PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

This PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ will help you in revision during exams.

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਪ੍ਰਜਣਨ (Reproduction) ਦਾ ਇੱਕ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਇੱਕੋ ਜਿਹੇ ਜੀਵਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਲਗਾਤਾਰਤਾ ਬਣਾਈ ਰੱਖਣਾ ਸੁਨਿਸ਼ਚਿਤ ਕਰਦਾ ਹੈ ।

→ ਸਾਰੇ ਸਜੀਵ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ । ਇਸ ਪ੍ਰਕਰਮ ਨੂੰ ਪ੍ਰਜਣਨ ਕਹਿੰਦੇ ਹਨ ।

→ ਪ੍ਰਜਣਨ ਦੀਆਂ ਦੋ ਵਿਧੀਆਂ ਹਨ

  • ਲਿੰਗੀ ਪੁਜਣਨ
  • ਅਲਿੰਗੀ ਪਜਣਨ ।

→ ਅਲਿੰਗੀ ਪ੍ਰਜਣਨ ਵਿੱਚ, ਨਵਾਂ ਜੀਵ ਇੱਕ ਹੀ ਜਨਕ ਤੋਂ ਪੈਦਾ ਹੁੰਦਾ ਹੈ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਸਜੀਵ ਅਲਿੰਗੀ ਪ੍ਰਜਣਨ ਵਿੱਚ ਪੰਜ ਵਿਧੀਆਂ ਦੁਆਰਾ ਪ੍ਰਜਣਨ ਕਰਦੇ ਹਨ |
(ਉ) ਦੋ-ਖੰਡਨ
(ਅ) ਮੁਕੁਲਨ
(ਬ) ਬੀਜਾਣੂ ਬਣਨਾ
(ਸ) ਕਾਇਕ ਪ੍ਰਜਣਨ
(ਹ) ਪੁਨਰਜਣਨ (Regeneration)

→ ਲਿੰਗੀ ਪ੍ਰਜਣਨ ਵਿੱਚ, ਦੋਨੋਂ ਨਰ ਅਤੇ ਮਾਦਾ ਦੀ ਲੋੜ ਹੁੰਦੀ ਹੈ । ਨਰ ਜਨਕ, ਨਰ ਯੁਗਮਕ ਅਤੇ ਮਾਦਾ ਜਨਕ ਮਾਦਾ ਯੁਗਮਕ ਪੈਦਾ ਕਰਦੇ ਹਨ । ਨਰ ਅਤੇ ਮਾਦਾ ਯੁਗਮਕ ਦੇ ਸੰਯੋਜਕ ਨੂੰ ਨਿਸ਼ੇਚਨ (Fertilization) ਕਹਿੰਦੇ ਹਨ । ਕੁੱਝ ਅਜਿਹੇ ਜੀਵ ਹਨ, ਜਿਨ੍ਹਾਂ ਵਿੱਚ ਦੋਨੋਂ ਹੀ ਪ੍ਰਜਣਨ ਅੰਗ ਹੁੰਦੇ ਹਨ, ਦੋ ਗੀ (Hermaphrodite) ਕਹਾਉਂਦੇ ਹਨ ।

→ ਨਿਸ਼ੇਚਨ, ਕਿਸੇ ਜੀਵ ਵਿੱਚ ਬਾਹਰੀ ਅਤੇ ਕਿਸੇ ਜੀਵ ਵਿੱਚ ਅੰਦਰਨੀ ਹੁੰਦਾ ਹੈ ।

→ ਪੌਦਿਆਂ ਵਿੱਚ ਵਾਧਾ ਅਨਿਯਮਿਤ ਹੁੰਦਾ ਹੈ ਜਦੋਂਕਿ ਪਸ਼ੂਆਂ ਵਿੱਚ ਸੀਮਿਤ ਹੁੰਦਾ ਹੈ ।

→ ਇਹ ਪ੍ਰਕਰਮ ਜਿਸ ਵਿੱਚ ਵਿਸ਼ੇਸ਼ ਆਕਾਰ ਅਤੇ ਆਕ੍ਰਿਤੀਆਂ ਬਣਦੀਆਂ ਹਨ, ਵਿਕਾਸ ਅਤੇ ਵਾਧਾ ਕਹਾਉਂਦਾ ਹੈ ।

→ ਅੰਗਾਂ ਦੇ ਵਾਧੇ ਵਿੱਚ ਆਕ੍ਰਿਤੀ, ਆਕਾਰ ਅਤੇ ਸੰਘਟਕਾਂ ਦੀ ਸੰਖਿਆ ਵਿੱਚ ਪਰਿਵਰਤਨ ਆਉਂਦਾ ਹੈ ।

→ ਬੀਜ, ਯੁਗਮਨਜ ਜਾਂ ਸਰੀਰ ਦੇ ਹੋਰ ਭਾਗਾਂ ਤੋਂ ਨਵੇਂ ਜੀਵ ਦੇ ਬਣਨ ਨੂੰ ਵਿਕਾਸ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਵਿਕਾਸ ਦੇ ਵੱਖ-ਵੱਖ ਢੰਗ ਹਨ !

→ ਲਿੰਗੀ ਪ੍ਰਜਣਨ ਵਧੇਰੇ ਪ੍ਰਯੋਗ ਹੁੰਦਾ ਹੈ ।

→ ਮਾਦਾ ਪ੍ਰਜਣਨ ਅੰਗਾਂ ਵਿੱਚ ਇੱਕ ਜੋੜੀ, ਅੰਡਕੋਸ਼, ਅੰਡਵਾਹਿਨੀ ਅਤੇ ਗਰਭਕੋਸ਼ ਹੁੰਦਾ ਹੈ ।

→ ਨਰ ਪ੍ਰਜਣਨ ਅੰਗਾਂ ਵਿੱਚ ਇਕ ਜੋੜਾ ਪਤਾਲ, ਦੋ ਸ਼ਕਰਾਣੁ ਨਲੀਆਂ ਅਤੇ ਇਕ ਨਰ ਇੰਦਰੀ ਹੁੰਦੀ ਹੈ ।

→ ਵੀਰਜ਼ (Semen), ਇੱਕ ਦੁੱਧ ਵਰਗਾ ਪਦਾਰਥ ਹੈ ਜਿਸ ਵਿੱਚ ਸ਼ੁਕਰਾਣੂ ਹੁੰਦੇ ਹਨ ।

PSEB 8th Class Science Notes Chapter 9 ਜੰਤੂਆਂ ਵਿੱਚ ਪ੍ਰਜਣਨ

→ ਸ਼ਿਸ਼ਨ ਨਰ ਵਿੱਚ ਮੂਤਰ ਅਤੇ ਸ਼ੁਕਰਾਣੂ ਨੂੰ ਉਤਸਰਜਨ ਕਰਨ ਦਾ ਕੰਮ ਕਰਦਾ ਹੈ ।

→ ਸ਼ੁਕਰਾਣੂ (Spermatozoan) ਸੂਖ਼ਮ ਨਰ ਯੁਗਮਕ ਹੈ । ਇੱਕ ਸ਼ੁਕਰਾਣੂ ਵਿੱਚ ਇਕ ਸਿਰ, ਮੱਧ ਭਾਗ ਅਤੇ ਇੱਕ ਪੂਛ ਹੁੰਦੀ ਹੈ ।

→ ਕਲੋਨਿੰਗ (Cloning) ਵਿੱਚ ਸਮਰੂਪ ਸੈੱਲ ਜਾਂ ਹੋਰ ਜੀਵਤ ਭਾਗ ਜਾਂ ਸੰਪੂਰਨ ਜੀਵ ਨੂੰ ਬਣਾਵਟੀ ਰੂਪ ਵਿੱਚ ਪੈਦਾ ਕੀਤਾ ਜਾਂਦਾ ਹੈ । ਕਲੋਨ ਵਾਲੇ ਜੰਤੂਆਂ ਵਿੱਚ ਅਕਸਰ ਜਨਮ ਸਮੇਂ ਕਈ ਵਿਗੜੇ ਆ ਜਾਂਦੇ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਲਿੰਗੀ ਪ੍ਰਜਣਨ (Sexual reproduction)-ਇਕ ਅਜਿਹੀ ਪ੍ਰਕਿਰਿਆ ਜਿਸ ਵਿੱਚ ਨਰ ਅਤੇ ਮਾਦਾ ਦੇ ਮੇਲ ਨਾਲ ਨਿਸ਼ੇਚਨ ਹੁੰਦਾ ਹੈ ।
  2. ਅਲਿੰਗੀ ਪ੍ਰਜਣਨ (Asexual reproduction)-ਪ੍ਰਜਣਨ ਦੀ ਉਹ ਕਿਸਮ ਜਿਸ ਵਿੱਚ ਸਿਰਫ਼ ਇੱਕ ਹੀ ਜੀਵ ਭਾਗ ਲੈਂਦਾ ਹੈ ।
  3. ਅੰਡਾਣੂ (Egg)-ਮਾਦਾ ਯੁਗਮਕ ਜਿਸ ਨੂੰ ਮਾਦਾ ਅੰਡਾਕੋਸ਼ ਪੈਦਾ ਕਰਦਾ ਹੈ ।
  4. ਸ਼ੁਕਰਾਣੂ (Sperm)-ਨਰ ਯੁਗਮਕ ਜਿਨ੍ਹਾਂ ਨੂੰ ਨਰ ਪਤਾਲੂ ਪੈਦਾ ਕਰਦੇ ਹਨ ।
  5. ਨਿਸ਼ੇਚਨ (Fertilization)-ਨਰ ਯੁਗਮਕ (ਸ਼ੁਕਰਾਣੂ ਅਤੇ ਮਾਦਾ ਯੁਗਮਕ ਅੰਡਾਣੂ ਦਾ ਸੰਯੋਜਨ ਨਿਸ਼ੇਚਨ ਕਹਾਉਂਦਾ ਹੈ ।
  6. ਯੁਗਮਜ (Zygote)-ਇੱਕ ਸੈੱਲ ਸੰਰਚਨਾ ਜੋ ਸ਼ੁਕਰਾਣੂ ਅਤੇ ਅੰਡਾਣੂ ਦੇ ਸੰਯੋਜਨ ਤੋਂ ਬਣਦੀ ਹੈ ।
  7. ਅੰਦਰੂਨੀ ਨਿਸ਼ੇਚਨ (Internal fertilization)-ਮਾਦਾ ਦੇ ਸਰੀਰ ਅੰਦਰ ਹੋਣ ਵਾਲਾ ਨਿਸ਼ੇਚਨ ।
  8. ਬਾਹਰੀ ਨਿਸ਼ੇਚਨ (External fetilization)-ਮਾਦਾ ਦੇ ਸਰੀਰ ਦੇ ਬਾਹਰ ਹੋਣ ਵਾਲਾ ਨਿਸ਼ੇਚਨ ॥
  9. ਭਰੂਣ (Embryo)-ਯੁਗਮਨਜ ਵਿਭਾਜਨਾਂ ਤੋਂ ਬਣੀ ਸੰਰਚਨਾ ਭਰੁਣ ਕਹਾਉਂਦੀ ਹੈ ।
  10. ਗਰਭ (foetus)- ਭਰੁਣ ਦੀ ਅਵਸਥਾ ਜਿਸ ਵਿੱਚ ਸਾਰੇ ਸਰੀਰਕ ਭਾਗ ਵਿਕਸਿਤ ਹੋ ਕੇ ਪਛਾਣ ਯੋਗ ਹੋ ਜਾਂਦੇ ਹਨ !
  11. ਜਗਧੁਜ ਜੰਤੁ (Viviparous animals)-ਜੰਤੁ ਜੋ ਬੱਚੇ ਨੂੰ ਜਨਮ ਦਿੰਦੇ ਹਨ ।
  12. ਅੰਡਜਨਕ ਜੰਤੂ (Oviparous animals)-ਜੰਤੂ ਜੋ ਅੰਡੇ ਦਿੰਦੇ ਹਨ ।
  13. ਕਾਇਆਂਤਰਣ (Metamorphosis)-ਲਾਰਵਾ ਦੇ ਕੁੱਝ ਤੀਬਰ ਪਰਿਵਰਤਨਾਂ ਦੁਆਰਾ ਬਾਲਗ ਜੰਤੂ ਵਿੱਚ ਬਦਲਣ ਦੀ ਪ੍ਰਕਿਰਿਆ ।
  14. ਬਡਿੰਗ (Budding)-ਅਜਿਹਾ ਅਲਿੰਗੀ ਪ੍ਰਜਣਨ ਜਿਸ ਵਿੱਚ ਨਵਾਂ ਜੀਵ ਕਲੀਆਂ (Buds) ਤੋਂ ਪੈਦਾ ਹੁੰਦਾ ਹੈ ।
  15. ਵਿਖੰਡਨ (Binary fission)-ਅਜਿਹਾ ਅਲਿੰਗੀ ਪ੍ਰਜਣਨ ਜਿਸ ਵਿੱਚ ਜੀਵ ਦੋ ਭਾਗਾਂ ਵਿੱਚ ਵਿਭਾਜਿਤ ਹੋ ਕੇ ਸੰਤਾਨ ਪੈਦਾ ਕਰਦਾ ਹੈ ।

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

This PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ will help you in revision during exams.

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

→ ਸਾਰੇ ਸਜੀਵ ਕੁੱਝ ਮੁੱਢਲੇ ਕਾਰਜ ਜ਼ਰੂਰ ਕਰਦੇ ਹਨ ।

→ ਜੜ੍ਹਾਂ, ਤਣੇ, ਪੱਤੇ ਅਤੇ ਫੁੱਲ ਪੌਦੇ ਦੇ ਅੰਗ ਹਨ ।

→ ਜਾਨਵਰਾਂ ਦੇ ਵੀ ਅੰਗ ਜਿਵੇਂ ਹੱਥ, ਪੈਰ, ਲੱਤਾਂ ਆਦਿ ਹੁੰਦੀਆਂ ਹਨ ।

→ ਸਰੀਰ ਦੇ ਰੋਮ ਛੇਦ ਬਿਨਾਂ ਸੂਖ਼ਮਦਰਸ਼ੀ ‘ਤੇ ਨਹੀਂ ਦੇਖੇ ਜਾ ਸਕਦੇ ।

→ ਸਾਰੇ ਸਜੀਵ ਭੋਜਨ ਖਾਂਦੇ ਅਤੇ ਪਚਾਉਂਦੇ ਹਨ, ਸਾਹ ਲੈਂਦੇ ਹਨ ਅਤੇ ਉਤਸਰਜਨ ਕਰਦੇ ਹਨ ।

→ ਸਾਰੇ ਸਜੀਵ ਆਪਣੇ ਵਰਗੇ ਸਜੀਵਾਂ ਦਾ ਪ੍ਰਤੀਨਿਧੀਤਵ ਕਰਦੇ ਹਨ ।

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

→ ਸਜੀਵਾਂ ਵਿੱਚ ਸੈੱਲਾਂ ਦੀ ਸੰਰਚਨਾ ਇਮਾਰਤ ਵਿੱਚ ਇੱਟਾਂ ਦੀ ਤੁਲਨਾ ਵਿੱਚ ਵਧੇਰੇ ਗੁੰਝਲਦਾਰ ਹੈ ।

→ ਸਜੀਵਾਂ ਵਿੱਚ ਮਿਲਣ ਵਾਲੇ ਸੈੱਲਾਂ ਦੇ ਵੱਖ-ਵੱਖ ਆਕਾਰ, ਰੰਗ ਅਤੇ ਗਿਣਤੀ ਹੁੰਦੀ ਹੈ ।

→ ਇਕ ਸੈੱਲੀ ਜੀਵ ਜਿਵੇਂ ਅਮੀਬਾ, ਪੈਰਾਮੀਸ਼ੀਅਮ ਅਤੇ ਜੀਵਾਣੂ ਹਨ ।

→ ਬਹੁਸੈੱਲੀ ਜੀਵਾਂ ਦੇ ਅਤੇ ਜੰਤੁ ਵਿੱਚ ਸੈੱਲ ਵਿਭਿੰਨ ਆਕਾਰ ਦੇ ਹੁੰਦੇ ਹਨ | ਵਧੇਰੇ ਸੈੱਲ ਗੋਲ ਆਕਾਰ ਦੇ ਹੁੰਦੇ ਹਨ ।

→ ਅੰਡੇ ਦਾ ਪੀਲਾ ਭਾਗ ਯੋਕ (Yolk) ਕਹਾਉਂਦਾ ਹੈ । ਇਸਦੇ ਆਲੇ-ਦੁਆਲੇ ਸਫ਼ੈਦ ਐਲਬਿਊਮੀਨ ਦਾ ਆਵਰਨ ਹੁੰਦਾ ਹੈ । ਪੀਲਾ ਭਾਗ ਏਕਲ ਸੈੱਲ ਨੂੰ ਦਰਸਾਉਂਦਾ ਹੈ ।

→ ਸਾਰੇ ਸੈੱਲ ਇੱਕ ਆਵਰਨ ਵਿੱਚ ਹੁੰਦੇ ਹਨ ਜਿਸ ਨੂੰ ਖ਼ਾਲੀ ਕਹਿੰਦੇ ਹਨ ।

→ ਸੈੱਲ ਝਿੱਲੀ ਅੰਦਰ ਸੈੱਲ ਮਾਦਾ ਹੁੰਦਾ ਹੈ ।

→ ਪੌਦਾ ਸੈੱਲ ਵਿੱਚ ਸੈੱਲ ਕਿੱਤੀ ਹੁੰਦੀ ਹੈ, ਜੋ ਸੈਲੂਲੋਜ ਦੀ ਬਣੀ ਹੁੰਦੀ ਹੈ । ਦੋਵੇਂ ਸੈੱਲ ਝਿੱਲੀ ਅਤੇ ਸੈਂਲ ਭਿੱਤੀ ਸੈੱਲ ਨੂੰ ਆਕਾਰ ਦਿਦੇ ਹਨ ।

→ ਸ਼ਤੁਰਮੁਰਗ ਦਾ ਅੰਡਾ ਸਭ ਤੋਂ ਵੱਡੇ ਸੈੱਲ ਦਾ ਰੂਪ ਹੈ, ਜਿਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ! ਹਰ ਸੈੱਲ ਵਿੱਚ ਛੋਟੇ ਭਾਗ ਕੋਸ਼ਿਕਾਂਗ ਜਾਂ ਨਿਕੜੇ ਅੰਗ ਹੁੰਦੇ ਹਨ ।

→ ਸੈੱਲ ਵਿਭਾਜਨ ਕਰਕੇ ਬਹੁਕੋਸ਼ੀ ਜੀਵ ਬਣਾਉਂਦੇ ਹਨ ਜੋ ਆਕਾਰ ਵਿੱਚ ਵਾਧਾ ਕਰਦੇ ਹਨ ।

→ ਵੱਖ-ਵੱਖ ਸੈੱਲਾਂ ਦੇ ਸਮੂਹ ਵੱਖ-ਵੱਖ ਕਾਰਜ ਕਰਦੇ ਹਨ ।

→ ਸੈੱਲਾਂ ਦੀ ਘੱਟ ਸੰਖਿਆ, ਛੋਟੇ ਜੀਵਾਂ ਦੇ ਕਾਰਜਾਂ ਨੂੰ ਪ੍ਰਭਾਵਿਤ ਨਹੀਂ ਕਰਦੀ ।

→ ਮਨੁੱਖੀ ਲਹੂ ਵਿੱਚ ਸਫ਼ੈਦ ਲਹੂ ਕੋਸ਼ਿਕਾਵਾਂ (W.B.C.) ਵੀ ਇੱਕ ਸੈੱਲ ਹਨ ।

→ ਇੱਕ ਸਮਾਨ ਸੈੱਲਾਂ ਦੇ ਸਮੂਹ ਨੂੰ ਉੱਤਕ ਜਾਂ ਟਿਸ਼ੂ (Tissue) ਕਹਿੰਦੇ ਹਨ ।

→ ਹਰ ਅੰਗ (Organs) ਕਈ ਉੱਤਕਾਂ ਜਾਂ ਟਿਸ਼ੂਆਂ ਨੂੰ ਮਿਲਾ ਕੇ ਬਣਦਾ ਹੈ ।

PSEB 8th Class Science Notes Chapter 8 ਸੈੱਲ-ਬਣਤਰ ਅਤੇ ਕਾਰਜ

ਮਹੱਤਵਪੂਰਨ ਸ਼ਬਦ ਅਤੇ ਉਨਾਂ ਦੇ ਅਰਥ

  1. ਅੰਗ (Organs-ਸਜੀਵਾਂ ਦੇ ਛੋਟੇ ਭਾਗ ਹਨ । ਹਰ ਅੰਗ ਕਈ ਉੱਤਕਾਂ ਤੋਂ ਮਿਲ ਕੇ ਬਣਿਆ ਹੈ ।
  2. ਉੱਤਕ ਜਾਂ ਟਿਸ਼ੂ (Tissue)ਸੈੱਲਾਂ ਦਾ ਸਮੂਹ, ਜੋ ਇੱਕ ਹੀ ਤਰ੍ਹਾਂ ਨਾਲ ਕਾਰਜ ਕਰਦਾ ਹੈ ।
  3. ਸੈੱਲ (Cell)-ਸਜੀਵ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ।
  4. ਇੱਕ ਸੈੱਲੀ (Unicellular)-ਕੁੱਝ ਜੀਵ ਇੱਕ ਹੀ ਸੈੱਲ ਤੋਂ ਬਣੇ ਹੁੰਦੇ ਹਨ ਜਿਸ ਵਿੱਚ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਹੁੰਦੀਆਂ ਹਨ । ਇਹਨਾਂ ਨੂੰ ਇੱਕ ਸੈੱਲੀ ਜੀਵ ਕਹਿੰਦੇ ਹਨ ।
  5. ਬਹੁਸੈੱਲੀ (Multicellular)-ਸਾਰੇ ਸਜੀਵ ਕਈ ਸੈੱਲਾਂ ਦੇ ਮਿਲਣ ਤੋਂ ਬਣਦੇ ਹਨ । ਇਹਨਾਂ ਜੀਵਾਂ ਵਿੱਚ ਵੱਖ-ਵੱਖ ਕੋਸ਼ਿਕਾਵਾਂ ਵੱਖ-ਵੱਖ ਕਾਰਜ ਕਰਦੀਆਂ ਹਨ । ਇਹਨਾਂ ਨੂੰ ਬਹੁਸੈੱਲੀ ਕਹਿੰਦੇ ਹਨ ।
  6. ਆਭਾਸੀ ਪੈਰ (Pseudopodia) -ਇਹ ਅਮੀਬਾ ਵਿੱਚ ਉਂਗਲੀਆਂ ਵਰਗੀਆਂ ਆਭਾਸੀ ਸੰਰਚਨਾਵਾਂ ਹਨ ।
  7. ਸਫ਼ੈਦ ਲਹੂ ਸੈੱਲ (W.B.C.)-ਇਹ ਇੱਕ ਸੈੱਲ ਹੈ ਅਤੇ ਲਹੂ ਦੇ ਘਟਕਾਂ ਵਿੱਚੋਂ ਇੱਕ ਹੈ । ਇਹ ਹਾਨੀਕਾਰਕ ਪਦਾਰਥਾਂ ਦਾ ਪੋਸ਼ਣ ਕਰਦਾ ਹੈ ।
  8. ਸੈੱਲ ਝਿੱਲੀ (Cell membrane)-ਇਹ ਸੈਂਲ ਦਾ ਬਾਹਰੀ ਪਤਲੀ ਆਵਰਨ ਹੈ, ਜੋ ਇਸ ਨੂੰ ਆਕਾਰ ਦਿੰਦਾ ਹੈ |
  9. ਸੈੱਲ ਪਦਾਰਥ (Cytoplasm)-ਸੈੱਲ ਝਿੱਲੀ ਅਤੇ ਕੇਂਦਰਕ ਦੇ ਵਿੱਚ ਮਿਲਣ ਵਾਲਾ ਪਦਾਰਥ ਸੈੱਲ ਪਦਾਰਥ ਹੁੰਦਾ ਹੈ ।
  10. ਨਿੱਕੜੇ ਅੰਗ (Organelles)-ਇਹ ਸੂਖ਼ਮ ਸੰਰਚਨਾਵਾਂ ਜੀਵ ਮਾਦੇ ਵਿੱਚ ਮਿਲਦੀਆਂ ਹਨ ।
  11. ਸੈੱਲ ਕਿੱਤੀ (Cell wall)- ਇਹ ਦੇ ਸੈੱਲ ਵਿੱਚ ਸੈੱਲ ਤਿੱਲੀ ਦੇ ਬਾਹਰ ਇੱਕ ਫ਼ਾਲਤੂ ਆਵਰਨ ਹੈ, ਜੋ ਸੈੱਲ ਨੂੰ ਮਜ਼ਬੂਤ ਅਤੇ ਦ੍ਰਿੜ੍ਹ ਬਣਾਉਂਦਾ ਹੈ ।
  12. ਕੇਂਦਰਕ (Nucleus)-ਇਹ ਕੇਂਦਰਕ ਦਾ ਭਾਗ ਹੈ ਜੋ ਗਾੜਾ ਅਤੇ ਗੋਲ ਆਕਾਰ ਦਾ ਹੈ ।
  13. ਕੇਂਦਰਕ ਬਿੱਲੀ (Nuclear memberane) -ਕੇਂਦਰਕ ਜੀਵ ਮਾਦੇ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ : ਇਸ ਨੂੰ ਕੇਂਦਰ ਤਿੱਲੀ ਕਹਿੰਦੇ ਹਨ ।
  14. ਕੇਰੀਓਟਕ ਸੈੱਲ (Prokaryotic) -ਜਿਹੜੇ ਸੈੱਲ ਵਿੱਚ ਕੇਂਦਰਕ ਸਪੱਸ਼ਟ ਨਹੀਂ ਹੁੰਦਾ ਅਰਥਾਤ ਕੇਂਦਰਕ ਝੱਲੀ ਨਹੀਂ ਹੁੰਦੀ ।
  15. ਯੂਕੇਰੀਓਟਿਕ ਸੈੱਲ (Eukaryotic) -ਜਿਹੜੇ ਸੈੱਲ ਵਿੱਚ ਕੇਂਦਰਤ ਸਪੱਸ਼ਟ ਹੈ ਅਤੇ ਕੇਂਦਰਕ ਝਿੱਲੀ ਦੁਆਲਾ ਘੇਰਿਆ ਹੁੰਦਾ ਹੈ ।
  16. ਰਸਦਾਨੀ (Vacuole) -ਸੈੱਲ ਪਦਾਰਥ ਭਰੇ ਅੰਗਕ ॥
  17. ਵਰਣਕ (Plastids)-ਛੋਟੀਆਂ ਰੰਗਦਾਰ ਸੰਰਚਨਾਵਾਂ |
  18. ਹਰਿਤ ਵਰਣਕ (Chloroplast)-ਜੋ ਹਰੇ ਵਰਣਕ ਪੌਦਿਆਂ ਵਿੱਚ ਮਿਲਦੇ ਹਨ ।
  19. ਜੀਨ (Gene)-ਕੋਮੋਸੋਮ ਤੇ ਮੌਜੂਦ ਬਿੰਦੂ ਵਰਗੀਆਂ ਇਕਾਈਆਂ ਜੋ ਗੁਣਾਂ ਦੀ ਅਣੂਵੰਸ਼ਿਕਤਾ ਲਈ ਜ਼ਿੰਮੇਵਾਰ ਹਨ ।
  20. ਗੁਣਸੂਤਰ (Chromosomes)-ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ, ਗੁਣਸੂਤਰ ਹਨ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

This PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ will help you in revision during exams.

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਅੱਜ-ਕੱਲ੍ਹ ਜੰਗਲਾਂ ਨੂੰ ਕੱਟ ਕੇ ਉਸ ਭੂਮੀ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾ ਰਹੀ ਹੈ ।

→ ਜੰਗਲਾਂ ਦੀ ਅੱਗ ਅਤੇ ਭਿਆਨਕ ਸੋਕਾ ਵੀ ਜੰਗਲਾਂ ਦੇ ਖ਼ਤਮ (Deforestion) ਦੇ ਕੁਦਰਤੀ ਕਾਰਕ ਹਨ !

→ ਜੰਗਲਾਂ ਦੀ ਕਟਾਈ ਨਾਲ ਧਰਤੀ ਤੇ ਤਾਪ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ ।

→ ਜੰਗਲਾਂ ਦੀ ਕਟਾਈ ਨਾਲ ਕਈ ਹਾਨੀਆਂ ਹਨ-ਜਿਵੇਂ ਗਲੋਬਲ ਵਾਰਮਿੰਗ, ਮਿੱਟੀ ਦੇ ਗੁਣਾਂ ਵਿੱਚ ਪਰਿਵਰਤਨ, ਮਿੱਟੀ ਖੁਰਣ ਦਾ ਕਾਰਨ, ਮਿੱਟੀ ਦੀ ਜਲ ਸਾਂਭਣ ਸਮਰੱਥਾ ਵਿੱਚ ਕਮੀ ਆਦਿ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਸਰਕਾਰ ਦੁਆਰਾ ਜੰਗਲਾਂ ਦੀ ਸੁਰੱਖਿਆ ਅਤੇ ਸੁਰੱਖਿਅਣ ਲਈ ਨਿਯਮ, ਵਿਧੀਆਂ ਅਤੇ ਨੀਤੀਆਂ ਬਣਾਈਆਂ ਗਈਆਂ ਹਨ ।

→ ਜੈਵ-ਮੰਡਲ-ਧਰਤੀ ਦਾ ਉਹ ਭਾਗ ਜਿਸ ਵਿੱਚ ਸਜੀਵ ਪਾਏ ਜਾਂਦੇ ਹਨ ਜਾਂ ਜੋ ਜੀਵਨਯਾਪਨ ਦੇ ਯੋਗ ਹਨ ।

→ ਜੈਵ ਵਿਵਿਧਤਾ-ਜੈਵ ਵਿਵਿਧਤਾ ਤੋਂ ਭਾਗ ਹੈ, ਧਰਤੀ ਤੇ ਮਿਲਣ ਵਾਲੇ ਵੱਖ-ਵੱਖ ਜੀਵਾਂ ਦੀਆਂ ਪ੍ਰਜਾਤੀਆਂ ਉਹਨਾਂ ਦੇ ਆਪਸੀ ਸੰਬੰਧ ਅਤੇ ਵਾਤਾਵਰਨ ਨਾਲ ਆਪਸੀ ਸੰਬੰਧ ।

→ ਕਿਸੇ ਖ਼ਾਸ ਖੇਤਰ ਵਿੱਚ ਮਿਲਣ ਵਾਲੇ ਪੇੜ-ਪੌਦੇ ਉਸ ਖੇਤਰ ਦੇ ‘‘ਬਨਸਪਤੀਜਾਤ’’ ਅਤੇ ਜੀਵ ਜੰਤੂ ‘‘ਪ੍ਰਾਣੀਜਾਤ’’ ਕਹਾਉਂਦੇ ਹਨ ।

→ ਪ੍ਰਜਾਤੀ ਸਜੀਵਾਂ ਦੀ ਸਮਸ਼ਟੀ ਦਾ ਉਹ ਸਮੂਹ ਹੈ, ਜੋ ਇਕ ਦੂਸਰੇ ਨਾਲ ਅੰਤਰ ਜਨਣ ਕਰਨ ਦੇ ਸਮਰੱਥ ਹੁੰਦੇ ਹਨ ।

→ ਉਹ ਖੇਤਰ ਜਿੱਥੇ ਜੰਗਲੀ ਪਾਣੀ (ਜੰਤ) ਸੁਰੱਖਿਅਤ ਰਹਿੰਦੇ ਹਨ, ਜੰਗਲੀ ਜੀਵਨ-ਰੱਖਾਂ (Wild life sancturies)- ਕਹਾਉਂਦੇ ਹਨ । ਇੱਥੇ ਜੰਗਲੀ ਪਾਣੀਆਂ ਨੂੰ ਸੁਰੱਖਿਆ ਅਤੇ ਰਹਿਣ ਲਈ ਢੁੱਕਵੇਂ ਹਾਲਾਤ ਉਪਲੱਬਧ ਕਰਵਾਏ ਜਾਂਦੇ ਹਨ ।

→ ਕਈ ਸੁਰੱਖਿਅਤ ਜੰਗਲ ਵੀ ਸੁਰੱਖਿਅਤ ਨਹੀਂ ਰਹੇ ਕਿਉਂਕਿ ਆਸਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਜੰਗਲਾਂ ਦਾ ਅਤੀਕੂਮਣ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ ।

→ ਰਾਸ਼ਟਰੀ ਪਾਰਕ (National Park) ਉਸ ਖੇਤਰ ਦੇ ਬਨਸਪਤੀ ਜਾਤੀ, ਪਾਣੀਜਾਤ, ਦ੍ਰਿਸ਼ਭੂਮੀ ਅਤੇ ਇਤਿਹਾਸਿਕ ਵਸਤੂਆਂ ਦਾ ਸੁਰੱਖਿਅਣ ਕਰਦੇ ਹਨ ।

→ ਸਤਪੁੜਾ ਰਾਸ਼ਟਰੀ ਪਾਰਕ ਵਿੱਚ ਸਭ ਤੋਂ ਵਧੀਆ ਕਿਸਮ ਦੀ ਸਾਗਵਾਨ (Teak) ਮਿਲਦੀ ਹੈ ।

→ 1 ਅਪਰੈਲ 1973 ਵਿੱਚ ਭਾਰਤ ਸਰਕਾਰ ਦੁਆਰਾ ‘ਜੈਕਟ ਟਾਈਗਰ’ ਕਾਨੂੰਨ ਬਾਘਾਂ ਦੇ ਸੁਰੱਖਿਅਣ ਲਈ ਲਾਗੂ ਕੀਤਾ ਗਿਆ ।

→ ਸੰਕਟਕਾਲੀਨ ਜੰਤੂ (Endangered animals)- ਉਹ ਜੰਤੂ ਹਨ, ਜਿਨ੍ਹਾਂ ਦੀ ਸੰਖਿਆ ਘੱਟਦੀ ਜਾ ਰਹੀ ਹੈ ।

→ ਪਾਰੀਤੰਤਰ ਵਿੱਚ ਸਾਰੇ ਪੌਦੇ, ਜੀਵ ਅਤੇ ਸੂਖ਼ਮ ਜੀਵ ਅਤੇ ਅਜੈਵ ਘਟਕ ਆਉਂਦੇ ਹਨ ।

PSEB 8th Class Science Notes Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

→ ਰੈੱਡ ਡਾਟਾ ਪੁਸਤਕ’ ਜਾਂ ਲਾਲ ਅੰਕੜਾ ਕਿਤਾਬ ਇੱਕ ਅਜਿਹੀ ਬੁੱਕ ਹੈ, ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ।

→ ਜਲਵਾਯੂ ਵਿੱਚ ਪਰਿਵਰਤਨ ਦੇ ਕਾਰਨ ਪ੍ਰਵਾਸੀ ਪੰਛੀ ਹਰ ਸਾਲ ਦੂਰ-ਦੁਰਾਡੇ ਖੇਤਰਾਂ ਵਿੱਚੋਂ ਇੱਕ ਨਿਸਚਿਤ ਸਮੇਂ ਤੇ ਉੱਡ ਕੇ ਆਉਂਦੇ ਹਨ ।

PSEB 8th Class Science Notes Chapter 6 ਜਾਲਣ ਅਤੇ ਲਾਟ

This PSEB 8th Class Science Notes Chapter 6 ਜਾਲਣ ਅਤੇ ਲਾਟ will help you in revision during exams.

PSEB 8th Class Science Notes Chapter 6 ਜਾਲਣ ਅਤੇ ਲਾਟ

→ ਵੱਖ-ਵੱਖ ਕਾਰਜਾਂ ਲਈ, ਵੱਖ-ਵੱਖ ਤਰ੍ਹਾਂ ਦਾ ਬਾਲਣ ਵਰਤਿਆ ਜਾਂਦਾ ਹੈ ।

→ ਘਰਾਂ ਵਿੱਚ, ਉਦਯੋਗਾਂ ਵਿੱਚ ਅਤੇ ਵਾਹਨਾਂ ਵਿੱਚ ਕਈ ਤਰ੍ਹਾਂ ਦਾ ਬਾਲਣ ਵਰਤਿਆ ਜਾਂਦਾ ਹੈ ।

→ ਗੋਬਰ, ਲੱਕੜੀ, ਕੋਲਾ, ਲੱਕੜੀ ਦਾ ਕੋਲਾ, ਪੈਟੋਲ, ਡੀਜ਼ਲ, ਕੁਦਰਤੀ ਗੈਸ, ਐੱਲ. ਪੀ. ਜੀ. ਆਦਿ ਵੱਖ-ਵੱਖ ਤਰ੍ਹਾਂ ਦੇ ਬਾਲਣ ਹਨ ।

→ ਕੁੱਝ ਪਦਾਰਥ ਲਾਟ ਨਾਲ ਜਲਦੇ ਹਨ ਤੇ ਕੁੱਝ ਨਹੀਂ ।

→ ਜਾਲਣ ਇੱਕ ਰਸਾਇਣਿਕ ਕਿਰਿਆ ਹੈ, ਜਿਸ ਵਿੱਚ ਪਦਾਰਥ ਆਕਸੀਜਨ ਦੇ ਨਾਲ ਕਿਰਿਆ ਕਰਕੇ ਗਰਮੀ (ਤਾਪ ਊਰਜਾ) ਦਿੰਦੇ ਹਨ ।

→ ਬਾਲਣ, ਉਹ ਪਦਾਰਥ ਹਨ, ਜੋ ਜਲਣ ਤੇ ਰੌਸ਼ਨੀ ਅਤੇ ਤਾਪ ਦਿੰਦੇ ਹਨ ।

PSEB 8th Class Science Notes Chapter 6 ਜਾਲਣ ਅਤੇ ਲਾਟ

→ ਉਹ ਪਦਾਰਥ ਜੋ ਜਲਣ ਤੇ ਪ੍ਰਕਾਸ਼ ਅਤੇ ਤਾਪ ਦਿੰਦੇ ਹਨ, ਜਲਣਸ਼ੀਲ ਪਦਾਰਥ ਕਹਾਉਂਦੇ ਹਨ ।

→ ਉਹ ਪਦਾਰਥ ਜੋ ਜਲਣ ਤੇ ਆਕਸੀਜਨ ਨਾਲ ਅਭਿਕਿਰਿਆ ਨਹੀਂ ਕਰ ਦੇ ਅਤੇ ਨਾ ਹੀ ਪ੍ਰਕਾਸ਼ ਅਤੇ ਗਰਮੀ ਦਿੰਦੇ ਹਨ, ਉਹਨਾਂ ਨੂੰ ਨਾ-ਜਲਣਸ਼ੀਲ ਪਦਾਰਥ (Non-Combustible substance) ਕਿਹਾ ਜਾਂਦਾ ਹੈ ।

→ ਲੱਕੜੀ, ਕਾਗ਼ਜ਼, ਮਿੱਟੀ ਦਾ ਤੇਲ, ਲੱਕੜੀ ਦਾ ਕੋਲਾ, ਮਾਚਿਸ ਦੀਆਂ ਤੀਲੀਆਂ ਸਭ ਜਲਣਸ਼ੀਲ (Combustible substance) ਪਦਾਰਥ ਹਨ ॥

→ ਲੋਹੇ ਦੀਆਂ ਕਿੱਲਾਂ, ਪੱਥਰ ਦੇ ਟੁੱਕੜੇ, ਕੱਚ ਆਦਿ ਨਾ ਜਲਣਸ਼ੀਲ ਪਦਾਰਥ ਹਨ ।

→ ਉਹ ਘੱਟ ਤੋਂ ਘੱਟ ਤਾਪਮਾਨ ਜਿਸ ਤੇ ਕੋਈ ਪਦਾਰਥ ਜਲਣ ਲੱਗਦਾ ਹੈ, ਉਸਦਾ ਜਾਲਣ ਤਾਪਮਾਨ ਕਹਾਉਂਦਾ ਹੈ |

→ ਵੱਖ-ਵੱਖ ਜਲਣਸ਼ੀਲ ਪਦਾਰਥਾਂ ਨੂੰ ਜਲਾਉਣ ਲਈ ਵੱਖਰੇ ਤਾਪ ਦੀ ਜ਼ਰੂਰਤ ਹੁੰਦੀ ਹੈ ।

→ ਜਲਣਸ਼ੀਲ ਉਹ ਪਦਾਰਥ ਹੁੰਦੇ ਹਨ, ਜਿਨ੍ਹਾਂ ਦਾ ਜਲਣ-ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਲਾਟ ਨਾਲ ਜਲਦੀ ਅੱਗ ਫੜ ਲੈਂਦੇ ਹਨ ।

→ ਪੈਟਰੋਲ, ਡੀਜ਼ਲ, ਐੱਲ. ਪੀ. ਜੀ., ਐਲਕੋਹਲ ਕੁੱਝ ਜਲਣਸ਼ੀਲ ਪਦਾਰਥਾਂ ਦੀਆਂ ਉਦਾਹਰਨਾਂ ਹਨ ।

→ ਜੰਗਲ ਦੀ ਅੱਗ ਬਹੁਤ ਖ਼ਤਰਨਾਕ ਹੁੰਦੀ ਹੈ ।

→ ਜਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ।

→ ਅੱਗ ਪੈਦਾ ਕਰਨ ਲਈ ਤਿੰਨ ਜ਼ਰੂਰੀ ਸ਼ਰਤਾਂ ਹਨ –

  • ਆਕਸੀਜਨ ਦੀ ਮੌਜੂਦਗੀ ।
  • ਜਲਣ ਲਈ ਪਦਾਰਥ ਦੀ ਮੌਜੂਦਗੀ ।
  • ਪਦਾਰਥ ਦਾ ਨਿਮਨ ਜਾਲਣ ਤਾਪਮਾਨ ॥

→ ਅੱਗ ਬੁਝਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਹਾਲਤ ਨੂੰ ਖ਼ਤਮ ਕਰਨਾ ਹੁੰਦਾ ਹੈ ।

→ ਅੱਗ ਬੁਝਾਉਣ ਲਈ ਅਕਸਰ ਪਾਣੀ ਦੀ ਵਰਤੋਂ ਹੁੰਦੀ ਹੈ ਕਿਉਂਕਿ ਜਾਲਣ ਤਾਪਮਾਨ ਨੂੰ ਘੱਟ ਕਰ ਦਿੰਦਾ ਹੈ ।

→ ਤੇਲ ਅਤੇ ਪੈਟੋਲ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਪਾਣੀ ਤੇਲ ਤੋਂ ਭਾਰਾ ਹੁੰਦਾ ਹੈ ਤੇ ਇਹ ਤੇਲ ਤੋਂ ਹੇਠਾਂ ਵਲ ਚਲਾ ਜਾਂਦਾ ਹੈ ਤੇ ਤੇਲ ਉੱਪਰ ਜਲਦਾ ਰਹਿੰਦਾ ਹੈ ।

→ ਪਾਣੀ ਬਿਜਲੀ ਦਾ ਸੂਚਾਲਕ ਹੈ, ਇਸ ਲਈ ਇਸਦੀ ਵਰਤੋਂ ਬਿਜਲੀ ਉਪਕਰਣਾਂ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਨਹੀਂ ਕੀਤੀ ਜਾ ਸਕਦੀ ।

→ ਤਰਲ ਬਾਲਣ ਜਾਂ ਬਿਜਲੀ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਰੇਤਾ/ਮਿੱਟੀ ਦੀ ਵਰਤੋਂ ਹੁੰਦੀ ਹੈ ।

→ ਅੱਗ ਬੁਝਾਉਣ ਲਈ ਹਵਾ ਦੀ ਸਪਲਾਈ ਨੂੰ ਕੱਟਣਾ ਜਾਂ ਬਾਲਣ ਦਾ ਤਾਪਮਾਨ ਜਾਲਣ ਤਾਪਮਾਨ ਤੋਂ ਘੱਟ ਕਰਨਾ ਜਾਂ ਜਾਲਣ ਪਦਾਰਥਾਂ ਨੂੰ ਦੂਰ ਹਟਾਉਣਾ ਹੁੰਦਾ ਹੈ ।

PSEB 8th Class Science Notes Chapter 6 ਜਾਲਣ ਅਤੇ ਲਾਟ

→ ਵੱਖ-ਵੱਖ ਪ੍ਰਕਾਰ ਦੇ ਅੱਗ ਬੁਝਾਊ ਯੰਤਰ ਵਰਤੇ ਜਾਂਦੇ ਹਨ ।

→ ਜਲਣ ਦੀਆਂ ਕਈ ਕਿਸਮਾਂ ਹਨ ਜਿਵੇਂ ਤੀਬਰ ਬਲਣਾ, ਸਵੈ-ਜਲਣ ਜਾਂ ਸੁਤੇ ਸਿੱਧ ਬਲਣਾ ਅਤੇ ਵਿਸਫੋਟ ।

→ ਲਾਟ, ਬਲਣ ਦੌਰਾਨ ਜਾਲਣ ਪਦਾਰਥਾਂ ਤੋਂ ਪੈਦਾ ਹੋਏ ਵਾਸ਼ਪਾਂ ਤੋਂ ਬਣਦੀ ਹੈ ।

→ ਲਾਟ ਦੇ ਅਦੀਪਤ ਭਾਗ ਵਿੱਚ ਸਭ ਤੋਂ ਵੱਧ ਤਾਪ ਹੁੰਦਾ ਹੈ ।

→ ਲਾਟ ਦੇ ਦੀਪਤ ਭਾਗ ਵਿੱਚ ਅਨਜਲੇ ਕਾਰਬਨ ਕਣ ਹੁੰਦੇ ਹਨ ।

→ ਬਾਲਣ ਦਾ ਕੈਲੋਰੀ ਮਾਨ 1 ਕਿਲੋਗ੍ਰਾਮ ਦੇ ਪੂਰਨ ਬਲਣ ਤੋਂ ਪ੍ਰਾਪਤ ਹੋਈ ਤਾਪ ਊਰਜਾ ਦੀ ਮਾਤਰਾ ਹੈ ।

→ ਕੈਲੋਰੀਮਾਨ ਦੀ ਇਕਾਈ ਕਿਲੋਜੁਲ ਪ੍ਰਤੀ ਕਿਲੋਗ੍ਰਾਮ ਹੈ ।

→ ਕੋਈ ਵੀ ਬਾਲਣ ਆਦਰਸ਼ ਬਾਲਣ ਨਹੀਂ ਹੈ ।

→ ਬਾਲਣਾਂ ਦੇ ਬਲਣ ਨਾਲ ਹਵਾ ਪ੍ਰਦੂਸ਼ਣ, ਸਿਹਤ ਸਮੱਸਿਆਵਾਂ, ਵਿਸ਼ਵ ਤਾਪ ਵਿੱਚ ਵਾਧਾ, ਤੇਜ਼ਾਬੀ ਵਰਖਾਆਦਿ ਹੁੰਦੇ ਹਨ ।

→ ਧਰਤੀ ਦੇ ਵਾਯੂਮੰਡਲ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਗਲੋਬਲ ਵਾਰਮਿੰਗ ਅਖਵਾਉਂਦਾ ਹੈ ।

→ ਸਲਫ਼ਰ ਅਤੇ ਨਾਈਟਰੋਜਨ ਆਕਸਾਈਡ ਗੈਸਾਂ ਵਰਖਾ ਦੇ ਪਾਣੀ ਵਿੱਚ ਘੁਲ ਕੇ ਤੇਜ਼ਾਬੀ ਵਰਖਾ ਬਣਾਉਂਦੇ ਹਨ । ਇਹ ਆਕਸਾਈਡ ਪਥਰਾਹਟ ਬਾਲਣਾਂ ਦੇ ਜਲਣ ਤੋਂ ਪੈਦਾ ਹੁੰਦੇ ਹਨ ।

→ ਤੇਜ਼ਾਬੀ ਵਰਖਾ, ਉਪਜਾਂ, ਇਮਾਰਤਾਂ ਅਤੇ ਮਿੱਟੀ ਲਈ ਹਾਨੀਕਾਰਕ ਹੈ ।

→ ਸੀ. ਐੱਨ. ਜੀ. ਇੱਕ ਸਾਫ਼ ਬਾਲਣ ਹੈ, ਕਿਉਂਕਿ ਇਹ ਹਵਾ ਵਿੱਚ ਪ੍ਰਦੂਸ਼ਣ ਨਹੀਂ ਫੈਲਾਉਂਦਾ ਹੈ ।

PSEB 8th Class Science Notes Chapter 6 ਜਾਲਣ ਅਤੇ ਲਾਟ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ

  1. ਜਾਲਣ (Combustion)-ਇਹ ਇੱਕ ਰਸਾਇਣਿਕ ਪ੍ਰਕਰਮ ਹੈ, ਜਿਸ ਵਿੱਚ ਪਦਾਰਥ ਆਕਸੀਜਨ ਦੇ ਨਾਲ ਅਭਿਕਿਰਿਆ ਕਰਕੇ ਤਾਪ ਊਰਜਾ ਪੈਦਾ ਕਰਦੇ ਹਨ ।
  2. ਜਾਲਣਯੋਗ ਪਦਾਰਥ (Combustible Substance)-ਉਹ ਪਦਾਰਥ, ਜੋ ਜਲਣ ਤੇ ਪ੍ਰਕਾਸ਼ ਅਤੇ ਤਾਪ ਦਿੰਦੇ | ਹਨ, ਜਾਲਣਯੋਗ ਪਦਾਰਥ ਕਹਾਉਂਦੇ ਹਨ ।
  3. ਨਾ-ਜਾਲਣਯੋਗ ਪਦਾਰਥ (Non Combustible Substance)- ਉਹ ਪਦਾਰਥ ਜੋ ਜਲਣ ਤੇ ਆਕਸੀਜਨ ਨਾਲ ਅਭਿਕਿਰਿਆ ਨਹੀਂ ਕਰ ਸਕਦੇ ਅਤੇ ਨਾ ਹੀ ਪ੍ਰਕਾਸ਼ ਅਤੇ ਤਾਪ ਦਿੰਦੇ ਹਨ, ਉਹਨਾਂ ਨੂੰ ਨਾ-ਜਾਲਣਯੋਗ ਪਦਾਰਥ ਕਿਹਾ ਜਾਂਦਾ ਹੈ ।
  4. ਜਲਣ ਤਾਪਮਾਨ (Ignition Temperature)-ਉਹ ਘੱਟ ਤੋਂ ਘੱਟ ਤਾਪਮਾਨ, ਜਿਸ ਤੇ ਕੋਈ ਪਦਾਰਥ ਜਲਣ ਲੱਗਦਾ ਹੈ ।
  5. ਜਲਣਸ਼ੀਲ ਪਦਾਰਥ (Combustible Substance)-ਉਹ ਪਦਾਰਥ ਜਿਨ੍ਹਾਂ ਦਾ ਜਲਣ ਤਾਪ ਬਹੁਤ ਘੱਟ ਹੁੰਦਾ ਹੈ ਅਤੇ ਛੇਤੀ ਅੱਗ ਫੜ ਲੈਂਦੇ ਹਨ ।
  6. ਅਗਨੀਸ਼ਾਕ (Fire extinguisher)-ਅੱਗ ਬੁਝਾਉਣ ਵਾਲਾ ਇਕ ਯੰਤਰ ।
  7. ਕੈਲੋਰੀ ਮਾਨ (Calorific Value)-1 ਕਿਲੋਗ੍ਰਾਮ ਪਦਾਰਥ ਦੇ ਪੂਰਣ ਜਾਲਣ ਤੋਂ ਬਾਅਦ ਪ੍ਰਾਪਤ ਊਰਜਾ ਦੀ ਮਾਤਰਾ ।

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

This PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ will help you in revision during exams.

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

→ ਮੁੱਢਲੀਆਂ ਲੋੜਾਂ ਲਈ ਵੱਖ-ਵੱਖ ਪਦਾਰਥ ਵਰਤੇ ਜਾਂਦੇ ਹਨ ।

→ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਪਦਾਰਥਾਂ ਦਾ ਵਰਗੀਕਰਨ, ਕੁਦਰਤੀ ਅਤੇ ਮਾਨਵ-ਨਿਰਮਿਤ ਵਿੱਚ ਕੀਤਾ ਜਾਂਦਾ ਹੈ ।

→ ਕੁਦਰਤ ਤੋਂ ਮਿਲੇ ਪਦਾਰਥਾਂ ਨੂੰ ਕੁਦਰਤੀ ਸਾਧਨ (Natural Resources) ਕਹਿੰਦੇ ਹਨ । 9 ਮਿੱਟੀ, ਪਾਣੀ, ਖਣਿਜ, ਪੌਦੇ ਅਤੇ ਜੰਗਲ ਕੁਦਰਤੀ ਸਾਧਨ ਹਨ ।

→ ਕੁਦਰਤ ਵਿੱਚ ਉਪਲੱਬਧਤਾ ਦੇ ਆਧਾਰ ਤੇ ਇਹਨਾਂ ਸਾਧਨਾਂ ਨੂੰ ਨਾ-ਨਵਿਆਉਣਯੋਗ ਅਤੇ ਨਵਿਆਉਣਯੋਗ ਸਾਧਨਾਂ ਦੇ ਰੂਪ ਵਿੱਚ ਵਰਗੀਕਰਣ ਕੀਤਾ ਜਾਂਦਾ ਹੈ ।

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

→ ਪਦਾਰਥ, ਜਿਨ੍ਹਾਂ ਦੀ ਉਪਲੱਬਧਤਾ ਕੁਦਰਤ ਵਿੱਚ ਸੀਮਤ ਹੈ ਅਤੇ ਜੋ ਮਨੁੱਖ ਦੇ ਕਿਰਿਆ-ਕਲਾਪਾਂ ਦੁਆਰਾ ਖ਼ਤਮ ਕੀਤੇ ਜਾ ਸਕਦੇ ਹਨ, ਉਹਨਾਂ ਨੂੰ ਨਾ-ਨਵਿਆਉਣਯੋਗ ਸੰਸਾਧਨ ਕਹਿੰਦੇ ਹਨ । ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖ਼ਤਮ ਹੋਣ ਵਾਲੇ ਸਾਧਨ ਹਨ ।

→ ਸਜੀਵਾਂ ਦੇ ਅਵਸ਼ੇਸ਼ਾਂ ਤੋਂ ਬਣੇ ਪਥਰਾਟ ਬਾਲਣਾਂ ਵਿੱਚ ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ ।

→ ਕੋਲਾ ਠੋਸ, ਕਾਲੇ ਰੰਗ ਦਾ ਪਦਾਰਥ ਬਾਲਣ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦਾ ਹੈ ।

→ ਕੋਲਾ ਜਲਣ ਮਗਰੋਂ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ ।

→ ਕੋਲੇ ਦੇ ਭੰਨਣ ਦੀ ਕਿਰਿਆ ਤੋਂ ਕੋਕ, ਕੋਲਤਾਰ ਅਤੇ ਕੋਲਾ ਗੈਸ ਪੈਦਾ ਹੁੰਦੀ ਹੈ ।

→ ਕੋਕ ਇਕ ਸਖ਼ਤ, ਮੁਸਾਮਦਾਰ ਕਾਲਾ ਪਦਾਰਥ ਹੈ । ਇਹ ਕਾਰਬਨ ਦਾ ਸ਼ੁੱਧ ਰੂਪ ਹੈ ।

→ ਕੋਲਤਾਰ ਲਗਭਗ 200 ਪਦਾਰਥਾਂ ਦਾ ਮਿਸ਼ਰਣ ਹੈ । ਇਹ ਇੱਕ ਭੈੜੀ ਗੰਧ ਵਾਲਾ ਕਾਲਾ ਗਾੜਾ ਤਰਲ ਪਦਾਰਥ ਹੈ ॥

→ ਕੋਲਤਾਰ, ਸੰਸ਼ਲੇਸ਼ਿਤ ਰੰਗ, ਦਵਾਈਆਂ, ਵਿਸਫੋਟਕ, ਪਲਾਸਟਿਕ, ਸੁਗੰਧ, ਪੇਂਟ, ਫੋਟੋਗ੍ਰਾਫ਼ਿਕ ਸਾਮੱਗਰੀ, ਛੱਤ ਨਿਰਮਾਣ ਸਾਮੱਗਰੀ, ਨੈਪਥਲੀਨ ਦੀਆਂ ਗੋਲੀਆਂ ਆਦਿ ਬਣਾਉਣ ਲਈ ਮੁੱਢਲੇ ਪਦਾਰਥ ਦੇ ਰੂਪ ਵਿੱਚ ਕੰਮ ਆਉਂਦਾ ਹੈ ।

→ ਪੈਟੋਲੀਅਮ, ਗਹਿਰੇ ਰੰਗ ਦਾ ਤੇਲੀ ਦਵ ਹੈ । ਇਸ ਦੀ ਗੰਧ ਭੈੜੀ ਹੁੰਦੀ ਹੈ । ਇਹ ਕਈ ਵੱਖ-ਵੱਖ ਸੰਘਟਕਾਂ ਦਾ ਮਿਸ਼ਰਣ ਹੈ ।

→ ਪੈਟੋਲੀਅਮ ਦੇ ਸੰਘਟਕਾਂ ਵਿੱਚ LPG, ਪੈਟੋਲ, ਡੀਜ਼ਲ, ਕੈਰੋਸੀਨ, ਸਨੇਹਕ ਤੇਲ, ਪੈਰਾਫੀਨ ਮੋਮ, ਬਿਟੁਮਨ ਆਦਿ ਹੁੰਦੇ ਹਨ ।

→ ਪੈਟ੍ਰੋਲੀਅਮ ਦੇ ਵੱਖ-ਵੱਖ ਸੰਘਟਕਾਂ ਨੂੰ ਨਿਖੇੜਨ ਦਾ ਪ੍ਰਮ ਪੈਟ੍ਰੋਲੀਅਮ ਦੀ ਸੁਧਾਈ (Refining) ਕਹਾਉਂਦਾ ਹੈ ।

→ ਕੋਲਾ ਅਤੇ ਪੈਟ੍ਰੋਲੀਅਮ ਦੀ ਮਾਤਰਾ ਕੁਦਰਤ ਵਿੱਚ ਸੀਮਿਤ ਹੈ । ਇਸ ਲਈ ਇਹਨਾਂ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।

→ ਐੱਲ. ਪੀ. ਜੀ. (L.PG) ਪੈਟ੍ਰੋਲੀਅਮ ਗੈਸ ਦਾ ਤਰਲ ਰੂਪ ਹੈ ।

PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ- 

  1. ਬਾਲਣ (Fuel) -ਜਲਣ ਤੇ ਤਾਪ ਅਤੇ ਪ੍ਰਕਾਸ਼ ਊਰਜਾ ਪੈਦਾ ਕਰਨ ਵਾਲੇ ਪਦਾਰਥ ।
  2. ਪਥਰਾਟ ਬਾਲਣ (Fossil fuel)-ਕੁੱਝ ਜਲਣਸ਼ੀਲ ਪਦਾਰਥ, ਜਿਨ੍ਹਾਂ ਦਾ ਨਿਰਮਾਣ ਸਜੀਵਾਂ ਦੇ ਮ੍ਰਿਤ ਅਵਸ਼ੇਸ਼ਾਂ ਤੋਂ ਲੱਖਾਂ ਸਾਲਾਂ ਪਹਿਲਾਂ ਹੋਇਆ ਸੀ ।
  3. ਕਾਰਬਨੀਕਰਨ (Carbonization)-ਮਿਤ ਬਨਸਪਤੀ ਜੋ ਮਿੱਟੀ ਦੇ ਹੇਠਾਂ ਦੱਬੀ ਹੋਈ ਹੈ, ਉੱਚ ਤਾਪਮਾਨ ਅਤੇ ਦਬਾਅ ਦੇ ਕਾਰਨ, ਹੌਲੀ ਕਰਮ ਦੁਆਰਾ ਕੋਲੇ ਵਿੱਚ ਪਰਿਵਰਤਿਤ ਹੋਣ ਦੇ ਕੂਮ ਨੂੰ ਕਾਰਬਨੀਕਰਨ ਕਹਿੰਦੇ ਹਨ ।
  4. ਕੋਲੇ ਦਾ ਪ੍ਰਕੂਮਣ (Destructive distillation of coal)-ਕੋਲੇ ਨੂੰ 1000°C ਤਾਪ ਤੋਂ ਵੱਧ ਤੇ ਗਰਮ ਕਰਨ ਦੇ ਪ੍ਰਮ ਨੂੰ ਕੋਲੇ ਦਾ ਪ੍ਰਮਣ ਕਹਿੰਦੇ ਹਨ।
  5. ਸ਼ੁੱਧ ਕਰਨਾ (Refining)-ਪੈਟੋਲੀਅਮ ਤੋਂ ਵੱਖ-ਵੱਖ ਅੰਸ਼ਾਂ ਨੂੰ ਵੱਖ ਕਰਨ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਪ੍ਰਕੂਮ ਨੂੰ ਸ਼ੁੱਧ ਕਰਨਾ ਕਹਿੰਦੇ ਹਨ ।
  6. ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Exhaustible resources)-ਉਹ ਸਾਧਨ, ਜੋ ਮਨੁੱਖੀ ਕਿਰਿਆ ਕਲਾਪਾਂ ਦੁਆਰਾ ਹੌਲੀ-ਹੌਲੀ ਸਮਾਪਤ ਹੋ ਰਹੇ ਹਨ । ਸਮਾਪਤ ਹੋਣ ਵਾਲੇ ਸਾਧਨ ਜਾਂ ਸੀਮਤ ਕੁਦਰਤੀ ਸਾਧਨ ਕਹਾਉਂਦੇ ਹਨ । ਉਦਾਹਰਨ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ।
  7. ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Inexhaustible resources)-ਉਹ ਸਾਧਨ ਜੋ ਮਨੁੱਖੀ ਕਿਰਿਆ ਕਲਾਪਾਂ ਦੁਆਰਾ ਸਮਾਪਤ ਨਹੀਂ ਹੋ ਸਕਦੇ ਉਹਨਾਂ ਨੂੰ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਿਹਾ ਜਾਂਦਾ ਹੈ ਜਾਂ ਅਸੀਮਤ ਕੁਦਰਤੀ ਸੰਸਾਧਨ । ਉਦਾਹਰਨ-ਹਵਾ, ਪਾਣੀ ਅਤੇ ਸੂਰਜੀ ਪ੍ਰਕਾਸ਼ ਆਦਿ ।

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

This PSEB 8th Class Science Notes Chapter 4 ਪਦਾਰਥ: ਧਾਤਾਂ ਅਤੇ ਅਧਾਤਾਂ will help you in revision during exams.

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

→ ਪਦਾਰਥ ਨੂੰ ਧਾਤ ਜਾਂ ਅਧਾਤ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ।

→ ਧਾਤਾਂ, ਅਧਾਤਾਂ ਤੋਂ ਭੌਤਿਕ ਅਤੇ ਰਸਾਇਣਿਕ ਗੁਣਾਂ ਵਿੱਚ ਭਿੰਨ ਹੁੰਦੇ ਹਨ । ਧਾਤਾਂ ਆਮ ਕਰਕੇ ਚਮਕਦਾਰ, ਕਠੋਰ, ਕੁਟੀਣਸ਼ੀਲ, ਖਿਚੀਣਸ਼ੀਲ ਹੁੰਦੀਆਂ ਹਨ । ਇਹ ਬਿਜਲੀ ਅਤੇ ਤਾਪ ਦੇ ਚਾਲਕ ਹੁੰਦੇ ਹਨ । ਇਹ ਕਮਰੇ ਦੇ ਤਾਪਮਾਨ ਤੇ ਠੋਸ ਹੁੰਦੇ ਹਨ । ਸਿਰਫ਼ ਪਾਰਾ (Mercury) ਹੀ ਕਮਰੇ ਦੇ ਤਾਪਮਾਨ ਤੇ ਤਰਲ ਹੈ ।

→ ਅਧਾਤਾਂ ਚਮਕਦਾਰ ਨਹੀਂ ਹੁੰਦੀਆਂ । ਇਹ ਬਿਜਲੀ ਅਤੇ ਤਾਪ ਦੇ ਕੁਚਾਲਕ, ਬਿਨਾਂ ਆਵਾਜ਼ ਵਾਲੇ ਅਤੇ ਭੁਰਭੁਰੀਆਂ ਹੁੰਦੀਆਂ ਹਨ । ਇਹ ਕਮਰੇ ਦੇ ਤਾਪਮਾਨ ਤੇ ਠੋਸ, ਤਰਲ ਅਤੇ ਗੈਸੀ ਅਵਸਥਾ ਵਿੱਚ ਹੁੰਦੀਆਂ ਹਨ । ਇਹਨਾਂ ਦਾ ਪਿਘਲਾਓ ਦਰਜਾ ਘੱਟ ਹੁੰਦਾ ਹੈ ।

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

→ ਧਾਤਾਂ ਆਕਸੀਜਨ ਦੇ ਨਾਲ ਕਿਰਿਆ ਕਰਕੇ ਖਾਰੀ ਆਕਸਾਈਡ ਬਣਾਉਂਦੀਆਂ ਹਨ ।

→ ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਤੇਜ਼ਾਬੀ ਆਕਸਾਈਡ ਬਣਾਉਂਦੀਆਂ ਹਨ ।

→ ਲੋਹੇ ਨੂੰ ਪਾਣੀ ਅਤੇ ਹਵਾ ਨਾਲ ਕਿਰਿਆ ਕਰਕੇ ਜੰਗਾਲ ਲੱਗ ਜਾਂਦਾ ਹੈ ।

→ ਕੁੱਝ ਧਾਤਾਂ ਪਾਣੀ ਦੇ ਨਾਲ ਅਭਿਕਿਰਿਆ ਕਰਦੀਆਂ ਹਨ । ਸੋਡੀਅਮ ਤੇਜ਼ੀ ਨਾਲ ਠੰਢੇ ਪਾਣੀ ਨਾਲ ਅਭਿਕਿਰਿਆ ਕਰਕੇ ਸੋਡੀਅਮ ਹਾਈਡਰੋਆਕਸਾਈਡ ਅਤੇ ਹਾਈਡਰੋਜਨ ਪੈਦਾ ਕਰਦਾ ਹੈ । ਸੋਨੇ ਦੀ ਭਾਫ਼ ਨਾਲ ਵੀ ਅਭਿਕਿਰਿਆ ਨਹੀਂ ਹੁੰਦੀ ।

→ ਸੋਡੀਅਮ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ।

→ ਫਾਸਫੋਰਸ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਹੈ, ਕਿਉਂਕਿ ਇਹ ਹਵਾ ਦੇ ਨਾਲ ਕਿਰਿਆਸ਼ੀਲ ਹੈ ।

→ ਅਧਾਤਾਂ, ਪਾਣੀ ਨਾਲ ਅਭਿਕਿਰਿਆ ਨਹੀਂ ਕਰਦੀਆਂ ।

→ ਕੁੱਝ ਧਾਤਾਂ ਤੇਜ਼ਾਬਾਂ (ਹਾਈਡਰੋਕਲੋਰਿਕ ਐਸਿਡ) ਨਾਲ ਅਭਿਕਿਰਿਆ ਕਰਕੇ ਹਾਈਡਰੋਜਨ ਵਿਸਥਾਪਿਤ ਕਰਦੀ ਹੈ । ਸੋਨਾ, ਤਾਂਬਾ ਅਤੇ ਚਾਂਦੀ ‘ਤੇ ਹਾਈਡਰੋਕਲੋਰਿਕ ਐਸਿਡ ਦਾ ਕੋਈ ਅਸਰ ਨਹੀਂ ਹੁੰਦਾ ।

→ ਧਾਤਾਂ ਦੀ ਪਾਣੀ, ਹਵਾ ਅਤੇ ਤੇਜ਼ਾਬਾਂ ਦੇ ਨਾਲ ਅਭਿਕਿਰਿਆ ਸਮਰੱਥਾ ਦੇ ਕਾਰਨ ਅਭਿਕਿਰਿਆਸ਼ੀਲਤਾ ਲੜੀ ਹੈ-ਸੋਨਾ, ਚਾਂਦੀ, ਤਾਂਬਾ, ਲੋਹਾ, ਜਿੰਕ, ਐਲੂਮੀਨੀਅਮ, ਮੈਗਨੀਸ਼ੀਅਮ ਅਤੇ ਸੋਡੀਅਮ । ਵੱਧ ਕਿਰਿਆਸ਼ੀਲ ਧਾਤਾਂ ਘੱਟ ਅਭਿਕਿਰਿਆਸ਼ੀਲ ਧਾਤ ਨੂੰ ਉਸਦੇ ਧਾਤ ਯੋਗਿਕਾਂ ਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦੀਆਂ ਹਨ ।

→ ਹਾਈਡਰੋਜਨ ਗੈਸ ‘ਪੱਪ’ ਆਵਾਜ਼ ਨਾਲ ਜਲਦੀ ਹੈ ।

→ ਧਾਤਾਂ ਦੀ ਵਰਤੋਂ ਰਸੋਈ ਦੀਆਂ ਵਸਤਾਂ ਵਿੱਚ ਵਿਆਪਕ ਰੂਪ ਵਿੱਚ ਹੁੰਦੀ ਹੈ ।

→ ਅਧਾਤਾਂ ਦੀ ਵਰਤੋਂ ਵੀ ਕਾਫ਼ੀ ਹੁੰਦੀ ਹੈ ।

→ ਆਕਸੀਜਨ ਜੀਵਨ ਲਈ ਬਹੁਤ ਜ਼ਰੂਰੀ ਹੈ ।

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

→ ਨਾਈਟਰੋਜਨ ਦੀ ਵਰਤੋਂ ਖਾਦਾਂ ਅਤੇ ਪਟਾਖਿਆਂ ਦੇ ਨਿਰਮਾਣ ਵਿੱਚ ਹੁੰਦੀ ਹੈ ।

→ ਮਨੁੱਖੀ ਸਰੀਰ ਨੂੰ ਲੋਹਾ, ਮੈਗਨੀਸ਼ੀਅਮ ਅਤੇ ਸੋਡੀਅਮ ਆਦਿ ਦੀ ਲੋੜ ਹੁੰਦੀ ਹੈ ।

ਮਹੱਤਵਪੂਰਨ ਸ਼ਬਦ ਅਤੇ ਉਨਾਂ ਦੇ ਅਰਥ –

  1. ਕੁਟੀਣਸ਼ੀਲਤਾ (Malleability)-ਧਾਤਾਂ ਦਾ ਗੁਣ, ਜਿਸ ਕਾਰਨ ਉਹਨਾਂ ਨੂੰ ਹਥੌੜੇ ਨਾਲ ਕੁੱਟ ਕੇ ਸ਼ੀਟ (ਚਾਦਰ) ਵਿੱਚ ਬਦਲ ਦਿੱਤਾ ਜਾਂਦਾ ਹੈ ।
  2. ਖਿਚੀਣਸ਼ੀਲਤਾ (Ductility)-ਧਾਤਾਂ ਦਾ ਉਹ ਗੁਣ ਜਿਸ ਕਾਰਨ ਇਹਨਾਂ ਨੂੰ ਖਿੱਚ ਕੇ ਤਾਰਾਂ ਵਿੱਚ ਬਦਲਿਆ ਜਾ ਸਕਦਾ ਹੈ ।
  3. ਧਾਤਵਿਕ (Sonorus)-ਧਾਤਾਂ ਨੂੰ ਟਕਰਾਉਣ ਤੇ ਪੈਦਾ ਨਿਨਾਦ ਧੁਨੀ ਦਾ ਗੁਣ ।
  4. ਚਮਕੀਲਾਪਣ (Lustre) -ਧਾਤਾਂ ਵਿੱਚ ਚਮਕਦੀ ਸਤਹਿ ਦਾ ਗੁਣ ॥
  5. ਚਾਲਕਤਾ (Conductance)-ਧਾਤਾਂ ਦਾ ਗੁਣ ਜਿਸ ਦੁਆਰਾ ਬਿਜਲੀ ਜਾਂ ਤਾਪ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪੁੱਜਦਾ ਹੈ ।
  6. ਤੇਜ਼ਾਬੀ ਆਕਸਾਈਡ (Acidic oxides)-ਅਧਾਤਾਂ ਦੇ ਆਕਸਾਈਡ, ਜਿਨ੍ਹਾਂ ਨੂੰ ਪਾਣੀ ਵਿੱਚ ਘੋਲ ਕੇ ਤੇਜ਼ਾਬ ਬਣਾਉਂਦੇ ਹਨ ।
  7. ਖਾਰੀ ਆਕਸਾਈਡ (Basic oxides)-ਧਾਤਾਂ ਦੇ ਆਕਸਾਈਡ ਜੋ ਪਾਣੀ ਵਿੱਚ ਘੁਲ ਕੇ ਖ਼ਾਰ ਬਣਾਉਂਦੇ ਹਨ ।

PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

This PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ will help you in revision during exams.

PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

→ ਰੇਸ਼ਿਆਂ ਤੋਂ ਕੱਪੜੇ ਬਣਦੇ ਹਨ ।

→ ਧਾਗਿਆਂ ਤੋਂ ਮਿਲ ਕੇ ਰੇਸ਼ੇ ਬਣਦੇ ਹਨ ।

→ ਧਾਗੇ ਬਣਾਉਟੀ ਜਾਂ ਕੁਦਰਤੀ ਸੋਤਾਂ ਤੋਂ ਪ੍ਰਾਪਤ ਹੋ ਸਕਦੇ ਹਨ ।

→ ਸੰਸ਼ਲਿਸ਼ਤ ਰੇਸ਼ਿਆਂ ਨੂੰ ਮਾਨਵ ਨਿਰਮਿਤ ਜਾਂ ਬਣਾਉਟੀ ਰੇਸ਼ੇ ਵੀ ਕਿਹਾ ਜਾਂਦਾ ਹੈ ।

→ ਸੰਸ਼ਲਿਸ਼ਤ ਜਾਂ ਬਨਾਵਟੀ ਰੇਸ਼ੇ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣਾਈ ਗਈ ਇੱਕ ਲੰਮੀ ਲੜੀ ਹੈ । ਇਸ ਬਹੁਤ ਵੱਡੀ ਲੜੀ ਨੂੰ ਬਹੁਲਕ ਪਾਲੀਮਰ) ਕਹਿੰਦੇ ਹਨ ।

PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

→ ਰੇਆਨ, ਨਾਈਲਾਂਨ, ਪਾਲੀਐਸਟਰ ਜਾਂ ਐਕ੍ਰਿਲਿਕ ਮਾਨਵ ਨਿਰਮਿਤ ਸੰਸ਼ਲਿਸ਼ਤ ਰੇਸ਼ੇ ਹਨ ।

→ ਕੁਦਰਤੀ ਰੇਸ਼ਿਆਂ ਕਪਾਹ, ਰੇਸ਼ਮ ਆਦਿ ਦੇ ਸੋਤ ਪੌਦੇ ਅਤੇ ਜੰਤੁ ਹਨ |

→ ਬਣਾਉਟੀ ਰੇਸ਼ਿਆਂ ਦੇ ਸਰੋਤ ਪੌਦੇ ਲੱਕੜੀ) ਜਾਂ ਪੱਥਰਾਟ ਬਾਲਣ (ਕੋਲਾ ਆਦਿ) ਹਨ ।

→ ਨਾਈਲਾਂ ਪਹਿਲਾ ਪੂਰਨ ਰੂਪ ਵਿੱਚ ਲਿਸ਼ਤ ਰੇਸ਼ਾ ਸੀ ।

→ ਵੱਖ-ਵੱਖ ਰੇਸ਼ੇ ਆਪਣੀ ਮਜ਼ਬੂਤੀ, ਜਲ ਸੋਖਣ ਸਮਰੱਥਾ, ਦਹਿਣ ਪ੍ਰਕਿਰਤੀ, ਮੂਲ ਟਿਕਾਊਪਨ, ਉਪਲੱਬਧਤਾ ਅਤੇ ਰੱਖ-ਰਖਾਵ ਵਿਸ਼ੇਸ਼ਤਾਵਾਂ ਕਾਰਨ ਪਛਾਣੇ ਜਾਂਦੇ ਹਨ ।

→ ਪਲਾਸਟਿਕ ਵੀ ਇੱਕ ਬਹੁਲਕ ਹੈ, ਜਿਸ ਵਿੱਚ ਛੋਟੀਆਂ ਇਕਾਈਆਂ ਵੱਖ-ਵੱਖ ਆਕਾਰਾਂ ਵਿੱਚ ਜੁੜੀਆਂ ਹੁੰਦੀਆਂ ਹਨ ।

→ ਪਲਾਸਟਿਕ ਦੋ ਕਿਸਮਾਂ ਦੇ ਹਨ-

  • ਥਰਮੋਪਲਾਸਟਿਕ
  • ਥਰਮੋਸੇਟਿੰਗ ਪਲਾਸਟਿਕ ॥

→ ਪਾਲੀਥੀਨ ਵੀ ਇੱਕ ਤਰ੍ਹਾਂ ਦਾ ਪਲਾਸਟਿਕ ਹੈ ।

→ ਪਲਾਸਟਿਕ ਹਲਕਾ, ਮਜਬੂਤ, ਟਿਕਾਊ, ਜੰਗਾਲਰਹਿਤ, ਤਾਪ ਅਤੇ ਬਿਜਲੀ ਦਾ ਰੋਧਕ ਹੈ ।

→ ਪਲਾਸਟਿਕ ਅਪਸ਼ਿਸਟ ਵਾਤਾਵਰਨ ਦੇ ਦੁਸ਼ਮਣ ਹਨ । ਇਹ ਜੈਵ ਅਨਿਮਨੀਕਰਨ ਸੁਭਾਅ ਦਾ ਹੈ । ਜਲਾਉਣ ਤੇ ਇਹ ਜ਼ਹਿਰੀਲੀਆਂ ਗੈਸਾਂ ਪੈਦਾ ਕਰਦਾ ਹੈ, ਜੋ ਬਦਬੂ ਫੈਲਾਉਂਦੇ ਹਨ । ਭੂਮੀ ਤੇ ਪਾਉਣ ਨਾਲ, ਭੂਮੀ | ਬੰਜਰ ਹੋ ਜਾਂਦੀ ਹੈ, ਕਿਉਂਕਿ ਇਸਦਾ ਅਪਘਟਨ ਨਹੀਂ ਹੁੰਦਾ ।

→ ਸੰਸ਼ਲਿਸ਼ਤ ਦੇ ਅਪਸ਼ਿਸ਼ਟ ਦਾ ਨਿਸਤਾਰਨ 4R ਸਿਧਾਂਤ (Reduce, Reuse, Recycle, Recover) ਨੂੰ ਧਿਆਨ ਵਿੱਚ ਰੱਖ ਕੇ ਕਰਨਾ ਚਾਹੀਦਾ ਹੈ |

PSEB 8th Class Science Notes Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ –

  1. ਮਾਨਵ ਨਿਰਮਿਤ ਰੇਸ਼ੇ (Man made fibres)-ਮਨੁੱਖ ਦੁਆਰਾ ਬਣਾਏ ਗਏ ਰੇਸ਼ਿਆਂ ਨੂੰ ਮਾਨਵ ਨਿਰਮਿਤ ਰੇਸ਼ੇ ਕਹਿੰਦੇ ਹਨ ।
  2. ਪਾਲੀਮਰ ਜਾਂ ਬਹੁਲਕ (Polymer)-ਰਸਾਇਣਿਕ ਪਦਾਰਥਾਂ ਦੀਆਂ ਇੱਕੋ ਜਿਹੀਆਂ ਛੋਟੀਆਂ ਇਕਾਈਆਂ ਤੋਂ ਮਿਲ ਕੇ ਬਣੀ ਇੱਕ ਲੰਮੀ ਲੜੀ ਜਾਂ ਇੱਕੋ ਜਿਹੀਆਂ ਛੋਟੀਆਂ ਇਕਾਈਆਂ ਤੋਂ ਬਣੀ ਵੱਡੀ ਲੜੀ ਹੈ ।
  3. ਰੇਆਨ (Rayon) -ਬਣਾਉਟੀ ਰੇਸ਼ਾ ਜਿਸਦੀ ਪ੍ਰਕ੍ਰਿਤੀ ਕੁਦਰਤੀ ਰੇਸ਼ਮ ਵਰਗੀ ਹੁੰਦੀ ਹੈ, ਨੂੰ ਬਣਾਉਟੀ ਰੇਸ਼ਮ ਵੀ ਕਿਹਾ ਜਾਂਦਾ ਹੈ ।
  4. ਪੈਟ (PET) -ਪਲਾਸਟਿਕ ਦੀ ਇੱਕ ਖ਼ਾਸ ਕਿਸਮ ਜਿਸ ਨਾਲ ਬੋਤਲਾਂ, ਫ਼ਿਲਮਾਂ, ਤਾਰਾਂ, ਬਰਤਨ ਆਦਿ ਬਣਾਏ ਜਾਂਦੇ ਹਨ ।
  5. ਥਰਮੋਪਲਾਸਟਿਕ (Thermoplastic) -ਪਲਾਸਟਿਕ ਦੀ ਕਿਸਮ, ਜੋ ਗਰਮ ਹੋਣ ਤੇ ਆਪਣਾ ਆਕਾਰ ਬਦਲ ਲੈਂਦੀ ਹੈ ਅਤੇ ਆਸਾਨੀ ਨਾਲ ਮੁੜ ਸਕਦੀ ਹੈ, ਥਰਮੋਪਲਾਸਟਿਕ ਹੁੰਦੀ ਹੈ ।
  6. ਥਰਮੋਸੈਟਿੰਗ ਪਲਾਸਟਿਕ (Thermosetting Plastic)-ਪਲਾਸਟਿਕ ਦੀ ਕਿਸਮ,ਜੋ ਗਰਮ ਕਰਨ ਤੇ ਨਰਮ ਨਹੀਂ ਹੁੰਦੀ, ਥਰਮੋਸੈਟਿੰਗ ਪਲਾਸਟਿਕ ਹੁੰਦੀ ਹੈ । ਇਸਨੂੰ ਸਿਰਫ਼ ਇੱਕ ਵਾਰ ਹੀ ਸਾਂਚੇ ਵਿੱਚ ਪਾਇਆ ਜਾ ਸਕਦਾ ਹੈ ।

PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ

This PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ will help you in revision during exams.

PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ

→ ਸੂਖ਼ਮਜੀਵ (Microorganism) ਬਹੁਤ ਹੀ ਛੋਟੇ ਜੀਵ ਹਨ, ਜਿਨ੍ਹਾਂ ਨੂੰ ਸਿਰਫ਼ ਸੂਖ਼ਮਦਰਸ਼ੀ (Microscope) ਦੁਆਰਾ ਹੀ ਦੇਖਿਆ ਜਾ ਸਕਦਾ ਹੈ ।

→ ਸੂਖ਼ਮਜੀਵ ਹਰ ਤਰ੍ਹਾਂ ਦੇ ਹਾਲਤਾਂ ਵਿੱਚ ਜਿਊਂਦੇ ਰਹਿ ਸਕਦੇ ਹਨ, ਜਿਵੇਂ ਗਰਮ ਸ੍ਰੋਤਾਂ, ਬਰਫ਼ ਵਾਲਾ ਪਾਣੀ, ਲੁਣੀ ਪਾਣੀ, ਰੇਗਿਸਤਾਨੀ ਮਿੱਟੀ (Desert land) ਅਤੇ ਦਲਦਲੀ ਮਿੱਟੀ (Marshy land) ।

→ ਸੂਖ਼ਮਜੀਵਾਂ ਦਾ ਵਰਗੀਕਰਨ ਜੀਵਾਣੂ, ਉੱਲੀ, ਟੋਜੋਆ, ਕਾਈ ਅਤੇ ਵਿਸ਼ਾਣੂਆਂ ਵਿੱਚ ਕੀਤਾ ਜਾਂਦਾ ਹੈ ।

PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ

→ ਸੂਖ਼ਮਜੀਵ ਸਾਰੇ ਤਰ੍ਹਾਂ ਦੇ ਆਵਾਸਾਂ ਵਿੱਚ ਮਿਲ ਜਾਂਦੇ ਹਨ । ਆਮ ਕਰਕੇ ਇਹ ਇੱਕ-ਸੈੱਲੀ ਹੁੰਦੇ ਹਨ, ਪਰ | ਕਦੇ-ਕਦੇ ਲੜੀਆਂ ਅਤੇ ਸਮੂਹਾਂ ਵਿੱਚ ਵੀ ਮਿਲਦੇ ਹਨ |

→ ਸੂਖ਼ਮਜੀਵਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ।

→ ਸ਼ਖ਼ਮਜੀਵ ਹਰ ਜਗਾ ਮਿਲ ਜਾਂਦੇ ਹਨ ਅਤੇ ਬਹੁਤ ਛੋਟੇ ਹੁੰਦੇ ਹਨ ।

→ ਜੀਵਾਣੂ ਦੇ ਵਿਆਸ ਦਾ ਆਕਾਰ ਇਕ ਮਿਲੀਮੀਟਰ ਦੇ ਇੱਕ ਹਜ਼ਾਰਵੇਂ ਭਾਗ ਦਾ 1.25 ਗੁਣਾ ਹੈ ।

→ ਜੀਵਾਣੁ ਦੀਆਂ ਤਿੰਨ ਕਿਸਮਾਂ-

  • ਡੰਡਾਨੁਮਾ
  • ਗੋਲ ਅਤੇ
  • ਕੁੰਡਲੀਦਾਰ ਹਨ ।

→ ਜੀਵਾਣੂ, ਸਵੈਪੋਸ਼ੀ ਅਤੇ ਪਰਪੋਸ਼ੀ ਹੋ ਸਕਦੇ ਹਨ ।

→ ਜੀਵਾਣੂ, ਕੋਸ਼ਿਕਾ ਵਿਖੰਡਨ ਜਾਂ ਦੋਹਰੇ ਵਿਖੰਡਨ ਨਾਲ ਪ੍ਰਜਨਣ ਕਰਦੇ ਹਨ ।

→ ਕਾਈਆਂ ਅਤੇ ਜੀਵਾਣੁਆਂ ਵਿੱਚ ਕਈ ਸਮਾਨਤਾਵਾਂ ਹਨ ।

→ ਸਾਈਨੋਬੈਕਟੀਰੀਆ ਵਾਤਾਵਰਨੀ ਨਾਈਟਰੋਜਨ ਨੂੰ ਸਥਿਰ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ ।

→ ਡਾਇਟਮ ਇਕ ਸੂਖ਼ਮ ਕਾਈ ਹੈ, ਜੋ ਝਰਨਿਆਂ, ਤਲਛੱਟੀ ਅਤੇ ਸਮੁੰਦਰਾਂ ਵਿੱਚ ਮਿਲਦਾ ਹੈ ।

→ ਉੱਲੀ, ਪਰਜੀਵੀ ਅਤੇ ਮ੍ਰਿਤਜੀਵੀ ਹੁੰਦੇ ਹਨ ।

→ ਕੁੱਝ ਉੱਲੀਆਂ ਖਾਧ ਪਦਾਰਥਾਂ, ਚਮੜਾ, ਕਾਗ਼ਜ਼ ਅਤੇ ਕੱਪੜੇ ਨੂੰ ਨਸ਼ਟ ਕਰਦੇ ਹਨ ਅਤੇ ਕੁੱਝ ਫ਼ਸਲ ਅਤੇ ਜਾਨਵਰਾਂ ਦੇ ਲਈ ਘਾਤਕ ਹੁੰਦੇ ਹਨ ।

→ ਖਮੀਰ (yeast) ਇੱਕ-ਸੈੱਲੀ ਅਤੇ ਪਰਜੀਵੀ ਉੱਲੀਆਂ ਹਨ, ਜਿਸਦੀ ਵਰਤੋਂ ਕਿਣਵਨ (Fermentation) ਦੁਆਰਾ ਬੀਅਰ, ਸ਼ਰਾਬ ਅਤੇ ਦੂਸਰੇ ਫ਼ਿਕਸ ਪੇਅ ਪਦਾਰਥ) ਬਣਾਉਣ ਵਿੱਚ ਕੀਤਾ ਜਾਂਦਾ ਹੈ ।

→ ਵਿਸ਼ਾਣੂ (Virus) ਇੱਕ-ਸੈੱਲੀ ਮ੍ਰਿਤਜੀਵੀ ਹਨ ਜੋ ਸੈੱਲ ਵਿੱਚ ਗੁਣਾ ਕਰਨ ਦੀ ਸਮਰੱਥਾ ਰੱਖਦਾ ਹੈ । 9 ਪੋਟੋਜ਼ੋਆ (Protozoa) ਇੱਕ-ਸੈਂਲੀ ਸੂਖ਼ਮਜੀਵ ਹੈ ਜੋ ਪੇਚਿਸ਼ ਅਤੇ ਮਲੇਰੀਆ ਵਰਗੇ ਰੋਗ ਫੈਲਾਉਂਦੇ ਹਨ ।

→ ਭੋਜਨ ਦਾ ਵਿਸ਼ੈਲਾਪਣ (Food poisoning) ਸੂਖ਼ਮਜੀਵਾਂ ਦੁਆਰਾ ਨਸ਼ਟ ਕੀਤੇ ਭੋਜਨ ਨੂੰ ਖਾਣ ਨਾਲ ਹੁੰਦੀ ਹੈ ।

→ ਭੋਜਨ ਤੇ ਵਾਧਾ ਕਰਨ ਵਾਲੇ ਸੂਖ਼ਮਜੀਵ ਜ਼ਹਿਰੀਲੇ ਪਦਾਰਥ ਪੈਦਾ ਕਰਦੇ ਹਨ ।

→ ਭੋਜਨ ਦੇ ਸੁਰੱਖਿਅਣ ਦੇ ਮੁੱਖ ਤਰੀਕੇ ਹਨ-ਰਸਾਇਣਿਕ ਤਰੀਕਾ ਜਿਸ ਵਿੱਚ ਨਮਕ ਮਿਲਾਉਣਾ, ਚੀਨੀ ਮਿਲਾਉਣਾ, ਤੇਲ ਅਤੇ ਸਿਰਕਾ ਮਿਲਾਉਣਾ, ਗਰਮ ਅਤੇ ਠੰਡਾ ਕਰਨ ਦੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ।

PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-

  1. ਪ੍ਰੋਟੋਜ਼ੋਆ (Protozoa)- ਇਹ ਇਕ ਸੂਖ਼ਮਜੀਵ ਹੈ ਜੋ ਪੇਚਿਸ ਅਤੇ ਮਲੇਰੀਆ ਵਰਗੇ ਰੋਗ ਫੈਲਾਉਂਦਾ ਹੈ ।
  2. ਉੱਲੀ (Fungi) – ਉੱਲੀ ਸੂਖ਼ਮਜੀਵ ਪੈਂਦੇ ਹਨ ਜੋ ਹਰੇ ਨਹੀਂ ਹੁੰਦੇ ਅਤੇ ਖਾਧ ਪਦਾਰਥਾਂ ਨੂੰ ਦੂਸ਼ਿਤ ਕਰਦੇ ਹਨ ।
  3. ਵਿਸ਼ਾਣੂ (Virus)- ਇਹ ਸੂਖ਼ਮਜੀਵ ਸਜੀਵ ਅਤੇ ਨਿਰਜੀਵ ਦੀ ਸੀਮਾ ਰੇਖਾ ਤੇ ਹੈ । ਇਹ ਸਿਰਫ਼ ਪੋਸ਼ੀ (host) ਦੇ ਸਰੀਰ ਵਿੱਚ ਹੀ ਪ੍ਰਜਨਣ ਕਰਦੇ ਹਨ।
  4. ਜੀਵਾਣੂ (Bacteria)-ਇਹ ਸੂਖ਼ਮਜੀਵ ਸਾਰੀਆਂ ਥਾਂਵਾਂ ਤੇ ਮਿਲ ਜਾਂਦੇ ਹਨ ਅਤੇ ਆਕਾਰ ਵਿੱਚ ਬਹੁਤ ਛੋਟੇ ਹੁੰਦੇ ਹਨ । ਇਹ ਪੋਸ਼ਣ ਦੇ ਆਧਾਰ ਦੇ ਸਵੈਪੋਸ਼ੀ ਅਤੇ ਪਰਪੋਸ਼ੀ ਹੁੰਦੇ ਹਨ ।
  5. ਖਮੀਰ (Yeast) ਖਮੀਰ ਇੱਕ-ਸੈੱਲੀ ਉੱਲੀਆਂ ਹਨ ਜੋ ਕਿਣਵਨ ਦੁਆਰਾ ਬੀਅਰ, ਸ਼ਰਾਬ ਅਤੇ ਦੁਸਰੇ ਪੀਣ ਵਾਲੇ ਪਦਾਰਥ (ਛਿੰਕਸ ਬਣਾਉਣ ਦੇ ਕੰਮ ਆਉਂਦਾ ਹੈ ।
  6. ਰਾਈਜ਼ੋਬੀਅਮ (Rhizobium) -ਇਹ ਇੱਕ ਜੀਵਾਣੂ ਹੈ ਜੋ ਨਾਈਟਰੋਜਨ ਸਥਿਰੀਕਰਨ ਵਿੱਚ ਸਹਾਇਕ ਹੁੰਦਾ ਹੈ । ਇਹ ਫਲੀਦਾਰ ਪੌਦਿਆਂ ਦੀਆਂ ਜੜ੍ਹ ਗ੍ਰੰਥੀਆਂ ਵਿੱਚ ਪਾਇਆ ਜਾਂਦਾ ਹੈ ।
  7. ਮਿੱਟੀ ਦਾ ਉਪਜਾਊਪਣ (Soil fertility)-ਮਿੱਟੀ ਵਿੱਚ ਨਾਈਟਰੋਜਨ ਪੋਸ਼ਕ ਤੱਤ ਦੀ ਅਪੂਰਤੀ ਹੀ ਮਿੱਟੀ ਦਾ ਉਪਜਾਊਪਣ ਹੈ । ਇਹ ਜੀਵਾਣੂ ਅਤੇ ਨੀਲੇ ਹਰੇ ਭਾਈ ਦੁਆਰਾ ਹੁੰਦੀ ਹੈ ।
  8. ਸੂਖ਼ਮ ਜੀਵ (Micro organism)-ਬਹੁਤ ਛੋਟੇ ਜੀਵ ਜਿਨ੍ਹਾਂ ਨੂੰ ਨੰਗੀਆਂ ਅੱਖਾਂ ਦੁਆਰਾ ਨਹੀਂ ਦੇਖਿਆ ਜਾ ਸਕਦਾ । ਇਹਨਾਂ ਨੂੰ ਸਿਰਫ਼ ਸੂਖ਼ਮਦਰਸ਼ੀ ਦੁਆਰਾ ਹੀ ਦੇਖਿਆ ਜਾ ਸਕਦਾ ਹੈ । ਇਹ ਸਾਰੇ ਤਰ੍ਹਾਂ ਦੇ ਆਵਾਸਾਂ ਵਿੱਚ ਰਹਿੰਦੇ ਹਨ ।
  9. ਲੈਕਟੋਬੇਸੀਲਸ (Lactobacillus)-ਦੁੱਧ ਵਿੱਚ ਮਿਲਣ ਵਾਲੇ ਜੀਵਾਣੂ, ਜੋ ਦਹੀਂ ਜਮਾਉਣ ਵਿੱਚ ਸਹਾਇਕ ਹੁੰਦੇ ਹਨ, ਲੈਕਟੋਬੇਸੀਲਸ ਕਹਾਉਂਦੇ ਹਨ।
  10. ਵਾਹਕ (Carriers)-ਵਾਹਕ ਉਹ ਕੀਟ ਜਾਂ ਦੂਸਰੇ ਜੀਵ ਹਨ ਜੋ ਰੋਗ ਫੈਲਾਉਣ ਵਾਲੇ ਸੂਖ਼ਮਜੀਵਾਂ ਦਾ ਸੰਚਾਰਨ ਕਰਦੇ ਹਨ ।
  11. ਪ੍ਰਤੀਰੱਖਿਅਕ (Antibodies)-ਜਦੋਂ ਰੋਗਾਣੂ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਸਰੀਰ ਰੋਗਾਣੂਆਂ ਨਾਲ ਲੜਨ ਲਈ ਪ੍ਰਤੀਰੱਖਿਅਕ ਪੈਦਾ ਕਰਦਾ ਹੈ।
  12. ਟੀਕਾ (Vaccine) -ਇਹ ਮ੍ਰਿਤ ਜਾਂ ਕਮਜ਼ੋਰ ਸੂਖ਼ਮਜੀਵ ਹਨ ਜਿਨ੍ਹਾਂ ਨੂੰ ਸਿਹਤਮੰਦ ਸਰੀਰ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ ।
  13. ਰੋਗਾਣੂ (Pathogen)-ਰੋਗ ਫੈਲਾਉਣ ਵਾਲੇ ਸੂਖ਼ਮਜੀਵ ਰੋਗਾਣੂ ਕਹਾਉਂਦੇ ਹਨ ।
  14. ਕਿਣਵਨ (Termentation)-ਚੀਨੀ ਨੂੰ ਸੂਖ਼ਮਜੀਵ ਖਮੀਰ ਦੁਆਰਾ ਐਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕਿਣਵਨ ਕਿਹਾ ਜਾਂਦਾ ਹੈ ।
  15. ਨਾਈਟਰੋਜਨ ਸਥਿਰੀਕਰਨ (Fixation of Nitrogen) -ਸੂਖ਼ਮਜੀਵਾਂ ਦੁਆਰਾ ਵਾਯੂਮੰਡਲੀ ਨਾਈਟਰੋਜਨ ਨੂੰ | ਨਾਈਟਰਾਈਟ ਅਤੇ ਨਾਈਟਰੇਟ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਨਾਈਟਰੋਜਨ ਸਥਿਰੀਕਰਨ ਕਹਿੰਦੇ ਹਨ । ਇਹ ਰਾਈਜ਼ੋਬੀਅਮ ਜੀਵਾਣੂਆਂ ਦੁਆਰਾ ਸੰਭਵ ਹੁੰਦਾ ਹੈ ।
  16. ਨਾਈਟਰੋਜਨ ਚੱਕਰ (Nitrogen Cycle)-ਵਾਯੂਮੰਡਲੀ ਨਾਈਟਰੋਜਨ ਦਾ ਸਥਿਰੀਕਰਨ, ਨਾਈਟਰੀਫਿਕੇਸ਼ਨ, ਡੀਨਾਈਟਰੀਫਿਕੇਸ਼ਨ ਆਦਿ ਕਿਰਿਆਵਾਂ ਦੇ ਬਾਅਦ ਵਾਪਸ ਨਾਈਟਰੋਜਨ ਦੇ ਰੂਪ ਵਿੱਚ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨਾ ਹੀ ਨਾਈਟਰੋਜਨ ਚੱਕਰ ਹੈ ।

PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

This PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ will help you in revision during exams.

PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

→ ਖੇਤ ਵਿੱਚ ਪੌਦਿਆਂ ਨੂੰ ਉਗਾਉਣਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਖੇਤੀ ਉਤਪਾਦਨ (Crop yield) ਕਹਾਉਂਦਾ ਹੈ ।

→ ਪੈਸੇ ਕਮਾਉਣ ਲਈ ਜਿਹੜੀ ਫ਼ਸਲ ਉਗਾਈ ਜਾਂਦੀ ਹੈ, ਉਸਨੂੰ ਨਕਦੀ ਫ਼ਸਲ (Cash crop) ਕਹਿੰਦੇ ਹਨ |

→ ਫ਼ਸਲ ਤੋਂ ਇਲਾਵਾ, ਸਬਜ਼ੀਆਂ, ਫ਼ਲ ਅਤੇ ਫੁੱਲ ਵੀ ਉਗਾਏ ਜਾਂਦੇ ਹਨ । ਇਹ ਹਾਰਟੀਕਲਚਰ (Horticulture) ਵਿਚ ਅਉਂਦੇ ਹਨ ।

→ ਪੌਦਿਆਂ ਦੇ ਠੀਕ ਢੰਗ ਨਾਲ ਵਾਧੇ ਲਈ ਪਾਣੀ ਆਕਸੀਜਨ, ਸੂਰਜੀ ਪ੍ਰਕਾਸ਼ ਅਤੇ ਪੋਸ਼ਕ ਤੱਤ ਜ਼ਰੂਰੀ ਹਨ ।

→ ਖੇਤੀ ਉਤਪਾਦਨ ਵਿਚ ਕੁੱਝ ਪੱਧਤੀਆਂ ਦਾ ਵਿਗਿਆਨਿਕ ਢੰਗ ਨਾਲ ਉਪਯੋਗ ਹੁੰਦਾ ਹੈ ।

→ ਭੂਮੀ ਨੂੰ ਨਰਮ ਅਤੇ ਸਮਤਲ ਕਰਨਾ ਮਿੱਟੀ ਤਿਆਰ ਕਰਨਾ ਜਾਂ ਜੁਤਾਈ ਕਹਾਉਂਦਾ ਹੈ । ਇਸ ਨਾਲ ਜੜਾਂ ਸੌਖਿਆਂ ਹੀ ਮਿੱਟੀ ਵਿੱਚ ਹੇਠਾਂ ਤੱਕ ਵੱਧਦੀਆਂ ਹਨ । 0 ਸਿੰਚਾਈ ਦੇ ਸਾਧਨ ਹਨ-ਖੂਹ, ਟਿਊਬਵੈੱਲ, ਤਲਾਬ, ਝੀਲਾਂ, ਦਰਿਆ, ਬੰਨ੍ਹ ਅਤੇ ਨਹਿਰਾਂ ।

→ ਸਿੰਚਾਈ ਦੀਆਂ ਆਧੁਨਿਕ ਵਿਧੀਆਂ ਹਨ-ਫੁਹਾਰਾ ਪ੍ਰਣਾਲੀ ਅਤੇ ਤੁਪਕਾ ਪ੍ਰਣਾਲੀ ।

→ ਪੌਦ (Seedling) ਜਾਂ ਪਨੀਰੀ ਵਿਚ ਛੋਟਾ ਪੌਦਾ ਹੁੰਦਾ ਹੈ । ਪੌਦ ਨੂੰ ਪੌਦੋਸ਼ਾਲਾ ਨਰਸਰੀ) ਵਿੱਚੋਂ ਖੇਤ ਵਿੱਚ ਬੀਜਣ ਨੂੰ ਬਿਜਾਈ ਕਹਿੰਦੇ ਹਨ ।

→ ਮਲੜ੍ਹ (Humus) ਕਾਰਬਨਿਕ ਪਦਾਰਥ ਤੋਂ ਬਣੀ ਮਿੱਟੀ ਦੀ ਉਪਰੀ ਸਤਹਿ ਹੈ ਜੋ ਪੌਦਿਆਂ ਅਤੇ ਪਸ਼ੂਆਂ ਦੇ ਅਪਸ਼ਿਸ਼ਟ ਦੇ ਅਪਘਟਨ ਤੋਂ ਬਣਦੀ ਹੈ ।

 PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

→ ਦੇਸੀ ਖਾਦ ਪੌਦਿਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ । ਰਸਾਇਣਿਕ ਖਾਦ ਇੱਕ ਰਸਾਇਣਿਕ ਮਿਸ਼ਰਣ ਹੈ ਜਿਸ ਵਿੱਚ ਪੋਟਾਸ਼ੀਅਮ, ਨਾਈਟਰੋਜਨ ਅਤੇ ਫਾਸਫੋਰਸ ਉੱਚਿਤ ਮਾਤਰਾ ਵਿੱਚ ਹੁੰਦੇ ਹਨ । ਦੇਸੀ ਖਾਦ ਅਤੇ ਰਸਾਇਣਿਕ ਖਾਦ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਕਰਦੇ ਹਨ ।

→ ਫ਼ਸਲ ਦੇ ਨਾਲ ਉੱਗਣ ਵਾਲੇ ਫਾਲਤੂ ਪੋਦੇ, ਨਦੀਨ (Pest) ਕਹਾਉਂਦੇ ਹਨ । ਇਹਨਾਂ ਨੂੰ ਨਦੀਨਨਾਸ਼ਕ (Pesticides) ਛਿੜਕ ਕੇ ਦੂਰ ਕੀਤਾ ਜਾਂਦਾ ਹੈ ।

→ ਕੀਟ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ ।

→ ਮੌਸਮ ਅਨੁਸਾਰ ਫ਼ਸਲਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ।

  • ਰਬੀ (ਹਾੜੀ) ਅਤੇ
  • ਖ਼ਰੀਫ਼ ਸਾਉਣੀ) ।

→ ਕਟਾਈ ਕਰਦੇ ਸਮੇਂ ਫ਼ਸਲ ਨੂੰ ਕੱਢਿਆ ਜਾਂਦਾ ਹੈ ਜਾਂ ਕੱਟਿਆ ਜਾਂਦਾ ਹੈ ।

→ ਦਾਣਿਆਂ ਨੂੰ ਤੂੜੀ ਤੋਂ ਵੱਖ ਕਰਨ ਦੀ ਵਿਧੀ ਨੂੰ ਥੈਸ਼ਿੰਗ (Threshing) ਕਹਿੰਦੇ ਹਨ । ਛੱਟਣ (Winnowing) ਵਿਧੀ ਨਾਲ ਦਾਣੇ ਤੂੜੀ ਤੋਂ ਵੱਖ ਕੀਤੇ ਜਾਂਦੇ ਹਨ ।

→ ਮਿਸ਼ਰਿਤ ਖੇਤੀ ਵਿੱਚ ਦੋ ਜਾਂ ਤਿੰਨ ਫ਼ਸਲਾਂ ਇੱਕ ਹੀ ਖੇਤ ਵਿੱਚ ਇਕੱਠੀਆਂ ਉਗਾਈਆਂ ਜਾਂਦੀਆਂ ਹਨ ।

→ ਗਾਂ, ਮੱਝ, ਪੋਲਟਰੀ ਪੰਛੀ ਅਤੇ ਮੱਛੀ ਦਾ ਪਾਲਨ, ਮਾਸ, ਅੰਡੇ ਅਤੇ ਦੁੱਧ ਵਰਗੇ ਖਾਦ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।

→ ਪਾਲਤੂ ਪਸ਼ੂਆਂ ਨੂੰ ਉੱਚਿਤ ਭੋਜਨ, ਆਵਾਸ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ ।

 PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

→ ਵਾਢੀ ਦੇ ਨਾਲ ਸੰਬੰਧਤ ਕੁੱਝ ਖ਼ਾਸ ਤਿਉਹਾਰ, ਜਿਵੇਂ ਪੋਂਗਲ, ਵਿਸਾਖੀ, ਹੋਲੀ, ਦੀਵਾਲੀ, ਨਵਅੰਨਿਆ ਅਤੇ ਬਿਹੂ ਜੁੜੇ ਹੋਏ ਹਨ ।

ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ –

  1. ਖੇਤੀ ਪੱਧਤੀਆਂ (Agriculture practices)-ਫਸਲ ਉਗਾਉਣ ਲਈ ਕਿਸਾਨਾਂ ਦੁਆਰਾ ਸਮੇਂ-ਸਮੇਂ ਤੇ ਵਰਤੇ ਜਾਂਦੇ ਕਈ ਕਿਰਿਆ ਕਲਾਪਾਂ ਨੂੰ ਖੇਤੀ ਪੱਧਤੀਆਂ ਕਹਿੰਦੇ ਹਨ ।
  2. ਮਿੱਟੀ ਦੀ ਤਿਆਰੀ (Preparation of soil)- ਫ਼ਸਲ ਉਗਾਉਣ ਤੋਂ ਪਹਿਲਾਂ ਮਿੱਟੀ ਨੂੰ ਪਲਟਨਾ, ਪੋਲਾ ਕਰਨਾ ਅਤੇ ਪੱਧਰਾ ਕਰਨਾ ਪੈਂਦਾ ਹੈ । ਇਸਨੂੰ ਜੋਤਨਾ ਕਹਿੰਦੇ ਹਨ ।
  3. ਬਿਜਾਈ (Sowing) -ਮਿੱਟੀ ਵਿੱਚ ਬੀਜ ਬੀਜਣ ਦੀ ਵਿਧੀ ਨੂੰ ਬਿਜਾਈ ਕਹਿੰਦੇ ਹਨ ।
  4. ਦੇਸੀ ਖਾਦ ਅਤੇ ਰਸਾਇਣਿਕ ਖਾਦ (Manures and fertilizers) -ਅਜਿਹੇ ਕਾਰਬਨਿਕ ਅਤੇ ਰਸਾਇਣਿਕ ਪਦਾਰਥ ਜੋ ਫ਼ਸਲ ਦੇ ਚੰਗੇ ਵਾਧੇ ਲਈ ਪੋਸ਼ਕ ਦੇ ਰੂਪ ਵਿੱਚ ਮਿੱਟੀ ਵਿੱਚ ਮਿਲਾਏ ਜਾਂਦੇ ਹਨ, ਦੇਸੀ ਖਾਦ ਅਤੇ | ਰਸਾਇਣਿਕ ਖਾਦ ਕਹਾਉਂਦੇ ਹਨ ।
  5. ਸਿੰਚਾਈ (Irrigation) -ਪੋਦਿਆਂ ਦੇ ਵਾਧੇ ਲਈ ਸਮੇਂ-ਸਮੇਂ ਤੇ ਪਾਣੀ ਦੇਣ ਦੀ ਵਿਧੀ ਨੂੰ ਸਿੰਚਾਈ ਕਹਿੰਦੇ ਹਨ ।
  6. ਕਟਾਈ (Harvesting-ਪੱਕੀ ਫ਼ਸਲ ਕੱਟਣ ਦੀ ਵਿਧੀ ਨੂੰ ਕਟਾਈ ਕਹਿੰਦੇ ਹਨ ।
  7. ਨਿਰਾਈ (Weeding)-ਖਰਪਤਵਾਰ ਨੂੰ ਖੇਤ ਤੋਂ ਬਾਹਰ ਕੱਢਣ ਦੀ ਵਿਧੀ ਨੂੰ ਨਿਰਾਈ ਕਹਿੰਦੇ ਹਨ ।
  8. ਭੰਡਾਰਨ (Storage) -ਫ਼ਸਲ ਦੇ ਦਾਣਿਆਂ ਨੂੰ ਵੱਡੇ-ਵੱਡੇ ਸਟੋਰਾਂ ਵਿੱਚ ਭੰਡਾਰਨ ਕੀਤਾ ਜਾਂਦਾ ਹੈ ।
  9. ਪਸ਼ੂਪਾਲਣ (Animal husbandry) -ਪਸ਼ੂਆਂ ਦੇ ਉੱਚਿਤ ਭੋਜਨ, ਆਵਾਸ ਅਤੇ ਦੇਖਭਾਲ ਨੂੰ ਪਸ਼ੂਪਾਲਨ |
  10. ਕਹਿੰਦੇ ਹਨ ਸਾਈਲੋਸ (Silos) – ਬੀਜਾਂ ਨੂੰ ਵੱਡੇ ਪੱਧਰ ਤੇ ਸਟੋਰ ਕਰਨ ਲਈ ਵਰਤੇ ਜਾਣ ਵਾਲੇ ਵੱਡੇ ਪਾਤਰ ਨੂੰ ਸਾਈਲੋਸ ਕਹਿੰਦੇ ਹਨ ।
  11. ਭੰਡਾਰ ਘਰ (Granaries) -ਵੱਡੇ-ਵੱਡੇ ਖੁੱਲ੍ਹੇ ਕਮਰੇ ਜਿੱਥੇ ਅਨਾਜ ਦੇ ਦਾਣਿਆਂ ਨੂੰ ਵੱਡੇ ਪੱਧਰ ਤੇ ਸੁਰੱਖਿਅਤ ਸੰਭਾਲ ਕੇ ਰੱਖਿਆ ਜਾਂਦਾ ਹੈ ।
  12. ਬ੍ਰਿਸ਼ਿੰਗ (Threshing)- ਭੂਸੇ ਤੋਂ ਅਨਾਜ ਦੇ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਥੈਸ਼ਿੰਗ ਕਹਿੰਦੇ ਹਨ ।
  13. ਨਦੀਨ (Weed) -ਫਾਲਤੂ ਪੌਦੇ ਜੋ ਖੇਤਾਂ ਵਿੱਚ ਆਪਣੇ ਆਪ ਉੱਗ ਜਾਂਦੇ ਹਨ, ਨੂੰ ਨਦੀਨ ਜਾਂ ਖਰਪਤਵਾਰ ਕਹਿੰਦੇ ਹਨ ।
  14. ਨਦੀਨਨਾਸ਼ਕ (Weedicides)-ਉਹ ਰਸਾਇਣ ਜੋ ਨਦੀਨਾਂ ਨੂੰ ਨਸ਼ਟ ਕਰਦੇ ਹਨ, ਨਦੀਨਨਾਸ਼ਕ ਕਹਾਉਂਦੇ ਹਨ|

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

Punjab State Board PSEB 8th Class Science Book Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ Textbook Exercise Questions, and Answers.

PSEB Solutions for Class 8 Science Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

PSEB 8th Class Science Guide ਹਵਾ ਅਤੇ ਪਾਣੀ ਦਾ ਪ੍ਰਦੂਸ਼ਣ Textbook Questions and Answers

ਪ੍ਰਸ਼ਨ 1.
ਕਿਹੜੀਆਂ ਵੱਖ-ਵੱਖ ਵਿਧੀਆਂ ਦੁਆਰਾ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ ?
ਉੱਤਰ-
ਪਾਣੀ ਦੇ ਪ੍ਰਦੂਸ਼ਿਤ ਹੋਣ ਦੀਆਂ ਵੱਖ-ਵੱਖ ਵਿਧੀਆਂ-

  • ਕੱਪੜੇ ਧੋਣ, ਨਹਾਉਣ ਅਤੇ ਘਰ ਦੇ ਹੋਰ ਕੰਮਾਂ ਨਾਲ ।
  • ਸੀਵੇਜ਼ (Sewage) ਨਾਲ ।
  • ਉਦਯੋਗ ਦੁਆਰਾ ਸੁੱਟੇ ਗਏ ਜ਼ਹਿਰੀਲੇ ਪਦਾਰਥਾਂ ਨਾਲ ।
  • ਕੂੜਾ ਕਰਕਟ ਅਤੇ ਮ੍ਰਿਤ ਸ਼ਰੀਰਾਂ ਨੂੰ ਪਾਣੀ-ਸ੍ਰੋਤਾਂ ਵਿਚ ਸੁੱਟਣ ਨਾਲ ।.
  • ਖਾਦਾਂ, ਕੀਟਨਾਸ਼ਕਾਂ, ਜੀਵਨਾਸ਼ਕਾਂ ਨਾਲ ।
  • ਖਣਿਜਾਂ, ਧਾਤਾਂ ਆਦਿ ਦੇ ਨਦੀ ਜਲ ਵਿਚ ਬੈਠਣ ਨਾਲ ।

ਪ੍ਰਸ਼ਨ 2.
ਵਿਅਕਤੀਗਤ ਪੱਧਰ ‘ ਤੇ ਤੁਸੀਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ ?
ਉੱਤਰ-
ਵਿਅਕਤੀਗਤ ਪੱਧਰ ‘ਤੇ ਹਵਾ ਪ੍ਰਦੂਸ਼ਣ ਘੱਟ ਕਰਨ ਦੇ ਉਪਾਅ-

  1. ਵਾਹਨਾਂ ਦੀ ਵਰਤੋਂ ਘੱਟ ਕਰਕੇ ਅਤੇ ਉਸਦੀ ਚੰਗੀ ਤਰ੍ਹਾਂ ਦੇਖ-ਰੇਖ ਕਰਕੇ । ਡੀਜ਼ਲ ਜਾਂ ਸੀਸਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ ।
  2. ਪੱਤਿਆਂ, ਟਾਇਰਾਂ ਆਦਿ ਦੇ ਜਲਾਉਣ ‘ਤੇ ਰੋਕ ਲਗਾ ਕੇ !
  3. ਘਰਾਂ ਦੇ ਨੇੜੇ ਦਰੱਖ਼ਤ-ਪੌਦੇ ਉਗਾ ਕੇ ।
  4. ਜਨ ਪਰਿਵਹਿਣ ਦੀ ਵਰਤੋਂ ਕਰਕੇ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 3.
ਸਾਫ਼, ਪਾਰਦਰਸ਼ੀ ਪਾਣੀ ਹਮੇਸ਼ਾ ਪੀਣਯੋਗ ਹੁੰਦਾ ਹੈ । ਟਿੱਪਣੀ ਕਰੋ ।
ਉੱਤਰ-
ਇਹ ਕਥਨ ਸਹੀ ਨਹੀਂ ਹੈ । ਸਾਫ਼, ਪਾਰਦਰਸ਼ੀ ਪਾਣੀ ਦੇਖਣ ਵਿਚ ਸਾਫ਼ ਹੈ, ਪਰੰਤੂ ਇਸ ਵਿਚ ਘੁਲੀਆਂ ਹੋਈਆਂ ਅਸ਼ੁੱਧੀਆਂ ਅਤੇ ਸੂਖਮਜੀਵ ਹੋ ਸਕਦੇ ਹਨ । ਇਹ ਸੂਖਮਜੀਵ ਰੋਗਾਂ ਦੇ ਵਾਹਕ ਹੋ ਸਕਦੇ ਹਨ । ਇਸ ਲਈ ਪੀਣ ਯੋਗ ਪਾਣੀ ਸਾਫ਼, ਪਾਰਦਰਸ਼ੀ, ਗੰਧਰਹਿਤ, ਸੂਖਮਜੀਵਾਂ ਰਹਿਤ ਅਤੇ ਘੁਲੀਆਂ ਅਸ਼ੁੱਧੀਆਂ ਰਹਿਤ ਹੋਣਾ ਚਾਹੀਦਾ ਹੈ । ਸ਼ੁੱਧ ਪਾਣੀ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਇਸ ਨੂੰ ਉਬਾਲਣਾ ਹੈ |

ਪ੍ਰਸ਼ਨ 4.
ਤੁਸੀਂ ਆਪਣੇ ਸ਼ਹਿਰ ਦੀ ਨਗਰਪਾਲਿਕਾ ਦੇ ਮੈਂਬਰ ਹੈ । ਅਜਿਹੇ ਉਪਾਆਂ ਦੀ ਸੂਚੀ ਬਣਾਉ, ਜਿਨ੍ਹਾਂ ਨਾਲ ਨਗਰ ਦੇ ਸਾਰੇ ਨਿਵਾਸੀਆਂ ਨੂੰ ਸਵੱਛ ਪਾਣੀ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ !
ਉੱਤਰ-
ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਸੂਚੀ-

  • ਉਦਯੋਗਾਂ ਦੇ ਫਾਲਤੂ ਪਦਾਰਥਾਂ ਦਾ ਪਾਣੀ ਸਰੋਤਾਂ ਵਿਚ ਸੁੱਟਣ ਤੋਂ ਪਹਿਲਾਂ ਉਪਚਾਰਿਤ ਕਰਨਾ ਚਾਹੀਦਾ ਹੈ ।
  • ਸੀਵੇਜ ਦਾ ਭੌਤਿਕ ਅਤੇ ਰਸਾਇਣਾਂ ਨਾਲ ਉਪਚਾਰ ਕਰਨ ਤੋਂ ਬਾਅਦ ਜਲ ਸਰੋਤਾਂ ਵਿਚ ਨਿਸ਼ਕਾਸ਼ਿਤ ਕਰਨਾ ਚਾਹੀਦਾ ਹੈ ।

ਪ੍ਰਸ਼ਨ 5.
ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਵਿੱਚ ਅੰਤਰ –

ਸ਼ੁੱਧ ਹਵਾ (Pure Air) ਪ੍ਰਦੂਸ਼ਿਤ ਹਵਾ (Polluted Air)
(1) ਹਵਾ ਸਾਫ਼ ਅਤੇ ਪਾਰਦਰਸ਼ੀ ਹੈ । (1) ਹਵਾ ਗੰਦੀ ਅਤੇ ਪਾਰਭਾਸੀ ਹੈ ।
(2) ਧੂੰਆਂ ਅਤੇ ਧੂੜਕਣ ਦਿਖਾਈ ਨਹੀਂ ਦਿੰਦੇ । (2) ਧੂੰਆਂ ਅਤੇ ਧੂੜਕਣਾਂ ਦੀ ਮਾਤਰਾ ਬਹੁਤ ਹੈ ।
(3) ਕੋਈ ਗੰਧ ਨਹੀਂ ਹੁੰਦੀ । (3) ਦੁਰਗੰਧ ਹੋ ਸਕਦੀ ਹੈ ।
(4) ਸੂਖਮਜੀਵ ਮੌਜੂਦ ਨਹੀਂ ਹੁੰਦੇ । (4) ਸੂਖਮਜੀਵ ਮੌਜੂਦ ਹੋ ਸਕਦੇ ਹਨ ।

ਪ੍ਰਸ਼ਨ 6.
ਉਨ੍ਹਾਂ ਅਵਸਥਾਵਾਂ ਦੀ ਵਿਆਖਿਆ ਕਰੋ ਜਿਨ੍ਹਾਂ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ ? ਤੇਜ਼ਾਬੀ ਵਰਖਾ ਸਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਤੇਜ਼ਾਬੀ ਵਰਖਾ (Acid rain)-ਪਥਰਾਟ ਬਾਲਣਾਂ ਦੇ ਅਪੂਰਨ ਜਲਣ ਅਤੇ ਅਧਾਤਾਂ ਦੇ ਪਰੀਸ਼ਕਰਨ ਤੋਂ ਪੈਦਾ ਗੈਸਾਂ; ਜਿਵੇਂ-SO2, SO3, NO2, N2੦ ਆਦਿ ਜਦੋਂ ਪਾਣੀ ਵਿਚ ਘੁਲਦੀਆਂ ਹਨ, ਤਾਂ H2SO3, H2SO4, HNO3 ਤੇਜ਼ਾਬ ਬਣਾਉਂਦੀਆਂ ਹਨ । ਇਹ ਤੇਜ਼ਾਬੀ ਵਰਖਾ ਦੇ ਰੂਪ ਵਿਚ ਡਿਗਦੇ ਹਨ ਜਿਹਨਾਂ ਨੂੰ ਤੇਜ਼ਾਬੀ ਵਰਖਾ ਕਿਹਾ ਜਾਂਦਾ ਹੈ |ਤੇਜ਼ਾਬੀ ਵਰਖਾ, ਫ਼ਸਲ, ਜੰਗਲੀ ਪੌਦਿਆਂ, ਸਟੀਲ, ਰੇਲ ਪਟਰੀਆਂ ਅਤੇ ਬਿਜਲੀ ਉਪਕਰਣਾਂ ਨੂੰ ਨਸ਼ਟ ਕਰਦੀ ਹੈ । ਇਹ ਗਲੇ, ਨੱਕ ਅਤੇ ਅੱਖਾਂ ਵਿਚ ਜਲਣ ਪੈਦਾ ਕਰਦੀ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਕਿਹੜੀ ਹਰਾ-ਘਰ ਗੈਸ ਨਹੀਂ ਹੈ ?
(ੳ) ਕਾਰਬਨ-ਡਾਈਆਕਸਾਈਡ
(ਅ) ਸਲਫ਼ਰ ਡਾਈਆਕਸਾਈਡ
(ਈ) ਮੀਥੇਨ
(ਸ) ਨਾਈਟੰਜਨ |
ਉੱਤਰ-
(ਸ) ਨਾਈਜਨ |

ਪ੍ਰਸ਼ਨ 8.
ਹਰਾ-ਘਰ ਪ੍ਰਭਾਵ ਦਾ ਆਪਣੇ ਸ਼ਬਦਾਂ ਵਿਚ ਵਰਣਨ ਕਰੋ ।
ਉੱਤਰ-
ਹਰਾ-ਘਰ ਪ੍ਰਭਾਵ (Green House Effect)-ਵਾਯੂਮੰਡਲ ਵਿਚ ਕਾਰਬਨ-ਡਾਈਆਕਸਾਈਡ ਦੀ ਘੱਟ ਮਾਤਰਾ ਉਪਲੱਬਧ ਹੈ, ਜੋ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਵਿਚ ਸਹਾਇਕ ਹੈ । ਇਹ ਸਮੁੰਦਰੀ ਪਾਣੀ ਵਿਚ ਘੁਲ ਕੇ ਕਾਰਬੋਨੇਟ ਬਣਾਉਂਦੀ ਹੈ । ਇਹ ਹਰਾ-ਘਰ ਪ੍ਰਭਾਵ ਵੀ ਪੈਦਾ ਕਰਦੀ ਹੈ । ਧਰਤੀ ਦੇ ਵਾਤਾਵਰਨ ਦਾ ਗਰਮ ਹੋਣਾ, ਇਸਦੇ ਪ੍ਰਭਾਵ ਕਾਰਨ ਹੈ । ਸੂਰਜ ਤੋਂ ਨਿਕਲੀਆਂ ਕਿਰਨਾਂ ਵਿਚ ਇਨਫਰਾਰੈੱਡ ਤੇ ਪਰਾਬੈਂਗਣੀ ਵਿਕਿਰਨਾਂ ਹੁੰਦੀਆਂ ਹਨ । ਉਜ਼ੋਨ ਪਰਤ, ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀ ਹੈ, ਪਰ ਇਨਫਰਾਰੈੱਡ ਵਿਕਿਰਨਾਂ ਧਰਤੀ ‘ਤੇ ਪੁੱਜ ਜਾਂਦੀਆਂ ਹਨ । ਇਹਨਾਂ ਵਿਚੋਂ ਕੁਝ ਵਿਕਿਰਨਾਂ ਪਰਾਵਰਤਿਤ ਹੁੰਦੀਆਂ ਹਨ ।

ਇਹਨਾਂ ਪਰਾਵਰਤਿਤ ਕਿਰਨਾਂ ਨੂੰ CO2, ਸੋਖਿਤ ਕਰਦੀ ਹੈ ਅਤੇ ਵਾਤਾਵਰਨ ਨੂੰ ਗਰਮ ਕਰਦੀ ਹੈ, ਕਿਉਂਕਿ ਇਨਫਰਾਰੈੱਡ ਕਿਰਨਾਂ ਵਿਚ ਗਰਮੀ ਪੈਦਾ ਕਰਨ ਦਾ ਗੁਣ ਹੁੰਦਾ ਹੈ ! ਚਾਰ ਗੈਸਾਂ : ਜਿਵੇਂ-CO2, ਜਲ-ਕਣ (H2O), ਉਜ਼ੋਨ (O3) ਅਤੇ ਮਿਥੇਨ (CH4) ਇਨਫਰਾਰੈੱਡ ਕਿਰਨਾਂ ਨੂੰ ਸੋਖਦੀਆਂ ਹਨ । ਇਹਨਾਂ ਵਿਚੋਂ CO2, ਹੀ ਚਾਰੇ ਪਾਸੇ ਫੈਲੀ ਹੋਈ ਹੈ, ਇਸ ਲਈ ਇਹ ਹਰਾ-ਘਰ ਪ੍ਰਭਾਵ ਲਈ ਵਧੇਰੇ ਜ਼ਿੰਮੇਵਾਰ ਹੈ । ਇਹ ਸ਼ਬਦ ਸ਼ੀਸ਼ਾਘਰ ਤੋਂ ਲਿਆ ਗਿਆ ਹੈ ਜਿੱਥੇ ਹਰੇ ਪੌਦੇ ਰੱਖੇ ਜਾਂਦੇ ਹਨ |

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 9.
ਤੁਹਾਡੇ ਦੁਆਰਾ ਜਮਾਤ ਵਿਚ ਗਲੋਬਲ ਵਾਰਮਿੰਗ ਦੇ ਬਾਰੇ ਦਿੱਤਾ ਜਾਣ ਵਾਲਾ ਸੰਖੇਪ ਭਾਸ਼ਣ ਲਿਖੋ ।
ਉੱਤਰ-
ਗਲੋਬਲ ਵਾਰਮਿੰਗ (Global Warming)-ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ, ਇਹ ਵਿਸ਼ਵ ਤਾਪਮਾਨ ਵਿਚ ਵਾਧਾ ਹੈ । ਕੁੱਝ ਗੈਸਾਂ : ਜਿਵੇਂ-CO2, ਮਿਥੇਨ, ਉਜ਼ੋਨ, ਇਸ ਲਈ ਜ਼ਿੰਮੇਵਾਰ ਹਨ । ਇਹਨਾਂ ਗੈਸਾਂ ਦੀ ਮਾਤਰਾ ਵਾਤਾਵਰਨ ਵਿਚ ਹੌਲੀਹੌਲੀ ਵੱਧ ਰਹੀ ਹੈ । ਜੇ ਇਹਨਾਂ ਨੂੰ ਸਮੇਂ ਤੇ ਕਾਬੂ ਨਾ ਕੀਤਾ ਗਿਆ ਤਾਂ ਵਾਤਾਵਰਨ ਵਿਚ ਵਾਧਾ ਚਾਰੋਂ ਪਾਸੇ ਸਮੱਸਿਆਵਾਂ ਪੈਦਾ ਕਰ ਦੇਵੇਗਾ; ਜਿਵੇਂ-ਪਹਾੜਾਂ ਉੱਤੇ ਬਰਫ਼ ਪਿਘਲ ਜਾਵੇਗੀ, ਹੇਠਲੇ ਖੇਤਰ ਪਾਣੀ ਵਿਚ ਡੁੱਬ ਜਾਣਗੇ, ਵਰਖਾ ‘ਤੇ ਅਸਰ ਹੋਵੇਗਾ । ਸਮੁੰਦਰ ਤਲ ਉੱਚਾ ਉਠਣ ਲੱਗੇਗਾ, ਜਿਸ ਨਾਲ ਖੇਤੀ, ਜੰਗਲੇ ਆਦਿ ਅਤੇ ਰਹਿਣ-ਸਹਿਣ ‘ਤੇ ਅਸਰ ਪਵੇਗਾ । ਇਸ ਲਈ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਉਚਿਤ ਤੇ ਜਲਦੀ ਉਪਾਅ ਕਰਨੇ ਚਾਹੀਦੇ ਹਨ ।

ਪ੍ਰਸ਼ਨ 10.
ਤਾਜਮਹਲ ਦੀ ਸੁੰਦਰਤਾ ਦੇ ਸੰਕਟ ਦਾ ਵਰਣਨ ਕਰੋ ।
ਉੱਤਰ-
ਤਾਜਮਹਲ ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ । ਇਹ ਸੰਗਮਰਮਰ ਤੋਂ ਬਣੀ ਸਫ਼ੈਦ ਇਮਾਰਤ ਹੈ । ਹਵਾ ਪ੍ਰਦੂਸ਼ਣ ਨਾਲ ਇਮਾਰਤ ਨੂੰ ਖ਼ਤਰਾ ਹੈ । ਤਾਜਮਹਲ ਦਾ ਖੇਤਰ ਸਲਫਰ ਡਾਇਓਕਸਾਈਡ, ਨਾਈਟਰੋਜਨ ਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਘਿਰਿਆ ਹੋਇਆ ਹੈ । ਇਹ ਗੈਸਾਂ ਪਥਰਾਟ ਬਾਲਣਾਂ ਦੇ ਅਪੂਰਨ ਜਲਣ ਤੋਂ ਪੈਦਾ ਹੁੰਦੀਆਂ ਹਨ । ਇਹ ਗੈਸਾਂ ਵਰਖਾ ਦੇ ਪਾਣੀ ਵਿਚ ਘੁਲ ਕੇ ਤੇਜ਼ਾਬੀ ਵਰਖਾ ਬਣਾਉਂਦੀਆਂ ਹਨ । ਇਹ ਤੇਜ਼ਾਬੀ ਵਰਖਾ, ਇਮਾਰਤ ‘ਤੇ ਡਿਗਦੀ ਹੈ, ਉਸ ਨੂੰ ਘੋਲਦੀ ਹੈ ਤੇ ਪੀਲਾ ਕਰਦੀ ਹੈ । ਜੇ ਤੇਜ਼ਾਬੀ ਵਰਖਾ ਨੂੰ ਨਾ ਰੋਕਿਆ ਗਿਆ ਤਾਂ ਇਕ ਦਿਨ ਇਮਾਰਤ ਡਿਗ ਜਾਵੇਗੀ ਜਾਂ ਇਸਦੇ ਪੱਥਰ ਨਸ਼ਟ ਹੋ ਜਾਣਗੇ ।

ਪ੍ਰਸ਼ਨ 11.
ਪਾਣੀ ਵਿੱਚ ਪ੍ਰਦੂਸ਼ਕਾਂ ਦੇ ਸਤਰ ਵਿੱਚ ਵਾਧਾ ਕਿਸ ਤਰ੍ਹਾਂ ਜਲ ਜੀਵਾਂ ਦੀ ਉੱਤਰਜੀਵਿਤਾ (Survival) ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਪੌਸ਼ਕਾਂ (ਨਾਈਟਰੇਟ, ਫਾਸਫੇਟ ਦੇ ਪੱਧਰ ਵਿਚ ਵਾਧਾ ਪਾਣੀ ਵਿਚ ਸ਼ੈਵਾਲ (algae) ਦਾ ਵਾਧਾ ਕਰਦਾ ਹੈ । ਇਸ ਸ਼ੈਵਾਲ ਦੇ ਨਸ਼ਟ ਹੋਣ ਤੇ ਅਪਘਟਿਤ ਕਰਨ ਲਈ ਆਕਸੀਜਨ ਦੀ ਮੌਜੂਦਰੀ ਜ਼ਰੂਰੀ ਹੈ । ਇਸ ਕਾਰਨ ਪਾਣੀ ਵਿਚ ਆਕਸੀਜਨ ਪੱਧਰ ਘੱਟ ਹੋ ਜਾਂਦਾ ਹੈ । ਜਿਸ ਨਾਲ ਜਲੀ ਜੀਵਾਂ ਦੀ ਉਤਰਜੀਵਤਾ ਪ੍ਰਭਾਵਿਤ ਹੁੰਦੀ ਹੈ ।

PSEB Solutions for Class 8 Science ਤਾਰੇ ਅਤੇ ਸੂਰਜੀ ਪਰਿਵਾਰ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਅੰਕੁਸ਼ ਨੇ ਬਜ਼ਾਰ ਵਿੱਚ ਨੋਟ ਕੀਤਾ ਕਿ ਵਾਹਨਾਂ ‘ ਕਰਕੇ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ । ਵਾਹਨ ਵਧੇਰੇ ਮਾਤਰਾ ਵਿੱਚ ਕਿਹੜੀ ਗੈਸ ਛੱਡਦੇ ਹਨ ਜਿਸ ਕਾਰਣ ਹਵਾ ਪ੍ਰਦੂਸ਼ਿਤ ਹੁੰਦੀ ਹੈ ?
(ਉ) ਕਾਰਬਨ ਮੋਨੋਆਕਸਾਈਡ
(ਅ) ਕਾਰਬਨ ਡਾਈਆਕਸਾਈਡ
(ੲ) ‘ੴ’ ਅਤੇ ‘ਅ ਦੋਵੇਂ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ‘ੴ’ ਅਤੇ ‘ਅ’ ਦੋਵੇਂ ।
[ਅਰਥਾਤ (ੳ) ਕਾਰਬਨ ਮੋਨੋਆਕਸਾਈਡ ਅਤੇ (ਅ) ਕਾਰਬਨ ਡਾਈਆਕਸਾਈਡ ਕਾਰਣ ]

2. ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ ਘਰ ਗੈਸ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਕਾਰਬਨ ਮੋਨੋਆਕਸਾਈਡ
(ਇ) ਆਕਸੀਜਨ
(ਸ) ਹਾਈਡ੍ਰੋਜਨ ।
ਉੱਤਰ-
(ੳ) ਕਾਰਬਨ ਡਾਈਆਕਸਾਈਡ ।

3. ਹਵਾ ਪ੍ਰਦੂਸ਼ਣ ਦਾ ਸ੍ਰੋਤ ਹੈ
(ਉ) ਜੰਗਲਾਂ ਵਿੱਚ ਲੱਗੀ ਅੱਗ
(ਅ) ਸਵੈਚਲਿਤ ਵਾਹਨਾਂ ਤੋਂ ਨਿਕਲੀ ਗੈਸ
(ਇ) ਲੱਕੜੀ ਦੇ ਜਲਣ ਤੋਂ ਨਿਕਲਿਆ ਧੂੰਆਂ
(ਸ) ਇਹ ਸਾਰੇ ।
ਉੱਤਰ-
(ਸ) ਇਹ ਸਾਰੇ ।

4. ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਦੀ ਪ੍ਰਤਿਸ਼ਤ ਮਾਤਰਾ ਹਵਾ ਵਿਚ ਮੌਜੂਦ ਹੈ ?
(ੳ) ਆਕਸੀਜਨ
(ਅ) ਨਾਈਟ੍ਰੋਜਨ
(ਈ ਕਾਰਬਨ ਡਾਈਆਕਸਾਈਡ
(ਸ) ਆਰਸਾਨ ।
ਉੱਤਰ-
(ਅ) ਨਾਈਟ੍ਰੋਜਨ ।

5. ਦਿੱਲੀ ਜਿਹੇ ਵੱਡੇ ਸ਼ਹਿਰਾਂ ਵਿੱਚੋਂ ਵਾਹਨਾਂ ਵਿੱਚ ਕਿਹੜਾ ਈਂਧਨ ਵਰਤਿਆ ਜਾ ਰਿਹਾ ਹੈ ?
(ਉ) ਐੱਲ.ਪੀ.ਜੀ.
(ਅ) ਬਾਇਓਗੈਸ
(ੲ) ਸੀ.ਐੱਨ.ਜੀ.
(ਸ) ਪ੍ਰਾਕ੍ਰਿਤਿਕ ਗੈਸ ॥
ਉੱਤਰ-
(ਈ) ਸੀ.ਐੱਨ. ਜੀ. ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

6. ਦੂਸ਼ਿਤ ਪਾਣੀ ਰਾਹੀਂ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਹਨ ?
(ਉ) ਹੈਜ਼ਾ
(ਅ) ਟਾਈਫਾਈਡ
(ਈ) ਪੀਲੀਆ
(ਸ) ਇਹ ਸਾਰੀਆਂ ।
ਉੱਤਰ-
(ਸ) ਇਹ ਸਾਰੀਆਂ ।

7. ਬੱਚਿਆਂ ਵਿੱਚ ਦਮਾ ਖਾਂਸੀ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਧੂੰਆਂ
(ੲ) ਧੂੜ ਦੇ ਕਣ
(ਸ) ਸਮੌਗ ।
ਉੱਤਰ-
(ਸ) ਸਮੌਗ ।

8. ਪਾਣੀ ਨੂੰ ਸ਼ੁੱਧ ਕਰਨ ਦੀ ਆਮ ਰਸਾਇਣਿਕ ਵਿਧੀ ਹੈ ?
(ੳ) ਉਬਾਲਣਾ
(ਆ) ਫਿਲਟਰ ਕਰਨਾ
(ਈ) ਕਲੋਰੀਕਰਨ
(ਸ) : ਉੱਪਰ ਦਿੱਤੇ ਸਾਰੇ ॥
ਉੱਤਰ-
(ੲ) ਕਲੋਰੀਕਰਨ ।

9. ਗੰਗਾ ਕਾਰਜ ਪਰਿਯੋਜਨਾ ਕਦੋਂ ਸ਼ੁਰੂ ਹੋਈ ਸੀ ?
(ਉ) 1965 ਵਿੱਚ
(ਅ) 1975 ਵਿੱਚ
(ੲ) 1995 ਵਿੱਚ
(ਸ) 1985 ਵਿੱਚ ।
ਉੱਤਰ-
(ਸ) 1985 ਵਿੱਚ ।

10. ਕਿਹੜੀ ਗੈਸ ਖੂਨ ਵਿੱਚ ਆਕਸੀਜਨ ਸੋਖਣ ਦੀ ਸਮਰਥਾ ਘੱਟ ਕਰਦੀ ਹੈ ?
(ਉ) ਨਾਈਟ੍ਰੋਜਨ
(ਅ) ਕਾਰਬਨ ਮੋਨੋਆਕਸਾਈਡ
(ੲ) ਕਾਰਬਨ ਡਾਈਆਕਸਾਈਡ
(ਸ) ਆਕਸੀਜਨ ।
ਉੱਤਰ-
(ਅ) ਕਾਰਬਨ ਮੋਨੋਆਕਸਾਈਡ ।

11. ਵਿਸ਼ਵ ਦੀ ਕਿੰਨੀ ਜਨਸੰਖਿਆ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ ?
(ਉ) 40
(ਅ) 30%
(ੲ) 25%
(ਸ) 15%
ਉੱਤਰ-
(ੲ) 25

12. ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ-ਘਰ ਗੈਸ ਨਹੀਂ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਸਲਫਰ ਡਾਈਆਕਸਾਈਡ
(ੲ) ਮੀਥੇਨ
(ਸ) ਨਾਈਟਰੋਜਨ ।
ਉੱਤਰ-
(ਸ) ਨਾਈਟਰੋਜਨ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਦੇ ਸੰਘਟਕ ਕੀ ਹਨ ?
ਉੱਤਰ-
ਹਵਾ ਦੇ ਸੰਘਟਕ-ਹਵਾ ਗੈਸਾਂ ਦਾ ਮਿਸ਼ਰਣ ਹੈ, ਜਿਸ ਵਿਚ 78% ਨਾਈਟਰੋਜਨ, 21% ਆਕਸੀਜਨ 17 ਹੋਰ ਗੈਸਾਂ ਜਿਵੇਂ-ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟਰੋਜਨ ਆਕਸਾਈਡ, ਧੂੰਆਂ ਆਦਿ ਹਨ ।

ਪ੍ਰਸ਼ਨ 2.
ਕਿਹੜਾ ਪਦਾਰਥ ਮੁੱਖ ਹਵਾ ਪ੍ਰਦੂਸ਼ਕ ਹੈ ?
ਉੱਤਰ-
ਧੂਆਂ ।

ਪ੍ਰਸ਼ਨ 3.
ਧੂੰਏਂ ਦਾ ਮੁੱਖ ਕਾਰਨ ਹੈ ?
ਉੱਤਰ-

  • ਵਾਹਨ
  • ਬਾਲਣਾਂ ਦਾ ਜਲਣਾ ॥

ਪ੍ਰਸ਼ਨ 4.
ਕੁੱਝ ਕੁਦਰਤੀ ਹਵਾ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਧੂੰਆਂ ਅਤੇ ਧੂੜ

ਪ੍ਰਸ਼ਨ 5.
ਹਵਾ ਪ੍ਰਦੂਸ਼ਣ ਨਾਲ ਕਿਹੜਾ ਰੋਗ ਫੈਲਦਾ ਹੈ ?
ਉੱਤਰ-
ਸਾਹ ਸੰਬੰਧੀ ਰੋਗ (Respiratory Problems).

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 6.
ਵਾਹਨਾਂ ਵਿਚੋਂ ਕਿਹੜੀਆਂ ਗੈਸਾਂ ਉਤਸਰਜਿਤ ਹੁੰਦੀਆਂ ਹਨ ?
ਉੱਤਰ-
ਕਾਰਬਨ ਡਾਈਆਕਸਾਈਡ, ਮੋਨੋਆਕਸਾਈਡ, ਨਾਈਟਰੋਜਨ ਆਕਸਾਈਡ, ਧੂਆਂ ਆਦਿ ।

ਪ੍ਰਸ਼ਨ 7.
ਕਿਹੜੀ ਗੈਸ ਲਹੂ ਵਿਚ ਆਕਸੀਜਨ ਪ੍ਰਾਪਤ ਕਰਨ ਦੀ ਸਮਰਥਾ ਨੂੰ ਘੱਟ ਕਰਦੀ ਹੈ ?
ਉੱਤਰ-
ਕਾਰਬਨ ਮੋਨੋਆਕਸਾਈਡ, (Corbon Monoxide) ।

ਪ੍ਰਸ਼ਨ 8.
ਸਮੋਗ (Smog) ਕੀ ਹੈ ?
ਉੱਤਰ-
ਧੂੰਆਂ ਅਤੇ ਧੁੰਦ ਦੇ ਮਿਸ਼ਰਨ ਨੂੰ ਸਮੋਗ ਕਹਿੰਦੇ ਹਾਂ ।

ਪ੍ਰਸ਼ਨ 9.
ਸਾਹ ਸੰਬੰਧੀ ਕੁੱਝ ਸਮੱਸਿਆਵਾਂ ਦੇ ਨਾਮ ਲਿਖੋ ।
ਉੱਤਰ-
ਦਮਾ, ਖਾਂਸੀ, ਬੱਚਿਆਂ ਦੀ ਛਾਤੀ ਵਿਚ ਸ਼ਾਂ-ਸ਼ਾਂ ਦੀ ਆਵਾਜ਼ ।

ਪ੍ਰਸ਼ਨ 10.
ਰੈਫਰੀਜਰੇਟਰ, ਏ. ਸੀ.ਇੱਤਰਾਂ ਵਿਚ ਕਿਹੜੇ ਰਸਾਇਣ ਦੀ ਵਰਤੋਂ ਹੁੰਦੀ ਹੈ ?
ਉੱਤਰ-
ਕਲੋਰੋਫਲੋਰੋ ਕਾਰਬਨ ।

ਪ੍ਰਸ਼ਨ 11.
ਕਲੋਰੋਫਲੋਰੋ ਕਾਰਬਨ ਦੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ (CFC) ਉਜ਼ੋਨ ਪਰਤ ਨੂੰ ਨਸ਼ਟ ਕਰਦੇ ਹਨ ।

ਪ੍ਰਸ਼ਨ 12.
ਉਜ਼ੋਨ ਪਰਤ ਕਿਉਂ ਜ਼ਰੂਰੀ ਹੈ ?
ਉੱਤਰ-
ਇਹ ਧਰਤੀ ਨੂੰ ਸੂਰਜ ਦੀਆਂ UV ਕਿਰਨਾਂ ਤੋਂ ਬਚਾਉਂਦੀ ਹੈ ।

ਪ੍ਰਸ਼ਨ 13.
ਜਲ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਸੀਵੇਜ, ਜ਼ਹਿਰੀਲੇ ਤੱਤ, ਕੀਟ ਨਾਸ਼ਕ, ਖਰਪਤਵਾਰਨਾਸ਼ਕ ਆਦਿ ।

ਪ੍ਰਸ਼ਨ 14.
3R ਸਿਧਾਂਤ ਕੀ ਹੈ ?
ਉੱਤਰ-

  • ਘੱਟ ਵਰਤੋਂ (Reduce),
  • ਮੁੜ ਵਰਤੋਂ (Reuse),
  • ਮੁੜ ਚੱਕਰਣ (Recycle) |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਵਿਚ ਨਿਲੰਬਿਤ ਠੋਸ ਕਣਾਂ ਦੇ ਸ੍ਰੋਤ ਕੀ ਹਨ ?
ਉੱਤਰ-

  • ਵਾਹਨਾਂ ਵਿਚ ਪੈਟਰੋਲ, ਡੀਜ਼ਲ ਆਦਿ ਦਾ ਜਲਣਾ ।
  • ਉਦਯੋਗਿਕ ਪ੍ਰਕਿਰਿਆਵਾਂ ; ਜਿਵੇਂ-ਸਟੀਲ ਉਤਪਾਦਨ ਅਤੇ ਖਾਨਾਂ ਖੋਦਣਾ ।
  • ਸ਼ਕਤੀ ਘਰ ।

ਪ੍ਰਸ਼ਨ 2.
ਹਵਾ ਪ੍ਰਦੂਸ਼ਕਾਂ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਪ੍ਰਦੂਸ਼ਕਾਂ ਦੇ ਉਦਾਹਰਨ-

  1. ਸਲਫਰ ਅਤੇ ਨਾਈਟਰੋਜਨ ਆਕਸਾਈਡ ॥
  2. ਰੇਡਿਓ ਐਕਟਿਵ ਕਚਰਾ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-

  • ਉਦਯੋਗ-ਕਾਗਜ਼, ਸਟੀਲ, ਪੈਟਰੋਲੀਅਮ ਰਿਫਾਈਨਰੀ ਅਤੇ ਰਸਾਇਣ ਉਦਯੋਗ।
  • ਵਾਹਨ ।
  • ਧੂਆਂ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 4.
ਸੀਵੇਜ (Sewage) ਕੀ ਹੈ ?
ਉੱਤਰ-
ਸੀਵੇਜ-ਮਿਊਂਸੀਪਲ ਅਤੇ ਘਰੇਲੂ ਫਾਲਤੂ ਪਦਾਰਥਾਂ ਦਾ ਬਹੁਤ ਵੱਡੀ ਮਾਤਰਾ ਵਿਚ ਉਤਸਰਜਨ ਸੀਵੇਜ ਕਹਾਉਂਦਾ ਹੈ । ਇਸ ਵਿਚ ਜੈਵਿਕ ਫਾਲਤੂ ਪਦਾਰਥ, ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਕਈ ਕਾਰਜ ਵਿਧੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।

ਪ੍ਰਸ਼ਨ 5.
ਸੀਵੇਜ ਜਲ ਪ੍ਰਦੂਸ਼ਿਤ ਜਲ ਕਿਉਂ ਕਹਾਉਂਦਾ ਹੈ ?
ਉੱਤਰ-
ਸੀਵੇਜ ਜਲ ਵਿਚ ਮਨੁੱਖੀ ਮਲ-ਮੂਤਰ, ਕੱਪੜੇ ਧੋਣ ਦਾ ਪਾਣੀ, ਉਦਯੋਗਿਕ ਫਾਲਤੂ ਪਦਾਰਥ ਹੁੰਦੇ ਹਨ । ਇਹ ਪਾਣੀ ਪੀਣ ਲਈ ਬਿਲਕੁਲ ਵੀ ਠੀਕ ਨਹੀਂ ਹੈ । ਇਸ ਵਿਚ ਆਕਸੀਜਨ ਵੀ ਘੱਟ ਹੁੰਦੀ ਹੈ । ਇਸ ਵਿਚੋਂ ਬਦਬੂ ਆਉਂਦੀ ਹੈ । ਇਹ ਕਈ ਰੋਗਾਂ ਦਾ ਕਾਰਨ ਹੈ । ਇਸ ਲਈ ਇਸ ਨੂੰ ਪ੍ਰਦੂਸ਼ਿਤ ਪਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਨਦੀ ਦਾ ਪ੍ਰਦੂਸ਼ਣ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਨਦੀ ਦੇ ਪ੍ਰਦੂਸ਼ਣ ਨੂੰ ਕਾਬੂ ਕਰਨਾ-

  • ਭੌਤਿਕ ਅਤੇ ਰਸਾਇਣਕ ਵਿਧੀਆਂ ਨਾਲ ਸੀਵੇਜ ਜਲ ਦਾ ਉਪਚਾਰ ਕਰਕੇ ਜਲਗਾਹਾਂ ਵਿਚ ਸੁੱਟਣਾ ਚਾਹੀਦਾ ਹੈ ।
  • ਨਦੀ ਦੇ ਕੰਢਿਆਂ ਤੋਂ ਰਸਾਇਣ ਉਦਯੋਗ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਨਵੇਂ ਉਦਯੋਗ ਲਗਾਉਣ ਵਿਚ ਮਨਾਹੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 7.
ਕਲੋਰੋਫਲੋਰੋ ਕਾਰਬਨ ਹਾਨੀਕਾਰਨ ਕਿਵੇਂ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ ਵਾਤਾਵਰਨ ਵਿਚ ਉਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ । ਇਹ ਪਰਤ ਧਰਤੀ ਦੇ ਜੀਵਾਂ ਦੀ ਹਾਨੀਕਾਰਨ UV ਵਿਕਿਰਨਾਂ ਤੋਂ ਰੱਖਿਆ ਕਰਦੀ ਹੈ ।

ਪ੍ਰਸ਼ਨ 8.
ਕਾਰਬਨ ਮੋਨੋਆਕਸਾਈਡ ਜੀਵਾਂ ‘ਤੇ ਕੀ ਅਸਰ ਪਾਉਂਦੀ ਹੈ ?
ਉੱਤਰ-
ਕਾਰਬਨ ਮੋਨੋਆਕਸਾਈਡ ਦਾ ਜੀਵਾਂ ’ਤੇ ਅਸਰ-ਲਹੂ ਵਿਚ ਮੌਜੂਦ ਹਿਮੋਗਲੋਬੀਨ ਕਾਰਬਨ ਮੋਨੋਆਕਸਾਈਡ ਸੋਖਿਤ ਕਰਦੀ ਹੈ, ਜਿਸ ਨਾਲ ਲਹੂ ਦੁਆਰਾ ਆਕਸੀਜਨ ਪ੍ਰਾਪਤ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਆਕਸੀਜਨ ਦੀ ਪੂਰਤੀ ਨਾ ਹੋਣ ਤੇ ਜੀਵ ਦੀ ਮੌਤ ਵੀ ਹੋ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਪ੍ਰਦੂਸ਼ਣ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ ?
ਉੱਤਰ-
ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਉਪਾਅ-

  • ਜਲਣਸ਼ੀਲ ਠੋਸ ਫਾਲਤੂ ਪਦਾਰਥਾਂ ਨੂੰ ਭੱਠੀਆਂ ਵਿਚ ਜਲਾਉਣਾ ਚਾਹੀਦਾ ਹੈ ।
  • ਵਾਹਨਾਂ ਵਿਚ ਬਾਲਣਾਂ ਦੇ ਪੂਰਨ ਜਲਣ ਵਾਲੇ ਬਾਲਣਾਂ; ਜਿਵੇਂ ਡੀਜ਼ਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂਕਿ ਹਾਨੀਕਾਰਕ ਉਤਪਾਦ ਨਾ ਬਣਨ ॥
  • ਬਨਸਪਤੀ ਨੂੰ ਵਧੇਰੇ ਅਤੇ ਬਿਨਾਂ ਵਜ਼ਾ ਨਹੀਂ ਜਲਾਉਣਾ ਚਾਹੀਦਾ ।

ਪ੍ਰਸ਼ਨ 2.
ਹਵਾ ਦੇ ਮੁੱਖ ਪ੍ਰਦੂਸ਼ਕਾਂ ਨੂੰ ਚਿੱਤਰ ਦੁਆਰਾ ਦਰਸਾਉ ।
ਉੱਤਰ-
PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ 1

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 3.
ਹਰਾ-ਘਰ ਪ੍ਰਭਾਵ ਦੇ ਹਾਨੀਕਾਰਨ ਪ੍ਰਭਾਵ ਲਿਖੋ ।
ਉੱਤਰ-
ਹਰਾ-ਘਰ ਪ੍ਰਭਾਵ ਕਾਰਨ ਧਰਤੀ ਦੇ ਤਾਪਮਾਨ ਵਿਚ ਵਾਧਾ ਹੋਵੇਗਾ । ਇਸ ਨਾਲ ਜੀਵ ਜੰਤੂਆਂ ਅਤੇ ਮਨੁੱਖਾਂ ਦਾ ਜੀਵਨ ਅਸੁਵਿਧਾਜਨਕ ਹੋ ਜਾਵੇਗਾ | ਵਿਗਿਆਨਿਕਾਂ ਨੇ ਅਨੁਮਾਨ ਲਗਾਇਆ ਹੈ ਕਿ ਸਮੁੰਦਰ ਤਲ 100 ਮੀ. ਉਪਰ ਵਧ ਜਾਵੇਗਾ । ਜਦੋਂ ਹਰਾ-ਘਰ ਪ੍ਰਭਾਵ ਨਾਲ ਵਿਸ਼ਵ ਤਾਪਮਾਨ ਵਿਚ 3-6°C ਵਾਧਾ ਹੋਵੇਗਾ । ਜੇ ਅਜਿਹਾ ਹੋਵੇਗਾ, ਤਾਂ ਤੱਟੀ ਖੇਤਰ ਅਤੇ ਕਈ ਦੀਪ ਪਾਣੀ ਵਿਚ ਡੁੱਬ ਜਾਣਗੇ ਅਤੇ ਬਹੁਤ ਨੁਕਸਾਨ ਹੋਵੇਗਾ ।

ਪ੍ਰਸ਼ਨ 4.
ਕਾਨਪੁਰ ਵਿਚ ਗੰਗਾ ਸਭ ਤੋਂ ਵੱਧ ਦੂਸ਼ਿਤ ਕਿਉਂ ਹੈ ?
ਉੱਤਰ-
ਕਾਨਪੁਰ ਵਿਚ ਗੰਗਾ ਦੇ ਪਾਣੀ ਦੀ ਮਾਤਰਾ ਘੱਟ ਤੇ ਗਤੀ ਵੀ ਘੱਟ ਹੈ । ਲਗਪਗ 5000 ਉਦਯੋਗਾਂ ਵਲੋਂ ਆਪਣੇ ਫਾਲਤੂ ਪਦਾਰਥਾਂ, ਜ਼ਹਿਰੀਲੇ ਪਦਾਰਥਾਂ ਦਾ ਨਦੀ ਵਿਚ ਵਿਸਰਜਨ ਕੀਤਾ ਜਾਂਦਾ ਹੈ । ਲੋਕ ਨਦੀ ਵਿਚ ਨਹਾਉਂਦੇ ਹਨ, ਕੱਪੜੇ ਧੋਦੇ ਹਨ, ਮਲ-ਮੂਤਰ ਸੁੱਟਦੇ ਹਨ, ਫੁੱਲ ਅਤੇ ਪੂਜਾ ਸਮੱਗਰੀ ਅਤੇ ਪਲਾਸਟਿਕ ਦੇ ਥੈਲੇ ਆਦਿ ਵੀ ਨਦੀ ਵਿਚ ਸੁੱਟਦੇ ਹਨ । ਇਸ ਲਈ ਕਾਨਪੁਰ ਵਿੱਚ ਗੰਗਾ ਸਭ ਤੋਂ ਵੱਧ ਦੂਸ਼ਿਤ ਹੈ ।

ਪ੍ਰਸ਼ਨ 5.
ਓਜ਼ੋਨ ਪਰਤ ਦੀ ਵਿਆਖਿਆ ਕਰੋ ।
ਉੱਤਰ-
ਓਜ਼ੋਨ ਪਰਤ-ਸਾਡੇ ਵਾਯੂਮੰਡਲ ਦੇ ਸਮਤਾਪ ਮੰਡਲ ਵਿਚ ਪਾਈ ਜਾਣ ਵਾਲੀ ਓਜ਼ੋਨ, ਓਜ਼ੋਨ ਪਰਤ ਦੇ ਰੂਪ ਵਿਚ ਹੁੰਦੀ ਹੈ, ਜੋ ਸਾਨੂੰ ਸੂਰਜ ਦੀਆਂ ਪਰਾਬੈਂਗਣੀ ਵਿਕਿਰਨਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ । ਫਰਿਜ਼, ਏ. ਸੀ. ਪਲਾਸਟਿਕ ਫੋਮ ਵਿਚ ਇਕ ਜ਼ਹਿਰੀਲਾ ਪਦਾਰਥ CFC (ਕਲੋਰੋਫਲੋਰੋ ਕਾਰਬਨ) ਵਰਤਿਆ ਜਾਂਦਾ ਹੈ, ਜੋ ਓਜ਼ੋਨ ਪਰਤ ਨੂੰ ਪਤਲਾ ਕਰ ਦਿੰਦਾ ਹੈ । ਇਸ ਨਾਲ ਓਜ਼ੋਨ ਪਰਤ ਦੀ ਹਾਨੀ ਹੁੰਦੀ ਹੈ ।

ਪ੍ਰਸ਼ਨ 6.
ਓਜ਼ੋਨ ਪਰਤ ਸਾਡੇ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਵਾਤਾਵਰਨ ਦੀ ਓਜ਼ੋਨ ਪਰਤ ਸਾਰੀਆਂ ਜੀਵਤ ਵਸਤੂਆਂ ਲਈ ਬਹੁਤ ਹੀ ਮਹੱਤਵਪੂਰਨ ਹੈ । ਇਹ ਪਰਤ ਸੂਰਜ ਤੋਂ ਉਤਸਰਜਿਤ ਹਾਨੀਕਾਰਕ ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀ ਹੈ, ਨਹੀਂ ਤਾਂ ਇਹ ਕਿਰਨਾਂ ਮਨੁੱਖਾਂ ਅਤੇ ਹੋਰ ਜੰਤੂਆਂ ਵਿਚ ਚਮੜੀ ਦਾ ਕੈਂਸਰ ਵਰਗੇ ਭਿਆਨਕ ਰੋਗ ਪੈਦਾ ਕਰ ਸਕਦੀਆਂ ਹਨ। ਇਹ ਪਰਾਬੈਂਗਣੀ ਕਿਰਨਾਂ ਫਸਲਾਂ ਲਈ ਵੀ ਹਾਨੀਕਾਰਕ ਹਨ ।

ਪ੍ਰਸ਼ਨ 7.
ਵਿਸ਼ਵ ਤਾਪਮਾਨ ਵਿਚ ਵਾਧੇ ਨਾਲ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ?
ਉੱਤਰ-

  • ਇਸ ਨਾਲ ਗਰਮੀਆਂ ਖੁਸ਼ਕ ਤੇ ਹੋਰ ਗਰਮ ਹੋ ਜਾਣਗੀਆਂ, ਇਸ ਤਰ੍ਹਾਂ ਸਰਦੀਆਂ ਨਮੀ ਵਾਲੀਆਂ ਤੇ ਵਧੇਰੇ ਠੰਢੀਆਂ ਹੋ ਜਾਣਗੀਆਂ ।
  • ਤਾਪਮਾਨ ਦੇ ਵਧਣ ਨਾਲ ਗਲੇਸ਼ੀਅਰ ਪਿਘਲ ਜਾਣਗੇ ਅਤੇ ਸਮੁੰਦਰ ਦਾ ਜਲ ਪੱਧਰ ਦੋ ਫੁੱਟ ਹੋਰ ਵੱਧ ਜਾਵੇਗਾ ।
  • ਪਾਣੀ ਦੀ ਅਪੂਰਤੀ ਪ੍ਰਭਾਵਿਤ ਹੋ ਜਾਵੇਗੀ ਅਤੇ ਵੱਡੇ ਪੱਧਰ ਤੇ ਸੋਕਾ ਪੈ ਜਾਵੇਗਾ ।

ਪ੍ਰਸ਼ਨ 8.
ਗੰਗਾ ਕਿਨਾਰੇ ਸਥਿਤ ਉਦਯੋਗਾਂ ਨੇ ਗੰਗਾ ਨੂੰ ਕਿਵੇਂ ਪ੍ਰਦੂਸ਼ਿਤ ਕਰਨ ਦਾ ਕਾਰਜ ਕੀਤਾ ਹੈ ?
ਉੱਤਰ-
ਗੰਗਾ ਕਿਨਾਰੇ ਵਸੇ ਸ਼ਹਿਰਾਂ ਅਤੇ ਨਗਰਾਂ ਵਿਚ ਵੱਡੀ ਗਿਣਤੀ ਵਿਚ ਉਦਯੋਗ ਲੱਗੇ ਹੋਏ ਹਨ । ਸਿਰਫ਼ ਕਾਨਪੁਰ ਵਿਚ ਹੀ 5000 ਤੋਂ ਵੱਧ ਉਦਯੋਗਿਕ ਇਕਾਈਆਂ ਹਨ ਜੋ ਰੀ ਵਿਚ ਪੇਂਟ ਦੇ ਉਦਯੋਗਾਂ ਦਾ ਜ਼ਹਿਰੀਲਾ ਪਦਾਰਥ, ਸੀਵੇਜ ਪਾਣੀ, ਕੀਟਨਾਸ਼ਕ ਅਤੇ ਕੂੜਾ-ਕਚਰਾ ਆਦਿ ਮਿਲਾ ਰਹੇ ਹਨ । ਕਾਗਜ਼ ਦੀਆਂ ਫੈਕਟਰੀਆਂ, ਚੀਨੀ ਮਿੱਲਾਂ ਅਤੇ ਹੋਰ ਰਸਾਇਣਿਕ ਫੈਕਟਰੀਆਂ ਗੰਗਾ ਦੇ ਪਾਣੀ ਵਿਚ ਵੱਡੀ ਮਾਤਰਾ ਵਿਚ ਫਾਲਤੂ ਪਦਾਰਥ ਮਿਲਾ ਕੇ ਇਸਨੂੰ ਦੂਸ਼ਿਤ ਕਰ ਰਹੇ ਹਨ ।

ਪ੍ਰਸ਼ਨ 9.
ਸਰਕਾਰ ਨੇ ਗੰਗਾ ਵਰਗੀਆਂ ਪਵਿੱਤਰ ਨਦੀਆਂ ਦੇ ਪਾਣੀ ਦੀ ਸਵੱਛਤਾ ਬਣਾਈ ਰੱਖਣ ਲਈ ਉਦਯੋਗਾਂ ਦੇ ਲਈ ਕੀ ਨਿਰਦੇਸ਼ ਜਾਰੀ ਕੀਤੇ ਹਨ ?
ਉੱਤਰ-
ਤੇਲ ਰਿਫਾਇਨਰੀਆਂ, ਕੱਪੜਾ ਅਤੇ ਖੰਡ ਮਿੱਲਾਂ, ਕਾਗਜ਼ ਫੈਕਟਰੀਆਂ ਅਤੇ ਰਸਾਇਣਿਕ ਫੈਕਟਰੀਆਂ ਆਪਣੇ ਉਦਯੋਗਿਕ ਫਾਲਤੂ ਪਦਾਰਥਾਂ ਨੂੰ ਸਿੱਧੇ ਹੀ ਨਦੀ ਵਿਚ ਰੋੜ੍ਹ ਦਿੰਦੀਆਂ ਹਨ ਜਿਸ ਨਾਲ ਨਦੀ ਦਾ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ । ਇਸ ਨੂੰ ਰੋਕਣ ਲਈ ਸਰਕਾਰ ਨੇ ਅਧੀਨਿਯਮ ਬਣਾਏ ਹਨ । ਜਿਹਨਾਂ ਅਨੁਸਾਰ ਉਦਯੋਗਾਂ ਨੂੰ ਆਪਣੇ ਇੱਥੇ ਪੈਦਾ ਅਪਸ਼ਿਸ਼ਟਾਂ ਨੂੰ ਪਾਣੀ ਵਿਚ ਰੋੜ੍ਹਨ ਤੋਂ ਪਹਿਲਾਂ ਉਪਚਾਰਿਤ ਕਰਨਾ ਜ਼ਰੂਰੀ ਹੈ । ਪਰੰਤੂ ਵਧੇਰੇ ਉਦਯੋਗ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 10.
ਹਵਾ ਪ੍ਰਦੂਸ਼ਣ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution-ਹਵਾ ਕੁਦਰਤੀ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਸ਼ੁੱਧ ਨਹੀਂ ਰਹੀ । ਹਵਾ ਦੇ ਜੈਵਿਕ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਬਲੋੜੇ ਪਰਿਵਰਤਨਾਂ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ । ਉਹ ਪਦਾਰਥ ਜੋ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਹਵਾ ਪ੍ਰਦੂਸ਼ਕ ਕਹਾਉਂਦੇ ਹਨ । ਮੁੱਖ ਪਦੂਸ਼ਕ ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਦੇ ਆਕਸਾਈਡ ਅਤੇ ਨਿਲੰਬਿਤ ਠੋਸ ਕਣ ਹਨ । ਹਵਾ ਪ੍ਰਦੂਸ਼ਣ ਨਾਲ ਮਨੁੱਖ ਤੇ ਵਧੇਰੇ ਮਾੜੇ ਅਸਰ ਪੈਂਦੇ ਹਨ । ਇਹ ਕੱਚੇ ਮਾਲ, ਉਦਯੋਗਿਕ ਪ੍ਰਕਿਰਿਆਵਾਂ, ਰਹਿਣ-ਸਹਿਣ ਅਤੇ ਸੰਸਕ੍ਰਿਤਿਕ ਸੰਪਦਾ ਜਿਵੇਂ ਇਤਿਹਾਸਕ ਇਮਾਰਤਾਂ ਨੂੰ ਪ੍ਰਭਾਵਿਤ ਕਰਦਾ ਹੈ । ਇਹ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ ।

ਪ੍ਰਸ਼ਨ 11.
ਓਜ਼ੋਨ ਹਾਨੀ (Ozone depletion) ਦਾ ਵਰਣਨ ਕਰੋ ।
ਉੱਤਰ-
ਓਜ਼ੋਨ ਹਾਨੀ (Ozone depletion)-ਓਜ਼ੋਨ ਪਰਤ ਧਰਤੀ ਦੀ ਸੁਰੱਖਿਆ ਪਰਤ ਹੈ । ਮਨੁੱਖੀ ਕਿਰਿਆਵਾਂ ਦੁਆਰਾ ਪੈਦਾ CFC ਓਜ਼ੋਨ ਪਰਤ ਦੀ ਹਾਨੀ ਕਰਦੀਆਂ ਹਨ ਜਿਸ ਨਾਲ UV ਵਿਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ । ਇਸ ਨੂੰ ਓਜ਼ੋਨ ਹਾਨੀ ਕਿਹਾ ਜਾਂਦਾ ਹੈ ।
ਓਜ਼ੋਨ ਹਾਨੀ ਦੇ ਪ੍ਰਭਾਵ-

  • UV ਵਿਕਿਰਨਾਂ, ਚਮੜੀ ਕੈਂਸਰ ਅਤੇ ਅੱਖਾਂ ਦੇ ਰੋਗਾਂ ਨੂੰ ਫੈਲਾ ਰਹੀ ਹੈ ।
  • ਇਹ ਕਿਰਨਾਂ ਮਨੁੱਖੀ ਸਰੀਰ ਵਿਚ ਪ੍ਰਤੀਰੱਖਿਅਕ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ ।
  • ਵਿਸ਼ਵ ਵਰਖਾ ਨੂੰ ਪ੍ਰਭਾਵਿਤ ਕਰਦੀ ਹੈ ।
  • ਵਾਤਾਵਰਨੀ , ਦੁਰਘਟਨਾਵਾਂ; ਜਿਵੇਂ-ਹੜ੍ਹ, ਖਾਧ ਪਦਾਰਥਾਂ ਵਿਚ ਕਮੀ ਆਦਿ ਲਈ ਜ਼ਿੰਮੇਵਾਰ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਪਣੇ ਆਲੇ-ਦੁਆਲ਼ੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ ਦੱਸੋ ।
ਉੱਤਰ-
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ-

  • ਵਿਕਲਪੀ ਊਰਜਾ ਦੇ ਸ੍ਰੋਤਾਂ ਦੀ ਵਰਤੋਂ ਕਰਨਾ ਜੋ ਪ੍ਰਦੂਸ਼ਣ ਨਾ ਫੈਲਾਉਣ; ਜਿਵੇਂ-ਸੌਰ ਊਰਜਾ, ਪੌਣ ਊਰਜਾ ।
  • ਸੀਸਾ ਰਹਿਤ ਬਾਲਣ ਦੀ ਵਰਤੋਂ ਕਰਕੇ, ਜਿਵੇਂ ਸੰਪੀੜਤ ਕੁਦਰਤੀ ਗੈਸ (CNG) ਦੀ ਵਰਤੋਂ ਕਾਰਾਂ, ਬੱਸਾਂ ਅਤੇ ਟਰੱਕਾਂ ਵਿਚ, ਵਾਹਨਾਂ ਨੂੰ ਨਿਯਮਿਤ ਰੂਪ ਵਿਚ ਪ੍ਰਦੂਸ਼ਣ ਲਈ ਪ੍ਰੇਸ਼ਿਤ ਕੀਤਾ ਜਾਣਾ ਚਾਹੀਦਾ ਹੈ ।
  • ਉਦਯੋਗਾਂ ਨੂੰ ਘਰਾਂ ਤੋਂ ਦੂਰ ਲਗਾ ਕੇ ਅਤੇ ਉਹਨਾਂ ਦੀਆਂ ਚਿਮਨੀਆਂ ਵਿਚ ਫਿਲਟਰ ਹੋਣੇ ਚਾਹੀਦੇ ਹਨ ।
  • ਪੋਦੇ ਹਵਾ ਨੂੰ ਸ਼ੁੱਧ ਕਰਦੇ ਹਨ ਇਸ ਲਈ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ ।
  • ਪਲਾਸਟਿਕ ਦੇ ਥੈਲਿਆਂ ਦੀ ਜਗਾ ਕੱਪੜੇ ਜਾਂ ਜੂਟ ਦੇ ਥੈਲੇ ਵਰਤਣੇ ਚਾਹੀਦੇ ਹਨ ।
  • ਪਦਾਰਥਾਂ ਦਾ ਮੁੜ ਚੱਕਰਣ, ਜਿਵੇਂ-ਕਾਗਜ਼, ਧਾਤੂ ਆਦਿ ਦਾ ਮੁੜ ਚੱਕਰਣ ।
  • ਸੁੱਕੇ ਪੱਤਿਆਂ, ਪੌਦਿਆਂ ਦੀਆਂ ਟਾਹਣੀਆਂ, ਕਾਗਜ਼, ਕੂੜੇ ਆਦਿ ਨੂੰ ਜਲਾਉਣਾ ਨਹੀਂ ਚਾਹੀਦਾ ਕਿਉਂਕਿ ਧੂਆਂ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ ।
  • ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ ।
  • ਐਰੋਸਾਲ ਵਰਗੇ ਪਦਾਰਥਾਂ ਲਈ ਵਰਤੋਂ ਵਿਚ ਕਮੀ ਲਿਆਉਣਾ ਕਿਉਂਕਿ ਇਹ ਪਦਾਰਥ ਵਾਤਾਵਰਨ ਵਿਚ ਕੁੱਝ ਮਿੰਟਾਂ ਵਿਚ ਕਈ ਸਾਲਾਂ ਤੱਕ ਲਟਕੇ ਰਹਿ ਸਕਦੇ ਹਨ । ਇਹਨਾਂ ਦੇ ਆਕਾਰ ਅਤੇ ਭਾਰ ਤੇ ਸਭ ਨਿਰਭਰ ਕਰਦਾ ਹੈ ; ਜਿਵੇਂ-ਸੁਗੰਧ ਆਦਿ ।
  • ਸਿਗਰੇਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 2.
ਸੀਵੇਜ ਜਲ ਪ੍ਰਦੂਸ਼ਣ ਵਿਚ ਕਿਵੇਂ ਜ਼ਿੰਮੇਵਾਰ ਹੈ ?
ਉੱਤਰ-
ਸੀਵੇਜ ਨੂੰ ਘਰੇਲੂ ਅਤੇ ਉਦਯੋਗਿਕ ਫਾਲਤੂ ਪਦਾਰਥਾਂ ਵਿਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ | ਘਰੇਲੂ ਫਾਲਤੂ ਪਦਾਰਥ ਸੀਵੇਜ਼ ਦਾ ਮੁੱਢਲਾ ਸ੍ਰੋਤ ਹਨ । ਉਦਯੋਗਿਕ ਫਾਲਤੂ ਪਦਾਰਥ ਵੀ ਪਾਣੀ ਪ੍ਰਦੂਸ਼ਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ ! ਸੀਵੇਜ ਨਾਲ ਨਦੀ, ਝੀਲ ਅਤੇ ਸਮੁੰਦਰੀ ਪਾਣੀ ਪ੍ਰਦੂਸ਼ਿਤ ਹੁੰਦੇ ਹਨ | ਪ੍ਰਦੂਸ਼ਿਤ ਪਾਣੀ ਹੈਜ਼ਾ, ਟਾਈਫਾਈਡ, ਪੇਚਿਸ਼, ਪੀਲੀਆ ਅਤੇ ਚਮੜੀ ਰੋਗ ਵਰਗੇ ਸੰਕਰਮਣ ਰੋਗਾਂ ਦਾ ਵਾਹਕ ਹੈ । ਸੀਵੇਜ ਪਾਣੀ ਦੇ ਅਪਘਟਨ ਵਿਚ ਆਕਸੀਜਨ ਉਪਯੋਗ ਵਿਚ ਆਉਂਦੀ ਹੈ ਜਿਸ ਨਾਲ ਪਾਣੀ ਵਿਚ ਆਕਸੀਜਨ ਦੀ ਮਾਤਰਾ ਵਿਚ ਕਮੀ ਆ ਜਾਂਦੀ ਹੈ । ਇਸ ਕਮੀ ਦੇ ਕਾਰਨ ਪਾਣੀ ਵਿਚਲਾ ਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਮੱਛੀਆਂ ਅਤੇ ਹੋਰ ਜਲੀ ਜੰਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ । ਪ੍ਰਦੂਸ਼ਿਤ ਪਾਣੀ ਪੀਣ ਅਤੇ ਖਾਣਾ ਬਣਾਉਣ ਲਈ ਠੀਕ ਨਹੀਂ ਹੁੰਦਾ ਹੈ । ਇਹ ਖੇਤੀ ਲਈ ਵੀ ਚੰਗਾ ਨਹੀਂ ਹੁੰਦਾ ।

ਪ੍ਰਸ਼ਨ 3.
ਤੇਜ਼ਾਬੀ (ਅਮਲੀ) ਗੈਸਾਂ ਨੂੰ ਪਰਿਭਾਸ਼ਿਤ ਕਰੋ । ਉਦਾਹਰਨ ਦਿਉ ! ਕੀ ਇਸਦਾ ਪ੍ਰਭਾਵ ਤੁਸੀਂ ਨਵੀਆਂ ਬਣੀਆਂ ਸੰਗਮਰਮਰ ਦੀਆਂ ਇਮਾਰਤਾਂ ਵਿਚ ਦੇਖ ਸਕਦੇ ਹੋ ।
ਉੱਤਰ-
ਉਹ ਗੈਸਾਂ ਜੋ ਪਾਣੀ ਵਿਚ ਘੁਲ ਕੇ ਤੇਜ਼ਾਬ ਬਣਾਉਂਦੀਆਂ ਹਨ, ਤੇਜ਼ਾਬੀ ਗੈਸਾਂ ਕਹਾਉਂਦੀਆਂ ਹਨ । ਉਦਾਹਰਨ-ਸਲਫਰ ਡਾਈਆਕਸਾਈਡ (SO2), ਨਾਈਟਰੋਜਨ ਡਾਈਆਕਸਾਈਡ (NO2) ।’ ਸੰਗਮਰਮਰ ਇਮਾਰਤ ‘ਤੇ ਅਸਰ-ਵਾਤਾਵਰਨ ਵਿਚ ਪਾਈ ਜਾਣ ਵਾਲੀ SO2, ਅਤੇ NO2, ਪਾਣੀ ਨਾਲ ਕਿਰਿਆ ਕਰਕੇ ਤੇਜ਼ਾਬ ਬਣਾਉਂਦੀ ਹੈ ।

2SO2 + H2O +O2 → 2H2SO4 (ਸਲਫਿਊਰਿਕ ਅਮਲ)
4NO2 +O2, + 2H2O → 4HNO3 (ਨਾਈਟਰਿਕ ਅਮਲ)
ਇਹ ਤੇਜ਼ਾਬ ਵਰਖਾ ਦੇ ਪਾਣੀ ਨਾਲ ਇਮਾਰਤਾਂ ਤੇ ਡਿਗਦੇ ਹਨ । ਤੇਜ਼ਾਬ ਵਾਲੀ ਇਸ ਵਰਖਾ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ | ਅਮਲ ਸੰਗਮਰਮਰ (CaCO3) ਪੱਥਰ ਨੂੰ ਨਸ਼ਟ ਕਰਦੇ ਹਨ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

CaCO3 + H2SO4 → CaSO4 + CO2 ↑ + H2O
CaCO3 + 2HNO3 → Ca(NO3)2 + CO2 ↑ +H2O
ਇਸ ਤਰ੍ਹਾਂ ਤੇਜ਼ਾਬੀ ਵਰਖਾ ਸੰਗਮਰਮਰ ਦੀਆਂ ਇਮਾਰਤਾਂ ਨੂੰ ਹਾਨੀ ਪਹੁੰਚਾਉਂਦੀ ਹੈ ।

ਪ੍ਰਸ਼ਨ 4.
ਪਾਣੀ ਪ੍ਰਦੂਸ਼ਣ ਦੇ ਤਾਂ ਦੀ ਵਿਆਖਿਆ ਕਰੋ ।
ਉੱਤਰ-
ਪਾਣੀ ਪ੍ਰਦੂਸ਼ਣ ਦੇ ਸ੍ਰੋਤ
(ਉ) ਘਰੇਲੂ ਫਾਲਤੂ ਪਦਾਰਥ-ਇਸ ਵਿਚ ਸ਼ਾਮਿਲ ਹਨ ।

  • ਮਨੁੱਖੀ ਅਤੇ ਜੰਤੂਆਂ ਦਾ ਮਲ-ਮੂਤਰ
  • ਜੈਵਿਕ ਪਦਾਰਥ ਖਾਧ ਪਦਾਰਥਾਂ ਦਾ)
  • ਡਿਟਰਜੈਂਟਸ
  • ਜੀਵਾਣੂ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ 2
(ਅ) ਉਦਯੋਗਿਕ ਫਾਲਤੂ ਪਦਾਰਥ-ਉਦਯੋਗਿਕ ਫਾਲਤੂ ਪਦਾਰਥਾਂ ਵਿਚ ਭਾਰੀ ਧਾਤਾਂ; ਜਿਵੇਂ-ਪਾਰਾ, ਸੀਸਾ, ਆਰਸੇਨਿਕ, ਕੈਡਮਿਅਮ ਹੋ ਸਕਦੇ ਹਨ, ਜਿਹਨਾਂ ਨੂੰ ਨਦੀਆਂ, ਝੀਲਾਂ, ਤਾਲਾਬਾਂ ਵਿਚ ਸੁੱਟਿਆ ਜਾਂਦਾ ਹੈ ।

(ੲ) ਪੀੜਕਨਾਸ਼ੀ ਅਤੇ ਖਾਦਾਂ-ਖੇਤਾਂ ਵਿਚੋਂ ਪਾਣੀ ਆਪਣੇ ਨਾਲ ਰਸਾਇਣਿਕ ਖਾਦਾਂ, ਪੀੜਕਨਾਥਾਂ, ਕੀਟਨਾਸ਼ੀਆਂ ਆਦਿ ਕਈ ਰਸਾਇਣਾਂ ਨੂੰ ਜਲਗਾਹਾਂ ਤੱਕ ਵਹਾ ਕੇ ਲੈ ਜਾਂਦਾ ਹੈ । DDT ਵਰਗੇ ਪੀੜਕਨਾਸ਼ੀ ਅਨਿਮਨਕਰਣੀ ਪਦਾਰਥ ਹਨ ।

(ਸ) ਜਲ ਤਾਪ-ਮਨੁੱਖੀ ਕਾਰਜਕਲਾਪਾਂ ਦੁਆਰਾ ਪਾਣੀ ਦੇ ਤਾਪ ਦੇ ਵਾਧੇ ਨੂੰ ਜਲ ਊਸ਼ਮਾ ਕਿਹਾ ਜਾਂਦਾ ਹੈ । ਉੱਸ਼ਮੀ ਸ਼ਕਤੀ ਘਰ ਆਦਿ ਗਰਮ ਪਾਣੀ ਜਗਾਹਾਂ ਵਿਚ ਵਹਾ ਦਿੰਦੇ ਹਨ । ਜਿਸ ਨਾਲ ਜਲਗਾਹਾਂ ਦੇ ਜਲ ਅਚਾਨਕ ਗਰਮ ਹੋ ਜਾਂਦੇ ਹਨ ਅਤੇ ਜਲੀ ਜੀਵਨ ਤੇ ਬੁਰਾ ਅਸਰ ਪੈਂਦਾ ਹੈ ।