PSEB 7th Class Punjabi Vyakaran ਵਿਆਕਰਨ

Punjab State Board PSEB 7th Class Punjabi Book Solutions Punjabi Grammar Vyakarana ਵਿਆਕਰਨ Textbook Exercise Questions and Answers.

PSEB 7th Class Punjabi Grammar ਵਿਆਕਰਨ

ਪ੍ਰਸ਼ਨ 1.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ ।.
ਉੱਤਰ :
ਬੋਲੀ ਦੇ ਸ਼ਬਦ-ਰੂਪਾਂ ਤੇ ਵਾਕ-ਬਣਤਰ ਦੇ ਨੇਮਾਂ ਨੂੰ ‘ਵਿਆਕਰਨ’ ਕਹਿੰਦੇ ਹਨ । ਬੋਲੀ ਦੀ ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ । ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ । ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ ।

ਪ੍ਰਸ਼ਨ 2.
ਵਿਆਕਰਨ ਦੇ ਕਿੰਨੇ ਭੇਦ (ਅੰਗ) ਹਨ ? ਵਿਸਥਾਰ ਸਹਿਤ ਲਿਖੋ !
ਉੱਤਰ :
ਵਿਦਵਾਨਾਂ ਨੇ ਵਿਆਕਰਨ ਨੂੰ ਹੇਠ ਲਿਖੇ ਤਿੰਨ ਭੇਦਾਂ ਵਿਚ ਵੰਡਿਆ ਹੈ
1. ਵਰਨ-ਬੋਧ : ਇਸ ਦੁਆਰਾ ਸਾਨੂੰ ਵਰਨਾਂ ਅਤੇ ਲਗਾਂ-ਮਾਤਰਾਂ ਦੇ ਉਚਾਰਨ ਤੇ ਸਹੀ ਵਰਤੋਂ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
2. ਸ਼ਬਦ-ਬੋਧ : ਇਸ ਦੁਆਰਾ ਸ਼ਬਦ ਦੇ ਭਿੰਨ-ਭਿੰਨ ਰੂਪਾਂ, ਸ਼ਬਦ-ਰਚਨਾ ਤੇ ਸ਼ਬਦ-ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
3. ਵਾਕ-ਬੋਧ : ਇਸ ਦੁਆਰਾ ਅਸੀਂ ਵਾਕ-ਰਚਨਾ, ਵਾਕ-ਵਟਾਂਦਰਾ, ਵਾਕ-ਵੰਡ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ ।

PSEB 7th Class Punjabi Vyakaran ਵਿਆਕਰਨ

ਪ੍ਰਸ਼ਨ 3.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ । ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ । ਇਕ ਸ਼ਬਦ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ- ‘ਮੈਂ ਫੁੱਟਬਾਲ ਖੇਡਾਂਗਾ । ‘ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ-ਆਪ ਵਿਚ ਛੋਟੇ ਤੋਂ ਛੋਟੇ ਹਨ । ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਨਿਸ਼ਚਿਤ ਨਹੀਂ ।

ਪਰੰਪਰਾਗਤ ਵਿਆਕਰਨਾਂ ਵਿਚ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਹਨ-ਸਾਰਥਕ ਤੇ ਨਿਰਾਰਥਕ 1 ਪਰ ਇਹ ਠੀਕ ਨਹੀਂ | ਅਸਲ ਵਿਚ ਭਾਸ਼ਾ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ । ਜੇਕਰ ਅਸੀਂ ਕਹਿੰਦੇ ਹਾਂ ਕਿ ‘ਪਾਣੀ ਪੀਓ ਤਾਂ ‘ਪਾਣੀ ਦਾ ਅਰਥ ਕੇਵਲ ਪਾਣੀ ਹੀ ਹੈ, ਪਰ ਜੇਕਰ ਅਸੀਂ “ਪਾਣੀ-ਧਾਣੀ ਪੀਓ’ ਕਹਿੰਦੇ ਹਾਂ, ਤਾਂ ‘ਪਾਣੀ-ਧਾਣੀ ਦਾ ਅਰਥ ਸ਼ਰਬਤ, ਸਕੰਜਵੀ, ਲੱਸੀ ਜਾਂ ਸ਼ਰਾਬ ਵੀ ਹੋ ਸਕਦਾ ਹੈ ।

ਰੁਪ ਅਨੁਸਾਰ ਸ਼ਬਦਾਂ ਦੇ ਦੋ ਮੁੱਖ ਭੇਦ ਹਨ-
(1) ਵਿਕਾਰੀ
(2) ਅਵਿਕਾਰੀ ।
1. ਵਿਕਾਰੀ :
ਉਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਦਾ ਰੂਪ, ਲਿੰਗ, ਵਚਨ ਤੇ ਕਾਲ ਕਰਕੇ ਬਦਲ ਜਾਵੇ, ਵਿਕਾਰੀ ਸ਼ਬਦ ਕਹਿੰਦੇ ਹਨ । ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਕਾਰੀ ਸ਼ਬਦ ਹਨ ।

2. ਅਵਿਕਾਰੀ :
ਉਹ ਸ਼ਬਦ ਅਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਰੂਪ ਲਿੰਗ, ਵਚਨ ਤੇ ਕਾਲ ਕਰਕੇ ਨਾ ਬਦਲਣ । ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਅਵਿਕਾਰੀ ਸ਼ਬਦ ਹਨ । ਪ੍ਰਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ-ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ ।

PSEB 7th Class Punjabi Vyakaran ਬੋਲੀ

Punjab State Board PSEB 7th Class Punjabi Book Solutions Punjabi Grammar Boli ਬੋਲੀ Textbook Exercise Questions and Answers.

PSEB 7th Class Punjabi Grammar ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ (ਧੁਨੀਆਂ) ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾ’ ਆਖਿਆ ਜਾਂਦਾ ਹੈ ।

PSEB 7th Class Punjabi Vyakaran ਬੋਲੀ

ਪ੍ਰਸ਼ਨ 2.
ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ । ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ
(ਉ) ਬੋਲ-ਚਾਲ ਦੀ ਬੋਲੀ ਅਤੇ
(ਅ) ਸਾਹਿਤਕ ਜਾਂ ਟਕਸਾਲੀ ਬੋਲੀ ।

PSEB 7th Class Punjabi Solutions Chapter 22 ਗਰੀਬ ਨਿਵਾਜ਼

Punjab State Board PSEB 7th Class Punjabi Book Solutions Chapter 22 ਗਰੀਬ ਨਿਵਾਜ਼ Textbook Exercise Questions and Answers.

PSEB Solutions for Class 7 Punjabi Chapter 22 ਗਰੀਬ ਨਿਵਾਜ਼

(ੳ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਮੰਗਤੀ ਦੀ ਕਿਸ ਨਾਲ ਟੱਕਰ ਹੋ ਜਾਂਦੀ ਹੈ ?
(ਉ) ਘਾਹੀ
(ਅ) ਸੇਵਾਦਾਰ
(ਇ) ਲਾਂਗਰੀ ।
ਉੱਤਰ :
(ਅ) ਸੇਵਾਦਾਰ ✓

(ii) “ਸਰਕਾਰੀ ਘਾਹੀ ਕਦੇ ਗ਼ਰੀਬ ਨਹੀਂ ਹੋ ਸਕਦਾ ।” ਇਹ ਸ਼ਬਦ ਕਿਸ ਨੇ ਕਹੇ ?
(ੳ) ਮੁੰਡਾ,
(ਅ) ਸਿੰਘ
(ਇ) ਸੇਵਾਦਾਰ ।
ਉੱਤਰ :
(ਇ) ਸੇਵਾਦਾਰ । ✓

(iii) ਲੰਗਰ ਦੀ ਥਾਂ ਲਾਂਗਰੀ ਬੁੱਢੇ ਬਾਬੇ ਨੂੰ ਕੀ ਦਿੰਦਾ ਹੈ ?
(ੳ) ਨਕਦੀ ।
(ਅ) ਸੁੱਕੀ ਰਸਦ
(ਇ) ਕੱਪੜੇ ।
ਉੱਤਰ :
(ਅ) ਸੁੱਕੀ ਰਸਦ ✓

PSEB 7th Class Punjabi Solutions Chapter 22 ਗਰੀਬ ਨਿਵਾਜ਼

(iv) ਸੇਵਾਦਾਰ ਕੌਣ ਸੀ ?
(ੳ) ਮਹਾਰਾਜਾ ਰਣਜੀਤ ਸਿੰਘ
(ਅ) ਆਹਮਾ
(ਈ) ਲਾਂਗਰੀ ॥
ਉੱਤਰ :
(ੳ) ਮਹਾਰਾਜਾ ਰਣਜੀਤ ਸਿੰਘ ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ ਦਾ

ਪ੍ਰਸ਼ਨ 1.
ਸੇਵਾਦਾਰ ਦਾ ਕੱਦ ਕਿਹੋ ਜਿਹਾ ਸੀ ?
ਉੱਤਰ :
ਦਰਮਿਆਨਾ ।

ਪ੍ਰਸ਼ਨ 2.
ਰੋਟੀਆਂ ਲੈ ਕੇ ਮੰਗਤੀ ਨੇ ਸੇਵਾਦਾਰ ਨੂੰ ਕੀ ਕਿਹਾ ?
ਉੱਤਰ :
ਭਾਈ, ਤੂੰ ਬੜਾ ਚੰਗੇਂ ।”

ਪ੍ਰਸ਼ਨ 3.
ਆਹਮੇ ਨੇ ਸੇਵਾਦਾਰ ਨੂੰ ਕੀ ਦਿੱਤਾ ਸੀ ?
ਉੱਤਰ :
ਪੱਗ ।

ਪ੍ਰਸ਼ਨ 4.
‘ਗਰੀਬਨਵਾਜ਼ ਬਖ਼ਸ਼ੋ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ :
ਇਹ ਸ਼ਬਦ ਆਹਮੇ ਨੇ ਮਹਾਰਾਜਾ ਰਣਜੀਤ ਸਿੰਘ (ਸੇਵਾਦਾਰ) ਨੂੰ ਕਹੇ ।

PSEB 7th Class Punjabi Solutions Chapter 22 ਗਰੀਬ ਨਿਵਾਜ਼

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੰਗਰ ਵਿੱਚੋਂ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਕਿਉਂ ਸੁੱਟ ਦਿੱਤੀਆਂ ਸਨ ?
ਉੱਤਰ :
ਲੰਗਰ ਵਿਚ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਸੇਵਾਦਾਰ ਵਿਚ ਵੱਜ ਕੇ ਜਾਣ-ਬੁੱਝ ਕੇ ਸੁੱਟ ਦਿੱਤੀਆਂ ਸਨ, ਕਿਉਂਕਿ ਉਹ ਕਿਸੇ ਸਾਈਂ ਤੋਂ ਮੰਗ ਕੇ ਲਿਆਈ ਸੀ । ਉਸਨੇ ਸੇਵਾਦਾਰ ਵਿਚ ਵੱਜ ਕੇ ਰੋਟੀਆਂ ਸੁੱਟਣ ਦੀ ਚਲਾਕੀ ਇਸ ਕਰਕੇ ਕੀਤੀ ਸੀ, ਤਾਂ ਜੋ ਉਸਨੂੰ ਸੇਵਾਦਾਰ ਆਪ ਹੀ ਲੰਗਰ ਵਿਚੋਂ ਉਨ੍ਹਾਂ ਰੋਟੀਆਂ ਦੇ ਬਦਲੇ ਚੰਗੀਆਂ ਰੋਟੀਆਂ ਲਿਆ ਦੇਵੇ ਤੇ ਇਸ ਤਰ੍ਹਾਂ ਉਸਨੂੰ ਆਪ ਰੋਟੀਆਂ ਲੈਣ ਲਈ ਭੀੜ ਵਿਚ ਨਾ ਖੜ੍ਹੀ ਹੋਣਾ ਪਵੇ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਕਿਨ੍ਹਾਂ ਲੋਕਾਂ ਲਈ ਚਲਾਇਆ ਸੀ ?
ਉੱਤਰ :
ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਮੁਥਾਜਾ, ਲੂਲ੍ਹਿਆਂ, ਲੰਗੜਿਆਂ ਤੇ ਗ਼ਰੀਬ-ਗੁਰਬਿਆਂ ਲਈ ਚਲਾਇਆ ਸੀ । ਇਹ ਲੰਗਰ ਸਰਕਾਰੀ ਮੁਲਾਜ਼ਮਾਂ, ਹੱਟੇ-ਕੱਟੇ ਤੇ ਕਮਾਈ ਕਰ ਸਕਣ ਵਾਲੇ ਲੋਕਾਂ ਲਈ ਨਹੀਂ ਸੀ ।

ਪ੍ਰਸ਼ਨ 3.
ਸੇਵਾਦਾਰ ਘਾਹੀ ਨੂੰ ਕੀ ਸਮਝਾਉਂਦਾ ਹੈ ?
ਉੱਤਰ :
ਸੇਵਾਦਾਰ ਘਾਹੀ ਨੂੰ ਸਮਝਾਉਂਦਾ ਹੈ ਕਿ ਉਸਦਾ ਸਰਕਾਰੀ ਘਾਹੀ ਹੁੰਦਿਆਂ ਲੰਗਰ ਵਿਚੋਂ ਰੋਟੀ ਲੈਣਾ ਠੀਕ ਨਹੀਂ, ਕਿਉਂਕਿ ਲੰਗਰ ਗ਼ਰੀਬਾਂ ਤੇ ਅਪਾਹਜਾਂ ਲਈ ਹੈ, ਜਦ ਕਿ ਉਹ ਚੰਗੀ ਤਨਖ਼ਾਹ ਪ੍ਰਾਪਤ ਕਰਨ ਵਾਲਾ ਆਦਮੀ ਹੈ । ਉਸਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਦਾ ਹੀ ਆਨੰਦ ਲੈਣਾ ਚਾਹੀਦਾ ਹੈ ਤੇ ਮੁਫ਼ਤ ਦੀ ਰੋਟੀ ਨਹੀਂ ਖਾਣੀ ਚਾਹੀਦੀ |

ਪਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ਾ ਕਰਨ ਤੇ ਘਾਹੀ ਕਿਉਂ ਦੁੱਖ ਮਹਿਸੂਸ ਕਰਦਾ ਸੀ ?
ਉੱਤਰ :
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਘਾਹੀ ਲੁੱਟ-ਮਾਰ ਕਰ ਕੇ ਮੌਜਾਂ ਕਰਦਾ ਹੁੰਦਾ ਸੀ ਪਰੰਤੂ ਮਹਾਰਾਜੇ ਦੇ ਰਾਜ ਵਿਚ ਲੁੱਟਾਂ-ਮਾਰਾਂ ਕਰਨ ਵਾਲੇ ਚੂੰ ਨਹੀਂ ਸਨ ਕਰ ਸਕਦੇ, ਇਸ ਕਰਕੇ ਘਾਹੀ ਦਾ ਲੁੱਟਾਂ-ਮਾਰਾਂ ਦਾ ਕੰਮ ਬੰਦ ਹੋ ਗਿਆ ਤੇ ਉਹ ਸਰਕਾਰੀ ਮੁਲਾਜ਼ਮ ਦੇ ਤੌਰ ‘ਤੇ ਘਾਹੀ ਦਾ ਕੰਮ ਕਰਨ ਲੱਗਾ, ਜੋ ਕਿ ਔਖਾ ਕੰਮ ਸੀ । ਉਸਨੂੰ ਭਾਦਰੋਂ ਦੀ ਤਿੱਖੀ ਧੁੱਪ, ਗੱਲ ਦੀ ਸਖ਼ਤ ਤੋਂ ਸਖ਼ਤ ਮੌਸਮ ਵਿਚ ਵੀ ਘਾਹ ਖੋਦਣ ਦਾ ਕੰਮ ਕਰ ਕੇ ਰੋਟੀ ਮਿਲਦੀ ਸੀ । ਇਸੇ ਕਰਕੇ ਹੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਪਰ ਕਬਜ਼ਾ ਹੋਣ ਕਰਕੇ ਦੁੱਖ ਮਹਿਸੂਸ ਕਰਦਾ ਹੈ ।

PSEB 7th Class Punjabi Solutions Chapter 22 ਗਰੀਬ ਨਿਵਾਜ਼

ਪ੍ਰਸ਼ਨ 5.
ਆਹਮਾ ਮਹਾਰਾਜਾ ਰਣਜੀਤ ਸਿੰਘ ਦੇ ਕੀ ਗੁਣ ਗਾਉਂਦਾ ਹੈ ?
ਉੱਤਰ :
ਆਹਮਾ ਮਹਾਰਾਜੇ ਦੇ ਬੱਚਿਆਂ ਨਾਲ ਪਿਆਰ, ਉਸਦੇ ਸਾਦਾ ਜੀਵਨ ਜਿਊਣ, ਪਰਜਾ-ਪਾਲਕ ਤੇ ਗ਼ਰੀਬ ਨਵਾਜ਼ ਹੋਣ ਕਰਕੇ ਉਸਦੇ ਗੁਣ ਗਾਉਂਦਾ ਹੈ ।

ਪ੍ਰਸ਼ਨ 6.
ਆਹਮੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਪਛਾਣ ਕਿਵੇਂ ਹੋਈ ?
ਉੱਤਰ :
ਆਹਮੇ ਨੂੰ ਆਪਣੇ ਪੋਤੇ ਦੀਆਂ ਗੱਲਾਂ ਸੁਣ ਕੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕਿ ਉਸਦੀ ਪੰਡ ਚੁੱਕਣ ਵਾਲਾ ਮਹਾਰਾਜਾ ਰਣਜੀਤ ਸਿੰਘ ਆਪ ਹੈ, ਪਰੰਤੂ ਜਦੋਂ ਰਸਤੇ ਵਿਚ ਇਕ ਸਿੰਘ ਉਸਨੂੰ ਦੇਖ ਕੇ ! ਜੈ ਸ੍ਰੀ ਮਹਾਰਾਜ’ ਕਹਿੰਦਾ ਹੈ, ਤਾਂ ਉਸਨੂੰ ਪੂਰਾ ਪਤਾ ਲੱਗ ਜਾਂਦਾ ਹੈ ਕਿ ਇਹ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਹੀ ਹੈ । ਇਸ ਤਰ੍ਹਾਂ ਉਸਨੂੰ ਮਹਾਰਾਜੇ ਦੀ ਪਛਾਣ ਹੋ ਜਾਂਦੀ ਹੈ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ।
ਅਣਗਿਣਤ, ਲੰਗਰ, ਘਾਹੀ, ਭੇਸ, ਪਰਸ਼ਾਦਾ, ਜੱਸ ।
ਉੱਤਰ :
1. ਅਣਗਿਣਤ (ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ) – ਮੇਲੇ ਵਿਚ ਅਣਗਿਣਤ ਲੋਕ ਇਧਰ-ਉਧਰ ਘੁੰਮ ਰਹੇ ਸਨ ।
2. ਲੰਗਰ (ਖਾਣ-ਪੀਣ ਦਾ ਸਮਾਨ ਮੁਫ਼ਤ ਵਰਤਾਏ ਜਾਣ ਦਾ ਕੰਮ) – ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਬੜੀ ਮਹੱਤਵਪੂਰਨ ਹੈ ।
3. ਘਾਹੀ (ਘਾਹ ਖੋਤਣ ਵਾਲਾ) – ਘਾਹੀ ਘਾਹ ਖੋਤ ਕੇ ਲਿਆਉਂਦੇ ਹਨ ਤੇ ਮੰਡੀ ਵਿਚ ਵੇਚਦੇ ਹਨ ।
4. ਭੇਸ (ਪਹਿਰਾਵਾ) – ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਰਾਤ ਨੂੰ ਪਰਜਾ ਦੇ ਦੁੱਖਸੁਖ ਦੀਆਂ ਸੂਹਾਂ ਲੈਂਦਾ ਸੀ ।
5. ਪਰਸ਼ਾਦਾ (ਰੋਟੀ, ਫੁਲਕਾ) – ਲੰਗਰ ਵਿਚ ਹਰ ਇਕ ਨੂੰ ਖਾਣ ਲਈ ਸਾਦਾ ਪਰਸ਼ਾਦਾ ਤੇ ਦਾਲ ਮਿਲ ਜਾਂਦੀ ਹੈ ।
6. ਜੱਸ (ਵਡਿਆਈ) – ਨੇਕ ਕੰਮ ਕਰਨ ਵਾਲੇ ਨੂੰ ਜੱਸ ਮਿਲਦਾ ਹੀ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ-
(ਉ) ਵੇ ਭਾਈ ! ਤੈਨੂੰ ਦਿਸਦਾ ਨਹੀਂ, ਅੱਖਾਂ ……………… ਹੋਈਆਂ ਨੀ ।
(ਅ) ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ……………… ਵਿਚੋਂ ਰੋਟੀ ਨਹੀਂ ਖਾ ਸਕਦਾ ।
(ਇ) ਅੱਗੇ ……………. ਲੁੱਟ ਮਾਰ ਹੁੰਦੀ ਰਹਿੰਦੀ ਸੀ ।
(ਸ) ਭਾਈ ਜੀ, ਸਾਨੂੰ ਵੀ ਮਿਲ ਜਾਏ ………….. ਪਰਸ਼ਾਦਾ ।
(ਹ) ਮਾਪਿਆਂ ਨੂੰ ……………… ਦਾ ਚੇਤਾ ਭੁੱਲ ਸਕਦਾ ਏ ?
ਉੱਤਰ :
(ੳ) ਵੇ ਭਾਈ ! ਤੈਨੂੰ ਦਿਸਦਾ ਨਹੀਂ, ਅੱਖਾਂ ਫੁੱਟੀਆਂ ਹੋਈਆਂ ਨੀ ।
(ਅ) ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ਲੰਗਰ ਵਿਚੋਂ ਰੋਟੀ ਨਹੀਂ ਖਾ ਸਕਦਾ ।
(ਇ) ਅੱਗੇ ਵੇਲੇ-ਕੁਵੇਲੇ ਲੁੱਟ ਮਾਰ ਹੁੰਦੀ ਰਹਿੰਦੀ ਸੀ ।
(ਸ) ਭਾਈ ਜੀ, ਸਾਨੂੰ ਵੀ ਮਿਲ ਜਾਏ ਰੁੱਖਾ-ਮਿਸਾ ਪਰਸ਼ਾਦਾ ।
(ਹ) ਮਾਪਿਆਂ ਨੂੰ ਪੁੱਤਰਾਂ ਦਾ ਚੇਤਾ ਭੁੱਲ ਸਕਦਾ ਏ ?

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਸਾਦਾ, ਭੀੜ, ਚਲਾਕ, ਮੁਲਾਜ਼ਮ, ਬੇਲੀ ॥
ਪੰਜਾਬੀ – ਹਿੰਦੀ – ਅੰਗਰੇਜ਼ੀ
ਸਾਦਾ – साधारण – Simple
ਭੀੜ – भीड़ – Rush
ਚਲਾਕ – चालाक – Cunning
ਮੁਲਾਜ਼ਮ – कर्मचारी – Employee
ਬੇਲੀ – साथी – Companion

PSEB 7th Class Punjabi Solutions Chapter 22 ਗਰੀਬ ਨਿਵਾਜ਼

ਪ੍ਰਸ਼ਨ 4.
ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਲਿਪੀ ਵਿਚ ਲਿਖੋ-
ਅੱਡੀਆਂ, ਮਰਜ਼ੀ, ਚਾਲਾਕ, ਬੁੱਧੂ, ਜੁਆਨ, ਪੱਲਾ, ਸੁੱਕੀ, ਪਰਜਾ, ਅਣਗਿਣਤ, ਬੰਨ੍ਹਣਾ, ਅੱਧੀ, ਬੱਚਾ ।
ਉੱਤਰ :
ਅੱਡੀਆਂ – एड़ियां
ਮਰਜ਼ੀ – मर्जी
ਚਲਾਕ – चालाक
ਬੁੱਧੂ – बुद्धू
ਜੁਆਨ – जवान
ਪੱਲਾ – ओड़नी
ਸੁੱਕੀ – सूखी
ਪਰਜਾ – प्रजा
ਅਣਗਿਣਤ – अनगिनत
ਬੰਨ੍ਹਣਾ – बाँधना
ਅੱਧੀ – आधी
ਬੱਚਾ – बच्चे

ਪ੍ਰਸ਼ਨ 5.
ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ
ਪਰਸ਼ਾਦਾ, ਵੇਲੇ-ਕੁਵੇਲੇ, ਫ਼ਿਕਰ, ਮੁੰਡਾ, ਚਿੱਟਾ, ਕਿੱਦਾਂ, ਖਵਾ, ਮਗਰ-ਮਗਰ, ਭੁੰਜੇ, ਭਾਦਰੋਂ, ਮੁਥਾਜ, ਸਣੇ ।
ਉੱਤਰ :
ਪਰਸ਼ਾਦਾ – चपाती
ਵੇਲੇ-ਕੁਵੇਲੇ – देर-स्वेर
ਫ਼ਿਕਰ – चिन्ता
ਮੁੰਡਾ – लड़का
ਚਿੱਟਾ – सफ़ेद
ਕਿੱਦਾਂ – कैसे
ਖਵਾਂ – खुरदरा
ਮਗਰ-ਮਗਰ – पीछे-पीछे
ਭੁੰਜੇ – ज़मीन पर
ਭਾਦਰੋਂ – माद्रपद
ਮੁਥਾਜ – निर्भर
ਸਣੇ – ਬਸੇਰ ।

ਪ੍ਰਸ਼ਨ 6.
ਹੇਠ ਦਿੱਤੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ ।
ਸਾਮਣੇ, ਬਜੀਰ, ਸੌਂਹ, ਛਤਾਨ, ਬੰਨਦਾ
ਉੱਤਰ :
ਅਸ਼ੁੱਧ – ਸ਼ੁੱਧ
ਸਾਮਣੇ
ਬਜੀਰ – ਵਜ਼ੀਰ
ਸੌਂਹ – ਸਾਹਮਣੇ
ਛਤਾਨ – ਸ਼ੈਤਾਨ
ਬੰਨਦਾ – ਬੰਦਾ ।

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰਕੇ ਲਿਖੋ
ਹੁਣ ਅੱਗੇ ਨਾਲੋਂ ਬਹੁਤ ਚੰਗੀ ਰੋਟੀ ਮਿਲੇਗੀ । ਸੇਵਾਦਾਰ ਬੜਾ ਚੰਗੈ । ਮੈਨੂੰ ਪਤਾ ਸੀ, ਤੂੰ ਵੀ ਉਸ ਦੀ ਮਿੰਨਤ ਕਰ ਜਾ ਕੇ ।

ਔਖੇ ਸ਼ਬਦਾਂ ਦੇ ਅਰਥ :

ਅੱਖਾਂ ਫੁੱਟੀਆਂ ਹੋਈਆਂ-ਅੰਨਾ 1 ਮਤ ਮਾਰੀ ਹੋਈ-ਅਕਲ ਮਾਰੀ ਹੋਈ । ਖੁਆਜਾ-ਹਰਿਆਵਲ ਦਾ ਦੇਵਤਾ । ਖ਼ਰ-ਨਾਲ-ਲਾਗਤਬਾਜ਼ੀ ਨਾਲ । ਮੁਥਾਜਅਧੀਨ, ਗੁਲਾਮ । ਵਾਹੇ-ਫਾਂਸੀ । ਅਪਰਾਧੀ-ਦੋਸ਼ੀ । ਅਨਾਮੀ-ਇਨਾਮ ਦੇਣ ਵਾਲਾ । ਪਟਾ-ਨਿਸ਼ਾਨੀ । ਖਵਾ-ਰੁੱਖਾ, ਕੌੜਾ । ਮਸਤਾਨਾ ਹੋ ਗਿਆ-ਢਿੱਲਾ ਹੋ ਗਿਆ । ਦੋਹੀਂ ਜਹਾਨੀ-ਇਸ ਦੁਨੀਆਂ ਵਿਚ ਵੀ ਤੇ ਅਗਲੀ ਦੁਨੀਆਂ ਵਿਚ ਵੀ । ਜੱਸ-ਵਡਿਆਈ ॥

PSEB 7th Class Punjabi Solutions Chapter 22 ਗਰੀਬ ਨਿਵਾਜ਼

ਗਰੀਬ ਨਿਵਾਜ਼ Summary

ਗਰੀਬ ਨਿਵਾਜ਼ ਪਾਠ ਦਾ ਸਾਰ

ਲਾਹੌਰ ਸ਼ਾਹੀ ਕਿਲ੍ਹੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਵਲੋਂ ਚਲਾਏ ਜਾ ਰਹੇ ਲੰਗਰ ਵਿਚੋਂ ਰੋਟੀਆਂ ਲੈਣ ਲਈ ਅਣਗਿਣਤ ਫ਼ਕੀਰਾਂ, ਸਾਈਆਂ ਤੇ ਗ਼ਰੀਬ ਮੰਗਤਿਆਂ ਦੀ ਭੀੜ ਖੜ੍ਹੀ ਹੈ ।

ਇਕ ਸੋਹਣੇ ਕੱਪੜਿਆਂ ਵਾਲੇ ਸੇਵਾਦਾਰ ਵਿਚ ਵੱਜ ਕੇ ਇਕ ਮੰਗਤੀ ਦੀਆਂ ਰੋਟੀਆਂ ਭੇਜੇ ਡਿਗ ਪੈਂਦੀਆਂ ਹਨ । ਮੰਗਤੀ ਸੇਵਾਦਾਰ ਨੂੰ ਬੁਰਾ-ਭਲਾ ਬੋਲਦੀ ਹੈ, ਪਰ ਉਹ ਉਸਨੂੰ ਕਹਿੰਦਾ ਹੈ ਕਿ ਉਹ ਘਬਰਾਏ ਨਾ ।ਉਹ ਉਸਨੂੰ ਰੋਟੀਆਂ ਲਿਆ ਦਿੰਦਾ ਹੈ । ਸੇਵਾਦਾਰ ਦੇ ਜਾਣ ਮਗਰੋਂ ਮੰਗਤੀ ਰੋਟੀਆਂ ਝਾੜ ਕੇ ਪੱਲੇ ਨਾਲ ਬੰਨ੍ਹ ਲੈਂਦੀ ਹੈ । ਉਹ ਕੋਲ ਖੜੇ ਬੁੱਢੇ ਆਹਮੇ ਨੂੰ ਕਹਿੰਦੀ ਹੈ ਕਿ ਉਸਨੇ ਸੇਵਾਦਾਰ ਨਾਲ ਜਾਣ ਕੇ ਟੱਕਰ ਮਾਰ ਕੇ ਰੋਟੀਆਂ ਸੁੱਟੀਆਂ ਸਨ । ਹੁਣ ਉਸਨੂੰ ਹੋਰ ਚੰਗੀ ਰੋਟੀ ਮਿਲੇਗੀ । ਉਹ ਆਹਮੇ ਨੂੰ ਸੇਵਾਦਾਰ ਦੀ ਮਿੰਨਤ ਕਰਨ ਲਈ ਕਹਿੰਦੀ ਹੈ, ਪਰ ਉਹ ਨਹੀਂ ਮੰਨਦਾ ਤੇ ਇਕ ਪਾਸੇ ਚਲਾ ਜਾਂਦਾ ਹੈ ।

ਸੇਵਾਦਾਰ ਮੰਗਤੀ ਨੂੰ ਰੋਟੀ ਲਿਆ ਕੇ ਦਿੰਦਾ ਹੈ ਤੇ ਉਹ ਉਸਨੂੰ ਅਸੀਸਾਂ ਦਿੰਦੀ ਹੈ । ਸੇਵਾਦਾਰ ਆਪਣੇ ਆਪ ਨੂੰ ਕਹਿੰਦਾ ਹੈ ਕਿ ਗ਼ਰੀਬ ਇੰਨੇ ਵਿਚ ਹੀ ਖ਼ੁਸ਼ ਹੋ ਜਾਂਦੇ ਹਨ ਤੇ ਸੇਵਾਦਾਰ ਦਾ ਮਨ ਨੀਵਾਂ ਰਹੇ, ਤਾਂ ਚੰਗਾ ਹੈ । ਇਕ ਬੰਦਾ ਬੜੀ ਮੌਜ ਨਾਲ ਰੋਟੀਆਂ ਖਾਂਦਾ ਹੋਇਆ ਲੰਘਦਾ ਹੈ ਤੇ ਕਹਿੰਦਾ ਹੈ ਕਿ ਲੰਗਰ ਚਲਾਉਣ ਵਾਲੇ ਦੀ ਸਦਾ ਜੈ ਹੋਵੇ । ਸੇਵਾਦਾਰ ਉਸਨੂੰ ਕਹਿੰਦਾ ਹੈ ਕਿ ਇਹ ਲੰਗਰ ਲੰਗੜਿਆਂ-ਲੂਲਿਆਂ ਤੇ ਗ਼ਰੀਬ ਬੰਦਿਆਂ ਲਈ ਹੈ, ਨਾ ਕਿ ਉਸ ਵਰਗੇ ਹੱਟੇ-ਕੱਟੇ ਕਮਾਊਆਂ ਲਈ । ਸੇਵਾਦਾਰ ਜਾਣਦਾ ਹੈ ਕਿ ਉਹ ਸਰਕਾਰੀ ਆਦਮੀ ਹੈ ਤੇ ਉਹ ਗ਼ਰੀਬ ਨਹੀਂ ਹੋ ਸਕਦਾ । ਉਸਨੇ ਦੱਸਿਆ ਕਿ ਮਹਾਰਾਜੇ ਦਾ ਹੁਕਮ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਲੰਗਰ ਵਿਚੋਂ ਰੋਟੀ ਨਹੀਂ ਖਾ ਸਕਦਾ ।

ਘਾਹੀ ਉਸ ਅੱਗੇ ਤਰਲੇ ਕਰਦਾ ਹੈ ਕਿ ਉਹ ਉਸ ਬਾਰੇ ਅੱਗੇ ਗੱਲ ਨਾ ਕਰੇ । ਜਦੋਂ ਸੇਵਾਦਾਰ ਕਹਿੰਦਾ ਹੈ ਕਿ ਉਹ ਤਾਂ ਆਪਣੇ ਫ਼ਰਜ਼ ਦੀ ਪਾਲਣਾ ਕਰੇਗਾ । ਇਸ ਤੇ ਘਾਹੀ ਕਹਿੰਦਾ ਹੈ ਕਿ ਉਹ ਬੇਸ਼ੱਕ ਮਹਾਰਾਜ ਨੂੰ ਦੱਸ ਦੇਵੇ । ਫਾਂਸੀ ਤਾਂ ਉਹ ਭਾਰੇ ਅਪਰਾਧੀ ਨੂੰ ਵੀ ਨਹੀਂ ਲਾਉਂਦੇ । ਜੇਕਰ ਉਸਨੂੰ ਦਰਬਾਰ ਵਿਚ ਪੇਸ਼ ਹੋਣਾ ਪਿਆ, ਤਾਂ ਉਹ ਕੋਈ ਖੁਹ ਜਾਂ ਉਮਰ ਦੀਆਂ ਰੋਟੀਆਂ ਲੈ ਕੇ ਆਵੇਗਾ । ਉਹ ਕਹਿੰਦਾ ਹੈ ਕਿ ਅੱਗੇ ਲੁੱਟ-ਮਾਰ ਹੁੰਦੀ ਰਹਿੰਦੀ ਸੀ ਤੇ ਉਨ੍ਹਾਂ ਦਾ ਵੀ ਹੱਥ ਚੰਗਾ ਪੈ ਜਾਂਦਾ ਸੀ, ਪਰ ਹੁਣ ਜਦੋਂ ਦਾ ਮਹਾਰਾਜੇ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਹੈ, ਕੋਈ ਚੂੰ ਨਹੀਂ ਕਰਦਾ । ਸੇਵਾਦਾਰ ਸੁੱਚੀ ਕਿਰਤ ਵਿਚ

ਆਨੰਦ ਦੱਸਦਾ ਹੈ ਤੇ ਘਾਹੀ ਕਹਿੰਦਾ ਹੈ ਕਿ ਦੋ-ਚਾਰ ਦਿਨ ਉਹ ਉਸ ਦੀ ਥਾਂ ਆਨੰਦ ਲੈ ਲਵੇ ਤੇ ਉਹ ਉਸ ਦੀ ਥਾਂ ਲੈਂਦਾ ਹੈ । ਦੋਵੇਂ ਇਸ ਗੱਲ ਲਈ ਤਿਆਰ ਹੋ ਜਾਂਦੇ ਹਨ ।

ਸੇਵਾਦਾਰ ਦੇ ਜਾਣ ਮਗਰੋਂ ਆਹਮਾ ਆਪਣੇ ਪੋਤਰੇ ਨੂੰ ਲੱਭਦਾ ਹੋਇਆ ਆਉਂਦਾ ਹੈ ਪਰ ਉਹ ਉਸਨੂੰ ਖਵਾ ਜਿਹਾ ਉੱਤਰ ਦਿੰਦਾ ਹੈ । ਇੰਨੇ ਨੂੰ ਉਸ ਦਾ ਪੋਤਰਾ ਆ ਕੇ ਉਸਨੂੰ ਦੱਸਦਾ ਹੈ ਕਿ ਉਸ ਦੀ ਮੁੱਠ ਵਿਚ ਚਾਰ ਮਸੂਰੀ ਪੈਸੇ ਹਨ, ਜਿਹੜੇ ਉਸਨੂੰ ਇਕ ਕਾਣੇ ਜਿਹੇ ਬਾਬੇ ਨੇ ਦਿੱਤੇ ਹਨ । ਆਹਮੇ ਨੂੰ ਸ਼ੱਕ ਪੈਂਦਾ ਹੈ ਕਿ ਉਹ ਮਹਾਰਾਜਾ ਹੋਵੇਗਾ, ਜਿਹੜਾ ਕਿ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਮੁੰਡਾ ਕਹਿੰਦਾ ਹੈ ਕਿ ਉਸ ਦੇ ਕੱਪੜੇ ਬੜੇ ਸਾਦੇ ਸਨ । ਆਹਮਾ ਦੱਸਦਾ ਹੈ ਕਿ ਮਹਾਰਾਜਾ ਬਹੁਤ ਸਾਦਾ ਹੈ । ਇਕ ਵਾਰੀ ਉਸ ਨੇ ਉਸਨੂੰ ਪੱਗ ਉਠ ਕੇ ਭੇਜੀ ਸੀ, ਜਿਹੜੀ ਉਸ ਨੇ ਕਈ ਸਾਲ ਬੰਨ੍ਹ ਛੱਡੀ ਸੀ ।

PSEB 7th Class Punjabi Solutions Chapter 22 ਗਰੀਬ ਨਿਵਾਜ਼

ਫਿਰ ਉਹ ਲੰਗਰ ਵਿਚ ਭੀੜ ਘਟੀ ਦੇਖ ਕੇ ਰੋਟੀ ਲੈਣ ਜਾਂਦੇ ਹਨ । ਮੁੰਡਾ ਆਹਮੇ ਦਾ ਸੋਟਾ ਫੜ ਕੇ ਤੁਰ ਪੈਂਦਾ ਹੈ । ਲਾਂਗਰੀ ਹਿੰਦਾ ਹੈ ਕਿ ਹੁਣ ਲੰਗਰ ਮਸਤਾਨਾ ਹੋ ਗਿਆ ਹੈ, ਉਹ ਕੱਲ੍ਹ ਨੂੰ ਆਵੇ । ਜਦੋਂ ਸੇਵਾਦਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਤਾਂ ਉਹ ਕਹਿੰਦਾ ਹੈ ਕਿ ਆਹਮੇ ਨੂੰ ਦੋ ਹਫ਼ਤਿਆਂ ਦੀ ਸੁੱਕੀ ਰਸਦ ਹੀ ਦੇ ਦਿੱਤੀ ਜਾਵੇ । ਲਾਂਗਰੀ ਅੰਦਰ ਜਾਂਦਾ ਹੈ ਤੇ ਸੇਵਾਦਾਰ ਚੁੱਪ-ਚਾਪ ਮੁੰਡੇ ਨੂੰ ਪੈਸੇ ਦੇ ਕੇ ਚਲਾ ਜਾਂਦਾ ਹੈ ।

ਲਾਂਗਰੀ ਦੁਆਰਾ ਲਿਆਂਦੀ ਰਸਦ ਨਾ ਆਹਮਾ ਚੁੱਕ ਸਕਦਾ ਹੈ ਤੇ ਨਾ ਉਸ ਦਾ ਪੋਤਰਾ । ਇੰਨੇ ਨੂੰ ਸੇਵਾਦਾਰ ਉਸ ਦਾ ਭਾਰ ਚੁੱਕ ਕੇ ਆਪ ਛੱਡਣ ਲਈ ਤੁਰ ਪੈਂਦਾ ਹੈ । ਮੁੰਡਾ ਆਹਮੇ ਨੂੰ ਕਹਿੰਦਾ ਹੈ ਕਿ ਇਹ ਉਹੋ ਕਾਣਾ ਬਾਬਾ ਹੈ, ਜਿਸਨੇ ਉਸਨੂੰ ਪੈਸੇ ਦਿੱਤੇ ਸਨ । ਆਹਮੇ ਨੂੰ ਸ਼ੱਕ ਹੋ ਜਾਂਦਾ ਹੈ ਕਿ ਉਹ ਕਿਤੇ ਮਹਾਰਾਜਾ ਹੀ ਨਾ ਹੋਵੇ । ਇਕ ਸਿੰਘ ‘ਜੈ ਸ੍ਰੀ ਮਹਾਰਾਜ’ ਕਹਿੰਦਾ ਹੈ । ਆਹਮਾ ਉਸਨੂੰ ਕਹਿੰਦਾ ਹੈ ਕਿ ਉਸਨੂੰ ਨਹੀਂ ਸੀ ਪਤਾ ਕਿ ਉਹ ਮਹਾਰਾਜਾ ਹੈ । ਸੇਵਾਦਾਰ ਕਹਿੰਦਾ ਹੈ ਕਿ ਉਸਨੂੰ ਉਸ ਬਾਰੇ ਭੁਲੇਖਾ ਲੱਗਾ ਹੈ । ਆਹਮਾ ਮਾਫ਼ੀ ਮੰਗਦਾ ਹੈ, ਪਰ ਸੇਵਾਦਾਰ ਕਹਿੰਦਾ ਹੈ ਕਿ ਉਹ ਉਸ ਦਾ ਪੁਰਾਣਾ ਬੇਲੀ ਹੈ । ਉਸਨੇ ਉਸਨੂੰ ਜਿਹੜੀ ਪੱਗ ਦਿੱਤੀ ਸੀ, ਅਜੇ ਵੀ ਉਸ ਦੇ ਕੋਲ ਹੈ । ਆਹਮਾ ਪੈਰਾਂ ਉੱਤੇ ਡਿਗ ਕੇ ਕਹਿੰਦਾ ਹੈ, “ਗ਼ਰੀਬ ਨਿਵਾਜ਼ ਬਖ਼ਸ਼ੋ ।” ਸੇਵਾਦਾਰ ਕਹਿੰਦਾ ਹੈ ਕਿ ਉਸਨੂੰ ਆਪ ਆਉਣ ਦੀ ਜ਼ਰੂਰਤ ਨਹੀਂ, ਸਭ ਕੁੱਝ ਉਸ ਦੇ ਘਰ ਪਹੁੰਚ ਜਾਇਆ ਕਰੇਗਾ । ਆਹਮਾ ਉਸਦੀ ਜੈ-ਜੈਕਾਰ ਕਰਦਾ ਹੈ । ਕੋਲ ਖੜਾ ਇਕ ਸਿੰਘ ਰਸਦ ਚੁੱਕ ਕੇ ਬਾਬੇ ਦੇ ਨਾਲ ਚਲਾ ਜਾਂਦਾ ਹੈ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

Punjab State Board PSEB 7th Class Punjabi Book Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ? Textbook Exercise Questions and Answers.

PSEB Solutions for Class 7 Punjabi Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਸਾਡੇ ਗੁਣਾਂ ਤੇ ਪੜ੍ਹਾਈ ਦਾ ਪਤਾ ਲਗਦਾ ਹੈ ?
(ਉ) ਸਰਟੀਫ਼ਿਕੇਟਾਂ ਤੋਂ
(ਅ) ਸਾਡੇ ਵਿਹਾਰ ਤੋਂ
(ਇ) ਸਾਡੇ ਦੱਸਣ ਤੋਂ
(ਸ) ਬੂਹੇ ਲੱਗੀ ਤਖ਼ਤੀ ਤੋਂ ।
ਉੱਤਰ :
(ਅ) ਸਾਡੇ ਵਿਹਾਰ ਤੋਂ ✓

(ii) ਕਿਹੜੀ ਗੱਲ ਚੰਗਾ ਵਿਦਿਆਰਥੀ ਨਹੀਂ ਕਰਦਾ ?
(ਉ) ਮਿਹਨਤ
(ਅ) ਹੰਕਾਰ
(ਇ) ਹਿੰਮਤ
(ਸ) ਸਫ਼ਾਈ ।
ਉੱਤਰ :
(ਇ) ਹਿੰਮਤ ✓

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(iii) ਮੁੱਖ ਅਧਿਆਪਕਾ ਜੀ ਨੇ ਵਿਦਿਆਰਥੀਆਂ ਨੂੰ ਕੀ ਪੜਾਇਆ ?
(ਉ) ਪੰਜਾਬੀ
(ਅ) ਅੰਗਰੇਜ਼ੀ
(ਇ) ਸਾਇੰਸ
(ਸ) ਪ੍ਰਸ਼ਨ ਪੁੱਛੇ ।
ਉੱਤਰ :
(ਸ) ਪ੍ਰਸ਼ਨ ਪੁੱਛੇ । ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਹਿਲਾ ਪੀਰੀਅਡ ਕਿਸ ਵਿਸ਼ੇ ਦਾ ਸੀ ?
ਉੱਤਰ :
ਪੰਜਾਬੀ ਦਾ ।

ਪ੍ਰਸ਼ਨ 2.
ਸਕੂਲ ਦੀ ਮੁੱਖ ਅਧਿਆਪਕਾ ਦਾ ਨਾਂ ਕੀ ਸੀ ?
ਉੱਤਰ :
ਹਰਸ਼ਿੰਦਰ ਕੌਰ ।

ਪ੍ਰਸ਼ਨ 3.
“ਕੀ ਤੁਸੀਂ ਪੜ੍ਹੇ-ਲਿਖੇ ਹੋ ਪਾਠ ਵਿਚ ਕਿਹੜੇ ਦੋ ਰਾਜਿਆਂ ਦਾ ਜ਼ਿਕਰ ਹੈ ?
ਉੱਤਰ :
ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ !

ਪ੍ਰਸ਼ਨ 4.
ਗੁਣਵਾਨ ਇਨਸਾਨ ਦਾ ਕਿੱਥੋਂ ਪਤਾ ਲਗਦਾ ਹੈ ?
ਉੱਤਰ :
ਉਸ ਦੇ ਵਿਹਾਰ ਤੋਂ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਪ੍ਰਸ਼ਨ 5.
ਮੁੱਖ ਅਧਿਆਪਕਾ ਜੀ ਨੂੰ ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਉੱਤਰ ਦਿੱਤਾ ?
ਉੱਤਰ :
ਮਨੋਹਰ ਨੇ ।

(ਇ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਗੇ ਵਿਦਿਆਰਥੀ ਦੇ ਕੋਈ ਪੰਜ ਗੁਣ ਲਿਖੋ ।
ਉੱਤਰ :
ਚੰਗਾ ਵਿਦਿਆਰਥੀ ਸਫ਼ਾਈ ਦਾ ਧਿਆਨ ਰੱਖਦਾ ਹੈ । ਉਹ ਮਿਹਨਤੀ ਹੁੰਦਾ ਹੈ । ਉਹ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਦਾ ਰਹਿੰਦਾ ਹੈ । ਉਹ ਸਮੇਂ ਦੀ ਕਦਰ ਕਰਨ ਵਾਲਾ ਹੁੰਦਾ ਹੈ । ਉਸ ਵਿਚ ਸੰਜਮ ਦਾ ਗੁਣ ਵੀ ਹੁੰਦਾ ਹੈ ।

ਪ੍ਰਸ਼ਨ 2.
ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਨੂੰ ਕਿਸੇ ਦੇ ਪੜ੍ਹੇ-ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤਾ ?
ਉੱਤਰ :
ਇਸ ਪ੍ਰਸ਼ਨ ਸੰਬੰਧੀ ਉੱਤਰ ਦਿੰਦਿਆਂ ਮਨੋਹਰ ਨੇ ਮੁੱਖ ਅਧਿਆਪਕਾ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਪੜ੍ਹੇ-ਲਿਖੇ ਦੱਸਣ ਲਈ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਬੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਪੜ੍ਹਾਈ ਬਾਰੇ ਲਿਖ ਕੇ ਬੂਹੇ ਉੱਤੇ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਅਗਲੇ ਨੂੰ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਾਲੇ ਹੀ ਅਗਲੇ ਨੂੰ ਉਨ੍ਹਾਂ ਦੀ ਪੜ੍ਹਾਈ ਬਾਰੇ ਦੱਸ ਸਕਦੇ ਹਨ ।

ਪ੍ਰਸ਼ਨ 3.
ਹਰੀ ਮੋਹਨ ਦੇ ਪ੍ਰਸ਼ਨ ਦਾ ਮੁੱਖ ਅਧਿਆਪਕਾ ਨੇ ਕੀ ਉੱਤਰ ਦਿੱਤਾ ?
ਉੱਤਰ :
ਮੁੱਖ ਅਧਿਆਪਕਾ ਨੇ ਉੱਤਰ ਦਿੱਤਾ ਕਿ ਸਿੱਖਣ ਲਈ ਸਕੂਲ ਸਚਮੁੱਚ ਹੀ ਬਹੁਤ ਚੰਗੀ ਥਾਂ ਹੈ, ਪਰੰਤੂ ਸਿੱਖਣ ਵਾਲੇ ਹੋਰ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਭਾਵੇਂ ਸਾਰੀ ਉਮਰ ਹੀ ਸਿੱਖਦੇ ਰਹੀਏ । ਤੁਸੀਂ ਵੀ ਸਦਾ ਸਿੱਖਦੇ ਰਹਿਣਾ ਹੈ, ਨਹੀਂ ਤਾਂ ਤੁਹਾਡਾ ਗਿਆਨ ਬਾਸੀ ਹੋ ਜਾਵੇਗਾ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਸਫ਼ਾਈ, ਮਿਹਨਤੀ, ਹਿੰਮਤ, ਹਸਮੁੱਖ, ਪੜ੍ਹਾਈ, ਵਿਦਿਆਰਥੀ ।
ਉੱਤਰ :
1. ਸਫ਼ਾਈ (ਗੰਦਗੀ ਤੋਂ ਰਹਿਤ ਹੋਣਾ) – ਸਾਨੂੰ ਆਪਣੇ ਸਰੀਰ ਤੇ ਕੱਪੜਿਆਂ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
2. ਮਿਹਨਤੀ (ਕੰਮ ਵਿਚ ਜੀ ਲਾ ਕੇ ਲੱਗਾ ਰਹਿਣ ਵਾਲਾ) – ਹਰ ਇਕ ਵਿਦਿਆਰਥੀ ਲਈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ ।
3. ਹਿੰਮਤੀ (ਉਤਸ਼ਾਹ ਵਾਲਾ) – ਹਿੰਮਤੀ ਬੰਦੇ ਸਦਾ ਆਸ਼ਾਵਾਦੀ ਰਹਿੰਦੇ ਹਨ ।
4. ਹਸਮੁੱਖ (ਖ਼ੁਸ਼ ਰਹਿਣ ਵਾਲਾ) – ਹਸਮੁੱਖ ਬੰਦੇ ਨੂੰ ਸਾਰੇ ਪਿਆਰ ਕਰਦੇ ਹਨ ।
5. ਪੜ੍ਹਾਈ (ਵਿੱਦਿਆ) – ਬੱਚੇ ਸਕੂਲ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ ।
6. ਵਿਦਿਆਰਥੀ (ਪੜ੍ਹਾਕੂ) – ਮੈਂ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ ।

ਪ੍ਰਸ਼ਨ 2.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
ਸ਼ਨ, ਥਾਂਵਾਂ, ਸਿਆਣੇ, ਮਨੁੱਖ, ਹੰਕਾਰ ।
(ਉ) ਤੁਸੀਂ ਤਾਂ ਬੜੇ ………….. ਹੋ ।
(ਅ) ਸਿੱਖਣ ਵਾਲੇ ਹੋਰ ਅਨੇਕਾਂ…………ਤੋਂ ਵੀ ਸਿੱਖਦੇ ਜਾਂਦੇ ਹਨ ।
(ਈ) ਉਹ ਪੜ੍ਹਾਈ ਦਾ …………ਨਹੀਂ ਕਰਦਾ ।
(ਸ) ਬਹੁਤ ਵਧੀਆ………… ਕੀਤਾ ਹੈ, ਤੁਹਾਡੇ ਮਨੀਟਰ ਨੇ ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ………… ਅਖਵਾਉਂਦਾ ਹੈ ।
ਉੱਤਰ :
(ੳ) ਤੁਸੀ, ਤਾਂ ਬੜੇ ਸਿਆਣੇ ਹੋ ।
(ਅ) ਸਿੱਖਣ ਵਾਲੇ ਹੋਰ ਅਨੇਕਾਂ ਥਾਂਵਾਂ ਤੋਂ ਵੀ ਸਿੱਖਦੇ ਜਾਂਦੇ ਹਨ ।
(ਈ) ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ ।
(ਸ) ਬਹੁਤ ਵਧੀਆ ਪ੍ਰਸ਼ਨ ਕੀਤਾ ਹੈ, ਤੁਹਾਡੇ ਮਨੀਟਰ ਨੇ ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ ਮਨੁੱਖ ਅਖਵਾਉਂਦਾ ਹੈ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਪ੍ਰਸ਼ਨ 3.
ਸਹੀ ਮਿਲਾਨ ਕਰੋ-
ਨਾਂਵ – ਹੌਲੀ
ਪੜਨਾਂਵ – ਦੌੜਨਾ
ਵਿਸ਼ੇਸ਼ਣ – ਮਨੋਹਰ
ਕਿਰਿਆ – ਉਹ
ਕਿਰਿਆ ਵਿਸ਼ੇਸ਼ਣ – ਸੋਹਣਾ ।
ਉੱਤਰ :
ਨਾਂਵ – ਮਨੋਹਰ
ਪੜਨਾਂਵ – ਉਹ
ਵਿਸ਼ੇਸ਼ਣ – ਸੋਹਣਾ
ਕਿਰਿਆ – ਦੌੜਨਾ
ਕਿਰਿਆ ਵਿਸ਼ੇਸ਼ਣ – ਹੌਲੀ ।

ਪ੍ਰਸ਼ਨ 4.
ਸਕੂਲ ਤੋਂ ਬਿਨਾਂ ਤੁਸੀਂ ਹੋਰ ਕਿਥੋਂ-ਕਿਥੋਂ ਸਿੱਖਦੇ ਹੋ ?
ਉੱਤਰ :
ਸਕੂਲ ਤੋਂ ਬਿਨਾਂ ਅਸੀਂ ਲਾਇਬਰੇਰੀ, ਖੇਡਾਂ, ਯਾਤਰਾ, ਸਭਾਵਾਂ ਤੇ ਘਰਾਂ ਵਿਚੋਂ ਸਿੱਖਦੇ ਹਾਂ ।

ਪ੍ਰਸ਼ਨ 5.
ਆਪਣੀ ਜਮਾਤ ਦੇ ਪੰਜ ਵਿਦਿਆਰਥੀਆਂ ਦੇ ਦੋ-ਦੋ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ।
ਉੱਤਰ :
ਨਾਂ – ਗੁਣ
1. ਮਨੋਹਰ – ਮਿਹਨਤੀ, ਸਫ਼ਾਈ ।
2. ਗਗਨਦੀਪ – ਮਿਹਨਤੀ, ਸਮੇਂ ਦਾ ਪਾਬੰਦ ।
3. ਚਰਨਜੀਤ – ਹਸਮੁੱਖ, ਸੰਜਮੀ ।
4. ਮਨਜਿੰਦਰ – ਹਿੰਮਤੀ, ਸਮੇਂ ਦਾ ਪਾਬੰਦ ॥
5. ਕੁਲਪ੍ਰੀਤ – ਮਿਹਨਤੀ, ਸਿਹਤਮੰਦ ।

ਪ੍ਰਸ਼ਨ 6.
ਆਪਣੇ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ਤੇ ਹੋਰ ਜਿਹੜੇ ਚੰਗੇ ਗੁਣ ਲਿਆਉਣੇ ਚਾਹੁੰਦੇ ਹੋ, ਉਹ ਵੀ ਨੋਟ ਕਰੋ ।
ਉੱਤਰ :
ਮੈਂ ਆਪਣੀ ਜਮਾਤ ਵਿਚ ਇਕ ਮਿਹਨਤੀ ਤੇ ਹੁਸ਼ਿਆਰ ਵਿਦਿਆਰਥੀ ਹਾਂ । ਮੈਂ ਅਧਿਆਪਕਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਹਾਂ । ਮੈਂ ਆਪਣਾ ਸਕੂਲ ਦਾ ਕੰਮ ਨੇਮ ਨਾਲ ਕਰਦਾ ਹਾਂ । ਮੈਂ ਹਸਮੁੱਖ ਤੇ ਹਿੰਮਤੀ ਹਾਂ । ਮੈਂ ਆਪਣੇ ਗਿਆਨ ਵਿਚ ਵਾਧਾ ਕਰਦਾ ਰਹਿੰਦਾ ਹਾਂ । ਮੈਨੂੰ ਆਪਣੀਆਂ ਸਿੱਖੀਆਂ ਹੋਈਆਂ ਚੀਜ਼ਾਂ ਦੂਜਿਆਂ ਨੂੰ ਸਿਖਾ ਕੇ ਖ਼ੁਸ਼ੀ ਮਿਲਦੀ ਹੈ । ਮੈਂ ਸੰਜਮੀ ਹਾਂ ਤੇ ਫ਼ਜੂਲ-ਖ਼ਰਚੀ ਨਹੀਂ ਕਰਦਾ । ਮੈਂ ਸਮੇਂ ਦਾ ਪਾਬੰਦ ਹਾਂ ਤੇ ਸਮੇਂ ਨੂੰ ਅਜ਼ਾਈਂ ਨਹੀਂ ਗੁਆਉਂਦਾ । ਮੈਂ ਖੇਡਾਂ ਵਿਚ ਵੀ ਹਿੱਸਾ ਲੈਂਦਾ ਹਾਂ ਜਿਸ ਕਰਕੇ ਮੇਰੀ ਸਿਹਤ ਚੰਗੀ ਹੈ ।

ਮੈਂ ਸਮਝਦਾ ਹਾਂ ਕਿ ਮੈਂ ਘਰਦਿਆਂ ਨਾਲ ਕੰਮ ਵਿਚ ਹੱਥ ਘੱਟ ਵਟਾਉਂਦਾ ਹਾਂ, ਪਰ ਮੈਂ ਅੱਗੋਂ ਇਸ ਵਿਚ ਵੀ ਦਿਲਚਸਪੀ ਲਵਾਂਗਾ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਔਖੇ ਸ਼ਬਦਾਂ ਦੇ ਅਰਥ :

ਸੋਚੀਂ ਪੈ ਗਏ-ਸੋਚਣ ਲੱਗ ਪਏ । ਸੁੱਝਦਾ-ਅਹੁਵਦਾ, ਮਨ ਵਿਚ ਆਉਂਦੀ ਗੱਲ । ਵਿਹਾਰ-ਵਰਤੋਂ ਵਿਹਾਰ, ਰਹਿਣ-ਸਹਿਣ । ਸ਼ੋਭਦਾ-ਚੰਗਾ ਲਗਦਾ | ਬੋਲਬਾਣੀ-ਗੱਲ-ਬਾਤ ਹਾਸਲ-ਪ੍ਰਾਪਤ । ਮਾਹਰ-ਨਿਪੁੰਨ । ਚੌਕਸ-ਚੁਕੰਨਾ, ਹੁਸ਼ਿਆਰ ॥ ਹਸਮੁੱਖ-ਹੱਸਦਾ ਦਿਖਾਈ ਦੇਣ ਵਾਲਾ ਸੁਚੀ-ਲਿਸਟ, ਵੇਰਵਾ । ਸਾਉ-ਕੁਲਾ ਬੰਦਾ । ਇਨਸਾਨ, ਵਿਅਕਤੀ-ਬੰਦਾ, ਆਦਮੀ । ਅੱਖਰ ਗਿਆਨ-ਅੱਖਰਾਂ ਨੂੰ ਲਿਖਣ ਤੇ ਉਨ੍ਹਾਂ ਦੇ ਉਚਾਰਨ ਦੀ ਜਾਣਕਾਰੀ । ਕੋਰੇ-ਸੱਖਣੇ, ਖਾਲੀ । ਸਮਰਾਟ-ਬਾਦਸ਼ਾਹ | ਸੋਨੇ ਤੇ ਸੁਹਾਗਾਗੁਣਾਂ ਵਿਚ ਵਾਧਾ ਕਰਨ ਵਾਲੀ ਗੱਲ । ਬਾਸੀ-ਬੇਹਾ | ਪ੍ਰਸੰਨਤਾ-ਖੁਸ਼ੀ । ਕਾਰ-ਵਿਹਾਰਵਰਤੋਂ ਵਿਹਾਰ, ਕੰਮ ਕਰਨ ਦਾ ਤਰੀਕਾ | ਗੁਣਵਾਨ-ਗੁਣਾਂ ਵਾਲਾ ।

ਕੀ ਤੁਸੀਂ ਪੜ੍ਹੇ-ਲਿਖੇ ਹੋ ? Summary

ਕੀ ਤੁਸੀਂ ਪੜ੍ਹੇ-ਲਿਖੇ ਹੋ ? ਪਾਠ ਦਾ ਸਾਰ

ਅੱਜ ਸਾਡੇ ਪੰਜਾਬੀ ਦੇ ਅਧਿਆਪਕ ਸਕੂਲ ਦੇ ਕਿਸੇ ਕੰਮ ਸ਼ਹਿਰ ਗਏ ਹੋਏ ਸਨ, ਇਸ ਕਰਕੇ ਸਾਡਾ ਇਹ ਪੀਰੀਅਡ ਸਾਡੀ ਮੁੱਖ ਅਧਿਆਪਕਾ ਮੈਡਮ ਹਰਸ਼ਿੰਦਰ ਕੌਰ ਲੈ ਰਹੇ ਸਨ । ਉਨ੍ਹਾਂ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਕੀਤਾ ਕਿ ਜਦੋਂ ਉਹ ਪੜ-ਲਿਖ ਜਾਣਗੇ, ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਪੜ੍ਹੇ-ਲਿਖੇ ਹਨ ।

ਸਾਰੇ ਵਿਦਿਆਰਥੀ ਸੋਚਾਂ ਵਿਚ ਪੈ ਗਏ । ਮੈਡਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਜੋ ਵੀ ਉੱਤਰ ਸੁੱਝਦਾ ਹੈ ਦੇਣ । ਇਹ ਸੁਣ ਕੇ ਮਨੋਹਰ ਨੇ ਕਿਹਾ ਕਿ ਇਸ ਲਈ ਉਹ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਵੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਜਮਾਤਾਂ ਲਿਖ ਕੇ ਆਪਣੇ ਬੂਹੇ ਦੇ ਬਾਹਰ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਸਾਡੀ ਪੜ੍ਹਾਈ ਸੰਬੰਧੀ ਸਾਡੇ ਘਰ ਦੇ ਵੀ ਦੱਸ ਸਕਦੇ ਹਨ ।

ਮੁੱਖ ਅਧਿਆਪਕਾ ਨੇ ਸਾਰਿਆਂ ਦੇ ਉੱਤਰ ਸੁਣ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ । ਉਸ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਦੂਜਿਆਂ ਨੂੰ ਆਪਣੀ ਗੱਲ ਦੱਸ ਸਕਣਾ ਵੀ ਪੜੇ-ਲਿਖੇ ਹੋਣ ਦੀ ਨਿਸ਼ਾਨੀ ਹੈ ।

ਫਿਰ ਉਨ੍ਹਾਂ ਦੱਸਿਆ ਕਿ ਸਾਡੀ ਪੜ੍ਹਾਈ ਦਾ ਸਾਡੇ ਵਿਹਾਰ ਤੋਂ ਪਤਾ ਲਗਦਾ ਹੈ । ਸਰਟੀਫ਼ਿਕੇਟ ਹਰ ਵੇਲੇ ਅਸੀਂ ਆਪਣੇ ਨਾਲ ਨਹੀਂ ਰੱਖ ਸਕਦੇ । ਨਾਲ ਹੀ ਬਿਨਾਂ ਪੁੱਛੇ ਕਿਸੇ ਨੂੰ ਆਪਣੀ ਪੜ੍ਹਾਈ ਬਾਰੇ ਦੱਸਣਾ ਸ਼ੋਭਦਾ ਵੀ ਨਹੀਂ । ਸਾਡੇ ਵਿਹਾਰ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਪੜੇ-ਲਿਖੇ ਹਾਂ ।

ਮੈਡਮ ਨੇ ਕਿਹਾ ਕਿ ਮਿੱਠੀ ਬੋਲ-ਬਾਣੀ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ, ਕੋਈ ਮੁਸ਼ਕਿਲ ਪੈਣ ਤੇ ਨਾ ਘਬਰਾਉਣਾ, ਔਖੇ ਵੇਲੇ ਦੁਜਿਆਂ ਦੇ ਕੰਮ ਆਉਣਾ ਆਦਿ ਗੁਣਾਂ ਦਾ ਸਾਡੇ ਵਿਹਾਰ ਤੋਂ ਹੀ ਪਤਾ ਲਗਦਾ ਹੈ । ਫਿਰ ਮੈਡਮ ਨੇ ਕਿਹਾ ਕਿ ਇਕ ਪੜੇ-ਲਿਖੇ ਬੰਦੇ ਵਿਚ ਕੁੱਝ ਹੋਰ ਗੁਣ ਵੀ ਹੁੰਦੇ ਹਨ । ਹਰ ਇਕ ਵਿਦਿਆਰਥੀ ਇਕ-ਇਕ ਗੁਣ ਬਾਰੇ ਕਾਲੇ ਫੱਟੇ ਉੱਤੇ ਲਿਖੇ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਮੈਡਮ ਦੇ ਪੁੱਛਣ ਤੇ ਇਕ ਵਿਦਿਆਰਥੀ ਨੇ ਸਫ਼ਾਈ ਰੱਖਣਾ, ਦੂਜੇ ਨੇ ਮਿਹਨਤੀ ਹੋਣਾ, ਤੀਜੇ ਨੇ ਆਮ ਗਿਆਨ ਦੀ ਵਧੇਰੇ ਜਾਣਕਾਰੀ, ਚੌਥੇ ਨੇ ਨਵਾਂ ਗਿਆਨ ਹਾਸਲ ਕਰਨ, ਪੰਜਵੇਂ ਨੇ ਹਰ ਕੰਮ ਵਿਚ ਨਿਪੁੰਨਤਾ, ਛੇਵੇਂ ਨੇ ਹਿੰਮਤ ਤੇ ਚੌਕਸੀ, ਸੱਤਵੇਂ ਨੇ ਸਿੱਖਿਆ ਵੰਡਣਾ, ਅੱਠਵੇਂ ਨੇ ਹੱਸਮੁਖਤਾ ਤੇ ਨੌਵੇਂ ਨੇ ਪੜ੍ਹਾਈ ਦਾ ਹੰਕਾਰ ਨਾ ਕਰਨ ਨੂੰ ਵਿਹਾਰ ਦਾ ਚੰਗਾ ਗੁਣ ਲਿਖਿਆ । ਇਸ ਤੋਂ ਇਲਾਵਾ ਚੰਗੀ ਸਿਹਤ, ਸੰਜਮ, ਸਮੇਂ ਦੀ ਸਦਵਰਤੋਂ ਤੇ ਸਮੇਂ ਦੀ ਪਾਬੰਦੀ ਨੂੰ ਵੀ ਇਨ੍ਹਾਂ ਗੁਣਾਂ ਵਿਚ ਸ਼ਾਮਲ ਕੀਤਾ ਗਿਆ ।

ਮੁੱਖ ਅਧਿਆਪਕਾ ਨੇ ਕਿਹਾ ਕਿ ਅਜਿਹੇ ਗੁਣਾਂ ਵਾਲੇ ਮਨੁੱਖ ਨੂੰ ਕੋਈ ਸਾਊ, ਕੋਈ ਸਿਆਣਾ ਤੇ ਕੋਈ ਸੱਜਣ ਕਹਿੰਦਾ ਹੈ ਉਸ ਨੇ ਦੱਸਿਆ ਕਿ ਕਈ ਮਨੁੱਖ ਸਕੁਲ ਵਿਚ ਨਹੀਂ ਪੜੇ ਹੁੰਦੇ ਤੇ ਅੱਖਰ ਗਿਆਨ ਤੋਂ ਕੋਰੇ ਹੁੰਦੇ ਹਨ, ਪਰ ਇਸ ਦੇ ਬਾਵਜੂਦ ਗੁਣਾਂ ਦੇ ਗੁਥਲੇ ਹੁੰਦੇ ਹਨ, ਜਿਵੇਂ ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ ਸਨ । | ਹਰੀ ਮੋਹਨ ਦੇ ਪੁੱਛਣ ਉੱਤੇ ਮੈਡਮ ਨੇ ਦੱਸਿਆ ਕਿ ਸਿੱਖਣ ਲਈ ਸਕੁਲ ਸਚਮੁੱਚ ਹੀ ਚੰਗੀ ਥਾਂ ਹੈ, ਪਰ ਸਿੱਖਣ ਵਾਲੇ ਹੋਰਨਾਂ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਸਾਰੀ । ਉਮਰ ਸਿੱਖਦੇ ਰਹੀਏ । ਜੇਕਰ ਸਿੱਖਣਾ ਛੱਡ ਦੇਈਏ ਤਾਂ ਸਾਡਾ ਗਿਆਨ ਬੇਹਾ ਹੋ ਜਾਂਦਾ ਹੈ ।

ਮੈਡਮ ਨੇ ਦੇਖਿਆ ਕਿ ਸਾਰੇ ਵਿਦਿਆਰਥੀ ਖ਼ੁਸ਼ ਸਨ । ਉਸ ਨੇ ਕਿਹਾ ਕਿ ਉਹ ਸਚਮੁੱਚ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ । ਜੇਕਰ ਉਹ ਇਸੇ ਤਰ੍ਹਾਂ ਪੜ੍ਹਦੇ-ਸਿੱਖਦੇ ਰਹੇ, ਤਾਂ ਉਨ੍ਹਾਂ ਨੂੰ ਹਰ ਕੋਈ ਪੜੇ-ਲਿਖੇ ਕਹੇਗਾ । ਤੁਹਾਨੂੰ ਆਪਣੇ ਸਰਟੀਫ਼ਿਕੇਟ ਦਿਖਾ ਕੇ ਜਾਂ ਮੂੰਹੋਂ ਬੋਲ ਕੇ ਆਪਣੀ ਪੜ੍ਹਾਈ ਬਾਰੇ ਨਹੀਂ ਦੱਸਣਾ ਪਵੇਗਾ, ਸਗੋਂ ਉਹ ਆਪਣੇ ਕਾਰ-ਵਿਹਾਰ ਤੋਂ ਹੀ ਪੜੇ-ਲਿਖੇ ਗੁਣਵਾਨ ਲੱਗਣਗੇ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

Punjab State Board PSEB 7th Class Punjabi Book Solutions Chapter 9 ਰੁੱਤ-ਰੁੱਤ ਦੇ ਰੋਗ Textbook Exercise Questions and Answers.

PSEB Solutions for Class 7 Punjabi Chapter 9 ਰੁੱਤ-ਰੁੱਤ ਦੇ ਰੋਗ

(ਉ) ਬਹੁਵਿਕਲਪੀ ਸ਼ਬਦ

ਪ੍ਰਸ਼ਨ : ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਬਰਸਾਤ ਕਿਸਨੂੰ ਪਸੰਦ ਨਹੀਂ ਸੀ ?
(ਓ) ਪੁਨੀਤ ਨੂੰ
(ਅ) ਸੁਖਮਨ ਨੂੰ
(ਈ) ਦਾਦੀ ਨੂੰ ।
ਉੱਤਰ :
(ਓ) ਪੁਨੀਤ ਨੂੰ ✓

(ii) ਖੀਰ-ਪੂੜੇ ਕਿਸ ਨੇ ਬਣਾਏ ਸਨ ?
(ਉ) ਦਾਦੀ ਨੇ
(ਅ) ਸੁਖਮਨ ਨੇ
(ਈ) ਮੰਮੀ ਨੇ ।
ਉੱਤਰ :
(ਈ) ਮੰਮੀ ਨੇ । ✓

(iii) ਤੀਆਂ ਦਾ ਤਿਉਹਾਰ ਕਿਸ ਰੁੱਤ ਵਿੱਚ ਹੁੰਦਾ ਹੈ ?
(ਉ) ਗਰਮੀ
(ਅ) ਸਰਦੀ
(ਈ) ਬਰਸਾਤ ।
ਉੱਤਰ :
(ਈ) ਬਰਸਾਤ । ✓

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

(iv) ਬਾਤ ਕਿਸ ਨੇ ਸੁਣਾਈ ?
(ਉ) ਮੰਮੀ ਨੇ
(ਆ) ਦਾਦੀ ਨੇ
(ਈ) ਪੁਨੀਤ ਨੇ ।
ਉੱਤਰ :
(ਆ) ਦਾਦੀ ਨੇ ✓

(v) ਕਿਹੜੀ ਰੁੱਤ ਨੂੰ ਸੋਹਣੇ ਹੋਣ ਦਾ ਹੰਕਾਰ ਸੀ ?
(ਉ) ਬਰਸਾਤ
(ਅ) ਸਰਦੀ
(ਇ) ਬਸੰਤ
ਉੱਤਰ :
(ਇ) ਬਸੰਤ ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ 

ਪ੍ਰਸ਼ਨ 1.
ਪੁਨੀਤ ਕਿਹੜੀ ਗੱਲੋਂ ਦੁਖੀ ਸੀ ?
ਉੱਤਰ :
ਬਰਸਾਤ ਦੇ ਚਿੱਕੜ ਤੋਂ ।

ਪ੍ਰਸ਼ਨ 2.
ਰੁੱਤ-ਰੁੱਤ ਦੇ ਰੰਗ ਕਹਾਣੀ ਵਿਚ ਆਈਆਂ ਰੁੱਤਾਂ ਦੇ ਨਾਂ ਲਿਖੋ ।
ਉੱਤਰ :
ਗਰਮੀ, ਸਰਦੀ, ਬਰਸਾਤ, ਪਤਝੜ ਤੇ ਬਸੰਤ ।

ਪ੍ਰਸ਼ਨ 3.
ਬਰਸਾਤ ਤੋਂ ਬਾਅਦ ਅਸਮਾਨ ਵਿਚ ਕਿਹੜੀ ਪੀਂਘ ਦਿਸਦੀ ਹੈ ?
ਉੱਤਰ :
ਸਤਰੰਗੀ

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 4.
ਕਹਾਣੀ ਵਿਚ ਬੁੱਢੀ ਔਰਤ ਕਿੱਥੋਂ ਵਾਪਸ ਆ ਰਹੀ ਸੀ ?
ਉੱਤਰ :
ਪੇਕਿਆਂ ਤੋਂ ।

ਪ੍ਰਸ਼ਨ 5.
ਸਾਉਣ ਮਹੀਨੇ ਘਰਾਂ ਵਿੱਚ ਕਿਹੜੇ ਪਕਵਾਨ ਬਣਦੇ ਹਨ ?
ਉੱਤਰ :
ਖੀਰ ਤੇ ਪੂੜੇ ।

(ਬ) ਸੰਖੇਪ ਉੱਤਰ ਵਾਲੇ ਪ੍ਰਸ਼ਨ ਦੀ

ਪ੍ਰਸ਼ਨ 1.
ਕਿਹੜੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ ?
ਉੱਤਰ :
ਗਰਮੀ ਦੀ ਰੁੱਤ ਸੂਰਜ ਵਾਂਗ ਦਗ-ਦਗ਼ ਕਰਦੀ ਹੈ ।

ਪ੍ਰਸ਼ਨ 2.
ਬਰਸਾਤ ਦੇ ਮੌਸਮ ਵਿਚ ਕਿਹੜਾ ਤਿਉਹਾਰ ਆਉਂਦਾ ਹੈ ?
ਉੱਤਰ :
ਬਰਸਾਤ ਦੇ ਮੌਸਮ ਵਿਚ ਤੀਆਂ ਦਾ ਤਿਉਹਾਰ ਆਉਂਦਾ ਹੈ !

ਪ੍ਰਸ਼ਨ 3.
ਕਿਹੜੀ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਹੈ ?
ਉੱਤਰ :
ਬਸੰਤ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਮਾਣ ਸੀ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 4.
ਸਾਰੀਆਂ ਰੁੱਤਾਂ ਨੇ ਬੁੱਢੀ ਔਰਤ ਨੂੰ ਕੀ ਦਿੱਤਾ ?
ਉੱਤਰ :
ਭਰਪੂਰ ਆਨੰਦ ।

ਪ੍ਰਸ਼ਨ 5.
ਪੁਨੀਤ ਅਤੇ ਉਸਦੀ ਭੈਣ ਛੱਤ ਉੱਪਰ ਕਿਉਂ ਗਏ ?
ਉੱਤਰ :
ਅਕਾਸ਼ ਵਿਚ ਸਤਰੰਗੀ ਪੀਂਘ ਦੇਖਣ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਸਹੀ ਮਿਲਾਨ ਕਰੋ-
ਗਰਮੀ – ਰੰਗ-ਬਰੰਗੀ
ਸਰਦੀ – ਗੁੰਡ-ਮੁੰਡ
ਬਰਸਾਤ – ਸ਼ਰਬਤ
ਪਤਝੜ – ਖੋਏ ਦੀਆਂ ਪਿੰਨੀਆਂ
ਬਸੰਤ – ਖੀਰ-ਪੂੜੇ ।
ਉੱਤਰ :
ਗਰਮੀ – ਸ਼ਰਬਤ
ਸਰਦੀ – ਖੋਏ ਦੀਆਂ ਪਿੰਨੀਆਂ
ਬਰਸਾਤ – ਖੀਰ-ਪੂੜੇ
ਪਤਝੜ – ਗੁੰਡ-ਮੁੰਡ
ਬਸੰਤ – ਰੰਗ-ਬਰੰਗੀ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ
ਚਿੱਕੜ, ਦੂਰ, ਦਾਤਾਂ, ਕਰੂੰਬਲਾਂ, ਸੋਹਲ, ਚਾਹ, ਨਖ਼ਰਾ, ਬਰਸਾਤ, ਮੌਸਮ, ਰਿਸ਼ਤੇਦਾਰ, ਕੁਦਰਤ, ਹਰਿਆਵਲ ।
ਉੱਤਰ :
1. ਚਿੱਕੜ (ਗਾਰਾ) – ਬਰਸਾਤ ਹੋਣ ਨਾਲ ਕੱਚੀਆਂ ਗੱਲੀਆਂ ਚਿੱਕੜ ਨਾਲ ਭਰ ਗਈਆਂ ।.
2. ਦੂਰ (ਫ਼ਾਸਲਾ) – ਸਾਡਾ ਸਕੂਲ ਘਰ ਤੋਂ ਦੂਰ ਨਹੀਂ ।
3. ਦਾਤਾਂ (ਬਖ਼ਸ਼ਿਸਾਂ) – ਮਨੁੱਖੀ ਜੀਵਨ ਕੁਦਰਤ ਦੀਆਂ ਦਾਤਾਂ ਨਾਲ ਭਰਪੂਰ ਹੈ ।
4. ਕਰੂੰਬਲਾਂ (ਟਹਿਣੀ ਦਾ ਸਭ ਤੋਂ ਅਗਲਾ ਹਿੱਸਾ, ਜਿੱਥੋਂ ਨਵੇਂ ਪੱਤੇ ਨਿਕਲਦੇ ਹਨ) – ਬਸੰਤ ਵਿਚ ਰੁੱਖਾਂ ਦੀਆਂ ਟਹਿਣੀਆਂ ਉੱਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ।
5. ਸੋਹਲ (ਨਾਜ਼ੁਕ) – ਬੱਚੇ ਦੇ ਅੰਗ ਬਹੁਤ ਸੋਹਲ ਹੁੰਦੇ ਹਨ ।
6. ਚਾਅ (ਇੱਛਾ) – ਮੇਰੇ ਮਨ ਵਿੱਚ ਮਕਾਨ ਖ਼ਰੀਦਣ ਲਈ ਕਰਜ਼ਾ ਲੈਣ ਦੀ ਚਾਅ । ਨਹੀਂ ।
7. ਨਖ਼ਰਾ (ਸ਼ੋਖੀ) – ਇੱਕ ਤਾਂ ਤੇਰੇ ਨਖ਼ਰੇ ਦਾ ਪਤਾ ਨਹੀਂ ਲਗਦਾ । ਸਮਝ ਨਹੀਂ ਆਉਂਦੀ ਕਿ ਤੈਨੂੰ ਕਿਹੜੀ ਚੀਜ਼ ਪਸੰਦ ਹੈ ।
8. ਬਰਸਾਤ (ਵਰਖਾ) – ਪੰਜਾਬ ਵਿਚ ਸਾਉਣ-ਭਾਦਰੋਂ ਬਰਸਾਤ ਦੇ ਮਹੀਨੇ ਹਨ ।
9. ਮੌਸਮ (ਇਕ ਸਮੇਂ ਦੀ ਰੁੱਤ) – ਅੱਜ ਮੌਸਮ ਬਹੁਤ ਗਰਮ ਹੈ ।
10. ਰਿਸ਼ਤੇਦਾਰ (ਸੰਬੰਧੀ) – ਸਾਡੇ ਸਾਰੇ ਰਿਸ਼ਤੇਦਾਰ ਇੱਥੇ ਸ਼ਹਿਰ ਵਿਚ ਹੀ ਰਹਿੰਦੇ ਹਨ ।
11. ਕੁਦਰਤ (ਪ੍ਰਕਿਰਤੀ) – ਪਰਮਾਤਮਾ ਦੀ ਕੁਦਰਤ ਦਾ ਪਸਾਰਾ ਬੇਅੰਤ ਹੈ ।
12. ਹਰਿਆਵਲ (ਹਰੇ ਰੰਗ ਪਸਾਰ) – ਮੀਂਹ ਪੈਣ ਨਾਲ ਆਲਾ-ਦੁਆਲਾ ਹਰਿਆਵਲ ਨਾਲ ਭਰ ਗਿਆ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਸਮਾਨਾਰਥੀ ਲਿਖੋ-
ਸੋਹਣੀ, ਰੁੱਤ, ਖੂਹ, ਘਾਹ, ਸਤਰੰਗੀ ਪੀ ।
ਉੱਤਰ :
ਸੋਹਣੀ – सुन्दर
ਰੁੱਤ – ऋतु
ਖੂਹ – कुआं
ਘਾਹ – घास
ਸਤਰੰਗੀ ਪੀਂਘ – इन्द्र धनुष

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
ਖੜ-ਖੜ, ਵਰਦੀ, ਖੂਹ, ਖੀਰ-ਪੂੜੇ, ਸੋਹਣੀ, ਪੇਕਿਆ, ਬੱਸਾਂ, ਗੱਡੀਆਂ, ਅਨੰਦ, ਬੱਦਲੀਆਂ, ਖੂਹ
(ਉ) ਅੱਜ ਤਾਂ ਮੇਰੀ ਸਾਰੀ ………… ਭਿੱਜ ਗਈ ।
(ਅ) ਮੈਨੂੰ ………… ਤਾਂ ਚੰਗੇ ਲਗਦੇ ਨੇ ।
(ਈ) ਬੁੱਢੀ ਔਰਤ ਨੇ ਇੱਕ ………… ਤੋਂ ਪਾਣੀ ਪੀਤਾ ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ………… ਆਖ ਰਹੀ ਸੀ ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ………… ਲਾਈ ਆ ।
(ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ………… ਦੇਣ ਵਾਲੀ ਹੁੰਦੀ ਹੈ ।
(ਖ) ਬੁੱਢੀ ਔਰਤ ਆਪਣੇ ………… ਤੋਂ ਵਾਪਸ ਆ ਰਹੀ ਸੀ ।
(ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ………… ਤੇ ………… ਨਹੀਂ ਸਨ ਹੁੰਦੀਆਂ ।
(ਘ) ਬਰਸਾਤ ਕਾਲੀਆਂ-ਚਿੱਟੀਆਂ ………… ਦੀ ਚੁੰਨੀ ਲਹਿਰਾਉਂਦੀ ਹੋਈ ਆਈ
ਉੱਤਰ :
(ਉ) ਅੱਜ ਤਾਂ ਮੇਰੀ ਸਾਰੀ ਵਰਦੀ ਭਿੱਜ ਗਈ ।
(ਅ) ਮੈਨੂੰ ਖੀਰ-ਪੂੜੇ ਤਾਂ ਚੰਗੇ ਲਗਦੇ ਨੇ
(ੲ) ਬੁੱਢੀ ਔਰਤ ਨੇ ਇੱਕ ਖੂਹ ਤੋਂ ਪਾਣੀ ਪੀਤਾ ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ਸੋਹਣੀ ਆਖ ਰਹੀ ਸੀ ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ ।
(ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।
(ਖ) ਬੁੱਢੀ ਔਰਤ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਸੀ ।
(ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ਬੱਸਾਂ, ਗੱਡੀਆਂ ਤੇ ਕਾਰਾਂ ਨਹੀਂ ਸਨ ਹੁੰਦੀਆਂ ।
(ਘ) ਬਰਸਾਤ ਕਾਲੀਆਂ-ਚਿੱਟੀਆਂ ਬੱਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ ।

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਪੱਤੇ, ਗ਼ਰੀਬ, ਮੂੰਗਫ਼ਲੀ, ਬਸੰਤ ਰੁੱਤ, ਪ੍ਰਕਿਰਤੀ ॥
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
‘ਪੱਤੇ – पत्ते – Leaves
ਗਰੀਬ – निर्धन – Poor
ਮੁੰਗਫ਼ਲੀ – मूंगफली – Peanut.
ਬਸੰਤ ਰੁੱਤ – वसंत ऋतु – Spring Season
ਪ੍ਰਕਿਰਤੀ – प्रकृति – Nature.

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 6.
ਸਹੀ ਮਿਲਾਨ ਕਰੋ-
ਦੁਸ਼ਮਣ – ਬਰਸਾਤ
ਖ਼ੁਸ਼ੀ – ਸੁੰਦਰ
ਮੀਂਹ – ਵੈਰੀ
ਸੋਹਣਾ – ਪ੍ਰਸੰਨਤਾ
ਉੱਤਰ :
ਦੁਸ਼ਮਣ – ਵੈਰੀ
ਖ਼ੁਸ਼ੀ – ਪ੍ਰਸੰਨਤਾ
ਮੀਂਹ – ਬਰਸਾਤ
ਸੋਹਣਾ – ਸੁੰਦਰ

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਚੁਣੋ-
ਉਦਾਸ, ਪੁਨੀਤ, ਸੁਖਮਨ, ਸੋਹਣਾ, ਲਹਿਰਾਉਣਾ, ਉਹ, ਤੁਰਨਾ, ਪਿੱਪਲ, ਝੂਮਦੀਆਂ, ਠੰਢੀ-ਮਿੱਠੀ ।
ਉੱਤਰ :
ਨਾਂਵ – ਪੁਨੀਤ, ਸੁਖਮਨ, ਪਿੱਪਲ ॥
ਪੜਨਾਂਵ – ਉਹ ।
ਵਿਸ਼ੇਸ਼ਣ – ਉਦਾਸ, ਸੋਹਣਾ, ਠੰਢੀ-ਮਿੱਠੀ ।
ਕਿਰਿਆ – ਲਹਿਰਾਉਣਾ, ਤੁਰਨਾ, ਝੂਮਦੀਆਂ ।

ਪ੍ਰਸ਼ਨ 8.
ਵੱਖ-ਵੱਖ ਰੁੱਤਾਂ ਨਾਲ ਸੰਬੰਧਿਤ ਤਸਵੀਰਾਂ ਆਪਣੀ ਕਾਪੀ ਵਿਚ ਲਾਓ
PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ 1

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਔਖੇ ਸ਼ਬਦਾਂ ਦੇ ਅਰਥ :

ਬੁੜ-ਬੁੜ ਕਰਨਾ-ਦੱਬੇ ਗੁੱਸੇ ਨੂੰ ਪ੍ਰਗਟ ਕਰਨ ਲਈ ਮੁੰਹ ਵਿਚ ਬੋਲਣਾ । ਪਰੋਸਦਿਆਂ-ਖਾਣ ਵਾਲੀ ਚੀਜ਼ ਅੱਗੇ ਰੱਖਦਿਆਂ । ਮੇਵੇ-ਫਲ 1 ਪ੍ਰਸੰਗ-ਕਥਾ, ਕਹਾਣੀ, ਸੰਬੰਧ । ਬਾਤ-ਕਹਾਣੀ । ਸੁਘੜ-ਸਿਆਣੀ । ਦਾਤਾਂ-ਬਖ਼ਸ਼ਿਸ਼ਾਂ । ਕਾਵਾਂ-ਰੌਲੀਬਹੁਤ ਜ਼ਿਆਦਾ ਰੌਲਾ, ਜਿਸ ਵਿਚ ਕੁੱਝ ਸਮਝ ਨਾ ਲੱਗੇ । ਦਗ-ਦਗ ਕਰਦੀ-ਚਮਕਦੀ, ਬਲਦੀ । ਕਿਰਤੀ-ਕੁਦਰਤ ! ਸੁਨੱਖਾਂ-ਸੋਹਣੇ ਰੂਪ ਵਾਲਾ । ਤੀਆਂ-ਇਕ ਤਿਉਹਾਰ । ਛਮ-ਛਮ-ਮੀਂਹ ਦੇ ਪੈਣ ਦੀ ਅਵਾਜ਼ । ਗੁੰਡ-ਮੁੰਡ-ਘੋਨ ਮੋਨ, ਰੁੱਖਾਂ ਉੱਤੇ ਪੱਤਿਆਂ ਦਾ ਨਾ .. ਹੋਣਾ । ਮਨਹੂਸ-ਨਹਿਸ਼, ਅਸ਼ੁੱਭ । ਰੋਣ ਹਾਕਾ-ਰੋਣ ਵਾਲਾ । ਟੌਹਰ-ਸ਼ਾਨ, ਸਜ-ਧਜ ।

ਰੁੱਕ-ਰੁੱਤ ਦੇ ਰੰਗ Summary

ਰੁੱਕ-ਰੁੱਤ ਦੇ ਰੰਗ ਪਾਠ ਦਾ ਸਾਰ

ਪੁਨੀਤ ਦੁਖੀ ਹੋ ਕੇ ਕਹਿ ਰਿਹਾ ਹੈ ਕਿ ਅੱਜ ਉਸ ਦੀ ਸਾਰੀ ਵਰਦੀ ਭੱਜ ਗਈ ਹੈ ਤੇ ਬੂਟ ਚਿੱਕੜ ਨਾਲ ਦੇ ਹੋ ਗਏ ਹਨ । ਉਸ ਦੀ ਦਾਦੀ ਨੇ ਕਿਹਾ ਕਿ ਇਹ ਬਰਸਾਤ ਦੇ ਮੌਸਮ ਕਰਕੇ ਹੋਇਆ ਹੈ । ਜਦੋਂ ਪੁਨੀਤ ਨੇ ਕਿਹਾ ਹੈ ਕਿ ਬਰਸਾਤ ਦਾ ਮੌਸਮ ਗੰਦਾ ਹੈ, ਤਾਂ ਉਸਦੀ ਭੈਣ ਸੁਖਮਨ ਉਸ ਨਾਲ ਸਹਿਮਤ ਨਾ ਹੋਈ ਤੇ ਕਹਿਣ ਲੱਗੀ ਕਿ ਉਸ ਨੂੰ ਇਹ ਰੁੱਤ ਬਹੁਤ ਸੋਹਣੀ ਲਗਦੀ ਹੈ । ਪੁਨੀਤ ਦੇ ਮੰਮੀ ਉਸ ਨੂੰ ਕਹਿਣ ਲੱਗੇ ਕਿ ਅੱਜ ਤਾਂ ਉਸ ਨੂੰ ਵੀ ਇਹ ਰੁੱਤ ਚੰਗੀ ਲੱਗੇਗੀ, ਕਿਉਂਕਿ ਘਰ ਵਿੱਚ ਖੀਰ-ਪੂੜੇ ਬਣੇ ਹੋਏ ਹਨ । ਦਾਦੀ ਨੇ ਕਿਹਾ, “ਰੁੱਤ-ਰੁੱਤ ਦੇ ਰੰਗ, ਰੁੱਤ-ਰੁੱਤ ਦੇ ਮੇਵੇ ਚੰਗੇ ਹੀ ਲਗਦੇ ਹਨ ਤੇ ਚੰਗੇ ਲਗਣੇ ਵੀ ਚਾਹੀਦੇ ਹਨ “। ਇਹ ਸੁਣ ਕੇ ਪੁਨੀਤ ਨੇ ਕਿਹਾ ਕਿ ਖੀਰ-ਪੂੜੇ ਤਾਂ ਉਸ ਨੂੰ ਚੰਗੇ ਲਗਦੇ ਹਨ, ਪਰੰਤੂ ਚਿੱਕੜ ਚੰਗਾ ਨਹੀਂ ਲਗਦਾ ।

ਦਾਦੀ ਨੇ ਪੁਨੀਤ ਨੂੰ ਮੁੜ-ਮੁੜ ਇੱਕੋ ਗੱਲ ਕਰਦਿਆਂ ਦੇਖ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਇਕ ਬਾਤ ਸੁਣਾਉਂਦੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਹਰ ਰੁੱਤ ਆਪਣੀ ਥਾਂ ‘ਤੇ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।

ਦਾਦੀ ਨੇ ਦੱਸਿਆ ਕਿ ਇਕ ਵਾਰੀ ਇਕ ਬੁੱਢੀ ਔਰਤ ਪੇਕਿਆ ਦਿਓ ਆ ਰਹੀ ਸੀ ਤੇ ਰਾਹ ਵਿਚ ਥੱਕ ਜਾਣ ਕਰ ਕੇ ਇਕ ਖੂਹ ਉੱਤੇ ਪਿੱਪਲ ਦੇ ਰੁੱਖ ਹੇਠਾਂ ਅਰਾਮ ਕਰਨ ਲਈ ਬੈਠ ਗਈ । ਉਹ ਬੁੱਢੀ ਬਹੁਤ ਸੁਘੜ-ਸਿਆਣੀ ਸੀ । ਉਹ ਪਿੱਪਲ ਦੇ ਰੁੱਖ ਹੇਠ ਬੈਠੀ ਕੁਦਰਤ ਦੀਆਂ ਦਾਤਾਂ ਬਾਰੇ ਸੋਚ ਰਹੀ ਸੀ ਕਿ ਅਚਾਨਕ ਉਸ ਨੇ ਗਰਮੀ, ਬਰਸਾਤ, ਪਤਝੜ, ਸਰਦੀ ਤੇ ਬਸੰਤ ਨੂੰ ਆਪਸ ਵਿਚ ਲੜਦੀਆਂ ਸੁਣਿਆਂ । ਹਰੇਕ ਆਪਣੇ ਆਪ ਨੂੰ ਇੱਕ-ਦੂਜੀ ਤੋਂ ਵੱਧ · ਸੋਹਣੀ ਕਹਿ ਰਹੀ ਸੀ । ਬੁੱਢੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਰੀਆਂ ਬਹੁਤ ਸੋਹਣੀਆਂ ਹਨ । ਉਹ ਆਪਸ ਵਿਚ ਲੜਨ ਨਾ, ਪਰੰਤੂ ਉਹ ਉਸ ਨਾਲ ਸਹਿਮਤ ਨਾ ਹੋਈਆਂ । ਬੁੱਢੀ ਨੇ ਇਕੱਲੀ-ਇਕੱਲੀ ਨੂੰ ਆਪਣੇ ਕੋਲ ਆਉਣੁ ਲਈ ਕਿਹਾ ।

ਸਭ ਤੋਂ ਪਹਿਲਾਂ ਗਰਮੀ ਆਈ । ਬੁੱਢੀ ਨੇ ਉਸ ਨੂੰ ਕਿਹਾ, ਉਹ ਸੂਰਜ ਵਾਂਗ ਦਗ-ਦਗ ਕਰਦੀ ਸੋਹਣੀ ਹੈ । ਉਸ ਨਾਲ ਫ਼ਸਲਾਂ ਪੱਕਦੀਆਂ ਹਨ । ਸੁਨਹਿਰੀ ਕਣਕਾਂ ਉੱਤੇ ਜੋਬਨ ਆਉਂਦਾ ਹੈ । ਖਾਣ ਲਈ ਖ਼ਰਬੂਜ਼ੇ, ਤਰਬੂਜ਼ ਠੰਢੀ ਮਿੱਠੀ ਕੁਲਫ਼ੀ ਤੇ ਪੀਣ ਲਈ ਸ਼ਰਬਤ ਮਿਲਦਾ ਹੈ । ਆਪਣੀ ਸਿਫ਼ਤ ਸੁਣ ਕੇ ਖ਼ੁਸ਼ ਹੋਈ ਗਰਮੀ ਦੁੜੰਗੇ ਮਾਰਦੀ ਦੌੜ ਗਈ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਫਿਰ ਬਰਸਾਤ ਆਪਣੀ ਕਾਲੀਆਂ-ਚਿੱਟੀਆਂ ਬਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ । ਬੁੱਢੀ ਨੇ ਕਿਹਾ ਕਿ ਉਹ ਵੀ ਸੋਹਣੀ ਹੈ, ਜੋ ਪਾਣੀ ਨਾਲ ਸਾਰੀ ਪ੍ਰਕਿਰਤੀ ਅਤੇ ਬਨਸਪਤੀ ਨੂੰ ਧੋ ਦਿੰਦੀ ਹੈ । ਹਰ ਪਾਸੇ ਹਰਿਆਵਲ ਪਸਰ ਜਾਂਦੀ ਹੈ । ਖੀਰ-ਪੂੜੇ ਖਾਣ ਲਈ ਮਿਲਦੇ ਹਨ । ਪੰਜਾਬਣਾਂ ਤੀਆਂ ਲਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ । ਆਪਣੀ ਤਾਰੀਫ਼ ਸੁਣ ਕੇ ਬਰਸਾਤ ਛਮ-ਛਮ ਕਰਦੀ ਚਲੀ ਗਈ ।

ਹੁਣ ਗੁੰਡ-ਮੁੰਡ ਅਤੇ ਉਦਾਸ ਚਿਹਰੇ ਵਾਲੀ ਪਤਝੜ ਆਈ ! ਉਸ ਨੇ ਰੋਣ ਹਾਕਾ ਮੁੰਹ ਬਣਾ ਕੇ ਕਿਹਾ ਕਿ ਸਾਰੇ ਉਸ ਨੂੰ ਮਨਹੂਸ ਸਮਝਦੇ ਹਨ । ਬੁੱਢੀ ਨੇ ਕਿਹਾ ਕਿ ਉਹ ਬਹੁਤ ਚੰਗੀ ਹੈ । ਜੇਕਰ ਉਹ ਨਾ ਹੋਵੇ, ਤਾਂ ਦਰੱਖ਼ਤ ਦੇ ਪੱਤੇ ਪੁਰਾਣੇ ਹੀ ਰਹਿਣ । ਉਸ ਤੋਂ ਬਿਨਾਂ ਨਵੀਆਂ ਕਰੂੰਬਲਾਂ ਨਹੀਂ ਟੁੱਟ ਸਕਦੀਆਂ । ਇਹ ਸੁਣ ਕੇ ਪਤਝੜ ਖ਼ੁਸ਼ ਹੋ ਕੇ ਚਲੀ ਗਈ ।

ਇਸ ਤੋਂ ਮਗਰੋਂ ਰਜ਼ਾਈ ਸੰਭਾਲਦੀ ਹੋਈ ਸਰਦੀ ਆ ਗਈ । ਬੁੱਢੀ ਨੇ ਉਸਨੂੰ ਸੋਹਣੀ ਕਹਿੰਦਿਆਂ ਦੱਸਿਆ ਕਿ ਉਸ ਦੇ ਆਉਣ ਨਾਲ ਮੱਖੀ-ਮੱਛਰ ਨਹੀਂ ਰਹਿੰਦੇ । ਭਿੰਨ-ਭਿੰਨ ਕੰਮ ਕਰਨ ਲਈ ਲੰਮੀਆਂ ਰਾਤਾਂ ਮਿਲਦੀਆਂ ਹਨ । ਇਸ ਤੋਂ ਇਲਾਵਾ ਖਾਣ ਲਈ ਪੰਜੀਰੀ, ਪਿੰਨੀਆਂ, ਸਾਗ, ਮੱਕੀ ਦੀ ਰੋਟੀ, ਮੂਲੀ, ਮੇਥੀ ਦੇ ਪਰੌਂਠੇ, ਗਚਕ, ਮੂੰਗਫਲੀ ਤੇ ਪਹਿਨਣ ਲਈ ਕੋਟ ਪੈਂਟ ਉਹ ਹੀ ਲੈ ਕੇ ਆਉਂਦੀ ਹੈ । ਸਰਦੀ ਵੀ ਆਪਣੀ ਸਿਫ਼ਤ ਸੁਣ ਕੇ ਚਲੀ ਗਈ ।

ਇਸ ਪਿੱਛੋਂ ਬਸੰਤ ਆਈ ਤੇ ਬੁੱਢੀ ਨੂੰ ਕਹਿਣ ਲੱਗੀ ਕਿ ਉਹ ਉਸਨੂੰ ਉਸੇ ਤਰ੍ਹਾਂ ਹੀ ਸੋਹਣੀ ਕਹੇਗੀ, ਜਿਸ ਤਰ੍ਹਾਂ ਬਾਕੀ ਦੁਨੀਆ ਕਹਿੰਦੀ ਹੈ । ਬੁੱਢੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਸੋਹਣੇ ਹੋਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ । ਜੇਕਰ ਹੋਰ ਰੁੱਤਾਂ ਨਾ ਹੋਣ, ਤਾਂ ਉਸ ਨੂੰ ਕੋਈ ਪੁੱਛੇ ਹੀ ਨਾ । ਬਸੰਤ ਨੇ ਬੁੱਢੀ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਉਸ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ । ਉਸ ਨੂੰ ਅੱਜ ਪਤਾ ਲੱਗਾ ਹੈ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਹਨ ।

ਅਖ਼ੀਰ ਬੁੱਢੀ ਨੇ ਪੁਨੀਤ ਤੇ ਸੁਖਮਨ ਨੂੰ ਕਿਹਾ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਤੇ ਆਨੰਦ ਭਰਪੂਰ ਹਨ । ਸਾਡੇ ਵਿਚ ਇਨ੍ਹਾਂ ਦੇ ਰੰਗਾਂ ‘ਤੇ ਆਨੰਦ ਦੀ ਪਛਾਣਨ ਦੀ ਇੱਛਾ ਹੋਣੀ ਚਾਹੀਦੀ ਹੈ । ਹੁਣ ਮੀਂਹ ਬੰਦ ਹੋ ਚੁੱਕਾ ਸੀ ਤੇ ਦੋਵੇਂ ਭੈਣ-ਭਰਾ ਛੱਤ ਉੱਤੇ ਸਤਰੰਗੀ ਪੀਂਘ ਦੇਖਣ ਚਲੇ ਗਏ ।

PSEB 7th Class Punjabi Solutions Chapter 8 ਹੋਲੀ ਦਾ ਗੀਤ

Punjab State Board PSEB 7th Class Punjabi Book Solutions Chapter 8 ਹੋਲੀ ਦਾ ਗੀਤ Textbook Exercise Questions and Answers.

PSEB Solutions for Class 7 Punjabi Chapter 8 ਹੋਲੀ ਦਾ ਗੀਤ

ਪ੍ਰਸ਼ਨ 1.
ਹੋਲੀ ਵਾਲੇ ਦਿਨ ਦੀ ਘੋਲਿਆ ਜਾਂਦਾ ਹੈ ?
ਉੱਤਰ :
ਵੱਖਰੇ-ਵੱਖਰੇ ਰੰਗ ।

ਪ੍ਰਸ਼ਨ 2.
ਹੋਲੀ ਵਾਲੇ ਦਿਨ ਖੇੜੇ-ਖੁਸ਼ੀਆਂ ਕਿਵੇਂ ਵੰਡੇ ਜਾਂਦੇ ਹਨ ?
ਉੱਤਰ :
ਹੋਲੀ ਵਾਲੇ ਦਿਨ ਆਪਸੀ ਪ੍ਰੇਮ-ਪਿਆਰ, ਸਤਿਕਾਰ, ਦੋਸਤੀ ਤੇ ਅਮਨ ਦੇ ਰੰਗਾਂ ਦੀ ਹੋਲੀ ਖੇਡ ਕੇ ਖੁਸ਼ੀਆਂ ਖੇੜੇ ਵੰਡੇ ਜਾਂਦੇ ਹਨ ।

ਪ੍ਰਸ਼ਨ 3.
‘ਇੱਕ ਰੰਗ ਹੋਵੇ ਅਮਨ ਦਾ ਤੋਂ ਕੀ ਭਾਵ ਹੈ ?
ਉੱਤਰ :
ਇਸ ਦਾ ਭਾਵ ਹੈ ਕਿ ਸਾਨੂੰ ਸੰਸਾਰ ਵਿਚ ਅਮਨ ਦੀ ਕਾਮਨਾ ਕਰਨੀ ਚਾਹੀਦੀ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਹਰ ਯਤਨ ਕਰਨਾ ਚਾਹੀਦਾ ਹੈ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ-
ਅਰਸ਼, ਭੇਤ, ਪਿਆਰ, ਜ਼ਿੰਦਗੀ, ਖੇੜੇ, ਸੰਗ ।
ਉੱਤਰ :
1, ਅਰਸ਼ (ਅਸਮਾਨ) – ਸੂਰਜ ਅਰਸ਼ ਵਿਚ ਚਮਕਦਾ ਹੈ ।
2. ਭੇਤ (ਗੁੱਝੀ ਗੱਲ) – ਉਹ ਕਦੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ ।
3. ਪਿਆਰ (ਪ੍ਰੇਮ) – ਸਾਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ।
4. ਜ਼ਿੰਦਗੀ (ਜੀਵਨ) – ਮਨੁੱਖ ਨੂੰ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ।
5. ਖੇੜੇ (ਖ਼ੁਸ਼ੀਆਂ) – ਬਸੰਤ ਰੁੱਤ ਵਿਚ ਚਾਰ-ਚੁਫ਼ੇਰੇ ਖ਼ੁਸ਼ੀਆਂ-ਖੇੜੇ ਭਰ ਜਾਂਦੇ ਹਨ ।
6. ਸੰਗ (ਸਾਥ, ਨਾਲ) – ਪਰਮਾਤਮਾ ਹਮੇਸ਼ਾ ਸਾਡੇ ਅੰਗ-ਸੰਗ ਹੀ ਰਹਿੰਦਾ ਹੈ ।

ਪ੍ਰਸ਼ਨ 5.
ਹੇਠ ਲਿਖੇ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ-
ਹੋਲੀ, ਰੰਗ, ਜ਼ਿੰਦਗੀ, ਛਿੜਕੀਏ, ਖ਼ੁਸ਼ੀਆਂ ।
ਉੱਤਰ :
ਪੰਜਾਬੀ – ਦੇਵਨਾਗਰੀ
ਹੋਲੀ – होली
ਰੰਗ – रंग
ਜ਼ਿੰਦਗੀ – ज़िन्दगी
ਛਿੜਕੀਏ – छिड़कें
ਖ਼ੁਸ਼ੀਆਂ – खुशियां

ਪ੍ਰਸ਼ਨ 6.
ਇਕੋ-ਜਿਹੇ ਤੁਕਾਂਤ ਵਾਲੇ ਸ਼ਬਦ-ਜੋੜੇ ਲੱਭੋ-
ਪਿਆਰ – ਸਤਿਕਾਰ
ਘੋਲੀਏ – …………….
ਪ੍ਰੀਤ – …………….
ਅਮਨ – …………….
ਰੰਗ – …………….
ਉੱਤਰ :
ਪਿਆਰ – ਸਤਿਕਾਰ
ਘੋਲੀਏ – ਹੋਲੀਏ
ਪ੍ਰੀਤ – ਪ੍ਰਤੀਤ
ਅਮਨ – ਦਮਨ
ਰੰਗ – ਸੰਗ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਪ੍ਰਸ਼ਨ 7.
ਹੇਠ ਲਿਖੇ ਕਾਵਿ-ਬੰਦ ਵਿਚੋਂ ਨਾਂਵ, ਪੜਨਾਂਵ ਅਤੇ ਕਿਰਿਆ ਸ਼ਬਦ ਚੁਣੋ
(ਕ) ਇਕ ਰੰਗ ਹੋਵੇ ਅਮਨ ਦਾ,
ਜਿਹੜਾ ਵਿਰੋਧੀ ਦਮਨ ਦਾ !
ਜੰਗਾਂ ਨੂੰ ਬਾਹਰ ਕੱਢੀਏ,
ਅਮਨਾਂ ਦੀ ਬੋਲੀ ਬੋਲੀਏ ।
ਹੋਲੀਏ ਨੀ ਹੋਲੀਏ,
ਆ ਰੰਗ ਵੱਖਰੇ ਘੋਲੀਏ ।
ਉੱਤਰ :
ਨਾਂਵ-ਰੰਗ, ਅਮਨ, ਦਮਨ, ਜੰਗਾਂ, ਅਮਨਾਂ, ਬੋਲੀ, ਹੋਲੀਏ । ਪੜਨਾਂਵ-ਜਿਹੜਾ । ਕਿਰਿਆ-ਹੋਵੇ, ਕੱਢੀਏ, ਬੋਲੀਏ, ਘੋਲੀਏ ।

ਪ੍ਰਸ਼ਨ 8.
ਇਸ ਕਵਿਤਾ ਨੂੰ ਯਾਦ ਕਰ ਕੇ ਆਪਣੀ ਜਮਾਤ ਵਿਚ ਗਾਓ ।
ਉੱਤਰ :
ਨੋਟ-ਵਿਦਿਆਰਥੀ ਆਪੇ ਕਰਨ ॥

ਪ੍ਰਸ਼ਨ 9.
“ਅਸੀਂ ਹੋਲੀ ਕਿਵੇਂ ਮਨਾਈਂ ਵਿਸ਼ੇ ਉੱਤੇ ਕੁੱਝ ਸਤਰਾਂ ਲਿਖੋ ।
ਉੱਤਰ :
ਹੋਲੀ ਦੇ ਦਿਨ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ । ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਤੇ ਭਾਬੀਆਂ ਉੱਤੇ ਰੰਗ ਸੁੱਟਿਆ ਤੇ ਫਿਰ ਉਹ ਰੰਗਾਂ ਦੇ ਲਿਫ਼ਾਫੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ-ਮੁੰਹ ਕਈ ਰੰਗਾਂ ਨਾਲ ਭਰ ਦਿੱਤਾ । ਘਰੋਂ ਬਾਹਰ ਨਿਕਲ ਕੇ ਮੈਂ ਇਕ ਰੁੱਸੇ ਹੋਏ ਗੁਆਂਢੀ ਮਿੱਤਰ ਉੱਤੇ ਰੰਗ ਸੁੱਟ ਕੇ ਉਸ ਨਾਲ ਸੁਲਾਹ ਕੀਤੀ । ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਗਏ ਤੇ ਗਲੀ ਵਿਚ ਇਕਦੂਜੇ ਉੱਤੇ ਰੰਗੇ ਸੁੱਟਦੇ ਰਹੇ । ਰਾਤ ਨੂੰ ਅਸੀਂ ਹੋਲਿਕਾ ਜਲਾਈ ਤੇ ਸੰਗੀਤ ਸੁਣਿਆ ।

ਪ੍ਰਸ਼ਨ 10.
ਹੋਲੀ ਨੂੰ ਤੁਸੀਂ ਬਜ਼ਾਰੋਂ ਕੀ ਖ਼ਰੀਦਦੇ ਹੋ ?
ਉੱਤਰ :
ਭਿੰਨ-ਭਿੰਨ ਪ੍ਰਕਾਰ ਦੇ ਰੰਗ, ਪਿਚਕਾਰੀਆਂ ਤੇ ਭੁਕਾਨੇ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਹੋਲੀਏ ਨੀ ਹੋਲੀਏ ।
ਆ ਰੰਗ ਵੱਖਰੇ ਘੋਲੀਏ ।
ਕਦੀ ਅਰਸ਼ ਤਾਈਂ ਨਾਪੀਏ,
ਕਦੀ ਧਰਤੀਆਂ ਨੂੰ ਤੋਲੀਏ ।
ਹੋਲੀਏ ਨੀ………

ਉੱਤਰ :
ਹੋ ਹੋਲੀਏ, ਮੈਂ ਤੈਨੂੰ ਅਵਾਜ਼ ਮਾਰ ਰਿਹਾ ਹਾਂ । ਆ, ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ । ਇਨ੍ਹਾਂ ਰੰਗਾਂ ਨੂੰ ਛਿੜਕਾਉਂਦੇ ਹੋਏ ਅਸੀਂ ਅਰਸ਼ਾਂ ਤਕ ਪਹੁੰਚ ਜਾਈਏ ਤੇ ਸਭ ਧਰਤੀਆਂ ਨੂੰ ਵੀ ਗਾਹ ਦੇਈਏ ।

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਇੱਕ ਰੰਗ ਹੋਵੇ ਪਿਆਰ ਦਾ,
ਸਭਨਾਂ ਤਾਈਂ ਸਤਿਕਾਰ ਦਾ ।
ਹਰ ਇੱਕ ਉੱਪਰ ਛਿੜਕੀਏ,
ਹਰ ਇੱਕ ਉੱਪਰ ਡੋਲ੍ਹੀਏ ।
ਹੋਲੀਏ ਨੀ………… ।

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਇਨ੍ਹਾਂ ਰੰਗਾਂ ਵਿਚ ਇਕ ਰੰਗ ਪਿਆਰ ਤੇ ਸਭਨਾਂ ਲਈ ਸਤਿਕਾਰ ਦਾ ਹੋਣਾ ਚਾਹੀਦਾ ਹੈ । ਫਿਰ ਅਸੀਂ ਇਸ ਨੂੰ ਹਰ ਇਕ ਉੱਪਰ ਛਿੜਕੀਏ ਤੇ ਹਰ ਇਕ ਦੇ ਉੱਪਰ ਡੋਲ੍ਹੀਏ ।

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ੲ) ਇੱਕ ਰੰਗ ਹੋਵੇ ਪ੍ਰੀਤ ਦਾ,
ਵਿਸ਼ਵਾਸ ਦਾ ਪਰਤੀਤ ਦਾ ।
ਹਰ ਕੋਈ ਮਿੱਤਰ ਬਣੇ ।
ਅਸੀਂ ਭੇਤ ਸਾਰੇ ਖੋਲੀਏ
‘ਹੋਲੀਏ ਨੀ….

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚੋਂ ਇਕ ਰੰਗ ਪਿਆਰ, ਵਿਸ਼ਵਾਸ ਤੇ ਯਕੀਨ ਦਾ ਹੋਣਾ ਚਾਹੀਦਾ ਹੈ, ਜਿਸ ਨਾਲ ਹਰ ਕੋਈ ਸਾਡਾ ਮਿੱਤਰ ਬਣ ਜਾਵੇ ਤੇ ਅਸੀਂ ਆਪਣੇ ਸਾਰੇ ਭੇਤ ਉਸ ਦੇ ਅੱਗੇ ਖੋਲ੍ਹ ਦੇਈਏ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਸ) ਇਕ ਰੰਗ ਹੋਵੇ ਅਮਨ ਦਾ ।
ਜਿਹੜਾ ਵਿਰੋਧੀ ਦਮਨ ਦਾ,
ਜੰਗਾਂ ਨੂੰ ਬਾਹਰ ਕੱਢੀਏ ।
ਅਮਨਾਂ ਦੀ ਬੋਲੀ ਬੋਲੀਏ ।
ਹੋਲੀਏ ਨੀ….

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਨਵੇਂ ਰੰਗਾਂ ਵਿਚ ਇਕ ਰੰਗ ਅਮਨ ਦਾ ਹੋਣਾ ਚਾਹੀਦਾ ਹੈ, ਜਿਹੜਾ ਕਿ ਨਾਸ਼ ਦਾ ਵਿਰੋਧੀ ਹੁੰਦਾ ਹੈ । ਆ ਇਸ ਰੰਗ ਨਾਲ ਅਸੀਂ ਜੰਗਾਂ ਨੂੰ ਸੰਸਾਰ ਵਿਚੋਂ ਖ਼ਤਮ ਕਰ ਦੇਈਏ ਤੇ ਅਮਨਾਂ ਦੀਆਂ ਗੱਲਾਂ ਕਰੀਏ । ਔਖੇ , ਸ਼ਬਦਾਂ ਦੇ ਅਰਥ-ਦਮਨ-ਨਾਸ਼ ।

ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਇੱਕ ਦੋਸਤੀ ਦਾ ਰੰਗ ਹੈ ।
ਇਸ ਨਾਲ ਆਪਣਾ ਸੰਗ ਹੈ !
ਆ ਖੇੜੇ ਖ਼ੁਸ਼ੀਆਂ ਵੰਡੀਏ,
ਦਿਲ ਜ਼ਿੰਦਗੀ ਦਾ ਫੋਲੀਏ !
ਹੋਲੀਏ, ਨੀ ਹੋਲੀਏ ।
ਆ ਰੰਗ ਵੱਖਰੇ ਘੋਲੀਏ ॥

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚ ਇਕ ਰੰਗ ਦੋਸਤੀ ਦਾ ਹੈ । ਇਸ ਨਾਲ ਸਾਡਾ ਪੱਕਾ ਸਾਥ ਹੈ । ਆ ਅਸੀਂ ਦੋਸਤੀ ਦਾ ਰੰਗ ਛਿੜਕਦੇ ਹੋਏ ਖੁਸ਼ੀਆਂ ‘ਤੇ ਹਾਸੇ ਵੰਡੀਏ ਅਤੇ ਇਸ ਤਰ੍ਹਾਂ ਜ਼ਿੰਦਗੀ ਦਾ ਦਿਲ ਫੋਲਦੇ ਹੋਏ ਉਸਦੀਆਂ ਭਾਵਨਾਵਾਂ ਨੂੰ ਵੱਧ ਤੋਂ ਵੱਧ ਸੰਤੁਸ਼ਟ ਕਰੀਏ । ਹੇ ਹੋਲੀਏ ! ਮੈਂ ਤੈਨੂੰ ਵਾਰ-ਵਾਰ ਪੁਕਾਰ ਰਿਹਾ ਹਾਂ । ਤੂੰ ਆ ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ । ਔਖੇ ਸ਼ਬਦਾਂ ਦੇ ਅਰਥ-ਸੰਗ-ਸਾਥ । ਖੇੜੇ-ਖ਼ੁਸ਼ੀਆਂ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

Punjab State Board PSEB 7th Class Punjabi Book Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Textbook Exercise Questions and Answers.

PSEB Solutions for Class 7 Punjabi Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ੳ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਉਧਮ ਸਿੰਘ ਦਾ ਜਨਮ ਕਿਸ ਸਥਾਨ ‘ਤੇ ਹੋਇਆ ?
(ੳ) ਰੋਪੜ
(ਅ) ਅੰਮ੍ਰਿਤਸਰ
(ਈ) ਸੁਨਾਮ
(ਸ) ਬਰਨਾਲਾ ।
ਉੱਤਰ :
(ਈ) ਸੁਨਾਮ ✓

(ii) ਉਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਕੀ ਰੱਖਿਆ ਸੀ ?
(ਉ) ਊਧਮ ਸਿੰਘ ਸੁਨਾਮ
(ਅ) ‘ਰਾਮ ਮੁਹੰਮਦ ਸਿੰਘ ਆਜ਼ਾਦ
(ਈ) ਅਣਖੀਲਾ ਊਧਮ ਸਿੰਘ
(ਸ) ਸਾਧੂ ਸਿੰਘ ॥
ਉੱਤਰ :
(ਅ) ‘ਰਾਮ ਮੁਹੰਮਦ ਸਿੰਘ ਆਜ਼ਾਦ ✓

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(iii) ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਕਦੋਂ ਹੋਇਆ ?
(ਉ) 23 ਮਾਰਚ
(ਅ) 13 ਅਪ੍ਰੈਲ
(ਈ) 28 ਸਤੰਬਰ
(ਸ) 15 ਅਗਸਤ ।
ਉੱਤਰ :
(ਅ) 13 ਅਪ੍ਰੈਲ ✓

(iv) ਯਤੀਮਖ਼ਾਨੇ ਰਹਿ ਕੇ ਉਧਮ ਸਿੰਘ ਨੇ ਕਿਹੜੀ ਪੜ੍ਹਾਈ ਪੂਰੀ ਕੀਤੀ ?
(ਉ) ਅੱਠਵੀਂ
(ਅ) ਦਸਵੀਂ
(ਇ) ਬੀ.ਏ.
(ਸ) ਪੰਜਵੀਂ ।
ਉੱਤਰ :
(ਅ) ਦਸਵੀਂ ✓

(v) ਉਧਮ ਸਿੰਘ ਇੰਗਲੈਂਡ ਕਦੋਂ ਪਹੁੰਚਿਆ ?
(ਉ) 1926
(ਅ) 1930
(ਇ) 1937
(ਸ) 1942.
ਉੱਤਰ :
(ਇ) 1937 ✓

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ :
ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ ।

ਪ੍ਰਸ਼ਨ 2.
ਊਧਮ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ :
26 ਦਸੰਬਰ, 1898 ਈ: ਨੂੰ ।

ਪ੍ਰਸ਼ਨ 3.
ਕਿਹੜੀ ਘਟਨਾ ਨੇ ਊਧਮ ਸਿੰਘ ਦੇ ਦਿਲ ‘ਤੇ ਗਹਿਰਾ ਅਸਰ ਪਾਇਆ ?
ਉੱਤਰ :
ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਨੇ ।

ਪ੍ਰਸ਼ਨ 4.
ਊਧਮ ਸਿੰਘ ਨੇ ਕਿਸ ਨੂੰ ਗੋਲੀ ਮਾਰੀ ?
ਉੱਤਰ :
ਸਰ ਮਾਈਕਲ ਓਡਵਾਇਰ ਦੇ ।

ਪ੍ਰਸ਼ਨ 5.
ਸ਼ਹੀਦ ਉਧਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ :
31 ਜੁਲਾਈ, 1940 ਈ: ਨੂੰ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਨਾਲ ਬਚਪਨ ਵਿਚ ਕਿਹੜੀ ਘਟਨਾ ਵਾਪਰੀ ?
ਉੱਤਰ :
ਸ਼ਹੀਦ ਉਧਮ ਸਿੰਘ ਨਾਲ ਬਚਪਨ ਵਿਚ ਇਹ ਘਟਨਾ ਵਾਪਰੀ ਕਿ ਉਸ ਦੇ ਮਾਤਾ-ਪਿਤਾ ਚਲ ਵਸੇ ਤੇ ਉਹ ਯਤੀਮ ਹੋ ਗਿਆ ।

ਪ੍ਰਸ਼ਨ 2.
ਜਲ੍ਹਿਆਂ ਵਾਲੇ ਬਾਗ਼ ਵਿਚ ਕੀ ਹੋਇਆ ਸੀ ?
ਉੱਤਰ :
13 ਅਪ੍ਰੈਲ, 1919 ਨੂੰ ਜਲਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਨੇ ਨਿਹੱਥੇ, ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਖੂਨ ਦੀ ਹੋਲੀ ਖੇਡੀ ਸੀ ।

ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ‘ਤੇ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਦਾ ਕੀ ਅਸਰ ਹੋਇਆ ?
ਉੱਤਰ :
ਜਲ੍ਹਿਆਂ ਵਾਲੇ ਬਾਗ਼ ਵਿਚ ਲਾਸ਼ਾਂ, ਜ਼ਖ਼ਮੀਆਂ ਦੀਆਂ ਚੀਕਾਂ ਤੇ ਮ੍ਰਿਤਕਾਂ ਦੇ ਵਾਰਸਾਂ ਦੀ ਕੁਰਲਾਹਟ ਨੇ ਉਧਮ ਸਿੰਘ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ । ਇਸ ਦੇ ਪ੍ਰਤੀਕਰਮ ਵਜੋਂ ਉਸ ਨੇ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਬਦਲਾ ਲਏ ਬਿਨਾਂ ਸਾਹ ਨਹੀਂ ਲਵੇਗਾ ।

ਪ੍ਰਸ਼ਨ 4.
ਊਧਮ ਸਿੰਘ ਦਾ ਬਚਪਨ ਤੋਂ ਸੁਭਾ ਕਿਹੋ ਜਿਹਾ ਸੀ ?
ਉੱਤਰ :
ਊਧਮ ਸਿੰਘ ਬਚਪਨ ਤੋਂ ਹੀ ਸੰਵੇਦਨਸ਼ੀਲ, ਚੁਪ-ਚਾਪ, ਸ਼ਾਂਤ-ਸੁਭਾ, ਸਿਰੜੀ, ਹਿੰਮਤੀ ਤੇ ਲਗਨ ਨਾਲ ਕੰਮ ਕਾਰਨ ਵਾਲਾ ਵਿਅਕਤੀ ਸੀ ।

ਪ੍ਰਸ਼ਨ 5.
ਉਧਮ ਸਿੰਘ ਕੈਕਸਟਨ ਹਾਲ ਵਿਚ ਕੀ ਪਹਿਨ ਕੇ ਗਿਆ ?
ਉੱਤਰ :
ਉਧਮ ਸਿੰਘ ਕੈਕਸਟਨ ਹਾਲ ਵਿਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ, ਓਵਰਕੋਟ ਅਤੇ ਹੈਟ ਪਹਿਨ ਕੇ ਗਿਆ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ| ਸੰਘਰਸ਼, ਪ੍ਰਤੀਕ, ਰਹਿਮ-ਦਿਲ, ਬਲੀ ਚੜ੍ਹਨਾ, ਬੇਕਸੂਰ, ਸਿਰੜ, ਸਾਹ ਨਾ ਲੈਣਾ, ਵਚਿੱਤਰ, ਆਦੀ, ਦਲੇਰੀ, ਫ਼ਰਜ਼ ।
ਉੱਤਰ :
1. ਸੰਘਰਸ਼ (ਘੋਲ) – ਭਾਰਤ ਦੀ ਅਜ਼ਾਦੀ ਲਈ ਦੇਸ਼-ਭਗਤਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ |
2. ਪ੍ਰਤੀਕ ਚਿੰਨ੍ਹ) – ਹਾਸ਼ਮ ਦੀ ਕਵਿਤਾ ਵਿਚ ‘ਚਰਖ਼ਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ ।
3. ਰਹਿਮ-ਦਿਲ (ਰਹਿਮ ਕਰਨ ਵਾਲਾ) – ਮਨੁੱਖ ਨੂੰ ਗਰੀਬ ਤੇ ਲਾਚਾਰ ਬੰਦਿਆਂ ਲਈ ਰਹਿਮ-ਦਿਲ ਹੋਣਾ ਚਾਹੀਦਾ ਹੈ ।
4. ਬਲੀ ਚੜ੍ਹਨਾ (ਕੁਰਬਾਨ ਹੋਣਾ) – ਭਾਰਤ ਦੀ ਅਜ਼ਾਦੀ ਲਈ ਬਹੁਤ ਸਾਰੇ ਦੇਸ਼-ਭਗਤਾਂ ਦੀ ਬਲੀ ਚੜ੍ਹੀ ।
5. ਬੇਕਸੂਰ (ਜਿਨ੍ਹਾਂ ਦਾ ਕੋਈ ਕਸੂਰ ਨਾ ਹੋਵੇ) – ਪੁਲਿਸ ਦੀ ਗੋਲੀ ਨਾਲ ਚਾਰ ਤੋੜ-ਭੰਨ ਕਰਨ ਵਾਲੇ ਬਚ ਗਏ ਪਰੰਤੂ ਇਕ ਬੇਕਸੂਰ ਮਾਰਿਆ ਗਿਆ ।
6. ਸਿਰੜ (ਸਿਦਕ) – ਸਿਰੜ ਨਾਲ ਮਿਹਨਤ ਕਰਨ ਵਾਲੇ ਵਿਅਕਤੀਆਂ ਨੂੰ ਹਰ ਮੈਦਾਨ , ਵਿਚ ਫ਼ਤਿਹ ਪ੍ਰਾਪਤ ਹੁੰਦੀ ਹੈ ।
7. ਸਾਹ ਨਾ ਲੈਣਾ (ਅਰਾਮ ਨਾ ਕਰਨਾ) – ਸ: ਊਧਮ ਸਿੰਘ ਨੇ ਪ੍ਰਣ ਕੀਤਾ ਕਿ ਜਿੰਨਾ ਚਿਰ ਉਹ ਜਨਰਲ ਡਾਇਰ ਤੋਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਨਹੀਂ ਲਏਗਾ, ਉਹ ਸਾਹ ਨਹੀਂ ਲਵੇਗਾ ।
8. ਵਚਿੱਤਰ (ਅਦਭੁੱਤ) – ਪਰੀ-ਕਹਾਣੀਆਂ ਵਚਿੱਤਰ ਘਟਨਾਵਾਂ ਤੇ ਪਾਤਰਾਂ ਨਾਲ ਭਰਪੂਰ ਹੁੰਦੀਆਂ ਹਨ ।
9, ਆਦੀ ਆਦਤ ਪੱਕੀ ਹੋਣੀ) – ਬਲਵਿੰਦਰ ਹਰ ਰੋਜ਼ ਸ਼ਾਮ ਵੇਲੇ ਸ਼ਰਾਬ ਪੀਣ ਦਾ ਆਦੀ ਹੈ ।
10. ਦਲੇਰੀ (ਹੌਂਸਲਾ) – ਦੇਸ਼-ਭਗਤਾਂ ਨੇ ਅੰਗਰੇਜ਼ਾਂ ਵਿਚ ਬੜਾ ਦਲੇਰੀ ਭਰਿਆ ਸੰਘਰਸ਼ ਕੀਤਾ |
11. ਫ਼ਰਜ਼ (ਜ਼ਿੰਮੇਵਾਰੀ) – ਮਾਤਾ-ਪਿਤਾ ਦੀ ਸੇਵਾ ਕਰਨਾ ਸਭ ਦਾ ਫਰਜ਼ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਉਧਮ ਸਿੰਘ ਦੇ ਪਿਤਾ ਦਾ ਨਾਂ ………… ਸੀ ।
2. ਬਚਪਨ ਵਿੱਚ ਹੀ ਊਧਮ ਸਿੰਘ ……….. ਹੋ ਗਿਆ ।
3. ਉਸ ਦਾ ਮਕਾਨ …….. ਦਾ ਅੱਡਾ ਬਣ ਗਿਆ ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ……….. ਹੋਈ ।
5. ……….. ਤੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ।
ਉੱਤਰ :
1. ਉਧਮ ਸਿੰਘ ਦੇ ਪਿਤਾ ਦਾ ਨਾਂ ਟਹਿਲ ਸਿੰਘ ਸੀ ।
2. ਬਚਪਨ ਵਿਚ ਹੀ ਉਧਮ ਸਿੰਘ ਯਤੀਮ ਹੋ ਗਿਆ ।
3. ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਹੋਈ ।
5. ਜਨਰਲ ਡਾਇਰ ਨੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ਹ) ਵਿਆਕਰਨ

ਸਹੀ ਵਿਕਲਪ ਚੁਣੋ
(i) ਅਜ਼ਾਦੀ ਦਾ ਵਿਰੋਧੀ ਸ਼ਬਦ ਹੈ :
(ਉ) ਸੁਤੰਤਰਤਾ
(ਆ) ਗੁਲਾਮੀ
(ਈ) ਸਤਿਕਾਰ
(ਸ) ਪ੍ਰਸਿੱਧ ।
ਉੱਤਰ :
(ਆ) ਗੁਲਾਮੀ ✓

(ii) ‘ਵਿਸਾਰਨਾ’ ਦਾ ਸਮਾਨਾਰਥਕ ਸ਼ਬਦ ਚੁਣੋ ।
(ਉ) ਯਾਦ ਰੱਖਣਾ
(ਅ) ਭੁਲਾਉਣਾ
(ਈ) ਸਮਝਾਉਣਾ
(ਸ) ਸੁਧਾਰਨਾ |
ਉੱਤਰ :
(ਅ) ਭੁਲਾਉਣਾ ✓

(iii) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਪਰਤੀਕ
(ਅ) ਪਰਿਤੀਕ
(ਈ) ਪ੍ਰਤੀਕ
(ਸ) ਤਿਕ ॥
ਉੱਤਰ :
(ਈ) ਪ੍ਰਤੀਕ ✓

(iv) ‘ਚੌਕੀਦਾਰ’ ਨੂੰ ਲਿੰਗ ਬਦਲ ਕੇ ਲਿਖੋ ।
(ਉ) ਚੌਕੀਦਾਰੀ
(ਅ) ਚੌਕੀਦਾਰਨੀ
(ਇ) ਚੌਕੀਦਾਰ’
(ਸ) ਚੌਕੀਦਰਾਣੀ ।
ਉੱਤਰ :
(ਅ) ਚੌਕੀਦਾਰਨੀ ✓

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(v) ਪੜਨਾਂਵ ਸ਼ਬਦ ਚੁਣੋ
(ੳ) ਖੇਡਣਾ ।
(ਅ) ਸੁੰਦਰ
(ਇ) ਊਧਮ ਸਿੰਘ
(ਸ) ਉਹ ॥
ਉੱਤਰ :
(ਸ) ਉਹ ॥ ✓

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ । ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।

ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ । ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ । 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।

ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।

31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਕਿਸੇ ਦਸ ਦੇਸ਼-ਭਗਤਾਂ ਦੀਆਂ ਤਸਵੀਰਾਂ ਲਾਓ ।
ਉੱਤਰ :
PSEB 7th Class Punjabi Solutions Chapter 7 ਅਣਖੀਲਾ ਯੋਧਾ ਸ਼ਹੀਦ ਊਧਮ ਸਿੰਘ 1

ਪ੍ਰਸ਼ਨ 3.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦਾ ਦਿਲ-ਕੰਬਾਊ ਤੇ ਦਰਦਨਾਕ ਦ੍ਰਿਸ਼ ਆਪਣੀ ਅੱਖੀਂ ਵੇਖਿਆ ਸੀ ।

ਔਖੇ ਸ਼ਬਦਾਂ ਦੇ ਅਰਥ :

ਚੌਂਕੀਦਾਰ-ਪਹਿਰੇਦਾਰ । ਦੇਹਾਂਤ-ਮੌਤ । ਯਤੀਮਖ਼ਾਨਾਯਤੀਮਾਂ ਦੀ ਸੰਭਾਲ ਦੀ ਥਾਂ । ਸਾਕਾ-ਦੁਖਦਾਈ ਘਟਨਾ । ਇਨਕਲਾਬ-ਵੱਡੀ ਤਬਦੀਲੀ । ਕੁਰਬਾਨੀ-ਬਲੀਦਾਨ । ਫ਼ਰਜ਼-ਕਰਤੱਵ । ਸੂਰਮਾ-ਬਹਾਦਰ ।

ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Summary

ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ ਪਾਠ ਦਾ ਸਾਰ

ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ | ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।

ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ | ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ | 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।

31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

Punjab State Board PSEB 7th Class Punjabi Book Solutions Chapter 6 ਯਾਤਰਾ : ਹੇਮਕੁੰਟ ਸਾਹਿਬ Textbook Exercise Questions and Answers.

PSEB Solutions for Class 7 Punjabi Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 1.
ਹੇਮਕੁੰਟ’ ਸ਼ਬਦ ਦੇ ਅਰਥ ਦੱਸੋ । ਹੇਮਕੁੰਟ ਸਾਹਿਬ ਰਾਤ ਨੂੰ ਕੋਈ ਕਿਉਂ ਨਹੀਂ ਠਹਿਰ ਸਕਦਾ ?
ਉੱਤਰ :
ਹੇਮਕੁੰਟ’ ਸ਼ਬਦ ਦੇ ਅਰਥ ਹਨ ‘ਬਰਫ਼ ਦਾ ਸਰੋਵਰ’ । ਇਹ ਸਥਾਨ ਸਮੁੰਦਰ ਤਲ ਤੋਂ 15000 ਫੁੱਟ ਉੱਚਾ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੁੰਦੀ ਹੈ । ਇਸ ਕਰਕੇ ਰਾਤ ਨੂੰ ਇੱਥੇ ਕੋਈ ਠਹਿਰ ਨਹੀਂ ਸਕਦਾ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 2.
ਹੇਮਕੁੰਟ ਸਾਹਿਬ ਸਰਦੀਆਂ ਵਿਚ ਕਿਉਂ ਨਹੀਂ ਜਾਇਆ ਜਾ ਸਕਦਾ ?
ਉੱਤਰ :
ਹੇਮਕੁੰਟ ਸਾਹਿਬ ਸਰਦੀਆਂ ਵਿਚ ਬਹੁਤ ਬਰਫ਼ ਪੈਂਦੀ ਹੈ, । ਇਸ ਕਰਕੇ ਇੱਥੇ ਸਰਦੀਆਂ ਵਿਚ ਨਹੀਂ ਜਾਇਆ ਜਾ ਸਕਦਾ ।

ਪ੍ਰਸ਼ਨ 3.
ਸ੍ਰੀਨਗਰ ਸ਼ਹਿਰ ਦੀ ਕੀ ਮਹੱਤਤਾ ਹੈ ?
ਉੱਤਰ :
ਸ੍ਰੀਨਗਰ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ ।

ਪ੍ਰਸ਼ਨ 4.
ਜੋਸ਼ੀ ਮਠ ਦੀ ਮਹੱਤਤਾ ਬਾਰੇ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਜੋਸ਼ੀ ਮੱਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਹ ਸਥਾਨ ਸ਼ੰਕਰਾਚਾਰੀਆ ਵਲੋਂ ਸਥਾਪਿਤ ਕੀਤੇ ਚਾਰ ਮੱਠਾਂ ਵਿਚੋਂ ਇਕ ਹੈ । ਇਹ ਆਲੇ-ਦੁਆਲੇ ਪਹਾੜੀਆਂ ਵਿਚ ਘਿਰਿਆ ਸ਼ਾਨਦਾਰ ਨਜ਼ਾਰਾ ਪੇਸ਼ ਕਰਦਾ ਹੈ । ਇੱਥੇ ਕਈ ਮੰਦਰ ਹਨ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 5.
ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਵਰਣਨ ਕਰੋ ।
ਉੱਤਰ :
ਗੋਬਿੰਦਘਾਟ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ, ਜੋ ਅਲਕ ਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ । ਅਲਕ ਨੰਦਾ ਬੜੀ ਤੇਜ਼ੀ ਨਾਲ ਵਗਦੀ ਹੈ । ਨਦੀ ਦੇ ਵਹਾਓ ਦਾ ਸੰਗੀਤ ਕੰਨਾਂ ਨੂੰ ਸੁਣਦਾ ਹੈ । ਚਾਰੇ ਪਾਸੇ ਹਰਿਆਵਲ ਹੈ । ਗੋਬਿੰਦਘਾਟ ਤੋਂ ਅੱਗੇ ਗੋਬਿੰਦਧਾਮ ਤਕ 13-14 ਕਿਲੋਮੀਟਰ ਦਾ ਰਸਤਾ ਪੈਦਲ ਤੈ ਕਰਨਾ ਪੈਂਦਾ ਹੈ । ਕੁੱਝ ਲੋਕਇਹ ਸਫ਼ਰ ਘੋੜਿਆਂ ‘ਤੇ ਕਰਦੇ ਹਨ | ਰਸਤਾ ਉਬੜ-ਖਾਬੜ ਹੈ । ਸ਼ਾਮ ਨੂੰ ਯਾਤਰੀ ਗੋਬਿੰਦਧਾਮ ਪੁੱਜ ਜਾਂਦੇ ਹਨ । ਇੱਥੇ ਰਸਤੇ ਵਿਚ ਇਕ ਵੱਡਾ ਗਲੇਸ਼ੀਅਰ ਆਉਂਦਾ ਹੈ ਤੇ ਸਰਦੀਆਂ ਵਿਚ ਠੰਢ ਹੁੰਦੀ ਹੈ । ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6-7 ਕਿਲੋਮੀਟਰ ਦੀ ਦੂਰੀ ਤੇ ਹੈ । ਇਹ ਚੜ੍ਹਾਈ ਸਿੱਧੀ ਹੈ । ਰਸਤਾ ਬਹੁਤ ਕਠਿਨ ਹੈ ਪਰ ਰਸਤੇ ਦੇ ਨਜ਼ਾਰੇ ਬਹੁਤ ਸੁੰਦਰ ਹਨ । ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ । ਸੂਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ । ਰਾਹ ਵਿਚ ਦੋ ਗਲੇਸ਼ੀਅਰ ਆਉਂਦੇ ਹਨ । ਰਸਤੇ ਵਿਚ ਥਾਂ-ਥਾਂ ਤੇ ਦੁਕਾਨਾਂ ਹਨ । ਇੱਥੋਂ ਅੱਗੇ ਯਾਤਰੀ ਹੇਮਕੁੰਟ ਸਾਹਿਬ ਗੁਰਦੁਆਰੇ ਵਿਚ ਪਹੁੰਚ ਜਾਂਦੇ ਹਨ । ਇਹ ਪਹਾੜ ਦੀ ਚੋਟੀ ਇਕ ਪੱਧਰੇ ਮੈਦਾਨ ਵਿਚ ਸਥਿਤ ਹੈ, ਜਿੱਥੇ ਕਿ ਨਾਲ ਹੀ ਸਰੋਵਰ ਹੈ ।

ਪ੍ਰਸ਼ਨ 6.
ਹੇਮਕੁੰਟ ਸਾਹਿਬ ਸਥਿਤ ਗੁਰਦੁਆਰੇ ਅਤੇ ਇਸ ਦੇ ਚੌਗਿਰਦੇ ਦਾ ਵਰਣਨ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਹੇਮਕੁੰਟ ਸਾਹਿਬ ਸਥਿਤ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿਚ ਸਥਿਤ ਹੈ । ਇਸ ਦੇ ਨਾਲ ਹੀ ਇਕ ਸਰੋਵਰ ਹੈ । ਇਸ ਦੇ ਆਸੇ-ਪਾਸੇ ਸੱਤ ਪਹਾੜੀ ਚੋਟੀਆਂ ਹਨ, ਜੋ ਬਰਫ਼ ਨਾਲ ਢੱਕੀਆਂ ਹੋਈਆਂ ਹਨ । ਇਨ੍ਹਾਂ ਨੂੰ ‘ਸਪਤਸ਼ਿੰਗ’ ਕਿਹਾ ਜਾਂਦਾ ਹੈ ।

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਹੇਮਕੁੰਟ ਸਾਹਿਬ ਵਿਖੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਦੱਸੀ ਜਾਂਦੀ ਹੈ ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ।
(ਇ) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ।
ਉੱਤਰ :
(ਇ) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ । ✓

(ii) ਹੇਮਕੁੰਟ ਦਾ ਕੀ ਅਰਥ ਹੈ ?
(ਉ) ਬਰਫ਼ ਦਾ ਸਰੋਵਰ
(ਅ) ਗਰਮ ਪਾਣੀ ਦਾ ਸਰੋਵਰ
(ਇ ਠੰਢੇ ਪਾਣੀ ਦਾ ਸਰੋਵਰ
ਉੱਤਰ :
(ਉ) ਬਰਫ਼ ਦਾ ਸਰੋਵਰ ✓

(iii) ਗੁਰੂ ਨਾਨਕ ਜੀ ਸੁਮੇਰ ਪਰਬਤ ਨੂੰ ਜਾਂਦੇ ਹੋਏ ਕਿੱਥੇ ਰੁਕੇ ਸਨ ?
(ਉ ਗੋਬਿੰਦ ਘਾਟ ਵਿਖੇ
(ਅ) ਰਿਸ਼ੀਕੇਸ਼ ਵਿਖੇ
(ੲ) ਸ੍ਰੀਨਗਰ ਵਿਖੇ ।
ਉੱਤਰ :
(ੲ) ਸ੍ਰੀਨਗਰ ਵਿਖੇ । ✓

(iv) ਗੋਬਿੰਦਧਾਮ ਸਮੁੰਦਰੀ ਤਲ ਤੋਂ ਕਿੰਨੀ ਉਚਾਈ ‘ਤੇ ਹੈ ।
(ਉ) 9000 ਫੁੱਟ ‘ਤੇ
(ਅ) 10,000, ਫੁੱਟ ‘ਤੇ
(ਈ) 10,500, ਛੁੱਟ ‘ਤੇ !
ਉੱਤਰ :
(ਈ) 10,500, ਛੁੱਟ ‘ਤੇ ! ✓

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

(v) ਹੇਮਕੁੰਟ ਸਾਹਿਬ ਗੁਰਦਵਾਰਾ ਵਿਖੇ ਕਿਸ ਗੈਸ ਦੀ ਘਾਟ ਹੈ ?
(ਉ) ਨਾਈਟ੍ਰੋਜਨ ਗੈਸ
(ਅ) ਕਾਰਬਨ ਡਾਇਆਕਸਾਈਡ ਗੈਸ
(ਈ) ਆਕਸੀਜਨ ਗੈਸ ।
ਉੱਤਰ :
(ਈ) ਆਕਸੀਜਨ ਗੈਸ । ✓

(ਆਂ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਮਕੁੰਟ ਦਾ ਕੀ ਅਰਥ ਹੈ ?
ਉੱਤਰ :
‘ਹੇਮ’ ਦਾ ਅਰਥ ਹੈ “ਬਰਫ਼’ ਅਤੇ ‘ਕੁੰਟ’ ਦਾ ਅਰਥ ਹੈ ‘ਸਰੋਵਰ’ । ਇਸ ਕਰਕੇ “ਹੇਮਕੁੰਟ’ ਦਾ ਅਰਥ ਹੈ ‘ਬਰਫ਼ ਦਾ ਸਰੋਵਰ’ ।

ਪ੍ਰਸ਼ਨ 2.
ਹੇਮਕੁੰਟ ਦੇ ਸਥਾਨ ‘ਤੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਸੀ ?
ਉੱਤਰ :
ਗੁਰੂ ਗੋਬਿੰਦ ਸਿੰਘ ਜੀ ਨੇ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 3.
ਹੇਮਕੁੰਟ ਸਾਹਿਬ ਦਾ ਰਸਤਾ ਕਿਹੋ ਜਿਹਾ ਹੈ ?
ਉੱਤਰ :
ਹੇਮਕੁੰਟ ਸਾਹਿਬ ਦਾ ਰਸਤਾ ਬੜਾ ਬਿਖੜਾ, ਉਬੜ-ਖਾਬੜ ਅਤੇ ਸਿੱਧੀ ਚੜਾਈ ਵਾਲਾ ਹੈ ?

ਪ੍ਰਸ਼ਨ 4.
ਸ੍ਰੀਨਗਰ ਵਿਚ ਕਿਹੜੀ ਯੂਨੀਵਰਸਿਟੀ ਹੈ ?
ਉੱਤਰ :
ਗੜ੍ਹਵਾਲ ਯੂਨੀਵਰਸਿਟੀ ।

ਪ੍ਰਸ਼ਨ 5.
ਗੋਬਿੰਦ ਘਾਟ ਵਿਖੇ ਗੁਰਦੁਆਰਾ ਕਿਹੜੀ ਨਦੀ ਦੇ ਕੰਢੇ ‘ਤੇ ਸਥਿਤ ਹੈ ?
ਉੱਤਰ :
ਅਲਕਨੰਦਾ ਨਦੀ ਦੇ ਕੰਢੇ ।

(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਮਕੁੰਟ ਸਾਹਿਬ ਦੀ ਯਾਤਰਾ ਕਿਸ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ?
ਉੱਤਰ :
ਹੇਮਕੁੰਟ ਸਾਹਿਬ ਦੀ ਯਾਤਰਾ ਉੱਤਰ-ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ । ਇੱਥੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ । ਮੈਦਾਨੀ ਇਲਾਕਿਆਂ ਤੋਂ ਆਉਣ ਵਾਲੇ ਯਾਤਰੀ ਆਪਣਾ ਪਹਿਲਾ ਪੜਾਅ ਇੱਥੇ ਕਰ ਕੇ ਅੱਗੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਹਨ ।

ਪ੍ਰਸ਼ਨ 2.
ਹਿੰਦੂਆਂ ਦਾ ਪ੍ਰਸਿੱਧ ਤੀਰਥ-ਸਥਾਨ ਕਿਹੜਾ ਹੈ ? ਇਸ ਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ :
ਜੋਸ਼ੀ ਮੱਠ ਹਿੰਦੁਆਂ ਦਾ ਪ੍ਰਸਿੱਧ ਤੀਰਥ-ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਸ ਸਥਾਨ ਦੀ ਸਥਾਪਨਾ ਸ੍ਰੀ ਸ਼ੰਕਰਾਚਾਰੀਆਂ ਨੇ ਕੀਤੀ ਸੀ । ਇਹ ਉਨ੍ਹਾਂ ਦੇ ਸਥਾਪਿਤ ਕੀਤੇ ਚਾਰ .. ਮਠਾਂ ਵਿਚੋਂ ਇਕ ਹੈ ।

ਪ੍ਰਸ਼ਨ 3.
ਹੇਮਕੁੰਟ ਸਾਹਿਬ ਵਿਚ ਸਰਦੀਆਂ ਵਿਚ ਕਿਉਂ ਨਹੀਂ ਜਾਇਆ ਜਾ ਸਕਦਾ ?
ਉੱਤਰ :
ਹੇਮਕੁੰਟ ਸਾਹਿਬ ਸਰਦੀਆਂ ਵਿਚ ਬਹੁਤ ਬਰਫ਼ ਪੈਂਦੀ ਹੈ, । ਇਸ ਕਰਕੇ ਇੱਥੇ ਸਰਦੀਆਂ ਵਿਚ ਨਹੀਂ ਜਾਇਆ ਜਾ ਸਕਦਾ ।

ਪ੍ਰਸ਼ਨ 4.
ਸ੍ਰੀਨਗਰ ਸ਼ਹਿਰ ਦੀ ਕੀ ਮਹੱਤਤਾ ਹੈ ?
ਉੱਤਰ :
ਸ੍ਰੀਨਗਰ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 5.
ਹੇਮਕੁੰਟ ਸਾਹਿਬ ਗੁਰਦੁਆਰੇ ਦੇ ਚੁਗਿਰਦੇ ਦਾ ਵਰਣਨ ਕਰੋ ।
ਉੱਤਰ :
ਹੇਮਕੁੰਟ ਸਾਹਿਬ ਦਾ ਸੁੰਦਰ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਉੱਤੇ ਸਥਿਤ ਸਰੋਵਰ ਦੇ ਨਾਲ ਬਣਿਆ ਹੋਇਆ ਹੈ । ਇਸ ਸਥਾਨ ਦੇ ਆਸੇ-ਪਾਸੇ ਸੱਤ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ । ਬਰਫ਼ ਨਾਲ ਢੱਕੀਆਂ ਅਤੇ ਸੂਰਜ ਨਾਲ ਚਮਕਦੀਆਂ ਇਨ੍ਹਾਂ ਚੋਟੀਆਂ ਨੂੰ ‘ਸਪਤਸ਼ਿੰਗ’ ਕਿਹਾ ਜਾਂਦਾ ਹੈ । ਹੇਮਕੁੰਟ ਸਾਹਿਬ ਦਾ ਸਰੋਵਰ ਲਗਪਗ ਢਾਈ ਵਰਗਮੀਲ ਵਿਚ ਫੈਲਿਆ ਹੋਇਆ ਹੈ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ
ਸ਼ਰਧਾਲੂ, ਰਿਹਾਇਸ਼, ਪੜਾਅ, ਸਿਲਸਿਲਾ, ਉਤਸ਼ਾਹ, ਤਪੱਸਿਆ, ਤੈਅ, ਵੇਗ, ਵਹਾਅ, ਅਨਮੋਲ, ਤਾਂਘ, ਅਦੁੱਤੀ, ਉਬੜ-ਖਾਬੜ ।
ਉੱਤਰ :
1. ਸ਼ਰਧਾਲੂ (ਸ਼ਰਧਾ ਰੱਖਣ ਵਾਲੇ) – ਸ਼ਰਧਾਲੂ ਸ਼ਿਵ ਮੰਦਰ ਵਿਚ ਮੱਥੇ ਟੇਕ ਰਹੇ ਹਨ ।
2. ਰਿਹਾਇਸ਼ (ਰਹਿਣ ਦੀ ਥਾਂ) – ਹੇਮਕੁੰਟ ਦੇ ਗੁਰਦੁਆਰਿਆਂ ਵਿਚ ਰਾਤ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਨਹੀਂ ।
3. ਪੜਾਅ (ਯਾਤਰਾ ਕਰਦਿਆਂ ਰਸਤੇ ਵਿਚ ਰੁਕਣ ਤੇ ਅਰਾਮ ਕਰਨ ਦੀ ਥਾਂ) – ਹੇਮਕੁੰਟ ਦੀ ਯਾਤਰਾ ਲਈ ਮੈਦਾਨਾਂ ਵਿਚੋਂ ਜਾਣ ਵਾਲੇ ਯਾਤਰੀ ਪਹਿਲਾ ਪੜਾਅ ਰਿਸ਼ੀਕੇਸ਼ ਵਿਚ ਕਰਦੇ ਹਨ ।
4. ਸਿਲਸਿਲਾ (ਲੜੀ) – ਕੁੱਲੂ ਤੋਂ ਰੋਹਤਾਂਗ ਤਕ ਦੇ ਰਸਤੇ ਵਿਚ ਉੱਚੀਆਂ ਪਹਾੜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ ।
5. ਉਤਸ਼ਾਹ (ਜੋਸ਼, ਕੁੱਝ ਕਰਨ ਦੀ ਇੱਛਾ) – ਲੰਮੀ ਬਿਮਾਰੀ ਨੇ ਉਸ ਦੇ ਮਨ ਵਿਚੋਂ ਕੋਈ ਨਵਾਂ ਕੰਮ ਆਰੰਭ ਕਰਨ ਦਾ ਉਤਸ਼ਾਹ ਹੀ ਮਾਰ ਦਿੱਤਾ ਹੈ ।
6. ਤਪੱਸਿਆ (ਕਠਿਨ ਭਗਤੀ, ਸਾਧਨਾ) – ਗੁਰੁ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿਚ ਹੇਮਕੁੰਟ ਪਰਬਤ ਵਿਖੇ ਕਠਿਨ ਤਪੱਸਿਆ ਕੀਤੀ ?
7. ਤੈਅ (ਮਿੱਥਿਆ) – ਅਸੀਂ ਆਪਣੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਟਿਕਾਣੇ ਉੱਤੇ ਪਹੁੰਚ ਗਏ ।
8. ਵੇਗ/ਵਹਾਅ (ਰੋਕੂ) – ਪਹਾੜੀ ਨਦੀ ਦੇ ਪਾਣੀ ਦਾ ਵੇਗ/ਵਹਾਅ ਬਹੁਤ ਤੇਜ਼ ਹੁੰਦਾ ਹੈ ।
9. ਅਨਮੋਲ (ਜਿਸ ਦਾ ਮੁੱਲ ਨਾ ਪਾਇਆ ਜਾ ਸਕੇ) – ਮਨੁੱਖਾ ਜਨਮ ਅਨਮੋਲ ਹੈ, ਇਸ ਦੀ ਵਰਤੋਂ ਨੇਕ ਕੰਮਾਂ ਲਈ ਕਰਨੀ ਚਾਹੀਦੀ ਹੈ ।
10. ਤਾਂਘ (ਤੀਬਰਤਾ ਭਰੀ ਇੱਛਾ) – ਮੇਰੇ ਮਨ ਵਿਚ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਹੈ । ਦੇਖੋ, ਕਦੋਂ ਪੂਰੀ ਹੁੰਦੀ ਹੈ ।
11. ਅਦੁੱਤੀ (ਲਾਸਾਨੀ) – ਗੁਰੂ ਅਰਜਨ ਦੇਵ ਜੀ ਅਦੁੱਤੀ ਕਾਵਿ-ਪ੍ਰਤਿਭਾ ਦੇ ਮਾਲਕ ਸਨ ।
12. ਊਬੜ-ਖਾਬੜ (ਉੱਚਾ-ਨੀਵਾਂ) – ਇਸ ਪਿੰਡ ਦਾ ਰਾਹ ਪੱਧਰਾ ਨਹੀਂ, ਸਗੋਂ ਊਬੜਖਾਬੜ ਹੈ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋਤੀਰਥ-ਸਥਾਨ, ਬਰਫ਼, ਯਾਤਰਾ, ਸਿੱਧ, ਆਕਸੀਜਨ
1. ਇਹ ਭਾਰਤ ਦਾ ਪ੍ਰਸਿੱਧ ………….. ਹੈ ?
2. ਸਰਦੀਆਂ ਵਿੱਚ ………… ਜੰਮੀ ਰਹਿੰਦੀ ਹੈ ।
3. ਹੇਮਕੁੰਟ ਦੀ ………… ਬਹੁਤ ਕਠਿਨ ਹੈ ।
4. ਜੋਸ਼ੀ ਮਠ ਹਿੰਦੁਆਂ ਦਾ ………… ਤੀਰਥ-ਸਥਾਨ ਹੈ ।
5. ਇੱਥੇ ……….. ਦੀ ਘਾਟ ਹੈ ।
ਉੱਤਰ :
1. ਇਹ ਭਾਰਤ ਦਾ ਪ੍ਰਸਿੱਧ ਤੀਰਥ-ਸਥਾਨ ਹੈ ।
2. ਸਰਦੀਆਂ ਵਿੱਚ ਬਰਫ਼ ਜੰਮੀ ਰਹਿੰਦੀ ਹੈ ।
3. ਹੇਮਕੁੰਟ ਦੀ ਯਾਤਰਾ ਬਹੁਤ ਕਠਿਨ ਹੈ ।
4. ਜੋਸ਼ੀ ਮਠੇ ਹਿੰਦੁਆਂ ਦਾ ਪ੍ਰਸਿੱਧ ਤੀਰਥ-ਸਥਾਨ ਹੈ ।
5. ਇੱਥੇ ਆਕਸੀਜਨ ਦੀ ਘਾਟ ਹੈ ।

ਪ੍ਰਸ਼ਨ 3.
ਸਮਾਸੀ ਸ਼ਬਦ ਕੀ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਦੋ ਜਾਂ ਦੋ ਤੋਂ ਵੱਧ ਸੁਤੰਤਰ ਸ਼ਬਦਾਂ ਨੂੰ ਜੋੜ ਕੇ ਬਣਾਏ ਇਕ ਸ਼ਬਦ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ , ਜਿਵੇਂ-
ਲਗ-ਪਗ, ਅੱਜ-ਕਲ੍ਹ, ਆਲਾ-ਦੁਆਲਾ, ਤੀਰਥ-ਸਥਾਨ, ਚਾਰ-ਚੁਫ਼ੇਰਾ, ਊਬੜ-ਖਾਬੜ, ਚਹਿਲ-ਪਹਿਲ, ਆਸੇ-ਪਾਸੇ, ਦੁਖ-ਦਰਦ ਆਦਿ ।

ਪ੍ਰਸ਼ਨ 4.
ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਦਸ ਸਮਾਸੀ ਸ਼ਬਦ ਚੁਣ ਕੇ ਲਿਖੋ !
ਉੱਤਰ :
ਭਾਈ-ਭਾਈ, ਵੱਖ-ਵੱਖ, ਖੁੱਲ੍ਹੇ-ਡੁੱਲ੍ਹੇ, ਵਣ-ਮਹਾਂਉਤਸਵ, ਵਾਯੂ-ਮੰਡਲ, ਜੜ੍ਹੀਆਂਬੂਟੀਆਂ, ਰੰਗ-ਬਰੰਗ, ਅੱਜ-ਕਲ੍ਹ, ਜਨ-ਸੰਖਿਆ, ਮੈਦਾਨੇ-ਜੰਗ, ਦੋ-ਚਾਰ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਬਫ਼, ਦ੍ਰਿਸ਼, ਯਾਤਰਾ, ਪਰਬਤ, ਉੱਚਾ, ਪੁੱਜਣਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬਰਫ਼ – बर्फ – Ice
ਦਿਸ਼ – ਫੁਝਾ -Scene
ਯਾਤਰਾ – यात्रा – Travel
ਪਰਬਤ – पर्वत – Mountain
ਉੱਚਾ – ऊँचा – High
ਪੁੱਜਣਾ – पहुँचना · Arrive

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ-
ਸੋਹਣਾ, ਸਵੇਰ, ਦਿਨ, ਤਾਜ਼ਾ, ਉੱਚਾ, ਚੜ੍ਹਨਾ ।
ਉੱਤਰ :
ਸੋਹਣਾ : ਕੁਸੋਹਣਾ
ਸਵੇਰ : ਸ਼ਾਮ
ਦਿਨ : ਰਾਤ
ਤਾਜ਼ਾ : ਬੇਹਾ
ਉੱਚਾ : ਨੀਵਾਂ
ਚਨਾ : ਉਤਰਨਾ ।

ਪ੍ਰਸ਼ਨ 7.
ਹੇਠਾਂ ਦੇਵਨਾਗਰੀ ਲਿਪੀ ਵਿਚ ਲਿਖੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ ।
श्रद्धालु, पर्वत, तपस्या, बर्फ, मात्रा, दर्शन, दृश्य, ऊँचा, यात्रा, स्थित, तीर्थ, पड़ाव, दर्द, ऋषिकेश ।
ਉੱਤਰ :
श्रद्धालु – ਸ਼ਰਧਾਲੂ
पर्वत – ਪਰਬਤ
तपस्या – ਤਪੱਸਿਆ
बर्फ – ਬਰਫ਼
मात्रा – ਮਾਤਰਾ
दर्शन – ਦਰਸ਼ਨ
दृश्य – ਦਿਸ਼
ऊँचा – ਉੱਰਾ
यात्रा – ਯਾਤਰਾ
स्थित – ਸਥਿਤ
तीर्थ – ਤੀਰਥ
पड़ाव – ਪੜਾਅ
दर्द – ਦਰਦ
ऋषिकेश – ਰਿਸ਼ੀਕੇਸ਼

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 8.
ਹੇਠਾਂ ਲਿਖੇ ਹਿੰਦੀ ਦੇ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ-
किनारा, अद्भुत, समान, फिसल, पहुंचा, इर्द-गिर्द, तमन्ना,इच्छा ।
ਉੱਤਰ :
किनारा – ਕੰਢਾ
अद्भुत – ਅਦੁੱਤੀ
समान – ਵਾਂਗ
फिसल – ਤਿਲਕਣ
पहुंचा – ਪੁੱਜਾ
इर्द-गिर्द – ਗਾਰ ਰੁਫੇਗ
तमन्ना – ਲੋਗ
इच्छा – ਤਾਂਘ

ਔਖੇ ਸ਼ਬਦਾਂ ਦੇ ਅਰਥ :

ਤਪੱਸਿਆ-ਕਠਿਨ ਭਗਤੀ । ਤਪ-ਕਠਿਨ ਭਗਤੀ । ਪਾਂਡਵਪਾਂਡੂ ਪੁੱਤਰ ਪੰਜ ਭਰਾ-ਯੁਧਿਸ਼ਟਰ, ਅਰਜੁਨ, ਭੀਮ, ਨਕੁਲ ਤੇ ਸਹਿਦੇਵ । ਬਖਾਨੋ-ਦੱਸਦਾ ਹਾਂ । ਤਪ ਸਾਧਤ-ਤਪੱਸਿਆ ਕਰ ਕੇ । ਮੋਹਿ-ਮੈਂ । ਸਪਤਸ਼ਿੰਗ-ਸੱਤ ਚੋਟੀਆਂ । ਪੰਡੂ ਰਾਜ-ਪੰਜ ਪਾਂਡਵ ਭਰਾ । ਜੋਗ ਕਮਾਵਾ-ਭਗਤੀ ਕੀਤੀ । ਕਾਲ-ਕਾਲੀ ਦੇਵੀ । ਐੱਮ. ਬੀ. ਡੀ. ਪੰਜਾਬੀ ਗਾਈਡ (ਦੂਜੀ ਭਾਸ਼ਾ) ਆਰਾਧੀ-ਸਿਮਰੀ । ਤੈਅ ਕੀਤਾ-ਪੂਰਾ ਕੀਤਾ । ਬਿਖੜਾ-ਔਖਾ । ਚਿੰਤਾਵਾਂ-ਫ਼ਿਕਰ । ਅਨਮੋਲ-ਬਹੁਮੁੱਲੀ । ਗਲੇਸ਼ੀਅਰ-ਬਰਫ਼ ਦਾ ਤੋਦਾ ।ਊਬੜਖਾਬੜ-ਉੱਚਾ-ਨੀਵਾਂ । ਚਹਿਲਪਹਿਲ-ਰੌਣਕ । ਸੁਹਾਣੇ-ਸੋਹਣੇ ।

ਯਾਤਰਾ : ਹੇਮਕੁੰਟ ਸਾਹਿਬ Summary

ਯਾਤਰਾ : ਹੇਮਕੁੰਟ ਸਾਹਿਬ ਪਾਠ ਦਾ ਸਾਰ

ਸ੍ਰੀ ਹੇਮਕੁੰਟ ਸਾਹਿਬ ਭਾਰਤ ਦੇ ਪ੍ਰਸਿੱਧ ਤੀਰਥ-ਸਥਾਨਾਂ ਵਿਚੋਂ ਇਕ ਹੈ । ਦੱਸਿਆ ਜਾਂਦਾ ਹੈ ਕਿ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿਚ ਤਪੱਸਿਆ ਕੀਤੀ ਸੀ ਤੇ ਪਾਂਡਵਾਂ ਨੇ ਵੀ ਇਸ ਸਥਾਨ ‘ਤੇ ਤਪ ਕੀਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਬਾਣੀ ਵਿਚ ਇਸ ਸਥਾਨ ਸੰਬੰਧੀ ਚਰਚਾ ਕੀਤੀ ਗਈ ਹੈ ।

ਹੇਮ ਦਾ ਅਰਥ ਹੈ, ‘ਬਰਫ਼’ ਅਤੇ ਕੁੰਟ ਦਾ ਅਰਥ ਹੈ, “ਸਰੋਵਰ’ । ਇਹ ਸਥਾਨ ਸਮੁੰਦਰੀ ਤਟ ਤੋਂ 15000 ਫੁੱਟ ਉੱਚਾ ਹੈ ਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ । ਇੱਥੇ ਸਥਿਤ ‘ਸਰੋਵਰ’ ਵਿਚ ਪਾਣੀ ਦੇ ਨਾਲ-ਨਾਲ ਬਰਫ਼ ਵੀ ਤਰਦੀ ਦਿਖਾਈ ਦਿੰਦੀ ਹੈ । ਇਸ ਕਰਕੇ ਇਸ ਨੂੰ “ਹੇਮਕੁੰਟ’ ਜਾਂ ‘ਬਰਫ਼ ਦਾ ਸਰੋਵਰ’ ਕਿਹਾ ਜਾਂਦਾ ਹੈ ।

ਅੱਜ-ਕਲ੍ਹ ਇਸ ਸਥਾਨ ਤੇ ਬੜਾ ਸੋਹਣਾ ਗੁਰਦੁਆਰਾ ਸੁਸ਼ੋਭਿਤ ਹੈ । ਹੇਮਕੁੰਟ ਤਕ ਦੀ ਯਾਤਰਾ ਬਹੁਤ ਕਠਿਨ ਹੈ । ਬਹੁਤ ਸਾਰਾ ਰਸਤਾ ਅਜਿਹਾ ਹੈ, ਜੋ ਪਹਾੜੀਆਂ ਵਿਚੋਂ ਕੇਵਲ ਪੈਦਲ ਜਾਂ ਘੋੜਿਆਂ ‘ਤੇ ਤੈ ਕੀਤਾ ਜਾਂਦਾ ਹੈ । ਇਹ ਯਾਤਰਾ ਕੇਵਲ ਗਰਮੀਆਂ ਵਿਚ ਹੀ ਕੀਤੀ ਜਾ ਸਕਦੀ ਹੈ । ਸਰਦੀਆਂ ਵਿਚ ਇੱਥੇ ਬਰਫ਼ ਬਹੁਤ ਪੈਂਦੀ ਹੈ । ਜੂਨ ਤੋਂ ਅਕਤੂਬਰ ਤਕ ਜਦੋਂ ਬਰਫ਼ ਪਿਘਲਦੀ ਹੈ, ਤਾਂ ਹੀ ਯਾਤਰਾ ਸੰਭਵ ਹੁੰਦੀ ਹੈ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਹੇਮਕੁੰਟ ਸਾਹਿਬ ਜਾਣ ਲਈ ਯਾਤਰਾ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ । ਰਿਸ਼ੀਕੇਸ਼ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ । ਲਗਪਗ ਸਾਰੇ ਹੀ ਯਾਤਰੀ , ਆਪਣਾ ਪਹਿਲਾ ਪੜਾਅ ਇੱਥੇ ਹੀ ਕਰਦੇ ਹਨ । ਇੱਥੋਂ ਆਮ ਤੌਰ ‘ਤੇ ਯਾਤਰੀ ਆਪਣੀ ਯਾਤਰਾ ਸਵੇਰੇ ਸ਼ੁਰੂ ਕਰ ਦਿੰਦੇ ਹਨ । ਇਸ ਤੋਂ ਅੱਗੇ ਸਾਰਾ ਰਸਤਾ ਪਹਾੜੀ ਹੈ । ਰਿਸ਼ੀਕੇਸ਼ ਤੋਂ ਅੰਗਲਾ ਪੜਾਅ ਸ੍ਰੀਨਗਰ ਹੁੰਦਾ ਹੈ । ਇੱਥੋਂ ਸੀਨਗਰ ਤਕ 108 ਕਿਲੋਮੀਟਰ ਦਾ ਸਫ਼ਰ ਬੜਾ ਕਠਿਨ ਹੈ । ਇਕ ਪਾਸੇ ਡੂੰਘੀਆਂ ਖੱਡਾਂ ਹਨ ਅਤੇ ਕਿਤੇ-ਕਿਤੇ ਨਾਲ-ਨਾਲ ਨਦੀ ਵਗਦੀ ਦਿਸਦੀ ਹੈ ।

ਸ਼ਾਮ ਨੂੰ ਯਾਤਰੀ ਸ੍ਰੀਨਗਰ ਪਹੁੰਚ ਜਾਂਦੇ ਹਨ । ਇਹ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਸ੍ਰੀ ਗੁਰੁ ਨਾਨਕ ਦੇਵ ਜੀ ਇੱਥੇ ਠਹਿਰੇ ਸਨ । ਇਸ ਸਥਾਨ ਉੱਤੇ ਰਿਹਾਇਸ਼ ਦਾ ਪ੍ਰਬੰਧ ਮੁੱਖ ਤੌਰ ਤੇ ਗੁਰਦੁਆਰਾ ਸਾਹਿਬ ਵਿਚ ਹੁੰਦਾ ਹੈ । ਉਂਝ ਅਨੇਕਾਂ ਸਰਾਵਾਂ ਤੇ ਹੋਟਲ ਵੀ ਮੌਜੂਦ ਹਨ। । ਨਗਰ ਰਾਤ ਰਹਿ ਕੇ ਅਗਲੇ ਦਿਨ ਸਵੇਰੇ ਗੋਬਿੰਦਘਾਟ ਲਈ ਯਾਤਰਾ ਆਰੰਭ ਹੁੰਦੀ ਹੈ । ਆਲੇ-ਦੁਆਲੇ ਪਹਾੜਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਹੈ । ਹੇਠਾਂ ਡੂੰਘੀਆਂ ਖੱਡਾਂ ਵਿਚ ਨਦੀ ਦਾ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ ਹੁੰਦਾ ਹੈ ।

ਗੋਬਿੰਦਘਾਟ ਤੋਂ 22 ਕਿਲੋਮੀਟਰ ਉਰੇ ਪ੍ਰਸਿੱਧ ਸਥਾਨ ਜੋਸ਼ੀ ਮੱਠ ਆਉਂਦਾ ਹੈ, ਜੋ ਕਿ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਹ ਸਥਾਨ ਸ੍ਰੀ ਸ਼ੰਕਰਚਾਰੀਆ ਵਲੋਂ ਸਥਾਪਿਤ ਕੀਤੇ ਚਾਰ ਮਠਾਂ ਵਿਚੋਂ ਇਕ ਹੈ । ਜੋਸ਼ੀ ਮਠ ਤੋਂ ਅੱਗੇ ਗੋਬਿੰਦਘਾਟ ਆਉਂਦਾ ਹੈ, ਜਿੱਥੇ ਬੜਾ ਵੱਡਾ ਗੁਰਦੁਆਰਾ ਹੈ, ਜੋ ਕਿ ਅਲਕ ਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ । ਇੱਥੇ ਅਲਕ ਨੰਦਾ ਨਦੀ ਦੇ ਵਹਾਓ ਦਾ ਸੰਗੀਤ ਕੰਨਾਂ ਨੂੰ ਸੁਣਾਈ ਦਿੰਦਾ ਹੈ । ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ । ਹੇਮਕੁੰਟ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੁਰਦੁਆਰੇ ਵਿਚ ਰਿਹਾਇਸ਼ ਤੇ ਲੰਗਰ ਦਾ ਵਧੀਆ ਪ੍ਰਬੰਧ ਹੈ ।

ਇੱਥੋਂ ਅੱਗੇ ਯਾਤਰਾ ਅਗਲੇ ਦਿਨ ਸਵੇਰੇ ਆਰੰਭ ਕੀਤੀ ਜਾਂਦੀ ਹੈ । ਯਾਤਰੀ ਗੋਬਿੰਦਘਾਟ ਤੋਂ ਗੋਬਿੰਦਧਾਮ ਤਕ ਦਾ 13-14 ਕਿਲੋਮੀਟਰ ਦਾ ਰਸਤਾ ਪੈਦਲ ਤੈ ਕਰਦੇ ਹਨ । ਕੁੱਝ ਲੋਕ ਇਹ ਸਫਰ ਘੋੜਿਆਂ ‘ਤੇ ਵੀ ਕਰਦੇ ਹਨ । ਸਾਰਾ ਰਸਤਾ ਚੜ੍ਹਾਈ ਵਾਲਾ ਹੈ । ਪਰ ਮਨ ਵਿਚ ਉਤਸ਼ਾਹ ਕਾਇਮ ਰਹਿੰਦਾ ਹੈ ।

ਰਸਤੇ ਵਿਚ ਇਕ ਬਹੁਤ ਵੱਡਾ ਗਲੇਸ਼ੀਅਰ ਆਉਂਦਾ ਹੈ । ਸ਼ਾਮ ਨੂੰ ਯਾਤਰੀ ਥੱਕੇ ਹੋਏ ਪਰ ਖ਼ੁਸ਼ੀ ਭਰੇ ਮਨ ਨਾਲ ਗੋਬਿੰਦਧਾਮ ਪੁੱਜ ਜਾਂਦੇ ਹਨ । ਇਹ ਸਥਾਨ ਸਮੁੰਦਰੀ ਤਲ ਤੋਂ 10500 ਫੁੱਟ ਉੱਚਾ ਹੈ । ਇੱਥੇ ਵੀ ਇਕ ਬਹੁਤ ਵੱਡਾ ਗੁਰਦੁਆਰਾ ਹੈ, ਜਿੱਥੇ ਯਾਤਰੀਆਂ ਲਈ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਹੈ । ਅਗਲੇ ਦਿਨ ਸਵੇਰੇ ਹੀ ਹੇਮਕੁੰਟ ਲਈ ਯਾਤਰਾ ਆਰੰਭ ਹੁੰਦੀ ਹੈ । ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6-7 ਕਿਲੋਮੀਟਰ ਦੀ ਵਿੱਥ ਉੱਤੇ ਹੈ । ਪਰ ਇਹ ਚੜਾਈ ਲਗ-ਪਗ ਸਿੱਧੀ ਹੈ । ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ । ਸੁਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ ।

ਰਾਹ ਵਿਚ ਦੋ ਗਲੇਸ਼ੀਅਰ ਆਉਂਦੇ ਹਨ, ਜਿਨ੍ਹਾਂ ਨੂੰ ਪਾਰ ਕਰਦਿਆਂ ਹੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ । ਅਖ਼ੀਰ ਯਾਤਰੀ ਹੇਮਕੁੰਟ ਸਾਹਿਬ ਪੁੱਜ ਜਾਂਦੇ ਹਨ । ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿਚ ਸਰੋਵਰ ਅਤੇ ਨਾਲ ਹੀ ਇਕ ਸੁੰਦਰ ਗੁਰਦੁਆਰਾ ਅਦੁੱਤੀ ਨਜ਼ਾਰਾ ਪੇਸ਼ ਕਰਦਾ ਹੈ । ਇਸ ਸਥਾਨ ਦੇ ਆਲੇ-ਦੁਆਲੇ ਸੱਤ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨੂੰ ਸਪਤਸ਼ਿੰਗ’ ਕਿਹਾ ਜਾਂਦਾ ਹੈ । ਸਾਰੇ ਯਾਤਰੀ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ । ਆਕਸੀਜਨ ਘੱਟ ਹੋਣ ਕਾਰਨ ਸੇਵਾਦਾਰ ਇੱਥੇ ਯਾਤਰੀਆਂ ਨੂੰ ਰਾਤ ਠਹਿਰਨ ਦੀ ਇਜਾਜ਼ਤ ਨਹੀਂ ਦਿੰਦੇ। । ਯਾਤਰੀ ਆਪਣੇ ਮਨ ਵਿਚ ਇਨ੍ਹਾਂ ਨਜ਼ਾਰਿਆਂ ਨੂੰ ਵਧਾਉਂਦੇ ਹੋਏ ਵਾਪਸ ਮੁੜ ਪੈਂਦੇ ਹਨ । ਹੁਣ ਰਸਤਾ ਉਤਰਾਈ ਵਾਲਾ ਹੁੰਦਾ ਹੈ ਤੇ ਤਿਲ੍ਹਕਣ ਦੇ ਡਰੋਂ ਸਾਵਧਾਨੀ ਰੱਖਦਿਆਂ ਯਾਤਰਾ ਕਰਨੀ ਪੈਂਦੀ ਹੈ । ਸ਼ਾਮ ਤਕ ਯਾਤਰੀ ਵਾਪਸ ਗੋਬਿੰਦਧਾਮ ਪੁੱਜ ਜਾਂਦੇ ਹਨ । ਫਿਰ ਉਹ ਗੋਬਿੰਦਧਾਮ ਤੋਂ ਗੋਬਿੰਦਘਾਟ ਹੁੰਦੇ ਹੋਏ ਆਪਣੇ-ਆਪਣੇ ਘਰਾਂ ਨੂੰ ਚੱਲ ਪੈਂਦੇ ਹਨ ।

PSEB 7th Class Punjabi Solutions Chapter 5 ਕਾਬਲੀਵਾਲਾ

Punjab State Board PSEB 7th Class Punjabi Book Solutions Chapter 5 ਕਾਬਲੀਵਾਲਾ Textbook Exercise Questions and Answers.

PSEB Solutions for Class 7 Punjabi Chapter 5 ਕਾਬਲੀਵਾਲਾ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ : ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਮਿੰਨੀ ਦੀ ਉਮਰ ਕਿੰਨੀਂ ਹੈ ?
(ਉ) ਸੱਤ ਸਾਲ
(ਅ) ਪੰਜ ਸਾਲ
(ਇ) ਨੌਂ ਸਾਲ ।
ਉੱਤਰ :
(ਅ) ਪੰਜ ਸਾਲ ✓

(ii) ਰਹਿਮਤ ਨੇ ਮੋਢਿਆਂ ‘ਤੇ ਕੀ ਲਟਕਾਇਆ ਹੋਇਆ ਸੀ ?
(ਉ) ਅੰਗੁਰਾਂ ਦੀ ਟੋਕਰੀ
(ਅ) ਕੱਪੜੇ
(ਈ) ਮੇਵਿਆਂ ਦੀ ਬੋਰੀ ।
ਉੱਤਰ :
(ਈ) ਮੇਵਿਆਂ ਦੀ ਬੋਰੀ । ✓

PSEB 7th Class Punjabi Solutions Chapter 5 ਕਾਬਲੀਵਾਲਾ

(iii) ਕਾਬਲੀਵਾਲੇ ਨੂੰ ਆਪਣੇ ਦੇਸ਼ ਜਾਂਣ ਤੋਂ ਪਹਿਲਾਂ ਘਰ-ਘਰ ਕਿਉਂ ਜਾਣਾ ਪੈਂਦਾ ਸੀ ?
(ੳ) ਪੈਸੇ ਉਗਰਾਹੁਣ ਲਈ
(ਅ) ਲੋਕਾਂ ਨੂੰ ਮਿਲਣ ਲਈ
(ਇ) ਸੁਗਾਤਾਂ ਦੇਣ ਲਈ ।
ਉੱਤਰ :
(ੳ) ਪੈਸੇ ਉਗਰਾਹੁਣ ਲਈ ✓

(iv) ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ ?
(ਉ) ਸੌਂ ਰਿਹਾ ਸੀ
(ਅ) ਹਿਸਾਬ ਲਿਖ ਰਿਹਾ ਸੀ
(ਇ) ਪੜ੍ਹ ਰਿਹਾ ਸੀ ।
ਉੱਤਰ :
(ਅ) ਹਿਸਾਬ ਲਿਖ ਰਿਹਾ ਸੀ ✓

(v) ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ ?
(ੳ) ਮਿੰਨੀ ਦੀ ਯਾਦ ਵਿੱਚ
(ਅ) ਆਪਣੀ ਬੱਚੀ ਦੀ ਯਾਦ ਵਿੱਚ
(ਇ) ਪਤਨੀ ਦੀ ਯਾਦ ਵਿੱਚ ।
ਉੱਤਰ :
(ਅ) ਆਪਣੀ ਬੱਚੀ ਦੀ ਯਾਦ ਵਿੱਚ ✓

(ਆ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਬਲੀਵਾਲੇ ਦਾ ਨਾਂ ਕੀ ਸੀ ?
ਉੱਤਰ :
ਰਹਿਮਤ ।

ਪ੍ਰਸ਼ਨ 2.
ਮਿੰਨੀ ਦੇ ਮਨ ਵਿਚ ਕਿਹੜੀ ਗੱਲ ਘਰ ਕਰ ਗਈ ਸੀ ?
ਉੱਤਰ :
ਕਾਬਲੀਵਾਲਾ ਬੱਚੇ ਚੁੱਕਣ ਵਾਲਾ ਹੈ । ਜੇਕਰ ਉਸਦੀ ਬੋਰੀ ਖੋਲ੍ਹੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਸਕਦੇ ਹਨ ।

ਪ੍ਰਸ਼ਨ 3.
ਮਿੰਨੀ ਦੀ ਮਾਂ ਉਸਨੂੰ ਕਿਉਂ ਡਾਂਟ ਰਹੀ ਸੀ ?
ਉੱਤਰ :
ਕਿਉਂਕਿ ਉਹ ਸਮਝ ਰਹੀ ਸੀ ਕਿ ਉਸਨੇ ਕਾਬਲੀਵਾਲੇ ਤੋਂ ਅਠਿਆਨੀ ਲਈ ਹੈ ।

ਪ੍ਰਸ਼ਨ 4.
ਕਾਗ਼ਜ਼ ਦੇ ਟੁਕੜੇ ਉੱਤੇ ਕਿਹੋ ਜਿਹੀ ਛਾਪ ਸੀ ?
ਉੱਤਰ :
ਨਿੱਕੇ ਨਿੱਕੇ ਦੋ ਹੱਥਾਂ ਦੀ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 5.
ਰਹਿਮਤ ਭੁੱਜੇ ਕਿਉਂ ਬੈਠ ਗਿਆ ?
ਉੱਤਰ :
ਕਿਉਂਕਿ ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਇਹ ਸੋਚ ਕੇ ਘਬਰਾ ਗਿਆ ਕਿ ਉਸਦੀ ਨਿੱਕੀ ਜਿਹੀ ਧੀ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਬੀਤੇ ਅੱਠਾਂ ਸਾਲਾਂ ਵਿਚ ਉਸ ਨਾਲ ਕੀ ਬੀਤੀ ਹੋਵੇਗੀ ।

(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਕਿਉਂ ਡਰਦੀ ਸੀ ?
ਉੱਤਰ :
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਇਸ ਕਰਕੇ ਡਰਦੀ ਸੀ, ਕਿਉਂਕਿ ਉਹ ਉਸ ਨੂੰ ਬੱਚੇ ਚੁੱਕਣ ਵਾਲਾ ਸਮਝਦੀ ਸੀ । ਉਸਦਾ ਖ਼ਿਆਲ ਸੀ ਕਿ ਜੇਕਰ ਉਸਦੀ ਬੋਰੀ ਖੋਲ੍ਹ ਕੇ ਦੇਖੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਆਉਣਗੇ ।

ਪ੍ਰਸ਼ਨ 2.
ਕਾਬਲੀਵਾਲਾ ਕੀ ਕੰਮ ਕਰਦਾ ਸੀ ?
ਉੱਤਰ :
ਕਾਬਲੀਵਾਲਾ ਹਰ ਸਾਲ ਸਰਦੀਆਂ ਵਿਚ ਆਪਣੇ ਦੇਸ਼ ਤੋਂ ਆ ਕੇ ਕਲਕੱਤੇ ਦੀਆਂ ਗਲੀਆਂ ਵਿਚ ਸੁੱਕੇ ਮੇਵੇ, ਬਦਾਮ, ਕਿਸ਼ਮਿਸ਼, ਅੰਗੂਰ ਤੇ ਚਾਦਰਾਂ ਆਦਿ ਵੇਚਣ ਦਾ ਕੰਮ ਕਰਦਾ ਸੀ ।

ਪ੍ਰਸ਼ਨ 3.
ਕਾਬਲੀਵਾਲਾ ਮਿੰਨੀ ਨੂੰ ਕਿਉਂ ਮਿਲਣ ਆਉਂਦਾ ਸੀ ?
ਉੱਤਰ :
ਕਾਬਲੀਵਾਲਾ ਮਿੰਨੀ ਨੂੰ ਇਸ ਕਰਕੇ ਮਿਲਣ ਆਉਂਦਾ ਸੀ, ਕਿਉਂਕਿ ਉਸ ਵਰਗੀ ਹੀ ਉਸਦੀ ਆਪਣੀ ਧੀ ਸੀ । ਉਹ ਉਸ ਨੂੰ ਯਾਦ ਕਰ ਕੇ ਮਿੰਨੀ ਲਈ ਥੋੜ੍ਹਾ ਜਿੰਨਾ ਮੇਵਾ ਲਿਆਉਂਦਾ ਸੀ ਤੇ ਉਸ ਨਾਲ ਹੱਸ-ਖੇਡ ਲੈਂਦਾ ਸੀ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 4.
ਵਿਆਹ ਵਾਲੀ ਪੁਸ਼ਾਕ ਵਿਚ ਮਿੰਨੀ ਨੂੰ ਦੇਖ ਕੇ ਰਹਿਮਤ ਨੇ ਕੀ ਮਹਿਸੂਸ ਕੀਤਾ ?
ਉੱਤਰ :
ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਜਿਸ ਮਿੰਨੀ ਵਰਗੀ ਨਿੱਕੀ ਧੀ ਨੂੰ ਅੱਠ ਸਾਲ ਪਹਿਲਾਂ ਘਰ ਛੱਡ ਕੇ ਆਇਆ ਸੀ, ਉਹ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਇੰਨੇ ਲੰਮੇ ਸਮੇਂ ਵਿਚ ਉਸਦੇ ਸਿਰ ਕੀ ਬੀਤੀ ਹੋਵੇਗੀ ।

ਪ੍ਰਸ਼ਨ 5.
ਪੈਸੇ ਦੇ ਕੇ ਲੇਖਕ ਨੇ ਕਾਬਲੀਵਾਲੇ ਨੂੰ ਕੀ ਕਿਹਾ ?
ਉੱਤਰ :
ਲੇਖਕ ਨੇ ਕਾਬਲੀਵਾਲੇ ਨੂੰ ਪੈਸੇ ਦੇ ਕੇ ਕਿਹਾ ਕਿ ਹੁਣ ਆਪਣੇ ਦੇਸ਼ ਜਾਵੇ ਤੇ ਆਪਣੀ ਬੱਚੀ ਨੂੰ ਮਿਲੇ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਅਚਾਨਕ, ਧੀਮੀ, ਹੌਲੀ-ਹੌਲੀ, ਝਿਜਕ, ਪੁਸ਼ਾਕ, ਚਿਹਰਾ ।
ਉੱਤਰ :
1. ਅਚਾਨਕ (ਬਿਨਾਂ ਅਗਾਊਂ ਸੂਚਨਾ ਤੋਂ, ਇਕਦਮ) – ਜੰਗਲ ਵਿਚ ਮੇਰਾ ਧਿਆਨ ਅਚਾਨਕ ਹੀ ਝਾੜੀ ਵਿਚ ਬੈਠੇ ਸ਼ੇਰ ਉੱਤੇ ਪੈ ਗਿਆ ।
2. ਧੀਮੀ (ਹੌਲੀ) – ਲਾਊਡ ਸਪੀਕਰ ਦੀ ਅਵਾਜ਼ ਜ਼ਰਾ ਧੀਮੀ ਕਰ ਦਿਓ ।
3. ਹੌਲੀ-ਹੌਲੀ ਧੀਮੀ, ਘੱਟ ਚਾਲ ਨਾਲ)-ਅਸੀਂ ਹੌਲੀ-ਹੌਲੀ ਤੁਰਦੇ ਅੰਤ ਆਪਣੀ ਮੰਜ਼ਲ ਉੱਤੇ ਪਹੁੰਚ ਗਏ ।
4. ਝਿਜਕ ਹਿਚਕਚਾਹਟ)-ਤੁਸੀਂ ਬਿਨਾਂ ਝਿਜਕ ਤੋਂ ਸਾਰੀ ਗੱਲ ਸੱਚੋ ਸੱਚ ਦੱਸ ਦਿਓ ।
5. ਪੁਸ਼ਾਕ ਪਹਿਰਾਵਾ)-ਸਲਵਾਰ ਕਮੀਜ਼ ਪੰਜਾਬੀ ਇਸਤਰੀਆਂ ਦੀ ਪੁਸ਼ਾਕ ਹੈ ।
6. ਚਿਹਰਾ ਮੂੰਹ-ਬਦਮਾਸ਼ਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਕਾਬਲੀਵਾਲਾ …………. ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ ।
2. ਡਰ ਨਾਲ ਉਹ ਮੇਰੀਆਂ …………. ਨਾਲ ਚਿੰਬੜ ਗਈ ।
3. ਮਿੰਨੀ ਦੀ ਝੋਲੀ …………. ਅਤੇ …………. ਨਾਲ ਭਰੀ ਹੋਈ ਸੀ ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ …………. ਆਪਣੇ ਦੇਸ਼ ਚਲਿਆ ਜਾਂਦਾ ।
5. ਮਿੰਨੀ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ …………. ਭੁੱਜੇ ਹੀ ਬੈਠ ਗਿਆ ।
ਉੱਤਰ :
1. ਕਾਬਲੀਵਾਲਾ ਧੀਮੀ ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ ।
2. ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ ।
3. ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀਵਾਲਾ ਆਪਣੇ ਦੇਸ਼ ਚਲਿਆ ਜਾਂਦਾ ।
5. ਮਿੰਨੀਂ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ ਰਹਿਮਤ ਭੇਜੇ ਹੀ ਬੈਠ ਗਿਆ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਖਿੜਕੀ, ਜਾਣ-ਪਛਾਣ, ਹਰ ਰੋਜ਼, ਟੁਕੜਾ, ਚਿਹਰਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਖਿੜਕੀ – खिड़की – Window
2. ਜਾਣ-ਪਛਾਣ – परिचय – Introduction
3. ਹਰ ਰੋਜ਼ – प्रतिदिन – Daily
4. ਟੁਕੜਾ – खंड – Piece
5. ਚਿਹਰਾ – चेहरा – Face.

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਜਰੂਰੀ – ……………..
2. ਸੌਹਰਾ – ……………..
3. ਮਿਲਣ – ……………..
4. ਚੇਹਰਾ – ……………..
5. ਕੁਜ – ……………..
6. ਸੋਦਾ – ……………..
ਉੱਤਰ :
1. ਜਰੂਰੀ – ਜ਼ਰੂਰੀ
2. ਸੌਹਰਾ – ਸਹੁਰਾ
3. ਮਿਲਣ – ਮਿਲਣ
4. ਚੇਹਰਾ – ਚਿਹਰਾ
5. ਕੁਜ – ਕੁੱਝ
6. ਸੋਦਾ – ਸੌਦਾ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 5.
ਰਾਬਿੰਦਰ ਨਾਥ ਟੈਗੋਰ ਦੀਆਂ ਲਿਖੀਆਂ ਪੰਜ ਪ੍ਰਸਿੱਧ ਕਹਾਣੀਆਂ ਦੇ ਨਾਂ ਲਿਖੋ ।
ਉੱਤਰ :
1. ਸੋਮਪੋਤੀ ਸੋਪੋਰੋ
2. ਘਰੇ-ਬਾਰੇ
3. ਜੋਗ-ਅਯੋਗ
4. ਸੋਸ਼ਰ ਕੋਬਿਤਾ
5. ਗੋਰਾ ॥

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ-
ਰਹਿਮਤ ਹੱਸਦਾ ਹੋਇਆ ਕਹਿੰਦਾ, “ਹਾਥੀ ।” ਫਿਰ ਮਿੰਨੀ ਨੂੰ ਪੁੱਛਦਾ, “ਤੂੰ ਸਹੁਰੇ ਕਦੋਂ ਜਾਵੇਗੀ ?” ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ, ‘ਤੂੰ ਸਹੁਰੇ ਕਦੋਂ ਜਾਵੇਗਾ ?”

ਔਖੇ ਸ਼ਬਦਾਂ ਦੇ ਅਰਥ :

ਪਲ ਭਰ-ਬਹੁਤ ਥੋੜ੍ਹਾ ਸਮਾਂ | ਦਰਬਾਨ-ਦਰਵਾਜ਼ੇ ਉੱਤੇ ਪਹਿਰਾ ਦੇਣ ਵਾਲਾ | ਕਾਗ-ਕਾਂ । ਮੇਵਿਆਂ-ਸੁੱਕੇ ਫਲਾਂ, ਬਦਾਮ, ਅਖਰੋਟ, ਸੌਗੀ, ਨਿਊਜ਼ੇ ਆਦਿ । ਸਲਾਮ-ਨਮਸਕਾਰ | ਪਟਾਕ ਪਟਾਕ-ਖੁੱਲ ਕੇ, ਬਿਨਾਂ ਝਿਜਕ ਤੋਂ । ਕਿਸ਼ਮਿਸ਼-ਸੌਗੀ । ਅਠਿਆਨੀ-ਪੁਰਾਣੇ ਸਿੱਕੇ ਦਾ ਨਾਂ, ਜੋ ਅੱਜ ਦੇ 50 ਪੈਸਿਆਂ ਦੇ ਬਰਾਬਰ ਹੁੰਦਾ ਸੀ । ਡਾਂਟ ਰਹੀ-ਝਿੜਕ ਰਹੀ, ਗੁੱਸੇ ਹੋ ਰਹੀ । ਉਗਰਾਹੁਣ-ਲੋਕਾਂ ਤੋਂ ਆਪਣੇ ਦਿੱਤੇ ਹੋਏ ਜਾਂ ਕਿਸੇ ਸਭਾ ਦੁਆਰਾ ਮਿੱਥੇ ਹੋਏ ਪੈਸੇ ਜਾਂ ਚੀਜ਼ਾਂ ਲੈਣਾ | ਸ਼ੋਰ-ਰੌਲਾ । ਖਿੜ ਗਿਆ-ਖ਼ੁਸ਼ ਹੋ ਗਿਆ । ਅਪਰਾਧ-ਦੋਸ਼, ਕਸੂਰ । ਗਹੁ ਨਾਲ-ਧਿਆਨ ਨਾਲ । ਰੁੱਝਿਆ ਹੋਇਆ-ਲਗਾਤਾਰ ਕੰਮ ਵਿਚ ਲੱਗਾ ਹੋਇਆ ਹੋਣਾ | ਪੁਕਾਰਦੀ-ਬੁਲਾਉਂਦੀ । ਕਲਕੱਤੇ-ਕੋਲਕਾਤੇ । ਸੌਦਾ-ਨਿੱਤ ਵਰਤੋਂ ਦਾ ਸਮਾਨ । ਪੁਸ਼ਾਕ-ਪਹਿਰਾਵਾ, ਕੱਪੜੇ | ਬਾਅਦ-ਪਿੱਛੋਂ 1 ਚਿਹਰਾ-ਮੂੰਹ ਮਤਲਬਅਰਥ, ਭਾਵ । ਗੁੰਮ ਹੋ ਗਿਆ-ਗੁਆਚ ਗਿਆ ।

PSEB 7th Class Punjabi Solutions Chapter 5 ਕਾਬਲੀਵਾਲਾ

ਕਾਬਲੀਵਾਲਾ Summary

ਕਾਬਲੀਵਾਲਾ ਪਾਠ ਦਾ ਸਾਰ

ਲੇਖਕ ਦੀ ਪੰਜ ਕੁ ਸਾਲਾਂ ਦੀ ਛੋਟੀ ਬੇਟੀ ਮਿੰਨੀ ਪਲ ਭਰ ਲਈ ਵੀ ਚੁੱਪ ਨਹੀਂ ਬੈਠਦੀ ਤੇ ਕੋਈ ਨਾ ਕੋਈ ਗੱਲ ਛੇੜੀ ਰੱਖਦੀ ਹੈ । ਇਕ ਦਿਨ ਉਹ ਅਚਾਨਕ ਖੇਡ ਛੱਡ ਕੇ ਖਿੜਕੀ ਵਲ ਦੌੜ ਗਈ ਅਤੇ “ਕਾਬਲੀਵਾਲੇ ਨੂੰ ਅਵਾਜ਼ਾਂ ਮਾਰਨ ਲੱਗੀ । ਕਾਬਲੀਵਾਲਾ ਮੋਢਿਆਂ ਉੱਤੇ ਮੇਵਿਆਂ ਦੀ ਬੋਰੀ ਲਟਕਾਈ ਤੇ ਹੱਥ ਵਿਚ ਅੰਗੁਰਾਂ ਦੀ ਟੋਕਰੀ ਫੜੀ ਜਾ ਰਿਹਾ, ਸੀ । ਜਿਉਂ ਹੀ ਉਹ ਲੇਖਕ ਦੇ ਘਰ ਵਲ ਮੁੜਿਆ, ਤਾਂ ਮਿੰਨੀ ਡਰ ਕੇ ਅੰਦਰ ਦੌੜ ਗਈ । ਉਹ ਸਮਝਦੀ ਸੀ ਕਿ ਕਾਬਲੀਵਾਲਾ ਬੱਚੇ ਚੁੱਕ ਲੈਂਦਾ ਹੈ ।

ਕਾਬਲੀਵਾਲੇ ਨੇ ਕਹਾਣੀਕਾਰ ਨੂੰ ਸਲਾਮ ਕੀਤੀ | ਕਹਾਣੀਕਾਰ ਨੇ ਕੁੱਝ ਸੌਦਾ ਖ਼ਰੀਦਿਆ ਤੇ ਉਸ ਵਲੋਂ ਮਿੰਨੀ ਬਾਰੇ ਪੁੱਛਣ ਤੇ ਉਸਨੇ ਉਸ ਮਿੰਨੀ ਨੂੰ ਬੁਲਾਇਆ | ਕਾਬਲੀਵਾਲਾ ਬੋਰੀ ਵਿਚੋਂ ਬਦਾਮ, ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਤਾਂ ਮਿੰਨੀ ਨੇ ਕੁੱਝ ਨਾ ਲਿਆ ਤੇ ਡਰ ਨਾਲ ਕਹਾਣੀਕਾਰ ਦੀਆਂ ਲੱਤਾਂ ਨੂੰ ਚਿੰਬੜ ਗਈ । ਕੁੱਝ ਦਿਨ ਪਿੱਛੋਂ ਜਦੋਂ ਕਹਾਣੀਕਾਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਸੀ, ਤਾਂ ਮਿੰਨੀ ਕਾਬਲੀਵਾਲੇ ਨਾਲ ਪਟਾਕ-ਪਟਾਕ ਗੱਲਾਂ ਕਰ ਰਹੀ ਸੀ ਅਤੇ ਉਸਦੀ ਝੋਲੀ ਵਿਚ ਬਦਾਮ ਤੇ ਕਿਸ਼ਮਿਸ਼ ਪਏ ਸਨ । ਕਹਾਣੀਕਾਰ ਨੇ ਇਕ ਅਠਿਆਨੀ ਦਿੰਦੇ ਹੋਏ ਕਿਹਾ ਕਿ ਉਹ ਅੱਗੋਂ ਮਿੰਨੀ ਨੂੰ ਕੁੱਝ ਨਾ ਦੇਵੇ ।

ਜਾਂਦਾ ਹੋਇਆ ਕਾਬਲੀਵਾਲਾ ਉਹੋ ਅਠਿਆਨੀ ਮਿੰਨੀ ਦੀ ਝੋਲੀ ਵਿਚ ਸੁੱਟ ਗਿਆ । ਜਦੋਂ ਕਹਾਣੀਕਾਰ ਘਰ ਆਇਆ ਤਾਂ ਮਿੰਨੀ ਦੀ ਮਾਂ ਉਸਨੂੰ ਕਾਬਲੀਵਾਲਾ ਤੋਂ ਅਠਿਆਨੀ ਲੈਣ ਬਾਰੇ ਡੱਟ ਰਹੀ ਸੀ ।

ਕਾਬਲੀਵਾਲਾ ਹਰ ਰੋਜ਼ ਆਉਂਦਾ । ਉਸਦਾ ਨਾਂ ਰਹਿਮਤ ਸੀ ।ਉਸਨੇ ਬਦਾਮ-ਕਿਸ਼ਮਿਸ਼ ਦੇ ਕੇ ਮਿੰਨੀ ਦੇ ਦਿਲ ਉੱਤੇ ਕਬਜ਼ਾ ਕਰ ਲਿਆ ਸੀ । ਮਿੰਨੀ ਉਸਨੂੰ ਪੁੱਛਦੀ ਕਿ ਉਸਦੇ ਬੋਰੀ ਵਿਚ ਕੀ ਹੈ, ਤਾਂ ਉਹ ਕਹਿੰਦਾ, “ਹਾਥੀ” ਫਿਰ ਉਹ ਮਿੰਨੀ ਨੂੰ ਪੁੱਛਦਾ ਕਿ ਉਹ ਸਹੁਰੇ ਕਦੋਂ ਜਾਵੇਗੀ ? ਇਹ ਸੁਣ ਕੇ ਮਿੰਨੀ ਉਸਨੂੰ ਉਲਟਾ ਪੁੱਛਦੀ ਕਿ ਉਹ ਸਹਰੇ ਕਦ ਜਾਵੇਗਾ ? ਰਹਿਮਤ ਆਪਣਾ ਕੰਮ ਮੁਕਾ ਕੇ ਕਹਿੰਦਾ ਕਿ ਉਹ ਸਹੁਰੇ ਨੂੰ ਮਾਰੇਗਾ । ਇਹ ਸੁਣ ਕੇ ਮਿੰਨੀ ਹੱਸਦੀ ।

ਹਰ ਸਾਲ ਸਰਦੀਆਂ ਦੇ ਅੰਤ ਵਿਚ ਕਾਬਲੀਵਾਲਾ ਆਪਣੇ ਦੇਸ਼ ਚਲਾ ਜਾਂਦਾ । ਇਕ ਦਿਨ ਸਵੇਰੇ ਬਾਹਰ ਸੜਕ ਉੱਤੇ ਰੌਲਾ ਸੁਣਾਈ ਦਿੱਤਾ ਤੇ ਦੇਖਿਆ ਕਿ ਰਹਿਮਤ ਨੂੰ ਦੋ ਸਿਪਾਹੀ ਬੰਨ ਕੇ ਲਿਜਾ ਰਹੇ ਸਨ ।ਉਸਦੇ ਕੁੜਤੇ ਉੱਤੇ ਖ਼ੂਨ ਦੇ ਦਾਗ ਸਨ ਤੇ ਇਕ ਸਿਪਾਹੀ ਦੇ ਹੱਥ ਵਿਚ ਲਹੂ-ਲਿਬੜਿਆ ਛੁਰਾ ਸੀ । ਕਹਾਣੀਕਾਰ ਨੂੰ ਪਤਾ ਲੱਗਾ ਕਿ ਰਹਿਮਤ ਨੂੰ ਕੋਈ ਬੰਦਾ ਉਸ ਤੋਂ ਖ਼ਰੀਦੀ ਚਾਦਰ ਦੇ ਪੈਸੇ ਨਹੀਂ ਸੀ ਦੇ ਰਿਹਾ, ਜਿਸ ਤੋਂ ਝਗੜਾ ਹੋ ਗਿਆ ਤੇ ਕਾਬਲੀਵਾਲੇ ਨੇ ਉਸਦੇ ਛੁਰਾ ਮਾਰ ਦਿੱਤਾ ।

ਮਿੰਨੀ ‘‘ਕਾਬਲੀਵਾਲਾ-ਕਾਬਲੀਵਾਲਾ’ ਕਹਿੰਦੀ ਹੋਈ ਬਾਹਰ ਆਈ । ਉਹ ਕਾਬਲੀਵਾਲੇ ਨੂੰ ਕਹਿਣ ਲੱਗੀ ਕਿ ਕੀ ਉਹ ਸਹੁਰੇ ਜਾਵੇਗਾ | ਰਹਿਮਤ ਨੇ ਉੱਤਰ ਦਿੱਤਾ ਕਿ ਉਹ ਉੱਥੇ ਹੀ ਜਾ ਰਿਹਾ ਹੈ । ਉਸਨੇ ਹੋਰ ਕਿਹਾ ਕਿ ਉਹ ਸਹੁਰੇ ਨੂੰ ਮਾਰ ਦਿੰਦਾ, ਪਰ ਉਹ ਕੀ ਕਰੇ ਕਿਉਂਕਿ ਉਸਦੇ ਹੱਥ ਬੰਨ੍ਹੇ ਹੋਏ ਸਨ । ਛੁਰਾ ਮਾਰਨ ਦੇ ਅਪਰਾਧ ਵਿਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ । ਕਈ ਸਾਲ ਬੀਤ ਗਏ ।

ਹੁਣ ਮਿੰਨੀ ਦੇ ਵਿਆਹ ਦਾ ਦਿਨ ਆ ਗਿਆ । ਇੰਨੇ ਨੂੰ ਰਹਿਮਤ ਕਹਾਣੀਕਾਰ ਦੇ ਸਾਹਮਣੇ ਆ ਖੜ੍ਹਾ ਹੋਇਆ । ਉਸਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਹੀ ਜੇਲ੍ਹ ਵਿਚੋਂ ਛੁੱਟ ਕੇ ਆਇਆ ਹੈ । ਕਹਾਣੀਕਾਰ ਨੇ ਉਸਨੂੰ ਕਿਹਾ ਕਿ ਅੱਜ ਉਹ ਰੁਝੇਵੇਂ ਵਿਚ ਹੈ, ਇਸ ਕਰਕੇ ਉਹ ਫਿਰ ਕਿਸੇ ਦਿਨ ਆਵੇ ।

ਰਹਿਮਤ ਉਦਾਸ ਹੋ ਕੇ ਮੁੜਨ ਲੱਗਾ, ਪਰੰਤੁ ਦਰਵਾਜ਼ੇ ਤੋਂ ਫਿਰ ਮੁੜ ਆਇਆ । ਉਸਨੇ ਮਿੰਨੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ । ਸ਼ਾਇਦ ਉਹ ਮਿੰਨੀ ਨੂੰ ਪਹਿਲਾਂ ਜਿੰਨੀ ਨਿੱਕੀ ਹੀ ਸਮਝਦਾ ਸੀ । ਕਹਾਣੀਕਾਰ ਨੇ ਫਿਰ ਉਸਨੂੰ ਕਿਹਾ ਕਿ ਅੱਜ ਘਰ ਵਿਚ ਬਹੁਤ ਕੰਮ ਹੈ । ਉਹ ਅੱਜ ਉਸਨੂੰ ਨਹੀਂ ਮਿਲ ਸਕੇਗਾ |

PSEB 7th Class Punjabi Solutions Chapter 5 ਕਾਬਲੀਵਾਲਾ

ਰਹਿਮਤ ਉਦਾਸ ਹੋਇਆ ਤੇ ਕਹਾਣੀਕਾਰ ਨੂੰ ਸਲਾਮ ਕਰ ਕੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ । ਕਹਾਣੀਕਾਰ ਉਸਨੂੰ ਵਾਪਸ ਬੁਲਾਉਣਾ ਚਾਹੁੰਦਾ ਹੈ, ਪਰ ਉਹ ਆਪ ਹੀ ਮੁੜ ਆਇਆ ਤੇ ਕਹਿਣ ਲੱਗਾ ਕਿ ਉਹ ਬੱਚੀ ਲਈ ਥੋੜ੍ਹਾ ਜਿਹਾ ਮੇਵਾ ਲਿਆਇਆ ਹੈ । ਕਹਾਣੀਕਾਰ ਨੇ ਉਸਨੂੰ ਪੈਸੇ ਦੇਣੇ ਚਾਹੇ, ਪਰ ਉਸ ਨੇ ਨਾ ਲਏ ਤੇ ਕਹਿਣ ਲੱਗਾ, “ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ । ਉਸਨੂੰ ਯਾਦ ਕਰ ਕੇ ਮੈਂ ਤੁਹਾਡੀ ਬੱਚੀ ਲਈ ਥੋੜਾ ਜਿੰਨਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ ।

ਉਸਨੇ ਆਪਣੀ ਜੇਬ ਵਿਚੋਂ ਕਾਗ਼ਜ਼ ਦਾ ਇਕ ਟੁਕੜਾ ਕੱਢਿਆ ।ਉਸ ਉੱਤੇ ਦੋ ਨਿੱਕੇ-ਨਿੱਕੇ ਹੱਥਾਂ ਦੀ ਛਾਪ ਸੀ । ਇਹ ਹੱਥਾਂ ਉੱਤੇ ਕਾਲਖ਼ ਲਾ ਕੇ ਉਨ੍ਹਾਂ ਦੇ ਨਿਸ਼ਾਨ ਲਏ ਹੋਏ ਸਨ ।ਇਸ ਤਰ੍ਹਾਂ ਆਪਣੀ ਬੱਚੀ ਦੀ ਯਾਦ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿਚ ਸੌਦਾ ਵੇਚਣ ਆਉਂਦਾ ਹੁੰਦਾ ਸੀ ।

ਇਹ ਦੇਖ ਦੇ ਕਹਾਣੀਕਾਰ ਦੀਆਂ ਅੱਖਾਂ ਭਰ ਆਈਆਂ ।ਉਸਨੇ ਸਭ ਕੁੱਝ ਭੁੱਲ ਕੇ ਮਿੰਨੀ ਨੂੰ ਬਾਹਰ ਬੁਲਾਇਆ । ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ ਗਹਿਣਿਆਂ ਨਾਲ ਸਜੀ ਮਿੰਨੀ ਉਸ ਕੋਲ ਆ ਗਈ । ਉਸ ਨੂੰ ਵੇਖ ਕੇ ਰਹਿਮਤ ਹੱਕਾ-ਬੱਕਾ ਰਹਿ ਗਿਆ । ਕਿੰਨਾ ਚਿਰ ਉਹ ਕੋਈ ਗੱਲ ਨਾ ਕਰ ਸਕਿਆ । ਫਿਰ ਹੱਸ ਕੇ ਕਹਿਣ ਲੱਗਾ ‘‘ਝੱਲੀ ! ਸੱਸ ਦੇ ਘਰ ਜਾ ਰਹੀ ਏਂ ?” ਮਿੰਨੀ ਹੁਣ ਸੱਸ ਦਾ ਮਤਲਬ ਸਮਝ ਰਹੀ ਸੀ । ਉਸਦਾ ਚਿਹਰਾ ਸੰਗ ਨਾਲ ਲਾਲ ਹੋ ਗਿਆ ।

ਮਿੰਨੀ ਦੇ ਜਾਣ ਤੋਂ ਬਾਅਦ ਰਹਿਮਤ ਹਉਕਾ ਭਰ ਕੇ ਭੇਜੇ ਹੀ ਬਹਿ ਗਿਆ ਸ਼ਾਇਦ ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨਾ ਚਿਰ ਵਿਚ ਮਿੰਨੀ ਜਿੱਡੀ ਹੋ ਗਈ ਹੋਵੇਗੀ । ਉਹ ਉਸ ਦੀ ਯਾਦ ਵਿਚ ਗੁੰਮ ਹੋ ਗਿਆ । ਕਹਾਣੀਕਾਰ ਨੇ ਕੁੱਝ ਰੁਪਏ ਕੱਢ ਕੇ ਉਸਨੂੰ ਦਿੱਤੇ ਤੇ ਕਿਹਾ, “ਜਾਹ ਰਹਿਮਤ ! ਸੁਣ ਤੂੰ ਵੀ ਆਪਣੀ ਬੱਚੀ ਕੋਲ, ਆਪਣੇ ਦੇਸ਼ ਚਲਾ ਜਾ ।

PSEB 7th Class Punjabi Solutions Chapter 4 ਲਾਇਬਰੇਰੀ

Punjab State Board PSEB 7th Class Punjabi Book Solutions Chapter 4 ਲਾਇਬਰੇਰੀ Textbook Exercise Questions and Answers.

PSEB Solutions for Class 7 Punjabi Chapter 4 ਲਾਇਬਰੇਰੀ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਨਵੀਆਂ ਪੁਸਤਕਾਂ ਕਿੱਥੋਂ ਮਿਲਦੀਆਂ ਹਨ ?
(ਉ) ਪ੍ਰਯੋਗਸ਼ਾਲਾ ਤੋਂ
(ਅ) ਲਾਇਬਰੇਰੀ ਤੋਂ
(ੲ) ਜਮਾਤ ਦੇ ਕਮਰੇ ਤੋਂ ।
ਉੱਤਰ :
(ਅ) ਲਾਇਬਰੇਰੀ ਤੋਂ ✓

(ii) ਅਗਿਆਨਤਾ ਕਿਵੇਂ ਦੂਰ ਹੁੰਦੀ ਹੈ ?
(ੳ) ਖੇਡ ਕੇ
(ਅ) ਘੁੰਮ-ਫਿਰ ਕੇ
(ੲ) ਪੁਸਤਕਾਂ ਪੜ੍ਹ ਕੇ ।
ਉੱਤਰ :
(ੲ) ਪੁਸਤਕਾਂ ਪੜ੍ਹ ਕੇ । ✓

PSEB 7th Class Punjabi Solutions Chapter 4 ਲਾਇਬਰੇਰੀ

(iii) ਚੰਗੀ ਸੋਚ ਕਿਵੇਂ ਬਣਦੀ ਹੈ ?
(ਉ) ਚੰਗੀਆਂ ਗੱਲਾਂ ਸਿੱਖ ਕੇ
(ਅ) ਵਿਹਲੇ ਰਹਿ ਕੇ
(ੲ) ਖਾ-ਪੀ ਕੇ ।
ਉੱਤਰ :
(ਉ) ਚੰਗੀਆਂ ਗੱਲਾਂ ਸਿੱਖ ਕੇ ✓

(iv) ਲਾਇਬਰੇਰੀ ਮਨ ਨੂੰ ਚੰਗੀ ਕਿਉਂ ਲਗਦੀ ਹੈ ?
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ
(ਅ) ਫ਼ਰਨੀਚਰ ਕਾਰਨ
(ੲ) ਫ਼ਰਸ਼ ਦੇ ਮੈਟ ਕਾਰਨ ।
ਉੱਤਰ :
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ ✓

(v) ਲਾਇਬਰੇਰੀ ਵਿੱਚ ਕੀ ਮਿਲਦਾ ਹੈ ?
(ਉ) ਵਿਹਲਾ ਸਮਾਂ
(ਆ) ਗਿਆਨ
(ਈ) ਵਰਦੀਆਂ ।
ਉੱਤਰ :
(ਆ) ਗਿਆਨ ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਸਤਕਾਂ ਪੜ੍ਹਨ ਨਾਲ ਕੀ ਮਿਲਦਾ ਹੈ ?
ਉੱਤਰ :
ਗਿਆਨ ।

ਪ੍ਰਸ਼ਨ 2.
ਪੜ੍ਹਨ ਲਈ ਵਿਹਲ ਕਿਸ ਕੋਲ ਹੁੰਦੀ ਹੈ ?
ਉੱਤਰ :
ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਵੇ ।

PSEB 7th Class Punjabi Solutions Chapter 4 ਲਾਇਬਰੇਰੀ

ਪ੍ਰਸ਼ਨ 3.
ਗਿਆਨ ਦੀ ਢੇਰੀ ਤੋਂ ਕੀ ਭਾਵ ਹੈ ?
ਉੱਤਰ :
ਬਹੁਤ ਸਾਰੀ ਜਾਣਕਾਰੀ ।

(ੲ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ
1. …………… ਦੀ ਲਾਇਬ੍ਰੇਰੀ,
ਜਿੱਥੇ ਲੱਗੀ ……………..।
2. ਪੁਸਤਕਾਂ ਕਰਦੀਆਂ ………….
…………… ਵਾਲੀ ਰੋਕਣ ਨੇਰੀ ।

3. ……………….. ਮੇਰੇ ਮਨ ਨੂੰ ਮੋਹੇ,
ਛੋਟੀ ਹੋਵੇ ਭਾਵੇਂ …………… !
ਉੱਤਰ :
1. ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।

2. ਪੁਸਤਕਾਂ ਕਰਦੀਆਂ ਚਾਨਣ ਸਾਨੂੰ,
ਅਗਿਆਨਤਾ ਵਾਲੀ ਰੋਕਣ ‘ਨੇਰੀ ।

3. ਹਰ ਰਚਨਾ ਮੇਰੇ ਮਨ ਨੂੰ ਮੋਹੇ,
। ਛੋਟੀ ਹੋਵੇ ਭਾਵੇਂ ਲੰਮੇਰੀ ।

ਪ੍ਰਸ਼ਨ 2.
ਹੇਠ ਲਿਖੀਆਂ ਉਦਾਹਰਨਾਂ ਵੱਲ ਵੇਖ ਕੇ ਇੱਕੋ-ਜਿਹੀ ਅਵਾਜ਼ ਵਾਲੇ ਹੋਰ ਸ਼ਬਦ ਲਿਖੋ
ਢੇਰੀ, – ਦੇਰੀ – ‘ਨੇਰੀ
ਲਮੇਰੀ – ਬਥੇਰੀ – ਫੇਰੀ
ਲਹਿੰਦਾ – ਕਹਿੰਦਾ – …………
ਆਵਣ – ……….. – …………..
ਚੜ੍ਹਦਾ – ……….. – …………..
ਜਲ – ……….. – …………..
ਉੱਤਰ :
ਢੇਰੀ – ਦੇਰੀ – ਨੇਰੀ
ਲਮੇਰੀ – ਬਥੇਰੀ – ਫੇਰੀ
ਲਹਿੰਦਾ – ਕਹਿੰਦਾ – ਵਹਿੰਦਾ
ਆਵਣ – ਜਾਵਣ – ਖਾਵਣ
ਚੜ੍ਹਦਾ – ਫੜਦਾ – ਵੜਦਾ
ਜਲ – ਥਲ – ਫਲ

PSEB 7th Class Punjabi Solutions Chapter 4 ਲਾਇਬਰੇਰੀ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋਕਵੀਤਾ, ਵੇਹਲ, ਸ਼ੌਕ, ਨਮੀਆਂ-ਨਮੀਆਂ
ਉੱਤਰ :
ਕਵੀਤਾ – ਕਵਿਤਾ
ਵੇਹਲ – ਵਿਹਲ
ਛੌਕ -ਸ਼ੌਕ
ਨਮੀਆਂ-ਨਮੀਆਂ – ਨਵੀਆਂ-ਨਵੀਆਂ

ਪ੍ਰਸ਼ਨ 4.
ਅਧਿਆਪਕ ਦੁਆਰਾ ਵਿਦਿਆਰਥੀ ਨੂੰ ਲਾਇਬਰੇਰੀ ਸੰਬੰਧੀ ਜਾਣਕਾਰੀ ਦਿੱਤੀ ਜਾਵੇ ।
ਉੱਤਰ :
ਸਾਡੇ ਸਕੂਲ ਦੀ ਲਾਇਬਰੇਰੀ ਸਕੂਲ ਦਾ ਇਕ ਮਹੱਤਵਪੂਰਨ ਸਥਾਨ ਹੈ । ਇਹ ਭੂਤਕਾਲ ਅਤੇ ਵਰਤਮਾਨ ਕਾਲ ਵਿਚ ਮੌਜੂਦ ਗਿਆਨ ਦਾ ਅਥਾਹ ਭੰਡਾਰ ਹੈ । ਇਸ ਵਿਚ ਸੰਸਾਰ ਦੇ ਮਹਾਨ ਵਿਚਾਰਵਾਨ ਤੇ ਬੁੱਧੀਮਾਨ ਵਿਅਕਤੀ ਆਪਣੀਆਂ ਪੁਸਤਕਾਂ ਰਾਹੀਂ ਹਰ ਵਕਤ ਮੌਜੂਦ ਹਨ । ਲਾਇਬਰੇਰੀ ਵਿਚਲੀਆਂ ਅਲਮਾਰੀਆਂ ਅੰਦਰ ਸੁੱਟੀ ਇੱਕ ਨਜ਼ਰ ਤੋਂ ਹੀ ਸੰਸਾਰ ਦੇ ਇਨ੍ਹਾਂ ਮਹਾਨ ਲੇਖਕਾਂ ਦੇ ਨਾਂ ਸਾਨੂੰ ਨਜ਼ਰ ਆਉਣ ਲਗਦੇ ਹਨ ।

ਇੱਥੇ ਸ਼ੀਸ਼ੇ ਦੇ ਦਰਵਾਜ਼ਿਆਂ ਵਾਲੀਆਂ ਸਟੀਲ ਦੀਆਂ 30 ਅਲਮਾਰੀਆਂ ਹਨ । ਇਨ੍ਹਾਂ ਵਿਚ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ਦੀਆਂ ਲਗਪਗ 10,000 ਪੁਸਤਕਾਂ ਮੌਜੂਦ ਹਨ । ਇਨ੍ਹਾਂ ਅਲਮਾਰੀਆਂ ਦਾ ਵਰਗੀਕਰਨ ਭਿੰਨ-ਭਿੰਨ ਭਾਸ਼ਾਵਾਂ-ਪੰਜਾਬੀ, ਹਿੰਦੀ ਤੇ ਅੰਗਰੇਜ਼ੀ-ਅਨੁਸਾਰ ਵੀ ਹੈ ਤੇ ਵਿਸ਼ਿਆਂ-ਸਾਹਿਤ, ਕਵਿਤਾ, ਡਰਾਮਾ, ਨਾਵਲ, ਕਹਾਣੀ, ਜੀਵਨੀਆਂ, ਸ਼ੈ-ਜੀਵਨੀਆਂ, ਇਤਿਹਾਸ, ਸਾਇੰਸ, ਮਨੋਵਿਗਿਆਨ, ਜਿਉਗਰਾਫ਼ੀ, ਆਮ-ਗਿਆਨ, ਦਿਲ ਪਰਚਾਵਾ, ਧਰਮ, ਮਹਾਨ ਕੋਸ਼, ਡਿਕਸ਼ਨਰੀਆਂ, ਸਰੀਰ-ਵਿਗਿਆਨ, ਅਰਥ-ਵਿਗਿਆਨ, ਬਨਸਪਤੀ-ਵਿਗਿਆਨ, ਰਾਜਨੀਤੀ-ਸ਼ਾਸਤਰ, ਧਰਮ, ਫਿਲਾਸਫ਼ੀ, ਵਣਜ-ਵਪਾਰ ਅਤੇ ਕੰਪਿਊਟਰ ਸਾਇੰਸ ਆਦਿ ਅਨੁਸਾਰ ਵੀ ।

ਇਹ ਲਾਇਬਰੇਰੀ ਗਿਆਨ ਦੇ ਚਾਹਵਾਨ ਵਿਦਿਆਰਥੀਆਂ ਉਨ੍ਹਾਂ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਲਈ ਪੂਰੀ ਤਰ੍ਹਾਂ ਸੰਪੰਨ, ਅਰਾਮਦਾਇਕ ਤੇ ਯੋਗ ਸਥਾਨ ਹੈ । ਇੱਥੇ ਪਾਠਕਾਂ ਦੇ ਬੈਠਣ ਲਈ ਬਹੁਤ ਸਾਰੇ ਮੇਜ਼ ਲੱਗੇ ਹੋਏ ਹਨ, ਜਿਨ੍ਹਾਂ ਦੇ ਨਾਲ ਗੱਦਿਆਂ ਵਾਲੀਆਂ ਕੁਰਸੀਆਂ ਹਨ, ਜਿਨ੍ਹਾਂ ਉੱਤੇ ਬੈਠ ਕੇ ਕੋਈ ਜਿੰਨਾ ਚਿਰ ਮਰਜ਼ੀ ਚਾਹੇ ਭਿੰਨ-ਭਿੰਨ ਕਿਤਾਬਾਂ ਤੇ ਵਿਸ਼ਿਆਂ ਦੇ ਅਧਿਐਨ ਦਾ ਲਾਭ ਉਠਾ ਸਕਦਾ ਹੈ । ਇਹ ਲਾਇਬਰੇਰੀ ਇਕ ਖੁੱਲਾ ਸਥਾਨ ਹੈ, ਇੱਥੇ ਤੁਸੀਂ ਜਿਹੜੀ ਵੀ ਪੁਸਤਕ ਚਾਹੋ ਲਾਇਬਰੇਰੀ ਵਿਚੋਂ ਚੁੱਕ ਕੇ ਮੇਜ਼ ਨਾਲ ਲੱਗੀ ਕੁਰਸੀ ਉੱਤੇ ਬੈਠ ਕੇ ਪੜ੍ਹ ਸਕਦੇ ਹੋ । ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਪੜ੍ਹਾਈ ਖ਼ਤਮ ਕਰਨ ਮਗਰੋਂ ਜਾਣ ਲੱਗੇ ਪੁਸਤਕ ਨੂੰ ਉਸੇ ਥਾਂ ਟਿਕਾ ਕੇ ਜਾਓ, ਜਿੱਥੋਂ ਤੁਸੀਂ ਚੁੱਕੀ ਸੀ ।

ਸਾਡੇ ਸਕੂਲ ਦੀ ਲਾਇਬਰੇਰੀ ਦਾ ਇੰਚਾਰਜ ਲਾਇਬਰੇਰੀ ਸਾਇੰਸ ਵਿਚ ਡਿਗਰੀ ਪ੍ਰਾਪਤ ਇਕ ਸਮਝਦਾਰ ਵਿਅਕਤੀ ਹੈ । ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਉਨ੍ਹਾਂ ਦੀ ਲੋੜ ਦੀਆਂ ਪੁਸਤਕਾਂ ਬਾਰੇ ਦੱਸਣ ਤੇ ਲੱਭਣ ਵਿਚ ਮੱਦਦ ਵੀ ਕਰਦਾ ਹੈ ।

ਇਸ ਲਾਇਬਰੇਰੀ ਦੇ ਇਕ ਪਾਸੇ ਇੱਕ ਵੱਡਾ ਮੇਜ਼ ਲੱਗਾ ਹੋਇਆ ਹੈ ਜਿਸ ਦੇ ਦੁਆਲੇ ਪੰਦਰਾਂ-ਵੀਹ ਕੁਰਸੀਆਂ ਪਈਆਂ ਹਨ । ਇਸ ਮੇਜ਼ ਉੱਤੇ ਭਿੰਨ-ਭਿੰਨ ਭਾਸ਼ਾਵਾਂ ਦੀਆਂ ਅਖ਼ਬਾਰਾਂ ਤੇ ਭਿੰਨ-ਭਿੰਨ ਵਿਸ਼ਿਆਂ ਤੇ ਖੇਤਰਾਂ ਨਾਲ ਸੰਬੰਧਿਤ ਮੈਗਜ਼ੀਨ ਪਏ ਹਨ । ਵਿਦਿਆਰਥੀਆਂ ਦੇ ਮਨ ਵਿੱਚ ਪੜ੍ਹਾਈ ਦੀ ਖਿੱਚ ਪੈਦਾ ਕਰਨ ਲਈ ਬਹੁਤ ਸਾਰੇ ਤਸਵੀਰਾਂ ਵਾਲੇ ਮੈਗਜ਼ੀਨ ਹਨ । ਇਸ ਲਾਇਬਰੇਰੀ ਵਿੱਚੋਂ ਕਿਤਾਬਾਂ ਘਰ ਲਿਜਾਣ ਦੀ ਸਹੂਲਤ ਵੀ ਹੈ । ਛੋਟੀ ਕਲਾਸ ਦਾ ਵਿਦਿਆਰਥੀ ਕੇਵਲ ਇਕ ਕਿਤਾਬ ਹੀ ਘਰ ਲਿਜਾ ਸਕਦਾ ਹੈ, ਪਰ ਵੱਡੀ ਕਲਾਸ ਵਾਲਾਂ ਦੋ ।

ਕੋਈ ਵਿਦਿਆਰਥੀ ਇਕ ਹਫ਼ਤੇ ਦੇ ਸਮੇਂ ਤੋਂ ਵੱਧ ਆਪਣੇ ਕੋਲੋਂ ਕਿਤਾਬ ਨਹੀਂ ਰੱਖ ਸਕਦਾ ਨਹੀਂ ਤਾਂ ਉਸ ਨੂੰ ਇੱਕ ਰੁਪਇਆ ਰੋਜ਼ਾਨਾ ਜੁਰਮਾਨਾ ਦੇਣਾ ਪੈਂਦਾ ਹੈ । ਕਿਤਾਬਾਂ ਗੁਆਚਣ ਜਾਂ ਪਾਟਣ ਦੀ ਸੂਰਤ ਵਿਚ ਵੀ ਉਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ।

ਸਾਡੇ ਸਕੂਲ ਦੀ ਇਹ ਲਾਇਬਰੇਰੀ ਸਚਮੁੱਚ ਹੀ ਸਾਡੇ ਸਕੂਲ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਬਹੁਤ ਹੀ ਸਹਾਇਕ ਹੈ । ਇਹ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੀ ਹੈ । ਕਈ ਮਾਪੇ ਵੀ ਇਸ ਦਾ ਲਾਭ ਉਠਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਕਰ ਸਕਦੇ ਹਨ । ਜਿਸ ਨੂੰ ਇਕ ਵਾਰ ਇੱਥੇ ਕਿਤਾਬਾਂ ਪੜ੍ਹਨ ਦੀ ਚੇਟਕ ਲਗ ਜਾਂਦੀ ਹੈ, ਉਹ ਹਮੇਸ਼ਾ ਨਵੀਆਂ ਕਿਤਾਬਾਂ ਦੀ ਭਾਲ ਵਿੱਚ ਰਹਿੰਦਾ ਹੈ, ਤੇ ਆਪਣੇ ਆਪ ਨੂੰ ਗਿਆਨ ਨਾਲ ਭਰਪੂਰ ਕਰਦਾ ਰਹਿੰਦਾ ਹੈ । ਇਸ ਨਾਲ ਉਹ ਚੰਗਾ ਵਿਦਿਆਰਥੀ ਵੀ ਬਣਦਾ ਹੈ ਤੇ ਚੰਗਾ ਨਾਗਰਿਕ ਵੀ । ਸਾਡੇ ਸੀਪਲ ਸਾਹਿਬ ਹਮੇਸ਼ਾ ਲਾਇਬਰੇਰੀ ਵਿਚ ਚੰਗੀਆਂ ਕਿਤਾਬਾਂ ਰੱਖਣ ਦੇ ਤੇ ਇਸ ਨੂੰ ਵਧੇਰੇ ਉਪਯੋਗੀ ਬਣਾਉਣ ਦੇ ਯਤਨ ਵਿਚ ਰਹਿੰਦੇ ਹਨ । ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ।

PSEB 7th Class Punjabi Solutions Chapter 4 ਲਾਇਬਰੇਰੀ

ਕਾਵਿ ਟੋਟਿਆਂ ਦੇ ਸਰਲ ਅਰਥ

(ਉ) ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।
ਨਵੀਆਂ-ਨਵੀਆਂ ਪੜ੍ਹਾਂ ਪੁਸਤਕਾਂ ।
ਪੜਨ ਵਿੱਚ ਮੈਂ ਕਰਾਂ ਨਾ ਦੇਰੀ ।
ਆਪਣੇ ਸਾਥੀਆਂ ਨਾਲ ਮੈਂ ਅਕਸਰ,
ਚਾਈਂ-ਚਾਈਂ ਲਾਉਂਦਾ ਫੇਰੀ ।
ਸਕੂਲ ਮੇਰੇ ਦੀ ………….. !

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ । ਇੱਥੇ ਜਾ ਕੇ ਮੈਂ ਬਿਨਾਂ ਦੇਰ ਕੀਤਿਆਂ ਨਵੀਆਂ-ਨਵੀਆਂ ਪੁਸਤਕਾਂ ਪੜ੍ਹਦਾ ਹਾਂ । ਇੱਥੇ ਮੈਂ ਅਕਸਰ ਆਪਣੇ ਸਾਥੀਆਂ ਦੇ ਨਾਲ ਬੜੇ ਚਾਅ ਨਾਲ ਫੇਰਾ ਮਾਰਨ ਜਾਂਦਾ ਹਾਂ, ਤਾਂ ਜੋ ਮੈਂ ਨਵੀਆਂ ਤੋਂ ਨਵੀਆਂ ਪੁਸਤਕਾਂ ਪੜ੍ਹ ਸਕਾਂ ।

ਔਖੇ ਸ਼ਬਦਾਂ ਦੇ ਅਰਥ :
ਅਕਸਰ-ਆਮ ਕਰ ਕੇ । ਚਾਈਂ-ਚਾਈਂ-ਚਾਅ ਨਾਲ ।

(ਅ) ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ,
ਸੋਚ ਬਣਾਉਂਦੀ ਹੋਰ ਚੰਗੇਰੀ ।
ਹਰ ਰਚਨਾ ਮੇਰੇ ਮਨ ਨੂੰ ਮੋਹੇ,
ਛੋਟੀ ਹੋਵੇ ਭਾਵੇਂ ਲਮੇਰੀ ।
ਸਕੂਲ ਮੇਰੇ ਦੀ …………

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਆਪਣੇ ਸਕੂਲ ਦੀ ਲਾਇਬਰੇਰੀ ਵਿਚ ਜਾ ਕੇ ਮੈਂ ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ ਆਪਣੀ ਸੋਚ-ਵਿਚਾਰ ਨੂੰ ਪਹਿਲਾਂ ਤੋਂ ਚੰਗੀ ਬਣਾਉਣੀ ਚਾਹੁੰਦਾ ਹਾਂ । ਲਾਇਬਰੇਰੀ ਦੀਆਂ ਪੁਸਤਕਾਂ ਵਿਚ ਦਰਜ ਹਰ ਇਕ ਰਚਨਾ ਭਾਵੇਂ ਉਹ ਛੋਟੀ ਹੋਵੇ ਜਾਂ ਲੰਮੇਰੀ, ਉਹ ਮੇਰੇ ਮਨ ਨੂੰ ਮੋਹ ਲੈਂਦੀ ਹੈ । ਮੇਰਾ ਮਨ ਕਰਦਾ ਹੈ ਕਿ ਮੈਂ ਉਸ ਨੂੰ ਪੜਾਂ ।

ਔਖੇ ਸ਼ਬਦਾਂ ਦੇ ਅਰਥ : ਮੋਹ-ਖਿੱਚੇ ।

PSEB 7th Class Punjabi Solutions Chapter 4 ਲਾਇਬਰੇਰੀ

(ਈ) ਜਿਸ ਨੂੰ ਸ਼ੌਕ ਪੜ੍ਹਨ ਦਾ ਪੈ ਜਾਏ,
ਪੜ੍ਹਨ ਲਈ ਉਸ ਕੋਲ ਵਿਹਲੇ ਬਥੇਰੀ ।
ਪੁਸਤਕਾਂ ਦਿੰਦੀਆਂ ਚਾਨਣ ਸਾਨੂੰ,
ਅਗਿਆਨਤਾ ਵਾਲੀ ਰੋਕਣ ਰੀ ॥
ਸਕੂਲ ਮੇਰੇ ਦੀ ……….. !

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਮੇਰੇ ਸਕੂਲ ਦੀ ਲਾਇਬਰੇਰੀ ਮੈਨੂੰ ਬਹੁਤ ਚੰਗੀ ਲਗਦੀ ਹੈ । ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਂਦਾ ਹੈ, ਉਸ ਨੂੰ ਇਸ ਕੰਮ ਲਈ ਬਥੇਰੀ ਵਿਹਲ ਮਿਲ ਜਾਂਦੀ ਹੈ । ਪੁਸਤਕਾਂ ਸਾਨੂੰ ਗਿਆਨ ਦਾ ਚਾਨਣ ਦਿੰਦੀਆਂ ਹਨ । ਇਹ ਅਗਿਆਨਤਾ ਦੀ ਹਨੇਰੀ ਨੂੰ ਰੋਕ ਕੇ ਸਾਨੂੰ ਉਸ ਤੋਂ ਬਚਾਉਂਦੀਆਂ ਹਨ ਤੇ ਸਾਨੂੰ ਗਿਆਨਵਾਨ ਬਣਾਉਂਦੀਆਂ ਹਨ ।

ਔਖੇ ਸ਼ਬਦਾਂ ਦੇ ਅਰਥ :
ਅਗਿਆਨਤਾ-ਜਾਣਕਾਰੀ ਨਾ ਹੋਣਾ ।

(ਸ) ਵੰਨ-ਸੁਵੰਨੀਆਂ ਤੱਕ ਪੁਸਤਕਾਂ,
ਮਨ ਨੂੰ ਭਾਉਂਦੀ ਲਾਇਬ੍ਰੇਰੀ ।
ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।

ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਸਾਡੇ ਸਕੂਲ ਦੀ ਲਾਇਬਰੇਰੀ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਬਹੁਤ ਸਾਰੀਆਂ ਪੁਸਤਕਾਂ ਹਨ । ਇਸ ਕਰਕੇ ਇਹ ਮੇਰੇ ਮਨ ਨੂੰ ਬਹੁਤ ਚੰਗੀ ਲਗਦੀ ਹੈ । ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ ।