PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

Punjab State Board PSEB 8th Class Punjabi Book Solutions Punjabi Grammar Akhan, Vyakarana ਵਿਸਮਿਕ, ਵਾਕ-ਬੋਧ Textbook Exercise Questions and Answers.

PSEB 8th Class Punjabi Grammar ਵਿਸਮਿਕ, ਵਾਕ-ਬੋਧ (1st Language)

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਵਿਸਮਿਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਦੱਸੋ !
ਉੱਤਰ :
ਨੋਟ – ਉੱਤਰ ਲਈ ਦੇਖੋ ਇਸ ਰਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ, – ਸਫ਼ਾ 239}

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਵਿਸਮਿਕ ਦੀ ਕਿਸਮ ਲਿਖੋ
(ਉ) ਸ਼ਾਬਾਸ਼ !
(ਅ) ਕਾਸ਼ ! .
(ਇ) ਜਿਉਂਦਾ ਰਹੁ !
(ਸ) ਫਿੱਟੇ ਮੂੰਹ !
(ਹ) ਆਓ ਜੀ !
(ਕ) ਨੀ ਕੁੜੀਏ
(ਖ) ਹੈਂ ਹੈਂ !
(ਗ) ਆਹਾ !
(ਘ) ਹੇ ਰੱਬਾ !
(ਝ) ਬੱਲੇ ਜਵਾਨਾ !
ਉੱਤਰ :
(ਉ) ਪ੍ਰਸ਼ੰਸਾਵਾਚਕ,
(ਅ) ਸ਼ੋਕਵਾਚਕ,
(ਇ) ਅਸੀਮਵਾਚਕ,
(ਸ) ਫਿਟਕਾਰਵਾਚਕ,
(ਹ) ਸਤਿਕਾਰਵਾਚਕ,
(ਕ) ਸੰਬੋਧਨੀ,
(ਖ) ਆਹਾ – ਹੈਰਾਨੀਵਾਚਕ,
(ਗ) ਪ੍ਰਸ਼ੰਸਾਵਾਚਕ,
(ਘ) ਇੱਛਾਵਾਚਕ,
(ਝ) ਪ੍ਰਸ਼ੰਸਾਵਾਚਕ।

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਸੰਬੋਧਨੀ, ਸੂਚਨਾਵਾਚਕ ਤੇ ਸੰਸਾਵਾਚਕ ਵਿਸਮਿਕ ਚੁਣੋ –
ਵੇ, ਆਹ, ਖ਼ਬਰਦਾਰ, ਨੀ, ਬੱਲੇ, ਬੀਬਾ, ਬਚੀ, ਵੇ ਭਾਈ, ਵਾਹਵਾ, ਧੰਨ, ਉਏ, ਇ, ਏ, ਵੇਖੀ, ਕਾਕਾ, ਹੁਸ਼ਿਆਰ, ਠਹਿਰ।
ਉੱਤਰ :
1. ਸੰਬੋਧਨੀ ਵਿਸਮਿਕ – ਵੇ, ਨੀ, ਬੀਣਾ, ਵੇ ਭਾਈ, ਉਇ, ਏ, ਕਾਕਾ।
2. ਸਚਨਾਵਾਚਕ ਵਿਸਮਿਕ – ਖ਼ਬਰਦਾਰ, ਬਹੀਂ, ਵੇਖੀਂ, ਹਥਿਆਰ, ਠਹਿਰ।
3. ਸੰਸਾਵਾਚਕ ਵਿਸਮਿਕ – ਆਹ, ਬੱਲੇ, ਵਾਹਵਾ, ਧੰਨ।

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਸ਼ੋਕਵਾਚਕ, ਸਤਿਕਾਰਵਾਚਕ ਤੇ ਫਿਟਕਾਰਵਾਚਕ ਵਿਸਮਿਕ ਚੁਣੋ ਉਫ, ਫਿੱਟੇ ਮੂੰਹ, ਆਈਏ ਜੀ, ਧੰਨ ਭਾਗ, ਬੇਹਯਾ, ਲੱਖ ਲਾਹਨਤ, ਹਾਇ, ਦਫ਼ਾ ਹੋ, ਊਈ, ਅਫ਼ਸੋਸ।
ਉੱਤਰ :
1. ਸ਼ੋਕਵਾਚਕ ਵਿਸਮਿਕ – ਉਫ਼, ਹਾਇ, ਉਈ, ਅਫ਼ਸੋਸ।
2. ਸਤਿਕਾਰਵਾਚਕ ਵਿਸਮਿਕ – ਆਈਏ ਜੀ, ਧੰਨ – ਭਾਗ।
3. ਫਿਟਕਾਰਵਾਚਕ – ਫਿੱਟੇ ਮੂੰਹ, ਬੇਹਯਾ, ਲੱਖ ਲਾਹਨਤ, ਦਫ਼ਾ ਹੋ।

ਪਸ਼ਨ 5.
ਹੇਠ ਲਿਖਿਆਂ ਵਿਚੋਂ ਅਸੀਸਵਾਚਕ, ਇੱਛਿਆਵਾਚਕ, ਹੈਰਾਨੀਵਾਚਕ ਤੇ ਸਲਾਹੁਤਾਵਾਚਕ ਵਿਸਮਿਕ ਚੁਣੋ –
ਹੈਂ, ਅਸ਼ਕੇ, ਆਹਾ, ਜੇ ਕਿਤੇ, ਜਿਊਂਦਾ ਰਹੁ, ਸ਼ਾਬਾਸ਼, ਉਹ ਹੋ, ਵਾਹ, ਖ਼ੁਸ਼ ਰਹੁ, ਬਲਿਹਾਰ, ਬੱਲੇ ਬੱਲੇ, ਸਦਕੇ, ਹਾਏ ਜੇ, ਕੁਰਬਾਨ, ਹੇ ਦਾਤਾ, ਜੁਗ ਜੁਗ ਜੀਵੇਂ, ਵੇਲ ਵਧੇ, ਭਲਾ ਹੋਵੇ।
ਉੱਤਰ :
1. ਅਸੀਸਵਾਚਕ ਵਿਸਮਿਕ – ਜਿਊਂਦਾ ਰਹੁ, ਖੁਸ਼ ਰਹੁ, ਜੁਗ ਜੁਗ ਜੀਵੇਂ, ਵੇਲ ਵਧੇ, ਭਲਾ ਹੋਵੇ !
2. ਇੱਛਿਆਵਾਚਕ ਵਿਸਮਿਕ – ਜੇ ਕਿਤੇ, ਹਾਏ ਜੇ, ਹੇ ਦਾਤਾ।
3. ਹੈਰਾਨੀਵਾਚਕ ਵਿਸਮਿਕ – ਹੈਂ, ਆਹਾ, ਉਹ ਹੋ, ਵਾਹ, ਹਲਾ।
4. ਸਲਾਹੁਤਾਵਾਚਕ ਵਿਸਮਿਕ – ਅਸ਼ਕੇ, ਸ਼ਾਬਾਸ਼, ਬਲਿਹਾਰ, ਬੱਲੇ – ਬੱਲੇ, ਸਦਕੇ, ਕੁਰਬਾਨ।

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

ਵਾਕ – ਬੋਧ

ਪ੍ਰਸ਼ਨ 1.
ਵਾਕ ਬੋਧ ਤੋਂ ਕੀ ਭਾਵ ਹੈ? ਉਦਾਹਰਨ ਸਹਿਤ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ ‘ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 248)
(i) ਬਣਤਰ (ਰਚਨਾ ਅਨੁਸਾਰ ਵਾਕਾਂ ਦੀਆਂ ਕਿਸਮਾਂ

ਪ੍ਰਸ਼ਨ 2.
ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ ਸਫ਼ਾ 248)

(ii) ਕਾਰਜ ਅਨੁਸਾਰ ਵਾਕਾਂ ਦੀ ਕਿਸਮਾਂ
ਪ੍ਰਸ਼ਨ 3.
ਕਾਰਜ ਦੇ ਆਧਾਰ ਤੇ ਵਾਕਾਂ ਦੀਆਂ ਕਿਸਮਾਂ ਬਾਰੇ ਦੱਸੋ?
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 263)

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

ਪ੍ਰਸ਼ਨ 4.
ਹੇਠਾਂ ਕੁੱਝ ਵਾਕ ਦਿੱਤੇ ਗਏ ਹਨ। ਉਨ੍ਹਾਂ ਦੇ ਸਾਹਮਣੇ ਖ਼ਾਲੀ ਥਾਂ ਛੱਡੀ ਗਈ ਹੈ। ਖ਼ਾਲੀ ਥਾਂ ਵਿਚ ਵਾਕ ਦੀ ਕਿਸਮ ਲਿਖੋ
(ਉ) ਰਾਮ ਪੜ੍ਹਦਾ ਹੈ !
(ਅ ਮੁੰਡੇ ਖ਼ੁਸ਼ ਹਨ ਕਿਉਂਕਿ ਉਹ ਮੈਚ ਜਿੱਤ ਗਏ।
(ਇ) ਸਮੀਰ ਨੇ ਗੀਤ ਗਾਇਆ ਤੇ ਖ਼ੁਸ਼ਬੂ ਨੇ ਸਿਤਾਰ ਵਜਾਈ।
(ਸ) ਸਿਆਣੇ ਕਹਿੰਦੇ ਹਨ ਕਿ ਸਦਾ ਸੱਚ ਬੋਲਣਾ ਚਾਹੀਦਾ ਹੈ ਤੇ ਸੱਚ ਪਵਿੱਤਰਤਾ ਦਾ ਚਿੰਨ ਹੈ।
(ਹ) ਮੈਂ ਬਜ਼ਾਰ ਨਹੀਂ ਜਾਵਾਂਗਾ।
(ਕ) ਇਹ ਪੈਂਨ ਕਿਸ ਦਾ ਹੈ?
(ਖ) ਵਾਹ ! ਕਿੰਨਾ ਮਨਮੋਹਕ ਨਜ਼ਾਰਾ ਹੈ।
ਉੱਤਰ :
(ਉ) ਸਧਾਰਨ ਹਾਂ – ਵਾਚਕ ਵਾਕ,
(ਅ) ਮਿਸ਼ਰਿਤ ਹਾਂ – ਵਾਚਕ ਵਾਕ,
(ਈ) ਸੰਯੁਕਤ ਹਾਂ – ਵਾਚਕ ਵਾਕ,
(ਸ) ਮਿਸ਼ਰਿਤ – ਸੰਯੁਕਤ – ਹਾਂ – ਵਾਚਕ ਵਾਕ,
(ਹ) ਸਧਾਰਨ ਨਾਂਹ – ਵਾਚਕ ਵਾਕ,
(ਕਿ) ਸਧਾਰਨ ਪ੍ਰਸ਼ਨਵਾਚਕ ਵਾਕ,
(ਖ) ਸਧਾਰਨ ਵਿਸਮੇ ਵਾਚਕ ਵਾਕ।

PSEB 8th Class Punjabi Vyakaran ਅਖਾਣ (1st Language)

Punjab State Board PSEB 8th Class Punjabi Book Solutions Punjabi Grammar Akhan, Vyakarana ਅਖਾਣ Textbook Exercise Questions and Answers.

PSEB 8th Class Punjabi Grammar ਅਖਾਣ (1st Language)

ਪ੍ਰਸ਼ਨ 1.
ਅਖਾਣ ਜਾਂ ਅਖਾਉਤ ਦੀ ਪਰਿਭਾਸ਼ਾ ਲਿਖੋ।
ਉੱਤਰ :
ਅਖਾਣ ਲੋਕਾਂ ਦੀ ਬੋਲ – ਚਾਲ ਦਾ ਕੋਈ ਪ੍ਰਮਾਣਿਕ ਵਾਕ ਹੁੰਦਾ ਹੈ। ਜਿਸ ਵਿਚ ਜ਼ਿੰਦਗੀ ਕੋਈ ਅਟਲ ਸੱਚਾਈ ਜਾਂ ਤਜ਼ਰਬੇ ਦੀ ਗੱਲ ਭਰੀ ਹੁੰਦੀ ਹੈ; ਜਿਵੇਂ – ‘ਉੱਠ ਆਪ ਨਾ ਹੋਵੇ, ਫਿੱਟੇ ਮੂੰਹ ਗੋਡਿਆਂ ਦੇ ‘ਅੰਨਾ ਕੀ ਭਾਲੇ ਦੋ ਅੱਖਾਂ’, ‘ਕੰਮ ਪਿਆਰਾ ਹੈ, ਚੰਮ ਨਹੀਂ।

PSEB 8th Class Punjabi Vyakaran ਅਖਾਣ (1st Language)

1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ) – “ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਦੇ ਕਹਿਣ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ – ਭਾਵੇਂ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਸਲਾ, ਭਾਵੇਂ ਕਿਸੇ ਦਾ ਘਰੇਲੂ ਝਗੜਾ ਹੋਵੇ, ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀਂ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ।

2. ਉਹ ਦਿਨ ਡੁੱਬਾ, ਜਦ ਘੋੜੀ ਚੜਿਆ ਕੁੱਬਾ (ਜਿਹੜਾ ਬੰਦਾ ਆਪਣੇ ਜੋਗਾ ਹੀ ਨਹੀਂ, ਉਸ ਨੇ ਹੋਰ ਕਿਸੇ ਦਾ ਕੰਮ ਕੀ ਸੰਵਾਰਨਾ) – ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ‘ਤੇ ਲੁਆ ਦੇਵੇਗਾ, ਤਾਂ ਮੈਂ ਹੱਸ ਕੇ ਕਿਹਾ, “ਉਹ ਦਿਨ ਡੁੱਬਾ, ਜਦ ਘੋੜੀ ਚੜਿਆ ਕੁੱਬਾ। ਜੇਕਰ ਉਸ ਦੀ ਇੰਨੀ ਚਲਦੀ ਹੋਵੇ, ਤਾਂ ਉਸ ਦਾ ਆਪਣਾ ਪੁੱਤਰ ਬੀ. ਏ. ਪਾਸ ਕਰ ਕੇ ਕਿਉਂ ਵਿਹਲਾ ਫਿਰੇ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁੱਝ ਨਹੀਂ।

3. ਉਲਟੀ ਵਾੜ ਖੇਤ ਨੂੰ ਖਾਏ ਰਖਵਾਲੇ ਹੀ ਚੀਜ਼ ਨੂੰ ਨੁਕਸਾਨ ਪੁਚਾਉਣਾ – ਗੁਰੂ ਨਾਨਕ ਦੇਵ ਜੀ ਦੇ ਸਮੇਂ ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਪਰਜਾ ਨੂੰ ਲੁੱਟ ਰਹੇ ਸਨ ਤੇ ਉਨ੍ਹਾਂ ਉੱਤੇ ਜ਼ੁਲਮ ਢਾਹ ਰਹੇ ਸਨ। ਇਹ ਗੱਲ ਤਾਂ ‘ਉਲਟੀ ਵਾੜ ਖੇਤ ਨੂੰ ਖਾਏਂ ਵਾਲੀ ਸੀ।

4. ਅਕਲ ਦਾ ਅੰਨਾ ਤੇ ਗੰਢ ਦਾ ਪੂਰਾ (ਜਿਹੜਾ ਬੰਦਾ ਹੋਵੇ ਮੂਰਖ ਪਰ ਉਸ ਕੋਲ ਧਨ ਬਹੁਤਾ ਹੋਵੇ) – ਸੁਦੇਸ਼ ਚਾਹੁੰਦੀ ਹੈ ਕਿ ਉਸਦਾ ਅਜਿਹੇ ਮੁੰਡੇ ਨਾਲ ਵਿਆਹ ਹੋਵੇ, ਜੋ ‘ਅਕਲ ਦਾ ਅੰਨਾ ਤੇ ਗੰਢ ਦਾ ਪੂਰਾ ਹੋਵੇ, ਤਾਂ ਜੋ ਉਹ ਉਸ ਦੇ ਪੈਸੇ ਉੱਤੇ ਐਸ਼ ਕਰੇ ਪਰ ਉਸਦੀ ਰੋਕ – ਟੋਕ ਕੋਈ ਨਾ ਹੋਵੇ।

5. ਇਕ ਇਕ ਤੇ ਦੋ ਗਿਆਰਾਂ (ਏਕਤਾ ਨਾਲ ਤਾਕਤ ਵਧ ਜਾਂਦੀ ਹੈ) – ਪਹਿਲਾਂ ਮੈਂ ਜਦੋਂ ਇਕੱਲਾ ਸਾਂ, ਤਾਂ ਇਸ ਓਪਰੀ ਥਾਂ ਵਿਚ ਲੋਕਾਂ ਤੋਂ ਡਰਦਾ ਹੀ ਰਹਿੰਦਾ ਸੀ, ਪਰ ਜਦੋਂ ਤੋਂ ਮੇਰਾ ਮਿੱਤਰ ਮੇਰੇ ਕੋਲ ਆ ਕੇ ਰਹਿਣ ਲੱਗਾ ਹੈ, ਤਾਂ ਮੈਂ ਬੇਖੌਫ਼ ਹੋ ਗਿਆ ਹਾਂ। ਸੱਚ ਕਿਹਾ ਹੈ, ਇਕ ਇਕ ਤੇ ਦੋ ਗਿਆਰਾਂ।

6. ਇਕ ਅਨਾਰ ਸੌ ਬਿਮਾਰ ਚੀਜ਼ ਥੋੜੀ ਹੋਣੀ, ਪਰ ਲੋੜਵੰਦ ਬਹੁਤੇ ਹੋਣ – ਮੇਰੇ ਕੋਲ ਇਕ ਕੋਟ ਫ਼ਾਲਤੂ ਸੀ। ਮੇਰਾ ਛੋਟਾ ਭਰਾ ਕਹਿ ਰਿਹਾ ਸੀ, ਮੈਨੂੰ ਦੇ ਦਿਓ ਤੇ ਵੱਡਾ ਕਹਿ ਰਿਹਾ ਸੀ, ਮੈਨੂੰ ਦੇ ਦਿਓ। ਇਕ ਦਿਨ ਮੇਰੇ ਨੌਕਰ ਨੇ ਕਿਹਾ, “ਇਹ ਕੋਟ ਮੈਨੂੰ ਦੇ ਦਿਓ। ਮੈਂ ਠੰਢ ਨਾਲ ਮਰ ਰਿਹਾ ਹਾਂ !” ਮੈਂ ਕਿਹਾ, “ਇਹ ਤਾਂ ਉਹ ਗੱਲ ਹੈ, ਅਖੇ ‘ਇਕ ਅਨਾਰ ਸੌ ਬਿਮਾਰ’

PSEB 8th Class Punjabi Vyakaran ਅਖਾਣ (1st Language)

7. ਈਦ ਪਿੱਛੋਂ ਤੰਬਾ ਫੁਕਣਾ (ਲੋੜ ਦਾ ਸਮਾਂ ਲੰਘ ਜਾਣ ਮਗਰੋਂ ਮਿਲੀ ਚੀਜ਼ ਦਾ ਕੋਈ ਫ਼ਾਇਦਾ ਨਹੀਂ ਹੁੰਦਾ – ਜਦੋਂ ਆਪਣੀ ਧੀ ਦੇ ਵਿਆਹ ਉੱਤੇ ਮੈਂ ਆਪਣੇ ਇਕ ਮਿੱਤਰ ਤੋਂ 50,000 ਰੁਪਏ ਉਧਾਰ ਮੰਗੇ, ਤਾਂ ਉਸ ਨੇ ਕਿਹਾ ਕਿ ਉਹ ਇਕ ਮਹੀਨੇ ਤਕ ਦੇਵੇਗਾ। ਮੈਂ ਉਸਨੂੰ ਕਿਹਾ, “ਵਿਆਹ ਤਾਂ ਦਸਾਂ ਦਿਨਾਂ ਨੂੰ ਹੈ। ਮੈਂ ‘ਈਦ ਪਿੱਛੋਂ ਤੰਬਾ ਫੂਕਣਾ?’ ਜੇਕਰ ਤੂੰ ਦੇ ਸਕਦਾ ਹੈਂ, ਤਾਂ ਹੁਣੇ ਦੇਹ, ਨਹੀਂ ਤਾਂ ਜਵਾਬ ਦੇ ਦੇਹ।”

8. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ ਬਦੋਬਦੀ ਕਿਸੇ ਦੇ ਕੰਮ ਵਿਚ ਦਖ਼ਲ ਦੇਣਾ ਜਦੋਂ ਮੈਂ ਉਸ ਨੂੰ ਖਾਹ – ਮਖ਼ਾਹ ਆਪਣੇ ਕੰਮ ਵਿਚ ਦਖ਼ਲ ਦਿੰਦਿਆਂ ਦੇਖਿਆ, ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ, “ਭਾਈ ਤੂੰ ਇੱਥੋਂ ਜਾਹ, ਤੂੰ ਐਵੇਂ ਸਾਡੇ ਕੰਮ ਵਿਚ ਰੁਕਾਵਟ ਪਾ ਰਿਹਾ ਹੈਂ? ਅਖੇ ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ ”

9. ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਜਦੋਂ ਕਿਸੇ ਗ਼ਰੀਬ ਦੇ ਕੰਮ ਵਿਚ ਵਾਰ ਵਾਰ ਵਿਘਨ ਪਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) – ਜਦੋਂ ਬੰਤਾ ਇਧਰੋਂ – ਉਧਰੋਂ ਪੈਸੇ ਇਕੱਠੇ ਕਰ ਕੇ ਮਕਾਨ ਬਣਾਉਣ ਲੱਗਾ, ਤਾਂ ਪਹਿਲਾਂ ਇੱਟਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਸੀਮਿੰਟ, ਫਿਰ ਸਰੀਏ ਨੂੰ ਅੱਗ ਲੱਗ ਗਈ। ਵਿਚਾਰਾ ਔਖਾ ਸੌਖਾ ਇਹ ਖ਼ਰਚ ਪੂਰੇ ਕਰ ਹੀ ਰਿਹਾ ਸੀ ਕਿ ਉਸ ਦੀ ਪਤਨੀ ਬਿਮਾਰ ਹੋ ਕੇ ਹਸਪਤਾਲ ਜਾ ਪਹੁੰਚੀ। ਖਰਚੇ ਤੋਂ ਦੁਖੀ ਹੋਇਆ ਬੰਤਾ ਕਹਿਣ ਲੱਗਾ, “ਗ਼ਰੀਬਾਂ ਰੱਖੇ ਰੋਜ਼ੇ, ਦਿਨ ਵੱਡੇ ਆਏ।”

10. ਜੱਗੀ ਨਾ ਵੱਛੀ ਤੇ ਨੀਂਦਰ ਆਵੇ ਅੱਛੀ (ਜਿਸ ਦੇ ਸਿਰ ‘ਤੇ ਕੋਈ ਜ਼ਿੰਮੇਵਾਰੀ ਨਾ ਹੋਵੇ, ਉਹ ਸੁਖੀ ਰਹਿੰਦਾ ਹੈ। – ਯਾਰ, ਜੁਗਿੰਦਰ ਸਿੰਘ ਵਲ ਦੇਖ। ਵਿਚਾਰਾ 5 ਧੀਆਂ ਦੇ ਵਿਆਹ ਕਰਦਾ ਕਰਦਾ ਅੰਤਾਂ ਦਾ ਕਰਜ਼ਾਈ ਹੋ ਗਿਆ, ਜਿਸ ਕਾਰਨ ਉਸ ਦੀ ਜ਼ਮੀਨ ਵੀ ਵਿਕ ਗਈ ਵਿਆਕਰਨ ਤੇ ਨਾਲ ਹੀ ਲਹਿਣੇਦਾਰ ਉਸਨੂੰ ਤੋੜ – ਤੋੜ ਖਾਣ ਲੱਗੇ। ਅੱਜ ਉਹ ਬੇਹੱਦ ਪਰੇਸ਼ਾਨ ਤੇ ਦੁਖੀ ਹੈ, ਪਰ ਆਪਾਂ ਵਲ ਦੇਖ ਅਸੀਂ ਵਿਆਹ ਹੀ ਨਹੀਂ ਕਰਾਇਆ, ਨਾ ਘਰ, ਨਾ ਪਤਨੀ ਤੇ ਨਾ ਬੱਚੇ ਨੂੰ ਆਪਾਂ ਨੂੰ ਕੋਈ ਫ਼ਿਕਰ ਨਹੀਂ। ਕਹਿੰਦੇ ਹਨ, “ਢੱਗੀ ਨਾ ਵੱਛੀ, ਨੀਂਦਰ ਆਵੇ ਅੱਛੀ ’’ ਸਿਰਾਣੇ ਬਾਂਹ ਦੇ ਕੇ ਬੇਫ਼ਿਕਰ ਹੋ ਕੇ ਸੌਵੀਂਦਾ ਹੈ।

11. ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ ਕਿਸੇ ਦਾ ਗੁੱਸਾ ਕਿਸੇ ਹੋਰ ’ਤੇ ਕੱਢਣਾ) – ਜਦੋਂ ‘ ਉਹ ਅਫ਼ਸਰ ਤੋਂ ਗਾਲ੍ਹਾਂ ਖਾ ਕੇ ਮੇਰੇ ਨਾਲ ਅਕਾਰਨ ਹੀ ਲੜਨ ਲੱਗ ਪਿਆ, ਤਾਂ ਮੈਂ ਕਿਹਾ, ‘‘ਚੁੱਪ ਕਰ ਉਏ, ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ, ਜੇ ਬਹੁਤਾ ਬੋਲਿਆ, ਤਾਂ ਮੇਰੇ ਕੋਲੋਂ ਵੀ ਖਾ ਲਵੇਂਗਾ।”

PSEB 8th Class Punjabi Vyakaran ਅਖਾਣ (1st Language)

12. ਦਾਲ ਵਿਚ ਕੁੱਝ ਕਾਲਾ ਹੋਣਾ (ਮਾਮਲੇ ਵਿਚ ਕੁੱਝ ਹੇਰਾ – ਫੇਰੀ ਹੋਣ ਦਾ ਸ਼ੱਕ ਹੋਣਾ) ਜਦੋਂ ਸੰਤਾ ਸਿੰਘ ਆਪਣੇ ਘਰ ਚੋਰੀ ਹੋਣ ਦੀ ਖ਼ਬਰ ਦੇਣ ਬਾਣੇ ਗਿਆ ਤੇ ਨਾਲ ਹੀ ਇਸ ਵਿਚ ਗੁਆਂਢੀ ਦਾ ਹੱਥ ਹੋਣ ਬਾਰੇ ਦੱਸਣ ਲੱਗਾ, ਤਾਂ ਉਸਦੀਆਂ ਗੱਲਾਂ ਤੋਂ ਪੁਲਿਸ ਨੂੰ ਦਾਲ ਵਿਚ ਕਾਲਾ ਹੋਣ ਦਾ ਸ਼ੱਕ ਪਿਆ ਪੁਲਿਸ ਨੇ ਉਸਨੂੰ ਹੀ ਥਾਣੇ ਬਿਠਾ ਕੇ ਜ਼ਰਾ ਸਖ਼ਤੀ ਨਾਲ ਪੁੱਛ ਗਿੱਛ ਕੀਤੀ, ਤਾਂ ਪਤਾ ਲੱਗਾ ਕਿ ਉਹ ਗੁਆਂਢੀ ਨੂੰ ਕਿਸੇ ਲਾਗਤਬਾਜ਼ੀ ਕਾਰਨ ਚੋਰੀ ਦੇ ਦੋਸ਼ ਵਿਚ ਝੂਠਾ ਫ਼ਸਾਉਣ ਲਈ ਰਿਪੋਰਟ ਲਿਖਾਉਣ ਗਿਆ ਸੀ।

13. ਘਰ ਦਾ ਭੇਤੀ ਲੰਕਾ ਢਾਵੇ (ਭੇਤੀ ਆਦਮੀ ਹਾਨੀਕਾਰਕ ਹੁੰਦਾ ਹੈ) – ਆਪਣੇ ਭਾਈਵਾਲ ਨਾਲ ਝਗੜਾ ਹੋਣ ਮਗਰੋਂ ਜਦੋਂ ਸਮਗਲਰ ਰਾਮੇ ਦੇ ਪਾਸੋਂ ਅਗਲੇ ਦਿਨ ਵਿਦੇਸ਼ੀ ਮਾਲ ਫੜਿਆ ਗਿਆ, ਤਾਂ ਉਸ ਨੇ ਕਿਹਾ, “ਘਰ ਦਾ ਭੇਤੀ ਲੰਕਾ ਢਾਵੇ। ਇਹ ਸਾਰਾ ਕਾਰਾ ਮੇਰੇ ਭਾਈਵਾਲ ਦਾ ਹੈ, ਕਿਉਂਕਿ ਉਸ ਤੋਂ ਬਿਨਾਂ ਇਸ ਦਾ ਭੇਤ ਕਿਸੇ ਨੂੰ ਪਤਾ ਨਹੀਂ।

14. ਘਰ ਦੀ ਮੁਰਗੀ ਦਾਲ ਬਰਾਬਰ ਘਰ ਦੀ ਬਣਾਈ ਮਹਿੰਗੀ ਚੀਜ਼ ਵੀ ਸਸਤੀ ਹੁੰਦੀ ਹੈ) – ਮਹਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਆਪਣੀ ਕੁੜੀ ਦੇ ਵਿਆਹ ਲਈ ਸਾਨੂੰ ਮਹਿੰਗੇ ਭਾਅ ਦਾ ਸੋਨਾ ਖ਼ਰੀਦਣ ਲਈ ਬਜ਼ਾਰ ਜਾਣ ਦੀ ਕੀ ਜ਼ਰੂਰਤ ਹੈ, ਸਗੋਂ ਤੂੰ ਆਪਣੇ ਗਹਿਣਿਆਂ ਨਾਲ ਹੀ ਕੰਮ ਸਾਰ ਲੈ। ਅਖੇ, “ਘਰ ਦੀ ਮੁਰਗੀ ਦਾਲ ਬਰਾਬਰ।

15. ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ ਹਰ ਥਾਂ ‘ਤੇ ਬਦਨਾਮੀ ਖੱਟਣ ਵਾਲਾ ਆਦਮੀ ਕਿਸੇ ਜੋਗਾ ਨਹੀਂ ਰਹਿੰਦਾ) – ਪਹਿਲਾਂ ਉਹ ਘਰੋਂ ਚੋਰੀ ਕਰਦਾ ਫੜਿਆ ਗਿਆ, ਤਾਂ ਉਸ ਦੇ ਪਿਤਾ ਨੇ ਉਸ ਨੂੰ ਘਰੋਂ ਕੱਢ ਦਿੱਤਾ। ਫਿਰ ਉਹ ਆਪਣੇ ਦਫ਼ਤਰ ਵਿਚੋਂ ਚੋਰੀ ਕਰਦਾ ਫੜਿਆ ਗਿਆ, ਤਾਂ ਉਸ ਨੂੰ ਨੌਕਰੀ ਤੋਂ ਜੁਆਬ ਮਿਲ ਗਿਆ ਹੁਣ ਉਸ ਨੂੰ ਕੋਈ ਮੂੰਹ ਨਹੀਂ ਲਾਉਂਦਾ। ਉਸ ਨਾਲ ਤਾਂ ਉਹ ਗੱਲ ਹੋਈ, “ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ।

16. ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ (ਅਜਿਹੀ ਸ਼ਰਤ ਰੱਖਣੀ, ਜੋ ਪੂਰੀ ਨਾ ਹੋ ਸਕੇ) – ਜਗੀਰ ਹੱਡ ਹਰਾਮ ਸੀ, ਪਰ ਉਸ ਨੇ ਆਪਣੇ ਗ਼ਰੀਬ ਪਿਓ ਨੂੰ ਕਿਹਾ ਕਿ ਉਹ ਵਪਾਰ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰੇਗਾ ਤੇ ਉਸ ਲਈ ਉਸ ਨੂੰ 15,000 ਰੁਪਏ ਦਿੱਤੇ ਜਾਣ। ਉਸ ਦੇ ਪਿਓ ਨੇ ਦੁਖੀ ਹੋ ਕੇ ਕਿਹਾ ਕਿ ਇਸ ਨੇ ਕੋਈ ਕੰਮ ਨਹੀਂ ਕਰਨਾ। ਹੁਣ ਮੈਂ ਇਸ ਨੂੰ ‘ ਇੰਨਾ ਪੈਸਾ ਕਿੱਥੋਂ ਲਿਆ ਕੇ ਦੇਵਾਂ? ਇਸ ਦੀ ਤਾਂ ਉਹ ਗੱਲ ਹੈ, ਅਖੇ, ‘ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ।

17. ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ ਭੁੱਖੇ ਰਹਿ ਕੇ ਕੋਈ ਕੰਮ ਨਹੀਂ ਹੁੰਦਾ) – ਜਦੋਂ ਸਾਰਾ ਦਿਨ ਕੰਮ ਕਰਦਿਆਂ ਸ਼ਾਮ ਵੇਲੇ ਮੈਨੂੰ ਭੁੱਖ ਨੇ ਬੁਰੀ ਤਰ੍ਹਾਂ ਤੰਗ ਕੀਤਾ, ਤਾਂ ਮੈਂ ਆਪਣੇ ਸਾਥੀ ਨੂੰ ਕਿਹਾ, “ਬਾਕੀ ਕੰਮ ਕੱਲ ਕਰ ਲਵਾਂਗੇ। ਹੁਣ ਤਾਂ ਬਹੁਤ ਭੁੱਖ ਲੱਗੀ ਹੈ, ਸਵੇਰ ਦੀ ਇਕ ਰੋਟੀ ਖਾਧੀ ਹੋਈ ਹੈ। ਅਖੇ, “ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ ’

PSEB 8th Class Punjabi Vyakaran ਅਖਾਣ (1st Language)

18. ਕੁੱਛੜ ਕੁੜੀ, ਸ਼ਹਿਰ ਢੰਡੋਰਾ/ਕੁੱਛੜ ਕੁੜੀ ਗਰਾਂ ਹੋਕਾ (ਕਿਸੇ ਬੌਦਲੇ ਹੋਏ ਦਾ ਆਪਣੇ ਕੋਲ ਜਾਂ ਘਰ ਵਿਚ ਪਈ ਚੀਜ਼ ਨੂੰ ਏਧਰ – ਓਧਰ ਲੱਭਣਾ) – ਉਹ ਇਕ ਘੰਟੇ ਤੋਂ ਆਪਣਾ ਪੈਂਨ ਲੱਭ ਰਿਹਾ ਸੀ, ਪਰ ਜਦੋਂ ਮੈਂ ਉਸ ਦੀ ਭਾਲ ਤੋਂ ਤੰਗ ਆ ਕੇ ਉਸ ਵੱਲ ਧਿਆਨ ਮਾਰਿਆ, ਤਾਂ ਮੈਨੂੰ ਪੈਂਨ ਉਸ ਦੀ ਜੇਬ ਨਾਲ ਹੀ ਦਿਸ ਪਿਆ ਮੈਂ ਕਿਹਾ, “ਤੇਰੀ ਤਾਂ ਉਹ ਗੱਲ ਹੈ, ‘ਕੁੱਛੜ ਕੁੜੀ, ਸ਼ਹਿਰ ਢੰਡੋਰਾ।”

19. ਗਿੱਦੜ ਦਾਖ ਨਾ ਅੱਪੜੇ ਆਖੇ ਧੂਹ ਕੌੜੀ ਕੰਮ ਕਰਨ ਦੀ ਸ਼ਕਤੀ ਆਪਣੇ ਵਿਚ ਨਾ ਹੋਣੀ, ਪਰ ਦੋਸ਼ ਦੂਜਿਆਂ ਸਿਰ ਦੇਣਾ) – ਗੁਰਮੀਤ ਨੂੰ ਘਰੋਂ ਖ਼ਰਚਣ ਲਈ ਇਕ ਪੈਸਾ ਵੀ ਨਹੀਂ ਮਿਲਦਾ, ਪਰੰਤੂ ਉਹ ਫ਼ਿਲਮਾਂ ਦੇਖਣ ਦਾ ਵਿਰੋਧ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖ਼ਰੀਦੇ ਅਤੇ ਫ਼ਿਲਮ ਦੇਖੇ। ਉਸ ਦੀ ਤਾਂ ਉਹ ਗੱਲ ਹੈ, “ਅਖੇ, ਗਿੱਦੜ ਦਾਖ ਨਾ ਅੱਪੜੇ, ਆਖੇ ਧੂਹ ਕੌੜੀ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

Punjab State Board PSEB 8th Class Punjabi Book Solutions Punjabi Grammar Muhavariam Di Vakam Vica Varatom, Vyakarana ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ Textbook Exercise Questions and Answers.

PSEB 8th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

1. ਉਂਗਲਾਂ ਤੇ ਨਚਾਉਣਾ ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ – ਚਲਾਕ ਹੈ ਕਿ ਆਪਣੀ ਨੂੰਹ ਨੂੰ ਉਂਗਲਾਂ ਤੇ ਨਚਾਉਂਦੀ ਹੈ।
2. ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
3. ਉੱਲੂ ਸਿੱਧਾ ਕਰਨਾ (ਆਪਣਾ ਸੁਆਰਥ ਪੂਰਾ ਕਰਨਾ) – ਅੱਜ – ਕਲ੍ਹ ਆਪੋ – ਆਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ।
4. ਉੱਨੀ ਇੱਕੀ ਦਾ ਫ਼ਰਕ (ਬਹੁਤ ਥੋੜ੍ਹਾ ਜਿਹਾ ਫ਼ਰਕ) – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ ਇੱਕੀ ਦਾ ਹੀ ਫ਼ਰਕ ਹੈ। ਉਂਵ ਦੋਵੇਂ ਇਕੋ ਜਿਹੇ ਲਗਦੇ ਹਨ।
5. ਉੱਲੂ ਬੋਲਣੇ (ਸੁੰਨ – ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜਾ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
6. ਉੱਚਾ ਨੀਵਾਂ ਬੋਲਣਾ (ਨਿਰਾਦਰੀ ਤੇ ਗੁੱਸੇ ਭਰੇ ਸ਼ਬਦ ਬੋਲਣੇ – ਤੁਹਾਨੂੰ ਆਪਣੇ ਮਾਪਿਆਂ ਸਾਹਮਣੇ ਉੱਚਾ – ਨੀਵਾਂ ਨਹੀਂ ਬੋਲਣਾ ਚਾਹੀਦਾ।
7. ਉੱਸਲਵੱਟੇ ਭੰਨਣੇ ਪਾਸੇ ਮਾਰਨਾ) – ਅੱਜ ਸਾਰੀ ਰਾਤ ਉੱਸਲਵੱਟੇ ਭੰਨਦਿਆਂ ਹੀ ਬੀਤੀ, ਰਤਾ ਨੀਂਦ ਨਹੀਂ ਆਈ।
8. ਅੱਖਾਂ ਵਿਚ ਰੜਕਣਾ (ਭੈੜਾ ਲਗਣਾ) – ਜਦੋਂ ਦੀ ਉਸਨੇ ਕਚਹਿਰੀ ਵਿਚ ਮੇਰੇ ਖ਼ਿਲਾਫ ਝੂਠੀ ਗੁਆਹੀ ਦਿੱਤੀ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ।
9. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ – ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੂਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ।
10. ਅੱਖਾਂ ਚੁਰਾਉਣਾ ਸ਼ਰਮਿੰਦਗੀ ਮਹਿਸੂਸ ਕਰਨੀ) – ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾਂ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਦੇਖ ਲੈਂਦਾ ਸੀ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

11. ਅੱਖਾਂ ਉੱਤੇ ਬਿਠਾਉਣਾ (ਆਦਰ – ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
12. ਅੰਗੂਠਾ ਦਿਖਾਉਣਾ ਇਨਕਾਰ ਕਰਨਾ, ਸਾਥ ਛੱਡ ਦੇਣਾਂ – ਮਤਲਬੀ ਮਿੱਤਰ ਔਖੇ ਸਮੇਂ ਅੰਗੂਠਾ ਦਿਖਾ ਜਾਂਦੇ ਹਨ।
13. ਅੰਗ ਪਾਲਣਾ (ਸਾਥ ਦੇਣਾ – ਸਾਨੂੰ ਮੁਸ਼ਕਿਲ ਸਮੇਂ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।
14. ਅਕਲ ਦਾ ਵੈਰੀ (ਮੂਰਖ) – ਸੁਰਜੀਤ ਤਾਂ ਅਕਲ ਦਾ ਵੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ।
15. ਅੱਖਾਂ ਮੀਟ ਜਾਣਾ ਮਰ ਜਾਣਾ) – ਕਲ਼ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ।
16. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ।
17. ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮਝੀ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ।
18. ਅੱਡੀ ਚੋਟੀ ਦਾ ਜ਼ੋਰ ਲਾਉਣਾ ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ।
19. ਅਲਖ ਮੁਕਾਉਣੀ (ਜਾਨੋ ਮਾਰ ਦੇਣਾ) – ਅਜੀਤ ਸਿੰਘ ਸੰਧਾਵਾਲੀਏ ਨੇ ਤਲਵਾਰ ਦੇ ਇੱਕੋ ਵਾਰ ਨਾਲ ਰਾਜੇ ਧਿਆਨ ਸਿੰਘ ਦੀ ਅਲਖ ਮੁਕਾ ਦਿੱਤੀ।
20. ਇਕ ਅੱਖ ਨਾਲ ਦੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ।
21. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ – ਮਨਜੀਤ ਤੂੰ ਤਾਂ ਈਦ ਦਾ ਚੰਦ ਹੋ ਗਿਆ ਏ।
22. ਈਨ ਮੰਨਣੀ ਹਾਰ ਮਨਾਉਣੀ) – ਸ਼ਿਵਾਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ।
23. ਇੱਟ ਨਾਲ ਇੱਟ ਖੜਕਾਉਣੀ ; ਇੱਟ – ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
24. ਇਕ ਮੁੱਠ ਹੋਣਾ ਏਕਤਾ ਹੋ ਜਾਣੀ) – ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।
25. ਇੱਟ ਘੜੇ ਦਾ ਵੈਰ ਬਹੁਤ ਜ਼ਿਆਦਾ ਵੈਰ) – ਪਹਿਲਾਂ ਤਾਂ ਨਰਿੰਦਰ ਤੇ ਸੁਰਿੰਦਰ ਵਿਚ ਬਹੁਤ ਪਿਆਰ ਸੀ ਪਰੰਤੂ ਅੱਜ – ਕਲ੍ਹ ਇੱਟ ਘੜੇ ਦਾ ਵੈਰ ਹੈ।
26. ਸਿਰ ਤੇ ਪੈਣੀ ਕੋਈ ਔਕੜ ਆ ਪੈਣੀ) – ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ
27. ਸਿਰੋਂ ਪਾਣੀ ਲੰਘਣਾ ਹੱਦ ਹੋ ਜਾਣੀ – ਮੈਂ ਤੇਰੀਆਂ ਵਧੀਕੀਆਂ ਬਹੁਤ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ।
28. ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ ਕਰਨੀ) – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
29. ਸੱਤੀਂ ਕੱਪੜੀਂ ਅੱਗ ਲੱਗਣੀ ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
30. ਸਰ ਕਰਨਾ (ਜਿੱਤ ਲੈਣਾ) – ਬਾਬਰ ਨੇ 1521 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ। 31. ਸਿਰ ਪੈਰ ਨਾ ਹੋਣਾ ਗੱਲ ਦੀ ਸਮਝ ਨਾ ਪੈਣੀ – ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

32. ਸਿਰ ਫੇਰਨਾ (ਇਨਕਾਰ ਕਰਨਾ) – ਜਦੋਂ ਮੈਂ ਉਸ ਤੋਂ ਪੰਜ ਸੌ ਰੁਪਏ ਉਧਾਰ ਮੰਗੇ ਤਾਂ ਉਸਨੇ ਸਿਰ ਫੇਰ ਦਿੱਤਾ।
33. ਹੱਥੀਂ ਛਾਂਵਾਂ ਕਰਨੀਆਂ (ਆਓ – ਭਗਤ ਕਰਨੀ) ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
34. ਹੱਥ ਤੰਗ ਹੋਣਾ (ਗਰੀਬੀ ਆ ਜਾਣੀ – ਮਹਿੰਗਾਈ ਦੇ ਜ਼ਮਾਨੇ ਵਿਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ।
35. ਹੱਥ ਪੈਰ ਮਾਰਨਾ (ਕੋਸ਼ਿਸ਼ ਕਰਨੀ) – ਉਸਨੇ ਵਿਦੇਸ਼ ਜਾਣ ਲਈ ਬਥੇਰੇ ਹੱਥ ਪੈਰ ਮਾਰੇ, ਪਰ ਗੱਲ ਨਾ ਬਣੀ।
36. ਹਰਨ ਹੋ ਜਾਣਾ (ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਹਰਨ ਹੋ ਗਏ।
37. ਹੱਥ ਅੱਡਣਾ (ਮੰਗਣਾ) – ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ।
38. ਹੱਥ ਵਟਾਉਣਾ ਮੱਦਦ ਕਰਨਾ) – ਦਰਾਣੀ – ਜਿਠਾਣੀ ਘਰ ਦੇ ਕੰਮਾਂ ਵਿਚ ਇਕ – ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ।
39. ਹੱਥ ਪੀਲੇ ਕਰਨੇ ਵਿਆਹ ਕਰਨਾ) – 20 ਨਵੰਬਰ, 2008 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ।
40. ਕੰਨ ਕੁਤਰਨੇ ਠੱਗ ਲੈਣਾ) – ਉਹ ਬਨਾਰਸੀ ਠੱਗ ਹੈ। ਉਸ ਤੋਂ ਬਚ ਕੇ ਰਹਿਣਾ। ਉਹ ਤਾਂ ਚੰਗੇ – ਭਲੇ ਸਿਆਣੇ ਦੇ ਕੰਨ ਕੁਰ ਲੈਂਦਾ ਹੈ।
41. ਕੰਨੀ ਕਤਰਾਉਣਾ ਪਰੇ – ਪਰੇ ਰਹਿਣਾ) – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ।
42. ਕਲਮ ਦਾ ਧਨੀ ਪ੍ਰਭਾਵਸ਼ਾਲੀ ਲਿਖਾਰੀ) – ਲਾਲਾ ਧਨੀ ਰਾਮ ਚਾਤ੍ਰਿਕ ਕਲਮ ਦਾ ਧਨੀ ਸੀ।
43. ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ – ਸ਼ਾਮ ਚੋਰੀ ਕਰਦਾ ਫੜਿਆ ਗਿਆ ਤੇ ਪਿੰਡ ਵਾਲਿਆਂ ਨੇ ਕੁੱਟ – ਕੁੱਟ ਕੇ ਉਸ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ।
44. ਕੰਨਾਂ ਦਾ ਕੱਚਾ ਹੋਣਾ (ਲਾਈ – ਲੱਗ ਹੋਣਾ – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਨੂੰ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ।
45. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ।
46. ਖਿਚੜੀ ਪਕਾਉਣਾ (ਲੁਕ ਕੇ ਕਿਸੇ ਦੇ ਵਿਰੁੱਧ ਸਲਾਹ ਕਰਨੀ – ਕਲ੍ਹ ਦੋਹਾਂ ਮਿੱਤਰਾਂ ਨੇ ਇਕੱਲੇ ਅੰਦਰ ਬਹਿ ਕੇ ਪਤਾ ਨਹੀਂ ਕੀ ਖਿਚੜੀ ਪਕਾਈ ਕਿ ਅੱਜ ਉਨ੍ਹਾਂ ਨੇ ਮਿਲ ਕੇ ਆਪਣੇ ਦੁਸ਼ਮਣ ਜੀਤੇ ਦਾ ਸਿਰ ਲਾਹ ਦਿੱਤਾ।
47. ਖੂਨ ਖੌਲਣਾ (ਜੋਸ਼ ਆ ਜਾਣਾਂ) – ਮੁਗ਼ਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਔਲਣਾ ਸ਼ੁਰੂ ਹੋ ਗਿਆ।
48. ਖਿੱਲੀ ਉਡਾਉਣਾ ਮਖੌਲ ਉਡਾਉਣਾ) – ਕੁੱਝ ਮਨ – ਚਲੇ ਨੌਜਵਾਨ ਇਕ ਲੰਗੜੇ ਦੀ ਖਿੱਲੀ ਉਡਾ ਰਹੇ ਸਨ
49. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ – ਚਾਚੇ ਦੇ ਸਾਰੇ ਪੁੱਤਰ ਖੰਡ – ਖੀਰ ਹੋ ਕੇ ਰਹਿੰਦੇ ਹਾਂ।
50. ਖ਼ਾਰ ਖਾਣੀ (ਈਰਖਾ ਕਰਨੀ) – ਮੇਰੇ ਕਾਰੋਬਾਰ ਦੀ ਤਰੱਕੀ ਦੇਖ ਕੇ ਉਹ ਮੇਰੇ ਨਾਲ ਬੜੀ ਖ਼ਾਰ ਕਰਦਾ ਹੈ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

51. ਖੁੰਬ ਠੱਪਣੀ ਆਕੜ ਭੰਨਣੀ) – ਮੈਂ ਉਸ ਨੂੰ ਖ਼ਰੀਆਂ – ਖ਼ਰੀਆਂ ਸੁਣਾ ਕੇ ਉਸ ਦੀ ਖੂਬ – ਖੁੰਬ ਠੱਪੀ।
52. ਖੇਰੂੰ – ਖੇਰੂੰ ਹੋ ਜਾਣਾ (ਆਪੋ ਵਿਚ ਪਾਟ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ – ਖੇਰੂੰ ਹੋ ਗਿਆ।
53. ਗਲ ਪਿਆ ਢੋਲ ਵਜਾਉਣਾ ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ।
54. ਗਲਾ ਭਰ ਆਉਣਾ ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ।
55. ਗਲ ਪੈਣਾ ਲੜਨ ਨੂੰ ਤਿਆਰ ਹੋ ਜਾਣਾ) – ਮੈਂ ਸ਼ਾਮ ਨੂੰ ਕੁੱਝ ਵੀ ਨਹੀਂ ਸੀ ਕਿਹਾ, ਉਹ ਐਵੇਂ ਹੀ ਮੇਰੇ ਗਲ ਪੈ ਗਿਆ।
56. ਗੋਦੜੀ ਦਾ ਲਾਲ (ਗੁੱਝਾ ਗੁਣਵਾਨ – ਇਸ ਰਿਕਸ਼ੇ ਵਾਲੀ ਦਾ ਮੁੰਡਾ ਤਾਂ ਗੋਦੜੀ ਦਾ ਲਾਲ ਨਿਕਲਿਆ, ਜੋ ਆਈ. ਏ. ਐਸ. ਦੀ ਪ੍ਰੀਖਿਆ ਪਾਸ ਕਰ ਗਿਆ !
57. ਗੁੱਡੀ ਚੜ੍ਹਨਾ ਤੇਜ ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ !
58. ਘਿਓ ਦੇ ਦੀਵੇ ਬਾਲਣਾ (ਖ਼ੁਸ਼ੀਆਂ ਮਨਾਉਣੀਆਂ) – ਲਾਟਰੀ ਨਿਕਲਣ ਦੀ ਖ਼ੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ।
59. ਘੋੜੇ ਵੇਚ ਕੇ ਸੌਣਾ ਬੇਫ਼ਿਕਰ ਹੋਣਾ) – ਜਦੋਂ ਇਮਤਿਹਾਨ ਖ਼ਤਮ ਹੋ ਜਾਂਦੇ ਹਨ, ਤਾਂ ਵਿਦਿਆਰਥੀ ਘੋੜੇ ਵੇਚ ਕੇ ਸੌਂਦੇ ਹਨ।
60. ਘਰ ਕਰਨਾ (ਦਿਲ ਵਿਚ ਬੈਠ ਜਾਣਾ) – ਗੁਰੂ ਜੀ ਦੀ ਸਿੱਖਿਆ ਮੇਰੇ ਦਿਲ ਵਿਚ ਘਰ ਕਰ ਗਈ।
6. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ – ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ।
62. ਚਰਨ ਧੋ ਕੇ ਪੀਣਾ ਬਹੁਤ ਆਦਰ ਕਰਨਾ) – ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ। 63. ਛਕੇ ਛੁਡਾਉਣੇ (ਭਾਜੜ ਪਾ ਦੇਣੀ – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛਕੇ ਛੁਡਾ ਦਿੱਤੇ।
64. ਚਾਦਰ ਦੇਖ ਕੇ ਪੈਰ ਪਸਾਰਨੇ ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ – ਖ਼ਰਚ ਤੋਂ ਬਚਣਾ ਚਾਹੀਦਾ ਹੈ।
65. ਛਾਤੀ ਨਾਲ ਲਾਉਣਾ (ਪਿਆਰ ਕਰਨਾ) – ਕੁਲਦੀਪ ਨੂੰ ਪ੍ਰੀਖਿਆ ਵਿਚੋਂ ਫਸਟ ਰਿਹਾ ਜਾਣ ਕੇ ਮਾਂ ਨੇ ਉਸਨੂੰ ਛਾਤੀ ਨਾਲ ਲਾ ਲਿਆ।
66. ਛਿੱਲ ਲਾਹੁਣੀ ਲੁੱਟ ਲੈਣਾ) – ਅੱਜ – ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ – ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ।
67. ਜਾਨ ‘ਤੇ ਖੇਡਣਾ ਜਾਨ ਵਾਰ ਦੇਣੀ – ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ।
68. ਜ਼ਬਾਨ ਦੇਣੀ (ਇਕਰਾਰ ਕਰਨਾ) – ਮੈਂ ਜੋ ਜ਼ੁਬਾਨ ਦੇ ਦਿੱਤੀ ਹੈ, ਤਾਂ ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ।
69. ਜ਼ਬਾਨ ਫੇਰ ਲੈਣੀ ਮੁੱਕਰ ਜਾਣਾ) – ਤੂੰ ਝੱਟ – ਪੱਟ ਹੀ ਆਪਣੀ ਜ਼ਬਾਨ ਫੇਰ ਲੈਂਦਾ ਏਂ, ਇਸੇ ਕਰਕੇ ਹੀ ਤੂੰ ਮੇਰਾ ਵਿਸ਼ਵਾਸ – ਪਾਤਰ ਨਹੀਂ ਰਿਹਾ।
70. ਜਾਨ ਤਲੀ ‘ਤੇ ਧਰਨੀ ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

71. ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ।
72 ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ – ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ।
73. ਟਾਲ – ਮਟੋਲ ਕਰਨਾ (ਬਹਾਨੇ ਬਣਾਉਣੇ – ਰਾਮ ! ਜੇ ਤੂੰ ਕਿਤਾਬ ਦੇਣੀ ਹੈ, ਤਾਂ ਦੇਹ, ਨਹੀਂ ਤਾਂ ਐਵੇਂ ਫ਼ਜ਼ੂਲ ਟਾਲ – ਮਟੋਲ ਨਾ ਕਰ।
74. ਠੰਢੀਆਂ ਛਾਵਾਂ ਮਾਨਣਾ (ਸੁਖ ਮਾਨਣਾ – ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆਂ ਕਿਹਾ, “ਤੂੰ ਆਪਣੇ ਘਰ ਠੰਢੀਆਂ ਛਾਵਾਂ ਮਾਣੇ।”
75. ਡਕਾਰ ਜਾਣਾ ਹਜ਼ਮ ਕਰ ਜਾਣਾ) – ਅੱਜ – ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ।
76. ਢਿੱਡ ਵਿੱਚ ਚੂਹੇ ਨੱਚਣਾ ਬਹੁਤ ਭੁੱਖ ਲੱਗਣੀ – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ।
77. ਢੇਰੀ ਢਿੱਗੀ) ਢਾਹੁਣੀ ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ) ਨਹੀਂ ਢਾਹੁਣੀ ਚਾਹੀਦੀ ਹੈ।
78. ਤੱਤੀ ‘ਵਾ ਨਾ ਲੱਗਣੀ ਕੋਈ ਦੁੱਖ ਨਾ ਹੋਣਾ – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
79. ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ।
80. ਤਾਹੁ ਨਿਕਲਣਾ (ਅਚਾਨਕ ਡਰ ਜਾਣਾ) – ਆਪਣੇ ਕਮਰੇ ਵਿਚ ਸੱਪ ਨੂੰ ਦੇਖ ਮੇਰਾ ਤਾਹ ਨਿਕਲ ਗਿਆ।
81. ਤਖ਼ਤਾ ਉਲਟਾਉਣਾ ਇਨਕਲਾਬ ਲਿਆਉਣਾ ਗ਼ਦਰ ਪਾਰਟੀ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣਾ ਚਾਹੁੰਦੀ ਸੀ।
82. ਦੰਦ ਕੱਢਣੇ ਅਜਿਹਾ ਹਾਸਾ, ਜੋ ਦੂਜੇ ਨੂੰ ਚੰਗਾ ਨਾ ਲੱਗੇ – ਕਲਾਸ ਵਿਚ ਜਦੋਂ ਅਧਿਆਪਕ ਪੜ੍ਹਾ ਰਿਹਾ ਸੀ ਤੇ ਪਿੱਛੇ ਬੈਠਾ ਗਗਨ ਪਤਾ ਨਹੀਂ ਕਿਹੜੀ ਗੱਲੋਂ ਦੰਦ ਕੱਢ ਰਿਹਾ ਸੀ।
83. ਬੁੱਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ। ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ।
84. ਥਰ – ਥਰ ਕੰਬਣਾ (ਬਹੁਤ ਡਰ ਜਾਣਾ) – ਪੁਲਿਸ ਇਨਸਪੈਕਟਰ ਨੂੰ ਦੇਖ ਕੇ ਰਿਸ਼ਵਤ ਲੈਣ ਵਾਲਾ ਕਲਰਕ ਥਰ – ਥਰ ਕੰਬਣ ਲਗ ਪਿਆ।
85. ਦਿਨ ਫਿਰਨੇ ਭਾਗ ਜਾਗਣੇਉਸ ਦੇ ਘਰ ਵਿਚ ਬੜੀ ਗਰੀਬੀ ਸੀ, ਪਰ ਜਦੋਂ ਦਾ ਉਸਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸਦੇ ਦਿਨ ਫਿਰ ਗਏ ਹਨ
86. ਦੰਦ ਪੀਹਣੇ (ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ
87. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ।
88. ਧੱਕਾ ਕਰਨਾ (ਅਨਿਆਂ ਕਰਨਾ) – ਪੰਚਾਇਤ ਦਾ ਕੰਮ ਕਿਸੇ ਨਾਲ ਧੱਕਾ ਕਰਨਾ ਨਹੀਂ, ਸਗੋਂ ਸਭ ਨੂੰ ਨਿਆਂ ਦੇਣਾ ਹੈ।
89. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ) – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ।
90. ਨੱਕ ਚਾੜ੍ਹਨਾ ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।”

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

91. ਨੱਕ ਰਗੜਨਾ (ਤਰਲੇ ਕਰਨਾ) – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਰਿੰਡੈਂਟ ਅੱਗੇ ਨੱਕ ਰਗੜ ਕੇ ਛੁੱਟਾ।
92. ਪਿੱਠ ਠੋਕਣਾ (ਹੱਲਾ – ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ।
93. ਪੁੱਠੀਆਂ ਛਾਲਾਂ ਮਾਰਨਾ ਬਹੁਤ ਖ਼ੁਸ਼ ਹੋਣਾ – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਹੈ, ਤਾਂ ਉਹ ਪੁੱਠੀਆਂ ਛਾਲਾਂ ਮਾਰਨ ਲੱਗਾ।
94. ਪਾਜ ਖੁੱਲ੍ਹ ਜਾਣਾ ਭੇਦ ਖੁੱਲ੍ਹ ਜਾਣਾ – ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਪਾਜ ਖੋਲ੍ਹ ਦਿੱਤਾ
95. ਪੈਰਾਂ ਹੇਠੋਂ ਜ਼ਮੀਨ ਖਿਸਕਣਾ ਬਰਾ ਜਾਣਾ) – ਜਦੋਂ ਮੈਂ ਨਵ – ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
9. ਪਾਪੜ ਵੇਲਣਾ ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ।
97. ਫੁੱਲੇ ਨਾ ਸਮਾਉਣਾ ਬਹੁਤ ਖ਼ੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਵਿਚ ਫੁੱਲੀ ਨਾ ਸਮਾਈ।
98. ਫਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ।
99. ਫੁੱਟੀ ਅੱਖ ਨਾ ਭਾਉਣਾ ਬਿਲਕੁਲ ਹੀ ਚੰਗਾ ਨਾ ਲੱਗਣਾ) – ਪਾਕਿਸਤਾਨ ਨੂੰ ਭਾਰਤ ਦੀ ਤਰੱਕੀ ਫੁੱਟੀ ਅੱਖ ਨਹੀਂ ਭਾਉਂਦੀ।
100. ਬਾਂਹ ਭੁੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸਨੇ ਕਿਹਾ, “ਮੇਰੀ ਤਾਂ ਬਾਂਹ ਭੱਜ ਗਈ।’’
101. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ) – ਜਦੋਂ ਮੈਂ ਭਰੀ ਪੰਚਾਇਤ ਉਸਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸਨੇ ਬੁੱਕਲ ਵਿਚ ਮੂੰਹ ਦੇ ਲਿਆ.।
102. ਭੰਡੀ ਕਰਨੀ ਬੁਰਾਈ ਕਰਨੀ) – ਜੋਤੀ ਹਮੇਸ਼ਾ ਗਲੀ ਵਿਚ ਆਪਣੀ ਦਰਾਣੀ ਦੀ ਭੰਡੀ ਕਰਦੀ ਰਹਿੰਦੀ ਹੈ।
103. ਮੁੱਠੀ ਗਰਮ ਕਰਨੀ ਵੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
104. ਮੈਦਾਨ ਮਾਰਨਾ ਜਿੱਤ ਪ੍ਰਾਪਤ ਕਰ ਲੈਣੀ – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੁ – ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ !
105. ਮੂੰਹ ਦੀ ਖਾਣੀ ਹਾਰ ਜਾਣਾ) – ਪਾਕਿਸਤਾਨ ਨੇ ਭਾਰਤ ‘ਤੇ ਜਿੰਨੀ ਵਾਰ ਹਮਲਾ ਕੀਤਾ ਹੈ, ਓਨੀ ਵਾਰ ਮੂੰਹ ਦੀ ਖਾਧੀ ਹੈ।
106. ਮੱਖਣ ਵਿਚੋਂ ਵਾਲ ਵਾਂਗੂ ਕੱਢਣਾ ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ।
107. ਯੱਕੜ ਮਾਰਨੇ ਗੱਪਾਂ ਮਾਰਨੀਆਂ) – ਮੰਗਲ ਸਿੰਘ ਤਾਂ ਨਿਰੇ ਯੱਕੜ ਮਾਰਦਾ ਹੈ ; ਉਸ ਦੀ ਕਿਸੇ ਗੱਲ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ
108. ਰੰਗ ਉਡ ਜਾਣਾ (ਘਬਰਾ ਜਾਣਾ) – ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉਡ ਗਿਆ!
109. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
110. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬ – ਕਤਰਾ ਉਸ ਦੀ ਜੇਬ ਕੱਟ ਕੇ ਰਫ਼ ਚੱਕਰ ਹੋ ਗਿਆ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

111. ਲੜ ਫੜਨਾ ਸਹਾਰਾ ਦੇਣਾ) – ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਲੜ ਫੜਿਆ।
112. ਲਹੂ ਘਰਨਾ (ਪਿਆਰ ਜਾਗਣਾ) – ਆਪਣਾ ‘ ਲਹੂ ਕਦੀ ਨਾ ਕਦੀ ਜ਼ਰੂਰੀ ਪੰਘਰਦਾ ਹੈ।
113. ਲਹੂ ਸੁੱਕਣਾ (ਫ਼ਿਕਰ ਹੋਣਾ) – ਜਦੋਂ ਰਾਮ ਦਾ ਇਮਤਿਹਾਨ ਨੇੜੇ ਆਇਆ, ਤਾਂ ਉਸ ਦਾ ਲਹੂ ਸੁੱਕਣਾ ਸ਼ੁਰੂ ਹੋ ਗਿਆ।
114. ਵਾਲ ਵਿੰਗਾ ਨਾ ਹੋਣਾ (ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ।
115. ਵੇਲੇ ਨੂੰ ਰੋਣਾ (ਸਮਾਂ ਗੁਆ ਕੇ ਪਛਤਾਉਣਾ) – ਮੈਂ ਤੈਨੂੰ ਕਹਿੰਦੀ ਹਾਂ ਕਿ ਕੰਮ ਦੀ ਇਹੋ ਹੀ ਉਮਰ ਹੈ, ਪਰ ਤੂੰ ਮੇਰੀ ਗੱਲ ਮੰਨਦਾ ਹੀ ਨਹੀਂ। ਯਾਦ ਰੱਖ, ਵੇਲੇ ਨੂੰ ਰੋਵੇਂਗਾ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

Punjab State Board PSEB 8th Class Punjabi Book Solutions Punjabi Grammar Vishram Chin, Vyakarana ਵਿਸਰਾਮ ਚਿੰਨ੍ਹ Textbook Exercise Questions and Answers.

PSEB 8th Class Punjabi Grammar ਵਿਸਰਾਮ ਚਿੰਨ੍ਹ (1st Language)

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ’ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ

1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ – (ੳ) ਇਹ ਮੇਰੀ ਪੁਸਤਕ ਹੈ।
(ਅ) ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ੍ਹ ਉਹਨਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ
(ੳ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ?
(ਅ) ਕੀ ਤੂੰ ਘਰ ਵਿਚ ਹੀ ਰਹੇਗਾ?

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

3. ਵਿਸਮਿਕ ਚਿੰਨ੍ਹ (!) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ ਜਿਵੇਂ
ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ? ਹੈਰਾਨੀ, ਖ਼ੁਸ਼ੀ ਤੇ ਗਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ
(ਉ) ਸ਼ਾਬਾਸ਼ !
(ਅ) ਵਾਹ ! ਕਮਾਲ ਹੋ ਗਿਆ
(ਇ) ਹੈਂ ! ਤੂੰ ਫ਼ੇਲ੍ਹ ਹੋ ਗਿਐ।
(ਸ) ਹਾਏ !

4. ਕਾਮਾ (,) – (ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ ਜਿਵੇਂ ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਹੈ।

(ਆ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਜਾਂਦੇ ਹਨ ਜਿਵੇਂ

ਉਹ ਕੁੜੀ, ਜਿਹੜੀ ਕਲ਼ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।

(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ

ਖਾਣਾ ਖਾ ਕੇ, ਕੁਝ ਚਿਰ ਆਰਾਮ ਕਰ ਕੇ, ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ “ਕੀ’, ‘ਕਿਉਂਕਿ’, ‘ਤਾਂ ਜੋ ਆਦਿ ਯੋਜਕ ਨਾ ਹੋਣ ; ਤਾਂ ਇਨ੍ਹਾਂ ਦੀ ਥਾਂ ’ਤੇ ਕਾਮਾ ਵਰਤਿਆ ਜਾਂਦਾ ਹੈ ਜਿਵੇਂ

ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ –

ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਉਂ “ਇਸ ਲਈ, “ਸਗੋਂ’ ਅਤੇ ‘ਫਿਰ ਵੀ ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ –

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਕੁਲਵਿੰਦਰ ਧੋਖੇਬਾਜ਼ ਹੈ, ਤਾਹੀਉਂ ਤਾਂ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ।

(ਖ) ਆਮ ਤੌਰ ‘ਤੇ ਜਦੋਂ ਵਾਕ ‘ਤੇ’, ਅਤੇ ਜਾਂ ‘ਅਰ’ ਯੋਜਕਾਂ ਨਾਲ ਜੁੜੇ ਹੋਣ, ਤਾਂ ਉਪਵਾਕਾਂ ਵਿਚ ਕਾਮਾ ਨਹੀਂ ਵਰਤਿਆ ਜਾਂਦਾ, ਪਰ ਜਦੋਂ ਇਸ ਤਰ੍ਹਾਂ ਦੇ ਉਪਵਾਕ ਲੰਮੇ ਹੋ ਜਾਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮਾ ਵਰਤਿਆ ਜਾਂਦਾ ਹੈ ਜਿਵੇਂ

ਕਈ ਸਾਲ ਪਹਿਲਾਂ ਮੈਂ ਇਹ ਯੋਜਨਾ ਬਣਾਈ ਸੀ ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪਰੰਤੁ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ।

(ਗ) ਜਦੋਂ ਕਿਸੇ ਵਾਕ ਵਿਚ ਇਕੋ – ਜਿਹੇ ਵਾਕ – ਅੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ, ਜਿਵੇਂ –

ਰਾਮ ਦਾ ਕਮਰਾ 20 ਫੁੱਟ ਲੰਮਾ, 15 ਫੁੱਟ ਚੌੜਾ ਤੇ 10 ਫੁੱਟ ਉੱਚਾ ਹੈ।

(ਜ) ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ ਜਿਵੇਂ

ਭਾਰਤੀ ਸੰਵਿਧਾਨ ਵਿਚ ਊਚ – ਨੀਚ, ਜਾਤ – ਪਾਤ ਅਤੇ ਅਮੀਰ – ਗਰੀਬ ਦਾ ਭੇਦ – ਭਾਵ ਨਹੀਂ।

(ਝ) ਜਦੋਂ ਕਿਸੇ ਨਾਂਵ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ ਜਾਂ ‘ਅਤੇ ਲਗਦਾ ; ਜਿਵੇਂ –

ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ ਜਿਵੇਂ –

ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।”

5. ਬਿੰਦੀ ਕਾਮਾ (;) – ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ’ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ਜਿਵੇਂ –

ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ ; ਜਿਵੇਂ – ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰ।

(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ – ਵੱਖਰੇ ਕਰਨ ਲਈ ਇਹ ਚਿੰਨ ਵਰਤਿਆ ਜਾਂਦਾ ਹੈ ਜਿਵੇਂ –

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ : – (ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ ਜਿਵੇਂ – ਸ: ਸਰਦਾਰ), ਪ੍ਰੋ: ਪ੍ਰੋਫ਼ੈਸਰ)

(ਆ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾਂ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ ਜਿਵੇਂ –

ਪੰਡਿਤ ਨਹਿਰੁ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਸਨ : ਵੱਡੇ – ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

7. ਡੈਸ਼ – (ੳ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ। ਜਿਵੇਂ –

ਮੇਰੇ ਖ਼ਿਆਲ ਅਨੁਸਾਰ – ਥੋੜ੍ਹਾ ਗਹੁ ਨਾਲ ਸੁਣਨਾ – ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ

(ਅ) ਨਾਟਕੀ ਵਾਰਤਾਲਾਪ ਸਮੇਂ
ਪਰਮਿੰਦਰ – ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ।
ਕਿਰਨ – ਆਹੋ, ਤੂੰ ਕਿਹੜੀ ਘੱਟ ਏਂ।

(ਇ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ।
ਮੈਂ – ਮੈਂ – ਮੈਂ ਅੱਜ, ਸ – ਕੁਲ ਨਹੀਂ ਗਿਆ

8. ਦੁਬਿੰਦੀ ਡੈਸ਼ (: -) – (ਉ) ਦੁਕਾਨ ‘ਤੇ ਜਾਓ ਤੇ ਇਹ ਵਸਤਾਂ ਲੈ ਆਓ : – ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
ਆ ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ: –

ਮੋਹਨ, ਘਰ, ਜਲੰਧਰ ਤੇ ਕੁਰਸੀ। ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੁਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ ਜਿਵੇਂ :

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ਜਿਵੇਂ : – ਕਾਗਦ, ਕਾਦੀਆਂ, ਰਜ਼ਾ, ਹੁਕਮ, ਸਾਇਰ, ਕਲੇਮ ਆਦਿ।

9. ਪੁੱਠੇ ਕਾਮੇ (”) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੂਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੂਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ ਜਿਵੇਂ –

ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

(ਅ) ਕਿਸੇ ਉਪਨਾਮ, ਸ਼ਬਦ ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ ਜਿਵੇਂ –

ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।

10. ਬੈਕਟ ( ), [ ] – (ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ –

ਸੀਤਾ – (ਦੁਹੱਥੜ ਮਾਰ ਕੇ ਹਾਏ ! ਮੈਂ ਲੁੱਟੀ ਗਈ।

(ਆ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ –

ਇਹ ਏ. ਆਈ. ਆਰ. ਆਲ ਇੰਡੀਆ ਰੇਡਿਓ) ਦੀ ਬਿਲਡਿੰਗ ਹੈ !

11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ ; ਜਿਵੇਂ –

(ਉ) ਉਹਨਾਂ ਵੱਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ ! (ਅ ਸਮਾਸ ਬਣਾਉਂਦੇ ਸਮੇਂ ; ਜਿਵੇਂ –

ਲੋਕ – ਸਭਾ, ਰਾਜ – ਸਭਾ, ਜੰਗ – ਬੰਦੀ, ਸੰਸਾਰ – ਅਮਰ ਆਦਿ।

12. ਬਿੰਦੀ ( ) – (ਉ) ਅੰਕਾਂ ਨਾਲ ; ਜਿਵੇਂ – 1. 2. 3. 4.
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ –
ਐੱਮ. ਓ. ਐੱਲ., ਐੱਮ. ਏ., ਐੱਸ. ਪੀ.

13. ਛੁੱਟ ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ ; ਜਿਵੇਂ –
’ਚੋਂ = ਵਿਚੋਂ ’ਤੇ = ਉੱਤੇ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ –
(ੳ) ਪ੍ਰਸ਼ਨ ਚਿੰਨ੍ਹ
(ਆ) ਪੁੱਠੇ ਕਾਮੇ
(ਈ) ਡੈਸ਼
(ਸ) ਵਿਸਮਿਕ
(ਹ) ਜੋੜਨੀ
(ਕ) ਛੁੱਟ ਮਰੋੜੀ
(ਖ) ਬਿੰਦੀ ਕਾਮਾ
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?),
(ਆ) ਪੁੱਠੇ ਕਾਮੇ (”),
(ਈ) ਡੈਸ਼ – (-)
(ਸ) ਵਿਸਮਿਕ (!),
(ਹ) ਜੋੜਨੀ (-)
(ਕ) ਛੁੱਟ ਮਰੋੜੀ (‘),
(ਖ) ਬਿੰਦੀ ਕਾਮਾ (;)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ –
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ।
(ਈ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ਨੂੰ
ਉੱਤਰ :
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?”
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ !
(ਈ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
(ਸ) ‘‘ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ।’ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ – ਭਰਮਾਂ ਵਿਚ ਨਹੀਂ ਪੈਣਾ ਚਾਹੀਦਾ : ਜਿਵੇਂ ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ ਸਮਝ ਗਿਆ –
ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ
ਉੱਤਰ :
ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ। ਤਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ‘

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
(ਉ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ਮੈਂ ਪੁੱਛਿਆ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ਸੀਤਾ ਬੋਲੀ
(ਈ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
(ਕ) ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ ਰਮਿੰਦਰ ਨੇ ਪੁੱਛਿਆ ਨਹੀਂ ਮੈਂ ਆਪੇ ਆਹੂੰ ਸਤਿੰਦਰ ਦਾ ਉੱਤਰ ਸੀ
(ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ ਕੁੱਝ ਆਰਾਮ ਕਰ ਲਿਆ ਕਰੋ ਮੋਹਣੀ ਨੇ ਕਿਹਾ
(ਗ) ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਧਿਆਪਕ ਨੇ ਮੁੰਡਿਆਂ ਨੂੰ ਕਿਹਾ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ਸੁੰਦਰ ਨੇ ਮਾਸਟਰ ਜੀ ਤੋਂ ਪੁੱਛਿਆ ਲਾਹੌਰ ਧਰਤੀ ਦਾ ਬਹਿਸ਼ਤ ਅਧਿਆਪਕ ਨੇ ਦੱਸਿਆ ਅੱਛਾ ਜੀ ਰਾਮ ਨੇ ਕਿਹਾ
(ਖ) ਅੱਛਾ ਤਾਂ ਤੂੰ ਮੈਨੂੰ ਬੁਲਾਇਆ ਸੀ ਮੈਂ ਸੋਚਾਂ ਖ਼ਬਰੇ ਕੌਣ ਏ ਮੋਤੀ ਨੇ ਜੋੜੀ ਨੂੰ ਕਿਹਾ
ਉੱਤਰ :
(ੳ) “ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ?” ਮੈਂ ਪੁੱਛਿਆ।
(ਅ) ‘‘ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗ਼ਰੀਬ ਹਾਂ। ਮਾਂ ਪਿਓ ਦੋਵੇਂ ਰੋਗੀ ਹਨ। ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ।’
(ਈ) ਸੀਤਾ ਬੋਲੀ। ਦਾ ਨਹੀਂ।” ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ।
(ਸ) ‘‘ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ! ‘‘ਬੁੱਢ ਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ !
(ਕ) “ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ? ” ਰਮਿੰਦਰ ਨੇ ਪੁੱਛਿਆ। “ਨਹੀਂ ਮੈਂ ਆਪੇ ਆਜੂ।” ਸਤਿੰਦਰ ਦਾ ਉੱਤਰ ਸੀ।
(ਖ) ‘‘ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ, ਕੁਝ ਆਰਾਮ ਕਰ ਲਿਆ ਕਰੋ ” ਮੋਹਣੀ ਨੇ ਕਿਹਾ
(ਗ) ‘‘ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ” ਅਧਿਆਪਕ ਨੇ ਮੁੰਡਿਆਂ ਨੂੰ ਕਿਹਾ। ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ? ” ਸੰਦਰ ਨੇ ਮਾਸਟਰ ਜੀ ਤੋਂ ਪੁੱਛਿਆ “ਲਾਹੌਰ ਧਰਤੀ ਦਾ ਬਹਿਸ਼ਤ (” ਅਧਿਆਪਕ ਨੇ ਦੱਸਿਆ। “ਅੱਛਾ ਜੀ ” ਰਾਮ ਨੇ ਕਿਹਾ !
(ਘ) ‘‘ਅੱਛਾ ! ਤਾਂ ਤੂੰ ਮੈਨੂੰ ਬੁਲਾਇਆ ਸੀ ! ਮੈਂ ਸੋਚਾਂ, ਖ਼ਬਰੇ ਕੌਣ ਏ? ” ਮੋਤੀ ਨੇ ਜੋਤੀ ਨੂੰ ਕਿਹਾ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 5.
ਹੇਠ ਲਿਖੇ ਪੈਰੇ ਨੂੰ ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ
ਬੱਚਿਓ ਅਧਿਆਪਕ ਨੇ ਆਖਿਆ ਤੁਸੀਂ ਧਿਆਨ ਨਾਲ ਪੜ੍ਹਿਆ ਕਰੋ ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਨ੍ਹਾਂ ਪੁੱਛਿਆ ਕੀ ਤੁਸੀਂ ਮੇਰੇ ਕਹੇ ਤੇ ਚਲੋਗੋ ਉਨ੍ਹਾਂ ਉੱਤਰ ਦਿੱਤਾ ਹਾਂ ਜੀ ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ ਸ਼ਾਬਾਸ਼ ਮੈਨੂੰ ਤੁਹਾਥੋਂ ਇਹੋ ਹੀ ਆਸ ਸੀ ਅਧਿਆਪਕ ਨੇ ਖ਼ੁਸ਼ ਹੋ ਕੇ ਕਿਹਾ
ਉੱਤਰ :
‘‘ਬੱਚਿਓ, ” ਅਧਿਆਪਕ ਨੇ ਆਖਿਆ, “ਤੁਸੀਂ ਧਿਆਨ ਨਾਲ ਪੜ੍ਹਿਆ ਕਰੋ, ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ’ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਨ੍ਹਾਂ ਪੁੱਛਿਆ, “ਕੀ ਤੁਸੀਂ ਮੇਰੇ ਕਹੇ ਤੇ ਚਲੋਗੇ?” ਉਨ੍ਹਾਂ ਉੱਤਰ ਦਿੱਤਾ, “ਹਾਂ ਜੀ, ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ !” “ਸ਼ਾਬਾਸ਼ ! ਮੈਨੂੰ ਤੁਹਾਥੋਂ ਇਹੋ ਹੀ ਆਸ ਸੀ, ” ਅਧਿਆਪਕ ਨੇ ਖ਼ੁਸ਼ ਹੋ ਕੇ ਕਿਹਾ।

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਲਾਓ
ਅੱਛਾ ਜਦ ਉਹ ਰਾਣੀ ਮਰਨ ਲੱਗੀ ਤਾਂ ਉਸ ਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ।

ਰਾਜੇ ਨੇ ਪੁੱਛਿਆ ਕੀ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈਂ ਸੱਚ ਮੈਂ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤਰ ਤੇ ਇੱਕ ਧੀ ਸੀਗੇ
ਉੱਤਰ :
“ਅੱਛਾ, ਜਦ ਉਹ ਰਾਣੀ ਮਰਨ ਲੱਗੀ, ਤਾਂ ਉਸ ਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ।”

ਰਾਜੇ ਨੇ ਪੁੱਛਿਆ, “ਕੀ? ਰਾਣੀ ਨੇ ਕਿਹਾ, “ਤੂੰ ਹੋਰ ਵਿਆਹ ਨਾ ਕਰਾਈਂ। ਸੱਚ, ਮੈਂ ਦੱਸਣਾ ਭੁੱਲ ਗਈ, ਰਾਣੀ ਦੇ ਦੋ ਪੁੱਤਰ ਤੇ ਇੱਕ ਧੀ ਸੀਗੇ।”

ਪ੍ਰਸ਼ਨ 7.
ਵਿਸਰਾਮ ਚਿੰਨ੍ਹ ਲਾਓ
ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ ਸੀ ਲੈ ਬੱਚਾ ਮੈਂ ਤਾਂ ਚੱਲੀ ਹੋ ਸਕੇ ਤਾਂ ਘਰ ਦਾ ਖ਼ਿਆਲ ਰੱਖਣਾ ਉਸ ਨੇ ਭਰੇ ਮਨ ਨਾਲ ਤੋਪਚੀ ਸਿਪਾਹੀਆਂ ਨੂੰ ਕਿਹਾ ਮੈਥੋਂ ਆਪਣੇ ਬੱਚਿਆਂ ਦਾ ਅਨੀਂਦਰਾ ਨਹੀਂ ਸਹਿ ਹੁੰਦਾ ਉਸ ਦਾ ਬੋਲਦੀ ਬੋਲਦੀ ਦਾ ਗੱਚ ਭਰ ਗਿਆ ਉਹ ਆਪਣਾ ਘਰ ਨਹੀਂ ਸੀ ਛੱਡਣਾ ਚਾਹੁੰਦੀ
ਉੱਤਰ :
ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ ਸੀ, “ ਬੱਚਾ ! ਮੈਂ ਤਾਂ ਚੱਲੀ। ਹੋ ਸਕੇ, ਤਾਂ ਘਰ ਦਾ ਖ਼ਿਆਲ ਰੱਖਣਾ।” ਉਸ ਨੇ ਭਰੇ ਮਨ ਨਾਲ ਤੋਪਚੀ ਸਿਪਾਹੀਆਂ ਨੂੰ ਕਿਹਾ, “ਮੈਥੋਂ ਆਪਣੇ ਬੱਚਿਆਂ ਦਾ ਅਨੀਂਦਰਾ ਨਹੀਂ ਸਹਿ ਹੁੰਦਾ।’ ਉਸ ਦਾ ਬੋਲਦੀ – ਬੋਲਦੀ ਦਾ ਗੱਚ ਭਰ ਗਿਆ। ਉਹ ਆਪਣਾ ਘਰ ਨਹੀਂ ਸੀ ਛੱਡਣਾ ਚਾਹੁੰਦੀ।

PSEB 8th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 8.
ਵਿਸਰਾਮ ਚਿੰਨ੍ਹ ਲਾਓ

ਜਦੋਂ ਜੀਤੀ ਦੀ ਮਾਂ ਉਸ ਨੂੰ ਝਿੜਕਦੀ ਤਾਂ ਆਖਦੀ ਬੱਸ ਕਰ ਕੁੜੇ ਬਹੂ ਕਿਉਂ ਜੁਆਕੜੀ ਦੇ ਮਗਰ ਹੱਥ ਧੋ ਕੇ ਪਈ ਐਂ ਤੂੰ ਹੀ ਤਾਂ ਇਸ ਨੂੰ ਸਿਰ ਚੜ੍ਹਾ ਰੱਖਿਐ ਅੰਮਾਂ ਜਦੋਂ ਮਾੜਾ ਜਿਹਾ ਕੁਸ ਆਖਦੀ ਆਂ ਝੱਟ ਹਮੈਤਣ ਬਣਦੀ ਐਂ
ਉੱਤਰ :
ਜਦੋਂ ਜੀਤੀ ਦੀ ਮਾਂ ਉਸ ਨੂੰ ਝਿੜਕਦੀ, ਤਾਂ ਆਖਦੀ, “ਬੱਸ ਕਰ ਕੁੜੇ ਬਹੂ, ਕਿਉਂ ਜੁਆਕੜੀ ਦੇ ਮਗਰ ਹੱਥ ਧੋ ਕੇ ਪਈ ਐਂ?”

“ਤੂੰ ਹੀ ਤਾਂ ਇਸ ਨੂੰ ਸਿਰ ਚੜ੍ਹਾ ਰੱਖਿਐ ਅੰਮਾਂ। ਜਦੋਂ ਮਾੜਾ ਜਿਹਾ ਕੁਸ ਆਖਦੀ ਆਂ, ਝੱਟ ਹਮੈਤਣ ਬਣਦੀ ਐਂ ”

ਮੁਹਾਵਰੇ

ਪ੍ਰਸ਼ਨ 1.
‘ਮੁਹਾਵਰਾ ਕੀ ਹੁੰਦਾ ਹੈ? ਮੁਹਾਵਰੇ ਦੀ ਪਰਿਭਾਸ਼ਾ ਲਿਖੋ।
ਉੱਤਰ :
ਮੁਹਾਵਰਾ ਕੁਝ ਸ਼ਬਦਾਂ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਸ਼ਬਦੀ ਅਰਥ ਕੁੱਝ ਹੋਰ ਹੁੰਦੇ ਹਨ ਪਰੰਤੂ ਭਾਵ – ਅਰਥ ਕੁੱਝ ਹੋਰ ਹੁੰਦੇ ਹਨ, ਜਿਵੇਂ ‘ਉੱਲੂ ਸਿੱਧਾ ਕਰਨਾ’ ਦੇ ਸ਼ਬਦਾਂ ਦਾ ਅਰਥ ਹੈ, ਕਿੱਸੇ ਪੁੱਠੇ ਪਏ ਉੱਲੂ ਨੂੰ ਸਿੱਧਾ ਕਰਨਾ ਪਰ ਇਸਦਾ ਭਾਵ ਅਰਥ ਹੈ ਆਪਣਾ ਮਤਲਬ ਕੱਢਣਾ।’

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

Punjab State Board PSEB 8th Class Punjabi Book Solutions Punjabi Grammar Yojaka, Vyakarana ਵਿਰੋਧਾਰਥਕ (ਉਲਟ-ਭਾਵੀ) ਸ਼ਬਦ Textbook Exercise Questions and Answers.

PSEB 8th Class Punjabi Grammar ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

ਅਰਥ ਬੋਧ

ਪ੍ਰਸ਼ਨ 1.
ਅਰਥ ਬੋਧ ਤੋਂ ਕੀ ਭਾਵ ਹੈ?
ਉੱਤਰ :
ਸ਼ਬਦਾਂ ਦੀ ਅਰਥ ਦੇ ਪੱਖ ਤੋਂ ਕੀਤੀ ਵਿਆਖਿਆ ਨੂੰ ਅਰਥ ਬੋਧ ਕਹਿੰਦੇ ਹਨ ਜੋ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ

  • ਬਹੁ – ਅਰਥਕ ਸ਼ਬਦ
  • ਸਮਾਨਾਰਥਕ ਸ਼ਬਦ
  • ਵਿਰੋਧਾਰਥਕ ਸ਼ਬਦ
  • ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ।

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

ਵਿਰੋਧਾਰਥਕ (ਉਲਟ – ਭਾਵੀ) ਸ਼ਬਦ

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 1

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 2
PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 3

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 4

ਕੁੱਝ ਹੋਰ ਜ਼ਰੂਰੀ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਵਿਰੋਧਾਰਥਕ ਸ਼ਬਦ ਲਿਖੋ ਏਕਤਾ, ਸੰਖੇਪ, ਗੂੜਾ, ਸਸਤਾ, ਦਲੇਰ।
ਉੱਤਰ :
ਫੁੱਟ, ਵਿਸਥਾਰ, ਛਿੱਕਾ, ਮਹਿੰਗਾ, ਡਰਪੋਕ।

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

ਪ੍ਰਸ਼ਨ 2.
ਵਿਰੋਧਾਰਥਕ ਸ਼ਬਦ ਲਿਖੋ
(ਉ) ਸੋਣਾ, ਅਜ਼ਾਦੀ, ਪਿਆਰ, ਸੰਜੋਗ, ਚੁਸਤ।
(ਅ) ਜੋੜਨਾ, ਠੰਢੀ, ਥੋੜਾ, ਹੌਲੀ, ਦੁੱਖ।
(ਇ) ਅਜ਼ਾਦੀ, ਮਿਲਾਪ, ਦੁੱਖ, ਤੋੜਨਾ, ਅਗਲਾ।
(ਸ) ਝਟਕਾ, ਠਰਨਾ, ਗੁਣ, ਦਲੇਰ, ਪਰਗਟ।
(ਹ) ਸੁਚੱਜਾ, ਨਿਕੰਮਾ, ਸਰਕਾਰੀ, ਆਰੰਭ, ਆਦਰ।
(ਕ) ਸੋਗ, ਸੁਚੱਜਾ, ਚੜ੍ਹਦਾ, ਢਾਹੂ, ਪਾਪ।
(ਖ) ਸੰਝ, ਬੇਈਮਾਨ, ਕਾਹਲਾ, ਪਵਿੱਤਰ, ਫਿੱਕਾ।
(ਗ) ਉਸਤਤ, ਉਧਾਰ, ਸੱਜਰ, ਦੁਰਾਚਾਰ, ਕਠੋਰ।
(ਘ) ਆਪਣਾ, ਸਮੀ, ਸ਼ਰਾਬੀ, ਆਦਿ, ਕੁੜੱਤਣ।
(ੴ) ਆਮਦਨ, ਅਮਨ, ਗੁਪਤ, ਉੱਦਮੀ, ਮੁਲਾਇਮ।
(ਚ) ਉੱਘਾ, ਓਪਰਾ, ਆਕੜ, ਅੱਲਾ, ਏਕਾ।
(ਛ) ਸੜੀਅਲ, ਕੋਰਾ, ਸੰਖੇਪ, ਖਚਰਾ, ਗੂੜਾ।
(ਜ) ਸੁਚੱਜਾ, ਹੋਛਾ, ਕਾਰੀਗਰ, ਸਖੀ, ਨਕਲ ਨੂੰ
(ਝ) ਸ਼ਹਿਰੀ, ਸੱਚ, ਆਦਰ, ਅੰਨਾ, ਹੋਠਾਂ।
(ਵ) ਉਸਤਤ, ਏਕਾ, ਸੰਗ, ਕੋਮਲ, ਗੂੜ੍ਹਾ।
(ਟ) ਅੰਦਰ, ਸੱਜਰਾ, ਹਾਨੀ, ਹਾੜੀ, ਨਰਮ।
(ਠ) ਊਣਾ, ਅੰਨ੍ਹਾ, ਆਮ, ਸਕਾ, ਕਪੁੱਤਰ।
(ਡ) ਹਮਾਇਤ, ਤਜਰਬੇਕਾਰ, ਸੰਯੋਗ, ਪ੍ਰਗਟ, ਬਲਵਾਨ।
(ਢ) ਸ਼ਹਿਰੀ, ਸੱਜਰ, ਹੌਲਾ, ਕੋਰਾ, ਭੋਲਾ।
ਉੱਤਰ :
(ਉ) ਜਾਗਣਾ, ਗੁਲਾਮੀ, ਵੈਰ, ਵਿਯੋਗ, ਸੁਸਤ !
(ਅ) ਤੋੜਨਾ, ਤੱਤੀ, ਬਹੁਤਾ, ਤੇਜ਼, ਸੁਖ
(ਬ) ਗੁਲਾਮੀ, ਵਿਛੋੜਾ, ਸੁਖ, ਜੋੜਨਾ, ਪਿਛਲਾ।
(ਸ) ਹਲਾਲ ਕੁੱਠਾ, ਤਪਣਾ, ਔਗੁਣ, ਡਰਪੋਕ, ਗੁਪਤ।
(ਹ) ਕੁਚੱਜਾ, ਮਾ, ਗੈਰ – ਸਰਕਾਰੀ, ਅੰਤ, ਨਿਰਾਦਰ।
(ਕ) ਖ਼ੁਸ਼ੀ, ਕੁਚੱਜਾ, ਲਹਿੰਦਾ, ਉਸਾਰੂ, ਪੁੰਨ।
(ਖ) ਸਵੇਰ, ਈਮਾਨਦਾਰ, ਧੀਰਾ, ਅਪਵਿੱਤਰ, ਗੁੜਾ।
(ਗ) ਨਿੰਦਿਆ, ਨਕਦ, ਤੋਕੜ, ਸਦਾਚਾਰ, ਕੋਮਲ।
(ਘ) ਪਰਾਇਆ, ਸੁੰਮ, ਸੋਫ਼ੀ, ਅੰਤ, ਮਿਠਾਸ।
(ਝ) ਖ਼ਰਚ, ਜੰਗ, ਪ੍ਰਗਟ, ਆਲਸੀ, ਖੁਰਦਰਾ।
(ਚ) ਲੁਕਿਆ – ਛਿਪਿਆ (ਅਗਿਆਤ), ਜਾਣੂ, ਹਲੀਮੀ, ਪੱਕਾ, ਫੁੱਟ।
(ਛ) ਹਸਮੁੱਖ, ਧੋਤਾ, ਵਿਸਥਾਰ, ਸਿੱਧਾ (ਭੋਲਾ), ਛਿੱਕਾ
(ਜ) ਕੁਚੱਜਾ, ਗੰਭੀਰ, ਅਨਾੜੀ, ਸੂਮ, ਅਸਲ।
(ਝ) ਪੇਂਡੂ, ਝੂਠ, ਨਿਰਾਦਰ, ਸੁਜਾਖਾ, ਉੱਤੇ।
(ਵ) ਨਿੰਦਿਆ, ਫੁੱਟ, ਕੁਸੰਗ, ਕੁਰੱਖ਼ਤ, ਫਿੱਕਾ।
(ਟ) ਬਾਹਰ, ਬੇਹਾ, ਲਾਭ, ਸਾਉਣੀ, ਸਖ਼ਤ।
(ਠ) ਭਰਿਆ, ਸੁਜਾਖਾ, ਖ਼ਾਸ, ਮੁੜ੍ਹਿਆ, ਸਪੁੱਤਰ।
(ਡ) ਵਿਰੋਧ, ਨਾਤਜਰਬੇਕਾਰ, ਵਿਯੋਗ, ਗੁਪਤ, ਬਲਹੀਨ।
(ਢ) ਪੇਂਡੂ ਤੋਕੜ, ਭਾਰਾ, ਧੋਤਾ, ਖਚਰਾ।

PSEB 8th Class Punjabi Vyakaran ਯੋਜਕ (1st Language)

Punjab State Board PSEB 8th Class Punjabi Book Solutions Punjabi Grammar Yojaka, Vyakarana ਯੋਜਕ Textbook Exercise Questions and Answers.

PSEB 8th Class Punjabi Grammar ਯੋਜਕ (1st Language)

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ? ਇਸ ਦੇ ਕਿੰਨੇ ਭੇਦ ਹਨ? ਉਦਾਹਰਨਾਂ ਸਹਿਤ ਉੱਤਰ ਦਿਓ।
ਜਾਂ
ਯੋਜਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 199)

PSEB 8th Class Punjabi Vyakaran ਯੋਜਕ (1st Language)

ਪ੍ਰਸ਼ਨ 2.
ਇਨ੍ਹਾਂ ਵਿਚੋਂ ਅਧੀਨ ਯੋਜਕ ਚੁਣ ਕੇ ਲਿਖੋ ਤਾਂ ਜੋ, ਅਤੇ, ਦਾ, ਕਿਉਂਕਿ, ਦੀ।
ਉੱਤਰ :
ਤਾਂ ਜੋ, ਕਿਉਂਕਿ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਸਮਾਨ ਤੇ ਅਧੀਨ ਯੋਜਕ ਚੁਣੋ
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ।
(ਅ) ਮੋਹਨ ਗ਼ਰੀਬ ਹੈ ਪਰ ਉਹ ਬੇਈਮਾਨ ਨਹੀਂ।
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ।
(ਸ) ਰੀਨਾ ਸਕਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ।
(ਹ) ਉਸ ਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ।
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ।
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੂ ਨਕਲ ਨਹੀਂ ਕਰਦਾ।
(ਗਿ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ।
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ।
(ਝ) ਤੂੰ ਜਾਵੇਂਗਾ ਤਾਂ ਉਹ ਆਵੇਗਾ।
ਉੱਤਰ :
(ਉ) ਅਤੇ – ਸਮਾਨ ਯੋਜਕ,
(ਅ) ਪਰ – ਸਮਾਨ ਯੋਜਕ,
(ਈ) ਤੇ – ਸਮਾਨ ਯੋਜਕ,
(ਸ) ਕਿਉਂਕਿ – ਅਧੀਨ ਯੋਜਕ,
(ਹ) ਤਾਂਕਿ – ਅਧੀਨ ਯੋਜਕ,
(ਕ) ਬਲਕਿ – ਸਮਾਨ ਯੋਜਕ,
(ਖ) ਪਰੰਤੂ – ਸਮਾਨ ਯੋਜਕ,
(ਗ) ਕਿ – ਅਧੀਨ ਯੋਜਕ,
(ਘ) ਤੇ – ਸਮਾਨ ਯੋਜਕ,
(ਝ) ਤਾਂ – ਅਧੀਨ ਯੋਜਕ।

PSEB 8th Class Punjabi Vyakaran ਸੰਬੰਧਕ (1st Language)

Punjab State Board PSEB 8th Class Punjabi Book Solutions Punjabi Grammar Kriya Sambandhak, Vyakarana ਸੰਬੰਧਕ Textbook Exercise Questions and Answers.

PSEB 8th Class Punjabi Grammar ਸੰਬੰਧਕ (1st Language)

ਪ੍ਰਸ਼ਨ 1.
ਸੰਬੰਧਕ ਕਿਸ ਨੂੰ ਆਖਦੇ ਹਨ? ਇਸ ਦੀਆਂ ਕਿੰਨੀਆਂ ਕਿਸਮਾਂ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਸੰਬੰਧਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਬਾਰੇ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 183)

PSEB 8th Class Punjabi Vyakaran ਸੰਬੰਧਕ (1st Language)

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਪੂਰਨ ਸੰਬੰਧਕ, ਅਪੂਰਨ ਸੰਬੰਧਕ ਤੇ ਦੁਬਾਜਰਾ ਸੰਬੰਧਕ ਚੁਣੋ ਤੇ ਵੱਖਰੇ ਕਰ ਕੇ ਲਿਖੋ
ਦਾ, ਬਗ਼ੈਰ, ਦੀ, ਉੱਤੇ, ਦੇ ਉੱਤੇ, ਕੋਲ, ਵਾਸਤੇ, ਦੇ ਬਗ਼ੈਰ।
ਉੱਤਰ :
ਪੂਰਨ ਸੰਬੰਧਕ – ਦਾ, ਦੀ, ਦੇ !
ਅਪੂਰਨ ਸੰਬੰਧਕ – ਬਰ, ਉੱਤੇ, ਕੋਲ, ਵਾਸਤੇ।
ਦੁਬਾਜਰਾ ਸੰਬੰਧਕ – ਦੇ ਉੱਤੇ, ਦੇ ਬਗ਼ੈਰ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਸੰਬੰਧਕ ਚੁਣੋ ਤੇ ਸਾਹਮਣੇ ਲਿਖੋ
(ਉ) ਸਾਡਾ ਘਰ ਬੱਸ ਅੱਡੇ ਦੇ ਨੇੜੇ ਹੈ।
(ਅ) ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ।
(ਈ) ਕਾਲੂ ਦਾ ਭਰਾ ਬੜਾ ਸੋਹਣਾ ਹੈ।
(ਸ) ਤੁਹਾਡੇ ਮਾਤਾ ਦੀ ਸਾੜ੍ਹੀ ਪ੍ਰੈੱਸ ਹੋ ਚੁੱਕੀ ਹੈ।
(ਹ) ਤੁਹਾਡੀ ਪਿਤਾ ਜੀ ਕਿੱਥੇ ਕੰਮ ਕਰਦੇ ਹਨ?
(ਕ) ਰਤਾ ਪਰੇ ਹੋ ਕੇ ਬੈਠੋ।
ਉੱਤਰ :
(ਉ) ਦੇ
(ਅ) ਦੇ
(ਈ ਦਾ
(ਸ) ਦੀ
(ਹ) ਕਿੱਥੇ
(ਕ) ਪਰੇ।

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

Punjab State Board PSEB 8th Class Punjabi Book Solutions Punjabi Grammar Kriya Visheshan, Vyakarana ਕਿਰਿਆ ਵਿਸ਼ੇਸ਼ਣ Textbook Exercise Questions and Answers.

PSEB 8th Class Punjabi Grammar ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਜਾਂ
ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਤੇ ਇਸ ਦੀ ਪ੍ਰਕਾਰ ਵੰਡ ਕਰੋ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 138 ਅਤੇ 150)

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 2.
ਹੇਠ ਲਿਖੇ ਕਿਰਿਆ – ਵਿਸ਼ੇਸ਼ਣ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ
(ਉ) ਦਿਨੋ – ਦਿਨ …………………….
(ਅ) ਇਸ ਤਰ੍ਹਾਂ …………………….
(ਇ) ਵਾਰ – ਵਾਰ …………………….
(ਸ) ਬਹੁਤ ਅੱਛਾ …………………….
(ਹ) ਜ਼ਰੂਰ …………………….
(ਕ) ਬਥੇਰਾ …………………….
(ਖ) ਇਸੇ ਕਰਕੇ …………………….
(ਗ) ਆਹੋ ਜੀ। …………………….
ਉੱਤਰ :
(ੳ) ਕਾਲਵਾਚਕ,
(ਅ) ਕਾਰਨਵਾਚਕ,
(ਇ) ਸੰਖਿਆਵਾਚਕ,
(ਸ) ਕਿਰਨਵਾਚਕ,
(ਹ) ਨਿਸਚੇਵਾਚਕ,
(ਕ) ਪਰਿਮਾਣਵਾਚਕ,
(ਖ) ਕਾਰਨ ਵਾਚਕ,
(ਗ) ਨਿਰਨਾਵਾਚਕ !

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ – ਵਿਸ਼ੇਸ਼ਣ ਚੁਣ ਕੇ ਸਾਹਮਣੇ ਦਿੱਤੀ ਖ਼ਾਲੀ ਥਾਂ ‘ਤੇ ਲਿਖੋ ਤੇ ਉਨ੍ਹਾਂ ਦੀ ਕਿਸਮ ਵੀ ਦੱਸੋ।
(ੳ) ਮਾਤਾ ਜੀ ਘਰੋਂ ਬਜ਼ਾਰ ਗਏ ਹਨ।
(ਅ ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ।
(ਇ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ।
(ਸ) ਪੜੋ ਜ਼ਰੂਰ, ਬੇਸ਼ੱਕ ਦੁਕਾਨ ਹੀ ਕਰੋ।
(ਹ) ਹਾਂ ਜੀ ! ਮੈਂ ਸਮੇਂ ਸਿਰ ਪਹੁੰਚ ਜਾਵਾਂਗਾ।
ਉੱਤਰ :
(ਉ) ਬਜ਼ਾਰ – ਸਥਾਨਵਾਚਕ,
(ਅ) ਐਤਵਾਰ – ਕਾਲਵਾਚਕ,
(ਈ) ਹੌਲੀ, ਜ਼ੋਰ ਨਾਲ, ਜ਼ੋਰ ਨਾਲ – ਪ੍ਰਕਾਰਵਾਚਕ, ਨਹੀਂ – ਨਿਸ਼ਚੇਵਾਚਕ।
(ਸ) ਬੇਸ਼ੱਕ ਜ਼ਰੂਰ – ਨਿਸ਼ਚੇਵਾਚਕ
(ਹ) ਹਾਂ ਜੀ – ਨਿਰਨਾਵਾਚਕ, ਸਮੇਂ ਸਿਰ – ਕਾਲਵਾਚਕ !

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿੱਚੋਂ ਸਹੀ ਦੇ ਸਾਹਮਣੇ (✓) ਤੇ ਗ਼ਲਤ ਦੇ ਸਾਹਮਣੇ (x) ਦਾ ਨਿਸ਼ਾਨ ਲਗਾਓ
(ਉ) ਕਿਰਿਆ – ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ।
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ – ਵਿਸ਼ੇਸ਼ਣ ਹੁੰਦੇ ਹਨ।
(ਈ) ਹੌਲੀ, ਛੇਤੀ ਸ਼ਬਦ ਪ੍ਰਕਾਰ – ਵਾਚਕ ਕਿਰਿਆ – ਵਿਸ਼ੇਸ਼ਣ ਨਹੀਂ ਹੁੰਦੇ।
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇ – ਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਹ) ਘਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਕ) ਜੀ ਹਾਂ, ਆਹੋ ਨਿਰਨਾ – ਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਮੈਂ) ਰਾਤੋ – ਰਾਤ ਦਿੱਲੀ ਗਿਆ – ਸੰਖਿਆਵਾਚਕ ਕਿਰਿਆ – ਵਿਸ਼ੇਸ਼ਣ ਹਨ।
ਉੱਤਰ :
(ਉ) (✓)
(ਅ) (✓)
(ਈ) (✓)
(ਸ) (x)
(ਹ) (x)
(ਕ) (✓)
(ਮੈਂ) (x)

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਾਲਵਾਚਕ, ਪਰਿਮਾਣਵਾਚਕ ਅਤੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਚੁਣੋ
ਉੱਤੇ, ਇੰਟ, ਘੱਟ, ਥੱਲੇ, ਉੱਬ, ਵੱਧ, ਇਧਰ, ਉਧਰ, ਇਸ ਤਰ੍ਹਾਂ, ਕੁੱਝ, ਉਦੋਂ, ਪੂਰਾ, ਉੱਥੇ, ਇੱਥੋਂ, ਅੱਜ, ਏਦਾਂ, ਥੋੜਾ, ਜਿਧਰ, ਜਿਵੇਂ, ਕਲ਼, ਜਿੰਨਾ, ਕਿਧਰ, ਕਿਵੇਂ, ਜਿੱਥੇ, ਜਦੋਂ, ਹੌਲੀ, ਕਿੱਥੇ, ਕਦੋਂ, ਧੀਰੇ, ਨੇੜੇ, ਓਦਾਂ, ਛੇਤੀ, ਦੂਰ, ਕਦੀ, ਇੰਨਾ, ਸੱਜੇ, ਹੁਣ, ਕਿੰਨਾ, ਸਵੇਰੇ, ਜ਼ਰਾ, ਹੋਠਾਂ, ਕੁਵੇਲੇ, ਰਤਾ, ਸੁਵੇਲੇ, ਖੱਬੇ।
ਉੱਤਰ :

  • ਕਾਲਵਾਚਕ ਕਿਰਿਆ ਵਿਸ਼ੇਸ਼ਣ – ਉਦੋਂ, ਅੱਜ, ਕਲ਼, ਜਦੋਂ, ਕਦੋਂ, ਕਦੀ, ਹੁਣ, ਸਵੇਰੇ, ਕੁਵੇਲੇ, ਸੁਵੇਲੇ।
  • ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਉੱਤੇ, ਥੱਲੇ, ਇਧਰ, ਉਧਰ, ਉੱਥੇ, ਇੱਥੋਂ, ਜਿਧਰ, ਕਿਧਰ, ਜਿੱਥੇ, ਕਿੱਥੇ, ਨੇੜੇ, ਦੁਰ, ਸੱਜੇ, ਖੱਬੇ, ਹੇਠਾਂ।
  • ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ – ਘੱਟ, ਵੱਧ, ਕੁੱਝ, ਪੂਰਾ, ਥੋੜਾ, ਜਿੰਨਾ, ਇੰਨਾ, ਕਿੰਨਾ, ਜ਼ਰਾ, ਰਤਾ।
  • ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ – ਇੰਵ, ਉਂਝ, ਇਸ ਤਰ੍ਹਾਂ, ਏਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਓਦਾਂ, ਛੇਤੀ।

ਪ੍ਰਸ਼ਨ 6.
ਹੇਠ ਲਿਖਿਆਂ ਵਿਚੋਂ ਕਾਰਨਵਾਚਕ, ਸੰਖਿਆਵਾਚਕ, ਨਿਸਚੇਵਾਚਕ ਤੇ ਨਾਂਹਵਾਚਕ ਕਿਰਿਆ ਵਿਸ਼ੇਸ਼ਣ ਚੁਣੋ –
ਹਾਂ ਜੀ, ਕਿਉਂਕਿ, ਇਕਹਿਰਾ, ਆਹੋ, ਡਿਓਢਾ, ਠੀਕ, ਵੀ, ਜ਼ਰੂਰ ਹੀ, ਬਿਲਕੁਲ, ਕਈ ਵਾਰ, ਬਹੁਤ ਅੱਛਾ, ਤਾਂਕਿ, ਘੜੀ ਮੁੜੀ, ਸਤਿ ਬਚਨ, ਨਹੀਂ ਜੀ, ਮੂਲੋਂ, ਨਹੀਂ, ਇਸ ਕਰਕੇ, ਵਾਰ ਵਾਰ, ਤਦੇ ਹੀ, ਤਾਹੀਉਂ, ਮੁੜ – ਮੁੜ, ਦੁਬਾਰਾ, ਉੱਕਾ ਹੀ।
ਉੱਤਰ :

  • ਕਾਰਨਵਾਚਕ ਕਿਰਿਆ ਵਿਸ਼ੇਸ਼ਣ – ਕਿਉਂਕਿ, ਤਾਂ ਕਿ, ਇਸ ਕਰਕੇ, ਤਦੇ ਹੀ, ਤਾਂਹੀਓ।
  • ਸੰਖਿਆਵਾਚਕ ਕਿਰਿਆ ਵਿਸ਼ੇਸ਼ਣ – ਇਕਹਿਰਾ, ਡਿਓਢਾ, ਕਈ ਵਾਰ, ਘੜੀ – ਮੁੜੀ, ਵਾਰ – ਵਾਰ, ਮੁੜ – ਮੁੜ, ਦੁਬਾਰਾ।
  • ਨਿਸਚੇਵਾਚਕ ਕਿਰਿਆ ਵਿਸ਼ੇਸ਼ਣ – ਵੀ, ਹੀ।
  • ਨਾਂਹ – ਵਾਚਕ ਕਿਰਿਆ ਵਿਸ਼ੇਸ਼ਣ – ਨਹੀਂ ਜੀ, ਨਹੀਂ, ਮੂਲੋਂ, ਉੱਕਾ ਹੀ, ਹਾਂ ਜੀ, ਆਹੋ, ਠੀਕ, ਜ਼ਰੂਰ, ਬਿਲਕੁਲ, ਬਹੁਤ ਅੱਛਾ, ਸਤਿ ਬਚਨ

PSEB 8th Class Punjabi Vyakaran ਕਾਲ (1st Language)

Punjab State Board PSEB 8th Class Punjabi Book Solutions Punjabi Grammar Kala, Vyakarana ਕਾਲ Textbook Exercise Questions and Answers.

PSEB 8th Class Punjabi Grammar ਕਾਲ (1st Language)

ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ 1 ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।

(ਉ) ਵਰਤਮਾਨ ਕਾਲ – ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ , ਜਿਵੇਂ –

  • ਮੈਂ ਪੜ੍ਹਦਾ ਹਾਂ।
  • ‘ਉਹ ਲਿਖਦਾ ਹੈ

(ਅ) ਭੂਤਕਾਲ – ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ ; ਜਿਵੇਂ –

  • “ਮੈਂ ਪੜਦਾ ਸੀ।
  • ‘ਉਹ ਖੇਡਦੀ ਸੀ।

(ਈ) ਭਵਿੱਖਤ ਕਾਲ – ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਕਾਲ, ਭਵਿੱਖਤ ਕਾਲ ਹੁੰਦਾ ਹੈ , ਜਿਵੇਂ –

  • “ਮੈਂ ਪੜਾਂਗਾ।
  • ‘ਉਹ ਖੇਡੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋ ਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦ, ਰੋਣਾ, ਰੋਣ, ਜਾਣਾ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ।

ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ।
(ਈ) ਅਧਿਆਪਕਾ ਪੜ੍ਹਾ ਰਹੀ ਹੈ।
(ਸ) ਰਾਜੁ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾ ਰਹੇ ਸਨ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ।
(ਈ) ਵਰਤਮਾਨ ਕਾਲ
(ਸ) ਭੂਤ ਕਾਲ
(ਹ) ਭੂਤ ਕਾਲ
(ਕ) ਭੂਤਕਾਲ
(ਖ) ਭੂਤਕਾਲ।
(ਗ) ਭਵਿੱਖਤ ਕਾਲ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਸਚਿਨ ਕੋਟ ਖੇਡਦਾ ਹੈ।
(ਆ) ਚੋਰ ਚੋਰੀ ਕਰਦਾ ਹੈ।
(ਈ) ਸੂਰਜ ਨਿਕਲ ਰਿਹਾ ਹੈ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਹੈ।
(ਕ) ਬੱਚਾ ਪਤੰਗ ਉਡਾਉਂਦਾ ਹੈ।
ਉੱਤਰ :
(ੳ) ਸਚਿਨ ਕ੍ਰਿਕੇਟ ਖੇਡਦਾ ਸੀ।
(ਆ) ਚੋਰ ਚੋਰੀ ਕਰਦਾ ਸੀ।
(ਈ) ਸੂਰਜ ਨਿਕਲ ਰਿਹਾ ਸੀ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਸੀ।
(ਕ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ।
(ਅ) ਘੋੜੇ ਦੌੜਦੇ ਹਨ।
(ਈ) ਮੱਝਾਂ ਚਰ ਰਹੀਆਂ ਹਨ।
(ਸ) ਕੁੜੀਆਂ ਖੇਡ ਰਹੀਆਂ ਹਨ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ।
(ਅ) ਘੋੜੇ ਦੌੜਨਗੇ?
(ਈ) ਮੱਝਾਂ ਚਰ ਰਹੀਆਂ ਹੋਣਗੀਆਂ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ।
(ਅ) ਰੀਟਾ ਪਾਠ ਪੜ੍ਹੇਗੀ !
(ਈ) ਪੁਜਾਰੀ ਆਰਤੀ ਕਰ ਰਿਹਾ ਹੈ।
(ਸ) ਬੱਚੇ ਗੀਤ ਗਾ ਰਹੇ ਹਨ। ਹ ਮੱਝਾਂ ਚਰ ਰਹੀਆਂ ਹਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ।
(ਖ) ਕਵੀ ਕਵਿਤਾ ਸੁਣਾਏਗਾ।
(ਗ) ਬੱਚਾ ਪਤੰਗ ਉਡਾਏਗਾ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ।
(ਅ) ਰੀਟਾ ਨੇ ਪਾਠ ਪੜਿਆ।
(ਈ) ਪੁਜਾਰੀ ਆਰਤੀ ਕਰ ਰਿਹਾ ਸੀ।
(ਸ) ਬੱਚੇ ਗੀਤ ਗਾ ਰਹੇ ਸਨ।
(ਹ) ਮੱਝਾਂ ਚਰ ਰਹੀਆਂ ਸਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਸਨ।
(ਖਿ) ਕਵੀ ਨੇ ਕਵਿਤਾ ਸੁਣਾਈ।
(ਗ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਿਰਿਆ (1st Language)

Punjab State Board PSEB 8th Class Punjabi Book Solutions Punjabi Grammar Kiriya, Vyakarana ਕਿਰਿਆ Textbook Exercise Questions and Answers.

PSEB 8th Class Punjabi Grammar ਕਿਰਿਆ (1st Language)

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ?
ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 117)

PSEB 8th Class Punjabi Vyakaran ਕਿਰਿਆ (1st Language)

ਪ੍ਰਸ਼ਨ 2.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।
ਉੱਤਰ :
(ੳ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਆ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।