PSEB 6th Class Punjabi Solutions Chapter 4 ਦੇਸ ਪੰਜਾਬ

Punjab State Board PSEB 6th Class Punjabi Book Solutions Chapter 4 ਦੇਸ ਪੰਜਾਬ Textbook Exercise Questions and Answers.

PSEB Solutions for Class 6 Punjabi Chapter 4 ਦੇਸ ਪੰਜਾਬ (1st Language)

Punjabi Guide for Class 6 PSEB ਦੇਸ ਪੰਜਾਬ Textbook Questions and Answers

ਦੇਸ ਪੰਜਾਬ ਪਾਠ-ਅਭਿਆਸ

1. ਦੱਸੋ :

(ੳ) ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ?
ਉੱਤਰ :
ਗੁਲਾਬ ਦੇ ਫੁੱਲ ਨਾਲ।

(ਆ) ਕਵੀ ਨੇ ਪੀਂਘਾਂ ਝੂਟਦੀਆਂ ਕੁੜੀਆਂ ਦੀ ਸਿਫ਼ਤ ਕੀ ਕਹਿ ਦੇ ਕੀਤੀ ਹੈ?
ਉੱਤਰ :
ਕਵੀ ਨੇ ਕੁੜੀਆਂ ਦੀ ਨਾਗਰ ਵੇਲਾਂ ਨਾਲ ਤੁਲਨਾ ਕਰਕੇ ਉਨ੍ਹਾਂ ਦੀ ਸਿਫ਼ਤ ਕੀਤੀ ਹੈ।

PSEB 6th Class Punjabi Solutions Chapter 4 ਦੇਸ ਪੰਜਾਬ

(ਇ) ਤ੍ਰਿਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ?
ਉੱਤਰ :
ਪ੍ਰਿੰਞਣ ਵਿਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਤੇ ਆਪਣੀਆਂ ਬਾਹਾਂ ਉਲਾਰ ਕੇ ਤੱਕਲਿਆਂ ਉੱਤੇ ਤੰਦਾਂ ਪਾਉਂਦੀਆਂ ਹਨ।

(ਸ) ‘ਦੇਸ ਪੰਜਾਬ’ ਕਵਿਤਾ ਵਿੱਚ ਆਏ ਦਰਿਆਵਾਂ ਦੇ ਨਾਂ ਲਿਖੋ।
ਉੱਤਰ :
ਇਸ ਕਵਿਤਾ ਅਨੁਸਾਰ ਪੰਜਾਬਣਾਂ ਹੀਰਿਆਂ-ਮੋਤੀਆਂ ਜੜੇ ਹਾਰ ਤੇ ਹਮੇਲਾਂ ਪਹਿਨਦੀਆਂ ਹਨ।

(ਰ) ਇਸ ਕਵਿਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ।
ਉੱਤਰ :
ਸਤਲੁਜ, ਰਾਵੀ, ਜਿਹਲਮ, ਚਨਾਬ ਤੇ ਅਟਕ।

2. ਔਖੇ ਸ਼ਬਦਾਂ ਦੇ ਅਰਥ :

  • ਨਾਗਰ : ਉੱਤਮ, ਸੁੰਦਰ, ਨਿਪੁੰਨ, ਚਤਰ
  • ਹਮੇਲ : ਔਰਤ ਦੇ ਗਲ਼ ‘ਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ ਚੰਨ, ਚੰਦਰਮਾ
  • ਮੁਤਾਬ : ਚੰਨ, ਚੰਦਰਮਾ
  • ਉਨਾਬ : ਇਕ ਰੁੱਖ ਜਾਂ ਉਸ ਦਾ ਬੇਰ ਵਰਗਾ ਫਲ, ਉਨਾਬੀ ਰੰਗ ਵਰਗਾ ਕਾਲੀ ਭਾਹ ਮਾਰਦਾ ਲਾਲ ਰੰਗ
  • ਤ੍ਰਿਣ – ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦੀ ਮੰਡਲੀ
  • ਨਾਜ਼ਕ – ਕੋਮਲ, ਮੁਲਾਇਮ, ਮਲੂਕ
  • ਤਰੰਕਲਾ : ਚਰਖੇ ਦੀ ਲੰਮੀ ਸੀਖ
  • ਠੁਮਕ-ਠੁਮਕ : ਨਖਰੇ ਨਾਲ਼ ਤੁਰਨਾ

PSEB 6th Class Punjabi Solutions Chapter 4 ਦੇਸ ਪੰਜਾਬ

3. ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰੋ।

ਵਿਆਕਰਨ
ਜਾਤੀਵਾਚਕ ਨਾਂਵ :
ਜਿਹੜੇ ਸ਼ਬਦ ਜਾਤੀਵਾਚਕ ਨਾਂਵ ਦੀਆਂ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ, ਜਿਵੇਂ :- ਫ਼ੌਜ, ਸ਼੍ਰੇਣੀ, ਜਥਾ, ਡਾਰ, ਵੱਗ ਆਦਿ।

ਇਸ ਪਾਠ ਵਿੱਚੋਂ ਵਸਤੂਵਾਚਕ ਅਤੇ ਇਕੱਠਵਾਚਕ ਨਾਵਾਂ ਦੀ ਚੋਣ ਕਰੋ।

ਅਧਿਆਪਕ ਲਈ :
ਵਿਦਿਆਰਥੀਆਂ ਨੂੰ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਹੋਰ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇ।

PSEB 6th Class Punjabi Guide ਦੇਸ ਪੰਜਾਬ Important Questions and Answers

1. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਸੋਹਣਿਆਂ ਦੇਸਾਂ ਅੰਦਰ, ਨੀ ਸਈਓ।
ਜਿਵੇਂ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ।
ਰਲ ਮਿਲ ਬਾਗੀਂ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ।
ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ।
ਪਹਿਨਣ ਹੀਰੇ ਮੋਤੀ, ਮੁੱਖ ਮਤਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ।

ਔਖੇ ਸ਼ਬਦਾਂ ਦੇ ਅਰਥ-ਨਾਗਰ – ਉੱਤਮ, ਸੋਹਣੀਆਂ। ਹਮੇਲਾਂ – ਗਲ ਵਿਚ ਪਾਉਣ ਵਾਲਾ ਇਕ ਗਹਿਣਾ। ਮਤਾਬ – ਚੰਦ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਹੇ ਮੇਰੀਓ ਸਹੇਲੀਓ ! ਪੰਜਾਬ ਸਾਰੀ ਦੁਨੀਆ ਦੇ ਦੇਸ਼ਾਂ ਵਿਚੋਂ ਇਸੇ ਤਰ੍ਹਾਂ ਸਭ ਤੋਂ ਸੋਹਣਾ ਹੈ, ਜਿਸ ਤਰ੍ਹਾਂ ਸਾਰੇ ਫੁੱਲਾਂ ਵਿਚੋਂ ਗੁਲਾਬ ਦਾ ਫੁੱਲ ਸਭ ਤੋਂ ਵੱਧ ਸੋਹਣਾ ਹੈ ! ਇਸਦੀਆਂ ਸੁੰਦਰ ਵੇਲਾਂ ਵਰਗੀਆਂ ਲੰਮੀਆਂ ਕੁੜੀਆਂ ਬਾਗਾਂ ਵਿਚ ਰਲ-ਮਿਲ ਕੇ ਪੀ ਝੂਟਦੀਆਂ ਹਨ। ਉਨ੍ਹਾਂ ਦੇ ਗਲਾਂ ਵਿਚ ਪਾਏ ਹਾਰ ਤੇ ਹਮੇਲਾਂ ਲਿਸ਼ਕਦੀਆਂ ਹਨ। ਉਨ੍ਹਾਂ ਦੀ ਜਵਾਨੀ ਦਾ ਜੋਸ਼ ਠੱਲਿਆ ਨਹੀਂ ਜਾਂਦਾ। ਉਹ ਹੀਰੇ-ਮੋਤੀਆਂ ਨਾਲ ਲੱਦੇ ਗਹਿਣੇ ਪਹਿਨਦੀਆਂ ਹਨ। ਉਨ੍ਹਾਂ ਦੇ ਗੋਰੇ ਮੂੰਹ ਚੰਦ ਵਾਂਗ ਚਮਕਦੇ ਹਨ।

(ਅ) ਜੁੜ ਮੁਟਿਆਰਾਂ ਛਿੰਝਣਾਂ ਦੇ ਵਿਚ, ਚਰਖੇ ਬੈਠ ਘੁਕਾਵਣ।
ਨਾਜ਼ਕ ਬਾਂਹ ਹੁਲਾਰ ਪਿਆਰੀ, ਤੰਦ ਤਰੱਕਲੇ ਪਾਵਣ।
ਸੀਨੇ ਅੱਗਾਂ ਲਾਵਣ, ਹੋਂਠ ਉਨਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ !

ਔਖੇ ਸ਼ਬਦਾਂ ਦੇ ਅਰਥ-ਤਿੰਵਣ – ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ॥ ਘਕਾਵਣ – ਤੇਜ਼ੀ ਨਾਲ ਚਲਾਉਣਾ। ਨਾਜ਼ਕ – ਕੋਮਲ ਤਰੱਕਲੇ – ਤੱਕਲੇ ਉੱਤੇ। ਸੀਨੇ – ਹਿੱਕ ਵਿਚ, ਦਿਲ ਵਿਚ। ਹੋਂਠ – ਬੁੱਲ੍ਹ। ਉਨਾਬ – ਬੇਰ ਵਰਗਾ ਲਾਲ ਰੰਗ ਦਾ ਇਕ ਫਲ ਪਾਠ-ਪੁਸਤਕ ਵਿਚ “ਉਕਾਬ’ ਸ਼ਬਦ ਗਲਤ ਛਪਿਆ ਹੈ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਸੁੰਦਰ ਮੁਟਿਆਰਾਂ ਇਕੱਠੀਆਂ ਹੋ ਕੇ ਤਿੰਵਣਾਂ ਵਿਚ ਬੈਠਦੀਆਂ ਹਨ ਤੇ ਤੇਜ਼ੀ ਨਾਲ ਚਰਖੇ ਚਲਾਉਂਦੀਆਂ ਹੋਈਆਂ ਚਰਖੇ ਕੱਤਦੀਆਂ ਹਨ ਤੇ ਆਪਣੀਆਂ ਨਾਜ਼ਕ ਬਾਂਹਾਂ ਉਲਾਰ ਕੇ ਤੱਕਲਿਆਂ ਉੱਤੇ ਤੰਦਾਂ ਪਾਉਂਦੀਆਂ ਹਨ। ਉਨ੍ਹਾਂ ਦੇ ਉਨਾਬ ਵਰਗੇ ਲਾਲ ਬੁੱਲ਼ ਪ੍ਰੇਮੀਆਂ ਦੇ ਦਿਲਾਂ ਵਿਚ ਪਿਆਰ ਦੀ ਅੱਗ ਲਾਉਂਦੇ ਹਨ। ਮੇਰੇ ਦੁਨੀਆ ਭਰ ਵਿਚ ਸਭ ਤੋਂ ਸੋਹਣੇ ਪੰਜਾਬ ਦੇਸ਼ ਵਿਚ ਅਜਿਹੀਆਂ ਸੁੰਦਰ ਕੁੜੀਆਂ ਵਸਦੀਆਂ ਹਨ।

(ਈ) ਮੌਜ ਲਾਈ ਦਰਿਆਵਾਂ ਸੋਹਣੀ, ਬਾਗ਼ ਜ਼ਮੀਨਾਂ ਢਲਦੇ।
‘ਸ਼ਰਫ਼ ਪੰਜਾਬੀ ਧਰਤੀ ਉੱਤੇ, ਠੁਮਕ-ਠੁਮਕ ਪਏ ਚਲਦੇ।
ਸਤਲੁਜ, ਰਾਵੀ, ਜਿਹਲਮ, ਅਟਕ, ਚਨਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ।

ਔਖੇ ਸ਼ਬਦਾਂ ਦੇ ਅਰਥ-ਫਲਦੇ – ਫ਼ਸਲਾਂ ਪੈਦਾ ਕਰਦੇ। ਠੁਮਕ-ਠੁਮਕ – ਮਸਤੀ ਨਾਲ। ਸਤਲੁਜ, ਰਾਵੀ, ਜਿਹਲਮ ਤੇ ਚਨਾਬ – ਪੰਜਾਬ ਦੇ ਦਰਿਆਵਾਂ ਦੇ ਨਾਂ। ਅਟਕ – ਸਿੰਧ ਦਰਿਆ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਰਾ ਪੰਜਾਬ ਦੇਸ਼ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਸੁੰਦਰ ਹੈ। ਇਸ ਦੀ ਧਰਤੀ ਉੱਤੇ ਸਤਲੁਜ, ਰਾਵੀ, ਚਨਾਬ, ਜਿਹਲਮ ਤੇ ਅਟਕ ਦਰਿਆ ਠੁਮਕ-ਠੁਮਕ ਕਰਦੇ ਚੱਲਦੇ ਹਨ। ਇਨ੍ਹਾਂ ਦੀ ਬਰਕਤ ਨਾਲ ਇੱਥੋਂ ਦੇ ਬਾਗਾਂ ਤੇ ਜ਼ਮੀਨਾਂ ਵਿਚ ਫਲਾਂ-ਫੁੱਲਾਂ ਤੇ ਅਨਾਜ ਦੀ ਪੈਦਾਵਾਰ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਵਿਚ ਬੜੀ ਮੌਜ ਲਾਈ ਹੋਈ ਹੈ।

2. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ- ਪ੍ਰਿੰਵਣ, ਨਾਜ਼ਕ, ਚਰਖਾ, ਸੀਨਾ, ਠੁਮਕ-ਠੁਮਕ, ਤਰੱਕਲਾ, ਮਤਾਬ।
ਉੱਤਰ :

  • ਤਿੰਵਣ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ)-ਅੱਜ ਤੋਂ 50 ਕੁ ਸਾਲ ਪਹਿਲਾਂ ਕੁੜੀਆਂ ਕਿੰਝਣਾਂ ਵਿਚ ਬੈਠ ਕੇ ਚਰਖਾ ਕੱਤਦੀਆਂ ਸਨ।
  • ਨਾਜ਼ਕ (ਕੋਮਲ)-ਬੱਚੇ ਦਾ ਸਰੀਰ ਬੜਾ ਨਾਜ਼ਕ ਹੁੰਦਾ ਹੈ !
  • ਚਰਖਾ (ਹੱਥ ਨਾਲ ਸੂਤ ਕੱਤਣ ਦਾ ਪ੍ਰਸਿੱਧ ਯੰਤਰ)-ਅੱਜ-ਕਲ੍ਹ ਚਰਖਾ ਕੱਤਣ ਦਾ ਰਿਵਾਜ ਬਹੁਤ ਘੱਟ ਗਿਆ ਹੈ।
  • ਸੀਨਾ ਛਾਤੀ)-ਦੇਸ਼-ਭਗਤਾਂ ਨੇ ਦੁਸ਼ਮਣਾਂ ਦਾ ਸੀਨਾ ਤਾਣ ਕੇ ਟਾਕਰਾ ਕੀਤਾ।
  • ਠੁਮਕ-ਠੁਮਕ (ਮਸਤੀ ਨਾਲ, ਨਖ਼ਰੇ ਨਾਲ)-ਪੰਜਾਬ ਦੀ ਧਰਤੀ ਉੱਤੇ ਪੰਜ ਦਰਿਆ ਠੁਮਕ-ਠੁਮਕ ਚਲਦੇ ਹਨ।
  • ਤਰੱਕਲਾ ਤੱਕਲਾ-ਇਸ ਚਰਖੇ ਦਾ ਤਰੱਕਲਾ ਜ਼ਰਾ ਵਿੰਗਾ ਹੈ, ਸਿੱਧਾ ਕਰ ਲਵੋ !
  • ਮਤਾਬ (ਚੰਦ-ਮੇਰੀ ਨੂੰਹ ਦਾ ਮੂੰਹ ਤਾਂ ਮਤਾਬ ਵਰਗਾ ਸੋਹਣਾਂ ਹੈ।

ਪ੍ਰਸ਼ਨ 2.
ਇਕੱਠਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ !
ਉੱਤਰ :
ਜਿਹੜੇ ਸ਼ਬਦ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ; ਜਿਵੇਂ-ਫ਼ੌਜ, ਤਿੰਵਣ, ਸ਼੍ਰੇਣੀ, ਜਥਾ, ਡਾਰ, ਹੋੜ੍ਹ, ਵੱਗ ਆਦਿ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 3.
ਇਸ ਪਾਠ ਵਿਚੋਂ ਇਕੱਠਵਾਚਕ ਤੇ ਵਸਤਵਾਚਕ ਨਾਂਵ ਚੁਣੋ।
ਉੱਤਰ :

  • ਇਕੱਠਵਾਚਕ ਨਾਂਵ-ਤਿੰਵਣ।
  • ਵਸਤਵਾਚਕ ਨਾਂਵ-ਤੰਦ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

Punjab State Board PSEB 6th Class Punjabi Book Solutions Chapter 3 ਮਹਾਤਮਾ ਗਾਂਧੀ Textbook Exercise Questions and Answers.

PSEB Solutions for Class 6 Punjabi Chapter 3 ਮਹਾਤਮਾ ਗਾਂਧੀ (1st Language)

Punjabi Guide for Class 6 PSEB ਮਹਾਤਮਾ ਗਾਂਧੀ Textbook Questions and Answers

ਮਹਾਤਮਾ ਗਾਂਧੀ ਪਾਠ-ਅਭਿਆਸ

1. ਦੱਸੋ :

(ਉ) ਮਹਾਤਮਾ ਗਾਂਧੀ ਜੀ ਦਾ ਪੂਰਾ ਨਾਂ ਕੀ ਹੈ?
ਉੱਤਰ :
ਮੋਹਨ ਦਾਸ ਕਰਮਚੰਦ ਗਾਂਧੀ।

(ਅ) ਮਹਾਤਮਾ ਗਾਂਧੀ ਜੀ ਨੇ ਕਿਹੜਾ ਮਾਰਗ ਚੁਣਿਆ?
ਉੱਤਰ :
ਅਹਿੰਸਾ ਦਾ ਮਾਰਗ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

(ੲ) ਮਹਾਤਮਾ ਗਾਂਧੀ ਜੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਸੀ ਤੇ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ-ਜਿਹਾ ਪ੍ਰਭਾਵ ਪਿਆ ਸੀ?
ਉੱਤਰ :
ਜੀ ਨੇ ਬਚਪਨ ਵਿਚ ਹਰੀਸ਼ਚੰਦਰ ਨਾਟਕ ਦੇਖਿਆ ਹਰੀਸ਼ ਚੰਦਰ ਦੇ ਸਤਿਆਵਾਦੀ ਸੁਭਾ ਦਾ ਗਾਂਧੀ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਸ ਦੀ ਸਚਾਈ ਉਨ੍ਹਾਂ ਲਈ ਪ੍ਰੇਰਨਾ-ਸ੍ਰੋਤ ਬਣ ਗਈ ਤੇ ਉਨ੍ਹਾਂ ਨੇ ਸਚਾਈ ਦਾ ਲੜ ਸਾਰੀ ਉਮਰ ਫੜੀ ਰੱਖਿਆ।

(ਸ) ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿਤਰੀ-ਭਗਤੀ ਦਾ ਕੀ ਅਸਰ ਹੋਇਆ?
ਉੱਤਰ :
ਸਰਵਣ ਦੀ ਪਿੱਤਰੀ-ਭਗਤੀ ਦੇ ਪ੍ਰਭਾਵ ਕਾਰਨ ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਮੰਨਦੇ ਸਨ।

(ਗ) ਗਾਂਧੀ ਜੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ?
ਉੱਤਰ :
ਇਸ ਦਾ ਕਾਰਨ ਇਹ ਸੀ ਕਿ ਗਾਂਧੀ ਜੀ ਨਕਲ ਨੂੰ ਬੁਰਾ ਸਮਝਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ।

(ਕ) ਮਹਾਤਮਾ ਗਾਂਧੀ ਜੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ
ਉੱਤਰ :
ਜੀ ਨੇ ਆਪਣੀ ਮਾਤਾ ਨੂੰ ਵਚਨ ਦਿੱਤਾ ਸੀ ਕਿ ਉਹ ਇੰਗਲੈਂਡ ਜਾ ਕੇ ਕਦੇ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ।

(ਖ) ਮਹਾਤਮਾ ਗਾਂਧੀ ਜੀ ਦੇ ਤਿੰਨ ਬਾਂਦਰ ਕੀ ਸਿੱਖਿਆ ਦਿੰਦੇ ਹਨ
ਉੱਤਰ :
ਗਾਂਧੀ ਜੀ ਦਾ ਪਹਿਲਾ ਬਾਂਦਰ ਬੁਰਾ ਨਾ ਬੋਲਣ ਦਾ, ਦੂਜਾ ਬੁਰਾ ਨਾ ਸੁਣਨ ਦਾ ਤੇ ਤੀਜਾ ਬੁਰਾ ਨਾ ਦੇਖਣ ਦਾ ਸੰਦੇਸ਼ ਦਿੰਦਾ ਹੈ।

2. ਖਾਲੀ ਥਾਵਾਂ ਭਰੋ :

(ਉ) ਗਾਂਧੀ ਜੀ ਦੇ ਵਿਚਾਰ ਬੜੇ ……………….. ਤੇ ……………….. ਸਨ।
(ਅ) ਉਹਨਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ……………….. ਹੈ।
(ੲ) ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਧਰਮ ……… ……….. ਮੰਨਦੇ ਸਨ।
(ਸ) ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ……………….. ਸਨ।
(ਹ) ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ……………….. ਦਾ ਮਾਰਗ ਚੁਣਿਆ।
ਉੱਤਰ :
(ਉ) ਉੱਚੇ ਤੇ ਸੁੱਚੇ,
(ਆ) ਰੱਬ, ਇ ਧਰਮ,
(ਸ) ਪੱਕੇ,
(ਹ) ਅਹਿੰਸਾ,

PSEB 6th Class Punjabi Solutions Chapter 3 ਮਹਾਤਮਾ ਗਾਂਧੀ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਅਹਿੰਸਾ, ਮੁਸੀਬਤ, ਗੁਲਾਮ, ਵਹਿੰਗੀ, ਸਹਿਪਾਠੀ, ਅਧਿਆਪਕ
ਉੱਤਰ :

  • ਅਹਿੰਸਾ ਜੀਵਾਂ ਨੂੰ ਨਾ ਮਾਰਨਾ)-ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ‘ ਲਈ ਅਹਿੰਸਾ ਦਾ ਮਾਰਗ ਚੁਣਿਆ।
  • ਮੁਸੀਬਤ ਦੁੱਖ ਤੇ ਪ੍ਰੇਸ਼ਾਨੀ ਦੀ ਸਥਿਤੀ-ਮਨੁੱਖ ਨੂੰ ਮੁਸੀਬਤ ਸਮੇਂ ਹਿੰਮਤ ਨਹੀਂ ਹਾਰਨੀ ਚਾਹੀਦੀ।
  • ਗੁਲਾਮ ਅਧੀਨ-147 ਤੋਂ ਪਹਿਲਾਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ।
  • ਵਹਿੰਗੀ (ਮੋਢੇ ਤੇ ਸਮਾਨ ਚੁੱਕਣ ਲਈ ਤਕੜੀ ਵਰਗੀ ਚੀਜ਼-ਸਰਵਣ ਨੇ ਵਹਿੰਗੀ ਦੇ ਦੋਹਾਂ ਛਾਬਿਆਂ ਵਿਚ ਆਪਣੇ ਮਾਤਾ-ਪਿਤਾ ਨੂੰ ਬਿਠਾ ਕੇ ਚੁੱਕ ਲਿਆ।
  • ਸਹਿਪਾਠੀ (ਇੱਕੋ ਜਮਾਤ ਵਿਚ ਪੜ੍ਹਨ ਵਾਲੇ)-ਕ੍ਰਿਸ਼ਨ ਤੇ ਸੁਦਾਮਾ ਬਚਪਨ ਵਿਚ ਸਹਿਪਾਠੀ ਸਨ।
  • ਅਧਿਆਪਕ ਪੜ੍ਹਾਉਣ ਵਾਲਾ, ਟੀਚਰ)-ਸਾਡੇ ਸਕੂਲ ਵਿਚ 15 ਅਧਿਆਪਕ ਹਨ।
  • ਭਾਵਨਾ ਵਿਚਾਰ, ਖ਼ਿਆਲ)–ਮੇਰੇ ਮਨ ਵਿਚ ਤੇਰੇ ਲਈ ਕੋਈ ਬੁਰੀ ਭਾਵਨਾ ਨਹੀਂ।
  • ਚਰਿੱਤਰ (ਚਾਲ-ਚਲਣ-ਬੰਦੇ ਨੂੰ ਆਪਣਾ ਚਰਿੱਤਰ ਉੱਚਾ ਰੱਖਣਾ ਚਾਹੀਦਾ ਹੈ।
  • ਸਤਿਆਵਾਦੀ ਸੱਚ ਉੱਤੇ ਚੱਲਣ ਵਾਲਾ)-ਹਰੀਸ਼ ਚੰਦਰ ਇਕ ਸਤਿਆਵਾਦੀ ਰਾਜਾ ਸੀ।
  • ਵਿਸ਼ਵਾਸ (ਭਰੋਸਾ)-ਸ਼ੈ-ਵਿਸ਼ਵਾਸ ਨਾਲ ਕੰਮ ਕਰੋ, ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।
  • ਸੰਦੇਸ਼ ਸੁਨੇਹਾ)-ਗਾਂਧੀ ਜੀ ਨੇ ਸੰਸਾਰ ਨੂੰ ਅਹਿੰਸਾ ਦਾ ਸੰਦੇਸ਼ ਦਿੱਤਾ।
  • ਵਿਸ਼ਵ ਸੰਸਾਰ-1939 ਵਿਚ ਦੂਜੀ ਵਿਸ਼ਵ ਜੰਗ ਛਿੜ ਗਈ।
  • ਤੀਰਥ (ਧਰਮ ਅਸਥਾਨ)-ਹਰਦੁਆਰ ਹਿੰਦੂ ਧਰਮ ਦਾ ਇੱਕ ਵੱਡਾ ਤੀਰਥ ਅਸਥਾਨ ਹੈ।

4. ਵਿਰੋਧੀ ਸ਼ਬਦ

  1. ਵਿਰੋਧੀ – ਸ਼ਬਦ
  2. ਹਿੰਸਾ – ਅਹਿੰਸਾ
  3. ਸ਼ਾਰਥ – ਨਿਰਸ਼ਾਰਥ
  4. ਵਿਦੇਸ਼ੀ – ਦੇਸੀ

ਉੱਤਰ :

  1. ਵਿਰੋਧੀ – ਸ਼ਬਦ
  2. ਹਿੰਸਾ – ਅਹਿੰਸਾ
  3. ਸ਼ਾਰਥ – ਨਿਰਸ਼ਾਰਥ
  4. ਵਿਦੇਸੀ – ਦੇਸੀ

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਵਿਆਕਰਨ
ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਉਹ ਸ਼ਬਦ ਹੁੰਦਾ ਹੈ ਜੋ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਸਾਂਝਾ ਵਰਤਿਆ ਜਾ ਸਕੇ।

ਉਦਾਹਰਨ ਵੇਖੋ :

  • ਆਮ ਨਾਂਵ – ਖ਼ਾਸ ਨਾਂਵ
  • ਦੇਸ – ਭਾਰਤ, ਇੰਗਲੈਂਡ
  • ਨਾਟਕ – ਹਰੀਸ਼ਚੰਦਰ ਦਾ ਨਾਟਕ
  • ਬਾਂਦਰ – ਗਾਂਧੀ ਜੀ ਦੇ ਤਿੰਨ ਬਾਂਦਰ
  • ਮਾਰਗ – ਅਹਿੰਸਾ ਦਾ ਮਾਰਗ
  • ਰਾਸ਼ਟਰ – ਸੰਯੁਕਤ ਰਾਸ਼ਟਰ
  • ਜਨਮ-ਸਥਾਨ – ਪੋਰਬੰਦਰ (ਗੁਜਰਾਤ)

ਉੱਪਰ ਸੂਚੀ ਵਿੱਚ ਦੇਸ, ਨਾਟਕ, ਬਾਂਦਰ, ਮਾਰਗ, ਵਸਤਾਂ, ਰਾਸ਼ਟਰ ਆਦਿ ਸ਼ਬਦ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਹਨ। ਇਹਨਾਂ ਦੇ ਸਾਮਣੇ ਵਾਲੇ ਸ਼ਬਦ ਖ਼ਾਸ ਨਾਂਵ ਹਨ। ਖ਼ਾਸ ਨਾਂਵ ਸ਼ਬਦ ਕੇਵਲ ਇੱਕ ਖ਼ਾਸ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ। – ‘ਮਹਾਤਮਾ ਗਾਂਧੀ ਪਾਠ ਵਿੱਚੋਂ ਆਮ ਨਾਂਵ ਅਤੇ ਖ਼ਾਸ ਨਾਂਵ ਚੁਣੋ।

ਅਧਿਆਪਕ ਲਈ :
ਭਾਰਤ ਦੀ ਅਜ਼ਾਦੀ ਚ ਹਿੱਸਾ ਪਾਉਣ ਵਾਲੇ ਕੁਝ ਹੋਰ ਅਹਿਮ ਵਿਅਕਤੀਆਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ।

PSEB 6th Class Punjabi Guide ਮਹਾਤਮਾ ਗਾਂਧੀ Important Questions and Answers

ਪ੍ਰਸ਼ਨ-
“ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਰਾਸ਼ਟਰ-ਪਿਤਾ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਦਾ ਜਨਮ 2 ਅਕਤੂਬਰ, 1869 ਨੂੰ ਪੋਰਬੰਦਰ (ਗੁਜਰਾਤ) ਵਿਚ ਹੋਇਆ। ਗਾਂਧੀ ਜੀ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹ ਉੱਚੇ-ਸੁੱਚੇ ਵਿਚਾਰਾਂ ਵਾਲੇ ਸਨ ਤੇ ਕਹਿਣੀ ਕਰਨੀ ਦੇ ਪੂਰੇ ਸਨ। ਉਹ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ। ਉਨ੍ਹਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਤੇ ਆਪਣੇ ਮਹਾਨ ਵਿਚਾਰਾਂ ਕਰਕੇ ਮਹਾਤਮਾ ਬਣੇ ਸਾਰਾ ਦੇਸ਼ ਅੱਜ ਵੀ ਉਨ੍ਹਾਂ ਨੂੰ “ਬਾਪੂ’ ਦੇ ਨਾਂ ਨਾਲ ਯਾਦ ਕਰਦਾ ਹੈ। ਬਚਪਨ ਵਿਚ ਗਾਂਧੀ ਜੀ ਹਰੀਸ਼ਚੰਦਰ ਨਾਟਕ ਤੋਂ ਬਹੁਤ ਪ੍ਰਭਾਵਿਤ ਹੋਏ।

ਰਾਜਾ ਹਰੀਸ਼ਚੰਦਰ ਦੇ ਸਤਿਆਵਾਦੀ ਸੁਭਾ ਦਾ ਉਨ੍ਹਾਂ ਦੇ ਮਨ ਉੱਤੇ ਡੂੰਘਾ ਅਸਰ ਹੋਇਆ ਤੇ ਉਸ ਦੀ ਸਚਾਈ ਗਾਂਧੀ ਜੀ ਲਈ ਪ੍ਰੇਰਨਾ ਸ੍ਰੋਤ ਬਣ ਗਈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ। ਗਾਂਧੀ ਜੀ ਉੱਤੇ ਸਰਵਣ ਦੀ ਪਿੱਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਪਿਆ, ਜਿਸ ਨੇ ਮਾਪਿਆਂ ਦੀ ਤੀਰਥ-ਯਾਤਰਾ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਵਹਿੰਗੀ ਵਿਚ ਬਿਠਾ ਕੇ ਚੁੱਕ ਲਿਆ ਤੇ ਤੀਰਥਾਂ ‘ਤੇ ਚਲ ਪਿਆ। ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਸਮਝਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਬੱਚਿਆਂ ਨੂੰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਤੋਂ ਪੇਰਨਾ ਲੈਣੀ ਚਾਹੀਦੀ ਹੈ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਜਦੋਂ ਗਾਂਧੀ ਜੀ ਸਕੂਲ ਪੜ੍ਹਦੇ ਸਨ, ਤਾਂ ਉਨ੍ਹਾਂ ਦੇ ਸਕੂਲ ਵਿਚ ਇੰਸਪੈਕਟਰ ਨਿਰੀਖਣ ਕਰਨ ਆਏ ਉਨ੍ਹਾਂ ਨੇ ਬੱਚਿਆਂ ਨੂੰ ਕੁੱਝ ਸ਼ਬਦ-ਜੋੜ ਲਿਖਣ ਲਈ ਕਿਹਾ। ਗਾਂਧੀ ਜੀ ਨੇ ਪੰਜ ਸ਼ਬਦ-ਜੋੜਾਂ ਵਿਚੋਂ ਇਕ ਗ਼ਲਤ ਲਿਖਿਆ ਤੇ ਉਨ੍ਹਾਂ ਦੇ ਅਧਿਆਪਕ ਨੇ ਉਨ੍ਹਾਂ ਨੂੰ ਨਾਲ ਦੇ ਸਹਿਪਾਠੀ ਦੇ ਸ਼ਬਦ-ਜੋੜਾਂ ਦੀ ਨਕਲ ਕਰ ਕੇ ਗ਼ਲਤੀ ਠੀਕ ਕਰਨ ਦਾ ਇਸ਼ਾਰਾ ਕੀਤਾ ਪਰ ਗਾਂਧੀ ਜੀ ਨੇ ਅਜਿਹਾ ਨਾ ਕੀਤਾ।

ਉਹ ਸਮਝਦੇ ਸਨ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਾਂ ਗਾਂਧੀ ਜੀ ਆਪਣੇ ਅਸੂਲਾਂ ਦੇ ਪੱਕੇ ਤੇ ਦ੍ਰਿੜ੍ਹ ਸਨ। ਜਦੋਂ ਗਾਂਧੀ ਜੀ ਇੰਗਲੈਂਡ ਜਾਣ ਲੱਗੇ, ਤਾਂ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਤੋਂ ਬਚਨ ਲਿਆ ਕਿ ਉੱਥੇ ਜਾ ਕੇ ਉਹ ਨਾ ਸ਼ਰਾਬ ਪੀਣਗੇ ਤੇ ਨਾ ਹੀ ਮਾਸ ਖਾਣਗੇ। ਗਾਂਧੀ ਜੀ ਉੱਥੇ ਜਾ ਕੇ ਕਦੇ ਵੀ ਆਪਣੇ ਇਸ ਬਚਨ ਤੋਂ ਥਿੜਕੇ ਨਾ।

ਗਾਂਧੀ ਜੀ ਕੋਲ ਤਿੰਨ ਬਾਂਦਰਾਂ ਦੀਆਂ ਮੂਰਤੀਆਂ ਸਨ। ਪਹਿਲੇ ਬਾਂਦਰ ਨੇ ਆਪਣੇ ਮੂੰਹ ਉੱਤੇ ਹੱਥ ਰੱਖੇ ਹੋਏ ਸਨ ਦੂਜੇ ਨੇ ਆਪਣੀਆਂ ਅੱਖਾਂ ਉੱਤੇ ਹੱਥ ਰੱਖੇ ਹੋਏ ਤੇ ਤੀਜੇ ਨੇ ਆਪਣੇ ਕੰਨਾਂ ਉੱਤੇ ਹੱਥ ਰੱਖੇ ਹੋਏ ਸਨ ਪਹਿਲਾਂ ਬਾਂਦਰ ਬੁਰਾ ਨਾ ਬੋਲਣ ਦਾ, ਦੂਜਾ ਬੁਰਾ ਨਾ ਦੇਖਣ ਦਾ ਤੇ ਤੀਜਾ ਬੁਰਾ ਨਾ ਸੁਣਨ ਦਾ ਸੰਦੇਸ਼ ਦਿੰਦਾ ਸੀ। ਗਾਂਧੀ ਜੀ ਵੀ ਜੀਵਨ ਭਰ ਕਿਸੇ ਦੇ ਦੋਸ਼ ਸੁਣਨ, ਦੇਖਣ ਜਾਂ ਬੋਲਣ ਲਈ ਤਿਆਰ ਨਾ ਹੋਏ। ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ।

ਉਨ੍ਹਾਂ ਸਤਿਆਗ੍ਰਹਿ ਕੀਤੇ, ਵਿਦੇਸ਼ੀ ਮਾਲ ਦਾ ਤਿਆਗ ਕੀਤਾ ਤੇ ਦੇਸੀ ਵਸਤਾਂ ਵਰਤਣ ਦਾ ਅੰਦੋਲਨ ਚਲਾਇਆ। ਉਨ੍ਹਾਂ ਨੇ ਨਿਰਸੁਆਰਥ ਦੇਸ਼ ਸੇਵਾ ਕੀਤੀ ਤੇ ਰਾਸ਼ਟਰ-ਪਿਤਾ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਨੂੰ ਵਿਸ਼ਵ-ਪੱਧਰ ਦੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਲੋਂ ‘ਕੌਮਾਂਤਰੀ ਅਹਿੰਸਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

ਔਖੇ ਸ਼ਬਦਾਂ ਦੇ ਅਰਥ-ਅੰਗਰੇਜ਼ – ਇੰਗਲੈਂਡ ਦੇ ਰਹਿਣ ਵਾਲੇ ਗੋਰੇ ਲੋਕ। ਗੁਲਾਮ – ਪਰਅਧੀਨ ਕਹਿਣੀ – ਜੋ ਕਿਹਾ ਜਾਵੇ ਕਰਨੀ – ਜੋ ਕੀਤਾ ਜਾਵੇ। ਇਕ ਸਮਾਨ – ਬਰਾਬਰ। ਅਹਿੰਸਾ – ਜੀਵਾਂ ਨੂੰ ਦੁੱਖ ਨਾ ਦੇਣਾ ਮਹਾਤਮਾ – ਉੱਚੀ ਆਤਮਾ ! ਚਰਿੱਤਰ – ਆਚਰਨ ਪ੍ਰਭਾਵਿਤ – ਜਿਸ ਉੱਤੇ ਅਸਰ ਹੋਇਆ ਹੋਵੇ।ਸਤਿਆਵਾਦੀ — ਸੱਚ ਉੱਤੇ ਚੱਲਣ ਵਾਲਾ। ਪ੍ਰੇਰਨਾ ਸ੍ਰੋਤ – ਪ੍ਰੇਰਨਾ ਦਾ ਸੋਮਾ। ਪਿਤਰੀ – ਪਿਤਾ ਦੀ, ਮਾਤਾ-ਪਿਤਾ ਦੀ ਆਗਿਆਕਾਰੀ – ਕਿਹਾ ਮੰਨਣ ਵਾਲਾ। ਵਹਿੰਗੀ – ਤੱਕੜੀ-ਨੁਮਾ ਚੀਜ਼, ਜਿਸ ਦੇ ਛਾਬਿਆਂ ਵਿਚ ਸਮਾਨ ਪਾ ਕੇ ਮੋਢੇ ਉੱਤੇ ਭਾਰ ਚੁੱਕਿਆ ਜਾਂਦਾ ਹੈ। ਬਿਰਧ – ਬੁੱਢੇ। ਨੇਤਰਹੀਣ – ਅੰਨੇ ! ਤੀਰਥ – ਧਰਮ ਅਸਥਾਨ। ਇੱਛਾ – ਚਾਹ। ਪਰਮ-ਧਰਮ – ਸਭ ਤੋਂ ਵੱਡਾ ਫ਼ਰਜ਼। ਮਤ — ਵਿਚਾਰ ਤੋਂ ਪ੍ਰੇਰਨਾ – ਸੇਧ ਦ੍ਰਿੜ੍ਹ – ਪੱਕਾ। ਸੇਵਨ – ਖਾਣਾ। ਥਿੜਕੇ – ਨਾ ਟਿਕੇ। ਸੰਦੇਸ਼ – ਸੁਨੇਹਾ ਸਿਧਾਂਤ – ਨਿਯਮ ਵਸਤਾਂ – ਚੀਜ਼ਾਂ ਤਿਆਗ ਕੀਤਾ – ਛੱਡ ਦਿੱਤਾ ਨਿਰਸੁਆਰਥ – ਸੁਆਰਥ ਤੋਂ ਬਿਨਾਂ। ਵਿਸ਼ਵ – ਸਾਰਾ ਸੰਸਾਰ। ਅਹਿੰਸਾਵਾਦੀ – ਜੋ ਮਾਰ-ਵੱਢ ਨਾ ਕਰੇ। ਕੌਮਾਂਤਰੀ – ਵਿਸ਼ਵ-ਵਿਆਪੀ 1 ਦਿਵਸ – ਦਿਨ। ਚਾਨਣ-ਮੁਨਾਰਾ – ਰੌਸ਼ਨੀ ਦੇਣ ਵਾਲਾ ਸਤੰਭ। ਪੂਰਨਿਆਂ – ਪੈਰ-ਚਿੰਨ੍ਹਾਂ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

1. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ
(ਉ) ਰਾਸ਼ਟਰ-ਪਿਤਾ …………………………………. ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਹੈ
(ਆ) ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ …………………………………. ਦੇ ਨਾਂ ਨਾਲ ਯਾਦ ਕਰਦਾ ਹੈ।
(ਸ) ਗਾਂਧੀ ਜੀ …………………………………. ਦੇ ਚਰਿੱਤਰ ਤੋਂ ਬਹੁਤ ਪ੍ਰਭਾਵਿਤ ਹੋਏ।
(ਹ) ਗਾਂਧੀ ਜੀ ਦੇ ਮਨ ‘ਤੇ …………………………………. ਦੀ ਪਿੱਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਹੋਇਆ।
(ਕ) ਗਾਂਧੀ ਜੀ ਨੇ ਆਪਣੇ ਕੋਲ ਤਿੰਨ ਬਾਂਦਰਾਂ ਦੀਆਂ …………………………………. ਰੱਖੀਆਂ ਹੋਈਆਂ ਸਨ।
ਉੱਤਰ :
(ਉ) ਮਹਾਤਮਾ
(ਆ) ਬਾਪੂ
(ਸ) ਹਰੀਸ਼ਚੰਦਰ
(ਹ) ਸਰਵਣ
(ਕ) ਮੂਰਤੀਆਂ

2. ਵਿਆਕਰਨ

ਪ੍ਰਸ਼ਨ 1.
ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਆਮ ਨਾਂਵ ਜਾਂ ਜਾਤੀਵਾਚਕ ਨਾਂਵ) ਉਹ ਸ਼ਬਦ ਹੁੰਦਾ ਹੈ, ਜੋ ਕਿਸੇ ਜਾਤੀ ਦੀ ਹਰ ਇਕ ਚੀਜ਼ ਲਈ ਸਾਂਝਾ ਵਰਤਿਆਂ ਜਾ ਸਕੇ; ਜਿਵੇਂ-ਮੁੰਡਾ, ਆਦਮੀ, ਪਿੰਡ, ਸ਼ਹਿਰ, ਦੇਸ਼, ਦਰਿਆ, ਪਸ਼ੂ, ਪੰਛੀ, ਨਾਟਕ, ਵਸਤੂ, ਰਾਸ਼ਟਰ ਆਦਿ।

ਪ੍ਰਸ਼ਨ 2.
ਖਾਸ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ?
ਉੱਤਰ :
ਖ਼ਾਸ ਨਾਂਵ ਸ਼ਬਦ ਉਹ ਹੁੰਦੇ ਹਨ, ਜੋ ਕੇਵਲ ਇਕ ਖ਼ਾਸ ਜੀਵ, ਵਸਤੂ ਜਾਂ ਸਥਾਨ ਲਈ ਵਰਤੇ ਜਾਂਦੇ ਹਨ , ਜਿਵੇਂ-ਮਨਜੀਤ, ਤਰਸੇਮ ਲਾਲ, ਜੰਡਿਆਲਾ, ਭੋਗਪੁਰ, ਪਾਕਿਸਤਾਨ, ਸਤਲੁਜ, ਅਫ਼ਰੀਕਾ, ਸੂਰਜ, ਹਰੀਸ਼ ਚੰਦਰ, ਗਾਂਧੀ ਜੀ, ਸੰਯੁਕਤ ਰਾਸ਼ਟਰ।

ਪ੍ਰਸ਼ਨ 3.
ਪਾਠ ਵਿਚੋਂ ਕੁੱਝ ਆਮ ਨਾਂਵ ਤੇ ਕੁੱਝ ਖਾਸ ਨਾਂਵ ਚੁਣੋ।
ਉੱਤਰ :
ਆਮ ਨਾਂਵ-ਪਿਤਾ, ਰਾਸ਼ਟਰ, ਦੇਸ਼, ਮਹਾਤਮਾ, ਮਾਂ, ਬਾਪ, ਤੀਰਥ, ਸਹਿਪਾਠੀ, ਬਾਂਦਰ, ਇਨਸਪੈਕਟਰ, ਅਧਿਆਪਕ। ਖ਼ਾਸ ਨਾਂਵ-ਮਹਾਤਮਾ, ਮੋਹਨ ਦਾਸ ਕਰਮਚੰਦ ਗਾਂਧੀ, ਗੁਜਰਾਤ, ਪੋਰਬੰਦਰ, ਭਾਰਤ, ਹਰੀਸ਼ ਚੰਦਰ, ਅਕਤੂਬਰ, ਸਰਵਣ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਰਾਸ਼ਟਰ ਪਿਤਾ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ।ਉਹਨਾਂ ਦਾ ਜਨਮ 2 ਅਕਤੂਬਰ, 1869 ਈ: ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ, ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਗਾਂਧੀ ਜੀ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹਨਾਂ ਦੇ ਵਿਚਾਰ ਬੜੇ ਉੱਚੇ ਤੇ ਸੁੱਚੇ ਸਨ। ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ।

ਉਹ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਹਨਾਂ ਦੇ ਮਨ ਵਿੱਚ ਕਿਸੇ ਧਰਮ ਬਾਰੇ, ਕਿਸੇ ਜਾਤ ਬਾਰੇ ਕੋਈ ਬੁਰੀ ਭਾਵਨਾ ਨਹੀਂ ਸੀ।ਉਹਨਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸ ਹੀ ਰਸਤੇ ‘ਤੇ ਚੱਲਦੇ ਰਹੇ। ਆਪਣੇ ਮਹਾਨ ਵਿਚਾਰਾਂ ਕਰਕੇ ਹੀ ਉਹ ਮਹਾਤਮਾ ਬਣੇ। ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ ਬਾਪੂ ਦੇ ਨਾਂ ਨਾਲ ਯਾਦ ਕਰਦਾ ਹੈ।

1. ਦਾ ਪੂਰਾ ਨਾਂ ਕੀ ਸੀ?
(ਉ) ਕਰਮ ਚੰਦ ਮੋਹਨ ਦਾਸ ਗਾਂਧੀ
(ਅ) ਮੋਹਨ ਦਾਸ ਕਰਮਚੰਦ ਗਾਂਧੀ
(ਇ) ਕਰਮ ਚੰਦਰ ਮੋਹਨ ਦਾਸ ਗਾਂਧੀ
(ਸ) ਕਰਮ ਚੰਦਰ ਮੋਹਨ ਲਾਲ ਗਾਂਧੀ।
ਉੱਤਰ :
(ਅ) ਮੋਹਨ ਦਾਸ ਕਰਮਚੰਦ ਗਾਂਧੀ

2. ਦਾ ਜਨਮ ਕਦੋਂ ਹੋਇਆ?
(ਉ) 1 ਅਕਤੂਬਰ, 1869
(ਅ) 2 ਅਕਤੂਬਰ, 1869
(ਇ) 2 ਅਕਤੂਬਰ 1969
(ਸ) 11 ਅਕਤੂਬਰ, 1869.
ਉੱਤਰ :
(ਅ) 2 ਅਕਤੂਬਰ, 1869

3. ਭਾਰਤ ਕਿਸ ਦਾ ਗੁਲਾਮ ਸੀ?
(ਉ) ਫ਼ਰਾਂਸੀਸੀਆਂ ਦਾ
(ਅ) ਮੁਗ਼ਲਾਂ ਦਾ
(ਈ) ਅੰਗਰੇਜ਼ਾਂ ਦਾ
(ਸ) ਪੁਰਤਗਾਲੀਆਂ ਦਾ
ਉੱਤਰ :
(ਈ) ਅੰਗਰੇਜ਼ਾਂ ਦਾ

4. ਭਾਰਤ ਨੂੰ ਅਜ਼ਾਦ ਕਰਾਉਣ ਲਈ ਅਗਵਾਈ ਕਿਸਨੇ ਕੀਤੀ?
(ਉ) ਗਾਂਧੀ ਜੀ ਨੇ
(ਅ) ਅੰਗਰੇਜ਼ਾਂ ਨੇ
(ਇ) ਲੋਕਾਂ ਨੇ।
(ਸ) ਕਿਸੇ ਨੇ ਵੀ ਨਹੀਂ।
ਉੱਤਰ :
(ਉ) ਗਾਂਧੀ ਜੀ ਨੇ

PSEB 6th Class Punjabi Solutions Chapter 3 ਮਹਾਤਮਾ ਗਾਂਧੀ

5. ਗਾਂਧੀ ਜੀ ਦੇ ਵਿਚਾਰ ਕਿਹੋ-ਜਿਹੇ ਸਨ?
(ੳ) ਮੌਲਿਕ
(ਅ) ਧਾਰਮਿਕ
(ਬ) ਉੱਚੇ ਤੇ ਸੁੱਚੇ
(ਸ) ਨਵੇਂ।
ਉੱਤਰ :
(ਈ) ਉੱਚੇ ਤੇ ਸੁੱਚੇ

6. ਗਾਂਧੀ ਜੀ ਦੀ ਕਹਿਣੀ ਤੇ ਕਰਨੀ ਵਿਚ ਕੀ ਨਹੀਂ ਸੀ?
(ਉ) ਅੰਤਰ
(ਅ) ਅੰਤਰਮੁਖਤਾ
(ਈ) ਡੂੰਘਾਈ
(ਸ) ਦ੍ਰਿੜ੍ਹਤਾ।
ਉੱਤਰ :
(ਉ) ਅੰਤਰ

7. ਗਾਂਧੀ ਜੀ ਦੇ ਮਨ ਵਿਚ ਕਿਸ ਚੀਜ਼ ਬਾਰੇ ਬੁਰੀ ਭਾਵਨਾ ਨਹੀਂ ਸੀ?
(ਉ) ਅੰਗਰੇਜ਼ਾਂ ਬਾਰੇ
(ਅ) ਧਰਮ ਬਾਰੇ/ਜਾਤ ਬਾਰੇ
(ਈ) ਪਾਰਟੀਆਂ ਬਾਰੇ
(ਸ) ਸਿਆਸਤ ਬਾਰੇ।
ਉੱਤਰ :
(ਅ) ਧਰਮ ਬਾਰੇ/ਜਾਤ ਬਾਰੇ

8. ਗਾਂਧੀ ਜੀ ਜੀਵਨ ਭਰ ਕਿਹੜੇ ਰਸਤੇ ਉੱਤੇ ਚਲਦੇ ਰਹੇ?
(ਉ) ਸਚਾਈ ਤੇ ਅਹਿੰਸਾ ਦੇ
(ਅ) ਹਿੰਸਾ ਦੇ
(ਇ) ਇਨਕਲਾਬ
(ਸ) ਸੁਧਾਰਕ !
ਉੱਤਰ :
(ਉ) ਸਚਾਈ ਤੇ ਅਹਿੰਸਾ ਦੇ

PSEB 6th Class Punjabi Solutions Chapter 3 ਮਹਾਤਮਾ ਗਾਂਧੀ

9. ‘ਰਾਸ਼ਟਰ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ?
(ਉ) ਨੂੰ
(ਅ) ਨਹਿਰੂ ਨੂੰ
(ਇ) ਸਰਦਾਰ ਪਟੇਲ ਨੂੰ
(ਸ) ਡਾ: ਰਜਿੰਦਰ ਪ੍ਰਸਾਦ ਨੂੰ।
ਉੱਤਰ :
(ਉ) ਨੂੰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆਵਾਂ ਸ਼ਬਦ ਚੁਣੋ।
ਉੱਤਰ :
(i) ਭਾਰਤ, ਅੰਗਰੇਜ਼ਾਂ, ਮਹਾਤਮਾ ਗਾਂਧੀ, ਅਕਤੂਬਰ, ਧਰਮ।
(ii) ਉਹਨਾਂ, ਉਹ, ਸਭ, ਕੋਈ, ਇਸ।
(iii) ਪੂਰਾ, ਗੁਲਾਮ, ਬੜੇ ਉੱਚੇ, ਬੁਰੀ, ਮਹਾਨ।
(iv) ਹੋਇਆ, ਕੀਤੀ, ਸਮਝਦੇ ਸਨ, ਚੱਲਦੇ ਰਹੇ, ਬਣੇ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :

(i) ‘ਬਾਪੂ’ ਸ਼ਬਦ ਦਾ ਲਿੰਗ ਬਦਲੋ
(ਉ) ਬੇਬੇ
(ਆ) ਮਾਂ
(ਇ) ਮੰਮੀ
(ਸ) ਮਾਤਾ !
ਉੱਤਰ :
(ਉ) ਬੇਬੇ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਤੇ ਬੁਰੀ
(ਅ) ਅੱਜ
(ਇ) ਸਾਗ
(ਸ) ਯਾਦ !
ਉੱਤਰ :
(ਉ) ਤੇ ਬੁਰੀ

PSEB 6th Class Punjabi Solutions Chapter 3 ਮਹਾਤਮਾ ਗਾਂਧੀ

(iii) ਹੇਠ ਲਿਖਿਆਂ ਵਿੱਚੋਂ “ਮਨੁੱਖਾਂ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਮਰਦਾਂ
(ਅ) ਤੇ ਪੁਰਸ਼ਾਂ
(ਈ) ਬੰਦਿਆਂ/ਆਦਮੀਆਂ
(ਸ) ਮਨਮੁਖਾ
ਉੱਤਰ :
(ਈ) ਬੰਦਿਆਂ/ਆਦਮੀਆਂ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
ਉੱਤਰ :
(i) ਡੰਡੀ (।);
(ii) ਕਾਮਾ (,);
(iii) ਛੁੱਟ-ਮਰੋੜੀ (‘)

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 1
PSEB 6th Class Punjabi Solutions Chapter 3 ਮਹਾਤਮਾ ਗਾਂਧੀ 2
ਉੱਤਰ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 3

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ। ਉਹਨਾਂ ਨੇ ਸੱਤਿਆਗ੍ਰਹਿ ਕੀਤੇ, ਵਿਦੇਸ਼ੀ ਵਸਤਾਂ ਦਾ ਤਿਆਗ ਕੀਤਾ ਅਤੇ ਦੇਸੀ ਵਸਤਾਂ ਵਰਤਣ ਦਾ ਅੰਦੋਲਨ ਚਲਾਇਆ ਆਪਣੇ ਇਹਨਾਂ ਗੁਣਾਂ ਕਰਕੇ ਹੀ ਗਾਂਧੀ ਜੀ ਨੂੰ ਸਫਲਤਾ ਪ੍ਰਾਪਤ ਹੋਈ। ਉਹਨਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ, ਨਿਰਸਵਾਰਥ ਦੇਸ਼ ਦੀ ਸੇਵਾ ਕਰ ਕੇ ਰਾਸ਼ਟਰ ਪਿਤਾ ਹੋਣ ਦਾ ਮਾਣ ਪ੍ਰਾਪਤ ਕੀਤਾ।

ਗਾਂਧੀ ਜੀ ਦੀਆਂ ਨੀਤੀਆਂ ਨੂੰ ਹੁਣ ਸਾਰਾ ਵਿਸ਼ਵ ਮਾਣ ਸਨਮਾਨ ਦੇ ਰਿਹਾ ਹੈ। ਉਹਨਾਂ ਨੂੰ ਵਿਸ਼ਵ-ਪੱਧਰ ‘ਤੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ ਹੋਇਆਂ, ਉਨ੍ਹਾਂ ਦੀ ਜਨਮ ਮਿਤੀ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਲੋਂ “ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਉਣਾ ਐਲਾਨਿਆ ਗਿਆ ਹੈ। ਗਾਂਧੀ ਜੀ ਭਾਰਤ ਦਾ ਚਾਨਣ-ਮੁਨਾਰਾ ਹਨ। ਸਾਨੂੰ ਉਹਨਾਂ ਦੇ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ।

1. ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕਿਹੜਾ ਰਾਹ ਚੁਣਿਆ?
(ਉ ਹਿੰਸਾ
(ਅ) ਅਹਿੰਸਾ
(ਇ) ਯਰਕਾਉ
(ਸ) ਭੜਕਾਉ
ਉੱਤਰ :
(ਅ) ਅਹਿੰਸਾ

2. ਗਾਂਧੀ ਜੀ ਨੇ ਸੱਤਿਆਗ੍ਰਹਿ ਕਿਸ ਲਈ ਕੀਤੇ?
(ਉ) ਦੇਸ਼ ਦੀ ਅਜ਼ਾਦੀ ਲਈ
(ਅ) ਲੋਕਾਂ ਦੀ ਭਲਾਈ ਲਈ
(ਇ) ਕਿਰਤੀ ਕਿਸਾਨਾਂ ਲਈ
(ਸ) ਅੰਗਰੇਜ਼ਾਂ ਲਈ।
ਉੱਤਰ :
(ਉ) ਦੇਸ਼ ਦੀ ਅਜ਼ਾਦੀ ਲਈ

3. ਗਾਂਧੀ ਜੀ ਨੇ ਕਿਨ੍ਹਾਂ ਵਸਤਾਂ ਦਾ ਤਿਆਗ ਕੀਤਾ?
(ਉ) ਦੇਸੀ
(ਅ) ਵਿਦੇਸ਼ੀ
(ਇ) ਗੈਰ-ਮਿਆਰੀ
(ਸ) ਸਮਿਆਰੀ।
ਉੱਤਰ :
(ਅ) ਵਿਦੇਸ਼ੀ

PSEB 6th Class Punjabi Solutions Chapter 3 ਮਹਾਤਮਾ ਗਾਂਧੀ

4. ਗਾਂਧੀ ਜੀ ਨੇ ਕਿਨ੍ਹਾਂ ਵਸਤਾਂ ਨੂੰ ਵਰਤਣ ਲਈ ਅੰਦੋਲਨ ਚਲਾਇਆ?
(ਉ) ਵਿਦੇਸ਼ੀ
(ਅ) ਦੇਸੀ
(ਇ) ਮਿਆਰੀ
(ਸ) ਸਸਤੀਆਂ।
ਉੱਤਰ :
(ਅ) ਦੇਸੀ

5. ਗਾਂਧੀ ਜੀ ਨੇ ਕਿਸ ਦੇ ਦਿਲਾਂ ਉੱਤੇ ਰਾਜ ਕੀਤਾ?
(ਉ) ਲੋਕਾਂ ਦੇ
(ਅ) ਅੰਗਰੇਜ਼ਾਂ ਦੇ
(ਈ) ਕਿਰਤੀਆਂ ਦੇ
(ਸ) ਅਮੀਰਾਂ ਦੇ।
ਉੱਤਰ :
(ਉ) ਲੋਕਾਂ ਦੇ

6. ਗਾਂਧੀ ਜੀ ਨੇ ਨਿਰਸਵਾਰਥ ਦੇਸ਼ ਦੀ ਸੇਵਾ ਕਰ ਕੇ ਕਿਹੜਾ ਮਾਣ ਪ੍ਰਾਪਤ ਕੀਤਾ?
(ਉ) ਰਾਸ਼ਟਰ-ਪਿਤਾ ਦਾ
(ਅ) ਰਾਸ਼ਟਰ ਗੌਰਵ ਦਾ
(ਇ) ਰਾਸ਼ਟਰ-ਪ੍ਰੇਮੀ
(ਸ) ਦਾਸ ਰਾਸ਼ਟਰ-ਸੇਵਕ ਦਾ।
ਉੱਤਰ :
(ਉ) ਰਾਸ਼ਟਰ-ਪਿਤਾ ਦਾ

7. ਗਾਂਧੀ ਜੀ ਦੀ ਜਨਮ ਮਿਤੀ ਕਿਹੜੀ ਹੈ?
(ਉ) 14 ਨਵੰਬਰ
(ਅ) 7 ਸਤੰਬਰ,
(ਇ) 20 ਅਕਤੂਬਰ
(ਸ) 2 ਅਕਤੂਬਰ ਨੂੰ
ਉੱਤਰ :
(ਸ) 2 ਅਕਤੂਬਰ ਨੂੰ

8. ਵਿਸ਼ਵ-ਪੱਧਰ ਉੱਤੇ ਗਾਂਧੀ ਜੀ ਨੂੰ ਕੀ ਹੋਣ ਦਾ ਮਾਣ ਪ੍ਰਾਪਤ ਹੈ?
(ਉ) ਹਿੰਸਾਵਾਦੀ।
(ਅ) ਅਹਿੰਸਾਵਾਦੀ।
(ਈ) ਆਤੰਕਨਾਸ਼ਕ
(ਸ) ਅਤਿਵਾਦੀ।
ਉੱਤਰ :
(ਅ) ਅਹਿੰਸਾਵਾਦੀ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

9. ਸੰਯੁਕਤ ਰਾਸ਼ਟਰ ਵਲੋਂ ਗਾਂਧੀ ਜੀ ਦੇ ਜਨਮ-ਦਿਨ ਨੂੰ ਕਿਹੜੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ?
(ਉ) ਕੌਮਾਂਤਰੀ ਅਹਿੰਸਾ ਦਿਵਸ
(ਅ) ਕੌਮਾਂਤਰੀ ਹਿੰਸਾ ਦਿਵਸ
(ਈ) ਕੌਮਾਂਤਰੀ ਦੇਸ਼-ਭਗਤ ਦਿਵਸ
(ਸ) ਕੌਮਾਂਤਰੀ ਅਜ਼ਾਦੀ ਦਿਵਸ।
ਉੱਤਰ :
(ਉ) ਕੌਮਾਂਤਰੀ ਅਹਿੰਸਾ ਦਿਵਸ

10. ਭਾਰਤ ਦਾ ਚਾਨਣ-ਮੁਨਾਰਾ ਕੌਣ ਹੈ?
(ਉ) ਗਾਂਧੀ ਜੀ।
(ਅ) ਸ੍ਰੀ ਨਹਿਰੂ
(ਇ) ਸਰਦਾਰ ਪਟੇਲ
(ਸ) ਜੈ ਪ੍ਰਕਾਸ਼ ਨਰਾਇਣ
ਉੱਤਰ :
(ਉ) ਗਾਂਧੀ ਜੀ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ :
ਉੱਤਰ :
(i) ਗਾਂਧੀ ਜੀ, ਦੇਸ਼, ਮਾਰਗ, ਅਹਿੰਸਾ, ਵਸਤਾਂ।
(ii) ਉਹਨਾਂ, ਇਹਨਾਂ, ਸਾਨੂੰ।
(iii) ਆਪਣੇ, ਵਿਦੇਸੀ, ਦੇਸੀ, ਅਹਿੰਸਾਵਾਦੀ, 2, ਸਾਰਾ।
(iv) ਚੁਣਿਆ, ਹੋਈ, ਚਲਾਇਆ, ਦੇ ਰਿਹਾ ਹੈ, ਚੱਲਣਾ ਚਾਹੀਦਾ ਹੈ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੋਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਰਾਸ਼ਟਰ-ਪਿਤਾ ਦਾ ਇਸਤਰੀ ਲਿੰਗ ਕਿਹੜਾ ਹੈ?
(ਉ) ਰਾਸ਼ਟਰ-ਮਾਤਾ
(ਅ) ਰਾਸ਼ਟਰ-ਮਾਈ
(ਇ) ਰਾਸ਼ਟਰੀ-ਮਾਤਾ
(ਸ) ਰਾਸ਼ਟਰੀ-ਮਈਆ
ਉੱਤਰ :
(ਅ) ਰਾਸ਼ਟਰ-ਮਾਈ

PSEB 6th Class Punjabi Solutions Chapter 3 ਮਹਾਤਮਾ ਗਾਂਧੀ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵਿਦੇਸੀ
(ਅ) ਵਸਤਾਂ
(ਇ) ਵਿਸ਼ਵ
(ਸ) ਮੁਨਾਰਾ।
ਉੱਤਰ :
(ਉ) ਵਿਦੇਸੀ

(iii) ‘ਸਫਲਤਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਅਸਫ਼ਲਤਾ
(ਅ) ਪਾਸ
(ਇ) ਕਾਮਯਾਬੀ
(ਸ) ਪ੍ਰਾਪਤੀ।
ਉੱਤਰ :
(ਇ) ਕਾਮਯਾਬੀ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਵਿਸਰਾਮ ਚਿੰਨ੍ਹ ਲਿਖੋ।
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
(iv) ਇਕਹਿਰੇ ਪੁੱਠੇ ਕਾਮੇ
(v) ਜੋੜਨੀ।
ਉੱਤਰ :
(i) ਡੰਡੀ (।)
(ii) ਕਾਮਾ (,)
(iii) ਛੁੱਟ-ਮਰੋੜੀ (“”)
(iv) ਇਕਹਿਰੇ ਪੁੱਠੇ ਕਾਮੇ (‘)
(v) ਜੋੜਨੀ (-)

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 4
ਉੱਤਰ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 5

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

Punjab State Board PSEB 6th Class Punjabi Book Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ Textbook Exercise Questions and Answers.

PSEB Solutions for Class 6 Punjabi Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ (1st Language)

Punjabi Guide for Class 6 PSEB ਆਪਣੇ-ਆਪਣੇ ਥਾਂ ਸਾਰੇ ਚੰਗੇ Textbook Questions and Answers

ਆਪਣੇ-ਆਪਣੇ ਥਾਂ ਸਾਰੇ ਚੰਗੇ ਪਾਠ-ਅਭਿਆਸ

1. ਦੱਸੋ :

(ੳ) ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ।
ਉੱਤਰ :
ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਪਏ ਸਨ।

(ਅ) ਇਲਾਚੀ ਨੂੰ ਕਿਸ ਗੱਲ ਦਾ ਘੁਮੰਡ ਸੀ?
ਉੱਤਰ :
ਇਲਾਚੀ ਨੂੰ ਆਪਣੀ ਸੁੰਦਰਤਾ, ਗੁਣਾਂ, ਮਹਿੰਗੀ ਕੀਮਤ ਅਤੇ ਵੱਖ-ਵੱਖ ਮਠਿਆਈਆਂ ਤੇ ਸ਼ਰਾਬ ਵਿਚ ਵਰਤੇ ਜਾਣ ਦਾ ਘੁਮੰਡ ਸੀ !

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

(ਇ) ਸੌਂਫ ਤੇ ਜਵੈਣ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ?
ਉੱਤਰ :
ਸੌਂਫ ਤੇ ਜਵੈਣ ਦੀ ਵਰਤੋਂ ਹਕੀਮ ਤੇ ਵੈਦ ਕਰਦੇ ਹਨ। ਇਹ ਢਿੱਡ-ਪੀੜ ਹਟਾਉਣ ਲਈ ਖਾਧੀਆਂ ਜਾਂਦੀਆਂ ਹਨ। ਸੌਂਫ ਤਾਂ ਮਿੱਠੀ ਤੇ ਖੁਸ਼ਬੂਦਾਰ ਵੀ ਹੁੰਦੀ ਹੈ।

(ਸ) ਅੰਬਚੂਰ ਕਿਸ ਕੰਮ ਆਉਂਦਾ ਹੈ?
ਉੱਤਰ :
ਅੰਬਚੂਰ ਖੱਟਾ ਹੋਣ ਕਰਕੇ ਬਹੁਤ ਸਾਰਿਆਂ ਖਾਣਿਆਂ ਨੂੰ ਸੁਆਦੀ ਬਣਾਉਣ ਲਈ ਵਰਤਿਆ ਜਾਂਦਾ ਹੈ।

(ਹ) ਅਨਾਰਦਾਣਾ ਕਿਹੜੇ ਦੋ ਤੋਂ ਆਇਆ ਸੀ ਅਤੇ ਇਸ ਦੀ ਵਰਤੋਂ ਕਿਸ ਚੀਜ਼ ਵਿੱਚ ਹੁੰਦੀ ਹੈ ?
ਉੱਤਰ :
ਅਨਾਰਦਾਣਾ ਕਸ਼ਮੀਰ ਤੋਂ ਆਇਆ ਸੀ। ਇਸ ਦੀ ਵਰਤੋਂ ਪੂਦਨੇ ਦੀ ਚਟਣੀ ਨੂੰ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ।

(ਪ) ਪੂਨੇ ਦਾ ਇਲਾਚੀ ਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ?
ਉੱਤਰ :
ਪੂਦਨੇ ਦਾ ਵਿਚਾਰ ਸੀ ਕਿ ਇਲਾਚੀ ਨੂੰ ਮਹਿੰਗੀ ਹੋਣ ਕਰਕੇ ਆਪਣੇ ਉੱਤੇ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਤੇ ਦੂਜਿਆਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰੀਆਂ ਚੀਜ਼ਾਂ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ।

(ਗ) ਪੂਨੇ ਨੇ ਕੀ ਗੱਲ ਕੀਤੀ ਸੀ ਅਤੇ ਪੂਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ?
ਉੱਤਰ :
ਪੂਨੇ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਇਕ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ ਤੇ ਉਹ ਕਿਸੇ ਨਾ ਕਿਸੇ ਕੰਮ ਆਉਂਦੀ ਹੈ। ਇਸ ਕਰਕੇ ਉਨ੍ਹਾਂ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਪੂਨੇ ਦੀ ਇਹ ਗੱਲ ਸੁਣ ਕੇ ਸਾਰਿਆਂ ਨੇ ਬਚਨ ਕੀਤਾ ਕਿ ਉਹ ਸਾਰੇ ਇਕੱਠੇ ਰਹਿਣਗੇ ਤੇ ਇਕ-ਦੂਜੇ ਦੇ ਅਸਲ ਸਾਥੀ ਬਣਨਗੇ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਰਸੋਈ, ਅਲਮਾਰੀ, ਮਿਠਿਆਈ, ਸ਼ਬਰਤ, ਅਸਮਾਨ
ਉੱਤਰ :

  • ਰਸੋਈ (ਖਾਣਾ ਆਦਿ ਪਕਾਉਣ ਦਾ ਕਮਰਾ)-ਮਾਤਾ ਜੀ ਰਸੋਈ ਵਿਚ ਚਾਹ ਬਣਾ ਰਹੇ ਹਨ।
  • ਅਲਮਾਰੀ ਕੱਪੜੇ ਜਾਂ ਫ਼ਾਈਲਾਂ ਆਦਿ ਰੱਖਣ ਦੇ ਖ਼ਾਨੇ, ਜਿਨ੍ਹਾਂ ਅੱਗੇ ਦਰਵਾਜ਼ਾ ਲੱਗਾ ਹੁੰਦਾ ਹੈ)-ਮੈਂ ਸਾਰੀਆਂ ਫ਼ਾਈਲਾਂ ਅਲਮਾਰੀ ਵਿਚ ਰੱਖ ਦਿੱਤੀਆਂ।
  • ਮਠਿਆਈ (ਮਿੱਠੇ ਵਾਲਾ ਪਕਵਾਨ, ਜੋ ਆਮ ਕਰਕੇ ਹਲਵਾਈ ਤਿਆਰ ਕਰਦਾ ਹੈ) ਮੈਂ ਹਲਵਾਈ ਦੀ ਦੁਕਾਨ ਤੋਂ ਮਠਿਆਈ ਖ਼ਰੀਦੀ।
  • ਸ਼ਰਬਤ (ਖੰਡ ਜਾਂ ਸ਼ੱਕਰ ਮਿਲਾ ਕੇ ਤਿਆਰ ਕੀਤਾ ਪੀਣ ਯੋਗ ਪਾਣੀ)-ਅਸੀਂ ਪਾਹੁਣਿਆਂ ਨੂੰ ਖੰਡ ਦਾ ਸ਼ਰਬਤ ਬਣਾ ਕੇ ਪਿਲਾਇਆ।
  • ਅਸਮਾਨ (ਅਕਾਸ਼)-ਅਸਮਾਨ ਵਿਚ ਤਾਰੇ ਚਮਕ ਰਹੇ ਹਨ।
  • ਉੱਤਮ ਵਧੀਆ)-ਇਲਾਚੀ ਆਪਣੇ ਆਪ ਨੂੰ ਸਭ ਚੀਜ਼ਾਂ ਤੋਂ ਉੱਤਮ ਸਮਝਦੀ ਸੀ।
  • ਇਨਸਾਫ਼ (ਨਿਆਂ)-ਉਸ ਨੂੰ ਕਚਹਿਰੀ ਵਿਚ ਜਾ ਕੇ ਇਨਸਾਫ਼ ਨਾ ਮਿਲਿਆ।
  • ਨੱਕ ਮੂੰਹ ਚਾਨਾ ਨਫ਼ਰਤ ਪ੍ਰਗਟ ਕਰਨੀ-ਖ਼ੀਰ ਤਾਂ ਸੁਆਦ ਹੈ ਪਰ ਤੂੰ ਕਿਉਂ ਨੱਕ ਮੂੰਹ ਚਾੜ੍ਹ ਰਿਹਾ ਹੈਂ?
  • ਬਚਨ ਕਰਨਾ ਗੱਲ ਕਹਿਣੀ-ਮਹਾਂਪੁਰਸ਼ ਨੇ ਜੋ ਬਚਨ ਕੀਤਾ, ਅਸੀਂ ਸਿਰ ਮੱਥੇ ਤੇ ਮੰਨ ਲਿਆ।
  • ਅਸਲੀ ਸੱਚੇ, ਸਹੀ)-ਪੰਜ ਸੌ ਦਾ ਇਹ ਨੋਟ ਅਸਲੀ ਨਹੀਂ, ਸਗੋਂ ਨਕਲੀ ਹੈ।
  • ਇਤਬਾਰ ਯਕੀਨ)-ਮੈਨੂੰ ਤੇਰੀ ਗੱਲ ‘ਤੇ ਰਤਾ ਇਤਬਾਰ ਨਹੀਂ।

3. ਔਖੇ ਸ਼ਬਦਾਂ ਦੇ ਅਰਥ :

  • ਬੇਲੀ : ਮਿੱਤਰ, ਦੋਸਤ
  • ਉੱਤਮ : ਵਧੀਆ, ਚੰਗਾ, ਸੁਸ਼ਟ
  • ਵਚਨ : ਵਾਇਦਾ, ਇਕਰਾਰ, ਕੌਲ, ਪ੍ਰਣ ਇਤਬਾਰ ਯਕੀਨ, ਭਰੋਸਾ, ਵਿਸ਼ਵਾਸ
  • ਇਨਸਾਫ਼ : ਨਿਆਂ, ਸੱਚ-ਝੂਠ ਦਾ ਨਿਤਾਰਾ
  • ਵੈਦ-ਹਕੀਮ : ਆਯੁਰਵੈਦਿਕ ਦਵਾਈਆਂ ਦੁਆਰਾ ਬਿਮਾਰੀ ਦਾ ਇਲਾਜ ਕਰਨ ਵਾਲਾ ਆਦਮੀ
  • ਪੂਦਨਾ : ਪੁਦੀਨਾ

4. ਸਹੀ ਗ਼ਲਤ ਚੁਣੋ

(ੳ) ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ।
(ਅ) ਪੂਨੇ ਨੂੰ ਢੱਕਣ ਬੜਾ ਠੰਢਾ ਲੱਗਾ।
(ਇ) ਸੌਂਫ ਤੇ ਜਵੈਣ ਇੱਕਠੀਆਂ ਬੈਠੀਆਂ ਸਨ।
ਉੱਤਰ :
(ੳ) ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ। [✗]
(ਅ) ਪੂਨੇ ਨੂੰ ਢੱਕਣ ਬੜਾ ਠੰਢਾ ਲੱਗਾ। [✗]
(ਇ) ਸੌਂਫ ਤੇ ਜਵੈਣ ਇੱਕਠੀਆਂ ਬੈਠੀਆਂ ਸਨ। [✗]

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਵਿਆਕਰਨ
ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।

ਨਾਂਵ + ਇਸ ਵਾਕ ਵਿੱਚ ਰੰਗੀਨ ਸ਼ਬਦ ਕੁਝ ਵਸਤਾਂ ਅਤੇ ਥਾਂਵਾਂ ਦੇ ਨਾਂ ਹਨ। ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਦਿ ਦੇ ਨਾਂ ਨੂੰ ਭਾਵ ਕਿਹਾ ਜਾਂਦਾ ਹੈ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ :

  • ਆਮ ਨਾਂਵ ਜਾਂ ਜਾਤੀਵਾਚਕ ਨਾਂਵ
  • ਖ਼ਾਸ ਨਾਂਵ
  • ਪਦਾਰਥਵਾਚਕ ਨਾਂਵ
  • ਇਕੱਠਵਾਚਕ ਨਾਂਵ
  • ਭਾਵਵਾਚਕ ਨਾਂਵ
    ਇਸ ਪਾਠ ਵਿੱਚੋਂ ਹੋਰ ਨਾਂਵ ਚੁਣੋ।

ਅਧਿਆਪਕ ਲਈ :
ਪਾਠ ਪੜ੍ਹਾਉਣ ਸਮੇਂ ਸੌਂਫ, ਜਵੈਣ, ਪੁਦੀਨਾ, ਇਲਾਚੀ ਆਦਿ ਵਿਖਾ ਕੇ ਵਿਦਿਆਰਥੀਆਂ ਨੂੰ ਸੰਕਲਪ ਨੂੰ ਨਿਰਧਾਰਿਤ ਕਰੇ।

PSEB 6th Class Punjabi Guide ਆਪਣੇ-ਆਪਣੇ ਥਾਂ ਸਾਰੇ ਚੰਗੇ Important Questions and Answers

ਪ੍ਰਸ਼ਨ-
“ ਪਾਠ ਦਾ ਸਾਰ ਲਿਖੋ।
ਉੱਤਰ :
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ . ਲਿਫ਼ਾਫ਼ਿਆਂ ਵਿਚ ਬੈਠੇ ਸਨ। ਜਦੋਂ ਮਈ ਦਾ ਮਹੀਨਾ ਆਇਆ ਤਾਂ ਦੁਪਹਿਰੇ ਗਰਮੀ ਹੋਣ ਤੇ ਸਾਰੀਆਂ ਚੀਜ਼ਾਂ ਲਿਫ਼ਾਫ਼ਿਆਂ ਤੋਂ ਬਾਹਰ ਆ ਗਈਆਂ ਤੇ ਪੂਦਨਾ ਵੀ ਗਰਮ ਹੋਏ ਢਕਣੇ ਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ।

ਇਲਾਚੀ ਜੋ ਕਿ ਆਪਣੇ ਆਪ ਨੂੰ ਬਹੁਤ ਉੱਤਮ ਸਮਝਦੀ ਸੀ ਦੂਜਿਆਂ ਨੂੰ ਕਹਿਣ ਲੱਗੀ ਕਿ ਉਹ ਸੁੰਦਰ ਵੀ ਹੈ ਤੇ ਗੁਣਾਂ ਵਿਚ ਵੀ ਸਭ ਤੋਂ ਚੰਗੀ ਹੈ। ਉਹ ਮਹਿੰਗੀ ਵੀ ਹੈ। ਇਸ ਕਰਕੇ ਉਹ ਉਸ ਕੋਲ ਬੈਠੇ ਚੰਗੇ ਨਹੀਂ ਲਗਦੇ।ਉਹ ਤਾਂ ਸ਼ਰਬਤ ਤੇ ਮਠਿਆਈਆਂ ਵਿਚ ਵੀ ਪਾਈ ਜਾਂਦੀ ਹੈ।

ਸੌਂਫ ਦੇ ਕੋਲ ਬੈਠੀ ਜਵੈਣ ਨੂੰ ਇਲਾਚੀ ਦੀ ਇਹ ਗੱਲ ਚੰਗੀ ਨਾ ਲੱਗੀ। ਉਸਨੇ ਸੌਂਫ ਨੂੰ ਕਿਹਾ ਕਿ ਇਲਾਚੀ ਨੂੰ ਇਹ ਪਤਾ ਨਹੀਂ ਕਿ ਢਿੱਡ ਪੀੜ ਵੇਲੇ ਕੋਈ ਉਸ ਨੂੰ ਪੁੱਛਦਾ ਨਹੀਂ ! ਉਹ ਵੈਦਾਂ-ਹਕੀਮਾਂ ਤੋਂ ਉਨ੍ਹਾਂ ਦੇ ਗੁਣ ਪੁੱਛ ਕੇ ਵੇਖ ਲਵੇ ਸੌਂਫ ਨੇ ਵੀ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਇਲਾਚੀ ਉਸ ਵਰਗੀ ਮਿੱਠੀ ਨਹੀਂ ਤੇ ਉਸ ਦੀ ਖ਼ੁਸ਼ਬੂ ਵੀ ਕੋਈ ਘੱਟ ਨਹੀਂ। ਅੰਬਚੂਰ ਨੇ ਕਿਹਾ ਕਿ ਉਸ ਵਰਗਾ ਖੱਟਾ ਨਾ ਇਲਾਚੀ ਵਿਚ ਹੈ ਤੇ ਨਾ ਹੀ ਸੌਂਫ ਤੇ ਜਵੈਣ ਵਿਚ। ਉਸ ਦੀ ਖਟਾਮ ਬਿਨਾਂ ਬਹੁਤ ਸਾਰੇ ਖਾਣੇ ਚੰਗੀ ਤਰ੍ਹਾਂ ਨਹੀਂ ਲਗਦੇ ਅਨਾਰਦਾਣੇ ਨੇ +ਬਚੂਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਉਸ ਦੀ ਖਟਾਸ ਵੀ ਬਹੁਤ ਚੰਗੀ ਹੈ।

ਪੁਦੀਨੇ ਦੀ ਚਟਨੀ ਉਸ ਤੋਂ ਬਿਨਾਂ ਚੰਗੀ ਨਹੀਂ ਬਣਦੀ ! . ਪੂਨੇ ਨੇ ਅਨਾਰਦਾਨੇ ਦੀ ਗੱਲ ਪਸੰਦ ਕੀਤੀ ਤੇ ਕਿਹਾ ਕਿ ਉਹ ਉਨ੍ਹਾਂ ਸਭ ਤੋਂ ਸਸਤਾ ਵੀ ਹੈ ਤੇ ਸਿਆਣਾ ਵੀ। ਇਲਾਚੀ ਨੂੰ ਸਿਰਫ਼ ਮਹਿੰਗੀ ਹੋਣ ਕਰ ਕੇ ਹੀ ਉੱਤਮ ਨਹੀਂ ਸਮਝਣਾ ਚਾਹੀਦਾ। ਉਸ ਨੂੰ ਉਨ੍ਹਾਂ ਦੇ ਕੋਲ ਬੈਠਣ ’ਤੇ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ ਸਾਰੀਆਂ ਚੀਜ਼ਾਂ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ, ਜਿਵੇਂ ਚਟਨੀ ਲਈ ਉਹਦੀ ਤੇ ਅਨਾਰਦਾਣੇ ਦੋਹਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦੀ ਕਿਤੇ ਨਾ ਕਿਤੇ ਲੋੜ ਪੈਂਦੀ ਰਹਿੰਦੀ ਹੈ। ਇਸ ਕਵਾ ਉਨ੍ਹਾਂ ਸਾਰਿਆਂ ਨੂੰ ਮਿੱਤਰ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ ਆਪਣੇ ਥਾਂ ਚੰਗੇ ਹਨ !

ਪੁਦਨੇ ਦੀ ਸਿਆਣੀ ਤੇ ਇਨਸਾਫ਼ ਵਾਲੀ ਗੱਲ ਸਭ ਨੂੰ ਚੰਗੀ ਲੱਗੀ। ਸਾਰਿਆਂ ਨੇ ਵਚਨ ਕੀਤਾ ਕਿ ਅੱਗੋਂ ਉੱਹ ਇਕ-ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ। ਹੁਣ ਦੁਪਹਿਰ ਦੀ ਤਿੱਖੀ ਗਰਮੀ ਘਟ ਗਈ ਸੀ ਅਸਮਾਨ ਉੱਤੇ ਬੱਦਲ ਆ ਗਏ। ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਸਾਰੇ ਖ਼ੁਸ਼ ਹੋ ਗਏ ਤੇ ਲਿਫ਼ਾਫ਼ਿਆਂ ਵਿਚ ਜਾ ਕੇ ਮਿੱਠੀ ਨੀਂਦ ਸੌਂ ਗਏ। ਪੂਦਨਾ ਵੀ ਢੱਕਣ ਉੱਤੇ ਜਾ ਕੇ ਲੇਟ ਗਿਆ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਉਹ ਰਸੋਈ ਦੀ ਖਿੜਕੀ ਵਿਚੋਂ ਬਾਹਰ ਅਸਮਾਨ ਦੇ ਤਾਰੇ ਦੇਖਦਾ ਰਿਹਾ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਔਖੇ ਸ਼ਬਦਾਂ ਦੇ ਅਰਥ-ਅੰਬਚੂਰ – ਕੱਚੇ ਅੰਬਾਂ ਦੇ ਸੁੱਕੇ ਛਿਲੜ, ਜੋ ਪੂਦਨੇ ਆਦਿ ਦੀ ਚਟਣੀ ਵਿਚ ਖਟਾਸ ਪੈਦਾ ਕਰਨ ਲਈ ਵਰਤੇ ਜਾਂਦੇ ਹਨ ਬੇਲੀ – ਮਿੱਤਰ। ਉੱਤਮ – ਵਧੀਆ ਪੀੜ – ਦਰਦ ਹਕੀਮ, ਵੈਦ – ਦੇਸੀ ਦਵਾਈਆਂ ਦੇ ਡਾਕਟਰ ਔਰਾਣ – ਬੁਰਾਈ, ਭੈੜ ( ਮੰਦੀ – ਮਾੜੀ, ਬੁਰੀ। ਕੌੜੀ ਲੱਗੀ – ਬੁਰੀ ਲੱਗੀ। ਨੱਕ-ਮੂੰਹ ਚਾੜ੍ਹਨਾ – ਨਫ਼ਰਤ ਪ੍ਰਗਟ ਕਰਨੀ। ਬਚਨ ਕੀਤਾ – ਇਕਰਾਰ ਕੀਤਾ ਅਸਲੀ – ਸੱਚੇ ਢਕਣੇ ‘ਤੇ – ਢੱਕਣ ਉੱਤੇ।

1. ਪਾਠ-ਅਭਿਆਸ ਪ੍ਰਸ਼ਨ-ਉੱਤਰ।

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ………………………………… ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ।
(ਅ) ਪੂਦਨਾ ………………………………… ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ।
(ਈ) ਬਣਾਓ, ਤਾਂ ਮੈਨੂੰ ਵਿਚ ਪਾ ਲਓ।
(ਸ) ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਵੇਖ ਲਵੇ।
(ਹ) ਅੰਬਚੂਰ ਨੂੰ ………………………………… ਦੀ ਗੱਲ ਬੜੀ ਕੌੜੀ ਲੱਗੀ।
(ਕ) ………………………………… ਦੀ ਚਟਣੀ ਮੇਰੇ ਤੋਂ ਬਿਨਾਂ ਚੰਗੀ ਨਹੀਂ ਲਗਦੀ।
(ਖ) ਪੂਦਨੇ ਦੀ ਗੱਲ ਸਿਆਣੀ ਤੇ ………………………………… ਵਾਲੀ ਸੀ।
ਉੱਤਰ :
(ਉ) ਦੁਪਹਿਰ ,
(ਅ) ਢੱਕਣ,
(ਈ) ਸ਼ਰਬਤ,
(ਸ) ਹਕੀਮਾਂ,
(ਹ) ਇਲਾਚੀ .
(ਕ ਕਪੂਦਨੇ,
(ਖ) ਇਨਸਾਫ਼।

ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਠੀਕ ਵਾਕ ਉੱਤੇ ਸਹੀ (✓) ਅਤੇ ਗ਼ਲਤ ਵਾਕ ਉੱਤੇ ਕਾਟੇ (✗) ਦਾ ਨਿਸ਼ਾਨ ਲਾਓ
(ਉ) ਪੂਨੇ ਦੀ ਗੱਲ ਸਿਆਣੀ ਤੇ ਇਨਸਾਫ਼ ਵਾਲੀ ਸੀ।
(ਅ) ਪੂਦਨਾ ਲਿਫ਼ਾਫ਼ੇ ਵਿਚ ਵੜ ਕੇ ਸੌਂ ਗਿਆ !
ਉੱਤਰ :
(ਉ) [✓]
(ਅ) [✗]

2. ਵਿਆਕਰਨ

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਦਿ ਦੇ ਨਾਂ ਨੂੰ ਨਾਂਵ ਕਿਹਾ ਜਾਂਦਾ ਹੈ , ਜਿਵੇਂ- ਮੁੰਡਾ, ਕੁੜੀ, ਪਿੰਡ, ਸ਼ਹਿਰ, ਦਰਿਆ, ਸੂਰਜ, ਮੇਜ਼, ਕੁਰਸੀ, ਭੀੜ, ਕਣਕ, ਮਿਠਾਸ, ਝੂਠ, ਸੱਚ ਆਦਿ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 2.
ਹੇਠ ਲਿਖੇ ਵਾਕ ਵਿਚੋਂ ਨਾਂਵ ਚੁਣੋ
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।
ਉੱਤਰ :
ਰਸੋਈ, ਅਲਮਾਰੀ, ਇਲਾਚੀ, ਸੌਂਫ, ਜਵੈਣ, ਅੰਬਚੂਰ, ਅਨਾਰਦਾਣਾ, ਲਿਫ਼ਾਫ਼ਿਆਂ !

ਪ੍ਰਸ਼ਨ 3.
ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ

  • ਆਮ ਨਾਂਵ ਜਾਂ ਜਾਤੀਵਾਚਕ ਨਾਂਵ
  • ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ
  • ਪਦਾਰਥਵਾਚਕ ਨਾਂਵ ਜਾਂ ਵਸਤੂਵਾਚਕ ਨਾਂਵ
  • ਇਕੱਠਵਾਚਕ ਨਾਂਵ ਜਾਂ ਸਮੂਹਵਾਚਕ ਨਾਂਵ
  • ਭਾਵਵਾਚਕ ਨਾਂਵ।

ਪ੍ਰਸ਼ਨ 4.
ਪਾਠ ਵਿਚੋਂ ਦਸ ਨਾਂਵ ਚੁਣੌ
ਉੱਤਰ :
ਅਲਮਾਰੀ, ਇਲਾਚੀ, ਸੌਂਫ, ਅਨਾਰਦਾਣਾ, ਜਵੈਣ, ਪੂਦਨਾ, ਵੈਦ, ਹਕੀਮ, ਔਗੁਣ, ਘਰ।

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ। ਜਦੋਂ ਮਈ ਦਾ ਮਹੀਨਾ ਆਇਆ, ਦੁਪਹਿਰ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ ਉਹ ਸੱਭ ਤੋਂ ਜਲਦੀ ਲਿਫ਼ਾਫ਼ੇ ਵਿੱਚੋਂ ਬਾਹਰ ਆ ਗਈ। ਫੇਰ ਸੌਂਫ ਨੂੰ ਵੀ ਗਰਮੀ ਲੱਗੀ, ਅੰਬਚੂਰ ਤੇ ਅਨਾਰਦਾਣੇ ਨੂੰ ਵੀ ਗਰਮੀ ਲੱਗੀ ! ਸਾਰੇ ਹੀ ਲਿਫ਼ਾਫ਼ਿਆਂ ਵਿੱਚੋਂ ਨਿਕਲ ਆਏ। ਨੇੜੇ ਢੱਕਣ ਉੱਤੇ ਪੂਦਨਾ ਪਿਆ ਸੀ।

ਪੂਨੇ ਨੂੰ ਵੀ ਢੱਕਣ ਬੜਾ ਗਰਮ ਲੱਗਾ ਪੂਦਨਾ ਢੱਕਣ ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ। ਇਲਾਚੀ ਆਪਣੇ-ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਉਹ ਕਹਿਣ ਲੱਗੀ, “ਮੈਂ ਬੜੀ ਸੁੰਦਰ ਹਾਂ। ਗੁਣਾਂ ਵਿੱਚ ਵੀ ਸਭ ਤੋਂ ਚੰਗੀ ਹਾਂ ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ।ਮੈਂ ਤੁਹਾਡੇ ਵਿੱਚ ਸਭ ਤੋਂ ਮਹਿੰਗੀ ਹਾਂ { ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲਓ। ਮੈਂ ਤਾਂ ਚੰਗੀਆਂ-ਚੰਗੀਆਂ ਮਠਿਆਈਆਂ ਵਿੱਚ ਪੈ ਜਾਂਦੀ ਹਾਂ।”

1. ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਕਿੱਥੇ ਬੈਠੇ ਸਨ?
(ਉ ਵਰਾਂਡੇ ਵਿੱਚ
(ਆ) ਡਰਾਇੰਗ ਰੂਮ ਵਿੱਚ
(ਇ) ਰਸੋਈ ਦੀ ਅਲਮਾਰੀ ਵਿੱਚ
(ਸ) ਦਲਾਨ ਵਿੱਚ।
ਉੱਤਰ :
(ਇ) ਰਸੋਈ ਦੀ ਅਲਮਾਰੀ ਵਿੱਚ

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

2. ਤੋਂ ਕਿਹੜਾ ਮਹੀਨਾ ਆਇਆ?
(ੳ) ਅਪਰੈਲ ਦਾ
(ਅ) ਮਈ ਦਾ
(ਇ) ਜੂਨ ਦਾ
(ਸ) ਜੁਲਾਈ ਦਾ।
ਉੱਤਰ :
(ਅ) ਮਈ ਦਾ

3. ਦੁਪਹਿਰ ਵੇਲੇ ਇਲਾਚੀ ਨੂੰ ਕੀ ਲੱਗੀ?
(ਉ) ਸਰਦੀ
(ਅ) ਦੀ ਗਰਮੀ
(ਇ) ਭੁੱਖ
(ਸ) ਪਿਆਸ !
ਉੱਤਰ :
(ਅ) ਦੀ ਗਰਮੀ

4. ਸਭ ਤੋਂ ਜਲਦੀ ਲਿਫ਼ਾਫ਼ੇ ‘ ਚੋਂ ਬਾਹਰ ਕੌਣ ਆਇਆ?
(ੳ) ਸੌਂਫ
(ਅ) ਜਵੈਣ
(ਇ) ਅੰਬਚੂਰ
(ਸ) ਇਲਾਚੀ।
ਉੱਤਰ :
(ਸ) ਇਲਾਚੀ।

5. ਨੇੜੇ ਢੱਕਣ ਉੱਤੇ ਕੀ ਪਿਆ ਸੀ?
(ੳ) ਪੂਦਨਾ
(ਅ) ਅੰਬਚੂਰ
(ਇ) ਇਲਾਚੀ
(ਸ) ਜਵੈਣ।
ਉੱਤਰ :
(ੳ) ਪੂਦਨਾ

6. ਪੂਦਨਾ ਆਪਣੇ ਕਿਹੜੇ ਬੇਲੀ ਕੋਲ ਆ ਗਿਆ?
(ੳ) ਸੌਂਫ ਕੋਲ
(ਆ) ਜਵੈਣ ਕੋਲ
(ਇ) ਅੰਬਚੂਰ ਕੋਲ
(ਸ) ਅਨਾਰਦਾਣੇ ਕੋਲ।
ਉੱਤਰ :
(ਸ) ਅਨਾਰਦਾਣੇ ਕੋਲ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

7. ਕੌਣ ਆਪਣੇ-ਆਪ ਨੂੰ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ?
(ੳ) ਇਲਾਚੀ
(ਅ) ਅੰਬਚੂਰ
(ਇ) ਸੌਂਫ
(ਸ) ਜਵੈਣ।
ਉੱਤਰ :
(ੳ) ਇਲਾਚੀ

8. ਇਹ ਕਿਸਨੇ ਕਿਹਾ “ਮੈਂ ਬੜੀ ਸੁੰਦਰ ਹਾਂ’?
(ੳ) ਸੌਂਫ ਨੇ .
(ਅ) ਜਵੈਣ ਨੇ
(ਈ) ਅੰਬਚੂਰ ਨੇ
(ਸ) ਇਲਾਚੀ ਨੇ।
ਉੱਤਰ :
(ਸ) ਇਲਾਚੀ ਨੇ।

9. ਕੀ ਬਣਾਉਂਦੇ ਸਮੇਂ ਇਲਾਚੀ ਵਿੱਚ ਪਾਈ ਜਾ ਸਕਦੀ ਹੈ?
(ਉ) ਸ਼ਕੰਜਵੀਂ .
(ਅ) ਸ਼ਰਬਤ
(ਈ) ਸਬਜ਼ੀ
(ਸ) ਦਾਲ
ਉੱਤਰ :
(ਅ) ਸ਼ਰਬਤ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਰਸੋਈ, ਅਲਮਾਰੀ, ਲਿਫ਼ਾਫ਼ੇ, ਸ਼ਰਬਤ, ਮਠਿਆਈਆਂ।
(ii) ਉਹ, ਸਾਰੇ, ਆਪਣੇ-ਆਪ, ਮੈਂ, ਤੁਸੀਂ।
(iii) ਗਰਮ, ਆਪਣੇ, ਉੱਤਮ, ਮਹਿੰਗੀ, ਚੰਗੀਆਂ-ਚੰਗੀਆਂ।
(iv) ਬੈਠੇ ਰਹਿੰਦੇ ਸਨ, ਲੱਗੀ, ਆ ਗਈ, ਨਿਕਲ ਆਏ, ਪਿਆ ਸੀ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਮਹਿੰਗੀ ਸ਼ਬਦ ਦਾ ਲਿੰਗ ਬਦਲੋ
(ਉ) ਮਹਿੰਗਾ
(ਆ) ਮਹਿੰਗੇ
(ਈ) ਮਹਿੰਗੀਆਂ
(ਸ) ਮਹਿੰਗਾਈ
ਉੱਤਰ :
(ਉ) ਮਹਿੰਗਾ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਉੱਤਮ
(ਅ) ਗੁਣਾਂ
(ਈ) ਨੇੜੇ
(ਸ) ਜਲਦੀ।
ਉੱਤਰ :
(ੳ) ਉੱਤਮ

(iii) ਹੇਠ ਲਿਖਿਆਂ ਵਿੱਚੋਂ “ਬੇਲੀ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ਉ) ਮਿੱਤਰ
(ਅ) ਯਾਰ
(ਇ) ਦੋਸਤ
(ਸ) ਸਹਿ-ਪਾਠੀ।
ਉੱਤਰ :
(ਅ) ਯਾਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਜੋੜਨੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਜੋੜਨੀ (-)

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 3
ਉੱਤਰ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 4

ਪ੍ਰਸ਼ਨ 2.
ਹੇਠ ਦਿੱਤੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਨੂੰ ਆਪਣੇ ਸਾਥੀ ਅਨਾਰਦਾਣੇ ਦੀ ਗੱਲ ਬੜੀ ਚੰਗੀ ਲੱਗੀ ਸੀ। ਪੁਦਨੇ ਨੇ ਕਿਹਾ, ‘‘ਮੈਂ ਤੁਹਾਡੇ ਵਿੱਚੋਂ ਸਾਰਿਆਂ ਤੋਂ ਸਸਤਾ ਹਾਂ, ਪਰ ਸਿਆਣਾ ਸਭ ਤੋਂ ਵੱਧ ਹਾਂ। ਇਲਾਚੀ ਨੂੰ ਮਹਿੰਗੀਆਂ ਹੋਣ ਕਰਕੇ ਆਪਣੇ-ਆਪ ਨੂੰ ਏਡੀ ਉੱਤਮ ਨਹੀਂ ਸਮਝਣਾ ਚਾਹੀਦਾ ਉਹਨੂੰ ਸਾਡੇ ਨੇੜੇ ਬੈਠਿਆਂ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ ਸਾਰਿਆਂ ਵਿੱਚ ਵੱਖ-ਵੱਖ ਗੁਣ ਹੁੰਦੇ ਹਨ। ਜਿਵੇਂ ਚੱਟਣੀ ਲਈ ਮੈਂ ਤੇ ਅਨਾਰਦਾਣਾ ਦੋਵੇਂ ਚਾਹੀਦੇ ਹਨ। ਇਸੇ ਤਰ੍ਹਾਂ ਹੀ ਸਾਡੇ ਵਿੱਚੋਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ।

ਸਾਨੂੰ ਸਾਰਿਆਂ ਨੂੰ ਬੇਲੀ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ-ਆਪਣੇ ਥਾਂ ਚੰਗੇ ਹਨ।’’ ਪੁਦਨੇ ਦੀ ਗੱਲ ਇਲਾਚੀ, ਜਵੈਣ, ਅੰਬਚੂਰ, ਅਨਾਰਦਾਣੇ ਸਾਰਿਆਂ ਨੇ ਸੁਣੀ।ਪੂਨੇ ਦੀ ਗੱਲ ਸਿਆਣੀ ਤੇ ਇਨਸਾਫ਼ ਵਾਲੀ ਸੀ। ਇਲਾਚੀ, ਸੌਂਫ ਤੇ ਜਵੈਣ, ਅੰਬਚੂਰ ਤੇ ਅਨਾਰਦਾਣੇ ਨੂੰ ਪੂਨੇ ਦਾ ਕਿਹਾ ਚੰਗਾ ਲੱਗਾ। ਸਾਰਿਆਂ ਨੇ ਵਚਨ ਦਿੱਤਾ ਕਿ ਉਹ ਇੱਕ-ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ।

ਦੁਪਹਿਰ ਦੀ ਤਿੱਖੀ ਗਰਮੀ ਘਟ ਚੁੱਕੀ ਸੀ ਅਸਮਾਨ ਉੱਤੇ ਬੱਦਲ ਵੀ ਆ ਗਏ ਸਨ।ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਸਾਰੇ ਖ਼ੁਸ਼ ਹੋ ਗਏ ਤੇ ਆਪਣੇ-ਆਪਣੇ ਲਿਫ਼ਾਫ਼ਿਆਂ ਵਿੱਚ ਜਾ ਕੇ ਮਿੰਨੀ ਨੀਂਦਰੇ ਸੌਂ ਗਏ। ਪੂਦਨਾ ਵੀ ਚੱਕਣੇ ‘ਤੇ ਜਾ ਕੇ ਲੇਟ ਗਿਆ।ਉਹਨੂੰ ਨੀਂਦ ਨਾ ਆਈ। ਉਹ ਰਾਤ ਪੈਣ ਤੱਕ ਜਾਗਦਾ ਰਿਹਾ ਤੇ ਰਾਤ ਨੂੰ ਰਸੋਈ ਦੀ ਬਾਰੀ ਵਿੱਚੋਂ ਅਸਮਾਨ ਉੱਤੇ ਚਮਕਦੇ ਤਾਰੇ ਤੱਕਦਾ ਰਿਹਾ।

1. ਪੂਨੇ ਨੂੰ ਕਿਸ ਦੀ ਗੱਲ ਚੰਗੀ ਲੱਗੀ?
(ਉ) ਇਲਾਚੀ ਦੀ।
(ਅ) ਨਾਰਦਾਣੇ ਦੀ
(ਈ) ਸੌਂਫ ਦੀ
(ਸ) ਜਵੈਣ ਦੀ।
ਉੱਤਰ :
(ਅ) ਅਨਾਰਦਾਣੇ ਦੀ

2. ਪੂਦਨਾ ਆਪਣੇ ਆਪ ਨੂੰ ਕਿਸ ਤੋਂ ਵੱਧ ਸਸਤਾ ਤੇ ਸਿਆਣਾ ਸਮਝਦਾ ਸੀ?
(ਉ) ਅਨਾਰਦਾਣੇ ਤੋਂ
(ਅ) ਸਭ ਤੋਂ।
(ਈ) ਇਲਾਚੀ ਤੋਂ
(ਸ) ਅੰਬਚੂਰ ਤੋਂ।
ਉੱਤਰ :
(ਅ) ਸਭ ਤੋਂ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

3. ਇਲਾਚੀ ਆਪਣੇ ਆਪ ਨੂੰ ਬਹੁਤ ਉੱਤਮ ਕਿਉਂ ਸਮਝਦੀ ਸੀ?
(ੳ) ਮਹਿੰਗੀ ਹੋਣ ਕਰਕੇ
(ਅ) ਖ਼ੁਸ਼ਬੂ ਕਰਕੇ
(ਈ ਰੰਗ ਕਰਕੇ
(ਸ) ਸਵਾਦ ਕਰਕੇ।
ਉੱਤਰ :
(ੳ) ਮਹਿੰਗੀ ਹੋਣ ਕਰਕੇ

4. ਪੂਦਨੇ ਤੇ ਅਨਾਰਦਾਣੇ ਦੋਹਾਂ ਦੀ ਕਿਸ ਚੀਜ਼ ਲਈ ਲੋੜ ਹੁੰਦੀ ਹੈ?
(ਉ) ਸਬਜ਼ੀ ਲਈ।
(ਅ) ਚਟਣੀ ਲਈ
(ਈ) ਸਲਾਦ ਲਈ
(ਸ) ਦਾਲ ਲਈ।
ਉੱਤਰ :
(ਅ) ਚਟਣੀ ਲਈ

5. ਪੂਦਨੇ ਅਨੁਸਾਰ ਸਭ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ?
(ਉ) ਦੂਰ-ਦੂਰ
(ਅ) ਠਾਠ ਨਾਲ
(ਇ) ਗੁਆਂਢੀ ਬਣ ਕੇ
(ਸ) ਬੇਲੀ ਬਣ ਕੇ !
ਉੱਤਰ :
(ਸ) ਬੇਲੀ ਬਣ ਕੇ !

6. ਪੁਦਨੇ ਦੀ ਗੱਲ ਕਿਹੋ ਜਿਹੀ ਸੀ?
(ੳ) ਸਿਆਣੀ ਤੇ ਇਨਸਾਫ਼ ਵਾਲੀ
(ਅ) ਡੂੰਘੀ
(ਇ) ਰਮਜ਼ ਭਰੀ
(ਸ) ਮੂਰਖਾਂ ਵਾਲੀ।
ਉੱਤਰ :
(ੳ) ਸਿਆਣੀ ਤੇ ਇਨਸਾਫ਼ ਵਾਲੀ

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

7. ਇਕ-ਦੂਜੇ ਦੇ ਸਾਥੀ ਬਣ ਕੇ ਰਹਿਣ ਦਾ ਵਚਨ ਕਿਸ ਨੇ ਦਿੱਤਾ?
(ਉ) ਇਲਾਚੀ ਨੇ
(ਆ) ਅੰਬਚੂਰ ਨੇ
(ਇ) ਸਾਰਿਆਂ ਨੇ
(ਸ) ਇਕ-ਦੋ ਨੇ।
ਉੱਤਰ :
(ਇ) ਸਾਰਿਆਂ ਨੇ

8. ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਕਿੱਥੇ ਵੜ ਕੇ ਸੌਂ ਗਏ?
(ਉ) ਕਮਰੇ ਵਿੱਚ
(ਆ) ਰਜਾਈ ਵਿੱਚ
(ਈ) ਲਿਫ਼ਾਫ਼ਿਆਂ ਵਿੱਚ
(ਸ) ਖੁੱਡਾਂ ਵਿੱਚ।
ਉੱਤਰ :
(ਈ) ਲਿਫ਼ਾਫ਼ਿਆਂ ਵਿੱਚ

9. ਢੱਕਣ ਉੱਤੇ ਕੈਣ ਲੇਟਿਆ ਸੀ? .
(ਉ) ਪੂਦਨਾ
(ਆ) ਅੰਬਚੂਰ
(ਈ) ਇਲਾਚੀ
(ਸ) ਜਵੈਣ
ਉੱਤਰ :
(ਉ) ਪੂਦਨਾ

10. ਪੂਦਨਾ ਬਾਰੀ ਵਿੱਚੋਂ ਅਸਮਾਨ ਵਿੱਚ ਕੀ ਚਮਕਦਾ ਦੇਖ ਰਿਹਾ ਸੀ?
(ਉ) ਸੂਰਜ
(ਅ) ਚੰਦ
(ਈ) ਤਾਰੇ
(ਸ) ਕੁੱਝ ਵੀ ਨਹੀਂ।
ਉੱਤਰ :
(ਈ) ਤਾਰੇ

ਪ੍ਰਸ਼ਿਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆਵਾਂ ਚੁਣੋ।
ਉੱਤਰ :
(i) ਪੂਦਨੇ, ਅਨਾਰਦਾਣੇ, ਗੱਲ, ਚੀਜ਼ਾਂ, ਬੇਲੀ 1 .
(ii) ਮੈਂ, ਸਾਰਿਆਂ, ਤੁਹਾਡੇ, ਆਪਣੇ ਆਪ, ਸਾਨੂੰ !
(iii) ਚੰਗੀ, ਸਸਤਾ, ਸਿਆਣਾ, ਉੱਤਮ, ਵੱਖ-ਵੱਖ !
(iv) ਲੱਗੀ ਸੀ, ਕਿਹਾ, ਸਮਝਣਾ ਚਾਹੀਦਾ, ਦਿੱਤਾ, ਸੁਣੀ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –
(i) ‘ਸਾਥੀ ਸ਼ਬਦ ਦਾ ਲਿੰਗ ਬਦਲੋ
(ਉੱ) ਸਾਥ :
(ਅ) ਸਾਬਕ
(ਈ) ਸਾਬਣ
(ਸ) ਸੁੱਖਣ।
ਉੱਤਰ :
(ਉੱ) ਸਾਥ :

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ? :
(ਉ) ਅਸਲੀ
(ਅ) ਨੀਂਦਰ
(ਈ) ਰਾਤ
(ਸ) ਅਸਮਾਨ।
ਉੱਤਰ :
(ਉ) ਅਸਲੀ

(iii) ਅਸਮਾਨ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ਉ) ਅਰਸ਼/ ਗਗਨ/ਅੰਬਰ
(ਅ) ਸਮਾਨ
(ਈ) ਛਤਰੀ
(ਸ) ਸਨਮਾਨ ਨੂੰ
ਉੱਤਰ :
(ਉ) ਅਰਸ਼/ ਗਗਨ/ਅੰਬਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨੀ
(iv) ਛੁੱਟ-ਮਰੋੜੀ
ਉੱਤਰ :
(i) ਡੰਡੀ (।)
(ii) ਕਾਮਾ (,);
(iii) ਜੋੜਨੀ (-)
(iv) ਛੁੱਟ-ਮਰੋੜੀ (‘)

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 1
ਉੱਤਰ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 2

PSEB 6th Class Punjabi Solutions Chapter 1 ਤਿਰੰਗਾ

Punjab State Board PSEB 6th Class Punjabi Book Solutions Chapter 1 ਤਿਰੰਗਾ Textbook Exercise Questions and Answers.

PSEB Solutions for Class 6 Punjabi Chapter 1 ਤਿਰੰਗਾ (1st Language)

Punjabi Guide for Class 6 PSEB ਤਿਰੰਗਾ Textbook Questions and Answers

ਤਿਰੰਗਾ ਪਾਠ-ਅਭਿਆਸ

1. ਦੱਸੋ :

ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ?
ਉੱਤਰ :
ਹਰਾ, ਕੇਸਰੀ ਤੇ ਚਿੱਟਾ।

ਤਿਰੰਗੇ ਵਿੱਚ ਸ਼ਬਦ “ਸਾਵਾਂ ਤੋਂ ਕੀ ਭਾਵ ਹੈ?
ਉੱਤਰ :
ਤਿਰੰਗੇ ਵਿਚ ਸ਼ਬਦ “ਸਾਵਾਂ ਤੋਂ ਭਾਵ ਹੈ, ਖ਼ੁਸ਼ਹਾਲੀ।

PSEB 6th Class Punjabi Solutions Chapter 1 ਤਿਰੰਗਾ

ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ?
ਉੱਤਰ :
ਜੰਗ ਵਿਚ ਸ਼ਹੀਦੀ ਪ੍ਰਾਪਤ ਕਰਨ ਨੂੰ।

ਚਿੱਟਾ ਰੰਗ ਕਿਸ ਗੁਣ ਕਰਕੇ ਚੰਗਾ ਲੱਗਦਾ ਹੈ?
ਉੱਤਰ :
ਸ਼ਾਂਤੀ ਦਾ ਨਿਸ਼ਾਨ ਹੋਣ ਕਰਕੇ।

ਅਸ਼ੋਕ-ਚੱਕਰ ਦਾ ਕੀ ਭਾਵ ਹੈ?
ਉੱਤਰ :
ਵਿਕਾਸ।

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

ਸਾਵਾ ਰੰਗ ਤੇਰਾ ਦੱਸੇ
………………………………
ਪਹਿਨ ਬਾਣਾ ਕੇਸਰੀ
………………………………
ਚਿੱਟਾ ਰੰਗ ਤੇਰਾ ਸਾਡਾ
………………………………
ਉੱਤਰ :
ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ !
ਚਿੱਟਾ ਰੰਗ ਤੇਰਾ ਸਾਡਾ
ਸ਼ਾਂਤੀ ਦਾ ਵਿਧਾਨ ਏ।

PSEB 6th Class Punjabi Solutions Chapter 1 ਤਿਰੰਗਾ

3. ਔਖੇ ਸ਼ਬਦਾਂ ਦੇ ਅਰਥ :

  • ਤਿਰੰਗਾ : ਤਿੰਨ ਰੰਗ, ਤਿਰੰਗੇ ਤੋਂ ਭਾਵ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ
  • ਅਜ਼ਾਦੀ : ਖੁੱਲ੍ਹ, ਸੁਤੰਤਰਤਾ
  • ਅੰਬਰ : ਅਕਾਸ਼, ਅਸਮਾਨ, ਗਗਨ, ਅਰਸ਼
  • ਨਿਰਾਲੀ : ਵੱਖਰੀ, ਵਿਲੱਖਣ
  • ਏਕਤਾ : ਏਕਾ, ਮੇਲ, ਇਕੱਠ ਵਿਕਾਸ ਵਾਧਾ, ਤਰੱਕੀ, ਉੱਨਤੀ
  • ਸਾਵਾ : ਹਰਾ, ਸਬਜ਼
  • ਬਾਣਾ : ਲਿਬਾਸ, ਪਹਿਰਾਵਾ

4. ਹੇਠ ਲਿਖੇ ਸ਼ਬਦਾਂ ਨੂੰ ਸਮਾਨਾਰਥੀ ਸ਼ਬਦਾਂ ਨਾਲ ਮਿਲਾਓ:

PSEB 6th Class Punjabi Solutions Chapter 1 ਤਿਰੰਗਾ 1
ਉੱਤਰ :
PSEB 6th Class Punjabi Solutions Chapter 1 ਤਿਰੰਗਾ 2

PSEB 6th Class Punjabi Solutions Chapter 1 ਤਿਰੰਗਾ

5. ਆਪਣੀ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਮਿਲ ਕੇ ਇਹ ਕਵਿਤਾ ਗਾਓ।
ਉੱਤਰ :
(ਨੋਟ-ਵਿਦਿਆਰਥੀ ਇਸ ਗੀਤ ਨੂੰ ਗਾਉਣ ਦਾ ਅਭਿਆਸ ਕਰਨ।

6. ਅਧਿਆਪਕ ਲਈ :
ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਮੌਕੇ ਬੱਚਿਆਂ ਨੂੰ ਪ੍ਰੇਡ ਵਿੱਚ ਸ਼ਾਮਲ ਕਰੋ ਅਤੇ ਤਿਰੰਗੇ ਸੰਬੰਧੀ ਇਸ ਕਵਿਤਾ ਦੇ ਨਾਲ-ਨਾਲ ਹੋਰ ਗੀਤ ਜਾਂ ਕਵਿਤਾਵਾਂ ਬੋਲਣ ਲਈ ਪ੍ਰੇਰਿਤ ਕਰੋ।

PSEB 6th Class Punjabi Guide ਤਿਰੰਗਾ Important Questions and Answers

ਤਿਰੰਗਾ ਪੰਜਾਬੀ ਪੁਸਤਕ

1. ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਉ) ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ
ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਇੱਕ-ਇੱਕ ਤਾਰ ਤੇਰੀ
ਜਾਪੇ ਮੂੰਹੋਂ ਬੋਲਦੀ ਮੁੱਲ ਹੈ ਅਜ਼ਾਦੀ
ਸਦਾ ਲਹੂਆਂ ਨਾਲ ਤੋਲਦੀ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਉੱਤਰ :
ਭਾਰਤ-ਵਾਸੀ ਕਹਿੰਦੇ ਹਨ, “ਹੇ ਸਾਡੇ ਦੇਸ਼ ਦੇ ਤਿਰੰਗੇ ਝੰਡਿਆ; ਤੇਰੀ ਸ਼ਾਨ ਸਾਰੀ ਦੁਨੀਆ ਦੇ ਝੰਡਿਆਂ ਤੋਂ ਵੱਖਰੀ ਹੈ ਸਾਰੇ ਦੇਸ਼-ਵਾਸੀਆਂ ਨੂੰ ਤੇਰੀ ਸ਼ਾਨ ਉੱਤੇ ਬਹੁਤ ਮਾਣ ਹੈ ॥ ਤੇਰਾ ਇਕ-ਇਕ ਧਾਗਾ ਮੂੰਹੋਂ ਬੋਲ ਕੇ ਦੱਸਦਾ ਹੈ ਕਿ ਅਜ਼ਾਦੀ ਦਾ ਮੁੱਲ ਹਮੇਸ਼ਾ ਖ਼ੂਨ ਦੇ ਕੇ ਹੀ ਤਾਰਿਆ ਜਾਂਦਾ ਹੈ। ਹੇ ਤਿਰੰਗੇ ਝੰਡਿਆ ! ਤੂੰ ਤਾਂ ਸਾਡੇ ਦੇਸ਼ ਦੀ ਆਨ-ਸ਼ਾਨ ਦਾ ਅਸਮਾਨਾਂ ਤਕ ਉੱਚਾ ਝੂਲਦਾ ਹੋਇਆ ਚਿੰਨ ਹੈਂ। ਤੇਰੀ ਸ਼ਾਨ ਦੁਨੀਆ ਭਰ ਦੇ ਝੰਡਿਆਂ ਤੋਂ ਨਿਰਾਲੀ ਹੈ।

ਔਖੇ ਸ਼ਬਦਾਂ ਦੇ ਅਰਥ-ਤਿਰੰਗਿਆ-ਹੇ ਤਿਰੰਗੇ ਝੰਡਿਆ। ਤਿਰੰਗਾ-ਭਾਰਤ ਦੇ ਝੰਡੇ ਦਾ ਨਾਂ, ਜੋ ਕਿ ਤਿੰਨ-ਰੰਗਾ ਹੈ। ਨਿਰਾਲੀ-ਸਭ ਤੋਂ ਵੱਖਰੀ ਸ਼ਾਨ-ਵਡਿਆਈ। ਹੁਆਂ ਜਾਨ ਦੀਆਂ ਕੁਰਬਾਨੀਆਂ ਅੰਬਰਾਂ-ਅਸਮਾਨਾਂ ( ਨਿਸ਼ਾਨ-ਝੰਡਾ, ਚਿੰਨ੍ਹ।

PSEB 6th Class Punjabi Solutions Chapter 1 ਤਿਰੰਗਾ

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਅ) ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ।
ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਏ
ਭੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਉੱਤਰ :
ਭਾਰਤ ਵਾਸੀ ਆਪਣੇ ਦੇਸ਼ ਦੇ ਝੰਡੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ, (ਹੇ ਤਿਰੰਗਿਆ ਝੰਡਿਆ ! ਤੇਰਾ ਹਰਾ ਰੰਗ ਅਜ਼ਾਦੀ ਦੇ ਸਮੇਂ ਵਿਚ ਖੇਤਾਂ ਵਿਚ ਉੱਗੀਆਂ ਭਰਪੂਰ ਫ਼ਸਲਾਂ ਦੇ ਰੰਗ ਨੂੰ ਦਰਸਾ ਰਿਹਾ ਹੈ ਅਰਥਾਤ ਦੇਸ਼ ਦੀ ਖ਼ੁਸ਼ਹਾਲੀ ਦਾ ਚਿੰਨ੍ਹ ਹੈ। ਤੇਰਾ ਕੇਸਰੀ ਰੰਗ ਅਜ਼ਾਦੀ ਦੀ ਜੰਗ ਲਈ ਸ਼ਹੀਦੀ ਬਾਣੇ ਪਹਿਨ ਕੇ ਜਾਣ ਵਾਲੇ ਸ਼ਹੀਦਾਂ ਦਾ ਚਿੰਨ ਹੈ। ਤੇਰਾ ਚਿੱਟਾ ਰੰਗ ਦੱਸਦਾ ਹੈ ਕਿ ਸਾਡਾ ਅਸੂਲ ਸ਼ਾਂਤੀ ਉੱਤੇ ਕਾਇਮ ਰਹਿਣਾ ਹੈ। ਇਸ ਤਰ੍ਹਾਂ ਹੈ ਤਿੰਨਾਂ ਰੰਗਾਂ ਵਾਲੇ ਝੰਡਿਆ ! ਤੇਰੀ ਸ਼ਾਨ ਸਭ ਦੁਨੀਆ ਦੇ ਝੰਡਿਆਂ ਤੋਂ ਨਿਰਾਲੀ ਹੈ।”

ਔਖੇ ਸ਼ਬਦਾਂ ਦੇ ਅਰਥ-ਸਾਵਾ-ਹਰਾ ਖੇਤੀਆਂ ਦੇ ਰੰਗ-ਫ਼ਸਲਾਂ ਦੀ ਪੈਦਾਵਾਰ ਭਾਵ ਖ਼ੁਸ਼ਹਾਲੀ। ਬਾਣਾ-ਪਹਿਰਾਵਾ ਸ਼ਹੀਦ-ਦੇਸ਼ ਦੀ ਸੁਤੰਤਰਤਾ ਤੇ ਰੱਖਿਆ ਲਈ ਕੁਰਬਾਨ ਹੋਣ ਵਾਲੇ। ਵਿਧਾਨ-ਨਿਯਮ, ਅਸੂਲ ॥

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ : –

(ਏ) ਤਿੰਨੇ ਰੰਗ ‘ਕੱਠੇ ਹੋ ਕੇ।
ਏਕਤਾ ਨੂੰ ਦੱਸਦੇ
ਤੇਰੀ ਛਾਇਆ ਹੇਠ
ਸਾਰੇ ਭਾਈ-ਭਾਈ ਵੱਸਦੇ।
ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਉੱਤਰ :
ਭਾਰਤ ਦੇ ਵਾਸੀ ਆਪਣੇ ਦੇਸ਼ ਦੇ ਝੰਡੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ, “ਹੇ ਤਿਰੰਗਿਆ ਝੰਡਿਆ ! ਤੇਰੇ ਤਿੰਨੇ ਰੰਗ ਇਕੱਠੇ ਹੋ ਕੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਅਸੀਂ ਸਾਰੇ ਭਾਰਤ-ਵਾਸੀ ਏਕਤਾ ਨਾਲ ਰਹਿੰਦੇ ਹਾਂ। ਤੇਰੀ ਛਾਂ ਹੇਠ ਅਸੀਂ ਸਾਰੇ ਮਿਲ ਕੇ ਭਰਾਵਾਂ ਵਾਂਗ ਰਹਿੰਦੇ ਹਾਂ। ਤੇਰੇ ਵਿਚਲਾ ਅਸ਼ੋਕ ਚੱਕਰ ਸਾਡੇ ਦੇਸ਼ ਦੀ ਉੱਨਤੀ ਨੂੰ ਦਰਸਾਉਂਦਾ ਹੈ। ਹੇ ਤਿਰੰਗੇ ਝੰਡਿਆ, ਤੇਰੀ ਸ਼ਾਨ ਨਿਰਾਲੀ ਹੈ। ਸਾਨੂੰ ਤੇਰੇ ਉੱਤੇ ਬਹੁਤ ਮਾਣ ਹੈ ”

ਔਖੇ ਸ਼ਬਦਾਂ ਦੇ ਅਰਥ-ਕੱਠੇ-ਇਕੱਠੇ। ਏਕਤਾ-ਇਕੱਠ, ਮਿਲ ਕੇ ਰਹਿਣਾ। ਛਾਇਆ ਛਾਂ ( ਭਾਈ-ਭਾਈ-ਭਰਾ-ਭਰਾ ਚੱਕਰ ਅਸ਼ੋਕ-ਮਹਾਰਾਜਾ ਅਸ਼ੋਕ ਦਾ ਚੱਕਰ 1 ਵਿਕਾਸ ਉੱਨਤੀ, ਤਰੱਕੀ।

PSEB 6th Class Punjabi Solutions Chapter 1 ਤਿਰੰਗਾ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ –
ਤਿਰੰਗਾ, ਅਜ਼ਾਦੀ, ਅੰਬਰ, ਨਿਰਾਲੀ, ਏਕਤਾ, ਵਿਕਾਸ, ਸਾਵਾ, ਬਾਣਾ, ਮਾਣ, ਸ਼ਹੀਦ, ਸ਼ਾਂਤੀ, ਭਾਈ-ਭਾਈ
ਉੱਤਰ :

  • (ਤਿੰਨ ਰੰਗਾਂ ਵਾਲਾ)-ਭਾਰਤ ਦੇ ਝੰਡੇ ਦਾ ਨਾਂ ਹੈ।
  • ਅਜ਼ਾਦੀ ਸੁਤੰਤਰਤਾ, ਮੁਕਤੀ)-15 ਅਗਸਤ ਨੂੰ ਸਾਰੇ ਭਾਰਤ-ਵਾਸੀ ਅਜ਼ਾਦੀ ਦਿਵਸ ਮਨਾਉਂਦੇ ਹਨ।
  • ਅੰਬਰ (ਅਸਮਾਨ-ਅੰਬਰ ਵਿਚ ਤਾਰੇ ਚਮਕ ਰਹੇ ਹਨ।
  • ਨਿਰਾਲੀ ਸਭ ਤੋਂ ਵੱਖਰੀ)-ਭਾਰਤ ਦੇ ਝੰਡੇ ਦੀ ਸ਼ਾਨ ਨਿਰਾਲੀ ਹੈ।
  • ਏਕਤਾ (ਏਕਾ, ਇਕੱਠ, ਮਿਲ ਕੇ-ਅਸੀਂ ਸਾਰੇ ਭਾਰਤ-ਵਾਸੀ ਏਕਤਾ ਨਾਲ ਰਹਿੰਦੇ ਹਾਂ।
  • ਵਿਕਾਸ ਤਰੱਕੀ)-ਅਜ਼ਾਦੀ ਪਿੱਛੋਂ ਭਾਰਤ ਦਿਨ-ਰਾਤ ਵਿਕਾਸ ਕਰ ਰਿਹਾ ਹੈ।
  • ਸਾਵਾ ਹਰਾ-ਤੋਤੇ ਦਾ ਰੰਗ ਸਾਵਾ ਹੁੰਦਾ ਹੈ।
  • ਬਾਣਾ ਪਹਿਰਾਵਾ)-ਸੂਰਮੇ ਕੇਸਰੀ ਬਾਣੇ ਪਹਿਨ ਕੇ ਜੰਗ ਵਿਚ ਕੁੱਦ ਪਏ।
  • ਮਾਣ ਆਦਰ, ਵਡੱਪਣ ਦਾ ਅਹਿਸਾਸ)-ਸਾਨੂੰ ਆਪਣੇ ਦੇਸ਼ ਦੇ ਤਿਰੰਗੇ ਝੰਡੇ ਉੱਤੇ ਮਾਣ ਹੈ।
  • ਸ਼ਹੀਦ (ਦੇਸ਼, ਕੌਮ ਜਾਂ ਧਰਮ ਲਈ ਜਾਨ ਦੇਣ ਵਾਲਾ)-ਸ: ਭਗਤ ਸਿੰਘ ਸਾਡਾ ਕੌਮੀ ਸ਼ਹੀਦ ਹੈ।
  • ਸ਼ਾਂਤੀ (ਅਮਨ)-ਯੂ. ਐੱਨ. ਓ. ਦਾ ਕੰਮ ਸੰਸਾਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਕੰਮ ਕਰਨਾ ਹੈ।
  • ਭਾਈ-ਭਾਈ ਭਰਾ-ਭਰਾ)–ਹਿੰਦੁਸਤਾਨ ਵਿਚ ਵਸਦੇ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਭਾਈ-ਭਾਈ ਹਨ।
  • ਵਿਧਾਨ (ਨਿਯਮ, ਅਸੂਲ)-ਦਸਵੰਧ ਕੱਢਣਾ ਗੁਰਸਿੱਖੀ ਦਾ ਵਿਧਾਨ ਹੈ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

Punjab State Board PSEB 6th Class Social Science Book Solutions History Chapter 17 ਚਾਲੂਕਿਆ ਅਤੇ ਪੱਲਵ Textbook Exercise Questions and Answers.

PSEB Solutions for Class 6 Social Science History Chapter 17 ਚਾਲੂਕਿਆ ਅਤੇ ਪੱਲਵ

SST Guide for Class 6 PSEB ਚਾਲੂਕਿਆ ਅਤੇ ਪੱਲਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਦੱਖਣੀ ਭਾਰਤ ਦੇ ਚਾਲੂਕਿਆਂ ਬਾਰੇ ਤੁਸੀਂ ਕੀ ਜਾਣਦੇ ਹੋ ? .
ਉੱਤਰ-
ਸਾਤਵਾਹਨ ਸ਼ਾਸਕਾਂ ਦੇ ਪਤਨ ਤੋਂ ਬਾਅਦ ਦੱਖਣੀ ਭਾਰਤ ਵਿੱਚ ਛੋਟੇ-ਛੋਟੇ ਰਾਜ ਹੋਂਦ ਵਿੱਚ ਆ ਗਏ । ਵਾਕਾਟਕਾਂ ਨੇ ਇੱਕ ਮਜ਼ਬੂਤ ਰਾਜ ਬਣਾਉਣ ਦਾ ਯਤਨ ਕੀਤਾ ਪਰ ਉਹ ਜ਼ਿਆਦਾ ਸਮਾਂ ਟਿਕ ਨਾ ਸਕਿਆ । ਉਸੇ ਸਮੇਂ 6ਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਸ਼ਕਤੀ ਚਾਲੂਕਿਆ ਵੰਸ਼ ਦੇ ਹੱਥ ਵਿੱਚ ਆ ਗਈ । ਇਹਨਾਂ ਨੇ ਬੀਜਾਪੁਰ ਜ਼ਿਲ੍ਹੇ ਵਿੱਚ ਵਾਤਾਪੀ ਨੂੰ ਆਪਣੀ ਰਾਜਧਾਨੀ ਬਣਾਇਆ । ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ ਅਤੇ ਪੁਲਕੇਸ਼ਿਨ ਦੂਜਾ ਆਦਿ ਇਸ ਵੰਸ਼ ਦੇ ਮੁੱਖ ਸ਼ਾਸਕ ਸਨ | ਪਰ ਪੁਲਕੇਸ਼ਿਨ ਦੂਜਾ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ ਨਰਮਦਾ ਨਦੀ ਦੇ ਤੱਟ ‘ਤੇ ਹਰਸ਼ਵਰਧਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ । ਉਸਨੇ ਦੱਖਣੀ ਭਾਰਤ ਦੇ ਬਹੁਤ ਸਾਰੇ ਦੇਸ਼ਾਂ ਨੂੰ ਜਿੱਤਿਆ ਸੀ ਅਤੇ ਤਾਮਿਲਨਾਡੂ ਦੇ ਪੱਲਵਾਂ ਨੂੰ ਹਰਾਇਆ ਸੀ । ਪਰ ਉਹ ਪੱਲਵ ਸ਼ਾਸਕ ਨਰਸਿੰਘ ਵਰਮਨ ਤੋਂ ਹਾਰ ਗਿਆ ਅਤੇ 642 ਈ: ਵਿੱਚ ਉਸ ਦੀ ਮੌਤ ਹੋ ਗਈ । ਪੁਲਕੇਸ਼ਿਨ ਦੂਜੇ ਦੇ ਉੱਤਰਾਧਿਕਾਰੀ ਅਯੋਗ ਸਨ । ਇਸ ਲਈ 8ਵੀਂ ਸਦੀ ਦੇ ਮੱਧ ਵਿੱਚ ਰਾਸ਼ਟਰਕੂਟਾਂ ਨੇ ਚਾਲੂਕਿਆਂ ਨੂੰ ਹਰਾ ਕੇ ਚਾਲੁਕਿਆ ਵੰਸ਼ ਦਾ ਅੰਤ ਕਰ ਦਿੱਤਾ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 2.
ਚਾਲੂਕਿਆ ਮੰਦਰਾਂ ਬਾਰੇ ਇੱਕ ਨੋਟ ਲਿਖੋ ।
ਉੱਤਰ-
ਚਾਲੂਕਿਆਂ ਸ਼ਾਸਕਾਂ ਨੂੰ ਮੰਦਰ-ਨਿਰਮਾਣ ਨਾਲ ਵਿਸ਼ੇਸ਼ ਪਿਆਰ ਸੀ । ਇਸ ਲਈ ਉਹਨਾਂ ਨੇ ਏਹੋਲ, ਵਾਤਾਪੀ ਅਤੇ ਪਟੱਕਲ ਵਿੱਚ ਅਨੇਕਾਂ ਪ੍ਰਸਿੱਧ ਮੰਦਰਾਂ ਦਾ ਨਿਰਮਾਣ
ਕਰਵਾਇਆ । ਵੀਰੂਪਾਕੱਸ਼ ਅਤੇ ਪੰਪਨਾਥ ਦੇ ਮੰਦਰ ਬਹੁਤ ਪ੍ਰਸਿੱਧ ਹਨ । ਚਾਲੂਕਿਆਂ ਨੇ ਮੁੱਖ ਤੌਰ ਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਲਈ ਮੰਦਰ ਬਣਵਾਏ । ਇਹਨਾਂ ਮੰਦਰਾਂ ਦੀਆਂ ਦੀਵਾਰਾਂ ‘ਤੇ ਰਮਾਇਣ ਦੇ ਦਿਸ਼ਾਂ ਨੂੰ ਬਹੁਤ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ । ਚਾਲੁਕਿਆਂ ਨੇ ਵਾਤਾਪੀ ਵਿੱਚ ਗੁਫ਼ਾ-ਮੰਦਰਾਂ ਦਾ ਵੀ ਨਿਰਮਾਣ ਕਰਵਾਇਆ, ਜੋ ਆਪਣੀਆਂ ਕਲਾਤਮਕ ਮੁਰਤੀਆਂ ਲਈ ਪ੍ਰਸਿੱਧ ਹਨ ।

ਪ੍ਰਸ਼ਨ 3.
ਪੱਲਵਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੱਲਵ ਸ਼ਾਸਕ ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ‘ਤੇ ਸ਼ਾਸਨ ਕਰਦੇ ਸਨ । ਪਹਿਲਾਂ ਉਹ ਸਾਤਵਾਹਨਾਂ ਦੇ ਅਧੀਨ ਸਨ । ਪਰੰਤੂ ਸਾਤਵਾਹਨਾਂ ਦੇ ਪਤਨ ਦੇ ਬਾਅਦ ਉਨ੍ਹਾਂ ਨੇ ਆਪਣੀ ਸੁਤੰਤਰ ਸੱਤਾ ਸਥਾਪਿਤ ਕਰ ਲਈ ।

6ਵੀਂ ਸਦੀ ਦੇ ਅੰਤ ਵਿੱਚ ਸਿੰਘ ਵਰਮਨ ਨੇ ਇੱਕ ਨਵੇਂ ਪੱਲਵ ਵੰਸ਼ ਦੀ ਸਥਾਪਨਾ ਕੀਤੀ । ਮਹਿੰਦਰ ਵਰਮਨ ਪਹਿਲਾ, ਨਰਸਿੰਘ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਦੂਜਾ ਇਸ ਵੰਸ਼ ਦੇ ਪ੍ਰਸਿੱਧ ਸ਼ਾਸਕ ਸਨ । ਮਹਿੰਦਰ ਵਰਮਨ ਚਾਲੁਕਿਆ ਸ਼ਾਸਕ ਪੁਲਕੇਸ਼ਿਨ ਦੂਜੇ ਨਾਲ ਲੰਬੇ ਸਮੇਂ ਤੱਕ ਲੜਦਾ ਰਿਹਾ। ਉਹ ਚਿੱਤਰਕਲਾ ਅਤੇ ਨਾਚ-ਗਾਣੇ ਦਾ ਬਹੁਤ ਸ਼ੁਕੀਨ ਸੀ । ਨਰਸਿੰਘ ਵਰਮਨ ਪਹਿਲੇ ਨੇ ਪੁਲਕੇਸ਼ਿਨ ਦੂਜੇ ਨੂੰ ਯੁੱਧ ਵਿੱਚ ਹਰਾਇਆ ਸੀ । ਉਸਨੇ ਸ੍ਰੀਲੰਕਾ ‘ਤੇ ਵੀ ਦੋ ਵਾਰ ਸਫਲ ਹਮਲੇ ਕੀਤੇ ਸਨ । 9ਵੀਂ ਸਦੀ ਵਿੱਚ ਪੱਲਵ ਚੋਲ ਰਾਜਿਆਂ ਤੋਂ ਹਾਰ ਗਏ ਅਤੇ ਉਹਨਾਂ ਦਾ ਰਾਜ ਖ਼ਤਮ ਹੋ ਗਿਆ ।

ਪ੍ਰਸ਼ਨ 4.
ਪੱਲਵਾਂ ਦੀ ਕਲਾ ਅਤੇ ਭਵਨ-ਨਿਰਮਾਣ ਕਲਾ ਬਾਰੇ ਲਿਖੋ ।
ਉੱਤਰ-
ਪੱਲਵ ਸ਼ਾਸਕ ਕਲਾ ਅਤੇ ਭਵਨ-ਨਿਰਮਾਣ ਦੇ ਮਹਾਨ ਪ੍ਰੇਮੀ ਅਤੇ ਸਰਪ੍ਰਸਤ ਸਨ । ਇਹਨਾਂ ਨੇ ਅਨੇਕਾਂ ਮੰਦਰਾਂ ਦਾ ਨਿਰਮਾਣ ਕਰਵਾਇਆ । ਇਹਨਾਂ ਨੇ ਮਹਾਂਬਲੀਪਰਮ ਵਿੱਚ ਸਮੁੰਦਰ ਦੇ ਤੱਟ ‘ਤੇ ਕਈ ਗੁਫ਼ਾ-ਮੰਦਰ ਬਣਵਾਏ । ਇਹਨਾਂ ਵਿੱਚੋਂ ਕੁਝ ਮੰਦਰਾਂ ਨੂੰ ਰੱਥ-ਮੰਦਰ ਕਹਿੰਦੇ ਹਨ ਅਤੇ ਇਹਨਾਂ ਦੇ ਨਾਂ ਮਹਾਂਭਾਰਤ ਦੇ ਪਾਂਡਵਾਂ ਦੇ ਨਾਂ ‘ਤੇ ਰੱਖੇ ਗਏ ਹਨ | ਪੱਲਵਾਂ ਨੇ ਆਪਣੀ ਰਾਜਧਾਨੀ ਕਾਂਚੀਪੁਰਮ ਵਿੱਚ ਕੈਲਾਸ਼ਨਾਥ ਨਾਮਕ ਇੱਕ ਪ੍ਰਸਿੱਧ ਮੰਦਰ ਬਣਵਾਇਆ ਸੀ । ਇਹਨਾਂ ਦੇ ਮੰਦਰਾਂ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਇਲਾਵਾ ਪੱਲਵ ਰਾਜੇ-ਰਾਣੀਆਂ ਦੀਆਂ ਮੂਰਤੀਆਂ ਵੀ ਸਥਾਪਤ ਸਨ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਚਾਲੁਕਿਆ ਵੰਸ਼ ਦੇ ………………………. ਅਤੇ ……………….. ਪ੍ਰਸਿੱਧ ਰਾਜੇ ਸਨ ।
ਉੱਤਰ-
ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ

(2) ਚਾਲੁਕਿਆ ਰਾਜੇ ………………………… ਦੇ ਮਹਾਨ ਸਰਪ੍ਰਸਤ ਸਨ ।
ਉੱਤਰ-
ਕਲਾ

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

(3) ………………………… ਨੇ ਪੱਲਵ ਵੰਸ਼ ਦੀ ਨੀਂਹ ਰੱਖੀ ।
ਉੱਤਰ-
ਕਾਂਚੀਪੁਰਮ

(4) ਪੱਲਵਾਂ ਦੀ ਰਾਜਧਾਨੀ ਤਾਮਿਲਨਾਡੂ ਵਿਚ ਚੇਨੱਈ ਦੇ ਕੋਲ ……………………….. ਸੀ ।
ਉੱਤਰ-
ਮੂਰਤੀ ਕਲਾ

(5) ਪੱਲਵ ……………………….. ਅਤੇ ………………………… ਕਲਾ ਦੇ ਪ੍ਰੇਮੀ ਅਤੇ ਸਰਪ੍ਰਸਤ ਸਨ ।
ਉੱਤਰ-
ਮੂਰਤੀਕਲਾ, ਭਵਨ ਨਿਰਮਾਣ ਕਲਾ

(6) ਪੱਲਵ ਰਾਜੇ ਮੁੱਖ ਤੌਰ ‘ਤੇ ………………………… ਅਤੇ ………………………… ਧਰਮ ਨੂੰ ਮੰਨਦੇ ਸਨ ।
ਉੱਤਰ-
ਜੈਨ, ਸ਼ੈਵ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਈਰਾਨੀ ਰਾਜਦੂਤ (ਉ) ਚਾਲੂਕਿਆ ਮੰਦਰ
(2) ਵੀਰੂਪਾਕੱਸ਼ (ਅ) ਪੁਲਕੇਸ਼ਿਨ ਦੂਜਾ
(3) ਮਹਾਂਬਲੀਪੁਰਮ (ੲ) ਪੱਲਵ ਰਾਜਾ
(4) ਮਹਿੰਦਰ ਵਰਮਨ (ਸ) ਰੱਥ ਮੰਦਰ

ਉੱਤਰ-
ਸਹੀ ਜੋੜੇ-

(1) ਈਰਾਨੀ ਰਾਜਦੂਤ (ਅ) ਪੁਲਕੇਸ਼ਿਨ ਦੂਜਾ
(2) ਵੀਰੂਪਾਕੰਸ਼ (ਉ) ਚਾਲੁਕਿਆ ਮੰਦਰ
(3) ਮਹਾਂਬਲੀਪੁਰਮ (ਸ) ਰੱਥ ਮੰਦਰ
(4) ਮਹਿੰਦਰ ਵਰਮਨ (ੲ) ਪੱਲਵ ਰਾਜਾ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਪੁਲਕੇਸ਼ਿਨ ਦੂਜੇ ਦਾ ਹਰਸ਼ਵਰਧਨ ਨਾਲ ਯੁੱਧ ਹੋਇਆ ।
(2) ਏਹੋਲ ਅਤੇ ਪਟੰਦਲ ਸਮੁੰਦਰ ਤੱਟ ਲਈ ਮਸ਼ਹੂਰ ਹਨ ।
(3) ਕਾਂਚੀਪੁਰਮ ਚਾਲੂਕਿਆਂ ਦੀ ਰਾਜਧਾਨੀ ਸੀ ।
(4) ਕੈਲਾਸ਼ਨਾਥ ਮੰਦਰ ਪੱਲਵਾਂ ਨੇ ਬਣਵਾਇਆ ਸੀ ।
ਉੱਤਰ-
(1) (√)
(2) (×)
(3) (×)
(4) (√)

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

PSEB 6th Class Social Science Guide ਚਾਲੂਕਿਆ ਅਤੇ ਪੱਲਵ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਲੂਕਿਆਂ ਦੱਖਣੀ ਦੱਕਨ ਦੇ ਪ੍ਰਸਿੱਧ ਰਾਜਾ (ਛੇਵੀਂ ਸ਼ਤਾਬਦੀ ਈ: ਸਨ) ਉਨ੍ਹਾਂ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਵਾਤਾਪੀ (ਬਾਦਾਮੀ) ।

ਪ੍ਰਸ਼ਨ 2.
ਚਾਲੂਕਿਆ ਦੁਆਰਾ ਬਣਵਾਏ ਗਏ ਦੋ ਸਭ ਤੋਂ ਪ੍ਰਸਿੱਧ ਮੰਦਿਰਾਂ ਦੇ ਨਾਂ ਦੱਸੋ ।
ਉੱਤਰ-
ਵੀਰੂਪਾਕੱਸ਼ ਅਤੇ ਪੰਪਨਾਥ ਮੰਦਿਰ ।

ਪ੍ਰਸ਼ਨ 3.
ਕਾਂਚੀ ਦਾ ਪ੍ਰਸਿੱਧ ‘ਕੈਲਾਸ਼ਨਾਥ ਮੰਦਿਰ’ ਕਿਹੜੇ ਰਾਜਵੰਸ਼ ਦੇ ਸ਼ਾਸਕਾਂ ਨੇ ਬਣਵਾਇਆ ?
ਉੱਤਰ-
ਪੱਲਵ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਚਾਲੂਕਿਆ ਨੇ ਕਿਹੜੇ ਧਰਮ ਨੂੰ ਸੰਰੱਖਿਅਣ ਦਿੱਤਾ ?
(ਉ) ਹਿੰਦੂ ਧਰਮ
(ਅ) ਜੈਨ ਧਰਮ
(ੲ) ਇਸਲਾਮ ਧਰਮ ।
ਉੱਤਰ-
(ਅ) ਜੈਨ ਧਰਮ

ਪ੍ਰਸ਼ਨ 2.
ਹੇਠਾਂ ਦਿੱਤੇ ਗਏ ਮੰਦਿਰ ਦਾ ਨਿਰਮਾਣ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ?
PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ 1
(ਉ) ਪੱਲਵ
(ਅ) ਚਾਲੂਕਿਆ
(ੲ) ਗੁਪਤ ।
ਉੱਤਰ-
(ਉ) ਪੱਲਵ

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 3.
ਭਾਰਤ ਵਿਚ ਕਈ ਵਿਦੇਸ਼ੀ ਯਾਤਰੀ ਭਾਰਤ ਆਏ ।ਇਨ੍ਹਾਂ ਵਿਚੋਂ ਕੁਝ ਚੀਨੀ ਯਾਤਰੀ ਵੀ ਸ਼ਾਮਿਲ ਸਨ । ਇਨ੍ਹਾਂ ਵਿਚੋਂ ਕਿਹੜਾ ਯਾਤਰੀ 641 ਈ: ਵਿਚ ਪੁਲਕੇਸ਼ਿਨ ਦੂਜੇ ਦੇ ਰਾਜ ਵਿਚ ਆਇਆ ਸੀ ?
(ਉ) ਫਾਹਯਾਨ
(ਅ) ਹਿਊਨਸਾਂਗ
(ੲ) ਇਤਿਸੰਗ ।
ਉੱਤਰ-
(ਅ) ਹਿਊਨਸਾਂਗ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਲਕੇਸ਼ਿਨ ਦੂਜੇ ਦੇ ਰਾਜ ਵਿੱਚ ਕਿਹੜਾ ਯਾਤਰੀ ਭਾਰਤ ਆਇਆ ਸੀ ?
ਉੱਤਰ-
ਪੁਲਕੇਸ਼ਿਨ ਦੂਜੇ ਦੇ ਰਾਜ ਵਿੱਚ ਚੀਨੀ ਯਾਤਰੀ ਹਿਊਨਸਾਂਗ ਭਾਰਤ ਆਇਆ ਸੀ ।

ਪ੍ਰਸ਼ਨ 2.
ਚਾਲੂਕਿਆ ਰਾਜਿਆਂ ਨੇ ਕਿਹੜੇ-ਕਿਹੜੇ ਨਗਰਾਂ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ ?
ਉੱਤਰ-
ਚਾਲੂਕਿਆ ਰਾਜਿਆਂ ਨੇ ਏਹੋਲ, ਵਾਤਾਪੀ ਅਤੇ ਪਟੱਕਲ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ ।

ਪ੍ਰਸ਼ਨ 3.
ਪੱਲਵ ਵੰਸ਼ ਦਾ ਰਾਜ-ਵਿਸਤਾਰ ਦੱਸੋ ।
ਉੱਤਰ-
ਪੱਲਵ ਵੰਸ਼ ਦਾ ਰਾਜ-ਵਿਸਤਾਰ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ਵਿੱਚ ਸੀ ।

ਪ੍ਰਸ਼ਨ 4.
ਗੁਪਤ ਸਮਰਾਟ ਸਮੁਦਰ ਗੁਪਤ ਨੇ ਕਿਹੜੇ ਪੱਲਵ ਸ਼ਾਸਕ ਨੂੰ ਹਰਾਇਆ ਸੀ ?
ਉੱਤਰ-
ਗੁਪਤ ਸਮਰਾਟ ਸਮੁਦਰ ਗੁਪਤ ਨੇ ਪੱਲਵ ਸ਼ਾਸਕ ਗੋਪਵਰਮਨ ਨੂੰ ਹਰਾਇਆ ਸੀ ।

ਪ੍ਰਸ਼ਨ 5.
ਮਹਾਂਬਲੀਪੁਰਮ ਦੇ ਰੱਥ ਮੰਦਰਾਂ ਦੇ ਨਾਂ ਕਿਨ੍ਹਾਂ ਦੇ ਨਾਂਵਾਂ ‘ਤੇ ਰੱਖੇ ਗਏ ਹਨ ?
ਉੱਤਰ-
ਮਹਾਂਬਲੀਪੁਰਮ ਦੇ ਰੱਥ ਮੰਦਰਾਂ ਦੇ ਨਾਂ ਮਹਾਂਭਾਰਤ ਦੇ ਪਾਂਡਵਾਂ ਦੇ ਨਾਂ ‘ਤੇ ਰੱਖੇ ਗਏ ਹਨ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 6.
ਕਾਂਚੀਪੁਰਮ ਵਿੱਚ ਸਥਿਤ ਇੱਕ ਪ੍ਰਸਿੱਧ ਮੰਦਰ ਦਾ ਨਾਂ ਲਿਖੋ । ਇਹ ਕਿਸਨੇ ਬਣਵਾਇਆ ਸੀ ?
ਉੱਤਰ-
ਕਾਂਚੀਪੁਰਮ ਵਿੱਚ ਸਥਿਤ ਇੱਕ ਪ੍ਰਸਿੱਧ ਮੰਦਰ ‘ਕੈਲਾਸ਼ਨਾਥ’ ਹੈ । ਇਹ ਮੰਦਰ ਪੱਲਵ ਸ਼ਾਸਕਾਂ ਨੇ ਬਣਵਾਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਲੁਕਿਆ ਰਾਜ ਦੀ ਸਥਾਪਨਾ ‘ਤੇ ਇੱਕ ਨੋਟ ਲਿਖੋ ।
ਉੱਤਰ-
ਉੱਤਰੀ ਮਹਾਂਰਾਸ਼ਟਰ ਅਤੇ ਬਰਾਰ (ਵਿਦਰਭਾ) ਵਿੱਚ ਸਾਤਵਾਹਨਾਂ ਦੇ ਪਤਨ ਤੋਂ ਬਾਅਦ ਵਾਕਾਟਕਾਂ ਨੇ ਇੱਕ ਸ਼ਕਤੀਸ਼ਾਲੀ ਰਾਜ ਦੀ ਨੀਂਹ ਰੱਖਣ ਦਾ ਯਤਨ ਕੀਤਾ ਪਰ ਉਹ ਆਪਣੇ ਯਤਨਾਂ ਵਿੱਚ ਸਫਲ ਨਾ ਹੋ ਸਕੇ । ਫਿਰ ਚਾਲੁਕਿਆ ਵੰਸ਼ ਨੇ ਛੇਵੀਂ ਸਦੀ ਦੇ ਆਰੰਭ ਵਿੱਚ ਦੱਖਣੀ ਭਾਰਤ ਦੇ ਪੱਛਮ ਵਿੱਚ ਆਪਣਾ ਰਾਜ ਸਥਾਪਤ ਕਰ ਲਿਆ । ਇਸ ਵੰਸ਼ ਦੀ ਰਾਜਧਾਨੀ ਵਾਤਾਪੀ ਸੀ । ਇਸ ਵੰਸ਼ ਦੀ ਸਥਾਪਨਾ ਦਾ ਸਿਹਰਾ ਪੁਲਕੇਸ਼ਿਨ ਪਹਿਲੇ ਨੂੰ ਪ੍ਰਾਪਤ ਸੀ ।

ਪ੍ਰਸ਼ਨ 2.
ਕੀਰਤੀਵਰਮਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੀਰਤੀਵਰਮਨ ਪੁਲਕੇਸ਼ਿਨ ਪਹਿਲੇ ਦਾ ਪੁੱਤਰ ਸੀ ਜੋ ਉਸਦੀ ਮੌਤ ਤੋਂ ਬਾਅਦ ਚਾਲੁਕਿਆ ਵੰਸ਼ ਦਾ ਰਾਜਾ ਬਣਿਆ । ਕੀਰਤੀਵਰਮਨ ਕਾਫ਼ੀ ਸ਼ਕਤੀਸ਼ਾਲੀ ਰਾਜਾ ਸੀ ।ਉਸਨੇ ਉੱਤਰੀ ਕੋਂਕਣ ਅਤੇ ਕੰਨੜ ਦੇਸ਼ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ । ਉਸਨੂੰ ਭਵਨ-ਨਿਰਮਾਣ ਦਾ ਬਹੁਤ ਸ਼ੌਕ ਸੀ । ਉਸਨੇ ਵਾਤਾਪੀ ਵਿੱਚ ਅਨੇਕਾਂ ਸੁੰਦਰ ਅਤੇ ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕਰਵਾਇਆ ।

ਪ੍ਰਸ਼ਨ 3.
ਪੱਲਵ ਰਾਜਾ ਨਰਸਿੰਘ ਵਰਮਨ ਬਾਰੇ ਲਿਖੋ ।
ਉੱਤਰ-
ਨਰਸਿੰਘ ਵਰਮਨ ਇੱਕ ਸ਼ਕਤੀਸ਼ਾਲੀ ਪੱਲਵ ਰਾਜਾ ਸੀ । ਪੱਲਵਾਂ ਦਾ ਚਾਲੁਕਿਆ ਵੰਸ਼ ਨਾਲ ਸੰਘਰਸ਼ ਚੱਲਦਾ ਰਹਿੰਦਾ ਸੀ । ਚਾਲੁਕਿਆ ਰਾਜਾ ਪੁਲਕੇਸ਼ਿਨ ਦੂਜੇ ਨੇ ਮਹਿੰਦਰ ਵਰਮਨ ਨੂੰ ਹਰਾਇਆ ਸੀ । ਪਰ ਨਰਸਿੰਘ ਵਰਮਨ ਨੇ ਪੁਲਕੇਸ਼ਿਨ ਦੂਜੇ ਨੂੰ ਹਰਾ ਦਿੱਤਾ ਅਤੇ ਉਸਨੂੰ ਮਾਰ ਦਿੱਤਾ । ਇਸ ਨੇ ਹੋਰ ਵੀ ਕਈ ਜਿੱਤਾਂ ਪ੍ਰਾਪਤ ਕੀਤੀਆਂ ਤੇ ਆਪਣੇ ਰਾਜ ਦਾ ਵਿਸਤਾਰ ਕੀਤਾ । ਇਸ ਨੇ ਪਾਂਡਯ, ਚੇਰ ਅਤੇ ਚੋਲ ਰਾਜਿਆਂ ਨਾਲ ਯੁੱਧ ਕੀਤੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਲਕੇਸ਼ਿਨ ਦੂਜੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੁਲਕੇਸ਼ਿਨ ਦੂਜਾ ਚਾਲੂਕਿਆ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ । ਉਸਨੇ ਆਪਣੇ 33 ਸਾਲਾਂ ਦੇ ਸ਼ਾਸਨ ਕਾਲ ਵਿੱਚ ਅਨੇਕਾਂ ਯੁੱਧ ਕਰਕੇ ਆਪਣੀ ਸੈਨਿਕ ਯੋਗਤਾ ਨੂੰ ਸਿੱਧ ਕੀਤਾ । ਉਸਨੇ ਸਭ ਤੋਂ ਪਹਿਲਾਂ ਆਪਣੇ ਚਾਚੇ ਨੂੰ ਹਰਾ ਕੇ ਉਸ ਕੋਲੋਂ ਆਪਣਾ ਰਾਜ ਵਾਪਸ ਲਿਆ । ਉਸਨੇ ਰਾਸ਼ਟਰਕੂਟਾਂ ਦੇ ਹਮਲੇ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਅਤੇ ਕਾਦੰਬਾਂ ‘ਤੇ ਹਮਲਾ ਕਰਕੇ ਉਹਨਾਂ ਦੀ ਰਾਜਧਾਨੀ ਬਨਵਾਸੀ ਨੂੰ ਲੁੱਟਿਆ । ਉਸਦੀ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਗੰਗਵਾਦੀ ਦੇ ਰੰਗਾਂ ਅਤੇ ਮਾਲਾਬਾਰ ਦੇ ਅਲੂਪਾਂ ਨੇ ਉਸਦੀ ਅਧੀਨਤਾ ਮੰਨ ਲਈ । ਉਸਨੇ ਉੱਤਰੀ ਕੌਂਕਣ ਦੇ ਮੌਰੀਆ ਰਾਜੇ ਨੂੰ ਵੀ ਹਰਾਇਆ 1 ਦੱਖਣੀ ਗੁਜਰਾਤ ਦੇ ਲਾਟਾਂ, ਮਾਲਵਿਆਂ ਅਤੇ ਗੁੱਜਰਾਂ ਨੇ ਵੀ ਉਸਦੀ ਸ਼ਕਤੀ ਨੂੰ ਸਵੀਕਾਰ ਕਰ ਲਿਆ ਸੀ । ਉਸ ਦੀਆਂ ਸੈਨਿਕ ਸਫਲਤਾਵਾਂ ਤੋਂ ਡਰ ਕੇ ਚੋਲ, ਚੇਰ ਅਤੇ ਪਾਂਡਯ ਦੇ ਰਾਜਿਆਂ ਨੇ ਵੀ ਉਸ ਦੀ ਅਧੀਨਤਾ ਮੰਨ ਲਈ ਸੀ । ਇੱਥੋਂ ਤੱਕ ਕਿ ਉਸਨੇ ਹਰਸ਼ ਵਰਧਨ ਨੂੰ ਵੀ ਯੁੱਧ ਵਿੱਚ ਹਰਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ ।

ਪੁਲਕੇਨ ਦੂਜਾ ਇੱਕ ਮਹਾਨ ਜੇਤੂ ਹੀ ਨਹੀਂ ਸਗੋਂ ਉੱਚ-ਕੋਟੀ ਦਾ ਸਿਆਸਤਦਾਨ ਵੀ ਸੀ । ਉਸਨੇ ਵਿਦੇਸ਼ੀ ਰਾਜਿਆਂ ਨਾਲ ਕੂਟਨੀਤਿਕ ਸੰਬੰਧ ਕਾਇਮ ਕੀਤੇ । ਉਸਨੇ ਫਾਰਸ ਦੇ ਰਾਜੇ ਖੁਸਰੂ ਦੂਜੇ ਕੋਲ ਆਪਣਾ ਰਾਜਦੂਤ ਵੀ ਭੇਜਿਆ ।

ਪਰ ਪੁਲਕੇਸ਼ਿਨ ਦੂਜੇ ਦੇ ਆਖ਼ਰੀ ਦਿਨ ਬੜੇ ਕਸ਼ਟਮਈ ਸਨ । ਪੱਲਵਾਂ ਨੇ ਆਪਣੇ ਸ਼ਾਸਕ ਨਰਸਿੰਘ ਵਰਮਨ ਦੀ ਅਗਵਾਈ ਵਿੱਚ ਚਾਲੁਕਿਆ ਰਾਜ ‘ਤੇ ਕਈ ਵਾਰ ਸਫਲ ਹਮਲੇ ਕੀਤੇ ਅਤੇ ਉਸ ਦੀ ਰਾਜਧਾਨੀ ਵਾਤਾਪੀ ਨੂੰ ਨਸ਼ਟ ਕਰ ਦਿੱਤਾ । 642 ਈ: ਵਿੱਚ ਪੁਲਕੇਸ਼ਿਨ ਦੂਜੇ ਦੀ ਮੌਤ ਹੋ ਗਈ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 2.
ਮਹਾਂਬਲੀਪੁਰਮ ਦੇ ਮੰਦਰਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਮਹਾਂਬਲੀਪੁਰਮ ਦੇ ਮੰਦਰ ਚੇਨੱਈ ਤੋਂ 69 ਕਿਲੋਮੀਟਰ ਦੂਰ ਮਹਾਂਬਲੀਪੁਰਮ ਵਿੱਚ ਸਥਿਤ ਹਨ । ਇਹ ਮੰਦਰ ਪੱਲਵ ਸ਼ਾਸਕਾਂ ਵਿਸ਼ੇਸ਼ ਤੌਰ ਤੇ ਮਹਿੰਦਰ ਵਰਮਨ ਅਤੇ ਉਸਦੇ ਪੁੱਤਰ ਨਰਸਿੰਘ ਵਰਮਨ ਦੁਆਰਾ ਸੱਤਵੀਂ ਸਦੀ ਵਿੱਚ ਬਣਵਾਏ ਗਏ ਸਨ । ਇਹਨਾਂ ਵਿੱਚੋਂ ਕੁਝ ਮੰਦਰਾਂ ਨੂੰ ਰੱਥ ਮੰਦਰ ਕਿਹਾ ਜਾਂਦਾ ਹੈ ਕਿਉਂਕਿ ਥੋੜ੍ਹੀ ਦੂਰ ਤੋਂ ਦੇਖਣ ਤੋਂ ਇਹਨਾਂ ਦਾ ਆਕਾਰ ਰੱਬ ਵਰਗਾ ਹੀ ਦਿਖਾਈ ਦਿੰਦਾ ਹੈ । ਇਹਨਾਂ ਰੱਥ ਮੰਦਰਾਂ ਦੇ ਨਾਂ ਪਾਂਡਵਾਂ ਦੇ ਨਾਂ ‘ਤੇ ਜ਼ੋਪਦੀ ਰੱਥ, ਧਰਮਰਾਜ ਰੱਥ, ਭੀਮ ਰੱਥ, ਅਰਜੁਨ ਰੱਥ ਆਦਿ ਰੱਖੇ ਗਏ ਹਨ । ਇਹ ਮੰਦਰ ਇੱਕ ਹੀ ਚੱਟਾਨ ਨੂੰ ਕੱਟ ਕੇ ਬਣਾਏ ਗਏ ਹਨ ਤੇ ਇਹਨਾਂ ਵਿੱਚ ਕਿਤੇ ਵੀ ਜੋੜ ਨਹੀਂ ਹੈ । ਇਹਨਾਂ ਮੰਦਰਾਂ ਵਿੱਚ ਜਿਹੜੀਆਂ ਮੂਰਤੀਆਂ ਰੱਖੀਆਂ ਗਈਆਂ ਹਨ, ਉਹ ਵੀ ਇੱਕ ਚੱਟਾਨ ਨੂੰ ਕੱਟ ਕੇ ਬਣਾਈਆਂ ਗਈਆਂ ਹਨ । ਇਹ ਮੂਰਤੀਆਂ ਬਹੁਤ ਸੁੰਦਰ ਅਤੇ ਵਿਸ਼ਾਲ ਹਨ । ਇਹ ਸਾਰੇ ਮੰਦਰ ਸ਼ੈਵ ਮੰਦਰ ਹਨ । ਇਹਨਾਂ ਮੰਦਰਾਂ ਦੇ ਮੁੱਖ ਦਰਵਾਜ਼ਿਆਂ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਇਲਾਵਾ ਪੱਲਵ ਰਾਜੇ-ਰਾਣੀਆਂ ਦੀਆਂ ਮੂਰਤੀਆਂ ਵੀ ਹਨ । ਮਹਾਂਬਲੀਪੁਰਮ ਵਿੱਚ ਹੀ ਪੱਲਵ ਸ਼ਾਸਕ ਨਰਸਿੰਘ ਵਰਮਨ ਦੁਆਰਾ ਸਮੁੰਦਰ ਤੱਟ ‘ਤੇ ਬਣਵਾਏ ਕਈ ਗੁਫ਼ਾ-ਮੰਦਰ ਹਨ, ਜਿਹਨਾਂ ਨੂੰ, ਕਈ ਤਰ੍ਹਾਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ ।