Punjab State Board PSEB 5th Class Punjabi Book Solutions Chapter 18 ਕਹੀ ਹੱਸ ਪਈ Textbook Exercise Questions and Answers.
PSEB Solutions for Class 5 Punjabi Chapter 18 ਕਹੀ ਹੱਸ ਪਈ (1st Language)
ਪਾਠ ਅਭਿਆਸ ਪ੍ਰਸ਼ਨ-ਉੱਤਰ
1. ਜ਼ਬਾਨੀ ਅਭਿਆਸ:
(1) ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ?
ਉੱਤਰ :
ਕੁਹਾੜੇ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਹ ਹੁਣ ਰੁੱਖ ਨਹੀਂ ਵੱਢ ਸਕਦਾ।
(2) ਕੰਬਾਈਨ ਕੀ ਹੁੰਦੀ ਹੈ ?
ਉੱਤਰ :
ਕੰਬਾਈਨ ਨਾਲ ਕਣਕ ਦੀ ਵਾਢੀ ਤੇ ਗਹਾਈ ਕੀਤੀ ਜਾਂਦੀ ਹੈ।
(3) ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ ?
ਉੱਤਰ :
ਨਿੰਮ ਦੀਆਂ ਨਿਮੋਲੀਆਂ ਤੋਂ।
(4) ਕਹਾਣੀ ਵਿੱਚ ਆਪਣਾ ਜਨਮ-ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ ?
ਉੱਤਰ :
ਗੁਰਦੀਪ ਨੇ।
2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ?
………………………………………………………………………………………………………………….
………………………………………………………………………………………………………………….
………………………………………………………………………………………………………………….
ਉੱਤਰ :
ਅਮਰੀਕ ਸਿੰਘ ਆਪਣੇ ਖੇਤ ਵਿਚ ਖੜ੍ਹੇ ਨਿੰਮ ਦੇ ਰੁੱਖ ਨੂੰ ਇਸ ਕਰਕੇ ਵੱਢਣਾ ਚਾਹੁੰਦਾ ਸੀ, ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਾਢੀ ਸਮੇਂ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਕਰ ਲਿਆ।
(2) ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ?
…………………………………………………………………………………………..
…………………………………………………………………………………………..
…………………………………………………………………………………………..
ਉੱਤਰ :
ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ, ਕਿਉਂਕਿ ਖੇਤ ਵਿਚ ਇੱਕੋ ਰੁੱਖ ਰਹਿ ਗਿਆ ਸੀ। ਉਹ ਸਮਝਦਾ ਸੀ ਕਿ ਜੇਕਰ ਇਹ ਰੁੱਖ ਵੀ ਵੱਢ ਦਿੱਤਾ, ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ? ਉਹ ਆਂਡੇ ਕਿੱਥੇ ਦੇਣਗੇ? ਮੀਂਹਹਨੇਰੀ ਵਿਚ ਉਨ੍ਹਾਂ ਦਾ ਕੀ ਬਣੇਗਾ? ਇਸ ਕਰਕੇ ਉਸ ਨੇ ਰੁੱਖ ਨੂੰ ਵੱਢਣ ਤੋਂ ਇਨਕਾਰ ਕਰ ਦਿੱਤਾ।
(3) ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ?
…………………………………………………………………………………………..
…………………………………………………………………………………………..
…………………………………………………………………………………………..
ਉੱਤਰ :
ਨਿਮ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਸ ਦੇ ਦਾਦੇ ਬਸੰਤ ਸਿੰਘ ਨੇ ਖੇਤ ਵਿਚ ਪੰਜ ਰੁੱਖ ਲਾਏ ਸਨ। ਉਨ੍ਹਾਂ ਵਿਚੋਂ ਚਾਰ ਉਸ ਨੇ ਵੱਢ ਲਏ ਹਨ। ਪਰ ਉਨ੍ਹਾਂ ਦੀ ਥਾਂ ਉਸ ਨੇ ਰੁੱਖ ਇਕ ਵੀ ਨਹੀਂ ਲਾਇਆ। ਰੁੱਖਾਂ ਉੱਤੇ ਸਾਰੇ ਜੀਵ – ਜੰਤੂ ਰਹਿੰਦੇ ਹਨ। ਰੁੱਖਾਂ ਤੋਂ ਬਗੈਰ ਉਨ੍ਹਾਂ ਦਾ ਕੀ ਬਣੇਗਾ। ਇਸ ਕਰਕੇ ਉਹ ਉਸ ਨੂੰ ਨਾ ਵੱਢੇ.
(4) ਕਹੀ ਕਿਉਂ ਹੱਸ ਪਈ ਸੀ?
………………………………………
………………………………………
………………………………………
ਉੱਤਰ :
ਕਹੀ ਇਸ ਕਰਕੇ ਹੱਸ ਪਈ, ਕਿਉਂਕਿ ਉਸ ਨੇ ਦੇਖਿਆ ਸੀ ਕਿ ਅਮਰੀਕ ਸਿੰਘ ਨੇ ਉਸ ਨੂੰ ਨਿਮ ਵੱਢਣ ਲਈ ਵਰਤਣ ਦੀ ਥਾਂ ਨਵੇਂ ਰੁੱਖ ਲਾਉਣ ਖ਼ਾਤਰ ਟੋਏ ਪੁੱਟਣ ਲਈ ਵਰਤਣ ਦਾ ਫ਼ੈਸਲਾ ਕਰ ਲਿਆ ਸੀ।
(5) ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ?
……………………………………………………………………
……………………………………………………………………
……………………………………………………………………
ਉੱਤਰ :
ਰੁੱਖਾਂ ਦੀ ਮਨੁੱਖੀ ਜੀਵਨ ਵਿਚ ਭਾਰੀ ਮਹਾਨਤਾ ਹੈ ਅਸਲ ਵਿਚ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ। ਇਹ ਉਸ ਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ। ਇਸ ਤੋਂ ਇਲਾਵਾ ਖਾਣ ਲਈ ਫਲ, ਬੂਹੇ – ਬਾਰੀਆਂ ਤੇ ਮੰਜੇ – ਪੀੜ੍ਹੀਆਂ ਤੇ ਬਾਲਣ ਬਣਾਉਣ ਲਈ ਲੱਕੜ ਦਿੰਦੇ ਹਨ। ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤਿਆਂ, ਫਲਾਂ ਤੇ ਰਸਾਂ ਤੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ ਤੇ ਸ਼ਗਨਾਂ ਆਦਿ ਲਈ ਵਰਤੋਂ ਹੁੰਦੀ ਹੈ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1. ਕਹੀ ………………………………………….
2. ਨਿੰਮ ………………………………………….
3. ਰੁੱਖ ………………………………………….
4. ਧਰਤੀ ………………………………………….
5. ਨਮੋਲੀਆਂ ………………………………………….
ਉੱਤਰ :
1. ਕਹੀ (ਮਿੱਟੀ ਪੁੱਟਣ ਵਾਲਾ ਔਜ਼ਾਰ)ਕਿਸਾਨ ਕਹੀ ਨਾਲ ਮਿੱਟੀ ਪੁੱਟ ਰਿਹਾ ਹੈ।
2. ਨਿੰਮ ਇਕ ਪ੍ਰਕਾਰ ਦਾ ਰੁੱਖ) – ਸਾਡੇ ਵਿਹੜੇ ਵਿਚ ਨਿੰਮ ਦਾ ਰੁੱਖ ਲੱਗਾ ਹੋਇਆ ਹੈ।
3. ਰੁੱਖ (ਦਰੱਖ਼ਤ) – ਰੁੱਖਾਂ ਨੂੰ ਨਾ ਵੱਢੋ।
4. ਧਰਤੀ , (ਜ਼ਮੀਨ) – ਧਰਤੀ ਗੋਲ ਹੈ।
5. ਨਮੋਲੀਆਂ ਨਿੰਮ ਦਾ ਫਲ) – ਨਿੰਮ ਦੇ ਦਰੱਖ਼ਤ ਨੂੰ ਨਮੋਲੀਆਂ ਲਗਦੀਆਂ ਹਨ।
4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ:
ਕਹੀ : ਕਹੀਆਂ
ਰੁੱਖ – ਰੁੱਖਾਂ
ਬੇਰੀ : ………………………………
ਰੋਟੀ : ………………………………
ਪੰਛੀ : ………………………………
ਲੱਕੜੀ : ………………………………
ਰੁਖ : ………………………………
ਕਣਕ : ………………………………
ਜੜ੍ਹ : ………………………………
ਗੱਲ : ………………………………
ਖੇਤ : ………………………………
ਉੱਤਰ :
ਕਹੀ : ਕਹੀਆਂ
ਬੇਰੀ : ਬੇਰੀਆਂ
ਰੋਟੀ : ਰੋਟੀਆਂ
ਪੰਛੀ : ਪੰਛੀਆਂ
ਲੱਕੜੀ : ਲੱਕੜੀਆਂ
ਰੁਖ : ਰੁੱਖਾਂ
ਕਣਕ : ਕਣਕਾਂ
ਜੜ੍ਹ : ਜੜਾਂ
ਗੱਲ : ਗੱਲਾਂ
ਖੇਤ : ਖੇਤਾਂ
5. ਕਲਪਨਾਮਈ ਸਿਰਜਣਾਤਮਿਕ ਪਰਖ਼:
ਉੱਤਰ :
ਜੇ ਮਨੁੱਖਾਂ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ………
- ਸਭ ਤੋਂ ਪਹਿਲੀ ਗੱਲ ਇਹ ਹੋਣੀ ਸੀ ਕਿ ਆਲੇ – ਦੁਆਲੇ ਵਿਚ ਰੌਲਾ ਪਿਆ ਹੁੰਦਾ।
- ਇਨ੍ਹਾਂ ਵਿਚ ਜਦੋਂ ਹਵਾ ਰੁਮਕਦੀ ਹੁੰਦੀ, ਤਾਂ ਰੁੱਖ ਮਿੱਠਾ – ਮਿੱਠਾ ਗਾ ਰਹੇ ਹੁੰਦੇ। ਜੇ ਹਲਕਾ – ਹਲਕਾ ਮੀਂਹ ਪੈ ਰਿਹਾ ਹੁੰਦਾ ਤਾਂ ਖ਼ੁਸ਼ ਹੁੰਦੇ ਤੇ ਨੱਚਦੇ।
- ਜੇਕਰ ਝਖੜ – ਝੂਲਦਾ ਤੇ ਮੀਂਹ ਦੀ ਜ਼ੋਰਦਾਰ ਵਾਛੜ ਪੈਂਦੀ ਤੇ ਬਿਜਲੀ ਕੜਕ ਰਹੀ ਹੁੰਦੀ, ਤਾਂ ਰੁੱਖਾਂ ਵਿਚ ਸਹਿਮ ਛਾਇਆ ਹੁੰਦਾ।
- ਰੁੱਖਾਂ ਦੇ ਮੂੰਹੋਂ ਉਦੋਂ ਚੀਕਾਂ ਨਿਕਲ ਰਹੀਆਂ ਹੁੰਦੀਆਂ, ਜਦੋਂ ਉਨ੍ਹਾਂ ਉੱਤੇ ਕੁਹਾੜਾ ਚਲਾਇਆ ਜਾਂਦਾ ਤੇ ਉਹ ਮਨੁੱਖ ਦੀ ਅਕ੍ਰਿਤਘਣਤਾ ਦੇਖ ਕੇ ਉਸਨੂੰ ਦੇਖ ਕੇ ਦੂਰੋਂ ਹੀ ਘੂਰੀਆਂ ਵੱਟ ਰਹੇ ਹੁੰਦੇ।
- ਸਿਆਣੇ ਰੁੱਖ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਕਿ ਉਹ ਉਨ੍ਹਾਂ ਲਈ ਕਿੰਨੇ ਲਾਭਦਾਇਕ ਹਨ।
6. ਇਸ ਪਾਠ ਵਿੱਚ ਸੰਦਾਂ ਦੇ ਨਾਂ ਆਏ ਹਨ, ਜਿਵੇਂ : ਕੁਹਾੜਾ।
ਆਮ ਵਰਤੇ ਜਾਂਦੇ ਕਿਸੇ ਪੰਜ ਸੰਦਾਂ ਦੇ ਨਾਂ ਲਿਖੋ:
- ……………………………………………………….
- ……………………………………………………….
- ……………………………………………………….
- ……………………………………………………….
- ……………………………………………………….
ਉੱਤਰ :
- ਤੇਸਾ,
- ਆਰੀ,
- ਹਥੌੜਾ,
- ਪੇਚਕੱਸ,
- ਪਲਾਸ॥
7. ਸ਼ੁੱਧ ਕਰਕੇ ਲਿਖੋ:
- ਆਲਣਾ ……………………………
- ਮੀਹ ……………………………
- ਰੁਖ ……………………………
- ਨਿਮ ……………………………
- ਸ਼ਹਰ ……………………………
- ਮੂਹੋਂ ……………………………
ਉੱਤਰ :
- ਆਲਣਾ – ਆਲੂਣਾ
- ਮੀਹ – ਮੀਹ
- ਰੁਖ – ਰੁੱਖ।
- ਨਿਮ – ਨਿੰਮ
- ਸ਼ਹਰ – ਸ਼ਹਿਰ
- ਮੀਂਹ – ਮੂਹੋਂ
8. ਹੇਠਾਂ ਦਿੱਤੀਆਂ ਖ਼ਾਲੀ ਥਾਂਵਾਂ ਵਿੱਚ ਢੁਕਵੀਂ ਕਿਰਿਆ ਲਿਖੋ:
(ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲਿਆ।)
ਜਿਵੇਂ: ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।
- ਕੰਬਾਈਨ ਨੂੰ ਬੇਰੋਕ …………………………… ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
- ਕੁਹਾੜਾ ਧੀਰਜ ਨਾਲ ……………………………।
- ਪਹਿਲਾਂ ਰੋਟੀ ……………………………।
- ਮੈਂ ਆਪਣਾ ਜਨਮ-ਦਿਨ ਰੁੱਖ ਲਾ ਕੇ ……………………………ਹੈ।
- ਭਗਵਾਨ ਕੌਰ ਖਿੜ-ਖਿੜ …………………………… ਸੀ।
ਉੱਤਰ :
- ਕੰਬਾਈਨ ਨੂੰ ਬੇਰੋਕ ਚਲਾਉਣ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
- ਕੁਹਾੜਾ ਧੀਰਜ ਨਾਲ ਬੋਲਿਆ।
- ਪਹਿਲਾਂ ਰੋਟੀ ਖਾ ਲਓ।
- ਮੈਂ ਆਪਣਾ ਜਨਮ – ਦਿਨ ਰੁੱਖ ਲਾ ਕੇ ਮਨਾਉਣਾ ਹੈ।
- ਭਗਵਾਨ ਕੌਰ ਖਿੜ – ਖਿੜ ਹੱਸ ਰਹੀ ਸੀ।
ਆਪਣੇ ਸਕੂਲ ਦੇ ਮੁੱਖ ਅਧਿਆਪਕ/ਅਧਿਆਪਕਾ ਨੂੰ ਪੰਜਵੀਂ ਪਾਸ ਕਰਨ ‘ਤੇ ਸਕੂਲ ਛੱਡਣ ਦਾ ਸਰਟੀਫ਼ਿਕੇਟ ਲੈਣ ਲਈ ਅਰਜ਼ੀ ਲਿਖੋ।
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ/ਮੁੱਖ ਅਪਿਆਪਕਾ ਜੀ, ਸਰਕਾਰੀ ਪ੍ਰਾਇਮਰੀ ਸਕੂਲ,
ਪਿੰਡ …………………………….।
ਸ੍ਰੀਮਾਨ ਜੀ/ਸ੍ਰੀਮਤੀ ਜੀ,
ਸਨਿਮਰ ਬੇਨਤੀ ਹੈ ਕਿ ‘ ਮੈਂ ਆਪ ਜੀ ਦੇ ਸਕੂਲ ਵਿਚ ਫ਼ਸਟ ਡਿਵੀਜ਼ਨ ਲੈ ਕੇ ਪੰਜਵੀਂ ਪਾਸ ਕਰ ਲਈ ਹੈ। ਇਹ ਮੇਰੇ ਨਾਨਕਿਆਂ ਦਾ ਪਿੰਡ ਹੈ। ਹੁਣ ਮੈਂ ਅੱਗੋਂ ਲੁਧਿਆਣੇ ਆਪਣੇ ਮਾਤਾ – ਪਿਤਾ ਕੋਲ ਜਾ ਕੇ ਪੜ੍ਹਾਈ ਕਰਨੀ ਹੈ, ਇਸ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦਿੱਤਾ ਜਾਵੇ।
ਧੰਨਵਾਦ ਸਹਿਤ।
ਆਪ ਦਾ ਆਗਿਆਕਾਰੀ,
ਰੋਲ ਨੰ: 68
ਜਮਾਤ – ਪੰਜਵੀਂ
ਮਿਤੀ : 5 ਅਪਰੈਲ, 20….
ਅਧਿਆਪਕ ਲਈ ਅਗਵਾਈ-ਲੀਹਾਂ
ਵਿਦਿਆਰਥੀਆਂ ਨੂੰ ਕਿਰਿਆ ਦਾ ਸੰਕਲਪ ਕਰਵਾਇਆ ਜਾਵੇ।
ਪਾਠ – ਅਭਿਆਸ ਪ੍ਰਸ਼ਨ – ਉੱਤਰ :
I. ਯਾਦ ਰੱਖਣ ਯੋਗ ਗੱਲਾਂ..
ਪ੍ਰਸ਼ਨ 1.
‘ਕਹੀ ਹੱਸ ਪਈ ਕਹਾਣੀ ਵਿਚਲੀਆਂ ਚਾਰ – ਪੰਜ ਯਾਦ ਰੱਖਣ – ਯੋਗ ਗੱਲਾਂ ਲਿਖੋ।.
ਉੱਤਰ:
- ਰੁੱਖ ਵੀ ਸਜੀਵ ਹੁੰਦੇ ਹਨ। ਇਹ ਵੀ ਜੀਵਾਂ ਵਾਂਗ ਖਾਂਦੇ – ਪੀਂਦੇ ਅਤੇ ਮਹਿਸੂਸ ਕਰਦੇ ਹਨ।
- ਸਾਨੂੰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
- ਰੁੱਖ ਸਾਨੂੰ ਸਾਹ ਲੈਣ ਲਈ ਸ਼ੁੱਧ ਆਕਸੀਜਨ ਦਿੰਦੇ ਹਨ।
- ਹਰ ਬੱਚੇ ਨੂੰ ਆਪਣੇ ਜਨਮ – ਦਿਨ ਦੇ ਮੌਕੇ ਉੱਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ।
II. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਕਹੀ ਹੱਸ ਪਈਂ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਅਮਰੀਕ ਸਿੰਘ, ਸੋਹਣਾ, ਦਲੀਪ, ਭਗਵਾਨ ਕੌਰ, ਗੁਰਦੀਪ, ਕੁਹਾੜਾ, ਕਹੀ ਤੇ ਨਿੰਮ
ਪ੍ਰਸ਼ਨ 2.
ਗੁਰਦੀਪ ਨੇ ਆਪਣਾ ਜਨਮ – ਦਿਨ ਮਨਾਉਣ ਲਈ ਕੀ ਕਿਹਾ ਸੀ?
ਉੱਤਰ :
ਗੁਰਦੀਪ ਸਿੰਘ ਨੇ ਅਮਰੀਕ ਸਿੰਘ ਹੋਰਾਂ ਨੂੰ ਕਿਹਾ ਸੀ ਕਿ ਉਸਨੇ ਅੱਜ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ, ਇਸ ਕਰਕੇ ਉਹ ਖੇਤਾਂ ਵਿਚ ਟੋਏ ਪੁੱਟ ਕੇ ਰੱਖਣ। ਉਹ ਆਪ ਸ਼ਹਿਰੋਂ ਬੂਟੇ ਲੈਣ ਲਈ ਚਲਾ ਗਿਆ ਸੀ।
III. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ :
- ਸੁਵੱਖਤੇ,
- ਅੜਿੱਕਾ,
- ਤ੍ਰਬਕ ਜਾਣਾ,
- ਧੀਰਜ,
- ਡੌਰ – ਭੌਰ,
- ਵਹਿਮ,
- ਮਖੌਲ,
- ਸ਼ਗਨ,
- ਕੁਹਾੜਾ,
- ਪਾਲ,
- ਆਰਾਂ,
- ਸੁਆਰਥੀ।
ਉੱਤਰ :
- ਸੁਵੱਖਤੇ ਸਵੇਰ ਵੇਲੇ, ਸਵੇਰੇ – ਸਵੇਰੇ – ਤੂੰ ਜ਼ਰਾ ਸਵੇਰੇ ਸੁਵੱਖਤੇ ਪਹੁੰਚ ਜਾਵੀਂ।
- ਅੜਿੱਕਾ (ਰੋਕ, ਵਿਘਨ) – ਕਿਸੇ ਦੇ ਹੁੰਦੇ ਕੰਮ ਵਿਚ ਅੜਿੱਕਾ ਨਾ ਪਾਓ।
- ਤ੍ਰਬਕ ਜਾਣਾ ਡਰ ਜਾਣਾ, ਘਬਰਾ ਜਾਣਾ)ਸੱਪ ਨੂੰ ਪੈਰਾਂ ਵਿਚ ਦੇਖ ਕੇ ਮੈਂ ਤਬਕ ਗਿਆ।
- ਧੀਰਜ (ਠਹਿਰਾਓ, ਹੌਸਲਾ) – ਕਾਹਲੇ ਨਾ ਪਵੋ, ਜ਼ਰਾ ਧੀਰਜ ਤੋਂ ਕੰਮ ਲਵੋ।
- ਡੌਰ – ਭੌਰ (ਹੈਰਾਨ) – ਦਰੱਖ਼ਤ ਨੂੰ ਬੋਲਦਾ ਸੁਣ ਕੇ ਮੈਂ ਡੌਰ – ਭੌਰ ਹੋ ਗਿਆ।
- ਵਹਿਮ ਭਰਮ, ਸ਼ੱਕ) – ਜੇਕਰ ਮਨ ਵਿਚ ਵਹਿਮ ਹੋਵੇ, ਤਾਂ ਉਸ ਨੂੰ ਕੱਢ ਲੈਣਾ ਚਾਹੀਦਾ ਹੈ।
- ਮਖੌਲ ਮਜ਼ਾਕ, ਹਾਸੇ ਭਰੀ ਚੋਭ) – ਮੈਨੂੰ ਤੇਰਾ ਮਖੌਲ ਚੰਗਾ ਨਹੀਂ ਲੱਗਾ। ਪ੍ਰੀਖਿਆ 2010).
- ਸ਼ਗਨ ਸ਼ੁੱਭ ਮਹੂਰਤ, ਨਜ਼ਰਾਨਾ, ਕੁੜਮਾਈ ਦਾ ਕਾਰਜ) – ਅਸੀਂ ਵਿਆਂਹਦੜ ਮੁੰਡੇ – ਕੁੜੀ ਨੂੰ ਸ਼ਗਨ ਪਾ ਦਿੱਤਾ ਹੈ।
- ਕੁਹਾੜਾ (ਰੁੱਖਾਂ ਨੂੰ ਵੱਢਣ ਤੇ ਲੱਕੜੀ ਨੂੰ ਛਿੱਲਣ ਤੇ ਪਾੜਨ ਵਾਲਾ ਇਕ ਸੰਦ) – ਕਸ਼ਮੀਰੀ ਹਾਤੋ ਕੁਹਾੜੇ ਨਾਲ ਲੱਕੜੀਆਂ ਪਾੜ ਰਿਹਾ ਹੈ।
- ਪਾਲ (ਕਤਾਰ) – ਸਾਰੇ ਜਣੇ ਪਾਲ ਬਣਾ ਕੇ ਖੜੇ ਹੋ ਜਾਵੋ !
- ਆਰਾ (ਇਕ ਸੰਦ, ਜੋ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ) – ਆਰਾ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ।
- ਸੁਆਰਥੀ (ਮਤਲਬੀ) – ਸੁਆਰਥੀ ਮਿੱਤਰਾਂ ਤੋਂ ਬਚ ਕੇ ਰਹੋ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿੱਚ ਢੁਕਵੇਂ ਸ਼ਬਦ ਭਰੋ।
- (ਉ) ‘‘ਧਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ………………………………………. ਲਈ ਨਹੀਂ।
- (ਅ) ‘ਤਕਲੀਫ਼ ਤਾਂ ਭਾਈ ਇਹ ਐ ਕਿ ਖੇਤ ‘ਚ ਇੱਕੋ ………………………………………. ਰਹਿ ਗਿਆ।
- (ਇ) “………………………………………. ਨੂੰ ਵੱਢਣ ਵਾਲੇ ਸੰਦ ਵੀ ਬੋਲਦੇ ਐਂ। ਇਥੋਂ ਭੱਜ ਲਓ।
- (ਸ) ਜੇ ਧਰਤੀ ‘ਤੇ ਰੁੱਖ ਨਾ ਰਹੇ, ਤਾਂ ਧਰਤੀ ‘ਤੇ ਕੋਈ ਵੀ ………………………………………. ਜਿਉਂਦਾ ਨਹੀਂ ਰਹਿ ਸਕਦਾ।
- (ਹ) ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ………………………………………. ਹੱਸਣ ਲੱਗ ਪਈ।
- (ਕ) “ਉਹ ਕਹਿੰਦਾ ਸੀ ਮੈਂ ਆਪਣਾ ………………………………………. ਦਿਨ ਰੁੱਖ ਲਾ ਕੇ ਮਨਾਉਣਾ ਹੈ।”
ਉੱਤਰ :
- (ਉ) ਵੱਢਣ,
- (ਅ) ਰੁੱਖ,
- (ਇ) ਨਿੰਮ, ਸ
- ਜੀਅ – ਜੰਤ,
- (ਹ) ਖਿੜ – ਖਿੜ,
- (ਕ) ਜਨਮ – ਦਿਨ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਕਹੀ ਹੱਸ ਪਈਂ ਕਹਾਣੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਅਮਰੀਕ ਸਿੰਘ, ਕੁਹਾੜਾ, ਸੋਹਣ ਸਿੰਘ, ਕਹੀ।
ਪ੍ਰਸ਼ਨ 2.
ਅਮਰੀਕ ਸਿੰਘ ਖੇਤ ਵਿਚ ਕਹੀ, ਕੁਹਾੜਾ, ਆਰੀ ਤੇ ਰੱਸੇ ਲੈ ਕੇ ਕੀ ਕਰਨ ਆਇਆ ਸੀ?
ਉੱਤਰ :
ਨਿੰਮ ਦਾ ਰੁੱਖ ਵੱਢਣ ਲਈ।
ਪ੍ਰਸ਼ਨ 3.
ਅਮਰੀਕ ਸਿੰਘ ਖੇਤ ਵਿਚੋਂ ਨਿੰਮ ਦਾ ਰੁੱਖ ਕਿਉਂ ਵੱਢਣਾ ਚਾਹੁੰਦਾ ਸੀ?
ਉੱਤਰ :
ਕਿਉਂਕਿ ਉਹ ਕੰਬਾਈਨ ਦੇ ਰਾਹ ਵਿਚ ਅੜਿੱਕਾ ਬਣਦਾ ਸੀ।
ਪ੍ਰਸ਼ਨ 4.
‘ਕਹੀ ਹੱਸ ਪਈਂ ਕਹਾਣੀ ਵਿਚ ਮਨੁੱਖਾਂ ਤੋਂ ਇਲਾਵਾ ਹੋਰ ਕੌਣ ਬੋਲਦੇ ਹਨ?
ਉੱਤਰ :
ਕੁਹਾੜਾ, ਕਹੀ ਤੇ ਨਿੰਮ।
ਪ੍ਰਸ਼ਨ 5.
ਰੁੱਖ ਕਿਉਂ ਵੱਢੇ ਜਾ ਰਹੇ ਹਨ?
ਉੱਤਰ :
ਮਨੁੱਖ ਦੇ ਸੁਆਰਥ ਕਰਕੇ।
ਪ੍ਰਸ਼ਨ 6.
‘ਕਹੀ ਹੱਸ ਪਈਂ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਇਸ ਕਹਾਣੀ ਤੋਂ ਸਾਨੂੰ ਰੁੱਕ ਨਾ ਕੱਟਣ ਤੇ ਬੱਚਿਆਂ ਦੇ ਜਨਮ – ਦਿਨ ਤੇ ਰੁੱਖ ਲਾ ਕੇ ਮਨਾਉਣ ਦੀ ਸਿੱਖਿਆ ਮਿਲਦੀ ਹੈ।
V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਕਹੀ ਹੱਸ ਪਈਂ ਕਹਾਣੀ ਕਿਸ ਦੀ ਲਿਖੀ ਹੋਈ ਹੈ?
ਉੱਤਰ :
ਡਾ: ਹਰਨੇਕ ਸਿੰਘ ਕਲੇਰ (✓)
ਪ੍ਰਸ਼ਨ 2.
‘ਕਹੀ ਹੱਸ ਪਈਂ ਪਾਠ ਕਹਾਣੀ ਹੈ ਜਾਂ ਲੇਖ? .
ਉੱਤਰ :
ਕਹਾਣੀ (✓)
ਪ੍ਰਸ਼ਨ 3.
‘ਕਹੀ ਹੱਸ ਪਈਂ ਕਹਾਣੀ ਦਾ ਪਾਤਰ ਕਿਹੜਾ ਹੈ?
ਉੱਤਰ :
ਅਮਰੀਕ ਸਿੰਘ (✓)
ਪ੍ਰਸ਼ਨ 4.
ਅਮਰੀਕ ਸਿੰਘ/ਭੁਗੜਾ/ਕਹੀ/ਸੋਹਣ ਸਿੰਘ ਦਲੀਪ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ :
ਕਹੀ ਹੱਸ ਪਈ (✓)
ਪ੍ਰਸ਼ਨ 5.
“ਮੈਂ ਹੁਣ ਰੁੱਖ ਨਹੀਂ ਛੱਡ ਸਕਦਾ।’ ਇਹ ਸ਼ਬਦ ਕਿਸਨੇ ਕਹੇ?
ਉੱਤਰ : ਕੁਹਾੜੇ ਨੇ (✓)
ਪ੍ਰਸ਼ਨ 6.
ਅਮਰੀਕ ਸਿੰਘ ਖੇਤ ਵਿਚ ਕਹੀ, ਕੁਹਾੜਾ, ਆਰੀ ਤੇ ਰੰਭਾ ਲੈ ਕੇ ਕੀ ਕਰਨ ਗਿਆ?
ਉੱਤਰ :
ਨਿੰਮ ਵੱਡਣ ( ✓)
ਪ੍ਰਸ਼ਨ 7.
ਨਿੰਮ ਦਾ ਰੁੱਖ ਕਿਸ ਲਈ ਅੜਿਕਾ ਬਣਦਾ ਸੀ?
ਉੱਤਰ :
ਕੰਬਾਈਨ ਲਈ (✓)
ਪ੍ਰਸ਼ਨ 8.
ਕੁਹਾੜੇ ਦੇ ਬੋਲਣ ਦਾ ਅਮਰੀਕ ਸਿੰਘ ਉੱਤੇ ਕੀ ਅਸਰ ਹੋਇਆ?
ਉੱਤਰ :
ਡਰ ਗਿਆ (✓)
ਪ੍ਰਸ਼ਨ 9.
ਅਮਰੀਕ ਸਿੰਘ ਦੇ ਦਾਦੇ ਨੇ ਖੇਤ ਵਿਚ ਕਿਹੜਾ ਰੁੱਖ ਲਾਇਆ ਸੀ?
ਉੱਤਰ :
ਨਿੰਮ ਦਾ (✓)
ਪ੍ਰਸ਼ਨ 10.
ਸੋਹਣ ਸਿੰਘ ਅਮਰੀਕ ਸਿੰਘ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ?
ਉੱਤਰ :
ਚਾਚਾ (✓)
ਪ੍ਰਸ਼ਨ 11.
ਕਿਸ ਦੀ ਅਵਾਜ਼ ਸੁਣ ਕੇ ਸਭ ਨੂੰ ਤੇਲੀਆਂ ਆਉਣ ਲੱਗ ਪਈਆ?
ਉੱਤਰ :
ਨਿੰਮ ਦੀ (✓)
ਪ੍ਰਸ਼ਨ 12.
ਕਿਸ ਦੀਆਂ ਸੁਵਾਈਆ ਬਾਤਾਂ ਵਿਚ ਪੂਸ਼ਾ ਪੰਛੀ ਤੇ ਜਾਨਵਰ ਗੱਲਾਂ ਕਰਦੇ ਸਨ?
ਉੱਤਰ :
ਬਾਬੇ ਦੀਆਂ (✓)
ਪ੍ਰਸ਼ਨ 13.
ਅਮਰੀਕ ਸਿੰਘ ਦੇ ਦਾਦੇ ਦਾ ਨਾਂ ਕੀ ਸੀ?
ਉੱਤਰ :
ਸ਼ਾਮ ਸਿੰਘ (✓)
ਪ੍ਰਸ਼ਨ 14.
ਬਸੰਤ ਸਿੰਘ ਨੇ ਕਿੰਨੇ ਰੁੱਖ ਲਾਏ ਸਨ?
ਉੱਤਰ :
ਪੰਜ (✓)
ਪ੍ਰਸ਼ਨ 15.
ਧਰਤੀ ਦੇ ਜੀਅ – ਜੰਤ ਕਿਸਦੇ ਸਹਾਰੇ ਜਿਊਂਦੇ ਹਨ?
ਉੱਤਰ :
ਰੁੱਖਾਂ ਦੇ (✓)
ਪ੍ਰਸ਼ਨ 16.
ਅਮਰੀਕ ਸਿੰਘ ਦੀ ਪਤਨੀ ਦਾ ਨਾਂ ਕੀ ਹੈ?
ਉੱਤਰ :
ਭਗਵਾਨ ਕੌਰ (✓)
ਪ੍ਰਸ਼ਨ 17.
ਨਿੰਮ ਦੀਆਂ ਨਮੋਨੀਆਂ ਦਾ ਸਾਬਣ ਕੌਣ ਬਣਾਉਂਦੀ ਸੀ?
ਉੱਤਰ :
ਭਗਵਾਨ ਕੌਰ ਦੀ ਸੱਸ (✓)
ਪ੍ਰਸ਼ਨ 18.
ਜਦੋਂ ਭਗਵਾਨ ਕੌਰ ਵਿਆਹੀ ਆਈ ਸੀ, ਤਾਂ ਰਾਹ ਵਿਚ ਕਾਹਦੀ ਪਾਲ ਸੀ?
ਉੱਤਰ :
ਬੇਰੀਆਂ ਦੀ (✓)
ਪ੍ਰਸ਼ਨ 19.
ਲੋਕ ਰੁੱਖ ਕਿਉਂ ਵੱਢ ਰਹੇ ਹਨ?
ਉੱਤਰ :
ਲਾਲਚ ਕਰਕੇ (✓)
ਪ੍ਰਸ਼ਨ 20.
ਕੌਣ ਕਹਿੰਦਾ ਸੀ ਕਿ ਜੇਕਰ, ਧਰਤੀ ਉੱਤੇ ਰੁੱਖ ਨਾ ਰਹੇ, ਤਾਂ ਕੋਈ ਜੀਅ – ਜੰਤੂ ਜਿਊਂਦਾ ਨਹੀਂ ਰਹਿ ਸਕਦਾ?
ਉੱਤਰ :
ਮਾਸਟਰ ਜੀ (✓)
ਪ੍ਰਸ਼ਨ 21.
ਰੁੱਖ ਸਾਨੂੰ ਕੀ ਦਿੰਦੇ ਹਨ?
ਉੱਤਰ :
ਆਕਸੀਜਨ (✓)
ਪ੍ਰਸ਼ਨ 22.
ਅਮਰੀਕ ਸਿੰਘ ਤੇ ਭਗਵਾਨ ਕੌਰ ਦੇ ਪੁੱਤਰ ਦਾ ਨਾਂ ਕੀ ਸੀ?
ਉੱਤਰ :
ਗੁਰਦੀਪ (✓)।
ਪ੍ਰਸ਼ਨ 23.
ਗੁਰਦੀਪ ਆਪਣਾ ਜਨਮ – ਦਿਨ ਕਿਸ ਤਰ੍ਹਾਂ ਮਨਾ ਰਿਹਾ ਸੀ?
ਉੱਤਰ :
ਰੁੱਖ ਲਾ ਕੇ (✓)।
ਪ੍ਰਸ਼ਨ 24. ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕੌਣ ਖਿੜ – ਖਿੜ ਹੋਣ ਲੱਗ ਪਈ?
ਉੱਤਰ :
ਕਹੀ (✓)।
ਪ੍ਰਸ਼ਨ 25.
ਸਾਨੂੰ ਵੱਧ ਤੋਂ ਵੱਧ ਰੁੱਖ ਕਿਉਂ ਲਾਉਣੇ ਚਾਹੀਦੇ ਹਨ?
ਉੱਤਰ :
ਪ੍ਰਦੂਸ਼ਣ ਘੱਟ ਕਰਨ ਲਈ (✓)
ਪ੍ਰਸ਼ਨ 26.
ਹਰ ਬੱਚੇ ਨੂੰ ਆਪਣਾ ਜਨਮ – ਦਿਨ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ?
ਉੱਤਰ :
ਘੱਟੋ – ਘੱਟ ਇੱਕ ਰੁੱਖ ਲਾ ਕੇ (✓)
VI. ਵਿਆਕਰਨ
ਪ੍ਰਸ਼ਨ 1.
“ਲੋੜੀਂਦਾ ਦਾ ਜੋ ਸੰਬੰਧ ‘ਫ਼ਾਲਤੂ ਨਾਲ ਹੈ, ਉਸੇ ਤਰ੍ਹਾਂ ‘ਡਰਾਕਲਾ ਦਾ ਸੰਬੰਧ ਕਿਸ ਨਾਲ ਹੋਵੇਗਾ?
(ਉ) ਦਲੇਰ
(ਅ) ਬਹਾਦਰ
(ਈ) ਸੂਰਮਾ
(ਸ) ਬਲਵਾਨ।
ਉੱਤਰ :
(ਉ) ਦਲੇਰ।
ਪ੍ਰਸ਼ਨ 2.
ਕਿਹੜਾ ਸ਼ਬਦ ਸਹੀ ਹੈ?
(ਉ) ਬਣਵਾਉਂਣੇ
(ਅ) ਬਣੋਵਾਉਂਦੇ
(ਈ ਬਣਆਉਣੇ
(ਸ) ਬਨਵਾਉਣੇ।
ਉੱਤਰ :
(ਸ) ਬਨਵਾਉਣੇ।
ਪ੍ਰਸ਼ਨ 3.
ਕੁਹਾੜਾ ਵੀ ਸਵਾਲ ਜਵਾਬ ਕਰਕੇ। ਵਾਕ ਵਿਚ ਸਵਾਲ ਤੇ ਜਵਾਬ ਵਿਚਕਾਰ ਕਿਹੜੇ ਵਿਸਰਾਮ ਚਿੰਨ੍ਹ ਦੀ ਲੋੜ ਹੈ?
(ਉ) ਡੰਡੀ ( । )
(ਅ) ਜੋੜਨੀ ( – )
(ਈ) ਕਾਮਾ ( , )
(ਸ) ਬਿੰਦੀ ਭਾਮਾ ( : )
ਉੱਤਰ :
(ਅ) ਜੋੜਨੀ ( – )
ਪ੍ਰਸ਼ਨ 4.
ਕਿਹੜਾ ਸ਼ਬਦ – ਜੋੜ ਸ਼ੁੱਧ ਹੈ?
(ੳ) ਆਲਣਾ
(ਅ) ਆਲ੍ਹਣਾ
(ਇ) ਆਲਹਣਾ
(ਸ) ਆਹਲਨਾ !
ਉੱਤਰ :
(ਅ) ਆਲ੍ਹਣਾ।
ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ।
(ਈ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ। (✓)
(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ (✓)
(iii) (ਉ) ਦਲੀਪ
(ਅ) ਦੋਹਾਂ
(ਬ) ਦੁਆਲਿਓ
(ਸ) ਦੱਸਿਆ।
ਉੱਤਰ :
(ਸ) ਦੱਸਿਆ। (✓)
(iv) (ੳ) ਨੀਤ
(ਅ) ਨਿੰਮ
(ਇ) ਨਹੀਂ
(ਸ) ਨੰਗੀਆਂ।
ਉੱਤਰ :
(ਇ) ਨਹੀਂ (✓)
(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ।
ਉੱਤਰ :
(ਈ) ਸੱਸ (✓)
ਪ੍ਰਸ਼ਨ 6.
‘‘ਤੈਨੂੰ ਦੱਸ ਕੀ ਤਕਲੀਫ਼ ਹੈ?’ ਵਾਕ ਵਿਚ, ਤਕਲੀਫ਼ਾਂ ਸ਼ਬਦ ਕਿਸ ਪ੍ਰਕਾਰ ਦਾ ਨਾਂਵ ਹੈ?
(ੳ) ਆਮ ਨਾਂਵ
(ਅ) ਖ਼ਾਸ ਨਾਂਵ
(ਬ) ਵਸਤੂਵਾਚਕ ਨਾਂਵ
(ਸ) ਭਾਵਵਾਚਕ ਨਾਂਵ।
ਉੱਤਰ :
(ਈ) ਵਸਤੂਵਾਚਕ ਨਾਂਵ।
ਪ੍ਰਸ਼ਨ 7.
ਪੜੋ, ਸਮਝੋ ਤੇ ਕਰੋ : –
ਜਾਂ
ਵਚਨ ਬਦਲੋ : –
ਕਹੀ, ਬੇਰੀ, ਰੋਟੀ, ਪੰਛੀ, ਲੱਕੜੀ, ਰੁੱਖ, ਕਣਕ, ਜੜ੍ਹ, ਗੱਲ, ਖੇਤ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਸ਼ਬਦ – ਜੋੜ ਸ਼ੁੱਧ ਕਰ ਕੇ ਲਿਖੋ : –
- ਅਸ਼ੁੱਧ
- ਮੋਲੀ
ਉੱਤਰ :
- ਅਸ਼ੁੱਧ – ਸ਼ੁੱਧ
- ਮੋਲੀ – ਨਮੋਲੀ
ਪ੍ਰਸ਼ਨ 9.
ਹੇਠ ਦਿੱਤੀਆਂ ਖ਼ਾਲੀ ਥਾਂਵਾਂ ਵਿਚ ਢੁਕਵੀਂ ਕਿਰਿਆ ਲਿਖੋ : –
(ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲਿਆ।)
ਜਿਵੇਂ : ਮੈਂ ਹੁਣ ਰੁੱਖ ਨਹੀਂ ਕੱਢ ਸਕਦਾ।
1. ਕੰਬਾਈਨ ਨੂੰ ਬੇਰੋਕ ………………………………. ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
2. ਕੁਹਾੜਾ ਧੀਰਜ ਨਾਲ ……………………………….!
3. ਪਹਿਲਾਂ ਰੋਟੀ ……………………………….।
4. ਮੈਂ ਆਪਣਾ ਜਨਮ – ਦਿਨ ਰੁੱਖ ਲਾ ਕੇ ………………………………. ਹੈ।
5. ਭਗਵਾਨ ਕੌਰ ਖਿੜ – ਖਿੜ ………………………………. ਸੀ!
ਪ੍ਰਸ਼ਨ 10.
ਕਿਰਿਆ ਕੀ ਹੁੰਦੀ ਹੈ। ਉਦਾਹਰਨਾਂ ਸਹਿਤ ਦੱਸੋ।
ਉੱਤਰ :
ਕਿਰਿਆ ਉਸ ਸ਼ਬਦ ਨੂੰ ਕਿਹਾ ਜਾਂਦਾ ਹੈ, ਜੋ ਵਾਕ ਵਿਚ ਕਿਸੇ ਕੰਮ ਦਾ ਹੋਣਾ, ਕਰਨਾ, ਵਾਪਰਨਾ ਆਦਿ ਪ੍ਰਗਟ ਕਰਦੇ ਹਨ ; ਜਿਵੇਂ :-
(ਉ) ਮਿੱਠਾ ਗੀਤ ਗਾ।
(ਅ) ਸਾਈਕਲ ਰੋਕ।
(ਇ) ਚਿੱਠੀ ਲਿਖੀ।
(ਸ) ਪਤੰਗ ਚੜਾ।
ਉਪਰੋਕਤ ਵਾਕਾਂ ਵਿਚ ‘ਗਾ’, ‘ਰੋਕ’, ‘ਲਿਖੀ’ ਤੇ ‘ਚੜ੍ਹਾ’ ਸ਼ਬਦ ਕਿਰਿਆ ਹਨ।
VII. ਪੈਰਿਆਂ ਸੰਬੰਧੀ ਪ੍ਰਸ਼ਨ
1. ‘‘ਮੈਂ ਹੁਣ ਰੁੱਖ ਨਹੀਂ ਵੱਢ ਸਕਦਾ’, ਕੁਹਾੜਾ ਬੋਲਿਆ ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਹੀਂ ਪੈ ਗਿਆ। ਅਮਰੀਕ ਸਿੰਘ ਅੱਜ ਸਵਖਤੇ ਹੀ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੁੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣਸਾਰ ਹੀ ਉਹ ਡਰ ਗਿਆ।
ਪ੍ਰਸ਼ਨ : –
(i) ਕੁਹਾੜੇ ਨੇ ਕੀ ਕਿਹਾ?
ਉੱਤਰ :
ਕੁਹਾੜੇ ਨੇ ਕਿਹਾ, “ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।
(ii) ਕਿਸਨੇ ਕਿਹਾ ਕਿ ਮੈਂ ਹੁਣ ਰੁੱਖ ਨਹੀਂ ਵੱਢ ਸਕਦਾ?
(ੳ) ਗੰਡਾਸੇ ਨੇ
(ਅ) ਦਾਤ ਨੇ
(ਈ) ਕੁਹਾੜੇ ਨੇ
(ਸ) ਤਰਖਾਣ ਨੇ।
ਉੱਤਰ :
(ਈ) ਕੁਹਾੜੇ ਨੇ
(iii) ਅਮਰੀਕ ਸਿੰਘ ਕਿਹੜੀਆਂ ਚੀਜ਼ਾਂ ਹੱਥ ਵਿਚ ਲੈ ਕੇ ਖੇਤ ਵਿਚ ਗਿਆ ਸੀ?
ਉੱਤਰ :
ਅਮਰੀਕ ਸਿੰਘ ਹੱਥ ਵਿਚ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਵਿਚ ਗਿਆ ਸੀ।
(iv) ਅਮਰੀਕ ਸਿੰਘ ਖੇਤ ਵਿਚ ਕਦੋਂ ਆ ਗਿਆ ਸੀ?
ਉੱਤਰ :
(ਉ) ਮੂੰਹ ਹਨੇਰੇ
(ਅ) ਸੁਵੱਖਤੇ ਹੀ
(ਇ ਦੁਪਹਿਰੇ
(ਸ) ਤ੍ਰਿਕਾਈਂ।
ਉੱਤਰ :
(ਅ) ਸੁਵੱਖਤੇ ਹੀ॥
(v) ਅਮਰੀਕ ਸਿੰਘ ਕਿਹੜੇ ਰੁੱਖ ਨੂੰ ਵੱਢਣਾ ਚਾਹੁੰਦਾ ਸੀ?
(ਉ) ਨਿੰਮ
(ਅ) ਤੂਤ
(ਈ) ਟਾਹਲੀ
(ਸ) ਪਿੱਪਲ।
ਉੱਤਰ :
(ੳ) ਨਿੰਮ
(vi) ਅਮਰੀਕ ਸਿੰਘ ਕਿਹੜੀ ਮਸ਼ੀਨ ਬੇਰੋਕ ਚਲਾਉਣੀ ਚਾਹੁੰਦਾ ਸੀ?
ਉੱਤਰ :
ਕੰਬਾਈਨ।
(vii) ਅਮਰੀਕ ਸਿੰਘ ਕਿਉਂ ਡਰ ਗਿਆ ਸੀ?
ਉੱਤਰ :
ਕੁਹਾੜੇ ਨੂੰ ਬੋਲਦਾ ਦੇਖ ਕੇ।
(viii) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਰੁੱਖ, ਕੁਹਾੜਾ, ਹੱਥ॥
(ix) ਇਸ ਪੈਰੇ ਵਿਚੋਂ ਤਿੰਨ ਵਸਤੂਵਾਚਕ ਨਾਂਵ ਚੁਣੋ
ਉੱਤਰ :
ਰੱਸਾ, ਕਣਕ, ਝੋਨਾ।
(x) ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਮੈਂ, ਉਹ, ਇਹ।
(xi) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਕਹੀ ਹੱਸ ਪਈ।
(xii) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।
ਉੱਤਰ :
ਅਸੀਂ ਹੁਣ ਰੁੱਖ ਨਹੀਂ ਵੱਢ ਸਕਦੇ।
(xiii) ਹੇਠ ਲਿਖਿਆਂ ਵਿਚੋਂ ਜਿਹੜਾ ਵਾਕ ਸਹੀ ਹੈ, ਉਸਦੇ ਸਾਹਮਣੇ (✓) ਅਤੇ ਗ਼ਲਤ ਸਾਹਮਣੇ (✗) ਦਾ ਨਿਸ਼ਾਨ ਲਾਓ : –
(ਉ) ਨਿੰਮ ਦਾ ਰੁੱਖ ਕੰਬਾਈਨ ਨੂੰ ਅੜਿਕਾ ਲਾਉਂਦਾ ਹੈ।
(ਅ) ਕੁਹਾੜਾ ਰੁੱਖ ਨੂੰ ਵੱਢਣ ਲਈ ਤਿਆਰ ਸੀ।
ਉੱਤਰ :
(ੳ) [✓],
(ਅ) [✗]
2. ‘‘ਤਕਲੀਫ਼ ਤਾਂ ਭਾਈ ਇਹ ਐ ਕਿ ਖੇਤ ‘ਚ ਇੱਕੋ ਰੁੱਖ ਰਹਿ ਗਿਐ। ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ? ਆਂਡੇ ਕਿੱਥੇ ਦੇਣਗੇ? ਮੀਂਹ – ਹਨੇਰੀ ਵਿੱਚ ਕੀ ਬਣੂ ਉਨ੍ਹਾਂ ਦਾ?” ਕੁਹਾੜੇ ਨੇ ਨਿੰਮ ਦੇ ਫੁੱਲੇ – ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ। ਅਮਰੀਕ ਸਿੰਘ ਖੇਤ ਦੀ ਵੱਟ ਉੱਤੇ ਬੈਠ ਗਿਆ। ਏਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ।
ਪ੍ਰਸ਼ਨ : –
(i) ਤਕਲੀਫ਼ ਕਿਸ ਨੂੰ ਸੀ?
(ਉ) ਰੁੱਖ ਨੂੰ
(ਅ) ਕੁਹਾੜੇ ਨੂੰ
(ਆ) ਰੀ ਨੂੰ
(ਸ) ਗੰਡਾਸੇ ਨੂੰ।
ਉੱਤਰ :
(ਅ) ਕੁਹਾੜੇ ਨੂੰ।
(ii) ਖੇਤ ਵਿਚ ਕਿੰਨੇ ਰੁੱਖ ਰਹਿ ਗਏ ਹਨ?
ਉੱਤਰ :
ਇੱਕੋ ਨਿੰਮ ਦਾ ਰੁੱਖ।
(iii) ਕੁਹਾੜਾ ਨਿੰਮ ਦੇ ਰੁੱਖ ਨੂੰ ਕਿਉਂ ਬਚਾਉਣਾ ਚਾਹੁੰਦਾ ਸੀ?
ਉੱਤਰ :
ਕਿਉਂਕਿ ਉਸ ਤੋਂ ਇਲਾਵਾ ਪੰਛੀਆਂ ਦੇ ਆਲ੍ਹਣੇ ਪਾਉਣ ਤੇ ਆਂਡੇ ਦੇਣ ਲਈ ਹੋਰ ਰੁੱਖ ਨਹੀਂ ਸੀ ਬਚਿਆ
(iv) ਅਮਰੀਕ ਸਿੰਘ ਕਿੱਥੇ ਬੈਠ ਗਿਆ?
(ੳ) ਖੇਤ ਵਿੱਚ
(ਅ) ਵੱਟ ਉੱਤੇ
(ਈ) ਖੂਹ ਉੱਤੇ
(ਸ) ਇੱਟ ਉੱਤੇ।
ਉੱਤਰ :
(ਅ) ਵੱਟ ਉੱਤੇ।
(v) ਅਮਰੀਕ ਸਿੰਘ ਤੋਂ ਇਲਾਵਾ ਖੇਤ ਵਿਚ ਹੋਰ ‘ ਕੌਣ – ਕੌਣ ਆ ਗਏ ਸਨ?
ਉੱਤਰ :
ਦਲੀਪ ਤੇ ਸੋਹਣਾ
(vi) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਭਾਈ, ਖੇਤ, ਰੁੱਖ।
(vii) ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਇਕੋ, ਫੁੱਲੇ – ਫ਼ਲੇ, ਆਪਣਾ।
(viii) ਇਸ ਪੈਰੇ ਵਿਚੋਂ ਤਿੰਨ ਕਿਰਿਆਵਾਂ ਚੁਣੋ।
ਉੱਤਰ :
ਰਹਿ ਗਿਆ, ਆ ਗਏ, ਬਣੂ।
(ix) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਕਹੀ ਹੱਸ ਪਈ।
(x) ਅੱਗੇ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਕੁਹਾੜੇ ਨੇ ਨਿੰਮ ਦੇ ਫਲੇ – ਫੁਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ।
ਉੱਤਰ :
ਕੁਹਾੜਿਆਂ ਨੇ ਨਿੰਮਾਂ ਦੇ ਫ਼ਲਿਆਂ – ਫੁੱਲਿਆਂ ਰੁੱਖਾਂ ਨੂੰ ਬਚਾਉਣ ਲਈ ਆਪਣੇ ਪੱਖ ਦੱਸੇ।
(xi) (ੳ) [✗]
(ਅ) [✓]
3. ‘‘ਠਹਿਰੋ, ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ ! ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ – ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ। ਉਸ ਦੀਆਂ ਬਾਤਾਂ ਵਿੱਚ ਪਸ਼ੂ, ਪੰਛੀ ਤੇਜਾਨਵਰ ਗੱਲਾਂ ਕਰਦੇ ਹੁੰਦੇ ਸਨ। ਪਰ ਕਹੀ, ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਣੇ ਨੇ।’ ਉਹ ਮੂੰਹ ਵਿੱਚ ਬੁੜਬੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ।
ਪ੍ਰਸ਼ਨ :
(i) ਅਮਰੀਕ ਸਿੰਘ ਨੇ ਉੱਠ ਕੇ ਕੀ ਕੀਤਾ?
ਉੱਤਰ :
ਨਿੰਮ ਦੇ ਦੁਆਲੇ ਗੇੜਾ ਕੱਢਿਆ।
(ii) ਕੌਣ ਬਾਤਾਂ ਪਾਉਂਦਾ ਹੁੰਦਾ ਸੀ?
(ਉ) ਅਮਰੀਕ
(ਅ) ਅਮਰੀਕ ਦਾ ਪਿਤਾ
(ਈ) ਅਮਰੀਕ ਦਾ ਚਾਚਾ
(ਸ) ਅਮਰੀਕ ਦਾ ਬਾਬਾ।
ਉੱਤਰ :
ਸ ਅਮਰੀਕ ਦਾ ਬਾਬਾ !
(iii) ਬਾਬੇ ਦੀਆਂ ਬਾਤਾਂ ਵਿਚ ਕੌਣ ਗੱਲਾਂ ਕਰਦੇ ਹੁੰਦੇ ਸਨ?
ਉੱਤਰ :
ਬਾਬੇ ਦੀਆਂ ਬਾਤਾਂ ਪਸ਼ੂ, ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ।
(iv) ਅਮਰੀਕ ਸਿੰਘ ਨੇ ਕਿਸਨੂੰ ਪਹਿਲੀ ਵਾਰੀ ਬੋਲਦੇ ਸੁਣਿਆ ਸੀ?
ਉੱਤਰ :
ਕਹੀ, ਕੁਹਾੜੇ ਤੇ ਰੁੱਖ ਨੂੰ।
(v) ਮੂੰਹ ਵਿਚ ਕੌਣ ਬੁੜਬੁੜਾ ਰਿਹਾ ਸੀ?..
(ਉ) ਬਾਬਾ
(ਅ) ਰੁੱਖ
(ਈ) ਅਮਰੀਕ
(ਸ) ਕੁਹਾੜਾ।
ਉੱਤਰ :
(ਈ) ਅਮਰੀਕ।
(vi) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਨਿੰਮ, ਕਹੀ, ਕੁਹਾੜਾ।
(vii) ਇਸ ਪੈਰੇ ਵਿਚੋਂ ਇਕ ਵਿਸਮਿਕ ਤੇ ਦੋ ਕਿਰਿਆਵਾਂ ਚੁਣੋ।
ਉੱਤਰ :
ਵਿਸਮਿਕ – ਠਹਿਰੋ ! ਭਾਈ ਠਹਿਰੋ !’ ਕਿਰਿਆਵਾਂ – ਦਿੱਤਾ, ਕਰਦੇ ਹੁੰਦੇ ਸਨ।
(viii) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਕਹੀ ਹੱਸ ਪਈ।
(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ –
ਉਹ ਮੂੰਹ ਵਿਚ ਬੁੜਬੁੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਰੱਖ ਕੇ ਖੜਾ ਹੋ ਗਿਆ
ਉੱਤਰ :
ਉਹ ਮੂੰਹਾਂ ਵਿਚ ਬੁੜਬੁੜਾਉਂਦੇ ਨਿੰਮਾਂ ਦੇ ਤਣਿਆਂ ਉੱਤੇ ਹੱਥ ਰੱਖ ਕੇ ਖੜ੍ਹੇ ਹੋ ਗਏ।
(x) ਹੇਠ ਲਿਖੇ ਵਾਕਾਂ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਵਾਕ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਬਾਤਾਂ ਵਿਚ ਪਸ਼ੂ – ਪੰਛੀ ਗੱਲਾਂ ਕਰਦੇ ਹੁੰਦੇ ਸਨ। [ ]
(ਅ) ਅਮਰੀਕ ਸਿੰਘ ਨੇ ਕੁਹਾੜੇ ਨੂੰ ਕਈ ਵਾਰ ਬੋਲਦਿਆਂ ਸੁਣਿਆ ਸੀ। [ ]
ਉੱਤਰ :
(ੳ) [ ✓]
(ਅ) [✗]
4. ਅਮਰੀਕ ਸਿੰਆਂ, ਤੇਰੇ ਦਾਦੇ ਬਸੰਤ ਸਿਓ ਨੇ – ਖੇਤ ਵਿੱਚ ਪੰਜ ਰੁੱਖ ਲਾਏ ਸਨ। ਉਨ੍ਹਾਂ ਵਿੱਚੋਂ ਚਾਰ ਤਾਂ ਤੂੰ ਵੱਢ ਲਏ ਪਰ ਉਨ੍ਹਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ ਗਿਆ ਏ। ਇਨ੍ਹਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਅ – ਜੰਤੂ ਜਿਊਂਦੇ ਨੇ। ਰੁੱਖਾਂ ਤੋਂ ਬਗੈਰ ਉਨ੍ਹਾਂ ਸਭਨਾਂ ਦਾ ਕੀ ਬਣੂ?” ਹੁਣ ਨਿੰਮ ਦੀ ਅਵਾਜ਼ ਸਪੱਸ਼ਟ ਸੁਣਾਈ ਦੇ ਰਹੀ ਸੀ !
ਪ੍ਰਸ਼ਨ :
(i) ਅਮਰੀਕ ਸਿੰਘ ਦੇ ਦਾਦੇ ਦਾ ਨਾਂ ਕੀ ਸੀ?
(ਉ) ਰਾਮ ਸਿੰਘ
(ਅ) ਸ਼ਾਮ ਸਿੰਘ
(ਇ) ਬਸੰਤ ਸਿਓ
(ਸ) ਮਾਨ ਸਿੰਘ॥
ਉੱਤਰ :
(ਈ) ਬਸੰਤ ਸਿੰਓਂ।
(ii) ਦਾਦੇ ਨੇ ਕਿੰਨੇ ਰੁੱਖ ਲਾਏ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਇ) ਪੰਜ॥
(iii) ਅਮਰੀਕ ਸਿੰਘ ਨੇ ਕਿੰਨੇ ਰੁੱਖ ਵੱਢੇ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਅ) ਚਾਰ।
(iv) ਅਮਰੀਕ ਸਿੰਘ ਨੇ ਕਿੰਨੇ ਰੁੱਖ ਲਾਏ ਸਨ?
(ੳ) ਇਕ
(ਐ) ਦੋ
(ਇ) ਪੰਜ
(ਸ) ਇਕ ਵੀ ਨਹੀਂ।
ਉੱਤਰ :
(ਸ) ਇਕ ਵੀ ਨਹੀਂ।
(v) ਰੁੱਖ ਧਰਤੀ ਉੱਤੇ ਕਿਨ੍ਹਾਂ ਦੇ ਜੀਵਨ ਦਾ ਸਹਾਰਾ ਹਨ?
(ਉ) ਸਾਰੇ ਜੀਵ – ਜੰਤੂਆਂ ਦਾ
(ਅ) ਪੰਛੀਆਂ ਦਾ ਈ ਪਸ਼ੂਆਂ ਦਾ
(ਸ) ਮਨੁੱਖਾਂ ਦਾ !
ਉੱਤਰ :
(ੳ) ਸਾਰੇ ਜੀਅ – ਜੰਤੂਆਂ ਦਾ।
(vi) ਕਿਸ ਦੀ ਅਵਾਜ਼ ਸਪੱਸ਼ਟ ਸੀ?
(ਉ) ਨਿੰਮ ਦੀ
(ਅ) ਪਿੱਪਲ ਦੀ
(ਈ) ਤੂਤ ਦੀ
(ਸ) ਸਰੀਰ ਦੀ।
ਉੱਤਰ :
(ੳ) ਨਿੰਮ ਦੀ।
(vii) ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਉਨ੍ਹਾਂ, ਤੂੰ, ਉਨ੍ਹਾਂ॥
(viii) ਇਸ ਪੈਰੇ ਵਿਚੋਂ ਦੋ ਖ਼ਾਸ ਨਾਂਵ ਚੁਣੋ।
ਉੱਤਰ :
ਅਮਰੀਕ ਸਿੰਘ, ਬਸੰਤ ਸਿੰਘ॥
(ix)ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਕਹੀ ਬੋਲ ਪਈ।
(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : – ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ। ਗਿਆ ਹੈ।
ਉੱਤਰ :
ਹੁਣ ਸਾਨੂੰ ਵੀ ਵੱਢਣ ਦੀਆਂ ਤਿਆਰੀਆਂ ਕਰ ਕੇ ਆ ਗਏ ਹੋ।
(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ [✓] ਅਤੇ ਗ਼ਲਤ ਵਾਕ ਅੱਗੇ [✗] ਦਾ ਨਿਸ਼ਾਨ ਲਾਓ :
(ਉ) ਬਸੰਤ ਸਿੰਘ ਨੇ ਖੇਤ ਵਿਚ ਪੰਜ ਰੁੱਖ ਲਾਏ ਸਨ। [ ]
(ਅ) ਅਮਰੀਕ ਸਿੰਘ ਨੇ ਵੀ ਖੇਤ ਵਿਚ ਪੰਜ ਰੁੱਖ ਹੀ ਲਾਏ ਸਨ। [ ]
ਉੱਤਰ :
(ੳ) [✓],
(ਅ) [✗]
5. ‘ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਵਾਰੀ ਤੇਰੀਆਂ ਟਹਿਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ।” ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂਹਦਿਆਂ ਹੋਇਆਂ ਬੋਲਦੀ ਰਹੀ, ‘ਨਿੰਮ ਭੈਣੇ ! ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜ੍ਹਾ ਬਣਵਾਉਣਾ ਏ ਤੇ ਬੈਠਕ ਦੇ ਬੂਹੇਬਾਰੀਆਂ ਵੀ ਬਣਵਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜ੍ਹੀ ਹੋ ਗਈ।
ਪ੍ਰਸ਼ਨ :
(i) ਭਗਵਾਨ ਕੌਰ ਨੇ ਦੋਹਾਂ ਪੋਤਿਆਂ ਵਾਰੀ ਕੀ ਕੀਤਾ ਸੀ?
ਉੱਤਰ :
ਉਸਨੇ ਨਿੰਮ ਦੀਆਂ ਟਾਹਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ।
(ii) ਭਗਵਾਨ ਕੌਰ ਕਿਸਨੂੰ ਪਿਆਰ ਨਾਲ ਛੂਹਦਿਆਂ ਗੱਲਾਂ ਕਰ ਰਹੀ ਸੀ।
(ਉ) ਨਿੰਮ ਦੇ ਤਣੇ ਨੂੰ ,
(ਅ) ਨਿੰਮ ਦੇ ਪੱਤਿਆਂ ਨੂੰ
(ਇ) ਨਿੰਮ ਦੇ ਮੁੱਢ ਨੂੰ
(ਸ) ਨਿੰਮ ਦੇ ਫਲਾਂ ਨੂੰ
ਉੱਤਰ :
(ੳ) ਨਿੰਮ ਦੇ ਤਣੇ ਨੂੰ।
(iii) ਭਗਵਾਨ ਕੌਰ ਨੇ ਨਿੰਮ ਦੀ ਲੱਕੜੀ ਕਿਸ ਕੰਮ ਲਈ ਵਰਤਣੀ ਸੀ?
ਉੱਤਰ :
ਭਗਵਾਨ ਕੌਰ ਨੇ ਨਿੰਮ ਦੀ ਲੱਕੜੀ ਆਪਣੀ ਧੀ ਲਈ ਮੰਜੇ ਤੇ ਪੀੜ੍ਹਾ ਬਣਵਾਉਣ ਲਈ ਤੇ ਬੈਠਕ ਦੇ ਬੂਹੇ – ਬਾਰੀਆਂ ਬਣਵਾਉਣ ਲਈ ਵਰਤਦੀ ਸੀ।
(iv) ਭਗਵਾਨ ਕੌਰ ਨਿੰਮ ਦੇ ਤਣੇ ਕੋਲ ਕਿਸ ਤਰ੍ਹਾਂ ਖੜ੍ਹੀ ਹੋ ਗਈ?
(ੳ) ਉਦਾਸ
(ਅ) ਖੁਸ਼
(ਇ) ਸਿਰ ਚੁੱਕ ਕੇ
(ਸ) ਹੱਥ ਬੰਨ੍ਹ ਕੇ।
ਉੱਤਰ :
(ਸ) ਹੱਥ ਬੰਨ੍ਹ ਕੇ।
(v) ਭਗਵਾਨ ਕੌਰ ਨਿੰਮ ਨੂੰ ਕੀ ਕਹਿ ਕੇ ਸੰਬੋਧਨ ਕਰ ਰਹੀ ਸੀ? .
(ਉ) ਪੀਏ
(ਅ) ਭੈਣੇ
(ਬ) ਕੁੜੀਏ
(ਸ) ਬੇਬੇ।
ਉੱਤਰ :
(ਅ) ਭੈਣੇ !
(vi) ਇਸ ਪੈਰੇ ਵਿਚੋਂ ਭਾਵਵਾਚਕ ਵਾਕ ਚੁਣੋ।
ਉੱਤਰ :
ਸ਼ਗਨ, ਪਿਆਰ।
(vii) ਇਸ ਪੈਰੇ ਵਿਚੋਂ ਆਮ ਨਾਂਵ ਚੁਣੋ।
ਉੱਤਰ :
ਭਾਈ, ਪੋਤਿਆਂ, ਪੀੜਾ।
(viii) ਇਹ ਪੈਰਾ ਕਿਸ ਪਾਠ ਵਿਚੋਂ ਹੈ?
ਉੱਤਰ :
ਕਹੀ ਬੋਲ ਪਈ।
(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਮੈਂ ਆਪਣੀ ਧੀ ਲਈ,ਮੰਜੇ ਤੇ ਪੀੜਾ ਬਣਵਾਉਣਾ ਏ।
ਉੱਤਰ :
ਅਸੀਂ ਆਪਣੀਆਂ ਧੀਆਂ ਲਈ ਮੰਜਾ ਤੇ ਪੀੜੇ ਬਣਵਾਉਣੇ ਨੇ।
(x) ਹੇਠ ਲਿਖਿਆਂ ਵਾਕਾਂ ਵਿਚ ਸਹੀ ਵਾਕ ਦੇ ਅੱਗੇ ✓ ਅਤੇ ਗਲਤ ਅੱਗੇ ✗ ਦਾ ਨਿਸ਼ਾਨ ਲਾਓ :
(ੳ) ਇਸ ਭਗਵਾਨ ਕੌਰ ਨੇ ਆਪਣੇ ਦੋਹਾਂ ਪੋਤਿਆਂ ਵਾਰੀ ਨਿੰਮ ਦੀਆਂ ਟਹਿਣੀਆਂ ਬੂਹੇ ਤੇ ਬੰਨ੍ਹ ਕੇ ਸ਼ਗਨ ਕੀਤੇ ਸਨ।
(ਅ) ਭਗਵਾਨ ਕੌਰ ਨਿੰਮ ਦੇ ਤਣੇ ਦੇ ਕੋਲ ਆਕੜ ਕੇ ਖੜ੍ਹੀ ਸੀ।
ਉੱਤਰ :
(ੳ) [✓],
(ਅ) [✗]
VIII. ਸਿਰਜਣਾਤਮਕ ਪਰਖ
ਪ੍ਰਸ਼ਨ 1.
ਕਿਰਿਆ ਦਾ ਸੰਕਲਪ ਕਰਵਾਇਆ ਜਾਵੇ।
ਉੱਤਰ :
(ਨੋਟ : – ਇਸ ਦੇ ਉੱਤਰ ਲਈ ਦੇਖੋ ਅਗਲੇ ਸਫਿਆਂ ਵਿਚ ਵਿਆਕਰਨ ਵਾਲਾ ਭਾਗ॥
ਔਖੇ ਸ਼ਬਦਾਂ ਦੇ ਅਰਥ – Meanings
- ਸੁਵੱਖਤੇ – ਸਵੇਰੇ-ਸਵੇਰੇ, ਸਵੇਰੇ ਵੇਲੇ ਸਿਰ।
- ਕੁਹਾੜਾ, ਆਰੀ – ਲੱਕੜੀ ਵੱਢਣ ਦੇ ਸੰਦ।
- ਕੰਬਾਈਨ – ਕਣਕ ਤੇ ਝੋਨੇ ਦੀ ਵਾਢੀ ਕਰਨ ਵਾਲੀ ਮਸ਼ੀਨ।
- ਬੇਰੋਕ – ਬਿਨਾਂ ਰੁਕੇ
- ਅੜਿੱਕਾ – ਰੋਕ ਭਕ ਕੇ – ਡਰ ਕੇ।
- ਡੌਰ – ਭੌਰ ਹੋਣਾ – ਹੈਰਾਨ ਹੋ ਜਾਣਾ।
- ਕੁੱਜਾ – ਮਿੱਟੀ ਦਾ ਇਕ ਭਾਂਡਾ !
- ਇਰਾਦਾ – ਮਨ ਵਿਚ ਪੱਕੀ ਧਾਰਨੀ। ਬੋਲਣ ਸਾਰਬੋਲਣ ਨਾਲ ਹੀ।
- ਸ਼ੈਅ – ਚੀਜ਼।
- ਧਾਰ – ਤਿੱਖਾ ਮੂੰਹ।
- ਧੀਰਜ – ਠਰੰਮਾ, ਸਬਰ !
- ਜਤਾਇਆ – ਜ਼ਾਹਰ ਕੀਤਾ।
- ਪੱਖ – ਪਾਸਾ, ਵਿਚਾਰ
- ਨੀਤ – ਮਰਜ਼ੀ।ਟ੍ਰੇਲੀਆਂ ਆਉਣ ਲੱਗ
- ਪਈਆਂ – ਡਰ ਗਏ।
- ਹੱਥ ਬੰਨ੍ਹ ਕੇ ਖੜ੍ਹਨਾ – ਹੱਥ ਜੋੜ ਕੇ ਖੜੇ ਹੋਣਾ।
- ਭੱਜ ਲਓ – ਦੌੜ ਲਓ
- ਬਾਤਾਂ – ਕਹਾਣੀਆਂ।
- ਬੜਬੜਾਉਣਾ – ਮੂੰਹ ਵਿਚ ਬੋਲਣਾ ਤਣਾਰੁੱਖ ਦਾ ਜ਼ਮੀਨ ਤੋਂ ਉੱਪਰ ਤੇ ਟਹਿਣੀਆਂ ਤੋਂ ਹੇਠ ਲੰਮਾ ਮੋਟਾ ਹਿੱਸਾ।
- ਜੀਅ – ਜੰਤ – ਪਸ਼ੂ – ਪੰਛੀ।
- ਥੋਨੂੰਤੁਹਾਨੂੰ ਮਖੌਲ – ਹਾਸੇ ਭਰੀ ਚੌਭ
- ਖਾਲ – ਵੱਡੀ ਆਡ।
- ਕੰਨੀਂ – ਕੰਨਾਂ ਨਾਲ।
- ਸ਼ਗਨ – ਸ਼ੁਭ ਮਹੂਰਤ, ਵਿਆਹ ਦੀ ਗੱਲ ਪੱਕੀ ਹੋਣ ਸਮੇਂ ਕੀਤੀ ਜਾਣ ਵਾਲੀ ਰਸਮ, ਨਜ਼ਰਾਨਾ
- ਪਾਲ – ਕਤਾਰ।
- ਸੁਆਰਥੀ – ਮਤਲਬੀ
- ਪਾਲ – ਕਤਾਰ
- ਰੜਾ – ਪੱਧਰਾ