PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

Punjab State Board PSEB 8th Class Punjabi Book Solutions Chapter 15 ਰਾਬਿੰਦਰ ਨਾਥ ਟੈਗੋਰ Textbook Exercise Questions and Answers.

PSEB Solutions for Class 8 Punjabi Chapter 15 ਰਾਬਿੰਦਰ ਨਾਥ ਟੈਗੋਰ (1st Language)

Punjabi Guide for Class 8 PSEB ਰਾਬਿੰਦਰ ਨਾਥ ਟੈਗੋਰ Textbook Questions and Answers

ਰਾਬਿੰਦਰ ਨਾਥ ਟੈਗੋਰ ਪਾਠ-ਅਭਿਆਸ

1. ਦੱਸੋ :

(ਉ) ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਅਤੇ ਇਸ ਦਾ ਲੇਖਕ ਕੌਣ ਹੈ ?
ਉੱਤਰ :
“ਜਨ ਗਣ ਮਨ ਸਾਡਾ ਰਾਸ਼ਟਰੀ ਗੀਤ ਹੈ। ਇਸ ਦਾ ਲੇਖਕ ਰਾਬਿੰਦਰ ਨਾਥ ਟੈਗੋਰ ਹੈ।

(ਅ) ਰਾਬਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਹਨਾਂ ਦਾ ਬਚਪਨ ਕਿਵੇਂ ਬੀਤਿਆ ?
ਉੱਤਰ :
ਰਾਬਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ: ਨੂੰ ਕੋਲਕਾਤਾ ਵਿਖੇ ਹੋਇਆ ਆਪ ਦੇ ਪਿਤਾ ਦੇਵਿੰਦਰ ਨਾਥ ਇਕ ਵੱਡੇ ਵਪਾਰੀ ਸਨ। ਇਸ ਕਰਕੇ ਆਪ ਦੀ ਪਾਲਣਾ ਰਾਜਕੁਮਾਰਾਂ ਵਾਂਗ ਹੋਈ। ਟੈਗੋਰ ਦਾ ਬਚਪਨ ਮਹੱਲਾਂ ਵਰਗੇ ਘਰ ਵਿਚ ਬੀਤਿਆ ਆਪ ਦੇ ਤੇਰਾਂ ਭੈਣ – ਭਰਾ ਆਪ ਤੋਂ ਵੱਡੇ ਸਨ। ਉਹ ਆਪਣੇ ਸਾਰੇ ਭੈਣਾਂ – ਭਰਾਵਾਂ ਨਾਲ ਰਲ ਕੇ ਖੇਡਦੇ ਸਨ। ਸਕੂਲ ਵਿਚ ਆਪ ਦਾ ਦਿਲ ਨਾ ਲੱਗਣ ਕਰਕੇ ਆਪ ਦੀ ਪੜ੍ਹਾਈ ਦਾ ਪ੍ਰਬੰਧ ਵੀ ਘਰ ਵਿਚ ਹੀ ਕੀਤਾ ਗਿਆ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

(ਇ) ਰਾਬਿੰਦਰ ਨਾਥ ਟੈਗੋਰ ਨੇ ਕਿਵੇਂ ਅਤੇ ਕਿੱਥੋਂ ਵਿੱਦਿਆ ਪ੍ਰਾਪਤ ਕੀਤੀ?
ਉੱਤਰ :
ਰਾਬਿੰਦਰ ਨਾਥ ਟੈਗੋਰ ਦਾ ਸਕੂਲ ਵਿਚ ਮਨ ਦਾ ਲੱਗਾ, ਇਸ ਕਰਕੇ ਆਪ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਹੀ ਕੀਤਾ ਗਿਆ। ਆਪ ਨੇ ਆਪਣੇ ਮਾਤਾ – ਪਿਤਾ ਦੇ ਨਾਲ ਬਹੁਤ ਸਾਰੇ ਤੀਰਥ ਅਸਥਾਨਾਂ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਡਲਹੌਜ਼ੀ ਦੀ ਸੈਰ ਕੀਤੀ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਤੇ ਡਲਹੌਜ਼ੀ ਦੇ ਕੁਦਰਤੀ ਨਜ਼ਾਰਿਆਂ ਦਾ ਉਨ੍ਹਾਂ ਦੇ ਮਨ ਉੱਤੇ ਬਹੁਤ ਪ੍ਰਭਾਵ ਪਿਆ। ਇਸ ਤਰ੍ਹਾਂ ਆਪ ਨੇ ਸਕੂਲੀ ਵਿੱਦਿਆ ਕੁਦਰਤ ਦੇ ਅੰਗ – ਸੰਗ ਰਹਿੰਦਿਆਂ ਪੂਰੀ ਕੀਤੀ। ਆਪ ਇੰਗਲੈਂਡ ਵੀ ਪੜ੍ਹਨ ਗਏ, ਪਰੰਤੂ ਜਲਦੀ ਹੀ ਭਾਰਤ ਪਰਤ ਆਏ।

(ਸ) ਰਾਬਿੰਦਰ ਨਾਥ ਟੈਗੋਰ ਆਪਣੇ ਪਿਤਾ ਨਾਲ ਪੰਜਾਬ ਕਦੋਂ ਆਏ ? ਇੱਥੋਂ ਦੇ ਮਾਹੌਲ ਦਾ ਉਹਨਾਂ ਦੇ ਮਨ ਤੇ ਕਿਹੋ-ਜਿਹਾ ਪ੍ਰਭਾਵ ਪਿਆ?
ਉੱਤਰ :
ਰਾਬਿੰਦਰ ਨਾਥ ਟੈਗੋਰ ਆਪਣੇ ਪਿਤਾ ਨਾਲ ਗਿਆਰਾਂ ਸਾਲਾਂ ਦੀ ਉਮਰ ਵਿਚ ਭਾਰਤ ਦੇ ਤੀਰਥ ਅਸਥਾਨਾਂ ਦੀ ਸੈਰ ਕਰਦੇ ਹੋਏ ਪੰਜਾਬ ਆਏ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਵਾਤਾਵਰਨ ਦਾ ਆਪ ਉੱਪਰ ਬਹੁਤ ਅਸਰ ਪਿਆ ਤੇ ਆਪ ਕਿੰਨਾ ਕਿੰਨਾ ਚਿਰ ਮੰਤਰ ਮੁਗਧ ਹੋਏ ਕੀਰਤਨ ਸੁਣਦੇ ਰਹਿੰਦੇ।

(ਹ) ਟੈਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ ? ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ।
ਉੱਤਰ :
ਟੈਗੋਰ ਨੇ ਆਪਣੀਆਂ ਰਚਨਾਵਾਂ ਆਪਣੀ ਮਾਤ – ਭਾਸ਼ਾ ਬੰਗਾਲੀ ਵਿਚ ਰਚੀਆਂ। ਆਪ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ : ਗੋਰਾ ਅਤੇ ਨੌਕਾ ਡੂਬੀ ਨਾਵਲ, ਚਿਗਣਾ ਨਾਟਕ), ਕਾਬਲੀਵਾਲਾ, ਪੋਸਟ – ਮਾਸਟਰ, ਹਾਰ ਜਿੱਤ (ਕਹਾਣੀਆਂ), ਗੀਤਾਂਜਲੀ (ਕਾਵਿ ਸੰਗ੍ਰਹਿ)।

(ਕ) ਟੈਗੋਰ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਕਿਹੜੀ ਹੈ ? ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਇਨਾਮ ਕਦੋਂ ਮਿਲਿਆ ਸੀ ?
ਉੱਤਰ :
ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਉਨ੍ਹਾਂ ਦਾ ਕਾਵਿ – ਸੰਗ੍ਰਹਿ ‘ਗੀਤਾਂਜਲੀ ਹੈ। ਇਸ ਰਚਨਾ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ।

(ਖ) ਸ਼ਾਂਤੀ-ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਰਾਬਿੰਦਰ ਨਾਥ ਟੈਗੋਰ ਇਕ ਵਧੀਆ ਅਧਿਆਪਕ ਵੀ ਸਨ। ਉਹ ਆਪਣੇ ਸਮੇਂ ਦੇ ਸਕੂਲ – ਪ੍ਰਬੰਧ ਤੋਂ ਸੰਤੁਸ਼ਟ ਨਹੀਂ ਸਨ। ਉਹ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲ੍ਹੇ – ਡੁੱਲ੍ਹੇ ਮਾਹੌਲ ਵਿਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ‘ਸ਼ਾਂਤੀ ਨਿਕੇਤਨ ਨਾਂ ਦੀ ਪਾਠਸ਼ਾਲਾ ਬਣਾਈ। ਇਸ ਵਿਚ ਕਮਰੇ ਨਹੀਂ ਸਨ। ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਹੀ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿਤਰਕਾਰੀ ਤੇ ਭਾਰਤੀ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇੱਥੇ ਵਿਦਿਆਰਥੀਆਂ ਨੂੰ ਜੀਵਨ – ਜਾਚ ਦੇ ਗੁਰ ਸਿਖਾਏ ਜਾਂਦੇ ਸਨ। ਹੁਣ ਇਹ ਸੰਸਥਾ ‘ਵਿਸ਼ਵ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ ਅਤੇ ਸੰਸਾਰ ਭਰ ਵਿਚ ਪ੍ਰਸਿੱਧ ਹੈ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

(ਗ) ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਦਾ ਟੈਗੋਰ ਦੇ ਮਨ ‘ਤੇ ਕੀ ਅਸਰ ਪਿਆ ?
ਉੱਤਰ :
ਜਲਿਆਂ ਵਾਲੇ ਬਾਗ਼ ਦੇ ਦੁਖਾਂਤ ਦਾ ਟੈਗੋਰ ਦੇ ਮਨ ਉੱਤੇ ਬਹੁਤ ਦੁੱਖ ਭਰਿਆ ਅਸਰ ਹੋਇਆ, ਜਿਸ ਕਰਕੇ ਉਨ੍ਹਾਂ ਅੰਗਰੇਜ਼ ਸਰਕਾਰ ਵਲੋਂ 1913 ਵਿਚ ਦਿੱਤਾ ‘ਸਰ’ ਦਾ ਖ਼ਿਤਾਬ ਵਾਪਸ ਕਰ ਦਿੱਤਾ।

2. ਔਖੇ ਸ਼ਬਦਾਂ ਦੇ ਅਰਥ :

  • ਤੀਰਥ-ਅਸਥਾਨ : ਪਵਿੱਤਰ ਧਰਮ-ਅਸਥਾਨ ਜਿੱਥੇ ਧਾਰਮਿਕ ਭਾਵਨਾ ਨਾਲ ਲੋਕ ਪੂਜਾ, ਇਸ਼ਨਾਨ ਅਤੇ ਉਪਾਸਨਾ ਲਈ ਜਾਂਦੇ ਹਨ।
  • ਵਾਤਾਵਰਨ : ਆਲਾ-ਦੁਆਲਾ, ਚੁਗਿਰਦਾ, ਮਾਹੌਲ
  • ਵਿਭਿੰਨ : ਵੱਖੋ-ਵੱਖ, ਅੱਡੋ-ਅੱਡ
  • ਗੁਰ : ਨਿਯਮ, ਢੰਗ, ਤਰੀਕੇ
  • ਸੰਸਥਾ : ਸਭਾ, ਸੁਸਾਇਟੀ ਸੰਗੀ
  • ਗਹਿਰਾ : ਡੂੰਘਾ, ਗੂੜ੍ਹਾ
  • ਕੋਮਲ : ਨਰਮ, ਕੂਲਾ, ਨਾਜ਼ਕ
  • ਖ਼ਿਤਾਬ : ਉਪਾਧੀ, ਪਦਵੀ
  • ਵਿਗਸ ਰਹੇ : ਵਧ-ਫੁੱਲ ਰਹੇ, ਤਰੱਕੀ ਕਰ ਰਹੇ

3. ਵਾਕਾਂ ਵਿੱਚ ਵਰਤੋਂ :

ਪਾਲਣ-ਪੋਸਣ, ਵਿਓਂਤ, ਸੈਰ-ਸਪਾਟਾ, ਮਨ ਮੋਹ ਲੈਣਾ, ਰਮਣੀਕ, ਅੰਗ-ਸੰਗ, ਅਨੁਵਾਦ, ਜੀਵਨ-ਜਾਚ
ਉੱਤਰ :

  • ਪਾਲਣ – ਪੋਸ਼ਣ ਪਾਲਣਾ – ਰਾਬਿੰਦਰ ਨਾਥ ਟੈਗੋਰ ਦਾ ਪਾਲਣ – ਪੋਸ਼ਣ ਰਾਜਕੁਮਾਰਾਂ ਵਾਂਗ ਹੋਇਆ
  • ਵਿਓਂਤ ਤਰੀਕਾ – ਮੈਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਿਉਂਤ ਬਣਾ ਲਈ ਹੈ।
  • ਸੈਰ – ਸਪਾਟਾ (ਯਾਤਰਾ) – ਅਸੀਂ ਕਾਲਜ ਦੇ ਵਿਦਿਆਰਥੀ ਸੈਰ – ਸਪਾਟਾ ਕਰਨ ਲਈ ਕਸ਼ਮੀਰ ਗਏ।
  • ਮਨ ਮੋਹ ਲੈਣਾ ਮਨ ਨੂੰ ਖਿੱਚ ਲੈਣਾ) – ਤਾਜ ਮਹੱਲ ਦੀ ਸੁੰਦਰਤਾ ਨੇ ਮੇਰਾ ਮਨ ਮੋਹ ਲਿਆ।
  • ਰਮਣੀਕ ਮਨ ਨੂੰ ਮੋਹਣ ਵਾਲੀ) – ਸ੍ਰੀਨਗਰ ਦੀ ਵਾਦੀ ਬੜੀ ਰਮਣੀਕ ਹੈ।
  • ਅੰਗ – ਸੰਗ (ਸ)ਾਥ ਵਿਚ) – ਪਰਮਾਤਮਾ ਤੇਰੇ ਅੰਗ – ਸੰਗ ਹੈ। ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ।
  • ਅਨੁਵਾਦ (ਤਰਜਮਾ) – ਮੈਂ ਪੰਜਾਬੀ ਵਿਚ ਲਿਖੇ ਪੈਰੇ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ
  • ਜੀਵਨ – ਜਾਚ (ਜੀਵਨ ਜਿਊਣ ਦਾ ਤਰੀਕਾ) – ਸਾਡੀ ਵਰਤਮਾਨ ਜੀਵਨ – ਜਾਚ ਉੱਤੇ ਪੱਛਮੀ ਸਭਿਆਚਾਰ ਦਾ ਬਹੁਤ ਪ੍ਰਭਾਵ ਪੈ ਚੁੱਕਾ ਹੈ।

ਵਿਆਕਰਨ : ਵਿਸਰਾਮ-ਚਿੰਨ੍ਹ :
ਬੋਲਣ ਵੇਲੇ ਜੋ ਉਤਰਾਅ-ਚੜ੍ਹਾਅ ਤੇ ਠਹਿਰਾਅ ਆਉਂਦੇ ਹਨ, ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਜੋ ਚਿੰਨ੍ਹ ਵਰਤੇ ਜਾਂਦੇ ਹਨ, ਉਹਨਾਂ ਨੂੰ ਵਿਸਰਾਮ-ਚਿੰਨ੍ਹ ਕਹਿੰਦੇ ਹਨ। ਇਹ ਹੇਠ ਲਿਖੇ ਅਨੁਸਾਰ ਹਨ :

(ਉ) ਡੰਡੀ ( । )
(ਅ) ਪ੍ਰਸ਼ਨ-ਚਿੰਨ੍ਹ ( ? )
(ੲ) ਵਿਸਮਿਕ-ਚਿੰਨ ( ! )
(ਸ) ਕਾਮਾ ( , )
(ਹ) ਪੁੱਠੇ ਕਾਮੇ ( ” ” )
(ਕ) ਬੈਕਟ ( ( ) )
(ਖ਼) ਛੁੱਟ – ਮਰੋੜੀ ( ‘ )
(ਗ) ਜੋੜਨੀ ( – )
(ਘ) ਬਿੰਦੀ ( . )
(ਕ) ਬਿੰਦੀ-ਕਾਮਾ ( ; )
(ਚ) ਦੁਬਿੰਦੀ ( : )
(ਛ) ਦੁਬਿੰਦੀ – ਡੈਸ਼ ( : – )

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

4. ਹੇਠ ਲਿਖੇ ਵਾਕਾਂ ਵਿੱਚ ਵਿਸਰਾਮ-ਚਿੰਨ੍ਹਾਂ ਨੂੰ ਧਿਆਨ ਨਾਲ ਦੇਖੋ :

(ੳ) ਉਹ ਕਿੰਨਾ-ਕਿੰਨਾ ਚਿਰ ਮੰਤਰ-ਮੁਗਧ ਹੋ ਕੇ ਕੀਰਤਨ ਸੁਣਦੇ।
(ਅ) ਗੁਰੂ ਦੇਵ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ 1913 ਈਸਵੀ ਵਿੱਚ ਦਿੱਤਾ ਹੋਇਆ ‘ਸਰ ਦਾ ਖ਼ਿਤਾਬ ਮੋੜ ਦਿੱਤਾ।
(ੲ) “ਕੰਮ ਸ਼ੁਰੂ ਹੀ ਬੁੱਧਵਾਰ ਨੂੰ ਕੀਤਾ ਸੀ, ਕਿਉਂ ਨਾ ਠੀਕ ਹੁੰਦਾ ਹੈ ?
“ਬੁੱਧ ਕੰਮ ਸੁੱਧ’, ਸਿਆਣਿਆਂ ਨੇ ਕਿਤੇ ਐਵੇਂ ਥੋੜੇ ਆਖਿਆ ਹੈ।
(ਸ) ‘ਸੂਰਜਾ, ਸੂਰਜਾ ! ਪੁਰਾਣਾ ਦੰਦ ਲੈ ਜਾ, ਨਵਾਂ ਚੰਦ ਦੇ ਜਾ।
ਉੱਤਰ :
(ੳ) ਉਹ ਕਿੰਨਾ – ਕਿੰਨਾ ਚਿਰ ਮੰਤਰ – ਮੁਗਧ ਹੋ ਕੇ ਕੀਰਤਨ ਸੁਣਦੇ।
(ਆ) ਗੁਰੂਦੇਵ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵਲੋਂ 1913 ਵਿੱਚ ਦਿੱਤਾ ਹੋਇਆ ‘ਸਰ’ ਦਾ ਖ਼ਿਤਾਬ ਮੋੜ ਦਿੱਤਾ।
(ਈ) ‘ਕੰਮ ਸ਼ੁਰੂ ਹੀ ਬੁੱਧਵਾਰ ਨੂੰ ਕੀਤਾ ਸੀ, ਕਿਉਂ ਠੀਕ ਨਾ ਹੁੰਦਾ ? ‘ਬੁੱਧ ਕੰਮ ਸੁੱਧ’, ਸਿਆਣਿਆਂ ਨੇ ਕਿਤੇ ਐਵੇਂ ਥੋੜ੍ਹੇ ਆਖਿਆ ਹੈ।
(ਸ) ‘ਸੂਰਜਾ, ਸੂਰਜਾ ! ਪੁਰਾਣਾ ਦੰਦ ਲੈ ਜਾ, ਨਵਾਂ ਚੰਦ ਦੇ ਜਾ।

ਪੁਰਾਣੇ ਰਾਜੇ-ਮਹਾਰਾਜੇ ਆਪਣੇ ਬੱਚਿਆਂ ਨੂੰ ਗੁਰੂਕੁਲ ਵਿੱਚ ਪੜ੍ਹਨ ਲਈ ਭੇਜਿਆ ਕਰਦੇ ਸਨ। ਗੁਰੂਕੁਲ ਵਿੱਚ ਵਿਦਿਆਰਥੀ ਬਹੁਤ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿੱਚ ਪੜ੍ਹਨ ਕਰਕੇ ਸਰੀਰਿਕ ਤੇ ਮਾਨਸਿਕ ਤੌਰ ‘ਤੇ ਰਿਸ਼ਟਪੁਸ਼ਟ ਰਹਿੰਦੇ ਸਨ।

ਰਾਬਿੰਦਰ ਨਾਥ ਟੈਗੋਰ ਅੰਤਰਰਾਸ਼ਟਰੀ ਪੱਧਰ ਦੇ ਸਾਹਿਤਕਾਰ ਸਨ। ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਹੋਰਨਾਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਈਆਂ ਹਨ। ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਉਹਨਾਂ ਦੀ ਕੋਈ ਪੁਸਤਕ ਲੈ ਕੇ ਪੜ੍ਹੋ।

PSEB 8th Class Punjabi Guide ਸਾਂਝੀ ਮਾਂ Important Questions and Answers

ਪ੍ਰਸ਼ਨ –
ਰਾਬਿੰਦਰ ਨਾਥ ਟੈਗੋਰ ਜੀਵਨੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸਾਡਾ ਰਾਸ਼ਟਰੀ ਗੀਤ ਰਾਬਿੰਦਰ ਨਾਥ ਟੈਗੋਰ ਦਾ ਲਿਖਿਆ ਹੋਇਆ ਹੈ। ਆਪ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖਦੇ ਸਨ। ਇਕ ਪ੍ਰਸਿੱਧ ਲੇਖਕ ਹੋਣ ਕਰਕੇ ਆਪ ਨੂੰ “ਗੁਰੂਦੇਵ ਟੈਗੋਰ’ ਕਿਹਾ ਜਾਂਦਾ ਹੈ !

ਆਪ ਦਾ ਜਨਮ 7 ਮਈ, 1861 ਈ: ਨੂੰ ਕੋਲਕਾਤਾ ਵਿਚ ਸ੍ਰੀ ਦੇਵਿੰਦਰ ਨਾਥ ਦੇ ਘਰ ਹੋਇਆ ਘਰ ਵਿਚ ਆਪ ਦੀ ਪਾਲਣਾ ਰਾਜਕੁਮਾਰਾਂ ਵਾਂਗ ਹੋਈ। ਟੈਗੋਰ ਦੇ ਤੇਰਾਂ ਭੈਣ – ਭਰਾ ਉਸ ਤੋਂ ਵੱਡੇ ਸਨ। ਬਚਪਨ ਵਿਚ ਸਕੂਲ ਵਿਚ ਆਪ ਦਾ ਮਨ ਨਾ ਲੱਗਾ। ਇਕ ਵਾਰ ਉਨ੍ਹਾਂ ਸਕੂਲ ਨਾ ਜਾਣ ਦਾ ਬਹਾਨਾ ਬਣਾਉਣ ਲਈ ਆਪਣੀ ਜੁੱਤੀ ਵਿਚ ਪਾਣੀ ਪਾ ਲਿਆ ਤੇ ਜੁੱਤੀ ਪੈਰੀਂ ਪਾਈ ਰੱਖੀ। ਉਨ੍ਹਾਂ ਨੂੰ ਬੁਖ਼ਾਰ ਹੋ ਗਿਆ ਤੇ ਅਗਲੇ ਦਿਨ ਉਹ ਸਕੂਲ ਨਾ ਗਏ। ਮਾਤਾ – ਪਿਤਾ ਨੇ ਉਨ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਹੀ ਕਰ ਦਿੱਤਾ।

ਆਪ ਗਿਆਰਾਂ ਸਾਲ ਦੇ ਸਨ ਕਿ ਆਪ ਦੇ ਪਿਤਾ ਤੀਰਥ ਅਸਥਾਨਾਂ ਉੱਤੇ ਘੁੰਮਦੇ – ਘੁੰਮਦੇ ਆਪ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਲੈ ਆਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਦਾ ਆਪ ਉੱਤੇ ਇੰਨਾ ਅਸਰ ਹੋਇਆ ਕਿ ਆਪ ਕਿੰਨਾ – ਕਿੰਨਾ ਚਿਰ ਮੰਤਰ – ਮੁਗਧ ਹੋ ਕੇ ਕੀਰਤਨ ਸੁਣਦੇ। ਫਿਰ ਜਦੋਂ ਆਪ ਡਲਹੌਜ਼ੀ ਗਏ, ਤਾਂ ਉੱਥੋਂ ਦੇ ਪਹਾੜੀ ਦ੍ਰਿਸ਼ਾਂ ਅਤੇ ਝਰਨਿਆਂ ਦੀ ਕਲ – ਕਲ ਨੇ ਉਨ੍ਹਾਂ ਦਾ ਮਨ ਮੋਹ ਲਿਆ। ਰਾਬਿੰਦਰ ਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ, ਪਰੰਤੂ ਜਲਦੀ ਹੀ ਵਾਪਸ ਪਰਤ ਆਏ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਟੈਗੋਰ ਦਾ ਵਿਆਹ 1883 ਈ: ਵਿਚ ਸ੍ਰੀਮਤੀ ਮ੍ਰਿਣਾਲਿਨੀ ਨਾਲ ਹੋਇਆ। ਇਸ ਪਿੱਛੋਂ ਆਪ ਬੋਲਪੁਰ ਵਿਚ ਰਹਿਣ ਲੱਗੇ ਤੇ ਇੱਥੋਂ ਦੇ ਖੁੱਲ੍ਹੇ – ਡੁੱਲ੍ਹੇ ਵਾਤਾਵਰਨ ਵਿਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਆਪ ਆਪਣੀ ਮਾਤ – ਭਾਸ਼ਾ ਬੰਗਲਾ ਵਿਚ ਲਿਖਦੇ ਸਨ। ਨਾਵਲ “ਗੋਰਾ’ ਅਤੇ ‘ਨੌਕਾ ਡੂਬੀ’ ਨਾਟਕ ‘ਚਿਤਾਂਗਣਾ’ ਅਤੇ ਕਹਾਣੀਆਂ ‘ਕਾਬਲੀਵਾਲਾ’, ‘ਪੋਸਟ ਮਾਸਟਰ’ ਤੇ ‘ਹਾਰ – ਜਿੱਤ’ ਬਹੁਤ ਹੀ ਪ੍ਰਸਿੱਧ ਹਨ। 1913 ਵਿਚ ਆਪ ਨੂੰ ਆਪਦੇ ਕਾਵਿ ਸੰਗ੍ਰਹਿ ‘ਗੀਤਾਂਜਲੀ’ ਉੱਤੇ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਪਿੱਛੋਂ ਆਪ ਸੰਸਾਰ ਭਰ ਵਿਚ ਪ੍ਰਸਿੱਧ ਹੋ ਗਏ। ਆਪ ਦੇ ਇਸ ਕਾਵਿ – ਸੰਗ੍ਰਹਿ ਦਾ ਸੰਸਾਰ ਦੀਆਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋਇਆ।

ਰਾਬਿੰਦਰ ਨਾਥ ਟੈਗੋਰ ਇਕ ਵਧੀਆ ਅਧਿਆਪਕ ਸਨ। ਆਪ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲ੍ਹੇ – ਡੁੱਲ੍ਹੇ ਮਾਹੌਲ ਵਿਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਆਪ ਨੇ ਸ਼ਾਂਤੀ ਨਿਕੇਤਨ ਨਾਂ ਦੀ ਪਾਠਸ਼ਾਲਾ ਖੋਲੀ, ਜਿੱਥੇ ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿਤਰਕਾਰੀ ਤੇ ਭਾਰਤੀ ਸਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇੱਥੇ ਵਿਦਿਆਰਥੀਆਂ ਨੂੰ ਜੀਵਨ – ਜਾਚ ਦੇ ਗੁਰ ਸਿਖਾਏ ਜਾਂਦੇ ਸਨ। ਹੁਣ ਇਹ ਸੰਸਥਾ ‘ਵਿਸ਼ਵ ਭਾਰਤੀ ਯੂਨੀਵਰਸਿਟੀ ਬਣ ਗਈ ਹੈ।

ਗੁਰੂਦੇਵ ਟੈਗੋਰ ਕਲਾ – ਪ੍ਰੇਮੀ ਸਨ। ਉਨ੍ਹਾਂ ਨੇ ਕੁਦਰਤ ਨੂੰ ਆਪਣਾ ਸੰਗੀ ਬਣਾਇਆ। ਇਸ ਕਰਕੇ ਉਨਾਂ ਨੇ ਕੋਮਲ ਦਿਲਾਂ ਵਾਲੇ ਬਾਲਾਂ ਨੂੰ ਕੁਦਰਤ ਨਾਲ ਜੋੜਿਆ। ਬੇਸ਼ੱਕ ਆਪ ਨੇ ਸਿੱਧੇ ਤੌਰ ‘ਤੇ ਦੇਸ਼ ਦੀ ਅਜ਼ਾਦੀ ਵਿਚ ਹਿੱਸਾ ਨਹੀਂ ਲਿਆ, ਪਰੰਤੂ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਨੇ ਆਪ ਦੇ ਮਨ ਉੱਤੇ ਡੂੰਘਾ ਅਸਰ ਪਾਇਆ। ਇਸੇ ਕਰਕੇ ਹੀ ਜਦੋਂ ਜਲਿਆਂ ਵਾਲੇ ਬਾਗ ਅੰਮ੍ਰਿਤਸਰ ਵਿਚ ਅਨੇਕਾਂ ਦੇਸ਼ – ਪ੍ਰੇਮੀ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ, ਤਾਂ ਆਪ ਨੇ ਅੰਗਰੇਜ਼ਾਂ ਦੁਆਰਾ ਦਿੱਤਾ ‘ਸਰ’ ਦਾ ਖ਼ਿਤਾਬ ਵਾਪਸ ਕਰ ਦਿੱਤਾ। 1941 ਵਿਚ 80 ਸਾਲ ਦੀ ਉਮਰ ਵਿਚ ਇਸ ਮਹਾਨ ਸਾਹਿਤਕਾਰ ਦਾ ਦੇਹਾਂਤ ਹੋਇਆ।

(iv) ਵਾਰਤਕ – ਟੁਕੜੀ/ਪੈਰੇ ਦਾ ਬੋਧ।

1. ਹਰ ਸਕੂਲ ਦੀ ਸਵੇਰ ਦੀ ਸਭਾ ਵਿਚ ‘ਜਨ – ਗਣ – ਮਨ’ ਗਾਇਆ ਜਾਂਦਾ ਹੈ। ਇਹ ਸਾਡਾ ਰਾਸ਼ਟਰੀ ਗਾਨ ਹੈ। ਇਸ ਦੇ ਲੇਖਕ ਰਾਬਿੰਦਰ ਨਾਥ ਟੈਗੋਰ ਹਨ ਟੈਗੋਰ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖਦੇ ਸਨ। ਇੱਕ ਪ੍ਰਸਿੱਧ ਲੇਖਕ ਹੋਣ ਦੇ ਨਾਤੇ ਉਨ੍ਹਾਂ ਨੂੰ ਗੁਰੂਦੇਵ ਟੈਗੋਰ ਕਿਹਾ ਜਾਂਦਾ ਸੀ। ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ: ਵਿਚ ਕੋਲਕਾਤਾ ਵਿਖੇ ਹੋਇਆ।

ਉਨ੍ਹਾਂ ਦੇ ਮਾਤਾ – ਪਿਤਾ ਬਹੁਤ ਅਮੀਰ ਸਨ (ਟੈਗੋਰ ਦੇ ਪਿਤਾ ਦੇਵਿੰਦਰ ਨਾਥ ਇੱਕ ਵੱਡੇ ਵਪਾਰੀ ਸਨ ਟੈਗੋਰ ਦਾ ਪਾਲਣ – ਪੋਸਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਨ੍ਹਾਂ ਦਾ ਘਰ ਰਾਜਮਹੱਲ ਵਰਗਾ ਸੀ, ਜਿਸ ਵਿਚ ਟੈਗੋਰ ਦਾ ਬਚਪਨ ਬੀਤਿਆ। ਟੈਗੋਰ ਦੇ ਤੇਰਾਂ ਭੈਣ – ਭਰਾ ਉਨ੍ਹਾਂ ਤੋਂ ਵੱਡੇ ਸਨ। ਇਸ ਮਹੱਲ ਵਰਗੇ ਘਰ ਵਿਚ ਉਹ ਸਾਰੇ ਰਲ – ਮਿਲ ਕੇ ਖੇਡਦੇ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਕੀ ਹੈ ?
(ਉ) ਹਰਮਿੰਦਰ ਕੌਰ
(ਅ) ਡਾ: ਹਰਿੰਦਰ ਕੌਰ
(ਈ) ਪ੍ਰੇਮ ਗੋਰਖੀ
(ਸ) ਰਵਿੰਦਰ ਕੌਰ।
ਉੱਤਰ :
(ਸ) ਰਵਿੰਦਰ ਕੌਰ।

ਪ੍ਰਸ਼ਨ 2.
ਹਰ ਰੋਜ਼ ਸਕੂਲ ਦੀ ਸਭਾ ਵਿਚ ਕੀ ਗਾਇਆ ਜਾਂਦਾ ਹੈ ? ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ?
(ੳ) ਬੰਦੇ ਮਾਮ
(ਅ) ਧਾਰਮਿਕ ਗੀਤ
(ਈ) ਜਨ – ਗਨ – ਮਨ
(ਸ) ਸਾਰੇ।
ਉੱਤਰ :
(ਈ) ਜਨ – ਗਨ – ਮਨ।

ਪ੍ਰਸ਼ਨ 3.
ਸਾਡਾ ਰਾਸ਼ਟਰ ਗਾਨ ਕਿਸ ਨੇ ਲਿਖਿਆ ਹੈ ?
(ੳ) ਰਾਬਿੰਦਰ ਨਾਥ ਟੈਗੋਰ ਨੇ
(ਅ) ਬੰਕਿਮ ਚੰਦਰ ਚੈਟਰਜੀ ਨੇ
(ਈ) ਮਹਾਤਮਾ ਗਾਂਧੀ ਨੇ
(ਸ) ਅਟਲ ਬਿਹਾਰੀ ਵਾਜਪਾਈ ਨੇ।
ਉੱਤਰ :
(ੳ) ਰਾਬਿੰਦਰ ਨਾਥ ਟੈਗੋਰ ਨੇ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 4.
ਇਕ ਪ੍ਰਸਿੱਧ ਲੇਖਕ ਹੋਣ ਕਰਕੇ ਰਾਬਿੰਦਰ ਨਾਥ ਟੈਗੋਰ ਨੂੰ ਕੀ ਕਿਹਾ ਜਾਂਦਾ ਹੈ ?
(ਉ) ਡਾ: ਟੈਗੋਰ
(ਅ) ਗੁਰੂਦੇਵ ਟੈਗੋਰ
(ਈ) ਮਹਾਤਮਾ ਟੈਗੋਰ
(ਸ) ਮਹਾਂਮੰਡਲਸ਼ੇਵਰ ਟੈਗੋਰ।
ਉੱਤਰ :
(ਅ) ਗੁਰੂਦੇਵ ਟੈਗੋਰ।

ਪ੍ਰਸ਼ਨ 5.
ਰਾਬਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਹੋਇਆ ?
(ਉ) 14 ਨਵੰਬਰ, 1989
(ਅ) 2 ਅਕਤੂਬਰ, 1969
(ਈ) 7 ਸਤੰਬਰ, 1907
(ਸ) 7 ਮਈ, 1861.
ਉੱਤਰ :
(ਸ) 7 ਮਈ, 1861

ਪ੍ਰਸ਼ਨ 6.
ਰਾਬਿੰਦਰ ਨਾਥ ਟੈਗੋਰ ਦੇ ਪਿਤਾ ਜੀ ਦਾ ਨਾਂ ਕੀ ਸੀ ?
(ਉ) ਦੇਵਿੰਦਰ ਨਾਥ
(ਅ) ਸੁਰਿੰਦਰ ਨਾਥ
(ਈ) ਮਹੇਂਦਰ ਨਾਥ
(ਸ) ਜੁਗੇਂਦਰ ਨਾਥ
ਉੱਤਰ :
(ਉ) ਦੇਵਿੰਦਰ ਨਾਥ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 7.
ਗੁਰੂਦੇਵ ਟੈਗੋਰ ਦਾ ਪਾਲਣ – ਪੋਸ਼ਣ ਕਿਸ ਤਰ੍ਹਾਂ ਹੋਇਆ ?
(ੳ) ਗਰੀਬੀ ਵਿਚ
(ਆ) ਯਤੀਮਖ਼ਾਤੇ ਵਿਚ
(ਈ) ਰਾਜ ਕੁਮਾਰਾਂ ਵਾਂਗ
(ਸ) ਸਾਧਾਰਨ ਤਰੀਕੇ ਨਾਲ।
ਉੱਤਰ :
(ਈ) ਰਾਜ ਕੁਮਾਰਾਂ ਵਾਂਗ।

ਪ੍ਰਸ਼ਨ 8. ਗੁਰੂਦੇਵ ਟੈਗੋਰ ਦਾ ਘਰ ਕਿਹੋ ਜਿਹਾ ਸੀ ?
(ਉ) ਸਧਾਰਨ
(ਅ) ਕੱਚਾ
(ਈ) ਪੱਕਾ
(ਸ) ਰਾਜ ਮਹੱਲ ਵਰਗਾ !
ਉੱਤਰ :
(ਸ) ਰਾਜ ਮਹੱਲ ਵਰਗਾ

ਪ੍ਰਸ਼ਨ 9.
ਗੁਰੂਦੇਵ ਟੈਗੋਰ ਦੇ ਕਿੰਨੇ ਭੈਣ – ਭਰਾ ਹਨ ?
(ਉ) ਦੇਸ
(ਆਂ) ਗਿਆਰਾਂ
(ਈ) ਬਾਰਾਂ।
(ਸ) ਤੇਰਾਂ।
ਉੱਤਰ :
(ਸ) ਤੇਰਾਂ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਇਕ ਪੜਨਾਂਵ ਤੇ ਇਕ ਵਿਸ਼ੇਸ਼ਣ ਚੁਣੋ।
ਉੱਤਰ :
ਪੜਨਾਂਵ – ਉਨ੍ਹਾਂ।
ਵਿਸ਼ੇਸ਼ਣ – ਵੱਡੇ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਇਕ ਕਿਰਿਆ ਚੁਣੋ
(ਉ) ਵਪਾਰੀ
(ਅ) ਗਾਨ
(ਈ) ਨਾਤਾ
(ਸ) ਖੇਡਦੇ।
ਉੱਤਰ :
(ਸ) ਖੇਡਦੇ।

ਪ੍ਰਸ਼ਨ 12.
“ਲੇਖਕ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ
(ੳ) ਲੇਖ
(ਆ) ਲੇਖਿਕਾ
(ਈ) ਲਿਖਣੀ
(ਸ) ਲਿਖਤ।
ਉੱਤਰ :
(ਆ) ਲੇਖਿਕਾ।

ਪ੍ਰਸ਼ਨ 13.
ਕਵਿਤਾਂ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਇਸਤਰੀ ਲਿੰਗ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਚੁਣੋ
(ਉ) ਡੰਡੀ ( )
(ਅ) ਜੋੜਨੀ ( )
(ਈ) ਕਾਮਾ ()]
(ਸ) ਦੁਬਿੰਦੀ ( )।
ਉੱਤਰ :
(ਉ) ਡੰਡੀ ( )
(ਅ) ਜੋੜਨੀ ( – )
(ਇ) ਕਾਮਾ (,)
(ਸ) ਦੁਬਿੰਦੀ ( :)।

ਪ੍ਰਸ਼ਨ 15.
ਹੇਠ ਲਿਖਿਆਂ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 1
ਉੱਤਰ :
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 2

2. ਰਬਿੰਦਰ ਨਾਥ ਟੈਗੋਰ ਜਦੋਂ ਗਿਆਰਾਂ ਸਾਲ ਦੇ ਸਨ, ਤਾਂ ਉਨ੍ਹਾਂ ਦੇ ਪਿਤਾ ਜੀ ਲੰਮੇ ਸੈਰ – ਸਪਾਟੇ ਲਈ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।ਉਹ ਕਈ ਤੀਰਥ – ਅਸਥਾਨਾਂ ਅਤੇ ਵੇਖਣ ਯੋਗ ਥਾਂਵਾਂ ‘ਤੇ ਘੁੰਮਦੇ ਹੋਏ ਪੰਜਾਬ ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਦਾ ਉਨ੍ਹਾਂ ਦੇ ਮਨ ਉੱਤੇ ਬਹੁਤ ਅਸਰ ਹੋਇਆ। ਉਹ ਕਿੰਨਾ – ਕਿੰਨਾ ਚਿਰ ਮੰਤਰ – ਮੁਗਧ ਹੋ ਕੇ ਕੀਰਤਨ ਸੁਣਦੇ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਉਹ ਡਲਹੌਜ਼ੀ ਵੀ ਗਏ 1 ਡਲਹੌਜ਼ੀ ਵਿਚ ਪਹਾੜੀ ਦਿਸ਼ਾਂ ਅਤੇ ਝਰਨਿਆਂ ਦੀ ਕਲ – ਕਲ ਨੇ ਉਨ੍ਹਾਂ ਦਾ ਮਨ ਮੋਹ ਲਿਆ। ਵਿਭਿੰਨ ਰਮਣੀਕ ਥਾਂਵਾਂ ਦੀ ਸੈਰ ਕਰਦੇ ਜਦ ਉਹ ਘਰ ਵਾਪਸ ਪੁੱਜੇ, ਤਾਂ ਉਨ੍ਹਾਂ ਨੇ ਨਿੱਕੀਆਂ – ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਉਂ ਟੈਗੋਰ ਨੇ ਆਪਣੀ ਸਕੂਲੀ – ਵਿੱਦਿਆ ਕੁਦਰਤ ਦੇ ਅੰਗ – ਸੰਗ ਰਹਿੰਦਿਆਂ ਹੀ ਪੂਰੀ ਕੀਤੀ। ਰਬਿੰਦਰ ਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ ਪਰ ਛੇਤੀ ਹੀ ਉਹ ਭਾਰਤ ਪਰਤ ਆਏ।

ਉਪਰੋਕਤ ਪੈਰੇ ਨੂੰ ਪੜ੍ਹੋ ਤੇ ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਕੀ ਹੈ ?
(ਉ) ਰਵਿੰਦਰ ਕੌਰ
(ਅ) ਡਾ: ਹਰਿੰਦਰ ਕੌਰ
(ਈ) ਪ੍ਰੋ: ਪਿਆਰਾ ਸਿੰਘ ਪਦਮ
(ਸ) ਕੁਲਦੀਪ ਸਿੰਘ
ਉੱਤਰ :
(ਉ) ਰਵਿੰਦਰ ਕੌਰ।

ਪ੍ਰਸ਼ਨ 2.
ਸੈਰ – ਸਪਾਟੇ ਉੱਤੇ ਜਾਣ ਸਮੇਂ ਰਬਿੰਦਰ ਨਾਥ ਟੈਗੋਰ ਦੀ ਉਮਰ ਕਿੰਨੀ ਸੀ ?
(ੳ) 9 ਸਾਲ
(ਅ) 10 ਸਾਲ
(ਈ) 11 ਸਾਲ
(ਸ) 12 ਸਾਲ
ਉੱਤਰ :
(ਈ) 11 ਸਾਲ।

ਪ੍ਰਸ਼ਨ 3.
ਕੌਣ ਟੈਗੋਰ ਨੂੰ ਲੰਮੇ ਸੈਰ – ਸਪਾਟੇ ਲਈ ਆਪਣੇ ਨਾਲ ਲੈ ਗਿਆ ?
(ਉ) ਉਨ੍ਹਾਂ ਦੀ ਪਤਨੀ
(ਆ) ਉਨ੍ਹਾਂ ਦੇ ਪਿਤਾ ਜੀ
(ਈ) ਉਨਾਂ ਦੇ ਮਿੱਤਰ
(ਸ) ਉਨ੍ਹਾਂ ਦੇ ਭਰਾ।
ਉੱਤਰ :
(ਅ) ਉਨ੍ਹਾਂ ਦੇ ਪਿਤਾ ਜੀ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 4.
ਕਿਸ ਥਾਂ ਦੇ ਪਵਿੱਤਰ ਵਾਤਾਵਰਨ ਦਾ ਟੈਗੋਰ ਦੇ ਮਨ ਉੱਤੇ ਬਹੁਤ ਅਸਰ ਹੋਇਆ ?
(ੳ) ਹਰਿਮੰਦਰ ਸਾਹਿਬ ਦੇ
(ਆ) ਦੁਰਗਿਆਣਾ ਮੰਦਰ ਦੇ
(ਈ) ਜਲ੍ਹਿਆਂਵਾਲੇ ਬਾਗ਼ ਦੇ
(ਸ) ਰਾਮ ਬਾਗ਼ ਦੇ।
ਉੱਤਰ :
(ੳ) ਹਰਿਮੰਦਰ ਸਾਹਿਬ ਦੇ।

ਪ੍ਰਸ਼ਨ 5.
ਟੈਗੋਰ ਹਰਿਮੰਦਰ ਸਾਹਿਬ ਵਿਚ ਮੰਤਰ – ਮੁਗਧ ਹੋ ਕੇ ਕੀ ਸੁਣਦੇ ?
(ੳ) ਗੁਰਬਾਣੀ
(ਅ) ਕੀਰਤਨ
(ਇ) ਪਿਤਾ ਜੀ ਦੀਆਂ ਗੱਲਾਂ
(ਸ) ਸੇਵਾਦਾਰਾਂ ਦੀਆਂ ਹਦਾਇਤਾਂ।
ਉੱਤਰ :
(ਅ) ਕੀਰਤਨ।

ਪ੍ਰਸ਼ਨ 6.
ਟੈਗੋਰ ਨੇ ਪਹਾੜੀ ਦ੍ਰਿਸ਼ ਤੇ ਝਰਨੇ ਜਿੱਥੇ ਦੇਖੇ ?
(ਉ) ਸ਼ਿਮਲੇ
(ਅ) ਕਸੌਲੀ ਈ ਨਗਰ
(ਸ) ਡਲਹੌਜ਼ੀ।
ਉੱਤਰ :
(ਸ) ਡਲਹੌਜ਼ੀ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 7.
ਵਾਪਸ ਜਾ ਕੇ ਟੈਗੋਰ ਨੇ ਕੀ ਲਿਖਣਾ ਸ਼ੁਰੂ ਕੀਤਾ ?
(ਉ) ਕਵਿਤਾਵਾਂ
(ਅ) ਕਹਾਣੀਆ
(ਇ) ਨਾਵਲ
(ਸ) ਨਿਬੰਧ :
ਉੱਤਰ :
(ੳ) ਕਵਿਤਾਵਾਂ।

ਪ੍ਰਸ਼ਨ 8.
ਟੈਗੋਰ ਨੇ ਕਿਸਦੇ ਅੰਗ – ਸੰਗ ਰਹਿ ਕੇ ਆਪਣੀ ਸਕੂਲੀ ਵਿੱਦਿਆ ਪੂਰੀ ਕੀਤੀ ?
(ਉ) ਪਿਤਾ ਜੀ ਦੇ
(ਅ) ਅਧਿਆਪਕਾਂ ਦੇ
(ਇ) ਪਰਮਾਤਮਾ ਦੇ
(ਸ) ਕੁਦਰਤ ਦੇ।
ਉੱਤਰ :
(ਸ) ਕੁਦਰਤ ਦੇ।

ਪ੍ਰਸ਼ਨ 9.
ਟੈਗੋਰ ਇੰਗਲੈਂਡ ਕੀ ਕਰਨ ਗਏ ?
(ਉ) ਖੇਡਣ
(ਆ) ਪੜ੍ਹਨ
(ਇ) ਸੈਰ ਕਰਨ
(ਸ) ਛੁੱਟੀਆਂ ਬਿਤਾਉਣ।
ਉੱਤਰ :
(ਅ) ਪੜ੍ਹਨ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਪਿਤਾ।
(ਅ) ਵਾਤਾਵਰਨ
(ਈ) ਸਕੂਲੀ ਵਿੱਦਿਆ।
(ਸ) ਰਬਿੰਦਰ ਨਾਥ ਟੈਗੋਰ/ਸ੍ਰੀ ਅੰਮ੍ਰਿਤਸਰ/ਸ੍ਰੀ ਹਰਿਮੰਦਰ ਸਾਹਿਬ/ਡਲਹੌਜ਼ੀ/ਇੰਗਲੈਂਡ।
ਉੱਤਰ :
(ਸ) ਰਬਿੰਦਰ ਨਾਥ ਟੈਗੋਰ/ਸ੍ਰੀ ਅੰਮ੍ਰਿਤਸਰ/ਸ੍ਰੀ ਹਰਿਮੰਦਰ ਸਾਹਿਬ/ਡਲਹੌਜ਼ੀ/ ਇੰਗਲੈਂਡ !

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਰਬਿੰਦਰ ਨਾਥ ਟੈਗੋਰ
(ਅ) ਡਲਹੌਜ਼ੀ
(ੲ) ਇੰਗਲੈਂਡ
(ਸ) ਉਨ੍ਹਾਂ/ਆਪਣੇ/ਉਹ
ਉੱਤਰ :
(ਸ) ਉਨ੍ਹਾਂ ਆਪਣੇਉਹ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ –
(ਉ) ਗਿਆਰਾਂ/ਲੰਮੇ/ਕਈ/ਵੇਖਣ – ਯੋਗ/ਪਵਿੱਤਰ/ਸੀ/ਬਹੁਤ/ਵਿਭਿੰਨ/ਨਿੱਕੀਆਂ/ਨਿੱਕੀਆਂ
(ਅ) ਇੰਗਲੈਂਡ
(ਇ) ਕੁਦਰਤ
(ਸ) ਅਸਰ।
ਉੱਤਰ :
(ੳ) ਗਿਆਰਾਂ/ਲੰਮੇ/ਕਈਵੇਖਣ – ਯੋਗ/ਪਵਿੱਤਰ/ਸੀ/ਬਹੁਤ/ਵਿਭਿੰਨ/ਨਿੱਕੀਆਂ ਨਿੱਕੀਆਂ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 13.
ਪਿਤਾ ਦਾ ਇਸਤਰੀ ਲਿੰਗ ਕਿਹੜਾ ਸ਼ਬਦ ਹੈ ?
(ਉ) ਮਾਤਾ
(ਅ) ਮਾਂ
(ਇ) ਮੰਮੀ
(ਸ) ਬੀਬੀ।
ਉੱਤਰ :
(ੳ) ਮਾਤਾ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ – ਮਰੋੜੀ।
ਉੱਤਰ :
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ – ਮਰੋੜੀ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਹੇਠ ਲਿਖੇ ਵਿਰੋਧੀ ਸ਼ਬਦਾਂ ਦੇ ਸਹੀ ਮਿਲਾਣ ਕਰੋ –
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 3
ਉੱਤਰ :
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 4

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 16.
“ਥਾਂਵਾਂ ਸ਼ਬਦ ਦਾ ਇਕਵਚਨ ਕੀ ਹੋਵੇਗਾ ?
(ਉ) ਥਾਂਮਾਂ
(ਅ) वां
(ੲ) ਸਥਾਨ
(ਸ) ਅਸਥਾਨ
ਉੱਤਰ :
(ਅ) ਥਾਂ

ਪ੍ਰਸ਼ਨ 17.
‘ਕਵਿਤਾਵਾਂ ਸ਼ਬਦ ਇਸਤਰੀ ਲਿੰਗ ਹੈ ਜਾਂ ਪੁਲਿੰਗ।
ਉੱਤਰ :
ਇਸਤਰੀ ਲਿੰਗ !

3. ਟੈਗੋਰ ਦਾ ਵਿਆਹ 1883 ਈਸਵੀ ਵਿਚ ਮਿਟਾਲਿਨੀ ਨਾਲ ਹੋਇਆ। ਉਦੋਂ ਟੈਗੋਰ ਦੀ ਆਯੂ 22 ਸਾਲ ਸੀ। ਵਿਆਹ ਤੋਂ ਬਾਅਦ ਉਹ ਬੋਲਪੁਰ ਹੀ ਰਹਿਣ ਲੱਗੇ। ਇਸ ਖੁੱਲ੍ਹੇ – ਡੁੱਲ੍ਹੇ ਵਾਤਾਵਰਨ ਵਿੱਚ ਉਨ੍ਹਾਂ ਨੇ ਅਨੇਕਾਂ ਰਚਨਾਵਾਂ ਰਚੀਆਂ। ਉਨ੍ਹਾਂ ਦੀ ਮਾਤ – ਭਾਸ਼ਾ ਬੰਗਲਾ ਸੀ। ਉਹ ਬੰਗਲਾ ਭਾਸ਼ਾ ਵਿਚ ਹੀ ਲਿਖਦੇ ਸਨ। ਰਬਿੰਦਰ ਨਾਥ ਟੈਗੋਰ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਨਾਵਲ – “ਗੋਰਾ’ ਅਤੇ ‘ਨੌਕਾ ਡੂਬੀ’, ਨਾਟਕ – ਚਿੜਾਂਗਦਾ, ਕਹਾਣੀਆਂ “ਕਾਬਲੀਵਾਲਾ”, “ਪੋਸਟ ਮਾਸਟਰ’ ਤੇ ‘ਹਾਰ – ਜਿੱਤ’ ਬਹੁਤ ਹੀ ਪ੍ਰਸਿੱਧ ਹਨ।1913 ਵਿਚ ਗੁਰਦੇਵ ਟੈਗੋਰ ਦੀਆਂ ਕਵਿਤਾਵਾਂ ਦੀ ਪੁਸਤਕ ‘ਗੀਤਾਂਜਲੀ’ ਲਈ ਉਨ੍ਹਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਿਕ ਇਨਾਮ ‘ਨੋਬਲ ਪੁਰਸਕਾਰ ਮਿਲਿਆ। ਇਹ ਇਨਾਮ ਮਿਲਨ ਪਿੱਛੋਂ ਗੁਰੂਦੇਵ ਟੈਗੋਰ ਦੁਨੀਆਂ ਭਰ ਵਿਚ ਪ੍ਰਸਿੱਧ ਹੋ ਗਏ। ਇਹ ਕਾਵਿ – ਪੁਸਤਕ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤੀ ਗਈ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਟੈਗੋਰ ਦਾ ਵਿਆਹ ਕਦੋਂ ਹੋਇਆ ?
(ਉ) 1883 ਈ:
(ਅ) 1833 ਈ:
(ੲ) 1893 ਈ:
(ਸ) 1873 ਈ:
ਉੱਤਰ :
(ਉ) 1883 ਈ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 2.
ਟੈਗੋਰ ਦੀ ਪਤਨੀ ਦਾ ਨਾਂ ਕੀ ਸੀ ?
(ਉ) ਮ੍ਰਿਣਾਲਿਨੀ
(ਅ) ਕਮਲਾ ਦੇਵੀ
(ਇ) ਬਿੰਦਾ
(ਸ) ਸ੍ਰਿਸ਼ਟੀ।
ਉੱਤਰ :
(ੳ) ਮ੍ਰਿਣਾਲਿਨੀ।

ਪ੍ਰਸ਼ਨ 3.
ਟੈਗੋਰ ਦਾ ਵਿਆਹ ਕਿੰਨੀ ਉਮਰ ਵਿਚ ਹੋਇਆ ?
(ਉ) 20 ਸਾਲ
(ਅ) 22 ਸਾਲ
(ੲ) 24 ਸਾਲ
(ਸ) 26 ਸਾਲ।
ਉੱਤਰ :
(ਅ) 22 ਸਾਲ।

ਪ੍ਰਸ਼ਨ 4.
ਵਿਆਹ ਤੋਂ ਮਗਰੋਂ ਟੈਗੋਰ ਕਿੱਥੇ ਰਹਿਣ ਲੱਗੇ ?
(ਉ) ਕੋਲਕਾਤੇ
(ਅ) ਸ਼ਾਂਤੀ ਨਿਕੇਤਨ
(ੲ) ਬੋਲਪੁਰ
(ਸ) ਧੌਲਪੁਰ।
ਉੱਤਰ :
(ਈ) ਬੋਲਪੁਰ।

ਪ੍ਰਸ਼ਨ 5.
ਟੈਗੋਰ ਦੀ ਮਾਤ – ਭਾਸ਼ਾ ਕੀ ਸੀ ?
(ਉ) ਪੰਜਾਬੀ
(ਅ) ਹਿੰਦੀ
(ਈ) ਬੰਗਲਾ
(ਸ) ਗੁਜਰਾਤੀ।
ਉੱਤਰ :
(ਈ) ਬੰਗਲਾ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 6.
ਟੈਗੋਰ ਨੇ ਕਿਹੜਾ ਨਾਵਲ ਲਿਖਿਆ ?
(ਉ) ਗੋਰਾ/ਨੌਕਾ ਝੂਬੀ
(ਅ) ਚਿੜੱਗਦਾ
(ਇ) ਕਾਬਲੀਵਾਲਾ।
(ਸ) ਹਾਰ – ਜਿੱਤ।
ਉੱਤਰ :
(ੳ) ਗੋਰਾ/ਨੌਕਾ ਡੂਬੀ।

ਪ੍ਰਸ਼ਨ 7.
ਟੈਗੋਰ ਦਾ ਕਹਾਣੀ – ਸੰਗ੍ਰਹਿ ਕਿਹੜਾ ਹੈ ?
(ਉ) ਨੌਕਾ ਡੂਬੀ
(ਅ) ਕਾਬਲੀਵਾਲਾ/ਪੋਸਟ ਮਾਸਟਰ/ਹਾਰ – ਜਿੱਤ
(ੲ) ਚਿਗਦਾ
(ਸ) ਗੀਤਾਂਜਲੀ।
ਉੱਤਰ :
(ਅ) ਕਾਬਲੀਵਾਲਾ/ਪੋਸਟ ਮਾਸਟਰ/ਹਾਰ – ਜਿੱਤ।

ਪ੍ਰਸ਼ਨ 8.
ਟੈਗੋਰ ਨੇ ਕਿਹੜਾ ਨਾਟਕ ਲਿਖਿਆ ?
(ੳ) ਗੋਰਾ
(ਅ) ਚਿੜੱਗਦਾ
(ਈ) ਕਾਬਲੀਵਾਲਾ
(ਸ) ਗੀਤਾਂਜਲੀ !
ਉੱਤਰ :
(ਅ) ਚਿਗਦਾ !

ਪ੍ਰਸ਼ਨ 9.
ਟੈਗੋਰ ਦੇ ਕਿਹੜੇ ਕਾਵਿ – ਸੰਗ੍ਰਹਿ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ ?
(ਉ) ਗੀਤਾਂਜਲੀ
(ਆ) ਗੋਰਾ
(ਈ) ਚਿਗਦਾ
(ਸ) ਕਾਬਲੀਵਾਲਾ।
ਉੱਤਰ :
(ੳ) ਗੀਤਾਂਜਲੀ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 10.
ਟੈਗੋਰ ਨੂੰ ‘ਗੀਤਾਂਜਲੀ ਦੀ ਰਚਨਾ ਬਦਲੇ ਨੋਬਲ ਪੁਰਸਕਾਰ ਕਦੋਂ ਪ੍ਰਾਪਤ ਹੋਇਆ ?
(ਉ) 1912 ਵਿਚ
(ਆ) 1913 ਵਿਚ
(ਈ) 1914 ਵਿਚ
(ਸ) 1915 ਵਿਚ।
ਉੱਤਰ :
(ਅ) 1913 ਵਿਚ।

ਪ੍ਰਸ਼ਨ 1.
ਕਿਹੜਾ ਪੁਰਸਕਾਰ ਪ੍ਰਾਪਤ ਕਰਨ ਮਗਰੋਂ ਟੈਗੋਰ ਦੁਨੀਆ ਭਰ ਵਿਚ ਪ੍ਰਸਿੱਧ ਹੋ ਗਏ ?
(ਉ) ਨੋਬਲ ਪੁਰਸਕਾਰ
(ਅ) ਮੈਗਸੈਸੇ ਪੁਰਸਕਾਰ
(ਈ) ਨਹਿਰੂ ਪੁਰਸਕਾਰ
(ਸ) ਭਾਰਤ ਰਤਨ।
ਉੱਤਰ :
(ੳ) ਨੋਬਲ ਪੁਰਸਕਾਰ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦਾ ਠੀਕ ਉਦਾਹਰਨ ਚੁਣੋ
(ਉ) ਵਿਆਹ
(ਅ) ਕਹਾਣੀਆਂ
(ਈ) ਇਨਾ
(ਮ) ਟੈਗੋਰ/ਮ੍ਰਿਣਾਲਿਨੀ/ਬੋਲਪੁਰ/ਬੰਗਲਾ/ਰਬਿੰਦਰ ਨਾਥ ਟੈਗੋਰ/ਗੋਰਾ/ਨੌਕਾ ਡੂਬੀ/ਚਿਗਦਾ/ਕਾਬਲੀ ਵਾਲਾ/ਪੋਸਟ ਮਾਸਟਰ/ਹਾਰ – ਜਿੱਤ/ਗੀਤਾਂਜਲੀ ਨੋਬਲ ਪੁਰਸਕਾਰ।
ਉੱਤਰ :
(ਸ) ਟੈਗੋਰ/ਮ੍ਰਿਣਾਲਿਨੀ/ਬੋਲਪੁਰ/ਬੰਗਲਾ/ਰਬਿੰਦਰ ਨਾਥ ਟੈਗੋਰ ਗੋਰਾ/ਨੌਕਾ ਡੂਬੀ/ਚਿਗਦਾ/ਕਾਬਲੀ ਵਾਲਾ/ਪੋਸਟ ਮਾਸਟਰ ਹਾਰ – ਜਿੱਤ / ਗੀਤਾਂਜਲੀ/ਨੋਬਲ ਪੁਰਸਕਾਰ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਟੈਗੋਰ
(ਅ) ਨੋਬਲ
(ਇ) ਗੋਰਾ
(ਸ) ਉਹ/ਉਨ੍ਹਾਂ/ਇਹ/ਇਸੇ।
ਉੱਤਰ :
(ਸ) ਉਹ/ਉਨ੍ਹਾਂ/ਇਹ/ਇਸ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਖੁੱਲ੍ਹੇ – ਡੁੱਲ੍ਹੇ ਅਨੇਕਾਂ/ਮਸ਼ਹੂਰ/ਬਹੁਤ ਹੀ ਪ੍ਰਸਿੱਧ/ਸਭ ਤੋਂ ਵੱਡਾ/ਸਾਹਿਤਿਕ/ਹੋਰ।
(ਅ) ਅਨੁਵਾਦ
(ਇ) ਟੈਗੋਰ
(ਸ) ਇਨਾਮ !
ਉੱਤਰ :
(ੳ) ਖੁੱਲ੍ਹੇ – ਡੁੱਲ੍ਹੇ/ਅਨੇਕਾਂ/ਮਸ਼ਹੂਰ/ਬਹੁਤ ਹੀ ਪ੍ਰਸਿੱਧ/ਸਭ ਤੋਂ ਵੱਡਾ/ਸਾਹਿਤਿਕ/ਹੋਰ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਟੈਗੋਰ
(ਅ) ਇਨਾਮ
(ਈ) ਪ੍ਰਸਿੱਧ
(ਸ) ਹੋਇਆ/ਸੀ/ਰਹਿਣ ਲੱਗੇ/ਰਚੀਆਂ/ਲਿਖਦੇ ਸਨ/ਹਨ/ਮਿਲਿਆ/ਹੋ ਗਏ/ਕੀਤੀ ਗਈ।
ਉੱਤਰ :
(ਸ) ਹੋਇਆ/ਸੀ/ਰਹਿਣ ਲੱਗੇ/ਰਚੀਆਂ/ਲਿਖਦੇ ਸਨ/ਹਨ/ਮਿਲਿਆ/ਹੋ ਗਏ/ਕੀਤੀ ਗਈ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ ਡੰਡੀ
(ਅ) ਕਾਮਾ
(ਈ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ।
ਉੱਤਰ :
(ਉ ਡੰਡੀ ( । )
(ਅ) ਕਾਮਾ ( , )
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 18.
“ਕਾਬਲੀਵਾਲਾ ਸ਼ਬਦ ਦਾ ਇਸਤਰੀ ਲਿੰਗ ਚੁਣੋ
(ੳ) ਕਾਬਲੀਵਾਲੀ
(ਅ) ਕਾਬਲੀ
(ਈ) ਕੰਬਲੀ
(ਸ) ਕਾਬਲਵਾਲਾ।
ਉੱਤਰ :
(ੳ) ਕਾਬਲੀਵਾਲੀ।

ਪ੍ਰਸ਼ਨ 19.
ਭਾਸ਼ਾ ਸ਼ਬਦ ਦਾ ਬਹੁਵਚਨ ਲਿਖੋ !
ਉੱਤਰ :
ਭਾਸ਼ਾਵਾਂ।

(v) ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਵਿਸਰਾਮ ਚਿੰਨ੍ਹ ਕੀ ਹੁੰਦੇ ਹਨ ? ਪੰਜਾਬੀ ਵਿਚ ਕਿਹੜੇ – ਕਿਹੜੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

  • ਡੰਡੀ ( । )
  • ਪ੍ਰਸ਼ਨ – ਚਿੰਨ੍ਹ ( ? )
  • ਵਿਸਮਿਕ – ਚਿੰਨ੍ਹ ( ! )
  • ਕਾਮਾ ( , )
  • ਪੁੱਠੇ ਕਾਮੇ ( ” ” )
  • ਬਰੈਕਟ ( )
  • ਛੁਟ ਮਰੋੜੀ ( , )
  • ਜੋੜਨੀ ( – )
  • ਬਿੰਦੀ ( . )
  • ਬਿੰਦੀ – ਕਾਮਾ ( ; )
  • ਦੁਬਿੰਦੀ ( : )
  • ਦੁਬਿੰਦੀ – ਡੈਸ਼ (: -)

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 3.
ਆਪਣੇ ਸਕੂਲ ਦੀ ਲਾਇਬ੍ਰੇਰੀ ਵਿਚੋਂ ਰਾਬਿੰਦਰ ਨਾਥ ਟੈਗੋਰ ਦੀ ਕੋਈ ਪੁਸਤਕ ਲੈ ਕੇ ਪੜ੍ਹੋ।
ਉੱਤਰ :
(ਨੋਟ – ਵਿਦਿਆਰਥੀ ਰਾਬਿੰਦਰ ਨਾਥ ਟੈਗੋਰ ਦੀ ਪੁਸਤਕ ‘ਗੀਤਾਂਜਲੀ ਨੂੰ ਲੈ ਕੇ ਪੜ੍ਹਨ ..

(vi) ਔਖੇ ਸ਼ਬਦਾਂ ਦੇ ਅਰਥ

  • ਰਾਸ਼ਟਰੀ – ਕੌਮੀ, ਦੇਸ਼ ਦਾ
  • ਨਾਤੇ – ਸੰਬੰਧ ਕਰਕੇ।
  • ਵਿਓਂਤ – ਤਰੀਕਾ, ਢੰਗ। ਸੈਰ
  • ਸਪਾਟਾ – ਯਾਤਰਾ ! ਤੀਰਥ
  • ਅਸਥਾਨ – ਧਰਮ ਨਾਲ ਸੰਬੰਧਿਤ ਥਾਂ।
  • ਵਾਤਾਵਰਨ – ਆਲਾ ਦੁਆਲਾ, ਚੌਗਿਰਦਾ
  • ਵਿਭਿੰਨ – ਵੱਖ – ਵੱਖ ਨੂੰ
  • ਮੰਤਰ – ਮੁਗਧ – ਜਾਦੂ ਨਾਲ ਕੀਲੇ ਹੋਏ, ਮਸਤ
  • ਗਹਿਰਾ – ਡੂੰਘਾ
  • ਰਮਣੀਕ – ਮਨਮੋਹਕ।
  • ਅੰਗ – ਸੰਗ – ਹਰ ਵੇਲੇ ਦਾ ਸਾਥੀ ਪੁਰਸਕਾਰ ਇਨਾਮ
  • ਮਾਹੌਲ – ਵਾਤਾਵਰਨ।
  • ਪੂਰਤੀ – ਪੂਰਾ ਕਰਨਾ
  • ਖ਼ਿਤਾਬ – ਉਪਾਧੀ, ਪਦਵੀ। ਵਿਗਸ ਵਧ ਫੁਲ ਰਹੇ।
  • ਦੇਹਾਂਤ – ਮੌਤ

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

Punjab State Board PSEB 8th Class Social Science Book Solutions History Chapter 12 ਪੇਂਡੂ ਜੀਵਨ ਅਤੇ ਸਮਾਜ Textbook Exercise Questions and Answers.

PSEB Solutions for Class 8 Social Science History Chapter 12 ਪੇਂਡੂ ਜੀਵਨ ਅਤੇ ਸਮਾਜ

SST Guide for Class 8 PSEB ਪੇਂਡੂ ਜੀਵਨ ਅਤੇ ਸਮਾਜ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਸਥਾਈ ਬੰਦੋਬਸਤ ਕਿਸਨੇ, ਕਦੋਂ ਅਤੇ ਕਿੱਥੇ ਸ਼ੁਰੂ ਕੀਤਾ ਸੀ ?
ਉੱਤਰ-
ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ 1793 ਈ: ਵਿਚ ਬੰਗਾਲ ਵਿਚ ਸ਼ੁਰੂ ਕੀਤਾ ਸੀ | ਬਾਅਦ ਵਿਚ ਇਹ ਵਿਵਸਥਾ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਵੀ ਲਾਗੂ ਕੀਤੀ ਗਈ ।

ਪ੍ਰਸ਼ਨ 2.
ਰੱਈਅਤਵਾੜੀ ਪ੍ਰਬੰਧ ਕਿਸਨੇ, ਕਦੋਂ ਅਤੇ ਕਿੱਥੇ-ਕਿੱਥੇ ਸ਼ੁਰੂ ਕੀਤਾ ?
ਉੱਤਰ-
ਰੱਈਅਤਿਵਾੜੀ ਪ੍ਰਬੰਧ 1820 ਈ: ਵਿਚ ਅੰਗਰੇਜ਼ ਅਧਿਕਾਰੀ ਥਾਮਸ ਮੁਨਰੋ ਨੇ ਮਦਰਾਸ (ਚੇਨੱਈ ਅਤੇ ਬੰਬਈ ਮੁੰਬਈ) ਵਿਚ ਸ਼ੁਰੂ ਕੀਤਾ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 3.
ਮਹਿਲਵਾੜੀ ਪ੍ਰਬੰਧ ਕਿਹੜੇ ਤਿੰਨ ਖੇਤਰਾਂ ਵਿਚ ਲਾਗੂ ਕੀਤਾ ਗਿਆ ?
ਉੱਤਰ-
ਮਹਿਲਵਾੜੀ ਪ੍ਰਬੰਧ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ ।

ਪ੍ਰਸ਼ਨ 4.
ਕ੍ਰਿਸ਼ੀ (ਖੇਤੀ) ਦਾ ਵਣਜੀਕਰਨ ਕਿਵੇਂ ਹੋਇਆ ?
ਉੱਤਰ-
ਅੰਗਰੇਜ਼ੀ ਸ਼ਾਸਨ ਤੋਂ ਪਹਿਲਾਂ ਖੇਤੀ ਪਿੰਡ ਦੇ ਲੋਕਾਂ ਦੀਆਂ ਲੋੜਾਂ ਨੂੰ ਹੀ ਪੂਰਾ ਕਰਦੀ ਸੀ । ਪਰ ਅੰਗਰੇਜ਼ਾਂ ਦੁਆਰਾ ਨਵੀਆਂ ਭੂਮੀ-ਕਰ ਪ੍ਰਣਾਲੀਆਂ ਤੋਂ ਬਾਅਦ ਕਿਸਾਨ ਮੰਡੀ ਵਿਚ ਵੇਚਣ ਲਈ ਫ਼ਸਲਾਂ ਉਗਾਉਣ ਲੱਗੇ ਤਾਂ ਕਿ ਵੱਧ ਤੋਂ ਵੱਧ ਧਨ ਕਮਾਇਆ ਜਾ ਸਕੇ । ਇਸ ਪ੍ਰਕਾਰ ਪਿੰਡਾਂ ਵਿਚ ਖੇਤੀ ਦਾ ਵਣਜੀਕਰਨ ਹੋ ਗਿਆ ।

ਪ੍ਰਸ਼ਨ 5.
ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ ?
ਉੱਤਰ-
ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪਟਸਨ ਆਦਿ ਸਨ ।

ਪ੍ਰਸ਼ਨ 6.
ਕ੍ਰਿਸ਼ੀ ਵਣਜੀਕਰਨ ਦੇ ਦੋ ਮੁੱਖ ਲਾਭ ਦੱਸੋ ।
ਉੱਤਰ-

  1. ਕ੍ਰਿਸ਼ੀ ਦੇ ਵਣਜੀਕਰਨ ਦੇ ਕਾਰਨ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਣ ਲੱਗੀਆਂ । ਇਸ ਨਾਲ ਪੈਦਾਵਾਰ ਵਿਚ ਵੀ ਵਾਧਾ ਹੋਇਆ ।
  2. ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ । ਆੜਤੀ ਮੁਨਾਫ਼ੇ ਦਾ ਇਕ ਵੱਡਾ ਹਿੱਸਾ ਆਪਣੇ ਕੋਲ ਰੱਖ ਲੈਂਦੇ ਸਨ ।

ਪ੍ਰਸ਼ਨ 7.
ਕ੍ਰਿਸ਼ੀ (ਖੇਤੀ ਵਣਜੀਕਰਨ ਦੀਆਂ ਦੋ ਮੁੱਖ ਹਾਨੀਆਂ ਦੱਸੋ ।
ਉੱਤਰ-

  • ਭਾਰਤੀ ਕਿਸਾਨ ਪੁਰਾਣੇ ਢੰਗ ਨਾਲ ਖੇਤੀ ਕਰਦੇ ਸਨ । ਇਸ ਲਈ ਮੰਡੀਆਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਵਿਦੇਸ਼ਾਂ ਵਿਚ ਮਸ਼ੀਨੀ ਖੇਤੀ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ । ਫਲਸਰੂਪ ਉਨ੍ਹਾਂ ਨੂੰ ਵਧੇਰੇ ਲਾਭ ਨਹੀਂ ਹੁੰਦਾ ਸੀ ।
  • ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ | ਆੜਤੀ ਮੁਨਾਫੇ ਦਾ ਇਕ ਵੱਡਾ ਭਾਗ ਆਪਣੇ ਕੋਲ ਰੱਖ ਲੈਂਦੇ ਸਨ । ਇਸ ਪ੍ਰਕਾਰ ਕਿਸਾਨ ਨੂੰ ਉਸਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ।

ਪ੍ਰਸ਼ਨ 8.
ਸਥਾਈ ਬੰਦੋਬਸਤ ਕੀ ਸੀ ਅਤੇ ਉਸਦੇ ਕੀ ਆਰਥਿਕ ਪ੍ਰਭਾਵ ਪਏ ?
ਉੱਤਰ-
ਸਥਾਈ ਬੰਦੋਬਸਤ ਇਕ ਭੂਮੀ ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਹਮੇਸ਼ਾਂ ਦੇ ਲਈ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਦੇ ਸਕਦਾ ਤਾਂ ਸਰਕਾਰ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਵੇਚ ਕੇ ਲਗਾਨ ਦੀ ਰਾਸ਼ੀ ਪੂਰੀ ਕਰ ਲੈਂਦੀ ਸੀ ।

ਆਰਥਿਕ ਪ੍ਰਭਾਵ – ਸਥਾਈ ਬੰਦੋਬਸਤ ਨਾਲ ਸਰਕਾਰ ਦੀ ਆਮਦਨ ਤਾਂ ਨਿਸ਼ਚਿਤ ਹੋ ਗਈ, ਪਰ ਕਿਸਾਨਾਂ ‘ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ । ਜ਼ਿਮੀਂਦਾਰ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ । ਜ਼ਿਮੀਂਦਾਰ ਭੂਮੀ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ । ਫਲਸਰੂਪ ਕਿਸਾਨ ਦੀ ਪੈਦਾਵਾਰ ਦਿਨ-ਪ੍ਰਤੀਦਿਨ ਘਟਣ ਲੱਗੀ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 9.
ਕ੍ਰਿਸ਼ੀ (ਖੇਤੀ) ਵਣਜੀਕਰਨ ਉੱਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਤਮ-ਨਿਰਭਰ ਸਨ । ਲੋਕ ਖੇਤੀ ਕਰਦੇ ਸਨ ਜਿਸਦਾ ਉਦੇਸ਼ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਸੀ । ਫ਼ਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ । ਪਿੰਡ ਦੇ ਹੋਰ ਕਾਰੀਗਰ ਜਿਵੇਂ ਘੁਮਿਆਰ, ਜੁਲਾਹੇ, ਚਰਮਕਾਰ (ਚਮੜੇ ਦਾ ਕੰਮ ਕਰਨ ਵਾਲੇ), ਤਰਖਾਣ, ਲੁਹਾਰ, ਧੋਬੀ, ਨਾਈ ਆਦਿ ਸਾਰੇ ਮਿਲ ਕੇ ਇਕ-ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਖ਼ਤਮ ਹੋ ਗਈ । ਨਵੀਆਂ ਭੂਮੀ-ਕਰ ਪ੍ਰਣਾਲੀਆਂ ਦੇ ਅਨੁਸਾਰ ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਾਸ਼ੀ ਸਮੇਂ ’ਤੇ ਚੁਕਾਉਣੀ ਪੈਂਦੀ ਸੀ । ਪੈਸਾ ਪ੍ਰਾਪਤ ਕਰਨ ਲਈ ਕਿਸਾਨ ਹੁਣ ਮੰਡੀ ਵਿਚ ਵੇਚਣ ਲਈ ਫ਼ਸਲਾਂ ਉਗਾਉਣ ਲੱਗੇ ਤਾਂ ਕਿ ਸਮੇਂ ‘ਤੇ ਲਗਾਨ ਚੁਕਾਇਆ ਜਾ ਸਕੇ । ਇਸ ਪ੍ਰਕਾਰ ਖੇਤੀ ਦਾ ਉਦੇਸ਼ ਹੁਣ ਧਨ ਕਮਾਉਣਾ ਹੋ ਗਿਆ । ਇਸ ਨੂੰ ਖੇਤੀ ਦਾ ਵਣਜੀਕਰਨ ਕਿਹਾ ਜਾਂਦਾ ਹੈ । ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਭਾਰਤ ਵਿਚ ਖੇਤੀ ਦੇ ਵਪਾਰੀਕਰਨ ਦੀ ਪ੍ਰਕਿਰਿਆ ਹੋਰ ਵੀ ਜਟਿਲ ਹੋ ਗਈ । ਹੁਣ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕੀਤਾ ਗਿਆ ਜਿਨ੍ਹਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਨੂੰ ਕੱਚਾ ਮਾਲ ਮਿਲ ਸਕੇ ।

ਪ੍ਰਸ਼ਨ 10.
ਨੀਲ ਵਿਦਰੋਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨੀਲ ਵਿਦਰੋਹ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਨੀਲ ਉਤਪਾਦਨ ‘ਤੇ ਵਧੇਰੇ ਲਗਾਨ ਦੇ ਵਿਰੋਧ ਵਿਚ ਕੀਤੇ ਗਏ । 1858 ਈ: ਤੋਂ 1860 ਈ: ਦੇ ਵਿਚਾਲੇ ਬੰਗਾਲ ਅਤੇ ਬਿਹਾਰ ਦੇ ਇਕ ਬਹੁਤ ਵੱਡੇ ਭਾਗ ਵਿਚ ਨੀਲ ਵਿਦਰੋਹ ਹੋਇਆ । ਇੱਥੋਂ ਦੇ ਕਿਸਾਨਾਂ ਨੇ ਨੀਲ ਉਗਾਉਣ ਤੋਂ ਨਾਂਹ ਕਰ ਦਿੱਤੀ | ਸਰਕਾਰ ਨੇ ਉਨ੍ਹਾਂ ਨੂੰ ਬਹੁਤ ਡਰਾਇਆਧਮਕਾਇਆ ਪਰ ਉਹ ਆਪਣੀ ਜ਼ਿੱਦ ‘ਤੇ ਅੜੇ ਰਹੇ । ਜਦੋਂ ਸਰਕਾਰ ਨੇ ਸਖ਼ਤੀ ਤੋਂ ਕੰਮ ਲਿਆ ਤਾਂ ਉਹ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ ‘ਤੇ ਹਮਲਾ ਕਰਕੇ ਲੁੱਟਮਾਰ ਕਰਨ ਲੱਗੇ । ਉਨ੍ਹਾਂ ਨੂੰ ਰੋਕਣ ਦੇ ਸਾਰੇ ਸਰਕਾਰੀ ਯਤਨ ਅਸਫਲ ਰਹੇ ।

1866-68 ਈ: ਵਿਚ ਨੀਲ ਦੀ ਖੇਤੀ ਦੇ ਵਿਰੁੱਧ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਚ ਵਿਦਰੋਹ ਹੋਇਆ । ਇਹ ਵਿਦਰੋਹ 20ਵੀਂ ਸਦੀ ਦੇ ਆਰੰਭ ਤਕ ਜਾਰੀ ਰਿਹਾ । ਉਨ੍ਹਾਂ ਦੇ ਸਮਰਥਨ ਵਿਚ ਗਾਂਧੀ ਜੀ ਅੱਗੇ ਆਏ । ਫਿਰ ਹੀ ਸਮੱਸਿਆ ਹੱਲ ਹੋ ਸਕੀ ।

ਪ੍ਰਸ਼ਨ 11.
ਮਹਿਲਵਾੜੀ ਪ੍ਰਬੰਧ ਕੀ ਸੀ ?
ਉੱਤਰ-
ਮਹਿਲਵਾੜੀ ਪ੍ਰਬੰਧ ਰੱਈਅਤਵਾੜੀ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕੀਤਾ ਗਿਆ । ਇਸ ਨੂੰ ਉੱਤਰ ਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ । ਇਸ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਦੁਆਰਾ ਭੂਮੀ ਦਾ ਸੰਬੰਧ ਨਾ ਤਾਂ ਕਿਸੇ ਵੱਡੇ ਜ਼ਿਮੀਂਦਾਰ ਨਾਲ ਜੋੜਿਆ ਜਾਂਦਾ ਸੀ ਅਤੇ ਨਾ ਹੀ ਕਿਸੇ ਕਿਸਾਨ ਨਾਲ । ਇਹ ਪ੍ਰਬੰਧ ਅਸਲ ਵਿਚ ਪਿੰਡ ਦੇ ਸਮੁੱਚੇ ਭਾਈਚਾਰੇ ਦੇ ਨਾਲ ਹੁੰਦਾ ਹੈ । ਭੂਮੀ-ਕਰ ਲਗਾਨ) ਦੇਣ ਲਈ ਪਿੰਡ ਦਾ ਸਾਰਾ ਭਾਈਚਾਰਾ ਹੀ ਜ਼ਿੰਮੇਵਾਰ ਹੁੰਦਾ ਸੀ । ਭਾਈਚਾਰੇ ਵਿਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਕਿਸਾਨ ਨੇ ਕੀ ਕੁੱਝ ਦੇਣਾ ਹੈ । ਜੇਕਰ ਕੋਈ ਕਿਸਾਨ ਆਪਣਾ ਹਿੱਸਾ ਨਹੀਂ ਦਿੰਦਾ ਸੀ ਤਾਂ ਉਸਦੀ ਪ੍ਰਾਪਤੀ ਪਿੰਡ ਦੇ ਭਾਈਚਾਰੇ ਤੋਂ ਕੀਤੀ ਜਾਂਦੀ ਹੈ । ਇਸ ਪ੍ਰਬੰਧ ਨੂੰ ਸਭ ਤੋਂ ਵਧੀਆ ਪ੍ਰਬੰਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਹਿਲਾਂ ਦੇ ਦੋਹਾਂ ਪ੍ਰਬੰਧਾਂ ਦੇ ਗੁਣ ਮੌਜੂਦ ਸਨ । ਇਸ ਪ੍ਰਬੰਧ ਵਿਚ ਕੇਵਲ ਇਕ ਹੀ ਦੋਸ਼ ਸੀ ਕਿ ਇਸਦੇ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ-ਕਰ ਲਗਾਨ) ਦੇਣਾ ਪੈਂਦਾ ਸੀ ।

ਪ੍ਰਸ਼ਨ 12.
ਰੱਈਅਤਵਾੜੀ ਪ੍ਰਬੰਧ ਦੇ ਲਾਭ ਲਿਖੋ ।
ਉੱਤਰ-
1820 ਈ: ਵਿਚ ਥਾਮਸ ਮੁਨਰੋ ਮਦਰਾਸ (ਚੇਨੱਈ) ਦਾ ਗਵਰਨਰ ਨਿਯੁਕਤ ਹੋਇਆ | ਉਸਨੇ ਭੂਮੀ ਦਾ ਪ੍ਰਬੰਧ ਇਕ ਨਵੇਂ ਢੰਗ ਨਾਲ ਕੀਤਾ, ਜਿਸ ਨੂੰ ਰੱਈਅਤਵਾੜੀ ਪ੍ਰਬੰਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਸ ਨੂੰ ਮਦਰਾਸ (ਚੇਨੱਈ). ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ । ਇਸ ਦੇ ਅਨੁਸਾਰ ਸਰਕਾਰ ਨੇ ਭੂਮੀ-ਕਰ ਉਨ੍ਹਾਂ ਲੋਕਾਂ ਤੋਂ ਲੈਣ ਦਾ ਫ਼ੈਸਲਾ ਕੀਤਾ ਜਿਹੜੇ ਖ਼ੁਦ ਖੇਤੀ ਕਰਦੇ ਸਨ । ਇਸ ਲਈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿੰਨੇ ਵੀ ਵਿਚੋਲੇ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ । ਇਹ ਪ੍ਰਬੰਧ ਸਥਾਈ ਪ੍ਰਬੰਧ ਦੀ ਤੁਲਨਾ ਵਿਚ ਜ਼ਿਆਦਾ ਵਧੀਆ ਸੀ । ਇਸ ਵਿਚ ਕਿਸਾਨਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ, ਜਿਹੜਾ ਪੈਦਾਵਾਰ ਦਾ 40% ਤੋਂ 55% ਤਕ ਸੀ । ਇਸ ਨਾਲ ਸਰਕਾਰੀ ਆਮਦਨ ਵਿਚ ਵੀ ਵਾਧਾ ਹੋਇਆ ।

ਇਸ ਪ੍ਰਥਾ ਵਿਚ ਕੁੱਝ ਦੋਸ਼ ਵੀ ਸਨ । ਇਸ ਦੇ ਕਾਰਨ ਪਿੰਡਾਂ ਦਾ ਭਾਈਚਾਰਾ ਖ਼ਤਮ ਹੋਣ ਲੱਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਮਹੱਤਵ ਘੱਟ ਹੋ ਗਿਆ । ਇਸ ਤੋਂ ਇਲਾਵਾ ਸਰਕਾਰ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ । ਕਈ ਗ਼ਰੀਬ ਕਿਸਾਨਾਂ ਨੂੰ ਲਗਾਨ ਚੁਕਾਉਣ ਲਈ ਸ਼ਾਹੂਕਾਰਾਂ ਤੋਂ ਧਨ ਉਧਾਰ ਲੈਣਾ ਪਿਆ । ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਗਿਰਵੀ ਰੱਖਣੀਆਂ ਪਈਆਂ ।

PSEB 8th Class Social Science Guide ਪੇਂਡੂ ਜੀਵਨ ਅਤੇ ਸਮਾਜ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਮਿਲਣ ਦੇ ਬਾਅਦ ਅੰਗਰੇਜ਼ਾਂ ਨੇ ਲਗਾਨ ਇਕੱਠਾ ਕਰਨ ਦੇ ਲਈ ਪੰਜ ਸਾਲਾਂ ਦੀ ਵਿਵਸਥਾ ਕੀਤੀ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਵਿਵਸਥਾ ਕਿਸਨੇ ਕੀਤੀ ?
ਉੱਤਰ-
ਲਾਰਡ ਵਾਰੇਨ ਹੇਸਟਿੰਗਜ਼ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 2.
ਭੂਮੀ ਦੇ ਸਥਾਈ ਬੰਦੋਬੰਸਤ ਤੋਂ ਜਿੱਥੇ ਅੰਗਰੇਜ਼ੀ ਸਰਕਾਰ ਨੂੰ ਲਾਭ ਹੋਇਆ, ਉੱਥੇ ਆਰਥਿਕ ਹਾਨੀ ਵੀ ਹੋਈ । ਉਸਨੂੰ ਕਿਹੜੀ ਹਾਨੀ ਪਹੁੰਚੀ ?
ਉੱਤਰ-
ਸਰਕਾਰ ਦੀ ਆਮਦਨ ਨਿਸਚਿਤ ਸੀ, ਪਰ ਖਰਚਾ ਵੱਧਦਾ ਜਾ ਰਿਹਾ ਸੀ ।

ਪ੍ਰਸ਼ਨ 3.
ਅੰਗਰੇਜ਼ਾਂ ਦੀ ਜਿਹੜੀ ਭੂਮੀਕਰ ਵਿਵਸਥਾ ਪਿੰਡ ਦੇ ਸਮੂਹ ਭਾਈਚਾਰੇ ਦੇ ਨਾਲ ਕੀਤੀ ਜਾਂਦੀ ਸੀ, ਉਸਦਾ ਕੀ ਨਾਂ ਸੀ ?
ਉੱਤਰ-
ਮਹਿਲਵਾੜੀ ਵਿਵਸਥਾ ।

ਪ੍ਰਸ਼ਨ 4.
ਰੱਈਅਤਵਾੜੀ ਪ੍ਰਬੰਧ ਨਾਲ ਕਿਸਾਨਾਂ ਦੀ ਦਸ਼ਾ ਵਿੱਚ ਕੁਝ ਸੁਧਾਰ ਨਹੀਂ ਆਇਆ, ਸਿਰਫ ਉਨ੍ਹਾਂ ਦਾ ਸ਼ੋਸਕ ਵਰਗ ਬਦਲ ਗਿਆ । ਇਹ ਨਵਾਂ ਸ਼ੋਸਕ ਵਰਗ ਕਿਹੜਾ ਸੀ ?
ਉੱਤਰ-
ਖੁਦ ਸਰਕਾਰ ।

ਪ੍ਰਸ਼ਨ 5.
1858-1860 ਈ: ਵਿੱਚ ਦੋ ਦੇਸ਼ਾਂ ਦੇ ਨੀਲ ਉਤਪਾਦਕਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕੀਤੇ । ਇਹ ਕਿਹੜੇ-ਕਿਹੜੇ ਦੇਸ਼ ਸਨ ?
ਉੱਤਰ-
ਬਿਹਾਰ ਅਤੇ ਬੰਗਾਲ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਉਹ ਭੂਮੀ ਦੀ ਲਗਾਨ ਇਕੱਠਾ ਕਰਨ ਵਾਲੇ ਵਿਸ਼ੇਸ਼ ਅਧਿਕਾਰੀ ਕਿਹੜੇ ਸਨ ਜਿਹੜੇ 1765 ਈ: ਵਿੱਚ ਅੰਗਰੇਜ਼ੀ ਕੰਪਨੀ ਦੇ ਲਈ ਕੰਮ ਕਰਦੇ ਸਨ ?
(i) ਅਮੀਨ
(ii) ਅਮਿਲ
(iii) ਜ਼ਿਮੀਂਦਾਰ
(iv) ਕਲੈਕਟਰ ।
ਉੱਤਰ-
(ii) ਅਮਿਲ

ਪ੍ਰਸ਼ਨ 2.
ਭੂਮੀ ਦੇ ਸਥਾਈ ਬੰਦੋਬਸਤ ਨਾਲ ਜ਼ਿਮੀਂਦਾਰਾਂ ਦੀ ਸ਼ਕਤੀ ਵਿੱਚ ਵਾਧਾ ਹੋਇਆ । ਪਰ ਉਨ੍ਹਾਂ ਨੂੰ ਨੁਕਸਾਨ ਵੀ ਸਹਿਣਾ ਪਿਆ । ਉਹ ਕੀ ਸੀ ?
(i) ਸਰਕਾਰ ਉਨ੍ਹਾਂ ਤੋਂ ਧਨ ਖੋਹ ਲੈਂਦੀ ਸੀ ।
(ii) ਸਰਕਾਰ ਉਨ੍ਹਾਂ ਨੂੰ ਆਪਣੀ ਮਰਜ਼ੀ ਦੀਆਂ ਫ਼ਸਲਾਂ ਬੀਜਣ ਤੇ ਮਜ਼ਬੂਰ ਕਰਦੀ ਸੀ ।
(iii) ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਐਸ-ਪ੍ਰਸਤ ਹੋ ਗਏ ।
(iv) ਇਹ ਸਾਰੇ ।
ਉੱਤਰ-
(iii) ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਐਸ-ਪ੍ਰਸਤ ਹੋ ਗਏ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 3.
ਅੰਗਰੇਜ਼ੀ ਸਰਕਾਰ ਨੇ ਖੇਤੀ ਦਾ ਵਣਜੀਕਰਨ ਕੀਤਾ । ਇਸ ਦਾ ਕੀ ਲਾਭ ਹੋਇਆ ?
(i) ਕਿਸਾਨਾਂ ਦੀ ਆਮਦਨ ਵੱਧ ਗਈ
(ii) ਪਿੰਡਾਂ ਦੀ ਆਤਮ-ਨਿਰਭਰਤਾ ਹੋਰ ਜ਼ਿਆਦਾ ਮਜ਼ਬੂਤ ਹੋਈ ।
(iii) ਪਿੰਡਾਂ ਵਿੱਚ ਕਾਰਖਾਨੇ ਸਥਾਪਿਤ ਹੋ ਗਏ ।
(iv) ਕਿਸਾਨ ਸਿਰਫ਼ ਅਨਾਜ ਦੀਆਂ ‘ਫ਼ਸਲਾਂ’ ਉਗਾਉਣ ਲੱਗੇ ।
ਉੱਤਰ-
(i) ਕਿਸਾਨਾਂ ਦੀ ਆਮਦਨ ਵੱਧ ਗਈ

ਪ੍ਰਸ਼ਨ 4.
ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਜੋ ਵਿਕਰੀ ਕਾਨੂੰਨ ਲਾਗੂ ਕੀਤਾ, ਉਸ ਦਾ ਸੰਬੰਧ ਕਿਸ ਨਾਲ ਸੀ ?
(i) ਕਿਸਾਨਾਂ ਨਾਲ
(ii) ਜਗੀਰਦਾਰਾਂ ਨਾਲ
(iii) ਜ਼ਿਮੀਂਦਾਰਾਂ ਨਾਲ
(iv) ਪਿੰਡ ਦੇ ਭਾਈਚਾਰੇ ਨਾਲ ।
ਉੱਤਰ-
(iii) ਜ਼ਿਮੀਂਦਾਰਾਂ ਨਾਲ

ਪ੍ਰਸ਼ਨ 5.
ਮਹਿਲਵਾੜੀ ਪ੍ਰਬੰਧ ਕਿੱਥੇ ਲਾਗੂ ਕੀਤਾ ਗਿਆ ?
(i) ਉੱਤਰ ਪ੍ਰਦੇਸ਼
(ii) ਪੰਜਾਬ
(iii) ਮੱਧ ਭਾਰਤ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 6.
ਥਾਮਸ ਮੁਨਰੋ ਦੁਆਰਾ ਲਾਗੂ ਭੂਮੀ ਵਿਵਸਥਾ ਕਿਹੜੀ ਸੀ ?
(i) ਰੱਈਅਤਵਾੜੀ
(ii) ਮਹਿਲਵਾੜੀ
(iii) ਸਥਾਈ ਬੰਦੋਬਸਤ
(iv) ਠੇਕਾ ਵਿਵਸਥਾ ।
ਉੱਤਰ-
(i) ਰੱਈਅਤਵਾੜੀ

ਪ੍ਰਸ਼ਨ 7.
ਨੀਲ ਵਿਦਰੋਹ ਕਿੱਥੇ ਫੈਲਿਆ ?
(i) ਪੰਜਾਬ ਅਤੇ ਉੱਤਰ ਪ੍ਰਦੇਸ਼
(ii) ਬੰਗਾਲ ਅਤੇ ਬਿਹਾਰ
(iii) ਰਾਜਸਥਾਨ ਅਤੇ ਮੱਧ ਭਾਰਤ
(iv) ਦੱਖਣੀ ਭਾਰਤ ।
ਉੱਤਰ-
(ii) ਬੰਗਾਲ ਅਤੇ ਬਿਹਾਰ

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ……………………. ਸਨ ।
2. ਸਥਾਈ ਬੰਦੋਬਸਤ ਕਾਰਨ …………. ਭੂਮੀ ਦੇ ਮਾਲਕ ਬਣ ਗਏ ।
3. ਜ਼ਿਮੀਂਦਾਰ ਕਿਸਾਨਾਂ ਉੱਤੇ ਬਹੁਤ ………………………… ਕਰਦੇ ਸਨ ।
4. ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ……………………….. .
ਕਰਨਾ ਸੀ ।
ਉੱਤਰ-
1. ਲੁੱਟਦੇ,
2. ਜ਼ਿਮੀਂਦਾਰ,
3. ਜ਼ੁਲਮ/ਅੱਤਿਆਚਾਰ,
4. ਖੇਤੀਬਾੜੀ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਭਾਰਤ ਵਿਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਨੂੰ ਬਹੁਤ ਲਾਭ ਹੋਇਆ ।
2. ਮਹਿਲਵਾੜੀ ਪ੍ਰਬੰਧ ਪਿੰਡ ਦੇ ਸਮੁੱਚੇ ਸਮੁਦਾਇ ਨਾਲ ਕੀਤਾ ਜਾਂਦਾ ਸੀ ।
3. ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ ।
ਉੱਤਰ-
1. (×)
2. (√)
3. (√)

(ਹ) ਸਹੀ ਜੋੜੇ ਬਣਾਓ :

1. ਲਾਰਡ ਵਾਰੇਨ ਹੇਸਟਿੰਗਜ਼ ਸਥਾਈ ਬੰਦੋਬਸਤ
2. ਲਾਰਡ ਕਾਰਨਵਾਲਿਸ ਰੱਈਅਤਵਾੜੀ ਪ੍ਰਬੰਧ
3. ਥਾਮਸ ਮੁਨਰੋ ਠੇਕੇ ਦੀ ਵਿਵਸਥਾ

ਉੱਤਰ-

1. ਵਾਰੇਨ ਹੇਸਟਿੰਗਜ਼ ਠੇਕੇ ਦੀ ਵਿਵਸਥਾ
2. ਲਾਰਡ ਕਾਰਨਵਾਸ ਸਥਾਈ ਬੰਦੋਬਸਤ
3. ਥਾਮਸ ਮੁਨਰੋ ਰੱਈਅਤਵਾੜੀ ਵਿਵਸਥਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਨਾਲ ਭਾਰਤੀ ਉਦਯੋਗ ਕਿਉਂ ਤਬਾਹ ਹੋ ਗਏ ?
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਕੁੱਝ ਨਵੇਂ ਉਦਯੋਗ ਸਥਾਪਿਤ ਕੀਤੇ । ਇਨ੍ਹਾਂ ਦਾ ਉਦੇਸ਼ ਅੰਗਰੇਜ਼ੀ ਹਿੱਤਾਂ ਨੂੰ ਪੂਰਾ ਕਰਨਾ ਸੀ । ਫਲਸਰੂਪ ਭਾਰਤੀ ਉਦਯੋਗ ਤਬਾਹ ਹੋ ਗਏ ।

ਪ੍ਰਸ਼ਨ 2.
ਅੰਗਰੇਜ਼ਾਂ ਨੇ ਭਾਰਤ ਵਿਚ ਲਗਾਨ (ਭੂਮੀ-ਕਰ) ਦੇ ਕਿਹੜੇ-ਕਿਹੜੇ ਤਿੰਨ ਨਵੇਂ ਪ੍ਰਬੰਧ ਲਾਗੂ ਕੀਤੇ ?
ਉੱਤਰ-

  1. ਸਥਾਈ ਬੰਦੋਬਸਤ
  2. ਰੱਈਅਤਵਾੜੀ ਪ੍ਰਬੰਧ ਅਤੇ
  3. ਮਹਿਲਵਾੜੀ ਪ੍ਰਬੰਧ ।

ਪ੍ਰਸ਼ਨ 3.
ਅੰਗਰੇਜ਼ਾਂ ਦੀਆਂ ਭੂਮੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਭਾਰਤ ਵਿਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਹੋਈ ? ਉੱਥੇ ਲਗਾਨ ਇਕੱਠਾ ਕਰਨ ਦਾ ਕੰਮ ਕਿਸ ਨੂੰ ਸੌਂਪਿਆ ਗਿਆ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ 1765 ਈ: ਵਿਚ ਪ੍ਰਾਪਤ ਹੋਈ । ਉੱਥੋਂ ਲਗਾਨ ਇਕੱਠਾ ਕਰਨ ਦਾ ਕੰਮ ਆਮਿਲਾਂ ਨੂੰ ਸੌਂਪਿਆ ਗਿਆ ।

ਪ੍ਰਸ਼ਨ 5.
ਇਜ਼ਾਰੇਦਾਰੀ ਕਿਸ ਨੇ ਲਾਗੂ ਕੀਤੀ ਸੀ ? ਇਸਦਾ ਕੀ ਅਰਥ ਹੈ ?
ਉੱਤਰ-
ਇਜ਼ਾਰੇਦਾਰੀ ਲਾਰਡ ਵਾਰੇਨ ਹੇਸਟਿੰਗਜ਼ ਨੇ ਲਾਗੂ ਕੀਤੀ ਸੀ । ਇਸਦਾ ਅਰਥ ਹੈ-ਠੇਕੇ ‘ਤੇ ਭੂਮੀ ਦੇਣ ਦਾ ਪ੍ਰਬੰਧ ।

ਪ੍ਰਸ਼ਨ 6.
ਰੱਈਅਤਵਾੜੀ ਪ੍ਰਬੰਧ ਵਿਚ ਲਗਾਨ ਦੀ ਰਾਸ਼ੀ ਕਿੰਨੇ ਸਾਲ ਬਾਅਦ ਵਧਾਈ ਜਾਂਦੀ ਸੀ ?
ਉੱਤਰ-
20 ਤੋਂ 30 ਸਾਲਾਂ ਬਾਅਦ ।

ਪ੍ਰਸ਼ਨ 7.
ਮਹਿਲਵਾੜੀ ਪ੍ਰਬੰਧ ਦਾ ਮੁੱਖ ਦੋਸ਼ ਕੀ ਸੀ ?
ਉੱਤਰ-
ਇਸ ਵਿਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ ।

ਪ੍ਰਸ਼ਨ 8.
ਕ੍ਰਿਸ਼ੀ (ਖੇਤੀ) ਦਾ ਵਣਜੀਕਰਨ ਕਿਹੜੇ-ਕਿਹੜੇ ਪੰਜ ਖੇਤਰਾਂ ਵਿਚ ਸਭ ਤੋਂ ਜ਼ਿਆਦਾ ਹੋਇਆ ?
ਉੱਤਰ-
ਪੰਜਾਬ, ਬੰਗਾਲ, ਗੁਜਰਾਤ, ਖਾਨਦੇਸ਼ ਅਤੇ ਬਰਾਰ ਵਿਚ ।

ਪ੍ਰਸ਼ਨ 9.
ਬੰਗਾਲ ਵਿਚ ਸਥਾਈ ਬੰਦੋਬਸਤ ਅਨੁਸਾਰ ਲਾਗੂ ਕੀਤਾ ਗਿਆ ਵਿਕਰੀ ਕਾਨੂੰਨ ਕੀ ਸੀ ?
ਉੱਤਰ-
ਵਿਕਰੀ ਕਾਨੂੰਨ ਦੇ ਅਨੁਸਾਰ ਜਿਹੜਾ ਜ਼ਿਮੀਂਦਾਰ ਹਰ ਸਾਲ 31 ਮਾਰਚ ਤਕ ਲਗਾਨ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਉਂਦਾ ਸੀ, ਉਸਦੀ ਜ਼ਮੀਨ ਕਿਸੇ ਦੂਸਰੇ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 10.
ਕਿਸਾਨ ਵਿਦਰੋਹਾਂ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਕਿਸਾਨ ਵਿਰੋਹਾਂ ਦਾ ਮੁੱਖ ਕਾਰਨ ਅਧਿਕ ਲਗਾਨ ਅਤੇ ਇਸ ਨੂੰ ਸਖ਼ਤੀ ਨਾਲ ਵਸੂਲ ਕਰਨਾ ਸੀ । ਇਸ ਨਾਲ ਕਿਸਾਨਾਂ ਦੀ ਦਸ਼ਾ ਖ਼ਰਾਬ ਹੋ ਗਈ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲਾਰਡ ਵਾਰੇਨ ਹੇਸਟਿੰਗਜ਼ ਦੁਆਰਾ ਲਾਗੂ ਇਜ਼ਾਰੇਦਾਰੀ ਪ੍ਰਥਾ, ’ਤੇ ਇਕ ਨੋਟ ਲਿਖੋ ।
ਉੱਤਰ-
ਇਜ਼ਾਰੇਦਾਰੀ ਦਾ ਅਰਥ ਹੈ-ਠੇਕੇ ‘ਤੇ ਜ਼ਮੀਨ ਦੇਣ ਦਾ ਪ੍ਰਬੰਧ । ਇਹ ਪ੍ਰਥਾ ਵਾਰੇਨ ਹੇਸਟਿੰਗਜ਼ ਨੇ ਸ਼ੁਰੂ ਕੀਤੀ । ਇਸਦੇ ਅਨੁਸਾਰ ਭੂਮੀ ਦਾ ਪੰਜ ਸਾਲ ਠੇਕਾ ਦਿੱਤਾ ਜਾਂਦਾ ਸੀ । ਜਿਹੜਾ ਜ਼ਿਮੀਂਦਾਰ ਭੂਮੀ ਦੀ ਸਭ ਤੋਂ ਜ਼ਿਆਦਾ ਬੋਲੀ ਦਿੰਦਾ ਸੀ, ਉਸ ਨੂੰ ਉਸ ਭੂਮੀ ਤੋਂ ਪੰਜ ਸਾਲ ਤਕ ਲਗਾਨ ਵਸੂਲ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ । 1777 ਈ: ਵਿਚ ਪੰਜ ਸਾਲਾ ਠੇਕੇ ਦੇ ਸਥਾਨ ‘ਤੇ ਇਕ ਸਾਲਾ ਠੇਕਾ ਦਿੱਤਾ ਜਾਣ ਲੱਗਾ । ਪਰ ਠੇਕੇ ‘ਤੇ ਭੂਮੀ ਦੇਣ ਦਾ ਪ੍ਰਬੰਧ ਬਹੁਤ ਦੋਸ਼ਪੂਰਨ ਸੀ । ਜ਼ਿਮੀਂਦਾਰ (ਠੇਕੇਦਾਰ) ਕਿਸਾਨਾਂ ਨੂੰ ਬਹੁਤ ਜ਼ਿਆਦਾ ਲੁੱਟਦੇ ਸਨ । ਇਸ ਲਈ ਕਿਸਾਨਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।

ਪ੍ਰਸ਼ਨ 2.
ਸਬਾਈ ਬੰਦੋਬਸਤ ਨਾਲ ਕਿਸਾਨਾਂ ਦੀ ਤੁਲਨਾ ਵਿਚ ਜ਼ਿਮੀਂਦਾਰਾਂ ਨੂੰ ਵਧੇਰੇ ਲਾਭ ਕਿਵੇਂ ਪਹੁੰਚਿਆ ? .
ਉੱਤਰ-
ਸਥਾਈ ਬੰਦੋਬਸਤ ਦੇ ਕਾਰਨ ਜ਼ਿਮੀਂਦਾਰਾਂ ਨੂੰ ਬਹੁਤ ਲਾਭ ਹੋਇਆ । ਹੁਣ ਉਹ ਭੂਮੀ ਦੇ ਸਥਾਈ ਮਾਲਕ ਬਣ ਗਏ । ਉਨ੍ਹਾਂ ਨੂੰ ਭੂਮੀ ਵੇਚਣ ਜਾਂ ਬਦਲਣ ਦਾ ਅਧਿਕਾਰ ਮਿਲ ਗਿਆ । ਉਹ ਨਿਸ਼ਚਿਤ ਲਗਾਨ ਕੰਪਨੀ ਨੂੰ ਦਿੰਦੇ ਸਨ ਪਰ ਉਹ ਕਿਸਾਨਾਂ ਤੋਂ ਆਪਣੀ ਇੱਛਾ ਅਨੁਸਾਰ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਕਿਸਾਨ ਲਗਾਨ ਨਾ ਦੇ ਸਕਦਾ ਤਾਂ ਉਸ ਕੋਲੋਂ ਜ਼ਮੀਨ ਖੋਹ ਲਈ ਜਾਂਦੀ ਸੀ । ਜ਼ਿਆਦਾਤਰ ਜ਼ਿਮੀਂਦਾਰ ਸ਼ਹਿਰਾਂ ਵਿਚ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ ਜਦੋਂ ਕਿ ਕਿਸਾਨ ਗਰੀਬੀ ਅਤੇ ਭੁੱਖ ਦੇ ਵਾਤਾਵਰਨ ਵਿਚ ਆਪਣੇ ਦਿਨ ਬਿਤਾਉਂਦੇ ਸਨ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਥਾਈ ਬੰਦੋਬਸਤ ਨਾਲ ਕਿਸਾਨਾਂ ਦੀ ਤੁਲਨਾ ਵਿਚ ਜ਼ਿਮੀਂਦਾਰਾਂ ਨੂੰ ਵਧੇਰੇ ਲਾਭ ਪਹੁੰਚਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ 

ਪ੍ਰਸ਼ਨ 1.
ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਗਈਆਂ ਲਗਾਨ ਵਿਵਸਥਾਵਾਂ ਦੇ ਕੀ ਪ੍ਰਭਾਵ ਪਏ ?
ਉੱਤਰ-
ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਗਈਆਂ ਨਵੀਆਂ ਲਗਾਨ ਵਿਵਸਥਾਵਾਂ ਦੇ ਹੇਠ ਲਿਖੇ ਪ੍ਰਭਾਵ ਪਏ-

  • ਜ਼ਿਮੀਂਦਾਰ ਕਿਸਾਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਸਨ । ਲਗਾਨ ਵਸੂਲ ਕਰਦੇ ਸਮੇਂ ਉਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਅੱਤਿਆਚਾਰ ਵੀ ਕੀਤੇ ਜਾਂਦੇ ਸਨ । ਸਰਕਾਰ ਉਨ੍ਹਾਂ ਨੂੰ ਅੱਤਿਆਚਾਰ ਕਰਨ ਤੋਂ ਨਹੀਂ ਰੋਕਦੀ ਸੀ ।
  • ਜ਼ਿਮੀਂਦਾਰ ਸਰਕਾਰ ਨੂੰ ਨਿਸ਼ਚਿਤ ਲਗਾਨ ਦੇ ਕੇ ਭੂਮੀ ਦੇ ਮਾਲਕ ਬਣ ਗਏ । ਉਹ ਕਿਸਾਨਾਂ ਤੋਂ ਮਨਚਾਹਾ ਕਰ ਵਸੂਲ ਕਰਦੇ ਸਨ । ਇਸ ਨਾਲ ਜ਼ਿਮੀਂਦਾਰ ਤਾਂ ਅਮੀਰ ਹੁੰਦੇਂ ਗਏ, ਜਦਕਿ ਕਿਸਾਨ ਦਿਨ-ਪ੍ਰਤੀਦਿਨ ਗ਼ਰੀਬ ਹੁੰਦੇ ਗਏ ।
  • ਜਿਨ੍ਹਾਂ ਥਾਵਾਂ ‘ਤੇ ਰੱਈਅਤਵਾੜੀ ਅਤੇ ਮਹਿਲਵਾੜੀ ਪਬੰਧ ਲਾਗੂ ਕੀਤੇ ਗਏ, ਉੱਥੇ ਸਰਕਾਰ ਖ਼ੁਦ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ । ਇਨ੍ਹਾਂ ਖੇਤਰਾਂ ਵਿਚ ਪੈਦਾਵਾਰ ਦੇ 1/3 ਭਾਗ ਤੋਂ ਲੈ ਕੇ 1/2 ਭਾਗ ਤਕ ਭੂਮੀ ਕਰ ਦੇ ਰੂਪ ਵਿਚ ਵਸੂਲ ਕੀਤਾ ਜਾਂਦਾ ਸੀ । ਲਗਾਨ ਦੀ ਦਰ ਹਰ ਸਾਲ ਵੱਧਦੀ ਵੀ ਜਾਂਦੀ ਸੀ ।
  • ਭੂਮੀ ਦੇ ਨਿੱਜੀ ਸੰਪੱਤੀ ਬਣ ਜਾਣ ਦੇ ਕਾਰਨ ਇਸਦਾ ਪਰਿਵਾਰਿਕ ਮੈਂਬਰਾਂ ਵਿਚ ਬਟਵਾਰਾ ਹੋਣ ਲੱਗਾ। ਇਸ ਪ੍ਰਕਾਰ ਭੂਮੀ ਛੋਟੇ-ਛੋਟੇ ਟੁਕੜਿਆਂ ਵਿਚ ਵੰਡਦੀ ਚਲੀ ਗਈ ।
  •  ਕਿਸਾਨਾਂ ਨੂੰ ਨਿਸ਼ਚਿਤ ਤਾਰੀਕ ‘ਤੇ ਲਗਾਨ ਚੁਕਾਉਣਾ ਪੈਂਦਾ ਸੀ । ਕਾਲ, ਹੜ੍ਹ, ਸੋਕੇ ਆਦਿ ਦੀ ਹਾਲਤ ਵਿਚ ਵੀ ਉਨ੍ਹਾਂ ਦਾ ਲਗਾਨ ਮਾਫ਼ ਨਹੀਂ ਕੀਤਾ ਜਾਂਦਾ ਸੀ । ਇਸ ਲਈ ਲਗਾਨ ਚੁਕਾਉਣ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਸ਼ਾਹੂਕਾਰ ਕੋਲ ਗਿਰਵੀ ਰੱਖ ਕੇ ਧਨ ਉਧਾਰ ਲੈਣਾ ਪੈਂਦਾ ਸੀ । ਇਸ ਪ੍ਰਕਾਰ ਉਹ ਆਪਣੀਆਂ ਜ਼ਮੀਨਾਂ ਤੋਂ ਵੀ ਹੱਥ ਧੋ ਬੈਠੇ ਅਤੇ ਉਨ੍ਹਾਂ ਦਾ ਕਰਜ਼ਾ ਵੀ ਲਗਾਤਾਰ ਵਧਦਾ ਗਿਆ ਜਿਸ ਨੂੰ ਉਹ ਜੀਵਨ ਭਰ ਨਹੀਂ ਉਤਾਰ ਸਕੇ ।

ਸੱਚ ਤਾਂ ਇਹ ਹੈ ਕਿ ਅੰਗਰੇਜ਼ੀ ਸਰਕਾਰ ਦੀਆਂ ਖੇਤੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਧਨ ਪ੍ਰਾਪਤ ਕਰਨਾ । ਅਤੇ ਆਪਣੇ ਪ੍ਰਸ਼ਾਸਨਿਕ ਹਿੱਤਾਂ ਦੀ ਪੂਰਤੀ ਕਰਨਾ ਸੀ । ਇਸ ਲਈ ਇਨ੍ਹਾਂ ਨੀਤੀਆਂ ਨੇ ਕਿਸਾਨਾਂ ਨੂੰ ਗ਼ਰੀਬੀ ਅਤੇ ਕਰਜ਼ੇ ਦੀਆਂ ਜੰਜ਼ੀਰਾਂ ਵਿਚ ਜਕੜ ਲਿਆ ।

ਪ੍ਰਸ਼ਨ 2.
ਭਾਰਤ ਵਿਚ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਲਾਗੂ ਕੀਤੇ ਗਏ ਸਥਾਈ ਬੰਦੋਬਸਤ, ਰੱਈਅਤਵਾੜੀ ਪ੍ਰਬੰਧ ਅਤੇ ਮਹਿਲਵਾੜੀ ਪ੍ਰਬੰਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਥਾਈ ਬੰਦੋਬਸਤ, ਰੱਈਅਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਅੰਗਰੇਜ਼ਾਂ ਦੁਆਰਾ ਲਾਗੂ ਨਵੀਆਂ ਪ੍ਰਣਾਲੀਆਂ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਸਥਾਈ ਬੰਦੋਬਸਤ – ਸਥਾਈ ਬੰਦੋਬਸਤ ਅੰਗਰੇਜ਼ੀ ਕਾਲ ਦਾ ਇਕ ਭੁਮੀ ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਕਾਰਨਵਾਲਿਸ ਨੇ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਵੀ ਲਾਗੂ ਕਰ ਦਿੱਤਾ ਗਿਆ । ਇਸਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਸਦਾ ਲਈ ਭੂਮੀ ਦਾ ਮਾਲਕ ਮੰਨ ਲਿਆ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ ਪਰ ਕਿਸਾਨਾਂ ਤੋਂ ਉਹ ਮਨਚਾਹਾ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਸਥਾਈ ਬੰਦੋਬਸਤ ਨਾਲ ਸਰਕਾਰ ਦੀ ਆਮਦਨ ਤਾਂ ਨਿਸ਼ਚਿਤ ਹੋ ਗਈ, ਪਰ ਕਿਸਾਨਾਂ ‘ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ । ਜ਼ਿਮੀਂਦਾਰ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ ।

2. ਰੱਈਅਤਵਾੜੀ ਪ੍ਰਬੰਧ – 1820 ਈ: ਵਿਚ ਥਾਮਸ ਮੁਨਰੋ ਮਦਰਾਸ (ਚੇਨੱਈ ਦਾ ਗਵਰਨਰ ਬਣਿਆ । ਉਸਨੇ ਭੂਮੀ ਦਾ ਪ੍ਰਬੰਧ ਇਕ ਨਵੇਂ ਢੰਗ ਨਾਲ ਕੀਤਾ, ਜਿਸ ਨੂੰ ਰੱਈਅਤਵਾੜੀ ਪ੍ਰਬੰਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਸ ਨੂੰ ਮਦਰਾਸ (ਚੇਨੱਈ) ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ । ਸਰਕਾਰ ਨੇ ਭੂਮੀ-ਕਰ ਉਨ੍ਹਾਂ ਲੋਕਾਂ ਤੋਂ ਲੈਣ ਦਾ ਨਿਸ਼ਚਾ ਕੀਤਾ ਜਿਹੜੇ ਖ਼ੁਦ ਖੇਤੀ ਕਰਦੇ ਸਨ । ਇਸ ਲਈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿੰਨੇ ਵੀ ਵਿਚੋਲੇ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ । ਇਹ ਪ੍ਰਬੰਧ ਸਥਾਈ ਪ੍ਰਬੰਧ ਦੀ ਤੁਲਨਾ ਵਿਚ ਜ਼ਿਆਦਾ ਵਧੀਆ ਸੀ । ਇਸ ਵਿਚ ਕਿਸਾਨਾਂ ਦੇ ਅਧਿਕਾਰ ਵੱਧ ਰਾਏ ਅਤੇ ਸਰਕਾਰੀ ਆਮਦਨ ਵਿਚ ਵਾਧਾ ਹੋਇਆ ।

ਇਸ ਪ੍ਰਥਾ ਵਿਚ ਕੁੱਝ ਦੋਸ਼ ਵੀ ਸਨ । ਇਸ ਪ੍ਰਥਾ ਦੇ ਕਾਰਨ ਪਿੰਡ ਦਾ ਭਾਈਚਾਰਾ ਖ਼ਤਮ ਹੋਣ ਲੱਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਮਹੱਤਵ ਘੱਟ ਹੋ ਗਿਆ । ਇਸ ਤੋਂ ਇਲਾਵਾ ਸਰਕਾਰ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ । ਕਈ ਗ਼ਰੀਬ ਕਿਸਾਨਾਂ ਨੂੰ ਲਗਾਨ ਚੁਕਾਉਣ ਲਈ ਸ਼ਾਹੂਕਾਰਾਂ ਕੋਲੋਂ ਧਨ ਉਧਾਰ ਲੈਣਾ ਪਿਆ । ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਗਿਰਵੀ ਰੱਖਣੀਆਂ ਪਈਆਂ ।

3. ਮਹਿਲਵਾੜੀ ਪ੍ਰਬੰਧ – ਮਹਿਲਵਾੜੀ ਪ੍ਰਬੰਧ ਰੱਈਅਤਵਾੜੀ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕੀਤਾ ਗਿਆ । ਇਸ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ । ਇਸ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਦੁਆਰਾ ਭੂਮੀ ਦਾ ਸੰਬੰਧ ਨਾ ਤਾਂ ਕਿਸੇ ਵੱਡੇ ਜ਼ਿਮੀਂਦਾਰ ਨਾਲ ਜੋੜਿਆ ਜਾਂਦਾ ਸੀ ਅਤੇ ਨਾ ਹੀ ਕਿਸੇ ਕਿਸਾਨ ਨਾਲ । ਇਹ ਪ੍ਰਬੰਧ ਅਸਲ ਵਿਚ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਹੁੰਦਾ ਸੀ । ਭੂਮੀ-ਕਰ (ਲਗਾਨ ਦੇਣ ਲਈ ਪਿੰਡਾਂ ਦਾ ਸਮੁੱਚਾ ਭਾਈਚਾਰਾ ਹੀ ਜ਼ਿੰਮੇਵਾਰ ਹੁੰਦਾ ਸੀ । ਭਾਈਚਾਰੇ ਵਿਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਕਿਸਾਨ ਨੇ ਕੀ ਕੁੱਝ ਦੇਣਾ ਹੈ । ਜੇਕਰ ਕੋਈ ਕਿਸਾਨ ਆਪਣਾ ਹਿੱਸਾ ਨਹੀਂ ਦਿੰਦਾ ਸੀ ਤਾਂ ਉਸਦੀ ਪ੍ਰਾਪਤੀ ਪਿੰਡ ਦੇ ਭਾਈਚਾਰੇ ਤੋਂ ਕੀਤੀ ਜਾਂਦੀ ਸੀ । ਇਸ ਪ੍ਰਬੰਧ ਨੂੰ ਸਭ ਤੋਂ ਵਧੀਆ ਪ੍ਰਬੰਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਹਿਲੇ ਦੋਹਾਂ ਪ੍ਰਬੰਧਾਂ ਦੇ ਗੁਣ ਮੌਜੂਦ ਸਨ । ਇਸ ਪ੍ਰਬੰਧ ਵਿਚ ਕੇਵਲ ਇਕ ਹੀ ਦੋਸ਼ ਸੀ ਕਿ ਇਸਦੇ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ-ਕਰ (ਲਗਾਨ) ਦੇਣਾ ਪੈਂਦਾ ਸੀ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 3.
ਸਥਾਈ ਬੰਦੋਬਸਤ ਕੀ ਹੈ ਅਤੇ ਇਸਦੇ ਮੁੱਖ ਲਾਭ ਅਤੇ ਹਾਨੀਆਂ ਵੀ ਦੱਸੋ ।
ਉੱਤਰ-
ਸਥਾਈ ਬੰਦੋਬਸਤ ਇਕ ਭੂਮੀ-ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਲਾਰਡ ਕਾਰਨਵਾਲਿਸ ਨੂੰ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਸਦਾ ਲਈ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਾਉਂਦੇ ਸਨ । ਪਰ ਕਿਸਾਨਾਂ ਤੋਂ ਉਹ ਮਨਚਾਹਾ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਦੇ ਸਕਦਾ ਸੀ ਤਾਂ ਸਰਕਾਰ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਵੇਚ ਕੇ ਲਗਾਨ ਦੀ ਰਕਮ ਪੂਰੀ ਕਰ ਲੈਂਦੀ ਸੀ ।

ਸਥਾਈ ਬੰਦੋਬਸਤ ਦੇ ਲਾਭ – ਸਥਾਈ ਬੰਦੋਬਸਤ ਦਾ ਲਾਭ ਮੁੱਖ ਤੌਰ ‘ਤੇ ਸਰਕਾਰ ਅਤੇ ਜ਼ਿਮੀਂਦਾਰਾਂ ਨੂੰ ਪਹੁੰਚਿਆ-

  1. ਇਸ ਬੰਦੋਬਸਤ ਦੁਆਰਾ ਜ਼ਿਮੀਂਦਾਰ ਭੂਮੀ ਦੇ ਮਾਲਕ ਬਣ ਗਏ ।
  2. ਅੰਗਰੇਜ਼ੀ ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ ।
  3. ਜ਼ਿਮੀਂਦਾਰ ਅਮੀਰ ਬਣ ਗਏ । ਉਨ੍ਹਾਂ ਨੇ ਆਪਣਾ ਧਨ ਉਦਯੋਗ ਸਥਾਪਿਤ ਕਰਨ ਅਤੇ ਵਪਾਰ ਦੇ ਵਿਕਾਸ ਵਿਚ ਲਗਾਇਆ ।
  4. ਭੂਮੀ ਦਾ ਮਾਲਕ ਬਣਾ ਦਿੱਤੇ ਜਾਣ ਦੇ ਕਾਰਨ ਜ਼ਿਮੀਂਦਾਰ ਅੰਗਰੇਜ਼ਾਂ ਦੇ ਵਫ਼ਾਦਾਰ ਬਣ ਗਏ । ਉਨ੍ਹਾਂ ਨੇ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੀ ਨੀਂਹ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕੀਤੀ ।
  5. ਲਗਾਂਨ ਨੂੰ ਵਾਰ-ਵਾਰ ਨਿਸ਼ਚਿਤ ਕਰਨ ਦੀ ਸਮੱਸਿਆ ਨਾ ਰਹੀ ।
  6. ਜ਼ਿਮੀਂਦਾਰਾਂ ਦੇ ਯਤਨਾਂ ਨਾਲ ਖੇਤੀ ਦਾ ਬਹੁਤ ਵਿਕਾਸ ਹੋਇਆ ।

ਹਾਨੀਆਂ ਜਾਂ ਦੋਸ਼ – ਸਥਾਈ ਬੰਦੋਬਸਤ ਵਿਚ ਹੇਠ ਲਿਖੇ ਦੋਸ਼ ਸਨ-

  1. ਜ਼ਿਮੀਂਦਾਰ ਕਿਸਾਨਾਂ ‘ਤੇ ਬਹੁਤ ਜ਼ਿਆਦਾ ਅੱਤਿਆਚਾਰ ਕਰਨ ਲੱਗੇ ।
  2. ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ, ਪਰ ਉਸਦਾ ਖ਼ਰਚਾ ਲਗਾਤਾਰ ਵੱਧ ਰਿਹਾ ਸੀ । ਇਸ ਲਈ ਸਰਕਾਰ ਨੂੰ ਲਗਾਤਾਰ ਹਾਨੀ ਹੋਣ ਲੱਗੀ ।
  3. ਕਰਾਂ ਦਾ ਬੋਝ ਉਨ੍ਹਾਂ ਲੋਕਾਂ ‘ਤੇ ਪੈਣ ਲੱਗਾ ਜਿਹੜੇ ਖੇਤੀ ਨਹੀਂ ਕਰਦੇ ਸਨ ।
  4. ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਸੰਪਰਕ ਨਾ ਰਿਹਾ ।
  5. ਇਸ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼-ਪ੍ਰਸਤ ਬਣਾ ਦਿੱਤਾ ।

ਪ੍ਰਸ਼ਨ 4.
ਕਿਸਾਨ ਵਿਦਰੋਹਾਂ ਦਾ ਵਰਣਨ ਕਰੋ ।
ਉੱਤਰ-
ਕਿਸਾਨ ਵਿਦਰੋਹਾਂ ਦੇ ਹੇਠ ਲਿਖੇ ਕਾਰਨ ਸਨ-

  • ਵਧੇਰੇ ਲਗਾਨ – ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਦੇਸ਼ਾਂ ਵਿਚ ਅਲੱਗ-ਅਲੱਗ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ ਸਨ । ਇਨ੍ਹਾਂ ਦੇ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ । ਇਸ ਲਈ ਉਹ ਸ਼ਾਹੂਕਾਰਾਂ ਦੇ ਕਰਜ਼ਾਈ ਹੋ ਗਏ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।
  • ਵਿਕਰੀ ਕਾਨੂੰਨ – ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਸਰਕਾਰ ਨੇ ਵਿਕਰੀ ਕਾਨੂੰਨ ਲਾਗੂ ਕੀਤਾ । ਇਸਦੇ ਅਨੁਸਾਰ ਜਿਹੜਾ ਜ਼ਿਮੀਂਦਾਰ ਹਰ ਸਾਲ ਮਾਰਚ ਤਕ ਆਪਣਾ ਲਗਾਨ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਉਂਦਾ ਸੀ, ਉਸਦੀ ਜ਼ਮੀਨ ਖੋਹ ਕੇ ਕਿਸੇ ਹੋਰ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ । ਇਸ ਕਾਰਨ ਜ਼ਿਮੀਂਦਾਰਾਂ ਅਤੇ ਉਨ੍ਹਾਂ ਦੀ ਜ਼ਮੀਨ ‘ਤੇ ਖੇਤੀ ਕਰਨ ਵਾਲੇ ਕਿਸਾਨਾਂ ਵਿਚ ਰੋਸ ਫੈਲਿਆ ਹੋਇਆ ਸੀ ।
  • ਜ਼ਮੀਨਾਂ ਜ਼ਬਤ ਕਰਨਾ – ਮੁਗ਼ਲ ਬਾਦਸ਼ਾਹਾਂ ਦੁਆਰਾ ਰਾਜ ਦੇ ਜਾਗੀਰਦਾਰਾਂ ਨੂੰ ਕੁੱਝ ਜ਼ਮੀਨਾਂ ਇਨਾਮ ਵਿਚ ਦਿੱਤੀਆਂ ਗਈਆਂ ਸਨ । ਇਹ ਜ਼ਮੀਨਾਂ ਕਰ-ਮੁਕਤ ਸਨ । ਪਰ ਅੰਗਰੇਜ਼ਾਂ ਨੇ ਇਹ ਜ਼ਮੀਨਾਂ ਜ਼ਬਤ ਕਰ ਲਈਆਂ ਅਤੇ ਇਨ੍ਹਾਂ ‘ਤੇ ਫਿਰ ਤੋਂ ਕਰ ਲਗਾ ਦਿੱਤਾ । ਇੰਨਾ ਹੀ ਨਹੀਂ ਲਗਾਨ ਵਿਚ ਵਾਧਾ ਵੀ ਕਰ ਦਿੱਤਾ ਗਿਆ । ਉਨ੍ਹਾਂ ਕੋਲੋਂ ਲਗਾਨ ਵਸੂਲ ਕਰਦੇ ਸਮੇਂ ਕਠੋਰਤਾ ਤੋਂ ਕੰਮ ਲਿਆ ਜਾਂਦਾ ਸੀ ।

ਕਿਸਾਨ ਵਿਦਰੋਹ-

  • ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਬਾਅਦ ਛੇਤੀ ਹੀ ਬੰਗਾਲ ਵਿਚ ਇਕ ਵਿਦਰੋਹ ਹੋਇਆ । ਇਸ ਵਿਚ ਕਿਸਾਨਾਂ, ਸੰਨਿਆਸੀਆਂ ਅਤੇ ਫ਼ਕੀਰਾਂ ਨੇ ਭਾਗ ਲਿਆ । ਉਨ੍ਹਾਂ ਨੇ ਹਥਿਆਰ ਧਾਰਨ ਕਰਕੇ ਜੱਥੇ ਬਣਾ ਲਏ । ਇਨ੍ਹਾਂ ਜੱਥਿਆਂ ਨੇ ਅੰਗਰੇਜ਼ੀ ਸੈਨਿਕ ਟੁਕੜੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ । ਇਸ ਵਿਦਰੋਹ ਨੂੰ ਦਬਾਉਣ ਵਿਚ ਅੰਗਰੇਜ਼ੀ ਸਰਕਾਰ ਨੂੰ ਲਗਪਗ 30 ਸਾਲ ਲੱਗ ਗਏ ।
  • 1822 ਈ: ਵਿਚ ਰਾਮੋਸੀ ਕਿਸਾਨਾਂ ਨੇ ਚਿਤੌੜ, ਸਤਾਰਾ ਅਤੇ ਸੂਰਤ ਵਿਚ ਵਧੇਰੇ ਲਗਾਨ ਦੇ ਵਿਰੁੱਧ ਵਿਦਰੋਹ ਕਰ ਦਿੱਤਾ 825 ਵਿਚ ਸਰਕਾਰ ਨੇ ਸੈਨਾ ਅਤੇ ਕੁਟਨੀਤੀ ਦੇ ਬਲ ‘ਤੇ ਵਿਦਰੋਹ ਨੂੰ ਦਬਾ ਦਿੱਤਾ । ਉਨ੍ਹਾਂ ਵਿਚੋਂ ਕੁੱਝ ਵਿਦਰੋਹੀਆਂ ਨੂੰ ਪੁਲਿਸ ਵਿਚ ਭਰਤੀ ਕਰ ਲਿਆ ਗਿਆ, ਜਦੋਂ ਕਿ ਹੋਰ ਵਿਦਰੋਹੀਆਂ ਨੂੰ ਗਰਾਂਟ ਵਿਚ ਜ਼ਮੀਨਾਂ ਦੇ ਕੇ ਸ਼ਾਂਤ ਕਰ ਦਿੱਤਾ ਗਿਆ ।
  • 1829 ਈ: ਡੋਵੇ ਜ਼ਿਲ੍ਹੇ ਵਿਚ ਕਿਸਾਨਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਨ੍ਹਾਂ ਨੇ ਆਪਣੇ ਨੇਤਾ ਦੀ ਅਗਵਾਈ ਵਿਚ ਅੰਗਰੇਜ਼ੀ ਪੁਲਿਸ ‘ਤੇ ਹਮਲੇ ਕੀਤੇ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਮਾਰ ਦਿੱਤਾ ।
  • 1835 ਈ: ਵਿਚ ਗੰਜਮ ਜ਼ਿਲ੍ਹੇ ਦੇ ਕਿਸਾਨਾਂ ਨੇ ਧਨੰਜਯ ਦੀ ਅਗਵਾਈ ਵਿਚ ਵਿਦਰੋਹ ਕੀਤਾ । ਇਹ ਵਿਦਰੋਹ ਫਰਵਰੀ 1837 ਈ: ਤਕ ਚਲਦਾ ਰਿਹਾ । ਵਿਦਰੋਹੀਆਂ ਨੇ ਦਰੱਖ਼ਤ ਡੇਗ ਕੇ ਅੰਗਰੇਜ਼ੀ ਸੈਨਾ ਦੇ ਰਸਤੇ ਬੰਦ ਕਰ ਦਿੱਤੇ । ਅੰਤ ਵਿਚ ਸਰਕਾਰ ਨੇ ਇਕ ਬਹੁਤ ਵੱਡੇ ਸੈਨਿਕ ਬਲ ਦੀ ਸਹਾਇਤਾ ਨਾਲ ਵਿਦਰੋਹ ਦਾ ਦਮਨ ਕਰ ਦਿੱਤਾ ।
  • 1842 ਈ: ਵਿਚ ਸਾਗਰ ਵਿਚ ਹੋਰ ਕਿਸਾਨ ਵਿਦਰੋਹ ਹੋਇਆ । ਇਸਦੀ ਅਗਵਾਈ ਬੰਦੇਲ ਜ਼ਿਮੀਂਦਾਰ ਮਾਧੁਕਰ ਨੇ ਕੀਤੀ । ਇਸ ਵਿਦਰੋਹ ਵਿਚ ਕਿਸਾਨਾਂ ਨੇ ਕਈ ਪੁਲਿਸ ਅਫ਼ਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਅਨੇਕ ਕਸਬਿਆਂ ਵਿਚ ਲੁੱਟ-ਮਾਰ ਕੀਤੀ ।

ਸਰਕਾਰ ਦੁਆਰਾ ਵਧੇਰੇ ਲਗਾਨ ਲਗਾਉਣ ਅਤੇ ਜ਼ਮੀਨਾਂ ਜ਼ਬਤ ਕਰਨ ਦੇ ਵਿਰੋਧ ਵਿਚ ਦੇਸ਼ ਦੇ ਅਨੇਕ ਭਾਗਾਂ ਵਿਚ ਵੀ ਕਿਸਾਨ ਵਿਦਰੋਹ ਹੋਏ । ਇਨ੍ਹਾਂ ਵਿਦਰੋਹਾਂ ਵਿਚ ਪਟਿਆਲਾ ਅਤੇ ਰਾਵਲਪਿੰਡੀ ਆਧੁਨਿਕ ਪਾਕਿਸਤਾਨ ਦੇ ਕਿਸਾਨ ਵਿਦਰੋਹਾਂ ਦਾ ਨਾਂ ਲਿਆ ਜਾ ਸਕਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਸਮੇਂ ਹੋਏ ਕ੍ਰਿਸ਼ੀ (ਖੇਤੀ ਦੇ ਵਣਜੀਕਰਨ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਤਮ-ਨਿਰਭਰ ਸਨ । ਲੋਕ ਖੇਤੀ ਕਰਦੇ ਸਨ ਜਿਸਦਾ ਉਦੇਸ਼ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਸੀ । ਫ਼ਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ । ਪਿੰਡ ਦੇ ਹੋਰ ਕਾਰੀਗਰ ਜਿਵੇਂ ਘੁਮਿਆਰ, ਜੁਲਾਹੇ, ਚਰਮਕਾਰ (ਚਮੜੇ ਦਾ ਕੰਮ ਕਰਨ ਵਾਲੇ), ਤਰਖਾਣ, ਲੁਹਾਰ, ਧੋਬੀ, ਬਾਰਬਰ ਆਦਿ ਸਭ ਮਿਲ ਕੇ ਇਕ-ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਖ਼ਤਮ ਹੋ ਗਈ । ਨਵੀਆਂ ਭੂਮੀ ਕਰ ਪ੍ਰਣਾਲੀਆਂ ਦੇ ਅਨੁਸਾਰ ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਾਸ਼ੀ ਸਮੇਂ ‘ਤੇ ਚੁਕਾਉਣੀ ਪੈਂਦੀ ਸੀ । ਪੈਸਾ ਪ੍ਰਾਪਤ ਕਰਨ ਲਈ ਕਿਸਾਨ ਹੁਣ ਮੰਡੀ ਵਿਚ ਵੇਚਣ ਲਈ ਫ਼ਸਲਾਂ ਬੀਜਣ ਲੱਗੇ ਤਾਂ । ਕਿ ਸਮੇਂ ‘ਤੇ ਲਗਾਨ ਚੁਕਾਇਆ ਜਾ ਸਕੇ । ਇਸ ਪ੍ਰਕਾਰ ਖੇਤੀ ਦਾ ਉਦੇਸ਼ ਹੁਣ ਧਨ ਕਮਾਉਣਾ ਹੋ ਗਿਆ । ਇਸ ਨੂੰ ਖੇਤੀ ਦਾ ਵਣਜੀਕਰਨ ਕਿਹਾ ਜਾਂਦਾ ਹੈ । ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਭਾਰਤ ਵਿਚ ਖੇਤੀ ਦੇ ਵਣਜੀਕਰਨ ਦੀ ਕਿਰਿਆ ਹੋਰ ਵੀ ਜਟਿਲ ਹੋ ਗਈ । ਹੁਣ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕੀਤਾ ਗਿਆ ਜਿਨ੍ਹਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਨੂੰ ਕੱਚਾ ਮਾਲ ਮਿਲ ਸਕੇ ।

ਵਣਜੀਕਰਨ ਦੇ ਪ੍ਰਭਾਵ| ਲਾਭ-

  1. ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਉਣ ਨਾਲ ਉਤਪਾਦਨ ਵੱਧ ਗਿਆ |
  2. ਫ਼ਸਲਾਂ ਨੂੰ ਨਗਰਾਂ ਦੀਆਂ ਮੰਡੀਆਂ ਤੱਕ ਲੈ ਜਾਣ ਲਈ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ ।
  3. ਨਗਰਾਂ ਵਿਚ ਜਾਣ ਵਾਲੇ ਕਿਸਾਨ ਕੱਪੜਾ ਅਤੇ ਘਰ ਲਈ ਹੋਰ ਜ਼ਰੂਰੀ ਵਸਤੁਆਂ ਸਸਤੇ ਮੁੱਲ ‘ਤੇ ਖ਼ਰੀਦ ਕੇ ਲਿਆ ਸਕਦੇ ਸਨ ।
  4. ਸ਼ਹਿਰਾਂ ਦੇ ਨਾਲ ਸੰਪਰਕ ਹੋ ਜਾਣ ਨਾਲ ਕਿਸਾਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋਇਆ । ਫਲਸਰੂਪ ਉਨ੍ਹਾਂ ਅੰਦਰ ਹੌਲੀਹੌਲੀ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਣ ਲੱਗੀ ।

ਹਾਨੀਆਂ-

  1. ਭਾਰਤੀ ਕਿਸਾਨ ਪੁਰਾਣੇ ਢੰਗ ਨਾਲ ਖੇਤੀ ਕਰਦੇ ਸਨ । ਇਸ ਲਈ ਮੰਡੀਆਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਵਿਦੇਸ਼ਾਂ ਵਿਚ ਮਸ਼ੀਨੀ ਖੇਤੀ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ । ਫਲਸਰੂਪ ਉਨ੍ਹਾਂ ਨੂੰ ਵਧੇਰੇ ਲਾਭ ਨਹੀਂ ਮਿਲ ਪਾਉਂਦਾ ਸੀ ।
  2. ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ । ਆੜਤੀ ਮੁਨਾਫ਼ੇ ਦਾ ਇਕ ਵੱਡਾ ਭਾਗ ਆਪਣੇ ਕੋਲ ਰੱਖ ਲੈਂਦੇ ਸਨ । ਇਸ ਤੋਂ ਇਲਾਵਾ ਕਈ ਵਿਚੋਲੀਏ ਵੀ ਸਨ । ਇਸ ਪ੍ਰਕਾਰ ਕਿਸਾਨ ਨੂੰ ਉਸਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

Punjab State Board PSEB 8th Class Social Science Book Solutions History Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ Textbook Exercise Questions and Answers.

PSEB Solutions for Class 8 Social Science History Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

SST Guide for Class 8 PSEB ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
‘ਆਨੰਦ ਮੱਠ’ ਨਾਵਲ ਕਿਸਨੇ ਲਿਖਿਆ ਸੀ ?
ਉੱਤਰ-
ਬੰਕਿਮ ਚੰਦਰ ਚੈਟਰਜੀ ਨੇ ।

ਪ੍ਰਸ਼ਨ 2.
ਲਘੂ-ਵਾਰਤਾ ਦੇ ਪ੍ਰਸਿੱਧ ਲੇਖਕਾਂ ਦੇ ਨਾਂ ਲਿਖੋ ।
ਉੱਤਰ-
ਲਘੂ-ਵਾਰਤਾ ਦੇ ਪ੍ਰਸਿੱਧ ਲੇਖਕ ਰਵਿੰਦਰ ਨਾਥ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਯਸ਼ਪਾਲ, ਜਤਿੰਦਰ ਕੁਮਾਰ, ਕ੍ਰਿਸ਼ਨ ਚੰਦਰ ਆਦਿ ਸਨ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 3.
ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖ਼ਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ ?
ਉੱਤਰ-
ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖ਼ਾਨਾ 1557 ਈ: ਵਿਚ ਪੁਰਤਗਾਲੀਆਂ ਦੁਆਰਾ ਸ਼ੁਰੂ ਕੀਤਾ ਗਿਆ ਸੀ ।

ਪ੍ਰਸ਼ਨ 4,
ਬਾਲ ਗੰਗਾਧਰ ਤਿਲਕ ਨੇ ਕਿਹੜੇ ਦੋ ਅਖ਼ਬਾਰ ਛਾਪਣੇ ਸ਼ੁਰੂ ਕੀਤੇ ਸਨ ?
ਉੱਤਰ-
ਮਰਾਠੀ ਭਾਸ਼ਾ ਵਿਚ ‘ਕੇਸਰੀ’ ਅਤੇ ਅੰਗਰੇਜ਼ੀ ਭਾਸ਼ਾ ਵਿਚ ‘ਮਰਾਠਾ’ ਨਾਮ ਦੇ ਅਖ਼ਬਾਰ ।

ਪ੍ਰਸ਼ਨ 5.
ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿਤਰਕਾਰਾਂ ਦੇ ਨਾਂ ਲਿਖੋ ।
ਉੱਤਰ-
ਜੀ. ਆਰ. ਸੰਤੋਸ਼, ਗੁਲਾਮ ਸ਼ੇਖ਼, ਸ਼ਾਂਤੀ ਦੇਵ ਆਦਿ ।

ਪ੍ਰਸ਼ਨ 6.
ਮਦਰਾਸ ਕਲਾ ਸਕੂਲ ਦੇ ਪ੍ਰਸਿੱਧ ਕਲਾਕਾਰਾਂ ਦੇ ਨਾਂ ਲਿਖੋ ।
ਉੱਤਰ-
ਸਤੀਸ਼ ਗੁਜਰਾਲ, ਰਾਮ ਕੁਮਾਰ ਅਤੇ ਕੇ. ਜੀ. ਸੁਬਰਾਮਨੀਅਮ ।

ਪ੍ਰਸ਼ਨ 7.
19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਵਿਚ ਸਾਹਿਤ ਦਾ ਕੀ ਵਿਕਾਸ ਹੋਇਆ ?
ਉੱਤਰ-
19 ਅਤੇ 20ਵੀਂ ਸਦੀ ਦੇ ਆਰੰਭ ਵਿਚ ਸਾਹਿਤ ਦੇ ਹਰ ਖੇਤਰ ਵਿਚ ਵਿਕਾਸ ਹੋਇਆ, ਜਿਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਨਾਵਲ, ਕਹਾਣੀ ਆਦਿ ਅਤੇ ਕਥਾ ਸਾਹਿਤ-

  • ਬੰਗਾਲੀ ਸਾਹਿਤ ਦੇ ਮੁੱਖ ਲੇਖਕ ਬੰਕਿਮ ਚੰਦਰ ਚੈਟਰਜੀ, ਮਾਈਕਲ ਮਧੁਸੂਦਨ ਦੱਤਾ, ਸ਼ਰਤ ਚੰਦਰ ਚੈਟਰਜੀ ਆਦਿ ਸਨ । ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਆਨੰਦ ਮੱਠ’ ਨੂੰ ਬੰਗਾਲੀ ਦੇਸ਼-ਪ੍ਰੇਮ ਦੀ ਬਾਈਬਲ ਕਿਹਾ ਜਾਂਦਾ ਹੈ ।
  • ਮੁਨਸ਼ੀ ਪ੍ਰੇਮ ਚੰਦ ਨੇ ਆਪਣੇ ਨਾਵਲਾਂ ‘ਗੋਦਾਨ’ ਅਤੇ ‘ਰੰਗ-ਭੂਮੀ ਵਿਚ ਅੰਗਰੇਜ਼ੀ ਸਰਕਾਰ ਦੁਆਰਾ ਕਿਸਾਨਾਂ ਦੇ ਸ਼ੋਸ਼ਣ ‘ਤੇ ਪ੍ਰਕਾਸ਼ ਪਾਇਆ ਹੈ । ਉਨ੍ਹਾਂ ਨੇ ਉਰਦੂ ਅਤੇ ਹਿੰਦੀ ਵਿਚ ਹੋਰ ਵੀ ਕਈ ਨਾਵਲ ਲਿਖੇ ।
  • ਹੇਮ ਚੰਦਰ ਬੈਨਰਜੀ, ਦੀਨ ਬੰਧੂ ਮਿੱਤਰ, ਰਵਿੰਦਰ ਨਾਥ ਟੈਗੋਰ ਆਦਿ ਲੇਖਕਾਂ ਨੇ ਦੇਸ਼-ਪ੍ਰੇਮ ਦੀਆਂ ਰਚਨਾਵਾਂ ਲਿਖੀਆਂ ।

2. ਕਾਵਿ-ਰਚਨਾ – ਯੂਰਪ ਦੇ ਸਾਹਿਤ ਦੇ ਸੰਪਰਕ ਵਿਚ ਆਉਣ ਦੇ ਪਿੱਛੋਂ ਭਾਰਤੀ ਕਾਵਿ-ਰਚਨਾ ਵਿਚ ਰੁਮਾਂਸਵਾਦ ਦਾ ਆਰੰਭ ਹੋਇਆ | ਪਰੰਤੂ ਭਾਰਤੀ ਕਾਵਿ-ਰਚਨਾ ਵਿਚ ਰਾਸ਼ਟਰਵਾਦ ਅਤੇ ਰਾਸ਼ਟਰੀ ਅੰਦੋਲਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ । ਕਾਵਿ-ਰਚਨਾ ਨੂੰ ਖੁਸ਼ਹਾਲ ਬਣਾਉਣ ਵਾਲੇ ਪ੍ਰਸਿੱਧ ਕਵੀ ਰਵਿੰਦਰ ਨਾਥ ਟੈਗੋਰ ਬੰਗਲਾ), ਇਕਬਾਲ (ਉਰਦੂ), ਕੇਸ਼ਵ ਸੁਤ ਮਰਾਠੀ), ਸੁਬਰਾਮਣੀਅਮ ਭਾਰਤੀ (ਤਮਿਲ) ਆਦਿ ਹਨ ।

3. ਨਾਟਕ ਅਤੇ ਸਿਨੇਮਾ – ਭਾਰਤੀ ਨਾਟਕਕਾਰਾਂ ਅਤੇ ਕਲਾਕਾਰਾਂ ਨੇ ਪੂਰਬੀ ਅਤੇ ਪੱਛਮੀ ਸ਼ੈਲੀ ਨੂੰ ਇਕ ਕਰਨ ਦਾ ਯਤਨ ਕੀਤਾ । ਇਸ ਕਾਲ ਦੇ ਪ੍ਰਸਿੱਧ ਨਾਟਕਕਾਰ ਸਨ-ਗਿਰੀਸ਼ ਕਾਰਨੰਦ (ਕੰਨੜ), ਵਿਜੇ ਤੇਂਦੁਲਕਰ (ਮਰਾਠੀ) ਅਤੇ ਮੁਲਖ ਰਾਜ ਆਨੰਦ ਅਤੇ ਆਰ.ਕੇ. ਨਰਾਇਣ (ਅੰਗਰੇਜ਼ੀ) ਰਵਿੰਦਰ ਨਾਥ ਟੈਗੋਰ ਨੇ ਆਪਣੀਆਂ ਰਚਨਾਵਾਂ ਵਿਚ ਰਾਸ਼ਟਰੀ ਜਾਗ੍ਰਿਤੀ ਅਤੇ ਅੰਤਰ-ਰਾਸ਼ਟਰੀ ਮਾਨਵਵਾਦ ‘ਤੇ ਜ਼ੋਰ ਦਿੱਤਾ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 8.
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਚਿਤਰਕਾਰੀ ਉੱਤੇ ਨੋਟ ਲਿਖੋ ।
ਉੱਤਰ-
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਵਿਭਿੰਨ ਕਲਾ-ਸਕੂਲਾਂ ਅਤੇ ਕਲਾ-ਗਰੁੱਪਾਂ ਦੁਆਰਾ ਚਿਤਰਕਾਰੀ ਨੂੰ ਨਵਾਂ ਰੂਪ ਮਿਲਿਆ ਜਿਸਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

  1. ਰਾਜ ਰਵੀ ਵਰਮਾ ਨੇ ਯੂਰਪੀ-ਪ੍ਰਕਿਰਤੀਵਾਦ ਨੂੰ ਭਾਰਤੀ ਪੌਰਾਣਿਕ ਕਥਾਵਾਂ ਦੇ ਨਾਲ ਮਿਲਾ ਕੇ ਚਿਤਰਿਤ ਕੀਤਾ ।
  2. ਬੰਗਾਲ ਕਲਾ ਸਕੂਲ ਦੇ ਚਿੱਤਰਕਾਰਾਂ ਰਵਿੰਦਰ ਨਾਥ ਟੈਗੋਰ, ਹਾਵੈਲ ਕੁਮਾਰ ਸਵਾਮੀ ਨੇ ਭਾਰਤੀ ਪੌਰਾਣਿਕ ਕਥਾਵਾਂ, ਮਹਾਕਾਵਾਂ ਅਤੇ ਪੁਰਾਤਨ ਸਾਹਿਤ ‘ਤੇ ਆਧਾਰਿਤ ਚਿਤਰ ਬਣਾਏ !
  3. ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਦੇ ਚਿਤਰ ਆਧੁਨਿਕ ਯੁਰਪੀ ਕਲਾ, ਆਧੁਨਿਕ ਜੀਵ-ਆਤਮਾ ਅਤੇ ਹਾਵ-ਭਾਵਾਂ ਤੋਂ ਵਧੇਰੇ ਪ੍ਰਭਾਵਿਤ ਹਨ । ਜਾਰਜ ਕੀਟ ਦੁਆਰਾ ਪ੍ਰਯੋਗ ਕੀਤੀ ਗਈ ਰੰਗ-ਯੋਜਨਾ ਬਹੁਤ ਹੀ ਪ੍ਰਭਾਵਸ਼ਾਲੀ ਹੈ ।
  4. ਰਵਿੰਦਰ ਨਾਥ ਟੈਗੋਰ ਨੇ ਜਲ ਰੰਗਾਂ ਅਤੇ ਰੰਗਦਾਰ ਚਾਕ ਨਾਲ ਸੁੰਦਰ ਚਿਤਰ ਬਣਾਏ ।
  5. ਮੁੰਬਈ ਦੇ ਪ੍ਰਸਿੱਧ ਕਲਾਕਾਰਾਂ ਦੇ ਬਣਾਏ ਫੁੱਲਾਂ ਅਤੇ ਇਸਤਰੀਆਂ ਦੇ ਚਿੱਤਰ ਆਪਣੇ ਰੰਗਾਂ ਦੇ ਕਾਰਨ ਬਹੁਤ ਹੀ ਸੁੰਦਰ ਬਣੇ ਹਨ । ਇਨ੍ਹਾਂ ਕਲਾਕਾਰਾਂ ਵਿਚ ਫਰਾਂਸਿਸ ਨਿਉਟਨ ਸ਼ਜ਼ਾ, ਕੇ. ਐੱਚ.ਅਰਾ, ਐੱਸ.ਕੇ. ਬੈਨਰ ਆਦਿ ਦੇ ਨਾਮ ਲਏ ਜਾ ਸਕਦੇ ਹਨ ।

ਇਸ ਦੇ ਇਲਾਵਾ ਬੜੌਦਾ ਯੂਨੀਵਰਸਿਟੀ ਸਕੂਲ ਆਫ਼ ਆਰਟਸ, ਮਦਰਾਸ ਕਲਾ ਸਕੂਲ ਅਤੇ ‘ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ’ ਦਾ ਵੀ ਚਿਤਰਕਲਾ ਨੂੰ ਹਰਮਨ ਪਿਆਰਾ ਬਣਾਉਣ ਵਿਚ ਕਾਫ਼ੀ ਯੋਗਦਾਨ ਰਿਹਾ ।

ਪ੍ਰਸ਼ਨ 9.
ਕਲਾਵਾਂ ਵਿਚ ਪਰਿਵਰਤਨ ਤੋਂ ਕੀ ਭਾਵ ਹੈ ?
ਉੱਤਰ-
ਕਲਾਵਾਂ ਵਿਚ ਵਿਸ਼ੇਸ਼ ਰੂਪ ਨਾਲ ਸੰਗੀਤ, ਨਾਚ ਅਤੇ ਨਾਟਕ ਆਦਿ ਸ਼ਾਮਿਲ ਹਨ । ਅੰਗਰੇਜ਼ਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਵਿਚ ਭਾਰਤ ਦਾ ਵਿਰਸਾ ਬਹੁਤ ਹੀ ਖੁਸ਼ਹਾਲ ਸੀ । ਸਾਡੇ ਦੇਸ਼ ਦਾ ਪੁਰਾਤਨ ਸੰਗੀਤ, ਹਿੰਦੁਸਤਾਨੀ ਅਤੇ ਕਰਨਾਟਕ ਸੰਗੀਤ ਸਕੂਲ ਭਾਰਤ ਦੇ ਇਸ ਖ਼ੁਸ਼ਹਾਲ ਵਿਰਸੇ ਦੇ ਉਦਾਹਰਨ ਹਨ ।

  1. ਸਾਡੇ ਦੇਸ਼ ਦੇ ਲੋਕ-ਸੰਗੀਤ ਅਤੇ ਨਾਚ, ਲੋਕਾਂ ਵਿਚ ਉਤਸ਼ਾਹ ਭਰ ਦਿੰਦੇ ਹਨ । ਇਨ੍ਹਾਂ ਵਿਚ ਸਾਡਾ ਪੁਰਾਣਾ ਭਾਰਤੀ ਨਾਚ, ਕਥਾਕਲੀ, ਕੁੱਚੀਪੁੜੀ ਅਤੇ ਕੱਥਕ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਲਏ ਜਾ ਸਕਦੇ ਹਨ ।
  2. ਰੰਗਮੰਚਾਂ ‘ਤੇ ਮੰਚਿਤ ਸਾਡੇ ਨਾਟਕ ਅਤੇ ਪੁਤਲੀਆਂ ਦੇ ਨਾਚ ਸਾਡੀ ਸੰਸਕ੍ਰਿਤੀ ਪਰੰਪਰਾ ਦੇ ਮਹੱਤਵਪੂਰਨ ਅੰਗ ਹਨ ।
  3. ਭਾਰਤ ਵਿਚ ਭਿੰਨ-ਭਿੰਨ ਪ੍ਰਕਾਰ ਦੇ ਸਾਜ਼-ਯੰਤਰ; ਜਿਵੇਂ ਕਿ-ਸਿਤਾਰ, ਢੋਲ, ਤੂੰਬੀ, ਸੁਰੰਗੀ, ਤਬਲਾ ਆਦਿ ਹਨ ਪ੍ਰਚੱਲਿਤ ਹਨ । ਬਾਂਸਰੀ, ਸ਼ਹਿਨਾਈ, ਅਲਗੋਜ਼ੇ ਆਦਿ ਹਵਾ ਵਾਲੇ ਸਾਜ਼-ਯੰਤਰ ਹਨ ।

ਭਾਰਤ ਦੇ ਮਹਾਨ ਕਲਾਕਾਰਾਂ, ਜਿਵੇਂ ਕਿ ਕੁਮਾਰ ਗੰਧਰਵ, ਰਵੀ ਸ਼ੰਕਰ, ਰੁਕਮਣੀ ਦੇਵੀ, ਰਾਗਿਣੀ ਦੇਵੀ, ਉਦੈ ਸ਼ੰਕਰ ਅਤੇ ਪੰਡਤ ਜਸਰਾਜ ਨੇ ਭਾਰਤੀ ਸੰਗੀਤ ਅਤੇ ਨਿਤ ਦੇ ਖੇਤਰ ਵਿਚ ਬੇਹੱਦ ਪ੍ਰਸਿੱਧੀ ਪ੍ਰਾਪਤ ਕੀਤੀ ।

PSEB 8th Class Social Science Guide ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
‘ਬੰਦੇ ਮਾਤਰਮ’ ਨਾਂ ਦਾ ਰਾਸ਼ਟਰੀ ਗੀਤ ਕਿਹੜੇ ਨਾਵਲ ਤੋਂ ਲਿਆ ਗਿਆ ਹੈ ?
ਉੱਤਰ-
‘ਆਨੰਦਮੱਠ’ ਤੋਂ ।

ਪ੍ਰਸ਼ਨ 2.
ਬੰਕਿਮ ਚੰਦਰ ਚੈਟਰਜੀ ਦੇ ਕਿਹੜੇ ਨਾਵਲ ਨੂੰ ‘ਬੰਗਾਲੀ ਦੇਸ਼-ਪ੍ਰੇਮ ਦੀ ਬਾਈਬਲ’ ਕਿਹਾ ਜਾਂਦਾ ਹੈ ਅਤੇ ਕਿਉਂ ?
ਉੱਤਰ-
ਬੰਗਲਾ ਨਾਵਲ ‘ਆਨੰਦਮੱਠ’ ਨੂੰ, ਕਿਉਂਕਿ ਇਸ ਵਿਚ ਰਾਸ਼ਟਰ ਪ੍ਰੇਮ ਦੇ ਬਹੁਤ ਸਾਰੇ ਗੀਤ ਸ਼ਾਮਲ ਹਨ ।

ਪ੍ਰਸ਼ਨ 3.
ਮੁਨਸ਼ੀ ਪ੍ਰੇਮ ਚੰਦ ਦੇ ਕੋਈ ਦੋ ਪ੍ਰਸਿੱਧ ਨਾਵਲਾਂ ਦੇ ਨਾਂ ਦੱਸੋ ।
ਉੱਤਰ-
ਗੋਦਾਨ ਅਤੇ ਰੰਗ-ਭੂਮੀ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 4.
ਰਾਜਾ ਰਾਮ ਮੋਹਨ ਰਾਏ ਦੁਆਰਾ ਪ੍ਰਕਾਸ਼ਿਤ ਅਖ਼ਬਾਰਾਂ ਦੇ ਨਾਂ ਲਿਖੋ ।
ਉੱਤਰ-
ਸੰਵਾਦ-ਕੌਮਦੀ ਅਤੇ ਮਿਰਤ-ਉਲ-ਅਖ਼ਬਾਰ ।

ਪ੍ਰਸ਼ਨ 5.
ਰਾਜਾ ਰਵੀ ਵਰਮਾ ਕੌਣ ਸੀ ? ਕੀ ਤੁਸੀਂ ਦੱਸ ਸਕਦੇ ਹੋ ਕਿ ਉਹਨਾਂ ਦਾ ਸੰਬੰਧ ਕਲਾ ਦੇ ਕਿਸ ਖੇਤਰ ਤੋਂ ਸੀ ?
ਉੱਤਰ-
ਚਿੱਤਰਕਾਰੀ ਅਤੇ ਮੂਰਤੀਕਲਾ ।

ਪ੍ਰਸ਼ਨ 6.
ਰਵਿੰਦਰ ਨਾਥ ਟੈਗੋਰ ਨੇ ਕਲਾ-ਭਵਨ ਦੀ ਸਥਾਪਨਾ ਕਿੱਥੇ ਕੀਤੀ ?
ਉੱਤਰ-
ਸ਼ਾਂਤੀ ਨਿਕੇਤਨ ਵਿੱਚ ।

ਪ੍ਰਸ਼ਨ 7.
ਮਦਰਾਸ ਕਲਾ ਸਕੂਲ ਦੇ ਦੋ ਪ੍ਰਸਿੱਧ ਚਿੱਤਰਕਾਰਾਂ ਦੇ ਨਾਂ ਦੱਸੋ ।
ਉੱਤਰ-
ਡੀ. ਆਰ. ਚੌਧਰੀ ਅਤੇ ਕੇ.ਸੀ.ਐੱਸ. ਪਾਨੀਕਰ ।

ਪ੍ਰਸ਼ਨ 8.
ਹਵਾ ਵਾਲੇ ਤਿੰਨ ਸਾਜ਼ਾਂ ਯੰਤਰਾਂ ਦੇ ਨਾਮ ਲਿਖੋ ।
ਉੱਤਰ-

  1. ਬਾਂਸਰੀ
  2. ਸ਼ਹਿਨਾਈ
  3. ਅਲਗੋਜ਼ਾ ।

ਪ੍ਰਸ਼ਨ 9.
ਮੁੰਬਈ ਦੇ ‘ਪ੍ਰਿੰਸ ਆਫ਼ ਵੇਲਜ਼ ਮਿਊਜ਼ੀਅਮ’ ਦਾ ਆਧੁਨਿਕ ਨਾਂ ਕੀ ਹੈ ? ਇਹ ਕਿਹੜੇ ਭਵਨ ਦੇ ਨੇੜੇ ਸਥਿਤ ਹੈ ?
ਉੱਤਰ-
ਮੁੰਬਈ ਦੇ ‘ਪ੍ਰਿੰਸ ਆਫ਼ ਵੇਲਜ਼ ਮਿਊਜ਼ੀਅਮ’ ਦਾ ਆਧੁਨਿਕ ਨਾਂ ‘ਛੱਤਰਪਤੀ ਸ਼ਿਵਾ ਜੀ ਮਹਾਰਾਜ ਵਸਤੂ ਭੰਡਾਰ’ ਹੈ । ਇਹ ਗੇਟ ਵੇ ਆਫ਼ ਇੰਡੀਆ ਦੇ ਨੇੜੇ ਸਥਿਤ ਹੈ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 10.
ਗੇਟ ਵੇ ਆਫ਼ ਇੰਡੀਆ ਨੂੰ ਕਿਹੜੇ ਦੋ ਸ਼ਿਲਪਕਾਰਾਂ ਨੇ ਬਣਾਇਆ ਸੀ ?
ਉੱਤਰ-
ਜਾਰਜ ਵਿਲਟੇਟ ਅਤੇ ਉਸਦੇ ਮਿੱਤਰ ਜਾਨ ਬੇਗ ਨੇ ।

ਪ੍ਰਸ਼ਨ 11.
ਚੇਨੱਈ ਦੇ ਦੋ ਪ੍ਰਸਿੱਧ ਸਮੁੰਦਰੀ ਤੱਟਾਂ ਦੇ ਨਾਂ ਦੱਸੋ ।
ਉੱਤਰ-
ਮੈਰੀਨਾ ਅਤੇ ਵੀ.ਜੀ.ਬੀ. ਗੋਲਡਨ ਬੀਚ ।

ਪ੍ਰਸ਼ਨ 12.
ਚੇਨੱਈ ਦੀ ‘ਵਾਰ ਮੈਮੋਰੀਅਲ ਨਾਂ ਦੀ ਇਮਾਰਤ ਕਿਸ ਦੀ ਯਾਦ ਵਿਚ ਬਣਾਈ ਗਈ ਸੀ ?
ਉੱਤਰ-
ਪਹਿਲੇ ਵਿਸ਼ਵ-ਯੁੱਧ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਯਾਦ ਵਿਚ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
‘ਆਨੰਦ ਮੱਠ’ ਨਾਵਲ ਕਿਸਨੇ ਲਿਖਿਆ ?
(i) ਇਕਬਾਲ
(ii) ਰਵਿੰਦਰ ਨਾਥ ਟੈਗੋਰ
(iii) ਬੰਕਿਮ ਚੰਦਰ ਚੈਟਰਜੀ
(iv) ਮੁਨਸ਼ੀ ਪ੍ਰੇਮ ਚੰਦ ।
ਉੱਤਰ-
(iii) ਬੰਕਿਮ ਚੰਦਰ ਚੈਟਰਜੀ

ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖਾਨਾ ਸਥਾਪਿਤ ਕੀਤਾ-
(i) ਪੁਰਤਗਾਲੀਆਂ ਨੇ
(ii) ਫ਼ਰਾਂਸੀਸੀਆਂ ਨੇ
(iii) ਅੰਗਰੇਜ਼ਾਂ ਨੇ
(iv) ਡੱਚਾਂ ਨੇ ।
ਉੱਤਰ-
(i) ਪੁਰਤਗਾਲੀਆਂ ਨੇ

ਪ੍ਰਸ਼ਨ 3.
ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹਨ-
(i) ਜੀ.ਆਰ. ਸੰਤੋਸ਼
(ii) ਗੁਲਾਮ ਸ਼ੇਖ਼
(iii) ਸ਼ਾਂਤੀ ਦੇਵ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 4.
ਗੋਦਾਨ ਅਤੇ ਰੰਗ-ਭੂਮੀ ਦੇ ਲੇਖਕ ਹਨ-
(i) ਅਵਿੰਦਰ ਨਾਥ
(ii) ਰਵਿੰਦਰ ਨਾਥ ਟੈਗੋਰ
(iii) ਬੰਕਿਮ ਚੰਦਰ ਚੈਟਰਜੀ
(iv) ਮੁਨਸ਼ੀ ਪ੍ਰੇਮ ਚੰਦ ।
ਉੱਤਰ-
(iv) ਮੁਨਸ਼ੀ ਪ੍ਰੇਮ ਚੰਦ

ਪ੍ਰਸ਼ਨ 5.
ਜਾਰਜ ਵਿਲਟੇਟ ਅਤੇ ਉਸਦੇ ਮਿੱਤਰ ਜਾਂਨ ਬੇਗ ਨੇ ਹੇਠਾਂ ਲਿਖੇ ਭਵਨ ਦਾ ਨਿਰਮਾਣ ਕੀਤਾ-
(i) ਇੰਡੀਆ ਗੇਟ
(ii) ਚਰਚ ਗੇਟ
(iii) ਲਾਹੌਰੀ ਗੇਟ
(iv) ਗੇਟ ਵੇ ਆਫ਼ ਇੰਡੀਆ ।
ਉੱਤਰ-
(iv) ਗੇਟ ਵੇ ਆਫ਼ ਇੰਡੀਆ

ਪ੍ਰਸ਼ਨ 6.
‘ਬੰਦੇ ਮਾਤਰਮ’ ਗੀਤ ਕਿਸ ਨੇ ਲਿਖਿਆ ?
(i) ਮੁਨਸ਼ੀ ਪ੍ਰੇਮ ਚੰਦ
(ii) ਰਵਿੰਦਰ ਨਾਥ ਟੈਗੋਰ
(iii) ਬੰਕਿਮ ਚੰਦਰ ਚੈਟਰਜੀ
(iv) ਵੀਰ ਸਲਿੰਗਮ ।
ਉੱਤਰ-
(iii) ਬੰਕਿਮ ਚੰਦਰ ਚੈਟਰਜੀ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-

1. ………………….. ਵਿੱਚ ਬੰਗਾਲੀ ਭਾਸ਼ਾ ਵਿਚ ਬਹੁਤ ਸਾਰਾ ਸਾਹਿਤ ਲਿਖਿਆ ਗਿਆ ।
2. ‘ਬੰਦੇ ਮਾਤਰਮ’ ਦਾ ਰਾਸ਼ਟਰੀ ਗੀਤ ……………………… ਨੇ ਲਿਖਿਆ ।
3. ਮੁਨਸ਼ੀ ਪ੍ਰੇਮ ਚੰਦ ਨੇ ………………. ਅਤੇ ………………….. ਭਾਸ਼ਾ ਵਿਚ ਨਾਵਲ ਲਿਖੇ ।
4. ਅੰਮ੍ਰਿਤਾ ਸ਼ੇਰਗਿੱਲ ਅਤੇ ……………….. ਸਿੱਧ ਭਾਰਤੀ ਚਿੱਤਰਕਾਰ ਸਨ ।
ਉੱਤਰ-
1. 19ਵੀਂ ਸਦੀ
2. ਬੰਕਿਮ ਚੰਦਰ ਚੈਟਰਜੀ
3. ਉਰਦੂ, ਹਿੰਦੀ
4. ਜਾਰਜ ਕੀਟ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਪ੍ਰਿੰਸ ਆਫ਼ ਵੇਲਜ਼ ਮਿਊਜੀਅਮ ਨੂੰ ਅੱਜ-ਕਲ੍ਹ ਛੱਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਹਿਲਯ’ ਵੀ ਕਿਹਾ ਜਾਂਦਾ ਹੈ। 2. ਮੈਰੀਨਾ ਸਮੁੰਦਰੀ ਕਿਨਾਰਾ 10 ਕਿਲੋਮੀਟਰ ਲੰਬਾ ਹੈ । 3. ਵਾਰ ਮੈਮੋਰੀਅਲ (ਯਾਦਗਰ) ਸੰਸਾਰ ਦੀ ਪਹਿਲੀ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਬਣਾਈ ਗਈ । 4. ਅੱਜ-ਕਲ੍ਹ ਫੋਰਟ ਸੇਂਟ ਜਾਰਜ ਇਮਾਰਤ ਵਿਚ ਤਾਮਿਲਨਾਡੂ ਰਾਜ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ
ਦਫ਼ਤਰ ਹਨ ।
ਉੱਤਰ-
1. (√)
2. (×)
3. (√)
4. (√)

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਸ਼ੁਰੂ ਤਕ ਨਾਵਲ ਦੇ ਖੇਤਰ ਵਿਚ ਹੋਏ ਵਿਕਾਸ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਕਾਲ ਵਿਚ ਬੰਕਿਮ ਚੰਦਰ ਚੈਟਰਜੀ, ਮਾਈਕਲ ਮਧੁਸੂਦਨ ਦੱਤਾ ਅਤੇ ਸ਼ਰਤ ਚੰਦਰ ਚੈਟਰਜੀ ਬੰਗਾਲੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਸਨ । ਬੰਕਿਮ ਚੰਦਰ ਚੈਟਰਜੀ ਨੇ ਬੰਗਲਾ ਭਾਸ਼ਾ ਵਿਚ ਇਕ ਪ੍ਰਸਿੱਧ ਨਾਵਲ ‘ਆਨੰਦ ਮੱਠ’ ਲਿਖਿਆ । ਇਸ ਵਿਚ ਕਈ ਗੀਤ ਹਨ । ਇਸ ਵਿਚ ਸਾਡਾ ‘ਰਾਸ਼ਟਰੀ ਗੀਤ ਵੀ ਸ਼ਾਮਿਲ ਹੈ । ਇਸ ਨਾਵਲ ਨੂੰ ਵਰਤਮਾਨ ‘ਬੰਗਾਲੀ ਦੇਸ਼-ਪ੍ਰੇਮ ਦੀ ਬਾਈਬਲ’ ਕਿਹਾ ਜਾਂਦਾ ਹੈ ।

ਮੁਨਸ਼ੀ ਪ੍ਰੇਮ ਚੰਦ, ਬੈਨਰਜੀ, ਦੀਨ ਬੰਧੁ ਮਿੱਤਰ, ਰੰਗ ਲਾਲ, ਕੇਸ਼ਵ ਚੰਦਰ ਸੇਨ, ਰਵਿੰਦਰ ਨਾਥ ਟੈਗੋਰ (ਠਾਕੁਰ) ਆਦਿ ਵਿਦਵਾਨਾਂ ਦੀਆਂ ਰਚਨਾਵਾਂ ਨੇ ਵੀ ਲੋਕਾਂ ਦੇ ਦਿਲਾਂ ਵਿਚ ਦੇਸ਼-ਪ੍ਰੇਮ ਦੀਆਂ ਭਾਵਨਾਵਾਂ ਕੁੱਟ-ਕੁੱਟ ਕੇ ਭਰ ਦਿੱਤੀਆਂ ਸਨ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 2.
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਕਾਵਿ-ਰਚਨਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਯੂਰਪ ਦੇ ਸਾਹਿਤ ਦੇ ਸੰਪਰਕ ਵਿਚ ਆਉਣ ਦੇ ਬਾਅਦ ਭਾਰਤੀ ਕਾਵਿ-ਰਚਨਾ ਵਿਚ ਰੋਮਾਂਸਵਾਦ ਦਾ ਆਰੰਭ ਹੋਇਆ । ਪਰੰਤੂ ਭਾਰਤੀ ਕਾਵਿ-ਰਚਨਾ ਨੇ ਰਾਸ਼ਟਰਵਾਦ ਅਤੇ ਰਾਸ਼ਟਰੀ ਅੰਦੋਲਨ ’ਤੇ ਅਧਿਕ ਜ਼ੋਰ ਦਿੱਤਾ | ਭਾਰਤ ਦੇ ਪ੍ਰਸਿੱਧ ਕਵੀ ਰਵਿੰਦਰ ਨਾਥ ਟੈਗੋਰ (ਬੰਗਾਲੀ), ਇਕਬਾਲ (ਉਰਦੂ, ਕਾਜ਼ੀ ਨਜ਼ਰੁਲ ਇਸਲਾਮ ਬੰਗਾਲੀ), ਕੇਸ਼ਵ ਸੁਤ (ਮਰਾਠੀ), ਸੁਬਰਾਮਨੀਅਮ ਭਾਰਤੀ (ਤਾਮਿਲ), ਆਦਿ ਹਨ । 1936 ਈ: ਦੇ ਪਿੱਛੋਂ ਦੀ ਕਾਵਿ-ਰਚਨਾ ਵਿਚ ਲੋਕਾਂ ਦੇ ਰੋਜ਼ਾਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਕਸ਼ਟਾਂ ਦਾ ਵਰਣਨ ਮਿਲਦਾ ਹੈ । ਫ਼ੌਜ ਅਤੇ ਮੇਜ਼ (ਉਰਦੂ), ਜੀਵਨ ਨੰਦ ਦਾਸ ਬੰਗਾਲੀ), ਆਗੇ ਅਤੇ ਮੁਕਤੀ ਬੋਧ (ਹਿੰਦੀ), ਆਦਿ ਕਵੀਆਂ ਨੇ ਨਵੀਂ ਕਾਵਿ-ਰਚਨਾ ਪੇਸ਼ ਕੀਤੀ । ਸੁਤੰਤਰਤਾ ਪ੍ਰਾਪਤੀ ਦੇ ਬਾਅਦ ਨਵੀਂ ਕਾਵਿ-ਰਚਨਾ ਰਘੁਬੀਰ ਸਹਾਇ, ਕੇਦਾਰਨਾਥ ਸਿੰਘ (ਹਿੰਦੀ, ਸ਼ਕਤੀ ਚਟੋਪਾਧਿਆਏ (ਬੰਗਾਲੀ) ਆਦਿ ਕਵੀਆਂ ਦੁਆਰਾ ਕੀਤੀ ਗਈ ।

ਪ੍ਰਸ਼ਨ 3.
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਨਾਟਕ ਅਤੇ ਸਿਨੇਮਾ ਦੇ ਖੇਤਰ ਵਿਚ ਕੀ ਵਿਕਾਸ ਹੋਇਆ ?
ਉੱਤਰ-
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਆਰੰਭ ਤਕ ਭਾਰਤੀ ਕਲਾਕਾਰਾਂ ਅਤੇ ਨਾਟਕਕਾਰਾਂ ਨੇ ਨਾਟਕ ਪੇਸ਼ਕਾਰੀ ਵਿਚ ਪੱਛਮੀ ਅਤੇ ਪੂਰਬੀ ਸ਼ੈਲੀਆਂ ਨੂੰ ਸੁਮੇਲ ਕਰਨ ਦਾ ਯਤਨ ਕੀਤਾ | ਸਿਨੇਮਾ ਸੰਗਠਨ ਨੇ ਨਾਟਕ ਅਤੇ ਸਿਨੇਮਾ ਦੀ ਰੁਚੀ ਪੈਦਾ ਕਰਨ ਲਈ ਮਹੱਤਵਪੂਰਨ ਯੋਗਦਾਨ ਕੀਤਾ । ਗਿਰੀਸ਼ ਕਾਰਨੰਦ ਕੰਨੜ, ਵਿਜੇ ਤੇਂਦੁਲਕਰ (ਮਰਾਠੀ) ਆਦਿ ਇਸ ਕਾਲ ਦੇ ਪ੍ਰਸਿੱਧ ਨਾਟਕਕਾਰ ਹਨ । ਮੁਲਖ ਰਾਜ ਆਨੰਦ, ਰਾਜਾ ਰਾਓ, ਆਰ. ਕੇ. ਨਰਾਇਣ ਨੇ ਅੰਗਰੇਜ਼ੀ ਭਾਸ਼ਾ ਵਿਚ ਨਾਟਕ ਲਿਖੇ ।

ਰਵਿੰਦਰ ਨਾਥ ਟੈਗੋਰ ਵੀ ਇਸ ਕਾਲ ਦੇ ਪ੍ਰਸਿੱਧ ਨਾਟਕਕਾਰ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਪ੍ਰਾਚੀਨ ਭਾਰਤੀ ਪਰੰਪਰਾਵਾਂ ਅਤੇ ਯੂਰਪ ਦੀ ਨਵ-ਜਾਗਿਤੀ ਦਾ ਸੁੰਦਰ ਮਿਸ਼ਰਣ ਮਿਲਦਾ ਹੈ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦੁਆਰਾ ਰਾਸ਼ਟਰੀ ਜਾਗ੍ਰਿਤੀ ਲਿਆਉਣ ਅਤੇ ਅੰਤਰ-ਰਾਸ਼ਟਰੀ ਮਾਨਵਵਾਦ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਹੈ ।

ਪ੍ਰਸ਼ਨ 4.
ਫੋਰਟ ਸੇਂਟ ਜਾਰਜ ‘ਤੇ ਨੋਟ ਲਿਖੋ ।
ਉੱਤਰ-
ਫੋਰਟ ਸੇਂਟ ਜਾਰਜ ਚੇਨੱਈ ਵਿਚ ਸਥਿਤ ਹੈ । ਇਹ ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਸੀ । ਇਸਦਾ ਨਿਰਮਾਣ 1639 ਈ: ਵਿਚ ਹੋਇਆ ਸੀ । ਇਸਦਾ ਨਾਂ ਸੇਂਟ ਜਾਰਜ ਦੇ ਨਾਂ ‘ਤੇ ਰੱਖਿਆ ਗਿਆ ਸੀ । ਜਲਦੀ ਹੀ ਇਹ ਕਿਲ੍ਹਾ ਅੰਗਰੇਜ਼ਾਂ ਦੀਆਂ ਵਪਾਰਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ | ਕਰਨਾਟਕ ਖੇਤਰ ਵਿਚ ਅੰਗਰੇਜ਼ਾਂ ਦਾ ਪ੍ਰਭਾਵ ਸਥਾਪਿਤ ਕਰਨ ਵਿਚ ਇਸਦਾ ਕਾਫ਼ੀ ਯੋਗਦਾਨ ਰਿਹਾ । ਅੱਜ-ਕਲ੍ਹ ਇਸ ਭਵਨ ਵਿਚ ਤਾਮਿਲਨਾਡੂ ਰਾਜੇ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ ਦਫ਼ਤਰ ਸਥਿਤ ਹਨ । ਇਸ ਕਿਲ੍ਹੇ ਦੀ ਚਾਰ-ਦੀਵਾਰੀ ਉੱਤੇ ਟੀਪੂ ਸੁਲਤਾਨ ਦੇ ਚਿਤਰ ਅੱਜ ਵੀ ਮੌਜੂਦ ਹਨ ਜੋ ਇਸ ਦੀ ਸ਼ੋਭਾ ਵਧਾਉਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਚਿੱਤਰਕਾਰੀ ਕਲਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
19ਵੀਂ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਕਲਾ-ਸਕੂਲਾਂ ਅਤੇ ਕਲਾ-ਗਰੁੱਪਾਂ ਦੁਆਰਾ ਭਾਰਤੀ ਚਿੱਤਰਕਲਾ ਦੇ ਖੇਤਰ ਵਿਚ ਕੋਈ ਪਰਿਵਰਤਨ ਆਏ । ਇਸਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਰਾਜਾ ਰਵੀ ਵਰਮਾ – ਰਾਜਾ ਰਵੀ ਵਰਮਾ ਚਿੱਤਰਕਲਾ ਵਿਚ ਅਤਿ ਨਿਪੁੰਨ ਸੀ । ਉਹ ਕੇਵਲ ਚਿੱਤਰਕਲਾ ਵਿਚ ਹੀ ਨਹੀਂ, ਸਗੋਂ ਮੂਰਤੀਆਂ ਬਣਾਉਣ ਵਿਚ ਵੀ ਮਾਹਿਰ ਸੀ ।ਉਸ ਨੇ ਯੂਰਪੀ ਪ੍ਰਕਿਰਤੀਵਾਦ ਨੂੰ ਭਾਰਤੀ ਪੌਰਾਣਿਕ-ਕਥਾ ਅਤੇ ਕਿੱਸਿਆਂ (ਕਹਾਣੀਆਂ) ਦੇ ਨਾਲ ਮਿਲਾ ਕੇ ਚਿਤਰਿਤ ਕੀਤਾ । ਉਸ ਦੁਆਰਾ ਬਣਾਏ ਗਏ ਚਿੱਤਰ ਭਾਰਤ ਦੇ ਮਹਾਂਕਾਵਿ ਅਤੇ ਸੰਸਕ੍ਰਿਤ ਸਾਹਿਤ ਨਾਲ ਸੰਬੰਧਿਤ ਹਨ । ਉਸ ਨੇ ਭਾਰਤ ਦੇ ਅਤੀਤ ਕਾਲ ਨੂੰ ਚਿਤਰਾਂ ਦੇ ਮਾਧਿਅਮ ਰਾਹੀਂ ਪ੍ਰਟ ਕੀਤਾ ਹੈ ।

2. ਬੰਗਾਲ ਦਾ ਕਲਾ ਸਕੂਲ – ਰਵਿੰਦਰ ਨਾਥ ਟੈਗੋਰ ਅਤੇ ਹਾਵੇਲ ਕੁਮਾਰ ਸਵਾਮੀ ਨੇ ਬੰਗਾਲ ਕਲਾ-ਸਕੂਲ ਨੂੰ ਪ੍ਰਫੁੱਲਿਤ ਕਰਨ ਲਈ ਅਨੇਕ ਯਤਨ ਕੀਤੇ । ਇਸ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਨੇ ਭਾਰਤੀ ਪੌਰਾਣਿਕ-ਕਥਾਵਾਂ, ਮਹਾਂਕਾਵਾਂ ਅਤੇ ਪੁਰਾਣੇ ਸਾਹਿਤ ਉੱਤੇ ਆਧਾਰਿਤ ਚਿੱਤਰ ਬਣਾਏ । ਉਨ੍ਹਾਂ ਨੇ ਪਾਣੀ ਵਾਲੇ ਰੰਗਾਂ ਨਾਲ ਚਿਤਰ ਬਣਾਏ । ਰਵਿੰਦਰ ਨਾਥ ਟੈਗੋਰ ਨੇ ਜਾਪਾਨੀ ਤਕਨੀਕ ਵਿਚ ਪਾਣੀ ਵਾਲੇ ਰੰਗਾਂ ਦਾ ਉਪਯੋਗ ਕੀਤਾ । ਉਨ੍ਹਾਂ ਨੇ ਸ਼ਾਂਤੀ ਨਿਕੇਤਨ ਵਿਚ ਕਲਾ-ਭਵਨ ਦੀ ਸਥਾਪਨਾ ਕੀਤੀ ।

3. ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ – ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਵੀ ਪ੍ਰਸਿੱਧ ਭਾਰਤੀ ਚਿਤਰਕਾਰ ਸਨ । ਉਨ੍ਹਾਂ ਨੂੰ ਆਧੁਨਿਕ ਯੂਰਪੀ ਕਲਾ, ਆਧੁਨਿਕ ਜੀਵ-ਆਤਮਾ ਅਤੇ ਹਾਵ-ਭਾਵ ਦੇ ਬਾਰੇ ਕਾਫੀ ਜਾਣਕਾਰੀ ਸੀ । ਅੰਮ੍ਰਿਤਾ ਸ਼ੇਰਗਿੱਲ ਦੇ ਤੇਲ-ਚਿਤਰਾਂ ਦੇ ਸਿੱਟੇ ਭਿੰਨ-ਭਿੰਨ ਸਨ ਅਤੇ ਉਨ੍ਹਾਂ ਦੇ ਰੰਗ ਵਿਚਿੱਤਰ ਸਨ । ਪਰੰਤੂ ਉਨ੍ਹਾਂ ਵਿਚ ਭਾਰਤੀ ਔਰਤਾਂ ਦੀਆਂ ਆਕ੍ਰਿਤੀਆਂ ਬਣਾਈਆਂ ਗਈਆਂ ਸਨ । ਜਾਰਜ ਕੀਟ ਦੁਆਰਾ ਚਿੱਤਰਾਂ ਵਿਚ ਵਰਤੀ ਰੰਗ-ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਸੀ ।

4. ਰਵਿੰਦਰ ਨਾਥ ਟੈਗੋਰ – ਰਵਿੰਦਰ ਨਾਥ ਟੈਗੋਰ ਦੇ ਚਿਤਰ ਉਨ੍ਹਾਂ ਦੇ ਆਪਣੇ ਅਨੁਭਵ ਉੱਤੇ ਆਧਾਰਿਤ ਸਨ । ਉਨ੍ਹਾਂ ਨੇ ਪਾਣੀ ਵਾਲੇ ਰੰਗਾਂ ਅਤੇ ਰੰਗਦਾਰ ਚਾਕ ਨਾਲ ਰੇਖਾਕ੍ਰਿਤ ਅਨੇਕ ਚਿਤਰ ਬਣਾਏ ।

5. ਬੰਬਈ ਦੇ ਪ੍ਰਸਿੱਧ ਕਲਾਕਾਰ – ਫ਼ਰਾਂਸਿਸ ਨਿਊਟਨ ਸੁਜ਼ਾ ਇਸ ਸਕੂਲ ਦਾ ਇਕ ਪ੍ਰਸਿੱਧ ਕਲਾਕਾਰ ਸੀ । ਉਸ ਨੇ ਪ੍ਰਭਾਵਸ਼ਾਲੀ ਰੰਗਾਂ ਨਾਲ ਵੱਖ-ਵੱਖ ਨਮੂਨਿਆਂ ਮਾਡਲਾਂ) ਦੇ ਚਿਤਰ ਬਣਾਏ । ਕੇ.ਐੱਚ. ਅਰਾ ਦੁਆਰਾ ਬਣਾਏ ਗਏ ਫੁੱਲਾਂ ਅਤੇ ਨਾਰੀਆਂ ਦੇ ਚਿਤਰ ਆਪਣੇ ਰੰਗਾਂ ਅਤੇ ਵਿਲੱਖਣਤਾ ਦੇ ਕਾਰਨ ਪ੍ਰਸਿੱਧ ਹਨ । ਐੱਸ.ਕੇ. ਬੈਨਰ, ਐੱਚ.ਏ.ਰੀਡ ਅਤੇ ਐੱਮ.ਐੱਫ਼. ਹਸੈਨ ਆਦਿ ਬੰਬਈ ਦੇ ਹੋਰ ਪ੍ਰਸਿੱਧ ਚਿਤਰਕਾਰ ਹਨ ।

6. ਬੜੌਦਾ (ਵੜੋਦਰਾ) ਯੂਨੀਵਰਸਿਟੀ ਦਾ ਆਰਟ ਸਕੂਲ-ਜੀ.ਆਰ. ਸੰਤੋਸ਼, ਗੁਲਾਮ ਸ਼ੇਖ਼, ਸ਼ਾਂਤੀ ਦੇਵ ਆਦਿ ਇਸ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹਨ । ਹਰੇਕ ਕਲਾਕਾਰ ਦਾ ਚਿੱਤਰ ਬਣਾਉਣ ਦਾ ਆਪਣਾ ਹੀ ਢੰਗ ਹੈ; ਪਰੰਤੂ ਹਰੇਕ ਕਲਾਕਾਰ ਦੇ ਕੰਮ ਵਿਚ ਆਧੁਨਿਕਤਾ ਦੇ ਦਰਸ਼ਨ ਹੁੰਦੇ ਹਨ ।

7. ਮਦਰਾਸ ਦਾ ਕਲਾ ਸਕੂਲ-ਇਹ ਸਕੂਲ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਡੀ.ਆਰ. ਚੌਧਰੀ ਅਤੇ ਕੇ.ਸੀ.ਐੱਸ. ਪਟਿਕਾਰ ਦੇ ਮਾਰਗਦਰਸ਼ਨ ਵਿਚ ਪ੍ਰਫੁੱਲਿਤ ਹੋਇਆ । ਇਸ ਸਕੂਲ ਦੇ ਹੋਰ ਪ੍ਰਸਿੱਧ ਕਲਾਕਾਰ ਸਤੀਸ਼ ਗੁਜਰਾਲ, ਰਾਮਕੁਮਾਰ, ਕੇ.ਜੀ. ਸੁਬਰਾਮਨੀਅਮ ਹਨ ।

ਇਨ੍ਹਾਂ ਸਾਰਿਆਂ ਕਲਾ ਸਕੂਲਾਂ ਦੇ ਇਲਾਵਾ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿਚ ਆਧੁਨਿਕ ਕਲਾ ਦੇ ਨਮੂਨੇ ਦੇਖਣ ਨੂੰ ਮਿਲਦੇ ਹਨ । ਲਲਿਤ ਕਲਾ ਅਕੈਡਮੀ ਨੇ ਵਜ਼ੀਫ਼ੇ, ਗ੍ਰਾਂਟਾਂ (ਅਨੁਦਾਨ) ਆਦਿ ਪ੍ਰਦਾਨ ਕਰਕੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ ।

PSEB 8th Class Social Science Solutions Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ

ਪ੍ਰਸ਼ਨ 2.
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਪ੍ਰੈੱਸ ਦੇ ਵਿਕਾਸ ਦਾ ਵਰਣਨ ਕਰੋ ! ਉੱਤਰ-ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤ ਵਿਚ ਕੋਈ ਪ੍ਰੈੱਸ (ਛਾਪਾਖ਼ਾਨਾ) ਨਹੀਂ ਸੀ । ਮੁਗ਼ਲਾਂ ਦੇ ਸ਼ਾਸਨ ਕਾਲ ਵਿਚ ਅਖ਼ਬਾਰ (ਸਮਾਚਾਰ-ਪੱਤਰ) ਹੱਥ ਨਾਲ ਲਿਖੇ ਹੁੰਦੇ ਸਨ, ਜਿਵੇਂ ਮੁਗ਼ਲ ਬਾਦਸ਼ਾਹ ਅਤੇ ਧੁਨੀ ਵਪਾਰੀ ਆਪਣੇ ਉਪਯੋਗ ਲਈ ਤਿਆਰ ਕਰਦੇ ਸਨ । ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖ਼ਾਨਾ 1557 ਈ: ਵਿਚ ਪੁਰਤਗਾਲੀਆਂ ਨੇ ਸਥਾਪਿਤ ਕੀਤਾ | ਪਰੰਤੂ ਉਨ੍ਹਾਂ ਦਾ ਉਦੇਸ਼ ਕੇਵਲ ਈਸਾਈ ਸਾਹਿਤ ਛਾਪ ਕੇ ਈਸਾਈ ਮਤ ਦਾ ਪ੍ਰਚਾਰ ਕਰਨਾ ਸੀ ।

(1) ਲਾਰਡ ਹੇਸਟਿੰਗਜ਼ ਦੀ ਪ੍ਰੈੱਸ ਸੰਬੰਧੀ ਉਧਾਰ ਨੀਤੀ ਦੇ ਕਾਰਨ ਕਲਕੱਤਾ ਅਤੇ ਦੂਸਰੇ ਨਗਰਾਂ ਵਿਚ ਕਈ ਸਮਾਚਾਰ-ਪੱਤਰ ਛਪਣ ਲੱਗੇ । ਇਕ ਪ੍ਰਸਿੱਧ ਪੱਤਰਕਾਰ ਜੇ.ਐੱਸ. ਨੇ 1818 ਈ: ਵਿਚ ‘ਕਲਕੱਤਾ ਜਨਰਲ’ ਨਾਮ ਦਾ ਸਮਾਚਾਰ ਪੱਤਰ ਛਾਪਣਾਂ ਸ਼ੁਰੂ ਕੀਤਾ । ਇਸ ਸਮੇਂ ਹੀ ਸੇਗਮਪੁਰ ਵਿਚ ਜੀ. ਸੀ. ਮਾਰਸ਼ਮੈਨ ਨੇ ‘ਦਰਪਨ’ ਅਤੇ ‘ਦਿਗ ਦਰਸ਼ਨ’ ਨਾਮ ਦੇ ਸਮਾਚਾਰ-ਪੱਤਰ ਛਪਾਉਣੇ ਸ਼ੁਰੂ ਕੀਤੇ ।

(2) 1821 ਈ: ਵਿਚ ਰਾਜਾ ਰਾਮ ਮੋਹਨ ਰਾਏ ਨੇ ਬੰਗਾਲੀ ਭਾਸ਼ਾ ਵਿਚ ‘ਸੰਵਾਦ ਕੌਮੁਦੀ’ ਅਤੇ 1822 ਈ: ਵਿਚ ਫ਼ਾਰਸੀ ਭਾਸ਼ਾ ਵਿਚ ‘ਮਿਰਤ-ਉਲ-ਅਖ਼ਬਾਰ’ ਨਾਮ ਦੇ ਦੋ ਸਮਾਚਾਰ-ਪੱਤਰ ਛਾਪਣੇ ਆਰੰਭ ਕੀਤੇ । ਇਸ ਸਮੇਂ ਫ਼ਰਦੁਨਜ਼ੀ ਮੁਰਜ਼ਬਾਨ ਨੇ ਗੁਜਰਾਤੀ ਭਾਸ਼ਾ ਵਿਚ ਬੰਬੇ ਸਮਾਚਾਰ ਨਾਂ ਦਾ ਸਮਾਚਾਰ-ਪੱਤਰ ਛਾਪਣਾ ਸ਼ੁਰੂ ਕੀਤਾ ।

1857 ਦੇ ਬਾਅਦ ਪ੍ਰੈੱਸ ਦਾ ਵਿਕਾਸ – 1857-58 ਈ: ਵਿਚ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਕਾਫ਼ੀ ਗਿਣਤੀ ਵਿਚ ਨਵੇਂ ਸਮਾਚਾਰ-ਪੱਤਰ ਛਪਣ ਲੱਗੇ । ਇਸ ਪਿੱਛੋਂ 1881-1907 ਈ: ਵਿਚ ਪ੍ਰੈੱਸ ਦਾ ਬਹੁਤ ਵਿਕਾਸ ਹੋਇਆ । ਉਦਾਹਰਨ ਦੇ ਤੌਰ ‘ਤੇ ਬਾਲ ਗੰਗਾਧਰ ਤਿਲਕ ਨੇ ਮਰਾਠੀ ਭਾਸ਼ਾ ਵਿਚ ‘ਕੇਸਰੀ’ ਅਤੇ ਅੰਗਰੇਜ਼ੀ ਭਾਸ਼ਾ ਵਿਚ ‘ਮਰਾਠਾ’ ਨਾਂ ਦੇ ਅਖ਼ਬਾਰ ਛਾਪਣੇ ਸ਼ੁਰੂ ਕੀਤੇ ਬੰਗਾਲ ਵਿਚ ਘੋਸ਼ ਭਰਾਵਾਂ ਦੇ ਯਤਨਾਂ ਨਾਲ ‘ਯੁਗਾਂਤਰ’ ਅਤੇ ‘ਬੰਦੇ ਮਾਤਰਮ’ ਨਾਂ ਦੇ ਸਮਾਚਾਰਪੱਤਰ ਛਪਣੇ ਸ਼ੁਰੂ ਹੋਏ ਜੋ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਅਵਾਜ਼ ਉਠਾਉਣ ਲੱਗੇ । ਇਸ ਕਾਲ ਵਿਚ ਕਈ ਮਾਸਿਕ ਪੱਤਰ ਵੀ ਛਪਣ ਲੱਗੇ । ਇਨ੍ਹਾਂ ਵਿਚੋਂ 1899 ਈ: ਤੋਂ ‘ਦੀ-ਹਿੰਦੁਸਤਾਨ-ਰਿਵਿਊ’ , 1900 ਈ: ਤੋਂ “ਦੀ-ਇੰਡੀਅਨ-ਰਿਵਿਊ ਅਤੇ 1907 ਈ: ਤੋਂ ‘ਦੀ-ਮਾਡਰਨ ਰਿਵਿਊ ਆਦਿ ਸ਼ਾਮਲ ਸਨ ।

ਪ੍ਰਸ਼ਨ 3.
ਵਿਸ਼ਾ-ਅਧਿਐਨ : ਮੁੰਬਈ ਅਤੇ ਚੇਨੱਈ ਦਾ ਵਰਣਨ ਕਰੋ ।
ਉੱਤਰ-
ਬੰਬਈ ਨੂੰ ਅੱਜ-ਕਲ੍ਹ ਮੁੰਬਈ ਅਤੇ ਮਦਰਾਸ ਨੂੰ ਚੇਨੱਈ ਕਿਹਾ ਜਾਂਦਾ ਹੈ । ਇਹ ਦੋਵੇਂ ਨਗਰ ਅੰਗਰੇਜ਼ੀ ਸ਼ਾਸਨ ਕਾਲ ਵਿਚ ਮੁੱਖ ਪੈਜ਼ੀਡੈਂਸੀਆਂ ਬਣ ਗਈਆਂ ਸਨ । ਜਲਦੀ ਹੀ ਇਹ ਨਗਰ ਰਾਜਨੀਤਿਕ, ਵਪਾਰਿਕ ਅਤੇ ਸਭਿਆਚਾਰਿਕ ਗਤੀਵਿਧੀਆਂ ਦੇ ਕੇਂਦਰ ਵੀ ਬਣ ਗਏ । ਇਨ੍ਹਾਂ ਦੋਵਾਂ ਨਗਰਾਂ ਨੇ ਲਲਿਤ ਕਲਾਵਾਂ (ਸੰਗੀਤ ਅਤੇ ਨਿਤ ਆਦਿ) ਵਿਚ ਬਹੁਤ ਅਧਿਕ ਉੱਨਤੀ ਕੀਤੀ ।

1. ਮੁੰਬਈ – ਬੰਬਈ, 1668 ਈ: ਵਿਚ ਈਸਟ ਇੰਡੀਆ ਕੰਪਨੀ ਦੇ ਅਧੀਨ ਰਾਜਨੀਤਿਕ ਅਤੇ ਵਪਾਰਕ ਗਤੀਵਿਧੀਆਂ ਦੇ ਸਥਾਨ ਉੱਤੇ ਸਭਿਆਚਾਰਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ । ਇਸ ਨਗਰ ਨੂੰ ਸ਼ਾਹੀ ਸੁਰੱਖਿਆ ਮਿਲਣ ਦੇ ਕਾਰਨ ਇੱਥੇ ਕਈ ਨਵੇਂ ਸਕੂਲ ਅਤੇ ਕਾਲਜ ਖੋਲ੍ਹੇ ਗਏ । ਸਾਰੀਆਂ ਲਲਿਤ ਕਲਾਵਾਂ-ਸੰਗੀਤ, ਨਾਚ ਅਤੇ ਨਾਟਕ ਦਾ ਸਰਵਪੱਖੀ ਵਿਕਾਸ ਹੋਇਆ | ਨਵੀਂ ਲੇਖਨ-ਕਲਾ ਦਾ ਵਿਕਾਸ ਹੋਣ ਦੇ ਨਾਲ ਸਾਹਿਤ ਦੇ ਖੇਤਰ ਵਿਚ ਤੇਜ਼ ਗਤੀ ਨਾਲ ਵਾਧਾ ਹੋਇਆ । ਇਸ ਦੇ ਇਲਾਵਾ ਸਾਹਿਤ, ਚਿਤਰਕਲਾ ਅਤੇ ਭਵਨ-ਨਿਰਮਾਣ ਕਲਾ ਦੀਆਂ ਨਵੀਆਂ ਸ਼ੈਲੀਆਂ ਦਾ ਵਿਕਾਸ ਹੋਇਆ ।

ਮੁੰਬਈ ਦੇ ਭਵਨ – ਮੁੰਬਈ ਦੇ ਭਵਨ-ਨਿਰਮਾਣ ਕਲਾ ਦੇ ਵੱਖ-ਵੱਖ ਨਮੂਨੇ ਅੱਜ ਵੀ ਸਾਨੂੰ ਉਪਨਿਵੇਸ਼ਵਾਦੀ (ਅੰਗਰੇਜ਼ੀ ਸ਼ਾਸਨਾਂ ਦੀ ਯਾਦ ਦਵਾਉਂਦੇ ਹਨ । ਇਹ ਸਾਰੇ ਭਵਨ ਭਾਰਤੀ ਯੂਰਪੀਅਨ ਸ਼ੈਲੀ ਵਿਚ ਬਣੇ ਹੋਏ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

(i) ਪਿੰਸ ਆਫ਼ ਵੇਲਜ਼ ਮਿਊਜ਼ੀਅਮ – ਪਿਸ ਆਫ਼ ਵੇਲਜ਼ ਮਿਊਜ਼ੀਅਮ ਨੂੰ ਅੱਜ-ਕਲ ਛੱਤਰਪਤੀ ਸ਼ਿਵਾ ਜੀ ਮਹਾਰਾਜ ਵਸਤੂ ਭੰਡਾਰ ਕਿਹਾ ਜਾਂਦਾ ਹੈ । ਇਹ ਗੇਟ ਵੇ ਆਫ਼ ਇੰਡੀਆ ਦੇ ਨੇੜੇ ਦੱਖਣੀ ਮੁੰਬਈ ਵਿਚ ਸਥਿਤ ਹੈ | ਇਸ ਨੂੰ 20ਵੀਂ ਸਦੀ ਦੇ ਸ਼ੁਰੂ ਵਿਚ ਪ੍ਰਿੰਸ ਆਫ਼ ਵੇਲਜ਼ ਅਤੇ ਬ੍ਰਿਟੇਨ ਦੇ ਸ਼ਾਸਕ ਐਡਵਰਡ ਸੱਤਵੇਂ ਦੀ ਭਾਰਤ ਯਾਤਰਾ ਦੀ ਯਾਦ ਵਿਚ ਬਣਾਇਆ ਗਿਆ ਸੀ । ਇਸ ਨੂੰ ਬਣਾਉਣ ਦਾ ਕੰਮ 1909 ਈ: ਵਿਚ ਇਕ ਪ੍ਰਸਿੱਧ ਸ਼ਿਲਪਕਾਰ ਜਾਰਜੇ ਵਿਲਟੇਟ ਨੂੰ ਸੌਂਪਿਆ ਗਿਆ ਸੀ । ਇਹ 1915 ਈ: ਵਿਚ ਬਣ ਕੇ ਤਿਆਰ ਹੋਇਆ । ਇਸ ਅਜਾਇਬ ਘਰ ਦੀ ਨਿਰਮਾਣ ਕਲਾ ਵਿਚ ਭਵਨ-ਨਿਰਮਾਣ ਸੰਬੰਧੀ ਕਈ ਤੱਤਾਂ ਦਾ ਸੁੰਦਰ ਮਿਸ਼ਰਣ ਹੈ । ਇਸ ਪ੍ਰਮੁੱਖ ਭਵਨ ਦੀਆਂ ਤਿੰਨ ਮੰਜ਼ਿਲਾਂ ਹਨ ਅਤੇ ਸਭ ਤੋਂ ਉੱਪਰ ਗੁੰਬਦ ਬਣਿਆ ਹੋਇਆ ਹੈ । ਇਹ ਗੁੰਬਦ ਆਗਰੇ ਦੇ ਤਾਜ ਮਹੱਲ ਦੇ ਗੁੰਬਦੇ ਨਾਲ ਮਿਲਦਾ-ਜੁਲਦਾ ਹੈ । ਇਸ ਦੇ ਬਾਹਰ ਨਿਕਲੀਆਂ ਹੋਈਆਂ ਬਾਲਕੋਨੀਆਂ ਅਤੇ ਜੁੜੇ ਹੋਏ ਫ਼ਰਸ਼ ਮੁਗ਼ਲਾਂ ਦੇ ਮਹੱਲਾਂ ਨਾਲ ਮੇਲ ਖਾਂਦੇ ਹਨ । ਇਸ ਅਜਾਇਬ ਘਰ ਵਿਚ ਸਿੰਧ ਘਾਟੀ ਦੀ ਸੱਭਿਅਤਾ ਦੀ ਕਾਰੀਗਰੀ ਦੇ ਨਮੂਨੇ ਅਤੇ ਪ੍ਰਾਚੀਨ ਭਾਰਤ ਦੇ ਸਮਾਰਕ ਦੇਖੇ ਜਾ ਸਕਦੇ ਹਨ ।

(ii) ਗੇਟ ਵੇ ਆਫ਼ ਇੰਡੀਆ – ਗੇਟ ਵੇ ਆਫ਼ ਇੰਡੀਆ ਅਰਬ ਸਾਗਰ ਦੇ ਤੱਟ ਉੱਤੇ ਪਿੰਸ ਆਫ਼ ਵੇਲਜ਼ ਮਿਊਜ਼ੀਅਮ ਦੇ ਨੇੜੇ ਸਥਿਤ ਹੈ । ਇਸ ਨੂੰ ਜਾਰਜ ਵਿਲਟੇਟ ਅਤੇ ਉਸਦੇ ਮਿੱਤਰ ਜਾਨ ਬੈਗ ਨੇ ਬਣਾਇਆ ਸੀ । ਇਸਦਾ ਨਿਰਮਾਣ 1911 ਈ: ਵਿਚ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦੀ ਭਾਰਤ ਵਿਚ ਦਿੱਲੀ ਦਰਬਾਰ ਯਾਤਰਾ ਦੀ ਯਾਦ ਵਿਚ ਬਣਾਇਆ ਗਿਆ ਸੀ ।

(iii) ਵਿਕਟੋਰੀਆ ਟਰਮੀਨਸ – ਵਿਕਟੋਰੀਆ ਟਰਮੀਨਸ 1888 ਈ: ਵਿਚ ਬਣਿਆ ਸੀ । ਹੁਣ ਇਹ ਛੱਤਰਪਤੀ ਸ਼ਿਵਾ ਜੀ ਟਰਮੀਨਸ ਨਾਂ ਨਾਲ ਜਾਣਿਆ ਜਾਂਦਾ ਹੈ । ਸ਼ੁਰੂ ਵਿਚ ਇਸ ਦਾ ਨਾਂ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਦੇ ਨਾਂ ‘ਤੇ ਰੱਖਿਆ ਗਿਆ ਸੀ । ਇਸਦਾ ਨਮੂਨਾ ਪ੍ਰਸਿੱਧ ਅੰਗਰੇਜ਼ ਸ਼ਿਲਪਕਾਰ ਐੱਫ. ਡਬਲਯੂ. ਸਟਾਰਸ ਸਟੀਵੰਸ ਦੁਆਰਾ ਤਿਆਰ ਕੀਤਾ ਗਿਆ ਸੀ । ਇਸ ਨੂੰ ਬਣਾਉਣ ਵਿਚ ਲਗਪਗ 10 ਸਾਲ ਦਾ ਸਮਾਂ ਲੱਗਾ ਸੀ | ਮਾਰਚ, 1996 ਈ: ਵਿਚ ਇਸ ਨੂੰ ‘ਛੱਤਰਪਤੀ ਸ਼ਿਵਾ ਜੀ ਟਰਮੀਨਸ’ ਦਾ ਨਾਂ ਦਿੱਤਾ ਗਿਆ ।
2 ਜੁਲਾਈ, 2004 ਈ: ਨੂੰ ਇਸ ਨੂੰ ਯੂਨੈਸਕੋ (UNESCO) ਦੀ ਵਿਸ਼ਵ ਵਿਰਾਸਤ ਵਿਚ ਸ਼ਾਮਿਲ ਕਰ ਲਿਆ ਗਿਆ ।

(iv) ਮੁੰਬਈ ਦੇ ਹੋਰ ਭਵਨ-ਉੱਪਰ ਲਿਖੇ ਭਵਨਾਂ ਦੇ ਇਲਾਵਾ ਮੁੰਬਈ ਦੇ ਹੋਰ ਮਹੱਤਵਪੂਰਨ ਭਵਨ ਜਨਰਲ ਪੋਸਟ ਆਫ਼ਿਸ, ਮਿਊਂਸਪਲ ਕਾਰਪੋਰੇਸ਼ਨ, ਰਾਜਾ ਭਾਈ ਟਾਵਰ, ਬੰਬਈ ਯੂਨੀਵਰਸਿਟੀ, ਏਲਫਾਇਨ ਸਟੋਨ ਕਾਲਜ ਆਦਿ ਹਨ । ਇਹ ਸਾਰੇ ਭਵਨ 19ਵੀਂ ਸਦੀ ਤੋਂ 20ਵੀਂ ਸਦੀ ਦੇ ਸ਼ੁਰੂ ਵਿਚ ਬਣਾਏ ਗਏ ਸਨ ।

2. ਚੇਨੱਈ – ਚੇਨੱਈ (ਮਦਰਾਸ) ਦਾ ਨਿਰਮਾਣ 1639 ਈ: ਵਿਚ ਸਥਾਨਕ ਰਾਜੇ ਕੋਲੋਂ ਜ਼ਮੀਨ ਲੈ ਕੇ ਕੀਤਾ ਗਿਆ ਸੀ । 1658 ਈ: ਵਿਚ ਇਹ ਇਕ ਮਹਾਂਨਗਰ ਦੇ ਰੂਪ ਵਿਚ ਵਿਕਸਿਤ ਨਾ ਹੋਇਆ ਅਤੇ ਇਕ ਪ੍ਰੈਜ਼ੀਡੈਂਸੀ ਬਣ ਗਿਆ । ਇਸ ਨਗਰ ਵਿਚ ਦੱਖਣੀ ਭਾਰਤ ਦੀਆਂ ਸਭ ਪ੍ਰਕਾਰ ਦੀਆਂ ਕਲਾਵਾਂ ਜਿਵੇਂ ਕਿ ਸੰਗੀਤ ਅਤੇ ਨਿਤ ਆਦਿ ਦਾ ਵਿਕਾਸ ਹੋਇਆ । 19ਵੀਂ ਸਦੀ ਤੋਂ 20ਵੀਂ ਸਦੀ ਦੇ ਆਰੰਭ ਤਕ ਚੇਨੱਈ ਵਿਚ ਬਹੁਤ ਸਾਰੇ ਭਵਨਾਂ ਦਾ ਨਿਰਮਾਣ ਕੀਤਾ ਗਿਆ । ਇੱਥੋਂ ਦੇ ਮੁੱਖ ਦੇਖਣ ਯੋਗ ਸਥਾਨ ਹੇਠ ਲਿਖੇ ਹਨ :-

(i) ਚੇਨੱਈ ਦੇ ਸਮੁੰਦਰੀ ਤੱਟ – ਚੇਨੱਈ ਵਿਚ ਸਮੁੰਦਰੀ ਤੱਟ ਬਹੁਤ ਪ੍ਰਸਿੱਧ ਹੈ । ਇਨ੍ਹਾਂ ਵਿਚੋਂ ਮੈਰੀਨਾ ਸਮੁੰਦਰੀ ਤੱਟ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ । ਇਹ ਲਗਪਗ 6 ਕਿਲੋਮੀਟਰ ਲੰਮਾ ਹੈ । ਇਸਦੇ ਸਾਹਮਣੇ ਕਈ ਪ੍ਰਮੁੱਖ ਭਵਨ ਸਥਿਤ ਹਨ । ਵੀ.ਜੀ.ਪੀ. ਗੋਲਡਨ ਬੀਚ ਇਕ ਹੋਰ ਪ੍ਰਸਿੱਧ ਬੀਚ ਹੈ । ਇੱਥੇ ਖਿਡੌਣਾ ਰੇਲ-ਗੱਡੀ ਹੋਣ ਦੇ ਕਾਰਨ ਬੱਚਿਆਂ ਦੀ ਭੀੜ ਲੱਗੀ ਰਹਿੰਦੀ ਹੈ ।

(ii) ਫੋਰਟ ਸੇਂਟ ਜਾਰਜ – ਫੋਰਟ ਸੇਂਟ ਜਾਰਜ ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਸੀ । ਇਸ ਦਾ ਨਿਰਮਾਣ 1639 ਈ: ਵਿਚ ਕੀਤਾ ਗਿਆ ਸੀ ਅਤੇ ਇਸਦਾ ਨਾਂ ਸੇਂਟ ਜਾਰਜ ਦੇ ਨਾਂ ਉੱਤੇ ਰੱਖਿਆ ਗਿਆ ਇਹ ਜਲਦੀ ਹੀ ਅੰਗਰੇਜ਼ਾਂ ਦੀਆਂ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ | ਅੰਗਰੇਜ਼ਾਂ ਦਾ ਕਰਨਾਟਕ ਖੇਤਰ ਵਿਚ ਪ੍ਰਭਾਵ ਵਧਾਉਣ ਵਿਚ ਇਸ ਕਿਲ੍ਹੇ ਦਾ ਵਿਸ਼ੇਸ਼ ਯੋਗਦਾਨ ਰਿਹਾ । ਅੱਜ-ਕਲ੍ਹ ਇਸ ਭਵਨ ਵਿਚ ਤਾਮਿਲਨਾਡੂ ਰਾਜ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ ਦਫ਼ਤਰ ਸਥਿਤ ਹਨ । ਟੀਪੂ ਸੁਲਤਾਨ ਦੇ ਚਿੱਤਰ ਇਸ ਕਿਲ੍ਹੇ ਦੀ ਚਾਰ-ਦੀਵਾਰੀ ਦੀ ਸ਼ੋਭਾ ਵਧਾਉਂਦੇ ਹਨ ।

(iii) ਵਾਰ ਮੈਮੋਰੀਅਲ – ਵਾਰ ਮੈਮੋਰੀਅਲ ਵੀ ਇਕ ਸੁੰਦਰ ਭਵਨ ਹੈ, ਜਿਸ ਨੂੰ ਫੋਰਟ ਸੇਂਟ ਚੇਨੱਈ ਵਿਚ ਬਣਾਇਆ ਗਿਆ ਸੀ । ਜਿਸ ਦਾ ਨਿਰਮਾਣ ਪਹਿਲੇ ਵਿਸ਼ਵ-ਯੁੱਧ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਕੀਤਾ ਗਿਆ ਸੀ ।

(iv) ਹਾਈ ਕੋਰਟ (ਉੱਚ-ਅਦਾਲਤ) – ਚੇਨੱਈ ਵਿਚ ਹਾਈਕੋਰਟ ਦੀ ਇਮਾਰਤ 1892 ਈ: ਵਿਚ ਬਣਾਈ ਗਈ ਸੀ । ਇਹ ਸੰਸਾਰ ਦਾ ਦੂਸਰਾ ਪ੍ਰਸਿੱਧ ਨਿਆਇਕ ਕੰਪਲੈਕਸ ਹੈ । ਇਸਦੇ ਗੁੰਬਦ ਅਤੇ ਬਰਾਂਡੋ ਭਾਰਤ-ਯੁਰਪੀਅਨ ਭਵਨ-ਨਿਰਮਾਣ ਕਲਾ ਦੇ ਉੱਤਮ ਨਮੂਨੇ ਹਨ ।

(v) ਹੋਰ ਪ੍ਰਸਿੱਧ ਭਵਨ – ਚੇਨੱਈ ਵਿਚ ਬਣੇ ਬ੍ਰਿਟਿਸ਼ ਕਾਲ ਦੇ ਹੋਰ ਪ੍ਰਸਿੱਧ ਭਵਨ-ਜਾਰਜ ਟਾਵਰ, ਸੇਂਟ ਟਾਮਸ (ਥਾਮਸ), ਕੈਥੇਡਰਨ ਬੈਸੀਲਿਕਾ ਸੇਂਟ ਟਾਮਸ ਕੈਥੇਡਰਨ ਬੇਸੀਗਲੇਕਾ, ਪ੍ਰੈਜ਼ੀਡੈਂਸੀ ਕਾਲਜ, ਰਿਪਨ ਬਿਲਡਿੰਗ, ਚੇਨੱਈ ਸੈਂਟਰਲ ਸਟੇਸ਼ਨ, ਦੱਖਣੀ ਰੇਲਵੇ ਹੈੱਡ ਕੁਆਰਟਰਜ਼ ਆਦਿ ਹਨ ।

PSEB 8th Class Punjabi Solutions Chapter 9 ਪੰਜਾਬ

Punjab State Board PSEB 8th Class Punjabi Book Solutions Chapter 9 ਪੰਜਾਬ Textbook Exercise Questions and Answers.

PSEB Solutions for Class 8 Punjabi Chapter 9 ਪੰਜਾਬ (1st Language)

Punjabi Guide for Class 8 PSEB ਪੰਜਾਬ Textbook Questions and Answers

ਪੰਜਾਬ ਪਾਠ-ਅਭਿਆਸ

1. ਦੱਸੋ :

(ੳ) ‘ਪੰਜਾਬ’ ਕਵਿਤਾ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਕਿਵੇਂ ਬਿਆਨ ਕੀਤਾ ਹੈ ?
ਉੱਤਰ :
ਕਵੀ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਬਿਆਨ ਕਰਦਿਆਂ ਇਸ ਦੇ ਪੌਣ – ਪਾਣੀ, ਜੰਗਲਾਂ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦੀ ਸਿਫ਼ਤ ਕਰਦਾ ਹੈ।ਉਹ ਪੰਜਾਬ ਨੂੰ ਇਕ ਰਾਜੇ ਤੇ ਯੋਧੇ ਨਾਲ ਉਪਮਾ ਦਿੰਦਿਆ ਕਹਿੰਦਾ ਹੈ ਕਿ ਉਸ ਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਉਸ ਦੇ ਖੱਬੇ ਹੱਥ ਵਿਚ ਜਮਨਾ ਰੂਪੀ ਬਰਛੀ ਹੈ ਤੇ ਸੱਜੇ ਹੱਥ ਵਿਚ ਅਟਕ ਰੂਪੀ ਖੜਗ ਉਸ ਦੇ ਪਿਛਵਾੜੇ ਚਟਾਨਾਂ ਦੀ ਢਾਲ ਹੈ। ਉਸ ਦੇ ਮੋਢੇ ਉੱਤੇ ਬਰਫ਼ਾਂ ਦੀ ਚਾਦਰ ਹੈ ਪਰ ਸੀਨੇ ਵਿਚ ਅੱਗ ਦਾ ਸੇਕ ਹੈ। ਉਸਦੇ ਪਹਾੜਾਂ ਉੱਪਰ ਪੈਂਦੀ ਚਾਂਦੀ ਰੰਗੀ ਬਰਫ਼ ਪਿਘਲ ਕੇ ਮੈਦਾਨਾਂ ਵਿਚ ਫ਼ਸਲਾਂ ਰੂਪ ਸੋਨਾ ਪੈਦਾ ਕਰਦੀ ਹੈ। ਇਸ ਦਾ ਪੌਣ – ਪਾਣੀ ਮੋਹਿਤ – ਦਿਲ ਹੈ।

PSEB 8th Class Punjabi Solutions Chapter 9 ਪੰਜਾਬ

(ਅ) ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫ਼ਤ ਕਿਵੇਂ ਕਰਦਾ ਹੈ ?
ਉੱਤਰ :
ਪੰਜਾਬ ਦੀਆਂ ਮੁਟਿਆਰਾਂ ਬਹੁਤ ਸੁੰਦਰ ਹਨ। ਉਨ੍ਹਾਂ ਦੇ ਨੈਣ ਮਟਕੀਲੇ ਹਨ ਤੇ ਉਹ ਚੂੜੇ – ਬੀੜੇ ਪਹਿਨਦੀਆਂ ਹਨ, ਜੋ ਉਨ੍ਹਾਂ ਨੂੰ ਬਹੁਤ ਫ਼ਬਦੇ ਹਨ। ਉਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ। ਉਹ ਪਿੱਪਲਾਂ ਹੇਠ ਖ਼ਬ ਪੀਘਾਂ ਝੂਟਦੀਆਂ ਹਨ।

(ੲ) ਘਰੇਲੂ ਕੰਮ-ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼-ਵਰਨਣ ਕਿਵੇਂ ਕੀਤਾ ਗਿਆ ਹੈ ?
ਉੱਤਰ :
ਪੰਜਾਬਣਾਂ ਘਰਾਂ ਵਿਚ ਦੁੱਧ ਰਿੜਕਦੀਆਂ, ਨੱਚਦੀਆਂ, ਕੱਤਦੀਆਂ ਤੁੰਬਦੀਆਂ, ਆਟਾ ਪੀਂਹਦੀਆਂ, ਚੌਲ ਛੜਦੀਆਂ, ਸਿਊਂਦੀਆਂ, ਪਰੋਂਦੀਆਂ ਤੇ ਵੇਲਾਂ – ਬੂਟੇ ਕੱਢਦੀਆਂ ਹਨ।

(ਸ) ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ ?
ਉੱਤਰ :
ਵਿਹਲੇ ਸਮੇਂ ਵਿਚ ਪੰਜਾਬਣਾਂ ਗਿੱਧਾ ਪਾਉਂਦੀਆਂ ਹਨ। ਗੱਭਰੂ ਵੰਝਲੀਆਂ ਤੇ ਤੂੰਬਾਂ ਆਦਿ ਵਜਾਉਂਦੇ ਹਨ। ਕੋਈ ਮਿਰਜ਼ਾ ਗਾਉਂਦਾ ਹੈ ਤੇ ਕੋਈ ਵਾਰਿਸ ਸ਼ਾਹ ਦੀ ਹੀਰ।

2. ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ :

(ੳ) ਅਰਸ਼ੀ ਬਰਕਤ ਨੂੰ ਵਾਂਗ ਉਤਰ, ਚਾਂਦੀ ਦੇ ਢੇਰ ਲਗਾਂਦੀ ਹੈ,
ਚਾਂਦੀ ਢਲ਼ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਹੇ ਪੰਜਾਬ ! ਤੂੰ ਤਾਂ ਇਕ ਪੂਰੀ ਤਰ੍ਹਾਂ ਹਥਿਆਰ ਬੰਦ ਯੋਧੇ ਦੇ ਸਮਾਨ ਹੈ। ਤੇਰੇ ਸੱਜੇ ਹੱਥ ਵਿਚ ਜਮਨਾ ਰੂਪ ਬਰਛੀ ਹੈ ਤੇ ਖੱਬੇ ਹੱਥ ਵਿਚ ਅਟਕ ਰੂਪੀ ਤਲਵਾਰ। ਤੇਰੇ ਪਿਛਵਾੜੇ ਚਟਾਨਾਂ ਰੂਪੀ ਢਾਲ ਹੈ, ਜਿਸਨੂੰ ਕੋਈ ਵੈਰੀ ਤੋੜ ਨਹੀਂ ਸਕਦਾ ਤੂੰ ਕੁਦਰਤੀ ਬਰਕਤਾਂ ਨਾਲ ਭਰਪੂਰ ਹੈਂ। ਅਸਮਾਨਾਂ ਦੀ ਬਰਕਤ ਅਰਥਾਤ ਬਰਫ਼ ਨੂੰ ਵਾਂਗ ਤੇਰੇ ਪਹਾੜਾਂ ਉੱਪਰ ਡਿਗਦੀ ਹੈ ਤੇ ਡਿਗ – ਡਿਗ ਕੇ ਚਾਂਦੀ ਦੇ ਢੇਰ ਲਾਉਂਦੀ ਹੈ ! ਬਰਫ਼ਾਂ ਦੀ ਚਾਂਦੀ ਢਲਦੀ ਹੈ ਤੇ ਉਹ ਪਾਣੀ ਬਣ ਕੇ ਪੰਜਾਬ ਦੇ ਮੈਦਾਨਾਂ ਵਿਚ ਦਰਿਆਵਾਂ ਰਾਹੀਂ ਵਿਛਦੀ ਜਾਂਦੀ ਹੈ। ਮੈਦਾਨੀ ਇਲਾਕੇ ਨੂੰ ਉਸ ਪਾਣੀ ਦੀ ਸਿੰਜਾਈ ਹੋਣ ਕਰਕੇ ਇਹ ਇਲਾਕਾ ਸੋਨੇ ਵਰਗੀਆਂ ਬਹੁਮੁੱਲੀਆਂ ਫ਼ਸਲਾਂ ਉਪਜਾਉਂਦਾ ਹੈ।

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਆਪਣੀ ਭੂਗੋਲਿਕ ਰੂਪ – ਰੇਖਾ ਤੋਂ ਇਕ ਅਜਿੱਤ ਹਥਿਆਰਬੰਦ ਯੋਧਾ ਜਾਪਦਾ ਹੈ, ਜਿਸਦੇ ਸੱਜੇ ਹੱਥ ਜਮਨਾ ਰੂਪੀ ਬਰਛੀ, ਖੱਬੇ ਵਿਚ ਅਟਕ ਰੂਪੀ ਤਲਵਾਰ ਤੇ ਪਿਛਵਾੜੇ ਪਹਾੜੀ ਚਟਾਨਾਂ ਦੀ ਢਾਲ ਹੈ। ਇਸ ਦੇ ਪਹਾੜਾਂ ਉੱਤੇ ਅਰਸ਼ੀ ਬਰਕਤ ਦੇ ਰੂਪ ਵਿਚ ਚਾਂਦੀ ਰੂਪ ਬਰਫ਼ ਪੈਂਦੀ ਹੈ, ਜੋ ਢਲ ਕੇ ਮੈਦਾਨਾਂ ਵਿਚ ਵਹਿੰਦੀ ਹੈ ਤੇ ਬਹੁਮੁੱਲੀਆਂ ਫ਼ਸਲਾਂ ਦੇ ਰੂਪ ਵਿਚ ਸੋਨਾ ਬਣ ਜਾਂਦੀ ਹੈ।

ਔਖੇ ਸ਼ਬਦਾਂ ਦੇ ਅਰਥ – ਖੜਗ – ਤਲਵਾਰ ਅਟਕ – ਦਰਿਆ ਸਿੰਧ, ਜੋ ਕਿ ਪਾਕਿਸਤਾਨ ਵਿਚ ਰਹਿ ਗਿਆ ਹੈ। ਬੰਦ ਚਟਾਨਾਂ ਦਾ – ਪਹਾੜਾਂ ਦੀਆਂ ਚਟਾਨਾਂ ਦੀ ਢਾਲ। ਅਰਸ਼ੀ ਬਰਕਤ – ਭਾਵ ਬਰਫ਼ ! ਸੋਨਾ ਬਣਦੀ ਜਾਂਦੀ ਹੈ – ਬਰਫ਼ ਪਿਘਲ ਕੇ ਪਾਣੀ ਬਣ ਕੇ ਦਰਿਆਵਾਂ ਰਾਹੀਂ ਮੈਦਾਨਾਂ ਦੇ ਖੇਤਾਂ ਨੂੰ ਸਿੰਜਦੀ ਹੈ ; ਖੇਤਾਂ ਵਿਚੋਂ ਫ਼ਸਲਾਂ ਪੈਦਾ ਹੁੰਦੀਆਂ ਹਨ, ਜੋ ਕਿ ਧਰਤੀ ਦਾ ਸੋਨਾ ਹਨ।

(ਅ) ਤੇਰੀ ਮਾਖਿਉਂ ਮਿੱਠੀ ਬੋਲੀ ਦੀ, ਸਿਫ਼ਤ ਕਰਦਿਆਂ ਜੀਅ ਨਾ ਰੱਜਦਾ ਹੈ,
ਉਰਦੂ-ਹਿੰਦੀ ਦਿਆਂ ਸਾਜ਼ਾਂ ਵਿੱਚ, ਸੁਰ-ਤਾਲ ਤਿਰਾ ਹੀ ਵੱਜਦਾ ਹੈ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਚਾਨਣੀ ਰਾਤ ਵਿਚ ਪੰਜਾਬ ਦੇ ਖੇਤਾਂ ਵਿਚ ਖੁਹਾਂ ਦੇ ਚਲਣ ਨਾਲ ਟਿੱਚ – ਟਿੱਚ ਦੀ ਅਵਾਜ਼ ਆਉਂਦੀ ਹੈ। ਖੇਤਾਂ ਵਿਚ ਚਲ ਰਹੇ ਹਲ ਮਿੱਟੀ ਵਿੱਚ ਡੂੰਘੇ ਧੱਸਦੇ ਹਨ ਛਾਹ ਵੇਲਾ ਹੋਣ ਨਾਲ ਕਿਸਾਨਾਂ ਦੀਆਂ ਪਤਨੀਆਂ ਭੱਤਾ (ਸਵੇਰ ਦਾ ਖਾਣਾ ਲੈ ਕੇ ਆਉਂਦੀਆਂ ਹਨ ਤੇ ਹਾਲੀ ਉਨ੍ਹਾਂ ਨੂੰ ਤੱਕ – ਤੱਕ ਕੇ ਹੱਸਦੇ ਭਾਵ ਖ਼ੁਸ਼ ਹੁੰਦੇ ਹਨ। ਹੇ ਪੰਜਾਬ ! ਤੇਰੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ। ਇਸਦੀ ਸਿਫ਼ਤ ਕਰਦਿਆਂ ਹੀ ਨਹੀਂ ਰੱਜਦਾ। ਉਰਦੂ ਤੇ ਹਿੰਦੀ ਦੇ ਸਾਜ਼ਾਂ ਵਿਚ ਵੀ ਤੇਰਾ ਹੀ ਸੁਰ – ਤਾਲ ਗੂੰਜਦਾ ਹੈ।

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਚਾਨਣੀਆਂ ਰਾਤਾਂ ਵਿਚ ਪੰਜਾਬ ਦੇ ਖੇਤਾਂ ਵਿਚ ਚਲਦੇ ਖੂਹਾਂ ਦੀ ਟਿੱਚ ਟਿੱਚ ਦੀ ਅਵਾਜ਼ ਸੁਣਾਈ ਦਿੰਦੀ ਹੈ। ਤੜਕੇ ਖੇਤਾਂ ਵਿਚ ਹਲ ਚਲਦੇ ਹਨ ਸਵੇਰੇ ਹਾਲੀਆਂ ਦੀਆਂ ਪਤਨੀਆਂ ਭੱਤਾ ਲੈ ਕੇ ਆਉਂਦੀਆਂ ਹਨ, ਜਿਨ੍ਹਾਂ ਨੂੰ ਤੱਕ ਕੇ ਹਾਲੀ ਖ਼ੁਸ਼ ਹੁੰਦੇ ਹਨ। ਪੰਜਾਬ ਦੀ ਬੋਲੀ ਵੀ ਸ਼ਹਿਦ ਵਰਗੀ ਮਿੱਠੀ ਹੈ। ਉਰਦੂ – ਹਿੰਦੀ ਦੇ ਸਾਜ਼ਾਂ ਵਿਚ ਵੀ ਪੰਜਾਬ ਦਾ ਸੁਰ – ਤਾਲ ਹੀ ਗੂੰਜਦਾ ਹੈ।

(ੲ) ਤੇਰੇ ਜ਼ੱਰੇ-ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵੱਸਦੀ ਹੈ,
ਤੇਰੀ ਗੋਦੀ ਵਿੱਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨੱਸਦੀ ਹੈ।

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਆਪਣੇ ਦੇਸ਼ ਪੰਜਾਬ ਦੀ ਮਹਿਮਾ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਮੈਨੂੰ ਤੇਰੇ ਜ਼ੱਰੇ – ਜ਼ੱਰੇ ਵਿਚ ਕੋਈ ਅਪਤ ਜਹੀ ਵਸਦੀ ਪ੍ਰਤੀਤ ਹੁੰਦੀ ਹੈ। ਤੇਰੀ ਗੋਦੀ ਵਿਚ ਬਹਿੰਦਿਆਂ ਹੀ ਮੇਰੇ ਹਿਰਦੇ ਵਿਚੋਂ ਦੁਨੀਆ ਭਰ ਦੀ ਚਿੰਤਾ ਦੂਰ ਹੋ ਜਾਂਦੀ ਹੈ। ਮੈਨੂੰ ਭਾਵੇਂ ਦਰਗਾਹੀ ਸੱਦੇ ਆ ਗਏ ਹਨ ਤੇ ਮੌਤ ਦੇ ਸਫ਼ਰ ਦਾ ਸਮਾਨ ਤਿਆਰ ਹੈ, ਪਰ ਹੈ ਪੰਜਾਬ ! ਤੇਰੇ ਬੂਹੇ ਤੋਂ ਹਿਲਣ ਨੂੰ ਮੇਰਾ ਜੀ ਨਹੀਂ ਕਰਦਾ।

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਵੀ ਨੂੰ ਪੰਜਾਬ ਦੇ ਜ਼ਰੇ – ਜ਼ਰੇ ਨਾਲ ਪਿਆਰ ਹੈ। ਇਸ ਦੀ ਗੋਦੀ ਵਿਚ ਬਹਿੰਦਿਆਂ ਹੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਬੇਸ਼ੱਕ ਕਵੀ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ, ਪਰੰਤੂ ਉਸਦਾ ਆਪਣੇ ਪਿਆਰੇ ਪੰਜਾਬ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ।

ਔਖੇ ਸ਼ਬਦਾਂ ਦੇ ਅਰਥ – ਅਪਣੌਤ – ਅਪਣਾਪਨ ਦਰਗਾਹੀ ਸੱਦੇ – ਰੱਬ ਦੇ ਸੱਦੇ, ਮੌਤ ਦੇ ਸੱਦੇ।

3. ਔਖੇ ਸ਼ਬਦਾਂ ਦੇ ਅਰਥ :

  • ਤਿਰੀ : ਤੇਰੀ
  • ਸਾਮਾਨ : ਸਮਾਨ, ਸਮਗਰੀ
  • ਹਰਿਔਲ : ਹਰਿਆਵਲ
  • ਛਤ : ਛਤਰ
  • ਜੁਆਲਾ : ਅੱਗ ਦੀ ਲਾਟ, ਤਪਸ਼
  • ਅਰਸ਼ੀ : ਅਸਮਾਨੀ, ਅਕਾਸ਼ੀ, ਅਲੋਕਾਰ
  • ਮਟਕ : ਮਜਾਜ਼, ਨਖ਼ਰਾ, ਨਜ਼ਾਕਤ
  • ਆਲੀ : ਵੱਡੀ, ਉੱਚੀ
  • ਬੀੜੇ : ਕੱਪੜੇ ਜਾਂ ਧਾਗੇ ਦੇ ਬਣੇ ਹੋਏ ਬਟਨ
  • ਤੂੰਬਦੀ : ਨੂੰ ਤੁੰਬਦੀ
  • ਛੜਦੀ : ਛਿਲਕਾ ਲਾਹੁਣ ਲਈ ਮੋਹਲੇ ਨਾਲ ਅਨਾਜ ਕੁੱਟਦੀ
  • ਇਲਾਹੀ : ਰੱਬੀ
  • ਬਿਰਹਾ : ਵਿਛੋੜਾ, ਜੁਦਾਈ
  • ਵੰਝਲੀ : ਬੰਸਰੀ
  • ਵਹਿਣਾਂ : ਖ਼ਿਆਲਾਂ, ਸੋਚਾਂ
  • ਧੁਣਿਆਂਦਾ : ਟੁਣਕਾਰ ਪੈਦਾ ਕਰਦਾ
  • ਧੱਸਦੇ : ਖੁਭਦੇ
  • ਮਾਖਿਉਂ : ਮਾਖਿਓ, ਸ਼ਹਿਦ
  • ਛਾਹ – ਵੇਲਾ : ਸਵੇਰ ਦਾ ਭੋਜਨ
  • ਭੱਤੇ : ਖੇਤਾਂ ਵਿੱਚ ਲਿਆਂਦਾ ਭੋਜਨ
  • ਨਿਆਰਾ : ਵੱਖਰਾ
  • ਅਪਣੌਤ : ਆਪਣਾਪਣ

PSEB 8th Class Punjabi Solutions Chapter 9 ਪੰਜਾਬ

4. ਵਾਕ ਬਣਾਓ :

ਬਰਕਤ, ਨਿਰਾਲੀ, ਹਿੰਮਤ, ਸਿਫ਼ਤ, ਸੁਰ-ਤਾਲ, ਜ਼ੱਰੇ-ਜ਼ੱਰੇ, ਨਿਆਰਾ
ਉੱਤਰ :

  • ਬਰਕਤ ਵਾਧਾ – ਸਰਫ਼ਾ ਕਰ ਕੇ ਖ਼ਰਚ ਕੀਤਿਆਂ ਹੀ ਘਰ ਵਿਚ ਬਰਕਤ ਪੈਂਦੀ ਹੈ।
  • ਨਿਰਾਲੀ ਅਨੋਖੀ, ਆਪਣੀ ਕਿਸਮ ਦੀ) – ਤਾਜ ਮਹੱਲ ਦੀ ਸ਼ਾਨ ਨਿਰਾਲੀ ਹੈ।
  • ਹਿੰਮਤ ਹੌਸਲਾ – ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ।
  • ਸਿਫ਼ਤ ਪ੍ਰਸੰਸਾ) – ਇਸ ਕਵਿਤਾ ਵਿਚ ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੈ।
  • ਸੁਰ – ਤਾਲ ਸੰਗੀਤਕ ਲੈ) – ਗਾਇਕ ਬੜੇ ਸੁਰ – ਤਾਲ ਵਿਚ ਗਾ ਰਿਹਾ ਸੀ।
  • ਸ਼ੱਰੇ – ਜ਼ੱਰੇ (ਕਿਣਕੇ – ਕਿਣਕੇ – ਮੈਨੂੰ ਆਪਣੀ ਮਾਤ – ਭੂਮੀ ਦੇ ਢੱਰੇ – ਜ਼ੱਰੇ ਨਾਲ ਪਿਆਰ ਹੈ।
  • ਨਿਆਰਾ ਵੱਖਰੀ ਕਿਸਮ ਦਾ, ਅਲੱਗ – ਤੇਰੇ ਕੰਮ ਤਾਂ ਨਿਆਰੇ ਹੀ ਹਨ। ਸਮਝ ਨਹੀਂ ਆਉਂਦੀ, ਤੂੰ ਕੀ ਚਾਹੁੰਦਾ ਹੈ!
  • ਅਪਣੱਤ ਆਪਣਾਪਨ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨਾਲ ਬੜੀ ਅਪਣੱਤ ਨਾਲ ਪੇਸ਼ ਆਉਂਦੇ ਹਨ।

ਇਸ ਪਾਠ ਵਿੱਚ ਆਏ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ

PSEB 8th Class Punjabi Guide ਪੰਜਾਬ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਪੰਜਾਬ ! ਕਰਾਂ ਕੀ ਸਿਫ਼ਤ ਤਿਰੀ, ਸ਼ਾਨਾਂ ਦੇ ਸਭ ਸਮਾਨ ਤਿਰੇ,
ਜਲ – ਪੌਣ ਤਿਰਾ, ਹਰਿਔਲ ਤਿਰੀ, ਦਰਿਆ, ਪਰਬਤ, ਮੈਦਾਨ ਤਿਰੇ
ਭਾਰਤ ਦੇ ਸਿਰ ਤੇ ਛਤ ਤਿਰਾ, ਤੇਰੇ ਸਿਰ ਛਤ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜੁਆਲਾ ਦਾ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਹੇ ਪੰਜਾਬ ! ਮੇਰੇ ਵਿਚ ਤੇਰੀਆਂ ਵਿਸ਼ੇਸ਼ਤਾਈਆਂ ਦੀਆਂ ਸਿਫ਼ਤਾਂ ਕਰਨ ਦੀ ਸਮਰੱਥਾ ਨਹੀਂ। ਤੇਰਾ ਤਾਂ ਸਾਰਾ ਸਮਾਨ ਹੀ ਸ਼ਾਨਾਂ ਨਾਲ ਭਰਪੂਰ ਹੈ। ਤੂੰ ਤਾਂ ਇਕ ਰਾਜਾ ਪ੍ਰਤੀਤ ਹੁੰਦਾ ਹੈਂ। ਤੂੰ ਬੇਅੰਤ ਜਲ, ਹਵਾ, ਹਰਿਆਵਲ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦਾ ਮਾਲਕ ਹੈਂ ਭਾਰਤ ਦੇ ਸਿਰ ਉੱਪਰ ਤੇਰਾ ਛਤਰ ਸ਼ੋਭਦਾ ਹੈ ਤੇ ਤੇਰੇ ਸਿਰ ਉੱਪਰ ਹਿਮਾਲਾ ਦਾ ਛਤਰ ਸ਼ੋਭਦਾ ਹੈ। ਤੇਰੇ ਮੋਢੇ ਉੱਪਰ ਬਰਫ਼ਾਂ ਦੀ ਚਾਦਰ ਹੈ ਪਰ ਤੇਰੇ ਸੀਨੇ ਵਿਚ ਅੱਗ ਦਾ ਸੇਕ ਹੈ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਵਿਸ਼ੇਸ਼ਤਾਈਆਂ ਦਾ ਕੋਈ ਅੰਤ ਨਹੀਂ। ਇਹ ਸੋਹਣੇ ਜਲਵਾਯ, ਜੰਗਲਾਂ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਨਾਲ ਭਰਪੂਰ ਹੈ। ਇਹ ਤਾਂ ਇਕ ਰਾਜਾ ਹੈ, ਜਿਸਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਮੋਢੇ ਤੇ ਬਰਫ਼ਾਂ ਦੀ ਠੰਢੀ ਚਾਦਰ ਹੈ ਪਰ ਸੀਨੇ ਵਿਚ ਅੱਗ ਦਾ ਸੇਕ ਹੈ !

ਔਖੇ ਸ਼ਬਦਾਂ ਦੇ ਅਰਥ – ਸੀਨੇ – ਹਿੱਕ, ਛਾਤੀ 1 ਜੁਆਲਾ – ਅੱਗ।

PSEB 8th Class Punjabi Solutions Chapter 9 ਪੰਜਾਬ

2. ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ, ਨਾ ਗਰਮੀ ਹੈ ਨਾ ਪਾਲਾ ਹੈ।
ਨਾ ਬਾਹਰ ਕੋਈ ਦਿਖਾਵਾ ਹੈ, ਨਾ ਅੰਦਰ ਕਾਲਾ – ਕਾਲਾ ਹੈ।
ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ।
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ – ਗਿੱਠ ਲਾਲੀ ਹੈ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ। ਨਾ ਤੇਰੇ ਵਿਚ ਬਹੁਤੀ ਗਰਮੀ ਹੈ, ਨਾ ਹੀ ਤੇਰੇ ਵਿਚ ਬਹੁਤਾ ਪਾਲਾ ਹੈ। ਤੇਰੇ ਵਿਚ ਕੋਈ ਦਿਖਾਵਾ ਵੀ ਨਹੀਂ ਤੇ ਨਾ ਹੀ ਤੇਰੇ ਦਿਲ ਵਿਚ ਕੋਈ ਖੋਟ ਹੈ। ਤੇਰੇ ਜੁਆਨਾਂ ਤੇ ਮੁਟਿਆਰਾਂ ਵਿਚ ਰੋਡੇ ਦੀ ਪ੍ਰੇਮਿਕਾ ਜਲਾਲੀ ਦੇ ਰੂਪ ਵਾਲੀ ਚਮਕ – ਦਮਕ ਹੈ।ਤੇਰੀਆਂ ਅੱਖਾਂ ਵਿਚ ਅਨੋਖੀ ਮਸਤੀ ਹੈ।ਤੇਰੀ ਹਿੱਕ ਵਿਚ ਸ਼ਾਨਦਾਰ ਹਿੰਮਤ ਹੈ ਤੇ ਚੇਹਰੇ ਉੱਪਰ ਗਿੱਠ – ਗਿੱਠ ਲਾਲੀ ਚੜ੍ਹੀ ਹੋਈ ਹੈ, ਜੋ ਕਿ ਡੇਰੇ ਦੇਸ਼ – ਵਾਸੀਆਂ ਦੀ ਅਰੋਗਤਾ ਤੇ ਖ਼ੁਸ਼ਹਾਲੀ ਦਾ ਚਿੰਨ੍ਹ ਹੈ।

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦਾ ਪੌਣ – ਪਾਣੀ ਮੋਹਿਤ – ਦਿਲ ਹੈ। ਇਹ ਅੰਦਰੋਂ ਬਾਹਰੋਂ ਨਿੱਘਾ ਹੈ, ਇਸ ਵਿਚ ਨਾ ਬਹੁਤੀ ਗਰਮੀ ਪੈਂਦੀ ਤੇ ਹੈ ਨਾ ਹੀ ਪਾਲਾ। ਇਸ ਵਿਚ ਨਾ ਕੋਈ ਦਿਖਾਵਾ ਹੈ ਤੇ ਨਾ ਵਲ – ਫ਼ਰੇਬ ਇਸਦੀਆਂ ਮੁਟਿਆਰਾਂ ਦੇ ਚਿਹਰਿਆਂ ਉੱਤੇ ਜਲਾਲੀ ਵਰਗੀ ਚਮਕ – ਦਮਕ ਹੈ। ਇਸ ਦੇ ਜਵਾਨਾਂ ਦੀਆਂ ਅੱਖਾਂ ਵਿਚ ਮਸਤੀ ਹੈ, ਹਿੱਕਾਂ ਵਿਚ ਹਿੰਮਤ ਹੈ ਤੇ ਚਿਹਰਿਆਂ ਉੱਤੇ ਲਾਲੀ ਚੜ੍ਹੀ ਹੋਈ ਹੈ।

3. ਕਿਆ ਚੂੜੇ – ਬੀੜੇ ਬਦੇ ਨੇ, ਜੋਬਨ – ਮੱਤੀਆਂ ਮੁਟਿਆਰਾਂ ਦੇ।
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁੰਮਕਾਰਾਂ ਦੇ।
ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਪੀਂਹਦੀ ਹੈ, ਕੋਈ ਛੜਦੀ ਹੈ।
ਕੋਈ ਸੀਉਂਦੀ ਹੈ ਕੋਈ ਪਰੋਂਦੀ ਹੈ, ਕੋਈ ਵੇਲਾਂ – ਬੂਟੇ ਕੱਢਦੀ ਹੈ।
ਪਿੱਪਲਾਂ ਦੀ ਛਾਵੇਂ ਪੀਂਘਾਂ ਨੂੰ, ਕੁੱਦ ਕੁੱਦ ਕੇ ਮਸਤੀ ਚੜ੍ਹਦੀ ਹੈ।
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛੱਡਦੀ ਹੈ, ਇਕ ਫੜਦੀ ਹੈ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਕਿ ਹੇ ਪੰਜਾਬ ! ਤੇਰੀਆਂ ਜਵਾਨੀ ਨਾਲ ਭਰਪੂਰ ਮੁਟਿਆਰਾਂ ਦੇ ਚੁੜੇ – ਬੀੜੇ ਕਿੰਨੇ ਫ਼ਬਦੇ ਤੇ ਸੋਹਣੇ ਲਗਦੇ ਹਨ ! ਜਦ ਉਹ ਚਾਟੀਆਂ ਵਿਚ ਮਧਾਣੀਆਂ ਪਾ ਕੇ ਦੁੱਧ ਰਿੜਕਦੀਆਂ ਹਨ, ਤਾਂ ਮਧਾਣੀਆਂ ਦੀਆਂ ਘੁੰਮਕਾਰਾਂ ਦਾ ਸ਼ੋਰ ਉੱਠਦਾ ਹੈ। ਤੇਰੀਆਂ ਇਸਤਰੀਆਂ ਤੇ ਮੁਟਿਆਰਾਂ ਵਿਹਲੀਆਂ ਬੈਠਣ ਵਾਲੀਆਂ ਨਹੀਂ। ਇਨ੍ਹਾਂ ਵਿਚੋਂ ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਛੱਡਦੀ ਹੈ, ਕੋਈ ਸਿਉਂਦੀ ਹੈ, ਕੋਈ ਪਰੋਂਦੀ ਹੈ ਤੇ ਕੋਈ ਕੱਪੜਿਆਂ ਉੱਪਰ ਵੇਲਾਂ – ਬਟੇ ਕੱਢਦੀ ਹੈ। ਮੁਟਿਆਰ ਕੁੜੀਆਂ ਪਿੱਪਲ ਦੀਆਂ ਛਾਵਾਂ ਹੇਠ ਇਕੱਠੀਆਂ ਹੁੰਦੀਆਂ ਹਨ, ਜਿੱਥੇ ਉਹ ਪੀਂਘਾਂ ਝੂਟਦੀਆਂ ਹਨ। ਉਨ੍ਹਾਂ ਨੂੰ ਕੁੱਟ – ਕੁੱਦ ਕੇ ਮਸਤੀ ਚੜ੍ਹਦੀ ਹੈ। ਉਨ੍ਹਾਂ ਵਿਚ ਉੱਠਿਆ ਜੋਸ਼ ਉਨ੍ਹਾਂ ਦੀ ਜਵਾਨੀ ਨੂੰ ਟੁੰਬਦਾ ਹੈ। ਪੀਘਾਂ ਝੂਟਦੀਆਂ ਕੁੜੀਆਂ ਵਿਚੋਂ ਇਕ ਪੀਂਘ ਝੂਟਣੀ ਛੱਡਦੀ ਹੈ ਤੇ ਦੂਸਰੀ ਸ਼ੁਰੂ ਕਰ ਦਿੰਦੀ ਹੈ।

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਜੋਬਨ ਮੱਤੀਆਂ ਮੁਟਿਆਰਾਂ ਨੂੰ ਚੂੜੇ – ਬੀੜੇ ਦਾ ਸ਼ਿੰਗਾਰ ਬਹੁਤ ਹੀ ਫ਼ਬਦਾ ਹੈ। ਉਹ ਜਦੋਂ ਦੁੱਧ ਰਿੜਕਦੀਆਂ ਹਨ, ਤਾਂ ਮਧਾਣੀਆਂ ਦੀਆਂ ਘੁੰਮਕਾਰਾਂ ਸੁਣਾਈ ਦਿੰਦੀਆਂ ਹਨ। ਉਹ ਹਰ ਵੇਲੇ ਕੱਤਣ, ਤੁੰਬਣ, ਸਿਊਣ, ਰੋਣ ਜਾਂ ਕਸੀਦਾ ਕੱਢਣ ਦਾ ਕੰਮ ਕਰਦੀਆਂ ਰਹਿੰਦੀਆਂ ਹਨ। ਉਹ ਪਿੱਪਲਾਂ ਦੀਆਂ ਛਾਵਾਂ ਹੇਠ ਪੀਂਘਾਂ ਝੂਟਦੀਆਂ ਤੇ ਆਨੰਦ ਲੈਂਦੀਆਂ ਹਨ।

4. ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ।
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ।
ਵੰਝਲੀ ਵਹਿਣਾਂ ਵਿਚ ਰੁੜਦੀ ਹੈ, ਜਦ ਤੂੰਬਾ ਸਿਰ ਧੂਣਿਆਂਦਾ ਹੈ।
ਮਿਰਜ਼ਾ ਪਿਆ ਕੂਕਾਂ ਛੱਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ।

ਪ੍ਰਸ਼ਨ 7.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਜਦੋਂ ਚਾਨਣੀ ਰਾਤ ਖਿੜਦੀ ਹੈ, ਤਾਂ ਤੇਰੇ ਪਿੰਡਾਂ ਵਿਚ ਕੋਈ ਇਲਾਹੀ ਰਾਗ ਛਿੜ ਪੈਂਦਾ ਹੈ। ਮੁਟਿਆਰ ਕੁੜੀਆਂ ਲੋਹੜੇ ਦਾ ਗਿੱਧਾ ਪਾਉਂਦੀਆਂ ਹਨ ’ਤੇ ਉਹ ਜਵਾਨੀ ਤੇ ਬਿਰਹੋਂ ਦੇ ਗੀਤ ਗਾਉਂਦੀਆਂ ਹਨ। ਇਸ ਪ੍ਰਕਾਰ ਜਵਾਨੀ ਤੇ ਬਿਰਹੋਂ ਦਾ ਭੇੜ ਹੁੰਦਾ ਹੈ। ਕਿਸੇ ਜਵਾਨ ਦੁਆਰਾ ਵੰਝਲੀ ਵਜਾਈ ਜਾਂਦੀ ਹੈ ਤੇ ਕੋਈ ਤੰਬਾ ਵਜਾ ਕੇ ਮਸਤੀ ਚੜਾਉਂਦਾ ਹੈ। ਕੋਈ ਮਿਰਜ਼ੇ ਦੀ ਸੱਦ ਗਾਉਂਦਾ ਹੈ ਤੇ ਕੋਈ ਵਾਰਸ ਸ਼ਾਹ ਦੀ ਹੀਰ ਸੁਣਾ ਕੇ ਸਭ ਨੂੰ ਮਸਤ ਕਰਦਾ ਹੈ। ?

ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਵਿਚ ਜਦੋਂ ਚਾਨਣੀ ਰਾਤ ਖਿੜੀ ਹੋਈ ਹੁੰਦੀ ਹੈ, ਤਾਂ ਇੱਥੇ ਕੋਈ ਇਲਾਹੀ ਰਾਗ ਛਿੜ ਪੈਂਦਾ ਹੈ। ਮੁਟਿਆਰਾਂ ਗਿੱਧਾ ਪਾ ਕੇ ਜਵਾਨੀ ਤੇ ਬਿਰਹੋਂ ਦੇ ਭਾਵਾਂ ਨਾਲ ਭਰੀਆਂ ਬੋਲੀਆਂ ਪਾਉਂਦੀਆਂ ਹਨ ਕੋਈ ਗੱਭਰੂ ਵੰਝਲੀ ਤੇ ਕੋਈ ਤੂੰਬਾ ਵਜਾ ਕੇ ਮਸਤੀ ਚਾੜ੍ਹਦਾ ਹੈ ਕੋਈ ਮਿਰਜ਼ੇ ਦੀ ਸੱਦ ਸੁਣਾਉਂਦਾ ਹੈ ਤੇ ਕੋਈ ਵਾਰਸ ਦੀ ਹੀਰ।

4. ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ।
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ ਸਰਦਾਰ ਤਿਰਾ।
ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ।
ਤੇਰੀ ਮਿੱਟੀ ਦਾ ਕੁੱਲਾ ਵੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ !

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਸਰਲ ਅਰਥ – ਹੇ ਮੇਰੇ ਪਿਆਰੇ ਪੰਜਾਬ ! ਤੇਰਾ ਘਰ – ਬਾਰ ਵਸਦਾ ਰਹੇ। ਤੇਰਾ ਪਰਿਵਾਰ ਜਿਉਂਦਾ ਜਾਗਦਾ ਰਹੇ। ਤੇਰੀਆਂ ਮਸਜਦਾਂ, ਮੰਦਰ ਤੇ ਦਰਬਾਰ ਕਾਇਮ ਰਹਿਣ। ਤੇਰੇ ਮੀਏਂ, ਲਾਲੇ ਤੇ ਸਰਦਾਰ ਸਾਰੇ ਜਿਉਂਦੇ ਜਾਗਦੇ ਰਹਿਣ। ਹੇ ਪਿਆਰੇ ਪੰਜਾਬ, ਬਾਕੀ ਸਾਰੀ ਦੁਨੀਆ ਵੀ ਸੋਹਣੀ ਹੈ, ਪਰ ਤੇਰਾ ਰੰਗ ਅਨੋਖਾ ਹੈ। ਮੈਨੂੰ ਤਾਂ ਤੇਰੀ ਮਿੱਟੀ ਦਾ ਕੱਖਾਂ ਕਾਨਿਆਂ ਦਾ ਕੁੱਲਾ ਵੀ ਸ਼ਾਹੀ ਮਹੱਲਾਂ ਤੋਂ ਵੱਧ ਪਿਆਰਾ ਹੈ

ਪ੍ਰਸ਼ਨ 10.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਵੀ ਦਾ ਪੰਜਾਬ ਨਾਲ ਇੰਨਾ ਪਿਆਰ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਸਦਾ ਵਸਦਾ – ਰਸਦਾ ਰਹੇ। ਉਸਦਾ ਪਰਿਵਾਰ ਜੀਵੇ – ਜਾਗੇ। ਉਸਦੇ ਮਸਜਿਦ, ਮੰਦਰ, ਦਰਬਾਰ, ਮੀਆਂ, ਲਾਲਾ, ਸਰਦਾਰ ਸਭ ਵਸਦੇ – ਰਸਦੇ ਰਹਿਣ। ਬੇਸ਼ੱਕ ਹੋਰ ਦੁਨੀਆ ਵੀ ਸੋਹਣੀ ਹੈ, ਪਰੰਤੂ ਪੰਜਾਬ ਦਾ ਰੰਗ ਅਨੋਖਾ ਹੈ। ਕਵੀ ਨੂੰ ਤਾਂ ਉਸ ਦੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹੱਲਾਂ ਤੋਂ ਵੱਧ ਪਿਆਰਾ ਹੈ।

ਔਖੇ ਸ਼ਬਦਾਂ ਦੇ ਅਰਥ – ਨਿਆਰਾ – ਅਨੋਖਾ ਕੁੱਲਾ – ਕੱਖਾਂ – ਕਾਨਿਆਂ ਦਾ ਕੋਠਾ

2. ਰਚਨਾਤਮਕ ਕਾਰਜ

ਪ੍ਰਸ਼ਨ –
“ਪੰਜਾਬੀ ਕਵਿਤਾ ਵਿਚ ਆਏ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ।
ਉੱਤਰ :
ਚੁੜੇ – ਬੀੜੇ, ਮਧਾਣੀ ਚਾਟੀ ਵਿਚ, ਤੁੰਬਦੀ, ਕੱਤਦੀ, ਮੀਂਹਦੀ, ਛੜਦੀ, ਸਿਉਂਦੀ, ਰੋਂਦੀ, ਵੇਲਾਂ – ਬੂਟੇ ਕੱਢਦੀ, ਪਿੱਪਲਾਂ ਦੀ ਛਾਂਵੇਂ ਪੀਘਾਂ, ਗਿੱਧੇ ਨੂੰ ਲੋਹੜਾ ਆਂਦਾ, ਵੰਝਲੀ, ਤੂੰਬਾ ਮਿਰਜ਼ਾ, ਹੀਰ ਵਾਰਿਸ, ਖੂਹਾਂ ਤੇ ਟਿੱਚ – ਟਿੱਚ, ਖੇਤਾਂ ਵਿਚ ਹਲ ਪਏ ਧੱਸਦੇ, ਭੱਤੇ ਛਾਹ ਵੇਲੇ ਚੁੱਕਦੇ, ਹਾਲੀ, ਮਾਖਿਓਂ ਮਿੱਠੀ ਬੋਲੀ।

PSEB 8th Class Punjabi Solutions Chapter 14 ਸਾਂਝੀ ਮਾਂ

Punjab State Board PSEB 8th Class Punjabi Book Solutions Chapter 14 ਸਾਂਝੀ ਮਾਂ Textbook Exercise Questions and Answers.

PSEB Solutions for Class 8 Punjabi Chapter 14 ਸਾਂਝੀ ਮਾਂ (1st Language)

Punjabi Guide for Class 8 PSEB ਸਾਂਝੀ ਮਾਂ Textbook Questions and Answers

ਸਾਂਝੀ ਮਾਂ ਪਾਠ-ਅਭਿਆਸ

1. ਦੱਸੋ :

(ਉ) ਸ਼ੁਰੂ ਵਿੱਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਕਿਉਂ ਨਹੀਂ ਸੀ ?
ਉੱਤਰ :
ਸ਼ੁਰੂ ਵਿਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਭੈ ਇਸ ਕਰਕੇ ਨਹੀਂ ਸੀ ਕਿਉਂਕਿ ਉਦੋਂ ਲੜਾਈ ਉਸ ਤੋਂ ਬੜੀ ਦੂਰ ਕਸ਼ਮੀਰ ਅਤੇ ਫਿਰ ਜੰਮੂ ਦੇ ਇਲਾਕੇ ਵਿਚ ਹੋ ਰਹੀ ਸੀ। ਉਹ ਕਸ਼ਮੀਰ ਦੀ ਲੜਾਈ ਨੂੰ ਇਕ ਅਭਿਆਸ ਸਮਝਦੀ ਰਹੀ ਅਤੇ ਜੰਮੂ ਦੀ ਲੜਾਈ ਵਿਚ ਚਲਦੀਆਂ ਤੋਪਾਂ ਵਿਚੋਂ ਉਸ ਨੂੰ ਸੰਗੀਤ ਦੀਆਂ ਅਵਾਜ਼ਾਂ ਪ੍ਰਤੀਤ ਹੁੰਦੀਆਂ ਸਨ। ਇਸ ਕਰਕੇ ਉਸ ਨੂੰ ਇਨ੍ਹਾਂ ਲੜਾਈਆਂ ਤੋਂ ਕਿਸੇ ਪ੍ਰਕਾਰ ਦਾ ਭੈ ਨਹੀਂ ਸੀ।

PSEB 8th Class Punjabi Solutions Chapter 14 ਸਾਂਝੀ ਮਾਂ

(ਅ) ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਪੰਜਾਬ ਕੌਰ ਨੂੰ ਅਜਿਹਾ ਕਿਉਂ ਜਾਪਿਆ?
ਉੱਤਰ :
ਜਦੋਂ ਪਾਕਿਸਤਾਨ ਨੇ ਲੜਾਈ ਦਾ ਫ਼ਰੰਟ ਪੰਜਾਬ ਦੀਆਂ ਸਰਹੱਦਾਂ ਉੱਪਰ ਖੋਲ੍ਹ ਕੇ ਗੋਲੇ, ਗੋਲੀਆਂ ਤੇ ਬੰਬ ਵਰਸਾਉਣੇ ਸ਼ੁਰੂ ਕੀਤੇ, ਤਾਂ ਪੰਜਾਬ ਕੌਰ ਨੂੰ ਜਾਪਿਆ ਜਿਵੇਂ ਦੁਸ਼ਮਣ ਉਸ ਦੇ ਘਰ ਨੇੜੇ ਛਿਹਰਟੇ ਵਿਚ ਆ ਵੜਿਆ ਹੋਵੇ। ਇਹ ਸਭ ਕੁੱਝ ਉਸ ਦੇ ਇੰਨਾ ਨੇੜੇ ਵਾਪਰ ਰਿਹਾ ਸੀ ਕਿ ਭਾਰਤੀ ਫ਼ੌਜਾਂ ਦਾ ਲਾਹੌਰ ਵਲ ਵਧਣਾ ਉਸ ਨੂੰ ਕੋਈ ਖੁਸ਼ੀ ਨਹੀਂ ਸੀ ਦੇ ਰਿਹਾ ਸਰਹੱਦ ਤੋਂ ਪੁੱਜੀਆਂ ਘਮਸਾਣ ਦੇ ਯੁੱਧ ਦੀਆਂ ਖ਼ਬਰਾਂ ਤੋਂ ਉਸ ਨੂੰ ਭੈ ਆਉਣ ਲੱਗਾ ! ਅਜਿਹੀਆਂ ਖ਼ਬਰਾਂ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ, ਕਿਉਂਕਿ ਉਸ ਨੂੰ ਲੜਾਈ ਬੜੀ ਭਿਆਨਕ ਚੀਜ਼ ਜਾਪਣ ਲੱਗ ਪਈ ਸੀ।

(ਈ) ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ-ਮੁੱਠ ਕਿਵੇਂ ਕਰ ਦਿੱਤਾ ?
ਉੱਤਰ :
ਭਾਰਤੀ ਜਵਾਨਾਂ ਤੇ ਪਾਕਿਸਤਾਨੀ ਸਿਪਾਹੀਆਂ ਵਿਚਕਾਰ ਸਰਹੱਦੋਂ ਪਾਰ ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇਕ – ਮੁੱਠ ਕਰ ਦਿੱਤਾ ਸੀ। ਇਸ ਦੇ ਨਾਲ ਹੀ ਰੇਡੀਓ ਤੋਂ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਪਾਕਿਸਤਾਨੀ ਜਹਾਜ਼ਾਂ ਦੁਆਰਾ ਬੰਬਾਰੀ ਕਰਨ ਦਾ ਡਰ ਹੋਣ ਦੀ ਖ਼ਬਰ ਨੇ ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖਣ ਤੇ ਹਵਾਈ ਹਮਲੇ ਤੋਂ ਬਚਾਓ ਲਈ ਟੋਇਆਂ ਵਿਚ ਸਾਉਣ ਤੇ ਪਾਕਿਸਤਾਨੀ ਛਾਤੂਬਰਦਾਰਾਂ ਦੇ ਸਰਗਰਮ ਹੋਣ ਦੀਆਂ ਖ਼ਬਰਾਂ ਨੇ ਸਾਰੇ ਸ਼ਹਿਰ ਨੂੰ ਇਕ – ਮੁੱਠ ਕਰ ਦਿੱਤਾ ਸੀ।

(ਸ) ਪੰਜਾਬ ਕੌਰ ਆਪਣੇ ਕਿਹੜੇ ਪੁੱਤਰਾਂ ਤੋਂ ਬਲਿਹਾਰ ਜਾਂਦੀ ਸੀ ਤੇ ਕਿਉਂ ?
ਉੱਤਰ :
ਜ਼ਹਿਰੀਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗਵਾਂਢ ਖ਼ਾਲੀ ਹੋ ਗਿਆ। ਪੰਜਾਬ ਕੌਰ ਦੇ ਸਾਥੀ ਹੁਣ ਕੇਵਲ ਨਾਲ ਦੇ ਖੇਤ ਵਿਚ ਲੱਗੀ ਤੋਪ ਵਾਲੇ ਤੋਪਚੀ ਹੀ ਸਨ।ਉਹ ਵੇਲੇ – ਕੁਵੇਲੇ ਆ ਕੇ ਪੰਜਾਬ ਕੌਰ ਕੋਲ ਬੈਠਦੇ ਤੇ ਜਿੱਤ ਦਾ ਅਹਿਸਾਸ ਕਰਾਉਂਦੇ ਹੋਏ ਉਸਨੂੰ ਧਰਵਾਸ ਦਿੰਦੇ। ਉਹ ਉਨ੍ਹਾਂ ਨੂੰ ਚਾਹ ਪਿਲਾਉਂਦੀ ਤੇ ‘ਸ਼ੇਰ ਦੇ ਬੱਚੇ’ ਆਖ ਕੇ ਪੁਕਾਰਦੀ। ਉਹ ਵੈਰੀਆਂ ਦੇ ਜਹਾਜ਼ ਫੰਡਣ ਵਾਲੇ ਆਪਣੇ ਉਨ੍ਹਾਂ ਪੁੱਤਰਾਂ ਦੀ ਬਹਾਦਰੀ ਤੇ ਹੌਸਲੇ ਕਰਕੇ ਉਨ੍ਹਾਂ ਤੋਂ ਬਲਿਹਾਰ ਜਾਂਦੀ ਸੀ।

PSEB 8th Class Punjabi Solutions Chapter 14 ਸਾਂਝੀ ਮਾਂ

(ਹ) ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਿਉਂ ਕਰ ਲਿਆ ਸੀ ?
ਉੱਤਰ :
ਜਦੋਂ ਜ਼ਹਿਰੀਲੀ ਗੈਸ ਦਾ ਇਕ ਗੋਲਾ ਪੰਜਾਬ ਕੌਰ ਦੇ ਦਰਾਂ ਅੱਗੇ ਡਿਗਿਆ ਤੇ ਉਸ ਦੁਆਰਾ ਤਬਾਹੀ ਮਚਾਉਣ ਮਗਰੋਂ ਉਸਦਾ ਸਾਰਾ ਗੁਆਂਢ ਖ਼ਾਲੀ ਹੋ ਗਿਆ, ਉੱਥੇ ਤੋਪਚੀਆਂ ਤੋਂ ਇਲਾਵਾ ਕੋਈ ਨਾ ਰਿਹਾ, ਤਾਂ ਪੰਜਾਬ ਕੌਰ ਨੂੰ ਆਪਣੇ ਬੱਚਿਆਂ ਦਾ ਫ਼ਿਕਰ ਪੈ ਗਿਆ।ਉਹ ਆਪਣੇ ਬੱਚਿਆਂ ਨੂੰ ਮਰਦੇ ਜਾਂ ਅਨੀਂਦਰੇ ਵਿਚ ਰਹਿੰਦੇ ਨਹੀਂ ਸੀ ਦੇਖ ਸਕਦੀ। ਫਲਸਰੂਪ ਉਸ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ।

(ਕ) ਤੋਪਚੀਆਂ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਕੀ ਕਿਹਾ ?
ਉੱਤਰ :
ਤੋਪਚੀਆਂ ਦੇ ਸਰਦਾਰ ਨੇ ਦੁਸ਼ਮਣ ਦੇ ਗੋਲਿਆਂ ਤੋਂ ਡਰ ਕੇ ਪਰਿਵਾਰ ਸਮੇਤ ਘਰ ਛੱਡਣ ਲਈ ਤਿਆਰ ਹੋਈ ਪੰਜਾਬ ਕੌਰ ਨੂੰ ਕਿਹਾ ਕਿ ਜਿੰਨਾ ਚਿਰ ਉਹ ਜਿਊਂਦੇ ਹਨ, ਓਨਾ ਚਿਰ ਕੋਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁਚਾ ਸਕਦਾ। ਉਸ ਦਾ ਭਾਵ ਸੀ ਕਿ ਪੰਜਾਬ ਕੌਰ ਤੇ ਉਸ ਦਾ ਪਰਿਵਾਰ ਉੱਥੋਂ ਨਾ ਜਾਵੇ।

(ਖ) ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ ਹੈ। ਇਸ ਵਾਕ ਵਿੱਚ ਪੰਜਾਬ ਕੌਰ, “ਅੱਧਾ ਪਰਿਵਾਰ’ ਕਿਸ ਨੂੰ ਕਹਿੰਦੀ ਹੈ ? ਉਹ ਕਿਹੜੀ ਗੱਲ ਨੂੰ ਕਾਇਰਤਾ ਮੰਨਦੀ ਹੈ ?
ਉੱਤਰ :
ਪੰਜਾਬ ਕੌਰ ਅੱਧਾ ਪਰਿਵਾਰ ਆਪਣੇ ਘਰ ਕੋਲ ਤੋਪ ਗੱਡ ਕੇ ਦੇਸ਼ ਦੀ ਰਾਖੀ ਲਈ ਦੁਸ਼ਮਣ ਦਾ ਮੁਕਾਬਲਾ ਕਰਨ ਵਾਲੇ ਤੋਪਚੀਆਂ ਨੂੰ ਕਹਿੰਦੀ ਹੈ। ਉਹ ਦੁਸ਼ਮਣ ਦੇ ਤੋਪਾਂ ਦੇ ਗੋਲਿਆਂ ਤੋਂ ਡਰ ਕੇ ਤੇ ਆਪਣੇ ਬੱਚਿਆਂ ਦੀ ਬੇਚੈਨੀ ਨੂੰ ਦੇਖ ਉਸ ਥਾਂ ਨੂੰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੀ ਜਾਣਾ ਚਾਹੁੰਦੀ ਹੈ, ਪਰ ਜਦੋਂ ਤੋਪਚੀਆਂ ਦਾ ਸਰਦਾਰ ਉਸਨੂੰ ਹੌਸਲਾ ਦਿੰਦਾ ਹੈ ਕਿ ਉਨ੍ਹਾਂ ਦੇ ਹੁੰਦਿਆਂ ਕੋਈ ਉਨ੍ਹਾਂ ਪੰਜਾਬ ਕੌਰ ਤੇ ਉਸ ਦੇ ਪਰਿਵਾਰ) ਦੀ ਹਵਾ ਵਲ ਵੀ ਨਹੀਂ ਦੇਖ ਸਕਦਾ, ਤਾਂ ਤੋਪਚੀਆਂ ਦੀ ਅਪਣੱਤ ਦੇਖ ਕੇ ਉਸਨੂੰ ਜਾਪਿਆ ਉਹ ਆਪਣੇ ਅੱਧੇ ਪਰਿਵਾਰ ਨੂੰ ਬਚਾ ਰਹੀ ਹੈ ਪਰ ਅੱਧੇ ਨੂੰ ਮੌਤ ਦੇ ਮੂੰਹ ਵਿਚ ਛੱਡ ਕੇ ਜਾ ਰਹੀ ਹੈ। ਅਜਿਹਾ ਕਰਨਾ ਉਸਨੂੰ ਕਾਇਰਤਾ ਲੱਗਾ ਤੇ ਉਸ ਨੇ ਉਸ ਥਾਂ ਨੂੰ ਨਾ ਛੱਡਣ ਦਾ ਫ਼ੈਸਲਾ ਕਰ ਲਿਆ।

PSEB 8th Class Punjabi Solutions Chapter 14 ਸਾਂਝੀ ਮਾਂ

2. ਔਖੇ ਸ਼ਬਦਾਂ ਦੇ ਅਰਥ :

  • ਨਿਤਾਪ੍ਰਤੀ : ਰੋਜ਼ਾਨਾ, ਹਰ ਰੋਜ਼
  • ਚਾਂਦਮਾਰੀ : ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ, ਨਿਸ਼ਾਨੇਬਾਜ਼ੀ
  • ਵਿਘਨ : ਰੋਕ, ਰੁਕਾਵਟ
  • ਬਲੈਕ-ਆਊਟ : ਹਵਾਈ ਹਮਲੇ ਆਦਿ ਦੇ ਖ਼ਤਰੇ ‘ਤੇ ਸ਼ਹਿਰ ਜਾਂ ਨਗਰ ਵਿੱਚ ਬੱਤੀਆਂ ਬੁਝਾ ਕੇ ਹਨੇਰਾ ਕਰਨ ਦੀ ਕਿਰਿਆ।
  • ਹਰਿਆਈ: ਹਰਿਆਵਲ
  • ਅਉਧ : ਉਮਰ, ਮਿਆਦ
  • ਪੈਂਡਾ : ਫ਼ਾਸਲਾ, ਦੂਰੀ, ਵਿੱਥ, ਰਸਤਾ
  • ਕਾਇਰਤਾ : ਬੁਜ਼ਦਿਲੀ

3. ਵਾਕਾਂ ਵਿੱਚ ਵਰਤੋ :

ਚੈਨ ਖੋਹ ਲੈਣਾ, ਗੁੱਥਮ-ਗੁੱਥਾ ਹੋਣਾ, ਇੱਕ-ਮੁੱਠ ਕਰ ਦੇਣਾ, ਛਾਤਾ-ਬਰਦਾਰ, ਧਰਵਾਸ, ਦਿਲ ਭਰ ਆਉਣਾ, ਵਾ ਵੱਲ ਨਾ ਤੱਕ ਸਕਣਾ, ਬਾਂਹ ਬਣਨਾ
ਉੱਤਰ :

  • ਚੈਨ ਖੋਹ ਲੈਣਾ ਸ਼ਾਂਤੀ ਖ਼ਤਮ ਕਰ ਦੇਣਾ – ਮਹਿੰਦਰ ਸਿੰਘ ਦੇ ਪੁੱਤਰ ਨੇ ਭੈੜੀ ਸੰਗਤ ਵਿਚ ਪੈ ਕੇ ਉਸ ਦੇ ਮਨ ਦਾ ਚੈਨ ਖੋਹ ਲਿਆ
  • ਗੁੱਥਮ – ਗੁੱਥਾ ਹੋਣਾ ਹੱਥੋਪਾਈ ਹੋਣਾ, ਲੜ ਪੈਣਾ) – ਪਹਿਲਾਂ ਦੋਵੇਂ ਉੱਚੀ – ਉੱਚੀ ਇਕ – ਦੂਜੇ ਨੂੰ ਗਾਲਾਂ ਕੱਢ ਰਹੇ ਸਨ, ਫਿਰ ਉਹ ਗੁੱਥਮ – ਗੁੱਥਾ ਹੋ ਪਏ।
  • ਇਕ ਮੁੱਠ ਹੋਣਾ ਏਕਤਾ ਕਰ ਲੈਣੀ) – ਦੁਸ਼ਮਣ ਦੇਸ਼ ਦੇ ਹਮਲੇ ਦਾ ਟਾਕਰਾ ਕਰਨ ਲਈ ਸਾਰੇ ਭਾਰਤ – ਵਾਸੀ ਆਪਣੇ ਮਤ – ਭੇਦ ਭੁਲਾ ਕੇ ਇਕ ਮੁੱਠ ਹੋ ਗਏ।
  • ਛਾਤਾ – ਬਰਦਾਰ ਪੈਰਾਸ਼ੂਟ ਨਾਲ ਹੇਠਾਂ ਉਤਰਨ ਵਾਲੇ – ਲੜਾਈ ਦੇ ਦਿਨਾਂ ਵਿਚ ਪਾਕਿਸਤਾਨ ਦੇ ਜਹਾਜ਼ ਬਹੁਤ ਸਾਰੇ ਛਾਤਾ – ਬਰਦਾਰਾਂ ਨੂੰ ਭਾਰਤ ਵਿਚ ਤੋੜ – ਭੰਨ ਲਈ ਉਤਾਰ ਕੇ ਗਏ।
  • ਧਰਵਾਸ (ਧੀਰਜ, ਹੌਂਸਲਾ) – ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਧਰਵਾਸ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ।
  • ਦਿਲ ਭਰ ਆਉਣਾ (ਰੋਣ ਆ ਜਾਣਾ) – ਵਿਚਾਰੀ ਵਿਧਵਾ ਦੀ ਦੁੱਖ ਭਰੀ ਕਹਾਣੀ ਸੁਣ ਕੇ ਮੇਰਾ ਦਿਲ ਭਰ ਆਇਆ।
  • ‘ਵਾ ਵਲ ਨਾ ਤੱਕ ਸਕਣਾ ਕੋਈ ਨੁਕਸਾਨ ਨਾ ਪੁਚਾ ਸਕਣਾ) – ਜਿਸ ਦੇ ਸਿਰ ਉੱਤੇ ਪਰਮਾਤਮਾ ਦਾ ਹੱਥ ਹੋਵੇ, ਕੋਈ ਉਸ ਦੀ ’ਵਾਂ ਵਲ ਨਹੀਂ ਤੱਕ ਸਕਦਾ।
  • ਬਾਂਹ ਬਣਨਾ ਸਹਾਰਾ ਬਣਨਾ) – ਯਤੀਮ ਹੋਏ ਬੱਚਿਆਂ ਦਾ ਚਾਚਾ ਉਨ੍ਹਾਂ ਦੀ ਬਾਂਹ ਬਣਿਆ।

PSEB 8th Class Punjabi Solutions Chapter 14 ਸਾਂਝੀ ਮਾਂ

4. ਵਿਆਕਰਨ :
ਪਿਛਲੇਰੇ ਪਾਠ ਵਿੱਚ ਤੁਸੀਂ ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਬਾਰੇ ਪੜ੍ਹਿਆ ਹੈ।

5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ :
ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਥੋੜਾ, ਬਹੁਤ, ਏਨਾ , ਓਨਾ, ਜਿੰਨਾ, ਬੜਾ, ਨਿਰਾ, ਜ਼ਰਾ ਕੁ, ਮੁੱਠ ਕੁ, ਕਿੱਲੋ ਕੁ ਆਦਿ।

6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦਹਰਾਅ ਬਾਰੇ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਇੱਕ ਵਾਰ, ਕਈ ਵਾਰ, ਵਾਰ-ਵਾਰ, ਘੜੀ-ਮੁੜੀ, ਦੁਬਾਰਾ, ਇੱਕ-ਇੱਕ, ਦੋ-ਦੋ ਆਦਿ।

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਨੇ-ਪੂਰਬਕ ਗਿਆਨ ਹੋਵੇ, ਉਸ ਨੂੰ ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਜੀ ਹਾਂ, ਆਹੋ ਜੀ, ਨਹੀਂ ਜੀ, ਚੰਗਾ ਜੀ ਆਦਿ।

8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ , ਜਿਵੇਂ : ਜ਼ਰੂਰ , ਵੀ, ਹੀ, ਬੇਸ਼ੱਕ, ਬਿਲਕੁਲ ਠੀਕ ਆਦਿ।

ਹੇਠ ਲਿਖੇ ਪੈਰੇ ਵਿੱਚੋਂ ਕਿਰਿਆ-ਵਿਸ਼ੇਸ਼ਣ ਸ਼ਬਦਾਂ ਹੇਠ ਲਕੀਰ ਲਾਓ ਅਤੇ ਉਸ ਦੀ ਕਿਸਮ ਵੀ ਦੱਸੋ :

ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ। ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆ ਸੀ। ਇਸ ਵਿੱਚ ਠੋਸ ਪਦਾਰਥ ਇੰਝ ਭੁੰਨੇ ਜਾਂਦੇ ਹਨ, ਜਿਵੇਂ ਉੱਬਲਦੇ ਤੇਲ ਵਿੱਚ ਮੱਛੀ। ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਨੀਂਦੇ ਦੇਖ ਸਕਦੀ ਸੀ? ਉਸ ਦੀ ਆਪਣੀ ਅਉਧ ਬੀਤ ਚੁੱਕੀ ਸੀ। ਉਸ ਨੂੰ ਬੱਚਿਆਂ ਦੀ ਅਉਧ ਖ਼ਰਾਬ ਕਰਨ ਦਾ ਕੀ ਹੱਕ ਸੀ ?

ਤੁਹਾਡੇਗ ਲੀ-ਮੁਹੱਲੇ ਵੱਚਵ ਕ ਈਅ ਜਿਹੇਮ ਰੱਖਵਸਦੇਹ ਣਗੇ ਜਹੜੇਲਕਾਂ ਵਿੱਚ ਪਿਆਰ ਅਤੇ ਹਮਦਰਦੀ ਵੰਡਦੇ ਹੋਣਗੇ। ਇਹਨਾਂ ਵਿੱਚੋਂ ਕਿਸੇ ਇੱਕ ਬਾਰੇ ਦੋ ਪੈਰੇ ਆਪਣੇ ਸ਼ਬਦਾਂ ਵਿੱਚ ਲਿਖੋ।

PSEB 8th Class Punjabi Guide ਸਾਂਝੀ ਮਾਂ Important Questions and Answers

1. ਵਾਰਤਕ ਟੁਕੜੀ/ਪੇਰੇ ਦਾ ਬੋਧ।

1. ਖ਼ਬਰਾਂ ਆਈਆਂ, ਸਰਹੱਦ ਦੇ ਉਸ ਪਾਰ ਘਮਸਾਣ ਦੀ ਲੜਾਈ ਹੋ ਰਹੀ ਹੈ। ਫ਼ੌਜਾਂ ਦੇ ਸਰਹੱਦ ਤੋਂ ਪਾਰ ਹੋਣ ਦਾ ਬੜਾ ਨਸ਼ਾ ਸੀ ਪਰ ਯੁੱਧ ਦੇ ਘਮਸਾਣੀ ਹੋਣ ਦਾ ਬੜਾ ਭੈ ਸੀ। ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਅਜਿਹੇ ਘਮਸਾਣ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹੀਦ ਹੋਏ ਸਨ। ਇਕ ਹੋਰ ਯੁੱਧ ਵਿਚ ਬੰਦਾ ਬਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਸੀ।

ਉਸ ਦੇ ਗੁਆਂਢੀ ਸ਼ਹਿਰ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਨੇ ਹਰੀਕੇ ਪੱਤਣ ਨੂੰ ਗੋਰਿਆਂ ਦੀ ਲਾਲ ਰੱਤ ਨਾਲ ਰੰਗ ਦਿੱਤਾ ਸੀ। ਪੰਜਾਬ ਦੀ ਧਰਤੀ ਖੂਨੋ – ਖੂਨ ਹੋ ਗਈ ਸੀ। ਪੰਜਾਬ ਕੌਰ ਘਮਸਾਣ ਦੀ ਲੜਾਈ ਦਾ ਚਿੱਤਰ ਆਪਣੇ ਨੈਣਾਂ ਅੱਗੇ ਚਿਤਰ ਸਕਦੀ ਸੀ ਸਰਹੱਦ ਦੇ ਪਾਰੇ ਭਾਰਤੀ ਜਵਾਨ ਪਾਕਿਸਤਾਨੀ ਸਿਪਾਹੀਆਂ ਨਾਲ ਗੁੱਥਮ – ਗੁੱਥਾ ਹੋ ਚੁਕੇ ਸਨ। ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ – ਮੁੱਠ ਕਰ ਦਿੱਤਾ ਸੀ।

ਰੇਡੀਓ ‘ਤੇ ਖ਼ਬਰ ਆਈ ਕਿ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਹਵਾਈ ਜਹਾਜ਼ਾਂ ਦੀ ਬੰਬਾਰੀ ਦਾ ਡਰ ਹੈ। ਦੁਸ਼ਮਣ ਨੇ ਬਿਆਸ ਦੇ ਪੁਲ ਅਤੇ ਆਦਮਪੁਰ ਦੇ ਹਵਾਈ ਅੱਡੇ ਉੱਤੇ ਪਾਕਿਸਤਾਨੀ ਛਾਤਾ ਬਰਦਾਰ ਉਤਾਰ ਦਿੱਤੇ ਹਨ। ਦਿਨ ਵੇਲੇ ਛਾਤਾ – ਬਰਦਾਰਾਂ ਤੋਂ ਬਚੋ, ਰਾਤ ਨੂੰ ਹਵਾਈ ਬੰਬਾਰੀ ਤੋਂ। ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖੋ ਘਰ ਵਿਚ ਰੋਸ਼ਨੀ ਦੀ ਸਜ਼ਾ ਮੌਤ ਹੈ। ਕੱਚ ਦੇ ਸ਼ੀਸ਼ਿਆਂ ਅੱਗੇ ਕਾਗ਼ਜ਼ ਲਾ ਲਏ ਜਾਣ। ਕੰਨਾਂ ਵਿਚ ਰੂੰ ਰੱਖੀ ਜਾਵੇ। ਹੋ ਸਕੇ ਤਾਂ ਬਾਹਰ ਟੋਇਆਂ ਵਿਚ ਸੌਂਵੋ।

PSEB 8th Class Punjabi Solutions Chapter 14 ਸਾਂਝੀ ਮਾਂ

ਉਪਰੋਕਤ, ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ ?
(ਉ) ਹਰਿਆਵਲ ਦੇ ਬੀਜ
(ਅ) ਦਲੇਰੀ
(ਈ) ਸਾਂਝੀ ਮਾਂ
(ਸ) ਪੇਮੀ ਦੇ ਨਿਆਣੇ।
ਉੱਤਰ :
(ਈ) ਸਾਂਝੀ ਮਾਂ।

ਪ੍ਰਸ਼ਨ 2.
ਸਰਹੱਦ ਦੇ ਪਾਰ ਕੀ ਹੋ ਰਿਹਾ ਸੀ ?
(ਉ) ਦੁਸ਼ਮਣ ਦੀ ਹਿਲਜੁਲ
(ਅ) ਘਮਸਾਣ ਦੀ ਲੜਾ
(ਈ) ਜੰਗਬੰਦੀ
(ਸ) ਗੋਲਾਬਾਰੀ।
ਉੱਤਰ :
(ਅ) ਘਮਸਾਣ ਦੀ ਲੜਾਈ।

ਪ੍ਰਸ਼ਨ 3.
ਲੜਾਈ ਦੀ ਖ਼ਬਰ ਨੇ ਕਿਸ ਦੇ ਦਿਲ ਦਾ ਚੈਨ ਖੋਹ ਲਿਆ ਸੀ ?
(ਉ) ਪੰਜਾਬ ਕੌਰ ਦੇ
(ਅ) ਫ਼ੌਜੀਆਂ ਦੇ
(ਈ) ਦੁਸ਼ਮਣ ਦੇ
(ਸ) ਲੋਕਾਂ ਦੇ।
ਉੱਤਰ :
(ੳ) ਪੰਜਾਬ ਕੌਰ ਦੇ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸਨ ?
(ਉ) ਸਰਹੰਦ ਵਿਚ
(ਅ) ਚਮਕੌਰ ਵਿਚ
(ਈ) ਆਨੰਦਪੁਰ ਸਾਹਿਬ ਵਿਚ
(ਸ) ਭੰਗਾਣੀ ਵਿਚ
ਉੱਤਰ :
(ਅ) ਚਮਕੌਰ ਵਿਚ।

ਪ੍ਰਸ਼ਨ 5.
ਸਰਹੰਦ ਦੀ ਇੱਟ ਨਾਲ ਇੱਟ ਕਿਸ ਨੇ ਵਜਾਈ ਸੀ ?
(ਉ) ਬੰਦਾ ਬਹਾਦਰ ਨੇ
(ਅ) ਵਜ਼ੀਰ ਖਾਂ ਨੇ
(ਈ) ਬਾਜ਼ ਸਿੰਘ ਨੇ
(ਸ) ਬਘੇਲ ਸਿੰਘ ਨੇ।
ਉੱਤਰ :
(ੳ) ਬੰਦਾ ਬਹਾਦਰ ਨੇ।

ਪ੍ਰਸ਼ਨ 6.
ਸ: ਸ਼ਾਮ ਸਿੰਘ ਕਿੱਥੋਂ ਦਾ ਰਹਿਣ ਵਾਲਾ ਸੀ ?
(ਉ) ਅੰਮ੍ਰਿਤਸਰ
(ਅ) ਅਟਾਰੀ
(ਈ) ਵਾਘਾ
(ਸ) ਲਾਹੌਰ
ਉੱਤਰ :
(ਅ) ਅਟਾਰੀ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 7.
ਸ: ਸ਼ਾਮ ਸਿੰਘ ਨੇ ਕਿਨ੍ਹਾਂ ਦੇ ਖੂਨ ਨਾਲ ਹਰੀਕੇ ਪੱਤਣ ਨੂੰ ਲਾਲ ਰੱਤ ਨਾਲ ਰੰਗ ਦਿੱਤਾ ਸੀ ?
(ਉ) ਗੋਰਿਆਂ ਦੇ
(ਅ) ਡੋਗਰਿਆਂ ਦੇ
(ਈ) ਪੂਰਬੀਆਂ ਦੇ
(ਸ) ਗੋਰਖਿਆਂ ਦੇ।
ਉੱਤਰ :
(ੳ) ਗੋਰਿਆਂ ਦੇ।

ਪ੍ਰਸ਼ਨ 8.
ਸਰਹੱਦ ਦੇ ਪਾਰ ਭਾਰਤੀ ਜਵਾਨ ਕਿਨ੍ਹਾਂ ਨਾਲ ਗੁੱਥਮ – ਗੁੱਥਾ ਹੋਏ ਸਨ ?
(ਉ) ਚੀਨੀਆਂ ਨਾਲ
(ਅ) ਪਾਕਿਸਤਾਨੀਆਂ ਨਾਲ
(ਈ) ਅਫ਼ਗਾਨਾਂ ਨਾਲ
(ਸ) ਅੰਗਰੇਜ਼ਾਂ ਨਾਲ।
ਉੱਤਰ :
(ਅ) ਪਾਕਿਸਤਾਨੀਆਂ ਨਾਲ।

ਪ੍ਰਸ਼ਨ 9.
ਕਿਸ ਸ਼ਹਿਰ ਉੱਤੇ ਬੰਬਾਰੀ ਦੇ ਡਰ ਦੀ ਖ਼ਬਰ ਸੀ ?
(ਉ) ਅੰਮ੍ਰਿਤਸਰ ਉੱਤੇ
(ਆ) ਛੇਹਰਟੇ ਉੱਤੇ
(ਈ) ਤਰਨਤਾਰਨ ਉੱਤੇ
(ਸ) ਦਿੱਲੀ ਉੱਤੇ।
ਉੱਤਰ :
(ੳ) ਅੰਮ੍ਰਿਤਸਰ ਉੱਤੇ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 10.
ਬਿਆਸ ਪੁਲ ਅਤੇ ਆਦਮਪੁਰ ਹਵਾਈ ਅੱਡੇ ਉੱਤੇ ਕੌਣ ਉਤਾਰੇ ਗਏ ਸਨ ?
(ਉ) ਮੁਸਾਫ਼ਿਰ
(ਅ) ਸਮਗਲਰ
(ਈ) ਛਾਤਾ – ਬਰਦਾਰ
(ਸ) ਸੂਹੀਏ।
ਉੱਤਰ :
(ਈ) ਛਾਤਾ – ਬਰਦਾਰ।

ਪ੍ਰਸ਼ਨ 11.
ਘਰ ਵਿਚ ਰੋਸ਼ਨੀ ਦੀ ਸਜ਼ਾ ਕੀ ਸੀ ?
(ਉ) ਜੇਲ੍ਹ
(ਅ) ਉਮਰ ਕੈਦ
(ਈ) ਮੌਤ
(ਸ) ਕਾਲਾਪਾਣੀ।
ਉੱਤਰ :
(ੲ) ਮੌਤ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਖੂਨੋ – ਖੂਨ
(ਅ) ਸ਼ਹਿਰ
(ਈ) ਰੋਸ਼ਨੀ
(ਸ) ਅੰਮ੍ਰਿਤਸਰ/ਪੰਜਾਬ ਕੌਰ/ਗੁਰੂ ਗੋਬਿੰਦ ਸਿੰਘ ਜੀ/ਬੰਦਾ ਬਰਾਗੀ/ਸਰਦਾਰ ਸ਼ਾਮ ਸਿੰਘ ਅਟਾਰੀ/ਹਰੀਕੇ ਪੱਤਣ/ਚਮਕੌਰ/ਪੰਜਾਬ/ਬਿਆਸ/ਆਦਮਪੁਰ।
ਉੱਤਰ :
(ਸ) ਅੰਮ੍ਰਿਤਸਰ/ਪੰਜਾਬ ਕੌਰ/ਗੁਰੂ ਗੋਬਿੰਦ ਸਿੰਘ ਜੀ/ਬੰਦਾ ਬਰਾਗੀ/ਸਰਦਾਰ ਸ਼ਾਮ ਸਿੰਘ ਅਟਾਰੀ/ਹਰੀਕੇ ਪੱਤਣਚਮਕੌਰ/ਪੰਜਾਬ/ਬਿਆਸ/ਆਦਮਪੁਰ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨਸ਼ਾ/ਭੈ/ਚੈਨ/ਡਰ/ਮੌਤ/ਸਜ਼ਾ
(ਅ) ਬਾਹਰ
(ਈ) ਰਾਤ
(ਸ) ਰੱਤ।
ਉੱਤਰ :
(ਉ) ਨਸ਼ਾ/ਭੈ ਚੈਨ/ਡਰ/ਮੌਤ/ਸਜ਼ਾ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਸ
(ਅ) ਨੂੰ,
(ਈ) ਕ – ਮੁੱਠ
(ਸ) ਘਮਸਾਣ।
ਉੱਤਰ :
(ੳ) ਉਸ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਸਤਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਫ਼ੌਜ
(ਅ) ਰੂ/ਇੱਟ/ਕਾਗਜ਼/ਰੱਤ
(ਈ) ਬੰਬਾਰੀ।
(ਸ) ਆਦਮਪੁਰ।
ਉੱਤਰ :
(ਅ) ਰੂ/ਇੱਟ/ਕਾਗਜ਼/ਰੱਤ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਕਿਹੜੀ ਹੈ ?
(ੳ) ਖ਼ਬਰਾਂ
(ਅ) ਦਿਨ
(ਈ) ਚੈਨ
(ਸ) ਆਈਆਂ ਹੋ ਰਹੀ ਹੈ/ਸੀ/ਜਾਪਿਆ/ਖੋ ਲਿਆ ਹੋਵੇ ਹੋਏ ਸਨਵਜਾਈ ਸੀ ਰੰਗ ਦਿੱਤਾ ਸੀ/ਹੋ ਗਈ ਸੀ/ਚਿਤਰ ਸਕਦੀ ਸੀ/ਹੋ ਚੁੱਕੇ ਸਨ/ਕਰ ਦਿੱਤਾ ਸੀਆਈ/ਉੱਪਰ ਦਿੱਤੇ ਸਨ/ਬਚੋ ਰੱਖੋ/ਹੈ/ਲਾ ਲਏ ਜਾਣਰੱਖੀ ਜਾਵੇ ਸੌਂਵੋ।
ਉੱਤਰ :
(ਸ) ਆਈਆਂ/ਹੋ ਰਹੀ ਹੈ/ਸੀ/ਜਾਪਿਆ/ਖੋ ਲਿਆ ਹੋਵੇਹੋਏ ਸਨ/ਵਜਾਈ ਸੀ/ ਰੰਗ ਦਿੱਤਾ ਸੀ/ਹੋ ਗਈ ਸੀ/ਚਿਤਰ ਸਕਦੀ ਸੀ/ਹੋ ਚੁੱਕੇ ਸਨਕਰ ਦਿੱਤਾ ਸੀ/ਆਈ/ਉੱਪਰ ਦਿੱਤੇ ਸਨ/ਬਚੋ/ਰੱਖੋਹੈਲਾ ਲਏ ਜਾਣ/ਰੱਖੀ ਜਾਵੇਸੌਂਵੋ।

ਪ੍ਰਸ਼ਨ 17.
‘ਜਵਾਨ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਮੁਟਿਆਰ
(ਅ) ਜਵਾਨੀ
(ਈ) ਜੁਆਨ
(ਸ) ਜਵੈਣ।
ਉੱਤਰ :
(ੳ) ਮੁਟਿਆਰ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ।
ਉੱਤਰ
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 19.
‘ਪਾਕਿਸਤਾਨੀਂ ਦਾ ਇਸਤਰੀ ਲਿੰਗ ਕੀ ਹੋਵੇਗਾ ?
ਉੱਤਰ :
ਪਾਕਿਸਤਾਨਣ।

ਪ੍ਰਸ਼ਨ 20.
‘ਸਿਪਾਹੀਂ ਸ਼ਬਦਾਂ ਦਾ ਇਸਤਰੀ ਲਿੰਗ ਲਿਖੋ।
ਉੱਤਰ :
ਸਿਪੈਹਣ।

ਪ੍ਰਸ਼ਨ 21.
‘ਦੁਸ਼ਮਣ ਦਾ ਬਹੁਵਚਨ ਕੀ ਹੋਵੇਗਾ ?
ਉੱਤਰ :
ਦੁਸ਼ਮਣ/ਦੁਸ਼ਮਣਾਂ।

2. ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਸਹਿਤ ਜਾਣਕਾਰੀ ਦਿਓ।
ਉੱਤਰ :
(ਨੋਟ – ਉੱਤਰ ਲਈ ਦੇਖੋ ਪਿਛਲਾ ਪਾਠ

ਪ੍ਰਸ਼ਨ 2.
ਹੇਠ ਲਿਖੇ ਪੈਰੇ ਵਿਚੋਂ ਕਿਰਿਆ – ਵਿਸ਼ੇਸ਼ਣ ਸ਼ਬਦ ਚੁਣੋ ਅਤੇ ਉਨ੍ਹਾਂ ਦੀਆਂ ਕਿਸਮਾਂ ਵੀ ਦੱਸੋ ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ। ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆ ਸੀ। ਇਸ ਵਿਚ ਠੋਸ ਪਦਾਰਥ ਇੰਝ ਭੰਨੇ ਜਾਂਦੇ ਹਨ, ਜਿਵੇਂ ਉੱਬਲਦੇ ਤੇਲ ਵਿਚ ਮੱਛੀ। ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਮੀਂਦੇ ਦੇਖ ਸਕਦੀ ਸੀ ? ਉਸ ਦੀ ਆਪਣੀ ਅਉਧ ਬੀਤ ਚੁੱਕੀ ਸੀ। ਉਸ ਨੂੰ ਬੱਚਿਆਂ ਦੀ ਅਉਧ ਖ਼ਰਾਬ ਕਰਨ ਦਾ ਕੀ ਹੱਕ ਸੀ ?
ਉੱਤਰ :

  • ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਅੱਗੇ।
  • ਕਾਰਵਾਚਕ ਕਿਰਿਆ ਵਿਸ਼ੇਸ਼ਣ – ਇੰਦ, ਜਿਵੇਂ, ਕਿਵੇਂ।
  • ਨਿਰਨਾਵਾਚਕ ਕਿਰਿਆ ਵਿਸ਼ੇਸ਼ਣ – ਨਾ !

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ ਵਿਸ਼ੇਸ਼ਣ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ।
(ਉ) ਜਿਹੜੇ ਪਿੱਛੇ ਰਹਿ ਗਏ, ਉਹ ਵੀ ਜਿਊਂਦੇ ਨਹੀਂ ਸਨ ਜਾਪਦੇ !
(ਆ) ਪੰਜਾਬ ਕੌਰ ਨੇ ਉਪਰ ਨੂੰ ਤੱਕਿਆ।
ਉੱਤਰ :
(ਉ) ਪਿੱਛੇ – ਸਥਾਨਵਾਚਕ ਕਿਰਿਆ ਵਿਸ਼ੇਸ਼ਣ।
(ਅ) ਉੱਪਰ – ਸਥਾਨਵਾਚਕ ਕਿਰਿਆ ਵਿਸ਼ੇਸ਼ਣ।

ਪ੍ਰਸ਼ਨ 4.
ਤੁਹਾਡੇ ਗਲੀ ਮੁਹੱਲੇ ਵਿਚ ਵੀ ਕਈ ਅਜਿਹੇ ਮਨੁੱਖ ਵਸਦੇ ਹੋਣਗੇ, ਜਿਹੜੇ ਲੋਕਾਂ ਵਿਚ ਪਿਆਰ ਤੇ ਹਮਦਰਦੀ ਵੰਡਦੇ ਹੋਣਗੇ। ਇਨ੍ਹਾਂ ਵਿਚੋਂ ਕਿਸੇ ਇਕ ਬਾਰੇ ਦੋ ਪੈਰੇ ਲਿਖੋ।
ਉੱਤਰ :
ਸਾਡੇ ਮੁਹੱਲੇ ਵਿਚ ਇਕ ਸੇਵਾ – ਮੁਕਤ ਹੈਡਮਾਸਟਰ ਸਾਹਿਬ ਰਹਿੰਦੇ ਹਨ। ਉਨ੍ਹਾਂ ਨੂੰ ਸਰਕਾਰੀ ਪੈਨਸ਼ਨ ਮਿਲਦੀ ਹੈ ਅਤੇ ਉਨ੍ਹਾਂ ਦੇ ਪੁੱਤਰ ਬਾਹਰ ਅਮਰੀਕਾ ਵਿਚ ਰਹਿੰਦੇ ਹਨ। ਹੈਡਮਾਸਟਰ ਸਾਹਿਬ ਆਪਣੇ ਪੈਨਸ਼ਨ ਦੇ ਪੈਸਿਆਂ ਨਾਲ ਆਮ ਕਰਕੇ ਗ਼ਰੀਬਾਂ ਤੇ ਬਿਮਾਰਾਂ ਦੀ ਮੱਦਦ ਕਰਦੇ ਰਹਿੰਦੇ ਹਨ। ਉਹ ਸਿਆਲਾਂ ਵਿਚ ਕਦੇ ਲੋੜਵੰਦਾਂ ਨੂੰ ਗਰਮ ਕੱਪੜੇ ਤੇ ਕੰਬਲ ਆਦਿ ਦੇ ਦਿੰਦੇ ਹਨ ਅਤੇ ਕਦੇ ਕਿਸੇ ਨੂੰ ਖਾਣ – ਪੀਣ ਦਾ ਸਮਾਨ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਹੁਮੁੱਲਾ ਸਲਾਹ – ਮਸ਼ਵਰਾ ਵੀ ਦਿੰਦੇ ਰਹਿੰਦੇ ਹਨ।

ਉਹ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦੇ ਹਨ ਅਤੇ ਲੋੜ ਪੈਣ ਤੇ ਕਿਤਾਬਾਂ ਤੇ ਕਾਪੀਆਂ ਵੀ ਦਿੰਦੇ ਹਨ। ਉਹ ਆਪਣੇ ਕੋਲ ਪੜ੍ਹਨ ਵਾਲੇ ਬੱਚਿਆਂ ਨੂੰ ਆਪਣੇ ਚਰਿੱਤਰ ਵਿਚ ਚੰਗੇ ਗੁਣ ਪੈਦਾ ਕਰਨ, ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਨ, ਮਾਤਾ – ਪਿਤਾ ਤੇ ਅਧਿਆਪਕਾਂ ਦਾ ਆਦਰ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਤੇ ਆਲੇ – ਦੁਆਲੇ ਵਿਚ ਸਫ਼ਾਈ ਰੱਖਣ ਦੀ ਨਾ ਵੀ ਦਿੰਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਆਲੇ – ਦੁਆਲੇ ਵਿਚ ਬਹੁਤ ਹਰਮਨ – ਪਿਆਰੇ ਹਨ।

PSEB 8th Class Punjabi Solutions Chapter 14 ਸਾਂਝੀ ਮਾਂ

3. ਔਖੇ ਸ਼ਬਦਾਂ ਦੇ ਅਰਥ

  • ਨਿਤਾਪ੍ਰਤੀ – ਹਰ ਰੋਜ਼
  • ਚਾਂਦਮਾਰੀ – ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ ਵਿਘਨ ਰੁਕਾਵਟ।
  • ਬਲੈਕ – ਆਊਟ – ਹਵਾਈ ਹਮਲੇ ਆਦਿ ਦੇ ਖ਼ਤਰੇ ਸਮੇਂ ਸ਼ਹਿਰ ਦੀਆਂ ਬੱਤੀਆਂ ਬੁਝਾ ਕੇ ਹਨੇਰਾ ਕਰਨਾ ਹਰਿਆਈ – ਹਰਿਆਵਲ !
  • ਅਉਧ – ਉਮਰ।
  • ਪੈਂਡਾ – ਰਸਤਾ, ਦੂਰੀ, ਫ਼ਾਸਲਾ
  • ਕਾਇਰਤਾ – ਬੁਜ਼ਦਿਲੀ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Punjab State Board PSEB 8th Class Social Science Book Solutions History Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Textbook Exercise Questions and Answers.

PSEB Solutions for Class 8 Social Science History Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

SST Guide for Class 8 PSEB ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਬਸਤੀਵਾਦ ਤੋਂ ਕੀ ਭਾਵ ਹੈ ?
ਉੱਤਰ-
ਬਸਤੀਵਾਦ ਤੋਂ ਭਾਵ ਹੈ-ਕਿਸੇ ਦੇਸ਼ ‘ਤੇ ਕਿਸੇ ਦੂਜੇ ਦੇਸ਼ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਰੂਪ ਤੋਂ ਅਧਿਕਾਰ ਕਰਨਾ ।

ਪ੍ਰਸ਼ਨ 2.
ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿਚ ਆਏ ?
ਉੱਤਰ-
ਬੰਬਈ, ਕਲਕੱਤਾ ਅਤੇ ਮਦਰਾਸ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 3.
ਮਦਰਾਸ (ਚੇਨੱਈ) ਸ਼ਹਿਰ ਵਿਚ ਵੇਖਣ ਯੋਗ ਅੰਸਥਾਨ ਕਿਹੜੇ ਹਨ ?
ਉੱਤਰ-
ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰੀ ਤੱਟ ।

ਪ੍ਰਸ਼ਨ 4.
ਬੰਬਈ (ਮੁੰਬਈ) ਸ਼ਹਿਰ ਵਿਚ ਵੇਖਣਯੋਗ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਜੂਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੂ ਪਾਰਕ ਆਦਿ ।

ਪ੍ਰਸ਼ਨ 5.
ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ?
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ 1695 ਈ: ਵਿਚ ਕਲਕੱਤਾ ਕੋਲਕਾਤਾ ਵਿਚ ਸਥਾਪਿਤ ਕੀਤੀ ।

ਪ੍ਰਸ਼ਨ 6.
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਸਭ ਤੋਂ ਪਹਿਲਾਂ ਕਿਹੜੇ ਤਿੰਨ ਸ਼ਹਿਰਾਂ ਵਿਚ ਨਗਰਪਾਲਿਕਾਵਾਂ ਸਥਾਪਿਤ ਕੀਤੀਆਂ ਗਈਆਂ ?
ਉੱਤਰ-
ਅੰਗਰੇਜ਼ੀ ਰਾਜ ਦੇ ਦੌਰਾਨ ਭਾਰਤ ਵਿਚ ਨਗਰਪਾਲਿਕਾਵਾਂ ਸਭ ਤੋਂ ਪਹਿਲਾਂ ਮਦਰਾਸ, ਬੰਬਈ ਅਤੇ ਕਲਕੱਤਾ ਵਿਚ ਸਥਾਪਿਤ ਕੀਤੀਆਂ ਗਈਆਂ ।

ਪ੍ਰਸ਼ਨ 7.
ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ ?
ਉੱਤਰ-
ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਲਾਰਡ ਡਲਹੌਜ਼ੀ ਨੇ ਕੀਤੀ ਸੀ ।

ਪ੍ਰਸ਼ਨ 8.
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ-ਜਨਰਲ ਨੇ ਸ਼ੁਰੂ ਕੀਤਾ ਸੀ ?
ਉੱਤਰ-
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 9.
ਭਾਰਤ ਵਿਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ, ਕਦੋਂ ਅਤੇ ਕਿੱਥੋਂ ਤੋਂ ਕਿੱਥੇ ਤਕ ਬਣਾਈ ਗਈ ?
ਉੱਤਰ-
ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਲਾਰਡ ਡਲਹੌਜ਼ੀ ਦੁਆਰਾ ਬਣਾਈ ਗਈ । ਇਹ ਬੰਬਈ ਤੋਂ ਲੈ ਕੇ ਥਾਨਾ ਸ਼ਹਿਰ ਤਕ ਬਣਾਈ ਗਈ ਸੀ ।

ਪ੍ਰਸ਼ਨ 10.
ਮਦਰਾਸ ਸ਼ਹਿਰ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ । ਇਹ ਨਗਰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਤਿੰਨ ਕੇਂਦਰਾਂ-ਬੰਬਈ, ਕਲਕੱਤਾ ਅਤੇ ਮਦਰਾਸ-ਵਿਚੋਂ ਇਕ ਸੀ । ਇਹ ਈਸਟ ਇੰਡੀਆ ਦੀ ਪ੍ਰੈਜ਼ੀਡੈਂਸੀ ਦਾ ਵੀ ਇੱਕ ਕੇਂਦਰ ਸੀ । ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ । ਪਹਿਲੇ ਕਰਨਾਟਕ ਯੁੱਧ ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਕੋਲੋਂ ਮਦਰਾਸ ਸ਼ਹਿਰ ਖੋਹ ਲਿਆ ਸੀ । ਪਰ ਯੁੱਧ ਦੀ ਸਮਾਪਤੀ ‘ਤੇ ਅੰਗਰੇਜ਼ਾਂ ਨੂੰ ਇਹ ਸ਼ਹਿਰ ਵਾਪਸ ਮਿਲ ਗਿਆ ਸੀ | ਕਰਨਾਟਕ ਦੇ ਯੁੱਧਾਂ ਵਿਚ ਅੰਗੇਰਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ ਨਗਰ ਬਣ ਗਿਆ ।

ਛੇਤੀ ਹੀ ਇਹ ਨਗਰ ਇਕ ਬੰਦਰਗਾਹ ਨਗਰ ਦੇ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ । ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰ ਤਟ ਸ਼ਾਮਿਲ ਹਨ ।

ਪ੍ਰਸ਼ਨ 11.
ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਕਿਸ ਤਰ੍ਹਾਂ ਦਾ ਸੀ ?
ਉੱਤਰ-
ਅੰਗਰੇਜ਼ੀ ਸ਼ਾਸਨ ਕਾਲ ਵਿਚ ਲਾਰਡ ਕਾਰਨਵਾਲਿਸ ਨੇ ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ । ਉਸ ਨੇ ਜ਼ਿਮੀਂਦਾਰਾਂ ਕੋਲੋਂ ਪੁਲਿਸ ਦੇ ਅਧਿਕਾਰ ਖੋਹ ਲਏ । 1792 ਈ: ਵਿਚ ਉਸਨੇ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿਚ ਵੰਡ ਦਿੱਤਾ । ਹਰੇਕ ਬਾਣੇ ਦਾ ਮੁਖੀ ਦਰੋਗਾ ਨਾਂ ਦਾ ਪੁਲਿਸ ਅਧਿਕਾਰੀ ਹੁੰਦਾ ਸੀ । ਉਹ ਜ਼ਿਲਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ । 1860 ਈ: ਵਿਚ ਅੰਗਰੇਜ਼ੀ ਸਰਕਾਰ ਨੇ ਦੇਸ਼ ਦੇ ਸਾਰਿਆਂ ਪ੍ਰਾਂਤਾਂ ਵਿਚ ਇੱਕੋ ਜਿਹਾ ਪੁਲਿਸ ਪ੍ਰਬੰਧ ਸਥਾਪਿਤ ਕਰਨ ਲਈ ਇਕ ਪੁਲਿਸ ਕਮਿਸ਼ਨ ਨਿਯੁਕਤ ਕੀਤਾ । ਉਸ ਦੀਆਂ ਸਿਫ਼ਾਰਿਸ਼ਾਂ ‘ਤੇ ਸਿਵਿਲ ਪੁਲਿਸ, ਇੰਸਪੈਕਟਰ ਜਨਰਲ ਪੁਲਿਸ ਅਤੇ ਹਰੇਕ ਜ਼ਿਲ੍ਹੇ ਵਿਚ ਪੁਲਿਸ ਸੁਪਰੀਟੈਂਡੈਂਟ ਅਤੇ ਸਹਾਇਕ ਪੁਲਿਸ ਸੁਪਰੀਟੈਂਡੈਂਟ ਨਿਯੁਕਤ ਕੀਤੇ ਗਏ । ਉਨ੍ਹਾਂ ਦੇ ਅਧੀਨ ਪੁਲਿਸ ਇੰਸਪੈਕਟਰ, ਹੈੱਡ ਕਾਂਸਟੇਬਲ ਆਦਿ ਅਧਿਕਾਰੀ ਕੰਮ ਕਰਦੇ ਸਨ । ਇਨ੍ਹਾਂ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ੀ ਅਧਿਕਾਰੀ ਹੀ ਨਿਯੁਕਤ ਕੀਤੇ ਜਾਂਦੇ ਸਨ । ਪੁਲਿਸ ਦਾ ਇਹ ਢਾਂਚਾ ਥੋੜੇ ਬਹੁਤ ਪਰਿਵਰਤਨਾਂ ਦੇ ਨਾਲ ਅੱਜ ਵੀ ਜਾਰੀ ਹੈ ।

PSEB 8th Class Social Science Guide ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪ੍ਰਾਚੀਨ ਕਾਲ ਦੇ ਕੋਈ ਦੋ ਉੱਨਤ ਸ਼ਹਿਰਾਂ ਦੇ ਨਾਂ ਦੱਸੋ ਜਿਹੜੇ ਹੁਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ ।
ਉੱਤਰ-
ਹੜੱਪਾ ਅਤੇ ਮੋਹਨਜੋਦੜੋ ।

ਪ੍ਰਸ਼ਨ 2.
ਵਪਾਰਿਕ ਕੇਂਦਰ ਦੇ ਰੂਪ ਵਿੱਚ ਸੁਰਤ ਦਾ ਮਹੱਤਵ ਕਿਉਂ ਘੱਟ ਹੋ ਗਿਆ ਹੈ ?
ਉੱਤਰ-
ਵਪਾਰਿਕ ਕੇਂਦਰ ਦੇ ਰੂਪ ਵਿੱਚ ਸੂਰਤ ਦਾ ਮਹੱਤਵ ਬੰਬਈ ਦੇ ਬੰਦਰਗਾਹ ਅਤੇ ਈਸਟ ਇੰਡੀਆ ਕੰਪਨੀ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣਨ ਨਾਲ ਘੱਟ ਹੋਇਆ ਹੈ । ਹੁਣ ਸੂਰਤ ਦੇ ਜ਼ਿਆਦਾਤਰ ਵਪਾਰੀ ਬੰਬਈ ਚਲੇ ਗਏ ।

ਪ੍ਰਸ਼ਨ 3.
ਮਦਰਾਸ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਚੇਨੱਈ ਹੈ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 4.
ਬੰਬਈ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਬੰਬਈ ਸ਼ਹਿਰ ਮਹਾਂਰਾਸ਼ਟਰ ਰਾਜ ਵਿੱਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਮੁੰਬਈ ਹੈ ।

ਪ੍ਰਸ਼ਨ 5.
ਕਲਕੱਤਾ ਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਕਲਕੱਤਾ ਦਾ ਵਰਤਮਾਨ ਨਾਂ ਕੋਲਕਾਤਾ ਹੈ ।

ਪ੍ਰਸ਼ਨ 6.
ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਪੱਛਮੀ ਬੰਗਾਲ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ, ਮੁੰਬਈ ਅਤੇ ਕੋਲਕਾਤਾ ।

ਪ੍ਰਸ਼ਨ 7.
ਅੰਗਰੇਜ਼ਾਂ ਨੇ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਕਦੋਂ ਬਣਾਇਆ ਸੀ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਅੰਗਰੇਜ਼ਾਂ ਨੇ 1911 ਈ: ਵਿੱਚ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਬਣਾਇਆ । ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਲਕੱਤਾ ਸੀ ।

ਪ੍ਰਸ਼ਨ 8.
ਅੰਗਰੇਜ਼ੀ ਸਰਕਾਰ ਨੇ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕਿਸ ਨਗਰ ਵਿੱਚ ਅਤੇ ਕਦੋਂ ਕੀਤੀ ?
ਉੱਤਰ-
ਮਦਰਾਸ ਨਗਰ ਵਿੱਚ, 1687-88 ਈ: ਵਿੱਚ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 9.
ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕਦੋਂ ਕੀਤਾ ਗਿਆ ?
ਉੱਤਰ-
1854 ਈ: ਵਿੱਚ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਜੁਹੂ ਬੀਚ, ਚੌਪਾਟੀ, ਕੋਲਾਬਾ, ਜਹਾਂਗੀਰੀ ਆਰਟ ਗੈਲਰੀ, ਆਦਿ ਵੇਖਣ ਯੋਗ ਸਥਾਨ ਹਨ-
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ ।
ਉੱਤਰ-
(ii) ਬੰਬਈ (ਮੁੰਬਈ)

ਪ੍ਰਸ਼ਨ 2.
ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਿਓਪਾਰਕ ਫ਼ੈਕਟਰੀ (1695 ਈ: ਵਿੱਚ) ਸਥਾਪਿਤ ਕੀਤੀ-
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ ।
ਉੱਤਰ-
(iii) ਕਲਕੱਤਾ

ਪ੍ਰਸ਼ਨ 3.
ਭਾਰਤ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਧਿਕਾਰੀ ਨੇ ਕੀਤੀ ?
(i) ਲਾਰਡ ਕਾਰਨਵਾਸ
(ii) ਲਾਰਡ ਵਿਲੀਅਮ ਬੈਂਟਿੰਕ
(iii) ਲਾਰਡ ਡਲਹੌਜ਼ੀ
(iv) ਲਾਰਡ ਮੈਕਾਲੇ ।
ਉੱਤਰ-
(iii) ਲਾਰਡ ਡਲਹੌਜ਼ੀ

ਪ੍ਰਸ਼ਨ 4.
ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਆਰੰਭ ਕੀਤਾ-
(i) ਲਾਰਡ ਕਾਰਨਵਾਲਿਸ
(ii) ਲਾਰਡ ਡਲਹੌਜ਼ੀ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਮੈਕਾਲੇ ।
ਉੱਤਰ-
(i) ਲਾਰਡ ਕਾਰਨਵਾਲਿਸ

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 5.
ਅੰਗਰੇਜ਼ੀ ਸਰਕਾਰ ਨੇ 1987-88 ਈ: ਵਿਚ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ-
(i) ਬੰਬਈ ਨਗਰ
(ii) ਦਿੱਲੀ ਨਗਰ
(iii) ਕਲਕੱਤਾ ਨਗਰ
(iv) ਮਦਰਾਸ ਨਗਰ ।
ਉੱਤਰ-
(iv) ਮਦਰਾਸ ਨਗਰ

ਪ੍ਰਸ਼ਨ 6.
ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਧੀਨ, ਹੇਠ ਦਰਜ ਵਿੱਚੋਂ ਕਿਹੜੇ ਸ਼ਹਿਰ ਦਾ ਉਥਾਨ ਨਹੀਂ ਹੋਇਆ ?
(i) ਮਦਰਾਸ
(ii) ਬੰਬਈ
(iii) ਚੰਡੀਗੜ੍ਹ
(iv) ਕਲਕੱਤਾ ।
ਉੱਤਰ-
(iii) ਚੰਡੀਗੜ੍ਹ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਪ੍ਰਾਚੀਨ ਕਾਲ ਵਿਚ ……………………… ਅਤੇ ਮੋਹਨਜੋਦੜੋ ਦੋ ਉੱਨਤ ਸ਼ਹਿਰ ਸਨ ।
2. ………………………. ਮੁਗਲ ਬਾਦਸ਼ਾਹ ਅਕਬਰ ਦੀ ਰਾਜਧਾਨੀ ਸੀ ।
3. ……………………. ਦਾ ਵਰਤਮਾਨ ਨਾਂ ਚੇਨੱਈ ਹੈ ।
4. ਲਾਰਡ ………………….. ਨੇ ਦੇਸ਼ ਵਿਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ।
ਉੱਤਰ-
1. ਹੜੱਪਾ,
2. ਫ਼ਤਹਿਪੁਰ ਸੀਕਰੀ,
3. ਮਦਰਾਸ,
4. ਕਾਰਨਵਾਲਿਸ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ਾਂ ਨੇ 1911 ਵਿਚ ਕਲਕੱਤਾ ਨੂੰ ਆਪਣੀ ਰਾਜਧਾਨੀ ਬਣਾਇਆ ।
2. ਮੱਧਕਾਲ ਵਿਚ ਅਕਬਰ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ।
3. ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਬਣੀ ।
ਉੱਤਰ-
1. (×)
2. (×)
3. (√)

(ਹ) ਸਹੀ ਜੋੜੇ ਬਣਾਓ :

1. ਸ਼ਾਹਜਹਾਂ ਸਮੇਂ ਦਿੱਲੀ ਇੰਦਰਪ੍ਰਸਥ
2. ਇੰਜੀਨੀਅਰਿੰਗ ਕਾਲਜ ਕੋਲਕਾਤਾ
3. ਪੱਛਮੀ ਬੰਗਾਲ ਦੀ ਰਾਜਧਾਨੀ ਰੁੜਕੀ
4. ‘ਮਹਾਕਾਵਿ ਕਾਲ ਵਿਚ ਦਿੱਲੀ ਸ਼ਾਹਜਹਾਨਾਬਾਦ

ਉੱਤਰ-

1. ਸ਼ਾਹਜਹਾਂ ਸਮੇਂ ਦਿੱਲੀ ਸ਼ਾਹਜਹਾਨਾਬਾਦ
2. ਇੰਜੀਨੀਅਰਿੰਗ ਕਾਲਜ  ਰੁੜਕੀ
3. ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ
4. ‘ਮਹਾਕਾਵਿ ਕਾਲ ਵਿਚ ਦਿੱਲੀ ਇੰਦਰਪ੍ਰਸਥ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਉੱਤੇ ਇਕ ਨੋਟ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਸ਼ਾਸਨ-ਕਾਲ ਵਿਚ ਭਾਰਤ ਵਿਚ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਾਏ ।

  1. ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ.ਟੀ. ਰੋਡ ਬਣਾਇਆ ।
  2. 8 ਅਪਰੈਲ, 1853 ਈ: ਨੂੰ ਗੰਗਾ ਨਹਿਰ ਤਿਆਰ ਕਰ ਕੇ ਉਸ ਵਿਚ ਪਾਣੀ ਛੱਡਿਆ ਗਿਆ ।
  3. ਇਸ ਨੇ ਰੁੜਕੀ ਵਿਚ ਇਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ।
  4. ਇਸ ਵਿਭਾਗ ਨੇ ਪਰਜਾ ਦੇ ਕਲਿਆਣ ਲਈ ਕਈ ਨਵੇਂ ਕੰਮ ਕੀਤੇ ਸਨ ।

ਪ੍ਰਸ਼ਨ 2.
ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਰੇਲਵੇ ਲਾਈਨਾਂ ਵਿਛਾਉਣ ਦੇ ਕੰਮ ਉੱਤੇ ਇਕ ਨੋਟ ਲਿਖੋ । ਇਹ ਵੀ ਦੱਸੋ ਕਿ ਰੇਲ ਲਾਈਨਾਂ ਕਿਉਂ ਵਿਛਾਈਆਂ ਗਈਆਂ ?
ਉੱਤਰ-
ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਾਈ ਗਈ । 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਦੀ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ । ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ । ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਹੇਠਾਂ ਲਿਖੇ ਹਨ-

  1. ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਵਿਛਾਉਂਣਾ ਜ਼ਰੂਰੀ ਸਮਝਦੀ ਸੀ ।
  2. ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ ।
  3. ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ ।
  4. ਰੇਲਾਂ ਦੁਆਰਾ ਦੇਸ਼ ਦੇ ਭਿੰਨ-ਭਿੰਨ ਭਾਗਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਲਈ ਕੱਚਾ ਮਾਲ ਇਕੱਠਾ ਕੀਤਾ ਜਾ ਸਕਦਾ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਬਸਤੀਵਾਦੀ ਸੰਸਥਾਵਾਂ ਅਤੇ ਨੀਤੀਆਂ ਬਾਰੇ ਲਿਖੋ ਜਿਨ੍ਹਾਂ ਨੇ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਪਹੁੰਚਾਈ ?
ਉੱਤਰ-
ਅੰਗਰੇਜ਼ੀ ਸਰਕਾਰ ਨੇ ਆਪਣੇ ਸਾਮਰਾਜ ਨੂੰ ਸੰਗਠਨ ਕਰਨ ਲਈ ਕਈ ਸਥਾਨਿਕ ਸੰਸਥਾਵਾਂ ਸਥਾਪਤ ਕੀਤੀਆਂ ਜਿਨ੍ਹਾਂ ਤੋਂ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਮਿਲੀ । ਇਨ੍ਹਾਂ ਵਿਚ ਨਗਰਪਾਲਿਕਾਵਾਂ ਸਰਵਜਨਕ-ਕਾਰਜ, ਨਿਰਮਾਣ ਵਿਭਾਗ, ਰੇਲ ਮਾਰਗਾਂ ਦਾ ਜਾਲ ਵਿਛਾਉਣਾ ਆਦਿ ਕੰਮ ਸ਼ਾਮਲ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਨਗਰਪਾਲਿਕਾਵਾਂ – ਬਿਟਿਸ਼ (ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ 1657-58 ਈ: ਵਿਚ ਮਦਰਾਸ ਵਿਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ । ਇਸਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ । ਕੁੱਝ ਸਮੇਂ ਬਾਅਦ ਬੰਬਈ ਅਤੇ ਕਲਕੱਤਾ ਵਿਚ ਵੀ ਨਗਰਪਾਲਿਕਾ ਕਾਰਪੋਰੇਸ਼ਨ ਸਥਾਪਿਤ ਕੀਤੀ ਗਈ । ਹੌਲੀ-ਹੌਲੀ ਵੱਖ-ਵੱਖ ਪ੍ਰਾਂਤਾਂ ਦੇ ਨਗਰਾਂ ਅਤੇ ਪਿੰਡਾਂ ਦੇ ਲਈ ਨਗਰਪਾਲਿਕਾਵਾਂ ਅਤੇ ਜ਼ਿਲਾ ਬੋਰਡ ਸਥਾਪਿਤ ਕੀਤੇ ਗਏ । ਇਨ੍ਹਾਂ ਸੰਸਥਾਵਾਂ ਦੇ ਮਾਧਿਅਮ ਨਾਲ ਕਾਫ਼ੀ ਗਿਣਤੀ ਵਿਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੋਲ੍ਹੇ ਗਏ । ਨਗਰਪਾਲਿਕਾਵਾਂ ਦੁਆਰਾ ਨਗਰਾਂ ਦੀ ਸਫਾਈ ਅਤੇ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਸੀ । ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲਣ ਲੱਗੀ । ਨਗਰਾਂ ਵਿਚ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ, ਜਿਨ੍ਹਾਂ ਵਿਚ ਬਿਮਾਰੀਆਂ ਦੀ ਰੋਕਥਾਮ ਲਈ ਮੁਫਤ ਦਵਾਈਆਂ ਦੇਣ ਅਤੇ ਟੀਕੇ ਲਗਾਉਣ ਦੀ ਵਿਵਸਥਾ ਸੀ ।

2. ਸਰਵਜਨਕ ਕਾਰਜ – ਨਿਰਮਾਣ ਵਿਭਾਗ-ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਵਾਏ । ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ. ਟੀ. ਰੋਡ ਦਾ ਨਿਰਮਾਣ ਕਰਵਾਇਆ । 8 ਅਪਰੈਲ, 1853 ਈ: ਨੂੰ ਗੰਗਾ ਨਹਿਰ ਤਿਆਰ ਕਰਵਾ ਕੇ ਉਸ ਵਿਚ ਪਾਣੀ ਛੱਡਿਆ ਗਿਆ । ਰੁੜਕੀ ਵਿਚ ਇਕ . ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ਗਿਆ । ਇਸ ਵਿਭਾਗ ਨੇ ਪ੍ਰਜਾ ਦੇ ਕਲਿਆਣ ਲਈ ਕਈ ਹੋਰ ਕੰਮ ਵੀ ਕੀਤੇ ।

3. ਯੋਜਨਾ – ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਭਾਰਤ ਦੇ ਕਈ ਪ੍ਰਮੁੱਖ ਨਗਰਾਂ ਵਿਚ ਨਗਰ ਸੰਬੰਧੀ ਸਹੂਲਤਾਂ ਵਿਚ ਵਿਸਤਾਰ ਹੋਇਆ । ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਪਾਈਪ ਦੁਆਰਾ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ । ਵਿਵਸਥਾ ਕੀਤੀ ਗਈ । ਇਸਦੇ ਇਲਾਵਾ ਸ਼ਹਿਰਾਂ ਵਿਚ ਆਧੁਨਿਕ ਬਜ਼ਾਰ, ਪਾਰਕ ਅਤੇ ਖੇਡ ਦੇ ਮੈਦਾਨ ਬਣਾਏ ਗਏ ।

4. ਰੇਲਵੇ ਲਾਈਨਾਂ – ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਵਾਈ ਗਈ । 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ । ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ । ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਅੱਗੇ ਲਿਖੇ ਹਨ-

  • ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਸਥਾਪਿਤ ਕਰਨਾ ਜ਼ਰੂਰੀ ਸਮਝਦੀ ਸੀ ।
  • ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲਾਂ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ ।
  • ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖ਼ਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ ।

ਪ੍ਰਸ਼ਨ 2.
ਨਵੇਂ ਕਸਬਿਆਂ ਦੇ ਉੱਥਾਨ ‘ਤੇ ਨੋਟ ਲਿਖੋ ।
ਉੱਤਰ-
ਨਵੇਂ ਕਸਬਿਆਂ ਦਾ ਉੱਥਾਨ ‘ਸ਼ਹਿਰੀ ਪਰਿਵਰਤਨਾਂ ਦੇ ਨਤੀਜੇ ਵਜੋਂ ਹੁੰਦਾ ਹੈ । ਦੂਸਰੇ ਸ਼ਬਦਾਂ ਵਿਚ ਨਵੇਂ ਕਸਬਿਆਂ ਅਤੇ ਸ਼ਹਿਰਾਂ ਦਾ ਉੱਥਾਨ ਉਦੋਂ ਹੁੰਦਾ ਹੈ ਜਦੋਂ ਕੋਈ ਸਥਾਨ ਰਾਜਨੀਤਿਕ ਸ਼ਕਤੀ ਅਤੇ ਆਰਥਿਕ ਜਾਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋਵੇ । ਰਾਜਨੀਤਿਕ ਸ਼ਕਤੀ ਵਿਚ ਪਰਿਵਰਤਨ ਹੋਣ ਨਾਲ ਅਕਸਰ ਰਾਜਧਾਨੀਆਂ ਬਦਲਦੀਆਂ ਹਨ । ਇਸ ਨਾਲ ਪੁਰਾਣੀਆਂ ਰਾਜਧਾਨੀਆਂ ਆਪਣਾ ਮਹੱਤਵ ਗੁਆ ਬੈਠਦੀਆਂ ਹਨ ਜਦੋਂ ਕਿ ਨਵੇਂ ਰਾਜਨੀਤਿਕ ਕੇਂਦਰਾਂ ਦਾ ਮਹੱਤਵ ਵੱਧ ਜਾਂਦਾ ਹੈ । ਇਸ ਲਈ ਉੱਥੇ ਨਵੇਂ ਕਸਬਿਆਂ ਦਾ ਵਿਕਾਸ ਹੁੰਦਾ ਹੈ । ਉਦਾਹਰਨ ਲਈ ਮੁਗ਼ਲਾਂ ਅਤੇ ਮਰਾਠਿਆਂ ਦੇ ਕੇਂਦਰ ਰਾਜਨੀਤਿਕ ਸੰਰੱਖਿਅਣ ਦੀ ਘਾਟ ਵਿਚ ਆਪਣਾ ਮਹੱਤਵ ਗੁਆ ਬੈਠੇ । ਇਸਦੇ ਉਲਟ ਨਵੀਆਂ ਸ਼ਕਤੀਆਂ ਦੇ ਉਦੈ ਹੋਣ ਨਾਲ ਨਵੇਂ ਕਸਬੇ ਅਤੇ ਕੇਂਦਰ ਖ਼ੁਸ਼ਹਾਲ ਹੋ ਗਏ । ਅੰਗੇਰਜ਼ੀ ਕਾਲ ਵਿਚ ਮਦਰਾਸ, ਕਲਕੱਤਾ ਅਤੇ ਬੰਬਈ ਵਰਗੇ ਨਵੇਂ ਨਗਰਾਂ ਦਾ ਉੱਥਾਨ ਵੀ ਇਸੇ ਪ੍ਰਕਾਰ ਹੋਇਆ ਸੀ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 3.
ਅੰਗਰੇਜ਼ੀ ਰਾਜ ਸਮੇਂ ਕਲਕੱਤਾ ਸ਼ਹਿਰ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ । ਅੱਜ-ਕਲ੍ਹ ਇਸਦਾ ਨਾਂ ਕੋਲਕਾਤਾ ਹੈ । ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ । 1695 ਈ: ਵਿਚ ਅੰਗੇਰਜ਼ਾਂ ਨੇ ਇੱਥੇ ਆਪਣੀ ਪਹਿਲੀ ਵਿਉਪਾਰਕ ਫੈਕਟਰੀ (ਕਾਰਖ਼ਾਨਾ) ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲ੍ਹਾ ਬਣਾਇਆ । 1757 ਈ: ਤਕ ਅੰਗੇਰਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ । ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਭਿੰਨ-ਭਿੰਨ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ । ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ, ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ । 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ।

ਅੱਜ-ਕਲ੍ਹ ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੂਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜੋ ਕਿ ਕਲਕੱਤਾ (ਕੋਲਕਾਤਾ) ਦੇ ਮਹੱਤਵ ਨੂੰ ਵਧਾਉਂਦੇ ਹਨ ।

ਪ੍ਰਸ਼ਨ 4.
ਦਿੱਲੀ ਸ਼ਹਿਰ ਦਾ ਵਿਸਤਾਰਪੂਰਵਕ ਵਰਣਨ ਕਰੋ ।
ਉੱਤਰ-
ਦਿੱਲੀ ਭਾਰਤ ਦਾ ਇਕ ਪ੍ਰਸਿੱਧ ਨਗਰ ਹੈ । ਇਹ ਭਾਰਤ ਦੀ ਰਾਜਧਾਨੀ ਹੈ । ਇਹ ਯਮੁਨਾ ਨਦੀ ਦੇ ਤਟ ‘ਤੇ ਸਥਿਤ ਹੈ | ਮਹਾਂਕਾਵਿ ਕਾਲ ਵਿਚ ਦਿੱਲੀ ਨੂੰ ਇੰਦਰਪ੍ਰਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਇਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਨੂੰ ਸ਼ਾਹਜਹਾਨਾਬਾਦ ਦਾ ਨਾਂ ਦਿੱਤਾ । 1911 ਈ: ਵਿਚ ਅੰਗੇਰਜ਼ਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ ਨਵੀਂ ਦਿੱਲੀ ਦਾ ਨਾਂ ਦਿੱਤਾ ।

ਦਿੱਲੀ ਦਾ ਮਹੱਤਵ – ਦਿੱਲੀ ਆਰੰਭ ਤੋਂ ਹੀ ਭਾਰਤ ਦੀਆਂ ਰਾਜਨੀਤਿਕ, ਵਪਾਰਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ । ਮੱਧਕਾਲ ਵਿਚ ਇਹ ਨਗਰ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਸੀ, ਕਿਉਂਕਿ ਇਲਤੁਤਮਿਸ਼ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ । ਇਸ ਤੋਂ ਬਾਅਦ ਦਿੱਲੀ ਸਾਰਿਆਂ ਸੁਲਤਾਨਾਂ ਦੀ ਰਾਜਧਾਨੀ ਬਣੀ ਰਹੀ । | ਮੁਗਲ ਬਾਦਸ਼ਾਹ ਅਕਬਰ ਮਹਾਨ ਦੇ ਕਾਲ ਵਿਚ ਕੁੱਝ ਸਮੇਂ ਲਈ ਆਗਰਾ ਅਤੇ ਫ਼ਤਹਿਪੁਰ ਸੀਕਰੀ ਮੁਗ਼ਲਾਂ ਦੀ ਰਾਜਧਾਨੀ ਰਹੇ । ਹੋਰ ਸਭ ਮੁਗ਼ਲ ਸ਼ਾਸਕਾਂ ਨੇ ਦਿੱਲੀ ਨੂੰ ਹੀ ਆਪਣੀ ਰਾਜਧਾਨੀ ਬਣਾਈ ਰੱਖਿਆ । ਇਸ ਕਾਰਨ ਦਿੱਲੀ ਨਗਰ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਸੀ ।

ਪ੍ਰਸਿੱਧ ਦੇਖਣਯੋਗ ਸਥਾਨ – ਦਿੱਲੀ ਦੀਆਂ ਪ੍ਰਸਿੱਧ ਦੇਖਣ ਯੋਗ ਥਾਂਵਾਂ ਪੁਰਾਣਾ ਕਿਲ੍ਹਾ, ਚਿੜੀਆ ਘਰ, ਅੱਪੂ ਘਰ, ਇੰਡੀਆ ਗੇਟ, ਕਿਲ੍ਹਾ ਰਾਏ ਪਿਓਰ, ਫ਼ਤਹਿਪੁਰੀ ਮਸਜਿਦ, ਨਿਜ਼ਾਮੂਦੀਨ ਔਲੀਆ ਦੀ ਦਰਗਾਹ, ਜੰਤਰ-ਮੰਤਰ, ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦੇ ਮਕਬਰੇ, ਕੁਤੁਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ, ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਅਜਾਇਬ ਘਰ, ਰਾਜਘਾਟ, ਤੀਨ ਮੂਰਤੀ ਭਵਨ, ਸ਼ਕਤੀ ਸਥਲ, ਸ਼ਾਂਤੀ ਵਣ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਬਿਰਲਾ ਮੰਦਰ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਬੰਗਲਾ ਸਾਹਿਬ ਆਦਿ ਹਨ ।

ਪ੍ਰਸ਼ਨ 5.
ਸ਼ਹਿਰੀ ਪਰਿਵਰਤਨ ਦੁਆਰਾ ਕਿਹੜੇ ਨਵੇਂ ਸ਼ਹਿਰ ਹੋਂਦ ਵਿਚ ਆਏ ? ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਕਾਲ ਵਿਚ ਸ਼ਹਿਰੀ ਪਰਿਵਰਤਨ ਨਾਲ ਮੁੱਖ ਰੂਪ ਵਿਚ ਤਿੰਨ ਨਵੇਂ ਸ਼ਹਿਰ ਹੋਂਦ ਵਿਚ ਆਏ ਸਨਮਦਰਾਸ, ਬੰਬਈ ਅਤੇ ਕਲਕੱਤਾ । ਇਨ੍ਹਾਂ ਨਗਰਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਮਦਰਾਸ – ਮਦਰਾਸ ਨਗਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸ ਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ । ਮਦਰਾਸ ਭਾਰਤ ਵਿਚ ਵਿਕਸਿਤ ਹੋਣ ਵਾਲੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਤਿੰਨ ਮੁੱਖ ਕੇਂਦਰਾਂ-ਕਲਕੱਤਾ, ਬੰਬਈ ਅਤੇ ਮਦਰਾਸ ਵਿਚੋਂ ਇਕ ਸੀ । ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ । ਫ਼ਰਾਂਸੀਸੀ ਸੈਨਾਪਤੀ ਲਾ-ਬਰੋਦਾਨਿਸ ਨੇ ਪਹਿਲੇ ਕਰਨਾਟਕ ਯੁੱਧ (1746-1748) ਵਿਚ ਮਦਰਾਸ ਅੰਗਰੇਜ਼ਾਂ ਤੋਂ ਖੋਹ ਲਿਆ ਸੀ ਪਰ ਯੁੱਧ ਦੇ ਖ਼ਤਮ ਹੋਣ ‘ਤੇ 1748 ਈ: ਵਿਚ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ । ਕਰਨਾਟਕ ਦੇ ਤਿੰਨ ਯੁੱਧਾਂ ਵਿਚ ਅੰਗਰੇਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ (ਸੰਪੰਨ) ਨਗਰ ਬਣ ਗਿਆ ।

ਛੇਤੀ ਹੀ ਮਦਰਾਸ ਇਕ ਬੰਦਰਗਾਹ ਨਗਰ ਅਤੇ ਪ੍ਰਸਿੱਧ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ । ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇੱਥੋਂ ਦੇ ਗਿਰਜਾਘਰ, ਭਵਨ, ਸਮਾਰਕ, ਦਿਲ ਖਿੱਚਵੇਂ ਮੰਦਰ ਅਤੇ ਸਮੁੰਦਰੀ ਤਟ ਇਸ ਨਗਰ ਦੀ ਸ਼ਾਨ ਵਿਚ ਚਾਰ ਚੰਦ ਲਗਾ ਰਹੇ ਹਨ ।

2. ਬੰਬਈ – ਬੰਬਈ ਨਗਰ ਮਹਾਂਰਾਸ਼ਟਰ ਵਿਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ । ਅੱਜ-ਕਲ੍ਹ ਇਸ ਦਾ ਨਾਂ ਮੁੰਬਈ ਹੈ । ਇਹ ਇਕ ਪ੍ਰਸਿੱਧ ਵਪਾਰਿਕ ਕੇਂਦਰ ਹੋਣ ਦੇ ਨਾਲ-ਨਾਲ ਉਦਯੋਗਿਕ ਅਤੇ ਸੰਸਕ੍ਰਿਤੀ ਦਾ ਕੇਂਦਰ ਵੀ ਹੈ । 1661 ਈ: ਵਿਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦੇ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਵਿਚ ਇਹ ਨਗਰ ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿਚ ਇੰਗਲੈਂਡ ਨੂੰ ਦਿੱਤਾ ਸੀ । ਉਸ ਨੇ ਇਹ ਨਗਰ ਈਸਟ ਇੰਡੀਆ ਕੰਪਨੀ ਨੂੰ ਕਿਰਾਏ ‘ਤੇ ਦੇ ਦਿੱਤਾ | ਹੌਲੀ-ਹੌਲੀ ਬੰਬਈ ਅੰਗਰੇਜ਼ਾਂ ਦੀ ਪੈਜ਼ੀਡੈਂਸੀ ਬਣ ਗਿਆ । ਇਸ ਨਗਰ ਦੀਆਂ ਪ੍ਰਸਿੱਧ ਥਾਂਵਾਂ ਜੁਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੁ ਪਾਰਕ ਆਦਿ ਹਨ ।

3. ਕਲਕੱਤਾ – ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ । ਅੱਜ-ਕਲ੍ਹ ਇਸ ਦਾ ਨਾਂ ਕੋਲਕਾਤਾ ਹੈ । ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ । 1695 ਈ: ਵਿਚ ਅੰਗਰੇਜ਼ਾਂ ਨੇ ਇੱਥੇ ਆਪਣੀ ਪਹਿਲੀ ਵਪਾਰਿਕ ਫੈਕਟਰੀ ਕਾਰਖ਼ਾਨਾ ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲਾ ਬਣਾਇਆ । 1757 ਈ: ਤਕ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ । ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਵੱਖਵੱਖ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ । ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ । 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ।

ਅੱਜ-ਕਲ੍ਹ ਇੱਥੇ ਅਨੇਕਾਂ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੁਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜਿਹੜੇ ਕਲਕੱਤਾ ਦੇ ਮਹੱਤਵ ਨੂੰ ਵਧਾਉਂਦੇ ਹਨ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

Punjab State Board PSEB 8th Class Social Science Book Solutions History Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Textbook Exercise Questions and Answers.

PSEB Solutions for Class 8 Social Science History Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

SST Guide for Class 8 PSEB ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ?
ਉੱਤਰ-
ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈ: ਵਿਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ।

ਪ੍ਰਸ਼ਨ 2.
ਬੋਰਡ ਆਫ਼ ਕੰਟਰੋਲ ਕਦੋਂ ਅਤੇ ਕਿਸ ਐਕਟ ਦੇ ਅਧੀਨ ਬਣਿਆ ?
ਉੱਤਰ-
ਬੋਰਡ ਆਫ਼ ਕੰਟਰੋਲ 1784 ਵਿਚ ਪਿਟਸ ਇੰਡੀਆ ਐਕਟ ਦੇ ਅਧੀਨ ਬਣਿਆ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 3.
ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਕੌਣ ਸੀ ?
ਉੱਤਰ-
ਸਿਵਿਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਸੀ ।

ਪ੍ਰਸ਼ਨ 4.
ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ ?
ਉੱਤਰ-
ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸਤਿੰਦਰ ਨਾਥ ਟੈਗੋਰ ਸੀ । ਉਸਨੇ 1863 ਈ: ਵਿਚ ਇਹ ਪ੍ਰੀਖਿਆ ਪਾਸ ਕੀਤੀ ।

ਪਸ਼ਨ 5.
ਸੈਨਾ ਵਿਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ ?
ਉੱਤਰ-
ਸੈਨਾ ਵਿਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਸੂਬੇਦਾਰ ਸੀ ।

ਪ੍ਰਸ਼ਨ 6.
ਕਿਹੜੇ ਗਵਰਨਰ-ਜਨਰਲ ਨੇ ਪੁਲਿਸ ਵਿਭਾਗ ਵਿਚ ਸੁਧਾਰ ਕੀਤੇ ਅਤੇ ਕਿਉਂ ?
ਉੱਤਰ-
ਪੁਲਿਸ ਵਿਭਾਗ ਵਿਚ ਲਾਰਡ ਕਾਰਨਵਾਲਿਸ ਨੇ ਸੁਧਾਰ ਕੀਤੇ । ਇਸਦਾ ਉਦੇਸ਼ ਰਾਜ ਵਿਚ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਸਥਾਪਿਤ ਕਰਨਾ ਸੀ ।

ਪ੍ਰਸ਼ਨ 7.
ਇੰਡੀਅਨ ਲਾ-ਕਮਿਸ਼ਨ ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਸੀ ?
ਉੱਤਰ-
ਇੰਡੀਅਨ ਲਾ-ਕਮਿਸ਼ਨ ਦੀ ਸਥਾਪਨਾ 1833 ਈ: ਵਿਚ ਕੀਤੀ ਗਈ । ਇਸਦੀ ਸਥਾਪਨਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ਕੀਤੀ ਗਈ ਸੀ ।

ਪ੍ਰਸ਼ਨ 8.
ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ ?
ਉੱਤਰ-
1773 ਈ: ਵਿਚ ਭਾਰਤ ਵਿਚ ਅੰਗਰੇਜ਼ੀ ਈਸਟ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਇਕ ਐਕਟ ਪਾਸ ਕੀਤਾ ਗਿਆ । ਇਸ ਨੂੰ ਰੈਗੁਲੇਟਿੰਗ ਐਕਟ ਕਹਿੰਦੇ ਹਨ । ਇਸ ਐਕਟ ਦੇ ਅਨੁਸਾਰ-

  1. ਟਿਸ਼ ਸੰਸਦ ਨੂੰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ ।
  2. ਬੰਗਾਲ ਦੇ ਗਵਰਨਰ-ਜਨਰਲ ਅਤੇ ਚਾਰ ਮੈਂਬਰਾਂ ਦੀ ਇਕ ਕੌਂਸਲ ਸਥਾਪਿਤ ਕੀਤੀ ਗਈ । ਇਸ ਨੂੰ ਸ਼ਾਸਨ ਪ੍ਰਬੰਧ ਦੇ ਸਾਰਿਆਂ ਮਾਮਲਿਆਂ ਦੇ ਫ਼ੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  3. ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ‘ਤੇ ਨਿਯੰਤਰਨ ਰੱਖਣ ਦਾ ਅਧਿਕਾਰ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 9.
ਪਿਟਸ ਇੰਡੀਆ ਐਕਟ ‘ਤੇ ਨੋਟ ਲਿਖੋ ।
ਉੱਤਰ-
ਪਿਟਸ ਇੰਡੀਆ ਐਕਟ 1784 ਈ: ਵਿਚ ਰੈਗੂਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਪਾਸ ਕੀਤਾ ਗਿਆ । ਇਸਦੇ ਅਨੁਸਾਰ-

  1. ਕੰਪਨੀ ਦੇ ਵਪਾਰਕ ਪ੍ਰਬੰਧ ਨੂੰ ਇਸਦੇ ਰਾਜਨੀਤਿਕ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।
  2. ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਵਿਚ ਇਕ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ । ਇਸਦੇ 6 ਮੈਂਬਰ ਸਨ ।
  3. ਗਵਰਨਰ-ਜਨਰਲ ਦੀ ਪਰਿਸ਼ਦ ਵਿਚ ਮੈਂਬਰਾਂ ਦੀ ਸੰਖਿਆ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ।
  4. ਮੁੰਬਈ ਅਤੇ ਚੇਨੱਈ ਵਿਚ ਵੀ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ।ਉੱਥੋਂ ਦੇ ਗਵਰਨਰ ਦੀ ਪਰਿਸ਼ਦ ਵਿਚ ਤਿੰਨ ਮੈਂਬਰ ਹੁੰਦੇ ਸਨ । ਇਹ ਗਵਰਨਰ ਪੂਰੀ ਤਰ੍ਹਾਂ ਗਵਰਨਰ-ਜਨਰਲ ਦੇ ਅਧੀਨ ਹੋ ਗਏ ।

ਪ੍ਰਸ਼ਨ 10.
1858 ਈ: ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ? (P.B. 2010 Set-B)
ਉੱਤਰ-
1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦਾ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ | ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੈਨਾ ਵਿਚ ਹੇਠ ਲਿਖੇ ਪਰਿਵਰਤਨ ਕੀਤੇ ਗਏ-

  1. ਅੰਗਰੇਜ਼ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ।
  2. ਤੋਪਖ਼ਾਨੇ ਵਿਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  3. ਮਦਰਾਸ (ਚੇਨੱਈ ਅਤੇ ਬੰਬਈ (ਮੁੰਬਈ ਦੀ ਸੈਨਾ ਵਿਚ ਭਾਰਤੀਆਂ ਅਤੇ ਯੂਰਪੀਆਂ ਨੂੰ 2:1 ਵਿਚ ਰੱਖਿਆ ਗਿਆ ।
  4. ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੇ ਮਹੱਤਵਪੂਰਨ ਸਥਾਨਾਂ ‘ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ ।
  5. ਹੁਣ ਇਕ ਸੈਨਿਕ ਟੁਕੜੀ ਵਿਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਤਾਂ ਕਿ ਜੇਕਰ ਇਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਸਰੀ ਜਾਤੀ ਦੇ ਲੋਕ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਤਿਆਰ ਰਹਿਣ ।
  6. ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈ: ਦੇ ਵਿਦਰੋਹ ਵਿਚ ਭਾਗ ਲਿਆ । ਇਸ ਲਈ ਉਨ੍ਹਾਂ ਨੂੰ ਸੈਨਾ ਵਿਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ । ਸੈਨਾ ਵਿਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤੀ ਮੰਨ ਕੇ ਵਧੇਰੇ ਸੰਖਿਆ ਵਿਚ ਭਰਤੀ ਕੀਤਾ ਜਾਣ ਲੱਗਾ ।

ਪ੍ਰਸ਼ਨ 11.
ਨਿਆਂ ਵਿਵਸਥਾ ‘ਤੇ ਨੋਟ ਲਿਖੋ ।
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਮਹੱਤਵਪੂਰਨ ਨਿਆਂ ਵਿਵਸਥਾ ਸਥਾਪਿਤ ਕੀਤੀ । ਲਿਖਤੀ ਕਾਨੂੰਨ ਇਸਦੀ ਮੁੱਖ ਵਿਸ਼ੇਸ਼ਤਾ ਸੀ ।

  1. ਵਾਰੇਨ ਹੇਸਟਿੰਗਜ਼ ਨੇ ਜ਼ਿਲਿਆਂ ਵਿਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ।
  2. 1773 ਦੇ ਰੈਗੂਲੇਟਿੰਗ ਐਕਟ ਦੁਆਰਾ ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ । ਇਸਦੇ ਜੱਜਾਂ ਦੇ ਮਾਰਗ-ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਤਿਆਰ ਕਰਵਾਈ ।
  3. 1832 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕੀਤੀ ।
  4. 1833 ਈ: ਦੇ ਚਾਰਟਰ ਐਕਟ ਦੁਆਰਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ “ਇੰਡੀਅਨ ਲਾਅ ਕਮੀਸ਼ਨ ਦੀ ਸਥਾਪਨਾ ਕੀਤੀ ਗਈ । ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਗਵਰਨਰ-ਜਨਰਲ ਨੂੰ ਦਿੱਤਾ ਗਿਆ ।
  5. ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਸਮਝਿਆ ਜਾਣ ਲੱਗਾ ।

ਇੰਨਾ ਹੋਣ ‘ਤੇ ਵੀ ਭਾਰਤੀਆਂ ਦੇ ਪ੍ਰਤੀ ਭੇਦ-ਭਾਵ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ । ਉਦਾਹਰਨ ਲਈ ਭਾਰਤ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਨਹੀਂ ਸੀ । 1883 ਈ: ਵਿਚ ਲਾਰਡ ਰਿਪਨ ਨੇ ਇਲਬਰਟ ਬਿੱਲ ਦੁਆਰਾ ਭਾਰਤੀ ਜੱਜਾਂ ਨੂੰ ਇਹ ਅਧਿਕਾਰ ਦਿਵਾਉਣ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ ।

PSEB 8th Class Social Science Guide ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਚਾਰਟਰ ਐਕਟ, 1853 ਨੇ ਕੰਪਨੀ ਸ਼ਾਸਨ ਦੇ ਬਾਰੇ ਵਿਚ ਕੇਂਦਰੀ ਸਰਕਾਰ ਨੂੰ ਇੱਕ ਵਿਸ਼ੇਸ਼ ਸ਼ਕਤੀ ਪ੍ਰਦਾਨ ਕੀਤੀ । ਉਹ ਕੀ ਸੀ ?
ਉੱਤਰ-
ਕੇਂਦਰੀ ਸਰਕਾਰ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ ।

ਪ੍ਰਸ਼ਨ 2.
1784 ਈ: ਵਿੱਚ ਭਾਰਤ ਵਿੱਚ ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਦੀ ਸੰਸਦ ਨੇ ਇੱਕ ਮਹੱਤਵਪੂਰਨ ਐਕਟ ਪਾਸ ਕੀਤਾ । ਇਸ ਦਾ ਨਾਂ ਕੀ ਸੀ ?
ਉੱਤਰ-
ਪਿਟਸ ਇੰਡੀਆ ਐਕਟ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 3.
ਭਾਰਤ ਵਿੱਚ ਈਸਟ ਇੰਡੀਆ ਦੇ ਸ਼ਾਸਨ ਨਾਲ ਸੰਬੰਧਿਤ ਪਹਿਲਾ ਸੰਵਿਧਾਨਿਕ ਕਦਮ ਕਿਸ ਐਕਟ ਦੁਆਰਾ ਚੁੱਕਿਆ ਗਿਆ ?
ਉੱਤਰ-
ਰੈਗੂਲੇਟਿੰਗ ਐਕਟ, 1773 ਈ: ਦੁਆਰਾ ।

ਪ੍ਰਸ਼ਨ 4.
1935 ਦੇ ਸੰਘ ਲੋਕ ਸੇਵਾ ਕਮਿਸ਼ਨ ਦੀ ਨਿਯੁਕਤੀ ਕਿਸ ਕਮਿਸ਼ਨ ਦੀ ਸਿਫ਼ਾਰਿਸ਼ ਤੇ ਹੋਈ ?
ਉੱਤਰ-
ਲੀ ਕਮਿਸ਼ਨ ।

ਪ੍ਰਸ਼ਨ 5.
ਨਿਆਂ ਵਿਵਸਥਾ ਵਿੱਚ ‘ਜਿਊਰੀ ਪ੍ਰਥਾ’ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਇਕ ਅੰਗਰੇਜ਼ ਗਵਰਨਰ ਜਨਰਲ ਨੇ 1832 ਵਿੱਚ ਬੰਗਾਲ ਵਿੱਚ ਇਹ ਪ੍ਰਥਾ ਸਥਾਪਿਤ ਕੀਤੀ ਸੀ ? ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
ਉੱਤਰ-
ਲਾਰਡ ਵਿਲੀਅਮ ਬੈਂਟਿੰਕ ।

ਪ੍ਰਸ਼ਨ 6.
1883 ਦੇ ਇਕ ਬਿਲ ਦੁਆਰਾ ਭਾਰਤੀ ਜੱਜਾਂ ਨੂੰ ਯੂਰਪੀ ਮੁਕਦਮਿਆਂ ਦੇ ਫੈਸਲੇ ਕਰਨ ਦਾ ਅਧਿਕਾਰ ਦਿੱਤਾ ਜਾਣਾ ਸੀ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਬਿੱਲ ਕਿਹੜਾ ਸੀ ਅਤੇ ਇਸਨੂੰ ਕਿਸਨੇ ਪੇਸ਼ ਕੀਤਾ ਸੀ ?
ਉੱਤਰ-
ਇੱਲਬਰਟ ਬਿੱਲ ਜਿਸਨੂੰ ਲਾਰਡ ਰਿਪਨ ਨੇ ਪੇਸ਼ ਕੀਤਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਚਿੱਤਰ ਵਿਚ ਦਰਸ਼ਾਏ ਗਏ ਅੰਗਰੇਜ਼ ਅਧਿਕਾਰੀ (ਲਾਰਡ ਕਾਰਨਵਾਲਿਸ) ਦਾ ਸੰਬੰਧ ਕਿਸ ਪ੍ਰਸ਼ਾਸਨਿਕ ਸੰਸਥਾ ਨਾਲ ਸੀ ?
PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ 1
(i) ਪਬਲਿਕ ਸਰਵਿਸ ਕਮਿਸ਼ਨ
(ii) ਸਿਵਿਲ ਸਰਵਿਸ
(iii) ਚਾਰਟਰ ਐਕਟ 1853
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਸਿਵਿਲ ਸਰਵਿਸ

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 2.
ਭਾਰਤ ਵਿੱਚ ਅੰਗਰੇਜ਼ੀ ਕੰਪਨੀ ਦਾ ਸ਼ਾਸਨ ਪ੍ਰਬੰਧ ਚਾਰ ਸੰਸਥਾਵਾਂ ਦੁਆਰਾ ਚਲਾਇਆ ਜਾਂਦਾ ਸੀ ? ਇਹਨਾਂ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਸਥਾ ਸ਼ਾਮਿਲ ਨਹੀਂ ਸੀ ?
(i) ਸਰਵਜਨਿਕ ਕਲਿਆਣ ਵਿਭਾਗ
(ii) ਸੈਨਾ
(iii) ਪੁਲਿਸ
(iv) ਸਿਵਿਲ ਸਰਵਿਸ ।
ਉੱਤਰ-
(i) ਸਰਵਜਨਿਕ ਕਲਿਆਣ ਵਿਭਾਗ

ਪ੍ਰਸ਼ਨ 3.
1886 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕੀਤੀ । ਇਸਦੇ ਕਿੰਨੇ ਮੈਂਬਰ ਸਨ ?
(i) 10
(ii) 12
(iii) 15
(iv) 18.
ਉੱਤਰ-
(iii) 15

ਪ੍ਰਸ਼ਨ 4.
ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਦੀ ਰਚਨਾ ਕੀਤੀ ਸੀ । ਇਸਦਾ ਕੀ ਉਦੇਸ਼ ਸੀ ?
(i) ਭਾਰਤੀ ਸੇਵਾਵਾਂ ਵਿੱਚ ਸਹਿਯੋਗ ਦੇਣਾ
(ii) ਕੰਪਨੀ ਦੇ ਸ਼ਾਸਨ ਵਿੱਚ ਨਿਯੰਤਰਨ ਸਥਾਪਤ ਕਰਨਾ
(iii) ਸਰਵ-ਉੱਚ ਅਦਾਲਤ ਦੇ ਜੱਜਾਂ ਦਾ ਮਾਰਗ-ਦਰਸ਼ਨ ਕਰਨਾ
(iv) ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਨੀ ।
ਉੱਤਰ-
(iii) ਸਰਵ-ਉੱਚ ਅਦਾਲਤ ਦੇ ਜੱਜਾਂ ਦਾ ਮਾਰਗ-ਦਰਸ਼ਨ ਕਰਨਾ

ਪ੍ਰਸ਼ਨ 5.
ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ ?
(i) 1773 ਈ:
(ii) 1784 ਈ:
(iii) 1757 ਈ:
(iv) 1833 ਈ:
ਉੱਤਰ-
(ii) 1784 ਈ:

ਪ੍ਰਸ਼ਨ 6.
ਇੰਗਲੈਂਡ ਵਿਚ ਹੈਲੀ ਬਰੀ ਕਾਲਜ ਦੀ ਸਥਾਪਨਾ ਕਦੋਂ ਹੋਈ ?
(i) 1833 ਈ:
(ii) 1853 ਈ:
(iii) 1806 ਈ:
(iv) 1818 ਈ: |
ਉੱਤਰ-
(iii) 1806 ਈ:

ਪ੍ਰਸ਼ਨ 7.
ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ?
(i) ਲਾਰਡ ਹਾਰਡਿੰਗ
(ii) ਲਾਰਡ ਕਾਰਨਵਾਲਿਸ
(iii) ਵਾਰੇਨ ਹੇਸਟਿੰਗਜ਼
(iv) ਲਾਰਡ ਵਿਲੀਅਮ ਬੈਂਟਿੰਕ ।
ਉੱਤਰ-
(iv) ਲਾਰਡ ਵਿਲੀਅਮ ਬੈਂਟਿੰਕ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. 1886 ਈ: ਵਿਚ ਲਾਰਡ ………………………. ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ ।
2. ਭਾਰਤੀ ਅਤੇ ਯੂਰਪੀਅਨਾਂ ਦੀ ਗਿਣਤੀ ਵਿਚ 2:1 ਦਾ ਅਨੁਪਾਤ ………………………… ਈ: ਦੇ ਵਿਦਰੋਹ ਪਿੱਛੋਂ ਕੀਤਾ ਗਿਆ ।
3. 1773 ਈ: ਦੇ ਰੈਗੂਲੇਟਿੰਗ ਐਕਟ ਦੇ ਅਨੁਸਾਰ ……………………….. ਵਿੱਚ ਸਰਵ-ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ।
ਉੱਤਰ-
1. ਰਿਪਨ,
2. 1857
3. ਕਲਕੱਤਾ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ਾਂ ਦੀਆਂ ਭਾਰਤ ਵਿੱਚ ਨਵੀਆਂ ਨੀਤੀਆਂ ਦਾ ਉਦੇਸ਼ ਭਾਰਤ ਵਿੱਚ ਸਿਰਫ਼ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ | ਕਰਨਾ ਸੀ ।
2. ਲਾਰਡ ਕਾਰਨਵਾਲਿਸ ਦੇ ਸਮੇਂ ਭਾਰਤ ਵਿੱਚ ਹਰੇਕ ਥਾਣਾ ਇਕ ਦਰੋਗਾ ਦੇ ਅਧੀਨ ਹੁੰਦਾ ਸੀ ।
3. 1773 ਈ: ਦੇ ਰੈਗੂਲੇਟਿੰਗ ਦੇ ਸਮੇਂ ਭਾਰਤ ਐਕਟ ਦੇ ਅਨੁਸਾਰ ਕਲਕੱਤਾ ਵਿਚ ਸਰਵ-ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ।
ਉੱਤਰ-
1. (√)
2. (√)
3. (√)

(ਹ) ਸਹੀ ਜੋੜੇ ਬਣਾਓ :

1. ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ 1935 ਈ:
2. ਸੰਘੀ ਲੋਕ ਸੇਵਾ ਕਮਿਸ਼ਨ 1926 ਈ:
3. ਅਲੱਗ ਵਿਧਾਨਪਾਲਿਕਾ ਦੀ ਸਥਾਪਨਾ 1832 ਈ:
4. ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ 1853 ਈ:

ਉੱਤਰ-

1. ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ 1926 ਈ:
2. ਸੰਘੀ ਲੋਕ ਸੇਵਾ ਕਮਿਸ਼ਨ 1935 ਈ:
3. ਅਲੱਗ ਵਿਧਾਨਪਾਲਿਕਾ ਦੀ ਸਥਾਪਨਾ 1853 ਈ:
4. ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ 1832 ਈ:

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੀਆਂ ਪ੍ਰਸ਼ਾਸਨਿਕ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਭਾਰਤ ਵਿਚ ਆਪਣੇ ਹਿੱਤਾਂ ਦੀ ਰੱਖਿਆ ਕਰਨਾ ।

ਪ੍ਰਸ਼ਨ 2.
ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੇ ਮੁੱਖ ਅੰਗ (ਆਧਾਰ) ਕਿਹੜੇ-ਕਿਹੜੇ ਸਨ ?
ਉੱਤਰ-
ਸਿਵਿਲ ਸੇਵਾਵਾਂ, ਸੈਨਾ, ਪੁਲਿਸ ਅਤੇ ਨਿਆਂ ਪ੍ਰਬੰਧ ।

ਪ੍ਰਸ਼ਨ. 3.
ਰੈਗੁਲੇਟਿੰਗ ਅਤੇ ਪਿਟਸ ਇੰਡੀਆ ਐਕਟ ਕਦੋਂ-ਕਦੋਂ ਪਾਸ ਹੋਏ ?
ਉੱਤਰ-
ਕ੍ਰਮਵਾਰ 1773 ਈ: ਅਤੇ 1784 ਈ: ਵਿਚ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 4.
ਇੰਗਲੈਂਡ ਵਿਚ ‘ਬੋਰਡ ਆਫ਼ ਕੰਟਰੋਲ’ ਦੀ ਸਥਾਪਨਾ ਕਦੋਂ ਕੀਤੀ ਗਈ ? ਇਸ ਦੇ ਕਿੰਨੇ ਮੈਂਬਰ ਸਨ ?
ਉੱਤਰ-
ਇੰਗਲੈਂਡ ਵਿਚ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੰਪਨੀ ਦੇ ਕੰਮਾਂ ‘ਤੇ ਨਿਯੰਤਰਨ ਕਰਨ ਲਈ ਕੀਤੀ ਗਈ । ਇਸਦੇ 6 ਮੈਂਬਰ ਸਨ ।

ਪ੍ਰਸ਼ਨ 5.
ਹਲਿਬਰੀ ਕਾਲਜ ਕਦੋਂ, ਕਿੱਥੇ ਅਤੇ ਕਿਉਂ ਖੋਲ੍ਹਿਆ ਗਿਆ ?
ਉੱਤਰ-
ਹੇਲਿਬਰੀ ਕਾਲਜ 1806 ਈ: ਵਿਚ ਇੰਗਲੈਂਡ ਵਿਚ ਖੋਲ੍ਹਿਆ ਗਿਆ । ਇੱਥੇ ਭਾਰਤ ਆਉਣ ਵਾਲੇ ਸਿਵਿਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ।

ਪ੍ਰਸ਼ਨ 6.
ਲੀ-ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ? ਇਸਨੇ ਕੀ ਸਿਫ਼ਾਰਿਸ਼ ਕੀਤੀ ?
ਉੱਤਰ-
ਲੀ-ਕਮਿਸ਼ਨ ਦੀ ਸਥਾਪਨਾ 1923 ਈ: ਵਿਚ ਕੀਤੀ ਗਈ । ਇਸਨੇ ਕੇਂਦਰੀ ਲੋਕ ਸੇਵਾ ਕਸ਼ਿਮਨ ਅਤੇ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕਰਨ ਦੀ ਸਿਫ਼ਾਰਿਸ਼ ਕੀਤੀ ।

ਪ੍ਰਸ਼ਨ 7.
ਅੰਗਰੇਜ਼ਾਂ ਦੀ ਭਾਰਤੀਆਂ ਦੇ ਪ੍ਰਤੀ ਨੀਤੀ ਭੇਦ-ਭਾਵ ਵਾਲੀ ਸੀ । ਇਸਦੇ ਪੱਖ ਵਿਚ ਦੋ ਤਰਕ ਦਿਓ ।
ਉੱਤਰ-

  1. ਸਿਵਿਲ ਸਰਵਿਸ, ਸੈਨਾ ਅਤੇ ਪੁਲਿਸ ਵਿਚ ਭਾਰਤੀਆਂ ਨੂੰ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸਨ ।
  2. ਭਾਰਤੀਆਂ ਨੂੰ ਅੰਗਰੇਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਵੇਤਨ ਦਿੱਤਾ ਜਾਂਦਾ ਸੀ ।

ਪਸ਼ਨ 8.
ਇਲਬਰਟ ਬਿੱਲ ਕੀ ਸੀ ?
ਉੱਤਰ-
ਇਲਬਰਟ ਬਿੱਲ 1883 ਵਿਚ ਭਾਰਤ ਦੇ ਵਾਇਸਰਾਇ ਲਾਰਡ ਰਿਪਨ ਨੇ ਪੇਸ਼ ਕੀਤਾ ਸੀ । ਇਸਦੇ ਦੁਆਰਾ ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਦਿਵਾਇਆ ਜਾਣਾ ਸੀ । ਪਰ ਇਹ ਬਿੱਲ ਪਾਸ ਨਾ ਹੋ ਸਕਿਆ ।

ਪ੍ਰਸ਼ਨ 9.
ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕਿਸ ਐਕਟ ਦੁਆਰਾ ਕੀਤੀ ਗਈ ?
ਉੱਤਰ-
ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ 1773 ਈ: ਦੇ ਰੈਗੂਲੇਟਿੰਗ ਐਕਟ ਦੁਆਰਾ ਕੀਤੀ ਗਈ । ਪ੍ਰਸ਼ਨ 10. ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ? ਉੱਤਰ-ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ 1832 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਕੀਤੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ 1858 ਈ: ਤੋਂ ਪਹਿਲਾਂ ਸਿਵਿਲ ਸਰਵਿਸ ਦਾ ਵਰਣਨ ਕਰੋ ।
ਉੱਤਰ-
1858 ਈ: ਤੋਂ ਪਹਿਲਾਂ ਕੰਪਨੀ ਦੇ ਜ਼ਿਆਦਾਤਰ ਕਰਮਚਾਰੀ ਭਿਸ਼ਟ ਸਨ ਉਹ ਨਿੱਜੀ ਵਪਾਰ ਕਰਦੇ ਸਨ ਅਤੇ ਰਿਸ਼ਵਤ, ਤੋਹਫ਼ਿਆਂ ਆਦਿ ਦੁਆਰਾ ਖੂਬ ਧਨ ਕਮਾਉਂਦੇ ਸਨ । ਕਲਾਈਵ ਅਤੇ ਵਾਰੇਨ ਹੇਸਟਿੰਗਜ਼ ਨੇ ਇਸ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹਿਆ, ਪਰ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋਏ । ਵਾਰੇਨ ਹੇਸਟਿੰਗਜ਼ ਤੋਂ ਬਾਅਦ ਕਾਰਨਵਾਲਿਸ ਭਾਰਤ ਆਇਆ । ਉਸਨੇ ਵਿਅਕਤੀਗਤ ਵਪਾਰ ‘ਤੇ ਰੋਕ ਲਗਾ ਦਿੱਤੀ ਅਤੇ ਰਿਸ਼ਵਤ ਤੇ ਤੋਹਫ਼ੇ ਲੈਣ ਤੋਂ ਮਨ੍ਹਾਂ ਕਰ ਦਿੱਤਾ । ਉਸਨੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ ਤਾਂ ਕਿ ਉਹ ਰਿਸ਼ਵਤ ਆਦਿ ਦੇ ਲਾਲਚ ਵਿਚ ਨਾ ਪੈਣ । 1853 ਈ: ਤਕ ਭਾਰਤ ਆਉਣ ਵਾਲੇ ਅੰਗਰੇਜ਼ੀ ਕਰਮਚਾਰੀਆਂ ਦੀ ਨਿਯੁਕਤੀ ਕੰਪਨੀ ਦੇ ਡਾਇਰੈਕਟਰ ਹੀ ਕਰਦੇ ਸਨ, ਪਰ 1853 ਦੇ ਚਾਰਟਰ ਐਕਟ ਤੋਂ ਬਾਅਦ ਕਰਮਚਾਰੀਆਂ ਦੀ ਨਿਯੁਕਤੀ ਲਈ ਮੁਕਾਬਲੇ ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ । ਇਸ ਸਮੇਂ ਤਕ ਸਿਵਿਲ ਸਰਵਿਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਭਾਰਤੀਆਂ ਨੂੰ ਇਸ ਤੋਂ ਬਿਲਕੁੱਲ ਵਾਂਝਾ ਰੱਖਿਆ ਗਿਆ ।

ਪ੍ਰਸ਼ਨ 2.
ਲਾਰਡ ਕਾਰਨਵਾਲਿਸ ਨੂੰ ਸਿਵਲ ਸਰਵਿਸ ਦਾ ਮੋਢੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਾਰਨਵਾਲਿਸ ਤੋਂ ਪਹਿਲਾਂ ਭਾਰਤ ਦੇ ਅੰਗਰੇਜ਼ੀ ਦੇਸ਼ਾਂ ਵਿਚ ਸ਼ਾਸਨ ਸੰਬੰਧੀ ਸਾਰਾ ਕੰਮ ਕੰਪਨੀ ਦੇ ਸੰਚਾਲਕ ਹੀ ਕਰਦੇ ਸਨ । ਉਹ ਕਰਮਚਾਰੀਆਂ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਕਰਦੇ ਸਨ, ਪਰ ਕਾਰਨਵਾਲਿਸ ਨੇ ਪ੍ਰਬੰਧ ਕਾਰਜਾਂ ਲਈ ਸਿਵਿਲ ਕਰਮਚਾਰੀਆਂ ਦੀ ਨਿਯੁਕਤੀ ਕੀਤੀ । ਉਸਨੇ ਉਨ੍ਹਾਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ । ਲੋਕਾਂ ਲਈ ਸਿਵਿਲ ਸਰਵਿਸ ਦਾ ਆਕਰਸ਼ਣ ਏਨਾ ਵਧ ਗਿਆ ਕਿ ਇੰਗਲੈਂਡ ਦੇ ਉੱਚੇ ਘਰਾਣਿਆਂ ਦੇ ਲੋਕ ਵੀ ਇਸ ਵਿੱਚ ਆਉਣ ਲੱਗੇ । ਇਸੇ ਕਾਰਨ ਹੀ ਲਾਰਡ ਕਾਰਨਵਾਲਿਸ ਨੂੰ ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਅੰਗਰੇਜ਼ੀ ਸੈਨਾ ਵਿਚ ਭਾਰਤੀਆਂ ਅਤੇ ਅੰਗਰੇਜ਼ਾਂ ਵਿਚਾਲੇ ਕੀਤੀ ਜਾਣ ਵਾਲੀ ਭੇਦ-ਭਾਵ ਵਾਲੀ ਨੀਤੀ ‘ਤੇ ਨੋਟ ਲਿਖੋ ।
ਉੱਤਰ-
ਕੰਪਨੀ ਦੀ ਸੈਨਾ ਵਿਚ ਨਿਯੁਕਤ ਅੰਗਰੇਜ਼ਾਂ ਅਤੇ ਭਾਰਤੀਆਂ ਵਿਚਾਲੇ ਭੇਦ-ਭਾਵ ਵਾਲੀ ਨੀਤੀ ਅਪਣਾਈ ਜਾਂਦੀ ਸੀ । ਅੰਗਰੇਜ਼ ਸੈਨਿਕਾਂ ਦੀ ਤੁਲਨਾ ਵਿਚ ਭਾਰਤੀਆਂ ਨੂੰ ਬਹੁਤ ਘੱਟ ਤਨਖ਼ਾਹ ਮਿਲਦੀ ਸੀ । ਉਨ੍ਹਾਂ ਦੇ ਰਹਿਣ ਦੀ ਥਾਂ ਅਤੇ ਭੋਜਨ ਦਾ ਪ੍ਰਬੰਧ ਵੀ ਘਟੀਆ ਕਿਸਮ ਦਾ ਹੁੰਦਾ ਸੀ । ਭਾਰਤੀ ਸੈਨਿਕਾਂ ਦਾ ਉੱਚਿਤ ਸਨਮਾਨ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਗੱਲ-ਗੱਲ ‘ਤੇ ਬੇਇੱਜ਼ਤ ਵੀ ਕੀਤਾ ਜਾਂਦਾ ਸੀ। ਭਾਰਤੀ ਵੱਧ ਤੋਂ ਵੱਧ ਉੱਨਤੀ ਕਰਕੇ ਸੂਬੇਦਾਰ ਦੇ ਅਹੁਦੇ ਤਕ ਹੀ ਪਹੁੰਚ ਸਕਦੇ ਸਨ । ਇਸਦੇ ਉਲਟ ਅੰਗਰੇਜ਼ ਸਿੱਧੇ ਹੀ ਅਧਿਕਾਰੀ ਅਹੁਦੇ ‘ਤੇ ਭਰਤੀ ਹੋ ਕੇ ਆਉਂਦੇ ਸਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ੀ ਸਰਕਾਰ ਦੁਆਰਾ ਭਾਰਤ ਲਈ ਕੀਤੇ ਗਈ ਸੰਵਿਧਾਨਿਕ ਪਰਿਵਰਤਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸਰਕਾਰ ਨੇ ਭਾਰਤ ਵਿਚ ਹੇਠ ਲਿਖੇ ਸੰਵਿਧਾਨਿਕ ਪਰਿਵਰਤਨ ਕੀੜੇ-

1. ਰੈਗੂਲੇਟਿੰਗ ਐਕਟ – 1773 ਈ: ਵਿਚ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਇਕ ਐਕਟ ਪਾਸ ਕੀਤਾ ਗਿਆ । ਇਸ ਨੂੰ ਰੈਗੁਲੇਟਿੰਗ ਐਕਟ ਕਹਿੰਦੇ ਹਨ । ਇਸ ਐਕਟ ਦੇ ਅਨੁਸਾਰ-

  • ਬ੍ਰਿਟਿਸ਼ ਸੰਸਦ ਨੂੰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ ।
  • ਬੰਗਾਲ ਵਿਚ ਗਵਰਨਰ-ਜਨਰਲ ਅਤੇ ਚਾਰ ਮੈਂਬਰਾਂ ਦੀ ਇਕ ਕੌਂਸਲ ਸਥਾਪਿਤ ਕੀਤੀ ਗਈ । ਇਸ ਨੂੰ ਸ਼ਾਸਨਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫ਼ੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  • ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ‘ਤੇ ਨਿਯੰਤਰਨ ਰੱਖਣ ਦਾ ਅਧਿਕਾਰ ਸੀ ।

2. ਪਿਟਸ ਇੰਡੀਆ ਐਕਟ – ਪਿਟਸ ਇੰਡੀਆ ਐਕਟ 1784 ਵਿਚ ਰੈਗੁਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਪਾਸ ਕੀਤਾ ਗਿਆ । ਇਸਦੇ ਅਨੁਸਾਰ

  • ਕੰਪਨੀ ਦੇ ਵਪਾਰਕ ਪ੍ਰਬੰਧ ਨੂੰ ਇਸਦੇ ਰਾਜਨੀਤਿਕ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।
  • ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਵਿਚ ਇਕ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ । ਇਸਦੇ 6 ਮੈਂਬਰ ਸਨ ।
  • ਗਵਰਨਰ-ਜਨਰਲ ਦੀ ਪਰਿਸ਼ਦ ਵਿਚ ਮੈਂਬਰਾਂ ਦੀ ਸੰਖਿਆ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ।
  • ਬੰਬਈ ਅਤੇ ਮਦਰਾਸ ਵਿਚ ਵੀ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ਉੱਥੋਂ ਦੇ ਗਵਰਨਰ ਦੀ ਪਰਿਸ਼ਦ ਵਿਚ ਤਿੰਨ ਮੈਂਬਰ ਹੁੰਦੇ ਸਨ । ਇਹ ਗਵਰਨਰ ਪੂਰੀ ਤਰ੍ਹਾਂ ਗਵਰਨਰ-ਜਨਰਲ ਦੇ ਅਧੀਨ ਹੋ ਗਏ ।

3. ਚਾਰਟਰ ਐਕਟ, 1833-

  • 1833 ਦੇ ਚਾਰਟਰ ਐਕਟ ਦੁਆਰਾ ਕੰਪਨੀ ਨੂੰ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ, ਤਾਂ ਕਿ ਉਹ ਆਪਣਾ ਪੂਰਾ ਧਿਆਨ ਸ਼ਾਸਨ-ਪ੍ਰਬੰਧ ਵਲ ਲਗਾ ਸਕੇ ।
  • ਬੰਗਾਲ ਦੇ ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਭਾਰਤ ਦਾ ਗਵਰਨਰ-ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ ।
  • ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰ-ਜਨਰਲ ਦੀ ਕੌਂਸਲ ਵਿਚ ਕਾਨੂੰਨੀ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ । ਪ੍ਰੈਜ਼ੀਡੈਂਸੀ ਸਰਕਾਰਾਂ ਤੋਂ ਕਾਨੂੰਨ ਬਣਾਉਣ ਦਾ ਅਧਿਕਾਰ ਖੋਹ ਲਿਆ ।
    ਇਸ ਪ੍ਰਕਾਰ ਕੇਂਦਰੀ ਸਰਕਾਰ ਨੂੰ ਬਹੁਤ ਹੀ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ ।

4. ਚਾਰਟਰ ਐਕਟ, 1853 – 1853 ਈ: ਵਿਚ ਇਕ ਹੋਰ ਚਾਰਟਰ ਐਕਟ ਪਾਸ ਕੀਤਾ ਗਿਆ । ਇਸਦੇ ਅਨੁਸਾਰ ਕਾਰਜਪਾਲਿਕਾ ਨੂੰ ਵਿਧਾਨਪਾਲਿਕਾ ਤੋਂ ਅਲੱਗ ਕਰ ਦਿੱਤਾ ਗਿਆ । ਵਿਧਾਨਪਾਲਿਕਾ ਵਿਚ ਕੁੱਲ 12 ਮੈਂਬਰ ਸਨ । ਹੁਣ ਕੰਪਨੀ ਦੇ ਪ੍ਰਬੰਧ ਵਿਚ ਕੇਂਦਰੀ ਸਰਕਾਰ ਦਾ ਦਖ਼ਲ ਵੱਧ ਗਿਆ । ਹੁਣ ਉਹ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥ ਵਿਚ ਲੈ ਸਕਦੀ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 2.
ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿਚ ਸਿਵਿਲ ਸਰਵਿਸ (ਸੇਵਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਨੂੰ ਮੰਨਿਆ ਜਾਂਦਾ ਹੈ । ਉਸਨੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ । ਉਨ੍ਹਾਂ ਨੂੰ ਨਿੱਜੀ ਵਪਾਰ ਕਰਨ ਅਤੇ ਭਾਰਤੀਆਂ ਤੋਂ ਭੇਟਾਂ (ਤੋਹਫ਼ੇ ਲੈਣ ਤੋਂ ਰੋਕ ਦਿੱਤਾ ਗਿਆ । ਉਸਨੇ ਉੱਚ ਅਹੁਦਿਆਂ ‘ਤੇ ਕੇਵਲ ਯੂਰਪੀਆਂ ਨੂੰ ਹੀ ਨਿਯੁਕਤ ਕੀਤਾ ।

ਲਾਰਡ ਕਾਰਨਵਾਲਿਸ ਤੋਂ ਬਾਅਦ 1885 ਤਕ ਸਿਵਿਲ ਸਰਵਿਸ ਦਾ ਵਿਕਾਸ-

(1) 1806 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਇੰਗਲੈਂਡ ਵਿਚ ਹੇਲਿਬਰੀ ਕਾਲਜ ਦੀ ਸਥਾਪਨਾ ਕੀਤੀ । ਇੱਥੇ ਸਿਵਿਲ ਸਰਵਿਸ ਦੇ ਨਵੇਂ ਨਿਯੁਕਤ ਕੀਤੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ । ਸਿਖਲਾਈ ਤੋਂ ਬਾਅਦ ਹੀ ਉਨ੍ਹਾਂ ਨੂੰ ਭਾਰਤ ਭੇਜਿਆ ਜਾਂਦਾ ਸੀ ।

(2) 1833 ਈ: ਦੇ ਚਾਰਟਰ ਐਕਟ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਧਰਮ, ਜਾਤ ਜਾਂ ਰੰਗ ਦੇ ਭੇਦ-ਭਾਵ ਤੋਂ ਬਿਨਾਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ । ਪਰ ਉਨ੍ਹਾਂ ਨੂੰ ਸਿਵਿਲ ਸਰਵਿਸ ਦੇ ਉੱਚੇ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ ।

(3) 1853 ਈ: ਤਕ ਭਾਰਤ ਆਉਣ ਵਾਲੇ ਅੰਗਰੇਜ਼ ਕਰਮਚਾਰੀਆਂ ਦੀ ਨਿਯੁਕਤੀ ਕੰਪਨੀ ਦੇ ਡਾਇਰੈਕਟਰ ਹੀ ਕਰਦੇ ਸਨ, ਪਰ 1853 ਦੇ ਚਾਰਟਰ ਐਕਟ ਤੋਂ ਬਾਅਦ ਕਰਮਚਾਰੀਆਂ ਦੀ ਨਿਯੁਕਤੀ ਲਈ ਮੁਕਾਬਲੇ ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ । ਇਹ ਪ੍ਰੀਖਿਆ ਇੰਗਲੈਂਡ ਵਿਚ ਹੁੰਦੀ ਸੀ ਅਤੇ ਇਸਦਾ ਮਾਧਿਅਮ ਅੰਗਰੇਜ਼ੀ ਸੀ । ਪ੍ਰੀਖਿਆ ਵਿਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਉਮਰ 22 ਸਾਲ ਨਿਸ਼ਚਿਤ ਕੀਤੀ ਗਈ । ਇਹ ਉਮਰ 1864 ਵਿਚ 21 ਸਾਲ ਅਤੇ 1876 ਵਿਚ 19 ਸਾਲ ਕਰ ਦਿੱਤੀ ਗਈ । ਸਤਿੰਦਰ ਨਾਥ ਟੈਗੋਰ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸੀ । ਉਸਨੇ 1863 ਈ: ਵਿਚ ਇਹ ਪ੍ਰੀਖਿਆ ਪਾਸ ਕੀਤੀ ਸੀ ।

(4) ਘੱਟ ਉਮਰ ਵਿਚ ਭਾਰਤੀਆਂ ਲਈ ਅੰਗਰੇਜ਼ੀ ਦੀ ਇਹ ਪ੍ਰੀਖਿਆ ਦੇ ਸਕਣਾ ਔਖਾ ਸੀ ਅਤੇ ਉਹ ਵੀ ਇੰਗਲੈਂਡ ਵਿਚ ਜਾ ਕੇ । ਇਸ ਲਈ ਭਾਰਤੀਆਂ ਨੇ ਪ੍ਰੀਖਿਆ ਵਿਚ ਪ੍ਰਵੇਸ਼ ਪਾਉਣ ਦੀ ਉਮਰ ਵਧਾਉਣ ਦੀ ਮੰਗ ਕੀਤੀ । ਉਨ੍ਹਾਂ ਨੇ ਇਹ ਮੰਗ ਕੀਤੀ ਕਿ ਪ੍ਰੀਖਿਆ ਇੰਗਲੈਂਡ ਦੇ ਨਾਲ-ਨਾਲ ਭਾਰਤ ਵਿਚ ਵੀ ਲਈ ਜਾਵੇ | ਲਾਰਡ ਰਿਪਨ ਨੇ ਇਸ ਮੰਗ ਦਾ ਸਮਰਥਨ ਕੀਤਾ ਪਰ ਭਾਰਤ ਸਰਕਾਰ ਨੇ ਇਹ ਮੰਗ ਸਵੀਕਾਰ ਨਾ ਕੀਤੀ ।
1886 ਦੇ ਬਾਅਦ ਸਿਵਿਲ ਸਰਵਿਸ ਦਾ ਵਿਕਾਸ-
(1) 1886 ਈ: ਵਿਚ ਵਾਇਸਰਾਏ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ । ਇਸ ਕਮਿਸ਼ਨ ਨੇ ਸਿਵਿਲ ਸਰਵਿਸ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਣ ਦੀ ਸਿਫ਼ਾਰਿਸ਼ ਕੀਤੀ-

  • ਇੰਪੀਰੀਅਲ ਜਾਂ ਇੰਡੀਅਨ ਸਿਵਿਲ ਸਰਵਿਸ-ਇਸ ਦੇ ਲਈ ਪ੍ਰੀਖਿਆ ਇੰਗਲੈਂਡ ਵਿਚ ਹੋਵੇ ।
  • ਪ੍ਰਾਂਤਕ ਸਰਵਿਸ-ਇਸ ਦੀ ਪ੍ਰੀਖਿਆ ਅਲੱਗ-ਅਲੱਗ ਪ੍ਰਾਂਤਾਂ ਵਿਚ ਹੋਵੇ ।
  • ਪ੍ਰੋਫੈਸ਼ਨਲ ਸਰਵਿਸ-ਇਸ ਦੇ ਲਈ ਕਮਿਸ਼ਨ ਵਿਚ ਪ੍ਰੀਖਿਆ ਵਿਚ ਪ੍ਰਵੇਸ਼ ਪਾਉਣ ਦੀ ਉਮਰ 19 ਸਾਲ ਤੋਂ ਵਧਾ ਕੇ 23 ਸਾਲ ਕਰਨ ਦੀ ਸਿਫ਼ਾਰਿਸ਼ ਕੀਤੀ ।
    1892 ਈ: ਵਿਚ ਭਾਰਤ ਸਰਕਾਰ ਨੇ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਮੰਨ ਲਿਆ ।

(2) 1918 ਵਿਚ ਮੋਟੇਗੂ-ਚੈਮਸਫੋਰਡ ਰਿਪੋਰਟ ਦੁਆਰਾ ਇਹ ਸਿਫ਼ਾਰਿਸ਼ ਕੀਤੀ ਗਈ ਕਿ ਸਿਵਿਲ ਸੇਵਾਵਾਂ ਵਿਚ 337 ਸਥਾਨ ਭਾਰਤੀਆਂ ਨੂੰ ਦਿੱਤੇ ਜਾਣ ਅਤੇ ਹੌਲੀ-ਹੌਲੀ ਇਹ ਸੰਖਿਆ ਵਧਾਈ ਜਾਵੇ । ਇਸ ਰਿਪੋਰਟ ਨੂੰ ਭਾਰਤ ਸਰਕਾਰ, 1919 ਦੁਆਰਾ ਲਾਗੂ ਕੀਤਾ ਗਿਆ ।

(3) 1926 ਵਿਚ ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ 1935 ਵਿਚ ਸੰਘੀ ਲੋਕ ਸੇਵਾ ਕਮਿਸ਼ਨ ਅਤੇ ਕੁੱਝ ਪਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕੀਤੇ ਗਏ ।
ਇਹ ਸੱਚ ਹੈ ਕਿ ਇੰਡੀਅਨ ਸਿਵਿਲ ਸਰਵਿਸ ਵਿਚ ਭਾਰਤੀਆਂ ਨੂੰ ਵੱਡੀ ਗਿਣਤੀ ਵਿਚ ਨਿਯੁਕਤ ਕੀਤਾ ਗਿਆ, ਫਿਰ ਵੀ ਕੁੱਝ ਉੱਚੇ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ ।

ਪ੍ਰਸ਼ਨ 3.
ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿਚ ਸੈਨਿਕ, ਪੁਲਿਸ ਅਤੇ ਨਿਆਂ ਪ੍ਰਬੰਧ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸਾਮਰਾਜ ਵਿਚ ਭਾਰਤ ਵਿਚ ਸੈਨਿਕ, ਪੁਲਿਸ ਅਤੇ ਨਿਆਂ ਪ੍ਰਬੰਧ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ ।

1. ਸੈਨਿਕ ਪ੍ਰਬੰਧ – ਸੈਨਾ ਅੰਗਰੇਜ਼ੀ ਪ੍ਰਸ਼ਾਸਨ ਦਾ ਇਕ ਮਹੱਤਵਪੂਰਨ ਅੰਗ ਸੀ । ਇਸਨੇ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਅਤੇ ਵਿਸਥਾਰ ਵਿਚ ਵਰਣਨਯੋਗ ਯੋਗਦਾਨ ਪਾਇਆ ਸੀ । 1856 ਵਿਚ ਅੰਗਰੇਜ਼ੀ ਸੈਨਾ ਵਿਚ 2,33,000 ਭਾਰਤੀ ਅਤੇ ਲਗਪਗ 45,300 ਯੂਰਪੀ ਸੈਨਿਕ ਸ਼ਾਮਿਲ ਸਨ। ਭਾਰਤੀ ਸੈਨਿਕਾਂ ਨੂੰ ਅੰਗਰੇਜ਼ ਸੈਨਿਕਾਂ ਦੀ ਤੁਲਨਾ ਵਿਚ ਘੱਟ ਤਨਖ਼ਾਹ ਅਤੇ ਭੱਤੇ ਦਿੱਤੇ ਜਾਂਦੇ ਸਨ । ਉਹ ਵੱਧ ਤੋਂ ਵੱਧ ਸੁਬੇਦਾਰ ਦੇ ਅਹੁਦੇ ਤਕ ਪਹੁੰਚ ਸਕਦੇ ਸਨ । ਅੰਗਰੇਜ਼ ਅਧਿਕਾਰੀ ਭਾਰਤੀ ਸੈਨਿਕਾਂ ਨਾਲ ਬਹੁਤ ਮਾੜਾ ਵਰਤਾਓ ਕਰਦੇ ਸਨ । ਇਸੇ ਕਰਕੇ 1857 ਵਿਚ ਭਾਰਤੀ ਸੈਨਿਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ।

1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦਾ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ | ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੈਨਾ ਵਿਚ ਹੇਠ ਲਿਖੇ ਪਰਿਵਰਤਨ ਕੀਤੇ ਗਏ-

  • ਅੰਗਰੇਜ਼ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ।
  • ਤੋਪਖ਼ਾਨੇ ਵਿਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  • ਮਦਰਾਸ (ਚੇਨੱਈ ਅਤੇ ਬੰਬਈ (ਮੁੰਬਈ) ਦੀ ਸੈਨਾ ਵਿਚ ਭਾਰਤੀਆਂ ਅਤੇ ਯੂਰਪੀਅਨਾਂ ਨੂੰ 2 :1 ਵਿਚ ਰੱਖਿਆ ਗਿਆ ।
  • ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੀਆਂ ਮਹੱਤਵਪੂਰਨ ਥਾਂਵਾਂ ‘ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ।
  • ਹੁਣ ਇਕ ਸੈਨਿਕ ਟੁਕੜੀ ਵਿਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਤਾਂ ਕਿ ਜੇਕਰ ਇਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਜੀ ਜਾਤੀ ਦੇ ਲੋਕ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਤਿਆਰ ਰਹਿਣ ।
  • ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈ: ਦੇ ਵਿਦਰੋਹ ਵਿਚ ਹਿੱਸਾ ਲਿਆ ਸੀ । ਇਸ ਲਈ ਉਨ੍ਹਾਂ ਨੂੰ ਸੈਨਾ ਵਿਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ | ਸੈਨਾ ਵਿਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤ ਮੰਨ ਕੇ ਵਧੇਰੇ ਸੰਖਿਆ ਵਿਚ ਭਰਤੀ ਕੀਤਾ ਜਾਣ ਲੱਗਾ ।

2. ਪੁਲਿਸ-ਸਾਮਰਾਜ ਵਿਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਥਾਪਿਤ ਕਰਨ ਲਈ ਪੁਲਿਸ ਵਿਵਸਥਾ ਨੂੰ ਲਾਰਡ ਕਾਰਨਵਾਲਿਸ ਨੇ ਇਕ ਨਵਾਂ ਰੂਪ ਦਿੱਤਾ ਸੀ । ਉਸਨੇ ਹਰੇਕ ਜ਼ਿਲ੍ਹੇ ਵਿਚ ਇਕ ਪੁਲਿਸ ਕਪਤਾਨ ਦੀ ਨਿਯੁਕਤੀ ਕੀਤੀ । ਜ਼ਿਲ੍ਹੇ ਨੂੰ ਅਨੇਕ ਥਾਣਿਆਂ ਵਿਚ ਵੰਡਿਆ ਗਿਆ ਅਤੇ ਪੁਰਾਣੀ ਥਾਣਾ-ਪ੍ਰਣਾਲੀ ਨੂੰ ਨਵੇਂ ਰੂਪ ਵਿਚ ਢਾਲਿਆ ਗਿਆ । ਹਰੇਕ ਥਾਣੇ ਦਾ ਪ੍ਰਬੰਧ ਇਕ ਦਰੋਗੇ ਨੂੰ ਸੌਂਪਿਆ ਗਿਆ । ਪਿੰਡਾਂ ਵਿਚ ਪੁਲਿਸ ਦਾ ਕੰਮ ਪਿੰਡ ਦੇ ਚੌਕੀਦਾਰ ਕਰਦੇ ਸਨ । ਪੁਲਿਸ ਵਿਭਾਗ ਵਿਚ ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਨਹੀਂ ਨਿਯੁਕਤ ਕੀਤਾ ਜਾਂਦਾ ਸੀ । ਉਨ੍ਹਾਂ ਦੀ ਤਨਖ਼ਾਹ ਵੀ ਅੰਗਰੇਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਸੀ । ਅੰਗਰੇਜ਼ ਪੁਲਿਸ ਕਰਮਚਾਰੀ ਭਾਰਤੀਆਂ ਨਾਲ ਚੰਗਾ ਵਰਤਾਓ ਨਹੀਂ ਕਰਦੇ ਸਨ ।

3. ਨਿਆਂ-ਪ੍ਰਬੰਧ – ਅੰਗਰੇਜ਼ਾਂ ਨੇ ਭਾਰਤ ਵਿਚ ਮਹੱਤਵਪੂਰਨ ਨਿਆਂ-ਪ੍ਰਬੰਧ ਸਥਾਪਿਤ ਕੀਤਾ । ਲਿਖਤੀ ਕਾਨੂੰਨ ਇਸਦੀ ਮੁੱਖ ਵਿਸ਼ੇਸ਼ਤਾ ਸੀ ।

  • ਵਾਰੇਨ ਹੇਸਟਿੰਗਜ਼ ਨੇ ਜ਼ਿਲ੍ਹਿਆਂ ਵਿਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ।
  • 1773 ਦੇ ਰੈਗੂਲੇਟਿੰਗ ਐਕਟ ਦੁਆਰਾ ਕਲਕੱਤਾ (ਕੋਲਕਾਤਾ) ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ । ਇਸਦੇ ਜੱਜਾਂ ਦੇ ਮਾਰਗ-ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਤਿਆਰ ਕੀਤੀ ।
  • 1832 ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ ਕੀਤੀ ।
  • 1833 ਈ: ਦੇ ਚਾਰਟਰ ਐਕਟ ਦੁਆਰਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ‘ਇੰਡੀਅਨ ਲਾਅ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ | ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਗਵਰਨਰ-ਜਨਰਲ ਨੂੰ ਦਿੱਤਾ ਗਿਆ ।
  • ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ । ਇਸਦੇ ਅਨੁਸਾਰ ਸਾਰਿਆਂ ਭਾਰਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਸਮਝਿਆ ਜਾਣ ਲੱਗਾ ।

ਐਨਾ ਹੋਣ ‘ਤੇ ਵੀ ਭਾਰਤੀਆਂ ਦੇ ਪ੍ਰਤੀ ਭੇਦ-ਭਾਵ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ । ਉਦਾਹਰਨ ਲਈ ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਨਹੀਂ ਸੀ । 1883 ਈ: ਵਿਚ ਲਾਰਡ ਰਿਪਨ ਨੇ ਐਲਬਰਟ ਬਿੱਲ ਦੁਆਰਾ ਭਾਰਤੀ ਜੱਜਾਂ ਨੂੰ ਇਹ ਅਧਿਕਾਰ ਦਿਵਾਉਣ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ ।

PSEB 8th Class Punjabi Solutions Chapter 8 ਬਾਬਾ ਫ਼ਰੀਦ

Punjab State Board PSEB 8th Class Punjabi Book Solutions Chapter 8 ਬਾਬਾ ਫ਼ਰੀਦ Textbook Exercise Questions and Answers.

PSEB Solutions for Class 8 Punjabi Chapter 8 ਬਾਬਾ ਫ਼ਰੀਦ (1st Language)

Punjabi Guide for Class 8 PSEB ਬਾਬਾ ਫ਼ਰੀਦ Textbook Questions and Answers

ਬਾਬਾ ਫ਼ਰੀਦ ਪਾਠ-ਅਭਿਆਸ

1. ਦੱਸ :

(ਉ) ਬਾਬਾ ਫ਼ਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ :
ਬਾਬਾ ਫ਼ਰੀਦ ਜੀ ਦਾ ਜਨਮ 1173 ਈ: ਵਿਚ ਮੁਲਤਾਨ ਦੇ ਇਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ਼ੇਖ ਜਮਾਲੁਦੀਨ ਤੇ ਮਾਤਾ ਦਾ ਨਾਂ ਕਰਮ ਸੀ।

(ਅ) ਬਾਬਾ ਫ਼ਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ ?
ਉੱਤਰ :
ਬਾਬਾ ਫ਼ਰੀਦ ਸਰਲ, ਸਾਦਾ, ਤਪ – ਤਿਆਗ, ਸਬਰ – ਸੰਤੋਖ ਤੇ ਗ਼ਰੀਬੀ ਵਾਲਾ ਜੀਵਨ ਬਸਰ ਕਰਦੇ ਸਨ। ਕੱਚਾ ਕੋਠਾ, ਜੁਆਰ ਦੀ ਰੋਟੀ, ਉਬਲੇ ਛੋਲੇ ਤੇ ਸਧਾਰਨ ਕੰਬਲੀ ਉਨ੍ਹਾਂ ਦੀ ਕੁੱਲ ਦੌਲਤ ਸੀ।

(ਬ) ਬਾਬਾ ਫ਼ਰੀਦ ਜੀ ਦਾ ਕੀ ਉਪਦੇਸ਼ ਸੀ ? ਉਹਨਾਂ ਦੇ ਉਪਦੇਸ਼ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ :
ਬਾਬਾ ਫ਼ਰੀਦ ਜੀ ਦਾ ਉਪਦੇਸ਼ ਸੀ ਕਿ ਸਭ ਨਾਲ ਪੇਮ – ਪਿਆਰ ਕਰੋ ਤੇ ਸਭ ਦਾ ਭਲਾ ਮਨਾਓ ਜੇਕਰ ਕੋਈ ਬੁਰਾਈ ਕਰੇ, ਤਾਂ ਵੀ ਉਸ ਨਾਲ ਭਲਾਈ ਦਾ ਵਰਤਾਓ ਹੀ ਕਰੋ। ਇਕ ਵਾਰੀ ਉਨ੍ਹਾਂ ਕੋਲ ਕੋਈ ਸੱਜਣ ਕੈਂਚੀ ਲੈ ਕੇ ਆਇਆ ਤੇ ਉਸ ਨੇ ਉਸ ਦੀ ਸਿਫ਼ਤ ਕਰਦਿਆਂ ਕਿਹਾ, ਇਹ ਕੈਂਚੀ ਬੜੇ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ; ਇਹ ਬਹੁਤ ਤਿੱਖੀ ਹੈ ਅਤੇ ਇਹ ਬਹੁਤ ਸੋਹਣਾ ਕੱਟਦੀ ਹੈ। ਫ਼ਰੀਦ ਜੀ ਨੇ ਉਸ ਦੇ ਹੱਥੋਂ ਕੈਂਚੀ ਲੈ ਕੇ ਉਸ ਨੂੰ ਚਾਰੇ ਪਾਸੇ ਘੁਮਾ ਕੇ ਦੇਖਿਆ ਤੇ ਕਿਹਾ, “ਭਾਈ ਪ੍ਰੇਮੀਆ ! ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਹੈ ; ਚੀਰ – ਫਾੜ ਕਰਨ ਵਾਲੀ ਹੈ ਤੇ ਸਾਡਾ ਕੰਮ ਕੱਟਣਾ – ਤੋੜਨਾ ਨਹੀਂ, ਸਗੋਂ ਜੋੜਨਾ ਹੈ। ਤੂੰ ਮੈਨੂੰ ਇਕ ਨਿੱਕੀ ਜਿਹੀ ਸੂਈ ਲਿਆ ਕੇ ਦੇਹ, ਤਾਂ ਕਿ ਮੈਂ ਪਾਟਿਆਂ ਨੂੰ ਜੋੜ ਸਕਾਂ ; ਅੱਡੋ – ਅੱਡ ਨਿਖੜੇ ਦਿਲਾਂ ਨੂੰ ਪ੍ਰੀਤ – ਪਿਆਰ ਦੇ ਧਾਗੇ ਵਿਚ ਪਰੋ ਸਕਾਂ।” ਇਸੇ ਕਰਕੇ ਹੀ ਫ਼ਰੀਦ ਜੀ ਮਨੁੱਖ ਨੂੰ ਸੰਦੇਸ਼ ਦਿੰਦੇ ਸਨ ਕਿ ਸਭਨਾਂ ਦੇ ਅੰਦਰ ਰੱਬ ਵਸਦਾ ਹੈ। ਸਾਰੇ ਇਨਸਾਨ ਮਾਣਕ – ਮੋਤੀ ਹਨ ਤੇ ਸਭ ਦਾ ਬਰਾਬਰ ਸਤਿਕਾਰ ਕਰਨਾ ਹੀ ਸਾਡਾ ਫ਼ਰਜ਼ ਹੈ। ਕਿਸੇ ਨੂੰ ਮੰਦਾ – ਬੋਲ ਨਹੀਂ ਬੋਲਣਾ ਚਾਹੀਦਾ।

(ਸ) ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ
ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤਿ।
ਉਪਰੋਕਤ ਸਲੋਕ ਦਾ ਭਾਵ ਸਪਸ਼ਟ ਕਰੋ।
ਉੱਤਰ :
ਫ਼ਕੀਰ ਦਾ ਜੀਵਨ ਪਾਖੰਡ ਭਰਿਆ ਨਹੀਂ ਹੋਣਾ ਚਾਹੀਦਾ, ਸਗੋਂ ਅੰਦਰੋਂ-ਬਾਹਰੋਂ ਨੇਕ ਤੇ ਸ਼ੁੱਧ ਹੋਣਾ ਚਾਹੀਦਾ ਹੈ ।

(ਹ) ਬਾਬਾ ਫ਼ਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ ? ਇਹ ਗੱਲ ਉਹਨਾਂ ਨੇ ਕਿਵੇਂ ਸੱਚੀ ਸਿੱਧ ਕਰ ਕੇ ਦਿਖਾਈ ?
ਉੱਤਰ :
ਬਾਬਾ ਫ਼ਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿਚੋਂ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ। ਇਕ ਵਾਰੀ ਆਪ ਸ਼ੇਖ਼ ਬਹਾਉੱਦੀਨ ਨਾਲ ਸੈਰ ਕਰਦੇ – ਕਰਦੇ ਦੂਰ ਨਿਕਲ ਗਏ ਤੇ ਰਾਹ ਵਿਚ ਉਨ੍ਹਾਂ ਵਿਚਕਾਰ ਚਰਚਾ ਛਿੜ ਪਈ ਕਿ ‘ਕਰਾਮਾਤ’ ਵੱਡੀ ਹੈ ਕਿ ਮੁਲਾਕਾਤ 1 ਬਾਬਾ ਫ਼ਰੀਦ ਜੀ ਇਨਸਾਨੀ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ, ਪਰ ਬਹਾਉੱਦੀਨ ਕਰਾਮਾਤ ਨੂੰ ਵੱਡੀ ਕਹਿ ਰਹੇ ਸਨ। ਜਦੋਂ ਦੋਵੇਂ ਫ਼ਕੀਰ ਚਲਦੇ – ਚਲਦੇ ਨਗਰ ਦੇ ਕੋਲ ਪਹੁੰਚੇ, ਤਾਂ ਸਖ਼ਤ ਮੀਂਹ ਅਤੇ ਹਨੇਰੀ ਆ ਗਏ ਤੇ ਤੂਫ਼ਾਨ ਭੁੱਲਣ ਲੱਗਾ ਬਾਬਾ ਫ਼ਰੀਦ ਜੀ ਨੇ ਸ਼ੇਖ਼ ਬਹਾਉੱਦੀਨ ਨੂੰ ਕਿਹਾ ਕਿ ਉਹ ਕਰਾਮਾਤ ਦਿਖਾਉਣ, ਤਾਂ ਜੋ ਇਸ ਆਫ਼ਤ ਤੋਂ ਬਚਾ ਹੋ ਸਕੇ। ਸ਼ੇਖ਼ ਸਾਹਿਬ ਨੇ ਉੱਤਰ ਦਿੱਤਾ ਕਿ ਇੰਨੀ ਛੇਤੀ ਕਰਾਮਾਤ ਨਹੀਂ ਹੋ ਸਕਦੀ। ਇਹ ਸੁਣ ਕੇ ਫ਼ਰੀਦ ਜੀ ਨੇ ਕਿਹਾ ਕਿ ਉਸ ਪਿੰਡ ਵਿਚ ਇਕ ਗ਼ਰੀਬੜਾ ਜਿਹਾ ਬੰਦਾ ਉਨ੍ਹਾਂ ਦਾ ਜਾਣੂ – ਪਛਾਣੂ ਹੈ, ਉਹ ਉਸ ਕੋਲ ਚਲਦੇ ਹਨ। ਦੋਵੇਂ ਉਸ ਦੇ ਘਰ ਚਲੇ ਗਏ। ਉਸ ਨੇ ਆਦਰ ਨਾਲ ਦੋਹਾਂ ਫ਼ਕੀਰਾਂ ਨੂੰ ਸਫ਼ ਉੱਤੇ ਬਿਠਾਇਆ, ਅੱਗ ਬਾਲ ਕੇ ਪਾਣੀ ਗਰਮ ਕੀਤਾ ਤੇ ਉਨ੍ਹਾਂ ਦੇ ਹੱਥ – ਪੈਰ ਧੁਆ ਕੇ ਸਰਦਾ – ਬਣਦਾ ਭੋਜਨ ਖਵਾਇਆ। ਉਸ ਪ੍ਰੇਮੀ ਜੀਊੜੇ ਨੇ ਅਰਾਮ ਲਈ ਕੱਪੜੇ ਵਿਛਾ ਦਿੱਤੇ। ਦੋਵੇਂ ਫ਼ਕੀਰ ਉਸ ਦੀ ਪ੍ਰਾਹੁਣਚਾਰੀ ਤੋਂ ਬੜੇ ਖੁਸ਼ ਹੋਏ। ਸ਼ੇਖ਼ ਫ਼ਰੀਦ ਹੱਸ ਕੇ ਕਹਿਣ ਲੱਗੇ, ‘‘ਦੱਸੋ ਸ਼ੇਖ਼ ਜੀ ! ਕਿਸ ਚੀਜ਼ ਵਿਚ ਵਡਿਆਈ ਹੈ ?” ਸ਼ੇਖ਼ ਬਹਾਉੱਦੀਨ ਨੇ ਜਵਾਬ ਦਿੱਤਾ, ‘‘ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲੋਂ ਮੁਲਾਕਾਤ ਸਚਮੁੱਚ ਵੱਡੀ ਹੈ।”

2. ਔਖੇ ਸ਼ਬਦਾਂ ਦੇ ਅਰਥ :

  • ਸੂਫ਼ੀ : ਮੁਸਲਮਾਨ ਸਾਂਈਂ ਲੋਕਾਂ ਦਾ ਇੱਕ ਫਿਰਕਾ ਜੋ ਕਾਲੇ ਸੂਫ਼ ਦੇ ਕੱਪੜੇ ਪਹਿਨਦੇ ਹਨ।
  • ਸ਼ਰੂ-ਸ਼ਰੀਅਤ – ਇਸਲਾਮ ਧਰਮ ਦੇ ਰੀਤੀ-ਰਿਵਾਜ
  • ਰੁੱਕਾ : ਕਾਗਜ਼ ਦੇ ਟੁਕੜੇ ਤੇ ਲਿਖੀ ਚਿੱਠੀ ਸੁਨੇਹਾ
  • ਸਬਕ : ਮੱਤ, ਸਿੱਖਿਆ, ਉਪਦੇਸ਼, ਪਾਠ
  • ਅਰਸਾ : ਸਮਾਂ, ਚਿਰ, ਦੇਰ
  • ਮਧੁਰਤਾ : ਮਿਠਾਸ
  • ਮਨੋਹਰ : ਮਨ ਨੂੰ ਖਿੱਚ ਲੈਣ ਵਾਲਾ, ਸੋਹਣਾ, ਸੁੰਦਰ
  • ਤਾਕੀਦ : ਪਕਿਆਈ, ਪ੍ਰੋੜ੍ਹਤਾ
  • ਦੇਸ਼ : ਦੁਸ਼ਮਣੀ, ਈਰਖਾ, ਵੈਰ
  • ਪ੍ਰਪੰਚ : ਅਡੰਬਰ, ਢੰਗ, ਛਲ, ਕਪਟ, ਧੋਖਾ
  • ਮੁਸੱਲਾ : ਨਮਾਜ਼ ਪਦਾਆਸਣ
  • ਦਰਵੇਸ਼ : ਮੁਸਲਮਾਨ ਫ਼ਕੀਰ, ਸੰਤ
  • ਮੰਗਲ : ਮੱਧ ਏਸ਼ੀਆਅਤੇ ਉਸਦੇ ਪੂਰਬ ਵੱਲ ਵੱਸਣ ਵਾਲੀ ਇੱਕ ਜਾਤ
  • ਜਾਬਰ : ਜ਼ਾਲਮ, ਜਬਰ ਕਰਨ ਵਾਲਾ, ਧੱਕੇਬਾਜ਼
  • ਇਲਾਹੀ ਇਤਕਾਦ : ਰੱਬ ਵਿੱਚ ਵਿਸ਼ਵਾਸ
  • ਇਮਦਾਦ : ਮਦਦ, ਸਹਾਇਤਾ
  • ਸੂਫ਼ : ਕੱਪੜੇ ਦੀ ਇੱਕ ਕਿਸਮ

3. ਵਾਕਾਂ ਵਿੱਚ ਵਰਤੋ:
ਸੂਫੀ, ਸਬਰ-ਸੰਤੋਖ, ਨਿਵਾਸ, ਗੁਜ਼ਾਰਾ, ਵਿਹਾਰ, ਆਫ਼ਤ, ਤਾਕੀਦ, ਅਨੁਮਾਨ, ਜ਼ਾਹਰ, ਜਾਨਸ਼ੀਨ, ਸੰਦੇਸ਼, ਅਹਿਸਾਨ
ਉੱਤਰ :

  • ਸੂਫ਼ੀ ਫ਼ਕੀਰਾਂ ਦਾ ਇਕ ਫ਼ਿਰਕਾ – ਸ਼ੇਖ਼ ਫ਼ਰੀਦ ਜੀ ਤਪ – ਤਿਆਗ ਵਾਲੇ ਸੂਫ਼ੀ ਫ਼ਕੀਰ ਸਨ।
  • ਸਬਰ – ਸੰਤੋਖ ਸਿੰਜਮ ਵਿਚ ਸਹਿਣ ਵਾਲਾ) – ਸ਼ੇਖ਼ ਫ਼ਰੀਦ ਜੀ ਸਬਰ – ਸੰਤੋਖ ਵਾਲੇ ਸੂਫ਼ੀ ਫ਼ਕੀਰ ਸਨ।
  • ਨਿਵਾਸ (ਵਾਸਾ) – ਸਾਡਾ ਨਿਵਾਸ ਅਸਥਾਨ ਦਿੱਲੀ ਵਿਚ ਹੈ।
  • ਗੁਜ਼ਾਰਾ ਜੀਵਨ ਲੋੜਾਂ ਦੀ ਪੂਰਤੀ – ਮੇਰਾ ਇੰਨੀ ਥੋੜ੍ਹੀ ਤਨਖਾਹ ਨਾਲ ਗੁਜ਼ਾਰਾ ਨਹੀਂ ਚਲਦਾ
  • ਵਿਹਾਰ ਵਰਤਾਓ, ਰਵਈਆ) – ਮੈਂ ਇਹੋ ਜਿਹੇ ਮੁਜਰਿਮ ਕਿਸਮ ਦੇ ਬੰਦੇ ਨਾਲ ਵਰਤੋਂ – ਵਿਹਾਰ ਨਹੀਂ ਰੱਖਦਾ।
  • ਆਫ਼ਤ ਮੁਸੀਬਤ) – ਰਾਤ ਵਾਲਾ ਮੀਂਹ ਤਾਂ ਇਕ ਆਫ਼ਤ ਸੀ, ਜਿਸ ਨੇ ਸਾਰਾ ਪਿੰਡ ਰੋੜ੍ਹ ਦਿੱਤਾ।
  • ਅਨੁਮਾਨ (ਅਦਾਜ਼ਾ) – ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਮੀਂਹ ਪਵੇਗਾ।
  • ਜਾਹਰ ਪ੍ਰਗਟ, ਸਪੱਸ਼ਟ) – ਉਸਦਾ ਝੂਠ ਸਭ ਦੇ ਸਾਹਮਣੇ ਜ਼ਾਹਰ ਹੋ ਗਿਆ।
  • ਜਾਂ – ਨਸ਼ੀਨ ਵਾਰਸ) – ਸ਼ੇਖ਼ ਫ਼ਰੀਦ ਜੀ ਨੇ ਸ਼ੇਖ਼ ਨਿਜ਼ਾਮੁੱਦੀਨ ਨੂੰ ਆਪਣਾ ਜਾਂ – ਨਸ਼ੀਨ ਥਾਪਿਆ।
  • ਸੰਦੇਸ਼ ਸੁਨੇਹਾ) – ਮੇਰਾ ਸੰਦੇਸ਼ ਮਿਲਣ ਤੇ ਉਹ ਝਟਪਟ ਮੈਨੂੰ ਮਿਲਣ ਲਈ ਆ ਪਹੁੰਚਾ
  • ਅਹਿਸਾਨ ਕਿਸੇ ਦੀ ਲੋੜ ਸਮੇਂ ਕੀਤੀ ਮੱਦਦ – ਮੇਰੇ ਗੁਆਂਢੀ ਨੇ ਮੇਰੀ ਔਖੇ ਸਮੇਂ ਵਿਚ ਮੱਦਦ ਕੀਤੀ। ਮੈਂ ਉਸਦਾ ਅਹਿਸਾਨ ਕਦੀ ਨਹੀਂ ਭੁੱਲ ਸਕਦਾ।

ਵਿਆਕਰਨ :
ਪਿਛਲੇ ਪਾਠ ਵਿੱਚ ਤੁਸੀਂ ਪੁਰਖਵਾਚਕ ਪੜਨਾਂਵ ਬਾਰੇ ਪੜ੍ਹਿਆ ਹੈ।

2. ਨਿੱਜਵਾਚਕ ਪੜਨਾਂਵ : ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਜਾਂ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:

(ੳ) ਮੁਢਲੀ ਵਿੱਦਿਆ ਹਾਸਲ ਕਰ ਕੇ ਆਪ ਮੁਲਤਾਨ ਚਲੇ ਗਏ।
(ਅ) ਸਾਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ।
(ਏ) ਜਿਹੜੇ ਲੋਕ ਨਸ਼ੇ ਵਰਤਦੇ ਹਨ, ਉਹ ਆਪਣੇ-ਆਪ ਨੂੰ ਤਬਾਹ ਕਰ ਲੈਂਦੇ ਹਨ।

ਇਹਨਾਂਵਾਕਾਂ ਵਿੱਚ ਆਪ, ਆਪਸ, ਆਪਣੇ-ਆਪ, ਨਿੱਜਵਾਚਕ ਪੜਨਾਂਵ ਹਨ।

3. ਨਿਸ਼ਚੇਵਾਚਕ ਪੜਨਾਂਵ: ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰ ਕੇ ਉਸ ਦੇ ਨਾਂ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:
(ਉ) ਅਹੁ ਕੁਝ ਬਣ ਰਿਹਾ ਹੈ।
(ਅ) ਭਾਈ ਪ੍ਰੇਮੀਆ! ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਤੇ ਚੀਰ-ਫਾੜ ਕਰਨ ਵਾਲੀ ਚੀਜ਼ ਹੈ। ਇਹਨਾਂ ਵਾਕਾਂ ਵਿੱਚ ਅਹੁ’ ਅਤੇ ‘ਇਹ ਨਿਸ਼ਚੇਵਾਚਕ ਪੜਨਾਂਵ ਹਨ।

4. ਅਨਿਸ਼ਚੇਵਾਚਕ ਪੜਨਾਂਵ : ਉਸ ਪੜਨਾਂਵ ਨੂੰ ਅਨਿਸ਼ਚੇਵਾਚਕ ਪੜਨਾਂਵ ਕਹਿੰਦੇ ਹਨ, ਜਿਸ ਤੋਂ ਕਿਸੇ ਵਿਅਕਤੀ, ਜੀਵ,ਵਸਤੂ, ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ, ਜਿਵੇਂ:

(ਉ) ਜੇ ਕੋਈ ਸ਼ਰਾ-ਸ਼ਰੀਅਤ ਨਿਭਾਉਂਦਾ ਅੰਦਰੋਂ ਸੱਚਾ-ਸੁੱਚਾ ਨਹੀਂ ਸੀ ਤਾਂ ਉਹ ਵੀ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਸੀ।
(ਅ) ਬਾਬਾ ਫ਼ਰੀਦ ਜੀ ਦੇ ਕਈ ਮੁਰੀਦ ਸਨ।

ਇਹਨਾਂ ਵਾਕਾਂ ਵਿੱਚ ‘ਕੋਈ ਅਤੇ‘ਕਈ ਅਨਿਸ਼ਚੇਵਾਚਕ ਪੜਨਾਂਵ ਹਨ।

5. ਸੰਬੰਧਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵ-ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ :
(ੳ) ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ, ਸੁਖੀ ਵੱਸਦੇ ਹਨ।
(ਅ) ਬਾਬਾ ਫ਼ਰੀਦ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਅੱਜ ਵੀ ਸਾਰਥਕ ਹੈ।

ਇਹਨਾਂ ਵਾਕਾਂ ਵਿੱਚ ‘ਜੋ’ ਅਤੇ ‘ਜਿਹੜੀ ਸ਼ਬਦ ਸੰਬੰਧਵਾਚਕ ਪੜਨਾਂਵ ਹਨ।

6. ਪ੍ਰਸ਼ਨਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਦੁਆਰਾ ਕੋਈ ਪੁੱਛ-ਗਿੱਛ ਕੀਤੀ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:
(ੳ) ਉੱਚੀ ਕਰਨੀਵਾਲੇ ਫ਼ਕੀਰ ਕੌਣ ਸਨ ?
(ਅ) ਬਾਬਾ ਫ਼ਰੀਦ ਜੀ ਕੋਲ ਕੈਂਚੀ ਲੈ ਕੇ ਕੌਣ ਆਇਆ ਸੀ ?
(ੲ) ਬਾਬਾ ਫ਼ਰੀਦ ਜੀ ਨੇ ਕਿਹੜੀ ਭਾਸ਼ਾ ‘ਚ ਰਚਨਾ ਕੀਤੀ ?

ਇਹਨਾਂ ਵਾਕਾਂ ਵਿੱਚ ‘ਕੌਣ’, ਅਤੇ ‘ਕਿਹੜੀ ਸ਼ਬਦ ਪ੍ਰਸ਼ਨਵਾਚਕ ਪੜਨਾਂਵ ਹਨ।

ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਕਿਹੜੀ ਕਿਸਮ ਦੇ ਪੜਨਾਂਵ ਹਨ:

  1. ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ।
  2. ਉਹ ਜਿਸ ਨੂੰ ਰੂਹਾਨੀ ਤੌਰ ‘ਤੇ ਉੱਤਮ ਸਮਝਦੇ ਸਨ, ਉਸ ਨੂੰ ਉਹਨਾਂ ਗੱਦੀ ਦਿੱਤੀ।
  3. “ਭਾਈ ਪ੍ਰੇਮੀਆ!ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਤੇ, ਚੀਰ ਫਾੜ ਕਰਨ ਵਾਲੀ ਚੀਜ਼ ਹੈ ਤੇ ਸਾਡਾ ਕੰਮ ਕੱਟਣਾ – ਤੋੜਨਾ ਨਹੀਂ, ਸਗੋਂ ਜੋੜਨਾ ਹੈ।
  4. ਸ਼ੇਖ ਬਹਾਉਦੀਨ ਦਾਜਵਾਬ ਸੀ, “ਇਤਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ ? ਮੈਂ ਕੀ ਕਰ ਸਕਦਾ ਹਾਂ?’
  5. ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ।

ਉੱਤਰ :

  1. ਆਪ – ਪੁਰਖਵਾਚਕ ਪੜਨਾਂਵ, ਤੀਜਾ ਪੁਰਖ
  2. ਉਹ – ਜਿਸ, ਉਸ, ਉਹਨਾਂ – ਪੁਰਖਵਾਚਕ ਪੜਨਾਂਵ, ਤੀਜਾ ਪੁਰਖ।
  3. ਤੂੰ – ਪੁਰਖਵਾਚਕ ਪੜਨਾਂਵ, ਦੂਜਾ ਪੁਰਖ। ਇਹਨਿਸਚੇਵਾਚਕ ਪੜਨਾਂਵ।
  4. ਮੈਂ – ਪੁਰਖਵਾਚਕ ਪੜਨਾਂਵ, ਉੱਤਮ ਪੁਰਖ। ਕੀ – ਪ੍ਰਸ਼ਨਵਾਚਕ ਪੜਨਾਂਵ।
  5. ਸਾਨੂੰ – ਪੁਰਖਵਾਚਕ ਪੜਨਾਂਵ, ਉੱਤਮ ਪੁਰਖ। ਸਰਬਤ – ਅਨਿਸਚੇਵਾਚਕ ਪੜਨਾਂਵ।

ਪੜ੍ਹੋ ਤੇ ਸਮਝੋ :
ਫ਼ਰੀਦ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ਦਰਵੇਸਾਨੋ ਲੋੜੀਐ ਰੁੱਖਾਂ ਦੀ ਜੀਰਾਂਦਿ॥

PSEB 8th Class Punjabi Guide ਬਾਬਾ ਫ਼ਰੀਦ Important Questions and Answers

ਪ੍ਰਸ਼ਨ –
“ਬਾਬਾ ਫ਼ਰੀਦ ਪਾਠ ਦਾ ਸਾਰ ਲਿਖੋ।
ਉੱਤਰ :
ਸ਼ੇਖ਼ ਫ਼ਰੀਦ ਸ਼ਕਰਗੰਜ, ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਹੋਏ ਹਨ, ਜਿਨ੍ਹਾਂ ਦਾ ਜਨਮ ਮੁਲਤਾਨ ਦੇ ਇਕ ਪਿੰਡ ਕੋਠੀਵਾਲ ਵਿਚ ਪਿਤਾ ਸ਼ੇਖ ਜਮਾਲਦੀਨ ਦੇ ਘਰ ਮਾਤਾ ਕਰਮ ਦੀ ਕੁੱਖੋਂ 1173 ਈ: ਵਿਚ ਹੋਇਆ ਮੁੱਢਲੀ ਵਿੱਦਿਆ ਪਿੱਛੋਂ ਆਪ ਪੰਜ – ਸੱਤ ਸਾਲ ਮਲਤਾਨ ਵਿਚ ਪੜ੍ਹਦੇ ਰਹੇ। ਇੱਥੋਂ ਆਪ ਕਈ ਵਾਰ ਦਿੱਲੀ ਗਏ ਤੇ ਹਾਂਸੀ – ਹਿਸਾਰ ਵਿਚ ਤਪੱਸਿਆ ਕਰਦੇ ਰਹੇ। ਅੰਤ ਉਹ ਸਤਲੁਜ ਦੇ ਕੰਢੇ ਪਾਕਪਟਨ ਵਿਚ ਆ ਟਿਕੇ ਤੋਂ ਉਨ੍ਹਾਂ ਦੀ ਪਵਿੱਤਰ ਰੁਹਾਨੀ ਜ਼ਿੰਦਗੀ ਦੇਖ ਕੇ ਆਪ ਦੇ ਮੁਰਸ਼ਦ ਬਖ਼ਤਿਆਰ ਕਾਕੀ ਨੇ ਆਪਣੀ ਗੱਦੀ ਆਪ ਨੂੰ ਸੌਂਪ ਦਿੱਤੀ।

ਸ਼ੇਖ਼ ਫ਼ਰੀਦ ਉੱਚੀ ਕਰਨੀ ਵਾਲੇ ਫ਼ਕੀਰ ਸਨ ਤੇ ਆਪ ਦਾ ਜੀਵਨ ਬੜਾ ਹੀ ਸਰਲ, ਸਾਦਾ, ਸਬਰ – ਸੰਤੋਖ ਤੇ ਗ਼ਰੀਬੀ ਵਾਲਾ ਸੀ ਕੱਚਾ ਕੋਠਾ, ਜੁਆਰ ਦੀ ਰੋਟੀ, ਉੱਬਲੇ ਛੋਲੇ ਤੇ ਸਧਾਰਨ ਕੰਬਲੀ ਉਨ੍ਹਾਂ ਦੀ ਪੂੰਜੀ ਸੀ। ਬਾਹਰੋਂ ਆਏ ਚੜ੍ਹਾਵੇ ਨੂੰ ਉਹ ਫ਼ਕੀਰਾਂ ਤੇ ਗਰੀਬਾਂ ਵਿਚ ਵੰਡ ਦਿੰਦੇ। ਉਨ੍ਹਾਂ ਦਾ ਸੁਭਾ ਇੰਨਾ ਮਿੱਠਾ ਸੀ ਕਿ ਲੋਕ ਆਪ ਨੂੰ ‘ਸ਼ਕਰਗੰਜ` ਕਹਿ ਕੇ ਯਾਦ ਕਰਦੇ ਸਨ। ਉਹ ਹਰ ਹਿੰਦੂ ਮੁਸਲਮਾਨ ਨੂੰ ਪਿਆਰ – ਸਤਿਕਾਰ ਦਿੰਦੇ ਤੇ ਰੱਬੀ – ਪਿਆਰ ਦੇ ਨਾਲ ਨਿਮਰਤਾ ਧਾਰਨ ਦੀ ਤਾਕੀਦ ਕਰਦੇ ਆਪ ਨੇ ਪੰਜਾਬੀ, ਹਿੰਦੀ ਵਿਚ ਜੋ ਸ਼ਬਦ – ਸਲੋਕ ਲਿਖੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਵਿਚ ਵੀ ਆਪ ਨੇ ਉਪਦੇਸ਼ ਦਿੱਤਾ ਕਿ ਸੱਚੇ ਧਰਮੀ ਪੁਰਸ਼ ਉਹੋ ਹਨ, ਜਿਨ੍ਹਾਂ ਦੇ ਹਿਰਦੇ ਮੁਹੱਬਤ ਨਾਲ ਭਰਪੂਰ ਹਨ। ਆਪ ਲਿਖਦੇ ਹਨ :

‘ਦਿਲਹੁ ਮੁਹਬਤਿ ਜਿਨ ਸੇਈ ਸਚਿਆ।
ਜਿਨ ਮਨਿ ਹੋਰੁ ਮੁਖਿ ਹੋਰ, ਸੇ ਕਾਂਢੇ ਕਚਿਆ।

ਇਸ ਕਰਕੇ ਆਪ ਨੇ ਥਾਂ – ਥਾਂ ਤਾਕੀਦ ਕੀਤੀ ਹੈ ਕਿ ਸਭ ਨਾਲ ਪ੍ਰੇਮ ਕਰੋ ਤੇ ਸਭ ਦਾ ਭਲਾ ਮੰਗੋ। ਜੇ ਕੋਈ ਬੁਰਾ ਵੀ ਕਰੇ, ਤਾਂ ਵੀ ਭਲਾਈ ਵਾਲਾ ਵਿਹਾਰ ਕਰੋ, ਜਿਸ ਨਾਲ ਤੁਹਾਡਾ ਤਨ, ਮਨ ਸਦਾ ਖ਼ੁਸ਼ਹਾਲ ਰਹੇਗਾ।

ਇਕ ਵਾਰੀ ਆਪ ਨੇ ਕਿਸੇ ਦੁਆਰਾ ਲਿਆਂਦੀ ਵਧੀਆ ਕੈਂਚੀ ਉਸ ਨੂੰ ਇਹ ਕਹਿ ਕੇ ਵਾਪਸ ਕਰ ਦਿੱਤੀ, ਕਿ ਉਨ੍ਹਾਂ ਦਾ ਕੰਮ ਜੋੜਨਾ ਹੈ, ਇਸ ਕਰਕੇ ਉਨ੍ਹਾਂ ਨੂੰ ਕੱਟਣ – ਤੋੜਨ ਵਾਲੀ ਚੀਜ਼ ਦੀ ਜ਼ਰੂਰਤ ਨਹੀਂ। ਇਸ ਦੀ ਥਾਂ ਉਹ ਉਸ ਨੂੰ ਇਕ ਨਿੱਕੀ ਜਿਹੀ ਸੂਈ ਦੇ ਦੇਵੇ, ਜਿਸ ਨਾਲ ਉਹ ਪਾਟਿਆਂ ਨੂੰ ਜੋੜ ਸਕਣ।

ਫ਼ਰੀਦ ਜੀ ਦਾ ਸਮਾਂ ਦਵੈਸ਼ ਤੇ ਨਫ਼ਰਤ ਨਾਲ ਭਰਪੂਰ ਸੀ। ਜਾਬਰ ਮੰਗੋਲ ਹਮਲਾਵਰਾਂ ਲਾਹੌਰ ਦੇ ਇਲਾਕੇ ਉੱਪਰ ਕਬਜ਼ਾ ਕਰ ਕੇ ਲਗਪਗ ਅੱਸੀ ਲੱਖ ਲੋਕ ਮਾਰ ਦਿੱਤੇ ਸਨ।

ਅਜਿਹੇ ਭੈੜੇ ਤੇ ਖੂਨੀ ਵਾਤਾਵਰਨ ਵਿਚ ਬਾਬਾ ਫ਼ਰੀਦ ਇਹ ਸੰਦੇਸ਼ ਦੇ ਰਹੇ ਸਨ ਕਿ ਸਭਨਾਂ ਅੰਦਰ ਰੱਬ ਵਸਦਾ ਹੈ ਤੇ ਸਾਰੇ ਇਨਸਾਨ ਮਾਣਕ ਮੋਤੀ ਹਨ ਤੇ ਕਿਸੇ ਨੂੰ ਮੰਦਾ ਬੋਲ ਬੋਲਣਾ ਠੀਕ ਨਹੀਂ। ਆਪ ਲਿਖਦੇ ਹਨ –

‘ਇਕੁ ਫਿਕਾ ਨਾ ਗਾਲਾਇ, ਸਭਨਾ ਮੈ ਸਚਾ ਧਣੀ
ਹਿਆਉ ਨ ਕੈਹੀ ਠਾਹਿ, ਮਾਣਕ ਸਭ ਅਮੋਲਵੇ।

ਧਰਮ ਦੇ ਨਾਂ ‘ਤੇ ਮੁਲਾਣਿਆਂ ਤੇ ਫ਼ਕੀਰਾਂ ਦਾ ਪ੍ਰਪੰਚ ਆਪ ਨੂੰ ਪਸੰਦ ਨਹੀਂ ਸੀ। ਆਪ ਨਿਮਾਜ਼ਾਂ, ਰੋਜ਼ੇ ਵਗੈਰਾ ਦਾ ਫ਼ਰਜ਼ ਪੂਰਾ ਕਰਦੇ ਸਨ ਪਰ ਜੇ ਕੋਈ ਇਹ ਸ਼ਰਾ – ਸ਼ਰੀਅਤ ਨਿਭਾਉਂਦਾ ਅੰਦਰੋਂ ਸੱਚਾ – ਸੁੱਚਾ ਨਹੀਂ ਸੀ, ਤਾਂ ਉਹ ਉਨ੍ਹਾਂ ਨੂੰ ਪਰਵਾਨ ਨਹੀਂ ਸੀ। ਆਪ ਦਿਖਾਵੇ ਦੀ ਫ਼ਕੀਰੀ ਦੇ ਵਿਰੁੱਧ ਸਨ। ਆਪ ਦਿੱਲੀ ਦੇ ਬਾਦਸ਼ਾਹਾਂ ਦੇ ਹਮਾਇਤੀ ਨਹੀਂ ਸਨ। ਇਕ ਵਾਰ ਸੁਲਤਾਨ ਨਾਸਰੁੱਦੀਨ ਮਹਿਮੂਦ ਨੇ ਆਪਣੇ ਵਜ਼ੀਰ ਅਲਗ ਖ਼ਾਂ ਨੂੰ ਭੇਜ ਕੇ ਜਾਗੀਰ ਦਾ ਪਟਾ ਤੇ ਕੁੱਝ ਨਕਦ ਰਕਮ ਆਪ ਪਾਸ ਭੇਜੀ ਨਕਦੀ ਤਾਂ ਆਪ ਨੇ ਉਸੇ ਸਮੇਂ ਦਰਵੇਸ਼ਾਂ ਵਿਚ ਵੰਡ ਦਿੱਤੀ ਤੇ ਜਾਗੀਰ ਦਾ ਸ਼ਾਹੀ ਪਰਵਾਨਾ ਵਾਪਸ ਮੋੜ ਦਿੱਤਾ।

ਇਸੇ ਤਰ੍ਹਾਂ ਇਕ ਵਾਰ ਇਕ ਗਰੀਬ ਬੰਦੇ ਲਈ ਬਾਦਸ਼ਾਹ ਬਲਬਨ ਵਲ ਲਿਖੇ ਸਿਫ਼ਾਰਸ਼ੀ ਕੇ ਵਿਚ ਆਪ ਨੇ ਲਿਖਿਆ, “ਜੇ ਤੂੰ ਇਸ ਲੋੜਵੰਦ ਨੂੰ ਕੁੱਝ ਦੇ ਸਕੇਂ, ਤਾਂ ਇਹ ਸਮਝੀ ਕਿ ਦੇਣ ਵਾਲਾ ਰੱਬ ਹੈ ; ਤੂੰ ਨਹੀਂ ! ਜੇ ਤੂੰ ਨਾ ਦੇ ਸਕੇ, ਤਾਂ ਇਹੋ ਖ਼ਿਆਲ ਕੀਤਾ ਜਾਵੇਗਾ ਕਿ ਅਸੀਂ ਤਾਂ ਕੁੱਝ ਵੀ ਕਰਨ ਜੋਗੇ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਆਪ ਬਾਦਸ਼ਾਹਾਂ ਦੀ ਪਰਵਾਹ ਨਹੀਂ ਸਨ ਕਰਦੇ। ਬਾਬਾ ਫ਼ਰੀਦ ਜੀ ਕਰਾਮਾਤਾਂ ਨੂੰ ਵੀ ਪਸੰਦ ਨਹੀਂ ਸਨ ਕਰਦੇ।

ਇਕ ਵੇਰ ਆਪ ਸ਼ੇਖ ਬਹਾਉੱਦੀਨ ਨਾਲ ਸੈਰ ਕਰਦੇ ਦੂਰ ਨਿਕਲ ਗਏ ਤੇ ਰਾਹ ਵਿਚ ਚਰਚਾ ਛਿੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ ? ਬਾਬਾ ਫ਼ਰੀਦ ਇਨਸਾਨੀ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ ਪਰ ਬਹਾਉੱਦੀਨ ਕਰਾਮਾਤ ਨੂੰ ਜਦੋਂ ਅੱਗੇ ਚਲ ਕੇ ਜ਼ੋਰਦਾਰ ਮੀਂਹ ਹਨੇਰੀ ਨੇ ਉਨ੍ਹਾਂ ਨੂੰ ਘੇਰ ਲਿਆ, ਤਾਂ ਸ਼ੇਖ਼ ਫ਼ਰੀਦ ਦੇ ਕਹਿਣ ਤੇ ਸ਼ੇਖ਼ ਬਹਾਉੱਦੀਨ ਕੋਈ ਕਰਾਮਾਤ ਦਿਖਾ ਕੇ ਮੀਂਹ ਹਨੇਰੀ ਨੂੰ ਨਾ ਰੋਕ ਸਕੇ।

ਫਿਰ ਸ਼ੇਖ਼ ਫ਼ਰੀਦ ਦੀ ਤਜਵੀਜ਼ ਅਨੁਸਾਰ ਉਨ੍ਹਾਂ ਨੂੰ ਇਕ ਗ਼ਰੀਬ ਬੰਦੇ ਕੋਲ ਆਸਰਾ ਮਿਲਿਆ। ਉਸ ਦੀ ਪ੍ਰਾਹੁਣਚਾਰੀ ਦੇਖ ਕੇ ਸ਼ੇਖ਼ ਬਹਾਉੱਦੀਨ ਮੰਨ ਗਏ ਕਿ ਕਰਾਮਾਤ ਨਾਲੋਂ ਮੁਲਾਕਾਤ ਸਚਮੁੱਚ ਹੀ ਵੱਡੀ ਹੈ।

ਬਾਬਾ ਫ਼ਰੀਦ ਹਿਸਥੀ ਸਨ ਆਪ ਦੀਆਂ ਤਿੰਨ ਸ਼ਾਦੀਆਂ ਹੋਈਆਂ ਸਨ, ਜਿਨ੍ਹਾਂ ਤੋਂ ਪੰਜ ਲੜਕੇ ਤੇ ਤਿੰਨ ਲੜਕੀਆਂ ਪੈਦਾ ਹੋਈਆਂ। ਆਪ ਦੇ ਪੁੱਤਰ ਖੇਤੀ – ਬਾੜੀ ਕਰ ਕੇ ਗੁਜ਼ਾਰਾ ਕਰਦੇ ਸਨ। ਇਕ ਪੁੱਤਰ ਸਰਕਾਰੀ ਨੌਕਰੀ ਕਰਦਾ ਸੀ। ਕੁੱਝ ਪੁੱਤਰਾਂ ਨੂੰ ਉਮੀਦ ਸੀ ਕਿ ਚਿਸ਼ਤੀ ਫ਼ਿਰਕੇ ਦੀ ਗੱਦੀ ਖ਼ਾਨਦਾਨੀ ਤੌਰ ‘ਤੇ ਉਨ੍ਹਾਂ ਨੂੰ ਮਿਲ ਜਾਵੇਗੀ, ਪਰੰਤੂ ਬਾਬਾ ਫ਼ਰੀਦ ਨੇ ਅੰਤ ਸਮੇਂ ਸ਼ੇਖ਼ ਨਿਜ਼ਾਮੁਦੀਨ ਨੂੰ ਆਪਣਾ ਜਾਂ – ਨਸ਼ੀਨ ਥਾਪ ਦਿੱਤਾ। ਬੁਢਾਪੇ ਵਿਚ ਆਪ ਦਾ ਸਰੀਰ ਕਾਫ਼ੀ ਕਮਜ਼ੋਰ ਹੋ ਗਿਆ।

ਇਸ ਕਰਕੇ ਆਪ ਡੰਗੋਰੀ ਫੜ ਕੇ ਤੁਰਨ ਲੱਗ ਪਏ। ਇਕ ਦਿਨ ਆਪ ਨੂੰ ਅਜਿਹਾ ਰੋਹ ਆਇਆ ਕਿ ਸੋਟੀ ਪੜਾਂ ਮਾਰੀ ਤੇ ਕਹਿਣ ਲੱਗੇ, “ਮੈਂ ਚੰਗਾ ਨਹੀਂ ਕੀਤਾ ਕਿ ਇੱਕ ਅੱਲ੍ਹਾ ਤੋਂ ਬਗੈਰ ਕਿਸੇ ਹੋਰ ’ਤੇ ਭਰੋਸਾ ਕੀਤਾ ! ਇਕ ਫ਼ਕੀਰ ਨੂੰ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਅੰਤ 15 ਅਕਤੂਬਰ, 1265 ਈ: ਨੂੰ ਪਾਕਪਟਨ ਵਿਚ ਹੀ ਆਪ ਦਾ ਦੇਹਾਂਤ ਹੋ ਗਿਆ, ਜਿੱਥੇ ਕਿ ਆਪ ਦਾ ਮਕਬਰਾ ਬਣਿਆ ਹੋਇਆ ਹੈ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਸ਼ੇਖ ਫ਼ਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਹੋਏ ਹਨ। ਆਪ ਨੇ ਸਾਰੀ ਜ਼ਿੰਦਗੀ ਤਪ – ਤਿਆਗ ਤੇ ਸਬਰ – ਸੰਤੋਖ ਨਾਲ ਗੁਜ਼ਾਰੀ ਅਤੇ ਸਾਰੇ ਮਨੁੱਖਾਂ ਨੂੰ ਪ੍ਰੇਮ – ਪਿਆਰ ਦਾ ਸਬਕ ਪੜ੍ਹਾਇਆ ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲੁਦੀਨ ਦੇ ਘਰ ਮਾਤਾ ਕਰਸੁਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ। ਮੁੱਢਲੀ ਵਿੱਦਿਆ ਹਾਸਲ ਕਰ ਕੇ ਆਪ ਮੁਲਤਾਨ ਚਲੇ ਗਏ ਤੇ ਉੱਥੇ ਪੰਜ – ਸੱਤ ਸਾਲ ਪੜ੍ਹਦੇ ਰਹੇ। ਇੱਥੋਂ ਫ਼ਰੀਦ ਜੀ ਕਈ ਵਾਰ ਦਿੱਲੀ ਵੀ ਗਏ ਅਤੇ ਕਿੰਨਾ ਅਰਸਾ ਹਾਂਸੀ – ਹਿਸਾਰ ਵਲ ਤਪੱਸਿਆ ਕਰਦੇ ਰਹੇ।

ਅਖੀਰ ਉਨ੍ਹਾਂ ਸਤਲੁਜ ਕੰਢੇ ਪਾਕਪਟਨ ਆ ਨਿਵਾਸ ਕੀਤਾ ਉਨ੍ਹਾਂ ਦੀ ਪਵਿੱਤਰ ਰੂਹਾਨੀ ਜ਼ਿੰਦਗੀ ਤੇ ਤਿਆਗ – ਵੈਰਾਗ ਵਾਲੀ ਰਹਿਣੀ – ਸਹਿਣੀ ਦੇਖ ਕੇ ਆਪ ਦੇ ਮੁਰਸ਼ਦ ਬਖ਼ਤਿਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਨ੍ਹਾਂ ਆਪਣੀ ਗੱਦੀ ਹੀ ਫ਼ਰੀਦ ਜੀ ਦੇ ਹਵਾਲੇ ਕਰ ਦਿੱਤੀ। ਇਸ ਜੁੰਮੇਵਾਰੀ ਨੂੰ ਉਨ੍ਹਾਂ ਲਗਾਤਾਰ 32 ਵਰੇ ਨਿਭਾਇਆ ਤੇ ਆਪਣੇ ਸੇਵਕਾਂ ਨੂੰ ਮੁਹੱਬਤ ਤੇ ਮਧੁਰਤਾ ਦਾ ਉਪਦੇਸ਼ ਦਿੱਤਾ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਜਿਸ ਪਾਠ ਵਿੱਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਕਰਨਲ ਜਸਬੀਰ ਭੁੱਲਰ
(ਅ) ਪ੍ਰੋ: ਪਿਆਰਾ ਸਿੰਘ ਪਦਮ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਪ੍ਰੋ: ਸੁਰਜੀਤ ਸਿੰਘ ਮਾਨ।
ਉੱਤਰ :
(ਅ) ਪ੍ਰੋ: ਪਿਆਰਾ ਸਿੰਘ ਪਦਮ।

ਪ੍ਰਸ਼ਨ 2.
ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਕੌਣ ਹੋਏ ਸਨ ?
(ਉ) ਸ਼ੇਖ ਫ਼ਰੀਦ ਸ਼ਕਰਗੰਜ
(ਅ) ਸ਼ੇਖ਼ ਸਾਅਦੀ
(ਏ) ਮਨਸੂਰ ਅਲੀ
(ਸ) ਖਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ।
ਉੱਤਰ :
(ੳ) ਸ਼ੇਖ ਫ਼ਰੀਦ ਸ਼ਕਰਗੰਜ।

ਪ੍ਰਸ਼ਨ 3.
ਸ਼ੇਖ਼ ਫ਼ਰੀਦ ਜੀ ਨੇ ਸਾਰੇ ਮਨੁੱਖਾਂ ਨੂੰ ਕੀ ਸਬਕ ਸਿਖਾਇਆ ?
(ਉ) ਪ੍ਰੇਮ – ਪਿਆਰ ਕਰਨ ਦਾ
(ਅ) , ਹਿਸਤ ਤਿਆਗ ਦਾ
(ਈ) ਤੀਰਥ ਇਸ਼ਨਾਨ
(ਸ) ਦਾਨ – ਪੁੰਨ ਕਰਨ ਦਾ।
ਉੱਤਰ :
(ੳ) ਪ੍ਰੇਮ – ਪਿਆਰ ਕਰਨ ਦਾ।

ਪ੍ਰਸ਼ਨ 4.
ਸ਼ੇਖ਼ ਫ਼ਰੀਦ ਜੀ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ ?
(ਉ) ਸੰਘਵਾਲ
(ਅ) ਅੱਧਵਾਲ
(ਇ) ਕੋਠੀਵਾਲ
(ਸ) ਆਲੋਆਲ
ਉੱਤਰ :
(ੲ) ਕੋਠੀਵਾਲ।

ਪ੍ਰਸ਼ਨ 5.
ਸ਼ੇਖ਼ ਫ਼ਰੀਦ ਜੀ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ਼ੇਖ਼ ਸ਼ੇਰ ਅਲੀ ਖਾਂ
(ਆ) ਸ਼ੇਖ਼ ਵਲੀ ਖਾਂ
(ਏ) ਸ਼ੇਖ਼ ਅਮਾਨਤ
(ਸ) ਜਮਾਲੁਦੀਨ।
ਉੱਤਰ :
(ਸ) ਜਮਾਲੁਦੀਨ !

ਪ੍ਰਸ਼ਨ 6.
ਸ਼ੇਖ਼ ਫ਼ਰੀਦ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
(ਉ) ਮਰੀਅਮ
(ਅ) ਨਿਆਮਤ
(ਇ) ਕਰਸੁਮ
(ਸ) ਹਮੀਦਾ।
ਉੱਤਰ :
(ੲ) ਕਰਸੁਮ

ਪ੍ਰਸ਼ਨ 7.
ਸ਼ੇਖ਼ ਫ਼ਰੀਦ ਜੀ ਦਾ ਜਨਮ ਕਦੋਂ ਹੋਇਆ ?
(ਉ) 1173 ਈ:
(ਅ) 1273 ਈ:
(ਈ) 1073 ਈ:
(ਸ) 1373 ਈ:।
ਉੱਤਰ :
(ਉ) 1173 ਈ:

ਪ੍ਰਸ਼ਨ 8. ਸ਼ੇਖ਼ ਫ਼ਰੀਦ ਜੀ ਲੰਮਾ ਸਮਾਂ ਕਿੱਥੇ ਤਪੱਸਿਆ ਕਰਦੇ ਰਹੇ ?
(ਉ) ਦਿੱਲੀ
(ਅ) ਹਾਂਸੀ – ਹਿਸਾਰ
(ਈ) ਕੋਠੀਵਾਲ
(ਸ) ਫ਼ਰੀਦਾਬਾਦ।
ਉੱਤਰ :
(ਆ) ਹਾਂਸੀ – ਹਿਸਾਰ।

ਪ੍ਰਸ਼ਨ 9.
ਪਾਕਪਟਨ ਕਿਹੜੇ ਦਰਿਆ ਦੇ ਕੰਢੇ ਹੈ ?
(ਉ) ਸਤਲੁਜ
(ਅ) ਬਿਆਸ
(ਈ) ਰਾਵੀ
(ਸ) ਜਿਹਲਮ।
ਉੱਤਰ :
(ੳ) ਸਤਲੁਜ।

ਪ੍ਰਸ਼ਨ 10.
ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ ਦਾ ਨਾਂ ਕੀ ਸੀ ?
(ਉ) ਬਖ਼ਤਿਆਰ ਕਾਕੀ
(ਅ) ਇਨਾਇਤ ਸ਼ਾਹ ਕਾਦਰੀ
(ਏ) ਫ਼ਰਦ ਫ਼ਕੀਰ
(ਸ) ਨਿਜ਼ਾਮੁਦੀਨ ਔਲੀਆਂ।
ਉੱਤਰ :
(ਉ) ਬਖ਼ਤਿਆਰ ਕਾਕੀ।

ਪ੍ਰਸ਼ਨ 11.
ਸ਼ੇਖ਼ ਫ਼ਰੀਦ ਜੀ ਕਿੰਨਾ ਚਿਰ ਗੱਦੀ ‘ਤੇ ਰਹੇ ?
(ਉ) 20 ਸਾਲ
(ਅ) 25 ਸਾਲ
(ਈ) 30 ਸਾਲ
(ਸ) 32 ਸਾਲ।
ਉੱਤਰ :
(ਸ) 32 ਸਾਲ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸ਼ੇਖ਼ ਫ਼ਰੀਦ ਸ਼ਕਰਗੰਜ਼/ਮੁਲਤਾਨ ਕੋਠੀਵਾਲ/ਸ਼ੇਖ਼ ਜਮਾਲੁਦੀਨ/ਕਰਸੁਮ/ਦਿੱਲੀ ਹਾਂਸੀ – ਹਿਸਾਰ/ਸਤਲੁਜ/ਪਾਕਪਟਨ/ਬਖ਼ਤਿਆਰ ਕਾਕੀ।
(ਅ) ਮਧੁਰਤਾ।
(ਈ) ਜ਼ਿੰਮੇਵਾਰੀ
(ਸ) ਅਰਸਾ।
ਉੱਤਰ :
(ਉ) ਸ਼ੇਖ਼ ਫ਼ਰੀਦ ਸ਼ਕਰਗੰਜ/ਮੁਲਤਾਨ/ਕੋਠੀਵਾਲ/ਸ਼ੇਖ਼ ਜਮਾਲੁਦੀਨ/ਕਰਸੁਮ/ ਦਿੱਲੀ/ਹਾਂਸੀ – ਹਿਸਾਰ/ਸਤਲੁਜਪਾਕਪਟਨ/ਬਖ਼ਤਿਆਰ ਕਾਕੀ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਮੁਲਤਾਨ
(ਅ) ਲਗਾਤਾਰ
(ਈ) ਤਪ – ਤਿਆਗ/ਸਬਰ – ਸੰਤੋਖ/ਜ਼ਿੰਦਗੀ/ਪ੍ਰੇਮ – ਪਿਆਰ/ਜਨਮ/ਅਰਸਾ/ਤਪੱਸਿਆ ਤਿਆਗ – ਵੈਰਾਗ/ਜੁੰਮੇਵਾਰੀ/ਮੁਹੱਬਤ/ਮਧੁਰਤਾ
(ਸ) ਗੱਦੀ।
ਉੱਤਰ :
(ਈ) ਤਪ – ਤਿਆਗ/ਸਬਰ – ਸੰਤੋਖ/ਜ਼ਿੰਦਗੀ/ਪ੍ਰੇਮ – ਪਿਆਰ/ਜਨਮ/ਅਰਸਾ/ ਤਪੱਸਿਆ/ਤਿਆਗ – ਵੈਰਾਗ/ਜੁੰਮੇਵਾਰੀ/ਮੁਹੱਬਤ/ਮਧੁਰਤਾ !

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗਏ
(ਅ) ਉੱਥੇ
(ਈ) ਵਰੇ
ਉੱਤਰ :
(ਸ) ਆਪ/ਉਨ੍ਹਾਂ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਅਰਸਾ।
(ਅ) ਸਾਲ
(ਈ) ਹਾਸਲ
(ਸ) ਮਸ਼ਹੂਰ/ਸੂਫ਼ੀ/ਫ਼ਕੀਰ/ਸਾਰੀ/ਸਾਡੇ/ਨਿੱਕੇ ਜਿਹੇ/ਮੁੱਢਲੀ/ਪੰਜ – ਸੱਤ/ਪਵਿੱਤਰ/ ਰੂਹਾਨੀ/ਆਪਣੀ/ਤਦ।
ਉੱਤਰ :
(ਸ) ਮਸ਼ਹੂਰ/ਸੂਫ਼ੀ/ਫ਼ਕੀਰ/ਸਾਰੀ/ਸਾਡੇ ਨਿੱਕੇ ਜਿਹੇ/ਮੁੱਢਲੀ/ਪੰਜ – ਸੱਤ/ ਪਵਿੱਤਰ/ਰੂਹਾਨੀ/ਆਪਣੀ/ਤਦ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਅਰਸਾ
(ਅ) ਉਨ੍ਹਾਂ
(ਈ) ਪਾਕਪਟਨ
(ਸ) ਹੋਏ ਹਨ/ਗੁਜ਼ਾਰੀ/ਪੜ੍ਹਾਇਆ/ਹੋਇਆ/ਚਲੇ ਗਏ/ਪੜ੍ਹਦੇ ਰਹੇਗਏ/ਕਰਦੇ ਰਹੇ/ਕੀਤਾ/ਹੋਏ/ਕਰ ਦਿੱਤੀ/ਨਿਭਾਇਆ/ਦਿੱਤਾ।
ਉੱਤਰ :
(ਸ) ਹੋਏ ਹਨਗੁਜ਼ਾਰੀ/ਪੜ੍ਹਾਇਆ/ਹੋਇਆ ਚਲੇ ਗਏ/ਪੜ੍ਹਦੇ ਰਹੇ/ਗਏ/ਕਰਦੇ ਰਹੇ/ਕੀਤਾ/ਹੋਏ/ਕਰ ਦਿੱਤੀ/ਨਿਭਾਇਆ/ਦਿੱਤਾ

(ੳ) ਗੁਣਵਾਚਕ
(ਅ) ਸੰਖਿਆਵਾਚਕ
(ਇ) ਨਿਸਚੇਵਾਚਕ
(ਸ) ਪੜਨਾਵੀਂ।
ਉੱਤਰ :
(ਅ) ਸੰਖਿਆਵਾਚਕ।

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।
ਉੱਤਰ :
ਆਪ, ਉਨ੍ਹਾਂ

ਪ੍ਰਸ਼ਨ 19.
ਕਿਰਿਆ ਕਿਹੜੀ ਹੈ ?
(ਉ) ਕੁੱਖੋਂ
(ਅ) ਗੱਦੀ
(ਈ) ਵਰੇ
(ਸ) ਦਿੱਤੀ।
ਉੱਤਰ :
(ਸ) ਦਿੱਤੀ।

ਪ੍ਰਸ਼ਨ 20.
‘ਸਬਰ – ਸੰਤੋਖ’ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
ਉੱਤਰ :
(ਉ) ਡੰਡੀ (।)
(ਅ) ਜੋੜਨੀ (-)

ਪ੍ਰਸ਼ਨ 22.
ਉਪਰੋਕਤ ਪੈਰੇ ਵਿਚ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 8 ਬਾਬਾ ਫ਼ਰੀਦ 1
ਉੱਤਰ :
PSEB 8th Class Punjabi Solutions Chapter 8 ਬਾਬਾ ਫ਼ਰੀਦ 2

2. ਮੁਸਲਿਮ ਫ਼ਕੀਰਾਂ ਵਿੱਚ ਕਰਾਮਾਤ ਦੀ ਬੜੀ ਚਰਚਾ ਹੈ ਤੇ ਇਸ ਨੂੰ ਰੂਹਾਨੀ ਵਡਿਆਈ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਪਰ ਬਾਬਾ ਫ਼ਰੀਦ ਅਜਿਹੀਆਂ ਗੱਲਾਂ ਪਸੰਦ ਨਹੀਂ ਸਨ ਕਰਦੇ। ਇੱਕ ਵੇਰ ਸ਼ੇਖ਼ ਫ਼ਰੀਦ ਤੇ ਸ਼ੇਖ਼ ਬਹਾਉੱਦੀਨ ਸੈਰ ਕਰਦੇ ਦੂਰ ਨਿੱਕਲ ਗਏ ਤੇ ਰਾਹ ਵਿੱਚ ਚਰਚਾ ਛਿੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ ? ਬਾਬਾ ਫ਼ਰੀਦ ਇਨਸਾਨੀ ਮੁਲਾਕਾਤ ਨੂੰ ਵੱਡਾ ਕਹਿੰਦੇ ਸਨ ਤੇ ਬਹਾਉੱਦੀਨ ਕਰਾਮਾਤ ਨੂੰ ! ਜਦੋਂ ਦੋਵੇਂ ਦਰਵੇਸ਼ ਚੱਲਦੇ ਚੱਲਦੇ ਨਗਰ ਪਾਸ ਪਹੁੰਚੇ, ਤਾਂ ਸਖ਼ਤ ਮੀਂਹ – ਹਨੇਰੀ ਆ ਗਈ ਤੇ ਤੂਫ਼ਾਨ ਝੱਲਣ ਲੱਗਾ ਬਾਬਾ ਫ਼ਰੀਦ ਹੱਸ ਕੇ ਕਹਿਣ ਲੱਗੇ, ‘ਸ਼ੇਖ਼ ਜੀ, ਹੁਣ ਵਕਤ ਹੈ, ਕਰਾਮਾਤ ਦਿਖਾਓ, ਤਾਂਕਿ ਆਫ਼ਤ ਤੋਂ ਬਚਾਅ ਹੋ ਸਕੇ।” ਸ਼ੇਖ਼ ਬਹਾਉੱਦੀਨ ਦਾ ਜਵਾਬ ਸੀ, “ਇੰਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ ? ਮੈਂ ਕੀ ਕਰ ਸਕਦਾ ਹਾਂ ?” ਸ਼ੇਖ਼ ਫ਼ਰੀਦ ਜੀ ਨੇ ਕਿਹਾ, “ਇਸ ਪਿੰਡ ਵਿੱਚ ਇੱਕ ਗ਼ਰੀਬੜਾ ਜਿਹਾ ਬੰਦਾ ਹੈ, ਜੋ ਕਿ ਸਾਡਾ ਮੇਲੀ – ਮੁਲਾਕਾਤੀ ਹੈ, ਜਾਣੁ – ਪਛਾਣੁ ਹੈ, ਆਪਾਂ ਉਸ ਪਾਸ ਚੱਲਦੇ ਹਾਂ।” ਦੋਵੇਂ ਉਸ ਦੇ ਘਰ ਚਲੇ ਗਏ। ਉਸ ਨੇ ਆਦਰ ਨਾਲ ਫ਼ਕੀਰਾਂ ਨੂੰ ਸਫ਼ ‘ਤੇ ਬਠਾਇਆ, ਅੱਗ ਬਾਲ ਕੇ ਪਾਣੀ ਗਰਮ ਕੀਤਾ ਤੇ ਹੱਥ – ਪੈਰ ਧੁਆ ਕੇ ਸਰਦਾ – ਬਣਦਾ ਭੋਜਨ ਖੁਆਇਆ ਅਖ਼ੀਰ ਇਸ ਪ੍ਰੇਮੀ – ਜਿਊੜੇ ਨੇ ਅਰਾਮ ਲਈ ਕੱਪੜੇ ਵੀ ਵਿਛਾ ਦਿੱਤੇ। ਦੋਵੇਂ ਫ਼ਕੀਰ ਇਸ ਪਰਾਹੁਣਚਾਰੀ ‘ਤੇ ਬੜੇ ਖ਼ੁਸ਼ ਹੋਏ। ਸ਼ੇਖ਼ ਫ਼ਰੀਦ ਹੱਸ ਕੇ ਕਹਿਣ ਲੱਗੇ, “ਦੱਸੋ ਸ਼ੇਖ਼ ਜੀ ? ਕਿਸ ਚੀਜ਼ ਵਿੱਚ ਵਡਿਆਈ ਹੈ ?” ਬਹਾਉੱਦੀਨ ਦਾ ਜਵਾਬ ਸੀ ਕਿ, “ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲੋਂ ਮੁਲਾਕਾਤ ਸੱਚ – ਮੁੱਚ ਵੱਡੀ ਹੈ।”

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਪੰਜਾਬ
(ਅ) ਲੋਹੜੀ
(ਈ) ਰੂਪ ਨਗਰ
(ਸ) ਸ਼ੇਖ਼ ਫ਼ਰੀਦ।
ਉੱਤਰ :
(ਸ) ਸ਼ੇਖ਼ ਫ਼ਰੀਦ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਪ੍ਰਿੰ: ਸੰਤ ਸਿੰਘ ਸੇਖੋਂ
(ਅ) ਦਰਸ਼ਨ ਸਿੰਘ ਆਸ਼ਟ
(ਈ) ਪ੍ਰੋ: ਸੁਰਜੀਤ ਸਿੰਘ ਮਾਨ
(ਸ) ਪ੍ਰੋ ਪਿਆਰਾ ਸਿੰਘ ਪਦਮ।
ਉੱਤਰ :
(ਸ) ਪ੍ਰੋ. ਪਿਆਰਾ ਸਿੰਘ ਪਦਮ।

ਪ੍ਰਸ਼ਨ 3.
ਮੁਸਲਿਮ ਫ਼ਕੀਰਾਂ ਵਿਚ ਕਿਹੜੀ ਚੀਜ਼ ਰੂਹਾਨੀ ਵਡਿਆਈ ਦੀ ਨਿਸ਼ਾਨੀ ਸਮਝੀ ਜਾਂਦੀ ਹੈ ?
ਬਾਬਾ ਫ਼ਰੀਦ ਜੀ ਨੂੰ ਕਿਹੜੀ ਗੱਲ ਪਸੰਦ ਨਹੀਂ ਸੀ ?
(ਉ) ਕਰਾਮਾਤ
(ਅ) ਹਿਸਥੀ ਜੀਵਨ
(ਈ) ਘਰ – ਤਿਆਗ
(ਸ) ਜੰਗਲ – ਵਾਸ।
ਉੱਤਰ :
(ੳ) ਕਰਾਮਾਤ।

ਪ੍ਰਸ਼ਨ 4.
ਸ਼ੇਖ਼ ਫ਼ਰੀਦ ਜੀ ਦੇ ਨਾਲ ਕੌਣ ਸੈਰ ਕਰਨ ਨਿਕਲੇ ਸਨ ?
(ਉ) ਸ਼ੇਖ਼ ਬਹਿਲੋਲ
(ਅ) ਫ਼ਰੀਦ ਸਾਨੀ
(ਈ) ਸ਼ੇਖ਼ ਬਹਾਉੱਦੀਨ
(ਸ) ਸ਼ੇਖ਼ ਨਿਜ਼ਾਮੁੱਦੀਨ।
ਉੱਤਰ :
(ਈ) ਸ਼ੇਖ਼ ਬਹਾਉੱਦੀਨ।

ਪ੍ਰਸ਼ਨ 5.
ਬਾਬਾ ਫ਼ਰੀਦ ਜੀ ਕਿਸ ਨੂੰ ਵੱਡਾ ਦੱਸ ਰਹੇ ਸਨ ?
(ਉ) ਕਰਾਮਾਤ
(ਆ) ਇਨਸਾਨੀ ਮੁਲਾਕਾਤ ਨੂੰ
(ਈ) ਘਰ – ਤਿਆਗ ਨੂੰ।
(ਸ) ਗ੍ਰਹਿਸਤ ਨੂੰ।
ਉੱਤਰ :
(ਅ) ਇਨਸਾਨੀ ਮੁਲਾਕਾਤ ਨੂੰ।

ਪ੍ਰਸ਼ਨ 6.
ਸ਼ੇਖ ਬਹਾਉੱਦੀਨ ਕਿਸ ਚੀਜ਼ ਨੂੰ ਵੱਡਾ ਕਹਿ ਰਹੇ ਹਨ ?
(ਉ) ਕਰਾਮਾਤ ਨੂੰ
(ਅ) ਇਨਸਾਨੀ ਮੁਲਾਕਾਤ ਨੂੰ
(ਬ) ਇਨਸਾਨੀ ਮੁਲਾਕਾਤ ਨੂੰ !
(ਸ) ਗ੍ਰਹਿਸਤ ਨੂੰ।
ਉੱਤਰ :
(ੳ) ਕਰਾਮਾਤ ਨੂੰ।

ਪ੍ਰਸ਼ਨ 7.
ਸ਼ੇਖ਼ ਫ਼ਰੀਦ ਨੇ ਸ਼ੇਖ਼ ਬਹਾਉੱਦੀਨ ਨੂੰ ਕਿਸ ਗੱਲ ਲਈ ਕਰਾਮਾਤ ਦਿਖਾਉਣ ਲਈ ਕਿਹਾ ?
(ਉ) ਮੀਂਹ – ਹਨੇਰੀ ਤੇ ਝੱਖੜ ਤੋਂ ਬਚਾ ਲਈ
(ਆ) ਭੂਤਾਂ – ਪ੍ਰੇਤਾਂ ਤੋਂ ਬਚਾ ਲਈ।
(ਈ) ਅਸਮਾਨੀ ਬਿਜਲੀ ਤੋਂ ਬਚਾ ਲਈ
(ਸ) ਖੂਨੀ ਜਾਨਵਰਾਂ ਤੋਂ ਬਚਾ ਲਈ।
ਉੱਤਰ :
(ੳ) ਮੀਂਹ – ਹਨੇਰੀ ਤੇ ਝੱਖੜ ਤੋਂ ਬਚਾ ਲਈ।

ਪ੍ਰਸ਼ਨ 8.
ਸ਼ੇਖ਼ ਫ਼ਰੀਦ ਜੀ ਸ਼ੇਖ਼ ਬਹਾਉੱਦੀਨ ਨੂੰ ਕਿਸੇ ਦੇ ਘਰ ਲੈ ਗਏ ?
(ਉ) ਇਕ ਸ਼ਗਿਰਦ ਦੇ
(ਅ) ਇਕ ਗਰੀਬੜੇ ਜਿਹੇ ਬੰਦੇ ਦੇ
(ਇ) ਇਕ ਫ਼ਕੀਰ ਦੀ ਝੁੱਗੀ ਵਿਚ
(ਸ) ਇਕ ਅਮੀਰ ਆਦਮੀ ਦੇ।
ਉੱਤਰ :
(ਅ) ਇਕ ਗ਼ਰੀਬੜੇ ਜਿਹੇ ਬੰਦੇ ਦੇ।

ਪ੍ਰਸ਼ਨ 9.
ਗ਼ਰੀਬੜੇ ਜਿਹੇ ਬੰਦੇ ਨੇ ਸ਼ੇਖ਼ ਫ਼ਰੀਦ ਤੇ ਸ਼ੇਖ਼ ਬਹਾਉੱਦੀਨ ਨੂੰ ਕਿੱਥੇ ਬਿਠਾਇਆ ?
(ਉ) ਮੰਜੇ ‘ਤੇ।
(ਅ) ਪੀਹੜੇ ’ਤੇ
(ਇ) ਸੋਫ਼ੇ ‘ਤੇ
(ਸ) ਸਫ਼ ‘ਤੇ।
ਉੱਤਰ :
(ਸ) ਸਫ਼ ‘ਤੇ।

ਪ੍ਰਸ਼ਨ 10.
ਅੰਤ ਵਿਚ ਗ਼ਰੀਬ ਪ੍ਰੇਮੀ – ਜਿਊੜੇ ਨੇ ਫ਼ਕੀਰਾਂ ਦੇ ਅਰਾਮ ਲਈ ਕੀ ਕੀਤਾ ?
(ੳ) ਭੋਜਨ ਛਕਾਇਆ
(ਅ) ਪੈਰ ਧੁਆਏ
(ਈ) ਧੂਣੀ ਬਾਲੀ।
(ਸ) ਅਰਾਮ ਲਈ ਕੱਪੜੇ ਵਿਛਾ ਦਿੱਤੇ।
ਉੱਤਰ :
(ਸ) ਅਰਾਮ ਲਈ ਕੱਪੜੇ ਵਿਛਾ ਦਿੱਤੇ।

ਪ੍ਰਸ਼ਨ 1.
ਦੋਵੇਂ ਫ਼ਕੀਰ ਗ਼ਰੀਬ ਆਦਮੀ ਦੀ ਕਿਸ ਗੱਲ ਤੋਂ ਖੁਸ਼ ਹੋਏ ?
(ੳ) ਭੋਜਨ – ਪਾਣੀ ਤੋਂ
(ਅ) ਦੇਖ – ਭਾਲ ਤੋਂ
(ਇ) ਮੂੰਹ ਦੀ ਮਿਠਾਸ ਤੋਂ
(ਸ) ਪ੍ਰਾਹੁਣਚਾਰੀ ਤੋਂ।
ਉੱਤਰ :
(ਸ) ਪ੍ਰਾਹੁਣਚਾਰੀ ਤੋਂ।

ਪ੍ਰਸ਼ਨ 12.
ਅੰਤ ਵਿਚ ਸ਼ੇਖ ਬਹਾਉੱਦੀਨ ਨੂੰ ਕਰਾਮਾਤ ਨਾਲੋਂ ਕਿਹੜੀ ਚੀਜ਼ ਵੱਡੀ ਪ੍ਰਤੀਤ ਹੋਈ ?
(ਉ) ਮੁਲਾਕਾਤ
(ਅ) ਪ੍ਰਾਹੁਣਚਾਰੀ
(ਈ) ਹਿਸਤ
(ਸ) ਘਰ – ਤਿਆਗ।
ਉੱਤਰ :
(ੳ) ਮੁਲਾਕਾਤ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਆਮ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸ਼ੇਖ਼ ਫ਼ਰੀਦ ਜੀ
(ਅ) ਸ਼ੇਖ਼ ਬਹਾਉੱਦੀਨ ਜੀ
(ਏ) ਭੋਜਨ
(ਸ) ਫ਼ਕੀਰਾਂ/ਗੱਲਾਂ/ਹ/ਦਰਵੇਸ਼/ਨਗਰ/ਮੀਂਹ – ਹਨੇਰੀ/ਤੂਫ਼ਾਨ/ਵਕਤ/ਆਫ਼ਤ ਪਿੰਡ/ਬੰਦਾ/ਸਫ਼/ਅੱਗ/ਹੱਥ – ਪੈਰ/ਚੀਜ਼/ਜਵਾਬ।
ਉੱਤਰ :
(ਸ) ਫ਼ਕੀਰਾਂ/ਗੱਲਾਂ/ਹ/ਦਰਵੇਸ਼/ਨਗਰ/ਮੀਂਹ – ਹਨੇਰੀ/ਤੂਫ਼ਾਨ/ਵਕਤ/ਆਫ਼ਤ ਪਿੰਡ/ਬੰਦਾ/ਸਫ਼/ਅੱਗ/ਹੱਥ – ਪੈਰ/ਚੀਜ਼/ਜਵਾਬ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਪਾਣੀ/ਭੋਜਨ/ਕੱਪੜੇ
(ਅ) ਕਰਾਮਾਤ
(ੲ) ਸਬਰ – ਸੰਤੋਖ
(ਸ) ਸ਼ੇਖ਼ ਬਹਾਉੱਦੀਨ।
ਉੱਤਰ :
(ੳ) ਪਾਣੀ/ਭੋਜਨ/ਕੱਪੜੇ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਗਰੀਬ
(ਆ) ਕਰਾਮਾਤ
(ਏ) ਅੱਗ
(ਸ) ਇਸ/ਮੈਂਜੋ/ਆਪਾਂ/ਉਸ
ਉੱਤਰ :
(ਸ) ਇਸ/ਮੈਂਜੋ/ਆਪਾਂ/ਉਸ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਕਹਿਣ
(ਅ) ਨਗਰ
(ਈ) ਮੀਂਹ – ਹਨੇਰੀ
(ਸ) ਮੁਸਲਿਮ/ਬੜਾ/ਰੂਹਾਨੀ ਵਡਿਆਈ/ਅਜਿਹੀਆਂ ਵੱਡੀ/ਇਨਸਾਨੀ/ਵੱਡਾ/ਦੋਵੇਂ/ਸਖ਼ਤ/ਗਰੀਬੜਾ ਜਿਹਾ/ਗਰਮਸਰਦਾ – ਬਣਦਾਬੜੇ।
ਉੱਤਰ :
(ਸ) ਮੁਸਲਿਮ/ਬੜਾ/ਰੂਹਾਨੀ ਵਡਿਆਈ/ਅਜਿਹੀਆਂ ਵੱਡੀ/ਇਨਸਾਨੀ/ਵੱਡਾ ਦੋਵੇਂ ਸਖ਼ਤ/ਗ਼ਰੀਬੜਾ ਜਿਹਾ/ਗਰਮ/ਸਰਦਾ – ਬਣਦਾ/ਬੜੇ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਮੁਲਾਕਾਤ
(ਅ) ਕਰਾਮਾਤ
(ਈ) ਸ਼ੇਖ਼
(ਸ) ਹੈ/ਸਮਝਿਆ ਜਾਂਦਾ ਹੈ/ਸਨ ਕਰਦੇ/ਨਿਕਲ ਗਏ/ਛਿੜ ਪਈ/ਕਹਿੰਦੇ ਸਨ ਪਹੁੰਚੇ/ਦਿਖਾਓ ਬਚਾਅ ਹੋ ਸਕੇਕੀ/ਹੋ ਸਕਦੀ ਹੈਕਰ ਸਕਦਾ ਹਾਂ/ਕਿਹਾ ਚਲਦੇ ਹਾਂ/ਚਲੇ ਗਏ/ਬਿਠਾਇਆ/ਕੀਤਾ/ਖੁਆਇਆ/ਵਿਛਾ ਦਿੱਤੇ ਹੋਏ ਕਹਿਣ ਲੱਗੇ।
ਉੱਤਰ :
(ਸ) ਹੈ/ਸਮਝਿਆ ਜਾਂਦਾ ਹੈਸਨ ਕਰਦੇ/ਨਿਕਲ ਗਏ/ਛਿੜ ਪਈ/ਕਹਿੰਦੇ ਸਨ ਪਹੁੰਚੇ/ਦਿਖਾਓ/ਬਚਾਅ ਹੋ ਸਕੇ/ਸੀ/ਹੋ ਸਕਦੀ ਹੈਕਰ ਸਕਦਾ ਹਾਂ/ਕਿਹਾ/ਚਲਦੇ ਹਾਂ/ਚਲੇ ਗਏ/ਬਿਠਾਇਆ/ਕੀਤਾ/ਖੁਆਇਆ/ਵਿਛਾ ਦਿੱਤੇ ਹੋਏ ਕਹਿਣ ਲੱਗੇ।

ਪ੍ਰਸ਼ਨ 18.
‘ਬੰਦਾ ਸ਼ਬਦ ਦਾ ਲਿੰਗ ਬਦਲੋ
(ੳ) ਇਸਤਰੀ
(ਅ) ਜ਼ਨਾਨੀ/ਬੰਦੀ
(ਇ) ਰੰਨ
(ਸ ਔਰਤ !
ਉੱਤਰ :
(ਅ) ਜ਼ਨਾਨੀ/ਬੰਦੀ।

ਪ੍ਰਸ਼ਨ 19.
ਹੇਠ ਲਿਖਿਆਂ ਵਿਚ ਕਿਰਿਆ ਕਿਹੜੀ ਹੈ ?
(ਉ) ਕਰਦੇ
(ਅ) ਜਾਣੂ – ਪਛਾਣੂ
(ਇ) ਕਰਾਮਾਤ
(ਸ) ਮੁਲਾਕਾਤ !
ਉੱਤਰ :
(ੳ) ਕਰਦੇ !

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਦੋ ਗੁਣਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਵੱਡੀ, ਗ਼ਰੀਬੜਾ।

ਪ੍ਰਸ਼ਨ 21.
‘ਦਰਵੇਸ਼ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ

ਪ੍ਰਸ਼ਨ 22. ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਦੋਹਰੇ ਪੁੱਠੇ ਕਾਮੇ
(ਸ) ਪ੍ਰਸ਼ਨਿਕ ਚਿੰਨ੍ਹ
(ਹ) ਛੁੱਟ – ਮਰੋੜੀ
(ਕ) ਜੋੜਨੀ
(ਖ) ਵਿਸਮਿਕ ਚਿੰਨ੍ਹ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਦੋਹਰੇ ਪੁੱਠੇ ਕਾਮੇ ( …. )
(ਸ) ਪ੍ਰਸ਼ਨਿਕ ਚਿੰਨ੍ਹ ( ? )
(ਹ) ਛੁੱਟ – ਮਰੋੜੀ ( ‘ )
(ਕ) ਜੋੜਨੀ ( – )
(ਖ) ਵਿਸਮਿਕ ਚਿੰਨ੍ਹ ( ! )

ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
PSEB 8th Class Punjabi Solutions Chapter 8 ਬਾਬਾ ਫ਼ਰੀਦ 3
ਉੱਤਰ :
PSEB 8th Class Punjabi Solutions Chapter 8 ਬਾਬਾ ਫ਼ਰੀਦ 4

3. ਬਾਬਾ ਫ਼ਰੀਦ ਵੱਡ – ਪਰਿਵਾਰੇ ਗ੍ਰਹਿਸਥੀ ਪੁਰਸ਼ ਸਨ। ਆਪ ਦੀਆਂ ਤਿੰਨ ਸ਼ਾਦੀਆਂ ਸਨ, ਜਿਨ੍ਹਾਂ ਤੋਂ ਪੰਜ ਲੜਕੇ ਤੇ ਤਿੰਨ ਲੜਕੀਆਂ ਪੈਦਾ ਹੋਈਆਂ ! ਆਪ ਦੇ ਪੁੱਤਰ ਖੇਤੀ – ਬਾੜੀ ਕਰ ਕੇ ਗੁਜ਼ਾਰਾ ਕਰਦੇ ਸਨ ਤੇ ਇੱਕ ਸਰਕਾਰੀ ਨੌਕਰੀ ਵਿੱਚ ਸੀ। ਪੁੱਤਰਾਂ ਨੂੰ ਖ਼ਿਆਲ ਸੀ ਕਿ ਚਿਸ਼ਤੀ ਫ਼ਿਰਕੇ ਦੀ ਗੱਦੀ ਖ਼ਾਨਦਾਨੀ ਤੌਰ ‘ਤੇ ਸਾਨੂੰ ਮਿਲ ਹੀ ਜਾਵੇਗੀ ਲੇਕਿਨ ਬਾਬਾ ਫ਼ਰੀਦ ਨੇ ਅੰਤ ਸਮੇਂ ਆਪਣਾ ਮੁਸੱਲਾ ਤੇ ਤਸਬੀ ਮਾਲਾ) ਸੱਯਦ ਮਹਿਮੂਦ ਕਿਆਨੀ ਦੇ ਹੱਥ, ਸ਼ੇਖ਼ ਨਿਜ਼ਾਮੁਦੀਨ ਪਾਸ ਦਿੱਲੀ ਭੇਜ ਕੇ ਉਸ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਇਸ ਤੋਂ ਜ਼ਾਹਰ ਹੈ ਕਿ ਆਪ ਦੇ ਦਿਲ ਵਿੱਚ ਆਪਣੇ ਪਰਿਵਾਰ ਦੀ ਵੀ ਬਹੁਤੀ ਖਿੱਚ ਨਹੀਂ ਸੀ। ਉਹ ਜਿਸ ਨੂੰ ਰੂਹਾਨੀ ਤੌਰ ‘ਤੇ ਉੱਤਮ ਸਮਝਦੇ ਸਨ, ਉਸੇ ਨੂੰ ਉਹਨਾਂ ਗੱਦੀ ਦਿੱਤੀ।

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਸ਼ੇਖ਼ ਫ਼ਰੀਦ ਜੀ ਦੀਆਂ ਕਿੰਨੀਆਂ ਸ਼ਾਦੀਆਂ ਹੋਈਆਂ ਸਨ ?
(ਉ) ਦੋ
(ਅ) ਤਿੰਨ
(ਇ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ।

ਪ੍ਰਸ਼ਨ 2.
ਸ਼ੇਖ਼ ਫ਼ਰੀਦ ਜੀ ਦੇ ਕਿੰਨੇ ਲੜਕੇ ਸਨ ?
(ਉ) ਪੰਜ
(ਅ) ਤਿੰਨ
(ਇ) ਦੋ
(ਸ) ਇਕ।
ਉੱਤਰ :
(ੳ) ਪੰਜ।

ਪ੍ਰਸ਼ਨ 3.
ਸ਼ੇਖ਼ ਫ਼ਰੀਦ ਜੀ ਦੀਆਂ ਕਿੰਨੀਆਂ ਲੜਕੀਆਂ ਸਨ ?
(ਉ) ਚਾਰ
(ਅ) ਤਿੰਨ
(ਈ) ਦੋ
(ਸ) ਇਕ।
ਉੱਤਰ :
(ਅ) ਤਿੰਨ।

ਪ੍ਰਸ਼ਨ 4.
ਸ਼ੇਖ਼ ਫ਼ਰੀਦ ਜੀ ਨੇ ਆਪਣੀ ਗੱਦੀ ਕਿਸ ਨੂੰ ਸੌਂਪੀ ?
(ੳ) ਸੱਯਦ ਮਹਿਮੂਦ ਕਿਆਨੀ ਨੂੰ
(ਅ) ਸ਼ੇਖ਼ ਨਿਜ਼ਾਮੁੱਦੀਨ ਨੂੰ
(ਈ) ਸੱਯਦ ਬੁੱਲ੍ਹੇ ਸ਼ਾਹ ਨੂੰ
(ਸ) ਫ਼ਰੀਦ ਸਾਨੀ ਨੂੰ !
ਉੱਤਰ :
(ਅ) ਸ਼ੇਖ਼ ਨਿਜ਼ਾਮੁੱਦੀਨ ਨੂੰ।

ਪ੍ਰਸ਼ਨ 5.
ਸ਼ੇਖ਼ ਫ਼ਰੀਦ ਜੀ ਨੇ ਗੱਦੀ ਦਾ ਹੱਕਦਾਰ ਕਿਸ ਨੂੰ ਸਮਝਿਆ ?
(ਉ) ਜੋ ਰੂਹਾਨੀ ਤੌਰ ‘ਤੇ ਉੱਤਮ ਸੀ
(ਆ) ਜੋ ਗ੍ਰਹਿਸਥੀ ਸੀ।
(ਇ) ਜੋ ਸ਼ਰ੍ਹਾਂ ਦਾ ਪਾਬੰਦ ਸੀ
(ਸ) ਜੋ ਹਰਮਨ ਪਿਆਰਾ ਸੀ।
ਉੱਤਰ :
(ਉ) ਜੋ ਰੂਹਾਨੀ ਤੌਰ ‘ਤੇ ਉੱਤਮ ਸੀ।

ਸ਼ਨ 6. ਸ਼ੇਖ਼ ਫ਼ਰੀਦ ਜੀ ਕਿਸ ਸੂਫ਼ੀ ਫ਼ਿਰਕੇ ਨਾਲ ਸੰਬੰਧਿਤ ਸਨ ?
(ਉ) ਚਿਸ਼ਤੀ।
(ਅ) ਕਾਦਰਿਆਨੀ
(ਈ) ਮਲਾਮਤੀ
(ਸ) ਬਹਾਬਲੀ
ਉੱਤਰ :
(ਉ) ਚਿਸ਼ਤੀ।

ਪ੍ਰਸ਼ਨ 7.
ਸ਼ੇਖ਼ ਫ਼ਰੀਦ ਜੀ ਦੇ ਪਰਿਵਾਰ ਵਿਚੋਂ ਸਰਕਾਰੀ ਨੌਕਰੀ ਕੌਣ ਕਰਦਾ ਸੀ ?
(ਉ) ਉਨ੍ਹਾਂ ਦਾ ਇਕ ਭਰਾ
(ਅ) ਉਨ੍ਹਾਂ ਦਾ ਇਕ ਪੁੱਤਰ
(ਈ) ਉਨ੍ਹਾਂ ਦਾ ਇਕ ਭਤੀਜਾ
(ਸ) ਉਨ੍ਹਾਂ ਦਾ ਇਕ ਚਾਚਾ।
ਉੱਤਰ :
(ਅ) ਉਨ੍ਹਾਂ ਦਾ ਇਕ ਪੁੱਤਰ।

ਪ੍ਰਸ਼ਨ 8.
ਸ਼ੇਖ਼ ਫ਼ਰੀਦ ਜੀ ਨੇ ਸ਼ੇਖ਼ ਨਿਜ਼ਾਮੁੱਦੀਨ ਨੂੰ ਆਪਣਾ ਜਾਨਸ਼ੀਨ ਥਾਪਣ ਲਈ ਸੱਯਦ ਮਹਿਮੂਦ ਕਿਆਨੀ ਦੇ ਹੱਥ ਕੀ ਭੇਜਿਆ ?
(ਉ) ਲੋਟਾ
(ਅ) ਕੰਬਲੀ
(ਈ) ਪਗੜੀ।
(ਸ) ਮੁਸੱਲਾ ਤੇ ਤਸਬੀ ਮਾਲਾ)।
ਉੱਤਰ :
(ਸ) ਮੁਸੱਲਾ ਤੇ ਤਸਬੀ ਮਾਲਾ)।

ਪ੍ਰਸ਼ਨ 9.
ਸ਼ੇਖ਼ ਫ਼ਰੀਦ ਜੀ ਦਾ ਪਰਿਵਾਰ ਕਿੱਡਾ ਕੁ ਸੀ ?
(ਉ) ਛੋਟਾ
(ਅ) ਵੱਡਾ
(ਈ) ਦਰਮਿਆਨਾ
(ਸ) ਨਾ ਹੋਣ ਬਰਾਬਰ !
ਉੱਤਰ :
(ਆ) ਵੱਡਾ।

ਪ੍ਰਸ਼ਨ 10.
ਇਸ ਪਾਠ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਬਾਬਾ ਫ਼ਰੀਦ/ਸੱਯਦ ਮਹਿਮੂਦ ਕਿਆਨੀ/ਸ਼ੇਖ਼ ਨਿਜ਼ਾਮੁੱਦੀਨ
(ਅ) ਗੱਦੀ
(ਈ) ਮੁਸੱਲਾ
(ਸ) ਦਿਲ।
ਉੱਤਰ :
(ਉ) ਬਾਬਾ ਫ਼ਰੀਦ/ਸੱਯਦ ਮਹਿਮੂਦ ਕਿਆਨੀ/ਸ਼ੇਖ਼ ਨਿਜ਼ਾਮੁੱਦੀਨ

ਪ੍ਰਸ਼ਨ 11.
ਇਸ ਪਾਠ ਵਿਚ ਇਕੱਠਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪਰਿਵਾਰ
(ਅ) ਵੱਡ – ਪਰਵਾਰੇ
(ੲ) ਜ਼ਾਹਰ
(ਸ) ਖੇਤੀ – ਬਾੜੀ।
ਉੱਤਰ :
(ਉ) ਪਰਿਵਾਰ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਨਹੀਂ
(ਅ) ਅੰਤ
(ੲ) ਫ਼ਿਰਕੇ
(ਸ) ਆਪ/ਜਿਨ੍ਹਾਂ/ਸਾਨੂੰ/ਉਸ/ਉਹ/ਜਿਸ/ਉਸੇ।
ਉੱਤਰ :
(ਸ) ਆਪ/ਜਿਨ੍ਹਾਂ/ਸਾਨੂੰ/ਉਸ/ਉਹ/ਜਿਸ/ਉਸੇ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਪੁਰਸ਼
(ਅ) ਸ਼ਾਦੀਆਂ।
(ਈ) ਫ਼ਿਰਕਾ
(ਸ) ਵਡ – ਪਰਿਵਾਰੇ/ਹਿਸਥੀ/ਤਿੰਨ/ਪੰਜ/ਸਰਕਾਰੀ/ਚਿਸ਼ਤੀ/ਆਪਣਾ/ਉਤਮ।
ਉੱਤਰ :
(ਸ) ਵਡ – ਪਰਿਵਾਰੇ/ਹਿਸਥੀ/ਤਿੰਨ/ਪੰਜ/ਸਰਕਾਰੀ/ਚਿਸ਼ਤੀਆਪਣਾ/ਉੱਤਮ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪੁੱਤਰਾਂ
(ਅ) ਖ਼ਿਆਲ
(ਈ) ਦਿਲ
(ਸ) ਸਨ/ਪੈਦਾ ਹੋਈਆਂ/ਕਰਦੇ ਸਨ/ਸੀ/ਮਿਲ ਜਾਵੇਗੀ/ਥਾਪ ਦਿੱਤਾ/ਦਿੱਤੀ।
ਉੱਤਰ :
(ਸ) ਸਨ/ਪੈਦਾ ਹੋਈਆਂ/ਕਰਦੇ ਸਨ/ਸੀ/ਮਿਲ ਜਾਵੇਗੀ/ਥਾਪ ਦਿੱਤਾ/ਦਿੱਤੀ।

ਪ੍ਰਸ਼ਨ 15.
‘ਪੁਰਸ਼’ ਦਾ ਇਸਤਰੀ ਲਿੰਗ ਚੁਣੋ
(ਉ) ਤੀਵੀਂ
(ਅ) ਇਸਤਰੀ
(ਈ) ਔਰਤ
(ਸ) ਜ਼ਨਾਨੀ।
ਉੱਤਰ :
(ਅ) ਇਸਤਰੀ।

ਪ੍ਰਸ਼ਨ 16.
ਕਿਰਿਆ ਸ਼ਬਦ ਕਿਹੜਾ ਹੈ ?
(ਉ) ਦਿੱਤੀ
(ਅ) ਜ਼ਾਹਰ
(ਈ) ਜਿਸ
(ਸ) ਖ਼ਿਆਲ।
ਉੱਤਰ :
(ਉ) ਦਿੱਤੀ।

ਪ੍ਰਸ਼ਨ 17.
‘ਪਰਿਵਾਰ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਬੈਕਟ
(ਹ) ਛੁੱਟ – ਮਰੋੜੀ
ਉੱਤਰ :
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਬੈਕਟ
(ਹ) ਛੁੱਟ – ਮਰੋੜੀ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 8 ਬਾਬਾ ਫ਼ਰੀਦ 5
ਉੱਤਰ :
PSEB 8th Class Punjabi Solutions Chapter 8 ਬਾਬਾ ਫ਼ਰੀਦ 6

2. ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਪੜਨਾਂਵ ਦੀਆਂ ਹੇਠ ਲਿਖੀਆਂ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਜਾਣਕਾਰੀ ਦਿਉ
ਨਿੱਜਵਾਚਕ ਪੜਨਾਂਵ, ਸੰਬੰਧਵਾਚਕ ਪੜਨਾਂਵ, ਪ੍ਰਸ਼ਨਵਾਚਕ ਪੜਨਾਂਵ, ਨਿਸਚੇਵਾਚਕ ਪੜਨਾਂਵ, ਅਨਿਸਚੇਵਾਚਕ ਪੜਨਾਂਵ।
ਉੱਤਰ :
1. ਨਿੱਜਵਾਚਕ ਪੜਨਾਂਵ – ਜਿਹੜਾ ਪੜਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ, ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਨਿੱਜਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ਉ) ਮਨੁੱਖ ਆਪਣੀ ਕਿਸਮਤ ਆਪ ਬਣਾਉਂਦਾ ਹੈ।
(ਅ) ਮੈਂ ਆਪ ਉੱਥੇ ਗਿਆ !

ਇਨ੍ਹਾਂ ਵਿਚੋਂ ਪਹਿਲੇ ਵਾਕ ਵਿਚ ‘ਆਪ’ ਪੜਨਾਂਵ ਕਰਤਾ ‘ਮਨੁੱਖ’ ਦੀ ਥਾਂ ‘ਤੇ ਵਰਤਿਆ ਗਿਆ ਹੈ, ਪਰ ਦੂਜੇ ਵਾਕ ਵਿਚ ‘ਆਪ’ ਪੜਨਾਂਵ “ਮੈਂ” ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ, ਇਸ ਕਰਕੇ ਇਹ ‘ਨਿੱਜਵਾਚਕ ਪੜਨਾਂਵ ਹੈ।

2. ਸੰਬੰਧਵਾਚਕ ਪੜਨਾਂਵ – ਜਿਹੜਾ ਸ਼ਬਦ ਪੜਨਾਂਵ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇ, ਉਸ ਨੂੰ ‘ਸੰਬੰਧਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ

(ਉ) ‘ਰਾਮ ਉਸੇ ਵਿਦਿਆਰਥੀ ਦਾ ਨਾਂ ਹੈ, ਜਿਹੜਾ ਕਲਾਸ ਵਿਚ ਬਹੁਤ ਰੌਲਾ ਪਾਉਂਦਾ ਹੈ।
(ਆਂ) “ਉਹ ਲੋਕ, ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ।

ਇਨ੍ਹਾਂ ਵਾਕਾਂ ਵਿਚ “ਜਿਹੜਾ’, ‘ਜੋਂ ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਦੇ ਹਨ, ਇਸ ਕਰਕੇ ਇਹ ਸੰਬੰਧਵਾਚਕ ਪੜਨਾਂਵ ਹਨ।

3. ਪ੍ਰਸ਼ਨਵਾਚਕ ਪੜਨਾਂਵ – ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਨ੍ਹਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਉਨ੍ਹਾਂ ਨੂੰ “ਪ੍ਰਸ਼ਨਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ੳ) ਇੱਥੋਂ ਕੀ ਲੈਣਾ ਹੈ ?
(ਅ) ਸਲੇਟ ਕਿਸ ਨੇ ਤੋੜੀ ਹੈ ?
(ਈ) ਕੌਣ ਰੌਲਾ ਪਾ ਰਿਹਾ ਹੈ ?

ਇਨ੍ਹਾਂ ਵਾਕਾਂ ਵਿਚ “ਕੀ’, ‘ਕਿਸ’ ਤੇ ‘ਕੌਣ ਪ੍ਰਸ਼ਨਵਾਚਕ ਪੜਨਾਂਵ ਹਨ।

4. ਨਿਸ਼ਚੇਵਾਚਕ ਪੜਨਾਂਵ – ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵਲ ਇਸ਼ਾਰਾ ਕਰ ਕੇ ਉਸ ਦੇ ਨਾਂ ਦੀ ਥਾਂ ‘ਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ “ਨਿਸਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ; ਜਿਵੇਂ
(ਉ) “ਉਹ ਗੀਤ ਗਾ ਰਹੀਆਂ ਹਨ।
(ਅ) ਔਹ ਕੀ ਆ ਰਿਹਾ ਹੈ ?
(ਇ) ਅਹੁ ਕੁੱਝ ਬਣ ਰਿਹਾ ਹੈ।

ਇਨ੍ਹਾਂ ਵਾਕਾਂ ਵਿਚ “ਉਹ”, “ਔਹ’, ਤੇ ‘ਅਹੁ’ ਨਿਸਚੇਵਾਚਕ ਪੜਨਾਂਵ ਹਨ।

5. ਅਨਿਸਚੇਵਾਚਕ ਪੜਨਾਂਵ – ਜੋ ਪੜਨਾਂਵ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸੇ, ਪਰ ਉਸ ਦੀ ਗਿਣਤੀ ਨਾ ਦੱਸੇ, ਉਸ ਨੂੰ ਅਨਿਸਚੇਵਾਚਕ ਪੜਨਾਂਵ’ ਆਖਿਆ ਜਾਂਦਾ ਹੈ, ਜਿਵੇਂ
(ਉ) ‘ਸਾਰੇ ਗੀਤ ਗਾ ਰਹੇ ਹਨ।
(ਅ) ‘ਇੱਥੇ ਕਈ ਆਉਂਦੇ ਹਨ, ਪਰ ਕਰਦੇ ਕੁੱਝ ਨਹੀਂ।
(ਇ) ‘ਬਾਜੇ ਬੜੇ ਬੇਵਕੂਫ਼ ਹੁੰਦੇ ਹਨ।

ਉਪਰੋਕਤ ਵਾਕਾਂ ਵਿਚ ‘ਸਾਰੇ, “ਕਈ’, ‘ਕੁੱਝ’ ਅਤੇ ‘ਬਾਜੇ ਅਨਿਸਚੇਵਾਚਕ ਪੜਨਾਂਵ ਹਨ। ਇਨ੍ਹਾਂ ਤੋਂ ਇਲਾਵਾਂ ‘ਸਭ’, ‘ਸਾਰੇ’, ‘ਅਨੇਕਾਂ’, ‘ਕਈ’, ‘ਸਰਬੱਤ ਅਤੇ ਉਹ ਸਾਰੇ ਪੜਨਾਂਵ, ਜਿਨ੍ਹਾਂ ਦੇ ਅੰਤ ਵਿਚ ਲਾਂ ( ‘ ) ਆਉਂਦੀ ਹੈ, ਸਦਾ ਹੀ ਬਹੁ – ਵਚਨ ਹੁੰਦੇ ਹਨ।

ਕਈ ਪੜਨਾਂਵ ਦੋਹਾਂ ਵਚਨਾਂ ਵਿਚ ਵਰਤੇ ਜਾਂਦੇ ਹਨ, ਜਿਵੇਂ –
(ਉ) ਕੋਈ ਗੀਤ ਗਾਏਗਾ (ਇਕ – ਵਚਨ)
(ਅ) ਕੋਈ ਗੀਤ ਗਾਉਣਗੇ। (ਬਹੁ – ਵਚਨ)

ਪ੍ਰਸ਼ਨ 3.
ਪੜੋ ਤੇ ਅਰਥ ਲਿਖੋ
ਫ਼ਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹਿ ਭਰਾਂਦ
ਦਰਵੇਸ਼ਾਂ ਨੋ ਲੋੜੀਐ ਰੁੱਖਾਂ ਦੀ ਜੀਰਾਂਦ
ਉੱਤਰ :
ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਰੱਬ ਦੀ ਹਸਤੀ ਬਾਰੇ ਸਾਰੇ ਭਰਮ – ਭੁਲੇਖੇ ਮਨ ਵਿਚੋਂ ਕੱਢ ਕੇ ਉਸ ਦੀ ਬੰਦਗੀ ਵਿਚ ਜੁੱਟ ਜਾ ! ਫ਼ਕੀਰਾਂ ਨੂੰ ਰੱਬ ਦੀ ਬੰਦਗੀ ਕਰਦਿਆਂ ਰੁੱਖਾਂ ਵਰਗਾ ਸਬਰ ਤੇ ਜਿਗਰਾ ਰੱਖਣਾ ਚਾਹੀਦਾ ਹੈ।

3. ਔਖੇ ਸ਼ਬਦਾਂ ਦੇ ਅਰਥ

  • ਸੂਫ਼ੀ – ਮੁਸਲਮਾਨ ਫ਼ਕੀਰਾਂ ਦਾ ਇਕ ਫ਼ਿਰਕਾ, ਜੋ ਕਾਲੇ ਕੱਪੜੇ ਪਹਿਨਦੇ ਤੇ ਮਨੁੱਖੀ ਏਕਤਾ ਵਿਚ ਵਿਸ਼ਵਾਸ ਰੱਖਦੇ ਹੋਏ ਉੱਚਾ – ਸੁੱਚਾ ਜੀਵਨ ਬਤੀਤ ਕਰਦੇ ਹਨ।
  • ਸਬਕ – ਪਾਠ, ਸਿੱਖਿਆ।
  • ਅਰਸਾ – ਸਮਾਂ, ਦੇਰ
  • ਮਧੁਰਤਾ – ਮਿਠਾਸ !
  • ਮਨੋਹਰ – ਮਨਮੋਹਕ, ਸੋਹਣਾ
  • ਤਾਕੀਦ – ਪਕਿਆਈ
  • ਦਵੈਸ਼ – ਈਰਖਾ, ਵੈਰ।
  • ਪੰਚ – ਕਪਟ, ਪਖੰਡ।
  • ਮੁਸੱਲਾ – ਨਮਾਜ਼ ਪੜ੍ਹਨ ਲਈ ਆਸਣ।
  • ਦਰਵੇਸ਼ – ਫ਼ਕੀਰ।
  • ਮੰਗੋਲ – ਮੱਧ ਏਸ਼ੀਆ ਤੇ ਉਸ ਦੇ ਪੂਰਬ ਵਲ ਵਸਣ ਵਾਲੀ ਇਕ ਕੌਮ।
  • ਜਾਬਰ – ਜ਼ੁਲਮ ਕਰਨ ਵਾਲਾ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

Punjab State Board PSEB 8th Class Social Science Book Solutions History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Exercise Questions and Answers.

PSEB Solutions for Class 8 Social Science History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

SST Guide for Class 8 PSEB ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ ?
ਉੱਤਰ-
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ, ਵਾਸਕੋ-ਡੀ-ਗਾਮਾ ਸੀ ।

ਪ੍ਰਸ਼ਨ 2.
ਭਾਰਤ ਵਿਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਂ ਲਿਖੋ ।
ਉੱਤਰ-
ਗੋਆ, ਦਮਨ, ਸਾਲਸੈਟ ਅਤੇ ਬਸੀਨ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 3.
ਡੱਚ ਲੋਕਾਂ ਨੇ ਭਾਰਤ ਵਿਚ ਕਿੱਥੇ-ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ?
ਉੱਤਰ-
ਡੱਚ ਲੋਕਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਕੋਚੀਨ, ਸੁਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਵਿਚ ਸਥਾਪਿਤ ਕੀਤੀਆਂ ।

ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗ਼ਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਵੱਲੋਂ 1717 ਈ: ਵਿਚ ਮਿਲੀ ।

ਪ੍ਰਸ਼ਨ 5.
ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਕਾਰ ਹੋਇਆ । ਇਸ ਯੁੱਧ ਵਿਚ ਫ਼ਰਾਂਸੀਸੀਆਂ ਦੀ ਜਿੱਤ ਹੋਈ ।

ਪ੍ਰਸ਼ਨ 6.
ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਪਲਾਸੀ ਦੀ ਲੜਾਈ 23 ਜੂਨ, 1757 ਈ: ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੇ ਵਿਚਾਲੇ ਹੋਈ ।

ਪ੍ਰਸ਼ਨ 7.
ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਬਕਸਰ ਦੀ ਲੜਾਈ 1764 ਈ: ਵਿਚ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਮੀਰ ਕਾਸਿਮ ਦੇ ਵਿਚਕਾਰ ਹੋਈ । ਇਸ ਲੜਾਈ ਵਿਚ ਅਵਧ ਦੇ ਨਵਾਬ ਸੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੂਜੇ ਨੇ ਮੀਰ ਕਾਸਿਮ ਦਾ ਸਾਥ ਦਿੱਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 8.
ਕਰਨਾਟਕ ਦੇ ਤੀਜੇ ਯੁੱਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਤੋਂ 1763 ਈ: ਤਕ ਲੜਿਆ ਗਿਆ । ਦੁਸਰੇ ਯੁੱਧ ਵਾਂਗ ਇਸ ਯੁੱਧ ਵਿਚ ਵੀ ਫ਼ਰਾਂਸੀਸੀ ਹਾਰ ਗਏ ਅਤੇ ਅੰਗਰੇਜ਼ · ਜੇਤੂ ਰਹੇ ।

ਕਾਰਨ – 1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਯੂਰਪ ਵਿਚ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ | ਨਤੀਜਾ ਇਹ ਹੋਇਆ ਕਿ ਭਾਰਤ ਵਿਚ ਵੀ ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।

ਘਟਨਾਵਾਂ – ਫ਼ਰਾਂਸ ਦੀ ਸਰਕਾਰ ਨੇ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਨੂੰ ਕੁਚਲਣ ਲਈ ਕਾਉਂਟ ਡਿ ਕੋਰਟ ਲਾਲੀ ਨੂੰ ਭੇਜਿਆ ਪਰ ਉਹ ਅਸਫਲ ਰਿਹਾ 1760 ਈ: ਵਿਚ ਇਕ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੀ ਲੜਾਈ ਵਿਚ ਵੀ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚ ਯੁੱਧ ਖ਼ਤਮ ਹੋ ਗਿਆ ।

ਸਿੱਟੇ-

  1. ਫ਼ਰਾਂਸੀਸੀਆਂ ਦੀ ਸ਼ਕਤੀ ਲਗਪਗ ਨਸ਼ਟ ਹੋ ਗਈ ।ਉਨ੍ਹਾਂ ਕੋਲ ਹੁਣ ਵਪਾਰ ਲਈ ਕੇਵਲ ਪਾਂਡੇਚੇਰੀ, ਮਾਹੀ ਅਤੇ ਚੰਦਰਨਗਰ ਦੇ ਪ੍ਰਦੇਸ਼ ਰਹਿ ਗਏ । ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀ ਕਿਲ੍ਹੇਬੰਦੀ ਕਰਨ ਦੀ ਆਗਿਆ ਨਹੀਂ ਸੀ ।
  2. ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।

ਪ੍ਰਸ਼ਨ 9.
ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਨੇ ਬੰਗਾਲ ‘ਤੇ ਅਧਿਕਾਰ ਕਰਨ ਲਈ ਬੰਗਾਲ ਦੇ ਨਵਾਬ ਨਾਲ ਦੋ ਯੁੱਧ ਲੜੇ-ਪਲਾਸੀ ਦਾ ਯੁੱਧ ਅਤੇ ਬਕਸਰ ਦਾ ਯੁੱਧ । ਪਲਾਸੀ ਦਾ ਯੁੱਧ 1757 ਈ: ਵਿਚ ਹੋਇਆ । ਉਸ ਸਮੇਂ ਬੰਗਾਲ ਦਾ ਨਵਾਬ ਸਿਰਾਜੂਦੌਲਾ ਸੀ । ਅੰਗਰੇਜ਼ਾਂ ਨੇ ਸਾਜ਼ਿਸ਼ ਦੁਆਰਾ ਉਸਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ, ਜਿਸਦੇ ਕਾਰਨ ਸਿਰਾਜੂਦੌਲਾ ਦੀ ਹਾਰ ਹੋਈ । ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ । ਕੁੱਝ ਸਮੇਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਮੀਰ ਕਾਸਿਮ ਨੂੰ ਨਵਾਬ ਬਣਾਇਆ, ਪਰ ਥੋੜੇ ਹੀ ਸਮੇਂ ਵਿਚ ਅੰਗਰੇਜ਼ ਉਸ ਦੇ ਵੀ ਵਿਰੁੱਧ ਹੋ ਗਏ । ਬਕਸਰ ਦੇ ਸਥਾਨ ‘ਤੇ ਮੀਰ ਕਾਸਿਮ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਹੋਇਆ । ਇਸ ਯੁੱਧ ਵਿਚ ਮੀਰ ਕਾਸਿਮ ਹਾਰ ਗਿਆ ਅਤੇ ਬੰਗਾਲ ਅੰਗਰੇਜ਼ਾਂ ਦੇ ਅਧਿਕਾਰ ਵਿਚ ਆ ਗਿਆ ।

ਪ੍ਰਸ਼ਨ 10.
ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪਲਾਸੀ ਦਾ ਯੁੱਧ 23 ਜੂਨ, 1757 ਈ: ਨੂੰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਵਿਚਾਲੇ ਲੜਿਆ ਗਿਆ | ਨਵਾਬ ਕਈ ਕਾਰਨਾਂ ਕਰਕੇ ਅੰਗਰੇਜ਼ਾਂ ਤੋਂ ਨਾਰਾਜ਼ ਸੀ ।ਉਸਨੇ ਕਾਸਿਮ ਬਾਜ਼ਾਰ ‘ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ । ਇਸਦਾ ਬਦਲਾ ਲੈਣ ਲਈ ਕਲਾਈਵ ਨੇ ਸਾਜ਼ਿਸ਼ ਦੁਆਰਾ ਬੰਗਾਲ ਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ । ਜਦੋਂ ਲੜਾਈ ਆਰੰਭ ਹੋਈ ਤਾਂ ਮੀਰ ਜਾਫ਼ਰ ਯੁੱਧ ਦੇ ਮੈਦਾਨ ਵਿਚ ਇਕ ਪਾਸੇ ਖੜ੍ਹਾ ਰਿਹਾ । ਇਸ ਵਿਸ਼ਵਾਸਘਾਤ ਦੇ ਕਾਰਨ ਸਿਰਾਜੁਦੌਲਾ ਦਾ ਸਾਹਸ ਟੁੱਟ ਗਿਆ ਅਤੇ ਉਹ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ | ਮੀਰ ਜਾਫ਼ਰ ਦੇ ਪੁੱਤਰ ਮੀਰੇਨ ਨੇ ਉਸਦਾ ਪਿੱਛਾ ਕੀਤਾ ਅਤੇ ਉਸਦਾ ਕਤਲ ਕਰ ਦਿੱਤਾ । ਇਤਿਹਾਸਿਕ ਨਜ਼ਰੀਏ ਤੋਂ ਇਹ ਯੁੱਧ ਅੰਗਰੇਜ਼ਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆ । ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ਅਤੇ ਉਨ੍ਹਾਂ ਲਈ ਭਾਰਤ ਜਿੱਤ ਦੇ ਰਾਹ ਖੁੱਲ੍ਹ ਗਏ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 1

ਪ੍ਰਸ਼ਨ 11.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਲਾਈਵ ਨੇ ਬੰਗਾਲ ਵਿਚ ਸ਼ਾਸਨ ਦੀ ਇਕ ਨਵੀਂ ਪ੍ਰਣਾਲੀ ਆਰੰਭ ਕੀਤੀ । ਇਸਦੇ ਅਨੁਸਾਰ ਬੰਗਾਲ ਦਾ ਸ਼ਾਸਨ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ | ਕਰ ਇਕੱਠਾ ਕਰਨ ਦਾ ਕੰਮ ਅੰਗਰੇਜ਼ਾਂ ਦੇ ਹੱਥ ਵਿਚ ਰਿਹਾ | ਪਰ ਸ਼ਾਸਨ ਚਲਾਉਣ ਦਾ ਕੰਮ ਨਵਾਬ ਨੂੰ ਦੇ ਦਿੱਤਾ ਗਿਆ | ਸ਼ਾਸਨ ਚਲਾਉਣ ਲਈ ਉਸਨੂੰ ਇਕ ਨਿਸ਼ਚਿਤ ਧਨ-ਰਾਸ਼ੀ ਦਿੱਤੀ ਜਾਂਦੀ ਸੀ । ਇਸ ਤਰ੍ਹਾਂ ਬੰਗਾਲ ਵਿਚ ਦੋ ਪ੍ਰਕਾਰ ਦਾ ਸ਼ਾਸਨ ਚੱਲਣ ਲੱਗਾ । ਇਸ ਕਾਰਨ ਇਹ ਪ੍ਰਣਾਲੀ ਦੋਹਰੀ (ਦਵੈਧ) ਸ਼ਾਸਨ ਪ੍ਰਣਾਲੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਪ੍ਰਣਾਲੀ ਦੁਆਰਾ ਬੰਗਾਲ ਦੀ ਵਾਸਤਵਿਕ ਸ਼ਕਤੀ ਤਾਂ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ । ਪਰ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ । ਦੂਜੇ ਪਾਸੇ ਨਵਾਬ ਦੇ ਕੋਲ ਨਾ ਤਾਂ ਕੋਈ ਅਸਲੀ ਸ਼ਕਤੀ ਸੀ ਅਤੇ ਨਾ ਆਮਦਨ ਦਾ ਕੋਈ ਸਾਧਨ । ਪਰ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਉਸੇ ‘ਤੇ ਸੀ । ਇਸ ਲਈ ਬੰਗਾਲ ਦੇ ਲੋਕਾਂ ਲਈ ਇਹ ਸ਼ਾਸਨ ਪ੍ਰਣਾਲੀ ਮੁਸੀਬਤ ਬਣ ਗਈ ।.

ਪ੍ਰਸ਼ਨ 12.
ਸਹਾਇਕ ਸੰਧੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਹਾਇਕ ਸੰਧੀ 1798 ਈ: ਵਿਚ ਲਾਰਡ ਵੈਲਜ਼ਲੀ ਨੇ ਚਲਾਈ ਸੀ । ਉਹ ਭਾਰਤ ਵਿਚ ਕੰਪਨੀ ਰਾਜ ਦਾ ਵਿਸਤਾਰ ਕਰਕੇ ਕੰਪਨੀ ਨੂੰ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣਾਉਣਾ ਚਾਹੁੰਦਾ ਸੀ । ਇਹ ਕੰਮ ਤਾਂ ਹੀ ਹੋ ਸਕਦਾ ਸੀ, ਜਦੋਂ ਸਾਰੇ ਦੇਸੀ ਰਾਜੇ ਅਤੇ ਨਵਾਬ ਕਮਜ਼ੋਰ ਹੁੰਦੇ । ਉਨ੍ਹਾਂ ਨੂੰ ਸ਼ਕਤੀਹੀਣ ਕਰਨ ਲਈ ਹੀ ਉਸਨੇ ਸਹਾਇਕ ਸੰਧੀ ਦਾ ਸਹਾਰਾ ਲਿਆ ।

ਸੰਧੀ ਦੀਆਂ ਸ਼ਰਤਾਂ – ਸਹਾਇਕ ਸੰਧੀ ਕੰਪਨੀ ਅਤੇ ਦੇਸੀ ਰਾਜਾਂ ਦੇ ਵਿਚਾਲੇ ਹੁੰਦੀ ਸੀ । ਕੰਪਨੀ ਸੰਧੀ ਸਵੀਕਾਰ ਕਰਨ ਵਾਲੇ ਰਾਜੇ ਨੂੰ ਅੰਦਰੂਨੀ ਅਤੇ ਬਾਹਰੀ ਖ਼ਤਰੇ ਦੇ ਸਮੇਂ ਸੈਨਿਕ ਸਹਾਇਤਾ ਦੇਣ ਦਾ ਵਚਨ ਦਿੰਦੀ ਸੀ । ਇਸਦੇ ਬਦਲੇ ਦੇਸੀ ਰਾਜਾਂ ਨੂੰ ਹੇਠ ਲਿਖੀਆਂ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਸੀ-

  1. ਉਸਨੂੰ ਕੰਪਨੀ ਨੂੰ ਆਪਣਾ ਸਵਾਮੀ ਮੰਨਣਾ ਪੈਂਦਾ ਸੀ । ਉਹ ਕੰਪਨੀ ਦੀ ਆਗਿਆ ਤੋਂ ਬਿਨਾਂ ਕੋਈ ਯੁੱਧ ਜਾਂ ਸੰਧੀ ਨਹੀਂ ਕਰ ਸਕਦਾ ਸੀ ।
  2. ਉਸਨੂੰ ਆਪਣੀ ਸਹਾਇਤਾ ਲਈ ਆਪਣੇ ਰਾਜ ਵਿਚ ਇਕ ਅੰਗਰੇਜ਼ ਸੈਨਿਕ ਟੁਕੜੀ ਰੱਖਣੀ ਪੈਂਦੀ ਸੀ, ਜਿਸਦਾ ਖ਼ਰਚਾ ਉਸਨੂੰ ਖ਼ੁਦ ਦੇਣਾ ਪੈਂਦਾ ਸੀ ।
  3. ਉਸਨੂੰ ਆਪਣੇ ਦਰਬਾਰ ਵਿਚ ਇਕ ਅੰਗਰੇਜ਼ ਰੇਜ਼ੀਡੈਂਟ ਰੱਖਣਾ ਪੈਂਦਾ ਸੀ ।

ਪ੍ਰਸ਼ਨ 13.
ਲੈਪਸ ਦੀ ਨੀਤੀ ਕੀ ਸੀ ?
ਉੱਤਰ-
ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਅਪਣਾਈ । ਇਸਦੇ ਅਨੁਸਾਰ ਜੇਕਰ ਕੋਈ ਦੇਸੀ ਰਾਜਾ ਬੇਔਲਾਦ ਮਰ ਜਾਂਦਾ ਸੀ, ਤਾਂ ਉਸਦਾ ਰਾਜ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਉਹ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਪੁੱਤਰ ਗੋਦ ਲੈ ਕੇ ਉਸਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਡਲਹੌਜ਼ੀ ਦੇ ਸ਼ਾਸਨ ਕਾਲ ਵਿਚ ਪੁੱਤਰ ਗੋਦ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੀ । ਇਸ ਪ੍ਰਕਾਰ ਬਹੁਤ ਸਾਰੇ ਦੇਸੀ ਰਾਜ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਗਏ ।
ਲੈਪਸ ਦੇ ਸਿਧਾਂਤ ਦਾ ਸਤਾਰਾ, ਸੰਭਲਪੁਰ, ਜੈਪੁਰ, ਉਦੈਪੁਰ, ਝਾਂਸੀ, ਨਾਗਪੁਰ ਆਦਿ ‘ਤੇ ਪ੍ਰਭਾਵ ਪਿਆ । ਇਨ੍ਹਾਂ ਸਭ ਰਾਜਾਂ ਦੇ ਸ਼ਾਸਕ ਬੇਔਲਾਦ ਮਰ ਗਏ ਅਤੇ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

PSEB 8th Class Social Science Guide ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਵਿੱਚ ਲਾਗੂ ਕੀਤੀ ਗਈ ਸੀ ਜਿਸ ਨੂੰ 1772 ਈ: ਵਿੱਚ ਖ਼ਤਮ ਕਰ ਦਿੱਤਾ ਗਿਆ । ਇਸ ਨੂੰ ਕਿਸ ਨੇ ਖ਼ਤਮ ਕੀਤਾ ?
ਉੱਤਰ-
ਵਾਰੇਨ ਹੇਸਟਿੰਗਜ਼ ਨੇ ।

ਪ੍ਰਸ਼ਨ 2.
ਮੁਗਲ ਸਮਾਟ ਸ਼ਾਹ ਆਲਮ ਅਤੇ ਅੰਗ੍ਰੇਜ਼ਾਂ ਦੇ ਵਿੱਚ 1765 ਵਿੱਚ ਇਕ ਸੰਧੀ ਹੋਈ । ਇਸ ਵਿੱਚ ਸ਼ੁਜਾਊਦੌਲਾ ਵੀ ਸ਼ਾਮਿਲ ਸੀ ? ਇਹ ਸੰਧੀ ਕਿਹੜੀ ਸੀ ?
ਉੱਤਰ-
ਇਲਾਹਾਬਾਦ ਦੀ ਸੰਧੀ ।

ਪ੍ਰਸ਼ਨ 3.
ਬੇ ਔਲਾਦ ਨ ਵਾਲੇ ਦੇਸ਼ੀ ਰਾਜਿਆਂ ਦੇ ਰਾਜ ਨੂੰ ਹੜੱਪਨ ਵਾਲੀ ਨੀਤੀ ਕਿਹੜੀ ਸੀ ਅਤੇ ਇਸ ਨੂੰ ਕਿਸਨੇ ਚਲਾਈ ਸੀ ?
ਉੱਤਰ-
ਲੈਪਸ ਦੀ ਨੀਤੀ ਜੋ ਲਾਰਡ ਡਲਹੌਜ਼ੀ ਨੇ ਚਲਾਈ ।

ਪ੍ਰਸ਼ਨ 4.
ਲੈਪਸ ਵਿੱਚ ਦਰਸਾਇਆ ਗਿਆ ਵਿਅਕਤੀ ਅੰਗ੍ਰੇਜ਼ਾਂ ਦੇ ਨਾਲ ਬਹਾਦਰੀ ਨਾਲ ਲੜਿਆ ਪਰ ਹਾਰ ਗਿਆ ਅਤੇ ਮਾਰਿਆ ਗਿਆ । ਇਹ ਕਿੱਥੋਂ ਦਾ ਸ਼ਾਸਕ ਸੀ ਅਤੇ ਕਿੱਥੇ ਮਾਰਿਆ ਗਿਆ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 2
ਉੱਤਰ-
ਉਹ ਮੈਸੂਰ ਦਾ ਸ਼ਾਸਕ ਸੀ ਜੋ ਰੰਗਾਪੱਟਮ ਵਿੱਚ ਮਾਰਿਆ ਗਿਆ ।

ਪ੍ਰਸ਼ਨ 5.
ਪਲਾਸੀ ਅਤੇ ਬਕਸਰ ਦੀ ਜਿੱਤ ਨੇ ਅੰਗਰੇਜ਼ਾਂ ਨੂੰ ਇਕ ਮਹੱਤਵਪੂਰਨ ਪ੍ਰਦੇਸ਼ ਦਾ ਵਾਸਤਵਿਕ ਸ਼ਾਸਕ ਬਣਾ ਦਿੱਤਾ । ਉਹ ਕਿਹੜਾ ਦੇਸ਼ ਸੀ ?
ਉੱਤਰ-
ਬੰਗਾਲ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਚਿੱਤਰ ਵਿੱਚ ਦਿਖਾਇਆ ਗਿਆ ਵਿਅਕਤੀ ਇੱਕ ਪੁਰਤਗਾਲੀ ਕਪਤਾਨ ਸੀ ਜੋ 27 ਮਈ, 1498 ਨੂੰ ਭਾਰਤ ਆਇਆ ਸੀ । ਉਹ ਭਾਰਤ ਵਿੱਚ ਕਿਸ ਸਥਾਨ ਤੇ ਪਹੁੰਚਿਆ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 3
(i) ਕੋਚੀਨ
(ii) ਕਾਲੀਕਟ
(iii) ਬੰਬਈ
(iv) ਮਦਰਾਸ ।
ਉੱਤਰ-
(ii) ਕਾਲੀਕਟ

ਪ੍ਰਸ਼ਨ 2.
ਮਾਨਚਿੱਤਰ ਵਿੱਚ PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 4 ਨਿਸ਼ਾਨਾਂ ਨਾਲ ਦਿਖਾਏ ਗਏ ਪ੍ਰਦੇਸ਼ ਵਿੱਚ ਅੰਗ੍ਰੇਜ਼ਾਂ ਅਤੇ ਫ਼ਾਂਸੀਸੀਆਂ ਦੇ ਵਿਚਕਾਰ ਤਿਨ ਯੁੱਧ ਹੋਏ । ਇਸ ਪ੍ਰਦੇਸ਼ ਦਾ ਨਾਂ ਦੱਸੋ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 5
(i) ਤਮਿਲਨਾਡੂ
(ii) ਕੇਰਲ
(iii) ਕਰਨਾਟਕ
(iv) ਮਧ ਪ੍ਰਦੇਸ਼ ।
ਉੱਤਰ-
(iii) ਕਰਨਾਟਕ

ਪ੍ਰਸ਼ਨ 3.
ਚਿੱਤਰ ਵਿੱਚ ਦਿਖਾਏ ਗਏ ਵਿਅਕਤੀ ਨੇ ਭਾਰਤ ਵਿੱਚ ਐਂਗਲੋ-ਟ੍ਰਾਂਸੀਸੀ ਸੰਘਰਸ਼ ਵਿੱਚ ਅੰਗ੍ਰੇਜ਼ਾਂ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹ ਵਿਅਕਤੀ ਕੌਣ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 6
(i) ਰਾਬਰਟ ਕਲਾਈਵ
(ii) ਡੁਪਲੇ
(iii) ਗੌਡਹਯੂ
(iv) ਸਿਰਾਜੁਦੌਲਾ ।
ਉੱਤਰ-
(i) ਰਾਬਰਟ ਕਲਾਈਵ

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਦਰਸਾਏ ਗਏ ਵਿਅਕਤੀ (ਸਿਰਾਜੁਦੌਲਾ) ਦਾ ਸੰਬੰਧ ਕਿਸ ਲੜਾਈ ਨਾਲ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 7
(i) ਬਕਸਰ ਦੀ ਲੜਾਈ
(ii) ਕਰਨਾਟਕ ਦੀ ਦੂਸਰੀ ਲੜਾਈ
(iii) ਪਲਾਸੀ ਦਾ ਯੁੱਧ
(iv) ਪਹਿਲਾ ਮਰਾਠਾ ਯੁੱਧ ।
ਉੱਤਰ-
(iii) ਪਲਾਸੀ ਦਾ ਯੁੱਧ

ਪ੍ਰਸ਼ਨ 5.
ਵਾਸਕੋ-ਡੀ-ਗਾਮਾ ਦਾ ਸਮੁੰਦਰ ਦੇ ਰਾਹੀਂ ਭਾਰਤ ਆਉਣ ਦਾ ਕੀ ਕਾਰਨ ਸੀ ?
(i) ਭਾਰਤ ਦੇ ਸ਼ਾਸਨ ਕਰਨਾ
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ
(iii) ਭਾਰਤ ਦੇ ਹਮਲਾ ਕਰਨਾ
(iv) ਸੈਰ-ਸਪਾਟਾ ਕਰਨਾ ।
ਉੱਤਰ-
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਭਾਰਤ ਵਿੱਚ ਈਸਟ ਇੰਡਿਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਕਦੋਂ ਬਣੀ ?
(i) ਕਰਨਾਟਕ ਦੀ ਪਹਿਲੀ ਅਤੇ ਦੂਜੀ ਲੜਾਈ ਤੋਂ ਬਾਅਦ
(ii) ਅੰਗੇਜ਼-ਮਰਾਠਾ ਯੁੱਧਾਂ ਤੋਂ ਬਾਅਦ
(iii) ਅੰਗੇਜ਼-ਮੈਸੂਰ ਯੁੱਧਾਂ ਤੋਂ ਬਾਅਦ
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।
ਉੱਤਰ-
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।

ਪ੍ਰਸ਼ਨ 7.
ਭਾਰਤ ਵਿੱਚ ਅੰਗ੍ਰੇਜ਼ੀ ਸਾਮਰਾਜ ਦੇ ਵਿਸਥਾਰ ਵਿੱਚ ਲਾਰਡ ਡਲਹੌਜ਼ੀ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਲਈ ਉਸ ਨੇ ਕਿਹੜੀ ਨੀਤੀ ਅਪਣਾਈ ?
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ
(ii) ਉਪਾਧੀਆਂ ਅਤੇ ਪੈਂਸ਼ਨਾਂ ਬੰਦ ਕਰਨਾ
(iii) ਕੁਸ਼ਾਸਨ ਵਿਵਸਥਾ ਦੀ ਆੜ੍ਹ ਲੈਣਾ
(iv) ਲੈਪਸ ਦੀ ਨੀਤੀ ਦੀ ਵਰਤੋਂ ।
ਉੱਤਰ-
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ

ਪ੍ਰਸ਼ਨ 8.
ਲੈਪਸ ਦੀ ਨੀਤੀ (ਲਾਰਡ ਡਲਹੌਜ਼ੀ) ਰਾਹੀਂ ਅੰਗ੍ਰੇਜ਼ੀ ਰਾਜ ਵਿੱਚ ਮਿਲਾਈ ਗਈ ਰਿਆਸਤ ਸੀ-
(i) ਝਾਂਸੀ
(ii) ਉਦੈਪੁਰ
(iii) ਸਤਾਰਾ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 9.
ਅਵਧ ਨੂੰ ਅੰਗ੍ਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ?
(i) 1828 ਈ:
(ii) 1834 ਈ:
(iii) 1846 ਈ:
(iv) 1849 ਈ: ।
ਉੱਤਰ-
(ii) 1834 ਈ:

ਪ੍ਰਸ਼ਨ 10.
ਪੰਜਾਬ ਨੂੰ ਅੰਗ੍ਰੇਜ਼ੀ ਸਾਮਰਾਜ ਵਿਚ ਕਿਸ ਨੇ ਮਿਲਾਇਆ ?
(i) ਲਾਰਡ ਹੇਸਟਿੰਗਜ਼
(ii) ਲਾਰਡ ਹਾਰਡਿੰਗ
(iii) ਲਾਰਡ ਡਲਹੌਜ਼ੀ
(iv) ਲਾਰਡ ਵਿਲਿਅਮ ਬੈਂਟਿੰਕ ।
ਉੱਤਰ-
(iii) ਲਾਰਡ ਡਲਹੌਜ਼ੀ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਅੰਗਰੇਜ਼ਾਂ, ਸਿਰਾਜੂਦੌਲਾ ਅਤੇ ਮੁਗ਼ਲ ਬਾਦਸ਼ਾਹ ਵਿਚਕਾਰ ………………………. ਦੀ ਲੜਾਈ ਤੋਂ ਬਾਅਦ 1765 ਈ: ਵਿੱਚ ਅਲਾਹਾਬਾਦ ਦੀ ਸੰਧੀ ਹੋਈ ।
2. 1772 ਈ: ਵਿਚ ਬੰਗਾਲ ਵਿੱਚ ……………………… ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ।
3. ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ …………………. ਪ੍ਰਣਾਲੀ ਸ਼ੁਰੂ ਕੀਤੀ ।
ਉੱਤਰ-
1. ਬਕਸਰ,
2. ਦੋਹਰੀ ਸ਼ਾਸਨ,
3. ਸਹਾਇਕ ਸੰਧੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਪੁਰਤਗਾਲੀ ਕਪਤਾਨ ਵਾਸਕੋ-ਡੀ-ਗਾਮਾ 27 ਮਈ, 1498 ਈ: ਨੂੰ ਭਾਰਤ ਵਿਚ ਕਾਲੀਕਟ ਨਾਮ ਦੇ ਸਥਾਨ ਵਿਖੇ ਪਹੁੰਚਿਆ ।
2. ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਦੋ ਯੁੱਧ ਲੜੇ ਗਏ ।
3. ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫ਼ਰ ਸੀ ।
ਉੱਤਰ-
1. (√)
2. (×)
3. (√)

(ਹ) ਸਹੀ ਜੋੜੇ ਬਣਾਓ :

1. ਪਲਾਸੀ ਦਾ ਯੁੱਧ ਲਾਰਡ ਹੇਸਟਿੰਗਜ਼
2. ਬਕਸਰ ਦਾ ਯੁੱਧ ਸਿਰਾਜੂਦੌਲਾ
3. ਅਰਾਕਾਟ ‘ਤੇ ਹਮਲਾ ਮੀਰ ਕਾਸਿਮ
4. ਅੰਗਰੇਜ਼ੀ-ਗੋਰਖਾ ਯੁੱਧ ਰਾਬਰਟ ਕਲਾਈਵ ।

ਉੱਤਰ-

1. ਪਲਾਸੀ ਦਾ ਯੁੱਧ ਸਿਰਾਜੂਦੌਲਾ
2. ਬਕਸਰ ਦਾ ਯੁੱਧ ਮੀਰ ਕਾਸਿਮ
3. ਅਰਾਕਾਟ ‘ਤੇ ਹਮਲਾ ਰਾਬਰਟ ਕਲਾਈਵ
4. ਅੰਗਰੇਜ਼ੀ-ਗੋਰਖਾ ਯੁੱਧ ਲਾਰਡ ਹੇਸਟਿੰਗਜ਼ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਪੁਰਤਗਾਲੀ ਮਲਾਹ (ਕਪਤਾਨ) ਵਾਸਕੋ-ਡੀਗਾਮਾ ਨੇ ਕੀਤੀ ।

ਪ੍ਰਸ਼ਨ 2.
ਵਾਸਕੋ-ਡੀ-ਗਾਮਾ ਭਾਰਤ ਵਿਚ ਕਦੋਂ ਅਤੇ ਕਿਸ ਬੰਦਰਗਾਹ ‘ਤੇ ਪਹੁੰਚਿਆ ?
ਉੱਤਰ-
27 ਮਈ, 1498 ਈ: ਨੂੰ ਕਾਲੀਕਟ ਦੀ ਬੰਦਰਗਾਹ ‘ਤੇ ।

ਪ੍ਰਸ਼ਨ 3.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
31 ਦਸੰਬਰ, 1600 ਈ: ਨੂੰ ।

ਪ੍ਰਸ਼ਨ 4.
ਫ਼ਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1664 ਈ: ਵਿਚ ।

ਪ੍ਰਸ਼ਨ 5.
ਭਾਰਤ ਵਿਚ ਦੋ ਫ਼ਰਾਂਸੀਸੀ ਗਵਰਨਰਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਫ਼ਰਾਂਸੀਸੀ ਸ਼ਕਤੀ ਦਾ ਵਿਸਤਾਰ ਹੋਇਆ ?
ਉੱਤਰ-
ਡੁਮਾ ਅਤੇ ਡੂਪਲੇ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਅੰਗਰੇਜ਼ਾਂ ਨੇ ਵਪਾਰ ਵਿਚ ਰਿਆਇਤਾਂ ਲੈਣ ਲਈ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਕਿਹੜੇ ਦੋ ਪ੍ਰਤੀਨਿਧੀ ਭੇਜੇ ਸਨ ?
ਉੱਤਰ-
ਵਿਲੀਅਮ ਹਾਕਿੰਜ਼ ਅਤੇ ਸਰ ਟਾਮਸ ਰੋ ।

ਪ੍ਰਸ਼ਨ 7.
ਚੇਨੱਈ (ਮਦਰਾਸ) ਅਤੇ ਕੋਲਕਾਤਾ (ਕਲਕੱਤਾ) ਦੇ ਨੇੜੇ ਫ਼ਰਾਂਸੀਸੀ ਬਸਤੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ ਦੇ ਨੇੜੇ ਪਾਂਡੀਚੇਰੀ ਅਤੇ ਕੋਲਕਾਤਾ ਦੇ ਨੇੜੇ ਚੰਦਰਨਗਰ ਫ਼ਰਾਂਸੀਸੀ ਬਸਤੀਆਂ ਸਨ ।

ਪ੍ਰਸ਼ਨ 8.
ਕਰਨਾਟਕ ਦਾ ਤੀਸਰਾ ਯੁੱਧ ਕਿਹੜੀਆਂ-ਕਿਹੜੀਆਂ ਯੂਰਪੀਅਨ ਕੰਪਨੀਆਂ ਦੇ ਵਿਚਾਲੇ ਹੋਇਆ ?
ਉੱਤਰ-
ਇਹ ਯੁੱਧ ਫ਼ਰਾਂਸ ਦੀ ਈਸਟ ਇੰਡੀਆ ਕੰਪਨੀ ਅਤੇ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਹੋਇਆ ।

ਪ੍ਰਸ਼ਨ 9.
ਕਰਨਾਟਕ ਦੇ ਪਹਿਲੇ ਯੁੱਧ (1746-48) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਯੂਰਪ ਵਿਚ ਆਸਟਰੀਆ ਦੇ ਉੱਤਰਾਧਿਕਾਰ ਦੇ ਪ੍ਰਸ਼ਨ ‘ਤੇ ਇੰਗਲੈਂਡ ਅਤੇ ਫਰਾਂਸ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਵੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।

ਪ੍ਰਸ਼ਨ 10.
ਕਰਨਾਟਕ ਦਾ ਪਹਿਲਾ ਯੁੱਧ ਕਦੋਂ ਖ਼ਤਮ ਹੋਇਆ ? ਇਸ ਦਾ ਇਕ ਸਿੱਟਾ ਲਿਖੋ ।
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ 1748 ਈ: ਵਿਚ ਖ਼ਤਮ ਹੋਇਆ । ਸ਼ਾਂਤੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੂੰ ਮਦਰਾਸ (ਅਜੋਕਾ ਚੇਨੱਈ) ਦਾ ਪ੍ਰਦੇਸ਼ ਵਾਪਸ ਮਿਲ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 11.
ਕਰਨਾਟਕ ਦੇ ਦੂਸਰੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਫ਼ਰਾਂਸੀਸੀਆਂ ਨੇ ਹੈਦਰਾਬਾਦ ਅਤੇ ਕਰਨਾਟਕ ਵਿਚ ਆਪਣੇ ਪ੍ਰਭਾਵ ਦੇ ਉੱਤਰਾਧਿਕਾਰੀਆਂ ਅਰਥਾਤ ਹੈਦਰਾਬਾਦ ਵਿਚ ਨਾਸਿਰ ਜੰਗ ਨੂੰ ਅਤੇ ਕਰਨਾਟਕ ਵਿਚ ਚੰਦਾ ਸਾਹਿਬ ਨੂੰ ਉੱਥੋਂ ਦਾ ਸ਼ਾਸਨ ਸੌਂਪ ਦਿੱਤਾ । ਅੰਗਰੇਜ਼ ਇਸ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਵਿਰੋਧੀ ਉੱਤਰਾਧਿਕਾਰੀਆਂ ਨੂੰ ਮਾਨਤਾ ਦੇ ਕੇ ਯੁੱਧ ਸ਼ੁਰੂ ਕਰ ਦਿੱਤਾ ।

ਪ੍ਰਸ਼ਨ 12.
ਕਰਨਾਟਕ ਦੇ ਦੂਜੇ ਯੁੱਧ ਦਾ ਕੀ ਨਤੀਜਾ ਨਿਕਲਿਆ ?
ਉੱਤਰ-
ਕਰਨਾਟਕ ਦੇ ਦੂਜੇ ਯੁੱਧ ਵਿਚ ਫ਼ਰਾਂਸੀਸੀ ਹਾਰ ਗਏ । ਇਸ ਨਾਲ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਦੀ ਧਾਕ ਜੰਮ ਗਈ ।

ਪ੍ਰਸ਼ਨ 13.
ਕਰਨਾਟਕ ਦੇ ਦੂਜੇ ਯੁੱਧ ਵਿਚ ਕਿਹੜੀਆਂ ਭਾਰਤੀ ਸ਼ਕਤੀਆਂ ਲਪੇਟ ਵਿਚ ਆਈਆਂ ?
ਉੱਤਰ-
ਕਰਨਾਟਕ ਦੇ ਦੂਸਰੇ ਯੁੱਧ ਵਿਚ ਹੇਠ ਲਿਖੀਆਂ ਸ਼ਕਤੀਆਂ ਲਪੇਟ ਵਿਚ ਆਈਆਂ-

  1. ਕਰਨਾਟਕ ਰਾਜ ਦੇ ਉੱਤਰਾਧਿਕਾਰੀ
  2. ਹੈਦਰਾਬਾਦ ਰਾਜ ਦੇ ਉੱਤਰਾਧਿਕਾਰੀ ।

ਪ੍ਰਸ਼ਨ 14.
ਕਰਨਾਟਕ ਦੇ ਤੀਜੇ ਯੁੱਧ (1756-1763) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ । ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਯੁੱਧ ਆਰੰਭ ਹੋ ਗਿਆ । ਇਹ ਕਰਨਾਟਕ ਦਾ ਤੀਜਾ ਯੁੱਧ ਸੀ ।

ਪ੍ਰਸ਼ਨ 15.
ਕਰਨਾਟਕ ਦਾ ਤੀਜਾ ਯੁੱਧ ਕਦੋਂ ਹੋਇਆ ? ਇਸ ਵਿਚ ਕੌਣ ਹਾਰਿਆ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਆਰੰਭ ਹੋਇਆ । ਇਸ ਵਿਚ ਫ਼ਰਾਂਸੀਸੀ ਹਾਰ ਗਏ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 16.
ਕਰਨਾਟਕ ਦੇ ਤੀਜੇ ਯੁੱਧ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਕਰਨਾਟਕ ਦੇ ਤੀਜੇ ਯੁੱਧ ਦੇ ਫਲਸਰੂਪ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਸੂਰਜ ਡੁੱਬ ਗਿਆ । ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।

ਪ੍ਰਸ਼ਨ 17.
ਡੁਪਲੇ ਕੌਣ ਸੀ ? ਉਸਦੀ ਯੋਜਨਾ ਕੀ ਸੀ ?
ਉੱਤਰ-
ਡੁਪਲੇ ਭਾਰਤ ਵਿਚ ਇਕ ਫ਼ਰਾਂਸੀਸੀ ਗਵਰਨਰ ਸੀ । ਉਸਨੇ ਸਾਰੇ ਦੱਖਣੀ ਭਾਰਤ ‘ਤੇ ਫ਼ਰਾਂਸੀਸੀ ਪ੍ਰਭਾਵ ਵਧਾਉਣ ਦੀ ਯੋਜਨਾ ਬਣਾਈ ।

ਪ੍ਰਸ਼ਨ 18.
ਡੁਪਲੇ ਨੂੰ ਵਾਪਸ ਕਿਉਂ ਬੁਲਾਇਆ ਗਿਆ ?
ਉੱਤਰ-
ਡੁਪਲੇ ਨੂੰ ਇਸ ਲਈ ਵਾਪਸ ਬੁਲਾਇਆ ਗਿਆ ਕਿਉਂਕਿ ਕਰਨਾਟਕ ਦੇ ਦੂਸਰੇ ਯੁੱਧ ਵਿਚ ਫ਼ਰਾਂਸੀਸੀਆਂ ਦੀ ਹਾਰ ਹੋਈ ਸੀ ।

ਪ੍ਰਸ਼ਨ 19.
ਰਾਬਰਟ ਕਲਾਈਵ ਕੌਣ ਸੀ ? ਉਸਨੇ ਕਰਨਾਟਕ ਦੇ ਦੂਸਰੇ ਯੁੱਧ ਵਿਚ ਕੀ ਭੂਮਿਕਾ ਨਿਭਾਈ ?
ਉੱਤਰ-
ਰਾਬਰਟ ਕਲਾਈਵ ਬਹੁਤ ਹੀ ਯੋਗ ਸੈਨਾਪਤੀ ਸੀ । ਉਸਨੇ ਕਰਨਾਟਕ ਦੇ ਦੂਜੇ ਯੁੱਧ ਵਿਚ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ‘ਤੇ ਅਧਿਕਾਰ ਕਰਕੇ ਚੰਦਾ ਸਾਹਿਬ ਨੂੰ ਤਿਚਨਾਪੱਲੀ ਛੱਡਣ ਲਈ ਮਜਬੂਰ ਕਰ ਦਿੱਤਾ । ਇਸੇ ਦੇ ਫਲਸਰੂਪ ਇਸ ਯੁੱਧ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।

ਪ੍ਰਸ਼ਨ 20.
ਪੈਰਿਸ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਭਾਰਤ ‘ ਤੇ ਇਸ ਸੰਧੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਪੈਰਿਸ ਦੀ ਸੰਧੀ 1763 ਈ: ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਹੋਈ । ਇਸ ਸੰਧੀ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਕਰਨਾਟਕ ਦਾ ਤੀਜਾ ਯੁੱਧ ਖ਼ਤਮ ਹੋ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 21.
ਕਰਨਾਟਕ ਦੇ ਯੁੱਧ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਬੇੜਾ ਸੀ । ਉਹ ਇਸ ਬੇੜੇ ਦੀ ਸਹਾਇਤਾ ਨਾਲ ਆਪਣੀ ਸੈਨਾ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਆਸਾਨੀ ਨਾਲ ਪਹੁੰਚਾ ਸਕਦੇ ਸਨ ।

ਪ੍ਰਸ਼ਨ 22.
ਪਲਾਸੀ ਦਾ ਯੁੱਧ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਵਿਚਕਾਰ ।

ਪ੍ਰਸ਼ਨ 23.
ਪਲਾਸੀ ਦੇ ਯੁੱਧ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਅੰਗਰੇਜ਼ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਲਕੱਤਾ (ਕੋਲਕਾਤਾ) ਦੀ ਕਿਲ੍ਹੇਬੰਦੀ ਕਰ ਰਹੇ ਸਨ । ਕਲਕੱਤਾ (ਕੋਲਕਾਤਾ) ਨਵਾਬ ਦੇ ਰਾਜ ਦਾ ਇਕ ਭਾਗ ਸੀ । ਇਸ ਲਈ ਅੰਗਰੇਜ਼ਾਂ ਅਤੇ ਨਵਾਬ ਦੇ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ।

ਪ੍ਰਸ਼ਨ 24.
ਪਲਾਸੀ ਦੇ ਯੁੱਧ ਦਾ ਕੋਈ ਇਕ ਸਿੱਟਾ ਲਿਖੋ ।
ਉੱਤਰ-
ਇਸ ਯੁੱਧ ਵਿਚ ਨਵਾਬ ਸਿਰਾਜੁਦੌਲਾ ਹਾਰ ਗਿਆ ਅਤੇ ਮੀਰ ਜਾਫ਼ਰ ਬੰਗਾਲ ਦਾ ਨਵਾਂ ਨਵਾਬ ਬਣਿਆ । ਮੀਰ ਜਾਫ਼ਰ ਨੇ ਅੰਗਰੇਜ਼ਾਂ ਨੂੰ ਬਹੁਤ ਸਾਰਾ ਧਨ ਅਤੇ 24 ਪਰਗਨੇ ਦਾ ਪ੍ਰਦੇਸ਼ ਦਿੱਤਾ ।

ਪ੍ਰਸ਼ਨ 25.
ਪਲਾਸੀ ਦੇ ਯੁੱਧ ਦਾ ਅੰਗਰੇਜ਼ਾਂ ਲਈ ਕੀ ਮਹੱਤਵ ਸੀ ?
ਉੱਤਰ-
ਇਸ ਯੁੱਧ ਵਿਚ ਅੰਗਰੇਜ਼ਾਂ ਦੀ ਸ਼ਕਤੀ ਅਤੇ ਮਾਣ-ਸਨਮਾਨ ਵਿਚ ਬਹੁਤ ਵਾਧਾ ਹੋਇਆ । ਉਹ ਹੁਣ ਭਾਰਤ ਦੇ ਸਭ ਤੋਂ ਵੱਡੇ ਅਤੇ ਅਮੀਰ ਪ੍ਰਾਂਤ ਬੰਗਾਲ ਦੇ ਮਾਲਕ ਬਣ ਗਏ । ਫਲਸਰੂਪ ਭਾਰਤ ਜਿੱਤ ਦੀ ਚਾਬੀ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 26.
ਬਕਸਰ ਦੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਬੰਗਾਲ ਵਿਚ ਕਰ ਮੁਕਤ ਵਪਾਰ ਕਰਨ ਦਾ ਆਗਿਆ ਪੱਤਰ ਮਿਲਿਆ ਹੋਇਆ ਸੀ । ਪਰ ਕੰਪਨੀ ਦੇ ਕਰਮਚਾਰੀ ਇਸਦੀ ਆੜ ਵਿਚ ਨਿੱਜੀ ਵਪਾਰ ਕਰ ਰਹੇ ਸਨ । ਇਸ ਨਾਲ ਬੰਗਾਲ ਦੇ ਨਵਾਬ ਨੂੰ ਆਰਥਿਕ ਨੁਕਸਾਨ ਪਹੁੰਚ ਰਿਹਾ ਸੀ ।

ਪ੍ਰਸ਼ਨ 27.
“ਕਲਾਈਵ ਨੂੰ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ ।” ਇਸ ਦੇ ਪੱਖ ਵਿਚ ਇਕ ਤਰਕ ਦਿਓ ।
ਉੱਤਰ-
ਕਲਾਈਵ ਨੇ ਭਾਰਤ ਵਿਚ ਅੰਗਰੇਜ਼ਾਂ ਲਈ ਕਰਨਾਟਕ ਦਾ ਦੂਜਾ ਯੁੱਧ ਜਿੱਤਿਆ ਅਤੇ ਪਲਾਸੀ ਦੀ ਲੜਾਈ ਜਿੱਤੀ । ਇਹ ਦੋਵੇਂ ਜਿੱਤਾਂ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਲਈ ਨੀਂਹ ਪੱਥਰ ਸਿੱਧ ਹੋਈਆਂ ।

ਪ੍ਰਸ਼ਨ 28.
ਮੀਰ ਜਾਫ਼ਰ ਕੌਣ ਸੀ ? ਉਹ ਕਦੋਂ ਤੋਂ ਕਦੋਂ ਤਕ ਬੰਗਾਲ ਦਾ ਨਵਾਬ ਰਿਹਾ ?
ਉੱਤਰ-
ਮੀਰ ਜਾਫ਼ਰ ਬੰਗਾਲ ਦੇ ਨਵਾਬ ਸਿਰਾਜੁਦੌਲਾ ਦਾ ਵਿਸ਼ਵਾਸਘਾਤੀ ਸੈਨਾਪਤੀ ਸੀ । ਉਹ 1757 ਈ: ਤੋਂ 1760 ਈ: ਤਕ ਬੰਗਾਲ ਦਾ ਨਵਾਬ ਰਿਹਾ ।

ਪ੍ਰਸ਼ਨ 29.
ਇਲਾਹਾਬਾਦ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਈ ?
ਉੱਤਰ-
ਇਲਾਹਾਬਾਦ ਦੀ ਸੰਧੀ 3 ਮਈ, 1765 ਈ: ਨੂੰ ਹੋਈ । ਇਹ ਸੰਧੀ ਕਲਾਈਵ (ਅੰਗਰੇਜ਼ਾਂ) ਅਤੇ ਅਵਧ ਦੇ ਨਵਾਬ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੇ ਵਿਚਕਾਰ ਹੋਈ ।

ਪ੍ਰਸ਼ਨ 30.
ਇਲਾਹਾਬਾਦ ਦੀ ਸੰਧੀ ਦੀ ਕੋਈ ਇਕ ਸ਼ਰਤ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਮੁਗ਼ਲ ਸਮਰਾਟ ਸ਼ਾਹ ਆਲਮ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਹੋਈ । ਇਸ ਤਰ੍ਹਾਂ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ।

ਪ੍ਰਸ਼ਨ 31.
‘‘ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਲਈ ਇਹ ਕਿਹਾ ਜਾਂਦਾ ਹੈ ਕਿ ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 32.
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਕਿਸ ਸੰਧੀ ਨੂੰ ਲਾਗੂ ਕੀਤਾ ?
ਉੱਤਰ-
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਸਹਾਇਕ ਸੰਧੀ ਨੂੰ ਲਾਗੂ ਕੀਤਾ ।

ਪ੍ਰਸ਼ਨ 33.
ਲੈਪਸ ਸਿਧਾਂਤ ਦੇ ਅਧੀਨ ਪ੍ਰਭਾਵਿਤ ਦੋ ਰਾਜਾਂ ਦੇ ਨਾਂ ਦੱਸੋ ।
ਉੱਤਰ-
ਲੈਪਸ ਸਿਧਾਂਤ ਨਾਲ ਝਾਂਸੀ ਅਤੇ ਨਾਗਪੁਰ ਦੇ ਰਾਜ ਪ੍ਰਭਾਵਿਤ ਹੋਏ । ਇਨ੍ਹਾਂ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 34.
ਅੰਗਰੇਜ਼ਾਂ ਨੇ ਅਵਧ ’ਤੇ ਅਧਿਕਾਰ ਕਦੋਂ ਕੀਤਾ ?
ਉੱਤਰ-
ਅੰਗਰੇਜ਼ਾਂ ਨੇ ਅਵਧ ‘ਤੇ 1856 ਈ: ਵਿਚ ਅਧਿਕਾਰ ਕੀਤਾ ।

ਪ੍ਰਸ਼ਨ 35.
ਸਹਾਇਕ ਸੰਧੀ ਦੀ ਇਕ ਸ਼ਰਤ ਲਿਖੋ ।
ਉੱਤਰ-
ਸਹਾਇਕ ਸੰਧੀ ਦੇ ਅਨੁਸਾਰ ਦੇਸੀ ਰਾਜਾ ਕੰਪਨੀ ਦੀ ਆਗਿਆ ਤੋਂ ਬਿਨਾਂ ਕਿਸੇ ਬਾਹਰੀ ਸ਼ਕਤੀ ਜਾਂ ਹੋਰ ਦੇਸੀ ਰਾਜਾਂ ਨਾਲ ਕਿਸੇ ਪ੍ਰਕਾਰ ਦਾ ਰਾਜਨੀਤਿਕ ਸੰਬੰਧ ਨਹੀਂ ਰੱਖ ਸਕਦਾ ਸੀ ।

ਪ੍ਰਸ਼ਨ 36.
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਿਆਂ ਨੂੰ ਕੀ ਵਚਨ ਦਿੰਦੀ ਸੀ ?
ਉੱਤਰ-
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਾ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਚਨ ਦਿੰਦੀ ਸੀ । ਉਸਨੇ ਰਾਜ ਵਿਚ ਅੰਦਰੂਨੀ ਵਿਦਰੋਹ ਜਾਂ ਬਾਹਰੀ ਹਮਲੇ ਦੇ ਸਮੇਂ ਦੇ ਰਾਜਾ ਦੀ ਰੱਖਿਆ ਦੀ ਜ਼ਿੰਮੇਵਾਰੀ ਦਾ ਵਚਨ ਦਿੱਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 37.
ਸਹਾਇਕ ਵਿਵਸਥਾ ਨਾਲ ਅੰਗਰੇਜ਼ੀ ਕੰਪਨੀ ਨੂੰ ਕੀ ਲਾਭ ਪਹੁੰਚਿਆ ? ਕੋਈ ਇਕ ਲਾਭ ਲਿਖੋ ।
ਉੱਤਰ-
ਸਹਾਇਕ ਵਿਵਸਥਾ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ੀ ਕੰਪਨੀ ਦੀ ਰਾਜਨੀਤਿਕ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।

ਪ੍ਰਸ਼ਨ 38.
ਸਹਾਇਕ ਵਿਵਸਥਾ ਦਾ ਦੇਸੀ ਰਾਜਿਆਂ ‘ਤੇ ਕੀ ਪ੍ਰਭਾਵ ਪਿਆ ? ਕੋਈ ਇਕ ਪ੍ਰਭਾਵ ਲਿਖੋ ।
ਉੱਤਰ-
ਦੇਸੀ ਰਾਜੇ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਤੋਂ ਨਿਸਚਿੰਤ ਹੋ ਕੇ ਭੋਗ-ਵਿਲਾਸ ਦਾ ਜੀਵਨ ਬਤੀਤ ਕਰਨ ਲੱਗੇ । ਉਨ੍ਹਾਂ ਨੂੰ ਆਪਣੀ ਗ਼ਰੀਬ ਪਰਜਾ ਦੀ ਕੋਈ ਚਿੰਤਾ ਨਾ ਰਹੀ ।

ਪ੍ਰਸ਼ਨ 39.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਸਮਾਪਤ ਹੋਈ ?
ਉੱਤਰ-
1772 ਈ: ਵਿਚ ।

ਪ੍ਰਸ਼ਨ 40.
ਉਨ੍ਹਾਂ ਤਿੰਨ ਗਵਰਨਰ-ਜਨਰਲਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਜ਼ਿਆਦਾ ਵਿਸਤਾਰ ਹੋਇਆ ।
ਉੱਤਰ-
ਲਾਰਡ ਵੈਲਜ਼ਲੀ, ਲਾਰਡ ਹੇਸਟਿੰਗਜ਼, ਲਾਰਡ ਡਲਹੌਜ਼ੀ ।

ਪ੍ਰਸ਼ਨ 41.
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ 1761 ਈ: ਵਿਚ ਹੈਦਰ ਅਲੀ ਨੇ ਕੀਤੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 42.
ਪਹਿਲਾ ਮੈਸੂਰ ਯੁੱਧ ਕਦੋਂ ਹੋਇਆ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਹਿਲਾ ਮੈਸੂਰ ਯੁੱਧ 1767-1769 ਈ: ਵਿਚ ਹੋਇਆ । ਇਸ ਵਿਚ ਹੈਦਰ ਅਲੀ ਦੀ ਜਿੱਤ ਹੋਈ ।

ਪ੍ਰਸ਼ਨ 43.
ਹੈਦਰ ਅਲੀ ਦੀ ਮੌਤ ਕਦੋਂ ਹੋਈ ? ਉਸ ਤੋਂ ਬਾਅਦ ਮੈਸੂਰ ਦਾ ਸੁਲਤਾਨ ਕੌਣ ਬਣਿਆ ?
ਉੱਤਰ-
ਹੈਦਰ ਅਲੀ ਦੀ ਮੌਤ 1782 ਵਿਚ ਹੋਈ । ਉਸ ਤੋਂ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸੁਲਤਾਨ ਬਣਿਆ ।

ਪ੍ਰਸ਼ਨ 44.
ਟੀਪੂ ਸੁਲਤਾਨ ਦੀ ਮੌਤ ਕਦੋਂ ਅਤੇ ਕਿਸ ਪ੍ਰਕਾਰ ਹੋਈ ?
ਉੱਤਰ-
ਟੀਪੂ ਸੁਲਤਾਨ ਦੀ ਮੌਤ 1799 ਈ: ਵਿਚ ਹੋਈ ।ਉਹ ਮੈਸੂਰ ਦੇ ਚੌਥੇ ਯੁੱਧ ਵਿਚ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।

ਪ੍ਰਸ਼ਨ 45.
ਬਸੀਨ ਅਤੇ ਦੇਵਗਾਉਂ ਦੀਆਂ ਸੰਧੀਆਂ ਕਦੋਂ-ਕਦੋਂ ਹੋਈਆਂ ?
ਉੱਤਰ-
ਕ੍ਰਮਵਾਰ : 1802 ਅਤੇ 1803 ਈ: ਵਿਚ ।

ਪ੍ਰਸ਼ਨ 46.
ਦੇਵਗਾਉਂ ਦੀ ਸੰਧੀ ਕਿਸ-ਕਿਸ ਵਿਚਕਾਰ ਹੋਈ ? ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਿਹੜੇ ਦੋ ਪ੍ਰਦੇਸ਼ ਪ੍ਰਾਪਤ ਹੋਏ ?
ਉੱਤਰ-
ਦੇਵਗਾਉਂ ਦੀ ਸੰਧੀ ਮਰਾਠਾ ਸਰਦਾਰ ਭੌਸਲੇ ਅਤੇ ਅੰਗਰੇਜ਼ਾਂ ਦੇ ਵਿਚਾਲੇ ਹੋਈ । ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਟਕ ਅਤੇ ਬਲਾਸੌਰ ਦੇ ਪ੍ਰਦੇਸ਼ ਪ੍ਰਾਪਤ ਹੋਏ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 47.
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ ਕਿੰਨੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ ? ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਦੇ ਨਾਂ ਦੱਸੋ ।
ਉੱਤਰ-
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ 19 ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ । ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਜੈਪੁਰ, ਜੋਧਪੁਰ, ਉਦੈਪੁਰ ਅਤੇ ਬੀਕਾਨੇਰ ਸਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਯੂਰਪ ਦੀਆਂ ਵਪਾਰਿਕ ਕੰਪਨੀਆਂ ਦੇ ਵਿਚਾਲੇ ਟਕਰਾਅ ਕਿਉਂ ਹੋਇਆ ਅਤੇ ਇਸਦਾ ਕੀ ਸਿੱਟਾ ਨਿਕਲਿਆ ?
ਉੱਤਰ-
ਟਕਰਾਓ ਦੇ ਕਾਰਨ – ਭਾਰਤ ਵਿਚ ਕਈ ਯੂਰਪੀਅਨ ਕੰਪਨੀਆਂ ਵਪਾਰ ਕਰਨ ਦੇ ਲਈ ਆਈਆਂ ਸਨ । ਇਨ੍ਹਾਂ ਕੰਪਨੀਆਂ ਦੇ ਵਪਾਰੀ ਬਹੁਤ ਲਾਲਚੀ, ਸਵਾਰਥੀ ਅਤੇ ਲਾਲਸੀ ਸਨ । ਸਾਰੀਆਂ ਕੰਪਨੀਆਂ ਭਾਰਤ ਦੇ ਵਪਾਰ ‘ਤੇ ਪੂਰੀ ਤਰ੍ਹਾਂ ਆਪਣਾ ਅਧਿਕਾਰ ਸਥਾਪਿਤ ਕਰਨਾ ਚਾਹੁੰਦੀਆਂ ਸਨ । ਇਸ ਲਈ ਇਨ੍ਹਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ, ਜਿਸ ਦੇ ਕਾਰਨ ਇਨ੍ਹਾਂ ਵਿਚ ਭਿਆਨਕ ਟਕਰਾਓ ਹੋਣ ਲੱਗਾ ।

ਟਕਰਾਓ ਅਤੇ ਉਨ੍ਹਾਂ ਦੇ ਸਿੱਟੇ – ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਡੱਚਾਂ ਨੂੰ ਹਰਾ ਕੇ ਸਾਰਾ ਵਪਾਰ ਆਪਣੇ ਹੱਥਾਂ ਵਿਚ ਲੈ ਲਿਆ । ਇਸੇ ਵਿਚਾਲੇ ਅੰਗਰੇਜ਼ਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ । ਉਨ੍ਹਾਂ ਨੇ ਡੱਚਾਂ ਨੂੰ ਹਰਾ ਦਿੱਤਾ ਅਤੇ ਵਪਾਰ ‘ਤੇ ਆਪਣਾ ਅਧਿਕਾਰ ਕਰ ਲਿਆ । ਡੇਨਸ ਖ਼ੁਦ ਭਾਰਤ ਛੱਡ ਕੇ ਚਲੇ ਗਏ । ਇਸ ਤਰ੍ਹਾਂ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਇਕ ਲੰਬਾ ਸੰਘਰਸ਼ ਹੋਇਆ | ਇਸ ਸੰਘਰਸ਼ ਵਿਚ ਅੰਗਰੇਜ਼ ਜੇਤੂ ਰਹੇ ਅਤੇ ਭਾਰਤ ਦੇ ਵਪਾਰ ‘ਤੇ ਉਨ੍ਹਾਂ ਦਾ ਏਕਾਧਿਕਾਰ ਸਥਾਪਿਤ ਹੋ ਗਿਆ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀ ਰਾਜਨੀਤਿਕ ਸੱਤਾ ਵੀ ਸਥਾਪਿਤ ਕਰ ਲਈ ।

ਪ੍ਰਸ਼ਨ 2.
ਕਰਨਾਟਕ ਦੇ ਪਹਿਲੇ ਯੁੱਧ ਦਾ ਵਰਣਨ ਕਰੋ ।
ਉੱਤਰ-
ਯੂਰਪ ਵਿਚ 1740-48 ਦੇ ਵਿਚਾਲੇ ਆਸਟਰੀਆ ਦੇ ਸਿੰਘਾਸਨ ਲਈ ਯੁੱਧ ਸ਼ੁਰੂ ਹੋਇਆ । ਇਸ ਯੁੱਧ ਵਿਚ ਇੰਗਲੈਂਡ ਅਤੇ ਫ਼ਰਾਂਸ ਇਕ-ਦੂਜੇ ਦੇ ਵਿਰੁੱਧ ਲੜੇ । ਫਲਸਰੂਪ 1746 ਈ: ਵਿਚ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ | ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਦੇ ਵਪਾਰਿਕ ਕੇਂਦਰ ਫੋਰਟ ਸੇਂਟ ਜਾਰਜ (ਚੇਨੱਈ ਨੂੰ ਲੁੱਟਿਆ | ਕਰਨਾਟਕ ਦੇ ਨਵਾਬ ਨੇ ਜਦੋਂ ਉਨ੍ਹਾਂ ਦੇ ਵਿਰੁੱਧ ਆਪਣੀ ਸੈਨਾ ਭੇਜੀ, ਤਾਂ ਉਸਨੂੰ ਵੀ ਫ਼ਰਾਂਸੀਸੀਆਂ ਦੇ ਹੱਥੋਂ ਹਾਰਨਾ ਪਿਆ । ਉਨ੍ਹਾਂ ਦਿਨਾਂ ਵਿਚ ਡੁਪਲੇ ਫ਼ਰਾਂਸੀਸੀਆਂ ਦਾ ਗਵਰਨਰ ਸੀ । ਭਾਰਤ ਵਿਚ ਫ਼ਰਾਂਸੀਸੀਆਂ ਦੇ ਸਨਮਾਨ ਨੂੰ ਚਾਰ ਚੰਦ ਲੱਗ ਗਏ । 1748 ਵਿਚ ਯੂਰਪ ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਯੁੱਧ ਬੰਦ ਹੋ ਗਿਆ । ਇਸੇ ਸਾਲ ਭਾਰਤ ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਇਸ ਸੰਧੀ ਦੇ ਅਨੁਸਾਰ ਫ਼ਰਾਂਸੀਸੀਆਂ ਨੇ ਮਦਰਾਸ (ਚੇਨੱਈ), ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ।

ਪ੍ਰਸ਼ਨ 3.
ਦੂਜੇ ਕਰਨਾਟਕ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-

  1. ਚੰਦਾ ਸਾਹਿਬ ਮਾਰਿਆ ਗਿਆ ਅਤੇ ਅਰਕਾਟ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
  2. ਅੰਗਰੇਜ਼ਾਂ ਨੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਸ਼ਾਸਕ ਘੋਸ਼ਿਤ ਕੀਤਾ ।
  3. ਹੈਦਰਾਬਾਦ ਵਿਚ ਫ਼ਰਾਂਸੀਸੀ ਪ੍ਰਭਾਵ ਬਣਿਆ ਰਿਹਾ ।ਉੱਥੇ ਉਨ੍ਹਾਂ ਨੂੰ ਮਾਮਲਾ ਉਗਰਾਹੁਣ ਦਾ ਅਧਿਕਾਰ ਮਿਲ ਗਿਆ ਅਤੇ ਉਨ੍ਹਾਂ ਨੇ ਉੱਥੇ ਆਪਣੀ ਸੈਨਾ ਦੀ ਟੁਕੜੀ ਰੱਖ ਦਿੱਤੀ ।
  4. ਇਸ ਯੁੱਧ ਦੇ ਫਲਸਰੂਪ ਕਲਾਈਵ ਨਾਂ ਦਾ ਇਕ ਅੰਗਰੇਜ਼ ਉੱਭਰ ਕੇ ਸਾਹਮਣੇ ਆਇਆ । ਇਹ ਹੀ ਬਾਅਦ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਬਣਿਆ ।

ਪ੍ਰਸ਼ਨ 4.
ਕਰਨਾਟਕ ਦੇ ਤੀਜੇ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਸ਼ੁਰੂ ਹੋਇਆ ਅਤੇ 1763 ਈ: ਵਿਚ ਖ਼ਤਮ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ

  1. ਫ਼ਰਾਂਸੀਸੀਆਂ ਦੇ ਹੱਥੋਂ ਹੈਦਰਾਬਾਦ ਨਿਕਲ ਗਿਆ ਅਤੇ ਉੱਥੇ ਅੰਗਰੇਜ਼ਾਂ ਦਾ ਪ੍ਰਭੂਤਵ ਸਥਾਪਿਤ ਹੋ ਗਿਆ ।
  2. ਅੰਗਰੇਜ਼ਾਂ ਨੂੰ ਉੱਤਰੀ ਸਰਕਾਰ ਦਾ ਦੇਸ਼ ਮਿਲਿਆ ।
  3. ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਅੰਤ ਹੋ ਗਿਆ ਅਤੇ ਹੁਣ ਅੰਗਰੇਜ਼ਾਂ ਲਈ ਭਾਰਤ ਨੂੰ ਜਿੱਤਣਾ ਆਸਾਨ ਹੋ ਗਿਆ ।

ਪਸ਼ਨ 5.
18ਵੀਂ ਸਦੀ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਦੁਸ਼ਮਣੀ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਦੋਹਾਂ ਜਾਤੀਆਂ ਵਿਚਾਲੇ ਦੁਸ਼ਮਣੀ ਦੇ ਤਿੰਨ ਮੁੱਖ ਕਾਰਨ ਸਨ-

  1. ਇੰਗਲੈਂਡ ਅਤੇ ਫ਼ਰਾਂਸ ਕਾਫ਼ੀ ਸਮੇਂ ਤੋਂ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਸਨ ।
  2. ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਵਪਾਰਿਕ ਮੁਕਾਬਲੇਬਾਜ਼ੀ ਚਲ ਰਹੀ ਸੀ ।
  3. ਦੋਵੇਂ ਜਾਤੀਆਂ ਭਾਰਤ ਵਿਚ ਰਾਜਨੀਤਿਕ ਸੱਤਾ ਸਥਾਪਿਤ ਕਰਨਾ ਚਾਹੁੰਦੀਆਂ ਸਨ ।

ਅਸਲ ਵਿਚ ਜਦੋਂ ਕਦੇ ਇੰਗਲੈਂਡ ਅਤੇ ਫ਼ਰਾਂਸ ਦਾ ਯੂਰਪ ਵਿਚ ਯੁੱਧ ਆਰੰਭ ਹੁੰਦਾ ਸੀ, ਤਾਂ ਭਾਰਤ ਵਿਚ ਵੀ ਦੋਹਾਂ ਜਾਤੀਆਂ ਦਾ ਸੰਘਰਸ਼ ਆਰੰਭ ਹੋ ਗਿਆ ਸੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਇਲਾਹਾਬਾਦ ਦੀ ਸੰਧੀ ਦੀਆਂ ਕੀ ਸ਼ਰਤਾਂ ਹਨ ?
ਉੱਤਰ-
ਇਲਾਹਾਬਾਦ ਦੀ ਸੰਧੀ ( 1765 ਈ:) ਦੀਆਂ ਸ਼ਰਤਾਂ ਹੇਠ ਲਿਖੀਆਂ ਸਨ-

  1. ਅੰਗਰੇਜ਼ਾਂ ਅਤੇ ਅਵਧ ਦੇ ਨਵਾਬ ਨੇ ਯੁੱਧ ਦੇ ਸਮੇਂ ਇਕ-ਦੂਜੇ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ ।
  2. ਯੁੱਧ ਦੀ ਹਾਨੀ-ਪੂਰਤੀ ਲਈ ਬੰਗਾਲ ਦੇ ਨਵਾਬ ਨੇ ਅੰਗਰੇਜ਼ਾਂ ਨੂੰ 50 ਲੱਖ ਰੁਪਏ ਦੇਣ ਦਾ ਵਚਨ ਦਿੱਤਾ ।
  3. ਮੁਗਲ ਸਮਰਾਟ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਸੌਂਪ ਦਿੱਤੀ | ਬਦਲੇ ਵਿਚ ਅੰਗਰੇਜ਼ਾਂ ਨੇ ਸ਼ਾਹ ਆਲਮ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣਾ ਸਵੀਕਾਰ ਕਰ ਲਿਆ ।
  4. ਅਵਧ ਦੇ ਨਵਾਬ ਨੇ ਇਹ ਵਚਨ ਦਿੱਤਾ ਕਿ ਉਹ ਮੀਰ ਕਾਸਿਮ ਨੂੰ ਆਪਣੇ ਰਾਜ ਵਿਚ ਆਸਰਾ ਨਹੀਂ ਦੇਵੇਗਾ ।

ਪ੍ਰਸ਼ਨ 7.
ਕਰਨਾਟਕ ਦੇ ਤਿੰਨਾਂ ਯੁੱਧਾਂ ਵਿਚੋਂ ਸਭ ਤੋਂ ਮਹੱਤਵਪੂਰਨ ਯੁੱਧ ਕਿਹੜਾ ਸੀ ਅਤੇ ਕਿਉਂ ?
ਉੱਤਰ-
ਕਰਨਾਟਕ ਦੇ ਤਿੰਨ ਯੁੱਧਾਂ ਵਿਚੋਂ ਦੂਸਰਾ ਯੁੱਧ ਸਭ ਤੋਂ ਮਹੱਤਵਪੂਰਨ ਸੀ । ਇਹ ਯੁੱਧ ਅੰਗਰੇਜ਼ਾਂ ਦੀ ਕੂਟਨੀਤਿਕ ਜਿੱਤ ਦਾ ਪ੍ਰਤੀਕ ਸੀ । ਇਸ ਤੋਂ ਪਹਿਲਾਂ ਕਰਨਾਟਕ ਦੇ ਪਹਿਲੇ ਯੁੱਧ ਵਿਚ ਅੰਗਰੇਜ਼ ਫ਼ਰਾਂਸੀਸੀਆਂ ਤੋਂ ਬੁਰੀ ਤਰ੍ਹਾਂ ਹਾਰੇ ਸਨ । ਨਤੀਜੇ ਵਜੋਂ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਕਾਫ਼ੀ ਮਜ਼ਬੂਤ ਹੋ ਗਈ ਸੀ | ਕਰਨਾਟਕ ਦੇ ਦੂਜੇ ਯੁੱਧ ਵਿਚ ਵੀ ਅੰਗਰੇਜ਼ ਹਾਰਨ ਹੀ ਵਾਲੇ ਸਨ ਪਰ ਰਾਬਰਟ ਕਲਾਈਵ ਨੇ ਆਪਣੀ ਚਲਾਕੀ ਨਾਲ ਯੁੱਧ ਦੀ ਸਥਿਤੀ ਹੀ ਬਦਲ ਦਿੱਤੀ । ਉਸਨੇ ਫ਼ਰਾਂਸੀਸੀਆਂ ਦੀ ਯੁੱਧ ਯੋਜਨਾ ਨੂੰ ਪੂਰੀ ਤਰ੍ਹਾਂ ਅਸਫਲ ਬਣਾ ਦਿੱਤਾ । ਇਸ ਯੁੱਧ ਤੋਂ ਬਾਅਦ ਫ਼ਰਾਂਸੀਸੀ ਸ਼ਕਤੀ ਕਦੇ ਵੀ ਪੂਰੀ ਤਰ੍ਹਾਂ ਉੱਭਰ ਨਾ ਸਕੀ । ਫਲਸਰੂਪ ਅੰਗਰੇਜ਼ਾਂ ਨੇ ਕਰਨਾਟਕ ਦੇ ਤੀਜੇ ਯੁੱਧ ਵਿਚ ਫ਼ਰਾਂਸੀਸੀਆਂ ਨੂੰ ਆਸਾਨੀ ਨਾਲ ਹਰਾ ਦਿੱਤਾ । ਜੇਕਰ ਅੰਗਰੇਜ਼ ਕਰਨਾਟਕ ਦੇ ਦੂਸਰੇ ਯੁੱਧ ਵਿਚ ਹਾਰ ਜਾਂਦੇ ਤਾਂ ਉਨ੍ਹਾਂ ਨੂੰ ਨਾ ਕੇਵਲ ਭਾਰਤੀ ਵਪਾਰ ਤੋਂ ਹੱਥ ਧੋਣਾ ਪੈਂਦਾ, ਬਲਕਿ ਪੁਰਤਗਾਲੀਆਂ ਅਤੇ ਡੱਚਾਂ ਵਾਂਗ ਭਾਰਤ ਛੱਡ ਕੇ ਦੌੜਨਾ ਵੀ ਪੈਂਦਾ ।

ਪ੍ਰਸ਼ਨ 8.
ਪਲਾਸੀ ਦੇ ਯੁੱਧ ਵਿਚ ਸਿਰਾਜੂਦੌਲਾ ਕਿਉਂ ਹਾਰਿਆ ?
ਉੱਤਰ-
ਪਲਾਸੀ ਦੇ ਯੁੱਧ ਵਿਚ ਸਿਰਾਜੁਦੌਲਾ ਦੀ ਹਾਰ ਦੇ ਹੇਠ ਲਿਖੇ ਕਾਰਨ ਸਨ-

  • ਕਲਾਈਵ ਦੀ ਸਾਜ਼ਿਸ਼ – ਕਲਾਈਵ ਨੇ ਆਪਣੀ ਸਾਜ਼ਿਸ਼ ਨਾਲ ਸਿਰਾਜੂਦੌਲਾ ਦਾ ਲੱਕ ਹੀ ਤੋੜ ਦਿੱਤਾ । ਉਸਨੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਕੇ ਸਿਰਾਜੁਦੌਲਾ ਨੂੰ ਅਸਾਨੀ ਨਾਲ ਹਰਾ ਦਿੱਤਾ ।
  • ਸਿਰਾਜੂਦੌਲਾ ਵਿਚ ਦੂਰਦਰਸ਼ਿਤਾ ਦੀ ਘਾਟ – ਸਿਰਾਜੁਦੌਲਾ ਦੂਰਦਰਸ਼ੀ ਸ਼ਾਸਕ ਨਹੀਂ ਸੀ । ਜੇਕਰ ਉਹ ਦੂਰਦਰਸ਼ੀ ਹੁੰਦਾ ਤਾਂ ਅੰਗਰੇਜ਼ਾਂ ਦੀਆਂ ਗਤੀਵਿਧੀਆਂ ਅਤੇ ਵਿਰੋਧੀਆਂ ‘ਤੇ ਪੂਰੀ ਨਜ਼ਰ ਰੱਖਦਾ ਅਤੇ ਸਾਜ਼ਿਸ਼ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ । ਇਸ ਪ੍ਰਕਾਰ ਉਸਦੀ ਦੁਰਦਰਸ਼ਿਤਾ ਦੀ ਘਾਟ ਹੀ ਉਸਦੀ ਹਾਰ ਦਾ ਕਾਰਨ ਬਣੀ ।
  • ਸੈਨਿਕ ਕਮੀਆਂ – ਸਿਰਾਜੁਦੌਲਾ ਦਾ ਸੈਨਿਕ ਸੰਗਠਨ ਤਰੁੱਟੀਪੂਰਨ ਸੀ । ਉਸਦੇ ਸੈਨਿਕ ਨਾ ਤਾਂ ਅੰਗਰੇਜ਼ੀ ਸੈਨਿਕਾਂ ਵਾਂਗ ਸਿਖਲਾਈ ਪ੍ਰਾਪਤ ਸਨ ਅਤੇ ਨਾ ਹੀ ਉਨ੍ਹਾਂ ਕੋਲ ਅੰਗਰੇਜ਼ਾਂ ਵਰਗੇ ਆਧੁਨਿਕ ਹਥਿਆਰ ਸਨ । ਯੁੱਧ ਵਿਚ ਨਵਾਬ ਦੇ ਸੈਨਿਕ ਇਕ ਭੀੜ ਵਾਂਗ ਲੜੇ । ਉਨ੍ਹਾਂ ਵਿਚ ਅਨੁਸ਼ਾਸਨ ਬਿਲਕੁਲ ਵੀ ਨਹੀਂ ਸੀ ।

ਪ੍ਰਸ਼ਨ 9.
ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਟਕਰਾਓ ਅਤੇ ਅੰਗਰੇਜ਼ਾਂ ਦੀ ਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਭਾਰਤ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਨੌ-ਸੈਨਾ – ਅੰਗਰੇਜ਼ੀ ਨੌ-ਸੈਨਾ ਫ਼ਰਾਂਸੀਸੀ ਨੌ-ਸੈਨਾ ਤੋਂ ਵਧੇਰੇ ਸ਼ਕਤੀਸ਼ਾਲੀ ਸੀ । ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਸੀ । ਇਸਦੀ ਸਹਾਇਤਾ ਨਾਲ ਉਹ ਲੋੜ ਸਮੇਂ ਇੰਗਲੈਂਡ ਤੋਂ ਸੈਨਿਕ ਅਤੇ ਯੁੱਧ ਦਾ ਸਾਮਾਨ ਮੰਗਵਾ ਸਕਦੇ ਸਨ ।
  • ਵਧੀਆ ਆਰਥਿਕ ਦਸ਼ਾ – ਅੰਗਰੇਜ਼ਾਂ ਦੀ ਆਰਥਿਕ ਦਸ਼ਾ ਕਾਫ਼ੀ ਵਧੀਆ ਸੀ । ਉਹ ਯੁੱਧ ਦੇ ਸਮੇਂ ਵੀ ਆਪਣਾ ਵਪਾਰ ਜਾਰੀ ਰੱਖਦੇ ਸਨ | ਪਰੰਤੁ ਫ਼ਰਾਂਸੀਸੀ ਰਾਜਨੀਤੀ ਵਿਚ ਵਧੇਰੇ ਉਲਝੇ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਕੋਲ ਧਨ ਦੀ ਘਾਟ ਰਹਿੰਦੀ ਸੀ ।
  • ਅੰਗਰੇਜ਼ਾਂ ਦੀ ਬੰਗਾਲ ਜਿੱਤ – ਬੰਗਾਲ ਜਿੱਤ, ਦੇ ਕਾਰਨ ਭਾਰਤ ਦਾ ਇਕ ਧੁਨੀ ਤ ਅੰਗਰੇਜ਼ਾਂ ਦੇ ਹੱਥ ਆ ਗਿਆ । ਯੁੱਧ ਜਿੱਤਣ ਲਈ ਧਨ ਦੀ ਬਹੁਤ ਲੋੜ ਹੁੰਦੀ ਹੈ । ਯੁੱਧ ਦੇ ਦਿਨਾਂ ਵਿਚ ਅੰਗਰੇਜ਼ਾਂ ਦਾ ਬੰਗਾਲ ਵਿਚ ਵਪਾਰ ਚਲਦਾ ਰਿਹਾ । ਇੱਥੋਂ ਪ੍ਰਾਪਤ ਧਨ ਦੇ ਕਾਰਨ ਉਨ੍ਹਾਂ ਨੂੰ ਦੱਖਣ ਦੇ ਯੁੱਧਾਂ ਵਿਚ ਜਿੱਤ ਪ੍ਰਾਪਤ ਹੋਈ ।
  • ਚੰਗੀ ਥਲ ਸੈਨਾ ਅਤੇ ਯੋਗ ਸੈਨਾ ਅਧਿਕਾਰੀ – ਅੰਗਰੇਜ਼ਾਂ ਦੀ ਥਲ ਸੈਨਾ ਫ਼ਰਾਂਸੀਸੀ ਥਲ ਸੈਨਾ ਤੋਂ ਕਾਫ਼ੀ ਚੰਗੀ ਸੀ । ਅੰਗਰੇਜ਼ਾਂ ਵਿਚ ਕਲਾਈਵ, ਸਰ ਆਇਰਕੂਟ ਅਤੇ ਮੇਜਰ ਲਾਰੇਂਸ ਆਦਿ ਅਧਿਕਾਰੀ ਬਹੁਤ ਯੋਗ ਸਨ । ਇਸਦੇ ਉਲਟ ਫ਼ਰਾਂਸੀਸੀ ਸੈਨਾ ਅਧਿਕਾਰੀ ਡੁਪਲੇ, ਲਾਲੀ ਅਤੇ ਬੁਸੇ ਐਨੇ ਯੋਗ ਨਹੀਂ ਸਨ । ਇਹ ਗੱਲ ਵੀ ਅੰਗਰੇਜ਼ਾਂ ਦੀ ਜਿੱਤ ਦਾ ਕਾਰਨ ਬਣੀ ।

ਪ੍ਰਸ਼ਨ 10.
ਸਿਰਾਜੂਦੌਲਾ ਦੀ ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਸਿਰਾਜੂਦੌਲਾ ਅਤੇ ਅੰਗਰੇਜ਼ਾਂ ਵਿਚਾਲੇ ਟਕਰਾਓ (ਲੜਾਈ) ਦੇ ਹੇਠ ਲਿਖੇ ਕਾਰਨ ਸਨ-

  • ਅੰਗਰੇਜ਼ਾਂ ਨੇ ਸਿਰਾਜੂਦੌਲਾ ਨੂੰ ਬੰਗਾਲ ਦਾ ਨਵਾਬ ਬਣਨ ‘ਤੇ ਕੋਈ ਭੇਂਟ ਨਹੀਂ ਦਿੱਤੀ ਸੀ । ਇਸ ਕਾਰਨ ਉਹ ਅੰਗਰੇਜ਼ਾਂ ਤੋਂ ਨਰਾਜ਼ ਸੀ ।
  • ਅੰਗਰੇਜ਼ਾਂ ਨੇ ਨਵਾਬ ਦੇ ਇਕ ਵਿਦਰੋਹੀ ਅਧਿਕਾਰੀ ਨੂੰ ਆਪਣੇ ਕੋਲ ਸ਼ਰਨ ਦਿੱਤੀ । ਨਵਾਬ ਨੇ ਅੰਗਰੇਜ਼ਾਂ ਤੋਂ ਮੰਗ ਕੀਤੀ ਕਿ ਉਹ ਇਸ ਗੱਦਾਰ ਨੂੰ ਵਾਪਸ ਮੋੜ ਦੇਣ । ਪਰ ਅੰਗਰੇਜ਼ਾਂ ਨੇ ਉਸਦੀ ਇਕ ਨਾ ਸੁਣੀ ।
  • ਅੰਗਰੇਜ਼ਾਂ ਨੇ ਕਲਕੱਤੇ (ਕੋਲਕਾਤੇ) ਵਿਚ ਕਿਲਾਬੰਦੀ ਆਰੰਭ ਕਰ ਦਿੱਤੀ । ਨਵਾਬ ਦੇ ਮਨਾ ਕਰਨ ‘ਤੇ ਵੀ ਉਹ ਕਿਲਾਬੰਦੀ ਕਰਦੇ ਰਹੇ । ਇਸ ਲਈ ਨਵਾਬ ਉਨ੍ਹਾਂ ਤੋਂ ਨਾਰਾਜ਼ ਹੋ ਗਿਆ ।
  • ਨਵਾਬ ਦੇ ਢਾਕਾ ਦੇ ਖ਼ਜ਼ਾਨੇ ਵਿਚ ਗਬਨ ਹੋਇਆ ਸੀ । ਨਵਾਬ ਦਾ ਵਿਚਾਰ ਸੀ ਕਿ ਗਬਨ ਦੀ ਰਾਸ਼ੀ ਅੰਗਰੇਜ਼ਾਂ ਦੇ ਕੋਲ ਹੈ । ਉਸਨੇ ਅੰਗਰੇਜ਼ਾਂ ਤੋਂ ਇਹ ਰਾਸ਼ੀ ਵਾਪਸ ਮੰਗੀ, ਪਰ ਉਨ੍ਹਾਂ ਨੇ ਇਸ ਨੂੰ ਮੋੜਨ ਤੋਂ ਨਾਂਹ ਕਰ ਦਿੱਤੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 11.
ਭਾਰਤੀ ਇਤਿਹਾਸ ਵਿਚ ਬਕਸਰ ਦੀ ਲੜਾਈ ਦਾ ਕੀ ਮਹੱਤਵ ਹੈ ?
ਉੱਤਰ-
ਬਕਸਰ ਦੀ ਲੜਾਈ ਦਾ ਭਾਰਤ ਦੇ ਇਤਿਹਾਸ ਵਿਚ ਪਲਾਸੀ ਦੀ ਲੜਾਈ ਤੋਂ ਵੀ ਜ਼ਿਆਦਾ ਮਹੱਤਵ ਹੈ । ਇਸ ਲੜਾਈ ਦੇ ਕਾਰਨ ਬੰਗਾਲ, ਬਿਹਾਰ ਅਤੇ ਉੜੀਸਾ ਵਿਚ ਅੰਗਰੇਜ਼ਾਂ ਦੀ ਸਥਿਤੀ ਮਜ਼ਬੂਤ ਹੋ ਗਈ । ਇੱਥੋਂ ਤਕ ਕਿ ਉਨ੍ਹਾਂ ਦਾ ਪ੍ਰਭਾਵ ਦਿੱਲੀ ਤਕ ਪਹੁੰਚ ਗਿਆ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਪ੍ਰਕਾਰ ਅੰਗਰੇਜ਼ਾਂ ਲਈ ਸਾਰੇ ਭਾਰਤ ‘ਤੇ ਅਧਿਕਾਰ ਕਰਨ ਦਾ ਰਸਤਾ ਸਾਫ਼ ਹੋ ਗਿਆ ।

ਪ੍ਰਸ਼ਨ 12.
ਬਕਸਰ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਬਕਸਰ ਦੀ ਲੜਾਈ ਦੇ ਹੇਠ ਲਿਖੇ ਕਾਰਨ ਸਨ-

  1. ਅੰਗਰੇਜ਼ੀ ਕੰਪਨੀ ਦੇ ਕਰਮਚਾਰੀ ਆਪਣੀਆਂ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ ਕਰ ਰਹੇ ਸਨ, ਜਿਸਦੇ ਕਾਰਨ ਬੰਗਾਲ ਦੇ ਨਵਾਬ ਦੀ ਆਮਦਨ ਵਿਚ ਕਮੀ ਹੋ ਗਈ ਸੀ ।
  2. ਮੀਰ ਕਾਸਿਮ ਨੇ ਆਪਣੀ ਸੈਨਾ ਨੂੰ ਮਜ਼ਬੂਤ ਬਣਾਇਆ, ਹਥਿਆਰਾਂ ਦਾ ਕਾਰਖਾਨਾ ਸਥਾਪਿਤ ਕੀਤਾ ਅਤੇ ਖ਼ਜ਼ਾਨਾ । ਕਲਕੱਤਾ ਕੋਲਕਾਤਾ) ਤੋਂ ਮੁੰਗੇਰ ਲੈ ਗਿਆ । ਅੰਗਰੇਜ਼ਾਂ ਨੂੰ ਇਹ ਗੱਲਾਂ ਪਸੰਦ ਨਹੀਂ ਸਨ ।
  3. ਮੀਰ ਕਾਸਿਮ ਨੇ ਅੰਗਰੇਜ਼ਾਂ ਦੇ ਨਾਲ-ਨਾਲ ਭਾਰਤੀ ਵਪਾਰੀਆਂ ਨੂੰ ਵੀ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ । ਨਤੀਜੇ ਵਜੋਂ ਅੰਗਰੇਜ਼ਾਂ ਅਤੇ ਨਵਾਬ ਵਿਚਾਲੇ ਦੁਸ਼ਮਣੀ ਵਧ ਗਈ ।

ਪ੍ਰਸ਼ਨ 13.
ਟੀਪੂ ਸੁਲਤਾਨ ਕੌਣ ਸੀ ? ਉਸਦੇ ਅੰਗਰੇਜ਼ਾਂ ਨਾਲ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਟੀਪੂ ਸੁਲਤਾਨ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਸੀ । ਉਹ 1782 ਵਿਚ ਹੈਦਰ ਅਲੀ ਦੀ ਮੌਤ ਤੋਂ ਬਾਅਦ ਮੈਸੂਰ ਦਾ ਸੁਲਤਾਨ ਬਣਿਆ । ਉਸ ਸਮੇਂ ਮੈਸੂਰ ਦਾ ਦੂਸਰਾ ਯੁੱਧ ਚਲ ਰਿਹਾ ਸੀ । ਟੀਪੂ ਨੇ ਯੁੱਧ ਨੂੰ ਜਾਰੀ ਰੱਖਿਆ । ਸ਼ੁਰੂ ਵਿਚ ਤਾਂ ਉਸ ਨੂੰ ਕੁੱਝ ਸਫਲਤਾ ਮਿਲੀ, ਪਰ ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਉਹ ਹਾਰ ਗਿਆ । ਉਸ ਨੂੰ ਆਪਣੇ ਰਾਜ ਦਾ ਕਾਫੀ ਪ੍ਰਦੇਸ਼ ਅੰਗਰੇਜ਼ਾਂ ਨੂੰ ਦੇਣਾ ਪਿਆ । ਇਸ ਹਾਰ ਦਾ ਬਦਲਾ ਲੈਣ ਲਈ ਉਸਨੇ ਅੰਗਰੇਜ਼ਾਂ ਨਾਲ ਇਕ ਵਾਰ ਫਿਰ ਯੁੱਧ ਕੀਤਾ । ਇਸ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਮਾਰਿਆ ਗਿਆ ਅਤੇ ਰਾਜ ਦਾ ਬਹੁਤ ਸਾਰਾ ਭਾਗ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਰਾਜ ਦੇ ਬਾਕੀ ਹਿੱਸੇ ਮੈਸੂਰ ਦੇ ਪੁਰਾਣੇ ਰਾਜਵੰਸ਼ ਦੇ ਰਾਜਕੁਮਾਰ ਕ੍ਰਿਸ਼ਨ ਰਾਓ ਨੂੰ ਦੇ ਦਿੱਤੇ ਗਏ ।

ਪ੍ਰਸ਼ਨ 14.
ਅੰਗਰੇਜ਼-ਗੋਰਖਾ ਯੁੱਧ (1814-1816 ਈ:) ’ਤੇ ਇਕ ਨੋਟ ਲਿਖੋ ।
ਉੱਤਰ-
ਨੇਪਾਲ ਦੇ ਗੋਰਖਿਆਂ ਨੇ ਸਰਹੱਦੀ ਖੇਤਰ ਵਿਚ ਅੰਗਰੇਜ਼ਾਂ ਦੇ ਕੁੱਝ ਦੇਸ਼ਾਂ ‘ਤੇ ਅਧਿਕਾਰ ਕਰ ਲਿਆ ਸੀ । ਇਸ ਲਈ ਲਾਰਡ ਹੇਸਟਿੰਗਜ਼ ਨੇ ਗੋਰਖਿਆਂ ਦੀ ਸ਼ਕਤੀ ਨੂੰ ਕੁਚਲਣ ਲਈ ਇਕ ਵਿਸ਼ਾਲ ਸੈਨਾ ਭੇਜੀ । ਇਸ ਦੀ ਅਗਵਾਈ ਅਰੰਤਰਲੋਨੀ ਨੇ ਕੀਤੀ । ਇਸ ਯੁੱਧ ਵਿਚ ਗੋਰਖਿਆਂ ਦੀ ਹਾਰ ਹੋਈ । ਇਸ ਲਈ ਉਨ੍ਹਾਂ ਨੂੰ ਬਹੁਤ ਸਾਰੇ ਦੇਸ਼ ਅੰਗਰੇਜ਼ਾਂ ਨੂੰ ਦੇਣੇ ਪਏ । ਇਸ ਤੋਂ ਇਲਾਵਾ ਨੇਪਾਲੀ ਸਰਕਾਰ ਨੇ ਆਪਣੀ ਰਾਜਧਾਨੀ ਕਾਠਮੰਡੂ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਮੰਨ ਲਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਪਾਰਵਾਦ ਅਤੇ ਵਪਾਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਅਤੇ ਯੂਰਪ ਦੇ ਵਿਚਾਲੇ ਪ੍ਰਾਚੀਨ ਕਾਲ ਤੋਂ ਹੀ ਵਪਾਰਿਕ ਸੰਬੰਧ ਸਨ । ਇਸ ਵਪਾਰ ਦੇ ਤਿੰਨ ਮੁੱਖ ਮਾਰਗ ਸਨ-

  1. ਪਹਿਲਾ ਉੱਤਰੀ ਮਾਰਗ ਸੀ । ਇਹ ਮਾਰਗ ਅਫ਼ਗਾਨਿਸਤਾਨ, ਕੈਸਪੀਅਨ ਸਾਗਰ ਅਤੇ ਕਾਲਾ ਸਾਗਰ ਤੋਂ ਹੋ ਕੇ ਜਾਂਦਾ ਸੀ ।
  2. ਦੁਸਰਾ ਮੱਧ ਮਾਰਗ ਸੀ, ਜੋ ਈਰਾਨ, ਇਰਾਕ ਅਤੇ ਸੀਰੀਆ ਤੋਂ ਹੋ ਕੇ ਜਾਂਦਾ ਸੀ ।
  3. ਤੀਸਰਾ ਦੱਖਣੀ ਮਾਰਗ, ਸੀ । ਇਹ ਮਾਰਗ ਹਿੰਦ ਮਹਾਂਸਾਗਰ, ਅਰਬ ਸਾਗਰ, ਲਾਲ ਸਾਗਰ ਅਤੇ ਮਿਸਰ ਤੋਂ ਹੋ ਕੇ ਜਾਂਦਾ ਸੀ ।

15ਵੀਂ ਸਦੀ ਵਿਚ ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਯੂਰਪ ਦੇ ਦੇਸ਼ਾਂ ‘ਤੇ ਤੁਰਕਾਂ ਦਾ ਅਧਿਕਾਰ ਹੋ ਗਿਆ । ਇਸ ਨਾਲ ਭਾਰਤ ਅਤੇ ਯੂਰਪ ਦੇ ਵਿਚਾਲੇ ਵਪਾਰ ਦੇ ਪੁਰਾਣੇ ਰਸਤੇ ਬੰਦ ਹੋ ਗਏ । ਇਸ ਲਈ ਯੂਰਪੀ ਦੇਸ਼ਾਂ ਨੇ ਭਾਰਤ ਪਹੁੰਚਣ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ । ਸਭ ਤੋਂ ਪਹਿਲਾਂ ਪੁਰਤਗਾਲੀ ਮਲਾਹ ਵਾਸਕੋ-ਡੀ-ਗਾਮਾ 27 ਮਈ, 1498 ਨੂੰ ਭਾਰਤ ਦੀ ਕਾਲੀਕਟ ਬੰਦਰਗਾਹ ‘ਤੇ ਪਹੁੰਚਿਆ । ਇਸ ਤਰ੍ਹਾਂ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ । ਇਸ ਪ੍ਰਕ੍ਰਿਆ ਨੂੰ ਵਪਾਰਵਾਦ ਕਿਹਾ ਜਾਂਦਾ ਹੈ ਜਿਸਦਾ ਉਦੇਸ਼ ਧਨ ਕਮਾਉਣਾ ਸੀ ।

ਵਪਾਰ ਯੁੱਧ – ਪੁਰਤਗਾਲੀਆਂ ਨੂੰ ਧਨ ਕਮਾਉਂਦੇ ਦੇਖ ਡੱਚਾਂ, ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਨੇ ਵੀ ਭਾਰਤ ਦੇ ਨਾਲ ਵਪਾਰ ਸੰਬੰਧ ਸਥਾਪਿਤ ਕਰ ਲਏ । ਭਾਰਤੀ ਵਪਾਰ ‘ਤੇ ਆਪਣਾ ਅਧਿਕਾਰ ਕਰਨ ਲਈ ਉਨ੍ਹਾਂ ਵਿਚਕਾਰ ਯੁੱਧ ਆਰੰਭ ਹੋ ਗਏ । ਇਨ੍ਹਾਂ ਯੁੱਧਾਂ ਨੂੰ ਵਪਾਰ ਯੁੱਧ ਕਿਹਾ ਜਾਂਦਾ ਹੈ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ ।

  1. ਭਾਰਤ ਵਿਚ ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਗੋਆ, ਦਮਨ, ਸਾਲਸੇਟ, ਬਸੀਨ, ਮੁੰਬਈ ਸੈਂਟ-ਟੋਮ ਅਤੇ ਹੁਗਲੀ ਸਨ ।
  2. ਡੱਚਾਂ ਦੀਆਂ ਮੁੱਖ ਬਸਤੀਆਂ ਕੋਚੀਨ, ਸੂਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਸਨ ।
  3. ਅੰਗਰੇਜ਼ਾਂ ਦੀਆਂ ਮੁੱਖ ਬਸਤੀਆਂ ਸੂਰਤ, ਅਹਿਮਦਾਬਾਦ, ਬਲੋਚ (ਭੜੈਚ), ਆਗਰਾ, ਬੰਬਈ ਮੁੰਬਈ ਅਤੇ ਕਲਕੱਤਾ (ਕੋਲਕਾਤਾ) ਸਨ ।
  4. ਫ਼ਰਾਂਸੀਸੀਆਂ ਦੀਆਂ ਮੁੱਖ ਬਸਤੀਆਂ ਸਨ ਪਾਂਡੀਚੇਰੀ, ਚੰਦਰਨਗਰ ਅਤੇ ਕਾਰੀਕਲ ।

ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਚਾਰਾਂ ਯੂਰਪੀ ਸ਼ਕਤੀਆਂ ਦੇ ਵਿਚਾਲੇ ਇਕ-ਦੂਜੇ ਦੀਆਂ ਬਸਤੀਆਂ ‘ਤੇ ਅਧਿਕਾਰ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ । ਇਸ ਸੰਘਰਸ਼ ਦੇ ਫਲਸਰੂਪ 17ਵੀਂ ਸਦੀ ਤਕ ਭਾਰਤ ਵਿਚ ਪੁਰਤਗਾਲੀਆਂ ਅਤੇ ਡੱਚਾਂ ਦਾ ਪ੍ਰਭਾਵ ਘੱਟ ਹੋ ਗਿਆ । ਹੁਣ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਵਿਚਾਲੇ ਵੀ ਕਾਫੀ ਸਮੇਂ ਤਕ ਭਾਰਤੀ ਵਪਾਰ ’ਤੇ ਏਕਾਧਿਕਾਰ ਲਈ ਸੰਘਰਸ਼ ਹੁੰਦਾ ਰਿਹਾ । ਇਸ ਸੰਘਰਸ਼ ਵਿਚ ਅੰਗਰੇਜ਼ਾਂ ਨੂੰ ਅੰਤਿਮ ਜਿੱਤ ਪ੍ਰਾਪਤ ਹੋਈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 2.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
ਕੰਪਨੀ ਦੀ ਸਥਾਪਨਾ – ਪੁਰਤਗਾਲੀਆਂ ਅਤੇ ਡੱਚਾਂ ਦੇ ਲਾਭਦਾਇਕ ਵਪਾਰ ਨੂੰ ਦੇਖ ਕੇ ਅੰਗਰੇਜ਼ਾਂ ਨੇ ਵੀ ਭਾਰਤ ਨਾਲ ਵਪਾਰ ਕਰਨ ਦਾ ਇਰਾਦਾ ਕੀਤਾ । 31 ਦਸੰਬਰ, 1600 ਈ: ਨੂੰ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਂਡਵੇਂਚਰਜ਼ ਨਾਂ ਦੇ ਇਕ ਸਮੂਹ ਨੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਇਸ ਕੰਪਨੀ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਭਾਰਤ ਦੇ ਨਾਲ 15 ਸਾਲ ਤਕ ਵਪਾਰ ਕਰਨ ਦਾ ਏਕਾਧਿਕਾਰ ਪ੍ਰਦਾਨ ਕੀਤਾ । ਕੰਪਨੀ ਨੇ ਪਹਿਲਾ ਪੂਰਬੀ ਦੀਪ ਸਮੂਹ ਦੇ ਨਾਲ ਵਪਾਰਿਕ ਸੰਬੰਧ ਸਥਾਪਿਤ ਕਰਨੇ ਚਾਹੇ । ਪਰੰਤੁ ਪੂਰਬੀ ਦੀਪ ਸਮੂਹਾਂ ‘ਤੇ ਡੱਚਾਂ ਦਾ ਅਧਿਕਾਰ ਸੀ । ਡੱਚਾਂ ਨੇ ਬ੍ਰਿਟਿਸ਼ ਵਪਾਰੀਆਂ ਦਾ ਵਿਰੋਧ ਕੀਤਾ । ਇਸ ਲਈ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋ ਸਕੇ ।

ਮੁਗਲ ਸਮਰਾਟ ਕੋਲੋਂ ਸਹੁਲਤਾਂ – 1607 ਈ: ਵਿਚ ਅੰਗਰੇਜ਼ੀ ਕਪਤਾਨ ਵਿਲੀਅਮ ਹਾਕਿੰਜ਼ ਨੇ ਮੁਗ਼ਲ ਸਮਰਾਟ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ | 1615 ਈ: ਵਿਚ ਸਰ ਟਾਮਸ

ਰੋ ਇੰਗਲੈਂਡ ਦੇ ਸਮਰਾਟ ਜੇਮਜ਼ ਪਹਿਲੇ ਦਾ ਰਾਜਦੂਤ ਬਣ ਕੇ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਸਨੇ ਜਹਾਂਗੀਰ ਤੋਂ ਸੂਰਤ ਵਿਚ ਕੋਠੀਆਂ ਬਣਾਉਣ ਦੀ ਆਗਿਆ ਲੈਣ ਦੇ ਨਾਲ-ਨਾਲ ਹੋਰ ਵੀ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਾਪਤ ਕਰ ਲਈਆਂ । ਇਸ ਪ੍ਰਕਾਰ ਸੁਰਤ ਅੰਗਰੇਜ਼ਾਂ ਦਾ ਵਪਾਰਿਕ ਕੇਂਦਰ ਬਣ ਗਿਆ | ਅੰਗਰੇਜ਼ਾਂ ਨੇ ਅਹਿਮਦਾਬਾਦ, ਭੜੈਚ ਅਤੇ ਆਗਰੇ ਵਿਚ ਵੀ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ।

ਕੰਪਨੀ ਦੀ ਸ਼ਕਤੀ ਦਾ ਵਿਕਾਸ-

  1. 1640 ਈ: ਵਿਚ ਅੰਗਰੇਜ਼ਾਂ ਨੇ ਮਦਰਾਸ (ਚੇਨੱਈ ਦੇ ਨੇੜੇ ਕੁੱਝ ਜ਼ਮੀਨ ਮੁੱਲ ਲੈ ਕੇ ਮਦਰਾਸ (ਚੇਨੱਈ) ਨਗਰ ਦੀ ਸਥਾਪਨਾ ਕੀਤੀ ਅਤੇ ਇਕ ਫੈਕਟਰੀ ਦਾ ਨਿਰਮਾਣ ਕੀਤਾ ।
  2. 1674 ਈ: ਵਿਚ ਸੂਰਤ ਦੇ ਸਥਾਨ ‘ਤੇ ਬੰਬਈ ਨੂੰ ਕੰਪਨੀ ਦਾ ਮੁੱਖ ਕੇਂਦਰ ਬਣਾ ਲਿਆ ਗਿਆ ।
  3. 1690 ਈ: ਵਿਚ ਅੰਗਰੇਜ਼ਾਂ ਨੇ ਕਲਕੱਤਾ ਕੋਲਕਾਤਾ ਵਿਚ ਆਪਣੀ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਾਇਆ ।
  4. 1717 ਈ: ਵਿਚ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਸਮਰਾਟ ਫ਼ਰੁਖਸੀਅਰ ਤੋਂ 3000 ਰੁਪਏ ਸਾਲਾਨਾ ਦੇ ਬਦਲੇ ਬਿਹਾਰ, ਬੰਗਾਲ ਅਤੇ ਉੜੀਸਾ ਵਿਚ ਬਿਨਾਂ ਚੰਗੀ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ |

ਅੰਗਰੇਜ਼ ਭਾਰਤ ਵਿਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ । ਉਸ ਦੇ ਬਦਲੇ ਵਿਚ ਉਹ ਭਾਰਤ ਤੋਂ ਸੁਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫ਼ੀਮ ਮੰਗਵਾਉਂਦੇ ਸਨ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਭਾਰਤ ਵਿਚ ਬਹੁਤ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਲਈ ।

ਪ੍ਰਸ਼ਨ 3.
ਐਂਗਲੋ-ਫ਼ਰਾਂਸੀਸੀ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਸੰਘਰਸ਼ ਦੱਖਣੀ ਭਾਰਤ ਵਿਚ ਹੋਇਆ । ਇਹ ਸੰਘਰਸ਼ ਕਰਨਾਟਕ ਦੇ ਯੁੱਧਾਂ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਘਰਸ਼ ਵਿਚ ਹੇਠ ਲਿਖੇ ਪੜਾਅ ਆਏ-
ਕਰਨਾਟਕ ਦਾ ਪਹਿਲਾ ਯੁੱਧ – ਕਰਨਾਟਕ ਦਾ ਪਹਿਲਾ ਯੁੱਧ 1746 ਈ: ਤੋਂ 1748 ਈ: ਤਕ ਹੋਇਆ । ਇਸ ਯੁੱਧ ਦਾ ਵਰਣਨ ਇਸ ਪ੍ਰਕਾਰ ਹੈ-
ਕਾਰਨ-

  1. ਅੰਗਰੇਜ਼ ਅਤੇ ਫ਼ਰਾਂਸੀਸੀ ਭਾਰਤ ਦੇ ਸਾਰੇ ਵਪਾਰ ‘ਤੇ ਆਪਣਾ-ਆਪਣਾ ਅਧਿਕਾਰ ਕਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਵਿਚਾਲੇ ਦੁਸ਼ਮਣੀ ਪਈ ਹੋਈ ਸੀ ।
  2. ਇਸੇ ਵਿਚਾਲੇ ਯੂਰਪ ਵਿਚ ਇੰਗਲੈਂਡ ਅਤੇ ਫ਼ਰਾਂਸ ਦਾ ਯੁੱਧ ਆਰੰਭ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚ ਲੜਾਈ ਸ਼ੁਰੂ ਹੋ ਗਈ ।

ਘਟਨਾਵਾਂ – 1746 ਈ: ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ‘ਤੇ ਹਮਲਾ ਕਰਕੇ ਮਦਰਾਸ (ਅਜੋਕਾ ਚੇਨੱਈ ‘ਤੇ ਅਧਿਕਾਰ ਕਰ ਲਿਆ ਕਿਉਂਕਿ ਮਦਰਾਸ (ਚੇਨੱਈ) ਕਰਨਾਟਕ ਰਾਜ ਵਿਚ ਸਥਿਤ ਸੀ, ਇਸ ਲਈ ਅੰਗਰੇਜ਼ਾਂ ਨੇ ਕਰਨਾਟਕ ਦੇ ਨਵਾਬ ਤੋਂ ਰੱਖਿਆ ਲਈ ਪਾਰਥਨਾ ਕੀਤੀ । ਨਵਾਬ ਨੇ ਦੋਹਾਂ ਪੱਖਾਂ ਦੇ ਯੁੱਧ ਨੂੰ ਰੋਕਣ ਲਈ 10 ਹਜ਼ਾਰ ਸੈਨਿਕ ਭੇਜ ਦਿੱਤੇ । ਇਸ ਸੈਨਾ ਦਾ ਸਾਹਮਣਾ ਫ਼ਰਾਂਸੀਸੀਆਂ ਦੀ ਇਕ ਛੋਟੀ ਜਿਹੀ ਸੈਨਿਕ ਟੁਕੜੀ ਨਾਲ ਹੋਇਆ । ਫ਼ਰਾਂਸੀਸੀ ਸੈਨਾ ਨੇ ਨਵਾਬ ਦੀਆਂ ਸੈਨਾਵਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ । 1748 ਈ: ਵਿਚ ਯੂਰਪ ਵਿਚ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।

ਸਿੱਟੇ-

  1. ਇਸ ਯੁੱਧ ਵਿਚ ਫ਼ਰਾਂਸੀਸੀ ਜੇਤੂ ਰਹੇ ਅਤੇ ਭਾਰਤ ਵਿਚ ਉਨ੍ਹਾਂ ਦੀ ਸ਼ਕਤੀ ਦੀ ਧਾਂਕ ਜੰਮ ਗਈ ।
  2. ਸ਼ਾਂਤੀ ਸੰਧੀ ਦੇ ਅਨੁਸਾਰ ਚੇਨੱਈ (ਮਦਰਾਸ) ਅੰਗਰੇਜ਼ਾਂ ਨੂੰ ਵਾਪਸ ਮਿਲ ਗਿਆ ।

ਕਰਨਾਟਕ ਦਾ ਦੂਸਰਾ ਯੁੱਧ – ਕਰਨਾਟਕ ਦਾ ਦੂਸਰਾ ਯੁੱਧ 1748 ਈ: ਤੋਂ 1755 ਈ: ਤਕ ਹੋਇਆ ।
ਕਾਰਨ – ਕਰਨਾਟਕ ਦਾ ਦੂਸਰਾ ਯੁੱਧ ਹੈਦਰਾਬਾਦ ਅਤੇ ਕਰਨਾਟਕ ਰਾਜਾਂ ਦੀ ਸਥਿਤੀ ਦੇ ਕਾਰਨ ਹੋਇਆ । ਇਨ੍ਹਾਂ ਦੋਹਾਂ ਰਾਜਾਂ ਵਿਚ ਰਾਜ-ਗੱਦੀ ਲਈ ਦੋ-ਦੋ ਵਿਰੋਧੀ ਖੜੇ ਹੋ ਗਏ । ਹੈਦਰਾਬਾਦ ਵਿਚ ਨਾਸਿਰ ,ਜੰਗ ਅਤੇ ਮੁਜੱਫਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਅਤੇ ਚੰਦਾ ਸਾਹਿਬ । ਫ਼ਰਾਂਸੀਸੀ ਸੈਨਾਪਤੀ ਡੁਪਲੇ ਨੇ ਮੁਜੱਫਰ ਜੰਗ ਅਤੇ ਚੰਦਾ ਸਾਹਿਬ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਰਾਜਗੱਦੀ ‘ਤੇ ਬੈਠਾ ਦਿੱਤਾ ।

ਅੰਗਰੇਜ਼ ਵੀ ਸ਼ਾਂਤ ਨਾ ਰਹੇ । ਉਨ੍ਹਾਂ ਨੇ ਹੈਦਰਾਬਾਦ ਵਿਚ ਨਾਸਿਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਦੇ ਪੁੱਤਰ ਮੁਹੰਮਦ ਅਲੀ ਦਾ ਸਾਥ ਦਿੱਤਾ ਅਤੇ ਯੁੱਧ ਲਈ ਉੱਤਰ ਆਏ ।

ਘਟਨਾਵਾਂ – ਯੁੱਧ ਦੇ ਆਰੰਭ ਵਿਚ ਫ਼ਰਾਂਸੀਸੀਆਂ ਨੂੰ ਸਫਲਤਾ ਮਿਲੀ । ਚੰਦਾ ਸਾਹਿਬ ਨੇ ਫ਼ਰਾਂਸੀਸੀਆਂ ਦੀ ਸਹਾਇਤਾ ਨਾਲ ਤਿਚਨਾਪੱਲੀ ਵਿਚ ਆਪਣੇ ਦੁਸ਼ਮਣਾਂ ਨੂੰ ਘੇਰ ਲਿਆ | ਪਰ ਅੰਗਰੇਜ਼ ਸੈਨਾਪਤੀ ਰਾਬਰਟ ਕਲਾਈਵ ਨੇ ਯੁੱਧ ਦੀ ਸਥਿਤੀ ਬਦਲ ਦਿੱਤੀ ।ਉਸਨੇ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ਨੂੰ ਘੇਰਾ ਪਾ ਲਿਆ | ਚੰਦਾ ਸਾਹਿਬ ਆਪਣੀ ਰਾਜਧਾਨੀ ਦੀ ਰੱਖਿਆ ਕਰਨ ਲਈ ਤ੍ਰਿਚਨਾਪੱਲੀ ਤੋਂ ਦੌੜ ਗਿਆ ਪਰ ਨਾ ਤਾਂ ਉਹ ਆਪਣੀ ਰਾਜਧਾਨੀ ਨੂੰ ਬਚਾ ਸਕਿਆ ਅਤੇ ਨਾ ਹੀ ਆਪਣੇ ਆਪ ਨੂੰ । ਇਸ ਪ੍ਰਕਾਰ ਕਰਨਾਟਕ `ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

ਸਿੱਟੇ-

  1. 1755 ਈ: ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਦੋਹਾਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਦੇਸੀ ਰਾਜਿਆਂ ਦੇ ਝਗੜਿਆਂ ਵਿਚ ਹਿੱਸਾ ਨਹੀਂ ਲੈਣਗੇ ।
  2. ਇਸ ਯੁੱਧ ਨਾਲ ਅੰਗਰੇਜ਼ਾਂ ਦੀ ਸਾਖ ਵੱਧ ਗਈ ।

ਕਰਨਾਟਕ ਦਾ ਤੀਸਰਾ ਯੁੱਧ – ਕਰਨਾਟਕ ਦਾ ਤੀਸਰਾ ਯੁੱਧ 1756 ਤੋਂ 1763 ਈ: ਤਕ ਹੋਇਆ ।
ਕਾਰਨ – 1756 ਈ: ਵਿਚ ਯੂਰਪ ਵਿਚ ਸੱਤ ਸਾਲਾ ਯੁੱਧ ਛਿੜ ਗਿਆ । ਇਸ ਯੁੱਧ ਵਿਚ ਫ਼ਰਾਂਸ ਅਤੇ ਇੰਗਲੈਂਡ ਇਕਦੂਜੇ ਦੇ ਵਿਰੁੱਧ ਲੜ ਰਹੇ ਸਨ । ਇਸ ਲਈ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਸ਼ਕਤੀਆਂ ਵਿਚ ਯੁੱਧ ਸ਼ੁਰੂ ਹੋ ਗਿਆ ।

ਕਾਰਨ – ਫ਼ਰਾਂਸੀਸੀ ਸਰਕਾਰ ਨੇ 1758 ਵਿਚ ਕਾਉਂਟ ਲਾਲੀ ਨੂੰ ਭਾਰਤ ਵਿਚ ਫ਼ਰਾਂਸੀਸੀਆਂ ਦਾ ਗਵਰਨਰ-ਜਨਰਲ ਅਤੇ ਸੈਨਾਪਤੀ ਬਣਾ ਕੇ ਭੇਜਿਆ । ਫ਼ਰਾਂਸੀਸੀ ਸਰਕਾਰ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭਾਰਤ ਦੇ ਤਟੀ ਦੇਸ਼ਾਂ ਨੂੰ ਹੀ ਜਿੱਤਣ ਦਾ ਯਤਨ ਕਰੇ ਪਰ ਉਹ ਅਸਫ਼ਲ ਰਿਹਾ । 1760 ਈ: ਵਿਚ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੇ ਸਥਾਨ ‘ਤੇ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ | ਬੁਸੇ ਨੂੰ ਬੰਦੀ ਬਣਾ ਲਿਆ ਗਿਆ । 1761 ਈ: ਵਿਚ ਅੰਗਰੇਜ਼ਾਂ ਨੇ ਪਾਂਡੇਚੇਰੀ ‘ਤੇ ਵੀ ਆਪਣਾ ਅਧਿਕਾਰ ਕਰ ਲਿਆ । 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਇਸਦੇ ਨਾਲ ਹੀ ਭਾਰਤ ਵਿਚ ਵੀ ਦੋਹਾਂ ਸ਼ਕਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।

ਸਿੱਟੇ – ਹੈਦਰਾਬਾਦ ਵਿਚ ਫ਼ਰਾਂਸੀਸੀਆਂ ਦੇ ਪ੍ਰਭਾਵ ਦਾ ਅੰਤ ਹੋ ਗਿਆ | ਅੰਗਰੇਜ਼ਾਂ ਨੇ ਫ਼ਰਾਂਸੀਸੀਆਂ ਨੂੰ ਚੰਦਰਨਗਰ, ਮਾਹੀ, ਪਾਂਡੀਚੇਰੀ ਅਤੇ ਕੁੱਝ ਹੋਰ ਦੇਸ਼ ਵਾਪਸ ਕਰ ਦਿੱਤੇ । ਉਹ ਹੁਣ ਇਨ੍ਹਾਂ ਦੇਸ਼ਾਂ ਵਿਚ ਕੇਵਲ ਵਪਾਰ ਹੀ ਕਰ ਸਕਦੇ ਸਨ । ਇਸ ਪ੍ਰਕਾਰ ਭਾਰਤ ਵਿਚ ਰਾਜ ਸਥਾਪਿਤ ਕਰਨ ਦੀਆਂ ਉਨ੍ਹਾਂ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫਿਰ ਗਿਆ ।

ਪ੍ਰਸ਼ਨ 4.
ਲਾਰਡ ਵੈਲਜ਼ਲੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਵੈਲਜ਼ਲੀ 1798 ਈ: ਵਿਚ ਗਵਰਨਰ ਜਨਰਲ ਬਣ ਕੇ ਭਾਰਤ ਆਇਆ । ਉਹ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ । ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਵੱਖ-ਵੱਖ ਸਾਧਨ ਅਪਣਾਏ ਅਤੇ ਅਨੇਕ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਸੰਖੇਪ ਵਿਚ, ਉਸਨੇ ਹੇਠ ਲਿਖੇ ਢੰਗ ਨਾਲ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕੀਤਾ-

1. ਯੁੱਧਾਂ ਦੁਆਰਾ – 1799 ਈ: ਵਿਚ ਵੈਲਜ਼ਲੀ ਨੇ ਟੀਪੂ ਸੁਲਤਾਨ ਨੂੰ ਮੈਸੂਰ ਦੇ ਚੌਥੇ ਯੁੱਧ ਵਿਚ ਹਰਾ ਕੇ ਕਾਫ਼ੀ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ. । 1802 ਈ: ਵਿਚ ਉਸਨੇ ਮਰਾਠਿਆਂ ਨੂੰ ਵੀ ਹਰਾ ਦਿੱਤਾ ਅਤੇ ਦਿੱਲੀ, ਆਗਰਾ, ਕਟਕ, ਬਲਾਸੌਰ, ਭੜੋਚ, ਬੁੰਦੇਲਖੰਡ ਆਦਿ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਵੈਲਜ਼ਲੀ ਨੇ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਇੰਦੌਰ ‘ਤੇ ਵੀ ਆਪਣਾ ਅਧਿਕਾਰ ਕਰ ਲਿਆ ।

2. ਸਹਾਇਕ ਸੰਧੀ ਦੁਆਰਾ – ਵੈਲਜ਼ਲੀ ਨੇ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨ ਲਈ ਅਧੀਨ ਮਿੱਤਰ ਰਾਜ ਜਾਂ ਸਹਾਇਕ ਸੰਧੀ ਦੀ ਨੀਤੀ ਅਪਣਾਈ । ਇਸ ਸੰਧੀ ਨੂੰ ਸਵੀਕਾਰ ਕਰਨ ਵਾਲੇ ਰਾਜਾ ਜਾਂ ਨਵਾਬ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੇ ਆਪ ਨੂੰ ਕੰਪਨੀ ਦੇ ਅਧੀਨ ਸਮਝੇ । ਉਹ ਆਪਣੇ ਰਾਜ ਵਿਚ ਅੰਗਰੇਜ਼ਾਂ ਦੀ ਇਕ ਸੈਨਿਕ ਟੁਕੜੀ ਰੱਖੇ ਅਤੇ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਕਿਸੇ ਨਾਲ ਯੁੱਧ ਜਾਂ ਸੰਧੀ ਨਾ ਕਰੇ । ਇਹ ਸ਼ਰਤਾਂ ਨੂੰ ਮੰਨਣ ਵਾਲੇ ਦੇਸੀ ਸ਼ਾਸਕ ਦੀ ਅੰਦਰੂਨੀ ਅਤੇ ਬਾਹਰੀ ਖ਼ਤਰੇ ਤੋਂ ਰੱਖਿਆ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਦੀ ਹੁੰਦੀ ਸੀ ।

ਇਸ ਸੰਧੀ ਨੂੰ ਸਭ ਤੋਂ ਪਹਿਲਾਂ 1798 ਈ: ਵਿਚ ਨਿਜ਼ਾਮ ਹੈਦਰਾਬਾਦ ਨੇ ਸਵੀਕਾਰ ਕੀਤਾ । ਉਸਨੇ ਆਪਣੇ ਕੁੱਝ ਪ੍ਰਦੇਸ਼ ਵੀ ਅੰਗਰੇਜ਼ਾਂ ਨੂੰ ਦੇ ਦਿੱਤੇ । ਨਿਜ਼ਾਮ ਤੋਂ ਬਾਅਦ ਅਵਧ ਦੇ ਨਵਾਬ ਨੇ ਇਸ ਸੰਧੀ ਨੂੰ ਸਵੀਕਾਰ ਕੀਤਾ | ਸੈਨਾ ਦਾ ਖ਼ਰਚ ਚਲਾਉਣ ਲਈ ਉਸਨੇ ਰੁਹੇਲਖੰਡ ਅਤੇ ਗੰਗਾ-ਯਮੁਨਾ ਦੇ ਦੋਆਬ ਦਾ ਖੇਤਰ ਕੰਪਨੀ ਨੂੰ ਦੇ ਦਿੱਤਾ ।

3. ਪੈਨਸ਼ਨਾਂ ਦੁਆਰਾ- 1800 ਈ: ਵਿਚ ਵੈਲਜ਼ਲੀ ਨੇ ਸੂਰਤ ਦੇ ਰਾਜਾ ਨੂੰ ਪੈਨਸ਼ਨ ਦੇ ਕੇ ਸੂਰਤ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ । 1801 ਈ: ਵਿਚ ਕਰਨਾਟਕ ਦੇ ਨਵਾਬ ਦੀ ਮੌਤ ਹੋ ਗਈ । ਅੰਗਰੇਜ਼ਾਂ ਨੇ ਉਸਦੇ ਪੁੱਤਰ ਦੀ ਵੀ ਪੈਨਸ਼ਨ ਨਿਸਚਿਤ ਕਰ ਦਿੱਤੀ ਅਤੇ ਉਸਦੇ ਰਾਜ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
ਇਸ ਪ੍ਰਕਾਰ ਲਾਰਡ ਵੈਲਜ਼ਲੀ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਖੂਬ ਵਿਸਤਾਰ ਕੀਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 5.
ਲਾਰਡ ਡਲਹੌਜ਼ੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਡਲਹੌਜ਼ੀ ਨੇ ਭਾਰਤ ਵਿਚ ਹੇਠ ਲਿਖੇ ਚਾਰ ਤਰੀਕਿਆਂ ਨਾਲ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ-

  1. ਜਿੱਤਾਂ ਦੁਆਰਾ
  2. ਲੈਪਸ ਦੀ ਨੀਤੀ ਦੁਆਰਾ
  3. ਕੁਸ਼ਾਸਨ ਦੇ ਆਧਾਰ ‘ਤੇ
  4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ ।

1. ਯੁੱਧਾਂ ਜਾਂ ਜਿੱਤਾਂ ਦੁਆਰਾ-

  • 1848 ਵਿਚ ਉਸਨੇ ਪੰਜਾਬ ਵਿਚ ਮੂਲ ਰਾਜ ਅਤੇ ਚਤਰ ਸਿੰਘ ਦੇ ਵਿਰੋਧ ਦਾ ਲਾਭ ਉਠਾ ਕੇ ਲਾਹੌਰ ਦਰਬਾਰ ਦੇ ਵਿਰੁੱਧ ਯੁੱਧ ਛੇੜ ਦਿੱਤਾ । ਇਸਨੂੰ ਦੂਸਰਾ ਅੰਗਰੇਜ਼-ਸਿੱਖ ਯੁੱਧ (1848-49 ਈ:) ਕਿਹਾ ਜਾਂਦਾ ਹੈ । ਇਸ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ । ਫਲਸਰੂਪ 29 ਮਾਰਚ, 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।
  • 1850 ਈ: ਵਿਚ ਲਾਰਡ ਡਲਹੌਜ਼ੀ ਨੇ ਸਿੱਕਿਮ ’ਤੇ ਹਮਲਾ ਕਰਕੇ ਉੱਥੋਂ ਦੇ ਸ਼ਾਸਕ ਨੂੰ ਹਰਾ ਦਿੱਤਾ । ਇਸ ਪ੍ਰਕਾਰ ਸਿੱਕਿਮ ਨੂੰ ਵੀ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ ।
  • ਸਿੱਕਿਮ ਤੋਂ ਬਾਅਦ ਬਰਮਾ ਦੀ ਵਾਰੀ ਆਈ । 1852 ਈ: ਵਿਚ ਦੂਸਰੇ ਅੰਗਰੇਜ਼-ਬਰਮਾ ਯੁੱਧ ਵਿਚ ਅੰਗਰੇਜ਼ ਜੇਤੂ ਰਹੇ । ਇਸ ਤਰ੍ਹਾਂ ਡਲਹੌਜ਼ੀ ਨੇ ਬਰਮਾ ਦੇ ਰੋਮ ਅਤੇ ਪੇਗ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।

2. ਲੈਪਸ ਦੀ ਨੀਤੀ – ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ । ਇਸਦੇ ਅਨੁਸਾਰ ਜਿਨ੍ਹਾਂ ਭਾਰਤੀ ਸ਼ਾਸਕਾਂ ਦੀ ਕੋਈ ਸੰਤਾਨ ਨਹੀਂ ਸੀ, ਉਨ੍ਹਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ । ਅਜਿਹੇ ਸ਼ਾਸਕਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਇਸ ਨੀਤੀ ਦੁਆਰਾ ਲਾਰਡ ਡਲਹੌਜ਼ੀ ਨੇ ਸਤਾਰਾ, ਸੰਭਲਪੁਰ, ਬਘਾਟ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ।

3. ਕੁਸ਼ਾਸਨ ਦੇ ਆਧਾਰ `ਤੇ – 1856 ਵਿਚ ਲਾਰਡ ਡਲਹੌਜ਼ੀ ਨੇ ਅਵਧ ਦੇ ਨਵਾਬ ’ਤੇ ਮਾੜੇ ਸ਼ਾਸਨ ਦਾ ਦੋਸ਼ ਲਗਾਇਆ ਅਤੇ ਉਸਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਿਲ ਕਰ ਲਿਆ । ਡਲਹੌਜ਼ੀ ਦਾ ਇਹ ਕੰਮ ਬਿਲਕੁੱਲ ਅਣਉੱਚਿਤ ਸੀ ।

4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ – ਲਾਰਡ ਡਲਹੌਜ਼ੀ ਨੇ ਕਰਨਾਟਕ, ਪੂਨਾ, ਤੰਜੌਰ ਅਤੇ ਸੁਰਤ ਰਿਆਸਤਾਂ ਦੇ ਸ਼ਾਸਕਾਂ ਦੀਆਂ ਪਦਵੀਆਂ ਖੋਹ ਲਈਆਂ ਅਤੇ ਉਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ । ਇਨ੍ਹਾਂ ਸਾਰੀਆਂ ਰਿਆਸਤਾਂ ਨੂੰ ਵੀ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ ।

ਪ੍ਰਸ਼ਨ 6.
1823 ਤੋਂ 1848 ਈ: ਤਕ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
1823 ਤੋਂ 1848 ਈ: ਤਕ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਲਾਰਡ ਐਮਸਟਰ, ਲਾਰਡ ਵਿਲੀਅਮ ਬੈਂਟਿੰਕ, ਲਾਰਡ ਆਕਲੈਂਡ, ਲਾਰਡ ਐਲਨਬਰੋ ਅਤੇ ਲਾਰਡ ਹਾਰਡਿੰਗ ਨੇ ਕੀਤਾ ਜਿਸਦਾ ਵਰਣਨ ਇਸ ਪ੍ਰਕਾਰ ਹੈ-

  1. ਲਾਰਡ ਐਮਸਟਰ ਨੇ ਪਹਿਲੇ ਅੰਗਰੇਜ਼-ਬਰਮਾ ਯੁੱਧ (1824-26 ਈ:) ਵਿਚ ਜਿੱਤ ਪ੍ਰਾਪਤ ਕੀਤੀ ਅਤੇ ਅਰਾਕਾਨ ਅਤੇ ਆਸਾਮ ਦੇ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।
  2. ਇਸ ਤੋਂ ਬਾਅਦ ਲਾਰਡ ਵਿਲੀਅਮ ਬੈਂਟਿੰਕ ਨੇ ਕੱਛ, ਮੈਸੂਰ ਅਤੇ ਕੁਰਗ ‘ਤੇ ਅਧਿਕਾਰ ਕਰ ਲਿਆ । 1832 ਵਿਚ ਉਸਨੇ ਸਿੰਧ ਦੇ ਅਮੀਰਾਂ ਨਾਲ ਇਕ ਵਪਾਰਕ ਸੰਧੀ ਕੀਤੀ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਇਸ ਦਿਸ਼ਾ ਵਿਚ ਵਿਸਤਾਰ ਰੁਕ ਗਿਆ ।
  3. ਲਾਰਡ ਆਕਲੈਂਡ ਨੇ 1839 ਈ: ਵਿਚ ਸਿੰਧ ਦੇ ਅਮੀਰਾਂ ਨਾਲ ਸਹਾਇਕ ਸੰਧੀ ਕਰਕੇ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ ।
  4. ਲਾਰਡ ਐਲਨਬਰੋ ਦੇ ਸਮੇਂ ਵਿਚ ਚਾਰਲਸ ਨੇਪੀਅਰ ਨੇ 1843 ਈ: ਵਿਚ ਸਿੰਧ ’ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
  5. ਲਾਰਡ ਹਾਰਡਿੰਗ ਨੇ ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਸਿੱਖਾਂ ਨੂੰ ਹਰਾਇਆ । ਫਲਸਰੂਪ ਜਲੰਧਰ, ਕਾਂਗੜਾ ਅਤੇ ਕਸ਼ਮੀਰ ਦੇ ਦੇਸ਼ਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

ਪ੍ਰਸ਼ਨ 7.
ਮਰਾਠਿਆਂ ਦੇ ਇਲਾਕਿਆਂ ਨੂੰ ਅੰਗਰੇਜ਼ਾਂ ਨੇ ਕਿਵੇਂ ਜਿੱਤ ਲਿਆ ?
ਉੱਤਰ-
1772 ਈ: ਤਕ ਮਰਾਠਿਆਂ ਦਾ ਮੁਖੀ ਪੇਸ਼ਵਾ ਸ਼ਕਤੀਸ਼ਾਲੀ ਰਿਹਾ । ਉਸ ਤੋਂ ਬਾਅਦ ਮਰਾਠਾ ਸਰਦਾਰ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਸ਼ਕਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਇਮ ਰੱਖਿਆ । ਉਸ ਸਮੇਂ ਦੇ ਵੱਡੇ-ਵੱਡੇ ਮਰਾਠਾ ਸਰਦਾਰ ਸਿੰਧੀਆ, ਭੌਸਲੇ, ਹੋਲਕਰ ਅਤੇ ਗਾਇਕਵਾੜ ਸਨ । ਅੰਗਰੇਜ਼ ਨੇ ਵਾਰੀ-ਵਾਰੀ ਪੇਸ਼ਵਾ ਅਤੇ ਇਨ੍ਹਾਂ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕੀਤਾ ।

1. ਪੇਸ਼ਵਾ ਦਾ ਪਤਨ – 1772 ਈ: ਵਿਚ ਚੌਥੇ ਪੇਸ਼ਵਾ ਮਾਧਵ ਰਾਓ ਦੀ ਮੌਤ ‘ਤੇ ਉਸਦਾ ਪੁੱਤਰ ਨਾਰਾਇਣ ਰਾਵ ਪੇਸ਼ਵਾ ਬਣਿਆ । ਪਰ ਉਸਦੇ ਚਾਚੇ ਰਾਘੋਬਾ ਨੇ ਉਸਦਾ ਕਤਲ ਕਰਵਾ ਦਿੱਤਾ । ਇਸ ਸੰਕਟ ਦੀ ਘੜੀ ਵਿਚ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਅਗਵਾਈ ਕੀਤੀ । ਉਸਨੇ ਨਾਰਾਇਣ ਰਾਵ ਦੇ ਨਿੱਕੇ ਜਿਹੇ ਪੁੱਤਰ ਨੂੰ ਪੇਸ਼ਵਾ ਘੋਸ਼ਿਤ ਕਰ ਦਿੱਤਾ ਅਤੇ ਖੁਦ ਉਸਦਾ ਸੰਰੱਖਿਅਕ ਬਣ ਗਿਆ । ਉਸਨੇ ਅੰਗਰੇਜ਼ਾਂ ਦੇ ਨਾਲ ਬਹੁਤ ਲੰਬੇ ਸਮੇਂ ਤੱਕ ਯੁੱਧ ਲੜਿਆ, ਪਰ ਸਹਾਇਕ ਸੰਧੀ ਸਵੀਕਾਰ ਨਾ ਕੀਤੀ । ਉਸਦੀ ਮੌਤ ਤੋਂ ਬਾਅਦ ਮਰਾਠਾ ਸਰਦਾਰਾਂ ਵਿਚ ਆਪਸੀ ਫੁੱਟ ਪੈ ਗਈ । ਪੇਸ਼ਵਾ, ਮਰਾਠਾ ਸਰਦਾਰ ਹੋਲਕਰ ਤੋਂ ਡਰਿਆ ਹੋਇਆ ਸੀ । ਇਸ ਲਈ ਉਸਨੇ 1802 ਈ: ਵਿਚ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਅਤੇ ਬਸੀਨ ਦੀ ਸੰਧੀ ਦੇ ਅਨੁਸਾਰ ਸੰਧੀ ਸਵੀਕਾਰ ਕਰ ਲਈ ।

2. ਸਿੰਧੀਆ ਅਤੇ ਭੌਸਲੇ ਦੀ ਸ਼ਕਤੀ ਦਾ ਅੰਤ – ਪੇਸ਼ਵਾ ਦੁਆਰਾ ਸਹਾਇਕ ਸੰਧੀ ਸਵੀਕਾਰ ਕਰਨਾ ਸਿੰਧੀਆ ਅਤੇ ਭੌਸਲੇ ਨੂੰ ਚੰਗਾ ਨਾ ਲੱਗਾ | ਉਨ੍ਹਾਂ ਨੇ ਇਸ ਨੂੰ ਮਰਾਠਾ ਜਾਤੀ ਦਾ ਅਪਮਾਨ ਸਮਝਿਆ । ਬਦਲਾ ਲੈਣ ਲਈ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਯੁੱਧ ਛੇੜ ਦਿੱਤਾ । ਗਾਇਕਵਾੜ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਲਾਰਡ ਲੇਕ ਨੇ ਸਿੰਧੀਆ ਨੂੰ ਹਰਾ ਕੇ ਦਿੱਲੀ, ਆਗਰਾ ਅਤੇ ਅਲੀਗੜ੍ਹ ’ਤੇ ਅਧਿਕਾਰ ਕਰ ਲਿਆ । ਇਧਰ ਕਟਕ ਅਤੇ ਬਾਲਾਸੌਰ ਦੇ ਖੇਤਰ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਏ । ਸਿੰਧੀਆ ਅਤੇ ਭੌਸਲੇ ਨੇ ਸਹਾਇਕ ਸੰਧੀ ਸਵੀਕਾਰ ਕਰ ਲਈ ।

3, ਹੋਰ ਮਰਾਠਾ ਸਰਦਾਰਾਂ ਦੀ ਸ਼ਕਤੀ ਦਾ ਅੰਤ – ਪੇਸ਼ਵਾ ਨੇ ਇਕ ਵਾਰ ਫਿਰ ਮਰਾਠਿਆਂ ਵਿਚ ਏਕਤਾ ਸਥਾਪਿਤ ਕਰਨ ਦਾ ਯਤਨ ਕੀਤਾ । 1817 ਈ: ਵਿਚ ਲਾਰਡ ਹੇਸਟਿੰਗਜ਼ ਨੇ ਪੇਸ਼ਵਾ, ਭੌਸਲੇ ਅਤੇ ਹੋਲਕਰ ਦੀਆਂ ਸੈਨਾਵਾਂ ਨੂੰ ਦਿੱਤਾ | ਪੇਸ਼ਵਾ ਨੂੰ ਪੈਨਸ਼ਨ ਦੇ ਕੇ ਉਸਦਾ ਅਹੁਦਾ ਖ਼ਤਮ ਕਰ ਦਿੱਤਾ ਗਿਆ | ਉਸਦਾ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ । ਇਸ ਤੋਂ ਬਾਅਦ ਮਰਾਠਾ ਸਰਦਾਰਾਂ ਨੇ ਵੀ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ । ਇਸ ਪ੍ਰਕਾਰ ਅੰਗਰੇਜ਼ਾਂ ਨੇ ਮਰਾਠਿਆਂ ਦੇ ਸਾਰਿਆਂ ਇਲਾਕਿਆਂ ਨੂੰ ਜਿੱਤ ਲਿਆ ।

ਪ੍ਰਸ਼ਨ 8.
ਅੰਗਰੇਜ਼-ਮੈਸੂਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮੈਸੂਰ ਰਾਜ ਬਹੁਤ ਸ਼ਕਤੀਸ਼ਾਲੀ ਸੀ । ਹੈਦਰ ਅਲੀ ਦੇ ਅਧੀਨ ਇਹ ਰਾਜ ਕਾਫ਼ੀ ਖੁਸ਼ਹਾਲ ਬਣਿਆ ਅਤੇ ਰਾਜ ਦੀ ਸੈਨਿਕ ਸ਼ਕਤੀ ਵਧੀ । ਅੰਗਰੇਜ਼ਾਂ ਨੇ ਇਸ ਰਾਜ ਦੀ ਸ਼ਕਤੀ ਨੂੰ ਕੁਚਲਣ ਲਈ ਹੈਦਰ ਅਲੀ ਦੇ ਦੁਸ਼ਮਣਾਂ-ਮਰਾਠਿਆਂ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਨਾਲ ਗਠਜੋੜ ਕਰ ਲਿਆ । ਹੈਦਰ ਅਲੀ ਇਸ ਨੂੰ ਸਹਿਣ ਨਾ ਕਰ ਸਕਿਆ । ਇਸ ਲਈ ਉਸਦਾ ਅੰਗਰੇਜ਼ਾਂ ਦੇ ਨਾਲ ਯੁੱਧ ਛਿੜ ਗਿਆ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 8
1. ਮੈਸੂਰ ਦਾ ਪਹਿਲਾ ਯੁੱਧ – ਇਹ ਯੁੱਧ ਹੈਦਰ ਅਲੀ, ਅਤੇ ਅੰਗਰੇਜ਼ਾਂ ਦੇ ‘ ਵਿਚਾਲੇ 1767 ਈ: ਤੋਂ 1769 ਈ: ਤਕ ਹੋਇਆ । ਇਸ ਯੁੱਧ ਵਿਚ ਹੈਦਰ ਅਲੀ ਵਧਦਾ ਹੋਇਆ ਮਦਰਾਸ (ਚੇਨੱਈ ਤਕ ਜਾ ਪਹੁੰਚਿਆ 1 1769 ਈ: ਵਿਚ ਦੋਹਾਂ ਪੱਖਾਂ ਵਿਚ ਇਕ ਰੱਖਿਆਤਮਕ ਸੰਧੀ ਹੋ ਗਈ । ਇਸਦੇ ਅਨੁਸਾਰ ਦੋਨਾਂ ਨੇ ਇਕ ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।

2. ਮੈਸੂਰ ਦਾ ਦੂਜਾ ਯੁੱਧ – ਮੈਸੂਰ ਦੇ ਦੂਜੇ ਯੁੱਧ (1780-84) ਵਿਚ ਵੀ ਹੈਦਰ ਅਲੀ ਨੇ ਬਹੁਤ ਬਹਾਦਰੀ ਦਿਖਾਈ । ਪਰ ਫ਼ਰਾਂਸੀਸੀਆਂ ਕੋਲੋਂ ਲੋੜੀਂਦੀ ਸਹਾਇਤਾ ਨਾ ਮਿਲਣ ਦੇ ਕਾਰਨ ਉਹ ਪੋਰਟੋਨੋਵਾ ਦੇ ਸਥਾਨ ‘ਤੇ ਹਾਰ ਗਿਆ । 1782 ਈ: ਵਿਚ ਹੈਦਰ ਅਲੀ ਦੀ ਮੌਤ ਹੋ ਗਈ ਅਤੇ ਟੀਪੂ ਸੁਲਤਾਨ ਨੇ ਯੁੱਧ ਜਾਰੀ ਰੱਖਿਆ | ਆਖਿਰ 1784 ਈ: ਵਿਚ ਮੰਗਲੌਰ ਦੀ ਸੰਧੀ ਦੇ ਅਨੁਸਾਰ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।

3. ਮੈਸੂਰ ਦਾ ਤੀਜਾ ਯੁੱਧ – ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਟੀਪੂ ਸੁਲਤਾਨ ਨੇ ਅੰਗਰੇਜ਼ੀ ਸੈਨਾ ਤੇ ਸਖ਼ਤ ਹਮਲੇ ਕੀਤੇ | ਪਰ ਅੰਤ ਵਿਚ ਉਹ ਲਾਰਡ ਕਾਰਨਵਾਲਿਸ ਦੇ ਹੱਥੋਂ ਹਾਰ ਗਿਆ | ਸੀਰੰਗਾਪੱਟਮ ਦੀ ਸੰਧੀ ਦੇ ਅਨੁਸਾਰ ਟੀਪੂ ਸੁਲਤਾਨ ਨੂੰ ਆਪਣਾ ਅੱਧਾ ਰਾਜ ਅਤੇ 3 ਕਰੋੜ ਰੁਪਏ ਨੁਕਸਾਨ-ਪੂਰਤੀ ਦੇ ਰੂਪ ਵਿਚ ਅੰਗਰੇਜ਼ਾਂ ਨੂੰ ਦੇਣੇ ਪਏ ।

4. ਮੈਸੂਰ ਦਾ ਚੌਥਾ ਯੁੱਧ – ਮੈਸੂਰ ਦੇ ਚੌਥੇ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਆਪਣੀ ਰਾਜਧਾਨੀ ਦੀ ਰੱਖਿਆ ਕਰਦੇ ਹੋਏ ਮਾਰਿਆ ਗਿਆ । ਉਸਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਮੈਸੂਰ ਰਾਜ ਦਾ ਕੁੱਝ ਖੇਤਰ ਉੱਥੋਂ ਦੇ ਪੁਰਾਣੇ ਰਾਜਵੰਸ਼ ਨੂੰ ਅਤੇ ਕੁੱਝ ਭਾਗ ਹੈਦਰਾਬਾਦ ਦੇ ਨਿਜ਼ਾਮ ਨੂੰ ਦੇ ਕੇ ਬਾਕੀ ਭਾਗ ਆਪਣੇ ਨਿਯੰਤਰਨ ਵਿਚ ਲੈ ਲਿਆ ।
ਇਸ ਪ੍ਰਕਾਰ ਅੰਗਰੇਜ਼ਾਂ ਨੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ।

PSEB 8th Class Punjabi Solutions Chapter 7 ਰੂਪਨਗਰ

Punjab State Board PSEB 8th Class Punjabi Book Solutions Chapter 7 ਰੂਪਨਗਰ Textbook Exercise Questions and Answers.

PSEB Solutions for Class 8 Punjabi Chapter 7 ਰੂਪਨਗਰ (1st Language)

Punjabi Guide for Class 8 PSEB ਰੂਪਨਗਰ Textbook Questions and Answers

ਰੂਪਨਗਰ ਪਾਠ-ਅਭਿਆਸ

1. ਦੱਸੋ :

(ੳ) ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ ? ਇਸ ਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ?
ਉੱਤਰ :
ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ ਇਸਦਾ ਵਰਤਮਾਨ ਨਾਂ 16 ਨਵੰਬਰ, 1976 ਨੂੰ ਰੱਖਿਆ ਗਿਆ

(ਅ) ਰੂਪਨਗਰ ਸ਼ਹਿਰ ਕਿਹੜੇ ਦਰਿਆ ਉੱਤੇ ਸਥਿਤ ਹੈ ਅਤੇ ਇਸ ਦਰਿਆ ਵਿੱਚੋਂ ਕਿਹੜੀਆਂ ਕਿਹੜੀਆਂ ਨਹਿਰਾਂ ਕੱਢੀਆਂ ਗਈਆਂ ਹਨ ?
ਉੱਤਰ :
ਰੂਪਨਗਰ ਸਤਲੁਜ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਇੱਥੇ ਇਸ ਦਰਿਆ ਵਿਚੋਂ ਸਰਹਿੰਦ ਨਹਿਰ ਅਤੇ ਬਿਸਤ ਦੁਆਬ ਨਹਿਰਾਂ ਕੱਢੀਆਂ ਗਈਆਂ ਹਨ। ਉਂਝ ਗਲ ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸ ਸ਼ਹਿਰ ਦੇ ਕੋਲੋਂ ਹੀ ਲੰਘਦੀ ਹੈ।

PSEB 8th Class Punjabi Solutions Chapter 7 ਰੂਪਨਗਰ

(ਈ) ਰੂਪਨਗਰ ਹੈੱਡਵਰਕਸ ਦਾ ਦ੍ਰਿਸ਼ ਕਿਹੋ-ਜਿਹਾ ਹੈ ?
ਉੱਤਰ :
ਰੂਪਨਗਰ ਹੈੱਡਵਰਕਸ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿਚ ਭੇਜਣ ਲਈ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਦਰਿਆ ਇਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਪਰ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸਥਾਨ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ।

(ਸ) ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਹੈ। ਇੱਥੋਂ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਹੈ।

(ਹ) ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਦਾ ਵਰਨਣ ਕਰੋ ?
ਉੱਤਰ :
ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਰੋਪੜ ਦੀ ਇਤਿਹਾਸਿਕ ਸੰਧੀ 1831 ਵਿਚ ਦਰਿਆ ਸਤਲੁਜ ਦੇ ਕੰਢੇ ਹੋਈ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਦੋਹਾਂ ਦੇ ਇਲਾਕਿਆਂ ਦੀ ਹੱਦ ਮੰਨ ਲਿਆ ਸੀ। ਇਹ ਸੰਧੀ ਪੰਜਾਬ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਵੀ ਮਹੱਤਵਪੂਰਨ ਸਥਾਨ ਰੱਖਦੀ ਹੈ।

(ਕ) ਰੂਪਨਗਰ ਸ਼ਹਿਰ ਸੜਕੀ ਅਤੇ ਰੇਲ-ਮਾਰਗਾਂ ਰਾਹੀਂ ਕਿਹੜੀਆਂ-ਕਿਹੜੀਆਂ ਥਾਂਵਾਂ ਨਾਲ ਜੁੜਿਆ ਹੋਇਆ ਹੈ ?
ਉੱਤਰ :
ਰੂਪਨਗਰ ਸੜਕੀ ਆਵਾਜਾਈ ਰਾਹੀਂ ਚੰਡੀਗੜ੍ਹ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਡਲਹੌਜ਼ੀ, ਕੁੱਲੂ – ਮਨਾਲੀ, ਭਾਖੜਾ ਡੈਮ, ਨੈਣਾ ਦੇਵੀ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ ਤੋਂ ਇਲਾਵਾ ਦੇਵਤਿਆਂ ਦੀ ਭੂਮੀ ਹਿਮਾਚਲ ਦੇਸ਼ ਦੇ ਬਹੁਤ ਸਾਰੇ ਥਾਂਵਾਂ ਨਾਲ ਜੁੜਿਆ ਹੋਇਆ ਹੈ। ਭਾਖੜਾ ਡੈਮ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਇਸ ਨਾਲ ਰੇਲ – ਮਾਰਗ ਰਾਹੀਂ ਜੁੜੇ ਹੋਏ ਹਨ।

(ਖ) ਰੂਪਨਗਰ ਦੀ ਮਹੱਤਤਾ ਦਰਸਾਉਂਦਾ ਪੈਰਾ ਲਿਖੋ।
ਉੱਤਰ :
ਰੂਪਨਗਰ ਪੰਜਾਬ ਦਾ ਇਕ ਪੁਰਾਤਨ ਸ਼ਹਿਰ ਹੈ। 16 ਨਵੰਬਰ, 1976 ਤੋਂ ਪਹਿਲਾਂ ਇਸ ਦਾ ਨਾਂ ਰੋਪੜ ਸੀ ਸਤਲੁਜ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿਚ ਇਕ ਪਾਸਿਓਂ ਸਰਹਿੰਦ ਨਹਿਰ ਤੇ ਦੂਜੇ ਪਾਸਿਓਂ ਬਿਸਤ ਦੁਆਬ ਨਹਿਰ ਕੱਢੀ ਗਈ ਹੈ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਤੇ ਮੂਰਤੀਆਂ ਮਿਲੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀਂ ਸਦੀ ਵਿਚ ਵਸਾਇਆ ਸੀ।

ਇਸ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਤੇ ਉਨ੍ਹਾਂ ਦੀ ਯਾਦ ਵਿਚ ਇੱਥੇ ਇਸਦੇ ਨਾਲ ਲਗਦੇ ਕੋਟਲਾ ਨਿਹੰਗ ਵਿਖੇ ਭੱਠਾ ਸਾਹਿਬ ਗੁਰਦੁਆਰਾ ਸਥਾਪਿਤ ਹੈ। 1831 ਵਿਚ ਇੱਥੇ ਹੀ ਸਤਲੁਜ ਦੇ ਕੰਢੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇਤਿਹਾਸਿਕ ਸੰਧੀ ਹੋਈ ਸੀ। ਇਹ ਸ਼ਹਿਰ ਪਸ਼ੂਆਂ ਦੀ ਮੰਡੀ ਵਜੋਂ ਵੀ ਮਸ਼ਹੂਰ ਹੈ। ਇੱਥੇ ਇਕ ਤਾਪ ਬਿਜਲੀ – ਘਰ ਵੀ ਸਥਾਪਿਤ ਹੈ। ਇੱਥੋਂ ਦੇ ਲੋਕ ਪੁਆਧੀ ਉਪਭਾਸ਼ਾ ਬੋਲਦੇ ਹਨ। ਇੱਥੇ ਕੁੱਝ ਮਹੱਤਵਪੂਰਨ ਪੰਜਾਬੀ ਸਾਹਿਤਕਾਰ ਵੀ ਨਿਵਾਸ ਕਰਦੇ ਰਹੇ ਹਨ।

PSEB 8th Class Punjabi Solutions Chapter 7 ਰੂਪਨਗਰ

2. ਔਖੇ ਸ਼ਬਦਾਂ ਦੇ ਅਰਥ :

  • ਹੈੱਡ ਵਰਕਸ : ਉਹ ਥਾਂ ਜਿੱਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ
  • ਸੰਧੀ : ਸਮਝੌਤਾ, ਸੁਨਾਮਾ
  • ਸਮੇਲ : ਚੰਗਾ ਮੇਲ, ਸੁਜੋੜ
  • ਭੂਮੀ : ਧਰਤੀ, ਜ਼ਮੀਨ
  • ਸਿਫ਼ਤਾਂ : ਗੁਣ, ਵਡਿਆਈ, ਉਸਤਤ, ਸ਼ਲਾਘਾ
  • ਵਾਹਨ : ਸਵਾਰੀ ਕਰਨ ਲਈ ਕੋਈ ਗੱਡੀ

3. ਵਾਕਾਂ ਵਿੱਚ ਵਰਤੋਂ :
ਜੋੜ-ਮੇਲਾ, ਮੁਹਾਂਦਰਾ, ਨੁੱਕ ਬਣਨੀ, ਸੈਰ-ਸਪਾਟਾ, ਫ਼ਾਸਲਾ, ਚਿੰਨ, ਵਹੀਰਾਂ, ਸ਼ਰਧਾਲੂ
ਉੱਤਰ :

  1. ਜੋੜ – ਮੇਲਾ (ਧਾਰਮਿਕ ਤਿਉਹਾਰ ਜਾਂ ਸਮਾਗਮ ਵਿਚ ਹਿੱਸਾ ਲੈਣ ਲਈ ਲੋਕਾਂ ਦਾ ਇਕੱਠ) – – ਬਹੁਤ ਸਾਰੇ ਲੋਕ ਹੋਲੇ – ਮੁਹੱਲੇ ਦੇ ਜੋੜ – ਮੇਲੇ ਵਿਚ ਹਿੱਸਾ ਲੈਣ ਲਈ ਮੋਟਰਾਂ – ਗੱਡੀਆਂ ਉੱਤੇ ਸਵਾਰ ਹੋ ਕੇ ਜਾ ਰਹੇ ਸਨ।
  2. ਮੁਹਾਂਦਰਾ ਸ਼ਕਲ – ਸੂਰਤ, ਰੂਪ – ਰੇਖਾ) – ਨਵੀਆਂ ਉਸਾਰੀਆਂ ਨੇ ਪੁਰਾਣੇ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ !
  3. ਠੁਕ ਬਣਨੀ ਪ੍ਰਭਾਵਸ਼ਾਲੀ ਬਣਨਾ) – ਚੋਰਾਂ – ਡਾਕੂਆਂ ਵਿਰੁੱਧ ਦਲੇਰੀ ਭਰੀਆਂ ਗੱਲਾਂ ਕਰ ਕੇ ਇਕਬਾਲ ਸਿੰਘ ਐੱਸ. ਐੱਸ. ਪੀ. ਨੇ ਇਲਾਕੇ ਵਿਚ ਆਪਣੀ ਚੰਗੀ ਠੁਕ ਬਣਾ ਲਈ ਹੈ।
  4. ਸੈਰ – ਸਪਾਟਾ (ਘੁੰਮਣ – ਫਿਰਨ – ਅਸੀਂ ਸੈਰ – ਸਪਾਟਾ ਕਰਨ ਲਈ ਕਸ਼ਮੀਰ ਜਾ ਰਹੇ ਹਾਂ।
  5. ਫ਼ਾਸਲਾ (ਦੂਰੀ) – ਫਗਵਾੜਾ ਜਲੰਧਰ ਤੋਂ 20 ਕਿਲੋਮੀਟਰ ਦੇ ਫ਼ਾਸਲੇ ਉੱਤੇ ਹੈ।
  6. ਚਿੰਨ੍ਹ ਲੱਛਣ, ਸੰਕੇਤ, ਰੂਪ) – ਇਸ ਕਵਿਤਾ ਵਿਚ ਗੁਲਾਬ ਦਾ ਫੁੱਲ ਕਵੀ ਦੀ ਆਪਣੀ ਸ਼ਖ਼ਸੀਅਤ ਦਾ ਚਿੰਨ੍ਹ ਹੈ।
  7. ਵਹੀਰਾਂ (ਸਫ਼ਰ ਉੱਤੇ ਤੁਰੀ ਭੀੜ) – ਹੋਲੇ ਮੁਹੱਲੇ ਦੇ ਮੇਲੇ ਵਿਚ ਸ਼ਾਮਿਲ ਹੋਣ ਲਈ ਲੋਕ ਵਹੀਰਾਂ ਘੱਤ ਕੇ ਆਨੰਦਪੁਰ ਸਾਹਿਬ ਜਾਂਦੇ ਹਨ।
  8. ਸ਼ਰਧਾਲੂ (ਸ਼ਰਧਾ ਰੱਖਣ ਵਾਲੇ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋ ਰਹੇ ਸਨ ! 9. ਵਸਨੀਕ ਰਹਿਣ ਵਾਲੇ) – ਪੰਜਾਬ ਦੇ ਵਸਨੀਕ ਪੰਜਾਬੀ ਕਹਾਉਂਦੇ ਹਨ।

ਵਿਆਕਰਨ : ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਜਿਹੜਾ ਸ਼ਬਦ ਕਿਸੇ ਨਾਂਵ- ਸ਼ਬਦ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਹਿੰਦੇ ਹਨ, ਜਿਵੇਂ : ਕੌਣ, ਮੈਂ, ਅਸੀਂ, ਤੁਸੀਂ, ਉਹ, ਜੋ ਆਦਿ।

ਪੜਨਾਂਵ ਸ਼ਬਦ ਛੇ ਪ੍ਰਕਾਰ ਦੇ ਹਨ :

  • ਪੁਰਖਵਾਚਕ ਪੜਨਾਂਵ
  • ਨਿੱਜਵਾਚਕ ਪੜਨਾਂਵ
  • ਨਿਸ਼ਚੇਵਾਚਕ ਪੜਨਾਂਵ
  • ਅਨਿਸ਼ਚੇਵਾਚਕ ਪੜਨਾਂਵ
  • ਸੰਬੰਧਵਾਚਕ ਪੜਨਾਂਵ
  • ਪ੍ਰਸ਼ਨਵਾਚਕ ਪੜਨਾਂਵ

PSEB 8th Class Punjabi Solutions Chapter 7 ਰੂਪਨਗਰ

1 ਪੁਰਖਵਾਚਕ ਪੜਨਾਂਵ :
ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ‘ਤੇ ਵਰਤਦੇ ਹਾਂ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ : ਮੈਂ, ਤੁਸੀਂ, ਉਹ ਆਦਿ।

ਪੁਰਖ-ਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ :
(ਉ) ਉੱਤਮਪੁਰਖ ਜਾਂ ਪਹਿਲਾ ਪੁਰਖ
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ
(ੲ) ਅੰਨਯ ਪੁਰਖ ਜਾਂ ਤੀਜਾ ਪੁਰਖ

(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ : ਜਿਹੜਾ ਪੁਰਖ ਗੱਲ ਕਰਦਾ ਹੈ, ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਮੈਂ, ਮੈਨੂੰ, ਅਸੀਂ, ਸਾਡਾ ਆਦਿ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ : ਜਿਸ ਪੁਰਖ ਨਾਲ ਗੱਲ ਕੀਤੀ ਜਾਵੇ, ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਤੂੰ, ਤੁਸੀਂ, ਤੇਰਾ, ਤੁਹਾਡਾ ਆਦਿ।
(ੲ) ਅੰਨਯ ਪੁਰਖ ਜਾਂ ਤੀਜਾ ਪੁਰਖ : ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅੰਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਉਹ, ਉਹਦਾ, ਉਹਨਾਂ ਆਦਿ।

4. ਹੇਠ ਦਿੱਤੇ ਵਾਕਾਂ ਦੇ ਪੁਰਖਵਾਚਕ ਪੜਨਾਂਵਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਪੁਰਖ ਦੇ ਪੜਨਾਂਵ ਚੁਣੇ :

(ੳ) “ਤੂੰ ਸੁਣਦਾ ਨੀ, ਬੀਰ , ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ।
(ਅ) “ਇਹ ਆਪਾਂ ਨੂੰ ਫੜ ਲਊ ?” “ਹੋਰ ਕੀ ? ਉਸ ਨੇ ਜਵਾਬ ਦਿੱਤਾ।
(ੲ) “ਤਾਂ ਫਿਰ ਹੁਣ ਕੀ ਕਰੀਏ ਤਾਂ ਅਸੀਂ ਪੰਜ-ਸੱਤ ਮਿੰਟ ਸਹਿਮ ਕੇ ਖਲੋਤੇ ਰਹੇ।
ਉੱਤਰ :
(ਉ) ਤੂੰ – ਦੂਜਾ ਪੁਰਖ।
(ਅ) ਇਹ – ਤੀਜਾ ਪੁਰਖ ; ਆਪਾਂ – ਪਹਿਲਾ ਪੁਰਖ ; ਉਸ – ਤੀਜਾ ਪੁਰਖ।
(ਇ) ਕੀ – ਪ੍ਰਸ਼ਨਵਾਚਕ ਪੜਨਾਂਵ , ਅਸੀਂ – ਪਹਿਲਾ ਪੁਰਖ।
(ਸ) ਤੂੰ – ਦੂਜਾ ਪੁਰਖ ; ਮੈਨੂੰ – ਪਹਿਲਾ ਪੁਰਖ।

ਤੁਹਾਡਾ ਪਿੰਡ/ਸ਼ਹਿਰ ਕਿਸ ਜ਼ਿਲੇ ਵਿੱਚ ਹੈ ? ਉਸ ਸੰਬੰਧੀ ਦਸ ਸਤਰਾਂ ਲਿਖੋ ਅਤੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :
ਸਾਡੇ ਪਿੰਡ ਦਾ ਨਾਂ ਬੇਗਮਪੁਰ ਜੰਡਿਆਲਾ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ ਹੈ। ਇਹ ਭੋਗਪੁਰ – ਬੁਲੋਵਾਲ ਸੜਕ ਨਾਲ ਜੁੜਿਆ ਹੋਇਆ ਹੈ। ਇਹ ਪੁਰਾਣਾ ਤੇ ਇਤਿਹਾਸਿਕ ਪਿੰਡ ਹੈ।

ਇਸ ਪਿੰਡ ਵਿਚ ਘਰਾਂ ਦੀ ਗਿਣਤੀ 400 ਤੇ ਅਬਾਦੀ ਲਗਪਗ ਡੇਢ ਹਜ਼ਾਰ ਹੈ। ਇਸ ਪਿੰਡ ਦੀਆਂ ਗਲੀਆਂ ਤੇ ਫਿਰਨੀ ਪੱਕੀ ਹੈ।

ਇੱਥੋਂ ਦੇ ਬਹੁਤ ਸਾਰੇ ਲੋਕ ਪੜ੍ਹੇ – ਲਿਖੇ ਹਨ। ਇੱਥੋਂ ਦੇ ਬਹੁਤੇ ਲੋਕ ਖੇਤੀ – ਬਾੜੀ ਕਰਦੇ ਹਨ ਤੇ ਉਹ ਬਹੁਤ ਮਿਹਨਤੀ ਹਨ। ਉਹ ਆਪਸ ਵਿਚ ਪ੍ਰੇਮ – ਪਿਆਰ ਨਾਲ ਰਹਿੰਦੇ ਹਨ। ਇਸ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਹਨ। ਪਿੰਡੋਂ ਬਾਹਰ ਪੀਰ ਬਾਬਾ ਅਮਾਨਤ ਖਾਂ ਜੀ ਦੀ ਦਰਗਾਹ ਹੈ। ਇਸ ਦਾ ਆਲਾ – ਦੁਆਲਾ ਹਰਾ – ਭਰਾ ਹੈ। ਦੂਰ ਉੱਤਰ : ਪੂਰਬ ਵਲ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਜ਼ਾਰੇ ਮਨ ਮੋਂਹਦੇ ਹਨ ਮੇਰਾ ਪਿੰਡ ਮੈਨੂੰ ਬਹੁਤ ਹੀ ਪਿਆਰਾ ਲਗਦਾ ਹੈ।

PSEB 8th Class Punjabi Guide ਰੂਪਨਗਰ Important Questions and Answers

ਪ੍ਰਸ਼ਨ –
‘ਰੂਪਨਗਰ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਰੂਪਨਗਰ ਪੰਜਾਬ ਦਾ ਪੁਰਾਣਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਵਿਚ ਇਸ ਦਾ ਨਾਂ ਬਦਲ ਕੇ ਰੂਪਨਗਰ ਰੱਖ ਦਿੱਤਾ ਗਿਆ। ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ। ਸਤਲੁਜ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿਚੋਂ ਇਕ ਪਾਸਿਓਂ ਸਰਹਿੰਦ ਨਹਿਰ ਕੱਢੀ ਗਈ ਹੈ। ਅਤੇ ਦੂਜੇ ਪਾਸੇ ਤੋਂ ਨਹਿਰ ਬਿਸਤ ਦੁਆਬ। ਨੰਗਲ – ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸੇ ਸ਼ਹਿਰ ਦੇ ਕੋਲੋਂ ਲੰਘਦੀ ਹੈ।

ਇੱਥੇ ਸਤਲੁਜ ਦਰਿਆ ਦੇ ਪਾਣੀ ਨੂੰ ਨਹਿਰਾਂ ਵਿਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ, ਜਿਸ ਦੇ ਉੱਪਰਲੇ ਪਾਸੇ ਦਰਿਆ ਇਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ ਸ਼ਹਿਰ ਵਲ ਦੇ ਕੰਢੇ ਉੱਤੇ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ 1 ਇਸ ਦੀ ਇਸ ਸੁੰਦਰਤਾ ਕਾਰਨ ਇਸ ਸ਼ਹਿਰ ਦਾ ਨਾਂ ਰੂਪਨਗਰ ਬੜਾ ਢੁੱਕਵਾਂ ਹੈ।

PSEB 8th Class Punjabi Solutions Chapter 7 ਰੂਪਨਗਰ

ਰੂਪਨਗਰ ਪੰਜਾਬ ਦਾ ਇਕ ਜ਼ਿਲ੍ਹਾ ਹੈ। ਇਸ ਦੀ ਅਬਾਦੀ ਭਾਵੇਂ ਬਹੁਤੀ ਨਹੀਂ, ਪਰੰਤੂ ਇਹ ਮਹੱਤਤਾ ਭਰਿਆ ਪੁਰਾਤਨ ਸ਼ਹਿਰ ਹੈ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੋਂ ਪੁਰਾਤਨ ਸਭਿਅਤਾ ਦੇ ਅਜਿਹੇ ਚਿੰਨ੍ਹ ਪ੍ਰਾਪਤ ਹੋਏ ਹਨ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀਂ ਸਦੀ ਵਿਚ ਵਸਾਇਆ ਸੀ।

ਉਸ ਨੇ ਇਸਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ਉੱਤੇ ਰੱਖਿਆ ਸੀ। ਇਸ ਦੀ ਧਰਤੀ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੋ ਕਿਲੋਮੀਟਰ ‘ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸ਼ਰਾਮ ਕੀਤਾ, ਜਿਸ ਦੀ ਯਾਦ ਵਿਚ ਇੱਥੇ ਭੱਠਾ ਸਾਹਿਬ ਨਾਂ ਦਾ ਗੁਰਦੁਆਰਾ ਸਥਾਪਿਤ ਹੈ। ਇਹ ਸਥਾਨ ਇਸ ਸਮੇਂ ਰੂਪਨਗਰ ਦਾ ਹੀ ਹਿੱਸਾ ਹੈ।

1831 ਈ: ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਇਸੇ ਸ਼ਹਿਰ ਵਿਚ ਸਤਲੁਜ ਦੇ ਕੰਢੇ ਉੱਤੇ ਹੋਈ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਦੇ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਪੈਰ ਨਹੀਂ ਸੀ ਪਾਉਣਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਹੱਦ ਸਤਲੁਜ ਦਰਿਆ ਤੀਕ ਮੰਨਣੀ ਸੀ। ਇਸ ਪ੍ਰਕਾਰ ਇਹ ਸੰਧੀ ਭਾਰਤ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ ! ਇਸ ਸ਼ਹਿਰ ਵਿਚ ਆਏ ਯਾਤਰੀ ਇਸ ਸੰਧੀ ਵਾਲੀ ਥਾਂ ਨੂੰ ਵੇਖਣ ਲਈ ਉਤਸੁਕ ਹੁੰਦੇ ਹਨ। ਪੰਜਾਬ ਦੇ ਪੁਨਰ – ਗਠਨ ਤੋਂ ਪਹਿਲਾਂ ਰੂਪ ਨਗਰ (ਰੋਪੜ), ਜ਼ਿਲ੍ਹਾ ਅੰਬਾਲਾ ਦੀ ਇਕ ਤਹਿਸੀਲ ਸੀ।

ਰੂਪਨਗਰ ਪਸ਼ੂਆਂ ਦੀ ਮੰਡੀ ਵਜੋਂ ਵੀ ਮਸ਼ਹੂਰ ਹੈ। ਕਿਸੇ ਸਮੇਂ ਇੱਥੇ ਬਣੇ ਜੰਦਰੇ ‘ਰੋਪੜੀ ਤਾਲੇ ਵਜੋਂ ਮਸ਼ਹੂਰ ਸਨ। ਇਸ ਸਮੇਂ ਇਹ ਸ਼ਹਿਰ ਇੱਥੇ ਸਥਾਪਿਤ ਤਾਪ ਬਿਜਲੀ – ਘਰ ਅਤੇ ਦਰਿਆ ਪਾਰ ਲੱਗੇ ਕਾਰਖ਼ਾਨਿਆਂ ਕਰ ਕੇ ਪ੍ਰਸਿੱਧ ਹੈ। ਵਿੱਦਿਅਕ ਪੱਖੋਂ ਵੀ ਇਹ ਇਕ ਉੱਨਤ ਸ਼ਹਿਰ ਹੈ। ਇਸ ਸ਼ਹਿਰ ਵਿਚ ਇਕ ਸਰਕਾਰੀ ਕਾਲਜ, ਬਹੁਤ ਸਾਰੇ ਸਕੂਲ ਤੇ ਤਕਨੀਕੀ ਸੰਸਥਾਵਾਂ ਚਲ ਰਹੀਆਂ ਹਨ। ਬੱਸ ਅੱਡੇ ਦੇ ਨੇੜੇ ਹੀ ਨਹਿਰੂ ਸਟੇਡੀਅਮ ਹੈ।

ਚੰਡੀਗੜ੍ਹ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਤੇ ਡਲਹੌਜ਼ੀ ਜਾਣਾ ਹੋਵੇ, ਤਾਂ ਇਸੇ ਸ਼ਹਿਰ ਵਿਚੋਂ ਹੀ ਲੰਘਣਾ ਪੈਂਦਾ ਹੈ। ਕੁੱਲੂ – ਮਨਾਲੀ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੜਕਾਂ ਵੀ ਇਸੇ ਸ਼ਹਿਰ ਵਿਚੋਂ ਲੰਘਦੀਆਂ ਹਨ। ਵਿਸਾਖੀ ਅਤੇ ਹੋਲਾ – ਮਹੱਲਾ ਦੇ ਜੋੜ – ਮੇਲੇ ਸਮੇਂ ਰੂਪਨਗਰ ਦੀਆਂ ਸੜਕਾਂ ਮੋਟਰਾਂ – ਗੱਡੀਆਂ ਤੇ ਹੋਰਨਾਂ ਵਾਹਨਾਂ ਨਾਲ ਭਰ ਜਾਂਦੀਆਂ ਹਨ।

ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ ਆਦਿ ਇਤਿਹਾਸਿਕ ਸਥਾਨ ਰੂਪਨਗਰ ਤੋਂ ਥੋੜ੍ਹੇ ਥੋੜ੍ਹੇ ਫ਼ਾਸਲੇ ਉੱਤੇ ਹੀ ਹਨ। ਪੁਰਾਣਾ ਸ਼ਹਿਰ ਸਤਲੁਜ ਅਤੇ ਸਰਹਿੰਦ ਨਹਿਰ ਵਿਚਕਾਰ ਬਣਦੀ ਤਿਕੋਣ ਵਿਚ ਹੀ ਸਥਿਤ ਸੀ। ਹੁਣ ਇਸ ਸ਼ਹਿਰ ਦਾ ਪਸਾਰ ਵਧ ਰਿਹਾ ਹੈ। ਇੱਥੇ ਗਿਆਨੀ ਜ਼ੈਲ ਸਿੰਘ ਨਗਰ ਨਵੇਂ ਢੰਗ ਨਾਲ ਵਸਾਇਆ ਗਿਆ ਹੈ।

ਨਵੀਆਂ ਉਸਾਰੀਆਂ ਨੇ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਜ਼ਿਲਾ ਪੱਧਰ ਦੇ ਅਨੇਕਾਂ ਦਫ਼ਤਰ ਬਣ ਜਾਣ ਨਾਲ ਸ਼ਹਿਰ ਖੂਬ ਪ੍ਰਭਾਵਸ਼ਾਲੀ ਬਣ ਗਿਆ ਹੈ। ਰੂਪਨਗਰ ਨੂੰ ਪੰਜਾਬੀ ਦੀਆਂ ਤਿੰਨ ਉਪਭਾਸ਼ਾਵਾਂ – ਦੁਆਬੀ, ਮਲਵਈ, ਪੁਆਧੀ ਬੋਲਦੇ ਇਲਾਕੇ ਲੂੰਹਦੇ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਥੋਂ ਕੇਵਲ 42 ਕਿਲੋਮੀਟਰ ਹੈ।

PSEB 8th Class Punjabi Solutions Chapter 7 ਰੂਪਨਗਰ

ਚੰਡੀਗੜ੍ਹ ਤੋਂ ਰੂਪਨਗਰ ਜਾਣਾ ਹੋਵੇ, ਤਾਂ ਪਹਿਲਾਂ ਬੱਸ ਅੱਡੇ ਉੱਤੇ ਉਤਰਨਾ ਪੈਂਦਾ ਹੈ ਤੇ ਫਿਰ ਸਰਹਿੰਦ ਨਹਿਰ ਉੱਤੇ ਬਣੇ ਪੁਲ ਨੂੰ ਪਾਰ ਕਰ ਕੇ ਪੁਰਾਣੇ ਸ਼ਹਿਰ ਵਿਚ ਪਹੁੰਚ ਜਾਈਦਾ ਹੈ ਸ਼ਹਿਰ ਦਾ ਅੰਦਰਲਾ ਭਾਗ ਪੁਰਾਣੇ ਸ਼ਹਿਰਾਂ ਵਰਗਾ ਹੀ ਤੰਗ ਗਲੀਆਂ ਵਾਲਾ ਅਤੇ ਭੀੜਾ ਹੈ।

ਪ੍ਰਸਿੱਧ ਸਾਹਿਤਕਾਰ ਬ੍ਰਿਜ ਲਾਲ ਸ਼ਾਸਤਰੀ ਨੇ ਆਪਣੀ ਉਮਰ ਦੇ ਅੰਤਿਮ ਵਰੇ ਇੱਥੇ ਹੀ ਗੁਜ਼ਾਰੇ। ਪ੍ਰੋ: ਅਤਰ ਸਿੰਘ ਵੀ ਕਦੇ ਇੱਥੇ ਹੀ ਰਹੇ। ਵਿਅੰਗਕਾਰ ਭੂਸ਼ਣ ਧਿਆਨਪੁਰੀ ਵੀ ਇਸੇ ਸ਼ਹਿਰ ਦੇ ਵਸਨੀਕ ਰਹੇ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ,

1. ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਨੂੰ ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੁਪਨਗਰ ਕਰ ਦਿੱਤਾ ਗਿਆ। ਉਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਸ਼ਹਿਰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ ਸਤਲੁਜ ਦਰਿਆ ਇਸ ਦੇ ਕੋਲੋਂ ਵਹਿੰਦਾ ਹੈ। ਇਸ ਦਰਿਆ ਵਿਚੋਂ ਕੱਢੀ ਗਈ ਸਰਹਿੰਦ ਨਹਿਰ ਵੀ ਇੱਥੋਂ ਹੀ ਵਹਿਣਾ ਅਰੰਭ ਕਰਦੀ ਹੈ। ਬਿਸਤ ਦੁਆਬ ਨਾਂ ਦੀ ਇੱਕ ਹੋਰ ਨਹਿਰ ਦਰਿਆ ਦੇ ਦੂਜੇ ਕਿਨਾਰੇ ਤੋਂ ਕੱਢੀ ਗਈ ਹੈ। .

ਦੁਆਬੇ ਦੇ ਕੁੱਝ ਭਾਗਾਂ ਨੂੰ ਇਸ ਦਾ ਪਾਣੀ ਜਾਂਦਾ ਹੈ। ਨੰਗਲ, ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਰੂਪਨਗਰ ਦੇ ਕੋਲੋਂ ਲੰਘਦੀ ਹੈ। ਰੂਪਨਗਰ ਵਿਖੇ ਸਤਲੁਜ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਸਤਲੁਜ ਦਰਿਆ ਇੱਕ ਵੱਡੀ ਝੀਲ ਵਾਂਗ ਦਿਸਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ।

ਇਸ ਤੋਂ ਜਾਪਦਾ ਹੈ ਕਿ ਇਸ ਸ਼ਹਿਰ ਦਾ ਨਵਾਂ ਨਾਂ ‘ਰੂਪਨਗਰ ਇਸ ਦੀ ਸੁੰਦਰਤਾ ਕਾਰਨ ਬੜਾ ਢੁੱਕਵਾਂ ਹੈ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਲੇਖ ਵਿਚੋਂ ਲਿਆ ਗਿਆ ਹੈ ?
(ਉ) ਲੋਹੜੀ
(ਆ) ਗੱਗੂ,
(ਈ) ਰੂਪਨਗਰ
(ਸ) ਦਲੇਰੀ।
ਉੱਤਰ :
ਰੂਪਨਗਰ।

ਪ੍ਰਸ਼ਨ 2.
ਇਹ ਪੈਰਾ ਜਿਸ ਲੇਖ ਵਿਚੋਂ ਲਿਆ ਗਿਆ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰੋ: ਪਿਆਰਾ ਸਿੰਘ ਪਦਮ
(ਅ) ਪ੍ਰੋ: ਸੁਰਜੀਤ ਸਿੰਘ ਮਾਨ
(ਈ) ਅਮਰੀਕ ਸਿੰਘ ਦਿਆਲ
(ਸ) ਡਾ: ਕਰਨੈਲ ਸਿੰਘ ਸੋਮਲ !
ਉੱਤਰ :
(ਸ) ਡਾ: ਕਰਨੈਲ ਸਿੰਘ ਸੋਮਲ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 3.
ਰੂਪਨਗਰ ਦਾ ਪਹਿਲਾ ਨਾਂ ਕੀ ਸੀ ?
(ਉ) ਲੁਧਿਆਣਾ
(ਆ) ਰੋਪੜ
(ਈ) ਨਵਾਂਸ਼ਹਿਰ
(ਸ) ਹੁਸ਼ਿਆਰਪੁਰ।
ਉੱਤਰ :
(ਅ) ਰੋਪੜ

ਪ੍ਰਸ਼ਨ 4.
ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ ?
(ੳ) ਰਾਜਮਹਲ ਪਹਾੜੀਆਂ
(ਅ) ਅਰਾਵਲੀ ਪਹਾੜੀਆਂ
(ਇ) ਸ਼ਿਵਾਲਿਕ ਪਹਾੜੀਆਂ
(ਸ) ਤ੍ਰਿਕੁਟ ਪਹਾੜੀਆਂ।
ਉੱਤਰ :
(ਇ) ਸ਼ਿਵਾਲਿਕ ਪਹਾੜੀਆਂ

ਪ੍ਰਸ਼ਨ 5.
ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ?
(ਉ) ਸਤਲੁਜ
(ਅ) ਗੰਗਾ
(ਈ) ਜਮੁਨਾ
(ਸ) ਨੀਲ
ਉੱਤਰ :
(ੳ) ਸਤਲੁਜ।

ਪ੍ਰਸ਼ਨ 6.
ਰੂਪਨਗਰ ਸ਼ਹਿਰ ਦਾ ਨਾਂ ਕਿਸੇ ਕਾਰਨ ਢੁੱਕਵਾਂ ਹੈ ?
(ਉ) ਉਦਯੋਗ
(ਅੇ) ਸੁੰਦਰਤਾ
(ਈ) ਸੜਕਾਂ
(ਸ) ਵਿੱਦਿਅਕ ਪੱਖੋਂ।
ਉੱਤਰ :
(ਅੇ) ਸੁੰਦਰਤਾ

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 7.
ਰੋਪੜ ਦਾ ਨਾਂ ਬਦਲਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ?
(ੳ) ਗਿਆਨੀ ਜ਼ੈਲ ਸਿੰਘ
(ਅ) ਪ੍ਰਕਾਸ਼ ਸਿੰਘ ਬਾਦਲ
(ਈ) ਕੈਪਟਨ ਅਮਰਿੰਦਰ ਸਿੰਘ
(ਸ) ਪ੍ਰਤਾਪ ਸਿੰਘ ਕੈਰੋਂ
ਉੱਤਰ :
(ੳ) ਗਿਆਨੀ ਜ਼ੈਲ ਸਿੰਘ

ਪ੍ਰਸ਼ਨ 8.
ਹੈੱਡਵਰਕਸ ਕਿੱਥੇ ਬਣਾਇਆ ਗਿਆ ਹੈ ?
(ਉ) ਸਤਲੁਜ ‘ਤੇ
(ਅ) ਰਾਵੀ ‘ਤੇ
(ਈ) ਜਿਹਲਮ ’ਤੇ
(ਸ) ਸਿੰਧ ’ਤੇ।
ਉੱਤਰ :
(ੳ) ਸਤਲੁਜ ‘ਤੇ !

ਪ੍ਰਸ਼ਨ 9.
ਸੈਰ – ਸਪਾਟੇ ਲਈ ਥਾਂ ਕਿੱਥੇ ਬਣੀ ਹੋਈ ਹੈ ?
(ਉ) ਦਰਿਆ ਦੇ ਪਿੰਡ ਵਲ ਦੇ ਕੰਢੇ ਉੱਤੇ
(ਅ) ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ
(ਇ) ਦਰਿਆ ਦੇ ਵਿਚਕਾਰ
(ਸ) ਦਰਿਆ ਦੇ ਉੱਤੇ।
ਉੱਤਰ :
(ਅ) ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ।

ਪ੍ਰਸ਼ਨ 10.
ਸਤਲੁਜ ਦਰਿਆ ਕਿਸ ਵਾਂਗ ਦਿਸਦਾ ਹੈ ?
(ਉ) ਝੀਲ ਵਾਂਗ
(ਅ) ਨਹਿਰ ਵਾਂਗ
(ਈ) ਤਲਾਅ ਵਾਂਗ
(ਸ) ਟੋਭੇ ਵਾਂਗ।
ਉੱਤਰ :
ਉ ਝੀਲ ਵਾਂਗ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 11.
ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੂਪਨਗਰ ਕਦੋਂ ਕਰ ਦਿੱਤਾ ਗਿਆ ?
(ਉ) 16 ਨਵੰਬਰ, 1976 ਈਸਵੀ
(ਅ) 17 ਨਵੰਬਰ, 1976 ਈਸਵੀ
(ਈ) 18 ਨਵੰਬਰ, 1976 ਈਸਵੀ
(ਸ) 21 ਨਵੰਬਰ, 1976 ਈਸਵੀ।
ਉੱਤਰ :
(ਉ) 16 ਨਵੰਬਰ, 1976 ਈਸਵੀ।

ਪ੍ਰਸ਼ਨ 12.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਖੋਜ
(ਅ) ਮਾਘ
(ਈ) ਪ੍ਰਤੀਯੋਗਤਾ
(ਸ) ਰੂਪਨਗਰ/ਰੋਪੜ/ਨਵੰਬਰ/ਜ਼ੈਲ ਸਿੰਘ/ਪੰਜਾਬ/ਸ਼ਿਵਾਲਕ/ਸਤਲੁਜ/ਸਰਹਿੰਦ ਬਿਸਤ ਦੁਆਬ/ਦੁਆਬਾ/ਨੰਗਲਭਾਖ਼ੜਾ।
ਉੱਤਰ :
(ਸ) ਰੂਪਨਗਰ/ਰੋਪੜ/ਨਵੰਬਰ/ਜ਼ੈਲ ਸਿੰਘ/ਪੰਜਾਬ/ਸ਼ਿਵਾਲਕ/ਸਤਲੁਜ ਸਰਹਿੰਦ/ਬਿਸਤ ਦੁਆਬ/ਦੁਆਬਾ ਨੰਗਲ/ਭਾਖੜਾ।

ਪ੍ਰਸ਼ਨ 13.
ਦਰਿਆ/ਝੀਲ/ਸ਼ਹਿਰ/ਪੈਸਾ/ਦ੍ਰਿਸ਼ਡੈਮ/ਨਹਿਰ/ਕਿਨਾਰੇ ਆਦਿ ਸ਼ਬਦ ਕਿਸ ਪ੍ਰਕਾਰ ਦੇ ਨਾਂਵ ਹਨ ?
(ੳ) ਆਮ ਨਾਂਵ
(ਅ) ਖ਼ਾਸ ਨਾਂਵ
(ਈ) ਵਸਤਵਾਚਕ ਨਾਂਵ
(ਸ) ਭਾਵਵਾਚਕ ਨਾਂਵ !
ਉੱਤਰ :
(ੳ) ਆਮ ਨਾਂਵ

ਪ੍ਰਸ਼ਨ 14.
ਇਸ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੁੰਦਰਤਾ
(ਅ) ਕੁਦਰਤੀ
(ਈ) ਆਰੰਭ
(ਸ) ਢੁੱਕਵਾਂ !
ਉੱਤਰ :
(ੳ) ਸੁੰਦਰਤਾ।

PSEB 8th Class Punjabi Solutions Chapter 7 ਰੂਪਨਗਰ

2. ਅਜੋਕੇ ਪੰਜਾਬ ਦੇ ਬਾਈ ਜ਼ਿਲ੍ਹੇ ਹਨ। ਇਨ੍ਹਾਂ ਵਿਚੋਂ ਇਕ ਜ਼ਿਲ੍ਹਾ ਰੂਪਨਗਰ ਹੈ। ਇਸ ਪਾਠ ਵਿੱਚ ਅਸੀਂ ਰੂਪਨਗਰ ਸ਼ਹਿਰ ਦੀ ਗੱਲ ਹੀ ਕਰਾਂਗੇ। ਇਹ ਸ਼ਹਿਰ ਅਬਾਦੀ ਪੱਖੋਂ ਵੱਡਾ ਨਹੀਂ ਹੈ। ਇਸ ਦੀ ਮਹੱਤਤਾ ਨੂੰ ਵੇਖਦਿਆਂ ਬੇਸ਼ੱਕ ਇਹ ਵੱਡਾ ਅਖਵਾਉਣ ਦਾ ਅਧਿਕਾਰੀ ਹੈ। ਪਹਿਲਾਂ ਇਸ ਸ਼ਹਿਰ ਦੀ ਪੁਰਾਤਨਤਾ ਨੂੰ ਹੀ ਵੇਖੋ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਅਤੇ ਮੋਹਿੰਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ। ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੇ ਖੁਦਾਈ ਕਰਨ ਨਾਲ ਪੁਰਾਣੀ ਸੱਭਿਅਤਾ ਦੇ ਚਿੰਨ੍ਹ ਮਿਲੇ ਹਨ।

ਉਂਝ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ ਗਿਆਰਵੀਂ ਸਦੀ ਵਿਚ ਵਸਾਇਆ ਦੱਸਿਆ ਜਾਂਦਾ ਹੈ। ਉਸ ਨੇ ਇਸ ਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ ਰੱਖਿਆ। ਸਿੱਖਾਂ ਦੇ ਛੇਵੇਂ ਗੁਰੂ ਜੀ ਤੋਂ ਲੈ ਕੇ ਦਸਵੇਂ ਗੁਰ ਜੀ ਤੱਕ, ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਸਿੱਖੀ ਦੇ ਕੇਂਦਰ ਰਹੇ ਹਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ – ਛੂਹ ਵਿਸ਼ੇਸ਼ ਤੌਰ ‘ਤੇ ਇਸ ਧਰਤੀ ਨੂੰ ਪ੍ਰਾਪਤ ਹੋਈ।

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਗੁਰੂ ਜੀ ਨੇ ਰੂਪਨਗਰ ਤੋਂ ਦੋ ਕਿਲੋਮੀਟਰ ‘ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸਰਾਮ ਕੀਤਾ ਸੀ। ਇਸੇ ਯਾਦ ਵਿਚ ਇੱਥੇ ‘ਭੱਠਾ ਸਾਹਿਬ ਨਾਂ ਦਾ ਗੁਰਦੁਆਰਾ ਸਾਹਿਬ ਹੈ। ਹੁਣ ਇਸ ਸਥਾਨ ਅਤੇ ਰੂਪਨਗਰ ਸ਼ਹਿਰ ਦੇ ਵਿਚਕਾਰ ਕੋਈ ਫ਼ਾਸਲਾ ਨਹੀਂ ਰਹਿ ਗਿਆ। ਇਹ ਇਤਿਹਾਸਿਕ ਸਥਾਨ ਰੂਪਨਗਰ ਦਾ ਹੀ ਭਾਗ ਹੈ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਗੋਪਾਲ ਕ੍ਰਿਸ਼ਨ
(ਅ) ਦਰਸ਼ਨ ਸਿੰਘ ਆਸ਼ਟ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਡਾ: ਕਰਨੈਲ ਸਿੰਘ ਸੋਮਲ।
ਉੱਤਰ :
(ਸ) ਡਾ: ਕਰਨੈਲ ਸਿੰਘ ਸੋਮਲ।

ਪ੍ਰਸ਼ਨ 2.
ਅਜੋਕੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ?
(ਉ) ਵੀਹ
(ਅ) ਬਾਈ
(ਈ) ਚੌਵੀ
(ਸ) ਤੀਹ
ਉੱਤਰ :
(ਅ) ਬਾਈ।

ਪ੍ਰਸ਼ਨ 3.
ਰੂਪਨਗਰ ਕਿਵੇਂ ਵੱਡਾ ਸ਼ਹਿਰ ਅਖਵਾਉਣ ਦਾ ਅਧਿਕਾਰੀ ਹੈ ?
(ੳ) ਬਹੁਤੀ ਆਬਾਦੀ ਕਰਕੇ
(ਅ) ਬਹੁਤੇ ਕਾਰਖਾਨੇ ਹੋਣ ਕਰਕੇ
(ਈ) ਆਪਣੀ ਪੁਰਾਤਨਤਾ ਤੇ ਭੱਠਾ ਸਾਹਿਬ ਗੁਰਦੁਆਰੇ ਕਰਕੇ
(ਸ) ਬਹੁਤੇ ਪੜ੍ਹੇ – ਲਿਖੇ ਲੋਕ ਹੋਣ ਕਰਕੇ।
ਉੱਤਰ :
(ਈ) ਆਪਣੀ ਪੁਰਾਤਨਤਾ ਤੇ ਭੱਠਾ ਸਾਹਿਬ ਗੁਰਦੁਆਰੇ ਕਰਕੇ।

ਪ੍ਰਸ਼ਨ 4.
ਰੂਪਨਗਰ ਵਿਚ ਕਿਹੜੀ ਸਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ?
(ੳ) ਮੈਸੋਪੋਟਾਮੀਆ,
(ਅ) ਰੋਮ
(ਈ) ਹੜੱਪਾ ਤੇ ਮੋਹਿੰਜੋਦੜੋ
(ਸ) ਮਿਸਰ।
ਉੱਤਰ :
(ਈ) ਹੜੱਪਾ ਤੇ ਮੋਹਿੰਜੋਦੜੋ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 5.
ਰੂਪਨਗਰ ਤੋਂ ਇਲਾਵਾ ਹੋਰ ਕਿਹੜੇ ਪਿੰਡ ਵਿਚੋਂ ਮੋਹਿੰਜੋਦੜੋ ਸਭਿਅਤਾ ਦੇ ਚਿੰਨ੍ਹ ਮਿਲੇ ਹਨ ?
(ੳ) ਮਨੀਮਾਜਰਾ
(ਅ) ਕੁਰਾਲੀ
(ਈ) ਮੁਹਾਲੀ
(ਸ) ਸੰਘੋਲ (ਉੱਚਾ ਪਿੰਡ।
ਉੱਤਰ :
(ਸ) ਸੰਘੋਲ (ਉੱਚਾ ਪਿੰਡ।

ਪ੍ਰਸ਼ਨ 6.
ਰੂਪਨਗਰ ਕਿਹੜੇ ਰਾਜੇ ਦੁਆਰਾ ਵਸਾਇਆ ਦੱਸਿਆ ਜਾਂਦਾ ਹੈ ?
(ਉ) ਰਾਜਾ ਰਾਮ
(ਅ) ਰਾਜਾ ਦਸ਼ਰਥ
(ਈ) ਰਾਜਾ ਅਨੰਗਪਾਲ
(ਸ) ਰਾਜਾ ਰੋਕੇਸ਼ਰ
ਉੱਤਰ :
(ਸ) ਰਾਜਾ ਰੋਕੇਸ਼ਰ।

ਪ੍ਰਸ਼ਨ 7.
ਰੂਪਨਗਰ ਕਿਸ ਸਦੀ ਵਿਚ ਵਸਾਇਆ ਦੱਸਿਆ ਜਾਂਦਾ ਹੈ ?
(ੳ) ਦਸਵੀਂ ਸਦੀ
(ਅ) ਗਿਆਰਵੀਂ ਸਦੀ
(ਈ) ਬਾਰਵੀਂ ਸਦੀ
(ਸ) ਤੇਰਵੀਂ ਸਦੀ
ਉੱਤਰ :
(ਅ) ਗਿਆਰਵੀਂ ਸਦੀ।

ਪ੍ਰਸ਼ਨ 8.
ਰਾਜਾ ਰੋਕੇਸ਼ਰ ਨੇ ਰੂਪਨਗਰ ਦਾ ਨਾਂ ਕਿਸ ਦੇ ਨਾਂ ਦੇ ਆਧਾਰ ‘ਤੇ ਰੱਖਿਆ ਸੀ ?
(ੳ) ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ
(ਅ) ਧੀ ਦੇ ਨਾਂ ‘ਤੇ
(ਈ) ਜਵਾਈ ਦੇ ਨਾਂ ‘ਤੇ
(ਸ) ਪਿਤਾ ਦੇ ਨਾਂ ‘ਤੇ।
ਉੱਤਰ :
(ੳ) ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 9.
ਸਿੱਖਾਂ ਦੇ ਛੇਵੇਂ ਗੁਰੂ ਤੋਂ ਦਸਵੇਂ ਗੁਰੂ ਤਕ ਕਿਹੜੇ ਸਥਾਨ ਸਿੱਖੀ ਦਾ ਕੇਂਦਰ ਰਹੇ ?
(ਉ) ਰੂਪਨਗਰ
(ਅ) ਚੰਡੀਗੜ੍ਹ
(ਈ) ਮੁਹਾਲੀ
(ਸ) ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ।
ਉੱਤਰ :
(ਸ) ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ।

ਪ੍ਰਸ਼ਨ 10.
ਗੁਰੁ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣ ਮਗਰੋਂ ਕਿੱਥੇ ਵਿਸਰਾਮ ਕੀਤਾ ਸੀ ?
(ਉ) ਕੋਟਲਾ ਨਿਹੰਗ
(ਅ) ਰੂਪਨਗਰ
(ਇ) ਮੁਹਾਲੀ
(ਸ) ਕੁਰਾਲੀ।
ਉੱਤਰ :
(ੳ) ਕੋਟਲਾ ਨਿਹੰਗ !

ਪ੍ਰਸ਼ਨ 11.
ਕੋਟਲਾ ਨਿਹੰਗ ਵਿਖੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਕਿਹੜਾ ਗੁਰਦੁਆਰਾ ਬਣਿਆ ਹੈ ?
(ੳ) ਭੱਠਾ ਸਾਹਿਬ।
(ਅ) ਗਰਨਾ ਸਾਹਿਬ
(ਈ) ਟਾਹਲੀਆਣਾ ਸਾਹਿਬ
(ਸ) ਦਮਦਮਾ ਸਾਹਿਬ।
ਉੱਤਰ :
(ੳ) ਭੱਠਾ ਸਾਹਿਬ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਰਨ ਦਿਓ
(ੳ) ਪੰਜਾਬ/ਰੂਪਨਗਰ/ਹੜੱਪਾ ਤੇ ਮੋਹਿੰਜੋਦੜੋ/ਸੰਘੋਲ (ਉੱਚਾ ਪਿੰਡ)/ਰਾਜਾ ਰੋਕੇਸ਼ਰ/ਰੂਪ ਸੇਨਕੀਰਤਪੁਰ ਸਾਹਿਬ/ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ/ਕੋਟਲਾ ਨਿਹੰਗ/ਭੱਠਾ ਸਾਹਿਬ।
(ਆ) ਪਿੰਡ
(ਈ) ਸਥਾਨ
(ਸ) ਫ਼ਾਸਲਾ
ਉੱਤਰ :
(ੳ) ਪੰਜਾਬ/ਰੂਪਨਗਰ/ਹੜੱਪਾ ਤੇ ਮੋਹਿੰਜੋਦੜੋਸੰਘੋਲ (ਉੱਚਾ ਪਿੰਡ/ਰਾਜਾ ਰੋਕੇਸ਼ਰ/ਰੂਪ ਸੇਨ/ਕੀਰਤਪੁਰ ਸਾਹਿਬ/ਆਨੰਦਪੁਰ ਸਾਹਿਬ/ਗੁਰੂ ਗੋਬਿੰਦ ਸਿੰਘ ਜੀ/ਕੋਟਲਾ ਨਿਹੰਗ/ਭੱਠਾ ਸਾਹਿਬ

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 13.
ਇਸ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਣ ਚੁਣੋ
(ਉ) ਬਾਈ/ਇਸ/ਵੱਡਾ/ਉੱਚਾ/ਰਾਜਾ/ਛੇਵੇਂ ਦਸਵੇਂ ਦੋ
(ਅ) ਯਾਦ
(ਬ) ਆਨੰਦਪੁਰ ਸਾਹਿਬ
(ਸ) ਸਥਾਨ
ਉੱਤਰ :
(ਉ) ਬਾਈ/ਇਸ ਵੱਡਾ/ਉੱਚਾ/ਰਾਜਾ ਛੇਵੇਂ ਦਸਵੇਂ।

ਪ੍ਰਸ਼ਨ 14.
ਇਸ ਪਾਠ ਵਿਚੋਂ ਅਕਰਮਕ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਰਹੇ ਹਨਰਹਿ ਗਿਆ
(ਅ) ਹੈ।
(ਈ) ਕਰਾਂਗੇ
(ਸ) ਰੱਖਿਆ।
ਉੱਤਰ :
(ੳ) ਰਹੇ ਹਨਰਹਿ ਗਿਆ।

ਪ੍ਰਸ਼ਨ 15.
ਇਸ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੱਭਿਅਤਾ
(ਆ) ਪਹਿਲਾਂ
(ਈ) ਪਾਠ
(ਸ) ਇਨ੍ਹਾਂ/ਅਸੀਂ/ਇਸ/ਇਹ/ਉਸ
ਉੱਤਰ :
(ਸ) ਇਨ੍ਹਾਂ/ਅਸੀਂ ਇਸ/ਇਹ/ਉਸ !

ਪ੍ਰਸ਼ਨ 16.
ਇਸ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਸਿੱਖਾਂ
(ਅ) ਸੰਘੋਲ
(ਈ) ਹੜੱਪਾ
(ਸ) ਹਨ/ਹੈਕਰਾਂਗੇ/ਵੇਖੋ/ਹੋਈਆਂ/ਮਿਲੇ ਹਨ/ਰੱਖਿਆ/ਰਹੇ ਹਨਹੋਈ/ਕੀਤਾ ਸੀ/ਰਹਿ ਗਿਆ
ਉੱਤਰ :
(ਸ) ਹਨ/ਹੈ/ਕਰਾਂਗੇ/ਵੇਖੋ/ਹੋਈਆਂ/ਮਿਲੇ ਹਨ/ਰੱਖਿਆ/ਰਹੇ ਹਨ ਹੋਈ/ਕੀਤਾ ਸੀ/ਰਹਿ ਗਿਆ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 17.
‘ਰਾਜਾ’ ਸ਼ਬਦ ਦਾ ਲਿੰਗ ਬਦਲੋ :
(ਉ) ਰਾਜੀ
(ਅ) ਰਾਣੀ ਰਾਨੀ
(ਸ) ਮਹਾਰਾਣੀ।
ਉੱਤਰ :
(ਅ) ਰਾਣੀ।

ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਕਿਹੜਾ ਹੈ ?
(ੳ) ਬਾਈ/ਛੇਵੇਂ/ਦਸਵੇਂ
(ਅ) ਆਪਦੇ
(ਈ) ਪੁਰਾਣੀ
(ਸ) ਵੱਡਾ
ਉੱਤਰ :
(ੳ) ਬਾਈ/ਛੇਵੇਂ/ਦਸਵੇਂ।

ਪ੍ਰਸ਼ਨ 19.
‘ਕਿਲ੍ਹਾ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ਈ) ਛੁੱਟ – ਮਰੋੜੀ
(ਸ) ਜੋੜਨੀ
(ਹ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਛੁੱਟ – ਮਰੋੜੀ ( ‘ )
(ਸ) ਜੋੜਨੀ ( – )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ।
PSEB 8th Class Punjabi Solutions Chapter 7 ਰੂਪਨਗਰ 1
PSEB 8th Class Punjabi Solutions Chapter 7 ਰੂਪਨਗਰ 2
ਉੱਤਰ :
PSEB 8th Class Punjabi Solutions Chapter 7 ਰੂਪਨਗਰ 3

3. 1831 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਇਸੇ ਸ਼ਹਿਰ ਵਿਚ ਸਤਲੁਜ ਦੇ ਕੰਢੇ ‘ਤੇ ਹੋਈ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਪਾਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਪੈਰ ਨਹੀਂ ਪਾਉਣਾ ਸੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਇਸ ਪਾਸੇ ਦੀ ਹੱਦ ਸਤਲੁਜ ਦਰਿਆ ਤੀਕ ਮੰਨਣੀ ਸੀ। ਇਸ ਪ੍ਰਕਾਰ ਇਹ ਸੰਧੀ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਵੀ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਸ਼ਹਿਰ ਆਏ ਯਾਤਰੂ ਸੰਧੀ ਵਾਲੀ ਯਾਦਗਾਰ ਥਾਂ ਨੂੰ ਵੇਖਣਾ ਪਸੰਦ ਕਰਦੇ ਹਨ ਪੁਨਰਗਠਨ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਵਿੱਚ ਰੋਪੜ, ਜ਼ਿਲ੍ਹਾ ਅੰਬਾਲਾ ਦੀ ਕੇਵਲ ਇੱਕ ਤਹਿਸੀਲ ਸੀ। ਫਿਰ ਪੁਨਰਗਠਨ ਪਿੱਛੋਂ ਅੰਬਾਲਾ ਹਰਿਆਣਾ ਦਾ ਭਾਗ ਬਣ ਗਿਆ। ਇਸ ਉਪਰੰਤ ਰੂਪਨਗਰ ਪੂਰਾ ਜ਼ਿਲ੍ਹਾ ਬਣ ਗਿਆ। ਇਸ ਤਰ੍ਹਾਂ ਇਹ ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਦੇ ਨਾਂ ਨਾਲ ਜਾਣਿਆ ਗਿਆ।

ਉਪਰੋਕਤ ਪੈਰੇ ਨੂੰ ਪੜ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਅੰਗਰੇਜ਼ ਜਨਰਲ ਦਾ ਨਾਂ ਕੀ ਸੀ ?
(ਉ) ਲਾਰਡ ਡਲਹੌਜ਼ੀ
(ਅੇ) ਲਾਰਡ ਵਿਲੀਅਮ ਬੈਂਟਿੰਕ
(ਈ) ਲਾਰਡ ਕਰਜ਼ਨ
(ਸ) ਲਾਰਡ ਹੈਨਰੀ ਹਾਰਡਿੰਗ।
ਉੱਤਰ :
(ਅ) ਲਾਰਡ ਵਿਲੀਅਮ ਬੈਂਟਿੰਕ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਕਦੋਂ ਹੋਈ ?
(ਉ) 1830
(ਅ) 1831
(ੲ) 1832
(ਸ) 1833.
ਉੱਤਰ :
(ਅ) 1831

ਪ੍ਰਸ਼ਨ 3.
ਇਤਿਹਾਸਿਕ ਸੰਧੀ ਕਿਸ ਦਰਿਆ ਦੇ ਕੰਢੇ ਹੋਈ ?
(ਉ) ਸਤਲੁਜ ਦੇ
(ਅ) ਬਿਆਸ ਦੇ
(ਇ) ਰਾਵੀ ਦੇ
(ਸ) ਜਿਹਲਮ ਦੇ।
ਉੱਤਰ :
(ੳ) ਸਤਲੁਜ ਦੇ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਕਿਸ ਦਰਿਆ ਨੂੰ ਦੋਹਾਂ ਹਕੂਮਤ ਦੀ ਹੱਦ ਮੰਨਿਆ ਗਿਆ ?
ਉ) ਸਤਲੁਜ
(ਆ) ਬਿਆਸ
(ਇ) ਰਾਵੀ
(ਸ) ਜਮਨਾ !
ਉੱਤਰ :
(ੳ) ਸਤਲੁਜ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 5.
ਸ਼ਹਿਰ ਵਿਚ ਆਏ ਯਾਤਰੂ ਕਿਹੜੀ ਥਾਂ ਵੇਖਣੀ ਚਾਹੁੰਦੇ ਹਨ ?
(ਉ) ਸੰਧੀ ਦੀ ਯਾਦਗਾਰ ਵਾਲੀ ਥਾਂ
(ਅ) ਸਤਲੁਜ ਜਾਂ ਪੁਲ
(ਈ) ਡੈਮ
(ਸ) ਵੱਡੀ ਨਹਿਰ।
ਉੱਤਰ :
(ੳ) ਸੰਧੀ ਦੀ ਯਾਦਗਾਰ ਵਾਲੀ ਥਾਂ।

ਪ੍ਰਸ਼ਨ 6.
ਪੁਨਰਗਠਨ ਤੋਂ ਪਹਿਲਾਂ ਰੋਪੜ ਕਿਸ ਜ਼ਿਲ੍ਹੇ ਦੀ ਤਹਿਸੀਲ ਸੀ ?
(ਉ) ਹੁਸ਼ਿਆਰਪੁਰ
(ਆ) ਅੰਬਾਲਾ
(ਇ) ਲੁਧਿਆਣਾ
(ਸ) ਪਟਿਆਲਾ।
ਉੱਤਰ :
(ਅ) ਅੰਬਾਲਾ।

ਪ੍ਰਸ਼ਨ 7.
ਪੁਨਰਗਠਨ ਤੋਂ ਮਗਰੋਂ ਅੰਬਾਲਾ ਕਿਸ ਦਾ ਹਿੱਸਾ ਬਣ ਗਿਆ ?
(ਉ) ਪੰਜਾਬ ਦਾ।
(ਅ) ਯੂ. ਪੀ. ਦਾ
(ਇ) ਰਾਜਸਥਾਨ ਦਾ
(ਸ) ਹਰਿਆਣੇ ਦਾ।
ਉੱਤਰ :
(ਸ) ਹਰਿਆਣੇ ਦਾ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 8.
ਰੂਪਨਗਰ ਪੂਰਾ ਜ਼ਿਲ੍ਹਾ ਕਦੋਂ ਬਣਿਆ ?
(ੳ) ਪੰਜਾਬ ਦੇ ਪੁਨਰਗਠਨ ਤੋਂ ਮਗਰੋਂ
(ਅ) 1947 ਵਿਚ
(ਇ) 1857 ਵਿਚ
(ਸ) 1901 ਵਿਚ 1
ਉੱਤਰ :
(ੳ) ਪੰਜਾਬ ਦੇ ਪੁਨਰਗਠਨ ਤੋਂ ਮਗਰੋਂ।

ਪ੍ਰਸ਼ਨ 9.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸ਼ਹਿਰ/ਕੰਢੇ/ਸੰਧੀ/ਅੰਗਰੇਜ਼ਾਂ/ਤਹਿਸੀਲ/ਸਥਾਨ।
(ਅ) ਪੁਨਰਗਠਨ
(ਈ) ਰੂਪਨਗਰ
(ਸ) ਸਤਲੁਜ
ਉੱਤਰ :
(ਉ) ਸ਼ਹਿਰ/ਕੰਢੇ/ਸੰਧੀ/ਅੰਗਰੇਜ਼ਾਂ/ਤਹਿਸੀਲ/ਸਥਾਨ।

ਪ੍ਰਸ਼ਨ 10.
ਇਸ ਪੈਰੇ ਵਿਚ ਕਿਰਿਆ ਸ਼ਬਦ ਦੀ ਠੀਕ ਉਦਾਹਰਨ ਚੁਣੋ
(ਉ) ਹੋਣੀ ਸੀ/ਪਾਉਣਾ ਸੀ/ਲੈਣੀ ਸੀ/ਰੱਖਦੀ ਹੈ/ਕਰਦੇ ਹਨਸੀ ਬਣ ਗਿਆ ਹੈਇਹ
(ਅ) ਪੁਨਰਗਠਨ
(ਈ) ਜ਼ਿਲ੍ਹਾ
(ਸ) ਕੰਢੇ।
ਉੱਤਰ :
(ਉ) ਹੋਣੀ ਸੀ/ਪਾਉਣਾ ਸੀ/ਲੈਣੀ ਸੀ/ਰੱਖਦੀ ਹੈਕਰਦੇ ਹਨ/ਸੀ/ ਬਣ ਗਿਆ ਹੈਇਹ।

ਪ੍ਰਸ਼ਨ 11.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਜ਼ਿਲ੍ਹਾ
(ਅ) ਉਪਰੰਤ
(ਈ) ਸ਼ਹਿਰ
(ਸ) ਮਹਾਰਾਜਾ ਰਣਜੀਤ ਸਿੰਘ/ਲਾਰਡ ਵਿਲੀਅਮ ਬੈਂਟਿੰਕਸਤਲੁਜ/ਭਾਰਤ/ਰੋਪੜ ਅੰਬਾਲਾ/ਹਰਿਆਣਾ/ਰੂਪਨਗਰ।
ਉੱਤਰ :
(ਸ) ਮਹਾਰਾਜਾ ਰਣਜੀਤ ਸਿੰਘ/ਲਾਰਡ ਵਿਲੀਅਮ ਬੈਂਟਿੰਕ/ਸਤਲੁਜ/ਭਾਰਤ ਰੋਪੜ/ਅੰਬਾਲਾ/ਹਰਿਆਣਾ/ ਰੂਪਨਗਰ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਰੋਪੜ
(ਅ) ਅੰਬਾਲਾ
(ਈ) ਪੁਨਰਗਠਨ
(ਸ) ਮਹਾਰਾਜਾ/ਅੰਗਰੇਜ਼ ਜਨਰਲ ਲਾਰਡ/ਇਸੇ/ਇਸ/ਇਹ/ਵਿਸ਼ੇਸ਼/ਸਾਂਝੇ ਤਹਿਸੀਲ/ਜ਼ਿਲ੍ਹਾ।
ਉੱਤਰ :
(ਸ) ਮਹਾਰਾਜਾ/ਅੰਗਰੇਜ਼ ਜਨਰਲ ਲਾਰਡਇਸੇ/ਇਸ/ਇਹ/ਵਿਸ਼ੇਸ਼/ਸਾਂਝੇ ਤਹਿਸੀਲ/ਜ਼ਿਲ੍ਹਾ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਦੋ ਕਿਰਿਆ ਸ਼ਬਦ ਲਿਖੋ।
ਉੱਤਰ :
ਬਣ ਗਿਆ, ਪਾਉਣਾ ਸੀ।

ਪ੍ਰਸ਼ਨ 14.
ਮਹਾਰਾਜਾ ਸ਼ਬਦ ਦਾ ਲਿੰਗ ਬਦਲੋ।
(ਉ) ਰਾਣੀ
(ਅ) ਰਾਨੀ
(ਈ) ਮਹਾਰਾਣੀ
(ਸ) ਮਹਾਰਾਨੀ।
ਉੱਤਰ :
(ਈ) ਮਹਾਰਾਣੀ।

ਪ੍ਰਸ਼ਨ 15.
‘ਤਹਿਸੀਲ’ ਅਤੇ ‘ਜ਼ਿਲ੍ਹਾ ਵਿਚ ਲਿੰਗ ਦਾ ਕੀ ਫ਼ਰਕ ਹੈ ?
ਉੱਤਰ :
ਤਹਿਸੀਲ ਇਸਤਰੀ ਲਿੰਗ ਹੈ, ਪਰੰਤੁ ‘ਜ਼ਿਲ੍ਹਾ ਪੁਲਿੰਗ !

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਛੁੱਟ – ਮਰੋੜੀ ( ‘ )

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 17,
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 7 ਰੂਪਨਗਰ 4
ਉੱਤਰ :
PSEB 8th Class Punjabi Solutions Chapter 7 ਰੂਪਨਗਰ 5

2. ਵਿਆਕਰਨ ਤੇ ਰਚਨਾ।

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭੇਦ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗਾ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ , ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਸੀਂ, ਤੁਹਾਡਾ, ਇਹ, ਉਹ, ਆਪ ਆਦਿ

ਪੜਨਾਂਵ ਛੇ ਕਿਸਮਾਂ ਦੇ ਹੁੰਦੇ ਹਨ –

  • ਪੁਰਖਵਾਚਕ ਪੜਨਾਂਵ
  • ਨਿੱਜਵਾਚਕ ਪੜਨਾਂਵ
  • ਸੰਬੰਧਵਾਚਕ ਪੜਨਾਂਵ
  • ਪ੍ਰਸ਼ਨਵਾਚਕ ਪੜਨਾਂਵ
  • ਨਿਸਚੇਵਾਚਕ ਪੜਨਾਂਵ
  • ਅਨਿਸਚੇਵਾਚਕ ਪੜਨਾਂਵ।

ਪ੍ਰਸ਼ਨ 2.
ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ ? ਇਸਦੇ ਭੇਦ ਉਦਾਹਰਨਾਂ ਸਹਿਤ ਦੱਸੋ।
ਉੱਤਰ :
ਪੁਰਖਵਾਚਕ ਪੜਨਾਂਵ – ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ “ਪੁਰਖਵਾਚਕ ਪੜਨਾਂਵ ਆਖਿਆ ਜਾਂਦਾ ਹੈ, ਜਿਵੇਂ – ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ।

ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ –

  1. ਉੱਤਮ ਪੁਰਖ ਜਾਂ ਪਹਿਲਾ ਪੁਰਖ – ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ ‘ ‘ਉੱਤਮ ਪੁਰਖ ਆਖਿਆ ਜਾਂਦਾ ਹੈ; ਜਿਵੇਂ – ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ।
  2. ਮੱਧਮ ਪੁਰਖ ਜਾਂ ਦੂਜਾ ਪੁਰਖ – ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ “ਮੱਧਮ ਪੁਰਖ’ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ।
  3. ਅਨਯ ਪੁਰਖ ਜਾਂ ਤੀਸਰਾ ਪੁਰਖ – ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ – ਉਹ, ਇਸ, ਉਨ੍ਹਾਂ ਆਦਿ।

PSEB 8th Class Punjabi Solutions Chapter 7 ਰੂਪਨਗਰ

3. ਔਖੇ ਸ਼ਬਦਾਂ ਦੇ ਅਰਥ

  • ਸੁਮੇਲ – ਸੋਹਣਾ ਮੇਲ, ਸੁਜੋੜ
  • ਵਹਿੰਦਾ – ਵਗਦਾ।
  • ਹੈੱਡਵਰਕਸ – ਉਹ ਥਾਂ ਜਿੱਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ।
  • ਬਿਸਤ – ਬਿਆਸ + ਸਤਲੁਜ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਸ਼ਬਦ
  • ਅਧਿਕਾਰੀ – ਹੱਕਦਾਰ।
  • ਖੁਦਾਈ – ਜ਼ਮੀਨ ਨੂੰ ਪੁੱਟਣਾ।
  • ਉਪਰੰਤ – ਪਿੱਛੋਂ।
  • ਵਿਸਰਾਮ – ਅਰਾਮ
  • ਫ਼ਾਸਲਾ – ਦੂਰੀ ਦਾ ਫ਼ਰਕ।
  • ਸੰਧੀ – ਸਮਝੌਤਾ, ਸੁਲਾਹਨਾਮਾ ਪੁਨਰਗਠਨ ਨਵੇਂ ਸਿਰੇ ਤੋਂ ਬਣਾਉਣਾ, ਹੱਦਬੰਦੀ ਨੂੰ ਨਵੇਂ ਸਿਰੇ ਤੋਂ ਉਲੀਕਣਾ
  • ਵਾਹਨ – ਗੱਡੀਆਂ, ਮੋਟਰਾਂ ਆਦਿ।
  • ਭੂਮੀ – ਧਰਤੀ।
  • ਤਿਕੋਣ – ਤਿੰਨ ਨੁਕਰਾਂ ਵਾਲੀ ਸ਼ਕਲ, ਸੀਮਾਵਾਂ – ਹੱਦਾਂ ਨੂੰ ਮੁਹਾਂਦਰਾ
  • ਚਿਹਰਾ – ਮੋਹਰਾ,
  • ਰੂਪ – ਰੇਖਾ
  • ਟੁੱਕ ਬਣ ਜਾਣਾ – ਪ੍ਰਭਾਵਸ਼ਾਲੀ ਬਣਨਾ।
  • ਪੁਆਧ – ਰੋਪੜ ਤੇ ਮੁਹਾਲੀ ਦੇ ਇਲਾਕੇ, ਪਹਾੜ ਨਾਲ ਲਗਦੇ ਇਲਾਕੇ ਨੂੰ ਪੁਆਧ ਕਿਹਾ ਜਾਂਦਾ ਹੈ।
  • ਵਸਨੀਕ – ਰਹਿਣ ਵਾਲੇ, ਵਸਣ ਵਾਲੇ।