Punjab State Board PSEB 4th Class Punjabi Book Solutions Chapter 11 ਮੇਰੇ ਨਿਸ਼ਾਨੇ Textbook Exercise Questions and Answers.
PSEB Solutions for Class 4 Punjabi Chapter 11 ਮੇਰੇ ਨਿਸ਼ਾਨੇ
‘ਕਾਵਿ-ਟੋਟਿਆਂ ਦੇ ਸਰਲ ਅਰਥ
(ੳ) ਮੈਂ ਭਾਰਤ ਦੀ …….. ਸ਼ਾਨ ਬਣਾਂਗਾ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਮੈਂ ਭਾਰਤ ਦੀ ਸ਼ਾਨ ਬਣਾਂਗਾ ਅਜੇ ਭਾਵੇਂ ਮੈਂ ਛੋਟਾ ਬੱਚਾ ਹਾਂ, ਪਰ ਕਿਸੇ ਵੇਲੇ ਮੈਂ ਮਹਾਨ ਮਨੁੱਖ ਬਣਾਂਗਾ। ਮੈਂ ਮਨ ਲਾ ਕੇ ਪੜ੍ਹਾਈ ਕਰਾਂਗਾ ਤੇ ਉੱਚੀ ਤੋਂ ਉੱਚੀ ਵਿੱਦਿਆ ਪ੍ਰਾਪਤ ਕਰਾਂਗਾ । ਮੈਂ ਸਖ਼ਤ ਮਿਹਨਤ ਕਰ ਕੇ, ਆਪਣੀ ਸੂਝ ਤੇ ਗਿਆਨ ਨੂੰ ਵਧਾ ਕੇ ਇਕ ਚੰਗਾ ਵਿਦਵਾਨ ਬਣਾਂਗਾ ਤੇ ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ ।
(ਅ) ਮੇਰੀਆਂ ਅੱਖਾਂ ……… ਸ਼ਾਨ ਬਣਾਂਗਾ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਮੇਰੀਆਂ ਨਜ਼ਰਾਂ ਭਾਰਤ ਦੇ ਹੱਦਾਂ-ਬੰਨਿਆਂ ਉੱਤੇ ਟਿਕੀਆਂ ਰਹਿਣਗੀਆਂ । ਕੋਈ ਦੁਸ਼ਮਣ ਮੇਰੇ ਹੁੰਦਿਆਂ ਭਾਰਤ ਵਲ ਤਕ ਵੀ ਨਹੀਂ ਸਕੇਗਾ । ਮੈਂ ਫ਼ੌਜੀ ਕਪਤਾਨ ਬਣ ਕੇ ਭਾਰਤ ਦੀ ਰਾਖੀ ਕਰਾਂਗਾ ਤੇ ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ ।
(ਈ) ਹਿੰਦੂ, ਮੁਸਲਿਮ ……. ਦਾ ਜਾਇਆ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਮੇਰੇ ਲਈ ਸਾਰੇ ਭਾਰਤ-ਵਾਸੀ ਇਕ ਸਮਾਨ ਹੋਣਗੇ । ਮੇਰੇ ਲਈ ਹਿੰਦੂ, ਮੁਸਲਿਮ, ਸਿੱਖ, ਈਸਾਈ ਵਿੱਚੋਂ ਕੋਈ ਵੀ ਪਰਾਇਆ ਨਹੀਂ ਹੋਵੇਗਾ । ਮੈਨੂੰ ਤਾਂ ਭਾਰਤ ਮਾਂ ਦਾ ਹਰ ਇਕ ਪੁੱਤਰ ਆਪਣਿਆਂ ਵਰਗਾ ਜਾਪਦਾ ਹੈ । ਮੈਂ ਭਾਰਤ ਦੀ ਜਿੰਦ-ਜਾਨ ਬਣਾਂਗਾ ਤੇ ਇਸ ਦੀ ਸ਼ਾਨ ਵਧਾਵਾਂਗਾ ।
(ਸ) ਸੌਂਪ ਦਏਗੀ ………………. ਸ਼ਾਨ ਬਣਾਂਗਾ । ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਭਾਰਤ ਮਾਤਾ ਮੈਨੂੰ ਯੋਗ ਬਣਾ ਕੇ ਜਿਹੜਾ ਵੀ ਕੰਮ ਸੌਂਪੇਗੀ, ਉਸ ਨੂੰ ਨਿਭਾਉਣਾ ਮੇਰਾ ਧਰਮ ਹੋਵੇਗਾ । ਮੈਂ ਉਸ ਕੰਮ ਨੂੰ ਤਨ-ਮਨ ਲਾ ਕੇ ਸਿਰੇ ਚੜ੍ਹਾਵਾਂਗਾ । ਇਸ ਤਰ੍ਹਾਂ ਮੈਂ ਭਾਰਤ ਦੀ ਚੰਗੀ ਸੰਤਾਨ ਬਣਾਂਗਾ ਤੇ ਇਸ ਦੀ ਸ਼ਾਨ ਵਧਾਵਾਂਗਾ ।
(ਹ) ਇੱਕੋ ਨੂਰ ਹੈ ………. ਸ਼ਾਨ ਬਣਾਂਗਾ ।
ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਸਾਰੇ ਮਨੁੱਖਾਂ ਵਿਚ ਇੱਕੋ ਰੱਬ ਦਾ ਨੂਰ ਹੈ । ਜਾਤਾਂ-ਪਾਤਾਂ ਦੇ ਸਾਰੇ ਫ਼ਰਕ ਝੂਠੇ ਹਨ । ਮੈਂ ਅਜਿਹਾ ਤੂਫ਼ਾਨ ਬਣਾਂਗਾ ਕਿ ਮੈਨੂੰ ਦੇਖ ਕੇ ਇੱਥੋਂ ਊਚ-ਨੀਚ ਤੇ ਛੂਤ-ਛਾਤ ਦੇ ਵਿਤਕਰੇ ਉੱਡ ਜਾਣਗੇ । ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
1. ਮੈਂ ਭਾਰਤ ਦੀ ਸ਼ਾਨ ਬਣਾਂਗਾ,
ਭਾਵੇਂ ਅੱਜ ਹਾਂ ਛੋਟਾ ਬੱਚਾ
ਪਰ ਮੈਂ ਕਦੇ ਮਹਾਨ ਬਣਾਂਗਾ ।
ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਪ੍ਰਸ਼ਨ
- ਕੌਣ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ ?
- ਬੱਚਾ ਕਿਸ ਦੀ ਸ਼ਾਨ ਬਣਨਾ ਚਾਹੁੰਦਾ ਹੈ ?
- “ਮੇਰੇ ਨਿਸ਼ਾਨੇ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।
ਉੱਤਰ:
- ਛੋਟਾ ਬੱਚਾ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ ।
- ਬੱਚਾ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ ।
- ਨੋਟ-ਉਪਰੋਕਤ ਸਤਰਾਂ ਨੂੰ ਜ਼ਬਾਨੀ ਯਾਦ ਕਰੋ ਤੇ ਲਿਖੋ ।
2. ਕਰਕੇ ਮਨ ਦੇ ਨਾਲ ਪੜ੍ਹਾਈ,
ਉੱਚੀ-ਉੱਚੀ ਵਿੱਦਿਆ ਪਾ ਕੇ ।
ਪੂਰੀ ਭਰਵੀਂ ਮਿਹਨਤ ਕਰ ਕੇ
ਸੂਝ ਵਧਾ ਕੇ, ਗਿਆਨ ਵਧਾ ਕੇ ।
ਮੈਂ ਚੰਗਾ ਵਿਦਵਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਪ੍ਰਸ਼ਨ
- ਛੋਟਾ ਬੱਚਾ ਕਿਸ ਤਰ੍ਹਾਂ ਪੜ੍ਹਾਈ ਕਰਨੀ ਚਾਹੁੰਦਾ ਹੈ ?
- ਬੱਚਾ ਕੀ ਬਣਨਾ ਚਾਹੁੰਦਾ ਹੈ ?
ਉੱਤਰ:
- ਛੋਟਾ ਬੱਚਾ ਸਖ਼ਤ ਮਿਹਨਤ ਕਰ ਕੇ ਪੜ੍ਹਾਈ ਕਰਨੀ ਚਾਹੁੰਦਾ ਹੈ ।
- ਬੱਚਾ ਵਿਦਵਾਨ ਬਣਨਾ ਚਾਹੁੰਦਾ ਹੈ ।
3. ਮੇਰੀਆਂ ਅੱਖਾਂ ਦੇ ਵਿਚ ਰਹਿਣ,
ਦੇਸ਼ ਮੇਰੇ ਦੇ ਹੱਦਾਂ-ਬੰਨੇ ।
ਤੱਕੇਗਾ ਨਾ ਮੇਰੇ ਹੁੰਦਿਆਂ,
ਕੋਈ ਮੇਰੇ ਭਾਰਤ ਵੰਨੇ ।
ਮੈਂ ਫ਼ੌਜੀ ਕਪਤਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਪ੍ਰਸ਼ਨ
- ਬੱਚਾ ਆਪਣੀਆਂ ਅੱਖਾਂ ਅੱਗੇ ਕੀ ਰੱਖਣਾ ਚਾਹੁੰਦਾ ਹੈ ?
- ਬੱਚਾ ਫ਼ੌਜ ਵਿਚ ਕਿਹੜਾ ਅਹੁਦਾ ਪ੍ਰਾਪਤ ਕਰਨਾ ਚਾਹੁੰਦਾ ਹੈ ?
ਉੱਤਰ:
- ਬੱਚਾ ਭਾਰਤ ਦੇ ਹੱਦਾਂ-ਬੰਨਿਆਂ ਨੂੰ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਹੈ ।
- ਬੱਚਾ ਫ਼ੌਜ ਵਿਚ ਕਪਤਾਨ ਦਾ ਅਹੁਦਾ ਪ੍ਰਾਪਤ ਕਰਨਾ ਚਾਹੁੰਦਾ ਹੈ ।
4. ਹਿੰਦੂ, ਮੁਸਲਿਮ, ਸਿੱਖ, ਈਸਾਈ,
ਮੈਨੂੰ ਕੋਈ ਨਹੀਂ ਪਰਾਇਆ ।
ਲੱਗਦਾ ਮੈਨੂੰ ਆਪਣਿਆਂ ਵਾਂਗਰ,
ਹਰ ਇਕ ਭਾਰਤ ਮਾਂ ਦਾ ਜਾਇਆ ।
ਮੈਂ ਭਾਰਤ ਦੀ ਜਿੰਦ-ਜਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਪ੍ਰਸ਼ਨ
- ਕਿਨ੍ਹਾਂ ਦੇ ਇਕ ਹੋਣ ਦੀ ਗੱਲ ਕੀਤੀ ਗਈ ਹੈ ?
- ਕਿਹੜਾ ਆਪਣਿਆਂ ਵਰਗਾ ਜਾਪਦਾ ਹੈ ?
ਉੱਤਰ:
- ਦੇਸ਼ ਦੇ ਹਰ ਇਕ ਵਾਸੀ ਹਿੰਦੂ, ਮੁਸਲਿਮ, ਸਿੱਖ, ਈਸਾਈ ਦੇ ਇਕ ਹੋਣ ਦੀ ਗੱਲ ਕੀਤੀ ਗਈ ਹੈ ।
- ਭਾਰਤ ਮਾਂ ਦਾ ਹਰ ਇਕ ਜਾਇਆ ਆਪਣਿਆਂ ਵਰਗਾ ਜਾਪਦਾ ਹੈ ।
5. ਸੌਂਪ ਦਏਗੀ ਜੋ ਕੰਮ ਮੈਨੂੰ,
ਭਾਰਤ ਮਾਤਾ ਯੋਗ ਬਣਾ ਕੇ ।
ਉਹੀ ਮੇਰਾ ਧਰਮ ਬਣੇਗਾ,
ਤੋੜ ਚੜ੍ਹਾਸਾ ਤਨ-ਮਨ ਲਾ ਕੇ ।
ਮੈਂ ਚੰਗੀ ਸੰਤਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਪ੍ਰਸ਼ਨ
- ਬੱਚੇ ਦਾ ਧਰਮ ਕੀ ਹੋਵੇਗਾ ?
- ਕੌਣ ਚੰਗੀ ਸੰਤਾਨ ਬਣੇਗਾ ?
ਉੱਤਰ:
- ਜਿਹੜਾ ਕੰਮ ਵੀ ਭਾਰਤ ਮਾਤਾ ਉਸਨੂੰ ਸੌਂਪ ਦੇਵੇਗੀ, ਉਹ ਹੀ ਉਸ ਦਾ ਧਰਮ ਹੋਵੇਗਾ ।
- ਛੋਟਾ ਬੱਚਾ ।
6. ਇੱਕੋ – ਨੂਰ ਹੈ ਸਭਨਾਂ ਅੰਦਰ,
ਝੂਠੀਆਂ ਨੇ ਸਭ ਜਾਤਾਂ-ਪਾਤਾਂ ।
ਉੱਡ ਜਾਣੇ ਨੇ ਮੈਨੂੰ ਤੱਕ ਕੇ,
ਊਚ-ਨੀਚਤਾ, ਛੂਤਾਂ-ਛਾਤਾਂ ।
ਮੈਂ ਐਸਾ ਤੂਫ਼ਾਨ ਬਣਾਂਗਾ,
ਮੈਂ ਭਾਰਤ ਦੀ ਸ਼ਾਨ ਬਣਾਂਗਾ ।
ਪ੍ਰਸ਼ਨ
- ਸਭਨਾਂ ਅੰਦਰ ਕੀ ਹੈ ?
- ਕੀ ਉੱਡ ਜਾਵੇਗਾ ?
ਉੱਤਰ:
- ਇੱਕੋ ਨੂਰ ।
- ਊਚ-ਨੀਚ ਤੇ ਛੂਤ-ਛਾਤ ।
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ-
(ੳ) ਭਾਵੇਂ ਅੱਜ ਹਾਂ ਛੋਟਾ ਬੱਚਾ,
…………………………
(ਅ) ਤੱਕੇਗਾ ਨਾ ਮੇਰੇ ਹੁੰਦਿਆਂ,
…………………………
(ਈ) ਲੱਗਦਾ ਮੈਨੂੰ ਆਪਣਿਆਂ ਵਾਂਗਰ,
…………………………
(ਸ) ਇੱਕੋ ਨੂਰ ਹੈ ਸਭਨਾਂ ਅੰਦਰ,
…………………………
ਉੱਤਰ:
(ੳ) ਭਾਵੇਂ ਅੱਜ ਹਾਂ ਛੋਟਾ ਬੱਚਾ,
ਪਰ ਮੈਂ ਕਦੇ ਮਹਾਨ ਬਣਾਂਗਾ ।
(ਅ) ਤੱਕੇਗਾ ਨਾ ਮੇਰੇ ਹੁੰਦਿਆਂ,
ਕੋਈ ਮੇਰੇ ਭਾਰਤ ਵੰਨੇ ।
(ਇ) ਲੱਗਦਾ ਮੈਨੂੰ ਆਪਣਿਆਂ ਵਾਂਗਰ,
ਹਰ ਇਕ ਭਾਰਤ ਮਾਂ ਦਾ ਜਾਇਆ ।
(ਸ) ਇੱਕੋ ਨੂਰ ਹੈ ਸਭਨਾਂ ਅੰਦਰ,
ਝੂਠੀਆਂ ਨੇ ਸਭ ਜਾਤਾਂ-ਪਾਤਾਂ ।
ਪ੍ਰਸ਼ਨ 2.
ਇਸ ਕਵਿਤਾ ਵਿਚਲਾ ਵਿਦਿਆਰਥੀ ਕਿਹੜੇ-ਕਿਹੜੇ ਢੰਗਾਂ ਨਾਲ ਭਾਰਤ ਦੀ ਸ਼ਾਨ ਵਧਾਉਣੀ ਚਾਹੁੰਦਾ ਹੈ ?
ਉੱਤਰ:
ਵਿਦਿਆਰਥੀ ਸਖ਼ਤ ਮਿਹਨਤ ਨਾਲ ਵਿਦਵਾਨ ਬਣ ਕੇ, ਫ਼ੌਜੀ ਕਪਤਾਨ ਬਣ ਕੇ, ਧਰਮਾਂ ਤੇ ਜਾਤਾਂ-ਪਾਤਾਂ ਦੇ ਵਿਤਕਰੇ ਮਿਟਾ ਕੇ ਅਤੇ ਭਾਰਤ ਮਾਤਾ ਦੁਆਰਾ ਸੌਂਪੇ ਕੰਮ ਨੂੰ ਤਨ, ਮਨ, ਧਨ ਨਾਲ ਨਿਭਾ ਕੇ ਭਾਰਤ ਦੀ ਸ਼ਾਨ ਵਧਾਉਣੀ ਚਾਹੁੰਦਾ ਹੈ ।
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਸ਼ਾਨ, ਮਹਾਨ, ਗਿਆਨ, ਮਿਹਨਤ, ਪਰਾਇਆ, ਸੰਤਾਨ, ਜਾਤ-ਪਾਤ ।
ਉੱਤਰ:
- ਸ਼ਾਨ (ਵਡਿਆਈ)-ਮੈਂ ਤੇਰੀ ਸ਼ਾਨ ਦੇ ਖ਼ਿਲਾਫ਼ ਇਕ ਵੀ ਲਫ਼ਜ਼ ਨਹੀਂ ਬੋਲਿਆ ।
- ਮਹਾਨ (ਵਿੱਡਾ)-ਭਾਰਤ ਇਕ ਮਹਾਨ ਦੇਸ਼ ਹੈ ।
- ਗਿਆਨ (ਜਾਣਕਾਰੀ)-ਬੰਦੇ ਨੂੰ ਹਰ ਰੋਜ਼ ਆਪਣਾ ਗਿਆਨ ਵਧਾਉਣਾ ਚਾਹੀਦਾ ਹੈ ।
- ਮਿਹਨਤ (ਸਖ਼ਤ ਕੰਮ ਕਰਨਾ)-ਉਸਨੇ ਮਿਹਨਤ ਕੀਤੀ ਤੇ ਉਹ ਪਾਸ ਹੋ ਗਿਆ ।
- ਪਰਾਇਆ (ਬੇਗਾਨਾ)-ਤੁਹਾਨੂੰ ਕਿਸੇ ਪਰਾਏ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ ।
- ਸੰਤਾਨ (ਔਲਾਦ-ਉਸਦੇ ਵੱਡੇ ਭਰਾ ਦੀ ਕੋਈ ਸੰਤਾਨ ਨਹੀਂ ।
- ਜਾਤ-ਪਾਤ (ਸਮਾਜ ਦੇ ਉੱਚੀਆਂ-ਨੀਵੀਆਂ ਜਾਤਾਂ ਵਿਚ ਵੰਡੇ ਹੋਣ ਦੇ ਵਿਚਾਰ ਨੂੰ ਮੰਨਣਾ)-ਗੁਰੂ ਸਾਹਿਬ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਸਨ ਕਰਦੇ, ਸਗੋਂ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਦੇ ਸਨ ।
ਪ੍ਰਸ਼ਨ 4.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
ਉੱਤਰ:
ਪ੍ਰਸ਼ਨ 5.
ਵਿਸਰਾਮ ਚਿੰਨ੍ਹ ਲਾਓ-
ਹਿੰਦੂ ਮੁਸਲਿਮ ਸਿੱਖ ਈਸਾਈ
ਮੈਨੂੰ ਕੋਈ ਨਹੀਂ ਪਰਾਇਆ
ਲਗਦਾ ਮੈਨੂੰ ਆਪਣਿਆਂ ਵਾਂਗਰ
ਹਰ ਇਕ ਭਾਰਤ ਮਾਂ ਦਾ ਜਾਇਆ
ਉੱਤਰ:
ਹਿੰਦੂ, ਮੁਸਲਿਮ, ਸਿੱਖ, ਈਸਾਈ,
ਮੈਨੂੰ ਕੋਈ ਨਹੀਂ ਪਰਾਇਆ ।
ਲਗਦਾ ਮੈਨੂੰ ਆਪਣਿਆਂ ਵਾਂਗਰ,
ਹਰ ਇਕ ਭਾਰਤ ਮਾਂ ਦਾ ਜਾਇਆ ।
ਪ੍ਰਸ਼ਨ 6.
ਵਿਸਰਾਮ ਚਿੰਨ੍ਹ ਕੀ ਹੁੰਦੇ ਹਨ ?
ਉੱਤਰ;
‘ਵਿਸਰਾਮ’ ਦਾ ਅਰਥ ਹੈ “ਅਰਾਮ ਜਾਂ “ਠਹਿਰਾਓ’ ਜਦੋਂ ਅਸੀਂ ਇਕ ਵਾਕ ਬੋਲਦੇ ਜਾਂ ਲਿਖਦੇ ਹਾਂ, ਤਾਂ ਉਸ ਤੋਂ ਪਿੱਛੋਂ ਜ਼ਰਾ ਰੁਕ ਕੇ ਅਗਲਾ ਵਾਕ ਬੋਲਦੇ ਜਾਂ ਲਿਖਦੇ ਹਾਂ । ਲਿਖਤ ਵਿਚ ਵਾਕ ਦੇ ਅੰਤ ਵਿਚ ਜਾਂ ਵਿਚਕਾਰ ਆਈ ਰੁਕਾਵਟ ਨੂੰ ਵਿਸਰਾਮ ਚਿੰਨ੍ਹਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ । ਇਸ ਤਰ੍ਹਾਂ ਹਰ ਸਧਾਰਨ ਵਾਕ ਦੇ ਅੰਤ ਵਿਚ ਡੰਡੀ (।) ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ ਕਈ ਵਾਰੀ ਵਾਕ ਵਿਚ ਸਧਾਰਨ ਗੱਲ ਨਹੀਂ ਕਹੀ ਹੁੰਦੀ, ਸਗੋਂ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ, ਜਾਂ ਹੈਰਾਨੀ, ਖ਼ੁਸ਼ੀ, ਗ਼ਮੀ ਆਦਿ 1 ਦੇ ਪ੍ਰਗਟ ਕੀਤੇ ਜਾਂਦੇ ਹਨ । ਜਿਸ ਵਾਕ ਵਿਚ ਪ੍ਰਸ਼ਨ ਪੁੱਛਿਆ ਜਾਵੇ, ਉਸਦੇ ਅੰਤ ਵਿਚ ਪ੍ਰਸ਼ਨਿਕ ਚਿੰਨ੍ਹ (?) ਪਾਇਆ ਜਾਂਦਾ ਹੈ । ਹੈਰਾਂਨੀ, ਖੁਸ਼ੀ ਜਾਂ ਗ਼ਮੀ ਆਦਿ ਪ੍ਰਗਟ ਕਰਨ ਵਾਲੇ ਵਾਕ ਦੇ ਅੰਤ ਵਿਚ ਵਿਸਮਿਕ ਚਿੰਨ੍ਹ (!) ਪਾਇਆ ਜਾਂਦਾ ਹੈ; ਜਿਵੇਂ:
(ਉ) ਮੇਰੇ ਪਿਤਾ ਜੀ ਦਾ ਨਾਂ ਸ: ਹਰਨੇਕ ਸਿੰਘ ਹੈ ।
(ਅ) ਤੇਰੇ ਪਿਤਾ ਜੀ ਦਾ ਨਾਂ ਕੀ ਹੈ ?
(ਇ) ਵਾਹਵਾ ! ਸੋਹਣੀ ਖੇਡ ਹੈ ।
ਇਸੇ ਤਰ੍ਹਾਂ ਘੱਟ ਠਹਿਰਾਓ ਨੂੰ ਪ੍ਰਗਟ ਕਰਨ ਲਈ ਕਾਮੇ (,) ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ :
ਮੈਂ ਬਜ਼ਾਰੋਂ ਆਲੂ, ਗੰਢੇ, ਗਾਜਰਾਂ, ਮਟਰ ਤੇ ਟਮਾਟਰ ਲਿਆਂਦੇ ।
ਕਿਸੇ ਦੀ ਕਹੀ ਹੋਈ ਗੱਲ ਨੂੰ ਇੰਨ-ਬਿੰਨ ਲਿਖਣ ਲਈ ਦੋਹਰੇ ਪੁੱਠੇ. ਕਾਮਿਆਂ (” ”) ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ :-
ਅਧਿਆਪਕ ਨੇ ਕਿਹਾ, “ਧਰਤੀ ਸੂਰਜ ਦੁਆਲੇ ਘੁੰਮਦੀ ਹੈ ।
ਇਨ੍ਹਾਂ ਤੋਂ ਇਲਾਵਾ ਕੁੱਝ ਹੋਰ ਵਿਸਰਾਮ ਚਿੰਨ੍ਹ ਵੀ ਹਨ, ਜਿਨ੍ਹਾਂ ਦੀ ਲਿਖਤ ਵਿਚ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 7.
ਤੁਸੀਂ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦੇ ਹੋ ?
ਉੱਤਰ:
ਮੈਂ ਜ਼ਿੰਦਗੀ ਵਿਚ ਇਕ ਇੰਜੀਨੀਅਰ ਬਣਨਾ ਚਾਹੁੰਦਾ ਹਾਂ ।