ ਕਾਰਨ ਹਨ-ਰੋਗੀ ਵਿਅਕਤੀ ਦੇ ਨਾਲ ਅਸੁਰੱਖਿਅਤ ਸੰਭੋਗ, ਦੂਸ਼ਿਤ ਸਰਿੰਜ ਦੀ ਵਰਤੋਂ, ਰੋਗੀ ਵਿਅਕਤੀ ਦੇ ਖੂਨ, ਵੀਰਜ ਦੇ ਇਕ ਬੰਦੇ ਤੋਂ ਦੂਸਰੇ ਬੰਦੇ ਵਿਚ ਜਾਣ ਸਮੇਂ ਅਤੇ ਰੋਗੀ ਮਾਂ ਤੋਂ ਭਰੂਣ ਨੂੰ ।

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ AIDS ਦੇ ਕਾਰਨ ਸਰੀਰ ਛੋਟੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਗਵਾ ਬੈਠਦਾ ਹੈ ।

→ ਪੂਰੀ ਤਰ੍ਹਾਂ ਵਿਕਸਿਤ AIDS ਦਾ ਰੋਗੀ ਲਗਭਗ ਤਿੰਨ ਸਾਲਾਂ ਵਿਚ ਮਰ ਜਾਂਦਾ ਹੈ ।

→ ਭਾਰਤ ਵਿਚ AIDS ਦੀ ਰੋਕਥਾਮ ਦੇ ਲਈ ‘ਰਾਸ਼ਟਰੀ AIDS ਸੁਰੱਖਿਅਣ ਕਾਰਜਕ੍ਰਮ’ ਅਤੇ ‘ਰਾਸ਼ਟਰੀ AIDS ਸੁਰੱਖਿਅਣ ਸੰਸਥਾਨ ਦੀ ਸਥਾਪਨਾ ਕੀਤੀ ਗਈ ਹੈ ।

→ ਹਰ ਸਾਲ, 1 ਦਿਸੰਬਰ ਨੂੰ ਵਿਸ਼ਵ AIDs ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।

→ ਮੁੱਲ/ਕਦਰਾਂ ਕੀਮਤਾਂ ਨਾਲ ਭਰਪੂਰ ਸਿੱਖਿਆ ਦਾ ਮੁੱਖ ਉਦੇਸ਼ ਆਦਮੀ, ਸਮਾਜ, ਦੇਸ਼ ਅਤੇ ਵਿਸ਼ਵ ਦੇ ਚਰਿੱਤਰ ਨਿਰਮਾਣ, ਵਾਤਾਵਰਣ, ਸਿੱਖਿਅਕ ਅਤੇ ਸਾਹਿਤਕ ਜਾਗਰੂਕਤਾ ਨੂੰ ਵਧਾਉਣਾ ਹੈ ।

→ ਵਿਅਕਤੀ ਦੇ ਵਿਕਾਸ ਦੇ ਲਈ ਚੰਗੇ ਨਾਗਰਿਕ ਬਨਾਉਣ ਦੇ ਲਈ, ਸਮਾਜਿਕ ਅਤੇ | ਚਰਿੱਤਰ ਸੰਬੰਧੀ ਕਦਰਾਂ-ਕੀਮਤਾਂ ਨੂੰ ਪ੍ਰਸਾਰਿਤ ਕਰਨ ਦੇ ਲਈ ਸਿੱਖਿਆ ਪ੍ਰਣਾਲੀ ਵਿਚ ਮੁੱਲ ਕਦਰਾਂ ਕੀਮਤਾਂ ਵਾਲੀ ਸਿੱਖਿਆ ਦੀ ਬਹੁਤ ਲੋੜ ਹੈ ।

PSEB 12th Class Environmental Education Notes Chapter 20 ਨਸ਼ਾ-ਮਾੜੇ ਪ੍ਰਭਾਵ-II

This PSEB 12th Class Environmental Education Notes Chapter 20 ਨਸ਼ਾ-ਮਾੜੇ ਪ੍ਰਭਾਵ-II will help you in revision during exams.

PSEB 12th Class Environmental Education Notes Chapter 20 ਨਸ਼ਾ-ਮਾੜੇ ਪ੍ਰਭਾਵ-II

→ “ਨਸ਼ਿਆਂ ਦਾ ਸੇਵਨ ਸਮੇਂ ਦੀ ਬਰਬਾਦੀ ਹੈ । ਇਹ ਸਾਡੀ ਯਾਦ-ਸ਼ਕਤੀ, ਸਵੈਮਾਨ ਅਤੇ ਉਹ ਸਭ ਕੁੱਝ ਜੋ ਸਾਡੇ ਅਭਿਮਾਨ ਨਾਲ ਜੁੜਿਆ ਹੋਇਆ ਹੈ, ਨੂੰ ਬਰਬਾਦ ਕਰਦੇ ਹਨ ।” -ਕੁਰਤ ਕੋਬੇਨ

→ ਨਸ਼ੇ ਸਾਡੇ ਜੀਵਨ ਦੇ ਸਾਰੇ ਪਹਿਲੂਆਂ ਸਮਾਜਿਕ, ਭਾਵਨਾਤਮਕ ਅਤੇ ਵਿੱਤ ਸੰਬੰਧੀ ਨੂੰ ਪ੍ਰਭਾਵਿਤ ਕਰਦੇ ਹਨ ।

PSEB 12th Class Environmental Education Notes Chapter 20 ਨਸ਼ਾ-ਮਾੜੇ ਪ੍ਰਭਾਵ-II

→ ਨਸ਼ੇ ਇਸ ਦੀ ਵਰਤੋਂ ਕਰਨ ਵਾਲੇ ਦੀ ਮਾਨਸਿਕ ਸਿਹਤ ਖ਼ਰਾਬ ਕਰ ਦਿੰਦੇ ਹਨ ।

→ ਨਸ਼ੇ ਕਈ ਬਿਮਾਰੀਆਂ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਪੈਦਾ ਕਰਦੇ ਹਨ ।

→ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਅਕਸਰ ਕਿਸੇ ਨਾ ਕਿਸੇ ਅਪਰਾਧ ਵਿਚ ਫਸ ਜਾਂਦੇ ਹਨ, ਜਿਸ ਦੇ ਨਾਲ ਕਾਨੂੰਨੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।

→ ਸਾਰੇ ਅਪਰਾਧ, ਜੋ ਕਿ ਨਸ਼ਿਆਂ ਨਾਲ ਸੰਬੰਧਿਤ ਹਨ, ਐੱਨ.ਡੀ.ਪੀ.ਐੱਸ. ਕਾਨੂੰਨ (1985) ਦੇ ਤਹਿਤ ਦੰਡ ਦੇਣ ਯੋਗ ਹਨ ।

→ ਇਸ ਦੀ ਸਜ਼ਾ 6 ਮਹੀਨੇ ਤੋਂ ਲੈ ਕੇ 20 ਸਾਲ ਤਕ ਦੀ ਕੈਦ ਜਾਂ 10 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਦਾ ਜੁਰਮਾਨਾ ਜਾਂ ਇਹ ਦੋਵੇਂ ਹਨ ।

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

This PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6) will help you in revision during exams.

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

→ ਸ੍ਰੀ ਕੇ. ਐੱਮ. ਮੁਨਸ਼ੀ (Shri K.M. Munshi) ਜਿਹੜੇ ਕਿ ਉਸ ਸਮੇਂ ਭਾਰਤ ਸਰਕਾਰ ਵਿੱਚ ਖੇਤੀ ਅਤੇ ਖ਼ੁਰਾਕ ਮੰਤਰੀ ਸਨ, ਨੇ ਵਣ ਮਹਾਂਉਤਸਵ ਨੂੰ ਸ਼ੁਰੂ ਕੀਤਾ ਸੀ ।

→ ਵਣ ਮਹਾਂਉਤਸਵ ਦਾ ਮੁੱਖ ਉਦੇਸ਼ ਵਣ ਸਾਧਨਾਂ ਵਿਚ ਵਾਧਾ ਕਰਨ ਦੇ ਨਾਲ-ਨਾਲ ਮਿੱਟੀ ਨੂੰ ਖੁਰਣ ਤੋਂ ਰੋਕਣਾ ਵੀ ਸੀ ।

→ ਫ਼ਰਵਰੀ ਅਤੇ ਸਤੰਬਰ ਦੇ ਪਹਿਲੇ ਹਫ਼ਤੇ, ਵਣ ਮਹਾਂਉਤਸਵ ਹਰ ਸਾਲ ਮਨਾਉਂਦੇ ਹਨ ।

→ ਸਾਈਲੈਂਟ ਘਾਟੀ, ਕੇਰਲ ਦੇ ਪੱਛਮੀ ਘਾਟ ਵਿਖੇ ਸਥਿਤ ਇਕ ਅਲੱਗ ਅਤੇ ਨਿਵੇਕਲਾ ਜੰਗਲ ਹੈ । ਭਾਰਤ ਦੇ ਕੁੱਝ ਥੋੜੀਆਂ ਜਿਹੀਆਂ ਥਾਂਵਾਂ ਵਿਚ ਇਕ ਅਜਿਹੀ ਥਾਂ ਹੈ, ਜਿੱਥੇ ਮਨੁੱਖੀ ਆਬਾਦੀ ਨਹੀਂ ਹੈ ।

→ ਜੈਵਿਕ ਵਿਰਾਸਤ ਦੇ ਦ੍ਰਿਸ਼ਟੀਕੋਣ ਤੋਂ ਸਾਈਲੈਂਟ ਘਾਟੀ ਦੀ ਬੜੀ ਮਹੱਤਤਾ ਹੈ । ਇਸ ਘਾਟੀ ਵਿਚ ਪੌਦਿਆਂ ਅਤੇ ਪਾਣੀਆਂ ਦੀਆਂ ਅਨੇਕਾਂ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ ।

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

→ ਸਾਈਲੈਂਟ ਘਾਟੀ ਦੀ ਯੋਜਨਾ ਦੇ ਤਿਆਰ ਹੋਣ ਦੇ ਫਲਸਰੂਪ, ਉੱਥੇ, ਉੱਗਣ ਵਾਲੀ ਦੁਰਲੱਭ ਬਨਸਪਤੀ ਅਤੇ ਮਿਲਣ ਵਾਲੇ ਦੁਰਲੱਭ ਜਾਨਵਰਾਂ ਦੇ ਨਸ਼ਟ ਹੋਣ ਦੇ ਡਰ ਦੇ ਕਾਰਨ ਇਸ ਪ੍ਰਾਜੈਕਟ ਦਾ ਬੜੀ ਵੱਡੀ ਪੱਧਰ ‘ਤੇ ਵਿਰੋਧ ਕੀਤਾ ਗਿਆ ।

→ ਇਸ ਜਨਤਕ ਵਿਰੋਧ ਦੇ ਕਾਰਨ ਹੀ ਕੇਂਦਰੀ ਸਰਕਾਰ ਦੀ ਸਲਾਹ ਤੇ ਕੇਰਲ ਸਰਕਾਰ ਨੇ ਇਹ ਪ੍ਰਾਜੈਕਟ ਵਾਪਿਸ ਲੈ ਲਿਆ ਅਤੇ ਸਾਈਲੈਂਟ ਘਾਟੀ ਨੂੰ ਸੰਨ 1985 ਵਿਚ ਰਾਸ਼ਟਰੀ ਪਾਰਕ ਵਜੋਂ ਘੋਸ਼ਿਤ ਕਰ ਦਿੱਤਾ ਗਿਆ ।

→ ਗੰਗਾ ਐਕਸ਼ਨ ਪਲੈਨ (Ganga Action Plan) ਸੰਨ 1985 ਨੂੰ ਸ਼ੁਰੂ ਕੀਤਾ ਗਿਆ । ਇਸ ਯੋਜਨਾ ਦਾ ਮੁੱਖ ਮਕਸਦ ਗੰਗਾ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ ਤਾਂ ਜੋ ਲੋਕਾਂ ਨੂੰ ਨਹਾਉਣ ਲਈ ਸਾਫ਼ ਪਾਣੀ ਮਿਲ ਸਕੇ ।

→ ਗੰਗਾ ਐਕਸ਼ਨ ਪਲੈਨ (GAP) ਦੇ ਘੇਰੇ ਹੇਠ ਆਉਣ ਵਾਲੇ ਕਸਬਿਆਂ/ਸ਼ਹਿਰਾਂ ਦੀ ਸੰਖਿਆ 25 ਹੈ । ਇਨ੍ਹਾਂ ਵਿਚੋਂ 6 ਉੱਤਰ ਪ੍ਰਦੇਸ਼ ਵਿਚ, 4 ਬਿਹਾਰ ਵਿਚ ਅਤੇ 15 ਪੱਛਮੀ ਬੰਗਾਲ ਵਿਖੇ ਸਥਿਤ ਹਨ ।

→ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ, ਮੁਰਦਿਆਂ ਦੇ ਸਾੜਣ ਉਪਰੰਤ ਬਚੀ ਰਾਖ ਅਤੇ ਹੱਡੀਆਂ ਦਾ ਗੰਗਾ ਦੇ ਪਾਣੀ ਵਿਚ ਸੁੱਟਣਾ, ਵੱਡੀ ਸੰਖਿਆ ਵਿਚ ਲੋਕਾਂ ਦਾ ਨਹਾਉਣਾ ਅਤੇ ਧਾਰਮਿਕ ਰਸਮਾਂ ਆਦਿ ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ।

→ ਗੰਗਾ ਦੇ ਪ੍ਰਦੂਸ਼ਣ ਲਈ ਬਹੁਤ ਵੱਡੀ ਸੰਖਿਆ ਵਿਚ ਕੱਪੜੇ ਧੋਣਾ, ਡੰਗਰਾਂ ਦਾ ਪਾਣੀ ਅੰਦਰ ਲੇਟਣਾ ਵੀ ਜ਼ਿੰਮੇਵਾਰ ਹਨ ।

→ ਗੰਗਾ ਐਕਸ਼ਨ ਪਲੈਨ (Ganga Action Plan) ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ । ਪਹਿਲੇ ਪੜਾ ਵਿਚ ਯੂ. ਪੀ., ਉਤਰਾਖੰਡ, ਝਾਰਖੰਡ, ਬਿਹਾਰ ਅਤੇ ਪੱਛਮੀ ਬੰਗਾਲ ਦੇ 25 ਕਸਬਿਆਂ/ਸ਼ਹਿਰਾਂ ਤੋਂ ਗੰਗਾ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ ਦਾ ਨਿਪਟਾਰਾ ਕਰਨਾ ਹੈ ਅਤੇ ਇਸ ਪੜਾਅ ਨੂੰ ਸੰਨ 1997 ਤਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਸੀ, ਬਾਅਦ ਵਿਚ ਇਸ ਦੀ ਮਿਆਦ ਵਧਾ ਕੇ ਇਸ ਪੜਾਅ ਨੂੰ GAP-II ਦਾ ਨਾਮ ਦੇ ਦਿੱਤਾ ਗਿਆ ਅਤੇ ਇਸ ਕੰਮ ਨੂੰ 1999 ਤਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ । ਗੰਗਾ ਐਕਸ਼ਨ ਪਲੈਨ-II ਵਿਚ 29 ਕਸਬੇ/ਸ਼ਹਿਰ ਸ਼ਾਮਿਲ ਕੀਤੇ ਗਏ ।

→ ਡਾ: ਐੱਮ. ਸੀ. ਮਹਿਤਾ ਦਾ ਕਹਿਣਾ ਹੈ ਕਿ ਲੋਕਾਂ ਦਾ ਸਹਿਯੋਗ ਨਾ ਮਿਲਣ ਕਾਰਨ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ ।

→ ਸੰਯੁਕਤ ਵਣ ਪ੍ਰਬੰਧਣ (Joint Forest Management) – ਇਸ ਪ੍ਰੋਗਰਾਮ ਦਾ ਸੰਬੰਧ ਵਣਾਂ ਦੇ ਪ੍ਰਬੰਧਣ ਨਾਲ ਹੈ । ਇਸ ਪ੍ਰੋਗਰਾਮ ਨੂੰ ਸੰਨ 1990 ਨੂੰ ਸ਼ੁਰੂ ਕੀਤਾ ਗਿਆ | ਵਣਾਂ ਦੇ ਪ੍ਰਬੰਧਣ ਅਤੇ ਦੇਖਭਾਲ ਕਰਨ ਦੇ ਵਾਸਤੇ ਵਣ ਵਿਭਾਗ ਅਤੇ ਪਿੰਡਾਂ ਦੇ ਲੋਕਾਂ ਦਾ ਮਿਲ ਕੇ ਕੰਮ ਕਰਨ ਦੀ ਵਿਵਸਥਾ ਕੀਤੀ ਗਈ ਹੈ । ਇਹ ਦੋਵੇਂ ਰਲ ਕੇ ਨਾ ਕੇਵਲ ਵਣਾਂ ਦੀ ਸਾਂਭ-ਸੰਭਾਲ ਹੀ ਕਰਨਗੇ, ਸਗੋਂ ਜਿਨ੍ਹਾਂ ਥਾਂਵਾਂ ਤੋਂ ਜੰਗਲ ਨਸ਼ਟ ਕੀਤੇ ਗਏ ਹਨ, ਉੱਥੇ ਨਵੇਂ ਰੁੱਖ ਵੀ ਲਗਾਉਣਗੇ ।

→ ਸੰਯੁਕਤ ਵਣ ਪ੍ਰਬੰਧਣ ਪ੍ਰੋਗਰਾਮ ਦਾ ਮੁੱਖ ਮੰਤਵ ਲੋਕਾਂ ਨੂੰ ਈਂਧਨ, ਚਾਰਾ ਅਤੇ ਛੋਟੀ-ਮੋਟੀ ਇਮਾਰਤੀ ਲੱਕੜੀ ਦੀ ਉਪਲੱਬਧੀ ਦਾ ਪ੍ਰਬੰਧ ਕਰਨਾ ਹੈ ।

→ ਵਣਾਂ ਦਾ ਪ੍ਰਬੰਧਣ ਕਰਨ ਦੇ ਵਾਸਤੇ ਗੈਰ-ਸਰਕਾਰੀ ਸੰਗਠਨਾਂ, ਸਰਕਾਰੀ ਮਹਿਕਮਿਆਂ ਅਤੇ ਸਥਾਨਿਕ ਸਮੁਦਾਇ ਰਲ ਕੇ ਇਹ ਕਾਰਜ ਕਰ ਸਕਦੇ ਹਨ ।

→ ਸੰਯੁਕਤ ਵਣ ਪ੍ਰਬੰਧਣ ਦੇ ਪ੍ਰੋਗਰਾਮ ਅਨੁਸਾਰ ਚੋਣਵੀਆਂ ਥਾਂਵਾਂ ‘ਤੇ ਫਲਦਾਰ ਬੂਟੇ ਅਤੇ ਦੂਸਰੀਆਂ ਕਿਸਮਾਂ ਦੇ ਰੁੱਖ ਲਗਾਏ ਜਾਣ ਦੀ ਆਗਿਆ ਹੈ ਪਰ ਮਵੇਸ਼ੀਆਂ ਆਦਿ ਦੇ ਚਰਨ ‘ਤੇ ਮੁਕੰਮਲ ਰੋਕ ਲਗਾਈ ਗਈ ਹੈ ।

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

→ ਸਮਾਜਿਕ ਫਾਰੈਸਟਰੀ (Social Forestry) ਵੀ ਵਾਤਾਵਰਣ ਨਾਲ ਸੰਬੰਧਿਤ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਵਾਤਾਵਰਣ ਦੀ ਸੁਰੱਖਿਆ ਹੈ । ਇਸੇ ਪ੍ਰੋਗਰਾਮ ਦਾ ਉਦੇਸ਼ ਖ਼ਾਲੀ ਪਈਆਂ ਜ਼ਮੀਨਾਂ ਵਿਚ ਸਮੁਦਾਇ ਦੇ ਲਈ ਲਾਹੇਵੰਦ ਪੌਦਿਆਂ ਦਾ ਲਗਾਉਣਾ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਈਂਧਨ, ਚਾਰਾ ਅਤੇ ਛਾਂ ਪ੍ਰਾਪਤ ਹੋ ਸਕੇ ।

→ ਸਮਾਜਿਕ ਫਾਰੈਸਟਰੀ-ਇਹ ਪਹਿਲਾਂ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਪ੍ਰੋਗਰਾਮ (National Rural Employment Programme) ਦੇ ਅਧੀਨ ਸੀ । ਪਰ ਹੁਣ ਇਸ ਨੂੰ ਏਕੀਕ੍ਰਿਤ ਗ੍ਰਾਮੀਣ ਵਿਕਾਸ ਪ੍ਰੋਗਰਾਮ (Integrated Rural Development Programme) ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ ।

→ ਸਮਾਜਿਕ ਫਾਰੈਸਟਰੀ ਦਾ ਤਿੰਨ ਹਿੱਸਿਆਂ (ਉ) ਫਾਰਮ ਫਾਰੈਸਟਰੀ (Farm Forestry) (ਅ) ਸਮੁਦਾਇ ਫਾਰੈਸਟਰੀ (Community Forestry) ਅਤੇ (ਈ ਐਗੋ-ਫਾਰੈਸਟਰੀ (Agro-Forestry) ਵਿਚ ਵਰਗੀਕਰਨ ਕੀਤਾ ਗਿਆ ਹੈ ।

→ ਫਾਰਮ (ਖੇਤ) ਫਾਰੈਸਟਰੀ (Farm Forestry) – ਇਸ ਸਕੀਮ ਦੇ ਅਧੀਨ ਕਿਸਾਨ ਆਪਣੇ ਖੇਤਾਂ ਦੇ ਕਿਨਾਰਿਆਂ ‘ਤੇ ਗੈਰ-ਵਣਜਕ ਕੰਮਾਂ (Non-Commercial purposes) ਲਈ ਰੁੱਖ ਲਗਾਉਂਦੇ ਹਨ । ਇਨ੍ਹਾਂ ਦਰੱਖ਼ਤਾਂ ਤੋਂ ਨਾ ਕੇਵਲ ਛਾਂ ਹੀ ਮਿਲਦੀ ਹੈ, ਸਗੋਂ ਇਹ ਮਿੱਟੀ ਨੂੰ ਖੁਰਣ ਤੋਂ ਬਚਾਉਂਦੇ ਹਨ, ਭੂਮੀ ਜਲ ਸਤਰ (Water table) ਨੂੰ ਕਾਇਮ ਰੱਖਦੇ ਹਨ ਅਤੇ ਹਵਾ ਦੀ ਤੇਜ਼ ਗਤੀ ਨੂੰ ਘਟਾਉਣ ਦਾ ਕਾਰਜ ਵੀ ਕਰਦੇ ਹਨ ।

→ ਸਮਾਜਿਕ ਫਾਰੈਸਟਰੀ (Social Forestry) – ਇਸ ਪ੍ਰੋਗਰਾਮ ਦੇ ਅਧੀਨ ਸਮੁਦਾਇ ਦੀ ਖ਼ਾਲੀ ਪਈ ਜ਼ਮੀਨ (ਸ਼ਾਮਲਾਟ ਭੁਮੀ) ਨੂੰ ਰੁੱਖ ਲਗਾਉਣ ਦੇ ਵਾਸਤੇ ਵਰਤਿਆ ਜਾਂਦਾ ਹੈ । ਇਸ ਸਕੀਮ ਦੇ ਅਧੀਨ ਰੁੱਖ ਰੇਲਵੇ ਪਟੜੀਆਂ ਦੇ ਨਜ਼ਦੀਕ, ਪਿੰਡਾਂ ਦੇ ਆਲੇ-ਦੁਆਲੇ, ਸੜਕਾਂ ਦੇ ਕਿਨਾਰਿਆਂ ‘ਤੇ ਅਤੇ ਘਰਾਂ ਦੇ ਸਾਹਮਣੇ ਉਗਾਏ ਜਾਂਦੇ ਹਨ । ਰੁੱਖ ਲਗਾਉਣ ਦੀ ਇਸ ਸਕੀਮ ਦਾ ਮੰਤਵ ਸਮੁਦਾਇ ਨੂੰ ਲਾਭ ਪਹੁੰਚਾਉਣ ਤੋਂ ਹੈ ।

→ ਐਗੋ-ਫਾਰੈਸਟਰੀ (Agro-Forestry) – ਇਸ ਸਕੀਮ ਦੇ ਅਧੀਨ ਰੁੱਖ ਖੇਤੀ ਕਰਨ ਯੋਗ ਜ਼ਮੀਨ ਉੱਤੇ ਜਾਂ ਖੇਤਾਂ ਦੇ ਆਲੇ-ਦੁਆਲੇ ਉਗਾਏ ਜਾਂਦੇ ਹਨ । ਐਗੋਫਾਰੈਸਟਰੀ ਇਕ ਪ੍ਰਾਚੀਨ ਪ੍ਰਥਾ ਹੈ ਜਿਸ ਵਿਚ ਭੂਮੀ ਨੂੰ ਜ਼ਰਾਇਤੀ ਕਾਰਜਾਂ ਦੇ ਨਾਲ-ਨਾਲ ਵਣ ਲਗਾਉਣ, ਪਸ਼ੂ-ਪਾਲਣ ਦੇ ਲਈ ਵੀ ਵਰਤਿਆ ਹੈ । ਫਾਰੈਸਟਰੀ ਦੇ ਇਸ ਪ੍ਰੋਗਰਾਮ ਦੇ ਅਧੀਨ ਕਿੱਕਰ, ਅੰਬ, ਸਫ਼ੈਦਾ, ਪਾਪਲਰ ਅਤੇ ਸਰੀਂਹ (Siris) ਆਦਿ ਰੁੱਖ ਲਗਾਏ ਜਾਂਦੇ ਹਨ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

This PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5) will help you in revision during exams.

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਜਿਹੜੀਆਂ ਚੀਜ਼ਾਂ ਵਰਤੋਂ ਦੇ ਯੋਗ ਨਾ ਹੋਣ ਅਤੇ ਜਿਨ੍ਹਾਂ ਨੂੰ ਰੱਖ ਕੇ ਕੋਈ ਲਾਭ ਨਾ ਹੁੰਦਾ ਹੋਵੇ, ਤਾਂ ਅਜਿਹੀਆਂ ਚੀਜ਼ਾਂ ਨੂੰ ਵਿਅਰਥ ਪਦਾਰਥ ਜਾਂ ਰਹਿੰਦ-ਖੂੰਹਦ ਆਖਦੇ ਹਨ । ਇਹ ਵਿਅਰਥ ਪਦਾਰਥ ਠੋਸ, ਤਰਲ ਜਾਂ ਗੈਸੀ ਹੋ ਸਕਦੇ ਹਨ ।

→ ਸ਼ਹਿਰੀ (ਮਿਉਂਸੀਪਲ) ਵਿਅਰਥ ਪਦਾਰਥਾਂ ਦੇ ਗੈਰ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਦੇ ਫਲਸਰੂਪ ਨਾ ਕੇਵਲ ਵਾਤਾਵਰਣ ਹੀ ਖ਼ਰਾਬ ਹੁੰਦਾ ਹੈ, ਸਗੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ ।

→ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਅਤੇ ਲੋਕਾਂ ਨੂੰ ਰੋਗਾਂ ਤੋਂ ਸੁਰੱਖਿਅਤ ਰੱਖਣ ਵਾਸਤੇ ਹਰ ਪ੍ਰਕਾਰ ਦੇ ਕਚਰੇ ਦਾ ਚੰਗੀ ਤਰ੍ਹਾਂ, ਵਿਗਿਆਨਕ ਤਰੀਕਿਆਂ ਨਾਲ ਨਿਪਟਾਰਾ ਕਰਨਾ ਜ਼ਰੂਰੀ ਹੁੰਦਾ ਹੈ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਸ਼ਹਿਰੀ ਠੋਸ ਵਿਅਰਥ ਪਦਾਰਥਾਂ (Municipal Waste) ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਠਿਕਾਣੇ ਲਗਾਉਣਾ ਅਤੀ ਜ਼ਰੂਰੀ ਹੈ ।

→ ਠੋਸ ਵਿਅਰਥ ਪਦਾਰਥ ਦਾ ਨਿਪਟਾਰਾ ਕਰਨ ਦਾ ਕੇਵਲ ਇਕੋ ਹੀ ਹੱਲ ਨਹੀਂ ਹੈ ਪਰ ਅਜਿਹਾ ਕਰਨ ਦੇ ਲਈ ਕਈ ਵਿਧੀਆਂ ਨੂੰ ਇਕੱਠਿਆਂ ਹੀ ਵਰਤਿਆ ਜਾ ਸਕਦਾ ਹੈ । ਜਿਵੇਂ ਕਿ ਸਾਰੇ ਠੋਸ ਵਿਅਰਥ ਪਦਾਰਥਾਂ ਨੂੰ ਇਕ ਥਾਂ ‘ਤੇ ਇਕੱਠਿਆਂ ਕਰਨਾ, ਠੋਸ ਵਿਅਰਥ ਪਦਾਰਥ ਦੇ ਵੱਖ-ਵੱਖ ਘਟਕਾਂ ਨੂੰ ਵੱਖਰਿਆਂ ਕਰਨਾ, ਮੁੜ ਵਰਤੋਂ ਵਿਚ ਲਿਆਉਣ ਵਾਲੇ ਅਤੇ ਪੁਨਰ-ਚੱਕਰਣ ਵਾਲੇ ਅਤੇ ਮੁਰੰਮਤ ਯੋਗ ਘਟਕਾਂ ਨੂੰ ਵੱਖ-ਵੱਖ ਕਰਕੇ ਵਰਤੋਂ ਯੋਗ ਬਣਾਉਣਾ ਆਦਿ ।

→ 3-R ਘਟਾਉਣਾ (Reduction), ਮੁੜ ਵਰਤੋਂ (Re-use) ਅਤੇ ਪੁਨਰ-ਚੱਕਰਣ (Recycling), 3-R ਸਿਧਾਂਤ ਵਲ ਸੰਕੇਤ ਕਰਦੇ ਹਨ ।

→ ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਦੇ ਅਨੁਸਾਰ ਇਕ ਵਿਅਕਤੀ ਹਰ ਰੋਜ਼ 500 ਗ੍ਰਾਮ ਦੇ ਕਰੀਬ ਠੋਸ ਕਚਰਾ ਪੈਦਾ ਕਰਦਾ ਹੈ ।

→ ਜੇਕਰ ਕਾਗਜ਼ ਦੇ ਦੋਵੇਂ ਪਾਸਿਆਂ ਦੀ ਵਰਤੋਂ ਕੀਤੀ ਜਾਵੇ, ਤਾਂ ਕਚਰੇ ਨੂੰ ਅਧਿਕਤਮ ਸੀਮਾ ਤਕ ਘਟਾਇਆ ਜਾ ਸਕਦਾ ਹੈ । ਲਿਖਣ ਅਤੇ ਸਿੱਖਣ ਦੇ ਲਈ ਜੇਕਰ ਸਲੇਟਾਂ ਵਰਤੀਆਂ ਜਾਣ ਤਾਂ ਕਾਗਜ਼ ਨੂੰ ਤਿਆਰ ਕਰਨ ਦੇ ਲਈ ਜਿਨ੍ਹਾਂ ਦਰੱਖ਼ਤਾਂ ਆਦਿ ਦੀ ਲੋੜ ਪੈਂਦੀ ਹੈ, ਉਹ ਕਟਾਈ ਤੋਂ ਬਚ ਸਕਦੇ ਹਨ । ਠੋਸ ਕਚਰੇ ਦੀ ਉਤਪੱਤੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸਾਨੂੰ ਅਜਿਹੇ ਠੋਸ ਪਦਾਰਥ, ਜਿਵੇਂ ਕਿ ਸੁੱਟਣ ਯੋਗ ਪਲੇਟਾਂ ਅਤੇ ਗਲਾਸ ਆਦਿ ਨਹੀਂ ਵਰਤਣੇ ਚਾਹੀਦੇ । ਕਿਉਂਕਿ ਇਸ ਕਚਰੇ ਦਾ ਛੇਤੀ ਪਤਨ ਨਾ ਹੋਣ ਕਰਕੇ ਪ੍ਰਦੁਸ਼ਣ ਫੈਲਦਾ ਹੈ ।

→ ਜਿਹੜਾ ਕਚਰਾ ਦੋਬਾਰਾ ਵਰਤੋਂ ਕਰਨ ਦੇ ਕਾਬਲ ਹੋਵੇ, ਉਸ ਨੂੰ ਕਚਰਾ ਨਹੀਂ ਕਹਿੰਦੇ । ਜੇਕਰ ਤੁਸੀਂ ਆਪਣੀਆਂ ਕਿਤਾਬਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕਰਦੇ ਹੋ, ਤਾਂ ਇਨ੍ਹਾਂ ਪੁਸਤਕਾਂ ਦੀ ਵਰਤੋਂ ਦੂਸਰੇ ਹੋਰ ਬੱਚੇ ਵੀ ਕਰ ਸਕਣਗੇ ਮੁੜ ਭਰੇ ਜਾਣ ਵਾਲੇ ਲਾਈਟਰਾਂ (Refillable lighters) ਅਤੇ ਪੈਂਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

→ ਵਸਤਾਂ ਨੂੰ ਪੈਕ ਕਰਦੇ ਸਮੇਂ ਵੱਡੇ ਆਕਾਰ ਵਾਲੇ ਪੈਕਟ ਨਹੀਂ ਬਣਾਉਣੇ ਚਾਹੀਦੇ । ਸਗੋਂ ਪਦਾਰਥਾਂ ਨੂੰ ਸੰਘਣੀ ਸ਼ਕਲ (Concentrated form) ਵਿਚ ਪੈਕ ਕੀਤਾ ਜਾਣਾ ਚਾਹੀਦਾ ਹੈ । ਇਸ ਤਰ੍ਹਾਂ ਕੱਚੇ ਮਾਲ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ ।

→ ਅਜਿਹੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਨ੍ਹਾਂ ਤੋਂ ਸੁਰੱਖਿਅਤ ਰਹਿਣ ਵਿਚ ਕਠਿਨਾਈ ਨਾ ਆਵੇ ਅਤੇ ਇਨ੍ਹਾਂ ਪਦਾਰਥਾਂ ਉੱਤੇ ਚੰਗੇ ਮਿਆਰ ਵਾਲੇ ਹੋਣ ਦੀ ਮੁਹਰ ਲੱਗੀ ਹੋਣੀ ਚਾਹੀਦੀ ਹੈ ।

→ ਬੱਚਿਆਂ ਲਈ ਤੋਹਫ਼ੇ ਕਾਗਜ਼ ਵਿਚ ਲਪੇਟੇ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਕਾਗਜ਼ਾਂ ਨੂੰ ਟੇਪ ਨਹੀਂ ਲਗਾਉਣੀ ਚਾਹੀਦੀ 1 ਪੈਕਟ ਨੂੰ ਖੋਣ ਤੋਂ ਬਾਅਦ ਲਪੇਟਣ ਲਈ ਵਰਤੇ ਗਏ ਕਾਗਜ਼ ਨੂੰ ਫਿਰ ਵਰਤਿਆ ਜਾ ਸਕਦਾ ਹੈ ।

→ ਸਬਜ਼ੀਆਂ ਅਤੇ ਫਲਾਂ ਆਦਿ ਦੇ ਛਿਲਕੇ ਪਸ਼ੂਆਂ ਦੇ ਖਾਣ ਲਈ ਵਰਤੇ ਜਾ ਸਕਦੇ ਹਨ ।

→ ਘਰੇਲੁ ਫ਼ਰਨੀਚਰ ਅਤੇ ਦੂਸਰੇ ਸਾਜ਼-ਸਮਾਨ ਦੀ ਮੁਰੰਮਤ ਕਰਾਉਣੀ ਚਾਹੀਦੀ ਹੈ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਪਲਾਸਟਿਕ ਦੇ ਬਣੇ ਪਦਾਰਥਾਂ ਦਾ ਪੁਨਰ ਚੱਕਰਣ ਮੁਸ਼ਕਿਲ ਹੈ । ਕਿਉਂਕਿ ਇਨ੍ਹਾਂ ਪਦਾਰਥਾਂ ਦੇ ਪੁਨਰ-ਚੱਕਰਣ ਕਰਨ ਵਾਸਤੇ ਬਹੁਤ ਉੱਚੇ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਪੁਨਰ-ਚੱਕਰਣ ਕਰਦੇ ਸਮੇਂ ਪਲਾਸਟਿਕ ਦੇ ਪਦਾਰਥਾਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਗੈਸਾਂ ਵਾਯੂਮੰਡਲ ਨੂੰ ਦੂਸ਼ਿਤ ਕਰ ਦਿੰਦੇ ਹਨ ।

→ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਸਕੂਲੀ ਬੱਚੇ ਸਕੂਲ ਅਤੇ ਆਪਣੇ ਆਲੇਦੁਆਲੇ ਤੋਂ ਪਲਾਸਟਿਕ ਦੀਆਂ ਸੁੱਟੀਆਂ ਹੋਈਆਂ ਚੀਜ਼ਾਂ ਨੂੰ ਇਕੱਠਿਆਂ ਕਰਨ ਅਤੇ ਇਨ੍ਹਾਂ ਨੂੰ ਵੇਚ ਕੇ ਜਿਹੜੀ ਰਾਸ਼ੀ ਮਿਲੇ, ਉਹ ਸਕੂਲ ਆਦਿ ਦੀ ਬਿਹਤਰੀ ਲਈ ਵਰਤੀ ਜਾ ਸਕਦੀ ਹੈ ।

→ ਕੁੱਝ ਪਲਾਸਟਿਕ, ਜਿਵੇਂ ਕਿ ਮੋਟਾ ਪਾਲੀਥੀਨ (Thick Polythene) ਜਿਸ ਦੀ ਵਰਤੋਂ ਦੁੱਧ ਦੀਆਂ ਥੈਲੀਆਂ ਬਣਾਉਣ ਲਈ ਕੀਤੀ ਜਾਂਦੀ ਹੈ, ਤੋਂ ਵੱਡੇ ਆਕਾਰ ਵਾਲੇ ਥੈਲੇ ਆਦਿ ਤਿਆਰ ਕੀਤੇ ਜਾ ਸਕਦੇ ਹਨ । ਪਤਲੀ ਪਾਲੀਥੀਨ ਨੂੰ ਪਿੰਜ ਕੇ, ਇਸਦੀ ਵਰਤੋਂ ਗੁੱਡੀਆਂ (Dolls), ਆਦਿ ਤਿਆਰ ਕਰਨ ਵਾਸਤੇ ਕੀਤੀ ਜਾ ਸਕਦੀ ਹੈ । ਮੋਟੀ ਪਾਲੀਥੀਨ ਦੇ ਟੁਕੜਿਆਂ ਆਦਿ ਨੂੰ ਸਿਉਂ (Stitch) ਕੇ ਇਨ੍ਹਾਂ ਦੀ ਵਰਤੋਂ ਬਾਹਰਲੀਆਂ ਥਾਂਵਾਂ ਨੂੰ ਚੁੱਕਣ ਲਈ ਕੀਤੀ ਜਾ ਸਕਦੀ ਹੈ ।

→ ਪੁਨਰ-ਚੱਕਰਣ ਤੋਂ ਭਾਵ ਹੈ ਪੁਰਾਣੀਆਂ ਵਸਤਾਂ (ਕਚਰੇ) ਨੂੰ ਕੱਚੇ ਮਾਲ ਦੀ ਤਰ੍ਹਾਂ ਵਰਤਦਿਆਂ ਹੋਇਆਂ, ਇਨ੍ਹਾਂ ਵਸਤਾਂ ਤੋਂ ਨਵੀਆਂ ਚੀਜ਼ਾਂ ਤਿਆਰ ਕਰਨੀਆਂ ; ਜਿਵੇਂ ਕਿ ਵਰਤੇ ਹੋਏ ਕਾਗਜ਼ ਦਾ ਪੁਨਰ ਚੱਕਰਣ ਕਰਕੇ ਬਿਲਕੁਲ ਨਵਾਂ ਕਾਗਜ਼ ਤਿਆਰ ਕਰਨਾ । ਰੱਦੀ ਕਾਗਜ਼ਾਂ ਦਾ ਪੁਨਰ ਚੱਕਰਣ ਕਰਕੇ ਇਸ ਤੋਂ ਅਖ਼ਬਾਰੀ ਕਾਗਜ਼, ਗੱਤਾ ਅਤੇ ਹਰ ਕਿਸਮ ਦੇ ਪੈਕਿੰਗ ਕਰਨ ਲਈ ਡੱਬੇ ਆਦਿ ਤਿਆਰ ਕੀਤੇ ਜਾ ਸਕਦੇ ਹਨ ।

→ ਪੁਨਰ ਚੱਕਰਣ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ ਜਾਂਦੀ ਰਹੀ ਹੈ, ਕਿਉਂਕਿ ਅਜਿਹਾ ਕਰਨ ਨਾਲ ਅਸੀਂ ਆਪਣੇ ਕੁਦਰਤੀ ਸਾਧਨਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਵਰਤੋਂ ਕਾਗਜ਼ ਅਤੇ ਗੱਤਾ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ ।

→ ਧਾਨ ਦੀ ਫਕ (Rice husk) ਅਤੇ ਮੂੰਗਫਲੀ ਦੇ ਛਿਲਕੇ ਦੀ ਵਰਤੋਂ ਈਂਧਨ ਵਜੋਂ ਕੀਤੀ ਜਾ ਸਕਦੀ ਹੈ ।

→ ਵਾਟਰ ਵਰਕਸ ਤੋਂ ਪ੍ਰਾਪਤ ਹੋਣ ਵਾਲੀ ਗਾਧ ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ ਰਾਖ ਤੋਂ ਭਵਨ ਆਦਿ ਦੇ ਨਿਰਮਾਣ ਵਿਚ ਵਰਤਣ ਵਾਲੇ ਪਦਾਰਥ ਤਿਆਰ ਕੀਤੇ ਜਾ ਸਕਦੇ ਹਨ ।

→ ਜਲ-ਹਾਇਆਸਿੰਥ (Water hyacinth) ਵਰਗੇ ਪੌਦਿਆਂ ਨੂੰ ਬਾਇਓਗੈਸ ਪ੍ਰਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ ।

PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4)

This PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4) will help you in revision during exams.

PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4)

→ ਵਾਤਾਵਰਣ ਵਿਚ ਆਈ ਅਣਇੱਛਤ ਤਬਦੀਲੀ ਜਿਹੜੀ ਮਨੁੱਖੀ ਸਿਹਤ ਉੱਤੇ ਦੁਸ਼ਟ ਪ੍ਰਭਾਵ ਪਾਉਂਦੀ ਹੋਵੇ, ਉਸ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।

→ ਜਿਹੜਾ ਵੀ ਪਦਾਰਥ ਪ੍ਰਦੂਸ਼ਣ ਉਤਪੰਨ ਕਰੇ, ਉਸ ਨੂੰ ਪ੍ਰਦੂਸ਼ਕ ਆਖਦੇ ਹਨ ।

→ ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਤੋਂ ਪ੍ਰਦੁਸ਼ਣ, ਸ਼ੋਰ ਪ੍ਰਦੂਸ਼ਣ ਅਤੇ ਰੇਡੀਏਸ਼ਨ ਪ੍ਰਦੂਸ਼ਣ ਹਨ ।

→ ਹਵਾ ਪ੍ਰਦੂਸ਼ਣ, ਪਥਰਾਟ ਈਂਧਨਾਂ ਜਿਵੇਂ ਕਿ ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ ਦੇ ਦਹਿਨ ਕਾਰਨ ਫੈਲਦਾ ਹੈ । ਪਥਰਾਟ ਈਂਧਨ ਦੇ ਬਲਣ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਪੈਦਾ ਹੁੰਦੀਆਂ ਹਨ ।

→ ਕਾਬਨ ਮੋਨੋਆਕਸਾਈਡ ਅਜਿਹੀ ਗੈਸ ਹੈ ਜਿਹੜੀ ਸਾਹ ਪ੍ਰਣਾਲੀ ਵਿਚ ਦੋਸ਼ ਪੈਦਾ ਕਰਦੀ ਹੈ ।

PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4)

→ ਸਲਫਰ ਡਾਈਆਕਸਾਈਡ ਗੈਸ ਨੂੰ ਮਨੁੱਖੀ ਸਰੀਰ ਦੇ ਕੋਮਲ ਅੰਗ ਸੋਖ ਲੈਂਦੇ ਹਨ, ਜਿਸਦੇ ਕਾਰਨ ਕੰਨਾਂ, ਗਲੇ ਅਤੇ ਅੱਖਾਂ ਉੱਤੇ ਦੁਸ਼ਟ ਪ੍ਰਭਾਵ ਪੈਂਦੇ ਹਨ ।

→ ਘਰਾਂ ਦੇ ਰਸੋਈ-ਘਰਾਂ ਤੋਂ ਨਿਕਲਣ ਵਾਲਾ ਧੂਆਂ ਹਵਾ ਪ੍ਰਦੂਸ਼ਣ ਪੈਦਾ ਕਰਦਾ ਹੈ । ਇਸ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਵਾਸਤੇ ਧੂੰਆਂ ਰਹਿਤ ਚੁੱਲ੍ਹਿਆਂ (Smokeless chulahas) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

→ ਧਰਤੀ ਦੇ ਲਾਗੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਜਾਂ ਰੋਕਣ ਦੇ ਲਈ ਕਾਰਖ਼ਾਨਿਆਂ ਦੀਆਂ ਚਿਮਨੀਆਂ ਕਾਫ਼ੀ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।

→ ਭੱਠੀਆਂ ਦੀਆਂ ਚਿਮਨੀਆਂ ਵਿਚ ਝਾਂਵੇ (Scrubbers) ਲਾਉਣੇ ਚਾਹੀਦੇ ਹਨ ਤਾਂ ਜੋ ਸਲਫਰ ਡਾਈਆਕਸਾਈਡ ਨੂੰ ਹਵਾ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ ।

→ ਕਾਰਖਾਨਿਆਂ, ਘਰਾਂ ਵਿਚੋਂ ਨਿਕਲਣ ਵਾਲੇ ਵਹਿਣ, ਸ਼ਹਿਰੀ ਸੀਵੇਜ ਅਤੇ ਖੇਤੀ ਬਾੜੀ ਦੇ ਫੋਕਟ ਪਦਾਰਥ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।

→ ਦੂਸ਼ਿਤ ਹੋਇਆ ਤਾਜ਼ਾ ਪਾਣੀ ਪੀਣ ਲਈ ਠੀਕ ਨਹੀਂ ਹੁੰਦਾ | ਅਜਿਹੇ ਪਾਣੀ ਦੀ ਵਰਤੋਂ ਕਰਨ ਨਾਲ ਪੀਲੀਆ, ਹੈਜ਼ਾ, ਹੈਪੇਟਾਈਟਸ, ਦਸਤ ਅਤੇ ਪੇਚਿਸ਼ ਵਰਗੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ।

→ ਲੋੜ ਤੋਂ ਜ਼ਿਆਦਾ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਕਰਨ ਨਾਲ ਜਿਹੜੀ ਹਾਲਤ ਪੈਦਾ ਹੁੰਦੀ ਹੈ, ਉਸ ਨੂੰ ਸੁਪੋਸ਼ਣ (Europhication) ਆਖਦੇ ਹਨ । ਇਹ ਹਾਲਤ ਉਸ ਵਕਤ ਪੈਦਾ ਹੁੰਦੀ ਹੈ, ਜਦੋਂ ਦੁੱਧ ਦੇ ਪਲਾਂਟਾਂ, ਚੀਜ਼ਾਂ ਨੂੰ ਡਿੱਬਾ ਬੰਦ ਕਰਨ ਵਾਲੇ ਉਦਯੋਗਾਂ, ਕਾਗਜ਼ ਤਿਆਰ ਕਰਨ ਵਾਲੇ ਕਾਰਖਾਨਿਆਂ ਤੋਂ ਨਿਕਲਣ ਵਾਲਾ ਕਾਰਬਨੀ ਕਚਰਾ, ਪਾਣੀ ਵਿਚ ਉੱਗਣ ਵਾਲੀ ਕਾਈ ਦੀ ਉਤਪਾਦਿਕਤਾ ਵਿਚ ਬਹੁਤ ਜ਼ਿਆਦਾ ਵਾਧਾ ਕਰ ਦਿੰਦਾ ਹੈ । ਅਜਿਹੀਆਂ ਥਾਂਵਾਂ ਤੇ ਹਰੀ ਕਾਈ (Green algae) ਦੀ ਭਰਮਾਰ ਹੋ ਜਾਂਦੀ ਹੈ । ਅਲਗੀ ਦੀ ਪੈਦਾ ਹੋਈ ਭਰਮਾਰ ਵਾਲੀ ਹਾਲਤ ਨੂੰ ਐਲਗੀਦਾ ਬਲੂਮ/ਖਿੜਣਾ (Algal bloom) ਆਖਦੇ ਹਨ ।

→ ਇਸ ਐਲਗੀ ਦੇ ਮਰਨ ਉਪਰੰਤ ਇਨ੍ਹਾਂ ਦੇ ਵਿਘਟਣ ਕਰਨ ਦੇ ਵਾਸਤੇ ਨਿਖੇੜਕਾਂ (Decomposers) ਨੂੰ ਬਹੁਤ ਜ਼ਿਆਦਾ ਆਕਸੀਜਨ ਦੀ ਲੋੜ ਪੈਂਦੀ ਹੈ । ਇਸ ਦੇ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਇਸ ਦੇ ਫਲਸਰੂਪ ਪਾਣੀ ਵਿਚ ਰਹਿਣ ਵਾਲੇ ਜੀਵਾਂ ਤੇ ਮਾੜਾ ਅਸਰ ਹੁੰਦਾ ਹੈ ਅਤੇ ਉਨ੍ਹਾਂ ਦੇ ਜੀਵਨ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ ।

→ ਐਲਗਲ ਬਲੁਮ ਨੂੰ ਪੈਦਾ ਹੋਣ ਤੋਂ ਰੋਕਣ ਦੇ ਲਈ ਸੀਵੇਜ ਦਾ ਚੰਗੀ ਤਰ੍ਹਾਂ ਨਿਰਪਣ ਕਰਕੇ ਉਸ ਵਿਚਲੇ ਪੌਸ਼ਟਿਕ ਤੱਤ ਕੱਢ ਦੇਣੇ ਚਾਹੀਦੇ ਹਨ ਜਾਂ ਨਿਰਪਤ ਕੀਤੇ ਹੋਏ ਇਸ ਪਾਣੀ ਦੀ ਵਰਤੋਂ ਫ਼ਸਲਾਂ ਦੀ ਸਿੰਜਾਈ ਕਰਨ ਦੇ ਵਾਸਤੇ ਕੀਤੀ ਜਾ ਸਕਦੀ ਹੈ ਜਾਂ ਘੱਟ ਡੂੰਘੇ ਛੱਪੜਾਂ ਵਿਚ ਜਲ-ਜਲੀ ਪੌਦੇ ਉਗਾਉਣ ਵਾਸਤੇ ਨਿਰੂਪਿਤ ਪਾਣੀ ਨੂੰ ਵਰਤਿਆ ਜਾ ਸਕਦਾ ਹੈ ।

→ ਦਰਿਆਵਾਂ, ਝੀਲਾਂ ਜਾਂ ਛੱਪੜਾਂ ਵਿੱਚ ਕੱਪੜੇ ਧੋਣ ਦੀ ਮਨਾਹੀ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4)

→ ਸੀਵੇਜ ਨਿਰੂਪਣ ਪਲਾਂਟ ਲਗਾਏ ਜਾਣੇ ਚਾਹੀਦੇ ਹਨ ਅਤੇ ਸੀਵੇਜ ਦਾ ਨਿਰੂਪਣ ਦੇ ਬਾਅਦ ਹੀ ਇਸ ਪਾਣੀ ਨੂੰ ਨਦੀਆਂ ਅਤੇ ਝੀਲਾਂ ਵਿਚ ਛੱਡਣਾ ਚਾਹੀਦਾ ਹੈ ।

→ ਜਿਨ੍ਹਾਂ ਠੋਸ ਫੋਕਟ ਪਦਾਰਥਾਂ ਦਾ ਜੈਵਿਕ ਵਿਘਟਨ ਨਾ ਹੋ ਸਕਦਾ ਹੋਵੇ, ਉਨ੍ਹਾਂ ਦੀ ਵਰਤੋਂ ਟੋਇਆਂ ਅਤੇ ਨੀਵੀਆਂ ਥਾਂਵਾਂ ਦੀ ਭਰਾਈ ਕਰਨ ਵਾਸਤੇ ਕੀਤੀ ਜਾਣੀ ਚਾਹੀਦੀ ਹੈ ।

→ ਪਾਣੀ ਦੇ ਪ੍ਰਦੂਸ਼ਣ ਸੰਬੰਧੀ ਜਨਤਾ ਵਿਚ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ।

→ ਮਿੱਟੀ ਦੇ ਖੁਰਣ ਨੂੰ ਰੋਕਣ ਦੇ ਲਈ ਅਤੇ ਹਰਿਆਲੀ ਪੈਦਾ ਕਰਨ ਦੇ ਵਾਸਤੇ ਨਦੀਆਂ, ਦਰਿਆਵਾਂ ਆਦਿ ਦੇ ਕਿਨਾਰਿਆਂ ‘ਤੇ ਰੁੱਖ ਲਗਾਉਣੇ ਚਾਹੀਦੇ ਹਨ ।

→ ਤੇਜ਼ਾਬੀ ਮੀਂਹ, ਰਸਾਇਣਿਕ ਖਾਦਾਂ ਦੀ ਲੋੜ ਨਾਲੋਂ ਵੱਧ ਵਰਤੋਂ, ਕੈਡਮੀਅਮ ਅਤੇ ਨਿਕਲ ਆਦਿ ਮਿੱਟੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।

→ ਤਾਂਬੇ, ਲੋਹੇ ਅਤੇ ਟਿਨ ਵਰਗੇ ਠੋਸ ਫੋਕਟ-ਪਦਾਰਥਾਂ ਨੂੰ ਜ਼ਮੀਨ ਵਿਚ ਨਹੀਂ ਦੱਬਣਾ ਚਾਹੀਦਾ ।

→ ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਦੇ ਵਾਸਤੇ ਰਸਾਇਣਿਕ ਜੀਵਨਾਸ਼ਕਾਂ ਦੀ ਥਾਂ ਜੈਵਿਕ ਨਿਯੰਤਰਣ ਕੀਤਾ ਜਾਣਾ ਚਾਹੀਦਾ ਹੈ ।

→ ਠੋਸ ਫੋਕਟ ਪਦਾਰਥਾਂ ਦਾ ਪੁਨਰ-ਚੱਕਰਣ ਕਰਕੇ ਉਨ੍ਹਾਂ ਵਿਚੋਂ ਧਾਤਾਂ ਆਦਿ ਪ੍ਰਾਪਤ ਕਰ ਲੈਣੀਆਂ ਚਾਹੀਦੀਆਂ ਹਨ ।

→ ਮਨੁੱਖੀ ਜੀਵਨ ਦੀ ਉਤਮਤਾ ਵਿਚ ਸ਼ੋਰ ਪ੍ਰਦੂਸ਼ਣ ਦੁਸ਼ਟ ਪ੍ਰਭਾਵ ਪਾਉਂਦਾ ਹੈ । ਮਸ਼ੀਨਾਂ, ਹਵਾਈ ਜਹਾਜ਼, ਮੋਟਰਾਂ, ਕਾਰਾਂ, ਦੋ ਪਹੀਆ ਵਾਹਨ ਅਤੇ ਪਟਾਖੇ ਆਦਿ ਉੱਚੀ ਅਵਾਜ਼ ਪੈਦਾ ਕਰਦੇ ਹਨ ਅਤੇ ਇਨ੍ਹਾਂ ਦੁਆਰਾ ਪੈਦਾ ਹੋਣ ਵਾਲਾ ਸ਼ੋਰ ਜੀਵਨ ਦੀ ਉਤਮਤਾ ਉੱਪਰ ਭੈੜੇ ਅਸਰ ਕਰਦਾ ਹੈ । ਸ਼ੋਰ ਦੇ ਕਾਰਨ ਸਿਰਦਰਦ ਅਤੇ ਚਿੜਚਿੜਾਪਨ ਪੈਦਾ ਹੋ ਜਾਂਦਾ ਹੈ । ਜ਼ਿਆਦਾ ਸ਼ੋਰ ਦੇ ਕਾਰਨ ਕੰਨਾਂ ਦੇ ਪਰਦੇ ਪਾਟ ਸਕਦੇ ਹਨ ਅਤੇ ਮਨੁੱਖ ਸੁਣਨ ਦੀ ਸ਼ਕਤੀ ਗੁਆ ਸਕਦਾ ਹੈ ।

→ ਜਨ ਸੂਚਨਾ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਦੀ ਆਵਾਜ਼ ਨੂੰ ਧੀਮਾ ਰੱਖਿਆ ਜਾਣਾ ਚਾਹੀਦਾ ਹੈ ।

→ ਸ਼ੋਰ ਨੂੰ ਘੱਟ ਕਰਨ ਦੇ ਮਨੋਰਥ ਨਾਲ ਸੜਕਾਂ ਦੇ ਨਾਲ-ਨਾਲ ਪੌਦੇ ਲਗਾਉਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਸ਼ੋਰ ਦੀ ਤੀਬਰਤਾ ਘਟਦੀ ਹੈ । ਇਸ ਵਿਧੀ ਨੂੰ ਹਰਾ ਕੱਜਣ ਜਾਂ ਨ ਮਫ਼ਲਰ (Green Muffler) ਆਖਦੇ ਹਨ ।

→ ਆਮ ਹਾਲਤਾਂ ਵਿਚ ਉੱਚੀ ਆਵਾਜ਼ ਪੈਦਾ ਕਰਨ ਵਾਲੇ ਹਾਰਨਾਂ ਨੂੰ ਨਹੀਂ ਵਜਾਉਣਾ ਚਾਹੀਦਾ ।

→ ਸ਼ੋਰ ਪੈਦਾ ਕਰਨ ਵਾਲੇ ਕਾਰਖਾਨੇ, ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਆਦਿ ਆਬਾਦੀ ਤੋਂ ਕਾਫ਼ੀ ਦੂਰ ਹੋਣੇ ਚਾਹੀਦੇ ਹਨ ।

→ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਨੇੜੇ ਦੇ ਕੁੱਝ ਖੇਤਰ ਨੂੰ ਚੁੱਪ ਖੇਤਰ (Silent Zone) ਵਜੋਂ ਘੋਸ਼ਿਤ ਕਰ ਦਿੱਤਾ ਜਾਣਾ ਚਾਹੀਦਾ ਹੈ ।

→ ਪਰਾਵੈਂਗਣੀ ਵਿਕੀਰਣਾਂ (Ultra-violet radiation) ਜਾਂ ਰੇਡੀਏਸ਼ਨ ਦੁਆਰਾ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਨੂੰ ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕਹਿੰਦੇ ਹਨ ।

PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4)

→ ਕੁੱਝ ਖਾਸ ਕਿਸਮ ਦੇ ਪਦਾਰਥਾਂ ਦੁਆਰਾ ਪੈਦਾ ਕੀਤੀ ਜਾਂਦੀ ਰੇਡੀਏਸ਼ਨ ਨੂੰ ਰੇਡੀਓ ਐਕਟਿਵੀਟੀ (Radioactivity) ਆਖਦੇ ਹਨ ।

→ ਲਗਾਤਾਰ ਰੇਡੀਏਸ਼ਨ ਦੇ ਅੱਗੇ ਰਹਿਣ ਨਾਲ ਕੈਂਸਰ ਪੈਦਾ ਹੋ ਸਕਦਾ ਹੈ । ਰੇਡੀਏਸ਼ਨ ਦੇ ਕਾਰਨ ਮਨੁੱਖ ਦੀ ਜਣਨ ਸ਼ਕਤੀ ਵਿਚ ਅਤੇ ਜੀਨਜ਼ ਵਿਚ ਤਬਦੀਲੀ ਆ ਸਕਦੀ ਹੈ । ਰੇਡੀਏਸ਼ਨ ਦੇ ਕਾਰਨ ਪੈਦਾ ਹੋਏ ਇਨ੍ਹਾਂ ਪਰਿਵਰਤਨਾਂ ਦਾ ਸੰਚਾਰ । ਇਕ ਪੀੜੀ ਤੋਂ ਅਗਲੀ ਪੀੜੀ ਤਕ ਹੋ ਜਾਂਦਾ ਹੈ ।

→ ਐਟਮੀ ਭੱਠੀਆਂ ਮਨੁੱਖੀ ਆਬਾਦੀਆਂ ਤੋਂ ਕਾਫ਼ੀ ਦੂਰੀ ‘ਤੇ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।

→ ਨਿਊਕਲੀ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਇਨ੍ਹਾਂ ਦਾ ਚੰਗੀ ਤਰ੍ਹਾਂ ਨਿਰੂਪਣ ਕਰਨਾ ਜ਼ਰੂਰੀ ਹੈ ।

→ ਜਿਹੜੇ ਲੋਕ ਰੇਡੀਓ ਐਕਟਿਵ ਪਦਾਰਥਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਅਜਿਹੀ ਪੋਸ਼ਾਕ ਪਹਿਣਨੀ ਚਾਹੀਦੀ ਹੈ, ਜਿਸ ਉੱਤੇ ਰੇਡੀਏਸ਼ਨ/ਰੇਡੀਓ ਐਕਟਿਵੀਟੀ ਦਾ ਦੁਸ਼ਟ ਪ੍ਰਭਾਵ ਨਾ ਪੈ ਸਕੇ । ਨਿਊਕਲੀ ਊਰਜਾ ਪਲਾਂਟਾਂ ਵਿਚ ਦੁਰਘਟਨਾ ਸੰਬੰਧੀ ਢੁੱਕਵੇਂ ਅਤੇ ਅਸਰਦਾਰ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ ।

PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3)

This PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3) will help you in revision during exams.

PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3)

→ ਖਪਤ (Consumption) ਦੇ ਢਾਂਚੇ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਪੈਦਾ ਹੋ ਰਹੀਆਂ ਹਨ । ਖਪਤ ਕਰਨ ਦੇ ਤਰੀਕਿਆਂ ਵਿਚ ਵਾਧੇ ਦੇ ਕਈ ਕਾਰਣ, ਜਿਵੇਂ ਕਿ ਜੀਵਨ ਸ਼ੈਲੀ ਵਿਚ ਪਰਿਵਰਤਨ, ਵਰਤੋ ਅਤੇ ਸੁੱਟੋ ਦੀ ਪਾਲਿਸੀ ਅਤੇ ਮਾਰਕੀਟ ਵਿਚ ਮੁਕਾਬਲੇ ਦੀਆਂ ਭਾਵਨਾਵਾਂ ਆਦਿ ਹਨ ।

→ ਖਪਤਵਾਦ ਨਾਲ ਜਿਹੜੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ, ਉਨ੍ਹਾਂ ਵਿਚ ਉਰਜਾ ਦਾ ਸੰਕਟ, ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ, ਓਜ਼ੋਨ ਦੀ ਪਰਤ ਦਾ ਪਤਲਿਆਂ ਹੋਣਾ ਭਾਵ ਓਜ਼ੋਨ ਪੱਟੀ ਦਾ ਨਸ਼ਟ ਹੋਣਾ, ਵਿਸ਼ਵ-ਤਾਪਨ, ਰੋਗਾਂ ਦਾ ਫੈਲਾਓ, ਸਿਹਤ ਸੰਬੰਧੀ ਖ਼ਤਰੇ ਅਤੇ ਵਿਅਰਥ ਪਦਾਰਥਾਂ ਦਾ ਨਿਪਟਾਰਾ ਸ਼ਾਮਿਲ ਹਨ ।

→ ਸਾਧਨਾਂ ਦੇ ਬਚਾਅ ਦਾ ਹੱਲ ਹੈ-

  1. ਅਸੀਂ ਪਾਲੀਥੀਨ ਦੇ ਲਿਫਾਫਿਆਂ ਦੀ ਬਜਾਏ ਕਾਗ਼ਜ਼ ਦੇ ਲਿਫਾਫੇ ਵਰਤ ਸਕਦੇ ਹਾਂ ।
  2. ਪੈਟਰੋਲ ਦੀ ਜਗਾ ਬਾਇਓ ਗੈਸ ਜਾਂ ਬਾਇਓ ਡੀਜ਼ਲ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਅਜਿਹਾ ਕਰਨ ਦੇ ਨਾਲ ਨਾ ਸਿਰਫ ਪ੍ਰਦੂਸ਼ਣ ਉੱਤੇ ਹੀ ਕੰਟਰੋਲ ਕੀਤਾ ਜਾ ਸਕਦਾ ਹੈ, ਸਗੋਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਪਥਰਾਟ ਈਂਧਨ ਬਚਾ ਕੇ ਵੀ ਰੱਖ ਸਕਦੇ ਹਾਂ ।

→ ਚਮੜੇ ਦੀ ਥਾਂ ਪੱਲੀਵਿਨਾਇਲ ਕਲੋਰਾਈਡ (Polyvinyl Chloride) ਤੇ ਬਿਨਾਂਬੁਣੇ ਹੋਏ/ ਅਬੁਣੇ ਕੱਪੜੇ (Un-woven fabrics) ਦੀ ਵਰਤੋਂ ਕੀਤੀ ਜਾ ਸਕਦੀ ਹੈ ।

→ ਮੁਰਦਿਆਂ ਨੂੰ ਜਲਾਉਣ ਦੀ ਪੁਰਾਣੀ ਵਿਧੀ ਨੂੰ ਤਿਆਗ ਕੇ ਬਿਜਲਈ ਦਾਹ-ਭੱਠੀ (Crematonium) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ । ਅਜਿਹਾ ਕਰਨ ਦੇ ਨਾਲ ਇਕ ਤਾਂ ਲੱਕੜ ਦੀ ਬੱਚਤ ਹੋਵੇਗੀ ਅਤੇ ਦੂਸਰਾ ਵਾਯੂ-ਮੰਡਲ ਦੂਸ਼ਿਤ ਵੀ ਨਹੀਂ ਹੋਵੇਗਾ ।

PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3)

→ CNG ਕੰਪਰੈਸਡ/ਨਿਪੀੜਤ ਨੈਚੁਰਲ ਗੈਸ ਦੀ ਵਰਤੋਂ ਪੈਟਰੋਲ ਅਤੇ ਡੀਜ਼ਲ ਦੀ ਥਾਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਣ ਨਹੀਂ ਫੈਲਦਾ ।

→ ਪਰੰਪਰਾਗਤ ਚੁੱਲ੍ਹਿਆਂ ਦੀ ਬਜਾਏ ਸੋਲਰ ਚੁੱਲ੍ਹਿਆਂ ਦੀ ਵਰਤੋਂ ਕੀਤੀ ਜਾਵੇ ।

→ ਵਿਅਰਥ ਪਦਾਰਥਾਂ ਦੀ ਉਤਪੱਤੀ ਨੂੰ ਘਟਾਉਣ ਦਾ ਹੱਲ ਵੀ ਹੈ-

  1. ਅਲਕੋਹਲ ਰਹਿਤ ਪੇਅ ਪਦਾਰਥਾਂ ਦੀ ਵਰਤੋਂ ਕਰਨ ਦੇ ਵਾਸਤੇ ਡੱਬਿਆਂ (Cans) ਦੀ ਬਜਾਏ ਸ਼ੀਸ਼ੇ ਦੀਆਂ ਬੋਤਲਾਂ ਵਰਤਣੀਆਂ ਚਾਹੀਦੀਆਂ ਹਨ ।
  2. ਦੁੱਧ ਨੂੰ ਪੈਕ ਕਰਨ ਲਈ ਪਾਲੀਪੈਕਾਂ (Polypacks) ਦੀ ਥਾਂ ਕੱਚ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

ਪ੍ਰਦੂਸ਼ਣ ਨੂੰ ਘਟਾਉਣ ਸੰਬੰਧੀ ਉਪਾਅ-

  • ਕਲੋਰੋਫਲੋਰੋ ਕਾਰਬਨਜ਼ (CFCs) ਦੀ ਵਰਤੋਂ ਨੂੰ ਨਿਊਨਤਮ ਪੱਧਰ ‘ਤੇ ਰੱਖਿਆ ਜਾਵੇ ।
  • ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਲਈ ਸਾਨੂੰ ਡੀ. ਡੀ. ਟੀ. ਅਤੇ ਬੀ. ਐੱਚ. ਸੀ, ਵਰਗੇ ਜ਼ਹਿਰੀਲੇ ਪਦਾਰਥ ਦੀ ਵਰਤੋਂ ਕਰਨ ਦੀ ਥਾਂ ਬਾਇਓ ਪੈਂਸਟੀਸਾਈਡਜ਼ ਦੀ ਵਰਤੋਂ ਕਰਨੀ ਚਾਹੀਦੀ ਹੈ । ਕਿਉਂਕਿ ਡੀ. ਡੀ. ਟੀ. ਭੋਜਨ ਲੜੀ ਵਿਚ ਦਾਖਿਲ ਹੋ ਕੇ ਮਨੁੱਖਾਂ ਵਿਚ ਕਈ ਪ੍ਰਕਾਰ ਦੇ ਦੋਸ਼ ਪੈਦਾ ਕਰ ਦਿੰਦੀ ਹੈ ।

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

This PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ will help you in revision during exams.

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਮਨੁੱਖ ਆਪਣੀਆਂ ਮੂਲ ਜ਼ਰੂਰਤਾਂ ਅਤੇ ਵਿਲਾਸ ਪਸੰਦ ਸਾਧਨਾਂ ਦੀ ਪੂਰਤੀ ਲਈ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦਾ ਹੈ । ਇਹਨਾਂ ਗਤੀਵਿਧੀਆਂ ਤੋਂ ਉਸਨੂੰ ਸੁੱਖਸੁਵਿਧਾਵਾਂ ਤਾਂ ਮਿਲ ਜਾਂਦੀਆਂ ਹਨ ਪਰ ਵਾਤਾਵਰਣ ਤੇ ਇਹਨਾਂ ਦਾ ਮਾੜਾ ਅਸਰ ਪੈਂਦਾ ਹੈ ।

ਮਨੁੱਖੀ ਕਾਰਜਾਂ ਦੇ ਵਾਤਾਵਰਣ ਉੱਪਰ ਮੁੱਖ ਬੁਰੇ ਨਤੀਜੇ (III Effects of Human Activities on Environment)-ਸ਼ਹਿਰੀਕਰਨ, ਮੋਟਰਾਂ ਤੋਂ ਨਿਕਲਣ ਵਾਲਾ ਧੂੰਆਂ, ਸ਼ਹਿਰੀ ਸੁਵਿਧਾਵਾਂ ਤੇ ਦਬਾਅ, ਕੁਦਰਤੀ ਸਾਧਨਾਂ ਦਾ ਅੰਨ੍ਹੇਵਾਹ ਦੋਹਣ, ਵਾਤਾਵਰਣ ਪ੍ਰਦੂਸ਼ਣ ਆਦਿ ਹਨ ।

→ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਨਤੀਜੇ ਵਜੋਂ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ । ਜਿਸ ਦੇ ਕਾਰਨ ਵਾਤਾਵਰਣ ਦੀਆਂ ਗੰਭੀਰ ਮੁਸ਼ਕਿਲਾਂ; ਜਿਵੇਂ-ਵਿਸ਼ਵਤਾਪਨ ਅਤੇ ਹੋਰਾ ਹਿ ਪ੍ਰਭਾਵ (Green House Effect) ਪੈਦਾ ਹੋ ਰਹੇ ਹਨ ।

→ ਸ਼ਹਿਰਾਂ ਦੀ ਅਬਾਦੀ ਵਧਣ ਦੇ ਬੁਰੇ ਨਤੀਜੇ ਗੰਦੀਆਂ ਬਸਤੀਆਂ ਦੇ ਵਿਕਾਸ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ ।

→ ਅਨਿਯਮਿਤ ਅਤੇ ਸੰਘਣੀ ਵਸੋਂ ਵਾਲੇ ਖੇਤਰ ਜਿੱਥੇ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ (ਜ਼ਰੂਰਤਾਂ) ਨਾਂਹ ਦੇ ਬਰਾਬਰ ਦੀਆਂ ਹੁੰਦੀਆਂ ਹਨ, ਸੀਵਰੇਜ ਪ੍ਰਬੰਧ ਖੁੱਲ੍ਹੇ ਵਿਚ ਹੁੰਦਾ ਹੈ, ਉਹਨਾਂ ਨੂੰ ਗੰਦੀਆਂ ਬਸਤੀਆਂ ਕਿਹਾ ਜਾਂਦਾ ਹੈ ।

→ ਭਾਰਤ ਵਿਚ 25 ਮਿਲੀਅਨ ਤੋਂ ਵੀ ਜ਼ਿਆਦਾ ਲੋਕੀ ਗੰਦੀਆਂ ਬਸਤੀਆਂ (Slums) ਵਿਚ ਰਹਿੰਦੇ ਹਨ ।

→ ਰੋਜ਼ਗਾਰ ਦੀ ਭਾਲ ਵਿਚ ਆਏ ਗ਼ਰੀਬ, ਲੋਕਾਂ ਨੂੰ ਸ਼ਹਿਰਾਂ ਵਿਚ ਰਹਿਣਾ ਮਹਿੰਗਾ ਹੋਣ ਕਰਕੇ, ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ ।

→ ਸ਼ਹਿਰਾਂ ਦੀ ਵਸੋਂ ਵਿਚ ਵਾਧੇ ਦਾ ਅਸਰ ਪਾਣੀ ਅਤੇ ਬਿਜਲੀ ਸੰਸਾਧਨਾਂ ‘ਤੇ ਵੀ ਪੈਂਦਾ ਹੈ । ਇਹਨਾਂ ਦੀ ਮੰਗ ਜ਼ਿਆਦਾ ਅਤੇ ਸਪਲਾਈ ਘੱਟ ਹੋਣ ਕਾਰਨ ਇਕ ਸਮਾਨ ਵੰਡ ਦੀ ਸਥਿਤੀ ਨਹੀਂ ਰਹਿ ਜਾਂਦੀ ।

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਸ਼ਹਿਰਾਂ ਵਿਚ ਗੱਡੀਆਂ-ਮੋਟਰਾਂ ਦੀ ਸੰਘਣਤਾ ਹੋਣ ਕਾਰਨ ਵਾਯੂ ਪ੍ਰਦੂਸ਼ਣ (Air Pollution) ਦਾ ਪੱਧਰ ਵਧ ਰਿਹਾ ਹੈ ।

→ ਪੇਂਡੂ ਖੇਤਰਾਂ ਦੀਆਂ ਔਕੜਾਂ (Problems of Rural Areas) ਵਿਚ ਸਿੱਖਿਆ ਅਤੇ ਡਾਕਟਰੀ ਸੇਵਾਵਾਂ ਦਾ ਨਾ ਹੋਣਾ, ਪ੍ਰਦੂਸ਼ਣ, ਅਸੁਰੱਖਿਅਤ ਸਫ਼ਾਈ ਪ੍ਰਬੰਧਨ ਅਤੇ ਨਿਕਾਸ ਪ੍ਰਣਾਲੀ ਦਾ ਉੱਚਿਤ ਨਾ ਹੋਣਾ ਆਦਿ ਮੁੱਖ ਹਨ ।

→ ਪੇਂਡੂ ਖੇਤਰਾਂ ਵਿਚ ਮਨੁੱਖ ਦੀਆਂ ਅਨਿਆਂਸੰਗਤ ਗਤੀਵਿਧੀਆਂ; ਜਿਵੇਂ-ਜ਼ਿਆਦਾ ਚਰਾਉਣਾ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨਾ ਅਤੇ ਭੂਮੀਗਤ ਪਾਣੀ ਦੇ ਦੁਰਉਪਯੋਗ ਨਾਲ ਕਈ ਨਵੀਆਂ ਔਕੜਾਂ ਪੈਦਾ ਹੋ ਗਈਆਂ ਹਨ । ਇਹਨਾ ਵਿਚ ਭੂਮੀ ਵਿਚ ਲੂਣਾਂ ਦਾ ਵਧਣਾ, ਮਾਰੂਥਲੀਕਰਨ, ਭੋਂ-ਖੁਰਨ ਅਤੇ ਭੂਮੀ ਵਿਤਕੀਕਰਨ ਆਦਿ ਮੁੱਖ ਹਨ ।

→ ਜੈਵਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨਾਲ ਕਈ ਸਿਹਤ ਸੰਬੰਧੀ ਔਕੜਾਂ ਪੈਦਾ ਹੋ ਗਈਆਂ ਹਨ । ਜ਼ਿਆਦਾਤਰ ਜੀਵਨਾਸ਼ਕ ਦਵਾਈਆਂ ਦਾ ਅਪਘਟਣ ਨਹੀਂ ਹੁੰਦਾ ਹੈ ਅਤੇ ਇਹ ਭੋਜਨ ਲੜੀ ਨਾਲ ਜੀਵ ਅਵਰਧਨ ਕਰਦੀਆਂ ਹਨ ।

→ ਕੁਦਰਤੀ ਸੋਮਿਆਂ ਵਿਚ ਮਨੁੱਖੀ ਸਹਿਤ ਸਾਰੇ ਜੀਵ-ਜੰਤੂਆਂ ਦੀ ਵਰਤੋਂ ਲਈ ਉਰਜਾ ਅਤੇ ਵਾਤਾਵਰਣ ਤੋਂ ਮਿਲਣ ਵਾਲੇ ਪਦਾਰਥ ਮਿਲੇ ਹੁੰਦੇ ਹਨ ।

→ ਕੁਦਰਤੀ ਸੋਮੇ (Natural Resources) ਦੋ ਤਰ੍ਹਾਂ ਦੇ ਹੁੰਦੇ ਹਨ-ਨਵਿਆਉਣਯੋਗ ਸੋਮੇ (Renewable Resources) ਅਤੇ ਨਾ-ਨਵਿਆਉਣਯੋਗ ਸੋਮੇ (Nonrenewable Resources) ਨਵਿਆਉਣਯੋਗ ਕੁਦਰਤੀ ਸੋਮੇ (Renewable Resources) ਉਹ ਹੁੰਦੇ ਹਨ ਜਿਨ੍ਹਾਂ ਦਾ ਨਵੀਕਰਨ ਜਾਂ ਮੁੜ-ਉਤਪਾਦਨ ਭੌਤਿਕ, ਯੰਤਰਿਕ ਅਤੇ ਰਸਾਇਣਿਕ ਕਿਰਿਆਵਾਂ ਨਾਲ ਕੀਤਾ ਜਾ ਸਕਦਾ ਹੈ , ਜਿਵੇਂ-ਸੁਰਜ, ਜਲ, ਹਵਾ, ਮਿੱਟੀ, ਜੰਗਲੀ ਸੰਪੱਤੀ, ਜੰਗਲ, ਮਨੁੱਖ ਆਦਿ ।

→ ਨਾ-ਨਵਿਆਉਣਯੋਗ ਸੋਮੇ ਉਹ ਹਨ ਜਿਨ੍ਹਾਂ ਦੀ ਇਕ ਵਾਰੀ ਮੁੱਕਣ ਤੋਂ ਬਾਅਦ ਉਹਨਾਂ ਦੀ ਮੁੜ-ਪੂਰਤੀ ਨਹੀਂ ਹੁੰਦੀ, ਜਿਵੇਂ-ਖਣਿਜ, ਕੋਲਾ, ਪੈਟਰੋਲੀਅਮ ਆਦਿ ।

→ ਕੁਦਰਤੀ ਸੋਮਿਆਂ ਦੇ ਵਿਘਟਨ ਦੇ ਮੁੱਖ ਕਾਰਨ ਅਬਾਦੀ ਵਿਚ ਵਾਧਾ, ਸੋਮਿਆਂ ਦਾ ਜ਼ਿਆਦਾ ਸ਼ੋਸ਼ਣ, ਸੋਮਿਆਂ ਦੀ ਇਕ ਸਮਾਨ ਵੰਡ ਨਾ ਹੋਣਾ ਅਤੇ ਨਵੀਆਂ ਤਕਨੀਕਾਂ ਦਾ ਵਿਕਾਸ ਹੈ ।

→ ਆਬਾਦੀ ਵਧਣ ਦੇ ਕਾਰਨ ਭੋਜਨ, ਖਣਿਜਾਂ, ਲੱਕੜੀ ਆਦਿ ਦੀ ਮੰਗ ਵਧਣ ਦੇ ਨਤੀਜੇ ਵਜੋਂ ਕੁਦਰਤੀ ਸੋਮਿਆਂ ‘ਤੇ ਭਾਰ ਵਧ ਗਿਆ ਹੈ । ਭੂਮੀ ਦੀ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਪੋਸ਼ਟਿਕ ਤੱਤਾਂ ਦਾ ਨਾਸ਼ ਹੁੰਦਾ ਹੈ ਅਤੇ ਭੂਮੀ ਦੀ ਉਪਜਾਊ ਸ਼ਕਤੀ ਮੁੱਕ ਜਾਂਦੀ ਹੈ । ਇਸ ਤੋਂ ਇਲਾਵਾ ਇਕ ਹੀ ਤਰ੍ਹਾਂ ਦੀ ਫ਼ਸਲ ਨੂੰ ਬਾਰ-ਬਾਰ ਬੀਜਣਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ । ਭੂਮੀ ਦੀ ਉਪਜਾਊ ਸ਼ਕਤੀ ਦੀ ਭਰਾਈ ਦੇ ਲਈ ਵਰਤੋਂ ਵਿਚ ਲਿਆਂਦੀਆਂ ਗਈਆਂ ਰਸਾਇਣਿਕ ਖਾਦਾਂ ਮਿੱਟੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ |

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਪਾਣੀ ਦੀ ਵਰਤੋਂ ਖੇਤੀ, ਉਦਯੋਗਾਂ ਅਤੇ ਘਰੇਲੂ ਕਾਰਜਾਂ ਵਿਚ ਕੀਤੀ ਜਾਂਦੀ ਹੈ ।

→ ਸਿੰਚਾਈ ਕਿਰਿਆਵਾਂ ਅਤੇ ਪਾਣੀ ਦੀ ਅਨਿਆਂਪੂਰਨ ਮਨੁੱਖੀ ਵਰਤੋਂ ਪਾਣੀ ਦੇ ਘੱਟ ਹੋਣ ਦਾ ਮੁੱਖ ਕਾਰਨ ਹੈ |

→ ਖੇਤੀ, ਉਦਯੋਗਿਕ ਅਤੇ ਘਰੇਲੂ ਰਹਿੰਦ-ਖੂੰਹਦ ਪਦਾਰਥ ਪੱਧਰੀ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ।

→ ਆਬਾਦੀ ਵਾਧੇ ਦੇ ਕਾਰਨ ਬਣੇ ਵੱਡੇ ਬੰਨ, ਬਨਸਪਤੀ ਆਵਰਨ ਅਤੇ ਪ੍ਰਸਥਿਤਕੀ ਤੰਤਰ ‘ਤੇ ਪ੍ਰਤੀਕੂਲ ਪ੍ਰਭਾਵ ਪਾਉਂਦੇ ਹਨ ।

→ ਸਮੁੰਦਰੀ ਪਾਣੀ ਤੋਂ ਮਨੁੱਖ ਨੂੰ ਮੱਛੀ, ਝੀਗਾ ਅਤੇ ਹੋਰ ਸਮੁੰਦਰੀ ਚੀਜ਼ਾਂ ਮਿਲਦੀਆਂ ਹਨ | ਮਨੁੱਖ ਦੀਆਂ ਵਧਦੀਆਂ ਹੋਈਆਂ ਜ਼ਰੂਰਤਾਂ ਦੇ ਕਾਰਨ ਅਤੇ ਸਮੁੰਦਰੀ ਭੋਜਨ ਦੀ ਜ਼ਿਆਦਾ ਵਰਤੋਂ ਸਮੁੰਦਰੀ ਸੋਮਿਆਂ ਤੇ ਭਾਰ ਵਧਾਉਂਦੀ ਹੈ ।

→ ਖਣਿਜਾਂ ਦੀ ਵਧੀ ਮੰਗ ਦਾ ਕਾਰਨ ਵਸੋਂ ਵਿਚ ਹੋਇਆ ਵਾਧਾ ਅਤੇ ਉਦਯੋਗੀਕਰਨ ਹੈ ।

→ ਜੰਗਲਾਂ ਤੋਂ ਸਾਨੂੰ ਬਾਲਣ ਅਤੇ ਇਮਾਰਤੀ ਲੱਕੜੀ, ਉਦਯੋਗਾਂ ਦੇ ਲਈ ਕੱਚਾ ਮਾਲ, ਮਸਾਲੇ, ਦਵਾਈਆਂ, ਰੇਸ਼ਮ, ਲਾਖ, ਗੁੰਦ ਆਦਿ ਜ਼ਰੂਰੀ ਸਮੱਗਰੀ ਮਿਲਦੀ ਹੈ ।

→ ਜੰਗਲ, ਭੂ-ਖੋਰ ਨੂੰ ਰੋਕਣ, ਹੜ੍ਹ ਨੂੰ ਰੋਕਣ, ਜਲਵਾਯੂ ਸਥਿਰਤਾ, ਜਲ-ਚੱਕਰ ਨੂੰ ਸੰਤੁਲਿਤ ਰੱਖਣ ਅਤੇ ਪਰਿਸਥਿਤੀਕਰਨ ਤੰਤਰ ਵਿਚ ਸੰਤੁਲਨ ਬਣਾਈ ਰੱਖਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ । ਜੰਗਲ ਪੇੜ ਪੌਦੇ ਅਤੇ ਜੀਵ-ਜੰਤੂਆਂ ਦੇ ਕੁਦਰਤੀ ਨਿਵਾਸ ਵੀ ਹਨ ।

→ ਜੰਗਲਾਂ ਦੀ ਕਟਾਈ ਦੇ ਮੁੱਖ ਕਾਰਨ (Main Reasons for Cutting of Forests) – ਉਦਯੋਗੀਕਰਨ, ਸ਼ਹਿਰੀਕਰਨ, ਖਣਨ, ਸਥਾਨਾਂਤਰੀ ਖੇਤੀ, ਵਿਕਾਸਸ਼ੀਲ ਗਤੀਵਿਧੀਆਂ, ਖ਼ਰਾਬ ਜੰਗਲ ਪ੍ਰਬੰਧ ਆਦਿ ਹਨ । ਜੰਗਲ ਕਟਾਈ ਦੇ ਕਾਰਨ ਜਲਵਾਯੂ ਪਰਿਵਰਤਣ, ਭੁ-ਤਲ ਦੇ ਤਾਪਮਾਨ ਵਿਚ ਵਾਧਾ, ਜੈਵ ਵਿਵਧਤਾ ਵੰਨ-ਸੁਵੰਨਤਾ) ਵਿਚ ਘਾਟ, ਜ਼ਿਆਦਾ ਭੋਂ-ਖੋਰ, ਹੜ੍ਹ ਆਉਣੇ, ਹਵਾ ਵਿਚ ਆਕਸੀਜਨ ਦੀ ਘਾਟ ਅਤੇ ਭੂਮੀ ਦਾ ਮਰੁ ਭੂਮੀ ਵਿਚ ਬਦਲਣਾ ਆਦਿ ਗੰਭੀਰ ਵਾਤਾਵਰਣ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਕੁਦਰਤੀ ਸੋਮਿਆਂ ਦੀ ਅਸਾਂਵੀ ਵੰਡ ਦੇ ਕਾਰਨ ਇਹਨਾਂ ਦੀ ਵਰਤੋਂ ਸੰਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ।

→ ਸਾਧਨਾਂ ਦੀ ਅਸਾਵੀਂ ਵੰਡ ਉਤਪਾਦਨ ਦੀ ਲਾਗਤ ਨੂੰ ਵਧਾ ਦਿੰਦੀ ਹੈ ਅਤੇ ਇਸਦੇ | ਕਾਰਨ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਵਿਚ ਵਿਵਾਦ ਹੁੰਦੇ ਹਨ ।

→ ਵਰਤਮਾਨ ਸਮੇਂ ਵਿਚ ਵਿਗਿਆਨਿਕ ਤਰੱਕੀ ਦੇ ਕਾਰਨ ਤਕਨੀਕਾਂ ਦਾ ਵਿਕਾਸ ਹੋਇਆ ਹੈ ਜਿਸ ਨਾਲ ਸੋਮਿਆਂ ਦੇ ਜ਼ਿਆਦਾ ਦੋਹਣ ਲਈ ਨਵੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਗਿਆ ਹੈ ।

→ ਸੋਮਿਆਂ ਦੇ ਸ਼ੋਸ਼ਣ ਦੇ ਲਈ ਬਣਾਈ ਗਈ ਤਕਨੀਕ ਵਿਚ ਜੈਵ ਤਕਨੀਕ ਅਤੇ ਜੈਵ ਸੂਚਨਾ ਤਕਨੀਕ ਮੁੱਖ ਹਨ ।

→ ਭਵਿੱਖ ਵਿਚ ਇਹਨਾਂ ਨਵੀਆਂ ਅਤੇ ਵਧੀਆ ਤਕਨੀਕਾਂ ਦਾ ਉਪਯੋਗ ਭਿਅੰਕਰ ਬਿਮਾਰੀਆਂ ਦੇ ਇਲਾਜ, ਉਰਜਾ ਦੇ ਹੋਰ ਸਾਧਨਾਂ ਦੇ ਰੂਪ ਵਿਚ ਕੀਤੇ ਜਾਣ ਦੀ ਉਮੀਦ ਹੈ ।

→ ਆਬਾਦੀ ਦੇ ਵਾਧੇ ਦਾ ਅਸਰ ਸਮਾਜਿਕ ਸੁਵਿਧਾਵਾਂ ਜਿਵੇਂ ਪੀਣ ਦਾ ਸਾਫ਼ ਪਾਣੀ, ਬਿਜਲੀ ਦੀ ਪੂਰਤੀ, ਡਾਕਟਰੀ ਸੇਵਾਵਾਂ ਅਤੇ ਬਚੇ ਹੋਏ ਪਦਾਰਥਾਂ ਦੇ ਪ੍ਰਬੰਧਣ ‘ਤੇ ਵੀ ਪੈਂਦਾ ਹੈ ।

→ ਸ਼ਹਿਰਾਂ ਅਤੇ ਕਸਬਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਨੂੰ ਆਰਾਮਦਾਇਕ ਬਣਾਉਣ ਲਈ ਪ੍ਰਸ਼ਾਸਨ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਨਗਰੀ ਸੁਵਿਧਾਵਾਂ (Civil Amenities) ਕਹਿੰਦੇ ਹਨ ।

→ ਪੀਣ ਦੇ ਸਾਫ਼ ਪਾਣੀ ਸੰਬੰਧੀ ਮੁਸ਼ਕਿਲਾਂ ਵਿਚ ਅਸ਼ੁੱਧ ਪਾਣੀ ਪੀਣ ਨਾਲ ਹੋਣ ਵਾਲੇ ਰੋਗ, ਗਰਮੀਆਂ ਵਿਚ ਪਾਣੀ ਦੀ ਘਾਟ, ਖ਼ਰਾਬ ਪਾਣੀ ਪ੍ਰਣਾਲੀ, ਪਾਣੀ ਦੀ ਜ਼ਿਆਦਾ ਵਰਤੋਂ ਆਦਿ ਮੁੱਖ ਹਨ ।

→ ਉਦਯੋਗਾਂ ਵਲੋਂ ਜ਼ਿਆਦਾ ਬਿਜਲੀ ਵਰਤੋਂ ਕਰ ਲੈਣ ਦੇ ਕਾਰਨ ਘਰੇਲੂ ਕੰਮਾਂ ਲਈ ਬਿਜਲੀ ਦੀ ਘਾਟ ਰਹਿੰਦੀ ਹੈ ।

→ ਏਅਰ-ਕੰਡੀਸ਼ਨਰ ਦੀ ਵਰਤੋਂ ਗਰਮੀਆਂ ਦੇ ਮੌਸਮ ਵਿਚ ਬਿਜਲੀ ਦੀ ਘਾਟ ਨਾਲ ਪੈਦਾ ਹੋਣ ਵਾਲੀਆਂ ਔਕੜਾਂ ਨੂੰ ਹੋਰ ਜ਼ਿਆਦਾ ਔਖਾ ਕਰ ਦਿੰਦੀ ਹੈ ।

→ ਬਿਜਲੀ ਨਾ ਹੋਣ ਤੇ ਜਨਰੇਟਰ ਦੀ ਵਰਤੋਂ ਧੁਨੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਫ਼ੈਲਾਉਂਦੀ ਹੈ ।

→ ਵੱਡੇ ਸ਼ਹਿਰਾਂ ਦੀ ਵਸੋਂ ਜ਼ਿਆਦਾ ਹੋਣ ਨਾਲ ਆਵਾਜਾਈ ਅਤੇ ਢੋਆ-ਢੁਆਈ ਵਿਚ ਔਕੜ ਆਉਂਦੀ ਹੈ ।

→ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਵਿਚ ਆਉਣ ਵਾਲੇ ਪੈਟਰੋਲ ਦੇ ਜਲਣ ਤੇ ਲੈਂਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਆਕਸਾਈਡ, ਹਾਈਡ੍ਰੋਕਾਰਬਨ ਆਦਿ ਦਾ ਨਿਕਾਸ ਹੁੰਦਾ ਹੈ ਜਿਨ੍ਹਾਂ ਦੇ ਕਾਰਨ ਵਾਯੂ ਪ੍ਰਦੂਸ਼ਣ ਹੁੰਦਾ ਹੈ । ਆਵਾਜਾਈ ਦੇ ਖ਼ਰਾਬ ਪ੍ਰਬੰਧਣ ਦੇ ਕਾਰਨ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਵੀ ਸ਼ਹਿਰਾਂ ਵਿਚ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ |

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਵਾਹਨਾਂ ਤੋਂ ਪੈਦਾ ਹੋਣ ਵਾਲੇ ਧੂੰਏਂ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਅਤੇ ਵਸੋਂ ਦੇ ਵਾਧੇ ਦੇ ਕਾਰਨ ਸਿਹਤ ਸੇਵਾਵਾਂ ਘੱਟ ਹੋ ਰਹੀਆਂ ਹਨ ।

→ ਆਮ ਸਿਹਤ ਸੇਵਾਵਾਂ ਅਤੇ ਅਰੋਗਕਰ ਸੇਵਾਵਾਂ ਦੀ ਘਾਟ ਦੇ ਕਾਰਨ ਅਨੇਕਾਂ ਬੀਮਾਰੀਆਂ ਫੈਲ ਰਹੀਆਂ ਹਨ । ਸਿਹਤ ਸੇਵਾਵਾਂ ਵਿਚ ਘਾਟ ਦੇ ਕਾਰਨ ਹੁਣ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਤੇ ਦਬਾਅ ਵਧ ਰਿਹਾ ਹੈ ।

→ ਰਹਿੰਦ-ਖੂੰਹਦ ਪਦਾਰਥ ਉਹ ਪਦਾਰਥ ਹਨ ਜੋ ਫਾਲਤੂ ਰੂਪ ਵਿਚ ਵਾਤਾਵਰਣ ਵਿਚ | ਪਾਏ ਜਾਂਦੇ ਹਨ ਤੇ ਇਹਨਾਂ ਪਦਾਰਥਾਂ ਦੀ ਸਿੱਧੇ ਤੌਰ ‘ਤੇ ਕੋਈ ਵਰਤੋਂ ਨਹੀਂ ਹੁੰਦੀ ਹੈ ।

→ ਸ਼ਹਿਰਾਂ ਦੀ ਵਧਦੀ ਅਬਾਦੀ ਦੇ ਨਾਲ ਹਰ ਤਰ੍ਹਾਂ ਦੇ ਠੋਸ ਵਿਅਰਥ ਪਦਾਰਥ ਜਿਵੇਂਮਿਉਂਸੀਪਲ ਵਿਅਰਥ ਪਦਾਰਥ, ਉਦਯੋਗਿਕ ਬਾਹਰੀ ਵਹਿਣ ਅਤੇ ਸੰਕਟਮਈ ਫਾਲਤੂ ਕੂੜਾ-ਕਰਕਟ ਦਾ ਉਤਪਾਦਨ ਵੀ ਬੜੀ ਤੇਜ਼ੀ ਨਾਲ ਵਧ ਰਿਹਾ ਹੈ ।

→ ਸ਼ਹਿਰਾਂ ਵਿਚ ਕਾਰਬਨਿਕ ਅਤੇ ਅਕਾਰਬਨਿਕ ਅਤੇ ਮੁੜ-ਚੱਕਰੀਏ (Renewable) ਵਿਅਰਥ ਪਦਾਰਥਾਂ ਨੂੰ ਵੱਖ ਕਰਨ ਦੀ ਘਰੇਲੂ ਪੱਧਰ ‘ਤੇ ਕੋਈ ਪ੍ਰਣਾਲੀ ਨਹੀਂ ਹੈ ।

→ ਫਾਲਤੂ ਕੂੜੇ-ਕਰਕਟ ਨੂੰ ਸੁੱਟਣ ਵਾਲੀਆਂ ਜਗਾਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਉੱਥੇ ਕੂੜੇ ਦੇ ਢੇਰ ਬੀਮਾਰੀਆਂ ਫੈਲਾਉਣ ਵਾਲੇ ਮੱਖੀ, ਮੱਛਰ ਆਦਿ ਦੇ ਮੁੜ-ਜੀਊਣ ਸਥਾਨ ਦਾ ਕੰਮ ਕਰਦੇ ਹਨ |

→ ਸੁਰੱਖਿਅਤ ਤਰੀਕਿਆਂ ਨਾਲ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨਾ ਸ਼ਹਿਰੀ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਹੈ ।

→ ਮੋਟਰ ਵਾਹਨਾਂ ਤੋਂ ਹਾਈਡ੍ਰੋਕਾਰਬਨ ਪੈਦਾ ਹੁੰਦੇ ਹਨ ਜੋ ਰਸਾਇਣਿਕ ਰੂਪ ਨਾਲ ਸਰਗਰਮ (Active) ਫਾਰਮਲਡੀਹਾਇਡ ਪੈਦਾ ਕਰਦੇ ਹਨ ਜਿਹੜਾ ਕਿ ਅੱਖਾਂ ਦੀ ਜਲਣ ਲਈ ਜ਼ਿੰਮੇਵਾਰ ਹੁੰਦਾ ਹੈ ।

→ ਉਤਸਰਜਨ ਤੋਂ ਇਕੱਲੀ ਨਾਈਟ੍ਰੋਜਨ ਆਕਸਾਈਡ, ਸੂਰਜ ਦੀ ਰੌਸ਼ਨੀ ਦੀ ਹੋਂਦ ਵਿਚ ਹਵਾ ਵਿਚ ਮੌਜੂਦ ਕਣਾਂ ਨਾਲ ਕਿਰਿਆ ਕਰਦੀ ਹੈ ਅਤੇ ਧੁਆਂਖਿਆ ਧੂਆਂ/ ਧੁੰਦ-ਧੁਆਂ (Smog) ਪੈਦਾ ਕਰਦੀ ਹੈ । ਧੁਆਂਖਿਆ ਧੂਆਂ ਦੇਖਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ ਅਤੇ ਅੱਖਾਂ, ਗਲੇ ਅਤੇ ਫੇਫੜਿਆਂ ਵਿਚ ਜਲਣ ਦਾ ਕਾਰਨ ਬਣਦਾ ਹੈ | ਹਵਾਈ ਅਤੇ ਜ਼ਮੀਨੀ ਵਾਂਸਪੋਰਟ ਵੀ ਪ੍ਰਭਾਵਿਤ ਹੁੰਦੇ ਹਨ ।

→ ਸ਼ਹਿਰੀਕਰਨ (Urbanisation) ਉਹ ਪ੍ਰਕਿਰਿਆ ਹੈ ਜਿਸ ਨਾਲ ਵੱਡੀ ਸੰਖਿਆ ਵਿਚ ਲੋਕ ਸ਼ਹਿਰਾਂ ਵਿਚ ਵਸ ਜਾਂਦੇ ਹਨ ।

→ ਤਕਨੀਕ ਅਤੇ ਵਸੋਂ ਵਾਧੇ ਨੇ ਸ਼ਹਿਰੀਕਰਨ ਦੀ ਪ੍ਰਕਿਰਿਆ ਨੂੰ ਬਹੁਤ ਵਧਾ ਦਿੱਤਾ ਹੈ । ਸ਼ਹਿਰੀਕਰਨ ਨੇ ਭੂਮੀ ਉਪਯੋਗ, ਘਰ ਵਿਕਾਸ, ਪ੍ਰਵਾਸ ਅਤੇ ਗਤੀਸ਼ੀਲ ਅਬਾਦੀ ਨੂੰ ਪ੍ਰਭਾਵਿਤ ਕੀਤਾ ਹੈ ।

→ ਸ਼ਹਿਰਾਂ ਦੇ ਵਿਕਾਸ ਦੇ ਕਾਰਨ ਆਵਾਸ ਦੀ ਸਮੱਸਿਆ ਪੈਦਾ ਹੋ ਗਈ ਹੈ ਜਿਸਦੇ ਕਾਰਨ ਜੰਗਲਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ।

→ ਸ਼ਹਿਰੀਕਰਨ ਨੇ ਗੰਦੀਆਂ ਬਸਤੀਆਂ ਵਿਚ ਵਾਧਾ ਕੀਤਾ ਹੈ । ਗੰਦੀਆਂ ਬਸਤੀਆਂ ਵਿਚ ਜਲ, ਸੜਕ, ਆਵਾਜਾਈ ਆਦਿ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਈ ਵਿਵਸਥਾ ਨਹੀਂ ਹੁੰਦੀ ।

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਪੇਂਡੂ ਇਲਾਕਿਆਂ ਤੋਂ ਜ਼ਿਆਦਾਤਰ ਲੋਕੀ ਰੋਜ਼ਗਾਰ, ਵਪਾਰ, ਸਿੱਖਿਆ ਆਦਿ ਦੇ | ਲਈ ਸ਼ਹਿਰੀ ਖੇਤਰਾਂ ਵਿਚ ਚਲੇ ਜਾਂਦੇ ਹਨ ।

→ ਗਤੀਸ਼ੀਲ ਵਸੋਂ (Floating Population) ਵਿਚ ਉਹ ਲੋਕ ਸ਼ਾਮਿਲ ਹਨ ਜੋ | ਹਰ ਰੋਜ਼ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇਕ ਥਾਂ ਤੋਂ ਦੂਸਰੀ ਥਾਂ ‘ਤੇ ਜਾਂਦੇ ਹਨ ।

PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ

This PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ will help you in revision during exams.

PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ

→ ਵਸੋਂ (Population-ਕਿਸੇ ਖਾਸ ਭੂਗੋਲਿਕ ਖੇਤਰ ਵਿੱਚ ਰਹਿਣ ਵਾਲੇ ਅਤੇ ਆਪਸ ਵਿੱਚ ਅੰਤਰ ਕਿਰਿਆ ਕਰਨ ਵਾਲੇ ਮੈਂਬਰਾਂ ਦੀ ਇੱਕੋ ਜਾਤੀ ਸਮੂਹ ਨੂੰ ਵਸੋਂ (Population) ਕਹਿੰਦੇ ਹਨ ।

→ ਵਸੋਂ ਦੇ ਵੱਖ-ਵੱਖ ਪਹਿਲ ਜਿਵੇਂ ਵਸੋਂ ਵਿਚ ਵਾਧਾ, ਵੰਡ, ਵਸੋਂ ਵਾਧੇ ਦੇ ਕਾਰਕ ਆਦਿ ਦੀ ਜਾਣਕਾਰੀ ਹਾਸਿਲ ਕਰਨ ਨੂੰ ਜਨ-ਅੰਕਣ (Demography) ਕਿਹਾ ਜਾਂਦਾ ਹੈ।

→ ਵਸੋਂ (Population) ਕਿਸੇ ਵੀ ਦੇਸ਼ ਦਾ ਇਕ ਮਹੱਤਵਪੂਰਨ ਖ਼ਜ਼ਾਨਾ ਹੈ। ਵਸੋਂ ਹੀ ਆਪਣੇ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਦੇਸ਼ ਦਾ ਆਰਥਿਕ ਵਿਕਾਸ ਕਰਦੀ ਹੈ। ਕਿਸੇ ਦੇਸ਼ ਦੀ ਕੁੱਲ ਵਸੋਂ ਅਤੇ ਉਸਦੇ ਕੁੱਲ ਖੇਤਰਫਲ ਦੇ ਅਨੁਪਾਤ (ਆਇਤਨ) ਨੂੰ ਉੱਥੇ ਦੀ ਵਸੋਂ ਦੀ ਘਣਤਾ (Population Density) ਕਹਿੰਦੇ ਹਨ।

→ ਕਿਸੇ ਦੇਸ਼ ਦੀ ਵਸੋਂ ਦਾ ਵਾਧਾ, ਉਸ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਵਿਚ ਫ਼ਰਕ, ਜੀਵਨ ਦੀ ਉਮਰ ਅਤੇ ਉਤਪਰਵਾਸ ਤੇ ਆਪਰਵਾਸ ਦੇ ਅੰਤਰ ‘ਤੇ ਨਿਰਭਰ ਕਰਦੀ ਹੈ। ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਆਦਮੀਆਂ ਪਿੱਛੇ ਜਨਮ ਲੈਣ ਵਾਲਿਆਂ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ (Average Birth Rate) ਕਹਿੰਦੇ ਹਨ।

→ ਜਨਮ ਦਰ ਜ਼ਿਆਦਾ ਹੋਣ ਦੇ ਸਮਾਜਿਕ, ਆਰਥਿਕ, ਸਭਿਆਚਾਰਿਕ, ਇਤਿਹਾਸਿਕ ਅਤੇ ਰਾਜਨੀਤਿਕ ਕਾਰਨ ਹੁੰਦੇ ਹਨ।

→ ਮੌਤ ਦਰ (Mortality Rate)-ਕਿਸੇ ਖੇਤਰ ਵਿਚ ਹਰ ਸਾਲ ਪ੍ਰਤੀ ਹਜ਼ਾਰ ਵਿਅਕਤੀਆਂ ਪਿੱਛੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਦੱਸਦੀ ਹੈ।
ਵਸੋਂ ਦੇ ਇਕ ਜਗ੍ਹਾ ਤੋਂ ਦੂਜੀ ਜਗਾ ਤੇ ਤਬਾਦਲੇ ਨੂੰ ਪਰਵਾਸ ਕਹਿੰਦੇ ਹਨ।

PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ

→ ਜਦੋਂ ਲੋਕ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਜਾ ਕੇ ਵਸਦੇ ਹਨ ਉਸਨੂੰ ਹਿਜਰਤ (Emigration) ਕਹਿੰਦੇ ਹਨ।

→ ਜਦੋਂ ਲੋਕ ਦੂਜੇ ਦੇਸ਼ਾਂ ਤੋਂ ਆ ਕੇ ਕਿਸੇ ਦੇਸ਼ ਵਿਚ ਵਸਦੇ ਹਨ ਤਾਂ ਉਸਨੂੰ ਆਵਾਸ (Immigration) ਕਹਿੰਦੇ ਹਨ।

→ ਕਦੀ-ਕਦੀ ਲੋਕ ਆਪਣੇ ਪਿੰਡ ਤੋਂ ਛੋਟੇ ਸ਼ਹਿਰ ਵਿਚ ਜਾ ਵਸਦੇ ਹਨ ਤੇ ਥੋੜ੍ਹੇ ਦਿਨਾਂ ਬਾਅਦ ਕਿਸੇ ਵੱਡੇ ਸ਼ਹਿਰ ਵਿਚ ਜਾ ਕੇ ਰਹਿੰਦੇ ਹਨ, ਤਾਂ ਇਸਨੂੰ ਅਸਥਾਈ ਪਰਵਾਸ (Transient migration) ਕਹਿੰਦੇ ਹਨ।

→ ਸ਼ਹਿਰ ਦੀਆਂ ਸਹੂਲਤਾਂ ਅਤੇ ਆਰਥਿਕ ਮੌਕੇ ਨੂੰ ਵੇਖਦੇ ਹੋਏ ਪਿੰਡਾਂ ਦੇ ਲੋਕ ਸ਼ਹਿਰ ਵੱਲ ਨੂੰ ਪਰਵਾਸ ਕਰਦੇ ਹਨ, ਜਿਸ ਨੂੰ ਅਪਕਰਸ਼ਨ ਪਰਵਾਸ (Impulsive migration) ਕਹਿੰਦੇ ਹਨ।

→ ਲੋਕਾਂ ਦਾ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਅਸੁਰੱਖਿਆ ਅਤੇ ਸਮਾਜਿਕ ਕਾਰਨਾਂ ਕਰਕੇ ਜਿਹੜਾ ਪਰਵਾਸ ਹੁੰਦਾ ਹੈ ਉਸਨੂੰ ਪ੍ਰਤੀਕਰਸ਼/ਮਜਬੂਰ ਕਰਨ ਵਾਲਾ ਪਰਵਾਸ (Compulsive migration) ਕਹਿੰਦੇ ਹਨ।

→ ਵਸੋਂ ਦੀ ਗਤੀ ਦੇ ਆਧਾਰ ਤੇ ਪਰਵਾਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈਅੰਤਰਰਾਜੀ ਪਰਵਾਸ (Inter State Migration) ਅਤੇ ਅੰਤਰਾਰਾਜੀ ਪਰਵਾਸ (Intra State Migration) ਜਦੋਂ ਵਸੋਂ ਦਾ ਤਬਾਦਲਾ ਇਕ ਹੀ ਰਾਜ ਦੀ ਹੱਦ ਦੇ ਅੰਦਰ ਹੋਵੇ ਤਾਂ ਉਸਨੂੰ ਅੰਤਰਰਾਜੀ ਪਰਵਾਸ (Intra State Migration) ਕਹਿੰਦੇ ਹਨ।

→ ਜਦੋਂ ਵਸੋਂ ਦਾ ਤਬਾਦਲਾ ਰਾਜ ਦੀ ਹੱਦ ਦੇ ਬਾਹਰ ਹੋਵੇ ਤਾਂ ਉਸਨੂੰ ਅੰਤਰਰਾਜੀ ਪਰਵਾਸ (Inter State Migration) ਕਹਿੰਦੇ ਹਨ।

→ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪ੍ਰਤੀ ਹਜ਼ਾਰ ਜਨਮੇ ਬੱਚਿਆਂ ਪਿੱਛੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਨੂੰ ਬਾਲ ਮੌਤ ਦਰ (Infant mortality rate) ਕਹਿੰਦੇ ਹਨ।

→ ਅਲੱਗ-ਅਲੱਗ ਉਮਰਾਂ ਦੇ ਵਰਗਾਂ ਦੇ ਅਨੁਪਾਤ ਨੂੰ ਵਸੋਂ ਦਾ ਉਮਰ ਸੰਯੋਜਨ (Age structure of population) ਕਹਿੰਦੇ ਹਨ।

→ ਪ੍ਰਤੀ ਹਜ਼ਾਰ ਆਦਮੀਆਂ ਪਿੱਛੇ ਇਸਤਰੀਆਂ ਦੀ ਗਿਣਤੀ ਨੂੰ ਲਿੰਗ ਅਨੁਪਾਤ (Sex Ratio) ਕਹਿੰਦੇ ਹਨ।

→ ਪ੍ਰਤੀ 100 ਆਦਮੀਆਂ ਦੇ ਪਿੱਛੇ ਸਾਖਰ ਆਦਮੀਆਂ ਦੀ ਗਿਣਤੀ ਨੂੰ ਸਾਖਰਤਾ ਦਰ (Literacy Rate) ਕਹਿੰਦੇ ਹਨ।
PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ 1
→ ਵਸੋਂ ਦੇ ਸ਼ੁਰੂ ਦੇ ਸਿਧਾਂਤ ਪਲੈਟੋ ਅਤੇ ਅਰਸਤੂ ਦੁਆਰਾ ਪ੍ਰਸਤਾਵਿਤ ਹਨ । ਇਸਦੇ ਅਨੁਸਾਰ ਵਸੋਂ ਦਾ ਅਨੁਕੂਲਨ ਅਕਾਰ ਰੂਪ ਉਹ ਹੈ ਜਿਸ ਵਿਚ ਮਨੁੱਖ ਦੀ ਯੋਗਤਾ ਦੀ ਵਰਤੋਂ ਅਨੁਸਾਰ ਉੱਥੋਂ ਦਾ ਵਿਕਾਸ ਹੋਵੇ ।

→ ਥਾਮਸ ਰਾਬਰਟ ਮਾਲਕਸ (Thomas Robert Malthus) ਨੇ ਵਜੋਂ ਸੰਬੰਧੀ ਆਪਣੇ ਵਿਚਾਰ ਵਸੋਂ ਦੇ ਸਿਧਾਂਤ ਨੂੰ (An essay on Principles of Population) ਵਿਚ ਹੇਠ ਲਿਖੇ ਅਨੁਸਾਰ ਪ੍ਰਗਟਾਏ ।

→ ਮਾਲਸ ਦੇ ਵਿਚਾਰਾਂ ਅਨੁਸਾਰ ਮਨੁੱਖੀ ਵਸੋਂ ਵਿਚ ਵਾਧਾ ਰੇਖਾ ਗੁਣਸੂਤਰ ਲੜੀ (Geometrical Progression) ਭਾਵ 2, 4, 8, 16, 32 ……………. ਅਨੁਸਾਰ ਹੁੰਦਾ ਹੈ । ਜਦ ਕਿ ਭੋਜਨ ਵਿਚ ਹੋਣ ਵਾਲਾ ਵਾਧਾ ਸਮਾਂਤਰੀ ਲੜੀ (Arithmetical Progression) ਅਨੁਸਾਰ (2, 4, 6, 8, 10 ……………) ਹੋਣ ਦੇ ਕਾਰਨ ਵਸੋਂ ਅਤੇ ਖਾਧ ਪਦਾਰਥਾਂ/ਭੋਜਨ ਦੇ ਦਰਮਿਆਨ ਇਹ ਅੰਤਰ ਹਮੇਸ਼ਾ ਕਾਇਮ ਰਹੇ ।

PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ

→ ਵਜੋਂ ਕੁਦਰਤੀ ਤੌਰ ‘ਤੇ ਘੱਟ ਵੀ ਹੋ ਜਾਂਦੀ ਹੈ। ਇਸ ਵਿਚ ਕੁਦਰਤੀ ਆਫ਼ਤਾਂ : ਜਿਵੇਂ-ਜੰਗ, ਭੁੱਖਮਰੀ, ਹੜ੍ਹ, ਸੁਨਾਮੀ, ਬਿਮਾਰੀਆਂ ਆਦਿ ਵਰਗੇ ਕਾਰਨ ਸ਼ਾਮਲ ਹਨ ।

→ ਸੰਨ 2000 ਦੇ ਅੰਕੜੇ ਅਨੁਸਾਰ ਸਾਰੇ ਸੰਸਾਰ ਦੀ ਕੁੱਲ ਵਸੋਂ 6 ਅਰਬ 17 ਕਰੋੜ ਹੈ । ਸੰਸਾਰ ਵਿਚ ਵਸੋਂ ਦੀ ਵੰਡ ਅਸਮਾਨ ਅਤੇ ਅਸਤ-ਵਿਅਸਤ ਹੈ। ਧਰਤੀ ਤੇ ਵਸੋਂ ਦੀ ਵੰਡ ਉੱਥੇ ਪਾਈਆਂ ਜਾਣ ਵਾਲੀਆਂ ਕੁਦਰਤੀ ਸੁਵਿਧਾਵਾਂ ‘ਤੇ ਆਧਾਰਿਤ ਹੈ।

→ ਸੰਸਾਰ ਦੀ 20% ਵਸੋਂ ਧਰਤੀ ਦੇ ਕੁੱਲ ਖੇਤਰ ਦੇ ਅੱਧੇ ਹਿੱਸੇ ਵਿਚ ਰਹਿੰਦੀ ਹੈ। ਜਿਸ ਵਿਚ ਯੂਰਪ, ਉੱਤਰੀ ਅਮਰੀਕਾ ਅਤੇ ਪੁਰਾਣਾ ਰੁਸ ਆਉਂਦੇ ਹਨ।

ਵਸੋਂ ਵਹਨ ਕਰਨ ਦੇ ਉਦੇਸ਼ ਨਾਲ ਵਾਤਾਵਰਣ ਦੇ ਦੋ ਅੰਗ ਹਨ-

  1. ਜੀਵਨ ਰੱਖਿਅਕ ਅੰਗ, (Life Supportive Components) ·
  2. ਰਹਿੰਦ-ਖੂੰਹਦ ਪਾਚਣਸ਼ੀਲ ਅੰਗ (Waste Assimilative Components) |

→ ਜੀਵਨ ਰੱਖਿਅਕ ਅੰਗ (Life Supportive Components) ਵਾਤਾਵਰਣ ਦਾ ਉਹ ਹਿੱਸਾ ਹੈ ਜੋ ਵਸੋਂ ਲਈ ਭੋਜਨ, ਉਰਜਾ, ਹਵਾ ਅਤੇ ਜਲ ਪੈਦਾ ਕਰਦਾ ਹੈ।

→ ਰਹਿੰਦ-ਖੂੰਹਦ ਪਾਚਨਸ਼ੀਲ ਅੰਗ (Waste Assimilative Components) ਵਿਚ ਮਨੁੱਖੀ ਕਿਰਿਆਵਾਂ ਦੁਆਰਾ ਫਾਲਤੂ ਪਦਾਰਥ ਅਤੇ ਰਹਿੰਦ-ਖੂੰਹਦ ਵਾਤਾਵਰਣ ਵਿਚ ਮਿਲ ਜਾਂਦੇ ਹਨ ।

→ ਵਸੋਂ ਵਿਤਰਣ ਲਈ ਉੱਤਰਦਾਈ ਕੁਦਰਤੀ ਕਾਰਕਾਂ ਵਿਚ ਧਰਤੀ, ਨਦੀਆਂ, ਘਾਟੀਆਂ, ਜਲਵਾਯੂ, ਖਣਿਜ ਪਦਾਰਥਾਂ ਦੀ ਪ੍ਰਾਪਤੀ ਅਤੇ ਬਨਸਪਤੀ ਪ੍ਰਮੁੱਖ ਹਨ।
→ ਵਸੋਂ ਵਿਤਰਣ ਲਈ ਉੱਤਰਦਾਈ ਮਨੁੱਖੀ ਕਾਰਕ-ਖੇਤੀ-ਬਾੜੀ, ਉਦਯੋਗਿਕ ਵਿਕਾਸ, ਆਵਾਜਾਈ ਦੇ ਸਾਧਨਾ ਦਾ ਵਿਕਾਸ ਸ਼ਹਿਰੀਕਰਨ, ਸਮਾਜਿਕ ਕਾਰਕ, ਰਾਜਨੀਤਿਕ ਕਾਰਕ, ਸੁਰੱਖਿਆ ਆਦਿ ਹਨ।

→ ਕਿਸੇ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਫ਼ਰਕ ਨੂੰ ਉੱਥੇ ਦੀ ਵਸੋਂ ਦੀ ਕੁਦਰਤੀ ਵਾਧਾ ਦਰ (Natural Population Growth Rate) ਕਹਿੰਦੇ ਹਨ।
→ ਕਿਸੇ ਦੇਸ਼ ਦੀ ਵਸੋਂ ਦਾ ਵਾਧਾ, ਜਨਮ ਦਰ ਅਤੇ ਮੌਤ ਦਰ ਦੇ ਫ਼ਰਕ ਤੇ ਆਧਾਰਿਤ ਹੈ।
→ ਮੌਤ ਦਰ ਵਿਚ ਕਮੀ ਅਤੇ ਜਨਮ ਦਰ ਵਿਚ ਵਾਧਾ ਹੀ ਵਸੋਂ ਵੱਧਣ ਦਾ ਮੁੱਖ ਕਾਰਨ ਹੈ।

→ ਜਨਮ ਦਰ ਦਾ ਵਾਧਾ ਅਤੇ ਮੌਤ ਦਰ ਦੀ ਕਮੀ ਨੂੰ ਵਧਾਉਣ ਵਾਲੇ ਕਾਰਨ ਹਨ –

  • ਮਹਾਂਮਾਰੀ ਅਤੇ ਅਕਾਲ ਦੀ ਸਥਿਤੀ ਤੇ ਕਾਬੂ
  • ਸਿੱਖਿਆ ਦੀ ਕਮੀ
  • ਸਮਾਜਿਕ ਸੁਰੱਖਿਆ
  • ਧਾਰਮਿਕ ਕਾਰਨ
  • ਸੁੱਖ ਸੁਵਿਧਾਵਾਂ ਵਿਚ ਵਾਧਾ।

→ ਵਸੋਂ ਦੇ ਵਾਧੇ ਕਾਰਨ ਭੋਜਨ ‘ਤੇ, ਗ਼ਰੀਬੀ ’ਤੇ, ਉਰਜਾ ਅਤੇ ਕੱਚੇ ਮਾਲ ਦੀ , ਮਾਤਰਾ ਅਤੇ ਉਹਨਾਂ ਦੀ ਵੰਡ ‘ਤੇ ਭੈੜਾ ਅਸਰ ਪੈਂਦਾ ਹੈ। ਵਸੋਂ ਵਧਣ ਦੇ ਕਾਰਨ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਬਹੁਤ ਜ਼ਿਆਦਾ ਵਧਣ ਕਾਰਨ ਖੇਤੀ-ਬਾੜੀ ਯੋਗ ਧਰਤੀ ਉੱਪਰ ਅਸਰ ਹੁੰਦਾ ਹੈ।
→ ਉਰਜਾ ਦੀ ਜ਼ਿਆਦਾ ਵਰਤੋਂ ਊਰਜਾ ਸੰਸਾਧਨਾਂ ਲਈ ਹਾਨੀਕਾਰਕ ਹੈ।
→ ਵਸੋਂ ਵਧਣ ਨਾਲ ਮਹੱਤਵਪੂਰਨ ਕਮੀਆਂ ਹੇਠਾਂ ਲਿਖੀਆਂ ਜਾਂਦੀਆਂ ਹਨ

  1. ਕੁਦਰਤੀ ਸਾਧਨਾਂ ਦਾ ਸ਼ੋਸ਼ਣ,
  2. ਖੇਤੀਬਾੜੀ ਯੋਗ ਧਰਤੀ ਉੱਪਰ ਜ਼ਿਆਦਾ ਦਬਾਅ,
  3. ਬੇਰੁਜ਼ਗਾਰੀ ਦੀ ਸਮੱਸਿਆ,
  4. ਜੀਵਨ ਪੱਧਰ ਵਿਚ ਕਮੀ,
  5. ਸ਼ਹਿਰੀਕਰਨ,
  6. ਅਮੀਰ ਅਤੇ ਗ਼ਰੀਬ ਰਾਸ਼ਟਰ ਦੇ ਵਿਚ ਫ਼ਰਕ,
  7. ਵਾਤਾਵਰਣ ਦਾ ਦੂਸ਼ਿਤ ਹੋਣਾ ।

→ ਵਸੋਂ ਵਾਧੇ ਕਾਰਨ ਰਹਿੰਦ-ਖੂੰਹਦ ਪ੍ਰਬੰਧਨ (Waste management) ਸੰਬੰਧੀ ਸਮੱਸਿਆ ਪੈਦਾ ਹੁੰਦੀ ਹੈ।

→ ਪਰਵਾਸ ਦੇ ਮੁੱਖ ਉਦੇਸ਼ (Main Objectives of Migration)-ਧਰਤੀ ਦੀ ਪ੍ਰਾਪਤੀ, ਆਜੀਵਿਕਾ, ਧਨ ਦਾ ਲਾਲਚ, ਧਾਰਮਿਕ ਕਾਰਨ, ਸਿੱਖਿਆ ਦੇ ਚੰਗੇ ਮੌਕਿਆਂ ਦੀ ਪ੍ਰਾਪਤੀ, ਮਨੋਰੰਜਨ ਅਤੇ ਸਿਹਤ ਸੇਵਾਵਾਂ ਦੀ ਪ੍ਰਾਪਤੀ ਆਦਿ ਹਨ । ਪਿੰਡ ਵਾਸੀਆਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣਾ ਸ਼ਹਿਰੀਕਰਨ (Urbanization) ਕਹਾਉਂਦਾ ਹੈ।

→ ਜੀ.ਟੀ. ਵਾਰਥ ਦੇ ਅਨੁਸਾਰ, “ਕੁੱਲ ਵਸੋਂ ਦੇ ਅਨੁਪਾਤ ਵਿਚ ਸ਼ਹਿਰੀ ਵਸੋਂ ਦੇ | ਵਾਧੇ ਨੂੰ ਸ਼ਹਿਰੀਕਰਨ ਕਹਿੰਦੇ ਹਨ।”

→ ਅਲੱਗ-ਅਲੱਗ ਸਮੇਂ ਅਨੁਸਾਰ ਕੁੱਲ ਵਸੋਂ ਵਿਚ ਸ਼ਹਿਰੀ ਬਸਤੀਆਂ ਵਿਚ ਰਹਿਣ ਵਾਲੀ ਵਸੋਂ ਦੇ ਅਨੁਪਾਤ ਵਿਚ ਹੋਣ ਵਾਲੇ ਪ੍ਰਤੀਸ਼ਤ ਵਾਧੇ ਨੂੰ ਸ਼ਹਿਰੀਕਰਨ ਦਰ (Urbanization Rate) ਕਿਹਾ ਜਾਂਦਾ ਹੈ।

ਸ਼ਹਿਰੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ (Factors Affecting Urbanization)-ਸ਼ਹਿਰੀ ਜੀਵਨ ਸੁਵਿਧਾਵਾਂ, ਸਮਾਜਿਕ ਗਤੀਸ਼ੀਲੜਾ, ਉਦਯੋਗੀਕਰਨ, ਕਾਰੋਬਾਰੀ ਸੁਵਿਧਾਵਾਂ, ਆਵਾਜਾਈ, ਰੋਜ਼ਗਾਰ ਦੇ ਮੌਕੇ, ਸਰਕਾਰੀ ਨੀਤੀਆਂ ਆਦਿ ਹਨ।

ਸ਼ਹਿਰੀ ਖੇਤਰ ਦੀਆਂ ਵਾਤਾਵਰਣੀ ਮੁਸ਼ਕਿਲਾਂ (Environmental Problems in Urban Areas)-ਗੰਦੀ ਬਸਤੀਆਂ ਦਾ ਫੈਲਾਅ, ਪ੍ਰਦੂਸ਼ਣ ਵਿਚ ਵਾਧਾ, ਠੋਸ ਰਹਿੰਦ-ਖੂੰਹਦ ਵਿਚ ਵਾਧਾ ਹੋਣਾ ਅਤੇ ਖੇਤੀਬਾੜੀ ਯੋਗ ਧਰਤੀ ‘ਤੇ ਦਬਾਅ ਆਦਿ ਹਨ ।

PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ

→ ਪੜ੍ਹਨ-ਲਿਖਣ ਦੀ ਯੋਗਤਾ ਨੂੰ ਸਾਖਰਤਾ (Literacy) ਕਹਿੰਦੇ ਹਨ।

→ ਸਾਖਰਤਾ ਨਾਲ ਲੋਕਾਂ ਵਿਚ ਵਾਤਾਵਰਣ ਸੰਬੰਧੀ ਜਾਗਰੁਕਤਾ ਆਉਂਦੀ ਹੈ।

→ ਵਸੋਂ ਦੇ ਵਾਧੇ ਨੂੰ ਰੋਕਣ ਦੇ ਤਰੀਕੇ (Methods for controlling increase in Population)

  • ਵਿਆਹ ਯੋਗ ਉਮਰ ਵਿਚ ਵਾਧਾ
  • ਇਸ ਸੰਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ
  • ਸਿੱਖਿਆ ਦਾ ਪ੍ਰਸਾਰ
  • ਪਰਿਵਾਰ ਨਿਯੋਜਨ ਪ੍ਰੋਗਰਾਮ
  • ਸਮਾਜਿਕ ਸੁਰੱਖਿਆ
  • ਸਸਤੇ ਮਨੋਰੰਜਨ ਸਾਧਨ ॥

PSEB 11th Class Environmental Education Notes Chapter 1 ਵਾਤਾਵਰਣ

This PSEB 11th Class Environmental Education Notes Chapter 1 ਵਾਤਾਵਰਣ will help you in revision during exams.

PSEB 11th Class Environmental Education Notes Chapter 1 ਵਾਤਾਵਰਣ

→ ਸਾਡੇ ਤੋਂ ਇਲਾਵਾ ਸਾਡੇ ਆਲੇ-ਦੁਆਲੇ ਨੂੰ ਸਾਡਾ ਵਾਤਾਵਰਣ ਕਿਹਾ ਜਾਂਦਾ ਹੈ । ਇਸ ਦੇ ਕਈ ਅੰਗ ਹਨ । ਸਾਰੇ ਅੰਗ ਆਪਸ ਵਿਚ ਇਕ-ਦੂਜੇ ਨਾਲ ਕਈ ਅਕਿਰਿਆਵਾਂ ਕਰਦੇ ਹਨ । ਇਸ ਨਾਲ ਕੁਦਰਤੀ ਵਾਤਾਵਰਣ ਬਣਦਾ ਹੈ ।

→ ਸਾਡੇ ਵਾਤਾਵਰਣ ਵਿਚਲੀ ਊਰਜਾ ਵਿੱਚ ਮਨੁੱਖਾਂ ਅਤੇ ਦੂਸਰੇ ਅੰਗਾਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਹੈ ।
→ ਅੱਜ ਦੇ ਸਮੇਂ ਵਿਚ ਮਨੁੱਖ ਕੁਦਰਤ ਦਾ ਵਿਨਾਸ਼ ਕਰ ਰਿਹਾ ਹੈ ਅਤੇ ਵਕਤ ਲੰਘਣ ਦੇ ਨਾਲ-ਨਾਲ ਵਾਤਾਵਰਣ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ।
→ ਥਾਂ ਅਤੇ ਸਮੇਂ ਦੇ ਨਾਲ-ਨਾਲ ਵਾਤਾਵਰਣ ਬਦਲਦਾ ਰਹਿੰਦਾ ਹੈ ਅਤੇ ਸਾਰੀਆਂ ਥਾਂਵਾਂ ‘ਤੇ ਅਤੇ ਹਰ ਵੇਲੇ ਇਹ ਇੱਕੋ ਜਿਹਾ ਨਹੀਂ ਰਹਿੰਦਾ ।

→ ਵਾਤਾਵਰਟ ਦੇ ਅੰਗ (Components of Environment)
ਵਾਤਾਵਰਣ ਦੇ ਅੰਗਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ –

  • ਜੈਵਿਕ ਅੰਗ (Abiotic Components)
  • ਜੈਵਿਕ ਅੰਗ (Biotic Components) |

1. ਅਜੈਵਿਕ ਅੰਗ (Abiotic Components) -ਇਸ ਵਿਚ ਨਿਰਜੀਵ ਅੰਗ ਹੁੰਦੇ ਹਨ । ਇਹ ਸਾਰੇ ਨਿਰਜੀਵ ਪਦਾਰਥ, ਮਨੁੱਖ ਅਤੇ ਹੋਰ ਸੰਘਟਕਾਂ ਦੇ ਜੀਵਨ ਦੇ ਲਈ ਜ਼ਰੂਰੀ ਹਨ । ਜਿਵੇਂ-ਮੀਂਹ, ਊਰਜਾ, ਸੌਰ ਵਿਕਿਰਣ, ਤਾਪਮਾਨ, ਹਵਾ, ਜਲ ਪ੍ਰਵਾਹ ਆਦਿ ਜਲਵਾਯੂ ਅੰਗ ਹਨ । ਰਸਾਇਣਿਕ ਅੰਗ ਜਿਵੇਂ ਆਕਸੀਜਨ, ਤੇਜ਼ਾਬੀ ਮਾਦਾ, ਖਾਰਾਪਣ, ਕਾਰਬਨ ਡਾਈਆਕਸਾਈਡ, ਪ੍ਰਕਾਸ਼ ਆਦਿ ।

2. ਜੈਵਿਕ ਅੰਗ (Biotic Components)-ਇਸ ਵਿਚ ਸਜੀਵ ਅੰਗ ਸ਼ਾਮਿਲ ਹਨ । ਇਹਨਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਅਭਿਕਿਰਿਆਵਾਂ ਵਿਚ ਉਰਜਾ ਫ਼ੈਸਲਾਕੁੰਨ ਰੋਲ ਅਦਾ ਕਰਦੀ ਹੈ ; ਜਿਵੇਂ-ਸੂਖ਼ਮਜੀਵ (ਨਿਖੇੜਕ), ਪੌਦੇ ਉਤਪਾਦਕ) ਅਤੇ ਮਨੁੱਖ ਦੇ ਨਾਲ ਜੀਵ-ਜੰਤੂ ਖ਼ਪਤਕਾਰ) ਆਦਿ । ਸੂਰਜ ਊਰਜਾ ਦਾ ਮੁੱਖ ਸੋਮਾ ਹੈ । ਜੈਵਿਕ ਅੰਗ ਊਰਜਾ ਨੂੰ ਮੁੜ ਵਾਤਾਵਰਣ ਵਿਚ ਭੇਜ ਦਿੰਦੇ ਹਨ ।

PSEB 11th Class Environmental Education Notes Chapter 1 ਵਾਤਾਵਰਣ

ਜੈਵਿਕ ਅੰਗਾਂ ਵਿੱਚ ਸੂਖ਼ਮਜੀਵਾਂ (Decomposers) ਦੇ ਇਲਾਵਾ ਪੌਦੇ (Producers) ਅਤੇ ਸਾਰੇ ਸਜੀਵ ਜਿਹੜੇ ਉਤਪਾਦਕਾਂ ਉੱਤੇ ਨਿਰਭਰ ਹਨ, ਖ਼ਪਤਕਾਰ (Consumers) ਅਖਵਾਉਂਦੇ ਹਨ । ਊਰਜਾ ਦਾ ਮੁੱਖ ਸਰੋਤ ਸੂਰਜ (Sun) ਹੈ ! ਪਦਾਰਥ (Matter) ਜਾਂ ਪੁੰਜ ਦਾ ਕਾਰਨ ਸਾਧਨ ਹਨ ।

→ ਵਾਤਾਵਰਣ ਦੀਆਂ ਕਿਸਮਾਂ (Types of Environment)-ਇਹ ਤਿੰਨ ਤਰ੍ਹਾਂ ਦੇ ਹਨ

  1. ਭੌਤਿਕ ਵਾਤਾਵਰਣ (Physical Environment)
  2. ਜੈਵਿਕ ਵਾਤਾਵਰਣ (Biological Environment)
  3. ਸਮਾਜਿਕ ਵਾਤਾਵਰਣ (Social Environment) ।

1. ਭੌਤਿਕ ਵਾਤਾਵਰਣ (Physical Environment) -ਇਸ ਵਾਤਾਵਰਣ ਦੇ ਤਿੰਨ ਪ੍ਰਮੁੱਖ ਅੰਗ ਹੁੰਦੇ ਹਨ । ਵਾਯੂ ਮੰਡਲ (Atmosphere), ਜਲ-ਮੰਡਲ (Hydrosphere) ਅਤੇ ਥਲ-ਮੰਡਲ (Lithosphere) । ਵਾਯੂ ਮੰਡਲ ਵਿਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਦਾ ਹੈ । ਇਹ ਦੋਵੇਂ ਗੈਸਾਂ ਧਰਤੀ ਉੱਤੇ ਜੀਵਨ ਦੀ ਹੋਂਦ ਲਈ ਜ਼ਿੰਮੇਵਾਰ ਹਨ । ਆਕਸੀਜਨ ਦਾ ਉਪਯੋਗ ਮਨੁੱਖ ਵਲੋਂ ਜੀਵਨ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਕਰਨ ਲਈ ਭੋਜਨ ਦੇ ਆਕਸੀਕਰਨ ਕਾਰਨ ਪੈਦਾ ਹੋਈ ਊਰਜਾ ਸਜੀਵਾਂ ਅੰਦਰ ਹੋਣ ਵਾਲੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹੈ | ਕਾਰਬਨ ਡਾਈਆਕਸਾਈਡ ਦੀ ਵਰਤੋਂ ਪੌਦਿਆਂ ਵਲੋਂ ਆਪਣਾ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ ।

ਵਾਤਾਵਰਣ ਸੂਰਜ ਦੀ ਝੁਲਸਾਉਣ ਵਾਲੀ ਗਰਮੀ ਅਤੇ ਰਾਤ ਦੇ ਸਮੇਂ ਬਹੁਤ ਜ਼ਿਆਦਾ ਘੱਟ ਤਾਪਮਾਨ ਤੋਂ ਸਾਡੇ ਹਿ ਦੀ ਰੱਖਿਆ ਕਰਦਾ ਹੈ । ਸਾਰੇ ਜੀਵ ਧਾਰੀਆਂ ਵਿਚ ਢਾਅ-ਉਸਾਰ ਕਿਰਿਆਵਾਂ (Metabolic Activities) ਨੂੰ ਔਸਤ ‘ਤੇ ਰੱਖਣ ਅਤੇ ਕਰਨ ਲਈ ਜਲ ਬਹੁਤ ਜ਼ਰੂਰੀ ਹੈ । ਇਸ ਲਈ ਇਸ ਨੂੰ ਜੀਵਨ ਦਾ ਪੰਘੂੜਾ (Cradle of Life) ਕਿਹਾ ਜਾਂਦਾ ਹੈ । ‘ਪਾਣੀ ਜੀਵਨ ਹੈ । (Water is life) ਇਹ ਕਥਨ ਹਮੇਸ਼ਾਂ ਪ੍ਰਭਾਵਸ਼ਾਲੀ ਰਿਹਾ ਹੈ। ਅਤੇ ਇਹ ਕਥਨ ਸਰਵ-ਵਿਆਪੀ ਸੱਚਾਈ ਹੈ । ਥਲ-ਮੰਡਲ (Lithosphere) ਦਾ ਮਤਲਬ, ਧਰਤੀ ਦੀ ਸਤਾ ਦੇ ਕੱਚੇ ਮਾਲ ਤੋਂ ਹੈ ਜਿਹੜਾ ਪੌਦਿਆਂ, ਜੀਵ-ਜੰਤੂਆਂ ਅਤੇ ਸੂਖਮ ਜੀਵਾਂ ਦੇ ਵਿਕਾਸ ਲਈ ਖਣਿਜ ਅਤੇ ਮਿੱਟੀ ਦਿੰਦਾ ਹੈ ।

ਵਾਯੂ-ਮੰਡਲ, ਜਲ-ਮੰਡਲ ਅਤੇ ਥਲ-ਮੰਡਲ ਦੇ ਵਿਚ ਹੋਰ ਇਕ ਪਤਲਾ ਖੇਤਰ ਬਣਿਆ ਹੋਇਆ ਹੈ । ਜਿਸ ਨੂੰ ਜੀਵ-ਮੰਡਲ ਕਿਹਾ ਜਾਂਦਾ ਹੈ । ਇਸ ਖੇਤਰ ਵਿਚ ਸਾਰੇ ਜੀਵ ਅਤੇ ਪੌਦੇ ਪਾਏ ਜਾਂਦੇ ਹਨ । ਇਸ ਲਈ ਇਸਨੂੰ ਧਰਤੀ ਦਾ ਜੀਵਨ ਖੇਤਰ ਵੀ ਕਿਹਾ ਜਾਂਦਾ ਹੈ । ਜਲ-ਮੰਡਲ ਅਤੇ ਥਲ-ਮੰਡਲ ਦਾ ਆਪਸੀ ਸੰਪਰਕ ਖੇਤਰ ਸਮੁੰਦਰੀ ਕਿਨਾਰਿਆ ਲਾਗੇ ਅਤੇ ਘੱਟ ਡੂੰਘੇ ਸਮੁੰਦਰੀ ਪਾਣੀ ਵਿਚ ਮਿਲਣ ਵਾਲੇ ਜੀਵਾਂ ਨਾਲ ਭਰਪੂਰ ਹੁੰਦਾ ਹੈ ।

2. ਜੈਵਿਕ ਵਾਤਾਵਰਣ (Biological Environment) -ਇਸ ਵਿਚ ਮਨੁੱਖ ਸਾਰੇ ਜੀਵ ਸ਼ਾਮਿਲ ਹੁੰਦੇ ਹਨ । ਇਹਨਾਂ ਨੂੰ ਖੁਰਾਕੀ ਸੰਬੰਧਾਂ ਦੇ ਆਧਾਰ ‘ਤੇ ਉਤਪਾਦਕ, ਖ਼ਪਤਕਾਰ ਅਤੇ ਨਿਖੇੜਕਾਂ ਵਿਚ ਵੰਡ ਦਿੱਤਾ ਗਿਆ ਹੈ । ਪ੍ਰਕਾਸ਼ ਸੰਸ਼ਲੇਸ਼ਿਤ ਬੈਕਟੀਰੀਆ (Photosynthetic Bacteria) ਅਤੇ ਹਰੇ ਪੌਦੇ ਉਤਪਾਦਕ ਹਨ ਕਿਉਂਕਿ ਉਹ ਕਾਰਬਨਿਕ ਭੋਜਨ ਬਣਾ ਲੈਂਦੇ ਹਨ । ਮਨੁੱਖ ਸਹਿਤ ਸਾਰੇ ਜੀਵ ਖ਼ਪਤਕਾਰ ਵਰਗ ਵਿਚੋਂ ਹਨ, ਕਿਉਂਕਿ ਉਹ ਖ਼ੁਦ ਆਪਣਾ ਭੋਜਨ ਤਿਆਰ ਨਹੀਂ ਕਰ ਸਕਦੇ ।

→ ਖ਼ਪਤਕਾਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –

  • ਪਹਿਲੇ ਦਰਜੇ ਦੇ ਖਪਤਕਾਰ
  • ਦੂਜੇ ਦਰਜੇ ਦੇ ਖਪਤਕਾਰ ।

→ ਪਹਿਲੇ ਦਰਜੇ ਦੇ ਖ਼ਪਤਕਾਰ (Primary Consumers) -ਇਹ ਸ਼ਾਕਾਹਾਰੀ ਜੀਵ ਹੁੰਦੇ ਹਨ, ਜਿਹੜੇ ਸਿੱਧਿਆਂ ਪੌਦਿਆਂ ਤੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ; ਜਿਵੇਂ-ਖ਼ਰਗੋਸ਼, ਹਿਰਨ, ਹਾਥੀ ਆਦਿ ।

→ ਦੂਜੇ ਦਰਜੇ ਦੇ ਖ਼ਪਤਕਾਰ (Secondary Consumers)- ਇਹ ਮਾਸਾਹਾਰੀ ਜੀਵ-ਜੰਤੂ ਹੁੰਦੇ ਹਨ, ਜਿਹੜੇ ਸ਼ਾਕਾਹਾਰੀ ਜਾਨਵਰਾਂ ਨੂੰ ਖਾਂਦੇ ਹਨ, ਜਿਵੇਂ-ਸ਼ੇਰ, ਚੀਤਾ, ਤੇਂਦੂਆ ਆਦਿ ।

→ ਨਿਖੇੜਕ (Decomposers)-ਸੂਖਮ ਜੀਵ, (ਬੈਕਟੀਰੀਆ, ਉੱਲੀ ਅਤੇ ਕੀਟ ਨਿਖੇੜਕਾਂ ਦੇ ਵਰਗ ਵਿਚ ਸ਼ਾਮਿਲ ਹਨ । ਇਹ ਨਵੇਂ ਜੀਵਨ ਨੂੰ ਬਣਾਉਣ ਵਿਚ ਭੂਮਿਕਾ ਅਦਾ ਕਰਦੇ ਹਨ |

3. ਸਮਾਜਿਕ ਵਾਤਾਵਰਣ (Social Environment)-ਸਮਾਜਿਕ ਵਾਤਾਵਰਣ ਵਿਚ ਸਭਿਆਚਾਰਕ ਨਜ਼ਰੀਆ ਅਤੇ ਸਮਾਜਿਕ ਕਦਰਾਂ-ਕੀਮਤਾਂ ਸ਼ਾਮਿਲ ਹਨ।

→ ਸਮਝਦਾਰ ਮਨੁੱਖਾਂ ਵਲੋਂ ਵਾਤਾਵਰਣ ਵਿਚ ਕੀਤੇ ਗਏ ਬਦਲਾਵਾਂ ਨਾਲ ਲੋਕਾਂ ਦਾ ਰਹਿਣ-ਸਹਿਣ ਉੱਨਤ, ਹੋਇਆ ਹੈ, ਪਰ ਕੁਦਰਤੀ ਸਾਧਨਾਂ ਦੇ ਬਹੁਤ ਜ਼ਿਆਦਾ ਸ਼ੋਸ਼ਣ ਦੇ ਕਾਰਨ ਜਲ, ਵਾਯੂ ਅਤੇ ਭੂਮੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਖ਼ਜ਼ਾਨਿਆਂ ਵਿਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ । ਜਿਸ ਨਾਲ ਖ਼ੁਦ ਮਨੁੱਖ ਨੂੰ ਵੱਡੀ ਸਮੱਸਿਆ ਖੜੀ ਹੋਣ ਦਾ ਡਰ ਹੈ ।

ਇਸ ਸਮੱਸਿਆ ਤੋਂ ਬਚਣ ਲਈ ਸਰਕਾਰ ਨੇ ਜੈਵ ਮੰਡਲ ਸੁਰੱਖਿਅਤ ਕੇਂਦਰ (Biosphere Reserves) ਜਾਂ ਰਾਸ਼ਟਰੀ ਪਾਰਕ (National Parks) ਅਤੇ ਜੰਗਲੀਜੀਵ ਪਨਾਹਗਾਹਾਂ (wildlife Sancturies) ਆਦਿ ਸਥਾਪਿਤ ਕੀਤੇ ਹਨ । ‘

ਸਮਾਜ ਅਤੇ ਵਾਤਾਵਰਣ (Society and Environment)-ਸਮਾਜ ਅਤੇ ਵਾਤਾਵਰਣ ਇਕ ਦੂਸਰੇ ਦੇ ਪੂਰਕ ਹਨ । ਇਸ ਤੋਂ ਭਾਵ ਹੈ ਕਿ ਦੋਵੇਂ ਇਕ ਦੂਸਰੇ ਤੋਂ ਬਗੈਰ ਆਪਣੀ ਹੋਂਦ ਨੂੰ ਬਣਾਉਣ ਵਿਚ ਸਫਲ ਨਹੀਂ ਹੋ ਸਕਦੇ । ਸਮਾਜ ਦੇ ਹਰੇਕ ਵਿਅਕਤੀ ਦਾ ਇਹ ਪਹਿਲਾ ਫ਼ਰਜ਼ ਹੈ ਕਿ ਉਹ ਮਹਿਸੂਸ ਕਰੇ ਕਿ ਜੇ ਅਸੀਂ ਇਸੇ ਤਰ੍ਹਾਂ ਕੁਦਰਤੀ ਵਾਤਾਵਰਣ ਅਤੇ ਕੁਦਰਤੀ ਸਾਧਨਾਂ ਨੂੰ ਮਿਟਾਉਂਦੇ ਰਹੇ ਤਾਂ ਆਉਣ ਵਾਲੀ ਪੀੜੀ ਦਾ ਭਵਿੱਖ ਹਨ੍ਹੇਰ ਭਰਿਆ ਹੋ ਸਕਦਾ ਹੈ ।

→ ਜਨਤਾਂ ਦੀ ਪਸੰਦ ਨੂੰ ਬਦਲਣ ਲਈ ਡਾਊਨ (Down) ਦੁਆਰਾ ਦਿੱਤਾ ਗਿਆ ਪੰਜ ਪੜਾਵਾਂ ਦਾ ਚੱਕਰ ਪੂਰਾ ਕਰਨਾ ਹੋਵੇਗਾ –

  • ਜਦੋਂ ਲੋਕ ਵਾਤਾਵਰਣ ਸਮੱਸਿਆਵਾਂ ਪ੍ਰਤੀ ਜਾਣਕਾਰ ਨਹੀਂ ਹੁੰਦੇ ।
  • ਜਿਸ ਵਿਚ ਸੰਚਾਰ ਦੇ ਵੱਖ-ਵੱਖ ਤਰੀਕਿਆਂ ਅਤੇ ਅਸਲੀ ਟੋਹ ਦੁਆਰਾ ਜਨਤਾ ਦਾ ਧਿਆਨ ਵਾਤਾਵਰਣ ਸਮੱਸਿਆਵਾਂ ਵੱਲ ਖਿੱਚਣਾ ।
  • ਲੋਕੀ ਸੁਧਾਰਾਂ ਪ੍ਰਤੀ ਡੂੰਘੀ ਰੁਚੀ ਦਿਲਚਸਪੀ ਦਰਸਾਉਂਦੇ ਹਨ ।
  • ਇਸ ਵਿਚ ਦੋ ਕਾਰਨਾਂ ਕਰਕੇ ਲੋਕਾਂ ਦੀ ਪਸੰਦ ਵਿਚ ਦਿਲਚਸਪੀ ਵਿਚ ਘਾਟ ਆਉਣ ਲਗਦੀ ਹੈ । ਇਕ ਸੁਧਾਰ ਕਾਰਜਾਂ ਨੂੰ ਲਾਗੂ ਕਰਨ ਵਿਚ ਔਕੜ, ਦੂਜੀ ਜ਼ਿਆਦਾ ਲਾਗਤ ਸ਼ਾਮਿਲ ਹਨ ।
  • ਜਨਤਾ ਦੀ ਦਿਲਚਸਪੀ ਸਮੇਂ-ਸਮੇਂ ਤੇ ਵੱਧਦੀ ਅਤੇ ਘੱਟਦੀ ਹੈ । ਪੂੰਜੀਵਾਦੀ ਸਮਾਜ ਵਿਚ ਆਪਣੇ ਫ਼ਾਇਦੇ ਲਈ ਕੁਦਰਤੀ ਸਾਧਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾਂਦਾ ਹੈ | ਪਰ ਸਮਾਜਵਾਦੀ ਸਮਾਜ ਇਹਨਾਂ ਕੁਦਰਤੀ ਸੋਮਿਆਂ ਦਾ ਖ਼ਿਆਲ ਰੱਖਦਾ ਹੈ ।

PSEB 11th Class Environmental Education Notes Chapter 1 ਵਾਤਾਵਰਣ

ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ (Early customs and Culture) -ਮਨੁੱਖੀ ਅਤੇ ਵਾਤਾਵਰਣ ਦੇ ਆਪਸੀ ਸੰਬੰਧਾਂ ਅਤੇ ਅੰਤਰਕਿਰਿਆਵਾਂ ਬਾਰੇ ਸਾਰੀ ਜਾਣਕਾਰੀ ਇਤਿਹਾਸਿਕ ਤੱਥਾਂ ਰਾਹੀਂ ਪਤਾ ਚੱਲਦਾ ਹੈ । ਪ੍ਰਾਚੀਨ ਕਾਲ ਵਿਚ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਬਾਰੇ ਰਿਗਵੇਦ (Rigveda) ਵਿਚ ਬਹੁਤ ਕੁੱਝ ਦਰਜ ਕੀਤਾ ਹੋਇਆ ਮਿਲਦਾ ਹੈ । ਪਾਣੀ, ਹਵਾ, ਪ੍ਰਿਥਵੀ, ਪੁਲਾੜ ਅਤੇ ਊਰਜਾ ਵਾਤਾਵਰਣ ਦੇ ਪੰਜ-ਪੰਜ ਮਹੱਤਵਪੂਰਨ ਅੰਸ਼ ਹਨ ਅਤੇ ਇਹ ਸਾਰੇ ਦੇ ਸਾਰੇ ਅੰਸ਼ ਮਨੁੱਖ ਜਾਤੀ ਦੀ ਖ਼ੈਰ-ਖੀਅਤ (Well-being) ਲਈ ਹਨ ।

→ ਅਜੋਕੇ ਰੀਤੀ-ਰਿਵਾਜ ਅਤੇ ਸਭਿਆਚਾਰ ਅੱਜ-ਕਲ੍ਹ ਦੀਆਂ ਰੀਤਾਂ ਅਤੇ ਸਭਿਆਚਾਰਕ ਵਾਤਾਵਰਣ ਨਾਲ ਸੰਬੰਧਿਤ ਹਨ ।

PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2)

This PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2) will help you in revision during exams.

PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2)

→ ਕਿਸੇ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਸਮੇਂ ਤੇ ਰਹਿਣ ਵਾਲੇ ਜੀਵਾਂ ਦੀ ਜਾਤੀ (Species) ਵਲੋਂ ਬਣਾਈ ਗਈ ਬਣਤਰ ਨੂੰ ਜਨਸੰਖਿਆ ਕਹਿੰਦੇ ਹਨ । ਕਲਾਰਕ (Clark)

→ ਮਨੁੱਖੀ ਜਨਸੰਖਿਆ ਦੇ ਅੰਕੜਾ ਅਧਿਐਨ ਨੂੰ ਜਿਹੜਾ ਲਿੰਗ ਅਨੁਪਾਤ, ਜਨਮ ਦਰ ਅਤੇ ਮੌਤ ਦਰ ਨੂੰ ਦਰਸਾਉਂਦਾ ਹੋਵੇ, ਉਸਨੂੰ ਜਨ-ਅੰਕੜਾ ਵਿਗਿਆਨ (Demography) ਆਖਦੇ ਹਨ ।
ਸੰਨ 2011 ਦੀ ਮਰਦਮ-ਸ਼ੁਮਾਰੀ/ਜਨਸੰਖਿਆ ਦੀ ਰਿਪੋਰਟ
(REPORT OF 2011 CENSUS)
ਇਕ ਰਿਪੋਰਟ ਵਿਚ ਦਿੱਤੇ ਗਏ ਅੰਕੜੇ ਆਰਜ਼ੀ (Provisional) ਹਨ ਅਤੇ ਮਹੱਤਵਪੂਰਨ ਹੇਠਲੀ ਟਿੱਪਣੀਆਂ (Foot notes) ਉੱਪਰ ਦਿੱਤੇ ਗਏ ਹਨ ।
ਜਨਸੰਖਿਆ ਸੰਬੰਧੀ ਸਾਰਣੀਆਂ ਆਉਣ ਤੇ ਪੂਰੀ ਸੂਚਨਾ ਦਿੱਤੀ ਜਾਵੇਗੀ ।

FIGURES AT A GLANCE INDIA
PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2) 1
PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2) 2
→ ਜਨਸੰਖਿਆ ਦੋ ਤਰ੍ਹਾਂ ਦੀ ਹੁੰਦੀ ਹੈ । ਇਕ ਕਿਸਮ ਦੀ ਜਾਤੀ ਵਾਲੀ ਵਸੋਂ-ਇਸ ਵਜੋਂ ਵਿਚ ਕੇਵਲ ਇੱਕੋ ਹੀ ਤਰ੍ਹਾਂ ਦੇ ਸਜੀਵ ਮੌਜੂਦ ਹੁੰਦੇ ਹਨ । ਬਹੁਤ ਜਾਤੀ ਵਾਲੀ ਜਾਂ ਭਾਂਤ-ਭਾਂਤ ਦੀ ਵਸੋਂ (Multiple Population)-ਇਸ ਪ੍ਰਕਾਰ ਦੀ ਵਸੋਂ ਵਿਚ ਦੋ ਜਾਂ ਦੋ ਤੋਂ ਜ਼ਿਆਦਾ ਕਿਸਮਾਂ ਦੀਆਂ ਜਾਤੀਆਂ ਸ਼ਾਮਿਲ ਹੁੰਦੀਆਂ ਹਨ ।

→ ਵਸੋਂ ਘਣਤਾ (Population Density) ਕਿਸੇ ਖੇਤਰ ਦੀ ਇਕਾਈ ਵਿਚ ਮੌਜੂਦ ਇਕ ਜਾਤੀ ਦੇ ਵਿਅਕਤੀਆਂ ਦੀ ਮੌਜੂਦਗੀ ਵਸੋਂ ਘਣਤਾ ਅਖਵਾਉਂਦੀ ਹੈ ।

→ ਆਬਾਦੀ ਦੇ ਵਾਧੇ ਨੂੰ ਜਿਨ੍ਹਾਂ ਵਕਰਾਂ ਦੁਆਰਾ ਦਰਸਾਇਆ ਜਾਂਦਾ ਹੈ, ਉਨ੍ਹਾਂ ਵਕਰਾਂ (Curves) ਨੂੰ ਜਨਸੰਖਿਆ ਵਾਧੇ ਦਾ ਵਕਰ ਆਖਦੇ ਹਨ ਵਕਰ ਵਿਚ ਵਿਅਕਤੀਆਂ ਨੂੰ ਸਮੇਂ ਦੇ ਮੁਕਾਬਲੇ (ਸਾਹਮਣੇ) ਦਰਸਾਇਆ ਜਾਂਦਾ ਹੈ ।

→ ਜੇਕਰ ਜਨਮ ਦਰ ਅਤੇ ਮੌਤ ਦਰ ਇਕ ਸਮਾਨ ਹੋਣ, ਤਾਂ ਵਜੋਂ ਵਿਚ ਵਾਧਾ ਨਹੀਂ, ਹੁੰਦਾ । ਅਜਿਹੀ ਹਾਲਤ ਦੇ ਪੈਦਾ ਹੋਣ ਨੂੰ ਸਿਫ਼ਰ ਜਨਸੰਖਿਆ ਵਾਧਾ (Zero Population Growth) ਆਖਦੇ ਹਨ ।

PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2)

→ ਜਨਸੰਖਿਆ ਨੂੰ ਦਰਸਾਉਣ ਵਾਲੇ ਕਰ ਦੋ ਪ੍ਰਕਾਰ ਦੇ ਹਨ । ਇਨ੍ਹਾਂ ਵਕਰਾਂ ਨੂੰ ਉਨ੍ਹਾਂ ਦੇ ਰੂਪ ਦੇ ਆਧਾਰ ਤੇ “s ਰੂਪੀ” (Sigmoid) ਜਾਂ ਅੰਗਰੇਜ਼ੀ ਦੇ ਅੱਖਰ !
ਦੀ ਸ਼ਕਲ ਦੇ ਆਧਾਰ ਤੇ J ਵਕਰ’ (J-Curve) ਆਖਦੇ ਹਨ ।

→ ਆਬਾਦੀ ਦੇ ਵਾਧੇ ਨੂੰ ਦਰਸਾਉਣ ਵਾਲੀ J ਰੂਪੀ ਵਕਰ ਇਹ ਦਰਸਾਉਂਦੀ ਹੈ ਕਿ ਵਸੋਂ ਦੇ ਵਾਧੇ ਉੱਤੇ ਕੋਈ ਕੰਟਰੋਲ ਨਹੀਂ ਹੈ ਅਤੇ ਜਨਮ ਦਰ, ਮੌਤ ਦਰ ਨਾਲੋਂ ਵੱਧ ਹੋਣ ਦੇ ਫਲਸਰੂਪ ਆਬਾਦੀ ਵੱਧਦੀ ਜਾਂਦੀ ਹੈ ।

→ s ਰੁਪੀ (Sigmoid) ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਹਿਲਾਂ ਤਾਂ ਵਲੋਂ ਦਾ ਗ੍ਰਾਫ ਉੱਪਰ ਨੂੰ ਜਾਂਦਾ ਹੈ, ਪਰ ਜੇ ਵਾਤਾਵਰਣੀ ਪਰਿਸਥਿਤੀਆਂ ਹੋਰ ਅਜਿਹਾ ਨਹੀਂ ਹੋਣ ਦਿੰਦੀਆਂ, ਤਾਂ ਵਸੋਂ ਦੀ ਦਰ ਸਿਫ਼ਰ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਵਸੋਂ ਦੀ ਵਕਰ ‘S’ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਵਕਰ ਨੂੰ
ਸਿਗਮਾਇਡ ਵਕਰ (Sigmoid Curve) ਆਖਦੇ ਹਨ ।

→ ਵਸੋਂ ਦੇ ਵਾਧੇ ਦੇ ਕਾਰਨ ਮਕਾਨ ਉਸਾਰੀ ਦੇ ਵਾਸਤੇ ਜ਼ਮੀਨ ਘੱਟ ਜਾਂਦੀ ਹੈ, ਖੇਤੀ ਲਈ ਜ਼ਮੀਨ ਦੇ ਘਟਣ ਦੇ ਸਿੱਟੇ ਵਜੋਂ ਭੋਜਨ ਦੀ ਮਾਤਰਾ ਵਿਚ ਵੀ ਕਮੀ ਪੈਦਾ ਹੋ ਜਾਂਦੀ ਹੈ ਅਤੇ ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ਹੋ ਜਾਂਦਾ ਹੈ ।

→ ਵਸੋਂ ਦੇ ਵਾਧੇ ਉੱਤੇ ਨਿਯੰਤਰਣ ਹੋਣਾ ਚਾਹੀਦਾ ਹੈ । ਅਜਿਹਾ ਕਰਨ ਦੇ ਲਈ ਜਨਮ ਦਰ ਨੂੰ ਕੰਟਰੋਲ ਕਰਨ ਦੇ ਕਈ ਢੰਗ ਤਰੀਕੇ ਹਨ ਅਤੇ ਲੋੜ ਪੈਣ ਤੇ ਮਨੁੱਖ ਮੁੜ ਸੰਤਾਨ ਪੈਦਾ ਕਰਨ ਦੇ ਯੋਗ ਹੋ ਜਾਂਦਾ ਹੈ ।

→ ਲੋਕਾਂ ਨੂੰ ਜਨਮ ਦਰ ‘ਤੇ ਕੰਟਰੋਲ ਕਰਨ ਸੰਬੰਧੀ ਜਨ-ਮਾਧਿਅਮਾਂ, ਜਿਵੇਂ ਕਿ ਟੈਲੀਵਿਜ਼ਨ, ਰੇਡੀਓ, ਸਿਨੇਮਾ, ਅਖ਼ਬਾਰਾਂ, ਰਸਾਲੇ, ਵੱਡੇ-ਵੱਡੇ ਇਸ਼ਤਿਹਾਰ ਆਦਿ ਰਾਹੀਂ ਜਾਗਰੂਕ ਕੀਤਾ ਜਾ ਸਕਦਾ ਹੈ ।

→ ਜਨਮ ਤੇ ਕੰਟਰੋਲ ਦੇ ਲਈ ਮਕੈਨੀਕਲ ਤਰੀਕੇ ਵੀ ਹਨ । ਕੰਡੋਮਜ਼ (ਨਿਰੋਧ ਆਦਿ) ਦੀ ਵਰਤੋਂ ਅਤੇ ਕਾਪਰ ਟੀ (Copper-T) ਅਤੇ ਲੁਪ/ਛੱਲਾ (Loop) ਵਰਗੀਆਂ ਵਿਧੀਆਂ ਦੇ ਇਲਾਵਾ ਗਰਭ ਰੋਕੂ ਰਸਾਇਣਿਕ ਪਦਾਰਥਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।

→ ਗਰਭ ਰੋਕੂ ਰਸਾਇਣਿਕ ਪਦਾਰਥਾਂ ਵਿਚ ਮੌਖਿਕ ਗੋਲੀਆਂ (Oral pills), ਸ਼ੁਕਰਾਣੂ ਨਾਸ਼ਕ ਕਰੀਮਾਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।

PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2)

→ ਬੇਪੈਦ ਕਰਨਾ (Steilization), ਔਰਤਾਂ ਨੂੰ ਆਪ੍ਰੇਸ਼ਨ ਦੁਆਰਾ ਬੱਚੇ ਨੂੰ ਪੈਦਾ ਕਰਨ ਦੀ ਸ਼ਕਤੀ ਨੂੰ ਖ਼ਤਮ ਕਰਨਾ ਅਤੇ ਗਰਭਪਾਤ ਵਰਗੇ ਤਰੀਕੇ ਅਪਣਾਅ ਕੇ ਜਨਮ ਦਰ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ । ਅਜਿਹੀਆਂ ਵਿਧੀਆਂ ਦੇ ਅਪਣਾਉਣ ਨਾਲ ਵਸੋਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ।

→ ਪੈਦਾਇਸ਼ ‘ਤੇ ਨਿਯੰਤਰਣ ਰੱਖਣ ਦੇ ਲਈ ਸੰਭੋਗ ਲਈ ਸੰਜਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।

→ ਮਰਦਾਂ ਨੂੰ ਬਾਂਝ ਕਰਨ ਦੇ ਵਾਸਤੇ ਉਨ੍ਹਾਂ ਦੀ ਨਸਬੰਦੀ ਕੀਤੀ ਜਾ ਸਕਦੀ ਹੈ । ਨਸਬੰਦੀ ਕਰਦੇ ਸਮੇਂ ਸ਼ੁਕਰਾਣੂ ਵਹਿਣੀਆਂ (Vasa deferentia) ਨੂੰ ਕੱਟ ਕੇ ਅਤੇ ਮੋੜ ਕੇ ਸੀਂ ਦਿੱਤਾ ਜਾਂਦਾ ਹੈ । ਮਰਦਾਂ ਨੂੰ ਬੇਪੈਦ ਕਰਨ ਦੇ ਵਾਸਤੇ ਆਪ੍ਰੇਸ਼ਨ ਰਾਹੀਂ ਉਨ੍ਹਾਂ ਦੇ ਪੰਤਾਲੂ (Testes) ਕੱਢ ਦਿੱਤੇ ਜਾਂਦੇ ਹਨ । ਇਸ ਵਿਧੀ ਨੂੰ ਖੱਸੀ ਕਰਨਾ (Castration) ਵੀ ਆਖਦੇ ਹਨ ।

→ ਔਰਤਾਂ ਨੂੰ ਬੇਦ ਕਰਨ ਦੇ ਲਈ ਜਾਂ ਤਾਂ ਉਨ੍ਹਾਂ ਦੇ ਅੰਡਕੋਸ਼ (Ovaries) ਨੂੰ ਆਪ੍ਰੇਸ਼ਨ ਦੁਆਰਾ ਕੱਢ ਦਿੱਤਾ ਜਾਂਦਾ ਹੈ, ਜਾਂ ਫੈਲੋਪੀਅਨ ਨਲੀਆਂ (Fallopian tubes) ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ।