Punjab State Board PSEB 12th Class Physical Education Book Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Textbook Exercise Questions and Answers.
PSEB Solutions for Class 12 Physical Education Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ
Physical Education Guide for Class 12 PSEB ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Textbook Questions and Answers
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
ਪ੍ਰਸ਼ਨ 1.
ਜਦੋਂ ਅੰਗਰੇਜ਼ ਵੱਡੀ ਗਿਣਤੀ ਵਿੱਚ ਭਾਰਤ ਆਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਿਹੋ ਜਿਹੇ ਸਕੂਲ ਖੋਲ੍ਹੇ ?
ਉੱਤਰ-
ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕ੍ਰਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।
ਪ੍ਰਸ਼ਨ 2.
ਬੀ. ਪੀ. ਐੱਡ ਦਾ ਕੋਰਸ ਕਿੰਨੇ ਸਾਲਾਂ ਦਾ ਹੈ ?
ਉੱਤਰ-
ਬੀ. ਪੀ. ਐੱਡ ਦਾ ਕੋਰਸ 2 ਸਾਲਾਂ ਦਾ ਹੁੰਦਾ ਹੈ ।
ਪ੍ਰਸ਼ਨ 3.
ਸਰੀਰਿਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਕਦੋਂ ਹੋਈ ?
ਉੱਤਰ-
ਸਰੀਰਕ ਸਿੱਖਿਆ ਦੀ ਹੋਂਦ 1920 ਤੋਂ ਮੰਨੀ ਜਾਂਦੀ ਹੈ ।
ਪ੍ਰਸ਼ਨ 4.
ਐੱਨ.ਐੱਸ.ਐੱਨ. ਆਈ. ਐੱਸ. ਦਾ ਪੂਰਾ ਨਾਂ ਕੀ ਹੈ ?
ਉੱਤਰ-
ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
ਪ੍ਰਸ਼ਨ 5.
ਅਰਜੁਨ ਅਵਾਰਡ ਪ੍ਰਾਪਤ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਵੇ ।
ਪ੍ਰਸ਼ਨ 6.
ਸਰਟੀਫਿਕੇਟ ਕੋਰਸ ਇੰਨ ਯੋਗ ਬਾਰੇ ਲਿਖੋ ।
ਉੱਤਰ-
ਇਹ ਕੋਰਸ ਬਾਰਵੀਂ ਤੋਂ ਬਾਅਦ ਕੀਤਾ ਜਾਂਦਾ ਹੈ ਅਤੇ ਜਿਸਦੀ ਮਿਆਦ 40 ਦਿਨਾਂ ਦੀ ਹੁੰਦੀ ਹੈ ।
ਪ੍ਰਸ਼ਨ 7.
ਡਿਪਲੋਮਾ ਇੰਨ ਯੋਗ ਬਾਰੇ ਲਿਖੋ ।
ਉੱਤਰ-
ਇਹ ਇਕ ਸਾਲ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਅਤੇ ਇਹ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ ।
ਪ੍ਰਸ਼ਨ 8.
ਦਰੋਣਾਚਾਰੀਆ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ?
ਉੱਤਰ-
ਇਹ ਅਵਾਰਡ ਕੋਚਾਂ ਨੂੰ ਦਿੱਤਾ ਜਾਂਦਾ ਹੈ । ਤਿੰਅੰਕਾਂ ਵਾਲੇ ਪ੍ਰਸ਼ਨ-ਉੱਤਰ
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
ਪ੍ਰਸ਼ਨ 9.
ਖਿਡਾਰੀਆਂ ਲਈ ਫਿਜਿਉਥੈਰੇਪਿਸਟ ਦਾ ਕੀ ਰੋਲ ਹੈ ?
ਉੱਤਰ-
ਇਕ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ (As a Sports Physiotherapist) – ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਊਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜਿਊਥੈਰੇਪਿਸਟ ਬੀ.ਐੱਸ.ਸੀ. (B.Sc.) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ । ਕੈਰੀਅਰ ਦੇ ਤੌਰ ‘ਤੇ ਫਿਜਿਊਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਫਿਜਿਊਥੈਰੇਪਿਸਟ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ-ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ ।
ਪ੍ਰਸ਼ਨ 10.
ਰਾਜੀਵ ਗਾਂਧੀ ਖੇਡ ਰਤਨ ਅਵਾਰਡ ਬਾਰੇ ਲਿਖੋ ।
ਉੱਤਰ-
ਰਾਜੀਵ ਗਾਂਧੀ ਖੇਡ ਰਤਨ ਅਵਾਰਡ (Rajiv Gandhi Sports Award) – ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਅਵਾਰਡ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਅਵਾਰਡ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਅਵਾਰਡ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਅਵਾਰਡ 1995-96 ਵਿਚ ਮਿਲਿਆ । ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਮਿਲਿਆ ਹੈ ।
ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੂ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੀ ਤੇ 5 ਲੱਖ ਰੁਪਏ ਦੀ ਨਕਦ ਰਕਮ (2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ) ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ।
ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ: ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਅਵਾਰਡ ਪ੍ਰਾਪਤ ਕੀਤਾ ।
ਇਹ ਅਵਾਰਡ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)
ਪ੍ਰਸ਼ਨ 12.
ਖੇਡ ਸਿਖਲਾਈ ਕੀ ਹੈ ? ਇਸ ਦੀ ਸੰਖੇਪ ਰੂਪ ਵਿਚ ਵਿਆਖਿਆ ਕਰੋ ।
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ : ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਬਪੁਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।
ਖੇਡ ਸਿਖਲਾਈ ਲਈ ਹੇਠ ਲਿਖੇ ਕੋਰਸ ਕਰਵਾਏ ਜਾਂਦੇ ਹਨ :-
ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ (Master degree in Sports Coaching) – ਇਹ ਦੋ ਸਾਲ ਦੀ ਮਿਆਦ ਵਾਲੀ ਡਿਗਰੀ ਹੈ ਜਿਸ ਵਿਚ ਕੋਚਾਂ ਵਿਚ ਰਿਸਰਚ ਵਿਵਹਾਰ ਦਾ ਵਿਕਾਸ ਕਰਨਾ ਹੈ । ਇਹ ਡਿਗਰੀ ਐਥਲੈਟਿਕਸ, ਬਾਸਕੇਟਬਾਲ, ਫੁੱਟਬਾਲ, ਹਾਕੀ, ਸਵੀਮਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਲਈ ਮੌਜ਼ੂਦ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ । ਇਸ ਡਿਗਰੀ ਵਾਸਤੇ ਵਿਅਕਤੀ ਗੈਜੁਏਟ ਅਤੇ ਐੱਸ.ਏ.ਆਈ (SAI) ਜਾਂ ਐੱਨ.ਐੱਸ.ਐੱਨ. ਆਈ. ਐੱਸ (NSNIS) ਤੋਂ 60% ਨਾਲ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ ।
ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ, ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।
ਡਿਪਲੋਮਾ ਇਨ ਸਪੋਰਟਸ ਕੋਚਿੰਗ (Diploma in Sports Coaching) – ਇਹ ਇਕ ਸਾਲ ਦਾ ਹੁੰਦਾ ਹੈ ਜਿਸ ਵਿਚ ਕੋਚ ਬਣਨ ਆਏ ਵਿਅਕਤੀ ਆਪਣੀ-ਆਪਣੀ ਖੇਡ ਵਿਚ ਮੁਹਾਰਤ ਹਾਸਿਲ ਕਰਦੇ ਹਨ । ਇਹ 12ਵੀਂ ਤੋਂ ਬਾਅਦ ਕਿਸੇ ਵੀ ਉੱਚ ਡਿਗਰੀ ਤੋਂ ਬਾਅਦ ਵਿਚ ਕੀਤਾ ਜਾ ਸਕਦਾ ਹੈ । ਵਿਅਕਤੀ ਨੇ ਆਪਣੀ-ਆਪਣੀ ਖੇਡ ਵਿਚ ਉਪਲੱਬਧੀ ਹਾਸਿਲ ਕੀਤੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 13.
ਸਰੀਰਿਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ ਦੀ ਕੀ ਮਹੱਤਤਾ ਹੈ ? ਸਰੀਰਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਬਾਰੇ ਨੋਟ ਲਿਖੋ ।
ਉੱਤਰ-
ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ, ਸਰੀਰਕ ਤੰਦਰੁਸਤੀ, ਜੀਵਨ ਸ਼ੈਲੀ, ਖੇਡਾਂ ਅਤੇ ਅੰਤਰ-ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ । ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ | ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਆਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪਰੋਟਸ ਅਥਾਰਿਟੀ ਆਫ ਇੰਡੀਆ, ਰਾਸ਼ਟਰੀ ਖੇਡ ਸੰਸਥਾਵਾਂ, ਵੱਖ-ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ, ਰੇਲਵੇਜ਼, ਬੈਂਕ, ਭਾਰਤੀ ਏਅਰਲਾਈਨਜ਼, ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ ।
ਇਹ ਖੇਡ ਅਵਾਰਡ ਮਾਨਤਾ ਪ੍ਰਾਪਤ ਖੇਡਾਂ ਲਈ ਦਿੱਤੇ ਗਏ ਹਨ । ਖਿਡਾਰੀ ਅਤੇ ਕੋਚ ਦੇ ਖੇਡਾਂ ਵਿਚ ਯੋਗਦਾਨ ਲਈ ਅਤੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਖੇਡ ਅਵਾਰਡਾਂ ਨੂੰ ਹਰ ਸਾਲ ਸਾਡੇ ਦੇਸ਼ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਹਾੜੇ, 29 ਅਗਸਤ ਨੂੰ ਹਰ ਸਾਲ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੁਆਰਾ ਦਿੱਤਾ ਜਾਂਦਾ ਹੈ ਅਤੇ 29 ਅਗਸਤ ਨੂੰ ਦੇਸ਼ ਦੇ ਰਾਸ਼ਟਰੀ ਖੇਡ ਦਿਵਸ (National Sports Day) ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਤਾਂ ਜੋ ਖਿਡਾਰੀਆਂ ਅਤੇ ਭਵਿੱਖ ਵਿਚ ਉਭਰਦੇ ਖਿਡਾਰੀ ਨੂੰ ਪ੍ਰੇਰਨਾ ਮਿਲ ਸਕੇ ।
ਖੇਡਾਂ ਮਨੁੱਖੀ ਸੱਭਿਅਤਾ ਦਾ ਹਮੇਸ਼ਾ ਸਰਗਰਮ ਹਿੱਸਾ ਰਹੀਆਂ ਹਨ | ਜੇਕਰ ਅਸੀਂ ਆਪਣੀ ਪੁਰਾਣੀ ਸੱਭਿਅਤਾ ਤੇ ਨਜ਼ਰ ਮਾਰੀਏ ਤਾਂ ਵੈਦਿਕ ਸਮਾਂ (Vedic period), ਮਹਾਂਕਾਵਿ (Epic period) ਅਤੇ ਇਤਿਹਾਸਿਕ ਦੌਰ (Historical period) ਵਿਚ ਖੇਡਾਂ ਦੀ ਆਪਣੀ ਮਹੱਤਵਪੂਰਨ ਜਗਾ ਸੀ । ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਖੇਡ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਸਨ । ਇਹ ਤੀਰ ਅੰਦਾਜ਼ੀ, ਘੋੜੇ ਦੀ ਸਵਾਰੀ, ਹਥਿਆਰ ਸਿਖਲਾਈ, ਸ਼ਿਕਾਰ, ਤਲਵਾਰਬਾਜ਼ੀ, ਤੈਰਾਕੀ ਅਤੇ ਗੱਦਾ (Gada) ਲੜਾਈ ਵਰਗੀਆਂ ਗਤੀਵਿਧੀਆਂ ਵਿਚ ਭਾਗ ਲੈਂਦੇ ਸਨ । ਹਾਲਾਂਕਿ ਬ੍ਰਿਟਿਸ਼ ਲੋਕ ਵੀ ਸਰੀਰਕ ਸਿੱਖਿਆ ਦੇ ਚਾਹਵਾਨ ਸਨ ਉਹਨਾਂ ਨੇ ਭਾਰਤ ਵਿਚ ਸਰੀਰਕ ਸੱਭਿਆਚਾਰ ਨੂੰ ਵਿਕਸਿਤ ਕੀਤਾ । 1858 ਵਿਚ ਈਸਟ ਇੰਡੀਆ ਕੰਪਨੀ ਭਾਰਤ ਵਿਚ ਦਾਖ਼ਲ ਹੋਈ ਅਤੇ ਸਾਰਾ ਭਾਰਤ ਟਿਸ਼ ਸ਼ਾਸਨ ਦੇ ਅਧੀਨ ਆ ਗਿਆ | ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।
ਪ੍ਰਸ਼ਨ 14.
ਹੇਠ ਦਰਸਾਏ ਕੋਰਸਾਂ ਲਈ ਕੀ ਯੋਗਤਾ ਚਾਹੀਦੀ ਹੈ ? ਇਹ ਕੋਰਸ ਕਰਨ ਦਾ ਸਮਾਂ ਵੀ ਦੱਸੋ ।
(ਉ) ਬੀ. ਪੀ. ਐੱਡ.
(ਅ) ਡੀ. ਪੀ. ਐੱਡ.
(ਈ ਸਰਟੀਫਿਕੇਟ ਕੋਰਸ ਇੰਨ ਯੋਗ
(ਸ) ਪੀ. ਐੱਚ. ਡੀ. ।
ਉੱਤਰ-
(ੳ) ਬੀ.ਪੀ.ਐੱਡ. (ਇੰਟੀਗਰੇਟਿਡ ਕੋਰਸ) – ਇਹ ਕੋਰਸ ਚਾਰ ਸਾਲ ਦੀ ਮਿਆਦ ਵਾਲਾ ਹੈ ਅਤੇ ਕਈ ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਹੈ । ਇਹ ਵੀ ਬੈਚਲਰ ਆਫ ਆਰਟਸ ਦੇ ਬਰਾਬਰ ਦੀ ਮਾਨਤਾ ਪ੍ਰਾਪਤ ਡਿਗਰੀ ਹੁੰਦੀ ਹੈ । ਪਹਿਲਾਂ ਇਸ ਕੋਰਸ ਦੀ ਮਿਆਦ ਤਿੰਨ ਸਾਲ ਦੀ ਰੱਖੀ ਗਈ ਪਰ ਐੱਨ.ਸੀ.ਆਰ.ਟੀ. ਨੇ 2016-17 ਵਿਚ ਇਸ ਦੀ ਮਿਆਦ ਬਦਲ ਕੇ ਚਾਰ ਸਾਲ ਕਰ ਦਿੱਤੀ ਗਈ ਹੈ । ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵਿਅਕਤੀ ਸਿੱਧੇ ਤੌਰ ‘ਤੇ ਐੱਮ.ਪੀ.ਐੱਡ. ਵਿਚ ਦਾਖਲਾ ਲੈ ਸਕਦਾ ਹੈ । ਬੀ.ਪੀ. ਐੱਡ. ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਸਕੂਲ ਵਿਚ ਪੀ.ਟੀ.ਆਈ. ਕੰਮ ਕਰ ਸਕਦਾ ਹੈ ।
ਬੀ. ਪੀ. ਐੱਡ. ਲਈ ਯੋਗਤਾ
(ਉ) ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਦਾਖ਼ਲੇ ਵਾਸਤੇ ਇਨਟਰੈਨਸ ਪੇਪਰ ਅਤੇ ਫਿਜ਼ੀਕਲ ਟੈਸਟ ਪਾਸ ਕੀਤਾ ਹੋਵੇ । (ੲ) ਵਿਅਕਤੀ ਕਿਸੇ ਖੇਡ ਵਿਚ ਮਾਹਿਰ ਜ਼ਰੂਰ ਹੋਵੇ ।
(ਸ) ਡੀ.ਪੀ. ਐੱਡ. ਡਿਗਰੀ 50% ਅੰਕਾਂ ਨਾਲ ਪਾਸ ਹੋਵੇ ।
(ਅ) ਡੀ. ਪੀ. ਐੱਡ.- ਇਹ ਕੋਰਸ ਪਹਿਲਾਂ ਸੀ.ਪੀ. ਐੱਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਡੀ.ਪੀ.ਐੱਡ ਕਿਹਾ ਜਾਣ ਲੱਗ ਪਿਆ । ਇਸਦੇ ਨਾਲ ਹੀ ਇਸ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਸੀ । ਇਸ ਕੋਰਸ ਨੂੰ ਪੂਰਾ ਕਰਕੇ ਵਿਅਕਤੀ ਕਿਸੇ ਵੀ ਐਲੀਮੈਂਟਰੀ ਸਕੂਲ ਪੀ.ਟੀ.ਆਈ. ਦੇ ਤੌਰ ‘ਤੇ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ ।
ਡੀ. ਪੀ. ਐੱਡ. ਵਿਚ ਦਾਖ਼ਲੇ ਲਈ ਯੋਗਤਾ-
(ਉ) ਵਿਅਕਤੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਉਹ ਫਿਜੀਕਲ ਤੌਰ ‘ਤੇ ਤੰਦਰੁਸਤ ਹੋਵੇ ।
(ਈ) ਉਸ ਨੇ ਦਾਖ਼ਲੇ ਵਾਸਤੇ ਸਰੀਰਕ ਤੰਦਰੁਸਤੀ ਦਾ ਟੈਸਟ ਪਾਸ ਕੀਤਾ ਹੋਵੇ ।
(ਬ ਸਰਟੀਫਿਕੇਟ ਇੰਨ ਯੋਗਾ-ਇਸ ਕੋਰਸ ਨੂੰ ਕਰਨ ਵਾਸਤੇ ਘੱਟੋ-ਘੱਟ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ । ਇਹ ਛੇ ਹਫ਼ਤਿਆਂ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਜਿਸ ਵਿਚ ਯੋਗਾ ਦੇ ਆਸਨਾਂ ਦਾ ਗਿਆਨ ਦਿੱਤਾ ਜਾਂਦਾ ਹੈ ।
(ਸ) ਪੀ. ਐੱਚ. ਡੀ. (ਡਾਕਟਰ ਆਵ ਫਿਲਾਸਫੀ)-ਇਹ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਜਿਸ ਦੀ ਮਿਆਦ 3 ਸਾਲ ਤੋਂ 4 ਸਾਲ ਤੱਕ ਹੁੰਦੀ ਹੈ । ਇਸ ਵਿਚ ਵਿਅਕਤੀ ਸਰੀਰਕ ਸਿੱਖਿਆ ਦੇ ਕਿਸੇ ਵੀ ਵਿਸ਼ੇ ਤੇ ਆਪਣੀ ਰੁਚੀ ਮੁਤਾਬਿਕ ਨਵੀਂ ਖੋਜ ਕਰਦਾ ਹੈ ਅਤੇ ਜੋ ਨਤੀਜੇ ਆਉਂਦੇ ਹਨ ਉਹਨਾਂ ਨੂੰ ਸਰੀਰਕ ਸਿੱਖਿਆ ਦੇ ਵਿਕਾਸ ਵਿਚ ਲਿਆ ਜਾਂਦਾ ਹੈ । ਇਸ ਡਿਗਰੀ ਨੂੰ ਪੂਰਾ ਕਰਨ ਤੋਂ ਵਿਅਕਤੀ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ ।
ਯੋਗਤਾ-
- ਇਸ ਵਿਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਵਿਅਕਤੀ ਨੇ ਯੂ.ਜੀ.ਸੀ. ਨੈੱਟ ਨਹੀਂ ਪਾਸ ਕੀਤਾ ।
- ਐੱਮ.ਪੀ.ਐੱਡ. ਮਾਸਟਰ ਡਿਗਰੀ ਅਤੇ ਐੱਮ. ਫਿਲ. ਤੋਂ ਬਾਅਦ ਇਸ ਨੂੰ ਕੀਤਾ ਜਾਂਦਾ ਹੈ ।
PSEB 12th Class Physical Education Guide ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Important Questions and Answers
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)
ਪ੍ਰਸ਼ਨ 1.
ਵਾਈ. ਐੱਮ. ਸੀ. ਏ. (YMCA) ਕਾਲਜ ਨੂੰ ਕਿਸ ਸਾਲ ਵਿਚ ਸਥਾਪਿਤ ਕੀਤਾ ਗਿਆ ਸੀ ?
ਉੱਤਰ-
1920.
ਪ੍ਰਸ਼ਨ 2.
ਇੰਡੀਅਨ ਉਲੰਪਿਕ ਕਿਸ ਸਾਲ ਬਣਾਈ ਗਈ ਸੀ ?
ਉੱਤਰ-
1927 ਵਿਚ ।
ਪ੍ਰਸ਼ਨ 3.
ਭਾਰਤੀ ਐਜੂਕੇਸ਼ਨ ਕਮਿਸ਼ਨ ਦਾ ਦੂਜਾ ਨਾਮ ਕੀ ਹੈ ?
ਉੱਤਰ-
ਕੋਠਾਰੀ ਕਮਿਸ਼ਨ ।
ਪ੍ਰਸ਼ਨ 4.
ਮਦਰਾਸ ਵਿਚ ਸਰੀਰਕ ਸਿੱਖਿਆ ਦੇ ਯੋਗਦਾਨ ਵਿਚ ਪ੍ਰਮੁੱਖ ਸੰਸਥਾ ਦਾ ਨਾਮ ਦੱਸੋ ।
ਉੱਤਰ-
ਵਾਈ. ਐਮ. ਸੀ. ਏ. ।
ਪ੍ਰਸ਼ਨ 5.
ਸਕੂਲੀ ਪੱਧਰ ਤੇ, ਅਧਿਆਪਕ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਡੀ.ਪੀ. ਐੱਡ., ਬੀ.ਪੀ. ਐੱਡ. ਅਤੇ ਐੱਮ.ਪੀ. ਐੱਡ. ।
ਪਸ਼ਨ 6.
ਖੇਡਾਂ ਵਿਚ ਕੋਚਿੰਗ ਪੇਸ਼ੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਐਨ. ਐੱਸ. ਐਨ. ਆਈ. ਐੱਸ. (NSNIS) ।
ਪ੍ਰਸ਼ਨ 7.
ਕਾਲਜ ਅਧਿਆਪਕਾਂ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਐੱਮ.ਪੀ. ਐੱਡ., ਯੂ. ਜੀ. ਸੀ. (ਨੈੱਟ) ਅਤੇ ਪੀ-ਐੱਚ. ਡੀ. ।
ਪ੍ਰਸ਼ਨ 8.
ਕਿਸ ਸਾਲ ਵਿਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸ਼ੁਰੂ ਕੀਤਾ ਗਿਆ ਸੀ ?
ਉੱਤਰ-
1991 ਵਿਚ ।
ਪ੍ਰਸ਼ਨ 9.
ਰਾਜੀਵ ਗਾਂਧੀ ਖੇਡ ਰਤਨ ਅਵਾਰਡ ਵਿਚ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਕੀ ਹੁੰਦੀ ਹੈ ?
ਉੱਤਰ-
7.5 ਲੱਖ ਰੁਪਏ ।
ਪ੍ਰਸ਼ਨ 10.
ਸਭ ਤੋਂ ਪਹਿਲਾਂ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਕਿਸ ਮਹਿਲਾ ਨੂੰ ਮਿਲਿਆ ਸੀ ?
ਉੱਤਰ-
ਕਰਨਮ ਮਲੇਸ਼ਵਰੀ ਨੂੰ ਭਾਰ ਤੋਲਨ ਵਿਚ ।
ਪ੍ਰਸ਼ਨ 11.
ਨਾਭਾ ਦਾ (NADA) ਦਾ ਪੂਰਾ ਨਾਮ ਕੀ ਹੈ ?
ਉੱਤਰ-
ਨੈਸ਼ਨਲ ਐਂਟੀ ਡੋਪਿੰਗ ਏਜੰਸੀ ।
ਪ੍ਰਸ਼ਨ 12.
ਵਾਲਾ (WADA) ਦਾ ਪੂਰਾ ਨਾਮ ਕੀ ਹੈ ?
ਉੱਤਰ-
ਵੱਲਡ ਐਂਟੀ ਡੋਪਿੰਗ ਏਜੰਸੀ ।
ਪ੍ਰਸ਼ਨ 13.
ਸਾਲ 2018 ਵਿਚ, ਐਥਲੈਟਿਕਸ ਵਿਚ ਅਰਜੁਨ ਅਵਾਰਡ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਸੀ ?
ਉੱਤਰ-
ਨੀਰਜ ਚੋਪੜਾ, ਸੂਬੇਦਾਰ ਜਿਨਸਨ ਜੋਨਸਨ ਅਤੇ ਹਿਮਾ ਦਾਸ ।
ਪ੍ਰਸ਼ਨ 14.
ਸਰੀਰਕ ਸਿੱਖਿਆ ਵਿਚ ਮਾਸਟਰ ਡਿਗਰੀ ਦੀ ਮਿਆਦ ਕਿੰਨੀ ਹੁੰਦੀ ਹੈ ?
ਉੱਤਰ-
ਦੋ ਸਾਲ ।
ਪ੍ਰਸ਼ਨ 15.
ਕੋਚਾਂ ਦੇ ਯੋਗਦਾਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ?
ਉੱਤਰ-
ਦਰੋਣਾਚਾਰੀਆ ਅਵਾਰਡ ।
ਪ੍ਰਸ਼ਨ 16.
ਸਪੋਰਟਸ ਅਥਾਰਿਟੀ ਆਂਫ ਇੰਡੀਆ ਦਾ ਨਵਾਂ ਨਾਮ ਕੀ ਹੈ ?
ਉੱਤਰ-
ਸਪੋਰਟਸ ਇੰਡੀਆ ।
ਪ੍ਰਸ਼ਨ 17.
ਕਿਸ ਸਾਲ ਵਿਚ ‘‘ਅਥਾਰਿਟੀ’ ਸ਼ਬਦ ਨੂੰ ਸਪੋਟਰਸ ਅਥਾਰਿਟੀ ਆਫ ਇੰਡੀਆ ਵਿਚੋਂ ਹਟਾ ਦਿੱਤਾ ਗਿਆ ਸੀ ?
ਉੱਤਰ-
2018 ਵਿਚ ।
ਪ੍ਰਸ਼ਨ 18.
ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਖੇਡ ਅਵਾਰਡ ਦਾ ਕੀ ਨਾਮ ਹੈ ?
ਉੱਤਰ-
ਅਰਜੁਨ ਅਵਾਰਡ ।
ਪ੍ਰਸ਼ਨ 19.
ਭਾਰਤ ਵਿਚ ਕੋਚਾਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ ਕਿਹੜਾ ਹੈ ?
ਉੱਤਰ-
ਦਰੋਣਾਚਾਰੀਆ ਅਵਾਰਡ ।
ਪ੍ਰਸ਼ਨ 20.
ਸੰਨ 1961 ਵਿਚ, ਅਰਜੁਨ ਅਵਾਰਡ ਐਥਲੈਟਿਕਸ ਵਿਚ ਕਿਸ ਨੂੰ ਮਿਲਿਆ ਸੀ ?
ਉੱਤਰ-
ਗੁਰਬਚਨ ਸਿੰਘ ਰੰਧਾਵਾ ।
ਪ੍ਰਸ਼ਨ 21.
ਆਈ. ਓ. ਏ. (IOA) ਦੀ ਸਥਾਪਨਾ ਕਿਸ ਸਾਲ ਹੋਈ ?
ਉੱਤਰ-
1927 ਵਿੱਚ ।
ਪ੍ਰਸ਼ਨ 22.
1968 ਵਿਚ, ਖੇਡ ਨੀਤੀ ਦੀ ਘੋਸ਼ਣਾ ਕਿਸ ਨੇ ਕੀਤੀ ਸੀ ?
ਉੱਤਰ-
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ।
ਪ੍ਰਸ਼ਨ 23.
ਸਪੋਰਟਸ ਅਥਾਰਿਟੀ ਆਫ਼ ਇੰਡੀਆ ਦਾ ਉਦੇਸ਼ ਕੀ ਹੈ ?
ਉੱਤਰ-
ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ।
ਪ੍ਰਸ਼ਨ 24.
ਸਰੀਰਕ ਸਿੱਖਿਆ ਵਿਚ ਬਾਰਵੀਂ ਤੋਂ ਬਾਅਦ ਬੈਚਲਰ ਡਿਗਰੀ ਦੀ ਮਿਆਦ ਤਿੰਨੀ ਹੁੰਦੀ ਹੈ ?
ਉੱਤਰ-
4 ਸਾਲ ।
ਪ੍ਰਸ਼ਨ 25.
ਸਰੀਰਕ ਸਿੱਖਿਆ ਵਿਚ ਡੀ. ਪੀ. ਐੱਡ. ਕਿੰਨੇ ਸਾਲ ਦੀ ਹੁੰਦੀ ਹੈ ?
ਉੱਤਰ-
2 ਸਾਲ ।
ਪ੍ਰਸ਼ਨ 26.
ਖੇਡ ਪੁਰਸਕਾਰ ਹਰ ਸਾਲ ਕਿਸ ਤਰੀਖ ਤੇ ਵੰਡੇ ਜਾਂਦੇ ਹਨ ਅਤੇ ਕਿੱਥੇ ? .
ਉੱਤਰ-
ਖੇਡ ਪੁਰਸਕਾਰ ਹਰ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਚ ਵੰਡੇ ਜਾਂਦੇ ਹਨ ।
ਪ੍ਰਸ਼ਨ 27.
ਰਾਸ਼ਟਰੀ ਖੇਡ ਦਿਵਸ ਕਿਸ ਮਹਾਨ ਖਿਡਾਰੀ ਦੇ ਜਨਮ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ?
ਉੱਤਰ-
ਮੇਜਰ ਧਿਆਨ ਚੰਦ ਜੀ ।
ਪ੍ਰਸ਼ਨ 28.
ਵਿਰਾਟ ਕੋਹਲੀ ਨੂੰ ਕਿਸ ਸਾਲ ਰਾਜੀਵ ਗਾਂਧੀ ਖੇਡ ਪੁਰਸਕਾਰ ਮਿਲਿਆ ਸੀ ?
ਉੱਤਰ-
ਸਾਲ 2018 ਵਿਚ ।
ਪ੍ਰਸ਼ਨ 29.
ਪੰਜਾਬ ਰਾਜ ਦਾ ਸਭ ਤੋਂ ਵੱਡਾ ਖੇਡ ਅਵਾਰਡ ਕਿਹੜਾ ਹੈ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਵਾਰਡ ।
ਪ੍ਰਸ਼ਨ 30.
ਮੌਲਾਨਾ ਅਬੁਲ ਕਲਾਮ ਅਜ਼ਾਦ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ?
ਉੱਤਰ-
ਖੇਡ ਵਿਚ ਪ੍ਰਦਰਸ਼ਨ ਕਰਨ ਵਾਲੀ ਸਰਵੋਤਮ ਯੂਨੀਵਰਸਿਟੀ ਨੂੰ ।
ਪ੍ਰਸ਼ਨ 31.
ਮੌਲਾਨਾ ਅਬੁਲ ਕਲਾਮ ਅਜ਼ਾਦ ਅਵਾਰਡ ਦੀ ਇਨਾਮੀ ਰਕਮ ਕਿੰਨੀ ਹੈ ?
ਉੱਤਰ-
10 ਲੱਖ ਰੁਪਏ ।
ਪ੍ਰਸ਼ਨ 32.
ਮਾਕਾ (Maka) ਦਾ ਪੂਰਾ ਨਾਮ ਕੀ ਹੈ ?
ਉੱਤਰ-
ਮੌਲਾਨਾ ਅਬੁਲ ਕਲਾਮ ਅਜ਼ਾਦ ।
ਪ੍ਰਸ਼ਨ 33.
ਸਾਈ (SAI) ਦੇ ਨਾਮ ਵਿਚ ਕੀ ਬਦਲਿਆ ਗਿਆ ਹੈ ?
ਉੱਤਰ-
ਸਪੋਰਟਸ ਇੰਡੀਆ ।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)
ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਵੱਖ-ਵੱਖ ਕੈਰੀਅਰ ਵਿਕਲਪਾਂ ਦੀ ਸੂਚੀ ਬਾਰੇ ਲਿਖੋ ।
ਉੱਤਰ-
- ਸਿੱਖਿਆਰਥੀ ਦੇ ਰੂਪ ਵਿਚ
- ਫਿਟਨੈੱਸ ਟ੍ਰੇਨਰ ਦੇ ਰੂਪ ਵਿਚ
- ਕੋਚਿੰਗ ਕਿੱਤੇ ਦੇ ਰੂਪ ਵਿਚ ।
- ਖੇਡ ਪੱਤਰਕਾਰ ਦੇ ਰੂਪ ਵਿਚ ।
ਪ੍ਰਸ਼ਨ 2.
LNIPE ਤੇ ਨੋਟ ਲਿਖੋ ।
ਉੱਤਰ-
ਸਾਲ 1957 ਵਿਚ, ਲਕਸ਼ਮੀ ਬਾਈ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ । ਇਹ ਗਵਾਲੀਅਰ ਵਿਖੇ ਸਥਿਤ ਹੈ ਅਤੇ ਇਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਨੂੰ ਦੇਸ਼ ਵਿਚ ਬੜਾਵਾ ਦੇ ਰਿਹਾ ਹੈ ।
ਪ੍ਰਸ਼ਨ 3.
ਕੋਚਾਂ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਐਨ.ਆਈ.ਐਸ. ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ ।
ਪ੍ਰਸ਼ਨ 4.
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਬਾਰੇ ਲਿਖੋ ।
ਉੱਤਰ-
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ ।
ਪ੍ਰਸ਼ਨ 5.
ਖੇਡਾਂ ਵਿਚ ਖੇਡ ਫਿਜਿਊਥੈਰੇਪਿਸਟ ਦੀ ਭੂਮਿਕਾ ਹੈ ।
ਉੱਤਰ-
ਜੋ ਵਿਅਕਤੀ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਉਹ ਇਸ ਕਿੱਤੇ ਨੂੰ ਖੇਡ ਫਿਜਿਉਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਉਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜਿਊਥੈਰੇਪਿਸਟ ਬੀ.ਐਸ. (B.Sc.) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ ।
ਪ੍ਰਸ਼ਨ 6.
ਸਪੋਰਟਸ ਅਵਾਰਡ ਬਾਰੇ ਸੰਖੇਪ ਜਾਣਕਾਰੀ ਦਿਉ ।
ਉੱਤਰ-
ਅਰਜੁਨ ਅਵਾਰਡ, ਦਰੋਣਾਚਾਰੀਆ ਅਵਾਰਡ, ਰਾਜੀਵ ਗਾਂਧੀ ਖੇਡ ਰਤਨ ਅਵਾਰਡ, ਧਿਆਨਚੰਦ ਅਵਾਰਡ, ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਮਾਕਾ ।
ਪ੍ਰਸ਼ਨ 7.
ਅਰਜੁਨ ਅਵਾਰਡ ਲਈ ਕੋਈ ਦੋ ਨਿਯਮਾਂ ਬਾਰੇ ਲਿਖੋ ।
ਉੱਤਰ-
- ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ਅਤੇ ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂਦੀ ਹੈ ।
- ਇਹ ਅਵਾਰਡ ਮਰਨ ਤੋਂ ਬਾਅਦ ਵੀ ਦਿੱਤਾ ਜਾਂਦਾ ਹੈ ।
ਪ੍ਰਸ਼ਨ 8.
IOA ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਭਾਰਤੀ ਓਲੰਪਿਕ ਸੰਘ ਵੀ ਕਿਹਾ ਜਾਂਦਾ ਹੈ । ਇਹ 1927 ਵਿਚ ਡਾ: ਏ.ਜੀ. ਨੋਇਟਰੇਨ (A.G. Noehren) ਅਤੇ ਸਰ ਦੋਰਾਬਜੀ ਟਾਟਾ (Sir Dorabji Tata) ਦੇ ਸਮਰਥਨ ਨਾਲ ਬਣੀ ਸੀ । ਇਹ ਇਕ ਗੈਰ ਸਰਕਾਰੀ ਤੇ ਗੈਰ ਮੁਨਾਫਾ ਸੰਸਥਾ ਹੈ ਜੋ ਭਾਰਤ ਦੇ ਸਮੁੱਚੇ ਰਾਜ ਦੇ ਅਧਿਕਾਰ ਖੇਤਰ ਨੂੰ ਦਰਸਾਉਂਦੀ ਹੈ ।
ਪ੍ਰਸ਼ਨ 9.
ਕੋਚਾਂ ਵਾਸਤੇ ਕਿਹੜੇ-ਕਿਹੜੇ ਕੋਰਸ ਉਪਲੱਬਧ ਕਰਾਏ ਜਾਂਦੇ ਹਨ ?
ਉੱਤਰ-
ਕੋਚਾਂ ਵਾਸਤੇ ਸਰਟੀਫ਼ਿਕੇਟ ਕੋਰਸ, ਐਡਵਾਂਸ ਸਰਟੀਫ਼ਿਕੇਟ ਕੋਰਸ, ਡਿਪਲੋਮਾ ਅਤੇ ਮਾਸਟਰ ਡਿਗਰੀ ਇੰਨ ਕੋਚਿੰਗ ਵਰਗੇ ਕੋਰਸ ਉਪਲੱਬਧ ਹਨ ।
ਪ੍ਰਸ਼ਨ 10.
ਰਾਜੀਵ ਗਾਂਧੀ ਖੇਡ ਪੁਰਸਕਾਰ ਦਾ ਕੋਈ ਇਕ ਨਿਯਮ ਲਿਖੋ ।
ਉੱਤਰ-
ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ, ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ, ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ।
ਪ੍ਰਸ਼ਨ 11.
ਐਨ. ਐਸ. ਐਨ. ਆਈ. ਐਸ. ਪਟਿਆਲਾ ਬਾਰੇ ਨੋਟ ਲਿਖੋ ।
ਉੱਤਰ-
ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ, ਪਟਿਆਲਾ (NIS) (Netaji Subhash National Institute of Sports, Patiala) – 1959 ਵਿਚ ਭਾਰਤੀ ਖੇਡਾਂ ਦੇ ਡਿੱਗਦੇ ਮਿਆਰਾਂ ਦਾ ਅਧਿਐਨ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ । ਇਸ ਕਮੇਟੀ ਨੇ ਸਰਬ ਭਾਰਤੀ ਖੇਡ ਪਰਿਸ਼ਦ ( All India Council of Sports) ਨੂੰ ਭਾਰਤ ਵਿਚ ਇਕ ਰਾਸ਼ਟਰੀ ਖੇਡ ਸੰਸਥਾਨ ਸਥਾਪਤ ਕਰਨ ਦੀ ਸਲਾਹ ਦਿੱਤੀ । ਬਾਅਦ ਵਿਚ 1961 ਵਿਚ ਕੇ.ਐਲ. ਸ਼ਰੀਮਾਲੀ (K.L. Sharimali) ਨੇ ਪਟਿਆਲਾ ਵਿਚ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਦੀ ਸਥਾਪਨਾ ਕੀਤੀ । ਇਸ ਦਾ ਉਦੇਸ਼ ਵਿਗਿਆਨਕ ਲੀਹਾਂ ਉੱਤੇ ਖੇਡਾਂ ਦਾ ਵਿਕਾਸ ਕਰਨਾ ਸੀ । ਇਹ ਸੰਸਥਾ ਵੱਖ-ਵੱਖ ਖੇਡਾਂ ਵਿਚ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੰਦਾ ਹੈ ਅਤੇ ਇੱਥੇ ਵੱਖ-ਵੱਖ ਖੇਡਾਂ ਦੇ ਕੋਚਿੰਗ ਡਿਪਲੋਮੇ ਅਤੇ ਰੀਫਰੈਸ਼ਰ ਕੋਰਸ ਵੀ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਸੰਸਥਾ ਵਿਚ ਰੀਸਰਚ ਵੀ ਹੁੰਦੀ ਹੈ ।
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)
ਪ੍ਰਸ਼ਨ 1.
ਸਪੋਰਟਸ ਅਥਾਰਿਟੀ ਆਫ ਇੰਡੀਆ ਤੇ ਨੋਟ ਲਿਖੋ ।
ਉੱਤਰ-
ਸਪੋਰਟਸ ਅਥਾਰਿਟੀ ਆਫ ਇੰਡੀਆ (SAI) (Sports Authority of India) – ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ, ਭੋਪਾਲ, ਗਾਂਧੀ ਨਗਰ, ਕੋਲਕਾਤਾ, ਸੋਨੀਪਤ, ਦਿੱਲੀ, ਮੁੰਬਈ, ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS), ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡ ਦਾ ਪ੍ਰਬੰਧ ਚਲਾਉਣਾ ਹੈ ।
ਪ੍ਰਸ਼ਨ 2.
ਰਾਜ ਕੁਮਾਰੀ ਕੋਚਿੰਗ ਸਕੀਮ ਕਿਵੇਂ ਪੇਸ਼ ਕੀਤੀ ਗਈ ? .
ਉੱਤਰ-
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ ।
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼
- ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
- ਕੋਚਿੰਗ, ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨਸ ਨੂੰ ਸਹਾਇਤਾ ਕਰਨਾ
- ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
- ਭਾਰਤੀ ਖਿਡਾਰੀਆਂ ਦੇ ਉਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
- ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।
ਪ੍ਰਸ਼ਨ 3.
ਸਕੂਲੀ ਅਧਿਆਪਕਾਂ ਲਈ ਵੱਖ-ਵੱਖ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਸਰੀਰਕ ਸਿੱਖਿਆ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਵੀ ਹੋ ਸਕਦੇ ਹਨ ।
ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਇਨਟਰੈਂਸ ਪੇਪਰ ਪਾਸ ਕੀਤਾ ਹੋਵੇ ।
ਪ੍ਰਸ਼ਨ 4.
ਸਰੀਰਕ ਸਿੱਖਿਆ ਵਿਚ ਪੇਸ਼ੇ ਵਜੋਂ “ਪੱਤਰਕਾਰੀ” ਨੂੰ ਸਪੱਸ਼ਟ ਕਰੋ ।
ਉੱਤਰ-
ਇਕ ਖੇਡ ਪੱਤਰਕਾਰ ਦੇ ਰੂਪ ਵਿਚ (As a Sports Journalist) – ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ । ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ, ਖਬਰਾਂ, ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸਿਕ ਸੰਚਾਰ (Mass Communication) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ-ਵੱਖ ਖੇਡ ਦਾ ਤੇ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ (production) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 5.
ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਲਿਖੋ ।
ਉੱਤਰ-
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (Rajiv Gandhi Sports Awards) – ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ, ਅਤੇ ਤਮਗਾ ਦਿੱਤਾ ਜਾਂਦਾ ਹੈ | ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ | ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੁਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ ।
ਪ੍ਰਸ਼ਨ 6.
ਖਿਡਾਰੀਆ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਅਵਾਰਡ ਬਾਰੇ ਲਿਖੋ ।
ਉੱਤਰ-
ਖਿਡਾਰੀਆਂ ਨੂੰ ਸਭ ਤੋਂ ਵੱਡਾ ਅਵਾਰਡ ਅਰਜੁਨ ਅਵਾਰਡ ਦਿੱਤਾ ਜਾਂਦਾ ਹੈ । ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਵਾਫੀ (ਅਰਜਨ ਦਾ ਕਾਂਸੀ ਦਾ ਬੁੱਤ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ ।
ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੁਰਾਨੀ (Saleem Durrani) ਕ੍ਰਿਕਟ, ਗੁਰਬਚਨ ਸਿੰਘ ਰੰਧਾਵਾ (Gurbachan Singh Randhawa) ਐਥਲੈਟਿਕਸ, ਸਰਬਜੀਤ ਸਿੰਘ (Sarabjit Singh) ਬਾਸਕੇਟਬਾਲ, ਮੈਨੁਅਲ ਮੋਰਾਨ (Manuel Aaron ਸ਼ਤਰੰਜ, ਨੰਦੁ ਟੇਕ (Nandhu Natekar) ਬੈਡਮਿੰਟਨ ਅਤੇ ਐਲ.ਬੀ. ਡਿਸਜਾ (L.B. D’souza) ਬਾਕਸਿੰਗ, ਮੀਨਾ ਸ਼ਾਹ (Meena Shah) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ ।
ਪ੍ਰਸ਼ਨ 7.
ਕੋਚਾਂ ਦੇ ਯੋਗਦਾਨ ਲਈ ਕਿਹੜਾ ਅਵਾਰਡ ਦਿੱਤਾ ਜਾਂਦਾ ਹੈ ? ਅਵਾਰਡ ਬਾਰੇ ਕੁਝ ਲਾਈਨਾਂ ਲਿਖੋ ।
ਉੱਤਰ-
ਖੇਡਾਂ ਵਿਚ ਕੋਚਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ, ਭਾਰਤ ਸਰਕਾਰ ਨੇ ਦਰੋਣਾਚਾਰੀਆ ਪੁਰਸਕਾਰ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਇਸ ਪੁਰਸਕਾਰ ਦਾ ਨਾਮ ਅਰਜੁਨ ਦੇ ਗੁਰੂ ਦਰੋਣਾਚਾਰੀਆ ਦੇ ਨਾਮ ਤੇ ਰੱਖਿਆ ਗਿਆ ।ਇਕ ਸ਼ਾਨਦਾਰ ਗੁਰੂ ਜਿਸ ਨੇ ਪਾਠਕਾਂ ਨੂੰ ਸਿੱਖਿਅਤ ਕੀਤਾ ਸੀ । ਇਹ ਪੁਰਸਕਾਰ ਉਨ੍ਹਾਂ ਕੋਚਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਬਾਲਿਆਂ ਵਿਚ ਤਮਗਾ ਜਿੱਤਿਆ ਹੋਵੇ । ਇਸ ਅਵਾਰਡ ਦੇ ਜੇਤੂ ਨੂੰ ਦਰੋਣਾਚਾਰੀਆ ਦੀ ਮੂਰਤੀ ਅਤੇ 5 ਲੱਖ ਰੁਪਏ ਦਾ ਨਕਦ ਇਨਾਮ ਦੇ ਨਾਲ ਸਰਟੀਫਿਕੇਟ ਪੇਸ਼ ਕੀਤਾ ਜਾਂਦਾ ਹੈ । ਭਾਲਚੰਦਰ ਭਾਸਕਰ ਭਾਗਵਤ ਰੈਸਲਿੰਗ), ਉਮ ਪ੍ਰਕਾਸ਼ ਭਾਰਦਵਾਜ ਬਾਕਸਿੰਗ), ਓ.ਐਮ ਨੰਬੀਅਰ (ਐਥਲੇਟਿਕਸ) ਆਦਿ ਨੂੰ 1988 ਵਿਚ ਪਹਿਲੀ ਵਾਰ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ ।
ਪ੍ਰਸ਼ਨ 8.
ਧਿਆਨ ਚੰਦ ਅਵਾਰਡ ਬਾਰੇ ਲਿਖੋ ।
ਉੱਤਰ-
ਖੇਡਾਂ ਦੇ ਖੇਤਰ ਵਿਚ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਇਸ ਅਵਾਰਡ ਦਾ ਨਾਮ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਕਿ ਭਾਰਤੀ ਸੈਨਾ ਦੇ ਸਿਪਾਹੀ ਸਨ ਤੇ ਨਾਲ ਹੀ ਹਾਕੀ ਦੇ ਉੱਘੇ ਖਿਡਾਰੀ, ਜਿਨ੍ਹਾਂ ਨੇ ਆਪਣੇ 20 ਸਾਲ ਦੇ ਕੈਰੀਅਰ ਵਿਚ ਤਕਰੀਬਨ 1000 ਤੋਂ ਵੱਧ ਗੋਲ ਬਣਾਏ ਸਨ ।
ਇਹ ਅਵਾਰਡ 2002 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਹਰ ਸਾਲ ਖੇਡ ਮੰਤਰਾਲੇ ਵਲੋਂ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ ਨੂੰ ਉਹਨਾਂ ਦੇ ਖੇਡਾਂ ਵਿਚ ਪ੍ਰਦਰਸ਼ਨ ਅਤੇ ਯੋਗਦਾਨ ਦੇ ਅਧਾਰ ਤੇ ਚੁਣਿਆ ਜਾਂਦਾ ਹੈ ।
ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੁ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਟ੍ਰਾਫੀ ਤੇ 5 ਲੱਖ ਰੁਪਏ ਦੀ ਨਕਦ ਰਕਮ (2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ । ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ: ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ।
ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ ਕੀ ਨਿਯਮ ਹਨ ?
ਉੱਤਰ-
- ਜਿਸ ਖਿਡਾਰੀ ਨੂੰ ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਅਵਾਰਡ ਮਿਲਿਆ ਹੋਵੇ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੋਵੇ ਉਸਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ।
- ਜਿਸ ਖਿਡਾਰੀ ਨੇ ਪੰਜ ਸਾਲ ਦੇ ਕੈਰੀਅਰ ਵਿਚ ਕੁੱਲ 40 ਅੰਕ ਪ੍ਰਾਪਤ ਕੀਤੇ ਹੋਣ ।
- ਇਹ ਪੁਰਸਕਾਰ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।
ਪ੍ਰਸ਼ਨ 11.
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼ ਕੀ ਸਨ ?
ਉੱਤਰ-
- ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
- ਕੋਚਿੰਗ, ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨ ਨੂੰ ਸਹਾਇਤਾ ਕਰਨਾ ।
- ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
- ਭਾਰਤੀ ਖਿਡਾਰੀਆਂ ਦੇ ਉੱਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
- ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।
ਪ੍ਰਸ਼ਨ 12.
ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਖੇਡਾਂ ਵਿਚ ਕੀ ਭੂਮਿਕਾ ਹੈ ?
ਉੱਤਰ-
ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ, ਭੋਪਾਲ, ਗਾਂਧੀ ਨਗਰ, ਕੋਲਕਾਤਾ, ਸੋਨੀਪਤ, ਦਿੱਲੀ, ਮੁੰਬਈ ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS), ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ਹੈ ।
ਪ੍ਰਸ਼ਨ 13.
ਆਈ. ਓ. ਏ. (OA) ਦੇ ਕੰਮਾਂ ਬਾਰੇ ਲਿਖੋ ।
ਉੱਤਰ-
ਆਈ. ਓ. ਏ. (IOA) ਦੇ ਕੰਮ (Functions of IOA)-
- ਐਸੋਸੀਏਸ਼ਨ ਦੀ ਨੀਤੀ ਨੂੰ ਤਿਆਰ ਅਤੇ ਲਾਗੂ ਕਰਨਾ ।
- ਸੰਸਥਾ ਦੇ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਘੱਟੋ-ਘੱਟ ਚਾਰ ਸਾਲਾਂ ਵਿਚ ਘੱਟੋ-ਘੱਟ ਇਕ ਵਾਰ ਅਹੁਦੇਦਾਰਾਂ ਅਤੇ ਕਾਰਜਸ਼ੀਲ ਕੌਂਸਲ ਦੀ ਚੋਣ ਕਰਵਾਉਣਾ ।
- ਐਸੋਸੀਏਸ਼ਨ ਦੇ ਫੰਡ ਅਤੇ ਹੋਰ ਸੰਪੱਤੀਆਂ ਨੂੰ ਰੱਖਣਾ ਅਤੇ ਕੰਟਰੋਲ ਕਰਨਾ ।
- ਜਦੋਂ ਜ਼ਰੂਰੀ ਹੋਵੇ ਤਾਂ ਕਮੇਟੀ ਜਾਂ ਉਪ ਕਮੇਟੀਆਂ ਦੀ ਨਿਯੁਕਤੀ ਕਰਨਾ ।
- ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪਾਸ ਕੀਤੇ ਨਿਯਮਾਂ ਨੂੰ ਲਾਗੂ ਕਰਵਾਉਣਾ ।
ਪ੍ਰਸ਼ਨ 14.
ਅਧਿਆਪਨ ਕਿੱਤੇ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਵਾਸਤੇ ਕੀ ਵਿਕਲਪ ਹਨ ?
ਉੱਤਰ-
ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ (As a Teaching Profession) – ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ.ਪੀ.ਈ., ਬੀ.ਪੀ.ਐੱਡ., ਐੱਮ.ਪੀ.ਐੱਡ., ਐੱਮ.ਫਿਲ, ਜਾਂ ਫਿਰ ਉੱਚੀ ਡਿਗਰੀ ਪੀ.-ਐੱਚ.ਡੀ. ਕੀਤੀ ਹੋਈ ਹੋਣੀ ਚਾਹੀਦੀ ਹੈ | ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫ਼ੈਸਰ ਵੀ ਹੋ ਸਕਦੇ ਹਨ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)
ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਕੈਰੀਅਰ ਦੇ ਵਿਕਲਪਾਂ ਬਾਰੇ ਲਿਖੋ ।
ਉੱਤਰ-
ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ, ਸਰੀਰਕ ਤੰਦਰੁਸਤੀ, ਜੀਵਨ ਸ਼ੈਲੀ, ਖੇਡਾਂ ਅਤੇ ਅੰਤਰ-ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ | ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋ-ਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ । ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਅਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪਰੋਟਸ ਅਥਾਰਿਟੀ ਆਫ ਇੰਡੀਆ, ਰਾਸ਼ਟਰੀ ਖੇਡ ਸੰਸਥਾਵਾਂ, ਵੱਖ-ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ, ਰੇਲਵੇਜ਼, ਬੈਂਕ, ਭਾਰਤੀ ਏਅਰਲਾਨੀਜ, ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਡੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ | ਅਸੀ ਇਹਨਾਂ ਵਿਕਲਪਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ-
1. ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ (As a teaching Profession) – ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ.ਪੀ.ਈ., ਬੀ.ਪੀ.ਐੱਡ, ਐਮ.ਪੀ.ਐੱਡ., ਐਮ.ਫਿਲ. ਜਾਂ ਫਿਰ ਉੱਚੀ ਡਿਗਰੀ ਪੀ-ਐੱਚ. ਡੀ ਕੀਤੀ ਹੋਈ ਹੋਣੀ ਚਾਹੀਦੀ ਹੈ | ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫੈਸਰ ਵੀ ਹੋ ਸਕਦੇ ਹਨ ।
ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਇਨਟਰੈਸ ਪੇਪਰ ਪਾਸ ਕੀਤਾ ਹੋਵੇ ।
2. ਇਕ ਕੋਚ ਦੇ ਕਿੱਤੇ ਵਜੋਂ (As a coaching Profession) – ਸਰੀਰਕ ਸਿੱਖਿਆ ਵਿਚ ਕੋਚਿੰਗ ਦਾ ਇਕ ਵੱਖਰਾ ਖੇਤਰ ਹੈ । ਦੁਨੀਆਂ ਵਿਚ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਹਰੇਕ ਖੇਡ ਲਈ ਵਿਸ਼ੇਸ਼ ਕੋਚਿੰਗ ਦੀ ਲੋੜ ਹੈ । ਕਿਸੇ ਖਾਸ ਖੇਡ ਵਿਚ ਕੋਚਿੰਗ ਦਾ ਡਿਪੋਮਾ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਇਕ ਕੋਚ ਵਜੋਂ ਨੌਕਰੀ ਮਿਲਦੀ ਹੈ । ਰਾਸ਼ਟਰੀ ਜਾਂ ਅੰਤਰਰਾਸ਼ਟਰੀ ਟੀਮ ਦੀ ਕੋਚਿੰਗ ਤੋਂ ਇਲਾਵਾ ਕੋਚ ਕੋਲ ਅਜਿਹੇ ਮੌਕੇ ਹੁੰਦੇ ਹਨ । ਜਿੱਥੇ ਉਹ ਕੋਚਿੰਗ ਕਰ ਸਕਦਾ ਹੈ, ਜਿਵੇਂ ਸਕੂਲ, ਕਾਲਜ ਅਤੇ ਕਲੱਬ ਆਦਿ ।
ਉਹ ਆਪਣੀ ਖੁਦ ਦੀ ਸਪੋਰਟਸ ਅਕੈਡਮੀ ਚਲਾ ਸਕਦੇ ਹਨ । ਇਸ ਵਾਸਤੇ ਉਸ ਕੋਲ ਐੱਨ.ਆਈ.ਐੱਸ. ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਹ ਸਰੀਰਕ ਸਿੱਖਿਆ ਵਿਚ ਵੀ ਆਪਣੀ ਡਿਗਰੀ ਪੂਰੀ ਕਰ ਸਕਦਾ ਹੈ, ਜਿਵੇਂ ਕਿ ਬੀ.ਪੀ.ਐਡ. ਅਤੇ ਐਮ.ਪੀ ਐਡ ਆਦਿ । ਐਨ.ਆਈ.ਐਸ. ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ । ਇਹ ਹੇਠ ਲਿਖੇ ਹਨ-
1. ਇਕ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ (As a Sports Physiotherapist) – ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਊਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜਿਊਥੈਰੇਪਿਸਟ ਬੀ.ਐੱਸ.ਸੀ., (B.Sc.) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ । ਕੈਰੀਅਰ ਦੇ ਤੌਰ ‘ਤੇ ਫਿਜਿਊਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਫਿਜਿਉਥੈਰੇਪਿਸਟ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ-ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ ।
2. ਇਕ ਖੇਡ ਪੱਤਰਕਾਰ ਦੇ ਰੂਪ ਵਿਚ (As a Sports Journalist) – ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ | ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ, ਖਬਰਾਂ, ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ । ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸਿਕ ਸੰਚਾਰ (Mass Communication) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12ਵੀ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ-ਵੱਖ ਖੇਡ ਦਾ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ (Production) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
3. ਯੋਗਾ ਦੇ ਰੂਪ ਵਿਚ ਕਿੱਤਾ (As a Yoga Instructor) – ਅੱਜ-ਕੱਲ੍ਹ ਹਰ ਕੋਈ ਸਰੀਰਕ ਤੰਦਰੁਸਤੀ ਪ੍ਰਤੀ ਸੁਚੇਤ ਹੋ ਗਿਆ ਹੈ ਅਤੇ ਇਸ ਨੂੰ ਕੈਰੀਅਰ ਦੇ ਰੂਪ ਵਿਚ ਅਪਣਾ ਰਿਹਾ ਹੈ । ਇਸ ਕੈਰੀਅਰ ਵਿਚ ਚੰਗੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਅਤੇ ਸਮਾਜ ਦੀ ਜ਼ਰੂਰਤ ਨੂੰ ਯੋਗਿਕ ਅਭਿਆਸ ਵੱਲ ਵਧਾਇਆ ਜਾ ਰਿਹਾ ਹੈ । ਇਕ ਯੋਗਾ ਮਾਹਿਰ ਹੋਣ ਲਈ ਵਿਅਕਤੀ ਕੋਲ ਬੈਚਲਰ ਡਿਗਰੀ, ਡਿਪਲੋਮਾ, ਯੋਗ ਵਿਚ ਬੀ.ਐੱਡ. ਦਾ ਸਰਟੀਫਿਕੇਟ ਕੋਰਸ ਹੋਣਾ ਲਾਜ਼ਮੀ ਹੈ ।
ਪ੍ਰਸ਼ਨ 2.
ਸਰੀਰਕ ਸਿੱਖਿਆ ਦੇ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿਓ ।
ਉੱਤਰ-
ਸਰੀਰਕ ਸਿੱਖਿਆ ਦੇ ਕੋਰਸਾਂ ਦੇ ਨਾਂ ਹੇਠਾਂ ਦਿੱਤੇ ਗਏ ਹਨ
ਪ੍ਰਸ਼ਨ 3.
ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਜਾਣਕਾਰੀ ਦਿਉ ।
ਉੱਤਰ-
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (Rajiv Gandhi Sports Awards) – ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ, ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ | ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ ।
ਰਾਜੀਵ ਗਾਂਧੀ ਖੇਡ ਪੁਰਸਕਾਰ ਨੂੰ ਪ੍ਰਾਪਤ ਕਰਨ ਦੇ ਨਿਯਮ (Rules to get Rajiv Gandhi Sports Award) – ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ, ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ।
2018 ਵਿਚ ਰਾਜੀਵ ਗਾਂਧੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ-
ਖਿਡਾਰੀ ਦਾ ਨਾਮ |
ਖੇਡ |
1. ਮੀਰਾਬਾਈ ਚਾਨੂੰ |
ਵੇਟ ਲੇਟਟਿੰਗ |
2. ਵਿਰਾਟ ਕੋਹਲੀ |
ਕ੍ਰਿਕਟ |
ਪ੍ਰਸ਼ਨ 4.
ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਸਰਵੋਤਮ ਅਵਾਰਡ ਬਾਰੇ ਦੱਸੋ ।
ਉੱਤਰ-
ਅਰਜਨ ਐਵਾਰਡ (Arjuna Award) – ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ । ਇਹ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਹੈ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਫੀ (ਅਰਜਨ ਦਾ ਕਾਂਸੀ ਦਾ ਬੁੱਤ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ ।
ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੂਰਾਨੀ (Saleem Durrani) ਕ੍ਰਿਕਟ, ਗੁਰਬਚਨ ਸਿੰਘ ਰੰਧਾਵਾ (Gurbachan Singh Randhawa) ਐਥਲੈਟਿਕਸ, ਸਰਬਜੀਤ ਸਿੰਘ (Sarabjit Singh) ਬਾਸਕੇਟਬਾਲ, ਮੈਨੁਅਲ ਮੋਰਾਨ (Manuel Aaron) ਸ਼ਤਰੰਜ, ਨੰਦੁ ਨਾਟੇਕਰ (Nandhu Natekar) ਬੈਡਮਿੰਟਨ ਅਤੇ ਐਲ. ਬੀ. ਡਿਸੂਜਾ (LB D’Souza) ਬਾਕਸਿੰਗ ਮੀਨਾ ਸ਼ਾਹ (Meena Shah) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ |
ਅਰਜੁਨ ਅਵਾਰਡ ਦੇ ਨਿਯਮ-ਅਰਜੁਨ ਅਵਾਰਡ ਦੇ ਨਿਯਮ ਹੇਠ ਲਿਖੇ ਅਨੁਸਾਰ ਹਨ :-
- ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ।
- ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂਦੀ ਹੈ ।
- ਆਮ ਤੌਰ ਦੇ ਹਰੇਕ ਸਾਲ ਹਰੇਕ ਈਵੇਂਟ ਲਈ ਇਕ ਖਿਡਾਰੀ ਨੂੰ ਅਵਾਰਡ ਦਿੱਤਾ ਜਾਂਦਾ ਹੈ ਅਤੇ ਇਸੇ ਈਵੈਂਟ ਵਿਚ ਨਿਰਵਿਵਾਦ ਔਰਤ ਨੂੰ ਦੂਜਾ ਇਨਾਮ ਦਿੱਤਾ ਜਾ ਸਕਦਾ ਹੈ ।
- ਨਾਮਜ਼ਦਗੀਆਂ ਦੀ ਸੂਚੀ ਨਿਰਧਾਰਿਤ ਸਮੇਂ ਵਿਚ ਖੇਡ ਵਿਭਾਗ ਨੂੰ ਜਮਾਂ ਕਰਵਾ ਦਿੱਤੀਆਂ ਜਾਂਦੀਆਂ ਹਨ ।
- ਨਾਮਜ਼ਦਗੀਆਂ ਦਾਖਲ ਕਰਨ ਲਈ ਨਿਸਚਿਤ ਮਿੱਤੀ ਸਿਰਫ ਕੇਂਦਰ ਸਰਕਾਰ ਵਲੋਂ ਵਧਾਈ ਜਾ ਸਕਦੀ ਹੈ ।
- ਸਰਕਾਰ ਵਲੋਂ ਇਕ ਕਮੇਟੀ ਦਾ ਗਠਨ ਹੁੰਦਾ ਹੈ ਜੋ ਕਿ ਫੈਡਰੇਸ਼ਨਾਂ ਵਲੋਂ ਦਿੱਤੇ ਨਾਮਾਂ ਦੀ ਪੜਤਾਲ ਕਰਦੀ ਹੈ ।
- ਜੇਕਰ ਸਰਕਾਰ ਫੈਡਰੇਸ਼ਨ ਤੋਂ ਕੋਈ ਸੂਚੀ ਪ੍ਰਾਪਤ ਨਹੀਂ ਕਰਦੀ ਤਾਂ ਭਾਰਤ ਸਰਕਾਰ ਖੁਦ ਹੀ ਸਰਵੋਤਮ ਖਿਡਾਰੀ ਨੂੰ ਪੁਰਸਕਾਰ ਦੇ ਸਕਦੀ ਹੈ ।
- ਖੇਡ ਫੈਡਰੇਸ਼ਨਾਂ ਤਿੰਨ ਖਿਡਾਰੀਆਂ ਦਾ ਨਾਮ ਭਾਰਤ ਸਰਕਾਰ ਨੂੰ ਭੇਜਦੀ ਹੈ ਜਿਸ ਵਿਚ ਇਕ ਸਰਵੋਤਮ . ਖਿਡਾਰੀ ਦੇ ਰੂਪ ਵਿਚ ਚੁਣ ਲਿਆ ਜਾਂਦਾ ਹੈ ਅਤੇ ਦੂਜਾ ਨਾਮ ਮਹਿਲਾ ਖਿਡਾਰੀ ਦਾ ਹੋ ਸਕਦਾ ਹੈ ।
- ਅਵਾਰਡ ਪੇਸ਼ਕਾਰੀ ਮਿਤੀ ਸਰਕਾਰ ਵਲੋਂ ਤੈਅ ਕੀਤੀ ਜਾਂਦੀ ਹੈ। ।
- ਇਕ ਖਿਡਾਰੀ ਨੂੰ ਦੋ ਵਾਰ ਪੁਰਸਕਾਰ ਨਹੀਂ ਦਿੱਤਾ ਜਾ ਸਕਦਾ ।
- ਇਹ ਅਵਾਰਡ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ ।
- ਅਵਾਰਡ ਨਿਯਮਾਂ ਵਿਚ ਭਾਰਤ ਸਰਕਾਰ ਦਾ ਫੈਸਲਾ ਵੀ ਆਖਰੀ ਫੈਸਲਾ ਹੁੰਦਾ ਹੈ । ਅਗਰ ਕਿਸੇ ਕਾਰਨ ਕਰਕੇ ਅਵਾਰਡ ਵਾਪਿਸ ਲੈਣਾ ਹੋਵੇ ਤਾਂ ਖਿਡਾਰੀ ਉਸੇ ਹਾਲਤ ਵਿਚ ਵਾਪਿਸ ਕਰਦਾ ਹੈ ਇਸ ਵਿਚ ਗ੍ਰਹਿਣ ਕੀਤਾ ਸੀ ।
- ਅਰਜਨ ਅਵਾਰਡ ਦੇ ਨਿਯਮ 1996 ਵਿਚ ਬਣਾਏ ਗਏ ਸਨ ।
ਪ੍ਰਸ਼ਨ 5.
ਸਕੂਲ ਅਤੇ ਕਾਲਜ ਅਧਿਆਪਕ ਬਣਨ ਲਈ ਕਿਹੜੇ ਕੋਰਸ ਜ਼ਰੂਰੀ ਹਨ ਅਤੇ ਉਹਨਾਂ ਦੀ ਦਾਖਲੇ ਵਾਸਤੇ ਯੋਗਤਾ ਕੀ ਹੋਣੀ ਚਾਹੀਦੀ ਹੈ ?
ਉੱਤਰ-
ਸਕੂਲ ਅਤੇ ਕਾਲਜ ਦੇ ਅਧਿਆਪਕਾਂ ਵਾਸਤੇ ਜ਼ਰੂਰੀ ਕੋਰਸ ਹੇਠ ਲਿਖੇ ਅਨੁਸਾਰ ਹਨ :
1. ਡੀ. ਪੀ. ਐੱਡ. – ਇਹ ਕੋਰਸ ਪਹਿਲਾਂ ਸੀ.ਪੀ. ਐੱਡ. ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਡੀ.ਪੀ.ਐੱਡ. ਕਿਹਾ ਜਾਣ ਲੱਗ ਪਿਆ । ਇਸਦੇ ਨਾਲ ਹੀ ਇਸ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਸੀ । ਇਸ ਕੋਰਸ ਨੂੰ ਪੂਰਾ ਕਰਕੇ ਵਿਅਕਤੀ ਕਿਸੇ ਵੀ ਐਲੀਮੈਂਟਰੀ ਸਕੂਲ ਪੀ.ਟੀ.ਆਈ. ਦੇ ਤੌਰ ‘ਤੇ · ਅਧਿਆਪਕ ਵਜੋਂ ਕੰਮ ਕਰ ਸਕਦਾ ਹੈ ।
ਡੀ.ਪੀ.ਐੱਡ. ਵਿਚ ਦਾਖ਼ਲੇ ਲਈ ਯੋਗਤਾ-
(ਉ) ਵਿਅਕਤੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਉਹ ਫਿਜੀਕਲ ਤੌਰ ‘ਤੇ ਤੰਦਰੁਸਤ ਹੋਵੇ ।
(ਇ) , ਉਸ ਨੇ ਦਾਖ਼ਲੇ ਵਾਸਤੇ ਸਰੀਰਕ ਤੰਦਰੁਸਤੀ ਦਾ ਟੈਸਟ ਪਾਸ ਕੀਤਾ ਹੋਵੇ ।
2. ਬੀ. ਪੀ. ਐੱਡ. (ਇੰ ਟਿਡ ਕੋਰਸ) – ਇਹ ਕੋਰਸ ਚਾਰ ਸਾਲ ਦੀ ਮਿਆਦ ਵਾਲਾ ਹੈ ਅਤੇ ਕਈ ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਹੈ । ਇਹ ਵੀ ਬੈਚਲਰ ਆਫ ਆਰਟਸ ਦੇ ਬਰਾਬਰ ਦੀ ਮਾਨਤਾ ਪ੍ਰਾਪਤ ਡਿਗਰੀ ਹੁੰਦੀ ਹੈ । ਪਹਿਲਾਂ ਇਸ ਕੋਰਸ ਦੀ ਮਿਆਦ ਤਿੰਨ ਸਾਲ ਦੀ ਰੱਖੀ ਗਈ ਪਰ ਐੱਨ. ਸੀ. ਆਰ. ਟੀ. ਸੀ. ਨੇ 2016-17
ਵਿਚ ਇਸ ਦੀ ਮਿਆਦ ਬਦਲ ਕੇ ਚਾਰ ਸਾਲ ਕਰ ਦਿੱਤੀ ਗਈ ਹੈ । ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵਿਅਕਤੀ ਸਿੱਧੇ | ਤੌਰ `ਤੇ ਐੱਮ.ਪੀ.ਐੱਡ. ਵਿਚ ਦਾਖਲਾ ਲੈ ਸਕਦਾ ਹੈ । ਬੀ.ਪੀ. ਐੱਡ. ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਸਕੂਲ ਵਿਚ ਪੀ.ਟੀ.ਆਈ. ਕੰਮ ਕਰ ਸਕਦਾ ਹੈ ।
ਬੀ. ਪੀ. ਐੱਡ. ਲਈ ਯੋਗਤਾ
(ਉ) ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਦਾਖ਼ਲੇ ਵਾਸਤੇ ਇਨਟਰੈਨਸ ਪੇਪਰ ਅਤੇ ਫਿਜ਼ੀਕਲ ਟੈਸਟ ਪਾਸ ਕੀਤਾ ਹੋਵੇ ।
(ਈ) ਵਿਅਕਤੀ ਕਿਸੇ ਖੇਡ ਵਿਚ ਮਾਹਿਰ ਜ਼ਰੂਰ ਹੋਵੇ ।
(ਸ) ਡੀ.ਪੀ.ਐੱਡ. ਡਿਗਰੀ 50% ਅੰਕਾਂ ਨਾਲ ਪਾਸ ਹੋਵੇ ।
3. ਬੀ. ਪੀ. ਐੱਡ. ਡਿਪਲੋਮਾ (2 ਸਾਲ) – ਇਹ ਦੋ ਸਾਲ ਦੀ ਮਿਆਦ ਵਾਲਾ ਕੋਰਸ ਹੈ ਅਤੇ ਗੈਜੂਏਸ਼ਨ ਦੀ ਬਰਾਬਰ ਦੀ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ । ਇਸ ਡਿਪਲੋਮੇ ਨੂੰ ਕਈ ਮਾਨਤਾ ਪ੍ਰਾਪਤ ਕਾਲਜ ਅਤੇ ਯੂਨੀਵਰਸਿਟੀ ਵਿਚ ਕਰਵਾਇਆ ਜਾਂਦਾ ਹੈ । ਇਸ ਡਿਪਲੋਮੇ ਵਿਚ ਸਰੀਰਕ ਸਿੱਖਿਆ ਦੇ ਪਿਛੋਕੜ ਕਈ ਮੈਡੀਕਲ ਵਿਸ਼ਿਆਂ ਅਤੇ ਸਿੱਖਿਆ ਦੇਣ ਦੇ ਕਈ ਤਰੀਕੇ ਅਤੇ ਹੋਰਨਾਂ ਖੇਡਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਡਿਪਲੋਮੇ ਨੂੰ ਪੂਰਾ ਕਰਨ ਤੋਂ ਬਾਅਦ ਵਿਅਕਤੀ ਕਿਸੇ ਹਾਈ ਜਾਂ ਸੈਕੰਡਰੀ ਸਕੂਲ ਵਿਚ ਬਤੌਰ ਅਧਿਆਪਕ ਪੜ੍ਹਾਉਣ ਦੇ ਕਾਬਿਲ ਹੋ ਜਾਂਦਾ ਹੈ ।
ਬੀ. ਪੀ. ਐੱਡ. ਡਿਪਲੋਮੇ ਲਈ ਯੋਗਤਾ-
(ਉ) ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 50% ਅੰਕਾਂ ਨਾਲ ਗੇਜਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ।
(ਅ) ਖਿਡਾਰੀ ਦਾ ਨੈਸ਼ਨਲ ਜਾਂ ਅੰਤਰ-ਯੂਨੀਵਰਸਿਟੀ ਜਾਂ ਫਿਰ ਅੰਤਰ-ਰਾਸ਼ਟਰੀ ਪੱਧਰ ਤੇ ਕਿਸੇ ਇਕ ਖੇਡ ਵਿਚ ਭਾਗ ਲਿਆ ਜਾਂ ਫਿਰ ਮੈਡਲ ਜ਼ਰੂਰ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ।
(ਈ) ਸਰੀਰਕ ਯੋਗਤਾ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੈ ।
4. ਐੱਮ. ਪੀ. ਐੱਡ. – ਇਹ ਦੋ ਸਾਲ ਦੀ ਮਿਆਦ ਦਾ ਕੋਰਸ ਹੈ ਅਤੇ ਮਾਨਤਾ ਪ੍ਰਾਪਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਕਰਵਾਇਆ ਜਾਂਦਾ ਹੈ । ਇਹ ਇਕ ਮਾਸਟਰ ਡਿਗਰੀ ਹੈ ਜਿਸ ਨੂੰ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਹਾਈ ਸੈਕੰਡਰੀ ਵਿਚ ਬਤੌਰ ਲੈਕਚਰਾਰ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ । ਇਸ ਤੋਂ ਇਲਾਵਾ ਉਹ ਯੂ. ਸੀ. ਨੈੱਟ ਅਤੇ ਪੀ. ਐੱਚ. ਡੀ. ਕਰਕੇ ਕਾਲਜਾਂ ਵਿਚ ਇਸੀਟੈਟ ਪ੍ਰੋਫੈਸਰ ਵੀ ਲੱਗ ਸਕਦਾ ਹੈ ।
ਐੱਮ. ਪੀ. ਐੱਡ. ਲਈ ਯੋਗਤਾ-
(ਉ) ਇਹ ਕੋਰਸ ਵਿਚ ਦਾਖ਼ਲੇ ਵਾਸਤੇ ਬੀ.ਪੀ.ਐੱਡ. (2 ਸਾਲ) ਦਾ ਬੀ.ਪੀ.ਐੱਡ. (ਇੰਟੀਗ੍ਰਡ) ਕੋਰਸ 50% ਅੰਕਾਂ ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ ।
(ਅ) ਖਿਡਾਰੀ ਕਿਸੇ ਖੇਡ ਦਾ ਮਾਹਿਰ ਅਤੇ ਕਿਸੇ ਵੀ ਪੱਧਰ ਤੇ ਖੇਡਿਆ ਹੋਵੇ ।
(ਇ) ਸਰੀਰਕ ਯੋਗਤਾ ਦਾ ਟੈਸਟ ਪਾਸ ਕੀਤਾ ਹੋਵੇ ।
5. ਐੱਮ. ਫਿਲ. (ਮਾਸਟਰ ਆਫ ਫਿਲਾਸਫੀ)-ਇਹ ਇਕ ਖੋਜ ਨਾਲ ਜੁੜਿਆ ਖੇਤਰ ਹੈ ਜਿਸ ਵਿਚ ਵਿਅਕਤੀ ਆਪਣੀ ਰੁਚੀ ਦੇ ਹਿਸਾਬ ਨਾਲ ਖੋਜ ਕਰਨਾ ਅਤੇ ਉਸਦੇ ਤਰੀਕਿਆਂ ਦਾ ਅਧਿਐਨ ਕਰਦੇ ਹਨ ।
ਯੋਗਤਾ-
- ਵਿਅਕਤੀ ਨੇ ਐੱਮ.ਪੀ.ਐੱਡ. ਜਾਂ ਮਾਸਟਰ ਡਿਗਰੀ ਘੱਟੋ-ਘੱਟ 55% ਪਾਸ ਕੀਤੀ ਹੋਵੇ ।
- ਵਿਅਕਤੀ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੋਣੀ ਲਾਜ਼ਮੀ ਹੈ ।
6. ਪੀ-ਐੱਚ. ਡੀ. (ਡਾਕਟਰ ਆਫ ਫਿਲਾਸਫੀ) – ਇਹ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਜਿਸ ਦੀ ਮਿਆਦ 3 ਸਾਲ ਤੋਂ 4 ਸਾਲ ਤੱਕ ਹੁੰਦੀ ਹੈ । ਇਸ ਵਿਚ ਵਿਅਕਤੀ ਸਰੀਰਕ ਸਿੱਖਿਆ ਦੇ ਕਿਸੇ ਵੀ ਵਿਸ਼ੇ ਤੇ ਆਪਣੀ ਰੁਚੀ ਮੁਤਾਬਿਕ ਨਵੀਂ ਖੋਜ ਕਰਦਾ ਹੈ ਅਤੇ ਜੋ ਨਤੀਜੇ ਆਉਂਦੇ ਹਨ ਉਹਨਾਂ ਨੂੰ ਸਰੀਰਕ ਸਿੱਖਿਆ ਦੇ ਵਿਕਾਸ ਵਿਚ ਲਿਆ ਜਾਂਦਾ ਹੈ । ਇਸ ਡਿਗਰੀ ਨੂੰ ਪੂਰਾ ਕਰਨ ਤੋਂ ਵਿਅਕਤੀ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ ।
ਯੋਗਤਾ-
- ਇਸ ਵਿਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਵਿਅਕਤੀ ਨੇ ਯੂ.ਜੀ.ਸੀ. ਨੈੱਟ ਨਹੀਂ ਪਾਸ ਕੀਤਾ ।
- ਐੱਮ.ਪੀ.ਐੱਡ. ਮਾਸਟਰ ਡਿਗਰੀ ਅਤੇ ਐੱਮ. ਫਿਲ ਤੋਂ ਬਾਅਦ ਇਸ ਨੂੰ ਕੀਤਾ ਜਾਂਦਾ ਹੈ ।
7. ਯੋਗ ਮਾਹਿਰ-ਅੱਜ-ਕੱਲ੍ਹ ਹਰ ਕੋਈ ਸਰੀਰਕ ਤੰਦਰੁਸਤੀ ਪ੍ਰਤੀ ਸੁਚੇਤ ਹੋ ਗਿਆ ਹੈ ਅਤੇ ਇਸ ਨੂੰ ਕਿੱਤੇ ਵਜੋਂ ਅਪਣਾਉਣਾ ਚਾਹੁੰਦੇ ਹਨ । ਯੋਗ ਮਾਹਿਰ ਕੋਲ ਹੇਠ ਲਿਖਿਆਂ ਵਿਚੋਂ ਕੋਈ ਵੀ ਡਿਗਰੀ ਦਾ ਹੋਣਾ ਜ਼ਰੂਰੀ ਹੈ :-
- ਸਰਟੀਫਿਕੇਟ ਇੰਨ ਯੋਗਾ-ਇਸ ਕੋਰਸ ਨੂੰ ਕਰਨ ਵਾਸਤੇ ਘੱਟੋ-ਘੱਟ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ । ਇਹ ਛੇ ਹਫ਼ਤਿਆਂ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਜਿਸ ਵਿਚ ਯੋਗਾ ਦੇ ਆਸਨਾਂ ਦਾ ਗਿਆਨ ਦਿੱਤਾ ਜਾਂਦਾ ਹੈ ।
- ਬੈਚਲਰ ਆਫ਼ ਯੋਗਾ-ਇਹ ਤਿੰਨ ਸਾਲ ਦੀ ਮਿਆਦ ਦੀ ਡਿਗਰੀ ਹੈ ਅਤੇ ਗੈਜੂਏਸ਼ਨ ਦੇ ਬਰਾਬਰ ਹੁੰਦੀ ਹੈ । ਇਸ ਵਿਚ ਦਾਖ਼ਲਾ ਲੈਣ ਲਈ ਬਾਰੂਵੀ ਪਾਸ ਹੋਣਾ ਜ਼ਰੂਰੀ ਹੈ ।
- ਡਿਪਲੋਮਾ ਇੰਨ ਯੋਗਾ-ਇਹ ਇਕ ਸਾਲ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਅਤੇ ਇਹ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ ।
- ਐੱਮ. ਐੱਸ. ਸੀ. ਇੰਨ ਯੋਗਾ-ਇਹ ਦੋ ਸਾਲ ਦੀ ਮਿਆਦ ਦਾ ਕੋਰਸ ਹੈ ਅਤੇ ਇਸ ਵਿਚ ਦਾਖ਼ਲੇ ਵਾਸਤੇ ਵਿਅਕਤੀ ਕੋਲ ਗੈਜੂਏਸ਼ਨ ਜਾਂ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ । ਇਹਨਾਂ ਉਪਰੋਕਤ ਕੋਰਸਾਂ ਨੂੰ ਕਈ ਮਾਨਤਾ ਪ੍ਰਾਪਤ ਕਾਲਜ ਅਤੇ ਯੂਨੀਵਰਸਿਟੀਆਂ ਕਰਵਾਉਂਦੀਆਂ ਹਨ ।
8. ਮਾਸਟਰ ਡਿਗਰੀ ਇਨ-ਸਪੋਰਟਸ ਕੋਚਿੰਗ (Master Degree in Sports Coaching) – ਇਹ ਦੋ ਸਾਲ ਦੀ ਮਿਆਦ ਵਾਲੀ ਡਿਗਰੀ ਹੈ ਜਿਸ ਵਿਚ ਕੋਚਾਂ ਵਿਚ ਰਿਸਰਚ ਵਿਵਹਾਰ ਦਾ ਵਿਕਾਸ ਕਰਨਾ ਹੈ । ਇਹ ਡਿਗਰੀ ਐਥਲੈਟਿਕਸ, ਬਾਸਕੇਟਬਾਲ, ਫੁੱਟਬਾਲ, ਹਾਕੀ, ਸਵੀਮਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਲਈ ਮੌਜੂਦ ਹੈ। ਅਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ । ਇਸ ਡਿਗਰੀ ਵਾਸਤੇ ਵਿਅਕਤੀ ਗੈਜੂਏਟ ਅਤੇ ਐੱਸ.ਏ.ਆਈ. (SAI) ਜਾਂ ਐੱਨ.ਐੱਸ.ਐੱਨ.ਆਈ.ਐੱਸ. (NSNIS) ਤੋਂ 60% ਨਾਲ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ ।
9. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਪੋਰਟਸ ਮੈਡੀਸਨ (Post Graduate Diploma in Sports Medicine) – ਇਹ ਡਿਗਰੀ ਦਾ ਐੱਮ.ਬੀ.ਬੀ.ਐੱਸ. (MBBS) ਦੇ ਡਾਕਟਰਾਂ ਵਾਸਤੇ ਆਯੋਜਨ ਕੀਤਾ ਜਾਂਦਾ ਹੈ । ਇਸ ਡਿਗਰੀ ਵਾਸਤੇ ਗੈਜੂਏਟ ਡਿਗਰੀ ਜਾਂ ਮੈਡੀਕਲ ਤੋਂ ਕੀਤਾ ਹੋਣਾ ਚਾਹੀਦਾ ਹੈ । ਇਸ ਦੀ ਮਿਆਦ ਦੋ ਸਾਲ ਦੀ ਹੈ । ਇਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਸਾਇੰਸਜ਼ ਨਾਲ ਮਾਨਤਾ ਪ੍ਰਾਪਤ ਹੈ ।
10. ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।