PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

Punjab State Board PSEB 7th Class Science Book Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ Textbook Exercise Questions, and Answers.

PSEB Solutions for Class 7 Science Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

PSEB 7th Class Science Guide ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 128)

ਪ੍ਰਸ਼ਨ 1.
ਨਬਜ਼ ਦਰ ਕੀ ਹੁੰਦੀ ਹੈ ?
ਉੱਤਰ-
ਨਬਜ਼ ਦੀ ਦਰ-ਕਿਸੇ ਵਿਅਕਤੀ ਦੀ ਇੱਕ ਮਿੰਟ ਵਿੱਚ ਜਿੰਨੀ ਵਾਰੀ ਨਬਜ਼ ਧੱਕ-ਧੱਕ ਕਰੇ, ਉਹ ਉਸਦੀ ਨਬਜ਼ ਦਰ ਕਹਾਉਂਦੀ ਹੈ ।

ਪ੍ਰਸ਼ਨ 2.
ਅਸੀਂ ਨਬਜ਼ ਕਿੱਥੇ-ਕਿੱਥੇ ਮਹਿਸੂਸ ਕਰ ਸਕਦੇ ਹਾਂ ?
ਉੱਤਰ-
ਅਸੀਂ ਗਰਦਨ ‘ਤੇ, ਗੋਡੇ ਦੇ ਪਿੱਛੇ ਅਤੇ ਗਿੱਟੇ ਦੇ ਜੋੜ ਦੇ ਨੇੜੇ ਨਬਜ਼ ਮਹਿਸੂਸ ਕਰ ਸਕਦੇ ਹਾਂ ।

ਸੋਚੋ ਅਤੇ ਉੱਤਰ ਦਿਓ : (ਪੇਜ 131)

ਪ੍ਰਸ਼ਨ 1.
ਸਟੈਥੋਸਕੋਪ ਕੀ ਹੈ ?
ਉੱਤਰ-
ਡਾਕਟਰ, ਮਰੀਜ਼ ਦੀ ਹਾਲਤ ਦੀ ਜਾਂਚ ਕਰਨ ਸਮੇਂ ਉਸਦੇ ਸਰੀਰ ਦੇ ਅੰਦਰ ਦਿਲ ਅਤੇ ਫੇਫੜਿਆਂ ਦੀਆਂ ਆਵਾਜ਼ਾਂ ਸੁਣਨ ਲਈ ਸਟੈਥੋਸਕੋਪ ਦੀ ਵਰਤੋਂ ਕਰਦੇ ਹਨ । ਸਟੈਥੋਸਕੋਪ ਦੇ ਇੱਕ ਸਿਰੇ ‘ਤੇ ਚੈਸਟ ਪੀਸ ਅਤੇ ਦੂਸਰੇ ਸਿਰੇ ‘ਤੇ ਈਅਰ ਪੀਸ ਹੁੰਦਾ ਹੈ । ਇਹ ਦੋਨੋਂ ਪੀਸ ਰਬੜ ਦੀ ਨਲੀ ਦੁਆਰਾ ਜੁੜੇ ਹੁੰਦੇ ਹਨ ।

ਪ੍ਰਸ਼ਨ 2.
ਕੀ ਦਿਲ ਦੀ ਧੜਕਨ ਅਤੇ ਨਬਜ਼ ਵਿੱਚ ਕੋਈ ਸੰਬੰਧ ਹੈ ?
ਉੱਤਰ-
ਨਬਜ਼ ਦਰ ਅਤੇ ਦਿਲ ਧੜਕਨ ਦੀ ਦਰ ਦੋਨੋਂ ਇੱਕ ਸਮਾਨ ਹੁੰਦੇ ਹਨ ਕਿਉਂਕਿ ਦਿਲ ਦਾ ਸੁੰਗੜਨਾ ਧਮਨੀਆਂ ਵਿੱਚ ਖੂਨ ਦਾ ਦਬਾਅ ਵਧਾਉਂਦਾ ਹੈ ਜਿਸ ਦਾ ਪਤਾ ਨਬਜ਼ ਦੀ ਧੱਕ-ਧੱਕ ਤੋਂ ਲਗਦਾ ਹੈ । ਇਸ ਲਈ ਨਬਜ਼ ਦੀ ਜਾਂਚ ਸਿੱਧੀ ਦਿਲ ਦੀ ਧੜਕਨ ਦਰ ਦਾ ਮਾਪ ਹੈ ।

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

ਸੋਚੋ ਅਤੇ ਉੱਤਰ ਦਿਓ : (ਪੇਜ 133)

ਪ੍ਰਸ਼ਨ 1.
ਪਸਰਣ ਕੀ ਹੁੰਦਾ ਹੈ ?
ਉੱਤਰ-
ਪਰਾਸਰਣ-ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਘੋਲਕ ਇੱਕ ਅਰਧ-ਪਾਰਗਾਮੀ ਝੱਲੀ ਰਾਹੀਂ ਘੱਟ ਸੰਘਣਤਾ ਵਾਲੇ ਘੋਲ ਤੋਂ ਵੱਧ ਸੰਘਣਤਾ ਵਾਲੇ ਘੋਲ ਵੱਲ ਜਾਂਦਾ ਹੈ ਅਤੇ ਤਿੱਲੀ ਦੇ ਦੋਵਾਂ ਪਾਸੇ ਦੇ ਘੋਲਾਂ ਦੀ ਸੰਘਣਤਾ ਬਰਾਬਰ ਹੋ ਜਾਂਦੀ ਹੈ ।

ਪ੍ਰਸ਼ਨ 2.
ਅਰਧ-ਪਾਰਗਾਮੀ ਝੱਲੀ ਕੀ ਹੁੰਦੀ ਹੈ ?
ਉੱਤਰ-
ਅਰਧ-ਪਾਰਗਾਮੀ ਝੱਲੀ ਇੱਕ ਪ੍ਰਕਾਰ ਦੀ ਜੈਵਿਕ ਜਾਂ ਸੰਸ਼ਲਿਸ਼ਟ, ਪਾਲੀਮਰ ਤੋਂ ਬਣੀ ਝਿੱਲੀ ਹੁੰਦੀ ਹੈ ਜਿਸ ਵਿਚੋਂ ਪਰਾਸਰਣ ਕਿਰਿਆ ਰਾਹੀਂ ਕੁੱਝ ਅਣੂ ਜਾਂ ਆਇਨ ਚਾਰਜਿਤ ਕਣ ਲੰਘ ਸਕਦੇ ਹਨ । ਆਲੂ ਦੀਆਂ ਕੰਧਾਂ ਅਰਧ ਪਾਰਗਾਮੀ ਖਿੱਲੀ ਵਾਂਗ ਕੰਮ ਕਰਦੀਆਂ ਹਨ ।

PSEB 7th Class Science Guide ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਪੌਦਿਆਂ ਵਿੱਚ ਪਾਣੀ ਅਤੇ ਖਣਿਜਾਂ ਦਾ ਪਰਿਵਹਨ ……………… ਦੁਆਰਾ ਕੀਤਾ ਜਾਂਦਾ ਹੈ ।
ਉੱਤਰ-
ਜੜਾਂ,

(ii) ਸਰੀਰ ਦੀਆਂ ਅੰਦਰੂਨੀ ਆਵਾਜ਼ਾਂ ਨੂੰ ਸੁਣਨ ਲਈ ਡਾਕਟਰ ………….. ਦੀ ਵਰਤੋਂ ਕਰਦੇ ਹਨ ।
ਉੱਤਰ-
ਸਟੈਥੋਸਕੋਪ,

(iii) ਪਸੀਨੇ ਵਿੱਚ ਪਾਣੀ ਅਤੇ …………….. ਹੁੰਦਾ ਹੈ ।
ਉੱਤਰ-
ਲੂਣ,

(iv) ਖ਼ੂਨ ਦੀਆਂ ਨਲੀਆਂ ਜਿਨ੍ਹਾਂ ਦੀਆਂ ਕੰਧਾਂ ਮੋਟੀਆਂ ਅਤੇ ਲਚਕੀਲੀਆਂ ਹੁੰਦੀਆਂ ਹਨ, ਨੂੰ ……….. ਕਹਿੰਦੇ ਹਨ ।
ਉੱਤਰ-
ਧਮਨੀ,

(v) ਦਿਲ ਦੀ ਲੈਅਬੱਧ ਸੁੰਗੜਨ ਅਤੇ ਫੈਲਣ ਨੂੰ …………. ਕਹਿੰਦੇ ਹਨ ।
ਉੱਤਰ-
ਧੜਕਨ ।

2. ਸਹੀ ਜਾਂ ਗਲਤ ਦੱਸੋ

(i) ਪੌਦਿਆਂ ਵਿੱਚ ਫਲੋਇਮ ਵਹਿਣੀਆਂ ਭੋਜਨ ਪਦਾਰਥਾਂ ਦਾ ਸਥਾਨੰਤਰਣ ਕਰਦੀਆਂ ਹਨ ।
ਉੱਤਰ-
ਗ਼ਲਤ,

(ii) ਆਕਸੀਜਨ ਰਹਿਤ ਖ਼ੂਨ ਸ਼ਿਰਾਵਾਂ ਦੁਆਰਾ ਵਾਪਸ ਦਿਲ ਨੂੰ ਭੇਜ ਦਿੱਤਾ ਜਾਂਦਾ ਹੈ ।
ਉੱਤਰ-
ਸਹੀ,

(iii) ਸ਼ਿਰਾਵਾਂ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਹਨ ।
ਉੱਤਰ-
ਗ਼ਲਤ,

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

(iv) ਪਲਾਜ਼ਮਾ ਖੂਨ ਦਾ ਠੋਸ ਭਾਗ ਹੁੰਦਾ ਹੈ ।
ਉੱਤਰ-
ਗ਼ਲਤ,

(v) ਖੂਨ ਦਾ ਲਾਲ ਰੰਗ ਖੂਨ ਵਿੱਚ ਮੌਜੂਦ ਪਲਾਜ਼ਮਾ ਦੇ ਕਾਰਨ ਹੁੰਦਾ ਹੈ ।
ਉੱਤਰ-
ਗ਼ਲਤ ।

3. ਕਾਲਮ ‘ੴ’ ਅਤੇ ‘ਅ’ ਦਾ ਮਿਲਾਨ ਕਰੋ

ਕਾਲਮ ‘ਉ’ ਕਾਲਮ ‘ਅ’
(i) ਪਾਣੀ ਦਾ ਪਰਿਵਹਨ (ਉ) ਸਟੋਮੈਟਾ
(ii) ਹੇ ਲਾਲ ਰੰਗ (ਅ) ਜ਼ਾਇਲਮ
(iii) ਗੈਸਾਂ ਦਾ ਵਟਾਂਦਰਾ (ਇ) ਹੀਮੋਗਲੋਬਿਨ
(iv) ਖੂਨ ਦਾ ਥੱਕਾ (ਸ) ਫਲੋਇਮ
(v) ਭੋਜਨ ਦਾ ਸਥਾਨੰਤਰਣ (ਹ) ਪਲੇਟਲੈਟਸ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਪਾਣੀ ਦਾ ਪਰਿਵਹਨ (ਅ) ਜ਼ਾਇਲਮ
(ii) ਲਾਲ ਰੰਗ (ਇ) ਹੀਮੋਗਲੋਬਿਨ
(iii) ਗੈਸਾਂ ਦਾ ਵਟਾਂਦਰਾ (ਉ) ਸਟੋਮੈਟਾ
(iv) ਖੂਨ ਦਾ ਥੱਕਾ (ਹ) ਪਲੇਟਲੈਟਸ
(v) ਭੋਜਨ ਦਾ ਸਥਾਨੰਤਰਣ (ਸ) ਫਲੋਇਮ ॥

4. ਸਹੀ ਉੱਤਰ ਚੁਣੋ

(i) ਖੂਨ ਦੇ ਸੈੱਲਾਂ ਦੇ ਜੰਮਣ ਵਿੱਚ ਮਦਦ ਕਰਦਾ ਹੈ
(ਉ) ਪਲਾਜ਼ਮਾ
(ਅ) ਸਫ਼ੈਦ ਲਹੁ ਸੈੱਲ
(ਇ) ਲਾਲ ਲਹੂ ਸੈੱਲ
(ਸ) ਪਲੇਟਲੈਟਸ ॥
ਉੱਤਰ-
(ਸ) ਪਲੇਟਲੈਟਸ ।

(ii) ਦਿਲ ਦੇ ਹੇਠਲੇ ਦੋ ਖਾਨਿਆਂ ਨੂੰ ਕਹਿੰਦੇ ਹਨ :
(ੳ) ਆਰੀਕਲ
(ਅ) ਵਾਲਵ
(ਇ) ਸ਼ਿਰਾਵਾਂ ।
(ਸ) ਵੈਂਟਰੀਕਲ ॥
ਉੱਤਰ-
(ਸ) ਵੈਂਟਰੀਕਲ ॥

(iii) ਮਲ ਨਿਕਾਸ ਪ੍ਰਣਾਲੀ ਵਿੱਚ ਹੁੰਦੇ ਹਨ
(ਉ) ਗੁਰਦੇ
(ਅ) ਮਸਾਨਾ ।
(ੲ) ਮੂਤਰ-ਦੁਆਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

(iv) ਉਹ ਪੇਸ਼ੀਦਾਰ ਅੰਗ ਜੋ ਲਗਾਤਾਰ ਪੰਪ ਵਾਂਗ ਕੰਮ ਕਰਨ ਲਈ ਧੜਕਦਾ ਰਹਿੰਦਾ ਹੈ ।
(ਉ) ਧਮਣੀਆਂ
(ਅ) ਗੁਰਦੇ
(ਇ) ਦਿਲ
(ਸ) ਸ਼ਿਰਾਵਾਂ ।
ਉੱਤਰ-
(ੲ) ਦਿਲ ।

(v) ਖ਼ੂਨ ਵਿੱਚ ਸ਼ਾਮਲ ਹੁੰਦੇ ਹਨ ।
(ਉ) ਪਲਾਜ਼ਮਾ
(ਅ) ਲਾਲ ਲਹੁ ਸੈੱਲ
(ਈ) ਸਫ਼ੈਦ ਲਹੂ ਸੈੱਲ
(ਸ) ਉਪਰੋਕਤ ਸਾਰੇ ॥
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਲਹੂ ਦਾ ਰੰਗ ਲਾਲ ਕਿਉਂ ਹੁੰਦਾ ਹੈ ?
ਉੱਤਰ-
ਲਹੂ ਦਾ ਲਾਲ ਰੰਗ-ਹੀਮੋਗਲੋਬਿਨ ਨਾਂ ਦਾ ਵਰਣਕ ਜੋ ਇੱਕ ਪ੍ਰੋਟੀਨ ਹੈ । ਇਹ ਲੋਹੇ ਦੇ ਅਣੂਆਂ ਨਾਲ ਮਿਲ ਕੇ ਇੱਕ ਜਟਿਲ ਯੌਗਿਕ ਬਣਾਉਂਦਾ ਹੈ ਅਤੇ ਆਕਸੀਜਨ ਨੂੰ ਆਪਣੇ ਨਾਲ ਲੈ ਕੇ ਸਰੀਰ ਦੇ ਵੱਖ-ਵੱਖ ਅੰਗ ਵੱਲ ਜਾਂਦਾ ਹੈ । ਲੋਹੇ ਦੀ ਵਧੇਰੀ ਮਾਤਰਾ ਹੋਣ ਕਾਰਨ ਇਹ ਲਾਲ ਰੰਗ ਨੂੰ ਪਰਾਵਰਤਿਤ ਕਰਦਾ ਹੈ, ਜਿਸ ਕਰਕੇ ਲਹੂ ਲਾਲ ਰੰਗ ਦਾ ਦਿਖਾਈ ਦਿੰਦਾ ਹੈ ।

ਪ੍ਰਸ਼ਨ (ii)
ਸਥਾਨੰਤਰਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਥਾਨੰਤਰਣ-ਪੱਤਿਆਂ ਵਿੱਚ ਤਿਆਰ ਭੋਜਨ ਪਦਾਰਥਾਂ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸਥਾਨੰਤਰ ਕਹਿੰਦੇ ਹਨ ।

ਪ੍ਰਸ਼ਨ (iii)
ਡਾਇਆਲਿਸਿਸ ਕੀ ਹੁੰਦਾ ਹੈ ?
ਉੱਤਰ-
ਡਾਇਆਲਿਸਿਸ-ਜੇਕਰ ਕਿਸੇ ਵਿਅਕਤੀ ਦੇ ਦੋਨੋਂ ਗੁਰਦੇ ਖਰਾਬ ਹੋ ਜਾਣ ਤਾਂ ਲਹੂ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ, ਜਿਸ ਕਾਰਨ ਹਾਨੀਕਾਰਕ ਠੋਸ ਅਤੇ ਤਰਲ ਵਿਅਰਥ ਪਦਾਰਥ ਸਰੀਰ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਹਨ । ਅਜਿਹਾ ਵਿਅਕਤੀ ਜ਼ਿਆਦਾ ਦੇਰ ਤੱਕ ਜਿਉਂਦਾ ਨਹੀਂ ਰਹਿ ਸਕਦਾ ਜਦੋਂ ਤੱਕ ਕਿ ਉਸਦੇ ਲਹੁ ਨੂੰ ਸਮੇਂ-ਸਮੇਂ ਤੇ ਬਣਾਉਟੀ ਗੁਰਦੇ ਦੁਆਰਾ ਫਿਲਟਰ ਨਾ ਕੀਤਾ ਜਾਵੇ । ਕਿਸੇ ਮਸ਼ੀਨ ਬਣਾਉਟੀ ਗੁਰਦੇ ਦੀ ਮਦਦ ਨਾਲ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਾਇਆਸਿਸ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਲਹੂ ਦੇ ਤਿੰਨ ਕੰਮ ਦੱਸੋ ।
ਉੱਤਰ-
ਲਹੂ ਦੇ ਕੰਮ

  1. ਲਹੂ-ਆਕਸੀਜਨ ਅਤੇ ਪੋਸ਼ਕਾਂ ਦਾ ਸਥਾਨੰਤਰਣ ਫੇਫੜਿਆਂ ਅਤੇ ਟਿਸ਼ੂਆਂ ਤੱਕ ਕਰਦਾ ਹੈ ।
  2. ਹੂ ਅਪਸ਼ਿਸ਼ਟ ਪਦਾਰਥਾਂ ਨੂੰ ਗੁਰਦਿਆਂ ਅਤੇ ਜਿਗਰ ਤਕ ਲਿਜਾਂਦਾ ਹੈ ।
  3. ਲਹੂ ਸੰਕ੍ਰਮਣ ਦਾ ਮੁਕਾਬਲਾ ਕਰਨ ਲਈ ਐਂਟੀਬਾਡੀਜ਼ ਨੂੰ ਲੈ ਕੇ ਜਾਂਦਾ ਹੈ ।
  4. ਲਹੂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ।

ਪ੍ਰਸ਼ਨ (ii)
ਸ਼ਿਰਾਵਾਂ ਵਿੱਚ ਵਾਲਵ ਕਿਉਂ ਹੁੰਦੇ ਹਨ ?
ਉੱਤਰ-
ਸ਼ਿਰਾਵਾਂ ਵਿੱਚ ਵਾਲਵ ਦਾ ਮੁੱਖ ਕੰਮ ਹੈ ਕਿ ਖੂਨ ਨੂੰ ਵਾਪਸ ਆਉਣ ਤੋਂ ਰੋਕਣਾ ਕਿਉਂ ਜੋ ਇਨ੍ਹਾਂ ਵਿੱਚ ਖੂਨ ..
PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ 1
ਭੋਜਨ ਦਾ ਪਰਿਵਹਨ-ਪੌਦੇ ਪੱਤਿਆਂ ਵਿੱਚ ਪ੍ਰਕਾਸ਼ ਸੰਸਲੇਸ਼ਣ ਦੁਆਰਾ ਤਿਆਰ ਹੋਏ ਭੋਜਨ ਨੂੰ ਪੌਦੇ ਦੇ ਹਰ ਭਾਗ ਤੱਕ ਪਹੁੰਚਾਉਣ ਦੀ ਲੋੜ ਹੁੰਦੀ ਹੈ । ਪੌਦਿਆਂ ਵਿੱਚ ਭੋਜਨ ਦੇ ਪਰਿਵਹਨ ਲਈ ਜ਼ਿੰਮੇਵਾਰ ਟਿਸ਼ੂ ਨੂੰ ਫਲੋਇਮ ਕਿਹਾ ਜਾਂਦਾ ਹੈ । ਫਲੋਇਮ, ਪੱਤਿਆਂ ਵਿੱਚ ਪੈਦਾ ਹੋਏ ਗੁਲੂਕੋਜ਼ ਨੂੰ ਪੌਦਿਆਂ ਦੇ ਸਾਰੇ ਭਾਗਾਂ ਤੱਕ ਪਹੁੰਚਾਉਂਦਾ ਹੈ | ਪੱਤਿਆਂ ਵਿੱਚ ਤਿਆਰ ਭੋਜਨ ਪਦਾਰਥਾਂ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸਥਾਨੰਤਰਣ ਕਹਿੰਦੇ ਹਨ ।

PSEB Solutions for Class 7 Science ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਦਿਲ ਤੋਂ ਖੂਨ ਦਾ ਸਰੀਰ ਦੇ ਸਾਰੇ ਅੰਗਾਂ ਵਿੱਚ ਪਰਿਵਹਨ ………. ਦੇ ਦੁਆਰਾ ਹੁੰਦਾ ਹੈ ।
ਉੱਤਰ-
ਧਮਨੀਆਂ,

(ii) ਹੀਮੋਗਲੋਬਿਨ ……………. ਕੋਸ਼ਿਕਾਵਾਂ ਵਿੱਚ ਮਿਲਦਾ ਹੈ ।
ਉੱਤਰ-
ਲਾਲ ਰਕਤ,

(iii) ਧਮਣੀਆਂ ਅਤੇ ਸ਼ਿਰਾਵਾਂ ………. ਦੇ ਜਾਲ ਦੁਆਰਾ ਜੁੜੀਆਂ ਰਹਿੰਦੀਆਂ ਹਨ ।
ਉੱਤਰ-
ਕੇਸ਼ਿਕਾਵਾਂ,

(iv) ਦਿਲ ਦਾ ਤਰਤੀਬ ਅਨੁਸਾਰ ਫੈਲਾਅ ਅਤੇ ਸੁੰਗੜਨਾਂ ………… ਅਖਵਾਉਂਦਾ ਹੈ ।
ਉੱਤਰ-
ਦਿਲ ਦੀ ਧੜਕਨ,

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

(v) ਮਨੁੱਖੀ ਸਰੀਰ ਦੀ ਮੁੱਖ ਮਲ ਉਪਜ ………… ਹੈ ।
ਉੱਤਰ-
ਮੂਤਰ ।

2. ਕਾਲਮ ‘ਉ’ ਵਿੱਚ ਦਿੱਤੀਆਂ ਗਈਆਂ ਸੰਰਚਨਾਵਾਂ ਦਾ ਕਾਲਮ ‘ਅ’ ਵਿੱਚ ਦਿੱਤੀਆਂ ਗਈਆਂ ਕਿਰਿਆਵਾਂ ਨਾਲ ਮਿਲਾਨ ਕਰੋ –

ਕਾਲਮ ‘ਉ’ ਕਾਲਮ ਅ’
(i) ਸਟੋਮੈਟਾ (ਉ) ਪਾਣੀ ਦਾ ਸੋਖਣ
(ii) ਜ਼ਾਈਲਮ (ਅ) ਵਾਸ਼ਪ-ਉਤਸਰਜਨ
(iii) ਜੜ੍ਹ ਰੋਮ (ੲ) ਭੋਜਨ ਦਾ ਪਰਿਵਹਨ
(iv) ਫਲੋਇਮ (ਸ) ਪਾਣੀ ਦਾ ਪਰਿਵਹਨ ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਸਟੋਮੈਟਾ (ਅ) ਵਾਸ਼ਪ-ਉਤਸਰਜਨ
(ii) ਜ਼ਾਈਲਮ (ਸ) ਪਾਣੀ ਦਾ ਪਰਿਵਹਨ
(iii) ਜੜ੍ਹ ਰੋਮ (ਉ) ਪਾਣੀ ਦਾ ਸੋਖਣ
(iv) ਫਲੋਇਮ (ਇ) ਭੋਜਨ ਦਾ ਪਰਿਵਹਨ ।

3. ਸਹੀ ਵਿਕਲਪ ਚੁਣੋ

(i) ਮਨੁੱਖੀ ਦਿਲ ਵਿੱਚ ਕਿੰਨੇ ਖਾਨੇ ਹੁੰਦੇ ਹਨ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਚਾਰ ।
ਉੱਤਰ-
(ਸ) ਚਾਰ ॥

(ii) ਦਿਲ ਦੀ ਧੜਕਨ ਮਾਪਣ ਵਾਲੇ ਯੰਤਰ ਨੂੰ ਆਖਦੇ ਹਨ
(ਉ) ਸਟੈਥੋਸਕੋਪ
(ਅ) ਹਾਰੋਸਕੋਪ
(ਇ) ਮਾਈਕ੍ਰੋਸਕੋਪ
(ਸ) ਟੈਲੀਸਕੋਪ ॥
ਉੱਤਰ-
(ੳ) ਸਟੈਥੋਸਕੋਪ ।

(iii) ਮਨੁੱਖ ਵਿੱਚ ਮੁੱਖ ਉਤਸਰਜਨ ਅੰਗ ਕਿਹੜਾ ਹੈ ?
(ਉ) ਫੇਫੜੇ
(ਆ) ਗੁਰਦਾ
(ਇ) ਮਿਹਦਾ ।
(ਸ) ਦਿਲ ।
ਉੱਤਰ-
(ਅ) ਗੁਰਦਾ ।

(iv) ਖੂਨ ਦੇ ਘਟਕ ਕਿਹੜੇ-ਕਿਹੜੇ ਹਨ ?
(ਉ) ਲਾਲ ਲਹੂ ਸੈੱਲ
(ਅ) ਚਿੱਟੇ ਲਹੂ ਸੈੱਲ
(ਇ) ਪਲੇਟਲੈਟਸ ,
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

(v) ਦਿਲ ਦੀ ਧੜਕਨ ਦੀ ਦਰ ਪ੍ਰਤੀ ਮਿੰਟ ਕਿੰਨੀ ਹੈ ?
(ਉ) 72-80 ਵਾਰ
(ਅ) 52-60 ਵਾਰ
(ਇ) 92-100 ਵਾਰ ।
(ਸ) 62-70 ਵਾਰ
ਉੱਤਰ-
(ਉ) 72-80 ਵਾਰ ।

(vi) ਹੇਠ ਲਿਖਿਆਂ ਵਿੱਚੋਂ ਉਤਸਰਜਨ ਪ੍ਰਣਾਲੀ ਦਾ ਅੰਗ ਨਹੀਂ ਹੈ ?
(ਉ) ਗੁਰਦਾ ‘
(ਅ) ਫੇਫੜਾ
(ਇ) ਮੂਤਰ ਥੈਲੀ
(ਸ) ਮੂਤਰ ਮਾਰਗ ।
ਉੱਤਰ-
(ਅ) ਫੇਫੜਾ ।

4. ਹੇਠ ਲਿਖੇ ਕਥਨਾਂ ਵਿਚੋਂ ਸਹੀ ਅਤੇ ਗ਼ਲਤ ਕਥਨ ਦੱਸੋ

(i) ਸਪਾਇਰੋਗਾਇਰਾ ਵਿੱਚ ਪਦਾਰਥਾਂ ਦਾ ਪਰਿਵਹਨ, ਪਰਾਸਰਨ ਵਿਧੀ ਦੁਆਰਾ ਹੁੰਦਾ ਹੈ ।
ਉੱਤਰ-
ਸਹੀ,

(ii) ਖੂਨ ਦਾ ਥੱਕਾ ਬਣਨ ਲਈ ਪਲੇਟਲੈਟਸ ਦੀ ਲੋੜ ਨਹੀਂ ਹੁੰਦੀ ਹੈ ।
ਉੱਤਰ-
ਗ਼ਲਤ,

(iii), ਹਾਈਡਰਾ ਵਿੱਚ ਉਤਸਰਜਨ ਵਿਸਰਣ ਵਿਧੀ ਦੁਆਰਾ ਨਹੀਂ ਹੁੰਦਾ ਹੈ ।
ਉੱਤਰ-
ਗ਼ਲਤ,

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

(iv) ਜ਼ਾਈਲਮ ਅਤੇ ਫਲੋਇਸ ਵਾਹਿਨੀ ਟਿਸ਼ੂ ਹਨ ।
ਉੱਤਰ-
ਸਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੌਦਿਆਂ ਵਿੱਚ ਮੁੱਖ ਪਰਿਵਹਨ ਉੱਤਕ ਕਿਹੜੇ-ਕਿਹੜੇ ਹਨ ?
ਉੱਤਰ-
ਪੌਦਿਆਂ ਵਿੱਚ ਪਰਿਵਹਨ ਉੱਤਕ ਜ਼ਾਈਲਮ ਅਤੇ ਫਲੋਇਮ ਹਨ । ਦਬਾਅ ਘੱਟ ਹੁੰਦਾ ਹੈ । ਅਰਥਾਤ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਖੂਨ ਇੱਕ ਦਿਸ਼ਾ ਵਿੱਚ ਵਹਿ ਰਿਹਾ ਹੈ । ਸ਼ਿਰਾਵਾਂ ਵਿੱਚ ਲੱਗੇ ਵਾਲਵ ਗੁਰੂਤਾਆਕਸ਼ਣ ਦੇ ਉਲਟ ਦਿਸ਼ਾ ਵਿੱਚ ਖ਼ੂਨ ਨੂੰ ਵਾਪਸ ਦਿਲ ਤੱਕ ਵਹਿਣ ਲਈ ਸਹਾਇਤਾ ਕਰਦੇ ਹਨ ।

ਪ੍ਰਸ਼ਨ 2.
ਦਿਲ ਵਿੱਚ ਵਾਲਵਾਂ ਦਾ ਕੀ ਕਾਰਜ ਹੈ ?
ਉੱਤਰ-
ਦਿਲ ਵਿੱਚ ਵਾਲਵਾਂ ਦੇ ਕਾਰਨ ਲਹੂ ਦਾ ਪਰਿਵਹਨ ਇਕ ਹੀ ਮਾਰਗ ਜਾਂ ਦਿਸ਼ਾ ਵਿੱਚ ਹੁੰਦਾ ਹੈ ।

ਪ੍ਰਸ਼ਨ 3.
ਬਨਾਵਟੀ ਗੁਰਦਿਆਂ ਵਿੱਚ ਕਿਹੜੀ ਵਿਧੀ ਕਾਰਜ ਕਰਦੀ ਹੈ ?
ਉੱਤਰ-
ਡਾਇਆਲੈਸਿਸ ॥

ਪ੍ਰਸ਼ਨ 4.
ਮੂਤਰ ਵਹਿਣੀਆਂ ਦੁਆਰਾ ਮੂਤਰ ਕਿੱਥੇ ਜਾਂਦਾ ਹੈ ?
ਉੱਤਰ-
ਮੂਤਰ ਥੈਲੀ ਵਿੱਚ ।

ਪ੍ਰਸ਼ਨ 5.
ਮੂਤਰ ਥੈਲੀ ਕੀ ਹੈ ?
ਉੱਤਰ-
ਇਹ ਇੱਕ ਪੇਸ਼ੀ ਥੈਲੇ ਵਰਗੀ ਸੰਰਚਨਾ ਹੈ, ਜਿਸ ਵਿੱਚ ਮੂਤਰ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ ਅਤੇ ਮੂਤਰ ਮਾਰਗ ਦੁਆਰਾ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ ।

ਪ੍ਰਸ਼ਨ 6.
ਫੇਫੜਿਆਂ ਦੁਆਰਾ ਕਿਹੜਾ ਵਿਅਰਥ ਪਦਾਰਥ ਬਾਹਰ ਕੱਢਿਆ ਜਾਂਦਾ ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 7.
ਡਾਇਆਲੈਸਿਸ ਕੀ ਹੈ ?
ਉੱਤਰ-
ਡਾਇਆਲੈਸਿਸ (Dialysis)-ਉਹ ਵਿਧੀ ਹੈ, ਜਿਸ ਵਿੱਚ ਬਨਾਵਟੀ ਗੁਰਦਿਆਂ ਦੁਆਰਾ ਵਿਅਰਥ ਪਦਾਰਥ ਛਾਣੇ ਜਾਂਦੇ ਹਨ, ਉਨ੍ਹਾਂ ਨੂੰ ਡਾਇਆਲੈਸਿਸ ਕਹਿੰਦੇ ਹਨ ।

ਪ੍ਰਸ਼ਨ 8.
ਵਾਸ਼ਪ-ਉਤਸਰਜਨ ਕੀ ਹੈ ?
ਉੱਤਰ-
ਵਾਸ਼ਪ-ਉਤਸਰਜਨ (Transpiration)-ਪੌਦਿਆਂ ਦੇ ਪੱਤਿਆਂ ਦੀ ਸੜਾ ਤੋਂ ਪਾਣੀ ਦਾ ਵਾਸ਼ਪਿਤ ਹੋਣਾ, ਵਾਸ਼ਪ-ਉਤਸਰਜਨ ਹੈ !

ਪ੍ਰਸ਼ਨ 9.
ਲਹੂ ਵਿੱਚ ਲਾਲ ਵਰਣਕ ਕਿਹੜਾ ਹੈ ?
ਉੱਤਰ-
ਹੀਮੋਗਲੋਬਿਨ (Haemoglobin) ॥

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੋਸ਼ਿਕਾਵਾਂ ਕੀ ਹਨ ? ਇਹਨਾਂ ਦੇ ਕਾਰਜ ਲਿਖੋ ।
ਉੱਤਰ-
ਕੋਸ਼ਿਕਾਵਾਂ-ਬਹੁਤ ਹੀ ਬਰੀਕ ਅਤੇ ਪਤਲੀਆਂ ਨਲੀਆਂ ਜਿਹੜੀਆਂ ਧਮਨੀਆਂ ਅਤੇ ਸ਼ਿਰਾਵਾਂ ਦੇ ਅੰਤ ਵਿੱਚ ਜਾਲ ਬਣਾਉਂਦੀਆਂ ਹਨ, ਕੋਸ਼ਿਕਾਵਾਂ ਅਖਵਾਉਂਦੀਆਂ ਹਨ । ਗੈਸਾਂ, ਪਾਣੀ ਅਤੇ ਹਾਰਮੋਨਾਂ ਦਾ ਅਦਾਨ-ਪ੍ਰਦਾਨ ਇਹਨਾਂ ਦੇ ਦੁਆਰਾ ਹੀ ਹੁੰਦਾ ਹੈ ।

ਪ੍ਰਸ਼ਨ 2.
ਮਨੁੱਖੀ ਹੂ ਗੇੜ-ਪ੍ਰਣਾਲੀ ਦੇ ਅੰਗਾਂ ਦੇ ਨਾਂ ਲਿਖੋ ।
ਉੱਤਰ-
ਮਨੁੱਖੀ ਲਹੂ ਗੇੜ-ਪ੍ਰਣਾਲੀ ਦੇ ਅੰਗ :

  1. ਦਿਲ-ਪੰਪ ।
  2. ਲਹੂ-ਵ ਟਿਸ਼ੂ ।
  3. ਧਮਨੀਆਂ-ਸਰੀਰ ਦੇ ਵਿਭਿੰਨ ਭਾਗਾਂ ਤੱਕ ਸ਼ੁੱਧ ਲਹੂ ਪਹੁੰਚਾਉਣ ਵਾਲੀਆਂ ਵਹਿਣੀਆਂ ।
  4. ਸ਼ਿਰਾਵਾਂ-ਸਰੀਰ ਦੇ ਵਿਭਿੰਨ ਭਾਗਾਂ ਤੋਂ ਅਸ਼ੁੱਧ ਲਹੂ ਇਕੱਠਾ ਕਰਨ ਵਾਲੀਆਂ ਵਹਿਣੀਆਂ ।

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

ਪ੍ਰਸ਼ਨ 3.
ਦਿਲ ਦੀ ਧੜਕਨ ਅਤੇ ਨਬਜ਼ ਕੀ ਹੈ ?
ਉੱਤਰ-ਦਿਲ ਦੀ ਧੜਕਨ (Heart beat)-ਦਿਲ ਦੀਆਂ ਪੇਸ਼ੀਆਂ ਦੇ ਲੈਅਬੱਧ ਸੁੰਗੜਨ ਅਤੇ ਲੈਅਬੱਧ ਫੈਲਾਅ ਨੂੰ ਦਿਲ ਦੀ ਧੜਕਨ ਕਹਿੰਦੇ ਹਨ । ਇਸ ਨੂੰ ਸਟੈਥੋਸਕੋਪ ਦੁਆਰਾ ਮਾਪਿਆ ਜਾਂਦਾ ਹੈ । ਵਿਰਾਮ ਦੀ ਸਥਿਤੀ ਵਿੱਚ ਮਨੁੱਖ ਦੇ ਦਿਲ ਦੀ ਧੜਕਨ 72 ਵਾਰ/ਮਿੰਟ ਹੈ । ਨਬਜ਼-ਧਮਨੀਆਂ ਵਿੱਚ ਲਹੂ ਦੇ ਵਹਿਣ ਕਾਰਨ ਪੈਦਾ ਹੋਈ ਧੜਕਨ (ਧੱਕ-ਧੱਕ) ਨੂੰ ਨਬਜ਼ ਧੜਕਨ ਜਾਂ ਨਬਜ਼ ਕਹਿੰਦੇ ਹਨ ।

ਪ੍ਰਸ਼ਨ 4.
ਕਾਰਨ ਦੱਸੋ :
(i) ਸ਼ਿਰਾਵਾਂ ਵਿੱਚ ਵਾਲਵ ਹੁੰਦੇ ਹਨ ।
(ii) ਧਮਨੀਆਂ ਦੀਆਂ ਖਿੱਤੀਆਂ ਮੋਟੀਆਂ ਕਿਉਂ ਹਨ ?
(iii) ਸੱਜੀ ਟਰੀਕਲ ਤੋਂ ਲਹੂ ਫੁਸਫੁਸ ਧਮਨੀ ਵਿੱਚ ਜਾਂਦਾ ਹੈ, ਪਰੰਤੂ ਧਮਨੀ ਤੋਂ ਵਾਪਿਸ ਲੈਂਟਰੀਕਲ (Ventricle) ਵਿੱਚ ਨਹੀਂ ਜਾ ਪਾਉਂਦਾ |
(iv) ਖੱਬਾ ਐਂਟਰੀਕਲ (Antricle) ਆਕਸੀਜਨ ਭਰਪੂਰ ਲਹੂ ਲੈਂਦਾ ਹੈ ।
(v) ਲਾਲ ਲਹੂ ਕੋਸ਼ਿਕਾਵਾਂ ਵੰਡੀਆਂ ਨਹੀਂ ਜਾ ਸਕਦੀਆਂ ।
(vi) ਫੁਸਫੁਸ ਧਮਨੀ ਵਿੱਚ ਅਸ਼ੁੱਧ ਲਹੂ ਹੁੰਦਾ ਹੈ ।
(vii) ਐਂਟਰੀਆ ਵਿੱਚ ਕਿੱਤੀ ਪਤਲੀ ਹੁੰਦੀ ਹੈ ।
(viii) ਸੱਜਾ ਵੈਂਟਰੀਕਲ, ਖੱਬੇ ਕੈਂਟਰੀਕਲ ਤੋਂ ਜ਼ਿਆਦਾ ਪੇਸ਼ੀ ਅਤੇ ਮੋਟੀ ਕਿੱਤੀ ਵਾਲਾ ਹੈ ।
ਉੱਤਰ-
(i) ਸ਼ਿਰਾਵਾਂ ਪਤਲੀ ਛਿੱਤੀ ਵਾਲੀਆਂ ਅਤੇ ਸੁੰਗੜਨਸ਼ੀਲ ਹਨ । ਇਹ ਸਰੀਰ ਦੇ ਸਾਰੇ ਭਾਗਾਂ ਤੋਂ ਅਸ਼ੁੱਧ ਹੁ ਇਕੱਠਾ ਕਰਦੀਆਂ ਹਨ ਅਤੇ ਦਿਲ ਵਿੱਚ ਵਾਪਸ ਲਿਆਉਂਦੀਆਂ ਹਨ । ਲਹੁ ਨੂੰ ਉਲਟੀ ਦਿਸ਼ਾ ਵਿੱਚ ਵਹਿਣ ਤੋਂ ਰੋਕਣ ਲਈ ਇਸ ਵਿੱਚ ਵਾਲਵ ਹੁੰਦੇ ਹਨ ।

(ii) ਵੈਂਟਰੀਕਲ ਸਾਰੇ ਭਾਗਾਂ ਤੱਕ ਲਹੂ ਪਹੁੰਚਾਉਣ ਦਾ ਕਾਰਜ ਕਰਦੇ ਹਨ, ਇਸ ਲਈ ਇਹਨਾਂ ਦੀ ਕਿੱਤੀ ਮੋਟੀ ਹੁੰਦੀ ਹੈ ਕਿਉਂਕਿ ਮੋਟੀ ਕਿੱਤੀ ਤੋਂ ਲਹੂ ਉੱਤੇ ਜ਼ਿਆਦਾ ਦਬਾਅ ਪੈਂਦਾ ਹੈ ।

(iii) ਸੱਜੇ ਕੈਂਟਰੀਕਲ ਅਤੇ ਫੇਫੜਾ ਧਮਨੀ ਦੇ ਵਿਚਕਾਰ ਇਕ ਵਾਲਵ ਹੈ ਜਿਹੜਾ ਲਹੂ ਨੂੰ ਵੈਂਟਰੀਕਲ ਤੋਂ ਧਮਨੀ ਤਕ ਜਾਣ ਦਿੰਦਾ ਹੈ | ਪਰੰਤੁ ਧਮਨੀ ਤੋਂ ਵਾਪਸ ਕੈਂਟਰੀਕਲ ਵਿੱਚ ਨਹੀਂ ਆਉਣ ਦਿੰਦਾ ।

(iv) ਸੱਜੇ ਐਟਰੀਆ ਵਿੱਚ ਲਹੂ ਫੇਫੜਿਆਂ ਤੋਂ ਆਉਂਦਾ ਹੈ । ਇਸ ਲਈ ਆਕਸੀਜਨ ਭਰਪੂਰ ਜਾਂ ਸ਼ੁੱਧ ਹੁੰਦਾ ਹੈ । (v) ਲਾਲ ਲਹੁ ਕੋਸ਼ਿਕਾਵਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ, ਇਸ ਲਈ ਇਹ ਵੰਡੀਆਂ ਨਹੀਂ ਜਾ ਸਕਦੀਆਂ ।

(v) ਸੱਜੇ ਵੈਟਰੀਕਲ ਤੋਂ ਅਸ਼ੁੱਧ ਲਹੂ ਫੁਸਫੁਸ ਧਮਨੀ ਦੁਆਰਾ ਫੇਫੜਿਆਂ ਵਿੱਚ ਆਕਸੀਜਨ ਭਰਪੂਰ ਹੋਣ ਲਈ ਜਾਂਦਾ ਹੈ ।

(vii) ਐਂਟਰੀਆ ਲਹੂ ਨੂੰ ਇਕੱਠਾ ਕਰਦੇ ਹਨ । ਇਸ ਲਈ ਇਹਨਾਂ ਦੀ ਖੁੱਤੀ ਪਤਲੀ ਹੁੰਦੀ ਹੈ ਅਤੇ ਆਇਤਨ ਜ਼ਿਆਦਾ ਹੁੰਦਾ ਹੈ ।

(vii) ਸੱਜੇ ਕੈਂਟਰੀਕਲ ਨੂੰ ਪੂਰੇ ਸਰੀਰ ਵਿੱਚ ਲਹੂ ਪੰਪ ਕਰਨਾ ਹੁੰਦਾ ਹੈ । ਇਸ ਲਈ ਇਹ ਜ਼ਿਆਦਾ ਪੇਸ਼ੀਆਂ ਅਤੇ ਮੋਟੀ ਕਿੱਤੀ ਵਾਲਾ ਹੁੰਦਾ ਹੈ ।

ਪ੍ਰਸ਼ਨ 5.
ਮਲ-ਤਿਆਗ ਪ੍ਰਣਾਲੀ ਦੇ ਭਿੰਨ-ਭਿੰਨ ਅੰਗਾਂ ਦੇ ਨਾਂ ਲਿਖੋ ।
ਉੱਤਰ-
ਮਲ-ਤਿਆਗ ਪ੍ਰਣਾਲੀ ਦੇ ਭਿੰਨ-ਭਿੰਨ ਅੰਗ-

  • ਗੁਰਦੇ
  • ਮੁਤਰ ਵਹਿਣੀਆਂ
  • ਮੂਤਰ ਬਲੈਡਰ ਜਾਂ ਮੂਤਰ ਥੈਲੀ
  • ਮੂਤਰ ਮਾਰਗ ।
  • ਮੂਤਰ ਰੰਧਰ ਜਾਂ ਸੁਰਾਖ਼ ॥

ਪ੍ਰਸ਼ਨ 6.
ਪੌਦਿਆਂ ਵਿੱਚ ਪਦਾਰਥਾਂ ਦਾ ਪਰਿਵਹਨ ਕਿਉਂ ਜ਼ਰੂਰੀ ਹੈ ?
ਉੱਤਰ-
ਪੌਦੇ ਦੇ ਹਰੇਕ ਭਾਗ ਨੂੰ ਭੋਜਨ-ਉਰਜਾ ਦੇ ਲਈ ਅਤੇ ਵਾਧੇ ਦੇ ਲਈ ਜ਼ਰੂਰੀ ਹੈ ਕਿਉਂਕਿ ਭੋਜਨ ਪੱਤਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਪਾਣੀ ਅਤੇ ਲੂਣ ਜੜਾਂ ਦੁਆਰਾ ਸੋਖਿਤ ਕੀਤੇ ਜਾਂਦੇ ਹਨ ਇਸ ਲਈ ਇਹਨਾਂ ਸਾਰਿਆਂ ਦਾ ਪਰਿਵਹਨ ਪੌਦਿਆਂ ਵਿੱਚ ਜ਼ਰੂਰੀ ਹੈ ।

ਪ੍ਰਸ਼ਨ 7.
ਪੌਦਿਆਂ ਜਾਂ ਜੰਤੂਆਂ ਵਿੱਚ ਪਦਾਰਥਾਂ ਦਾ ਪਰਿਵਹਨ ਕਿਉਂ ਜ਼ਰੂਰੀ ਹੈ ? ਸਮਝਾਓ ।
ਉੱਤਰ-
ਪੌਦਿਆਂ ਅਤੇ ਜੰਤੂਆਂ ਵਿੱਚ ਪਰਿਵਹਨ ਦੀ ਜ਼ਰੂਰਤ-ਪੌਦਿਆਂ ਅਤੇ ਜੰਤੂਆਂ ਦੇ ਸਰੀਰ ਦੇ ਸਾਰੇ ਭਾਗਾਂ ਨੂੰ ਉਰਜਾ ਦੀ ਜ਼ਰੂਰਤ ਹੁੰਦੀ ਹੈ । ਇਹ ਉਰਜਾ ਭੋਜਨ ਤੋਂ ਮਿਲਦੀ ਹੈ | ਸਰੀਰ ਦੇ ਸਾਰੇ ਭਾਗਾਂ ਤੱਕ ਪਾਣੀ, ਆਕਸੀਜਨ ਅਤੇ ਭੋਜਨ ਪਹੁੰਚਾਉਣਾ ਜ਼ਰੂਰੀ ਹੈ ਅਤੇ ਉੱਥੇ ਪੈਦਾ ਹੋਏ ਵਿਅਰਥ ਪਦਾਰਥ ਦੂਰ ਕਰਨ ਦੀ ਵੀ ਜ਼ਰੂਰਤ ਹੈ । ਇਸ ਲਈ ਪੌਦਿਆਂ ਜਾਂ ਜੰਤੂਆਂ ਵਿੱਚ ਪਰਿਵਹਨ ਬਹੁਤ ਲਾਭਕਾਰੀ ਹੈ ।

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

ਪ੍ਰਸ਼ਨ 8.
ਕੀ ਹੋਵੇਗਾ ਜੇ ਖੂਨ ਵਿੱਚ ਪਲੇਟਲੈਟਸ ਨਹੀਂ ਹੋਣਗੇ ?
ਉੱਤਰ-
ਲਹੂ ਵਿੱਚ ਪਲੇਟਲੈਟਸ ਦੀ ਅਣਹੋਂਦ ਵਿੱਚ ਲਹੁ ਦਾ ਗਲਾ ਥੱਕਾ ਨਹੀਂ ਬਣੇਗਾ ।

ਪ੍ਰਸ਼ਨ 9.
ਖ਼ੂਨ ਦੇ ਅੰਸ਼ਾਂ ਦੇ ਨਾਂ ਦੱਸੋ ।
ਉੱਤਰ-
ਖੂਨ ਦੇ ਅੰਸ਼-

  • ਸਫ਼ੈਦ ਖੂਨ ਸੈੱਲ (W.B.C.)
  • ਲਾਲ ਖੂਨ ਸੈੱਲ (R.B.C.)
  • ਪਲੇਟਲੈਟਸ (Platelets)
  • ਪਲਾਜਮਾ (Plasma) |

ਪ੍ਰਸ਼ਨ 10.
ਸਰੀਰ ਦੇ ਸਾਰੇ ਅੰਗਾਂ ਨੂੰ ਖੂਨ ਦੀ ਜ਼ਰੂਰਤ ਕਿਉਂ ਹੁੰਦੀ ਹੈ ?
ਉੱਤਰ-
ਖੂਨ ਦੀ ਜ਼ਰੂਰਤ-

  1. ਇਹ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਪਰਿਵਹਨ ਕਰਦਾ ਹੈ ।
  2. ਇਹ ਗਤਲਾ (ਥੱਕਾ ਜਮਾਉਣ ਵਿੱਚ ਸਹਾਈ ਹੁੰਦਾ ਹੈ ।
  3. ਇਹ ਪੋਸ਼ਕ ਤੱਤਾਂ, ਵਿਅਰਥ ਪਦਾਰਥਾਂ, ਹਾਰਮੋਨਾਂ, ਐਨਜ਼ਾਈਮਾਂ ਦੇ ਪਰਿਵਹਨ ਵਿੱਚ ਸਹਾਈ ਹੁੰਦਾ ਹੈ ।
  4. ਇਹ ਉਤਸਰਜਨ ਵਿੱਚ ਸਹਾਈ ਹੁੰਦਾ ਹੈ ।

ਪ੍ਰਸ਼ਨ 11.
ਖੂਨ ਲਾਲ ਰੰਗ ਦਾ ਕਿਉਂ ਵਿਖਾਈ ਦਿੰਦਾ ਹੈ ?
ਉੱਤਰ-
ਖੂਨ ਲਾਲ ਹੈ, ਕਿਉਂਕਿ ਲਾਲ ਖੂਨ ਕੋਸ਼ਿਕਾਵਾਂ ਵਿੱਚ ਹੀਮੋਗਲੋਬਿਨ ਨਾਮਕ ਇੱਕ ਵਰਣਕ ਹੁੰਦਾ ਹੈ ।

ਪ੍ਰਸ਼ਨ 12.
ਦਿਲ ਦੇ ਕਾਰਜ ਦੱਸੋ ।
ਉੱਤਰ-
ਦਿਲ ਦੇ ਕਾਰਜ-

  • ਦਿਲ ਦਾ ਮੁੱਖ ਕੰਮ ਸਰੀਰ ਦੇ ਸਾਰੇ ਭਾਗਾਂ ਤੱਕ ਲਹੂ ਨੂੰ ਪੰਪ ਕਰਨਾ ਹੈ ।
  • ਇਸ ਵਿੱਚ ਅਸ਼ੁੱਧ ਲਹੂ ਇਕੱਠਾ ਹੁੰਦਾ ਹੈ ।
  • ਇਹ ਅਸ਼ੁੱਧ ਲਹੂ ਨੂੰ ਫੇਫੜਿਆਂ ਵਿੱਚ ਸ਼ੁੱਧ ਕਰਨ ਲਈ ਭੇਜਦਾ ਹੈ ।
  • ਸਰੀਰ ਨੂੰ ਆਕਸੀਜਨ ਪਹੁੰਚਾਉਣ ਦਾ ਕੰਮ ਦਿਲ ਦੇ ਪੰਪ ਕਾਰਨ ਹੀ ਹੁੰਦਾ ਹੈ ।

ਪ੍ਰਸ਼ਨ 13.
ਸਰੀਰ ਦੁਆਰਾ ਵਿਅਰਥ ਉਪਜਾਂ ਦਾ ਤਿਆਗ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਵਿਅਰਥ ਪਦਾਰਥਾਂ ਦੇ ਤਿਆਗ ਦੀ ਜ਼ਰੂਰਤ-ਸਰੀਰ ਦੇ ਕਈ ਕਾਰਜਾਂ ਦੁਆਰਾ ਕਈ ਵਿਅਰਥ ਪਦਾਰਥ ਪੈਦਾ ਹੁੰਦੇ ਹਨ । ਇਹਨਾਂ ਵਿਅਰਥ ਪਦਾਰਥਾਂ ਦੇ ਜਮਾਂ ਹੋਣ ਨਾਲ ਜ਼ਹਿਰ ਪੈਦਾ ਹੁੰਦੀ ਹੈ । ਇਸ ਲਈ ਇਹਨਾਂ ਦੇ ਪੈਦਾ ਹੋਣ ਨਾਲ ਹੀ ਇਹਨਾਂ ਦਾ ਉਤਸਰਜਨ ਵੀ ਜ਼ਰੂਰੀ ਹੈ ।

ਪ੍ਰਸ਼ਨ 14.
ਦਿਲ ਦੀ ਧੜਕਨ ਅਤੇ ਨਬਜ਼ ਵਿੱਚ ਅੰਤਰ ਦੱਸੋ ।
ਉੱਤਰ-
ਦਿਲ ਦੀ ਧੜਕਨ ਅਤੇ ਨਬਜ਼ ਵਿੱਚ ਅੰਤਰ-

ਦਿਲ ਦੀ ਧੜਕਨ (Heart beat) ਨਬਜ਼ (Pulse Rate)
(i) ਇਹ ਦਿਲ ਦੀਆਂ ਪੇਸ਼ੀਆਂ ਦਾ ਲੈਅਬੱਧ ਸੁੰਗੜਨ ਅਤੇ ਲੈਅਬੱਧ ਫੈਲਾਅ ਹੈ । (i) ਇਹ ਮਹਾਂਧਮਨੀ ਅਤੇ ਹੋਰ ਧਮਨੀਆਂ ਦਾ ਸੁੰਗੜਨ ਅਤੇ ਫੈਲਾਅ ਹੈ ।
(ii) ਇਕ ਦਿਲ ਦੀ ਧੜਕਨ 0.8 ਸੈਕਿੰਡ ਤੱਕ ਰਹਿੰਦੀ ਹੈ । (ii) ਨਬਜ਼ ਇੱਕ ਲੈਅਬੱਧ ਸੁੰਗੜਨ ਅਤੇ ਫੈਲਾਅ ਦਾ ਝਟਕਾ ਹੈ ਜਿਹੜਾ ਦਿਲ ਦੀ ਧੜਕਨ ਦੀ ਦਰ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 15.
ਵਾਸ਼ਪ-ਉਤਸਰਜਨ ਅਤੇ ਪਸੀਨਾ ਆਉਣ ਵਿੱਚ ਕੀ ਅੰਤਰ ਹੈ ?
ਉੱਤਰ-
ਵਾਸ਼ਪ-ਉਤਸਰਜਨ ਅਤੇ ਪਸੀਨਾ ਆਉਣ ਵਿੱਚ ਅੰਤਰ :

ਵਾਸ਼ਪ-ਉਤਸਰਜਨ (Transpiration) ਪਸੀਨਾ ਆਉਣਾ (Perspiration)
(i) ਇਹ ਪੌਦਿਆਂ ਵਿੱਚ ਹੁੰਦਾ ਹੈ । (i) ਇਹ ਜੰਤੂਆਂ ਵਿੱਚ ਹੁੰਦਾ ਹੈ ।
(ii) ਜਲ ਵਾਸ਼ਪਿਤ ਹੁੰਦਾ ਹੈ । (ii) ਪਸੀਨਾ ਜਿਸ ਵਿੱਚ ਯੂਰੀਆ, ਯੂਰਿਕ ਐਸਿਡ ਅਤੇ ਲੂਣ ਹੁੰਦੇ ਹਨ, ਵਾਸ਼ਪਿਤ ਹੁੰਦਾ ਹੈ ।
(iii) ਇਹ ਪੱਤਿਆਂ ਅਤੇ ਤਣਿਆਂ ਦੇ ਸਟੋਮੈਟਾ ਦੁਆਰਾ ਹੁੰਦਾ ਹੈ । (iii) ਇਹ ਸਰੀਰ ਵਿੱਚ ਸਥਿਤ ਰੰਥੀਆਂ ਦੇ ਛੇਕਾਂ ਦੁਆਰਾ ਨਿਕਲਦਾ ਹੈ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਮਨੁੱਖੀ ਮਲ-ਤਿਆਗ ਪ੍ਰਣਾਲੀ ਦੀ ਸੰਰਚਨਾ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖੀ ਮਲ-ਤਿਆਗ ਪ੍ਰਣਾਲੀ ਦੇ ਅੰਗ
(i) ਗੁਰਦੇ,
(ii) ਮੂਤਰ ਵਹਿਣੀਆਂ,
(iii) ਮੂਤਰ ਥੈਲੀ,
(iv) ਮੂਤਰ ਮਾਰਗ ।

(i) ਗੁਰਦੇ-ਗੁਰਦੇ ਦੋ ਲਾਲ ਅਤੇ ਰਾਜਮਾਂਹ ਦੇ ਆਕਾਰ ਦੇ ਹੁੰਦੇ ਹਨ । ਇਹ ਪੇਟ ਵਿੱਚ ਰੀੜ੍ਹ ਦੀ ਹੱਡੀ ਦੇ ਦੋਨਾਂ ਪਾਸਿਆਂ ‘ਤੇ ਪਾਏ ਜਾਂਦੇ ਹਨ । ਇਹ ਬਹੁਤ ਹੀ ਕੋਮਲ ਅੰਗ ਹਨ ।

PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

(ii) ਮੁਤਰ ਵਹਿਣੀਆਂ-ਇਹ ਦੋ ਨਲੀਆਂ 30 ਸਮ. ਲੰਬੀਆਂ ਹੁੰਦੀਆਂ ਹਨ, ਜਿਹੜੀਆਂ ਗੁਰਦਿਆਂ ਤੋਂ ਨਿਕਲ ਕੇ ਮੂਤਰ ਬਲੈਡਰ ਤੱਕ ਪਹੁੰਚ ਜਾਂਦੀਆਂ ਹਨ ।

(iii) ਮੂਤਰ ਥੈਲੀ-ਇਹ ਮੂਤਰ ਇਕੱਠਾ ਕਰਦਾ ਹੈ । ਇਹ ਇੱਕ ਪੇਸ਼ੀ ਅੰਗ ਹੈ, ਜਿਸਦਾ ਆਇਤਨ 500ml ਹੈ ।

(iv) ਮੂਤਰ ਮਾਰਗ-ਮੂਤਰ ਮਾਰਗ ਇੱਕ ਨਲੀ ਹੈ ਜਿਹੜੀ ਮਾਦਾ ਅਤੇ ਨਰ ਵਿੱਚ ਭਿੰਨ-ਭਿੰਨ ਹੁੰਦੀ ਹੈ । ਨਰ ਵਿੱਚ ਮੂਤਰ ਮਾਰਗ 20 ਸਮ ਲੰਬਾ ਹੁੰਦਾ ਹੈ ।
PSEB 7th Class Science Solutions Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ 2

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

Punjab State Board PSEB 7th Class Science Book Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ Textbook Exercise Questions, and Answers.

PSEB Solutions for Class 7 Science Chapter 10 ਸਜੀਵਾਂ ਵਿੱਚ ਸਾਹ ਕਿਰਿਆ

PSEB 7th Class Science Guide ਸਜੀਵਾਂ ਵਿੱਚ ਸਾਹ ਕਿਰਿਆ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 114).

ਪ੍ਰਸ਼ਨ 1.
ਤੁਸੀਂ ਆਪਣਾ ਸਾਹ ਕਿੰਨੀ ਦੇਰ ਰੋਕ ਸਕਦੇ ਹੋ ?
ਉੱਤਰ-
35 ਸੈਕੰਡ ਤੱਕ ।

ਪ੍ਰਸ਼ਨ 2.
ਤੁਸੀਂ ਆਪਣਾ ਸਾਹ ਜ਼ਿਆਦਾ ਦੇਰ ਕਿਉਂ ਨਹੀਂ ਰੋਕ ਸਕਦੇ ?
ਉੱਤਰ-
ਸਾਨੂੰ ਹਰ ਵੇਲੇ ਆਕਸੀਜਨ ਦੀ ਲੋੜ ਹੁੰਦੀ ਹੈ । ਜ਼ਿਆਦਾ ਦੇਰ ਤੱਕ ਸਾਹ ਨੂੰ ਰੋਕਣ ਨਾਲ ਸਰੀਰ ਅੰਦਰ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵੱਧ ਜਾਵੇਗੀ ਜੋ ਕਿ ਘਾਤਕ ਸਾਬਤ ਹੋ ਸਕਦੀ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 115)

ਪ੍ਰਸ਼ਨ 1.
ਕਿਸ ਹਾਲਤ ਵਿੱਚ ਸਾਹ ਦਰ ਸਭ ਤੋਂ ਘੱਟ ਹੁੰਦੀ ਹੈ ?
ਉੱਤਰ-
ਆਰਾਮ ਕਰਨ ਮਗਰੋਂ ਸਾਹ ਦਰ ਸਭ ਤੋਂ ਘੱਟ 12 ਤੋਂ 20 ਸਾਹ ਪ੍ਰਤੀ ਮਿੰਟ ਹੁੰਦੀ ਹੈ । ਇਸ ਤੋਂ ਘੱਟ ਦਰ ਹੋਣ ਦਾ ਅਰਥ ਕੋਈ ਸਰੀਰਿਕ ਸਮੱਸਿਆ ਵੱਲ ਸੰਕੇਤ ਹੈ ।

ਪ੍ਰਸ਼ਨ 2.
ਤੁਹਾਡੀ ਸਾਧਾਰਨ ਸਾਹ ਦਰ ਕਿੰਨੀ ਹੈ ?
ਉੱਤਰ-
20 ਸਾਹ ਪ੍ਰਤੀ ਮਿੰਟ ਹੈ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਸੋਚੋ ਅਤੇ ਉੱਤਰ ਦਿਓ : (ਪੇਜ 118)

ਪ੍ਰਸ਼ਨ 1.
ਰਬੜ ਸ਼ੀਟ ਕਿਸ ਅੰਗ ਨੂੰ ਦਰਸਾਉਂਦੀ ਹੈ ?
ਉੱਤਰ-
ਰਬੜ ਸ਼ੀਟ ਪੇਟ-ਪਰਦਾ ਦਰਸਾਉਂਦਾ ਹੈ ।

ਪ੍ਰਸ਼ਨ 2.
ਦੋ ਗੁਬਾਰੇ ਕਿਹੜੇ ਅੰਗਾਂ ਨੂੰ ਦਰਸਾਉਂਦੇ ਹਨ ?
ਉੱਤਰ-
ਦੋ ਗੁਬਾਰੇ ਫੇਫੜਿਆਂ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 3.
ਕੀ ਤੁਸੀਂ ਇਸ ਮਾਡਲ ਨਾਲ ਸਾਹ ਲੈਣ ਦੀ ਪ੍ਰਕਿਰਿਆ ਸਮਝਾ ਸਕਦੇ ਹੋ ?
ਉੱਤਰ-
ਹਾਂ, ਕਿਉਂਕਿ ਇਹ ਉਸ ਦਾ ਪਤੀਰੂਪ ਹੈ ਇਸ ਲਈ ਇਹ ਸਾਹ ਲੈਣ ਦੀ ਪ੍ਰਕਿਰਿਆ ਨੂੰ ਪੂਰੀ ਤਰਾਂ ਸਮਝਾਏਗਾ ।

ਸੋਚੋ ਅਤੇ ਉੱਤਰ ਦਿਓ : (ਪੇਜ 118)

ਪ੍ਰਸ਼ਨ 1.
ਚੂਨੇ ਦਾ ਪਾਣੀ ਦੂਧੀਆ ਕਿਉਂ ਹੋ ਜਾਂਦਾ ਹੈ ?
ਉੱਤਰ-
ਜਦੋਂ ਅਸੀਂ ਚੂਨੇ ਦੇ ਪਾਣੀ ਵਿੱਚ ਫੂਕਾਂ ਮਾਰਦੇ ਹਾਂ ਤਾਂ ਸਾਹ ਦੁਆਰਾ ਬਾਹਰ ਕੱਢੀ ਗਈ ਕਾਰਬਨ-ਡਾਈਆਕਸਾਈਡ ਚੂਨੇ ਦੇ ਪਾਣੀ ਨਾਲ ਕਿਰਿਆ ਕਰਕੇ ਚੂਨੇ ਦੇ ਪਾਣੀ ਨੂੰ ਦੁਧੀਆ ਬਣਾ ਦਿੰਦਾ ਹੈ ।

ਪ੍ਰਸ਼ਨ 2.
ਚੂਨੇ ਦੇ ਪਾਣੀ ਦਾ ਸੂਤਰ ਲਿਖੋ ।
ਉੱਤਰ-
ਚੂਨੇ ਦੇ ਪਾਣੀ ਦਾ ਸੂਤਰ : Ca(OH)2.

PSEB 7th Class Science Guide ਸਜੀਵਾਂ ਵਿੱਚ ਸਾਹ ਕਿਰਿਆ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) …………….. ਸਾਹ ਕਿਰਿਆ ਦੌਰਾਨ ਲੈਕਟਿਕ ਐਸਿਡ ਪੈਦਾ ਹੁੰਦਾ ਹੈ ।
ਉੱਤਰ-
ਅਣ-ਆਕਸੀ,

(ii) ਆਕਸੀਜਨ ਭਰਪੂਰ ਹਵਾ ਪ੍ਰਾਪਤ ਕਰਨ ਨੂੰ ……………. ਕਹਿੰਦੇ ਹਨ ।
ਉੱਤਰ-
ਸਾਹ ਲੈਣਾ,

(iii) ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ …………. ਹੁੰਦੀ ਹੈ ।
ਉੱਤਰ-
ਸਾਹ ਦਰ,

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

(iv) ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ……………… ਰਾਹੀਂ ਹੁੰਦੀ ਹੈ ।
ਉੱਤਰ-
ਸਟੋਮੈਟਾ,

(v) ਛੂਹਣ ਤੇ ਗੰਡੋਏ ਦੀ ਚਮੜੀ …………… ਅਤੇ ………….. ਮਹਿਸੂਸ ਹੁੰਦੀ ਹੈ ।
ਉੱਤਰ-
ਸਿੱਲ੍ਹੀ, ਤਿਲਕਣੀ ।

2. ਸਹੀ ਜਾਂ ਗਲਤ ਲਿਖੋ –

(i) ਡੱਡੂ ਚਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ ।
ਉੱਤਰ-
ਸਹੀ,

(ii) ਅਸੀਂ ਆਪਣੇ ਸਰੀਰ ਅੰਦਰ ਸਾਹ ਕਿਰਿਆ ਅਨੁਭਵ ਨਹੀਂ ਕਰ ਸਕਦੇ ।
ਉੱਤਰ-
ਗਲਤ,

(iii) ਅਣ-ਆਕਸੀ ਸਾਹ ਕਿਰਿਆ ਦੀ ਤੁਲਨਾ ਵਿੱਚ ਆਕਸੀ-ਸਾਹ ਕਿਰਿਆ ਵੱਧ ਉਰਜਾ ਪੈਦਾ ਕਰਦੀ ਹੈ |
ਉੱਤਰ-
ਸਹੀ,

(iv) ਕਸਰਤ ਕਰਨ ਸਮੇਂ ਵਿਅਕਤੀ ਦੀ ਸਾਹ ਦਰ ਘੱਟ ਜਾਂਦੀ ਹੈ ।
ਉੱਤਰ-
ਸਹੀ,

(v) ਕੀਟਾਂ ਵਿੱਚ ਸਾਹ ਅੰਗਾਂ ਨੂੰ ਸਾਹ ਨਲੀਆਂ ਕਹਿੰਦੇ ਹਨ ।
ਉੱਤਰ-
ਸਹੀ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਆਂ‘
(i) ਐਂਟੀਸੈਲ (ਉ) ਗਲਫੜੇ
(ii) ਖਮੀਰ (ਅ) ਪੁਰਾਣਾ ਤਣਾ
(iii)  ਮੱਛੀ (ਇ) ਚਮੜੀ
(iv) ਸਟੋਮੈਟਾ (ਸ) ਅਲਕੋਹਲ
(v) ਗੰਡੋਆ (ਹ) ਪੱਤੇ ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਐਂਟੀਸੈਲ (ਅ) ਪੁਰਾਣਾ ਤਣਾ
(ii) ਖਮੀਰ (ਸ) ਅਲਕੋਹਲ
(iii) ਮੱਛੀ (ਉ) ਗਲਫੜੇ
(iv) ਸਟੋਮੈਟਾ (ਇ) ਚਮੜੀ ।
(v) ਗੰਡੋਆ (ਹ) ਪੱਤੇ ।

4. ਸਹੀ ਉੱਤਰ ਚੁਣੋ

(i) ਰੀਡੋਏ ਦੇ ਸਾਹ-ਅੰਗ ਹਨ
(ਉ) ਸਾਹ ਨਲੀਆਂ
(ਅ) ਗਲਫੜੇ
(ਇ) ਫੇਫੜੇ
(ਸ) ਚਮੜੀ ।
ਉੱਤਰ-
(ਸ) ਚਮੜੀ ।

(ii) ਸਾਹ ਕਿਰਿਆ ਸਹਾਈ ਹੁੰਦੀ ਹੈ
(ਉ) ਪਾਚਨ
(ਅ) ਊਰਜਾ ਉਤਪਾਦਨ
(ਇ) ਗਤੀ
(ਸ) ਮਲ ਤਿਆਗ ।
ਉੱਤਰ-
(ਅ) ਊਰਜਾ ਉਤਪਾਦਨ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

(iii) ਕਾਕਰੋਚ ਵਿੱਚ ਹਵਾ ਇਨ੍ਹਾਂ ਰਸਤੇ ਦਾਖਲ ਹੁੰਦੀ ਹੈ
(ਉ) ਚਮੜੀ
(ਅ) ਸਪਾਇਰੇਕਲ
(ਈ) ਫੇਫੜੇ
(ਸ) ਗਲਫੜੇ ।
ਉੱਤਰ-
(ਅ) ਸਪਾਇਰੇਕਲ ।

(iv) ਪੁਰਾਣੇ ਅਤੇ ਸਖ਼ਤ ਤਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾਂ ਰਾਹੀਂ ਹੁੰਦੀ ਹੈ
(ਉ) ਸਟੋਮੈਟਾ
(ਅ) ਐਂਟੀਸੈੱਲ
(ਇ) ਜੜ੍ਹ ਵਾਲ
(ਸ) ਸਾਹ ਨਹੀਂ ਲੈਂਦੇ ।
ਉੱਤਰ-
(ਅ) ਐਂਟੀਸੈੱਲ ॥

(v) ਬਹੁਤੀ ਭਾਰੀ ਕਸਰਤ ਕਰਨ ‘ਤੇ ਸਾਨੂੰ ਥਕਾਵਟ ਹੋ ਜਾਂਦੀ ਹੈ ਉਸ ਦਾ ਕਾਰਣ
(ਉ) ਗੁਲੂਕੋਜ਼
(ਅ) ਆਕਸੀਜਨ
(ਇ) ਲੈਕਟਿਕ ਐਸਿਡ
(ਸ) ਅਲਕੋਹਲ ॥
ਉੱਤਰ-
(ੲ) ਲੈਕਟਿਕ ਐਸਿਡ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਾਹ ਦਰ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਾਹ ਦਰ-ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ, ਉਸਨੂੰ ਸਾਹ ਦਰ ਕਹਿੰਦੇ ਹਨ । ਇੱਕ ਵਾਰ ਸਾਹ ਲੈਣ ਤੋਂ ਭਾਵ ਹੈ ਕਿ ਇੱਕ ਵਾਰ ਸਾਹ ਅੰਦਰ ਖਿੱਚਣਾ ਅਤੇ ਇੱਕ ਵਾਰ ਸਾਹ ਛੱਡਣਾ ।

ਪ੍ਰਸ਼ਨ (ii)
ਸਾਹ ਕਿਰਿਆ ਕੀ ਹੈ ? ਦੋ ਤਰ੍ਹਾਂ ਦੀ ਸਾਹ ਕਿਰਿਆ ਦੇ ਨਾਂ ਲਿਖੋ ।
ਉੱਤਰ-
ਸਾਹ ਕਿਰਿਆ-ਇਹ ਇੱਕ ਸਰਲ ਭੌਤਿਕ ਕਿਰਿਆ ਹੈ ਜਿਸ ਦੌਰਾਨ ਵਾਤਾਵਰਨ ਦੀ ਆਕਸੀਜਨ ਭਰਪੁਰ ਹਵਾ ਸਾਹ ਅੰਗਾਂ (ਫੇਫੜਿਆਂ ਵਿੱਚ ਖਿੱਚੀ ਜਾਂਦੀ ਹੈ । ਸਾਹ ਕਿਰਿਆ ਦੇ ਇਸ ਭਾਗ ਨੂੰ ਸਾਹ ਲੈਣਾ ਕਹਿੰਦੇ ਹਨ ਅਤੇ ਸਾਹ ਲੈਣ ਤੋਂ ਬਾਅਦ ਕਾਰਬਨ-ਡਾਈਆਕਸਾਈਡ ਭਰਪੁਰ ਹਵਾ ਸਾਹ ਅੰਗਾਂ ਵਿੱਚੋਂ ਵਾਤਾਵਰਨ ਵਿੱਚ ਬਾਹਰ ਕੱਢੀ ਜਾਂਦੀ ਹੈ, ਨੂੰ ਸਾਹ ਛੱਡਣਾ ਕਹਿੰਦੇ ਹਨ । ਸਾਹ ਕਿਰਿਆ ਹੇਠ ਲਿਖੇ ਦੋ ਤਰ੍ਹਾਂ ਦੀ ਹੁੰਦੀ ਹੈ :

  • ਆਕਸੀ-ਸਾਹ ਕਿਰਿਆ
  • ਅਣ-ਆਕਸੀ ਸਾਹ ਕਿਰਿਆ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭਾਰੀ ਕਸਰਤ ਤੋਂ ਬਾਅਦ ਸਾਨੂੰ ਥਕਾਵਟ ਕਿਉਂ ਹੋ ਜਾਂਦੀ ਹੈ ?
ਉੱਤਰ-
ਭਾਰੀ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ । ਅਜਿਹਾ ਅਣ-ਆਕਸੀ ਸਾਹ ਕਿਰਿਆ ਕਾਰਨ ਹੁੰਦਾ ਹੈ । ਇਸ ਕਿਰਿਆ ਵਿੱਚ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਗੁਲੂਕੋਜ਼ ਦੀ ਅੰਸ਼ਕ ਆਕਸੀਕਰਣ ਕਿਰਿਆ ਕਾਰਨ ਲੈਕਟਿਕ ਐਸਿਡ ਪੈਂਦਾ ਹੈ । ਲੈਕਟਿਕ ਐਸਿਡ ਦਾ ਮਾਸਪੇਸ਼ੀਆਂ ਵਿੱਚ ਜਮਾਂ ਹੋਣ ਕਾਰਨ ਥਕਾਵਟ ਅਤੇ ਅਕੜਨ ਮਹਿਸੂਸ ਹੁੰਦੀ ਹੈ ।

ਪ੍ਰਸ਼ਨ (ii)
ਵੱਧ ਮਾਤਰਾ ਵਿੱਚ ਪਾਣੀ ਦੇਣ ਨਾਲ ਗਮਲੇ ਵਾਲਾ ਪੌਦਾ ਮਰ ਕਿਉਂ ਜਾਂਦਾ ਹੈ ?
ਉੱਤਰ-
ਜਦੋਂ ਅਸੀਂ ਪੌਦਿਆਂ ਨੂੰ ਜ਼ਰੂਰਤ ਨਾਲੋਂ ਵੱਧ ਪਾਣੀ ਦਿੰਦੇ ਹਾਂ, ਤਾਂ ਉਹ ਮਰ ਜਾਂਦੇ ਹਨ | ਅਜਿਹਾ ਇਸ ਕਾਰਨ ਹੁੰਦਾ ਹੈ ਕਿ ਵੱਧ ਪਾਣੀ ਦੇਣ ਨਾਲ ਮਿੱਟੀ ਦੇ ਕਣਾਂ ਵਿਚਕਾਰ ਮੌਜੂਦ ਹਵਾ ਵਾਲੀਆਂ ਥਾਂਵਾਂ (air spaces) ਪਾਣੀ ਨਾਲ ਭਰ ਜਾਂਦੀਆਂ ਹਨ । ਜਿਸ ਕਾਰਨ ਪੌਦਿਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ (iii)
ਜਦੋਂ ਅਸੀਂ ਧੂੜ ਭਰੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਛਿੱਕਾਂ ਕਿਉਂ ਆਉਂਦੀਆਂ ਹਨ ?
ਉੱਤਰ-
ਜਦੋਂ ਅਸੀਂ ਧੂੜ ਵਾਲੇ ਵਾਤਾਵਰਨ ਵਿੱਚ ਸਾਹ ਅੰਦਰ ਖਿੱਚਦੇ ਹਾਂ ਤਾਂ ਇਹ ਧੂੜ ਦੇ ਬੇਲੋੜੇ ਕਣ ਨੱਕ ਦੀ ਖੋੜ, ਨੱਕ ਅੰਦਰਲੇ ਵਾਲਾਂ ਅਤੇ ਮਿਊਕਸ ਵਿੱਚ ਫਸ ਜਾਂਦੇ ਹਨ ਜਿਸ ਕਾਰਨ ਨੱਕ ਵਿੱਚ ਜਲਨ ਜਾਂ ਖੁਜਲੀ (Irritation) ਪੈਦਾ ਹੋ ਜਾਂਦੀ ਹੈ ਜਿਸ ਕਾਰਨ ਸਾਨੂੰ ਛਿੱਕਾਂ ਆਉਣ ਲਗ ਜਾਂਦੀਆਂ ਹਨ । ਛਿੱਕਾਂ ਦੇ ਆਉਣ ਨਾਲ ਉਹ ਧੂੜ ਦੇ ਬੇਲੋੜੇ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਸਵੱਛ ਹਵਾ ਸਾਡੇ ਫੇਫੜਿਆਂ ਅੰਦਰ ਜਾਣ ਲਗ ਪੈਂਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਾਹ ਕਿਰਿਆ, ਸਾਹ ਲੈਣ ਤੋਂ ਕਿਵੇਂ ਭਿੰਨ ਹੈ ?
ਉੱਤਰ-
ਸਾਹ ਕਿਰਿਆ ਅਤੇ ਸਾਹ ਲੈਣ ਵਿਚ ਅੰਤਰ

ਸਾਹ ਕਿਰਿਆ ਸਾਹ ਲੈਣਾ
(i) ਇਹ ਕਿਰਿਆ ਸੈੱਲਾਂ ਵਿੱਚ ਹੁੰਦੀ ਹੈ । (i) ਇਹ ਕਿਰਿਆ ਸੈੱਲਾਂ ਤੋਂ ਬਾਹਰ ਹੁੰਦੀ ਹੈ ।
(ii) ਇਸ ਕਿਰਿਆ ਵਿੱਚ ਊਰਜਾ ਉਤਪੰਨ ਹੁੰਦੀ ਹੈ । (ii) ‘ ਇਸ ਕਿਰਿਆ ਵਿੱਚ ਊਰਜਾ ਪੈਦਾ ਨਹੀਂ ਹੁੰਦੀ ਹੈ ।
(iii) ਇਹ ਇਕ ਰਸਾਇਣਿਕ ਕਿਰਿਆ ਹੈ । (iii) ਇਹ ਇਕ ਭੌਤਿਕ ਕਿਰਿਆ ਹੈ ਜਿਸ ਵਿੱਚ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ ।
(iv) ਇਸ ਕਿਰਿਆ ਵਿੱਚ ਸਾਹ ਅੰਗਾਂ ਦੀ ਲੋੜ
ਨਹੀਂ ਹੁੰਦੀ ਹੈ ।
(iv) ਇਸ ਕਿਰਿਆ ਵਿੱਚ ਸਾਹ ਅੰਗਾਂ (ਫੇਫੜਿਆਂ ਦੀ ਲੋੜ ਹੁੰਦੀ ਹੈ ।
(v) ਇਸ ਵਿੱਚ ਐਨਜਾਈਮਾਂ ਦੀ ਲੋੜ ਹੁੰਦੀ ਹੈ । (v) ਇਸ ਕਿਰਿਆ ਵਿੱਚ ਐਨਜਾਈਮਾਂ ਦੀ ਲੋੜ ਨਹੀਂ
ਹੁੰਦੀ ।
(vi) ਇਸ ਵਿੱਚ ਕਾਰਬਨਡਾਈਆਕਸਾਈਡ ਬਾਹਰ ਛੱਡੀ ਜਾਂਦੀ ਹੈ । (vi) ਇਸ ਵਿਚ ਆਕਸੀਜਨ ਅੰਦਰ ਖਿੱਚੀ ਜਾਂਦੀ ਹੈ ।
(vii) ਇਸ ਕਿਰਿਆ ਵਿੱਚ ਕਾਰਬਨਡਾਈ ਆਕਸਾਈਡ ਅਤੇ ਉਰਜਾ ਪੈਦਾ ਹੁੰਦੀ ਹੈ । (vii) ਇਸ ਵਿਚ ਗੁਲੂਕੋਜ਼ ਦੀ ਆਕਸੀਕਰਣ ਹੁੰਦੀ ਹੈ ।

ਪ੍ਰਸ਼ਨ (ii)
ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ
PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ 1

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ (iii)
ਆਕਸੀ-ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਸਮਾਨਤਾਵਾਂ ਅਤੇ ਅੰਤਰ ਦੱਸੋ ।
ਉੱਤਰ-
ਆਕਸੀ-ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਅੰਤਰ-

ਆਕਸੀ-ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ
(i) ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ । (i) ਇਹ ਕਿਰਿਆ ਆਕਸੀਜਨ ਦੀ ਗੈਰ-ਮੌਜੂਦਗੀ  ਵਿੱਚ ਹੁੰਦੀ ਹੈ ।
(ii) ਇਹ ਕਿਰਿਆ ਸੈੱਲਾਂ ਦੇ ਜੀਵ ਵ ਅਤੇ ਮਾਈਟੋਕਾਂਡਰੀਆ ਦੋਵਾਂ ਵਿੱਚ ਪੂਰਨ ਹੁੰਦੀ ਹੈ । (ii) ਇਹ ਕਿਰਿਆ ਸਿਰਫ ਜੀਵ ਵ ਵਿੱਚ ਹੀ ਪੂਰੀ ਹੁੰਦੀ ਹੈ ।
(iii) ਇਸ ਕਿਰਿਆ ਵਿੱਚ ਗੁਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ । (iii) ਇਸ ਕਿਰਿਆ ਵਿੱਚ ਗੁਲੂਕੋਜ਼ ਦਾ ਅਪੂਰਣ ਆਕਸੀਕਰਨ ਹੁੰਦਾ ਹੈ ।
(iv) ਇਸ ਕਿਰਿਆ ਵਿੱਚ CO2, ਅਤੇ ਪਾਣੀ ਬਣਦਾ ਹੈ । (iv) ਇਸ ਕਿਰਿਆ ਵਿੱਚ ਅਲਕੋਹਲ ਅਤੇ
ਕਾਰਬਨਡਾਈਆਕਸਾਈਡ ਬਣਦੀ ਹੈ ।
(v) ਇਸ ਕਿਰਿਆ ਵਿੱਚ ਗੁਲੂਕੋਜ਼ ਦੇ ਇੱਕ ਅਣੂ ਵਿੱਚੋਂ
38 ATP ਅਣੂ ਮੁਕਤ ਹੁੰਦੇ ਹਨ ।
(v) ਇਸ ਕਿਰਿਆ ਵਿੱਚ ਗੁਲੂਕੋਜ਼ ਦੇ ਇੱਕ ਅਣੂ ਵਿੱਚੋਂ 2 ATP ਅਣੂ ਮੁਕਤ ਹੁੰਦੇ ਹਨ ।
(vi) ਗੁਲੂਕੋਜ਼ ਦੇ ਇੱਕ ਅਣੂ ਦੇ ਅਧੁਰੇ ਆਕਸੀਕਰਨ
ਨਾਲ 21 ਕਿਲੋ ਕੈਲੋਰੀ ਉਰਜਾ ਮੁਕਤ ਹੁੰਦੀ ਹੈ ।
(vi) ਗੁਲੂਕੋਜ਼ ਦੇ ਇੱਕ ਅਣੂ ਦੇ ਪੂਰੀ ਤਰ੍ਹਾਂ ਆਕਸੀਕਰਨ
ਤੋਂ 673 ਕਿਲੋ ਕੈਲੋਰੀ ਉਰਜਾ ਮੁਕਤ ਹੁੰਦੀ ਹੈ ।

PSEB Solutions for Class 7 Science ਸਜੀਵਾਂ ਵਿੱਚ ਸਾਹ ਕਿਰਿਆ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਜਿਨ੍ਹਾਂ ਜੀਵਾਂ ਨੂੰ ਸਾਹ ਕਿਰਿਆ ਲਈ ਆਕਸੀਜਨ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ………… ਕਹਿੰਦੇ ਹਨ ।
ਉੱਤਰ-
ਅਣ-ਆਕਸੀ ਜੀਵ,

(ii) ………….. ਦੇ ਜਮਾਂ ਹੋਣ ਕਾਰਨ ਮਾਸਪੇਸ਼ੀਆਂ ਵਿੱਚ ਅਕੜਨ ਪੈਦਾ ਹੁੰਦੀ ਹੈ ।
ਉੱਤਰ-
ਲੈਕਟਿਕ ਐਸਿਡ,

(iii) ਜਦੋਂ ਅਸੀਂ ਕਸਰਤ ਜਾਂ ਮਿਹਨਤ ਵਾਲਾ ਕੰਮ ਕਰਦੇ ਹਾਂ ਤਾਂ ਉਸ ਵੇਲੇ ਸਾਡੀ ਸਾਹ ਦਰ …………. ਜਾਂਦੀ |
ਉੱਤਰ-
ਵੱਧ,

(iv) ਪੌਦਿਆਂ ਦੇ ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ . …… ਰਾਹੀਂ ਹੁੰਦੀ ਹੈ ।
ਉੱਤਰ-
ਸਟੋਮੈਟਾ,

(v) ਮੱਛੀਆਂ ਸਾਹ ਲੈਣ ਲਈ ………….. ਦੀ ਵਰਤੋਂ ਕਰਦੀਆਂ ਹਨ ।
ਉੱਤਰ-
ਗਲਫੜਿਆਂ ।

2. ਕਾਲਮ ‘ਉ’ ਦੇ ਕਥਨਾਂ ਦਾ ਕਾਲਮ “ਅ” ਦੇ ਕਥਨਾਂ ਨਾਲ ਮਿਲਾਨ ਕਰੋ-

ਕਾਲਮ ‘ਉ’ ਕਾਲਮ “ਅ”
(i) ਯੀਸਟ (ਉ) ਗੰਡੋਇਆ
(ii) ਡਾਇਆਮ (ਅ) ਗਲਫੜੇ ।
(iii) ਚਮੜੀ (ਈ) ਐਲਕੋਹਲ
(iv) ਪੱਤੇ (ਸ) ਛਾਤੀ-ਖੋੜ
(v) ਮੱਛੀ (ਹ) ਸਟੋਮੈਟਾ
(vi) ਡੱਡੂ (ਕ) ਫੇਫੜੇ ਅਤੇ ਚਮੜੀ
(ਖ) ਸਾਹ ਪ੍ਰਣਾਲੀ ॥

ਉੱਤਰ-

ਕਾਲਮ ‘ਉ’ ਕਾਲਮ “ਅ”
(i) ਯੀਸਟ (ਈ) ਐਲਕੋਹਲ
(ii) ਡਾਇਆਫ੍ਰਾਮ (ਸ) ਛਾਤੀ-ਖੋੜ
(iii) ਚਮੜੀ (ਉ) ਗੰਡੋਇਆ
(iv) ਪੱਤੇ (ਹ) ਸਟੋਮੈਟਾ
(v) ਮੱਛੀ (ਅ) ਗਲਫੜੇ
(vi) ਡੱਡੂ (ਕ) ਫੇਫੜੇ ਅਤੇ ਚਮੜੀ ॥

3. ਸਹੀ ਵਿਕਲਪ ਚੁਣੋ

(i) ਹੇਠ ਲਿਖਿਆਂ ਵਿੱਚੋਂ ਕਿਹੜਾ ਅਣ-ਆਕਸੀ ਜੀਵ ਹੈ ?
(ਉ) ਗਾਂ
(ਅ) ਖਮੀਰ
(ਈ ਡੱਡੂ
(ਸ) ਤਿੱਤਲੀ ।
ਉੱਤਰ-
(ਅ) ਖਮੀਰ ॥

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

(ii) ਸਰੀਰ ਤੋਂ ਬਾਹਰ ਨਿਕਲਣ ਵਾਲੀ ਹਵਾ ਵਿੱਚ CO2, ਦੀ ਮਾਤਰਾ ਹੁੰਦੀ ਹੈ
(ਉ) 0.4%
(ਅ) 4%
(ਇ) 4.4%
(ਸ) 14.4%.
ਉੱਤਰ-
(ਇ) 4.4%.

(iii) ਅਣ-ਆਕਸੀ ਸਾਹ ਕਿਰਿਆ ਦੇ ਉਤਪਾਦ ਹਨ
(ਉ) ਕਾਰਬੋਹਾਈਡੇਟ ਅਤੇ O2
(ਅ) ਇਥਾਇਲ ਅਲਕੋਹਲ ਅਤੇ CO2,
(ੲ) ਕਾਰਬੋਹਾਈਡੇਟ ਅਤੇ CO2,
(ਸ) ਇਥਾਇਲ ਅਲਕੋਹਲ ਅਤੇ O2
ਉੱਤਰ-
(ਅ) ਇਥਾਇਲ ਅਲਕੋਹਲ ਅਤੇ CO2.

(iv) ਮੱਛੀ ਦੇ ਸਾਹ-ਅੰਗ ਹਨ
(ਉ) ਚਮੜੀ
(ਅ) ਫੇਫੜੇ
(ਈ) ਗਲਫੜੇ
(ਸ) ਸਟੋਮੈਟਾ ।
ਉੱਤਰ-
(ੲ) ਗਲਫੜੇ ।

(v) ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦਾ ਸਮਾਂ ਹੈ
(ਉ) ਰਾਤ
(ਅ) ਦਿਨ
(ਇ) ਦਿਨ ਅਤੇ ਰਾਤ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦਿਨ ॥

(vi) ਡੱਡੂ ਦੇ ਸਾਹ ਅੰਗ ਹਨ
(ਉ) ਫੇਫੜੇ ਅਤੇ ਚਮੜੀ
(ਅ) ਗਲਫੜੇ
ਇ) ਕੇਵਲ ਚਮੜੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਫੇਫੜੇ ਅਤੇ ਚਮੜੀ ।

(vii) ਸਜੀਵਾਂ ਦਾ ਮਹੱਤਵਪੂਰਨ ਜੈਵਿਕ ਪ੍ਰਮ ਹੈ
(ਉ) ਪਾਚਨ
(ਅ) ਜਨਣ
(ਈ) ਉਤਸਰਜਨ
(ਸ) ਸਾਹ ਕਿਰਿਆ ।
ਉੱਤਰ-
(ਸ) ਸਾਹ ਕਿਰਿਆ ।

(viii) ਕਿਹੜਾ ਜੀਵ ਸਾਹ ਲੈਣ ਲਈ ਇੱਕ ਤੋਂ ਵੱਧ ਅੰਗਾਂ ਦੀ ਵਰਤੋਂ ਕਰਦਾ ਹੈ ?
(ੳ) ਮੱਛੀ
(ਅ) ਕਾਕਰੋਚ
(ਈ) ਮਨੁੱਖ
(ਸ) ਡੱਡੂ !
ਉੱਤਰ-
(ਸ) ਡੱਡੂ ॥

(ix) ਕਾਕਰੋਚਾਂ ਦੇ ਸਰੀਰ ਵਿੱਚ ਹਵਾ ਪ੍ਰਵੇਸ਼ ਕਰਦੀ ਹੈ, ਉਨ੍ਹਾਂ ਦੇ –
(ਉ) ਫੇਫੜਿਆਂ ਦੁਆਰਾ
(ਅ) ਗਲਫੜਿਆਂ ਦੁਆਰਾ
(ਇ) ਸਪਾਇਰੇਕਲਾਂ ਦੁਆਰਾ
(ਸ) ਚਮੜੀ ਦੁਆਰਾ ।
ਉੱਤਰ-
(ਇ) ਸਪਾਇਰੇਕਲਾਂ ਦੁਆਰਾ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

4. ਦੱਸੋ ਕਿ ਹੇਠ ਲਿਖੇ ਕਥਨ ‘ਠੀਕ ਹਨ ਜਾਂ ‘ਗਲਤ’ –

(i) ਬਹੁਤ ਜ਼ਿਆਦਾ ਕਸਰਤ ਕਰਦੇ ਸਮੇਂ ਵਿਅਕਤੀ ਦੀ ਸਾਹ-ਕਿਰਿਆ ਦਰ ਹੌਲੀ ਹੋ ਜਾਂਦੀ ਹੈ ।
ਉੱਤਰ-
ਗ਼ਲਤ,

(ii) ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕੇਵਲ ਦਿਨ ਵਿੱਚ, ਜਦੋਂ ਕਿ ਸਾਹ-ਕਿਰਿਆ ਸਿਰਫ਼ ਰਾਤ ਵਿੱਚ ਹੁੰਦੀ ਹੈ ।
ਉੱਤਰ-
ਗ਼ਲਤ,

(iii) ਡੱਡੂ ਆਪਣੀ ਚਮੜੀ ਦੇ ਇਲਾਵਾ ਆਪਣੇ ਫੇਫੜਿਆਂ ਨਾਲ ਵੀ ਸਾਹ-ਕਿਰਿਆ ਕਰਦੇ ਹਨ ।
ਉੱਤਰ-
ਠੀਕ,

(iv) ਮੱਛੀਆਂ ਵਿੱਚ ਸਾਹ-ਖਿੱਚਣ ਲਈ, ਫੇਫੜੇ ਹੁੰਦੇ ਹਨ ।
ਉੱਤਰ-
ਗਲਤ

(v) ਅੰਦਰ ਸਾਹ-ਖਿੱਚਣ ਦੇ ਸਮੇਂ ਛਾਤੀ-ਖੋੜ ਦਾ ਆਇਤਨ ਵਧ ਜਾਂਦਾ ਹੈ ।
ਉੱਤਰ-
ਠੀਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇਣ ਵਾਲੀਆਂ ਕਿਰਿਆਵਾਂ ਦੇ ਨਾਂ ਲਿਖੋ ।
ਉੱਤਰ-
ਪਾਚਨ ਅਤੇ ਸਾਹ ਕਿਰਿਆ ।

ਪ੍ਰਸ਼ਨ 2.
ਆਕਸੀ ਸਾਹ ਕਿਰਿਆ ਦੇ ਉਤਪਾਦ ਕੀ ਹਨ ?
ਉੱਤਰ-
CO2, ਪਾਣੀ ਅਤੇ ਊਰਜਾ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 3.
ਅਣ-ਆਕਸੀ ਸਾਹ ਕਿਰਿਆ ਦੇ ਉਤਪਾਦ ਕਿਹੜੇ ਹਨ ?
ਉੱਤਰ-
C2H5OH (ਐਲਕੋਹਲ) ਅਤੇ CO2.

ਪ੍ਰਸ਼ਨ 4.
ਸਾਹ ਲੈਣ ਦੀ ਪਰਿਭਾਸ਼ਾ ਦਿਓ ।
ਉੱਤਰ-
ਸਾਹ ਲੈਣਾ-ਸਾਹ ਦੁਆਰਾ ਆਕਸੀਜਨ-ਯੁਕਤ ਹਵਾ ਨੂੰ ਸਰੀਰ ਦੇ ਅੰਦਰ ਲੈ ਜਾਣ ਅਤੇ ਸਾਹ ਛੱਡਦੇ ਹੋਏ ਕਾਰਬਨ-ਡਾਈਆਕਸਾਈਡ ਯੁਕਤ ਹਵਾ ਸਰੀਰ ਦੇ ਬਾਹਰ ਕੱਢਣ ਦੀ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ ।

ਪ੍ਰਸ਼ਨ 5.
ਸਾਹ ਕਿਰਿਆ ਦੇ ਦੋ ਚਰਣ ਕਿਹੜੇ ਹਨ ?
ਉੱਤਰ-
ਸਾਹ ਕਿਰਿਆ ਦੇ ਦੋ ਚਰਣ ਹਨ

  • ਸਾਹ ਲੈਣਾ
  • O2, ਦਾ ਕੋਸ਼ਿਕਾਵਾਂ ਵਿੱਚ ਉਪਯੋਗ ॥

ਪ੍ਰਸ਼ਨ 6.
ਅਣ-ਆਕਸੀ ਜੀਵ ਕਿਹੜੇ ਹਨ ?
ਉੱਤਰ-
ਉਹ ਜੀਵ ਜੋ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਜੀਊਂਦੇ ਰਹਿ ਸਕਦੇ ਹਨ, ਉਹਨਾਂ ਨੂੰ ਅਣ-ਆਕਸੀ ਜੀਵ ਕਹਿੰਦੇ ਹਨ ।

ਪ੍ਰਸ਼ਨ 7.
ਇੱਕ ਅਣ-ਆਕਸੀ ਜੀਵ ਦਾ ਉਦਾਹਰਨ ਦਿਓ ।
ਉੱਤਰ-
ਯੀਸਟ ।

ਪ੍ਰਸ਼ਨ 8.
ਕੋਸ਼ਿਕੀ ਸੁਆਸਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕੋਸ਼ਿਕਾ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਕੋਸ਼ਿਕੀ ਸੁਆਸਨ ਕਹਿੰਦੇ ਹਨ ।

ਪ੍ਰਸ਼ਨ 9.
ਕੋਸ਼ਿਕਾ ਨੂੰ ਕਿਨ੍ਹਾਂ ਕੰਮਾਂ ਦੇ ਲਈ ਊਰਜਾ ਦੀ ਜ਼ਰੂਰਤ ਹੈ ?
ਉੱਤਰ-
ਪਾਚਨ, ਸਥਾਨਾਂਤਰਣ, ਮਲ-ਤਿਆਗ, ਪ੍ਰਜਣਨ ਆਦਿ ਦੇ ਲਈ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 10.
ਲੱਤਾਂ ਵਿੱਚ ਕੜੇਲ ਦਾ ਕੀ ਕਾਰਨ ਹੈ ?
ਉੱਤਰ-
ਲੈਕਟਿਕ ਐਸਿਡ ਦਾ ਨਿਰਮਾਣ ॥

ਪ੍ਰਸ਼ਨ 11.
ਲੱਤਾਂ ਦੀਆਂ ਪੇਸ਼ੀਆਂ ਨੂੰ ਆਰਾਮ ਕਿਵੇਂ ਮਹਿਸੂਸ ਹੁੰਦਾ ਹੈ ?
ਉੱਤਰ-
ਗਰਮ ਪਾਣੀ ਨਾਲ ਨਹਾਉਣ ਨਾਲ ਜਾਂ ਸਰੀਰ ਦੀ ਮਾਲਿਸ਼ ਕਰਨ ਨਾਲ ।

ਪ੍ਰਸ਼ਨ 12.
ਡਾਇਆਵਾਮ ਕੀ ਹੈ ?
ਉੱਤਰ-
ਡਾਇਆਫ੍ਰਾਮ-ਛਾਤੀ ਖੋੜ ਦਾ ਆਧਾਰ ਇਕ ਪੇਸ਼ੀ ਪਰਤ ਹੈ, ਜਿਸਨੂੰ ਡਾਇਆਢਾਮ ਕਹਿੰਦੇ ਹਨ ।

ਪ੍ਰਸ਼ਨ 13.
ਸਾਹ ਦਰ ਕਦੋਂ ਵੱਧਦੀ ਹੈ ?
ਉੱਤਰ-
ਕਸਰਤ ਕਰਦੇ ਸਮੇਂ ਜਾਂ ਦੌੜਦੇ ਸਮੇਂ ।

ਪ੍ਰਸ਼ਨ 14.
ਸਾਹ ਬਾਹਰ ਕੱਢਦੇ ਸਮੇਂ ਛਾਤੀ-ਖੋੜ ਵਿੱਚ ਆਇਤਨ ਨੂੰ ਕੀ ਹੁੰਦਾ ਹੈ ?
ਉੱਤਰ-
ਆਇਤਨ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 15.
ਛਾਤੀ-ਖੋੜ ਵਿੱਚ ਆਇਤਨ ਕਦੋਂ ਵੱਧਦਾ ਹੈ ?
ਉੱਤਰ-
ਸਾਹ ਅੰਦਰ ਲੈਂਦੇ ਸਮੇਂ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਅਣ-ਆਕਸੀ ਸਾਹ ਕਿਰਿਆ ਕੀ ਹੈ ?
ਉੱਤਰ-
ਅਣ-ਆਕਸੀ ਸਾਹ ਕਿਰਿਆ-ਕੁੱਝ ਕੋਸ਼ਿਕਾਵਾਂ, ਜਿਵੇਂ ਬੈਕਟੀਰੀਆ ਅਤੇ ਯੀਸਟ ਆਕਸੀਜਨ ਦੀ ਗ਼ੈਰ-ਹਾਜ਼ਰੀ ਵਿੱਚ ਗੁਲੂਕੋਜ਼ ਨੂੰ ਐਲਕੋਹਲ ਅਤੇ CO2, ਵਿੱਚ ਵਿਖੰਡਿਤ ਕਰ ਸਕਦੇ ਹਨ । ਇਸ ਕਿਰਿਆ ਨੂੰ ਅਣ-ਆਕਸੀ ਸਾਹ ਕਿਰਿਆ ਕਹਿੰਦੇ ਹਨ ।

ਪ੍ਰਸ਼ਨ 2.
ਸਟੋਮੈਟਾ (Stomata) ਕੀ ਹੈ ? ਇਹਨਾਂ ਦੇ ਦੋ ਕੰਮ ਦੱਸੋ ।
ਉੱਤਰ-
ਸਟੋਮੈਟਾ (Stomata)-ਪੌਦਿਆਂ ਦੇ ਪੱਤਿਆਂ ਦੀ ਹੇਠਲੀ ਸਤਾ ਵਿੱਚ ਛੋਟੇ-ਛੋਟੇ ਛੇਕ ਸਟੋਮੈਟਾ ਅਖਵਾਉਂਦੇ ਹਨ । ਇਹਨਾਂ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ । ਇਹਨਾਂ ਦਾ ਖੁੱਲ੍ਹਣਾ ਜਾਂ ਬੰਦ ਹੋਣਾ ਪ੍ਰਕਾਸ਼ ਉੱਤੇ ਨਿਰਭਰ ਹੁੰਦਾ ਹੈ ।
ਕੰਮ-

  • ਗੈਸਾਂ ਦਾ ਆਦਾਨ-ਪ੍ਰਦਾਨ
  • ਵਾਸ਼ਪ-ਉਤਸਰਜਨ ਤੇ ਕੰਟਰੋਲ ਹੈ।

ਪ੍ਰਸ਼ਨ 3.
ਪੌਦਿਆਂ ਦੀ ਸਾਹ ਕਿਰਿਆ ਸਮਝਾਓ ।
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਦੁਆਰਾ ਪੌਦੇ ਆਕਸੀਜਨ ਛੱਡਦੇ ਹਨ, ਜੋ ਸਾਹਕਿਰਿਆ ਦੁਆਰਾ ਉਪਯੋਗ ਕਰ ਲਈ ਜਾਂਦੀ ਹੈ । ਰੰਧਰ ਪੱਤਿਆਂ ਦੀ ਹੇਠਲੀ ਸੜਾ ਉੱਪਰ ਛੋਟੇ-ਛੋਟੇ ਛੇਕ ਹੁੰਦੇ ਹਨ, ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 4.
ਕੀ ਸੁਆਸਨ ਸਾਹ ਲੈਣ ਦੇ ਸਮਾਨ ਹੈ ?
ਉੱਤਰ-
ਨਹੀਂ, ਦੋਨੋਂ ਕਿਰਿਆਵਾਂ ਸਮਾਨ ਨਹੀਂ ਹੁੰਦੀਆਂ । ਸਾਹ ਕਿਰਿਆ ਜਾਂ ਸੁਆਸਨ ਇੱਕ ਰਸਾਇਣਿਕ ਕਿਰਿਆ ਹੈ । ਇਸ ਵਿੱਚ ਭੋਜਨ ਦਾ ਆਕਸੀਕਰਨ ਹੁੰਦਾ ਹੈ ਅਤੇ ਊਰਜਾ ਨਿਰਮੁਕਤ ਹੁੰਦੀ ਹੈ । ਇਹ ਕੋਸ਼ਕੀ ਸਾਹ ਕਿਰਿਆ ਹੈ । ਸਾਹ ਲੈਣਾ ਇੱਕ ਭੌਤਿਕ ਕਿਰਿਆ ਹੈ, ਜਿਸ ਵਿੱਚ ਇੱਕ ਵਾਰ ਸਾਹ ਕਿਰਿਆ ਅੰਦਰ ਵੱਲ ਲੈਣਾ ਅਤੇ ਬਾਹਰ ਕੱਢਣ ਦੁਆਰਾ ਆਕਸੀਜਨ ਅੰਦਰ ਅਤੇ CO2, ਬਾਹਰ ਕੱਢਦੀ ਹੈ ਅਰਥਾਤ ਗੈਸਾਂ ਦਾ ਕੇਵਲ ਆਦਾਨ-ਪ੍ਰਦਾਨ ਹੁੰਦਾ ਹੈ ।

ਪ੍ਰਸ਼ਨ 5.
ਪੌਦਿਆਂ ਵਿੱਚ ਸੁਆਸਨ ਦੀ ਕੀ ਮਹੱਤਤਾ ਹੈ ?
ਉੱਤਰ-
ਪੌਦਿਆਂ ਵਿੱਚ ਸੁਆਸਨ ਦੀ ਮਹੱਤਤਾ-ਪੌਦਿਆਂ ਵਿੱਚ ਸੁਆਸਨ ਅੰਗ ਵਿੱਚ ਸਾਹ-ਕਿਰਿਆ ਦੁਆਰਾ ਪੌਦੇ ਆਕਸੀਜਨ ਛੱਡਦੇ ਹਨ, ਜੋ ਸਾਹ ਕਿਰਿਆ ਦੁਆਰਾ ਉਪਯੋਗ ਕਰ ਲਈ ਜਾਂਦੀ ਹੈ । ਰੰਧਰ ਪੱਤਿਆਂ ਦੀ ਹੇਠਲੀ ਸਤ੍ਹਾ ਉੱਪਰ ਛੋਟੇ-ਛੋਟੇ ਛੇਕ ਹੁੰਦੇ ਹਨ, ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 6.
ਆਕਸੀ ਸਾਹ ਕਿਰਿਆ ਦੀ ਰਸਾਇਣਿਕ ਸਮੀਕਰਣ ਲਿਖੋ ।
ਉੱਤਰ-
ਗੁਲੂਕੋਜ਼ + ਆਕਸੀਜਨ → ਕਾਰਬਨ-ਡਾਈਆਕਸਾਈਡ + ਜਲ ।ਪ੍ਰਸ਼ਨ 7.
ਸਾਹ ਬਾਹਰ ਕੱਢਣ ਅਤੇ ਸਾਹ ਲੈਣ ਲਈ ਛਾਤੀ-ਖੋੜ ਵਿੱਚ ਕੀ ਪਰਿਵਰਤਨ ਹੁੰਦਾ ਹੈ ?
ਉੱਤਰ-
ਛਾਤੀ ਖੋੜ ਵਿੱਚ ਪਰਿਵਰਤਨ :

  • ਸਾਹ ਅੰਦਰ ਲੈਣ ਵਿੱਚ-ਪਸਲੀਆਂ ਉੱਪਰ ਅਤੇ ਬਾਹਰ ਵੱਲ ਨਿਕਲਦੀਆਂ ਹਨ, ਤਾਂਕਿ ਛਾਤੀ-ਖੋੜ ਦਾ ਆਇਤਨ ਵੱਧ ਜਾਂਦਾ ਹੈ ।
  • ਸਾਹ ਬਾਹਰ ਕੱਢਦੇ ਸਮੇਂ-ਪਸਲੀਆਂ ਹੇਠਾਂ ਅਤੇ ਅੰਦਰ ਵੱਲ ਗਤੀ ਕਰਦੀਆਂ ਹਨ, ਜਿਸਦੇ ਵਿੱਚ ਛਾਤੀ-ਖੋੜ ਦਾ ਆਇਤਨ ਘੱਟ ਜਾਂਦਾ ਹੈ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 8.
ਪੌਦਿਆਂ ਵਿੱਚ ਸਾਹ ਕਿਰਿਆ ਦਾ ਕੀ ਮਹੱਤਵ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਸਾਹ ਕਿਰਿਆ ਵਿੱਚ ਊਰਜਾ ਯੁਕਤ ਭੋਜਨ (ਗੁਲੂਕੋਜ਼ ਅਤੇ ਫਰਕਟੋਜ਼) ਪਾਣੀ ਅਤੇ CO2, ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਕਾਫ਼ੀ ਮਾਤਰਾ ਵਿੱਚ ਊਰਜਾ ਨਿਰਮੁਕਤ ਕਰਦੇ ਹਨ ਜੋ ਜੀਵਨ ਭਰ ਲਈ ਹੈ । CO2, ਪੌਦਿਆਂ ਦੁਆਰਾ ਹੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਉਪਯੁਕਤ ਹੋ ਜਾਂਦੀ ਹੈ ।

ਪ੍ਰਸ਼ਨ 9.
ਮੱਛੀਆਂ ਵਿੱਚ ਸਾਹ ਕਿਰਿਆ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਮੱਛੀਆਂ ਜਲੀ ਜੰਤੂ ਹਨ । ਇਹਨਾਂ ਦੇ ਸਾਹ ਅੰਗ ਗਲਫ਼ੜੇ ਹਨ । ਗਲਫ਼ੜੇ ਪਾਣੀ ਨਾਲ ਭਿੱਜੇ ਰਹਿੰਦੇ ਹਨ ਅਤੇ ਘੁਲੀ ਹੋਈ ਆਕਸੀਜਨ ਪਾਣੀ ਵਿੱਚੋਂ ਲੈ ਲੈਂਦੇ ਹਨ ਅਤੇ ਕਾਰਬਨਡਾਈਆਕਸਾਈਡ ਪਾਣੀ ਵਿੱਚ ਸਰਲ ਵਿਸਰਣ ਵਿਧੀ ਦੁਆਰਾ ਛੱਡਦੇ ਹਨ । ਗਲਫ਼ੜੇ ਖੁਨ ਵਹਿਣੀਆਂ ਨਾਲ ਭਰਪੂਰ ਹੁੰਦੇ ਹਨ ।
PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ 2

7. ਵੱਡੇ ਉੱਤਰ ਵਾਲਾ ਪ੍ਰਸ਼ਨ-

ਪ੍ਰਸ਼ਨ-ਸਿੱਧ ਕਰੋ ਕਿ ਸਾਹ ਬਾਹਰ ਕੱਢਦੇ ਸਮੇਂ ਹਵਾ ਵਿੱਚ CO2, ਦੀ ਉਪਲੱਬਧਤਾ ਹੁੰਦੀ ਹੈ ।
ਉੱਤਰ-
ਦੋ ਸਾਫ਼ ਕੱਚ ਦੀਆਂ ਪਰਖਨਲੀਆਂ ਲਉ । ਦੋਨਾਂ ਵਿੱਚ ਤਾਜ਼ਾ ਚੂਨੇ ਦਾ ਪਾਣੀ ਪਾਉ । ਕਾਰਕ ਦੇ ਢੱਕਣਾਂ ਨਾਲ ਦੋਨੋਂ ਨਲੀਆਂ ਬੰਦ ਕਰੋ । ਕਾਰਕ ਦੇ ਦੋ ਛੇਕਾਂ ਵਿੱਚ ਨਲੀਆਂ ਪਾਓ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਹੁਣ ਸਾਹ ਬਾਹਰ ਕੱਢਦੇ ਸਮੇਂ ਨਲੀ ਵਿੱਚ ਫੂਕ ਮਾਰੋ । ਕੱਚ ਦੀ ਪਰਖਨਲੀ ਵਿੱਚ ਚੂਨੇ ਦਾ ਪਾਣੀ ਦੁਧੀਆ ਹੋ ਜਾਵੇਗਾ । ਜਿਸ ਤੋਂ ਪਤਾ ਚਲਦਾ ਹੈ ਕਿ ਹਵਾ ਵਿੱਚ CO2, ਦੀ ਮਾਤਰਾ ਹੁੰਦੀ ਹੈ ।
PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ 3

PSEB 7th Class Science Solutions Chapter 9 ਮਿੱਟੀ

Punjab State Board PSEB 7th Class Science Book Solutions Chapter 9 ਮਿੱਟੀ Textbook Exercise Questions, and Answers.

PSEB Solutions for Class 7 Science Chapter 9 ਮਿੱਟੀ

PSEB 7th Class Science Guide ਮਿੱਟੀ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 101)

ਪ੍ਰਸ਼ਨ 1.
ਜਿਸ ਮਿੱਟੀ ਦਾ pH 03 ਹੋਵੇ ਉਸਦਾ ਰਸਾਇਣਿਕ ਸੁਭਾਅ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਜਿਸ ਮਿੱਟੀ ਦਾ pH ਮੁੱਲ 03 ਹੈ, ਉਸ ਮਿੱਟੀ ਦਾ ਰਸਾਇਣਿਕ ਸੁਭਾਅ ਤੇਜ਼ਾਬੀ ਹੈ ।

ਪ੍ਰਸ਼ਨ 2.
ਜਿਸ ਮਿੱਟੀ ਦਾ pH 10 ਹੋਵੇ ਉਸਦਾ ਰਸਾਇਣਿਕ ਸੁਭਾਅ ਕਿਹੋ ਜਿਹਾ ਹੋਵੇਗਾ ?
ਉੱਤਰ-
ਜਿਸ ਮਿੱਟੀ ਦਾ pH ਮੁੱਲ 10 ਹੈ, ਉਸ ਮਿੱਟੀ ਦਾ ਰਸਾਇਣਿਕ ਸੁਭਾਅ ਖਾਰੀ ਹੋਵੇਗਾ |

PSEB 7th Class Science Solutions Chapter 9 ਮਿੱਟੀ

ਪ੍ਰਸ਼ਨ 3.
ਉਦਾਸੀਨ ਮਿੱਟੀ ਦਾ pH ਕਿੰਨਾ ਹੁੰਦਾ ਹੈ ?
ਉੱਤਰ-
ਉਦਾਸੀਨ ਮਿੱਟੀ ਦਾ pH 7 ਹੁੰਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 102)

ਪ੍ਰਸ਼ਨ 1.
ਕਿਸ ਮਿੱਟੀ ਵਿੱਚ ਪਾਣੀ ਦੇ ਰਿਸਣ ਦੀ ਦਰ ਸਭ ਤੋਂ ਵੱਧ ਹੈ ?
ਉੱਤਰ-
ਰੇਤਲੀ ਮਿੱਟੀ ਵਿੱਚ ਪਾਣੀ ਦੇ ਰਿਸਣ ਦੀ ਦਰ ਸਭ ਤੋਂ ਵੱਧ ਹੈ ।

ਪ੍ਰਸ਼ਨ 2.
ਕਿਸ ਮਿੱਟੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੈ ?
ਉੱਤਰ-
ਚੀਕਣੀ ਮਿੱਟੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 103)

ਪ੍ਰਸ਼ਨ 1.
ਮਿੱਟੀ ਨੂੰ ਹਲ ਨਾਲ ਕਿਉਂ ਵਾਹਿਆ ਜਾਂਦਾ ਹੈ ?
ਉੱਤਰ-
ਮਿੱਟੀ ਨੂੰ ਹਲ ਨਾਲ ਵਾਹਿਆ ਜਾਂਦਾ ਹੈ, ਤਾਂ ਜੋ ਮਿੱਟੀ ਪੋਲੀ ਜਾਂ ਮੁਸਾਮਦਾਰ ਬਣ ਜਾਵੇ ।

ਪ੍ਰਸ਼ਨ 2.
ਮਿੱਟੀ ਵਿੱਚ ਮੌਜੂਦ ਹਵਾ ਦਾ ਕੀ ਲਾਭ ਹੈ ?
ਉੱਤਰ-
ਪੌਦਿਆਂ ਦੀਆਂ ਜੜ੍ਹਾਂ ਮਿੱਟੀ ਵਿੱਚ ਮੌਜੂਦ ਹਵਾ ਦੀ ਵਰਤੋਂ ਕਰਦੀਆਂ ਹਨ ।

PSEB 7th Class Science Guide ਮਿੱਟੀ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਧਰਤੀ ਦੀ ਉੱਪਰਲੀ 30 ਤੋਂ 40 ਸੈਂਟੀਮੀਟਰ ਡੂੰਘੀ ਪਰਤ, ਜਿਸ ਵਿੱਚ ਫ਼ਸਲਾਂ ਉੱਗ ਸਕਣ, ਨੂੰ …….. ਕਹਿੰਦੇ ਹਨ ।
ਉੱਤਰ-
ਭੂਮੀ,

(ii) ਧਰਤੀ ਦਾ ਕਾਟ ਚਿੱਤਰ ਮਿੱਟੀ ਦੀਆਂ …………….. ਦਰਸਾਉਂਦਾ ਹੈ ।
ਉੱਤਰ-
ਪਰਤਾਂ,

(iii) ਮਿੱਟੀ ਦਾ ਤੇਜ਼ਾਬੀ ਸੁਭਾਅ ਜਾਂ ਖਾਰੀ ਸੁਭਾਅ …………… ਦੀ ਵਰਤੋਂ ਕਰਕੇ ਜਾਂਚਿਆ ਜਾ ਸਕਦਾ ਹੈ ।
ਉੱਤਰ-
pH ਪੇਪਰ,

(iv) ……………………… ਦੇ ਬਹੁਤ ਬਾਰੀਕ ਕਣ ਹੁੰਦੇ ਹਨ ਜੋ ਕਿ ਮਲਮਲ ਦੇ ਕੱਪੜੇ ਵਿੱਚੋਂ ਲੰਘ ਸਕਦੇ ਹਨ ।
ਉੱਤਰ-
ਚੀਕਣੀ ਮਿੱਟੀ,

PSEB 7th Class Science Solutions Chapter 9 ਮਿੱਟੀ

(v) ………………………. ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ ।
ਉੱਤਰ-
ਚੀਕਣੀ,

(vi) ………… ਮਿੱਟੀ ਫ਼ਸਲਾਂ ਉਗਾਉਣ ਲਈ ਸਭ ਤੋਂ ਚੰਗੀ ਹੁੰਦੀ ਹੈ ।
ਉੱਤਰ-
ਦੋਮਟ,

(vii) ਭਾਰਤ ਦੇ ਗੁਜਰਾਤ ਅਤੇ ਮਹਾਂਰਾਸ਼ਟਰ ਵਰਗੇ ਪੱਛਮੀ ਰਾਜਾਂ ਦੀ ਮਿੱਟੀ . …………… ਰੰਗ ਦੀ ਹੁੰਦੀ ਹੈ ।
ਉੱਤਰ-
ਕਾਲੇ,

(viii) ………… ਦੀ ਵਰਤੋਂ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਲਈ ਕਰਦੇ ਹਨ ।
ਉੱਤਰ-
ਚੀਕਣੀ ਮਿੱਟੀ,

(x) ………… ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਲਈ ਕੀਤੀ ਜਾਂਦੀ ਹੈ ।
ਉੱਤਰ-
ਚੀਕਣੀ,

(x) ਇੱਟਾਂ ਦਾ ਨਿਰਮਾਣ …………. ਤੋਂ ਕੀਤਾ ਜਾਂਦਾ ਹੈ ।
ਉੱਤਰ-
ਚੀਕਣੀ ਮਿੱਟੀ |

2. ਸਹੀ ਜਾਂ ਗਲਤ ਦੱਸੋ

(i) ਮਿੱਟੀ ਦੇ ਤੇਜ਼ਾਬੀ ਜਾਂ ਖਾਰੀ ਸੁਭਾਅ ਦੀ ਜਾਂਚ pH ਪੇਪਰ ਨਾਲ ਕੀਤੀ ਜਾਂਦੀ ਹੈ ।
ਉੱਤਰ-
ਸਹੀ,

(ii) 100 ਸੈਂਟੀਮੀਟਰ ਡੂੰਘਾਈ ਤੋਂ ਹੇਠਾਂ ਧਰਤੀ ਦੀ ਪਰਤ ਨੂੰ ਭੌ ਕਹਿੰਦੇ ਹਨ ।
ਉੱਤਰ-
ਗ਼ਲਤ,

(iii) ਸਾਰੀਆਂ ਫ਼ਸਲਾਂ ਰੇਤਲੀ ਮਿੱਟੀ ਵਿੱਚ ਵਧੀਆ ਉੱਗਦੀਆਂ ਹਨ ।
ਉੱਤਰ-
ਗ਼ਲਤ,

(iv) ਚਰਾਂਦਾਂ ਨੂੰ ਪਸ਼ੂਆਂ ਦੁਆਰਾ ਵੱਧ ਚਰਨ ਕਾਰਨ ਵੀ ਕੌਂ-ਖੋਰ ਹੁੰਦਾ ਹੈ ।
ਉੱਤਰ-
ਸਹੀ,

(v) ਖਾਨਾਂ ਪੁੱਟਣ ਨਾਲ ਚੌਂ-ਖੋਰ ਰੁਕ ਜਾਂਦਾ ਹੈ ।
ਉੱਤਰ-
ਗ਼ਲਤ,

(vi) ਚੀਕਣੀ ਮਿੱਟੀ ਵਿੱਚ ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮ “ਅ”
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ (ਉ) ਮਿੱਟੀ ਦਾ ਪ੍ਰਦੂਸ਼ਣ
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ । (ਅ) ਕੌਂ-ਖੋਰ
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ | (ਈ) ਚੀਕਣੀ ਮਿੱਟੀ
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ । (ਸ) ਕਾਲੀ ਮਿੱਟੀ
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ। (ਹ) ਰੇਤਲੀ ਮਿੱਟੀ

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ। (ਹ) ਰੇਤਲੀ ਮਿੱਟੀ
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ । (ਸ) ਕਾਲੀ ਮਿੱਟੀ
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ। (ਉ) ਮਿੱਟੀ ਦਾ ਪ੍ਰਦੂਸ਼ਣ
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ । (ਅ) ਕੌਂ-ਖੋਰ
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ | (ਇ) ਚੀਕਣੀ ਮਿੱਟੀ

4. ਸਹੀ ਉੱਤਰ ਚੁਣੋ

(i) ਕਿਸ ਕਿਰਿਆ ਨਾਲ ਕੌਂ-ਖੋਰ ਨਹੀਂ ਹੁੰਦਾ ?
(ਉ) ਰੁੱਖ ਕੱਟਣ ਨਾਲ
(ਅ) ਚੈੱਕ ਡੈਮ ਬਣਾਉਣ ਨਾਲ
(ਇ) ਪਸ਼ੂ ਚਰਾਉਣ ਨਾਲ ।
| (ਸ) ਖਾਨਾਂ ਪੁੱਟਣ ਨਾਲ ।
ਉੱਤਰ-
(ਅ) ਚੈੱਕ ਡੈਮ ਬਣਾਉਣ ਨਾਲ ।

(ii) ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ
(ਉ) ਫ਼ਸਲਾਂ ਦੀ ਅਦਲਾ-ਬਦਲੀ ਨਾਲ
(ਅ) ਰੂੜੀ ਖਾਦ ਪਾਉਣ ਨਾਲ
(ਇ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ
(ਸ) ਹਰੀ ਖਾਦ ਪਾਉਣ ਨਾਲ ।.
ਉੱਤਰ-
(ੲ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਪਾਉਣ ਨਾਲ ।

PSEB 7th Class Science Solutions Chapter 9 ਮਿੱਟੀ

(iii) ਮਿੱਟੀ ਦੀ ਵਰਤੋਂ ਨਹੀਂ ਹੁੰਦੀ
(ਉ) ਕੀਟਨਾਸ਼ਕ ਬਣਾਉਣ ਲਈ
(ਅ) ਚੈੱਕ ਡੈਮ ਬਣਾਉਣ ਲਈ ‘
(ਏ) ਸੀਮਿੰਟ ਬਣਾਉਣ ਲਈ
(ਸ) ਮਿੱਟੀ ਦੇ ਘੜੇ ਅਤੇ ਭਾਂਡੇ ਬਣਾਉਣ ਲਈ ।
ਉੱਤਰ-
(ੳ) ਕੀਟਨਾਸ਼ਕ ਬਣਾਉਣ ਲਈ ।

(iv) ਭੋਂ-ਖੋਰ ਰੁਕਦਾ ਹੈ
(ਉ) ਰੁੱਖ ਕੱਟਣ ਨਾਲ
(ਅ) ਰੁੱਖ ਉਗਾਉਣ ਨਾਲ
(ਈ) ਪਸ਼ੂ ਚਰਾਉਣ ਨਾਲ
(ਸ) ਖਾਨਾਂ ਪੁੱਟਣ ਨਾਲ !
ਉੱਤਰ-
(ਅ) ਰੁੱਖ ਉਗਾਉਣ ਨਾਲ ।

(v) ਮਿੱਟੀ ਦੀ ਵਰਤੋਂ ਹੁੰਦੀ ਹੈ
(ਉ) ਸੀਮਿੰਟ ਬਣਾਉਣ ਲਈ
(ਆ) ਬੰਨ੍ਹ ਬਣਾਉਣ ਲਈ
(ੲ) ਫ਼ਸਲਾਂ ਉਗਾਉਣ ਲਈ
(ਸ) ਇਹਨਾਂ ਸਾਰਿਆਂ ਲਈ ।
ਉੱਤਰ-
(ਸ) ਇਹਨਾਂ ਸਾਰਿਆਂ ਲਈ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮੱਲੜ੍ਹ ਕੀ ਹੁੰਦਾ ਹੈ ?
ਉੱਤਰ-
ਪੱਲ-ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ ਜਾਂ ਪੌਦੇ, ਕੀਟ ਜਾਂ ਮ੍ਰਿਤ ਜੰਤੂਆਂ ਦੇ ਮਿੱਟੀ ਵਿੱਚ ਦੱਬੇ ਸਰੀਰ, ਪਸ਼ੂਆਂ ਦਾ ਗੋਬਰ ਆਦਿ ਮਿਲ ਕੇ ਮੱਲੜ ਬਣਾਉਂਦਾ ਹੈ ।

ਪ੍ਰਸ਼ਨ (ii)
ਮਿੱਟੀ ਦੇ ਕਾਰਬਨਿਕ ਘਟਕਾਂ ਦੇ ਨਾਂ ਲਿਖੋ ।
ਉੱਤਰ-
ਮਿੱਟੀ ਦੇ ਕਾਰਬਨਿਕ ਘਟਕ-

  • ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ
  • ਮ੍ਰਿਤ ਜੰਤੂਆਂ ਦੇ ਸਰੀਰ
  • ਪਸ਼ੂਆਂ ਦਾ ਗੋਬਰ ਆਦਿ ।

ਪ੍ਰਸ਼ਨ (iii)
ਮਿੱਟੀ ਦੇ ਅਕਾਰਬਨਿਕ ਘਟਕਾਂ ਦੇ ਨਾਂ ਲਿਖੋ ।
ਉੱਤਰ-
ਮਿੱਟੀ ਦੇ ਅਕਾਰਬਨਿਕ ਘਟਕ-

  1. ਰੇਤ,
  2. ਕੰਕਰ ਪੱਥਰ,
  3. ਚੀਕਣੀ ਮਿੱਟੀ ਅਤੇ
  4. ਖਣਿਜ ਮਿੱਟੀ ।

ਪ੍ਰਸ਼ਨ (iv)
ਦੋਮਟ ਮਿੱਟੀ ਕੀ ਹੁੰਦੀ ਹੈ ?
ਉੱਤਰ-
ਦੋਮਟ ਮਿੱਟੀ-ਅਜਿਹੀ ਮਿੱਟੀ ਜਿਸ ਦੇ ਕਣਾਂ ਦਾ ਆਕਾਰ ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ਵਿਚਕਾਰਲਾ ਹੁੰਦਾ ਹੈ । ਇਹ ਮਿੱਟੀ ਫ਼ਸਲਾਂ ਲਈ ਸਭ ਤੋਂ ਵਧੀਆ ਹੁੰਦੀ ਹੈ ।

ਪ੍ਰਸ਼ਨ (v)
ਭੋਂ-ਖੋਰ ਕੀ ਹੁੰਦਾ ਹੈ ?
ਉੱਤਰ-
ਕੌਂ-ਖੋਰ-ਤੇਜ਼ ਹਨੇਰੀਆਂ, ਤੇਜ਼ ਮੀਂਹ, ਹੜਾਂ ਜਾਂ ਹੋਰ ਕਾਰਕਾਂ ਕਾਰਨ ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ਕੌਂ-ਖੋਰ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮਿੱਟੀ ਦਾ ਖਾਕਾ ਕੀ ਹੁੰਦਾ ਹੈ ?
ਉੱਤਰ-
ਮਿੱਟੀ ਦਾ ਖਾਕਾ-ਮਿੱਟੀ ਦੀਆਂ ਵੱਖ-ਵੱਖ ਤਹਿਆਂ ਵਿੱਚੋਂ ਲੰਘਦੀ ਲੇਟਵੇਂ ਦਾਅ (ਜਾਂ ਸਮਤਲ) ਕਾਟ ਮਿੱਟੀ ਦਾ ਖਾਕਾ ਅਖਵਾਉਂਦੀ ਹੈ । ਮਿੱਟੀ ਦੇ ਖਾਕੇ ਦੀਆਂ ਪਰਤਾਂ ਇਸ ਤਰ੍ਹਾਂ ਹਨ :

  • ਮੱਟੂ,
  • ਉੱਪਰਲੀ ਮਿੱਟੀ,
  • ਹੇਠਲੀ ਮਿੱਟੀ,
  • ਚੱਟਾਨੀ ਟੁੱਕੜੇ,
  • ਪੱਥਰੀਲਾ ਠੋਸ ਤਲ ।

ਪ੍ਰਸ਼ਨ (ii)
ਮਿੱਟੀ ਦੇ ਖਾਕੇ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਿੱਟੀ ਖਾਕੇ ਦਾ ਅੰਕਿਤ ਚਿੱਤਰ
PSEB 7th Class Science Solutions Chapter 9 ਮਿੱਟੀ 1

ਪ੍ਰਸ਼ਨ (iii)
ਮਿੱਟੀ ਪ੍ਰਦੂਸ਼ਿਤ ਕਿਵੇਂ ਹੁੰਦੀ ਹੈ ?
ਉੱਤਰ-
ਮਿੱਟੀ ਦਾ ਪ੍ਰਦੂਸ਼ਣ-ਮਿੱਟੀ ਵਿੱਚ ਬੇਲੋੜੀਆਂ ਅਤੇ ਹਾਨੀਕਾਰਕ ਵਸਤੁਆਂ ਦੇ ਸ਼ਾਮਲ ਹੋਣ ਕਾਰਨ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ । ਹੇਠ ਲਿਖੀਆਂ ਕਿਰਿਆ ਕਲਾਪਾਂ ਦੁਆਰਾ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ ।

  1. ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵਧੇਰੀ ਵਰਤੋਂ-ਫ਼ਸਲ ਦੀ ਜ਼ਿਆਦਾ ਝਾੜ ਲਈ ਅਸੀਂ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਦੇ ਹਾਂ । ਇਹ ਸਾਰੇ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਜੈਵ-ਅਵਿਘਟਨਸ਼ੀਲ ਹੋਣ ਕਾਰਨ ਸਥਾਈ ਤੌਰ ‘ਤੇ ਮਿੱਟੀ ਵਿੱਚ ਮੌਜੂਦ ਰਹਿੰਦੇ ਹਨ ਜਿਸ ਕਰਕੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ।
  2. ਉਦਯੋਗਾਂ ਦੇ ਵਿਅਰਥ ਪਦਾਰਥ-ਕਈ ਕਾਰਖਾਨੇ ਆਪਣਾ ਜ਼ਹਿਰੀਲਾ ਕਚਰਾ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ ।
  3. ਪਾਲੀਥੀਨ ਅਤੇ ਪਲਾਸਟਿਕ ਕਚਰਾ-ਪਲਾਸਟਿਕ ਅਤੇ ਪਾਲੀਥੀਨ ਦੇ ਨਿਰਮਾਣ ਵਿੱਚ ਕਈ ਰਸਾਇਣ ਵਰਤੇ ਜਾਂਦੇ ਹਨ | ਪਲਾਸਟਿਕ ਅਤੇ ਪਾਲੀਥੀਨ ਜੈਵ-ਅਣਵਿਘਟਨਸ਼ੀਲ ਹਨ । ਜਦੋਂ ਫਾਲਤੂ ਜਾਂ ਬੇਕਾਰ ਪਲਾਸਟਿਕ ਜਾਂ ਪਾਲੀਥੀਨ ਕਚਰੇ ਨੂੰ ਅਸੀਂ ਇੱਧਰ-ਉੱਧਰ ਸੁੱਟ ਦਿੰਦੇ ਹਾਂ ਤਾਂ ਉਹ ਮਿੱਟੀ ਵਿੱਚ ਪਏ ਰਹਿੰਦੇ ਹਨ ਜਿਸ ਕਰਕੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ।

ਪ੍ਰਸ਼ਨ (iv)
ਸਾਨੂੰ ਬਾਂਸ ਦੇ ਪੌਦੇ ਵਧੇਰੇ ਕਿਉਂ ਉਗਾਉਣੇ ਚਾਹੀਦੇ ਹਨ ?
ਉੱਤਰ-
ਪਹਾੜੀ ਅਤੇ ਅਰਧ-ਪਹਾੜੀ ਖੇਤਰਾਂ ਵਿੱਚ ਪਸ਼ੂਆਂ ਨੂੰ ਘਾਹ ਚਰਾਉਣ ਦੀ ਲੋੜ ਪੈਂਦੀ ਹੈ । ਚਰਾਂਦ ਨੂੰ ਪਸ਼ ਵਾਰਵਾਰ ਚਰਦੇ ਹਨ ਜਿਸ ਦੇ ਸਿੱਟੇ ਵਜੋਂ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਜਾਂਦੀ ਹੈ । ਇਸ ਕਰਕੇ ਉਹ ਮਿੱਟੀ ਛੇਤੀ ਹੀ ਖੁਰ ਜਾਂਦੀ ਹੈ । ਕੌਂ-ਖੋਰ ਨੂੰ ਰੋਕਣ ਲਈ ਬਾਂਸ ਦੇ ਪੌਦੇ ਬਹੁਤ ਮਦਦਗਾਰ ਹੁੰਦੇ ਹਨ । ਇਸ ਲਈ ਕੌਂ-ਖੋਰ ਨੂੰ ਰੋਕਣ ਲਈ ਵੱਧ ਤੋਂ ਵੱਧ ਬਾਂਸ ਦੇ ਪੌਦੇ ਲਗਾਉਣੇ ਚਾਹੀਦੇ ਹਨ ।

ਪ੍ਰਸ਼ਨ (v)
ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿਚਕਾਰ ਅੰਤਰ ਲਿਖੋ ।
ਉੱਤਰ-
ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿੱਚ ਅੰਤਰ-

ਰੇਤਲੀ ਮਿੱਟੀ (Sandy Soil) ਚੀਕਣੀ ਮਿੱਟੀ (Clayey Soil)
(i) ਰੇਤਲੀ ਮਿੱਟੀ ਦੇ ਕਣਾਂ ਦਾ ਆਕਾਰ 0.05 ਮਿ.ਮੀ. ਤੋਂ 2 ਮਿ.ਮੀ. ਹੁੰਦਾ ਹੈ। (i) ਚੀਕਣੀ ਮਿੱਟੀ ਦੇ ਕਣਾਂ ਦਾ ਆਕਾਰ 0.005 ਮਿ.ਮੀ. ਤੋਂ ਘੱਟ ਹੁੰਦਾ ਹੈ ।
(ii) ਇਸ ਵਿਚ ਹਿਉਮਸ ਨਹੀਂ ਹੁੰਦਾ । (ii) ਇਸ ਵਿਚ ਹਿਉਮਸ ਹੁੰਦਾ ਹੈ ।
(iii) ਇਸਦੇ ਕਣਾਂ ਵਿਚ ਖ਼ਾਲੀ ਸਥਾਨ ਹੁੰਦਾ ਹੈ । (iii) ਇਸਦੇ ਕਣਾਂ ਵਿਚ ਕੋਈ ਖ਼ਾਲੀ ਸਥਾਨ ਨਹੀਂ ਹੁੰਦਾ
ਹੈ ।
(iv) ਪਾਣੀ ਦਾ ਅੰਤਰ ਰਿਸਾਓ ਹੁੰਦਾ ਹੈ । (iv) ਪਾਣੀ ਦਾ ਅੰਤਰ ਰਿਸਾਓ ਨਹੀਂ ਹੁੰਦਾ ।
(v) ਇਸਦੇ ਖਿਡੌਣੇ, ਬਰਤਨ ਅਤੇ ਮੂਰਤੀਆਂ ਨਹੀਂ ਬਣਦੇ । (v) ਇਸ ਦੀ ਵਰਤੋਂ ਖਿਡੌਣੇ, ਬਰਤਨ ਅਤੇ ਮੂਰਤੀਆਂ
ਬਣਾਉਣ ਲਈ ਕੀਤੀ ਜਾਂਦੀ ਹੈ ।
(vi) ਇਹ ਚਿਪਚਿਪੀ ਨਹੀਂ ਹੁੰਦੀ | (vi) ਇਹ ਚਿਪਚਿਪੀ ਹੁੰਦੀ ਹੈ ।

ਪ੍ਰਸ਼ਨ (vi)
ਚੈੱਕਡੈਮ ਕੀ ਹੁੰਦਾ ਹੈ ? ਇਹ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-
ਚੈੱਕਡੈਮ-ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ਤੇ ਅਸਥਾਈ ਜਾਂ ਛੋਟੇ-ਛੋਟੇ ਡੈਮ ਬਣਾਏ ਜਾਂਦੇ ਹਨ ਤਾਂ ਜੋ ਤੇਜ਼ ਗਤੀ ਦੇ ਪਾਣੀ ਨੂੰ ਰੋਕ ਕੇ ਸਿੰਚਾਈ ਲਈ ਵਰਤਿਆ ਜਾ ਸਕੇ । ਅਜਿਹਾ ਕਰਨ ਨਾਲ ਕੌਂ-ਖੋਰ ਨੂੰ ਰੋਕਿਆ ਜਾ ਸਕਦਾ ਹੈ। ਜਿਸ ਕਰਕੇ ਭੂਮੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ । ਇਸ ਤੋਂ ਛੋਟ ਮੌਨਸੂਨ ਦੌਰਾਨ ਪਾਣੀ ਨੂੰ ਰੋਕ ਕੇ ਬਿਨਾਂ ਵਰਖਾ ਵਾਲੇ ਦਿਨਾਂ ਵਾਸਤੇ ਸਿੰਚਾਈ ਲਈ ਪਾਣੀ ਇਕੱਠਾ ਕੀਤਾ ਜਾਂਦਾ ਹੈ ।

PSEB 7th Class Science Solutions Chapter 9 ਮਿੱਟੀ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭੂਮੀ ਦਾ ਨਿਰਮਾਣ ਕਿਵੇਂ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਭੂਮੀ ਦਾ ਨਿਰਮਾਣ-ਕਈ ਸਾਲ ਪਹਿਲਾਂ ਧਰਤੀ ਸਖ਼ਤ ਅਤੇ ਪਥਰੀਲੀ ਸੀ । ਸਮਾਂ ਲੰਘਣ ਦੇ ਨਾਲ ਭੁਚਾਲਾਂ (Earthquakes) ਦੁਆਰਾ ਚੱਟਾਨਾਂ ਛੋਟੇ ਪੱਥਰਾਂ ਵਿੱਚ ਟੁੱਟ ਗਈਆਂ । ਜਵਾਲਾਮੁਖੀ ਦੇ ਫੱਟਣ ਨਾਲ ਵੀ ਚੱਟਾਨਾਂ ਟੁੱਕੜੇ-ਟੁੱਕੜੇ ਹੋ ਗਈਆਂ । ਚੱਟਾਨਾਂ ਵਿਚ ਪਾਣੀ ਦੇ ਜੰਮਣ ਨਾਲ ਦਰਾਰਾਂ ਪੈਦਾ ਹੋ ਗਈਆਂ ਅਤੇ ਇਹ ਵੀ ਚੱਟਾਨਾਂ ਨੂੰ ਤੋੜਨ ਵਿੱਚ ਸਹਾਇਕ ਹੋਈਆਂ । ਵਰਖਾ ਅਤੇ ਨਦੀਆਂ ਦੇ ਪਾਣੀ ਨੇ ਇਨ੍ਹਾਂ ਛੋਟੇ ਕਣਾਂ ਨੂੰ ਹੋਰ ਬਰੀਕ ਕਣਾਂ ਵਿੱਚ ਪਰਿਵਰਤਿਤ ਕਰ ਦਿੱਤਾ ਅਤੇ ਆਪਣੇ ਨਾਲ ਦੁਰ ਵਹਾ ਕੇ ਲੈ ਗਿਆ । ਇਸ ਤਰ੍ਹਾਂ ਮਿੱਟੀ ਦਾ ਨਿਰਮਾਣ ਹੋਇਆ ।

ਪ੍ਰਸ਼ਨ (ii)
ਭੋਂ-ਖੋਰ ਲਈ ਜ਼ਿੰਮੇਵਾਰ ਵੱਖ-ਵੱਖ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਕੌਂ-ਖੋਰ ਲਈ ਜ਼ਿੰਮੇਵਾਰ ਕਾਰਕ-ਚੌਂ-ਖੋਰ ਲਈ ਹੇਠ ਦਿੱਤੇ ਕਾਰਕ ਜ਼ਿੰਮੇਵਾਰ ਹੁੰਦੇ ਹਨ-

  • ਹੜ੍ਹ-ਹੜ੍ਹਾਂ ਨਾਲ ਭੂਮੀ ਦੀ ਉੱਪਰਲੀ ਉਪਜਾਊ ਪਰਤ ਰੁੜ੍ਹ ਜਾਂਦੀ ਹੈ। ਕਦੇ-ਕਦੇ ਤਾਂ ਫ਼ਸਲਾਂ ਵੀ ਹੜਾਂ ਨਾਲ ਰੁੜ੍ਹ ਜਾਂਦੀਆਂ ਹਨ ।
  • ਹਨੇਰੀ ਅਤੇ ਤੂਫ਼ਾਨ-ਬਹੁਤ ਤੇਜ਼ ਵਗਦੀ ਹਵਾ, ਹਨੇਰੀ ਅਤੇ ਤੂਫ਼ਾਨ ਮਿੱਟੀ ਦੀ ਉੱਪਰਲੀ ਪਰਤ ਨੂੰ ਉਡਾ ਕੇ ਲੈ ਜਾਂਦੇ ਹਨ ਅਤੇ ਕੌਂ-ਖੋਰ (Soil Erosion) ਦਾ ਕਾਰਨ ਬਣਦੇ ਹਨ ।
  • ਜੰਗਲਾਂ ਦੀ ਕਟਾਈ-ਜਦੋਂ ਜੰਗਲੀ ਰੁੱਖਾਂ ਦੀ ਕਟਾਈ ਹੁੰਦੀ ਹੈ ਜਾਂ ਰੁੱਖ ਜੜ੍ਹ ਤੋਂ ਪੁੱਟੇ ਜਾਂਦੇ ਹਨ ਤਾਂ ਮਿੱਟੀ ਪੋਲੀ ਹੋ ਕੇ ਵਹਿ ਜਾਂਦੀ ਹੈ ।
  • ਘਾਹ ਚਰਾਉਣਾ-ਜਦੋਂ ਕਿਸੇ ਘਾਹ ਦੇ ਮੈਦਾਨ ਜਾਂ ਚਰਾਂਦ ਨੂੰ ਪਸ਼ੂ ਵਾਰ-ਵਾਰ ਚਰਦੇ ਹਨ, ਤਾਂ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਕੇ ਛੇਤੀ ਖੁਰ ਜਾਂਦੀ ਹੈ ।
  • ਖਾਨਾਂ ਪੁੱਟਣਾ-ਰੇਤ, ਬਜਰੀ ਜਾਂ ਖਣਿਜਾਂ ਦੀ ਪ੍ਰਾਪਤੀ ਲਈ ਪਹਾੜ, ਜ਼ਮੀਨ ਜਾਂ ਖਾਨਾਂ ਪੁੱਟਣ ਨਾਲ ਵੀ ਸੌਂ-ਖੋਰ ਹੁੰਦਾ ਹੈ ।

ਪ੍ਰਸ਼ਨ (iii)
ਭੋਂ-ਖੋਰ ਕਿਵੇਂ ਰੋਕਿਆ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਕੌਂ-ਖੋਰ ਨੂੰ ਰੋਕਣਾ-ਚੌਂ-ਖੋਰ ਰੋਕਣ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਂਦੇ ਹਨ

  • ਰੁੱਖ ਲਗਾਉਣਾ-ਬੰਜਰ ਪਹਾੜੀਆਂ ‘ਤੇ ਵੱਧ ਤੋਂ ਵੱਧ ਸਥਾਨਕ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਸਮਤਲ ਭੂਮੀ ‘ਤੇ ਘਾਹ ਉਗਾਉਣੀ ਚਾਹੀਦੀ ਹੈ । ਕੌਂ-ਖੋਰ ਰੋਕਣ ਲਈ ਬਾਂਸ ਦੇ ਪੌਦੇ ਬਹੁਤ ਮਦਦਗਾਰ ਸਿੱਧ ਹੁੰਦੇ ਹਨ । ਇਸ ਲਈ ਪਹਾੜੀ ਅਤੇ ਅਰਧ ਪਹਾੜੀ ਖੇਤਰਾਂ ਵਿੱਚ ਬਾਂਸ ਦੇ ਪੌਦੇ ਲਗਾਉਣੇ ਚਾਹੀਦੇ ਹਨ ।
  • ਖਾਨਾਂ ਦੀ ਖੁਦਾਈ ਨੂੰ ਕੰਟਰੋਲ ਕਰਨਾ-ਖਾਨਾਂ ਪੁੱਟਣ ਖਨਨ) ‘ਤੇ ਨਿਯੰਤਰਣ ਰੱਖਣਾ ਚਾਹੀਦਾ ਹੈ । ਖਾਨਾ ਪੁੱਟਣ ਦਾ ਕੰਮ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਖਾਨਾਂ ਵਾਲੇ ਖੇਤਰ ਤੌਂ-ਖੋਰ ਤੋਂ ਪ੍ਰਭਾਵਿਤ ਨਾ ਹੋਣ ।
  • ਅਦਲਾ-ਬਦਲੀ ਕਰਕੇ ਪਸ਼ੂ ਚਰਾਉਣਾ-ਪਸ਼ੂਆਂ ਨੂੰ ਲਗਾਤਾਰ ਇੱਕੋ ਚਰਾਂਦ ਵਿੱਚ ਨਹੀਂ ਚਰਾਉਣਾ ਚਾਹੀਦਾ । ਕੁੱਝ ਚਿਰ ਬਾਅਦ ਚਰਾਂਦ ਨੂੰ ਖਾਲੀ ਛੱਡ ਦੇਣਾ ਚਾਹੀਦਾ ਹੈ ਅਤੇ ਪਸ਼ੂਆਂ ਨੂੰ ਹੋਰ ਕਿਸੇ ਥਾਂ ਚਰਾਉਣਾ ਚਾਹੀਦਾ ਹੈ ।
  • ਚੈੱਕ ਡੈਮ ਦਾ ਨਿਰਮਾਣ-ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ‘ਤੇ ਚੈੱਕ ਡੈਮ ਬਣਾਉਣੇ ਚਾਹੀਦੇ ਹਨ ਅਜਿਹਾ ਕਰਨ ਨਾਲ ਚੌਂ-ਖੋਰ ਰੁਕਦਾ ਹੈ ।

ਪ੍ਰਸ਼ਨ (iv)
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ-ਕਣਾਂ ਦੇ ਆਕਾਰ ਦੇ ਆਧਾਰ ਤੇ ਮਿੱਟੀ ਚੀਕਣੀ, ਰੇਤਲੀ, ਪਥਰੀਲੀ ਜਾਂ ਦੋਮਟ ਹੋ ਸਕਦੀ ਹੈ ।

  1. ਚੀਕਣੀ ਮਿੱਟੀ-ਅਜਿਹੀ ਮਿੱਟੀ ਜਿਸ ਦੇ ਕਣ ਬਹੁਤ ਬਰੀਕ, ਧੂੜ (Dust) ਵਰਗੇ ਹੁੰਦੇ ਹਨ, ਚੀਕਣੀ ਮਿੱਟੀ ਅਖਵਾਉਂਦੀ ਹੈ । ਇਸ ਦੇ ਕਣ ਮਲਮਲ (Muslin) ਦੇ ਕੱਪੜੇ ਵਿੱਚੋਂ ਵੀ ਲੰਘ ਸਕਦੇ ਹਨ | ਅਜਿਹੀ ਮਿੱਟੀ ਦੀ ਵਰਤੋਂ ਮਿੱਟੀ ਦੇ ਘੜੇ ਅਤੇ ਚੀਨੀ ਮਿੱਟੀ ਦੇ ਬਰਤਨ ਬਣਾਉਣ ਲਈ ਕੀਤੀ ਜਾਂਦੀ ਹੈ | ਪਾਣੀ ਪਾਉਣ ਨਾਲ ਇਹ ਚਿੱਕੜ ਵਿੱਚ ਬਦਲ ਜਾਂਦੀ ਹੈ ਅਤੇ ਸੁੱਕਣ ‘ਤੇ ਸਖ਼ਤ ਹੋ ਜਾਂਦੀ ਹੈ ।
  2. ਰੇਤਲੀ ਮਿੱਟੀ-ਰੇਤ ਦੇ ਕਣ ਚੀਕਣੀ ਮਿੱਟੀ ਦੇ ਕਣਾਂ ਤੋਂ ਵੱਡੇ ਹੁੰਦੇ ਹਨ । ਇਹ ਕਣ ਮਲਮਲ ਦੇ ਕੱਪੜੇ ਵਿੱਚੋਂ ਨਹੀਂ ਲੰਘ ਸਕਦੇ । ਰੇਗਿਸਤਾਨ ਦੀ ਮਿੱਟੀ ਆਮ ਤੌਰ ‘ਤੇ ਰੇਤਲੀ ਹੁੰਦੀ ਹੈ । ਇਸ ਕਿਸਮ ਦੀ ਮਿੱਟੀ ਵਿੱਚ ਪਾਣੀ ਨਹੀਂ ਰੁਕਦਾ ।
  3. ਪਥਰੀਲੀ ਮਿੱਟੀ-ਅਜਿਹੀ ਮਿੱਟੀ ਦੇ ਕਣ ਬਹੁਤ ਵੱਡੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਹੱਥਾਂ ਨਾਲ ਚੁਣਿਆ ਜਾ ਸਕਦਾ ਹੈ । ਅਜਿਹੇ ਕਣ ਛਾਨਣੀ ਵਿੱਚੋਂ ਵੀ ਨਹੀਂ ਲੰਘ ਸਕਦੇ ।
  4. ਦੋਮਟ ਮਿੱਟੀ-ਦੋਮਟ ਮਿੱਟੀ ਦੇ ਕਣਾਂ ਦਾ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ਵਿਚਕਾਰਲਾ ਹੁੰਦਾ ਹੈ । ਇਹ ਫ਼ਸਲਾਂ ਲਈ ਸਭ ਤੋਂ ਵਧੀਆ ਮਿੱਟੀ ਹੁੰਦੀ ਹੈ ।

PSEB Solutions for Class 7 Science ਮਿੱਟੀ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਧਰਤੀ ਦੀ ਸਭ ਤੋਂ ………….. ਪਰਤ ਜਿਸ ਵਿੱਚ ਫਸਲਾਂ ਉੱਗ ਸਕਦੀਆਂ ਹਨ, ਮਿੱਟੀ ਕਹਾਉਂਦੀ ਹੈ ।
ਉੱਤਰ-
ਉੱਪਰਲੀ,

(ii) ਦੋਮਟ ਮਿੱਟੀ ਦੇ ਕਣਾਂ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ………….. ਹੁੰਦਾ ਹੈ ।
ਉੱਤਰ-
ਵਿਚਕਾਰਲੀ,

(iii) ………… ਮਿੱਟੀ ਦੀ pH 8 ਤੋਂ 14 ਹੁੰਦੀ ਹੈ ।
ਉੱਤਰ-
ਖਾਰੀ,

(iv) ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ………….. ਕਹਿੰਦੇ ਹਨ ।
ਉੱਤਰ-
ਭੋਂ-ਖੋਰ,

(v) ਮਿੱਟੀ ਵਿੱਚ ਬੇਲੋੜੀਆਂ ਅਤੇ ਹਾਨੀਕਾਰਕ ਚੀਜ਼ਾਂ ਦੇ ਸ਼ਾਮਲ ਹੋਣ ਨੂੰ ਮਿੱਟੀ ਦਾ ……….. ਕਹਿੰਦੇ ਹਨ ।
ਉੱਤਰ-
ਪ੍ਰਦੂਸ਼ਣ ।

2. ਕਾਲਮ “ੴ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਜੀਵਾਂ ਨੂੰ ਆਵਾਸ ਦੇਣ ਵਾਲੀ (ਉ) ਵੱਡੇ ਕਣ
(ii) ਮਿੱਟੀ ਦੀ ਉੱਪਰਲੀ ਪਰਤ (ਅ) ਸਭ ਕਿਸਮਾਂ ਦੀ ਮਿੱਟੀ
(iii) ਰੇਤਲੀ ਮਿੱਟੀ (ਇ) ਗੁੜੇ ਰੰਗ ਦੀ
(iv) ਮਿੱਟੀ ਦੀ ਮੱਧ ਪਰਤ (ਸ) ਸੰਘਣੇ ਛੋਟੇ ਕਣ
(v) ਚੀਕਣੀ ਮਿੱਟੀ (ਹ) ਮੱਲੜ ਦੀ ਘੱਟ ਮਾਤਰਾ ॥

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਜੀਵਾਂ ਨੂੰ ਆਵਾਸ ਦੇਣ ਵਾਲੀ (ਅ)  ਸਭ ਕਿਸਮਾਂ ਦੀ ਮਿੱਟੀ
(ii) ਮਿੱਟੀ ਦੀ ਉੱਪਰਲੀ ਪਰਤ (ਇ) ਗੁੜੇ ਰੰਗ ਦੀ
(iii) ਰੇਤਲੀ ਮਿੱਟੀ (ਉ) ਵੱਡੇ ਕਣ
(iv) ਮਿੱਟੀ ਦੀ ਮੱਧ ਪਰਤ (ਹ) ਮੱਲ੍ਹੜ ਦੀ ਘੱਟ ਮਾਤਰਾ
(v) ਚੀਕਣੀ ਮਿੱਟੀ (ਸ) ਸੰਘਣੇ ਛੋਟੇ ਕਣ ।

PSEB 7th Class Science Solutions Chapter 9 ਮਿੱਟੀ

3. ਸਹੀ ਵਿਕਲਪ ਚੁਣੋ

(i) ਜਲ, ਪੌਣ ਦੁਆਰਾ ਮਿੱਟੀ ਦੀ ਉਪਰੀ ਸਤਹਿ ਦੇ ਹਟਣ ਨੂੰ ਕੀ ਆਖਦੇ ਹਨ ?
(ਉ) ਮਿੱਟੀ ਪ੍ਰਦੂਸ਼ਣ
(ਅ) ਚੌਂ-ਖੋਰ
(ਇ) ਮਿੱਟੀ ਖਾਕਾ .
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕੌਂ-ਖੋਰ ।

(ii) ਕਿਹੜੀ ਮਿੱਟੀ ਖੇਤੀਬਾੜੀ ਲਈ ਸਭ ਤੋਂ ਜ਼ਿਆਦਾ ਲਾਭਕਾਰੀ ਹੈ ?
(ਉ) ਦੁਮਟੀ.
(ਅ) ਬਾਲੂਈ
(ਇ) ਚੀਕਣੀ
(ਸ) ਬਾਲੂਈ ਅਤੇ ਦੁਮਟੀ ਦਾ ਮਿਸ਼ਰਣ ।
ਉੱਤਰ-
(ਉ) ਦੁਮਟੀ ।

(iii) ਦਾਲਾਂ ਲਈ ਕਿਹੜੀ ਮਿੱਟੀ ਵਧੀਆ ਹੁੰਦੀ ਹੈ ?
(ਉ) ਚੀਕਣੀ
(ਅ) ਬਾਲੂਈ
(ਇ) ਬਾਲੁਈ ਅਤੇ ਦੁਮਟੀ ਦਾ ਮਿਸ਼ਰਣ
(ਸ) ਦੁਮਟੀ ।
ਉੱਤਰ-
(ਸ) ਦੁਮਟੀ ।

(iv) ਇਹਨਾਂ ਵਿੱਚੋਂ ਕਿਹੜੀ ਪਰਤ ਖਣਿਜਾਂ ਨਾਲ ਭਰਪੂਰ ਹੁੰਦੀ ਹੈ ?
(ਉ) A-ਦਿਸ ਹੱਦ
(ਅ) B-ਦਿਸ ਹੱਦ
(ਇ) C-ਦਿਸ ਹੱਦ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) B-ਦਿਸ ਹੱਦ ।

(v) ਇਹਨਾਂ ਵਿੱਚੋਂ ਕਿਸ ਮਿੱਟੀ ਵਿੱਚ ਹਵਾ ਦੀ ਵੱਧ ਮਾਤਰਾ ਹੁੰਦੀ ਹੈ ?
(ਉ) ਚੀਕਣੀ
(ਅ) ਦੁਮਟੀ
(ਇ) ਦੁਮਟੀ ਅਤੇ ਹਵਾ ਦਾ ਮਿਸ਼ਰਣ
(ਸ) ਬਾਲੁਈ ।
ਉੱਤਰ-
(ਸ) ਬਾਲੁਈ ।

(vi) ਧਰਤੀ ਦੀ ਸਭ ਤੋਂ ਉੱਪਰੀ ਪਰਤ ਕਹਾਉਂਦੀ ਹੈ
(ਉ) ਮਿੱਟੀ .
(ਅ) ਪੌਣ
(ਇ) ਜਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਮਿੱਟੀ ।

4. ਦਿੱਤੇ ਗਏ ਕਥਨਾਂ ਵਿੱਚ ਕਿਹੜਾ ਕਥਨ ਸਹੀ ਅਤੇ ਕਿਹੜਾ ਗ਼ਲਤ ਹੈ-

(i) ਰਸਾਇਣਿਕ ਖਾਦਾਂ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ।
ਉੱਤਰ-
ਗ਼ਲਤ,

(ii) ਮਿੱਟੀ ਦੀ ਉੱਪਰਲੀ 30-40 ਸੈਂਟੀਮੀਟਰ ਤੱਕ ਦੀ ਡੂੰਘੀ ਪਰਤ ਜਿਸ ਵਿੱਚ ਪੌਦੇ ਉੱਗ ਸਕਦੇ ਹਨ, ਨੂੰ ਭੂਮੀਂ ਕਹਿੰਦੇ ਹਨ ।
ਉੱਤਰ-
ਸਹੀ,

(iii) ਜਿਸ ਮਿੱਟੀ ਵਿੱਚ ਲੋਹੇ ਦੇ ਲੂਣ ਹੁੰਦੇ ਹਨ ਉਹ ਕਪਾਹ ਉਗਾਉਣ ਲਈ ਵਧੀਆ ਹੁੰਦੀ ਹੈ ।
ਉੱਤਰ-
ਸਹੀ,

(iv) ਮਿੱਟੀ ਦੀ ਉੱਪਰਲੀ ਪਰਤ ਨੂੰ ਬਣਨ ਲਈ ਕੁੱਝ ਮਹੀਨੇ ਹੀ ਲਗਦੇ ਹਨ ।
ਉੱਤਰ-
ਗ਼ਲਤ ।

PSEB 7th Class Science Solutions Chapter 9 ਮਿੱਟੀ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਕੀ ਹੈ ?
ਉੱਤਰ-
ਮਿੱਟੀ (Soil)-ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਮਿੱਟੀ ਆਖਦੇ ਹਨ ।

ਪ੍ਰਸ਼ਨ 2.
ਕੀ ਮਿੱਟੀ ਦੇ ਸਾਰੇ ਕਣਾਂ ਦਾ ਮਾਪ ਇੱਕੋ ਜਿਹਾ ਹੁੰਦਾ ਹੈ ?
ਉੱਤਰ-
ਨਹੀਂ, ਮਿੱਟੀ ਦੇ ਸਾਰੇ ਕਣਾਂ ਦਾ ਮਾਪ ਇੱਕੋ ਜਿਹਾ ਨਹੀਂ ਹੁੰਦਾ । ਇੱਥੋਂ ਤੱਕ ਕਿ ਰੰਗ ਅਤੇ ਆਕਾਰ ਵੀ ਵੱਖਵੱਖ ਹੁੰਦਾ ਹੈ ।

ਪ੍ਰਸ਼ਨ 3.
ਮਿੱਟੀ ਦੀਆਂ ਪਰਤਾਂ ਨੂੰ ਕਿਸ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ?
ਉੱਤਰ-
ਮਿੱਟੀ ਨੂੰ ਛੂਹ, ਰੰਗ, ਡੂੰਘਾਈ ਅਤੇ ਰਸਾਇਣਿਕ ਬਣਤਰ ਦੇ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ।

ਪ੍ਰਸ਼ਨ 4.
ਕੁੱਝ ਜੀਵਾਂ ਦੇ ਨਾਮ ਲਿਖੋ ਜਿਹੜੇ ਮਿੱਟੀ ਵਿੱਚ ਪਾਏ ਜਾਂਦੇ ਹਨ ?
ਉੱਤਰ-
ਜੀਵਾਣੁ, ਬੈਕਟੀਰੀਆ, ਗੰਡੋਏ, ਸੁਖਮਜੀਵ, ਛਛੂੰਦਰ ਆਦਿ ।

ਪ੍ਰਸ਼ਨ 5.
ਆਧਾਰ ਚੱਟਾਨ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਸਖ਼ਤ (ਕਠੋਰ) ।

ਪ੍ਰਸ਼ਨ 6.
ਕਿਹੜੀ ਮਿੱਟੀ ਵਿੱਚ ਹਵਾ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ?
ਉੱਤਰ-
ਬਾਲੁ ਮਿੱਟੀ (Sandy soil) ।

ਪ੍ਰਸ਼ਨ 7.
ਚੌਲਾਂ (ਝੋਨੇ ਦੀ ਖੇਤੀ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੈ ?
ਉੱਤਰ-
ਚੀਨੀ ਮਿੱਟੀ (Clayey soil) ।

ਪ੍ਰਸ਼ਨ 8.
ਕਿਹੜੀ ਮਿੱਟੀ ਜ਼ਿਆਦਾ ਪਾਣੀ ਸੋਖਿਤ ਕਰ ਸਕਦੀ ਹੈ ?
ਉੱਤਰ-
ਚੀਕਣੀ ਮਿੱਟੀ ।

ਪ੍ਰਸ਼ਨ 9.
ਦਾਲਾਂ ਦੀ ਫਸਲ ਲਈ ਕਿਹੜੀ ਮਿੱਟੀ ਚੰਗੀ ਹੈ ?
ਉੱਤਰ-
ਦੁਮਟੀ ਮਿੱਟੀ (Loamy soil) ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਪੌਦਿਆਂ ਦੇ ਵਾਧੇ ਦਾ ਸਾਧਨ ਹੈ । ਕਿਵੇਂ ?
ਉੱਤਰ-
ਪੌਦੇ ਆਪਣੇ ਵਾਧੇ ਲਈ ਪਾਣੀ ਅਤੇ ਲੂਣ ਮਿੱਟੀ ਵਿੱਚੋਂ ਜੜਾਂ ਦੁਆਰਾ ਸੋਖਿਤ ਕਰਦੇ ਹਨ । ਮਿੱਟੀ ਜੜ੍ਹਾਂ ਨੂੰ ‘ ਜਕੜ ਲੈਂਦੀ ਹੈ ਅਤੇ ਪੌਦਿਆਂ ਨੂੰ ਸਹਾਰਾ ਦਿੰਦੀ ਹੈ।

ਪ੍ਰਸ਼ਨ 2.
ਮਿੱਟੀ ਇੱਕ ਕੁਦਰਤੀ ਸਾਧਨ ਕਿਵੇਂ ਹੈ ?
ਉੱਤਰ-
ਮਿੱਟੀ ਇੱਕ ਕੁਦਰਤੀ ਸਾਧਨ-ਇਹ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਾਧਨ ਹੈ । ਧਰਤੀ ਉੱਤੇ ਹਰਿਆਲੀ ਮਿੱਟੀ ਦੇ ਕਾਰਨ ਹੀ ਹੈ । ਪੌਦਿਆਂ ਦੇ ਵਾਧੇ, ਸਹਾਰੇ ਅਤੇ ਪੋਸ਼ਕ ਤੱਤਾਂ ਦੇ ਲਈ ਮਿੱਟੀ ਦੀ ਜ਼ਰੂਰਤ ਹੈ । ਮਿੱਟੀ ਜੀਵ ਜਗਤ ਦਾ ਇਕ ਸਹਾਰਾ ਹੈ । ਇਹ ਆਸਰੇ ਇੱਟ ਅਤੇ ਮੋਰਟਾਰ ਦੀ ਇਕਾਈ ਹੈ । ਮਿੱਟੀ ਲੱਕੜੀ, ਕਾਗਜ਼ ਆਦਿ ਦਿੰਦੀ ਹੈ । ਮਿੱਟੀ ਵਿੱਚੋਂ ਕਈ ਤੱਤ ਜਿਵੇਂ ਐਲੂਮੀਨੀਅਮ, ਪੋਟਾਸ਼ੀਅਮ ਆਦਿ ਮਿਲਦੇ ਹਨ । ਇਹ ਕਈ ਜੀਵਾਂ ਦਾ ਆਵਾਸ ਵੀ ਹੈ ।

ਪ੍ਰਸ਼ਨ 3.
ਚੀਕਣੀ ਮਿੱਟੀ ਕਿਸ ਕਿਸਮ ਦੀਆਂ ਫ਼ਸਲਾਂ ਲਈ ਲਾਭਦਾਇਕ ਹੈ ?
ਉੱਤਰ-
ਚੀਕਣੀ ਮਿੱਟੀ ਦੀ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਇਹ ਹਿਊਮਸ ਨਾਲ ਭਰਪੂਰ ਅਤੇ ਬਹੁਤ ਜ਼ਿਆਦਾ ਉਪਜਾਉ ਹੁੰਦੀ ਹੈ । ਇਸ ਲਈ ਇਹ ਫ਼ਸਲਾਂ ਲਈ ਲਾਭਦਾਇਕ ਹੈ।

PSEB 7th Class Science Solutions Chapter 9 ਮਿੱਟੀ

ਪ੍ਰਸ਼ਨ 4.
ਸਮਝਾਓ ਕਿ ਮਿੱਟੀ ਪ੍ਰਦੂਸ਼ਣ ਅਤੇ ਕੌਂ-ਖੋਰ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ?
ਉੱਤਰ-
ਮਿੱਟੀ ਪ੍ਰਦੂਸ਼ਣ ਨੂੰ ਰੋਕਣਾ –

  • ਪਲਾਸਟਿਕ ਅਤੇ ਪਾਲੀਥੀਨ ਦੀਆਂ ਥੈਲੀਆਂ ਦੇ ਉਪਯੋਗ ਉੱਤੇ ਰੋਕ ਲਗਾ ਕੇ ।
  • ਵਿਅਰਥ ਉਪਜਾਂ ਅਤੇ ਰਸਾਇਣਾਂ ਦਾ ਉਪਚਾਰ ਮਿੱਟੀ ਨੂੰ ਨਿਰਮੁਕਤ ਕਰਨ ਤੋਂ ਪਹਿਲਾਂ ਕਰਕੇ ।

ਕੌਂ-ਖੋਰ ਦੀ ਰੋਕਥਾਮ

  • ਰੁੱਖ ਲਗਾ ਕੇ ।
  • ਫ਼ਸਲਾਂ ਦਾ ਚੱਕਰਣ ਜਾਂ ਅਦਲਾ-ਬਦਲੀ ਕਰਕੇ
  • ਨਦੀਆਂ ਦੇ ਕਿਨਾਰਿਆਂ ‘ਤੇ ਬੰਨ੍ਹ ਲਗਾ ਕੇ ।
  • ਵੱਧ ਰੁੱਖ ਉਗਾਉਣ ਨਾਲ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਮਿੱਟੀ ਦੇ ਵੱਖ-ਵੱਖ ਉਪਯੋਗ ਲਿਖੋ ।
ਉੱਤਰ-
ਮਿੱਟੀ ਦੇ ਉਪਯੋਗ-ਫ਼ਸਲਾਂ ਉਗਾਉਣ ਤੋਂ ਇਲਾਵਾ ਮਿੱਟੀ ਹੋਰ ਕਈ ਕੰਮਾਂ ਲਈ ਵੀ ਉਪਯੋਗ ਕੀਤੀ ਜਾਂਦੀ ਹੈ । ਉਹ ਹੇਠ ਲਿਖੇ ਹਨ :

  1. ਮਿੱਟੀ ਰੁੱਖਾਂ ਦੀਆਂ ਜੜ੍ਹਾਂ ਨੂੰ ਜਕੜ ਕੇ ਰੱਖਦੀ ਹੈ ।
  2. ਪੋਸ਼ਕਾਂ ਨਾਲ ਭਰਪੂਰ ਮਿੱਟੀ ਵਿੱਚ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
  3. ਚੀਕਣੀ ਮਿੱਟੀ ਦੀ ਵਰਤੋਂ ਸੀਮਿੰਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
  4. ਰੇਤ ਨੂੰ ਸੀਮਿੰਟ, ਬਜਰੀ ਵਿੱਚ ਮਿਲਾ ਕੇ ਘਰਾਂ, ਸੜਕਾਂ, ਪੁਲਾਂ, ਫੈਕਟਰੀਆਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ ।
  5. ਮਿੱਟੀ ਦੀ ਵਰਤੋਂ ਨਦੀਆਂ, ਪਹਾੜੀ ਨਾਲਿਆਂ ਉੱਪਰ ਬੰਨ ਜਾਂ ਡੈਮ ਬਣਾਉਣ ਲਈ ਕੀਤੀ ਜਾਂਦੀ ਹੈ ।
  6. ਮਿੱਟੀ ਦੀ ਵਰਤੋਂ ਇੱਟਾਂ ਬਣਾਉਣ ਲਈ ਕੀਤੀ ਜਾਂਦੀ ਹੈ ।
  7. ਬਹੁਤ ਬਰੀਕ ਚੀਕਣੀ ਮਿੱਟੀ ਦੀ ਵਰਤੋਂ ਮਿੱਟੀ ਦੇ ਭਾਂਡੇ ਬਣਾਉਣ ਲਈ ਕੀਤੀ ਜਾਂਦੀ ਹੈ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

Punjab State Board PSEB 7th Class Science Book Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ Textbook Exercise Questions, and Answers.

PSEB Solutions for Class 7 Science Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

PSEB 7th Class Science Guide ਪੌਣ, ਤੂਫ਼ਾਨ ਅਤੇ ਚੱਕਰਵਾਤ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 84)

ਪ੍ਰਸ਼ਨ 1.
ਟੀਨ ਦਾ ਡੱਬਾ ਹਵਾ ਦੇ ਜ਼ਿਆਦਾ ਬਾਹਰੀ ਦਬਾਅ ਕਾਰਨ ਪਿਚਕ ਜਾਂਦਾ ਹੈ ।
ਉੱਤਰ-
ਠੀਕ ।

ਪ੍ਰਸ਼ਨ 2.
ਹਵਾ ਦਬਾਓ ਪਾਉਂਦੀ ਹੈ ।
ਉੱਤਰ-
ਠੀਕ ॥

ਸੋਚੋ ਅਤੇ ਉੱਤਰ ਦਿਓ : (ਪੇਜ 85)

ਪ੍ਰਸ਼ਨ 1.
ਦੋਵੇਂ ਬਾਰੇ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ ।
ਉੱਤਰ-
ਠੀਕ ।

ਪ੍ਰਸ਼ਨ 2.
ਤੇਜ਼ ਚਲਦੀ ਪੌਣ ………. ਦਬਾਉ ਪੈਦਾ ਕਰਦੀ ਹੈ ।
ਉੱਤਰ-
ਵੱਧ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਸੋਚੋ ਅਤੇ ਉੱਤਰ ਦਿਓ : (ਪੇਜ 86).

ਪ੍ਰਸ਼ਨ 1.
ਗਰਮ ਕਰਨ ਤੇ ਹਵਾ ………… ਹੈ ।
ਉੱਤਰ-
ਫੈਲਦੀ ।

ਪ੍ਰਸ਼ਨ 2.
ਪਰਖ ਨਲੀ ਨੂੰ ਠੰਢਾ ਕਰਨ ਤੇ ਗੁਬਾਰਾ ਫੈਲਦਾ ਹੈ ।
ਉੱਤਰ-
ਗਲਤ ।

ਸੋਚੋ ਅਤੇ ਉੱਤਰ ਦਿਓ : (ਪੇਜ 87)

ਪ੍ਰਸ਼ਨ 1.
ਠੰਢੀ ਹਵਾ ਦੀ ਤੁਲਨਾ ਵਿੱਚ ਗਰਮ ਹਵਾ ………. ਹੁੰਦੀ ਹੈ ।
ਉੱਤਰ-
ਹਲਕੀ ।

ਪ੍ਰਸ਼ਨ 2.
ਜਲਦੀ ਮੋਮਬੱਤੀ ਉੱਪਰ ਲਟਕਾਇਆ ਕੱਪ/ਕਾਗਜ਼ ਦਾ ਲਿਫ਼ਾਫ਼ਾ ਹੇਠਾਂ ਡਿੱਗਦਾ ਹੈ ਕਿਉਂਕਿ ਇਹ ਭਾਰਾ ਹੋ ! ਜਾਂਦਾ ਹੈ ।
ਉੱਤਰ-
ਗ਼ਲਤ ॥

PSEB 7th Class Science Guide ਪੌਣ, ਤੂਫ਼ਾਨ ਅਤੇ ਚੱਕਰਵਾਤ Textbook Questions and Answers

1. ਖ਼ਾਲੀ ਸਥਾਨ ਭਰੋ

(i) ਹਵਾ ………. ਪਾਉਂਦੀ ਹੈ ।
ਉੱਤਰ-
ਦਬਾਓ,

(ii) ਗਤੀਸ਼ੀਲ ਹਵਾ ਨੂੰ ………. ਕਹਿੰਦੇ ਹਨ ।
ਉੱਤਰ-
ਪੌਣ,

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

(iii) ਧਰਤੀ ਨੇੜੇ ………. ਹਵਾ ਉੱਪਰ ਉੱਠਦੀ ਹੈ ਅਤੇ ………. ਹਵਾ ਹੇਠਾਂ ਆਉਂਦੀ ਹੈ ।
ਉੱਤਰ-
ਗਰਮ, ਠੰਢੀ,

(iv) ਧਰਤੀ ਦੇ ………. ਗਰਮ ਹੋਣ ਕਾਰਣ ਪੌਣਾਂ ਪੈਦਾ ਹੁੰਦੀਆਂ ਹਨ ।
ਉੱਤਰ-
ਵੱਧ,

(v) ਚੱਕਰਵਾਤ ਦੇ ਕੇਂਦਰ ਨੂੰ ਇਸ ਦੀ ………. ਕਹਿੰਦੇ ਹਨ ।
ਉੱਤਰ-
ਅੱਖ ।

2. ਠੀਕ ਜਾਂ ਗਲਤ ਦੱਸੋ

(i) ਜਦ ਅਸੀਂ ਸਾਈਕਲ ਦੀ ਟਿਊਬ ਵਿੱਚ ਹਵਾ ਭਰਦੇ ਹਾਂ ਤਾਂ ਇਹ ਫੈਲ ਜਾਂਦੀ ਹੈ ।
ਉੱਤਰ-
ਠੀਕ,

(ii) ਹਵਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਚੱਲਦੀ ਹੈ ।
ਉੱਤਰ-
ਗ਼ਲਤ,

(iii) ਪੌਣ ਦੀ ਚਾਲ ਮਾਪਣ ਵਾਲੇ ਯੰਤਰ ਨੂੰ ਅਨੀਮੋਮੀਟਰ ਕਹਿੰਦੇ ਹਨ ।
ਉੱਤਰ-
ਠੀਕ,

(iv) ਅਸਮਾਨੀ ਬਿਜਲੀ ਨਾਲ ਪੈਦਾ ਹੋਈ ਉੱਚੀ ਆਵਾਜ਼ ਨੂੰ “ਗਰਜ’ ਕਹਿੰਦੇ ਹਨ ।
ਉੱਤਰ-
ਠੀਕ,

(v) ਸਾਨੂੰ ਚੱਕਰਵਾਤੀ ਤੁਫ਼ਾਨ ਦੀ ਸੂਚਨਾ ਨੂੰ ਅਣਗੌਲਿਆਂ/ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ ।
ਉੱਤਰ-
ਗ਼ਲਤ ॥

3. ਠੀਕ ਉੱਤਰ ਚੁਣੇ

(i) ਕਿਹੜੀ ਹਵਾ ਦਬਾਓ ਦੀ ਉਦਾਹਰਣ ਨਹੀਂ ਹੈ ?
(ਉ) ਪਤੰਗ ਉਡਾਉਣਾ ।
(ਅ) ਸਾਈਕਲ ਦੀ ਟਿਊਬ ਵਿੱਚ ਹਵਾ ਭਰਨਾ
(ਇ) ਗੁਬਾਰੇ ਵਿੱਚ ਹਵਾ ਭਰਨਾ
(ਸ) ਗਰਮ ਹਵਾ ਵਾਲਾ ਗੁਬਾਰਾ ।
ਉੱਤਰ-
(ਸ) ਗਰਮ ਹਵਾ ਵਾਲਾ ਗੁਬਾਰਾ ।

(ii) ਗਤੀ-ਸ਼ੀਲ ਹਵਾ ਹੁੰਦੀ ਹੈ ।
(ਉ) ਪੌਣ
(ਅ) ਚੱਕਰਵਾਤ
( ਅਸਮਾਨੀ ਬਿਜਲੀ
(ਸ) ਤੂਫ਼ਾਨ ।
ਉੱਤਰ-
(ਉ) ਪੌਣ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

(iii) ਕਿਹੜਾ ਹਵਾ ਦਾ ਗੁਣ ਹੁੰਦਾ ਹੈ ?
(ਉ) ਠੰਡਾ ਕਰਨ ਤੇ ਫੈਲਦੀ ਹੈ ।
(ਅ ਗਰਮ ਕਰਨ ਤੇ ਸੁੰਗੜਦੀ ਹੈ
(ਇ) ਗਰਮ ਕਰਨ ਤੇ ਫੈਲਦੀ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਗਰਮ ਕਰਨ ਤੇ ਫੈਲਦੀ ਹੈ ।

(iv) ਪੌਣਾਂ ਇਸ ਕਾਰਨ ਪੈਦਾ ਹੁੰਦੀਆਂ ਹਨ ।
(ਉ) ਹਵਾ ਗਰਮ ਹੋਣ ਨਾਲ
(ਅ) ਧਰਤੀ ਠੰਢੀ ਹੋਣ ਨਾਲ
(ੲ) ਪਾਣੀ ਗਰਮ ਹੋਣ ਨਾਲ
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ ।
ਉੱਤਰ-
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ ।

(v) ਤੇਜ਼ ਗਤੀ ਵਾਲੀਆਂ ਪੌਣਾਂ ਨਾਲ ………. ਆਉਂਦੇ ਹਨ ।
(ਉ) ਅਸਮਾਨੀ ਬਿਜਲੀ ਦੇ ਗਰਜ ਵਾਲਾ
(ਅ) ਚੱਕਰਵਾਤ
(ਇ) ਝੱਖੜ
(ਸ) ਇਨ੍ਹਾਂ ਵਿੱਚ ਸਾਰੇ ਹੀ ।
ਉੱਤਰ-
(ਅ) ਚੱਕਰਵਾਤ ॥

4. ਮਿਲਾਨ ਕਰੋਕਾਲਮ ‘ੴ ਕਾਲਮ “ਅ”
PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ 1
ਉੱਤਰ-
PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ 2

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਹਵਾ ਨਾਲ ਫੈਲਿਆ ਗੁਬਾਰਾ ਹਵਾ ਦਾ ਕਿਹੜਾ ਗੁਣ ਦਰਸਾਉਂਦਾ ਹੈ ?
ਉੱਤਰ-
ਗਤੀਸ਼ੀਲ ਹਵਾ ਦਬਾਓ ਪਾਉਂਦੀ ਹੈ ।

ਪ੍ਰਸ਼ਨ (ii)
ਠੰਢੀ ਹਵਾ ਜਾਂ ਗਰਮ ਹਵਾ ਵਿੱਚੋਂ ਕਿਹੜੀ ਹਲਕੀ ਹੁੰਦੀ ਹੈ ?
ਉੱਤਰ-
ਗਰਮ ਹਵਾ ਠੰਢੀ ਹਵਾ ਦੀ ਤੁਲਨਾ ਵਿੱਚ ਹਲਕੀ ਹੁੰਦੀ ਹੈ ।

ਪ੍ਰਸ਼ਨ (iii)
ਧਰਤੀ ਦਾ ਕਿਹੜਾ ਖੇਤਰ ਸੂਰਜ ਤੋਂ ਸਭ ਤੋਂ ਵੱਧ ਗਰਮੀ ਪਾਪਤ ਕਰਦਾ ਹੈ ?
ਉੱਤਰ-
ਭੂ-ਮੱਧ ਰੇਖਾ ਅਤੇ ਇਸ ਦੇ ਨੇੜੇ ਦੇ ਖੇਤਰਾਂ ਤੇ ਬਹੁਤ ਸਮਾਂ ਸੂਰਜ ਦੀਆਂ ਕਿਰਣਾਂ ਸਿੱਧੀਆਂ ਪੈਂਦੀਆਂ ਹਨ ਜਿਸ ਕਰਕੇ ਭੂ-ਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਵੱਧ ਗਰਮੀ ਹੁੰਦੀ ਹੈ ।

ਪ੍ਰਸ਼ਨ (iv)
ਭਾਰਤ ਵਿੱਚ ਵਰਖਾ ਕਿਹੜੀਆਂ ਪੌਣਾਂ ਕਾਰਣ ਹੁੰਦੀ ਹੈ ?
ਉੱਤਰ-
ਭਾਰਤ ਵਿੱਚ ਵਰਖਾ ਮੌਨਸੂਨ ਪੌਣਾਂ ਕਾਰਣ ਹੁੰਦੀ ਹੈ । ਇਹ ਪੌਣਾਂ ਸਮੁੰਦਰ ਉੱਪਰੋਂ ਆਉਂਦੀਆਂ ਹਨ ਅਤੇ ਜਲਵਾਸ਼ਪਾਂ ਨਾਲ ਭਰਪੂਰ ਭਰੀਆਂ ਹੁੰਦੀਆਂ ਹਨ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਪ੍ਰਸ਼ਨ (v)
ਉਸ ਯੰਤਰ ਦਾ ਨਾਂ ਲਿਖੋ ਜਿਸ ਨਾਲ ਹਵਾ ਦੀ ਚਾਲ ਮਾਪੀ ਜਾਂਦੀ ਹੈ ?
ਉੱਤਰ-
ਹਵਾ/ਪੌਣ ਦੀ ਚਾਲ ਅਨੀਮੋਮੀਟਰ ਯੰਤਰ ਨਾਲ ਮਾਪੀ ਜਾ ਸਕਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਲਟਕਾਏ ਹੋਏ ਬੈਨਰਾ ਅਤੇ ਇਸ਼ਤਿਹਾਰਾਂ ਵਿੱਚ ਛੇਕ ਕਿਉਂ ਕੀਤੇ ਜਾਂਦੇ ਹਨ ?
ਉੱਤਰ-
ਲਟਕਾਏ ਹੋਏ ਬੈਨਰਾਂ ਅਤੇ ਇਸ਼ਤਿਹਾਰਾਂ ਵਿੱਚ ਛੇਕ ਕੀਤੇ ਜਾਂਦੇ ਹਨ ਤਾਂ ਜੋ ਤੇਜ਼ ਵਗਦੀ ਹਵਾ ਜਾਂ ਪੌਣ ਦਬਾਓ ਹੋਣ ਕਾਰਨ ਇਹਨਾਂ ਨੂੰ ਉਡਾ ਕੇ ਨਹੀਂ ਲਿਜਾ ਸਕੇ । ਹਵਾ ਛੇਕਾਂ ਵਿੱਚੋਂ ਲੰਘ ਜਾਵੇਗੀ ਅਤੇ ਬੈਨਰ ਤੇ ਕੋਈ ਦਬਾਓ ਨਹੀਂ ਪਵੇਗਾ ।

ਪ੍ਰਸ਼ਨ (ii)
ਕਿਹੜੀਆਂ ਹਾਲਤਾਂ ਵਿੱਚ ਧਰਤੀ ਦੇ ਅਸਮਾਨ ਗਰਮ ਹੋਣ ਤੇ ਪੌਣਾਂ ਚੱਲਦੀਆਂ ਹਨ ?
ਉੱਤਰ-
ਸੁਰਜ ਰਾਹੀਂ ਧਰਤੀ ਦੀਆਂ ਵੱਖ-ਵੱਖ ਥਾਂਵਾਂ ਨੂੰ ਗਰਮ ਕਰਨ ਵਿੱਚ ਇਕਸਾਰਤਾ ਨਹੀਂ ਹੁੰਦੀ । ਇਸ ਕਰਕੇ ਤਾਪਮਾਨ ਅਤੇ ਦਬਾਉ ਵਿੱਚ ਅੰਤਰ ਹੁੰਦਾ ਹੈ । ਵੱਧ ਦਬਾਉ ਵਾਲੀ ਥਾਂ ਤੋਂ ਘੱਟ ਦਬਾਉ ਵਾਲੀ ਥਾਂ ਵੱਲ ਹਵਾ ਗਤੀਸ਼ੀਲ ਹੁੰਦੀ ਹੈ ਜਿਸਨੂੰ ਪੌਣਾਂ ਆਖਦੇ ਹਨ । ਜਿੰਨਾ ਦਬਾਉ ਵੱਧ ਹੋਵੇਗਾ ਓਨੀ ਹੀ ਪੌਣਾਂ ਦੀ ਗਤੀ ਵੱਧ ਹੋਵੇਗੀ ।

ਪ੍ਰਸ਼ਨ (iii)
ਗਰਮੀਆਂ ਦੀ ਰੁੱਤ ਵਿਚ ਸਮੁੰਦਰ ਤੋਂ ਧਰਤੀ ਵੱਲ ਕਿਹੜੀਆਂ ਪੌਣਾਂ ਚੱਲਦੀਆਂ ਹਨ ? ਇਨ੍ਹਾਂ ਦਾ ਕੀ ਮਹੱਤਵ ਹੈ ?
ਉੱਤਰ-
ਗਰਮੀਆਂ ਦੀ ਰੁੱਤ ਵਿੱਚ ਧਰਤੀ ਦੇ ਤਲ ਦੇ ਨੇੜੇ ਦੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਇਹ ਉੱਪਰ ਵੱਲ ਉੱਠਦੀ ਹੈ । ਧਰਤੀ ਦੀ ਹਵਾ ਦੇ ਮੁਕਾਬਲੇ ਵਿੱਚ ਸਮੁੰਦਰ ਦੇ ਉੱਪਰਲੀ ਹਵਾ ਠੰਢੀ ਅਤੇ ਭਾਰੀ ਹੁੰਦੀ ਹੈ । ਇਸ ਲਈ ਹਵਾ, ਪੌਣ, ਤੁਫ਼ਾਨ ਅਤੇ ਚੱਕਰਵਾਤ ਸਮੁੰਦਰ ਤੋਂ ਧਰਤੀ ਵੱਲ ਚਲਦੀ ਹੈ ! ਸਮੁੰਦਰ ਤੋਂ ਚੱਲਣ ਵਾਲੀ ਇਸ ਠੰਢੀ ਹਵਾ ਨੂੰ ਜਲਸਮੀਰ ਆਖਦੇ ਹਨ । ਇਸ ਜਲ ਸਮੀਰ ਕਾਰਨ ਜਲੀ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਮੌਸਮ ਬੜਾ ਸੁਹਾਵਨਾ ਹੋ ਜਾਂਦਾ ਹੈ ।

ਪ੍ਰਸ਼ਨ (iv)
ਗਰਜ ਵਾਲੇ ਤੁਫ਼ਾਨ ਅਤੇ ਚੱਕਰਵਾਤ ਵਿੱਚ ਕੀ ਅੰਤਰ ਹੈ ?
ਉੱਤਰ-
ਗਰਜ ਵਾਲਾ ਤੂਫ਼ਾਨ-ਆਕਾਸ਼ੀ ਬਿਜਲੀ ਚਮਕਣ ਨਾਲ ਹਵਾ ਨੂੰ ਉੱਚ ਤਾਪਮਾਨ ਤੱਕ ਗਰਮ ਕਰ ਦਿੰਦੀ ਹੈ ਜਿਸ ਕਰਕੇ ਹਵਾ ਤੇਜ਼ੀ ਨਾਲ ਫੈਲਦੀ ਹੈ ਅਤੇ ਉੱਚੀ ਧੁਨੀ ਪੈਦਾ ਹੁੰਦੀ ਹੈ । ਇਸ ਉੱਚੀ ਧੁਨੀ ਨੂੰ ਗਰਜਨ ਕਹਿੰਦੇ ਹਨ । ਮੀਂਹ ਨਾਲ ਚਲਦੀ ਹਵਾ ਨੂੰ ਤੂਫ਼ਾਨ ਕਹਿੰਦੇ ਹਨ । ਕਦੇ-ਕਦੇ ਤੂਫ਼ਾਨ ਦੇ ਨਾਲ ਗਰਜਨ ਹੁੰਦੀ ਹੈ ਤਾਂ ਉਸਨੂੰ ਗਰਜਨ ਵਾਲਾ ਤੂਫ਼ਾਨ ਕਹਿੰਦੇ ਹਨ ।

ਚੱਕਰਵਾਤ-ਜਦੋਂ ਬੱਦਲਾਂ ਦੇ ਨਿਰਮਾਣ ਲਈ ਪਾਣੀ ਆਲੇ-ਦੁਆਲੇ ਨੂੰ ਸੋਖ ਕੇ ਜਲਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ । ਜਲਵਾਸ਼ਪ ਠੰਢੇ ਅਤੇ ਸੰਘਣਿਤ ਹੋ ਕੇ ਮੀਂਹ ਦੀਆਂ ਬੂੰਦਾਂ ਬਣਾਉਂਦੇ ਹਨ ਅਤੇ ਸੋਖੀ ਹੋਈ ਗਰਮੀ ਨੂੰ ਛੱਡਦੇ ਹਨ । ਇਸ ਗਰਮੀ ਕਾਰਨ ਆਲੇ-ਦੁਆਲੇ ਦੀ ਹਵਾ ਗਰਮ ਹੋਣ ਕਾਰਨ ਉੱਪਰ ਵੱਲ ਉੱਠਦੀ ਹੈ ਜਿਸ ਨਾਲ ਘੱਟ ਦਬਾਉ ਵਾਲਾ ਖੇਤਰ ਬਣ ਜਾਂਦਾ ਹੈ । ਇਸ ਘੱਟ ਦਬਾਉ ਵਾਲੇ ਕੇਂਦਰ ਵੱਲ ਤੇਜ਼ ਹਨੇਰੀ ਚੱਲਦੀ ਹੈ | ਅਜਿਹੀ ਕਿਰਿਆ ਕਈ ਵਾਰ ਦੁਹਰਾਈ ਜਾਂਦੀ ਹੈ ਜਿਸ ਨਾਲ ਤੇਜ਼ ਚੱਲਦੀ ਹਨੇਰੀ ਦੇ ਕੇਂਦਰ ਤੋਂ ਘੱਟ ਦਬਾਓ ਖੇਤਰ ਅਤੇ ਸੰਘਣੇ ਬੱਦਲ ਬਣਦੇ ਹਨ ।

ਤੇਜ਼ ਹਵਾ ਦੀਆਂ ਕਈ ਪਰਤਾਂ ਘੱਟ ਦਬਾਓ ਕੇਂਦਰ ਦੁਆਲੇ ਘੁੰਮਣ ਲੱਗਦੀਆਂ ਹਨ | ਅਜਿਹੀ ਹਾਲਤ ਨੂੰ ਚੱਕਰਵਾਤ ਬਣਦਾ ਕਹਿੰਦੇ ਹਨ । ਚੱਕਰਵਾਤ ਦਾ ਕੇਂਦਰ ਘੱਟ ਦਬਾਓ ਵਾਲਾ ਸ਼ਾਂਤ ਖੇਤਰ ਹੁੰਦਾ ਹੈ ਜਿਸ ਨੂੰ ਚੱਕਰਵਾਤ ਦੀ ਅੱਖ ਕਹਿੰਦੇ ਹਨ । ਅੱਖ ਦਾ ਖੇਤਰ ਬੱਦਲਾਂ ਤੋਂ ਮੁਕਤ ਹੁੰਦਾ ਹੈ । ਅੱਖ ਦੇ ਬਾਹਰ ਵੱਲ ਬੱਦਲਾਂ ਅਤੇ ਗਰਜ ਵਾਲੇ ਤੂਫ਼ਾਨ ਦਾ ਘੇਰਾ ਹੁੰਦਾ ਹੈ । ਇੱਥੇ 150 ਤੋਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚਲਦੀ ਹੈ ।

ਪ੍ਰਸ਼ਨ (v)
ਜਿਹੜੇ ਖੇਤਰ ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਉੱਥੇ ਅਪਣਾਏ ਜਾਂਦੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਲਿਖੋ ।
ਉੱਤਰ-
ਚੱਕਰਵਾਤ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਵਿੱਚ ਅਪਣਾਏ ਜਾਣ ਵਾਲੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ –
1. ਸਰਕਾਰ ਦੁਆਰਾ ਕੀਤੇ ਜਾਣ ਵਾਲੇ ਉਪਾਅ-

  1. ਤੱਟੀ ਖੇਤਰਾਂ ਤੇ ਲੰਬੇ ਅਤੇ ਸਥਾਨਕ ਪ੍ਰਜਾਤੀਆਂ ਦੇ ਸੰਘਣੇ ਰੁੱਖ ਲਗਾਉਣੇ ਚਾਹੀਦੇ ਹਨ ਜੋ ਪੌਣ/ਹਨੇਰੀ ਦੀ ਗਤੀ ਨੂੰ ਘੱਟ ਕਰ ਸਕਣ ।
  2. ਤੱਟੀ ਖੇਤਰਾਂ ਵਿੱਚ ਛੱਪੜ, ਟੋਭਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਵਾਧੂ ਪਾਣੀ ਸੋਖ ਸਕਣ ।
  3. ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਵਿੱਚ ਚੱਕਰਵਾਤੀ ਵਸੇਰਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ।
  4. ਅਗਾਊਂ ਸੂਚਨਾ ਤਕਨੀਕ ਅਪਣਾ ਕੇ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਸਮਾਂ ਰਹਿੰਦੇ ਪੁਰਵ ਚੇਤਾਵਨੀ ਜਾਰੀ ਕਰਨੀ ਚਾਹੀਦੀ ਹੈ ।

2. ਲੋਕਾਂ ਦੁਆਰਾ ਅਪਨਾਏ ਜਾ ਸਕਣ ਵਾਲੇ ਉਪਾਅ-

  • ਚੱਕਰਵਾਤ ਬਾਰੇ ਚਿਤਾਵਨੀਆਂ ਨੂੰ ਅਣਗੌਲਿਆ ਨਾ ਕਰੋ ।
  • ਜਿਨ੍ਹਾਂ ਖੇਤਰਾਂ ਵਿੱਚ ਅਕਸਰ ਚੱਕਰਵਾਤ ਆਉਂਦੇ ਹੋਣ ਉਨ੍ਹਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ।
  • ਆਪਣੇ ਪਸ਼ੂਆਂ, ਕੀਮਤੀ ਸਮਾਨ, ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ।

ਪ੍ਰਸ਼ਨ (vi)
ਝੱਖੜ ਕੀ ਹੁੰਦਾ ਹੈ ? ਇਸਦੇ ਦੋ ਸੁਰੱਖਿਆ ਉਪਾਅ ਲਿਖੋ ।
ਉੱਤਰ-
ਝੱਖੜ-ਇਹ ਇੱਕ ਬਹੁਤ ਹੀ ਤੇਜ਼ ਤੁਫ਼ਾਨ ਹੁੰਦਾ ਹੈ ਜਿਸ ਵਿੱਚ ਕੀਪ ਦੀ ਸ਼ਕਲ ਦੇ ਬੱਦਲਾਂ ਵਾਲੀ ਘੁੰਮਦੀ ਹਨੇਰੀ ਹੁੰਦੀ ਹੈ । ਇਸ ਦਾ ਵਿਆਸ ਇੱਕ ਮੀਟਰ ਤੋਂ ਇੱਕ ਕਿਲੋਮੀਟਰ ਤੱਕ ਹੋ ਸਕਦਾ ਹੈ । ਕੀਫ ਦੇ ਕੇਂਦਰ ਤੇ ਬਹੁਤ ਹੀ ਘੱਟ ਦਬਾਉ ਕਾਰਣ ਇਹ ਧੂੜ, ਕਚਰਾ ਲੋਕਾਂ ਅਤੇ ਵਾਹਨਾਂ ਨੂੰ ਵੀ ਖਿੱਚ ਲੈਂਦਾ ਹੈ । ਝੱਖੜ ਪ੍ਰਤੀ ਸੁਰੱਖਿਆ ਉਪਾਅ –

  1. ਘਰ ਦੇ ਕਿਸੇ ਅਜਿਹੇ ਕਮਰੇ ਅੰਦਰ ਆਸਰਾ ਲਓ ਜਿਸ ਵਿੱਚ ਖਿੜਕੀਆਂ ਨਾ ਹੋਣ । ਜੇਕਰ ਬਿਨਾਂ ਖਿੜਕੀਆਂ ਵਾਲਾ ਕਮਰਾ ਨਾ ਹੋਵੇ ਤਾਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿਉ ।
  2. ਜੇ ਕੋਈ ਵਿਅਕਤੀ ਵਾਹਨ ਵਿੱਚ ਹੈ ਤਾਂ ਉਸ ਨੂੰ ਵਾਹਨ ਵਿੱਚੋਂ ਨਿਕਲ ਕੇ ਕਿਸੇ ਨੀਵੀਂ ਥਾਂ ਤੇ ਲੇਟ ਜਾਣਾ ਚਾਹੀਦਾ ਹੈ ।
  3. ਜੇ ਤੁਹਾਨੂੰ ਝੱਖੜ ਵਿੱਚ ਕੋਈ ਆਸਰਾ ਨਹੀਂ ਮਿਲਦਾ ਤਾਂ ਤੁਸੀਂ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਗੋਡਿਆਂ ਵਿੱਚ ਲੈ ਕੇ, ਆਪਣੇ ਹੱਥ ਅਤੇ ਬਾਹਾਂ ਆਪਣੇ ਸਿਰ ਅਤੇ ਗਰਦਨ ਦੁਆਲੇ ਲਪੇਟ ਕੇ ਆਪਣਾ ਬਚਾਅ ਕਰੋ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜਦੋਂ ਇੱਕ ਲੋਹੇ ਦੇ ਡੱਬੇ ਵਿੱਚ ਪਾਣੀ ਉਬਾਲਿਆ ਜਾਂਦਾ ਹੈ; ਫਿਰ ਢੱਕਣ ਬੰਦ ਕਰਕੇ ਇਸ ਤੇ ਠੰਢਾ ਪਾਣੀ ਪਾਇਆ ਜਾਂਦਾ ਹੈ ਤਾਂ ਉਹ ਡੱਬਾ ਕਿਉਂ ਪਿਚਕ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ-
ਜਦੋਂ ਲੋਹੇ ਦੇ ਡੱਬੇ ਵਿਚ ਪਾਣੀ ਪਾ ਕੇ ਉਬਾਲਿਆ ਜਾਂਦਾ ਹੈ ਤਾਂ ਡੱਬੀ ਦੀ ਸਾਰੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਉੱਪਰ ਵੱਲ ਉੱਠਦੀ ਹੈ । ਇਸ ਤਰ੍ਹਾਂ ਡੱਬੇ ਦੀ ਸਾਰੀ ਹਵਾ ਬਾਹਰ ਨਿਕਲ ਜਾਂਦੀ ਹੈ ।ਹੋਰ ਗਰਮ ਕਰਨ ਨਾਲ ਉਬਲ ਰਿਹਾ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ ਅਤੇ ਡੱਬਾ ਭਾਫ ਨਾਲ ਭਰ ਜਾਂਦਾ ਹੈ । ਡੱਬੇ ਨੂੰ ਢੱਕਣ ਨਾਲ ਬੰਦ ਕਰਨ ਤੇ ਡੱਬੇ ਅੰਦਰ ਭਾਫ਼ ਕੈਦ ਹੋ ਜਾਂਦੀ ਹੈ । ਜਦੋਂ ਡੱਬੇ ਉੱਪਰ ਪਾਣੀ ਪਾਇਆ ਜਾਂਦਾ ਹੈ ਤਾਂ ਭਾਫ਼ ਠੰਢੀ ਹੋ ਕੇ ਪਾਣੀ ਵਿੱਚ ਬਦਲ ਜਾਂਦੀ ਹੈ । ਇਸ ਕਰਕੇ ਡੱਬੇ ਅੰਦਰ ਹਵਾ ਦਾ ਦਬਾਉ ਬਾਹਰੀ ਹਵਾ ਦੇ ਮੁਕਾਬਲੇ ਘੱਟ ਜਾਂਦਾ ਹੈ । ਇਸ ਤਰ੍ਹਾਂ ਬਾਹਰੀ ਹਵਾ ਦਾ ਦਬਾਅ ਵੱਧ ਹੋਣ ਕਾਰਨ ਡੱਬਾ ਅੰਦਰ ਵੱਲ ਪਿਚਕ ਜਾਂਦਾ ਹੈ ।

ਪ੍ਰਸ਼ਨ (ii)
ਇਹ ਕਿਰਿਆ ਰਾਹੀਂ ਸਮਝਾਉ ਕਿ ਗਰਮ ਕਰਨ ਨਾਲ ਹਵਾ ਫੈਲਦੀ ਹੈ ।
ਉੱਤਰ-
ਹਵਾ ਗਰਮ ਕਰਨ ਨਾਲ ਫੈਲਦੀ ਹੈ-ਇਸ ਤੱਥ ਨੂੰ ਹੇਠ ਲਿਖੀ ਕਿਰਿਆ ਦੁਆਰਾ ਸਿੱਧ ਕੀਤਾ ਜਾ ਸਕਦਾ ਹੈ |ਕਿਰਿਆ ਕਲਾਪ-ਇੱਕ ਮੋਟੀ ਕੱਚ ਦੀ ਉਬਾਲਣ ਪਰਖ ਨਲੀ ਲਉ ।ਇਸ ਦੇ ਮੂੰਹ ਤੇ ਇੱਕ ਗੁਬਾਰਾ ਸੈਲੋ ਟੇਪ ਨਾਲ ਚੰਗੀ ਤਰ੍ਹਾਂ ਕਸ ਕੇ ਬੰਨ੍ਹ ਦਿਓ ।ਇਕ ਬੀਕਰ ਵਿੱਚ ਗਰਮ ਪਾਣੀ ਲਉ | ਪਰਖ ਨਲੀ ਨੂੰ ਇਸ ਤਰ੍ਹਾਂ ਪਾਣੀ ਵਿੱਚ ਰੱਖੋ ਕਿ ਗੁਬਾਰਾ ਪਾਣੀ ਤੋਂ ਬਾਹਰ ਰਹੇ । 3-4 ਮਿੰਟ ਲਈ ਗੁਬਾਰੇ ਦੇ ਅਕਾਰ ਵਿਚ ਪਰਿਵਰਤਨ ਦੇਖਣ ਲਈ ਨਿਰੀਖਣ ਕਰੋ । ਪਰਖ ਨਲੀ ਬਾਹਰ ਕੱਢੋ ਅਤੇ ਇਸ ਨੂੰ ਸਧਾਰਨ ਤਾਪਮਾਨ ਤੱਕ ਠੰਢਾ ਹੋਣ ਦਿਉ । ਇੱਕ ਹੋਰ ਬੀਕਰ ਵਿੱਚ ਥੋੜ੍ਹੀ ਮਾਤਰਾ ਵਿਚ ਬਰਫ਼ ਵਰਗਾ ਠੰਢਾ ਪਾਣੀ ਲਉ ਅਤੇ ਗੁਬਾਰੇ ਵਾਲੀ ਪਰਖ ਨਲੀ ਨੂੰ ਬੀਕਰ ਵਿੱਚ 2-3 ਮਿੰਟ ਲਈ ਰੱਖੋ | ਅਕਾਰ ਵਿਚ ਤਬਦੀਲੀ ਦਾ ਨਿਰੀਖਣ ਕਰੋ । ਤੁਸੀਂ ਵੇਖੋਗੇ ਕਿ ਗਰਮ ਪਾਣੀ ਵਿੱਚ ਰੱਖਿਆ ਗੁਬਾਰਾ ਕੁੱਝ ਸਮੇਂ ਬਾਅਦ ਫੁੱਲ (ਆਕਾਰ ਵਿੱਚ ਵੱਧ ਜਾਂਦਾ ਹੈ ਅਤੇ ਠੰਢੇ . ਪਾਣੀ ਵਿੱਚ ਰੱਖਿਆ ਗੁਬਾਰਾ ਸੁੰਗੜ ਜਾਂਦਾ ਹੈ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਪਰਿਣਾਮ-ਜਦੋਂ ਪਰਖ ਨੌਲੀ ਨੂੰ ਗਰਮ ਪਾਣੀ ਵਿੱਚ ਰੱਖਿਆ ਜਾਂਦਾ ਹੈ, ਤਾਂ ਗੁਬਾਰੇ ਵਿਚਲੀ ਹਵਾ ਗਰਮ ਹੋ ਜਾਂਦੀ ਹੈ ਅਤੇ ਫੈਲ ਜਾਂਦੀ ਹੈ ਜੋ ਕਿ ਗੁਬਾਰੇ ਦੇ ਫੁੱਲਣ ਦਾ ਕਾਰਣ ਬਣਦੀ ਹੈ । ਇਹ ਦਰਸਾਉਂਦਾ ਹੈ ਕਿ ਗਰਮ ਕਰਨ ਤੇ ਹਵਾ ਫੈਲਦੀ ਹੈ। ਜੇ ਪਰਖ ਨਲੀ ਨੂੰ ਠੰਢਾ ਕੀਤਾ ਜਾਵੇ ਤਾਂ ਗੁਬਾਰਾ ਸੁੰਗੜ ਜਾਂਦਾ ਹੈ । ਇਹ ਦਰਸਾਉਂਦਾ ਹੈ ਕਿ ਠੰਢਾ ਕਰਨ ਨਾਲ ਹਵਾ ਸੁੰਗੜਦੀ ਹੈ ।

ਪ੍ਰਸ਼ਨ (iii)
ਚੱਕਰਵਾਤ ਕਿਵੇਂ ਪੈਦਾ ਹੁੰਦੇ ਹਨ ? ਚੱਕਰਵਾਤ ਨੇ 1999 ਵਿਚ ਉੜੀਸਾ ਵਿੱਚ ਕਿਵੇਂ ਤਬਾਹੀ ਮਚਾਈ ? ਇਸ ਦੀ ਵਿਆਖਿਆ ਕਰੋ ।
ਉੱਤਰ-
ਚੱਕਰਵਾਤ ਦਾ ਨਿਰਮਾਣ-ਇਸ ਲਈ ਦੇਖੋ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. (iv)
ਚੱਕਰਵਾਤ ਤੋਂ ਹੋਈ ਉੜੀਸਾ ਵਿੱਚ ਤਬਾਹੀ-ਭਾਰਤ ਦੇ ਰਾਜ ਉੜੀਸਾ ਵਿੱਚ 18 ਅਕਤੂਬਰ, 1999 ਨੂੰ ਬਹੁਤ ਹੀ ਸ਼ਕਤੀਸ਼ਾਲੀ ਚੱਕਰਵਾਤ ਆਇਆ ਸੀ । ਇਸ ਦੀ ਗਤੀ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ ਤੇ ਇਸ ਨਾਲ 45,000 ਘਰ ਤਬਾਹ ਹੋਏ ਸੀ ਅਤੇ 70,000 ਲੋਕ ਬੇਘਰ ਹੋਏ ਸਨ । ਦੋਬਾਰਾ 29 ਅਕਤੂਬਰ, 1999 ਨੂੰ 260 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਵਾਲਾ ਇਕ ਹੋਰ ਚੱਕਰਵਾਤ ਆਇਆ ਜਿਸ ਨਾਲ 9 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਜਿਸ ਤੋਂ ਬਹੁਤ ਲੋਕਾਂ ਨੇ ਆਪਣੀ ਜਾਨ ਗੁਆ ਲਈ ਅਤੇ ਕਰੋੜਾਂ ਰੁਪਇਆਂ ਦੀ ਸੰਪੱਤੀ ਨੂੰ ਹਾਨੀ ਪੁੱਜੀ ਸੀ ।

PSEB Solutions for Class 7 Science ਪੌਣ, ਤੂਫ਼ਾਨ ਅਤੇ ਚੱਕਰਵਾਤ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਪੌਣ ………….. ਹਵਾ ਹੈ ।
ਉੱਤਰ-
ਗਤੀਸ਼ੀਲ,

(ii) ਪੌਣ ਧਰਤੀ ਦੇ ………….. ਤਾਪਨ ਦੇ ਕਾਰਨ ਪੈਦਾ ਹੁੰਦੀ ਹੈ ।
ਉੱਤਰ-
ਅਸਮਾਨ,

(iii) ਧਰਤੀ ਦੀ ਸਤਾ ਦੇ ਨੇੜੇ ……………. ਹਵਾ ਉੱਪਰ ਉੱਠਦੀ ਹੈ ਜਦੋਂ ਕਿ …………. ਹੇਠਾਂ ਆਉਂਦੀ ਹੈ ।
ਉੱਤਰ-
ਗਰਮ, ਠੰਡੀ,

(iv) ………….. ਦਬਾਓ ਦੇ ਖੇਤਰ ਤੋਂ ……… ਦਬਾਓ ਦੇ ਖੇਤਰ ਵੱਲ ਗਤੀ ਕਰਦੀ ਹੈ ।
ਉੱਤਰ-
ਉੱਚ, ਘੱਟ,

(v) ………….. ਬਹੁਤ ਹੀ ਸ਼ਕਤੀਸ਼ਾਲੀ ਘੁੰਮਣਘੇਰੀ ਵਾਲੀ ਹਵਾ ਦਾ ਤੁਫ਼ਾਨ ਹੁੰਦਾ ਹੈ ਜੋ ਬਹੁਤ ਘੱਟ ਦਬਾਓ – ਵਾਲੇ ਕੇਂਦਰ ਦੁਆਲੇ ਘੁੰਮਦਾ ਹੈ ।
ਉੱਤਰ-
ਚੱਕਰਵਾਤ ।

2. ਕਾਲਮ ‘ੴ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਗਰਮ ਹਵਾ (ਉ) ਚੱਕਰਵਾਤ ਦਾ ਘੱਟ ਦਬਾਓ ਵਾਲਾ ਸ਼ਾਂਤ ਖੇਤਰ ।
(ii) ਵਾਯੂਮੰਡਲੀ ਦਬਾਓ ਵਿੱਚ ਪਰਿਵਰਤਨ ਕਾਰਨ ਦੀ ਰੋਸ਼ਨਦਾਨ
(iii) ਚੱਕਰਵਾਤ ਦੀ ਅੱਖ  (ਈ)ਛੱਤ ਉੱਡਾ ਦਿੱਦੀ ਹੈ
(iv) ਛੱਤ ਦੇ ਉੱਪਰ ਤੇਜ਼ ਗਤੀ ਨਾਲ ਲੰਘਦੀ ਹਵਾ (ਸ) ਪੌਣ, ਤੂਫ਼ਾਨ ਅਤੇ ਚੱਕਰਵਾਤ ।

ਉੱਤਰ-

ਕਾਲਮ ‘ਉ’ ਕਾਲਮ ‘ਆ’
(i) ਗਰਮ ਹਵਾ (ਅ) ਰੋਸ਼ਨਦਾਨ
(ii) ਵਾਯੁਮੰਡਲੀ ਦਬਾਓ ਵਿੱਚ ਪਰਿਵਰਤਨ ਕਾਰਨ (ਸ) ਪੌਣ, ਤੁਫ਼ਾਨ ਅਤੇ ਚੱਕਰਵਾਤ
(iii) ਚੱਕਰਵਾਤ ਦੀ ਅੱਖ (ਉ) ਚੱਕਰਵਾਤ ਦਾ ਘੱਟ ਦਬਾਓ ਵਾਲਾ ਸ਼ਾਂਤ ਖੇਤਰ
(iv) ਛੱਤ ਦੇ ਉੱਪਰ ਤੇਜ਼ ਗਤੀ ਨਾਲ ਲੰਘਦੀ ਹਵਾ (ਈ) ਛੱਤ ਉੱਡਾ ਦਿੱਦੀ ਹੈ ।

3. ਸਹੀ ਵਿਕਲਪ ਚੁਣੋ

(i) ਹੇਠ ਲਿਖਿਆਂ ਵਿੱਚੋਂ ਕਿਸ ਸਥਾਨ ਉੱਤੇ ਚੱਕਰਵਾਤ ਆਉਣ ਦੀ ਸੰਭਾਵਨਾ ਹੁੰਦੀ ਹੈ ?
(ਉ) ਅੰਮ੍ਰਿਤਸਰ
(ਅ) ਚੇਨੱਈ ।
(ਈ) ਦਿੱਲੀ
(ਸ) ਜੈਪੁਰ ।
ਉੱਤਰ-
(ਅ) ਚੇਨੱਈ ।

(ii) ਹਵਾ ਦੇ ਵੇਗ ਨੂੰ ਮਾਪਣ ਵਾਲੇ ਯੰਤਰ ਨੂੰ ਆਖਦੇ ਹਨ
(ਉ) ਹਵਾਮਾਪੀ
(ਅ) ਦਾਬਮਾਪੀ
(ਈ) ਤਾਪਮਾਪੀ
(ਸ) ਦੁੱਧਮਾਪੀ ।
ਉੱਤਰ-
(ੳ) ਹਵਾਮਾਪੀ ।

(iii) ਉਪਗ੍ਰਹਿਆਂ ਅਤੇ ਰਡਾਰ ਦੀ ਸਹਾਇਤਾ ਨਾਲ ਚੇਤਾਵਨੀ ਕਿੰਨੇ ਘੰਟੇ ਪਹਿਲਾਂ ਦਿੱਤੀ ਜਾਂਦੀ ਹੈ ?
(ਉ) 72
(ਅ) 48
(ਏ) 96
(ਸ) 12.
ਉੱਤਰ-
(ਅ) 48.

(iv) ਕਿਹੜੀਆਂ ਪੌਣਾਂ ਜਲ ਨਾਲ ਭਰੀਆਂ ਹੁੰਦੀਆਂ ਹਨ ਅਤੇ ਵਰਖਾ ਲਿਆਉਂਦੀਆਂ ਹਨ ?
(ੳ) ਅਸਮਾਨ
(ਅ) ਸਮਾਨ
(ਈ) ਮਾਨਸੁਨੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਸ) ਮਾਨਸੂਨੀ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

(v) ਗਹਿਰੇ ਰੰਗ ਦੇ ਕੀਪਦਾਰ ਬੱਦਲ ਜਿਹੜੇ ਆਕਾਸ਼ ਤੋਂ ਧਰਤੀ ਵੱਲ ਆਉਂਦੇ ਪ੍ਰਤੀਤ ਹੁੰਦੇ ਹਨ, ਉਹਨਾਂ ਨੂੰ ਕੀ ਆਖਦੇ ਹਨ ?
(ਉ) ਪੌਣ
(ਅ) ਟੱਰਨੇਡੋ
(ਇ) ਚੱਕਰਵਾਤ ।
(ਸ) ਮਾਨਸੂਨ ਪੌਣ ।
ਉੱਤਰ-
(ਅ) ਟੱਰਨੇਡੋ ।

(vi) ਅਮਰੀਕਾ ਦਾ ਹਰੀਕੇਨ ਅਤੇ ਜਾਪਾਨ ਦਾ ਟਾਈਫੁਨ ਹੇਠ ਲਿਖਿਆਂ ਵਿਚੋਂ ਕੀ ਹੈ ?
(ਉ) ਚੱਕਰਵਾਤ
(ਅ) ਟੱਰਨੇ
(ਇ) ਮਾਨਸੂਨ ਪੌਣ
(ਸ) ਆਕਾਸ਼ੀ ਬਿਜਲੀ ।
ਉੱਤਰ-
(ਉ) ਚੱਕਰਵਾਤ ।

(vii) ਉੜੀਸਾ ਵਿੱਚ ਕਿਸ ਸਾਲ ਚੱਕਰਵਾਤ ਆਇਆ ਸੀ ?
(ਉ) 1999
(ਅ) 2000
(ਇ) 2001
2004.
ਉੱਤਰ-
(ਉ) 1999.

4. ਹੇਠ ਲਿਖੇ ਕਥਨਾਂ ਵਿੱਚੋਂ ਠੀਕ ਅਤੇ ਗਲਤ ਦੱਸੋ :

(i) ਪੌਣ ਹਮੇਸ਼ਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਵੱਗਦੀ ਹੈ ।
ਉੱਤਰ-
ਗਲਤ,

(ii) ਹਵਾ ਦੀ ਗਤੀ ਅਨੀਮੋਮੀਟਰ ਨਾਲ ਮਾਪੀ ਜਾਂਦੀ ਹੈ ।
ਉੱਤਰ-
ਠੀਕ,

(iii) ਤੇਜ਼ ਹਨੇਰੀ ਨਾਲ ਆਉਣ ਵਾਲੇ ਭਾਰੀ ਮੀਂਹ ਨੂੰ ਚੱਕਰਵਾਤ ਆਖਦੇ ਹਨ ।
ਉੱਤਰ-
ਠੀਕ,

(iv) ਕੀਪ ਆਕਾਰ ਦੇ ਬੱਦਲ ਨਾਲ ਘੁੰਮਦੀਆਂ ਤੇਜ਼ ਹਵਾਵਾਂ ਵਾਲੇ ਤੂਫ਼ਾਨ ਨੂੰ ਝੱਖੜ ਕਹਿੰਦੇ ਹਨ ।
ਉੱਤਰ-
ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ 18 ਅਕਤੂਬਰ, 1919 ਵਿੱਚ ਕਿਹੜੀ ਆਫ਼ਤ ਆਈ ?
ਉੱਤਰ-
ਔਡੀਸ਼ਾ (ਉੜੀਸਾ) ਵਿੱਚੋਂ ਦੀ ਚੱਕਰਵਾਤ ਪਾਰ ਹੋਇਆ ।

ਪ੍ਰਸ਼ਨ 2.
ਦੂਸਰੇ ਚੱਕਰਵਾਤ ਨੇ ਔਡੀਸ਼ਾ (ਉੜੀਸਾ) ਨੂੰ ਕਦੋਂ ਪਾਰ ਕੀਤਾ ?
ਉੱਤਰ-
29 ਅਕਤੂਬਰ, 1999.

ਪ੍ਰਸ਼ਨ 3.
ਚੱਕਰਵਾਤ ਦੁਆਰਾ ਬੇਘਰ ਹੋਈ ਜਨਸੰਖਿਆ ਕਿੰਨੀ ਸੀ ?
ਉੱਤਰ-
7,00,000 (ਲਗਪਗ) ।

ਪ੍ਰਸ਼ਨ 4.
ਕੌਣ ਕੀ ਹੈ ?
ਉੱਤਰ-
ਗਤੀਸ਼ੀਲ ਹਵਾ ।

ਪ੍ਰਸ਼ਨ 5.
ਹਵਾ ਦਾ ਇੱਕ ਗੁਣ ਲਿਖੋ ।
ਉੱਤਰ-
ਹਵਾ ਦਾਬ ਪਾਉਂਦੀ ਹੈ |

ਪ੍ਰਸ਼ਨ 6.
ਸਾਈਕਲ ਦੀ ਟਿਉਬ ਵਿੱਚ ਹਵਾ ਕਿਉਂ ਭਰੀ ਜਾਂਦੀ ਹੈ ?
ਉੱਤਰ-
ਟਿਊਬ ਨੂੰ ਕੱਸਿਆ ਰੱਖਣ ਲਈ ਕਿਉਂਕਿ ਕੱਸੀ ਹੋਈ ਟਿਊਬ ਆਸਾਨੀ ਨਾਲ ਸੜਾ ਉੱਤੇ ਚੱਲ ਸਕਦੀ ਹੈ ।

ਪ੍ਰਸ਼ਨ 7.
ਹਵਾ ਵੇਗ ਵਧਾਉਣ ਨਾਲ ਹਵਾ ਦਬਾਅ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਹਵਾ ਦਬਾਅ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 8.
ਗਰਮ ਹਵਾ ਉੱਪਰ ਨੂੰ ਕਿਉਂ ਉੱਠਦੀ ਹੈ ?
ਉੱਤਰ-
ਗਰਮ ਹਵਾ ਹਲਕੀ ਹੁੰਦੀ ਹੈ ।

ਪ੍ਰਸ਼ਨ 9.
ਮਾਨਸੂਨ ਪੌਣ ਕੀ ਹੈ ?
ਉੱਤਰ-
ਸਮੁੰਦਰ ਅਤੇ ਸਾਗਰਾਂ ਤੋਂ ਆਉਣ ਵਾਲੀ ਪੌਣ, ਜਿਸ ਵਿੱਚ ਜਲਵਾਸ਼ਪ ਹੁੰਦੇ ਹਨ ਅਤੇ ਜੋ ਵਰਖਾ ਲਿਆਉਂਦੇ ਹਨ, ਮਾਨਸੂਨ ਪੌਣ ਅਖਵਾਉਂਦੀ ਹੈ ।

ਪ੍ਰਸ਼ਨ 10.
ਹਵਾ ਨਾਲ ਹੋਣ ਵਾਲੀਆਂ ਕੁੱਝ ਸਮੱਸਿਆਵਾਂ ਦੇ ਨਾਮ ਲਿਖੋ ।
ਉੱਤਰ-
ਚੱਕਰਵਾਤ, ਟੱਰਨੇਡੋ, ਬਿਜਲੀ ਗਰਜ ਅਤੇ ਤੂਫ਼ਾਨ ਆਦਿ ।

ਪ੍ਰਸ਼ਨ 11.
ਸਰਦੀਆਂ ਵਿੱਚ ਪੌਣ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਥਲ ਤੋਂ ਸਮੁੰਦਰ ਵੱਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੱਕਰਵਾਤ ਕੀ ਹੈ ? ਇਹ ਕਿਨ੍ਹਾਂ ਕਾਰਨਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਚੱਕਰਵਾਤ-ਘੱਟ ਦਾਬ ਦਾ ਉਹ ਤੰਤਰ ਜਿਸਦੇ ਆਲੇ-ਦੁਆਲੇ ਉੱਚ ਵੇਗ ਨਾਲ ਚੱਲਣ ਵਾਲੀ ਪੌਣ ਕਈ ਪਰਤਾਂ ਵਿੱਚ ਕੁੰਡਲੀ ਦੇ ਰੂਪ ਵਿੱਚ ਹੋਵੇ, ਤਾਂ ਉਸਨੂੰ ਚੱਕਰਵਾਤ ਕਹਿੰਦੇ ਹਨ । ਹਵਾ ਵੇਗ, ਹਵਾ ਦਿਸ਼ਾ, ਨਮੀ ਅਤੇ ਤਾਪ ਉੱਤੇ ਚੱਕਰਵਾਤ ਦਾ ਬਣਨਾ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਗਰਜ ਅਤੇ ਤੂਫ਼ਾਨ ਦੇ ਬਣਨ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਗਰਮ ਅਤੇ ਨਮ ਜਲਵਾਯੂ ਦੇ ਕਾਰਨ ਧਰਤੀ ਦੀ ਹਵਾ ਗਰਮ ਹੋ ਜਾਂਦੀ ਹੈ । ਤਾਪ ਵਧਣ ਦੇ ਕਾਰਨ ਹਵਾ ਪ੍ਰਬਲ ਹੋ ਜਾਂਦੀ ਹੈ । ਇਹ ਆਪਣੇ ਨਾਲ ਜਲਵਾਸ਼ਪਾਂ ਨੂੰ ਲੈ ਕੇ ਉੱਪਰ ਉੱਠਦੀ ਹੈ, ਇਹ ਜਲਵਾਸ਼ਪ ਉੱਪਰ ਤਾਪ ਘੱਟ ਹੋਣ ਦੇ ਕਾਰਨ ਜੰਮ ਜਾਂਦੇ ਹਨ ਅਤੇ ਹੇਠਾਂ ਵੱਲ ਡਿੱਗਣ ਲਗਦੇ ਹਨ | ਹੇਠਾਂ ਡਿੱਗਦੀਆਂ ਬੂੰਦਾਂ ਤੇਜ਼ ਗਤੀ ਨਾਲ ਉੱਪਰ ਉੱਠਦੀ ਪੌਣ ਨਾਲ ਟਕਰਾ ਕੇ ਬਿਜਲੀ ਪੈਦਾ ਕਰਦੀਆਂ ਹਨ ਅਤੇ ਆਵਾਜ਼ ਪੈਦਾ ਹੁੰਦੀ ਹੈ । ਇਸ ਘਟਨਾ ਨੂੰ ਗਰਜ ਅਤੇ ਤੂਫ਼ਾਨ ਕਹਿੰਦੇ ਹਨ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਪ੍ਰਸ਼ਨ 3.
ਬੱਦਲ ਕਿਸਾਨ ਦੇ ਸਹਾਇਕ ਕਿਵੇਂ ਹਨ ?
ਉੱਤਰ-
ਬੱਦਲਾਂ ਦੀ ਕਿਸਾਨ ਲਈ ਮਹੱਤਤਾ

  1. ਉਪਜ ਦੇ ਲਈ
  2. ਵਰਖਾ ਦੇ ਲਈ
  3. ਸੁਹਾਵਣੇ ਮੌਸਮ ਦੇ ਲਈ
  4. ਖ਼ੁਸ਼ਹਾਲੀ ਦੇ ਲਈ ।

ਪ੍ਰਸ਼ਨ 4.
ਜੇ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਚੱਕਰਵਾਤ ਆ ਜਾਏ, ਤਾਂ ਤੁਸੀਂ ਆਪਣੇ ਗੁਆਂਢੀਆਂ ਦੀ ਮਦਦ ਕਿਵੇਂ ਕਰੋਗੇ ?
ਉੱਤਰ-
ਚੱਕਰਵਾਤ ਦੇ ਦੌਰਾਨ ਗੁਆਂਢੀਆਂ ਦੀ ਮਦਦ ਲਈ ਉਠਾਏ ਗਏ ਕਦਮ

  • ਉਹਨਾਂ ਨੂੰ ਚੱਕਰਵਾਤ ਆਸ਼ਰਿਆਂ ਉੱਤੇ ਲੈ ਜਾਣਾ ।
  • ਸਮਾਨ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾਉਣਾ ।
  • ਡਾਕਟਰੀ ਸਹਾਇਤਾ ਉਪਲੱਬਧ ਕਰਾਉਣਾ ।

ਪ੍ਰਸ਼ਨ 5.
ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਬੜਨ ਦੇ ਲਈ ਪਹਿਲਾਂ ਤੋਂ ਕਿਸ ਤਰ੍ਹਾਂ ਦੀ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਤੋਂ ਨਿਬੜਨ ਦੀਆਂ ਯੋਜਨਾਵਾਂ

  1. ਘਰੇਲੁ ਸਾਜ਼-ਸਮਾਨ, ਪਾਲਤੂ ਪਸ਼ੂਆਂ ਅਤੇ ਵਾਹਨਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਉਣ ਦਾ ਸਹੀ ਪਬੰਧ ॥
  2. ਟੁੱਟੀਆਂ-ਭੱਜੀਆਂ ਸੜਕਾਂ ਅਤੇ ਜਲ ਨਾਲ ਭਰੀਆਂ ਸੜਕਾਂ ਉੱਤੇ ਵਾਹਨ ਚਲਾਉਣ ਤੋਂ ਸਾਵਧਾਨੀ ।
  3. ਐਮਰਜੈਂਸੀ ਸੇਵਾਵਾਂ ਦੇ ਟੈਲੀਫੋਨ ਨੰਬਰਾਂ ਦੀ ਸੂਚੀ ਤਿਆਰ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਕਿਵੇਂ ਦਰਸਾਉਗੇ ਕਿ ਹਵਾ ਗਰਮ ਕਰਨ ’ਤੇ ਫੈਲਦੀ ਹੈ ?
ਉੱਤਰ-
ਹਵਾ ਗਰਮ ਕਰਨ ‘ਤੇ ਫੈਲਦੀ ਹੈ ਪ੍ਰਯੋਗ-ਇੱਕ ਉਬਲਣ-ਟਿਉਬ ਦੇ ਸਿਰੇ ਉੱਤੇ ਕੱਸ ਕੇ ਗੁਬਾਰਾ ਲਗਾਉ। ਇਸ ਟਿਉਬ ਨੂੰ ਗਰਮ – ਫੁੱਲਿਆ ਗੁਬਾਰਾ ਪਾਣੀ ਦੇ ਬੀਕਰ ਵਿੱਚ ਰੱਖੋ । ਕੁੱਝ ਮਿੰਟਾਂ ਬਾਅਦ ਗੁਬਾਰਾ ਫੁੱਲਣਾ ਸ਼ੁਰੂ ਹੋ ਜਾਏਗਾ । ਜਿਸ ਤੋਂ ਇਹ ਪਤਾ ਲਗਦਾ ਹੈ ਕਿ ਗਰਮ ਕਰਨ ਤੇ ਹਵਾ ਫੈਲਦੀ ਹੈ ।
img

ਪ੍ਰਸ਼ਨ 2.
ਗਰਜ ਦੇ ਨਾਲ ਬਿਜਲੀ ਡਿੱਗਣ ‘ ਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਗਰਜ ਦੇ ਨਾਲ ਬਿਜਲੀ ਡਿੱਗਣ ’ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਇਹ ਹਨ :

  1. ਕਿਸੇ ਅਜਿਹੇ ਰੁੱਖ ਦੇ ਥੱਲੇ ਆਸਰਾ ਨਾ ਲਉ, ਜਿਹੜਾ ਇਕੱਲਾ ਹੋਵੇ ।
  2. ਖੁੱਲੀ ਜ਼ਮੀਨ ਉੱਤੇ ਨਾ ਬੈਠੋ ।
  3. ਧਾਤ ਦੀ ਡੰਡੀ ਵਾਲੀ ਛਤਰੀ ਦੀ ਵਰਤੋਂ ਨਾ ਕਰੋ ।
  4. ਖਿੜਕੀ, ਖੁੱਲ੍ਹੇ ਗੈਰਜ਼, ਸਟੋਰਾਂ ਦੇ ਬੈਂਡ ਆਸਰੇ ਦੇ ਲਈ ਢੁੱਕਵੇਂ ਸਥਾਨ ਨਹੀਂ ਹਨ ।
  5. ਪਾਣੀ ਵਿਚ ਨਾ ਰਹੋ ।
  6. ਕਾਰ ਜਾਂ ਬੱਸ ਆਸਰਾ ਲੈਣ ਲਈ ਸੁਰੱਖਿਅਤ ਸਥਾਨ ਹਨ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

Punjab State Board PSEB 7th Class Science Book Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Textbook Exercise Questions, and Answers.

PSEB Solutions for Class 7 Science Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

PSEB 7th Class Science Guide ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 73 )

ਪ੍ਰਸ਼ਨ 1.
ਸਾਪੇਖ ਨਮੀ ਮਾਪਣ ਵਾਲੇ ਯੰਤਰ ਦਾ ਨਾਂ ਲਿਖੋ ।
ਉੱਤਰ-
ਗਿੱਲੇ ਅਤੇ ਸੁੱਕੇ ਬਲਬ ਵਾਲੇ ਥਰਮਾਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਵਰਖਾ ਦੀ ਮਾਤਰਾ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?
ਉੱਤਰ-
ਵਰਖਾ ਮਾਪੀ ਯੰਤਰ (ਰੇਨ ਗਾਜ਼) ।

ਪ੍ਰਸ਼ਨ 3.
ਮੌਸਮ ਦੀ ਰਿਪੋਰਟ ਪ੍ਰਾਪਤ ਕਰਨ ਲਈ ਤੁਸੀਂ ਕਿਸ ਸ੍ਰੋਤ ਦੀ ਵਰਤੋਂ ਕਰੋਗੇ ?
ਉੱਤਰ-
ਮੌਸਮ ਵਿਭਾਗ ਦੀ ਲੈਬੋਰੇਟਰੀ ਤੋਂ ਮੌਸਮ ਦੇ ਆਂਕੜੇ ਪ੍ਰਾਪਤ ਕੀਤੇ ਜਾ ਸਕਦੇ ਹਨ ।

PSEB 7th Class Science Guide ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਕਿਸੇ ਥਾਂ ਦਾ …………. ਦਿਨ ਸਮੇਂ ਬਦਲ ਸਕਦਾ ਹੈ ।
ਉੱਤਰ-
ਤਾਪਮਾਨ,

(ii) ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਨੇੜੇ ਦੇ ਖੇਤਰਾਂ ਨੂੰ ………… ਕਹਿੰਦੇ ਹਨ ।
ਉੱਤਰ-
ਧਰੁਵੀ ਖੇਤਰ,

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

(iii) ਹਵਾ ਵਿੱਚ ਮੌਜੂਦ ਜਲ-ਵਾਸ਼ਪਾਂ ਦੀ ਮਾਤਰਾ ਨੂੰ ……….. ਕਹਿੰਦੇ ਹਨ ।
ਉੱਤਰ-
ਨਮੀ,

(iv) ……… ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ ਹੈ ।
ਉੱਤਰ-
ਐਂਟਾਰਕਟਿਕ,

(v) ਥਾਰ ਮਾਰੂਥਲ ……….. ਅਤੇ ……….. ਰਾਜਾਂ ਵਿੱਚ ਫੈਲਿਆ ਹੈ ।
ਉੱਤਰ-
ਰਾਜਸਥਾਨ ਅਤੇ ਗੁਜਰਾਤ ।

2. ਸਹੀ ਜਾਂ ਗਲਤ ਦੱਸੋ –

(i) ਕਟੀਬੰਧੀ (Tropical) ਖੇਤਰਾਂ ਦਾ ਮੁੱਖ ਜੀਵ ਰੈਂਡੀਅਰ ਹੈ ।
ਉੱਤਰ-
ਗ਼ਲਤ,

(ii) ਮੌਸਮ ਅਤੇ ਜਲਵਾਯੂ ਦਾ ਅਰਥ ਇੱਕ ਹੀ ਹੈ ।
ਉੱਤਰ-
ਗ਼ਲਤ,

(iii) ਊਠ ਆਪਣੇ ਕੁਹਾਣ (Hump) ਵਿੱਚ ਚਰਬੀ (Fat) ਜਮਾਂ ਕਰਦਾ ਹੈ ਜਿਸਦੀ ਵਰਤੋਂ ਉਹ ਉਨ੍ਹਾਂ ਦਿਨਾਂ ਵਿੱਚ ਕਰਦਾ ਹੈ ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ।
ਉੱਤਰ-
ਸਹੀ,

(iv) ਵੇਲ ਸਭ ਤੋਂ ਵੱਡਾ ਜੀਵ ਹੈ ।
ਉੱਤਰ-
ਸਹੀ ॥

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

3. ਕਾਲਮ ‘’ ਅਤੇ ‘ਅ ਦਾ ਮਿਲਾਨ ਕਰੋ

ਕਾਲਮ ‘ਉੱ’ ਕਾਲਮ ‘ਅ’
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸਨੂੰ ਨਿੱਘਾ ਰੱਖਦੀ ਹੈ । (ਉ) ਜਲ-ਸਮੀਰ
(ii) ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ । (ਅ) ਗਰਮ ਅਤੇ ਖੁਸ਼ਕ
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ (ਈ) ਚਮੜੀ ਹੇਠਾਂ ਚਰਬੀ ਦੀ ਪਰਤ
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਡੀ ਹਵਾ (ਸ) ਸੁੱਕਾ ਅਤੇ ਗਿੱਲਾ ਬਲਬ ਬਰਮਾਮੀਟਰ
(v) ਰਾਜਸਥਾਨ ਦਾ ਜਲਵਾਯੂ ਹੈ (ਹ) ਰੇਖਾਂਸ਼ |

ਉੱਤਰ –

ਕਾਲਮ ‘ਉੱ’ ਕਾਲਮ ‘ਅ’
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸਨੂੰ ਨਿੱਘਾ ਰੱਖਦੀ ਹੈ । (ਈ) ਚਮੜੀ ਹੇਠਾਂ ਚਰਬੀ ਦੀ ਪਰਤ
(ii) ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ । (ਸ) ਸੁੱਕਾ ਅਤੇ ਗਿੱਲਾ ਬਲਬ ਥਰਮਾਮੀਟਰ
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ (ਹ) ਰੇਖਾਂਸ਼ |
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਢੀ ਹਵਾ (ਉ) ਜਲ-ਸਮੀਰ
(v) ਰਾਜਸਥਾਨ ਦਾ ਜਲਵਾਯੂ ਹੈ । (ਅ) ਗਰਮ ਅਤੇ ਖੁਸ਼ਕ ।

4. ਸਹੀ ਉੱਤਰ ਚੁਣੋ

(i) ਕਿਸੇ ਥਾਂ ਦੇ ਮੌਸਮ ਨੂੰ ਇਸ ਨਾਲ ਪ੍ਰਭਾਵਿਤ ਕਰਦੇ ਹਨ
(ਉ) ਹਵਾ ।
(ਅ) ਤਾਪਮਾਨ
(ਇ) ਨਮੀ
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

(ii) ਤਟੀ-ਖੇਤਰਾਂ ਦਾ ਜਲਵਾਯੂ ਹੁੰਦਾ ਹੈ
(ਉ) ਗਰਮ ਤੇ ਖੁਸ਼ਕ
(ਅ) ਸੁਹਾਵਣਾ
(ਇ) ਠੰਡਾ ਤੇ ਖੁਸ਼ਕ
(ਸ) ਅਤਿ ਡੰਡਾ |
ਉੱਤਰ-
(ਅ) ਸੁਹਾਵਣਾ ।

(iii) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ
(ਉ) ਅਰਬ ਮਾਰੂਥਲ
(ਅ) ਸਹਾਰਾ ਮਾਰੂਥਲ
(ਈ) ਥਾਰ ਮਾਰੂਥਲ
(ਸ) ਲੱਦਾਖ
ਉੱਤਰ-
(ਸ) ਲੱਦਾਖ ॥

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

(iv) ਆਰਕਟਿਕ ਖੇਤਰ ਪਾਇਆ ਜਾਂਦਾ ਹੈ
(ਉ) 23°N
(ਅ) 23°S
(ਇ) 0°
(ਸ) 85°N ਤੋਂ 90° s
ਉੱਤਰ-
(ਸ) 85°N ਤੋਂ 90° S

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਕ ਦੱਸੋ ।
ਉੱਤਰ-
ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ-

  1. ਸੂਰਜ,
  2. ਪੌਣ,
  3. ਪਾਣੀ/ਮੀਂਹ/ਨਮੀ,
  4. ਤਾਪਮਾਨ,
  5. ਸਮੁੰਦਰ ਜਾਂ ਮਹਾਂਸਾਗਰ ਤੋਂ ਦੂਰੀ ।

ਪ੍ਰਸ਼ਨ (ii)
ਜਲਵਾਯੂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਜਲਵਾਯੂ-ਕਿਸੇ ਸਥਾਨ ਦੀਆਂ 25 ਤੋਂ 30 ਸਾਲਾਂ ਦੇ ਮੌਸਮ ਦੀਆਂ ਹਾਲਤਾਂ ਦੀ ਔਸਤ ਨੂੰ ਜਲਵਾਯੂ ਕਹਿੰਦੇ ਹਨ ।

ਪ੍ਰਸ਼ਨ (iii)
ਰੇਤਲੇ ਟਿੱਬੇ ਕੀ ਹੁੰਦੇ ਹਨ ?
ਉੱਤਰ-
ਰੇਤਲਾ ਟਿੱਬਾ-ਜਦੋਂ ਪੌਣ ਵਗਦੀ ਹੈ ਉਸ ਵੇਲੇ ਰੇਤ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ‘ਤੇ ਚਲੀ ਜਾਂਦੀ ਹੈ । ਪੌਣ ਵਗਣਾ ਰੁੱਕ ਜਾਂਦੀ ਹੈ, ਉਸ ਸਮੇਂ ਰੇਤ ਇੱਕ ਥਾਂ ‘ਤੇ ਡਿੱਗ ਕੇ ਇਕੱਠੀ ਹੋ ਕੇ ਨੀਵੀਂ ਪਹਾੜੀ ਦੀਆਂ ਸੰਰਚਨਾਵਾਂ ਬਣਾ ਲੈਂਦੀ ਹੈ । ਇਹਨਾਂ ਨੂੰ ਰੇਤੀਲੇ ਟਿੱਬੇ ਕਹਿੰਦੇ ਹਨ । ਇਹ ਆਮ ਤੌਰ ‘ਤੇ ਮਾਰੂਥਲਾਂ ਦੇ ਖੇਤਰ ਵਿੱਚ ਮਿਲਦੇ ਹਨ ।

ਪ੍ਰਸ਼ਨ (iv)
ਧਰੁਵੀ ਖੇਤਰ ਕੀ ਹੁੰਦਾ ਹੈ ?
ਉੱਤਰ-
ਧਰੁਵੀ ਖੇਤਰ-ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਖੇਤਰ ਦੇ ਨੇੜਲੇ ਖੇਤਰ ਨੂੰ ਧਰੁਵੀ ਖੇਤਰ ਕਹਿੰਦੇ ਹਨ । ਇਹਨਾਂ ਧਰੁਵਾਂ ‘ਤੇ ਕੇਂਦ੍ਰਿਤ ਧਰੁਵੀ ਬਰਫ਼ ਦੀਆਂ ਟੋਪੀਆਂ ਹਨ ।ਉੱਤਰ ਵਿੱਚ ਇਹ ਆਰਕਟਿਕ ਮਹਾਂਸਾਗਰ ਅਤੇ ਦੱਖਣ ਵਿੱਚ ਇਹ ਐਂਟਾਰਕਟਿਕ ਮਹਾਂਦੀਪ ‘ਤੇ ਟਿਕੀ ਹੋਈ ਹੈ । ਇਸ ਖੇਤਰ ਵਿੱਚ ਹਰ ਸਮੇਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜਲ-ਸਮੀਰ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਜਲ-ਸਮੀਰ-ਦਿਨ ਸਮੇਂ ਪਾਣੀ ਦੀ ਤੁਲਨਾ ਵਿੱਚ ਧਰਤੀ ਛੇਤੀ ਗਰਮ ਹੋ ਜਾਂਦੀ ਹੈ | ਧਰਤੀ ‘ਤੇ ਤਲ ਦੇ ਉੱਪਰ ਉੱਠਣਾ ਨੇੜੇ ਦੀ ਹਵਾ ਗਰਮ ਅਤੇ ਹਲਕੀ ਹੋ ਕੇ ਹੇਠਾਂ ਵੱਲ ਪ੍ਰਵਾਹ ਉੱਪਰ ਵੱਲ ਉੱਠਦੀ ਹੈ | ਧਰਤੀ ਉੱਪਰਲੀ ਹਵਾ ਦੀ ਤੁਲਨਾ ਵਿੱਚ ਸਮੁੰਦਰ ਘੱਟ ਦਬਾਓ ਖੇਤਰ ਉੱਪਰਲੀ ਹਵਾ ਠੰਢੀ ਅਤੇ ਭਾਰੀ ਹੁੰਦੀ ਉੱਚ ਦਬਾਓ ਖੇਤਰ ਜਲ ਸਮੀਰ ਹੈ । ਇਸ ਲਈ ਇਹ ਹਵਾ ਧਰਤੀ ਵੱਲ ਦਿਨ ਵੇਲੇ ਧਰਤੀ ਸਮੁੰਦਰ ਦੇ ਮੁਕਾਬਲੇ ਗਰਮ ਨੂੰ ਚੱਲਦੀ ਹੈ । ਦਿਨ ਵੇਲੇ ਸਮੁੰਦਰ ਤੋਂ ਸਮੁੰਦਰ ਧਰਤੀ ਵੱਲ ਨੂੰ ਚੱਲਣ ਵਾਲੀ ਠੰਢੀ ਹਵਾ ਨੂੰ ਜਲ-ਸਮੀਰ ਕਹਿੰਦੇ ਹਨ ।
PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 1

ਪ੍ਰਸ਼ਨ (ii)
ਜਲੀ-ਜੀਵਾਂ ਵਿੱਚ ਪਾਈਆਂ ਜਾਂਦੀਆਂ ਤਿੰਨ ਅਨੁਕੂਲਤਾਵਾਂ ਲਿਖੋ ।
ਉੱਤਰ-
ਜੁਲੀ-ਜੀਵਾਂ ਵਿੱਚ ਪਾਈਆਂ ਜਾਂਦੀਆਂ ਅਨੁਕੂਲਤਾਵਾਂ-

  1. ਧਾਰਾ ਰੇਖੀ ਸਰੀਰ ਜੋ ਤੈਰਨ ਵਿੱਚ ਸਹਾਇਕ ਹੁੰਦਾ ਹੈ ।
  2. ਗਲਫੜਿਆਂ (Gills) ਦੀ ਮੌਜੂਦਗੀ ਨਾਲ ਇਹ ਪਾਣੀ ਵਿਚਲੀ ਆਕਸੀਜਨ ਲੈ ਸਕਦੇ ਹਨ ।
  3. ਖੰਭੜਿਆਂ (Fins) ਦੀ ਮੌਜੂਦਗੀ ਤੈਰਨ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ (iii)
ਹਰਾ ਹਿ ਪ੍ਰਭਾਵ ਕੀ ਹੁੰਦਾ ਹੈ ?
ਉੱਤਰ-
ਹਰਾ ਹਿ ਪ੍ਰਭਾਵ-ਸੂਰਜ ਤੋਂ ਨਿਕਲੀਆਂ ਕਿਰਨਾਂ ਵਿੱਚ ਇਨਫਰਾ-ਰੈੱਡ ਅਤੇ ਪਰਾਬੈਂਗਣੀ ਵਿਕਿਰਨਾਂ ਮੌਜੂਦ ਹੁੰਦੀਆਂ ਹਨ । ਵਾਯੂਮੰਡਲ ਦੀ ਉਜ਼ੋਨ ਪਰਤ ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀਆਂ ਹਨ ਪਰੰਤੂ ਇਨਫਰਾਰੈੱਡ ਵਿਕਿਰਨਾਂ ਧਰਤੀ ‘ਤੇ ਪੁੱਜ ਜਾਂਦੀਆਂ ਹਨ । ਇਹਨਾਂ ਵਿੱਚੋਂ ਕੁੱਝ ਵਿਕਿਰਨਾਂ ਪਰਾਵਰਤਿਤ ਹੋ ਕੇ ਕਾਰਬਨ ਡਾਈਆਕਸਾਈਡ ਦੁਆਰਾ ਸੋਖ ਲਈਆਂ ਜਾਂਦੀਆਂ ਹਨ । ਕਿਉਂਕਿ ਇਨਫਰਾ-ਰੈੱਡ ਕਿਰਨਾਂ ਵਿੱਚ ਗਰਮੀ ਹੁੰਦੀ ਹੈ, ਇਸ ਲਈ ਸੋਖੀਆਂ ਗਈਆਂ ਵਿਕਿਰਨਾਂ ਵਾਤਾਵਰਨ ਨੂੰ ਗਰਮ ਕਰ ਦਿੰਦੀਆਂ ਹਨ । ਕਾਰਬਨ ਡਾਈਆਕਸਾਈਡ ਦੇ ਇਸ ਪ੍ਰਭਾਵ ਨੂੰ ਹਰਾ ਘਰ (ਹਿ) ਪ੍ਰਭਾਵ ਆਖਦੇ ਹਨ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

ਪ੍ਰਸ਼ਨ (iv)
ਜਲਵਾਯੂ ਪਰਿਵਰਤਨ ਦੇ ਦੋ ਪ੍ਰਭਾਵ ਲਿਖੋ ।
ਉੱਤਰ-
ਜਲਵਾਯੂ ਪਰਿਵਰਤਨ ਦੇ ਪ੍ਰਭਾਵ

  1. ਗਲੋਬਲ ਵਾਰਮਿੰਗ ਜਾਂ ਵਿਸ਼ਵਤਾਪਨ-ਅੰਨੇਵਾਹ ਜੰਗਲਾਂ ਦੀ ਕਟਾਈ ਅਤੇ ਪਥਰਾਟ ਬਾਲਣਾਂ ਦੀ ਬਲਣ ਕਿਰਿਆ ਨਾਲ ਹਵਾ ਵਿੱਚ ਕਾਰਬਨਡਾਈਆਕਸਾਈਡ ਦੀ ਪ੍ਰਤੀਸ਼ਤਤਾ ਵੱਧਦੀ ਹੈ । ਕਾਰਬਨਡਾਈਆਕਸਾਈਡ ਗੈਸ ਗਲਾਸ ਹਾਊਸ (Glass House) ਦੀ ਤਰ੍ਹਾਂ ਵਰਤਾਓ ਕਰਦੀ ਹੈ ਅਤੇ ਸੂਰਜ ਦੇ ਪ੍ਰਕਾਸ਼ ਵਿੱਚੋਂ ਇਨਫਰਾ-ਰੈਂਡ ਵਿਕਿਰਨਾਂ ਨੂੰ ਸੋਖ ਲੈਂਦੀ ਹੈ, ਜਿਸ ਨਾਲ ਤਾਪਮਾਨ ਵਧਦਾ ਹੈ । ਇਸ ਕਾਰਨ ਹਰਾ ਹਿ ਪ੍ਰਭਾਵ ਵਧਦਾ ਜਾ ਰਿਹਾ ਹੈ । ਸਿੱਟੇ ਵਜੋਂ ਗਲੇਸ਼ੀਅਰ (ਬਰਫ ਦੇ ਤੋਦੇ) ਪਿਘਲ ਰਹੇ ਹਨ । ਗਲੇਸ਼ੀਅਰਾਂ ਦਾ ਪਿਘਲਣਾ ਜਲੀ-ਜੀਵਾਂ ਲਈ, ਖਤਰੇ ਦੀ ਘੰਟੀ ਹੈ ।
  2. ਬਰਫ਼ ਪਿਘਲਣ ਨਾਲ ਸਮੁੰਦਰਾਂ ਦਾ ਲੈਵਲ ਵੱਧ ਰਿਹਾ ਹੈ, ਜਿਸ ਕਾਰਨ ਕਈ ਤਟੀ ਸ਼ਹਿਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਉਠ ਰੇਗਿਸਤਾਨ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੁੰਦਾ ਹੈ ? ਵਰਣਨ ਕਰੋ ।
ਉੱਤਰ-
ਊਠ ਦਾ ਰੇਗਿਸਤਾਨ (ਮਾਰੂਥਲ ਵਿੱਚ ਰਹਿਣ ਲਈ ਅਨੁਕੂਲਣ ਉਠ ਦੀ ਸਰੀਰਕ ਬਨਾਵਟ ਅਤੇ ਆਦਤਾਂ ਨੇ ਇਸਨੂੰ ਰੇਗਿਸਤਾਨ ਦੇ ਗਰਮ ਅਤੇ ਖ਼ੁਸ਼ਕ ਜਲਵਾਯੂ ਵਿੱਚ ਜਿਉਂਦਾ ਰਹਿਣ ਲਈ ਅਨੁਕੂਲਿਤ ਬਣਾ ਲਿਆ ਹੈ । ਊਠ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ –

  1. ਰੇਤ ਉੱਤੇ ਚੱਲਣ ਲਈ ਇਸ ਦੇ ਪੈਰ ਚਪਟੇ ਹੁੰਦੇ ਹਨ ।
  2. ਇਸਦਾ ਨੱਕ, ਨਾਸਿਕਾ ਪਰਦਿਆਂ ਨਾਲ ਢੱਕਿਆ ਹੁੰਦਾ ਹੈ ਤਾਂ ਕਿ ਰੇਤ ਨੱਕ ਵਿੱਚ ਦਾਖਲ ਨਾ ਹੋ ਸਕੇ ।
  3. ਉਪਲੱਬਧ ਹੋਣ ਤੇ ਇਹ ਬਹੁਤ ਸਾਰਾ ਪਾਣੀ ਪੀ ਲੈਂਦਾ ਹੈ । ਇਹ ਪਾਣੀ ਸਰੀਰ ਦੇ ਉੱਤਕਾਂ (ਟਿਸ਼ੂਆਂ) ਵਿੱਚ ਫੈਲ ਜਾਂਦਾ ਹੈ, ਜੋ ਉਠ ਨੂੰ ਕਈ ਦਿਨ ਬਿਨਾਂ ਪਾਣੀ ਤੋਂ ਰਹਿਣ ਵਿੱਚ ਸਹਾਈ ਹੁੰਦਾ ਹੈ ।
  4. ਇਹ ਆਪਣੇ ਕੁਹਾਣ (ਕੁੱਬ) ਵਿੱਚ ਚਰਬੀ ਜਮਾਂ ਕਰ ਲੈਂਦਾ ਹੈ । ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ ਤਾਂ ਇਹ ਇਸ ਚਰਬੀ ਦੀ ਵਰਤੋਂ ਕਰਦਾ ਹੈ ।
  5. ਇਹ ਪਿਸ਼ਾਬ ਰਾਹੀਂ ਬਹੁਤ ਘੱਟ ਪਾਣੀ ਦਾ ਵਿਸਰਜਨ ਕਰਦਾ ਹੈ ।
  6. ਇਸ ਦੀਆਂ ਲੰਬੀਆਂ ਲੱਤਾਂ ਇਸ ਨੂੰ ਰੇਤ ਤੋਂ ਉੱਪਰ ਉੱਚਾ ਰੱਖਦੀਆਂ ਹਨ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 2

ਪ੍ਰਸ਼ਨ (ii)
ਕਿਸੇ ਥਾਂ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਸੂਚੀ ਬਣਾਓ 1 ਕੋਈ ਦੋ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਕਿਸੇ ਥਾਂ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ

  1. ਸਮੁੰਦਰ ਤਲ ਤੋਂ ਦੂਰੀ
  2. ਪਹਾੜਾਂ ਦੀ ਦਿਸ਼ਾ ਗਰਮ ਹਵਾ ਦਾ
  3. ਵਿਥਕਾਰ ਭਾਵ ਸੋਥਾਨ ਦੀ ਭੂ-ਮੱਧ ਰੇਖਾ ਉੱਪਰ ਉੱਠਣਾ ਤੋਂ ਦੂਰੀ
  4. ਉਚਾਣ ਭਾਵ ਸਮੁੰਦਰੀ ਤਲ ਤੋਂ ਉਚਾਈ

1. ਸਮੁੰਦਰ ਤਲ ਤੋਂ ਦੂਰੀ-ਸਮੁੰਦਰ ਦੇ ਨੇੜਲੇ ਸਥਾਨਾਂ ਦਾ ਜਲਵਾਯੁ ਸੁਹਾਵਣਾ ਹੁੰਦਾ ਹੈ । ਦਿਨ ਦੇ ਸਮੇਂ ਧਰਤੀ ਦਾ ਤਾਪਮਾਨ ਵੱਧ ਹੁੰਦਾ ਹੈ ਸਮੁੰਦਰ ਜਦੋਂ ਕਿ ਸਮੁੰਦਰ ਦਾ ਪਾਣੀ ਤੁਲਨਾ ਵਿੱਚ ਦੇਰ ਮੁਕਾਬਲੇ ਠੰਢੀ ਨਾਲ ਗਰਮ ਹੁੰਦਾ ਹੈ ਜਿਸ ਕਰਕੇ ਸਮੁੰਦਰ ਦੇ
PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 3
ਤਲ ਤੋਂ ਧਰਤੀ ਵੱਲ ਪੌਣ ਵੱਗਦੀ ਹੈ, ਜਿਸ ਨੂੰ ਜਲ-ਸਮੀਰ ਆਖਦੇ ਹਨ । ਰਾਤ ਸਮੇਂ ਪਾਣੀ ਦੀ ਤੁਲਨਾ ਵਿੱਚ ਧਰਤੀ ਛੇਤੀ ਠੰਡੀ ਹੋ ਜਾਂਦੀ ਹੈ । ਇਸ ਲਈ ਸਮੁੰਦਰਾਂ ਉਪਰਲੀ ਹਵਾ ਗਰਮ ਅਤੇ ਹਲਕੀ ਹੁੰਦੀ ਹੈ ਅਤੇ ਉੱਪਰ ਦੀ ਹਵਾ ਸਮੁੰਦਰ ਵੱਲ ਚਲਦੀ ਹੈ । ਧਰਤੀ ਦੇ ਤਲ ਉੱਪਰ ਜਿਹੜੀ ਠੰਡੀ ਹਵਾ ਰਾਤ ਨੂੰ ਸਮੁੰਦਰ ਵੱਲ ਚੱਲਦੀ ਹੈ, ਉਸ ਨੂੰ ਥਲ-ਸਮੀਰ ਕਹਿੰਦੇ ਹਨ ।

2. ਪਹਾੜਾਂ ਦੀ ਦਿਸ਼ਾ ਜਾਂ ਵਿਥਕਾਰ-ਧਰਤੀ ਦਾ ਆਕਾਰ ਪੂਰੀ ਤਰ੍ਹਾਂ ਗੋਲਾਕਾਰ ਨਹੀਂ ਹੈ । ਇਹ ਭੂ-ਮੱਧ ਰੇਖਾ ਦੇ ਨੇੜੇ ਥੋੜੀ ਉੱਭਰੀ ਹੋਈ ਹੈ । ਇਸ ਕਰਕੇ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਨੇੜੇ ਸਿੱਧੀਆਂ ਪੈਂਦੀਆਂ ਹਨ । ਭੂ-ਮੱਧ ਰੇਖਾ ਦਾ ਰੇਖਾਂਸ਼ (Latitude) 0° ਹੁੰਦਾ ਹੈ ਅਤੇ ਇਹ ਧਰੁਵਾਂ ਵੱਲ ਵੱਧ ਹੁੰਦਾ ਹੈ ਉੱਤਰੀ ਧਰੁਵ ਦਾ ਰੇਖਾਂਸ਼ 90°N ਅਤੇ ਦੱਖਣੀ ਧਰੁਵ ਦਾ ਰੇਖਾਂਸ਼ 90°S ਹੁੰਦਾ ਹੈ । ਭੂ-ਮੱਧ ਰੇਖਾ ਦੇ ਨੇੜੇ ਦਾ ਜਲਵਾਯੂ ਸਾਰਾ ਸਾਲ ਗਰਮ ਅਤੇ ਸਿੱਲ੍ਹਾ ਰਹਿੰਦਾ ਹੈ । ਰੇਖਾਂਸ਼ ਵੱਧਣ ਨਾਲ ਜਲਵਾਯੂ ਠੰਡਾ ਹੁੰਦਾ ਜਾਂਦਾ ਹੈ ।
PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 4

ਪ੍ਰਸ਼ਨ (iii)
ਧਰੁਵੀ ਭਾਲੂ ਵਿੱਚ ਪਾਈਆਂ ਜਾਂਦੀਆਂ ਵੱਖ-ਵੱਖ ਅਨੁਕੂਲਤਾਵਾਂ ਲਿਖੋ ।
ਉੱਤਰ-
ਧਰੁਵੀ ਭਾਲੂ ਦਾ ਅਨੁਕੂਲਣ-ਧਰੁਵੀ ਭਾਲੂ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ

  • ਇਸ ਦੀ ਜੱਤ ਵਾਲ ਸਫ਼ੈਦ ਹੁੰਦੀ ਹੈ ਜੋ ਬਰਫ਼ੀਲੇ ਖੇਤਰ ਨਾਲ ਭੁਲਾਂਦਰਾ ਪਾਉਂਦੀ ਹੈ ।
  • ਲੰਬੀ ਜੱਤ ਇਸ ਨੂੰ ਠੰਡੇ ਜਲਵਾਯੂ ਦੀ ਠੰਡ ਤੋਂ ਬਚਾਉਂਦੀ ਹੈ ।
  • ਚਮੜੀ ਹੇਠਾਂ ਚਰਬੀ ਦੀ ਮੋਟੀ ਪਰਤ ਇਸ ਨੂੰ ਨਿੱਘਾ ਰੱਖਦੀ ਹੈ ।
  • ਇਸ ਦੇ ਪੈਰਾਂ ਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਹ ਬਰਫ ‘ਤੇ ਆਸਾਨੀ ਨਾਲ ਦੌੜ ਸਕੇ ।

PSEB Solutions for Class 7 Science ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਲੰਮੇ ਸਮੇਂ ਦੇ ਮੌਸਮ ਦਾ ਔਸਤ ………….. ਅਖਵਾਉਂਦਾ ਹੈ ।
ਉੱਤਰ-
ਜਲਵਾਯੁ,

(ii) ਕਿਸੇ ਥਾਂ ‘ਤੇ ਬਹੁਤ ਘੱਟ ਵਰਖਾ ਹੁੰਦੀ ਹੈ ਅਤੇ ਉਸ ਥਾਂ ਦਾ ਤਾਪਮਾਨ ਸਾਲ ਭਰ ਉੱਚਾ ਰਹਿੰਦਾ ਹੈ, ਉਸ ਦੀ ਜਲਵਾਯੂ ………….. ਅਤੇ …………. ਹੋਵੇਗੀ ।
ਉੱਤਰ-
ਗਰਮ, ਖੁਸ਼ਕ,

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

(iii) ਅੱਤ ਦੀ ਜਲਵਾਯੂ ਹਾਲਤਾਂ ਵਾਲੇ ਧਰਤੀ ਦੇ ਦੋ ਖੇਤਰ ………… ਅਤੇ …………. ਹਨ ।
ਉੱਤਰ-
ਧਰੁਵੀ, ਉਸ਼ਣ ਕਟੀਬੰਧੀ ਖੇਤਰ,

(iv) ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਹੋਣ ਦੀ ਸੰਭਾਵਨਾ ………….. ਸਮੇਂ ਹੁੰਦੀ ਹੈ ।
ਉੱਤਰ-
ਦੁਪਹਿਰ,

(v) ………….. ਯੰਤਰ ਨਾਲ ਵਰਖਾ ਮਾਪੀ ਜਾਂਦੀ ਹੈ ।
ਉੱਤਰ-
ਵਰਖਾ ਮਾਪੀ ।

2. ਕਾਲਮ ‘ਉ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ (ਉ) ਨਮੀ
(ii) ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ (ਅ) ਅਨ੍ਹੇਵਾਹ ਜੰਗਲਾਂ ਦੀ ਕਟਾਈ ਅਤੇ ਪੱਥਰਾਟ ਬਾਲਣ ਦਾ ਬਾਲਣਾ
(iii) ਥਾਰ ਮਾਰੂਥਲ (ਇ) ਐਂਟਾਰਕਟਿਕ
(iv) ਗਲੋਬਲ ਵਾਰਮਿੰਗ (ਸ) ਰਾਜਸਥਾਨ ॥

ਉੱਤਰ-

ਕਾਲਮ ‘ਉ’ ਕਾਲੇਮ ‘ਅ’
(i) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ (ਈ) ਐਂਟਾਰਕਟਿਕ
(ii) ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ (ਉ) ਨਮੀ
(iii) ਥਾਰ ਮਾਰੂਥਲ (ਸ) ਰਾਜਸਥਾਨ
(iv) ਗਲੋਬਲ ਵਾਰਮਿੰਗ (ਅ) ਅਨ੍ਹੇਵਾਹ ਜੰਗਲਾਂ ਦੀ ਕਟਾਈ ਅਤੇ ਪੱਥਰਾਟ ਬਾਲਣ ਦਾ ਬਾਲਣਾ |

3. ਸਹੀ ਵਿਕਲਪ ਚੁਣੋ

(i) ਮੌਸਮ ਵਿੱਚ ਪਰਿਵਰਤਨ ਕਿਸ ਕਾਰਨ ਹੁੰਦੇ ਹਨ ?
(ਉ) ਚੰਦਰਮਾ
(ਅ) ਹਿ
(ਈ) ਉਪਗ੍ਰਹਿ
(ਸ) ਸੂਰਜ ॥
ਉੱਤਰ-
(ਸ) ਸੁਰਜ ।

(ii) ਜੰਮੂ-ਕਸ਼ਮੀਰ ਵਿੱਚ ਕਿਸ ਕਿਸਮ ਦੀ ਜਲਵਾਯੂ ਹੁੰਦੀ ਹੈ ?
(ਉ) ਗਰਮ ਅਤੇ ਸਿੱਲ੍ਹੀ
(ਅ) ਗਰਮ ਅਤੇ ਖ਼ੁਸ਼ਕ
(ਇ) ਮੱਧਮ ਗਰਮ ਅਤੇ ਮੱਧਮ ਖੁਸ਼ਕ
(ਸ) ਸਿੱਲ੍ਹੀ ।
ਉੱਤਰ-
(ਇ) ਮੱਧਮ ਗਰਮ ਅਤੇ ਮੱਧਮ ਖ਼ੁਸ਼ਕ ।

(iii) ਕੇਰਲ ਵਿੱਚ ਕਿਸ ਕਿਸਮ ਦੀ ਜਲਵਾਯੂ ਹੁੰਦੀ ਹੈ ?
(ੳ) ਗਰਮ ਅਤੇ ਖ਼ੁਸ਼ਕ
(ਅ) ਗਰਮ ਅਤੇ ਸਿੱਲੀ
(ਇ) ਸਿੱਲੀ
(ਸ) ਮੱਧਮ ਗਰਮ ਅਤੇ ਮੱਧਮ ਸਿੱਲ੍ਹੀ ।
ਉੱਤਰ-
(ੳ) ਗਰਮ ਅਤੇ ਖ਼ੁਸ਼ਕ ।

(iv) ਸਾਨੂੰ ਹਰ ਰੋਜ਼ ਮੌਸਮ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ?
(ਉ) ਟੈਲੀਵਿਜ਼ਨ
(ਅ) ਰੇਡੀਓ
(ਇ) ਅਖ਼ਬਾਰ
(ਸ) ਉਪਰੋਕਤ ਸਾਰਿਆਂ ਤੋਂ ।
ਉੱਤਰ-
(ਸ) ਉਪਰੋਕਤ ਸਾਰਿਆਂ ਤੋਂ।

(v) ਦਿਨ ਦੇ ਕਿਸ ਸਮੇਂ ਤਾਪ ਦੇ ਸਭ ਤੋਂ ਘੱਟ ਹੋਣ ਦੀ ਸੰਭਾਵਨਾ ਹੈ ?
(ਉ) ਸ਼ਾਮ ਵੇਲੇ
(ਅ) ਭੋਰ ਵੇਲੇ
(ਇ) ਦੁਪਹਿਰ ਵੇਲੇ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਭੋਰ ਵੇਲੇ ।

(vi) ਦਿਨ ਦਾ ਅਧਿਕਤਮ ਤਾਪਮਾਨ ਹੁੰਦਾ ਹੈ ?
(ਉ) ਸੂਰਜ ਚੜ੍ਹਨ ਸਮੇਂ
(ਅ) ਦੁਪਹਿਰ ਨੂੰ
(ਇ) ਦੁਪਹਿਰ ਤੋਂ ਬਾਅਦ
(ਸ) ਸੂਰਜ ਡੁੱਬਣ ਵੇਲੇ ।
ਉੱਤਰ-
(ਇ) ਦੁਪਹਿਰ ਤੋਂ ਬਾਅਦ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

4. ਦਿੱਤੇ ਗਏ ਕਥਨਾਂ ਵਿੱਚੋਂ ਸਹੀ ਅਤੇ ਗ਼ਲਤ ਕਥਨ ਦੱਸੋ

(i) ਮੌਸਮ ਵਿੱਚ ਸਾਰੇ ਪਰਿਵਰਤਨ ਸੂਰਜ ਦੇ ਕਾਰਨ ਹੁੰਦੇ ਹਨ ।
ਉੱਤਰ-
ਸਹੀ,

(ii) ਦਿਨ ਦਾ ਉੱਚਤਮ ਤਾਪਮਾਨ ਸ਼ਾਮ ਵੇਲੇ ਹੁੰਦਾ ਹੈ ।
ਉੱਤਰ-
ਗਲਤ,

(iii) ਵਿਭਿੰਨ ਸਥਾਨਾਂ ਦਾ ਤਾਪਮਾਨ ਇੱਕੋ ਜਿਹਾ ਹੁੰਦਾ ਹੈ ।
ਉੱਤਰ-
ਗ਼ਲਤ,

(iv) ਧਰੁਵੀ ਖੇਤਰ, ਧਰੁਵਾਂ ਦੇ ਨੇੜੇ ਸਥਿਤ ਹੁੰਦੇ ਹਨ ।
ਉੱਤਰ-
ਸਹੀ,

(v) ਪੈਨਗੁਇਨ ਮੈਦਾਨੀ ਖੇਤਰਾਂ ਵਿੱਚ ਰਹਿੰਦੇ ਹਨ ।
ਉੱਤਰ-
ਗਲਤ,

(vi) ਸਰਦੀਆਂ ਵਿੱਚ ਦਿਨ ਦੀ ਲੰਬਾਈ ਛੋਟੀ ਹੁੰਦੀ ਹੈ ।
ਉੱਤਰ-
ਸਹੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਹਰ ਰੋਜ਼ ਮੌਸਮ ਦੀ ਜਾਣਕਾਰੀ ਕਿਵੇਂ ਮਿਲਦੀ ਹੈ ?
ਉੱਤਰ-
ਟੈਲੀਵਿਜ਼ਨ, ਰੇਡੀਓ, ਸਮਾਚਾਰ-ਪੱਤਰ ਤੋਂ ।

ਪ੍ਰਸ਼ਨ 2.
ਮੌਸਮ ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦਾ ਹੈ ?
ਉੱਤਰ-
ਤਾਪਮਾਨ, ਨਮੀ, ਵਰਖਾ ।

ਪ੍ਰਸ਼ਨ 3.
ਨਮੀ ਕੀ ਹੈ ?
ਉੱਤਰ-
ਨਮੀ-ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ ਦਾ ਮਾਪ ।

ਪ੍ਰਸ਼ਨ 4.
ਕਿਹੜਾ ਵਿਭਾਗ ਮੌਸਮ ਦੀ ਜਾਣਕਾਰੀ ਦੇ ਲਈ ਮਜਬੂਰ ਹੈ ?
ਉੱਤਰ-
ਮੌਸਮ ਵਿਗਿਆਨ ਵਿਭਾਗ ॥

ਪ੍ਰਸ਼ਨ 5.
ਵਰਖਾ ਮਾਪਣ ਦੀ ਯੁਕਤੀ ਕਿਹੜੀ ਹੈ ?
ਉੱਤਰ-
ਵਰਖਾ-ਮਾਪੀ ਯੰਤਰ ।

ਪ੍ਰਸ਼ਨ 6.
ਕੀ ਅਧਿਕਤਮ ਅਤੇ ਨਿਊਨਤਮ ਤਾਪਮਾਨ ਕਿਸੇ ਹਫ਼ਤੇ ਵਿੱਚ ਸਮਾਨ ਰਹਿੰਦਾ ਹੈ ?
ਉੱਤਰ-
ਨਹੀਂ ।

ਪ੍ਰਸ਼ਨ 7.
ਧਰਤੀ ਉੱਪਰ ਪ੍ਰਕਾਸ਼ ਅਤੇ ਊਸ਼ਮਾ ਦਾ ਸਰੋਤ ਕੀ ਹੈ ?
ਉੱਤਰ-
ਸੁਰਜ |

ਪ੍ਰਸ਼ਨ 8.
ਸੂਰਜ ਤੋਂ ਪੈਦਾ ਹੋਣ ਵਾਲੀ ਉਰਜਾ ਕਿੱਥੇ ਜਾਂਦੀ ਹੈ ?
ਉੱਤਰ-
ਊਰਜਾ ਧਰਤੀ ਦੀ ਸਤ੍ਹਾ ਉੱਤੇ ਸੋਖਿਤ ਅਤੇ ਪਰਾਵਰਤਿਤ ਹੁੰਦੀ ਹੈ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

ਪ੍ਰਸ਼ਨ 9.
ਜਲਵਾਯੂ ਕਿਸੇ ਖੇਤਰ ਦੇ ਮੌਸਮ ਦੀ ਲੰਬੀ ਅਵਧੀ ਦੇ ਅੰਕੜਿਆਂ ਦਾ ਪੈਟਰਨ ਹੈ । ਇਹ ਅਵਧੀ ਲਗਭਗ ਕਿੰਨੀ ਹੈ ?
ਉੱਤਰ-
25 ਸਾਲ ।

ਪ੍ਰਸ਼ਨ 10.
ਕੇਰਲ ਵਿੱਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?
ਉੱਤਰ-
ਗਰਮ ਅਤੇ ਸਿੱਲੀ ॥

ਪ੍ਰਸ਼ਨ 11.
ਮਾਰੂਥਲੀ ਜਲਵਾਯੂ ਕਿਸ ਤਰ੍ਹਾਂ ਦੀ ਹੈ ?
ਉੱਤਰ-
ਗਰਮ ਅਤੇ ਖੁਸ਼ਕ ।

ਪ੍ਰਸ਼ਨ 12.
ਭਾਰਤ ਦਾ ਕਿਹੜਾ ਖੇਤਰ ਸਿੱਲ੍ਹਾ ਹੈ ?
ਉੱਤਰ-
ਉੱਤਰੀ-ਧਰੁਵ ॥

ਪ੍ਰਸ਼ਨ 13.
ਜੰਤੂਆਂ ਲਈ ਅਨੁਕੂਲਨ ਕਿਉਂ ਜ਼ਰੂਰੀ ਹੈ ?
ਉੱਤਰ-
ਜਿਊਣ ਦੇ ਲਈ ।

ਬਾਰ ਛੋਟੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ 1.
ਉਨ੍ਹਾਂ ਘਟਕਾਂ ਦੇ ਨਾਂ ਦੱਸੋ, ਜਿਹੜੇ ਕਿਸੇ ਥਾਂ ਦੇ ਮੌਸਮ ਨੂੰ ਨਿਰਧਾਰਿਤ ਕਰਦੇ ਹਨ ?
ਉੱਤਰ-
ਮੌਸਮ ਦੇ ਘਟਕ-ਤਾਪਮਾਨ, ਨਮੀ, ਹਵਾ ਗਤੀ ਅਤੇ ਮੀਂਹ ਆਦਿ ।

ਪ੍ਰਸ਼ਨ 2.
ਦਿਨ ਵਿੱਚ ਕਿਸ ਸਮੇਂ ਤਾਪਮਾਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ ?
ਉੱਤਰ-
ਉੱਚਤਮ ਤਾਪਮਾਨ ਆਮ ਤੌਰ ‘ਤੇ ਦੁਪਹਿਰ ਤੋਂ ਬਾਅਦ ਹੁੰਦਾ ਹੈ ਅਤੇ ਨਿਊਨਤਮ ਤਾਪਮਾਨ ਆਮ ਤੌਰ ‘ਤੇ ਸਵੇਰ ਵੇਲੇ ਹੁੰਦਾ ਹੈ ।

ਪ੍ਰਸ਼ਨ 3.
ਵਰਖਾਮਾਪੀ ਯੰਤਰ ਕੀ ਹੈ ? .
ਉੱਤਰ-
ਵਰਖਾਮਾਪੀ ਯੰਤਰ-ਵਰਖਾ ਨੂੰ ਮਾਪਣ ਵਾਲਾ ਇਹ ਇੱਕ ਯੰਤਰ ਹੈ । ਇਹ ਇੱਕ ਮਾਪਕ ਸਿਲੰਡਰ ਹੈ, ਜਿਸਦੇ ਉੱਤੇ ਵਰਖਾ ਜਲ ਨੂੰ ਇਕੱਠਾ ਕਰਨ ਲਈ ਇੱਕ ਕੀਪ ਲੱਗੀ ਰਹਿੰਦੀ ਹੈ ।

ਪ੍ਰਸ਼ਨ 4.
ਮੌਸਮ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਮੌਸਮ-ਕਿਸੇ ਥਾਂ ਦਾ ਤਾਪਮਾਨ, ਨਮੀ, ਵਰਖਾ, ਹਵਾ ਗਤੀ ਆਦਿ ਦੇ ਸੰਦਰਭ ਵਿੱਚ ਵਾਯੁਮੰਡਲ ਦੀ ਪ੍ਰਤੀਦਿਨ ਦੀ ਪਰਿਸਥਿਤੀ ਉਸ ਥਾਂ ਦਾ ਮੌਸਮ ਹੈ ।

ਪ੍ਰਸ਼ਨ 5.
ਊਸ਼ਣ-ਕਟੀਬੰਧੀ ਵਰਖਾ ਵਣ ਜੰਤੂਆਂ ਦੀ ਵੱਡੀ ਜਨਸੰਖਿਆ ਨੂੰ ਆਵਾਸ ਪ੍ਰਦਾਨ ਕਰਦੇ ਹਨ । ਇਹ ਸਮਝਾਓ ਕਿ ਅਜਿਹਾ ਕਿਉਂ ਹੈ ?
ਉੱਤਰ-
ਊਸ਼ਣ-ਕਟੀਬੰਧੀ ਵਰਖਾ ਵਣਾਂ ਦੀਆਂ ਜਲਵਾਯੂ ਪਰਿਸਥਿਤੀਆਂ ਜ਼ਿਆਦਾ ਵਧੀਆ ਹੋਣ ਦੇ ਕਾਰਨ ਇੱਥੇ ਵਿਭਿੰਨ ਪ੍ਰਕਾਰ ਦੇ ਜੰਤੂਆਂ ਦੀ ਵਿਸ਼ਾਲ ਜਨਸੰਖਿਆ ਨਿਵਾਸ ਕਰਦੀ ਹੈ । ਇੱਥੋਂ ਦਾ ਜਲਵਾਯੂ ਆਮ ਤੌਰ ‘ਤੇ ਗਰਮ ਹੈ । ਇਹ ਭੂ-ਮੱਧ ਰੇਖਾ ਦੇ ਨੇੜੇ-ਤੇੜੇ ਸਥਿਤ ਹੈ । ਇੱਥੇ ਦਾ ਨਿਊਨਤਮ ਤਾਪਮਾਨ 15°Cਤੋਂ ਉੱਪਰ, ਦਿਨ ਅਤੇ ਰਾਤ ਦੀ ਲੰਬਾਈ ਬਰਾਬਰ ਅਤੇ ਇਹਨਾਂ ਥਾਂਵਾਂ ‘ਤੇ ਬਹੁਤ ਮੀਂਹ ਪੈਂਦਾ ਹੈ । ਇਹ ਸਾਰੀਆਂ ਪਰਿਸਥਿਤੀਆਂ ਵਿਸ਼ਾਲ ਜਨਸੰਖਿਆ ਦੇ ਅਨੁਕੂਲ ਹਨ ।

ਪ੍ਰਸ਼ਨ 6.
ਠੰਡਾ ਮਾਰੂਥਲ ਕਿਸ ਖੇਤਰ ਨੂੰ ਕਹਿੰਦੇ ਹਨ ? ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਵਿੱਚ ਕਿਹੜੇ ਅਨੁਕੂਲਨ ਹਨ ?
ਉੱਤਰ-
ਅਜਿਹੇ ਖੇਤਰਾਂ, ਜਿੱਥੇ ਤਾਪਮਾਨ-20° cਤੋਂ ਵੀ ਹੇਠਾਂ ਚਲਾ ਜਾਂਦਾ ਹੈ, ਪਹਾੜ ਪਥਰੀਲੇ ਹੁੰਦੇ ਹਨ, ਬਨਸਪਤੀ ਬਹੁਤ ਘੱਟ ਹੁੰਦੀ ਹੈ, ਨੂੰ ਠੰਡੇ ਮਾਰੂਥਲ ਕਹਿੰਦੇ ਹਨ । ਭਾਰਤ ਵਿੱਚ ਠੰਡਾ ਮਾਰੂਥਲ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੀ ਲਾਹੋਲ ਅਤੇ ਸਪਿਤੀ ਘਾਟੀ ਦੇ ਵਿਚਕਾਰ ਦਾ ਖੇਤਰ ਹੈ । | ਠੰਡੇ ਮਾਰੂਥਲ ਵਿੱਚ ਰਹਿਣ ਲਈ ਯਾਕ ਦਾ ਅਨੁਕੂਲਨ-ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਵਿੱਚ ਹੇਠ ਲਿਖੇ ਅਨੁਕੂਲਨ ਪਾਏ ਜਾਂਦੇ ਹਨ :

  • ਇਸ ਦਾ ਸਰੀਰ ਲੰਬੇ ਵਾਲਾਂ ਜਾਂ ਜੱਤ ਨਾਲ ਢੱਕਿਆ ਹੁੰਦਾ ਹੈ ।
  • ਜੱਤ ਦਾ ਰੰਗ ਕਾਲਾ ਹੁੰਦਾ ਹੈ ਤਾਂ ਜੋ ਵੱਧ ਤੋਂ ਵੱਧ ਗਰਮੀ ਸੋਖ ਸਕੇ ।
  • ਪੈਰਾਂ ਦੇ ਖੁਰ ਤਿੱਖੇ ਹੁੰਦੇ ਹਨ ਜੋ ਇਸ ਨੂੰ ਉੱਚੇ-ਨੀਵੇਂ ਰਸਤਿਆਂ ਤੇ ਚੱਲਣ ਵਿੱਚ ਮਦਦ ਕਰਦੇ ਹਨ ।
  • ਚਮੜੀ ਦੇ ਹੇਠਾਂ ਚਰਬੀ ਦੀ ਮੋਟੀ ਪਰਤ ਹੁੰਦੀ ਹੈ ਜੋ ਇਸ ਨੂੰ ਅੱਤ ਦੀ ਠੰਢ ਤੋਂ ਬਚਾਉਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਸ਼ਣ-ਕਟੀ ਬੰਧੀ ਵਰਖਾ ਵਣਾਂ ਦੀ ਕੀ ਸਥਿਤੀ ਹੈ ? ਅਜਿਹੇ ਵਰਖਾ ਵਣ ਵਿੱਚ ਰਹਿਣ ਵਾਲੇ ਜੰਤੁ ਕਿਹੜੇ ਹਨ ? ਇਹਨਾਂ ਜੰਤੂਆਂ ਦੇ ਮੁੱਖ ਗੁਣ ਲਿਖੋ ।
ਉੱਤਰ-
ਊਸ਼ਣ-ਕਟਿ ਬੰਧੀ ਵਰਖਾ ਵਣਾਂ ਦੀ ਸਥਿਤੀ-ਕਰਕ ਰੇਖਾ ਅਤੇ ਮਕਰ ਰੇਖਾ ਦੇ ਨੇੜੇ ਜਾਂ ਆਲੇ-ਦੁਆਲੇ ਦੇ ਖੇਤਰਾਂ ਨੂੰ ਕਟੀਬੰਧੀ ਖੇਤਰ ਕਹਿੰਦੇ ਹਨ ! ਇਨ੍ਹਾਂ ਖੇਤਰਾਂ ਦਾ ਜਲਵਾਯੂ ਗਰਮ ਅਤੇ ਨਮ ਹੁੰਦਾ ਹੈ । ਇੱਥੇ ਸਰਦੀਆਂ ਵਿੱਚ ਵੀ ਤਾਪਮਾਨ 15°C ਹੁੰਦਾ ਹੈ ਅਤੇ ਗਰਮ ਰੁੱਤ ਵਿੱਚ ਤਾਪਮਾਨ 40°C ਤੱਕ ਪਹੁੰਚ ਜਾਂਦਾ ਹੈ । ਭੂ-ਮੱਧ ਰੇਖੀ ਖੇਤਰਾਂ ਵਿੱਚ ਸਾਰਾ ਸਾਲ ਵਰਖਾ ਹੁੰਦੀ ਹੈ । ਇਸ ਖੇਤਰ ਦਾ ਸਭ ਤੋਂ ਖਾਸ ਸਥਾਨ ਉਸ਼ਣ-ਕਟੀ ਬੰਧੀ ਵਰਖਾ ਵਣ ਹਨ ਜੋ ਕਿ ਉਸ ਖੇਤਰ ਉੱਤੇ ਚੰਦੋਆ ਬਣਾ ਦਿੰਦੇ ਹਨ । ਵਰਖਾ ਵਣਾਂ ਵਿੱਚ ਪਾਏ ਜਾਣ ਵਾਲੇ ਜੀਵ-ਹਾਥੀ, ਬਾਘ, ਤੇਂਦੁਆ, ਸੱਪ, ਪੰਛੀ ਅਤੇ ਕੀਟ ॥
ਵਰਖਾ ਵਣਾਂ ਵਿੱਚ ਪਾਏ ਜਾਣ ਵਾਲੇ ਜੰਤੂਆਂ ਦੇ ਮੁੱਖ ਗੁਣ :

  • ਰੀਂਗਣਾ-ਸੱਪ, ਛਿਪਕਲੀਆਂ, ਗੋਹ (Monitor) ਸੰਘਣੇ ਜੰਗਲਾਂ ਵਿੱਚ ਰੈੱਗ ਸਕਦੇ ਹਨ ।
  • ਮਜ਼ਬੂਤ ਸਰੀਰ-ਸੰਘਣੇ ਜੰਗਲਾਂ ਵਿੱਚੋਂ ਲੰਘਣ ਲਈ ਸ਼ਕਤੀਸ਼ਾਲੀ ਸਰੀਰ ਦੀ ਲੋੜ ਹੁੰਦੀ ਹੈ । ਇਸ ਲਈ ਹਾਥੀ, ਗੋਰੀਲਾ, ਬਾਘ, ਤੇਂਦੂਆ ਆਦਿ ਦੇ ਸਰੀਰ ਸ਼ਕਤੀਸ਼ਾਲੀ ਹੁੰਦੇ ਹਨ ।
  • ਖਾਸ ਇੰਦਰੀਆਂ-ਕਈ ਉਸ਼ਣ-ਕਟੀ ਬੰਧੀ ਜੰਤੂਆਂ ਦੀ ਨਜ਼ਰ ਤੇਜ਼ ਹੁੰਦੀ ਹੈ, ਤੀਬਰ ਸੁਣਨ ਸ਼ਕਤੀ ਹੁੰਦੀ ਹੈ। ਅਤੇ ਕੁੱਝ ਜੰਤੂਆਂ ਦੀ ਚਮੜੀ ਦਾ ਰੰਗ ਆਲੇ-ਦੁਆਲੇ ਨਾਲ ਮਿਲਦਾ-ਜੁਲਦਾ ਭੁਲਾਂਦਰਾ (Camouflage) ਪਾਉਣ ਵਾਲਾ ਹੈ ।
  • ਮਜ਼ਬੂਤ ਪੂੰਛ
  • ਉੱਚੀ ਆਵਾਜ਼
  • ਤਿੱਖੇ ਪੈਟਰਨ
  • ਫਲਾਂ ਦੇ ਆਹਾਰ
  • ਲੰਬੀ ਅਤੇ ਵੱਡੀ ਚੁਝ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

ਪ੍ਰਸ਼ਨ 2.
ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਮਨੁੱਖੀ ਕਿਰਿਆਵਾਂ ਦੀ ਚਰਚਾ ਕਰੋ ।
ਉੱਤਰ-
ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਮਨੁੱਖੀ ਕਿਰਿਆਵਾਂ-ਹੇਠ ਲਿਖੀਆਂ ਮਨੁੱਖੀ ਕਿਰਿਆਵਾਂ ਕਾਰਨ ਜਲਵਾਯੂ ਵੱਧ ਰਿਹਾ ਹੈ-

  1. ਜਨਸੰਖਿਆ ‘ ਚ ਵਾਧਾ-ਜਨਸੰਖਿਆ ਵਿੱਚ ਵਾਧੇ ਅਤੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਵਿੱਚ ਆਏ ਪਰਿਵਰਤਨ ਕਾਰਨ ਪਥਰਾਟ ਬਾਲਣ ਦੀ ਖਪਤ ਵਿੱਚ ਵਾਧਾ ਰਿਹਾ ਹੈ ।
  2. ਜੰਗਲਾਂ ਦੀ ਕਟਾਈ-ਵਧਦੀ ਜਨਸੰਖਿਆ ਦੀਆਂ ਜ਼ਰੂਰਤਾਂ ਜਿਵੇਂ-ਘਰਾਂ, ਇਮਾਰਤਾਂ, ਉਦਯੋਗਾਂ, ਸੜਕਾਂ ਆਦਿ ਦੇ ਨਿਰਮਾਣ ਲਈ ਵੱਡੇ ਪੱਧਰ ਤੇ ਜੰਗਲ ਕੱਟੇ ਜਾਂਦੇ ਹਨ ।
  3. ਖਾਨਾਂ ਪੁੱਟਣੀਆਂ-ਅੰਨ੍ਹੇਵਾਹ ਖਾਨਾਂ ਪੁੱਟਣ ਨਾਲ ਹੜਾਂ ਵਿੱਚ ਵਾਧਾ ਹੋਇਆ ਹੈ ।
  4. ਵਿਸ਼ਵਤਾਪਨ ਜਾਂ ਗਲੋਬਲ ਵਾਰਮਿੰਗਜੰਗਲਾਂ ਦੀ ਕਟਾਈ ਅਤੇ ਪਥਰਾਟ ਬਾਲਣਾਂ ਦੀ ਬਲਣ ਕਿਰਿਆ ਕਾਰਨ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਪ੍ਰਤੀਸ਼ਤ ਮਾਤਰਾ ਵੱਧਦੀ ਹੈ । ਇਹ ਕਾਰਬਨ ਡਾਈਆਕਸਾਈਡ ਗੈਸ ਅਤੇ ਸੂਰਜ ਦੇ ਪ੍ਰਕਾਸ਼ ਵਿੱਚੋਂ ਇੰਫਰਾਰੈਡ ਵਿਕਿਰਨਾਂ ਨੂੰ ਸੋਖ ਲੈਂਦੀ ਹੈ ਜਿਸ ਦੇ ਨਤੀਜੇ ਵਜੋਂ ਤਾਪਮਾਨ ਵਧਦਾ ਹੈ । ਇਸ ਕਾਰਨ ਹਰਾ ਹਿ ਪ੍ਰਭਾਵ ਨਿਰੰਤਰ ਵਧਦਾ ਜਾ ਰਿਹਾ ਹੈ ਅਤੇ ਪਰਿਣਾਮਸਰੂਪ ਗਲੇਸ਼ੀਅਰ ਪਿਘਲ ਰਹੇ ਹਨ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

Punjab State Board PSEB 7th Class Science Book Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ Textbook Exercise Questions, and Answers.

PSEB Solutions for Class 7 Science Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

PSEB 7th Class Science Guide ਭੌਤਿਕ ਅਤੇ ਰਸਾਇਣਿਕ ਪਰਿਵਰਤਨ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 58 )

ਪ੍ਰਸ਼ਨ 1.
ਦੱਸੋ ਕਾਗ਼ਜ਼ ਨੂੰ ਕੱਟਣਾ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਕਾਗ਼ਜ਼ ਨੂੰ ਕੱਟਣਾ ਪਰਤਵਾਂ ਪਰਿਵਰਤਨ ਹੈ ਕਿਉਂਕਿ ਟੁੱਕੜਿਆਂ ਨੂੰ ਜੋੜ ਕੇ ਦੁਬਾਰਾ ਮੂਲ ਟੁਕੜਾ ਨਹੀਂ ਬਣਾ ਸਕਦੇ ! ਇਸ ਲਈ ਇਹ ਇੱਕ ਅਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 2.
ਕਾਗ਼ਜ਼ ਨੂੰ ਕੱਟਣਾ ਕਿਹੜਾ ਪਰਿਵਰਤਨ ਹੈ, ਭੌਤਿਕ ਜਾਂ ਰਸਾਇਣਿਕ ਪਰਿਵਰਤਨ ?
ਉੱਤਰ-
ਕਾਗ਼ਜ਼ ਨੂੰ ਕੱਟ ਕੇ ਟੁੱਕੜਿਆਂ ਵਿੱਚ ਵੰਡਣ ਨਾਲ ਇਸਦੇ ਆਕਾਰ ਵਿੱਚ ਪਰਿਵਰਤਨ ਹੁੰਦਾ ਹੈ, ਪਰੰਤੂ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ । ਇਸ ਲਈ ਸਪੱਸ਼ਟ ਤੌਰ ਤੇ ਇਹ ਇੱਕ ਭੌਤਿਕ ਪਰਿਵਰਤਨ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 58)

ਪ੍ਰਸ਼ਨ 1.
ਕੀ ਤੁਸੀਂ ਚਾਕ ਪਾਊਡਰ ਤੋਂ ਚਾਕ ਨੂੰ ਪ੍ਰਾਪਤ ਕਰ ਸਕਦੇ ਹੋ ?
ਉੱਤਰ-
ਹਾਂ, ਅਸੀਂ ਚਾਕ ਪਾਉਡਰ ਤੋਂ ਚਾਕ ਪ੍ਰਾਪਤ ਕਰ ਸਕਦੇ ਹਾਂ । ਇਸ ਲਈ ਚਾਕ ਪਾਊਡਰ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਵੇਲ ਕੇ ਚਾਕ ਦੇ ਆਕਾਰ ਦਾ ਬਣਾ ਕੇ ਸੁਕਾ ਲਓ ।

ਪ੍ਰਸ਼ਨ 2.
ਕੀ ਚਾਕ ਪਾਊਡਰ ਪਾਣੀ ਵਿੱਚ ਘੁਲ ਜਾਂਦਾ ਹੈ ?
ਉੱਤਰ-
ਨਹੀਂ ਚਾਕ ਪਾਉਡਰ ਪਾਣੀ ਵਿੱਚ ਅਣਘੁਲ ਹੈ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

ਪ੍ਰਸ਼ਨ 3.
ਉਪਰੋਕਤ ਪਰਿਵਰਤਨ ਦੀ ਪ੍ਰਕ੍ਰਿਤੀ ਭੌਤਿਕ ਹੈ ਜਾਂ ਰਸਾਇਣਿਕ ?
ਉੱਤਰ-
ਚਾਕ ਪਾਊਡਰ ਤੋਂ ਚਾਕ ਬਣਾਇਆ ਜਾ ਸਕਦਾ ਹੈ, ਭਾਵ ਤੁਸੀਂ ਮੁੱਢਲੇ ਪਦਾਰਥ (ਚਾਕ ਪਾਊਡਰ ਨੂੰ ਉਸਦੇ ਮੁਲ ਆਕਾਰ ਵਿੱਚ ਪ੍ਰਾਪਤ ਕਰ ਸਕਦੇ ਹੋ ਜਿਸ ਦੇ ਗੁਣ ਪਹਿਲਾਂ ਵਾਲੇ ਹਨ ਪਰੰਤੂ ਉਸ ਦੀ ਸ਼ਕਲ ਅਤੇ ਆਕਾਰ ਵਿੱਚ ਪਰਿਵਰਤਨ ਹੋਇਆ ਹੈ । ਇਸ ਨੂੰ ਕੁੱਟ ਕੇ ਦੋਬਾਰਾ ਚਾਕ ਪਾਊਡਰ ਬਣਾਇਆ ਜਾ ਸਕਦਾ ਹੈ । ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 59)

ਪ੍ਰਸ਼ਨ 1.
ਤਾਪਮਾਨ ਦੇ ………. ਨਾਲ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ ।
ਉੱਤਰ-
ਤਾਪਮਾਨ ਦੇ ਵਧਣ ਨਾਲ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ ।

ਪ੍ਰਸ਼ਨ 2.
ਤਾਪਮਾਨ ਦੇ ……… ਨਾਲ ਪਾਣੀ ਬਰਫ਼ ਦੇ ਰੂਪ ਵਿੱਚ ਜੰਮ ਜਾਂਦਾ ਹੈ ।
ਉੱਤਰ-
ਤਾਪਮਾਨ ਦੇ ਘੱਟਣ ਨਾਲ ਪਾਣੀ ਬਰਫ਼ ਦੇ ਰੂਪ ਵਿੱਚ ਜੰਮ ਜਾਂਦੀ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 60).

ਪ੍ਰਸ਼ਨ 1.
ਵਾਸ਼ਪੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਵਾਸ਼ਪੀਕਰਨ-ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਤਰਲ ਇੱਕ ਨਿਸ਼ਚਿਤ ਤਾਪਮਾਨ ਤੱਕ ਗਰਮ ਕਰਨ ਨਾਲ ਗੈਸ ਰੂਪ ਵਿਚ ਬਦਲ ਜਾਂਦਾ ਹੈ ।

ਪ੍ਰਸ਼ਨ 2.
ਸੰਘਣਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸੰਘਣਨ-ਇਹ-ਉਹ-ਕਿਰਿਆ ਹੈ ਜਿਸ ਵਿੱਚ ਵਾਸ਼ਪ ਨੂੰ ਠੰਡਾ ਕਰਨ ਤੇ ਤਰਲ ਰੂਪ ਵਿੱਚ ਬਦਲਿਆ ਜਾਂਦਾ ਹੈ । ਇਸ ਵਾਸ਼ਪੀਕਰਨ ਤੋਂ ਉਲਟ ਪ੍ਰਕਿਰਿਆ ਹੈ । ਇਸੇ ਤਰ੍ਹਾਂ ਜੇਕਰ ਭਾਫ਼ ਨੂੰ ਠੰਡਾ ਕੀਤਾ ਜਾਵੇ, ਤਾਂ ਇਹ ਪਾਣੀ ਵਿੱਚ ਪਰਿਵਰਤਿਤ ਹੋ ਜਾਂਦਾ ਹੈ ।

ਪ੍ਰਸ਼ਨ 3.
ਤਾਪਮਾਨ ਦੇ ………. ਨਾਲ ਪਾਣੀ ਤਰਲ ਤੋਂ ਗੈਸੀ ਅਵਸਥਾ ਵਿੱਚ ਬਦਲ ਜਾਂਦਾ ਹੈ ।
ਉੱਤਰ-
ਤਾਪਮਾਨ ਦੇ ਵੱਧਣ ਨਾਲ ਪਾਣੀ ਤਰਲ ਤੋਂ ਗੈਸੀ ਅਵਸਥਾ ਵਿੱਚ ਬਦਲ ਜਾਂਦਾ ਹੈ ।

ਪ੍ਰਸ਼ਨ 4.
ਤਾਪਮਾਨ ਦੇ …….. ਨਾਲ ਪਾਣੀ ਗੈਸ ਤੋਂ ਤਰਲ ਅਵਸਥਾ ਵਿੱਚ ਬਦਲ ਜਾਂਦਾ ਹੈ ।
ਉੱਤਰ-
ਤਾਪਮਾਨ ਦੇ ਘੱਟਣ ਨਾਲ ਪਾਣੀ ਗੈਸ ਤੋਂ ਤਰਲ ਅਵਸਥਾ ਵਿੱਚ ਬਦਲ ਜਾਂਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 60)

ਪ੍ਰਸ਼ਨ 1.
ਗਰਮ ਕਰਨ ਤੇ ਬਲੇਡ ਦੇ ਅਗਲੇ ਸੁਤੰਤਰ ਭਾਗ ਦੇ ਰੰਗ ਵਿੱਚ ਤੁਸੀਂ ਕੀ ਪਰਿਵਰਤਨ ਦੇਖਿਆ ?
ਉੱਤਰ-
ਗਰਮ ਹੋਣ ਤੇ ਬਲੇਡ ਦਾ ਅਗਲਾ ਭਾਗ ਲਾਲ ਰੰਗ ਦਾ ਹੋ ਜਾਂਦਾ ਹੈ ਅਤੇ ਜਦੋਂ ਇਸ ਨੂੰ ਅੱਗ ਤੋਂ ਹਟਾ ਕੇ ਠੰਡਾ ਕੀਤਾ ਜਾਂਦਾ ਹੈ ਤਾਂ ਇਹ ਪਹਿਲਾਂ ਵਾਲੇ ਮੁਲ ਰੰਗ ਵਿੱਚ ਵਾਪਿਸ ਆ ਜਾਂਦਾ ਹੈ ।

ਪ੍ਰਸ਼ਨ 2.
ਕੀ ਇਹ ਪਰਿਵਰਤਨ ਪਰਤਵਾਂ ਹੈ ਜਾਂ ਅਪਰਤਵਾਂ ?
ਉੱਤਰ-
ਇਹ ਪਰਤਵਾਂ ਪਰਿਵਰਤਨ ਹੈ ਕਿਉਂਕਿ ਪਰਿਵਰਤਨ ਵਿੱਚ ਕੋਈ ਨਵੇਂ ਗੁਣ ਨਹੀਂ ਬਦਲੇ ਹਨ ਅਤੇ ਪਰਿਸਥਿਤੀਆਂ ਉਲਟਾਉਣ ਨਾਲ ਇਹ ਵਾਪਿਸ ਮੁਲ ਰੂਪ ਵਿੱਚ ਆ ਜਾਂਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 61)

ਪ੍ਰਸ਼ਨ 1.
ਭੌਤਿਕ ਪਰਿਵਰਤਨ ਦੀ ਪਰਿਭਾਸ਼ਾ ਦਿਓ/ਲਿਖੋ ।
ਉੱਤਰ-
ਭੌਤਿਕ ਪਰਿਵਰਤਨ-ਇਹ ਇੱਕ ਅਸਥਾਈ ਪਰਿਵਰਤਨ ਹੈ ਜਿਸ ਵਿੱਚ ਥੋੜੇ ਸਮੇਂ ਲਈ ਵਸਤੂ ਦੇ ਭੌਤਿਕ ਗੁਣਾਂ ਜਿਵੇਂ ਰੰਗ, ਆਕਾਰ, ਲੰਬਾਈ, ਅਵਸਥਾ ਆਦਿ ਵਿੱਚ ਪਰਿਵਰਤਨ ਹੁੰਦਾ ਹੈ, ਭੌਤਿਕ ਪਰਿਵਰਤਨ ਅਖਵਾਉਂਦਾ ਹੈ ।

ਪਸ਼ਨ 2.
ਕੀ ਭੌਤਿਕ ਪਰਿਵਰਤਨ ਦੌਰਾਨ ਕੋਈ ਨਵਾਂ ਪਦਾਰਥ ਬਣਦਾ ਹੈ ?
ਉੱਤਰ-
ਭੌਤਿਕ ਪਰਿਵਰਤਨ ਦੌਰਾਨ ਕੋਈ ਨਵੇਂ ਗੁਣਾਂ ਵਾਲਾ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

ਪ੍ਰਸ਼ਨ 3.
ਆਪਣੇ ਆਲੇ-ਦੁਆਲੇ ਤੋਂ ਭੌਤਿਕ ਪਰਿਵਰਤਨਾਂ ਦੀਆਂ ਦੋ ਉਦਾਹਰਨਾਂ ਦਿਓ/ਲਿਖੋ ।
ਉੱਤਰ-
ਭੌਤਿਕ ਪਰਿਵਰਤਨ ਦੀਆਂ ਉਦਾਹਰਨਾਂ-

  1. ਮੋਮ ਦਾ ਪਿਘਲਣਾ,
  2. ਬਰਫ਼ ਦਾ ਪਿਘਲਣਾ,
  3. ਪਾਣੀ ਦਾ ਜੰਮਣਾ,
  4. ਪਾਣੀ ਵਿੱਚ ਚੀਨੀ ਦਾ ਘੋਲਣਾ ।

ਸੋਚੋ ਅਤੇ ਉੱਤਰ ਦਿਓ : (ਪੇਜ 63)

ਪ੍ਰਸ਼ਨ 1.
ਮੈਗਨੀਸ਼ੀਅਮ ਰਿਬਨ ਜਲਣ ਸਮੇਂ ਕਿਸ ਕਿਸਮ ਦੀ ਧਾਤੁ ਆਕਸਾਈਡ ਬਣਾਉਂਦੀ ਹੈ ?
ਉੱਤਰ-
ਮੈਗਨੀਸ਼ੀਅਮ ਰਿਬਨ ਜਲਣ ਸਮੇਂ ਹਵਾ ਦੀ ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।

ਪ੍ਰਸ਼ਨ 2.
ਉਪਰੋਕਤ ਪ੍ਰਸ਼ਨ 1 ਦੀ ਕਿਰਿਆ ਵਿੱਚ ਬਣੇ ਮੈਗਨੀਸ਼ੀਅਮ ਆਕਸਾਈਡ ਦਾ ਰੰਗ ਕੀ ਹੈ ?
ਉੱਤਰ-
ਮੈਗਨੀਸ਼ੀਅਮ ਰਿਬਨ ਜਲਣ ਮਗਰੋਂ ਮੈਗਨੀਸ਼ੀਅਮ ਆਕਸਾਈਡ ਦਾ ਚਿੱਟੇ ਸੁਆਹ ਰੰਗ ਦਾ ਪਾਊਡਰ ਬਣਾਉਂਦਾ ਹੈ ।

ਪ੍ਰਸ਼ਨ 3.
ਤੁਸੀਂ ਘੋਲ ਦੀ ਤੇਜ਼ਾਬੀ ਜਾਂ ਖਾਰੀ ਕਿਸਮ ਦੀ ਜਾਂਚ ਕਰਨ ਲਈ ਕਿਹੜੇ ਪੇਪਰ ਦੀ ਵਰਤੋਂ ਕਰਦੇ ਹੋ ?
ਉੱਤਰ-
ਮੈਗਨੀਸ਼ੀਅਮ ਆਕਸਾਈਡ ਦੇ ਪਾਣੀ ਵਿੱਚ ਘੋਲ ਦੀ ਜਾਂਚ ਕਰਨ ਲਈ ਲਾਲ ਲਿਟਮਸ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਨੂੰ ਇਹ ਘੋਲ ਨੀਲੇ ਰੰਗ ਦਾ ਕਰ ਦਿੰਦਾ ਹੈ ਕਿਉਂ ਜੋ ਇਹ ਘੋਲ ਖਾਰੀ ਪ੍ਰਕ੍ਰਿਤੀ ਦਾ ਹੁੰਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 64)

ਪ੍ਰਸ਼ਨ 1.
ਤਾਂਬੇ ਦੇ ਸਲਫੇਟ ਕਾਪਰ ਸਲਫੇਟ) ਦਾ ਸਧਾਰਨ ਨਾਮ ਕੀ ਹੈ ?
ਉੱਤਰ-
ਤਾਂਬੇ ਦੇ ਸਲਫੇਟ ਕਾਪਰ ਸਲਫੇਟ ਦਾ ਸਧਾਰਨ ਨਾਮ ਨੀਲਾ ਥੋਥਾ ਹੈ ।

ਪ੍ਰਸ਼ਨ 2.
ਆਇਰਨ ਸਲਫੇਟ ਦਾ ਰੰਗ ਅਤੇ ਰਸਾਇਣਿਕ ਫਾਰਮੂਲਾ ਲਿਖੋ ।
ਉੱਤਰ-
ਆਇਰਨ ਸਲਫ਼ੇਟ ਦਾ ਰੰਗ-ਹਰਾ । ਆਇਰਨ ਸਲਫੇਟ ਦਾ ਰਸਾਇਣਿਕ ਫਾਰਮੂਲਾ-FeSO4.

ਸੋਚੋ ਅਤੇ ਉੱਤਰ ਦਿਓ : (ਪੇਜ 65)

ਪ੍ਰਸ਼ਨ 1.
ਚੂਨੇ ਦੇ ਪਾਣੀ ਦਾ ਰਸਾਇਣਿਕ ਸੁਤਰ ਕੀ ਹੈ ?
ਉੱਤਰ-
ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ : Ca(OH)2.

ਪ੍ਰਸ਼ਨ 2.
ਉਪਰੋਕਤ ਕਿਰਿਆ (ਸਿਰਕਾ + ਬੇਕਿੰਗ ਸੋਡਾ → ਕਾਰਬਨ ਡਾਈਆਕਸਾਈਡ ਗੈਸ + ਹੋਰ ਪਦਾਰਥ) ਵਿੱਚ ਕਾਰਬਨ ਡਾਈਆਕਸਾਈਡ (CO2) ਗੈਸ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ ?
ਉੱਤਰ-
ਜਦੋਂ ਕਾਰਬਨ ਡਾਈਆਕਸਾਈਡ ਗੈਸ ਨੂੰ ਤਾਜ਼ੇ ਬਣੇ ਚੁਨੇ ਦੇ ਪਾਣੀ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਕੈਲਸ਼ੀਅਮ ਕਾਰਬੋਨੇਟ ਬਣਨ ਨਾਲ ਚੂਨੇ ਦਾ ਪਾਣੀ ਦੂਧੀਆ ਹੋ ਜਾਂਦਾ ਹੈ ।
PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ 1

ਸੋਚੋ ਅਤੇ ਉੱਤਰ ਦਿਓ : (ਪੇਜ 66)

ਪ੍ਰਸ਼ਨ 1.
ਰਸਾਇਣਿਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਰਸਾਇਣਿਕ ਪਰਿਵਰਤਨ-ਉਹ ਪਰਿਵਰਤਨ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ ਜਿਨ੍ਹਾਂ ਦੀ ਸੰਰਚਨਾ ਅਤੇ ਗੁਣ ਪਹਿਲੇ ਕਿਰਿਆ ਕਰਨ ਵਾਲੇ ਪਦਾਰਥ/ਪਦਾਰਥਾਂ ਤੋਂ ਭਿੰਨ ਹੈ, ਨੂੰ ਰਸਾਇਣਿਕ ਪਰਿਵਰਤਨ ਆਖਦੇ ਹਨ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

ਪ੍ਰਸ਼ਨ 2.
ਰਸਾਇਣਿਕ ਪਰਿਵਰਤਨ ਨੂੰ ਵੇਖਣ ਲਈ ਦੋ ਨਿਰੀਖਣ ਲਿਖੋ ।
ਉੱਤਰ-

  • ਨਵੇਂ ਗੁਣਾਂ ਵਾਲੇ ਪਦਾਰਥ ਦਾ ਬਣਨਾ ।
  • ਰਸਾਇਣਿਕ ਸੰਰਚਨਾ ਵਿੱਚ ਤਬਦੀਲੀ ।

ਪ੍ਰਸ਼ਨ 3.
ਚੂਨੇ ਦਾ ਪਾਣੀ ਕੀ ਹੈ ?
ਉੱਤਰ-
ਚੂਨੇ ਦਾ ਪਾਣੀ ਕੈਲਸ਼ੀਅਮ (ਹਾਈਡੋਆਕਸਾਈਡ ਦਾ ਘੋਲ ।

ਪ੍ਰਸ਼ਨ 4.
ਜਦੋਂ ਕਾਰਬਨ ਡਾਈਆਕਸਾਈਡ ਚੂਨੇ ਦੇ ਪਾਣੀ ਵਿੱਚੋਂ ਲੰਘਦੀ ਹੈ ਤਾਂ ਕੀ ਹੁੰਦਾ ਹੈ ?
ਉੱਤਰ-
ਜਦੋਂ ਕਾਰਬਨ ਡਾਈਆਕਸਾਈਡ ਗੈਸ ਚੂਨੇ ਦੇ ਪਾਣੀ ਵਿੱਚੋਂ ਲੰਘਦੀ ਹੈ, ਤਾਂ ਕੈਲਸ਼ੀਅਮ ਕਾਰਬੋਨੇਟ ਬਣਨ ਕਾਰਨ ਚੁਨੇ ਦਾ ਪਾਣੀ ਦੁਧੀਆ ਹੋ ਜਾਂਦਾ ਹੈ ।
PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ 2

ਪ੍ਰਸ਼ਨ 5.
ਜਦੋਂ ਐਸੀਟਿਕ ਐਸਿਡ (ਸਿਰਕਾ) ਬੇਕਿੰਗ ਸੋਡਾ ਨਾਲ ਪ੍ਰਤੀਕਿਰਿਆ ਕਰਦਾ ਹੈ, ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਜਦੋਂ ਸਿਰਕਾ (ਐਸੀਟਿਕ ਐਸਿਡ) ਬੇਕਿੰਗ ਸੋਡਾ (ਮਿੱਠਾ ਸੋਡਾ) ਨਾਲ ਪ੍ਰਤੀਕਿਰਿਆ ਕਰਦਾ ਹੈ, ਤਾਂ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ।
PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ 3

ਪ੍ਰਸ਼ਨ 6.
ਕਾਪਰ ਸਲਫੇਟ ਦਾ ਰੰਗ ਅਤੇ ਫਾਰਮੂਲਾ ਕੀ ਹੈ ?
ਉੱਤਰ-
ਕਾਪਰ ਸਲਫੇਟ ਦਾ ਰੰਗ : ਨੀਲਾ । ਕਾਪਰ ਸਲਫੇਟ ਦਾ ਰਸਾਇਣਿਕ ਫਾਰਮੂਲਾ : CuSO4.

ਪ੍ਰਸ਼ਨ 7.
ਰਸਾਇਣਿਕ ਕਿਰਿਆਵਾਂ ਦੇ ਨਤੀਜੇ ਵੱਜੋਂ ਬਣੇ ਕੁੱਝ ਯੌਗਿਕਾਂ ਦੇ ਨਾਮ ਲਿਖੋ ।
ਉੱਤਰ-
ਰਸਾਇਣਿਕ ਕਿਰਿਆਵਾਂ ਦੇ ਨਤੀਜੇ ਵਜੋਂ ਬਣੇ ਕੁੱਝ ਯੌਗਿਕਾਂ ਦੇ ਨਾਮ –

  1. ਕੈਲਸ਼ੀਅਮ ਕਾਰਬੋਨੇਟ,
  2. ਸੋਡੀਅਮ ਕਲੋਰਾਈਡ,
  3. ਸੋਡੀਅਮ ਨਾਈਟਰੇਟ,
  4. ਕਾਪਰ ਸਲਫੇਟ,
  5. ਪਾਣੀ,
  6. ਕਾਰਬਨ ਡਾਈਆਕਸਾਈਡ,
  7. ਮੈਗਨੀਸ਼ੀਅਮ ਆਕਸਾਈਡ ।

ਪ੍ਰਸ਼ਨ 8.
ਅਧਿਆਇ 5 ਵਿੱਚ ਤੁਸੀਂ ਤੇਜ਼ਾਬ ਅਤੇ ਖ਼ਾਰ ਨੂੰ ਆਪਸ ਵਿੱਚ ਮਿਲਾ ਕੇ ਉਦਾਸੀਨ ਕੀਤਾ ਸੀ ? ਕੀ ਉਦਾਸੀਨੀਕਰਨ ਪ੍ਰਤੀਕਿਰਿਆ ਰਸਾਇਣਿਕ ਪਰਿਵਰਤਨ ਹੈ?
ਉੱਤਰ-
ਉਦਾਸੀਨੀਕਰਨ ਇੱਕ ਰਸਾਇਣਿਕ ਪਰਿਵਰਤਨ ਹੈ ਕਿਉਂਕਿ ਤੇਜ਼ਾਬ ਅਤੇ ਖਾਰ ਨੂੰ ਆਪਸ ਵਿੱਚ ਮਿਲਾਉਣ ਨਾਲ ਲੂਣ ਅਤੇ ਪਾਣੀ ਉਤਪਾਦ ਵਜੋਂ ਬਣਦੇ ਹਨ । ਲੁਣ ਦੀ ਸੰਰਚਨਾ ਅਤੇ ਗੁਣ ਬਿਲਕੁਲ ਭਿੰਨ ਹਨ ਜੋ ਨਾ ਤਾਂ ਤੇਜ਼ਾਬ ਨਾਲ ਮਿਲਦੇ ਹਨ ਅਤੇ ਨਾ ਹੀ ਖਾਰ ਨਾਲ | ਅਰਥਾਤ ਇਸ ਪ੍ਰਤੀਕਿਰਿਆ ਦੌਰਾਨ ਇੱਕ ਨਵੇਂ ਗੁਣਾਂ ਵਾਲਾ ਅਤੇ ਨਵੀਂ ਸੰਰਚਨਾ ਵਾਲਾ ਪਦਾਰਥ ਲੂਣ ਬਣਿਆ ਹੈ । ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ, ਉਦਾਸੀਨੀਕਰਨ ਰਸਾਇਣਿਕ ਪਰਿਵਰਤਨ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 68)

ਪ੍ਰਸ਼ਨ 1.
ਕ੍ਰਿਸਟਲੀਕਰਨ ਦੀ ਪ੍ਰਕਿਰਿਆ ਦਾ ਅੰਤਿਮ ਉਤਪਾਦ ਕੀ ਹੁੰਦੀ ਹੈ ?
ਉੱਤਰ-
ਦ੍ਰਿਸਟਲੀਕਰਨ ਦੀ ਪ੍ਰਕਿਰਿਆ ਵਿੱਚ ਅਵਸਥਾ ਪਰਿਵਰਤਨ ਹੁੰਦਾ ਹੈ । ਇਸ ਪ੍ਰਤੀਕਿਰਿਆ ਵਿੱਚ ਸਾਫ਼ ਅਤੇ ਸ਼ੁੱਧ ਕ੍ਰਿਸਟਲ (ਰਵੇਂ ਬਣਦੇ ਹਨ । ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ ।

ਪ੍ਰਸ਼ਨ 2.
ਤੁਸੀਂ ਗਰਮ ਪਾਣੀ ਵਿੱਚ ਕਾਪਰ ਸਲਫੇਟ ਘੋਲਣਾ ਕਦੋਂ ਬੰਦ ਕਰੋਗੇ ?
ਉੱਤਰ-
ਕਾਪਰ ਸਲਫੇਟ ਦੇ ਪਾਊਡਰ ਨੂੰ ਉਦੋਂ ਤੱਕ ਗਰਮ ਪਾਣੀ ਵਿੱਚ ਘੋਲਣਾ ਜਾਰੀ ਰੱਖਾਂਗੇ ਜਦੋਂ ਤੱਕ ਉਸ ਵਿੱਚ ਹੋਰ ਕਾਪਰ ਸਲਫੇਟ ਘੋਲਣਾ ਸੰਭਵ ਨਾ ਹੋਵੇ । ਇਸ ਅਵਸਥਾ ਨੂੰ ਸੰਤ੍ਰਿਪਤ ਅਵਸਥਾ ਕਹਿੰਦੇ ਹਨ । ਜਦੋਂ ਹੋਰ ਕਾਪਰ ਸਲਫੇਟ ਨਾ ਘੁਲ ਸਕੇ ਉਦੋਂ ਕਾਪਰ ਸਲਫੇਟ ਘੋਲਣਾ ਬੰਦ ਕਰ ਦਿਓ ਅਤੇ ਘੋਲ ਨੂੰ ਠੰਡਾ ਹੋਣ ਲਈ ਰੱਖ ਦਿਉ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

PSEB 7th Class Science Guide ਭੌਤਿਕ ਅਤੇ ਰਸਾਇਣਿਕ ਪਰਿਵਰਤਨ Textbook Questions and Answers

1. ਖ਼ਾਲੀ ਸਥਾਨ ਭਰੋ

(i) ਉਹ ਪਰਿਵਰਤਨ ਜਿਸ ਵਿੱਚ ਕੇਵਲ ਭੌਤਿਕ ਗੁਣ ਬਦਲਦੇ ਹਨ । ਉਨ੍ਹਾਂ ਨੂੰ …………. ਪਰਿਵਰਤਨ ਆਖਦੇ ਹਨ ।
ਉੱਤਰ-
ਭੌਤਿਕ ਪਰਿਵਰਤਨ,

(ii) ਪਰਿਵਰਤਨ ਜਿਨ੍ਹਾਂ ਨਾਲ ਨਵਾਂ ਪਦਾਰਥ ਬਣਦਾ ਹੈ, ਨੂੰ …………. ਪਰਿਵਰਤਨ ਕਿਹਾ ਜਾਂਦਾ ਹੈ ।
ਉੱਤਰ-
ਰਸਾਇਣਿਕ,

(iii) ਕਾਰਬਨ ਅਤੇ ਕਾਰਬਨ ਬਾਲਣ ਜਲਣ ਉਪਰੰਤ ………… ਗੈਸ ਪੈਦਾ ਕਰਦੇ ਹਨ ।
ਉੱਤਰ-
ਕਾਰਬਨ ਡਾਈਆਕਸਾਈਡ,

(iv) ਜਦੋਂ CO2 ਗੈਸ ਨੂੰ ਚੂਨੇ ਦੇ ਪਾਣੀ ਵਿੱਚੋਂ ਗੁਜ਼ਾਰਿਆ ਜਾਂਦਾ ਹੈ ਤਾਂ ਘੋਲ ਦਾ ਰੰਗ ……… ਹੋ ਜਾਂਦਾ ਹੈ ।
ਉੱਤਰ-
ਚਿੱਟਾ,

(v) ………… ਤਰੀਕੇ ਨਾਲ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗਣ ਤੋਂ ਰੋਕਿਆ ਜਾ ਸਕਦਾ ਹੈ ।
ਉੱਤਰ-
ਮੁਲੰਮਾਕਰਨ ।

2. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਭੌਤਿਕ ਪਰਿਵਰਤਨ (ਉ) ਮੁਲੰਮਾਕਰਨ
(ii) ਰਸਾਇਣਿਕ ਪਰਿਵਰਤਨ (ਅ) ਪਰਤਵਾਂ ਪਰਿਵਰਤਨ
(iii) ਜੰਗ ਲੱਗਣ ਤੋਂ ਬਚਾਓ (ੲ) ਸਿਰਕੇ ਅਤੇ ਮਿੱਠੇ ਸੋਡੇ ਨੂੰ ਮਿਲਾਉਣਾ
(iv) CO2 ਦਾ ਨਿਕਲਣਾ (ਸ) ਇੱਕ ਨਵੇਂ ਪਦਾਰਥ ਦਾ ਬਣਨਾ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਭੌਤਿਕ ਪਰਿਵਰਤਨ (ਅ) ਪਰਤਵਾਂ ਪਰਿਵਰਤਨ
(ii) ਰਸਾਇਣਿਕ ਪਰਿਵਰਤਨ (ੲ) ਸਿਰਕੇ ਅਤੇ ਮਿੱਠੇ ਸੋਡੇ ਨੂੰ ਮਿਲਾਉਣਾ
(iii) ਜੰਗ ਲੱਗਣ ਤੋਂ ਬਚਾਓ (ਉ) ਮੁਲੰਮਾਕਰਨ
(iv) CO2 ਦਾ ਨਿਕਲਣਾ (ਸ) ਇੱਕ ਨਵੇਂ ਪਦਾਰਥ ਦਾ ਬਣਨਾ ।

3. ਸਹੀ ਜਵਾਬ ਚੁਣੋ

(i) ਰਸਾਇਣਿਕ ਪਰਿਵਰਤਨ ਦੀ ਉਦਾਹਰਨ ਹੈ
(ਉ) ਜਵਾਲਾਮੁਖੀ ਦਾ ਫਟਣਾ
(ਅ) ਮੋਮਬੱਤੀ ਦਾ ਜਲਣਾ
(ਏ) ਭੋਜਨ ਦਾ ਪੱਕਣਾ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਮੋਮਬੱਤੀ ਦਾ ਜਲਣਾ ।

(ii) ਸਿਰਕੇ ਅਤੇ ਮਿੱਠੇ ਸੋਡੇ ਨੂੰ ਮਿਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ?
(ਉ) ਹਾਈਡਰੋਜਨ ,
(ਅ) ਆਕਸੀਜਨ
(ਈ) ਕਾਰਬਨ ਡਾਈਆਕਸਾਈਡ
(ਸ) ਕਾਰਬਨ ਮੋਨੋਆਕਸਾਈਡ ।
ਉੱਤਰ-
(ੲ) ਕਾਰਬਨ ਡਾਈਆਕਸਾਈਡ ।

(iii) ਲੋਹੇ ਦੀਆਂ ਬਣੀਆਂ ਚੀਜ਼ਾਂ ਨੂੰ ਜੰਗਾਲ ਲੱਗਣ ਲਈ ਜ਼ਰੂਰੀ ਜ਼ਰੂਰਤ ਕੀ ਹੈ ?
(ਉ) ਹਵਾ (ਆਕਸੀਜਨ)
(ਅ ਨਮੀ (ਪਾਣੀ)
(ਇ) ਲੋਹੇ ਦੀ ਵਸਤੂ ਦੀ ਖੁੱਲ੍ਹੀ ਸੜਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

(iv) ਜੰਗ ਦੀ ਰੋਕਥਾਮ ਲਈ, ਅਸੀਂ ਵਰਤੋਂ ਕਰਦੇ ਹਾਂ
(ਉ) ਤੇਲ ਜਾਂ ਗਰੀਸ ਲਗਾ ਕੇ
(ਅ) ਪੇਂਟ ਕਰਕੇ (ਈ ਮੁਲੰਮਾਕਰਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

(v) ਜੰਗ ਦਾ ਰਸਾਇਣਿਕ ਫਾਰਮੂਲਾ …………
(ਉ) Fe2O3
(ਅ) FeCO3
(ੲ) Fe2O3xH2O
(ਸ) FeCO3.xH2O.
ਉੱਤਰ-
(ੲ) Fe2O3xH2O .

4. ਸਹੀ/ਗਲਤ ਚੁਣੋ –

(i) ਲੱਕੜ ਦੇ ਟੁਕੜੇ ਨੂੰ ਭਾਗਾਂ ਵਿੱਚ ਵੰਡਣਾ ਇਕ ਰਸਾਇਣਿਕ ਪਰਿਵਰਤਨ ਹੈ ॥
ਉੱਤਰ-
ਸਹੀ,

(ii) ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ ।
ਉੱਤਰ-
ਗ਼ਲਤ,

(iii) ਲੋਹੇ ਦੇ ਪਾਈਪਾਂ ਉੱਪਰ ਜਿਸਤ ਦੀ ਪਰਤ ਚੜ੍ਹਾਉਣ ਨਾਲ, ਇਸਨੂੰ ਆਸਾਨੀ ਨਾਲ ਜੰਗ ਨਹੀਂ ਲੱਗਦਾ।
ਉੱਤਰ-
ਸਹੀ,

(iv) ਲੋਹਾ ਅਤੇ ਜੰਗਾਲ ਇੱਕੋ ਤਰ੍ਹਾਂ ਦੇ ਪਦਾਰਥ ਹਨ ।
ਉੱਤਰ-
ਗ਼ਲਤ,

(v) ਭਾਫ਼ ਦਾ ਸੰਘਣਨ ਇੱਕ ਰਸਾਇਣਿਕ ਪਰਿਵਰਤਨ ਨਹੀਂ ਹੈ ।
ਉੱਤਰ-
ਸਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੰਗ ਲੱਗਣਾ ਕੀ ਹੈ ? ਇਸਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
ਜੰਗ ਲੱਗਣਾ-ਇਹ ਇੱਕ ਉਹ ਪਰਿਵਰਤਨ ਹੈ ਜੋ ਵਾਤਾਵਰਨ ਦੇ ਸੰਪਰਕ ਵਿੱਚ ਆਉਣ ਤੇ ਲੋਹੇ ਅਤੇ ਲੋਹੇ ਤੋਂ ਬਣੀਆਂ ਵਸਤੂਆਂ ਨੂੰ ਪ੍ਰਭਾਵਿਤ ਕਰਦਾ ਹੈ । ਵਸਤੂਆਂ ਤੇ ਵਾਤਾਵਰਨ ਵਿੱਚ ਮੌਜੂਦਾ ਆਕਸੀਜਨ (ਹਵਾ) ਅਤੇ ਨਮੀ ਦੋਹਾਂ ਦੁਆਰਾ ਹਮਲਾ ਕੀਤਾ ਜਾਂਦਾ ਹੈ । ਲੋਹੇ ਅਤੇ ਲੋਹੇ ਤੋਂ ਬਣੇ ਉਤਪਾਦਾਂ ਦੀ ਸਤਿਹ ਤੇ ਲਾਲ, ਭੂਰੇ ਜਾਂ ਸੰਤਰੀ ਰੰਗ ਦੀ ਪਰਤ ਬਣ ਜਾਂਦੀ ਹੈ । ਇਸ ਪਰਤ ਨੂੰ ਜੰਗਾਲ ਕਿਹਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਲੋਹੇ ਨੂੰ ਜੰਗ ਲੱਗਣਾ ਕਿਹਾ ਜਾਂਦਾ ਹੈ । ਜੰਗਾਲ ਦਾ ਰਸਾਇਣਿਕ ਸੂਤਰ-Fe2O3xH2O.

ਪ੍ਰਸ਼ਨ (ii)
ਲੋਹੇ ਨੂੰ ਜੰਗ ਲੱਗਣ ਲਈ ਜ਼ਰੂਰੀ ਸ਼ਰਤਾਂ ਲਿਖੋ ।
ਉੱਤਰ-
ਲੋਹੇ ਨੂੰ ਜੰਗ ਲੱਗਣ ਲਈ ਜ਼ਰੂਰੀ ਸ਼ਰਤਾਂ

  1. ਲੋਹੇ ਦੀ ਵਸਤੂ ਦੀ ਖੁੱਲੀ ਸਤਹਿ
  2. ਹਵਾਂ (ਆਕਸੀਜਨ) ਦੀ ਮੌਜੂਦਗੀ
  3. ਨਮੀ/ਸਿਲ੍ਹ (ਪਾਣੀ) ਦੀ ਮੌਜੂਦਗੀ ।

ਪ੍ਰਸ਼ਨ (iii)
ਲੋਹੇ ਦੀਆਂ ਵਸਤੂਆਂ ਨੂੰ ਅਕਸਰ ਕਿਉਂ ਪੇਂਟ ਕੀਤਾ ਜਾਂਦਾ ਹੈ ?
ਉੱਤਰ-
ਲੋਹੇ ਦੀਆਂ ਵਸਤੂਆਂ ਤੇ ਪੇਂਟ ਕਰਕੇ ਸਤਹਿ ਨੂੰ ਹਵਾ (ਆਕਸੀਜਨ ਅਤੇ ਪਾਣੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਹੈ । ਅਜਿਹਾ ਕਰਨ ਨਾਲ ਲੋਹੇ ਦੀ ਵਸਤੂ ਦੀ ਸਤਹਿ ‘ਤੇ ਜੰਗਾਲ ਲੱਗਣ ਤੋਂ ਰੋਕਿਆ ਜਾਂਦਾ ਹੈ ।

ਪ੍ਰਸ਼ਨ (iv)
ਮੁਲੰਮਾਕਰਨ ਕੀ ਹੈ ?
ਉੱਤਰ-
ਮੁਲੰਮਾਕਰਨ-ਕਿਸੇ ਅਕਿਰਿਆਸ਼ੀਲ ਧਾਤ ਜਿਵੇਂ ਕਿ ਐਲੂਮੀਨੀਅਮ ਜਾਂ ਜਿੰਕ ਦੀ ਇੱਕ ਪਰਤ ਲੋਹੇ ਦੀਆਂ ਵਸਤੂਆਂ ਦੀ ਸਤ੍ਹਾ ਉੱਪਰ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਮੁਲੰਮਾਕਰਨ ਕਿਹਾ ਜਾਂਦਾ ਹੈ ।

ਪ੍ਰਸ਼ਨ (v)
ਦੋ ਧਾਤਾਂ ਦਾ ਨਾਮ ਦੱਸੋ ਜੋ ਮੁਲੰਮਾਕਰਨ ਦੀ ਪ੍ਰਕਿਰਿਆ ਦੇ ਦੌਰਾਨ ਲੋਹੇ ਦੀਆਂ ਵਸਤੂਆਂ ਦੀ ਸਤ੍ਹਾ ‘ਤੇ ਜਮਾਂ ਹੁੰਦੀਆਂ ਹਨ ?
ਉੱਤਰ-
ਧਾਤਾਂ ਜਿਹੜੀਆਂ ਮੁਲੰਮਾਕਰਨ ਦੌਰਾਨ ਲੋਹੇ ਦੀਆਂ ਵਸਤੂਆਂ ਉੱਪਰ ਜਮਾਂ ਕੀਤੀਆਂ ਜਾਂਦੀਆਂ ਹਨ-

  • ਕ੍ਰੋਮੀਅਮ,
  • ਨਿੱਕਲ ।

ਪ੍ਰਸ਼ਨ (vi)
ਮੋਮਬੱਤੀ ਜਲਾਉਣਾ ਕਿਸ ਕਿਸਮ ਦੀ ਉਦਾਹਰਣ ਹੈ, ਭੌਤਿਕ ਪਰਿਵਰਤਨ ਜਾਂ ਰਸਾਇਣਿਕ ਪਰਿਵਰਤਨ ? ਕਾਰਨ ਦੱਸੋ ।
ਉੱਤਰ-
ਮੋਮਬੱਤੀ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਕਿਉਂਕਿ ਮੋਮਬੱਤੀ, ਕਾਰਬਨ ਅਤੇ ਹਾਈਡੋਜਨ ਤੋਂ ਬਣੀ ਹੋਈ ਹੈ । ਮੋਮਬੱਤੀ ਜਲਣ ਤੇ ਆਕਸੀਜਨ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਉਪਜਦੀ ਹੈ । ਇਸ ਲਈ ਮੋਮਬੱਤੀ ਦੀ ਮੋਮ ਪਿਘਲ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਇਸ ਦੀ ਲੰਬਾਈ ਘੱਟ ਜਾਂਦੀ ਹੈ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

ਪ੍ਰਸ਼ਨ (vii)
ਆਤਿਸ਼ਬਾਜ਼ੀ ਦਾ ਅਨੰਦ ਲੈਣਾ ਨੁਕਸਾਨਦੇਹ ਕਿਵੇਂ ਹੈ ?
ਉੱਤਰ-
ਆਤਿਸ਼ਬਾਜੀ ਦਾ ਵਿਸਫੋਟ ਰਸਾਇਣਿਕ ਪਰਿਵਰਤਨ ਹੈ । ਅਜਿਹੇ ਵਿਸਫੋਟ ਵਿੱਚ ਤਾਪ, ਪ੍ਰਕਾਸ਼, ਆਵਾਜ਼ ਅਤੇ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜਿਹੜੀਆਂ ਵਾਯੂਮੰਡਲ ਨੂੰ ਦੂਸ਼ਿਤ ਕਰਦੀਆਂ ਹਨ । ਇਸ ਲਈ ਆਤਿਸ਼ਬਾਜ਼ੀ ਦੇ ਵਿਸਫੋਟ ਦਾ ਆਨੰਦ ਨੁਕਸਾਨਦੇਹ ਹੈ, ਇਸ ਲਈ ਤੁਹਾਨੂੰ ਪਟਾਖੇ ਨਾ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪ੍ਰਸ਼ਨ (viii)
ਕ੍ਰਿਸਟਲੀਕਰਨ ਕੀ ਹੈ ?
ਉੱਤਰ-
ਕਿਸੇ ਪਦਾਰਥ ਦੇ ਸ਼ੁੱਧ ਅਤੇ ਵੱਡੇ ਆਕਾਰ ਦੇ ਰਵੇ ਉਨ੍ਹਾਂ ਦੇ ਘੋਲ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਇਹ ਕਿਰਿਆ ਰਵੇ ਬਣਾਉਣਾ (ਕ੍ਰਿਸਟਲੀਕਰਣ) ਅਖਵਾਉਂਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਿਰਕੇ ਅਤੇ ਮਿੱਠੇ ਸੋਡੇ ਦਾ ਮਿਲਾਉਣਾ ਇੱਕ ਰਸਾਇਣਿਕ ਪਰਿਵਰਤਨ ਹੈ ਜਾਂ ਭੌਤਿਕ ਪਰਿਵਰਤਨ । ਚਰਚਾ ਕਰੋ ।
ਉੱਤਰ-
ਸਿਰਕਾ ਐਸੀਟਿਕ ਐਸਿਡ ਨੂੰ ਮਿੱਠੇ ਸੋਡੇ (ਸੋਡੀਅਮ ਬਾਈਕਾਰਬੋਨੇਟ) ਨਾਲ ਮਿਲਾਉਣ ਨਾਲ ਕਾਰਬਨ ਡਾਈਆਕਸਾਈਡ, ਸੋਡੀਅਮ ਐਸੀਟੇਟ ਅਤੇ ਪਾਣੀ ਬਣਦਾ ਹੈ । ਇਨ੍ਹਾਂ ਉਪਜਾਂ ਦੀ ਸੰਰਚਨਾ ਅਤੇ ਗੁਣ ਮੁਲ ਪਦਾਰਥਾਂ ਸਿਰਕਾ ਅਤੇ ਮਿੱਠੇ ਸੋਡੇ ਤੋਂ ਬਿਲਕੁਲ ਅਲੱਗ ਹਨ ਅਰਥਾਤ ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣੇ ਹਨ । ਇਸ ਲਈ ਇਹ ਪ੍ਰਤੀਕਿਰਿਆ ਰਸਾਇਣਿਕ ਕਿਰਿਆ ਹੈ ।

ਪ੍ਰਸ਼ਨ (ii)
ਵਿਆਖਿਆ ਕਰੋ ਕਿ ਲੱਕੜ ਦਾ ਕੱਟਣਾ ਅਤੇ ਜਲਣਾ ਅਲੱਗ-ਅਲੱਗ ਪ੍ਰਕਾਰ ਦੇ ਪਰਿਵਰਤਨ ਹਨ ।
ਉੱਤਰ-
ਲੱਕੜ ਦਾ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ ਕਿਉਂਕਿ ਕੋਈ ਨਵੇਂ ਗੁਣਾਂ ਵਾਲਾ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ । ਦੂਜੇ ਪਾਸੇ ਲੱਕੜ ਦਾ ਜਲਣਾ ਰਸਾਇਣਿਕ ਪਰਿਵਰਤਨ ਹੈ ਕਿਉਂਕਿ ਲੱਕੜ ਦੇ ਜਲਣ ਮਗਰੋਂ ਅਸੀਂ ਦੋਬਾਰਾ ਲੱਕੜ ਨਹੀਂ ਪ੍ਰਾਪਤ ਕਰ ਸਕਦੇ ਹਾਂ ।

ਪ੍ਰਸ਼ਨ (iii)
ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਲੰਘਾਉਣ ’ਤੇ ਕੀ ਵਾਪਰਦਾ ਹੈ ?
ਉੱਤਰ-
ਜਦੋਂ ਕਾਰਬਨ ਡਾਈਆਕਸਾਈਡ ਨੂੰ ਚੁਨੇ ਦੇ ਪਾਣੀ ਵਿੱਚੋਂ ਲੰਘਾਇਆ ਜਾਂਦਾ ਹੈ, ਤਾਂ ਚੂਨੇ ਦਾ ਪਾਣੀ ਕੈਲਸ਼ੀਅਮ ਕਾਰਬੋਨੇਟ ਬਣਨ ਵਜੋਂ ਦੁਧੀਆ ਹੋ ਜਾਂਦਾ ਹੈ ।

ਪ੍ਰਸ਼ਨ (iv)
ਲੋਹੇ ਦੀਆਂ ਮੇਖਾਂ ਪਾਉਣ ਤੇ ਕਾਪਰ ਸਲਫੇਟ (CuSO4) ਦੇ ਘੋਲ ਦਾ ਰੰਗ ਕਿਉਂ ਬਦਲ ਜਾਂਦਾ ਹੈ ? ਰਸਾਇਣਿਕ ਪ੍ਰਤੀਕਿਰਿਆ ਵੀ ਲਿਖੋ ।
ਉੱਤਰ-
ਲੋਹੇ ਦੀਆਂ ਮੇਖਾਂ ਕਾਪਰ ਸਲਫੇਟ ਦੇ ਘੋਲ ਵਿੱਚ ਪਾਉਣ ਨਾਲ ਕਾਪਰ ਸਲਫੇਟ ਘੋਲ ਦਾ ਰੰਗ ਨੀਲੇ ਤੋਂ ਹਰੇ ਰੰਗ ਵਿੱਚ ਬਦਲ ਜਾਂਦਾ ਹੈ । ਕੁੱਝ ਸਮਾਂ ਪਿਆ ਰਹਿਣ ‘ਤੇ ਹੀ ਲੋਹੇ ਦੀਆਂ ਮੇਖਾਂ ਉੱਪਰ ਭੂਰੀ ਪਰਤ ਜਮਾਂ ਹੋ ਜਾਏਗੀ । ਇਹ ਕਿਰਿਆ ਲੋਹੇ ਦੀਆਂ ਮੇਖਾਂ ਅਤੇ ਕਾਪਰ ਸਲਫੇਟ ਦੇ ਘੋਲ ਨਾਲ ਕਿਰਿਆਸ਼ੀਲਤਾ ਵਧਾਉਂਦਾ ਹੈ । ਲੋਹੇ ਅਤੇ ਕਾਪਰ ਸਲਫੇਟ ਵਿਚਕਾਰ ਹੇਠ ਲਿਖੀ ਕਿਰਿਆ ਹੁੰਦੀ ਹੈ :
PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ 4
ਇਸ ਕਿਰਿਆ ਵਿੱਚ ਆਇਰਨ ਸਲਫੇਟ ਅਤੇ ਕਾਪਰ (ਤਾਂਬਾ) ਬਣਦਾ ਹੈ । ਇਹ ਇੱਕ ਰਸਾਇਣਿਕ ਕਿਰਿਆ ਹੈ ।

ਪ੍ਰਸ਼ਨ (v)
ਪ੍ਰਸਥਿਤੀ ਅਨੁਸਾਰ ਉੱਤਰ ਦਿਓ- . ਮੈਗਨੀਸ਼ੀਅਮ ਰਿੱਬਨ ਦੇ ਜਲਣ ਤੇ ਪੈਦਾ ਹੋਈ ਸਵਾਹ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ
1. ਮੈਗਨੀਸ਼ੀਅਮ ਦੇ ਜਲਣ ਦੀ ਰਸਾਇਣਿਕ ਪ੍ਰਤੀਕਿਰਿਆ ਲਿਖੋ ।
2. ਕੀ ਹੁੰਦਾ ਹੈ ਜਦੋਂ ਸਵਾਹ ਅਤੇ ਪਾਣੀ ਦੇ ਘੋਲ ਨੂੰ ਹੇਠ ਲਿਖਿਆਂ ਵਿੱਚ ਪਾਇਆ ਜਾਂਦਾ ਹੈ
(a) ਨੀਲਾ ਲਿਟਮਸ
(b) ਲਾਲ ਲਿਟਮਸ ।
3. ਸਵਾਹ ਅਤੇ ਪਾਣੀ ਦਾ ਘੋਲ ਤੇਜ਼ਾਬੀ ਹੁੰਦਾ ਹੈ ਜਾਂ ਖਾਰੀ ?
ਉੱਤਰ-
1. 2Mg +O → 2MgO ਮੈਗਨੀਸ਼ੀਅਮ ਆਕਸਾਈਡ)

2. ਜਦੋਂ ਮੈਗਨੀਸ਼ੀਅਮ ਸੁਆਹ ਅਤੇ ਪਾਣੀ ਦੇ ਘੋਲ ਵਿੱਚ ਨੀਲਾ ਟਮਸ ਪਾਉਣ ਨਾਲ ਰੰਗ ਵਿੱਚ ਕੋਈ ਪਰਿਵਰਤਨ, ਨਹੀਂ ਹੁੰਦਾ ਹੈ । ਪਰੰਤੂ ਲਾਲ ਲਿਟਸ ਪਾਉਣ ਮਗਰੋਂ ਲਿਟਮਸ ਦਾ ਰੰਗ ਨੀਲਾ ਹੋ ਜਾਂਦਾ ਹੈ | ਅਜਿਹਾ ਇਸ ਲਈ ਹੁੰਦਾ ਹੈ ਕਿ ਮੈਗਨੀਸ਼ੀਅਮ ਆਕਸਾਈਡ ਦਾ ਘੋਲ ਖਾਰੀ ਹੋਣ ਕਰਕੇ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ ।

3. ਮੈਗਨੀਸ਼ੀਅਮ ਆਕਸਾਈਡ ਦੀ ਸੁਆਹ ਅਤੇ ਪਾਣੀ ਦਾ ਘੋਲ ਖਾਰੀ ਹੁੰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਰਸਾਇਣਿਕ ਅਤੇ ਭੌਤਿਕ ਪਰਿਵਰਤਨ ਕੀ ਹੁੰਦੇ ਹਨ ? ਰਸਾਇਣਿਕ ਅਤੇ ਭੌਤਿਕ ਪਰਿਵਰਤਨਾਂ ਵਿੱਚ ਅੰਤਰ ਲਿਖੋ ।
ਉੱਤਰ-
ਭੌਤਿਕ ਪਰਿਵਰਤਨ-ਉਹ ਅਸਥਾਈ ਪਰਿਵਰਤਨ, ਜਿਸ ਵਿੱਚ ਕਿਸੇ ਪਦਾਰਥ ਦੇ ਕੇਵਲ ਭੌਤਿਕ ਗੁਣਾਂ (ਰੰਗ, ਆਕਾਰ, ਲੰਬਾਈ ਆਦਿ ਵਿੱਚ ਪਰਿਵਰਤਨ ਹੁੰਦਾ ਹੈ, ਭੌਤਿਕ ਪਰਿਵਰਤਨ ਅਖਵਾਉਂਦਾ ਹੈ । ਭੌਤਿਕ ਪਰਿਵਰਤਨ ਆਮ ਤੌਰ ‘ਤੇ ਪਰਤਵਾਂ ਹੁੰਦਾ ਹੈ, ਭਾਵ ਸਥਿਤੀਆਂ ਨੂੰ ਉਲਟਾਉਣ ਨਾਲ ਮੁੱਢਲਾ ਪਦਾਰਥ ਪ੍ਰਾਪਤ ਕਰ ਸਕਦੇ ਹਾਂ । ਅਜਿਹੇ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ । ਉਦਾਹਰਨ-ਮੋਮ ਦਾ ਪਿਘਲਨਾ, ਪਾਣੀ ਦਾ ਜੰਮ ਕੇ ਬਰਫ਼ ਬਣਨਾ, ਲੋਹੇ ਦਾ ਚੁੰਬਕੀਕਰਨ ਆਦਿ ।

ਰਸਾਇਣਿਕ ਪਰਿਵਰਤਨ-ਉਹ ਪਰਿਵਰਤਨ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣਦੇ ਹਨ, ਰਸਾਇਣਿਕ ਪਰਿਵਰਤਨ ਅਖਵਾਉਂਦਾ ਹੈ ।
ਉਦਾਹਰਨ-ਕੋਲੇ ਜਾਂ ਲੱਕੜੀ ਦਾ ਜਲਣਾ, ਦੁੱਧ ਤੋਂ ਦਹੀਂ ਬਣਨਾ, ਉਦਾਸੀਨੀਕਰਨ, ਮੈਗਨੀਸ਼ੀਅਮ ਦੇ ਰਿਬਨ ਦਾ ਜਲਣਾ, ਭੋਜਨ ਸਮੱਗਰੀ ਦਾ ਗਲ-ਸੜ ਜਾਣਾ ਆਦਿ ।

ਭੌਤਿਕ ਅਤੇ ਰਸਾਇਣਿਕ ਪਰਿਵਰਤਨ ਵਿੱਚ ਅੰਤਰ –

ਭੌਤਿਕ ਪਰਿਵਰਤਨ ਰਸਾਇਣਿਕ ਪਰਿਵਰਤਨ
(i) ਇਹ ਇੱਕ ਅਸਥਾਈ ਪਰਿਵਰਤਨ ਹੈ । (i) ਇਹ ਇੱਕ ਸਥਾਈ ਪਰਿਵਰਤਨ ਹੈ ।
(ii) ਇਸ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਉਪਜਦੇ ਹਨ । (ii) ਇਸ ਵਿੱਚ ਨਵੇਂ, ਗੁਣਾਂ ਵਾਲੇ ਨਵੇਂ ਪਦਾਰਥ ਹੈ ।
(iii) ਉਪਜਾਂ ਨੂੰ ਸਾਧਾਰਨ ਵਿਧੀਆਂ ਦੁਆਰਾ ਪਰਤਿਆ ਨਹੀਂ ਜਾ ਸਕਦਾ ਹੈ । (iii) ਉਪਜਾਂ ਨੂੰ ਸਾਧਾਰਨ ਵਿਧੀਆਂ ਦੁਆਰਾ ਪਰਤਿਆ ਜਾ ਸਕਦਾ ਹੈ ।
(iv) ਪਦਾਰਥ ਦੀ ਬਣਾਵਟ (ਸੰਰਚਨਾ) ਵਿੱਚ ਕੋਈ ਅਧਿਕ ਅੰਤਰ ਆ ਜਾਂਦਾ ਹੈ । (iv) ਪਦਾਰਥਾਂ ਦੀ ਬਣਾਵਟ (ਸੰਰਚਨਾ) ਵਿੱਚ ਬਹੁਤ ਅੰਤਰ ਨਹੀਂ ਆਉਂਦਾ ਹੈ ।
(v) ਕੋਈ ਉਰਜਾ ਪਰਿਵਰਤਨ ਨਹੀਂ ਹੁੰਦਾ ਹੈ । (v) ਉਰਜਾ ਪਰਿਵਰਤਨ ਹੁੰਦਾ ਹੈ ।

ਪ੍ਰਸ਼ਨ (ii)
ਲੋਹੇ ਨੂੰ ਜੰਗ ਲੱਗਣ ਤੋਂ ਤੁਸੀਂ ਕੀ ਭਾਵ ਲੈਂਦੇ ਹੋ ? ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਲਈ ਕਿਹੜੀਆਂ ਜ਼ਰੂਰੀ ਹਾਲਤਾਂ ਦੀ ਜ਼ਰੂਰਤ ਹੁੰਦੀ ਹੈ ? ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਲੋਹੇ ਨੂੰ ਜੰਗ ਲਗਣਾ-ਇਹ ਇੱਕ ਅਜਿਹਾ ਪਰਿਵਰਤਨ ਹੈ ਜਿਸ ਵਿੱਚ ਲੋਹੇ ਅਤੇ ਲੋਹੇ ਤੋਂ ਬਣੀਆਂ ਵਸਤੂਆਂ ਦਾ ਵਾਤਾਵਰਨ ਦੀ ਹਵਾ ਆਕਸੀਜਨ ਅਤੇ ਨਮੀ (ਸਿਲ/ਪਾਣੀ ਦੇ ਸੰਪਰਕ ਵਿੱਚ ਆਉਣ ‘ਤੇ ਹਮਲਾ ਹੁੰਦਾ ਹੈ । ਜਿਸ ਦੇ ਪਰਿਣਾਮ ਵਜੋਂ ਲੋਹੇ ਦੀ ਸਤਹਿ ਉੱਪਰ ਇੱਕ ਲਾਲ ਭੂਰੀ ਪਰਤ ਬਣ ਜਾਂਦੀ ਹੈ ਜੋ ਲੋਹੇ ਦੀ ਮਜ਼ਬੂਤੀ ਨੂੰ ਕਮਜ਼ੋਰ ਕਰ ਦਿੰਦਾ ਹੈ, ਲੋਹੇ ਨੂੰ ਜੰਗ ਲੱਗਣਾ ਅਖਵਾਉਂਦਾ ਹੈ । ਲੋਹੇ ਦੀ ਇਸ ਲਾਲ ਪਰਤ ਨੂੰ ਜੰਗਾਲ ਕਹਿੰਦੇ ਹਨ । ਲੋਹੇ ਨੂੰ ਜੰਗ ਲੱਗਣ ਲਈ ਜ਼ਰੂਰੀ ਸ਼ਰਤਾਂ-

  1. ਲੋਹੇ ਦੀ ਵਸਤੂ ਦੀ ਖੁੱਲੀ ਸਤਹਿ ।
  2. ਹਵਾ ਦੀ ਮੌਜੂਦਗੀ (ਆਕਸੀਜਨ
  3. ਨਮੀ ਦੀ ਮੌਜੂਦਗੀ (ਪਾਣੀ) ।

ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਉਪਾਅ-ਲੋਹੇ ਦੀਆਂ ਵਸਤੂਆਂ ਨੂੰ ਆਕਸੀਜਨ ਹਵਾ, ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਰੋਕ ਕੇ ਅਸੀਂ ਲੋਹੇ ਨੂੰ ਜੰਗਾਲ ਲੱਗਣ ਦੀ ਪ੍ਰਕਿਰਿਆ ਨੂੰ ਰੋਕ ਸਕਦੇ ਹਾਂ ਜਾਂ ਘੱਟ ਕਰ ਸਕਦੇ ਹਾਂ ।

ਹੇਠ ਲਿਖੇ ਤਰੀਕਿਆਂ ਨਾਲ ਲੋਹੇ ਨੂੰ ਜੰਗ ਲੱਗਣ ਤੋਂ ਰੋਕਿਆ ਜਾ ਸਕਦਾ ਹੈ –

  • ਗਰੀਸ ਜਾਂ ਤੇਲ ਦੀ ਪਰਤ ਚੜਾ ਕੇ-ਲੋਹੇ ਦੀਆਂ ਚੀਜ਼ਾਂ ਦੀ ਸੜਾ ‘ਤੇ ਗਰੀਸ/ਤੇਲ ਦੀ ਪਤਲੀ ਪਰਤ ਚੜਾ ਕੇ ਜੰਗ ਲੱਗਣ ਨੂੰ ਰੋਕਿਆ ਜਾ ਸਕਦਾ ਹੈ ।
  • ਪੇਂਟ ਕਰਕੇ-ਸੜਾ ਉੱਤੇ ਇਕਸਾਰ ਅਤੇ ਲਗਾਤਾਰ ਪੇਂਟ ਦੀ ਪਰਤ ਚੜ੍ਹਾ ਕੇ ਜੰਗ ਲੱਗਣ ਨੂੰ ਰੋਕਿਆ ਜਾ ਸਕਦਾ ਹੈ ।
  • ਮੁਲੰਮਾਕਰਣ ਕਰਕੇ-ਕਿਸੇ ਅਕਿਰਿਆਸ਼ੀਲ ਧਾਤੂ ਦੀ ਲੋਹੇ ਦੀ ਸਤਹਿ ਉੱਪਰ ਪਰਤ ਜਮਾਂ ਕਰਕੇ ਲੋਹੇ ਦੀ ਸਤਹਿ । ਨੂੰ ਹਵਾ ਅਤੇ ਸਿਲ੍ਹ ਦੇ ਸੰਪਰਕ ਵਿੱਚ ਆਉਣ ਤੋਂ ਰੋਕਿਆ ਜਾ ਸਕਦਾ ਹੈ । ਇਸ ਪ੍ਰਕਿਰਿਆ ਨੂੰ ਮੁਲੰਮਾਕਰਣ ਆਖਦੇ ਹਨ । ਲੋਹੇ ਦਾ ਮੁਲੰਮਾਕਰਣ ਲਈ ਆਮ ਤੌਰ ਤੇ ਕ੍ਰੋਮੀਅਮ ਅਤੇ ਨਿੱਕਲ ਆਦਿ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ (iii)
ਕਾਪਰ ਸਲਫੇਟ (CuSO4) ਦੇ ਕ੍ਰਿਸਟਲੀਕਰਨ (ਰਵੇ ਬਣਾਉਣ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-
ਕਾਪਰ ਸਲਫੇਟ ਦੇ ਕ੍ਰਿਸਟਲ ਬਣਾਉਣ ਦੀ ਵਿਧੀ-ਇੱਕ ਬੀਕਰ ਨੂੰ ਪਾਣੀ ਨਾਲ ਭਰੋ । ਹੁਣ ਇਸ ਵਿੱਚ ਹਲਕੇ ਸਲਫਿਊਰਿਕ ਐਸਿਡ ਦੀਆਂ ਕੁੱਝ ਬੂੰਦਾਂ ਪਾਉ । ਇਸ ਨੂੰ ਸਪਿਰਿਟ ਲੈਂਪ ਤੇ ਗਰਮ ਕਰੋ । ਜਦੋਂ ਇਹ ਪਾਣੀ ਉਬਲਣਾ ਸ਼ੁਰੂ ਕਰੇ ਤਾਂ ਇਸ ਵਿੱਚ ਕਾਪਰ ਸਲਫੇਟ ਦਾ ਘੋਲ ਕਾਪਰ ਸਲਫੇਟ (ਨੀਲੇ ਥੋਥੇ ਦਾ ਪਾਊਡਰ ਮਿਲਾਉ ਅਤੇ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੇ । ਕਾਪਰ ਸਲਫੇਟ ਘੁਲ ਜਾਣ ’ਤੇ ਹੋਰ ਕਾਪਰ ਸਲਫੇਟ ਦਾ ਪਾਉਡਰ ਮਿਲਾਉ ਜਦੋਂ ਤੱਕ ਪਾਉਡਰ ਘੋਲਣਾ ਸੰਭਵ ਨਾ ਹੋਵੇ । ਇਹ ਕਾਪਰ ਸਲਫੇਟ ਦਾ ਸੰਤਿਪਤ ਘੋਲ ਹੈ । ਹੁਣ ਇਸ ਘੋਲ ਨੂੰ ਠੰਡਾ ਹੋਣ ਲਈ ਰੱਖ ਦਿਉ । ਕੁਝ ਸਮੇਂ ਬਾਅਦ ਤੁਸੀਂ ਕਾਪਰ ਸਲਫੇਟ ਦੇ ਕ੍ਰਿਸਟਲ (ਰਵੇ ਬਣੇ ਹੋਏ ਵੇਖੋਗੇ । ਇਸ ਨੂੰ ਫਿਲਟਰ ਕਰ ਲਉ ਅਤੇ ਕ੍ਰਿਸਟਲਾਂ ਨੂੰ ਸੁੱਕਣ ਲਈ ਰੱਖਿਆ ਰਹਿਣ ਦਿਉ ।
PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ 5

PSEB Solutions for Class 7 Science ਭੌਤਿਕ ਅਤੇ ਰਸਾਇਣਿਕ ਪਰਿਵਰਤਨ Important Questions and Answers

1.ਖ਼ਾਲੀ ਥਾਂਵਾਂ ਭਰੋ-

(i) ਜਦੋਂ ਕਾਰਬਨ ਡਾਈਆਕਸਾਈਡ ਨੂੰ ਚੁਨੇ ਦੇ ਪਾਣੀ ਵਿੱਚੋਂ ਲੰਘਾਇਆ ਜਾਂਦਾ ਹੈ, ਤਾਂ ਇਹ ………. ਬਣਨ ਕਾਰਨ ਦੁਧੀਆ ਹੋ ਜਾਂਦਾ ਹੈ ।
ਉੱਤਰ-
ਕੈਲਸ਼ੀਅਮ ਕਾਰਬੋਨੇਟ,

(ii) ਮਿੱਠੇ ਸੋਡੇ ਦਾ ਰਸਾਇਣਿਕ ਨਾਂ …………… ਹੈ ।
ਉੱਤਰ-
ਸੋਡੀਅਮ ਬਾਈਕਾਰਬੋਨੇਟ,

(iii) ਅਜਿਹੀਆਂ ਦੋ ਵਿਧੀਆਂ, ਜਿਨ੍ਹਾਂ ਦੁਆਰਾ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ………… ਅਤੇ ……….. ਹਨ ।
ਉੱਤਰ-
ਪੇਂਟ ਕਰਨਾ, ਗੈਲਵੇਨਾਈਜ਼ੇਸ਼ਨ,

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

(iv) ਅਜਿਹੇ ਪਰਿਵਰਤਨ ਭੌਤਿਕ ਪਰਿਵਰਤਨ ਅਖਵਾਉਂਦੇ ਹਨ, ਜਿਨ੍ਹਾਂ ਵਿੱਚ ਕਿਸੇ ਪਦਾਰਥ ਦੇ ਸਿਰਫ਼ ………. ਗੁਣਾਂ ਵਿੱਚ ਪਰਿਵਰਤਨ ਹੁੰਦਾ ਹੈ ।
ਉੱਤਰ-
ਭੌਤਿਕ,

(v) ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਨਵੇਂ ਪਦਾਰਥ ਬਣਦੇ ਹਨ …………. ਪਰਿਵਰਤਨ ਅਖਵਾਉਂਦੇ ਹਨ ।
ਉੱਤਰ-
ਰਸਾਇਣਿਕ ।

2. ਕਾਲਮ ‘ਉ’ ਵਿੱਚ ਦਿੱਤੇ ਗਏ ਸ਼ਬਦਾਂ ਦਾ ਕਾਲਮ ‘ਅ’ ਵਿੱਚ ਦਿੱਤੇ ਵਾਕਾਂ ਨਾਲ ਮਿਲਾਨ ਕਰੋ

ਕਾਲਮ ‘ਉ’ ਕਾਲਮ ‘ਅ’
(i) ਕਾਰਬਨ ਡਾਈਆਕਸਾਈਡ  (ਉ) ਅਸਥਾਈ ਪਰਿਵਰਤਨ
(ii) ਰਸਾਇਣਿਕ ਪਰਿਵਰਤਨ (ਅ) ਚੂਨੇ ਦੇ ਪਾਣੀ ਨੂੰ ਦੁਧੀਆ
(ii) ਮੈਗਨੀਸ਼ੀਅਮ ਦੀ ਤਾਰ ਦਾ ਹਵਾ ਵਿੱਚ ਜਲਣਾ ( ਵਾਸ਼ਪੀਕਰਨ
(iv) ਭੌਤਿਕ ਪਰਿਵਰਤਨ (ਸ) ਰਸਾਇਣਿਕ ਪਰਿਵਰਤਨ
(v) ਪਾਣੀ ਦਾ ਭਾਫ਼ ਬਣਨਾ । (ਹ) ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਬਣਨਾ ॥

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਕਾਰਬਨ ਡਾਈਆਕਸਾਈਡ (ਅ) ਚੂਨੇ ਦੇ ਪਾਣੀ ਨੂੰ ਦੁਧੀਆ
(ii) ਰਸਾਇਣਿਕ ਪਰਿਵਰਤਨ (ਹ) ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਬਣਨਾ
(iii) ਮੈਗਨੀਸ਼ੀਅਮ ਦੀ ਤਾਰ ਦਾ ਹਵਾ ਵਿੱਚ ਜਲਣਾ (ਸ) ਰਸਾਇਣਿਕ ਪਰਿਵਰਤਨ
(iv) ਭੌਤਿਕ ਪਰਿਵਰਤਨ (ਉ) ਅਸਥਾਈ ਪਰਿਵਰਤਨ
(v) ਪਾਣੀ ਦਾ ਭਾਫ਼ ਬਣਨਾ ( ਵਾਸ਼ਪੀਕਰਨ ।

3. ਸਹੀ ਵਿਕਲਪ ਚੁਣੋ –

(i) ਜੰਗਾਲ ਹੈ
(ਉ) ਕਾਰਬਨ ਡਾਈਆਕਸਾਈਡ
(ਅ) ਆਇਰਨ
(ਈ) ਆਕਸੀਜਨ
(ਸ) ਆਇਰਨ ਆਕਸਾਈਡ ॥
ਉੱਤਰ-
(ਸ) ਆਇਰਨ ਆਕਸਾਈਡ ।

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਭੌਤਿਕ ਪਰਿਵਰਤਨ ਨਹੀਂ ਹੈ ?
(ਉ) ਲੋਹੇ ਨੂੰ ਜੰਗ ਲਗਣਾ
(ਅ) ਬਰਫ਼ ਦਾ ਪਿਘਲਣਾ
(ਇ) ਬਰਫ ਦਾ ਜੰਮਣਾ
(ਸ) ਚੀਨੀ ਨੂੰ ਪਾਣੀ ਵਿੱਚ ਘੋਲਣਾ ।
ਉੱਤਰ-
(ੳ) ਲੋਹੇ ਨੂੰ ਜੰਗ ਲਗਣਾ ॥

(iii) …………… ਇੱਕ ਭੌਤਿਕ ਪਰਿਵਰਤਨ ਹੈ ।
(ਉ) ਲੋਹੇ ਨੂੰ ਜੰਗ ਲਗਣਾ
(ਅ) ਮੈਗਨੀਸ਼ੀਅਮ ਰਿਬਨ ਦਾ ਜਲਣਾ
(ਇ) ਬਿਜਲੀ ਬਲਬ ਦਾ ਜਗਣਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਬਿਜਲੀ ਬਲਬ ਦਾ ਜਗਣਾ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

(iv) ਕਿਸ ਦੇ ਕ੍ਰਿਸਟਲ (ਰਵੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ ?
(ਉ) ਸੋਡੀਅਮ ਕਲੋਰਾਈਡ
(ਅ) ਕਾਰਬਨ
(ਇ) ਕਾਪਰ ਸਲਫੇਟ
(ਸ) ਆਇਰਨ ਸਲਫੇਟ ।
ਉੱਤਰ-
(ਅ) ਕਾਰਬਨ ।

(v) ਤੇਜ਼ਾਬ ਅਤੇ ਖਾਰ ਦੀ ਆਪਸੀ ਕਿਰਿਆ ਹੈ
(ੳ) ਉਦਾਸੀਨੀਕਰਨ
(ਅ) ਮਿਸ਼ਰਿਤ ਧਾਤੂ
(ਈ) ਗੈਲਵੇਨੀਕਰਨ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਉਦਾਸੀਨੀਕਰਨ ।

(vi) ਲੋਹੇ ਦੀ ਸ਼ੀਟ ‘ ਤੇ ਜਿਸਤ ਦੀ ਪਰਤ ਚੜ੍ਹਾਉਣ ਦੀ ਵਿਧੀ ਹੈ
(ਉ) ਮਿਸ਼ਰਿਤ ਧਾਤ ਬਣਾਉਣਾ
(ਅ) ਗੈਲਵੇਨੀਕਰਨ
(ਇ) ਕ੍ਰਿਸਟਲੀਕਰਨ
(ਸ ਉਦਾਸੀਨੀਕਰਨ ।
ਉੱਤਰ-
(ਅ) ਗੈਲਵੇਨੀਕਰਨ ।

4. ਦੱਸੋ ਕਿ ਹੇਠ ਲਿਖੇ ਕਥਨ ਠੀਕ ਹਨ ਜਾਂ ਗ਼ਲਤ-

(i) ਲੱਕੜ ਦੇ ਗੋਲੇ ਨੂੰ ਟੁਕੜਿਆਂ ਵਿੱਚ ਕੱਟਣਾ ਇੱਕ ਰਸਾਇਣਿਕ ਪਰਿਵਰਤਨ ਹੈ ।
ਉੱਤਰ-
ਗ਼ਲਤ,

(ii) ਪੱਤਿਆਂ ਤੋਂ ਖਾਦ ਦਾ ਬਨਣਾ ਇੱਕ ਭੌਤਿਕ ਪਰਿਵਰਤਨ ਹੈ ।
ਉੱਤਰ-
ਗ਼ਲਤ,

(iii) ਜਿਸਤ (ਜ਼ਿੰਕ) ਲੇਪਿਤ ਲੋਹੇ ਦੀਆਂ ਪਾਈਪਾਂ ਨੂੰ ਆਸਾਨੀ ਨਾਲ ਜੰਗ ਨਹੀਂ ਲੱਗਦਾ ।
ਉੱਤਰ-
ਠੀਕ,

(iv) ਲੋਹਾ ਅਤੇ ਜੰਗ ਇੱਕ ਹੀ ਪਦਾਰਥ ਹਨ ।
ਉੱਤਰ-
ਗਲਤ,

(v) ਭਾਫ਼ ਦਾ ਸੰਘਣਨ ਰਸਾਇਣਿਕ ਪਰਿਵਰਤਨ ਨਹੀਂ ਹੈ ।
ਉੱਤਰ-
ਠੀਕ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਬੜ ਬੈਂਡ ਨੂੰ ਖਿੱਚਣ ਤੇ ਉਸ ਵਿੱਚ ਕਿਹੋ ਜਿਹਾ ਪਰਿਵਰਤਨ ਹੁੰਦਾ ਹੈ ?
ਉੱਤਰ-
ਭੀਤਿਕ ਪਰਿਵਰਤਨ ।

ਪ੍ਰਸ਼ਨ 2.
ਹਵਾ ਨਾਲ ਸੰਬੰਧਿਤ ਕਿਸੇ ਭੌਤਿਕ ਪਰਿਵਰਤਨ ਦੀ ਉਦਾਹਰਨ ਦਿਓ ।
ਉੱਤਰ-
ਗੁਬਾਰੇ ਨੂੰ ਫੁਲਾਉਣਾ ।

ਪ੍ਰਸ਼ਨ 3.
ਰਸਾਇਣਿਕ ਪਰਿਵਰਤਨ ਹੋਣ ‘ਤੇ ਕੀ ਹੁੰਦਾ ਹੈ ?
ਉੱਤਰ-
ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣਦੇ ਹਨ ।

ਪ੍ਰਸ਼ਨ 4.
ਜੰਗ ਕੀ ਹੁੰਦਾ ਹੈ ?
ਉੱਤਰ-
ਜੰਗ-ਲੋਹੇ ਦੀਆਂ ਵਸਤੂਆਂ ਤੇ ਸਿਲ੍ਹ ਵਾਲੀ ਹਵਾ ਦੀ ਕਿਰਿਆ ਕਾਰਨ ਬਣੀ ਲਾਲ ਭੂਰੇ ਰੰਗ ਦੀ ਲੋਹ ਆਕਸਾਈਡ ਦੀ ਬਣੀ ਹੋਈ ਪਰਤ ਨੂੰ ਢੰਗ ਕਹਿੰਦੇ ਹਨ।

ਪ੍ਰਸ਼ਨ 5.
ਜੰਗ ਲੱਗਣ ਲਈ ਕਿਹੜੀਆਂ ਦੋ ਪਰਿਸਥਿਤੀਆਂ ਜ਼ਰੂਰੀ ਹਨ ?
ਉੱਤਰ-
ਢੰਗ ਲੱਗਣ ਲਈ ਜ਼ਰੂਰੀ ਪਰਿਸਥਿਤੀਆਂ-

  • ਹਵਾ ਜਾਂ ਆਕਸੀਜਨ ਦੀ ਉਪਸਥਿਤੀ
  • ਪਾਣੀ ਜਾਂ ਸਿਲ੍ਹ ਦੀ ਉਪਸਥਿਤੀ ।

ਪ੍ਰਸ਼ਨ 6.
ਮੈਗਨੀਸ਼ੀਅਮ ਦੇ ਫੀਤੇ ਨੂੰ ਜਲਾਉਣ ਤੇ ਉਪਲੱਬਧ ਸੁਆਹ ਨੂੰ ਪਾਣੀ ਵਿੱਚ ਘੋਲਣ ‘ਤੇ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਮੈਗਨੀਸ਼ੀਅਮ ਹਾਈਡ੍ਰੋਕਸਾਈਡ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 7.
ਮੈਗਨੀਸ਼ੀਅਮ ਹਾਈਡ੍ਰੋਕਸਾਈਡ ਦੀ ਪ੍ਰਕ੍ਰਿਤੀ ਕਿਹੋ ਜਿਹੀ ਹੈ ?
ਉੱਤਰ-
ਖਾਰੀ ।

ਪ੍ਰਸ਼ਨ 8.
ਕਾਪਰ ਸਲਫੇਟ ਦਾ ਰੰਗ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਨੀਲਾ ।

ਪ੍ਰਸ਼ਨ 9.
ਕੀ ਹੁੰਦਾ ਹੈ ਜਦੋਂ ਲੋਹੇ ਦੀਆਂ ਕਿੱਲਾਂ ਨੂੰ ਕਾਪਰ ਸਲਫੇਟ ਘੋਲ ਵਿੱਚ ਡੁਬੋਇਆ ਜਾਂਦਾ ਹੈ ?
ਉੱਤਰ-
ਘੋਲ ਦਾ ਰੰਗ ਨੀਲੇ ਤੋਂ ਪਰਿਵਰਤਿਤ ਹੋ ਕੇ ਹਰਾ ਹੋ ਜਾਂਦਾ ਹੈ ।

ਪ੍ਰਸ਼ਨ 10.
ਬੇਕਿੰਗ ਸੋਡੇ ਵਿੱਚ ਸਿਰਕਾ ਮਿਲਾਉਣ ਤੇ ਕਿਹੜੀ ਗੈਸ ਬਣਦੀ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ਗੈਸ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ :
(ਉ) ਕੱਚ ਦਾ ਪਿਘਲਣਾ
(ਅ) ਅਗਰਬੱਤੀ ਦਾ ਜਲਣਾ
(ਇ) ਕੱਪੜੇ ਦਾ ਫਾੜਨਾ
(ਸ) ਫੁੱਲ ਤੋਂ ਬੀਜ ਦਾ ਬਨਣਾ
(ਹ) ਖਾਣਾ ਪੱਕਣਾ
(ਕ) ਬੱਦਲਾਂ ਦਾ ਬਣਨਾ ।
ਉੱਤਰ-
ਭੌਤਿਕ ਪਰਿਵਰਤਨ-ਕੱਚ ਦਾ ਪਿਘਲਣਾ, ਕੱਪੜੇ ਦਾ ਫਾੜਨਾ, ਬੱਦਲਾਂ ਦਾ ਬਣਨਾ । ਰਸਾਇਣਿਕ ਪਰਿਵਰਤਨ-ਅਗਰਬੱਤੀ ਦਾ ਜਲਣਾ, ਫੁੱਲ ਤੋਂ ਬੀਜ ਦਾ ਬਣਨਾ, ਖਾਣਾ ਪੱਕਣਾ ।

ਪ੍ਰਸ਼ਨ 2.
ਭੌਤਿਕ ਪਰਿਵਰਤਨਾਂ ਦੀਆਂ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-
ਭੌਤਿਕ ਪਰਿਵਰਤਨਾਂ ਦੀਆਂ ਵਿਸ਼ੇਸ਼ਤਾਈਆਂ :

  • ਅੰਤਮ ਉਪਜਾਂ, ਅਭਿਕਾਰਕਾਂ (ਕਿਰਿਆ ਕਰਨ ਵਾਲੇ ਪਦਾਰਥਾਂ ਨਾਲ ਮਿਲਦੀਆਂ-ਜੁਲਦੀਆਂ ਹਨ ।
  • ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ ।
  • ਪਰਿਵਰਤਨ ਪਰਤਿਆ ਜਾ ਸਕਦਾ ਹੈ ।
  • ਇਹ ਇੱਕ ਅਸਥਾਈ ਪਰਿਵਰਤਨ ਹੁੰਦਾ ਹੈ ।
  • ਉਰਜਾ ਦਾ ਘੱਟ ਖ਼ਰਚ ਹੁੰਦਾ ਹੈ ।
  • ਅਭਿਕਾਰਕਾਂ ਅਤੇ ਉਪਜਾਂ ਦਾ ਕੁੱਲ ਪੁੰਜ ਇੱਕੋ ਜਿਹਾ ਹੁੰਦਾ ਹੈ ।

PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

ਪ੍ਰਸ਼ਨ 3.
ਰਸਾਇਣਿਕ ਪਰਿਵਰਤਨਾਂ ਦੀਆਂ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-
ਰਸਾਇਣਿਕ ਪਰਿਵਰਤਨਾਂ ਦੀਆਂ ਵਿਸ਼ੇਸ਼ਤਾਈਆਂ-

  1. ਇੱਕ ਜਾਂ ਦੋ ਨਵੀਆਂ ਉਪਜਾਂ ਹੁੰਦੀਆਂ ਹਨ ।
  2. ਇਹ ਇੱਕ ਸਥਾਈ ਪਰਿਵਰਤਨ ਹੁੰਦਾ ਹੈ ਜਿਸ ਨੂੰ ਉਲਟਾਇਆ ਪਰਤਿਆ) ਜਾ ਸਕਦਾ ਹੈ ।
  3. ਊਰਜਾ ਦਾ ਬਹੁਤ ਅਧਿਕ ਮਾਤਰਾ ਵਿੱਚ ਪਰਿਵਰਤਨ ਹੁੰਦਾ ਹੈ ।
  4. ਅਭਿਕਾਰਕਾਂ ਅਤੇ ਉਪਜਾਂ ਦਾ ਕੁੱਲ ਪੰਜ ਪਰਿਵਰਤਨ ਦੌਰਾਨ ਇਕ ਸਮਾਨ ਹੀ ਰਹਿੰਦਾ ਹੈ ।

ਪ੍ਰਸ਼ਨ 4.
ਮੈਗਨੀਸ਼ੀਅਮ ਫੀਤੇ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਕਿਉਂ ਹੈ ?
ਉੱਤਰ-
ਮੈਗਨੀਸ਼ੀਅਮ ਫੀਤੇ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ-ਜਦੋਂ ਮੈਗਨੀਸ਼ੀਅਮ ਦੇ ਫੀਤੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਚਮਕੀਲੇ ਪ੍ਰਕਾਸ਼ ਨਾਲ ਜਲਦਾ ਹੈ ਅਤੇ ਸੁਆਹ ਪ੍ਰਾਪਤ ਹੁੰਦੀ ਹੈ । ਇਹ ਸੁਆਹ ਮੈਗਨੀਸ਼ੀਅਮ ਆਕਸਾਈਡ ਹੈ ਜੋ ਇੱਕ ਨਵਾਂ ਪਦਾਰਥ ਹੁੰਦਾ ਹੈ। ਮੈਗਨੀਸ਼ੀਅਮ ਆਕਸਾਈਡ ਦੇ ਗੁਣ ਮੈਗਨੀਸ਼ੀਅਮ ਫ਼ੀਤੇ ਤੋਂ ਭਿੰਨ ਹੁੰਦੇ ਹਨ । ਇਸ ਲਈ ਇਹ ਇੱਕ ਰਸਾਇਣਿਕ ਪਰਿਵਰਤਨ ਹੈ ।

ਪ੍ਰਸ਼ਨ 5.
ਪਾਣੀ ਵਿੱਚ ਚੀਨੀ (ਖੰਡ) ਦਾ ਘੁਲਣਾ ਇੱਕ ਭੌਤਿਕ ਪਰਿਵਰਤਨ ਹੈ । ਕਿਉਂ ?
ਉੱਤਰ-
ਜਦੋਂ ਚੀਨੀ (ਖੰਡ) ਦੇ ਕਣਾਂ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ ਤਾਂ ਇੱਕ ਸਾਫ਼ ਘੋਲ ਪ੍ਰਾਪਤ ਹੁੰਦਾ ਹੈ । ਇਸ ਪਰਿਵਰਤਨ ਦਾ ਭੌਤਿਕ ਪਰਿਵਰਤਨ ਹੋਣ ਦੇ ਹੇਠ ਲਿਖੇ ਕਾਰਨ ਹਨ :

  • ਕੋਈ ਨਵਾਂ ਪਦਾਰਥ ਨਹੀਂ ਬਣਦਾ ਅਤੇ ਘੋਲ ਦੇ ਗੁਣ ਚੀਨੀ ਨਾਲ ਮਿਲਦੇ-ਜੁਲਦੇ ਹਨ ।
  • ਕ੍ਰਿਸਟਲੀਕਰਣ ਵਿਧੀ ਦੁਆਰਾ ਚੀਨੀ ਨੂੰ ਵਾਪਸ ਪ੍ਰਾਪਤ ਕੀਤਾ ਜਾ ਸਕਦਾ ਹੈ ।
  • ਇਸ ਪਰਿਵਰਤਨ ਵਿੱਚ ਨਾ ਕੋਈ ਉਰਜਾ ਨਿਕਲਦੀ ਹੈ ਅਤੇ ਨਾ ਹੀ ਉਰਜਾ ਦੀ ਲੋੜ ਪੈਂਦੀ ਹੈ ।
  • ਚੀਨੀ ਦੇ ਘੋਲ ਦਾ ਕੁੱਲ ਪੁੰਜ, ਚੀਨੀ ਅਤੇ ਪਾਣੀ ਦੇ ਕੁੱਲ ਪੁੰਜ ਦੇ ਬਰਾਬਰ ਹੈ ਅਰਥਾਤ ਅਭਿਕਾਰਕਾਂ ਅਤੇ ਉਪਜਾਂ ਦਾ ਪੁੰਜ ਸਮਾਨ ਹੈ ।

ਪ੍ਰਸ਼ਨ 6.
ਜਦੋਂ ਨਿੰਬੂ ਦੇ ਰਸ ਵਿੱਚ ਮਿੱਠਾ ਸੋਡਾ ਮਿਲਾਇਆ ਜਾਂਦਾ ਹੈ, ਤਾਂ ਬੁਲਬੁਲੇ ਬਣਦੇ ਹਨ ਅਤੇ ਗੈਸ ਨਿਕਲਦੀ ਹੈ । ਇਹ ਕਿਸ ਕਿਸਮ ਦਾ ਪਰਿਵਰਤਨ ਹੈ ? ਸਮਝਾਓ ।
ਉੱਤਰ-
ਜਦੋਂ ਮਿੱਠੇ ਸੋਡੇ (ਸੋਡੀਅਮ ਬਾਈਕਾਰਬੋਨੇਟ) ਵਿੱਚ ਨਿੰਬੂ ਦਾ ਰਸ ਹਲਕਾ ਸਿਟਰਿਕ ਐਸਿਡ) ਮਿਲਾਇਆ ਜਾਂਦਾ ਹੈ ਤਾਂ ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ ਜੋ ਬੁਲ-ਬੁਲਿਆਂ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ । ਇਹ ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਹੈ । ਇਸ ਲਈ ਇਹ ਪਰਿਵਰਤਨ ਰਸਾਇਣਿਕ ਪਰਿਵਰਤਨ ਹੈ ।

ਪ੍ਰਸ਼ਨ 7.
ਸਮਝਾਉ ਕਿ ਲੱਕੜ ਦੇ ਜਲਣ ਅਤੇ ਉਸਦੇ ਛੋਟੇ ਟੁਕੜਿਆਂ ਵਿੱਚ ਕੱਟਣ ਨੂੰ ਭਿੰਨ-ਭਿੰਨ ਕਿਸਮ ਦੇ ਪਰਿਵਰਤਨ ਕਿਉਂ ਮੰਨੇ ਜਾਂਦੇ ਹਨ ?
ਉੱਤਰ-
ਲੱਕੜ ਦਾ ਜਲਣਾ-ਇਹ ਇੱਕ ਰਸਾਇਣਿਕ ਪਰਿਵਰਤਨ ਹੈ, ਕਿਉਂਕਿ ਲੱਕੜ ਜਲ ਕੇ ਸੁਆਹ ਅਤੇ ਗੈਸ ਉਤਪੰਨ ਕਰਦੀ ਹੈ । , ਲੱਕੜ ਦਾ ਛੋਟੇ ਟੁਕੜਿਆਂ ਵਿੱਚ ਕੱਟਣਾ-ਇਹ ਇੱਕ ਭੌਤਿਕ ਪਰਿਵਰਤਨ ਹੈ ਕਿਉਂਕਿ ਲੱਕੜ ਦੇ ਟੁਕੜਿਆਂ ਅਤੇ ਲੱਕੜ ਦੇ ਰਸਾਇਣਿਕ ਗੁਣਾਂ ਵਿੱਚ ਕੋਈ ਅੰਤਰ ਨਹੀਂ ਹੈ ।

ਪ੍ਰਸ਼ਨ 8.
ਸਮਝਾਉ ਕਿ ਲੋਹੇ ਦੇ ਗੇਟ ਨੂੰ ਪੇਂਟ ਕਰਨ ‘ਤੇ ਉਸ ਦਾ ਜੰਗ ਲੱਗਣ ਤੋਂ ਬਚਾਅ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਪੱਟ ਦੁਆਰਾ ਲੋਹੇ ਨੂੰ ਜੰਗ ਲੱਗਣ ਤੋਂ ਬਚਾਅ-ਲੋਹੇ ਨੂੰ ਜੰਗ ਲੱਗਣ ਲਈ ਆਕਸੀਜਨ (ਹਵਾ) ਅਤੇ ਸਿਲ ਪਾਣੀ) ਦਾ ਹੋਣਾ ਜ਼ਰੂਰੀ ਹੈ । ਹੁਣ ਜੇਕਰ ਲੋਹੇ ਦੇ ਗੇਟ ਨੂੰ ਪੇਂਟ ਕਰ ਦਿੱਤਾ ਜਾਵੇ ਤਾਂ ਇਸ ਦਾ ਸੰਪਰਕ ਹਵਾ ਅਤੇ ਸਿਲ ਨਾਲੋਂ ਟੁੱਟ ਜਾਂਦਾ ਹੈ ਜਿਸਦੇ ਨਤੀਜੇ ਵਜੋਂ ਜੰਗ ਨਹੀਂ ਲੱਗਦਾ ।

ਪ੍ਰਸ਼ਨ 9.
ਸਮਝਾਉ ਕਿ ਰੇਗਿਸਤਾਨੀ ਖੇਤਰਾਂ ਨਾਲੋਂ ਸਮੁੰਦਰ ਤੱਟੀ ਖੇਤਰਾਂ ਵਿੱਚ ਲੋਹੇ ਦੀਆਂ ਵਸਤੂਆਂ ਵਿੱਚ ਜੰਗ ਵਧੇਰੇ ਕਿਉਂ ਲੱਗਦਾ ਹੈ ?
ਉੱਤਰ-
ਸਮੁੰਦਰੀ ਤੱਟੀ ਖੇਤਰਾਂ ਦੀ ਹਵਾ ਸਿਲ ਨਾਲ ਭਰੀ ਹੁੰਦੀ ਹੈ ਜੋ ਜ਼ੰਗ ਲੱਗਣ ਦੀ ਦਰ ਨੂੰ ਵਧਾਉਂਦੀ ਹੈ । ਦੂਸਰੇ ਪਾਸੇ ਰੇਗਿਸਤਾਨੀ ਖੇਤਰਾਂ ਦਾ ਗਰਮ ਜਲਵਾਯੂ ਹੋਣ ਕਾਰਨ ਉੱਥੋਂ ਦੀ ਹਵਾ ਵਿੱਚ ਸਿਲ੍ਹ ਨਹੀਂ ਹੁੰਦੀ । ਇਸ ਲਈ ਇਹਨਾਂ ਖੇਤਰਾਂ ਵਿੱਚ ਲੋਹੇ ਦੀਆਂ ਵਸਤੂਆਂ ‘ਤੇ ਜੰਗ ਲੱਗਣ ਦੀ ਦਰ ਘੱਟ ਹੁੰਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਸਟਲੀਕਰਨ ਕਿਰਿਆ ਕੀ ਹੈ ? ਫਿਟਕੜੀ ਦੇ ਕਿਸਟਲ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਕ੍ਰਿਸਟਲੀਕਰਨ-ਕਿਸੇ ਘੁਲਣਸ਼ੀਲ ਪਦਾਰਥ ਦੇ ਸ਼ੁੱਧ ਅਤੇ ਵੱਡੇ ਆਕਾਰ ਵਾਲੇ ਕ੍ਰਿਸਟਲ ਉਸ ਪਦਾਰਥ ਦੇ ਸੰਤ੍ਰਿਪਤ ਘੋਲ ਤੋਂ ਪ੍ਰਾਪਤ ਕਰਨ ਦੀ ਵਿਧੀ ਨੂੰ ਭ੍ਰਿਸਟਲੀਕਰਨ ਆਖਦੇ ਹਨ । ਇਸ ਵਿਧੀ ਨੂੰ ਮਿਸ਼ਰਣ ਤੋਂ ਸ਼ੁੱਧ ਪਦਾਰਥ ਦੇ ਕ੍ਰਿਸਟਲ ਪ੍ਰਾਪਤ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ । ਫਿਟਕੜੀ ਦੇ ਕ੍ਰਿਸਟਲ (ਰਵੇ) ਤਿਆਰ ਕਰਨਾ-ਇੱਕ ਬੀਕਰ ਵਿੱਚ ਕਸ਼ੀਦਤ ਪਾਣੀ ਲਉ । ਇਸ ਬੀਕਰ ਵਿੱਚ ਫਿਟਕੜੀ ਦਾ ਪਾਉਡਰ ਪਾਉ ਅਤੇ ਘੋਲ ਲਉ । ਹੁਣ ਘੋਲ ਨੂੰ ਸਪਿਰਿਟ ਲੈਂਪ ਉੱਪਰ ਰੱਖ ਕੇ ਗਰਮ ਕਰੋ ਅਤੇ ਲਗਾਤਾਰ ਹਿਲਾਉਂਦੇ ਰਹੋ । ਜਦੋਂ ਫਿਟਕੜੀ ਘੁਲ ਜਾਵੇ ਤਾਂ ਹੋਰ ਫਿਟਕੜੀ ਪਾਉਡਰ ਪਾ ਦਿਉ । ਇਸ ਕਿਰਿਆ ਨੂੰ ਉਦੋਂ ਤੱਕ
PSEB 7th Class Science Solutions Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ 6
ਜਾਰੀ ਰੱਖੋ ਜਦੋਂ ਤੱਕ ਹੋਰ ਫਿਟਕੜੀ ਘੁਲਣਾ ਅਸੰਭਵ ਹੋ ਜਾਵੇ । ਇਹ ਫਿਟਕੜੀ ਦਾ ਸੰਤ੍ਰਿਪਤ ਘੋਲ ਬਣ ਗਿਆ ਹੈ । ਗਰਮ ਘੋਲ ਨੂੰ ਛਾਣ ਲਉ ਅਤੇ ਠੰਡਾ ਹੋਣ ਲਈ ਰੱਖ ਦਿਉ । ਥੋੜ੍ਹੇ ਸਮੇਂ ਬਾਅਦ ਤੁਸੀਂ ਫਿਟਕੜੀ ਦੇ ਵੱਡੇ-ਵੱਡੇ ਕ੍ਰਿਸਟਲ ਬਣੇ ਹੋਏ ਦੇਖੋਗੇ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

Punjab State Board PSEB 7th Class Science Book Solutions Chapter 5 ਤੇਜ਼ਾਬ, ਖਾਰ ਅਤੇ ਲੂਣ Textbook Exercise Questions, and Answers.

PSEB Solutions for Class 7 Science Chapter 5 ਤੇਜ਼ਾਬ, ਖਾਰ ਅਤੇ ਲੂਣ

PSEB 7th Class Science Guide ਤੇਜ਼ਾਬ, ਖਾਰ ਅਤੇ ਲੂਣ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 52)

ਪ੍ਰਸ਼ਨ 1.
ਖਾਰੀ ਘੋਲ ਵਿੱਚ ਫੀਨੌਲਫਥੈਲੀਨ ਪਾਉਣ ‘ਤੇ ਇਸਦਾ ਰੰਗ ਕਿਹੋ ਜਿਹਾ ਹੋਵੇਗਾ ?
ਉੱਤਰ-
ਖਾਰੀ ਘੋਲ ਵਿੱਚ ਫੀਨੌਲਫਥੈਲੀਨ ਪਾਉਣ ਨਾਲ ਇਸਦਾ ਰੰਗ ਗੁਲਾਬੀ ਹੋ ਜਾਂਦਾ ਹੈ ।

ਪ੍ਰਸ਼ਨ 2.
ਉਦਾਸੀਨੀਕਰਨ ਦੇ ਉਤਪਾਦਾਂ ਦੇ ਨਾਂ ਲਿਖੋ ।
ਉੱਤਰ-
ਉਦਾਸੀਨੀਕਰਨ ਦੀ ਪ੍ਰਕਿਰਿਆ ਵਿੱਚ ਲੂਣ ਅਤੇ ਪਾਣੀ ਉਤਪਾਦ ਦੇ ਰੂਪ ਵਿੱਚ ਉਤਪੰਨ ਹੁੰਦੇ ਹਨ ।

PSEB 7th Class Science Guide ਤੇਜ਼ਾਬ, ਖਾਰ ਅਤੇ ਲੂਣ Textbook Questions and Answers

1. ਖ਼ਾਲੀ ਸਥਾਨ ਭਰੋ

(i) ਤੇਜ਼ਾਬ ਸੁਆਦ ਵਿਚ …………. ਹੁੰਦੇ ਹਨ ।
ਉੱਤਰ-
ਖੱਟੇ,

(ii) ਟਮਸ ਅਤੇ ਹਲਦੀ ………… ਸੂਚਕ ਹਨ । ‘
ਉੱਤਰ-
ਕੁਦਰਤੀ,

(iii) ਫੀਨੌਲਫਥੈਲੀਨ ਤੇਜ਼ਾਬੀ ਘੋਲ ਵਿੱਚ ……….. ਹੈ ।
ਉੱਤਰ-
ਗੁਲਾਬੀ ਹੋ ਜਾਂਦਾ ਹੈ,

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

(iv) ਇੱਕ ਐਸਿਡ ਅਤੇ ਇੱਕ ……… ਦੇ ਵਿੱਚ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਦੀ ਪ੍ਰਤੀਕਿਰਿਆ ਕਿਹਾ ਜਾਂਦਾ ਹੈ ।
ਉੱਤਰ-
ਖਾਰ,

(v) ਕੀੜੀ ਦੇ ਡੰਗ ਵਿੱਚ ……….. ਐਸਿਡ ਹੁੰਦਾ ਹੈ ।
ਉੱਤਰ-
ਫਾਰਮਿਕ,

(vi) ਪੇਟ ਵਿੱਚ ਹਾਈਡੋਕਲੋਰਿਕ ਐਸਿਡ ਦੀ ਵਧੇਰੇ ਉੱਤਪਤੀ ਨੂੰ ………. ਕਹਿੰਦੇ ਹਨ ।
ਉੱਤਰ-
ਐਸੀਡਿਟੀ,

(vii) ਮਿਲਕ ਆਫ਼ ਮੈਗਨੀਸ਼ੀਆ ………. ਸਥਿਤੀ ਵਿੱਚ ਵਰਤਿਆ ਜਾਂਦਾ ਹੈ ।
ਉੱਤਰ-
ਐਸੀਡਿਟੀ ।

2. ਮਿਨਾਨ ਕਰੋ-

ਕਾਲਮ ‘ਏ’ ਕਾਲਮ ‘ਬੀ’
(i) ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ (ੳ) ਉਦਾਸੀਨੀਕਰਨ
(ii) ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦਾ ਹੈ (ਅ) ਜ਼ਿੰਕ ਕਾਰਬੋਨੇਟ
(iii)ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਕਾਰ ਪ੍ਰਤੀਕਿਰਿਆ (ੲ) ਖਾਰੀ ਘੋਲ
(iv) ਫਾਰਮਿਕ ਐਸਿਡ ਹੁੰਦਾ ਹੈ (ਸ) ਕੀੜੀ ਦਾ ਡੰਗ
(v) ਕੈਲਾਮਾਇਨ (ਹ) ਤੇਜ਼ਾਬੀ ਘੋਲ ।

ਉੱਤਰ –

ਕਾਲਮ (ੲ) ਕਾਲਮ ‘ਬੀ
(i) ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ (ੲ) ਖਾਰੀ ਘੋਲ
(ii), ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦਾ ਹੈ (ਹ) ਤੇਜ਼ਾਬੀ ਘੋਲ
(iii) ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਕਾਰ ਤੀਕਿਰਿਆ (ੳ) ਉਦਾਸੀਨੀਕਰਨ
(iv) ਫਾਰਮਿਕ ਐਸਿਡ ਹੁੰਦਾ ਹੈ (ਸ) ਕੀੜੀ ਦਾ ਡੰਗ
(v) ਕੈਲਾਮਾਇਨ (ਅ) ਜ਼ਿੰਕ ਕਾਰਬੋਨੇਟ ।

3. ਸਹੀ ਜਵਾਬ ਚੁਣੋ

(i) ਸਿਰਕੇ ਵਿੱਚ ਹੁੰਦਾ ਹੈ
(ਉ) ਐਸੀਟਿਕ ਐਸਿਡ
(ਅ) ਲੈਕਟਿਕ ਐਸਿਡ
(ਈ) ਸਿਟਰਿਕ ਐਸਿਡ
(ਸ) ਟਾਰਟੈਰਿਕ ਐਸਿਡ ।
ਉੱਤਰ-
(ਉ) ਐਸੀਟਿਕ ਐਸਿਡ ਨੂੰ

(ii) ਇਮਲੀ ਵਿੱਚ ਹੁੰਦਾ ਹੈ
(ਉ) ਐਸੀਟਿਕ ਐਸਿਡ
(ਅ) ਲੈਕਟਿਕ ਐਸਿਡ
(ਈ) ਸਿਟਰਿਕ ਐਸਿਡ
(ਸ) ਟਾਰਟੈਰਿਕ ਐਸਿਡ ।
ਉੱਤਰ-
(ਸ) ਟਾਰਟੈਰਿਕ ਐਸਿਡ ।

(iii) ਕੁਦਰਤੀ ਸੂਚਕ ਦੀ ਉਦਾਹਰਣ ਹੈ
(ਉ) ਲਿਟਮਸ .
(ਅ) ਹਲਦੀ
(ਈ) ਚਾਈਨਾ ਰੋਜ਼ ਦੀਆਂ ਪੰਖੜੀਆਂ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਹਲਦੀ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

(iv) ਤੇਜ਼ਾਬੀ ਘੋਲ ਵਿੱਚ ਲਿਟਮਸ ਦਾ ਰੰਗ
(ਉ) ਜਾਮਣੀ
(ਅ) ਨੀਲਾ
(ਇ) ਲਾਲ
(ਸ) ਗੁਲਾਬੀ ।
ਉੱਤਰ-
(ਇ) ਲਾਲ ।

(v) ਔਲੇ ਵਿੱਚ ਹੁੰਦਾ ਹੈ
(ਉ) ਐਸਕੌਰਬਿਕ ਐਸਿਡ
(ਅ) ਐਸੀਟਿਕ ਐਸਿਡ
(ੲ) ਲੈਕਟਿਕ ਐਸਿਡ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਐਸਕੌਰਬਿਕ ਐਸਿਡ ।

4. ਸਹੀ ਜਾਂ ਗਲਤ –

(i) ਇਮਲੀ ਵਿੱਚ ਸਿਟਰਿਕ ਐਸਿਡ ਮਿਲਦਾ ਹੈ ।
ਉੱਤਰ-
ਗ਼ਲਤ,

(ii) ਕੀੜੀ ਦੇ ਡੰਗ ਵਿੱਚ ਔਗਜ਼ੈਲਿਕ ਐਸਿਡ ਹੁੰਦਾ ਹੈ ।
ਉੱਤਰ-
ਗ਼ਲਤ,

(iii) ਹਲਦੀ ਦਾ ਸੱਤ ਖਾਰੀ ਘੋਲ ਵਿੱਚ ਭੂਰਾ ਲਾਲ ਰੰਗ ਦਿੰਦਾ ਹੈ ।
ਉੱਤਰ-
ਸਹੀ,

(iv) ਸੋਡੀਅਮ ਹਾਈਡੋਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ ।
ਉੱਤਰ-
ਗ਼ਲਤ,

(v) ਤੇਜ਼ਾਬੀ ਮਿੱਟੀ ਦੇ ਉਪਚਾਰ ਲਈ ਜੈਵ ਪਦਾਰਥ ਵਰਤਿਆ ਜਾਂਦਾ ਹੈ ।
ਉੱਤਰ-
ਗ਼ਲਤ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਾਡੇ ਮਿਹਦੇ ਵਿੱਚ ਕਿਹੜਾ ਤੇਜ਼ਾਬ ਨਿਕਲਦਾ ਹੈ ?
ਉੱਤਰ-
ਸਾਡੇ ਮਿਹਦੇ ਵਿੱਚ ਹਾਈਡ੍ਰੋਕਲੋਰਿਕ ਤੇਜ਼ਾਬ ਨਿਕਲਦਾ ਹੈ ।

ਪ੍ਰਸ਼ਨ (ii)
ਕਈ ਦੋ ਐੱ ਸਿਡਸ ਦੇ ਨਾਂ ਲਿਖੋ ।
ਉੱਤਰ-
ਦੋ ਐਂਟੀਸਿਡਸ ਦੇ ਨਾਂ-

  • ਮੈਗਨੀਸ਼ੀਅਮ ਹਾਈਡੋਆਕਸਾਈਡ
  • ਬੇਕਿੰਗ ਸੋਡਾ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ (iii)
ਕੀੜੀ ਡੰਗ ਦੇ ਉਪਚਾਰ ਦੇ ਤੌਰ ‘ਤੇ ਕਿਨ੍ਹਾਂ ਪਦਾਰਥਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਕੀੜੀ ਡੰਗ ਦੇ ਉਪਚਾਰ ਲਈ ਕੈਲਮਾਈਨ ਦਾ ਘੋਲ ਜਾਂ ਬੇਕਿੰਗ ਸੋਡਾ ਵਰਤਿਆ ਜਾਂਦਾ ਹੈ ।

ਪ੍ਰਸ਼ਨ (iv)
ਕੋਈ ਦੋ ਸਿਟਰਿਕ ਫਲਾਂ ਦੇ ਨਾਂ ਦੱਸੋ ।
ਉੱਤਰ-
ਸਿਟਰਸ ਫਲਾਂ ਦੇ ਨਾਂ

  • ਸੰਤਰਾ,
  • ਨੀਂਬੂ,
  • ਅੰਗੁਰ ।

ਪ੍ਰਸ਼ਨ (v)
ਤੇਜ਼ਾਬੀ ਉਤਪਾਦਾਂ ਦੇ ਉਪਚਾਰ ਦੀ ਕੀ ਲੋੜ ਹੈ ?
ਉੱਤਰ-
ਕਾਰਖ਼ਾਨਿਆਂ ਅਤੇ ਫੈਕਟਰੀਆਂ ਦੀ ਰਹਿੰਦ-ਖੂੰਹਦ ਸੁਭਾਵਕ ਰੂਪ ਵਿੱਚ ਤੇਜ਼ਾਬੀ ਹੁੰਦੀ ਹੈ ? ਜੇਕਰ ਇਸ ਨੂੰ ਬਿਨਾਂ ਉਪਚਾਰ ਦੇ ਸਿੱਧਿਆਂ ਹੀ ਸੁੱਟ ਦਿੱਤਾ ਜਾਏ ਤਾਂ ਇਹ ਜਲ ਜੀਵਨ ਨੂੰ ਹਾਨੀ ਪਹੁੰਚਾ ਸਕਦੀ ਹੈ । ਇਹਨਾਂ ਨੂੰ ਬੇਅਸਰ ਕਰਨ ਲਈ ਅਜਿਹੇ ਕੂੜੇ ਵਿੱਚ ਕੁੱਝ ਖਾਰਾਂ ਨੂੰ ਮਿਲਾਇਆ ਜਾਂਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਲਿਟਮਸ ਦਾ ਘੋਲ ਕਿਹੜੇ ਸੋਤ ਤੋਂ ਪ੍ਰਾਪਤ ਕੀਤਾ ਜਾਂਦਾ ਹੈ ? ਇਸ ਘੋਲ ਦੀ ਕੀ ਵਰਤੋਂ ਹੁੰਦੀ ਹੈ ?
ਉੱਤਰ-
ਲਿਟਮਸ ਦਾ ਘੋਲ ਕੁਦਰਤ ਵਿੱਚ ਮਿਲਣ ਵਾਲੇ ਲਾਈਕੇਨਜ਼ ਨਾਮਕ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਲਿਟਸ ਦੇ ਘੋਲ ਵਿੱਚ ਡੁਬੋਈ ਗਈ ਕਾਗਜ਼ ਦੀ ਪੱਟੀ ਸਟਰਿਪ ਨੂੰ ਲਿਟਸ ਪੇਪਰ ਅਤੇ ਘੋਲ ਨੂੰ ਲਿਟਮਸ ਘੋਲ ਕਿਹਾ ਜਾਂਦਾ ਹੈ । ਇਹ ਆਮ ਤੌਰ ‘ਤੇ ਨੀਲੇ ਜਾਂ ਲਾਲ ਰੰਗ ਵਿਚ ਮਿਲਦਾ ਹੈ । ਨੀਲਾ ਲਿਟਮਸ ਤੇਜ਼ਾਬੀ ਘੋਲ ਵਿੱਚ ਘੁਲਣ ‘ਤੇ ਲਾਲ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਲਾਲ ਲਿਟਮਸ ਦਾ ਘੋਲ ਖਾਰੀ ਘੋਲ ਵਿੱਚ ਘੁਲਣ ‘ਤੇ ਨੀਲਾ ਹੋ ਜਾਂਦਾ ਹੈ ।

ਪਸ਼ਨ (ii)
ਕੀ ਕਸ਼ੀਦਤ ਪਾਣੀ ਤੇਜ਼ਾਬੀ, ਖਾਰੀ ਜਾਂ ਉਦਾਸੀਨ ਹੁੰਦਾ ਹੈ ? ਤੁਸੀਂ ਇਸ ਦੀ ਪੁਸ਼ਟੀ ਕਿਵੇਂ ਕਰੋਗੇ ?
ਉੱਤਰ-
ਕਸ਼ੀਦਤ ਪਾਣੀ ਉਦਾਸੀਨ ਹੁੰਦਾ ਹੈ । ਇਸ ਗੱਲ ਦੀ ਪੁਸ਼ਟੀ ਲਿਟਮਸ ਪਾ ਕੇ ਕੀਤੀ ਜਾਂਦੀ ਹੈ ਜਿਸ ਨਾਲ ਇਹ ਮਾਵ (Mauve) ਰੰਗ ਦਿੰਦਾ ਹੈ । ਨੀਲੇ ਅਤੇ ਲਾਲ ਲਿਟਮਸ ਘੋਲ ਨਾਲ ਕਸ਼ੀਦਤ ਪਾਣੀ ਕਿਰਿਆ ਕਰਕੇ ਰੰਗ ਵਿੱਚ ਕੋਈ ਤਬਦੀਲੀ ਨਹੀਂ ਕਰਦਾ ਹੈ ।

ਪ੍ਰਸ਼ਨ (iii)
ਉਦਾਸੀਨੀਕਰਨ ਪ੍ਰਕਿਰਿਆ ਨੂੰ ਉਦਾਹਰਣ ਸਹਿਤ ਸਮਝਾਓ ।
ਉੱਤਰ-
ਉਦਾਸੀਨੀਕਰਨ-ਕਿਸੇ ਤੇਜ਼ਾਬ ਅਤੇ ਖਾਰ ਵਿਚਕਾਰ ਹੋਣ ਵਾਲੀ ਪਤੀਕਿਰਿਆ ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ । ਊਰਜਾ ਨਿਰਮੁਕਤ ਹੋਣ ਦੇ ਨਾਲ-ਨਾਲ ਲੂਣ ਅਤੇ ਪਾਣੀ ਉਤਪਾਦ (ਉਪਜ) ਦੇ ਰੂਪ ਵਿੱਚ ਬਣਦੇ ਹਨ ।
ਤੇਜ਼ਾਬ + ਖਾਰ » ਲੂਣ + ਪਾਣੀ + ਤਾਪ (ਊਰਜਾ)
ਉਦਾਹਰਣ-ਹਾਈਡੋਕਲੋਰਿਕ ਐਸਿਡ + ਸੋਡੀਅਮ ਹਾਈਡੋਆਕਸਾਈਡ → ਸੋਡੀਅਮ ਕਲੋਰਾਈਡ + ਪਾਣੀ + ਊਰਜਾ | ਪ੍ਰਯੋਗ-ਇੱਕ ਪਰਖਨਲੀ ਦੇ ਚੌਥੇ ਭਾਗ ਨੂੰ ਹਲਕੇ । ਹਾਈਡੋਕਲੋਰਿਕ ਐਸਿਡ ਨਾਲ ਭਰੋ । ਹੁਣ ਇਸ ਵਿੱਚ ਫੀਨਾਲਥੈਲੀਨ ਘੋਲ (ਸੂਚਕ) ਦੀਆਂ 2-3 ਬੂੰਦਾਂ ਮਿਲਾਉ ਅਤੇ ਪਰਖਨਲੀ ਦੇ ਘੋਲ ਦਾ ਰੰਗ ਨੋਟ ਕਰੋ । ਹੁਣ ਡਰਾਪਰ ਦੀ ਮਦਦ ਨਾਲ ਸੋਡੀਅਮ ਹਾਈਡੋਆਕਸਾਈਡ (ਖਾਰ) ਦੀਆਂ ਕੁਝ ਬੂੰਦਾਂ ਪਰਖਨਲੀ ਵਿੱਚ ਪਾ ਕੇ ਹੌਲੀ-ਹੌਲੀ ਪਰਖਨਲੀ ਨੂੰ ਹਿਲਾਓ | ਘੋਲ ਨੂੰ ਲਗਾਤਾਰ ਹਿਲਾਉਂਦੇ ਹੋਏ ਇਸ ਵਿੱਚ ਸੋਡੀਅਮ ਹਾਈਡੋਆਕਸਾਈਡ (ਖਾਰ) ਦਾ ਘੋਲ ਤੇਜ਼ਾਬ ਬੰਦ-ਬੰਦ ਕਰਕੇ ਉਦੋਂ ਤਕ ਪਾਉ ਜਦੋਂ ਤੱਕ ਹਲਕਾ ਗੁਲਾਬੀ ਰੰਗ ਨਾ ਆ ਜਾਵੇ ।
PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ 1
ਹੁਣ ਇਸ ਵਿਚ ਹਲਕੇ ਹਾਈਡੋਕਲੋਰਿਕ ਐਸਿਡ ਦੀ ਇੱਕ ਬੂੰਦ ਡਰਾਪਰ ਨਾਲ ਮਿਲਾਉ । ਤੁਸੀਂ ਦੇਖੋਗੇ ਕਿ ਘੋਲ ਦਾ ਰੰਗ ਦੋਬਾਰਾ ਅਲੋਪ ਰੰਗਹੀਣ ਹੋ ਗਿਆ ਹੈ । ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਦੋਂ ਤੱਕ ਘੋਲ ਖਾਰੀ ਹੁੰਦਾ ਹੈ ਉਦੋਂ ਤੱਕ ਫੀਨਾਲਥੈਲੀਨ ਦਾ ਰੰਗ ਗੁਲਾਬੀ ਹੁੰਦਾ ਹੈ ਅਤੇ ਜਦੋਂ ਇਹ ਘੋਲ ਤੇਜ਼ਾਬੀ ਹੋ ਜਾਂਦਾ ਹੈ ਉਸ ਸਮੇਂ ਇਹ ਘੋਲ ਰੰਗਹੀਣ ਹੋ ਜਾਂਦਾ ਹੈ । ਤੇਜ਼ਾਬ ਦੇ ਘੋਲ ਵਿੱਚ ਖਾਰ ਦਾ ਘੋਲ ਮਿਲਾਉਣ ਨਾਲ ਇਹ ਇੱਕ-ਦੂਜੇ ਦੇ ਨਾਲ ਪ੍ਰਤੀਕਿਰਿਆ ਕਰਕੇ ਘੋਲ ਨੂੰ ਉਦਾਸੀਨ ਕਰ ਦਿੰਦੇ ਹਨ । ਅਰਥਾਤ ਤੇਜ਼ਾਬ ਅਤੇ ਖਾਰ ਦੋਨਾਂ ਦਾ ਸੁਭਾਅ ਖ਼ਤਮ ਹੋ ਜਾਂਦਾ ਹੈ ਅਤੇ ਲੂਣ ਅਤੇ ਪਾਣੀ ਉਤਪਾਦ ਵਜੋਂ ਬਣਦੇ ਹਨ । ਇਸ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਕਹਿੰਦੇ ਹਨ ।

ਪ੍ਰਸ਼ਨ (iv)
ਕਿਸੇ ਦੋ ਆਮ ਤੇਜ਼ਾਬਾਂ ਅਤੇ ਦੋ ਆਮ ਖਾਰਾਂ ਦੇ ਨਾਂ ਦੱਸੋ ।
ਉੱਤਰ-
ਆਮ ਸਧਾਰਨ) ਤੇਜ਼ਾਬ-

  • ਹਾਈਡ੍ਰੋਕਲੋਰਿਕ ਐਸਿਡ,
  • ਸਲਫਿਊਰਿਕ ਐਸਿਡ ।

ਆਮ ਸਧਾਰਨ ਖਾਰ-

  1. ਸੋਡੀਅਮ ਹਾਈਡੋਆਕਸਾਈਡ,
  2. ਕੈਲਸ਼ੀਅਮ ਹਾਈਡੋਆਕਸਾਈਡ ।

ਪ੍ਰਸ਼ਨ (v)
ਸੂਚਕ ਕਿਸਨੂੰ ਕਹਿੰਦੇ ਹਨ ? ਇਸਦੀਆਂ ਕਿਸਮਾਂ ਦੇ ਨਾਂ ਦੱਸੋ ਅਤੇ ਹਰ ਇੱਕ ਦੀਆਂ ਦੋ ਉਦਾਹਰਣਾਂ ਦਿਓ ।
ਉੱਤਰ-
ਸੂਚਕ-ਪਦਾਰਥਾਂ ਦੇ ਉਹ ਘੋਲ ਜੋ ਤੇਜ਼ਾਬ, ਖਾਰ ਅਤੇ ਉਦਾਸੀਨ ਪਦਾਰਥਾਂ ਨਾਲ ਕਿਰਿਆ ਕਰਕੇ, ਵੱਖਰੇ-ਵੱਖਰੇ ਰੰਗ ਬਦਲਦੇ ਹਨ, ਉਹਨਾਂ ਨੂੰ ਸੁਚਕ ਕਿਹਾ ਜਾਂਦਾ ਹੈ । ਸੂਚਕ ਦੀਆਂ ਕਿਸਮਾਂ-ਸੂਚਕ ਦੋ ਕਿਸਮ ਦੇ ਹੁੰਦੇ ਹਨ –

  • ਕੁਦਰਤੀ ਸੂਚਕ-ਇਹ ਉਹ ਸੂਚਕ ਹਨ ਜਿਨ੍ਹਾਂ ਨੂੰ ਪੌਦਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ , ਜਿਵੇਂ-ਲਿਟਸ, ਹਲਦੀ, ਚਾਈਨਾ ਰੋਜ਼ ਦੀਆਂ ਪੰਖੜੀਆਂ ਆਦਿ ।
  • ਸੰਸ਼ਲਿਸ਼ਟ ਸੂਚਕ-ਇਹ ਉਹ ਸੂਚਕ ਹਨ, ਜਿਨ੍ਹਾਂ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾਂਦਾ ਹੈ , ਜਿਵੇਂ-ਫੀਨੌਲਫਥੈਲੀਨ ਅਤੇ ਮਿਥਾਈਲ ਔਰੇਂਜ ਆਦਿ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤੇਜ਼ਾਬਾਂ ਅਤੇ ਖਾਰਾਂ ਵਿੱਚ ਅੰਤਰ ਲਿਖੋ ।
ਉੱਤਰ-
ਤੇਜ਼ਾਬਾਂ ਤੇ ਖਾਰਾਂ ਵਿੱਚ ਅੰਤਰ

ਤੇਜ਼ਾਬ ਖਾਰ
(i) ਇਹ ਸੁਆਦ ਵਿੱਚ ਖੱਟੇ ਹੁੰਦੇ ਹਨ । (i) ਇਹ ਸੁਆਦ ਵਿੱਚ ਕੌੜੇ ਹੁੰਦੇ ਹਨ ।
(ii) ਇਹ ਨੀਲੇ ਲਿਟਮਸ ਦੇ ਘੋਲ ਨੂੰ ਲਾਲ ਰੰਗ ਬਦਲ ਦਿੰਦੇ ਹਨ । (ii) ਇਹ ਲਾਲ ਲਿਟਮਸ ਦੇ ਘੋਲ ਨੂੰ ਨੀਲੇ ਰੰਗ ਵਿੱਚ ਵਿੱਚ ਬਦਲ ਦਿੰਦੇ ਹਨ ।
(iii) ਇਹ ਛਹਣ ਤੇ ਸਾਬਣ ਵਰਗੇ ਚੀਕਣੇ ਨਹੀਂ ਜਾਪਦੇ ਹਨ । (iii) ਇਹ ਛੂਹਣ ਤੇ ਸਾਬਣ ਵਰਗੇ ਚੀਕਣੇ ਜਾਪਦੇ ਹਨ ।
(iv) ਇਹ ਫੀਨੌਫਥੈਲੀਨ ਦੇ ਘੋਲ ਨੂੰ ਕੋਈ ਰੰਗ ਨਹੀਂ ਦਿੰਦੇ ਹਨ । (iv) ਇਹ ਫੀਨੌਲਫਥੈਲੀਨ ਦੇ ਘੋਲ ਨਾਲ ਕਿਰਿਆ ਕਰਕੇ  ਉਸਦਾ ਰੰਗ ਗੁਲਾਬੀ ਬਣਾ ਦਿੰਦੇ ਹਨ ।
(v) ਇਹ ਖਾਰਾਂ ਨੂੰ ਉਦਾਸੀਨ ਕਰਕੇ ਲਣ, ਪਾਣੀ ਅਤੇ ਤਾਪ ਉਤਪੰਨ ਕਰਦੇ ਹਨ । (v) ਇਹ ਤੇਜ਼ਾਬਾਂ ਨਾਲ ਕਿਰਿਆ ਕਰਕੇ ਲੂਣ, ਪਾਣੀ ਅਤੇ ਤਾਪ ਪੈਦਾ ਕਰਦੇ ਹਨ ।

ਪ੍ਰਸ਼ਨ (ii)
ਸਿਰਕਾ, ਇਮਲੀ, ਸਿਟਰਿਕ ਫਲਾਂ ਅਤੇ ਦਹੀਂ ਵਿੱਚ ਮਿਲਦੇ ਤੇਜ਼ਾਬ ਦਾ ਨਾਂ ਲਿਖੋ ।
ਉੱਤਰ-

ਪਦਾਰਥ ਤੇਜ਼ਾਬਾਂ ਦਾ ਨਾਂ
(1) ਸਿਰਕਾ (1) ਐਸੀਟਿਕ ਐਸਿਡ
(2) ਇਮਲੀ (2) ਰਟੈਰਿਕ ਐਸਿਡ
(3) ਸਿਟਰਿਕ ਫਲ (3) ਸਿਟਰਿਕ ਐਸਿਡ
(4) ਦਹੀਂ (4) ਲੈਕਟਿਕ ਐਸਿਡ

ਪ੍ਰਸ਼ਨ (iii)
ਤੁਹਾਨੂੰ ਤਿੰਨ ਵੱਖ-ਵੱਖ ਬੋਤਲਾਂ ਵਿੱਚ ਹਾਈਡ੍ਰੋਕਲੋਰਿਕ ਐਸਿਡ, ਸੋਡੀਅਮ ਹਾਈਡੋਆਕਸਾਈਡ ਅਤੇ ਪਾਣੀ ਵਿੱਚ ਦਿੱਤਾ ਗਿਆ ਹੈ । ਤੁਸੀਂ ਕਿਵੇਂ ਪਰਖ ਕਰੋਗੇ ਕਿ ਕਿਹੜੀ ਬੋਤਲ ਵਿੱਚ ਕਿਹੜਾ ਪਦਾਰਥ ਹੈ ?
ਉੱਤਰ-

  1. ਤਿੰਨ ਪਰਖਨਲੀਆਂ ਲਉ । ਹਰੇਕ ਬੋਤਲ ਵਿੱਚੋਂ ਘੋਲ ਦੀਆਂ ਕੁੱਝ ਬੂੰਦਾਂ ਇਹਨਾਂ ਤਿੰਨ ਪਰਖਨਲੀਆਂ ਵਿੱਚ ਵੱਖ-ਵੱਖ ਲਉ । ਹੁਣ ਇਹਨਾਂ ਪਰਖਨਲੀਆਂ ਵਿੱਚ ਫੀਨੌਲਫਥੈਲੀਨ ਘੋਲ ਦੀਆਂ ਤਿੰਨ-ਤਿੰਨ ਬੂੰਦਾਂ ਪਾਉ । ਜਿਸ ਪਰਖਨਲੀ ਵਿੱਚ ਗੁਲਾਬੀ ਰੰਗ ਬਣ ਜਾਂਦਾ ਹੈ ਉਹ ਉਸ ਵਿੱਚ ਪਾਏ ਗਏ ਖਾਰ (ਸੋਡੀਅਮ ਹਾਈਡੋਆਕਸਾਈਡ) ਕਾਰਨ ਹੈ । ਬਾਕੀ ਦੀਆਂ ਦੋਨਾਂ ਪਰਖਨਲੀਆਂ ਵਿੱਚ ਰੰਗ ਨਹੀਂ ਬਦਲੇਗਾ ।
  2. ਪਰਖਨਲੀਆਂ ਨੂੰ ਧੋ ਕੇ ਉਹਨਾਂ ਵਿੱਚ ਪਹਿਲਾਂ ਵਾਂਗ ਹਰੇਕ ਘੋਲ ਦੀਆਂ 5-5 ਬੂੰਦਾਂ ਵੱਖ-ਵੱਖ ਪਰਖਨਲੀ ਵਿੱਚ ਲਉ ॥ ਹੁਣ ਇਹਨਾਂਪਰਖਨਲੀਆਂ ਵਿੱਚ ਨੀਲੇ ਲਿਟਮਸ ਦੀਆਂ ਦੋ-ਦੋ ਬੂੰਦਾਂ ਪਾਓ । ਜਿਸ ਪਰਖਨਲੀ ਵਿੱਚ ਨੀਲਾ ਲਿਟਸ ਲਾਲ ਰੰਗ ਵਿੱਚ ਬਦਲ ਜਾਂਦਾ ਹੈ, ਉਸ ਵਿੱਚ ਤੇਜ਼ਾਬ (ਹਾਈਕਲੋਰਿਕ ਐਸਿਡ ਕਾਰਨ ਹੈ ।
  3. ਹੁਣ ਸਾਨੂੰ ਪਤਾ ਚਲ ਗਿਆ ਕਿ ਤੀਸਰੀ ਪਰਖਨਲੀ ਵਿੱਚ ਪਾਣੀ ਹੈ ਜਿਸ ਵਿੱਚ ਲਾਲ ਅਤੇ ਨੀਲਾ ਲਿਟਮਸ ਬਤੌਰ ਸੂਚਕ ਕੋਈ ਪ੍ਰਭਾਵ ਨਹੀਂ ਦਿਖਾਉਂਦਾ ਹੈ । ਇਸ ਤਰ੍ਹਾਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕਿਸ ਬੋਤਲ ਵਿੱਚ ਕਿਹੜਾ ਘੋਲ (ਪਦਾਰਥ) ਹੈ ।

PSEB Solutions for Class 7 Science ਤੇਜ਼ਾਬ, ਖਾਰ ਅਤੇ ਲੂਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਆਮਲੇ ਵਿੱਚ ਭਰਪੂਰ ਮਾਤਰਾ ਵਿੱਚ ………….. ਹੁੰਦਾ ਹੈ ।
ਉੱਤਰ-
ਐਸਕਾਰਬਿਕ ਐਸਿਡ,

(ii) ਅਪਚਨ ਦੂਰ ਕਰਨ ਲਈ ………….. ਦਾ ਪ੍ਰਯੋਗ ਕੀਤਾ ਜਾਂਦਾ ਹੈ ।
ਉੱਤਰ-
ਐਂਟਐਸਿਡ,

(iii) ਮਿੱਟੀ ਦੇ ਤੇਜ਼ਾਬੀਪਨ ਦਾ ਉਪਚਾਰ …………… ਪਾਉਣ ਨਾਲ ਕੀਤਾ ਜਾਂਦਾ ਹੈ ।
ਉੱਤਰ-
ਬੁਝਿਆ ਹੋਇਆ ਚੂਨਾ,

(iv) …………… ਫੀਨੌਲਫਥੈਲੀਨ ਦੇ ਘੋਲ ਨਾਲ ਕਿਰਿਆ ਕਰਕੇ ਉਸ ਦਾ ਰੰਗ ਗੁਲਾਬੀ ਬਣਾ ਦਿੰਦੇ ਹਨ।
ਉੱਤਰ-
ਖਾਰ,

(v) ਉਦਾਸੀਨੀਕਰਨ ਦੀ ਪ੍ਰਕਿਰਿਆ ਵਿੱਚ ………… ਅਤੇ ……….. ਉਤਪਾਦ ਵਜੋਂ ਉਤਪੰਨ ਹੁੰਦੇ ਹਨ ।
ਉੱਤਰ-
ਲੂਣ, ਪਾਣੀ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

2. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਲਈ (ਉ) ਐਸੀਟਿਕ ਐਸਿਡ
(ii) ਅਪਚਨ (ਅ) ਬੁੱਝਿਆ ਹੋਇਆ ਚੂਨਾ
(iii) ਸਿਰਕਾ (ਇ) ਮਿਲਕ ਆਫ਼ ਮੈਗਨੀਸ਼ੀਆ
(iv) ਮਿੱਟੀ ਦੇ ਤੇਜ਼ਾਬੀਪਨ ਦਾ ਉਪਚਾਰ (ਸ) ਐਸਕਾਰਬਿਕ ਐਸਿਡ

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਔਲੇ (ਸ) ਐਸਕਾਰਬਿਕ ਐਸਿਡ
(ii) ਅਪਚਨ (ਇ) ਮਿਲਕ ਆਫ਼ ਮੈਗਨੀਸ਼ੀਆ
(iii) ਸਿਰਕਾ (ਉ) ਐਸੀਟਿਕ ਐਸਿਡ
(iv) ਮਿੱਟੀ ਦੇ ਤੇਜ਼ਾਬੀਪਨ ਦਾ ਉਪਚਾਰ (ਅ) ਬੁੱਝਿਆ ਹੋਇਆ ਚੂਨਾ

3. ਸਹੀ ਵਿਕਲਪ ਚੁਣੋ

(i) ਦਹੀਂ ਦਾ ਸੁਆਦ ਖੱਟਾ ਹੈ ਇਸ ਲਈ ਇਹ ਹੈ –
(ਉ) ਖਾਰੀ
(ਅ) ਤੇਜ਼ਾਬੀ ।
(ਈ) ਲੂਣੀ
(ਸ) ਇਹਨਾਂ ਵਿੱਚੋਂ ਕੋਈ ਵੀ ਨ ਗੀ |
ਉੱਤਰ-
(ਅ) ਤੇਜ਼ਾਬੀ ।

(ii) ਖਾਰ ਸੁਆਦ ਵਿੱਚ ਹੁੰਦੇ ਹਨ
(ੳ) ਖੱਟੇ
(ਅ) ਨਸਦੀਨ
(ਇ) ਕੜਵੇ (ਕੌੜੇ)
(ਸ) ਇਹਨਾਂ ਵਿੱਚੋਂ ਕੋਈ ਵੀ ਨ ਗੀ |
ਉੱਤਰ-
(ੲ) ਕੜਵੇ (ਕੌੜੇ) ।

(iii) ਸਿਰਕੇ ਵਿੱਚ ਮਿਲਣ ਵਾਲਾ ਤੇਜ਼ਾਬ ਹੈ
(ਉ) ਫਾਰਮਿਕ ਤੇਜ਼ਾਬ
(ਅ) ਸਿਟਰਿਕ ਤੇਜ਼ਾਬ
(ਇ) ਐਸਿਟਿਕ ਤੇਜ਼ਾਬ
(ਸ) ਲੈਕਟਿਕ ਤੇਜ਼ਾਬ ।
ਉੱਤਰ-
(ੲ) ਐਸਿਟਿਕ ਤੇਜ਼ਾਬ ।

(iv) ਦਹੀਂ ਵਿੱਚ ਮਿਲਣ ਵਾਲਾ ਤੇਜ਼ਾਬ ਹੈ
(ਉ) ਐਸਿਟਿਕ ਤੇਜ਼ਾਬ
(ਅ) ਫਾਰਮਿਕ ਤੇਜ਼ਾਬ
(ਇ) ਸਿਟਰਿਕ ਤੇਜ਼ਾਬ
(ਸ) ਲੈਕਟਿਕ ਤੇਜ਼ਾਬ ।
ਉੱਤਰ-
(ਸ) ਲੈਕਟਿਕ ਤੇਜ਼ਾਬ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

(v) ਚੂਨੇ ਦੇ ਪਾਣੀ ਵਿੱਚ ਕਿਹੜਾ ਖਾਰ ਪਾਇਆ ਜਾਂਦਾ ਹੈ ?
(ਉ) ਕੈਲਸ਼ੀਅਮ ਹਾਈਡਰੋਆਕਸਾਈਡ
(ਅ) ਸੋਡੀਅਮ ਹਾਈਡਰੋਆਕਸਾਈਡ
(ਈ) ਮੈਗਨੀਸ਼ੀਅਮ ਹਾਈਡਰੋਆਕਸਾਈਡ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਕੈਲਸ਼ੀਅਮ ਹਾਈਡਰੋਆਕਸਾਈਡ |

(vi) ਤੇਜ਼ਾਬੀ ਘੋਲ
(ਉ) ਲਾਲ ਲਿਮਸ ਪੇਪਰ ਨੂੰ ਨੀਲਾ ਕਰਦਾ ਹੈ
(ਅ) ਨੀਲੇ ਲਿਟਮਸ ਪੇਪਰ ਨੂੰ ਲਾਲ ਕਰਦਾ ਹੈ
(ਈ) ਨੀਲੇ ਲਿਟਸ ਅਤੇ ਲਾਲ ਲਿਟਮਸ ਪੇਪਰ ਉੱਤੇ ਕੋਈ ਅਸਰ ਨਹੀਂ ਹੁੰਦਾ।
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਨੀਲੇ ਲਿਟਮਸ ਪੇਪਰ ਨੂੰ ਲਾਲ ਕਰਦਾ ਹੈ ।

4. ਹੇਠ ਲਿਖਿਆਂ ਕਥਨਾਂ ਵਿੱਚੋਂ ਠੀਕ ਜਾਂ ਗ਼ਲਤ ਦੱਸੋ

(i) ਨਾਈਟਿਕ ਐਸਿਡ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ ।
ਉੱਤਰ-
ਗਲਤ,

(ii) ਸੋਡੀਅਮ ਹਾਈਡੋਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ ।
ਉੱਤਰ-
ਗ਼ਲਤ,

(iii) ਸੋਡੀਅਮ ਹਾਈਡੋਕਸਾਈਡ ਅਤੇ ਹਾਈਡੋਕਲੋਰਿਕ ਐਸਿਡ ਇੱਕ-ਦੂਜੇ ਨੂੰ ਉਦਾਸੀਨ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ ।
ਉੱਤਰ-
ਠੀਕ,

(iv) ਸੂਚਕ ਉਹ ਪਦਾਰਥ ਹੈ, ਜੋ ਤੇਜ਼ਾਬੀ ਅਤੇ ਖਾਰੀ ਘੋਲਾਂ ਵਿੱਚ ਵੱਖ ਰੰਗ ਵਿਖਾਉਂਦਾ ਹੈ ।
ਉੱਤਰ-
ਠੀਕ,

(v) ਦੰਦਾਂ ਦਾ ਖ਼ਰਾਬ ਹੋਣਾ, ਖਾਰ ਦੀ ਮੌਜੂਦਗੀ ਦੇ ਕਾਰਨ ਹੁੰਦਾ ਹੈ ।
ਗ਼ਲਤ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਸਾਇਣਿਕ ਪ੍ਰਕਿਰਤੀ ਦੇ ਆਧਾਰ ‘ ਤੇ ਵਿਭਿੰਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  1. ਤੇਜ਼ਾਬ
  2. ਖਾਰ
  3. ਉਦਾਸੀਨ ।

ਪ੍ਰਸ਼ਨ 2.
ਕੁਝ ਅਜਿਹੇ ਪਦਾਰਥਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰਾਕਿਰਤਿਕ ਤੇਜ਼ਾਬ ਮੌਜੂਦ ਹੋਵੇ ।
ਉੱਤਰ-
ਦਹੀਂ, ਨਿੰਬੂ ਦਾ ਰਸ, ਸੰਤਰੇ ਦਾ ਰਸ, ਸਿਰਕਾ |

ਪ੍ਰਸ਼ਨ 3.
ਖਾਰੀ ਸੁਭਾਅ ਵਾਲੇ ਕੁੱਝ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਕੱਪੜੇ ਧੋਣ ਵਾਲਾ ਸੋਡਾ, ਬੇਕਿੰਗ ਸੋਡਾ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 4.
ਉਸ ਪਦਾਰਥ ਦਾ ਨਾਂ ਦੱਸੋ ਜਿਹੜਾ ਰਸਾਇਣਿਕ ਯੌਗਿਕਾਂ ਦੇ ਸੁਭਾਅ ਦਾ ਪਰੀਖਣ ਕਰਨ ਲਈ ਵਰਤਿਆ ਜਾਂਦਾ ਹੈ ?
ਉੱਤਰ-
ਸੂਚਕ ।

ਪ੍ਰਸ਼ਨ 5.
ਕੋਈ ਤਿੰਨ ਪ੍ਰਕਿਰਤਿਕ ਸੂਚਕਾਂ ਦੇ ਨਾਂ ਲਿਖੋ ।
ਉੱਤਰ-

  • ਹਲਦੀ
  • ਟਮਸ
  • ਚਾਈਨਾ ਰੋਜ਼ ਦੀਆਂ ਪੱਤੀਆਂ ।

ਪ੍ਰਸ਼ਨ 6.
ਕਿਹੜਾ ਤੇਜ਼ਾਬ ਦਹੀਂ ਵਿੱਚ ਮੌਜੂਦ ਹੁੰਦਾ ਹੈ ?
ਉੱਤਰ-
ਲੈਕਟਿਕ ਐਸਿਡ ।

ਪ੍ਰਸ਼ਨ 7.
ਐਸੀਟਿਕ ਐਸਿਡ ਦਾ ਸਾਧਾਰਨ ਨਾਂ ਕੀ ਹੈ ?
ਉੱਤਰ-
ਸਿਰਕਾ ।

ਪ੍ਰਸ਼ਨ 8.
ਆਮਲੇ ਵਿੱਚ ਕਿਹੜਾ ਤੇਜ਼ਾਬ ਭਰਪੂਰ ਮਾਤਰਾ ਵਿੱਚ ਹੁੰਦਾ ਹੈ ?
ਉੱਤਰ-
ਐਸਕਾਰਬਿਕ ਐਸਿਡ ।

ਪ੍ਰਸ਼ਨ 9.
ਚੂਨੇ ਦੇ ਪਾਣੀ ਦਾ ਰਸਾਇਣਿਕ ਨਾਂ ਕੀ ਹੈ ਅਤੇ ਇਸ ਦਾ ਸੁਭਾਅ ਕੀ ਹੁੰਦਾ ਹੈ ?
ਉੱਤਰ-
ਚੂਨੇ ਦੇ ਪਾਣੀ ਦਾ ਰਸਾਇਣਿਕ ਨਾਂ ਕੈਲਸ਼ੀਅਮ ਹਾਈਡ੍ਰੋਕਸਾਈਡ ਹੈ ਅਤੇ ਇਹ ਖਾਰੀ ਸੁਭਾਅ ਦਾ ਹੁੰਦਾ ਹੈ ।

ਪ੍ਰਸ਼ਨ 10.
ਸਾਬਣ ਬਣਾਉਣ ਲਈ ਕਿਸ ਖਾਰ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਸੋਡੀਅਮ ਹਾਈਡੋਕਸਾਈਡ ।

ਪ੍ਰਸ਼ਨ 11.
ਅਮੋਨੀਅਮ ਹਾਈਡੁਕਸਾਈਡ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਖਿੜਕੀਆਂ ਸਾਫ਼ ਕਰਨ ਲਈ ਅਪਮਾਜਕ ਡਿਟਰਜੈਂਟ) ਵਜੋਂ ।

ਪ੍ਰਸ਼ਨ 12.
ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਲਾਈਕੇਨਜ਼ ਤੋਂ ।

ਪ੍ਰਸ਼ਨ 13.
ਉਦਾਸੀਨ ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਦਾਸੀਨ ਪਦਾਰਥ-ਉਹ ਪਦਾਰਥ ਜੋ ਨੀਲੇ ਜਾਂ ਲਾਲ ਲਿਟਮਸ ਦਾ ਰੰਗ ਨਹੀਂ ਬਦਲਦੇ, ਉਦਾਸੀਨ ਪਦਾਰਥ ਅਖਵਾਉਂਦੇ ਹਨ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਰਾਂ ਦੇ ਗੁਣ ਲਿਖੋ ।
ਉੱਤਰ-
ਖਾਰਾਂ ਦੇ ਗੁਣ –

  1. ਖਾਰ ਸੁਆਦ ਵਿੱਚ ਕੌੜੇ ਹੁੰਦੇ ਹਨ ।
  2. ਸਾਰੀਆਂ ਖਾਰਾਂ ਛੂਹਣ ਤੇ ਸਾਬਣ ਵਾਂਗ ਚੀਕਣੀਆਂ ਹੁੰਦੀਆਂ ਹਨ ।
  3. ਖਾਰ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ ।
  4. ਖਾਰ ਫੀਨੌਲਫਥੈਲੀਨ ਦੇ ਘੋਲ ਨਾਲ ਗੁਲਾਬੀ ਰੰਗ ਦਿੰਦੇ ਹਨ ।

ਪ੍ਰਸ਼ਨ 2.
ਤੇਜ਼ਾਬਾਂ ਦੇ ਗੁਣ ਲਿਖੋ ।
ਉੱਤਰ-
ਤੇਜ਼ਾਬਾਂ ਦੇ ਗੁਣ

  • ਤੇਜ਼ਾਬ ਸੁਆਦ ਵਿੱਚ ਖੱਟੇ ਹੁੰਦੇ ਹਨ ।
  • ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ ।
  • ਤੇਜ਼ਾਬਾਂ ਵਿੱਚ ਹਾਈਡਰੋਜਨ ਪਰਮਾਣੂ ਉਪਸਥਿਤ ਹੁੰਦੇ ਹਨ ।
  • ਤੇਜ਼ਾਬ, ਖਾਰਾਂ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ । ਇਸ ਅਭਿਕਿਰਿਆ ਨੂੰ ਉਦਾਸੀਨੀਕਰਨ ਆਖਦੇ ਹਨ ।

ਪ੍ਰਸ਼ਨ 3.
ਸੂਚਕ ਕੀ ਹੁੰਦੇ ਹਨ ? ਕਿਸੇ ਇੱਕ ਸੂਚਕ ਦਾ ਨਾਂ ਲਿਖੋ ।
ਉੱਤਰ-
ਸੂਚਕ-ਉਹ ਰਸਾਇਣ ਜਾਂ ਪਦਾਰਥ, ਜੋ ਤੇਜ਼ਾਬ ਅਤੇ ਖਾਰ ਨਾਲ ਭਿੰਨ-ਭਿੰਨ ਰੰਗ ਦਿੰਦੇ ਹਨ, ਸੂਚਕ ਅਖਵਾਉਂਦੇ ਹਨ । ਲਾਈਕੇਨ ਇੱਕ ਸੂਚਕ ਹੈ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 4.
ਉਦਾਸੀਨੀਕਰਨ ਕਿਰਿਆ ਕੀ ਹੈ ?
ਉੱਤਰ-
ਉਦਾਸੀਨੀਕਰਨ ਕਿਰਿਆ-ਕਿਸੇ ਤੇਜ਼ਾਬ (ਐਸਿਡ) ਅਤੇ ਖਾਰ (ਐਲਕਲੀ ਦੇ ਵਿੱਚ ਹੋਣ ਵਾਲੀ ਪ੍ਰਤੀਕਿਰਿਆ ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ । ਅਜਿਹੀ ਪ੍ਰਤੀਕਿਰਿਆ ਦੀ ਉਪਜ ਵਿੱਚ ਊਰਜਾ ਦੇ ਨਿਰਮੁਕਤ ਹੋਣ ਦੇ ਨਾਲਨਾਲ ਲੂਣ ਅਤੇ ਪਾਣੀ ਬਣਦੇ ਹਨ ।
PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ 2

ਪ੍ਰਸ਼ਨ 5.
ਲੂਣ ਕਿਵੇਂ ਬਣਦੇ ਹਨ ?
ਉੱਤਰ-
ਲੂਣ-ਤੇਜ਼ਾਬ ਅਤੇ ਖਾਰ ਦੀ ਪਰਸਪਰ ਕਿਰਿਆ ਤੋਂ ਉਪਜ ਦੇ ਰੂਪ ਵਿੱਚ ਲੂਣ ਪ੍ਰਾਪਤ ਹੁੰਦਾ ਹੈ ।
ਉਦਾਹ ਰਨ-
PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ 3

ਪ੍ਰਸ਼ਨ 6.
ਤੁਹਾਨੂੰ ਤਿੰਨ ਦ੍ਰਵ ਦਿੱਤੇ ਗਏ ਹਨ, ਇੱਕ ਹਾਈਡ੍ਰੋਕਲੋਰਿਕ ਐਸਿਡ ਹੈ, ਦੂਜਾ ਸੋਡੀਅਮ ਹਾਈਡੁਕਸਾਈਡ ਅਤੇ ਤੀਜਾ ਖੰਡ ਦਾ ਘੋਲ ਹੈ । ਤੁਸੀਂ ਹਲਦੀ ਨੂੰ ਸੂਚਕ ਦੇ ਰੂਪ ਵਿੱਚ ਵਰਤ ਕੇ ਉਨ੍ਹਾਂ ਦੀ ਪਛਾਣ ਕਿਵੇਂ ਕਰੋਗੇ ?
ਉੱਤਰ-
ਹਲਦੀ ਇੱਕ ਪ੍ਰਾਕਿਰਤਕ ਸੂਚਕ ਹੈ । ਹਲਦੀ ਪਾਊਡਰ ਦੀਆਂ ਪੱਟੀਆਂ ਬਣਾਈਆਂ ਜਾਂਦੀਆਂ ਹਨ । ਇਹ ਖਾਰ ਨਾਲ ਕਿਰਿਆ ਕਰਕੇ ਲਾਲ ਰੰਗ ਦਿੰਦੀ ਹੈ, ਪਰੰਤੂ ਤੇਜ਼ਾਬੀ ਅਤੇ ਉਦਾਸੀਨ ਘੋਲ ਦਾ ਇਸ ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ । ਹੁਣ ਹਲਦੀ ਵਿੱਚ ਖਾਰ ਪਾਉ । ਹਲਦੀ ਦਾ ਰੰਗ ਲਾਲ ਹੋ ਜਾਵੇਗਾ । ਹੁਣ ਬਾਕੀ ਬਚੇ ਦੋ ਘੋਲਾਂ ਵਿੱਚੋਂ ਇੱਕ ਘੋਲ ਦੀਆਂ ਕੁਝ ਬੂੰਦਾਂ ਪਾਉ । ਜੇਕਰ ਹਲਦੀ ਦਾ ਪੀਲਾ ਰੰਗ ਵਾਪਸ ਆ ਜਾਂਦਾ ਹੈ ਤਾਂ ਘੋਲ ਤੇਜ਼ਾਬ ਹੈ, ਨਹੀਂ ਤਾਂ ਇਹ ਘੋਲ ਚੀਨੀ ਦਾ ਘੋਲ ਹੋਵੇਗਾ ।

ਪ੍ਰਸ਼ਨ 7.
ਨੀਲੇ ਲਿਟਮਸ ਪੇਪਰ ਨੂੰ ਇੱਕ ਘੋਲ ਵਿੱਚ ਡੁਬੋਇਆ ਗਿਆ ਹੈ । ਇਹ ਨੀਲਾ ਹੀ ਰਹਿੰਦਾ ਹੈ । ਘੋਲ ਦਾ ਸੁਭਾਅ ਕੀ ਹੈ ? ਸਮਝਾਓ ।
ਉੱਤਰ-
ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ । ਹੁਣ ਕਿਉਂਕਿ ਘੋਲ ਵਿੱਚ ਨੀਲੇ ਲਿਟਮਸ ਪੇਪਰ ਨੂੰ ਡੁਬਾਉਣ ਤੇ ਪਤਾ ਲੱਗਿਆ ਕਿ ਇਸ ਦਾ ਰੰਗ ਨਹੀਂ ਬਦਲਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਦਿੱਤਾ ਗਿਆ ਘੋਲ ਤੇਜ਼ਾਬ ਨਹੀਂ ਹੈ । ਇਹ ਘੋਲ ਖਾਰ ਜਾਂ ਉਦਾਸੀਨ ਸੁਭਾਅ ਦਾ ਹੋ ਸਕਦਾ ਹੈ ।

ਪਸ਼ਨ 8.
ਸਮਝਾਓ, ਅਜਿਹਾ ਕਿਉਂ ਹੁੰਦਾ ਹੈ :
(ਉ) ਜਦੋਂ ਤੁਸੀਂ ਐਸਡਿਟੀ ਤੋਂ ਪੀੜਤ ਹੁੰਦੇ ਹੋ, ਤਾਂ ਐੱ ਸਿਡ ਦੀ ਗੋਲੀ ਲੈਂਦੇ ਹੋ ।
(ਅ) ਜਦੋਂ ਕੀੜੀ ਲੜਦੀ ਹੈ, ਤਾਂ ਚਮੜੀ ਉੱਤੇ ਕੈਲਾਮਾਈਨ ਦਾ ਘੋਲ ਲਗਾਇਆ ਜਾਂਦਾ ਹੈ ।
(ੲ) ਕਾਰਖ਼ਾਨੇ ਦੇ ਵਿਅਰਥ ਪਦਾਰਥਾਂ ਨੂੰ ਜਲ ਭੰਡਾਰਾਂ ਵਿੱਚ ਵਹਾਉਣ ਤੋਂ ਪਹਿਲਾਂ ਉਸ ਨੂੰ ਉਦਾਸੀਨ ਕੀਤਾ ਜਾਂਦਾ ਹੈ ।
ਉੱਤਰ-
(ਉ) ਐਸਡਿਟੀ ਦੇ ਉਪਚਾਰ ਲਈ ਐਂਟਐਸਿਡ ਦੀ ਗੋਲੀ ਦਾ ਪ੍ਰਭਾਵ-ਐਸਡਿਟੀ ਦੇ ਪ੍ਰਭਾਵ ਨੂੰ ਸਮਾਪਤ ਕਰਨ ਲਈ ਐਂਟੀਸਿਡ (ਮਿਲਕ ਆਫ਼ ਮੈਗਨੀਸ਼ੀਅਮ ਦੀ ਗੋਲੀ ਦਿੱਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਮੈਗਨੀਸ਼ੀਅਮ ਹਾਈਡੋਕਸਾਈਡ ਹੁੰਦਾ ਹੈ ਜੋ ਐਸਿਡ ਨੂੰ ਉਦਾਸੀਨ ਕਰ ਦਿੰਦਾ ਹੈ ।

(ਅ) ਕੀੜੀ ਦੇ ਲੜ ਜਾਣ ਤੇ ਕੈਲਾਮਾਈਨ ਦਾ ਉਪਯੋਗ-ਕੀੜੀ ਦੇ ਡੰਗ ਵਿੱਚ ਫਾਰਮਿਕ ਐਸਿਡ ਹੁੰਦਾ ਹੈ ਜਿਸਨੂੰ ਉਦਾਸੀਨ ਕਰਨ ਲਈ ਕੈਲਾਮਾਈਨ (ਜ਼ਿੰਕ ਕਾਰਬੋਨੇਟ ਦੇ ਘੋਲ ਦਾ ਉਪਯੋਗ ਕੀਤਾ ਜਾਂਦਾ ਹੈ ।

(ੲ) ਕਾਰਖਾਨੇ ਦੇ ਵਿਅਰਥ ਪਦਾਰਥ ਨੂੰ ਜਲ ਭੰਡਾਰ ਵਿੱਚ ਵਹਾਉਣ ਤੋਂ ਪਹਿਲਾਂ ਉਦਾਸੀਨ ਕਰਨਾ-ਕਾਰਖ਼ਾਨਿਆਂ ਤੋਂ ਨਿਕਲੇ ਹੋਏ ਵਿਅਰਥ ਪਦਾਰਥ ਵਧੇਰੇ ਕਰਕੇ ਤੇਜ਼ਾਬੀ ਪ੍ਰਕਿਰਤੀ ਦੇ ਹੁੰਦੇ ਹਨ । ਉਨ੍ਹਾਂ ਨੂੰ ਉਦਾਸੀਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਜਲੀ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਲਈ ਉਹਨਾਂ ਦੀ ਖਾਰੇ ਪਦਾਰਥਾਂ ਨਾਲ ਕਿਰਿਆ ਕਰਕੇ ਉਦਾਸੀਨ ਬਣਾ ਦਿੱਤਾ ਜਾਂਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਉਦਾਸੀਕਰਨ ਦੇ ਕੀ-ਕੀ ਉਪਯੋਗ ਹਨ ? ਵਿਸਥਾਰ ਨਾਲ ਸਮਝਾਓ ।
ਉੱਤਰ-
1. ਐਂਟਾਸਿਡਸ ਵਜੋਂ-ਅਸੀਂ ਜਾਣਦੇ ਹਾਂ ਕਿ ਪੇਟ ਦੇ ਅੰਦਰ ਮਿਹਦਾ ਤੇਜ਼ਾਬ ਪੈਦਾ ਹੁੰਦੇ ਹਨ ਜਿਨ੍ਹਾਂ ਵਿੱਚ ਹਾਈਡੋਕਲੋਰਿਕ ਐਸਿਡ ਹੁੰਦਾ ਹੈ ਜੋ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ | ਪਰੰਤੁ ਇਸਦੀ ਮਾਤਰਾ ਜ਼ਿਆਦਾ ਹੋਣ ਤੇ ਬਦਹਜ਼ਮੀ, ਪੇਟ ਵਿੱਚ ਦਰਦ ਅਤੇ ਜਲਣ ਦਾ ਕਾਰਨ ਬਣਦਾ ਹੈ, ਜਿਸਨੂੰ ਐਸਿਡਿਟੀ ਕਹਿੰਦੇ ਹਾਂ । ਇਸ ਵਾਧੂ ਐਸਿਡ ਨੂੰ ਉਦਾਸੀਨ ਕਰਨ ਲਈ, ਕੁੱਝ ਹਲਕੇ ਖਾਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਦਰਦ ਤੋਂ ਰਾਹਤ ਮਿਲ ਸਕੇ । ਅਜਿਹੇ ਪਦਾਰਥਾਂ ਨੂੰ ਐੱਸਿਡਸ ਕਿਹਾ ਜਾਂਦਾ ਹੈ, ਜਿਵੇਂ ਕਿ ਮਿਲਕ ਆਫ਼ ਮੈਗਨੀਸ਼ੀਆ (ਮੈਗਨੀਸ਼ੀਅਮ ਹਾਈਡੋਕਸਾਈਡ), ਬੇਕਿੰਗ ਸੋਡਾ ਆਦਿ ।

2. ਕੀਟਾਂ ਦੇ ਡੰਗ ਦੇ ਉਪਚਾਰ ਵਜੋਂਵੱਖ-ਵੱਖ ਪ੍ਰਜਾਤੀ ਦੇ ਕੀਟ ਜਿਵੇਂ-ਕੀੜੇ, ਸ਼ਹਿਦ ਦੀਆਂ ਮੱਖੀਆਂ, ਭੰਡ, ਮੱਕੜੀਆਂ ਅਤੇ ਕੀੜੀਆਂ ਆਦਿ ਜਦੋਂ ਸਾਡੇ ਸਰੀਰ ‘ਤੇ ਡੰਗ ਮਾਰਦੇ ਹਨ ਤਾਂ ਸਰੀਰ ਵਿਚ ਫਾਰਮਿਕ ਐਸਿਡ ਛੱਡ ਦਿੰਦੇ ਹਨ । ਫਾਰਮਿਕ ਐਸਿਡ ਨੂੰ ਕੁੱਝ ਹਲਕੇ ਖਾਰ, ਜਿਵੇਂ ਬੈਂਕਿੰਗ ਸੋਡਾ ਜਾਂ ਕੈਮਿਨ ਘੋਲ ਨਾਲ ਉਦਾਸੀਨੀਕਰਣ ਦੁਆਰਾ ਬੇਅਸਰ ਕਰਕੇ ਐਸਿਡ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ।

3. ਮਿੱਟੀ ਦੇ ਤੇਜ਼ਾਬੀਪਨ ਅਤੇ ਖਾਰੀਪਨ ਦੇ ਉਪਚਾਰ ਵਜੋਂ-ਕੁੱਝ ਪਦਾਰਥਾਂ ਦੀ ਹੋਂਦ ਕਾਰਨ ਮਿੱਟੀ ਜ਼ਿਆਦਾ ਤੇਜ਼ਾਬੀ ਜਾਂ ਜ਼ਿਆਦਾ ਖਾਰੀ ਹੋ ਜਾਂਦੀ ਹੈ । ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ, ਮਿੱਟੀ ਨੂੰ ਤੇਜ਼ਾਬੀ ਬਣਾਉਂਦੀ ਹੈ । ਪੌਦਿਆਂ ਦੇ ਸਹੀ ਵਾਧੇ ਅਤੇ ਵਿਕਾਸ ਲਈ ਮਿੱਟੀ ਉਦਾਸੀਨ ਹੋਣੀ ਚਾਹੀਦੀ ਹੈ । ਇਸ ਲਈ ਮਿੱਟੀ ਦੀ ਪਰਖ਼ ਕੀਤੀ ਜਾਂਦੀ ਹੈ ਅਤੇ ਜੇਕਰ ਇਹ ਤੇਜ਼ਾਬੀ ਹੈ, ਤਾਂ ਇਸ ਦਾ ਇਲਾਜ ਚੁਨਾ ਕੈਲਸ਼ੀਅਮ ਆਕਸਾਈਡ), ਬੁਝਿਆ ਹੋਇਆ ਚੂਨਾ ਕੈਲਸ਼ੀਅਮ ਹਾਈਡੋਕਸਾਈਡ ਆਦਿ ਨਾਲ ਕੀਤਾ ਜਾਂਦਾ ਹੈ । ਪਰ ਜੇਕਰ ਮਿੱਟੀ ਖਾਰੀ ਹੈ, ਤਾਂ ਇਸ ਨੂੰ ਜੈਵਿਕ ਪਦਾਰਥ ਨਾਲ ਮਿਲਾਇਆ ਜਾਂਦਾ ਹੈ ਜੋ ਤੇਜ਼ਾਬ ਛੱਡਦਾ ਹੈ ਅਤੇ ਮਿੱਟੀ ਵਿਚ ਮੌਜੂਦ ਖਾਰ ਨੂੰ ਉਦਾਸੀਨ ਕਰ ਦਿੰਦਾ ਹੈ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

4. ਕਾਰਖਾਨਿਆਂ ਤੋਂ ਨਿਕਲੇ ਅਪਸ਼ਿਸ਼ਟਾਂ ਦੇ ਉਪਚਾਰ ਵਜੋਂ-ਕਾਰਖ਼ਾਨਿਆਂ ਅਤੇ ਫੈਕਟਰੀਆਂ ਦੇ ਅਪਸ਼ਿਸ਼ਟ ਸੁਭਾਵਕ ਰੂਪ ਵਿੱਚ ਤੇਜ਼ਾਬੀ ਹੁੰਦੇ ਹਨ । ਜੇ ਇਸ ਨੂੰ ਸਿੱਧਿਆਂ ਹੀ ਸੁੱਟ ਦਿੱਤਾ ਜਾਂਦਾ ਹੈ ਤਾਂ ਇਹ ਜਲ-ਜੀਵਨ ਨੂੰ ਪ੍ਰਭਾਵਿਤ ਕਰਕੇ ਹਾਨੀ ਪਹੁੰਚਾ ਸਕਦੇ ਹਨ । ਇਸ ਲਈ ਤੇਜ਼ਾਬੀ ਰਹਿੰਦ-ਖੂੰਹਦ ਨੂੰ ਉਦਾਸੀਨ ਕਰਨਾ ਜ਼ਰੂਰੀ ਹੈ । ਇਸ ਲਈ ਇਸ ਦਾ ਉਪਚਾਰ ਕਰਨ ਲਈ ਕੁੱਝ ਖਾਰਾ ਨੂੰ ਮਿਲਾਇਆ ਜਾਂਦਾ ਹੈ ।

PSEB 7th Class Science Solutions Chapter 4 ਤਾਪ

Punjab State Board PSEB 7th Class Science Book Solutions Chapter 4 ਤਾਪ Textbook Exercise Questions and Answers.

PSEB Solutions for Class 7 Science Chapter 4 ਤਾਪ

PSEB 7th Class Science Guide ਤਾਪ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 36 )

ਪ੍ਰਸ਼ਨ 1.
ਸਾਡੇ ਸਰੀਰ ਦਾ ਆਮ ਤਾਪਮਾਨ ……… °C ਹੈ ।
ਉੱਤਰ-
ਸਾਡੇ ਸਰੀਰ ਦਾ ਆਮ ਤਾਪਮਾਨ 37°C ਹੈ ।

ਪ੍ਰਸ਼ਨ 2.
ਡਾਕਟਰੀ ਥਰਮਾਮੀਟਰ 45°C ਤਾਪਮਾਨ ਮਾਪ ਸਕਦਾ ਹੈ । (ਠੀਕ/ਗ਼ਲਤ)
ਉੱਤਰ-
ਗਲਤ ।

ਸੋਚੋ ਅਤੇ ਉੱਤਰ ਦਿਓ : (ਪੇਜ 37)

ਪ੍ਰਸ਼ਨ 1.
ਥਰਮਾਮੀਟਰ ਨੂੰ ਉਸਦੇ ਬਲਬ ਤੋਂ ਪਕੜੋ । (ਠੀਕ/ਗ਼ਲਤ)
ਉੱਤਰ-
ਗਲਤ ॥

ਪ੍ਰਸ਼ਨ 2.
ਥਰਮਾਮੀਟਰ ਬੀਕਰ ਦੇ ………. ਨੂੰ ਨਹੀਂ ਛੂਹਣਾ ਚਾਹੀਦਾ ।
ਉੱਤਰ-
ਥਰਮਾਮੀਟਰ ਬੀਕਰ ਦੇ ਤਲੇ ਜਾਂ ਪਾਸਿਆਂ ਨੂੰ ਨਹੀਂ ਛੂਹਣਾ ਚਾਹੀਦਾ ।

ਸੋਚੋ ਅਤੇ ਉੱਤਰ ਦਿਓ : (ਪੇਜ 39)

ਪ੍ਰਸ਼ਨ 1.
ਭੋਜਨ ਪਕਾਉਣ ਵਾਲੇ ਬਰਤਨਾਂ ਦੇ ਹੈਂਡਲ ਤਾਪ ਦੇ ਚਾਲਕ ਹੁੰਦੇ ਹਨ । (ਠੀਕ/ਗਲਤ)
ਉੱਤਰ-
ਗਲਤ ।

ਪ੍ਰਸ਼ਨ 2.
ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਦਾ ਹੈਂਡਲ ਤਾਪ ਦਾ ਸੁਚਾਲਕ ਹੁੰਦਾ ਹੈ । (ਠੀਕ/ਗਲਤ)
ਉੱਤਰ-
ਗ਼ਲਤ ।

PSEB 7th Class Science Solutions Chapter 4 ਤਾਪ

ਸੋਚੋ ਅਤੇ ਉੱਤਰ ਦਿਓ : (ਪੇਜ 40)

ਪ੍ਰਸ਼ਨ 1.
ਕਮਰਿਆਂ ਦੇ ਰੋਸ਼ਨਦਾਨਾਂ ਰਾਹੀਂ ਠੰਢੀ ਹਵਾ ਬਾਹਰ ਨਿਕਲਦੀ ਹੈ । (ਠੀਕ/ਗਲਤ)
ਉੱਤਰ-
ਗਲਤ ।

ਪ੍ਰਸ਼ਨ 2.
ਤਰਲ ਪਦਾਰਥਾਂ ਨੂੰ ਹਮੇਸ਼ਾਂ ਹੇਠਾਂ ਤੋਂ ਗਰਮ ਕੀਤਾ ਜਾਂਦਾ ਹੈ । (ਠੀਕ/ਗ਼ਲਤ)
ਉੱਤਰ-
ਠੀਕ ।

ਸੋਚੋ ਅਤੇ ਉੱਤਰ ਦਿਓ : (ਪੇਜ 43)

ਪ੍ਰਸ਼ਨ 1.
ਅਸੀਂ ਸਰਦੀਆਂ ਵਿੱਚ ਗੂੜ੍ਹੇ ਰੰਗਾਂ ਦੇ ਕੱਪੜੇ ਪਹਿਨਦੇ ਹਾਂ । (ਠੀਕ/ਗਲਤ)
ਉੱਤਰ-ਠੀਕ ।

ਪ੍ਰਸ਼ਨ 2.
ਹਲਕੇ ਰੰਗ ਦੇ ਕੱਪੜਿਆਂ ਵਿੱਚ ਸਾਨੂੰ ਗਰਮੀ ਬਹੁਤ ਲੱਗਦੀ ਹੈ । (ਠੀਕ/ਗਲਤ)
ਉੱਤਰ-ਗਲਤ ॥

PSEB 7th Class Science Guide ਤਾਪ Textbook Questions and Answers

1. ਖ਼ਾਲੀ ਸਥਾਨ ਭਰੋ

(i) ਕਿਸੇ ਵਸਤੂ ਦੀ ਗਰਮੀ ਦਾ ਦਰਜਾ ਉਸਦੇ ………. ਦੁਆਰਾ ਮਾਪਿਆ ਜਾਂਦਾ ਹੈ ।
ਉੱਤਰ-
ਤਾਪਮਾਨ,

(ii) ਬਿਨਾਂ ਕਿਸੇ ਮਾਧਿਅਮ ਤੋਂ ਹੋਣ ਵਾਲਾ ਤਾਪ ਸੰਚਾਰ ਦਾ ਢੰਗ ……. ਕਹਾਉਂਦਾ ਹੈ ।
ਉੱਤਰ-
ਵਿਕਿਰਣ,

(iii) ਹਵਾ ਤਾਪ ਦੀ ………… ਹੈ ।
ਉੱਤਰ-
ਕੁਚਾਲਕ,

(iv) ਮਨੁੱਖੀ ਸਰੀਰ ਦਾ ਆਮ ਤਾਪਮਾਨ ……… °C ਹੈ ।
ਉੱਤਰ-
32°C ।

PSEB 7th Class Science Solutions Chapter 4 ਤਾਪ

2. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੱਸੋ

(i) ਧਾਤਾਂ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ ।
ਉੱਤਰ-
ਗ਼ਲਤ,

(ii) ਜਲ ਸਮੀਰ ਚਾਲਣ ਕਾਰਨ ਬਣਦੀ ਹੈ ।
ਉੱਤਰ-
ਗ਼ਲਤ,

(iii) ਸਾਨੂੰ ਸੂਰਜ ਤੋਂ ਤਾਪ ਵਿਕਿਰਣ ਰਾਹੀਂ ਮਿਲਦਾ ਹੈ ।
ਉੱਤਰ-
ਠੀਕ,

(iv) ਉੱਨ ਤਾਪ ਦੀ ਵਧੀਆ ਚਾਲਕ ਹੈ ।
ਉੱਤਰ-
ਗ਼ਲਤ,

(v) ਕਲੀਨੀਕਲ ਥਰਮਾਮੀਟਰ ਦੀ ਰੇਂਜ਼ 35°C ਤੋਂ 42°C ਹੈ ।
ਉੱਤਰ-
ਗ਼ਲਤ ॥

3. ਢੁੱਕਵੇਂ/ਉੱਚਿਤ ਵਿਕਲਪਾਂ ਦਾ ਮਿਲਾਨ ਕਰੋਕਾਲਮ ‘ੳ’ ਕਾਲਮ ਅ

ਕਾਲਮ ‘ਉ’ ਕਾਲਮ ‘ਅ’
(i) ਥਲ ਸਮੀਰ ਵੱਗਦੀ ਹੈ (ੳ) ਸਰਦੀਆਂ ਵਿੱਚ
(ii) ਜਲ ਸਮੀਰ ਵੱਗਦੀ ਹੈ (ਅ) ਰਾਤ ਨੂੰ
(iii) ਹਲਕੇ ਰੰਗਾਂ ਦੇ ਕੱਪੜੇ (ਈ) ਦਿਨ ਵੇਲੇ
(iv) ਗੂੜ੍ਹੇ ਰੰਗਾਂ ਦੇ ਕੱਪੜੇ (ਸ) ਗਰਮੀਆਂ ਵਿੱਚ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਥਲ ਸਮੀਰ ਵੱਗਦੀ ਹੈ (ਇ) ਦਿਨ ਵੇਲੇ
(ii) ਜਲ ਸਮੀਰ ਵੱਗਦੀ ਹੈ (ਅ) ਰਾਤ ਨੂੰ
(iii) ਹਲਕੇ ਰੰਗਾਂ ਦੇ ਕੱਪੜੇ (ਸ) ਗਰਮੀਆਂ ਵਿੱਚ
(iv) ਗੂੜੇ ਰੰਗਾਂ ਦੇ ਕੱਪੜੇ (ਉ) ਸਰਦੀਆਂ ਵਿੱਚ ।

4. ਠੀਕ ਉੱਤਰ ਚੁਣੋ

(i) ਮਨੁੱਖੀ ਸਰੀਰ ਦਾ ਔਸਤ ਤਾਪਮਾਨ
(ਉ) 100°C
(ਅ) 0°C
(ਏ) 37°C
(ਸ) 98°C.
ਉੱਤਰ-
(ਏ) 37°C.

(ii) ਤਾਪ ਦਾ ਕੁਚਾਲਕ
(ਉ) ਐਲੂਮੀਨੀਅਮ
(ਅ) ਲੋਹਾ
(ਏ) ਤਾਂਬਾ
(ਸ) ਲੱਕੜ ।
ਉੱਤਰ-
(ਸ) ਲੱਕੜ ।

PSEB 7th Class Science Solutions Chapter 4 ਤਾਪ

(iii) 30°C ਤਾਪਮਾਨ ਵਾਲੇ ਪਾਣੀ ਦੀ ਇੱਕ ਲੀਟਰ. ਮਾਤਰਾ 50°C ਤਾਪਮਾਨ ਵਾਲੇ ਪਾਣੀ ਦੀ ਇੱਕ ਲੀਟਰ ਮਾਤਰਾ ਵਿੱਚ ਮਿਲਾ ਦਿੱਤੀ ਗਈ ਹੈ । ਦੋਵਾਂ ਨੂੰ ਮਿਲਾ ਕੇ ਹੁਣ ਪਾਣੀ ਦਾ ਤਾਪਮਾਨ ਕਿੰਨਾ ਹੋਵੇਗਾ ?
(ਉ) 80°C
(ਅ) 50°C ਤੋਂ ਵੱਧ ਪਰ 80°C ਤੋਂ ਘੱਟ
(ਏ) 20°C
(ਸ) 30°C ਅਤੇ 50°Cਦੇ ਵਿਚਕਾਰ ।
ਉੱਤਰ-
(ਸ) 30°C ਅਤੇ 50°C ਦੇ ਵਿਚਕਾਰ ।

(iv) ਇੱਕ ਲੱਕੜ ਦਾ ਚਮਚਾ ਇੱਕ ਆਈਸ ਕਰੀਮ ਦੇ ਕੱਪ ਵਿੱਚ ਡੁਬੋ ਦਿੱਤਾ ਗਿਆ ਹੈ । ਇਸ ਚਮਚੇ ਦਾ ਦੂਸਰਾ ਸਿਰਾ
(ਉ) ਚਾਲਣ ਕਿਰਿਆ ਕਰ ਕੇ ਠੰਢਾ ਹੋ ਜਾਵੇਗਾ ।
(ਅ) ਸੰਵਹਿਣ ਕਿਰਿਆ ਕਰ ਕੇ ਠੰਢਾ ਹੋ ਜਾਵੇਗਾ ।
(ਇ) ਵਿਕਿਰਣ ਕਿਰਿਆ ਕਰ ਕੇ ਠੰਢਾ ਹੋ ਜਾਵੇਗਾ ।
(ਸ) ਇਹ ਠੰਢਾ ਨਹੀਂ ਹੋਵੇਗਾ ।
ਉੱਤਰ-
(ਸ) ਇਹ ਠੰਢਾ ਨਹੀਂ ਹੋਵੇਗਾ ।

(v) ਬਲ ਸਮੀਰ ਵਗਦੀ ਹੈ
(ਉ) ਠੰਢੀ ਹਵਾ ਧਰਤੀ ਤੋਂ ਸਮੁੰਦਰ ਵੱਲ ।
(ਅ) ਠੰਢੀ ਹਵਾ ਸਮੁੰਦਰ ਤੋਂ ਧਰਤੀ ਵੱਲ ।
(ਈ) ਗਰਮ ਹਵਾ ਧਰਤੀ ਤੋਂ ਸਮੁੰਦਰ ਵੱਲ ।
(ਸ) ਗਰਮ ਹਵਾ ਸਮੁੰਦਰ ਤੋਂ ਧਰਤੀ ਵੱਲ ।
ਉੱਤਰ-
(ਉ) ਠੰਢੀ ਹਵਾ ਧਰਤੀ ਤੋਂ ਸਮੁੰਦਰ ਵੱਲ ।

5. ਹੇਠ ਲਿਖਿਆਂ ਦੇ ਸੰਖੇਪ ਵਿੱਚ ਉੱਤਰ ਦਿਉ-

ਪ੍ਰਸ਼ਨ (i)
ਉਸ ਸਥਿਤੀ ਦਾ ਬਿਆਨ ਕਰੋ ਜਿਸ ਰਾਹੀਂ ਤਾਪ ਦੇ ਸੰਚਾਰ ਬਾਰੇ ਪਤਾ ਲੱਗਦਾ ਹੈ ।
ਉੱਤਰ-
ਜਦੋਂ ਦੋ ਵਸਤੂਆਂ ਨੂੰ ਆਪਸ ਵਿੱਚ ਸੰਪਰਕ ਵਿੱਚ ਲਿਜਾਇਆ ਜਾਂਦਾ ਹੈ, ਤਾਂ ਤਾਪ ਹਮੇਸ਼ਾਂ ਵੱਧ ਤਾਪਮਾਨ ਵਾਲੀ ਵਸਤੂ ਤੋਂ ਘੱਟ ਤਾਪਮਾਨ ਵਾਲੀ ਵਸਤੂ ਵੱਲ ਸੰਚਾਰਿਤ ਹੁੰਦਾ ਹੈ ।

ਪ੍ਰਸ਼ਨ (ii)
ਡਾਕਟਰੀ ਥਰਮਾਮੀਟਰ ਕੀ ਹੈ ? ਇਸਦੀ ਰੇਂਜ ਲਿਖੋ ।
ਉੱਤਰ-
ਡਾਕਟਰੀ ਥਰਮਾਮੀਟਰ (ਜਾਂ ਕਲੀਨੀਕਲ ਥਰਮਾਮੀਟਰ) ਇੱਕ ਅਜਿਹਾ ਯੰਤਰ ਹੈ ਜਿਸ ਨਾਲ ਮਨੁੱਖੀ ਸਰੀਰ ਦਾ ਤਾਪਮਾਨ ਮਾਪਿਆ ਜਾਂਦਾ ਹੈ । ਡਾਕਟਰੀ ਥਰਮਾਮੀਟਰ ਦੀ ਰੇਂਜ 35°C ਤੋਂ 42°C ਹੁੰਦੀ ਹੈ ।

ਪ੍ਰਸ਼ਨ (iii)
ਡਾਕਟਰੀ ਥਰਮਾਮੀਟਰ ਵਿੱਚ ਗੰਢ ਦਾ ਕੀ ਕੰਮ ਹੈ ?
ਉੱਤਰ-
ਡਾਕਟਰੀ ਥਰਮਾਮੀਟਰ ਵਿੱਚ ਬਲਬ ਤੋਂ ਥੋੜ੍ਹਾ ਜਿਹਾ ਉੱਪਰ ਇੱਕ ਗੰਢ (ਅਰਥਾਤ ਟੇਢਾਪਨ) (Kink) ਹੁੰਦਾ ਹੈ ਜਿਸ ਦਾ ਕੰਮ ਇਹ ਹੈ ਕਿ ਪਾਰੇ (ਮਰਕਰੀ) ਦਾ ਲੇਵਲ ਉਸ ਦੇ ਵਜ਼ਨ ਕਰਕੇ ਹੇਠਾਂ ਨਾ ਆ ਜਾਵੇ । ਜੇ ਗੰਢ ਨਹੀਂ ਹੋਵੇਗੀ ਤਾਂ ਪਾਰੇ ਦੇ ਭਾਰ ਕਰਕੇ ਪਾਰੇ ਦਾ ਲੇਵਲ ਹੇਠਾਂ ਡਿੱਗ ਜਾਵੇਗਾ ਜਿਸ ਤੋਂ ਮਨੁੱਖ ਦਾ ਤਾਪਮਾਨ ਸਹੀ ਨਹੀਂ ਮਾਪਿਆ ਜਾਵੇਗਾ |

PSEB 7th Class Science Solutions Chapter 4 ਤਾਪ

ਪ੍ਰਸ਼ਨ (iv)
ਚਾਲਕ ਅਤੇ ਰੋਧਕ ਕੀ ਹੁੰਦੇ ਹਨ ?
ਉੱਤਰ-
ਚਾਲਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਤਾਪ ਦਾ ਵਧੀਆ ਸੰਚਾਰ ਹੁੰਦਾ ਹੈ (ਅਰਥਾਤ ਉਨ੍ਹਾਂ ਵਿੱਚੋਂ ਤਾਪ ਆਸਾਨੀ ਨਾਲ ਲੰਘ ਸਕਦਾ ਹੈ, ਉਨ੍ਹਾਂ ਨੂੰ ਚਾਲਕ ਜਾਂ ਸੁਚਾਲਕ ਕਿਹਾ ਜਾਂਦਾ ਹੈ । ਸਾਰੀਆਂ ਧਾਤਾਂ ਚਾਲਕ ਹਨ ।
ਰੋਧਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਤਾਪ ਦਾ ਸੰਚਾਰ ਸੌਖਿਆਂ (ਆਸਾਨੀ ਜਾਂ ਵਧੀਆ ਤੌਰ ‘ਤੇ) ਨਾਲ ਨਹੀਂ ਹੁੰਦਾ ਉਹਨਾਂ ਨੂੰ ਰੋਧਕ ਕਿਹਾ ਜਾਂਦਾ ਹੈ , ਜਿਵੇਂ-ਰਬੜ, ਲੱਕੜ ਆਦਿ ।

ਪ੍ਰਸ਼ਨ (v)
ਲੈਬ ਬਰਮਾਮੀਟਰ ਕੀ ਹੁੰਦਾ ਹੈ ? ਇਸਦੀ ਰੇਂਜ ਲਿਖੋ ।
ਉੱਤਰ-
ਲੈਬ ਬਰਮਾਮੀਟਰ-ਮਨੁੱਖ ਜਾਂ ਜਿਉਂਦੀਆਂ ਵਸਤੂਆਂ ਤੋਂ ਇਲਾਵਾ ਹੋਰ ਵਸਤੂਆਂ ਦੇ ਤਾਪਮਾਨ ਨੂੰ ਮਾਪਣ ਲਈ ਵਰਤਿਆ ਗਿਆ ਯੰਤਰ ਲੈਬ ਥਰਮਾਮੀਟਰ ਹੁੰਦਾ ਹੈ । ਲੈਬ ਥਰਮਾਮੀਟਰ ਦੀ ਰੇਂਜ ਆਮ ਤੌਰ ‘ਤੇ 10°C ਤੋਂ 110°C ਹੁੰਦੀ ਹੈ |

ਪ੍ਰਸ਼ਨ (vi)
ਅਸੀਂ ਸਰਦੀਆਂ ਵਿੱਚ ਗੜੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਕਿਉਂ ਪਹਿਨਦੇ ਹਾਂ ?
ਉੱਤਰ-
ਗੂੜ੍ਹੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਕੱਪੜਿਆਂ ਦੇ ਮੁਕਾਬਲੇ ਤਾਪ ਨੂੰ ਵੱਧ ਸੋਖਦੇ ਹਨ । ਇਸ ਲਈ ਸਰਦੀਆਂ ਨੂੰ ਅਸੀਂ ਗੁੜੇ ਰੰਗ ਦੇ ਕੱਪੜੇ ਪਹਿਨਦੇ ਹਾਂ ਤਾਂ ਜੋ ਇਹ ਜ਼ਿਆਦਾ ਤਾਪ ਸੋਖ ਕੇ ਸਾਡੇ ਸਰੀਰ ਨੂੰ ਨਿੱਘਾ ਰੱਖਣ, ਜਦਕਿ ਹਲਕੇ ਰੰਗ ਵਾਲੇ ਕੱਪੜੇ ਘੱਟ ਤਾਪ ਦੇ ਸੋਖਕ ਅਤੇ ਵਧੀਆ ਪਰਾਵਰਤਕ ਹੁੰਦੇ ਹਨ ਜਿਸ ਕਰਕੇ ਸਾਡੇ ਸਰੀਰ ਨੂੰ ਹੋਰ ਗਰਮੀ ਨਹੀਂ ਮਹਿਸੂਸ ਹੁੰਦੀ ਹੈ ।

ਪ੍ਰਸ਼ਨ (vii)
ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਕਿਉਂ ਪਹਿਨਦੇ ਹਾਂ ?
ਉੱਤਰ-
ਸਰਦੀਆਂ ਵਿੱਚ ਉੱਨ ਦੇ ਕੱਪੜੇ ਪਹਿਨਣਾ-ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ । ਹਵਾ ਤਾਪ ਦੀ ਕੁਚਾਲਕ ਹੈ, ਜਿਸ ਕਰਕੇ ਉਹ ਤਾਪ ਨੂੰ ਸਾਡੇ ਸਰੀਰ ਤੋਂ ਬਾਹਰ ਦੇ ਠੰਢੇ ਵਾਤਾਵਰਣ ਵੱਲ ਤਾਪ ਨੂੰ ਸੰਚਾਰਿਤ ਨਹੀਂ ਹੋਣ ਦਿੰਦੀ ਹੈ । ਇਸ ਲਈ ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਪਾ ਕੇ ਨਿੱਘ ਮਹਿਸੂਸ ਕਰਦੇ ਹਾਂ ।

6. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 40-50 ਸ਼ਬਦਾਂ ਵਿੱਚ ਦਿਓ-

ਪ੍ਰਸ਼ਨ (i)
ਤਾਪ ਸੰਚਾਰ ਦੇ ਵੱਖ-ਵੱਖ ਢੰਗ ਕਿਹੜੇ ਹਨ ?
ਉੱਤਰ-
ਤਾਪ ਸੰਚਾਰ ਦੇ ਵੱਖ-ਵੱਖ ਢੰਗ-ਤਾਪ ਸੰਚਾਰ ਦੇ ਹੇਠ ਲਿਖੇ ਤਿੰਨ ਢੰਗ ਹਨ

  1. ਚਾਲਣ,
  2. ਸੰਵਹਿਣ,
  3. ਵਿਕਿਰਣ ।

1. ਚਾਲਣ-ਇਹ ਉਹ ਤਾਪ ਸੰਚਾਰ ਦਾ ਢੰਗ ਹੈ ਜਿਸ ਵਿੱਚ ਤਾਪ ਦਾ ਸੰਚਾਰ ਵਸਤ ਦੇ ਗਰਮ ਸਿਰੇ ਤੋਂ ਠੰਢੇ ਸਿਰੇ ਵੱਲ ਵਸਤੂ ਦੇ ਕਣਾਂ ਰਾਹੀਂ ਹੁੰਦਾ ਹੈ ਪਰੰਤੂ ਕਣ ਆਪਣੇ ਸਥਾਨ ਤੇ ਸਥਿਰ ਬਣੇ ਰਹਿੰਦੇ ਹਨ । ਠੋਸ ਪਦਾਰਥ ਚਾਲਣ ਵਿਧੀ ਰਾਹੀਂ ਗਰਮ ਹੁੰਦੇ ਹਨ ।

2. ਸੰਵਹਿਣ-ਇਹ ਤਾਪ ਸੰਚਾਰ ਦਾ ਉਹ ਢੰਗ ਹੈ ਜਿਸ ਵਿੱਚ ਤਰਲ ਜਾਂ ਗੈਸ ਪਦਾਰਥ ਦੇ ਗਰਮ ਹੋਏ ਕਣਾਂ ਦੀ ਅਸਲ ਵਿੱਚ ਗਤੀ ਹੁੰਦੀ ਹੈ, ਸੰਵਹਿਣ ਕਹਾਉਂਦਾ ਹੈ । ਤਰਲ ਅਤੇ ਗੈਸ ਸੰਵਹਿਣ ਢੰਗ ਰਾਹੀਂ ਗਰਮ ਹੁੰਦੇ ਹਨ |

3. ਵਿਕਿਰਣ-ਇਹ ਉਹ ਢੰਗ ਹੈ ਜਿਸ ਵਿੱਚ ਗਰਮ ਵਸਤੁ ਦੁਆਰਾ ਤਾਪ ਵਿਕਿਰਣਾਂ ਛੱਡਣ ਕਾਰਨ ਬਿਨਾਂ ਕਿਸੇ ਮਾਧਿਅਮ ਦੇ ਤਾਪ ਦਾ ਸੰਚਾਰ ਠੰਢੀ ਵਸਤੂ ਵੱਲ ਹੁੰਦਾ ਹੈ । ਤਾਪ ਵਿਕਿਰਣ ਲਈ ਕਿਸੇ ਮਾਧਿਅਮ ਦੀ ਲੋੜ ਨਹੀਂ ਹੁੰਦੀ ਹੈ ।

ਪ੍ਰਸ਼ਨ (ii)
ਤੱਟਵਰਤੀ ਖੇਤਰਾਂ ਵਿੱਚ ਜਲ ਸਮੀਰ ਅਤੇ ਥਲ ਸਮੀਰ ਕਿਵੇਂ ਬਣਦੀ ਹੈ ?
ਉੱਤਰ-
ਜਲ ਸਮੀਰ-ਦਿਨ ਵੇਲੇ ਸੂਰਜ ਦੀ ਗਰਮੀ ਨਾਲ ਥਲ ਗਰਮ ਹੁੰਦਾ ਹੈ, ਜਿਸ ਨਾਲ ਥਲ ਦੀ ਹਵਾ ਗਰਮ ਹੁੰਦੀ ਠੰਢੀ ਹਵਾ ਹੈ, ਫੈਲਦੀ ਹੈ ਅਤੇ ਉੱਪਰ ਵੱਲ ਉੱਠਦੀ ਹੋਠ ਆਉਂਦੀ ਹੈ । ਇਸਦਾ ਸਥਾਨ ਲੈਣ ਲਈ ਸਮੁੰਦਰ ਉੱਪਰ ਉੱਠਦੀ ਹੈ | ਤੋਂ ਠੰਢੀ ਹਵਾ ਤੱਟ ਵੱਲ ਵਗਣੀ ਸ਼ੁਰੂ ਹੋ ਜਲ ਸਮੀਰ ਜਾਂਦੀ ਹੈ, ਜਿਸ ਕਾਰਨ ਸੰਵਹਿਣ ਧਾਰਾਵਾਂ ਉਤਪੰਨ ਹੋ ਜਾਂਦੀਆਂ ਹਨ । ਸਮੁੰਦਰ ਤੋਂ ਤੱਟ ਵੱਲ ਵਗਦੀ ਇਹ ਹਵਾ ਜਲ ਸਮੀਰ ਅਖਵਾਉਂਦੀ ਹੈ ।
PSEB 7th Class Science Solutions Chapter 4 ਤਾਪ 1

ਥਲ ਸਮੀਰ-ਵੱਧ ਤਾਪ ਸੋਖਣ ਸਮਰੱਥਾ ਕਾਰਨ ਜਲ, ਥਲ ਨਾਲੋਂ ਦੇਰੀ ਨਾਲ ਠੰਢਾ ਹੁੰਦਾ ਹੈ, ਜਿਸ ਕਾਰਨ ਰਾਤ ਵੇਲੇ ਥਲ ਦੀ ਠੰਢੀ ਹਵਾ ਸਮੁੰਦਰੀ ਜਲ ਵੱਲ ਗਰਮ ਹਵਾ ਵਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਥਲ ਉੱਪਰ ਉੱਠਦੀ ਹੈ।
ਠੰਢੀ ਹਵਾ ਸਮੀਰ ਆਖਦੇ ਹਨ ।
PSEB 7th Class Science Solutions Chapter 4 ਤਾਪ 2

PSEB Solutions for Class 7 Science ਤਾਪ Important Questions and Answers

1.ਖ਼ਾਲੀ ਥਾਂਵਾਂ ਭਰੋ

(i) ਕੋਈ ਵਸਤੁ ਕਿੰਨੀ ਗਰਮ ਹੈ ਇਸ ਦੀ ਜਾਣਕਾਰੀ ………….. ਦੁਆਰਾ ਪ੍ਰਾਪਤ ਹੁੰਦੀ ਹੈ ।
ਉੱਤਰ-
ਤਾਪਮਾਨ,

(ii) ਉਬਲਦੇ ਹੋਏ ਪਾਣੀ ਦਾ ਤਾਪਮਾਨ ………….. ਥਰਮਾਮੀਟਰ ਨਾਲ ਨਹੀਂ ਮਾਪਿਆ ਜਾ ਸਕਦਾ ।
ਉੱਤਰ-
ਡਾਕਟਰੀ ਜਾਂ ਕਲੀਨੀਕਲ,

(iii) ਤਾਪਮਾਨ ਨੂੰ ਡਿਗਰੀ ………….. ਵਿੱਚ ਮਾਪਦੇ ਹਨ ।
ਉੱਤਰ-
ਸੈਲਸੀਅਸ,

(iv) ਸਟੀਲ ਦਾ ਇੱਕ ਠੰਡਾ ਚਮਚਾ ਗਰਮ ਦੁੱਧ ਦੇ ਪਿਆਲੇ ਵਿੱਚ ਰੱਖਿਆ ਗਿਆ ਹੈ । ਇਹ ਆਪਣੇ ਦੂਜੇ ਸਿਰੇ ਤੱਕ ਤਾਪ ਦਾ ਸਥਾਨ ਅੰਤਰਣ ………. ਵਿਧੀ ਦੁਆਰਾ ਕਰੇਗਾ ।
ਉੱਤਰ-
ਚਾਲਣ,

PSEB 7th Class Science Solutions Chapter 4 ਤਾਪ

(v) ਹਲਕੇ ਰੰਗ ਦੇ ਕੱਪੜਿਆਂ ਦੀ ਬਜਾਏ ………….. ਰੰਗ ਦੇ ਕੱਪੜੇ ਤਾਪ ਨੂੰ ਵਧੇਰੇ ਸੋਖਦੇ ਹਨ ।
ਉੱਤਰ-
ਗੂੜੇ ।

2. ਢੁੱਕਵੇਂ ਵਿਕਲਪਾਂ ਦਾ ਮਿਲਾਨ ਕਰੋ – 

ਕਾਲਮ ‘ਉ’ ਕਾਲਮ ‘ਅ’
(i) ਡਾਕਟਰੀ ਥਰਮਾਮੀਟਰ (ਉ) ਵੱਧ ਤਾਪਮਾਨ ਤੋਂ ਘੱਟ ਤਾਪਮਾਨ ਵੱਲ
(ii) ਕਾਲੇ ਰੰਗ ਦੀਆਂ ਵਸਤੂਆਂ (ਅ) ਸਰਦੀਆਂ ਵਿੱਚ
(iii) ਉਨੀ ਕੱਪੜੇ (ਏ) ਗਰਮੀਆਂ ਵਿੱਚ ।
(iv) ਤਾਪ ਦਾ ਸੰਚਾਰ (ਸ) ਵਧੀਆ ਸੋਖਕ ਅਤੇ ਵਧੀਆ ਵਿਕੀਰਿਕ
(v) ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ (ਹ) ਮਨੁੱਖਾਂ ਦਾ ਤਾਪਮਾਨ ਮਾਪਣ ਲਈ

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਡਾਕਟਰੀ ਥਰਮਾਮੀਟਰ (ਹ) ਮਨੁੱਖਾਂ ਦਾ ਤਾਪਮਾਨ ਮਾਪਣ ਲਈ ।
(ii) ਕਾਲੇ ਰੰਗ ਦੀਆਂ ਵਸਤੂਆਂ (ਸ) ਵਧੀਆ ਸੋਖਕ ਅਤੇ ਵਧੀਆ ਵਿਕੀਰਿਕ
(iii) ਉਨੀ ਕੱਪੜੇ (ਅ) ਸਰਦੀਆਂ ਵਿੱਚ
(iv) ਤਾਪ ਦਾ ਸੰਚਾਰ (ਉ) ਵੱਧ ਤਾਪਮਾਨ ਤੋਂ ਘੱਟ ਤਾਪਮਾਨ ਵੱਲ
(v) ਹਲਕੇ ਰੰਗ ਦੇ ਕੱਪੜੇ (ਏ) ਗਰਮੀਆਂ ਵਿੱਚ

3. ਸਹੀ ਵਿਕਲਪ ਚੁਣੋ-

(i) ਡਾਕਟਰੀ ਥਰਮਾਮੀਟਰ ਦੁਆਰਾ ਅਸੀਂ ਤਾਪਮਾਨ ਮਾਪ ਸਕਦੇ ਹਾਂ
(ਉ) 30°C ਤੋਂ 42°C ਤੱਕ
(ਅ) 35°C ਤੋਂ 42°C ਤੱਕ
(ਈ) 35°C ਤੋਂ 45°C ਤੱਕ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) 35°C ਤੋਂ 42°C ਤੱਕ ।

(ii) ਕਿਸੇ ਵਸਤੂ ਦੀ ਗਰਮੀ ਦਾ ਭਰੋਸੇਮੰਦ ਮਾਪ ਹੈ
(ੳ) ਉਸ ਵਸਤੂ ਦਾ ਤਾਪ
(ਅ) ਉਸ ਵਸਤੂ ਦੀ ਗਰਮੀ ਦਾ ਅੰਸ਼
(ਈ) ਇੰਦਰੀ ਸਪਰਸ਼ .
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਉਸ ਵਸਤੂ ਦੀ ਗਰਮੀ ਦਾ ਅੰਸ਼ ।

(iii) ਪ੍ਰਯੋਗਸ਼ਾਲਾ ਤਾਪਮਾਪੀ ਦਾ ਪਰਿਸਰ ਹੁੰਦਾ ਹੈ
(ਉ) -10°C ਤੋਂ 100°C
(ਆ) 35°C ਤੋਂ 42°C
(ਇ) -10°C ਤੋਂ 110°C
(ਸ) -94°F ਤੋਂ 108°F
ਉੱਤਰ-
(ੲ) -10°C ਤੋਂ 110°C ।

(iv) ਸੂਰਜ ਤੋਂ ਸਾਡੇ ਤਕ ਤਾਪ ਕਿਸ ਪ੍ਰਕਰਮ ਦੁਆਰਾ ਪਹੁੰਚਦਾ ਹੈ ?
(ਉ) ਚਾਲਨ
(ਅ) ਸੰਵਹਿਣ
(ਈ) ਵਿਕਿਰਣ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਵਿਕਿਰਣ ॥

(v) ਦਵ ਅਤੇ ਗੈਸਾਂ ਵਿੱਚ ਤਾਪ ਦਾ ਸਥਾਨਾਂਤਰਨ ਹੁੰਦਾ ਹੈ
(ਉ) ਚਾਲਨ ਵਿਧੀ ਦੁਆਰਾ ।
(ਅ ਵਿਕਿਰਣ ਵਿਧੀ ਦੁਆਰਾ
(ੲ) ਸੰਵਹਿਣ ਵਿਧੀ ਦੁਆਰਾ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ॥
ਉੱਤਰ-
(ਇ) ਸੰਵਹਿਣ ਵਿਧੀ ਦੁਆਰਾ ।

PSEB 7th Class Science Solutions Chapter 4 ਤਾਪ

(vi) ਡਾਕਟਰੀ ਥਰਮਾਮੀਟਰ ਵਿੱਚ ਭਰਿਆ ਜਾਂਦਾ ਹੈ
(ਉ) ਪਾਣੀ
(ਅ) ਸਿੱਕਾ
(ਇ) ਪਾਰਾ
(ਸ) ਹਵਾ ।
ਉੱਤਰ-
(ਇ) ਪਾਰਾ ।

(vii) ਗਰਮੀਆਂ ਵਿੱਚ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ?
(ਉ) ਸੂਤੀ
(ਅ) ਰੇਸ਼ਮੀ
(ਇ) ਸਿਲਕੀ
(ਸ) ਊਨੀ ।
ਉੱਤਰ-
(ਉ) ਸੂਤੀ ॥

4. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੱਸੋ-

(i) ਅਸੀਂ ਗਰਮੀ ਦੀ ਰੁੱਤ ਵਿੱਚ ਹਲਕੇ ਅਤੇ ਗੂੜ੍ਹੇ ਦੋਨੋਂ ਤਰ੍ਹਾਂ ਦੇ ਕੱਪੜੇ ਪਹਿਨਦੇ ਹਾਂ ।
ਉੱਤਰ-
ਗ਼ਲਤ,

(ii) ਤਟਵਰਤੀ ਇਲਾਕਿਆਂ ਵਿੱਚ ਰਾਤ ਵੇਲੇ ਸਮੁੰਦਰ ਤੋਂ ਤੱਟ ਵੱਲ ਵੱਗਦੀ ਹਵਾ ਨੂੰ ਥਲ ਸਮੀਰ ਆਖਦੇ ਹਨ ।
ਉੱਤਰ-
ਗ਼ਲਤ,

(iii) ਉੱਨ ਦੇ ਕੱਪੜੇ ਸਰਦੀਆਂ ਵਿੱਚ ਨਿੱਘ ਦਿੰਦੇ ਹਨ ਕਿਉਂਕਿ ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਜੋ ਤਾਪ ਦੀ ਕੁਚਾਲਕ ਹੁੰਦੀ ਹੈ ।
ਉੱਤਰ-
ਠੀਕ,

(iv) ਤਰਲ ਅਤੇ ਗੈਸਾਂ ਵਿੱਚ ਤਾਪ ਦਾ ਸੰਚਾਰ ਸੰਵਹਿਣ ਵਿਧੀ ਦੁਆਰਾ ਹੁੰਦਾ ਹੈ ।
ਉੱਤਰ-
ਠੀਕ,

(v) ਥਰਮਾਮੀਟਰ ਨੂੰ ਤਾਪ ਮਾਪਣ ਲਈ ਵਰਤੋਂ ਤੋਂ ਪਹਿਲਾਂ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ।
ਉੱਤਰ-
ਗ਼ਲਤ ॥

ਸਾਬ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਾਪ ਕੀ ਹੈ ?
ਉੱਤਰ-
ਤਾਪ-ਤਾਪ ਗਰਮੀ ਦੀ ਡਿਗਰੀ ਦੀ ਕੋਟੀ ਹੈ ।

ਪ੍ਰਸ਼ਨ 2.
ਥਰਮਾਮੀਟਰ ਜਾਂ ਤਾਪਮਾਪੀ) ਕੀ ਹੁੰਦਾ ਹੈ ?
ਉੱਤਰ-
ਥਰਮਾਮੀਟਰ-ਇਹ ਉਹ ਯੰਤਰ ਹੈ ਜਿਸ ਦੁਆਰਾ ਕਿਸੇ ਵਸਤੂ ਦੇ ਤਾਪਮਾਨ ਨੂੰ ਮਾਪਿਆ ਜਾਂਦਾ ਹੈ ।

ਪ੍ਰਸ਼ਨ 3.
ਦੋ ਕਿਸਮ ਦੇ ਥਰਮਾਮੀਟਰ ਕਿਹੜੇ ਹਨ ?
ਉੱਤਰ-

  • ਡਾਕਟਰੀ ਥਰਮਾਮੀਟਰ,
  • ਪ੍ਰਯੋਗਸ਼ਾਲਾ ਥਰਮਾਮੀਟਰ ।

ਪ੍ਰਸ਼ਨ 4.
ਥਰਮਾਮੀਟਰ ਵਿੱਚ ਕਿਹੜੀ ਧਾਤ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਪਾਰਾ (Hg) ।

ਪ੍ਰਸ਼ਨ 5.
ਕਿਹੜੀ-ਕਿਹੜੀ ਸਕੇਲ ਤਾਪ ਮਾਪਣ ਲਈ ਉਪਯੋਗ ਵਿਚ ਲਿਆਈ ਜਾਂਦੀ ਹੈ ?
ਉੱਤਰ-
ਸਾਧਾਰਨ ਤੌਰ ‘ਤੇ ਦੋ ਕਿਸਮ ਦੀ ਸਕੇਲ ਤਾਪਮਾਨ ਮਾਪਣ ਲਈ ਉਪਯੋਗ ਵਿੱਚ ਲਿਆਈ ਜਾਂਦੀ ਹੈ-

  1. ਸੈਲਸੀਅਸ ਸਕੇਲ,
  2. ਫਾਰਨਹਾਈਟ ਸਕੇਲ ।

PSEB 7th Class Science Solutions Chapter 4 ਤਾਪ

ਪ੍ਰਸ਼ਨ 6.
ਡਾਕਟਰੀ ਥਰਮਾਮੀਟਰ ਦੀ ਰੇਂਜ ਕੀ ਹੁੰਦੀ ਹੈ ?
ਉੱਤਰ-
35°C ਤੋਂ 42°C ਤੱਕ ।

ਪ੍ਰਸ਼ਨ 7.
ਤਾਪਮਾਨ ਮਾਪਣ ਤੋਂ ਪਹਿਲਾਂ ਡਾਕਟਰੀ ਥਰਮਾਮੀਟਰ ਨੂੰ ਝਟਕਾ ਕਿਉਂ ਦੇਣਾ ਪੈਂਦਾ ਹੈ ?
ਉੱਤਰ-
ਵਰਤੋਂ ਤੋਂ ਪਹਿਲਾਂ ਪਾਰੇ ਦਾ ਤਲ 35°C ਤੋਂ ਹੇਠਾਂ ਲਿਆਉਣ ਲਈ ਥਰਮਾਮੀਟਰ ਨੂੰ ਝਟਕਾ ਦੇਣਾ ਪੈਂਦਾ ਹੈ ।

ਪ੍ਰਸ਼ਨ 8.
ਇੱਕ ਤੰਦਰੁਸਤ ਵਿਅਕਤੀ ਦਾ ਸਾਧਾਰਨ ਤਾਪਮਾਨ ਕਿੰਨਾ ਹੁੰਦਾ ਹੈ ?
ਉੱਤਰ-
37°C.

ਪ੍ਰਸ਼ਨ 9.
ਵਾਤਾਵਰਨ ਦਾ ਤਾਪਮਾਨ ਮਾਪਣ ਲਈ ਕਿਹੜਾ ਥਰਮਾਮੀਟਰ ਉਪਯੋਗ ਵਿੱਚ ਲਿਆਇਆ ਜਾਂਦਾ ਹੈ ?
ਉੱਤਰ-
ਉੱਚਤਮ ਅਤੇ ਨਿਊਨਤਮ ਥਰਮਾਮੀਟਰ ।

ਪ੍ਰਸ਼ਨ 10.
ਪ੍ਰਯੋਗਸ਼ਾਲਾ ਥਰਮਾਮੀਟਰ ਦੀ ਰੱਜ ਕੀ ਹੁੰਦੀ ਹੈ ?
ਉੱਤਰ-
10°C ਤੋਂ 110°C ਤਕ ।

ਪ੍ਰਸ਼ਨ 11.
ਡਾਕਟਰੀ ਥਰਮਾਮੀਟਰ ਨੂੰ ਵਰਤਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸ ਘੋਲ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
ਕਿਸੇ ਰੋਗਾਣੂ ਰੋਧਕ ਘੋਲ ਵਿੱਚ ਰੱਖਿਆ ਜਾਂਦਾ ਹੈ ।

ਪ੍ਰਸ਼ਨ 12.
ਡਾਕਟਰੀ ਥਰਮਾਮੀਟਰ ਵਿੱਚ ਪਾਰੇ ਦਾ ਤਲ ਸਥਿਰ ਕਿਸ ਕਰਕੇ ਰਹਿੰਦਾ ਹੈ ?
ਉੱਤਰ-
ਡਾਕਟਰੀ ਥਰਮਾਮੀਟਰ ਦੀ ਨਲੀ ਵਿੱਚ ਕਿੰਕ ਟੇਢਾਪਣ ਹੋਣ ਕਾਰਨ ।

ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਦੋਂ ਗਰਮ ਚਾਹ ਵਿੱਚ ਠੰਡਾ ਦੁੱਧ ਮਿਲਾਇਆ ਜਾਂਦਾ ਹੈ ਤਾਂ ਤਾਪ ਸਥਾਨ-ਅੰਤਰਣ ਕਿਵੇਂ ਹੁੰਦਾ ਹੈ ?
ਉੱਤਰ-
ਜਦੋਂ ਗਰਮ ਚਾਹ ਵਿੱਚ ਠੰਡਾ ਦੁੱਧ ਮਿਲਾਇਆ ਜਾਂਦਾ ਹੈ, ਤਾਂ ਦੋਨਾਂ ਦ੍ਰਵਾਂ ਦਾ ਆਪਸ ਵਿੱਚ ਮੇਲ ਹੁੰਦਾ ਹੈ। ਅਤੇ ਗਰਮ ਅਣੂ ਠੰਡੇ ਅਣੂਆਂ ਵੱਲ ਸਥਾਨ-ਅੰਤਰਿਤ ਹੁੰਦੇ ਹਨ । ਇਹ ਸੰਵਹਿਣ ਵਿਧੀ ਦੁਆਰਾ ਸੰਭਵ ਹੁੰਦਾ ਹੈ ।

ਪ੍ਰਸ਼ਨ 2.
ਤਾਪ ਸਥਾਨ-ਅੰਤਰਣ ਲਈ ਕਿਹੜੀਆਂ-ਕਿਹੜੀਆਂ ਪਰਿਸਥਿਤੀਆਂ ਜ਼ਰੂਰੀ ਹਨ ?
ਉੱਤਰ-
ਤਾਪ ਸਥਾਨ-ਅੰਤਰਣ ਲਈ ਜ਼ਰੂਰੀ ਪਰਿਸਥਿਤੀਆਂ :

  • ਦੋਨੋਂ ਪਦਾਰਥਾਂ ਦਾ ਆਪਸ ਵਿੱਚ ਸੰਪਰਕ ॥
  • ਦੋਨਾਂ ਪਦਾਰਥਾਂ ਦੇ ਤਾਪਮਾਨ ਵਿੱਚ ਅੰਤਰ ।
  • ਤਾਪ ਦਾ ਉੱਚੇ ਤਾਪਮਾਨ ਤੋਂ ਘੱਟ ਨਿਮਨ) ਤਾਪਮਾਨ ਵੱਲ ਵਹਿਣਾ ।

ਪ੍ਰਸ਼ਨ 3.
ਜੇਕਰ ਚਮਚ ਦਾ ਇੱਕ ਸਿਰਾ ਅੱਗ ਉੱਤੇ ਰੱਖਿਆ ਜਾਵੇ ਤਾਂ ਉਹ ਗਰਮ ਹੋ ਜਾਵੇਗਾ । ਇਸਦੇ ਗਰਮ ਹੋਣ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-
ਠੋਸ ਪਦਾਰਥ ਦੇ ਅੰਦਰ ਅਣੂ ਇੱਕ-ਦੂਜੇ ਦੇ ਨੇੜੇ-ਨੇੜੇ ਵਿਵਸਥਿਤ ਹੁੰਦੇ ਹਨ । ਜਦੋਂ ਚਮਚ ਦਾ ਇੱਕ ਸਿਰਾ ਅੱਗ ‘ਤੇ ਰੱਖਦੇ ਹਾਂ ਤਾਂ ਅਣੁ ਗਰਮ ਹੋ ਕੇ ਕੰਬਣ ਲੱਗਦੇ ਹਨ । ਇਹ ਗਰਮ ਅਣੂ ਆਪਣੇ ਗੁਆਂਢੀ ਅਣੂਆਂ ਵਿੱਚ ਕੰਬਣੀ ਪੈਦਾ ਕਰ ਦਿੰਦੇ ਹਨ । ਇਹ ਪ੍ਰਕਿਰਿਆ ਅੱਗੇ ਵੱਧਦੀ ਹੈ ਜਿਸ ਕਾਰਨ ਤਾਪ ਦਾ ਸੰਚਰਣ ਦੂਜੇ ਸਿਰੇ ਤੱਕ ਹੁੰਦਾ ਹੈ । ਥੋੜੀ ਦੇਰ ਬਾਅਦ ਹੀ ਚਾਲਕ ਵਿਧੀ ਦੁਆਰਾ ਚਮਚ ਦਾ ਦੂਸਰਾ ਸਿਰਾ ਗਰਮ ਹੋ ਜਾਂਦਾ ਹੈ ।

ਪ੍ਰਸ਼ਨ 4.
ਗਰਮੀਆਂ ਵਿੱਚ ਸਫ਼ੈਦ ਕੱਪੜੇ ਅਤੇ ਸਰਦੀਆਂ ਦੇ ਮੌਸਮ ਵਿੱਚ ਗੂੜੇ ਰੰਗ ਦੇ ਕੱਪੜੇ ਪਹਿਨਣਾ ਕਿਉਂ ਉੱਚਿਤ ਹੁੰਦਾ ਹੈ ?
ਉੱਤਰ-
ਗੁੜੇ ਰੰਗ ਤਾਪ ਸੋਖਕ ਹੁੰਦੇ ਹਨ । ਇਹ ਤਾਪ ਸੋਖਕ ਗਰਮ ਹੋ ਜਾਂਦੇ ਹਨ ਜਦ ਕਿ ਸਫ਼ੈਦ ਰੰਗ ਦੇ ਕੱਪੜੇ ਸੂਰਜ ਦੇ ਤਾਪ ਨੂੰ ਪਰਿਵਰਤਿਤ ਕਰ ਦਿੰਦੇ ਹਨ ਕਿਉਂਕਿ ਸਫ਼ੈਦ ਰੰਗ ਤਾਪ ਦਾ ਵਿਕਾਰਕ ਹੁੰਦਾ ਹੈ । ਇਸ ਲਈ ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਅਤੇ ਸਰਦੀਆਂ ਦੇ ਮੌਸਮ ਵਿੱਚ ਗੁੜੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ ।

PSEB 7th Class Science Solutions Chapter 4 ਤਾਪ

ਪ੍ਰਸ਼ਨ 5.
ਚਾਲਨ ਦੀ ਪਰਿਭਾਸ਼ਾ ਲਿਖੋ । ਖਾਣਾ ਬਣਾਉਣ ਵਾਲੇ ਭਾਂਡਿਆਂ ਦੇ ਹੈਂਡਲ ਪਰੋਧੀ ਕਿਉਂ ਬਣਾਏ ਜਾਂਦੇ ਹਨ ?
ਉੱਤਰ-
ਚਾਲਨ-ਤਾਪ ਸਥਾਨ-ਅੰਤਰਣ ਦੀ ਉਹ ਵਿਧੀ ਜਿਸ ਵਿੱਚ ਤਾਪ ਵਸਤੂ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਸਥਾਨ-ਅੰਤਰਿਤ ਹੁੰਦਾ ਹੈ, ਚਾਲਨ ਅਖਵਾਉਂਦੀ ਹੈ । ਇਸ ਵਿਧੀ ਵਿੱਚ ਅਣੂਆਂ ਦਾ ਸਥਾਨ-ਅੰਤਰਣ ਨਹੀਂ ਹੁੰਦਾ । ਭਾਂਡਿਆਂ ਦੇ ਹੈਂਡਲ ਤਾਰੋਧੀ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਤਾਪ ਸਥਾਨ-ਅੰਤਰਿਤ ਹੋ ਕੇ ਹੱਥਾਂ ਨੂੰ ਨਾ ਸਾੜੇ । ਤਾਰੋਧੀ ਵਸਤੂਆਂ ਆਪਣੇ ਵਿੱਚੋਂ ਤਾਪ ਦਾ ਸੰਚਰਣ ਨਹੀਂ ਹੋਣ ਦਿੰਦੀਆਂ ।

ਪ੍ਰਸ਼ਨ 6.
ਵਿਕਿਰਣ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵਿਕਿਰਣ-ਇਹ ਤਾਪ ਸਥਾਨ-ਅੰਤਰਣ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਗਰਮ ਵਸਤੂ ਤੋਂ ਠੰਡੀ ਵਸਤੁ ਵੱਲ ਬਿਨਾਂ ਕਿਸੇ ਮਾਧਿਅਮ ਦੇ ਵਹਿੰਦਾ ਹੈ । ਇਸ ਵਿਧੀ ਲਈ ਮਾਧਿਅਮ ਦੀ ਲੋੜ ਨਹੀਂ ਹੁੰਦੀ ਹੈ ।

ਪ੍ਰਸ਼ਨ 7.
ਤਾਪ ਅਤੇ ਤਾਪਮਾਨ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਤਾਪ ਅਤੇ ਤਾਪਮਾਨ ਵਿੱਚ ਅੰਤਰ :

ਤਾਪ ਤਾਪਮਾਨ
(i) ਇਹ ਊਰਜਾ ਦੀ ਇੱਕ ਕਿਸਮ ਹੈ । (ii) ਇਹ ਗਰਮੀ (ਤਾਪ) ਦਾ ਅੰਸ਼ (ਡਿਗਰੀ) ਹੁੰਦਾ ਹੈ ।
(ii) ਇਹ ਵਸਤ ਦੇ ਤਾਪਮਾਨ ਵਧਾਉਣ ਲਈ ਸਹਾਇਕ ਹੈ| (ii) ਇਹ ਤਾਪ ਸਥਾਨ-ਅੰਤਰਣ ਦੀ ਦਿਸ਼ਾ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 8.
ਸੰਵਹਿਣ ਕਿਸ ਨੂੰ ਆਖਦੇ ਹਨ ? ਇਸ ਦੇ ਦੋ ਉਪਯੋਗ ਲਿਖੋ ।
ਉੱਤਰ-
ਸੰਵਹਿਣ-ਇਹ ਤਾਪ ਸਥਾਨ-ਅੰਤਰਣ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਕਣਾਂ ਦੀ ਵਾਸਤਵਿਕ ਗਤੀ ਦੁਆਰਾ ਇਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਦਾ ਹੈ | ਸਾਰੇ ਦਵ ਅਤੇ ਗੈਸਾਂ ਇਸੇ ਵਿਧੀ ਦੁਆਰਾ ਗਰਮ ਹੁੰਦੇ ਹਨ ।
ਉਦਾਹਰਨ-

  1. ਜਦੋਂ ਸਟੋਵ ਨੂੰ ਜਲਾਇਆ ਜਾਂਦਾ ਹੈ ਤਾਂ ਇਸ ਦੀ ਲਾਟ ਦੇ ਉੱਪਰ ਵਾਲੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਉੱਪਰ ਵੱਲ ਨੂੰ ਉੱਠਦੀ ਹੈ ਅਤੇ ਉਸ ਦੀ ਥਾਂ ਲੈਣ ਲਈ ਆਲੇ-ਦੁਆਲੇ ਦੀ ਠੰਡੀ ਹਵਾ ਆ ਜਾਂਦੀ ਹੈ ।
  2. ਘਰਾਂ ਵਿੱਚ ਰੋਸ਼ਨਦਾਨ ਰੱਖੇ ਜਾਂਦੇ ਹਨ ਜੋ ਸੰਵਹਿਣ ਵਿਧੀ ਹੈ ‘ਤੇ ਆਧਾਰਿਤ ਕਾਰਜ ਕਰਦੇ ਹਨ । ਇਨ੍ਹਾਂ ਰੋਸ਼ਨਦਾਨਾਂ ਦੁਆਰਾ ਗਰਮ ਹਵਾ ਜਿਹੜੀ ਸਾਹ ਕਿਰਿਆ ਰਾਹੀਂ ਛੱਡਦੇ ਹਾਂ ਬਾਹਰ ਨਿਕਲ ਜਾਂਦੀ ਹੈ ਅਤੇ ਠੰਡੀ ਹਵਾ ਭਾਰੀ ਹੋਣ ਕਾਰਨ ਖਿੜਕੀਆਂ ਦੇ ਰਸਤੇ ਕਮਰੇ ਅੰਦਰ ਆ ਜਾਂਦੀ ਹੈ ।

ਪ੍ਰਸ਼ਨ 9.
ਡਾਕਟਰੀ ਥਰਮਾਮੀਟਰ ਵਿੱਚ ਪਾਰੇ ਦਾ ਤਲ ਆਪਣੇ ਆਪ ਹੇਠਾਂ ਕਿਉਂ ਨਹੀਂ ਡਿੱਗਦਾ ਹੈ ?
ਉੱਤਰ-
ਜਦੋਂ ਡਾਕਟਰੀ ਥਰਮਾਮੀਟਰ ਨੂੰ ਤਾਪ ਦੇ ਸਰੋਤ ਅਰਥਾਤ ਮੁੰਹ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਪਾਰੇ ਦਾ ਤਲ ਆਪਣੇ ਭਾਰ ਕਾਰਨ ਆਪਣੇ ਆਪ ਹੇਠਾਂ ਨਹੀਂ ਡਿੱਗਦਾ । ਇਸ ਦਾ ਕਾਰਨ ਇਹ ਹੈ ਕਿ ਥਰਮਾਮੀਟਰ ਦੇ ਬਲਬ ਦੇ ਨੇੜੇ ਨਲੀ ਅੰਦਰ ਮੋੜ (ਕਿਕ) ਹੁੰਦਾ ਹੈ ਜੋ ਪਾਰੇ ਨੂੰ ਹੇਠਾਂ ਡਿੱਗਣ ਤੋਂ ਰੋਕਦਾ ਹੈ ।

ਪ੍ਰਸ਼ਨ 10.
ਸਰਦੀਆਂ ਵਿੱਚ ਇੱਕ ਮੋਟਾ ਕੱਪੜਾ ਪਹਿਨਣ ਦੀ ਤੁਲਨਾ ਵਿੱਚ ਉਸੇ ਮੋਟਾਈ ਦਾ ਕਈ ਪਰਤਾਂ ਦਾ ਬਣਿਆ ਕੱਪੜਾ ਵਧੇਰੇ ਤਾਪ ਕਿਉਂ ਪ੍ਰਦਾਨ ਕਰਦਾ ਹੈ ? ਵਿਆਖਿਆ ਕਰੋ ।
ਉੱਤਰ-
ਕਈ ਪਰਤਾਂ ਦੇ ਬਣੇ ਹੋਏ ਕੱਪੜੇ ਵਿੱਚ ਹਵਾ ਫਸੀ ਹੁੰਦੀ ਹੈ । ਹਵਾ ਤਾਰੋਧੀ ਹੈ । ਇਸ ਲਈ ਸਰੀਰ ਦੀ ਗਰਮੀ ਹਵਾ ਬਾਹਰ ਨਹੀਂ ਜਾਣ ਦਿੰਦੀ ਜਿਸ ਦੇ ਫਲਸਰੂਪ ਸਰੀਰ ਗਰਮ ਰਹਿੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਕਾਲੀਆਂ ਵਸਤੂਆਂ ਤਾਪ ਦੀਆਂ ਵਧੀਆ ਸੋਖਕ ਅਤੇ ਵਧੀਆ ਵਿਕੀਰਣ ਕਰਨ ਵਾਲੀਆਂ ਹੁੰਦੀਆਂ ਹਨ ?
ਉੱਤਰ-
ਪ੍ਰਯੋਗ-ਦੋ ਟੀਨ ਦੇ ਡੱਬੇ ਲਓ । ਇਹਨਾਂ ਵਿੱਚੋਂ ਇੱਕ ਡੱਬੇ ਨੂੰ ਬਾਹਰੋਂ ਕਾਲਾ ਪੇਂਟ ਕਰ ਦਿਓ । ਦੋਨੋਂ ਡੱਬਿਆਂ ਵਿੱਚ ਇਕ ਸਮਾਨ ਮਾਤਰਾ ਪਾਣੀ ਦੀ ਪਾ ਦਿਓ ।
PSEB 7th Class Science Solutions Chapter 4 ਤਾਪ 3
ਹੁਣ ਇਹਨਾਂ ਦੋਨਾਂ ਨੂੰ ਇੱਕ ਘੰਟੇ ਲਈ ਧੁੱਪ ਵਿੱਚ ਰੱਖ ਦਿਓ : ਹੁਣ ਦੋਨਾਂ ਡੱਬਿਆਂ ਦੇ ਪਾਣੀ ਦਾ ਤਾਪਮਾਨ ਮਾਪ ਲਉ । ਤੁਸੀਂ ਵੇਖੋਗੇ ਕਿ ਕਾਲੇ ਡੱਬੇ ਦੇ ਪਾਣੀ ਦਾ ਪਮਾਨ ਅਧਿਕ ਹੈ । ਇਸ ਤੋਂ ਇਹ ਪਤਾ ਲਗਦਾ ਹੈ ਕਿ ਕਾਲੇ ਰੰਗ ਦੀਆਂ ਵਸਤੂਆਂ ਤਾਪ ਦੀਆਂ ਵਧੀਆ ਸੋਖਕ ਹਨ । ਇਸ ਪ੍ਰਯੋਗ ਨੂੰ ਉਲਟਾ ਵੀ ਕੀਤਾ ਜਾ ਸਕਦਾ ਹੈ । ਦੁਬਾਰਾ ਦੋਨਾਂ ਡੱਬਿਆਂ ਵਿੱਚ ਪਹਿਲਾਂ ਵਾਂਗ ਗਰਮ ਪਾਣੀ ਦੀ ਬਰਾਬਰ ਮਾਤਰਾ ਲਉ ਅਤੇ ਦੋਨਾਂ ਡੱਬਿਆਂ ਨੂੰ 15 ਮਿੰਟਾਂ ਲਈ ਛਾਇਆ ਵਿੱਚ ਰੱਖੋ । 15 ਮਿੰਟ ਬਾਅਦ ਦੋਨਾਂ ਡੱਬਿਆਂ ਦੇ ਪਾਣੀ ਦਾ ਤਾਪਮਾਨ ਮਾਪੋ । ਕਾਲੇ ਟੀਨ ਦੇ ਡੱਬੇ ਦੇ ਪਾਣੀ ਦਾ ਤਾਪਮਾਨ ਦੂਜੇ ਡੱਬੇ ਦੇ ਪਾਣੀ ਦੇ ਤਾਪਮਾਨ ਦੀ ਤੁਲਨਾ ਵਿੱਚ ਜ਼ਿਆਦਾ ਘੱਟ ਜਾਵੇਗਾ । ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਲੇ ਰੰਗ ਦੀਆਂ ਵਸਤੂਆਂ ਤਾਪ ਦੀਆਂ ਵਧੀਆ ਵਿਕੀਰਕ ਹਨ ।

PSEB 7th Class Science Solutions Chapter 4 ਤਾਪ

ਪ੍ਰਸ਼ਨ 2.
ਪ੍ਰਯੋਗ ਦੁਆਰਾ ਤਾਪ ਸਥਾਨ-ਅੰਤਰਣ ਦੀ ਚਾਲਨ ਵਿਧੀ ਨੂੰ ਸਮਝਾਉ !
ਉੱਤਰ-
ਪ੍ਰਯੋਗ-ਐਲੂਮੀਨੀਅਮ ਜਾਂ ਲੋਹੇ ਦੀ ਛੜ ਉੱਪਰ ਮੋਮ ਦੇ ਛੋਟੇ-ਛੋਟੇ ਟੁੱਕੜੇ ਬਰਾਬਰ ਦੂਰੀਆਂ ਤੇ ਲਗਾਉ ! ਹੁਣ ਛੜ ਦੇ ਇੱਕ ਸਿਰੇ ਨੂੰ ਮੋਮਬੱਤੀ ਦੀ ਲਾਟ ਦੁਆਰਾ ਗਰਮ ਕਰੋ ! ਤੁਸੀਂ ਦੇਖੋਗੇ ਕਿ ਮੋਮ ਦੇ ਟੁਕੜੇ ਮੋਮਬੱਤੀ ਦੇ ਦੁਰ ਵੱਲ ਹੌਲੀ-ਹੌਲੀ ਇੱਕ-ਇੱਕ ਕਰਕੇ ਡਿੱਗਣੇ ਸ਼ੁਰੂ ਹੋ ਜਾਣਗੇ | ਇਸ ਤੋਂ ਇਹ ਪਤਾ ਲਗਦਾ ਹੈ ਕਿ ਤਾਪ ਛੜ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਚਾਲਨ ਵਿਧੀ ਦੁਆਰਾ ਸਥਾਨ-ਅੰਤਰਿਤ ਹੋ ਕੇ ਛੜ ਨੂੰ ਗਰਮ ਕਰਦਾ ਹੈ ।
PSEB 7th Class Science Solutions Chapter 4 ਤਾਪ 4
ਚਾਲਨ ਵਿਧੀ ਤਾਂ ਹੀ ਸੰਭਵ ਹੁੰਦੀ ਹੈ ਜਦੋਂ-

  • ਤਾਪ ਦਾ ਸਰੋਤ ਅਤੇ ਵਸਤੂ ਜਾਂ ਗਰਮ ਅਤੇ ਠੰਡੀ ਵਸਤੁ ਇੱਕ-ਦੂਜੇ ਦੇ ਸੰਪਰਕ ਵਿੱਚ ਹੋਣ ।
  • ਦੋਨਾਂ ਵਸਤੂਆਂ ਦੇ ਤਾਪਮਾਨ ਵਿੱਚ ਅੰਤਰ ਹੋਵੇ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

Punjab State Board PSEB 7th Class Science Book Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ Textbook Exercise Questions and Answers.

PSEB Solutions for Class 7 Science Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

PSEB 7th Class Science Guide ਰੇਸ਼ਿਆਂ ਤੋਂ ਕੱਪੜਿਆਂ ਤੱਕ  Intext Questions and Answers

ਸੋਚੋ ਅਤੇ ਉੱਤਰ ਦਿਉ : (ਪੇਜ 24)

ਪ੍ਰਸ਼ਨ 1.
ਕਿਸੇ ਦੋ ਕੁਦਰਤੀ ਰੇਸ਼ਿਆਂ ਦੇ ਨਾਮ ਦੱਸੋ ਜੋ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ।
ਉੱਤਰ-
ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ-

  • ਕਪਾਹ,
  • ਪਟਸਨ ।

ਪ੍ਰਸ਼ਨ 2.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਕਿਸੇ ਦੋ ਕੁਦਰਤੀ ਰੇਸ਼ਿਆਂ ਦੇ ਨਾਮ ਦੱਸੋ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ-

  1. ਉੱਨ,
  2. ਰੇਸ਼ਮ ।

ਪ੍ਰਸ਼ਨ 3.
ਕੋਈ ਵੀ ਤਿੰਨ ਜਾਨਵਰਾਂ ਦੇ ਨਾਮ ਦਿਓ ਜੋ ਸਾਨੂੰ ਉੱਨ ਪ੍ਰਦਾਨ ਕਰਦੇ ਹਨ ।
ਉੱਤਰ-
ਜਾਨਵਰ ਜਿਹੜੇ ਉੱਨ ਪ੍ਰਦਾਨ ਕਰਦੇ ਹਨ :

  • ਭੇਡ,
  • ਯਾਕ,
  • ਬੱਕਰੀ ॥

ਪ੍ਰਸ਼ਨ 4.
ਕੁੱਝ ਜਾਨਵਰਾਂ ਦੇ ਵਾਲਾਂ ਦੀ ਜਿੱਤ ਸੰਘਣੀ ਕਿਉਂ ਹੁੰਦੀ ਹੈ ?
ਉੱਤਰ-
ਕੁੱਝ ਜਾਨਵਰਾਂ ਦੇ ਵਾਲਾਂ ਦੀ ਜਿੱਤ ਸੰਘਣੀ ਕਿਉਂ-ਉੱਨ ਦੇਣ ਵਾਲੀਆਂ ਭੇਡਾਂ ਜਿਹੜੀਆਂ ਠੰਢੇ ਖੇਤਰਾਂ ਵਿੱਚ ਪਾਈਆਂ ਜਾਂਦੀਆਂ ਹਨ ਉਹਨਾਂ ਦੇ ਸਰੀਰ ਤੇ ਸੰਘਣੀ ਜੱਤ ਹੁੰਦੀ ਹੈ, ਤਾਂ ਜੋ ਉਹ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਕਰ ਸਕਣ । ਇਹਨਾਂ ਵਾਲਾਂ ਜਿੱਤ ਵਿੱਚ ਬਹੁਤ ਸਾਰੀ ਹਵਾ ਫਸ ਜਾਂਦੀ ਹੈ । ਇਹ ਹਵਾ ਤਾਪ ਦੀ ਕੁਚਾਲਕ ਹੋਣ ਕਾਰਨ ਸਰੀਰ ਦੀ ਗਰਮੀ ਨੂੰ ਬਾਹਰ ਵਾਤਾਵਰਨ ਵਿੱਚ ਸੰਚਾਲਿਤ ਹੋਣ ਤੋਂ ਰੋਕ ਲੈਂਦੀ ਹੈ ਜਿਸ ਕਰਕੇ ਭੇਡ ਦਾ ਸਰੀਰ ਗਰਮ ਰਹਿੰਦਾ ਹੈ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

ਸੋਚੋ ਅਤੇ ਉੱਤਰ ਦਿਓ : (ਪੇਜ 29)

ਪ੍ਰਸ਼ਨ 1.
ਸਿਲਕ ਦੇ ਧਾਗੇ, ਸੂਤੀ ਧਾਗੇ ਅਤੇ ਉੱਨ ਦੇ ਧਾਗੇ ਦੇ ਜਲਣ ਦੀ ਗੰਧ ਵਿੱਚ ਤੁਸੀਂ ਕੀ ਅੰਤਰ ਪਾਉਂਦੇ ਹੋ ?
ਉੱਤਰ-
ਸਿਲਕ ਦੇ ਧਾਗੇ ਦੇ ਜਲਣ ‘ਤੇ ਮੀਟ ਦੇ ਜਲਣ ਵਰਗੀ ਗੰਧ ਆਉਂਦੀ ਹੈ | ਸੂਤੀ ਧਾਗੇ ਦੇ ਜਲਣ ’ਤੇ ਕਾਗਜ਼ ਦੇ ਜਲਣ ਜਿਹੀ ਗੰਧੀ ਆਉਂਦੀ ਹੈ ਪਰੰਤੂ ਉੱਨ ਦੇ ਜਲਣ ’ਤੇ ਵਾਲਾਂ ਦੇ ਜਲਣ ਜਿਹੀ ਤਿੱਖੀ ਗੰਧ ਉਤਪੰਨ ਹੁੰਦੀ ਹੈ ।

ਪ੍ਰਸ਼ਨ 2.
ਉਪਰੋਕਤ ਪ੍ਰਸ਼ਨ 1 ਦੀ ਗਤੀਵਿਧੀ ਵਿੱਚ ਸਵਾਹ ਦੀ ਕਿਹੜੀ ਕਿਸਮ ਪੈਦਾ ਹੁੰਦੀ ਹੈ ?
ਉੱਤਰ-
ਸੂਤੀ ਧਾਗੇ ਦੇ ਜਲਣ ਉਪਰੰਤ ਬਚੀ ਸਵਾਹ ਹਲਕੀ ਸਲੇਟੀ (grey) ਰੰਗ ਦੀ ਹੁੰਦੀ ਹੈ । ਰੇਸ਼ਮੀ ਧਾਗੇ ਅਤੇ ਉੱਨੀ ਧਾਗੇ ਦੇ ਜੁਲਮ ਤੇ ਕਾਲੇ ਰੰਗ ਦੇ ਖੋਖਲੇ ਮਣਕੇ (bead) ਜਿਹੀ ਸਵਾਹ ਬਣਦੀ ਹੈ।

ਪ੍ਰਸ਼ਨ 3.
ਕੀ ਜਲਦੇ ਹੋਏ ਰੇਸ਼ਮ ਦੇ ਰੇਸ਼ੇ ਦੀ ਗੰਧ ਉਹੀ ਸੀ ਜੋ ਗੰਧ ਜਲਦੇ ਹੋਏ ਉੱਨ ਦੇ ਧਾਗੇ ਦੀ ਸੀ ?
ਉੱਤਰ-
ਨਹੀਂ । ਜਲਦੇ ਹੋਏ ਰੇਸ਼ਮ ਦੇ ਰੇਸ਼ੇ ਦੀ ਗੰਧ ਜਲਦੇ ਹੋਏ ਵਾਲਾਂ ਜਿਹੀ ਹੁੰਦੀ ਹੈ ਜਦਕਿ ਜਲਦੇ ਹੋਏ ਉੱਨ ਦੇ ਧਾਗੇ ਦੀ ਗੰਧ ਧੁੱਖਦੇ ਹੋਏ ਮੀਟ ਦੀ ਗੰਧ ਵਰਗੀ ਹੁੰਦੀ ਹੈ ।

PSEB 7th Class Science Guide ਰੇਸ਼ਿਆਂ ਤੋਂ ਕੱਪੜਿਆਂ ਤੱਕ Textbook Questions and Answers

1. ਖ਼ਾਲੀ ਸਥਾਨ ਭਰੋ-

(i) ਉੱਨ ਭੇਡ, ਬੱਕਰੀ ਅਤੇ ਯਾਕ ਦੇ …………….ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
ਵਾਲਾਂ,

(ii) ਸਰੀਰ ਉੱਤੇ ਲੰਬੇ ਵਾਲ ਜਾਨਵਰਾਂ ਨੂੰ …………… ਤੋਂ ਸੁਰੱਖਿਅਤ ਕਰਦੇ ਹਨ ।
ਉੱਤਰ-
ਸਰਦੀ,

(iii) ਪਸ਼ੂਆਂ ਦੀ ਚਮੜੀ ਤੋਂ ਉੱਨ ਕੱਟਣ ਨੂੰ…………… ਕਹਿੰਦੇ ਹਨ ।
ਉੱਤਰ-
ਕਟਾਈ (ਸ਼ੀਅਰਿੰਗ),

(iv) ਰੇਸ਼ਮ ਦੇ ਕੀੜੇ ਦੇ ਪਾਲਣ ਨੂੰ …………… ਕਿਹਾ ਜਾਂਦਾ ਹੈ ।
ਉੱਤਰ-
ਸੇਰੀ-ਕਲਚਰ,

(v) ਉਬਾਲੇ ਹੋਏ ਕੋਕੂਨਾਂ ਤੋਂ ਤੰਦਾਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ…………… ਕਿਹਾ ਜਾਂਦਾ ਹੈ ।
ਉੱਤਰ-
ਰੀਲਿੰਗ ।

2. ਮਿਲਾਨ ਕਰੋ

ਕਾਲਮ ‘ਉ’ ਕਾਲਮ ‘ਅ’
(i) ਸਕੋਰਿੰਗ (ਉ) ਰੇਸ਼ਮ ਦੇ ਕੀੜੇ ਦੀ ਖ਼ੁਰਾਕ
(ii) ਸੇਰੀ-ਕਲਚਰ (ਅ) ਪੰਜਾਬ ਅਤੇ ਰਾਜਸਥਾਨ ‘ਚ ਪਾਈਆਂ ਜਾਣ ਵਾਲੀਆਂ ਭੇਡਾਂ
(iii) ਪ੍ਰੋਟੀਨ (ਇ) ਰੇਸ਼ਮ ਦਾ ਰੇਸ਼ਾ ਇਸ ਤੋਂ ਬਣਿਆ
(iv) ਸ਼ਹਿਤੂਤ ਦੇ ਪੱਤੇ (ਸ) ਰੇਸ਼ਮ ਦੇ ਕੀੜੇ ਦੀ ਪਰਵਰਿਸ਼
(v) ਲੋਹੀ (ਹ) ਕੱਟੇ ਗਏ ਉੱਨ ਨੂੰ ਧੋਣਾ ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਸਕੋਰਿੰਗ (ਹ) ਕੱਟੇ ਗਏ ਉੱਨ ਨੂੰ ਧੋਣਾ
(ii) ਸੋਰੀ-ਕਲਚਰ (ਸ) ਰੇਸ਼ਮ ਦੇ ਕੀੜੇ ਦੀ ਪਰਵਰਿਸ਼
(iii) ਪ੍ਰੋਟੀਨ (ਇ) ਰੇਸ਼ਮ ਦਾ ਰੇਸ਼ਾ ਇਸ ਤੋਂ ਬਣਿਆ
(iv) ਸ਼ਹਿਤੂਤ ਦੇ ਪੱਤੇ (ਉ) ਰੇਸ਼ਮ ਦੇ ਕੀੜੇ ਦੀ ਖ਼ੁਰਾਕ
(v) ਲੋਹੀ (ਅ) ਪੰਜਾਬ ਅਤੇ ਰਾਜਸਥਾਨ ‘ਚ’ ਪਾਈਆਂ ਜਾਣ ਵਾਲੀਆਂ ਭੇਡਾਂ ।

3. ਠੀਕ ਉੱਤਰ ਚੁਣੋ

(i) ਫਾਈਬਰ, ਜੋ ਕਿ ਜਾਨਵਰ ਦੁਆਰਾ ਨਹੀਂ ਪੈਦਾ ਕੀਤਾ ਗਿਆ ਹੈ
(ਉ) ਅੰਗੋਰਾ ਉੱਨ .
(ਅ) ਉੱਨ
(ਇ) ਜੂਟ
(ਸ) ਰੇਸ਼ਮ ।
ਉੱਤਰ-
(ਇ) ਜੁਟ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

(ii) ਉੱਨ ਆਮ ਤੌਰ ‘ਤੇ ਪ੍ਰਾਪਤ ਕੀਤੀ ਜਾਂਦੀ ਹੈ
(ਉ) ਭੇਡ
(ਅ) ਬੱਕਰੀ
(ਇ) ਯਾਕ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਭੇਡ ।

(iii) ਕੱਟੇ ਗਏ ਵਾਲਾਂ ਨੂੰ ਧੋਣਾ
(ਉ) ਸਕੋਰਿੰਗ
(ਅ) ਸੋਰਟਿੰਗ
(ਇ) ਬੀਅਰਿੰਗ
(ਸ) ਡਾਇੰਗ ॥
ਉੱਤਰ-
(ੳ) ਸਕੋਰਿੰਗ ।

(iv) ਉੱਨ ਰਸਾਇਣਿਕ ਤੌਰ ‘ਤੇ ਹੈ
(ਉ) ਚਰਬੀ .
(ਅ) ਪ੍ਰੋਟੀਨ
(ਇ) ਕਾਰਬੋਹਾਈਡੇਂਟਸ
(ਸ) ਇਹਨਾਂ ‘ਚੋਂ ਕੋਈ ਨਹੀਂ ।
ਉੱਤਰ-
(ਅ) ਪ੍ਰੋਟੀਨ ।

(v) ਜਾਨਵਰ ਇਹ ਉੱਨ ਪੈਦਾ ਨਹੀਂ ਕਰਦੇ
(ਉ) ਅਲਪਾਕਾ
(ਅ) ਬੁਲੀ ਕੁੱਤਾ
(ੲ) ਉਠ
(ਸ) ਬੱਕਰੀ ।
ਉੱਤਰ-
(ਅ) ਬੁਲੀ ਕੁੱਤਾ ।

4. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੱਸੋ-

(i) ਹਵਾ ਤਾਪ ਦੀ ਬੁਰੀ ਚਾਲਕ ਹੈ ਅਤੇ ਲੰਬੇ ਵਾਲਾਂ ਵਿੱਚ ਫਸੀ ਹਵਾ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ ।
ਉੱਤਰ-
ਠੀਕ,

(ii) ਤਿੱਬਤ ਅਤੇ ਲੱਦਾਖ ਵਿੱਚ ਉੱਨ ਯਾਕ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਉੱਤਰ-
ਠੀਕ,

(iii) ਰੇਸ਼ਮ ਦੇ ਕੀੜੇ ਪਾਲਣ ਨੂੰ ਐਪੀਕਲਚਰ ਕਹਿੰਦੇ ਹਨ ।
ਉੱਤਰ-
ਗ਼ਲਤ,

(iv) ਕੈਟਰਪਿਲਰ ਦੇ ਸਰੀਰ ਦੇ ਦੁਆਲੇ ਖੋਲ ਨੂੰ ਕੋਕੂਨ ਕਿਹਾ ਜਾਂਦਾ ਹੈ ।
ਉੱਤਰ-
ਠੀਕ,

(v) ਕੋਸਾ ਰੇਸ਼ਮ ਅਤੇ ਮੂਗਾ ਰੇਸ਼ਮ ਗੈਰ-ਮਲਬੇਰੀ ਰੁੱਖਾਂ ਦੇ ਪੱਤੇ ਖਾਣ ਵਾਲੇ ਰੇਸ਼ਮ ਦੇ ਕੀੜਿਆਂ ਦੁਆਰਾ ਤਿਆਰ ਕੀਤੇ ਜਾਂਦੇ ਹਨ ।
ਉੱਤਰ-
ਗ਼ਲਤ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪੌਦਿਆਂ ਅਤੇ ਰੁੱਖਾਂ ਤੋਂ ਪ੍ਰਾਪਤ ਕਿਸੇ ਦੋ ਰੇਸ਼ਿਆਂ ਦੇ ਨਾਮ ਲਿਖੋ ।
ਉੱਤਰ-
ਪੌਦਿਆਂ ਅਤੇ ਰੁੱਖਾਂ ਤੋਂ ਪ੍ਰਾਪਤ ਰੇਸ਼ੇ :

  • ਪਟਸਨ,
  • ਕਪਾਹ ।

ਪ੍ਰਸ਼ਨ (ii)
ਸੇਰੀਕਲਚਰ ਕੀ ਹੈ ?
ਉੱਤਰ-
ਸੇਰੀਕਲਚਰਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਸੇਰੀਕਲਚਰ ਅਖਵਾਉਂਦਾ ਹੈ ।

ਪ੍ਰਸ਼ਨ (iii)
ਉੱਨ ਪੈਦਾ ਕਰਨ ਵਾਲੇ ਆਮ ਜਾਨਵਰਾਂ ਦੇ ਨਾਮ ਦੱਸੋ ।
ਉੱਤਰ-
ਉੱਨ ਪੈਦਾ ਕਰਨ ਵਾਲੇ ਜਾਨਵਰਾਂ ਦੇ ਨਾਮ :

  1. ਯਾਕ,
  2. ਭੇਡ,
  3. ਊਠ,
  4. ਬੱਕਰੀ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (1)
ਅੰਗੋਰਾ ਅਤੇ ਕਸ਼ਮੀਰੀ ਉੱਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਅੰਗੋਰਾ ਉੱਨ ਪਹਾੜੀ ਸਥਾਨਾਂ ਜਿਵੇਂ ਜੰਮੂ ਅਤੇ ਕਸ਼ਮੀਰ ਤੇ ਪਾਈ ਜਾਣ ਵਾਲੀ ਬੱਕਰੀ ਤੋਂ ਪ੍ਰਾਪਤ ਹੁੰਦੀ ਹੈ । ਕਸ਼ਮੀਰੀ ਬੱਕਰੀ ਦੇ ਵਾਲ ਵੀ ਬਹੁਤ ਨਰਮ ਹੁੰਦੇ ਹਨ | ਕਸ਼ਮੀਰੀ ਉੱਨ ਤੋਂ ਪਸ਼ਮੀਨਾ ਸ਼ਾਲ ਬਣੇ ਜਾਂਦੇ ਹਨ ।

ਪ੍ਰਸ਼ਨ (ii)
ਉਹਨਾਂ ਰਾਜਾਂ ਦੇ ਨਾਮ ਲਿਖੋ ਜਿੱਥੇ ਹੇਠ ਦਿੱਤੀਆਂ ਭੇਡਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਲੋਹੀ, ਬਖਰਵਾਲ, ਨਾਲੀ, ਮਾਰਵਾੜੀ ।
ਉੱਤਰ
ਭੇਡ ਦੀ ਨਸਲ ਦਾ ਨਾਮ ਰਾਜ ਜਿੱਥੇ ਮਿਲਦੀਆਂ ਹਨ

  • ਲੋਹੀ
  • ਬਖਰਵਾਲ
  • ਨਾਲੀ
  • ਮਾਰਵਾੜੀ

ਰਾਜਸਥਾਨ, ਪੰਜਾਬ ਜੰਮੂ, ਕਸ਼ਮੀਰ ਰਾਜਸਥਾਨ, ਹਰਿਆਣਾ, ਪੰਜਾਬ ਗੁਜਰਾਤ

ਪ੍ਰਸ਼ਨ (iii)
ਰੇਸ਼ੇ ਤੋਂ ਉੱਨ ਬਣਨ ਦੀ ਸਾਰੀ ਪ੍ਰਕਿਰਿਆ ਦੇ ਪੜਾਅ ਲਿਖੋ ।
ਉੱਤਰ-
ਰੇਸ਼ੇ ਤੋਂ ਉੱਨ ਬਣਨ ਦੇ ਵੱਖ-ਵੱਖ ਪੜਾਅ –

  1. ਸ਼ੀਅਰਿੰਗ ਜਾਂ ਕਟਾਈ
  2. ਸਕੋਰਿੰਗ
  3. ਸੌਰਟਿੰਗ
  4. ਕੌਂਬਿੰਗ ਕੰਘੀ ਕਰਨਾ)
  5. ਡਾਇੰਗ ਜਾਂ ਰੰਗਾਈ ।
  6. ਸਪਿਨਿੰਗ ਜਾਂ ਬੁਣਾਈ ॥

ਪ੍ਰਸ਼ਨ (iv)
ਕੁੱਝ ਕੁ ਜਾਨਵਰਾਂ ਦੀ ਸੰਘਣੀ ਜੱਤ ਕਿਉਂ ਹੁੰਦੀ ਹੈ ?
ਉੱਤਰ-
ਕੁੱਝ ਕੁ ਜਾਨਵਰਾਂ ਦੀ ਸੰਘਣੀ ਜੱਤ ਕਿਉਂ-ਉੱਨ ਦੇਣ ਵਾਲੀਆਂ ਭੇਡਾਂ ਜਿਹੜੀਆਂ ਠੰਢੇ ਖੇਤਰਾਂ ਵਿੱਚ ਪਾਈਆਂ ਜਾਂਦੀਆਂ ਹਨ, ਉਹਨਾਂ ਦੇ ਸਰੀਰ ‘ਤੇ ਸੰਘਣੀ ਜੱਤ ਹੁੰਦੀ ਹੈ, ਤਾਂ ਜੋ ਉਹ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਕਰ ਸਕਣ । ਇਹਨਾਂ ਵਾਲਾਂ (ਸੱਤ) ਵਿੱਚ ਬਹੁਤ ਸਾਰੀ ਹਵਾ ਫਸ ਜਾਂਦੀ ਹੈ । ਇਹ ਹਵਾ ਤਾਪ ਦੀ ਕੁਚਾਲਕ ਹੋਣ ਕਾਰਨ ਸਰੀਰ ਦੀ ਗਰਮੀ ਨੂੰ ਬਾਹਰ ਵਾਤਾਵਰਨ ਵਿਚ ਸੰਚਾਰਿਤ ਹੋਣ ਤੋਂ ਰੋਕ ਲੈਂਦੀ ਹੈ ਜਿਸ ਕਰਕੇ ਭੇਡ ਦਾ ਸਰੀਰ ਗਰਮ ਰਹਿੰਦਾ ਹੈ ।

ਪ੍ਰਸ਼ਨ (v)
ਰੇਸ਼ਮ ਦਾ ਕੀੜਾ ਕਿਵੇਂ ਪਾਲਿਆ ਜਾਂਦਾ ਹੈ ?
ਉੱਤਰ-
ਰੇਸ਼ਮ ਦੇ ਕੀੜਿਆਂ ਨੂੰ ਪਾਲਣਾ-ਮਾਦਾ ਰੇਸ਼ਮ ਕੀੜਾ ਇਕ ਵਾਰ ਵਿੱਚ ਸੈਂਕੜੇ ਅੰਡੇ ਦਿੰਦੀ ਹੈ । ਇਹਨਾਂ ਅੰਡਿਆਂ ਨੂੰ ਸਾਵਧਾਨੀ ਨਾਲ ਕੱਪੜੇ ਦੀਆਂ ਪੱਟੀਆਂ ਜਾਂ ਕਾਗਜ਼ ਉੱਤੇ ਇਕੱਠਾ ਕਰਕੇ ਸਿਹਤਮੰਦ ਸਥਿਤੀਆਂ, ਉੱਚਿਤ ਤਾਪ ਅਤੇ ਨਮੀ ਦੀਆਂ ਅਨੁਕੂਲ ਪਰਿਸਥਿਤੀਆਂ ਵਿੱਚ ਰੱਖਦੇ ਹਨ | ਅੰਡਿਆਂ ਨੂੰ ਢੁੱਕਵੇਂ ਤਾਪਮਾਨ ਤੱਕ ਗਰਮ ਰੱਖਿਆ ਜਾਂਦਾ ਹੈ, ਜਿਸ ਨਾਲ ਅੰਡਿਆਂ ਵਿੱਚੋਂ ਲਾਰਵਾ ਨਿਕਲ ਆਵੇ । ਲਾਰਵਾ ਜੋ ਕੈਟਰ ਪਿੱਲਰ ਜਾਂ ਰੇਸ਼ਮ ਦਾ ਕੀੜਾ ਅਖਵਾਉਂਦਾ ਹੈ, ਨੂੰ ਸ਼ਹਿਤੂਤ ਦੇ ਪੱਤਿਆਂ ‘ਤੇ ਰੱਖਿਆ ਜਾਂਦਾ ਹੈ ।

ਇਹ ਦਿਨ-ਰਾਤ ਇਹਨਾਂ ਪੱਤਿਆਂ ਨੂੰ ਖਾਂਦੇ ਰਹਿੰਦੇ ਹਨ ਅਤੇ ਸਾਈਜ਼ ਵਿੱਚ ਕਾਫ਼ੀ ਵੱਧ ਜਾਂਦੇ ਹਨ । ਕੀੜਿਆਂ ਨੂੰ ਸ਼ਹਿਤੂਤ ਦੇ ਤਾਜ਼ੇ ਕੱਟੇ ਪੱਤਿਆਂ ਦੇ ਨਾਲ ਬਾਂਸ ਦੀਆਂ ਸਾਫ਼ ਟਰੇਆਂ ਵਿੱਚ ਰੱਖਿਆ ਜਾਂਦਾ ਹੈ । 25-30 ਦਿਨਾਂ ਬਾਅਦ ਕੈਟਰ ਪਿੱਲਰ ਸ਼ਹਿਤੂਤ ਖਾਣਾ ਬੰਦ ਕਰ ਦਿੰਦੇ ਹਨ ਅਤੇ ਕੋਕੂਨ ਬਣਾਉਣ ਲਈ ਉਹ ਬਾਂਸ ਦੇ ਬਣੇ ਚੈਂਬਰਾਂ ਵਿੱਚ ਚਲੇ ਜਾਂਦੇ ਹਨ । ਇਸ ਲਈ ਟਰੇਅ ਵਿੱਚ ਟਾਹਣੀਆਂ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਕੋਕੁਨ ਚਿੰਬੜ ਜਾਂਦੇ ਹਨ । ਕੈਟਰ-ਪਿੱਲਰ ਜਾਂ ਰੇਸ਼ਮ ਦੇ ਕੀੜੇ ਕੋਕੂਨ ਬਣਾਉਂਦੇ ਹਨ ਜਿਸ ਵਿੱਚ ਪਿਊਪਾ ਵਿਕਸਿਤ ਹੁੰਦਾ ਹੈ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕੋਕੂਨ ਤੋਂ ਰੇਸ਼ਮ ਬਣਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਸਾਰੇ ਕਦਮਾਂ ਦਾ ਵਰਣਨ ਕਰੋ ।
ਉੱਤਰ-
ਕੋਕੂਨ ਤੋਂ ਰੇਸ਼ਮ ਬਣਨ ਦੀ ਪ੍ਰਕਿਰਿਆ-ਕੋਕੂਨ ਵਿਚ ਕੀੜੇ ਦਾ ਲਗਾਤਾਰ ਵਿਕਾਸ ਹੁੰਦਾ ਹੈ । ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ ਰੇਸ਼ਮ ਦਾ ਧਾਗਾ ਪ੍ਰਾਪਤ ਕੀਤਾ ਜਾਂਦਾ ਹੈ । ਰੇਸ਼ਮ ਦੇ ਧਾਗੇ ਰੇਸ਼ਮ ਦੇ ਕੱਪੜੇ ਬਣਨ ਲਈ ਵਰਤੇ ਜਾਂਦੇ ਹਨ । ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਨਰਮ ਰੇਸ਼ਮੀ ਧਾਗੇ, ਸਟੀਲ ਦੇ ਧਾਗੇ ਜਿੰਨੇ ਹੀ ਮਜਬੂਤ ਹੁੰਦੇ ਹਨ । ਰੇਸ਼ਮ ਦੇ ਕੀੜੇ ਕਈ ਕਿਸਮ ਦੇ ਹੁੰਦੇ ਹਨ ਜੋ ਇੱਕ-ਦੂਜੇ ਤੋਂ ਵੱਖਰੇ ਦਿਖਾਈ ਦਿੰਦੇ ਹਨ ।

ਇਹਨਾਂ ਤੋਂ ਵੱਖ-ਵੱਖ ਤਰ੍ਹਾਂ ਦੀ ਬਣਤਰ (ਖੁਰਦਰੇ, ਮੁਲਾਇਮ, ਚਮਕਦਾਰ ਆਦਿ) ਰੇਸ਼ਮ ਜਿਵੇਂ ਟੱਸਰ ਰੇਸ਼ਮ, ਮੁਗਾ ਰੇਸ਼ਮ, ਕੌਸਾ ਰੇਸ਼ਮ ਆਦਿ ਅਲੱਗ-ਅਲੱਗ ਕਿਸਮਾਂ ਦੇ ਕੀੜਿਆਂ ਦੇ ਕੋਨਾ ਤੋਂ ਪ੍ਰਾਪਤ ਕੀਤੇ ਜਾਂਦੇ ਹਨ | ਸਭ ਤੋਂ ਆਮ ਰੇਸ਼ਮ ਦਾ ਕੀੜਾ ਸ਼ਹਿਤੂਤ ਰੇਸ਼ਮੀ ਕੀੜਾ ਹੈ । ਇਸ ਕੀੜੇ ਤੋਂ ਪ੍ਰਾਪਤ ਰੇਸ਼ਮ ਬਹੁਤ ਨਰਮ, ਚਮਕਦਾਰ ਅਤੇ ਲਚੀਲਾ ਹੁੰਦਾ ਹੈ । ਇਸ ਨੂੰ ਸੁੰਦਰ ਰੰਗਾਂ ਵਿਚ ਰੰਗਿਆ ਜਾ ਸਕਦਾ ਹੈ । ਸੇਰੀ-ਕਲਚਰ ਜਾਂ ਰੇਸ਼ਮ ਦੇ ਕੀੜੇ ਨੂੰ ਪਾਲਣਾ ਭਾਰਤ ਵਿਚ ਬਹੁਤ ਪੁਰਾਣਾ ਕਿੱਤਾ ਹੈ । ਭਾਰਤ ਵਪਾਰਕ ਪੱਧਰ ਤੇ ਕਾਫ਼ੀ ਰੇਸ਼ਮ ਪੈਦਾ ਕਰਦਾ ਹੈ ।

ਪ੍ਰਸ਼ਨ (ii)
ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਇੱਕ ਲੇਬਲ ਕੀਤਾ ਚਿੱਤਰ ਬਣਾਓ ਅਤੇ ਵਰਣਨ ਕਰੋ ।
ਉੱਤਰ-
ਰੇਸ਼ਮ ਦੇ ਕੀੜੇ ਦਾ ਜੀਵਨ ਚੱਕਰ-ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਸਾਰ ਅੱਗੇ ਦਿੱਤੇ ਕਦਮਾਂ (ਸਟੈਂਪਾਂ) ਵਿੱਚ ਵਰਣਨ ਕੀਤਾ ਗਿਆ ਹੈ
ਸਟੈਪ 1. ਮਾਦਾ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਰੁੱਖ ਦੇ ਪੱਤਿਆਂ ਤੇ ਅੰਡੇ ਦਿੰਦੀ ਹੈ ।
ਸਟੈਪ 2. ਅੰਡਿਆਂ ਤੋਂ ਲਾਰਵਾ ਪੈਦਾ ਹੁੰਦਾ ਹੈ ਜੋ ਅਗਲੇ ਦੋ ਹਫ਼ਤਿਆਂ ਵਿੱਚ ਇੱਕ ਕੀੜੇ ਦੇ ਵਰਗੀ ਸੰਰਚਨਾ ਲੈ ਲੈਂਦਾ ਹੈ। ਜਿਸ ਨੂੰ ਕੈਟਰਪਿਲਰ ਜਾਂ ਰੇਸ਼ਮ ਦਾ ਕੀੜਾ ਕਹਿੰਦੇ ਹਨ ।
PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ 1

PSEB Solutions for Class 7 Science ਰੇਸ਼ਿਆਂ ਤੋਂ ਕੱਪੜਿਆਂ ਤੱਕ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਸਕੋਰਿੰਗ ਤੋਂ ਬਾਅਦ ਵਧੀਆ ਕੁਆਲਟੀ ਵਾਲੇ ਲੰਮੇ ਵਾਲਾਂ ਦੀ ਉੱਨ ਨੂੰ ਅਗਲੇਰੀ ਪ੍ਰਕਿਰਿਆਵਾਂ ਲਈ ਭੇਜਿਆ ਜਾਂਦਾ ਹੈ, ਜਿਸਨੂੰ ……….. ਕਹਿੰਦੇ ਹਨ ।
ਉੱਤਰ-
ਸੰਰਟਿੰਗ,

(ii) ਕੈਟਰਪਿਲਰ ਦੁਆਲੇ ਬਣੇ ਖੋਲ ਨੂੰ …………… ਕਹਿੰਦੇ ਹਨ ।
ਉੱਤਰ-
ਕੋਕੂਨ,

(iii) ਕੋਕੂਨ ਨੂੰ ਭਾਫ਼ ਦੇ ਕੇ ਰੇਸ਼ੇ ਕੱਢਣ ਦੀ ਪ੍ਰਕਿਰਿਆ ਨੂੰ . ……. ਆਖਦੇ ਹਨ ।
ਉੱਤਰ-
ਰੀਲਿੰਗ,

(iv) ਤਿੱਬਤ ਵਿੱਚ ਉੱਨ ………….. ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਉੱਤਰ-
ਯਾਕ ॥

2. ਕਾਲਮ ‘ਉ’ ਵਿੱਚ ਦਿੱਤੇ ਗਏ ਸ਼ਬਦਾਂ ਦਾ ਕਾਲਮ ‘ਅ’ ਵਿੱਚ ਦਿੱਤੇ ਗਏ ਵਾਕਾਂ ਨਾਲ ਮਿਲਾਨ ਕਰੋਕਾਲਮ ‘ਉ’

ਕਾਲਮ ‘ਉ’ ਕਾਲਮ ‘ਅ’
(ਉ) ਸਕੋਰਿੰਗ (i) ਰੇਸ਼ਮ ਰੇਸ਼ਾ ਪੈਦਾ ਕਰਦਾ ਹੈ ।
(ਅ) ਸ਼ਹਿਤੂਤ ਦੇ ਪੱਤੇ (ii) ਉੱਨ ਦੇਣ ਵਾਲਾ ਜੰਤੁ
(ੲ)  ਯਾਕ (iii) ਰੇਸ਼ਮ ਦੇ ਕੀੜੇ ਦਾ ਭੋਜਨ
(ਸ) ਕੋਕੂਨ (iv) ਰੀਲਿੰਗ
(v) ਕੱਟੀ ਗਈ ਉੱਨ ਦੀ ਸਫ਼ਾਈ ॥

ਉੱਤਰ-

ਕਾਲਮ ‘ਉ’ ਕਾਲਮ ‘ਅ’
(ਉ) ਸਕੋਰਿੰਗ (v) ਕੱਟੀ ਗਈ ਉੱਨ ਦੀ ਸਫ਼ਾਈ
(ਅ) ਸ਼ਹਿਤੂਤ ਦੇ ਪੱਤੇ (iii) ਰੇਸ਼ਮ ਦੇ ਕੀੜੇ ਦਾ ਭੋਜਨ
(ਇ) ਯਾਕ । (ii) ਉੱਨ ਦੇਣ ਵਾਲਾ ਜੰਤੁ
(ਸ) ਕੋਕੂਨ (i) ਰੇਸ਼ਮ ਰੇਸ਼ਾ ਪੈਦਾ ਕਰਦਾ ਹੈ ।

3. ਸਹੀ ਵਿਕਲਪ ਚੁਣੋ

(i) ਯਾਕ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ
(ਉ) ਰੇਸ਼ਮ
(ਅ) ਕਪਾਹ
(ੲ) ਉੱਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਉੱਨ ।

(ii) ਪਸ਼ਮੀਨਾ ਸ਼ਾਲ ਬਣਾਉਣ ਲਈ ਉੱਨ ਪ੍ਰਾਪਤ ਹੁੰਦੀ ਹੈ
(ਉ) ਯਾਕ
(ਅ) ਊਠ
(ਇ) ਭੇਡ
(ਸ) ਅੰਗੋਰਾ ਬੱਕਰੀ ॥
ਉੱਤਰ-
(ਸ) ਅੰਗੋਰਾ ਬੱਕਰੀ ।

(iii) ਦੱਖਣ ਅਮਰੀਕਾ ਵਿੱਚ ਉੱਨ ਪ੍ਰਾਪਤ ਕੀਤੀ ਜਾਂਦੀ ਹੈ
(ਉ) ਲਾਮਾ ਅਤੇ ਅੰਗੋਰਾ ਤੋਂ
(ਅ) ਲਾਮਾ ਅਤੇ ਯਾਕ ਤੋਂ
(ਈ) ਭੇਡ ਅਤੇ ਲਾਮਾ ਤੋਂ
(ਸ) ਲਾਮਾ ਅਤੇ ਐਲਪੇਕਾ ਤੋਂ।
ਉੱਤਰ-
(ਸ) ਲਾਮਾ ਅਤੇ ਐਲਪੇਕਾ ਤੋਂ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

(iv) ਬਾਖਰਵਾਲ ਨਸਲ ਦੀ ਭੇਡ ਪਾਈ ਜਾਂਦੀ ਹੈ
(ਉ) ਪੰਜਾਬ ਵਿੱਚ
(ਅ) ਰਾਜਸਥਾਨ ਵਿੱਚ
(ਈ) ਹਰਿਆਣਾ ਵਿੱਚ
(ਸ) ਜੰਮੂ ਅਤੇ ਕਸ਼ਮੀਰ ਵਿੱਚ ।
ਉੱਤਰ-
(ਸ) ਜੰਮੂ ਅਤੇ ਕਸ਼ਮੀਰ ਵਿੱਚ ।

(v) ਭੇਡ ਦੇ ਵਾਲਾਂ ਨੂੰ ਅਕਸਰ ਕੱਟਿਆ ਜਾਂਦਾ ਹੈ
(ੳ) ਗਰਮੀਆਂ ਵਿੱਚ
(ਅ) ਸਰਦੀਆਂ ਵਿੱਚ
() ਦੋਵੇਂ ਸਰਦੀਆਂ ਅਤੇ ਗਰਮੀਆਂ ਵਿੱਚ
(ਸ) ਨਾ ਘੱਟ ਗਰਮੀ ਵਿੱਚ ਅਤੇ ਨਾ ਘੱਟ ਸਰਦੀ ਵਿੱਚ ।
ਉੱਤਰ-
(ੳ) ਗਰਮੀਆਂ ਵਿੱਚ ।

(vi) ਕੋਕੂਨ ਵਿੱਚੋਂ ਰੇਸ਼ਮ ਕੱਢਣ ਦੀ ਪ੍ਰਕਿਰਿਆ ਹੈ
(ਉ) ਰੇਸ਼ਮ ਕੀਟ ਪਾਲਨ –
(ਅ) ਸ਼ਹਿਤੂਤ ਖੇਤੀ
(ਇ) ਰੀਲਿੰਗ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਰੀਲਿੰਗ ।

(vii) ਲੋਹੀ ਨਸਲ ਦੀ ਭੇਡ ਪਾਈ ਜਾਂਦੀ ਹੈ –
(ਉ) ਪੰਜਾਬ ਅਤੇ ਰਾਜਸਥਾਨ ਵਿੱਚ
(ਅ) ਪੰਜਾਬ ਅਤੇ ਹਿਮਾਚਲ ਵਿੱਚ
(ਇ) ਪੰਜਾਬ ਅਤੇ ਗੁਜਰਾਤ ਵਿੱਚ
(ਸ) ਪੰਜਾਬ ਅਤੇ ਜੰਮੂ ਵਿੱਚ ।
ਉੱਤਰ-
(ਅ) ਪੰਜਾਬ ਅਤੇ ਹਿਮਾਚਲ ਵਿੱਚ ।

4. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੱਸੋ-

(i) ਪਸ਼ਮੀਨਾ ਸ਼ਾਲ ਬਣਾਉਣ ਲਈ ਉੱਨ ਲਾਮਾ ਅਤੇ ਐਲਪੇਕਾ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਉੱਤਰ-
ਠੀਕ,

(ii) ਉੱਨ ਰਸਾਇਣਿਕ ਤੌਰ ਤੇ ਕਾਰਬੋਹਾਈਡੇਟ ਹੈ ।
ਉੱਤਰ-
ਗ਼ਲਤ,

(iii) ਕੋਸਾ ਰੇਸ਼ਮ ਸ਼ਹਿਤੂਤ ਦੇ ਪੱਤੇ ਖਾਣ ਵਾਲੇ ਕੀੜਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
ਉੱਤਰ-
ਠੀਕ,

(iv) ਗੁਜਰਾਤ ਦੀ ਮਾਰਵਾੜੀ ਭੇਡ ਦੀ ਨਸਲ ਤੋਂ ਪ੍ਰਾਪਤ ਹੋਣ ਵਾਲੀ ਉੱਨ ਬਹੁਤ ਮੁਲਾਇਮ ਹੁੰਦੀ ਹੈ ।
ਉੱਤਰ-
ਗ਼ਲਤ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਤੂਆਂ ਦੇ ਵਾਲ ਉਹਨਾਂ ਨੂੰ ਕਿਵੇਂ ਗਰਮ ਰੱਖਦੇ ਹਨ ?
ਉੱਤਰ-
ਜੰਤੂਆਂ ਦੇ ਵਾਲਾਂ ਵਿੱਚ ਹਵਾ ਭਰੀ ਹੁੰਦੀ ਹੈ ਜੋ ਕਿ ਤਾਪ ਦੀ ਕੁਚਾਲਕ ਹੈ । ਇਸ ਲਈ ਵਾਲ ਜੰਤੂਆਂ ਨੂੰ ਗਰਮ ਰੱਖਦੇ ਹਨ ।

ਪ੍ਰਸ਼ਨ 2.
ਉੱਨ ਕਿੱਥੋਂ ਮਿਲਦੀ ਹੈ ?
ਉੱਤਰ-
ਜੰਤੂਆਂ ਦੇ ਵਾਲਾਂ ਵਾਲੀ ਚਮੜੀ ਤੋਂ ।

ਪ੍ਰਸ਼ਨ 3.
ਉੱਨ ਦੇਣ ਵਾਲੇ ਜੰਤੂਆਂ ਦੇ ਨਾਂ ਲਿਖੋ ।
ਉੱਤਰ-
ਯਾਕ, ਭੇਡ, ਬੱਕਰੀ, ਲਾਮਾ, ਐਲਪੇਕਾ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

ਪ੍ਰਸ਼ਨ 4.
ਪਸ਼ਮੀਨਾ ਕੀ ਹੈ ?
ਉੱਤਰ-
ਪਸ਼ਮੀਨਾ ਨਰਮ ਉੱਨ (ਮੁਲਾਇਮ ਹੁੰਦੀ ਹੈ ਜੋ ਕਸ਼ਮੀਰੀ ਬੱਕਰੀ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 5.
ਯਾਕ ਉੱਨ ਆਮ ਤੌਰ ‘ਤੇ ਕਿੱਥੇ ਮਿਲਦੀ ਹੈ ?
ਉੱਤਰ-
ਤਿੱਬਤ ਅਤੇ ਲੱਦਾਖ ਵਿੱਚ ।

ਪ੍ਰਸ਼ਨ 6.
ਉੱਨ ਪ੍ਰਾਪਤ ਕਰਨ ਲਈ ਸਭ ਤੋਂ ਸਾਧਾਰਨ ਜੰਤੁ ਕਿਹੜਾ ਹੈ ?
ਉੱਤਰ-
ਭੇਡ ॥

ਪ੍ਰਸ਼ਨ 7.
ਉੱਨ ਦੇ ਧਾਗੇ ਨੂੰ ਕੀ ਕਹਿੰਦੇ ਹਨ ?
ਉੱਤਰ-
ਰੇਸ਼ੇ ।

ਪ੍ਰਸ਼ਨ 8.
ਭੇਡਾਂ ਨੂੰ ਸਰਦੀਆਂ ਵਿੱਚ ਕਿਹੋ-ਜਿਹਾ ਭੋਜਨ ਦਿੱਤਾ ਜਾਂਦਾ ਹੈ ?
ਉੱਤਰ-
ਪੱਤਿਆਂ, ਅਨਾਜ ਅਤੇ ਸੁੱਕਾ ਚਾਰਾ ।

ਪ੍ਰਸ਼ਨ 9.
ਉੱਨ ਦੀ ਕਟਾਈ ਲਈ ਕਿਹੜੀ ਮਸ਼ੀਨ ਵਰਤੋਂ ਵਿੱਚ ਲਿਆਈ ਜਾਂਦੀ ਹੈ ?
ਉੱਤਰ-
ਬਾਰਬਰ (ਨਾਈ) ਦੁਆਰਾ ਵਾਲ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਉੱਨ ਦੀ ਕਟਾਈ ਕਿਸ ਮੌਸਮ ਵਿੱਚ ਕੀਤੀ ਜਾਂਦੀ ਹੈ ?
ਉੱਤਰ-
ਗਰਮੀ ਦੇ ਮੌਸਮ ਵਿੱਚ ।

ਪ੍ਰਸ਼ਨ 11.
ਭੇਡਾਂ ਦੀਆਂ ਭਾਰਤੀ ਨਸਲਾਂ ਦੇ ਨਾਂ ਲਿਖੋ ।
ਉੱਤਰ-
ਲੋਹੀ, ਰਾਮਪੁਰ, ਬੁਸ਼ਾਯਰ, ਨਾਲੀ, ਬਾਖਰਵਾਲ, ਮਾਰਵਾੜੀ, ਪਾਟਨਵਾੜੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੇਡ ਤੋਂ ਉੱਨ ਪ੍ਰਾਪਤੀ ਲਈ ਵਿਭਿੰਨ ਅਵਸਥਾਵਾਂ ਲਿਖੋ ।
ਉੱਤਰ-
ਉੱਨ ਪ੍ਰਾਪਤੀ ਲਈ ਵਿਭਿੰਨ ਅਵਸਥਾਵਾਂ ਪੜਾਅ :

  • ਉੱਨ ਦੀ ਕਟਾਈ,
  • ਅਭਿਮਾਰਜਨ,
  • ਛੰਟਾਈ,
  • ਰੰਗਾਈ,
  • ਕਤਾਈ,
  • ਬੁਣਾਈ ।

ਪ੍ਰਸ਼ਨ 2.
ਭਾਰਤ ਦੇ ਕਿਨ੍ਹਾਂ ਭਾਗਾਂ ਵਿੱਚ ਉੱਨ ਪ੍ਰਾਪਤੀ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ ?
ਉੱਤਰ-
ਕਸ਼ਮੀਰ, ਹਿਮਾਚਲ, ਉੱਤਰਾਖੰਡ, ਅਰੁਣਾਚਲ, ਸਿੱਕਿਮ ਦੀਆਂ ਪਹਾੜੀਆਂ ਵਿੱਚ ਅਤੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਮੈਦਾਨਾਂ ਵਿੱਚ ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ ।

ਪ੍ਰਸ਼ਨ 3.
ਉੱਨ ਦੀ ਕਟਾਈ ਸਮੇਂ ਭੇਡਾਂ ਦਰਦ ਕਿਉਂ ਨਹੀਂ ਮਹਿਸੂਸ ਕਰਦੀਆਂ ਹਨ ?
ਉੱਤਰ-
ਭੇਡ ਦੇ ਵਾਲ ਚਮੜੀ ਦੀ ਉੱਪਰਲੀ ਪਰਤ ‘ਤੇ ਉੱਗਦੇ ਹਨ । ਇਹ ਚਮੜੀ ਦੀ ਪਰਤ ਮਰੇ ਹੋਏ ਸੈੱਲਾਂ ਦੀ ਹੁੰਦੀ ਹੈ । ਇਸ ਲਈ ਵਾਲ ਕੱਟਦੇ ਸਮੇਂ ਭੇਡਾਂ ਦਰਦ ਮਹਿਸੂਸ ਨਹੀਂ ਕਰਦੀਆਂ ।

ਪ੍ਰਸ਼ਨ 4.
ਭੇਡ ਦੀ ਗੂੰਦਾਰ ਚਮੜੀ ਨੂੰ ਕੱਟ ਕੇ ਧੋਇਆ ਕਿਉਂ ਜਾਂਦਾ ਹੈ ?
ਉੱਤਰ-
ਵਾਲਾਂ ਵਿੱਚ ਮੌਜੂਦ ਚਿਕਨਾਈ, ਧੂੜ-ਮਿੱਟੀ ਦੇ ਕਣਾਂ ਨੂੰ ਹਟਾਉਣ ਲਈ ਧੋਇਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਅਭਿਮਾਰਜਨ ਆਖਦੇ ਹਨ ।

ਪ੍ਰਸ਼ਨ 5.
ਜਦੋਂ ਉੱਨ ਦੇ ਧਾਗੇ ਅਤੇ ਸੰਸ਼ਲਿਸ਼ਟ ਰੇਸ਼ਮ ਨੂੰ ਜਲਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ ?
ਉੱਤਰ-
ਉੱਨ ਦੇ ਧਾਗੇ ਨੂੰ ਜਲਾਉਣ ਤੇ ਨਾ ਕੋਈ ਗੰਧ ਨਿਕਲਦੀ ਹੈ ਨਾ ਹੀ ਕੋਈ ਅਵਸ਼ੇਸ਼ ਬਚਦਾ ਹੈ ਜਦੋਂ ਕਿ ਸੰਸ਼ਲਿਸ਼ਟ ਰੇਸ਼ਮ ਨੂੰ ਜਲਾਉਣ ਤੇ ਤਿੱਖੀ ਬਦਬੂ ਆਉਂਦੀ ਹੈ ਅਤੇ ਫੁੱਲਿਆ ਹੋਇਆ ਅਵਸ਼ੇਸ਼ ਬਚ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਸ਼ਮ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ ਹੁੰਦੀ ਹੈ । ਰੇਸ਼ਮ ਦੇ ਕੀੜਿਆਂ ਨੂੰ ਪਾਲਿਆ ਜਾਂਦਾ ਹੈ । ਉਹਨਾਂ ਦੇ ਕੋਕੂਨਾਂ ਨੂੰ ਇਕੱਠਾ ਕਰਕੇ ਉਹਨਾਂ ਤੋਂ ਰੇਸ਼ਮ ਦਾ ਧਾਗਾ ਪ੍ਰਾਪਤ ਕੀਤਾ ਜਾਂਦਾ ਹੈ । ਇਸ ਪ੍ਰਕਾਰ ਦੇ ਦੋ ਪੜਾਅ ਹਨ-
1. ਰੇਸ਼ਮ ਦੇ ਕੀੜਿਆਂ ਨੂੰ ਪਾਲਣਾ
2. ਰੇਸ਼ਮ ਦਾ ਸੰਸਾਧਨ ।

1. ਰੇਸ਼ਮ ਦੇ ਕੀੜਿਆਂ ਨੂੰ ਪਾਲਣਾ – ਦਾ ਰੇਸ਼ਮ ਕੀੜਾ ਇਕ ਵਾਰ ਵਿੱਚ ਉਸਦੇ ਅੰਡੇ ਸੈਂਕੜੇ ਅੰਡੇ ਦਿੰਦੀ ਹੈ । ਇਹਨਾਂ ਅੰਡਿਆਂ ਨੂੰ ਸਾਵਧਾਨੀ ਨਾਲ ਕੱਪੜੇ ਦੀਆਂ ਪੱਟੀਆਂ ਜਾਂ ਕਾਗਜ਼ ਉੱਤੇ ਇਕੱਠਾ ਕਰਕੇ ਸਿਹਤਮੰਦ ਸਥਿਤੀਆਂ, ਉੱਚਿਤ ਤਾਪ ਅਤੇ ਨਮੀ ਦੀਆਂ ਅਨੁਕੂਲ ਪਰਿਸਥਿਤੀਆਂ ਵਿੱਚ ਰੱਖਦੇ ਹਨ | ਅੰਡਿਆਂ ਨੂੰ ਢੁੱਕਵੇਂ ਤਾਪਮਾਨ ਤੱਕ ਗਰਮ ਰੱਖਿਆ ਜਾਂਦਾ ਹੈ, ਜਿਸ ਨਾਲ ਅੰਡਿਆਂ ਵਿੱਚੋਂ ਲਾਰਵਾ ਲਾਰਵਾ ਜੋ ਕੈਟਰ ਪਿੱਲਰ ਜਾਂ ਰੇਸ਼ਮ ਦਾ ਕੀੜਾ ਅਖਵਾਉਂਦਾ ਹੈ, ਨੂੰ ਸ਼ਹਿਤੂਤ ਦੇ ਪੱਤਿਆਂ ‘ਤੇ ਰੱਖਿਆ ਜਾਂਦਾ ਹੈ ।

ਇਹ ਦਿਨ ਰਾਤ ਇਹਨਾਂ ਪੱਤਿਆਂ ਨੂੰ ਖਾਂਦੇ ਰਹਿੰਦੇ ਹਨ ਅਤੇ ਸਾਈਜ਼ ਵਿੱਚ ਕਾਫ਼ੀ ਵੱਧ ਜਾਂਦੇ ਹਨ । ਕੀੜਿਆਂ ਨੂੰ ਸ਼ਹਿਤੂਤ ਦੇ ਤਾਜ਼ੇ ਕੱਟੇ ਪੱਤਿਆਂ ਦੇ ਨਾਲ ਬਾਂਸ ਦੀਆਂ ਸਾਫ਼ ਟਰੇਆਂ ਵਿੱਚ ਰੱਖਿਆ ਜਾਂਦਾ ਹੈ । 25-30 ਦਿਨਾਂ ਬਾਅਦ ਕੈਟਰ ਪਿੱਲਰ ਸ਼ਹਿਤੂਤ ਖਾਣਾ ਬੰਦ ਕਰ ਦਿੰਦੇ ਹਨ ਅਤੇ ਕੋਕੂਨ ਬਣਾਉਣ ਲਈ ਉਹ ਬਾਂਸ ਦੇ ਬਣੇ ਚੈਂਬਰਾਂ ਵਿੱਚ ਚਲੇ ਜਾਂਦੇ ਹਨ । ਇਸ ਦੇ ਲਈ ਟਰੇਅ ਵਿੱਚ ਟਾਹਣੀਆਂ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਕੋਕੁਨ ਚਿੰਬੜ ਜਾਂਦੇ ਹਨ । ਕੈਟਰ-ਪਿੱਲਰ ਜਾਂ ਰੇਸ਼ਮ ਦੇ ਕੀੜੇ ਕੋਕੂਨ ਬਣਾਉਂਦੇ ਹਨ ਜਿਸ ਵਿੱਚ ਪਿਊਪਾ ਵਿਕਸਿਤ ਹੁੰਦਾ ਹੈ ।
PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ 2

2. ਰੇਸ਼ਮ ਦਾ ਸੰਸਾਧਨ-ਰੇਸ਼ਮ ਦੇ ਰੇਸ਼ੇ (ਫਾਈਬਰ) ਪ੍ਰਾਪਤ ਕਰਨ ਲਈ ਕੋਕੁਨਾਂ ਦੀ ਵੱਡੀ ਢੇਰੀ ਨੂੰ ਧੁੱਪ ਵਿੱਚ ਰੱਖਿਆ ਜਾਂਦਾ ਹੈ ਜਾਂ ਫਿਰ ਇਸ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ । ਇਸ ਵਿਧੀ ਵਿੱਚ ਰੇਸ਼ਮ ਦੇ ਫਾਈਬਰ ਅਲੱਗ ਹੋ ਜਾਂਦੇ ਹਨ । ਕੋਕੂਨ ਵਿੱਚੋਂ ਰੇਸ਼ਮ ਕੱਢਣ ਦੀ ਵਿਧੀ ਨੂੰ ਰੀਲਿੰਗ ਆਖਦੇ ਹਨ । ਅੱਜਕਲ੍ਹ ਰੀਲਿੰਗ ਮਸ਼ੀਨਾਂ ਨਾਲ ਵੀ ਕੀਤੀ ਜਾਂਦੀ ਹੈ । ਬੁਣਕਰਾਂ ਦੁਆਰਾ ਇਹਨਾਂ ਰੇਸ਼ਿਆਂ (ਧਾਗਿਆਂ) ਤੋਂ ਕੱਪੜੇ ਬੁਣੇ ਜਾਂਦੇ ਹਨ ।

PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

ਪ੍ਰਸ਼ਨ 2.
ਭੇਡ ਤੋਂ ਉੱਨ ਪ੍ਰਾਪਤੀ ਦੇ ਪ੍ਰਕਰਮ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ । ਇਹਨਾਂ ਦੀ ਉਦਾਰ ਚਮੜੀ ਕੱਟ ਕੇ ਉੱਨ ਤਿਆਰ ਕੀਤੀ ਜਾਂਦੀ ਹੈ । ਇਸ ਪ੍ਰਕਰਮ ਦੇ ਦੋ ਪੜਾਅ ਹਨ :
(ਉ) ਭੇਡਾਂ ਦਾ ਪਾਲਣਾ ।
(ਅ) ਰੇਸ਼ਿਆਂ ਨੂੰ ਉੱਨ ਵਿੱਚ ਸੰਸਾਧਿਤ ਪ੍ਰੋਸੈਸਿੰਗ) ਕਰਨਾ ।
(ਉ) ਭੇਡਾਂ ਦਾ ਪਾਲਣਾ-ਭਾਰਤ ਦੇ ਕਈ ਭਾਗਾਂ ਵਿੱਚ ਭੇਡਾਂ ਪਾਲੀਆਂ ਜਾਂਦੀਆਂ ਹਨ । ਗਡਰੀਏ ਆਪਣੀਆਂ ਭੇਡਾਂ ਨੂੰ ਖੇਤਾਂ ਵਿੱਚ ਚਰਾਉਣ ਲਈ ਲੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਹਰੇ ਚਾਰੇ ਤੋਂ ਇਲਾਵਾ ਦਾਲਾਂ, ਮੱਕੀ, ਜਵਾਰ ਅਤੇ ਖਲ ਖੁਆਉਂਦੇ ਹਨ । ਜਦੋਂ ਪਾਲੀ ਹੋਈ ਭੇਡ ਦੇ ਸਰੀਰ ਤੇ ਵਾਲਾਂ ਦੀ ਸੰਘਣੀ ਪਰਤ ਹੁੰਦੀ ਹੈ ਤਾਂ ਉੱਨ ਪ੍ਰਾਪਤ ਕਰਨ ਲਈ ਉਸ ਵੇਲੇ ਵਾਲਾਂ ਨੂੰ ਕੱਟ ਲਿਆ ਜਾਂਦਾ ਹੈ ।

(ਅ) ਰੇਸ਼ਿਆਂ ਨੂੰ ਉੱਨ ਵਿੱਚ ਸੰਸਾਧਿਤ ਪ੍ਰੋਸੈਸਿੰਗ) ਕਰਨਾ-ਸਵੈਟਰ ਬੁਣਨ ਜਾਂ ਸ਼ਾਲ ਬਣਾਉਣ ਦੇ ਲਈ ਵਰਤੀ ਜਾਣ ਵਾਲੀ ਉੱਨ ਇੱਕ ਲੰਮੀ ਪ੍ਰਕਿਰਿਆ ਦੁਆਰਾ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਹੇਠ ਲਿਖੇ ਸਟੈਂਪ ਸ਼ਾਮਿਲ ਹਨ :
ਸਟੈਂਪ 1. ਭੇਡ ਦੇ ਵਾਲਾਂ ਨੂੰ ਚਮੜੀ ਦੀ ਪਤਲੀ ਪਰਤ ਦੇ ਨਾਲ ਸਰੀਰ ਤੋਂ ਉਤਾਰ ਲਿਆ ਜਾਂਦਾ ਹੈ (ਚਿੱਤਰ a) ਇਹ ਪ੍ਰਕਿਰਿਆ ਉੱਨ ਦੀ ਕਟਾਈ ਅਖਵਾਉਂਦੀ ਹੈ । ਭੇਡ ਦੇ ਵਾਲ ਉਤਾਰਨ ਲਈ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਬਾਰਬਰ ਦੁਆਰਾ ਵਾਲ ਕੱਟਣ ਦੇ ਲਈ ਵਰਤੀ ਜਾਂਦੀ ਹੈ । ਆਮ ਤੌਰ ਤੇ ਵਾਲਾਂ ਨੂੰ ਗਰਮੀ ਦੇ ਮੌਸਮ ਵਿੱਚ ਉਤਾਰਿਆ ਜਾਂਦਾ ਹੈ । ਇਨ੍ਹਾਂ ਰੇਸ਼ਿਆਂ ਨੂੰ ਸੰਸਾਧਿਤ ਕਰਕੇ ਧਾਗਾ ਬਣਾਇਆ ਜਾਂਦਾ ਹੈ ।
PSEB 7th Class Science Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ 3
ਸਟੈਂਪ 2. ਚਮੜੀ ਤੋਂ ਉਤਾਰੇ ਗਏ ਵਾਲਾਂ ਨੂੰ ਟੈਂਕੀਆਂ ਵਿੱਚ ਪਾ ਕੇ ਧੋਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਚਿਕਨਾਈ, ਧੂੜ ਅਤੇ ਮਿੱਟੀ ਨਿਕਲ ਜਾਵੇ । ਇਹ ਵਿਧੀ ਅਭਿਮਾਰਜਨ ਅਖਵਾਉਂਦੀ ਹੈ | ਅੱਜ-ਕਲ੍ਹ ਇਹ ਕੰਮ ਮਸ਼ੀਨਾਂ ਨਾਲ ਕੀਤਾ। ਜਾਂਦਾ ਹੈ । (ਚਿੱਤਰ b ਅਤੇ ੦..

ਸਟੈਂਪ 3. ਅਭਿਮਾਰਜਨ ਤੋਂ ਬਾਅਦ ਛੰਟਾਈ ਕੀਤੀ ਜਾਂਦੀ ਹੈ । ਰੋਮਿਲ ਅਤੇ ਸੁੰਦਰ ਵਾਲਾਂ ਨੂੰ ਕਾਰਖ਼ਾਨਿਆਂ ਵਿੱਚ ਭੇਜ ਕੇ ਵੱਖ-ਵੱਖ ਗਠਨ ਵਾਲੇ ਵਾਲਾਂ ਨੂੰ ਵੱਖ-ਵੱਖ ਕੀਤਾ ਜਾਂਦਾ ਹੈ ।

ਸਟੈੱਪ 4. ਵਾਲਾਂ ਵਿੱਚੋਂ ਕੋਮਲ ਅਤੇ ਫੁੱਲੇ ਹੋਏ ਰੇਸ਼ਿਆਂ ਨੂੰ ਚੁਣ ਲਿਆ ਜਾਂਦਾ ਹੈ ਜਿਨ੍ਹਾਂ ਨੂੰ ‘ਬਰ ਆਖਦੇ ਹਨ । ਇਸ ਤੋਂ ਬਾਅਦ ਦੁਬਾਰਾ ਰੇਸ਼ਿਆਂ ਨੂੰ ਅਭਿਮਾਰਜਨ ਕਰਕੇ ਸੁਕਾ ਲਿਆ ਜਾਂਦਾ ਹੈ । ਹੁਣ ਇਹ ਉੱਨ ਧਾਗਿਆਂ ਦੇ ਰੂਪ ਵਿਚ ਢੁੱਕਵੀਂ ਹੁੰਦੀ ਹੈ ।

ਸਟੈਂਪ 5. ਹੁਣ ਰੇਸ਼ਿਆਂ ਦੀ ਵੱਖ-ਵੱਖ ਰੰਗ ਵਿੱਚ ਰੰਗਾਈ ਕੀਤੀ ਜਾਂਦੀ ਹੈ । |

ਸਟੈਂਪ 6. ਹੁਣ ਰੇਸ਼ਿਆਂ ਨੂੰ ਸਿੱਧਾ ਕਰਕੇ ਸੁਲਝਾਇਆ ਜਾਂਦਾ ਹੈ ਫਿਰ ਲਪੇਟ ਕੇ ਧਾਗਾ ਬਣਾਇਆ ਜਾਂਦਾ ਹੈ । (ਚਿੱਤਰ d) ਲੰਬੇ ਰੇਸ਼ਿਆਂ ਨੂੰ ਕੱਤ ਕੇ ਸਵੈਟਰਾਂ ਲਈ ਉੱਨ ਅਤੇ ਛੋਟੇ ਰੇਸ਼ਿਆਂ ਨੂੰ ਕੱਤ ਕੇ ਉੱਨੀ ਕੱਪੜੇ ਲਈ ਤਿਆਰ ਕੀਤਾ ਜਾਂਦਾ ਹੈ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

Punjab State Board PSEB 7th Class Science Book Solutions Chapter 2 ਜੰਤੂਆਂ ਵਿੱਚ ਪੋਸ਼ਣ Textbook Exercise Questions and Answers.

PSEB Solutions for Class 7 Science Chapter 2 ਜੰਤੂਆਂ ਵਿੱਚ ਪੋਸ਼ਣ

PSEB 7th Class Science Guide ਜੰਤੂਆਂ ਵਿੱਚ ਪੋਸ਼ਣ  Intext Questions and Answers

ਸੋਚੋ ਅਤੇ ਉੱਤਰ ਦਿਉ : (ਪੇਜ 12)

ਪ੍ਰਸ਼ਨ 1.
ਮੂੰਹ ਵਿਚਲੀਆਂ ਲਾਰ ਗ੍ਰੰਥੀਆਂ ਦੁਆਰਾ ਜੋ ਰਸ ਛੱਡਿਆ ਜਾਂਦਾ ਹੈ, ਉਸ ਦਾ ਨਾਂ ਲਿਖੋ ।
ਉੱਤਰ-
ਮੁੰਹ ਵਿੱਚ ਲਾਰ ਗੰਥੀਆਂ ਦੁਆਰਾ ਛੱਡੇ ਗਏ ਰਸ ਦਾ ਨਾਂ ਲਾਰ ਰਸ ਹੈ ।

ਪ੍ਰਸ਼ਨ 2.
ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ‘ ਤੇ ਕੀ ਪਰਿਵਰਤਨ ਦੇਖਿਆ ਜਾਂਦਾ ਹੈ ?
ਉੱਤਰ-
ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ਨਾਲ ਆਇਓਡੀਨ ਦੇ ਘੋਲ ਦਾ ਰੰਗ ਜਾਮਣੀ ਜਾਂ ਨੀਲਾ ਹੋ ਜਾਵੇਗਾ ।

ਪ੍ਰਸ਼ਨ 3.
ਮੂੰਹ ਵਿੱਚ ਪਾਚਨ ਤੋਂ ਬਾਅਦ ਸਟਾਰਚ ਕਿਸ ਰੂਪ ਵਿੱਚ ਬਦਲ ਜਾਂਦਾ ਹੈ ?
ਉੱਤਰ-
ਮੁੰਹ ਵਿੱਚ ਲਾਰ ਗੰਥੀਆਂ ਦੁਆਰਾ ਲਾਰ ਰਸ ਛੱਡਿਆ ਜਾਂਦਾ ਹੈ ਜਿਸ ਵਿੱਚ ਐਮਾਈਲੇਜ਼ ਨਾਂ ਦਾ ਐਨਜ਼ਾਈਮ ਹੁੰਦਾ ਹੈ । ਇਹ ਐਨਜ਼ਾਈਮ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ ।

ਸੋਚੋ ਅਤੇ ਉੱਤਰ ਦਿਉ : (ਪੇਜ 13 )

ਪ੍ਰਸ਼ਨ 1.
ਭੋਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਕੱਟਣ ਵਾਲੇ ਦੰਦਾਂ ਨੂੰ ਤਿੱਖੇ ਦੰਦ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਕਿਸ ਉਮਰ ਤੱਕ ਪੀ-ਮੋਲਰ ਅਤੇ ਮੋਲਰ ਦਾੜਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ?
ਉੱਤਰ-
50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ ਪੀ-ਮੋਲਰ ਅਤੇ ਮੋਲਰ ਦਾੜਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ 3.
ਬਾਲਗਾਂ ਦੇ ਮੁੰਹ ਵਿੱਚ ਵੱਧ ਤੋਂ ਵੱਧ ਕਿੰਨੇ ਦੰਦ ਹੁੰਦੇ ਹਨ ?
ਉੱਤਰ-
30 ਸਾਲ ਦੀ ਉਮਰ ਵਾਲੇ ਬਾਲਗਾਂ ਦੇ ਮੂੰਹ ਵਿੱਚ ਸਾਰੇ ਤਰ੍ਹਾਂ ਦੇ ਕੁੱਲ 32 ਦੰਦ ਹੁੰਦੇ ਹਨ ।

ਸੋਚੋ ਅਤੇ ਉੱਤਰ ਦਿਉ : (ਪੇਜ 14)

ਪ੍ਰਸ਼ਨ 1.
ਜੀਭ ਦੇ ਕਿਸ ਹਿੱਸੇ ਤੇ ਖੱਟਾ ਸੁਆਦ ਅਨੁਭਵ ਹੁੰਦਾ ਹੈ ?
ਉੱਤਰ-
ਜੀਭ ਦੇ ਅਗਲੇ ਪਾਸਿਓਂ ਸ਼ੁਰੂ ਹੋ ਕੇ ਭਾਗ ਅਰਥਾਤ ਮੱਧ ਤੋਂ ਥੋੜਾ ਜਿਹਾ ਪਿਛਾਂਹ ਕਰਕੇ ਖੱਟਾ ਸੁਆਦ ਅਨੁਭਵ ਹੁੰਦਾ ਹੈ ।

ਪ੍ਰਸ਼ਨ 2.
ਜੀਭ ਦੇ ਅਗਲੇ ਹਿੱਸੇ ਤੇ ਕੌੜਾ ਸੁਆਦ ਕਿਉਂ ਅਨੁਭਵ ਨਹੀਂ ਹੁੰਦਾ ?
ਉੱਤਰ-
ਜੀਭ ਦਾ ਅਗਲਾ ਭਾਗ ਸਾਰੇ ਪਾਸੇ ਗਤੀ ਕਰਨ ਲਈ ਸੁਤੰਤਰ ਹੁੰਦਾ ਹੈ ਅਤੇ ਇਹ ਭਾਗ ਕੇਵਲ ਭੋਜਨ ਨੂੰ ਚਬਾਉਣ ਅਤੇ ਲਾਰ ਮਿਲਾਉਣ ਵਿੱਚ ਮਦਦ ਕਰਦਾ ਹੈ । ਜੀਭ ਉੱਤੇ ਚਾਰ ਗੰਥੀਆਂ ਮਿੱਠਾ, ਨਮਕੀਨ, ਖੱਟਾ ਅਤੇ ਕੌੜਾ ਹੁੰਦੀਆਂ ਹਨ । ਜੀਭ ਦੇ ਅਗਲੇ ਭਾਗ ਵਿੱਚ ਸਿਰਫ ਮਿੱਠੇ ਸੁਆਦ ਦਾ ਹੀ ਅਨੁਭਵ ਹੁੰਦਾ ਹੈ ਜਦਕਿ ਜੀਭ ਦੇ ਸਭ ਤੋਂ ਅੰਤਿਮ ਭਾਗ ‘ਤੇ ਕੌੜੇ ਸੁਆਦ ਦਾ ਹੀ ਅਨੁਭਵ ਹੁੰਦਾ ਹੈ ।

PSEB 7th Class Science Guide ਜੰਤੂਆਂ ਵਿੱਚ ਪੋਸ਼ਣ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਜਿਹੜੇ ਜੀਵ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ, ਉਨ੍ਹਾਂ ਨੂੰ ………… ਕਹਿੰਦੇ ਹਨ ।
ਉੱਤਰ-
ਸਰਬ-ਆਹਾਰੀ,

(ii) ਮਨੁੱਖ ਵਿੱਚ ਭੋਜਨ ਦਾ ………. ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ……… ਵਿੱਚ ਪੂਰਨ ਹੁੰਦਾ ਹੈ ।
ਉੱਤਰ-
ਪਾਚਨ, ਛੋਟੀ ਆਂਦਰ,

(iii) …….. ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਰੰਥੀ ਹੈ ।
ਉੱਤਰ-
ਜਿਗਰ,

(iv) ਵੱਡੀ ਆਂਦਰ ਵਿੱਚ ਅਣਪਚੇ ਭੋਜਨ ਵਿੱਚੋਂ …….. ਅਤੇ …….. ਸੋਖੇ ਜਾਂਦੇ ਹਨ ।
ਉੱਤਰ-
ਵਾਧੂ ਪਾਣੀ, ਲੂਣ ।

2. ਠੀਕ ਜਾਂ ਗਲਤ ਦੱਸੋ

(i) ਜੀਭ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ ।
ਉੱਤਰ-
ਠੀਕ,

(ii) ਮਨੁੱਖ ਵਿੱਚ ਪਾਚਨ ਕਿਰਿਆ ਮਿਹਦੇ ਵਿੱਚ ਪੂਰੀ ਹੋ ਜਾਂਦੀ ਹੈ ।
ਉੱਤਰ-
ਗ਼ਲਤ,

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

(iii) ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਰੂਮੀਨੈਂਟ ਕਹਿੰਦੇ ਹਨ ।
ਉੱਤਰ-
ਠੀਕ,

(iv) ਅਮੀਬਾ ਝੂਠੇ ਪੈਰਾਂ ਸੂਡੋਪੋਡੀਆ) ਨਾਲ ਭੋਜਨ ਦੇ ਕਣ ਫੜਦਾ ਹੈ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋਕਾਲਮ ‘ੴ

ਕਾਲਮ ‘ੳ’ ਕਾਲਮ ‘ਅ’
(i) ਜੁਗਾਲੀ ਕਰਨ ਵਾਲਾ (ਰੁਮੀਨੈਂਟ) (ੳ)  ਪਿੱਤ ਰਸ।
(ii) ਕਾਰਬੋਹਾਈਡਰੇਟਸ (ਅ) ਅਣਪਚਿਆ ਭੋਜਨ ਜਮਾਂ ਹੁੰਦਾ ਹੈ।
(iii) ਪਿੱਤਾ (ਇ) ਗੁਲੂਕੋਜ਼
(iv) ਛੋਟੀ ਆਂਦਰ (ਸ) ਗਊ
(v) ਮਲ ਨਲੀ (ਹ) ਭੋਜਨ ਦਾ ਪਾਚਨ ਪੂਰਨ ਹੁੰਦਾ ਹੈ ।

ਉੱਤਰ-

ਕਾਲਮ ‘ਉਂ ਕਾਲਮ ‘ਅ’
(i) ਜੁਗਾਲੀ ਕਰਨ ਵਾਲਾ (ਰੂਮੀਨੈਂਟ) (ਸ) ਗਊ
(ii) ਕਾਰਬੋਹਾਈਡਰੇਟਸ (ੲ) ਗੁਲੂਕੋਜ਼
(iii) ਪਿੱਤਾ (ਉ) ਪਿੱਤ ਰਸ
(iv) ਛੋਟੀ ਆਂਦਰ (ਹ) ਭੋਜਨ ਦਾ ਪਾਚਨ ਪੂਰਾਨ ਹੁੰਦਾ ਹੈ
(v) ਮਲ ਨਲੀ (ਅ) ਅਣਪਚਿਆ ਭੋਜਨ ਜਮਾਂ ਹੁੰਦਾ ਹੈ ।

4 ਸਹੀ ਉੱਤਰ ਚੁਣੋ-

(i) ਜਿਹੜੇ ਜੰਤੁ ਕੇਵਲ ਪੌਦੇ ਖਾਂਦੇ ਹਨ
(ਉ) ਮਾਸਾਹਾਰੀ
(ਅ) ਸ਼ਾਕਾਹਾਰੀ
(ੲ)ਸਰਬ-ਆਹਾਰੀ
(ਸ) ਮ੍ਰਿਤਜੀਵੀ ।
ਉੱਤਰ-
(ਅ) ਸ਼ਾਕਾਹਾਰੀ ॥

(ii) ਸੈੱਲਾਂ ਤੋਂ ਬਾਹਰ ਪਾਚਨ ਹੁੰਦਾ ਹੈ
(ਉ) ਪਰਜੀਵੀ
(ਅ) ਮਾਸਾਹਾਰੀ
(ੲ) ਮ੍ਰਿਤਜੀਵੀ
(ਸ) ਸ਼ਾਕਾਹਾਰੀ ।
ਉੱਤਰ-
(ੲ) ਮਿਤਜੀਵੀ ।

(iii) ਜੰਤੂ ਦੁਆਰਾ ਸਰੀਰ ਅੰਦਰ ਭੋਜਨ ਲੈ ਜਾਣ ਦੀ ਕਿਰਿਆ
(ੳ) ਭੋਜਨ ਗ੍ਰਹਿਣ
(ਅ ਪਾਚਨ
(ੲ) ਸੋਖਣ
(ਸ) ਮਲ ਤਿਆਗ ।
ਉੱਤਰ-
(ੳ) ਭੋਜਨ ਗ੍ਰਹਿਣ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

(iv) ਜਿਗਰ ਦਾ ਰਿਸਾਵ
(ਉ) ਪ੍ਰੋਟੀਨ
(ਅ) ਪਿੱਤ ਰਸ
(ੲ) ਕਾਰਬੋਹਾਈਡਰੇਟਸ
(ਸ) ਲਾਰ ॥
ਉੱਤਰ-
(ਅ) ਪਿੱਤ ਰਸ ।

(v) ਅਮੀਬਾ ਵਿੱਚ ਪੋਸ਼ਣ ਦੀ ਕਿਸਮ
(ਉ) ਪਰਜੀਵੀ
(ਅ) ਪ੍ਰਾਣੀਵਤ
(ੲ) ਮ੍ਰਿਤਜੀਵੀ
(ਸ) ਸੰਸ਼ਲੇਸ਼ਣ ।
ਉੱਤਰ-
(ਅ) ਪ੍ਰਾਣੀਵਤ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪ੍ਰਾਣੀਵਤ ਪੋਸ਼ਣ ਕੀ ਹੈ ?
ਉੱਤਰ-
ਪਾਣੀਵਤ ਪੋਸ਼ਣ-ਇਸ ਪ੍ਰਕਾਰ ਦੇ ਪੋਸ਼ਣ ਦੌਰਾਨ ਗੁੰਝਲਦਾਰ (ਜਟਿਲ) ਭੋਜਨ ਸਰੀਰ ਅੰਦਰ ਲਿਜਾਇਆ ਜਾਂਦਾ ਹੈ। ਅਤੇ ਫਿਰ ਇਸ ਨੂੰ ਐਨਜ਼ਾਈਮਾਂ ਦੀ ਸਹਾਇਤਾ ਨਾਲ ਸਧਾਰਣ ਘੁਲਣਸ਼ੀਲ ਯੋਗਿਕਾਂ ਵਿੱਚ ਤੋੜਿਆ ਜਾਂਦਾ ਹੈ : ਜਿਨ੍ਹਾਂ ਨੂੰ ਸਰੀਰ ਦੁਆਰਾ ਸੋਖ ਲੈਂਦਾ ਹੈ; ਜਿਵੇਂ- ਅਮੀਬਾ, ਮਨੁੱਖ ਆਦਿ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 1

ਪ੍ਰਸ਼ਨ (ii)
ਸੋਖਣ ਤੋਂ ਕੀ ਭਾਵ ਹੈ ?
ਚਿੱਤਰ-
ਅਮੀਬਾ ਉੱਤਰ-ਸੋਖਣ-ਇਕ ਕਿਰਿਆ ਵਿੱਚ ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀਆਂ ਕੰਧਾਂ ਰਾਹੀਂ ਸੋਖ ਲਿਆ ਜਾਂਦਾ ਹੈ । ਇਸ ਤੋਂ ਬਾਅਦ ਪਚਿਆ ਭੋਜਨ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ । ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ‘ਤੇ ਵੱਡੀ ਗਿਣਤੀ ਵਿੱਚ ਉੱਗਲੀ ਵਰਗੇ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਰਸ-ਅੰਕੁਰ ਜਾਂ ਵਿਲਈ (Villi) ਕਹਿੰਦੇ ਹਨ । ਇਹ ਰਸਅੰਕੁਰ ਆਂਦਰ ਦੇ ਸੋਖਣ ਖੇਤਰਫਲ ਨੂੰ ਵਧਾ ਦਿੰਦਾ ਹੈ ।

ਪ੍ਰਸ਼ਨ (iii)
ਸਵੈ-ਅੰਗੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਵੈ-ਅੰਗੀਕਰਨ-ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦਾ ਹੈ । ਇਸ ਨੂੰ ਸਵੈ-ਅੰਗੀਕਰਨ ਆਖਦੇ ਹਨ ।

ਪ੍ਰਸ਼ਨ (iv)
ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ ।
ਉੱਤਰ-
ਪਾਚਨ ਨਲੀ ਦੇ ਭਾਗ-ਪਾਚਨ ਨਲੀ ਦੇ ਵੱਖ-ਵੱਖ ਭਾਗ ਹੇਠ ਲਿਖੇ ਹਨ-

  1. ਮੂੰਹ ਦੀ ਖੋੜ੍ਹ,
  2. ਭੋਜਨ ਨਾਲ,
  3. ਪੇਟ,
  4. ਛੋਟੀ ਆਂਦਰ,
  5. ਵੱਡੀ ਆਂਦਰ,
  6. ਰੈਕਟਮ,
  7. ਮਲ ਦੁਆਰ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਦੁੱਧ ਦੇ ਦੰਦਾਂ ਅਤੇ ਸਥਾਈ ਦੰਦਾਂ ਤੋਂ ਕੀ ਭਾਵ ਹੈ ?
ਉੱਤਰ-

  • ਦੁੱਧ ਦੇ ਦੰਦ-ਮਨੁੱਖ ਦੇ ਜੀਵਨ ਕਾਲ ਦੌਰਾਨ ਦੰਦਾਂ ਦੇ ਦੋ ਸੈੱਟ ਵਿਕਸਿਤ ਹੁੰਦੇ ਹਨ । ਪਹਿਲਾ ਸੈੱਟ 20 ਛੋਟੇ ਦੰਦਾਂ ਦਾ ਹੁੰਦਾ ਹੈ । ਜਿਨ੍ਹਾਂ ਨੂੰ ਦੁੱਧ ਦੇ ਦੰਦ ਵੀ ਕਹਿੰਦੇ ਹਨ । ਇਹ ਬਾਲ-ਅਵਸਥਾ ਦੌਰਾਨ ਉੱਗਦੇ ਹਨ ਅਤੇ 06 ਤੋਂ 08 ਸਾਲ ਦੀ ਉਮਰ ਦੌਰਾਨ ਟੁੱਟ ਜਾਂਦੇ ਹਨ ।
  • ਸਥਾਈ ਦੰਦ-6 ਤੋਂ 8 ਸਾਲ ਦੀ ਉਮਰ ਦੌਰਾਨ ਦੁੱਧ ਦੇ ਦੰਦਾਂ ਦੇ ਡਿੱਗਣ ਤੋਂ ਬਾਅਦ ਸਥਾਈ ਦੰਦ (32) ਆਉਂਦੇ ਹਨ | ਸਥਾਈ ਦੰਦ 50 ਤੋਂ 60 ਸਾਲ ਦੀ ਉਮਰ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ (ii)
ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ ਲਿਖੋ ।
ਉੱਤਰ-
ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ-ਮਨੁੱਖ ਵਿੱਚ ਚਾਰ ਕਿਸਮ ਦੇ ਦੰਦ ਹੁੰਦੇ ਹਨ ਜਿਹੜੇ ਹੇਠ ਦਿੱਤੇ ਗਏ ਹਨਦੰਦਾਂ ਦੀਆਂ ਕਿਸਮਾਂ ਦੰਦਾਂ ਦੇ ਕਾਰਜ-

  • ਤਿੱਖੇ ਦੰਦ (Incisors) : ਇਹ ਭੋਜਨ ਨੂੰ ਕੱਟਣ ਲਈ ਵਰਤੇ ਜਾਂਦੇ ਹਨ ।
  • ਸੂਏ (Canines) : ਇਹ ਫਾੜਨ ਲਈ ਵਰਤੇ ਜਾਂਦੇ ਹਨ ।
  • ਪ੍ਰੀ-ਮੋਲਰ ਦਾੜਾਂ (Premolars) : ਇਹ ਦੰਦ ਭੋਜਨ ਚਬਾਉਣ ਅਤੇ ਪੀਸਣ ਲਈ ਵਰਤੇ ਜਾਂਦੇ ਹਨ ।
  • ਮੋਲਰ ਦਾੜਾਂ (Molars) : ਇਹ ਵੀ ਭੋਜਨ ਨੂੰ ਪੀਸਣ ਲਈ ਵਰਤੇ ਜਾਂਦੇ ਹਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 2

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ , ਵਰਣਨ ਕਰੋ ।
ਉੱਤਰ-
ਅਮੀਬਾ ਵਿੱਚ ਪੋਸ਼ਣ- ਅਮੀਬਾ ਇੱਕ ਸੈੱਲੀ ਸਖ਼ਮਜੀਵ ਹੈ । ਇਸ ਦੇ ਬਾਹਰ ਸੈੱਲ ਝਿੱਲੀ ਹੁੰਦੀ ਹੈ । ਇਹ ਆਭਾਸੀ ਪੈਰਾਂ (ਜਾਂ ਸੁਡੋਪੋਡੀਆ) ਨਾਲ ਚਲਦਾ ਹੈ । ਇਹ ਉੱਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜੋ ਗਤੀ ਕਰਨ ਵਿੱਚ ਅਤੇ ਅਮੀਬੇ ਦੇ ਸੰਪਰਕ ਵਿੱਚ ਆਏ ਭੋਜਨ ਨੂੰ ਫੜਨ ਵਿੱਚ ਸਹਾਇਤਾ ਕਰਦੀਆਂ ਹਨ। ਭੋਜਨ ਪ੍ਰਾਪਤੀ ਦੌਰਾਨ ਭੋਜਨ ਦੇ ਦੁਆਲੇ ਦੋਵਾਂ ਆਭਾਸੀ ਪੈਰਾਂ ਵਿਚਕਾਰਲੀ ਝਿੱਲੀ ਵਿਤ ਹੋ ਜਾਂਦੀ ਹੈ ਅਤੇ ਭੋਜਨ ਦਾ ਕਣ, ਭੋਜਨ ਵੈਕਯੂਲ ਵਿੱਚ ਬਦਲ ਜਾਂਦਾ ਹੈ ਅਤੇ ਇਸ ਦੇ ਅੰਦਰ ਪਾਚਕ ਰਸਾਂ ਦਾ ਰਿਸਾਵ ਹੁੰਦਾ ਹੈ ਜਿਸ ਵਿੱਚ ਪੋਸ਼ਕ ਸ਼ੋਖ ਲਏ ਜਾਂਦੇ ਹਨ । ਅਣਪਚੇ ਭੋਜਨ ਕਣ ਅਮੀਬਾ ਦੇ ਸਰੀਰ ਵਿੱਚੋਂ ਅਜਿਹੀ ਹੀ ਪ੍ਰਕਿਰਿਆ ਦੁਆਰਾ ਤਿਆਗ ਦਿੱਤੇ ਜਾਂਦੇ ਹਨ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 3

ਪ੍ਰਸ਼ਨ (ii)
ਹੇਠ ਦਿੱਤੇ ਚਿੱਤਰਾਂ ਨੂੰ ਅੰਕਿਤ ਕਰੋ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 4
ਉੱਤਰ-
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 5

PSEB Solutions for Class 7 Science ਜੰਤੂਆਂ ਵਿੱਚ ਪੋਸ਼ਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਮਨੁੱਖੀ ਪਾਚਨ ਦੇ ਮੁੱਖ ਪੜਾਅ ………….. ਅਤੇ ……. ਹਨ ।
ਉੱਤਰ-
ਮੂੰਹ ਖੋੜ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਗੁਦਾ,

(ii) ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗੰਥੀ ਦਾ ਨਾਂ ……… ਹੈ ।
ਉੱਤਰ-
ਜਿਗਰ,

(iii) ਮਿਹਦੇ ਵਿੱਚ ਹਾਈਡੋਕਲੋਰਿਕ ਐਸਿਡ ਅਤੇ ……….. ਦਾ ਰਿਸਾਅ ਹੁੰਦਾ ਹੈ ਜਿਹੜੇ ਭੋਜਨ ਉੱਤੇ ਕਿਰਿਆ ਕਰਦੇ ਹਨ ।
ਉੱਤਰ-
ਪਾਚਨ ਰਸ,

(iv) ਛੋਟੀ ਆਂਦਰਾਂ ਦੀ ਅੰਦਰਲੀ ਝਿੱਤੀ ਉੱਤੇ ਉਂਗਲੀ ਵਰਗੇ ਕਈ ਉਭਾਰ ਹੁੰਦੇ ਹਨ, ਜੋ ………. ਅਖਵਾਉਂਦੇ ਹਨ ।
ਉੱਤਰ-
ਰਸਅੰਕੁਰ,

(v) ਅਮੀਬਾ ਆਪਣੇ ਭੋਜਨ ਦਾ ਪਾਚਨ …….. ਵਿੱਚ ਕਰਦਾ ਹੈ ।
ਉੱਤਰ-
ਭੋਜਨ ਨਲੀ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

2. ਹੇਠ ਦਿੱਤੇ ਕਥਨਾਂ ਵਿੱਚੋਂ ਠੀਕ ਅਤੇ ਗ਼ਲਤ ਕਥਨ ਦੱਸੋ

(i) ਸਟਾਰਚ ਦਾ ਪਾਚਨ ਮਿਹਦੇ ਵਿੱਚ ਸ਼ੁਰੂ ਹੁੰਦਾ ਹੈ ।
ਉੱਤਰ-
ਗਲਤ,

(ii) ਜੀਭ ਲੁਆਬ ਨੂੰ ਭੋਜਨ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੀ ਹੈ ।
ਉੱਤਰ-
ਠੀਕ,

(iii) ਪਿੱਤੇ ਵਿੱਚ ਪਿੱਤ ਰਸ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ ।
ਉੱਤਰ-
ਠੀਕ,

(iv) ਰੂਮੀਨੈਂਟ ਨਿਗਲੇ ਹੋਏ ਘਾਹ ਨੂੰ ਆਪਣੇ ਮੂੰਹ ਵਿੱਚ ਵਾਪਸ ਲਿਆ ਕੇ ਹੌਲੀ-ਹੌਲੀ ਚਬਾਉਂਦੇ ਹਨ ।
ਉੱਤਰ-
ਠੀਕ ।

3. ਕਾਲਮ ‘ੴ’ ਵਿੱਚ ਦਿੱਤੇ ਗਏ ਕਥਨਾਂ ਦਾ ਮਿਲਾਨ ਕਾਲਮ ‘ੴ’ ਵਿੱਚ ਦਿੱਤੇ ਗਏ ਕਥਨਾਂ ਨਾਲ ਕਰੋ –

ਕਾਲਮ ‘ਉ’ (ਭੋਜਨ ਘਟਕ) ਕਾਲਮ “ਅ” (ਪਾਚਨ ਦੀਆਂ ਉਪਜਾਂ)
(1) ਕਾਰਬੋਹਾਈਡੇਟਸ (ਉ) ਫੈਟੀ ਐਸਿਡ ਅਤੇ ਗਲਿਸਰੋਲ
(2) ਪ੍ਰੋਟੀਨ (ਅ) ਚੀਨੀ ।
(3) ਚਰਬੀ (ੲ) ਐਮੀਨੋ ਐਸਿਡ |

ਉੱਤਰ-

ਕਾਲਮ ‘ਉ‘(ਭੋਜਨ ਘਟਕ) ਕਾਲਮ ‘ਅ’ (ਪਾਚਨ ਦੀਆਂ ਉਪਜਾਂ)
(1) ਕਾਰਬੋਹਾਈਡੇਂਟਸ (ਅ) ਚੀਨੀ
(2) ਪ੍ਰੋਟੀਨ (ੲ) ਐਮੀਨੋ ਐਸਿਡ
(3) ਚਰਬੀ (ਉ) ਫੈਟੀ ਐਸਿਡ ਅਤੇ ਗਲਿਸਰੋਲ

4. ਸਹੀ ਵਿਕਲਪ ਚੁਣੋ

(i) ਜਟਿਲ (ਗੁੰਝਲਦਾਰ) ਖਾਧ ਪਦਾਰਥਾਂ ਦਾ ਸਰਲ ਅਵਸਥਾ ਵਿੱਚ ਪਰਿਵਰਤਿਤ ਹੋਣ ਨੂੰ ਕੀ ਆਖਦੇ ਹਨ ?
(ਉ) ਸਵੈਅੰਗੀਕਰਨ
(ਅ) ਅੰਤਰ ਹਿਣ
(ਇ) ਪਾਚਨ
(ਸ) ਨਿਸ਼ਕਾਸਨ ॥
ਉੱਤਰ-
(ੲ) ਪਾਚਨ ॥

(ii) ਮਨੁੱਖ ਦੀ ਸਭ ਤੋਂ ਵੱਡੀ ਪਾਚਨ ਗੰਥੀ ਦਾ ਨਾਂ ਕੀ ਹੈ ?
(ਉ) ਲਾਰ ਗ੍ਰੰਥੀ
(ਅ) ਮਿਹਦਾ ।
(ਇ) ਲਿਵਰ
(ਸ) ਆਂਦਰ ।
ਉੱਤਰ-
(ਈ) ਲਿਵਰ ।

(iii) ਮਿਹਦੇ ਵਿੱਚ ਕਿਹੜਾ ਤੇਜ਼ਾਬ ਕੀਟਾਣੂਆਂ ਨੂੰ ਮਾਰਦਾ ਹੈ ?
(ਉ) ਸਲਫਿਊਰਿਕ ਐਸਿਡ
(ਅ) ਨਾਈਟਿਕ ਐਸਿਡ
(ੲ) ਹਾਈਡੋਕਲੋਰਿਕ ਐਸਿਡ
(ਸ) ਫਾਸਫੋਰਿਕ ਐਸਿਡ ।
ਉੱਤਰ-
(ੲ) ਹਾਈਡ੍ਰੋਕਲੋਰਿਕ ਐਸਿਡ !

(iv) ਹੇਠ ਲਿਖਿਆਂ ਵਿੱਚੋਂ ਕਿਹੜੇ ਪਸ਼ੂ ਵਿੱਚ ਰੁਮੇਨ ਪਾਇਆ ਜਾਂਦਾ ਹੈ ?
(ਉ) ਗਾਂ
(ਆ) ਕੁੱਤਾ
(ੲ) ਸ਼ੇਰ
(ਸ) ਚੀਤਾ ॥
ਉੱਤਰ-
(ੳ) ਗਾਂ ।

(v) ਛੋਟੀ ਆਂਦਰ ਦੀ ਲੰਬਾਈ ਕਿੰਨੀ ਹੁੰਦੀ ਹੈ ?
(ਉ) 10.5 ਮੀਟਰ
(ਅ) 4 ਮੀਟਰ
(ਏ) 3 ਮੀਟਰ
(ਸ) 7.5 ਮੀਟਰ ।
ਉੱਤਰ-
(ਸ) 7.5 ਮੀਟਰ ।

(vi) ਪਾਚਨ ਨਲੀ ਵਿੱਚ ਭੋਜਨ ਦੀ ਗਤੀ ਹੈ
(ਉ) ਚਲਨ ।
(ਅ) ਪੰਪਿੰਗ
(ੲ) ਸੰਕੁਚਨ
(ਸ) ਫਿਸਲਨਾ ॥
ਉੱਤਰ-
(ੲ) ਸੰਕੁਚਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

(vii) ਸਭ ਤੋਂ ਸਰਲ ਕਾਰਬੋਹਾਈਡਰੇਟ ਕਿਹੜਾ ਹੈ ?
(ਉ) ਗੁਲੂਕੋਜ਼ .
(ਅ).ਸੁਕਰੋਜ਼
(ੲ) ਸਟਾਰਜ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ੳ) ਗੁਲੂਕੋਜ਼ ॥

(viii) ਲਾਰ ਕਿੱਥੇ ਪੈਦਾ ਹੁੰਦੀ ਹੈ ?
(ਉ) ਮਿਹਦਾ
(ਅ) ਭੁੱਬਾ
(ੲ) ਲਾਰ ਗੰਥੀ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਲਾਰ ਗ੍ਰੰਥੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉਸ

ਪ੍ਰਸ਼ਨ 1.
ਆਹਾਰ ਨਲੀ ਕੀ ਹੁੰਦੀ ਹੈ ?
ਉੱਤਰ-
ਆਹਾਰ ਨਲੀ-ਮੁੰਹ ਖੋੜ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਵੱਡੀ ਆਂਦਰ, ਮਲ ਦੁਆਰ ਜਾਂ ਗੁੱਦਾ ਆਦਿ ਭਾਗਾਂ ਦੇ ਸਮੂਹ ਨੂੰ ਆਹਾਰ ਨਲੀ ਕਹਿੰਦੇ ਹਨ ।

ਪ੍ਰਸ਼ਨ 2.
ਮਨੁੱਖ ਦੀਆਂ ਪਾਚਨ ਗ੍ਰੰਥੀਆਂ ਦੇ ਨਾਮ ਲਿਖੋ ।
ਉੱਤਰ-
ਲਾਰ ਗ੍ਰੰਥੀ, ਜਿਗਰ, ਲੁੱਬਾ ।

ਪ੍ਰਸ਼ਨ 3.
ਪਾਚਕ ਤੰਤਰ ਦੇ ਵੱਖ-ਵੱਖ ਅੰਸ਼ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
ਪਾਚਕ ਰਸ ਅਤੇ ਆਹਾਰ ਨਲੀ ॥

ਪ੍ਰਸ਼ਨ 4.
ਅਸਥਾਈ ਜਾਂ ਦੁੱਧ ਦੰਦ ਕਦੋਂ ਡਿੱਗ ਜਾਂਦੇ ਹਨ ?
ਉੱਤਰ-
ਛੇ ਤੋਂ ਅੱਠ ਸਾਲ ਦੀ ਉਮਰ ਤੱਕ ।

ਪ੍ਰਸ਼ਨ 5.
ਛੋਟੀਆਂ ਆਂਦਰਾਂ ਦੀ ਲੰਬਾਈ ਕਿੰਨੀ ਹੈ ?
ਉੱਤਰ-
7.5 ਮੀਟਰ (ਲਗਪਗ) ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ 6.
ਵੱਡੀਆਂ ਆਂਦਰਾਂ ਕਿੰਨੀਆਂ ਲੰਬੀਆਂ ਹੁੰਦੀਆਂ ਹਨ ?
ਉੱਤਰ-
1.5 ਮੀਟਰ (ਲਗਪਗ) ।

ਪ੍ਰਸ਼ਨ 7.
ਵੱਖ-ਵੱਖ ਪ੍ਰਕਾਰ ਦੇ ਦੰਦਾਂ ਦੇ ਨਾਂ ਲਿਖੋ ।
ਉੱਤਰ-
ਚਿੱਥਣ ਦੰਦ, ਅਗਲੀ ਦਾੜ੍ਹ, ਕੈਨਾਈਨ, ਸੂਏ ।

ਪ੍ਰਸ਼ਨ 8.
ਭੋਜਨ ਕੱਟਣ ਲਈ ਕਿਹੜੇ ਦੰਦ ਕੰਮ ਆਉਂਦੇ ਹਨ ?
ਉੱਤਰ-
ਅਗਲੇ ਦੰਦ ।

ਪ੍ਰਸ਼ਨ 9.
ਚੀਰਨ ਅਤੇ ਪਾੜਨ ਦਾ ਕੰਮ ਕਿਹੜੇ ਦੰਦਾਂ ਦੁਆਰਾ ਕੀਤਾ ਜਾਂਦਾ ਹੈ ?
ਉੱਤਰ-
ਸੂਏ ਦੰਦ ।

ਪ੍ਰਸ਼ਨ 10.
ਅਗਲੀ ਦਾੜ੍ਹ ਅਤੇ ਕੈਨਾਈਨ ਦੇ ਕੀ ਕੰਮ ਹਨ ?
ਉੱਤਰ-
ਚਬਾਉਣਾ ਅਤੇ ਪੀਸਨਾ ।

ਪ੍ਰਸ਼ਨ 11.
ਜੀਭ ਕੀ ਹੈ ?
ਉੱਤਰ-
ਜੀਭ-ਜੀਭ, ਇੱਕ ਮਾਸ ਦਾ ਪੇਸ਼ੀਦਾਰ ਅੰਗ ਹੈ ।

ਪ੍ਰਸ਼ਨ 12.
ਜੀਭ ਸੁਆਦ ਕਿਵੇਂ ਚੱਖਦੀ ਹੈ ?
ਉੱਤਰ-
ਸੁਆਦ ਕਲਿਕਾਵਾਂ ਦੀ ਸਹਾਇਤਾ ਨਾਲ ।

ਪ੍ਰਸ਼ਨ 13.
ਦੰਦ-ਖੈ ਲਈ ਜ਼ਿੰਮੇਵਾਰ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਚਾਕਲੇਟ, ਠੰਡੇ ਪਿਆਓ, ਚੀਨੀ ਮਿਲੀਆਂ ਮਿਠਾਈਆਂ ।

ਪ੍ਰਸ਼ਨ 14.
ਮਿਹਦੇ ਵਿੱਚ ਉਹ ਕਿਹੜਾ ਤੇਜ਼ਾਬ ਹੈ, ਜੋ ਜੀਵਾਣੂਆਂ ਨੂੰ ਮਾਰਦਾ ਹੈ ?
ਉੱਤਰ-
ਹਾਈਡਰੋਕਲੋਰਿਕ ਐਸਿਡ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਸ ਅੰਕੁਰ ਕੀ ਹੈ ? ਉਹ ਕਿੱਥੇ ਮਿਲਦੇ ਹਨ ਅਤੇ ਉਨ੍ਹਾਂ ਦੇ ਕਾਰਜ ਕੀ ਹਨ ?
ਉੱਤਰ-
ਰਸ ਅੰਕੁਰ (Villi)-ਉਂਗਲੀਆਂ ਦੇ ਸਮਾਨ ਉੱਭਰੀਆਂ ਹੋਈਆਂ ਸੰਰਚਨਾਵਾਂ ਜੋ ਛੋਟੀਆਂ ਆਂਦਰਾਂ ਦੀ ਅੰਦਰਲੀ ਝਿੱਤੀ ਵਿੱਚ ਹੁੰਦੀਆਂ ਹਨ, ਰਸ ਅੰਕੁਰ ਕਹਾਉਂਦੀਆਂ ਹਨ । ਰਸ ਅੰਕੁਰ ਛੋਟੀਆਂ ਆਂਦਰਾਂ ਵਿੱਚ ਪਾਇਆ ਜਾਂਦਾ ਹੈ । ਇਸਦਾ ਮੁੱਖ ਕੰਮ (ਕਾਰਜ) ਪਚੇ ਹੋਏ ਭੋਜਨ ਨੂੰ ਸੋਖਿਤ ਕਰਨਾ ਹੈ ।

ਪ੍ਰਸ਼ਨ 2.
ਪਿੱਤ ਰਸ ਕਿੱਥੇ ਬਣਦਾ ਹੈ ? ਇਹ ਭੋਜਨ ਦੇ ਕਿਸ ਘਟਕ ਦੇ ਪਾਚਨ ਵਿੱਚ ਮਦਦ ਕਰਦਾ ਹੈ ?
ਉੱਤਰ-
ਪਿੱਤ ਰਸ, ਜਿਗਰ ਵਿੱਚ ਨਿਰਮਿਤ ਹੁੰਦਾ ਹੈ ਅਤੇ ਪਿੱਤੇ ਵਿੱਚ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ । ਇਸਦਾ ਮੁੱਖ ਕੰਮ ਚਰਬੀ ਦਾ ਪਾਚਨ ਕਰਨਾ ਹੁੰਦਾ ਹੈ ।

ਪ੍ਰਸ਼ਨ 3.
ਉਸ ਕਾਰਬੋਹਾਈਡੇਂਟ ਦਾ ਨਾਂ ਲਿਖੋ ਜਿਸ ਦਾ ਪਾਚਨ ਰੂਮੀਨੈਂਟ ਦੁਆਰਾ ਕੀਤਾ ਜਾਂਦਾ ਹੈ ਪਰ ਮਨੁੱਖ ਦੁਆਰਾ ਨਹੀਂ । ਇਸ ਦਾ ਕਾਰਣ ਦੱਸੋ ।
ਉੱਤਰ-
ਸੈਲੂਲੋਜ ਦਾ ਪਾਚਨ ਰੂਮੀਨੈਂਟ ਦੁਆਰਾ ਆਸਾਨੀ ਨਾਲ ਹੋ ਸਕਦਾ ਹੈ । ਸੈਲੂਲੋਜ ਨੂੰ ਪੁਚਾਉਣ ਵਿੱਚ ਇੱਕ ਪ੍ਰਕਾਰ ਦੇ ਜੀਵਾਣੂ ਸਹਾਇਕ ਹੁੰਦੇ ਹਨ, ਜੋ ਰੂਮੀਨੈਂਟ ਵਿੱਚ ਛੋਟੀਆਂ ਅਤੇ ਵੱਡੀਆਂ ਆਂਦਰਾਂ ਦੇ ਵਿਚਾਲੇ ਇੱਕ ਥੈਲੀ ਵਰਗੀ ਸੰਰਚਨਾ ਵਿੱਚ ਪਾਏ ਜਾਂਦੇ ਹਨ ।

ਪ੍ਰਸ਼ਨ 4.
ਕੀ ਕਾਰਣ ਹੈ ਕਿ ਸਾਨੂੰ ਗੁਲੂਕੋਜ਼ ਤੋਂ ਊਰਜਾ ਤੁਰੰਤ ਮਿਲਦੀ ਹੈ ?
ਉੱਤਰ-
ਗੁਲੂਕੋਜ਼ ਕਾਰਬੋਹਾਈਡੇਟਾਂ ਦਾ ਇਕ ਸਰਲ ਰੂਪ ਹੈ ਜਿਸ ਨੂੰ ਸਰੀਰ ਆਸਾਨੀ ਨਾਲ ਸੋਖਤ ਕਰ ਲੈਂਦਾ ਹੈ । ਇਹ ਲਹੂ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਅਤੇ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

5. ਆਹਾਰ ਨਲੀ ਦੇ ਕਿਹੜੇ ਭਾਗ ਦੁਆਰਾ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ :

(i) ਪਚੇ ਹੋਏ ਭੋਜਨ ਦਾ ਸੋਖਣ …………. |
ਉੱਤਰ-
ਛੋਟੀਆਂ ਆਂਦਰਾਂ ਦੁਆਰਾ

(ii) ਭੋਜਨ ਨੂੰ ਚਬਾਉਣਾ …………. ।
ਉੱਤਰ-
ਮੂੰਹ ਖੋੜ ਦੁਆਰਾ

(iii) ਜੀਵਾਣੂ ਨਸ਼ਟ ਕਰਨਾ ………….।
ਉੱਤਰ-
ਮਿਹਦੇ ਦੁਆਰਾ

(iv) ਭੋਜਨ ਦਾ ਸੰਪੂਰਣ ਪਾਚਨ ………….
ਉੱਤਰ-
ਛੋਟੀਆਂ ਆਂਦਰਾਂ ਦੁਆਰਾ

(v) ਮਲ ਦਾ ਨਿਰਮਾਣ …………. !
ਉੱਤਰ-
ਵੱਡੀਆਂ ਆਂਦਰਾਂ ਦੁਆਰਾ ॥

ਪ੍ਰਸ਼ਨ 6.
ਮਨੁੱਖ ਅਤੇ ਅਮੀਬਾ ਵਿੱਚ ਕੋਈ ਇੱਕ ਸਮਾਨਤਾ ਅਤੇ ਇੱਕ ਅੰਤਰ ਲਿਖੋ ।
ਉੱਤਰ-
ਮਨੁੱਖ ਅਤੇ ਅਮੀਬਾ ਵਿੱਚ ਪਾਚਨ ਸਮਾਨਤਾਵਾਂ
(ੳ) ਆਹਾਰ ਦਾ ਸੋਖਣ
(ਅ) ਉਰਜਾ ਦਾ ਸੋਖਣ ।
ਮਨੁੱਖ ਅਤੇ ਅਮੀਬਾ ਦੇ ਪਾਚਨ ਵਿੱਚ ਅਸਮਾਨਤਾਵਾਂਮਨੁੱਖਾਂ ਵਿੱਚ ਇੱਕ ਵਿਕਸਿਤ ਪਾਚਨ ਤੰਤਰ ਹੁੰਦਾ ਹੈ ਜਦਕਿ ਅਮੀਬਾ ਵਿੱਚ ਕੇਵਲ ਭੋਜਨ ਸਧਾਨੀ ਹੁੰਦੀ ਹੈ।

ਪ੍ਰਸ਼ਨ 7.
ਕੀ ਅਸੀਂ ਸਿਰਫ਼ ਸਬਜ਼ੀਆਂ/ਘਾਹ ਦਾ ਭੋਜਨ ਕਰਕੇ ਜੀਵਨ ਗੁਜ਼ਾਰ ਸਕਦੇ ਹਾਂ ? ਚਰਚਾ ਕਰੋ ।
ਉੱਤਰ-
ਕੱਚੀਆਂ ਹਰੀਆਂ ਸ਼ਬਜ਼ੀਆਂ/ਘਾਹ ਤੇ ਜੀਵਨ ਨਿਰਬਾਹ-ਕੱਚੀਆਂ ਹਰੀਆਂ ਸਬਜ਼ੀਆਂ, ਲੂਣ ਸੈਲੂਲੋਜ, ਪਾਣੀ ਅਤੇ ਵਿਟਾਮਿਨਾਂ ਦੇ ਸਰੋਤ ਹਨ । ਇਸ ਦੇ ਇਲਾਵਾ ਸਰੀਰ ਨੂੰ ਕਾਰਬੋਹਾਈਡੇਟਸ, ਚਰਬੀ ਅਤੇ ਪ੍ਰੋਟੀਨ ਦੀ ਜ਼ਰੂਰਤ ਵੀ ਪੈਂਦੀ ਹੈ । ਇਸ ਲਈ ਕੇਵਲ ਹਰੀਆਂ ਸਬਜ਼ੀਆਂ ਉੱਪਰ ਜੀਵਨ ਗੁਜ਼ਾਰਨਾ ਮੁਸ਼ਕਿਲ ਹੈ ॥

ਪ੍ਰਸ਼ਨ 8.
ਪਾਚਨ ਕਿਰਿਆ ਕੀ ਹੈ ਅਤੇ ਇਸਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਪਾਚਨ-ਜਟਿਲ ਭੋਜਨ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਟੁੱਟਣਾ ਜਾਂ ਪਰਿਵਰਤਿਤ ਹੋਣਾ ਵਿਘਟਨ ਕਹਾਉਂਦਾ ਹੈ ਅਤੇ ਇਹ ਕਿਰਿਆ ਪਾਚਨ ਹੈ ।
ਪਾਚਨ ਦੇ ਉਦੇਸ਼-

  • ਵੱਡੇ ਕਣਾਂ ਦਾ ਛੋਟੇ ਕਣਾਂ ਵਿੱਚ ਟੁੱਟਣਾ ਤਾਂ ਕਿ ਬਿੱਲੀਆਂ ਵਿੱਚ ਦੀ ਲੰਘ ਸਕੇ ।
  • ਅਘੁਲਣਸ਼ੀਲ ਪਦਾਰਥਾਂ ਦਾ ਘੁਲਣਸ਼ੀਲ ਪਦਾਰਥਾਂ ਵਿੱਚ ਬਦਲਣਾ ਤਾਂ ਕਿ ਘੋਲ ਰੂਪ ਵਿੱਚ ਸਭ ਥਾਂਵਾਂ ਤੇ ਪਹੁੰਚ ਸਕੇ ।
  • ਜਟਿਲ ਭੋਜਨ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਪਰਿਵਰਤਿਤ ਹੋਣਾ ਤਾਂ ਕਿ ਕੋਸ਼ਿਕਾਵਾਂ ਦੁਆਰਾ ਸੋਖਿਤ ਕੀਤਾ ਜਾ ਸਕੇ ।

ਪ੍ਰਸ਼ਨ 9.
ਦੰਦ ਖੋੜ ਕੀ ਹੈ ਅਤੇ ਇਹ ਕਿਉਂ ਹੁੰਦੀ ਹੈ ?
ਉੱਤਰ-
ਦੰਦ ਖੋੜ-ਬਹੁਤ ਜ਼ਿਆਦਾ ਮਿੱਠੀਆਂ ਵਸਤੂਆਂ ਖਾਣ ਨਾਲ ਅਤੇ ਦੰਦਾਂ ਦੀ ਸਫ਼ਾਈ ਨਾ ਰੱਖਣ ਨਾਲ ਅਸੀਂ ਬੈਕਟੀਰੀਆ (ਜੀਵਾਣੂਆਂ) ਨੂੰ ਸੱਦਾ ਦਿੰਦੇ ਹਾਂ ਜੋ ਸਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਜੇਕਰ ਅਸੀਂ ਦੰਦਾਂ ਦੀ ਸਫ਼ਾਈ ਨਹੀਂ ਰੱਖਦੇ ਤਾਂ ਭੋਜਨ ਦੇ ਕਣ ਦੰਦਾਂ ਵਿੱਚ ਫਸੇ ਰਹਿ ਜਾਂਦੇ ਹਨ ਜਿਨ੍ਹਾਂ ਉੱਤੇ ਹਮਲਾ ਕਰਕੇ ਬੈਕਟੀਰੀਆ ਉਨ੍ਹਾਂ ਭੋਜਨ ਕਣਾਂ ਦਾ ਅਪਘਟਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਤੇਜ਼ਾਬ ਪੈਦਾ ਹੁੰਦਾ ਹੈ । ਇਹ ਤੇਜ਼ਾਬ ਦੰਦਾਂ ਦੇ ਇਨੈਮਲ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਦੰਦਾਂ ਵਿੱਚ ਖੋੜਾਂ ਦਾ ਕਾਰਣ ਬਣਦਾ ਹੈ । ਇਸ ਲਈ ਸਾਨੂੰ ਭੋਜਨ ਅਤੇ ਮਿੱਠਾ ਖਾਣ ਤੋਂ ਬਾਅਦ ਹਮੇਸ਼ਾਂ ਦੰਦ ਸਾਫ਼ ਕਰਨੇ ਚਾਹੀਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਦੀ ਪਾਚਨ ਪ੍ਰਣਾਲੀ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖੀ ਪਾਚਨ ਪ੍ਰਣਾਲੀ ਦੇ ਹੇਠ ਲਿਖੇ ਮੁੱਖ ਭਾਗ ਹਨਮੂੰਹ ਅਤੇ ਮੂੰਹ ਖੋੜ-ਇਹ ਭੋਜਨ ਨਲੀ ਦਾ ਪਹਿਲਾ ਭਾਗ ਹੈ । ਇਸ ਵਿੱਚ , ਜੀਭ, ਦੰਦ ਅਤੇ ਲਾਰ ਗੰਥੀਆਂ ਹੁੰਦੀਆਂ ਹਨ । ਲਾਰ ਗੰਥੀਆਂ ਲਾਰ ਪੈਦਾ ਕਰਦੀਆਂ ਹਨ ਜਿਸ ਵਿੱਚ ਐਮਾਈਲੇਜ਼ ਨਾਂ ਦਾ ਐਨਜ਼ਾਈਮ ਹੁੰਦਾ ਹੈ ਜੋ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ । ਜੋ ਭੋਜਨ ਨੂੰ ਨਰਮ ਬਣਾਉਂਦੀਆਂ ਹਨ । ਦੰਦ ਭੋਜਨ ਨੂੰ ਛੋਟੇ ਟੁਕੜਿਆਂ ਲੁੱਬਾ ਵਿੱਚ ਚਬਾਉਂਦੇ ਹਨ । ਜੀਭ ਸੁਆਦ ਮਹਿਸੂਸ ਕਰਦੀ ਹੈ ਅਤੇ ਚਬਾਏ ਹੋਏ ਭੋਜਨ ਨੂੰ ਇਕੱਠਾ ਕਰਕੇ ਅੰਨ ਨਲੀ ਵਿੱਚ ਧੱਕ ਦਿੰਦੀ ਹੈ ।

ਅੰਨ ਨਲੀ-ਇਹ ਇੱਕ ਪੇਸ਼ੀਦਾਰ ਗੋਲਾਕਾਰ ਨਲੀ ਮੂੰਹ ਤੋਂ ਰੈਕਟਮ ਮਿਹਦੇ ਤੱਕ ਜਾਂਦੀ ਹੈ । ਇਸ ਦਾ ਕੰਮ ਭੋਜਨ ਨੂੰ ਪੇਸ਼ੀਦਾਰ ਕੰਧਾਂ ਵਿਚਲੀ ਗਤੀ ਦੁਆਰਾ ਮੁੰਹ ਤੋਂ ਮਿਹਦੇ ਤਕ ਧੱਕਣਾ ਹੈ । ਮਿਹਦਾ-ਇਹ ਇੱਕ U-ਆਕ੍ਰਿਤੀ ਦਾ ਥੈਲੀ ਨੁਮਾ ਪੇਸ਼ੀਦਾਰ ਅੰਗ ਹੈ । ਮਿਹਦੇ ਦੀਆਂ ਅੰਦਰਲੀਆਂ ਪਰਤਾਂ ਮਿਊਕਸ, ਹਾਈਡਰੋਲੋਰਿਕ ਤੇਜ਼ਾਬ ਅਤੇ ਪਾਚਕ ਰਸਾਂ ਦਾ ਰਿਸਾਵ ਕਰਦੀਆਂ ਹਨ । ਤੇਜ਼ਾਬ ਜੀਵਾਣੂਆਂ ਨੂੰ ਮਾਰਦਾ ਹੈ ਅਤੇ ਪ੍ਰੋਟੀਨ ਦੇ ਪਾਚਨ ਲਈ ਪਾਚਕ ਰਸਾਂ ਵਿੱਚ ਮੌਜੂਦ ਐਨਜ਼ਾਈਮਾਂ ਨੂੰ ਤੇਜ਼ਾਬ ਮਾਧਿਅਮ ਉਪਲੱਬਧ ਕਰਵਾਉਂਦਾ ਹੈ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 6

ਛੋਟੀਆਂ ਆਂਦਰਾਂ-ਇਹ ਇੱਕ 7.5 ਮੀਟਰ ਲੰਬੀ ਕੁੰਡਲਿਤ ਨਲੀ ਹੈ । ਭੋਜਨ ਦਾ ਪੂਰਾ ਸੋਖਣ ਇਸ ਵਿੱਚ ਹੁੰਦਾ ਹੈ । ਇਸ ਵਿੱਚ ਜਿਗਰ ਅਤੇ ਲੁੱਬੇ ਦੇ ਰਸ ਆ ਕੇ ਮਿਲਦੇ ਹਨ । ਛੋਟੀ ਆਂਦਰ ਵਿੱਚ ਪਾਚਨ ਉਪਰੰਤ ਪਚਿਆ ਭੋਜਨ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ । ਇਸ ਕਿਰਿਆ ਨੂੰ ਸੋਖਣ (Absorption) ਕਹਿੰਦੇ ਹਨ । ਛੋਟੀ ਆਂਦਰ ਦੀ ਅੰਦਰਲੀ ਕੰਧ ਤੇ ਵੱਡੀ ਗਿਣਤੀ ਵਿੱਚ ਉਂਗਲਾਂ ਵਰਗੇ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਰਸ ਅੰਕੁਰ ਜਾਂ ਵਿਲਈ (Villi) ਕਹਿੰਦੇ ਹਨ । ਇਹ ਰਸ-ਅੰਕੁਰ ਆਂਦਰ ਦੇ ਸੋਖਣ ਖੇਤਰਫਲ ਨੂੰ ਵਧਾ ਦਿੰਦੇ ਹਨ । ਹਰੇਕ ਰਸ-ਅੰਕੁਰ ਦੇ ਆਧਾਰ ‘ਤੇ ਬਹੁਤ ਬਰੀਕ ਅਤੇ ਛੋਟੀਆਂ ਲਹੂ ਵਹਿਣੀਆਂ ਹੁੰਦੀਆਂ ਹਨ । ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ । ਇਸ ਨੂੰ ਸਵੈਅੰਗੀਕਰਨ ਆਖਦੇ ਹਨ ।

ਵੱਡੀਆਂ ਆਂਦਰਾਂ-ਇਹ ਅਣਪਚੇ ਭੋਜਨ ਵਿੱਚੋਂ ਜਲ ਦਾ ਸੋਖਣ ਕਰਦੀ ਹੈ । ਇਸ ਦੇ ਹੇਠਲੇ ਹਿੱਸੇ ਮਲ-ਨਲੀ ਜਾਂ ਰੈਕਟਮ ਵਿੱਚ ਅਰਧ ਠੋਸ ਮਲ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ । ਮਲ-ਦੁਆਰ ਦੁਆਰਾ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ 2.
ਜੁਗਾਲੀ ਕਰਨ ਦੀ ਪ੍ਰਕਿਰਿਆ ਕੀ ਹੈ ? ਜੁਗਾਲੀ ਕਰਨ ਵਾਲੇ ਪਸ਼ੂਆਂ ਵਿੱਚ ਪਾਚਨ ਕਿਵੇਂ ਹੁੰਦਾ ਹੈ ? ਸਮਝਾਓ ।
ਉੱਤਰ-
ਘਾਹ ਖਾਣ ਵਾਲੇ ਪਸ਼ੁ ਜੁਗਾਲੀ ਕਰਦੇ ਹਨ ਅਤੇ ਇਨ੍ਹਾਂ ਨੂੰ ਰੁਮੀਨੈਂਟ ਕਹਿੰਦੇ ਹਨ । ਗਾਂ, ਮੱਝ, ਉਠ ਅਤੇ ਹਿਰਨ ਰੂਮੀਨੈਂਟ ਦੀਆਂ ਕੁੱਝ ਉਦਾਹਰਨਾਂ ਹਨ । ਇਨ੍ਹਾਂ ਦਾ ਮਿਹਦਾ ਚਾਰ ਖਾਨਿਆਂ ਵਾਲਾ ਹੁੰਦਾ ਹੈ । ਪਹਿਲਾ ਖਾਨਾ ਰੂਮੇਨ ਹੁੰਦਾ ਹੈ ਜੋ ਮਿਹਦੇ ਦਾ ਸਭ ਤੋਂ ਵੱਡਾ ਭਾਗ ਹੁੰਦਾ ਹੈ । ਜੰਤੁ ਪਹਿਲਾਂ ਭੋਜਨ ਨੂੰ ਨਿਗਲ ਲੈਂਦਾ ਹੈ ਅਤੇ ਉਸਨੂੰ ਰੁਮੇਨ ਵਿੱਚ ਜਮਾਂ ਕਰ ਲੈਂਦਾ ਹੈ ।

ਇੱਥੇ ਭੋਜਨ ਦਾ ਅੰਸ਼ਕ ਪਾਚਨ ਹੁੰਦਾ ਹੈ । ਇਸ ਅੱਧੇ ਪਚੇ ਭੋਜਨ ਨੂੰ ਕੱਡ ਕਹਿੰਦੇ ਹਨ । ਬਾਅਦ ਵਿੱਚ ਇਹ ਕੱਡ ਜੰਤੁ ਦੇ ਮੁੰਹ ਵਿੱਚ ਗੋਲਿਆਂ ਦੇ ਰੂਪ ਵਿੱਚ ਆ ਜਾਂਦੀ ਹੈ ਅਤੇ ਜੰਤੁ ਇਸ ਨੂੰ ਹੌਲੀ-ਹੌਲੀ ਚਬਾਉਂਦਾ ਰਹਿੰਦਾ ਹੈ । ਇਸ ” ਪ੍ਰਕਿਰਿਆ ਨੂੰ ਜੁਗਾਲੀ ਕਰਨਾ ਕਹਿੰਦੇ ਹਨ | ਅਜਿਹੇ ਜੰਤੂਆਂ ਨੂੰ ਜੁਗਾਲੀ ਕਰਨ ਵਾਲੇ ਜਾਂ ਰੁਮੀਨੈਂਟ ਕਹਿੰਦੇ ਹਨ । ਜੁਗਾਲੀ ਕਰਨ ਸਮੇਂ ਭੋਜਨ ਵਿਚਲਾ ਸੈਲੂਲੋਜ਼ ਸਧਾਰਨ ਯੌਗਿਕਾਂ ਵਿੱਚ ਟੁੱਟ ਜਾਂਦਾ ਹੈ । ਫਿਰ ਇਹ ਬਾਕੀ ਦੇ ਤਿੰਨ ਖਾਨਿਆਂ ਵਿੱਚ ਤਰਲ ਰੂਪ ਵਿੱਚ ਪੱਚਦਾ ਹੈ । ਰੂਮੀਨੈਂਟ ਜੰਤੂਆਂ ਦੀ ਭੋਜਨ ਨਲੀ ਦੀ ਛੋਟੀ ਆਂਦਰ ਅਤੇ ਵੱਡੀ ਆਂਦਰ ਦੇ ਜੰਤੂਆਂ ਵਿੱਚ ਪੋਸ਼ਣ ਵਿਚਕਾਰ ਥੈਲੀਨੁਮਾ ਰਚਨਾ ਹੁੰਦੀ ਹੈ ਜਿਸ ਨੂੰ ਸੀਕਮ ਕਹਿੰਦੇ ਹਨ, ਜਿੱਥੇ ਕੁੱਝ ਬੈਕਟੀਰੀਆ ਹੁੰਦੇ ਹਨ ਜੋ ਘਾਹ ਤੂੜੀ ਦੇ ਪਾਚਨ ਵਿੱਚ ਸਹਾਈ ਹੁੰਦੇ ਹਨ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 7