Punjab State Board PSEB 8th Class Agriculture Book Solutions Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ Textbook Exercise Questions and Answers.
PSEB Solutions for Class 8 Agriculture Chapter 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ
Agriculture Guide for Class 8 PSEB ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਫ਼ਲ ਅਤੇ ਸਬਜ਼ੀਆਂ ਦੀ ਨਿੱਗਰਤਾ ਕਿਸ ਯੰਤਰ ਨਾਲ ਮਾਪੀ ਜਾਂਦੀ ਹੈ ?
ਉੱਤਰ-
ਨਿੱਗਰਤਾ ਮਾਪਣ ਦਾ ਯੰਤਰ ਪੈਨਟਰੋਮੀਟਰ ਹੈ ।
ਪ੍ਰਸ਼ਨ 2.
ਰੀਫਰੈਕਟੋਮੀਟਰ ਯੰਤਰ ਕਿਸ ਮਾਪਦੰਡ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ?
ਉੱਤਰ-
ਮਿਠਾਸ ਦੀ ਮਾਤਰਾ ਦਾ ਪਤਾ ਲਗਾਉਣ ਲਈ ।
ਪ੍ਰਸ਼ਨ 3.
ਕਿੰਨੇ ਪ੍ਰਤੀਸ਼ਤ ਫ਼ਲਾਂ ਦੀ ਪੈਦਾਵਾਰ ਮੰਡੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ ?
ਉੱਤਰ-
25-30%.
ਪ੍ਰਸ਼ਨ 4.
ਮੋਮ ਦੀ ਤਹਿ ਕਿਸ ਫ਼ਲ ਤੇ ਚੜ੍ਹਾਉਣਾ ਲਾਹੇਵੰਦ ਹੈ ?
ਉੱਤਰ-
ਨਿੰਬੂ ਜਾਤੀ ਦੇ ਫ਼ਲ (ਕਿੰਨੂ), ਸੇਬ ਅਤੇ ਨਾਸ਼ਪਤੀ ।
ਪ੍ਰਸ਼ਨ 5.
ਸ਼ੀਤ ਭੰਡਾਰ ਕਰਨ ਲਈ ਆਲੂ, ਕਿੰਨੂ ਨੂੰ ਕਿੰਨੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਆਲੂ ਲਈ 1 ਤੋਂ 2 ਡਿਗਰੀ ਸੈਂਟੀਗਰੇਡ ਅਤੇ ਕਿੰਨੂ ਲਈ 4 ਤੋਂ 6 ਡਿਗਰੀ ਸੈਂਟੀਗਰੇਡ ।
ਪ੍ਰਸ਼ਨ 6.
ਪਿਆਜ਼ ਨੂੰ ਸ਼ੀਤ ਭੰਡਾਰ ਕਰਨ ਲਈ ਕਿੰਨੀ ਨਮੀ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
65-70%.
ਪ੍ਰਸ਼ਨ 7.
ਕਿਹੜੇ ਫ਼ਲਾਂ ਵਿੱਚ ਮਿਠਾਸ/ਖਟਾਸ ਅਨੁਪਾਤ ਦੇ ਆਧਾਰ ਤੇ ਪੱਕਣ ਦੀ ਅਵਸਥਾ ਨੂੰ ਪਛਾਣਿਆ ਜਾਂਦਾ ਹੈ ?
ਉੱਤਰ-
ਅੰਗੂਰ ਅਤੇ ਨਿੰਬੂ ਜਾਤੀ ਦੇ ਫ਼ਲ, ਜਿਵੇਂ- ਸੰਗਤਰਾ, ਕਿੰਨੂ ਆਦਿ ।
ਪ੍ਰਸ਼ਨ 8.
ਉਪਜ ਦੀ ਢੋਆ-ਢੁਆਈ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਟਰੱਕ ਦੀ ਫਰਸ਼ ਤੇ ਪਰਾਲੀ ਦੀ ਤਹਿ ਵਿਛਾਉਣੀ ਚਾਹੀਦੀ ਹੈ । ਉਪਜ ਉਪਰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਪਾਉਣਾ ਚਾਹੀਦਾ ਹੈ ।
ਪ੍ਰਸ਼ਨ 9.
ਫ਼ਲਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਹਾਨੀਕਾਰਕ ਰਸਾਇਣ ਦਾ ਕੀ ਨਾਮ ਹੈ ?
ਉੱਤਰ-
ਕੈਲਸ਼ੀਅਮ ਕਾਰਬਾਈਡ ।
ਪ੍ਰਸ਼ਨ 10.
ਫ਼ਲਾਂ ਨੂੰ ਪਕਾਉਣ ਲਈ ਅੰਤਰ-ਰਾਸ਼ਟਰੀ ਪੱਧਰ ਦੀ ਮਨਜ਼ੂਰਸ਼ੁਦਾ ਤਕਨੀਕ ਦਾ ਨਾਮ ਲਿਖੋ ।
ਉੱਤਰ-
ਇਥੀਲੀਨ ਗੈਸ ਨਾਲ ਪਕਾਉਣਾ ।
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਦਰਜਾਬੰਦੀ ਪ੍ਰਚੱਲਤ ਮੰਡੀਆਂ ਦੀ ਲੋੜ ਮੁਤਾਬਿਕ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਆਕਾਰ, ਭਾਰ, ਰੰਗ ਆਦਿ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਮੁਨਾਫ਼ਾ ਵਧੇਰੇ ਲਿਆ ਜਾ ਸਕਦਾ ਹੈ ।
ਪ੍ਰਸ਼ਨ 2.
ਤੁੜਾਈ ਉਪਰੰਤ ਉਪਜ ਨੂੰ ਇਕਦਮ ਠੰਡਾ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਉਪਜ ਨੂੰ ਤੁੜਾਈ ਤੋਂ ਬਾਅਦ ਚੰਗੀ ਤਰ੍ਹਾਂ ਠੰਡਾ ਕਰਨ ਨਾਲ ਇਸ ਦੀ ਉਮਰ ਵਿਚ ਵਾਧਾ ਹੁੰਦਾ ਹੈ । ਉਪਜ ਨੂੰ ਠੰਡੇ ਪਾਣੀ, ਠੰਡੀ ਹਵਾ ਨਾਲ ਠੰਡਾ ਕੀਤਾ ਜਾਂਦਾ ਹੈ ।
ਪ੍ਰਸ਼ਨ 3.
ਫ਼ਲ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਦੇ ਲਾਭ ਲਿਖੋ ।
ਉੱਤਰ-
ਜਦੋਂ ਫ਼ਸਲ ਦੀ ਆਮਦ ਵਧੇਰੇ ਹੁੰਦੀ ਹੈ ਤਾਂ ਆਮਦਨ ਘੱਟ ਹੁੰਦੀ ਹੈ । ਇਸ ਲਈ ਫ਼ਸਲ ਨੂੰ ਸਟੋਰ ਕਰ ਕੇ ਬਾਅਦ ਵਿੱਚ ਵੇਚੇ ਜਾਣ ਤੇ ਵਧੇਰੇ ਲਾਭ ਲਿਆ ਜਾ ਸਕਦਾ ਹੈ ।
ਪ੍ਰਸ਼ਨ 4.
ਪੈਨਟਰੋਮੀਟਰ ਅਤੇ ਰੀਫਰੈਕਟਰੋਮੀਟਰ ਕਿਸ ਕੰਮ ਆਉਂਦੇ ਹਨ ?
ਉੱਤਰ-
ਫ਼ਲ ਦੀ ਨਿੱਗਰਤਾ ਨੂੰ ਮਾਪਣ ਲਈ ਪੈਨਟਰੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ । ਰੀਫਰੈਕਟਰੋਮੀਟਰ ਦੀ ਵਰਤੋਂ ਮਿਠਾਸ ਦੀ ਮਾਤਰਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ ।
ਪ੍ਰਸ਼ਨ 5.
ਵਪਾਰਿਕ ਪੱਧਰ ਤੇ ਫ਼ਲਾਂ-ਸਬਜ਼ੀਆਂ ਦੀ ਦਰਜਾਬੰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਵਪਾਰਿਕ ਪੱਧਰ ਤੇ ਫ਼ਲ ਅਤੇ ਸਬਜ਼ੀਆਂ ਦਾ ਆਕਾਰ ਅਤੇ ਭਾਰ ਮਾਪਣ ਲਈ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 6.
ਉਪਜ ਨੂੰ ਤੁੜਾਈ ਤੋਂ ਬਾਅਦ ਠੰਡਾ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਉਪਜ ਦੀ ਤੁੜਾਈ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਠੰਡਾ ਕਰਨਾ ਚਾਹੀਦਾ ਹੈ । ਇਸ ਨਾਲ ਉਪਜ ਦੀ ਉਮਰ ਵਿਚ ਵਾਧਾ ਹੁੰਦਾ ਹੈ । ਉਪਜ ਦੇ ਮੁਤਾਬਿਕ ਇਸ ਨੂੰ ਠੰਡੇ ਪਾਣੀ ਜਾਂ ਠੰਡੀ ਹਵਾ ਨਾਲ ਠੰਡਾ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾ ਸਕਦੀ ਹੈ ?
ਉੱਤਰ-
ਦੇਖੋ ਪ੍ਰਸ਼ਨ 1 ਦਾ ਉੱਤਰ ।
ਪ੍ਰਸ਼ਨ 8.
ਕਿਹੜੇ ਫ਼ਲਾਂ ਨੂੰ ਇਥਲੀਨ ਗੈਸ ਨਾਲ ਪਕਾਇਆ ਜਾ ਸਕਦਾ ਹੈ ?
ਉੱਤਰ-
ਇਥਲੀਨ ਗੈਸ ਨਾਲ ਫ਼ਲਾਂ ਨੂੰ ਪਕਾਉਣਾ ਵਪਾਰਕ ਪੱਧਰ ‘ਤੇ ਪਕਾਉਣ ਦੀ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ । ਇਸ ਨਾਲ ਕਈ ਫ਼ਲਾਂ ਨੂੰ ਪਕਾਇਆ ਜਾਂਦਾ ਹੈ; ਜਿਵੇਂ- ਕੇਲਾ, ਨਾਸ਼ਪਤੀ, ਟਮਾਟਰ ਆਦਿ ।
ਪ੍ਰਸ਼ਨ 9.
ਟਮਾਟਰ ਨੂੰ ਤੋੜਨ ਲਈ ਕਿਹੜੇ ਮਾਪਦੰਡ ਵਰਤੇ ਜਾਂਦੇ ਹਨ ?
ਉੱਤਰ-
ਇਸ ਕੰਮ ਲਈ ਰੰਗ ਚਾਰਟ ਦੀ ਵਰਤੋਂ ਕੀਤੀ ਜਾਂਦੀ ਹੈ । ਲਾਗਲੀ ਮੰਡੀ ਲਈ ਟਮਾਟਰ ਲਾਲ ਪੱਕੇ ਹੋਏ, ਦਰਮਿਆਨੀ ਦੁਰੀ ਵਾਲੀ ਮੰਡੀ ਲਈ ਗੁਲਾਬੀ ਰੰਗ ਦੇ, ਦੁਰ ਦੁਰਾਡੇ ਦੀ ਮੰਡੀ ਲਈ ਪੂਰੇ ਆਕਾਰ ਦੇ ਪਰ ਹਰੇ ਰੰਗ ਤੋਂ ਪੀਲੇ ਰੰਗ ‘ਚ ਬਦਲਣਾ ਸ਼ੁਰੂ ਹੋਣ ਤੇ ਹੀ ਤੋੜਨੇ ਚਾਹੀਦੇ ਹਨ ।
ਪ੍ਰਸ਼ਨ 10.
ਜ਼ਿਆਦਾ ਮਹਿੰਗੀਆਂ ਉਪਜਾਂ ਲਈ ਕਿਹੜੇ ਡੱਬੇ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜ਼ਿਆਦਾ ਮਹਿੰਗੀਆਂ ਉਪਜਾਂ; ਜਿਵੇਂ-ਸੇਬ, ਅੰਬ, ਅੰਗੂਰ, ਕਿੰਨੂ, ਆੜੂ, ਲੀਚੀ, ਅਲੂਚਾ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਮੋਮ ਚੜ੍ਹਾਉਣ ਤੋਂ ਕੀ ਭਾਵ ਹੈ ? ਇਸ ਦਾ ਕੀ ਮਹੱਤਵ ਹੈ ?
ਉੱਤਰ-
ਤੁੜਾਈ ਤੋਂ ਬਾਅਦ ਸੰਭਾਲਣ ਅਤੇ ਮੰਡੀਕਰਨ ਦੌਰਾਨ ਉਪਜ ਵਿੱਚੋਂ ਪਾਣੀ ਉੱਡਦਾ ਹੈ । ਇਸ ਦਾ ਅਸਰ ਇਹ ਹੁੰਦਾ ਹੈ ਕਿ ਫ਼ਸਲਾਂ ਦੀ ਕੁਦਰਤੀ ਚਮਕ ਅਤੇ ਗੁਣਵੱਤਾ ਘੱਟਦੀ ਹੈ । ਇਸ ਨੂੰ ਘਟਾਉਣ ਲਈ ਉਪਜ ਤੇ ਮੋਮ ਚੜਾਈ ਜਾਂਦੀ ਹੈ । ਫ਼ਲ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਕਿੰਨੂ, ਆੜੂ, ਸੇਬ, ਨਾਸ਼ਪਾਤੀ ਆਦਿ ਅਤੇ ਸਬਜ਼ੀਆਂ-ਜਿਵੇਂ ਕਿ ਬੈਂਗਣ, ਸ਼ਿਮਲਾ ਮਿਰਚ, ਟਮਾਟਰ, ਖੀਰਾ ਆਦਿ ਤੇ ਤੁੜਾਈ ਤੋਂ ਬਾਅਦ ਮੋਮ ਚੜ੍ਹਾਉਣਾ ਇਕ ਆਮ ਕਿਰਿਆ ਹੈ । ਇਨ੍ਹਾਂ ਫ਼ਸਲਾਂ ਦੀ ਦਰਜ਼ਾਬੰਦੀ, ਧੁਆਈ ਜਾਂ ਹੋਰ ਸੰਭਾਲ ਕਰਦੇ ਸਮੇਂ ਕੁਦਰਤੀ ਮੋਮ ਉਤਰ ਜਾਂਦੀ ਹੈ । ਇਸ ਦੀ ਜਗ੍ਹਾ ਭੋਜਨ-ਦਰਜਾ ਮੋਮ ਚੜ੍ਹਾਈ ਜਾਂਦੀ ਹੈ । ਇਸ ਨਾਲ ਤੁੜਾਈ ਤੋਂ ਬਾਅਦ ਸਾਂਭ ਅਤੇ ਮੰਡੀਕਰਨ ਦੌਰਾਨ ਉਪਜ ਵਿਚੋਂ ਪਾਣੀ ਘੱਟ ਉੱਡਦਾ ਹੈ । ਮੋਮ ਚੜਾਉਣ ਮਗਰੋਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਓ । ਭੋਜਨ ਦਰਜ਼ਾ ਮੋਮ ਜੋ ਕਿ ਭਾਰਤ ਸਰਕਾਰ ਵਲੋਂ ਮਨਜ਼ੂਰਸ਼ੁਦਾ ਹਨ ਉਹ ਹਨ-ਸ਼ੈਲਾਕ ਮੋਮ, ਕਾਰਨੌਬ ਮੋਮ, ਮਧੂ ਮੱਖੀ ਦੇ ਛੱਤਿਆਂ ਤੋਂ ਕੱਢਿਆ ਮੋਮ ।
ਪ੍ਰਸ਼ਨ 2.
ਇਥਲੀਨ ਗੈਸ ਨਾਲ ਫ਼ਲ ਪਕਾਉਣ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਫ਼ਲਾਂ ਨੂੰ ਵਪਾਰਕ ਪੱਧਰ ਤੇ ਪਕਾਉਣ ਲਈ ਇਥਲੀਨ ਗੈਸ ਨਾਲ ਪਕਾਉਣਾ ਇਕ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ । ਇਸ ਤਕਨੀਕ ਵਿਚ ਫ਼ਲਾਂ ਨੂੰ 100-150 ਪੀ.ਪੀ. ਐਮ ਇਥਲੀਨ ਦੀ ਮਾਤਰਾ ਵਾਲੇ ਕਮਰੇ ਵਿੱਚ 24 ਘੰਟੇ ਲਈ ਰੱਖਿਆ ਜਾਂਦਾ ਹੈ । ਇਸ ਤਰ੍ਹਾਂ ਪਕਾਈ ਕਿਰਿਆ ਸ਼ੁਰੂ ਹੋ ਜਾਂਦੀ ਹੈ । ਇਸ ਤਕਨੀਕ ਦੀ ਕਾਮਯਾਬੀ ਲਈ ਤਾਪਮਾਨ 15 ਤੋਂ 25° ਸੈਲਸੀਅਸ ਅਤੇ ਨਮੀ ਦੀ ਪ੍ਰਤੀਸ਼ਤ ਮਾਤਰਾ 90-95% ਹੋਣੀ ਚਾਹੀਦੀ ਹੈ । ਇਥਲੀਨ ਗੈਸ ਨੂੰ ਪੈਦਾ ਕਰਨ ਲਈ ਇਥਲੀਨ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ।
ਪਸ਼ਨ 3.
ਸਰਿੰਕ ਅਤੇ ਲਿੰਗ ਫ਼ਿਲਮ ਦੀ ਵਰਤੋਂ ਤੇ ਨੋਟ ਲਿਖੋ ।
ਉੱਤਰ-
ਫ਼ਲ ਅਤੇ ਸਬਜ਼ੀਆਂ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੀ ਟਰੇਅ ਵਿੱਚ ਪਾ ਕੇ ਇਸ ਟਰੇਅ ਨੂੰ ਸ਼ਰਿੰਕ ਅਤੇ ਕਲਿੰਗ ਫ਼ਿਲਮ ਚੜ੍ਹਾਅ ਕੇ ਪੈਕ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਫ਼ਲ ਅਤੇ ਸਬਜ਼ੀਆਂ ਪੂਰੀ ਤਰ੍ਹਾਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ ।
ਮਹਿੰਗੇ ਫ਼ਲ ਅਤੇ ਸਬਜ਼ੀਆਂ ਜਿਵੇਂ ਕਿ ਕਿੰਨੂ, ਟਮਾਟਰ, ਬੀਜ ਰਹਿਤ ਖੀਰਾ ਆਦਿ ਦਾ ਇਸੇ ਤਰ੍ਹਾਂ ਪੈਕ ਕਰ ਕੇ ਮੰਡੀਕਰਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4.
ਗੱਤੇ ਦੇ ਡੱਬੇ ਵਿੱਚ ਫ਼ਲ ਅਤੇ ਸਬਜ਼ੀਆਂ ਨੂੰ ਪੈਕ ਕਰਨ ਦੀ ਕੀ ਮਹੱਤਤਾ ਹੈ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਨੂੰ ਢੋਆ-ਢੁਆਈ ਵਿੱਚ ਸੁਰੱਖਿਅਤ ਰੱਖਣ ਲਈ ਡੱਬਾਬੰਦੀ ਬਹੁਤ ਲਾਭਦਾਇਕ ਰਹਿੰਦੀ ਹੈ । ਇਸ ਕੰਮ ਲਈ ਲੱਕੜ, ਬਾਂਸ ਅਤੇ ਗੱਤੇ ਆਦਿ ਵਿੱਚ ਡੱਬਾਬੰਦੀ ਕੀਤੀ ਜਾਂਦੀ ਹੈ ।
ਮਹਿੰਗੀਆਂ ਉਪਜਾਂ ; ਜਿਵੇਂ- ਸੇਬ, ਅੰਬ, ਅੰਗੂਰ, ਕਿੰਨੂ, ਲੀਚੀ, ਅਲੂਚਾ, ਆੜੂ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਬੰਦ ਕਰਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਭੇਜਿਆ ਜਾਂਦਾ ਹੈ ਅਤੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 5.
ਫ਼ਲਾਂ ਅਤੇ ਸਬਜ਼ੀਆਂ ਦੀ ਤੁੜਾਈ ਸਮੇਂ ਕਿਨ੍ਹਾਂ ਗੱਲਾਂ ਵਲ ਧਿਆਨ ਦੇਣਾ ਚਾਹੀਦਾ ਹੈ ?
ਉੱਤਰ-
- ਫ਼ਲਾਂ ਅਤੇ ਸਬਜ਼ੀਆਂ ਦੀ ਤੋੜ-ਤੁੜਾਈ ਇਸ ਤਰ੍ਹਾਂ ਕਰੋ ਕਿ ਨੁਕਸਾਨ ਘੱਟੋ-ਘੱਟ ਹੋਵੇ ।
- ਨਿਮਰਤਾ ਨਾਲ ਤੋੜਨ, ਖੋਦਣ ਅਤੇ ਹੱਥੀਂ ਕੱਢਣ ਨਾਲ ਉਪਜ ਦਾ ਨੁਕਸਾਨ ਘੱਟ ਹੁੰਦਾ ਹੈ ।
- ਤੁੜਾਈ ਵੇਲੇ ਦੋਵੇਂ ਪਾਸਿਓਂ ਖੁੱਲ੍ਹੇ ਮੂੰਹ ਵਾਲੀਆਂ ਕੱਪੜੇ ਦੀਆਂ ਬੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਫ਼ਲਾਂ ਨੂੰ ਤੋੜਨ ਲਈ ਕਲਿੱਪ, ਚਾਕੂ ਅਤੇ ਕੈਂਚੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਧਿਆਨ ਰੱਖੋ ਕਿ ਕਲਿੱਪਰ ਅਤੇ ਚਾਕੂ ਹਮੇਸ਼ਾਂ ਸਾਫ਼ ਅਤੇ ਤਿੱਖੀ ਧਾਰ ਵਾਲੇ ਹੋਣ ।
- ਕਿੰਨੁ ਵਰਗੇ ਫ਼ਲ ਦੀ ਡੰਡੀ ਨੂੰ ਜਿੰਨਾ ਹੋ ਸਕੇ ਫ਼ਲ ਦੇ ਲਾਗਿਓਂ ਕੱਟਣਾ ਚਾਹੀਦਾ ਹੈ । ਜੇਕਰ ਡੰਡੀ ਲੰਬੀ ਹੋਵੇਗੀ ਤਾਂ ਢੋਆ-ਢੁਆਈ ਦੌਰਾਨ ਇਹ ਨਾਲ ਦੇ ਫ਼ਲ ‘ਚ ਖੁੱਭ ਕੇ ਜ਼ਖ਼ਮ ਕਰ ਦਿੰਦੀ ਹੈ ।
- ਤਿੰਨ ਪੈਰੀ ਪੌੜੀ ਨਾਲ ਕਿਨੁ, ਨਾਖਾਂ, ਆੜੂ, ਅਲੂਚਾ, ਬੇਰ, ਅੰਬ ਆਦਿ ਦੀ ਤੁੜਾਈ ਕਰਨ ਨਾਲ ਤੁੜਾਈ ਕਰਦੇ ਵੇਲੇ ਜੇ ਟਾਹਣੀ ਟੁੱਟ ਵੀ ਜਾਏ ਤਾਂ ਨੁਕਸਾਨ ਨਹੀਂ ਹੁੰਦਾ ਅਤੇ ਉਚਾਈ ਤੇ ਲੱਗੇ ਫ਼ਲ ਤੋੜਨੇ ਸੌਖੇ ਹੋ ਜਾਂਦੇ ਹਨ ।
- ਤੁੜਾਈ ਸਮੇਂ ਫ਼ਲ ਨੂੰ ਖਿੱਚ ਕੇ ਨਹੀਂ ਤੋੜਨਾ ਚਾਹੀਦਾ, ਇਸ ਤਰ੍ਹਾਂ ਫ਼ਲ ਉੱਤੇ ਡੰਡੀ ਵਾਲੀ ਥਾਂ ਤੇ ਜ਼ਖ਼ਮ ਹੋ ਜਾਂਦੇ ਹਨ ਤੇ ਫ਼ਸਲ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ ।
- ਕਾਮਿਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਨੂੰ ਤੋੜਨ ਦੇ ਮਾਪਦੰਡਾਂ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ।
PSEB 8th Class Agriculture Guide ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਪ੍ਰਤੀ ਵਿਅਕਤੀ ਹਰ ਰੋਜ਼ ਕਿੰਨੇ ਫ਼ਲ ਅਤੇ ਸਬਜ਼ੀਆਂ ਖਾਣੇ ਚਾਹੀਦੇ ਹਨ ?
ਉੱਤਰ-
300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲ ।
ਪ੍ਰਸ਼ਨ 2.
ਭਾਰਤ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਕਿੰਨੇ ਫ਼ਲ ਅਤੇ ਸਬਜ਼ੀਆਂ ਹਿੱਸੇ ਆਉਂਦੇ ਹਨ ?
ਉੱਤਰ-
30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ।
ਪ੍ਰਸ਼ਨ 3.
ਟਮਾਟਰ, ਅੰਬ, ਆਤੂ ਆਦਿ ਤੁੜਾਈ ਯੋਗ ਅਵਸਥਾ ਵਿੱਚ ਪੁੱਜ ਗਏ ਹਨ ਕਿਸ ਦੀ ਸਹਾਇਤਾ ਨਾਲ ਪਤਾ ਲਗਾਇਆ ਜਾ ਸਕਦਾ ਹੈ ?
ਉੱਤਰ-
ਰੰਗ ਚਾਰਟ ਦੀ ।
ਪ੍ਰਸ਼ਨ 4.
ਆੜੂ ਦੇ ਪੱਕਣ ਦੇ ਮਾਪਦੰਡ ਬਾਰੇ ਦੱਸੋ ।
ਉੱਤਰ-
ਹਰੇ ਰੰਗ ਤੋਂ ਪੀਲੇ ਹੋਣਾ ।
ਪ੍ਰਸ਼ਨ 5.
ਅਮਰੂਦ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਰੰਗ ਗੂੜ੍ਹੇ ਹਰੇ ਤੋਂ ਹਲਕੇ ਹਰੇ ਵਿੱਚ ਬਦਲ ਜਾਣਾ ।
ਪ੍ਰਸ਼ਨ 6.
ਆਲੂ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਜਦੋਂ ਵੇਲਾਂ ਸੁੱਕਣ ਲੱਗ ਪੈਣ ।
ਪ੍ਰਸ਼ਨ 7.
ਅਲੂਚੇ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਛਿਲਕੇ ਦੇ ਰੰਗ ਹਿਰਮਚੀ ਜਾਮਣੀ ਰੰਗ ਵਿੱਚ ਬਦਲ ਜਾਣਾ ।
ਪ੍ਰਸ਼ਨ 8.
ਸ਼ਿਮਲਾ ਮਿਰਚ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਫ਼ਲ ਪੂਰਾ ਵਿਕਸਿਤ ਅਤੇ ਹਰਾ ਤੇ ਚਮਕਦਾਰ ।
ਪ੍ਰਸ਼ਨ 9.
ਮਟਰ ਦੇ ਪੱਕਣ ਦਾ ਮਾਪਦੰਡ ਦੱਸੋ ।
ਉੱਤਰ-
ਫ਼ਲੀਆਂ ਪੂਰੀਆਂ ਭਰੀਆਂ ਹੋਈਆਂ ਪਰ ਰੰਗ ਫਿੱਕਾ ਪੈਣ ਤੋਂ ਪਹਿਲਾਂ ।
ਪ੍ਰਸ਼ਨ 10.
ਫ਼ਲਾਂ ਤੇ ਕਿਸ ਤਰ੍ਹਾਂ ਦਾ ਮੋਮ ਚੜ੍ਹਾਇਆ ਜਾਂਦਾ ਹੈ ?
ਉੱਤਰ-
ਭੋਜਨ ਦਰਜਾ ਮੋਮ ਜਿਵੇਂ ਮਧੂ ਮੱਖੀਆਂ ਦੇ ਛੱਤੇ ਦਾ ਮੋਮ ।
ਪ੍ਰਸ਼ਨ 11.
ਆਲੂ, ਪਿਆਜ ਦੀ ਪੈਕਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਬੋਰੀਆਂ ਵਿਚ ਪਾ ਕੇ ।
ਪ੍ਰਸ਼ਨ 12.
ਸ਼ੀਤ ਭੰਡਾਰ ਵਿਚ ਕਿੰਨੂ ਨੂੰ ਕਿੰਨੇ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ ?
ਉੱਤਰ-
ਡੇਢ ਤੋਂ ਦੋ ਮਹੀਨੇ ਲਈ ।
ਪ੍ਰਸ਼ਨ 13.
ਸ਼ੀਤ ਭੰਡਾਰ ਸਮੇਂ ਆਲੂ ਅਤੇ ਕਿੰਨੂ ਵਿਚ ਨਮੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
90-95%.
ਪ੍ਰਸ਼ਨ 14.
ਕੈਲਸ਼ੀਅਮ ਕਾਰਬਾਈਡ ਮਸਾਲੇ ਨਾਲ ਪਕਾਏ ਫ਼ਲਾਂ ਨੂੰ ਖਾਣ ਨਾਲ ਕੀ ਹੋ ਸਕਦਾ ਹੈ ?
ਉੱਤਰ-
ਮੁੰਹ ਵਿੱਚ ਛਾਲੇ, ਅਲਸਰ, ਪੇਟ ਵਿਚ ਜਲਣ ਪੈਦਾ ਹੋ ਜਾਂਦੀ ਹੈ ।
ਪ੍ਰਸ਼ਨ 15.
ਫ਼ਲਾਂ ਨੂੰ ਪਕਾਉਣ ਲਈ ਇਥਲੀਨ ਵਾਲੀ ਗੈਸ ਦੇ ਕਮਰੇ ਵਿੱਚ ਕਿੰਨੇ ਘੰਟੇ ਲਈ ਰੱਖਿਆ ਜਾਂਦਾ ਹੈ ?
ਉੱਤਰ-
24 ਘੰਟੇ ਲਈ ।
ਪ੍ਰਸ਼ਨ 16.
ਦੋ ਫ਼ਲਾਂ ਦੇ ਨਾਂ ਦੱਸੋ ਜਿਨ੍ਹਾਂ ‘ਤੇ ਮੋਮ ਚੜ੍ਹਾਈ ਜਾਂਦੀ ਹੈ ?
ਉੱਤਰ-
ਕਿੰਨੂ, ਆੜੂ ।
ਪ੍ਰਸ਼ਨ 17.
ਫ਼ਲ ਅਤੇ ਸਬਜ਼ੀਆਂ ਦੇ ਪੱਕਣ ਦਾ ਮਾਪਦੰਡ ਕੀ ਹੈ ?
ਉੱਤਰ-
ਫ਼ਲ ਅਤੇ ਸਬਜ਼ੀਆਂ ਦਾ ਆਕਾਰ ਇਨ੍ਹਾਂ ਦੇ ਪੱਕਣ ਦਾ ਮਾਪਦੰਡ ਹੈ ।
ਪ੍ਰਸ਼ਨ 18.
ਫ਼ਲਾਂ ਦੀ ਨਿੱਗਰਤਾ ਮਿਣਨ ਲਈ ਕਿਹੜੇ ਯੰਤਰ ਦੀ ਵਰਤੋਂ ਹੁੰਦੀ ਹੈ ?
ਉੱਤਰ-
ਪੈਨਟਰੋਮੀਟਰ ।
ਪ੍ਰਸ਼ਨ 19.
ਫ਼ਲ ਦੇ ਪੱਕਣ ਨਾਲ ਉਸ ਦੀ ਨਿੱਗਰਤਾ ਦਾ ਕੀ ਸੰਬੰਧ ਹੈ ?
ਉੱਤਰ-
ਫ਼ਲ ਦੇ ਪੱਕਣ ਨਾਲ ਉਸ ਦੀ ਨਿੱਗਰਤਾ ਘਟਦੀ ਹੈ ।
ਪ੍ਰਸ਼ਨ 20.
ਫ਼ਲਾਂ ਨੂੰ ਘਰਾਂ ਵਿਚ ਜੀਵਾਣੂ ਰਹਿਤ ਕਰਨ ਲਈ ਕਿਹੜੇ ਘੋਲ ਵਿਚ ਡੁਬੋ ਲੈਣਾ ਚਾਹੀਦਾ ਹੈ ?
ਉੱਤਰ-
ਬਲੀਚ ਦੇ ਘੋਲ ਵਿਚ ।
ਪ੍ਰਸ਼ਨ 21.
ਫ਼ਲਾਂ ਦੇ ਸਾਂਭਣ ਲਈ ਕਿਹੋ ਜਿਹੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਅਜਿਹੇ ਭਾਂਡੇ ਜੋ ਅੰਦਰੋਂ ਪੱਧਰੇ ਹੋਣ ।
ਪ੍ਰਸ਼ਨ 22.
ਉਪਜ ਨੂੰ ਜ਼ਖ਼ਮਾਂ ਤੋਂ ਬਚਾਉ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਉਪਜ ਨੂੰ ਕਾਗਜ਼ ਜਾਂ ਗੱਤੇ ਦੀਆਂ ਤਹਿਆਂ ਵਿਚ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 23.
ਡੱਬਾਬੰਦੀ ਦਾ ਮੂਲ ਉਦੇਸ਼ ਕੀ ਹੈ ?
ਉੱਤਰ-
ਡੱਬਾਬੰਦੀ ਦਾ ਮੂਲ ਉਦੇਸ਼ ਫ਼ਸਲ ਨੂੰ ਲੰਮੇ ਸਮੇਂ ਤਕ ਸੰਭਾਲ ਕੇ ਰੱਖਣਾ ਹੈ ।
ਪ੍ਰਸ਼ਨ 24.
ਅੰਗੂਰ ਅਤੇ ਅਲੂਚੇ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਇਹਨਾਂ ਨੂੰ 100-150 ਪੀ. ਪੀ. ਐੱਮ. ਕਲੋਰੀਨ ਦੀ ਮਾਤਰਾ ਵਾਲੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਉਪਜ ਨੂੰ ਬਿਮਾਰੀ ਰਹਿਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 25.
ਗੋਲ ਆਕਾਰ ਦੀ ਉਪਜ ਦੀ ਦਰਜਾਬੰਦੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਇਹਨਾਂ ਦੀ ਦਰਜਾਬੰਦੀ ਵੱਖ-ਵੱਖ ਆਕਾਰ ਦੇ ਕੜਿਆਂ ਨਾਲ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 26.
ਤੁੜਾਈ ਤੋਂ ਬਾਅਦ ਉਪਜ ਨੂੰ ਸੋਧਣ ਲਈ ਕਿਹੜੇ-ਕਿਹੜੇ ਰਸਾਇਣਿਕ ਪਦਾਰਥ ਸੁਰੱਖਿਅਤ ਸਮਝੇ ਜਾਂਦੇ ਹਨ ?
ਉੱਤਰ-
ਕੈਲਸ਼ੀਅਮ ਕਲੋਰਾਈਡ, ਸੋਡੀਅਮ ਬਾਈਸਲਫਾਈਟ, ਪੋਟਾਸ਼ੀਅਮ ਸਲਫੇਟ ਆਦਿ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 27.
ਪਾਣੀ ਸਹਿਣਸ਼ੀਲ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਗਾਜਰ, ਟਮਾਟਰ ਅਤੇ ਸ਼ਲਗਮ ।
ਪ੍ਰਸ਼ਨ 28.
ਪੈਕਿੰਗ ਤੋਂ ਪਹਿਲਾਂ ਕਿਹੜੀਆਂ ਸਬਜ਼ੀਆਂ ਨੂੰ ਧੋਣਾ ਨਹੀਂ ਚਾਹੀਦਾ ?
ਉੱਤਰ-
ਬੰਦ ਗੋਭੀ, ਭਿੰਡੀ ਅਤੇ ਮਟਰ ।
ਪ੍ਰਸ਼ਨ 29.
ਪੱਕਣ ਦੇ ਆਧਾਰ ਤੇ ਕਿਹੜੇ ਫ਼ਲਾਂ ਦੀ ਦਰਜਾਬੰਦੀ ਕੀਤੀ ਜਾਂਦੀ ਹੈ ?
ਉੱਤਰ-
ਟਮਾਟਰ, ਕੇਲਾ, ਅੰਬ ਆਦਿ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਫ਼ਲਾਂ ਦੇ ਪੱਕਣ ਬਾਰੇ ਕਿਵੇਂ ਪਤਾ ਲੱਗਦਾ ਹੈ ? ਵਿਸਥਾਰ ਵਿਚ ਦੱਸੋ ।
ਉੱਤਰ-
ਫ਼ਲ ਅਤੇ ਸਬਜ਼ੀਆਂ ਦੇ ਪੱਕਣ ਦਾ ਮਾਪਦੰਡ ਇਹਨਾਂ ਦਾ ਆਕਾਰ ਹੁੰਦਾ ਹੈ । ਅੰਬ ਦੀ ਤੁੜਾਈ ਲਈ ਤਿਆਰ ਹੋਣ ਦੀ ਨਿਸ਼ਾਨੀ ਚੁੰਝ ਬਣਨਾ ਅਤੇ ਫ਼ਲ ਮੋਢੇ ਤੋਂ ਉੱਪਰ ਉਭਰਨਾ ਹੈ । ਟਮਾਟਰ, ਆੜੂ, ਅਲੂਚਾ ਆਦਿ ਫ਼ਸਲਾਂ ਦੀ ਤੁੜਾਈ ਯੋਗ ਅਵਸਥਾ ਦਾ ਪਤਾ ਲਗਾਉਣ ਲਈ ਰੰਗਦਾਰ ਚਾਰਟਾਂ ਦੀ ਵਰਤੋਂ ਕੀਤੀ ਜਾਂਦੀ ਹੈ । ਟਮਾਟਰ ਨੇੜਲੀ ਮੰਡੀ ਵਿਚ ਲੈ ਜਾਣ ਲਈ ਲਾਲ ਪੱਕੇ ਹੋਏ, ਦਰਮਿਆਨੀ ਦੂਰੀ ਵਾਲੀ ਮੰਡੀ ਲਈ ਗੁਲਾਬੀ ਰੰਗ ਦੇ ਅਤੇ ਦੂਰ-ਦੁਰਾਡੇ ਦੀ ਮੰਡੀ ਲਈ ਜਦੋਂ ਇਹ ਪੁਰਨ ਆਕਾਰ ਗ੍ਰਹਿਣ ਕਰ ਲੈਣ ਪਰ ਅਜੇ ਹਰੇ ਹੀ ਹੋਣ ਜਾਂ ਹਰੇ ਰੰਗ ਤੋਂ ਪੀਲੇ ਰੰਗ ’ਚ ਬਦਲਣਾ ਸ਼ੁਰੂ ਹੋਣ ਤਾਂ ਹੀ ਤੋੜਨੇ ਚਾਹੀਦੇ ਹਨ ।
ਪ੍ਰਸ਼ਨ 2.
ਫ਼ਲਾਂ ਦਾ ਨਿੱਗਰਤਾ ਅੰਕ ਕਿਵੇਂ ਲੱਭਿਆ ਜਾਂਦਾ ਹੈ ?
ਉੱਤਰ-
ਨਿੱਗਰਤਾ ਅੰਕ ਲੱਭਣ ਲਈ ਹੇਠ ਲਿਖਿਆ ਤਰੀਕਾ ਹੈ-
ਇੱਕ ਤਿੱਖੇ ਚਾਕੂ ਨਾਲ ਫ਼ਲ ਦੇ ਉੱਪਰੋਂ ਗੋਲ ਆਕਾਰ ਦੀ ਪਤਲੀ ਜਿਹੀ ਇਕ ਟੁਕੜੀ ਕੱਟੋ, ਇਸ ਟੁਕੜੀ ਵਿਚ ਗੁੱਦਾ ਅਤੇ ਛਿੱਲ ਦੋਵੇਂ ਇਕੱਠੇ ਹੀ ਹੋਣ । ਫਿਰ ਫ਼ਲ ਮੁਤਾਬਿਕ ਸਹੀ ਆਕਾਰ ਦੇ ਪਲੰਜਰ ਦੀ ਵਰਤੋਂ ਕਰਕੇ ਫ਼ਲ ਦੀ ਸਖਤਾਈ ਨਾਪੋ । ਇਸ ਲਈ ਫ਼ਲ ਨੂੰ ਕਿਸੇ ਸਖ਼ਤ ਤਲ ਨਾਲ ਲਾ ਕੇ ਇਕਸਾਰ ਰਫ਼ਤਾਰ ਨਾਲ ਪਲੰਜਰ ਉੱਪਰ ਲੱਗੇ ਨਿਸ਼ਾਨ ਵਾਲੇ ਪਾਸੇ ਨੂੰ ਫ਼ਲ ਅੰਦਰ ਧੱਕਣਾ ਸ਼ੁਰੂ ਕਰੋ ਅਤੇ ਫਿਰ ਨਿੱਗਰਤਾ ਦਾ ਮਾਪ ਅੰਕ ਨੋਟ ਕਰ ਲਉ ।
ਪ੍ਰਸ਼ਨ 3.
ਰੀਕਟੋਮੀਟਰ ਕੀ ਹੈ ? ਇਸ ਦੀ ਵਰਤੋਂ ਕਿਹੜੇ ਫ਼ਲਾਂ ਲਈ ਕੀਤੀ ਜਾਂਦੀ ਹੈ ?
ਉੱਤਰ-
ਫ਼ਲਾਂ ਦੇ ਜੂਸ ਵਿਚੋਂ ਮਿਠਾਸ ਦੀ ਮਾਤਰਾ ਦਾ ਪਤਾ ਲਗਾਉਣ ਲਈ ਰੀਗੇਕਟੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨੂੰ ਅੰਗੂਰ ਅਤੇ ਖ਼ਰਬੂਜ਼ੇ ਆਦਿ ਵਰਗੀਆਂ ਕਈ ਫ਼ਸਲਾਂ ਦੀ ਮਿਠਾਸ ਦੀ ਮਾਤਰਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 4.
ਫ਼ਲਾਂ ਵਿਚ ਤੇਜ਼ਾਬੀਪਨ ਕਿਵੇਂ ਮਾਪਿਆ ਜਾਂਦਾ ਹੈ ?
ਉੱਤਰ-
ਨਿਬੂ ਜਾਤੀ ਅਤੇ ਹੋਰ ਕਈ ਫ਼ਲਾਂ ਦੇ ਪੱਕਣ ਤੇ ਇਹਨਾਂ ਵਿਚ ਖਟਾਸ ਦੀ ਮਾਤਰਾ ਘੱਟ ਜਾਂਦੀ ਹੈ । ਤੇਜ਼ਾਬੀਪਨ ਦਾ ਪਤਾ ਲਗਾਉਣ ਲਈ ਫ਼ਲ ਦੇ ਜੂਸ ਦੀ ਮਿਥੀ ਮਾਤਰਾ ਵਿਚ ਤੀਨੋਲਫਥਲੀਨ ਮਿਸ਼ਰਣ ਦੀਆਂ ਇਕ-ਦੋ ਬੂੰਦਾਂ ਪਾ ਕੇ 0.1 N ਸੋਡੀਅਮ ਹਾਈਡੋਆਕਸਾਈਡ ‘ ਘੋਲ ਉਦੋਂ ਤਕ ਪਾਇਆ ਜਾਂਦਾ ਹੈ ਜਦੋਂ ਤਕ ਜੂਸ ਦਾ ਰੰਗ ਗੁਲਾਬੀ ਨਾ ਹੋ ਜਾਵੇ । ਵਰਤੇ ਗਏ ਸੋਡੀਅਮ ਹਾਈਡੋਆਕਸਾਈਡ ਮਿਸ਼ਰਣ ਦੀ ਮਾਤਰਾ ਤੋਂ ਜੂਸ ਦਾ ਤੇਜ਼ਾਬੀਪਨ ਮਾਪਿਆ ਜਾ ਸਕਦਾ ਹੈ ।
ਪ੍ਰਸ਼ਨ 5.
ਪ੍ਰਤੀਸ਼ਤ ਮਿਠਾਸ ਅਤੇ ਖਟਾਸ ਦਾ ਅਨੁਪਾਤ ਕਿਵੇਂ ਲਿਆ ਜਾਂਦਾ ਹੈ ?
ਉੱਤਰ-
ਅੰਗੂਰ ਅਤੇ ਨਿੰਬੂ ਜਾਤੀ ਦੇ ਫ਼ਲਾਂ ‘ਚ ਮਿਠਾਸ ਅਤੇ ਖਟਾਸ ਦੀ ਅਨੁਪਾਤ ਤੋਂ ਉਪਜ ਦੀ ਗੁਣਵੱਤਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ । ਪ੍ਰਤੀਸ਼ਤ ਮਿਠਾਸ ਅਤੇ ਖਟਾਸ ਦੀ ਮਿਣਤੀ ਕਰਨ ਤੋਂ ਬਾਅਦ ਮਿਠਾਸ ਨੂੰ ਖਟਾਸ ਨਾਲ ਤਕਸੀਮ ਕਰਕੇ ਅਨੁਪਾਤ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਫ਼ਲਾਂ ਦੀ ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਰ ਫ਼ਲ ਦਾ ਆਪਣਾ ਇਕ ਖ਼ਾਸ ਮੌਸਮ ਹੁੰਦਾ ਹੈ । ਜਦੋਂ ਇਹ ਬਾਜ਼ਾਰ ਵਿਚ ਬਹੁਤਾਤ ਵਿਚ ਮਿਲਦੇ ਹਨ ਤੇ ਸਸਤੇ ਹੁੰਦੇ ਹਨ । ਇਹਨਾਂ ਦਿਨਾਂ ਵਿਚ ਫ਼ਲਾਂ ਨੂੰ ਖ਼ਰੀਦ ਕੇ ਸੰਭਾਲ ਲੈਣਾ ਚਾਹੀਦਾ ਹੈ ਤੇ ਇਹਨਾਂ ਨੂੰ ਦੁਰ ਦੀ ਮੰਡੀ ਵਿਚ ਜਾਂ ਬੇ-ਰੁੱਤੇ ਵੇਚ ਕੇ ਵੱਧ ਲਾਭ ਕਮਾਇਆ ਜਾ ਸਕਦਾ ਹੈ । ਫ਼ਲਾਂ ਨੂੰ ਅਚਾਰ, ਮੁਰੱਬੇ, ਜੈਮ, ਚਟਣੀ, ਜੈਲੀ ਆਦਿ ਦੇ ਰੂਪ ਵਿਚ ਵੀ ਲੰਬੇ ਸਮੇਂ ਤਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ।
ਪ੍ਰਸ਼ਨ 7.
ਸਬਜ਼ੀਆਂ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਜੇ ਸਬਜ਼ੀਆਂ ਨੂੰ ਸੰਭਾਲ ਕੇ ਨਹੀਂ ਰੱਖਿਆ ਜਾਵੇਗਾ ਤਾਂ ਚੰਗਾ ਮੁਨਾਫ਼ਾ ਨਹੀਂ ਲਿਆ ਜਾ ਸਕਦਾ । ਇਸ ਲਈ ਸਬਜ਼ੀਆਂ ਜਦੋਂ ਭਰ ਮੌਸਮ ਵਿਚ ਸਸਤੀਆਂ ਹੁੰਦੀਆਂ ਹਨ ਤਾਂ ਇਹਨਾਂ ਨੂੰ ਸੰਭਾਲ ਕੇ ਬੇ-ਮੌਸਮੇ ਵੇਚ ਕੇ ਵੱਧ ਲਾਭ ਕਮਾਇਆ ਜਾ ਸਕਦਾ ਹੈ ।
ਪ੍ਰਸ਼ਨ 8.
ਡੱਬਾਬੰਦੀ ਦੇ ਕੀ ਲਾਭ ਹਨ ?
ਉੱਤਰ-
ਡੱਬਾਬੰਦੀ ਜਾਂ ਪੈਕਿੰਗ ਕਰਨ ਨਾਲ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ । ਇਸ ਤਰ੍ਹਾਂ ਵੱਧ ਮੁਨਾਫ਼ਾ ਵੀ ਲਿਆ ਜਾ ਸਕਦਾ ਹੈ ।
ਪ੍ਰਸ਼ਨ 9.
ਕਿੰਨੂ ਨੂੰ ਤੋੜਦੇ ਸਮੇਂ ਡੰਡੀ ਨੂੰ ਛੋਟਾ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਨੁ ਦੀ ਜੇਕਰ ਲੰਮੀ ਡੰਡੀ ਹੋਵੇਗੀ ਤਾਂ ਢੋਆ-ਢੁਆਈ ਵੇਲੇ ਇਸ ਨਾਲ ਦੂਜੇ ਫ਼ਲਾਂ ਵਿਚ ਜ਼ਖ਼ਮ ਹੋ ਜਾਣਗੇ । ਇਸ ਲਈ ਡੰਡੀ ਛੋਟੀ ਕੱਟਣੀ ਚਾਹੀਦੀ ਹੈ ।
ਪ੍ਰਸ਼ਨ 10.
ਫ਼ਸਲਾਂ ਦੀ ਗੁਣਵੱਤਾ ਦਾ ਕੀ ਮਹੱਤਵ ਹੈ ?
ਉੱਤਰ-
ਗੁਣਵੱਤਾ ਦਾ ਖ਼ਿਆਲ ਰੱਖਿਆ ਜਾਵੇ ਤਾਂ ਢੋਆ-ਢੁਆਈ, ਭੰਡਾਰਨ ਅਤੇ ਮੰਡੀਕਰਨ ਲੰਮੇ ਸਮੇਂ ਤਕ ਕੀਤਾ ਜਾ ਸਕਦਾ ਹੈ ਤੇ ਵਿਕਰੀ ਮੁਨਾਫ਼ੇ ਵਿਚ ਵੀ ਵਾਧਾ ਹੁੰਦਾ ਹੈ । ਇਸ ਨਾਲ ਨਿਰਯਾਤਕਾਰ, ਵਪਾਰੀ ਅਤੇ ਖਪਤਕਾਰ ਦੀ ਸੰਤੁਸ਼ਟੀ ਹੁੰਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਲਾਸਟਿਕ ਦੀਆਂ ਟਰੇਆਂ ਦਾ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਵਿਚ ਕੀ ਮਹੱਤਵ ਹੈ ?
ਉੱਤਰ-
ਪਲਾਸਟਿਕ ਦੀਆਂ ਟਰੇਆਂ ਕੁੱਝ ਮਹਿੰਗੀਆਂ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਸਾਫ਼ ਕਰਨਾ ਸੌਖਾ ਹੈ ਤੇ ਇਹਨਾਂ ਨੂੰ ਲੰਮੇ ਸਮੇਂ ਤਕ ਵਾਰ-ਵਾਰ ਵਰਤਿਆ ਜਾ ਸਕਦਾ ਹੈ । ਇਹਨਾਂ ਵਿਚ ਗਲੀਆਂ (ਛੇਕ) ਹੋਣ ਕਰਕੇ ਹਵਾ ਆਰ-ਪਾਰ ਹੁੰਦੀ ਰਹਿੰਦੀ ਹੈ ਤੇ ਇਹਨਾਂ ਨੂੰ ਇਕਦੁਸਰੇ ਉੱਪਰ ਚਿਣਿਆ ਜਾ ਸਕਦਾ ਹੈ ।
ਇਨ੍ਹਾਂ ਦੀ ਤੁੜਾਈ ਵੇਲੇ ਵਰਤੋਂ ਕਾਫ਼ੀ ਲਾਭਕਾਰੀ ਸਿੱਧ ਹੁੰਦੀ ਹੈ । ਟਰੇਆਂ ਤੁੜਾਈ, ਭੰਡਾਰਨ, ਢੋਆ-ਢੋਆਈ ਅਤੇ ਪ੍ਰਚੂਨ ਮੰਡੀ ‘ਚ ਉਪਜ ਨੂੰ ਵੇਚਣ ਲਈ ਅਤੇ ਸਾਂਭ ਕੇ ਰੱਖਣ ਦੇ ਕੰਮ ਆਉਂਦੀਆਂ ਹਨ । ਇਨ੍ਹਾਂ ਟਰੇਆਂ ਦੀ ਵਰਤੋਂ ਕਿੰਨੂ, ਅੰਗੂਰ, ਟਮਾਟਰ ਆਦਿ ਫ਼ਸਲਾਂ ਦੀ ਤੁੜਾਈ, ਭੰਡਾਰਨ ਅਤੇ ਢੋਆ-ਢੁਆਈ ’ਚ ਆਮ ਹੁੰਦੀ ਹੈ ।
ਪ੍ਰਸ਼ਨ 2.
ਉੱਤਮ ਗੁਣਵੱਤਾ ਵਾਲੀ ਫ਼ਸਲ ਦੇ ਕੀ ਲਾਭ ਹਨ ?
ਉੱਤਰ-
ਉੱਤਮ ਗੁਣਵੱਤਾ ਵਾਲੀ ਉਪਜ ਦੇ ਲਾਭ ਹੇਠ ਲਿਖੇ ਹਨ-
- ਅਜਿਹੀ ਉਪਜ ਦੀ ਢੋਆ-ਢੋਆਈ, ਮੰਡੀਕਰਨ ਅਤੇ ਭੰਡਾਰਨ ਲੰਮੇ ਸਮੇਂ ਤਕ ਕੀਤਾ ਜਾ ਸਕਦਾ ਹੈ ।
- ਅਜਿਹੀ ਉਪਜ ਤੋਂ ਸਾਰੇ ਨਿਰਯਾਤਕਾਰ, ਵਪਾਰੀ ਅਤੇ ਖਪਤਕਾਰ ਸੰਤੁਸ਼ਟ ਹੁੰਦੇ ਹਨ ।
- ਤੁੜਾਈ ਤੋਂ ਬਾਅਦ ਇਸ ਦੀ ਉਮਰ ਲੰਮੀ ਹੁੰਦੀ ਹੈ ।
- ਇਸ ਨਾਲ ਮੰਡੀਕਰਨ ਦਾ ਦਾਇਰਾ ਵੱਡਾ ਹੋ ਜਾਂਦਾ ਹੈ ।
- ਇਸ ਦੀ ਵਿਕਰੀ ਨਾਲ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ ।
ਪ੍ਰਸ਼ਨ 3.
ਤੁੜਾਈ ਤੋਂ ਬਾਅਦ ਉਪਜ ਨੂੰ ਠੰਢਾ ਕਰਨਾ ਅਤੇ ਛਾਂਟੀ ਤੇ ਸਾਫ਼-ਸਫ਼ਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਠੰਢਿਆਂ ਕਰਨਾ – ਉਪਜ ਦੀ ਉਮਰ ਵਧਾਉਣ ਲਈ ਤੁੜਾਈ ਤੋਂ ਇਕ-ਦਮ ਬਾਅਦ ਇਸ ਨੂੰ ਠੰਢਿਆਂ ਕੀਤਾ ਜਾਂਦਾ ਹੈ । ਠੰਢਾ ਕਰਨ ਦਾ ਤਰੀਕਾ ਫ਼ਸਲ ਦੀ ਕਿਸਮ ਤੇ ਨਿਰਭਰ ਕਰਦਾ ਹੈ । ਠੰਢਾ ਕਰਨ ਦੇ ਕਈ ਢੰਗ ਹਨ, ਜਿਵੇਂ-ਤੇਜ਼ ਠੰਢੀ ਹਵਾ ਨਾਲ ਠੰਢਾ ਕਰਨਾ, ਕਮਰੇ ਵਿਚ ਠੰਢਾ ਕਰਨਾ, ਸ਼ੀਤ ਪਾਣੀ ਨਾਲ ਠੰਢਾ ਕਰਨਾ ਆਦਿ । ਇਹਨਾਂ ਵਿਚੋਂ ਕਿਸੇ ਇਕ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਉਪਜ ਦੀ ਛਾਂਟੀ ਅਤੇ ਸਾਫ਼ – ਸਫ਼ਾਈ-ਠੰਢਿਆਂ ਕਰਨ ਤੋਂ ਪਹਿਲਾਂ ਉਪਜ ਦੀ ਛਾਂਟੀ ਕੀਤੀ ਜਾਂਦੀ ਹੈ । ਛਾਂਟੀ ਕਰਕੇ ਆਮ ਤੌਰ ‘ਤੇ ਜ਼ਖ਼ਮੀ, ਬਿਮਾਰੀ ਵਾਲੀ ਅਤੇ ਬੇ-ਢੰਗੇ ਅਕਾਰ ਦੀ ਜਾਂ ਖ਼ਰਾਬ ਉਪਜ ਨੂੰ ਵੱਖ ਕਰ ਦਿੱਤਾ ਜਾਂਦਾ ਹੈ । ਛੁੱਟੀ ਤੋਂ ਬਾਅਦ ਉਪਜ ਨੂੰ ਸਾਫ਼ ਕੀਤਾ ਜਾਂਦਾ ਹੈ | ਸਾਫ਼ ਕਰਨ ਦਾ ਢੰਗ ਉਪਜ ਦੀ ਕਿਸਮ ਦੇ ਅਨੁਸਾਰ ਹੁੰਦਾ ਹੈ । ਸੇਬ ਆਦਿ ਨੂੰ ਸੁੱਕੇ ਬੁਰਸ਼ਾਂ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ, ਜਦੋਂ ਕਿ ਨਿੰਬੂ ਜਾਤੀ ਦੇ ਫ਼ਲ, ਗਾਜਰਾਂ ਆਦਿ ਨੂੰ ਪਾਣੀ , ਨਾਲ ਧੋ ਕੇ ਸਾਫ਼ ਕੀਤਾ ਜਾਂਦਾ ਹੈ । ਫ਼ਸਲ ਦੀ ਸਫਾਈ ਸੁੱਕੇ ਬੁਰਸ਼ਾਂ ਨਾਲ ਕਰਨੀ ਚਾਹੀਦੀ ਹੈ। ਜਾਂ ਧੋ ਕੇ, ਉਪਜ ਦੀ ਕਿਸਮ ਅਤੇ ਗੰਦਗੀ ਤੇ ਨਿਰਭਰ ਕਰਦਾ ਹੈ । ਉਦਾਹਰਨ ਵਜੋਂ ਅੰਗੂਰ ਅਤੇ ਆਲੂਚੇ ਆਦਿ ਨੂੰ ਕਦੇ ਧੋ ਕੇ ਸਾਫ਼ ਨਹੀਂ ਕਰਨਾ ਚਾਹੀਦਾ । ਇਨ੍ਹਾਂ ਫ਼ਲਾਂ ਲਈ 100-150 ਪੀ. ਪੀ. ਐੱਮ. (P.P.M.- Part Per Million) ਕਲੋਰੀਨ ਦੀ ਮਾਤਰਾ ਵਾਲੇ ਪਾਣੀ ਦੀ ਵਰਤੋਂ ਕਰਕੇ ਉਪਜ ਨੂੰ ਬਿਮਾਰੀ ਰਹਿਤ ਕੀਤਾ ਜਾਂਦਾ ਹੈ ਅਤੇ ਬਿਮਾਰੀਆਂ ਦੇ ਫੈਲਣ ‘ਤੇ ਵੀ ਰੋਕ ਲਾਈ ਜਾ ਸਕਦੀ ਹੈ । ਕੁੱਝ ਫ਼ਸਲਾਂ ਜਿਵੇਂ ਕਿ ਫੁੱਲ ਅਤੇ ਬੰਦ ਗੋਭੀ ਦੀ ਡੱਬਾਬੰਦੀ ਕਰਨ ਤੋਂ ਪਹਿਲਾਂ ਬਾਹਰਲੇ ਪੱਤੇ ਜਾਂ ਨਾ-ਖਾਣਯੋਗ ਹਿੱਸੇ ਲਾਹ ਦੇਣੇ ਚਾਹੀਦੇ ਹਨ ।
ਪ੍ਰਸ਼ਨ 4.
ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਅਤੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦਰਜਾਬੰਦੀ ਕਰਨ ਲਈ ਫ਼ਲਾਂ ਜਾਂ ਸਬਜ਼ੀਆਂ ਦਾ ਅਕਾਰ, ਭਾਰ, ਰੰਗ ਆਦਿ ਨੂੰ ਆਧਾਰ ਬਣਾਇਆ ਜਾਂਦਾ ਹੈ । ਦਰਜਾਬੰਦੀ ਕਰਕੇ ਉਤਪਾਦਕ ਫ਼ਸਲ ਨੂੰ ਵੇਚ ਕੇ ਵੱਧ ਮੁਨਾਫ਼ਾ ਕਮਾ ਸਕਦਾ ਹੈ । ਗੋਲ ਅਕਾਰ ਦੀ ਉਪਜ ਜਿਵੇਂ ਟਮਾਟਰ, ਟਿੰਡੇ, ਸੇਬ ਆਦਿ ਦੀ ਦਰਜਾਬੰਦੀ ਵੱਖ-ਵੱਖ ਅਕਾਰ ਦੇ ਕੜਿਆਂ ਨਾਲ ਕੀਤੀ ਜਾਂਦੀ ਹੈ । ਕੁੱਝ ਫ਼ਸਲਾਂ ਜਿਵੇਂ ਟਮਾਟਰ, ਕੇਲਾ, ਅੰਬ ਆਦਿ ਦੀ ਦਰਜਾਬੰਦੀ ਉਹਨਾਂ ਦੇ ਪੱਕਣ ਦੇ ਅਧਾਰ ਤੇ ਕਰਕੇ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ । ਛੋਟੇ ਪੱਧਰ ‘ਤੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਦਰਜਾਬੰਦੀ ਕਰਨ ਲਈ ਵਰਤੀਆਂ ਜਾਂਦੀਆਂ ਹਨ ।
ਪੂਰੇ ਅਕਾਰ ਦੇ ਪਰ ਹਰੇ ਫ਼ਲ ਜਿਵੇਂ ਕਿ ਟਮਾਟਰ, ਅੰਬ ਆਦਿ ਨੂੰ ਥੋੜੇ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿਚ ਮੰਡੀ ਵਿਚ ਮਹਿੰਗੇ ਹੋਣ ਤੇ ਪਕਾ ਕੇ ਵੇਚਿਆ ਜਾ ਸਕਦਾ ਹੈ । ਹਰੇ ਪਿਆਜ਼, ਪੁਦੀਨਾ, ਧਨੀਆ ਆਦਿ ਉਪਜਾਂ ਨੂੰ ਛੋਟੇ-ਛੋਟੇ 100 ਗ੍ਰਾਮ ਤੋਂ 500 ਗਾਮ ਤੱਕ ਦੇ ਬੰਡਲਾਂ ਜਾਂ ਗੁੱਛਿਆਂ ਵਿਚ ਬੰਨ੍ਹ ਲਿਆ ਜਾਂਦਾ ਹੈ । ਇਸ ਤਰ੍ਹਾਂ ਇਨ੍ਹਾਂ ਦੀ ਸਾਂਭਸੰਭਾਲ ਅਤੇ ਇਨ੍ਹਾਂ ਨੂੰ ਹੱਥੀਂ ਫੜਨਾ ਆਸਾਨ ਹੋ ਜਾਂਦਾ ਹੈ ।
ਪ੍ਰਸ਼ਨ 5.
ਤੁੜਾਈ ਕਰਕੇ ਉਪਜ ਨੂੰ ਸੋਧਣ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਤੁੜਾਈ ਤੋਂ ਬਾਅਦ ਉਪਜ ਨੂੰ ਸੋਧਣ ਨਾਲ ਇਸ ਨੂੰ ਕਈ ਤਰ੍ਹਾਂ ਦੀ ਫਫੁੱਦੀ ਅਤੇ ਉੱਲੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਹੋਰ ਕਈ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ । ਇਸ ਕੰਮ ਲਈ ਕਈ ਰਸਾਇਣਿਕ ਪਦਾਰਥ ਜਿਵੇਂ ਕਿ ਪੋਟਾਸ਼ੀਅਮ ਸਲਫੇਟ, ਸੋਡੀਅਮ ਬਾਈਸਲਫਾਈਟ, ਕੈਲਸ਼ੀਅਮ ਕਲੋਰਾਈਡ ਆਦਿ ਨੂੰ ਫ਼ਲ ਅਤੇ ਸਬਜ਼ੀਆਂ ਉੱਪਰ ਵਰਤੋਂ ਲਈ ਸੁਰੱਖਿਅਤ ਸਮਝਿਆ ਗਿਆ ਹੈ । ਕਈ ਵਾਰ ਗਰਮ ਪਾਣੀ ਵਿਚ ਡੁਬੋ ਕੇ ਜਾਂ ਗਰਮ ਹਵਾ ਮਾਰ ਕੇ ਵੀ ਉਪਜ ਨੂੰ ਸੋਧਿਆ ਜਾਂਦਾ ਹੈ । ਅਜਿਹਾ ਕਰਨ ਨਾਲ ਜੀਵਾਣੂ ਜਾਂ ਤਾਂ ਮਰ ਜਾਂਦੇ ਹਨ ਜਾਂ ਕਮਜ਼ੋਰ ਹੋ ਜਾਂਦੇ ਹਨ, ਇਸ ਤਰ੍ਹਾਂ ਉਪਜ ਬਿਮਾਰੀ ਕਾਰਨ ਗਲਣੋਂ ਬਚ ਸਕਦੀ ਹੈ । ਇਹ ਖ਼ਿਆਲ ਰੱਖੋ ਕਿ ਉਪਜ ਨੂੰ ਗਰਮ ਪਾਣੀ ਜਾਂ ਹਵਾ ਨਾਲ ਸੋਧਣ ਤੋਂ ਤੁਰੰਤ ਬਾਅਦ ਜਿੰਨੀ ਛੇਤੀ ਹੋ ਸਕੇ ਠੰਡੇ ਪਾਣੀ ਦੇ ਫੁਹਾਰਿਆਂ ਜਾਂ ਠੰਡੀ ਹਵਾ ਨਾਲ ਆਮ ਤਾਪਮਾਨ ਤੇ ਲਿਆਉਣਾ ਚਾਹੀਦਾ ਹੈ ।
ਪ੍ਰਸ਼ਨ 6.
ਫ਼ਲਾਂ ਅਤੇ ਸਬਜ਼ੀਆਂ ਦੀ ਡੱਬਾਬੰਦੀ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਤੇ ਚਾਨਣਾ ਪਾਓ ।
ਉੱਤਰ-
ਡੱਬਾਬੰਦੀ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ-
- ਉਪਜ ਉੱਪਰ ਜ਼ਖ਼ਮ ਨਾ ਹੋਣ ਦਿਓ ।
- ਕੱਚੀ ਜਾਂ ਜ਼ਿਆਦਾ ਪੱਕੀ ਉਪਜ ਨੂੰ ਛਾਂਟੀ ਕਰਕੇ ਵੱਖ ਕਰ ਦਿਓ ।
- ਹਰੀਆਂ ਸਬਜ਼ੀਆਂ, ਬੰਦ ਗੋਭੀ, ਭਿੰਡੀ, ਮਟਰ, ਆਦਿ ਨੂੰ ਪੈਕਿੰਗ ਡੱਬਾਬੰਦੀ ਤੋਂ ਪਹਿਲਾਂ ਕਦੇ ਵੀ ਧੋਣਾ ਨਹੀਂ ਚਾਹੀਦਾ ।
- ਪਾਣੀ ‘ਚ ਕਲੋਰੀਨ ਦੀ ਮਾਤਰਾ 100-150 ਪੀ. ਪੀ. ਐੱਮ. ਹੋਣੀ ਚਾਹੀਦੀ ਹੈ ।
- ਪਾਣੀ ਸਹਿਣਸ਼ੀਲ ਫ਼ਸਲਾਂ ਜਿਵੇਂ ਕਿ (ਟਮਾਟਰ, ਗਾਜਰ ਅਤੇ ਸ਼ਲਗਮ ਆਦਿ ਨੂੰ ਪਾਣੀ ਦੇ ਭਰੇ ਚੁਬੱਚੇ ‘ਚ ਇਕੱਠਾ ਕਰੋ ।
- ਜਿਸ ਮੇਜ਼ ਤੇ ਛਾਂਟੀ, ਦਰਜਾਬੰਦੀ, ਧੁਆਈ ਅਤੇ ਡੱਬਾ-ਬੰਦੀ ਕਰਨੀ ਹੁੰਦੀ ਹੈ । ਉਸ ਦੀਆਂ ਤਿੱਖੀਆਂ ਥਾਂਵਾਂ ਅਤੇ ਉਬੜ-ਖਾਬੜ ਧਰਾਤਲ ਤੇ ਨਰਮ ਸਪੰਜ ਆਦਿ ਲਾ ਕੇ ਰੱਖਣਾ ਚਾਹੀਦਾ ਹੈ ।
- ਉਹ ਰਸਾਇਣ ਜਿਨ੍ਹਾਂ ਦੀ ਉਪਜ ਲਈ ਸਿਫ਼ਾਰਸ਼ ਨਾ ਕੀਤੀ ਹੋਵੇ, ਨੂੰ ਬਿਲਕੁਲ ਇਸਤੇਮਾਲ ਨਹੀਂ ਕਰਨਾ ਚਾਹੀਦਾ ।
- ਤੁੜਾਈ ਤੋਂ ਬਾਅਦ ਸਹੀ ਢੰਗ ਜਿਵੇਂ ਮੋਮ ਚੜ੍ਹਾਉਣਾ, ਗਰਮ ਪਾਣੀ ਅਤੇ ਹਵਾ, ਸਲਫਰ ਡਾਈਆਕਸਾਈਡ ਆਦਿ ਨਾਲ ਸੋਧ ਲੈਣਾ ਚਾਹੀਦਾ ਹੈ ।
- ਤੁੜਾਈ ਤੋਂ ਬਾਅਦ ਸੰਭਾਲ ਸਮੇਂ ਨੁਕਸਾਨ ਨੂੰ ਘੱਟ ਕਰਨ ਲਈ ਜਿੱਥੋਂ ਤੱਕ ਹੋ ਸਕੇ ਖੇਤ ‘ਚ ਹੀ ਡੱਬਾ-ਬੰਦੀ (ਪੈਕਿੰਗ) ਕਰ ਲੈਣੀ ਚਾਹੀਦੀ ਹੈ ।
ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ
1. ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਦੀ ਲੋੜ ਹੈ ।
2. ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਫਲ ਸਿਹਤ ਲਈ ਲਾਭਦਾਇਕ ਹਨ ।
3. ਉਪਜ ਨੂੰ ਤੁੜਾਈ ਤੋਂ ਬਾਅਦ ਠੰਡਾ ਕਰਨਾ ਜ਼ਰੂਰੀ ਨਹੀਂ ਹੈ ।
ਉੱਤਰ-
1. √
2. ×
3. ×
ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਮਰੂਦ ਦੇ ਪੱਕਣ ਦਾ ਮਾਪਦੰਡ ਹੈ-
(ਉ) ਰੰਗ ਹਲਕਾ ਹਰਾ ਹੋਣਾ
(ਅ) ਰੰਗ ਗੂੜ੍ਹਾ ਹਰਾ ਹੋਣਾ
(ੲ) ਰੰਗ ਨੀਲਾ ਹੋਣਾ
(ਸ) ਕੋਈ ਨਹੀਂ ।
ਉੱਤਰ-
(ਉ) ਰੰਗ ਹਲਕਾ ਹਰਾ ਹੋਣਾ
ਪ੍ਰਸ਼ਨ 2.
ਫਲਾਂ ਨੂੰ ਘਰ ਵਿਚ ਜੀਵਾਣੂ ਰਹਿਤ ਕਰਨ ਲਈ ਘੋਲ ਹੈ-
(ਉ) ਬਲੀਚ ਦਾ ਘੋਲ
(ਅ) ਖੰਡ ਦਾ ਘੋਲ
(ੲ) ਤੇਜ਼ਾਬ ਦਾ ਘੋਲ
(ਸ) ਖਾਰ ਦਾ ਘੋਲ ।
ਉੱਤਰ-
(ਉ) ਬਲੀਚ ਦਾ ਘੋਲ
ਪ੍ਰਸ਼ਨ 3.
ਮੋਮ ਦੀ ਤਹਿ ਕਿਸ ਫਲ ਤੇ ਚੜ੍ਹਾਈ ਜਾਂਦੀ ਹੈ
(ਉ) ਕਿੰਨੂ
(ਅ) ਸੇਬ
(ੲ) ਨਾਸ਼ਪਤੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਖ਼ਾਲੀ ਥਾਂਵਾਂ ਭਰੋ
1. ਫਲ ਦੀ ਨਿੱਗਰਤਾ ਨੂੰ ਮਾਪਣ ਲਈ ……………………. ਦੀ ਵਰਤੋਂ ਕੀਤੀ ਜਾਂਦੀ ਹੈ ।
2. ਵਪਾਰਕ ਪੱਧਰ ਤੇ ਫਲਾਂ ਨੂੰ ………………….. ਗੈਸ ਨਾਲ ਪਕਾਇਆ ਜਾਂਦਾ ਹੈ ।
3. ……………………… ਯੰਤਰ ਫਲਾਂ ਵਿਚ ਮਿਠਾਸ ਦੀ ਮਾਤਰਾ ਨੂੰ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
1. ਪੈਨਟਰੋਮੀਟਰ,
2. ਇਥਲੀਨ,
3. ਰੀਫਰੈਕਟੋਮੀਟਰ ।
ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ PSEB 8th Class Agriculture Notes
- ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲਾਂ ਦੀ ਲੋੜ ਹੈ ।
- ਭਾਰਤ ਵਿੱਚ ਹਰ ਵਿਅਕਤੀ ਨੂੰ ਹਰ ਰੋਜ਼ ਸਿਰਫ਼ 30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ਹੀ ਹਿੱਸੇ ਆਉਂਦੀਆਂ ਹਨ ।
- ਫ਼ਲਾਂ ਅਤੇ ਸਬਜ਼ੀਆਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਦੇ ਹੇਠ ਲਿਖੇ ਨੁਕਤੇ ਹਨ-ਫ਼ਲ ਅਤੇ ਸਬਜ਼ੀਆਂ ਦੀ ਤੁੜਾਈ, ਡੱਬਾਬੰਦੀ, ਫ਼ਲ ਅਤੇ ਸਬਜ਼ੀਆਂ ਨੂੰ ਸਟੋਰ ਕਰਨਾ, ਢੋਆ-ਢੁਆਈ ।
- ਫ਼ਲ ਅਤੇ ਸਬਜ਼ੀਆਂ ਦੀ ਤੁੜਾਈ ਲਈ ਮਾਪ ਦੰਡ ਹਨ-ਰੰਗ, ਨਿੱਗਰਤਾ, ਆਕਾਰ ਅਤੇ ਭਾਰ, ਮਿਠਾਸ, ਮਿਠਾਸ/ਖਟਾਸ ਅਨੁਪਾਤ ਆਦਿ ।
- ਉਪਜ ਨੂੰ ਤੁੜਾਈ ਤੋਂ ਬਾਅਦ ਚੰਗੀ ਤਰ੍ਹਾਂ ਇਕਦਮ ਠੰਡਾ ਕਰ ਲੈਣਾ ਚਾਹੀਦਾ ਹੈ ।
- ਉਪਜ ਵਿੱਚੋਂ ਪਾਣੀ ਨੂੰ ਉੱਡਣ ਤੋਂ ਰੋਕਣ ਲਈ ਫ਼ਲਾਂ ਅਤੇ ਸਬਜ਼ੀਆਂ ‘ਤੇ ਭੋਜਨ ਦਰਜਾ ਮੋਮ ਚੜ੍ਹਾਈ ਜਾਂਦੀ ਹੈ ।
- ਫ਼ਲ ਅਤੇ ਸਬਜ਼ੀਆਂ ਉੱਤੇ ਚੜ੍ਹਾਉਣ ਵਾਲੇ ਤਿੰਨ ਤਰ੍ਹਾਂ ਦੇ ਮੋਮ ਹਨ ਜੋ ਕਿ ਭਾਰਤ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹਨ ।
- ਇਹ ਮੋਮ ਹਨ ਸ਼ੈਲਾਕ ਮੋਮ, ਕਾਰਨੋਬਾ ਮੋਮ ਅਤੇ ਮਧੂ ਮੱਖੀਆਂ ਦੇ ਛੱਤੇ ਤੋਂ ਕੱਢਿਆ ਮੋਮ ।
- ਮੰਡੀਕਰਨ ਲਈ ਉਪਜ ਦੀ ਦਰਜਾਬੰਦੀ ਕਰਨਾ ਬਹੁਤ ਜ਼ਰੂਰੀ ਹੈ ।
- ਡੱਬਾਬੰਦੀ ਲਈ ਲੱਕੜ ਦੀਆਂ ਪੇਟੀਆਂ, ਬਾਂਸ ਦੀਆਂ ਟੋਕਰੀਆਂ, ਬੋਰੀਆਂ, ਪਲਾਸਟਿਕ ਦੇ ਕਰੇਟ, ਗੱਤੇ ਦੇ ਡੱਬੇ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
- ਢੋਆ-ਢੁਆਈ ਸਮੇਂ ਟਰੱਕ ਦੀ ਫਰਸ਼ ਤੇ ਘਾਹ-ਫੂਸ ਜਾਂ ਪਰਾਲੀ ਦੀ ਮੋਟੀ ਤਹਿ ਵਿਛਾ ਲੈਣੀ ਚਾਹੀਦੀ ਹੈ ।
- ਕੇਲਾ, ਪਪੀਤਾ ਆਦਿ ਫ਼ਲਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਪਕਾਇਆ ਜਾਂਦਾ ਹੈ । ਅਜਿਹੇ ਫ਼ਲ ਸਿਹਤ ਲਈ ਹਾਨੀਕਾਰਕ ਹੁੰਦੇ ਹਨ ।
- ਇਥੀਲੀਨ ਗੈਸ ਨਾਲ ਫ਼ਲਾਂ ਨੂੰ ਵਪਾਰਕ ਪੱਧਰ ਤੇ ਪਕਾਉਣਾ ਅੰਤਰ-ਰਾਸ਼ਟਰੀ ਪੱਧਰ ਤੇ ਮਨਜ਼ੂਰਸ਼ੁਦਾ ਤਕਨੀਕ ਹੈ ।