PSEB 5th Class Hindi Solutions Chapter 4 मीठे फल

Punjab State Board PSEB 5th Class Hindi Book Solutions Chapter 4 मीठे फल Textbook Exercise Questions and Answers.

PSEB Solutions for Class 5 Hindi Chapter 4 मीठे फल (2nd Language)

मीठे फल अभ्यास

नीचे गुरुमुखी और देवनागरी लिपि में दिये गये शब्दों को पढ़ो और हिंदी शब्दों को लिखने का अभ्यास करो –

  • गुरुमुखी लिपि = देवनागरी लिपि
  • ਮਹਾਰਾਜ = महाराज
  • ਬੇਰੀ = बेरी
  • ਕੰਨਪਟੀ = कनपटी
  • ਸ਼ਿਕਾਰ = शिकार

PSEB 5th Class Hindi Solutions Chapter 4 मीठे फल

नीचे एक ही अर्थ के लिए पंजाबी और हिन्दी भाषा में शब्द दिये गये हैं। इन्हें ध्यान से पढ़ो और हिंदी शब्दों को लिखो –

  • पंजाबी शब्द – हिन्दी भाषा के शब्द
  • ਸਿੰਘ = सिंह
  • ਸਮਾਂ = समय
  • ਅੰਗ-ਰੱਖਿਅਕ = अंगरक्षक
  • ਮਾਫ਼ = क्षमा
  • ਪੱਥਰ = पत्थर
  • ਇੱਕ = एक

पढ़ो, समझो और लिखो

(क) त् + थ = त्थ = पत्थर
म् + ह = म्ह = तुम्हें
न् + ह = न्ह = उन्हें, उन्होंने
(ख) च् + च = च्च = बच्चे

बताओ

प्रश्न 1.
महाराजा रणजीत सिंह कहाँ जा रहे थे?
उत्तर :
महाराजा रणजीत सिंह शिकार खेलने जा रहे थे।

प्रश्न 2.
बच्चे पत्थर मारकर क्या तोड़ रहे थे?
उत्तर :
बच्चे पत्थर मार कर बेर तोड़ रहे थे।

प्रश्न 3.
महाराजा को पत्थर कहाँ पर लगा?
उत्तर :
महाराजा को पत्थर कनपटी पर लगा।

प्रश्न 4.
महाराजा ने बच्चों से क्या कहा?
उत्तर :
महाराजा ने बच्चों से कहा कि डरने की कोई बात नहीं। जब एक बेरी पत्थर खाकर तुम्हें मीठे-मीठे बेर देती है तो आपका महाराजा पत्थर खाकर भला आपको सज़ा क्यों देगा ?

PSEB 5th Class Hindi Solutions Chapter 4 मीठे फल

प्रश्न 5.
महाराजा ने बच्चों को क्या दिया?
उत्तर :
महाराजा ने बच्चों को मीठे बेर और मिठाइयाँ खाने को दी।

वाक्य बनाओ

  1. मार-मार,
  2. डरते-डरते,
  3. मीठे-मीठे,
  4. हँसते-खेलते

उत्तर :

  1. मार-मार-पुलिस ने चोर को मार-मार कर अधमरा कर दिया।
  2. डरते-डरते-बच्चा डरते-डरते मेरे सामने आया।
  3. मीठे-मीठे-चाचा जी ने मुझे मीठे-मीठे बेर खाने को दिए।
  4. हँसते-खेलते-बच्चे हँसते-खेलते ही अच्छे लगते हैं।

समझो

तुम = तुम्हें
यह = ये
उन = उन्हें/उन्होंने
वह = वे
उत्तर :
निर्देश- उपरोक्त सर्वनाम शब्दों के एकवचन और बहुवचन रूप को दिखाया गया है।

(क) अन्तर समझो

जज ने चोर को एक साल जेल की [सज़ा] दी। (दंड)
मैंने अपना कमरा [सजा] दिया है। (सजाना)
उत्तर :
सजा, सजा शब्दों के अर्थ में अन्तर हैं। ऐसे शब्द युग्म शब्द कहलाते हैं।

(ख) बॉक्स में दिये गये चिह्नों की पहचान करो

(1) बच्चे बेर तोड़ रहे थे। [ । ]
(2) महाराजा ने पूछा [ , ] [ ” ] बच्चो [ ! ] आपने मुझे पत्थर क्यों मारा [ ? ] [ ” ]
उत्तर :
(i) [ । ] पूर्ण विराम कहलाता है।

PSEB 5th Class Hindi Solutions Chapter 4 मीठे फल

अध्यापन निर्देश :

  1. अध्यापक बच्चों को महाराजा के प्रजा के प्रति प्रेम के बारे में बताते हुए बताये कि प्राचीन काल में राजा अपनी प्रजा के हित का पूरा ध्यान रखते थे। प्रजा भी अपने राजा के गुणों की प्रशंसा करती थी।
  2. अध्यापक विराम चिह्नों।, , ? ” ” के बारे में बच्चों को जानकारी दे।
  3. द्वित्व व्यंजन : जब एक व्यंजन दो बार आए तो उसे द्वित्व रूप में लिखा जाता है। द्वित्व व्यंजन लिखते समय पहला व्यंजन स्वर रहित और दूसरा व्यंजन स्वर सहित होता है। जैसे ‘बच्चा’ शब्द में ‘च’ व्यंजन दो बार (एक बार आधा और दूसरी बार पूरा) आया है।

नोट : किसी भी वर्ग के दूसरे तथा चौथे व्यंजन का वित्व नहीं होता परन्तु जहाँ इनके वित्व होने का आभास मिलता है वहाँ वर्ग के पहले और दूसरे तथा तीसरे और चौथे व्यंजन का संयोग होता है। जैसे ‘पत्थर’ शब्द में ‘थ’ व्यंजन के द्वित्व होने का आभास मिलता है परन्तु दूसरे व्यंजन (थ) के साथ पहला व्यंजन (त्) जोड़ा जाता है। इसी प्रकार ‘शुद्ध’ शब्द में ‘ध’ व्यंजन के द्वित्व होने का आभास मिलता है। परन्तु चौथे व्यंजन ‘ध’ के साथ तीसरे व्यंजन ‘द्’ का संयोग होता है।

रचनात्मक कौशल
फलों के नाम लिखें व रंग भरें:
PSEB 5th Class Hindi Solutions Chapter 4 मीठे फल 1
अध्यापक बच्चों को फल धोकर खाने को कहे।

अध्यापन निर्देश : ‘सजा’ शब्द का अर्थ है- दंड। इसमें उर्दू क ध्वनि ‘ज’ का प्रयोग हुआ है। हिंदी में एक शब्द है ‘सजा’ जिसका अर्थ है- आकर्षक व सुंदर। इसमें – ‘ज’ ध्वनि है। विद्यार्थियों को बताया जाये कि उर्दू से आए अरबी-फारसी मूलक वे शब्द जो अब हिंदी के अंग बन चके हैं व जिनकी विदेशी ध्वनियों का हिंदी ध्वनियों में रूपांतर हो चुका है, हिंदी रूप में ही स्वीकार किये जा सकते हैं। जैसे -कलम, किला, दाग आदि (क़लमए क़िला, दाग़ नहीं) किंतु ‘सजा’ जैसे कुछ ऐसे अन्य शब्द भी हैं जिनमें ध्वनि भेद (ज़-ज) के कारण अर्थ बदल जाता है। अतः शुद्ध विदेशी रूप में प्रयोग करने या उच्चारण-भेद स्पष्ट करते समय कई बार नुक्ता लगाना पड़ जाता है और लगाना भी चाहिए। अन्य उदाहरण- राज (शासन) राज (रहस्य)।

PSEB 5th Class Hindi Solutions Chapter 4 मीठे फल

बहुवैकल्पिक प्रश्न

प्रश्न 1.
‘तुम’ तुम्हे है तो यह …….. है।
(i) ये
(ii) वे
(iii) उन्हें
(iv) उनसे।
उत्तर :
(i) ये,

प्रश्न 2.
‘वह’ …………………….. वे है तो ‘उन’ …………………….. है।
(i) तुम्हे
(ii) उन्हें
(iii) किन्हें
(iv) तुमने।
उत्तर :
(ii) उन्हें,

प्रश्न 3.
पंजाबी शब्द ‘मिथ’ का हिन्दी में अर्थ है- शेर/सिंह/सिघ्म/भरत
उत्तर :
सिंह

प्रश्न 4.
पंजाबी शब्द ‘अंग-धिभव’ का हिन्दी अर्थ है-
सेना नायक/अंग-रक्षक/सार्थक/अंगीकार।
उत्तर :
अंगरक्षक

प्रश्न 5.
राजा अपने …………. के साथ शिकार पर गया।
(i) अगंरक्षक
(ii) अंगरक्षक
(iii) अगरक्षक
(iv) अगरक्षक
उत्तर :
(i) अंगरक्षक।

मीठे फल Summary in Hindi

एक बार महाराजा रणजीत सिंह अपने अंगरक्षकों के साथ शिकार पर गए। वहीं एक पत्थर उनकी कनपटी पर आकर लगा। पता करने पर पता चला कि बच्चे बेरी पर पत्थर मार-मार कर बेर तोड़ रहे थे। उनमें से एक पत्थर महाराजा के आ लगा। बच्चों ने उन से क्षमा माँगी।

PSEB 5th Class Hindi Solutions Chapter 4 मीठे फल

PSEB 5th Class Hindi Solutions Chapter 4 मीठे फल 2

महाराजा ने कहा यदि बेरी तुम्हें पत्थर मारने पर मीठे-मीठे फल देती है तो मैं भी तुम्हें कुछ दूंगा। यह कहकर महाराजा ने बच्चों को मीठे-मीठे बेर और मिठाइयाँ दिलवाईं।

शब्दार्थ

  • अंगरक्षक = राजा-महाराजा की रक्षा के लिए नियुक्त सैनिक
  • कनपटी = कान और आँख के बीच का स्थान
  • क्षमा = माफ़ी

PSEB 5th Class Punjabi ਰਚਨਾ ਚਿੱਠੀ-ਪੱਤਰ

Punjab State Board PSEB 5th Class Punjabi Book Solutions Punjabi Rachana ਚਿੱਠੀ-ਪੱਤਰ Exercise Questions and Answers.

PSEB 5th Class Punjabi Rachana ਚਿੱਠੀ-ਪੱਤਰ (1st Language)

Question 1.
ਆਪਣੇ ਪਿਤਾ ਜੀ ਨੂੰ ਆਪਣੇ ਸਾਲਾਨਾ ਇਮਤਿਹਾਨ ਵਿਚੋਂ ਪਾਸ ਹੋਣ ਦੀ ਖ਼ਬਰ ਦੇਣ ਲਈ ਇਕ ਚਿੱਠੀ ਲਿਖੋ।
Answer:

ਪ੍ਰੀਖਿਆ ਭਵਨ,
…………… ਸਕੂਲ,
…………… ਸ਼ਹਿਰ।
12 ਅਪਰੈਲ, 20……………

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਆਪ ਜੀ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਵੇਗੀ ਕਿ ਮੈਂ ਪੰਜਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਲਈ ਹੈ। ਮੈਂ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹਾਂ ਮੇਰਾ ਮਿੱਤਰ ਲੱਕੀ ਵੀ ਪਾਸ ਹੋ ਗਿਆ ਹੈ। ਘਰ ਵਿਚ ਸਾਰੇ ਰਾਜ਼ੀ-ਖੁਸ਼ੀ ਹਨ। ਮਾਤਾ ਜੀ ਅਤੇ ਪੱਪੂ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ।

ਆਪ ਜੀ ਦਾ ਸਪੁੱਤਰ,
ਸੰਦੀਪ।

PSEB 5th Class Punjabi ਰਚਨਾ ਚਿੱਠੀ-ਪੱਤਰ

Question 2.
ਆਪਣੇ ਮਿੱਤਰ/ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਿਤਾਉਣ ਲਈ ਪੱਤਰ ਲਿਖੋ।
Answer:

ਪ੍ਰੀਖਿਆ ਭਵਨ,

…………… ਸਕੂਲ,
…………… ਸ਼ਹਿਰ।
10 ਜੂਨ, 20……………

ਪਿਆਰੇ ਸੁਰਿੰਦਰ,

ਸਤਿ ਸ੍ਰੀ ਅਕਾਲ।
ਸਾਡੇ ਸਕੂਲ ਵਿਚ 15 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ। ਮੇਰਾ ਵਿਚਾਰ ਦੋ ਹਫ਼ਤਿਆਂ ਲਈ ਆਪਣੇ ਪਿਤਾ ਜੀ ਦੇ ਕੋਲ ਸ਼ਿਮਲੇ ਜਾਣ ਦਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਵੀ ਮੇਰੇ ਨਾਲ ਸ਼ਿਮਲੇ ਚਲੇਂ। ਅਸੀਂ ਦੋਵੇਂ ਉੱਥੇ ਰਹਿ ਕੇ ਪਹਾੜਾਂ ਦੀ ਸੈਰ ਕਰਾਂਗੇ। ਉੱਥੋਂ ਦਾ ਪੌਣ-ਪਾਣੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਰਹੇਗਾ। ਮੈਨੂੰ ਆਸ ਹੈ ਕਿ ਤੇਰੇ ਮਾਤਾਪਿਤਾ ਤੈਨੂੰ ਸ਼ਿਮਲੇ ਭੇਜਣ ਲਈ ਮੰਨ ਜਾਣਗੇ। ਆਪਣੀ ਸਲਾਹ ਬਾਰੇ ਮੈਨੂੰ ਇਕ-ਦੋ ਦਿਨਾਂ ਵਿਚ ਚਿੱਠੀ ਜਾਂ ਟੈਲੀਫ਼ੋਨ ਰਾਹੀਂ ਪਤਾ ਦੇਣਾ।

ਤੇਰਾ ਮਿੱਤਰ,
ਗੁਰਬਖ਼ਸ਼ ਸਿੰਘ

Question 3.
ਆਪਣੇ ਮਿੱਤਰ ਨੂੰ ਇਕ ਪੱਤਰ ਰਾਹੀਂ ਦੱਸੋ ਕਿ ਤੁਸੀਂ ਸਕੂਲ ਵਿਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ।
Answer:

ਪ੍ਰੀਖਿਆ ਭਵਨ,
……………… ਸਕੂਲ,
…………….. ਸ਼ਹਿਰ।
2 ਮਾਰਚ, 20………………

ਪਿਆਰੇ ਅਜੀਤ,
ਸਤਿ ਸ੍ਰੀ ਅਕਾਲ। ਅੱਜ ਹੀ ਤੇਰੀ ਚਿੱਠੀ ਮਿਲੀ, ਜਿਸ ਵਿਚ ਤੂੰ ਮੈਨੂੰ ਪੁੱਛਿਆ ਹੈ ਕਿ ਮੈਂ ਸਕੂਲ ਵਿਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦਾ ਹਾਂ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਸਾਲ ਤੋਂ ਆਪਣੇ ਸਕੂਲ ਦੀ ਕਬੱਡੀ ਟੀਮ ਦਾ ਕਪਤਾਨ ਹਾਂ। ਪਰ ਹੁਣ ਮੈਂ ਆ ਰਹੇ ਜ਼ਿਲ੍ਹਾ ਪੱਧਰ ਦੇ ਸਕੂਲੀ ਮੁਕਾਬਲਿਆਂ ਵਿਚ ਉੱਚੀ ਛਾਲ ਤੇ ਦੌੜਾਂ ਵਿਚ ਭਾਗ ਲੈਣ ਦੀ ਵੀ ਤਿਆਰੀ ਕਰ ਰਿਹਾ ਹਾਂ। ਮੈਨੂੰ ਆਸ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਵੀ ਮੈਂ ਜੇਤੂ ਰਹਾਂਗਾ।

ਤੇਰੇ ਮਾਤਾ-ਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰਾ ਮਿੱਤਰ,
ਰੋਲ ਨੰ: ………………।

PSEB 5th Class Punjabi ਰਚਨਾ ਚਿੱਠੀ-ਪੱਤਰ

Question 4.
ਆਪਣੇ ਪਿਤਾ ਜੀ ਨੂੰ ਇਕ ਚਿੱਠੀ ਲਿਖੋ, ਜਿਸ ਵਿਚ ਛੋਟੇ ਭਰਾ ਦੀ ਬਿਮਾਰੀ ਬਾਰੇ ਲਿਖਿਆ ਹੋਵੇ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
22 ਸਤੰਬਰ, 20 ………………

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਮੈਂ ਆਪ ਨੂੰ ਇਕ ਪੱਤਰ ਪਹਿਲਾਂ ਵੀ ਲਿਖ ਚੁੱਕਾ ਹਾਂ। ਪਰ ਆਪ ਵਲੋਂ ਉਸ ਦਾ ਕੋਈ ਉੱਤਰ ਨਹੀਂ ਆਇਆ। ਸਮਾਚਾਰ ਇਹ ਹੈ ਕਿ ਦਲਵੀਰ ਨੂੰ ਪਿਛਲੇ ਦਸ ਦਿਨਾਂ ਤੋਂ ਬਹੁਤ ਸਖ਼ਤ ਬੁਖ਼ਾਰ ਚੜ੍ਹਿਆ ਹੋਇਆ ਹੈ। ਡਾਕਟਰ ਨੇ ਦੱਸਿਆ ਹੈ ਕਿ ਉਸ ਨੂੰ ਮਿਆਦੀ ਬੁਖ਼ਾਰ ਹੋ ਗਿਆ ਹੈ ਉਸ ਨੇ ਦਲਵੀਰ ਦਾ ਮੰਜੇ ਤੋਂ ਉੱਠਣਾ ਬੰਦ ਕਰ ਦਿੱਤਾ ਹੈ।

ਆਪ ਜਾਣਦੇ ਹੀ ਹੋ ਕਿ ਮੇਰਾ ਇਮਤਿਹਾਨ ਸਿਰ ‘ਤੇ ਆ ਗਿਆ ਹੈ। ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਮਾਤਾ ਜੀ ਦਲਵੀਰ ਨੂੰ ਨਹੀਂ ਸੰਭਾਲ ਸਕਦੇ। ਉਹ ਵਾਰ-ਵਾਰ ਕਹਿ ਰਹੇ ਹਨ ਕਿ ਬਹੁਤ ਚੰਗਾ ਹੋਵੇ ਜੇਕਰ ਆਪ ਜਲਦੀ ਘਰ ਆ ਜਾਓ। ਦਲਵੀਰ ਵੀ ਆਪ ਨੂੰ ਬਹੁਤ ਯਾਦ ਕਰਦਾ ਹੈ। ਮੈਨੂੰ ਪੂਰੀ ਆਸ ਹੈ ਕਿ ਆਪ ਜਲਦੀ ਹੀ ਛੁੱਟੀ ਲੈ ਕੇ ਘਰ ਆਉਗੇ। ਸਾਰਿਆਂ ਵਲੋਂ ਆਪ ਨੂੰ ਸਤਿ ਸ੍ਰੀ ਅਕਾਲ।

ਆਪ ਦਾ ਸਪੁੱਤਰ,
ਰੋਲ ਨੰ: …………..

Question 5.
ਤੁਹਾਡੇ ਚਾਚਾ ਜੀ ਨੇ ਤੁਹਾਡੇ ਜਨਮ-ਦਿਨ ‘ਤੇ ਤੁਹਾਨੂੰ ਇਕ ਘੜੀ ਜਾਂ ਪੈਂਨ ਭੇਜਿਆ ਹੈ। ਇਕ ਚਿੱਠੀ ਰਾਹੀਂ ਉਨ੍ਹਾਂ ਦਾ ਧੰਨਵਾਦ ਕਰੋ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
15 ਜਨਵਰੀ, 20………………

ਸਤਿਕਾਰਯੋਗ ਚਾਚਾ ਜੀ,

ਸਤਿ ਸ੍ਰੀ ਅਕਾਲ।
ਮੈਨੂੰ ਆਪਣੇ ਜਨਮ-ਦਿਨ ’ਤੇ ਤੁਹਾਡੀ ਭੇਜੀ ਹੋਈ , ਗੁੱਟ-ਘੜੀ ਮਿਲ ਗਈ ਹੈ। ਇਹ ਘੜੀ ਬਹੁਤ ਹੀ ਸੋਹਣੀ ਹੈ। ਮੈਨੂੰ ਇਸ ਦੀ ਬਹੁਤ ਹੀ ਜ਼ਰੂਰਤ ਸੀ। ਮੇਰੇ ਮਿੱਤਰਾਂ ਨੇ ਇਸ ਘੜੀ ਦੀ ਬਹੁਤ ਪ੍ਰਸੰਸਾ ਕੀਤੀ। ਹੈ। ਮੈਂ ਆਪ ਵਲੋਂ ਭੇਜੀ ਇਸ ਸੁਗਾਤ ਲਈ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ।

‘ਆਪ ਦਾ ਭਤੀਜਾ,
ਸੁਰਜੀਤ ਸਿੰਘ

PSEB 5th Class Punjabi ਰਚਨਾ ਚਿੱਠੀ-ਪੱਤਰ

Question 6.
ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਹਨ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
25 ਮਾਰਚ, 20 ………………

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਕੁੱਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਸਾਂ ਦੇ ਸਕਿਆ ਕਿਉਂਕਿ ਮੇਰੇ ਇਮਤਿਹਾਨ ਹੋ ਰਹੇ ਸਨ। ਇਮਤਿਹਾਨ ਵਿਚ ਮੇਰੇ ਸਾਰੇ ਪਰਚੇ ਕਾਫ਼ੀ ਚੰਗੇ ਹੋ ਗਏ ਹਨ ਤੇ ਮੈਨੂੰ ਪਾਸ ਹੋਣ ਦੀ ਪੂਰੀ ਆਸ ਹੈ। ਹਿਸਾਬ ਦਾ ਪਰਚਾ ਕੁੱਝ ਜ਼ਿਆਦਾ ਔਖਾ ਸੀ ਪਰ ਇਹ ਵੀ ਚੰਗਾ ਹੋ ਗਿਆ ਹੈ। ਮੈਨੂੰ ਆਸ ਹੈ ਕਿ ਇਸ ਵਿਚ ਮੈਂ 100 ਵਿਚੋਂ 55 ਨੰਬਰ ਜ਼ਰੂਰ ਲੈ ਲਵਾਂਗਾ ਪੰਜਾਬੀ ਦੇ ਪਰਚੇ ਵਿਚ ਉਹੀ ਪ੍ਰਸਤਾਵ ਤੇ ਕਹਾਣੀ ਆਏ, ਜਿਹੜੇ ਮੈਂ ਇਕ ਰਾਤ ਪਹਿਲਾਂ ਯਾਦ ਕੀਤੇ ਸਨ। ਤੂੰ ਮੈਨੂੰ ਆਸ ਹੈ ਕਿ ਮੈਂ ਜ਼ਰੂਰ ਪਾਸ ਹੋ ਜਾਵਾਂਗਾ। ਮਾਤਾ ਜੀ ਨੂੰ ਪੈਰੀਂ ਪੈਣਾ।

ਤੁਹਾਡਾ ਸਪੁੱਤਰ,
ਰੋਲ ਨੰ: ………………।

Question 7.
ਤੁਹਾਡਾ ਮਿੱਤਰ/ਸਹੇਲੀ ਚੌਥੀ ਜਮਾਤ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ/ਗਈ ਹੈ। ਉਸ ਨੂੰ ਇਕ ਵਧਾਈ ਪੱਤਰ ਲਿਖੋ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
12 ਅਪਰੈਲ, 20 ………………

ਪਿਆਰੀ ਕੁਲਵਿੰਦਰ,

ਸਤਿ ਸ੍ਰੀ ਅਕਾਲ।
ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ। ਉਸ ਵਿਚੋਂ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੂੰ ਸਾਰੀ ਜਮਾਤ ਵਿਚੋਂ ਸਭ ਤੋਂ ਵੱਧ ਨੰਬਰ ਲੈ ਕੇ ਚੌਥੀ ਦਾ ਇਮਤਿਹਾਨ ਪਾਸ ਕੀਤਾ ਹੈ। ਮੈਂ ਤੇਰੀ ਇਸ ਸਫਲਤਾ ‘ਤੇ ਤੈਨੂੰ ਦਿਲੀ ਵਧਾਈ ਭੇਜਦੀ ਹਾਂ। ਤੇਰੇ ਮਾਤਾਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰੀ ਸਹੇਲੀ,
ਸੁਰਿੰਦਰ।

PSEB 5th Class Punjabi ਰਚਨਾ ਚਿੱਠੀ-ਪੱਤਰ

Question 8.
ਤੁਹਾਡਾ ਇਕ ਮਿੱਤਰ/ਸਹੇਲੀ ਚੌਥੀ ਜਮਾਤ ਵਿਚੋਂ ਫੇਲ੍ਹ ਹੋ ਗਿਆ/ਗਈ ਹੈ। ਉਹ ਨੂੰ ਇਕ ਚਿੱਠੀ ਰਾਹੀਂ ਸਲਾ ਦਿਓ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
8 ਅਪਰੈਲ, 20………………

ਪਿਆਰੇ ਬਲਬੀਰ,

ਸਤਿ ਸ੍ਰੀ ਅਕਾਲ।
ਮੈਨੂੰ ਇਹ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੂੰ ਚੌਥੀ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈਂ। ਮੈਂ ਸਮਝਦਾ ਹਾਂ ਕਿ ਇਸ ਵਿਚ ਤੇਰਾ ਕੋਈ ਕਸੂਰ ਨਹੀਂ। ਤੂੰ ਪਿਛਲੇ ਸਾਲ ਦੋ ਮਹੀਨੇ ਬਿਮਾਰ ਰਿਹਾ ਸੀ ਤੇ ਸਕੂਲ ਨਹੀਂ ਸੀ ਜਾ ਸਕਿਆ।ਇਸ ਕਰਕੇ ਤੇਰੀ ਪੜ੍ਹਾਈ ਬਹੁਤ ਪਛੜ ਗਈ ਸੀ। ਜੇਕਰ ਤੂੰ ਬਿਮਾਰ ਨਾ ਹੁੰਦਾ, ਤਾਂ ਤੂੰ ਕਦੇ ਵੀ ਫੇਲ੍ਹ ਨਾ ਹੁੰਦਾ ਮੇਰੀ ਤੈਨੂੰ ਇਹੋ ਹੀ ਸਲਾਹ ਹੈ ਕਿ ਤੂੰ ਅੱਗੋਂ ਆਪਣੀ ਸਿਹਤ ਦਾ ਪੂਰਾ-ਪੂਰਾ ਖ਼ਿਆਲ ਰੱਖ ਕੇ ਪੜ੍ਹਾਈ ਨੂੰ ਜਾਰੀ ਰੱਖ। ਇਸ ਤਰ੍ਹਾਂ ਆਉਂਦੀ ਪ੍ਰੀਖਿਆ ਵਿਚ ਤੂੰ ਜ਼ਰੂਰ ਹੀ ਪਾਸ ਹੋ ਜਾਵੇਂਗਾ। ਤੈਨੂੰ ਕਿਸੇ ਹਾਲਤ ਵਿਚ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ।

ਤੇਰਾ ਮਿੱਤਰ,
ਨਰਿੰਦਰ।

Question 9.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ।
ਜਾਂ
ਤੁਹਾਡੀ ਸਿਹਤ ਠੀਕ ਨਹੀਂ ਹੈ, ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਤੋਂ ਦੋ ਦਿਨ ਦੀ ਛੁੱਟੀ ਲੈਣ ਲਈ ਬੇਨਤੀ ਪੱਤਰ ਲਿਖੋ।
Answer:

ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
ਗੋ: ਪ੍ਰਾ: ਸਕੂਲ,
……………… ਸ਼ਹਿਰ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਮਲੇਰੀਆ ਬੁਖ਼ਾਰ ਹੋ ਗਿਆ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ
ਰਾਜ ਕੁਮਾਰ,
ਰੋਲ ਨੰ: …………………..।
ਪੰਜਵੀਂ ਜਮਾਤ।

ਮਿਤੀ : 12 ਸਤੰਬਰ, 20……

PSEB 5th Class Punjabi ਰਚਨਾ ਚਿੱਠੀ-ਪੱਤਰ

Question 10.
ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕਾ ਜੀ,
ਗੌ: ਪ੍ਰਾ: ਸਕੂਲ,
………………….. ਸ਼ਹਿਰ।

ਸੀਮਤੀ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦੀ। ਕਿਰਪਾ ਕਰਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦੀ ਬਹੁਤ ਧੰਨਵਾਦੀ ਹੋਵਾਂਗੀ।

ਆਪ ਦੀ ਆਗਿਆਕਾਰੀ,
ਮਨਪ੍ਰੀਤ ਕੌਰ,
ਰੋਲ ਨੰ: …………………..
ਪੰਜਵੀਂ ਜਮਾਤ

ਮਿਤੀ : 23 ਜਨਵਰੀ, 20…………………..

Question 11.
ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਅੱਧੇ ਦਿਨ ਦੀ ਛੁੱਟੀ ਲੈਣ ਲਈ ਇਕ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ,

ਮੁੱਖ ਅਧਿਆਪਕਾ ਜੀ,
ਗੌ: ਪ੍ਰਾ: ਸਕੂਲ,
………………….. ਸ਼ਹਿਰ।

ਸ੍ਰੀਮਤੀ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ ਮੈਨੂੰ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ,
ਗੁਰਮਿੰਦਰ ਸਿੰਘ,
ਰੋਲ ਨੰ: …………………..
ਪੰਜਵੀਂ ਜਮਾਤ!

ਮਿਤੀ : 28 ਜਨਵਰੀ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 12.
ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਗੋ: ਪ੍ਰ: ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਪੋਸਟ ਆਫ਼ਿਸ, ਜਲੰਧਰ ਵਿਚ ਕਲਰਕ ਲੱਗੇ ਹੋਏ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਹੈ। ਇਸ ਲਈ ਮੇਰਾ ਜਲੰਧਰ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਮੈਂ ਹੁਣ ਲੁਧਿਆਣੇ ਜਾ ਕੇ ਹੀ ਪੜ੍ਹ ਸਕਾਂਗਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,
ਹਰੀਸ਼ ਚੰਦਰ,
ਰੋਲ ਨੰ: …………………..
ਪੰਜਵੀਂ ਜਮਾਤ।

ਮਿਤੀ : 10 ਦਸੰਬਰ, 20…………………..

Question 13.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਵੱਡੀ ਭੈਣ ਜਾਂ ਵੱਡੇ ਭਰਾ ਜਾਂ ਭੂਆ) ਦੇ ਵਿਆਹ ਸਮੇਂ ਚਾਰ ਦਿਨ ਦੀ ਛੁੱਟੀ ਲਈ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਗੌ: ਪ੍ਰਾ: ਸਕੂਲ,
………………….. ਸ਼ਹਿਰ

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ 10 ਜਨਵਰੀ ਨੂੰ ਹੋਣਾ ਨਿਯਤ ਹੋਇਆ ਹੈ। ਵਿਆਹ ਦਾ ਪ੍ਰਬੰਧ ਕਰਨ ਲਈ ਮੈਨੂੰ ਘਰ ਵਿਚ ਬਹੁਤ ਕੰਮ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ 8 ਤੋਂ 11 ਜਨਵਰੀ ਤਕ ਚਾਰ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ,
ਸੁਰਜੀਤ ਸਿੰਘ,
ਰੋਲ ਨੰ: …………………..!

ਮਿਤੀ : 7 ਜਨਵਰੀ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 14.
ਇਕ ਪੱਤਰ ਰਾਹੀਂ ਆਪਣੇ ਇਲਾਕੇ ਦੇ ਡਾਕੀਏ 1 ਦੀ ਲਾਪਰਵਾਹੀ ਵਿਰੁੱਧ ਪੋਸਟ ਮਾਸਟਰ ਨੂੰ ਸ਼ਿਕਾਇਤ ਕਰੋ।
Answer:

ਪ੍ਰੀਖਿਆ ਭਵਨ,
………………….. ਸਕੂਲ,
………………….. ਸ਼ਹਿਰ
13 ਫ਼ਰਵਰੀ, 20…………………..

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫ਼ਿਸ,
ਫ਼ਰੀਦਕੋਟ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੇ ਮੁਹੱਲੇ ਮਾਡਲ ਟਾਊਨ ਦਾ ਡਾਕੀਆ ਰਾਮ ਲਾਲ ਹੈ ਉਹ ਬੜਾ ਹੀ ਲਾਪਰਵਾਹ ਹੈ ! ਉਹ ਕਦੇ ਵੀ ਸਮੇਂ ਸਿਰ ਡਾਕ ਨਹੀਂ ਵੰਡਦਾ। ਕਈ ਵਾਰ ਉਹ ਚਿੱਠੀਆਂ ਤੀਜੇ ਤੀਜੇ ਦਿਨ ਵੰਡਦਾ ਹੈ। ਇਸ ਤਰ੍ਹਾਂ ਸਾਨੂੰ ਜ਼ਰੂਰੀ ਚਿੱਠੀਆਂ ਵੀ ਵੇਲੇ ਸਿਰ ਨਹੀਂ ਮਿਲਦੀਆਂ। ਅਸੀਂ ਉਸ ਨੂੰ ਇਕ ਦੋ ਵਾਰ ਬੇਨਤੀ ਕੀਤੀ ਹੈ, ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ। ਕਿਰਪਾ ਕਰ ਕੇ ਆਪ ਉਸ ਵਿਰੁੱਧ ਯੋਗ ਕਾਰਵਾਈ ਕਰੋ। ਧੰਨਵਾਦ ਸਹਿਤ !

ਆਪ ਦਾ ਵਿਸ਼ਵਾਸ-ਪਾਤਰ,
ਪ੍ਰਿਤਪਾਲ ਸਿੰਘ !

Question 15.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨੇ ਦੀ ਮੁਆਫ਼ੀ ਲਈ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਗੋ: ਪ੍ਰ: ਸਕੂਲ,
………………….. ਸ਼ਹਿਰ

ਸੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ। ਪਿਛਲੇ ਮਹੀਨੇ ਹੋਈ ਪੀਖਿਆ ਵਿਚ ਹਿਸਾਬ ਦਾ ਪਰਚਾ ਨਾ ਦੇ ਸਕਣ ਕਰਕੇ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ। ਅਸਲ ਵਿਚ ਮੈਂ ਉਸ ਦਿਨ ਬਹੁਤ ਬਿਮਾਰ ਸੀ। ਇਸ ਕਰਕੇ ਮੈਂ ਇਹ ਪਰਚਾ ਨਾ ਦੇ ਸਕਿਆ। ਮੇਰੇ ਪਿਤਾ ਜੀ ਗ਼ਰੀਬ ਹਨ। ਉਹ ਮੇਰੀ ਪੜ੍ਹਾਈ ਦਾ ਖ਼ਰਚ ਬੜੀ ਮੁਸ਼ਕਿਲ ਨਾਲ ਕਰਦੇ ਹਨ। ਕਿਰਪਾ ਕਰ ਕੇ ਮੇਰਾ ਇਹ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।

ਆਪ ਜੀ ਦਾ ਆਗਿਆਕਾਰੀ,
ਰਾਜ ਕੁਮਾਰ,
ਰੋਲ ਨੰ:…………………..
ਪੰਜਵੀਂ ਜਮਾਤ।

ਮਿਤੀ : 16 ਜਨਵਰੀ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 16.
ਤੁਹਾਡੇ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਸੀ। ਇਸ ਲਈ ਤੁਸੀਂ ਦੋ ਦਿਨ ਸਕੂਲ ਨਹੀਂ ਜਾ ਸਕੇ। ਇਸ ਬਾਰੇ ਛੁੱਟੀ ਲਈ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਜੀ,
………………….. ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਪੰਜਵੀਂ ਜਮਾਤ ਵਿਚ ਪੜ੍ਹਦਾ/ਪੜ੍ਹਦੀ ਹਾਂ। ਪਿਛਲੇ ਦੋ ਦਿਨਾਂ ਤੋਂ ਮੇਰੇ ਮਾਤਾ ਜੀ ਨੂੰ ਬਹੁਤ ਤੇਜ਼ ਬੁਖ਼ਾਰ ਸੀ ਅਤੇ ਮੇਰੇ ਪਿਤਾ ਜੀ ਵੀ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਘਰ ਵਿਚ ਕੇਵਲ ਮੈਂ ਹੀ ਸਾਂ। ਇਸ ਲਈ ਮੈਂ ਦੋ ਦਿਨ ਸਕੂਲ ਨਹੀਂ ਆ ਸਕਿਆ/ਸਕੀ। ਕਿਰਪਾ ਕਰ ਕੇ ਮੇਰੀ 25 ਅਤੇ 26 ਨਵੰਬਰ ਦੀ ਛੁੱਟੀ ਪ੍ਰਵਾਨ ਕੀਤੀ ਜਾਵੇ। ਧੰਨਵਾਦ ਸਹਿਤ।

ਆਪ ਜੀ ਦਾ ਆਗਿਆਕਾਰੀ,
ਉ, ਅ, ਈ
ਰੋਲ ਨੰ: …………………..!

ਮਿਤੀ : 27 ਨਵੰਬਰ, 20…………………..

Question 17.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫ਼ੀਸ ਮੁਆਫ਼ੀ ਲਈ ਅਰਜ਼ੀ ਲਿਖੋ !
Answer:
ਸੇਵਾ ਵਿਖੇ

ਮੁੱਖ ਅਧਿਆਪਕ ਜੀ,
………………….. ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਪੰਜਵੀਂ “ਏ” ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇਕ ਸਧਾਰਨ ਦੁਕਾਨਦਾਰ ਹਨ, ਜਿਨ੍ਹਾਂ ਦੀ ਮਾਸਿਕ ਆਮਦਨ ਲਗਪਗ ਚਾਰ ਹਜ਼ਾਰ ਰੁਪਏ ਹੈ। ਮੇਰੇ ਦੋ ਭਰਾ ਤੇ ਇਕ ਭੈਣ ਵੀ ਸਕੂਲ ਵਿਚ ਪੜ੍ਹਦੇ ਹਨ। ਇੰਨੀ ਥੋੜ੍ਹੀ ਆਮਦਨ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਹੈ। ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਮੈਂ ਹਰ ਸਾਲ ਆਪਣੀ ਸ਼੍ਰੇਣੀ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਹਾਂ। ਮੈਂ ਕ੍ਰਿਕਟ ਦਾ ਵੀ ਚੰਗਾ ਖਿਡਾਰੀ ਹਾਂ। ਕਿਰਪਾ ਕਰ ਕੇ ਮੇਰੀ ਫ਼ੀਸ ਮੁਆਫ਼ ਕਰ ਦਿਓ, ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ

ਆਪ ਦਾ ਆਗਿਆਕਾਰੀ,
………………….. ਸਿੰਘ,
ਰੋਲ ਨੰ: …………………..!

ਮਿਤੀ : 2 ਮਈ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 18.
ਤੁਹਾਡੀ ਸ਼੍ਰੇਣੀ ਕੋਈ ਨੁਮਾਇਸ਼ ਦੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………………….. ਸਕੂਲ,
………………….. ਸ਼ਹਿਰ।

ਸ਼੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੇ ਸ਼ਹਿਰ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਇੰਸ ਦੀ ਇਕ ਨੁਮਾਇਸ਼ ਲੱਗੀ ਹੋਈ ਹੈ। ਇਸ ਨੁਮਾਇਸ਼ ਵਿਚ ਵਿਦਿਆਰਥੀਆਂ ਨੂੰ ਸਾਇੰਸ ਦਾ ਗਿਆਨ ਦੇਣ ਤੇ ਅਚੰਭੇ ਦਿਖਾਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਇਹ ਨੁਮਾਇਸ਼ ਪਰਸੋਂ ਨੂੰ ਖ਼ਤਮ ਹੋ ਰਹੀ ਹੈ। ਇਸ ਕਰਕੇ ਆਪ ਸਾਡੀ ਕਲਾਸ ਨੂੰ ਕੱਲ੍ਹ 10.11.20…… ਨੂੰ ਤੀਜੇ ਪੀਰੀਅਡ ਤੋਂ ਮਗਰੋਂ ਇਹ ਨੁਮਾਇਸ਼ ਵੇਖਣ ਲਈ ਜਾਣ ਦੀ ਆਗਿਆ ਦੇ ਦੇਵੋ। ਇਸ ਸੰਬੰਧੀ ਸਾਡੀ ਅਗਵਾਈ ਲਈ ਸਾਡੇ ਸਾਇੰਸ ਮਾਸਟਰ ਜੀ ਨੂੰ ਵੀ ਨਾਲ ਭੇਜਣ ਦੀ ਕਿਰਪਾਲਤਾ ਕਰਨੀ। ਧੰਨਵਾਦ ਸਹਿਤ !

ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਪੰਜਵੀਂ ਜਮਾਤ !

ਮਿਤੀ : 9 ਨਵੰਬਰ, 20…………………..

Question 19.
ਤੁਹਾਡੀ ਸ਼੍ਰੇਣੀ ਕੋਈ ਮੈਚ ਹਾਕੀ, ਫੁੱਟਬਾਲ, ਕਬੱਡੀ ਦੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………………….. ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਖ਼ਾਲਸਾ ਹਾਈ ਸਕੂਲ ਨਕੋਦਰ ਰੋਡ ਦੀ ਗਰਾਊਂਡ ਵਿਚ ਸਾਡੇ ਸਕੂਲ ਤੇ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਵਿਚਕਾਰ ਕਬੱਡੀ (ਹਾਕੀ ਜਾਂ ਫੁੱਟਬਾਲ ਦਾ ਮੈਚ ਹੋ ਰਿਹਾ ਹੈ। ਸਾਡੀ ਸਾਰੀ ਜਮਾਤ ਇਸ ਮੈਚ ਨੂੰ ਦੇਖਣਾ ਚਾਹੁੰਦੀ ਹੈ ਕਿਉਂਕਿ ਇਸ ਵਿਚ ਸਾਡੀ ਜਮਾਤ ਦੇ ਦੋ ਖਿਡਾਰੀ ਖੇਡ ਰਹੇ ਹਨ। ਜੇਕਰ ਆਪ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦੇਵੋ, ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ। ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਪੰਜਵੀਂ ਜਮਾਤ

ਮਿਤੀ : 16 ਨਵੰਬਰ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 20.
ਆਪਣੇ ਮਿੱਤਰ ਨੂੰ ਇਕ ਪੱਤਰ ਲਿਖੋ ਕਿ ਉਹ ਤੁਹਾਡੇ ਭਰਾ ਦੇ ਵਿਆਹ ‘ਤੇ ਆਵੇ।
Answer:

ਪ੍ਰੀਖਿਆ ਭਵਨ,
ਰੀ: ਪਾ: ਸਕੂਲ,
………………….. ਸ਼ਹਿਰ।
10 ਮਾਰਚ, 20…………………..

ਪਿਆਰੇ ਸ਼ਾਮ,
ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ ਵੱਡੇ ਭਰਾ ਦਾ ਵਿਆਹ 20 ਮਾਰਚ ਨੂੰ ਹੋਣਾ ਨਿਯਤ ਹੋਇਆ ਹੈ। ਇਸ ਲਈ ਤੁਸੀਂ 19 ਮਾਰਚ ਨੂੰ ਇੱਥੇ ਜ਼ਰੂਰ ਪੁੱਜ ਜਾਣਾ ਤਦ ਤਕ ਤੁਹਾਡੇ ਇਮਤਿਹਾਨ ਵੀ ਮੁੱਕ ਜਾਣਗੇ। ਜੰਝ ਅੰਮ੍ਰਿਤਸਰ ਜਾਵੇਗੀ।ਉੱਥੇ ਆਪਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਵੀ ਜਾਵਾਂਗੇ। ਮੈਨੂੰ ਪੱਕੀ ਆਸ ਹੈ ਕਿ ਤੁਸੀਂ ਜ਼ਰੂਰ ਸ਼ਾਮਲ ਹੋਵੋਗੇ।

ਆਪ ਦੇ ਮਾਤਾ-ਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰਾ ਮਿੱਤਰ,
ਰੋਲ ਨੰ: …………………..।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

Punjab State Board PSEB 5th Class Punjabi Book Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ Textbook Exercise Questions and Answers.

PSEB Solutions for Class 5 Punjabi Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ (1st Language)

ਪਾਠ – ਅਭਿਆਸ

1. ਜ਼ਬਾਨੀ ਅਭਿਆਸ

ਪ੍ਰਸ਼ਨ 1.
ਕਲਪਨਾ ਚਾਵਲਾ ਦੇ ਹੋਰ ਕਿੰਨੇ ਭੈਣ-ਭਰਾ ਸਨ ?
ਉੱਤਰ :
ਕਲਪਨਾ ਚਾਵਲਾ ਦੀਆਂ ਦੋ ਭੈਣਾਂ ਤੇ ਇਕ ਭਰਾ ਸੀ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 2.
ਕਲਪਨਾ ਸਕੂਲ ਵਿੱਚ ਕਿਹੋ-ਜਿਹੀਆਂ ਤਸਵੀਰਾਂ ਬਣਾਉਂਦੀ ਸੀ ?
ਉੱਤਰ :
ਉੱਹ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਂਦੀ ਸੀ।

ਪ੍ਰਸ਼ਨ 3.
ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਜਾਣ ਤੋਂ ਕਿੰਨੇ ਸਾਲ ਬਾਅਦ ਫਿਰ ਪੁਲਾੜ ਵਿੱਚ ਗਈ?
ਉੱਤਰ :
ਛੇ ਸਾਲ ਬਾਅਦ॥

ਪ੍ਰਸ਼ਨ 4.
ਧਰਤੀ ਉੱਤੇ ਉੱਤਰਨ ਤੋਂ ਕਿੰਨੇ ਮਿੰਟ ਪਹਿਲਾਂ ਸਪੇਸ-ਸ਼ਟਲ ਧਮਾਕੇ ਨਾਲ ਖ਼ਤਮ ਹੋਈ।
ਉੱਤਰ :
ਸੋਲਾਂ ਮਿੰਟ ਪਹਿਲਾਂ।

2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

ਪ੍ਰਸ਼ਨ 1.
ਕਲਪਨਾ ਚਾਵਲਾ ਕੌਣ ਸੀ? ਉਸ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ?
…………………………………………………………………………………………….
…………………………………………………………………………………………….
…………………………………………………………………………………………….
ਉੱਤਰ :
ਕਲਪਨਾ ਚਾਵਲਾ ਅਮਰੀਕਾ ਦੀ ਸਪੇਸ ਸ਼ਟਲ ਵਿਚ ਉਡਾਰੀ ਲਾਉਣ ਵਾਲੀ ਭਾਰਤੀ ਕੁੜੀ ਸੀ।ਉਹ ਛੋਟੀ ਉਮਰ ਵਿਚ ਹੀ ਇਕ ਪੁਲਾੜ – ਯਾਤਰੀ ਦੇ ਰੂਪ ਵਿਚ ਪ੍ਰਸਿੱਧ ਹੋ ਗਈ।

ਪ੍ਰਸ਼ਨ 2.
ਕਲਪਨਾ ਚਾਵਲਾ ਨੇ ਮੁਢਲੀ ਪੜ੍ਹਾਈ ਕਿੱਥੋਂ ਪ੍ਰਾਪਤ ਕੀਤੀ?
…………………………………………………………………………………..
…………………………………………………………………………………..
…………………………………………………………………………………..
ਉੱਤਰ :
ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ।

ਪ੍ਰਸ਼ਨ 3.
ਕਲਪਨਾ ਚਾਵਲਾ ਦੇ ਸ਼ੌਕ ਕੀ ਸਨ?
……………………………………………………..
……………………………………………………..
……………………………………………………..
ਉੱਤਰ :
ਪੜ੍ਹਾਈ ਤੋਂ ਇਲਾਵਾ ਕਲਪਨਾ ਚਾਵਲਾ ਨਾਚ, ਦੌੜਾਂ, ਖੇਡਾਂ ਤੇ ਸਾਇੰਸ ਦੇ ਮਾਡਲ ਬਣਾਉਣ ਵਿਚ ਵੀ ਰੁਚੀ ਲੈਂਦੀ ਸੀ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 4.
ਕਲਪਨਾ ਚਾਵਲਾ ਦੀ ਪਹਿਲੀ ਸਪੇਸ-ਸ਼ਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ ਅਤੇ ਉਹ ਕਿੰਨੇ ਦਿਨ ਪੁਲਾੜ ਵਿੱਚ ਘੁੰਮਦੀ ਰਹੀ?
……………………………………………………………………………………………………………………
……………………………………………………………………………………………………………………
……………………………………………………………………………………………………………………
ਉੱਤਰ :
ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ 252 ਚੱਕਰ ਕੱਟੇ ਅਤੇ ਉਹ ਸੋਲਾਂ ਦਿਨ ਪੁਲਾੜ ਵਿਚ ਘੁੰਮਦੀ ਰਹੀ।

ਪ੍ਰਸ਼ਨ 5.
ਦੂਜੀ ਵਾਰੀ ਸਪੇਸ-ਸ਼ਟਲ ਦੀ ਉਡਾਰੀ ਭਰਨ ਤੋਂ ਪਹਿਲਾਂ ਕਲਪਨਾ ਚਾਵਲਾ ਨੇ ਕੀ ਕੀਤਾ?
……………………………………………………………………………………………………………………
……………………………………………………………………………………………………………………
……………………………………………………………………………………………………………………
ਉੱਤਰ :
ਦੂਜੀ ਵਾਰੀ ਉਡਾਰੀ ਭਰਨ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਵਿਹੜੇ ਵਿਚ ਲੱਗੇ ਹਰ ਰੁੱਖ ਤੇ ਹਰ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਉਸਨੇ ਘਰ ਵਿਚ ਰੱਖੇ ਹਰ ਪੰਛੀ ਨੂੰ ਪਿਆਰ ਕੀਤਾ ਤੇ ਚੋਗਾ ਚੁਗਾਇਆ। ਫਿਰ ਉਸਨੇ ਇਕ ਕਾਗ਼ਜ਼ ਉੱਤੇ ਲਿਖਿਆ, “ਮੈਂ ਸੋਲ੍ਹਾਂ ਦਿਨਾਂ ਦੀ ਪੁਲਾੜ – ਯਾਤਰਾ ਲਈ ਜਾ ਰਹੀ ਹਾਂ। ਮੇਰੇ ਪੰਛੀਆਂ ਦੀ ਖਾਧ – ਖੁਰਾਕ ਘਰ ਵਿਚ ਹੀ ਹੈ। ਜੋ ਵੀ ਇੱਥੇ ਆਵੇ, ਇਨ੍ਹਾਂ ਨੂੰ – ਨਿਮਨਲਿਖਿਤ ਅਨੁਸਾਰ ਦਾਣਾ – ਪਾਣੀ ਦੇਣ ਦੀ ਖੇਚਲ ਕਰੇ।”

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਬਦਲੋ:

  1. ਪ੍ਰਸਿੱਧ ………………………………………….
  2. ਅਭੋਲ ………………………………………….
  3. ਯੋਗ ………………………………………….
  4. ਅੰਬਰ ………………………………………….
  5. ਪੁਰਨਾ ………………………………………….

ਉੱਤਰ :

  1. ਸਿੱਧ (ਸੰਸਾਰ – ਤਾਜ – ਮਹੱਲ ਆਪਣੀ ਸੁੰਦਰਤਾ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ।
  2. ਅਡੋਲ (ਮਾਸੂਮ, ਬੇਸਮਝ) – ਅਜਿਹੇ ਬੰਦਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਜੋ ਅਭੋਲ ਬੰਦਿਆਂ ਉੱਤੇ ਜ਼ੁਲਮ ਕਰਦੇ ਹਨ।
  3. ਪ੍ਰਯੋਗ ਤਜਰਬਾ) – ਕਲਪਨਾ ਚਾਵਲਾ ਨੇ ਸਪੇਸ ਸ਼ਟਲ ਵਿਚ ਉਡਾਰੀ ਭਰਦਿਆਂ ਵਿਗਿਆਨ ਦੇ ਬਹੁਤ ਸਾਰੇ ਪ੍ਰਯੋਗ ਕੀਤੇ।
  4. ਅੰਬਰ (ਅਸਮਾਨ) – ਕਲਪਨਾ ਚਾਵਲਾ ਬਚਪਨ ਵਿਚ ਹੀ ਅੰਬਰ ਵਿਚ ਉਡਾਰੀ ਲਾਉਣ ਦੇ ਸੁਫਨੇ ਲੈਣ ਲੱਗੀ।
  5. ਪ੍ਰੇਰਨਾ (ਉਤਸ਼ਾਹ) – ਕਲਪਨਾ ਚਾਵਲਾ ਦੀ ਹਿੰਮਤ ਤੇ ਦਲੇਰੀ ਸੰਸਾਰ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਸ੍ਰੋਤ ਬਣ ਗਈ।

4. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ:

ਛੋਟੀ: – ਵੱਡੀ
ਨਿੱਕਾ: …………………………….
ਦੂਰ: …………………………….
ਪਾਸ: …………………………….
ਪਿਆਰ: …………………………….
ਪਹਿਲਾਂ: …………………………….
ਉੱਤਰ :
ਛੋਟੀ – ਵੱਡੀ
ਵਿਰੋਧੀ ਸ਼ਬਦ
ਨਿੱਕਾ – ਵੱਡਾ
ਦੂਰ – ਨੇੜੇ
ਪਾਸ – ਦੂਰ
ਪਿਆਰ – ਦੁਸ਼ਮਣੀ
ਪਹਿਲਾਂ – ਪਿੱਛੋਂ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

5. ਖ਼ਾਲੀ ਥਾਂਵਾਂ ਭਰੋ:

1. ਕਲਪਨਾ ਚਾਵਲਾ ਦਾ ਜਨਮ …………………………………………… ਨੂੰ ਹੋਇਆ।
2. ਕਲਪਨਾ ਚਾਵਲਾ ਦੇ ਪਿਤਾ ਦਾ ਨਾਂ …………………………………………… ਹੈ।
3. ਕਲਪਨਾ ਚਾਵਲਾ ਨੇ …………………………………………… ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ।
4. ਸਪੇਸ-ਸ਼ਟਲ ਧਰਤੀ ਉੱਤੇ ਉੱਤਰਨ ਤੋਂ …………………………………………… ਪਹਿਲਾਂ ਖ਼ਤਮ ਹੋ ਗਈ।
ਉੱਤਰ :
(ਉ) ਕਲਪਨਾ ਚਾਵਲਾ ਦਾ ਜਨਮ 1961 ਵਿਚ ਹੋਇਆ।
(ਅ) ਕਲਪਨਾ ਚਾਵਲਾ ਦੇ ਪਿਤਾ ਦਾ ਨਾਂ ਬਨਾਰਸੀ ਦਾਸ ਹੈ।
(ਇ) ਕਲਪਨਾ ਨੇ 1984 ਵਿਚ ਟੈਕਸਾਸ ਯੂਨੀਵਰਸਿਟੀ ਵਿਚ ਪੜ੍ਹਾਈ ਪੂਰੀ ਕੀਤੀ।
(ਸ) ਸਪੇਸ – ਸ਼ਟਲ ਧਰਤੀ ਉੱਤੇ ਉਤਰਨ ਤੋਂ ਸੋਲਾਂ ਮਿੰਟ ਪਹਿਲਾਂ ਖ਼ਤਮ ਹੋ ਗਈ।

6. ਲੜੀਦਾਰ-ਕੜੀਦਾਰ ਸਿਰਜਣਾਤਮਿਕ ਪਰਖ:

PSEB 5th Class Punjabi Solutions Chapter 19 ਪੁਲਾੜ ਯਾਤਰੀ ਕਲਪਨਾ ਚਾਵਲਾ 1
ਉੱਤਰ :
PSEB 5th Class Punjabi Solutions Chapter 19 ਪੁਲਾੜ ਯਾਤਰੀ ਕਲਪਨਾ ਚਾਵਲਾ 2

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪਾਠ – ਅਭਿਆਸ ਪ੍ਰਸ਼ਨ – ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਪੁਲਾੜ ਯਾਤਰੀ : ਕਲਪਨਾ ਚਾਵਲਾ ਲੇਖ ਵਿਚਲੀਆਂ ਚਾਰ – ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ।
ਉੱਤਰ :

  1. ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਇਸਤਰੀ ਹੈ।
  2. ਉਸਨੂੰ ਘਰ ਵਿਚ ‘ਮੌਟੋ’ ਕਹਿ ਕੇ ਪੁਕਾਰਿਆ ਜਾਂਦਾ ਸੀ।
  3. ਕਰਨਾਲ ਦੇ ਟੈਗੋਰ ਬਾਲ – ਨਿਕੇਤਨ ਵਿਚ ਦਾਖ਼ਲ ਹੋਣ ਸਮੇਂ ‘ਕਲਪਨਾ, ਜਯੋਤਸਨਾ ਅਤੇ ਸੁਨੈਨਾ ਵਿਚੋਂ ਕਲਪਨਾ ਚਾਵਲਾ ਨੇ ਆਪਣਾ ਨਾਂ ਆਪ ਚੁਣਿਆ ਸੀ।
  4. ਕਲਪਨਾ ਚਾਵਲਾ ਨੇ ਕਰਾਟੇ ਖੇਡ ਵਿਚ ‘ਬਲੈਕਬੈਲਟ ਪ੍ਰਾਪਤ ਕੀਤੀ ਸੀ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲਪਨਾ ਚਾਵਲਾ ਦਾ ਜਨਮ ਕਦੋਂ ਤੇ ਕਿਸ ਦੇ ਘਰ ਹੋਇਆ?
ਉੱਤਰ :
ਕਲਪਨਾ ਚਾਵਲਾ ਦਾ ਜਨਮ ਪਹਿਲੀ ਜੁਲਾਈ 1961 ਨੂੰ ਪਿਤਾ ਬਨਾਰਸੀ ਦਾਸ ਚਾਵਲਾ ਦੇ ਘਰ ਮਾਤਾ ਸੰਜੋਗਤਾ ਦੀ ਕੁਖੋਂ ਹੋਇਆ।

ਪ੍ਰਸ਼ਨ 2.
ਕਲਪਨਾ ਚਾਵਲਾ ਨੇ ਕਿੰਨੇ ਸਾਲ ਦੀ ਉਮਰ ਵਿਚ ਦਸਵੀਂ ਪਾਸ ਕੀਤੀ?
ਉੱਤਰ :
15 ਸਾਲ ਦੀ ਉਮਰ ਵਿਚ

ਪ੍ਰਸ਼ਨ 4.
ਕਲਪਨਾ ਚਾਵਲਾ ਨੇ ਮੁੱਢਲੀ ਪੜ੍ਹਾਈ ਕਿੱਥੇ ਪ੍ਰਾਪਤ ਕੀਤੀ?
ਉੱਤਰ :
ਕਲਪਨਾ ਚਾਵਲਾ ਨੇ ਮੁੱਢਲੀ ਪੜ੍ਹਾਈ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ ਕੀਤੀ।

ਪ੍ਰਸ਼ਨ 6.
ਕਲਪਨਾ ਚਾਵਲਾ ਨੇ ਅਮਰੀਕਾ ਦੀ ਕਿਹੜੀ – ਕਿਹੜੀ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ?
ਉੱਤਰ :
ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕਰਨ ਮਗਰੋਂ ਕਲਪਨਾ ਚਾਵਲਾ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿਚ ਦਾਖ਼ਲ ਹੋਈ ਤੇ ਫਿਰ 1984 ਵਿਚ ਉਸਨੇ ਟੈਕਸਾਸ ਯੂਨੀਵਰਸਿਟੀ ਵਿਚ ਪੜ੍ਹਾਈ ਪੂਰੀ ਕੀਤੀ। ਕੋਲੋਰੈਡੋ ਯੂਨੀਵਰਸਿਟੀ ਤੋਂ ਉਸਨੇ 1988 ਵਿਚ ਡਾਕਟਰੇਟ ਦੀ ਡਿਗਰੀ ਲਈ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :

  1. ਸਿਖਲਾਈ,
  2. ਰੁਚੀ,
  3. ਖੋਜ,
  4. ਖਾਧ – ਖੁਰਾਕ,
  5. ਯਾਤਰੀ,
  6. ਵਿਸ਼ਵ,

ਉੱਤਰ :

  1. ਸਿਖਲਾਈ (ਸਿਖਾਉਣ ਦਾ ਕੰਮ – ਉਸ ਨੇ ਕਾਰਾਂ ਮੁਰੰਮਤ ਕਰਨ ਦੇ ਕੰਮ ਵਿਚ ਸਿਖਲਾਈ ਲਈ ਹੈ।
  2. ਰੁਚੀ (ਦਿਲਚਸਪੀ) – ਮੇਰੀ ਨਾਵਲ ਪੜ੍ਹਨ ਵਿਚ ਰੁਚੀ ਨਹੀਂ।
  3. ਖੋਜ ਲੱਭਣ ਦਾ ਕੰਮ – ਵਿਗਿਆਨੀ ਪੁਲਾੜ ਦੀ ਖੋਜ ਕਰ ਰਹੇ ਹਨ।
  4. ਖਾਧ – ਖੁਰਾਕ ਖਾਣ – ਪੀਣ, ਖੁਰਾਕ) – ਕਾਲ ਪੈਣ ਨਾਲ ਖਾਧ – ਖੁਰਾਕ ਮਿਲਣੀ ਔਖੀ ਹੋ ਗਈ।
  5. ਯਾਤਰੀ (ਮੁਸਾਫ਼ਿਰ) – ਕਲਪਨਾ ਚਾਵਲਾ ਇਕ ਪੁਲਾੜ ਯਾਤਰੀ ਸੀ।
  6. ਵਿਸ਼ਵ ਸੰਸਾਰ) – ਕਲਪਨਾ ਚਾਵਲਾ ਵਿਸ਼ਵ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹੈ।

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਬਾਵਾਂ ਵਿੱਚ ਢੁੱਕਵੇਂ ਸ਼ਬਦ ਭਰੋ

(ੳ) ਕਲਪਨਾ ਚਾਵਲਾ ਦਾ ਜਨਮ ਪਹਿਲੀ ਜੁਲਾਈ ……………………… ਨੂੰ ਪਿਤਾ ਬਨਾਰਸੀ ਦਾਸ ਚਾਵਲਾ ਅਤੇ ਮਾਤਾ ਸੰਜੋਗਤਾ ਦੇ ਘਰ ਹੋਇਆ।
(ਅ) ਕਲਪਨਾ ਚਾਵਲਾ ਨਿੱਕੇ ਹੁੰਦਿਆਂ ਗੁੱਡੀਆਂ ਨਾਲ ਖੇਡਣ ਦੀ ਥਾਂ……………………… ਦੇ ਜਹਾਜ਼ ਉਡਾਉਂਦੀ।
(ੲ) ਕਲਪਨਾ ਨੇ 1984 ਵਿਚ ……………………… ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ।
(ਸ) ਕਲਪਨਾ ਚਾਵਲਾ ……………………… ਵਿਚ ਸਮਾ ਗਈ।
ਉੱਤਰ :
(ਉ) 1961,
(ਅ) ਕਾਗਜ਼,
(ੲ) ਟੈਕਸਾਸ,
(ਸ) ਪੁਲਾੜ।

III. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲਪਨਾ ਚਾਵਲਾ ਨੇ ਕਿਸ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ?
ਉੱਤਰ :
ਪੁਲਾੜ ਯਾਤਰੀ ਦੇ ਰੂਪ ਵਿੱਚ।

ਪ੍ਰਸ਼ਨ 2.
ਕਲਪਨਾ ਚਾਵਲਾ ਦੇ ਪਿਤਾ ਤੇ ਮਾਤਾ ਦਾ ਨਾਂ ਕੀ ਸੀ?
ਉੱਤਰ :
ਪਿਤਾ ਬਨਾਰਸੀ ਦਾਸ ਚਾਵਲਾ ਤੇ ਮਾਤਾ ਸੰਜੋਗਤਾ।

ਪ੍ਰਸ਼ਨ 3.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਵਿਚ ਡਾਕਟਰੇਟ ਕਿੱਥੋਂ ਕੀਤੀ?
ਉੱਤਰ :
ਅਮਰੀਕਾ ਦੀ ਕੋਲੋਰੈਡੋ ਯੂਨੀਵਰਸਿਟੀ ਤੋਂ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

VI. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਪੁਲਾੜ – ਯਾਤਰੀ : ਕਲਪਨਾ ਚਾਵਲਾ ਜੀਵਨੀ ਕਿਸ ਲੇਖਕ ਦੀ ਲਿਖੀ ਹੋਈ ਹੈ?
ਉੱਤਰ :
ਡਾ: ਕੁਲਦੀਪ ਸਿੰਘ (✓)

ਪ੍ਰਸ਼ਨ 2.
ਤੁਹਾਡੀ ਪਾਠ – ਪੁਸਤਕ ਵਿਚ ਡਾ: ਕੁਲਦੀਪ ਸਿੰਘ ਧੀਰ ਦੁਆਰਾ ਲਿਖੀ ਕਿਹੜੀ ਰਚਨਾ ਸ਼ਾਮਿਲ ਹੈ?
ਜਾਂ ਛੋਟੀ ਉੱਮਰ ਵਿਚ ਹੀ ਪੁਲਾੜ – ਯਾਤਰੀ ਦੇ ਰੂਪ ਪ੍ਰਸਿੱਧ ਹੋ ਗਈ?
ਉੱਤਰ :
ਪੁਲਾੜ ਯਾਤਰੀ : ਕਲਪਨਾ ਚਾਵਲਾ (✓)

ਪ੍ਰਸ਼ਨ 3.
ਪੁਲਾੜ ਯਾਤਰੀ : ਕਲਪਨਾ ਚਾਵਲਾਂ ਪਾਠ ਕਹਾਣੀ ਹੈ ਜਾਂ ਜੀਵਨੀ ਹੈ?
ਉੱਤਰ :
ਜੀਵਨੀ (✓)

ਪ੍ਰਸ਼ਨ 4.
ਕਲਪਨਾ ਚਾਵਲਾ ਦਾ ਜਨਮ ਕਦੋਂ ਹੋਇਆ?
ਉੱਤਰ :
ਪਹਿਲੀ ਜੁਲਾਈ, 1961 (✓)

ਪ੍ਰਸ਼ਨ 5.
ਕਲਪਨਾ ਚਾਵਲਾ ਦੇ ਮਾਤਾ – ਪਿਤਾ ਦਾ ਨਾਂ ਕੀ ਸੀ?
ਉੱਤਰ :
ਬਨਾਰਸੀ ਦਾਸ ਚਾਵਲਾ ਤੇ ਸ੍ਰੀਮਤੀ ਸੰਜੋਗਤਾ (✓)

ਪ੍ਰਸ਼ਨ 6.
ਕਲਪਨਾ ਚਾਵਲਾ ਪੰਜ ਸਾਲ ਦੀ ਉਮਰ ਵਿਚ ਕਰਨਾਲ ਦੇ ਕਿਹੜੇ ਸਕੂਲ ਵਿਚ ਪੜ੍ਹਨ ਲੱਗੀ?
ਉੱਤਰ :
ਟੈਗੋਰ ਬਾਲ – ਨਿਕੇਤਨ (✓)

ਪ੍ਰਸ਼ਨ 7.
ਕਲਪਨਾ ਚਾਵਲਾ ਨਿੱਕੀ ਹੁੰਦੀ ਗੁੱਡੀਆਂ ਖੇਡਣ ਦੀ ਥਾਂ ਕੀ ਕਰਦੀ ਸੀ?
ਉੱਤਰ :
ਜਹਾਜ਼ ਉਡਾਉਂਦੀ (✓)

ਪ੍ਰਸ਼ਨ 8.
ਕਲਪਨਾ ਚਾਵਲਾ ਦੇ ਭਰਾ ਦਾ ਨਾਂ ਕੀ ਸੀ?
ਉੱਤਰ :
ਸੰਜੇ (✓)

ਪ੍ਰਸ਼ਨ 9. ਕਲਪਨਾ ਚਾਵਲਾ ਨੇ ਦਸਵੀਂ ਕਦੋਂ ਪਾਸ ਕੀਤੀ?
ਉੱਤਰ :
1976 (✓)

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 10.
ਕਲਪਨਾ ਚਾਵਲਾ ਨੇ ਗਿਆਰਵੀਂ ਕਿੱਥੋਂ ਪਾਸ ਕੀਤੀ?
ਉੱਤਰ :
ਡੀ.ਏ.ਵੀ. ਕਾਲਜ ਕਰਨਾਲ ਤੋਂ (✓)

ਪ੍ਰਸ਼ਨ 11. ਕਲਪਨਾ ਚਾਵਲਾ ਨੇ 12ਵੀਂ ਕਿੱਥੋਂ ਪਾਸ ਕੀਤੀ?
ਉੱਤਰ :
ਦਿਆਲ ਸਿੰਘ ਕਾਲਜ ਕਰਨਾਲ ਤੋਂ (✓)

ਪ੍ਰਸ਼ਨ 12.
ਕਲਪਨਾ ਚਾਵਲਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕਿਹੜੀ ਪੜ੍ਹਾਈ ਕੀਤੀ?
ਉੱਤਰ :
ਜਹਾਜ਼ਰਾਨੀ ਦੀ ਇੰਜੀਨੀਅਰਿੰਗ (✓)

ਪ੍ਰਸ਼ਨ 13.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕਿਹੜੇ ਦਰਜੇ ਵਿਚ ਪਾਸ ਕੀਤੀ?
ਉੱਤਰ :
ਪਹਿਲੇ (✓)

ਪ੍ਰਸ਼ਨ 14.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕਿਹੜੇ ਦਰਜੇ ਵਿਚ ਪਾਸ ਕੀਤੀ?
ਉੱਤਰ :
ਪਹਿਲੇ (✓)

ਪ੍ਰਸ਼ਨ 15.
ਕਲਪਨਾ ਚਾਵਲਾ ਨੇ ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ?
ਉੱਤਰ :
ਟੈਕਸਾਸ ਯੂਨੀਵਰਸਿਟੀ (✓)

ਪ੍ਰਸ਼ਨ 16.
ਕਲਪਨਾ ਚਾਵਲਾ ਦਾ ਵਿਆਹ ਕਿਸ ਨਾਲ ਹੋਇਆ?
ਉੱਤਰ :
ਹਵਾਬਾਜ਼ ਯਾਪੀਅਰੇ ਹੈਰੀਸਨ (✓)

ਪ੍ਰਸ਼ਨ 17.
ਕਲਪਨਾ ਚਾਵਲਾ ਦਾ ਵਿਆਹ ਕਦੋਂ ਹੋਇਆ?
ਉੱਤਰ :
2 ਦਸੰਬਰ, 1983 (✓)

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 18.
ਕਲਪਨਾ ਚਾਵਲਾ ਨੇ ਟੈਕਸਾਸ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕਦੋਂ ਪੂਰੀ ਕੀਤੀ?
ਉੱਤਰ :
1984 (✓)

ਪ੍ਰਸ਼ਨ 19.
ਕਲਪਨਾ ਚਾਵਲਾ ਨੇ ਜਹਾਜ਼ਰਾਨੀ ਦੀ ਡਾਕਟ ਕਿਸ ਯੂਨੀਵਰਸਿਟੀ ਤੋਂ ਕੀਤੀ?
ਉੱਤਰ :
ਕੋਲੋਰੈਡੋ ਯੂਨੀਵਰਸ਼ਿਟੀ (✓)

ਪ੍ਰਸ਼ਨ 20.
ਕਲਪਨਾ ਚਾਵਲਾ ਨੂੰ ਡਾਕਟਰੇਟ ਦੀ ਡਿਗਰੀ ਕਦੋਂ ਮਿਲੀ?
ਉੱਤਰ :
1988 (✓)

ਪ੍ਰਸ਼ਨ 21.
ਅਮਰੀਕਾ ਦਾ ਵਿਸ਼ਵ – ਸਿੱਧ ਪੁਲਾੜ ਖੋਜ ਕੇਂਦਰ ਕਿੱਥੇ ਹੈ?
ਉੱਤਰ :
ਨਾਸਾ (✓)

ਪ੍ਰਸ਼ਨ 22.
ਨਾਸਾ ਨੇ ਕਲਪਨਾ ਚਾਵਲਾ ਨੂੰ ਕਿਹੜੀ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ?
ਉੱਤਰ :
ਸ਼ਟਲ ਮਿਸ਼ਨ (✓)

ਪ੍ਰਸ਼ਨ 23.
ਕਲਪਨਾ ਚਾਵਲਾ ਸਪੇਸ ਸਟਲ ਵਿਚ ਉਡਾਰੀ ਭਰਨ ਤੇ ਖੋਜ ਕਰਨ ਲਈ ਕਦੋਂ ਚੁਣੀ ਗਈ?
ਉੱਤਰ :
ਨਵੰਬਰ 1996 (✓)

ਪ੍ਰਸ਼ਨ 24.
ਕਲਪਨਾ ਚਾਵਲਾ ਨੇ ਸਪੇਸ ਸਟਲ ਵਿਚ ਕਿਸ ਦਿਨ ਉਡਾਰੀ ਭਰੀ ਸੀ?
ਉੱਤਰ :
19 ਨਵੰਬਰ, 1997 (✓)

ਪਸ਼ਨ 25.
ਸਪੇਸ ਸਟਲ ਵਿਚ ਕਲਪਨਾ ਚਾਵਲਾ ਦੇ ਨਾਲ ਹੋਰ ਕਿੰਨੇ ਯਾਤਰੀ ਸਨ?
ਉੱਤਰ :
ਛੇ (✓)

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 26.
ਕਲਪਨਾ ਚਾਵਲਾ ਦੀ ਜਾਪਾਨੀ ਸਹੇਲੀ ਦਾ ਨਾਂ ਕੀ ਸੀ?
ਉੱਤਰ :
ਤਕਾਓ ਦੇਈ (✓)

ਪ੍ਰਸ਼ਨ 27.
ਕਲਪਨਾ ਚਾਵਲਾ ਦੀ ਸਟਲ ਕਿੰਨੇ ਦਿਨ ਪੁਲਾੜ ਵਿਚ ਘੁੰਮੀ?
ਉੱਤਰ :
ਸੋਲਾਂ (✓)

ਪ੍ਰਸ਼ਨ 28.
ਕਲਪਨਾ ਚਾਵਲਾ ਦੇ ਸਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਢੇ?
ਉੱਤਰ :
252 (✓)

ਪ੍ਰਸ਼ਨ 29.
ਕਲਪਨਾ ਚਾਵਲਾ ਦੂਜੀਵਾਰ ਸਪੇਸ ਸਟਲ ਵਿਚ ਉਡਾਨ ਭਰਨ ਲਈ ਕਦੋਂ ਚੁਣੀ ਗਈ?
ਉੱਤਰ :
2003 ਵਿਚ (✓)

ਪ੍ਰਸ਼ਨ 30.
ਕਲਪਨਾ ਚਾਵਲਾ ਕਿਸ ਦਿਨ ਪੁਲਾੜ ਵਿਚ ਸਮਾ ਗਈ?
ਉੱਤਰ :
1 ਫ਼ਰਵਰੀ, 2003 ਸ਼ਨਿਚਰਵਾਰ (✓)

ਪ੍ਰਸ਼ਨ 31.
ਧਰਤੀ ਉੱਤੇ ਪਹੁੰਚਣ ਤੋਂ ਕਿੰਨੇ ‘ ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖ਼ਤਮ ਹੋ ਗਈ?
ਉੱਤਰ :
ਸੋਲਾਂ ਮਿੰਟ (✓)

ਪ੍ਰਸ਼ਨ 32.
ਪੁਲਾੜ ਵਿਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਕੌਣ ਸੀ?
ਉੱਤਰ :
ਕਲਪਨਾ ਚਾਵਲਾ (✓)

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 33.
ਕਲਪਨਾ ਚਾਵਲਾ ਦਾ ਘਰ ਦਾ ਨਾਂ ਕੀ ਸੀ?
ਉੱਤਰ :
ਔਟੋ (✓)

ਪ੍ਰਸ਼ਨ 34.
ਕਲਪਨਾ ਚਾਵਲਾ ਨੇ ਕਿਹੜੀ ਗੇਮ ਵਿਚ ਬਲੈਕ ਬੈਲਟ ਪ੍ਰਾਪਤ ਕੀਤੀ ਸੀ?
ਉੱਤਰ :
(ੳ) ਕਰਾਟੇ (✓)

V. ਵਿਆਕਰਨ

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਸਹੀ ਹੈ?
(ੳ) ਉਡਾਉਂਦੀ
(ਅ) ਉਡੱਦੀ
(ਇ) ਉਡਾਂਵਦੀ
(ਸ) ਉਮਦੀ।
ਉੱਤਰ :
(ੳ) ਉਡਾਉਂਦੀ।

ਪ੍ਰਸ਼ਨ 2.
“ਪਾਸ ਦਾ ਫੇਲ੍ਹ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ਅਗਲੇਰੀ ਨਾਲ ਕਿਸ ਦਾ ਸੰਬੰਧ ਹੈ?
(ਉ) ਪਿਛਲੇਰੀ
(ਅ) ਪਿਛਲੀ
(ਬ ਪਿਛਲਗ
(ਸ) ਪਿਛੇਤਰ।
ਉੱਤਰ :
(ੳ) ਪਿਛਲੇਰੀ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਅਖ਼ੀਰ ਵਿਚ ਆਵੇਗਾ?
(i) (ਉ) ਅੱਜ
(ਅ) ਅੰਬਰ
(ਏ) ਅਤੇ
(ਸ) ਅਗਨੇਰੀ।
ਉੱਤਰ :
(ਅ) ਅੰਬਰ

(ii) (ੳ) ਪਹਿਲੇ
(ਅ) ਪ੍ਰਸਿੱਧ
(ਇ) ਪੰਜ
(ਸ) ਪੰਜਾਬ।
ਉੱਤਰ :
(ੳ) ਪਹਿਲੇ

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

ਪ੍ਰਸ਼ਨ 4.
ਕਲਪਨਾ ਚਾਵਲਾ ਪੁਲਾੜ ਵਿਚ ਸਮਾ ਗਈ। ਇਸ ਵਾਕ ਵਿਚ “ਪੁਲਾੜ ਕਿਸ ਪ੍ਰਕਾਰ ਦਾ ਨਾਂਵ ਹੈ?
ਉੱਤਰ :
ਖ਼ਾਸ ਨਾਂਵ (✓)

ਪ੍ਰਸ਼ਨ 5.
ਸ਼ਬਦ – ਜੋੜ ਸ਼ੁੱਧ ਕਰੋ :
ਲੋਣ, ਗਿਆਰਵੀ, ਵਿਵਾਹ, ਆਕਾਸ਼, ਦੁਵਾਲੇ, ਛੇੜ੍ਹ, ਮੋਕਾ, ਦਾਨਾ – ਦਾਨੀ, ਛਨਿਛਰਵਾਰ, ਸੋਮਾ।
ਉੱਤਰ :
ਲਾਉਣ, ਗਿਆਰਵੀਂ, ਵਿਆਹ, ਆਕਾਸ਼, ਦੁਆਲੇ, ਛੇੜ, ਮੌਕਾ, ਦਾਣਾ – ਪਾਣੀ, ਸ਼ਨਿਚਰਵਾਰ, ਸੋਮਾ।

VI. ਪੈਰਿਆਂ ਸੰਬੰਧੀ

ਪ੍ਰਸ਼ਨ 1.
ਕਲਪਨਾ ਚਾਵਲਾ ਨਿੱਕੇ ਹੁੰਦਿਆਂ ਗੁੱਡੀਆਂ ਨਾਲ ਖੇਡਣ ਦੀ ਥਾਂ ਕਾਗ਼ਜ਼ ਦੇ ਜਹਾਜ਼ ਉਡਾਉਂਦੀ। ਰਾਤਾਂ ਨੂੰ ਖੁੱਲ੍ਹੇ ਵਿਹੜੇ ਵਿੱਚ ਮੰਜੇ ‘ਤੇ ਪਈ ਉਹ ਤਾਰੇ ਦੇਖਦੀ। ਭਰਾ ਸੰਜੇ ਨਾਲ ਤਾਰਿਆਂ ਦੀਆਂ ਗੱਲਾਂ ਕਰਦੀ। ਕਈ ਵਾਰ ਉਹ ਸੋਚਦੀ ਕਿ ਕਾਸ਼ ਉਸ ਕੋਲ ਕੋਈ ਵੱਡੀ ਦੂਰਬੀਨ ਹੋਵੇ, ਜਿਸ ਨਾਲ ਉਹ ਅਕਾਸ਼ ਨੂੰ ਦੂਰ ਤੱਕ ਦੇਖ ਸਕੇ। ਅਭੋਲ ਬਚਪਨ ਵਿੱਚ ਹੀ ਉਹ ਅਕਾਸ਼ ਵਿਚ ਉਡਾਰੀ ਲਾਉਣ ਦੇ ਸੁਪਨੇ ਲੈਣ ਲੱਗ ਪਈ ਸੀ। ਜਦੋਂ ਸਕੂਲ ਜਾਣ ਲੱਗੀ ਤਦ ਉਹ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਂਦੀ।

ਪ੍ਰਸ਼ਨ :
(i) ਕਲਪਨਾ ਚਾਵਲਾ ਨਿੱਕੇ ਹੁੰਦਿਆਂ ਹੀ ਗੁੱਡੀਆਂ ਨਾਲ ਖੇਡਣ ਦੀ ਥਾਂ ਕੀ ਕਰਦੀ ਸੀ?
ਉੱਤਰ :
ਕਲਪਨਾ ਚਾਵਲਾ ਨਿੱਕੇ ਹੁੰਦਿਆਂ ਹੀ ‘ ਗੁੱਡੀਆਂ ਨਾਲ ਖੇਡਣ ਦੀ ਥਾਂ ਕਾਗ਼ਜ਼ ਦੇ ਜਹਾਜ਼ ‘ ਉਡਾਉਂਦੀ ਸੀ।

(ii) ਉਹ ਰਾਤ ਨੂੰ ਆਪਣੇ ਭਰਾ ਸੰਜੇ ਨਾਲ ਕਿਨ੍ਹਾਂ ਦੀਆਂ ਗੱਲਾਂ ਕਰਦੀ?
(ਉ) ਚੰਦ ਦੀਆਂ
(ਅ) ਤੇ ਮਾਪਿਆਂ ਦੀਆਂ
(ਇ) ਤਾਰਿਆਂ ਦੀਆਂ
(ਸ) ਅਸਮਾਨ ਦੀਆਂ।
ਉੱਤਰ :
(ਈ) ਤਾਰਿਆਂ ਦੀਆਂ।

(iii) ਕਲਪਨਾ ਚਾਵਲਾ ਦੇ ਭਰਾ ਦਾ ਨਾਂ ਕੀ ਸੀ?
(ੳ) ਮੁੰਨਾ
(ਅ) ਸੰਜੇ
(ਇ) ਸੰਜੂ
(ਸ) ਹਨੀ।
ਉੱਤਰ :
(ਅ) ਸੰਜੇ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

(iv) ਉਸਦੇ ਮਨ ਵਿਚ ਅਕਾਸ਼ ਵਿਚ ਦੂਰ ਤਕ ਦੇਖਣ ਲਈ ਕੀ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਸੀ?
ਉੱਤਰ :
ਇਕ ਵੱਡੀ ਦੂਰਬੀਨ।

(v) ਕਲਪਨਾ ਚਾਵਲਾ ਬਚਪਨ ਵਿਚ ਕਿਹੋ – ਜਿਹੇ ਸੁਪਨੇ ਦੇਖਣ ਲੱਗ ਪਈ ਸੀ।
ਉੱਤਰ :
ਅਕਾਸ਼ ਵਿਚ ਉਡਾਰੀ ਲਾਉਣ ਦੇ

(vi) ਜਦੋਂ ਕਲਪਨਾ ਚਾਵਲਾ ਸਕੂਲ ਜਾਣ ਲੱਗੀ, ਤਾਂ ਉਹ ਕਿਸ ਚੀਜ਼ ਦੀਆਂ ਤਸਵੀਰਾਂ ਬਣਾਉਂਦੀ?
ਉੱਤਰ :
ਜਹਾਜ਼ਾਂ ਦੀਆਂ।

(vii) ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ।
ਉੱਤਰ :
ਬਚਪਨ, ਉਡਾਰੀ, ਸੁਪਨੇ।

(viii) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਖੁੱਲ੍ਹੇ, ਅਡੋਲ, ਵੱਡੀ।

(ix) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਉਡਾਉਂਦੀ, ਦੇਖ ਸਕੇ, ਬਣਾਉਂਦੀ।

(x) ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜ ਪਰੀ – ਕਲਪਨਾ ਚਾਵਲਾ।

(xi) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਅਭੋਲ ਬਚਪਨ ਵਿਚ ਹੀ ਉਹ ਅਕਾਸ਼ ਵਿਚ ਉਡਾਰੀ ਲਾਉਣ ਦੇ ਸੁਪਨੇ ਲੈਣ ਲੱਗ ਪਈ ਸੀ।
ਉੱਤਰ :
ਅਭੋਲ ਬਚਪਨ ਵਿਚ ਹੀ ਉਹ ਅਕਾਸ਼ ਵਿਚ ਉਡਾਰੀਆਂ ਲਾਉਣ ਦਾ ਸੁਪਨਾ ਲੈਣ ਲੱਗ ਪਈ ਸੀ।

(xii) ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਕਲਪਨਾ ਚਾਵਲਾ ਨਿੱਕੀ ਹੁੰਦੀ ਗੁੱਡੀਆਂ ਨਾਲ ਖੇਡਦੀ ਸੀ।
(ਅ) ਕਲਪਨਾ ਚਾਵਲਾ ਸਕੂਲ ਵਿਚ ਜਹਾਜਾਂ ਦੀਆਂ ਤਸਵੀਰਾਂ ਬਣਾਉਂਦੀ ਸੀ।
ਉੱਤਰ :
(ੳ) [✗]
(ਅ) [✓]

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

2. ਕਲਪਨਾ ਨੇ ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰਨ ਪਿੱਛੋਂ ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। ਇੱਥੇ ਪੜ੍ਹਦੇ ਸਮੇਂ ਉਸ ਨੂੰ ਆਪਣੇ ਵਰਗਾ ਇੱਕ ਹਵਾਬਾਜ਼ ਯਾਂ ਪੀਰੇ ਹੈਰੀਸਨ ਮਿਲਿਆ। ਉਹ ਫ਼ਲਾਇੰਗ ਇੰਸਟਰਕਟਰ ਸੀ। ਦੋ ਦਸੰਬਰ, 1983 ਈ: ਨੂੰ ਕਲਪਨਾ ਚਾਵਲਾ ਦਾ ਉਸ ਨਾਲ ਵਿਆਹ ਹੋ ਗਿਆ।

ਪ੍ਰਸ਼ਨ :
(i) ਕਲਪਨਾ ਚਾਵਲਾ ਨੇ ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ?
ਉੱਤਰ :
ਟੈਕਸਾਸ ਯੂਨੀਵਰਸਿਟੀ ਵਿਚ।

(ii) ਹਵਾਬਾਜ਼ ਦਾ ਨਾਂ ਕੀ ਸੀ?
(ਉ) ਮਾਈਲ
(ਅ) ਸਟੀਫਨ
(ਇ) ਪੀਅਰੇ ਹੈਰੀਸਨ
(ਸ) ਜਾਹਨ।
ਉੱਤਰ :
(ਇ) ਪੀਅਰੇ ਹੈਰੀਸਨ।

(iii) ਹਵਾਬਾਜ਼ ਦਾ ਅਹੁਦਾ ਕੀ ਸੀ?
ਉੱਤਰ :
ਫਲਾਇੰਗ ਇਨਸਟਰਕਟਰ।

(iv) ਕਲਪਨਾ ਚਾਵਲਾ ਦਾ ਵਿਆਹ ਕਦੋਂ ਹੋਇਆ?
(ਉ) 2 ਦਸੰਬਰ, 1983 ਨੂੰ
(ਅ) 5 ਦਸੰਬਰ, 1985 ਨੂੰ
(ਇ) 15 ਨਵੰਬਰ, 1984 ਨੂੰ।
(ਸ) 15 ਨਵੰਬਰ, 1981 ਨੂੰ
ਉੱਤਰ :
(ੳ) 2 ਦਸੰਬਰ, 1983 ਨੂੰ।

(v) ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ।
ਉੱਤਰ :
ਕਲਪਨਾ ਚਾਵਲਾ, ਅਮਰੀਕਾ, ਪੀਅਰੇ ਹੈਰੀਸਨ।

(vi) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਅਗਲੇਰੀ, ਫਲਾਇੰਗ, ਦੋ।

(vi) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਲੈ ਲਿਆ, ਮਿਲਿਆ, ਹੋ ਗਿਆ।

(viii) ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜ ਪਰੀ – ਕਲਪਨਾ ਚਾਵਲਾ

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਉਹ ਫਲਾਇੰਗ ਇਨਸਟਰਕਟਰ ਸੀ।
ਉੱਤਰ :
ਉਹ ਫਲਾਇੰਗ ਇਨਸਟਰਕਟਰ ਸਨ।

(x) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ੳ) ਕਲਪਨਾ ਚਾਵਲਾ ਅਗਲੇਰੀ ਪੜਾਈ ਲਈ ਅਮਰੀਕਾ ਗਈ।
(ਅ) ਪੀਅਰੇ ਹੈਰੀਸਨ ਡਾਕਟਰ ਸੀ।
ਉੱਤਰ :
(ੳ) ✓
(ਅ) ✗

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

3. ਕਲਪਨਾ ਨੇ 1984 ਈ: ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ। ਉਸ ਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਜਹਾਜ਼ਰਾਨੀ ਵਿੱਚ ਹੀ ਡਾਕਟਰੇਟ ਲਈ ਖੋਜ ਕਰਨੀ ਸ਼ੁਰੂ ਕਰ ਦਿੱਤੀ। 1988 ਈ: ਵਿੱਚ ਡਾਕਟਰੇਟ ਕਰਕੇ ਉਹ ਅਮਰੀਕੀ ਪੁਲਾੜ ਖੋਜ ਦੇ ਵਿਸ਼ਵ – ਪ੍ਰਸਿੱਧ ਕੇਂਦਰ ਨਾਸਾ ਵਿੱਚ ਪਹੁੰਚ ਗਈ। ਨਾਸਾ ਨੇ ਉਸ ਨੂੰ ਸ਼ਟਲ – ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ। ਨਵੰਬਰ, 1996 ਈ: ਵਿੱਚ ਉਸ ਨੂੰ ਸਪੇਸ – ਸ਼ਟਲ ਵਿੱਚ ਉਡਾਰੀ ਭਰਨ ਅਤੇ ਖੋਜ ਕਰਨ ਲਈ ਚੁਣ। ਲਿਆ ਗਿਆ।”

ਪ੍ਰਸ਼ਨ :
(i) 1984 ਵਿੱਚ ਕਲਪਨਾ ਚਾਵਲਾ ਨੇ ਕਿੱਥੋਂ ਦੀ ਪੜ੍ਹਾਈ ਪੂਰੀ ਕੀਤੀ?
(ਉ) ਟੈਕਸਾਸ ਯੂਨੀਵਰਸਿਟੀ
(ਅ) ਕੋਲੋਰੈਡੋ ਯੂਨੀਵਰਸਿਟੀ ,
(ਈ) ਕੋਲੰਬੀਆ ਯੂਨੀਵਰਸਿਟੀ
(ਸ) ਇਮਪੋਰੀਆ ਯੂਨੀਵਰਸਿਟੀ।
ਉੱਤਰ :
(ੳ) ਟੈਕਸਾਸ ਯੂਨੀਵਰਸਿਟੀ।

(ii) ਕਲਪਨਾ ਚਾਵਲਾ ਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਕਿਸ ਵਿਸ਼ੇ ਬਾਰੇ ਖੋਜ ਆਰੰਭ ਕੀਤੀ?
(ਉ) ਪੁਲਾੜ
(ਆ) ਜਹਾਜ਼ਰਾਨੀ
(ਈ) ਪੁਰਾਤੱਤਵ
(ਸ) ਅੰਤਰਰਾਸ਼ਟਰੀ ਵਪਾਰ॥
ਉੱਤਰ :
(ਅ) ਜਹਾਜ਼ਰਾਨੀ।

(iii) ਕਲਪਨਾ ਚਾਵਲਾ ਨਾਸਾ ਵਿਚ ਕਦੋਂ ਪਹੁੰਚੀ?
(ਉ) 1988 ਵਿੱਚ
(ਆ) 1986 ਵਿੱਚ
(ਈ 1990 ਵਿੱਚ
(ਸ) 1995 ਵਿੱਚ।
ਉੱਤਰ :
(ੳ) 1988 ਵਿੱਚ।

(iv) ਨਾਸਾ ਨੇ ਉਸਨੂੰ ਕਿਸ ਬਾਰੇ ਸਿਖਲਾਈ ਲਈ ਚੁਣ ਲਿਆ?
(ੳ) ਸਪੇਸ – ਸ਼ਟਲ
(ਅ), ਜਹਾਜ਼
(ਈ) ਪਣਡੁੱਬੀ
(ਸ) ਟਾਪੂ
ਉੱਤਰ :
(ੳ) ਸਪੇਸ – ਸ਼ਟਲ।

(v) ਕਲਪਨਾ ਚਾਵਲਾ ਸਪੇਸ ਸ਼ਟਲ ਵਿਚ ਉਡਾਰੀ ਭਰਨ ਲਈ ਕਦੋਂ ਚੁਣੀ ਗਈ?
(ੳ) ਦਸੰਬਰ 1996 ਵਿਚ
(ਅ) ਨਵੰਬਰ 1996 ਵਿਚ
(ਇ) ਦਸੰਬਰ 1999 ਵਿਚ
(ਸ) ਨਵੰਬਰ 1999 ਵਿਚ।
ਉੱਤਰ :
(ਅ) ਨਵੰਬਰ 1996 ਵਿਚ।

(vi) ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ।
ਉੱਤਰ :
ਕਲਪਨਾ, ਟੈਕਸਾਸ ਯੂਨੀਵਰਸਿਟੀ, ਨਾਸਾ।

(vii) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ !
ਉੱਤਰ :
ਅਮਰੀਕੀ, ਵਿਸ਼ਵ – ਸਿੱਧ, ਵਿਸ਼ੇਸ਼।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਕੀਤੀ, ਕਰ ਦਿੱਤੀ, ਚੁਣ ਲਿਆ।

(ix) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜਪਰੀ – ਕਲਪਨਾ ਚਾਵਲਾ।

(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਨਾਸਾ ਨੇ ਉਸ ਨੂੰ ਸ਼ਟਲ ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਦੇਣ ਲਈ ਚੁਣ ਲਿਆ।
ਉੱਤਰ :
ਨਾਸਾ ਨੇ ਉਨ੍ਹਾਂ ਨੂੰ ਸ਼ਟਲ ਮਿਸ਼ਨਾਂ ਉਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈਆਂ ਦੇਣ ਲਈ ਚੁਣ ਲਿਆ।

(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਕਲਪਨਾ ਨੇ 1984 ਵਿਚ ਕੋਲੋਰੈਡੋ ਯੂਨੀਵਰਸਿਟੀ ਵਿਚ ਪੜ੍ਹਾਈ ਸ਼ੁਰੂ ਕੀਤੀ।
(ਅ) 1988 ਈ: ਵਿਚ ਕਲਪਨਾ ਚਾਵਲਾ ਨੇ ਡਾਕਟਰੇਟ ਕੀਤੀ।
ਉੱਤਰ :
(ੳ) ✗
(ਅ) ✓

4. ਅਖ਼ੀਰ ਅਕਾਸ਼ ਵਿੱਚ ਉੱਡਣ ਦਾ ਉਸ ਦਾ ਸੁਫਨਾ ਪੂਰਾ ਹੋਇਆ। ਉਸ ਨੇ 19 ਨਵੰਬਰ, 1997 ਈ: ਨੂੰ
ਉਡਾਰੀ ਭਰੀ। ਉਸ ਨੇ ਨਾਲ ਛੇ ਹੋਰ ਪੁਲਾੜ – ਯਾਤਰੀ ਸਨ। ਇਨ੍ਹਾਂ ਵਿੱਚ ਜਪਾਨ ਦੀ ਤਕਾਓ ਦੋਈ ਨਾਂ ਦੀ ਉਸਦੀ ਸਹੇਲੀ ਵੀ ਸੀ। 5 ਦਸੰਬਰ ਤੱਕ ਇਹ ਸ਼ਟਲ ਪੂਰੇ ਸੋਲਾਂ ਦਿਨ ਪੁਲਾੜ ਵਿੱਚ ਘੁੰਮਦੀ ਰਹੀ। ਉਸਨੇ ਧਰਤੀ ਦੁਆਲੇ 252 ਚੱਕਰ ਕੱਟੇ।ਇਸ ਦੌਰਾਨ ਪੁਲਾੜਯਾਤਰੀਆਂ ਨੇ ਭਾਂਤ – ਭਾਂਤ ਦੇ ਪ੍ਰਯੋਗ ਕੀਤੇ। ਇੰਨੀ ਵੱਡੀ ਧਰਤੀ ਉਨ੍ਹਾਂ ਨੂੰ ਨਿੱਕੀ – ਨਿੱਕੀ ਲੱਗੀ। ਡੇਢ ਘੰਟੇ ਵਿੱਚ ਸਾਰੀ ਧਰਤੀ ਦਾ ਚੱਕਰ ਪੂਰਾ ਹੋ ਜਾਂਦਾ ਸੀ।

ਪ੍ਰਸ਼ਨ :
(i) ਕਲਪਨਾ ਚਾਵਲਾ ਨੇ ਸਪੇਸ ਸ਼ਟਲ ਵਿਚ ਕਦੋਂ ਉਡਾਰੀ ਭਰੀ?
ਉੱਤਰ :
19 ਨਵੰਬਰ, 1997 ਈ: ਨੂੰ।

(ii) ਕਲਪਨਾ ਚਾਵਲਾ ਦੇ ਨਾਲ ਹੋਰ ਕਿੰਨੇ ਪੁਲਾੜਯਾਤਰੀ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਸ) ਛੇ।

(iii) ਕਲਪਨਾ ਚਾਵਲਾ ਦੀ ਜਪਾਨੀ ਸਹੇਲੀ ਦਾ ਨਾਂ ਕੀ ਸੀ?
(ਉ) ਤਕਾਓ ਦੋਈ
(ਅ) ਨਤਾਸ਼ਾ
(ਇ) ਹੂ ਰੂਈ
(ਸ) ਚੀ ਕਿਊ।
ਉੱਤਰ :
(ੳ) ਤਕਾਓ ਦੋਈ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

(iv) ਸ਼ਟਲ ਕਿੰਨੇ ਦਿਨ ਪੁਲਾੜ ਵਿਚ ਰਿਹਾ ਤੇ ਉਸਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ?
ਉੱਤਰ :
ਪੁਲਾੜ – ਸ਼ਟਲ 16 ਦਿਨ ਪੁਲਾੜ ਵਿਚ ਰਹੀ ‘ਤੇ ਉਸਨੇ ਧਰਤੀ ਦੁਆਲੇ 252 ਚੱਕਰ ਕੱਟੇ।

(v) ਸ਼ਟਲ ਨੂੰ ਧਰਤੀ ਦੁਆਲੇ ਪੂਰਾ ਚੱਕਰ ਕੱਟਣ ਲਈ ਕਿੰਨਾ ਸਮਾਂ ਲਗਦਾ ਸੀ?
(ੳ) ਇਕ ਘੰਟਾ
(ਅ) ਡੇਢ ਘੰਟਾ
(ਏ) ਤਿੰਨ ਘੰਟੇ
(ਸ) ਚਾਰ ਘੰਟੇ।
ਉੱਤਰ :
(ਅ) ਡੇਢ ਘੰਟਾ।

(vi) ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ।
ਉੱਤਰ :
ਜਾਪਾਨ, ਤਕਾਓ ਦੋਈ, ਧਰਤੀ॥

(vii) ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਛੇ ਹੋਰ, ਸੋਲਾਂ, ਵੱਡੀ

(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਹੋਇਆ, ਸੀ, ਘੁੰਮਦੀ ਰਹੀ।

(ix) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਪੁਲਾੜ ਪਰੀ – ਕਲਪਨਾ ਚਾਵਲਾ।

(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਅਖੀਰ ਆਕਾਸ਼ ਵਿਚ ਉੱਡਣ ਦਾ ਉਸਦਾ ਸੁਪਨਾ ਪੂਰਾ ਹੋਇਆ।
ਉੱਤਰ :
ਅਖ਼ੀਰ ਅਕਾਸ਼ ਵਿਚ ਉੱਡਣ ਦੇ ਉਸਦੇ ਸੁਫ਼ਨੇ ਪੂਰੇ ਹੋਏ।

PSEB 5th Class Punjabi Solutions Chapter 19 ਪੁਲਾੜ ਯਾਤਰੀ : ਕਲਪਨਾ ਚਾਵਲਾ

(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) 19 ਨਵੰਬਰ, 1997 ਨੂੰ ਕਲਪਨਾ ਚਾਵਲਾ ਨੇ ਉਡਾਰੀ ਮਾਰੀ॥
(ਅ) ਸ਼ਟਲ ਦੋ ਮਹੀਨੇ ਪੁਲਾੜ ਵਿਚ ਘੁੰਮਦੀ ਰਹੀ।
ਉੱਤਰ :
(ੳ) ✓
(ਅ) ✗

ਔਖੇ ਸ਼ਬਦਾਂ ਦੇ ਅਰਥ Meanings

  • ਅੰਬਰਾਂ – ਅਸਮਾਨਾਂ।
  • ਪੁਲਾੜ – ਹਿਮੰਡ ਦਾ ਖਲਾਅ, ਜਿਸ ਵਿਚ ਤਾਰੇ, ਸਿਤਾਰੇ ਤੇ ਧਰਤੀਆਂ ਘੁੰਮਦੀਆਂ ਹਨ।
  • ਦੂਰਬੀਨ – ਦੁਰ ਦੀਆਂ ਚੀਜ਼ਾਂ ਨੂੰ ਦੇਖਣ ਦਾ ਯੰਤਰ
  • ਅਭੋਲ – ਮਾਸੂਮ, ਬੇਸਮਝ॥
  • ਅਗਲੇਰੀ – ਅਗਲੀ, ਉੱਚੀ
  • ਜਹਾਜ਼ਰਾਨੀ – ਸਮੁੰਦਰੀ ਜਹਾਜ਼ ਚਲਾਉਣਾ।
  • ਵਿਰਲੀ – ਟਾਵੀਂ, ਕੋਈ ਕੋਈ।
  • ਹਵਾਬਾਜ਼ – ਹਵਾ ਵਿਚ ਜਹਾਜ਼ ਜਾਂ ਯਾਨ ਉੱਡਾਉਣ ਵਾਲਾ।
  • ਵਿਸ਼ਵ – ਸੰਸਾਰ
  • ਨਾਸਾ – ਅਮਰੀਕਾ ਵਿਚ ਸਥਿਤ ਪੁਲਾੜ ਕੇਂਦਰ
  • ਸ਼ਟਲ – ਅਮਰੀਕਾ ਦਾ ਪੁਲਾੜਯਾਨ, ਜਿਸ ਵਿਚ ਕਲਪਨਾ ਚਾਵਲਾ ਨੇ ਉਡਾਰੀ ਭਰੀ
  • ਖਾਧ – ਖੁਰਾਕ – ਖੁਰਾਕ, ਖਾਣ ਦਾ ਸਮਾਨ। ਚੋਗ
  • ਚੁਗਾਉਣਾ – ਪੰਛੀ ਨੂੰ ਦਾਣਾ ਪਾਉਣਾ। ਮਾਤਰਾਮਿਕਦਾਰ
  • ਸਮਾ ਜਾਣਾ – ਰਲ ਜਾਣਾ, ਲੀਨ ਹੋ ਜਾਣਾ
  • ਪ੍ਰੇਰਨਾ – ਉਤਸ਼ਾਹ ਦੇਣਾ, ਕੋਈ ਕੰਮ ਕਰਨ ਲਈ ਕਹਿਣਾ।

PSEB 5th Class Punjabi ਰਚਨਾ ਲੇਖ-ਰਚਨਾ

Punjab State Board PSEB 5th Class Punjabi Book Solutions Punjabi Rachana ਲੇਖ-ਰਚਨਾ Exercise Questions and Answers.

PSEB 5th Class Punjabi Rachana ਲੇਖ-ਰਚਨਾ (1st Language)

1. ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਆਪ ਨੇ ਸਿੱਖ ਧਰਮ ਦੀ ਨੀਂਹ ਰੱਖੀ।

ਆਪ ਦਾ ਜਨਮ 15 ਅਪਰੈਲ, 1469 ਈ: ਨੂੰ ਰਾਇਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ਵਿਖੇ ਹੋਇਆ। ਉਂਝ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਸੀ ਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਬੇਬੇ ਨਾਨਕੀ ਆਪਦੀ ਵੱਡੀ ਭੈਣ ਸੀ।

ਪੰਜ ਸਾਲ ਦੀ ਉਮਰ ਵਿਚ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਪਿਤਾ ਜੀ ਨੇ ਆਪ ਨੂੰ ਕਾਰੋਬਾਰ ਵਿਚ ਲਾਉਣ ਲਈ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ, ਪਰ ਆਪ ਸਾਧੂਆਂ-ਸੰਤਾਂ ਨੂੰ ਭੋਜਨ ਸ਼ਕਾ ਆਏ ਆਪ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਆਪ ਦੇ ਘਰ ਦੇ ਪੁੱਤਰਾਂ-ਬਾਬਾ ਸ੍ਰੀ ਚੰਦ ਤੇ ਬਾਬਾ ਲੱਖਮੀ ਦਾਸ-ਨੇ ਜਨਮ ਲਿਆ। ਫਿਰ ਆਪ ਆਪਣੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਚਲੇ ਗਏ, ਜਿੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖ਼ਾਨਾ ਚਲਾਇਆ।

ਕੁੱਝ ਸਮੇਂ ਮਗਰੋਂ ਆਪ ਸੰਸਾਰ ਦਾ ਉੱਧਾਰ ਕਰਨ ਲਈ ਘਰੋਂ ਚਲ ਪਏ ਆਪ ਨੇ ਚਾਰ ਦਿਸ਼ਾਵਾਂ ਵਲ ਚਾਰ ਉਦਾਸੀਆਂ ਕੀਤੀਆਂ ਆਪ ਨੇ ਧਾਰਮਿਕ ਪਾਖੰਡ ਤੇ ਜਾਤ-ਪਾਤ ਦਾ ਖੰਡਨ ਕੀਤਾ ਆਪ ਨੇ ਮਨੁੱਖਾਂ ਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਸਭ ਨੂੰ ਹੱਕ-ਹਲਾਲ ਦੀ ਕਮਾਈ ਖਾਣ ਤੇ ਇਸਤਰੀ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੱਤੀ। ਆਪ ਹਿੰਦੂਆਂ-ਮੁਸਲਮਾਨਾਂ ਦੇ ਸਾਂਝੇ ਗੁਰੂ ਕਹਾਏ।

ਆਪ ਜੀ ਦੀ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ‘ਜਪੁਜੀ ਆਪ ਦੀ ਹਰਮਨ-ਪਿਆਰੀ ਬਾਣੀ ਹੈ।

ਆਪ ਨੇ ਲਾਹੌਰ ਦੇ ਨੇੜੇ ਕਰਤਾਰਪੁਰ ਨਗਰ ਵਸਾਇਆ। 1539 ਈ: ਵਿਚ ਆਪ ਜੋਤੀ-ਜੋਤ ਸਮਾ ਗਏ।

PSEB 5th Class Punjabi Grammar ਲੇਖ-ਰਚਨਾ

2. ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਆਪ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਆਪ ਦਾ ਜਨਮ 1666 ਈ: ਵਿਚ ਪਟਨਾ ਸਾਹਿਬ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ।

ਆਪ ਬਹੁਤ ਵਿਦਵਾਨ ਤੇ ਬਹਾਦਰ ਯੋਧੇ ਸਨ। ਆਪ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਬਹੁਤ ਤੂੰ ਸਾਰੀਆਂ ਲੜਾਈਆਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ। ਆਪ ਨੇ ਦੇਸ਼ ਤੇ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ।

ਆਪ ਦਾ ਸਾਰਾ ਜੀਵਨ ਸੰਘਰਸ਼ ਵਿਚ ਹੀ ਗੁਜ਼ਰਿਆ ਆਪ ਸਦਾ ਹੀ ਚੜ੍ਹਦੀਆਂ ਕਲਾਂ ਵਿਚ ਰਹੇ। ਆਪ ਨੇ ਬਹੁਤ ਸਾਰੀ ਬਾਣੀ ਰਚੀ ! “ਚੰਡੀ ਦੀ ਵਾਰ’ ਆਪ ਦੀ ਪ੍ਰਸਿੱਧ ਰਚਨਾ ਹੈ।

ਆਪ ਨੇ ਸਿੱਖ ਪੰਥ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ। 1708 ਈ: ਵਿਚ ਆਪ, ਜੋਤੀ-ਜੋਤ ਸਮਾ ਗਏ।

3. ਮਹਾਤਮਾ ਗਾਂਧੀ

ਮਹਾਤਮਾ ਗਾਂਧੀ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਬਹੁਤ ਵੱਡੇ ਘੁਲਾਟੀਏ ਸਨ। ਆਪ ਸੱਚ ਤੇ ਅਹਿੰਸਾ ਦੇ ਪੁਜਾਰੀ ਸਨ। ਆਪ ਨੂੰ ‘ਰਾਸ਼ਟਰ ਪਿਤਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਹੋਇਆ ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ।

ਆਪ ਨੇ ਵਲਾਇਤ ਵਿਚ ਜਾ ਕੇ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ। ਕੁੱਝ ਸਮਾਂ ਆਪ ਦੱਖਣੀ ਅਫ਼ਰੀਕਾ ਵਿਚ ਰਹੇਂ ਤੇ ਉੱਥੇ ਭਾਰਤੀਆਂ ਨਾਲ ਹੁੰਦੇ ਦੇ ਵਿਤਕਰੇ ਵਿਰੁੱਧ ਸੰਘਰਸ਼ ਕੀਤਾ ਦੇਸ਼ ਵਾਪਸ ਆ ਕੇ ਆਪ ਅਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਆਪ ਕਈ ਵਾਰੀ ਜੇਲ੍ਹ ਵੀ ਗਏ। ਅਹਿੰਸਾ ਤੇ ਸੱਤਿਆਗ੍ਰਹਿ ਆਪ ਦੇ ਵੱਡੇ ਹਥਿਆਰ ਸਨ। ਲੱਖਾਂ ਭਾਰਤ ਵਾਸੀ ਆਪ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਂਦੇ ਸਨ। 15 ਅਗਸਤ, 1947 ਈ: ਨੂੰ ਆਪ ਭਾਰਤ ਨੂੰ ਅਜ਼ਾਦ ਕਰਾਉਣ ਵਿਚ ਸਫਲ ਹੋ ਗਏ।

30 ਜਨਵਰੀ, 1948 ਨੂੰ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।

4. ਸ਼ਹੀਦ ਊਧਮ ਸਿੰਘ

ਸ: ਊਧਮ ਸਿੰਘ ਭਾਰਤ ਦੀ ਆਨ-ਸ਼ਾਨ ਲਈ ਮਰ ਮਿਟਣ ਵਾਲਾ ਦੇਸ਼-ਭਗਤ ਸੀ। ਬਚਪਨ ਵਿਚ ਹੀ ਉਸ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਰਕੇ ਪੰਜ-ਛੇ ਸਾਲ ਦੀ ਉਮਰ ਵਿਚ ਉਸ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਾ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿਚ ਹੀ ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ। ਊਧਮ ਸਿੰਘ ਨੇ ਆਪਣੀ ਅੱਖੀਂ ਪੰਜ ਸੌ ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਹੋਏ ਵੇਖਿਆ ਸੀ। ਉਸ ਦੇ ਮਨ ਉੱਤੇ ਇਸ ਕਤਲੇਆਮ ਦਾ ਬੜਾ ਡੂੰਘਾ ਅਸਰ ਹੋਇਆ। ਸ: ਊਧਮ ਸਿੰਘ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ। ਉਹ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੋਂ ਵੀ ਬਹੁਤ ਪ੍ਰਭਾਵਿਤ ਸੀ।

ਅੰਤ ਉਹ ਇੰਗਲੈਂਡ ਪਹੁੰਚ ਗਿਆ। ਉਹ ਜਲ੍ਹਿਆਂ ਵਾਲੇ ਬਾਗ਼ ਵਿਚ ਹੋਏ ਕਤਲੇਆਮ ਦੇ ਅਸਲ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਤੋਂ ਬਦਲਾ ਲੈਣਾ ਚਾਹੁੰਦਾ ਸੀ।

ਅਖੀਰ 1940 ਈ: ਵਿਚ ਇਕ ਦਿਨ ਊਧਮ ਸਿੰਘ ਨੂੰ ਪਤਾ ਲੱਗਾ ਕਿ ਮਾਈਕਲ ਓਡਵਾਇਰ ਇਕ ਮੀਟਿੰਗ ਵਿਚ ਭਾਗ ਲਵੇਗਾ। ਉਹ ਉੱਥੇ ਜਾ ਪੁੱਜਾ ਮੀਟਿੰਗ ਖ਼ਤਮ ਹੋਣ ‘ਤੇ ਉਸ ਨੇ ਆਪਣਾ ਪਿਸਤੌਲ ਕੱਢਿਆ ਤੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ। ਉਸ ਨੂੰ ਮਾਰ ਕੇ ਊਧਮ ਸਿੰਘ ਆਪਣੇ ਬਚਾ ਲਈ ਉੱਥੋਂ ਭੱਜਿਆ ਨਹੀਂ ਤੇ ਗ੍ਰਿਫ਼ਤਾਰੀ ਦੇ ਦਿੱਤੀ।

ਮੁਕੱਦਮਾ ਚੱਲਿਆ, ਤਾਂ ਉਸ ਨੇ ਆਪਣੇ ਬਚਾ ਲਈ ਕੋਈ ਵਕੀਲ ਨਾ ਕੀਤਾ। ਅੰਤ ਉਸ ਨੂੰ ਫਾਂਸੀ ਦੀ ਸਜ਼ਾ ਹੋਈ, ਜੋ ਉਸ ਨੇ ਹੱਸਦਿਆਂ ਕਬੂਲ ਕੀਤੀ।

PSEB 5th Class Punjabi Grammar ਲੇਖ-ਰਚਨਾ

5. ਪੁਲਾੜ-ਯਾਤਰੀ ਕਲਪਨਾ ਚਾਵਲਾ

ਕਲਪਨਾ ਚਾਵਲਾ ਛੋਟੀ ਉਮਰ ਵਿਚ ਹੀ ਪੁਲਾੜ ਵਿਚ ਉਡਾਰੀਆਂ ਮਾਰਨ ਵਾਲੀ ਦਲੇਰ, ਭਾਰਤੀ ਇਸਤਰੀ ਸੀ।

ਉਸ ਦਾ ਜਨਮ ਪਹਿਲੀ ਜੁਲਾਈ 1961 ਨੂੰ ਪਿਤਾ ਬਨਾਰਸੀ ਦਾਸ ਚਾਵਲਾ ਦੇ ਘਰ ਹੋਇਆ। ਜਦੋਂ ਉਹ ਪੰਜ ਸਾਲਾਂ ਦੀ ਹੋਈ, ਤਾਂ ਉਹ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ ਦਾਖ਼ਲ ਹੋ ਗਈ।

1976 ਵਿਚ ਦਸਵੀਂ ਪਾਸ ਕਰ ਕੇ ਉਹ ਪਹਿਲਾਂ ਡੀ. ਏ. ਵੀ. ਕਾਲਜ ਤੇ ਫਿਰ ਦਿਆਲ ਸਿੰਘ ਕਾਲਜ ਕਰਨਾਲ ਵਿਚ ਪੜੀ। ਫਿਰ ਉਸ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕੀਤੀ।

ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰਨ ਪਿੱਛੋਂ ਉਹ ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿਚ ਜਾ ਦਾਖ਼ਲ ਹੋਈ। ਇੱਥੇ ਪੜ੍ਹਦੇ ਸਮੇਂ ਉਸ ਨੂੰ ਇਕ ਹਵਾਬਾਜ਼ ਯਾਂ ਪੀਰੇ ਹੈਰੀਸਨ ਮਿਲਿਆ। 2 ਦਸੰਬਰ, 1983 ਨੂੰ ਕਲਪਨਾ ਚਾਵਲਾ ਦਾ ਉਸ ਨਾਲ ਵਿਆਹ ਹੋ ਗਿਆ !

ਇਸ ਤੋਂ ਪਿੱਛੋਂ ਉਸ ਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਜਹਾਜ਼ਰਾਨੀ ਵਿਚ ਹੀ ਡਾਕਟਰੇਟ ਕੀਤੀ ਤੇ 1988 ੩ ਵਿਚ ਉਹ ਅਮਰੀਕੀ ਪੁਲਾੜ ਖੋਜ ਦੇ ਵਿਸ਼ਵ ਪ੍ਰਸਿੱਧ ਕੇਂਦਰ ਨਾਸਾ ਵਿਚ ਪਹੁੰਚ ਗਈ। ਨਵੰਬਰ 1996 ਵਿਚ ਉਸ ਨੂੰ ਸਪੇਸ ਸ਼ਟਲ ਵਿਚ ਉਡਾਰੀ ਲਾਉਣ ਅਤੇ ਖੋਜ ਕਰਨ ਲਈ ਚੁਣ ਲਿਆ ਗਿਆ। 19 ਨਵੰਬਰ, 1997 ਨੂੰ ਉਸ ਨੇ ਇਹ ਉਡਾਰੀ ਭਰੀ। 5 ਦਸੰਬਰ ਤਕ ਇਹ ਸ਼ਟਲ ਸੋਲਾਂ ਦਿਨ ਪੁਲਾੜ ਵਿਚ ਘੁੰਮਦੀ ਰਹੀ। ਉਸ ਨੇ ਧਰਤੀ ਦੁਆਲੇ 252 ਚੱਕਰ ਕੱਟੇ।

ਛੇ ਕੁ ਸਾਲ ਬਾਅਦ 2003 ਵਿਚ ਕਲਪਨਾ ਚਾਵਲਾ 1 ਨੂੰ ਇਕ ਵਾਰ ਫਿਰ ਸਪੇਸ ਸ਼ਟਲ ਵਿਚ ਉਡਾਰੀ ਮਾਰਨ ਦਾ ਮੌਕਾ ਮਿਲਿਆ ! ਪਹਿਲੀ ਫ਼ਰਵਰੀ 2003 ਸ਼ਨਿਚਰਵਾਰ ਦਾ ਦਿਨ ਸੀ। ਸਾਰਾ ਸੰਸਾਰ ਧਰਤੀ ਉੱਤੇ ਕਲਪਨਾ ਚਾਵਲਾ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ। ਪਰ ਧਰਤੀ ਉੱਤੇ ਉਤਰਨ ਤੋਂ ਸੋਲਾਂ ਮਿੰਟ ਪਹਿਲਾਂ ਸ਼ਟਲ ਧਮਾਕੇ ਨਾਲ ਖ਼ਤਮ ਹੋ ਗਈ ਤੇ ਨਾਲ ਹੀ ਕਲਪਨਾ ਚਾਵਲਾ ਵੀ ਪੁਲਾੜ ਵਿਚ ਸਮਾ ਗਈ। ਉਸ ਦਾ ਜੀਵਨ ਸੰਸਾਰ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਦਾ ਸੋਮਾ ਬਣ ਗਿਆ।

6. ਸਾਡਾ ਸਕੂਲ

ਸਾਡੇ ਸਕੂਲ ਦਾ ਨਾਂ ਰੌ: ਪ੍ਰਤੀ ਸਕੂਲ, ਬੁਲੋਵਾਲ ਹੈ। ਇਹ ਉਸ ਸੜਕ ਸਥਿਤ ਹੈ, ਜਿਹੜੀ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਜ ਹੈ। ਸਕੂਲ ਦੀ ਇਮਾਰਤ ਪੱਕੀ ਹੈ। ਇਸਚ 7 ਕਮਰੇ ਅਤੇ ਇਕ ਦਫ਼ਤਰ ਹੈ। ਕਮਰਿਆਂ ਦੇਗੇ ਵਰਾਂਡਾ ਹੈ।

ਸਕੂਲ ਦੀ ਇਮਾਰਤ ਦੇ ਵਿਚਕਾਦਕ ਬਹੁਤ ਵੱਡਾ ਵਿਹੜਾ ਹੈ। ਵਿਹੜੇ ਵਿਚ ਬਹੁਤਾਰੇ ਸਫ਼ੈਦੇ ਅਤੇ ਤੂਤ ਦੇ ਦਰੱਖ਼ਤ ਲੱਗੇ ਹੋਏ ਹਨ ਇਸ ਵਿਚੋਂ ਸਕੂਲ ਵਿਚ ਇਧਰ-ਉਧਰ ਜਾਣ ਲਈਸਤੇ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਫੁੱਲਾਂ ਦੇ ਪੌਦੇ ਛੋਏ ਹਨ ! ਰਸਤਿਆਂ ਦੇ ਇਧਰ-ਉਧਰ ਹਰੇ ਘਾਹੇ ਲਾਅਨ ਹਨ। ਸਕੂਲ ਵਿਚ 4 ਪਾਣੀ ਦੀਆਂ ਟੂਟੇ ਲੱਗੀਆਂ ਹੋਈਆਂ ਹਨ ! ਸਕੂਲ ਦੇ ਕਮਰੇ ਚਾਰਟਾਂ ਨਾਲ ਸਜੇ ਹੋਨ। ਇਸ ਦੀਆਂ ਕੰਧਾਂ ‘ਤੇ ਬਹੁਤ ਸਾਰੇ ਮਾਟੋ ਆਦਕ ਲਿਖੇ ਹੋਏ ਹਨ, ਜੋ ਵਿਦਿਆਰਥੀਆਂ ਦੇ ਜੀਵਨ ਅਗਵਾਈ ਕਰਦੇ ਤੇ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਹਨ ਇਸ ਵਿਚ 200 ਵਿਦਿਆਰਥੀ ਪੜ੍ਹਚੇਨ ਤੇ ਅਧਿਆਪਕ ਪੜਾਉਂਦੇ ਹਨ ਸਕੂਲ ਦੀ ਈ ਬਹੁਤ ਚੰਗੀ ਹੈ। ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਤ ਹੈ।

PSEB 5th Class Punjabi Grammar ਲੇਖ-ਰਚਨਾ

7. ਸਾਡਾ ਪਿੰਡ

ਸਾਡੇ ਪਿੰਡ ਦਾ ਨਾਂ ਬੇਗਮਪੁਰ ਜੰਡਿਲਾ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ। ਇਹ ਭੋਗਪੁਰ-ਬੁਲੋਵਾਲ ਸੜਕ ਨਾਲ ਜੁੜਿਆ ਹੋਮਾ ਹੈ। ਇਹ ਪੁਰਾਣਾ ਤੇ ਇਤਿਹਾਸਿਕ ਪਿੰਡ ਹੈ।

ਇਸ ਪਿੰਡ ਵਿਚ ਘਰਾਂ ਦੀ ਗਿਣਤੰ00 ਤੇ ਅਬਾਦੀ ਲਗਪਗ ਡੇਢ ਹਜ਼ਾਰ ਹੈ। ਇਸ ਦੀਆਂ ਗਲੀਆਂ ਤੇ ਫਿਰ ਪੱਕੀ ਹੈ।

ਇੱਥੋਂ ਦੇ ਬਹੁਤ ਸਾਰੇ ਲੋਕ ਪੜੇ-ਲਿਹਨ। ਇੱਥੋਂ ਦੇ ਬਹੁਤੇ ਲੋਕ ਖੇਤੀ-ਬਾੜੀ ਕਰਦੇ ਹਤੇ ਉਹ ਬਹੁਤ ਮਿਹਨਤੀ ਹਨ।ਉਹ ਆਪਸ ਵਿਚ ਪਿਆਰ ਨਾਲ ਰਹਿੰਦੇ ਹਨ।

ਇਸ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਹਨ। ਪਿੰਡੋਂ ਬਾਹਰ ਪੀਰ ਬਾਬਾ ਅਮਾਨਤ ਖਾਂ ਜੀ ਦੀ ਦਰਗਾਹ ਹੈ। ਇਸ ਦਾ ਆਲਾ-ਦੁਆਲਾ ਹਰਾ-ਭਰਾ ਹੈ। ਦੁਰ ਉੱਤਰ-ਪੂਰਬ ਵਲ, ਸ਼ਿਵਾਲਕ ਦੀਆਂ ਪਹਾੜੀਆਂ ਦੇ ਨਜ਼ਾਰੇ ਮਨ ਨੂੰ ਮੋਂਹਦੇ ਹਨ। ਮੇਰਾ ਪਿੰਡ ਇਲਾਕੇ ਵਿਚ ਬੜਾ ਪ੍ਰਸਿੱਧ ਹੈ। ਮੈਨੂੰ ਇਸ ਪਿੰਡ ਵਿਚ ਰਹਿ ਕੇ ਬਹੁਤ ਖ਼ੁਸ਼ੀ ਮਿਲਦੀ ਹੈ।

8. ਸਾਡਾ ਸ਼ਹਿਰ

ਜਲੰਧਰ ਸਾਡਾ ਸ਼ਹਿਰ ਹੈ। ਇਹ ਜਲੰਧਰ-ਦੁਆਬ ਦੀ ਧਰਤੀ ਦਾ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਜਰਨੈਲੀ ਸੜਕ ਉੱਪਰ ਵਸਿਆ ਇਕ ਸੁੰਦਰ ਤੇ ਇਤਿਹਾਸਿਕ ਸ਼ਹਿਰ ਹੈ। ਇਸ ਸ਼ਹਿਰ ਦੇ ਇਤਿਹਾਸਿਕ ਪਿਛੋਕੜ ਬਾਰੇ ਕਈ ਦੰਦ-ਕਥਾਵਾਂ ਪ੍ਰਚੱਲਿਤ ਹਨ।

ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲੋਂ ਇਸ ਵਿਚ ਕਈ ਵਿਸ਼ੇਸ਼ ਗੱਲਾਂ ਹਨ। ਸਿਰਫ਼ ਇਸ ਵਿਚ ਹੀ ਰੇਡੀਓ ਸਟੇਸ਼ਨ ਹੈ ਤੇ ਟੈਲੀਵਿਜ਼ਨ ਕੇਂਦਰ ਹੈ। ਇਹ ਪੰਜਾਬ ਦਾ ਇੱਕੋ-ਇਕ ਸ਼ਹਿਰ ਹੈ, ਜਿੱਥੋਂ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਦੀਆਂ ਸਭ ਤੋਂ ਵੱਧ ਅਖ਼ਬਾਰਾਂ ਹਰ ਰੋਜ਼ ਨਿਕਲਦੀਆਂ ਹਨ।

ਜਲੰਧਰ ਖੇਡਾਂ ਦਾ ਸਾਮਾਨ ਬਣਾਉਣ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ ਸ਼ਹਿਰ ਤੋਂ ਬਾਹਰ ਇੰਡਸਟ੍ਰੀਅਲ ਏਰੀਆ ਤੇ ਫੋਕਲ ਪੁਆਇੰਟ ਹੈ। ਇੱਥੇ ਡਾਕਟਰੀ ਔਜ਼ਾਰ ਵੀ ਬਣਦੇ ਹਨ। ਬੱਸ ਸਟੈਂਡ ਤੋਂ ਮਾਡਲ ਟਾਊਨ ਨੂੰ ਜਾਂਦਿਆਂ ਰਸਤੇ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਆਉਂਦਾ ਹੈ। ਰੇਡੀਓ ਸਟੇਸ਼ਨ ਕੋਲ ਹੰਸ ਰਾਜ ਸਟੇਡੀਅਮ ਹੈ। ਇਸੇ ਸਟੇਡੀਅਮ ਦੇ ਨਾਲ ਹੀ ਦੇਸ਼-ਭਗਤ ਯਾਦਗਾਰ ਹਾਲ ਹੈ ਸ਼ਹਿਰੋਂ ਬਾਹਰ ਅੰਮ੍ਰਿਤਸਰ ਦੀ ਸੜਕ ‘ਤੇ ਬਰਲਟਨ ਪਾਰਕ ਹੈ, ਜਿੱਥੇ ਕ੍ਰਿਕਟ ਤੇ ਹਾਕੀ ਦੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮੈਚ ਖੇਡੇ ਜਾਂਦੇ ਹਨ। ਜਲੰਧਰ ਵਿੱਦਿਅਕ ਸੰਸਥਾਵਾਂ ਦਾ ਕੇਂਦਰ ਹੈ। ਇੱਥੇ ਇਕ ਇੰਜੀਨੀਅਰਿੰਗ ਤੇ ਟੈਕਨੀਕਲ ਯੂਨੀਵਰਸਿਟੀ ਹੈ। ਇੱਥੇ ਇਕ ਮੈਡੀਕਲ ਕਾਲਜ ਵੀ ਬਣ ਗਿਆ ਹੈ। ਇੱਥੇ ਲੜਕੇ ਤੇ ਲੜਕੀਆਂ ਦੇ ਦਸ ਕਾਲਜ ਹਨ।

ਜਲੰਧਰ ਬੜੀ ਰੌਣਕ ਵਾਲਾ ਸ਼ਹਿਰ ਹੈ। ਇੱਥੋਂ ਦੇ ਰੈਣਕ ਬਜ਼ਾਰ ਵਿਚ ਸਭ ਤੋਂ ਵੱਧ ਰੌਣਕ ਹੁੰਦੀ ਹੈ। ਇੱਥੇ ਹਸਪਤਾਲਾਂ ਦੀ ਭਰਮਾਰ ਹੈ। ਹੋਟਲਾਂ ਤੇ ਵਪਾਰਿਕ ਕੇਂਦਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇੱਥੋਂ ਦਾ ਬਾਬਾ ਸੋਢਲ ਦਾ ਮੇਲਾ ਤੇ ਹਰਿਵੱਲਭ ਸੰਗੀਤ ਸੰਮੇਲਨ ਬਹੁਤ ਪ੍ਰਸਿੱਧ ਹੈ। ਇਹ ਸ਼ਹਿਰ ਦਿਨੋ-ਦਿਨ ਤਰੱਕੀ ਕਰ ਰਿਹਾ ਹੈ।

PSEB 5th Class Punjabi Grammar ਲੇਖ-ਰਚਨਾ

9. ਮੇਰਾ ਬਸਤਾ

ਇਹ ਮੇਰਾ ਸੋਹਣਾ ਬਸਤਾ ਹੈ। ਇਸ ਦਾ ਰੰਗ ਨੀਲਾ ਹੈ। ਇਹ ਮੋਟੇ ਕੱਪੜੇ ਦਾ ਬਣਿਆ ਹੋਇਆ ਹੈ। ਇਸ ਵਿਚ ਦੋ ਵੱਡੇ ਖ਼ਾਨੇ ਹਨ ਤੇ ਇਕ ਚਿੱਪ ਵਾਲੀ ਜੇਬ ਹੈ, ਜਿਸ ਨੂੰ ਛੋਟਾ ਜਿੰਦਰਾ ਵੀ ਲਾਇਆ ਜਾ ਸਕਦਾ ਹੈ। ਇਹ ਹਰ ਸਮੇਂ ਕਿਤਾਬਾਂ, ਕਾਪੀਆਂ ਤੇ ਲਿਖਣ ਦੇ ਹੋਰ ਸਾਮਾਨ ਨਾਲ ਭਰਿਆ ਰਹਿੰਦਾ ਹੈ। ਮੈਂ ਆਪਣਾ ਰੋਟੀ ਦਾ ਡੱਬਾ ਵੀ ਇਸੇ ਵਿਚ ਹੀ ਰੱਖਦਾ ਹਾਂ।

ਮੈਂ ਐਤਵਾਰ ਵਾਲੇ ਦਿਨ ਇਸ ਨੂੰ ਧੁਆਉਂਦਾ ਹਾਂ। ਇਹ ਆਮ ਕਰਕੇ ਭਾਰਾ ਹੁੰਦਾ ਹੈ। ਮੈਂ ਇਸ ਦੀਆਂ ਤਣੀਆਂ ਨੂੰ ਮੋਢਿਆਂ ‘ਤੇ ਪਾ ਕੇ ਤੇ ਇਸ ਨੂੰ ਪਿੱਠ ਉੱਤੇ ਚੁੱਕ ਕੇ ਸਕੂਲ ਜਾਂਦਾ ਹਾਂ। ਮੈਂ ਇਸ ਦੀ ਜੇਬ ਵਿਚ ਕੁੱਝ ਪੈਸੇ ਰੱਖਦਾ ਹਾਂ। ਇਹ ਸਕੂਲ ਵਿਚ ਮੇਰਾ ਪੱਕਾ ਸਾਥੀ ਹੈ ਸਕੂਲ ਵਿਚ ਮੈਂ ਇਸ ਦਾ ਧਿਆਨ ਰੱਖਦਾ ਹਾਂ, ਤਾਂ ਜੋ ਇਸ ਵਿਚੋਂ ਕੋਈ ਚੀਜ਼ ਚੋਰੀ ਨਾ ਹੋ ਜਾਵੇ। ਮੈਂ ਇਸ ਨੂੰ ਮੈਲਾ ਹੋਣ ਤੋਂ ਵੀ ਬਚਾਉਂਦਾ ਹਾਂ। ਜਦੋਂ ਕਦੇ ਇਸ ਦੀ ਕੋਈ ਤਣੀ ਟੁੱਟ ਜਾਂਦੀ ਹੈ, ਜਾਂ ਇਸ ਦੀ ਸਿਊਣ ਉੱਧੜ ਜਾਂਦੀ ਹੈ, ਤਾਂ ਮੈਂ ਇਸ ਦੀ ਮੁਰੰਮਤ ਕਰਾ ਲੈਂਦਾ ਹਾਂ।

ਮੇਰਾ ਬਸਤਾ ਮੇਰੇ ਲਈ ਗਿਆਨ ਦਾ ਭੰਡਾਰ ਹੈ। ਇਸ ਨੂੰ ਮੋਢਿਆਂ ‘ਤੇ ਚੁੱਕ ਕੇ ਮੈਂ ਬੜੇ ਮਾਣ ਨਾਲ ਸਕੂਲ ਜਾਂਦਾ ਤੇ ਆਉਂਦਾ ਹਾਂ।

10. ਮੇਰੇ ਦਾਦਾ ਜੀ।

ਮੇਰੇ ਦਾਦਾ ਜੀ ਦਾ ਨਾਂ ਸ: ਮਲਕੀਅਤ ਸਿੰਘ ਹੈ ਉਹ ਬਹੁਤ ਬਿਰਧ ਹਨ। ਉਨ੍ਹਾਂ ਦੀ ਉਮਰ 90 ਸਾਲ ਹੈ ਉਨ੍ਹਾਂ ਦੀ ਸਿਹਤ ਚੰਗੀ ਹੈ ਪਰ ਉਹ ਹੱਥ ਵਿਚ ਖੂੰਡਾ ਰੱਖਦੇ ਹਨ। ਉਹ ਲਿਖੇ ਤਾਂ ਨਹੀਂ, ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਠੀਆਂ ਤੇ ਬਾਤਾਂ ਯਾਦ ਹਨ ਉਹ ਸਾਨੂੰ ਆਪਣੀ ਗੀ ਦੀਆਂ ਸੁਆਦਲੀਆਂ ਗੱਲਾਂ ਸੁਣਾਉਂਦੇ ਰਹਿੰਦੇ ਹ ਲੋਕ ਉਨ੍ਹਾਂ ਦੀ ਸਿਆਣੀ ਸਲਾਹ ਲੈਣੀ ਪਸੰਦ ਕ ਹਨ। ਉਹ ਰੇ ਉੱਠਦੇ ਹਨ ਤੇ ਨਹਾ ਧੋ ਕੇ ਪਾਠ ਕਰਦੇ ਹਉਨ੍ਹਾਂ ਦਾ ਜੀਵਨ ਬਹੁਤ ਸਾਦਾ ਹੈ। ਉਹ ਸਾਦਾ ਪਦੇ ਹਨ ਤੇ ਥੋੜਾ ਖਾਂਦੇ ਹਨ।

ਉਨ੍ਹਾਂ ਸਿਹਤ ਬਹੁਤ ਚੰਗੀ ਹੈ। ਉਹ ਸਫ਼ਾਈ ਦਾ ਬਹੁਆਲ ਰੱਖਦੇ ਹਨ। ਉਹ ਸਦਾ ਕੋਈ ਨਾ ਕੋਈ ਕੰਰਦੇ ਰਹਿੰਦੇ ਹਨ। ਉਨ੍ਹਾਂ ਆਪਣੇ ਦੇਸ਼ ਨਾਲ ਬਹੁਤ ਪ੍ਰੇਮ ਹੈ। ਉਹ ਸਾਨੂੰ ਸ ਬਹੁਤ ਪਿਆਰ ਕਰਦੇ ਹਨ। ਸਾਰੇ ਉਨ੍ਹਾਂ ਨੂੰ ਬਾਪੂ ਜੀ ਕਹਿੰਦੇ ਹਨ। ਅਸੀਂ ਸਾਰੇ ਉਦਾ ਬਹੁਤ ਸਤਿਕਾਰ ਕਰਦੇ ਹਾਂ

11. ਮੇਰੇ ਦਾਦੀ ਜੀ

ਮੇਰੇਦੀ ਜੀ ਦਾ ਨਾਂ ਬਚਨ ਕੌਰ ਹੈ। ਉਹ ਬਹੁਤ ਧੀ ਹਨ। ਉਨ੍ਹਾਂ ਦੀ ਉਮਰ 85 ਸਾਲ ਹੈ। ਉਹ ਹੱਵਚ ਖੁੰਡੀ ਰੱਖਦੇ ਹਨ। “ਉਹਹੜੇ ਵਿਚ ਇਕ ਮੰਜੀ ‘ਤੇ ਬੈਠੇ ਰਹਿੰਦੇ ਹਨ। ਕੋਈ ਉਨ੍ਹਾਂ ਨੂੰ ਮੱਥਾ ਟੇਕਦਾ ਹੈ, ਤਾਂ ਉਹ ਬਹੁਤ ਸਾਂ ਦਿੰਦੇ ਹਨ। ਉਵੇਰੇ ਉੱਠਦੇ ਹਨ ਤੇ ਫੇਰ ਬਾਹਰ ਨੂੰ ਜਾਂਦੇ ਹਨ ਹਰ ਰੋਜ਼ ਇਸ਼ਨਾਨ ਕਰਦੇ ਹਨ ਤੇ ਫੇਰ ਗੁਰਦੁਖ ਜਾਂਦੇ ਹਨ। ਉਨ੍ਹਾਂ ਦੀਆਂ ਲੋੜਾਂ ਬਹੁਤ ਘੱਟ ਹਨ ਸਾਦਾ ਪਹਿਨਦੇ ਅਤੇ ਥੋੜਾ ਖਾਂਦੇ ਹਨ।

ਉਦੀ ਸਿਹਤ ਬਹੁਤ ਚੰਗੀ ਹੈ। ਉਹ ਸਫ਼ਾਈ ਦਾ ਬਖ਼ਿਆਲ ਰੱਖਦੇ ਹਨ। ਉਹ ਸਦਾ ਕੋਈ ਨਾ ਕੋਈ ਕਰਦੇ ਰਹਿੰਦੇ ਹਨ।

ਉਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਨ। ਰਾਤ ਨੂੰ ਬਾਤਾਂ ਸੁਣਾਉਂਦੇ ਹਨ।

ਅ ਸਾਰੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਦੀ ਆਗਿਆ ਦਾ ਪਾਲਣ ਕਰਦੇ ਹਾਂ।

PSEB 5th Class Punjabi Grammar ਲੇਖ-ਰਚਨਾ

12. ਮੇਰੇ ਪਿਤਾ ਜੀ

ਪਿਤਾ ਜੀ ਦਾ ਨਾਂ ਸ: ਬਲਵੰਤ ਸਿੰਘ ਹੈ। ਉਹ ਐੱਸ. ਸੀ. ਪਾਸ ਹਨ।

ਉਨ੍ਹਾਂ ਦੀ ਉਮਰ 45 ਸਾਲ ਹੈ ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ। ਉਹ ਸਵੇਰੇ ਉੱਠਦੇ ਹਨ ਤੇ ਸੈਰ ਨੂੰ ਜਾਂਦੇ ਹਨ। ਉਹ ਹਰ ਰੋਜ਼ ਇਸ਼ਨਾਨ ਕਰਦੇ ਹਨ ਉਹ ਸਾਫ਼-ਸੁਥਰੇ ਤੇ ਸਾਦੇ ਕੱਪੜੇ ਪਹਿਨਦੇ ਹਨ। ਉਨ੍ਹਾਂ ਦੀ ਖ਼ੁਰਾਕ ਬਹੁਤ ਸਾਦੀ ਹੈ। ਉਹ ਸਰਕਾਰੀ ਨੌਕਰੀ ਕਰਦੇ ਹਨ। ਉਹ ਇਕ ਦਫ਼ਤਰ ਵਿਚ ਸੁਪਰਿੰਟੈਂਡੈਂਟ ਹਨ। ਉਹ ਆਪਣੇ ਦਫ਼ਤਰ ਦਾ ਕੰਮ ਪੂਰੀ ਈਮਾਨਦਾਰੀ ਨਾਲ ਕਰਦੇ ਹਨ। ਉਹ ਰਿਸ਼ਵਤ ਨਹੀਂ ਲੈਂਦੇ। ਉਹ ਆਪਣੇ ਕਰਤੱਵ ਦੀ ਪਾਲਣਾ ਬਹੁਤ ਮਿਹਨਤ ਨਾਲ ਕਰਦੇ ਹਨ। ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ।

13. ਮੇਰੇ ਮਾਤਾ ਜੀ

ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਮਨਜੀਤ ਕੌਰ ਹੈ। ਉਨ੍ਹਾਂ ਦੀ ਉਮਰ 35 ਸਾਲਾਂ ਦੀ ਹੈ। ਉਹ ਬੀ. ਏ., ਬੀ. ਐੱਡ. ਪਾਸ ਹਨ ਅਤੇ ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਲੱਗੇ ਹੋਏ ਹਨ। ਉਹ ਸਕੂਲ ਵਿਚ ਅੰਗਰੇਜ਼ੀ ਅਤੇ ਸੋਸ਼ਲ ਸਟੱਡੀ ਪੜ੍ਹਾਉਂਦੇ ਹਨ। ਉਹ ਸਵੇਰੇ ਉੱਠਦੇ ਹਨ ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ। ਉਹ ਹਰ ਰੋਜ਼ ਸਵੇਰੇ ‘ਜਪੁਜੀ ਸਾਹਿਬ ਦਾ ਪਾਠ ਕਰਦੇ ਹਨ। ਸ਼ਾਮ ਵੇਲੇ ਉਹ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ ਉਹ ਸਦਾ ਸਾਫ਼-ਸੁਥਰੇ ਕੱਪੜੇ ਪਹਿਨਦੇ ਹਨ।

ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ। ਉਹ ਸਦਾ ਕੰਮ ਵਿਚ ਜੁੱਟੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਸਭ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਗਲੀ-ਗੁਆਂਢ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ। ਲੋਕ ਆਪਣੇ ਘਰਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਸਲਾਹ ਲੈਂਦੇ ਹਨ

14. ਮੇਰਾ ਮਿੱਤਰ

ਮੇਰੇ ਮਿੱਤਰ ਦਾ ਨਾਂ ਜਗਜੀਤ ਸਿੰਘ ਹੈ। ਉਹ ਮੇਰਾ ਜਮਾਤੀ ਹੈ। ਉਸ ਦੀ ਉਮਰ 10 ਸਾਲ ਹੈ।

ਉਹ ਸਵੇਰੇ ਉੱਠਦਾ ਹੈ ਤੇ ਸੈਰ ਨੂੰ ਜਾਂਦਾ ਹੈ। ਉਹ ਕਸਰਤ ਕਰ ਕੇ ਇਸ਼ਨਾਨ ਕਰਦਾ ਹੈ ਉਹ ਹਰ ਰੋਜ਼ ਪਾਠ ਵੀ ਕਰਦਾ ਹੈ। ਉਹ ਸਦਾ ਸਾਫ਼ ਕੱਪੜੇ ਪਹਿਨਦਾ ਹੈ। ਉਹ ਸਫ਼ਾਈ ਦਾ ਬਹੁਤ ਧਿਆਨ ਰੱਖਦਾ ਹੈ। ਉਹ ਫ਼ਜ਼ੂਲ-ਖ਼ਰਚੀ ਨਹੀਂ ਕਰਦਾ। ਉਹ ਆਪਣੀ ਪੜ੍ਹਾਈ ਮਿਹਨਤ ਨਾਲ ਕਰਦਾ ਹੈ। ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ। ਉਸ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਹੈ। ਸਾਰੇ ਅਧਿਆਪਕ ਉਸ ਨਾਲ ਪਿਆਰ ਕਰਦੇ ਹਨ। ਉਸ ਨੇ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਹਨ। ਸ਼ਾਮ ਨੂੰ ਅਸੀਂ ਦੋਵੇਂ ਇਕੱਠੇ ਖੇਡਦੇ ਹਾਂ। ਉਹ ਬਹੁਤ ਤੇਜ਼ ਦੌੜਦਾ ਹੈ (ਉਹ ਫੁੱਟਬਾਲ ਦਾ ਇਕ ਵਧੀਆ ਖਿਡਾਰੀ ਹੈ। ਮੈਨੂੰ ਉਸ ਨਾਲ ਬਹੁਤ ਪਿਆਰ ਹੈ।

15. ਸਾਡਾ ਅਧਿਆਪਕ

ਸਾਡੇ ਅਧਿਆਪਕ ਦਾ ਨਾਂ ਸ: ਗੁਰਚਰਨ ਸਿੰਘ ਹੈ। ਉਹ ਬਹੁਤ ਹਰਮਨ-ਪਿਆਰੇ ਅਧਿਆਪਕ ਹਨ। ਉਨ੍ਹਾਂ ਦੀ ਉਮਰ 45 ਸਾਲ ਹੈ। ਉਹ ਸਵੇਰੇ ਉੱਠਦੇ ਹਨ ਤੇ ਸੈਰ ਨੂੰ ਜਾਂਦੇ ਹਨ। ਉਹ ਕਸਰਤ ਕਰ ਕੇ ਇਸ਼ਨਾਨ ਕਰਦੇ ਹਨ। ਉਹ ਸਦਾ ਸਾਫ਼ ਤੇ ਸਾਦੇ ਕੱਪੜੇ ਪਹਿਨਦੇ ਹਨ। ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ। ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ। ਉਹ ਹਰ ਕਿਸੇ ਨਾਲ ਪਿਆਰ ਨਾਲ ਬੋਲਦੇ ਹਨ। ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਹਨ। ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਚੰਗਾ ਹੈ। ਉਹ ਬੜੇ ਮਿਹਨਤੀ ਹਨ। ਸਾਰੇ ਵਿਦਿਆਰਥੀ ਉਨ੍ਹਾਂ ਨਾਲ ਪਿਆਰ ਕਰਦੇ ਹਨ। ਉਨ੍ਹਾਂ ਨੂੰ ਆਪਣੇ ਕਿੱਤੇ ਨਾਲ ਬਹੁਤ ਪਿਆਰ ਹੈ। ਉਹ ਇਕ ਆਦਰਸ਼ ਅਧਿਆਪਕ ਹਨ।

PSEB 5th Class Punjabi Grammar ਲੇਖ-ਰਚਨਾ

16. ਮੇਰਾ ਪੈੱਨ

ਇਹ ਮੇਰਾ ਸੋਹਣਾ ਪੈਂਨ ਹੈ। ਇਸ ਦਾ ਰੰਗ ਨੀਲਾ ਹੈ। ਇਸ ਨੂੰ ਪਾਇਲਟ ਪੈੱਨ ਕਹਿੰਦੇ ਹਨ। ਇਸ ਦੀ ਕੀਮਤ 25 ਰੁਪਏ ਹੈ। ਇਹ ਜਾਪਾਨ ਦਾ ਬਣਿਆ ਹੋਇਆ ਹੈ। ਇਸ ਦੀ ਨਿੱਬ ਲਈ ਵਰਗੀ ਹੈ। ਇਸ ਦੇ ਪੇਟ ਵਿਚ ਸਿਆਹੀ ਭਰੀ ਹੋਈ ਹੈ। ਇਸ ਦੀ ਟੋਪੀ ਬੜੀ ਸੁੰਦਰ ਹੈ। ਇਹ ਮੇਰੀ ਸੋਹਣਾ ਤੇ ਸਾਫ਼ ਲਿਖਣ ਵਿਚ ਸਹਾਇਤਾ ਕਰਦਾ ਹੈ। ਇਸ ਨਾਲ ਲਿਖਦਿਆਂ ਮੈਨੂੰ ਬਹੁਤ ਸੁਆਦ ਆਉਂਦਾ ਹੈ। ਮੈਂ ਇਸ ਨੂੰ ਜੇਬ ਵਿਚ ਪਾ ਕੇ ਤੇ ਇਸ ਦਾ ਕਲਿੱਪ ਲਾ ਕੇ ਸੰਭਾਲ ਕੇ ਰੱਖਦਾ ਹਾਂ। ਇਸ ਵਿਚ ਇਕ ਵਾਰੀ ਪਾਈ ਸਿਆਹੀ ਘੱਟੋ-ਘੱਟ ਇਕ ਹਫ਼ਤਾ ਚਲ ਜਾਂਦੀ ਹੈ। ਇਸ ਦੀ ਸਿਆਹੀ ਹੋਰਨਾਂ ਪੈਂਨਾਂ ਦੀ ਸਿਆਹੀ ਤੋਂ ਮਹਿੰਗੀ ਹੈ। ਮੈਂ ਇਸ ਨੂੰ ਕਿਸੇ ਹੋਰ ਦੇ ਹੱਥ ਵਿਚ ਨਹੀਂ ਦਿੰਦਾ। ਇਹ ਮੈਨੂੰ ਬਹੁਤ ਪਿਆਰਾ ਲਗਦਾ ਹੈ।

17. ਮੇਰੀ ਪੈਂਨਸਿਲ

ਇਹ ਮੇਰੀ ਪੈਂਨਸਿਲ ਹੈ। ਇਸ ਦਾ ਰੰਗ ਕਾਲਾ ਹੈ। ਇਹ ਕੈਮਲਿਨ ਕੰਪਨੀ ਦੀ ਬਣੀ ਹੋਈ ਹੈ। ਇਸ ਵਿਚਲਾ ਸਿੱਕਾ ਵੀ ਕਾਲਾ ਹੈ। ਇਸ ਦੀ ਕੀਮਤ ਪੰਜ ਰੁਪਏ ਹੈ। ਇਸ ਦਾ ਸਿੱਕਾ ਨਾ ਨਰਮ ਹੈ ਤੇ ਨਾ ਹੀ ਸਖ਼ਤ। ਇਸ ਉੱਤੇ ਕੰਪਨੀ ਦੇ ਨਾਂ ਤੋਂ ਇਲਾਵਾ, HD ਲਿਖਿਆ ਹੋਇਆ ਹੈ। ਮੈਂ ਇਸ ਨੂੰ ਪੈਂਨਸਿਲ ਘਾੜੇ ਨਾਲ ਘੜਦਾ ਹਾਂ। ਮੈਂ ਇਸ ਨਾਲ ਕਾਪੀਆਂ ਉੱਤੇ ਲਿਖਦਾ ਹਾਂ ਤੇ ਚਿਤਰ ਬਣਾਉਂਦਾ ਹਾਂ। ਮੈਂ ਇਸ ਨੂੰ ਬਸਤੇ ਵਿਚ ਸੰਭਾਲ ਕੇ ਰੱਖਦਾ ਹਾਂ। ਮੈਂ ਇਸ ਦੀ ਚੁੰਝ ਤਿੱਖੀ ਰੱਖਦਾ ਹਾਂ। ਮੈਨੂੰ ਇਹ ਹਰ ਰੋਜ਼ ਦੋ ਕੁ ਵਾਰੀ ਘੜਨੀ ਪੈਂਦੀ ਹੈ। ਜਦੋਂ ਇਹ ਬਹੁਤ ਛੋਟੀ ਰਹਿ ਜਾਂਦੀ ਹੈ, ਤਾਂ ਮੈਂ ਇਸ ਨੂੰ ਸੁੱਟ ਦਿੰਦਾ ਹਾਂ ਤੇ ਨਵੀਂ ਪੈਂਨਸਿਲ ਖ਼ਰੀਦ ਲੈਂਦਾ ਹਾਂ। ਇਸ ਦਾ ਲਿਖਿਆ ਹੋਇਆ ਮਿਟਾਉਣ ਲਈ ਮੈਂ ਰਬੜ ਦੀ ਵਰਤੋਂ ਕਰਦਾ ਹਾਂ।

18. ਮੈਂ ਐਤਵਾਰ ਦੀ ਛੁੱਟੀ ਕਿਵੇਂ ਗੁਜ਼ਾਰਦਾ ਹਾਂ

ਮੈਨੂੰ ਐਤਵਾਰ ਦੀ ਛੁੱਟੀ ਦਾ ਬਹੁਤ ਚਾ ਰਹਿੰਦਾ ਹੈ। ਛੇ ਦਿਨ ਲਗਾਤਾਰ ਸਕੂਲ ਵਿਚ ਪੜ੍ਹਨ ਪਿੱਛੋਂ ਇਸ ਦਿਨ ਦੀ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਸ ਦਿਨ ਸਵੇਰੇ ਉੱਠ ਕੇ ਮੈਂ ਕੇਸੀਂ ਇਸ਼ਨਾਨ ਕਰਦਾ ਹਾਂ। ਫੇਰ ਆਪਣੇ ਨਹੁੰ ਕੱਟਦਾ ਹਾਂ ਤੇ ਮਗਰੋਂ ਕੁੱਝ ਖਾਂਦਾ-ਪੀਂਦਾ ਹਾਂ। ਇਸ ਪਿੱਛੋਂ ਮੈਂ ਪੜ੍ਹਨ ਲੱਗ ਜਾਂਦਾ ਹਾਂ। ਬੀਤੇ ਹਫ਼ਤੇ ਦੀ ਪੜ੍ਹਾਈ ਦੀ ਦੁਹਰਾਈ ਕਰਦਾ ਹਾਂ। ਇਸ ਦਿਨ ਮੈਂ ਕੋਈ ਨਾ ਕੋਈ ਰਸਾਲਾ ਵੀ ਪਦਾ ਹਾਂ। ਮੈਂ ਰੇਡੀਓ ਤੋਂ ਬੱਚਿਆਂ ਦਾ ਪ੍ਰੋਗਰਾਮ ਵੀ ਸੁਣਦਾ ਹਾਂ ਤੇ ਟੈਲੀਵਿਜ਼ਨ ਉੱਤੇ ਕਾਰਟੂਨ ਵੀ ਦੇਖਦਾ ਹਾਂ। ਸ਼ਾਮ ਵੇਲੇ ਮੈਂ ਆਪਣੇ ਸਾਥੀਆਂ ਨਾਲ ਖੇਡਦਾ ਹਾਂ ਤੇ ਬਾਗ਼ ਦੀ ਸੈਰ ਕਰਨ ਜਾਂਦਾ ਹਾਂ। ਕਦੇ-ਕਦੇ ਮੈਂ ਟੈਲੀਵਿਜ਼ਨ ਉੱਤੇ ਫ਼ਿਲਮ ਵੀ ਵੇਖਦਾ ਹਾਂ। ਇਹ ਦਿਨ ਮੇਰੇ ਲਈ ਬਹੁਤ ਖ਼ੁਸ਼ੀਆਂ ਭਰਿਆ ਹੁੰਦਾ ਹੈ।

19. ਮੈਂ ਸਕੂਲ ਜਾਣ ਲਈ ਕਿਵੇਂ ਤਿਆਰ

ਹੁੰਦਾ ਹਾਂ ਮੈਂ ਸਵੇਰੇ ਉੱਠਦਾ ਹਾਂ। ਪਹਿਲਾਂ ਬਾਹਰ ਸੈਰ ਨੂੰ ਜਾਂਦਾ ਹਾਂ। ਫਿਰ ਕਸਰਤ ਕਰ ਕੇ ਇਸ਼ਨਾਨ ਕਰਦਾ ਹਾਂ ਕੱਪੜੇ ਬਦਲਦਾ ਹਾਂ ਤੇ ਫੇਰ ਭੋਜਨ ਛਕਦਾ ਹਾਂ। ਕੁੱਝ ਚਿਰ ਬੈਠ ਕੇ ਮੈਂ ਪੜ੍ਹਦਾ ਹਾਂ। ਫੇਰ ਮੈਂ ਤਿਆਰ ਹੁੰਦਾ ਹਾਂ। ਸਿਰ ‘ਤੇ ਪਟਕਾ ਬੰਨ੍ਹਦਾ ਹਾਂ। ਜੁਰਾਬਾਂ ਪਾ ਕੇ ਬੂਟ ਪਾਉਂਦਾ ਹਾਂ। ਫਿਰ ਆਪਣੇ ਬਸਤੇ ਵਿਚ ਪੁਸਤਕਾਂ ਤੇ ਕਾਪੀਆਂ ਠੀਕ ਢੰਗ ਨਾਲ ਪਾਉਂਦਾ ਹਾਂ। ਸਿਆਹੀ ਤੇ ਸਲੇਟੀਆਂ ਧਿਆਨ ਨਾਲ ਰੱਖਦਾ ਹਾਂ। ਮੈਂ ਰੋਟੀ ਦਾ ਡੱਬਾ ਵੀ ਬਸਤੇ ਵਿਚ ਪਾਉਂਦਾ ਹਾਂ। ਫਿਰ ਮਾਤਾ ਤੇ ਪਿਤਾ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਫਿਰ ਬਸਤਾ ਗਲ ਵਿਚ ਪਾ ਕੇ ਸਕੂਲ ਨੂੰ ਤੁਰ ਪੈਂਦਾ ਹਾਂ। ਰਾਹ ਵਿਚੋਂ ਆਪਣੇ ਮਿੱਤਰ ਸੁਦੇਸ਼ ਨੂੰ ਨਾਲ ਲੈਂਦਾ ਹਾਂ। ਸਕੂਲ ਸਾਡੇ ਘਰਾਂ ਦੇ ਨੇੜੇ ਹੀ ਹੈ। ਅਸੀਂ ਦੋਵੇਂ ਗੱਲਾਂ ਕਰਦੇਕਰਦੇ ਸਕੂਲ ਪਹੁੰਚ ਜਾਂਦੇ ਹਾਂ।

PSEB 5th Class Punjabi Grammar ਲੇਖ-ਰਚਨਾ

20. ਦੁਸਹਿਰਾ

ਦੁਸਹਿਰਾ ਸਾਡੇ ਦੇਸ਼ ਦਾ ਇਕ ਪ੍ਰਸਿੱਧ ਤਿਉਹਾਰ ਹੈ। ਇਹ ਸਾਡੇ ਦੇਸ਼ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰਿਆ ਸੀ। ਇਸ ਨੂੰ ਸੱਚ ਦੀ ਜਿੱਤ ਕਿਹਾ ਜਾਂਦਾ ਹੈ। ਸ਼ਹਿਰਾਂ ਅਤੇ ਵੱਡੇ-ਵੱਡੇ ਨਗਰਾਂ ਵਿਚ ਦੁਸਹਿਰੇ ਤੋਂ ਕਈ ਦਿਨ ਪਹਿਲਾਂ ਰਾਮ-ਲੀਲ੍ਹਾ ਕੀਤੀ ਜਾਂਦੀ ਹੈ। ਦਸਹਿਰੇ ਵਾਲੇ ਦਿਨ ਅਸੀਂ ਸਵੇਰੇ ਖ਼ਸ਼ੀ-ਖ਼ੁਸ਼ੀ ਉੱਠੇ। ਇਸ਼ਨਾਨ ਕੀਤਾ, ਨਵੇਂ ਕੱਪੜੇ ਪਾਏ ਤੇ ਮੇਲਾ ਵੇਖਣ ਲਈ ਸਮਰਾਲੇ ਗਏ। ਉੱਥੇ ਮੇਲਾ ਬਹੁਤ ਭਰਿਆ ਹੋਇਆ ਸੀ।

ਇਕ ਖੁੱਲ੍ਹੇ ਮੈਦਾਨ ਦੇ ਵਿਚਕਾਰ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਗੱਡੇ ਹੋਏ ਸਨ। ਉਸ ਦੇ ਦੁਆਲੇ ਕੁੱਝ ਦੂਰੀ ਉੱਤੇ ਲੋਕ ਖੜੇ ਸਨ। ਵਿਚਕਾਰ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ। ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ। ਇਧਰ-ਉਧਰ ਬਹੁਤ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਮੇਲੇ ਦਾ ਬਹੁਤ ਅਨੰਦ ਮਾਣਿਆ ਮਠਿਆਈ ਅਤੇ ਹੋਰ ਕਈ ਚੀਜ਼ਾਂ ਖਾਧੀਆਂ ਪੰਘੂੜੇ ਉੱਤੇ ਝੂਟੇ ਲਏ ਅਤੇ ਜਾਦੂ ਦੇ ਖੇਲ਼ ਦੇਖੇ। ਰਾਵਣ, ਮੇਘਨਾਦ ਤੇ ਕੰਭਕਰਨ ਦੇ ਪੁਤਲੇ ਸਾੜੇ ਜਾਣ ਤੋਂ ਮਗਰੋਂ ਹਨੇਰਾ ਹੋਣ ਲੱਗਾ ਤੇ ਅਸੀਂ ਆਪਣੇ ਘਰ ਮੁੜ ਆਏ॥

21. ਦੀਵਾਲੀ

ਦੀਵਾਲੀ ਸਾਡੇ ਦੇਸ਼ ਦਾ ਬਹੁਤ ਪ੍ਰਸਿੱਧ ਤਿਉਹਾਰ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਸੀ। ਇਸੇ ਹੀ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਮੁਗ਼ਲਾਂ ਦੀ ਕੈਦ ਵਿਚੋਂ ਰਿਹਾ ਹੋ ਕੇ ਆਏ ਸਨ। ਇਸ ਖ਼ੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਬਹੁਤ ਖ਼ੁਸ਼ ਹੁੰਦੇ ਹਨ। ਉਹ ਆਪਣੇ ਘਰਾਂ ਨੂੰ ਸੁਆਰਦੇ ਤੇ ਸ਼ਿੰਗਾਰਦੇ ਹਨ। ਸਾਰੇ ਬਜ਼ਾਰ ਸਜੇ ਹੁੰਦੇ ਹਨ।

ਲੋਕ ਮਠਿਆਈਆਂ ਖ਼ਰੀਦਦੇ – ਹਨ ਅਤੇ ਚੰਗੇ-ਚੰਗੇ ਭੋਜਨ ਤਿਆਰ ਕਰਦੇ ਹਨ। ਅਸੀਂ ਦੀਵਾਲੀ ਵਾਲੇ ਦਿਨ ਸ਼ਹਿਰ ਤੋਂ ਮਠਿਆਈ ਲਿਆਂਦੀ ਮਾਤਾ ਜੀ ਨੇ ਕਈ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਅਸੀਂ ਖੂਬ ਅਨੰਦ ਮਾਣਿਆ। ਰਾਤ ਨੂੰ ਅਸੀਂ ਲੱਛਮੀ ਦੀ ਪੂਜਾ ਕੀਤੀ ਤੇ ਮੱਥਾ। ਟੇਕਿਆ ਫੇਰ ਦੀਪਮਾਲਾ ਕੀਤੀ ਤੇ ਪਟਾਕੇ ਚਲਾਏ। ਇਸ ਤਰ੍ਹਾਂ ਅਸੀਂ ਦੀਵਾਲੀ ਮਨਾਈ।

22. ਲੋਹੜੀ

‘ਲੋਹੜੀ ਮੌਸਮੀ ਤਿਉਹਾਰ ਹੈ। ਇਸ ਤਿਉਹਾਰ ਸਮੇਂ ਸਰਦੀ ਆਪਣੇ ਜੋਬਨ ‘ਤੇ ਹੁੰਦੀ ਹੈ।

ਇਸ ਤਿਉਹਾਰ ਲਈ ਲੋਕਾਂ ਵਿਚ ਬਹੁਤ ਚਾ ਹੁੰਦਾ ਹੈ। ਇਸ ਤੋਂ ਕਈ ਦਿਨ ਪਹਿਲਾਂ ਹੀ ਇਸ ਦੀਆਂ ਉਡੀਕਾਂ ਲੱਗੀਆਂ ਰਹਿੰਦੀਆਂ ਹਨ।

ਲੋਹੜੀ ਵਾਲੇ ਦਿਨ ਸਕੂਲ ਵਿਚ ਛੁੱਟੀ ਨਹੀਂ ਸੀ। ਇਸ ਲਈ ਛੁੱਟੀ ਮਿਲਦੇ ਸਾਰ ਹੀ ਅਸੀਂ ਭੱਜ ਕੇ ਘਰ ਪਹੁੰਚ ਗਏ ਬਹੁਤ ਸਾਰੇ ਬੱਚੇ ਘਰਾਂ ਵਿਚੋਂ ਲੋਹੜੀ ਮੰਗ ਰਹੇ ਸਨ ਤੇ ਲੋਕ ਉਨ੍ਹਾਂ ਨੂੰ ਪੈਸੇ, ਗੁੜ, ਰਿਉੜੀਆਂ ਤੇ ਮੰਗਫਲੀ ਦੇ ਰਹੇ ਸਨ ਜਿਨ੍ਹਾਂ ਦੇ ਘਰੀਂ ਮੁੰਡੇ ਜੰਮੇ ਸਨ, ਅਸੀਂ ਉਨ੍ਹਾਂ ਦੇ ਘਰੀਂ ਗੀਤ ਗਾਏ ਉਨ੍ਹਾਂ ਨੇ ਸਾਨੂੰ ਰਿਉੜੀਆਂ ਤੇ ਮੂੰਗਫਲੀ ਦਿੱਤੀ।

ਫੇਰ ਅਸੀਂ ਆਪਣੇ ਦਰਵਾਜ਼ੇ ਅੱਗੇ ਪਾਥੀਆਂ ਦੀ ਧੂਣੀ ਲਾਈ ਤੇ ਬਹੁਤ ਚਿਰ ਤਕ ਅੱਗ ਸੇਕਦੇ ਰਹੇ। ਇਸ ਤਰ੍ਹਾਂ ਅਸੀਂ ਲੋਹੜੀ ਮਨਾਈ॥

PSEB 5th Class Punjabi Grammar ਲੇਖ-ਰਚਨਾ

23. ਵਿਸਾਖੀ ਦਾ ਮੇਲਾ
ਜਾਂ
ਅੱਖੀਂ ਡਿੱਠਾ ਮੇਲਾ

ਵਿਸਾਖੀ ਸਾਡੇ ਦੇਸ਼ ਦਾ ਕੌਮੀ ਤਿਉਹਾਰ ਹੈ। ਇਹ ਮੇਲਾ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਥਾਂ-ਥਾਂ ‘ਤੇ ਲਗਦਾ ਹੈ।

ਇਸ ਸਮੇਂ ਕਣਕ ਦੀ ਫ਼ਸਲ ਪੱਕ ਜਾਂਦੀ ਹੈ। ਕਈ ਥਾਂਵਾਂ ‘ਤੇ ਕਣਕ ਦੀ ਵਾਢੀ ਵੀ ਪੈ ਜਾਂਦੀ ਹੈ।

ਪੱਕੀ ਫ਼ਸਲ ਨੂੰ ਵੇਖ ਕੇ ਕਿਸਾਨ ਬਹੁਤ ਖ਼ੁਸ਼ ਹੁੰਦੇ ਹਨ। ਲੋਕ ਨਹਿਰਾਂ, ਦਰਿਆਵਾਂ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਦੇ ਹਨ ਵੱਡੇ-ਵੱਡੇ ਸ਼ਹਿਰਾਂ ਵਿਚ ਮੇਲੇ E ਲਗਦੇ ਹਨ।

ਐਤਕੀਂ ਅਸੀਂ ਵਿਸਾਖੀ ਦਾ ਮੇਲਾ ਦੇਖਣ ਮਾਛੀਵਾੜੇ ਗਏ। ਉੱਥੇ ਬੁੱਢੇ ਦਰਿਆ ਵਿਚ ਇਸ਼ਨਾਨ ਕੀਤਾ। ਫੇਰ ਗੁਰਦੁਆਰੇ ਗਏ। ਇਸ ਪਿੱਛੋਂ ਮੇਲੇ ਦਾ ਅਨੰਦ ਮਾਣਿਆ। ਮੇਲੇ ਵਿਚ ਅਸੀਂ ਮਠਿਆਈ ਖਾਧੀ, ਜਾਦੂ ਦੇ ਖੇਲ਼ ਤੇ ਸਰਕਸ ਦੇਖੀ। ਅਸੀਂ ਕੁੱਝ ਖਿਡਾਉਣੇ ਵੀ ਖ਼ਰੀਦੇ। ਸ਼ਾਮ ਨੂੰ ਅਸੀਂ ਆਪਣੇ ਘਰ ਵਾਪਸ ਆ ਗਏ।

24. ਫੁੱਟਬਾਲ ਦਾ ਮੈਚ
ਜਾਂ
ਅੱਖੀਂ ਡਿੱਠਾ ਮੈਚ

ਪਿਛਲੇ ਐਤਵਾਰ ਸਾਡੇ ਸਕੂਲ ਤੇ ਦੁਆਬਾ ਹਾਈ ਸਕੂਲ ਦੀ ਟੀਮ ਵਿਚਕਾਰ ਫੁੱਟਬਾਲ ਦਾ ਇਕ ਮੈਚ ਖੇਡਿਆ ਗਿਆ। ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ। ਰੈਫ਼ਰੀ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਮੈਦਾਨ ਵਿਚ ਆਂ ਗਈਆਂ ਸਾਡੀ ਟੀਮ ਦਾ ਕੈਪਟਨ ਜਸਬੀਰ ਸਿੰਘ ਅਤੇ ਦੁਆਬਾ ਹਾਈ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ। ਟਾਸ ਸਾਡੇ ਸਕੂਲ ਨੇ ਜਿੱਤਿਆ ਰੈਫ਼ਰੀ ਦੀ ਵਿਸਲ ਨਾਲ ਝਟਪਟ ਹੀ ਖੇਡ ਆਰੰਭ ਹੋ ਗਈ।

ਪਹਿਲਾਂ ਤਾਂ 20 ਕੁ ਮਿੰਟ ਸਾਡੀ ਟੀਮ ਅੜੀ ਰਹੀ ਤੇ ਦੁਆਬਾ ਹਾਈ ਸਕੂਲ ਦੇ ਫ਼ਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ ਉਨ੍ਹਾਂ ਦੇ ਇਕ ਫ਼ਾਰਵਰਡ ਨੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਸਾਡੇ ਗੋਲਚੀ ਦੇ ਯਤਨ ਕਰਨ ‘ਤੇ ਵੀ ਸਾਡੇ ਸਿਰ ਗੋਲ ਹੋ ਗਿਆ। ਜਲਦੀ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ। ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ। ਖੇਡ ਚਲਦੀ ਰਹੀ। ਅੰਤ ਸਮਾਂ 10 ਮਿੰਟ ਹੀ ਰਹਿ ਗਿਆ। ਸਾਡੇ ਕੈਪਟਨ ਨੇ ਨੁੱਕਰ ‘ਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ।

ਇਸ ਤੋਂ ਮਗਰੋਂ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ। ਕੁੱਝ ਮਿੰਟਾਂ ਵਿਚ ਹੀ ਸਾਡੇ ਕੈਪਟਨ ਨੇ ਬਾਲ ਨੂੰ ਕੱਢ ਕੇ ਮੁੜ ਅਜਿਹੀ ਕਿੱਕ ਮਾਰੀ ਕਿ ਉਨ੍ਹਾਂ ਦੇ ਸਿਰ ਇਕ ਗੋਲ ਕਰ ਦਿੱਤਾ। ਰੈਫ਼ਰੀ ਨੇ ਵਿਸਲ ਵਜਾ ਕੇ ਗੋਲ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਇਸ ਪ੍ਰਕਾਰ ਅਸੀਂ ਫੁੱਟਬਾਲ ਦਾ ਮੈਚ ਜਿੱਤ ਲਿਆ।

25. ਮੇਰੇ ਮਨ-ਭਾਉਂਦੀ ਖੇਡ

ਸਰੀਰ ਦੀ ਤੰਦਰੁਸਤੀ ਅਤੇ ਮਨ ਦੀ ਖ਼ੁਸ਼ੀ ਲਈ ਖੇਡਣਾ ਬਹੁਤ ਜ਼ਰੂਰੀ ਹੈ। ਖੇਡਣ ਨਾਲ ਬੰਦੇ ਵਿਚ ਕਈ ਚੰਗੇ ਗੁਣ ਪੈਦਾ ਹੁੰਦੇ ਹਨ। ਮੈਨੂੰ ‘ਛੂਹਣ-ਛੁਹਾਈ’ ਦੀ ਖੇਡ ਬਹੁਤ ਪਿਆਰੀ ਲਗਦੀ ਹੈ।

ਇਹ ਖੇਡ ਇਸ ਤਰ੍ਹਾਂ ਖੇਡੀ ਜਾਂਦੀ ਹੈ ਖੇਡਣ ਵਾਲੇ ਬੱਚੇ ਮੈਦਾਨ ਵਿਚ ਖੜ੍ਹੇ ਹੋ ਜਾਂਦੇ ਹਨ। ਬੱਚੇ ਆਪਸ ਵਿਚ ਪੁੱਗਦੇ ਹਨ। ਨਾ ਪੁੱਗਣ ਵਾਲਾ ਬੱਚਾ ਖੇਡ ਸ਼ੁਰੂ ਕਰਦਾ ਹੈ। ਉਹ ਦੂਜਿਆਂ ਨੂੰ ਛੂਹਣ ਲਈ ਮਗਰ ਦੌੜਦਾ ਹੈ। ਸਾਰੇ ਬੱਚੇ ਉਸ ਦੇ ਅੱਗੇ-ਅੱਗੇ ਦੌੜਦੇ ਹਨ। ਜਿਸ ਨੂੰ ਉਹ ਛੂਹ ਲੈਂਦਾ ਹੈ, ਫਿਰ ਮੀਟੀ ਉਸ ਦੇ ਸਿਰ ਆ ਜਾਂਦੀ ਹੈ ਤੇ ਉਹ ਦੂਜਿਆਂ ਨੂੰ ਛੂਹਣ ਲਈ ਮਗਰ ਦੌੜਦਾ ਹੈ। ਇਸ ਤਰ੍ਹਾਂ ਨਾਲ ਹਾਸੇ-ਹਾਸੇ ਵਿਚ ਇਹ ਖੇਡ ਚੱਲਦੀ ਰਹਿੰਦੀ ਹੈ।

ਮੈਨੂੰ ਇਹ ਖੇਡ ਖੇਡਦਿਆਂ ਬਹੁਤ ਅਨੰਦ ਆਉਂਦਾ ਹੈ।

PSEB 5th Class Punjabi Grammar ਲੇਖ-ਰਚਨਾ

26. ਮੇਰੀ ਪਾਠ-ਪੁਸਤਕ
ਜਾਂ
ਮੇਰੀ ਕਿਤਾਬ

ਮੈਨੂੰ ਆਪਣੀ ਪੰਜਾਬੀ ਦੀ ਪਾਠ-ਪੁਸਤਕ ਬਹੁਤ ਪਿਆਰੀ ਲਗਦੀ ਹੈ। ਇਸ ਪੁਸਤਕ ਵਿਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ ਤੇ ਕਹਾਣੀਆਂ ਹਨ। ਕਈ ਜਾਣਕਾਰੀ ਭਰਪੂਰ ਲੇਖ ਵੀ ਹਨ। ਇਸ ਪੁਸਤਕ ਦੀ ਭਾਸ਼ਾ ਸਰਲ ਹੈ। ਇਸ ਦੇ 102 ਸਫ਼ੇ ਹਨ। ਇਸ ਨੂੰ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ। ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ਬਹੁਤ ਵਾਧਾ ਹੋਇਆ ਹੈ। ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ। ਇਸ ਵਿਚਲੇ ਲੇਖਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ ਹੈ। ਇਸ ਪੁਸਤਕ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹਨ ! ਇਹ ਪੁਸਤਕ ਬਹੁਤ ਚੰਗੀ ਹੈ। ਇਹ ਪੁਸਤਕ ਹੋਰ ਵੀ ਚੰਗੀ ਬਣ ਸਕਦੀ ਹੈ, ਜੇਕਰ ਇਸ ਵਿਚ ਰੰਗਦਾਰ ਤਸਵੀਰਾਂ ਲਾਈਆਂ ਜਾਣ।

27. ਮੇਰਾ ਸਾਈਕਲ

ਮੇਰਾ ਸਾਈਕਲ ਹਰਕੁਲੀਜ਼ ਹੈ। ਇਸ ਦਾ ਰੰਗ ਹਰਾ ਹੈ। ਇਸ ਦੇ ਫ਼ਰੇਮ ਦੀ ਉਚਾਈ 20 ਇੰਚ ਹੈ।

ਇਹ ਮੈਨੂੰ ਮੇਰੇ ਪਿਤਾ ਜੀ ਨੇ ਪਿਛਲੇ ਮਹੀਨੇ ਲੈ ਕੇ I ਦਿੱਤਾ ਸੀ। ਇਸ ਦੀ ਕੀਮਤ 3800 ਰੁਪਏ ਹੈ।

‘ਮੈਂ ਇਸ ਉੱਤੇ ਹਰ ਰੋਜ਼ ਸਕੂਲ ਜਾਂਦਾ ਹਾਂ। ਮੈਂ ਆਪਣਾ ਬਸਤਾ ਇਸ ਦੇ ਕੈਰੀਅਰ ਉੱਤੇ ਰੱਖਦਾ ਹਾਂ। ਕਦੇ-ਕਦੇ ਮੇਰਾ ਦੋਸਤ ਇਸ ਦੇ ਕੈਰੀਅਰ ਉੱਤੇ ਬੈਠ ਕੇ ਮੇਰੇ ਨਾਲ ਸਕੂਲ ਜਾਂਦਾ ਹੈ। ਮੈਂ ਇਸ ਨੂੰ ਸਕੂਲ ਦੇ ਸਾਈਕਲ ਸਟੈਂਡ ਉੱਤੇ ਜਮਾਂ ਕਰਾ ਕੇ ਆਪਣੀ ਕਲਾਸ ਵਿਚ ਪੜ੍ਹਨ ਜਾਂਦਾ ਹਾਂ ਤੇ ਸਕੂਲ ਵਿਚ ਛੁੱਟੀ ਹੋਣ ਮਗਰੋਂ ਲੈ ਲੈਂਦਾ ਹਾਂ। ਮੈਂ ਇਸ ਨੂੰ ਬਹੁਤਾ ਤੇਜ਼ ਨਹੀਂ ਚਲਾਉਂਦਾ। ਮੈਂ ਖ਼ਾਸ ਖ਼ਿਆਲ ਰੱਖਦਾ ਹਾਂ। ਮੈਂ ਇਸ ਦੀ ਹਰ ਰੋਜ਼ ਸਫ਼ਾਈ ਕਰਦਾ ਹਾਂ ਤੇ ਕਦੇ-ਕਦੇ ਤੇਲ ਵੀ ਦਿੰਦਾ ਹਾਂ। ਇਸ ਦੀ ਸਵਾਰੀ ਮੈਨੂੰ ਬਹੁਤ ਸੁਆਦ ਦਿੰਦੀ ਹੈ।

28. ਪਿਕਨਿਕ

ਪਿਛਲੇ ਸਨਿਚਰਵਾਰ ਅਸੀਂ ਸਤਲੁਜ ਦਰਿਆ ਦੇ ਕੰਢੇ ਪਿਕਨਿਕ ਲਈ ਗਏ। ਇਸ ਵਿਚ ਸਾਡੀ ਕਲਾਸ ਦੇ ਦਸ ਮੁੰਡੇ ਸ਼ਾਮਲ ਸਨ। ਇਸ ਲਈ ਮੈਂ ਆਪਣੇ ਘਰੋਂ ਗੈਸ ਦਾ ਛੋਟਾ ਸਿਲੰਡਰ ਤੇ ਛੋਟਾ ਚੁੱਲ੍ਹਾ ਲੈ ਗਿਆ। ਮਨਜੀਤ ਨੇ ਪਤੀਲੀ, ਕੱਪ, ਪਲੇਟਾਂ ਤੇ ਚਾਹ ਬਣਾਉਣ ਦਾ ਸਾਮਾਨ ਲੈ ਲਿਆਂ। ਗੁਰਜੀਤ ਦੀ ਮੰਮੀ ਨੇ ਸਾਨੂੰ ਪਕੌੜੇ ਬਣਾਉਣ ਲਈ ਤੇਲ, ਵੇਸਣ, ਪਾਲਕ, ਪਿਆਜ਼ ਤੇ ਲੂਣ-ਮਸਾਲਾ ਆਦਿ ਦੇ ਦਿੱਤਾ ਅਸੀਂ ਕੁੱਝ ਪਲਾਸਟਿਕ ਦੇ ਕੱਪ ਤੇ ਪਲੇਟਾਂ ਲੈ ਲਈਆਂ। ਇਸ ਦੇ ਨਾਲ ਬਿਸਕੁਟਾਂ ਦੇ ਕੁੱਝ ਪੈਕਟ ਵੀ ਲੈ ਲਏ। ਸਤਲੁਜ ਦਰਿਆ ਸਾਡੇ ਪਿੰਡਾਂ ਪੰਦਰਾਂ ਕਿਲੋਮੀਟਰ ਸੀ। ਅਸੀਂ ਸਾਰੇ ਸਾਈਕਲਾਂ ਉੱਤੇ ਸਾਮਾਨ ਰੱਖ ਕੇ ਚਲ ਪਏ।

ਦਰਿਆ ਦੇ ਕੰਢੇ ਪਹੁੰਚ ਕੇ ਅਸੀਂ ਇਕ ਸਾਫ਼-ਸੁਥਰੀ ਥਾਂ ਚੁਣ ਲਈ ਤੇ ਉੱਥੇ ਬੈਠ ਗਏ। ਸਾਡੇ ਵਿਚੋਂ ਸਭ ਨੂੰ ਤਰਨਾ ਆਉਂਦਾ ਸੀ। ਅਸੀਂ ਸਭ ਨੇ ਕੱਪੜੇ ਲਾਹ ਕੇ ਕੰਢੇ ਉੱਤੇ ਰੱਖ ਦਿੱਤੇ ਤੇ ਇਕ ਘੰਟਾ ਖੂਬ ਤਾਰੀਆਂ ਲਾਉਂਦੇ ਰਹੇ। ਫਿਰ ਸਾਨੂੰ ਭੁੱਖ ਲੱਗ ਗਈ। ਦਰਿਆ ਤੋਂ ਬਾਹਰ ਆ ਕੇ ਮੈਂ ਨੇੜੇ ਦੇ ਗੈਸਟ ਹਾਊਸ ਤੋਂ ਪਾਣੀ ਦੀ ਬਾਲਟੀ ਲੈ ਆਂਦੀ ਤੇ ਗੈਸਚੁੱਲ੍ਹਾ ਬਾਲ ਦਿੱਤਾ। ਗੁਰਜੀਤ ਨੇ ਕੜਾਹੀ ਉੱਤੇ ਰੱਖ ਕੇ ਤੇਲ ਗਰਮ ਕਰਨਾ ਸ਼ੁਰੂ ਕਰ ਦਿੱਤਾ ਬਲਵੀਰ ਨੇ ਕੁੱਝ ਵੇਸਣ ਵਿਚ ਪਾਲਕ ਤੇ ਕੁੱਝ ਵਿਚ ਪਿਆਜ਼ ਮਿਲਾ ਕੇ ਘੋਲ ਤਿਆਰ ਕਰ ਲਿਆ ਤੇ ਪਕੌੜੇ ਤਲਣ ਲੱਗਾ।

ਉਹ ਗਰਮ-ਗਰਮ ਪਕੌੜੇ ਕੱਢ ਰਿਹਾ ਸੀ ਤੇ ਅਸੀਂ ਖਾ ਰਹੇ ਸਾਂ। ਫਿਰ ਅਸੀਂ ਚਾਹ ਬਣਾਈ ਤੇ ਉਸ ਨਾਲ ਬਿਸਕੁਟ ਖਾਧੇ। ਇਸ ਪਿੱਛੋਂ ਅਸੀਂ ਸਾਰੇ ਗੋਲ ਘੇਰਾ ਬਣਾ ਕੇ ਬੈਠ ਗਏ। ਰਾਕੇਸ਼ ਨੇ ਲਤੀਫ਼ੇ ਸੁਣਾ-ਸੁਣਾ ਕੇ ਸਾਨੂੰ ਖ਼ਬ ਹਸਾਇਆ। ਜੋਤੀ ਤੇ ਮਿੱਕੀ ਨੇ ਗੀਤ ਸੁਣਾਏ। ਹਰਦੀਪ ਨੇ ਕੁੱਝ ਅਧਿਆਪਕਾਂ ਤੇ ਐਕਟਰਾਂ ਦੀਆਂ ਨਕਲਾਂ ਲਾ ਕੇ ਖੂਬ ਹਸਾਇਆ। ਇਸ ਤਰ੍ਹਾਂ ਤਿੰਨ-ਚਾਰ ਘੰਟੇ ਪਿਕਨਿਕ ਦਾ ਮਜ਼ਾ ਲੈਣ ਮਗਰੋਂ ਅਸੀਂ ਘਰਾਂ ਨੂੰ ਪਰਤ ਆਏ।

PSEB 5th Class Punjabi Grammar ਲੇਖ-ਰਚਨਾ

29. ਕੁੱਤਾ

ਕੁੱਤਾ ਇਕ ਪਾਲਤੂ ਜਾਨਵਰ ਹੈ। ਕੁੱਤੇ ਕਾਲੇ, ਚਿੱਟੇ, ਲਾਖੇ ਤੇ ਡੱਬ-ਖੜੱਬੇ ਰੰਗਾਂ ਦੇ ਹੁੰਦੇ ਹਨ। ਇਸ ਦੇ ਬੱਚੇ ਨੂੰ ਕਤੂਰਾ ਕਿਹਾ ਜਾਂਦਾ ਹੈ। ਕੁੱਤਾ ਰੋਟੀ ਜਾਂ ਮਾਸ ਖਾ ਕੇ ਤੇ ਦੁੱਧ ਪੀ ਕੇ ਪਲਦਾ ਹੈ। ਇਹ ‘ਬਉਂ ਬਊਂ’ ਕਰ ਕੇ ਭੌਕਦਾ ਹੈ। ਇਸ ਦਾ ਕੱਦ ਇਕ ਫੁੱਟ ਤੋਂ ਲੈ ਕੇ ਦੋ ਢਾਈ ਫੁੱਟ ਹੁੰਦਾ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ ਜਿਵੇਂ-ਪਾਮੇਰੀਅਨ, ਅਲਸੇਸ਼ਨ, ਗੱਦੀ, ਪੁਆਂਇਟਰ ਆਦਿ। ਕੁੱਤਾ ਬੜਾ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ। ਇਹ ਆਪਣੇ ਮਾਲਕ ਨੂੰ ਕਦੇ ਧੋਖਾ ਨਹੀਂ ਦਿੰਦਾ।

ਇਸ ਤੋਂ ਰਾਖੀ ਦਾ ਕੰਮ ਲਿਆ ਜਾਂਦਾ ਹੈ। ਇਹ ਚੋਰ, ਓਪਰੇ ਆਦਮੀ ਜਾਂ ਕੁੱਤੇ ਨੂੰ ਦੇਖ ਕੇ ਭੁੱਕਦਾ ਹੈ ਤੇ ਉਨ੍ਹਾਂ ਉੱਤੇ ਹਮਲਾ ਕਰ ਦਿੰਦਾ ਹੈ। ਕਈ ਵਾਰੀ ਕੁੱਤੇ ਚੋਰਾਂ, ਡਾਕੂਆਂ ਤੇ ਕਾਤਲਾਂ ਨੂੰ ਲੱਭਣ ਵਿਚ ਪੁਲਿਸ ਦੀ ਸਹਾਇਤਾ ਕਰਦੇ ਹਨ। ਕਈ ਲੋਕ ਕੁੱਤੇ ਬੜੇ ਸ਼ੌਕ ਨਾਲ ਪਾਲਦੇ ਹਨ ਕਈ ਲੋਕ ਚੰਗੀ ਨਸਲ ਦੇ ਕੁੱਤਿਆਂ ਦਾ ਵਪਾਰ ਕਰਦੇ ਹਨ ਤੇ ਕਈ ਸ਼ੌਕੀਨ ਕਈ-ਕਈ ਹਜ਼ਾਰ ਰੁਪਏ ਖ਼ਰਚ ਕੇ ਚੰਗੇ ਕੁੱਤੇ ਖ਼ਰੀਦਦੇ ਹਨ

30. ਗਊ

ਭਾਰਤ ਵਿਚ ਗਊ ਇਕ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿਚ ਇਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ। ਲੋਕ ਇਸ ਨੂੰ ਪੇੜਾ ਦਿੰਦੇ ਹਨ। ਇਸ ਦਾ ਦਾਨ ਕਰਦੇ ਹਨ। ਇਸ ਨੂੰ ਮੱਥਾ ਟੇਕਦੇ ਹਨ ਤੇ ਇਸ ਨੂੰ ਡੰਡਾ-ਸੋਟਾ ਮਾਰਨ ਤੋਂ ਪਰਹੇਜ਼ ਦੇ ਕਰਦੇ ਹਨ। ਇਸ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ।

ਇਸ ਦਾ ਦੁੱਧ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ। ਇਸ ਦਾ ਦੁੱਧ ਹਲਕਾ, ਪੌਸ਼ਟਿਕ ਤੇ ਮਿੱਠਾ ਹੁੰਦਾ ਹੈ।

ਇਹ ਮਨੁੱਖੀ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਉਸ ਦੀ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਦਾ ਹੈ। ਇਸ ਦਾ ਦੁੱਧ ਤੇ ਮੂਤਰ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੇ ਦੁੱਧ ਦੀ ਦਹੀਂ, ਮੱਖਣ, ਲੱਸੀ ਤੇ ਘਿਓ ਬਣਾਉਣ ਲਈ ਵਰਤੋਂ ਵੀ ਕੀਤੀ ਜਾਂਦੀ ਹੈ। ਗਊ ਦਾ ਗੋਹਾ ਵੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਨੂੰ ਮਿੱਟੀ ਵਿਚ ਮਿਲਾ ਕੇ ਚੌਕਿਆਂ ਵਿਚ ਪੋਚਾ ਫੇਰਿਆ ਜਾਂਦਾ ਹੈ ਮਰ ਚੁੱਕੀ ਗਾਂ ਦਾ ਚਮੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕੰਮ ਆਉਂਦਾ ਹੈ।

ਇਹ ਇਕ ਚੁਪਾਇਆ, ਥਣਧਾਰੀ ਅਤੇ ਸੁੰਦਰ ਦਿਖਾਈ ਦੇਣ ਵਾਲਾ ਪਸ਼ੂ ਹੈ। ਇਸ ਦੇ ਬੱਚੇ ਬਲਦਾਂ ਦੇ ਰੂਪ ਵਿਚ ਸਾਰੀ ਧਰਤੀ ਦਾ ਭਾਰ ਚੁੱਕਦੇ ਹਨ। ਉਹ ਸਾਡਾ ਖੇਤੀਬਾੜੀ ਦਾ ਹਰ ਇਕ ਕੰਮ ਕਰਦੇ ਹਨ। ਭਾਵੇਂ ਖੇਤੀਬਾੜੀ ਦਾ ਸੰਪੂਰਨ ਮਸ਼ੀਨੀਕਰਨ ਹੋ ਜਾਵੇ, ਤਾਂ ਵੀ ਗਊ ਦੇ ਜਾਏ ਬਲਦਾਂ ਦੀ ਜ਼ਰੂਰਤ ਰਹਿੰਦੀ ਹੈ। ਇਸ ਪ੍ਰਕਾਰ ਗਊ ਸਾਡੇ ਘਰੇਲੂ, ਸਮਾਜਿਕ ਤੇ ਕਾਰੋਬਾਰੀ ਜੀਵਨ ਵਿਚ ਇਕ ਮਹੱਤਵਪੂਰਨ ਪਸ਼ੂ ਹੈ।

PSEB 5th Class Punjabi Grammar ਲੇਖ-ਰਚਨਾ

31. ਡਾਕੀਆ

ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਦੀ ਹਰ ਘਰ, ਹਰ ਦਫ਼ਤਰ ਤੇ, ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ। ਉਹ ਸਾਡੇ ਘਰਾਂ ਵਿਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ। ਉਹ ਘਰਾਂ ਤੇ ਦਫ਼ਤਰਾਂ ਵਿਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪੁਚਾਉਂਦਾ ਹੈ। ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ। ਉਸ ਨੂੰ ਦੇਖ ਕੇ ਆਮ ਕਰਕੇ ਹਰ ਇਕ ਦਾ ਚਿਹਰਾ ਖਿੜ ਜਾਂਦਾ ਹੈ।

ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪੁਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ ਸੁਨੇਹਾ ਪੁਚਾਉਣ ਲਈ ਅੱਜਕੱਲ੍ਹ ਟੈਲੀਫੋਨ, ਤਾਰ, ਟੈਲੀਪ੍ਰਿੰਟਰ, ਫੈਕਸ ਤੇ ਪੇਜਰ, ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਵੀ ਹੁੰਦੀ ਹੈ ਤੇ ਇਨ੍ਹਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ। ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤਕ ਪੁਚਾਉਂਦਾ ਹੈ। ਇਸ ਪ੍ਰਕਾਰ ਡਾਕੀਏ ਦੀ ਸਾਡੇ ਜੀਵਨ ਵਿਚ ਭਾਰੀ ਤੇ ਸਦੀਵੀ ਮਹਾਨਤਾ ਹੈ। ਡਾਕੀਆਂ ਸਰਕਾਰੀ ਮੁਲਾਜ਼ਮ ਹੈ। ਉਹ ਖ਼ਾਕੀ ਵਰਦੀ ਪਾਉਂਦਾ ਹੈ।

ਉਸ ਦੇ ਸਾਈਕਲ ਦੀ ਟੋਕਰੀ ਵਿਚ ਚਿੱਠੀਆਂ ਤੇ ਰਜਿਸਟਰੀਆਂ ਹੁੰਦੀਆਂ ਹਨ। ਉਸ ਦੇ ਬੈਗ ਵਿਚ ਮਨੀਆਰਡਰਾਂ ਦੇ ਪੈਸੇ ਤੇ ਪਾਰਸਲ ਹੁੰਦੇ ਹਨ। ਉਹ ਦੋ ਵਾਰੀ ਡਾਕ ਵੰਡਣ ਲਈ ਜਾਂਦਾ ਹੈ। ਉਸ ਦੀ ਤਨਖ਼ਾਹ ਬਹੁਤੀ ਨਹੀਂ ਹੁੰਦੀ, ਪਰ ਉਹ ਇਕ ਈਮਾਨਦਾਰ ਆਦਮੀ ਹੁੰਦਾ ਹੈ। ਉਹ ਹਰ ਅਮੀਰਗ਼ਰੀਬ ਤੇ ਹਰ ਖ਼ੁਸ਼ੀ-ਗ਼ਮੀ ਵਿਚ ਘਿਰੇ ਬੰਦੇ ਦੀ ਆਸ ਹੁੰਦਾ ਹੈ। ਇਸ ਪ੍ਰਕਾਰ ਉਹ ਹਰ ਥਾਂ ਹਰਮਨ-ਪਿਆਰਾ ਬਣਿਆ ਰਹਿੰਦਾ ਹੈ।

32. ਚੌਕੀਦਾਰ

ਚੌਕੀਦਾਰ ਦੇ ਜ਼ਿੰਮੇ ਰਾਤ ਨੂੰ ਘਰਾਂ, ਦੁਕਾਨਾਂ ਤੇ ਕਾਰਖ਼ਾਨਿਆਂ ਆਦਿ ਦੀ ਚੋਰਾਂ ਤੋਂ ਰਾਖੀ ਕਰਨ ਦਾ ਕੰਮ ਹੁੰਦਾ ਹੈ। ਉਹ ਇਕ ਗਰੀਬ ਵਿਅਕਤੀ ਹੁੰਦਾ ਹੈ। ਉਸ ਨੂੰ ਤਨਖ਼ਾਹ ਬਹੁਤੀ ਨਹੀਂ ਮਿਲਦੀ। ਉਹ ਆਮ ਕਰਕੇ ਦਿਨੇ ਸੌਂਦਾ ਹੈ, ਪਰ ਰਾਤ ਵੇਲੇ ਰਾਖੀ ਕਰਨ ਲਈ ਗਲੀਆਂ ਵਿੱਚ ਘੁੰਮਦਾ ਹੈ। ਲੋਕਾਂ ਨੂੰ ਖ਼ਬਰਦਾਰ ਕਰਨ ਲਈ ਕਹਿੰਦਾ ਹੈ, “ਜਾਗਦੇ ਰਹੋ ਬਈਓ’’ ‘ਖ਼ਬਰਦਾਰ ਬਈਓ ” ਉਹ ਕਈਆਂ ਘਰਾਂ, ਦੁਕਾਨਾਂ ਜਾਂ ਕਾਰਖ਼ਾਨਿਆਂ ਵਿਚ ਸੌਣ ਵਾਲੇ ਲੋਕਾਂ ਨੂੰ ਨਾਂ ਲੈ-ਲੈ ਕੇ ਵੀ ਅਵਾਜ਼ਾਂ ਦਿੰਦਾ ਹੈ ਤੇ ਜਗਾਉਂਦਾ ਹੈ।

ਇਸ ਪ੍ਰਕਾਰ ਉਹ ਗਲੀਆਂ ਵਿਚ ਵਾਰ-ਵਾਰ ਗੇੜੇ ਮਾਰ ਕੇ ਲੋਕਾਂ ਨੂੰ ਖ਼ਬਰਦਾਰ, ਕਰਦਾ ਹੈ। ਉਸ ਦੇ ਇਲਾਕੇ ਵਿਚ ਜਦੋਂ ਕੋਈ ਚੋਰੀ ਹੋ ਜਾਂਦੀ ਹੈ, ਤਾਂ ਥਾਣੇ ਵਾਲੇ ਪਹਿਲਾਂ ਉਸ ਦੀ ਹੀ ਖ਼ਬਰ ਲੈਂਦੇ ਹਨ। ਇਸ ਕਰਕੇ ਉਸ ਨੂੰ ਕਾਫ਼ੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਪੈਂਦਾ ਹੈ ਕਈ ਵਾਰੀ ਚੋਰ ਉਸ ਦੀਆਂ ਅੱਖਾਂ ਵਿਚ – ਘੱਟਾ ਪਾ ਕੇ ਕਿਤੇ ਨਾ ਕਿਤੇ ਚੋਰੀ ਕਰ ਹੀ ਜਾਂਦੇ ਹਨ ਉਸ ਨੂੰ ਖ਼ਰਾਬ ਮੌਸਮ ਤੇ ਅਤਿ ਗਰਮੀ ਜਾਂ ਸਰਦੀ ਵਿਚ ਵੀ ਆਪਣੀ ਡਿਊਟੀ ਦੇਣੀ ਪੈਂਦੀ ਹੈ।

ਪਿੰਡ ਵਿਚ ਉਹ ਨਵ-ਜੰਮੇ ਬੱਚਿਆਂ ਤੇ ਮਰ ਚੁੱਕੇ ਵਿਅਕਤੀਆਂ ਦਾ ਹਿਸਾਬ ਵੀ ਰੱਖਦਾ ਹੈ ਅਤੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਨੂੰ ਇਸ ਸੰਬੰਧੀ ਸਾਰੀ ਸੂਚਨਾ ਪੁਚਾਉਂਦਾ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਚੌਕੀਦਾਰ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਵਿਅਕਤੀ ਹੈ !

PSEB 5th Class Punjabi Grammar ਲੇਖ-ਰਚਨਾ

33. ਬਸੰਤ ਰੁੱਤ

ਭਾਰਤ ਰੁੱਤਾਂ ਦਾ ਦੇਸ਼ ਹੈ। ਸਾਰੀਆਂ ਰੁੱਤਾਂ ਵਿਚੋਂ ਬਸੰਤ ਸਭ ਤੋਂ ਹਰਮਨ-ਪਿਆਰੀ ਰੁੱਤ ਹੈ। ਇਹ ਖੁੱਲ੍ਹੀ ਤੇ ਨਿੱਘੀ ਰੁੱਤ ਹੈ। ਇਸ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ। ਇਸ ਦਾ ਆਰੰਭ ਬਸੰਤ ਪੰਚਮੀ ਦੇ ਤਿਉਹਾਰ ਨਾਲ ਹੁੰਦਾ ਹੈ।

ਬਸੰਤ ਪੰਚਮੀ ਦੇ ਦਿਨ ਥਾਂ-ਥਾਂ ਮੇਲੇ ਲੱਗਦੇ ਹਨ। ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ। ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ।

ਘਰ-ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ। ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ। ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਾਂ-ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ। ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ। ਜੀਵਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਆਲਾ-ਦੁਆਲਾ ਸਰੋਂ ਦੇ ਬਸੰਤੀ ਰੰਗਾਂ ਦੇ ਫੁੱਲਾਂ ਤੇ ਹੋਰਨਾਂ ਰੰਗ-ਬਿਰੰਗੇ ਫੁੱਲਾਂ ਨਾਲ ਭਰ ਜਾਂਦਾ ਹੈ।

ਇਹ ਰੁੱਤ ਮਨੁੱਖ ਦੀ ਸਿਹਤ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦੀ ਹੈ। ਇਸ ਰੁੱਤ ਵਿਚ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਆਦਿ ਕਰਨੀ ਚਾਹੀਦੀ ਹੈ।

34. ਗਤਕਾ

ਗਤਕਾ ਪੰਜਾਬ ਦੀ ਉਪਜ ਹੈ ਤੇ ਇਹ ਇਕ ਜੰਗੀ ਹੁਨਰ ਹੈ। ਇਸ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। ਗਤਕੇ ਵਿਚ ਸਾਢੇ ਤਿੰਨ ਹੱਥ ਲੰਮਾ ਡੰਡਾ ਤੇ ਛੋਟੀ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਇਸ ਵਿਚ ਉਸਤਾਦੀ-ਸ਼ਗਿਰਦੀ ਚਲਦੀ ਹੈ। ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ਭੁਝੰਗੀ ਬਣਾਉਂਦੇ ਹਨ ਤੇ ਉਸ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਚਾਲ-ਚਲਣ ਨੇਕ ਰੱਖਣਾ ਹੈ।

ਬੱਚੇ, ਬਜ਼ੁਰਗ, ਔਰਤ ਤੇ ਨਿਤਾਣੇ ਉੱਤੇ ਵਾਰ ਨਹੀਂ ਕਰਨਾ ਸਾਦੀ ਤੇ ਸ਼ੁੱਧ ਖ਼ੁਰਾਕ ਖਾਣੀ ਹੈ। ਕੋਈ ਨਸ਼ਾ ਨਹੀਂ ਕਰਨਾ। ਖੇਡ ਸਿਖਲਾਈ ਸਮੇਂ ਪਹਿਲਾਂ ਡੰਡ ਬੈਠਕਾਂ ਤੇ ਦੌੜ ਨਾਲ ਜੁੱਸੇ ਗਰਮਾਏ ਜਾਂਦੇ ਹਨ। ਇਸ ਲਈ ਫਿਰ ਹਥਿਆਰਾਂ ਨੂੰ ਨਮਸਕਾਰ ਕਰ ਕੇ ਹਥਿਆਰ ਚੁੱਕਣ, ਪੈਂਤੜਾ ਲੈਣ, ਵਾਰ ਕਰਨ ਅਤੇ ਰੋਕਣ ਦੇ ਦਾਅ-ਪੇਚ ਸਿਖਾਏ ਜਾਂਦੇ ਹਨ। ਕਦੇ ਅਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗਤਕੇ ਦੇ ਵੱਡੇ ਕੇਂਦਰ ਸਨ ਅਤੇ ਹੋਲੇ-ਮਹੱਲੇ ਸਮੇਂ ਗਤਕੇ ਦੇ ਵੱਡੀ ਪੱਧਰ ‘ਤੇ ਮੁਕਾਬਲੇ ਹੁੰਦੇ ਹਨ।

PSEB 5th Class Punjabi Grammar ਲੇਖ-ਰਚਨਾ

ਅੱਜ-ਕੱਲ੍ਹ ਕੁਝ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਹੁਨਰ ਪਹਿਲਾਂ ਮਰਦ ਹੀ ਸਿੱਖਦੇ ਸਨ ਪਰ ਹੁਣ ਔਰਤਾਂ ਵੀ ਇਸ ਵਿਚ ਭਾਗ ਲੈਣ ਲੱਗ ਪਈਆਂ ਹਨ। ਨਿਹੰਗ ਸਿੰਘਾਂ ਦੀ ਇਹ ਹਰਮਨ-ਪਿਆਰੀ ਖੇਡ ਹੈ। ਇਹ ਖੇਡ ਹੁਣ ਨਗਰਕੀਰਤਨਾਂ ਅਤੇਂ ਖ਼ਾਸ ਖੇਡ ਸਮਾਗਮਾਂ ਵਿਚ ਹੀ ਖੇਡੀ ਜਾਂਦੀ ਹੈ।

PSEB 5th Class Hindi Solutions Chapter 2 एक रुपया

Punjab State Board PSEB 5th Class Hindi Book Solutions Chapter 2 एक रुपया Textbook Exercise Questions and Answers.

PSEB Solutions for Class 5 Hindi Chapter 2 एक रुपया (2nd Language)

Hindi Guide for Class 5 PSEB एक रुपया Textbook Questions and Answers

एक रुपया अभ्यास

नीचे गुरुमुखी और देवनागरी लिपि में दिये गये शब्दों को पढ़ो और हिंदी शब्दों को लिखने का अभ्यास करो-

  • प्टीतहत = ईश्वर
  • पैसा = पैसा
  • वाप्लव = बालक
  • ठेग्झी = रेहड़ी
  • वसन = बाज़ार
  • यूटाभ = प्रणाम
  • पहिउठ = पवित्र

निर्देश-विद्यार्थी हिन्दी में लिखे गए शब्दों को लिखने का अभ्यास करें।

PSEB 5th Class Hindi Solutions Chapter 2 एक रुपया

नीचे एक ही अर्थ के लिए पंजाबी और हिंदी भाषा में शब्द दिये गये हैं। इन्हें ध्यान से पढ़ो और हिंदी शब्दों को लिखो –

  • उौध = भीख
  • पैतां सौ पु३ = चरण-धूलि

आवश्यक निर्देश-विद्यार्थी हिन्दी शब्दों को लिखने का अभ्यास करें।

पढ़ो, समझो और लिखो

  • श् + व = श्व = ईश्वर
  • स् + थ = स्थ = स्थान
  • न् + द् + र + न्द्र = चंद्र
  • द् + य + द्य = विद्या
  • म् + ह + म्ह = तुम्हें
  • क् + य + क्य = क्या
  • प् + र = प्र = प्रणाम
  • त् + र = त्र = पवित्र

निर्देश-विद्यार्थी आधे-व्यंजन की पहचान करना सीखें और उनका सही और शुद्ध – उच्चारण करना सीखें।

बताओ

प्रश्न 1.
बालक ने ईश्वर चन्द्र विद्यासागर से क्या माँगा?
उत्तर :
बालक ने ईश्वर चन्द्र विद्यासागर से एक पैसा माँगा।

प्रश्न 2.
ईश्वर चन्द्र विद्यासागर ने बालक से क्या कहा?
उत्तर :
ईश्वर चन्द्र विद्यासागर ने बालक से कहा कि यदि मैं तुम्हें एक पैसे के स्थान पर एक रुपया दूं तो तुम क्या करोगे ?

प्रश्न 3.
बालक ने एक रुपये का क्या किया?
उत्तर :
बालक ने एक रुपए से फल खरीदे और फलों की रेहड़ी लगाने लगा।

प्रश्न 4.
इस कहानी से आपको क्या संदेश मिलता है?
उत्तर :
इस कहानी से शिक्षा मिलती है कि परिश्रम के बल पर ही सफलता प्राप्त होती है।

PSEB 5th Class Hindi Solutions Chapter 2 एक रुपया

पढ़ो और समझो

(क) एक = अनेक
रुपया = रुपये पैसा = पैसे
दुकान = दुकानें

निर्देश-किसी संज्ञा शब्द की अकेली इकाई एकवचन कहलाता है और जब इसको एक से अधिक इकाई या रूप में प्रयोग किया जाए तो बहुवचन कहलाता है।

(ख) बालक = बालिका
युवक = युवती

निर्देश-किसी भी संज्ञा शब्द का पुरुषवाचक रूप पुल्लिंग कहलाता है। जैसे-बालक और इसी का स्त्रीवाचक रूप स्त्रीलिंग कहलाता है; जैसेबालिका।।

वाक्य बनाओ

  1. प्रणाम
  2. पवित्र
  3. रेहड़ी
  4. धूलि

उत्तर :

  1. प्रणाम-हमें अपने माता-पिता को प्रणाम करना चाहिए।
  2. पवित्र-बालक ने पवित्र सरोवर में स्नान किया।
  3. रेहड़ी-वह फलों की रेहडी लगाता है।
  4. धूलि-गाड़ी धूलि उड़ाती चली गई।

नये शब्द बनाओ

  1. श्व
  2. न्द्र
  3. स्थ
  4. प्रत्र

उत्तर :

  1. श्व = अश्व, विश्व, श्वासन।
  2. न्द्र = इन्द्र, सुरेन्द्र, महेन्द्र।
  3. स्थ = स्थान, स्थल, स्थापित।
  4. प्र = प्रणाम, प्रसाद, प्रकाश।
  5. त्र = मित्र, पत्र, चित्र।

PSEB 5th Class Hindi Solutions Chapter 2 एक रुपया

रचनात्मक अभिव्यक्ति

PSEB 5th Class Hindi Solutions Chapter 2 एक रुपया 1
चित्र देखकर वाक्य पूरे करो –

  1. सामान उठाने वाला …………………………।
  2. पौधों की देखभाल करने वाला …………………………।
  3. जूतों को गाँठने वाला …………………………।
  4. फसल उगाने वाला …………………………।
  5. डाक बाँटने वाला …………………………।
  6. घड़े बनाने वाला …………………………।

उत्तर :

  1. सामान उठाने वाला = कुली।
  2. फसल उगाने वाला = किसान।
  3. पौधों की देखभाल करने वाला = माली।
  4. डाक बाँटने वाला = डाकिया।
  5. जतों को गाँठने वाला = चर्मकार।
  6. घड़े बनाने वाला = कुम्हार।

PSEB 5th Class Hindi Solutions Chapter 2 एक रुपया

अभ्यास के प्रश्नों के उत्तर

प्रश्न 1.
रचनात्मक अभिव्यक्ति –
सामान उठाए हुए कुली का चित्र।
पौधों को सींचते हुए माली का चित्र।
जूते गाँठते हुए व्यक्ति का चित्र।
हल चलाते हुए किसान का चित्र।
डाक बाँटते हुए डाकिये का चित्र।
घड़े बनाता हुआ कुम्हार का चित्र।
उत्तर :
विद्यार्थी पीछे बताए गए चित्रों को बनाने का प्रयास करें।

बहुवैकल्पिक प्रश्न

प्रश्न 1.
बालक ने ईश्वरचन्द्र विद्यासागर से मांगा
(क) एक रुपया
(ख) एक पैसा
(ग) दस रुपये
(घ) सौ रुपये।
उत्तर :
(ख) एक पैसा

प्रश्न 2.
हम इन्हें क्या कहते हैं। सही पर गोला लगाओ।

  1. सामान उठाने वाला-कुली/माली
  2. फसल उगाने वाला-माली/किसान
  3. पौधों की देखभाल करने वाला – कुली/माली
  4. डाक बाँटने वाला-डाकिया/किसान
  5. जूतों को गाँठने वाला-चर्मकार/ललार
  6. घड़े बनाने वाला-कुम्हार/चर्मकार।

उत्तर :

  1. कुली
  2. किसान
  3. माली
  4. डाकिया
  5. चर्मकार
  6. कुम्हार

PSEB 5th Class Hindi Solutions Chapter 2 एक रुपया

प्रश्न 3.
‘एक’ अनेक है: तो पैसा …….. है।
(i) पैसे
(ii) पैसो
(iii) रुपया
(iv) रुपये।
उत्तर :
(i) पैसे

प्रश्न 4.
अगर बालक का बालिका है तो ‘युवक’ का है –
(i) युवा
(ii) युवती
(iii) यौवन
(iv) युवान।
उत्तर :
(ii) युवती।

एक रुपया Summary in Hindi

एक बार ईश्वर चन्द्र विद्यासागर कहीं जा रहे थे तभी एक बालक उनके पास आया। वह उनसे ‘एक पैसा’ माँगने लगा। विद्यासागर ने उससे पूछा कि यदि मैं तुम्हें एक पैसे के स्थान पर एक रुपया दे दूँ तो तुम क्या करोगे ? बालक ने उत्तर दिया कि मैं फिर भीख नहीं माँगूगा। उसका उत्तर सुनकर विद्यासागर ने उसे एक रुपया दे दिया।

PSEB 5th Class Hindi Solutions Chapter 2 एक रुपया 2

कई साल के बाद विद्यासागर एक बार बाज़ार में घूम रहे थे तभी एक युवक आया और उन्हें प्रणाम करते हुए बोला कि मैं वही हूँ जिसे आपने एक रुपया दिया था। मैंने उससे फलों की रेहड़ी लगाई और आज इसी बाज़ार में मेरी फलों की दुकान है। आप इसे अपने चरणों से पवित्र करें।

शिक्षा – ईमानदारी और परिश्रम से व्यक्ति सफलता अवश्य प्राप्त करता है।

PSEB 5th Class Hindi Solutions Chapter 2 एक रुपया

एक रुपया शब्दार्थ

  • चरण = पैर
  • प्रणाम = हाथ जोड़कर अभिवादन
  • चरण-धूलि = पैरों की धूल
  • पवित्र = स्वच्छ, सत्व भाव से युक्त

PSEB 5th Class Punjabi Solutions Chapter 21 ਅਸਲੀ ਸਿੱਖਿਆ

unjab State Board PSEB 5th Class Punjabi Book Solutions Chapter 21 ਅਸਲੀ ਸਿੱਖਿਆ Textbook Exercise Questions and Answers.

PSEB Solutions for Class 5 Punjabi Chapter 21 ਅਸਲੀ ਸਿੱਖਿਆ (1st Language)

ਪਾਠ – ਅਭਿਆਸ

1. ਜ਼ਬਾਨੀ ਅਭਿਆਸ

ਪ੍ਰਸ਼ਨ 1.
ਬਾਰਸ਼ ਜ਼ਿਆਦਾ ਹੋਣ ਨਾਲ ਨਦੀ ਵਿੱਚ ਕੀ ਹੁੰਦਾ ਸੀ ?
ਉੱਤਰ :
ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਸੀ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 2.
ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਕੀ ਹੁੰਦਾ ਸੀ ?
ਉੱਤਰ :
ਤਾਂ ਪੈਰਾਂ ਹੇਠੋਂ ਰੇਤ ਖਿਸਕਦੀ ਜਾਂਦੀ ਸੀ।

ਪ੍ਰਸ਼ਨ 3.
ਹਰਦੀਪ ਸ਼ਾਰਦਾ ਭੈਣ ਜੀ ਦੇ ਤਰਲੇ ਕਿਉਂ ਕਰ ਰਿਹਾ ਸੀ ?
ਉੱਤਰ :
ਹਰਦੀਪ ਸ਼ਾਰਦਾ ਭੈਣ ਜੀ ਦੇ ਤਰਲੇ ਇਸ ਕਰਕੇ ਕਰ ਰਿਹਾ ਸੀ, ਤਾਂ ਜੋ ਉਹ ਉਸਨੂੰ ਨਕਲ ਕਰ ਲੈਣ ਦੇਣ।

ਪ੍ਰਸ਼ਨ 4.
ਇਸ ਕਹਾਣੀ ਦੀ ਅਸਲੀ ਸਿੱਖਿਆ ਕੀ ਹੈ ?
ਉੱਤਰ :
ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰ ਕੇ ਹੀ ਪਾਰ ਹੁੰਦੀ ਹੈ, ਨਕਲ ਕਰ ਕੇ ਨਹੀਂ।

2, ਕਹਾਣੀ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

ਉੱਧਰ ਸਕੂਲ ਵਿੱਚ ਛੁੱਟੀ ਹੋ ਗਈ ਸੀ। …………………………… ਬਚਾਅ ਹੋ ਗਿਆ ਸੀ।

ਪ੍ਰਸ਼ਨ 1.
ਸ਼ਾਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ?
…………………………………..
…………………………………..
…………………………………..
ਉੱਤਰ :
(ੳ) ਮਨਜੀਤ ਭੈਣ ਜੀ ਨੇ।

ਪ੍ਰਸ਼ਨ 2.
ਸ਼ਾਰਦਾ ਭੈਣ ਜੀ ਨਦੀ ਵਿੱਚ ਕਿਉਂ ਰੁੜ੍ਹਨ ਲੱਗੇ ਸਨ?
…………………………………..
…………………………………..
…………………………………..
ਉੱਤਰ :
ਕਿਉਂਕਿ ਉਸਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ।

ਪ੍ਰਸ਼ਨ 3.
ਹਰਦੀਪ ਕਿਸ ਜਮਾਤ ਵਿੱਚ ਪੜ੍ਹਦਾ ਸੀ?
…………………………………..
…………………………………..
…………………………………..
ਉੱਤਰ :
(ਅ) ਨੌਵੀਂ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 4.
ਹਰਦੀਪ ਨੇ ਸ਼ਾਰਦਾ ਭੈਣ ਜੀ ਨੂੰ ਕਿਵੇਂ ਬਚਾਇਆ?
…………………………………..
…………………………………..
…………………………………..
ਉੱਤਰ :
ਹਰਦੀਪ ਨੇ ਇਕਦਮ ਪਾਣੀ ਵਿਚ ਛਾਲ ਮਾਰੀ ਤੇ ਤਰਦਾ ਹੋਇਆ ਸ਼ਾਰਦਾ ਭੈਣ ਜੀ ਦੇ ਕੋਲ ਪੁੱਜਾ ਤੇ ਉਨ੍ਹਾਂ ਨੂੰ ਡੂੰਘੇ ਪਾਣੀ ਤੋਂ ਬਚਾ ਕੇ ਘੱਟ ਪਾਣੀ ਵਲ ਲੈ ਆਇਆ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ:

  1. ਨਦੀ …………………………………..
  2. ਪਾਣੀ …………………………………..
  3. ਸਨਮਾਨ …………………………………..
  4. ਹੁਸ਼ਿਆਰ …………………………………..
  5. ਨਕਲ …………………………………..

ਉੱਤਰ :

  1. ਨਦੀ (ਦਰਿਆ) – ਨਦੀ ਵਿਚ ਪਾਣੀ ਚੜ੍ਹਿਆ ਹੋਇਆ ਹੈ।
  2. ਪਾਣੀ (ਜਲ – ਪਹਿਲਾਂ ਪਾਣੀ ਜੀਉ ਹੈ, ਜਿਤੁਹਰਿਆ ਸਭ ਕੋਇ।’
  3. ਸਨਮਾਨ (ਇਜ਼ਤ, ਸਤਿਕਾਰ – ਹਮੇਸ਼ਾ ਵੱਡਿਆਂ ਦਾ ਸਨਮਾਨ ਕਰੋ।.
  4. ਹੁਸ਼ਿਆਰ ਲਾਇਕ, ਤੇਜ਼ – ਮੇਰਾ ਛੋਟਾ ਭਰਾ ਪੜ੍ਹਾਈ ਵਿਚ ਹੁਸ਼ਿਆਰ ਹੈ।
  5. ਨਕਲ (ਸਵਾਂਗ, ਉਤਾਰਾ, ਜੋ ਅਸਲ ਨਾ ਹੋਵੇ)ਵਿਦਿਆਰਥੀਆਂ ਨੂੰ ਨਕਲ ਤੋਂ ਕੰਮ ਨਹੀਂ ਲੈਣਾ ਚਾਹੀਦਾ।

4. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ:

  1. ਵੱਧ – ਘੱਟ
  2. ਹੁਸ਼ਿਆਰ …………………………………..
  3. ਨਿੱਕਾ …………………………………..
  4. ਪਾਸ …………………………………..
  5. ਉੱਚਾ …………………………………..
  6. ਬਹੁਤਾ …………………………………..
  7. ਹੌਲੀ …………………………………..
  8. ਹੇਠ …………………………………..
  9. ਡੁੱਬਣਾ …………………………………..
  10. ਜ਼ਿੰਦਗੀ …………………………………..

ਉੱਤਰ :

  1. ਵੱਧ – ਘੱਟ
  2. ਹੁਸ਼ਿਆਰ – ਕਮਜ਼ੋਰ
  3. ਨਿੱਕਾ – ਵੱਡਾ
  4. ਪਾਸ – ਦੂਰ
  5. ਉੱਚਾ – ਨੀਵਾਂ
  6. ਬਹੁਤਾ – ਥੋੜਾਂ
  7. ਹੌਲੀ – ਤੇਜ਼
  8. ਹੋਠੇ – ਉੱਤੇ
  9. ਡੁੱਬਣਾ – ਤਰਨਾ
  10. ਜ਼ਿੰਦਗੀ – ਮੌਤ

PSEB 5th Class Punjabi Solutions Chapter 21 ਅਸਲੀ ਸਿੱਖਿਆ

5. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਢੁਕਵੇਂ ਵਿਸ਼ੇਸ਼ਣ ਚੁਣ ਕੇ ਖ਼ਾਲੀ ਥਾਂਵਾਂ ਭਰੋ:

(ਹੌਲੀ-ਹੌਲੀ, ਉੱਚੀ, ਨੌਵੀਂ, ਹੁਸ਼ਿਆਰ, ਬਹੁਤਾ,ਵਧ)

1. ਅੱਜ ਨਦੀ ਵਿੱਚ ………………………………….. ਪਾਣੀ ਸੀ।
2. ਡਾਈਵਰ ਬੱਸਾਂ ………………………………….. ਥਾਂ ਖੜ੍ਹੀਆਂ ਕਰ ਦਿੰਦੇ ਸਨ।
3. ਪਾਣੀ ਦਾ ਵਹਾਅ ………………………………….. ਜਾਂਦਾ ਸੀ।
4. ਉਹ ………………………………….. ਨਦੀ ਪਾਰ ਕਰ ਰਹੇ ਸਨ।
5. ਇੱਕ ਦਿਨ ………………………………….. ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ।
6. ਉਹ ਪੜ੍ਹਾਈ ਵਿੱਚ ਬਹੁਤਾ ………………………………….. ਨਹੀਂ ਸੀ।
ਉੱਤਰ :
(ਉ) ਬਹੁਤ, ਅਤੇ ਉੱਚੀ, ਈ ਵਧ,
(ਸ) ਹੌਲੀ – ਹੌਲੀ,
(ਹ) ਨੌਵੀਂ,
(ਕ) ਹੁਸ਼ਿਆਰ।

ਨੋਟ – ਬੋਰਡ ਦੀ ਪੁਸਤਕ ਵਿਚਲੇ ਪ੍ਰਸ਼ਨ ਅਨੁਸਾਰ ਉਪਰੋਕਤ ਨੰਬਰ (ਏ) ਅਤੇ (ਸ) ਵਿਚ ਲਿਖੇ ਗਏ ਸ਼ਬਦ “ਵਧ’ ਅਤੇ ‘ਹੌਲੀ – ਹੌਲੀ’ ਵਿਸ਼ੇਸ਼ਣ ਦੱਸੇ ਗਏ ਹਨ, ਪਰ ਇਹ ਗ਼ਲਤ ਹੈ। ਇਹ ਵਿਸ਼ੇਸ਼ਣ ਨਹੀਂ, ਸਗੋਂ ਕਿਰਿਆ ਵਿਸ਼ੇਸ਼ਣ ਹਨ)

6. ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ :

  1. ਬੱਸ ਪਿੰਡ ਤੱਕ ਨਹੀਂ ਆਈ।
  2. ਬਾਲ ਨੂੰ ਵੱਡੇ ਨੇ ਚੁੱਕਿਆ ਹੋਇਆ ਸੀ।

ਉੱਤਰ :

  1. ਬੱਸਾਂ ਪਿੰਡਾਂ ਤੱਕ ਨਹੀਂ ਆਈਆਂ।
  2. ਬਾਲਾਂ ਨੂੰ ਵੱਡਿਆਂ ਨੇ ਚੁੱਕਿਆ ਹੋਇਆ ਸੀ।

7. ਇਸ ਕਹਾਣੀ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ, ਉਸ ਨੂੰ ਸੰਖੇਪ ਕਰ ਕੇ ਲਿਖੋ :

………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..

PSEB 5th Class Punjabi Solutions Chapter 21 ਅਸਲੀ ਸਿੱਖਿਆ

ਅਧਿਆਪਕ ਲਈ ਅਗਵਾਈ-ਲੀਹਾਂ:

ਵਿਦਿਆਰਥੀਆਂ ਨੂੰ ਵਿਸ਼ੇਸ਼ਣ ਦਾ ਸੰਕਲਪ ਕਰਵਾਇਆ ਜਾਵੇ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਅਗਲੇ ਸਫ਼ਿਆਂ ਵਿਚ ਵਿਆਕਰਨ ਵਾਲਾ ਭਾਗ॥

ਪਾਠ – ਅਭਿਆਸ ਪ੍ਰਸ਼ਨ – ਉੱਤਰ।

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਅਸਲੀ ਸਿੱਖਿਆ’ ਕਹਾਣੀ ਵਿਚੋਂ ਤੁਹਾਨੂੰ ਕਿਹੜੀਆਂ ਚਾਰ – ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ?
ਉੱਤਰ :

  • ਹਮੇਸ਼ਾ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ ਕਰੋ।
  • ਕਿਸੇ ਵੀ ਕੰਮ ਨੂੰ ਛੋਟਾ ਨਾਂ ਸਮਝੋ।
  • ਹਮੇਸ਼ਾ ਲੋੜਵੰਦਾਂ ਦੀ ਮਦਦ ਕਰੋ।
  • ਮਿਹਨਤ ਦਾ ਪੱਲਾ ਨਾ ਛੱਡੋ।
  • ਸਮੇਂ ਦੀ ਕਦਰ ਕਰੋ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਕਹਾਣੀ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ : –

ਉੱਧਰ ਸਕੂਲ ਵਿਚ ਛੁੱਟੀ ਹੋ ਗਈ ਸੀ। ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ। ਉਨ੍ਹਾਂ ਵਿਚੋਂ ਕਈਆਂ ਨੂੰ ਇਹ ਨਦੀ ਪਾਰ ਕਰਨੀ ਪੈਣੀ ਸੀ। ਉਹ ਵੀ ਲੋਕਾਂ ਵਾਂਗ ਨਦੀ ਵਿਚ ਵੜ ਗਏ। ਉਸ ਵੇਲੇ ਪਿੱਛੇ ਆ ਰਹੇ ਵਿਦਿਆਰਥੀਆਂ ਨੇ ਵੇਖਿਆ ਕਿ ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਤੇ ਉਹ ਨਦੀ ਵਿਚ ਰੁੜ੍ਹਨ ਲੱਗੇ ਸਨ। ਚਾਰੇ ਪਾਸੇ ਹਾਏ – ਤੋਬਾ ਮੱਚ ਗਈ। ਨੌਵੀਂ ਜਮਾਤ ਦਾ ਇਕ ਵਿਦਿਆਰਥੀ ਹਰਦੀਪ ਇਹ ਸਭ ਵੇਖ ਰਿਹਾ ਸੀ। ਹਰਦੀਪ ਨੇ ਇਕ ਪਲ ਵੀ ਨਾ ਉਡੀਕਿਆ। ਉਸ ਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਅਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ। ਉਹ ਬਿਜਲੀ ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵੱਲ ਵਧਿਆ। ਉਨ੍ਹਾਂ ਨੂੰ ਫੜ ਕੇ ਡੂੰਘੇ ਪਾਣੀ ਵਿਚੋਂ ਘਟ ਪਾਣੀ ਵੱਲ ਲੈ ਆਇਆ। ਘਬਰਾਹਟ ਨਾਲ ਸ਼ਾਰਦਾ ਭੈਣ ਜੀ ਦਾ ਬੁਰਾ ਹਾਲ ਸੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ ਸੀ।

ਪ੍ਰਸ਼ਨ 1.
(i) ਇਹ ਪੈਰਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ?
ਉੱਤਰ :
ਅਸਲੀ ਸਿੱਖਿਆ।

(ii) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਉਸਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ।
ਉੱਤਰ :
ਉਸਨੇ ਆਪਣੇ ਬਸਤੇ ਆਪਣੇ ਸਾਥੀਆਂ ਨੂੰ ਫੜਾਏ ਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲਾਂ ਮਾਰ ਦਿੱਤੀਆਂ।

(iii) ਹੇਠ ਲਿਖੇ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਵਿਦਿਆਰਥੀ ਤੇ ਅਧਿਆਪਕ ਵੀ ਹੋਰ ਲੋਕਾਂ ਵਾਂਗ ਨਦੀ ਵਿਚ ਵੜ ਗਏ।
(ਅ) ਸ਼ਾਰਦਾ ਭੈਣ ਜੀ ਬਿਲਕੁਲ ਨਾ ਘਬਰਾਏ।
ਉੱਤਰ :
(ੳ) ✓
(ਅ) ✗

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –

  1. ਨਦੀ ਵਿਚ ਕਾਫੀ ………………………………. ਆ ਗਿਆ ਸੀ।
  2. ਵਿਦਿਆਰਥੀ ਅਤੇ ਅਧਿਆਪਕ ………………………………. ਨੂੰ ਤੁਰ ਪਏ ਸਨ।
  3. ਬੱਚੇ ਸਗੋਂ ਨਦੀ ਵਿਚ ਤੇਜ਼ ਵਗਦਾ ਪਾਣੀ ਦੇਖ ਕੇ ………………………………. ਰਹੇ ਸਨ।
  4. ਉਹ ………………………………. ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵਲ ਵਧਿਆ।
  5. ਤੂੰ ਜਿਹੜੀ ………………………………. ਵਾਲੀ ਨਦੀ ਵਿਚ ਰੁੜ੍ਹਨ ਲੱਗਾ ਏਂ, ਇਹ ਉਸ ਤੋਂ ਵੀ ਵੱਧ ਮਾਰੂ ਏ।

ਉੱਤਰ :

  1. ਪਾਣੀ,
  2. ਘਰਾਂ,
  3. ਚਾਂਭਲ,
  4. ਬਿਜਲੀ
  5. ਨਕਲ।

ਪ੍ਰਸ਼ਨ 2.
ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਪ੍ਰਸ਼ਨ।. “ਅਸਲੀ ਸਿੱਖਿਆ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਸ਼ਾਰਦਾ ਭੈਣ ਜੀ ਅਤੇ ਹਰਦੀਪ।

ਪ੍ਰਸ਼ਨ 3.
“ਅਸਲੀ ਸਿੱਖਿਆ’ ਕਹਾਣੀ ਕਿਸ ਗੱਲ ਦੇ ਵਿਰੁੱਧ ਹੈ?
ਉੱਤਰ :
ਨਕਲ ਕਰ ਕੇ ਪਾਸ ਹੋਣ ਦੇ।

ਪ੍ਰਸ਼ਨ 4.
ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ।. “ਅਸਲੀ ਸਿੱਖਿਆ ਕਿਸ ਦੀ ਲਿਖੀ ਹੈ?
ਉੱਤਰ :
ਗੁੱਲ ਚੌਹਾਨ (✓)

ਪ੍ਰਸ਼ਨ 5.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਗੁੱਲ ਚੌਹਾਨ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ :
ਅਸਲੀ ਸਿੱਖਿਆ (✓)

ਪ੍ਰਸ਼ਨ 6.
“ਅਸਲੀ ਸਿੱਖਿਆ ਪਾਠ ਕਵਿਤਾ ਹੈ ਜਾਂ ਕਹਾਣੀ?
ਉੱਤਰ :
ਕਹਾਣੀ (✓)

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 7.
ਨਦੀ ਦਾ ਵਹਾ ਕਦੋਂ ਵਧ ਜਾਂਦਾ ਸੀ?
ਉੱਤਰ :
ਜ਼ਿਆਦਾ ਮੀਂਹ ਪੈਣ ਨਾਲ )।

ਪ੍ਰਸ਼ਨ 8.
ਡਰਾਈਵਰ ਬੱਸਾਂ ਪਿੰਡ ਤਕ ਕਿਉਂ ਨਹੀਂ ਸਨ ਲਿਆਉਂਦੇ?
ਉੱਤਰ :
(ਉ) ਨਦੀ ਵਿਚ ਹੜ੍ਹ ਕਾਰਨ (✓)

ਪ੍ਰਸ਼ਨ 9.
ਲੋਕ ਨਦੀ ਨੂੰ ਕਿਸ ਤਰ੍ਹਾਂ ਪਾਰ ਕਰ ਰਹੇ ਸਨ?
ਉੱਤਰ :
ਟੋਲੀਆਂ ਬਣ ਕੇ ()।

ਪ੍ਰਸ਼ਨ 10.
ਲੋਕਾਂ ਨੇ ਬੱਚੇ ਕਿੱਥੇ ਚੁੱਕੇ ਸਨ?
ਉੱਤਰ :
ਮੋਢਿਆਂ ਉੱਤੇ (✓)

ਪ੍ਰਸ਼ਨ 11.
ਸ਼ਾਰਦਾ ਭੈਣ ਜੀ ਕਿਸ ਦਾ ਹੱਥ ਫੜ ਕੇ ਨਦੀ ਪਾਰ ਕਰ ਰਹੇ ਸਨ?
ਉੱਤਰ :
(ੳ) ਮਨਜੀਤ ਦਾ (✓)

ਪ੍ਰਸ਼ਨ 12.
ਸ਼ਾਰਦਾ ਭੈਣ ਨੂੰ ਰੁੜ੍ਹਨੋ ਬਚਾਉਣ ਲਈ ਕਿਸ ਨੇ ਯਤਨ ਕੀਤਾ? ..
ਉੱਤਰ :
(ੳ) ਹਰਦੀਪ ਨੇ (✓)

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 13.
ਅਧਿਆਪਕ ਅਧਿਆਪਕਾਂ ਕਿਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਸਨ?
ਜਾਂ
ਮੁੱਖ ਅਧਿਆਪਕ ਜੀ ਨੇ ਕਿਸ ਦੀ ਪ੍ਰਸ਼ੰਸਾ ਕੀਤੀ?
ਉੱਤਰ :
ਹਰਦੀਪ ਦੀ (✓)

ਪ੍ਰਸ਼ਨ 14.
ਹਰਦੀਪ ਕਿਹੜੀ ਜਮਾਤ ਵਿਚ ਪੜ੍ਹਦਾ ਸੀ?
ਉੱਤਰ :
ਨੌਵੀਂ ਵਿਚ (✓)

ਪ੍ਰਸ਼ਨ 15.
ਹਰਦੀਪ ਕਿਹੜਾ ਪੇਪਰ ਦੇ ਰਿਹਾ ਸੀ?
ਉੱਤਰ :
ਅੰਗਰੇਜ਼ੀ ਦਾ (✓)

ਪ੍ਰਸ਼ਨ 16.
ਹਰਦੀਪ ਦੀ ਪ੍ਰੀਖਿਆ ਦੀ ਨਿਗਰਾਨੀ ਕੌਣ ਕਰ ਰਿਹਾ ਸੀ?
ਉੱਤਰ :
ਸ਼ਾਰਦਾ ਭੈਣ ਜੀ (✓)

ਪ੍ਰਸ਼ਨ 17.
ਹਰਦੀਪ ਪੜ੍ਹਾਈ ਵਿੱਚ ਕਿਹੋ ਜਿਹਾ ਸੀ?
ਉੱਤਰ :
ਕਮਜ਼ੋਰ (✓)

ਪ੍ਰਸ਼ਨ 18.
ਹਰਦੀਪ ਕਿਉਂਕਿ ਸਮਝਦਾ ਸੀ ਕਿ ਸ਼ਾਰਦਾ ਭੈਣ ਜੀ ਉਸਨੂੰ ਨਕਲ ਕਰਨ ਤੋਂ ਰੋਕਣਗੇ ਨਹੀਂ?
ਉੱਤਰ :
ਕਿਉਂਕਿ ਉਸਨੇ ਉਨ੍ਹਾਂ ਨੂੰ ਰੁੜ੍ਹਨੋਂ ਬਚਾਇਆ ਸੀ (✓)

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 19.
ਹਰਦੀਪ ਨੇ ਨਕਲ ਲਈ ਕਿਤਾਬ ਕਿੱਥੇ ਰੱਖੀ ਹੋਈ ਸੀ?
ਉੱਤਰ :
ਗੱਤੇ ਤੇ (✓)

ਪ੍ਰਸ਼ਨ 20.
ਸ਼ਾਰਦਾ ਭੈਣ ਜੀ ਨੇ ਹਰਦੀਪ ਨੂੰ ਕਿਸ ਨਦੀ ਵਿਚ ਰੁੜ੍ਹਨੋ ਬਚਾਇਆ ਸੀ?
ਉੱਤਰ :
ਨਕਲ ਦੀ (✓)

ਪ੍ਰਸ਼ਨ 21.
ਜ਼ਿੰਦਗੀ ਦੀ ਨਦੀ ਕਿਸ ਤਰ੍ਹਾਂ ਪਾਰ ਕੀਤੀ ਜਾ ਸਕਦੀ ਹੈ?
ਉੱਤਰ :
ਚੰਗੀ ਤਰ੍ਹਾਂ ਪੜ੍ਹ ਕੇ (✓)

ਪ੍ਰਸ਼ਨ 22.
“ਅਸਲੀ ਸਿੱਖਿਆ’ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਜ਼ਿੰਦਗੀ ਵਿਚ ਕਾਮਯਾਬੀ ਲਈ ਨਕਲ ਕਰਨ ਦੀ ਥਾਂ ਠੀਕ ਤਰ੍ਹਾਂ ਪੜ੍ਹਾਈ ਕਰੋ (✓)

III. ਵਿਆਕਰਨ

ਪ੍ਰਸ਼ਨ 1.
‘ਵਿਦਿਆਰਥੀ ਦਾ ਜੋ ਸੰਬੰਧ “ਅਧਿਆਪਕ’ਨਾਲ ਹੈ, ਉਸੇ ਤਰ੍ਹਾਂ ਫੁਰਤੀ ਦਾ ਕਿਸ ਨਾਲ ਹੈ?
(ਉ) ਸੁਸਤੀ
(ਅ) ਸੁਰਤੀ
(ੲ) ਗੁੜ੍ਹਤੀ
(ਸ) ਮੁਕਤੀ।
ਉੱਤਰ:
(ੳ) ਸੁਸਤੀ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ
(ਅ) ਪਤਾ
(ਇ) ਪਾਰ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਸਹੀ ਹੈ?
(ਉ) ਅਗੰਰੇਜ਼ੀ
(ਅ) ਅੰਗਰੇਜ਼ੀ
(ਇ) ਗਰੇਜੀ
(ਸ) ਰੰਗਰੇਜ਼ੀ।
ਉੱਤਰ :
(ਅ) ਅੰਗਰੇਜ਼ੀ।

ਪ੍ਰਸ਼ਨ 4.
“ਲੋਕ ਟੋਲੀਆਂ ਬਣਾ ਬਣਾ ਕੇ ਨਦੀ ਪਾਰ ਕਰ ਰਹੇ ਸਨ। ਵਾਕ ਵਿਚ ਪਹਿਲੇ ਬਣਾ’ ਅੱਗੇ ਕਿਹੜਾ ਵਿਸ਼ਰਾਮ ਚਿੰਨ੍ਹ ਲੱਗੇਗਾ?
(ਉ) ਡੰਡੀ ( । )
(ਅ) ਕਾਮਾ (, )
(ੲ) ਬਿੰਦੀ ਕਾਮਾ ( ; )
(ਸ) ਜੋੜਨੀ ( – )
ਉੱਤਰ :
(ਸ) ਜੋੜਨੀ ( – )

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ?
(ਉ) ਨਦੀ ਵਿਚ ਕਾਫ਼ੀ ਪਾਣੀ ਆ ਗਿਆ ਸੀ
(ਅ) ਨਦੀ ਵਿਚ ਪਾਣੀ ਆ ਕਾਫ਼ੀ ਗਿਆ
(ਈ) ਕਾਫ਼ੀ ਪਾਨੀ ਨਦੀ ਵਿਚ ਆ ਗਿਆ ਸੀ.
(ਸ) ਨਦੀ ਵਿਚ ਆ ਗਿਆ ਕਾਫ਼ੀ ਪਾਣੀ ਸੀ।
ਉੱਤਰ :
(ੳ) ਨਦੀ ਵਿਚ ਕਾਫ਼ੀ ਪਾਣੀ ਆ ਗਿਆ ਸੀ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 6.
ਅੱਜ ਨਦੀ ਵਿਚ ਬਹੁਤ ਪਾਣੀ ਸੀ।
ਇਸ ਵਾਕ ਵਿਚ ਪਾਣੀ ਕਿਸ ਕਿਸਮ ਦਾ ਨਾਂਵ ਹੈ?
(ਉ) ਅੱਜ
(ਅ) ਪਾਣੀ
(ਈ) ਬਹੁਤ
(ਸ) ਵਿਚ।
ਉੱਤਰ :
(ਅ) ਪਾਣੀ।

IV. ਜ਼ਰੂਰੀ ਫੁਟਕਲ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿਚ ਕਹਾਣੀ ਕਿਹੜੀ ਹੈ?
(ੳ) ਮੇਰਾ ਹਿੰਦੁਸਤਾਨ
(ਅ) ਸੁੰਢ ਤੇ ਹਲਦੀ
(ਈ) ਰੇਸ਼ਮ ਦਾ ਕੀੜਾ
(ਸ) ਸੱਚੀ – ਮਿੱਤਰਤਾ।
ਉੱਤਰ :
(ਅ) ਸੁੰਢ ਤੇ ਹਲਦੀ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਵਿਤਾ ਕਿਹੜੀ ਹੈ?
(ਉ) ਬਾਰਾਂਮਾਹ
(ਅ) ਸਤਰੰਗੀ ਤਿਤਲੀ
(ਬ) ਅਸਲੀ ਸਿੱਖਿਆ
(ਸ) ਫੁਲਕਾਰੀ ਕਲਾ।
ਉੱਤਰ :
(ੳ) ਬਾਰਾਂਮਾਹ।

ਪ੍ਰਸ਼ਨ 3.
ਹੇਠ ਲਿਖਿਆਂ ਵਿਚ ਲੇਖ ਕਿਹੜਾ ਹੈ?
(ਉ) ਚਿੜੀਆ – ਘਰ
(ਅ) ਸਾਡਾ ਪਾਰਸ : ਸਾਡਾਂ ਪਾਤਸ਼ਾਹ
(ਈ) ਸਿਆਣੀ ਗੱਲ
(ਸ) ਰੇਸ਼ਮ ਦਾ ਕੀੜਾ।
ਉੱਤਰ :
(ਸ) ਰੇਸ਼ਮ ਦਾ ਕੀੜਾ।

PSEB 5th Class Punjabi Solutions Chapter 21 ਅਸਲੀ ਸਿੱਖਿਆ

(ਨੋਟ – ਇਸੇ ਤਰ੍ਹਾਂ ਜੀਵਨੀ ਅਤੇ ਇਕਾਂਗੀ ਬਾਰੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ। ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਹਰ ਪਾਠ ਸੰਬੰਧੀ ਯਾਦ ਕਰੋ ਕਿ ਉਹ ਕਵਿਤਾ ਹੈ ਜਾਂ ਕਹਾਣੀ/ ਲੇਖ ਹੈ ਜਾਂ ਜੀਵਨੀ/ਇਕਾਂਗੀ ਹੈ ਜਾਂ ਕਾਵਿਕਹਾਣੀ।

  • ਮੇਰਾ ਹਿੰਦੁਸਤਾਨ – ਕਵਿਤਾ
  • ‘ਗਤਕਾ – ਲੇਖ
  • ‘ਬਾਰਾਂਮਾਹਾ’ – ਕਵਿਤਾ
  • ‘ਸ਼ਹੀਦ ਉਧਮ ਸਿੰਘ’ – ਜੀਵਨੀ
  • ‘ਸਿਆਣੀ ਗੱਲ’ – ਕਹਾਣੀ
  • “ਆਓ ਰਲ – ਮਿਲ ਰੁੱਖ ਲਗਾਈਏ’ – ਕਵਿਤਾ
  • ‘ਸਤਰੰਗੀ ਤਿਤਲੀ – ਕਹਾਣੀ
  • “ਚਿੜੀਆ – ਘਰ – ਕਵਿਤਾ
  • ‘ਸੁੰਢ ਤੇ ਹਲਦੀ’ – ਕਹਾਣੀ
  • “ਬੋਲੀ ਹੈ ਪੰਜਾਬੀ ਸਾਡੀ – ਕਵਿਤਾ
  • ‘ਚਿੜੀ, ਰੁੱਖ, ਬਿੱਲੀ ਤੇ ਸੱਪ’ – ਕਹਾਣੀ
  • “ਸੱਚੀ ਮਿੱਤਰਤਾ’ – ਕਾਵਿ – ਕਹਾਣੀ
  • “ਫੁਲਕਾਰੀ – ਕਲਾ’ – ਲੇਖ
  • “ਦਾਦੀ ਦੀ ਪੋਤਿਆਂ ਨੂੰ ਨਸੀਹਤ’- ਕਵਿਤਾ
  • ‘ਰੇਸ਼ਮ ਦਾ ਕੀੜਾ’ – ਲੇਖ
  • “ਸਾਡਾ ਪਾਰਸ – ਸਾਡਾ ਪਾਤਸ਼ਾਹ’ – ਇਕਾਂਗੀ
  • ‘ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼’ – ਕਵਿਤਾ
  • ‘ਕਹੀ ਹੱਸ ਪਈ – ਕਹਾਣੀ
  • ‘ਪੁਲਾੜ ਯਾਤਰੀ : ਕਲਪਨਾ ਚਾਵਲਾ’ – ਜੀਵਨੀ
  • ‘ਸਾਰਾਗੜ੍ਹੀ ਦੀ ਲੜਾਈ – ਕਵਿਤਾ
  • “ਅਸਲੀ ਸਿੱਖਿਆ’ – ਕਹਾਣੀ।

ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਹੜੇ ਛੰਦ ਵਿਚ ਲਿਖੀ ਗਈ ਹੈ?
(ਉ) ਕਬਿੱਤ
(ਅ) ਦੋਹਿਰਾ
(ਇ) ਬੈਂਤ
(ਸ) ਕੋਰੜਾ।
ਉੱਤਰ :
(ਇ) ਬੈਂਤ

V. ਪੈਰਿਆਂ ਸੰਬੰਧੀ ਪ੍ਰਸ਼ਨ

1. ਅੱਜ ਨਦੀ ਵਿੱਚ ਬਹੁਤ ਪਾਣੀ ਸੀ। ਲੋਕ ਟੋਲੀਆਂ ਬਣਾ – ਬਣਾ ਨਦੀ ਪਾਰ ਕਰ ਰਹੇ ਸਨ। ਨਿੱਕੇ ਬਾਲਾਂ ਨੂੰ ਵੱਡਿਆਂ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਸੀ। ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਵੇਖ ਕੇ ਚਾਂਭਲ ਰਹੇ ਸਨ। ਕਿਸੇ ਨੇ ਸਾਈਕਲ ਦੇ ਕੈਰੀਅਰ, ‘ਤੇ ਦੁੱਧ ਵਾਲੇ ਢੋਲ ਵੀ ਲੱਦੇ ਹੋਏ ਸਨ। ਜਿੱਥੇ ਤੱਕ ਨਜ਼ਰ ਜਾਂਦੀ, ਨਦੀ ਪਾਰ ਕਰ ਰਹੇ ਲੋਕ ਵਿਖਾਈ ਦਿੰਦੇ ਸਨ।

ਪ੍ਰਸ਼ਨ :
(i) ਲੋਕ ਕਿਸ ਤਰ੍ਹਾਂ ਨਦੀ ਪਾਰ ਕਰ ਰਹੇ ਸਨ?
(ਉ) ਟੋਲੀਆਂ ਬਣਾ – ਬਣਾ ਕੇ
(ਅ) ਇਕੱਲੇ – ਇਕੱਲੇ
(ਈ) ਅੱਗੇ – ਪਿੱਛੇ
(ਸ) ਕਾਹਲ ਵਿਚ।
ਉੱਤਰ :
(ੳ) ਟੋਲੀਆਂ ਬਣਾ – ਬਣਾ ਕੇ।

PSEB 5th Class Punjabi Solutions Chapter 21 ਅਸਲੀ ਸਿੱਖਿਆ

(ii) ਨਿੱਕੇ ਬਾਲਾਂ ਨੂੰ ਵੱਡਿਆਂ ਨੇ ਆਪਣੇ ਮੋਢਿਆਂ ਉੱਤੇ ਕਿਉਂ ਚੁੱਕਿਆ ਹੋਇਆ ਸੀ?
ਉੱਤਰ :
ਤਾਂ ਜੋ ਉਨ੍ਹਾਂ ਨੂੰ ਤੇਜ਼ ਵਹਾ ਵਾਲੀ ਨਦੀ ਪਾਰ ਕਰਾਈ ਜਾ ਸਕੇ।

(iii) ਬੱਚੇ ਕਿਉਂ ਚਾਂਭਲ ਰਹੇ ਸਨ?
ਉੱਤਰ :
ਨਦੀ ਵਿਚ ਤੇਜ਼ ਵਗਦਾ ਪਾਣੀ ਵੇਖ ਕੇ।

(iv) ਕਿਸੇ ਨੇ ਸਾਈਕਲ ਦੇ ਕੈਰੀਅਰ ਉੱਤੇ ਕੀ ਲੱਦਿਆ ਹੋਇਆ ਸੀ?
(ੳ) ਸਿਲੰਡਰ
(ਅ) ਦੁੱਧ ਵਾਲੇ ਢੋਲ
(ਬ) ਅੰਗੀਠੀ
(ਸ) ਭਾਂਡੇ
ਉੱਤਰ :
(ਅ) ਦੁੱਧ ਵਾਲੇ ਢੋਲ।

(v) ਦੂਰ ਤਕ ਕੀ ਦਿਖਾਈ ਦੇ ਰਿਹਾ ਸੀ?
ਉੱਤਰ :
ਨਦੀ ਪਾਰ ਕਰ ਰਹੇ ਲੋਕ।

(vi) ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਤੇ ਦੋ ਵਸਤਵਾਚਕ ਨਾਂਵ ਚੁਣੋ।
ਉੱਤਰ :
ਇਕੱਠਵਾਚਕ ਨਾਂਵ – ਲੋਕ, ਟੋਲੀਆਂ। ਵਸਤੂਵਾਚਕ ਨਾਂਵ – ਪਾਣੀ, ਦੁੱਧ।

(vii) ਉਪਰੋਕਤ ਪੈਰੇ ਵਿਚੋਂ ਦੋ ਵਿਸ਼ੇਸ਼ਣ ਤੇ ਦੋ ਕਿਰਿਆ ਸ਼ਬਦ ਚੁਣੋ।
ਉੱਤਰ :
ਵਿਸ਼ੇਸ਼ਣ – ਬਹੁਤ, ਨਿੱਕੇ, ਕਿਰਿਆ – ਸੀ, ਵਿਖਾਈ ਦਿੰਦੇ ਸਨ।

(viii) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਅਸਲੀ ਸਿੱਖਿਆ।

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ।
ਨਦੀ ਪਾਰ ਕਰ ਕੇ ਬੱਸ ਤੱਕ ਜਾਂ ਪਿੰਡ ਤਕ ਪੁੱਜਣਾ ਪੈਂਦਾ ਸੀ।
ਉੱਤਰ :
ਨਦੀ ਪਾਰ ਕਰ ਕੇ ਬੱਸਾਂ ਤੱਕ ਜਾਂ ਪਿੰਡਾਂ ਤੱਕ ਪੁੱਜਣਾ ਪੈਂਦਾ ਸੀ।

(x) ਹੇਠ ਲਿਖਿਆਂ ਵਿੱਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਗਾਓ :
(ਉ) ਨਦੀ ਉੱਤੇ ਪੁਲ ਬਣਿਆ ਹੋਇਆ ਸੀ।
(ਆ) ਡਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ।
ਉੱਤਰ :
(ੳ) ✗
(ਅ) ✓

PSEB 5th Class Punjabi Solutions Chapter 21 ਅਸਲੀ ਸਿੱਖਿਆ

2. ਸ਼ਾਰਦਾ ਭੈਣ ਜੀ ਨੇ ਬੜੇ ਠਰੂੰਮੇ ਨਾਲ ਉਸ ਨੂੰ ਕਿਹਾ, ”ਬੇਟਾ, ਮੈਂ ਵੀ ਤਾਂ ਤੈਨੂੰ ਰੁੜ੍ਹੇ ਜਾਂਦੇ ਨੂੰ ਹੀ ਬਚਾ ਰਹੀ ਹਾਂ। ਮੈਂ ਤਾਂ ਉਸ ਦਿਨ ਨਦੀ ਦੇ ਪਾਣੀ ਵਿੱਚ ਰੁੜ੍ਹਨ ਲੱਗੀ ਸਾਂ, ਪਰ ਤੂੰ ਜਿਹੜੀ ਨਕਲ ਵਾਲੀ ਨਦੀ ਵਿੱਚ ਰੁੜ੍ਹਨ ਲੱਗਾ ਏਂ, ਇਹ ਉਸ ਤੋਂ ਵੀ ਵੱਧ ਮਾਰੂ ਏ। ਤੂੰ ਠੀਕ ਢੰਗ ਨਾਲ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਂਗਾ। ਬੱਸ, ਇਹੋ ਜ਼ਿੰਦਗੀ ਦੀ ਅਸਲ ਸਿੱਖਿਆ ਏ, ਇਹੋ ਪੜ੍ਹਾਈ ਏ।” ਪ੍ਰਸ਼ਨ :

(i) ਠਰੂੰਮੇ ਨਾਲ ਕੌਣ ਬੋਲ ਰਿਹਾ ਸੀ? ..
(ਉ) ਸ਼ਾਰਦਾ ਭੈਣ ਜੀ।
(ਅ) ਮਨਜੀਤ ਭੈਣ ਜੀ
(ਈ) ਮੁੱਖ ਅਧਿਆਪਕਾ
(ਸ) ਲੋਕ।
ਉੱਤਰ :
(ੳ) ਸ਼ਾਰਦਾ ਭੈਣ ਜੀ।

(ii) ਸ਼ਾਰਦਾ ਭੈਣ ਜੀ ਕਿਸ ਵਿਚ ਰੁੜ੍ਹਨ ਲੱਗੇ ਸੀ?
(ਉ) ਨਦੀ ਵਿਚ
(ਅ) ਦੋ ਵਿਚ
(ਈ) ਨਾਲੇ ਵਿਚ
(ਸ) ਖੱਡ ਵਿਚ।
ਉੱਤਰ :
(ਉ) ਨਦੀ ਵਿੱਚ।

(iii) ਕਿਸ ਚੀਜ਼ ਵਿਚ ਰੁੜ੍ਹਨਾ ਵਧੇਰੇ ਮਾਰੂ ਹੈ?
(ਉ) ਨਕਲ ਦੀ ਨਦੀ ਵਿਚ
(ਅ) ਹੜ੍ਹ ਵਿਚ,
(ਇ) ਚੋ ਵਿਚ,
(ਸ) ਨਾਲੇ ਵਿਚ।
ਉੱਤਰ :
(ੳ) ਨਕਲ ਦੀ ਨਦੀ ਵਿਚ।

(iv) ਜ਼ਿੰਦਗੀ ਦੀ ਨਦੀ ਕਿਸ ਤਰ੍ਹਾਂ ਪਾਰ ਹੁੰਦੀ ਹੈ?
ਉੱਤਰ :
ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰਕੇ ਹੀ ਪਾਰ ਹੁੰਦੀ ਹੈ, ਨਕਲ ਕਰ ਕੇ ਨਹੀਂ।

(v) ਜ਼ਿੰਦਗੀ ਦੀ ਅਸਲ ਸਿੱਖਿਆ ਕੀ ਹੈ?
ਉੱਤਰ :
ਜ਼ਿੰਦਗੀ ਦੀ ਨਦੀ ਪੜ੍ਹਾਈ ਕਰ ਕੇ ਪਾਰ ਕਰਨੀ ਚਾਹੀਦੀ ਹੈ, ਨਾ ਕਿ ਨਕਲ ਕਰ ਕੇ॥

(vi) ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਸੁਣੋ।
ਉੱਤਰ :
ਠਰੰਮਾ, ਜ਼ਿੰਦਗੀ, ਸਿੱਖਿਆ।

PSEB 5th Class Punjabi Solutions Chapter 21 ਅਸਲੀ ਸਿੱਖਿਆ

(vii) ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਉਸ, ਮੈਂ, ਇਹੋ।

(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਕਿਹਾ, ਬਚਾ ਰਹੀ ਹਾਂ, ਕਰ ਸਕੇਂਗਾ।

(ix) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਅਸਲੀ ਸਿੱਖਿਆ।

(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ ਤੂੰ ਠੀਕ ਢੰਗ ਨਾਲ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਗਾ।
ਉੱਤਰ :
ਤੁਸੀਂ ਠੀਕ ਤਰ੍ਹਾਂ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੋਗੇ।

(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਸ਼ਾਰਦਾ ਭੈਣ ਜੀ ਬੜੇ ਠਰੂੰਮੇ ਨਾਲ ਬੋਲੇ।
(ਅ) ਵਿਦਿਆਰਥੀ ਨੂੰ ਪ੍ਰੀਖਿਆ ਵਿਚ ਨਕਲ ਨਹੀਂ ਕਰਨੀ ਚਾਹੀਦੀ।
ਉੱਤਰ :
(ੳ) ✗
(ਆ) ✓

(ix) ਅਧਿਆਪਕ ਲਈ ਪ੍ਰਸ਼ਨ।. ਵਿਸ਼ੇਸ਼ਣ ਦਾ ਸੰਕਲਪ ਕਰਾਇਆ ਜਾਵੇ।

ਔਖੇ ਸ਼ਬਦਾਂ ਦੇ ਅਰਥ – Meanings

  • ਬੱਦਲ ਘੁਲੇ ਹੋਏ – ਬੱਦਲਾਂ ਦਾ ਲੰਮੇ ਸਮੇਂ ਲਈ ਵਰੁਨ ਵਾਲੇ ਹੋਣਾ।
  • ਵਹਾਅ – ਰੋੜ
  • ਭਲ – ਗੁਸਤਾਖ਼, ਬੇਅਦਬ, ਢੀਠ
  • ਫੁਰਤੀ – ਤੇਜ਼ੀ।
  • ਸੰਸਾ – ਸਿਫ਼ਤ
  • ਸਨਮਾਨ – ਵਡਿਆਈ !
  • ਨਿਗਰਾਨੀ – ਦੇਖ – ਰੇਖ।
  • ਤਰਲੇ – ਮਿੰਨਤ
  • ਠਰੂੰਮੇ – ਸ਼ਾਂਤ, ਅਰਾਮ, ਬਿਨਾਂ ਗੁੱਸੇ ਤੋਂ।
  • ਮਾਰੂ – ਮਾਰਨ ਵਾਲਾ।
  • ਸੌ ਫ਼ੀ ਸਦੀ – ਪੂਰਾ ਪੂਰਾ, ਬਿਲਕੁਲ !

PSEB 5th Class Hindi Solutions Chapter 1 जब बोलो (कविता)

Punjab State Board PSEB 5th Class Hindi Book Solutions Chapter 1 जब बोलो (कविता) Textbook Exercise Questions and Answers.

PSEB Solutions for Class 5 Hindi Chapter 1 जब बोलो (कविता) (2nd Language)

Hindi Guide for Class 5 PSEB जब बोलो Textbook Questions and Answers

जब बोलो (कविता) अभ्यास

नीचे गुरुमुखी और देवनागरी लिपि में दिये गये शब्दों को पढ़ो और हिंदी शब्दों को लिखने का अभ्यास करो-

  • भिमती = मिसरी
  • वप्ले = बोलो
  • मच = सच
  • भठ = मन

PSEB 5th Class Hindi Solutions Chapter 1 जब बोलो (कविता)

नीचे एक ही अर्थ के लिए पंजाबी और हिंदी भाषा में शब्द दिये गये हैं। इन्हें ध्यान से पढ़ो और हिंदी शब्दों को लिखो-

  • व = झुक
  • ताहां = गाँठें

सही शब्द चुनकर वाक्य पूरे करो

  1. हमें ………………………….. बोलना चाहिए। (रोकर/ हँसकर)
  2. हमारी बातचीत में ………………………….. होनी चाहिए। (मिठास/ कड़वाहट)
  3. हमें सदा ………………………….. बोलना चाहिए। (सच/ झूठ)
  4. हमें ………………………….. अपनी बात कहनी चाहिए। (जल्दी-जल्दी/ सोच-समझकर)
  5. हमें अपनी बात ………………………….. कहनी चाहिए। (अकड़कर/ झुककर)

उत्तर :

  1. हँसकर
  2. मिठास
  3. सच
  4. सोच – समझकर
  5. झुककर।

तुक मिलाओ

  1. जब = …………………………..
  2. सच = …………………………..
  3. झुक = …………………………..
  4. बोलो = …………………………..

उत्तर :

  1. जब – तब।
  2. सच – सच।
  3. झुक – रुक।
  4. बोलो – तोलो।

PSEB 5th Class Hindi Solutions Chapter 1 जब बोलो (कविता)

पढ़ो और समझो

  • हँस + कर = हँसकर
  • झुक + कर = झुककर
  • रुक + कर = रुककर
  • सोच + समझ + कर = सोच-समझकर

वाक्य बनाओ

  1. मिसरी-सी
  2. सच-सच
  3. रच-रच
  4. मन की गाँठें

उत्तर :

  1. मिसरी – सी – कोयल की मीठी कूक कानों में मिसरी – सी घोलती है।
  2. सच – सच – सच – सच बताओ, कल तुम कहाँ थे ?
  3. रच – रच – कभी न बातें रच – रच बोलो।
  4. मन की गाँठे – हँस – हँस कर अपने मन की गाँठे खोलो।

रचनात्मक अभिव्यक्ति
PSEB 5th Class Hindi Solutions Chapter 1 जब बोलो (कविता) 1
चित्र देखकर दिए गए शब्दों की सहायता से वाक्य पूरे करो-
आदर बुरी रोकर मिलजुलकर

  1. ऊँची आवाज़ में चीखकर बोलना ………………………….. आदत है।
  2. हमें आपस में ………………………….. रहना चाहिए।
  3. ………………………….. अपनी बात कहने वाले बच्चे किसी को नहीं भाते।
  4. हमें बड़ों का ………………………….. करना चाहिए।

उत्तर :

  1. बुरी
  2. मिल – जुलकर
  3. रोकर
  4. आदर।

PSEB 5th Class Hindi Solutions Chapter 1 जब बोलो (कविता)

बहुवैकल्पिक प्रश्न

प्रश्न 1.
‘बोलो’ की तुकबन्दी करते हुए शब्द मिलाएं, सही पर गोला लगाओ।
‘तोलो’ सुनो, बुलाओ, भलो
उत्तर :
तोलो

प्रश्न 2.
‘जब’ की तुकबन्दी करते हुए शब्द मिलाएं, सही पर गोला लगाओ।
तब, आब, साहब, ताब
उत्तर :
तब

प्रश्न 3.
‘सच’ की तुकबन्दी करते हुए शब्द मिलाएँ आज, राज, बच, बचना
उत्तर :
बच।

जब बोलो (कविता) Poems

1. जब बोलो, तब हँस कर बोलो,
बातों में मिसरी-सी घोलो।
जब बोलो, तब सच-सच बोलो,
कभी न बातें रच-रच बोलो।

शब्दार्थ –

मिसरी – सी = मिश्री जैसी, मिठास।
सच – सत्य।
रच – रच कर = बना – बना कर।

सरलार्थ – प्रस्तुत पंक्तियों में कवि बच्चों को वाणी में मधुरता और सत्यनिष्ठा को अपनाने की प्रेरणा देते हुए कहता है कि जब भी बोलो तब हँसहँस कर बात करो। मुस्कुरा कर बातें करनी चाहिएं ताकि सुनने वाले को अच्छा लगे। तुम्हारी बातों में मिठास होनी चाहिए। जब भी किसी से बात करो तो सच – सच बोलो कभी भी बना – बना कर बात नहीं करनी चाहिए।

PSEB 5th Class Hindi Solutions Chapter 1 जब बोलो (कविता)

2. जब बोलो, तब झुक कर बोलो,
सोच समझ कर, रुक कर बोलो।
हँस कर मन की गाँठे खोलो,
जब बोलो, तब हँस कर बोलो।

शब्दार्थ – झुककर = विनम्रता से। रुक कर = धीरे – धीरे, शांति से। हँस कर =मुस्करा कर। मन की गाँठें = मन के भेद।

सरलार्थ प्रस्तुत पंक्तियों में कवि बच्चों को विनम्रता और मधुरता को अपनाने की प्रेरणा देते हुए कहता है कि जब भी बोलो विनम्रता से बोलो, बात को सुन कर, सोच – समझकर और धीरे – धीरे, शांत भाव से बोलो। मन पर पडी दविधा की गाँठों को, परतों को, भेदों को, हँसकर खोलना चाहिए। मधुर वाणी बोलनी चाहिए। जब भी बोलो हँसकर बात करनी चाहिए।

जब बोलो (कविता) शब्दार्थ – Meanings

  • मिसरी = चीनी से बनी वस्तु
  • मिसरी-सी = मिठास से भरी हुई
  • रच-रच बोलना = अपने आप बात बनाकर कहना
  • मन की गाँठ = मन में छिपी बात

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

Punjab State Board PSEB 5th Class Punjabi Book Solutions Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ Exercise Questions and Answers.

PSEB 5th Class Hindi Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

1. ਉੱਲੂ ਬਣਾਉਣਾ (ਮੂਰਖ ਬਣਾਉਣਾ) – ਗੁਰਪ੍ਰੀਤ ਬੜਾ ਚਲਾਕ ਹੈ। ਉਹ ਹਰ ਇਕ ਨੂੰ ਉੱਲੂ ਬਣਾ ਕੇ ਆਪਣਾ ਕੰਮ ਕੱਢ ਲੈਂਦਾ ਹੈ।
2. ਉਂਗਲ ਕਰਨੀ (ਦੋਸ਼ ਲਾਉਣਾ) – ਮਨਬੀਰ ਸਿੰਘ ਦੇ ਘਰ ਚੋਰੀ ਹੋ ਗਈ। ਥਾਣੇਦਾਰ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਕਿਸ ਆਦਮੀ ਉੱਤੇ ਸ਼ੱਕ ਹੈ, ਤਾਂ ਉਸ ਨੇ ਰਾਮੇ ਵਲ ਉਂਗਲ ਕਰ ਦਿੱਤੀ।
3. ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਕੱਢਣਾ) – ਮਤਲਬੀ ਯਾਰ ਸਿਰਫ਼ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
4. ਅੱਖ ਲੱਗਣੀ ਨੀਂਦ ਆ ਜਾਣੀ) – ਮੇਰੀ ਅੱਖ ਲੱਗੀ ਹੀ ਸੀ ਕਿ ਮੀਂਹ ਪੈਣ ਲੱਗ ਪਿਆ ਤੇ ਮੈਂ ਅੱਭੜਵਾਹੇ ਉੱਠਿਆ।
5. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਅੱਜ – ਕਲ੍ਹ ਦੁਕਾਨਦਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਨਕਲੀ ਤੇ ਮਿਲਾਵਟ ਵਾਲਾ ਸਮਾਨ ਵੇਚ ਦਿੰਦੇ ਹਨ।
6. ਅੱਖ ਮਾਰਨੀ (ਇਸ਼ਾਰਾ ਕਰਨਾ) – ਮੈਂ ਗੱਲ ਕਰਨ ਹੀ ਲੱਗਾ ਸਾਂ ਕਿ ਮੇਰੇ ਭਰਾ ਨੇ ਅੱਖ ਮਾਰ ਕੇ ਮੈਨੂੰ ਰੋਕ ਦਿੱਤਾ
7. ਅੱਖਾਂ ਵਿਚ ਰੜਕਣਾ ਬੁਰਾ ਲੱਗਣਾ) – ਜਦੋਂ ‘ ਦਾ ਉਸ ਨੇ ਮੇਰੇ ਪੁੱਤਰ ਨੂੰ ਕੁੱਟਿਆ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ।
8. ਅੱਗ ਦੇ ਭਾ ਹੋਣਾ ਬਹੁਤ ਮਹਿੰਗਾ) – ਅੱਜਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਬਜ਼ਾਰ ਵਿਚ ਹਰ ਚੀਜ਼ ਅੱਗ ਦੇ ਭਾ ਮਿਲਦੀ ਹੈ।
9. ਇੱਟ ਘੜੇ ਦਾ ਵੈਰ (ਸਖ਼ਤ ਵੈਰ) – ਭਾਰਤ ਦੇ ਨਾਲ ਪਾਕਿਸਤਾਨ ਦਾ ਸ਼ੁਰੂ ਤੋਂ ਹੀ ਇੱਟ ਘੜੇ ਦਾ ਵੈਰ ਹੈ।
10. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ – ਮਨਜੀਤ ! ਤੂੰ ਤਾਂ ਈਦ ਦਾ ਚੰਦ ਹੋ ਗਿਆ ਹੈਂ। ਪਤਾ ਨਹੀਂ ਇੰਨੀ ਦੇਰ ਕਿੱਥੇ ਰਿਹਾ ਹੈ ਕਦੇ ਮਿਲਿਆ ਹੀ ਨਹੀਂ।
11. ਇੱਟ ਦਾ ਜਵਾਬ ਪੱਥਰ ਨਾਲ ਦੇਣਾ ਉਸੇ ਵੇਲੇ ਵਧ ਕੇ ਬਦਲਾ ਲੈਣਾ) – ਭਾਰਤ ਪਾਕਿਸਤਾਨ ਦੀ ਕਿਸੇ ਧਮਕੀ ਤੋਂ ਨਹੀਂ ਡਰੇਗਾ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ।
12. ਇਕ ਅੱਖ ਨਾਲ ਦੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਵੇਖਦਾ ਸੀ।
13. ਸਰ ਕਰਨਾ (ਜਿੱਤ ਲੈਣਾ – ਜਮਰੌਦ ਦਾ ਕਿਲ੍ਹਾ ਸਰ ਕਰਨ ਗਿਆ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ।
14. ਸਿਰ ਸੁਆਹ ਪਾਉਣੀ (ਬੇਇੱਜ਼ਤੀ ਕਰਨੀ) – ਰਾਮੂ ਦੀ ਧੀ ਨੇ ਬਿੱਲੂ ਨਾਲ ਉੱਧਲ ਕੇ ਆਪਣੇ ਮਾਪਿਆਂ ਦੇ ਸਿਰ ਸੁਆਹ ਪਾ ਦਿੱਤੀ।
15. ਸਿਰ ਖਾਣਾ (ਗੱਲਾਂ ਕਰ ਕੇ ਤੰਗ ਕਰਨਾ) – ਅੱਜ ਮਨਜੀਤ ਮੇਰੇ ਕੋਲ ਬੈਠਾ ਸਾਰਾ ਦਿਨ ਮੇਰਾ ਸਿਰ ਖਾਂਦਾ ਰਿਹਾ ਤੇ ਉਸ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ
16. ਹੱਥਾਂ ਦੇ ਤੋਤੇ ਉੱਡ ਜਾਣੇ ਘਬਰਾ ਜਾਣਾ) – ਜਦੋਂ ਰਾਮ ਨੇ ਅਚਾਨਕ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣੀ, ਤਾਂ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ।
17. ਕੰਨ ਭਰਨੇ (ਚੁਗਲੀ ਕਰਨੀ) – ਹਰਜੀਤ ਨੇ ਮੇਰੇ ਦੋਸਤ ਦੇ ਮੇਰੇ ਵਿਰੁੱਧ ਕੰਨ ਭਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਦੀਆਂ ਗੱਲਾਂ ਵਿਚ ਨਾ ਆਇਆ।
18. ਕੰਨਾਂ ਨੂੰ ਹੱਥ ਲਾਉਣੇ (ਤੋਬਾ ਕਰਨੀ) – ਜਦੋਂ ਸੁਰਜੀਤ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਮੁਹੱਲੇ ਵਾਲਿਆਂ ਪਾਸੋਂ ਕੰਨਾਂ ਨੂੰ ਹੱਥ ਲਾ ਕੇ ਛੁੱਟਾ।
19. ਕੰਨਾਂ ‘ਤੇ ਜੂੰ ਨਾ ਸਰਕਣਾ (ਕੋਈ ਅਸਰ ਨਾ ਹੋਣਾ) – ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਉਸ ਦੇ ਕੰਨਾਂ ‘ਤੇ ਜੂੰ ਨਾ ਸਰਕੀ।
20. ਖੁੰਬ ਠੱਪਣੀ ਆਕੜ ਭੰਨਣੀ) – ਮੀਤਾ ਕੱਲ੍ਹ ਮੇਰੇ ਨਾਲ ਬਹੁਤ ਆਕੜਦਾ ਸੀ। ਅੱਜ ਮੈਂ ਭਰੀ ਪੰਚਾਇਤ ਵਿਚ ਉਸ ਦੀਆਂ ਕਰਤੂਤਾਂ ਨੰਗੀਆਂ ਕਰ ਕੇ ਉਸ ਦੀ ਖੂਬ ਖੁੰਬ ਠੱਪੀ।

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

21. ਖੇਰੂੰ – ਖੇਰੂੰ ਹੋਣਾ (ਏਕਤਾ ਨਾ ਰਹਿਣੀ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸਿੱਖ ਰਾਜ ਖੇਰੂੰ – ਖੇਰੂੰ ਹੋ ਗਿਆ।
22. ਖੂਹ ਪੁੱਟਣਾ (ਬਿਪਤਾ ਖੜੀ ਕਰਨੀ) – ਜੇਕਰ ਪਾਕਿਸਤਾਨ ਭਾਰਤੀ ਸਰਹੱਦਾਂ ਉੱਤੇ ਛੇੜ – ਛਾੜ ਕਰੇਗਾ, ਤਾਂ ਉਹ ਆਪਣੇ ਲਈ ਹੀ ਖੂਹ ਪੁੱਟੇਗਾ।
23. ਗਲਾ ਭਰ ਆਉਣਾ (ਰੋ ਪੈਣਾ) – ਜਦੋਂ ਮੇਰੇ ਵੱਡੇ ਵੀਰ ਜੀ ਇੰਗਲੈਂਡ ਗਏ, ਤਾਂ ਉਨ੍ਹਾਂ ਨੂੰ ਵਿਦਾ ਕਰਨ ਗਿਆਂ ਹਵਾਈ ਅੱਡੇ ਉੱਤੇ ਮੇਰਾ ਗਲਾ ਭਰ ਆਇਆ।
24. ਘਿਓ ਦੇ ਦੀਵੇ ਜਗਾਉਣਾ ਬਹੁਤ ਖ਼ੁਸ਼ੀ ਮਨਾਉਣੀ) – ਅਜ਼ਾਦੀ ਮਿਲਣ ਉੱਤੇ ਸਾਰੇ ਭਾਰਤੀਆਂ ਨੇ ਘਿਓ ਦੇ ਦੀਵੇ ਜਗਾਏ।
25. ਚਾਂਦੀ ਦੀ ਜੁੱਤੀ ਮਾਰਨੀ ਵਿੱਢੀ ਦੇਣੀ) – ਅੱਜਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਜਿੰਨਾ ਚਿਰ ਅਫ਼ਸਰਾਂ ਨੂੰ ਚਾਂਦੀ ਦੀ ਜੁੱਤੀ ਨਾ ਮਾਰੋ, ਉਹ ਕੰਮ ਨਹੀਂ ਕਰਦੇ।
26. ਛੱਕੇ ਛੁੱਟ ਜਾਣੇ (ਘਬਰਾ ਜਾਣਾ) – ਸਿੱਖ ਫ਼ੌਜਾਂ ਦੇ ਭਾਰੀ ਹਮਲੇ ਅੱਗੇ ਅਫ਼ਗਾਨਾਂ ਦੇ ਛੱਕੇ ਛੁੱਟ ਗਏ। :27. ਛੱਪਰ ਪਾੜ ਕੇ ਦੇਣਾ (ਅਚਾਨਕ ਅਮੀਰ ਹੋ ਜਾਣਾ) – ਜਦੋਂ ਕਿਸਮਤ ਸਾਥ ਦੇਵੇ, ਤਾਂ ਰੱਬ ਛੱਪਰ ਪਾੜ ਕੇ ਦਿੰਦਾ ਹੈ।
28. ਛੱਤ ਸਿਰ ‘ਤੇ ਚੁੱਕ ਲੈਣੀ ਬਹੁਤ ਰੌਲਾ ਪਾਉਣਾ) – ਜਦੋਂ ਅਧਿਆਪਕ ਕੰਮਰੇ ਵਿਚ ਨਹੀਂ ਹੁੰਦਾ, ਤਾਂ ਲੜਕੇ ਛੱਤ ਸਿਰ ‘ਤੇ ਚੁੱਕ ਲੈਂਦੇ ਹਨ।
29. ਜੜ੍ਹੀ ਤੇਲ ਦੇਣਾ ਤਬਾਹ ਕਰ ਦੇਣਾ) – ਉਸ ਨੇ ਆਪਣੀਆਂ ਕਰਤੂਤਾਂ ਨਾਲ ਆਪਣੇ ਖ਼ਾਨਦਾਨ ਦੀ ਜੜ੍ਹਾਂ ਤੇਲ ਦੇ ਦਿੱਤਾ।
30. ਜ਼ਖ਼ਮਾਂ ਉੱਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਉਸ ਨੇ ਮੈਨੂੰ ਇਹ ਗੱਲਾਂ ਕਹਿ ਕੇ ਮੇਰੇ ਦੁੱਖ ਨੂੰ ਘਟਾਇਆ ਨਹੀਂ, ਸਗੋਂ ਮੇਰੇ ਰਿਸਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।
31. ਜਮ ਹੋ ਕੇ ਚਿੰਬੜਨਾ (ਖਹਿੜੇ ਪੈ ਜਾਣਾ) – ਉਹ ਮੇਰੇ ਤੋਂ ਕਰਜ਼ਾ ਵਾਪਸ ਲੈਣ ਲਈ ਮੈਨੂੰ ਜਮ ਹੋ ਕੇ ਚਿੰਬੜ ਗਿਆ।
32. ਝਾਟੇ ਖੇਹ ਪਾਉਣੀ (ਬੇਇੱਜ਼ਤੀ ਕਰਨੀ) – ਸੁਨੀਤਾ ਨੇ ਅਵਾਰਾਗਰਦੀ ਕਰ ਕੇ ਆਪਣੇ ਮਾਪਿਆਂ ਦੇ ਝਾਟੇ ਖੇਹ ਪਾ ਦਿੱਤੀ।
33. ਝਾੜੂ ਫੇਰਨਾ (ਸਫ਼ਾਇਆ ਕਰਨਾ) – 18ਵੀਂ ਸਦੀ ਦੇ ਸਿੱਖਾਂ ਨੇ ਪੰਜਾਬ ਵਿਚ ਮੁਗ਼ਲ ਹੁਕਮਰਾਨਾਂ ਦੀ ਤਾਕਤ ਨੂੰ ਝਾੜੂ ਫੇਰ ਦਿੱਤਾ। 34. ਟੱਕਰਾਂ ਮਾਰਨੀਆਂ (ਭਟਕਦੇ ਫਿਰਨਾ) – ਚਾਰ ਸਾਲ ਹੋ ਗਏ ਹਨ, ਮੈਂ ਨੌਕਰੀ ਲਈ ਥਾਂ – ਥਾਂ ਟੱਕਰਾਂ ਮਾਰ ਰਿਹਾ ਹਾਂ, ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ ॥
35. ਠੰਢੇ ਸਾਹ ਭਰਨੇ ਹਉਕੇ ਲੈਣੇ) – ਜਦੋਂ ਦੀ ਮਾਂ ਛੋਟੇ ਬੱਚੇ ਨੂੰ ਘਰ ਛੱਡ ਕੇ ਵਾਂਢੇ ਗਈ ਹੈ, ਉਹ
36. ਮੂੰਗਾ ਮਾਰਨਾ ਘੱਟ ਤੋਲਣਾ) – ਬਹੁਤੇ ਦੁਕਾਨਦਾਰ ਸੌਦਾ ਤੋਲਣ ਲੱਗੇ ਗਾਹਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਗੁੰਗਾ ਮਾਰ ਹੀ ਜਾਂਦੇ ਹਨ।
37. ਢਿੱਡੀ ਪੀੜਾਂ ਪੈਣੀਆਂ ਬਹੁਤ ਹੱਸਣਾ) – ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਜਿਸ ਨਾਲ ਹੱਸ – ਹੱਸ ਕੇ ਸਭ ਦੇ ਢਿੱਡੀ ਪੀੜਾਂ ਪੈ ਗਈਆਂ।
38. ਢੇਰੀ ਢਿੱਗੀ) – ਢਾਹੁਣੀ ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ ਨਹੀਂ ਢਾਹੁਣੀ ਚਾਹੀਦੀ।
39. ਤੱਤੀ ‘ਵਾ ਨਾ ਲੱਗਣੀ (ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
40. ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਇਕ ਵੀ ਹੱਥ ਨਾ ਆਇਆ।

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

41.ਤੀਲ੍ਹੀ ਲਾਉਣੀ (ਲੜਾਈ – ਝਗੜਾ ਕਰਾਉਣਾ) – ਬਸੰਤ ਕੌਰ ਜਿਸ ਘਰ ਜਾਂਦੀ ਹੈ, ਉੱਥੇ ਝੂਠੀਆਂ ਸੱਚੀਆਂ ਗੱਲਾਂ ਕਰ ਕੇ ਤੀਲ੍ਹੀ ਲਾ ਆਉਂਦੀ ਹੈ।
42. ਦੰਦ ਪੀਹਣਾ ਗੁੱਸੇ ਵਿਚ ਆਉਣਾ) – ਜਦੋਂ ਇੰਦਰ ਨੇ ਉਸ ਨੂੰ ਗਾਲ੍ਹਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
43. ਦੰਦ ਕੱਢਣੇ (ਹਿੜ – ਹਿੜ ਕਰਨਾ) – ਜਦੋਂ ਅਧਿਆਪਕ ਪੜ੍ਹਾ ਰਿਹਾ ਸੀ, ਤਾਂ ਸ਼ਰਾਰਤੀ ਬੱਚੇ ਦੰਦ ਕੱਢ ਰਹੇ ਸਨ।
44. ਦੂਰੋਂ ਹੀ ਸਲਾਮ ਕਰਨੀ ਦੂਰੋਂ ਮੱਥਾ ਟੇਕਣਾ) – ਮੀਤਾ ਤਾਂ ਏਨਾ ਭੈੜਾ ਹੈ ਕਿ ਉਸ ਨੂੰ ਦੂਰੋਂ ਹੀ ਸਲਾਮ ਕਰਨੀ ਚਾਹੀਦੀ ਹੈ।
45. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ। 46. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।
47. ਨਾਨੀ ਚੇਤੇ ਕਰਾਉਣੀ ਬਹੁਤ ਔਖੇ ਕਰਨਾਭਾਰਤੀ ਸਿਪਾਹੀਆਂ ਨੇ ਪਾਕਿਸਤਾਨੀ ਫ਼ੌਜਾਂ ਨੂੰ ਬੰਗਲਾ ਦੇਸ਼ ਵਿਚ ਨਾਨੀ ਚੇਤੇ ਕਰਾ ਦਿੱਤੀ।
48. ਪੈਰ ਜ਼ਮੀਨ ਉੱਤੇ ਨਾ ਲੱਗਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ਉੱਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ।
49. ਪੱਛਾਂ ‘ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਮੇਰੇ ਪੱਛਾਂ ‘ ਤੇ ਲੂਣ ਨਾ ਛਿੜਕੋ, ਮੈਂ ਅੱਗੇ ਹੀ ਬਹੁਤ ਦੁਖੀ ਹਾਂ।
50. ਬਲਦੀ ਉੱਤੇ ਤੇਲ ਪਾਉਣਾ ਲੜਾਈ ਨੂੰ ਹੋਰ ਤੇਜ਼ ਕਰਨਾ) – ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਬਜਾਏ ਲੜਾਈ ਖ਼ਤਮ ਕਰਨ ਵਿਚ ਮੱਦਦ ਕਰਨੀ। ਚਾਹੀਦੀ ਹੈ।
51. ਬੇੜੀਆਂ ਵਿਚ ਵੱਟੇ ਪਾਉਣੇ ਨੁਕਸਾਨ ਪੁਚਾਉਣਾ) – ਉਸ ਦੇ ਇੱਕੋ ਨਿਕੰਮੇ ਪੁੱਤਰ ਨੇ ਬੇੜੀਆਂ ਵਿਚ ਵੱਟੇ ਪਾ ਦਿੱਤੇ ਤੇ ਉਸ ਦੀ ਇੱਜ਼ਤ ਮਿੱਟੀ ਵਿਚ ਰੋਲ ਦਿੱਤੀ।
52. ਮੁੱਠੀ ਗਰਮ ਕਰਨੀ ਵਿੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਅਫ਼ਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
53. ਮੱਖੀਆਂ ਮਾਰਨੀਆਂ ਵਿਹਲੇ ਰਹਿਣਾ) – ਅਵਤਾਰ ਨੌਕਰੀ ਨਾ ਮਿਲਣ ਕਰਕੇ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ।
54. ਮੱਖੀ ‘ਤੇ ਮੱਖੀ ਮਾਰਨੀ (ਇੰਨ – ਬਿੰਨ ਨਕਲ ਮਾਰਨੀ) – ਮੈਥੋਂ ਉਸ ਦਾ ਸਿਰਨਾਮਾ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ‘ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ ਹੈ।
55. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ) – ਉਹ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
56. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
57.ਲਿੱਦ ਕਰ ਲੈਣੀ (ਹਿੰਮਤ ਹਾਰ ਦੇਣੀ) – ਤੂੰ ਤਾਂ ਯਾਰ ਲਿੱਦ ਹੀ ਕਰ ਦਿੱਤੀ। ਮੁਸੀਬਤ ਦਾ ਟਾਕਰਾ ਇਸ ਤਰ੍ਹਾਂ ਹਿੰਮਤ ਹਾਰ ਕੇ ਨਹੀਂ ਹੁੰਦਾ।
58. ਲੋਹਾ ਲਾਖਾ ਹੋਣਾ (ਗੁੱਸੇ ਵਿਚ ਆਉਣਾ) – ਤੁਸੀਂ ਗੱਲ ਨੂੰ ਸ਼ਾਂਤੀ ਨਾਲ ਸੁਣੋ, ਐਵੇਂ ਲੋਹੇ ਲਾਖੇ ਹੋਣ ਦਾ ਕੋਈ ਲਾਭ ਨਹੀਂ।
59. ’ਵਾ ਨੂੰ ਤਲਵਾਰਾਂ ਮਾਰਨੀਆਂ ਮੱਲੋ – ਮੱਲੀ ਲੜਾਈ ਸਹੇੜਨੀ) – ਪਾਕਿਸਤਾਨੀ ਨੇਤਾ ਸਾਲ ਕੁ ਮਗਰੋਂ ’ਵਾ ਨੂੰ ਤਲਵਾਰਾਂ ਮਾਰਨ ਲੱਗ ਪੈਂਦੇ ਹਨ, ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

60. ਵਾਰ ਦੇਣਾ (ਕੁਰਬਾਨੀ ਦੇਣਾ) – ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਵਾਰ ਦਿੱਤਾ।

PSEB 5th Class Punjabi Grammar ਵਿਆਕਰਨ

Punjab State Board PSEB 5th Class Punjabi Book Solutions Punjabi Grammar ਵਿਆਕਰਨ Exercise Questions and Answers.

PSEB 5th Class Hindi Punjabi Grammar ਵਿਆਕਰਨ (1st Language)

ਬੋਲੀ

ਪ੍ਰਸ਼ਨ 1.
ਬੋਲੀ ਕਿਸ ਨੂੰ ਆਖਦੇ ਹਨ?
ਉੱਤਰ :
ਮੂੰਹ ਵਿਚੋਂ ਨਿਕਲਣ ਵਾਲੀਆਂ ਜਿਨ੍ਹਾਂ ਸਾਰਥਕ ਅਵਾਜ਼ਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ, ਉਨ੍ਹਾਂ ਨੂੰ ਬੋਲੀ ਕਿਹਾ ਜਾਂਦਾ ਹੈ।

PSEB 5th Class Punjabi Grammar ਵਿਆਕਰਨ

ਸ਼ਬਦ

ਪ੍ਰਸ਼ਨ 2.
ਸ਼ਬਦ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦ ਮੂੰਹ ਵਿਚੋਂ ਨਿਕਲਣ ਵਾਲੀਆਂ ਸਾਰਥਕ ਧੁਨੀਆਂ ਤੋਂ ਬਣੇ ਭਾਵਾਂਸ਼ਾਂ ਤੋਂ ਬਣਦੇ ਹਨ ; ਜਿਵੇਂ – ਮੈਂ, ਤੂੰ, ਉਹ, ਗੱਡਾ, ਸਿਰ, ਘੋੜਾ ਆਦਿ।

ਵਿਆਕਰਨ

ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦਾਂ ਦੇ ਭਿੰਨ – ਭਿੰਨ ਵਰਗਾਂ, ਰੁਪਾਂ ਤੇ ਵਾਕ – ਬਣਤਰ ਦਾ ਗਿਆਨ ਦੇਣ ਵਾਲੇ ਨਿਯਮਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ।

ਪ੍ਰਸ਼ਨ 4.
ਵਰਨ (ਅੱਖਰ) ਕਿਸ ਨੂੰ ਆਖਦੇ ਹਨ?
ਉੱਤਰ :
ਬੋਲਣ ਸਮੇਂ ਸਾਡੇ ਮੂੰਹ ਵਿਚੋਂ ਜੋ ਅਵਾਜ਼ਾਂ (ਧੁਨੀਆਂ) ਨਿਕਲਦੀਆਂ ਹਨ, ਉਨ੍ਹਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ, ਉਹ ‘ਵਰਨ’ ਜਾਂ “ਅੱਖਰ’ ਅਖਵਾਉਂਦੇ ਹਨ, ਜਿਵੇਂ – ਕ, ਚ, ਤ, ਲ, ਆਦਿ।

ਪ੍ਰਸ਼ਨ 5.
ਅੱਖਰ ਵਰਨ) ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਅੱਖਰ (ਵਰਨ) ਚਾਰ ਪ੍ਰਕਾਰ ਦੇ ਹੁੰਦੇ ਹਨਰ, ਵਿਅੰਜਨ, ਅਨੁਨਾਸਿਕ ਅਤੇ ਦੁੱਤ।

(ਉ) ਸੂਰ – ਸੂਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦਾ। ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਉ, ਅ, ੲ ਕੇਵਲ ਤਿੰਨ ਅੱਖਰ ਸੂਰ ਹਨ।

(ਅ) ਵਿਅੰਜਨ – ਵਿਅੰਜਨ ਅੱਖਰ ਉਹ ਅੱਖਰ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਵਿਚ ਕਿਸੇ ਥਾਂ ਛੋਹ ਕੇ ਜਾਂ ਬੁੱਲ੍ਹ ਆਪਸ ਵਿਚ ਜੁੜ ਕੇ ਸਾਹ ਨੂੰ ਕੁੱਝ ਸਮੇਂ ਲਈ ਰੋਕ ਕੇ ਛੱਡਦੇ ਹਨ। ਪੰਜਾਬੀ ਵਿਚ ‘ਸ` ਤੋਂ ਲੈ ਕੇ ‘ੜ ਤਕ ਸਾਰੇ ਅੱਖਰ ਵਿਅੰਜਨ ਹਨ।

(ਈ) ਅਨੁਨਾਸਿਕ – ਅਨੁਨਾਸਿਕ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਅਵਾਜ਼ ਨੱਕ ਵਿਚੋਂ ਨਿਕਲਦੀ ਹੈ। ਪੰਜਾਬੀ ਵਿਚ ਪੰਜ ਅੱਖਰ – ਝ, ਬ, ਣ, ਨ ਅਤੇ ਮ ਅਨੁਨਾਸਿਕ ਹਨ।

(ਸ) ਦੁੱਤ – ਜੋ ਅੱਖਰ ਵਿਅੰਜਨ ਦੇ ਪੈਰਾਂ ਵਿਚ ਲਗਦੇ ਹਨ, ਉਨ੍ਹਾਂ ਨੂੰ ‘ਦੁੱਤ ਅੱਖਰ ਕਿਹਾ ਜਾਂਦਾ ਹੈ ਪੰਜਾਬੀ ਵਿਚ ਕੇਵਲ ਤਿੰਨ ਦੁੱਤ ਅੱਖਰ ਪ੍ਰਚੱਲਿਤ ਦੂ ਹਨ : ਹ, ਰ ਤੇ ਵ। ਇਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਹੁੰਦੀ ਹੈ – ਪੜ੍ਹ, ਪ੍ਰੀਤਮ, ਸ਼ਰ ਆਦਿ।

ਗੁਰਮੁਖੀ ਵਰਨਮਾਲਾ (ਲਿਪੀ)

ਪ੍ਰਸ਼ਨ 6.
ਗੁਰਮੁਖੀ ਵਰਨਮਾਲਾ (ਲਿਪੀ) ਦੇ ਕਿੰਨੇ ਅੱਖਰ ਹਨ? ਇਨ੍ਹਾਂ ਨਾਲ ਸੰਖੇਪ ਜਾਣ – ਪਛਾਣ ਕਰਾਓ।
ਉੱਤਰ :
ਗੁਰਮੁਖੀ ਵਰਨਮਾਲਾ ਦੇ ਮੁੱਢਲੇ ਅੱਖਰ 35 ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ, ਸ਼, ਖ਼, ਗ਼, ਜ਼, ਫ਼ ਨੂੰ ਜੋੜਨ ਨਾਲ ਇਨ੍ਹਾਂ ਦੀ ਗਿਣਤੀ 40 ਹੋ ਗਈ ਹੈ। ਇਨ੍ਹਾਂ ਵਿਚ “ਉ, ਅ, ੲ, ਤਿੰਨ ਸੂਰ ਹਨ ਤੇ ਬਾਕੀ ਵਿਅੰਜਨ। ਵਿਅੰਜਨਾਂ ਵਿਚ ਹੇਠ ਲਿਖੇ ਪੰਜ ਅਨੁਨਾਸਿਕ ਅੱਖਰ ਕਹਾਉਂਦੇ ਹਨ –

ਙ, ਞ, ਣ, ਨ, ਮ।

ਗੁਰਮੁਖੀ ਵਰਨਮਾਲਾ ਵਿਚ ਹੁਣ ਇਕ ਨਵਾਂ ਅੱਖਰ ਲ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ 41 ਹੋ ਗਈ ਹੈ.

PSEB 5th Class Punjabi Grammar ਵਿਆਕਰਨ

ਪ੍ਰਸ਼ਨ 7.
ਗੁਰਮੁਖੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ? ਇਨ੍ਹਾਂ ਦੀ ਵਰਤੋਂ ਕਿਸ ਪ੍ਰਕਾਰ ਹੁੰਦੀ ਹੈ? ਉਦਾਹਰਨਾਂ ਸਹਿਤ ਸਮਝਾਓ।
ਉੱਤਰ :
ਗੁਰਮੁਖੀ ਲਿਪੀ ਦੀਆਂ ਦਸ ਲਗਾਂ ਹਨ। ਇਹ ਹੇਠ ਲਿਖੀਆਂ ਹਨ –
ਮੁਕਤਾ – ਇਸ ਦਾ ਕੋਈ ਚਿੰਨ੍ਹ ਨਹੀਂ।
ਬਾਕੀ ਨੌਂ ਲਗਾਂ ਹੇਠ ਲਿਖੇ ਅਨੁਸਾਰ ਹਨ –
PSEB 5th Class Punjabi Grammar ਵਿਆਕਰਨ 1

ਟਿੱਪੀ ਤੇ ਬਿੰਦੀ – ਪੰਜਾਬੀ ਵਿਚ ਅਨੁਨਾਸਿਕ ਸੂਰਾਂ ਲਈ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।

ਅਧਕ – ਅਧਕ (?) ਦੀ ਵਰਤੋਂ ਅੱਖਰ ਦੀ ਦੋਹਰੀ ਅਵਾਜ਼ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਜਿਸ ਅੱਖਰ ਉੱਤੇ ਇਹ ਪਾਈ ਜਾਵੇ, ਉਸ ਤੋਂ ਅਗਲੇ ਅੱਖਰ ਦੀ ਅਵਾਜ਼ ਦੋਹਰੀ ਹੋ ਜਾਂਦੀ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ ਤੇ ਔਕੜ ਨਾਲ ਹੀ ਹੁੰਦੀ ਹੈ ; ਜਿਵੇਂ – ਰੱਜ, ਕੱਜ, ਸੱਚ, ਭਿੱਚ, ਕੁੱਝ ਆਦਿ।

ਲਗਾਂ ਦੀ ਵਰਤੋਂ – ਪੰਜਾਬੀ ਦੀਆਂ ਉੱਪਰ ਲਿਖੀਆਂ ਦਸਾਂ ਲਗਾਂ ਦੀ ਵਰਤੋਂ ਸਾਰੇ ਵਿਅੰਜਨਾਂ ਨਾਲ ਹੋ ਜਾਂਦੀ ਹੈ, ਪਰ ਸੁਰਾਂ ਨਾਲ ਨਹੀਂ। ਸੂਰਾਂ ਨਾਲ ਵੱਖ – ਵੱਖ ਲਗਾਂ ਲਗਦੀਆਂ ਹਨ, ਜਿਵੇਂ

PSEB 5th Class Punjabi Grammar ਵਿਆਕਰਨ 4

ਬਿੰਦੀ ਅਤੇ ਟਿੱਪੀ ਦੀ ਵਰਤੋਂ –

  1. ਜੇ “ਅ’ ਤੇ ‘ਈ’ ਦੀਆਂ ਅਵਾਜ਼ਾਂ ਨੂੰ ਨੱਕ ਵਿਚ ਉਚਾਰਨਾ ਹੋਵੇ ਅਤੇ ਇਨ੍ਹਾਂ ਨਾਲ ਮੁਕੜਾ ਜਾਂ ਸਿਹਾਰੀ ਲੱਗੀ ਹੋਵੇ, ਤਾਂ ਇਨ੍ਹਾਂ ਨਾਲ ਟਿੱਪੀ ( ˆ ) ਲਾਈ ਜਾਂਦੀ ਹੈ ; ਜਿਵੇਂ – ਅੰਤ, ਇੰਝ ! ਬਾਕੀ ਲਗਾਂ ਨਾਲ ਬਿੰਦੀ ਲਗਦੀ ਹੈ ਜਿਵੇਂ – ਉਂਗਲੀ, ਉੱਘ, ਕਿਉਂ, ਐੱਤ, ਐੱਠ, ਸਿਉਂ, ਜਾਉਂ।
  2. ਸਾਰੇ ਵਿਅੰਜਨਾਂ ਵਿਚ ‘ਮੁਕਤਾ’, ‘ਸਿਹਾਰੀ ਅਤੇ “ਦੁਲੈਂਕੜ ਨਾਲ ਟਿੱਪੀ ਲਾਈ ਜਾਂਦੀ ਹੈ ਤੇ ਬਾਕੀਆਂ ਨਾਲ ਬਿੰਦੀ ; ਜਿਵੇਂ – ਅੰਗ, ਸਿੰਧ, ਕੁੰਜ, ਧੂੰਆਂ, ਸੁੰਢ, ਸੁੰਘ, ਖੰਘ, ਬਾਂਗ, ਗੋਦ, ਡਾਂਗ, ਗੈਂਡਾ, ਹੋਂਦਾ, ਢਿੱਗ, ਧੱਸ, ਰੈਂਸ !

ਸ਼ਬਦ – ਜੋੜ

PSEB 5th Class Punjabi Grammar ਵਿਆਕਰਨ 5
PSEB 5th Class Punjabi Grammar ਵਿਆਕਰਨ 6

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 7
PSEB 5th Class Punjabi Grammar ਵਿਆਕਰਨ 8

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 9
PSEB 5th Class Punjabi Grammar ਵਿਆਕਰਨ 10

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 11
PSEB 5th Class Punjabi Grammar ਵਿਆਕਰਨ 12
PSEB 5th Class Punjabi Grammar ਵਿਆਕਰਨ 13

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 14

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਪਯਾਰ, ਰੈਹਮ, ਬੋਹਤਾ, ਕੈਹਣਾ, ਨੌਂਹ।
(ਅ) ਕਨਕ, ਵੋਹਟੀ, ਮੇਹਨਤ, ਐਹਮ, ਸਭਿਆਚਾਰ।
(ਇ) ਦੂੱਦ, ਕੰਨ, ਦੁਪੈਹਰ, ਸੇਹਤ, ਇਕੈਹਰਾ।
(ਸ) ਸ਼ੈਹਰ, ਵੇਹੜਾ, ਕਚੈਹਰੀ, ਕਹਾਨੀ, ਸੇਹਤ।
ਉੱਤਰ :
(ਉ) ਪਿਆਰ, ਰਹਿਮ, ਬਹੁਤਾ, ਕਹਿਣਾ, ਨਹੁ।
(ਅ) ਕਣਕ, ਵਹੁਟੀ, ਮਿਹਨਤ, ਅਹਿਮ, ਸੱਭਿਆਚਾਰ।
(ਈ) ਦੁੱਧ, ਕੰਨ, ਦੁਪਹਿਰ, ਸਿਹਤ, ਇਕਹਿਰਾ।
(ਸ) ਸ਼ਹਿਰ, ਵਿਹੜਾ, ਕਚਹਿਰੀ, ਕਹਾਣੀ, ਸਿਹਤ !

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਭੁਲ, ਸੁਨੈਹਰੀ, ਔਦਾਂ, ਸੈਹਮ, ਸਹਿਣਾ !
(ਅ) ਪੰਚੈਤ, ਜਿਲਾ, ਗੱਢਾ, ਸੁਨੈਹਰੀ, ਪੰਗੂੜਾ।
(ਈ) ਪਲੰਗ, ਸੇਹਤ, ਮਦਾਣੀ, ਪਰਤੀਨਿੱਧ, ਨੌਹ।
(ਸ) ਵਯਾਕਰਣ, ਆਗਯਾ, ਹਾਜ਼ਿਰ, ਜਨਾਨੀ, ਖੇਢ।’
(ਹ) ਦਰਿਯਾ, ਪੋੜੀ, ਸੁਨਣਾ, ਸੋਹਰਾ, ਅਲੜ॥
(ਕ) ਆਂਡ – ਗੁਆਂਡ, ਸਵੇਰ – ਸੰਜ, ਖ਼ੁਨੀ – ਸ਼ਾਕਾ, ਸੁਨਹਿਰੀ ਮੋਕਾ, ਭੱਜ – ਦੋੜ, ਛੁਪਨ – ਸੋਹ, ਹੋਲਾ – ਮਹਲਾ।
(ਖ) ਵੈਹਮ, ਖੁਸ, ਰੁੱਖ, ਆਲਣਾ, ਰੋਨਾ, ਸੇਹਤ॥
ਉੱਤਰ :
(ੳ) ਭੁੱਬਲ, ਸੁਨਹਿਰੀ, ਆਉਂਦਾ, ਸਹਿਮ, ਸਹਿਣਾ॥
(ਅ) ਪੰਚਾਇਤ, ਜ਼ਿਲ੍ਹਾ, ਗੱਡਾ, ਸੁਨਹਿਰੀ, ਪੰਘੂੜਾ।
(ਇ) ਪਲੰਘ, ਸਿਹਤ, ਮਧਾਣੀ, ਪ੍ਰਤੀਨਿਧ, ਨਹੁੰ।
(ਸ) ਵਿਆਕਰਨ, ਆਗਿਆ, ਹਾਜ਼ਰ, ਜ਼ਨਾਨੀ, ਖੇਡ।
(ਹ) ਦਰਿਆ, ਪੌੜੀ, ਸੁਣਨਾ, ਸਹੁਰਾ, ਅਲ੍ਹੜ !
(ਕ) ਆਂਢ – ਗੁਆਂਢ, ਸਵੇਰ – ਸੰਝ, ਖੂਨੀ – ਸਾਕਾ, ਸੁਨਹਿਰੀ ਮੌਕਾ, ਭੱਜ – ਦੌੜ, ਛੂਹਣ – ਛੋਤ, ਹੋਲਾ – ਮਹੱਲਾ।
(ਖ) ਵਹਿਮ, ਖ਼ੁਸ਼, ਰੁੱਖ, ਆਲ੍ਹਣਾ, ਰੋਣਾ, ਸਿਹਤ।

ਨਾਂਵ

ਪ੍ਰਸ਼ਨ 8.
ਨਾਂਵ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਉੱਤਰ :
ਜਿਹੜਾ ਸ਼ਬਦ ਕਿਸੇ ਮਨੁੱਖ, ਥਾਂ ਜਾਂ ਚੀਜ਼ ਲਈ ਵਰਤਿਆ ਜਾਵੇ, ਉਸ ਨੂੰ ਨਾਂਵ ਕਹਿੰਦੇ ਹਨ ; ਜਿਵੇਂ – ਵਿਦਿਆਰਥੀ, ਗੁਰਮੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਸੋਚ, ਝੂਠ ਆਦਿ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ-

  1. ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਸਮੁੱਚੀ ਜਾਤੀ, ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ ਉਨ੍ਹਾਂ ਨੂੰ “ਆਮ ਨਾਂਵ ਜਾਂ ‘ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ – ਮੁੰਡਾ, ਵਿਦਿਆਰਥੀ, ਆਦਮੀ, ਘਰ, ਪਿੰਡ, ਸ਼ਹਿਰ, ਦਰਿਆ ਆਦਿ।
  2. ਖ਼ਾਸ ਨਾਂਵ – ਜੋ ਸ਼ਬਦ ਕਿਸੇ ਖ਼ਾਸ ਮਨੁੱਖ, ਚੀਜ਼ ਜਾਂ ਥਾਂ ਲਈ ਵਰਤਿਆ ਜਾਵੇ, ਉਸ ਨੂੰ “ਖ਼ਾਸ ਨਾਂਵ’ ਕਹਿੰਦੇ ਹਨ, ਜਿਵੇਂ-ਜਲੰਧਰ, ਹਿਮਾਲਾ, ਬਿਆਸ, ਗੁਰਬਖ਼ਸ਼ ਸਿੰਘ, ਅਮਰੀਕਾ ਆਦਿ।
  3. ਇਕੱਠਵਾਚਕ ਨਾਂਵ-ਜਿਹੜੇ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਹ ‘ਇਕੱਠਵਾਚਕ ਨਾਂਵ ਅਖਵਾਉਂਦੇ ਹਨ : ਜਿਵੇਂ ਜਮਾਤ, ਢਾਣੀ, ਇੱਜੜ, ਸਭਾ, ਭੰਡ, ਫ਼ੌਜ ਆਦਿ।
  4. ਵਸਤੂਵਾਚਕ ਨਾਂਵ-ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਣੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤੂਵਾਚਕ ਨਾਂਵ ਆਖਦੇ ਹਨ : ਜਿਵੇਂ-ਪਾਣੀ, ਰੇਤ, ਲੋਹਾ, ਮਿੱਟੀ, ਤੇਲ ਆਦਿ।
  5. ਭਾਵਵਾਚਕ ਨਾਂਵ-ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਛੋਹੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ : ਜਿਵੇਂਮਿਠਾਸ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ ਆਦਿ।

PSEB 5th Class Punjabi Grammar ਵਿਆਕਰਨ

ਲਿੰਗ

ਪ੍ਰਸ਼ਨ 9.
ਲਿੰਗ ਕੀ ਹੁੰਦਾ ਹੈ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ? ਇਨ੍ਹਾਂ ਦੇ ਨਾਂ ਅਤੇ ਲੱਛਣ ਦੱਸੋ।,
ਉੱਤਰ :
ਲਿੰਗ ਕੀ ਹੁੰਦਾ ਹੈ?-ਸ਼ਬਦਾਂ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਨ੍ਹਾਂ ਦਾ ਲਿੰਗ ਹੁੰਦਾ ਹੈ।

(ਉ ਪੁਲਿੰਗ-ਜਿਹੜੇ ਸ਼ਬਦ ਪੁਰਖਵਾਚਕ (ਨਰ) ਭਾਵ ਨੂੰ ਜਾਂ ਚੀਜ਼ਾਂ ਦੇ ਵੱਡੇ ਅਕਾਰ ਨੂੰ ਪ੍ਰਗਟ ਕਰਨ ਉਹ ਪੁਲਿੰਗ ਹੁੰਦੇ ਹਨ, ਜਿਵੇਂ-ਮੁੰਡਾ, ਘੋੜਾ, ਕੁੱਤਾ, ਗਧਾ, ਪਹਾੜ, ਗੱਡਾ ਆਦਿ।

(ਆ) ਇਸਤਰੀ ਲਿੰਗ-ਜਿਹੜੇ ਸ਼ਬਦ ਇਸਤਰੀਵਾਚਕ (ਮਿਦੀਨ-ਭਾਵ ਨੂੰ ਜਾਂ ਚੀਜ਼ਾਂ ਦੇ ਛੋਟੇ ਅਕਾਰ ਨੂੰ ਪ੍ਰਗਟ ਕਰਨ, ਉਹ “ਇਸਤਰੀ ਲਿੰਗ ਹੁੰਦੇ ਹਨ : ਜਿਵੇਂ-ਕੁੜੀ, ਘੋੜੀ, ਕੁੱਤੀ, ਗਧੀ, ਪਹਾੜੀ, ਗੱਡੀ॥

ਹੇਠਾਂ ਲਿਖੇ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਯਾਦ ਕਰੋ-
PSEB 5th Class Punjabi Grammar ਵਿਆਕਰਨ 15
PSEB 5th Class Punjabi Grammar ਵਿਆਕਰਨ 16
PSEB 5th Class Punjabi Grammar ਵਿਆਕਰਨ 17

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 18
PSEB 5th Class Punjabi Grammar ਵਿਆਕਰਨ 19

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 20
PSEB 5th Class Punjabi Grammar ਵਿਆਕਰਨ 21
PSEB 5th Class Punjabi Grammar ਵਿਆਕਰਨ 22

PSEB 5th Class Punjabi Grammar ਵਿਆਕਰਨ

ਪ੍ਰਸ਼ਨ 10.
ਲਿੰਗ ਬਦਲੋ

  1. ਕਬੂਤਰ, ਬਾਂਦਰ, ਗਾਂ, ਜੋਗੀ, ਲੂੰਬੜੀ, ਮਾਸੀ।
  2. ਭੈਣ, ਘੁਮਿਆਰ, ਵੱਛਾ, ਨਰ, ਧੋਬੀ,ਮਾਤਾ।
  3. ਰਾਜਾ, ਬਾਜ਼ੀਗਰਨੀ, ਮਾਤਾ, ਖੋਤਾ, ਪੂੜੀ, ਕਤੂਰਾ
  4. ਸ਼ੇਰ, ਖਿਡਾਰੀ, ਮੁੰਡਾ, ਮਿੱਤਰ, ਰਾਜਾ, ਮਾਤਾ।
  5. ਘੋੜਾ, ਮਾਤਾ, ਮੋਰ, ਪਤੀ, ਕੁੱਤਾ, ਆਦਮੀ, ਚਾਚੀ, ਭੈਣ, ਸ਼ੇਰ।
  6. ਮਾਮੀਆਂ, ਪਿਤਾ, ਕੁੜਮਣੀ, ਸੁਹਾਗੀ, ਕੁੱਤੀ, ਲੂੰਬੜ।
  7. ਔਰਤ, ਮੁਟਿਆਰਾਂ, ਕੀੜੇ, ਮਾਮਾ, ਊਠ, ਪੂੜਾ।
  8. ਘੋੜੀ, ਤਾਇਆ, ਪੱਥਰੀ, ਘੁਮਿਆਰ, ਮੁੰਡੇ,, ਕੜਾਹੀ।
  9. ਪਿਤਾ, ਮਿੱਤਰ, ਵਿਦਿਆਰਥੀ, ਕੁੱਕੜ, ਬਾਜ਼ੀਗਰ, ਘੰਟੀ।
  10. ਰਾਜਾ, ਧੀ, ਚਾਚੀ, ਪਹਾੜ, ਪਕੌੜੀਆਂ, ਬੁੱਢਾ !
  11. ਪਤਨੀ, ਕੁੱਤਾ, ਮਾਮਾ ਜੀ, ਘੋੜੀ, ਭੱਠੀ, ਰਾਜਾ, ਟੋਲੀ।
  12. ਸ਼ੇਰ, ਭਣੇਵਾਂ, ਨੌਕਰ, ਭੈਣ, ਬੁੱਢਾ, ਮਾਤਾ।
  13. ਮੁੰਡਾ, ਹਿਰਨ, ਸਪੇਰਾ, ਨਾਨਾ, ਦੇਵਤਾ, ਨੌਕਰ ‘
  14. ਚਾਚੀ, ਪਿਤਾ, ਰਾਜਾ, ਬੁੱਢੀ, ਮੁੰਡਾ, ਜੱਟ 1
  15. ਚਾਚਾ, ਲੇਖਕ, ਫੁੱਫੜ, ਬਲਦ, ਮਿੱਤਰ, ਬਾਦਸ਼ਾਹ
  16. ਬਾਂਦਰ, ਮਿੱਤਰ, ਮੋਰ, ਸੱਸ, ਸੇਠ, ਭੱਠੀ।
  17. ਮਰਦ, ਬਾਬਾ, ਜੋਗੀ, ਕਬੂਤਰ, ਵਰ, ਟੋਲੀ।
  18. ਮਾਤਾ, ਧੀ, ਚਾਚਾ, ਰਾਜਾ, ਕੁੱਤਾ, ਘੋੜਾ।
  19. ਭੈਣ, ਮੁੰਡਾ, ਮਾਮਾ, ਮਾਸੀ, ਭਣੇਵੀਂ, ਬਾਜ਼ੀਗਰ
  20. ਪਤਨੀ, ਬਾਬਾ, ਸ਼ੇਰ, ਗੱਭਰੂ, ਕੁੱਕੜ, ਨਾਨੀ :
  21. ਰਾਜਾ, ਲੂੰਬੜ, ਹਿਰਨ, ਮੋਰ, ਕਬੂਤਰ, ਪੰਜਾਬੀ, ਟੋਕਰਾ, ਕੁਹਾੜਾ, ਸ਼ੇਰ, ਬੁੱਢਾ, ਵਿਦਿਆਰਥੀ, ਮੁੰਡਾ, ਅਧਿਆਪਕ, ਪਤੀਲਾ,  ਬੱਚਾ, ਮਾਮਾ, ਬਿੱਲੀ।
  22. ਧੀ, ਕਬੂਤਰ, ਵਿਦਿਆਰਥੀ, ਪਤੀ, ਮੱਝ, ਰਾਜਾ।

ਉੱਤਰ :

  1. ਕਬੂਤਰੀ, ਬਾਂਦਰੀ, ਬਲਦ, ਜੋਗਣ, ਲੰਬੜ, ਮਾਸੜ।
  2. ਭਰਾ, ਘੁਮਿਆਰੀ, ਵੱਛੀ, ਮਦੀਨ, ਧੋਬਣ, ਪਿਤਾ।
  3. ਰਾਣੀ, ਬਾਜ਼ੀਗਰ, ਪਿਤਾ, ਖੋਤੀ, ਪੂੜਾ, ਕਤੂਰੀ।
  4. ਸ਼ੇਰਨੀ, ਖਿਡਾਰਨ, ਕੁੜੀ, ਸਹੇਲੀ, ਰਾਣੀ, ਪਿਤਾ।
  5. ਘੋੜੀ, ਪਿਤਾ, ਮੋਰਨੀ, ਪਤਨੀ, ਕੁੱਤੀ, ਤੀਵੀਂ, ਚਾਚਾ, ਭਰਾ, ਸ਼ੇਰਨੀ।
  6. ਮਾਮੇ, ਮਾਤਾ, ਕੁੜਮ, ਸੁਹਾਗਾ, ਕੁੱਤਾ, ਲੰਬੜੀ।
  7. ਮਰਦ, ਗੱਭਰੂ, ਕੀੜੀਆਂ, ਮਾਮੀ, ਊਠਣੀ, ਪੂੜੀ।
  8. ਘੋੜਾ, ਤਾਈ, ਪੱਥਰ, ਘੁਮਿਆਰੀ, ਕੁੜੀਆਂ, ਕੜਾਹਾ।
  9. ਮਾਤਾ, ਸਹੇਲੀ, ਵਿਦਿਆਰਥਣ, ਕੁੱਕੜੀ, ਬਾਜ਼ੀਗਰਨੀ, ਘੰਟਾ।
  10. ਰਾਣੀ, ਪੁੱਤਰ, ਚਾਚਾ, ਪਹਾੜੀ, ਪਕੌੜੇ, ਬੁੱਢੀ।
  11. ਪਤੀ, ਕੁੱਤੀ, ਮਾਮੀ ਜੀ, ਘੋੜਾ, ਭੱਠਾ, ਰਾਣੀ, ਟੋਲਾ
  12. ਸ਼ੇਰਨੀ, ਭਣੇਵੀਂ, ਨੌਕਰਾਣੀ, ਭਰਾ, ਬੁੱਢੀ, ਪਿਤਾ।
  13. ਕੁੜੀ, ਹਿਰਨੀ, ਸਪੇਨ, ਨਾਨੀ, ਦੇਵੀ, ਨੌਕਰਾਣੀ !
  14. ਚਾਚਾ, ਮਾਤਾ, ਰਾਣੀ, ਬੁੱਢਾ, ਕੁੜੀ, ਜੱਟੀ। (ਚਾਚੀ, ਲੇਖਕਾ, ਭੁਆ, ਗਾਂ, ਸਹੇਲੀ, ਬੇਗਮ॥
  15. ਬਾਂਦਰੀ, ਸਹੇਲੀ, ਮੋਰਨੀ, ਸਹੁਰਾ, ਸੇਠਾਣੀ, ਭੱਠਾ।
  16. ਔਰਤ, ਦਾਦੀ, ਜੋਗਣ, ਕਬੂਤਰੀ, ਵਹੁਟੀ, ਟੋਲਾ।
  17. ਪਿਤਾ, ਪੁੱਤਰ, ਚਾਚੀ, ਰਾਣੀ, ਕੁੱਤੀ, ਘੋੜੀ।
  18. ਭਰਾ, ਕੁੜੀ, ਮਾਮੀ, ਮਾਸੜ, ਭਣੇਵਾਂ, ਬਾਜ਼ੀਗਰਨੀ।
  19. ਪਤੀ, ਦਾਦੀ, ਸ਼ੇਰਨੀ, ਮੁਟਿਆਰ, ਕੁਕੜੀ, ਨਾਨੀ।
  20. ਰਾਣੀ, ਲੂੰਬੜੀ, ਹਿਰਨੀ, ਮੋਰਨੀ, ਕਬੂਤਰੀ, ਪੰਜਾਬਣ, ਟੋਕਰੀ, ਕੁਹਾੜੀ, ਸ਼ੇਰਨੀ, ਬੁੱਢੀ, ਵਿਦਿਆਰਥਣ, ਕੁੜੀ, ਅਧਿਆਪਕਾ,
  21. ਪਤੀਲੀ, ਬੱਚਾ, ਮਾਮੀ, ਬਿੱਲਾ
  22. ਪੁੱਤਰ, ਕਬੂਤਰੀ, ਵਿਦਿਆਰਥਣ, ਪਤਨੀ, ਝੋਟਾ, ਰਾਣੀ॥

PSEB 5th Class Punjabi Grammar ਵਿਆਕਰਨ

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ –

  1. ਬਾਗ਼ ਵਿਚ, ਮੋਰ, ਤਿੱਤਰ, ਕਬੂਤਰ ਤੇ ਚਿੜੀਆਂ ਰਹਿੰਦੀਆਂ ਹਨ।
  2. ਬਘਿਆੜ ਨੇ ਭੇਡ ਨੂੰ ਪਾੜ ਕੇ ਖਾ ਲਿਆ।
  3. ਮੁੰਡੇ ਨੇ ਬਲੂੰਗੜੇ ਨੂੰ ਫੜ ਲਿਆ
  4. ਕੁੱਤਾ ਉੱਚੀ – ਉੱਚੀ ਚੌਂਕ ਰਿਹਾ ਸੀ।
  5. ਚਿੜੀਆ – ਘਰ ਵਿਚ ਸ਼ੇਰ, ਬਾਂਦਰ, ਬਘਿਆੜ, ਮੋਰ ਤੇ ਤੋਤੇ ਸਨ।

ਉੱਤਰ :

  1. ਬਾਗ਼ ਵਿਚ ਮੋਰਨੀਆਂ, ਤਿੱਤਰੀਆਂ, ਕਬੂਤਰੀਆਂ ਤੇ ਚਿੜੇ ਰਹਿੰਦੇ ਹਨ।
  2. ਬਘਿਆੜੀ ਨੇ ਭੇਡੂ ਨੂੰ ਪਾੜ ਕੇ ਖਾ ਲਿਆ।
  3. ਕੁੜੀ ਨੇ ਬਲੂੰਗੜੀ ਨੂੰ ਫੜ ਲਿਆ।
  4. ਕੁੱਤੀ ਉੱਚੀ – ਉੱਚੀ ਛਿੱਕ ਰਹੀ ਸੀ।
  5. ਚਿੜੀਆ – ਘਰ ਵਿਚ ਸ਼ੇਰਨੀਆਂ, ਬਾਂਦਰੀਆਂ, ਬਘਿਆੜੀਆਂ, ਮੋਰਨੀਆਂ ਤੇ ਤੋਤੀਆਂ ਸਨ।

ਪ੍ਰਸ਼ਨ 12.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ

  1. ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ।
  2. ਪਿੰਡਾਂ ਵਿਚ ਜੱਟ, ਬ੍ਰਾਹਮਣ, ਸਿੱਖ ਤੇ ਹਿੰਦੂ ਰਹਿੰਦੇ ਹਨ
  3. ਬਾਗ਼ ਵਿਚ ਮੋਰ, ਚਿੜੀਆਂ, ਕਬੂਤਰ ਤੇ ਸੱਪ ਰਹਿੰਦੇ ਹਨ।
  4. ਮੇਰਾ ਦਿਓਰ, ਜੇਠ, ਫੁਛਿਅਹੁਰਾ, ਦਿਅਹੁਰਾ ਤੇ ਮਿਅਹੁਰਾ ਮਿਲਣ ਲਈ ਆਏ।
  5. ਮੇਰੇ ਪਤੀ ਨੇ ਗਵਾਂਢੀ ਦੇ ਸਿਰ ਵਿਚ ਸੋਟਾ ਮਾਰਿਆ।

ਉੱਤਰ :

  1. ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ।
  2. ਪਿੰਡਾਂ ਵਿਚ ਜੱਟੀਆਂ, ਬਾਹਮਣੀਆਂ, ਸਿੱਖਣੀਆਂ ਤੇ ਹਿੰਦਣੀਆਂ ਰਹਿੰਦੀਆਂ ਹਨ।
  3. ਬਾਗ਼ ਵਿਚ ਮੋਰਨੀਆਂ, ਚਿੜੇ, ਕਬੂਤਰੀਆਂ ਤੇ ਸੱਪਣੀਆਂ ਰਹਿੰਦੀਆਂ ਹਨ।
  4. ਮੇਰੀ ਇਰਾਣੀ, ਜਿਠਾਣੀ, ਫੁਵੇਸ, ਦਢੇਸ ਤੇ ਮਸ਼ੇਸ ਮਿਲਣ ਲਈ ਆਈਆਂ।
  5. ਮੇਰੀ ਪਤਨੀ ਨੇ ਗਵਾਂਢਣ ਦੇ ਸਿਰ ਵਿਚ ਸੋਟੀ ਮਾਰੀ।

ਵਚਨ

ਪ੍ਰਸ਼ਨ 13.
ਵਚਨ ਕਿਸ ਨੂੰ ਕਹਿੰਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਵਚਨ ਦੁਆਰਾ ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ – ਇਕ – ਵਚਨ ਤੇ ਬਹੁ – ਵਚਨ।

(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਰਮ ਲਈ ਵਰਤਿਆ ਜਾਵੇ, ਉਸ ਨੂੰ “ਇਕ – ਵਚਨ’ ਆਖਦੇ ਹਨ, ਜਿਵੇਂ ਮੁੰਡਾ, ਕੁੜੀ, ਮੇਜ਼, ਕੁਰਸੀ, ਕਲਮ, ਦਵਾਤ, ਕੰਧ, ਘੋੜਾ, ਖਾਂਦਾ, ਜਾਂਦਾ, ਕਾਲਾ, ਚਿੱਟਾ ਆਦਿ।

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਰਮਾਂ ਲਈ ਵਰਤਿਆ ਜਾਵੇ, ਉਸ ਨੂੰ ‘ਬਹੁ – ਵਚਨ ਕਹਿੰਦੇ ਹਨ, ਜਿਵੇਂ – ਮੁੰਡੇ, ਕੁੜੀਆਂ, ਮੇਜ਼ਾਂ, ਕੁਰਸੀਆਂ, ਕਲਮਾਂ, ਦਵਾਤਾਂ, ਕੰਧਾਂ, ਘੋੜੇ, ਖਾਂਦੇ, ਜਾਂਦੇ, ਕਾਲੇ, ਚਿੱਟੇ ਆਦਿ।

PSEB 5th Class Punjabi Grammar ਵਿਆਕਰਨ

ਇਕ – ਵਚਨ ਅਤੇ ਬਹੁ – ਵਚਨ

PSEB 5th Class Punjabi Grammar ਵਿਆਕਰਨ 23
PSEB 5th Class Punjabi Grammar ਵਿਆਕਰਨ 24

PSEB 5th Class Punjabi Grammar ਵਿਆਕਰਨ

ਪ੍ਰਸ਼ਨ 14.
ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਦੁਬਾਰਾ ਲਿਖੋ

  1. ਨਿੱਕਾ ਮੁੰਡਾ ਪਲੇਟ ਵਿਚ ਚਮਚੇ ਨਾਲ ਆਈਸਕਰੀਮ ਖਾ ਰਿਹਾ ਹੈ।
  2. ਲਾਲ ਘੋੜਾ ਅਤੇ ਚਿੱਟਾ ਕੁੱਤਾ ਦੌੜ ਰਹੇ ਹਨ।
  3. ਮੈਂ ਤੇ ਉਹ ਇਕੱਠੀਆਂ ਹੀ ਪੜਦੀਆਂ ਹਾਂ।
  4. ਤੂੰ ਮੇਰੀ ਮੱਦਦ ਕਿਉਂ ਨਹੀਂ ਕਰ ਸਕਦਾ?
  5. ਬੱਚਾ ਦੇ ਨਾਲ ਖੇਡ ਰਿਹਾ ਹੈ।
  6. ਤੁਹਾਡੇ ਮੁੰਡੇ ਤੇ ਕੁੜੀ ਨੇ ਇਹ ਕੰਮ ਖ਼ਰਾਬ ਕੀਤਾ।

ਉੱਤਰ :

  1. ਨਿੱਕੇ ਮੁੰਡੇ ਪਲੇਟਾਂ ਵਿਚ ਚਮਚਿਆਂ ਨਾਲ ਆਈਸ – ਕਰੀਮਾਂ ਖਾ ਰਹੇ ਹਨ।
  2. ਲਾਲ ਘੋੜੇ ਅਤੇ ਚਿੱਟੇ ਕੁੱਤੇ ਦੌੜ ਰਹੇ ਹਨ।
  3. ਅਸੀਂ ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
  4. ਤੁਸੀਂ ਸਾਡੀ ਮੱਦਦ ਕਿਉਂ ਨਹੀਂ ਕਰ ਸਕਦੇ?
  5. ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।
  6. ਤੁਹਾਡਿਆਂ ਮੁੰਡਿਆਂ ਤੇ ਕੁੜੀਆਂ ਨੇ ਇਹ ਕੰਮ ਖ਼ਰਾਬ ਕੀਤੇ।

ਪ੍ਰਸ਼ਨ 15.
ਵਚਨ ਬਦਲੋ :

  1. ਕਿਸਾਨ, ਅਸੀਸ, ਸਾਥੀ, ਘੋੜਾ, ਘੰਟਾ, ਪਹਾੜ।
  2. ਕਲਮ, ਮਾਂ, ਮਹੀਨਾ, ਘੁੱਗੀ, ਰਾਜਾ, ਸਾਥੀ।
  3. ਫੁੱਲ, ਮੈਂ, ਘੋੜਾ, ਪ੍ਰਾਹੁਣਾ, ਧੀ, ਦੁਕਾਨ।
  4. ਅਸੀਸ, ਘੋੜਾ, ਕੁੜੀ, ਭੈਣ, ਆਦਮੀ, ਮਾਂ।
  5. ਔਰਤ, ਮਾਸੀ, ਨਾਨਾ, ਰਾਜਾ, ਸਲੇਟ, ਕਿਤਾਬ, ਛੰਨਾ, ਪੂੜੀ, ਮਹੀਨਾ, ਮਾਂ, ਭਰਾ, ਕੁੜੀ, ਘੋੜਾ, ਚਾਚਾ, ਮਾਮੀ, ਮੁੰਡਾ, ਭਣੇਵਾਂ।
  6. ਵਤਨ, ਪੱਖਾ, ਖਿੱਲਾਂ, ਚੌਰਾਹਾ, ਚਿੱਠੀਆਂ, ਮਾਸੀਆਂ।
  7. ਪੂੜੀ, ਤੱਕੜੀਆਂ, ਬਾਉਲੀ, ਪਹਾੜ, ਭੈਣ, ਕਿਤਾਬ .”
  8. ਵੀਰ, ਬੰਦਾ, ਬੁਝਾਰਤਾਂ, ਬੱਚਾ, ਕਮਰੇ, ਝਾਂਜਰਾਂ।
  9. ਫੁੱਲ, ਲੱਕੜੀ, ਮੁੰਡਾ, ਹੱਥ, ਢਾਣੀ, ਘੋੜੀ।
  10. ਮਾਂ, ਕਹਾਣੀ, ਕੜਾਹੀ, ਯੁੱਧ, ਘੋੜਾ, ਨਹਿਰ।
  11. ਸੂਰਬੀਰ, ਫ਼ਸਲ, ਲੂੰਮੜੀ, ਚੁੰਨੀ, ਕਤੂਰਾ, ਮੇਲੇ, ਪੰਛੀ।
  12. ਦਾਦੀ, ਕੁੱਤਾ, ਕੁਰਸੀ, ਘੋੜੀ, ਨਹਿਰ, ਫ਼ਸਲ।
  13. ਘੋੜਾ, ਬਸਤਾ,, ਰਾਣੀ, ਚਰਖਾ, ਮਾਸੀ।
  14. ਮੇਲਾ, ਚਿੜੀ, ਪੇੜਾ, ਕਲਮ, ਅਲਮਾਰੀ।
  15. ਧੀ, ਹੱਥ, ਸਾਥੀ, ਮੁੰਡਾ, ਕਵਿਤਾ, ਮਹਾਰਾਜਾ।
  16. ਕਮਰਾ, ਅੱਖਰ, ਰੁਪਈਆ, ਮਾਮੀ, ਦੁਕਾਨ, ਫਲ਼ !
  17. ਘੰਟਾ, ਮਾਂ, ਦਵਾਤ, ਨਾਲਾ, ਚਿੜੀ, ਕਹਾਣੀ
  18. ਛੰਨਾ, ਮਹੀਨਾ, ਬੰਦਾ, ਥੜ੍ਹਾ, ਖ਼ੁਸ਼ੀ।
  19. ਜੋੜੀ, ਅਸੀਮ, ਸਿੱਖਿਆ, ਟੋਕਰੀ, ਕਿਤਾਬ।
  20. ਕੁੱਕੜ, ਘੋੜਾ, ਚੌਂਕੀ, ਕਮਰਾ, ਚਾਚੀ।
  21. ਭੈਣ, ਰਾਤ, ਚੀਜ਼, ਢੀਮ, ਚਰੀ, ਦਹੀ, ਬੇਰੀ, ਰੋਟੀ, ਪੰਛੀ, ਲੂੰਬੜੀ, ਸੰਦੂਕ।
  22. ਅੱਖ, ਛੱਲੀ, ਉੱਚਾ, ਚਿੜੀਆਂ, ਟਹਿਣੀ, ਭੈਣ॥

ਉੱਤਰ :

  1. ਕਿਸਾਨਾਂ, ਅਸੀਸਾਂ, ਸਾਥੀਆਂ, ਘੋੜੇ, ਘੰਟੇ, ਪਹਾੜਾਂ।
  2. ਕਲਮਾਂ, ਮਾਂਵਾਂ, ਮਹੀਨੇ, ਘੁੱਗੀਆਂ, ਰਾਜੇ, ਸਾਥੀਆਂ।
  3. ਫੁੱਲਾਂ, ਅਸੀਂ, ਘੋੜੇ, ਪ੍ਰਾਹੁਣੇ, ਧੀਆਂ, ਦੁਕਾਨਾਂ
  4. ਅਸੀਸਾਂ, ਘੋੜੇ, ਕੁੜੀਆਂ, ਭੈਣਾਂ, ਆਦਮੀਆਂ, ਮਾਂਵਾਂ
  5. ਔਰਤਾਂ, ਮਾਸੀਆਂ, ਨਾਨੇ, ਰਾਜੇ, ਸਲੇਟਾਂ, ਕਿਤਾਬਾਂ, ਛੰਨੇ, ਪੂੜੀਆਂ, ਮਹੀਨੇ, ਮਾਂਵਾਂ, ਭਰਾਵਾਂ, ਕੁੜੀਆਂ, ਘੋੜੇ, ਚਾਚੇ, ਮਾਮੀਆਂ, ਮੁੰਡੇ, ਭਣੇਵੇਂ।
  6. ਵਤਨਾਂ, ਪੱਖੇ, ਖਿੱਲ, ਚੌਰਾਹੇ, ਚਿੱਠੀ, ਮਾਸੀ।
  7. ਪੂੜੀਆਂ, ਤੱਕੜੀ,’ ਬਾਉਲੀਆਂ, ਪਹਾੜਾਂ, ਭੈਣਾਂ, ਕਿਤਾਬਾਂ।
  8. ਵੀਰਾਂ, ਬੰਦੇ, ਬੁਝਾਰਤ, ਬੱਚੇ, ਕਮਰਾ, ਝਾਂਜਰ
  9. ਫੁੱਲਾਂ, ਲੱਕੜੀਆਂ, ਮੁੰਡੇ, ਹੱਥਾਂ, ਢਾਣੀਆਂ, ਘੋੜੀਆਂ।
  10. ਮਾਂਵਾਂ, ਕਹਾਣੀਆਂ, ਕੜਾਹੀਆਂ, ਯੁੱਧਾਂ, ਘੋੜੇ, ਨਹਿਰਾਂ।.
  11. ਸੂਰਬੀਰਾਂ, ਫ਼ਸਲਾਂ, ਲੂੰਮੜੀਆਂ, ਚੁੰਨੀਆਂ, ਕਤੂਰੇ, ਮੇਲਾ, ਪੰਛੀਆਂ।
  12. ਦਾਦੀਆਂ, ਕੁੱਤੇ, ਕੁਰਸੀਆਂ, ਘੋੜੀਆਂ, ਨਹਿਰਾਂ, ਫ਼ਸਲਾਂ।
  13. ਘੋੜੇ, ਬਸਤੇ, ਰਾਣੀਆਂ, ਚਰਖੇ, ਮਾਸੀਆਂ।
  14. ਮੇਲੇ, ਚਿੜੀਆਂ, ਪੇੜੇ, ਕਲਮਾਂ, ਅਲਮਾਰੀਆਂ
  15. ਧੀਆਂ, ਹੱਥਾਂ, ਸਾਥੀਆਂ, ਮੁੰਡੇ, ਕਵਿਤਾਵਾਂ, ਮਹਾਰਾਜੇ।
  16. ਕਮਰੇ, ਅੱਖਰਾਂ, ਰੁਪਏ, ਮਾਮੀਆਂ, ਦੁਕਾਨਾਂ, ਫਲਾਂ
  17. ਘੰਟੇ, ਮਾਂਵਾਂ, ਦਵਾਤਾਂ, ਨਾਲੇ, ਚਿੜੀਆਂ, ਕਹਾਣੀਆਂ।
  18. ਛੰਨੇ, ਮਹੀਨੇ, ਬੰਦੇ, ਥੜੇ, ਖ਼ੁਸ਼ੀਆਂ।
  19. ਜੋੜੀਆਂ, ਅਸੀਮ, ਸਿੱਖਿਆਵਾਂ, ਟੋਕਰੀਆਂ, ਕਿਤਾਬਾਂ।
  20. ਕੁੱਕੜਾਂ, ਘੋੜੇ, ਚੌਕੀਆਂ, ਕਮਰੇ, ਚਾਚੀਆਂ।
  21. ਭੈਣਾਂ, ਰਾਤਾਂ, ਚੀਜ਼ਾਂ, ਢੀਮਾਂ, ਚਰੀਆਂ, ਬੇਰੀਆਂ, ਰੋਟੀਆਂ, ਪੰਛੀਆਂ, ਲੰਬੜੀਆਂ, ਸੰਦੁਕਾਂ।
  22. ਅੱਖਾਂ, ਛੱਲੀਆਂ, ਉੱਚੇ, ਚਿੜੀ, ਟਹਿਣੀਆਂ, ਭੈਣਾਂ॥

PSEB 5th Class Punjabi Grammar ਵਿਆਕਰਨ

ਪੜਨਾਂਵ

ਪ੍ਰਸ਼ਨ 16.
ਪੜਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ ; ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਹਾਡਾ, ਇਹ, ਉਹ, ਆਪ ਆਦਿ।

ਵਿਸ਼ੇਸ਼ਣ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਉਹ ਸ਼ਬਦ, ਜਿਹੜੇ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ – ਔਗੁਣ, ਵਿਸ਼ੇਸ਼ਤਾ ਜਾਂ ਗਿਣਤੀਮਿਣਤੀ ਦੱਸਣ, ਉਨ੍ਹਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ;

ਜਿਵੇਂ – ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ।

ਕਿਰਿਆ

ਪ੍ਰਸ਼ਨ 18.
ਕਿਰਿਆ ਕੀ ਹੁੰਦੀ ਹੈ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ “ਕਿਰਿਆ” ਅਖਵਾਉਂਦੇ ਹਨ, ਜਿਵੇਂ

  • ਉਹ ਜਾਂਦਾ ਹੈ।
  • ਮੈਂ ਪੁਸਤਕ ਪੜ੍ਹਦਾ ਹਾਂ।

ਪਹਿਲੇ ਵਾਕ ਵਿਚ ‘ਜਾਂਦਾ ਹੈ ਅਤੇ ਦੂਜੇ ਵਿਚ ‘ਪੜ੍ਹਦਾ ਹਾਂ’ ਸ਼ਬਦ ਕਿਰਿਆ ਹਨ।

ਵਿਰੋਧੀ ਅਰਥਾਂ ਵਾਲੇ ਸ਼ਬਦ

PSEB 5th Class Punjabi Grammar ਵਿਆਕਰਨ 25

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 26
PSEB 5th Class Punjabi Grammar ਵਿਆਕਰਨ 27

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 28
PSEB 5th Class Punjabi Grammar ਵਿਆਕਰਨ 29

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 30
PSEB 5th Class Punjabi Grammar ਵਿਆਕਰਨ 31
PSEB 5th Class Punjabi Grammar ਵਿਆਕਰਨ 32

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 33
PSEB 5th Class Punjabi Grammar ਵਿਆਕਰਨ 34
PSEB 5th Class Punjabi Grammar ਵਿਆਕਰਨ 35

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 36
PSEB 5th Class Punjabi Grammar ਵਿਆਕਰਨ 37

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 38
PSEB 5th Class Punjabi Grammar ਵਿਆਕਰਨ 39

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 40
PSEB 5th Class Punjabi Grammar ਵਿਆਕਰਨ 41
PSEB 5th Class Punjabi Grammar ਵਿਆਕਰਨ 42

PSEB 5th Class Punjabi Grammar ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦਾਂ ਦੀ ਵਰਤੋਂ ਕਰੋ-
1. ਸਾਡਾ ਮਿੱਤਰ ਸਾਡੀ ਉਸਤਤ ਕਰਦਾ ਹੈ।
2. ਪਰਲੇ ਮਕਾਨ ਵਿਚ ਨਿਰੇ ਚੋਰ ਰਹਿੰਦੇ ਹਨ।
3. ਉਪਰਲੇ ਦਸ ਨੋਟ ਅਸਲੀ ਨਹੀਂ।
4. ਸ਼ਰਾਬੀ ਮੂਰਖ ਹੁੰਦਾ ਹੈ।
5. ਖਾਣਾ ਤਾਜ਼ਾ ਹੋਣ ਕਰਕੇ ਬੜੀ ਖੁਸ਼ਬੋ ਆ। ਰਹੀ ਹੈ।
ਉੱਤਰ :
1. ਸਾਡਾ ਦੁਸ਼ਮਣ ਸਾਡੀ ਨਿੰਦਿਆ ਕਰਦਾ ਹੈ।
2. ਉਰਲੇ ਮਕਾਨ ਵਿੱਚ ਨਿਰੇ ਸਾਧ ਰਹਿੰਦੇ ਹਨ।
3. ਹੇਠਲੇ ਦਸ ਨੋਟ ਨਕਲੀ ਨਹੀਂ।
4. ਸੋਫ਼ੀ ਸਿਆਣਾ ਹੁੰਦਾ ਹੈ।
5. ਖਾਣਾ ਬੇਹਾ ਹੋਣ ਕਰਕੇ ਬੜੀ ਬਦਬੋ ਆ ਰਹੀ ਹੈ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ।
1. ਸੂਰਜ ਚੜ੍ਹਨ ਨਾਲ ਚਾਨਣ ਹੋ ਗਿਆ
2. ਅੱਜ ਗਰਮੀ ਬਹੁਤ ਘੱਟ ਪੈ ਰਹੀ ਹੈ।
3. ਕਪੁੱਤਰ ਕਮਾਊ ਨਹੀਂ ਹੁੰਦੇ।
4. ਮੇਰਾ ਛੋਟਾ ਭਰਾ ਭੋਲਾ ਹੈ।…
5. ਉਹ ਵਿਦੇਸ਼ੀ ਮਾਲ ਵੇਚਦਾ ਹੈ।
ਉੱਤਰ :
1. ਸੂਰਜ ਡੁੱਬਣ ਨਾਲ ਹਨੇਰਾ ਹੋ ਗਿਆ।
2. ਅੱਜ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ।
3. ਸਪੁੱਤਰ ਗੁਆਊ ਨਹੀਂ ਹੁੰਦੇ।
4. ਮੇਰਾ ਵੱਡਾ ਭਰਾ ਖ਼ਚਰਾ ਹੈ।
5. ਉਹ ਦੇਸੀ ਮਾਲ ਖਰੀਦਦਾ ਹੈ।

ਸਮਾਨਾਰਥਕ ਸ਼ਬਦ

  • ਉੱਚਿਤ – ਠੀਕ, ਯੋਗ, ਸਹੀ॥
  • ਉਜੱਡ – ਅੱਖੜ, ਗਵਾਰ, ਮੁਰਖ।
  • ਉੱਜਲਾ – ਸਾਫ਼, ਨਿਰਮਲ, ਸੁਥਰਾ।
  • ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ॥
  • ਉਸਤਾਦ – ਅਧਿਆਪਕ, ਸਿੱਖਿਅਕ।
  • ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ !
  • ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ।
  • ਓੜਕ – ਅਮੀਰ, ਅੰਤ, ਛੇਕੜੇ।
  • ਉੱਤਮ – ਚੰਗਾ, ਸੇਸ਼ਟ, ਵਧੀਆ।
  • ਉੱਨਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ।
  • ਉਪਕਾਰ – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ।
  • ਉੱਦਮ – ਉਪਰਾਲਾ, ਜਤਨ, ਕੋਸ਼ਿਸ਼।
  • ਉਦਾਸ – ਫ਼ਿਕਰਮੰਦ, ਪਰੇਸ਼ਾਨ, ਨਿਰਾਸ਼।
  • ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ।
  • ਉਲਟਾ – ਮੂਧਾ, ਪੁੱਠਾ, ਵਿਰੁੱਧ।
  • ਉਣਾ – ਹੋਛਾ, ਅਧੂਰਾ, ਅਪੁਨ॥
  • ਅੱਡਰਾ – ਵੱਖ, ਅਲੱਗ, ਜੁਦਾ, ਭਿੰਨ।
  • ਅਕਲ – ਮੱਤ, ਸਮਝ, ਸਿਆਣਪ।
  • ਅੰਤਰ – ਭੇਦ, ਫ਼ਰਕ, ਵਿੱਥ। ਅਨਾਥਯਤੀਮ, ਬੇਸਹਾਰਾ।
  • ਅਕਾਸ਼ – ਅਸਮਾਨ, ਗਗਨ, ਅੰਬਰ, ਅਰਸ਼
  • ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ।
  • ਅਰਥ – ਭਾਵ, ਮਤਲਬ, ਮੰਤਵ, ਮਾਇਨਾ
  • ਆਰੰਭ – ਆਦਿ, ਸ਼ੁਰੂ, ਮੁੱਢ, ਮੁਲ।
  • ਅਮਨ – ਸ਼ਾਂਤੀ, ਚੈਨ, ਟਿਕਾਓ।
  • ਅਮੀਰ – ਧਨਵਾਨ, ਧਨਾਢ, ਦੌਲਤਮੰਦ।
  • ਆਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ।
  • ਆਥਣ – ਸ਼ਾਮ, ਸੰਝ, ਤਿਰਕਾਲਾਂ।
  • ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ।
  • ਇਕਰਾਰ – ਕੌਲ, ਵਚਨ, ਪੁਣ, ਪ੍ਰਤਿੱਗਿਆ
  • ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ॥
  • ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ॥
  • ਔਖ – ਕਠਿਨਾਈ, ਦੁੱਖ, ਮੁਸ਼ਕਲ, ਰੁਕਾਵਟ, ਅੜਚਨ।
  • ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ॥
  • ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ।
  • ਸਵਾਰਥ – ਗੋਂ, ਮਤਲਬ, ਗ਼ਰਜ਼
  • ਸੂਖ਼ਮ – ਬਰੀਕ, ਨਾਜ਼ੁਕ, ਪਤਲਾ।
  • ਸੰਜੋਗ – ਮੇਲ, ਸੰਗਮ, ਢੋ, ਸਮਾਗਮ।
  • ਸੰਤੋਖ – ਸਬਰ, ਰੱਜ, ਤ੍ਰਿਪਤੀ।
  • ਸੋਹਣਾ – ਸੁੰਦਰ, ਖੂਬਸੂਰਤ, ਹੁਸੀਨ, ਸ਼ਾਨਦਾਰ।
  • ਹੁਸ਼ਿਆਰ – ਸਾਵਧਾਨ, ਚੁਕੰਨਾ, ਚਤਰ, ਚਲਾਕ॥
  • ਖੁਸ਼ੀ – ਸੰਨਤਾ, ਆਨੰਦ, ਸਰੂਰ।
  • ਗਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ।
  • ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ।
  • ਖੁਸ਼ਬੂ – ਮਹਿਕ, ਸੁਗੰਧ।
  • ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ।
  • ਛੋਟਾ – ਅਲਪ, ਨਿੱਕਾ, ਲਘੂ।
  • ਜਾਨ – ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ।
  • ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ।
  • ਠਰਮਾ – ਸਬਰ, ਧੀਰਜ, ਸ਼ਾਂਤੀ, ਟਿਕਾਓ।
  • ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ।
  • ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾ।
  • ਧਰਤੀ – ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ।
  • ਨਿਰਮਲ – ਸਾਫ਼, ਸ਼ੁੱਧ, ਸੁਥਰਾ।
  • ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ।
  • ਬਹਾਦਰ – ਵੀਰ, ਸੂਰਮਾ, ਦਲੇਰ, ਬਲਵਾਨ।
  • ਮਦਦ – ਸਹਾਇਤਾ, ਹਮਾਇਤ, ਸਮਰਥਨ।
  • ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ।
  • ਵਰਖਾ – ਮੀਂਹ, ਬਾਰਸ਼, ਬਰਸਾਤ।
  • ਵਿਛੋੜਾ – ਜੁਦਾਈ, ਅਲਹਿਦਗੀ।

PSEB 5th Class Punjabi Grammar ਵਿਆਕਰਨ

ਢੁੱਕਵੇਂ ਸ਼ਬਦਾਂ ਦਾ ਮਿਲਾਣ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ। ਮਿਲਾਣ ਕਰੋ
ਜੁਲਾਹਾ – ਮਰੀਜ਼ਾਂ ਦਾ ਇਲਾਜ ਕਰਨ ਵਾਲਾ
ਅਧਿਆਪਕ – ਕੱਪੜੇ ਬੁਣਨ ਵਾਲਾ।
ਡਾਕਟਰ (ਵੈਦ) – ਚਮੜੇ ਦਾ ਕੰਮ ਕਰਨ ਵਾਲਾ
ਮੋਚੀ – ਪੜ੍ਹਾਉਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 43

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਣ ਕਰੋ –
ਘੁਮਿਆਰ। – ਖੇਤੀ ਕਰਨ ਵਾਲਾ
ਕਿਰਸਾਣ – ਲੱਕੜੀ ਦਾ ਕੰਮ ਕਰਨ ਵਾਲਾ
ਲੁਹਾਰ – ਮਿੱਟੀ ਦੇ ਭਾਂਡੇ ਬਣਾਉਣ ਵਾਲਾ
ਤਰਖਾਣ – ਲੋਹੇ ਦਾ ਕੰਮ ਕਰਨ ਵਾਲਾ
ਉੱਤਰ :
PSEB 5th Class Punjabi Grammar ਵਿਆਕਰਨ 44

ਪ੍ਰਸ਼ਨ 3.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਧੋਬੀ – ਸਿਰ ਉੱਤੇ ਟੋਕਰੀ ਢੋਣ ਵਾਲਾ
ਦਰਜ਼ੀ – ਇੱਟਾਂ ਨਾਲ ਉਸਾਰੀ ਕਰਨ ਵਾਲਾ
ਰਾਜ ਮਿਸਤਰੀ – ਕੱਪੜੇ ਧੋਣ ਵਾਲਾ
ਮਜ਼ਦੂਰ। – ਕੱਪੜੇ ਸਿਊਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 45

PSEB 5th Class Punjabi Grammar ਵਿਆਕਰਨ

ਪ੍ਰਸ਼ਨ 4.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਲਲਾਰੀ – ਭੇਡਾਂ – ਬੱਕਰੀਆਂ ਚਾਰਨ ਵਾਲਾ
ਦੋਧੀ – ਮਠਿਆਈ ਬਣਾਉਣ ਵਾਲਾ
ਆਜੜੀ – ਦੁੱਧ ਵੇਚਣ ਦਾ ਕੰਮ ਕਰਨ ਵਾਲਾ
ਹਲਵਾਈ – ਕੱਪੜਾ ਰੰਗਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 46

ਪ੍ਰਸ਼ਨ 5.
ਸਮਾਨ ਅਰਥਾਂ ਵਾਲੇ ਸ਼ਬਦਾਂ ਨੂੰ ਮਿਲਾਓ –
ਅਜੀਬ – ਕੋਮਲ
ਖੂਬਸੂਰਤ – ਵੱਧ
ਵਕਤ – ਅਨੋਖਾ
ਨਰਮ – ਸੁੰਦਰ
ਜ਼ਿਆਦਾ – ਸਮਾਂ
ਉੱਤਰ :
PSEB 5th Class Punjabi Grammar ਵਿਆਕਰਨ 47

ਪ੍ਰਸ਼ਨ 6.
ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦਾ ਮਿਲਾਣ ਕਰੋ –
ਦੂਰ – ਘੱਟ
ਵੱਧ – ਰੁੱਸਣਾ
ਵੱਢਣਾ – प्वीतला
ਮਨਾਉਣਾ – ਨੇੜੇ
ਉੱਤਰ :
PSEB 5th Class Punjabi Grammar ਵਿਆਕਰਨ 48

PSEB 5th Class Punjabi Grammar ਵਿਆਕਰਨ

ਵਿਸਰਾਮ ਚਿੰਨ੍ਹ

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ –

  • ਇਹ ਮੇਰੀ ਪੁਸਤਕ ਹੈ।
  • ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ੍ਹ ਉਹਨਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-

  • ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ?
  • ਕੀ ਤੂੰ ਘਰ ਵਿਚ ਹੀ ਰਹੇਗਾ?

3. ਵਿਸਮਿਕ ਚਿੰਨ੍ਹ ( ) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ ; ਜਿਵੇਂ

ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ। ਹੈਰਾਨੀ, ਖੁਸ਼ੀ ਤੇ ਗਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ

  • ਸ਼ਾਬਾਸ਼ !
  • ਵਾਹ ! ਕਮਾਲ ਹੋ ਗਿਆ
  • ਹੈਂ ! ਤੂੰ ਫ਼ੇਲ੍ਹ ਹੋ ਗਿਐ।
  • ਹਾਏ !

4. ਕਾਮਾ (,) – (ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ ; ਜਿਵੇਂ ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਹੈ।

(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਜਾਂਦੇ ਹਨ, ਜਿਵੇਂ –

ਉਹ ਕੁੜੀ, ਜਿਹੜੀ ਕਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।

(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ. –

ਖਾਣਾ ਖਾ ਕੇ, ਕੁਝ ਚਿਰ ਆਰਾਮ ਕਰ ਕੇ, ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ ‘ਕੀ’, ‘ਕਿਉਂਕਿ’, ‘ਤਾਂ ਜੋ ਆਦਿ ਯੋਜਕ ਨਾ ਹੋਣ ; ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ ਜਿਵੇਂ –

ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ-

ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਉਂ “ਇਸ ਲਈ, ‘ਸਗੋਂ’ ਅਤੇ ‘ਫਿਰ ਵੀ’ ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ –

ਕੁਲਵਿੰਦਰ ਧੋਖੇਬਾਜ਼ ਹੈ, ਤਾਹੀਉਂ ਤਾਂ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ।

PSEB 5th Class Punjabi Grammar ਵਿਆਕਰਨ

(ਖ) ਆਮ ਤੌਰ ‘ਤੇ ਜਦੋਂ ਵਾਕ ‘ਤੇ’, ਅਤੇ ਜਾਂ ‘ਅਰ’ ਯੋਜਕਾਂ ਨਾਲ ਜੁੜੇ ਹੋਣ, ਤਾਂ ਉਪਵਾਕਾਂ ਵਿਚ ਕਾਮਾ ਨਹੀਂ ਵਰਤਿਆ ਜਾਂਦਾ।

(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ, ਜਿਵੇਂ-ਰਾਮ ਦਾ ਕਮਰਾ 20 ਫੁੱਟ ਲੰਮਾ, 15 ਫੁੱਟ ਚੌੜਾ ਤੇ 10 ਫੁੱਟ ਉੱਚਾ ਹੈ। ਜਦੋਂ ਕਿਸੇ ਨਾਂਵ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ’ ਜਾਂ ‘ਅਤੇ ਲਗਦਾ ; ਜਿਵੇਂ ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਝ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ, ਜਿਵੇਂ –

ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।” ..

5. ਬਿੰਦੀ ਕਾਮਾ ( ; )-ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ –
ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ, ਜਿਵੇਂ-ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰ।

(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ ਵਰਤਿਆ ਜਾਂਦਾ ਹੈ; ਜਿਵੇਂ –
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ ( : ) -(ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: (ਸਰਦਾਰ), ਪ੍ਰੋ ਪ੍ਰੋਫ਼ੈਸਰ)

(ਅ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾਂ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ ; ਜਿਵੇਂ –
ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਸਨ : ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

7. ਡੈਸ਼ (-)-(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ। ਜਿਵੇਂ-ਮੇਰੇ ਖ਼ਿਆਲ ਅਨੁਸਾਰ-ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ।

(ਅ) ਨਾਟਕੀ ਵਾਰਤਾਲਾਪ ਸਮੇਂਪਰਮਿੰਦਰ-ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ। ਕਿਰਨ-ਆਹੋ, ਤੂੰ ਕਿਹੜੀ ਘੱਟ ਏਂ। ”

(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ। ਮੈਂ-ਮ-ਮੈਂ ਅੱਜ, ਸ-ਕੁਲ ਨਹੀਂ ਗਿਆ।

8. ਦੁਬਿੰਦੀ ਡੈਸ਼ ( :- ) (ੳ) ਦੁਕਾਨ ‘ਤੇ ਜਾਓ ਤੇ ਇਹ ਵਸਤਾਂ ਲੈ ਆਓ :– ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ, ਜਿਵੇਂ:-ਮੋਹਨ, ਘਰ, ਜਲੰਧਰ ਤੇ ਕੁਰਸੀ।

(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ ;
ਜਿਵੇਂ :- ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ :- ਕਾਗਦ, ਕਾਦੀਆਂ, ਰਜ਼ਾ, ਹੁਕਮ, ਸਾਇਰ, ਕਲਮ ਆਦਿ।

PSEB 5th Class Punjabi Grammar ਵਿਆਕਰਨ

9. ਪੁੱਠੇ ਕਾਮੇ ( ” ” ) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੋਂ ਦੂਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੂਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ, ਜਿਵੇਂ: – ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ।”
(ਅ) ਕਿਸੇ ਉਪਨਾਮ, ਸ਼ਬਦ ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਜਿਵੇਂ ਇਹ ਸਤਰਾਂ ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਭਾਂਤਿਕ` ਦੀ ਲਿਖੀ ਹੋਈ ਕਵਿਤਾ ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।

10. ਬੈਕਟ , -[]- (ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ-
ਸੀਤਾ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ।

(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ –
ਇਹ ਏ. ਆਈ. ਆਰ. (ਆਲ ਇੰਡੀਆ ਰੇਡਿਓ) ਦੀ ਬਿਲਡਿੰਗ ਹੈਂ।

11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ, ਜਿਵੇਂ(ਉ) ਉਹਨਾਂ ਵੱਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।. (ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ
ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ, ਸੰਸਾਰਅਮਰ ਆਦਿ।

12. ਬਿੰਦੀ ( . ) -( ਉ) ਅੰਕਾਂ ਨਾਲ ; ਜਿਵੇਂ-1.2. 3. 4.

(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਓ. ਐੱਲ., ਐੱਮ. ਏ., ਐੱਸ. ਪੀ.।

13. ਛੁੱਟ-ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ, ਜਿਵੇਂ’ਚੋਂ = ਵਿਚੋਂ।’ਤੇ = ਉੱਤੇ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ। ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ

  1. ਪ੍ਰਸ਼ਨ ਚਿੰਨ੍ਹ,
  2. ਪੁੱਠੇ ਕਾਮੇ
  3. ਡੈਸ਼
  4. ਵਿਸਮਿਕ
  5. ਜੋੜਨੀ
  6. ਛੁੱਟ ਮਰੋੜੀ
  7. ਬਿੰਦੀ ਕਾਮਾ

ਉੱਤਰ :

  1. ਪ੍ਰਸ਼ਨਿਕ ਚਿੰਨ੍ਹ (?),
  2. ਪੁੱਠੇ ਕਾਮੇ (”),
  3. ਡੈਸ਼ (-),
  4. ਵਿਸਮਿਕ (!).
  5. ਜੋੜਨੀ (-)
  6. ਛੁੱਟ ਮਰੋੜੀ (?),
  7. ਬਿੰਦੀ ਕਾਮਾ ( ; )

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ। ਲਗਾਓ

  1. ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
  2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
  3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ,
  4. ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ। ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
  5. ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ. ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

ਉੱਤਰ :

  1. ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?
  2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੂਠ ਨਾ ਬੋਲੋ।
  3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
  4. “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ। ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
  5. ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂ-ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ-
ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।
ਉੱਤਰ :
ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ। ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।”

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
(ੳ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ਮੈਂ ਪੁੱਛਿਆ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗ਼ਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ਸੀਤਾ ਬੋਲੀ
(ਇ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ ..
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
ਉੱਤਰ :
(ੳ) ‘‘ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ?” ਮੈਂ ਪੁੱਛਿਆ
(ਅ) ‘‘ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ। ਸੀਤਾ ਬੋਲੀ।
(ਬ) ‘‘ਤੂੰ ਅਜੇ ਤਕ ਗਿਆ ਨਹੀਂ।’’ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ।
(ਸ) ‘‘ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜ੍ਹੀ ਦੇ ਪੈਰਾਂ ਵਲ ਝੁਕੀ। ‘ਬੁੱਢ- ਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ।
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ।

ਸ਼ਬਦ-ਕੋਸ਼ ਵਿਚ ਸ਼ਬਦ ਲੱਭਣਾ/ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ੳ) ਸਵੇਰ
(ਅ) ਸੀਸ
(ਈ) ਸਭ।
(ਸ) ਸਿਆਣੇ॥
ਉੱਤਰ :
(ਈ) ਸਭ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ,
(ਅ) ਪਤਾ
(ਈ) ਪੀੜ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ-ਕੋਸ਼ ਅਨੁਸਾਰ ਅੰਤ ਵਿਚ ਆਵੇਗਾ?
(ਉ) ਕਿਤੇ
(ਅ) ਕਾਲਜ
(ਈ) ਕਰਕੇ
(ਸ) ਕਿਰਪਾਨ॥
ਉੱਤਰ :
(ਸ) ਕਿਰਪਾਨ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ :
(ਉ) ਬੱਚਾ
(ਅ) ਬੇਰੀ
(ਈ) ਬੁੱਲ੍ਹ
(ਸ) ਬੁੱਢਾ
ਉੱਤਰ :
(ਉ) ਬੱਚਾ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ।
(ਉ) ਜਿਊਂਦਾ
(ਅ) ਜਿਹੜੇ
(ਈ) ਜਿਸਮ
(ਸ) ਜਿਸ।
ਉੱਤਰ :
(ੳ) ਜਿਊਂਦਾ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਪਹਿਲਾਂ ਕਿਹੜਾ ਆਵੇਗਾ?
(ਉ) ਜਿਵੇਂ
(ਆ) ਜਪਾਨ
(ਈ) ਜਿਸ
(ਸ) ਜਾਂਦੀ।
ਉੱਤਰ :
(ਅ) ਜਪਾਨ।

ਪ੍ਰਸ਼ਨ 7.
ਸ਼ਬਦ-ਕੋਸ਼ ਵਿਚ ਪਹਿਲਾਂ ਕਿਹੜਾ ਸ਼ਬਦ ਆਵੇਗਾ?
(ਉ) ਬਾਂਦਰ
(ਅ) ਬਾਰਾਂਸਿੰਝਾ
(ਈ) ਬਾਘ
(ਸ) ਬੱਚੇ।
ਉੱਤਰ :
(ਸ) ਬੱਚੇ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅਖੀਰ ਵਿਚ ਆਵੇਗਾ?
(ਉ) ਸਕੂਟਰ
(ਅ) ਸਕੂਲ
(ਈ) ਭਿੱਖ
(ਸ) ਸੋਚਾਂ।
ਉੱਤਰ :
(ਸ) ਸੋਚਾਂ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਦੇ
(ਅ) ਦਾਦਾ
(ਇ) ਦਰਬਾਰ
(ਸ) ਦਿੱਲੀ।
ਉੱਤਰ :
ਈ ਦਰਬਾਰ !

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ?
(ੳ) ਸਿੱਖ,
(ਅ) ਸਿਗਨਲਮੈਨ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਸ) ਸਾਰਾਗੜ੍ਹੀ।

ਪ੍ਰਸ਼ਨ 11.
ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅੰਤ ਵਿਚ ਆਵੇਗਾ?
(ੳ) ਕੁੱਤਾ
(ਅ) ਕੁੱਕੜ
(ਈ) ਕੱਲਮ-ਕੱਲੇ
(ਸ) ਕੇਲਾ।
ਉੱਤਰ :
(ੲ) ਕੱਲਮ-ਕੱਲੇ !

ਪ੍ਰਸ਼ਨ 12.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ
(ੲ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ

PSEB 5th Class Punjabi Grammar ਵਿਆਕਰਨ

(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ

(iii) (ੳ) ਦਲੀਪ
(ਅ) ਦੋਹਾਂ
(ੲ) ਦੁਆਲਿਓ
(ਸ) ਦੱਸਿਆ
ਉੱਤਰ :
(ਸ) ਦੱਸਿਆ

(iv) (ਉ) ਨੀਤ
(ਆ) ਨਿੰਮ
(ਈ) ਨਹੀਂ
(ਸ) ਨੰਗੀਆਂ।
ਉੱਤਰ :
(ਈ) ਨਹੀਂ

(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ !
ਉੱਤਰ :
(ਈ) ਸੱਸ

ਸ਼ਬਦ-ਕੋਸ਼ ਵਿਚ ਸ਼ਬਦ ਕਿਵੇਂ ਲੱਭੀਏ

ਪ੍ਰਸ਼ਨ 1.
ਅਸੀਂ ਪੰਜਾਬੀ ਸ਼ਬਦ-ਕੋਸ਼ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?
ਉੱਤਰ :
ਅਸੀਂ ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਅਰਥ ਸ਼ਬਦ-ਕੋਸ਼ ਵਿਚੋਂ ਦੇਖ ਸਕਦੇ ਹਾਂ ਪੰਜਾਬੀ ਭਾਸ਼ਾ ਦੇ ਕੋਸ਼ ਨੂੰ ਵਾਚਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਨੂੰ ਸਾਹਮਣੇ ਰੱਖਣਾ ਪਵੇਗਾ।

1. ਗੁਰਮੁਖੀ ਦੇ ਸਾਰੇ ਪੈਂਤੀ ਅੱਖਰ, “ਉ ਤੋਂ ੩’ ਤਕ ਦੇ ਸਾਰੇ ਵਰਗ ਤਰਤੀਬਵਾਰ ਸਾਡੇ ਮਨ ਵਿਚ ਵਸੇ ਹੋਣੇ ਚਾਹੀਦੇ ਹਨ ਜਿਸ ਸ਼ਬਦ ਦੇ ਅਸੀਂ ਅਰਥ ਦੇਖਣੇ ਹੋਣ, ਸਭ ਤੋਂ ਪਹਿਲਾਂ ਉਸ ਦੇ ਪਹਿਲੇ ਅੱਖਰ ਨੂੰ ਦੇਖਣਾ ਪਵੇਗਾ ਕਿ ਪੈਂਤੀ ਅੱਖਰਾਂ ਵਿਚ ਉਹ ਅੰਦਾਜ਼ਨ ਕਿੰਨਵਾਂ ਅੱਖਰ ਹੈ।

2. ਦੂਜੀ ਗੱਲ ਲਗਾਂ-ਮਾਤਰਾਂ ਤੇ ਲਗਾਖ਼ਰਾਂ ਨੂੰ ਦੇਖਣ ਦੀ ਹੈ। ਜੇਕਰ ਕਿਸੇ ਸ਼ਬਦ ਨੂੰ ਕੋਈ ਮਾਤਰਾ ਨਹੀਂ, ਤਾਂ ਉਸ ਵਿਚਲੇ ਦੁਸਰੇ ਅੱਖਰ ਦੀ ਤਰਤੀਬ ਤੇ ਸਥਾਨ ਨੂੰ ਦੇਖਣਾ ਪਵੇਗਾ। ਇਸ ਦੀਆਂ ਲਗਾਂਮਾਤਰਾਂ ਵਾਚਣ ਮਗਰੋਂ ਸ਼ਬਦ ਵਿਚਲੇ ਅਗਲੇ ਅੱਖਰਾਂ ਦੀ ਵਾਰੀ ਆਉਂਦੀ ਹੈ। ‘

3. ਸ਼ਬਦ ਲੱਭਣ ਲਈ ਪਹਿਲਾਂ ਅੱਖਰ ਤੇ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ “ਨਾਸਤਿਕ ਸ਼ਬਦ ਦੇ ਕੋਸ਼ ਵਿਚ ਅਰਥ ਦੇਖਣ ਲਈ,
ਸਭ ਤੋਂ ਪਹਿਲਾਂ ‘ਨ ਤਰਤੀਬ ਤੇ ਪਹੁੰਚੋ।
ਫਿਰ ‘ਨ ਨੂੰ ਕੰਨਾ (T) “ਨਾ’ ਤਕ,
‘ਨਾ’ ਤੋਂ ਅੱਗੇ ‘ਸ’, ਫਿਰ ‘ਤਿ’ ਅਤੇ ‘ਕ` ਉੱਤੇ ਪਹੁੰਚੋ !
ਅੰਤ ਕੋਸ਼ ਵਿਚ ਲਿਖਿਆ ਸ਼ਬਦ “ਨਾਸਤਿਕ` ਆ ਜਾਵੇਗਾ,
ਜਿਸ ਦੇ ਅੱਗੇ ਅਰਥ ਲਿਖੇ ਹੋਣਗੇ- ‘ਰੱਬ ਨੂੰ ਨਾ ਮੰਨਣ ਵਾਲਾ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਕੋਸ਼ ਵਿਚ ਪੈਂਤੀ ਅੱਖਰਾਂ, ਲਗਾਂ ਤੇ ਲਗਾਖ਼ਰਾਂ ਦੀ ਤਰਤੀਬ ਕੀ ਹੁੰਦੀ ਹੈ?
ਉੱਤਰ :
ਕੋਸ਼ ਵਿਚ ਪੈਂਤੀ ਅੱਖਰਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੁੰਦੀ ਹੈ, : –
(i) ਪੈਂਤੀ ਅੱਖਰਾਂ ਦੀ ਤਰਤੀਬ :

  • ‘ੳ’ ਵਰਗ – ੳ ਅ ੲ ਸ ਹ
  • ‘ਕ’ ਵਰਗ – ਕ ਖ ਗ ਘ ਙ
  • ‘ਚ’ ਵਰਗ – ਚ ਛ ਜ ਝ ਞ
  • ‘ਟ’ ਵਰਗ – ਟ ਠ ਡ ਢ
  • ‘ਤ’ ਵਰਗ – ਤ ਥ ਦ ਧ ਨ
  • ’ਪ’ ਵਰਗ – ਪ ਫ ਬ ਭ ਮ
  • ’ਯ’ ਵਰਗ – ਯ ਰ ਲ ਵ ੜ

(ii) ਲਗਾਂ ਦੀ ਤਰਤੀਬ :
PSEB 5th Class Punjabi Grammar ਵਿਆਕਰਨ 49

(iii) ਲਗਾਖ਼ਰਾਂ ਦੀ ਤਰਤੀਬ : –
PSEB 5th Class Punjabi Grammar ਵਿਆਕਰਨ 50

PSEB 5th Class Punjabi Grammar ਵਿਆਕਰਨ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ਬਦ-ਕੋਸ਼ ਦੀ ਤਰਤੀਬ ਅਨੁਸਾਰ ਲਿਖੋ –
ਉੱਤਰ, ਅਹੰਕਾਰ, ਸਹਿਕਾਰੀ, ਉਦਾਸੀ, ਸੇਕ, ਇੱਕੜ-ਦੁੱਕੜ, ਹੱਸਮੁੱਖ, ਅੱਕਣਾ, ਇੱਲ। ..
ਉੱਤਰ :

  • ਉੱਤਰ
  • ਉਦਾਸੀ
  • ਅਹੰਕਾਰ
  • ਅੱਕਣਾ
  • ਇੱਕੜ-ਦੁੱਕੜ
  • ਇੱਲ
  • ਸਹਿਕਾਰੀ
  • ਸੋਕ
  • ਹੱਸਮੁੱਖ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

Punjab State Board PSEB 5th Class Punjabi Book Solutions Chapter 20 ਸਾਰਾਗੜ੍ਹੀ ਦੀ ਲੜਾਈ Textbook Exercise Questions and Answers.

PSEB Solutions for Class 5 Punjabi Chapter 20 ਸਾਰਾਗੜ੍ਹੀ ਦੀ ਲੜਾਈ (1st Language)

ਪਾਠ-ਅਭਿਆਸ

1. ਜ਼ਬਾਨੀ ਅਭਿਆਸ

ਪ੍ਰਸ਼ਨ 1.
ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ ?
ਉੱਤਰ :
ਅਫ਼ਗਾਨਿਸਤਾਨ ਤਕ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 2.
ਸਾਰਾਗੜ੍ਹੀ ਵਿੱਚ ਕਿੰਨੇ ਸੈਨਿਕ ਸਨ ?
ਉੱਤਰ :
21 ਸਿੱਖ ਸੈਨਿਕ।

ਪ੍ਰਸ਼ਨ 3.
ਸਿੱਖ ਫ਼ੌਜੀਆਂ ਨੇ ਕੀ ਵਿਉਂਤ ਬਣਾਈ ?
ਉੱਤਰ :
ਸਿੱਖ ਫ਼ੌਜੀਆਂ ਨੇ ਪਿੱਛੇ ਹਟਣ ਦੀ ਬਜਾਏ ਮੁਕਾਬਲਾ ਕਰਨ ਦੀ ਵਿਉਂਤ ਬਣਾਈ।

ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ?
ਉੱਤਰ :
12 ਸਤੰਬਰ, 1897 ਈ: ਨੂੰ।

ਪ੍ਰਸ਼ਨ 5.
ਕਵਿਤਾ ਨੂੰ ਲੈਆਤਮਿਕ ਢੰਗ ਨਾਲ ਸੁਣਾਓ।
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਗਾਉਣ)

2. ਹੇਠ ਲਿਖੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:

ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ, ਕਾਲੀ ਘਟਾ ਕੋਈ ਗੜ੍ਹੀ ‘ਤੇ ਛਾਈ ਹੈਸੀ।

ਪ੍ਰਸ਼ਨ 1.
ਗੜ੍ਹੀ ਉੱਤੇ ਕੀ ਹੋਇਆ ਸੀ ?
……………………………………………………………………….
……………………………………………………………………….
……………………………………………………………………….

ਅੱਗੇ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ, ਗੜੀ ਛੱਡਣ ਦੀ ਤਾਰ ਤਦ ਆਈ ਹੈਸੀ।
ਉੱਤਰ :
ਗੜ੍ਹੀ ਉੱਤੇ ਅਣਗਿਣਤ ਕਬਾਇਲੀਆਂ ਨੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਜਾਪਦਾ ਸੀ, ਜਿਵੇਂ – ਦੁਸ਼ਮਣਾਂ ਦੀ ਕਾਲੀ ਘਟਾ ਚੜ੍ਹ ਆਈ ਹੋਵੇ।

ਪ੍ਰਸ਼ਨ 2.
ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ?
……………………………………………………………………….
……………………………………………………………………….
……………………………………………………………………….
ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ, ਬੇਮਿਸਾਲ ਇਹ ਹੋਈ ਲੜਾਈ ਹੈਸੀ।
ਉੱਤਰ :
ਕਰਨਲ ਨੇ ਗੜ੍ਹੀ ਵਿਚ ਮੌਜੂਦ ਥੋੜ੍ਹੇ ਜਿਹੇ ਸੈਨਿਕਾਂ ਨੂੰ ਹਜ਼ਾਰਾਂ ਕਬਾਇਲੀਆਂ ਦੇ ਹਮਲੇ ਦੀ ਮਾਰ ਹੇਠ ਆਏ ਦੇਖ ਕੇ ਉਸ (ਗੜ੍ਹੀ ਨੂੰ ਛੱਡ ਕੇ ਪਿੱਛੇ ਆ ਜਾਣ ਲਈ ਕਿਹਾ

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 3.
ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ?
……………………………………………………………………….
……………………………………………………………………….
……………………………………………………………………….
ਉੱਤਰ :
ਇਸ ਵਿਚ ਸਾਰਾਗੜ੍ਹੀ ਦੀ ਲੜਾਈ ਦੀ ਮਿਸਾਲ ਦੀ ਗੱਲ ਕੀਤੀ ਹੈ, ਜਿਸ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ। ਕਰਦਿਆਂ ਜਾਨਾਂ ਦੇ ਦਿੱਤੀਆਂ ਤੇ ਜਿੱਤ ਪ੍ਰਾਪਤ ਕੀਤੀ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

  1. ਅੰਗਰੇਜ਼ ………………………………..
  2. ਚੁੱਕੀ ………………………………..
  3. ਹਮਲਾ ………………………………..
  4. ਮੁਖੀ ………………………………..
  5. ਕਰਨਲ ………………………………..
  6. ਵਿਉਂਤ ………………………………..
  7. ਮੁਕਾਬਲਾ ………………………………..
  8. ਸ਼ਹੀਦ ………………………………..

ਉੱਤਰ :

  • ਅੰਗਰੇਜ਼ (ਇੰਗਲੈਂਡ ਦੇ ਵਾਸੀ ਗੋਰੇ)ਭਾਰਤ ਉੱਤੇ ਅੰਗਰੇਜ਼ਾਂ ਨੇ 250.ਸਾਲ ਰਾਜ ਕੀਤਾ।
  • ਚੌਂਕੀ (ਨਿਗਰਾਨੀ ਲਈ ਲਾਇਆ ਡੇਰਾ)ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਚੌਂਕੀਆਂ ਉੱਤੇ ਗੋਲੇ ਵਰਸਾਏ।
  • ਹਮਲਾ (ਵਾਰ) – ਹਜ਼ਾਰਾਂ ਕਬਾਇਲੀਆਂ ਨੇ ਸਾਰਾਗੜ੍ਹੀ ਉੱਤੇ ਹਮਲਾ ਕਰ ਦਿੱਤਾ।
  • ਮੁਖੀ ਮੋਹਰੀ, ਆਗੂ) – ਫ਼ੌਜ ਆਪਣੇ ਮੁਖੀ ਦੀ ਅਗਵਾਈ ਹੇਠ ਲੜਦੀ ਹੈ।
  • ਕਰਨਲ (ਇਕ ਫ਼ੌਜੀ ਅਹੁਦਾ – ਕਰਨਲ ਨੇ ਫ਼ੌਜੀ ਟੁਕੜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਥਾਂ ਪਿੱਛੇ ਹਟਣ ਲਈ ਕਿਹਾ।
  • ਵਿਉਂਤ ਯੋਜਨਾ) – ਵਿਉਂਤ ਬਣਾ ਕੇ ਕੰਮ ਕਰੋ, ਤਾਂ ਸਫਲਤਾ ਮਿਲਦੀ ਹੈ।
  • ਮੁਕਾਬਲਾ (ਟਾਕਰਾ) – ਸਾਰਾਗੜ੍ਹੀ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ
  • ਸ਼ਹੀਦ ਕੁਰਬਾਨੀ ਦੇਣ ਵਾਲਾ) – ਸ਼ਹੀਦ ਭਗਤ ਵ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦੀ – ਕੁਰਬਾਨੀ ਦਿੱਤੀ।

4. ਸਾਰਾਗੜ੍ਹੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ :
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
ਉੱਤਰ :
ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ। ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਕੀ ਸੀ। ਇਸ ਉੱਤੇ 12 ਸਤੰਬਰ, 1897 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਇਸ ਸਮੇਂ ਇੱਥੇ ਚਾਰ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਮੌਜੂਦ ਸਨ।

ਕਰਨਲ ਹਾਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਚੌਂਕੀ ਛੱਡ ਕੇ ਵਾਪਸ ਆ ਜਾਣ, ਪਰੰਤੂ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਬੱਸ ਫਿਰ ਕੀ ਸੀ ਲਹੂ – ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕ ਸਿੱਖ ਸਿਪਾਹੀ ਸ਼ਹਾਦਤ ਦੇ ਗਏ ਪਰ ਪਿੱਛੇ ਨਾ ਹਟੇ। ਉਧਰ ਕਬਾਇਲੀਆਂ ਵਿਚ ਭਾਜੜ ਮਚ ਗਈ।

ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦਿੱਤਾ ਗਿਆ। ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਵਿਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਅਧਿਆਪਕ ਲਈ ਅਗਵਾਈ-ਲੀਹਾਂ:
ਤਾਰ (ਇੱਕ ਟੈਲੀਗਾਮ-ਸੇਵਾ) ਇਸ ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਏ ਜਾਂਦੇ ਸਨ। ਚੰਗੇ-ਮਾੜੇ ਸੁਨੇਹੇ ਜਿਵੇਂ ਜਨਮ, ਮੌਤ, ਵਿਆਹ, ਨੌਕਰੀ, ਯੁੱਧ, ਦੁਰਘਟਨਾ ਆਦਿ।

  • ਈਸਟ ਇੰਡੀਆ ਕੰਪਨੀ ਨੇ ਦੇਸ ਵਿੱਚ 1851 ਈਸਵੀ ਤੋਂ 1854 ਈਸਵੀ ਤੱਕ ਟੈਲੀਗ੍ਰਾਮ ਲਾਈਨਾਂ ਵਿਛਾਈਆਂ ਸਨ।
  • ਈਸਟ ਇੰਡੀਆ ਕੰਪਨੀ ਨੇ ਹੀ ਇਹ ਸਹੂਲਤ 1854 ਈਸਵੀ ਵਿੱਚ ਆਮ ਲੋਕਾਂ ਲਈ ਖੋਲੀ ਸੀ।
  • ਭਾਰਤ ਵਿੱਚ ਪਹਿਲੀ ਤਾਰ 27 ਅਪਰੈਲ, 1854 ਈਸਵੀ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ ਸੀ।
  • ਤਾਰ ਦੀ ਸਹੂਲਤ ਤਕਨੀਕ ਵਿਕਸਿਤ ਹੋਣ ਕਾਰਨ 160 ਸਾਲ ਬਾਅਦ 15 ਜੁਲਾਈ, 2013 ਈਸਵੀ ਨੂੰ ਬੰਦ ਕਰ ਦਿੱਤੀ ਗਈ ਸੀ।

ਪਾਠ – ਅਭਿਆਸ ਪ੍ਰਸ਼ਨ – ਉੱਤਰ।

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਸਾਰਾਗੜ੍ਹੀ ਦੀ ਲੜਾਈਂ ਕਵਿਤਾ ਵਿਚਲੀਆਂ ਉਨ੍ਹਾਂ ਚਾਰ – ਪੰਜ ਗੱਲਾਂ ਨੂੰ ਲਿਖੋ, ਜਿਹੜੀਆਂ ਤੁਹਾਨੂੰ ਯਾਦ ਕਰਨ ਯੋਗ ਪ੍ਰਤੀਤ ਹੋਈਆਂ ਹਨ।?
ਉੱਤਰ :

  1. ਸਾਰਾਗੜ੍ਹੀ ਦਾ ਸਥਾਨ ਅੱਜ – ਕਲ੍ਹ ਪਾਕਿਸਤਾਨ ਵਿਚ ਹੈ।
  2. ਇਹ ਲੜਾਈ 12 ਸਤੰਬਰ, 1897 ਨੂੰ ਹੋਈ, ਜਦੋਂ ਅਫ਼ਗਾਨਿਸਤਾਨ ਦੇ ਪਠਾਣਾਂ ਅਤੇ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਸ ਗੜ੍ਹੀ ‘ਤੇ ਹਮਲਾ ਕਰ ਦਿੱਤਾ। ਉਸ ਵਕਤ ਇਸ ਗੜੀ ਵਿਚ ਸਿੱਖ ਰੈਜਮੈਂਟ ਦੇ 21 ਸਿੱਖ ਫ਼ੌਜੀ ਮੌਜੂਦ ਸਨ।
  3. ਕਰਨਲ ਹਾਗਟਨ ਨੇ ਰੈਜਮੈਂਟ ਨੂੰ ਕਿਹਾ ਕਿ ਉਹ ਗੜ੍ਹੀ ਛੱਡ ਕੇ ਵਾਪਸ ਆ ਜਾਣ, ਪਰ ਸਿੱਖ ਫ਼ੌਜੀਆਂ ਨੇ ਗੜ੍ਹੀ ਵਿਚੋਂ ਭੱਜਣ ਦੀ ਥਾਂ ‘ਤੇ ਟਾਕਰਾ ਕਰਨ ਨੂੰ ਤਰਜੀਹ ਦਿੱਤੀ। ਫਲਸਰੂਪ, ਸ਼ਹੀਦੀਆਂ ਦਿੱਤੀਆਂ।
  4. ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
  5. ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਦੇ ਵਿਚ ਸ਼ਾਮਲ ਕੀਤਾ ਗਿਆ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?ਇਸ ਵਿਚ ਕਿੰਨੇ ਸਿੱਖ ਫ਼ੌਜੀ ਸ਼ਹੀਦ ਹੋਏ?.
ਉੱਤਰ :
ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਹੋਈ।ਇਸ ਵਿਚ ਸਿੱਖ ਰੈਜਮੈਂਟ ਦੇ ਸਾਰੇ ਦੇ ਸਾਰੇ 21 ਸਿੱਖ ਫ਼ੌਜੀ ਲੜਦੇ – ਲੜਦੇ ਸ਼ਹੀਦ ਹੋ ਗਏ।

ਪ੍ਰਸ਼ਨ 2.
ਸਾਰਾਗੜ੍ਹੀ ਦੇ ਸ਼ਹੀਦਾਂ ਦਾ ਕਿਸ ਤਰ੍ਹਾਂ ਸਨਮਾਨ ਕੀਤਾ ਗਿਆ ?
ਉੱਤਰ :
ਸਾਰਾਗੜ੍ਹੀ ਦੇ ਸ਼ਹੀਦ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ਼ ਮੈਰਿਟ ਮਿਲਿਆ। ਉਨ੍ਹਾਂ ਦੀ ਇਸ ਲੜਾਈ ਨੂੰ ਸੰਸਾਰ ਦੀਆਂ 8 ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ ਤੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜ੍ਹੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 3.
ਸਾਰਾਗੜ੍ਹੀ ਦੇ ਸੈਨਿਕਾਂ ਨੂੰ ਕਿਸ ਸਨਮਾਨ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ?
ਉੱਤਰ :
ਇੰਡੀਅਨ ਆਰਡਰ ਆਫ਼ ਮੈਰਿਟ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਫ਼ਗਾਨਿਸਤਾਨ ਤਕ ਦੀ ਆਪਣੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕੀ ਬਣਾਇਆ ਸੀ ?
ਉੱਤਰ :
ਸਾਰਾਗੜੀ ਨਾਂ ਦੀ ਚੌਂਕੀ।

ਪ੍ਰਸ਼ਨ 2.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ਸੀ?
ਉੱਤਰ :
12 ਸਤੰਬਰ, 1897 ਨੂੰ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ :
ਡਾ: ਹਰੀ ਸਿੰਘ ਜਾਚਕ (✓)

ਪ੍ਰਸ਼ਨ 2.
ਤੁਹਾਡੀ ਪਾਠ ਪੁਸਤਕ ਵਿਚ ਡਾ: ਹਰੀ ਸਿੰਘ ਜਾਚਕ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ?
ਉੱਤਰ :
ਸਾਰਾਗੜ੍ਹੀ ਦੀ ਲੜਾਈ (✓)

ਪ੍ਰਸ਼ਨ 3.
‘ਸਾਰਾਗੜ੍ਹੀ ਦੀ ਲੜਾਈਂ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ :
ਕਵਿਤਾ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 4.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਛੰਦ ਵਿਚ ਲਿਖੀ ਗਈ ਹੈ ?
ਉੱਤਰ :
ਬੈਂਤ (✓)

ਪ੍ਰਸ਼ਨ 5.
ਅਫ਼ਗਾਨਿਸਤਾਨ ਦੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕਿਹੜੀ ਚੌਂਕੀ ਬਣਾਈ ਸੀ ?
ਉੱਤਰ :
ਸਾਰਾਗੜ੍ਹੀ ਦੀ (✓)

ਪ੍ਰਸ਼ਨ 6.
ਸਾਰਾਗੜ੍ਹੀ ਦੀ ਚੌਂਕੀ ਦੀ ਰਾਖੀ ਲਈ ਕਿੰਨੇ ਸਿੱਖ ਸੈਨਿਕ ਸਨ ?
ਉੱਤਰ :
ਇੱਕੀ (✓)

ਪ੍ਰਸ਼ਨ 7.
ਸਾਰਾਗੜੀ ਉੱਤੇ ਕਿਸ ਨੇ ਹਮਲਾ ਕੀਤਾ ਸੀ ?
ਉੱਤਰ :
ਕਬਾਇਲੀਆਂ ਨੇ। ਪ੍ਰਸ਼ਨ 8. ਕਰਨਾਲ ਨੇ ਸੈਨਿਕਾਂ ਨੂੰ ਕੀ ਤਾਰ ਦਿੱਤੀ ਸੀ?ਉੱਤਰ :ਗੜ੍ਹੀ ਛੱਡਣ ਦੀ (✓)

ਪ੍ਰਸ਼ਨ 9.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?
ਉੱਤਰ :
12 ਸਤੰਬਰ, 1899 ਨੂੰ (✓)

ਪ੍ਰਸ਼ਨ 10.
ਸਿੱਖ ਫ਼ੌਜੀਆਂ ਨੇ ਭੱਜਣ ਦੀ ਥਾਂ ਕੀ ਫ਼ੈਸਲਾ ਕੀਤਾ ?
ਉੱਤਰ :
ਲੜ ਮਰਨ ਦਾ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 11.
ਸਾਰਾਗੜ੍ਹੀ ਦੀ ਲੜਾਈ ਵਿੱਚ ਕਿੰਨੇ ਸਿੱਖ ਸੈਨਿਕ ਸ਼ਹੀਦ ਹੋਏ?.
ਉੱਤਰ :
ਇੱਕੀ/ਸਾਰੇ ਦੇ ਸਾਰੇ (✓)

ਪ੍ਰਸ਼ਨ 12.
ਸਾਰਾਗੜੀ ਦੇ ਸ਼ਹੀਦਾਂ ਦੀ ਕੁਰਬਾਨੀ ਕਿਹੋ ਜਿਹੀ ਸੀ ?
ਉੱਤਰ :
ਬੇਮਿਸਾਲ (✓)

ਪ੍ਰਸ਼ਨ 13.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

  1. ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਸੀ ਜਦ, ਅਫ਼ਗਾਨਿਸਤਾਨ ……………………………….।
  2. ਏਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾਗੜ੍ਹੀ ਵਿਚ ……………………………।

ਉੱਤਰ :

  1. ਚੌਕੀ ਬਣਾਈ ਹੈਸੀ (✓)
  2. ਹੱਦ ਵਧਾਈ ਹੈਸੀ (✓)

ਪ੍ਰਸ਼ਨ 14.
‘ਖ਼ਬਰ ਦਾ ਸੰਬੰਧ ਜੇ ‘ਸਮਾਚਾਰਾਂ ਨਾਲ ਹੈ, ਤਾਂ “ਫ਼ੌਜੀ ਦਾ ਸੰਬੰਧ ਕਿਸ ਨਾਲ ਹੈ ?
ਉੱਤਰ :
(ਸ) ਸੈਨਿਕ (✓)

ਪ੍ਰਸ਼ਨ 15.
ਸਾਰਾਗੜ੍ਹੀ ਦੀ ਲੜਾਈ ਨੂੰ ਸੰਸਾਰ ਦੀਆਂ ਕਿੰਨੀਆਂ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ।
ਉੱਤਰ :
(ਉ) ਅੱਠ (✓)

ਪ੍ਰਸ਼ਨ 16.
ਸਾਰਾਗੜ੍ਹੀ ਦਾ ਸਥਾਨ ਅੱਜ – ਕੱਲ੍ਹ ਕਿੱਥੇ ਹੈ ?
ਉੱਤਰ :
(ਅ) ਪਾਕਿਸਤਾਨ ਵਿਚ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 17.
“ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ। ਵਿਚ
ਉੱਤਰ :
ਭਾਵਵਾਚਕ ਨਾਂਵ (✓)

ਪ੍ਰਸ਼ਨ 18.
ਦਿੱਤੇ ਤੁਕਾਤਾਂ ਤੋਂ ਕਾਵਿ – ਸਤਰਾਂ ਬਣਾਓ :
…………………………….. ਪਾਈ ਹੈਸੀ
…………………………….. ਘੋਲ – ਘੁਮਾਈ ਹੈਸੀ। ਹੈ
ਉੱਤਰ :
ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ, ਦੁਸ਼ਮਣ ਦਲਾਂ ‘ਚ ਭਾਜੜ ਪਾਈ ਹੈਸੀ।

ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ, ਆਪਣੀ ਜ਼ਿੰਦਗੀ ਘੋਲ – ਘੁਮਾਈ ਹੈਸੀ।

VI. ਵਿਆਕਰਨ

ਪ੍ਰਸ਼ਨ 1.
ਕਿਹੜਾ ਸ਼ਬਦ – ਜੋੜ ਸਹੀ ਹੈ ?
(ਉ) ਪੌਹਚਾਈ
(ਅ) ਪਹੁੰਚਾਈ
(ਈ) ਪੌਹਚਈ
(ਸ) ਪੁੰਹਚਾਈ॥
ਉੱਤਰ :
(ਅ) ਪਹੁੰਚਾਈ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਪਹਿਲਾ ਆਵੇਗਾ?
(ੳ) ਸਿੱਖ
(ਅ) ਸਿਗਨਲਮੈਲ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਅ) ਸਾਰਾਗੜ੍ਹੀ।

VII. ਅਧਿਆਪਕ ਲਈ

ਪ੍ਰਸ਼ਨ 1.
ਵਿਦਿਆਰਥੀਆਂ ਨੂੰ ਤਾਰ ਟੈਲੀਗ੍ਰਾਮ ਸੰਬੰਧੀ ਹੇਠ ਲਿਖੀ ਜਾਣਕਾਰੀ ਦਿਓ :
ਉੱਤਰ :

  • ਤਾਰ (ਇਕ ਟੈਲੀਗ੍ਰਾਮ – ਸੇਵਾ) ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਏ ਜਾਂਦੇ ਸਨ।
  • ਈਸਟ ਇੰਡੀਆ ਕੰਪਨੀ ਨੇ ਭਾਰਤ ਵਿਚ 1851 ਈਸਵੀਂ ਤੋਂ 1854 ਈਸਵੀਂ ਤਕ ਟੈਲੀਗਾਮ ਲਾਈਨਾਂ ਵਿਛਾਈਆਂ ਸਨ।
  • 1854 ਈਸਵੀ ਵਿਚ ਇਹ ਸਹੂਲਤ ਆਮ ਲੋਕਾਂ ਲਈ ਖੋਲ੍ਹੀ ਗਈ।
  • ਭਾਰਤ ਵਿਚ ਪਹਿਲੀ ਤਾਰ 27 ਅਪਰੈਲ, 1854 ਈਸਵੀਂ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ।
  • ਤਾਰ ਦੀ ਸਹੂਲਤ ਸੰਚਾਰ ਸਾਧਨਾਂ ਦਾ ਵਿਕਾਸ ਹੋਣ ਕਾਰਨ 15 ਜੁਲਾਈ, 2013 ਈਸਵੀਂ ਨੂੰ ਬੰਦ ਕਰ ਦਿੱਤੀ ਗਈ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

VIII. ਕਾਵਿ – ਸਤਰਾਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਅਧੂਰੀਆਂ ਕਾਵਿ – ਸਤਰਾਂ ਪੂਰੀਆਂ ਕਰੋ :

(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
………………………………………………………….

(ਅ) ਏਸ ਚੌਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ।
………………………………………………………….

(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ,
ਲੜਨ – ਮਰਨ ਦੀ ਵਿਉਂਤ ਬਣਾਈ ਹੈਸੀ।
………………………………………………………….

(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਪਾਈ ਹੈਸੀ।
………………………………………………………….

(ਹ) “ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਉੱਤਰ :
(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
ਏਸ ਹੱਦ ਦੀ ਰੱਖਿਆ ਕਰਨ ਖ਼ਾਤਰ,
ਸਾਰਾਗੜੀ ਇਕ ਚੌਕੀ ਬਣਾਈ ਹੈਸੀ।

(ਅ) ਏਸ ਚੌਂਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ !
ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ,
ਕਾਲੀ ਘਟਾ ਕੋਈ ਗੜੀ ‘ਤੇ ਛਾਈ ਹੈਸੀ।

(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ, ਲੜਨ
ਮਰਨ ਦੀ ਵਿਉਂਤ ਬਣਾਈ ਹੈਸੀ।
ਬਾਰਾਂ ਸਤੰਬਰ, ਅਠਾਰਾਂ ਸੌ ਸਤਾਨਵੇਂ ਨੂੰ,
ਲਹੂ – ਡੋਲ੍ਹਵੀਂ ਹੋਈ ਲੜਾਈ ਹੈਸੀ :

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਤਦ ਪਾਈ ਹੈਸੀ।
ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ,
ਆਪਣੀ ਜਿੰਦੜੀ ਘੋਲ – ਘੁਮਾਈ ਹੈਸੀ।

(ਹ) ‘ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਦੁਨੀਆ ਵਿਚ ਨਹੀਂ ਮਿਲਦੀ ਮਿਸਾਲ ਕੋਈ,
ਬੇਮਿਸਾਲ ਇਹ ਹੋਈ ਲੜਾਈ ਹੈਸੀ।

ਪ੍ਰਸ਼ਨ :

  1. ਇਨ੍ਹਾਂ ਸਤਰਾਂ ਵਿਚ ਕਿਹੜੀ ਲੜਾਈ ਦਾ ਜ਼ਿਕਰ ਹੈ?
  2. ਕੌਣ ਆਪਣੀ ਜਾਨ ਉੱਤੇ ਖੇਡੇ?
  3. ਦੁਨੀਆਂ ਵਿਚ ਕਿਹੜੀ ਲੜਾਈ ਬੇਮਿਸਾਲ ਸੀ?

ਉੱਤਰ :

  1. ਸਾਰਾਗੜ੍ਹੀ ਦੀ।
  2. 21 ਸਿੱਖ ਸੈਨਿਕ।
  3. ਸਾਰਾਗੜ੍ਹੀ ਦੀ।

ਔਖੇ ਸ਼ਬਦਾਂ ਦੇ ਅਰਥ – Meanings

  • ਹੈਸੀ – ਸੀ।
  • ਸਾਰਾਗੜ੍ਹੀ – ਇਕ ਥਾਂ ਦਾ ਨਾਂ, ਛੋਟਾ ਕਿਲ੍ਹਾ
  • ਕਬਾਇਲੀ – ਅਫ਼ਗਾਨੀ ਕਬੀਲੇ ਦੇ ਲੋਕ।
  • ਰੈਜਮੈਂਟ – ਫ਼ੌਜੀ ਟੁਕੜੀ।
  • ਸਿਗਨਲਮੈਨ – ਇਸ਼ਾਰਾ ਕਰਨ ਵਾਲਾ।
  • ਵਿਉਂਤ – ਤਰੀਕਾ
  • ਘੋਲ – ਘੁਮਾਈਕੁਰਬਾਨ ਕਰ ਦਿੱਤੀ।
  • ਬੇਮਿਸਾਲ – ਜਿਸ ਦੀ ਬਰਾਬਰੀ ਕਰਨ ਵਾਲਾ ਕੋਈ ਨਾ ਹੋਵੇ।