PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

Punjab State Board PSEB 10th Class Maths Book Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 Textbook Exercise Questions and Answers.

PSEB Solutions for Class 10 Maths Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Exercise 8.4

ਪ੍ਰਸ਼ਨ 1.
ਤਿਕੋਣਮਿਤਈ ਅਨੁਪਾਤਾਂ sin A, sec A ਅਤੇ tan A ਨੂੰ cot A ਦੇ ਪਦਾਂ ਵਿਚ ਦਰਸਾਉ।
ਹੱਲ:
ਤਤਸਮਕ ਦਾ ਪ੍ਰਯੋਗ ਕਰਨ ‘ਤੇ,
cosec2 A – cot2 A = 1
⇒ cosec2 A = 1 + cot2 A
⇒ (cosec A)2 = cot2 A + 1
⇒ \(\left(\frac{1}{\sin A}\right)^{2}\) = cot2 A + 1
⇒ (sin A)2 = \(\frac{1}{\cot ^{2} \mathrm{~A}+1}\)
⇒ sin A = ±\(\frac{1}{\sqrt{\cot ^{2} A+1}}\)
ਅਸੀਂ ਨਿਉਨ ਕੋਣ A ਦੇ ਲਈ sin A ਦੇ ਰਿਣਾਤਮਕ ਮੁੱਲ ਛਡ ਦਿੰਦੇ ਹਨ ।
∴ sin A = \(\frac{1}{\sqrt{\cot ^{2} A+1}}\)
ਤਤਸਮਕ ਦਾ ਪ੍ਰਯੋਗ ਕਰਨ ਤੇ,
sec2 A – tan2 A = 1
⇒ sec2 A = 1 + tan2 A
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 1

ਪ੍ਰਸ਼ਨ 2.
∠A ਦੇ ਬਾਕੀ ਸਾਰੇ ਤਿਕੋਣਮਿਤਈ ਅਨੁਪਾਤਾਂ ਨੂੰ sec A ਦੇ ਪਦਾਂ ਵਿੱਚ ਦਰਸਾਉ ।
ਹੱਲ:
sin2 A + cos2 A = 1
⇒ sin2 A = 1 – cos2 A
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 2
[ਨਿਊਨ ਕੋਣ A ਦੇ ਲਈ – ve ਚਿੰਨ੍ਹ ਨੂੰ ਛੱਡ ਦਿਓ]
⇒ sin A = \(\frac{\sqrt{\sec ^{2} A-1}}{\sec A}\)
cos A = \(\frac{1}{\sec A}\)
1 + tan2 A = sec2 A
tan2 A = sec2 A – 1
(tan A)2 = sec2 A – 1
⇒ tan A = ±\(\sqrt{\sec ^{2} A-1}\)
[ਨਿਊਨ ਕੋਣ A ਦੇ ਲਈ – ve ਚਿੰਨ੍ਹ ਨੂੰ ਛੱਡ ਦਿਓ]
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 3

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

3. ਮੁੱਲ ਪਤਾ ਕਰੇ :

ਪ੍ਰਸ਼ਨ (i).
\(\frac{\sin ^{2} 63^{\circ}+\sin ^{2} 27^{\circ}}{\cos ^{2} 17^{\circ}+\cos ^{2} 73^{\circ}}\)
ਉੱਤਰ:
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 4
∵ sin (90° – θ)= cos θ
ਅਤੇ cos (90° – θ) = sin θ.
= \(\frac{\cos ^{2} 27^{\circ}+\sin ^{2} 27^{\circ}}{\cos ^{2} 17^{\circ}+\sin ^{2} 17^{\circ}}\)
= \(\frac{1}{1}\) = 1

ਪ੍ਰਸ਼ਨ (ii).
sin 25° cos 65° + cos 25° sin 65°.
ਉੱਤਰ:
sin 25° cos 65° + cos 25° sin 65°
= sin 25° × cos (90° – 25°) + cos 25° × sin (90° – 25°)
∵ cos (90° – θ) = sin θ
sin (90° – θ) = cos θ
= sin 25° × sin 25° + cos 25° × cos 25°
= sin2 25° + cos2 25°
= 1.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

4. ਸਹੀ ਉੱਤਰ ਚੁਣੋ ਅਤੇ ਆਪਣੇ ਵਿਕਲਪ ਦੀ ਪੁਸ਼ਟੀ ਕਰੇ:

ਪ੍ਰਸ਼ਨ (i).
9 sec2 A – 9 tan2
(A) 1
(B) 9
(C) 8
(D) 0
ਉੱਤਰ:
9 sec2 A – 9 tan2 A
= 9 (sec2 A – tan2 A)
= 9 × 1 = 9.
∴ ਸਹੀ ਵਿਕਲਪ (B) ਹੈ

ਪ੍ਰਸ਼ਨ (ii).
(1 + tan θ + sec θ) (1 + cotθ – cosec θ) ਬਰਾਬਰ ਹੈ :
(A) 0
(B) 1
(C) 2
(D) -1.
ਉੱਤਰ:
(1 + tan θ + sec θ) (1 + cotθ – cosec θ)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 5
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 6
∴ ਸਹੀ ਵਿਕਲਪ (C) ਹੈ

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

ਪ੍ਰਸ਼ਨ (iii).
(sec A + tan A) (1 – sin A) ਬਰਾਬਰ ਹੈ :
(A) sec A
(B) sin A
(C) cosec A
(D) cos A.
ਉੱਤਰ:
(sec A + tan A) (1 – sin A)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 7
[∵ cos2 A = 1 – sin2 A]
= cos A.
∴ ਸਹੀ ਵਿਕਲਪ (D) ਹੈ

ਪ੍ਰਸ਼ਨ (iv).
\(\frac{1+\tan ^{2} A}{1+\cot ^{2} A}\)
(A) sec2 A
(B) -1
(C) cot2 A
(D) tan2 A.
ਉੱਤਰ:
\(\frac{1+\tan ^{2} A}{1+\cot ^{2} A}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 8
∴ ਸਹੀ ਵਿਕਲਪ (D) ਹੈ

5. ਹੇਠਾਂ ਦਿੱਤੀਆਂ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿੱਥੇ ਉਹ ਕੋਣ ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ :

ਪ੍ਰਸ਼ਨ (i).
(cosec θ – cot θ)2 = \(\frac{1-\cos \theta}{1+\cos \theta}\)
ਉੱਤਰ:
L.H.S. = (cosec θ – cot θ)2
= \(\left\{\frac{1}{\sin \theta}-\frac{\cos \theta}{\sin \theta}\right\}^{2}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 9
∴ L.H.S. = R.H.S.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

ਪ੍ਰਸ਼ਨ (ii).
\(\frac{\cos A}{1+\sin A}\) + \(\frac{1+\sin A}{\cos A}\) = 2 sec A
ਉੱਤਰ:
L.H.S. = \(\frac{\cos A}{1+\sin A}\) + \(\frac{1+\sin A}{\cos A}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 10
∴ L.H.S. = R.H.S.

ਪ੍ਰਸ਼ਨ (iii).
\(\frac{\tan \theta}{1-\cot \theta}\) + \(\frac{\cot \theta}{1-\tan \theta}\) = 1 + secθcosecθ
[ਸੰਕੇਤ : ਵਿਅੰਜਕ ਨੂੰ sin θ, ਅਤੇ cos θ ਦੇ ਪਦਾਂ ਵਿੱਚ ਲਿਖੋ1]
ਉੱਤਰ:
L.H.S. = \(\frac{\tan \theta}{1-\cot \theta}\) + \(\frac{\cot \theta}{1-\tan \theta}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 11
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 12
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 13
= 1 + sec θ cosec θ
∴ L.H.S. = R.H.S.

ਪ੍ਰਸ਼ਨ (iv).
\(\frac{1+\sec A}{\sec A}\) = \(\frac{\sin ^{2} A}{1-\cos A}\)
[ਸੰਕੇਤ : ਖੱਬੇ ਪਾਸੇ ਅਤੇ ਸੱਜੇ ਪਾਸੇ ਨੂੰ ਅਲੱਗ-ਅਲੱਗ ਸਰਲ ਕਰੋ ]
ਉੱਤਰ:
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 14
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 15
= 1 + cos A.
∴ L.H.S. = R.H.S.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

ਪ੍ਰਸ਼ਨ (v).
ਤਤਮਸਕ cosec2 A = 1 + cot2 A ਨੂੰ ਵਰਤਦੇ ਹੋਏ, ਸਿੱਧ ਕਰੋ :
\(\frac{\cos A-\sin A+1}{\cos A+\sin A-1}\) = cosec A + cot A,
ਉੱਤਰ:
\(\frac{\cos A-\sin A+1}{\cos A+\sin A-1}\)
(ਅੰਸ਼ ਅਤੇ ਹਰ ਨੂੰ sin A ਨਾਲ ਭਾਗ ਕਰਨ ਤੇ)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 16
= cosec A + cot A
= R.H.S.

ਪ੍ਰਸ਼ਨ (vi).
\(\sqrt{\frac{1+\sin A}{1-\sin A}}\) = sec A + tan A
ਉੱਤਰ:
L.H.S. = \(\sqrt{\frac{1+\sin A}{1-\sin A}}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 17
= sec A + tan A
∴ L.H.S. = R.H.S.

ਪ੍ਰਸ਼ਨ (vii).
\(\frac{\sin \theta-2 \sin ^{3} \theta}{2 \cos ^{3} \theta-\cos \theta}\) = tan θ
ਉੱਤਰ:
L.H.S. = \(\frac{\sin \theta-2 \sin ^{3} \theta}{2 \cos ^{3} \theta-\cos \theta}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 18
∴ L.H.S. = R.H.S.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4

ਪ੍ਰਸ਼ਨ (viii).
(sin A + cosec A)2 + (cos A + sec A)2 = 7 + tan2 A + cot2 A
ਉੱਤਰ:
L.H.S. = (sin A + cosec A)2 + (cos A + sec A)2
= {sin2 A + cosec2 A + 2 sin A × cosec A} + {cos2 A + sec2 A + 2 cos A × sec A}
[∵ cosec A = \(\frac{1}{\sin A}\)]
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 19
= 2 + 2 + (sin2 A + cos2 A) + sec2 A + cosec2 A
= 2 + 2 + 1 + 1 + tan2 A + 1 + cot2 A
(∵ sec2 A = tan2 A + 1,
(cosec2 A = cot2 A + 1)
= 7 + tan2 A + cot2 A
∴ L.H.S. = R.H.S.

ਪ੍ਰਸ਼ਨ (ix).
(cosec A – sin A) (sec A – cos A) = \(\frac{1}{\tan A+\cot A}\)
[ਸੰਕੇਤ : ਖੱਬੇ ਪਾਸੇ ਅਤੇ ਸੱਜੇ ਪਾਸੇ ਨੂੰ ਅਲੱਗ-ਅਲੱਗ ਸਰਲ ਕਰੋ]
ਉੱਤਰ:
L.H.S. = (cosec A – sin A) (sec A – cos A)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 20
∴ L.H.S. = R.H.S.

ਪ੍ਰਸ਼ਨ (x).
\(\left(\frac{1+\tan ^{2} A}{1+\cot ^{2} A}\right)\) = \(\left(\frac{1-\tan A}{1-\cot A}\right)^{2}\) = tan2 A
ਉੱਤਰ:
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.4 21
∴ L.H.S. = R.H.S.

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

Punjab State Board PSEB 10th Class Maths Book Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 Textbook Exercise Questions and Answers.

PSEB Solutions for Class 10 Maths Chapter 9 ਤਿਕੋਣਮਿਤੀਦੇ ਕੁਝ ਉਪਯੋਗ Exercise 9.1

ਪ੍ਰਸ਼ਨ 1.
ਸਰਕਸ ਦਾ ਇੱਕ ਕਲਾਕਾਰ ਇੱਕ 20 m ਲੰਬੀ ਰੱਸੀ ‘ਤੇ ਚੜ੍ਹ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਤਣੀ (ਕਸੀ) ਹੋਈ ਹੈ ਅਤੇ ਧਰਤੀ ‘ਤੇ ਸਿੱਧੇ ਖੜੇ ਖੰਬੇ ਦੇ ਸਿਖਰ ਨਾਲ ਬੰਨੀ ਹੋਈ ਹੈ। ਜੇਕਰ ਰੱਸੀ ਧਰਤੀ ਦੇ ਤਲ ਨਾਲ 30° ਦਾ ਕੋਣ ਬਣਾਉਂਦੀ ਹੋਵੇ ਤਾਂ ਖੰਬੇ ਦੀ ਉੱਚਾਈ ਪਤਾ ਕਰੋ ।(ਦੇਖੋ ਚਿੱਤਰ)।
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 1
ਹੱਲ:
ਮੰਨ ਲਉ AB ਖੰਬੇ ਦੀ ਉੱਚਾਈ ਹੈ।
AC = 20 m ਰੱਸੀ ਦੀ ਲੰਬਾਈ
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 2
ਇਸ ਸਥਿਤੀ ਵਿਚ ਉਚਾਣ ਕੋਣ 30° ਹੈ ।
ਸਮਕੋਣ △ABC ਵਿੱਚ,
ਜਾਂ \(\frac{AB}{AC}\) = sin 30°
ਜਾਂ AB = \(\frac{1}{2}\) × 20 = 10
∴ ਖੰਬੇ ਦੀ ਉਚਾਈ 10 m ਹੈ ।

ਪ੍ਰਸ਼ਨ 2.
ਹਨੇਰੀ ਆਉਣ ਨਾਲ ਇੱਕ ਦਰੱਖਤ ਟੁੱਟ ਜਾਂਦਾ ਹੈ ਅਤੇ ਟੁੱਟਿਆ ਹੋਇਆ ਭਾਗ ਇਸ ਤਰ੍ਹਾਂ ਨਾਲ ਮੁੜ ਜਾਂਦਾ ਹੈ ਕਿ ਦਰੱਖਤ ਦਾ ਸਿਖ਼ਰ ਜਮੀਨ ਨੂੰ ਛੂਹਣ (touch) ਲੱਗਦਾ ਹੈ ਹੈ ਅਤੇ ਇਸ ਦੇ ਨਾਲ 30° ਦਾ ਕੋਣ ਬਣਾਉਂਦਾ ਹੈ । ਦਰੱਖ਼ਤ ਦੇ ਆਧਾਰ ਬਿੰਦੂ ਦੀ ਦੂਰੀ, ਜਿੱਥੇ ਦਰੱਖ਼ਤ ਦਾ ਸਿਖਰ ਜਮੀਨ ਨੂੰ ਛੂਹਦਾ ਹੈ, 8 m ਹੈ । ਦਰਖ਼ਤ ਦੀ ਉੱਚਾਈ ਪਤਾ ਕਰੋ ।
ਹੱਲ:
ਮੰਨ ਲਉ ਹਨੇਰੀ ਤੋਂ ਪਹਿਲਾਂ ਦਰੱਖ਼ਤ ਦੀ ਉੱਚਾਈ BD ਹੈ । ਹਨੇਰੀ ਤੋਂ ਬਾਅਦ AD = AC = ਟੁੱਟੇ ਹੋਏ ਦਰੱਖ਼ਤ ਦੇ ਦੋ ਭਾਗਾਂ ਦੀ ਲੰਬਾਈ (ਚਿੱਤਰ ਵਿਚ ਦਿਖਾਏ ਤੋਂ ਅਨੁਸਾਰ
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 3
ਸਮਕੋਣ △ABC ਵਿੱਚ,
\(\frac{AB}{BC}\) = tan 30°
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 4
ਦਰੱਖਤ ਦੀ ਕੁੱਲ ਉੱਚਾਈ = h1 + h2
= \(\frac{8}{3}\)\(\sqrt {3}\) + \(\frac{16}{3}\)\(\sqrt {3}\) [(1) ਅਤੇ (2) ਤੋਂ।]
= [latex]\frac{8+16}{3}[/latex]\(\sqrt {3}\) = \(\frac{24}{3}\)\(\sqrt {3}\)
= 8\(\sqrt {3}\) m
∴ ਦਰੱਖ਼ਤ ਦੀ ਉੱਚਾਈ 83 m ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 3.
ਇਕ ਠੇਕੇਦਾਰ ਬੱਚਿਆਂ ਦੇ ਖੇਡਣ ਵਾਲੇ ਇਕ ਪਾਰਕ ਵਿਚ ਦੋ ਤਿਲਕਣ ਪੱਟੀਆਂ (Slides) ਨੂੰ ਲਗਾਉਣਾ ਚਾਹੁੰਦਾ ਹੈ । 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਉਹ ਇਸ ਤਰਾਂ ਦੀ ਤਿਲਕਣ ਪੱਟੀ ਲਗਾਉਣਾ ਚਾਹੁੰਦਾ ਹੈ ਜਿਸ ਦਾ ਸਿਖਰ 1.5 m ਉੱਚਾਈ ‘ਤੇ ਹੋਵੇ ਅਤੇ ਉਹ ਜਮੀਨ ਨਾਲ 30° ਕੋਣ ‘ ਤੇ ਝੁਕੀ ਹੋਵੇ, ਜਦੋਂ ਕਿ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਉਹ 3m ਦੀ ਉੱਚਾਈ ‘ਤੇ ਇੱਕ ਵੱਧ ਢਾਲ ਦੀ ਤਿਲਕਣਪੱਟੀ ਲਗਾਉਣਾ ਚਾਹੁੰਦਾ ਹੈ ਜੋ ਜਮੀਨ ਨਾਲ 60° ਦਾ ਕੋਣ ਬਣਾਉਂਦੀ ਹੋਵੇ । ਹਰ ਇੱਕ ਸਥਿਤੀ ਵਿੱਚ ਤਿਲਕਣ ਪੱਟੀ ਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ।
ਹੱਲ:
ਸਥਿਤੀ 1. 5 ਸਾਲ ਤੋਂ ਛੋਟੇ ਬੱਚਿਆਂ ਲਈ
ਮੰਨ ਲਉ AC = l1m ਤਿਲਕਣ ਪੱਟੀ ਦੀ ਲੰਬਾਈ ਹੈ ਅਤੇ BC = 1.5 m ਤਿਲਕਣ ਪੱਟੀ ਦੀ ਉੱਚਾਈ ਹੈ । ਇਸ ਸਥਿਤੀ ਵਿਚ ਜ਼ਮੀਨ ਨਾਲ ਬਣਿਆ ਕੋਣ 30° ਦਾ ਹੈ (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 5
ਸਮਕੋਣ △ABC ਵਿੱਚ,
\(\frac{BC}{AC}\) = sin 30°
ਜਾਂ \(\frac{1 \cdot 5}{l_{1}}\) = \(\frac{1}{2}\)
ਜਾਂ l1 = 1.5 × 2 = 3m
ਸਥਿਤੀ II. 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ
ਮੰਨ ਲਉ AC = l2m ਤਿਲਕਣ ਪੱਟੀ ਦੀ ਲੰਬਾਈ ਹੈ ਅਤੇ BC = 3 m ਤਿਲਕਣ ਪੱਟੀ ਦੀ ਉੱਚਾਈ ਹੈ ਅਤੇ ਜਮੀਨ ਨਾਲ ਬਣਿਆ ਕੋਣ 60° ਦਾ ਹੈ । (ਦੇਖੋ ਚਿੱਤਰ) ।
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 6
ਸਮਕੋਣ △ABC ਵਿੱਚ
\(\frac{BC}{AC}\) = sin 60°
ਜਾਂ \(\frac{3}{l_{2}}\) = \(\frac{\sqrt{3}}{2}\)
ਜਾਂ l2 = \(\frac{3 \times 2}{\sqrt{3}}\) = \(\frac{6}{\sqrt{3}}\)
= \(\frac{6}{\sqrt{3}}\) × \(\frac{\sqrt{3}}{\sqrt{3}}\) = \(\frac{6 \sqrt{3}}{3}\) = 2\(\sqrt {3}\) m
∴ 5 ਸਾਲ ਤੋਂ ਛੋਟੇ ਬੱਚਿਆਂ ਲਈ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਤਿਲਕਣ ਪੱਟੀ ਦੀ ਲੰਬਾਈ ਕੁਮਵਾਰ
3 m ਅਤੇ 2\(\sqrt {3}\)m ਹੈ ।

ਪ੍ਰਸ਼ਨ 4.
ਜਮੀਨ ਦੇ ਇਕ ਬਿੰਦੂ ਤੋਂ ਜੋ ਮੀਨਾਰ ਦੇ ਆਧਾਰ ਬਿੰਦੂ ਤੋਂ 30 m ਦੀ ਦੂਰੀ ‘ਤੇ ਹੈ, ਮੀਨਾਰ ਦੇ ਸਿਖ਼ਰ ਦਾ ਉੱਚਾਣ ਕੋਣ 30° ਹੈ । ਮੀਨਾਰ ਦੀ ਉੱਚਾਈ ਪਤਾ ਕਰੋ ।
ਹੱਲ:
ਮੰਨ ਲਉ BC = h m ਮੀਨਾਰ ਦੀ ਉੱਚਾਈ ਹੈ ਅਤੇ AB = 30 m ਆਧਾਰ ਤੋਂ ਬਿੰਦੂ ਦੀ ਦੂਰੀ (ਦੇਖੋ ਚਿੱਤਰ) ਹੈ।
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 7
ਸਮਕੋਣ △ABC ਵਿੱਚ,
\(\frac{BC}{AB}\) = tan 30°
ਜਾਂ \(\frac{h}{30}\) = \(\frac{1}{1}\)
ਜਾਂ h = \(\frac{30}{\sqrt{3}}\) × \(\frac{\sqrt{3}}{\sqrt{3}}\) = \(\frac{30 \sqrt{3}}{3}\)
= 10\(\sqrt {3}\) = 10 × 1.732
h = 17:32 m
ਮੀਨਾਰ ਦੀ ਉੱਚਾਈ ਲਗਭਗ 17.32 m. ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 5.
ਜਮੀਨ ਤੋਂ 60 m ਉੱਚਾਈ ‘ਤੇ ਇੱਕ ਪਤੰਗ ਉੱਡ ਰਹੀ ਹੈ। ਪਤੰਗ ਨਾਲ ਲੱਗੇ ਧਾਗੇ ਨੂੰ ਅਸਥਾਈ ਰੂਪ ਵਿੱਚ ਜਮੀਨ ‘ਤੇ ਇੱਕ ਬਿੰਦੂ ਨਾਲ ਬੰਨ ਦਿੱਤਾ ਗਿਆ ਹੈ। ਜ਼ਮੀਨ ਨਾਲ ਧਾਗੇ ਦਾ ਝੁਕਾਵ 60° ਹੈ। ਇਹ ਮੰਨਕੇ ਕਿ ਧਾਗੇ ਵਿੱਚ ਕੋਈ ਢਿੱਲ ਨਹੀਂ ਹੈ , ਧਾਗੇ ਦੀ ਲੰਬਾਈ ਪਤਾ ਕਰੋ।
ਹੱਲ:
ਮੰਨ ਲਉ ਬਿੰਦੂ ਤੇ ਪਤੰਗ ਦੀ ਸਥਿਤੀ ਹੈ AC = l m ਪਤੰਗ ਦੇ ਨਾਲ ਲੱਗੇ ਧਾਗੇ ਦੀ ਲੰਬਾਈ ਸਿਖਰ ਕੋਣ 60° ਦਾ ਹੈ । (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 8
ਸਮਕੋਣ △ABC ਵਿੱਚ,
\(\frac{CB}{CA}\) = sin 60°
ਜਾਂ \(\frac{60}{l}\) = \(\frac{\sqrt{3}}{2}\)
ਜਾਂ l = \(\frac{60 \times 2}{\sqrt{3}}\) = \(\frac{120}{\sqrt{3}}\) × \(\frac{\sqrt{3}}{\sqrt{3}}\)
= \(\frac{120 \sqrt{3}}{3}\) = 40\(\sqrt {3}\) m
∴ ਧਾਗੇ ਦੀ ਲੰਬਾਈ 403 m ਹੈ ।

ਪ੍ਰਸ਼ਨ 6.
1.5 m ਲੰਬਾ ਲੜਕਾ 30 ਮੀਟਰ ਉੱਚੀ ਇੱਕ ਇਮਾਰਤ | ਤੋਂ ਕੁੱਝ ਦੂਰੀ ‘ਤੇ ਖੜ੍ਹਾ ਹੈ । ਜਦੋਂ ਉਹ ਇਮਾਰਤ ਵੱਲ ਜਾਂਦਾ ਹੈ (ਚਲਦਾ ਹੈ। ਤਾਂ ਉਸਦੀ ਅੱਖ ਨਾਲ ਇਮਾਰਤ ਦੇ ਸਿਖ਼ਰ ਦਾ | ਉੱਚਾਣ ਕੋਣ 30° ਤੋਂ 60° ਹੋ ਜਾਂਦਾ ਹੈ । ਦੱਸੋ ਕਿ ਉਹ | ਇਮਾਰਤ ਵੱਲ ਕਿੰਨੀ ਦੂਰੀ ਤੱਕ ਚਲ ਕੇ ਗਿਆ ?
ਹੱਲ:
ਮੰਨ ਲਉ ED = 30 m ਇਮਾਰਤ ਦੀ ਉੱਚਾਈ | ਹੈ ਅਤੇ EC = 1.5 m ਲੜਕੇ ਦੀ ਉੱਚਾਈ ਹੈ । ਭਿੰਨ-ਭਿੰਨ | ਸਥਿਤੀਆਂ ਵਿਚ ਸਿਖ਼ਰ ਦਾ ਉੱਚਾਣ ਕੋਣ 30° ਅਤੇ 60° ਹੈ । (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 9
ਸਮਕੋਣ △ACD ਵਿੱਚ,
\(\frac{DC}{AC}\) = tan 30°
ਜਾਂ \(\frac{28.5}{x+y}\) = \(\frac{1}{\sqrt{3}}\)
ਜਾਂ x + y = 28.5 × \(\sqrt {3}\) m …(1)
ਹੁਣ, ਸਮਕੋਣ △BCD ਵਿੱਚ,
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 10
∴ ਲੜਕੇ ਦੁਆਰਾ ਇਮਾਰਤ ਵੱਲ ਤੈਅ ਕੀਤੀ ਦੂਰੀ 19\(\sqrt {3}\) m ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 7.
ਜਮੀਨ ਦੇ ਇੱਕ ਬਿੰਦੂ ਤੋਂ ਇੱਕ 20 m ਉੱਚੀ ਇਮਾਰਤ ਦੇ ਸਿਖ਼ਰ ‘ਤੇ ਲੱਗੇ ਸੰਚਾਰ ਮੀਨਾਰ (transmission tower) ਦੇ ਤਲ ਅਤੇ ਸਿਖ਼ਰ ਦਾ ਉੱਚਾਣ ਕੋਣ ਕੁਮਵਾਰ 45° ਅਤੇ 60° ਹੈ। ਸੰਚਾਰ ਮੀਨਾਰ ਦੀ ਉੱਚਾਈ ਪਤਾ ਕਰੋ ।
ਹੱਲ:
ਮੰਨ ਲਉ BC = 20 m ਇਮਾਰਤ ਦੀ ਉੱਚਾਈ ਹੈ DC=h m ਸੰਚਾਰ ਮੀਨਾਰ ਦੀ ਉੱਚਾਈ ਹੈ । ਇਮਾਰਤ ਦੇ ਸਿਖਰ ਤੇ ਲੱਗੀ ਇਕ ਸੰਚਾਰ ਮੀਨਾਰ ਦੇ ਤਲ ਅਤੇ ਸਿਖਰ ਦੇ ਉੱਚਾਣ ਕੋਣ ਕੁਮਵਾਰ 45° ਅਤੇ 60° ਹੈ । (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 11
ਸਮਕੋਣ △ABC ਵਿੱਚ,
\(\frac{AB}{BC}\) = cot 45°
ਜਾਂ \(\frac{AB}{20}\) = 1
ਜਾਂ AB = 20 m ….(1)
ਨਾਲ ਹੀ, ਸਮਕੋਣ △ABD ਵਿੱਚ,
\(\frac{AB}{BD}\) = cot 60°
ਜਾਂ \(\frac{AB}{20+h}\) = \(\frac{1}{\sqrt{3}}\)
ਜਾਂ AB = \(\frac{20+h}{\sqrt{3}}\)
ਜਾਂ AB = \(\frac{(20+h)}{\sqrt{3}}\) ….(2)
(1) ਅਤੇ (2) ਤੋਂ ,
20 = \(\frac{(20+h)}{\sqrt{3}}\)
ਜਾਂ 20\(\sqrt {3}\) = 20 + h
ਜਾਂ h = 20\(\sqrt {3}\) – 20
ਜਾਂ h = 20(\(\sqrt {3}\) – 1)m
= 20 (1732 – 1) m
= 20 × 0.732 = 14∙64 m
∴ ਸੰਚਾਰ ਮੀਨਾਰ ਦੀ ਉੱਚਾਈ 1464 m ਹੈ ।

ਪ੍ਰਸ਼ਨ 8.
ਇੱਕ ਪੈਡਸਟਲ (Pedestal) ਦੇ ਸਿਖਰ ‘ਤੇ ਇੱਕ 1.6 m ਉੱਚੀ ਮੂਰਤੀ ਲੱਗੀ ਹੋਈ ਹੈ । ਜਮੀਨ ਦੇ ਇੱਕ ਬਿੰਦੂ ਤੋਂ ਮੂਰਤੀ ਦੇ ਸਿਖ਼ਰ ਦਾ ਉੱਚਾਣ ਕੋਣ 60° ਹੈ ਅਤੇ ਇਸ ਹੀ ਬਿੰਦੂ ਤੋਂ ਪੈਡਸਟਲ ਦੇ ਸਿਖ਼ਰ ਦਾ ਉੱਚਾਣ ਕੋਣ 45° ਹੈ । ਪੈਡਸਟਲ ਦੀ ਉੱਚਾਈ ਪਤਾ ਕਰੋ ।
ਹੱਲ:
ਮੰਨ ਲਉ BC = hm ਪੈਡਸਟਲ ਦੀ ਉੱਚਾਈ ਹੈ CD = 1.6 m ਮੂਰਤੀ ਦੀ ਉੱਚਾਈ ਹੈ । ਜਮੀਨ ‘ਤੇ ਦਿੱਤੇ ਬਿੰਦੁ A ਤੋਂ ਮੁਰਤੀ ਦੇ ਸਿਖ਼ਰ ਅਤੇ ਪੈਡਸਟਲ ਦੇ ਸਿਖਰ ਦਾ ਉੱਚਾਂਣ ਕੋਣ 60° ਅਤੇ 45° ਹੈ । (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 12
ਸਮਕੋਣ △ABC ਵਿੱਚ,
\(\frac{AB}{BC}\) = cot 45°
ਜਾਂ \(\frac{AB}{h}\) = 1
ਜਾਂ AB = h m …(1)
ਸਮਕੋਣ △ABD ਵਿੱਚ,
\(\frac{AB}{BD}\) = cot 60°
ਜਾਂ \(\frac{AB}{h+1.6}\) = \(\frac{1}{\sqrt{3}}\)
ਜਾਂ AB = \(\frac{h+1.6}{\sqrt{3}}\) ….(2)
(1) ਅਤੇ (2), ਤੋਂ
h = \(\frac{h+1.6}{\sqrt{3}}\)
ਜਾਂ \(\sqrt {3}\)h = h + 1∙6
ਜਾਂ (\(\sqrt {3}\) – 1) h = 1∙6
ਜਾਂ (1∙732 – 1) h = 1∙6
ਜਾਂ (0∙732)h = 1∙6
ਜਾਂ h = \(\frac{1∙6}{0∙732}\) = 2·1857923
= 2·20 m (ਲਗਭਗ)
∴ ਪੈਡਸਟਲ ਦੀ ਉੱਚਾਈ 2:20 m ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 9.
ਇੱਕ ਮੀਨਾਰ ਦੇ ਆਧਾਰ ਬਿੰਦੂ ਤੋਂ ਇੱਕ ਇਮਾਰਤ ਦੇ ਸਿਖ਼ਰ ਦਾ ਉੱਚਾਣ ਕੋਣ 30° ਹੈ ਅਤੇ ਇਮਾਰਤ ਦੇ ਆਧਾਰ ਬਿੰਦੂ ਤੋਂ ਮੀਨਾਰ ਦੇ ਸਿਖਰ ਦਾ ਉੱਚਾਣ ਕੋਣ 60° ਹੈ । ਜੇਕਰ ਮੀਨਾਰ 50 ਮੀਟਰ ਉੱਚੀ ਹੋਵੇ ਤਾਂ ਇਮਾਰਤ ਦੀ ਉੱਚਾਈ ਪਤਾ ਕਰੋ ।
ਹੱਲ:
ਮੰਨ ਲਉ BC = 50 m ਮੀਨਾਰ ਦੀ ਉੱਚਾਈ ਹੈ AD = hm ਇਮਾਰਤ ਦੀ ਉੱਚਾਈ ਹੈ । ਮੀਨਾਰ ਦੇ ਆਧਾਰ ਬਿੰਦੂ ਤੋਂ ਇਮਾਰਤ ਦੇ ਸਿਖ਼ਰ ਤੱਕ ਅਤੇ ਇਮਾਰਤ ਦੇ ਆਧਾਰ ਬਿੰਦੂ ਤੋਂ ਮੀਨਾਰ ਦੇ ਸਿਖ਼ਰ ਦੇ ਉੱਚਾਣ ਕੋਣ ਕ੍ਰਮਵਾਰ 30° ਅਤੇ 60° ਹਨ । (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 13
ਸਮਕੋਣ △ABC ਵਿੱਚ,
\(\frac{AB}{BC}\) = cot 60°
ਜਾਂ \(\frac{AB}{50}\) = \(\frac{1}{\sqrt{3}}\)
ਜਾਂ AB = \(\frac{50}{\sqrt{3}}\) …(1)
ਸਮਕੋਣ △DAB ਵਿੱਚ,
\(\frac{AB}{DA}\) = cot 30°
ਜਾਂ \(\frac{AB}{h}\) = \(\sqrt {3}\)
ਜਾਂ AB = h\(\sqrt {3}\) …(2)
(1) ਅਤੇ (2), ਤੋਂ ,
\(\frac{50}{\sqrt{3}}\) = h \(\sqrt {3}\)
ਜਾਂ \(\frac{50}{\sqrt{3}}\) \(\frac{1}{\sqrt{3}}\) = h
ਜਾਂ h = \(\frac{50}{3}\) = 16∙6666
ਜਾਂ h = 16∙70 m (ਲਗਭਗ
∴ ਇਮਾਰਤ ਦੀ ਉੱਚਾਈ 16-70 m ਹੈ ।

ਪ੍ਰਸ਼ਨ 10.
ਇੱਕ 80 ਮੀਟਰ ਚੌੜੀ ਸੜਕ ਦੇ ਦੋਵਾਂ ਪਾਸਿਆਂ ‘ਤੇ ਆਹਮਣੇ-ਸਾਹਮਣੇ ਬਰਾਬਰ ਲੰਬਾਈ ਵਾਲੇ ਦੋ ਖੰਬੇ ਲੱਗੇ ਹੋਏ ਹਨ । ਇਹਨਾਂ ਦੋਹਾਂ ਖੰਬਿਆਂ ਦੇ ਵਿੱਚ ਸੜਕ ‘ਤੇ ਇੱਕ ਬਿੰਦੂ ਤੋਂ ਖੰਬਿਆਂ ਦੇ ਸਿਖ਼ਰਾਂ ਦੇ ਉੱਚਾਣ ਕੋਣ ਕੁਮਵਾਰ 60° ਅਤੇ 30° ਹੈ । ਖੰਬਿਆਂ ਦੀ ਉੱਚਾਈ ਅਤੇ ਖੰਬਿਆਂ ਤੋਂ ਬਿੰਦੁ ਦੀ ਦੂਰੀ ਪਤਾ ਕਰੋ ।
ਹੱਲ:
ਮੰਨ ਲਉ BC = DE = hm ਦੋ ਬਰਾਬਰ ਲੰਬਾਈ ਵਾਲੇ ਖੰਬਿਆਂ ਦੀ ਉੱਚਾਈ ਹੈ ਅਤੇ ਬਿੰਦੂ A ਲੋੜੀਂਦਾ ਬਿੰਦੂ ਹੈ, ਜਿੱਥੇ ਦੋਹਾਂ ਖੰਬਿਆ ਦੇ ਉੱਚਾਣ ਕੋਣ ਕੁਮਵਾਰ 30° ਅਤੇ 60° ਹੈ । (ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 14
ਸਮਕੋਣ △ADE ਵਿੱਚ,
\(\frac{ED}{DA}\) = tan 30°
ਜਾਂ \(\frac{h}{x}\) = \(\frac{1}{\sqrt{3}}\)
ਜਾਂ h = \(\frac{h}{\sqrt{3}}\) ….(1)
ਸਮਕੋਣ △ABC ਵਿੱਚ,
\(\frac{BC}{AB}\) = tan 60°
ਜਾਂ \(\frac{h}{80-x}\) = \(\sqrt {3}\)
ਜਾਂ h = (80 – x)\(\sqrt {3}\)
(1) ਅਤੇ (2) ਤੋਂ
\(\frac{x}{\sqrt{3}}\) = (80 – x)\(\sqrt {3}\)
ਜਾਂ x = (80 – x)\(\sqrt {3}\) × \(\sqrt {3}\)
ਜਾਂ x = (80 – x) 3
ਜਾਂ x = 240 – 3x
ਜਾਂ 4x = 240
ਜਾਂ x = \(\frac{240}{4}\) = 60
x ਦਾ ਮੁੱਲ (1) ਵਿੱਚ ਰੱਖਣ ‘ਤੇ
h = \(\frac{60}{\sqrt{3}}\) = \(\frac{60}{\sqrt{3}}\) × \(\frac{\sqrt{3}}{\sqrt{3}}\)
= \(\frac{60 \sqrt{3}}{3}\) = 20\(\sqrt {3}\)
= (20 × 1.732) m = 34.64 m
∴ DA = x = 60 m
ਅਤੇ AB = 80 – x = (80 – 60) m = 20m.
∴ ਹਰੇਕ ਖੰਬੇ ਦੀ ਉੱਚਾਈ 34:64 m ਅਤੇ ਖੰਬਿਆਂ ਤੋਂ ਬਿੰਦੁ ਦੀ ਦੂਰੀ 20 m ਅਤੇ 60 m ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 11.
ਇੱਕ ਨਹਿਰ ਦੇ ਇੱਕ ਤੱਟ ‘ਤੇ ਇੱਕ ਟੀ. ਵੀ. ਟਾਵਰ ਸਿੱਧਾ ਖੜਾ ਹੈ । ਟਾਵਰ ਦੇ ਠੀਕ ਸਾਹਮਣੇ ਦੂਸਰੇ ਤੱਟ ‘ਤੇ ਇੱਕ ਹੋਰ ਬਿੰਦੂ ਤੋਂ ਟਾਵਰ ਦੇ ਸਿਖ਼ਰ ਦਾ ਉੱਚਾਣ ਕੋਣ 60° ਹੈ । ਇਸੇ ਤੱਟ ‘ਤੋਂ ਇਸ ਬਿੰਦੂ ਤੋਂ 20 m ਦੂਰ ਅਤੇ ਇਸ ਬਿੰਦੂ ਨੂੰ ਮੀਨਾਰ ਦੇ ਆਧਾਰ ਬਿੰਦੂ ਨਾਲ ਮਿਲਾਉਣ ਵਾਲੀ ਰੇਖਾ ‘ ਤੇ ਸਥਿਤ ਇੱਕ ਹੋਰ ਬਿੰਦੂ ਤੋਂ ਟਾਵਰ ਦੇ ਸਿੱਖ਼ਰ ਦਾ ਉੱਚਾਣ ਕੋਣ 30° ਹੈ (ਦੇਖੋ ਚਿੱਤਰ ਟਾਵਰ ਦੀ ਉੱਚਾਈ ਅਤੇ ਨਹਿਰ ਦੀ ਚੌੜਾਈ ਪਤਾ ਕਰੋ ।
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 15

ਹੱਲ:
ਮੰਨ ਲਉ BC = x m ਨਹਿਰ ਦੀ ਚੌੜਾਈ ਹੈ ਅਤੇ AB= hm ਟੀ.ਵੀ. ਟਾਵਰ ਦੀ ਉੱਚਾਈ ਹੈ | ਅਲੱਗਅਲੱਗ ਸਥਿਤੀਆਂ ਵਿਚ ਟਾਵਰ ਦੇ ਉੱਚਾਣ ਕੋਣ ਕ੍ਰਮਵਾਰ 30° ਅਤੇ 60° ਹਨ ।
(ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 16
ਸਮਕੋਣ △ABC ਵਿੱਚ,
\(\frac{AB}{BC}\) = tan 60°
ਜਾਂ \(\frac{h}{x}\) = \(\sqrt {3}\)
ਜਾਂ h = \(\sqrt {3}\)x …(1)
ਨਾਲ ਹੀ, ਸਮਕੋਣ △ABD ਵਿੱਚ,
\(\frac{AB}{AD}\) = tan 30°
ਜਾਂ \(\frac{h}{20+x}\) = \(\frac{1}{\sqrt{3}}\)
ਜਾਂ h = \(\frac{20+x}{\sqrt{3}}\) …..(2)
(1) ਅਤੇ (2) ਤੋਂ
\(\sqrt {3}\)x = \(\frac{20+x}{\sqrt{3}}\)
ਜਾਂ \(\sqrt {3}\)(\(\sqrt {3}\)x) = 20 + x
ਜਾਂ 3x = 20 + x
ਜਾਂ 2x = 20
ਜਾਂ x = \(\frac{20}{2}\) = 10
x ਦਾ ਮੁੱਲ (1) ਵਿਚ ਭਰਨ ਤੇ
h= 10(\(\sqrt {3}\)).
= 10 × 1∙732
h= 17∙32 m
∴ ਟੀ.ਵੀ. ਟਾਵਰ ਦੀ ਉੱਚਾਈ 17:32 m ਹੈ ਅਤੇ ਨਹਿਰ ਦੀ ਚੌੜਾਈ 10 m. ਹੈ ।

ਪ੍ਰਸ਼ਨ 12.
7m ਉੱਚੀ ਇਮਾਰਤ ਦੇ ਸਿਖ਼ਰ ਤੋਂ ਇੱਕ ਕੇਬਲ ਟਾਵਰ ਦੇ ਸਿਖ਼ਰ ਦਾ ਉੱਚਾਣ ਕੋਣ 60° ਹੈ ਅਤੇ ਇਸਦੇ ਪੈਰ ਦਾ ਨੀਵਾਨ ਕੋਣ 45° ਹੈ। ਟਾਵਰ ਦੀ ਉੱਚਾਈ ਪਤਾ ਕਰੋ ।
ਹੱਲ:
ਮੰਨ ਲਉ BD = hm ਕੇਵਲ ਟਾਵਰ ਦੀ ਉੱਚਾਈ ਹੈ ਅਤੇ AE = 7 m ਇਮਾਰਤ ਦੀ ਉੱਚਾਈ ਹੈ । ਕੇਵਲ ਟਾਵਰ ਦੇ ਸਿਖਰ ਦਾ ਉੱਚਾਣ ਕੋਣ ਅਤੇ ਪੈਰ ਦਾ ਨੀਵਾਨ ਕੋਣ ਕੁਮਵਾਰ 60° ਅਤੇ 45° ਹੈ ।
(ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 17
ਸਮਕੋਣ △BAE ਵਿੱਚ
\(\frac{AB}{AE}\) = cot 45°
ਜਾਂ \(\frac{AB}{7}\) = 1
ਜਾਂ AB = 7 m …..(1)
ਸਮਕੋਣ △DCE ਵਿੱਚ
\(\frac{EC}{DC}\) = cot 60°
ਜਾਂ \(\frac{EC}{h-7}\) = \(\frac{1}{\sqrt{3}}\)
ਜਾਂ EC = \(\frac{h-7}{\sqrt{3}}\) …(2)
ਪਰ AB = EC …(ਦਿੱਤਾ ਹੈ।)
7 = \(\frac{h-7}{\sqrt{3}}\)
[(1) ਅਤੇ (2) ਤੋਂ।]
ਜਾਂ 7\(\sqrt {3}\) = h – 7
ਜਾਂ h = 7\(\sqrt {3}\) + 7 = 7 (\(\sqrt {x}\) + 1)
ਜਾਂ h = 7(1∙732 + 1) = 7(2∙732)
ਜਾਂ h = 19∙124
ਜਾਂ h = 19∙20 m (ਲਗਭਗ)
∴ ਕੇਬਲ ਟਾਵਰ ਦੀ ਉੱਚਾਈ 19.20 m ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 13.
ਸਮੁੰਦਰ ਤਲ ਤੋਂ 75 m ਉੱਚੇ ਲਾਈਟ ਹਾਊਸ ਦੇ ਸਿਖ਼ਰ ਤੋਂ ਦੇਖਣ ਨਾਲ ਦੋ ਸਮੁੰਦਰੀ ਜਹਾਜ਼ਾਂ ਦੇ ਨੀਵਾਨ ਕੋਣ ਕੁਮਵਾਰ 30° ਅਤੇ 45° ਹਨ । ਜੇਕਰ ਲਾਈਟ ਹਾਊਸ ਦੇ ਇੱਕ ਹੀ ਪਾਸੇ ਤੋਂ ਇੱਕ ਜਹਾਜ਼ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋਵੇ ਤਾਂ ਦੋਵੇਂ ਜਹਾਜ਼ਾਂ ਦੀ ਵਿਚਕਾਰਲੀ ਦੂਰੀ ਪਤਾ ਕਰੋ ।
ਹੱਲ:
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 18
ਮੰਨ ਲਉ CD = 75 m ਲਾਈਟ ਹਾਊਸ ਦੀ ਉੱਚਾਈ | ਅਤੇ ਲਾਈਟ ਹਾਊਸ ਦੇ ਸਿਖ਼ਰ ਦੇ ਬਿੰਦੁ ਤੋਂ ਜਹਾਜਾਂ ਦੇ | ਨੀਵਾਨ ਕੋਣ ਕ੍ਰਮਵਾਰ 30° ਅਤੇ 45° ਹੈ ।
(ਦੇਖੋ ਚਿੱਤਰ)
ਸਮਕੋਣ △BCD ਵਿੱਚ,
\(\frac{BC}{CD}\) = cot 45°
ਜਾਂ \(\frac{y}{75}\) = 1
ਜਾਂ y = 75 m ….(1)
ਸਮਕੋਣ △ACD ਵਿੱਚ,
\(\frac{AC}{CD}\) = cot 30°
ਜਾਂ \(\frac{x+y}{75}\) = \(\sqrt {3}\)
ਜਾਂ x + y = 75\(\sqrt {3}\)
ਜਾਂ x + 75 = 75\(\sqrt {x}\)
[1) ਦਾ ਪ੍ਰਯੋਗ ਕਰਨ ਤੋਂ]
ਜਾਂ x = 75\(\sqrt {x}\) – 75
= 75 (\(\sqrt {x}\) – 1)
= 75 (1∙732 – 1)
= 75 (0∙732)
x = 54∙90
∴ ਦੋਵੇਂ ਜਹਾਜਾਂ ਵਿਚਕਾਰਲੀ ਦੂਰੀ 54∙90 m ਹੈ ।

ਪ੍ਰਸ਼ਨ 14.
1.2 m ਲੰਬੀ ਇੱਕ ਲੜਕੀ ਜਮੀਨ ਤੋਂ 88.2 m ਦੀ ਉੱਚਾਈ ‘ਤੇ ਇੱਕ ਖਿਤਿਜੇ ਰੇਖਾ ਵਿੱਚ ਉੱਡ ਰਹੇ ਗੁਬਾਰੇ ਨੂੰ ਦੇਖਦੀ ਹੈ । ਕਿਸੇ ਵੀ ਸਮੇਂ ਲੜਕੀ ਦੀ ਅੱਖ ਨਾਲ ਗੁਬਾਰੇ ਦਾ ਉੱਚਾਣ ਕੋਣ 60° ਹੈ । ਕੁੱਝ ਸਮੇਂ ਬਾਅਦ ਉੱਚਾਣ ਕੋਣ ਘੱਟ ਕੇ 30° ਹੋ ਜਾਂਦਾ ਹੈ ਦੇਖੋ ਚਿੱਤਰ) । ਇਸ ਅੰਤਰਾਲ ਦੌਰਾਨ ਗੁਬਾਰੇ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ ।
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 19
ਹੱਲ:
ਮੰਨ ਲਉ 1.2 m ਲੰਬੀ ਲੜਕੀ ਦੀ ਸਥਿਤੀ ‘A’ ਹੈ । ਇਸ ਬਿੰਦੂ ਤੋਂ ਗੁਬਾਰੇ ਦੇ ਉੱਚਾਣ ਕੋਣ ਕ੍ਰਮਵਾਰ 30° ਅਤੇ 60° ਹਨ । ਨਾਲ ਹੀ
BE = CD = 88.2 m ਗੁਬਾਰੇ ਦੀ ਉੱਚਾਈ ਹੈ।
(ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 20
ਸਮਕੋਣ △ABE ਵਿੱਚ,
\(\frac{AB}{BE}\) = cot 60°
ਜਾਂ \(\frac{x}{88.2}\) = \(\frac{1}{\sqrt{3}}\)
ਜਾਂ x = \(\frac{88.2}{\sqrt{3}}\) m …(1)
ਸਮਕੋਣ △ACD ਵਿੱਚ
\(\frac{AC}{CD}\) = cot 30°
ਜਾਂ \(\frac{x+y}{88.2}\) = \(\sqrt {3}\)
ਜਾਂ x + y = 88.2\(\sqrt {3}\)
ਜਾਂ \(\frac{88.2}{\sqrt{3}}\) + y = 88.2\(\sqrt {3}\)
ਜਾਂ y = 88.2\(\sqrt {3}\) = \(\frac{88.2}{\sqrt{3}}\)
ਜਾਂ y = 88.2[\(\sqrt {3}\) – \(\frac{1}{\sqrt{3}}\)]
ਜਾਂ y = 88.2[latex]\frac{3-1}{\sqrt{3}}[/latex] × \(\frac{\sqrt{3}}{\sqrt{3}}\)
ਜਾਂ y = \(\frac{88.2 \times 2 \times \sqrt{3}}{3}\)
ਜਾਂ y = 58.8\(\sqrt {3}\) m
ਜਾਂ y = 58.8 (1.732) = 101.8416 m
ਜਾਂ y = 101.90 m
∴ ਗੁਬਾਰੇ ਦੁਆਰਾ ਤੈਅ ਕੀਤੀ ਗਈ ਦੂਰੀ 101.90 m. ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 15.
ਇੱਕ ਸਿੱਧਾ ਰਾਜ ਮਾਰਗ ਇੱਕ ਮੀਨਾਰ ਦੇ ਆਧਾਰ ਤੱਕ ਜਾਂਦਾ ਹੈ । ਮੀਨਾਰ ਦੇ ਸਿਖ਼ਰ ‘ ਤੇ ਖੜਾ ਇੱਕ ਆਦਮੀ ਇੱਕ ਕਾਰ ਨੂੰ 30° ਨੀਵਾਨ ਕੋਣ ‘ਤੇ ਦੇਖਦਾ ਹੈ, ਜੋ ਮੀਨਾਰ ਦੇ ਆਧਾਰ ਵੱਲ ਇੱਕ ਸਮਾਨ ਚਾਲ ਨਾਲ ਆ ਰਹੀ ਹੈ । ਛੇ ਸੈਕਿੰਡ ਬਾਅਦ ਕਾਰ ਦਾ ਨੀਵਾਨ ਕੋਣ 60° ਹੋ ਗਿਆ । ਇਸ ਬਿੰਦੂ ਤੋਂ ਮੀਨਾਰ ਦੇ ਆਧਾਰ ਤੱਕ ਪਹੁੰਚਣ ਲਈ ਕਾਰ ਦੁਆਰਾ ਲਿਆ ਗਿਆ ਸਮਾਂ ਪਤਾ ਕਰੋ ।
ਹੱਲ:
ਮੰਨ ਲਉ CD = hm ਮੀਨਾਰ ਦੀ ਉੱਚਾਈ ਹੈ । ਮੰਨ ਲਉ A’ ਕਾਰ ਦੀ ਪਹਿਲੀ ਸਥਿਤੀ ਹੈ ਅਤੇ ਛੇ ਸੈਕਿੰਡ ਦੇ ਬਾਅਦ ਕਾਰ B ਤੱਕ ਪਹੁੰਚ ਜਾਂਦੀ ਹੈ । A ਅਤੇ B ਉੱਤੇ ਕਾਰ ਦੇ ਨੀਵਾਨ ਕੋਣ 30° ਅਤੇ 60° ਹਨ ।
(ਦੇਖੇ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 21
ਮੰਨ ਲਉ ਕਾਰ ਦੀ ਚਾਲ v ਮੀਟਰ ਪ੍ਰਤੀ ਸੈਕਿੰਡ ਹੈ ਸੂਤਰ ਦੂਰੀ = ਚਾਲ × ਸਮਾਂ ਦਾ ਪ੍ਰਯੋਗ ਕਰਕੇ
AB = ਕਾਰਾਂ ਦੁਆਰਾ 6 ਸੈਕਿੰਡ ਵਿੱਚ ਤੈਅ ਕੀਤੀ ਗਈ ਦੂਰੀ
AB = 6v ਮੀਟਰ
ਕਾਰ ਦੁਆਰਾ ਮੀਨਾਰ ਤੱਕ ਪਹੁੰਚਣ ਵਿਚ ਲਿਆ ਗਿਆ ਸਮਾਂ ‘n’ ਸੈਕਿੰਡ ਹੈ ।
∴ BC = nv ਮੀਟਰ
ਸਮਕੋਣ △ACD ਵਿੱਚ
\(\frac{CD}{AC}\) = tan 30°
ਜਾਂ \(\frac{h}{6v+nv}\) = \(\frac{1}{\sqrt{3}}\)
ਜਾਂ h = \(\frac{6v+nv}{\sqrt{3}}\) …(1)
ਸਮਕੋਣ △BCD ਵਿੱਚ,
\(\frac{CD}{BC}\) = tan 60°
ਜਾਂ \(\frac{h}{nv}\) = \(\sqrt {3}\)
ਜਾਂ h = nv(\(\sqrt {3}\) ) ….(2)
(1) ਅਤੇ (2) ਤੋਂ ਸਾਨੂੰ ਮਿਲਦਾ ਹੈ।
ਜਾਂ \(\frac{6v+nv}{\sqrt{3}}\) = nv(\(\sqrt {3}\))
ਜਾਂ 6v + nv = nv(\(\sqrt {3}\) × \(\sqrt {3}\))
ਜਾਂ 6v + nv = 3nv ਜਾਂ 6v = 2nv
ਜਾਂ n = \(\frac{6v}{2v}\) = 3
ਮੀਨਾਰ ਦੇ ਆਧਾਰ ਤੱਕ ਪਹੁੰਚਣ ਲਈ ਕਾਰ ਦੁਆਰਾ ਲਿਆ ਗਿਆ ਸਮਾਂ 3 ਸੈਕਿੰਡ ਹੈ ।

PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1

ਪ੍ਰਸ਼ਨ 16.
ਮੀਨਾਰ ਦੇ ਆਧਾਰ ‘ਤੇ ਇੱਕ ਸਰਲ ਰੇਖਾ 4m ਅਤੇ 9 m ਦੀ ਦੂਰੀ ‘ਤੇ ਸਥਿਤ ਦੋ ਬਿੰਦੁਆਂ ਤੋਂ ਮੀਨਾਰ ਦੇ ਸਿਖ਼ਰ ਦੇ ਉੱਚਾਣ ਕੋਣ ਪੂਰਕ ਕੋਣ ਹਨ। ਸਿੱਧ ਕਰੋ ਕਿ ਮੀਨਾਰ ਦੀ ਉੱਚਾਈ 6 m ਹੈ ।
ਹੱਲ:
ਮੰਨ ਲਉ CD = h m ਮੀਨਾਰ ਦੀ ਉਚਾਈ ਹੈ। ਅਤੇ B; Aਲੋਂੜੀਂਦੇ ਬਿੰਦੂ ਹਨ ਜੋ ਮੀਨਾਰ ਤੋਂ ਕ੍ਰਮਵਾਰ 4 m ਅਤੇ 9 m ਦੀ ਦੂਰੀ ‘ਤੇ ਹਨ ।
(ਦੇਖੋ ਚਿੱਤਰ)
PSEB 10th Class Maths Solutions Chapter 9 ਤਿਕੋਣਮਿਤੀਦੇ ਕੁਝ ਉਪਯੋਗ Ex 9.1 22
ਸਮਕੋਣ △BCD ਵਿੱਚ,
\(\frac{CD}{BC}\) = tan θ
ਜਾਂ \(\frac{h}{4}\) = tan θ …(1)
ਨਾਲ ਹੀ, ਸਮਕੋਣ △ACD ਵਿੱਚ,
\(\frac{CD}{AC}\) = tan (90 – θ)
\(\frac{h}{9}\) = cot θ …(2)
(1) ਅਤੇ (2) ਨੂੰ ਗੁਣਾ ਕਰਨ ‘ਤੇ
\(\frac{h}{4}\) × \(\frac{h}{9}\) = tan θ × cot θ
ਜਾਂ \(\frac{h^{2}}{36}\) = tan θ × \(\frac{1}{\tan \theta}\)
ਜਾਂ h2 = 36 = (6)2
ਜਾਂ h= 6
∴ ਮੀਨਾਰ ਦੀ ਉੱਚਾਈ 6 m ਹੈ

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

Punjab State Board PSEB 7th Class Punjabi Book Solutions Punjabi Rachana Kahaṇi Rachana ਰਚਨਾ ਕਹਾਣੀ-ਰਚਨਾ Textbook Exercise Questions and Answers.

PSEB 7th Class Punjabi Rachana ਕਹਾਣੀ-ਰਚਨਾ (1st Language)

1. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ। ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ। ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ ! ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ। ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ। ਦਰਜ਼ੀ ਇਕ ਨਰਮ ਦਿਲ ਆਦਮੀ ਸੀ। ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ। ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ। ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ। ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ। ਉਸ ਨੇ ਆਪਣੀ ਸੁੰਡ ਦੁਕਾਨ ਦੇ ਅੰਦਰ ਕੀਤੀ। ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ।

ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ। ਉਹ ਦਰਿਆ ‘ਤੇ ਪੁੱਜਾ। ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ ਵਾਪਸੀ ‘ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ। ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ। ਉਹ ਡਰਦਾ ਦੁਕਾਨ ਛੱਡ ਕੇ ਦੌੜ ਗਿਆ ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ।

ਸਿੱਟਾ-ਜਿਹਾ ਕਰਦੀ ਤਿਹਾ ਭਰੋਗੇ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

2. ਤਿਹਾਇਆ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ। ਉਹ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ। ਅੰਤ ਉਹ ਇਕ ਬਗੀਚੇ ਵਿਚ ਪੁੱਜਾ। ਉਸ ਨੇ ਪਾਣੀ ਦਾ ਇਕ ਘੜਾ ਦੇਖਿਆ।ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ। ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ। ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ। ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਿਹਾ।

ਉਹ ਕਾਂ ਬਹੁਤ ਸਿਆਣਾ ਸੀ। ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ। ਉਸ ਨੂੰ ਇਕ ਢੰਗ ਸੁੱਝਿਆ। ਉਸ ਨੇ ਠੀਕਰੀਆਂ ਤੇ ਰੋੜੇ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ। ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।
ਸਿੱਖਿਆ-ਜਿੱਥੇ ਚਾਹ ਉੱਥੇ ਰਾਹ।

3. ਲੋਲਾ ਤੇ ਬਘਿਆੜ

ਇਕ ਵਾਰੀ ਇਕ ਬਘਿਆੜ ਇਕ ਨਦੀ ਦੇ ਕੰਢੇ ਉੱਤੇ ਪਾਣੀ ਪੀ ਰਿਹਾ ਸੀ। ਦੂਜੇ ਪਾਸੇ ਨਿਵਾਣ ਵਲ ਉਸਨੇ ਇਕ ਲੇਲੇ ਨੂੰ ਪਾਣੀ ਪੀਂਦਿਆਂ ਦੇਖਿਆ। ਉਸਦਾ ਦਿਲ ਕੀਤਾ ਕਿ ਉਹ ਲੇਲੇ ਨੂੰ ਮਾਰ ਕੇ ਖਾ ਲਵੇ।ਉਹ ਮਨ ਵਿਚ ਉਸਨੂੰ ਖਾਣ ਦੇ ਬਹਾਨੇ ਸੋਚਣ ਲੱਗਾ।ਉਸਨੇ ਲੇਲੇ ਨੂੰ ਗੁੱਸੇ ਨਾਲ ਕਿਹਾ ਕਿ ਉਹ ਉਸਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਉਂ ਕਰ ਰਿਹਾ ਹੈ। ਲੇਲੇ ਨੇ ਡਰ ਕੇ ਨਿਮਰਤਾ ਨਾਲ ਕਿਹਾ, “ਮਹਾਰਾਜਾ ਪਾਣੀ ਤਾਂ ਤੁਹਾਡੇ ਵਲੋਂ ਮੇਰੀ ਵਲ ਆ ਰਿਹਾ ਹੈ। ਇਸ ਕਰਕੇ ਮੈਂ ਤੁਹਾਡੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਸ ਤਰ੍ਹਾਂ ਕਰ ਸਕਦਾ ਹਾਂ।”

ਬਘਿਆੜ ਨਿੱਠ ਜਿਹਾ ਹੋ ਗਿਆ ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ। ਉਸਨੇ ਉਸਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ। ਹੁਣ ਬਘਿਆੜ ਕੋਲ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, “ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ-ਦਾਦਾ ਹੋਵੇਗਾ। ਇਸ ਕਰਕੇ ਤੂੰ ਕਸੂਰਵਾਰ ਹੈਂ।” ਇਹ ਕਹਿ ਕੇ ਉਸਨੇ ਝਪੱਟਾ ਮਾਰਿਆ ਤੇ ਉਸਨੂੰ ਪਾੜ ਕੇ ਖਾ ਗਿਆ।

ਸਿੱਖਿਆ-ਡਾਢੇ ਦਾ ਸੱਤੀਂ ਵੀਹੀਂ ਸੌ।

ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

4. ਕਾਂ ਅਤੇ ਲੂੰਬੜੀ

ਚਲਾਕ ਲੂੰਬੜੀਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ। ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ-ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ। ਅੰਤ ਉਹ ਦਰੱਖ਼ਤਾਂ ਦੇ ਇਕ ਝੁੰਡ ਹੇਠ ਪਹੁੰਚੀ। ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ। ਇੰਨੇ ਨੂੰ ਲੰਬੜੀ ਨੇ ਉੱਪਰ ਵਲ ਧਿਆਨ ਮਾਰਿਆ ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ। ਇਹ ਦੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਆਇਆ।

ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ। ਉਸ ਨੇ ਬੜੀ ਚਾਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, “ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ। ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ। ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ। ਕਿਰਪਾ ਕਰ ਕੇ ਮੈਨੂੰ ਗਾ ਕੇ ਸੁਣਾ ” ਕਾਂ ਲੂੰਬੜੀ ਦੀ ਖੁਸ਼ਾਮਦ ਵਿਚ ਆ ਕੇ ਖ਼ੁਸ਼ੀ ਨਾਲ ਫੁੱਲ ਗਿਆ। ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ। ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ-ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ।

ਸਿੱਖਿਆ-ਖੁਸ਼ਾਮਦ ਤੋਂ ਬਚੋ।

5. ਆਜੜੀ ਅਤੇ ਬਘਿਆੜ

ਇਕ ਆਜੜੀ ਮੁੰਡਾ ਸੀ। ਉਹ ਆਪਣੇ ਪਿੰਡ ਤੋਂ ਬਾਹਰ ਜੰਗਲ ਵਿਚ ਭੇਡਾਂ ਚਾਰਨ ਜਾਂਦਾ ਹੁੰਦਾ ਸੀ। ਇਕ ਦਿਨ ਉਸ ਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ। ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, ਬਘਿਆੜ ! ਬਘਿਆੜ ! ਮੈਨੂੰ ਬਚਾਓ।” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ। ਉਹ ਆਪਣੇ ਕੰਮ-ਕਾਰ ਛੱਡ ਕੇ ਤੇ ਡਾਂਗਾਂ ਚੁੱਕ ਕੇ ਉਸ ਦੀ ਮੱਦਦ ਲਈ ਦੌੜੇ ਆਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਮੁੰਡਾ ਅੱਗੋਂ ਹੱਸਣ ਲੱਗ ਪਿਆ।ਉਨ੍ਹਾਂ ਨੇ ਪੁੱਛਿਆ, ‘ਬਘਿਆੜ ਕਿੱਥੇ ਹੈ ?” ਆਜੜੀ ਮੁੰਡੇ ਨੇ ਉੱਤਰ ਦਿੱਤਾ ਕਿ ਉਸ ਨੇ ਸਿਰਫ਼ ਉਨ੍ਹਾਂ ਨਾਲ ਮਖੌਲ ਹੀ ਕੀਤਾ ਹੈ, ਬਆੜ ਕੋਈ ਨਹੀਂ ਆਇਆ। ਲੋਕਾਂ ਨੂੰ ਉਸ ਦੀ ਇਸ ਗੱਲ ‘ਤੇ ਬੜਾ ਗੁੱਸਾ ਆਇਆ। ਉਹ ਭਰੇ-ਪੀਤੇ ਵਾਪਸ ਮੁੜ ਗਏ।

ਅਗਲੇ ਦਿਨ ਆਜੜੀ ਮੁੰਡਾ ਜਦੋਂ ਭੇਡਾਂ ਚਾਰ ਰਿਹਾ ਸੀ, ਤਾਂ ਬਘਿਆੜ ਸੱਚ-ਮੁੱਚ ਹੀ ਆ ਗਿਆ। ਉਹ ਉਸ ਦੀਆਂ ਭੇਡਾਂ ਨੂੰ ਮਾਰ-ਮਾਰ ਕੇ ਖਾਣ ਲੱਗਾ। ਮੁੰਡੇ ਨੇ ਬਹੁਤ ਰੌਲਾ ਪਾਇਆ ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸ ਦੀ ਮੱਦਦ ਲਈ ਨਾ ਆਇਆ। ਬਘਿਆੜ ਨੇ ਮੁੰਡੇ ਉੱਤੇ ਝਪਟਾ ਮਾਰਿਆ ਤੇ ਉਸ ਨੂੰ ਵੀ ਮਾਰ ਕੇ ਸੁੱਟ ਦਿੱਤਾ। ਇਸ ਤਰ੍ਹਾਂ ਇਕ ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ। ਸੱਚ ਹੈ, ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ।

ਸਿੱਖਿਆ-ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

6. ਏਕਤਾ ਵਿਚ ਬਲ ਹੈ

ਕਿਸਾਨ ਅਤੇ ਉਸ ਦੇ ਪੁੱਤਰ ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਸਨ। ਉਹ ਹਮੇਸ਼ਾਂ ਆਪਸ ਵਿਚ ਲੜਦੇ ਰਹਿੰਦੇ ਸਨ। ਕਿਸਾਨ ਨੇ ਉਨ੍ਹਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ।

ਇਕ ਵਾਰੀ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ। ਉਸ ਨੂੰ ਆਪਣੇ ਪੁੱਤਰਾਂ ਵਿਚਕਾਰ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ। ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ। ਉਸ ਨੇ ਪਤਲੀਆਂ-ਪਤਲੀਆਂ ਲੱਕੜਾਂ ਦਾ ਇਕ ਬੰਡਲ ਮੰਗਾਇਆ। ਉਸ ਨੇ ਬੰਡਲ ਵਿਚੋਂ ਇਕ-ਇਕ ਸੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੋੜਨ ਲਈ ਕਿਹਾ ਚੌਹਾਂ ਪੁੱਤਰਾਂ ਨੇ ਇਕ-ਇਕ ਲੱਕੜੀ ਬੜੀ ਸੌਖ ਨਾਲ ਤੋੜ ਦਿੱਤੀ।

ਫਿਰ ਕਿਸਾਨ ਨੇ ਸਾਰਾ ਬੰਡਲ ਘੁੱਟ ਕੇ ਬੰਨਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਇਕੱਲਾ-ਇਕੱਲਾ ਇਸ ਸਾਰੇ ਬੰਡਲ ਨੂੰ ਤੋੜੇ। ਕੋਈ ਵੀ ਪੁੱਤਰ ਉਸ ਬੰਨੇ ਹੋਏ ਬੰਡਲ ਨੂੰ ਨਾ ਤੋੜ ਸਕਿਆ। ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂ-ਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ। ਉਨ੍ਹਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ। ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਰਲ-ਮਿਲ ਕੇ ਰਹਿਣ ਦਾ ਵਚਨ ਦਿੱਤਾ।

ਸਿੱਖਿਆ-ਏਕਤਾ ਵਿਚ ਬਲ ਹੈ।

7. ਦੋ ਆਲਸੀ ਮਿੱਤਰ

ਇਕ ਪਿੰਡ ਵਿਚ ਦੋ ਨੌਜਵਾਨ ਮਿੱਤਰ ਰਹਿੰਦੇ ਸਨ। ਉਹ ਦੋਵੇਂ ਬਹੁਤ ਹੀ ਸੁਸਤ ਤੇ ਆਲਸੀ ਸਨ। ਉਹ ਕੋਈ ਕੰਮ ਨਹੀਂ ਸਨ ਕਰਦੇ। ਇਕ ਦਿਨ ਉਹ ਕਿਸੇ ਕਾਰਨ ਸ਼ਹਿਰ ਨੂੰ ਤੁਰ ਪਏ। ਰਸਤੇ ਵਿਚ ਧੁੱਪ ਬਹੁਤ ਸੀ ਅਤੇ ਉਹ ਇਕ ਸੰਘਣੀ ਛਾਂ ਵਾਲੀ ਬੇਰੀ ਹੇਠ ਲੰਮੇ ਪੈ ਗਏ। ਉਨ੍ਹਾਂ ਲੰਮੇ ਪਿਆ ਦੇਖਿਆ ਕਿ ਬੇਰੀ ਉੱਤੇ ਲਾਲ-ਲਾਲ ਬੇਰ ਲੱਗੇ ਹੋਏ ਸਨ। ਉਨ੍ਹਾਂ ਦੇ ਮੂੰਹ ਵਿਚ ਪਾਣੀ ਭਰ ਆਇਆ।

ਲੰਮਾ ਪਿਆ-ਪਿਆ ਇਕ ਮਿੱਤਰ ਦੂਜੇ ਨੂੰ ਤੇ ਦੂਜਾ ਪਹਿਲੇ ਨੂੰ ਕਹਿਣ ਲੱਗਾ ਕਿ ਉਹ ਬੇਰੀ ਉੱਤੇ ਚੜ੍ਹ ਕੇ ਬੇਰ ਲਾਹਵੇ। ਆਲਸੀ ਹੋਣ ਕਾਰਨ ਦੋਹਾਂ ਵਿਚੋਂ ਕੋਈ ਵੀ ਨਾ ਉੱਠਿਆ ਤੇ ਉਸੇ ਤਰਾਂ ਪਏ ਰਹੇ। ਉਨ੍ਹਾਂ ਆਪਣੇ-ਆਪਣੇ ਮੁੰਹ ਅੱਡੇ ਤੇ ਕਹਿਣ ਲੱਗੇ, “ਲਾਲ-ਲਾਲ ਬੇਰੋ, ਸਾਨੂੰ ਬੇਰੀ ਉੱਤੇ ਚੜ੍ਹਨਾ ਨਹੀਂ ਆਉਂਦਾ, ਤੁਸੀਂ ਆਪ ਹੀ ਸਾਡੇ ਮੂੰਹਾਂ ਵਿਚ ਡਿਗ ਪਵੋ !” ਇਸ ਤਰ੍ਹਾਂ ਸਾਰਾ ਦਿਨ ਮੁੰਹ ਅੱਡ ਕੇ ਪਏ ਰਹੇ। ਸ਼ਾਮ ਤਕ ਉਨ੍ਹਾਂ ਦੇ ਮੂੰਹ ਵਿਚ ਬੇਰ ਤਾਂ ਕੋਈ ਨਾ ਡਿਗਿਆ, ਪਰ ਪੰਛੀਆਂ ਦੀਆਂ ਵਿੱਠਾਂ ਜ਼ਰੂਰ ਡਿਗਦੀਆਂ ਰਹੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਮੂੰਹ ਬਹੁਤ ਗੰਦੇ ਹੋ ਗਏ। ਉਨ੍ਹਾਂ ਦੇ ਮੂੰਹਾਂ ਉੱਤੇ ਮੱਖੀਆਂ ਬੈਠਣ ਲੱਗੀਆਂ ਪਰੰਤੂ ਉਹ ਉਨ੍ਹਾਂ ਨੂੰ ਉਡਾਉਣ ਦੀ ਹਿੰਮਤ ਨਹੀਂ ਸਨ ਕਰ ਰਹੇ।

ਇੰਨੇ ਨੂੰ ਇਕ ਘੋੜ-ਸਵਾਰ ਉੱਧਰੋਂ ਲੰਘਿਆ। ਉਹ ਘੋੜੇ ਤੋਂ ਉੱਤਰਿਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੂੰਹ ਅੱਡ ਕੇ ਕਿਉਂ ਪਏ ਹੋ। ਇਕ ਮਿੱਤਰ ਨੇ ਉੱਤਰ ਦਿੱਤਾ ਕਿ ਨਾਲ ਦਾ ਉਸਦਾ ਮਿੱਤਰ ਬਹੁਤ ਸੁਸਤ ਹੈ। ਉਹ ਉਸ ਲਈ ਬੇਰੀ ਤੋਂ ਬੇਰ ਲਾਹ ਕੇ ਨਹੀਂ ਲਿਆਉਂਦਾ ਦੂਜਾ ਕਹਿਣ ਲੱਗਾ ਕਿ ਉਸਦੇ ਨਾਲ ਦਾ ਦੋਸਤ ਉਸ ਤੋਂ ਵੀ ਵਧੇਰੇ ਸੁਸਤ ਹੈ। ਉਹ ਉਸਦੇ ਮੂੰਹ ਤੋਂ ਮੱਖੀਆਂ ਨਹੀਂ ਉਡਾਉਂਦਾ।

ਇਹ ਸੁਣ ਕੇ ਘੋੜ-ਸਵਾਰ ਨੂੰ ਸਾਰੀ ਗੱਲ ਸਮਝ ਆ ਗਈ। ਉਹ ਸਮਝ ਗਿਆ ਕਿ ਦੋਵੇਂ ਮਿੱਤਰ ਆਲਸੀ ਤੇ ਸੁਸਤ ਹਨ। ਉਸਨੇ ਦੋਹਾਂ ਨੂੰ ਖੂਬ ਕੁਟਾਪਾ ਚਾੜਿਆ ਤੇ ਬੇਰੀ ਉੱਤੇ ਚੜ੍ਹਨ ਲਈ ਕਿਹਾ ਕੁੱਟ ਤੋਂ ਡਰਦੇ ਦੋਵੇਂ ਬੇਰੀ ਉੱਤੇ ਚੜ੍ਹ ਕੇ ਤੇ ਆਪਣੇ ਹੱਥਾਂ ਨਾਲ ਬੇਰ ਤੋੜ ਕੇ ਖਾਣ ਲੱਗੇ। ਉਨ੍ਹਾਂ ਢਿੱਡ ਭਰ ਕੇ ਮਿੱਠੇ ਬੇਰ ਖਾਧੇ ਤੇ ਜਦੋਂ ਉਹ ਹੇਠਾਂ ਉੱਤਰੇ ਤਾਂ ਘੋੜ-ਸਵਾਰ ਜਾ ਚੁੱਕਾ ਸੀ।

ਸਿੱਖਿਆ-ਆਲਸ ਜਾਂ ਸੁਸਤੀ ਸਭ ਤੋਂ ਵੱਡੀ ਬਿਮਾਰੀ ਹੈ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

8. ਹੰਕਾਰੀ ਬਾਰਾਂਸਿੰਝਾ

ਇਕ ਵਾਰ ਇਕ ਬਾਰਾਂਝਾ ਇਕ ਤਲਾ ਦੇ ਕੰਢੇ ਪਾਣੀ ਪੀ ਰਿਹਾ ਸੀ। ਪਾਣੀ ਬਹੁਤ ਸਾਫ਼ ਸੀ। ਬਾਰਾਂਸਿੰਝੇ ਨੂੰ ਪਾਣੀ ਵਿਚ ਆਪਣਾ ਪਰਛਾਵਾਂ ਦਿਸਿਆ। ਉਸ ਨੇ ਆਪਣੇ ਖ਼ੂਬਸੂਰਤ ਸਿੰਝ ਦੇਖੇ ਤੇ ਬੜਾ ਖੁਸ਼ ਹੋਇਆ। ਉਸ ਨੂੰ ਆਪਣੇ ਸਿੰਘਾਂ ਦੀ ਸੁੰਦਰਤਾ ’ਤੇ ਬੜਾ ਮਾਣ ਹੋਇਆ ਫਿਰ ਉਸ ਦੀ ਨਜ਼ਰ ਆਪਣੀਆਂ ਪਤਲੀਆਂ ਤੇ ਭੱਦੀਆਂ ਲੱਤਾਂ ‘ਤੇ ਪਈ। ਉਹ ਉਨ੍ਹਾਂ ਦੀ ਬਦਸੂਰਤੀ ਦੇਖ ਕੇ ਉਦਾਸ ਹੋ ਗਿਆ। ਉਹ ਰੱਬ ਨੂੰ ਬੁਰਾ-ਭਲਾ ਕਹਿਣ ਲੱਗਾ ਕਿ ਉਸ ਨੇ ਉਸ ਦੀਆਂ ਲੱਤਾਂ ਬਹੁਤ ਭੱਦੀਆਂ ਬਣਾਈਆਂ ਹਨ।

ਇਸੇ ਸਮੇਂ ਹੀ ਉਸ ਦੇ ਕੰਨੀਂ ਕੁੱਝ ਸ਼ਿਕਾਰੀ ਕੁੱਤਿਆਂ ਦੀ ਅਵਾਜ਼ ਪਈ। ਉਹ ਆਪਣੀ ਜਾਨ ਬਚਾਉਣ ਲਈ ਸਿਰ ‘ਤੇ ਪੈਰ ਰੱਖ ਕੇ ਦੌੜਿਆ। ਉਸ ਦੀਆਂ ਭੱਦੀਆਂ ਲੱਤਾਂ ਉਸ ਨੂੰ ਬਹੁਤ ਦੂਰ ਲੈ ਗਈਆਂ। ਉਹ ਇਨ੍ਹਾਂ ਲੱਤਾਂ ਦੀ ਸਹਾਇਤਾ ਨਾਲ ਸ਼ਿਕਾਰੀ ਕੁੱਤਿਆਂ ਦੇ ਕਦੇ ਵੀ ਕਾਬੂ ਨਹੀਂ ਸੀ ਆ ਸਕਦਾ ਪਰ ਬਦਕਿਸਮਤੀ ਨਾਲ ਉਸ ਦੇ ਸਿੰਝ ਇਕ ਝਾੜੀ ਵਿਚ ਫ਼ਸ ਗਏ। ਉਸ ਨੇ ਝਾੜੀ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਵਿਅਰਥ। ਇੰਨੇ ਨੂੰ ਸ਼ਿਕਾਰੀ ਕੁੱਤੇ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ।

ਇਸ ਪ੍ਰਕਾਰ ਉਸ ਦੀਆਂ ਭੱਦੀਆਂ ਲੱਤਾਂ ਨੇ ਉਸ ਦੀ ਜਾਨ ਬਚਾਉਣ ਲਈ ਮੱਦਦ ਕੀਤੀ, ਪਰ ਸੁੰਦਰ ਸਿੰਝਾਂ ਨੇ ਉਸ ਦੀ ਜਾਨ ਲੈ ਲਈ।

ਸਿੱਖਿਆ-ਹਰ ਇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।

9. ਸਿਆਣਾ ਕਾਂ

ਇਕ ਰਾਜੇ ਦਾ ਬਹੁਤ ਸੋਹਣਾ ਬਾਗ਼ ਸੀ, ਜਿਸਦੇ ਵਿਚਕਾਰ ਇਕ ਵੱਡਾ ਤਲਾਬ ਸੀ। ਰਾਜੇ ਦਾ ਰਾਜਕੁਮਾਰ ਹਰ ਰੋਜ਼ ਬਾਗ਼ ਵਿਚ ਆਉਂਦਾ ਸੀ ਤੇ ਕੁੱਝ ਸਮਾਂ ਸੈਰ-ਸਪਾਟਾ ਕਰਨ ਮਗਰੋਂ ਉਹ ਕੱਪੜੇ ਲਾਹ ਕੇ ਸਰੋਵਰ ਵਿਚ ਇਸ਼ਨਾਨ ਕਰਦਾ ਸੀ।

ਉਸ ਤਲਾਬ ਤੋਂ ਕੁੱਝ ਦੂਰ ਇਕ ਪੁਰਾਣਾ ਬੋਹੜ ਦਾ ਦਰੱਖ਼ਤ ਸੀ। ਉਸ ਉੱਤੇ ਇਕ ਕਾਂ ਅਤੇ ਕਾਉਣੀ ਰਹਿੰਦੇ ਸਨ। ਬੋਹੜ ਦੀ ਇਕ ਖੋੜ ਵਿਚ ਇਕ ਵੱਡਾ ਸੱਪ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਅੱਖ ਬਚਾ ਕੇ ਉਨ੍ਹਾਂ ਨੂੰ ਪੀ ਜਾਂਦਾ ਸੀ। ਕਾਂ ਅਤੇ ਕਾਉਣੀ ਇਸ ਤੋਂ ਬਹੁਤ ਦੁਖੀ ਸਨ, ਪਰੰਤੂ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੀ ਲੱਭਦਾ। ਇਕ ਦਿਨ ਕਾਂ ਨੇ ਇਕ ਤਰੀਕਾ ਸੋਚਿਆ। ਜਦੋਂ ਰਾਜਕੁਮਾਰ ਬਾਗ਼ ਦੀ ਸੈਰ ਕਰਨ ਮਗਰੋਂ ਤਲਾਬ ਵਿਚ ਨੁਹਾਉਣ ਲਈ ਆਇਆ, ਤਾਂ ਉਸਨੇ ਆਪਣੇ ਕੱਪੜੇ ਲਾਹ ਕੇ ਤਲਾਬ ਦੇ ਕੰਢੇ ਉੱਤੇ ਰੱਖੇ ਤੇ ਨਾਲ ਹੀ ਆਪਣੇ ਗਲੋਂ ਲਾਹ ਕੇ ਸੋਨੇ ਦਾ ਹਾਰ ਵੀ ਰੱਖ ਦਿੱਤਾ। ਜਦੋਂ ਰਾਜਕੁਮਾਰ ਨਹਾ

ਰਿਹਾ ਸੀ, ਤਾਂ ਕਾਂ ਨੇ ਹਾਰ ਆਪਣੀ ਚੁੰਝ ਵਿਚ ਚੁੱਕ ਲਿਆ ਤੇ ਹੌਲੀ ਹੌਲੀ ਉੱਡਣਾ ਸ਼ੁਰੂ ਕਰ ਦਿੱਤਾ ਰਾਜਕੁਮਾਰ ਨੇ ਉਸਨੂੰ ਹਾਰ ਚੁੱਕਦਿਆਂ ਦੇਖ ਲਿਆ ਤੇ ਆਪਣੇ ਸਿਪਾਹੀਆਂ ਨੂੰ ਉਸਦੇ ਮਗਰ ਲਾ ਦਿੱਤਾ ਕਾਂ ਨੇ ਬੋਹੜ ਦੇ ਦਰੱਖ਼ਤ ਕੋਲ ਪਹੁੰਚ ਕੇ ਹਾਰ ਉਸਦੀ ਖੋੜ ਵਿਚ ਸੁੱਟ ਦਿੱਤਾ। ਸਿਪਾਹੀਆਂ ਨੇ ਡਾਂਗ ਨਾਲ ਖੋੜ ਵਿਚ ਹਾਰ ਕੱਢਣ ਦੀ ਕੋਸ਼ਿਸ਼ ਕੀਤੀ, ਪਰੰਤੂ ਆਪਣੇ ਲਈ ਖ਼ਤਰਾ ਪੈਦਾ ਹੋਇਆ ਦੇਖ ਕੇ ਸੱਪ ਬਾਹਰ ਆ ਗਿਆ। ਸਿਪਾਹੀਆਂ ਨੇ ਸੱਪ ਨੂੰ ਮਾਰ ਦਿੱਤਾ ਤੇ ਹਾਰ ਖੋੜ੍ਹ ਵਿਚੋਂ ਕੱਢ ਲਿਆ।

ਰਾਜਕੁਮਾਰ ਹਾਰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਕਾਂ ਤੇ ਕਾਉਣੀ ਇਹ ਸਭ ਕੁੱਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਦੇਖ ਕੇ ਬਹੁਤ ਖ਼ੁਸ਼ ਹੋਏ। ਹੁਣ ਉਨ੍ਹਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀਂ ਸੀ। ਇਸ ਪ੍ਰਕਾਰ ਕਾਂ ਨੇ ਸਿਆਣਪ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾ ਲਿਆ ਤੇ ਦੋਵੇਂ ਸੁਖੀ-ਸੁਖੀ ਰਹਿਣ ਲੱਗੇ !

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

ਸਿੱਖਿਆ-ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ।
ਜਾਂ
ਸਾਨੂੰ ਮੁਸੀਬਤ ਵਿਚ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ।

10. ਇਮਾਨਦਾਰ ਲੱਕੜਹਾਰਾ
ਜਾਂ
ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ

ਇਕ ਪਿੰਡ ਵਿਚ ਇਕ ਗ਼ਰੀਬ ਲੱਕੜਹਾਰਾ ਰਹਿੰਦਾ ਸੀ। ਉਹ ਬਹੁਤ ਇਮਾਨਦਾਰ ਸੀ। ਉਹ ਹਰ ਰੋਜ਼ ਜੰਗਲ ਵਿਚ ਲੱਕੜਾਂ ਕੱਟਣ ਜਾਂਦਾ ਹੁੰਦਾ ਸੀ। ਇਕ ਦਿਨ ਉਹ ਜੰਗਲ ਵਿਚ ਨਦੀ ਦੇ ਕੰਢੇ ਉੱਤੇ ਪੁੱਜਾ ਅਤੇ ਇਕ ਦਰੱਖ਼ਤ ਨੂੰ ਕੱਟਣ ਲੱਗ ਪਿਆ ਅਜੇ ਉਸ ਨੇ ਦਰੱਖ਼ਤ ਦੇ ਮੁੱਢ ਵਿਚ ਪੰਜ-ਸੱਤ ਕੁਹਾੜੇ ਹੀ ਮਾਰੇ ਸਨ ਕਿ ਉਸ ਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿਚ ਡਿਗ ਪਿਆ। ਨਦੀ ਦਾ ਪਾਣੀ ਬਹੁਤ ਡੂੰਘਾ ਸੀ। ਲੱਕੜਹਾਰੇ ਨੂੰ ਨਾ ਤਰਨਾ ਆਉਂਦਾ ਸੀ ਤੇ ਨਾ ਚੁੱਭੀ ਲਾਉਣੀ। ਉਹ ਬਹੁਤ ਪਰੇਸ਼ਾਨ ਹੋਇਆ, ਪਰ ਕਰ ਕੁੱਝ ਨਹੀਂ ਸੀ ਸਕਦਾ ਉਹ ਬੈਠ ਕੇ ਰੋਣ ਲੱਗ ਪਿਆ। ਇੰਨੇ ਨੂੰ ਪਾਣੀ ਦਾ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ।

ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ। ਦੇਵਤੇ ਨੇ ਪਾਣੀ ਵਿਚ ਚੁੱਭੀ ਮਾਰੀ ਅਤੇ ਸੋਨੇ ਦਾ ਇਕ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ।ਦੇਵਤੇ ਨੇ ਫਿਰ ਪਾਣੀ ਵਿਚ ਚੁੱਭੀ ਮਾਰੀ ਤੇ ਚਾਂਦੀ ਦਾ ਇਕ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ ; ਉਸ ਦਾ ਕੁਹਾੜਾ ਲੋਹੇ ਦਾ ਹੈ, ਇਸ ਕਰਕੇ ਉਹ ਚਾਂਦੀ ਦਾ ਕੁੜਾਹਾ ਨਹੀਂ ਲਵੇਗਾ।

ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰੀ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, “ਇਹ ਹੀ ਮੇਰਾ ਕੁਹਾੜਾ ਹੈ। ਮੈਨੂੰ ਇਹ ਦੇ ਦੇਵੋ।” ਲੱਕੜਹਾਰੇ ਦੀ ਇਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ।

ਸਿੱਖਿਆ-ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ।

11. ਸ਼ੇਰ ਅਤੇ ਚੂਹੀ

ਇਕ ਦਿਨ ਬਹੁਤ ਗਰਮੀ ਸੀ। ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ। ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ। ਸ਼ੇਰ ਨੂੰ ਜਾਗ ਆ ਗਈ। ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ। ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰ ਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ। ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ। ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ ਸ਼ੇਰ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ-ਪੈਰ ਮਾਰੇ, ਪਰ ਵਿਅਰਥ। ਉਹ ਦੁੱਖ ਨਾਲ ਗਰਜਣ ਲੱਗਾ। ਉਸ ਦੀ ਅਵਾਜ਼ ਚੂਹੀ ਦੇ ਕੰਨੀਂ ਪਈ।

ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ। ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ। ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ।

ਸਿੱਟਾ-ਅੰਤ ਭਲੇ ਦਾ ਭਲਾ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

12. ਬਾਂਦਰ ਤੇ ਮਗਰਮੱਛ

ਇਕ ਦਰਿਆ ਦੇ ਕੰਢੇ ਉੱਤੇ ਇਕ ਭਾਰਾ ਜਾਮਣ ਦਾ ਦਰੱਖ਼ਤ ਸੀ। ਉਸਨੂੰ ਬਹੁਤ ਸਾਰੀਆਂ ਕਾਲੀਆਂ ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ। ਉਸ ਦਰੱਖ਼ਤ ਉੱਤੇ ਇਕ ਬਾਂਦਰ ਰਹਿੰਦਾ ਸੀ, ਜੋ ਹਰ ਰੋਜ਼ ਰੱਜ-ਰੱਜ ਜਾਮਣਾਂ ਖਾਂਦਾ ਸੀ। ਇਕ ਦਿਨ ਇਕ ਮਗਰਮੱਛ ਦਰਿਆ ਹੇਠ ਤੁਰਦਾ-ਤੁਰਦਾ ਜਾਮਣ ਦੇ ਰੁੱਖ ਹੇਠ ਆ ਗਿਆ ਤੇ ਬਾਹਰ ਨਿਕਲ ਕੇ ਧੁੱਪ ਸੇਕਣ ਲੱਗਾ। ਇੰਨੇ ਨੂੰ ਉਸਦੀ ਨਜ਼ਰ ਬਾਂਦਰ ਉੱਤੇ ਪਈ, ਜੋ ਕਿ ਜਾਮਣ ਦੇ ਦਰੱਖ਼ਤ ਉੱਤੇ ਜਾਮਣਾਂ ਖਾਂਦਾ ਤੇ ਟਪੂਸੀਆਂ ਮਾਰਦਾ ਸੀ। ਮਗਰਮੱਛ ਵੀ ਲਲਚਾਈਆਂ ਅੱਖਾਂ ਨਾਲ ਉਸ ਵਲ ਵੇਖਣ ਲੱਗ ਪਿਆ ਬਾਂਦਰ ਨੇ ਉਸ ਵਲ ਕੁੱਝ ਜਾਮਣਾਂ ਸੁੱਟ ਦਿੱਤੀਆਂ, ਜਿਨ੍ਹਾਂ ਨੂੰ ਖਾ ਕੇ ਉਹ ਬਹੁਤ ਖੁਸ਼ ਹੋਇਆ। ਉਸਨੇ ਕੁੱਝ ਜਾਮਣਾਂ ਆਪਣੀ ਘਰ ਵਾਲੀ ਲਈ ਵੀ ਰੱਖ ਲਈਆਂ।

ਬਾਂਦਰ ਦਾ ਧੰਨਵਾਦ ਕਰਕੇ ਉਹ ਜਾਮਣਾਂ ਲੈ ਕੇ ਘਰ ਵੱਲ ਚਲ ਪਿਆ ! ਘਰ ਪਹੁੰਚ ਕੇ ਉਸਨੇ ਮਗਰਮੱਛਣੀ ਨੂੰ ਜਾਮਣਾਂ ਖੁਆਈਆਂ ਤੇ ਉਹ ਬਹੁਤ ਖੁਸ਼ ਹੋਈ। ਹੁਣ ਮਗਰਮੱਛ ਹਰ ਰੋਜ਼ ਜਾਮਣ ਦੇ ਰੁੱਖ ਹੇਠ ਆ ਜਾਂਦਾ ਤੇ ਬਾਂਦਰ ਉਸਦੇ ਖਾਣ ਲਈ ਜਾਮਣਾਂ ਸੁੱਟਦਾ। ਇਸ ਤਰ੍ਹਾਂ ਦੋਹਾਂ ਦੀ ਖੂਬ ਦੋਸਤੀ ਪੈ ਗਈ।

ਮਗਰਮੱਛ ਕੁੱਝ ਜਾਮਣਾਂ ਹਰ ਰੋਜ਼ ਲਿਜਾ ਕੇ ਆਪਣੀ ਘਰਵਾਲੀ ਨੂੰ ਦਿੰਦਾ ਸੀ ਤੇ ਉਹ ਖਾ ਕੇ ਬਹੁਤ ਖ਼ੁਸ਼ ਹੁੰਦੀ ਸੀ। ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਬਾਂਦਰ ਹਰ ਰੋਜ਼ ਇੰਨੀਆਂ ਸੁਆਦੀ ਜਾਮਣਾਂ ਖਾਂਦਾ ਹੈ, ਉਸਦਾ ਕਲੇਜਾ ਵੀ ਜ਼ਰੂਰ ਬਹੁਤ ਸੁਆਦ ਹੋਵੇਗਾ।ਉਹ ਮਗਰਮੱਛ ਦੇ ਖਹਿੜੇ ਪਈ ਰਹਿੰਦੀ ਕਿ ਉਹ ਆਪਣੇ ਦੋਸਤ ਨੂੰ ਘਰ ਲਿਆਵੇ, ਕਿਉਂਕਿ ਉਹ ਉਸਦਾ ਕਲੇਜਾ ਖਾਣਾ ਚਾਹੁੰਦੀ ਹੈ। ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਸੀ ਕਰਨਾ ਚਾਹੁੰਦਾ ਪਰ ਘਰਵਾਲੀ ਬੁਰੀ ਤਰ੍ਹਾਂ ਜਿੱਦ ਪਈ ਹੋਈ ਸੀ ਕਿ ਉਹ ਆਪਣੇ ਦੋਸਤ ਨੂੰ ਘਰ ਲੈ ਕੇ ਆਵੇ।

ਹਾਰ ਕੇ ਮਗਰਮੱਛ ਨੇ ਬਾਂਦਰ ਨੂੰ ਘਰ ਲਿਆਉਣ ਦਾ ਇਰਾਦਾ ਕਰ ਲਿਆ। ਉਹ ਜਾਮਣ ਹੇਠ ਪੁੱਜਾ ਤੇ ਬਾਂਦਰ ਦੀਆਂ ਸੁੱਟੀਆਂ ਜਾਮਣਾਂ ਖਾਣ ਮਗਰੋਂ ਕਹਿਣ ਲੱਗਾ, ਦੋਸਤਾਂ ਤੂੰ ਹਰ ਰੋਜ਼ ਮੈਨੂੰ ਮਿੱਠੀਆਂ ਜਾਮਣਾਂ ਖੁਆਉਂਦਾ ਹੈਂ ਤੇ ਮੇਰੀ ਘਰਵਾਲੀ ਵੀ ਖਾਂਦੀ ਹੈ। ਉਹ ਚਾਹੁੰਦੀ ਹੈ ਕਿ ਤੂੰ ਮੇਰੇ ਨਾਲ ਘਰ ਚਲੇਂ,ਤਾਂ ਜੋ ਤੇਰਾ ਸ਼ੁਕਰੀਆ ਅਦਾ ਕੀਤਾ ਜਾ ਸਕੇ।”

ਇਹ ਸੁਣ ਕੇ ਬਾਂਦਰ ਝੱਟ ਤਿਆਰ ਹੋ ਗਿਆ। ਮਗਰਮੱਛ ਨੇ ਉਸ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਦਰਿਆ ਵਿਚ ਤਰਦਾ ਹੋਇਆ ਆਪਣੇ ਘਰ ਵਲ ਚਲ ਪਿਆ। ਅੱਧ ਕੁ ਵਿਚ ਪਹੁੰਚ ਕੇ ਮਗਰਮੱਛ ਨੇ ਬਾਂਦਰ ਨੂੰ ਅਸਲ ਗੱਲ ਦੱਸੀ ਤੇ ਕਹਿਣ ਲੱਗਾ ਕਿ ਉਸਦੀ ਘਰਵਾਲੀ ਉਸਦਾ ਦਿਲ ਖਾਣਾ ਚਾਹੁੰਦੀ ਹੈ। ਇਸ ਕਰਕੇ ਉਹ ਉਸਨੂੰ ਆਪਣੇ ਘਰ ਲਿਜਾ ਰਿਹਾ ਹੈ। ਬਾਂਦਰ ਬੜਾ ਹੁਸ਼ਿਆਰ ਸੀ। ਉਹ ਮਗਰਮੱਛ ਦੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, ‘ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਪਰ ਮੈਂ ਆਪਣਾ ਦਿਲ ਤਾਂ ਜਾਮਣ ਦੇ ਦਰੱਖ਼ਤ ਉੱਤੇ ਹੀ ਛੱਡ ਆਇਆ ਹਾਂ। ਦਿਲ ਲੈਣ ਲਈ ਤਾਂ ਸਾਨੂੰ ਵਾਪਸ ਜਾਣਾ ਪਵੇਗਾ।” ਜੇਕਰ ਮੇਰੇ ਕੋਲ ਦਿਲ ਹੀ ਨਹੀਂ ਹੋਵੇਗਾ ਤਾਂ ਭਾਬੀ ਖਾਵੇਗੀ ਕੀ।

ਇਹ ਸੁਣ ਕੇ ਮਗਰਮੱਛ ਮੁੜ ਉਸਨੂੰ ਜਾਮਣ ਦੇ ਦਰੱਖ਼ਤ ਕੋਲ ਲੈ ਆਇਆ। ਬਾਂਦਰ ਟਪੂਸੀ ਮਾਰ ਕੇ ਜਾਮਣ ਉੱਤੇ ਜਾ ਚੜਿਆ ਤੇ ਕਹਿਣ ਲੱਗਾ, “ਤੂੰ ਚੰਗਾ ਦੋਸਤ ਹੈਂ। ਜੋ ਮੇਰੀ ਜਾਨ ਲੈਣੀ ਚਾਹੁੰਦਾ ਹੈਂ। ਤੇਰੇ ਵਰਗੇ ਦੋਸਤ ਤੋਂ ਤਾਂ ਰੱਬ ਬਚਾਵੇ।’

ਇਹ ਸੁਣ ਕੇ ਮਗਰਮੱਛ ਸ਼ਰਮਿੰਦਾ ਜਿਹਾ ਹੋ ਗਿਆ। ਉਹ ਆਪਣੀ ਘਰਵਾਲੀ ਦੀ ਗੱਲ ਮੰਨ ਕੇ ਪਛਤਾ ਰਿਹਾ ਸੀ।

ਸਿੱਖਿਆ-ਸੁਆਰਥੀ ਮਿੱਤਰਾਂ ਤੋਂ ਬਚੋ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

13. ਮਤਲਬੀ ਯਾਰ
ਜਾਂ
ਮਿੱਤਰ ਉਹ ਜੋ ਮੁਸੀਬਤ ਵਿਚ ਕੰਮ ਆਵੇ

ਸੁਰਿੰਦਰ ਅਤੇ ਮਹਿੰਦਰ ਇਕ ਪਿੰਡ ਵਿਚ ਰਹਿੰਦੇ ਸਨ। ਉਹ ਬੜੇ ਪੱਕੇ ਮਿੱਤਰ ਸਨ। ਇਕ ਵਾਰ ਉਹ ਕਿਸੇ ਨੌਕਰੀ ਦੀ ਭਾਲ ਵਿਚ ਘਰੋਂ ਤੁਰ ਪਏ। ਦੋਹਾਂ ਨੇ ਮੁਸ਼ਕਲ ਵਿਚ ਇਕ-ਦੂਜੇ ਦੀ ਮਦਦ ਕਰਨ ਦਾ ਇਕਰਾਰ ਕੀਤਾ ਤੁਰਦੇ-ਤੁਰਦੇ ਉਹ ਇਕ ਜੰਗਲ ਵਿਚ ਜਾ ਪੁੱਜੇ।ਉਨ੍ਹਾਂ ਨੇ ਆਪਣੇ ਵਲ ਇਕ ਜੰਗਲੀ ਰਿੱਛ ਆਉਂਦਾ ਦੇਖਿਆ। ਸੁਰਿੰਦਰ ਇਕ ਦਮ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉਸ ਨੇ ਆਪਣੀ ਜਾਨ ਬਚਾ ਲਈ।

ਮਹਿੰਦਰ ਬੜਾ ਪਰੇਸ਼ਾਨ ਹੋਇਆ ਕਿ ਉਹ ਕੀ ਕਰੇ ? ਉਸ ਦਾ ਜੀਵਨ ਖ਼ਤਰੇ ਵਿਚ ਸੀ। ਉਸ ਨੂੰ ਦਰੱਖਤ ‘ਤੇ ਚੜ੍ਹਨਾ ਨਹੀਂ ਸੀ ਆਉਂਦਾ। ਉਸ ਨੇ ਸਮਝ ਤੋਂ ਕੰਮ ਲਿਆ। ਉਹ ਸਾਹ ਘਸੀਟ ਕੇ ਧਰਤੀ ਉੱਤੇ ਲੰਮਾ ਪੈ ਗਿਆ।

ਗਿੱਛ ਉਸ ਦੇ ਕੋਲ ਪੁੱਜਾ। ਉਸ ਨੇ ਮਹਿੰਦਰ ਨੂੰ ਸੁੰਘਿਆ ਅਤੇ ਉਸ ਦੇ ਕੰਨ ਨੂੰ ਮੂੰਹ ਲਾ ਕੇ ਦੇਖਿਆ। ਉਸ ਨੇ ਸਮਝਿਆ ਕਿ ਮਹਿੰਦਰ ਮੁਰਦਾ ਹੈ। ਉਹ ਉਸ ਨੂੰ ਛੱਡ ਕੇ ਚਲਾ ਗਿਆ।

ਸੁਰਿੰਦਰ ਦਰੱਖ਼ਤ ਤੋਂ ਉਤਰਿਆ। ਉਹ ਮਹਿੰਦਰ ਨੂੰ ਪੁੱਛਣ ਲੱਗਾ, “ਰਿੱਛ ਨੇ ਤੇਰੇ ਕੰਨ ਵਿਚ ਕੀ ਕਿਹਾ ਸੀ ? ‘ ਮਹਿੰਦਰ ਨੇ ਇਕ ਦਮ ਉੱਤਰ ਦਿੱਤਾ, “ਰਿੱਛ ਨੇ ਮੈਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਮਤਲਬੀ ਮਿੱਤਰਾਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ। ਇਹ ਸੁਣ ਕੇ ਸੁਰਿੰਦਰ ਬਹੁਤ ਸ਼ਰਮਿੰਦਾ ਹੋਇਆ ! ਮਹਿੰਦਰ ਨੇ ਉਸ ਦੀ ਮਿੱਤਰਤਾ ਦਾ ਸਦਾ ਲਈ ਤਿਆਗ ਕਰ ਦਿੱਤਾ।

ਸਿੱਖਿਆ-“ਮਿੱਤਰ ਉਹ, ਜੋ ਮੁਸੀਬਤ ਵਿਚ ਕੰਮ ਆਵੇ।

14. ਲੂੰਬੜੀ ਤੇ ਖੱਟੇ ਅੰਗੂਰ
ਜਾਂ
ਦਾਖੇ ਹੱਥ ਨਾ ਅੱਪੜੇ, ਆਖੇ ਬੂਹ ਕੌੜੀ

ਇਕ ਦਿਨ ਬੜੀ ਗਰਮੀ ਸੀ। ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ, ਪਰ ਉਸ ਨੂੰ ਇਧਰੋਂ-ਉਧਰੋਂ ਖਾਣ ਲਈ ਕੁੱਝ ਨਾ ਮਿਲਿਆ। ਉਹ ਖ਼ੁਰਾਕ ਦੀ ਭਾਲ ਵਿਚ ਬਹੁਤ ਦੂਰ ਨਿਕਲ ਗਈ। ਅੰਤ ਉਹ ਇਕ ਛਾਂ ਵਾਲੇ ਦਰੱਖ਼ਤ ਹੇਠ ਪੁੱਜੀ। ਉਹ ਉਸ ਦੀ ਛਾਂ ਹੇਠ ਲੰਮੀ ਪੈ ਗਈ।

ਇੰਨੇ ਨੂੰ ਲੰਬੜੀ ਦੀ ਨਿਗਾਹ ਉੱਪਰ ਪਈ। ਉਸ ਨੇ ਦੇਖਿਆ ਕਿ ਅੰਗੂਰਾਂ ਦੀ ਵੇਲ ਨਾਲ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਲਮਕ ਰਹੇ ਹਨ। ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਉੱਛਲ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅੰਗੁਰ ਬਹੁਤ ਉੱਚੇ ਸਨ। ਉਸ ਨੇ ਵਾਰ-ਵਾਰ ਛਾਲਾਂ ਮਾਰੀਆਂ, ਪਰ ਵਿਅਰਥ ! ਅੰਤ ਉਹ ਨਫ਼ਰਤ ਨਾਲ ਇਹ ਕਹਿੰਦੀ ਹੋਈ ਅੱਗੇ ਤੁਰ ਪਈ ‘‘ਅੰਗੂਰ ਖੱਟੇ ਹਨ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

15. ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ
ਜਾਂ
ਲਾਲਚ ਬੁਰੀ ਬਲਾ ਹੈ

ਇਕ ਆਦਮੀ ਕੋਲ ਇਕ ਬੜੀ ਅਦਭੁਤ ਮੁਰਗੀ ਹੁੰਦੀ ਸੀ। ਉਹ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਹੁੰਦੀ ਸੀ। ਉਹ ਆਦਮੀ ਉਨ੍ਹਾਂ ਆਂਡਿਆਂ ਨੂੰ ਵੇਚ-ਵੇਚ ਕੇ ਥੋੜੇ ਸਮੇਂ ਵਿਚ ਹੀ ਬਹੁਤ ਅਮੀਰ ਹੋ ਗਿਆ, ਪਰੰਤੂ ਉਹ ਬਹੁਤ ਲਾਲਚੀ ਆਦਮੀ ਸੀ। ਉਹ ਮੁਰਗੀ ਦੇ ਇਕ ਆਂਡੇ ਨਾਲ ਸੰਤੁਸ਼ਟ ਨਹੀਂ ਸੀ। ਉਹ ਚਾਹੁੰਦਾ ਸੀ ਕਿ ਝਟਪਟ ਕਾਰਾਂ, ਕੋਠੀਆਂ ਤੇ ਕਾਰਖਾਨਿਆਂ ਦਾ ਮਾਲਕ ਬਣ ਜਾਵੇ।ਉਹ ਰਾਤ-ਦਿਨ ਉਨ੍ਹਾਂ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਤਰੀਕੇ ਸੋਚਦਾ ਰਹਿੰਦਾ, ਪਰੰਤੂ ਮੂਰਖ ਹੋਣ ਕਰਕੇ ਉਹ ਧਨ ਕਮਾਉਣ ਦੇ ਢੰਗ-ਤਰੀਕੇ ਨਹੀਂ ਸੀ ਸੋਚ ਸਕਦਾ।

ਇਕ ਦਿਨ ਉਸ ਨੇ ਸੋਚਿਆ ਕਿਉਂ ਨਾ ਉਹ ਮੁਰਗੀ ਦਾ ਢਿੱਡ ਚੀਰ ਕੇ ਉਸ ਵਿਚੋਂ ਸੋਨੇ ਦੇ ਸਾਰੇ ਆਂਡੇ ਇੱਕੋ ਵਾਰੀ ਹੀ ਕੱਢ ਲਵੇ। ਇਸ ਪ੍ਰਕਾਰ ਉਹ ਇਕੋ ਦਿਨ ਵਿਚ ਹੀ ਬੇਹੱਦ ਅਮੀਰ ਬਣ ਜਾਵੇਗਾ ਅਤੇ ਆਰਾਮ ਤੇ ਮਾਣ ਦਾ ਜੀਵਨ ਜੀਵੇਗਾ। ਉਸ ਨੇ ਇਕ ਤੇਜ਼ ਛੁਰੀ ਚੁੱਕੀ ਅਤੇ ਮੁਰਗੀ ਦੇ ਮਗਰ ਦੌੜ ਪਿਆ। ਛੇਤੀ ਹੀ ਮੁਰਗੀ ਉਸ ਦੇ ਹੱਥ ਆ ਗਈ। ਉਸ ਨੇ ਇਕ ਦਮ ਛੁਰੀ ਮਾਰ ਕੇ ਉਸ ਦਾ ਢਿੱਡ ਪਾੜ ਦਿੱਤਾ, ਪਰੰਤੂ ਉਸ ਨੂੰ ਢਿੱਡ ਵਿਚੋਂ ਸਿਵਾਏ ਖੂਨ ਦੇ ਹੋਰ ਕੁੱਝ ਵੀ ਨਾ ਮਿਲਿਆ। ਇਸ ਦੇ ਨਾਲ ਹੀ ਮੁਰਗੀ ਮਰ ਗਈ। ਇਸ ਤਰ੍ਹਾਂ ਉਹ ਮੂਰਖ ਲਾਲਚ ਵਿਚ ਫਸ ਕੇ ਹਰ ਰੋਜ਼ ਮਿਲਣ ਵਾਲੇ ਸੋਨੇ ਦੇ ਆਂਡੇ ਤੋਂ ਹੱਥ ਧੋ ਬੈਠਾ।

ਸਿੱਖਿਆ-ਲਾਲਚ ਬੁਰੀ ਬਲਾ ਹੈ।

16. ਖ਼ਰਗੋਸ਼ ਤੇ ਕੱਛੂਕੁੰਮਾ
ਜਾਂ
ਸਹਿਜ ਪੱਕੇ ਸੋ ਮੀਠਾ ਹੋਏ

ਇਕ ਜੰਗਲ ਵਿਚ ਇਕ ਖ਼ਰਗੋਸ਼ ਰਹਿੰਦਾ ਸੀ। ਉਸ ਦੇ ਘਰ ਦੇ ਨੇੜੇ ਹੀ ਇਕ ਛੱਪੜ ਵਿਚ ਇਕ ਕੱਛੂਕੁੰਮਾ ਰਹਿੰਦਾ ਸੀ। ਖ਼ਰਗੋਸ਼ ਨੂੰ ਆਪਣੀ ਤੇਜ਼ ਚਾਲ ਉੱਤੇ ਬੜਾ ਮਾਣ ਸੀ। ਉਹ ਕੱਛੂਕੁੰਮੇ ਦੀ ਹੌਲੀ ਚਾਲ ਦਾ ਬੜਾ ਮਖੌਲ ਉਡਾਉਂਦਾ ਰਹਿੰਦਾ ਸੀ ਕੱਛੁਕੁੰਮੇ ਨੂੰ ਖ਼ਰਗੋਸ਼ ਦਾ ਇਹ ਮਖੌਲ ਬਹੁਤ ਬੁਰਾ ਲਗਦਾ ਸੀ। ਇਕ ਦਿਨ ਉਸ ਨੇ ਖ਼ਰਗੋਸ਼ ਨੂੰ ਕਿਹਾ ਕਿ ਉਹ ਦੌੜ ਵਿਚ ਉਸ ਦਾ ਮੁਕਾਬਲਾ ਕਰ ਕੇ ਵੇਖੇ। ਖ਼ਰਗੋਸ਼ ਨੇ ਇਹ ਗੱਲ ਝਟਪਟ ਮੰਨ ਲਈ। ਦੋਵੇਂ ਦੌੜ ਲਾਉਣ ਲਈ ਤਿਆਰ ਹੋ ਗਏ।

ਦੋਹਾਂ ਨੇ ਜਿੱਥੇ ਪਹੁੰਚਣਾ ਸੀ, ਉਹ ਥਾਂ ਮਿੱਥ ਲਈ ਗਈ। ਖ਼ਰਗੋਸ਼ ਬਹੁਤ ਤੇਜ਼ ਦੌੜਿਆ। ਉਹ ਕੱਛੂਕੁੰਮੇ ਨੂੰ ਬਹੁਤ ਪਿੱਛੇ ਛੱਡ ਗਿਆ। ਕਾਫ਼ੀ ਅੱਗੇ ਜਾ ਕੇ ਉਸ ਨੇ ਆਰਾਮ ਕਰਨਾ ਚਾਹਿਆ। ਉਸ ਦਾ ਖ਼ਿਆਲ ਸੀ ਕਿ ਸੁਸਤ ਚਾਲ ਵਾਲਾ ਕੱਛੁਕੁੰਮਾ ਉਸ ਨਾਲੋਂ ਕਦੇ ਵੀ ਅੱਗੇ ਨਹੀਂ ਲੰਘ ਸਕਦਾ।ਉਹ ਇਕ ਦਰੱਖ਼ਤ ਦੀ ਸੰਘਣੀ ਛਾਂ ਹੇਠ ਲੇਟ ਗਿਆ ਅਤੇ ਘੂਕ ਨੀਂਦੇ ਸੌਂ ਗਿਆ। ਕੱਛੂਕੁੰਮੇ ਨੇ ਆਪਣੀ ਦੌੜ ਜਾਰੀ ਰੱਖੀ। ਰਸਤੇ ਵਿਚ ਉਸ ਨੇ ਖ਼ਰਗੋਸ਼ ਨੂੰ ਸੁੱਤਾ ਪਿਆ ਦੇਖਿਆ। ਉਸ ਨੇ ਆਰਾਮ ਨਾ ਕੀਤਾ ਅਤੇ ਅੱਗੇ ਚਲਦਾ ਗਿਆ।

ਤ੍ਰਿਕਾਲਾਂ ਪੈਣ ‘ਤੇ ਖ਼ਰਗੋਸ਼ ਸੁੱਤਾ ਉੱਠਿਆ। ਉਹ ਤੇਜ਼ ਦੌੜਿਆ ਅਤੇ ਝਟ-ਪਟ ਨਿਸ਼ਾਨੇ ਉੱਤੇ ਪੁੱਜ ਗਿਆ, ਪਰ ਕੱਛੁਕੁੰਮਾ ਉਸ ਤੋਂ ਵੀ ਪਹਿਲਾਂ ਉੱਥੇ ਪੁੱਜ ਚੁੱਕਾ ਸੀ ਕੱਛੂਕੁੰਮਾ ਦੌੜ ਜਿੱਤ ਗਿਆ ਅਤੇ ਖ਼ਰਗੋਸ਼ ਬਹੁਤ ਸ਼ਰਮਿੰਦਾ ਹੋਇਆ।

PSEB 7th Class Punjabi ਰਚਨਾ ਕਹਾਣੀ-ਰਚਨਾ (1st Language)

ਸਿੱਖਿਆ-ਸਹਿਜ ਪੱਕੇ ਸੋ ਮੀਠਾ ਹੋਏ।

PSEB 7th Class Punjabi Vyakaran ਅਖਾਣ (1st Language)

Punjab State Board PSEB 7th Class Punjabi Book Solutions Punjabi Grammar Akhaṇa ਅਖਾਣ Textbook Exercise Questions and Answers.

PSEB 7th Class Punjabi Grammar ਅਖਾਣ (1st Language)

1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ – “ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਦੇ ਕਹਿਣ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ – ਭਾਵੇਂ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਸਲਾ, ਭਾਵੇਂ ਕਿਸੇ ਦਾ ਘਰੇਲੂ ਝਗੜਾ ਹੋਵੇ, ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀਂ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ।

2. ਉਹ ਦਿਨ ਡੁੱਬਾ, ਜਦ ਘੋੜੀ ਚੜਿਆ ਕੁੱਬਾ (ਜਿਹੜਾ ਬੰਦਾ ਆਪਣੇ ਜੋਗਾ ਹੀ ਨਹੀਂ, ਉਸ ਨੇ ਹੋਰ ਕਿਸੇ ਦਾ ਕੰਮ ਕੀ ਸੰਵਾਰਨਾ) – ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ‘ਤੇ ਲੁਆ ਦੇਵੇਗਾ, ਤਾਂ ਮੈਂ ਹੱਸ ਕੇ ਕਿਹਾ, “ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ। ਜੇਕਰ ਉਸ ਦੀ ਇੰਨੀ ਚਲਦੀ ਹੋਵੇ, ਤਾਂ ਉਸ ਦਾ ਆਪਣਾ ਪੁੱਤਰ ਬੀ. ਏ. ਪਾਸ ਕਰ ਕੇ ਕਿਉਂ ਵਿਹਲਾ ਫਿਰੇ ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁੱਝ ਨਹੀਂ।

PSEB 7th Class Punjabi Vyakaran ਅਖਾਣ (1st Language)

3. ਉਲਟੀ ਵਾੜ ਖੇਤ ਨੂੰ ਖਾਏ ਰਖਵਾਲੇ ਦਾ ਹੀ ਚੀਜ਼ ਨੂੰ ਨੁਕਸਾਨ ਪੁਚਾਉਣਾ) – ਗੁਰੂ ਨਾਨਕ ਦੇਵ ਜੀ ਦੇ ਸਮੇਂ ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਪਰਜਾ ਨੂੰ ਲੁੱਟ ਰਹੇ ਸਨ ਤੇ ਉਨ੍ਹਾਂ ਉੱਤੇ ਜ਼ੁਲਮ ਢਾਹ ਰਹੇ ਸਨ। ਇਹ ਗੱਲ ਤਾਂ ਉਲਟੀ ਵਾੜ ਖੇਤ ਨੂੰ ਖਾਏਂ’ ਵਾਲੀ ਸੀ।

4. ਅਕਲ ਦਾ ਅੰਨਾ ਤੇ ਗੰਢ ਦਾ ਪੂਰਾ (ਜਿਹੜਾ ਬੰਦਾ ਹੋਵੇ ਮੂਰਖ ਪਰ ਉਸ ਕੋਲ ਧਨ ਬਹੁਤਾ ਹੋਵੇ) – ਸੁਦੇਸ਼ ਚਾਹੁੰਦੀ ਹੈ ਕਿ ਉਸ ਦਾ ਅਜਿਹੇ ਮੁੰਡੇ ਨਾਲ ਵਿਆਹ ਹੋਵੇ, ਜੋ “ਅਕਲ ਦਾ ਅੰਨਾ ਤੇ ਗੰਢ ਦਾ ਪੂਰਾ ਹੋਵੇ, ਤਾਂ ਜੋ ਉਹ ਉਸ ਦੇ ਪੈਸੇ ਉੱਤੇ ਐਸ਼ ਕਰੇ ਪਰ ਉਸ ਦੀ ਰੋਕ – ਟੋਕ ਕੋਈ ਨਾ ਹੋਵੇ।

5. ਇਕ ਇਕ ਤੇ ਦੋ ਗਿਆਰਾਂ (ਏਕਤਾ ਨਾਲ ਤਾਕਤ ਵਧ ਜਾਂਦੀ ਹੈ) – ਪਹਿਲਾਂ ਮੈਂ ਜਦੋਂ ਇਕੱਲਾ ਸਾਂ, ਤਾਂ ਇਸ ਓਪਰੀ ਥਾਂ ਵਿਚ ਲੋਕਾਂ ਤੋਂ ਡਰਦਾ ਹੀ ਰਹਿੰਦਾ ਸੀ, ਪਰ ਜਦੋਂ ਤੋਂ ਮੇਰਾ ਮਿੱਤਰ ਮੇਰੇ ਕੋਲ ਆ ਕੇ ਰਹਿਣ ਲੱਗਾ ਹੈ, ਤਾਂ ਮੈਂ ਬੇਖੌਫ਼ ਹੋ ਗਿਆ ਹਾਂ। ਸੱਚ ਕਿਹਾ ਹੈ, “ਇਕ ਇਕ ਤੇ ਦੋ ਗਿਆਰਾਂ।

6. ਇਕ ਅਨਾਰ ਸੌ ਬਿਮਾਰ (ਚੀਜ਼ ਥੋੜੀ ਹੋਣੀ, ਪਰ ਲੋੜਵੰਦ ਬਹੁਤੇ ਹੋਣ – ਮੇਰੇ ਕੋਲ ਇਕ ਕੋਟ ਫ਼ਾਲਤੂ ਸੀ। ਮੇਰਾ ਛੋਟਾ ਭਰਾ ਕਹਿ ਰਿਹਾ ਸੀ, ਮੈਨੂੰ ਦੇ ਦਿਓ ਤੇ ਵੱਡਾ ਕਹਿ ਰਿਹਾ ਸੀ, ਮੈਨੂੰ ਦੇ ਦਿਓ। ਇਕ ਦਿਨ ਮੇਰੇ ਨੌਕਰ ਨੇ ਕਿਹਾ, “ਇਹ ਕੋਟ ਮੈਨੂੰ ਦੇ ਦਿਓ। ਮੈਂ ਠੰਢ ਨਾਲ ਮਰ ਰਿਹਾ ਹਾਂ।” ਮੈਂ ਕਿਹਾ, “ਇਹ ਤਾਂ ਉਹ ਗੱਲ ਹੈ, ਅਖੇ ‘‘ਇਕ ਅਨਾਰ ਸੌ ਬਿਮਾਰ।

7. ਈਦ ਪਿੱਛੋਂ ਤੰਬਾ ਫੂਕਣਾ ਲੋੜ ਦਾ ਸਮਾਂ ਲੰਘ ਜਾਣ ਮਗਰੋਂ ਮਿਲੀ ਚੀਜ਼ ਦਾ ਕੋਈ ਫ਼ਾਇਦਾ ਨਹੀਂ ਹੁੰਦਾ) – ਜਦੋਂ ਆਪਣੀ ਧੀ ਦੇ ਵਿਆਹ ਉੱਤੇ ਮੈਂ ਆਪਣੇ ਇਕ ਮਿੱਤਰ ਤੋਂ 50,000 ਰੁਪਏ ਉਧਾਰ ਮੰਗੇ, ਤਾਂ ਉਸ ਨੇ ਕਿਹਾ ਕਿ ਉਹ ਇਕ ਮਹੀਨੇ ਤਕ ਦੇਵੇਗਾ। ਮੈਂ ਉਸ ਨੂੰ ਕਿਹਾ, ‘ਵਿਆਹ ਤਾਂ ਦਸਾਂ ਦਿਨਾਂ ਨੂੰ ਹੈ। ਮੈਂ ‘ਈਦ ਪਿੱਛੋਂ ਤੰਬਾ ਫੂਕਣਾ ? ਜੇਕਰ ਤੂੰ ਦੇ ਸਕਦਾ ਹੈਂ, ਤਾਂ ਹੁਣੇ ਦੇਹ, ਨਹੀਂ ਤਾਂ ਜਵਾਬ ਦੇ ਦੇਹ।”

8. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ ਬਦੋਬਦੀ ਕਿਸੇ ਦੇ ਕੰਮ ਵਿਚ ਦਖ਼ਲ ਦੇਣਾ) – ਜਦੋਂ ਮੈਂ ਉਸ ਨੂੰ ਖਾਹ – ਮਖ਼ਾਹ ਆਪਣੇ ਕੰਮ ਵਿਚ ਦਖ਼ਲ ਦਿੰਦਿਆਂ ਦੇਖਿਆ, ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ, “ਭਾਈ ਤੂੰ ਇੱਥੋਂ ਜਾਹ, ਤੂੰ ਐਵੇਂ ਸਾਡੇ ਕੰਮ ਵਿਚ ਰੁਕਾਵਟ ਪਾ ਰਿਹਾ ਹੈਂ ? ਅਖੇ ‘‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।

9. ਗ਼ਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਜਦੋਂ ਕਿਸੇ ਗਰੀਬ ਦੇ ਕੰਮ ਵਿਚ ਵਾਰ – ਵਾਰ ਵਿਘਨ ਪਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) – ਜਦੋਂ ਬੰਤਾ ਇਧਰੋਂ – ਉਧਰੋਂ ਪੈਸੇ ਇਕੱਠੇ ਕਰ ਕੇ ਮਕਾਨ ਬਣਾਉਣ ਲੱਗਾ, ਤਾਂ ਪਹਿਲਾਂ ਇੱਟਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਸੀਮਿੰਟ, ਫਿਰ ਸਰੀਏ ਨੂੰ ਅੱਗ ਲੱਗ ਗਈ। ਵਿਚਾਰਾ ਔਖਾ – ਸੌਖਾ ਇਹ ਖ਼ਰਚ ਪੂਰੇ ਕਰ ਹੀ ਰਿਹਾ ਸੀ ਕਿ ਉਸ ਦੀ ਪਤਨੀ ਬਿਮਾਰ ਹੋ ਕੇ ਹਸਪਤਾਲ ਜਾ ਪਹੁੰਚੀ। ਖ਼ਰਚੇ ਤੋਂ ਦੁਖੀ ਹੋਇਆ ਬੰਤਾ ਕਹਿਣ ਲੱਗਾ, ‘‘ਗਰੀਬਾਂ ਰੱਖੇ ਰੋਜ਼ੇ, ਦਿਨ ਵੱਡੇ ਆਏ।”

PSEB 7th Class Punjabi Vyakaran ਅਖਾਣ (1st Language)

10. ਗਿੱਦੜ ਦਾਖ ਨਾ ਅੱਪੜੇ ਆਖੇ ਧੂਹ ਕੌੜੀ ਕੰਮ ਕਰਨ ਦੀ ਸ਼ਕਤੀ ਆਪਣੇ ਵਿਚ ਨਾ ਹੋਣੀ, ਪਰ ਦੋਸ਼ ਦੂਜਿਆਂ ਸਿਰ ਦੇਣਾ) – ਗੁਰਮੀਤ ਨੂੰ ਘਰੋਂ ਖ਼ਰਚਣ ਲਈ ਇਕ ਪੈਸਾ ਵੀ ਨਹੀਂ ਮਿਲਦਾ, ਪਰੰਤੂ ਉਹ ਫ਼ਿਲਮਾਂ ਦੇਖਣ ਦਾ ਵਿਰੋਧ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖ਼ਰੀਦੇ ਅਤੇ ਫ਼ਿਲਮ ਦੇਖੇ। ਉਸ ਦੀ ਤਾਂ ਉਹ ਗੱਲ ਹੈ, ਅਖੇ, “ “ਗਿੱਦੜ ਦਾਖ ਨਾ ਅੱਪੜੇ, ਆਖੇ ਧੂਹ ਕੌੜੀ।”

11. ਘਰ ਦਾ ਭੇਤੀ ਲੰਕਾ ਢਾਵੇ ਭੇਤੀ ਆਦਮੀ ਹਾਨੀਕਾਰਕ ਹੁੰਦਾ ਹੈ) – ਆਪਣੇ ਭਾਈਵਾਲ ਨਾਲ ਝਗੜਾ ਹੋਣ ਮਗਰੋਂ ਜਦੋਂ ਸਮਗਲਰ ਰਾਮੇ ਦੇ ਪਾਸੋਂ ਅਗਲੇ ਦਿਨ ਵਿਦੇਸ਼ੀ ਮਾਲ ਫੜਿਆ ਗਿਆ, ਤਾਂ ਉਸ ਨੇ ਕਿਹਾ, “ਘਰ ਦਾ ਭੇਤੀ ਲੰਕ ਢਾਵੇ।” ਇਹ ਸਾਰਾ ਕਾਰਾ ਮੇਰੇ ਭਾਈਵਾਲ ਦਾ ਹੈ, ਕਿਉਂਕਿ ਉਸ ਤੋਂ ਬਿਨਾਂ ਇਸ ਦਾ ਭੇਤ ਕਿਸੇ ਨੂੰ ਪਤਾ ਨਹੀਂ।

12. ਘਰ ਦੀ ਮੁਰਗੀ ਦਾਲ ਬਰਾਬਰ (ਘਰ ਦੀ ਬਣਾਈ ਮਹਿੰਗੀ ਚੀਜ਼ ਵੀ ਸਸਤੀ ਹੁੰਦੀ ਹੈ) – ਮਹਿੰਦਰ ਸਿਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਆਪਣੀ ਕੁੜੀ ਦੇ ਵਿਆਹ ਲਈ ਸਾਨੂੰ ਮਹਿੰਗੇ ਭਾਅ ਦਾ ਸੋਨਾ ਖ਼ਰੀਦਣ ਲਈ ਬਜ਼ਾਰ ਜਾਣ ਦੀ ਕੀ ਜ਼ਰੂਰਤ ਹੈ, ਸਗੋਂ ਤੂੰ ਆਪਣੇ ਗਹਿਣਿਆਂ ਨਾਲ ਹੀ ਕੰਮ ਸਾਰ ਲੈ। ਅਖੇ, “ਘਰ ਦੀ ਮੁਰਗੀ ਦਾਲ ਬਰਾਬਰ।

13. ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ (ਕਿਸੇ ਡਾਢੇ ਜਾਂ ਮੁਰਖ ਦਾ ਹਾਸੇ – ਹਾਸੇ ਵਿਚ ਹੀ ਕਿਸੇ ਦਾ ਨੁਕਸਾਨ ਕਰਨਾ ਜਦੋਂ ਸ਼ਾਮ ਮੇਰੇ ਬੱਚੇ ਨੂੰ ਚੁੱਕ ਕੇ ਉਛਾਲ ਰਿਹਾ ਸੀ, ਤਾਂ ਬੱਚਾ ਥੱਲੇ ਡਿਗ ਪਿਆ। ਜਦੋਂ ਮੈਂ ਸ਼ਾਮ ਨੂੰ ਗੁੱਸੇ ਵਿਚ ਝਿੜਕਿਆ, ਤਾਂ ਉਹ ਕਹਿਣ ਲੱਗਾ, ਮੈਂ ਤਾਂ ਬੱਚੇ ਨੂੰ ਖਿਡਾਉਣ ਲਈ ਉਲਾਰ ਰਿਹਾ ਸਾਂ। ਮੈਂ ਕਿਹਾ, ‘ਤੂੰ ਅੱਗੇ ਵਾਸਤੇ ਮੇਰੇ ਬੱਚੇ ਨੂੰ ਹੱਥ ਨਾ ਲਾਈਂ। ਅਖੇ, ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ।

14. ਛੱਡਿਆ ਗਿਰਾਂ ਤੇ ਕੀ ਲੈਣਾ ਨਾਂ ਜਦੋਂ ਕਿਸੇ ਨਾਲ ਦਿਲੋਂ ਸਾਂਝ ਟੁੱਟ ਜਾਏ ਜਾਂ ਛੱਡ ਦਿੱਤੀ ਜਾਵੇ, ਉਦੋਂ ਕਹਿੰਦੇ ਹਨ – ਜਦੋਂ ਦਾ ਸੁਰਿੰਦਰ ਨੇ ਮੇਰੇ ਨਾਲ ਧੋਖਾ ਕੀਤਾ ਹੈ, ਮੈਂ ਤਾਂ ਉਸ ਨਾਲ ਮਿਲਣਾ – ਵਰਤਣਾ ਹੀ ਛੱਡ ਦਿੱਤਾ ਹੈ। ਮੈਂ ਤਾਂ ਹੁਣ ਉਸ ਦੇ ਮਰਨੇ – ਪਰਨੇ ‘ਤੇ ਵੀ ਨਹੀਂ ਜਾਣਾ ਅਖੇ, ‘ਛੱਡਿਆ ਗਿਰਾਂ ਤੇ ਕੀ ਲੈਣਾ ਨਾਂ।

15. ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ ਇਕ ਦੋਸ਼ੀ ਦੂਜੇ ਦੇ ਦੋਸ਼ ਕਿਉਂ ਕੱਢੇ) – ਜਦੋਂ ਕਰਤਾਰੇ ਨੇ ਪਿੰਡ ਵਿਚ ਚੋਰੀ ਦਾ ਇਲਜ਼ਾਮ ਨਰੈਣੇ ਦੇ ਸਿਰ ਲਾਇਆ, ਤਾਂ ਉਸ ਨੇ ਕਿਹਾ, ‘‘ਚੁੱਪ ਕਰ ਓਏ ਕਰਤਾਰਿਆ ! ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ ? ਅਜੇ ਤਾਂ ਤੂੰ ਕਲ ਚੋਰੀ ਕਰਨ ਦੇ ਦੋਸ਼ ਵਿਚ ਛੇ ਮਹੀਨੇ ਕੱਟ ਕੇ ਆਇਆ ਹੈ।

16. ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ ਅਮੀਰ ਦੇ ਮੂਰਖ ਵੀ ਸਲਾਹੇ ਜਾਂਦੇ ਹਨ, ਪਰ ਗ਼ਰੀਬਾਂ ਦੇ ਸਿਆਣੇ ਵੀ ਦੇ ਜਾਂਦੇ ਹਨ ) – ਗਰੀਬ ਆਦਮੀ ਸਿਆਣਾ ਵੀ ਹੋਵੇ, ਤਾਂ ਉਸ ਦਾ ਕੋਈ ਆਦਰ – ਸਤਿਕਾਰ ਨਹੀਂ ਕਰਦਾ ਪਰੰਤੂ ਅਮੀਰਾਂ ਦੇ ਮੂਰਖਾਂ ਨੂੰ ਵੀ ਹੱਥੀਂ ਛਾਵਾਂ ਹੁੰਦੀਆਂ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, “ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ। 17. ਜਿੱਥੇ ਚਾਹ ਉੱਥੇ ਰਾਹ (ਕਿਸੇ ਚੀਜ਼ ਦੀ ਦ੍ਰਿੜ੍ਹ ਇੱਛਾ ਹੋਵੇ, ਤਾਂ ਉਸ ਦੀ ਪ੍ਰਾਪਤੀ ਲਈ ਰਾਹ ਲੱਭ ਹੀ ਪੈਂਦਾ ਹੈ ਜੇਕਰ ਤੁਸੀਂ ਇਸ ਮੁਸ਼ਕਿਲ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੁੰਦੇ ਹੋ, ਤਾਂ ਲੱਕ ਬੰਨ੍ਹ ਕੇ ਇਸ ਨੂੰ ਕਰਨ ਵਿਚ ਜੁੱਟ ਜਾਵੋ। ਫਿਰ ਜਿਹੜੀਆਂ ਮੁਸ਼ਕਿਲਾਂ ਤੁਹਾਡੇ ਰਸਤੇ ਵਿਚ ਆਉਣਗੀਆਂ, ਉਨ੍ਹਾਂ ਨੂੰ ਹੱਲ ਕਰਨ ਦਾ ਵੀ ਕੋਈ ਰਾਹ ਨਿਕਲ ਆਵੇਗਾ। ਸਿਆਣਿਆਂ ਕਿਹਾ ਹੈ, “ਜਿੱਥੇ ਚਾਹ ਉੱਥੇ ਰਾਹ।

PSEB 7th Class Punjabi Vyakaran ਅਖਾਣ (1st Language)

18. ਤੇਲ ਵੇਖੋ, ਤੇਲ ਦੀ ਧਾਰ ਦੇਖੋ (ਕੁੱਝ ਸਮਾਂ ਉਡੀਕ ਕੇ ਹਾਲਾਤ ਦੀ ਜਾਂਚ ਕਰਨੀ ਚਾਹੀਦੀ ਹੈ) – ਜਦੋਂ ਮੈਂ ਆਪਣੇ ਮਿੱਤਰ ਸੁਰਜੀਤ ਸਿੰਘ ਨੂੰ ਕਿਹਾ ਕਿ ਅੱਜ ਦੀ ਪੰਚਾਇਤ ਦੀ ਮੀਟਿੰਗ ਵਿਚ ਸਾਡੇ ਵਿਰੋਧੀਆਂ ਦਾ ਸਾਥੀ ਗੱਜਣ ਸਿੰਘ ਸਾਡੇ ਵਲ ਦੀ ਗੱਲ ਕਰਦਾ ਪਤੀਤ ਹੁੰਦਾ ਸੀ, ਤਾਂ ਸਰਜੀਤ ਸਿੰਘ ਨੇ ਕਿਹਾ ਲਗਦਾ ਤਾਂ ਮੈਨੂੰ ਵੀ ਏਦਾਂ ਹੀ ਸੀ. ਪਰ ‘ਤੇਲ ਵੇਖੋ, ਤੇਲ ਦੀ ਧਾਰ ਦੇਖੋ। ਸਾਨੂੰ ਉਸ ਦੇ ਰਵੱਈਏ ਸੰਬੰਧੀ ਕਾਹਲੀ ਵਿਚ ਕੋਈ ਵਿਚਾਰ ਨਹੀਂ ਬਣਾਉਣਾ ਚਾਹੀਦਾ।

19. ਦਾਣੇ – ਦਾਣੇ ਤੇ ਮੋਹਰ ਹੁੰਦੀ ਹੈ (ਜੋ ਕਰਮਾਂ ਵਿਚ ਹੁੰਦਾ ਹੈ, ਉਹ ਜ਼ਰੂਰ ਮਿਲਦਾ ਹੈ।) – ਜਦੋਂ ਅਸੀਂ ਰੋਟੀ ਖਾਣ ਲੱਗੇ, ਤਾਂ ਇਕਦਮ ਮੇਰਾ ਦੂਰ ਦਾ ਦੋਸਤ ਆ ਪੁੱਜਾ। ਮੈਂ ਉਸ ਨੂੰ ਨਾਲ ਹੀ ਰੋਟੀ ਖਾਣ ਬਿਠਾ ਲਿਆ ਤੇ ਕਿਹਾ, ‘ਦੇਖ ਲੈ, “ਦਾਣੇ ਦਾਣੇ ਤੇ ਮੋਹਰ ਹੁੰਦੀ ਹੈ। ਇਹ ਰੋਟੀ ਤੂੰ ਖਾਣੀ ਸੀ ਤੇ ਤੂੰ ਐਨ ਵੇਲੇ ਸਿਰ ਆ ਪਹੁੰਚਿਆ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

Punjab State Board PSEB 7th Class Punjabi Book Solutions Punjabi Grammar Muhavare te Vikas ਮੁਹਾਵਰੇ ਤੇ ਵਾਕ-ਅੰਸ਼ Textbook Exercise Questions and Answers.

PSEB 7th Class Punjabi Grammar ਮੁਹਾਵਰੇ ਤੇ ਵਾਕ-ਅੰਸ਼ (1st Language)

1. ਉਸਤਾਦੀ ਕਰਨੀ ਚਲਾਕੀ ਕਰਨੀ – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
2. ਉੱਲੂ ਸਿੱਧਾ ਕਰਨਾ (ਆਪਣਾ ਸੁਆਰਥ ਪੂਰਾ ਕਰਨਾ) – ਅੱਜ – ਕਲ੍ਹ ਆਪੋ – ਧਾਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ।
3. ਉੱਨੀ ਇੱਕੀ ਦਾ ਫ਼ਰਕ ਬਹੁਤ ਥੋੜ੍ਹਾ ਜਿਹਾ ਫ਼ਰਕ – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ ਇੱਕੀ ਦਾ ਹੀ ਫ਼ਰਕ ਹੈ। ਉੱਬ ਦੋਵੇਂ ਇੱਕੋ ਜਿਹੇ ਲਗਦੇ ਹਨ।
4. ਉੱਲੂ ਬੋਲਣੇ ਸੁੰਨ – ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
5. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ – ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੂਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ।
6. ਅੱਖਾਂ ਉੱਤੇ ਬਿਠਾਉਣਾ (ਆਦਰ – ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
7. ਅੰਗੂਠਾ ਦਿਖਾਉਣਾ ਇਨਕਾਰ ਕਰਨਾ, ਸਾਥ ਛੱਡ ਦੇਣਾ) – ਮਤਲਬੀ ਮਿੱਤਰ ਔਖੇ ਸਮੇਂ ਵਿਚ ਅੰਗੂਠਾ ਦਿਖਾ ਜਾਂਦੇ ਹਨ।
8. ਅੱਖਾਂ ਮੀਟ ਜਾਣਾ ਮਰ ਜਾਣਾ) – ਕਲ਼ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ।
9. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ।
10. ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ) – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮਝੀ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

11. ਅੱਡੀ ਚੋਟੀ ਦਾ ਜ਼ੋਰ ਲਾਉਣਾ ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ !
12. ਇਕ ਅੱਖ ਨਾਲ ਦੇਖਣਾ ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ।
13. ਇੱਟ ਕੁੱਤੇ ਦਾ ਵੈਰ (ਸੁਭਾਵਿਕ ਵੈਰ) – ਸੱਪ ਅਤੇ ਨਿਉਲੇ ਦਾ ਇੱਟ ਕੁੱਤੇ ਦਾ ਵੈਰ ਹੁੰਦਾ ਹੈ।
14. ਈਨ ਮੰਨਣੀ ਹਾਰ ਮੰਨਣੀ) – ਸ਼ਿਵਾ ਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ।
15. ਇੱਟ ਨਾਲ ਇੱਟ ਖੜਕਾਉਣੀ ; ਇੱਟ ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
16. ਇਕ ਮੁੱਠ ਹੋਣਾ (ਏਕਤਾ ਹੋ ਜਾਣੀ ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।
17. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ) – ਜਦੋਂ ਉਹ ਮੈਨੂੰ ਬਹੁਤ ਦੇਰ ਬਾਅਦ ਮਿਲੀ, ਤਾਂ ਮੈਂ ਕਿਹਾ “ਤੂੰ ਤਾਂ ਈਦ ਦਾ ਚੰਦ ਹੋ ਗਈ ਹੈਂ, ਕਦੇ ਮਿਲੀ ਹੀ ਨਹੀਂ।
18. ਸਿਰੋਂ ਪਾਣੀ ਲੰਘਣਾ (ਹੱਦ ਹੋ ਜਾਣੀ) – ਮੈਂ ਤੇਰੀਆਂ ਬਹੁਤ ਵਧੀਕੀਆਂ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ।
19. ਸਿਰ ਧੜ ਦੀ ਬਾਜ਼ੀ ਲਾਉਣਾ ਮੌਤ ਦੀ ਪਰਵਾਹ ਨਾ ਕਰਨੀ – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
20. ਸੱਤੀਂ ਕੱਪੜੀਂ ਅੱਗ ਲੱਗਣੀ (ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
21. ਸਰ ਕਰਨਾ ਜਿੱਤ ਲੈਣਾ) – ਬਾਬਰ ਨੇ 1521 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ।
22. ਹੱਥੀਂ ਛਾਂਵਾਂ ਕਰਨੀਆਂ (ਆਓ – ਭਗਤ ਕਰਨੀ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
23. ਹੱਥ ਤੰਗ ਹੋਣਾ (ਗਰੀਬੀ ਆ ਜਾਣੀ – ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ
24. ਹੱਥ ਪੈਰ ਮਾਰਨਾ ਕੋਸ਼ਿਸ਼ ਕਰਨੀ) – ਉਸ ਨੇ ਵਿਦੇਸ਼ ਜਾਣ ਲਈ ਬਥੇਰੇ ਹੱਥ ਪੈਰ ਮਾਰੇ, ਪਰ ਗੱਲ ਨਾ ਬਣੀ। 25. ਹਰਨ ਹੋ ਜਾਣਾ ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ।
26. ਹੱਥ ਵਟਾਉਣਾ ਮੱਦਦ ਕਰਨਾ) – ਦਰਾਣੀ – ਜਠਾਨੀ ਘਰ ਦੇ ਕੰਮਾਂ ਵਿਚ ਇਕ – ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ।
27. ਹੱਥ ਪੀਲੇ ਕਰਨੇ ਵਿਆਹ ਕਰਨਾ – 20 ਨਵੰਬਰ, 2008 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ।
28. ਕੰਨੀ ਕਤਰਾਉਣਾ ਪਰੇ – ਪਰੇ ਰਹਿਣਾ) – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ।
29. ਕੰਨਾਂ ਨੂੰ ਹੱਥ ਲਾਉਣਾ ਤੋਬਾ ਕਰਨੀ) – ਸ਼ਾਮ ਚੋਰੀ ਕਰਦਾ ਫੜਿਆ ਗਿਆ ਤੇ ਪਿੰਡ ਵਾਲਿਆਂ ਨੇ ਕੁੱਟ – ਕੁੱਟ ਕੇ ਉਸ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ।
30. ਕੰਨਾਂ ਦਾ ਕੱਚਾ ਹੋਣਾ ਲਾਈ – ਲੱਗ ਹੋਣਾ) – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

31. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ’ਤੇ ਚੂੰ ਵੀ ਨਹੀਂ ਸਰਕੀ।
32. ਖੂਨ ਖੌਲਣਾ (ਜੋਸ਼ ਆ ਜਾਣਾ) – ਮੁਗ਼ਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਖੌਲਣਾ ਸ਼ੁਰੂ ਹੋ ਗਿਆ।
33. ਖਿੱਲੀ ਉਡਾਉਣਾ ਮਖੌਲ ਉਡਾਉਣਾ) – ਕੁੱਝ ਮਨ – ਚਲੋ ਨੌਜਵਾਨ ਇਕ ਲੰਕੜੇ ਦੀ ਖਿੱਲੀ ਉਡਾ ਰਹੇ ਸਨ।
34. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ – ਚਾਚੇ ਦੇ ਸਾਰੇ ਪੁੱਤਰ ਖੰਡ – ਖੀਰ ਹੋ ਕੇ ਰਹਿੰਦੇ ਹਾਂ।
35. ਖੁੰਬ ਠੱਪਣੀ (ਆਕੜ ਭੰਨਣੀ – ਮੈਂ ਉਸ ਨੂੰ ਖ਼ਰੀਆਂ – ਖ਼ਰੀਆਂ ਸੁਣਾ ਕੇ ਉਸ ਦੀ ਖੂਬ – ਖੁੰਬ ਠੱਪੀ।
36. ਖੇਰੂੰ – ਖੇਰੂੰ ਹੋ ਜਾਣਾ ਆਪੋ ਵਿਚ ਪਾਟ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ – ਖੇਰੂੰ ਹੋ ਗਿਆ।
37. ਗਲ ਪਿਆ ਢੋਲ ਵਜਾਉਣਾ ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ।
38. ਗਲਾ ਭਰ ਆਉਣਾਂ ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ।
39. ਗੁੱਡੀ ਚੜ੍ਹਨਾ (ਤੇਜ – ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ। 40. ਘਿਓ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ – ਲਾਟਰੀ ਨਿਕਲਣ ਦੀ ਖੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ।
41. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ – ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ।
42. ਛਕੇ ਛੁਡਾਉਣੇ (ਭਾਜੜ ਪਾ ਦੇਣੀ) – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ !
43. ਚਾਦਰ ਦੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ ਖ਼ਰਚ ਤੋਂ ਬਚਣਾ ਚਾਹੀਦਾ ਹੈ।
44. ਛਿੱਲ ਲਾਹੁਣੀ ਲੁੱਟ ਲੈਣਾ) – ਅੱਜ – ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ – ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ।
45. ਜਾਨ ‘ਤੇ ਖੇਡਣਾ ਜਾਨ ਵਾਰ ਦੇਣੀ) – ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ।
46. ਜ਼ਬਾਨ ਦੇਣੀ (ਇਕਰਾਰ ਕਰਨਾ) – ਮੈਂ ਜੇ ਜ਼ਬਾਨ ਦੇ ਦਿੱਤੀ ਹੈ, ਤਾਂ ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ।
47. ਜਾਨ ਤਲੀ ‘ਤੇ ਧਰਨੀ ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ।
48. ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ।
49. ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ – ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ।
50. ਡਕਾਰ ਜਾਣਾ ਹਜ਼ਮ ਕਰ ਜਾਣਾ) – ਅੱਜ – ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

51. ਢਿੱਡ ਵਿੱਚ ਚੂਹੇ ਨੱਚਣਾ ਬਹੁਤ ਭੁੱਖ ਲੱਗਣੀ) – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ।
52. ਢੇਰੀ ਢਿੱਗੀ) ਢਾਹੁਣੀ ਦਿਲ ਛੱਡ ਦੇਣਾ – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ) ਨਹੀਂ ਢਾਹੁਣੀ ਚਾਹੀਦੀ।
53. ਤੱਤੀ ‘ਵਾ ਨਾ ਲੱਗਣੀ ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
54. ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ।
55. ਤੂਤੀ ਬੋਲਣੀ ਪ੍ਰਸਿੱਧੀ ਹੋਣੀ) – ਅੱਜ – ਕਲ੍ਹ ਸਕੂਲਾਂ – ਕਾਲਜਾਂ ਵਿੱਚ ਐੱਮ. ਬੀ. ਡੀ. ਪੁਸਤਕਾਂ ਦੀ ਤੂਤੀ ਬੋਲਦੀ ਹੈ।
56. ਬੁੱਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ। ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ।
57. ਦਿਨ ਫਿਰਨੇ (ਭਾਗ ਜਾਗਣੇ) – ਉਸ ਦੇ ਘਰ ਵਿਚ ਬੜੀ ਗ਼ਰੀਬੀ ਸੀ, ਪਰ ਜਦੋਂ ਦਾ ਉਸ ਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸ ਦੇ ਦਿਨ ਫਿਰ ਗਏ ਹਨ।
58. ਦੰਦ ਪੀਹਣੇ ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
59. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ।
60. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ) – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ।
61. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।”
62. ਨੱਕ ਰਗੜਨਾ ਤਰਲੇ ਕਰਨਾ) – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਡੈਂਟ ਅੱਗੇ ਨੱਕ ਰਗੜ ਕੇ ਛੁੱਟਾ।
63. ਪਿੱਠ ਠੋਕਣਾ (ਹੱਲਾ – ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ।
64. ਪੈਰਾਂ ਹੇਠੋਂ ਜ਼ਮੀਨ ਖਿਸਕਣਾ ਘਬਰਾ ਜਾਣਾ) – ਜਦੋਂ ਮੈਂ ਨਵ – ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
65. ਪਾਪੜ ਵੇਲਣਾ ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ। 66. ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖੁਸ਼ੀ ਵਿਚ ਫੁੱਲੀ ਨਾ ਸਮਾਈ॥
67. ਛਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ।
68. ਬਾਂਹ ਭੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸ ਨੇ ਕਿਹਾ, “ਮੇਰੀ ਤਾਂ ਅੱਜ ਬਾਂਹ ਭੱਜ ਗਈ।”
69. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ) – ਜਦੋਂ ਮੈਂ ਭਰੀ ਪੰਚਾਇਤ ਵਿਚ ਉਸ ਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸ ਨੇ ਬੁੱਕਲ ਵਿਚ ਮੂੰਹ ਦੇ ਲਿਆ।
70. ਮੁੱਠੀ ਗਰਮ ਕਰਨੀ (ਵੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।

PSEB 7th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

71. ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੂ – ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ
72. ਮੂੰਹ ਦੀ ਖਾਣੀ ਬੁਰੀ ਤਰ੍ਹਾਂ ਹਾਰ ਖਾਣੀ – ਪਾਕਿਸਤਾਨ ਨੇ ਜਦੋਂ ਵੀ ਭਾਰਤ ‘ਤੇ ਹਮਲਾ ਕੀਤਾ ਹੈ, ਉਸ ਨੇ ਮੂੰਹ ਦੀ ਖਾਧੀ ਹੈ।
73. ਮੱਖਣ ਵਿਚੋਂ ਵਾਲ ਵਾਂਗੂੰ ਕੱਢਣਾ ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ।
74. ਯੱਕੜ ਮਾਰਨੇ (ਗੱਪਾਂ ਮਾਰਨੀਆਂ) – ਬਲਜੀਤ ਸਾਰਾ ਦਿਨ ਵਿਹਲਿਆਂ ਦੀ ਢਾਣੀ ਵਿਚ ਬਹਿ ਕੇ ਯੱਕੜ ਮਾਰਦਾ ਰਹਿੰਦਾ ਹੈ।
75. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
76. ਰਫੂ ਚੱਕਰ ਹੋ ਜਾਣਾ ਦੌੜ ਜਾਣਾ) – ਜੇਬ – ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
77. ਰੰਗ ਉੱਡ ਜਾਣਾ ਖਬਰਾ ਜਾਣਾ) – ਪੁਲਿਸ ਨੂੰ ਦੇਖ ਕੇ ਚੋਰਾਂ ਦੇ ਰੰਗ ਉੱਡ ਗਏ।
78. ਲਹੂ ਪੰਘਰਨਾ ਪਿਆਰ ਜਾਗ ਪੈਣਾ – ਆਪਣੇ ਭਾਵੇਂ ਬੁਰਾ ਵੀ ਕਰਨ ਪਰੰਤੂ ਉਨ੍ਹਾਂ ਨੂੰ ਦੇਖ ਕੇ ਲਹੂ ਪੰਘਰ ਹੀ ਜਾਂਦਾ ਹੈ।
79. ਹੂ ਸੁੱਕਣਾ ਫ਼ਿਕਰ ਹੋਣਾ) – – ਮੇਰਾ ਤਾਂ ਇਹ ਸੋਚ ਕੇ ਲਹੂ ਸੁੱਕਾ ਰਹਿੰਦਾ ਹੈ ਕਿ ਮੈਂ ਕਿਤੇ ਫੇਲ੍ਹ ਹੀ ਨਾ ਹੋ ਜਾਵਾਂ।
80. ਵਾਲ ਵਿੰਗਾ ਨਾ ਹੋਣਾ (ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ।

PSEB 7th Class Punjabi Vyakaran ਵਿਸਰਾਮ ਚਿੰਨ੍ਹ (1st Language)

Punjab State Board PSEB 7th Class Punjabi Book Solutions Punjabi Grammar Viram Chinh ਵਿਸਰਾਮ ਚਿੰਨ੍ਹ Textbook Exercise Questions and Answers.

PSEB 7th Class Punjabi Grammar ਵਿਸਰਾਮ ਚਿੰਨ੍ਹ (1st Language)

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ

1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ, ਜਿਵੇਂ – (ੳ) ਇਹ ਮੇਰੀ ਪੁਸਤਕ ਹੈ।
(ਅ) ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ ਉਨ੍ਹਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ
(ਉ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ ?
(ਅ) ਕੀ ਤੂੰ ਘਰ ਵਿਚ ਹੀ ਰਹੇਂਗਾ ?

3. ਵਿਸਮਿਕ ਚਿੰਨ੍ਹ (!) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ –
ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ।
ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ –

(ਉ) ਸ਼ਾਬਾਸ਼ ! ਕਾਸ਼ !
(ਅ) ਵਾਹ ! ਕਮਾਲ ਹੋ ਗਿਆ !
(ਇ) ਹੈਂ! ਤੂੰ ਫ਼ੇਲ੍ਹ ਹੋ ਗਿਐਂ!
(ਸ) ਹਾਏ ! ਹਾਏ !

PSEB 7th Class Punjabi Vyakaran ਵਿਸਰਾਮ ਚਿੰਨ੍ਹ (1st Language)

4. ਕਾਮਾ (,) –
(ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ , ਜਿਵੇਂ –
ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਸੀ।
(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇਂ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਹਨ , ਜਿਵੇਂ –
ਉਹ ਲੜਕੀ, ਜਿਹੜੀ ਕੱਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।
(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਨ੍ਹਾਂ ਤੋਂ ਪਹਿਲਾਂ ਤੇ ਮਗਰੋਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ –
ਖਾਣਾ ਖਾ ਕੇ, ਥ ਧੋ ਕੇ, ਕੁੱਝ ਚਿਰ ਅਰਾਮ ਕਰ ਕੇ, ਸਾਰੇ ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ ‘ਕੀ’, ‘ਕਿਉਂਕਿ’, ‘ਤਾਂ ਜੋ’, ਆਦਿ ਯੋਜਕ ਨਾ ਹੋਣ, ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ ; ਜਿਵੇਂ – ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ –
ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਓਂ, ਇਸ ਲਈ’, ‘ਸਗੋਂ’ ਅਤੇ ‘ਫਿਰ ਵੀ, ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ – ਹਰਜਿੰਦਰ ਧੋਖੇਬਾਜ਼ ਹੈ, ਤਾਹੀਓਂ ਤਾਂ ਮੈਂ ਉਸ ਨੂੰ ਚੰਗੀ ਨਹੀਂ ਸਮਝਦਾ।

(ਖ) ਕਈ ਸਾਲ ਪਹਿਲਾ ਮੈਂ ਇਹ ਯੋਜਨਾ ਬਣਾਈ ਸੀ, ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪਰੰਤੂ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ।

(ਗ) ਜਦੋਂ ਕਿਸੇ ਵਾਕ ਵਿਚ ਇੱਕੋ – ਜਿਹੇ ਵਾਕ – ਅੰਸ਼ ਜਾਂ ਉਪਵਾਕ ਹੋਣ ਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ : ਜਿਵੇਂ –

ਰਾਮ ਦਾ ਘਰ 20 ਫੁੱਟ ਲੰਮਾ, 12 ਫੁੱਟ ਚੌੜਾ ਤੇ 150 ਫੁੱਟ ਉੱਚਾ ਹੈ।

(ਘ) ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ , ਜਿਵੇਂ –
ਭਾਰਤੀ ਸੰਵਿਧਾਨ ਵਿਚ ਉਚ – ਨੀਚ, ਜਾਤ – ਪਾਤ ਅਤੇ ਅਮੀਰ – ਗਰੀਬ ਦਾ ਭੇਦ – ਭਾਵ ਨਹੀਂ। ਝ) ਜਦੋਂ ਕਿਸੇ ਨਾਉਂ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ’ ਜਾਂ ‘ਅਤੇ ਲਗਦਾ ਹੈ ; ਜਿਵੇਂ – ‘ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ , ਜਿਵੇਂ –
ਸੁਰਜੀਤ ਨੇ ਕਿਹਾ, ““ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ ‘

PSEB 7th Class Punjabi Vyakaran ਵਿਸਰਾਮ ਚਿੰਨ੍ਹ (1st Language)

5. ਬਿੰਦੀ ਕਾਮਾ (,) – ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ, ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ
(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆਂ ਜਾਂਦਾ ਹੈ , ਜਿਵੇਂ – ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਂਵਾਂ ਨੂੰ ਨਾਉਂ ਆਖਿਆ ਜਾਂਦਾ ਹੈ, ਜਿਵੇਂ : ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰਪੁਰ।

(ਅ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ – ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ – ਵੱਖਰੇ ਕਰਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ , ਜਿਵੇਂ – ‘ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ ; ਮਿਹਨਤ ਕਰਨ ਨਾਲ ਅਦੁੱਤੀ ਖ਼ੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ : – ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ, ਤਾਂ ਦੁਬਿੰਦੀ ਵਰਤੀ ਜਾਂਦੀ ਹੈ , ਜਿਵੇਂ (ਸਰਦਾਰ), ਪ੍ਰੋ: ਪ੍ਰੋਫ਼ੈਸਰ।

ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ , ਜਿਵੇਂ – ‘ਪੰਡਿਤ ਨਹਿਰੁ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਸਨ ; ਵੱਡੇ – ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

7. ਡੈਸ਼ ( – ) – (ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ ; ਜਿਵੇਂ – ਮੇਰੇ ਖ਼ਿਆਲ ਅਨੁਸਾਰ – ਥੋੜ੍ਹਾ ਗਹੁ ਨਾਲ ਸੁਣਨਾ – ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ।

(ਅ) ਨਾਟਕੀ ਵਾਰਤਾਲਾਪ ਸਮੇਂ ਪਰਮਿੰਦਰ – ਨੀਂ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ। ਕਿਰਨ – ਆਹੋ, ਤੂੰ ਕਿਹੜੀ ਘੱਟ ਏਂ। (ਇ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ। ਮੈਂ – ਮ – ਮੈਂ – ਅੱਜ, ਸ – ਸਕੂਲ ਨਹੀਂ ਗਿਆ।

8. ਦੁਬਿੰਦੀ ਡੈਸ਼ : (:- )
(ਉ) ਦੁਕਾਨ ਤੇ ਜਾਓ ‘ਤੇ ਇਹ ਚੀਜ਼ਾਂ ਲੈ ਆਓ : ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ : – ਮੋਹਨ, ਘਰ, ਜਲੰਧਰ ਤੇ ਕੁਰਸੀ ॥ (ਇ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ , ਜਿਵੇਂ –

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ – ਕਾਗਦ, ਕਾਦੀਆਂ, ਰਜ਼ਾ, ਹੁਕਮ, ਸ਼ਾਇਰ, ਕਲਮ ਆਦਿ।

PSEB 7th Class Punjabi Vyakaran ਵਿਸਰਾਮ ਚਿੰਨ੍ਹ (1st Language)

9. ਪੁੱਠੇ ਕਾਮੇ (” “) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੋਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੋਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ , ਜਿਵੇਂ – ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮੱਦਦ ਕਰਾਂਗਾ ‘
(ਅ) ਕਿਸੇ ਉਪਨਾਮ, ਸ਼ਬਦ, ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ : ਜਿਵੇਂ –
ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ’ ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।

10. ਬੈਕਟ (), []
(ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ : ਜਿਵੇਂ –
ਸੀਤਾ – ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ।
(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ – ਇਹ ਏ. ਆਈ. ਆਰ. ਆਲ ਇੰਡੀਆ ਰੇਡੀਓ) ਦੀ ਬਿਲਡਿੰਗ ਹੈ।

11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ , ਜਿਵੇਂ –
(ਉ) ਉਨ੍ਹਾਂ ਵਲੋਂ ਪੁੱਜੀ ਸਹਾ
ਇਤਾ ਬੜੇ ਕੰਮ ਆਈ।
(ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ ਲੋਕ – ਸਭਾ, ਰਾਜ – ਸਭਾ, ਜੰਗ – ਬੰਦੀ ਆਦਿ।

12. ਬਿੰਦੀ ( ) –
(ਉ) ਅੰਕਾਂ ਨਾਲ ; ਜਿਵੇਂ – 1. 2. 3. 4.
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ – ਐੱਮ. ਏ., ਐੱਮ. ਐੱਲ. ਏ., ਐੱਸ. ਪੀ.।

13. ਛੁਟ ਮਰੋੜੀ ( ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ; ਜਿਵੇਂ ‘ਚੋਂ = ਵਿਚੋਂ। ’ਤੇ = ਉੱਤੇ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ। ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ
(ਉ) ਪ੍ਰਸ਼ਨ ਚਿੰਨ੍ਹ ,
(ਅ) ਪੁੱਠੇ ਕਾਮੇ
(ਈ) ਡੈਸ਼
(ਸ) ਵਿਸਮਿਕ
(ਹ) ਜੋੜਨੀ
(ਕ) ਛੁੱਟ ਮਰੋੜੀ
(ਖ) ਖੀ ਬਿੰਦੀ ਕਾਮਾ
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?)
(ਅ) ਪੁੱਠੇ ਕਾਮੇ (“”)
(ਈ) ਡੈਸ਼ (-)
(ਸ) ਵਿਸਮਿਕ (!)
(ਹ) ਜੋੜਨੀ (-)
(ਕ) ਛੁੱਟ ਮਰੋੜੀ (?)
(ਖ) ਬਿੰਦੀ ਕਾਮਾ (;)

PSEB 7th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
(ਆ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ
(ਈ) ਕਦੀ ਝੂਠ ਨਾ ਬੋਲੋ ਈ ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਅਵਾਜ਼ ਦੇਣਾ ਆਦਿ।
ਉੱਤਰ :
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ, ‘‘ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ ?”
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ।”
(ਈ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
(ਸ) “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ। ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ – ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂ – ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਅਵਾਜ਼ ਦੇਣਾ ਆਦਿ।

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
ਚਾਹ ਦੀ ਘੁੱਟ ਭਰਦਿਆਂ ਸਿੱਬੂ ਵਾਗੀ ਨੇ ਦੱਸਿਆ ਇਕ ਗਿੱਠ ਤੇ ਇਕ ਮੁੱਠ ਬੱਸ ਏਨਾ ਕੁ ਲੰਮਾ ਹੀ ਹੁੰਦਾ ਗਿਠਮੁਠੀਆ ਤਾਂ ਹੀ ਤਾਂ ਉਹਨੂੰ ਗਿਠਮੁਠੀਆ ਕਹਿੰਦੇ ਨੇ।
ਉੱਤਰ :
ਚਾਹ ਦੀ ਘੁੱਟ ਭਰਦਿਆਂ ਸ਼ਿਬੂ ਵਾਗੀ ਨੇ ਦੱਸਿਆ, “ਇੱਕ ਗਿੱਠ ਤੇ ਇਕ ਮੁੱਠ। ਬੱਸ ਏਨਾ ਕੁ ਲੰਮਾ ਹੀ ਹੁੰਦਾ ਗਿਠਮੁਠੀਆ, ਤਾਂ ਹੀ ਤਾਂ ਉਹਨੂੰ ਗਿਠਮੁਠੀਆ ਕਹਿੰਦੇ ਨੇ।

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
ਓਇ ਮੁੰਡਿਓ ਏਧਰ ਨਾ ਜਾਇਓ ਓਇ ਕੱਸੀ ਦੇ ਉਰਲੇ ਪਾਸੇ ਕਮਾਦ ਨੂੰ ਪਾਣੀ ਲਾ ਰਹੇ ਭਗਤੂ ਕੇ ਨਰੈਣੇ ਨੇ ਉੱਚੀ ਹੋਕਰਾ ਮਾਰਿਆ ਫੇਰ ਆਪਣੇ ਨੇੜੇ ਆਏ ਮੁੰਡਿਆਂ ਨੂੰ ਉਸ ਧੀਮੀ ਅਵਾਜ਼ ਵਿਚ ਦੱਸਿਆ ਏਸ ਪਾਸੇ ਹਵਾਈ ਜਹਾਜ਼ ਤੋਂ ਛਤਰੀਆਂ ਵਾਲਿਆਂ ਨੂੰ ਉਤਾਰ ਕੇ ਗਏ ਐ ਹੁਣੇ
ਉੱਤਰ :
‘‘ਓਇ ਮੁੰਡਿਓ ! ਏਧਰ ਨ ਜਾਇਓ, ਓਇ !” ਕੱਸੀ ਦੇ ਉਰਲੇ ਪਾਸੇ ਕਮਾਦ ਨੂੰ ਪਾਣੀ ਲਾ ਰਹੇ ਭਗਤੂ ਕੇ ਨਰੈਣੇ ਨੇ ਉੱਚੀ ਹੋਕਰਾ ਮਾਰਿਆ। ਫੇਰ ਆਪਣੇ ਨੇੜੇ ਆਏ ਮੁੰਡਿਆਂ ਨੂੰ ਉਸ ਧੀਮੀ ਅਵਾਜ਼ ਵਿਚ ਦੱਸਿਆ, ‘ਏਸ ਪਾਸੇ ਹਵਾਈ ਜਹਾਜ਼ ਤੋਂ ਛਤਰੀਆਂ ਵਾਲਿਆਂ ਨੂੰ ਉਤਾਰ ਕੇ ਗਏ ਐ ਹੁਣੇ।

PSEB 7th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 5.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
ਅੱਛਾ ਇਹ ਗੱਲ ਹੈ ਦਾਦਾ ਜੀ ਹੈਰਾਨ ਹੋਏ ਤਾਂ ਆਪਾਂ ਫੇਰ ਕਿਉਂ ਖੜੇ ਹਾਂ ਕੋਠੜੇ ਵਿਚੋਂ ਹੀ ਲਿਆ ਟੋਏ ਪੁੱਟ ਕੇ ਤੇ ਖ਼ਾਦ ਪਾ ਕੇ ਲਾਈਏ ਸੱਤੇ ਨਿਮ ਘਰ ਵਿਚ ਲਿਆਏ ਸੱਤ ਡਾਕਟਰ।
ਉੱਤਰ :
ਅੱਛਾ, ਇਹ ਗੱਲ ਹੈ ?” ਦਾਦਾ ਜੀ ਹੈਰਾਨ ਹੋਏ।‘‘ਤਾਂ ਫੇਰ, ਆਪਾਂ ਕਿਉਂ ਖੜੇ ਹਾਂ ? ਕੋਠੜੇ ਵਿਚੋਂ ਕਹੀ ਲਿਆ। ਟੋਏ ਪੁੱਟ ਕੇ ਖ਼ਾਦ ਪਾ ਕੇ ਲਾਈਏ ਸੱਤੇ ਨਿੰਮ ਘਰ ਵਿਚ ਲਿਆਏ ਸੱਤ ਡਾਕਟਰ।”

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਲਾ ਕੇ ਲਿਖੋ ਸਾਨੂੰ ਸਭ ਪਤੈ ਤੁਹਾਡੇ ਕੋਲ ਕੀ ਕੁੱਝ ਹੈ ਤੇ ਕੀ ਨਹੀਂ ਵਣ ਹੇਠਲੇ ਬੰਦੇ ਨੇ ਦਬਕਾ ਮਾਰਿਆ ਬੰਦੇ ਬਣ ਕੇ ਜੇਬਾਂ ਖ਼ਾਲੀ ਕਰੋ ਅਹੁ ਮਗਰਲੇ ਨੂੰ ਕਹਿ ਆਪਣੀ ਘੜੀ ਲਾਹ ਕੇ ਖੇਸਾਂ ਉੱਤੇ ਰੱਖ ਦੇਵੇ।
ਉੱਤਰ :
“ਸਾਨੂੰ ਸਭ ਪਤੈ, ਤੁਹਾਡੇ ਕੋਲ ਕੀ ਕੁੱਝ ਹੈ ਤੇ ਕੀ ਨਹੀਂ।’ ਵਣ ਹੇਠਲੇ ਬੰਦੇ ਨੇ ਦਬਕਾ ਮਾਰਿਆ, “ਬੰਦੇ ਬਣ ਕੇ ਜੇਬਾਂ ਖ਼ਾਲੀ ਕਰੋ। ਅਹੁ ਮਗਰਲੇ ਨੂੰ ਕਹਿ, ਆਪਣੀ ਘੜੀ ਲਾਹ ਕੇ ਖੇਸਾਂ ਉੱਤੇ ਰੱਖ ਦੇਵੇ।

ਪ੍ਰਸ਼ਨ 7.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
ਪੀਰੂ ਖਿੜ ਕੇ ਹੱਸਿਆ ਵਾਹ ਬਈ ਵਾਹ ਸ਼ਾਬਾਸ਼ ਜੁਆਨੋ ਉਹ ਕੁੱਝ ਰੁਕ ਕੇ ਗੰਭੀਰ ਹੁੰਦਿਆਂ ਬੋਲਿਆ ਰਾਗ ਰੱਬ ਦਾ ਰੂਪ ਹੁੰਦੈ ਜਿਵੇਂ ਰੱਬ ਵਲ ਕਿਸੇ ਭਾਗਾਂ ਵਾਲੇ ਦਾ ਧਿਆਨ ਹੁੰਦੇ ਏਵੇਂ ਰਾਗ ਵਲ ਵੀ ਕਰਮਾਂ ਵਾਲਿਆਂ ਦੀ ਹੀ ਰੁਚੀ ਹੁੰਦੀ ਐ ਕਾਕਿਓ .
ਉੱਤਰ :
ਪੀਰੁ ਖਿੜ ਕੇ ਹੱਸਿਆ, “ਵਾਹ ਬਈ ਵਾਹ ! ਸ਼ਾਬਾਸ਼ ਜੁਆਨੋ !’ ਉਹ ਕੁੱਝ ਰੁਕ ਕੇ ਗੰਭੀਰ ਹੁੰਦਿਆਂ ਬੋਲਿਆ, “ਰਾਗ ਰੱਬ ਦਾ ਰੂਪ ਹੁੰਦੈ। ਜਿਵੇਂ ਰੱਬ ਵਲ ਕਿਸੇ ਭਾਗਾਂ ਵਾਲੇ ਦਾ ਧਿਆਨ ਹੁੰਦੈ, ਏਵੈ ਰਾਗ ਵਲ ਵੀ ਕਰਮਾਂ ਵਾਲਿਆਂ ਦੀ ਹੀ ਰੁਚੀ ਹੁੰਦੀ ਐ, ਕਾਕਿਓ।”

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

Punjab State Board PSEB 7th Class Punjabi Book Solutions Punjabi Grammar Bahu Arthak Shabad ਬਹੁ-ਅਰਥਕ ਸ਼ਬਦ Textbook Exercise Questions and Answers.

PSEB 7th Class Punjabi Grammar ਬਹੁ-ਅਰਥਕ ਸ਼ਬਦ (1st Language)

ਪ੍ਰਸ਼ਨ –
‘ਕਾਲ ਸ਼ਬਦ ਨੂੰ ਤਿੰਨ ਵੱਖਰੇ – ਵੱਖਰੇ ਅਰਥ ਦਰਸਾਉਂਦੇ ਵਾਕਾਂ ਵਿਚ ਵਰਤੋ।

ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਹੇਠਾਂ ਦਿੱਤੀ ਇਕ ਸ਼ਬਦ ਦੀ ਤਿੰਨ ਭਿੰਨ – ਭਿੰਨ ਅਰਥਾਂ ਨੂੰ ਦਰਸਾਉਂਦੀ ਵਾਕਾਂ ਵਿਚ ਵਰਤੋਂ ਯਾਦ ਕਰੋ।

1. ਉੱਚਾ
(ੳ) ਉੱਪਰ ਵਲ ਲੰਮਾ – ਇਹ ਦਰੱਖ਼ਤ ਝਿੜੀ ਵਿਚ ਸਭ ਤੋਂ ਉੱਚਾ ਹੈ।
(ਅ) ਘੱਟ ਸੁਣਨਾ – ਇਸ ਬਜ਼ੁਰਗ ਨੂੰ ਜ਼ਰਾ ਉੱਚਾ ਸੁਣਦਾ ਹੈ।
(ਈ) ਇਕ ਸੰਦ – ਉੱਚਾ ਨਾਈ ਦਾ ਇਕ ਸੰਦ ਹੈ !

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

2. ਉਲਟੀ
(ਉ) ਪੁੱਠੀ – ਰਾਮ ਤਾਂ ਹਰ ਗੱਲ ਉਲਟੀ ਹੀ ਕਰਦਾ ਹੈ।
(ਅ) ਮੋੜਨੀ – ਮੈਂ ਸ਼ਾਮ ਦੀ ਗੱਲ ਕਦੇ ਨਹੀਂ ਉਲਟੀ॥
(ਬ) ਕੈ – ਮੈਨੂੰ ਰੋਟੀ ਖਾਣ ਪਿੱਛੋਂ ਇਕ ਦਮ ਉਲਟੀ ਆ ਗਈ।

3. ਉੱਤਰ
(ੳ) ਲਹਿਣਾ – ਰਾਮ ਪੌੜੀਆਂ ਉੱਤਰ ਰਿਹਾ ਹੈ।
(ਅ) ਜਵਾਬ – ਮੈਂ ਪ੍ਰਸ਼ਨ ਦਾ ਉੱਤਰ ਸੋਚ ਕੇ ਲਿਖਿਆ।
(ਈ) ਦਿਸ਼ਾ – ਸੂਰਜ ਉੱਤਰ ਵਲ ਚਲਾ ਗਿਆ।

4. ਅੱਕ
(ਉ) ਦਿੱਚ – ਮੈਂ ਤੇਰੀਆਂ ਗੱਲਾਂ ਸੁਣ ਕੇ ਅੱਕ ਗਿਆ ਹਾਂ।
(ਆ) ਇਕ ਪੌਦਾ – ਅੱਕ ਬੰਜਰ ਜ਼ਮੀਨ ਵਿਚ ਹੁੰਦਾ ਹੈ।

5. ਅੰਗ
(ਉ) ਸਰੀਰ ਦਾ ਹਿੱਸਾ – ਬਾਂਹ ਸਰੀਰ ਦਾ ਇਕ ਅੰਗ ਹੈ।
(ਅ) ਸਾਥੀ – ਪ੍ਰਮਾਤਮਾ ਤੇਰੇ ਅੰਗ – ਅੰਗ ਰਹੇ।
(ਈ) ਸੰਬੰਧੀ – ਵਿਆਹ ਵਿਚ ਮੇਰੇ ਸਾਰੇ ਅੰਗ ਸਾਕ ਇਕੱਠੇ ਹੋਏ।

6. ਅੱਗਾ
(ਉ) ਸਾਹਮਣਾ ਹਿੱਸਾ – ਕੌਣ ਕਹੇ ਰਾਣੀਏ ਅੱਗਾ ਢੱਕ।
(ਅ) ਅਗਲਾ ਜੀਵਨ – ਨੇਕ ਕੰਮ ਕਰੋ ਤੇ ਆਪਣਾ ਅੱਗਾ ਸਵਾਰੋ।
(ਇ) ਖ਼ਾਨਦਾਨ – ਬੇਔਲਾਦ ਹੋਣ ਕਰਕੇ ਉਸ ਦਾ ਅੱਗਾ ਮਾਰਿਆ ਗਿਆ

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

7. ਸਰ
(ਉ) ਤਾਸ਼ ਦੀ ਸਰ – ਤਾਸ਼ ਖੇਡਦਿਆਂ ਮੇਰੀ ਇਕ ਵੀ ਸਰ ਨਾ ਬਣੀ।
(ਅ) ਸਰੋਵਰ – ਇਸ ਸਰ ਦਾ ਪਾਣੀ ਬਹੁਤ ਠੰਢਾ ਹੈ।
(ਈ) ਫ਼ਤਹਿ ਕਰਨਾ – ਬਹਾਦਰਾਂ ਨੇ ਮੋਰਚਾ ਸਰ ਕਰ ਕੇ ਹੀ ਸਾਹ ਲਿਆ।

8. ਸੰਗ
(ੳ) ਸਾਥ – ਮਾਤਾ ਚਿੰਤਪੁਰਨੀ ਦੇ ਜਾਣ ਵਾਲਾ ਸੰਗ ਚਲ ਪਿਆ ਹੈ।
(ਅ) ਸ਼ਰਮ – ਮੈਨੂੰ ਤੇਰੇ ਪਾਸੋਂ ਕੋਈ ਸੰਗ ਨਹੀਂ ਆਉਂਦੀ।
(ਈ) ਪੱਥਰ – ਇਹ ਮੰਦਰ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ।

9. ਸੁਆ
(ਉ) ਵੱਡੀ ਈ – ਸੂਏ ਨਾਲ ਬੋਰੀ ਸੀਓ।
(ਅ) ਮੱਝ ਦਾ ਸੁਆ – ਸਾਡੀ ਮੱਝ ਦਾ ਇਹ ਪਹਿਲਾ ਸੂਆ ਹੈ।
(ਈ) ਖਾਲ ਦਾ – ਇਹ ਸੂਆ ਸਰਹੰਦ ਨਹਿਰ ਵਿਚੋਂ ਨਿਕਲਦਾ ਹੈ।

10. ਸਤ
(ੳ) ਸੱਚ – ਰਾਮ ਨਾਮ ਸਤ ਹੈ।
(ਅ) ਇਸਤਰੀ ਦਾ ਪਤੀਬ੍ਰਤਾ ਧਰਮ – ਰਾਜਪੂਤ ਇਸਤਰੀਆਂ ਆਪਣਾ ਸਤ ਧਰਮ ਕਾਇਮ ਰੱਖਣ ਲਈ ਦੁਸ਼ਮਣਾਂ ਦੇ ਕਾਬੂ ਆਉਣ ਨਾਲੋਂ ਜਿਊਂਦੀਆਂ ਚਿਖਾ ਵਿਚ ਸੜ ਗਈਆਂ।
(ਈ) ਨਿਚੋੜ – ਨਿੰਬੂ ਦਾ ਸਤ ਲਿਆਓ।

11. ਸੂਤ
(ੳ) ਰਾਸ – ਤੁਹਾਡੇ ਡਰ ਨਾਲ ਹੀ ਉਹ ਸੂਤ ਰਹੇਗਾ
(ਅ) ਚਰਖੇ ਨਾਲ ਕੱਤਿਆ ਧਾਗਾ – ਸ਼ੀਲਾ ਸੂਤ ਬਹੁਤ ਬਰੀਕ ਕੱਤਦੀ ਹੈ।
(ਇ) ਨਿਸ਼ਾਨ – ਤਰਖਾਣ ਨੇ ਲੱਕੜੀ ਚੀਰਨ ਲਈ ਪਹਿਲਾਂ ਸੂਤ ਲਾਇਆ।
(ਸ) ਮੱਕਈ ਦਾ ਸੂਤ – ਅੱਜ – ਕਲ੍ਹ ਮੱਕਈ ਸੂਤ ਕੱਤ ਰਹੀ ਹੈ।

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

12. ਸਾਰ
(ਉ) ਸੰਖੇਪ – ਇਸ ਕਹਾਣੀ ਦਾ ਸਾਰ ਲਿਖੋ।
(ਅ) ਗੁਜ਼ਾਰਾ ਕਰਨਾ – ਹੁਣ ਇੰਨੇ ਕੁ ਪੈਸਿਆਂ ਨਾਲ ਹੀ ਕੰਮ ਸਾਰ ਲਵੋ।
(ਈ) ਨਾਲ ਹੀ – ਉਹ ਸੂਰਜ ਚੜ੍ਹਦੇ ਸਾਰ ਘਰੋਂ ਤੁਰ ਪਿਆ।

13. ਹਾਰ
(ਉ) ਫੁੱਲਾਂ ਦਾ ਹਾਰ – ਮੈਂ ਫੁੱਲਾਂ ਦਾ ਹਾਰ ਖ਼ਰੀਦਿਆ।
(ਅ) ਘਾਟਾ – ਉਸ ਨੂੰ ਤਾਂ ਵਪਾਰ ਵਿਚ ਬਹੁਤ ਹਾਰ ਹੋਈ।
(ਈ) ਹਾਰਨਾ – ਕਲ੍ਹ ਅਸੀਂ ਮੈਚ ਹਾਰ ਗਏ।

14. ਕੱਚਾ
(ੳ) ਪੱਕੇ ਦੇ ਉਲਟ – ਇਸ ਕੱਪੜੇ ਦਾ ਰੰਗ ਕੱਚਾ ਹੈ।
(ਅ) ਮਿਤਲਾਉਣਾ – ਰੋਟੀ ਖਾਂਦਿਆਂ ਹੀ ਮੇਰਾ ਜੀ ਕੱਚਾ ਹੋਣ ਲੱਗ ਪਿਆ।
(ਈ) ਝੂਠਾ – ਜਦੋਂ ਉਸ ਦਾ ਝੂਠ ਜ਼ਾਹਰ ਹੋ ਗਿਆ, ਤਾਂ ਉਹ ਬੜਾ ਕੱਚਾ ਹੋਇਆ।

15. ਕਾਲ
(ਉ) ਸਮਾਂ – ਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ – ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ।
(ਅ) ਮੌਤ – ਬੱਸ, ਉਸ ਦਾ ਕਾਲ ਉਸ ਨੂੰ ਉੱਥੇ ਲੈ ਗਿਆ।
(ਈ) ਖਾਣ ਦੀਆਂ ਚੀਜ਼ਾਂ ਦੀ ਕਮੀ ਬੰਗਾਲ ਦੇ ਕਾਲ ਵਿਚ ਬਹੁਤ ਸਾਰੇ ਬੰਦੇ ਮਾਰੇ ਗਏ ਸਨ।

16. ਕੋਟ
(ਉ ਗਲ ਪਾਉਣ ਵਾਲਾ ਕੱਪੜਾ – ਮੈਂ ਸਰਦੀ ਤੋਂ ਬਚਣ ਲਈ ਕੋਟ ਗਲ ਪਾ ਲਿਆ।
(ਅ) ਕਿਲਾਫ਼ੌਜ ਨੇ ਕੋਟ ਨੂੰ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ।
(ਈ) ਤਾਸ਼ ਦੀ ਬਾਜ਼ੀ – ਪਹਿਲੀ ਬਾਜ਼ੀ ਵਿਚ ਹੀ ਅਸੀਂ ਉਨ੍ਹਾਂ ਸਿਰ ਕੋਟ ਕਰ ਦਿੱਤਾ।

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

17. ਖੱਟੀ
(ੳ) ਤੁਰਸ਼ – ਲੱਸੀ ਬਹੁਤ ਖੱਟੀ ਹੈ।
(ਅ) ਗੂੜੀ ਪੀਲੀ – ਕੁੜੀ ਨੇ ਖੱਟੀ ਚੁੰਨੀ ਲਈ ਹੋਈ ਹੈ।
(ਈ) ਕਮਾਈ – ਅੱਜ – ਕਲ੍ਹ ਬਲੈਕੀਏ ਅੰਨੀ ਖੱਟੀ ਕਰ ਰਹੇ ਹਨ।

18. ਗੋਲਾ
(ਉ) ਧਾਗੇ ਦਾ – ਮੈਂ ਦੁਕਾਨ ਤੋਂ ਸੂਤੀ ਧਾਗੇ ਦਾ ਗੋਲਾ ਖ਼ਰੀਦਿਆ।
(ਅ) ਹਵਾ ਦਾ – ਮੇਰੇ ਢਿੱਡ ਵਿਚ ਹਵਾ ਦਾ ਗੋਲਾ ਜਿਹਾ ਘੁੰਮ ਰਿਹਾ ਹੈ।
(ਇ) ਤੋਪ ਦਾ – ਤੋਪ ਦਾ ਗੋਲਾ ਐਨ ਨਿਸ਼ਾਨੇ ਉੱਤੇ ਡਿਗਿਆ।

19, ਘੜੀ
(ਉ) ਸਮਾਂ ਦੱਸਣ ਵਾਲਾ ਯੰਤਰ – ਘੜੀ ਉੱਤੇ ਬਾਰਾਂ ਵੱਜੇ ਹਨ।
(ਅ) ਸਮੇਂ ਦਾ ਅੰਸ਼ – ਮੈਂ ਘੜੀ ਕੁ ਹੀ ਐਥੇ ਬੈਠਾਂਗਾ।
(ਇ) ਬਣਾਈ – ਮੈਂ ਚਾਕੂ ਨਾਲ ਕਲਮ ਘੜੀ।

20. ਚਾਕ
(ਉ) ਚਾਕ – ਰਾਂਝਾ ਮੱਝੀਆਂ ਦਾ ਚਾਕ ਸੀ।।
(ਅ) ਲਿਖਣ ਵਾਲੀ ਬੱਤੀ – ਬੋਰਡ ਉੱਤੇ ਚਾਕ ਨਾਲ ਲਿਖੋ।
(ਇ) ਚੀਰ – ਡਾਕਟਰ ਨੇ ਅਪਰੇਸ਼ਨ ਕਰਨ ਲਈ ਉਸ ਦਾ ਪੇਂਟ ਚਾਕ ਕੀਤਾ

21. ਛਾਪਾ
(ਉ) ਢੀਗਰ – ਇੱਥੋਂ ਲਾਂਘਾ ਬੰਦ ਕਰਨ ਲਈ ਕਿੱਕਰ ਦਾ ਛਾਪਾ ਗੱਡ ਦਿਓ।
(ਅ) ਅਚਾਨਕ ਤਲਾਸ਼ੀ – ਪੁਲਿਸ ਨੇ ਸੁਰੈਣੇ ਦੇ ਘਰੋਂ ਨਜਾਇਜ਼ ਸ਼ਰਾਬ ਫੜਨ ਲਈ ਛਾਪਾ ਮਾਰਿਆ।
(ਇ) ਛਪਾਈ – ਇਸ ਕੱਪੜੇ ਦਾ ਛਾਪਾ ਬੜਾ ਸੁੰਦਰ ਹੈ।

PSEB 7th Class Punjabi Vyakaran ਬਹੁ-ਅਰਥਕ ਸ਼ਬਦ (1st Language)

22. ਜੱਗ
(ਉ) ਦੁਨੀਆ – ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ ?
(ਅ) ਇਕ ਭਾਂਡਾ – ਪਾਣੀ ਦਾ ਜੱਗ ਲਿਆਓ।
(ਇ) ਧਰਮ ਅਰਥ ਭੋਜਨ ਛਕਾਉਣਾ – ਵਿਸਾਖੀ ਦੇ ਦਿਨ ਸੰਤਾਂ ਦੇ ਡੇਰੇ ‘ਤੇ ਭਾਰੀ ਜੱਗ ਕੀਤਾ ਜਾਂਦਾ ਹੈ।

3. ਜੋੜ
(ਉ) ਸ਼ਬਦਾਂ ਦੇ ਜੋੜ – ਸ਼ਬਦ ਲਿਖਣ ਸਮੇਂ ਉਨ੍ਹਾਂ ਦੇ ਜੋੜ ਠੀਕ ਕਰ ਕੇ ਲਿਖੋ।
(ਅ) ਇਕੱਠਾ ਕਰਨਾ – ਖਾ ਗਏ, ਰੰਗ ਲਾ ਗਏ, ਜੋੜ ਗਏ, ਸੋ ਰੋੜ ਗਏ।
(ਇ) ਜੋੜਨਾ – ਪਾਟੀ ਕਿਤਾਬ ਨੂੰ ਗੁੰਦ ਲਾ ਕੇ ਜੋੜ ਦਿਓ।

24. ਟਿੱਕੀ
(ਉ) ਗੋਲੀ – ਮੈਂ ਦਵਾਈ ਦੀ ਟਿੱਕੀ ਖਾ ਲਈ ਹੈ।
(ਅ) ਸੂਰਜ – ਸੂਰਜ ਦੀ ਟਿੱਕੀ ਚੜ੍ਹ ਪਈ ਹੈ।

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

Punjab State Board PSEB 7th Class Punjabi Book Solutions Punjabi Grammar Sundar Bahute Shabda Di Tha Ek Shabd ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ Textbook Exercise Questions and Answers.

PSEB 7th Class Punjabi Grammar ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

1. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ
2. ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ
3. ਉਹ ਥਾਂ ਜੋ ਸਭ ਦੀ ਸਾਂਝੀ ਹੋਵੇ
4. ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ ਹੋਵੇ
5. ਉਹ ਪੁਸਤਕ ਜਿਸ ਵਿਚ ਲਿਖਾਰੀ ਵਲੋਂ ਆਪਣੀ ਜੀਵਨੀ ਲਿਖੀ ਹੋਵੇ
6. ਉਹ ਮੁੰਡਾ ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ
7. ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ (ਤਸਵੀਰਾਂ) ਬਣਾਵੇ
8. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ
9. ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵਲ ਰਸਤੇ ਨਿਕਲਦੇ ਹੋਣ
10. ਉਹ ਧਰਤੀ ਜਿੱਥੇ ਦੂਰ ਤਕ ਰੇਤ ਹੀ ਰੇਤ ਹੋਵੇ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

11. ਉੱਚੇ ਤੇ ਸੁੱਚੇ ਆਚਰਨ ਵਾਲਾ
12. ਆਗਿਆ ਦਾ ਪਾਲਣ ਕਰਨ ਵਾਲਾ
13. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ
14. ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾ ਸਕਦੀ ਹੋਵੇ
15. ਆਪਣਾ ਉੱਲੂ ਸਿੱਧਾ ਕਰਨ ਵਾਲਾ
16 ਆਪਣੀ ਮਰਜ਼ੀ ਕਰਨ ਵਾਲਾ
17. ਸਾਹਿਤ ਦੀ ਰਚਨਾ ਕਰਨ ਵਾਲਾ
18. ਕਹਾਣੀਆਂ ਲਿਖਣ ਵਾਲਾ
19. ਕਵਿਤਾ ਲਿਖਣ ਵਾਲਾ
20. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ
21. ਚਾਰ ਪੈਰਾਂ ਵਾਲਾ ਜਾਨਵਰ
22. ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ
23. ਕੰਮ ਤੋਂ ਜੀਅ ਚੁਰਾਉਣ ਵਾਲਾ
24. ਜਿਹੜਾ ਪ੍ਰਮਾਤਮਾ ਨੂੰ ਮੰਨੇ
25. ਜਿਹੜਾ ਪਰਮਾਤਮਾ ਨੂੰ ਨਾ ਮੰਨੇ
26. ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ
27. ਜਿਹੜਾ ਬੋਲ ਨਾ ਸਕਦਾ ਹੋਵੇ
28. ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ
29. ਜਿਹੜਾ ਕੋਈ ਵੀ ਕੰਮ ਨਾ ਕਰੇ
30. ਜਿਹੜਾ ਕਦੇ ਨਾ ਥੱਕੇ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

31. ਜਿਹੜਾ ਕਦੇ ਨਾ ਟੁੱਟੇ
32. ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ
33. ਜਿਹੜਾ ਕੁੱਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ
34. ਜਿਹੜਾ ਮਨੁੱਖ ਪੜਿਆ ਨਾ ਹੋਵੇ
35. ਜਿਹੜਾ ਦੇਸ਼ ਨਾਲ ਗੱਦਾਰੀ ਕਰੇ
36. ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ
37. ਜਿਹੜੇ ਗੁਣ ਜਾਂ ਔਗੁਣ ਜਨਮ ਤੋਂ ਹੋਣ
38. ਜਿਹੜਾ ਬੱਚਾ ਘਰ ਵਿਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ
39. ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ
40. ਜਿਹੜੇ ਮਨੁੱਖ ਇੱਕੋ ਸਮੇਂ ਹੋਏ ਹੋਣ
41. ਜਿਸ ਨੇ ਧਰਮ ਜਾਂ ਦੇਸ – ਕੌਮ ਲਈ ਜਾਨ ਕੁਰਬਾਨ ਕੀਤੀ ਹੋਵੇ
42. ਜਿਸ ਨੂੰ ਸਾਰੇ ਪਿਆਰ ਕਰਨ
43. ਜਿਸ ਨੂੰ ਕਿਹਾ ਜਾ ਬਿਆਨ ਨਾ ਕੀਤਾ ਜਾ ਸਕਦਾ ਹੋਵੇ
4. ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ
45. ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ
46. ਜਿਸ ਸ਼ਬਦ ਦੇ ਅਰਥ ਹੋਣ
47. ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋ
48. ਜੋ ਦੂਸਰਿਆਂ ਦਾ ਭਲਾ ਕਰੇ
49. ਜੋ ਬੇਮਤਲਬ ਖ਼ਰਚ ਕਰੇ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

50. ਜੋ ਆਪ ਨਾਲ ਬੀਤੀ ਹੋਵੇ
51. ਜੋ ਦੁਨੀਆਂ ਨਾਲ ਬੀਤੀ ਹੋਵੇ
52. ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ
53. ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ
54. ਜੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ
55. ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖ਼ਰਚ ਨਾ ਕਰੋ
56, ਪੈਦਲ ਸਫ਼ਰ ਕਰਨ ਵਾਲਾ
57. ਪਿਓ ਦਾਦੇ ਦੀ ਗੱਲ
58. ਨਾਟਕ ਜਾਂ ਫ਼ਿਲਮ ਦੇਖਣ ਵਾਲਾ
59. ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ
60. ਕਿਸੇ ਨੂੰ ਲਾ ਕੇ ਕਹੀ ਗੱਲ
61. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ
62. ਭਾਸ਼ਨ ਜਾਂ ਗੀਤ – ਸੰਗੀਤ ਸੁਣਨ ਵਾਲਾ
63. ਨਾਟਕ ਲਿਖਣ ਵਾਲਾ
64. ਨਾਵਲ ਲਿਖਣ ਵਾਲਾ
65. ਲੋਕਾਂ ਨੂੰ ਵਿਆਜ ਉੱਤੇ ਰੁਪਏ ਦੇਣ ਵਾਲਾ ਵਿਅਕਤੀ
66. ਲੱਕੜਾਂ ਕੱਟਣ ਵਾਲਾ
67. ਸਾਰਿਆਂ ਦੀ ਸਾਂਝੀ ਰਾਏ
68. ਭਾਰਤ ਦਾ ਵਸਨੀਕ
69. ਪੰਜਾਬ ਦਾ ਵਸਨੀਕ
70. ਲੋਕਾਂ ਦੇ ਪ੍ਰਤਿਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.3

Punjab State Board PSEB 10th Class Maths Book Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.3 Textbook Exercise Questions and Answers.

PSEB Solutions for Class 10 Maths Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Exercise 8.3

ਪ੍ਰਸ਼ਨ 1.
ਹੇਠ ਲਿਖਿਆਂ ਦਾ ਮੁੱਲ ਪਤਾ ਕਰੋ :
(i) \(\frac{\sin 18^{\circ}}{\cos 72^{\circ}}\)
(ii) \(\frac{\tan 26^{\circ}}{\cot 64^{\circ}}\)
(iii) cos 48° – sin 42°
(iv) cosec 31° – sec 59o.
ਹੱਲ:
(i) \(\frac{\sin 18^{\circ}}{\cos 72^{\circ}}\) = \(\frac{\sin 18^{\circ}}{\cos \left(90^{\circ}-18^{\circ}\right)}\)
= \(\frac{\sin 18^{\circ}}{\sin 18^{\circ}}\) = 1.
[∵ cos (90° – θ) = sin θ]

(ii) \(\frac{\tan 26^{\circ}}{\cot 64^{\circ}}\) = \(\frac{\tan 26^{\circ}}{\cot \left(90^{\circ}-26^{\circ}\right)}\)
= \(\frac{\tan 26^{\circ}}{\tan 26^{\circ}}\) = 1.
[∵ cot (90° – θ) = tan θ]

(iii) cos 48° – sin 42° = cos (90° – 42°) – sin 42°
[∵ cos (90° – θ) = sin θ]
= sin 42° – sin 42° = 0.

(iv) cosec 31° – sec 59°
= cosec 31° – sec (90° – 31°)
= cosec 31° – cosec 31°
[∵ sec (90° – θ) = cosec θ]
= 0.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.3

ਪ੍ਰਸ਼ਨ 2.
ਦਿਖਾਉ ਕਿ
(i) tan 48° tan 23° tan 42° tan 67° = 1
(ii) cos 38° cos 52° – sin 38° sin 52° = 0
ਹੱਲ:
(i) L.H.S.
= tan 48° tan 23° tan 42° tan 67°
= tan48° × tan 23° × tan(90° -48°) × tan (90°–23°)
= tan 48° × tan 23° × cot 48° × cot 23°
= tan 48° × tan 23° × \(\frac{1}{\tan 48^{\circ}}\) × \(\frac{1}{\tan 23^{\circ}}\) = 1.
∴ L.H.S. = R.H.S.

(ii) L.H.S.= cos 38° cos 52° – sin 38° sin 52°
= cos 38° × cos (90° – 38) – sin 38° × sin (90° – 380)
= cos 38° × sin 38° – sin 38° × cos 38°
= 0.
∴ L.H.S. = R.H.S.

ਪ੍ਰਸ਼ਨ 3.
ਜੇਕਰ tan 2A = cot (A – 18°), ਜਿੱਥੇ 2A ਇੱਕ ਨਿਊਨ ਕੋਣ ਹੈ, ਤਾਂ A ਦਾ ਮੁੱਲ ਪਤਾ ਕਰੋ ।
ਹੱਲ:
ਦਿੱਤਾ ਹੈ : tan 2A = cot (A – 18°)
A ਦਾ ਮੁੱਲ ਪਤਾ ਕਰਨ ਲਈ ਸਾਨੂੰ ਦੋਵੇ ਪਾਸੇ ਜਾਂ ਤਾਂ cot θ ਚਾਹੀਦਾ ਹੈ ਜਾਂ tan θ ਚਾਹੀਦਾ ਹੈ ।
[∵ cot (90° – θ) = tan θ]
⇒ cot (90° – 2A) = cot (A – 18°)
⇒ 90° – 2A = A – 18°
⇒ 3A = 108°
A = 36°.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.3

ਪ੍ਰਸ਼ਨ 4.
ਜੇਕਰ tan A = cot B, ਤਾਂ ਸਿੱਧ ਕਰੋ ਕਿ A + B = 90°.
ਹੱਲ:
ਦਿੱਤਾ ਹੈ : tan A = cot B
A + B = 90° ਦਿਖਾਉਣ ਦੇ ਲਈ ਦੋਵੇ ਪਾਸੇ ਜਾਂ ਤਾਂ tan ਚਾਹੀਦਾ ਹੈ ਜਾਂ cotθ ਚਾਹੀਦਾ ਹੈ।
[∵ tan (90° – θ) = cot θ]
⇒ tan A = tan (90° – B)
⇒ A = 90° – B
⇒ A + B = 90°.

ਪ੍ਰਸ਼ਨ 5.
ਜੇਕਰ sec 4A = cosec (A – 20°), ਜਿੱਥੇ 4A ਇੱਕ ਨਿਊਨ ਕੋਣ ਹੈ ਤਾਂ A ਦਾ ਮੁੱਲ ਪਤਾ ਕਰੋ ।
ਹੱਲ:
ਦਿੱਤਾ ਹੈ : sec 4A = cosec (A – 20°)
A, ਦਾ ਮੁੱਲ ਪਤਾ ਕਰਨ ਲਈ ਸਾਨੂੰ ਦੋਵੇਂ ਪਾਸੇ sec θ ਜਾਂ cosec θ ਚਾਹੀਦਾ ਹੈ
[∵ cosec (90° – θ) = sec θ]
⇒ cosec (90° – 4A) = cosec (A – 20°)
⇒ 90° – 4A = A – 20°
⇒ 90° + 20° = A + 4 A
110° = 5A
⇒ A = 22°.

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.3

ਪ੍ਰਸ਼ਨ 6.
ਜੇਕਰ A, B ਅਤੇ Cਤ੍ਰਿਭੁਜ ABC ਦੇ ਅੰਦਰੂਨੀ ਕੋਣ ਹਨ, ਤਾਂ ਦਿਖਾਓ ਕਿ
sin \(\left(\frac{B+C}{2}\right)\) = cos \(\left(\frac{,A}{2}\right)\)
ਹੱਲ:
ਕਿਉਂਕਿ A, B ਅਤੇ cਤ੍ਰਿਭੁਜ ਦੇ ਅੰਦਰੂਨੀ ਕੋਣ ਹਨ ।
∴ A + B + C = 180° [ਤਿਭੁਜ ਦੇ ਤਿੰਨੋਂ ਕੋਣਾਂ ਦਾ ਜੋੜ 180° ਹੁੰਦਾ ਹੈ।]
⇒ B + C = 180° – A
⇒ \(\frac{\mathrm{B}+\mathrm{C}}{2}\) = \(\frac{180^{\circ}-\mathrm{A}}{2}\)
⇒ \(\frac{\mathrm{B}+\mathrm{C}}{2}\) = (90° – \(\frac{\mathrm{A}}{2}\))
ਦੋਵੇਂ ਪਾਸੇ sin ਲੈਣ ਤੇ,
⇒ sin\(\left(\frac{B+C}{2}\right)\) = sin(90° – \(\frac{\mathrm{A}}{2}\))
= cos \(\frac{\mathrm{B}+\mathrm{C}}{2}\)
[∵ sin (90° – θ) = cos θ]

ਪ੍ਰਸ਼ਨ 7.
sin 67° + cos 75° ਨੂੰ 0° ਅਤੇ 45° ਦੇ ਵਿਚਕਾਰ ਦੇ ਕੋਣਾਂ ਦੇ ਤਿਕੋਣਮਿਤਈ ਅਨੁਪਾਤਾਂ ਦੇ ਪਦਾਂ ਵਿੱਚ ਦਰਸਾਉ।
ਹੱਲ:
sin 67° + cos 75°
= sin (90° – 23°) + cos (90° – 15°)
= cos 23° + sin 15°
{∵ sin (90° – θ) = cos θ
ਅਤੇ cos (90° – θ) = sin θ}

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2

Punjab State Board PSEB 10th Class Maths Book Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 Textbook Exercise Questions and Answers.

PSEB Solutions for Class 10 Maths Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Exercise 8.2

ਪ੍ਰਸ਼ਨ 1.
ਹੇਠ ਲਿਖਿਆਂ ਦੇ ਮੁੱਲ ਪਤਾ ਕਰੋ :
(i) sin 60° cos 30° + sin 30° cos 60°
(ii) 2 tan2 45° + cos2 30° – sin2 60°
(iii) \(\frac{\cos 45^{\circ}}{\sec 30^{\circ}+{cosec} 30^{\circ}}\)
(iv) \(\frac{\sin 30^{\circ}+\tan 45^{\circ}-{cosec} 60^{\circ}}{\sec 30^{\circ}+\cos 60^{\circ}+\cot 45^{\circ}}\)
(v) \(\frac{5 \cos ^{2} 60^{\circ}+4 \sec ^{2} 30^{\circ}-\tan ^{2} 45^{\circ}}{\sin ^{2} 30^{\circ}+\cos ^{2} 30^{\circ}}\)
ਹੱਲ:
(i) ਦਿੱਤਾ ਹੈ :
sin 60° cos 30° + sin 30° cos 60°
= \(\left(\frac{\sqrt{3}}{2}\right)\)\(\left(\frac{\sqrt{3}}{2}\right)\) + \(\left(\frac{1}{2}\right)\)\(\left(\frac{1}{2}\right)\)
= \(\left(\frac{\sqrt{3}}{2}\right)^{2}\) + \(\left(\frac{1}{2}\right)^{2}\)
= \(\frac{3}{4}\) + \(\frac{1}{4}\) = 1.

(ii) ਦਿੱਤਾ ਹੈ :
2 tan2 45° + cos2 30° – sin2 60°
= 2 (tan 45°)2 + (cos 30°)2 – (sin 60°)2
= 2(1)2 + \(\left(\frac{\sqrt{3}}{2}\right)^{2}\) – \(\left(\frac{\sqrt{3}}{2}\right)^{2}\) = 2.

(iii) ਦਿੱਤਾ ਹੈ : \(\frac{\cos 45^{\circ}}{\sec 30^{\circ}+{cosec} 30^{\circ}}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 1
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 2

(iv) ਦਿੱਤਾ ਹੈ : \(\frac{\sin 30^{\circ}+\tan 45^{\circ}-{cosec} 60^{\circ}}{\sec 30^{\circ}+\cos 60^{\circ}+\cot 45^{\circ}}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 3

(v) ਦਿੱਤਾ ਹੈ : \(\frac{5 \cos ^{2} 60^{\circ}+4 \sec ^{2} 30^{\circ}-\tan ^{2} 45^{\circ}}{\sin ^{2} 30^{\circ}+\cos ^{2} 30^{\circ}}\)
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 4
= \(\frac{5}{4}\) + \(\frac{16}{3}\) – 1 = \(\frac{15+64-12}{12}\)
= \(\frac{67}{12}\).

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2

2. ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ :

ਪ੍ਰਸ਼ਨ (i).
\(\frac{2 \tan 30^{\circ}}{1+\tan ^{2} 30^{\circ}}\)
(A) sin 60°
(B) cos 60°
(C) tan 60°
(D) sin 30°
ਉੱਤਰ:
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 5
∴ ਵਿਕਲਪ ‘A’ ਸਹੀ ਹੈ ।

ਪ੍ਰਸ਼ਨ (ii).
\(\frac{1-\tan ^{2} 45^{\circ}}{1+\tan ^{2} 45^{\circ}}\)
(A) tan 90°
(B) 1
(C) sin45°
(D) 0.
ਉੱਤਰ:
\(\frac{1-\tan ^{2} 45^{\circ}}{1+\tan ^{2} 45^{\circ}}\) = \(\frac{1-(1)^{2}}{1+(1)^{2}}\) = 0.
∴ ਵਿਕਲਪ “D’ ਸਹੀ ਹੈ ।

ਪ੍ਰਸ਼ਨ (iii).
sin2A = 2sin A ਉਦੋਂ ਸੱਚ ਹੁੰਦਾ ਹੈ, ਜਦੋਂ A ਬਰਾਬਰ ਹੈ :
(A) 0°
(B) 30°
(C) 450
(D) 60°
ਉੱਤਰ:
ਦਿੱਤਾ ਹੈ, sin 2A = 2 sin A
ਜਦੋਂ, A = 0° ਹੋਵੇ ਤਾਂ
sin 2(0) = 2 sin 0
sin 0 = 0
0 = 0; ਜੋ ਸੱਚ ਹੈ ।
∴ ਵਿਕਲਪ ‘A’ ਸਹੀ ਹੈ ।

ਪ੍ਰਸ਼ਨ (iv).
\(\frac{2 \tan 30^{\circ}}{1-\tan ^{2} 30^{\circ}}\) ਬਰਾਬਰ ਹੈ :
(A) cos 60°
(B) sin 60°
(C) tan 60°
(D) sin 30°.
ਉੱਤਰ:
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 6
∴ ਵਿਕਲਪ ‘C’ ਸਹੀ ਹੈ ।

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2

ਪ੍ਰਸ਼ਨ 3.
ਜੇਕਰ tan (A + B) = \(\sqrt {3}\) ਅਤੇ tan (A – B) = \(\frac{1}{\sqrt{3}}\); 0° < A + B ≤ 90° ; A > B ਤਾਂ A ਅਤੇ B ਦਾ ਮੁੱਲ ਪਤਾ ਕਰੋ ।
ਹੱਲ:
tan (A + B) = \(\sqrt {3}\)
tan (A + B) = tan 60°
⇒ A + B = 60° …(1)
tan (A – B) = \(\frac{1}{\sqrt{3}}\)
ਜਾਂ tan (A – B) = tan 30°
⇒ A – B = 30° …(2)
(1) ਅਤੇ (2) ਜੋੜਨ ‘ਤੇ
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2 7
A = 45°
(1) ਵਿਚ ਮੁੱਲ ਭਰਨ ‘ਤੇ
45° + B = 60°
B = 60° – 45°
B = 15°
∴ A = 45° ਅਤੇ B = 15°

ਪ੍ਰਸ਼ਨ 4.
ਦੱਸੋ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ।
(i) sin (A + B) = sin A + sin B.
(ii) θ ਦੇ ਵੱਧਣ ਨਾਲ sin θ ਦਾ ਮੁੱਲ ਵੀ ਵਧਦਾ ਹੈ।
(iii) θ ਦੇ ਵੱਧਣ ਨਾਲ cos θ ਦਾ ਮੁੱਲ ਵੀ ਵਧਦਾ ਹੈ।
(iv) θ ਦੇ ਸਾਰੇ ਮੁੱਲਾਂ ਲਈ sin θ = cos θ.
(v) A = 0° ਤੇ cot A ਪਰਿਭਾਸ਼ਿਤ ਨਹੀਂ ਹੈ ।
ਹੱਲ:
(i) ਠੀਕ ਨਹੀਂ
ਜਦੋਂ A = 60°, B = 30°
L.H.S. = sin (A + B)
= sin (60° + 30°)
= sin 90° = 1
R.H.S. = sin A + sin B
= sin 60° + sin 30°
= \(\frac{\sqrt{3}}{2}\) + \(\frac{1}{2}\) ≠ 1
ਅਰਥ L.H.S. ≠ R.H.S.

(ii) ਠੀਕ ਹੈ sin 30° = \(\frac{1}{2}\) = 0.5,
ਕਿਉਂਕਿ, sin 45 = \(\frac{1}{\sqrt{2}}\) = 0.7 (ਲਗਭਗ )
sin 60° = \(\frac{\sqrt{3}}{2}\) = 0.87 (ਲਗਭਗ)
ਅਤੇ sin 90° = 1
ਅਰਥ, ਜਦੋਂ θ ਦਾ ਮੁੱਲ 0° ਤੋਂ 90° ਤਕ ਵਧਦਾ ਹੈ ਤਾਂ sin 6 ਦਾ ਮੁੱਲ ਵੀ ਵਧਦਾ ਹੈ ।

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2

(iii) ਠੀਕ ਨਹੀਂ
ਕਿਉਂਕਿ cos 0° = 1,
cos 30° = \(\frac{\sqrt{3}}{2}\) = 0.87 (ਲਗਭਗ) ।
cos 45° = \(\frac{1}{\sqrt{2}}\) = 0.7 (ਲਗਭਗ)
cos 60°= \(\frac{1}{2}\) = 0.5
ਅਤੇ cos 90° = 0.
ਜਦੋਂ θ ਦਾ ਮੁੱਲ 0° ਤੋਂ 90° ਤੱਕ ਵਧਦਾ ਹੈ ਤਾਂ cos 9 ਦਾ ਮੁੱਲ ਘਟਦਾ ਹੈ ।

(iv) ਠੀਕ ਨਹੀਂ
ਕਿਉਂਕਿ sin 30° = \(\frac{1}{2}\)
ਅਤੇ cos 30° = \(\frac{\sqrt{3}}{2}\)
ਜਾਂ sin 30° ≠ cos 30°
ਸਾਨੂੰ ਮਿਲਦਾ ਹੈ :
sin 45° = cos 45°.
\(\frac{1}{\sqrt{2}}\) = \(\frac{1}{\sqrt{2}}\)

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.2

(v) ਠੀਕ ਹੈ
cot 0°= \(\frac{1}{\tan 0^{\circ}}\) = \(\frac{1}{0}\), ਜਾਂ ਪਰਿਭਾਸ਼ਿਤ ਨਹੀਂ ।