Punjab State Board PSEB 10th Class Physical Education Book Solutions ਬੈਡਮਿੰਟਨ (Badminton) Game Rules.
ਬੈਡਮਿੰਟਨ (Badminton) Game Rules – PSEB 10th Class Physical Education
ਯਾਦ ਰੱਖਣ ਵਾਲੀਆਂ ਗੱਲਾਂ
(Points to Remember)
- ਡਬਲ ਖਿਡਾਰੀਆਂ ਲਈ ਕੋਰਟ ਦਾ ਆਕਾਰ = 44′ × 20′ ਜਾਂ 13.40 ਮੀ. × 6. 10 ਮੀ.
- ਸਿੰਗਲ ਲਈ ਕੋਰਟ ਦਾ ਆਕਾਰ = 44′ × 17′
- ਜਾਲ ਦੀ ਚੌੜਾਈ = 2′ × 6′
- ਪੋਲਾਂ ਤੋਂ ਜਾਲ ਦੀ ਉਚਾਈ = 5′ 1″
- ਸ਼ਟਲ ਦੇ ਪਰਾਂ ਦੀ ਗਿਣਤੀ = 16
- ਸ਼ਟਲ ਦੇ ਪਰਾਂ ਦੀ ਲੰਬਾਈ = 2\(\frac{1}{2}\) ਤੋਂ 3\(\frac{3}{4}\) ਇੰਚ
- ਡਬਲ ਖੇਡ ਵਿਚ ਅੰਕ = 21 ਅੰਕ
- ਔਰਤਾਂ ਦੀ ਸਿੰਗਲਜ਼ ਖੇਡ ਦੇ ਅੰਕ = 21
- ਕਿਨਾਰਿਆਂ ਦੀ ਗੈਲਰੀ ਦਾ ਆਕਾਰ = 1′ 6”
- ਪਿਛਲੀ ਗੈਲਰੀ ਦਾ ਆਕਾਰ = 2′ 6”
- ਰੈਕਟ ਦਾ ਭਾਰ ਅਤੇ ਲੰਬਾਈ = 85 ਤੋਂ 140 ਗਰਾਮ 27″ ਲੰਬਾਈ ਰੈਕਟ ਦੀ
- ਬੈਡਮਿੰਟਨ ਵਿਚ ਸੈੱਟਾਂ ਦੀ ਗਿਣਤੀ = = ਤਿੰਨ
- ਰੈਕੇਟ ਦੀ ਲੰਬਾਈ = 274, ਜਾਂ 680 ਮਿ.ਮੀ.
- ਫਰੇਮ ਦੀ ਲੰਬਾਈ = 11” ਜਾਂ 270 ਮਿ.ਮੀ.
- ਫਰੇਮ ਦੀ ਚੌੜਾਈ = 9 ਮਿ.ਮੀ. ।
ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ
- ਬੈਡਮਿੰਟਨ ਖੇਡ ਦੋ ਤਰ੍ਹਾਂ ਦੀ ਹੁੰਦੀ ਹੈ-ਸਿੰਗਲਜ਼ ਤੇ ਡਬਲਜ਼ । ਸਿੰਗਲਜ਼ ਵਿਚ ਦੋ ਖਿਡਾਰੀ, ਇਕ ਇਕ ਖੇਡਣ ਵਾਲਾ ਅਤੇ ਇਕ ਬਦਲਵਾਂ ਖਿਡਾਰੀ ਹੁੰਦਾ ਹੈ । ਡਬਲਜ਼ ਵਿਚ ਚਾਰ ਖਿਡਾਰੀ ਖੇਡਣ ਵਾਲੇ ਅਤੇ ਦੋ ਬਦਲਵੇਂ (Substitutes) ਹੁੰਦੇ ਹਨ ।
- ਸਿੰਗਲਜ਼ ਖੇਡ ਲਈ ਖੇਡ ਦੇ ਕੋਰਟ ਦਾ ਆਕਾਰ 13.400 ਸੈਂਟੀਮੀਟਰ × 5.180 ਸੈਂਟੀਮੀਟਰ (44′ × 17′) ਹੁੰਦਾ ਹੈ ਅਤੇ ਡਬਲਜ਼ ਖੇਡ ਲਈ 13.400 ਸੈਂਟੀਮੀਟਰ × 6.100 ਸੈਂਟੀਮੀਟਰ (44′ × 20′) ਹੁੰਦਾ ਹੈ ।
- ਟਾਸ ਜਿੱਤਣ ਵਾਲਾ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਉਸ ਨੇ ਪਹਿਲਾਂ ਸਰਵਿਸ ਕਰਨੀ ਹੈ ਜਾਂ ਸਾਈਡ ਲੈਣੀ ਹੈ ।
- ਡਬਲਜ਼ ਖੇਡ 15 ਅੰਕ ਦਾ ਹੋਵੇਗਾ ।
- ਕੁੜੀਆਂ ਲਈ ਸਿੰਗਲਜ਼ ਮੈਚ ਦੇ 11 ਪੁਆਇੰਟ ਹੁੰਦੇ ਹਨ ।
- ਸਰਵਿਸ ਤਦ ਤਕ ਨਹੀਂ ਕੀਤੀ ਜਾ ਸਕਦੀ ਜਦੋਂ ਤਕ ਵਿਰੋਧੀ ਖਿਡਾਰੀ ਪੂਰੀ ਤਰ੍ਹਾਂ ਤਿਆਰ ਨਾ ਹੋਵੇ ।
- ਸਿੰਗਲਜ਼ ਖੇਡ ਵਿਚ 5 ਪੁਆਇੰਟ ਹੋਣ ‘ਤੇ ਦੋਵੇਂ ਖਿਡਾਰੀ ਅੱਧੀ ਕੋਰਟ ਬਦਲ ਲੈਣਗੇ ।
- ਬੈਡਮਿੰਟਨ ਵਿਚ ਖੇਡ ਸਮਾਂ ਨਹੀਂ ਹੁੰਦਾ, ਸਗੋਂ ਇਸ ਵਿਚ ਬੈਸਟ ਆਫ਼ ਥਰੀ ਗੇਮਜ਼ ਲਈਆਂ ਜਾਂਦੀਆਂ ਹਨ । ਜੋ ਟੀਮ ਤਿੰਨਾਂ ਵਿਚੋਂ ਦੋ ਗੇਮਜ਼ ਜਿੱਤ ਜਾਂਦੀ ਹੈ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।
- ਖੇਡ ਵਿਚ ਵਿਸਲ ਦੀ ਵਰਤੋਂ ਨਹੀਂ ਕੀਤੀ ਜਾਂਦੀ ।
- ਇਸ ਖੇਡ ਨੂੰ ਆਮ ਕਰਕੇ (Indoor Stadium) ਵਿਚ ਹੀ ਖੇਡਿਆ ਜਾਂਦਾ ਹੈ ।
ਪ੍ਰਸ਼ਨ 1.
ਬੈਡਮਿੰਟਨ ਕੋਰਟ, ਜਾਲ, ਸ਼ਟਲ ਕਾਕ ਅਤੇ ਬੱਲੀਆਂ ਸੰਬੰਧੀ ਵਿਸਥਾਰ ਨਾਲ ਲਿਖੋ ।
ਉੱਤਰ-
ਬੈਡਮਿੰਟਨ ਖੇਡ ਵਿਚ ਬੈਡਮਿੰਟਨ ਕੋਰਟ, ਬੱਲੀਆਂ, ਜਾਲ, ਸ਼ਟਲ ਕਾਕ-
ਬੈਡਮਿੰਟਨ ਕੋਰਟ (Badminton Court) – ਬੈਡਮਿੰਟਨ ਕੋਰਟ ਵਿਚ ਦੋ ਤਰ੍ਹਾਂ ਦੀ ਖੇਡ ਹੁੰਦੀ ਹੈ -ਸਿੰਗਲਜ਼ ਅਤੇ ਡਬਲਜ਼ । ਇਨ੍ਹਾਂ ਦੋਹਾਂ ਖੇਡਾਂ ਲਈ ਦੋ ਬੈਡਮਿੰਟਨ ਕੋਰਟ ਦੀ ਪੈਮਾਇਸ਼ ਨੂੰ ਚਿਤਰ ਵਿਚ ਦਿਖਾਈਆਂ ਗਈਆਂ 1 × 2″ (4 ਸ. ਮ.) ਮੋਟੀਆਂ ਸਫ਼ੈਦ ਜਾਂ ਕਾਲੀਆਂ ਲਾਈਨਾਂ ਰਾਹੀਂ ਸਪੱਸ਼ਟ ਕੀਤਾ ਜਾਵੇਗਾ ।
ਡਬਲਜ਼ ਖੇਡ ਲਈ ਕੋਰਟ ਦਾ ਸਾਈਜ਼ 4 ਫੁੱਟ × 20 ਫੁੱਟ ਅਤੇ ਸਿੰਗਲਜ਼ ਲਈ 44 ਫੁੱਟ × 17 ਫੁੱਟ ਹੋਵੇਗਾ । ਇਸ ਦੇ ਪਿੱਛੇ ਅਤੇ ਸਾਈਡਾਂ ਦੀ ਗੈਲਰੀ ਕ੍ਰਮਵਾਰ 2\(\frac{1}{2}\) ਅਤੇ 1\(\frac{1}{2}\) ਫੁੱਟ ਹੁੰਦੀ ਹੈ । ਨੈਟ ਦੇ ਦੋਵੇਂ ਪਾਸੇ 6\(\frac{1}{2}\) ਫੁੱਟ ਸ਼ਾਰਟ ਸਰਵਿਸ ਰੇਖਾ ਹੁੰਦੀ ਹੈ । ਕੇਂਦਰੀ ਰੇਖਾ ਕੋਰਟ ਦੀ ਦੋ ਹਿੱਸਿਆਂ ਵਿਚ ਵੰਡੀ ਸਾਈਡ ਲਈ ਲਾਈਨ ਦੇ ਸਮਾਨਾਂਤਰ ਇਕ ਲਾਈਨ ਖਿੱਚੀ ਜਾਵੇਗੀ । ਕੋਰਟ ਦਾ ਖੱਬਾ ਅੱਧਾ ਹਿੱਸਾ ਖੱਬੀ ਸਰਵਿਸ ਕੋਰਟ ਅਤੇ ਸੱਜਾ ਅੱਧਾ ਹਿੱਸਾ ਸੱਜੀ ਸਰਵਿਸ ਕੋਰਟ ਕਹਾਵੇਗਾ | ਕੋਰਟ ਦੇ ਵਿਚਕਾਰ ਦੋ ਪੋਸਟ ਗੱਡੇ ਹੁੰਦੇ ਹਨ । ਇਹ ਫਰਸ਼ ਤੋਂ 5′-1′ ਉੱਚੇ ਹੁੰਦੇ ਹਨ ।
ਬੱਲੀਆਂ (Poles) – ਨੈੱਟ (ਜਾਲ ਨੂੰ ਤਾਨ ਕੇ ਰੱਖਣ ਲਈ ਦੋ ਬੱਲੀਆਂ ਲਗਾਈਆਂ ਜਾਣਗੀਆਂ । ਇਹ ਬੱਲੀਆਂ ਫ਼ਰਸ਼ ਤੋਂ 5 ਫੁੱਟ 1 ਇੰਚ (1.55 ਮੀ.) ਉੱਚੀਆਂ ਹੋਣੀਆਂ । ਇਨ੍ਹਾਂ ਨੂੰ ਇੰਨੀ ਮਜ਼ਬੂਤੀ ਨਾਲ ਬੰਨ੍ਹਿਆ ਜਾਂਦਾ ਹੈ ਕਿ ਇਹ ਜਾਲ ਨੂੰ ਕੱਸ ਕੇ ਰੱਖਣ ।
ਜਾਲ (Net) – ਜਾਲ ਰੰਗੀਨ ਵਧੀਆ ਡੋਰ ਦਾ ਬਣਿਆ ਹੋਵੇਗਾ । ਉਸ ਦੀ ਜਾਲੀ ਦੀ ਹਰੇਕ ਮੋਰੀ 3.3 ਇੰਚ ਹੋਵੇਗੀ । ਇਸ ਦੀ ਚੌੜਾਈ ਦੋ ਫੁੱਟ 6 ਇੰਚ (0.76 ਮੀਟਰ) ਹੋਣੀ ਚਾਹੀਦੀ ਹੈ । ਇਸ ਦਾ ਉੱਪਰਲਾ ਹਿੱਸਾ ਕੇਂਦਰ ਵਿਚ ਜ਼ਮੀਨ ਤੋਂ ਪੰਜ ਫੁੱਟ ਅਤੇ ਬੱਲੀਆਂ ਤੋਂ ਪੰਜ ਫੁੱਟ ਇਕ ਇੰਚ ਉੱਚਾ ਹੋਣਾ ਚਾਹੀਦਾ ਹੈ । ਉਸ ਨੂੰ ਦੋਹਾਂ ਪਾਸਿਆਂ ਤੋਂ ਬੱਲੀ ’ਤੇ ਕੱਸ ਕੇ ਬੰਨਿਆ ਗਿਆ ਹੋਵੇ । ਉਸ ਦੀ ਲੰਬਾਈ ਇੰਨੀ ਹੋਵੇ ਕਿ ਸੀਮਾ ਰੇਖਾਵਾਂ ਦੇ ਦੋਹਾਂ ਪਾਸਿਆਂ ਵਿਚ ਫੈਲ ਜਾਵੇ ! ਜਾਲ ਦੇ ਦੋਵੇਂ ਸਿਰਿਆਂ ਉੱਤੇ 3′ ਦੀ ਦੋਹਰੀ ਗੇਂਦ ਸੈੱਟ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਵਿਚ ਡੋਰੀਆਂ ਹੋਣ, ਜਿਹੜੀਆਂ ਜਾਲ ਨੂੰ ਬੱਲੀਆਂ ਉੱਤੇ ਕੱਸ ਕੇ ਤਾਣ ਕੇ ਰੱਖਣ ਵਿਚ ਕੰਮ ਲਿਆਂਦੀਆਂ ਜਾ ਸਕਣ ।
ਚਿੜੀ (ਸ਼ਟਲ ਕਾਕ) (Shuttle Cock) – ਚਿੜੀ ਦਾ ਭਾਰ 73 ਗ੍ਰਾਮ ਤੋਂ 85 ਗ੍ਰਾਮ ਤਕ ਹੋਣਾ ਚਾਹੀਦਾ ਹੈ । ਉਸ ਦੇ 14 ਜਾਂ 16 ਖੰਭ ਹੋਣ ਜੋ ਕਿ ” ਤੋਂ \(\frac{1}{2}\)” ਤਕ ਦੇ ਵਿਆਸ ਵਾਲੀ ਕਾਰਕ ਵਿਚ ਮਜ਼ਬੂਤੀ ਨਾਲ ਜੁੜੇ ਹੋਣ । ਪੰਖਾਂ ਦੀ ਲੰਬਾਈ 2\(\frac{1}{2}\)” ਤੋਂ 2\(\frac{3}{4}\)” ਅਤੇ ਉਹ
ਉੱਪਰ ਦੇ ਸਿਰੇ ਤੋਂ 2\(\frac{1}{3}\)” ਤੋਂ 2\(\frac{1}{2}\)” ਤਕ ਫੈਲੇ ਹੋਏ ਹੋਣ । ਕਾਰਕ ਦਾ ਵਿਆਸ 1\(\frac{1}{2}\)” ਤੋਂ 1″ ਤਕ ਹੁੰਦਾ ਹੈ । ਇਹ ਪੱਕੇ ਧਾਗੇ ਜਾਂ ਕਿਸੇ ਦੂਸਰੀ ਉਪਯੋਗੀ ਵਸਤੂ ਨਾਲ ਕੱਸੇ ਹੋਏ ਹੋਣ ।
ਪ੍ਰਸ਼ਨ 2.
ਬੈਡਮਿੰਟਨ ਖੇਡ ਵਿਚ ਖਿਡਾਰੀ, ਸਕੋਰ ਅਤੇ ਦਿਸ਼ਾਵਾਂ ਬਦਲਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬੈਡਮਿੰਟਨ ਖੇਡ ਦੀ ਸੰਖੇਪ ਰਚਨਾ-
ਖਿਡਾਰੀ (Players) – ਡਬਲਜ਼ ਖੇਡ ਵਿਚ ਹਰੇਕ ਟੀਮ ਵਿਚ ਦੋ ਖਿਡਾਰੀ ਅਤੇ ਸਿੰਗਲਜ਼ ਖੇਡ ਵਿਚ ਇਕ-ਇਕ ਖਿਡਾਰੀ ਹੋਵੇਗਾ ।
ਖੇਡ ਦੇ ਸ਼ੁਰੂ ਵਿਚ ਜਿਹੜੀ ਟੀਮ ਪਹਿਲਾਂ ਸਰਵਿਸ ਕਰੇਗੀ, ਉਸ ਟੀਮ ਦੀ ਸਾਈਡ ਨੂੰ ਇਨ ਮਾਈਡ ਅਤੇ ਵਿਰੋਧੀ ਟੀਮ ਦੀ ਸਾਈਡ ਨੂੰ ਆਉਟ ਸਾਈਡ ਕਹਾਂਗੇ ।
ਟਾਸ (Toss) – ਖੇਡ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਟੀਮਾਂ ਵੱਲੋਂ ਪਾਸ ਕੀਤਾ ਜਾਵੇਗਾ । ਟਾਸ ਜਿੱਤਣ ਵਾਲੀ ਟੀਮ ਅੱਗੇ ਲਿਖੀਆਂ ਗੱਲਾਂ ਦੀ ਚੋਣ ਕਰੇਗੀ-
- ਪਹਿਲੇ ਸਰਵਿਸ ਕਰਨ ਜਾਂ
- ਪਹਿਲੇ ਸਰਵਿਸ ਨਾ ਕਰਨ ਜਾਂ
- ਸਾਈਡ ਦੀ ।
ਬਾਕੀ ਗੱਲਾਂ ਦੀ ਚੋਣ ਟਾਸ ਕਰਨ ਵਾਲੀ ਟੀਮ ਹੀ ਕਰੇਗੀ ।
ਸਕੋਰ (Score) – ਮਰਦਾਂ ਦੇ ਡਬਲਜ਼ ਅਤੇ ਸਿੰਗਲਜ਼ ਲਈ 15 ਅੰਕਾਂ ਦੀ ਖੇਡ ਹੁੰਦੀ ਹੈ । ਇਸਤਰੀਆਂ ਦੀ ਖੇਡ ਵਿਚ 11 ਅੰਕ ਹੁੰਦੇ ਹਨ । ਜੇਕਰ ਪੁਰਸ਼ਾਂ ਦੀ ਖੇਡ ਵਿਚ ਸਕੋਰ 14-14 ਬਰਾਬਰ ਹੋ ਜਾਵੇ ਤਾਂ ਪਹਿਲਾਂ 14 ਅੰਕ ਬਣਾਉਣ ਵਾਲਾ ਖਿਡਾਰੀ ਖੇਡ ਨੂੰ 3 ਅੰਕਾਂ ਤੇ ਸਥਿਰ (ਸੈਟ ਕਰ ਲੈਂਦਾ ਹੈ । 14 ਅੰਕਾਂ ਤੇ ਖੇਡ ਸਥਿਰ ਹੋਣ ਦੀ ਸੂਰਤ ਵਿਚ 7 ਅੰਕ ਲੈਣ ਵਾਲਾ ਖਿਡਾਰੀ ਜੇਤੂ ਮੰਨਿਆ ਜਾਵੇਗਾ । ਇਸਤਰੀਆਂ ਦੀ ਖੇਡ ਵਿਚ 16 ਅੰਕ ਬਰਾਬਰ ਹੋਣ ਦੀ ਹਾਲਤ ਵਿਚ 12 ਅੰਕਾਂ ਦੀ ਖੇਡ ਹੁੰਦੀ ਹੈ । ਜਿਸ ਖਿਡਾਰੀ ਨੇ ਪਹਿਲਾਂ 30 ਅੰਕ ਬਣਾਏ ਹੋਣ ਉਹ 12 ਅੰਕਾਂ ਦੀ ਆਪਸ਼ਨ ਲੈ ਸਕਦਾ ਹੈ । ਜਿੱਥੇ ਲੜਕੇ ਅਤੇ ਲੜਕੀਆਂ ਮਿਲ ਕੇ ਖੇਡਦੇ ਹੋਣ ਉਹ ਗੇਮ ਵੀ 11 ਅੰਕਾਂ ਦੀ ਹੁੰਦੀ ਹੈ । ਇਹ ਨਿਯਮ ਪਹਿਲੀ ਅਗਸਤ 2002 ਤੋਂ ਅੰਤਰ ਰਾਸ਼ਟਰੀ ਬੈਡਮਿੰਟਨ ਫੈਡਰੇਸ਼ਨ (I.B.F.) ਦੇ ਆਦੇਸ਼ਾਂ ਅਨੁਸਾਰ ਲਾਗੂ ਹੋਏ ਹਨ ।
ਦਿਸ਼ਾਵਾਂ ਬਦਲਣਾ (Changing Sides) – ਪਹਿਲੇ ਫੈਸਲੇ ਅਨੁਸਾਰ ਦੋਹਾਂ ਟੀਮਾਂ ਦਰਮਿਆਨ ਤਿੰਨ ਖੇਡਾਂ ਹੋਣਗੀਆਂ । ਤਿੰਨਾਂ ਵਿਚੋਂ ਦੋ ਖੇਡਾਂ ਜਿੱਤਣ ਵਾਲੀ ਟੀਮ ਜੇਤੁ ਘੋਸ਼ਿਤ ਕੀਤੀ ਜਾਵੇਗੀ । ਖਿਡਾਰੀ ਪਹਿਲੀ ਖੇਡ ਖਤਮ ਹੋਣ ਅਤੇ ਦੂਜੀ ਸ਼ੁਰੂ ਹੋਣ ਤੋਂ ਪਹਿਲਾਂ ਸਾਈਡ ਬਦਲਣਗੇ ਅਤੇ ਜੇ ਤੀਜੀ ਖੇਡ ਖੇਡਣੀ ਜ਼ਰੂਰੀ ਹੋਵੇ ਤਾਂ ਉਸ ਵਿਚ ਸਾਈਡ ਬਦਲੀ ਜਾਵੇਗੀ ।
ਪ੍ਰਸ਼ਨ 3.
ਬੈਡਮਿੰਟਨ ਖੇਡ ਵਿਚ ਡਬਲਜ਼ ਖੇਡ ਅਤੇ ਸਿੰਗਲਜ਼ ਖੇਡ ਕਿਸ ਤਰ੍ਹਾਂ ਖੇਡੀ ਜਾਂਦੀ ਹੈ ?
ਉੱਤਰ-
ਬੈਡਮਿੰਟਨ ਖੇਡ ਵਿਚ ਡਬਲਜ਼ ਖੇਡ ਤੇ ਸਿੰਗਲਜ਼ ਖੇਡ-
(i) ਡਬਲਜ਼ ਖੇਡ (Doubles Games) – ਇਸ ਖੇਡ ਵਿਚ ਦੋਨੋਂ ਪਾਸੇ ਦੋ-ਦੋ ਖਿਡਾਰੀ ਹੁੰਦੇ ਹਨ । ਪਹਿਲੇ ਸਰਵਿਸ ਕਰਨ ਵਾਲੀ ਟੀਮ ਦਾ ਫੈਸਲਾ ਹੋ ਜਾਣ ਉੱਤੇ ਉਸ ਟੀਮ ਦੇ ਸੱਜੇ ਅੱਧੇ ਪਾਸੇ ਵਾਲੇ ਖਿਡਾਰੀ ਖੇਡ ਸ਼ੁਰੂ ਕਰਨਗੇ । ਉਹ ਸੱਜੇ ਅੱਧੇ ਪਾਸੇ ਵਾਲੇ ਵਿਰੋਧੀ ਖਿਡਾਰੀ ਨੂੰ ਸਰਵਿਸ ਦੇਵੇਗਾ। ਇਸ ਗੱਲ ਦਾ ਫੈਸਲਾ ਚੋਣ ਜੇਤੂ ਪੱਖ ਕਰਦਾ ਹੈ ਤੇ ਦੂਸਰੀਆਂ ਗੱਲਾਂ ਦਾ ਹਾਰਿਆ ਪੱਖ ਤੋਂ ਇਸ ਗੱਲ ਦਾ ਫ਼ੈਸਲਾ ਪਹਿਲਾਂ ਤੋਂ ਕਰ ਲਿਆ ਜਾਂਦਾ ਹੈ ਕਿ ਖੇਡ 15 ਅੰਕਾਂ ਦੀ ਹੋਵੇ । ਜੇ ਵਿਰੋਧੀ ਖਿਡਾਰੀ ਸ਼ਟਲ ਦੇ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਉਸ ਨੂੰ ਵਾਪਸ ਕਰ ਦੇਵੇ, ਤਾਂ ਖੇਡ ਸ਼ੁਰੂ ਕਰਨ ਵਾਲਾ ਖਿਡਾਰੀ ਫਿਰ ਉਸ ਨੂੰ ਵਾਪਿਸ ਕਰੇਗਾ । ਇਸ ਤਰ੍ਹਾਂ ਖੇਡ ਤਦ ਤਕ ਜਾਰੀ ਰਹੇਗੀ, ਜਦ ਤਕ ਕਿ ਫਾਊਲ ਨਾ ਹੋ ਜਾਵੇ ਜਾਂ ਚਿੜੀ ਹੇਠਾਂ ਨਾ ਡਿੱਗ ਜਾਵੇ : ਸਰਵਿਸ ਵਾਪਸ ਨਾ ਹੋਣ ‘ਤੇ ਜਾਂ ਵਿਰੋਧੀ ਟੀਮ ਵਲੋਂ ਫਾਉਲ ਹੋਣ ਦੀ ਦਿਸ਼ਾ ਵਿਚ ਸਰਵਿਸ ਕਰਨ ਵਾਲਾ ਇਕ ਅੰਕ ਜਿੱਤ ਜਾਵੇਗਾ ! ਸਰਵਿਸ ਕਰਨ ਵਾਲੀ ਟੀਮ ਦੇ ਖਿਡਾਰੀ ਆਪਣਾ ਅੱਧਾ ਪਾਸਾ ਵੀ ਬਦਲਣਗੇ । ਹੁਣ ਸਰਵਿਸ ਕਰਨ ਵਾਲਾ ਖਿਡਾਰੀ ਖੱਬੇ ਅੱਧ ਵਿਚ ਰਹੇਗਾ ਅਤੇ ਵਿਰੋਧੀ ਟੀਮ ਦੇ ਖੱਬੇ ਅੱਧ ਵਿਚ ਖੜ੍ਹੇ ਖਿਡਾਰੀ ਨੂੰ ਹੀ ਸਰਵਿਸ ਕਰੇਗਾ ।
ਹਰੇਕ ਵਾਰੀ ਦੇ ਸ਼ੁਰੂ ਵਿਚ ਹਰੇਕ ਟੀਮ ਪਹਿਲੀ ਸਰਵਿਸ ਸੱਜੇ ਅੱਧੇ ਖੇਤਰ ਤੋਂ ਕਰੇਗੀ ।
(ii) ਸਿੰਗਲਜ਼ ਖੇਡ (Singles Games) – ਉੱਪਰ ਵਾਲੇ ਸਾਰੇ ਨਿਯਮ ਸਿੰਗਲਜ਼ ਖੇਡ ਵਿਚ ਲਾਗੂ ਹੋਣਗੇ ਪਰ
- ਖਿਡਾਰੀ ਉਸ ਹਾਲਤ ਵਿਚ ਸੱਜੇ ਅਰਧ ਖੇਤਰ ਤੋਂ ਸਰਵਿਸ ਕਰੇਗਾ ਜਾਂ ਪ੍ਰਾਪਤ ਕਰੇਗਾ । ਜਦ ਸਰਵਿਸ ਕਰਨ ਵਾਲੇ ਦਾ ਪੁਆਇੰਟ ਜ਼ੀਰੋ ਹੋਵੇ ਜਾਂ ਖੇਡ ਵਿਚ ਸਮ ਅੰਕ ਪ੍ਰਾਪਤ ਕੀਤੇ ਗਏ ਹੋਣ ਤਾਂ ਸਰਵਿਸ ਹਮੇਸ਼ਾ ਸੱਜੀ ਕੋਰਟ ਵਿਚ ਕੀਤੀ ਜਾਂਦੀ ਹੈ । ਟਾਂਕ (Odd) ਨੰਬਰਾਂ ਤੇ ਸਮੇਂ ਖੱਬੇ ਹੱਥ ਵਲੋਂ ਕੀਤੀ ਜਾਂਦੀ ਹੈ ।
- ਇਕ ਪੁਆਇੰਟ ਹੋ ਜਾਣ ‘ਤੇ ਦੋਵੇਂ ਖਿਡਾਰੀ ਅੱਧੀ ਕੋਰਟ ਲੈਂਦੇ ਹਨ ।
- ਕੁੜੀਆਂ ਲਈ ਸਿੰਗਲ ਮੈਚ ਦੇ ਵੀ 11 ਪੁਆਇੰਟ ਹੁੰਦੇ ਹਨ । ਜਦ ਪੁਆਇੰਟ “10 All” ਹੋ ਜਾਣ ਤਾਂ 10 ਅੰਕ ਤੇ ਪਹਿਲਾਂ ਪੁੱਜਣ ਵਾਲਾ ਖਿਡਾਰੀ ਖੇਡ ਨੂੰ ਤਿੰਨ ਪੁਆਇੰਟ ‘ਤੇ ਸੈੱਟ ਕਰ ਸਕਦਾ ਹੈ ।
ਪ੍ਰਸ਼ਨ 4.
ਬੈਡਮਿੰਟਨ ਦੀਆਂ ਮੁੱਖ ਤਰੁੱਟੀਆਂ ਦਾ ਵਰਣਨ ਕਰੋ ।
ਉੱਤਰ-
ਗ਼ਲਤੀਆਂ (Faults) – ਖੇਡ ਰਹੀ ਟੀਮ ਦੇ ਖਿਡਾਰੀ ਵੱਲੋਂ ਗ਼ਲਤੀ ਹੋਣ ਉੱਤੇ ਉਸ ਟੀਮ ਦਾ ਸਰਵਿਸ ਕਰਨ ਵਾਲਾ ਖਿਡਾਰੀ ਆਉਟ ਹੋ ਜਾਵੇਗਾ । ਜੇ ਵਿਰੋਧੀ ਗ਼ਲਤੀ ਕਰਦਾ ਹੈ ਤਾਂ ਖੇਡ ਰਹੀ ਟੀਮ ਨੂੰ ਇਕ ਅੰਕ ਪ੍ਰਾਪਤ ਹੋਵੇਗਾ ।
(ਉ) ਜੇ ਸਰਵਿਸ ਕਰਦੇ ਸਮੇਂ ਚਿੜੀ ਖਿਡਾਰੀ ਦੇ ਲੱਕ ਤੋਂ ਉੱਚੀ ਹੋਵੇ ਜਾਂ ਰੈਕਟ ਦਾ ਅਗਲਾ ਸਿਰਾ ਚਿੜੀ ਨੂੰ ਮਾਰਦੇ ਵਕਤ ਸਰਵਿਸ ਕਰਨ ਵਾਲੇ ਰੈਕਟ ਵਾਲੇ ਹੱਥ ਤੋਂ ਉੱਚਾ ਉੱਠਿਆ ਹੋਵੇ ।
(ਅ) ਜੇ ਸਰਵਿਸ ਕਰਦੇ ਸਮੇਂ ਚਿੜੀ ਗ਼ਲਤ ਅੱਧੇ ਪਾਸੇ ਵੱਲ ਡਿੱਗ ਪਵੇ ਜਾਂ ਛੋਟੀ ਸਰਵਿਸ ਰੇਖਾ ਤਕ ਨਾ ਪਹੁੰਚੇ ਜਾਂ ਲੰਬੀ ਸਰਵਿਸ ਰੇਖਾ ਤੋਂ ਪਾਰ ਡਿੱਗੇ ਜਾਂ ਠੀਕ ਅਰਧ ਖੇਤਰ ਦੀ ਸੀਮਾ ਦੇ ਬਾਹਰ ਜਾ ਡਿੱਗੇ ।
(ੲ) ਜੇ ਸਰਵਿਸ ਕਰਦੇ ਸਮੇਂ ਖਿਡਾਰੀ ਦੇ ਪੈਰ ਠੀਕ ਅਰਧ ਖੇਤਰ ਵਿਚ ਨਾ ਹੋਣ ।
(ਸ) ਜੇ ਖਿਡਾਰੀ ਸਰਵਿਸ ਕਰਨ ਤੋਂ ਪਹਿਲਾਂ ਜਾਂ ਸਰਵਿਸ ਕਰਦੇ ਵਕਤ ਜਾਣ ਬੁੱਝ ਕੇ ਵਿਰੋਧੀ ਦੇ ਰਸਤੇ ਵਿਚ ਰੁਕਾਵਟ ਪਾਵੇ ।
(ਹ) ਜੇ ਸਰਵਿਸ ਕਰਦੇ ਸਮੇਂ ਖੇਡ ਦੇ ਸਮੇਂ ਚਿੜੀ ਸੀਮਾਵਾਂ ਤੋਂ ਬਾਹਰ ਨਿਕਲ ਜਾਵੇ, ਜਾਲ ਦੇ ਹੇਠਾਂ ਜਾਂ ਵਿਚੋਂ ਨਿਕਲ ਜਾਵੇ ਜਾਂ ਜਾਲ ਨਾਂ ਪਾਰ ਕਰ ਸਕੇ ਜਾਂ ਕਿਸੇ ਖਿਡਾਰੀ ਦੇ ਪੈਰ ਕੱਪੜੇ ਆਦਿ ਨੂੰ ਛੂਹ ਜਾਵੇ ।
(ਕ) ਜੇ ਖੇਡ ਦੇ ਸਮੇਂ ਜਾਲ ਉੱਤੇ ਜਾਣ ਤੋਂ ਪਹਿਲਾਂ ਹੀ ਮਾਰਨ ਵਾਲੇ ਨਾਲ ਚਿੜੀ ਟਕਰਾ ਜਾਵੇ ।
(ਖ) ਜਦ ਚਿੜੀ ਖੇਡ ਵਿਚ ਹੋਵੇ ਅਤੇ ਖਿਡਾਰੀ ਰੈਕਟ, ਸਰੀਰ ਜਾਂ ਕੱਪੜਿਆਂ ਦੇ ਨਾਲ ਜਾਲ ਜਾਂ ਬੱਲੀਆਂ ਨੂੰ ਛੂਹ ਜਾਵੇ ।
(ਗ) ਚਿੜੀ ਰੈਕਟ ਉੱਤੇ ਰੁਕ ਜਾਵੇ, ਕੋਈ ਖਿਡਾਰੀ ਚਿੜੀ ਨੂੰ ਲਗਾਤਾਰ ਦੋ ਵਾਰੀ ਮਾਰ ਦੇਵੇ ਜਾਂ ਪਹਿਲੇ ਉਹ ਅਤੇ ਬਾਅਦ ਵਿਚ ਉਸ ਦਾ ਸਾਥੀ ਵਾਰੀ-ਵਾਰੀ ਲਗਾਤਾਰ ਮਾਰ ਦੇਵੇ ।
(ਘ) ਵਿਰੋਧੀ ਤਿਆਰ ਮੰਨਿਆ ਜਾਵੇਗਾ, ਜੇ ਖੇਡ ਦੇ ਸਮੇਂ ਉਹ ਚਿੜੀ ਨੂੰ ਵਾਪਸ ਕਰਦਾ ਹੈ ਜਾਂ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਉਹ ਖੇਤਰ ਦੀ ਸੀਮਾ ਦੇ ਬਾਹਰ ਖੜਾ ਹੋਵੇ ਜਾਂ ਅੰਦਰ ।
(ਝ) ਜੇ ਕੋਈ ਖਿਡਾਰੀ ਵਿਰੋਧੀ ਖਿਡਾਰੀ ਦੀ ਖੇਡ ਵਿਚ ਰੁਕਾਵਟਾਂ ਪਾਉਂਦਾ ਹੈ ।
ਸਰਵਿਸ ਸੰਬੰਧੀ ਨਿਯਮਾਂ ਬਾਰੇ ਜਾਣਕਾਰੀ
- ਸਰਵਿਸ ਉਹੋ ਖਿਡਾਰੀ ਪ੍ਰਾਪਤ ਕਰੇਗਾ, ਜਿਸ ਨੂੰ ਸਰਵਿਸ ਦਿੱਤੀ ਜਾਂਦੀ ਹੈ । ਜੇ ਚਿੜੀ ਦੂਜੇ ਖਿਡਾਰੀ ਨੂੰ ਛੂਹ ਜਾਵੇ ਜਾਂ ਉਹ ਉਸ ਨੂੰ ਮਾਰ ਦੇਵੇ ਤਾਂ ਸਰਵਿਸ ਕਰਨ ਵਾਲੇ ਨੂੰ ਇਕ ਅੰਕ ਮਿਲ ਜਾਂਦਾ ਹੈ : ਇਕ ਖਿਡਾਰੀ ਖੇਡ ਵਿਚ ਦੋ ਵਾਰੀ ਸਰਵਿਸ ਪ੍ਰਾਪਤ ਨਹੀਂ ਕਰ ਸਕਦਾ ।
- ਪਹਿਲੀ ਵਾਰੀ ਵਿਚ ਖੇਡ ਆਰੰਭ ਕਰਨ ਵਾਲਾ ਸਿਰਫ਼ ਇਕ ਹੀ ਖਿਡਾਰੀ ਸਰਵਿਸ ਕਰੇਗਾ । ਬਾਕੀ ਦੀਆਂ ਵਾਰੀਆਂ ਵਿਚ ਹਰੇਕ ਖਿਡਾਰੀ ਸਰਵਿਸ ਕਰ ਸਕਦਾ ਹੈ । ਖੇਡ ਜਿੱਤਣ ਵਾਲੀ ਟੀਮ ਹੀ ਪਹਿਲਾਂ ਸਰਵਿਸ ਕਰੇਗੀ । ਜਿੱਤੀ ਹੋਈ ਟੀਮ ਦਾ ਕੋਈ ਵੀ ਖਿਡਾਰੀ ਸਰਵਿਸ ਕਰ ਸਕਦਾ ਹੈ ਅਤੇ ਹਾਰੀ ਹੋਈ ਟੀਮ ਦਾ ਕੋਈ ਵੀ ਖਿਡਾਰੀ ਸਰਵਿਸ ਪ੍ਰਾਪਤ ਕਰ ਸਕਦਾ ਹੈ ।
- ਜੇ ਕੋਈ ਖਿਡਾਰੀ ਆਪਣੀ ਵਾਰੀ ਤੋਂ ਬਿਨਾਂ ਜਾਂ ਗ਼ਲਤ ਪਾਸਿਉਂ ਸਰਵਿਸ ਕਰ ਦੇਵੇ ਅਤੇ ਅੰਕ ਜਿੱਤ ਲਵੇ ਤਾਂ ਉਹ ਸਰਵਿਸ 1 ਲੈਟ (Let) ਕਹਾਵੇਗੀ । ਪਰ ਇਸ ‘ਲੈਟ’ ਦੀ ਮੰਗ ਦੁਜੀ ਸਰਵਿਸ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ ।
ਬੈਡਮਿੰਟਨ ਖੇਡ ਦੇ ਸਧਾਰਨ ਨਿਯਮ ਹਨ-
ਸਧਾਰਨ ਨਿਯਮ (General Rules) –
- ਸਰਵਿਸ ਨੂੰ ਕੇਵਲ ਉਹੀ ਖਿਡਾਰੀ ਪ੍ਰਾਪਤ ਕਰ ਸਕਦਾ ਹੈ, ਜਿਸ ਦੇ ਪਾਸੇ ਸਰਵਿਸ ਕੀਤੀ ਜਾਵੇ । ਇਕ ਹੀ ਖੇਡ ਵਿਚ ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰ ਸਰਵਿਸ ਪ੍ਰਾਪਤ ਨਹੀਂ ਕਰ ਸਕਦਾ ।
- ਸਰਵਿਸ ਤਦ ਤਕ ਨਹੀਂ ਕੀਤੀ ਜਾ ਸਕਦੀ ਜਦ ਤਕ ਵਿਰੋਧੀ ਤਿਆਰ ਨਾ ਹੋਵੇ ।
- ਸਰਵਿਸ ਕਰਨ ਵਾਲੇ ਦੀ ਸਰਵਿਸ ਪਹਿਲੀ ਵਾਰ ਵਿਚ ਕੇਵਲ ਇਕ ਵਾਰ ਹੋਵੇਗੀ । ਇਸ ਤੋਂ ਬਾਅਦ ਸਭ ਵਾਰੀਆਂ ਵਿਚ ਖੜ੍ਹੇ ਪਤੀਪੱਖ ਦੇ ਖਿਡਾਰੀ ਵਾਰੀ-ਵਾਰੀ ਸਰਵਿਸ ਕਰਨਗੇ ।
- ਸਰਵਿਸ ਕਰਨ ਵਾਲਾ ਅਤੇ ਉਸ ਨੂੰ ਪ੍ਰਾਪਤ ਕਰਨ ਵਾਲਾ ਦੋਵੇਂ ਹੀ ਆਪਣੇ-ਆਪਣੇ ਅਰਧ ਖੇਤਰ ਵਿਚ ਖੜੇ ਹੋਣਗੇ । ਇਹਨਾਂ ਦੋਨਾਂ ਦੇ ਪੈਰ ਦਾ ਕੁੱਝ ਹਿੱਸਾ ਸਰਵਿਸ ਸਮਾਪਤ ਹੋਣ ਤਕ ਧਰਤੀ ‘ਤੇ ਜ਼ਰੂਰ ਰਹੇਗਾ ।
- ਸਰਵਿਸ ਜੇਕਰ ਉਂਝ ਤਾਂ ਠੀਕ ਹੋਵੇ ਪਰੰਤੂ ਚਿੜੀ ਨਾਲ ਛੂਹ ਜਾਵੇ ਤਦ ਆਉਟ ਹੋਵੇਗਾ । ਪਰੰਤੂ ਅਜਿਹਾ ਹੋ ਜਾਵੇ ਤਾਂ ਤਰੁੱਟੀ ਨਹੀਂ ਮੰਨੀ ਜਾਵੇਗੀ । ਜੇਕਰ ਬੱਲੀ ਤੋਂ ਬਾਹਰ ਨਿਕਲ ਕੇ ਵਿਰੋਧੀ ਖੇਤਰ ਦੇ ਕਿਸੇ ਸੀਮਾ ਰੇਖਾ ਦੇ ਜਾਂ ਕਿਵੇਂ ਵੀ ਅੰਦਰ ਜਾ ਡਿੱਗੇ, ਤਾਂ ਉਹ ਚੰਗੀ ਸਰਵਿਸ ਮੰਨੀ ਜਾਵੇਗੀ । ਜੇਕਰ ਕੋਈ ਅਚਾਨਕ ਜਾਂ ਅਨਿਸਚਿਤ ਰੁਕਾਵਟ ਆ ਜਾਵੇ ਤਾਂ ਨਿਰਣਾਇਕ ਲੈਟ ਕਹਿ ਸਕਦਾ ਹੈ ।
- ਕੋਈ ਖਿਡਾਰੀ ਜੇਕਰ ਆਪਣੀ ਵਾਰੀ ਲਏ ਬਿਨਾਂ ਗ਼ਲਤ ਖੇਤਰ ਵਿਚ ਸਰਵਿਸ ਕਰ ਦੇਵੇ ਅਤੇ ਨੰਬਰ ਜਿੱਤ ਲਵੇ ਤਾਂ ਸਰਵਿਸ ਲੈਟ ਅਖਵਾਏਗੀ । ਪਰੰਤੂ ਸ਼ਰਤ ਇਹ ਹੈ ਕਿ ਦੂਸਰੀ ਸਰਵਿਸ ਆਰੰਭ ਹੋਣ ਤੋਂ ਪਹਿਲਾਂ ਹੀ ਇਸ ਦੀ ਮੰਗ ਦੂਸਰੇ ਪਾਸੇ ਤੋਂ ਹੋਵੇ ਅਤੇ ਜਿਸ ਦੀ ਆਗਿਆ ਵੀ ਦਿੱਤੀ ਜਾਵੇ ।
- ਕੋਈ ਖਿਡਾਰੀ ਜੇਕਰ ਆਪਣੇ ਖੇਤਰ ਤੋਂ ਬਾਹਰ ਹੋ ਕੇ ਸਰਵਿਸ ਦੇਵੇ, ਤਾਂ ਹੋਰ ਉਸ ਦਾ ਪੱਖ ਜਿੱਤ ਜਾਵੇ ਤਾਂ ਉਹ ਸਰਵਿਸ ਲੈਟ ਅਖਵਾਏਗੀ, ਪਰੰਤੂ ਸ਼ਰਤ ਇਹ ਹੈ ਕਿ ਦੂਸਰੀ ਸਰਵਿਸ ਤੋਂ ਪਹਿਲੇ ਹੀ ਇਸ ਲੈਟ ਦੀ ਮੰਗ ਦੀ ਆਗਿਆ ਦਿੱਤੀ ਜਾਵੇ ।
- ਜੇਕਰ ਸਰਵਿਸ ਕਰਦੇ ਸਮੇਂ ਚਿੜੀ ਨੈਟ ਦੇ ਨਾਲ ਡਿੱਗੇ, ਤਾਂ ਸਰਵਿਸ Short ਕਹੀ ਜਾਵੇਗੀ ਅਤੇ ਵਿਰੋਧੀ ਟੀਮ ਨੂੰ ਸਰਵਿਸ ਜਾਂ ਨੰਬਰ ਮਿਲ ਜਾਂਦਾ ਹੈ ।
ਫਾਉਲ
(FOULS)
ਅਧਿਕਾਰੀ ਫਾਊਲ ਖੇਡਣ ਤੇ ਜਾਂ ਖੇਡ ਵਿਚ ਕਿਸੇ ਤਰ੍ਹਾਂ ਦੀ ਅਨੁਚਿਤ ਕਾਰਵਾਈ ਕਰਨ ‘ਤੇ ਖਿਡਾਰੀਆਂ ਨੂੰ ਦੋ ਤਰ੍ਹਾਂ ਦੇ ਕਾਰਡ ਦਿਖਾ ਸਕਦਾ ਹੈ ।
ਪੀਲਾ ਕਾਰਡ (Yellow Card) – ਇਹ ਪੀਲਾ ਕਾਰਡ ਖਿਡਾਰੀਆਂ ਦੇ ਅਨੁਚਿਤ ਵਿਵਹਾਰ ਕਰਨ ਤੇ ਦਿਖਾਇਆ ਜਾਂਦਾ ਹੈ ।
ਲਾਲ ਕਾਰਡ (Red Card) – ਇਹ ਕਾਰਡ ਮੈਚ ਜਾਂ ਟੂਰਨਾਮੈਂਟ ਤੋਂ ਬਾਹਰ ਕੱਢਣ ਲਈ ਦਿਖਾਇਆ ਜਾਂਦਾ ਹੈ ।