PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

Punjab State Board PSEB 9th Class Social Science Book Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ Textbook Exercise Questions and Answers.

PSEB Solutions for Class 9 Social Science Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

Social Science Guide for Class 9 PSEB ਭਾਰਤ ਵਿੱਚ ਅੰਨ ਸੁਰੱਖਿਆ Textbook Questions and Answers

ਅਭਿਆਸ ਦੇ ਪ੍ਰਸ਼ਨ |
(ੳ) ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਸਰਕਾਰ ਨੇ ਗ਼ਰੀਬਾਂ ਨੂੰ ਵਾਜ਼ਿਬ ਕੀਮਤ ਤੇ ਅੰਨ ਉਪਲੱਬਧ ਕਰਵਾਉਣ ਲਈ …………. ਪ੍ਰਣਾਲੀ ਸ਼ੁਰੂ ਕੀਤੀ ਹੈ ।
ਉੱਤਰ –
ਸਰਵਜਨਿਕ ਵੰਡ,

ਪ੍ਰਸ਼ਨ 2.
1943 ਵਿਚ ਭਾਰਤ ਦੇ ………….. ਰਾਜ ਵਿਚ ਬਹੁਤ ਵੱਡਾ ਕਾਲ ਪਿਆ ।
ਉੱਤਰ
ਬੰਗਾਲ,

ਪ੍ਰਸ਼ਨ 3.
…………. ਅਤੇ ………….. ਕੁਪੋਸ਼ਨ ਦਾ ਵੱਧ ਸ਼ਿਕਾਰ ਹੁੰਦੇ ਹਨ ।
ਉੱਤਰ
ਔਰਤਾਂ, ਬੱਚੇ,

ਪ੍ਰਸ਼ਨ 4.
…………. ਕਾਰਡ ਬਹੁਤ ਗ਼ਰੀਬ ਵਰਗ ਲਈ ਜਾਰੀ ਕੀਤਾ ਜਾਂਦਾ ਹੈ ।
ਉੱਤਰ
ਰਾਸ਼ਨ,

ਪ੍ਰਸ਼ਨ 5.
ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ………….. ਕੀਮਤ ਕਿਹਾ ਜਾਂਦਾ ਹੈ ?
ਉੱਤਰ
ਘੱਟੋ-ਘੱਟ ਸਮਰਥਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈ ।
(a) ਅੰਤੋਦਿਆ ਕਾਰਡ
(b) ਬੀ. ਪੀ. ਐੱਲ. ਕਾਰਡ
(c) ਏ. ਪੀ. ਐੱਲ. ਕਾਰਡ
(d) ਸੀ. ਪੀ. ਐੱਲ. ਕਾਰਡ ।
ਉੱਤਰ-
(b) ਬੀ. ਪੀ. ਐੱਲ. ਕਾਰਡ

ਪ੍ਰਸ਼ਨ 2.
………. ਅੰਨ ਸੁਰੱਖਿਆ ਦਾ ਇਕ ਸੂਚਕ ਹੈ ।
(a) ਦੁੱਧ
(b) ਪਾਣੀ
(c) ਭੁੱਖ
(d) ਹਵਾ ।
ਉੱਤਰ-
(c) ਭੁੱਖ

ਪ੍ਰਸ਼ਨ 3.
ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ ?
(a) ਨਿਊਨਤਮ ਸਮਰਥਨ ਕੀਮਤ
(b) ਇਸ਼ੂ ਕੀਮਤ
(c) ਘੱਟੋ ਤੋਂ ਘੱਟ ਕੀਮਤ
(d) ਉੱਚਿਤ ਕੀਮਤ ।
ਉੱਤਰ-
(a) ਨਿਊਨਤਮ ਸਮਰਥਨ ਕੀਮਤ

ਪ੍ਰਸ਼ਨ 4.
ਬੰਗਾਲ ਕਾਲ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋਈ ?
(a) ਕਰਨਾਟਕ
(b) ਪੰਜਾਬ
(c) ਔਡੀਸ਼ਾ
(d) ਮੱਧ ਪ੍ਰਦੇਸ਼ ।
ਉੱਤਰ-
(c) ਔਡੀਸ਼ਾ

ਪ੍ਰਸ਼ਨ 5.
ਕਿਹੜੀ ਸਹਿਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਅਤੇ ਦੁੱਧ ਪਦਾਰਥ ਵੇਚਦੀ ਹੈ ?
(a) ਅਮੁਲ
(b) ਵੇਰਕਾ
(c) ਮਦਰ ਡੇਅਰੀ
(d) ਸੁਧਾ ॥
ਉੱਤਰ-
(a) ਅਮੁਲ

(ਈ) ਸਹੀ/ਗਲਤ

ਪ੍ਰਸ਼ਨ 1.
ਅੰਨ ਦੇ ਉਪਲੱਬਧ ਹੋਣ ਤੋਂ ਭਾਵ ਹੈ ਕਿ ਦੇਸ਼ ਦੇ ਅੰਦਰ ਅੰਨ ਪੈਦਾ ਨਹੀਂ ਕੀਤਾ ਜਾਂਦਾ ਹੈ ।
ਉੱਤਰ-
ਗਲਤ,

ਪ੍ਰਸ਼ਨ 2.
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ ।
ਉੱਤਰ-
ਸਹੀ,

ਪ੍ਰਸ਼ਨ 3.
ਰਾਸ਼ਨ ਦੀਆਂ ਦੁਕਾਨਾਂ ਨੂੰ ਉੱਚਿਤ ਮੁੱਲ ‘ਤੇ ਸਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ ।
ਉੱਤਰ-
ਗਲਤ,

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 4.
ਪੰਜਾਬ ਰਾਜ ਵਿਚ ਮਾਰਕਫੈਡ ਭਾਰਤ ਵਿਚ ਸਭ ਤੋਂ ਵੱਡੀ ਖ਼ਰੀਦੋ-ਫਰੋਖਤ ਸਹਿਕਾਰੀ ਸੰਸਥਾ ਹੈ ।
ਉੱਤਰ-
ਗ਼ਲਤ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਨ ਸੁਰੱਖਿਆ ਤੋਂ ਕੀ ਭਾਵ ਹੈ ?
ਉੱਤਰ-
ਅੰਨ ਸੁਰੱਖਿਆ ਦਾ ਅਰਥ ਹੈ, ਸਾਰੇ ਲੋਕਾਂ ਦੇ ਲਈ ਹਮੇਸ਼ਾਂ ਵਾਸਤੇ ਭੋਜਨ ਉਪਲੱਬਧ, ਪਹੁੰਚ ਅਤੇ ਉਸਨੂੰ ਪ੍ਰਾਪਤ ਕਰਨ ਦੀ ਸਮਰੱਥਾ ।

ਪ੍ਰਸ਼ਨ 2.
ਅੰਨ ਸੁਰੱਖਿਆ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਅੰਨ ਸੁਰੱਖਿਆ ਦੀ ਜ਼ਰੂਰਤ ਲਗਾਤਾਰ ਅਤੇ ਤੇਜ਼ ਗਤੀ ਦੇ ਨਾਲ ਵੱਧ ਰਹੀ ਜਨ-ਸੰਖਿਆ ਦੇ ਲਈ ਹੈ ।

ਪ੍ਰਸ਼ਨ 3.
ਕਾਲ ਤੋਂ ਕੀ ਭਾਵ ਹੈ ?
ਉੱਤਰ-
ਕਾਲ ਦਾ ਅਰਥ ਹੈ-ਅਨਾਜ ਵਿਚ ਹੋਣ ਵਾਲੀ ਜ਼ਿਆਦਾ ਤੋਂ ਜ਼ਿਆਦਾ ਦੁਰਲੱਭਤਾ ।

ਪ੍ਰਸ਼ਨ 4.
ਮਹਾਂਮਾਰੀ ਦੀਆਂ ਦੋ ਉਦਾਹਰਣਾਂ ਦਿਓ ।
ਉੱਤਰ-

  1. ਭਾਰਤ ਵਿਚ 1974 ਵਿਚ ਚੇਚਕ ॥
  2. ਭਾਰਤ ਵਿਚ 1994 ਵਿਚ ਪਲੇਗ ।

ਪ੍ਰਸ਼ਨ 5.
ਬੰਗਾਲ ਦਾ ਅਕਾਲ ਕਦੋਂ ਵਾਪਰਿਆ ਸੀ ?
ਉੱਤਰ-
1943 ਵਿਚ ।

ਪ੍ਰਸ਼ਨ 6.
ਬੰਗਾਲ ਦੇ ਅਕਾਲ ਦੌਰਾਨ ਕਿੰਨੇ ਲੋਕ ਮਾਰੇ ਗਏ ?
ਉੱਤਰ-
ਬੰਗਾਲ ਦੇ ਅਕਾਲ ਵਿਚ 30 ਲੱਖ ਲੋਕ ਮਾਰੇ ਗਏ ਸਨ ।

ਪ੍ਰਸ਼ਨ 7.
ਅਕਾਲ ਦੇ ਦੌਰਾਨ ਕਿਹੜੇ ਲੋਕ ਜ਼ਿਆਦਾ ਪੀੜਤ ਹੁੰਦੇ ਹਨ ?
ਉੱਤਰ-
ਬੱਚੇ ਅਤੇ ਔਰਤਾਂ ਅਕਾਲ ਵਿਚ ਸਭ ਤੋਂ ਜ਼ਿਆਦਾ ਪੀੜਤ ਹੁੰਦੇ ਹਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 8.
ਹੱਕ ਦੀ ਧਾਰਨਾ ਕਿਸ ਵਿਅਕਤੀ ਨੇ ਦਿੱਤੀ ?
ਉੱਤਰ-
ਡਾ: ਅਮਰਤਿਆ ਸੇਨ ਨੇ ।

ਪ੍ਰਸ਼ਨ 9.
ਅੰਨ ਅਸੁਰੱਖਿਅਤ ਲੋਕ ਕੌਣ ਹਨ ?
ਉੱਤਰ-
ਭੂਮੀਹੀਣ ਲੋਕ, ਪਰੰਪਰਾਗਤ ਕਾਰੀਗਰ, ਅਨੁਸੂਚਿਤ ਜਾਤੀ, ਜਨ-ਜਾਤੀ ਦੇ ਲੋਕ ਆਦਿ ।

ਪ੍ਰਸ਼ਨ 10.
ਉਨ੍ਹਾਂ ਖੇਤਰਾਂ ਦੇ ਨਾਂ ਲਿਖੋ ਜਿੱਥੇ ਅੰਨ ਅਸੁਰੱਖਿਅਤ ਲੋਕ ਜ਼ਿਆਦਾ ਗਿਣਤੀ ਵਿਚ ਰਹਿੰਦੇ ਹਨ ?
ਉੱਤਰ-
ਉੱਤਰ-ਪ੍ਰਦੇਸ਼, ਬਿਹਾਰ, ਓਡੀਸ਼ਾ, ਝਾਰਖੰਡ, ਬੰਗਾਲ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ ਕੁੱਝ ਭਾਗ ॥

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ-
ਹਰੀ ਕ੍ਰਾਂਤੀ ਤੋਂ ਭਾਵ ਭਾਰਤ ਵਿਚ ਖਾਧ-ਅਨਾਜ ਵਿਚ ਹੋਣ ਵਾਲੇ ਉਸ ਵਾਧੇ ਤੋਂ ਹੈ, ਜੋ 1966-67 ਵਿਚ ਖੇਤੀ ਵਿਚ ਨਵੀਆਂ ਤਕਨੀਕਾਂ ਲਗਾਉਣ ਨਾਲ ਪੈਦਾ ਹੋਇਆ | ਇਸ ਨਾਲ ਖੇਤੀ ਉਤਪਾਦਨ 25 ਗੁਣਾਂ ਵੱਧ ਗਿਆ ਸੀ । ਇਹ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ।

ਪ੍ਰਸ਼ਨ 2.
ਬਫ਼ਰ ਭੰਡਾਰ ਤੋਂ ਕੀ ਭਾਵ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ । ਭਾਰਤੀ ਖਾਧ ਨਿਗਮ ਆਦਿ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ । ਕਿਸਾਨਾਂ ਨੂੰ ਉਨ੍ਹਾਂ ਦੀ ਅੱਜ ਦੇ ਬਦਲੇ ਪਹਿਲਾ ਤੋਂ ਘੋਸ਼ਿਤ ਕੀਮਤ ਦਿੱਤੀ ਜਾਂਦੀ ਹੈ । ਇਸਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 3.
ਜਨਤਕ ਵੰਡ-ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗਰੀਬ ਵਰਗਾਂ ਵਿਚ ਵੰਡ ਦਿੰਦੀ ਹੈ ।
ਇਸ ਨੂੰ ਸਰਵਜਨਿਕ ਵੰਡ ਪ੍ਰਣਾਲੀ ਕਹਿੰਦੇ ਹਨ |ਹੁਣ ਜ਼ਿਆਦਾਤਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਡੀਪੂ ਦੀਆਂ ਦੁਕਾਨਾਂ ਹਨ । ਦੇਸ਼ ਭਰ ਵਿਚ ਲਗਪਗ 4.6 ਲੱਖ ਰਾਸ਼ਨ ਦੀਆਂ ਦੁਕਾਨਾਂ ਹਨ । ਰਾਸ਼ਨ ਦੀਆਂ ਦੁਕਾਨਾਂ ਜਿਸ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਕਿਹਾ ਜਾਂਦਾ ਹੈ, ਇਨ੍ਹਾਂ ਵਿਚ ਖੰਡ, ਖਾਧ ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦੇ ਭੰਡਾਰ ਹਨ ।

ਪ੍ਰਸ਼ਨ 4.
ਨਿਊਨਤਮ ਸਮਰਥਨ ਕੀਮਤ ਕੀ ਹੁੰਦੀ ਹੈ ?
ਉੱਤਰ-
ਭਾਰਤੀ ਖਾਧ ਨਿਗਮ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ । ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਦਲੇ ਪਹਿਲਾਂ ਤੋਂ ਘੋਸ਼ਿਤ ਕੀਮਤਾਂ ਦੇ ਦਿੱਤੀਆਂ ਜਾਂਦੀਆਂ ਹਨ । ਇਸ ਮੁੱਲ ਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ । ਇਨ੍ਹਾਂ ਫ਼ਸਲਾਂ ਨੂੰ ਜ਼ਿਆਦਾ ਉਤਪਾਦਿਤ ਕਰਵਾਉਣ ਦੇ ਲਈ ਸਰਕਾਰ ਬਿਜਾਈ ਦੇ ਮਾਧਿਅਮ ਨਾਲ ਪਹਿਲੇ ਸਰਕਾਰ ਘੱਟੋ-ਘੱਟ ਸਮਰਥਨ ਕੀਮਤ ਦੀ ਘੋਸ਼ਣਾ ਕਰ ਦਿੰਦੀ ਹੈ ।

ਪ੍ਰਸ਼ਨ 5.
ਮੌਸਮੀ ਭੁੱਖ ਅਤੇ ਮਿਆਦੀ ਭੁੱਖ ਤੋਂ ਕੀ ਭਾਵ ਹੈ ?
ਉੱਤਰ-
ਲੰਮੇ ਸਮੇਂ ਦੀ ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਖ਼ੁਰਾਕ ਨਾ ਹਿਣ ਕਰਨ ਦੇ ਕਾਰਨ ਹੁੰਦੀ ਹੈ । ਗ਼ਰੀਬ ਲੋਕ ਆਪਣੀ ਜ਼ਿਆਦਾ ਨਿਮਨ ਆਮਦਨ ਅਤੇ ਜੀਊਂਦੇ ਰਹਿਣ ਦੇ ਲਈ ਖਾਧ ਪਦਾਰਥ ਖਰੀਦਣ ਵਿਚ ਅਸਮਰੱਥ ਹੋਣ ਦੇ ਕਾਰਨ ਲੰਮੇ ਸਮੇਂ ਵਾਸਤੇ ਭੁੱਖ ਨਾਲ ਜਕੜੇ ਹੁੰਦੇ ਹਨ | ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕਟਾਈ ਦੇ ਚੱਕਰ ਨਾਲ ਸੰਬੰਧਿਤ ਹੈ । ਇਹ ਪੇਂਡੂ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯਮਿਤ ਮਜ਼ਦੂਰੀ ਦੇ ਕਾਰਨ ਹੁੰਦੀ ਹੈ ।

ਪ੍ਰਸ਼ਨ 6.
ਬਫ਼ਰ ਭੰਡਾਰ ਸਰਕਾਰ ਵੱਲੋਂ ਕਿਉਂ ਰੱਖਿਆ ਜਾਂਦਾ ਹੈ ?
ਉੱਤਰ-
ਬਫ਼ਰ ਭੰਡਾਰ ਸਰਕਾਰ ਵੱਲੋਂ ਬਣਾਉਣ ਦਾ ਮੁੱਖ ਉਦੇਸ਼ ਜ਼ਰੂਰਤਾਂ ਵਾਲੇ ਰਾਜਾਂ ਜਾਂ ਖੇਤਰਾਂ ਵਿਚ ਅਤੇ ਸਮਾਜ : ਦੇ ਗ਼ਰੀਬ ਵਰਗਾਂ ਵਿਚ ਬਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਦੇ ਲਈ ਕੀਤਾ ਜਾਂਦਾ ਹੈ । ਇਸ ਕੀਮਤ ਨੂੰ ਨਿਰਗਮ ਕੀਮਤ ਵੀ ਕਹਿੰਦੇ ਹਨ । ਇਹ ਖ਼ਰਾਬ ਮੌਸਮ ਵਿਚ ਜਾਂ ਫਿਰ ਸੰਕਟ ਕਾਲ ਵਿਚ ਅਨਾਜ ਦੀ ਸਮੱਸਿਆ ਹੱਲ ਕਰਨ ਵਿਚ ਵੀ ਮੱਦਦ ਕਰਦੀ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 7.
ਇਸ਼ੂ ਕੀਮਤ ਤੋਂ ਕੀ ਭਾਵ ਹੈ ?
ਉੱਤਰ-
ਸਰਕਾਰ ਦਾ ਮੁੱਖ ਉਦੇਸ਼ ਅਨਾਜ ਦੀ ਘਾਟ ਵਾਲੇ ਖੇਤਰਾਂ ਵਿਚ ਅੰਨ ਉਪਲੱਬਧ ਕਰਵਾਉਣਾ ਹੈ । ਇਸ ਉਦੇਸ਼ ਦੀ ਪੂਰਤੀ ਦੇ ਲਈ ਸਰਕਾਰ ਬਫ਼ਰ ਭੰਡਾਰ ਬਣਾਉਂਦੀ ਹੈ ਤਾਂ ਕਿ ਸਮਾਜ ਦੇ ਗਰੀਬ ਵਰਗਾਂ ਨੂੰ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਖਾਣ ਦਾ ਸਮਾਨ ਉਪਲੱਬਧ ਹੋ ਸਕੇ । ਇਸ ਘੱਟੋ-ਘੱਟ ਕੀਮਤ ਨੂੰ ਹੀ ਨਿਰਗਮ ਕੀਮਤ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ ।
ਉੱਤਰ-
ਰਾਸ਼ਨ ਦੀਆਂ ਦੁਕਾਨਾਂ ਦੇ ਮਾਲਿਕ ਕਈ ਵਾਰ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚ ਦਿੰਦੇ ਹਨ । ਕਈ ਵਾਰ ਘਟੀਆ ਕਿਸਮ ਦੀ ਉਪਜ ਵੇਚਦੇ ਹਨ । ਦੁਕਾਨਾਂ ਜ਼ਿਆਦਾਤਰ ਬੰਦ ਰੱਖਦੇ ਹਨ । ਇਸ ਦੇ ਇਲਾਵਾ ਐੱਫ. ਸੀ. ਆਈ. ਦੇ ਗੋਦਾਮਾਂ ਵਿਚ ਅਨਾਜ ਦਾ ਵਿਸ਼ਾਲ ਸਟਾਂਕ ਜਮਾ ਹੋ ਰਿਹਾ ਹੈ ਜੋ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ | ਹਾਲ ਦੇ ਸਾਲਾਂ ਵਿਚ ਕਾਰਡ ਵੀ ਤਿੰਨ ਪ੍ਰਕਾਰ ਦੇ ਕਰ ਦਿੱਤੇ ਗਏ ਹਨ, ਜਿਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਪ੍ਰਸ਼ਨ 9.
ਅੰਨ ਦੀ ਪੂਰਤੀ ਲਈ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਵਿਸ਼ੇਸ਼ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿਚ ਸਹਿਕਾਰੀ ਸੰਸਥਾਵਾਂ ਵੀ ਅੰਨ ਸੁਰੱਖਿਆ : ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਣ ਦੀਆਂ ਵਸਤੂਆਂ ਨੂੰ ਵੇਚਣ ਦੇ ਲਈ ਘੱਟ ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ, ਜਿਵੇਂ-ਤਾਮਿਲਨਾਡੂ, ਦਿੱਲੀ, ਗੁਜਰਾਤ, ਪੰਜਾਬ ਆਦਿ ਰਾਜਾਂ ਵਿਚ ਸਹਿਕਾਰੀ ਸੰਸਥਾਵਾਂ ਹਨ, ਜਿਹੜੀਆਂ ਲੋਕਾਂ ਨੂੰ ਸਸਤਾ ਦੁੱਧ, ਸਬਜ਼ੀ, ਅਨਾਜ ਆਦਿ ਮੁਹੱਈਆ ਕਰਵਾ ਰਹੀਆਂ ਹਨ ।

ਕੁੱਝ ਹੋਰ ਪਾਠਕਮ ਪ੍ਰਸ਼ਨ
PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ 1

ਆਓ ਚਰਚਾ ਕਰੀਏ
(1) ਚਿੱਤਰ 4.1 ਵਿਚ ਤੁਸੀਂ ਕੀ ਨਿਰੀਖਣ ਕਰਦੇ ਹੋ ?
(2) ਕੀ ਤੁਸੀਂ ਕਹਿ ਸਕਦੇ ਹੋ ਕਿ ਚਿੱਤਰ ਵਿੱਚ ਦਰਸਾਇਆ ਗਿਆ ਪਰਿਵਾਰ ਇਕ ਗ਼ਰੀਬ ਪਰਿਵਾਰ ਹੈ ? ਜੇਕਰ ਹਾਂ ਤਾਂ ਕਿਉਂ ?
(3) ਕੀ ਤੁਸੀਂ ਚਿੱਤਰ ਵਿਚਲੇ ਵਿਅਕਤੀਆਂ ਦੀ ਉਪਜੀਵਿਕਾ ਦਾ ਸਾਧਨ ਦੱਸ ਸਕਦੇ ਹੋ ? ਆਪਣੇ ਅਧਿਆਪਕ ਨਾਲ ਚਰਚਾ ਕਰੋ ।
(4) ਰਾਹਤ ਕੈਂਪ ਵਿਚ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਕਿਸ ਕਿਸਮ ਦੀ ਸਹਾਇਤਾ ਦਿੱਤੀ ਜਾ ਸਕਦੀ ਹੈ ?
ਉੱਤਰ –

  • ਚਿੱਤਰ 4.1 ਦੇ ਨਿਰੀਖਣ ਤੋਂ ਪਤਾ ਚਲ ਰਿਹਾ ਹੈ ਕਿ ਲੋਕ ਅਕਾਲ, ਸੋਕਾ ਅਤੇ ਕੁਦਰਤੀ ਆਫ਼ਤਾਂ ਨਾਲ ਗ੍ਰਸਤ ਹੋਣ ਦੇ ਕਾਰਨ, ਭੁੱਖੇ, ਨੰਗੇ, ਪਿਆਸੇ ਅਤੇ ਬਿਨਾਂ ਸਹਾਰੇ ਦੇ ਹਨ ।
  • ਹਾਂ, ਚਿੱਤਰ ਵਿਚ ਦਰਸਾਇਆ ਗਿਆ ਪਰਿਵਾਰ ਇਕ ਗ਼ਰੀਬ ਪਰਿਵਾਰ ਹੈ । ਉਨ੍ਹਾਂ ਦੇ ਕੋਲ ਖਾਣ ਤੇ ਪੀਣ ਦੇ ਲਈ ਕੁੱਝ ਵੀ ਨਹੀਂ ਹੈ, ਜਿਸ ਕਾਰਨ ਉਹ ਭੁੱਖੇ ਤੇ ਬਿਮਾਰ ਹਨ ।
  • ਇਸ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਦੇ ਲਈ ਸਰਕਾਰ ਦੁਆਰਾ ਦਿੱਤੀ ਗਈ ਸਹਾਇਤਾ ਅਤਿਅੰਤ ਲਾਭਦਾਇਕ ਹੁੰਦੀ ਹੈ । ਬਾਹਰ ਤੋਂ ਆਉਣ ਵਾਲੀ ਖਾਧ ਸਮੱਗਰੀ ਕੱਪੜੇ, ਦਵਾਈਆਂ ਇਸ ਵਿਚ ਅਤਿਅੰਤ ਲਾਭਦਾਇਕ ਹੋ ਸਕਦੀਆਂ ਹਨ ।
  • ਰਾਹਤ ਕੈਂਪ ਵਿਚ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਭੋਜਨ, ਕੱਪੜੇ, ਦਵਾਈਆਂ, ਬਿਸਤਰੇ, ਟੈਂਟ ਦੀ ਸਹਾਇਤਾ ਦਿੱਤੀ ਜਾ ਸਕਦੀ ਹੈ । ਉਸਦੇ ਬਾਅਦ ਉਨ੍ਹਾਂ ਦੇ ਪੁਨਰ ਸਥਾਪਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ 2

ਆਓ ਚਰਚਾ ਕਰੀਏ –
ਗਰਾਫ਼ 4.1 ਦਾ ਅਧਿਐਨ ਕਰੋ ਅਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-:
(i) ਭਾਰਤ ਨੇ ਕਿਸ ਸਾਲ 200 ਮਿਲੀਅਨ ਟਨ ਅਨਾਜ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕੀਤਾ ?
(ii) ਭਾਰਤ ਵਿਚ ਕਿਸ ਸਾਲ ਖਾਧ-ਅਨਾਜ ਦਾ ਉਤਪਾਦਨ ਸਭ ਤੋਂ ਵੱਧ ਰਿਹਾ ?
(iii) ਕੀ ਸਾਲ 2000-01 ਤੋਂ ਲੈ ਕੇ 2016-17 ਤਕ ਲਗਾਤਾਰ ਖਾਧ-ਅਨਾਜ ਵਿਚ ਵਾਧਾ ਹੋਇਆ ਹੈ ?
ਉੱਤਰ-
(i) ਸਾਲ 2000-01 ਵਿਚ ਭਾਰਤ ਨੇ 200 ਮਿਲੀਅਨ ਟਨ ਖਾਧ-ਅਨਾਜ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕਰ ਲਿਆ ਸੀ ।
(ii) ਸਾਲ 2016-17 ਵਿਚ ਭਾਰਤ ਵਿਚ ਅਨਾਜ ਦਾ ਉਤਪਾਦਨ ਸਭ ਤੋਂ ਜ਼ਿਆਦਾ ਰਿਹਾ ।
(iii) ਨਹੀਂ, ਸਾਲ 2000-01 ਤੋਂ ਲੈ ਕੇ 2016-17 ਤੱਕ ਲਗਾਤਾਰ ਅਨਾਜ ਦੇ ਉਤਪਾਦਨ ਵਿਚ ਵਾਧਾ ਨਹੀਂ ਹੋਇਆ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

PSEB 9th Class Social Science Guide ਭਾਰਤ ਵਿੱਚ ਅੰਨ ਸੁਰੱਖਿਆ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅੰਨ ਸੁਰੱਖਿਆ ਦਾ ਸੂਚਕ ਕੀ ਹੈ ?
(ੳ) ਪਹੁੰਚ
(ਅ) ਉਪਲੱਬਧਤਾ
(ਈ) ਸਮਰੱਥਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਅੰਨ ਅਸੁਰੱਖਿਅਤ ਕੌਣ ਹੈ ?
(ਉ) ਅਨੁਸੂਚਿਤ ਜਾਤੀ
(ਆ) ਅਨੁਸੂਚਿਤ ਜਨ-ਜਾਤੀ
(ਇ) ਹੋਰ ਪਿਛੜਾ ਵਰਗ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਸੋਧੀ ਹੋਈ ਜਨਤਕ ਵੰਡ ਪ੍ਰਣਾਲੀ ਕਦੋਂ ਘੋਸ਼ਿਤ ਕੀਤੀ ਗਈ ?
(ਉ) 1991
(ਅ)  1992
(ਈ) 1994
(ਸ) 1999.
ਉੱਤਰ-
(ਅ)  1992

ਪ੍ਰਸ਼ਨ 4.
ਬੰਗਾਲ ਵਿਚ ਭਿਆਨਕ ਅਕਾਲ ਕਦੋਂ ਪਿਆ ?
(ਉ) 1943
(ਅ) 1947
(ਈ) 1951
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) 1943

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
…………..ਦਾ ਅਰਥ ਸਾਰੇ ਲੋਕਾਂ ਦੇ ਲਈ ਹਮੇਸ਼ਾਂ ਭੋਜਨ ਦੀ ਉਪਲੱਬਧਤਾ, ਪਹੁੰਚ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ !
ਉੱਤਰ-
ਖਾਧ ਸੁਰੱਖਿਆ,

ਪ੍ਰਸ਼ਨ 2.
…………..ਨੇ ਭਾਰਤ ਨੂੰ ਚਾਵਲ ਅਤੇ ਕਣਕ ਵਿਚ ਆਤਮ-ਨਿਰਭਰ ਬਣਾਇਆ ।
ਉੱਤਰ-
ਹਰੀ ਕ੍ਰਾਂਤੀ,

ਪ੍ਰਸ਼ਨ 3.
………. ਉਹ ਕੀਮਤ ਹੈ ਜੋ ਸਰਕਾਰ ਬਿਜਾਈ ਤੋਂ ਪਹਿਲਾਂ ਨਿਰਧਾਰਿਤ ਕਰਦੀ ਹੈ ।
ਉੱਤਰ-
ਘੱਟੋ-ਘੱਟ ਸਮਰਥਨ ਕੀਮਤ,

ਪ੍ਰਸ਼ਨ 4.
……….. ਭੁੱਖ ਅਨਾਜ ਦੇ ਚੱਕਰ ਦੇ ਨਾਲ ਸੰਬੰਧਿਤ ਹੈ |
ਉੱਤਰ-
ਮੌਸਮੀ,

ਪ੍ਰਸ਼ਨ 5.
…………….. ਨੇ “ਪਾਤਰਤਾ ਸ਼ਬਦ ਦਾ ਪ੍ਰਤਿਪਾਦਨ ਕੀਤਾ ਹੈ ।
ਉੱਤਰ-
ਡਾ. ਅਮਰਤਿਆ ਸੇਨ ।

III. ਸਹੀ/ਗਲਤ

ਪ੍ਰਸ਼ਨ 1.
ਪਹੁੰਚ ਦਾ ਅਰਥ ਹੈ ਸਾਰੇ ਲੋਕਾਂ ਨੂੰ ਖਾਧ-ਅਨਾਜ ਮਿਲਦਾ ਰਹੇ ।
ਉੱਤਰ
ਸਹੀ,

ਪ੍ਰਸ਼ਨ 2.
ਖਾਧ ਸੁਰੱਖਿਆ ਦੀ ਵਿਵਸਥਾ ਖਾਧ ਅਧਿਕਾਰ 2013 ਅਧਿਨਿਯਮ ਵਿਚ ਕੀਤਾ ਗਿਆ ਹੈ ।
ਉੱਤਰ
ਸਹੀ,

ਪ੍ਰਸ਼ਨ 3.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ ਸਾਲ 2009 ਵਿਚ ਸ਼ੁਰੂ ਹੋਇਆ ।
ਉੱਤਰ-
ਗ਼ਲਤ,

ਪ੍ਰਸ਼ਨ 4.
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਘੋਸ਼ਿਤ ਕੀਤਾ ਜਾਂਦਾ ਹੈ ।
ਉੱਤਰ-
ਸਹੀ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੁੱਖ ਕੀ ਹੈ ?
ਉੱਤਰ-
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ । ਭੁੱਖ ਅੰਨ ਅਤੇ ਪਹੁੰਚ ਦੀ ਅਸਮਰੱਥਾ ਹੈ ।

ਪ੍ਰਸ਼ਨ 2.
ਅੰਨ ਸੁਰੱਖਿਆ ਕਿਸ ਤੱਤ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਅੰਨ ਸੁਰੱਖਿਆ ਜਨਤਕ ਵੰਡ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 3.
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ ?
ਉੱਤਰ-
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ 1940 ਵਿਚ ਸ਼ੁਰੂ ਕੀਤੀ ਗਈ, ਇਸ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਬਾਅਦ ਹੋਈ ।

ਪ੍ਰਸ਼ਨ 4
ਪਾਤਰਤਾ ਕੀ ਹੈ ?
ਉੱਤਰ-
ਪਾਤਰਤਾ, ਭੁੱਖਮਰੀ ਨਾਲ ਗ੍ਰਸਤ ਲੋਕਾਂ ਨੂੰ ਖਾਧ ਦੀ ਸੁਰੱਖਿਆ ਪ੍ਰਦਾਨ ਕਰੇਗੀ ।

ਪ੍ਰਸ਼ਨ 5.
ADS ਕੀ ਹੈ ?
ਉੱਤਰ-
ADS ਦਾ ਅਰਥ ਹੈ Academy of Development Science.

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 6
ਅੰਨ ਸੁਰੱਖਿਆ ਦੇ ਸੁਚਕ ਕੀ ਹਨ ?
ਉੱਤਰ-

  • ਅੰਨ ਦੀ ਪਹੁੰਚ
  • ਖਾਧ ਦਾ ਸਮਰਥਨ
  • ਖਾਧ ਦੀ ਉਪਲੱਬਧਤਾ ।

ਪ੍ਰਸ਼ਨ 7.
ਅੰਨ ਸੁਰੱਖਿਆ ਕਿਸ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਇਹ ਸਰਵਜਨਿਕ ਵੰਡ-ਪ੍ਰਣਾਲੀ ਸ਼ਾਸਕੀ ਚੌਕਸੀ ਅਤੇ ਖਾਧ ਸੁਰੱਖਿਆ ਦੇ ਖ਼ਤਰੇ ਦੀ ਹਾਲਤ ਵਿਚ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 8.
ਅੰਨ ਸੁਰੱਖਿਆ ਦੇ ਸੂਚਕ ਕੀ ਹਨ ?
ਉੱਤਰ –
ਇਹ ਹੇਠ ਲਿਖੇ ਹਨ –

  1. ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਦੇ ਸਟਾਕ ਤੋਂ ਹੈ ।
  2. ਪਹੁੰਚ ਤੋਂ ਭਾਵ ਹਰ ਇਕ ਵਿਅਕਤੀ ਨੂੰ ਖਾਧ ਮਿਲਣ ਤੋਂ ਹੈ ।
  3. ਸਮਰੱਥਾ ਤੋਂ ਭਾਵ ਪੌਸ਼ਟਿਕ ਭੋਜਨ ਖਰੀਦਣ ਦੇ ਲਈ ਉਪਲੱਬਧ ਧਨ ਤੋਂ ਹੈ ।

ਪ੍ਰਸ਼ਨ 9.
ਗਰੀਬੀ ਰੇਖਾ ਤੋਂ ਉੱਪਰ ਲੋਕ ਅੰਨ ਅਸੁਰੱਖਿਆ ਤੋਂ ਕਦੋਂ ਗ੍ਰਸਤ ਹੋ ਸਕਦੇ ਹਨ ?
ਉੱਤਰ-
ਜਦੋਂ ਦੇਸ਼ ਵਿਚ ਭੂਚਾਲ, ਸੋਕਾ, ਹੜ੍ਹ, ਸੁਨਾਮੀ, ਫ਼ਸਲਾਂ ਨੂੰ ਖ਼ਰਾਬ ਹੋਣ ਦੇ ਨਾਲ ਪੈਦਾ ਹੋਏ ਅਕਾਲ ਆਦਿ ਨਾਲ ਰਾਸ਼ਟਰੀ ਆਫ਼ਤਾਂ ਆਉਂਦੀਆਂ ਹਨ, ਤਾਂ ਗ਼ਰੀਬੀ ਰੇਖਾ ਤੋਂ ਉੱਪਰ ਲੋਕ ਵੀ ਖਾਧ ਅਸੁਰੱਖਿਆ ਨਾਲ ਗ੍ਰਸਤ ਹੋ ਸਕਦੇ ਹਨ ।

ਪ੍ਰਸ਼ਨ 10.
ਅਕਾਲ ਦੀ ਸਥਿਤੀ ਕਿਵੇਂ ਬਣ ਸਕਦੀ ਹੈ ?
ਉੱਤਰ-
ਵਿਆਪਕੇ ਭੁੱਖਮਰੀ ਨਾਲ ਅਕਾਲ ਦੀ ਸਥਿਤੀ ਬਣ ਸਕਦੀ ਹੈ ।

ਪ੍ਰਸ਼ਨ 11.
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਦੇ ਸੰਬੰਧ ਵਿਚ ਕਿਸ ‘ਤੇ ਜ਼ੋਰ ਦਿੱਤਾ ਹੈ ?
ਉੱਤਰ-
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਵਿਚ ਇਕ ਨਵਾਂ ਆਯਾਮ ਜੋੜਿਆ ਹੈ ਜੋ ਹੱਕਦਾਰੀਆਂ ਦੇ ਆਧਾਰ ‘ਤੇ ਖਾਧ ਤੱਕ ਪਹੁੰਚ ‘ਤੇ ਜ਼ੋਰ ਦਿੰਦਾ ਹੈ | ਹੱਕਦਾਰੀਆਂ ਦਾ ਅਰਥ ਰਾਜ ਜਾਂ ਸਮਾਜਿਕ ਰੂਪ ਤੋਂ ਉਪਲੱਬਧ ਕਰਵਾਈਆਂ ਗਈਆਂ ਹੋਰ ਪੂਰਤੀਆਂ ਦੇ ਨਾਲ-ਨਾਲ ਉਨ੍ਹਾਂ ਵਸਤੂਆਂ ਤੋਂ ਹੈ, ਜਿਨ੍ਹਾਂ ਦਾ ਉਤਪਾਦਨ ਅਤੇ ਵਟਾਂਦਰਾ ਬਾਜ਼ਾਰ ਵਿਚ ਕਿਸੇ ਵਿਅਕਤੀ ਦੁਆਰਾ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 12
ਭਾਰਤ ਵਿਚ ਭਿਆਨਕ ਅਕਾਲ ਕਦੋਂ ਅਤੇ ਕਿੱਥੇ ਪਿਆ ਸੀ ?
ਉੱਤਰ-
ਭਾਰਤ ਵਿਚ ਸਭ ਤੋਂ ਭਿਆਨਕ ਅਕਾਲ 1943 ਵਿਚ ਬੰਗਾਲ ਵਿਚ ਪਿਆ ਸੀ, ਜਿਸ ਵਿਚ ਬੰਗਾਲ ਪ੍ਰਾਂਤ ਵਿਚ 30 ਲੱਖ ਲੋਕ ਮਾਰੇ ਗਏ ਸਨ ।

ਪ੍ਰਸ਼ਨ 13.
ਬੰਗਾਲ ਦੇ ਅਕਾਲ ਵਿਚ ਸਭ ਤੋਂ ਜ਼ਿਆਦਾ ਕਿਹੜੇ ਲੋਕ ਪ੍ਰਭਾਵਿਤ ਹੋਏ ਸਨ ?
ਉੱਤਰ-
ਇਸ ਨਾਲ ਖੇਤੀਹਰ ਮਜ਼ਦੂਰ, ਮਛੁਆਰੇ, ਆਵਾਜਾਈ ਕਰਮਚਾਰੀ ਅਤੇ ਹੋਰ ਅਨਿਯਮਿਤ ਮਜ਼ਦੂਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 14.
ਬੰਗਾਲ ਦਾ ਅਕਾਲ ਚਾਵਲ ਦੀ ਕਮੀ ਦੇ ਕਾਰਨ ਹੋਇਆ ਸੀ । ਕੀ ਤੁਸੀਂ ਇਸ ਨਾਲ ਸਹਿਮਤ ਹੋ ?.
ਉੱਤਰ-
ਹਾਂ, ਬੰਗਾਲ ਦੇ ਅਕਾਲ ਦਾ ਮੁੱਖ ਕਾਰਨ ਚਾਵਲ ਦੀ ਘੱਟ ਪੈਦਾਵਾਰ ਹੀ ਸੀ, ਜਿਸ ਨਾਲ ਭੁੱਖਮਰੀ ਹੋਈ ਸੀ ।

ਪ੍ਰਸ਼ਨ 15.
ਕਿਸ ਸਾਲ ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ ?
ਉੱਤਰ-
1941 ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ ।

ਪ੍ਰਸ਼ਨ 16.
ਅਨਾਜ ਦੀ ਉਪਲੱਬਧਤਾ ਭਾਰਤ ਵਿਚ ਕਿਸ ਘਟਕ ਦੇ ਕਾਰਨ ਹੋਰ ਵੀ ਸੁਨਿਸ਼ਚਿਤ ਹੋਈ ਹੈ ?
ਉੱਤਰ-
ਬਫ਼ਰ ਸਟਾਕ ਅਤੇ ਸਰਵਜਨਿਕ ਵੰਡ ਪ੍ਰਣਾਲੀ ਦੇ ਕਾਰਨ !

ਪ੍ਰਸ਼ਨ 17.
ਦੇਸ਼ ਭਰ ਵਿਚ ਲਗਪਗ ਰਾਸ਼ਨ ਦੀਆਂ ਦੁਕਾਨਾਂ ਕਿੰਨੇ ਲੱਖ ਹਨ ?
ਉੱਤਰ-
4.5 ਲੱਖ ।

ਪ੍ਰਸ਼ਨ 18.
ਏਕੀਕ੍ਰਿਤ ‘ਬਾਲ ਵਿਕਾਸ ਸੇਵਾਵਾਂ ਯੋਗਿਕ ਆਧਾਰ ‘ਤੇ ਕਿਸ ਨਾਲ ਸ਼ੁਰੂ ਕੀਤੀਆਂ ਗਈਆਂ ?
ਉੱਤਰ-
1975.

ਪ੍ਰਸ਼ਨ 19.
‘ਕੰਮ ਦੇ ਬਦਲੇ ਅਨਾਜ’ ਕਾਰਜਕ੍ਰਮ ਕਦੋਂ ਸ਼ੁਰੂ ਹੋਇਆ ਸੀ ?
ਉੱਤਰ-
1965-66 ਵਿੱਚ ।

ਪ੍ਰਸ਼ਨ 20.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕਦੋਂ ਲਾਗੂ ਕੀਤਾ ਗਿਆ ?
ਉੱਤਰ-
2004 ਵਿੱਚ !

ਪ੍ਰਸ਼ਨ 21.
ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਕੀਤੀ ਗਈ ?
ਉੱਤਰ-
1997 ਵਿੱਚ ।

ਪ੍ਰਸ਼ਨ 22.
ਅੰਨਪੂਰਨਾ ਯੋਜਨਾ ਕਦੋਂ ਲਾਗੂ ਹੋਈ ?
ਉੱਤਰ-
2000 ਵਿੱਚ ।

ਪ੍ਰਸ਼ਨ 23.
ਅੰਨਪੂਰਨਾ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ ?
ਉੱਤਰ-
ਦੀਨ ਸੀਨੀਅਰ ਨਾਗਰਿਕ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 24.
ਅੰਤੋਦਿਆ ਅੰਨ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ ?
ਉੱਤਰ-
ਗਰੀਬਾਂ ਵਿਚੋਂ ਸਭ ਤੋਂ ਜ਼ਿਆਦਾ ਗ਼ਰੀਬ ।

ਪ੍ਰਸ਼ਨ 25.
ਅੰਨਪੂਰਨਾ ਯੋਜਨਾ ਵਿੱਚ ਖਾਧ-ਅਨਾਜਾਂ ਦੀ ਜ਼ਿਆਦਾਤਰ ਮਾਤਰਾ ਪ੍ਰਤੀ ਪਰਿਵਾਰ ਕਿੰਨੇ ਕਿਲੋਗ੍ਰਾਮ ਨਿਰਧਾਰਿਤ ਕੀਤੀ ਗਈ ਹੈ ?
ਉੱਤਰ-
10 ਕਿਲੋਗ੍ਰਾਮ ।

ਪ੍ਰਸ਼ਨ 26.
ਇਨ੍ਹਾਂ ਵਿਚੋਂ ਕਿਹੜਾ ਭੁੱਖ ਦਾ ਸੂਚਕ ਹੈ ?
(ਉ) ਮੌਸਮੀ
(ਅ) ਲੰਬੇ ਸਮੇਂ ਦੀ ਏ ਉ ਅਤੇ
(ਅ) ਦੋਵੇਂ ।
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਅਤੇ (ਅ) ਦੋਵੇਂ ।

ਪ੍ਰਸ਼ਨ 27.
ਇਨ੍ਹਾਂ ਵਿਚੋਂ ਕਿਹੜੀਆਂ ਫ਼ਸਲਾਂ ਹਰੀ ਕ੍ਰਾਂਤੀ ਨਾਲ ਸੰਬੰਧਿਤ ਹਨ ?
(ਉ) ਅਨਾਜ, ਚਾਵਲ
(ਅ) ਕਪਾਹ, ਬਾਜਰਾ
( ਕਣਕ, ਚਾਵਲ
(ਸ) ਬਾਜਰਾ, ਅਨਾਜ ।
ਉੱਤਰ-
() ਕਣਕ, ਚਾਵਲ ।

ਪ੍ਰਸ਼ਨ 28.
ਉਦੇਸ਼ਯੁਕਤ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਹੋਈ ?
(ਉ) 1997
(ਅ) 1995
(ਇ) 1994
(ਸ) 1997.
ਉੱਤਰ-
(ਉ) 1997.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਤਕ ਵੰਡ-ਪ੍ਰਣਾਲੀ ਕੀ ਹੈ ?
ਉੱਤਰ-
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗ਼ਰੀਬ ਵਰਗਾਂ ਵਿਚ ਵੰਡਿਆ ਜਾਂਦਾ ਹੈ । ਇਸ ਨੂੰ ਜਨਤਕ ਵੰਡ-ਪ੍ਰਣਾਲੀ (ਪੀ. ਡੀ. ਐੱਸ) ਕਹਿੰਦੇ ਹਨ ।

ਪ੍ਰਸ਼ਨ 2.
ਅੰਨ ਸੁਰੱਖਿਆ ਵਿੱਚ ਕਿਸ ਦਾ ਯੋਗਦਾਨ ਹੈ ?
ਉੱਤਰ-
ਸਰਵਜਨਿਕ ਵੰਡ-ਪ੍ਰਣਾਲੀ, ਦੁਪਹਿਰ ਦਾ ਭੋਜਨ ਆਦਿ ਵਿਸ਼ੇਸ਼ ਰੂਪ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਸੁਰੱਖਿਆ ਦੇ ਕਾਰਜਕੂਮ ਹਨ । ਜ਼ਿਆਦਾਤਰ ਗਰੀਬੀ ਦਾ ਖ਼ਾਤਮਾ ਕਾਰਜਕ੍ਰਮ ਵੀ ਖਾਧ ਸੁਰੱਖਿਆ ਵਧਾਉਂਦੇ ਹਨ ।

ਪ੍ਰਸ਼ਨ 3.
ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕੀ ਹੈ ?
ਉੱਤਰ-
ਇਹ ਜਨਤਕ ਵੰਡ-ਪ੍ਰਣਾਲੀ ਦਾ ਸ਼ੰਸ਼ੋਧਿਤ ਰੂਪ ਹੈ ਜਿਸ ਨੂੰ 1992 ਵਿਚ ਦੇਸ਼ ਦੇ 1700 ਬਲਾਕਾਂ ਵਿਚ ਸ਼ੁਰੂ ਕੀਤਾ ਗਿਆ ਸੀ । ਇਸ ਦਾ ਉਦੇਸ਼ ਦੂਰ-ਦਰਾਜ਼ ਅਤੇ ਪਿਛੜੇ ਖੇਤਰਾਂ ਵਿੱਚ ਸਰਵਜਨਿਕ ਵੰਡ-ਪ੍ਰਣਾਲੀ ਦੇ ਨਾਲ ਲਾਭ ਪਹੁੰਚਾਉਣਾ ਸੀ । ਇਸ ਵਿੱਚ 20 ਕਿਲੋਗ੍ਰਾਮ ਤੱਕ ਖਾਧ ਅਨਾਜ ਪ੍ਰਤੀ. ਪਰਿਵਾਰ ਜਿਸ ਵਿਚ ਕਣਕ ਤੋਂ 280 ਪ੍ਰਤੀ ਕਿਲੋਗ੍ਰਾਮ ਅਤੇ ਚਾਵਲ : 3.77 ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬੱਧ ਕਰਵਾਈ ਜਾਂਦੇ ਸਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 4.
ਅੰਨਪੂਰਨਾ ਯੋਜਨਾ ਕੀ ਹੈ ?
ਉੱਤਰ-
ਇਹ ਭੋਜਨ ‘ਦੀਨ ਨਾਗਰਿਕ’ ਸਮੂਹਾਂ ‘ਤੇ ਉਦੇਸ਼ਯੁਕਤ ਜਨਤਕ ਪ੍ਰਣਾਲੀ ਯੋਜਨਾ ਹੈ ਜਿਸ ਨੂੰ ਸਾਲ 2000 ਵਿਚ ਲਾਗੂ ਕੀਤਾ ਗਿਆ ਹੈ । ਇਸ ਯੋਜਨਾ ਵਿੱਚ ‘ਦੀਨ ਸੀਨੀਅਰ ਨਾਗਰਿਕ’ ਸਮੂਹਾਂ ਨੂੰ 10 ਕਿਲੋਗ੍ਰਾਮ ਖਾਧ-ਅਨਾਜ ਪ੍ਰਤੀ ਪਰਿਵਾਰ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣ ਦੀ ਵਿਵਸਥਾ ਹੈ । ‘

ਪ੍ਰਸ਼ਨ 5.
ਰਾਸ਼ਨ ਕਾਰਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਰਾਸ਼ਨ ਕਾਰਡ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਗ਼ਰੀਬਾਂ ਤੋਂ ਵੀ ਗ਼ਰੀਬ ਲੋਕਾਂ ਦੇ ਲਈ ਅੰਤੋਦਿਆ ਕਾਰਡ,
(ਆ) ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਦੇ ਲਈ ਬੀ. ਪੀ. ਐੱਲ. ਕਾਰਡ ਅਤੇ
(ਇ) ਹੋਰ ਲੋਕਾਂ ਦੇ ਲਈ ਏ. ਪੀ. ਐੱਲ. ਕਾਰਡ !

ਪ੍ਰਸ਼ਨ 6.
ਕਿਸੇ ਆਫ਼ਤਾਂ ਦੇ ਸਮੇਂ ਅੰਨ ਸੁਰੱਖਿਆ ਕਿਵੇਂ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ । ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋ ਜਾਂਦੀ ਹੈ । ਖਾਧ ਦੀ ਕਮੀ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ । ਕੁਝ ਲੋਕ ਉੱਚੀਆਂ ਕੀਮਤਾਂ ‘ਤੇ ਖਾਧ ਪਦਾਰਥ ਨਹੀਂ ਖ਼ਰੀਦ ਸਕਦੇ । ਜੇਕਰ ਆਫ਼ਤ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਜਾਂ ਜ਼ਿਆਦਾ ਲੰਬੇ ਸਮੇਂ ਤਕ ਆਉਂਦੀ ਰਹਿੰਦੀ ਹੈ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਪ੍ਰਸ਼ਨ 7.
ਬਫ਼ਰ ਭੰਡਾਰ ਕੀ ਹੁੰਦਾ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ (IFC) ਦੇ ਮਾਧਿਅਮ ਨਾਲ ਸਰਕਾਰ ਦੁਆਰਾ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ । IFC ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿੱਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖ਼ਰੀਦਦਾ ਹੈ । ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਪਹਿਲੇ ਤੋਂ ਘੋਸ਼ਿਤ ਕੀਮਤਾਂ ਦਿੱਤੀਆਂ ਜਾਂਦੀਆਂ ਹਨ । ਇਸ ਮੁੱਲ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਕਿਹਾ ਜਾਂਦਾ ਹੈ ।

ਪਸ਼ਨ 8.
ਅੰਤਰਰਾਸ਼ਟਰੀ ਅੰਨ ਸ਼ਿਖਰ ਸੰਮੇਲਨ 1995 ਵਿੱਚ ਕੀ ਘੋਸ਼ਣਾ ਕੀਤੀ ਗਈ ਸੀ ?
ਉੱਤਰ-
ਅੰਤਰਰਾਸ਼ਟਰੀ ਅੰਨ ਸ਼ਿਖ਼ਰ ਸੰਮੇਲਨ 1995 ਵਿਚ ਇਹ ਘੋਸ਼ਣਾ ਕੀਤੀ ਗਈ ਸੀ ਕਿ, ਵਿਅਕਤੀਗਤ, ਪਰਿਵਾਰਿਕ, ਖੇਤਰੀ, ਰਾਸ਼ਟਰੀ ਅਤੇ ਵਿਸ਼ਵ-ਪੱਧਰ ‘
ਤੇ ਅੰਨ ਸੁਰੱਖਿਆ ਦੀ ਹੋਂਦ ਤਾਂ ਹੀ ਹੈ, ਜਦੋਂ ਸਰਗਰਮ ਅਤੇ ਸਵੱਛ ਜੀਵਨ ਬਤੀਤ ਕਰਨ ਦੇ ਲਈ ਆਹਾਰ ਸੰਬੰਧੀ ਜ਼ਰੂਰਤਾਂ ਅਤੇ ਖਾਧ ਪਦਾਰਥਾਂ ਨੂੰ ਪੂਰਾ
ਕਰਨ ਦੇ ਲਈ ਕਾਫ਼ੀ, ਸੁਰੱਖਿਅਤ ਅਤੇ ਪੌਸ਼ਟਿਕ ਖਾਧ ਤੱਕ ਸਾਰੇ ਲੋਕਾਂ ਦੀ ਭੌਤਿਕ ਅਤੇ ਆਰਥਿਕ ਪਹੁੰਚ ਹਮੇਸ਼ਾ ਹੋਵੇ ।”

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 9.
ਅੰਨ ਅਸੁਰੱਖਿਅਤ ਕੌਣ ਹਨ ?
ਉੱਤਰ-
ਭਾਵੇਂ ਕਿ ਭਾਰਤ ਵਿਚ ਲੋਕਾਂ ਦਾ ਇਕ ਵੱਡਾ ਖਾਧ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹੈ, ਪਰੰਤੂ ਇਸ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿਚ ਨਿਮਨਲਿਖਿਤ ਸ਼ਾਮਿਲ ਹਨ । ਭੂਮੀਹੀਨ, ਜੋ ਥੋੜ੍ਹੀ ਬਹੁਤ ਜਾਂ ਨਾਂ ਦੇ ਬਰਾਬਰ ਭੂਮੀ ‘ਤੇ ਨਿਰਭਰ ਹਨ | ਪਰੰਪਰਿਕ ਦਸਤਾਰ ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਕੰਮ ਕਰਨ ਵਾਲੇ ਕਾਮਗਾਰ ਅਤੇ ਭਿਖਾਰੀ | ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ਤੇ ਤਨਖ਼ਾਹ ਵਾਲੇ ਕਿੱਤੇ ਅਤੇ ਅਨਿਯਤ ਕਿਰਤ ਬਾਜ਼ਾਰ ਵਿਚ ਕੰਮ ਕਰਦੇ ਹਨ ।

ਪ੍ਰਸ਼ਨ 10.
ਰਾਸ਼ਨ ਵਿਵਸਥਾ ਕੀ ਹੁੰਦੀ ਹੈ ?
ਉੱਤਰ-
ਭਾਰਤ ਵਿਚ ਰਾਸ਼ਨ ਵਿਵਸਥਾ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਪਿਛੋਕੜ ਵਿਚ 1940 ਦੇ ਦਹਾਕੇ ਵਿਚ ਹੋਈ । ਹਰੀ ਕ੍ਰਾਂਤੀ ਤੋਂ ਪਹਿਲਾਂ ਭਾਰੀ ਖਾਧ ਸੰਕਟ ਦੇ ਕਾਰਨ 60 ਦੇ ਦਹਾਕੇ ਦੇ ਦੌਰਾਨ ਰਾਸ਼ਨ ਪ੍ਰਣਾਲੀ ਦੁਆਰਾ ਜੀਵਿਤ ਕੀਤੀ ਗਈ । ਗਰੀਬਾਂ ਦੇ ਉੱਚ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ 70 ਦੇ ਦਹਾਕੇ ਦੇ ਮੱਧ ਵਿੱਚ N.S.S.0. ਦੀ ਰਿਪੋਰਟ ਦੇ ਅਨੁਸਾਰ ਤਿੰਨ ਕਾਰਜਕੂਮ ਸ਼ੁਰੂ ਕੀਤੇ ਗਏ ।

  • ਜਨਤਕ ਵੰਡ-ਪ੍ਰਣਾਲੀ
  • ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ
  • ਕੰਮ ਦੇ ਬਦਲੇ ਅਨਾਜ ।

ਪ੍ਰਸ਼ਨ 11.
ਉਹ ਤਿੰਨ ਗੱਲਾਂ ਕੀ ਹਨ, ਜਿਨ੍ਹਾਂ ਵਿਚ ਅੰਨ ਸੁਰੱਖਿਆ ਸ਼ਾਮਿਲ ਹੈ ?
ਉੱਤਰ-
ਕਿਸੇ ਦੇਸ਼ ਵਿਚ ਅੰਨ ਸੁਰੱਖਿਆ ਤਦ ਹੀ ਨਿਸ਼ਚਿਤ ਹੁੰਦੀ ਹੈ, ਜਦੋਂ –

  1. ਸਾਰੇ ਲੋਕਾਂ ਦੇ ਲਈ ਲੋੜੀਂਦੇ ਖਾਧ ਪਦਾਰਥ ਉਪਲੱਬਧ ਹੋਣ ।
  2. ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੇ ਗੁਣਵੱਤਾ ਵਾਲੇ ਅੰਨ ਪਦਾਰਥ ਖਰੀਦਣ ਦੀ ਸਮਰੱਥਾ ਹੋਵੇ ।
  3. ਖਾਧ ਪਦਾਰਥ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ ।

ਪ੍ਰਸ਼ਨ 12.
ਬਫ਼ਰ ਭੰਡਾਰ ਕੀ ਹੁੰਦਾ ਹੈ ? ਸਰਕਾਰ ਬਫ਼ਰ ਭੰਡਾਰ ਕਿਉਂ ਬਣਾਉਂਦੀ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ, ਜਿਸ ਵਿਚ ਖਾਧ ਸੁਰੱਖਿਆ ਨਿਸ਼ਚਿਤ ਹੁੰਦੀ ਹੈ | ਸਰਕਾਰ ਬਫ਼ਰ ਭੰਡਾਰ ਨੂੰ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਉਪਲੱਬਧ ਕਰਵਾਉਣ ਦੇ ਲਈ ਅਤੇ ਆਫ਼ਤਾਂ ਕਾਲ ਵਿੱਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਬਣਾਉਂਦੀ ਹੈ ।

ਪ੍ਰਸ਼ਨ 13.
ਵਰਣਨ ਕਰੋ ਕਿ ਪਿਛਲੇ ਸਾਲਾਂ ਦੇ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਕਿਉਂ ਹੁੰਦੀ ਰਹੀ ਹੈ ?
ਉੱਤਰ-
ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਇਸ ਲਈ ਹੋਈ ਹੈ ਕਿਉਂਕਿ ਇਹ ਆਪਣੇ ਟੀਚੇ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ | ਅਨਾਜਾਂ ਦੇ ਨਾਲ ਭਰੇ ਅੰਨ-ਭੰਡਾਰਾਂ ਦੇ ਬਾਵਜੂਦ ਭੁੱਖਮਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ | ਐੱਫ. ਸੀ. ਆਈ. ਦੇ ਭੰਡਾਰ ਅਨਾਜ ਦੇ ਨਾਲ ਭਰੇ ਪਏ ਹਨ ।

ਕਿਧਰੇ ਅਨਾਜ ਸੜ ਰਿਹਾ ਹੈ ਅਤੇ ਕੁੱਝ ਸਥਾਨਾਂ ‘ਤੇ ਚੁਹੇ ਅਨਾਜ ਖਾ ਰਹੇ ਹਨ | ਜਨਤਕ ਵੰਡ-ਪ੍ਰਣਾਲੀ ਦੇ ਧਾਰਕ ਜ਼ਿਆਦਾ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚਦੇ ਹਨ । ਇਨ੍ਹਾਂ ਸਾਰੇ ਬੱਚਿਆਂ ਦੇ ਆਧਾਰ ‘ਤੇ ਸਰਵਜਨਿਕ ਵੰਡ-ਪ੍ਰਣਾਲੀ ਦੀ ਆਲੋਚਨਾ ਹੋ ਰਹੀ ਹੈ ।

ਪ੍ਰਸ਼ਨ 14.
ਘੱਟੋ-ਘੱਟ ਸਮਰਥਨ ਮੁੱਲ ਕੀ ਹੁੰਦਾ ਹੈ ? ਵੱਧਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਾਧ ਨੂੰ ਇਕੱਠਾ ਕਰਕੇ ਰੱਖਣ ਦਾ ਕੀ ਪ੍ਰਭਾਵ ਪਿਆ ਹੈ ?
ਉੱਤਰ-
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਦਿੱਤਾ ਗਿਆ ਮੁੱਲ ਹੈ ਜੋ ਕਿ ਸਰਕਾਰ ਦੁਆਰਾ ਪਹਿਲਾਂ ਤੋਂ ਹੀ ਘੋਸ਼ਿਤ ਕੀਤਾ ਜਾ ਚੁੱਕਾ ਹੁੰਦਾ ਹੈ । ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਤੋਂ ਵਿਸ਼ੇਸ਼ ਅਤੇ ਖਾਧ-ਅਨਾਜ ਦੇ ਅਧਿਸ਼ੇਸ਼ ਵਾਲੇ ਰਾਜਾਂ ਵਿੱਚ ਕਿਸਾਨਾਂ ਨੂੰ ਆਪਣੀ ਭੂਮੀ ‘ਤੇ ਮੋਟੇ ਅਨਾਜਾਂ ਦੀ ਖੇਤੀ ਖ਼ਤਮ ਕਰਕੇ ਝੋਨੇ ਅਤੇ ਅਨਾਜ ਉਪਜਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ, ਜਦਕਿ ਮੋਟਾ ਅਨਾਜ ਗ਼ਰੀਬਾਂ ਦਾ ਪ੍ਰਮੁੱਖ ਭੋਜਨ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 15.
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਹਨ –

  1. ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਦੇ ਭੰਡਾਰਾਂ ਵਿਚ ਸੰਚਿਤ ਅਨਾਜ ਉਤਪਾਦਨ ਤੋਂ ਹੈ ।
  2. ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹੇ ।
  3. ਸਮਰਥਨ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੇ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ ਧਨ ਉਪਲੱਬਧ ਹੈ ।

ਪ੍ਰਸ਼ਨ 16.
ਇਕ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਆਧਾਰਿਤ-ਸੰਰਚਨਾ ਸ਼ਾਇਦ ਪ੍ਰਭਾਵਿਤ ਹੈ ਪਰ ਇਸਦੇ ਨਾਲ ਖਾਧ ਸੁਰੱਖਿਆ ਜ਼ਰੂਰ ਹੀ ਪ੍ਰਭਾਵਿਤ ਹੋਵੇਗੀ । ਢੁੱਕਵੀਂ ਉਦਾਹਰਣ ਦਿੰਦੇ ਹੋਏ ਇਸ ਕਥਨ ਨੂੰ ਨਿਆਂ-ਸੰਗਤ ਬਣਾਓ ।
ਉੱਤਰ –

  • ਕਿਸੇ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਈ ਹੈ । ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋਣ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ । ਅਗਰ ਇਹ ਆਫ਼ਤਾਂ ‘ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਅਕਾਲ ਦੀ ਸਥਿਤੀ ਬਣ ਸਕਦੀ ਹੈ ।
  • ਉਦਾਹਰਣ ਵਜੋਂ 1943 ਵਿਚ ਬੰਗਾਲ ਵਿਚ ਅਕਾਲ ।

ਪ੍ਰਸ਼ਨ 17.
‘ਡਿਪੂ ਦੀ ਦੁਕਾਨ ਕਿਸ ਤਰ੍ਹਾਂ ਦੀ ਖਾਧ ਵੰਡ ਵਿਚ ਸਹਾਇਕ ਹੁੰਦੀ ਹੈ ?
ਉੱਤਰ-
ਡਿਪੂ ਦੀਆਂ ਦੁਕਾਨਾਂ ਭਾਰਤ ਵਿੱਚ ਹੇਠ ਲਿਖੇ ਪ੍ਰਕਾਰ ਦੇ ਖਾਧ ਵੰਡ ਵਿਚ ਸਹਾਇਕ ਹੁੰਦੀਆਂ ਹਨ –

  1. ਦੇਸ਼ ਭਰ ਵਿਚ ਲਗਪਗ 4.6 ਲੱਖ ਦੁਕਾਨਾਂ ਹਨ ।
  2. ਰਾਸ਼ਨ ਦੀਆਂ ਦੁਕਾਨਾਂ ਵਿੱਚ ਖੰਡ, ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦਾ ਭੰਡਾਰ ਹੁੰਦਾ ਹੈ ।
  3. ਡਿਪ ਦੀਆਂ ਦੁਕਾਨਾਂ ਇਹ ਸਭ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਲੋਕਾਂ ਨੂੰ ਵੇਚਦੇ ਹਨ ।

ਪ੍ਰਸ਼ਨ 18.
ਅੰਤੋਦਿਆ ਅੰਨ ਯੋਜਨਾ ‘ਤੇ ਵਿਸਥਾਰ ਨਾਲ ਨੋਟ ਲਿਖੋ ।
ਉੱਤਰ-
ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ 2000 ਵਿਚ ਸ਼ੁਰੂ ਕੀਤੀ ਗਈ ਸੀ । ਇਸ ਯੋਜਨਾ ਦੇ ਅੰਤਰਗਤ ਲਕਸ਼ਿਤ ਸਰਵਜਨਿਕ ਵੰਡ ਪ੍ਰਣਾਲੀ ਵਿਚ ਆਉਣ ਵਾਲੇ ਗ਼ਰੀਬੀ ਰੇਖਾ ਦੇ ਹੇਠਾਂ ਦੇ ਪਰਿਵਾਰਾਂ ਵਿਚੋਂ ਇਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ । ਸੰਬੰਧਿਤ ਰਾਜ ਦੇ ਗ੍ਰਾਮੀਣ ਵਿਕਾਸ ਵਿਭਾਗਾਂ ਨੇ ਗਰੀਬੀ ਰੇਖਾ ਤੋਂ ਹੇਠਾ ਦੇ ਗ਼ਰੀਬ ਪਰਿਵਾਰਾਂ ਨੂੰ ਸਰਵੇਖਣ ਦੁਆਰਾ ਚੁਣਿਆ 1 ਤੋਂ 2 ਪ੍ਰਤੀ ਕਿਲੋਗ੍ਰਾਮ ਕਣਕ ਅਤੇ ਤੋਂ 3 ਪ੍ਰਤੀ ਕਿਲੋਗ੍ਰਾਮ ਚਾਵਲ ਦੀ ਜ਼ਿਆਦਾਤਰ ਆਰਥਿਕ ਸਹਾਇਤਾ ਪ੍ਰਾਪਤ ਦਰ ‘ਤੇ ਹਰ ਇਕ ਪਾਤਰ ਪਰਿਵਾਰ ਨੂੰ 25 ਕਿਲੋਗ੍ਰਾਮ ਅਨਾਜ ਉਪਲੱਬਧ ਕਰਵਾਇਆ ਗਿਆ । ਅਨਾਜ ਦੀ ਇਹ ਮਾਤਰਾ ਅਪਰੈਲ 2002 ਵਿਚ 25 ਕਿਲੋਗ੍ਰਾਮ ਤੋਂ ਵਧਾ ਕੇ 35 ਕਿਲੋਗ੍ਰਾਮ ਕਰ ਦਿੱਤੀ ਗਈ । ਜੂਨ 2003 ਅਤੇ ਅਗਸਤ 2004 ਵਿਚ ਇਸ ਵਿੱਚ 50-50 ਲੱਖ ਵਾਧੂ ਬੀ. ਪੀ. ਐੱਲ. ਪਰਿਵਾਰ ਦੋ ਵਾਰ ਜੋੜੇ ਗਏ । ਇਸ ਨਾਲ ਇਸ ਯੋਜਨਾ ਵਿਚ ਆਉਣ ਵਾਲੇ ਪਰਿਵਾਰਾਂ ਦੀ ਸੰਖਿਆ 2 ਕਰੋੜ ਹੋ ਗਈ ।

ਪ੍ਰਸ਼ਨ 19.
ਅੰਨ ਸੁਰੱਖਿਆ ਦੇ ਸੂਚਕਾਂ ਦਾ ਵਰਣਨ ਕਰੋ ।
ਉੱਤਰ –

  • ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਵਿੱਚ | ਸੰਚਿਤ ਪਿਛਲੇ ਸਾਲਾਂ ਦੇ ਸਟਾਕ ਤੋਂ ਹੈ।
  • ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹਿਣਾ ਚਾਹੀਦਾ ਹੈ ।
  • ਸਮਰੱਥਾ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੀਆਂ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਅਤੇ ਪੌਸ਼ਟਿਕ ਭੋਜਨ ਖ਼ਰੀਦਣ ਦੇ ਲਈ ਧਨ ਉਪਲੱਬਧ ਹੋਵੇ ।

ਕਿਸੇ ਦੇਸ਼ ਵਿੱਚ ਅੰਨ ਸੁਰੱਖਿਆ ਸਿਰਫ਼ ਉਦੋਂ ਹੀ ਸੁਨਿਸ਼ਚਿਤ ਹੁੰਦੀ ਹੈ ਜਦੋਂ –

  1. ਸਾਰੇ ਲੋਕਾਂ ਦੇ ਲਈ ਲੋੜੀਂਦਾ ਖਾਧ ਉਪਲੱਬਧ ਹੋਵੇ,
  2. ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੀ ਗੁਣਵੱਤਾ ਦੇ ਖਾਧ-ਪਦਾਰਥ ਖ਼ਰੀਦਣ ਦੀ ਸਮਰੱਥਾ ਹੋਵੇ ਅਤੇ
  3. ਖਾਧ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ ।

ਪ੍ਰਸ਼ਨ 20.
ਸਹਿਕਾਰੀ ਸਮਿਤੀਆਂ ਦੀ ਅੰਨ ਸੁਰੱਖਿਆ ਵਿਚ ਕੀ ਭੂਮਿਕਾ ਹੈ ?
ਉੱਤਰ-
ਭਾਰਤ ਵਿਚ ਖਾਸ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿੱਚ ਸਹਿਕਾਰੀ ਸਮਿਤੀਆਂ ਵੀ ਖਾਧ ਸੁਰੱਖਿਆ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਧ ਅਨਾਜ ਨੂੰ ਵੇਚਣ ਦੇ ਲਈ ਘੱਟ ਕੀਮਤ ਵਾਲੀਆਂ ਦੁਕਾਨਾਂ ਖੋਲ੍ਹਦੀਆਂ ਹਨ । ਉਦਾਹਰਣ ਵਜੋਂ ਤਾਮਿਲਨਾਡੂ ਵਿਚ ਜਿੰਨੀਆਂ ਰਾਸ਼ਨ ਦੀਆਂ ਦੁਕਾਨਾਂ ਹਨ, ਉਨ੍ਹਾਂ ਵਿਚ ਤਕਰੀਬਨ 94 ਪ੍ਰਤੀਸ਼ਤ ਸਹਿਕਾਰੀ ਸਮਿਤੀਆਂ ਦੇ ਮਾਧਿਅਮ ਦੁਆਰਾ ਚਲਾਈਆਂ ਜਾ ਰਹੀਆਂ ਹਨ ।

ਦਿੱਲੀ ਵਿੱਚ ਮਦਰ ਡੇਅਰੀ ਉਪਯੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਨਿਰਧਾਰਿਤ ਨਿਯੰਤਰਿਤ ਕੀਮਤਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿਚ ਜਲਦੀ ਤੋਂ ਜਲਦੀ ਤਰੱਕੀ ਕਰ ਰਹੀਆਂ ਹਨ । ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਕੰਮ ਕਰ ਰਹੀਆਂ ਸਹਿਕਾਰੀ ਸਮਿਤੀਆਂ ਦੇ ਅਨੇਕਾਂ ਉਦਾਹਰਣ ਹਨ, ਜਿਨ੍ਹਾਂ ਨੇ ਸਮਾਜ ਦੇ ਵਿਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 21.
ਜਨਤਕ ਵੰਡ-ਪ੍ਰਣਾਲੀ ਦੀ ਵਰਤਮਾਨ ਸਥਿਤੀ ਕੀ ਹੈ ?
ਉੱਤਰ-
ਜਨਤਕ ਵੰਡ-ਪ੍ਰਣਾਲੀ (PDS) ਅੰਨ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਦਮ ਹੈ । ਸ਼ੁਰੂ ਵਿਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗ਼ੈਰ-ਗ਼ਰੀਬਾਂ ਦੇ ਵਿਚ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ । ਬਾਅਦ ਦੇ ਸਾਲਾਂ ਵਿੱਚ PDS ਨੂੰ ਜਿਆਦਾ ਨਿਪੁੰਨ ਅਤੇ ਜ਼ਿਆਦਾ ਲਕਸ਼ਿਤ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ । 1992 ਵਿਚ ਦੇਸ਼ ਵਿੱਚ 1700 ਬਲਾਕਾਂ ਵਿੱਚ ਸੰਸ਼ੋਧਿਤ ਜਨਤਕ ਵੰਡ-ਪ੍ਰਣਾਲੀ (RPDS) ਸ਼ੁਰੂ ਕੀਤੀ ਗਈ । ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿਚ PDS ਨੂੰ ਲਾਭ ਪਹੁੰਚਾਉਣਾ ਸੀ । ਜੂਨ, 1997 ਤੋਂ ਸਾਰੇ ਖੇਤਰਾਂ ਵਿੱਚ ਗ਼ਰੀਬੀ ਨੂੰ ਲਕਸ਼ਿਤ ਕਰਨ ਦੇ ਸਿਧਾਤਾਂ ਨੂੰ ਅਪਣਾਉਣ ਦੇ ਲਈ ਉਦੇਸ਼ਯੁਕਤ ਜਨਤਕ ਵੰਡ (TPDS) ਸ਼ੁਰੂ ਕੀਤੀ ਗਈ ।

ਪ੍ਰਸ਼ਨ 22.
ਭਾਰਤ ਵਿਚ ਖਾਧ ਸੁਰੱਖਿਆ ਦੀ ਵਰਤਮਾਨ ਸਥਿਤੀ ਕੀ ਹੈ ?
ਉੱਤਰ-
70 ਦੇ ਦਹਾਕੇ ਦੇ ਸ਼ੁਰੂ ਵਿਚ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਦੇ ਮੌਸਮ ਦੀਆਂ ਉਲਟ ਦਿਸ਼ਾਵਾਂ ਦੇ ਦੌਰਾਨ ਵੀ ਦੇਸ਼ ਵਿੱਚ ਅਕਾਲ ਨਹੀਂ ਪਿਆ ਹੈ । ਦੇਸ਼ ਭਰ ਉਪਜਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਕਾਰਨ ਭਾਰਤ ਪਿਛਲੇ ਸਾਲਾਂ ਦੇ ਦੌਰਾਨ ਖਾਧ-ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣ ਗਿਆ ਹੈ । ਸਰਕਾਰ ਦੁਆਰਾ ਸਾਵਧਾਨੀ ਪੂਰਵਕ ਤਿਆਰ ਕੀਤੀ ਗਈ ਖਾਧ ਸੁਰੱਖਿਆ ਵਿਵਸਥਾ ਦੇ ਕਾਰਨ ਦੇਸ਼ ਵਿਚ ਅਨਾਜ ਦੀ ਉਪਲੱਬਧਤਾ ਹੋਰ ਵੀ ਸੁਨਿਸ਼ਚਿਤ ਹੋ ਗਈ ।

ਇਸ ਵਿਵਸਥਾ ਦੇ ਦੋ ਘਟਕ ਹਨ-

  • ਬਫ਼ਰ ਸਟਾਂਕ
  • ਸਰਵਜਨਿਕ ਵੰਡ-ਪ੍ਰਣਾਲੀ ।

ਪ੍ਰਸ਼ਨ 23.
ਤੀਰੋਧਕ ਭੰਡਾਰ (ਬਫ਼ਰ ਭੰਡਾਰ ਸ਼ਬਦ ਦੀ ਵਿਆਖਿਆ ਕਰੋ । ਖਾਧ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਵਿਚ ਇਹ ਕਿਹੜੀਆਂ ਦੋ ਵਿਧੀਆਂ ਵਿੱਚ ਪ੍ਰਯੋਗ ਹੁੰਦਾ ਹੈ?
ਉੱਤਰ-
ਪ੍ਰਤੀਰੋਧਕ ਭੰਡਾਰ (ਬਫ਼ਰ ਭੰਡਾਰ) ਭਾਰਤੀ ਅੰਨ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ ।
ਅੰਨ ਸੁਰੱਖਿਆ ਨੂੰ ਨਿਸ਼ਚਿਤ ਕਰਨ ਵਿੱਚ ਇਹ ਅੱਗੇ ਲਿਖੇ ਪ੍ਰਕਾਰ ਤੋਂ ਪ੍ਰਯੋਗ ਹੁੰਦਾ ਹੈ –

  1. ਅਨਾਜ ਦੀ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗ਼ਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਕਰਨ ਦੇ ਲਈ ।
  2. ਖ਼ਰਾਬ ਮੌਸਮ ਵਿਚ ਜਾਂ ਫਿਰ ਆਫ਼ਤਾਂ ਕਾਲ ਵਿਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਦਾ ਹੈ ।

ਪ੍ਰਸ਼ਨ 24.
ਭੁੱਖ ਦੇ ਦੋ ਸੂਚਕ ਵਿੱਚ ਅੰਤਰ ਸਪੱਸ਼ਟ ਕਰੋ । ਹਰ ਇੱਕ ਪ੍ਰਕਾਰ ਦੀ ਭੁੱਖ ਕਿੱਥੇ ਜ਼ਿਆਦਾ ਪ੍ਰਚੱਲਿਤ ਹੈ ?
ਉੱਤਰ-
ਭੁੱਖ ਦੇ ਦੋ ਸੂਚਕ ਮਿਆਦੀ ਭੁੱਖ ਅਤੇ ਮੌਸਮੀ ਭੁੱਖ ਦੇ ਹੁੰਦੇ ਹਨ । ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਨਾਂ-ਕਾਫੀ ਆਹਾਰ ਹਿਣ ਕਰਨ ਦੇ ਕਾਰਨ ਹੁੰਦੀ ਹੈ । ਗ਼ਰੀਬ ਲੋਕ ਆਪਣੀ ਜ਼ਿਆਦਾ ਆਮਦਨ ਅਤੇ ਜੀਉਂਦੇ ਰਹਿਣ ਦੇ ਲਈ ਖਾਧ ਪਦਾਰਥ ਖ਼ਰੀਦਣ ਵਿੱਚ ਅਸਮਰੱਥਾ ਦੇ ਕਾਰਨ ਲੰਮੇ ਸਮੇਂ ਦੇ ਲਈ ਭੁੱਖ ਨਾਲ ਜਕੜੇ ਹੁੰਦੇ ਹਨ ।

ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕੱਟਣ ਦੇ ਚੱਕਰ ਨਾਲ ਸੰਬੰਧਿਤ ਹੈ । ਇਹ ਗ੍ਰਾਮੀਣ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯੰਤਰਿਤ ਕਿਰਤ ਦੇ ਕਾਰਨ ਹੁੰਦੀ ਹੈ । ਹਰ ਇਕ ਪ੍ਰਕਾਰ ਦੀ ਭੁੱਖ ਗ੍ਰਾਮੀਣ ਖੇਤਰਾਂ ਵਿੱਚ ਜ਼ਿਆਦਾ ਪ੍ਰਚੱਲਿਤ ਹੈ ।

ਪ੍ਰਸ਼ਨ 25.
ਭਾਰਤ ਦੇ ਵਿਭਿੰਨ ਵਰਗਾਂ ਦੇ ਲੋਕਾਂ ਦੀ, ਜੋ ਅੰਨ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹਨ, ਉਨ੍ਹਾਂ ਦੀ ਸਥਿਤੀ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਲੋਕਾਂ ਦਾ ਇੱਕ ਵੱਡਾ ਵਰਗ ਅੰਨ ਅਤੇ ਪੋਸ਼ਣ ਦੀ ਪ੍ਰਾਪਤੀ ਤੋਂ ਅਸੁਰੱਖਿਅਤ ਹੈ, ਪਰੰਤੁ ਇਸਦੇ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿੱਚ ਹੇਠ ਲਿਖੇ ਸ਼ਾਮਿਲ ਹਨ, ਭੂਮੀਹੀਣ ਜੋ ਥੋੜੀ-ਬਹੁਤ ਜਾਂ ਨਾਂ-ਮਾਤਰ ਭੂਮੀ ‘ਤੇ ਨਿਰਭਰ ਹਨ । ਪਰੰਪਰਿਕ ਦਸਤਕਾਰ, ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਛੋਟਾ-ਮੋਟਾ ਕੰਮ ਕਰਨ ਵਾਲੇ ਕਾਮਗਾਰ ਅਤੇ ਬੇ-ਸਹਾਰੇ ਅਤੇ ਭਿਖਾਰੀ ( ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ‘ਤੇ ਰੋਜ਼ ਘੱਟ ਤਨਖਾਹ ਵਾਲੇ ਵਿਵਸਾਏ ਅਤੇ ਅਨਿਯਤ ਕਿਰਤ ਬਾਜ਼ਾਰ ਵਿੱਚ ਕੰਮ ਕਰਦੇ ਹਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 26.
ਸੁਤੰਤਰਤਾ ਦੇ ਦੌਰਾਨ ਭਾਰਤ ਦੁਆਰਾ ਅਨਾਜ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੇ ਲਈ ਚੁੱਕੇ ਗਏ ਕਦਮਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਸੁਤੰਤਰਤਾ ਦੇ ਦੌਰਾਨ ਭਾਰਤੀ ਨੀਤੀ ਨਿਰਮਾਤਾਵਾਂ ਨੇ ਅਨਾਜ ਵਿਚ ਆਤਮ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਸਾਰੇ ਉਪਾਅ ਕੀਤੇ । ਭਾਰਤ ਨੇ ਖੇਤੀ ਵਿੱਚ ਇੱਕ ਨਵੀਂ ਰਣਨੀਤੀ ਅਪਨਾਈ, ਜਿਸ ਦਾ ਲਾਭ ਹਰੀ ਕ੍ਰਾਂਤੀ ਵਿੱਚ ਹੋਇਆ, ਖ਼ਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿਚ । ਦਰਅਸਲ, ਅਨਾਜ ਦੀ ਉਪਜ ਵਿਚ ਵਾਧਾ ਸਮਾਨ ਅਨੁਪਾਤ ਵਿਚ ਨਹੀਂ ਸੀ । ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ । ਇੱਥੇ ਅਨਾਜ ਦਾ ਉਤਪਾਦਨ 1964-65 ਦੇ 72.3 ਲੱਖ ਟਨ ਦੀ ਤੁਲਨਾ ਵਿਚ ਵੱਧ ਕੇ 1995-96 ਵਿੱਚ 3.03 ਕਰੋੜ ਟਨ ‘ਤੇ ਪਹੁੰਚ ਗਿਆ । ਦੂਸਰੇ ਪਾਸੇ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਚਾਵਲ ਦੇ ਉਤਪਾਦਨ ਵਿਚ ਵਰਣਨਯੋਗ ਵਾਧਾ ਹੋਇਆ ।

ਪ੍ਰਸ਼ਨ 27.
ਭਾਰਤ ਵਿਚ ਖਾਧ ਸੁਰੱਖਿਆ ਦੇ ਵਿਸਤਾਰ ਵਿੱਚ ਜਨਤਕ ਵੰਡ-ਪ੍ਰਣਾਲੀ ਕਿਸ ਪ੍ਰਕਾਰ ਸਭ ਤੋਂ ਜ਼ਿਆਦਾ ਕਾਰਗਰ ਸਿੱਧ ਹੋਈ ਹੈ ?
ਉੱਤਰ-
ਜਨਤਕ ਵੰਡ-ਪ੍ਰਣਾਲੀ ਖਾਧ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਕਦਮ ਹੈ । ਸ਼ੁਰੂ ਵਿੱਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗੈਰ-ਗਰੀਬਾਂ ਦੇ ਵਿਚਕਾਰ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ | ਬਾਅਦ ਦੇ ਸਾਲਾਂ ਵਿਚ ਜਨਤਕ ਵੰਡ-ਪ੍ਰਣਾਲੀ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ । 1992 ਵਿਚ ਦੇਸ਼ ਦੇ 1700 ਬਲਾਕਾਂ ਦੇ ਵਿੱਚ ਸੰਸ਼ੋਧਿਤ ਸਰਵਜਨਿਕ ਵੰਡ-ਪ੍ਰਣਾਲੀ ਸ਼ੁਰੂ ਕੀਤੀ ਗਈ ।
ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਜਨਤਕ ਵੰਡ-ਪ੍ਰਣਾਲੀ ਤੋਂ ਲਾਭ ਪਹੁੰਚਾਉਣਾ ਸੀ ।

ਪ੍ਰਸ਼ਨ 28.
ਸਹਿਕਾਰੀ ਸੰਸਥਾਵਾਂ ਕੀ ਕੰਮ ਕਰਦੀਆਂ ਹਨ ? ਸਹਿਕਾਰੀ ਸੰਸਥਾਵਾਂ ਦੇ ਦੋ ਉਦਾਹਰਣ ਦਿਓ ਅਤੇ ਦੱਸੋ ਕਿ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਉਨ੍ਹਾਂ ਦਾ ਕੀ ਯੋਗਦਾਨ ਹੈ ?
ਉੱਤਰ-
ਸਹਿਕਾਰੀ ਸੰਸਥਾਵਾਂ ਗ਼ਰੀਬ ਲੋਕਾਂ ਦੇ ਅਨਾਜ ਦੀ ਵਿਕਰੀ ਦੇ ਲਈ ਘੱਟ-ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ । ਸਹਿਕਾਰੀ ਸਮਿਤੀਆਂ ਦੇ ਉਦਾਹਰਣ ਹਨ-ਦਿੱਲੀ ਵਿੱਚ ਮਦਰ ਡੇਅਰੀ, ਗੁਜਰਾਤ ਵਿਚ ਅਮੂਲ ਦੁੱਧ ਉਤਪਾਦ ਸਮਿਤੀ । ਦਿੱਲੀ ਵਿੱਚ ਮਦਰ ਡੇਅਰੀ ਉਪਭੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਗ਼ਰੀਬੀ ਨਿਯੰਤਰਿਤ ਦਰਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿੱਚ ਤੇਜੀ ਨਾਲ ਪ੍ਰਤੀ ਕਰ ਰਹੀਆਂ ਹਨ । ਗੁਜਰਾਤ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਅਮੁਲ ਇਕ ਹੋਰ ਸਫ਼ਲ ਸਹਿਕਾਰੀ ਸਮਿਤੀ ਦਾ ਉਦਾਹਰਣ ਹੈ ।ਉਸਨੇ ਦੇਸ਼ ਵਿਚ ਦੁੱਧ ਕ੍ਰਾਂਤੀ ਲਿਆ ਦਿੱਤੀ । ਇਸ ਤਰ੍ਹਾਂ ਸਹਿਕਾਰੀ ਸੰਸਥਾਵਾਂ ਨੇ ਸਮਾਜ ਦੇ ਭਿੰਨ-ਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ ।

ਪ੍ਰਸ਼ਨ 29.
ਕਿਹੜੇ ਲੋਕ ਖਾਧ ਸੁਰੱਖਿਆ ਨਾਲ ਜ਼ਿਆਦਾ ਗ੍ਰਸਤ ਹੋ ਸਕਦੇ ਹਨ ?
ਉੱਤਰ –

  1. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਅਤੇ ਕੁੱਝ ਹੋਰ ਪਿਛੜੇ ਵਰਗ ਦੇ ਲੋਕ ਜਿਹੜੇ ਭੂਮੀਹੀਣ ਥੋੜ੍ਹੀ| ਬਹੁਤ ਖੇਤੀ ਭੂਮੀ ‘ਤੇ ਨਿਰਭਰ ਹਨ ।
  2. ਉਹ ਲੋਕ ਵੀ ਅੰਨ ਦੀ ਦਿਸ਼ਟੀ ਤੋਂ ਜਲਦੀ ਅਸੁਰੱਖਿਅਤ ਹੋ ਜਾਂਦੇ ਹਨ, ਜਿਹੜੇ ਕੁਦਰਤੀ ਆਫ਼ਤਾਵਾਂ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਨੂੰ ਕੰਮ ਦੀ ਤਲਾਸ਼ ਵਿੱਚ ਦੂਸਰੀ ਜਗ੍ਹਾ ਜਾਣਾ ਪੈਂਦਾ ਹੈ ।
  3. ਅੰਨ ਅਸੁਰੱਖਿਆ ਨਾਲ ਗਸਤ ਆਬਾਦੀ ਦਾ ਵੱਡਾ ਭਾਗ ਗਰਭਵਤੀ ਅਤੇ ਦੁੱਧ ਪਿਲਾ ਰਹੀਆਂ ਮਹਿਲਾਵਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ ।

ਪ੍ਰਸ਼ਨ 30.
ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਅੰਨ ਪੂਰਤੀ ‘ਤੇ ਕੀ ਪ੍ਰਭਾਵ ਹੁੰਦਾ ਹੈ ?
ਉੱਤਰ –

  • ਆਫ਼ਤਾਂ ਦੇ ਸਮੇਂ ਅੰਨ ਆਪੂਰਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ ।
  • ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ ।
  • ਆਫ਼ਤਾਂ ਦੇ ਸਮੇਂ ਖਾਧ-ਅਨਾਜ ਦੀ ਉਪਜ ਵਿਚ ਕਮੀ ਆ ਜਾਂਦੀ ਹੈ ਅਤੇ ਕੀਮਤਾਂ ਵੱਧ ਜਾਂਦੀਆਂ ਹਨ ।
  • ਜੇਕਰ ਇਹ ਆਫ਼ਤਾਂ ਜ਼ਿਆਦਾ ਫੈਲੇ ਹੋਏ ਖੇਤਰਾਂ ਵਿੱਚ ਆ ਜਾਂਦੀਆਂ ਹਨ ਜਾਂ ਜ਼ਿਆਦਾ ਲੰਬੇ ਸਮੇਂ ਤੱਕ ਬਣੀਆਂ ਰਹਿੰਦੀਆਂ ਹਨ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ ।
  • ਭਾਰਤ ਵਿਚ ਆਫ਼ਤਾਂ ਦੇ ਸਮੇਂ ਖਾਧ ਅਨਾਜ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਜ਼ਖ਼ਾਖੋਰੀ ਅਤੇ ਕਾਲਾਬਜ਼ਾਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 31.
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਕੀ ਸਮੱਸਿਆਵਾਂ ਹਨ ?
ਉੱਤਰ-
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਦੀਆਂ ਸਮੱਸਿਆਵਾਂ ਹੇਠਾਂ ਲਿਖੀਆਂ ਹਨ-

  1. ਜਨਤਕ ਵੰਡ-ਪ੍ਰਣਾਲੀ, ਧਾਰਕ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੇਚਣਾ, ਰਾਸ਼ਨ ਦੀਆਂ ਦੁਕਾਨਾਂ ਵਿੱਚ ਘਟੀਆ ਅਨਾਜ ਵੇਚਣਾ, ਦੁਕਾਨ ਕਦੀ-ਕਦਾਈਂ ਖੋਲ੍ਹਣਾ ਵਰਗੇ ਕਦਾਚਾਰ ਕਰਦੇ ਹਨ ।
  2. ਰਾਸ਼ਨ ਦੁਕਾਨਾਂ ਵਿੱਚ ਘਟੀਆ ਕਿਸਮ ਦੇ ਅਨਾਜ ਦਾ ਪਿਆ ਰਹਿਣਾ ਆਮ ਗੱਲ ਹੈ ਜੋ ਵਿਕ ਨਹੀਂ ਪਾਉਂਦਾ । ਇਹ ਇੱਕ ਵੱਡੀ ਸਮੱਸਿਆ ਸਿੱਧ ਹੋ ਰਹੀ ਹੈ ।
  3. ਜਦੋਂ ਰਾਸ਼ਨ ਦੀਆਂ ਦੁਕਾਨਾਂ ਇਨ੍ਹਾਂ ਅਨਾਜਾਂ ਨੂੰ ਵੇਚ ਨਹੀਂ ਪਾਉਂਦੀਆਂ ਤਾਂ ਐੱਫ. ਸੀ. ਆਈ. (FCI) ਦੇ ਗੋਦਾਮਾਂ ਵਿੱਚ ਅਨਾਜ ਦਾ ਵਿਸ਼ਾਲ ਸਟਾਂਕ ਜਮਾਂ ਹੋ ਜਾਂਦਾ ਹੈ । ਇਸਦੇ ਨਾਲ ਵੀ ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਸਮੱਸਿਆਵਾਂ ਆਉਂਦੀਆਂ ਹਨ ।
  4. ਪਹਿਲੇ ਹਰੇਕ ਪਰਿਵਾਰ ਦੇ ਕੋਲ ਗ਼ਰੀਬ ਜਾਂ ਗ਼ੈਰ-ਗ਼ਰੀਬ ਰਾਸ਼ਨ ਕਾਰਡ ਸਨ, ਜਿਸ ਵਿਚ ਚਾਵਲ, ਕਣਕ, ਖੰਡ ਆਦਿ ਵਸਤੂਆਂ ਦਾ ਇਕ ਨਿਸ਼ਚਿਤ ਕੋਟਾ ਹੁੰਦਾ ਸੀ । ਪਰ ਜਿਹੜੇ ਤਿੰਨ ਪ੍ਰਕਾਰ ਦੇ ਕਾਰਡ ਅਤੇ ਕੀਮਤਾਂ ਦੀ ਲੜੀ ਨੂੰ ਅਪਣਾਇਆ ਗਿਆ ਹੈ, ਹੁਣ ਭਿੰਨ-ਭਿੰਨ ਕੀਮਤਾਂ ਵਾਲੇ ਟੀ. ਪੀ. ਡੀ. ਐੱਸ. ਦੀ ਵਿਵਸਥਾ ਵਿਚ ਗਰੀਬੀ ਰੇਖਾ ਤੋਂ ਉੱਪਰ ਵਾਲੇ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਦੁਕਾਨ ‘ਤੇ ਬਹੁਤ ਘੱਟ ਛੋਟ ਮਿਲਦੀ ਹੈ ।ਏ. ਪੀ. ਐੱਲ. ਪਰਿਵਾਰਾਂ ਦੇ ਲਈ ਕੀਮਤਾਂ ਲਗਪਗ ਓਨੀਆਂ ਹੀ ਉੱਚੀਆਂ ਹਨ ਜਿੰਨੀਆਂ ਖੁੱਲ੍ਹੇ ਬਾਜ਼ਾਰ ਵਿੱਚ । ਇਸ ਲਈ ਰਾਸ਼ਨ ਦੀ ਦੁਕਾਨ ਤੋਂ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਦੇ ਲਈ ਉਨ੍ਹਾਂ ਨੂੰ ਬਹੁਤ ਘੱਟ ਉਤਸ਼ਾਹ ਪਾਪਤ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 32.
ਜੇਕਰ ਅੰਨ ਸੁਰੱਖਿਆ ਨਾ ਹੋਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਅੰਨ ਸੁਰੱਖਿਆ ਨਾਂ ਹੋਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋਣਗੀਆਂ –

  • ਦੇਸ਼ ਵਿਚ ਆਉਣ ਵਾਲੀ ਕਿਸੇ ਵੀ ਕੁਦਰਤੀ ਆਫ਼ਤ, ਜਿਵੇਂ-ਸੋਕੇ ਨਾਲ ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਵੇਗੀ ।
  • ਅੰਨ ਸੁਰੱਖਿਆ ਨਾ ਹੋਣ ਨਾਲ ਜੇਕਰ ਆਫ਼ਤ ਵਿਚ ਖਾਧ ਅਨਾਜ ਦੀ ਕਮੀ ਹੁੰਦੀ ਹੈ ਤਾਂ ਕੀਮਤ ਦਾ ਪੱਧਰ ਵੱਧ ਜਾਵੇਗਾ |
  • ਅੰਨ ਸੁਰੱਖਿਆ ਨਾ ਹੋਣ ਨਾਲ ਦੇਸ਼ ਵਿੱਚ ਕਾਲਾਬਜ਼ਾਰੀ ਵੱਧਦੀ ਹੈ ।
  • ਅੰਨ ਸੁਰੱਖਿਆ ਨਾ ਹੋਣ ਨਾਲ ਕੁਦਰਤੀ ਆਫ਼ਤ ਆਉਣ ਨਾਲ ਦੇਸ਼ ਵਿੱਚ ਭੁੱਖ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਪ੍ਰਸ਼ਨ 33.
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ –

  1. ਬਫ਼ਰ ਭੰਡਾਰ ਨਾ ਬਣਾਏ ਜਾਣ ਨਾਲ ਦੇਸ਼ ਵਿਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਹੋ ਸਕਦੀ ਹੈ ।
  2. ਬਫ਼ਰ ਭੰਡਾਰ ਨਾ ਬਣਾਏ ਜਾਣ ਦੀ ਸਥਿਤੀ ਵਿੱਚ ਘੱਟ ਖਾਧ ਅਨਾਜ ਵਾਲੇ ਖੇਤਰਾਂ ਨੂੰ ਅਨਾਜ ਮਹਿੰਗਾ ਪ੍ਰਾਪਤ ਹੋਵੇਗਾ ।
  3. ਬਫ਼ਰ ਭੰਡਾਰ ਨਾ ਬਣਾਏ ਜਾਣ ਤੇ ਪ੍ਰਾਪਤ ਅਨਾਜ ਗਲ-ਸੜ ਜਾਵੇਗਾ ।
  4. ਬਫ਼ਰ ਭੰਡਾਰ ਨਾ ਹੋਣ ਨਾਲ ਕਾਲਾਬਜ਼ਾਰੀ ਵਿੱਚ ਵਾਧਾ ਹੋਵੇਗਾ ।
  5. ਇਸ ਨਾਲ ਆਫ਼ਤਾਂ ਕਾਲ ਦੀ ਸਥਿਤੀ ਜ਼ਿਆਦਾਤਰ ਗੰਭੀਰ ਹੋ ਸਕਦੀ ਹੈ ।

ਪ੍ਰਸ਼ਨ 34.
ਕਿਸੇ ਦੇਸ਼ ਦੇ ਲਈ ਅਨਾਜ ਵਿੱਚ ਆਤਮ-ਨਿਰਭਰ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਇਸਦੇ ਹੇਠ ਲਿਖੇ ਕਾਰਨ ਹਨ-

  • ਕੋਈ ਦੇਸ਼ ਅਨਾਜ ਵਿਚ ਆਤਮ-ਨਿਰਭਰ ਇਸ ਲਈ ਹੋਣਾ ਚਾਹੁੰਦਾ ਹੈ ਤਾਂਕਿ ਕਿਸੇ ਆਫ਼ਤ ਦੇ ਸਮੇਂ ਦੇਸ਼ ਵਿੱਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਨਾ ਹੋਵੇ।
  • ਕੋਈ ਦੇਸ਼ ਅਨਾਜ ਵਿੱਚ ਆਤਮ-ਨਿਰਭਰ ਇਸ ਲਈ ਵੀ ਹੋਣਾ ਚਾਹੁੰਦਾ ਹੈ ਤਾਂ ਕਿ ਉਸ ਨੂੰ ਖਾਧ ਅਨਾਜ ਵਿਦੇਸ਼ਾਂ ਤੋਂ ਨਾ ਖ਼ਰੀਦਣਾ ਪਏ ।
  • ਦੇਸ਼ ਵਿਚ ਕਾਲਾਬਜ਼ਾਰੀ ਨੂੰ ਰੋਕਣ ਅਤੇ ਕੀਮਤ ਸਥਿਰਤਾ ਬਣਾਏ ਰੱਖਣ ਦੇ ਲਈ ਕੋਈ ਵੀ ਦੇਸ਼ ਖਾਧ-ਅਨਾਜ ਲਈ ਆਤਮ-ਨਿਰਭਰ ਬਣਨਾ ਚਾਹੁੰਦਾ ਹੈ ।

ਪ੍ਰਸ਼ਨ 35.
ਸਹਾਇਕੀ ਕੀ ਹੈ ? ਸਰਕਾਰ ਸਹਾਇਕੀ ਕਿਉਂ ਦਿੰਦੀ ਹੈ ?
ਉੱਤਰ-
ਸਹਾਇਕੀ ਉਹ ਭੁਗਤਾਨ ਹੈ, ਜੋ ਸਰਕਾਰ ਦੁਆਰਾ ਕਿਸੇ ਉਤਪਾਦਕ ਨੂੰ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਕੀਤਾ ਜਾਂਦਾ ਹੈ । ਸਹਾਇਕੀ ਨਾਲ ਘਰੇਲੂ ਉਤਪਾਦਕਾਂ ਦੇ ਲਈ ਉੱਚੀ ਆਮਦਨ ਕਾਇਮ ਰੱਖਦੇ ਹੋਏ ਉਪਭੋਗਤਾ ਕੀਮਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ । ਸਰਕਾਰ ਦੁਆਰਾ ਸਹਾਇਕੀ ਦੇਣ ਦੇ ਹੇਠ ਲਿਖੇ ਕਾਰਨ ਹਨ –

  1. ਗਰੀਬਾਂ ਨੂੰ ਵਸਤੂਆਂ ਸਸਤੀਆਂ ਪ੍ਰਾਪਤ ਹੋ ਸਕਣ ।
  2. ਲੋਕਾਂ ਦਾ ਘੱਟੋ-ਘੱਟ ਜੀਵਨ ਪੱਧਰ ਬਣਿਆ ਰਹੇ।
  3. ਉਤਪਾਦਕ ਨੂੰ ਸਰਕਾਰ ਦੁਆਰਾ ਕਿਸੇ ਉਤਪਾਦ ਦੀ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਸਹਾਇਕੀ ਦਿੱਤੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਧ ਸੁਰੱਖਿਆ ਦੀ ਜ਼ਰੂਰਤ ਕੀ ਹੈ ?
ਉੱਤਰ-
ਖਾਧ ਸੁਰੱਖਿਆ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਤੋਂ ਹੈ
1. ਖਾਧ ਸੁਰੱਖਿਆ ਦਾ ਡਰ ਦੂਰ ਕਰਨਾ (To avoid food insecurity)-ਖਾਧ ਸੁਰੱਖਿਆ ਵਿਵਸਥਾ ਇਹ ਨਿਸ਼ਚਿਤ ਕਰਦੀ ਹੈ ਕਿ ਜਨ ਸਾਧਾਰਨ ਦੇ ਲਈ ਲੰਮੇ ਸਮੇਂ ਲਈ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਉਪਲੱਬਧ ਹਨ । ਇਸਦੇ ਦੌਰਾਨ ਹੜ੍ਹ, ਸੋਕਾ, ਅਕਾਲ, ਸੁਨਾਮੀ, ਭੂਚਾਲ, ਅੰਦਰੂਨੀ ਯੁੱਧ ਜਾਂ ਅੰਤਰ ਰਾਸ਼ਟਰੀ ਯੁੱਧ ਵਰਗੀ ਸਥਿਤੀ ਤੋਂ ਨਿਪਟਣ ਦੇ ਲਈ ਖਾਧ ਭੰਡਾਰ ਰਿਜ਼ਰਵ ਵਿੱਚ ਰੱਖੇ ਜਾਂਦੇ ਹਨ । ਇਸ ਨਾਲ ਖਾਧ ਅਸੁਰੱਖਿਆ ਦਾ ਡਰ ਦੂਰ ਹੋ ਜਾਂਦਾ ਹੈ ।

2. ਪੋਸ਼ਣ ਸਤਰ ਨੂੰ ਬਣਾਏ ਰੱਖਣਾ (Maintainance of nutritional standards)-ਖਾਧ ਸੁਰੱਖਿਆ ਪ੍ਰੋਗਰਾਮਾਂ ਦੇ ਦਰਮਿਆਨ ਉਪਲੱਬਧ ਕਰਵਾਏ ਗਏ ਖਾਧ ਪਦਾਰਥਾਂ ਦੀ ਮਾਤਰਾ ਅਤੇ ਅਤੇ ਗੁਣਵਤਾ ਸਰ ਸਿਹਤ , ਮਾਹਿਰਾਂ ਅਤੇ ਸਰਕਾਰੀ ਏਜੰਸੀਆਂ ਦੁਆਰਾ ਨਿਰਧਾਰਿਤ ਮਾਪਾਂ ਦੇ ਅਨੁਸਾਰ ਹੁੰਦਾ ਹੈ । ਇਸ ਨਾਲ ਜਨ-ਸਾਧਾਰਨ ਵਿੱਚ ਨਿਊਨਤਮ ਪੋਸ਼ਣ ਸਤਰ ਨੂੰ ਬਣਾਏ ਰੱਖਣ ਵਿਚ ਸਹਾਇਤਾ ਮਿਲਦੀ ਹੈ ।

3. ਗਰੀਬੀ ਖਾਤਮਾ (Poverty alleviation)-ਖਾਧ ਸੁਰੱਖਿਆ ਵਿਵਸਥਾ ਦੇ ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਹੁੰਦਾ ਹੈ ।

4. ਸਮਾਜਿਕ ਨਿਆ (Social justice)-ਖਾਧ ਸੁਰੱਖਿਆ ਦੇ ਅਭਾਵ ਵਿੱਚ ਸਮਾਜਿਕ ਨਿਆ ਸੰਭਵ ਹੀ ਨਹੀਂ ਹੈ । ਭਾਰਤ ਇੱਕ ਕਲਿਆਣਕਾਰੀ ਰਾਜ ਹੈ । ਇਸ ਲਈ ਸਰਕਾਰ ਦਾ ਇਹ ਕਰਤੱਵ ਹੈ ਕਿ ਸਮਾਜਿਕ ਉਦੇਸ਼ਾਂ ਦੀ ਪੂਰਤੀ ਅਤੇ ਸਮਾਵੇਸ਼ੀ ਵਿਕਾਸ ਲਈ ਸਮਾਜ ਦੇ ਗ਼ਰੀਬ ਵਰਗ ਨੂੰ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਘੱਟ ਕੀਮਤਾਂ ਉੱਤੇ ਉਪਲੱਬਧ ਕਰਵਾਏ ਜਾਣ। |

ਪ੍ਰਸ਼ਨ 2.
ਸਰਵਜਨਿਕ ਵੰਡ ਵਿਵਸਥਾ ਕੀ ਹੈ ?
ਉੱਤਰ-
ਸਰਵਜਨਿਕ ਵੰਡ ਵਿਵਸਥਾ ਦਾ ਅਰਥ ਉੱਚਿਤ ਕੀਮਤ ਦੁਕਾਨਾਂ (ਰਾਸ਼ਨ ਡਿੱਪੂ) ਦੇ ਜ਼ਰੀਏ ਲੋਕਾਂ ਨੂੰ ਜ਼ਰੂਰੀ ਮੱਦਾਂ ; ਜਿਵੇਂ- ਕਣਕ, ਚਾਵਲ, ਮਿੱਟੀ ਦਾ ਤੇਲ ਆਦਿ ਦੀ ਵੰਡ ਤੋਂ ਹੈ। ਇਸ ਵਿਵਸਥਾ ਦੇ ਦੁਆਰਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਜਨਸੰਖਿਆ ਨੂੰ ਖਾਧ ਸੁਰੱਖਿਆ ਨਿਸ਼ਚਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ ।
ਇਸ ਦੇ ਦੌਰਾਨ ਤਹਿ ਕੀਤੀਆਂ ‘ਤੇ ਰਾਸ਼ਨ ਦੀਆਂ ਦੁਕਾਨਾਂ ਦੇ ਜਰੀਏ ਖਾਣ ਵਾਲੇ ਪਦਾਰਥਾਂ ਦੀ ਵੰਡ ਕੀਤੀ ਜਾਂਦੀ ਹੈ । ਗ਼ਰੀਬੀ ਖ਼ਾਤਮਾ ਪ੍ਰੋਗਰਾਮਾਂ ਦੇ ਕੰਮ ਕਰਨ ਦੀ ਵਿਧੀ ਵਿੱਚ ਇਸ ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਇਸ ਸਮੇਂ ਭਾਰਤ ਵਿੱਚ ਸਰਵਜਨਿਕ ਵੰਡ ਵਿਵਸਥਾ ਦੇ ਦੁਆਰਾ 5.35 ਲੱਖ ਉੱਚਿਤ ਕੀਮਤ ਦੁਕਾਨਾਂ ਜਾਇਜ਼ ਕੀਮਤਾਂ ‘ਤੇ ਖਾਣ ਵਾਲੇ ਪਦਾਰਥਾਂ ਦੀ ਵੰਡ ਦਾ ਕੰਮ ਕਰ ਰਹੀ ਹੈ । ਭਾਰਤੀ ਸਰਵਜਨਿਕ ਵੰਡ ਵਿਵਸਥਾ ਵਿਸ਼ਵ ਦੀ ਵਿਸ਼ਾਲ ਖਾਣ ਵਾਲੇ ਪਦਾਰਥਾਂ ਦੀ ਵੰਡ ਵਿਵਸਥਾਵਾਂ ਵਿਚੋਂ ਇਕ ਹੈ । ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਵਿਵਸਥਾ ਨੂੰ ਚਲਾਉਂਦੀਆਂ ਹਨ । ਕੇਂਦਰ ਸਰਕਾਰ ਖਾਣ ਵਾਲੇ ਪਦਾਰਥਾਂ ਨੂੰ ਖਰੀਦਣ, ਸਟੋਰ ਕਰਨ ਅਤੇ ਇਸਦੇ ਵਿਭਿੰਨ ਸਥਾਨਾਂ
‘ਤੇ ਯਾਤਾਯਾਤ ਦਾ ਕੰਮ ਕਰਦੀ ਹੈ । ਰਾਜ ਸਰਕਾਰਾਂ ਇਨ੍ਹਾਂ ਖਾਣ ਵਾਲੇ ਪਦਾਰਥਾਂ ਨੂੰ ਉੱਚਿਤ ਕੀਮਤ ਦੁਕਾਨਾਂ (ਰਾਸ਼ਨ-ਡਿੱਪੂ ਦੇ ਜ਼ਰੀਏ ਲਾਭ ਲੈਣ ਵਾਲਿਆਂ ਨੂੰ ਵੰਡ ਦਾ ਕੰਮ ਕਰਦੀ ਹੈ । ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਪਹਿਚਾਣ ਕਰਨਾ, ਉਨ੍ਹਾਂ ਨੂੰ ਰਾਸ਼ਨ ਕਾਰਡ ਜਾਰੀ ਕਰਨਾ, ਉੱਚਿਤ ਕੀਮਤ ਦੁਕਾਨਾਂ ਦੇ ਪ੍ਰੋਗਰਾਮ ਦਾ ਨਿਰੀਖਣ ਕਰਨਾ, ਆਦਿ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

Punjab State Board PSEB 9th Class Social Science Book Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Textbook Exercise Questions and Answers.

PSEB Solutions for Class 9 Social Science Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

Social Science Guide for Class 9 PSEB ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਸੰਸਾਰ ਦੀ ਕੁੱਲ ਗ਼ਰੀਬ ਜਨਸੰਖਿਆ ਦੇ ………. ਤੋਂ ਜ਼ਿਆਦਾ ਗ਼ਰੀਬ ਭਾਰਤ ਵਿਚ ਰਹਿੰਦੇ ਹਨ ।
ਉੱਤਰ-
1/5,

ਪ੍ਰਸ਼ਨ 2.
ਗ਼ਰੀਬੀ ਗ਼ਰੀਬ ਲੋਕਾਂ ਵਿਚ ……….. ਦੀ ਭਾਵਨਾ ਪੈਦਾ ਕਰਦੀ ਹੈ ।
ਉੱਤਰ-
ਅਸੁਰੱਖਿਆ,

ਪ੍ਰਸ਼ਨ 3.
………. ਲੋਕਾਂ ਨੂੰ ………….. ਨਾਲੋਂ ਜ਼ਿਆਦਾ ਕੈਲੋਰੀ ਦੀ ਲੋੜ ਹੁੰਦੀ ਹੈ ।
ਉੱਤਰ-
ਗ੍ਰਾਮੀਣ, ਸ਼ਹਿਰੀ,

ਪ੍ਰਸ਼ਨ 4.
ਪੰਜਾਬ ਰਾਜ ਨੇ ………….. ਦੀ ਸਹਾਇਤਾ ਨਾਲ ਗ਼ਰੀਬੀ ਘੱਟ ਕਰਨ ਵਿਚ ਸਫ਼ਲ ਰਹੇ ਹਨ ।
ਉੱਤਰ-
ਖੇਤੀਬਾੜੀ,

ਪ੍ਰਸ਼ਨ 5.
ਉਹ ਤਰੀਕਾ ਜਿਹੜਾ ਜ਼ਿੰਦਗੀ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਘੱਟੋ-ਘੱਟ ਜ਼ਰੂਰੀ ਆਮਦਨ ਨੂੰ ਮਾਪਣ ਦਾ ਹੈ ਨੂੰ …………. ਕਹਿੰਦੇ ਹਨ ।
ਉੱਤਰ-
ਗਰੀਬੀ ਰੇਖਾ,

ਪ੍ਰਸ਼ਨ 6.
……….. ਗ਼ਰੀਬੀ ਦੇ ਮਾਪਦੰਡ ਦਾ ਇਕ ਕਾਰਨ ਹੈ ।
ਉੱਤਰ-
ਸਾਪੇਖ ॥

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਗ਼ਰੀਬੀ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਹੈ ?
(a) 20 ਕਰੋੜ
(b) 26 ਕਰੋੜ
(c) 25 ਕਰੋੜ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(d) ਇਨ੍ਹਾਂ ਵਿਚੋਂ ਕੋਈ ਨਹੀਂ ।

ਪ੍ਰਸ਼ਨ 2.
ਗਰੀਬੀ ਦਾ ਅਨੁਪਾਤ ………… ਵਿੱਚ ਘੱਟ ਹੈ –
(a) ਵਿਕਸਿਤ ਦੇਸ਼ਾਂ
(b) ਵਿਕਾਸਸ਼ੀਲ ਦੇਸ਼ਾਂ
(c) ਅਲਪ ਵਿਕਸਿਤ ਦੇਸ਼ਾਂ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(a) ਵਿਕਸਿਤ ਦੇਸ਼ਾਂ

ਪ੍ਰਸ਼ਨ 3.
ਭਾਰਤ ਵਿਚ ਸਭ ਤੋਂ ਜ਼ਿਆਦਾ ਗਰੀਬ ਰਾਜ ਕਿਹੜਾ ਹੈ ?
(a) ਪੰਜਾਬ
(b) ਉੱਤਰ ਪ੍ਰਦੇਸ਼
(c) ਓਡੀਸ਼ਾ
(d) ਰਾਜਸਥਾਨ ।
ਉੱਤਰ-
(c) ਓਡੀਸ਼ਾ

ਪ੍ਰਸ਼ਨ 4.
ਰਾਸ਼ਟਰੀ ਆਮਦਨ ……… ਕਿਸ ਦਾ ਸੂਚਕ ਹੈ ?
(a) ਗ਼ਰੀਬੀ ਰੇਖਾ
(b) ਜਨਸੰਖਿਆ
(c) ਸਾਪੇਖ ਗ਼ਰੀਬੀ
(d) ਨਿਰਪੇਖ ਗ਼ਰੀਬੀ ।
ਉੱਤਰ-
(c) ਸਾਪੇਖ ਗ਼ਰੀਬੀ

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

(ਈ) ਸਹੀ/ਗਲੜ –

ਪ੍ਰਸ਼ਨ 1.
ਵਿਸ਼ਵ ਵਿਆਪੀ ਗ਼ਰੀਬੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ।
ਉੱਤਰ-
ਸਹੀ,

ਪ੍ਰਸ਼ਨ 2.
ਖੇਤੀਬਾੜੀ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ ।
ਉੱਤਰ-
ਸਹੀ,

ਪ੍ਰਸ਼ਨ 3.
ਪਿੰਡਾਂ ਵਿਚ ਪੜ੍ਹੀ-ਲਿਖੀ ਬੇਰੁਜ਼ਗਾਰੀ ਜ਼ਿਆਦਾ ਹੁੰਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 4.
ਨੈਸ਼ਨਲ ਸੈਂਪਲ ਸਰਵੇ ਆਰਗਨਾਈਜ਼ੇਸ਼ਨ (NSSO) ਸਰਵੇਖਣ ਕਰਕੇ ਜਨਸੰਖਿਆ ਵਿੱਚ ਹੋ ਰਹੇ ਵਾਧੇ ਦਾ ਅਨੁਮਾਨ ਲਗਾਉਂਦੇ ਹਨ ।
ਉੱਤਰ-
ਗਲਤ,

ਪ੍ਰਸ਼ਨ 5.
ਸਭ ਤੋਂ ਵੱਧ ਗ਼ਰੀਬੀ ਵਾਲੇ ਰਾਜ ਬਿਹਾਰ ਅਤੇ ਓਡੀਸਾ ਹਨ ।
ਉੱਤਰ-
ਸਹੀ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਪੇਖ ਗਰੀਬੀ ਤੋਂ ਕੀ ਭਾਵ ਹੈ ?
ਉੱਤਰ-
ਸਾਪੇਖ ਗ਼ਰੀਬੀ ਦਾ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗ਼ਰੀਬੀ ਤੋਂ ਹੈ !

ਪ੍ਰਸ਼ਨ 2.
ਨਿਰਪੇਖ ਗ਼ਰੀਬੀ ਤੋਂ ਕੀ ਭਾਵ ਹੈ ?
ਉੱਤਰ-
ਨਿਰਪੇਖ ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ ।

ਪ੍ਰਸ਼ਨ 3.
ਸਾਪੇਖ ਗ਼ਰੀਬੀ ਦੇ ਦੋ ਸੰਕੇਤਕਾਂ ਦੇ ਨਾਂ ਦੱਸੋ ।
ਉੱਤਰ-
ਪ੍ਰਤੀ ਵਿਅਕਤੀ ਆਮਦਨ ਅਤੇ ਰਾਸ਼ਟਰੀ ਆਮਦਨ ਸਾਪੇਖ ਗਰੀਬੀ ਦੇ ਦੋ ਮਾਪ ਹਨ ।

ਪ੍ਰਸ਼ਨ 4.
ਗਰੀਬੀ ਰੇਖਾ ਤੋਂ ਕੀ ਭਾਵ ਹੈ ?
ਉੱਤਰ-
ਗ਼ਰੀਬੀ ਰੇਖਾ ਉਹ ਰੇਖਾ ਹੈ ਜੋ ਉਸ ਖ਼ਰੀਦ ਸ਼ਕਤੀ ਨੂੰ ਪ੍ਰਗਟ ਕਰਦੀ ਹੈ, ਜਿਸਦੇ ਦੁਆਰਾ ਲੋਕ ਆਪਣੀਆਂ ਘੱਟੋ-ਘੱਟ ਲੋੜਾਂ ਨੂੰ ਸੰਤੁਸ਼ਟ ਕਰ ਸਕਦੇ ਹਨ ।

ਪ੍ਰਸ਼ਨ 5.
ਗਰੀਬੀ ਰੇਖਾ ਨੂੰ ਨਿਰਧਾਰਿਤ ਕਰਨ ਲਈ ਭਾਰਤ ਦੇ ਯੋਜਨਾ ਕਮਿਸ਼ਨ ਨੇ ਕੀ ਮਾਪਦੰਡ ਅਪਣਾਇਆ ਹੋਇਆ ਹੈ ?
ਉੱਤਰ-
ਭਾਰਤ ਦਾ ਯੋਜਨਾ ਆਯੋਗ ਗ਼ਰੀਬੀ ਰੇਖਾ ਦਾ ਨਿਰਧਾਰਨ ਆਮਦਨ ਅਤੇ ਉਪਭੋਗ ਪੱਧਰ ‘ਤੇ ਕਰ ਸਕਦਾ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 6.
ਗਰੀਬੀ ਦੇ ਦੋ ਮਾਪਦੰਡਾਂ ਦੇ ਨਾਂ ਦੱਸੋ ।
ਉੱਤਰ-
ਆਮਦਨ ਅਤੇ ਉਪਭੋਗ ਗ਼ਰੀਬੀ ਦੇ ਦੋ ਮਾਪਦੰਡ ਹਨ ।

ਪ੍ਰਸ਼ਨ 7.
ਗਰੀਬ ਪਰਿਵਾਰਾਂ ਵਿੱਚ ਸਭ ਤੋਂ ਜ਼ਿਆਦਾ ਕੌਣ ਦੁੱਖ ਸਹਿੰਦਾ ਹੈ ?
ਉੱਤਰ-
ਗ਼ਰੀਬ ਪਰਿਵਾਰਾਂ ਵਿੱਚ ਬੱਚੇ ਸਭ ਤੋਂ ਵੱਧ ਦੁੱਖ ਸਹਿੰਦੇ ਹੁੰਦੇ ਹਨ ।

ਪ੍ਰਸ਼ਨ 8.
ਭਾਰਤ ਦੇ ਸਭ ਤੋਂ ਵੱਧ ਦੋ ਗਰੀਬ ਰਾਜਾਂ ਦੇ ਨਾਂ ਦੱਸੋ ।
ਉੱਤਰ-
ਓਡੀਸਾ ਅਤੇ ਬਿਹਾਰ ਦੇ ਸਭ ਤੋਂ ਵੱਧ ਗ਼ਰੀਬ ਰਾਜ ਹਨ ।

ਪ੍ਰਸ਼ਨ 9.
ਕੇਰਲਾ ਨੇ ਗ਼ਰੀਬੀ ਕਿਵੇਂ ਸਭ ਤੋਂ ਵੱਧ ਘਟਾਈ ਹੈ ?
ਉੱਤਰ-
ਕੇਰਲਾ ਨੇ ਮਨੁੱਖੀ ਸੰਸਾਧਨ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਹੈ ।

ਪ੍ਰਸ਼ਨ 10.
ਪੱਛਮੀ ਬੰਗਾਲ ਨੂੰ ਗ਼ਰੀਬੀ ਘਟਾਉਣ ਵਿੱਚ ਕਿਸਨੇ ਸਹਾਇਤਾ ਕੀਤੀ ?
ਉੱਤਰ-
ਭੂਮੀ ਸੁਧਾਰ ਉਪਾਵਾਂ ਨੇ ਪੱਛਮੀ ਬੰਗਾਲ ਵਿਚ ਗ਼ਰੀਬੀ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਹੈ ।

ਪ੍ਰਸ਼ਨ 11.
ਦੋ ਰਾਜਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਉੱਚ ਖੇਤੀਬਾੜੀ ਵਾਧਾ ਦਰ ਦੀ ਸਹਾਇਤਾ ਨਾਲ ਗ਼ਰੀਬੀ ਘਟਾਈ ਹੈ ?
ਉੱਤਰ-
ਪੰਜਾਬ ਅਤੇ ਹਰਿਆਣਾ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 12.
ਚੀਨ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਗ਼ਰੀਬੀ ਘਟਾਉਣ ਵਿਚ ਕਿਵੇਂ ਸਮਰੱਥ ਹੋਏ ?
ਉੱਤਰ-
ਚੀਨ ਅਤੇ ਦੱਖਣ-ਪੂਰਬੀ ਦੇਸ਼ਾਂ ਨੇ ਤੇਜ਼ ਆਰਥਿਕ ਵਾਧੇ ਅਤੇ ਮਨੁੱਖੀ ਸੰਸਾਧਨ ਵਿਕਾਸ ਵਿਚ ਨਿਵੇਸ਼ ਨਾਲ ਗ਼ਰੀਬੀ ਨੂੰ ਘੱਟ ਕੀਤਾ ਹੈ ।

ਪ੍ਰਸ਼ਨ 13.
ਗ਼ਰੀਬੀ ਦੇ ਦੋ ਕਾਰਨ ਦੱਸੋ ।
ਉੱਤਰ-

  • ਘੱਟ ਆਰਥਿਕ ਵਾਧਾ
  • ਉੱਚ ਜਨਸੰਖਿਆ ਦਬਾਅ ।

ਪ੍ਰਸ਼ਨ 14.
ਦੋ ਗਰੀਬੀ ਘਟਾਉਣ ਵਾਲੇ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  1. ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਿਯਮ
  2. ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ ।

ਪ੍ਰਸ਼ਨ 15.
ਉਸ ਪ੍ਰੋਗਰਾਮ ਦਾ ਨਾਂ ਦੱਸੋ ਜਿਹੜਾ ਸਰਕਾਰੀ ਸਕੂਲੀ ਬੱਚਿਆਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਵਾਉਂਦਾ ਹੈ ?
ਉੱਤਰ-
ਨਿਊਨਤਮ ਜ਼ਰੂਰਤ ਕਾਰਜਕ੍ਰਮ |

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰੀਬੀ ਤੋਂ ਕੀ ਭਾਵ ਹੈ ? ਵਿਆਖਿਆ ਕਰੋ ।
ਉੱਤਰ-
ਗਰੀਬੀ ਤੋਂ ਭਾਵ ਹੈ, ਜੀਵਨ, ਸਿਹਤ ਅਤੇ ਕਾਰਜ-ਕੁਸ਼ਲਤਾ ਲਈ ਘੱਟੋ-ਘੱਟ ਉਪਭੋਗ ਲੋੜਾਂ ਦੀ ਪ੍ਰਾਪਤੀ ਦੀ ਅਯੋਗਤਾ । ਇਸ ਘੱਟੋ ਘੱਟ ਲੋੜਾਂ ਵਿੱਚ ਭੋਜਨ, ਕੱਪੜੇ, ਮਕਾਨ, ਸਿੱਖਿਆ ਅਤੇ ਸਿਹਤ ਸੰਬੰਧੀ ਨਿਊਨਤਮ ਮਨੁੱਖੀ ਲੋੜਾਂ ਸ਼ਾਮਲ ਹੁੰਦੀਆਂ ਹਨ । ਇਨ੍ਹਾਂ ਨਿਊਨਤਮ ਮਨੁੱਖੀ ਲੋੜਾਂ ਨੂੰ ਪੂਰਾ ਨਾ ਹੋਣ ਨਾਲ ਮਨੁੱਖਾਂ ਨੂੰ ਕਸ਼ਟ ਪੈਦਾ ਹੁੰਦਾ ਹੈ । ਸਿਹਤ ਅਤੇ ਕਾਰਜਕੁਸ਼ਲਤਾ ਦੀ ਹਾਨੀ ਹੁੰਦੀ ਹੈ । ਇਸਦੇ ਸਿੱਟੇ ਵਜੋਂ ਉਤਪਾਦਨ ਵਿਚ ਵਾਧਾ ਕਰਨਾ ਅਤੇ ਭਵਿੱਖ ਵਿੱਚ ਗ਼ਰੀਬੀ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 2.
ਸਾਪੇਖ ਅਤੇ ਨਿਰਪੇਖ ਗਰੀਬੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਪੇਖ ਗ਼ਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗ਼ਰੀਬੀ ਤੋਂ ਹੈ । ਜਿਹੜੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੋਰ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਵਿੱਚ ਕਾਫ਼ੀ ਘੱਟ ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ ਹੈ ਉਹ ਦੇਸ਼ ਸਾਪੇਖ ਰੂਪ ਨਾਲ ਗ਼ਰੀਬ ਹਨ ।
ਨਿਰਪੇਖ ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ । ਅਰਥ-ਸ਼ਾਸਤਰੀਆਂ ਨੇ ਇਸ ਸੰਬੰਧ ਵਿਚ ਗ਼ਰੀਬੀ ਦੀਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਹਨ ਪਰ ਜ਼ਿਆਦਾਤਰ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਪਭੋਗ ਕੀਤੀ ਜਾਣ ਵਾਲੀ ਕੈਲੋਰੀ ਅਤੇ ਪ੍ਰਤੀ ਵਿਅਕਤੀ ਨਿਊਨਤਮ ਉਪਭੋਗ ਖ਼ਰਚ ਪੱਧਰ ਦੁਆਰਾ ਗ਼ਰੀਬੀ ਨੂੰ ਮਾਪਣ ਦਾ ਯਤਨ ਕੀਤਾ ਗਿਆ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 3.
ਗ਼ਰੀਬ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਗ਼ਰੀਬ ਲੋਕਾਂ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਅਸੁਰੱਖਿਆ, ਅਪਵਰਜਨ, ਭੁੱਖਮਰੀ ਆਦਿ । ਅਪਵਰਜਨ ਤੋਂ ਭਾਵ ਉਸ ਪ੍ਰਕਿਰਿਆ ਤੋਂ ਹੈ ਜਿਸਦੇ ਦੁਆਰਾ ਕੁੱਝ ਲੋਕ ਕੁਝ ਸਹੂਲਤਾਂ, ਲਾਭਾਂ ਅਤੇ ਮੌਕਿਆਂ ਤੋਂ ਅਪਵਰਜਿਤ ਹੋ ਜਾਂਦੇ ਹਨ ਜੋ ਬਾਕੀ ਲੋਕ ਉਪਭੋਗ ਕਰਦੇ ਹਨ ।

ਪ੍ਰਸ਼ਨ 4.
ਭਾਰਤ ਵਿਚ ਗ਼ਰੀਬੀ ਰੇਖਾ ਦਾ ਅਨੁਮਾਨ ਕਿਵੇਂ ਲਗਾਇਆ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਭਾਰਤ ਵਿਚ ਗ਼ਰੀਬੀ ਰੇਖਾ ਦਾ ਅਨੁਮਾਨ ਕਰਦੇ ਸਮੇਂ ਜੀਵਨ ਵਿੱਚ ਗੁਜ਼ਾਰੇ ਲਈ ਖਾਧ ਜ਼ਰੂਰਤ, ਕੱਪੜਿਆਂ, ਜੁੱਤੀਆਂ, ਈਧਨ ਅਤੇ ਰੌਸ਼ਨੀ, ਸਿੱਖਿਆ ਅਤੇ ਚਿੱਕਿਤਸਾ ਸੰਬੰਧੀ ਜ਼ਰੂਰਤਾਂ ਆਦਿ ‘ਤੇ ਵਿਚਾਰ ਕੀਤਾ ਜਾਂਦਾ ਹੈ । ਇਨ੍ਹਾਂ ਭੌਤਿਕ ਮਾਤ੍ਰਾਵਾਂ ਨੂੰ ਰੁਪਇਆਂ ਵਿੱਚ ਉਨ੍ਹਾਂ ਦੀਆਂ ਕੀਮਤਾਂ ਨਾਲ ਗੁਣਾ ਕਰ ਦਿੱਤਾ ਜਾਂਦਾ ਹੈ । ਗ਼ਰੀਬੀ ਰੇਖਾ ਦਾ ਆਕਲਨ ਕਰਦੇ ਸਮੇਂ ਖਾਧ ਜ਼ਰੂਰਤ ਲਈ ਵਰਤਮਾਨ ਸੂਤਰ ਲੋੜੀਦੀਆਂ ਕੈਲੋਰੀ ਜ਼ਰੂਰਤਾਂ ‘ਤੇ ਆਧਾਰਿਤ ਹੈ ।

ਪ੍ਰਸ਼ਨ 5.
ਗ਼ਰੀਬੀ ਦੇ ਮੁੱਖ ਮਾਪ-ਦੰਡਾਂ ਦਾ ਵਰਣਨ ਕਰੋ ।
ਉੱਤਰ-
ਗ਼ਰੀਬੀ ਦੇ ਅਨੇਕ ਪਹਿਲੂ ਹਨ; ਸਮਾਜਿਕ, ਵਿਗਿਆਨਿਕ ਵਰਗੇ ਅਨੇਕ ਸੂਚਕਾਂ ਦੇ ਮਾਧਿਅਮ ਨੂੰ ਦੇਖਦੇ ਹਾਂ । ਆਮ ਪ੍ਰਯੋਗ ਕੀਤੇ ਜਾਣ ਵਾਲੇ ਸੂਚਕ ਉਹ ਹਨ, ਜੋ ਆਮਦਨ ਅਤੇ ਉਪਭੋਗ ਦੇ ਪੱਧਰ ਨਾਲ ਸੰਬੰਧਤ ਹਨ, ਪਰ ਹੁਣ ਗ਼ਰੀਬੀ ਨੂੰ ਅਨਪੜ੍ਹਤਾ ਪੱਧਰ, ਕੁਪੋਸ਼ਣ ਦੇ ਕਾਰਨ, ਰੋਗ ਪ੍ਰਤੀਰੋਧੀ ਸਮਰੱਥਾ ਦੀ ਕਮੀ, ਸਿਹਤ ਸੇਵਾਵਾਂ ਦੀ ਕਮੀ, ਰੋਜ਼ਗਾਰ ਦੇ ਮੌਕਿਆਂ ਦੀ ਕਮੀ, ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਸਵੱਛਤਾ ਤਕ ਪਹੁੰਚ ਦੀ ਕਮੀ ਆਦਿ ਵਰਗੇ ਹੋਰ ਸਮਾਜਿਕ ਸੂਚਕਾਂ ਦੇ ਮਾਧਿਅਮ ਨੂੰ ਵੀ ਦੇਖਿਆ ਜਾਂਦਾ ਹੈ ।

ਪ੍ਰਸ਼ਨ 6.
1993-94 ਤੋਂ ਭਾਰਤ ਵਿਚ ਗਰੀਬੀ ਦੇ ਰੁਝਾਨਾਂ ਦਾ ਵਰਣਨ ਕਰੋ ।
ਉੱਤਰ-
ਪਿਛਲੇ ਦੋ ਦਹਾਕਿਆਂ ਤੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ । ਇਸ ਲਈ ਸ਼ਹਿਰੀ ਅਤੇ ਗ੍ਰਾਮੀਣ ਦੋਨਾਂ ਖੇਤਰਾਂ ਵਿੱਚ ਗ਼ਰੀਬ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ । 1993-94 ਵਿੱਚ 4037 ਮਿਲੀਅਨ ਲੋਕ ਜਾਂ 44.37 ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਸੀ ।
ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਜੋ 2004-05 ਵਿੱਚ 37.2% ਸੀ ਉਹ 2011-12 ਵਿੱਚ ਹੋਰ ਘੱਟ ਕੇ 21.9% ਰਹਿ ਗਈ ।

ਪ੍ਰਸ਼ਨ 7.
ਭਾਰਤ ਵਿਚ ਗ਼ਰੀਬੀ ਦੀ ਅੰਤਰ ਰਾਜੀ ਅਸਮਾਨਤਾ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿੱਚ ਰਾਜਾਂ ਦੇ ਵਿਚਕਾਰ ਗਰੀਬੀ ਦਾ ਅਸਮਾਨ ਰੂਪ ਦੇਖਣ ਨੂੰ ਮਿਲਦਾ ਹੈ । ਭਾਰਤ ਵਿੱਚ ਸਾਲ 2011-12 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਪ੍ਰਤੀਸ਼ਤ ਘੱਟ ਹੋ ਕੇ 21.7% ਹੋ ਗਿਆ ਹੈ, ਪਰ ਔਡੀਸ਼ਾ ਅਤੇ ਬਿਹਾਰ ਦੋ ਅਜਿਹੇ ਰਾਜ ਹਨ ਜਿੱਥੇ ਗ਼ਰੀਬੀ ਦਾ ਪ੍ਰਤੀਸ਼ਤ ਕੁਮਵਾਰ 32.6 ਅਤੇ 33.7 ਹੈ । ਇਸਦੇ ਦੂਜੇ ਪਾਸੇ ਕੇਰਲਾ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਮਿਲਨਾਡੂ, ਗੁਜਰਾਤ, ਪੰਜਾਬ, ਹਰਿਆਣਾ ਆਦਿ ਕੁੱਝ ਅਜਿਹੇ ਰਾਜ ਹਨ ਜਿੱਥੇ ਗਰੀਬੀ ਕਾਫ਼ੀ ਘੱਟ ਹੋਈ ਹੈ । ਇਨ੍ਹਾਂ ਰਾਜਾਂ ‘ਤੇ ਖੇਤੀਬਾੜੀ ਵਾਧਾ ਦਰ ਅਤੇ ਮਨੁੱਖੀ ਪੂੰਜੀ ਵਾਧੇ ਵਿੱਚ ਨਿਵੇਸ਼ ਕਰਕੇ ਗ਼ਰੀਬੀ ਨੂੰ ਘੱਟ ਕੀਤਾ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 8.
ਭਾਰਤ ਵਿੱਚ ਗ਼ਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਭਾਰਤ ਵਿੱਚ ਗ਼ਰੀਬੀ ਦੇ ਮੁੱਖ ਕਾਰਨ ਹੇਠ ਲਿਖੇ ਹਨ –
1. ਜਨਸੰਖਿਆ ਦਾ ਵਧੇਰੇ ਦਬਾਅ-ਭਾਰਤ ਵਿਚ ਜਨਸੰਖਿਆ ਵਿੱਚ ਤੇਜੀ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਜ਼ਿਆਦਾ ਹੋ ਗਈ । ਸੰਨ 1951 ਦੇ ਬਾਅਦ ਦੇ ਸਮੇਂ ਨੂੰ ਜਨਸੰਖਿਆ ਵਿਸਫੋਟ ਦਾ ਸਮਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ  ਸਮੇਂ ਜਨਸੰਖਿਆ ਵਿਚ ਤੇਜ਼ੀ ਆਈ । 1941-51 ਵਿੱਚ ਜਨਸੰਖਿਆ 1.0% ਸੀ ਜੋ 1981-91 ਵਿੱਚ ਵੱਧ ਕੇ 2.1% ਹੋ ਗਈ । 2.11 ਵਿੱਚ ਵੱਧ ਕੇ 121 ਕਰੋੜ ਹੋ ਗਈ | ਸਦੀ ਦੇ ਅੰਤ ਤਕ ਸਾਡੀ ਜਨਸੰਖਿਆ 100 ਕਰੋੜ ਪਹੁੰਚ ਚੁੱਕੀ ਹੈ । ਦੇਸ਼ ਦੀ ਸਹਿਮਤੀ ਦਾ ਮੁੱਖ ਭਾਗ ਇਸ ਵੱਧਦੀ ਜਨਸੰਖਿਆ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਖ਼ਰਚ ਹੋ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਦੇਸ਼ ਦੇ ਵਿਕਾਸ ਲਈ ਹੋਰ ਕੰਮਾਂ ਵਿੱਚ ਧਨ-ਘੱਟ ਪੈ ਜਾਂਦਾ ਹੈ । ਇਹੀ ਨਹੀਂ ਨਿਰੰਤਰ ਵਧਦੀ ਜਨਸੰਖਿਆ ਨਾਲ ਨਿਰਭਰ ਜਨਸੰਖਿਆ ਵਧੇਰੇ ਅਤੇ ਕਾਰਜਸ਼ੀਲ ਜਨਸੰਖਿਆ ਵਿੱਚ ਕਮੀ ਆ ਰਹੀ ਹੈ ਜਿਸ ਕਾਰਨ ਉਤਪਾਦਨ ਲਈ ਕਾਰਜਸ਼ੀਲ ਜਨਸੰਖਿਆ ਘੱਟ ਅਤੇ ਨਿਰਭਰ ਜਨਸੰਖਿਆ ਵਧੇਰੇ ਹੈ। ਜੋ ਦੇਸ਼ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ ।

2. ਬੇਰੁਜ਼ਗਾਰੀ-ਭਾਰਤ ਵਿੱਚ ਜਿਸ ਤਰ੍ਹਾਂ ਜਨਸੰਖਿਆ ਵੱਧ ਰਹੀ ਹੈ ਉਸੇ ਤਰ੍ਹਾਂ ਬੇਰੁਜ਼ਗਾਰੀ ਵੀ ਨਿਰੰਤਰ ਵੱਧਦੀ ਜਾ ਰਹੀ ਹੈ । ਇਹ ਵੱਧਦੀ ਬੇਰੁਜ਼ਗਾਰੀ ਗ਼ਰੀਬੀ ਨੂੰ ਜਨਮ ਦਿੰਦੀ ਹੈ ਜੋ ਦੇਸ਼ ਲਈ ਸਰਾਪ ਸਿੱਧ ਹੋ ਰਹੀ ਹੈ, ਭਾਰਤ ਵਿੱਚ ਨਾ ਸਿਰਫ਼ ਸਿੱਖਿਅਤ ਬੇਰੁਜ਼ਗਾਰੀ ਬਲਕਿ ਅਦਿਸ਼ ਬੇਰੁਜ਼ਗਾਰੀ ਦੀ ਸਮੱਸਿਆ ਵੀ ਪੈਦਾ ਹੁੰਦੀ ਜਾ ਰਹੀ ਹੈ । ਭਾਰਤ ਵਿੱਚ 2011-12 ਵਿੱਚ ਲਗਭਗ 2.34 ਕਰੋੜ ਲੋਕ ਬੇਰੁਜ਼ਗਾਰ ਸਨ | ਸਾਲ 2016-17 ਤੱਕ 0.59 ਕਰੋੜ ਬੇਰੁਜ਼ਗਾਰ ਰਹਿਣ ਦਾ ਅਨੁਮਾਨ ਹੈ ।

3. ਵਿਕਾਸ ਦੀ ਹੌਲੀ ਗਤੀ-ਭਾਰਤ ਦਾ ਵਿਕਾਸ ਜੋ ਹੌਲੀ ਗਤੀ ਨਾਲ ਹੋ ਰਿਹਾ ਹੈ, ਇਸ ਕਾਰਨ ਨਾਲ ਵੀ ਗ਼ਰੀਬੀ ਵੱਧਦੀ ਜਾ ਰਹੀ ਹੈ । ਯੋਜਨਾਵਾਂ ਦੀ ਅਵਧੀ ਵਿੱਚ ਸਕਲ ਘਰੇਲੂ ਉਤਪਾਦ ਦੀ ਵਿਕਾਸ ਦਰ ਲਗਭਗ 4 ਪ੍ਰਤੀਸ਼ਤ ਰਹੀ ਹੈ ਪਰ ਜਨਸੰਖਿਆ ਦਾ ਵਾਧਾ ਦਰ ਲਗਪਗ 1.76 ਪ੍ਰਤੀਸ਼ਤ ਹੋਣ ਨਾਲ ਪ੍ਰਤੀ
ਵਿਅਕਤੀ ਆਮਦਨ ਵਿੱਚ ਵਾਧਾ ਸਿਰਫ਼ 2.3 ਪ੍ਰਤੀਸ਼ਤ ਹੋ ਗਿਆ ਹੈ । 2013-14 ਵਿੱਚ ਵਿਕਾਸ ਦਰ 4.7% ਦੇ ਲਗਪਗ ਪ੍ਰਾਪਤ ਕੀਤੀ ਗਈ । ਭਾਰਤ ਵਿਚ ਜਨਸੰਖਿਆ ਦੀ ਵਾਧਾ ਦਰ 1.76 ਪ੍ਰਤੀਸ਼ਤ ਰਹੀ ਹੈ । ਜਨਸੰਖਿਆ ਦੇ ਇਸ ਵਾਧੇ ਦੇ ਅਨੁਸਾਰ ਵਿਕਾਸ ਦੀ ਗਤੀ ਹੌਲੀ ਹੈ ।

ਪ੍ਰਸ਼ਨ 9.
ਗ਼ਰੀਬੀ ਬੇਰੁਜ਼ਗਾਰੀ ਦਾ ਪ੍ਰਗਟਾਵਾ ਹੈ, ਸਪੱਸ਼ਟ ਕਰੋ ।
ਉੱਤਰ-
ਜਨਸੰਖਿਆ ਵਿੱਚ ਹੋਣ ਵਾਲੇ ਤੇਜ਼ ਵਾਧੇ ਨਾਲ ਦੀਰਘਕਾਲੀ ਬੇਰੁਜ਼ਗਾਰੀ ਅਤੇ ਅਲਪ ਰੋਜ਼ਗਾਰ ਦੀ ਸਮੱਸਿਆ ਪੈਦਾ ਹੋਈ ਹੈ । ਦੋਵੇਂ ਸਰਕਾਰੀ ਅਤੇ ਨਿੱਜੀ ਖੇਤਰ ਰੋਜ਼ਗਾਰ ਸੰਭਾਵਨਾਵਾਂ ਪੈਦਾ ਕਰਨ ਵਿੱਚ ਅਸਫ਼ਲ ਰਹੇ ਹਨ । ਅਨਿਯਮਿਤ ਘੱਟ ਆਮਦਨ, ਨੀਵੀਆਂ ਆਵਾਸ ਸਹੂਲਤਾਂ ਗ਼ਰੀਬੀ ਵਿੱਚ ਰੁਕਾਵਟ ਰਹੀਆਂ ਹਨ | ਸ਼ਹਿਰੀ ਖੇਤਰਾਂ ਵਿੱਚ ਸਿੱਖਿਅਕ ਬੇਰੁਜ਼ਗਾਰੀ ਪਾਈ ਜਾਂਦੀ ਹੈ ਜਦਕਿ ਪਿੰਡਾਂ ਵਿੱਚ ਅਦਿਸ਼ ਬੇਰੁਜ਼ਗਾਰੀ ਪਾਈ ਜਾਂਦੀ ਹੈ ਜੋ ਖੇਤੀਬਾੜੀ ਖੇਤਰ ਨਾਲ ਸੰਬੰਧਤ ਹੈ । ਇਸ ਤਰ੍ਹਾਂ ਗ਼ਰੀਬੀ, ਬੇਰੁਜ਼ਗਾਰੀ ਦਾ ਮਾਤਰ ਇੱਕ ਪ੍ਰਤਿਬਿੰਬ ਹੈ ।

ਪ੍ਰਸ਼ਨ 10.
ਆਰਥਿਕ ਵਾਧੇ ਵਿਚ ਪ੍ਰੋਤਸਾਹਨ ਗਰੀਬੀ ਘਟਾਉਣ ਵਿਚ ਸਹਾਇਤਾ ਕਰਦਾ ਹੈ, ਸਪੱਸ਼ਟ ਕਰੋਂ ।
ਉੱਤਰ-
ਭਾਰਤ ਵਿੱਚ ਗਰੀਬੀ ਨੂੰ ਦੂਰ ਕਰਨ ਦਾ ਇੱਕ ਮਹੱਤਵਪੂਰਨ ਉਪਾਅ ਆਰਥਿਕ ਵਾਧੇ ਦੀ ਗਤੀ ਨੂੰ ਤੇਜ਼ੀ ਨਾਲ ਵਧਾਉਣਾ ਹੈ । ਜਦੋਂ ਵਾਧੇ ਦੀ ਦਰ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਤਾਂ ਖੇਤੀਬਾੜੀ ਅਤੇ ਉਦਯੋਗਿਕ ਦੋਨੋਂ ਖੇਤਰਾਂ ਵਿੱਚ ਰੋਜ਼ਗਾਰ ਵੱਧਦਾ ਹੈ । ਆਰਥਿਕ ਰੋਜ਼ਗਾਰ ਦਾ ਅਰਥ ਹੈ ਘੱਟ ਗ਼ਰੀਬੀ । 80 ਦੇ ਦਹਾਕੇ ਤੋਂ ਭਾਰਤ ਦੀ ਵਾਧਾ ਦਰ ਵਿਸ਼ਵ ਵਿੱਚ ਇੱਕ ਉੱਭਰਦੀ ਹੋਈ ਵਾਧਾ ਦਰ ਹੈ | ਆਰਥਿਕ ਵਾਧੇ ਨੇ ਮਨੁੱਖੀ ਵਿਕਾਸ ਵਿੱਚ ਨਿਵੇਸ਼ ਦੁਆਰਾ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ ।

ਪ੍ਰਸ਼ਨ 11.
ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, 2005 ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਰਾਸ਼ਟਰੀ ਪੇਂਡੂ ਰੁਜ਼ਗਾਰ ਐਕਟ, 2005 ਸਾਲ ਵਿੱਚ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਹੈ । ਇਹ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਗਾਰ ਦੀ ਸੁਰੱਖਿਆ ਦਿੰਦਾ ਹੈ । ਇਸ ਵਿੱਚ ਕੁੱਲ ਰੋਜ਼ਗਾਰ ਦਾ 1/3 ਭਾਗ ਔਰਤਾਂ ਲਈ ਰਾਖਵਾਂ ਹੈ । ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਰੋਜ਼ਗਾਰ ਗਾਰੰਟੀ ਲਈ ਕਾਰਜ ਦਾ ਨਿਰਧਾਰਨ ਕਰਨਗੀਆਂ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 12.
ਭਾਰਤ ਸਰਕਾਰ ਵਲੋਂ ਚਲਾਏ ਗਏ ਕਿਸੇ ਤਿੰਨ ਗਰੀਬੀ ਘਟਾਓ ਪ੍ਰੋਗਰਾਮਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਸਰਕਾਰ ਪੰਜ ਸਾਲਾ ਯੋਜਨਾਵਾਂ ਦੇ ਤਹਿਤ ਗ਼ਰੀਬੀ ਦੇ ਖ਼ਾਤਮੇ ਲਈ ਹੇਠ ਲਿਖੇ ਕਾਰਜਕ੍ਰਮ ਲਾਗੂ ਕਰ ਰਹੀ ਹੈ –
1. ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (MGNREGA)-ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੁਆਰਾ ਗ਼ਰੀਬੀ ਦੇ ਖ਼ਾਤਮੇ ਅਤੇ ਰੋਜ਼ਗਾਰ ਸਿਰਜਣ ਲਈ ਗ੍ਰਾਮੀਣ ਖੇਤਰ ਦੇ ਹਰੇਕ ਪਰਿਵਾਰ ਦੇ ਮੈਂਬਰ ਨੂੰ ਸਾਲ ਵਿੱਚ 100 ਦਿਨ ਦਾ ਰੋਜ਼ਗਾਰ ਪ੍ਰਦਾਨ ਕੀਤਾ ਜਾਂਦਾ ਹੈ । ਇਸ ਕਾਰਜਕ੍ਰਮ ਲਈ ਤੋਂ 33,000 ਕਰੋੜ ਖ਼ਰਚ ਕੀਤੇ ਜਾਣਗੇ ।

2. ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (NRLMਇਸ ਯੋਜਨਾ ਦਾ ਮੁੱਖ ਉਦੇਸ਼ ਸਾਲ 2024-25 ਤੱਕ ਗ੍ਰਾਮੀਣ ਖੇਤਰ ਦੇ ਹਰੇਕ ਗ਼ਰੀਬ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਨੂੰ ਸਵੈ ਸਹਾਇਤਾ ਸਮੂਹ (SHGs) ਦਾ ਮੈਂਬਰ ਬਣਾਉਣਾ ਹੈ ਤਾਂਕਿ ਉਹ ਗ਼ਰੀਬੀ ਰੇਖਾ ਤੋਂ ਉੱਪਰ ਉਠ ਸਕਣ । ਇਸ ਮਿਸ਼ਨ ਨੇ 97,391 ਪਿੰਡਾਂ ਨੂੰ ਕਵਰ ਕਰਦੇ ਹੋਏ 20 ਲੱਖ ਸਵੈ ਸਹਾਇਤਾ ਸਮੂਹ ਬਣਾਏ ਹਨ, ਜਿਸ ਵਿਚੋਂ 3.8 ਲੱਖ ਨਵੇਂ SHGs ਹਨ | ਸਾਲ 2013-14 ਦੌਰਾਨ ਤੋਂ 22121.18 ਕਰੋੜ ਦੀ ਬੈਂਕ ਸ਼ਾਖ ਇਨ੍ਹਾਂ SHGs ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ । ਸਾਲ 2014-15 ਵਿੱਚ NRLM ਲਈ ਤੋਂ 3560 ਕਰੋੜ ਦੀ ਰਾਸ਼ੀ ਵੰਡੀ ਗਈ ਹੈ ।

3. ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (NULM-ਸਤੰਬਰ, 2013 ਵਿੱਚ ਸਵਰਨ ਜਯੰਤੀ ਸ਼ਹਿਰੀ ਰੋਜ਼ਗਾਰ ਯੋਜਨਾ (SISRY) ਨੂੰ ਬਦਲ ਕੇ ਇਸਦਾ ਨਾਂ NULM ਰੱਖਿਆ ਗਿਆ ਹੈ । ਇਸਦਾ ਮੁੱਖ ਉਦੇਸ਼ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਕੌਸ਼ਲ ਨਿਰਮਾਣ ਅਤੇ ਸਿਖਲਾਈ ਦੁਆਰਾ ਲਾਭਦਾਇਕ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਸ਼ਹਿਰੀ ਬੇਘਰ ਲੋਕਾਂ ਨੂੰ ਆਸਰਾ ਪ੍ਰਦਾਨ ਕਰਨਾ | ਸਾਲ 2013-14 ਵਿੱਚ NULM ਦੇ ਤਹਿਤ ਨੂੰ 720.43 ਕਰੋੜ ਪ੍ਰਦਾਨ ਕੀਤੇ ਗਏ ਹਨ । ਇਸ ਨਾਲ 6,83,542 ਲੋਕਾਂ ਦੀ ਕੌਸ਼ਲ ਸਿਖਲਾਈ ਹੋਈ ਹੈ ਅਤੇ 1,06,205 ਲੋਕਾਂ ਨੂੰ ਸਵੈ-ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਆਓ ਚਰਚਾ ਕਰੀਏ

ਪ੍ਰਸ਼ਨ 1.
ਚਰਚਾ ਕਰੋ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਗ਼ਰੀਬ ਪਰਿਵਾਰ ਕਿਹੜੀਆਂ ਦਸ਼ਾਵਾਂ ਵਿੱਚ ਰਹਿੰਦੇ ਹਨ ?
ਉੱਤਰ-
ਸਾਡੇ ਪਿੰਡ ਜਾਂ ਸ਼ਹਿਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਅਨਿਯਮਿਤ ਰੋਜ਼ਗਾਰ ਮੌਕੇ, ਖਾਧ ਸਹੂਲਤਾਂ ਦੀ ਘਾਟ, ਰਹਿਣ ਦੀਆਂ ਖ਼ਰਾਬ ਹਾਲਤਾਂ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਵੀ ਨਹੀਂ ਭੇਜਦੇ ਹਨ ।

ਪ੍ਰਸ਼ਨ 2.
ਪੇਂਡੂ ਅਤੇ ਸ਼ਹਿਰੀ ਗ਼ਰੀਬੀ ਦੇ ਮਾਮਲਿਆਂ ਦੇ ਅਧਿਐਨ ਦੇ ਉਪਰੰਤ ਹੇਠ ਲਿਖੇ ਗ਼ਰੀਬੀ ਦੇ ਕਾਰਨਾਂ ‘ਤੇ ਚਰਚਾ ਕਰੋ ਅਤੇ ਪਤਾ ਕਰੋ ਕਿ ਉਪਰਕੋਤ ਵਰਣਿਤ ਦੋਨਾਂ ਮਾਮਲਿਆਂ ਵਿੱਚ ਗ਼ਰੀਬੀ ਦੇ’ ਇਹੀ ਕਾਰਨ ਹਨ ਜਾਂ ਨਹੀਂ । ਭੂਮੀਹੀਣ ਪਰਿਵਾਰ ਬੇਰੁਜ਼ਗਾਰੀ ਵੱਡਾ ਪਰਿਵਾਰ ਅਸਿੱਖਿਆ ਕਮਜ਼ੋਰ ਸਿਹਤ ਅਤੇ ਕੁਪੋਸ਼ਿਤ।
ਉੱਤਰ-
ਭੂਮੀਹੀਣ ਪਰਿਵਾਰ-ਦੋਨਾਂ ਹੀ ਮਾਮਲਿਆਂ ਵਿੱਚ ਪਰਿਵਾਰ ਭੂਮੀਹੀਣ ਹੈ । ਉਨ੍ਹਾਂ ਦੇ ਕੋਲ ਖੇਤੀਬਾੜੀ ਲਈ ਭੂਮੀ ਨਹੀਂ ਹੈ ਇਸਦੇ ਕਾਰਨ ਉਹ ਗ਼ਰੀਬ ਹੈ ।
ਬੇਰੁਜ਼ਗਾਰੀ-ਗਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਦੋਨਾਂ ਹੀ ਮਾਮਲਿਆਂ ਵਿੱਚ ਲੋਕ ਬੇਰੁਜ਼ਗਾਰ ਹਨ । ਉਹ ਬਹੁਤ ਹੀ ਘੱਟ ਮਜ਼ਦੂਰੀ ‘ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਪੇਟ ਵੀ ਨਹੀਂ ਭਰਦਾ ।

ਵੱਡਾ ਪਰਿਵਾਰ-ਉਨ੍ਹਾਂ ਦੇ ਪਰਿਵਾਰਾਂ ਦਾ ਆਕਾਰ ਵੀ ਵੱਡਾ ਹੈ ਜੋ ਕਿ ਉਨ੍ਹਾਂ ਦੀ ਗ਼ਰੀਬੀ ਦਾ ਕਾਰਨ ਹੈ । ਅਸਿੱਖਿਆ-ਪਰਿਵਾਰ ਅਨਪੜ੍ਹ ਹੈ । ਉਹ ਆਪਣੇ ਬੱਚਿਆਂ ਨੂੰ ਵੀ ਸਕੂਲ ਨਹੀ ਭੇਜ ਪਾ ਰਹੇ ਜਿਸ ਨਾਲ ਉਹ ਗ਼ਰੀਬੀ ਵਿੱਚ ਜਕੜੇ ਹੋਏ ਹਨ । ਕਮਜ਼ੋਰ ਸਿਹਤ ਅਤੇ ਕੁਪੋਸ਼ਿਤ-ਗ਼ਰੀਬੀ ਦਾ ਕਾਰਨ ਉਨ੍ਹਾਂ ਦੀ ਸਿਹਤ ਕਮਜੋਰ ਹੈ, ਕਿਉਂਕਿ ਖਾਣ ਨੂੰ ਭਰ ਪੇਟ ਨਹੀਂ ਮਿਲਦਾ । ਬੱਚੇ ਕੁਪੋਸ਼ਿਤ ਹਨ । ਉਨ੍ਹਾਂ ਲਈ ਜੁੱਤੇ, ਸਾਬੁਣ ਅਤੇ ਤੇਲ ਵਰਗੀਆਂ ਵਸਤਾਂ ਵੀ ਆਰਾਮਦਾਇਕ ਵਸਤਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ।
PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ 1

ਆਓ ਚਰਚਾ ਕਰੀਏ –
(i) ਗਾਫ 3.1 ਨੂੰ ਦੇਖੋ, ਪੰਜ ਸਭ ਤੋਂ ਜ਼ਿਆਦਾ ਗ਼ਰੀਬ ਲੋਕਾਂ ਦੀ ਪ੍ਰਤੀਸ਼ਤਤਾ ਵਾਲੇ ਰਾਜਾਂ ਦੇ ਨਾਂ ਲਿਖੋ ।
(ii) ਉਨ੍ਹਾਂ ਰਾਜਾਂ ਦੇ ਨਾਂ ਦੱਸੋ ਜਿੱਥੇ ਗਰੀਬੀ ਦੇ ਅਨੁਮਾਨ 22% ਤੋਂ ਘੱਟ ਅਤੇ 15% ਤੋਂ ਵੱਧ ਹੈ ।
(iii) ਉਨ੍ਹਾਂ ਰਾਜਾਂ ਦੇ ਨਾਂ ਦੱਸੋ ਜਿੱਥੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਗ਼ਰੀਬੀ ਪ੍ਰਤੀਸ਼ਤ ਹੈ।
ਉੱਤਰ-
(i) ਪੰਜ ਰਾਜ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਰੀਬੀ ਦੀ ਪ੍ਰਤੀਸ਼ਤਤਾ ਹੈ-

  • ਬਿਹਾਰ,
  • ਔਡੀਸ਼ਾ,
  • ਅਸਾਮ,
  • ਮਹਾਂਰਾਸ਼ਟਰ,
  • ਉੱਤਰ ਪ੍ਰਦੇਸ਼ ।

(ii) ਅਜਿਹੇ ਰਾਜ ਪੱਛਮੀ ਬੰਗਾਲ, ਮਹਾਂਰਾਸ਼ਟਰ ਅਤੇ ਗੁਜਰਾਤ ਹਨ ।
(iii) ਸਭ ਤੋਂ ਵੱਧ ਗ਼ਰੀਬੀ ਪ੍ਰਤੀਸ਼ਤਤਾ ਬਿਹਾਰ ਅਤੇ ਸਭ ਤੋਂ ਘੱਟ ਕੇਰਲਾ ਵਿੱਚ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

PSEB 9th Class Social Science Guide ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
1993-94 ਵਿੱਚ ਭਾਰਤ ਵਿੱਚ ਗਰੀਬਾਂ ਦਾ ਪ੍ਰਤੀਸ਼ਤ ਸੀ –
(ਉ) 44.3%
(ਅ) 32%
(ਏ) 19.3%
(ਸ) 38.3%.
ਉੱਤਰ-
(ਉ) 44.3%

ਪ੍ਰਸ਼ਨ 2.
ਇਨ੍ਹਾਂ ਵਿੱਚ ਕੌਣ ਗ਼ਰੀਬੀ ਨਿਰਧਾਰਨ ਦਾ ਮਾਪਕ ਹੈ ?
(ਉ) ਵਿਅਕਤੀ ਗਣਨਾ ਅਨੁਪਾਤ
(ਅ) ਸੇਨ ਦਾ ਸੂਚਕਾਂਕ
(ਇ) ਗ਼ਰੀਬੀ ਅੰਤਰਾਲ ਸੂਚਕਾਂਕ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਕਿਹੜੇ ਦੇਸ਼ ਵਿੱਚ ਡਾਲਰ ਵਿੱਚ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ ?
(ਉ) ਯੂ.ਐੱਸ.ਏ.
(ਅ) ਸਵਿਟਜ਼ਰਲੈਂਡ |
(ਇ) ਨਾਰਵੇ
(ਸ) ਜਾਪਾਨ ।
ਉੱਤਰ-
(ਇ) ਨਾਰਵੇ

ਪ੍ਰਸ਼ਨ 4.
ਕਿਸ ਕਿਸਮ ਦੀ ਗ਼ਰੀਬੀ ਦੋ ਦੇਸ਼ਾਂ ਵਿੱਚ ਤੁਲਨਾ ਨੂੰ ਸੰਭਵ ਬਣਾਉਂਦੀ ਹੈ ?
(ਉ) ਨਿਰਪੇਖ
(ਅ) ਸਾਪੇਖ
(ਇ) ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਸਾਪੇਖ

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 5.
ਕਿਹੜਾ ਰਾਜ ਭਾਰਤ ਵਿੱਚ ਸਭ ਤੋਂ ਵੱਧ ਗ਼ਰੀਬ ਰਾਜ ਹੈ ?
(ਉ), ਓਡੀਸ਼ਾ .
(ਅ) ਬਿਹਾਰ
(ਇ) ਮੱਧ ਪ੍ਰਦੇਸ਼
(ਸ) ਪੱਛਮੀ ਬੰਗਾਲ ।
ਉੱਤਰ-
(ਉ), ਓਡੀਸ਼ਾ

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
………… ਤੋਂ ਭਾਵ ਹੈ ਜੀਵਨ, ਸਿਹਤ ਅਤੇ ਕਾਰਜਕੁਸ਼ਲਤਾ ਲਈ ਨਿਊਨਤਮ ਉਪਭੋਗ ਲੋੜਾਂ ਦੀ ਪ੍ਰਾਪਤੀ ਦੀ ਅਯੋਗਤਾ ।
ਉੱਤਰ-
ਗਰੀਬੀ,

ਪ੍ਰਸ਼ਨ 2.
………… ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ ।
ਉੱਤਰ-
ਸਾਪੇਖ,

ਪ੍ਰਸ਼ਨ 3.
………… ਗ਼ਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗਰੀਬੀ ਤੋਂ ਹੈ ।
ਉੱਤਰ-
ਨਿਰਪੇਖ,

ਪ੍ਰਸ਼ਨ 4.
ਗਰੀਬੀ ਦੀਆਂ ………… ਕਿਸਮਾਂ ਹਨ ।
ਉੱਤਰ-
ਦੋ,

ਪ੍ਰਸ਼ਨ 5.
………… ਉਹ ਹੈ ਜੋ ਉਸ ਖ਼ਰੀਦ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਜਿਸਦੇ ਦੁਆਰਾ ਲੋਕ ਆਪਣੀਆਂ ਘੱਟੋ ਘੱਟ ਜ਼ਰੂਰਤਾਂ ਨੂੰ ਸੰਤੁਸ਼ਟ ਕਰ ਸਕਦੇ ਹਨ ।
ਉੱਤਰ-
ਗਰੀਬੀ ਰੇਖਾ ।

III. ਸਹੀ/ਗ਼ਲਤ

ਪ੍ਰਸ਼ਨ 1.
ਗ਼ਰੀਬੀ ਦੀਆਂ ਦੋ ਕਿਸਮਾਂ ਹਨ ਸਾਪੇਖ ਅਤੇ ਨਿਰਪੇਖ ਗ਼ਰੀਬੀ ।
ਉੱਤਰ-
ਸਹੀ,

ਪ੍ਰਸ਼ਨ 2.
ਗ਼ਰੀਬੀ ਭਾਰਤ ਦੀ ਮੁੱਖ ਸਮੱਸਿਆ ਹੈ ।
ਉੱਤਰ-
ਸਹੀ,

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 3.
ਵਿਅਕਤੀ ਗਣਨਾ ਅਨੁਪਾਤ ਗ਼ਰੀਬੀ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਨੂੰ ਦਰਸਾਉਂਦੀ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਵੱਧ ਰਹੀ ਜਨਸੰਖਿਆ ਵੱਧ ਰਹੀ ਗ਼ਰੀਬੀ ਨੂੰ ਪ੍ਰਗਟ ਕਰਦੀ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਵਿਅਕਤੀ ਗਣਨਾ ਅਨੁਪਾਤ ਅਤੇ ਗਰੀਬੀ ਪ੍ਰਭਾਵ ਅਨੁਪਾਤ ਸਮਾਨ ਮਦਾਂ ਹਨ ।
ਉੱਤਰ-
ਸਹੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਵਿਸ਼ਵ ਜਨਸੰਖਿਆ ਦਾ ਕਿੰਨਾ ਹਿੱਸਾ ਨਿਵਾਸ ਕਰਦਾ ਹੈ ?
ਉੱਤਰ-
ਭਾਰਤ ਵਿੱਚ ਵਿਸ਼ਵ ਦਾ 1/5 ਭਾਗ ਨਿਵਾਸ ਕਰਦਾ ਹੈ ।

ਪ੍ਰਸ਼ਨ 2. UNICEF ਦੇ ਅਨੁਸਾਰ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਉੱਤਰ-
ਲਗਪਗ 2.3 ਮਿਲੀਅਨ ਬੱਚੇ ।

ਪ੍ਰਸ਼ਨ 3.
ਸਾਲ 2011-12 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਪ੍ਰਤੀਸ਼ਤ ਕਿੰਨਾ ਸੀ ?
ਉੱਤਰ-
21.7 ਪ੍ਰਤੀਸ਼ਤ 1

ਪ੍ਰਸ਼ਨ 4.
ਗ਼ਰੀਬੀ ਦੀਆਂ ਕਿਸਮਾਂ ਕੀ ਹਨ ?
ਉੱਤਰ-

  • ਨਿਰਪੇਖ ਗ਼ਰੀਬੀ
  • ਸਾਪੇਖ ਗ਼ਰੀਬੀ ।

ਪ੍ਰਸ਼ਨ 5.
ਕੈਲੋਰੀ ਕੀ ਹੁੰਦੀ ਹੈ ?
ਉੱਤਰ-
ਇੱਕ ਵਿਅਕਤੀ ਇੱਕ ਦਿਨ ਵਿੱਚ ਜਿੰਨਾ ਭੋਜਨ ਕਰਦਾ ਹੈ ਉਸ ਤੋਂ ਪ੍ਰਾਪਤ ਸ਼ਕਤੀ ਨੂੰ ਕੈਲੋਰੀ ਕਹਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਸਾਹਮਣੇ ਆਉਣ ਵਾਲੀ ਚੁਣੌਤੀ ਕੀ ਹੈ ?
ਉੱਤਰ-
ਭਾਰਤ ਵਿੱਚ ਗ਼ਰੀਬੀ ਵਿੱਚ ਨਿਸਚਿਤ ਰੂਪ ਵਿੱਚ ਕਮੀ ਆਈ ਹੈ, ਪਰ ਪ੍ਰਤੀ ਦੇ ਬਾਵਜੂਦ ਗ਼ਰੀਬੀ ਦਾ ਖ਼ਾਤਮਾ ਭਾਰਤ ਦੀ ਇੱਕ ਸਭ ਤੋਂ ਵੱਡੀ ਚੁਣੌਤੀ ਹੈ । ਆਉਣ ਵਾਲੀ ਚੁਣੌਤੀ ਗ਼ਰੀਬੀ ਦੀ ਅਵਧਾਰਨਾ ਦਾ ਵਿਸਤਾਰ ‘ਮਾਨਵ ਗ਼ਰੀਬੀ ਦੇ ਰੂਪ ਵਿੱਚ ਹੋਣ ਨਾਲ ਹੈ । ਇਸ ਲਈ ਭਾਰਤ ਦੇ ਸਾਹਮਣੇ ਸਾਰਿਆਂ ਨੂੰ ਸਿਹਤ ਸੇਵਾ, ਸਿੱਖਿਆ, ਰੁਜ਼ਗਾਰ ਸੁਰੱਖਿਆ ਮੁਹੱਈਆ ਕਰਵਾਉਣਾ, ਲਿੰਗਕ ਸਮਾਨਤਾ ਅਤੇ ਗ਼ਰੀਬਾਂ ਦਾ ਆਦਰ ਵਰਗੀਆਂ ਵੱਡੀਆਂ ਚੁਣੌਤੀਆਂ ਹੋਣਗੀਆਂ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 2.
ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਕੈਲੋਰੀ ਵਿੱਚ ਅੰਤਰ ਕਿਉਂ ਹੈ ?
ਉੱਤਰ-
ਇਹ ਅੰਤਰ ਇਸ ਲਈ ਹੈ ਕਿਉਂਕਿ ਪੇਂਡੂ ਖੇਤਰਾਂ ਵਿੱਚ ਲੋਕ ਸਰੀਰਿਕ ਕੰਮ ਜ਼ਿਆਦਾ ਕਰਦੇ ਹਨ ਜਿਸਦੇ ਨਾਲ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਹੁੰਦੀ ਹੈ । ਸ਼ਹਿਰਾਂ ਦੇ ਲੋਕਾਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਜ਼ਿਆਦਾ ਊਰਜਾ ਦੀ ਜ਼ਰੂਰਤ ਹੁੰਦੀ ਹੈ ।

ਪ੍ਰਸ਼ਨ 3.
ਗਰੀਬੀ ਦੂਰ ਕਰਨ ਦੇ ਲਈ ਉਪਾਅ ਦੱਸੋ ।
ਉੱਤਰ-
ਗ਼ਰੀਬੀ ਨੂੰ ਹੇਠਾਂ ਲਿਖੇ ਉਪਾਵਾਂ ਦੁਆਰਾ ਦੂਰ ਕੀਤਾ ਜਾ ਸਕਦਾ ਹੈ-

  1. ਛੋਟੇ ਅਤੇ ਕੁਟੀਰ ਉਦਯੋਗਾਂ ਨੂੰ ਉਤਸ਼ਾਹ ॥
  2. ਭਾਰੇ ਉਦਯੋਗਾਂ ਅਤੇ ਹਰੀ ਕ੍ਰਾਂਤੀ ਦੇ ਲਈ ਉਤਸ਼ਾਹ ।
  3. ਜਨਸੰਖਿਆ ਨਿਯੰਤਰਨ
  4. ਰੀਬੀ ਖ਼ਾਤਮਾ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨਾ ।

ਪ੍ਰਸ਼ਨ 4.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕੀ ਹੈ ?
ਉੱਤਰ-
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ’ ਨੂੰ 2004 ਵਿੱਚ ਸਭ ਤੋਂ ਪਿਛੜੇ 150 ਜ਼ਿਲਿਆਂ ਵਿੱਚ ਗ਼ਰੀਬੀ ਖ਼ਾਤਮੇ ਦੇ ਲਈ ਲਾਗੂ ਕੀਤਾ ਗਿਆ ਸੀ । ਇਹ ਕਾਰਜਕ੍ਰਮ ਉਨ੍ਹਾਂ ਸਾਰੇ ਪੇਂਡੂ ਗਰੀਬਾਂ ਦੇ ਲਈ ਹੈ ਜਿਨ੍ਹਾਂ ਨੂੰ ਮਜ਼ਦੂਰੀ ਤੇ ਰੋਜ਼ਗਾਰ ਦੀ ਜ਼ਰੂਰਤ ਹੈ ਅਤੇ ਜਿਹੜੇ ਅਕੁਸ਼ਲ ਸਰੀਰਿਕ ਕੰਮ ਕਰਨ ਦੇ ਇੱਛੁਕ ਹਨ । ਇਸਦਾ ਕਾਰਜਰੁੱਪ ਸੌ ਫ਼ੀਸਦੀ ਕੇਂਦਰੀ ਵਿੱਤ ਪੋਸ਼ਣ ਕਾਰਜਕੂਮ ਦੇ ਰੂਪ ਵਿੱਚ ਕੀਤਾ ਗਿਆ ਹੈ ਅਤੇ ਰਾਜਾਂ ਨੂੰ ਖਾਧਅਨਾਜ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ।

ਪ੍ਰਸ਼ਨ 5.
ਗ਼ਰੀਬੀ ਨਾਲ ਗ੍ਰਸਤ ਕਿਹੜੇ ਲੋਕ ਹਨ ?
ਉੱਤਰ-
ਅਨੁਸੂਚਿਤ ਜਨ-ਜਾਤੀਆਂ, ਅਨੁਸੂਚਿਤ ਜਾਤੀਆਂ, ਪੇਂਡੂ ਗ੍ਰਾਮੀਣ ਖੇਤੀ ਕਰਨ ਵਾਲੇ ਮਜ਼ਦੂਰ, ਨਗਰਾਂ ਵਿੱਚ ਰਹਿਣ ਵਾਲੇ ਅਨਿਯਮਿਤ ਮਜ਼ਦੂਰ, ਬਿਰਧ ਲੋਕ, ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚੇ, ਝੁੱਗੀਆਂ ਵਿੱਚ ਰਹਿਣ ਵਾਲੇ ਲੋਕ, ਭਿਖਾਰੀ ਆਦਿ ਗ਼ਰੀਬੀ ਨਾਲ ਗ੍ਰਸਤ ਲੋਕ ਹਨ ।

ਪ੍ਰਸ਼ਨ 6.
ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਅਧਿਨਿਯਮ ਕੀ ਹੈ ?
ਉੱਤਰ-
ਇਹ ਵਿਧੇਅਕ ਸਤੰਬਰ 2005 ਵਿੱਚ ਪਾਸ ਕੀਤਾ ਗਿਆ ਹੈ ਜੋ ਹਰੇਂਕ ਸਾਲ ਦੇਸ਼ ਦੇ 200 ਜ਼ਿਲ੍ਹਿਆਂ ਵਿੱਚ ਹਰੇਕ ਗ੍ਰਾਮੀਣ ਪਰਿਵਾਰ ਨੂੰ 100 ਦਿਨ ਦੇ ਸੁਨਿਸਚਿਤ ਰੋਜ਼ਗਾਰ ਦੀ ਵਿਵਸਥਾ ਕਰਦਾ ਹੈ । ਬਾਅਦ ਵਿੱਚ ਇਸਦਾ ਵਿਸਤਾਰ 600 ਜ਼ਿਲ੍ਹਿਆਂ ਵਿੱਚ ਕੀਤਾ ਜਾਏਗਾ । ਇਸ ਵਿੱਚ ਇੱਕ ਤਿਹਾਈ ਰੋਜ਼ਗਾਰ ਮਹਿਲਾਵਾਂ ਲਈ ਰਾਖਵੇਂ ਹਨ ।

ਪ੍ਰਸ਼ਨ 7.
ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ‘ਤੇ ਨੋਟ ਲਿਖੋ ।
ਉੱਤਰ-
ਇਹ ਯੋਜਨਾ ਸਾਲ 1993 ਵਿੱਚ ਆਰੰਭ ਕੀਤੀ ਗਈ ਹੈ । ਇਸਦਾ ਉਦੇਸ਼ ਪੇਂਡੂ (ਗਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ । ਉਨ੍ਹਾਂ ਨੂੰ ਲਘੂ ਵਿਵਸਾਇ ਅਤੇ ਉਦਯੋਗ ਸਥਾਪਿਤ ਕਰਨ ਲਈ ਸਹਾਇਤਾ ਦਿੱਤੀ ਜਾਂਦੀ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 8.
ਪੇਂਡੂ ਰੋਜ਼ਗਾਰ ਸਿਰਜਣ ਕਾਰਜਕ੍ਰਮ ‘ਤੇ ਨੋਟ ਲਿਖੋ ।
ਉੱਤਰ-
ਇਸਨੂੰ ਸਾਲ 1995 ਵਿੱਚ ਆਰੰਭ ਕੀਤਾ ਗਿਆ ਹੈ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ |ਦਸਵੀਂ ਪੰਜ-ਸਾਲਾ ਯੋਜਨਾ ਵਿੱਚ ਇਸ ਕਾਰਜਕ੍ਰਮ ਦੇ ਅੰਤਰਗਤ 25 ਲੱਖ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ ।

ਪ੍ਰਸ਼ਨ 9.
ਸਵਰਨ ਜਯੰਤੀ ਸ਼ਾਮ ਸਵੈ-ਰੋਜ਼ਗਾਰ ਯੋਜਨਾ ਦਾ ਵਰਣਨ ਕਰੋ ।
ਉੱਤਰ-
ਇਸਦਾ ਆਰੰਭ ਸਾਲ 1999 ਵਿੱਚ ਕੀਤਾ ਗਿਆ ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗ਼ਰੀਬ ਪਰਿਵਾਰਾਂ ਨੂੰ ਸਵੈਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯਜੋਨ ਦੁਆਰਾ ਗ਼ਰੀਬੀ ਰੇਖਾ ਤੋਂ ਉੱਪਰ ਲਿਆਉਣਾ ਹੈ ।

ਪ੍ਰਸ਼ਨ 10.
ਪ੍ਰਧਾਨ ਮੰਤਰੀ ਮੋਦਯ ਯੋਜਨਾ ਕੀ ਹੈ ?
ਉੱਤਰ-
ਇਸਨੂੰ ਸਾਲ 2000 ਵਿੱਚ ਆਰੰਭ ਕੀਤਾ ਗਿਆ । ਇਸਦੇ ਅੰਤਰਗਤ ਮੁੱਢਲੀ ਸਿਹਤ, ਮੁੱਢਲੀ ਸਿੱਖਿਆ, ਗ੍ਰਾਮੀਣ ਸਹਾਇਤਾ (ਸਹਾਰਾ), ਗ੍ਰਾਮੀਣ ਪੀਣ-ਵਾਲਾ ਪਾਣੀ ਅਤੇ ਗ੍ਰਾਮੀਣ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 11.
ਵਿਸ਼ਵ ਗ਼ਰੀਬ ਪਰਿਦ੍ਰਿਸ਼ ‘ਤੇ ਨੋਟ ਲਿਖੋ ।
ਉੱਤਰ-
ਵਿਕਾਸਸ਼ੀਲ ਦੇਸ਼ਾਂ ਵਿੱਚ ਅਤਿਅੰਤ ਆਰਥਿਕ ਗ਼ਰੀਬੀ ਵਿਸ਼ਵ ਬੈਂਕ ਦੀ ਪਰਿਭਾਸ਼ਾ ਦੇ ਅਨੁਸਾਰ ਪ੍ਰਤੀਦਿਨ ॥ ਡਾਲਰ ਤੋਂ ਘੱਟ ’ਤੇ ਜੀਵਨ-ਨਿਰਵਾਹ ਕਰਨਾ) ਵਿੱਚ ਰਹਿਣ ਵਾਲੇ ਲੋਕਾਂ ਦਾ ਅਨੁਪਾਤ 1990 ਵਿੱਚ 28 ਪ੍ਰਤੀਸ਼ਤ ਤੋਂ ਡਿੱਗ ਕੇ 2001 ਵਿੱਚ 21 ਪ੍ਰਤੀਸ਼ਤ ਹੋ ਗਿਆ ਹੈ । ਭਾਵੇਂ ਕਿ ਵਿਸ਼ਵ ਗ਼ਰੀਬੀ ਵਿੱਚ ਵਰਣਨਯੋਗ ਗਿਰਾਵਟ ਆਈ ਹੈ, ਲੇਕਿਨ ਇਸ ਵਿੱਚ ਕਾਫ਼ੀ ਖੇਤਰੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 12.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਵੇਂ ਹੁੰਦਾ ਹੈ ?
ਉੱਤਰ-
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਆਮਦਨ ਜਾਂ ਉਪਭੋਗ ਪੱਧਰਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਆਮਦਨ ਆਕਲਨ ਦੇ ਆਧਾਰ ‘ਤੇ 2000 ਵਿੱਚ ਕਿਸੇ ਵਿਅਕਤੀ ਦੇ ਲਈ ਗ਼ਰੀਬੀ ਰੇਖਾ ਦਾ ਨਿਰਧਾਰਨੇ ਗ੍ਰਾਮੀਣ ਖੇਤਰਾਂ ਵਿੱਚ 3 328 ਪ੍ਰਤੀ ਮਹੀਨਾ ਅਤੇ ਸ਼ਹਿਰੀ ਖੇਤਰਾਂ ਵਿੱਚ ਤੋਂ 454 ਪ੍ਰਤੀ ਮਹੀਨਾ ਕੀਤਾ ਗਿਆ ਸੀ । ਉਪਭੋਗ ਆਕਲਨ ਦੇ ਆਧਾਰ ‘ਤੇ ਭਾਰਤ ਵਿੱਚ ਸਵੀਕ੍ਰਿਤ ਕੈਲੋਰੀ ਜ਼ਰੂਰਤ ਗ੍ਰਾਮੀਣ ਖੇਤਰਾਂ ਵਿੱਚ 2400 ਕੈਲੋਰੀ ਪ੍ਰਤੀ ਵਿਅਕਤੀ ਪ੍ਰਤੀਦਿਨ ਅਤੇ ਸ਼ਹਿਰੀ ਖੇਤਰਾਂ ਵਿੱਚ 2100 ਕੈਲੋਰੀ ਪ੍ਰਤੀ ਵਿਅਕਤੀ ਪ੍ਰਤੀਦਿਨ ਹੈ ।

ਪ੍ਰਸ਼ਨ 13.
ਗਰੀਬੀ ਦੇ ਮੁੱਖ ਸੂਚਕ ਕੀ ਹਨ ?
ਉੱਤਰ-
ਗ਼ਰੀਬੀ ਦੇ ਮੁੱਖ ਸੂਚਕ ਹੇਠ ਲਿਖੇ ਹਨ-

  • ਗ਼ਰੀਬੀ ਦਾ ਅਰਥ ਭੁੱਖ ਅਤੇ ਅਵਾਸ ਦੀ ਘਾਟ ਹੈ ।
  • ਗ਼ਰੀਬੀ ਦਾ ਅਰਥ ਸ਼ੁੱਧ ਪਾਣੀ ਦੀ ਕਮੀ ਅਤੇ ਸਫ਼ਾਈ ਸਹੂਲਤਾਂ ਦੀ ਘਾਟ ਹੈ ।
  • ਗ਼ਰੀਬੀ ਇੱਕ ਅਜਿਹੀ ਅਵਸਥਾ ਹੈ, ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਪਾਉਂਦੇ ਜਾਂ ਕੋਈ ਬਿਮਾਰ ਆਦਮੀ ਇਲਾਜ ਨਹੀਂ ਕਰਵਾ ਪਾਉਂਦਾ ।
  • ਗ਼ਰੀਬੀ ਦਾ ਅਰਥ ਨਿਯਮਿਤ ਰੋਜ਼ਗਾਰ ਦੀ ਕਮੀ ਵੀ ਹੈ ਅਤੇ ਨਿਊਨਤਮ ਸ਼ਾਲੀਨਤਾ ਪੱਧਰ ਦੀ ਘਾਟ ਵੀ ਹੈ ।
  • ਗ਼ਰੀਬੀ ਦਾ ਅਰਥ ਅਸਹਾਇਤਾ ਦੀ ਭਾਵਨਾ ਦੇ ਨਾਲ ਜੀਊਣਾ ਹੈ ।

ਪ੍ਰਸ਼ਨ 14.
ਅਗਲੇ ਦਸ ਜਾਂ ਪੰਦਰਾਂ ਸਾਲਾਂ ਵਿੱਚ ਗ਼ਰੀਬੀ ਦੇ ਖ਼ਾਤਮੇ ਵਿੱਚ ਪ੍ਰਤੀ ਹੋਵੇਗੀ ਇਸਦੇ ਲਈ ਜ਼ਿੰਮੇਵਾਰ ਕੁੱਝ ਕਾਰਨ ਦੱਸੋ ।
ਉੱਤਰ-

  • ਸਰਵਜਨਕ ਮੁਫ਼ਤ ਮੁੱਢਲੀ ਸਿੱਖਿਆ ਦਾ ਵਾਧੇ ‘ਤੇ ਜ਼ੋਰ ਦੇਣਾ ।
  • ਆਰਥਿਕ ਵਾਧਾ
  • ਜਨਸੰਖਿਆ ਵਾਧੇ ਵਿੱਚ ਗਿਰਾਵਟ
  • ਮਹਿਲਾਵਾਂ ਦੀਆਂ ਸ਼ਕਤੀਆਂ ਵਿੱਚ ਵਾਧਾ ।

ਪ੍ਰਸ਼ਨ 15.
ਗਰੀਬੀ ਵਿਰੋਧੀ ਕਾਰਜਕ੍ਰਮਾਂ ਦਾ ਸਿੱਟਾ ਮਿਸ਼ਰਿਤ ਰਿਹਾ ਹੈ । ਕੁੱਝ ਕਾਰਨ ਦੱਸੋ ।
ਉੱਤਰ-

  1. ਅਤਿ ਜਨਸੰਖਿਆ
  2. ਭ੍ਰਿਸ਼ਟਾਚਾਰ
  3. ਕਾਰਜਕੂਮਾਂ ਦੇ ਉੱਚਿਤ ਨਿਰਧਾਰਕ ਦੀ ਘੱਟ ਪ੍ਰਭਾਵਸ਼ੀਲਤਾ
  4. ਕਾਰਜਕੂਮਾਂ ਦੀ ਅਧਿਕਤਾ ।

ਪ੍ਰਸ਼ਨ 16.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਗ੍ਰਾਮ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-

  1. ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਸੰਨ 2004 ਵਿੱਚ ਦੇਸ਼ ਦੇ 150 ਸਭ ਤੋਂ ਜ਼ਿਆਦਾ ਪਿਛੜੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ।
  2. ਇਹ ਕਾਰਜਕੂਮ ਸਾਰੇ ਗ੍ਰਾਮੀਣ ਗ਼ਰੀਬਾਂ ਲਈ ਹੈ, ਜਿਨ੍ਹਾਂ ਨੂੰ ਮਜ਼ਦੂਰੀ ਤੇ ਰੋਜ਼ਗਾਰ ਦੀ ਲੋੜ ਹੈ ਅਤੇ ਜੋ ਅਕੁਸ਼ਲ ਸਰੀਰਕ ਕੰਮ ਕਰਨ ਦੇ ਇੱਛੁਕ ਹਨ ।
  3. ਇਸ ਨੂੰ ਅਮਲੀ ਰੂਪ ਸੌ ਫ਼ੀਸਦੀ ਕੇਂਦਰੀ ਵਿੱਤ ਪੋਸ਼ਿਤ ਕਾਰਜਕ੍ਰਮ ਦੇ ਰੂਪ ਵਿੱਚ ਕੀਤਾ ਗਿਆ ਹੈ ।

ਪ੍ਰਸ਼ਨ 17.
ਭਾਰਤ ਵਿੱਚ ਸਰੀਬੀ ਦੇ ਕਾਰਨ ਦੱਸੋ ।
ਉੱਤਰ-ਭਾਰਤ ਵਿੱਚ ਗ਼ਰੀਬੀ ਦੇ ਕਾਰਨ ਹੇਠ ਲਿਖੇ ਹਨ-

  • ਬ੍ਰਿਟਿਸ਼ ਬਸਤੀਵਾਦੀ ਪ੍ਰਸ਼ਾਸਨ ਦੌਰਾਨ ਆਰਥਿਕ ਵਿਕਾਸ ਦਾ ਨੀਵਾਂ ਪੱਧਰ ।
  • ਵਿਕਲਪਿਕ ਵਿਵਸਾਇ ਨਾ ਹੋਣ ਦੇ ਕਾਰਨ ਗ੍ਰਾਮੀਣ ਲੋਕਾਂ ਦਾ ਮਾਤਰ ਖੇਤੀਬਾੜੀ ‘ਤੇ ਨਿਰਭਰ ਹੋਣਾ ।
  • ਆਮਦਨ ਦੀਆਂ ਅਸਮਾਨਤਾਵਾਂ ।
  • ਜਨਸੰਖਿਆ ਵਾਧਾ !
  • ਸਮਾਜਿਕ ਕਾਰਨ ਜਿਵੇਂ ਅਨਪੜ੍ਹਤਾ, ਵੱਡਾ ਪਰਿਵਾਰ, ਉੱਤਰਾਧਿਕਾਰ ਕਾਨੂੰਨ ਅਤੇ ਜਾਤੀ ਪ੍ਰਥਾ ਆਦਿ ।
  • ਸੱਭਿਆਚਾਰਕ ਕਾਰਨ ਜਿਵੇਂ ਮੇਲਿਆਂ, ਤਿਉਹਾਰਾਂ ਆਦਿ ‘ਤੇ ਫ਼ਜ਼ੂਲ-ਖ਼ਰਚੀ ।
  • ਆਰਥਿਕ ਕਾਰਨ ਜਿਵੇਂ ਕਰਜ਼ ਲੈ ਕੇ ਉਸਨੂੰ ਨਾ ਚੁਕਾ ਪਾਉਣਾ ।
  • ਅਸਮਰੱਥਾ ਅਤੇ ਭ੍ਰਿਸ਼ਟਾਚਾਰ ਕਾਰਨ ਗ਼ਰੀਬੀ ਉਮੂਲਨ ਕਾਰਜਕੂਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਾਗੂ ਹੋਣਾ |

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 18.
ਗ਼ਰੀਬੀ ਘਟਾਉਣ ਦੇ ਕੋਈ ਚਾਰ ਪ੍ਰੋਗਰਾਮਾਂ ਦਾ ਵਰਣਨ ਕਰੋ ।
ਉੱਤਰ-
ਗਰੀਬੀ ਘਟਾਉਣ ਦੇ ਪ੍ਰੋਗਰਾਮ ਹੇਠ ਲਿਖੇ ਹਨ-
1. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ-ਇਸ ਨੂੰ 1993 ਵਿੱਚ ਸ਼ੁਰੂ ਕੀਤਾ ਗਿਆ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ | ਛੋਟੇ ਸ਼ਹਿਰਾਂ ਵਿੱਚ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ ।

2. ਗ੍ਰਾਮੀਣ ਰੋਜ਼ਗਾਰ ਸਿਰਜਣ ਕਾਰਜਕੁਮ-ਇਹ ਕਾਰਜਕ੍ਰਮ 1995 ਵਿੱਚ ਆਰੰਭ ਕੀਤਾ ਗਿਆ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ । ਦਸਵੀਂ ਪੰਜ ਸਾਲਾ ਯੋਜਨਾ ਵਿੱਚ ਇਸ ਕਾਰਜਕ੍ਰਮ ਦੇ ਤਹਿਤ 25 ਲੱਖ ਨਵੇਂ ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ ।

3. ਸਵਰਨ ਜਯੰਤੀ ਰਾਅ ਸਵੈ-ਰੋਜ਼ਗਾਰ ਯੋਜਨਾ-ਇਸਦਾ ਆਰੰਭ 1999 ਵਿੱਚ ਕੀਤਾ ਗਿਆ ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗ਼ਰੀਬ ਪਰਿਵਾਰਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯੋਜਨ ਦੁਆਰਾ ਗਰੀਬੀ ਰੇਖਾ ਤੋਂ ਉੱਪਰ ਲਿਆਉਣਾ ਹੈ ।

4. ਪ੍ਰਧਾਨ ਮੰਤਰੀ ਮੋਦਯ ਯੋਜਨਾ-ਇਸਦਾ ਆਰੰਭ 2000 ਵਿੱਚ ਕੀਤਾ ਗਿਆ, ਜਿਸਦੇ ਤਹਿਤ ਮੁੱਢਲੀ ਸਿਹਤ, ਸਿੱਖਿਆ, ਗ੍ਰਾਮੀਣ ਆਸਰਾ, ਗ੍ਰਾਮੀਣ ਪੀਣ ਦਾ ਪਾਣੀ ਅਤੇ ਗ੍ਰਾਮੀਣ ਬਿਜਲੀਕਰਨ ਵਰਗੀਆਂ ਮੂਲ ਸਹੂਲਤਾਂ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 19.
ਗਰੀਬੀ ਦਾ ਸਮਾਜਿਕ ਅਪਵਰਜਨ ਕੀ ਹੈ ?
ਉੱਤਰ-
ਇਸ ਧਾਰਨਾ ਦੇ ਅਨੁਸਾਰ ਗ਼ਰੀਬੀ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਗ਼ਰੀਬਾਂ ਨੂੰ ਬਿਹਤਰ ਮਾਹੌਲ ਅਤੇ ਚੰਗੇ ਵਾਤਾਵਰਨ ਵਿੱਚ ਰਹਿਣ ਵਾਲੇ ਸੰਪੰਨ ਲੋਕਾਂ ਦੀ ਸਮਾਜਿਕ ਸਮਾਨਤਾ ਤੋਂ ਅਪਵਰਜਿਤ ਰਹਿ ਕੇ ਸਿਰਫ਼ ਅਣਸੁਖਾਵੇਂ ਵਾਤਾਵਰਨ ਵਿੱਚ ਦੁਸਰੇ ਗਰੀਬਾਂ ਨਾਲ ਰਹਿਣਾ ਪੈਂਦਾ ਹੈ । ਆਮ ਅਰਥ ਵਿੱਚ ਸਮਾਜਿਕ ਅਪਵਰਜਨ ਗ਼ਰੀਬੀ ਦਾ ਇੱਕ ਕਾਰਨ ਅਤੇ ਨਤੀਜਾ ਦੋਵੇਂ ਹੋ ਸਕਦੇ ਹਨ ।

ਮੋਟੇ ਤੌਰ ‘ਤੇ ਇਹ ਇੱਕ ਪ੍ਰਕਿਰਿਆ ਹੈ ਜਿਸਦੇ ਦੁਆਰਾ ਵਿਅਕਤੀ ਜਾਂ ਸਮੂਹ ਉਨ੍ਹਾਂ ਸਹੂਲਤਾਂ, ਲਾਭਾਂ ਅਤੇ ਮੌਕਿਆਂ ਤੋਂ ਅਪਵਰਜਿਤ ਰਹਿੰਦੇ ਹਨ, ਜਿਨ੍ਹਾਂ ਦਾ ਉਪਭੋਗ ਦੂਸਰੇ ਕਰਦੇ ਹਨ। ਇਸਦਾ ਇੱਕ ਵਿਸ਼ਿਸ਼ਟ ਉਦਾਹਰਨ ਭਾਰਤ ਵਿੱਚ ਜਾਤੀ ਵਿਵਸਥਾ ਦੀ ਕਾਰਜ਼ ਸ਼ੈਲੀ ਹੈ, ਜਿਸ ਵਿੱਚ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਮਾਨ ਮੌਕਿਆਂ ਤੋਂ ਅਪਵਰਜਿਤ ਰੱਖਿਆ ਜਾਂਦਾ ਹੈ ।

ਪ੍ਰਸ਼ਨ 20.
ਗ਼ਰੀਬੀ ਦੀ ਅਸੁਰੱਖਿਆ ਧਾਰਨਾ ਤੋਂ ਕੀ ਭਾਵ ਹੈ ?
ਉੱਤਰ-
ਗ਼ਰੀਬੀ ਦੇ ਪ੍ਰਤੀ ਸੁਰੱਖਿਆ ਇੱਕ ਮਾਪ ਹੈ ਜੋ ਕੁੱਝ ਵਿਸ਼ੇਸ਼ ਸਮੁਦਾਇ ਜਾਂ ਵਿਅਕਤੀਆਂ ਦੇ ਭਾਵੀ ਸਾਲਾਂ ਵਿੱਚ ਗ਼ਰੀਬ ਹੋਣ ਜਾਂ ਗ਼ਰੀਬ ਬਣੇ ਰਹਿਣ ਦੀ ਵਧੇਰੇ ਸੰਭਾਵਨਾ ਜਤਾਉਂਦਾ ਹੈ । ਅਸੁਰੱਖਿਆ ਦਾ ਨਿਰਧਾਰਨ ਪਰਿਸੰਪੱਤੀਆਂ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਤੌਰ ‘ਤੇ ਜੀਵਿਕਾ ਖੋਜਣ ਲਈ ਵੱਖ-ਵੱਖ ਸਮੁਦਾਵਾਂ ਕੋਲ ਮੁਹੱਈਆ ਵਿਕਲਪਾਂ ਤੋਂ ਹੁੰਦਾ ਹੈ । ਇਸਦੇ ਇਲਾਵਾ ਇਸਦਾ ਵਿਸ਼ਲੇਸ਼ਣ ਕੁਦਰਤੀ ਆਫ਼ਤਾਂ, ਅੱਤਵਾਦ ਆਦਿ ਮਾਮਲਿਆਂ ਵਿੱਚ ਇਨ੍ਹਾਂ ਸਮੂਹਾਂ ਦੇ ਸਾਹਮਣੇ ਮੌਜੂਦ ਵੱਡੇ ਜ਼ੋਖ਼ਿਮਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ ।

ਵਾਧੂ ਵਿਸ਼ਲੇਸ਼ਣ ਇਨ੍ਹਾਂ ਜ਼ੋਖ਼ਿਮਾਂ ਨਾਲ ਨਿਪਟਣ ਦੀ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਯੋਗਤਾ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਅਸਲ ਵਿਚ ਜਦੋਂ ਸਾਰੇ ਲੋਕਾਂ ਲਈ ਬੁਰਾ ਸਮਾਂ ਆਉਂਦਾ ਹੈ, ਚਾਹੇ ਕੋਈ ਹੜ੍ਹ ਹੋਵੇ ਜਾਂ ਭੂਚਾਲ ਜਾਂ ਫਿਰ ਨੌਕਰੀਆਂ ਦੀ ਉਪਲੱਬਤਾ ਵਿੱਚ ਕਮੀ, ਦੂਸਰੇ ਲੋਕਾਂ ਦੀ ਤੁਲਨਾ ਵਿੱਚ ਵਧੇਰੇ ਪ੍ਰਭਾਵਿਤ ਹੋਣ ਦੀ ਵੱਡੀ ਸੰਭਾਵਨਾ ਦਾ ਨਿਰੂਪਣ ਹੀ ਅਸੁਰੱਖਿਆ ਹੈ ।

ਪ੍ਰਸ਼ਨ 21.
ਭਾਰਤ ਵਿੱਚ ਅੰਤਰ-ਰਾਜੀ ਅਸਮਾਨਤਾਵਾਂ ਕੀ ਹਨ ?
ਉੱਤਰ-
ਭਾਰਤ ਵਿੱਚ ਗ਼ਰੀਬੀ ਦਾ ਇੱਕ ਹੋਰ ਪਹਿਲੂ ਹੈ । ਹਰੇਕ ਰਾਜ ਵਿੱਚ ਗ਼ਰੀਬ ਲੋਕਾਂ ਦਾ ਅਨੁਪਾਤ ਇੱਕ-ਸਮਾਨ ਨਹੀਂ ਹੈ । ਭਾਵੇਂ ਕਿ 1970 ਦੇ ਦਹਾਕੇ ਦੇ ਆਰੰਭ ਤੋਂ ਰਾਜ ਪੱਧਰੀ ਗ਼ਰੀਬੀ ਵਿੱਚ ਲੰਮੇ ਸਮੇਂ ਲਈ ਕਮੀ ਹੋਈ ਹੈ, ਗ਼ਰੀਬੀ ਘੱਟ ਕਰਨ ਵਿੱਚ ਸਫ਼ਲਤਾ ਦੀ ਦਰ ਵਿਭਿੰਨ ਰਾਜਾਂ ਵਿੱਚ ਅਲੱਗ-ਅਲੱਗ ਹੈ । ਹਾਲ ਹੀ ਦੇ ਅਨੁਮਾਨ ਦਰਸਾਉਂਦੇ ਹਨ ਕਿ 20 ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਵਿੱਚ ਗ਼ਰੀਬੀ ਦਾ ਅਨੁਪਾਤ ਰਾਸ਼ਟਰੀ ਔਸਤ ਤੋਂ ਘੱਟ ਹੈ । ਦੂਸਰੇ ਪਾਸੇ, ਗਰੀਬੀ ਹੁਣ ਵੀ ਓਡੀਸ਼ਾ, ਬਿਹਾਰ, ਆਸਾਮ, ਤਿਪੁਰਾ ਅਤੇ ਉੱਤਰ ਪ੍ਰਦੇਸ਼ ਦੀ ਇੱਕ ਗੰਭੀਰ ਸਮੱਸਿਆ ਹੈ । ਇਸਦੀ ਤੁਲਨਾ ਵਿੱਚ ਕੇਰਲ, ਜੰਮੂ ਅਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਗੁਜਰਾਤ ਰਾਜਾਂ ਵਿੱਚ ਗਰੀਬੀ ਵਿੱਚ ਕਮੀ ਆਈ ਹੈ ।

ਪ੍ਰਸ਼ਨ 22.
ਰਾਸ਼ਟਰੀ ਗ੍ਰਾਮੀਣ ਬੇਰੁਜ਼ਗਾਰੀ ਉਮੂਲਨ ਵਿਧੇਅਕ (NREGA) ਦੀ ਗ਼ਰੀਬੀ ਉਨਮੂਲਨ (ਖ਼ਾਤਮਾ) ਵਿੱਚ ਸਹਾਇਕ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਰਾਸ਼ਟਰੀ ਬੇਰੁਜ਼ਗਾਰੀ ਉਮੂਲਨ (ਖ਼ਾਤਮਾ) ਵਿਧੇਅਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ –

  • ਇਹ ਵਿਧੇਅਕ ਹਰ ਇੱਕ ਗ੍ਰਾਮੀਣ ਪਰਿਵਾਰ ਨੂੰ 100 ਦਿਨ ਦੇ ਨਿਸਚਿਤ ਰੋਜ਼ਗਾਰ ਦਾ ਪ੍ਰਬੰਧ ਕਰਦਾ ਹੈ । ਇਹ ਵਿਧੇਅਕ 600 ਜ਼ਿਲਿਆਂ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਹੈ ਜਿਸ ਵਿੱਚ ਗ਼ਰੀਬੀ ਨੂੰ ਹਟਾਇਆ ਜਾ ਸਕੇ ।
  • ਪ੍ਰਸਤਾਵਿਤ ਰੋਜ਼ਗਾਰਾਂ ਦਾ ਇੱਕ ਤਿਹਾਈ ਰੋਜ਼ਗਾਰ ਔਰਤਾਂ ਦੇ ਲਈ ਰਾਖਵਾਂ ਹੈ ।
  • ਕਾਰਜਕੂਮ ਦੇ ਅੰਤਰਗਤ ਜੇਕਰ ਬੇਨਤੀ ਕਰਤਾ ਨੂੰ 15 ਦਿਨ ਦੇ ਅੰਦਰ ਰੋਜ਼ਗਾਰ ਮੁਹੱਈਆ ਨਹੀਂ ਕਰਾਇਆ ਗਿਆ ਤਾਂ ਉਹ ਦੈਨਿਕ ਬੇਰੁਜ਼ਗਾਰ ਭੱਤੇ ਦਾ ਹੱਕਦਾਰ ਹੋਵੇਗਾ ।

ਪ੍ਰਸ਼ਨ 23.
ਗਰੀਬੀ ਦੇ ਸਾਹਮਣੇ ਨਿਰਉਪਾਅ ਦੋ ਸਮਾਜਿਕ ਅਤੇ ਦੋ ਆਰਥਿਕ ਸਮੁਦਾਵਾਂ ਦੇ ਨਾਂ ਲਿਖੋ । ਇਸ ਪ੍ਰਕਾਰ ਦੇ ਸਮੁਦਾਇ ਦੇ ਲਈ ਹੋਰ ਜ਼ਿਆਦਾ ਬੁਰਾ ਸਮਾਂ ਕਦੋਂ ਆਉਂਦਾ ਹੈ ?
ਉੱਤਰ-
ਗ਼ਰੀਬੀ ਦੇ ਸਾਹਮਣੇ ਨਿਰਉਪਾਅ ਦੋ ਸਮਾਜਿਕ ਸਮੁਦਾਵਾਂ ਦੇ ਨਾਂ ਹਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਦੇ ਪਰਿਵਾਰ ਜਦਕਿ ਆਰਥਿਕ ਸਮੁਦਾਇ ਵਿੱਚ ਗ੍ਰਾਮੀਣ ਮਜ਼ਦੂਰ ਪਰਿਵਾਰ ਅਤੇ ਨਗਰੀ ਅਨਿਯਤ ਮਜ਼ਦੂਰ ਪਰਿਵਾਰ ਹਨ । ਇਨ੍ਹਾਂ ਸਮੁਦਾਵਾਂ ਦੇ ਲਈ ਹੋਰ ਜ਼ਿਆਦਾ ਬੁਰਾ ਸਮਾਂ ਉਸ ਵਕਤ ਆਉਂਦਾ ਹੈ ਜਦੋਂ ਔਰਤਾਂ, ਬਜ਼ੁਰਗ ਅਤੇ ਬੱਚਿਆਂ ਨੂੰ ਵੀ ਚੰਗੇ ਢੰਗ ਦੇ ਨਾਲ ਪਰਿਵਾਰ ਨੂੰ ਮੁਹੱਈਆ ਕੀਤੇ ਸਾਧਨਾਂ ਤੱਕ ਪਹੁੰਚਣ ਤੋਂ ਵਾਂਝਾ ਕੀਤਾ ਜਾਂਦਾ ਹੈ ।

ਪ੍ਰਸ਼ਨ 24.
ਭਾਰਤ ਵਿੱਚ ਗ਼ਰੀਬੀ ਨੂੰ ਘੱਟ ਕਰਨ ਦੇ ਕਿਸੇ ਤਿੰਨ ਉਪਾਵਾਂ ਦਾ ਉਲੇਖ ਕਰੋ ।
ਉੱਤਰ-
ਸਰਕਾਰ ਦੁਆਰਾ ਗ਼ਰੀਬੀ ਨੂੰ ਘੱਟ ਕਰਨ ਦੇ ਲਈ ਸਰਕਾਰ ਨੇ ਕਈ ਕਾਰਜਕ੍ਰਮ ਅਪਣਾਏ ਹਨ-

  1. ਰਾਸ਼ਟਰੀ ਗ੍ਰਾਮੀਣ ਗਾਰੰਟੀ ਯੋਜਨਾ, 2005 ਨੂੰ ਸਤੰਬਰ ਵਿੱਚ ਪਾਸ ਕੀਤਾ ਗਿਆ । ਇਹ ਵਿਧੇਅਕ ਹਰ ਸਾਲ ਦੇਸ਼ ਦੇ 200 ਜ਼ਿਲਿਆਂ ਵਿੱਚ ਹਰ ਇੱਕ ਗਾਮੀਣ ਪਰਿਵਾਰ ਨੂੰ 100 ਦਿਨ ਦੇ ਨਿਸਚਿਤ ਰੋਜ਼ਗਾਰ ਦਾ ਪ੍ਰਬੰਧ ਕਰਦਾ ਹੈ ।
  2. ਦੂਸਰਾ, ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਹੈ ਜਿਸ ਨੂੰ 2004 ਵਿੱਚ ਦੇਸ਼ ਦੇ ਸਭ ਤੋਂ ਪਿਛੜੇ 150 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਸੀ ।
  3. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਇੱਕ ਰੋਜ਼ਗਾਰ ਸਿਰਜਨ ਯੋਜਨਾ ਹੈ, ਜਿਸਨੂੰ 1993 ਵਿੱਚ ਆਰੰਭ ਕੀਤਾ ਗਿਆ । ਇਸ ਕਾਰਜਕ੍ਰਮ ਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਦੇ ਲਈ | ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ ।

ਪ੍ਰਸ਼ਨ 25.
ਸਰਵਜਨਕ ਵੰਡ-ਪ੍ਰਣਾਲੀ ਦੀਆਂ ਕਿਸੇ ਤਿੰਨ ਵਿਸ਼ੇਸ਼ਤਾਵਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤੀ ਵੰਡ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ-

  • ਸਰਵਜਨਕ ਵੰਡ ਪ੍ਰਣਾਲੀ ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਵਿਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੁਆਰਾ ਸਮਾਜ ਦੇ ਗਰੀਬ ਵਰਗਾਂ ਵਿੱਚ ਵੰਡ ਕਰਦੀ ਹੈ ।
  • ਰਾਸ਼ਨ ਕਾਰਡ ਰੱਖਣ ਵਾਲਾ ਕੋਈ ਵੀ ਪਰਿਵਾਰ ਹਰ ਮਹੀਨੇ ਅਨਾਜ ਦੀ ਇੱਕ ਅਨੁਬੰਧਿਤ ਮਾਤਰਾ ਨੇੜਲੇ ਰਾਸ਼ਨ ਦੀਆਂ ਦੁਕਾਨਾਂ ਤੋਂ ਖ਼ਰੀਦ ਸਕਦਾ ਹੈ।
  • ਸਰਵਜਨਕ ਵੰਡ ਪ੍ਰਣਾਲੀ ਦਾ ਟੀਚਾ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਸਸਤਾ ਅਨਾਜ ਪਹੁੰਚਾਉਣਾ ਹੈ ।

ਪ੍ਰਸ਼ਨ 26.
ਪਰਿਵਾਰਾਂ ਦੇ ਮੈਂਬਰਾਂ ਦੇ ਵਿਚਕਾਰ ਆਮਦਨ ਦੀ ਅਸਮਾਨਤਾ ਕਿਸ ਪ੍ਰਕਾਰ ਪ੍ਰਤਿਬਿੰਬਿਤ ਹੁੰਦੀ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਪਰਿਵਾਰ ਦੇ ਵਿਭਿੰਨ ਮੈਂਬਰਾਂ ਦੀ ਆਮਦਨ ਭਿੰਨ-ਭਿੰਨ ਹੁੰਦੀ ਹੈ, ਤਾਂਕਿ ਇਹ ਆਮਦਨ ਦੀ ਅਸਮਾਨਤਾ ਨੂੰ ਪ੍ਰਤਿਬਿੰਬਿਤ ਕਰਦੀ ਹੈ । ਉਦਾਹਰਨ ਦੇ ਲਈ ਇੱਕ ਪਰਿਵਾਰ ਵਿੱਚ 5 ਮੈਂਬਰ ਹਨ । ਉਨ੍ਹਾਂ ਦੀ ਆਮਦਨ ਦਾ ਵੇਰਵਾ ਹੇਠਾਂ ਲਿਖਿਆ ਹੈ

ਪਰਿਵਾਰ ਦੇ ਮੈਂਬਰ ਮਹੀਨੇ ਦੀ ਆਮਦਨ (₹ ਵਿੱਚ)
1. 40,000
2. 25,000
3. 20,000
4. 10,000
5. 3,000

ਉੱਪਰ ਲਿਖੀ ਤਾਲਿਕਾ ਵਿੱਚ ਸਪੱਸ਼ਟ ਹੈ ਕਿ ਇਸ ਪਰਿਵਾਰ ਦੇ ਮੈਂਬਰਾਂ ਵਿੱਚ ਆਮਦਨ ਦੀ ਅਸਮਾਨਤਾ ਜ਼ਿਆਦਾ ਹੈ । ਪਹਿਲੇ ਮੈਂਬਰ ਦੀ ਆਮਦਨ ਜਿੱਥੇ ਤੋਂ 40,000 ਮਹੀਨਾ ਹੈ ਉੱਥੇ ਪੰਜਵੇਂ ਮੈਂਬਰ ਦੀ ਆਮਦਨ ਤੋਂ 3,000 ਮਹੀਨਾ ਹੈ ।

ਪ੍ਰਸ਼ਨ 27.
ਭਾਰਤ ਵਿੱਚ ਗ਼ਰੀਬੀ ਖ਼ਾਤਮੇ ਦੇ ਲਈ ਵਿਕਸਿਤ ਕੀਤੇ ਗਏ ਕਿਸੇ ਪੰਜ ਕਾਰਜਕ੍ਰਮਾਂ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਗਰੀਬੀ ਦੇ ਵਿਰੁੱਧ ਪੰਜ ਕਾਰਜਕ੍ਰਮ ਹੇਠਾਂ ਲਿਖੇ ਹਨ
1. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ-ਇਸਨੂੰ 1993 ਵਿੱਚ ਆਰੰਭ ਕੀਤਾ ਗਿਆ । ਜਿਸਦਾ ਉਦੇਸ਼ ਗਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ।

2. ਸਵਰਨ ਜਯੰਤੀ ਗ੍ਰਾਮ ਸਵੈ-ਰੋਜ਼ਗਾਰ ਯੋਜਨਾ-ਇਸਨੂੰ 1999 ਵਿੱਚ ਆਰੰਭ ਕੀਤਾ ਗਿਆ, ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗਰੀਬ ਪਰਿਵਾਰਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯੋਜਨ ਦੁਆਰਾ ਗ਼ਰੀਬੀ ਰੇਖਾ ਦੇ ਉੱਪਰ ਲਿਆਉਣਾ ਹੈ ।

3. ਪ੍ਰਧਾਨ ਮੰਤਰੀ ਬ੍ਰਾਮਉਦੈ ਯੋਜਨਾ-ਇਸਨੂੰ 2000 ਵਿੱਚ ਆਰੰਭ ਕੀਤਾ ਗਿਆ । ਜਿਸਦੇ ਤਹਿਤ ਪ੍ਰਾਥਮਿਕ ਸਿਹਤ, ਆਰੰਭਿਕ ਸਿੱਖਿਆ, ਗ੍ਰਾਮੀਣ ਸਹਾਰਾ, ਗ੍ਰਾਮੀਣ ਪੀਣ ਵਾਲਾ ਪਾਣੀ ਅਤੇ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

4. ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ, 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਰੱਖੇ ਗਏ ਟੀਚੇ ਦੀ ਵੰਡ ਪ੍ਰਣਾਲੀ ਵਿੱਚ ਆਉਣ ਵਾਲੇ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਵਿੱਚੋਂ ਇੱਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 28.
‘ਦੋ ਅੱਗੇ ਵਾਲੇ ਭਾਗਾਂ ‘ਤੇ ਅਸਫ਼ਲਤਾ: ਆਰਥਿਕ ਵਾਧੇ ਨੂੰ ਵਧਾਉਣਾ ਅਤੇ ਜਨਸੰਖਿਆ ਨਿਯੰਤਰਨ ਦੇ ਕਾਰਨ ਗ਼ਰੀਬੀ ਦਾ ਚੱਕਰ ਸਥਿਰ ਹੈ ।’ ਇਸ ਕਥਨ ‘ਤੇ ਟਿੱਪਣੀ ਕਰੋ ।
ਉੱਤਰ-
ਹੇਠਾਂ ਲਿਖੇ ਕਾਰਨਾਂ ਤੋਂ ਗ਼ਰੀਬੀ ਦਾ ਚੱਕਰ ਸਥਿਰ ਹੈ –

  1. ਰਾਜਾਂ ਦੀਆਂ ਅਸਮਾਨ ਵੱਧ ਦਰਾਂ
  2. ਉਦਯੋਗਿਕ ਦੀ ਦਰ ਦਾ ਜਨਸੰਖਿਆ ਵਾਧੇ ਦਰ ਤੋਂ ਘੱਟ ਹੋਣਾ ।
  3. ਸ਼ਹਿਰਾਂ ਦੇ ਵੱਲ ਕੋਸ਼ਿਸ਼ ।
  4. ਕਰਜ਼ਾ-ਸ਼ਤਤਾ ਦੇ ਉੱਚੇ-ਪੱਧਰ ।
  5. ਸਮਾਜਿਕ ਬੰਧਨ ।
  6. ਭੂਮੀ ਦੀ ਅਸਮਾਨ ਵੰਡ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਗ਼ਰੀਬੀ ਰੇਖਾ ਦੀ ਭੌਤਿਕ ਉੱਤਰਜੀਵਿਤਾ (Physical Survival) ਦੀ ਸੰਘਟਨਾ ਨੂੰ ਛੇਵੀ ਯੋਜਨਾ ਤੱਕ ਅਪਣਾਇਆ, ਜਿਸ ਦੇ ਅਨੁਸਾਰ ਉਸਨੇ ਪੇਂਡੂ ਖੇਤਰਾਂ ਦੇ ਲਈ ਇਕ ਦਿਨ ਵਿੱਚ ਇੱਕ ਵਿਅਕਤੀ ਦੇ ਲਈ 2400 ਕੈਲੋਰੀ ਅਤੇ ਸ਼ਹਿਰੀ ਖੇਤਰਾਂ ਦੇ ਲਈ ਇਕ ਦਿਨ ਵਿੱਚ 2100 ਕੈਲੋਰੀ ਦੀ ਨਿਊਨਤਮ ਪੋਸ਼ਕ ਜ਼ਰੂਰਤਾਵਾਂ ਦੇ ਆਧਾਰ ‘ਤੇ ਪਰਿਭਾਸ਼ਿਤ ਕੀਤਾ।

ਇਸ ਕੈਲੋਰੀ ਦੇਣ ਨੂੰ ਫਿਰ ਮਾਸਿਕ ਪ੍ਰਤੀ ਵਿਅਕਤੀ ਖ਼ਰਚ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ। ਯੋਜਨਾ ਆਯੋਗ ਨੂੰ ਵਿਧੀ ਇੱਕ ਅਧਿਐਨ ਸਮੂਹ, ਜਿਸ ਵਿੱਚ ਡੀ.ਆਰ. ਗਾਡਗਿਲ, ਪੀ. ਐੱਸ. ਲੋਕ ਨਾਥ.ਬੀ.ਐੱਨ. ਗਾਗੁਲੀ ਅਤੇ ਅਸ਼ੋਕ ਮੇਹਤਾ ਸਨ, ਨੇ ਸੁਝਾਈ । ਇਸ ਸਮੂਹ ਨੇ ਰਾਸ਼ਟਰੀ ਗਰੀਬੀ ਰੇਖਾ ਦਾ ਨਿਰਧਾਰਣ ਕੀਤਾ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ 1960-61 ਕੀਮਤਾਂ ‘ਤੇ ਤੋਂ 20 ਪ੍ਰਤੀ ਵਿਅਕਤੀ ਮਹੀਨਾ ਨਿੱਜੀ ਉਪਭੋਗ ਖ਼ਰਚ ਨਿਊਨਤਮ ਨਿਰਵਾਹ ਸਤਰ ਹੈ । ਇਹ ਰਾਸ਼ੀ ਚੌਥੀ ਯੋਜਨਾ ਦੇ ਲਈ ਨਿਸ਼ਚਿਤ ਕੀਤੀ ਗਈ |

ਬਾਅਦ ਦੀਆਂ ਯੋਜਨਾਵਾਂ ਵਿਚ ਕੀਮਤਾਂ ਦੇ ਵੱਧਣ ਨਾਲ ਇਹ ਰਾਸ਼ੀ ਉੱਚੇ ਸਤਰ ‘ਤੇ ਨਿਸ਼ਚਿਤ ਕੀਤੀ ਗਈ । ਜੋ ਉਨ੍ਹਾਂ ਯੋਜਨਾਵਾਂ ਵਿੱਚ ਗ਼ਰੀਬੀ ਰੇਖਾ ਨਿਰਧਾਰਿਤ ਕੀਤੀ ਗਈ । ਛੇਵੀਂ ਯੋਜਨਾ ਵਿਚ ਤੋਂ 77 ਪ੍ਰਤੀ ਵਿਅਕਤੀ ਮਹੀਨਾ ਗਾਮੀਣ ਜਨਸੰਖਿਆ ਦੇ ਲਈ 88 ਪ੍ਰਤੀ ਵਿਅਕਤੀ ਮਹੀਨਾ ਸ਼ਹਿਰੀ ਜਨ-ਸੰਖਿਆ ਦੇ ਲਈ ਗ਼ਰੀਬੀ ਰੇਖਾ ਦਾ ਸਤਰ ਨਿਰਧਾਰਿਤ ਕੀਤਾ , ਇਸ ਆਧਾਰ ‘ਤੇ 1977-78 ਵਿਚ 50.82 ਪ੍ਰਤਿਸ਼ਤ ਪੇਂਡੂ ਅਤੇ 38.19 ਸ਼ਹਿਰੀ ਜਨਸੰਖਿਆ ਗਰੀਬ ਸੀ । ਦੋਵਾਂ ਨੂੰ ਇਕੱਠਾ ਕਰ ਲੈਣ ‘ਤੇ ਕੁੱਲ ਜਨਸੰਖਿਆ 48.13 ਪ੍ਰਤੀਸ਼ਤ ਗ਼ਰੀਬ ਸੀ ।

ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (NSSO) ਦੁਆਰਾ ਆਪਣੇ 55ਵੇਂ ਦੌਰ ਦੇ ਸਰਵੇਖਣ (ਜੁਲਾਈ 1999- ਜੂਨ 2000) ਵਿੱਚ ਉਪਭੋਗਤਾ ਖ਼ਰਚ ਦੇ ਸੰਬੰਧ ਵਿੱਚ ਉਪਲੱਬਧ ਕਰਵਾਏ ਗਏ ਵੱਡਾ ਨਮੂਨਾ ਸਰਵੇਖਣ ਅੰਕੜਿਆਂ ਦੇ ਅਨੁਸਾਰ 30 ਦਿਵਸਾਂ ਤਿਆਵਹਨ ਦੇ ਆਧਾਰ ‘ਤੇ ਤੇ ਦੇਸ਼ ਵਿੱਚ ਗ਼ਰੀਬੀ ਅਨੁਪਾਤ ਗ੍ਰਾਮੀਣ ਖੇਤਰਾਂ ਵਿੱਚ 27.09 ਪ੍ਰਤੀਸ਼ਤ ਅਨੁਮਾਇਤ ਹੈ । ਗਾਮੀਣ ਖੇਤਰਾਂ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ ਸਾਲ 1973-74 ਵਿੱਚ 54.54% ਤੋਂ ਲਗਾਤਾਰ ਗਿਰਾਵਟ ਆਈ ਹੈ ਜੋ ਸਾਲ 1991-2000 ਵਿੱਚ 27.09 ਪ੍ਰਤੀਸ਼ਤ ਤੇ ਸਤਰ ਤਕ ਪਹੁੰਚ ਗਈ । ਇਸ ਤਰ੍ਹਾਂ ਦੇਸ਼ ਵਿੱਚ ਅਜੇ ਵੀ ਲਗਭਗ 20 ਕਰੋੜ ਗ੍ਰਾਮੀਣ ਜਨਸੰਖਿਆ ਗ਼ਰੀਬੀ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ । ਜੇਕਰ ਦੇਸ਼ ਵਿੱਚ ਗ਼ਰੀਬੀ ਵਿੱਚ ਵਿਆਪਕ ਸਤਰ ‘ਤੇ ਗਿਰਾਵਟ ਆਈ ਹੈ । ਫਿਰ ਵੀ ਗ੍ਰਾਮੀਣ ਗ਼ਰੀਬੀ ਅਨੁਪਾਤ ਅਜੇ ਵੀ ਉੜੀਸਾ, ਬਿਹਾਰ ਅਤੇ ਉੱਤਰੀ ਪੂਰਵ ਰਾਜਾਂ ਵਿੱਚ ਉਨ੍ਹਾਂ ਦੀ ਤੁਲਨਾ ਵਿੱਚ ਵਧੇਰੇ ਹੈ ।

3. ਪ੍ਰਧਾਨ ਮੰਤਰੀ ਮਉਦੈ ਯੋਜਨਾ-ਇਸਨੂੰ 2000 ਵਿੱਚ ਆਰੰਭ ਕੀਤਾ ਗਿਆ । ਜਿਸਦੇ ਤਹਿਤ ਪ੍ਰਾਥਮਿਕ ਸਿਹਤ, ਆਰੰਭਿਕ ਸਿੱਖਿਆ, ਗ੍ਰਾਮੀਣ ਸਹਾਰਾ, ਗ੍ਰਾਮੀਣ ਪੀਣ ਵਾਲਾ ਪਾਣੀ ਅਤੇ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

4. ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ, 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਰੱਖੇ ਗਏ ਟੀਚੇ ਦੀ ਵੰਡ ਪ੍ਰਣਾਲੀ ਵਿੱਚ ਆਉਣ ਵਾਲੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਵਿੱਚੋਂ ਇੱਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ।

ਪ੍ਰਸ਼ਨ 2.
‘‘ਦੋ ਅੱਗੇ ਵਾਲੇ ਭਾਗਾਂ ‘ਤੇ ਅਸਫ਼ਲਤਾ: ਆਰਥਿਕ ਵਾਧੇ ਨੂੰ ਵਧਾਉਣਾ ਅਤੇ ਜਨਸੰਖਿਆ ਨਿਯੰਤਰਨ ਦੇ ਕਾਰਨ ਗਰੀਬੀ ਦਾ ਚੱਕਰ ਸਥਿਰ ਹੈ ।” ਇਸ ਕਥਨ ‘ਤੇ ਟਿੱਪਣੀ ਕਰੋ ।
ਉੱਤਰ-
ਹੇਠਾਂ ਲਿਖੇ ਕਾਰਨਾਂ ਤੋਂ ਗ਼ਰੀਬੀ ਦਾ ਚੱਕਰ ਸਥਿਰ ਹੈ-

  • ਰਾਜਾਂ ਦੀਆਂ ਅਸਮਾਨ ਵੱਧ ਦਰਾਂ
  • ਉਦਯੋਗਿਕ ਦੀ ਦਰ ਦਾ ਜਨਸੰਖਿਆ ਵਾਧੇ ਦਰ ਤੋਂ ਘੱਟ ਹੋਣਾ ।
  • ਸ਼ਹਿਰਾਂ ਦੇ ਵੱਲ ਕੋਸ਼ਿਸ਼ ।
  • ਕਰਜ਼ਾ-ਸਤਤਾ ਦੇ ਉੱਚੇ-ਪੱਧਰ ।
  • ਸਮਾਜਿਕ ਬੰਧਨ ॥
  • ਭੂਮੀ ਦੀ ਅਸਮਾਨ ਵੰਡ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਗ਼ਰੀਬੀ ਰੇਖਾ ਦੀ ਭੌਤਿਕ ਉੱਤਰਜੀਵਿਤਾ (Physical Survival) ਦੀ ਸੰਘਟਨਾ ਨੂੰ ਛੇਵੀ ਯੋਜਨਾ ਤੱਕ ਅਪਣਾਇਆ, ਜਿਸ ਦੇ ਅਨੁਸਾਰ ਉਸਨੇ ਪੇਂਡੂ ਖੇਤਰਾਂ ਦੇ ਲਈ ਇਕ ਦਿਨ ਵਿੱਚ ਇੱਕ ਵਿਅਕਤੀ ਦੇ ਲਈ 2400 ਕੈਲੋਰੀ ਅਤੇ ਸ਼ਹਿਰੀ ਖੇਤਰਾਂ ਦੇ ਲਈ ਇਕ ਦਿਨ ਵਿੱਚ 2100 ਕੈਲੋਰੀ ਦੀ ਨਿਊਨਤਮ ਪੋਸ਼ਕ ਜ਼ਰੂਰਤਾਵਾਂ ਦੇ ਆਧਾਰ ‘ਤੇ ਪਰਿਭਾਸ਼ਿਤ ਕੀਤਾ।

ਇਸ ਕੈਲੋਰੀ ਦੇਣ ਨੂੰ ਫਿਰ ਮਾਸਿਕ ਪਤੀ ਵਿਅਕਤੀ ਖ਼ਰਚ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ। ਯੋਜਨਾ ਆਯੋਗ ਨੂੰ ਵਿਧੀ ਇੱਕ ਅਧਿਐਨ ਸਮੂਹ, ਜਿਸ ਵਿੱਚ ਡੀ.ਆਰ. ਗਾਡਗਿਲ, ਪੀ. ਐੱਸ. ਲੋਕ ਨਾਥ.ਬੀ.ਐੱਨ. ਗਾਗੂਲੀ ਅਤੇ ਅਸ਼ੋਕ ਮੇਹਤਾ ਸਨ, ਨੇ ਸੁਝਾਈ । ਇਸ ਸਮੂਹ ਨੇ ਰਾਸ਼ਟਰੀ ਗ਼ਰੀਬੀ ਰੇਖਾ ਦਾ ਨਿਰਧਾਰਣ ਕੀਤਾ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ 1960-61 ਕੀਮਤਾਂ ‘ਤੇ ਤੋਂ 20 ਪ੍ਰਤੀ ਵਿਅਕਤੀ ਮਹੀਨਾ ਨਿੱਜੀ ਉਪਭੋਗ ਖ਼ਰਚ ਨਿਊਨਤਮ ਨਿਰਵਾਹ ਸਤਰ ਹੈ । ਇਹ ਰਾਸ਼ੀ ਚੌਥੀ ਯੋਜਨਾ ਦੇ ਲਈ ਨਿਸ਼ਚਿਤ ਕੀਤੀ ਗਈ । ਬਾਅਦ ਦੀਆਂ ਯੋਜਨਾਵਾਂ ਵਿਚ ਕੀਮਤਾਂ ਦੇ ਵੱਧਣ ਨਾਲ ਇਹ ਰਾਸ਼ੀ ਉੱਚੇ ਸਤਰ ‘ਤੇ ਨਿਸ਼ਚਿਤ ਕੀਤੀ ਗਈ । ਜੋ ਉਨ੍ਹਾਂ ਯੋਜਨਾਵਾਂ ਵਿੱਚ ਗ਼ਰੀਬੀ ਰੇਖਾ ਨਿਰਧਾਰਿਤ ਕੀਤੀ ਗਈ ।

ਛੇਵੀਂ ਯੋਜਨਾ ਵਿਚ ਤੇ 77 ਪਤੀ ਵਿਅਕਤੀ ਮਹੀਨਾ ਗਾਮੀਣ ਜਨਸੰਖਿਆ ਦੇ ਲਈ 88 ਪਤੀ ਵਿਅਕਤੀ ਮਹੀਨਾ ਸ਼ਹਿਰੀ ਜਨ-ਸੰਖਿਆ ਦੇ ਲਈ ਗਰੀਬੀ ਰੇਖਾ ਦਾ ਸਤਰ ਨਿਰਧਾਰਿਤ ਕੀਤਾ . ਇਸ ਆਧਾਰ ‘ਤੇ 1977-78 ਵਿਚ 50.82 ਪ੍ਰਤਿਸ਼ਤ ਪੇਂਡੂ ਅਤੇ 38.19 ਸ਼ਹਿਰੀ ਜਨਸੰਖਿਆ ਗ਼ਰੀਬ ਸੀ । ਦੋਵਾਂ ਨੂੰ ਇਕੱਠਾ ਕਰ ਲੈਣ ‘ਤੇ ਕੁੱਲ ਜਨਸੰਖਿਆ 48.13 ਪ੍ਰਤੀਸ਼ਤ ਗਰੀਬ ਸੀ । ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (NSSO) ਦੁਆਰਾ ਆਪਣੇ 55ਵੇਂ ਦੌਰ ਦੇ ਸਰਵੇਖਣ (ਜੁਲਾਈ 1999- ਜੂਨ 2000) ਵਿੱਚ ਉਪਭੋਗਤਾ ਖ਼ਰਚ ਦੇ ਸੰਬੰਧ ਵਿੱਚ ਉਪਲੱਬਧ ਕਰਵਾਏ ਗਏ ਵੱਡਾ ਨਮੂਨਾ ਸਰਵੇਖਣ ਅੰਕੜਿਆਂ ਦੇ ਅਨੁਸਾਰ 30 ਦਿਵਸਾਂ ਤਿਆਵਹਨ ਦੇ ਆਧਾਰ ‘ਤੇ ਤੇ ਦੇਸ਼ ਵਿੱਚ ਗ਼ਰੀਬੀ ਅਨੁਪਾਤ ਗ੍ਰਾਮੀਣ ਖੇਤਰਾਂ ਵਿੱਚ 27.09 ਪ੍ਰਤੀਸ਼ਤ ਅਨੁਮਾਇਤ ਹੈ ।

ਗ੍ਰਾਮੀਣ ਖੇਤਰਾਂ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ ਸਾਲ 1973-74 ਵਿੱਚ 54.54% ਤੋਂ ਲਗਾਤਾਰ ਗਿਰਾਵਟ ਆਈ ਹੈ ਜੋ ਸਾਲ 1991-2000 ਵਿੱਚ 27.09 ਪ੍ਰਤੀਸ਼ਤ ਤੇ ਸਤਰ ਤਕ ਪਹੁੰਚ ਗਈ । ਇਸ ਤਰ੍ਹਾਂ ਦੇਸ਼ ਵਿੱਚ ਅਜੇ ਵੀ ਲਗਭਗ 20 ਕਰੋੜ ਗਾਮੀਣ ਜਨਸੰਖਿਆ ਗ਼ਰੀਬੀ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ । ਜੇਕਰ ਦੇਸ਼ ਵਿੱਚ ਗ਼ਰੀਬੀ ਵਿੱਚ ਵਿਆਪਕ ਸਤਰ ‘ਤੇ ਗਿਰਾਵਟ ਆਈ ਹੈ । ਫਿਰ ਵੀ ਗਾਮੀਣ ਗਰੀਬੀ ਅਨੁਪਾਤ ਅਜੇ ਵੀ ਉੜੀਸਾ, ਬਿਹਾਰ ਅਤੇ ਉੱਤਰੀ ਪੂਰਵ ਰਾਜਾਂ ਵਿੱਚ ਉਨ੍ਹਾਂ ਦੀ ਤੁਲਨਾ ਵਿੱਚ ਵਧੇਰੇ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 2.
ਗ਼ਰੀਬੀ ਨੂੰ ਦੂਰ ਕਰਨ ਦੇ ਉਪਾਅ ਦੱਸੋ !
ਉੱਤਰ-
ਇਹ ਉਪਾਅ ਹੇਠਾਂ ਲਿਖੇ ਹਨ
1. ਪੂੰਜੀ ਨਿਰਮਾਣ ਦੀ ਦਰ ਨੂੰ ਵਧਾਉਣਾ (High rate of capital formation)-ਇਹ ਤਾਂ ਸਾਰੇ ਜਾਣਦੇ ਹਨ ਕਿ ਪੂੰਜੀ ਨਿਰਮਾਣ ਦੀ ਦਰ ਜਿੰਨੀ ਉੱਚੀ ਹੋਵੇਗੀ, ਸਾਧਾਰਨ ਤੌਰ ‘ਤੇ ਆਰਥਿਕ ਵਿਕਾਸ ਵੀ ਓਨੀ ਹੀ ਤੇਜ਼ ਗਤੀ ਨਾਲ ਸੰਭਵ ਹੋ ਸਕੇਗਾ । ਇਸ ਦਾ ਕਾਰਨ ਇਹ ਹੈ ਕਿ ਵਿਕਾਸ ਹਰੇਕ ਪ੍ਰੋਗਰਾਮ ਦੇ ਲਈ ਚਾਹੇ ਉਸ ਦਾ ਸੰਬੰਧ ਖੇਤੀ ਦੀ ਉਤਪਾਦਤਾ ਵਿੱਚ ਵਾਧਾ ਲਿਆਉਣ ਨਾਲ ਹੋਵੇ ਜਾਂ ਉਦਯੋਗੀਕਰਨ ਜਾਂ ਸਿੱਖਿਆ ਜਾਂ ਸਿਹਤ ਦੀ ਵਿਵਸਥਾ ਵਧਾਉਣ ਤੋਂ ਹੋਵੇ, ਵਧੇਰੇ ਕਰਕੇ, ਮਾਤਰਾ ਵਿਚ ਪੂੰਜੀ ਦੀ ਜ਼ਰੂਰਤ ਹੁੰਦੀ ਹੈ । ਜੇਕਰ ਕਾਫ਼ੀ ਮਾਤਰਾ ਵਿੱਚ ਪੂੰਜੀ ਉਪਲੱਬਧ ਹੈ ਜੋ ਵਿਕਾਸ ਦਾ ਕੰਮ ਠੀਕ ਤਰ੍ਹਾਂ ਨਾਲ ਚਲ ਸਕੇਗਾ ਨਹੀ ਵਰਨਾ ਨਹੀਂ । ਇਸ ਲਈ ਦੇਸ਼ ਵਿੱਚ ਪੂੰਜੀ ਨਿਰਮਾਣ ਦੇ ਵੱਲ ਧਿਆਨ ਦੇਣਾ ਅਤਿਅੰਤ ਜ਼ਰੂਰੀ ਹੈ । ਪੂੰਜੀ ਨਿਰਮਾਣ ਦੇ ਲਈ ਜ਼ਰੂਰੀ ਹੈ ਕਿ ਲੋਕ ਆਪਣੀ ਕੁੱਲ ਆਮਦਨ ਨੂੰ ਵਰਤਮਾਨ ਉਪਭੋਗ ‘ਤੇ ਖ਼ਰਚ ਨਾ ਕਰਕੇ ਉਸਦੇ ਇਕ ਭਾਗ ਨੂੰ ਬਚਾਉਣ ਅਤੇ ਉਸਨੂੰ ਉਤਪਾਦਨ ਕੰਮਾਂ ਵਿੱਚ ਵਟਾਂਦਰਾ ਕਰਨ ਜਾਂ ਲਗਾਉਣ । ਇਸ ਦ੍ਰਿਸ਼ਟੀ ਤੋਂ ਸਾਨੂੰ ਚਾਹੀਦਾ ਹੈ ਕਿ ਹਰ ਢੰਗ ਤੋਂ ਲੋਕਾਂ ਨੂੰ ਪ੍ਰੋਤਸਾਹਿਤ ਕਰੋ ਕਿ ਉਹ ਉਪਭੋਗ ਦੇ ਸਤਰ ਨੂੰ ਸੀਮਿਤ ਕਰਨ ਨੂੰ ਫ਼ਿਜੂਲਖਰਚਿਆਂ ਤੋਂ ਬਚੋ ਅਤੇ ਆਮਦਨ ਦੇ ਜ਼ਿਆਦਾਤਰ ਭਾਗਾਂ ਨੂੰ ਬਚਾ ਕੇ ਉਤਪਾਦਨ ਖੇਤਰ ਵਿੱਚ ਲਗਾਓ । ਦੇਸ਼ ਵਿੱਚ ਸਾਖ਼ ਮੁਦਰਾ ਅਤੇ ਕਰ ਸੰਬੰਧੀ ਨੀਤੀਆਂ ਵਿੱਚ ਠੀਕ ਪਰਿਵਰਤਨ ਲਿਆ ਕੇ ਪੂੰਜੀ ਨਿਰਮਾਣ ਦੀ ਦਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ।

2. ਉਤਪਾਦਨ ਨੀਤੀਆਂ ਵਿੱਚ ਸੁਧਾਰ (Improved methods of production)-ਉਤਪਾਦਨ ਦੀਆਂ ਆਧੁਨਿਕ ਵਿਧੀਆਂ ਅਤੇ ਸਾਜ-ਸਮਾਨ ਨੂੰ ਅਪਣਾਉਣਾ ਚਾਹੀਦਾ ਹੈ, ਤਦ ਉਤਪਾਦਨ ਦੀ ਮਾਤਰਾ ਵਿਚ ਜ਼ਿਆਦਾਤਰ ਵਾਧਾ ਲਿਆ ਕੇ ਲੋਕਾਂ ਦਾ ਜੀਵਨ-ਸਤਰ ਉੱਪਰ ਚੁੱਕਿਆ ਜਾ ਸਕਦਾ ਹੈ । ਪਰੰਤੂ ਇਸ ਤਰ੍ਹਾਂ ਕਰਦੇ ਸਮੇਂ ਸਾਨੂੰ ਆਪਣੀਆਂ ਖਾਸ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ।
ਸਿਰਫ ਉੱਨਤ ਦੇਸ਼ਾਂ ਦੀ ਨਕਲ ਨਾਲ ਕੰਮ ਨਹੀਂ ਚਲੇਗਾ । ਜੇਕਰ ਉਨ੍ਹਾਂ ਦੀਆਂ ਅਤੇ ਸਾਡੀਆਂ ਪਰਿਸਥਿਤੀਆਂ ਵਿੱਚ ਬਹੁਤ ਵੱਡਾ ਅੰਤਰ ਹੈ । ਸਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਵੇਂ ਤਰੀਕਿਆਂ ਅਤੇ ਸਾਜ਼-ਸਾਮਾਨ ਨੂੰ ਅਪਣਾਓ ਜਿਨ੍ਹਾਂ ਵਿੱਚ ਜ਼ਰੂਰਤ ਅਨੁਸਾਰ ਬਹੁਤ ਜ਼ਿਆਦਾ ਮਾਤਰਾ ਵਿਚ ਪੂੰਜੀ ਦੀ ਜਰੂਰਤ ਨਾ ਪੈਂਦੀ ਹੋਵੇ ਅਤੇ ਮਜ਼ਦੂਰੀ ਦੀ ਵਧੇਰੇ ਖਪਤ ਹੋ ਸਕਦੀ ਹੋਵੇ ।

3. ਉੱਚਿਤ ਵੰਡ (Better distribution)-ਪੂੰਜੀ ਨਿਰਮਾਣ ਦੀ ਦਰ ਨੂੰ ਉੱਚਾ ਕਰਨ ਅਤੇ ਉਤਪਾਦਨ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਨਾਲ ਉਤਪਾਦਨ ਨੂੰ ਮਾਤਰਾ ਵਿੱਚ ਜ਼ਰੂਰ ਹੀ ਭਾਰੀ ਵਾਧਾ ਹੋਵੇਗਾ । ਫ਼ਲਸਰੂਪ ਰਾਸ਼ਟਰੀ ਆਮਦਨ ਵਿੱਚ ਵਾਧਾ ਲਾਉਣ ਨਾਲ ਹੀ ਸਰਵ-ਸਾਧਾਰਨ ਦੀ ਗ਼ਰੀਬੀ ਦੂਰ ਨਾ ਹੋਵੇਗੀ । ਉਨ੍ਹਾਂ ਦਾ ਜੀਵਨ ਸੰਤਰ ਉੱਪਰ ਨਾ ਉੱਠ ਸਕੇਗਾ । ਨਾਲ ਹੀ ਉਸਦੀ ਠੀਕ ਵੰਡ ਦੇ ਲਈ ਵੀ ਆਰਥਿਕ ਵਿਵਸਥਾ ਕਰਨਾ ਜ਼ਰੂਰੀ ਹੈ ਜਿਸ ਨਾਲ ਆਮਦਨ ਅਤੇ ਸੰਪਤੀ ਦੀ ਵਿਖਮਤਾ ਘਟੇ ਅਤੇ ਦੇਸ਼ ਵਿੱਚ ਆਰਥਿਕ ਸ਼ਕਤੀ ਦੀ ਵਧੇਰੇ ਸਮਾਨ ਵੰਡ ਸੰਭਵ ਹੋ ਸਕੇ । ਸਾਨੂੰ ਵਿਵਸਥਾ ਕਰਨੀ ਹੋਵੇਗੀ ਜਿਸ ਨਾਲ ਜਿਹੜੇ ਲੋਕਾਂ ਦੀ ਆਮਦਨ ਬਹੁਤ ਘੱਟ ਹੈ । ਉਨ੍ਹਾਂ ਦੀ ਆਮਦਨ ਦਾ ਅਤੇ ਉਨਾਂ ਨੂੰ ਜ਼ਿਆਦਾ ਲਾਭਦਾਇਕ ਮੌਕੇ ਮਿਲਣ ਅਤੇ ਨਾਲ ਹੀ ਜਿਸ ਨਾਲ ਧਨ ਦਾ ਇਕੱਠ ਇਕ ਸਥਾਨ ‘ਤੇ ਹੋ ਸਕੇ ਅਤੇ ਸਮਰਿੱਧਸ਼ਾਲੀਆਂ ਦੇ ਸਾਧਨਾਂ ਵਿੱਚ ਕਮੀ ਉਪੇਖਿਅਤ ਹੋਵੇ ।

4. ਜਨਸੰਖਿਆ ‘ਤੇ ਨਿਯੰਤਰਣ (Population conrol)-ਦੇਸ਼ ਦੇ ਤੇਜ਼ੀ ਨਾਲ ਆਰਥਿਕ ਵਿਕਾਸ ਦੇ ਲਈ ਸਾਨੂੰ ਇਕ ਹੋਰ ਕੰਮ ਕਰਨਾ ਹੋਵੇਗਾ ਉਹ ਹੈ ਤੇਜ਼ੀ ਨਾਲ ਵੱਧਦੀ ਹੋਈ ਦੇਸ਼ ਦੀ ਭਾਰੀ ਜਨਸੰਖਿਆ ‘ਤੇ ਨਿਯੰਤਰਣ ਕਰਨਾ । ਜਦੋਂ ਲੋਕਾਂ ਦੀ ਆਮਦਨ ਅਤੇ ਖ਼ਰਚ ਦਾ ਸਤਰ ਹੇਠਾਂ ਹੁੰਦਾ ਹੈ ਅਤੇ ਜਨਸੰਖਿਆ ਵਿਚ ਵਾਧਾ ਕ੍ਰਮ ਉੱਚਾ ਹੁੰਦਾ ਹੈ ਤਾਂ ਆਰਥਿਕ ਵਿਕਾਸ ਦੀ ਗਤੀ ਵਿੱਚ ਭਾਰੀ ਰੁਕਾਵਟ ਪੈਦਾ ਹੁੰਦੀ ਹੈ | ਕਾਰਨ, ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਵਿੱਚ ਮਜ਼ਦੂਰਾਂ ਨੂੰ ਵੱਧਦੀ ਹੋਈ ਸੰਖਿਆ ਦੇ ਲਈ ਉਪਯੋਗਤਾ ਪਦਾਰਥਾਂ (Consumer’s goods) ਦੀਆਂ ਜ਼ਰੂਰਤਾਂ ਅਤੇ ਲਾਭਦਾਇਕ ਰੋਜ਼ਗਾਰ ਦੀ ਕਮੀ ਹੈ ।

PSEB 9th Class SST Solutions Economics Chapter 2 ਮਨੁੱਖੀ ਸੰਸਾਧਨ

Punjab State Board PSEB 9th Class Social Science Book Solutions Economics Chapter 2 ਮਨੁੱਖੀ ਸੰਸਾਧਨ Textbook Exercise Questions and Answers.

PSEB Solutions for Class 9 Social Science Economics Chapter 2 ਮਨੁੱਖੀ ਸੰਸਾਧਨ

Social Science Guide for Class 9 PSEB ਮਨੁੱਖੀ ਸੰਸਾਧਨ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਭਾਰਤ ਦਾ ਦੁਨੀਆ ਵਿੱਚ ਜਨਸੰਖਿਆ ਦੇ ਆਕਾਰ ਵਜੋਂ ………… ਸਥਾਨ ਹੈ ।
ਉੱਤਰ-
ਦੂਜਾ,

ਪ੍ਰਸ਼ਨ 2.
ਅਨਪੜ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ………….. ਬਣਦੇ ਹਨ ।
ਉੱਤਰ-
ਦਾਇਤਵ,

ਪ੍ਰਸ਼ਨ 3.
ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ ਵਿੱਦਿਅਕ ਗੁਣ, ਉਤਪਾਦਕਤਾ ਆਦਿ ………………………….. ਕਹਾਉਂਦੇ ਹਨ ।
ਉੱਤਰ-
ਮਨੁੱਖੀ ਸਾਧਨ,

ਪ੍ਰਸ਼ਨ 4.
………… ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ ।
ਉੱਤਰ-
ਮੁੱਢਲੇ,

ਪ੍ਰਸ਼ਨ 5.
………… ਕਿਰਿਆਵਾਂ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੀਆਂ ਹਨ ।
ਉੱਤਰ-
ਆਰਥਿਕ ।

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਖੇਤੀਬਾੜੀ ਅਰਥਵਿਵਸਥਾ ਕਿਸ ਖੇਤਰ ਦੀ ਉਦਾਹਰਣ ਹੈ ?
(a) ਮੁੱਢਲਾ
(b) ਸੇਵਾ
(c) ਗੌਣ ।
ਉੱਤਰ-
(a) ਮੁੱਢਲਾ

ਪ੍ਰਸ਼ਨ 2.
ਖੇਤੀਬਾੜੀ ਖੇਤਰ ਵਿੱਚ 5 ਤੋਂ 7 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ । ਇਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ ? |
(a) ਛੁਪੀ ਬੇਰੁਜ਼ਗਾਰੀ
(b) ਮੌਸਮੀ ਬੇਰੁਜ਼ਗਾਰੀ
(c) ਪੜੀ ਲਿਖੀ ਬੇਰੁਜ਼ਗਾਰੀ ।
ਉੱਤਰ-
(b) ਮੌਸਮੀ ਬੇਰੁਜ਼ਗਾਰੀ

ਪ੍ਰਸ਼ਨ 3.
ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ ?
(a) 15 ਸਾਲ ਤੋਂ 59 ਸਾਲ ਤੱਕ’
(b) 18 ਸਾਲ ਤੋਂ 58 ਸਾਲ ਤੱਕ
(c) 16 ਸਾਲ ਤੋਂ 60 ਸਾਲ ਤੱਕ ।
ਉੱਤਰ-
(a) 15 ਸਾਲ ਤੋਂ 59 ਸਾਲ ਤੱਕ’

ਪ੍ਰਸ਼ਨ 4.
2011 ਦੀ ਜਨਗਨਣਾ ਅਨੁਸਾਰ ਭਾਰਤ ਦੀ ਜਨਸੰਖਿਆ ……….. ਹੈ ।
(a) 1210.19 ਮਿਲੀਅਨ
(b) 130 ਮਿਲੀਅਨ
(c) 121.19 ਮਿਲੀਅਨ ।
ਉੱਤਰ-
(a) 1210.19 ਮਿਲੀਅਨ

(ਇ) ਸਹੀ/ਗਲਤ-

ਪ੍ਰਸ਼ਨ 1.
ਇੱਕ ਹਿਣੀ ਦਾ ਆਪਣੇ ਘਰ ਵਿਚ ਕੰਮ ਕਰਨਾ ਇਕ ਆਰਥਿਕ ਕਿਰਿਆ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
ਸ਼ਹਿਰਾਂ ਵਿੱਚ ਜ਼ਿਆਦਾ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਮਨੁੱਖੀ ਪੂੰਜੀ ਵਿਚ ਨਿਵੇਸ਼ ਕਰਨ ਨਾਲ ਦੇਸ਼ ਵਿਕਸਿਤ ਹੁੰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਅਰਥਵਿਵਸਥਾ ਦੇ ਵਿਕਾਸ ਲਈ ਇੱਕ ਦੇਸ਼ ਦੀ ਜਨਸੰਖਿਆ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਸਾਲ 1951 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਸਾਖ਼ਰਤਾ ਦਰ ਵਿਚ ਵਾਧਾ ਹੋਇਆ ਹੈ ।
ਉੱਤਰ-
ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੋ ਕੁਦਰਤੀ ਸਾਧਨਾਂ ਦੇ ਨਾਂ ਦੱਸੋ ।
ਉੱਤਰ-
ਦੋ ਕੁਦਰਤੀ ਸਾਧਨ ਹੇਠ ਲਿਖੇ ਹਨ-

  • ਹਵਾ
  • ਖਣਿਜ |

ਪ੍ਰਸ਼ਨ 2.
ਜਰਮਨੀ ਅਤੇ ਜਾਪਾਨ ਜਿਹੇ ਦੇਸ਼ਾਂ ਨੇ ਤੇਜ਼ੀ ਨਾਲ ਆਰਥਿਕ ਵਿਕਾਸ ਕਿਵੇਂ ਕੀਤਾ ?
ਉੱਤਰ-
ਜਰਮਨੀ ਅਤੇ ਜਾਪਾਨ ਵਰਗੇ ਦੇਸ਼ਾਂ ਨੇ ਮਨੁੱਖੀ ਪੂੰਜੀ ਨਿਰਮਾਣ ਵਿੱਚ ਨਿਵੇਸ਼ ਕਰਕੇ, ਤੇਜ਼ ਆਰਥਿਕ ਵਿਕਾਸ ਕੀਤਾ ਹੈ ।

ਪਸ਼ਨ 3.
ਆਰਥਿਕ ਕਿਰਿਆਵਾਂ ਕੀ ਹਨ ?
ਉੱਤਰ-
ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 4.
ਗੁਰਪ੍ਰੀਤ ਅਤੇ ਮਨਦੀਪ ਦੁਆਰਾ ਕੀਤੀਆਂ ਗਈਆਂ ਦੋ ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-
ਗੁਰਪ੍ਰੀਤ ਖੇਤ ਵਿਚ ਕੰਮ ਕਰਦਾ ਹੈ ਅਤੇ ਮਨਦੀਪ ਨੂੰ ਇਕ ਨਿਜੀ ਕੰਪਨੀ ਵਿਚ ਰੁਜ਼ਗਾਰ ਮਿਲ ਗਿਆ ਹੈ ।

ਪ੍ਰਸ਼ਨ 5.
ਗੌਣ ਖੇਤਰ ਦੀਆਂ ਦੋ ਉਦਾਹਰਣਾਂ ਲਿਖੋ ।
ਉੱਤਰ-
ਗੌਣ ਖੇਤਰ ਦੇ ਦੋ ਉਦਾਹਰਨ ਹੇਠ ਲਿਖੇ ਹਨ –

  1. ਖੰਡ ਦਾ ਗੰਨੇ ਤੋਂ ਨਿਰਮਾਣ ।
  2. ਕਪਾਹ ਤੋਂ ਕੱਪੜੇ ਦਾ ਨਿਰਮਾਣ ।

ਪ੍ਰਸ਼ਨ 6.
ਗੈਰ-ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-
ਗੈਰ-ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 7.
ਜਨਸੰਖਿਆ ਦੀ ਗੁਣਵੱਤਾ ਦੇ ਦੋ ਨਿਰਧਾਰਕਾਂ ਦੇ ਨਾਂ ਲਿਖੋ ।
ਉੱਤਰ-

  • ਚੰਗੀ ਸਿੱਖਿਆ
  • ਲੋਕਾਂ ਦੀ ਸਿਹਤ ॥

ਪ੍ਰਸ਼ਨ 8.
ਸਭ ਤੋਂ ਵੱਧ ਸਾਖ਼ਰਤਾ ਵਾਲੇ ਰਾਜ ਦਾ ਨਾਂ ਦੱਸੋ ।
ਉੱਤਰ-
ਕੇਰਲਾ ।

ਪ੍ਰਸ਼ਨ 9.
6 ਤੋਂ 14 ਸਾਲ ਦੀ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮ ਦਾ ਨਾਂ ਦੱਸੋ।
ਉੱਤਰ-
ਸਰਵ ਸਿੱਖਿਆ ਅਭਿਆਨ ।

ਪ੍ਰਸ਼ਨ 10.
ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ ?
ਉੱਤਰ-
15-59 ਸਾਲ ।

ਪ੍ਰਸ਼ਨ 11.
ਭਾਰਤ ਸਰਕਾਰ ਦੁਆਰਾ ਰੋਜ਼ਗਾਰ ਅਵਸਰ ਪ੍ਰਦਾਨ ਕਰਨ ਲਈ ਚਲਾਏ ਗਏ ਦੋ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  • ਸਵਰਨ ਜਯੰਤੀ ਗ੍ਰਾਮ ਸਵੈ-ਰੁਜ਼ਗਾਰ ਯੋਜਨਾ ।
  • ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਸੰਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਦੇਸ਼ ਦੀ ਜਨਸੰਖਿਆ ਦਾ ਉਹ ਭਾਗ ਜੋ ਕੁਸ਼ਲਤਾ, ਸਿੱਖਿਆ ਉਤਪਾਦਕਤਾ ਅਤੇ ਤੰਦਰੁਸਤੀ ਨਾਲ ਸੰਪੰਨ ਹੁੰਦਾ ਹੈ, ਉਸਨੂੰ ਮਨੁੱਖੀ ਸੰਸਾਧਨ ਕਹਿੰਦੇ ਹਨ ।
ਮਨੁੱਖੀ ਸਾਧਨ ਇੱਕ ਮਹੱਤਵਪੂਰਨ ਸਾਧਨ ਹੈ ਕਿਉਂਕਿ ਇਹ ਕੁਦਰਤੀ ਸਾਧਨਾਂ ਨੂੰ ਵਧੇਰੇ ਲਾਭਦਾਇਕ ਬਣਾ ਦਿੰਦਾ ਹੈ । ਇੱਕ ਦੇਸ਼ ਜਿਸ ਵਿੱਚ ਸਿੱਖਿਅਤ ਵਿਅਕਤੀ ਵਧੇਰੇ ਗਿਣਤੀ ਵਿੱਚ ਹੋਣ, ਉਨ੍ਹਾਂ ਦੀ ਉਤਪਾਦਕਤਾ ਵਧੇਰੇ ਹੁੰਦੀ ਹੈ ।

ਪ੍ਰਸ਼ਨ 2.
ਮਨੁੱਖੀ ਸੰਸਾਧਨ ਕਿਸ ਤਰ੍ਹਾਂ ਦੂਜੇ ਸਾਧਨਾਂ ਜਿਵੇਂ ਕਿ ਭੂਮੀ ਅਤੇ ਭੌਤਿਕੀ ਪੁੰਜੀ ਨਾਲੋਂ ਸ੍ਰੇਸ਼ਟ ਹਨ ?
ਉੱਤਰ-
ਮਨੁੱਖੀ ਸਾਧਨ ਹੋਰ ਸਾਧਨਾਂ ਜਿਵੇਂ ਭੂਮੀ ਅਤੇ ਭੌਤਿਕ ਪੂੰਜੀ ਤੋਂ ਇਸ ਲਈ ਉੱਤਮ ਹਨ ਕਿਉਂਕਿ ਇਹ ਹੋਰ ਸਾਧਨ ਸਵੈ ਨਿਯੋਜਿਤ ਨਹੀਂ ਹੋ ਸਕਦੇ । ਮਨੁੱਖੀ ਸਾਧਨ ਹੀ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਦਾ ਹੈ । ਇਸ ਤਰ੍ਹਾਂ ਵੱਡੀ ਜਨਸੰਖਿਆ ਇੱਕ ਦਾਇਤੱਵ ਨਹੀਂ ਹੈ । ਇਨ੍ਹਾਂ ਨੂੰ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਕੇ ਸੰਪੱਤੀ ਵਿੱਚ ਬਦਲਿਆ ਜਾ ਸਕਦਾ ਹੈ । ਉਦਾਹਰਨ ਲਈ ਸਿੱਖਿਆ ਅਤੇ ਸਿਹਤ ਤੇ ਕੀਤਾ ਜਾਣ ਵਾਲਾ ਖ਼ਰਚ ਲੋਕਾਂ ਨੂੰ ਸਿੱਖਿਅਤ ਅਤੇ ਸਿਹਤਮੰਦ ਬਣਾਉਂਦਾ ਹੈ।
ਜਿਸ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਆਰਥਿਕ ਅਤੇ ਅਣ-ਆਰਥਿਕ ਕਿਰਿਆਵਾਂ ਵਿੱਚ ਕੀ ਅੰਤਰ ਹੈ ?
ਉੱਤਰ-
ਇਨ੍ਹਾਂ ਵਿੱਚ ਅੰਤਰ ਹੇਠ ਲਿਖੇ ਹਨ-

ਆਰਥਿਕ ਕਿਰਿਆਵਾਂ ਅਣ-ਆਰਥਿਕ ਕਿਰਿਆਵਾਂ
1. ਆਰਥਿਕ ਕਿਰਿਆਵਾਂ ਅਰਥ-ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ । 1. ਅਣ-ਆਰਥਿਕ ਕਿਰਿਆਵਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ-ਵਿਵਸਥਾ ਵਿੱਚ ਨਹੀਂ ਹੁੰਦਾ ।
2. ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਤਾਂ ਇਸਦਾ ਅਰਥ ਹੈ ਅਰਥ-ਵਿਵਸਥਾ ਤਰੱਕੀ ਵਿੱਚ ਹੈ । 2. ਅਣ-ਆਰਥਿਕ ਕਿਰਿਆਵਾਂ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥ-ਵਿਵਸਥਾ ਦੀ ਤਰੱਕੀ ਦਾ ਨਿਰਧਾਰਕ ਨਹੀਂ ਹੈ ।
3. ਆਰਥਿਕ ਕਿਰਿਆਵਾਂ ਨਾਲ ਵਾਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ । 3. ਅਣ-ਆਰਥਿਕ ਕਿਰਿਆਵਾਂ ਵਿਚੋਂ ਕੋਈ ਰਾਸ਼ਟਰੀ ਆਮਦਨ ਅਤੇ ਵਾਸਤਵਿਕ ਆਮਦਨ ਵਿਚ ਵਾਧਾ ਨਹੀਂ ਹੁੰਦਾ ।

ਪ੍ਰਸ਼ਨ 4.
ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦੀ ਕੀ ਭੂਮਿਕਾ ਹੈ ?
ਉੱਤਰ-
ਮਨੁੱਖੀ ਪੂੰਜੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ –

  • ਸਿੱਖਿਆ ਆਰਥਿਕ ਅਤੇ ਸਮਾਜਿਕ ਵਿਕਾਸ ਦਾ ਮੁੱਖ ਸਾਧਨ ਹੈ ।
  • ਸਿੱਖਿਆ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਵਿੱਚ ਸਹਾਇਤਾ ਕਰਦੀ ਹੈ ।
  • ਸਿੱਖਿਆ ਮਜ਼ਦੂਰਾਂ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦੀ ਹੈ ।
  • ਸਿੱਖਿਆ ਲੋਕਾਂ ਦੀਆਂ ਮਾਨਸਿਕ ਸਮਰਥਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦੀ ਹੈ ।
  • ਸਿੱਖਿਆ ਰਾਸ਼ਟਰੀ ਆਮਦਨ ਨੂੰ ਵਧਾਉਂਦੀ ਹੈ । ਕੁਦਰਤੀ ਗੁਣਵੱਤਾ ਨੂੰ ਵਧਾਉਂਦੀ ਹੈ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਵਾਧਾ ਕਰਦੀ ਹੈ ।

ਪ੍ਰਸ਼ਨ 5.
ਭਾਰਤ ਸਰਕਾਰ ਦੁਆਰਾ ਸਿੱਖਿਆ ਦੇ ਪਸਾਰ ਲਈ ਕੀ ਕਦਮ ਚੁੱਕੇ ਹਨ ?
ਉੱਤਰ-
ਭਾਰਤ-ਸਰਕਾਰ ਨੇ ਹੇਠ ਲਿਖੇ ਕਦਮ ਉਠਾਏ ਹਨ-

  1. ਸਿੱਖਿਆ ਸੰਸਥਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
  2. ਪ੍ਰਾਇਮਰੀ ਸਕੂਲਾਂ ਨੂੰ ਲਗਪਗ 5,00,000 ਪਿੰਡਾਂ ਵਿੱਚ ਖੋਲ੍ਹਿਆ ਗਿਆ ਹੈ ।
  3. ‘ਸਰਵ-ਸਿੱਖਿਆ ਅਭਿਆਨ’ ਸਾਰਿਆਂ ਨੂੰ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣ ਦੀ ਸਿਫ਼ਾਰਿਸ਼ ਕਰਦੀ ਹੈ ਜਿਹੜੀ 6-14 ਸਾਲ ਦੇ ਸਾਰੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੰਦੀ ਹੈ ।
  4. ਬੱਚਿਆਂ ਦੇ ਪੌਸ਼ਟਿਕ ਪੱਧਰ ਨੂੰ ਵਧਾਉਣ ਦੇ ਲਈ ਮਿਡ-ਡੇ-ਮੀਲ’ (ਯੋਜਨਾ ਸ਼ੁਰੂ ਕੀਤੀ ਗਈ ਹੈ ।
  5. ਸਾਰੇ ਜ਼ਿਲ੍ਹਿਆਂ ਵਿੱਚ ਨਵੋਦਯ ਵਿਦਿਆਲਿਆ ਖੋਲ੍ਹੇ ਗਏ ਹਨ ।

ਪ੍ਰਸ਼ਨ 6.
ਬੇਰੁਜ਼ਗਾਰੀ ਸ਼ਬਦ ਦੀ ਵਿਆਖਿਆ ਕਰੋ । ਦੇਸ਼ ਦੀ ਬੇਰੁਜ਼ਗਾਰੀ ਦਰ ਪਤਾ ਲਗਾਉਣ ਲੱਗੇ ਕਿਹੜੇ ਵਰਗ ਦੇ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ?
ਉੱਤਰ-
ਬੇਰੁਜ਼ਗਾਰੀ ਉਹ ਸਥਿਤੀ ਹੈ ਜਿਸ ਵਿੱਚ ਉਹ ਵਿਅਕਤੀ ਜਿਹੜੇ ਪ੍ਰਚਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਨੂੰ ਤਿਆਰ ਹੁੰਦੇ ਹਨ ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ । ਕਿਸੇ ਦੇਸ਼ ਵਿੱਚ ਕਾਰਜਸ਼ੀਲ ਜਨ-ਸੰਖਿਆ ਉਹ ਜਨਸੰਖਿਆ ਹੁੰਦੀ ਹੈ ਜਿਹੜੀ 15-59 ਸਾਲ ਦੀ ਉਮਰ ਦੇ ਵਿਚਕਾਰ ਹੁੰਦੀ ਹੈ । 15 ਤੋਂ ਘੱਟ ਉਮਰ ਦੇ ਬੱਚਿਆਂ ਅਤੇ 59 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਜੇਕਰ ਕੰਮ ਲੱਭਦੇ ਵੀ ਹਨ ਤਾਂ ਉਨ੍ਹਾਂ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾਂਦਾ ।

ਪ੍ਰਸ਼ਨ 7.
ਭਾਰਤ ਵਿੱਚ ਬੇਰੁਜ਼ਗਾਰੀ ਦੇ ਦੋ ਕਾਰਨ ਦੱਸੋ ।
ਉੱਤਰ-
ਕਾਰਨ (Causes)

  1. ਜਨ-ਸੰਖਿਆ ਵਿੱਚ ਵਾਧਾ (Increase in Population)-ਭਾਰਤ ਵਿੱਚ ਬੇਰੁਜ਼ਗਾਰੀ ਦਾ ਮੁੱਖ ਕਾਰਨ ਜਨਸੰਖਿਆ ਵਿੱਚ ਹੋਣ ਵਾਲਾ ਵਾਧਾ ਹੈ ।ਜਨਸੰਖਿਆ ਦੇ ਵੱਧਣ ਦੇ ਕਾਰਨ ਦੇਸ਼ ਦੀ ਸੰਪਤੀ ਦਾ ਇੱਕ ਵੱਡਾ ਹਿੱਸਾ ਇਸ ਜਨਸੰਖਿਆ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦਾ ਹੈ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਲਈ ਘੱਟ ਸਾਧਨ ਬਚਦੇ ਹਨ ।
  2. ਦੋਸ਼ਪੂਰਨ ਸਿੱਖਿਆ ਪ੍ਰਣਾਲੀ (Defected Education System)-ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਈ ਕਾਲਜਾਂ ਅਤੇ ਸਕੂਲਾਂ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਅੱਜ ਕਰੋੜਾਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ । ਪਰੰਤੂ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ, ਜਿਸਦਾ ਮੁੱਖ ਕਾਰਨ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਦਾ ਹੋਣਾ ਹੈ ।

ਪ੍ਰਸ਼ਨ 8.
ਛੁਪੀ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ –

ਛੁਪੀ ਬੇਰੁਜ਼ਗਾਰੀ , ਮੌਸਮੀ ਬੇਰੁਜ਼ਗਾਰੀ
1. ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿਸ ਵਿੱਚ ਮਜ਼ਦੂਰ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਪਰ ਉਹ ਅਸਲ ਵਿੱਚ ਹੁੰਦੇ ਨਹੀਂ ਹਨ । 1. ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿਸ ਵਿੱਚ ਮਜ਼ਦੂਰ ਕੁੱਝ ਵਿਸ਼ੇਸ਼ ਮੌਸਮ ਵਿੱਚ ਹੀ ਕੰਮ ਪ੍ਰਾਪਤ ਕਰਦੇ ਹਨ ।
2. ਇਹ ਆਮ ਤੌਰ ‘ਤੇ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ । 2. ਇਹ ਆਮ ਤੌਰ ‘ਤੇ ਖੇਤੀ ਸੰਬੰਧੀ ਉਦਯੋਗਾਂ ਵਿੱਚ ਪਾਈ ਜਾਂਦੀ ਹੈ |
3. ਇਹ ਆਮ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਪਾਈ  ਜਾਂਦੀ ਹੈ । 3. ਇਹ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਤਰ੍ਹਾਂ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ ।

ਪਸ਼ਨ 9.
ਸ਼ਹਿਰੀ ਖੇਤਰ ਵਿੱਚ ਪੜੀ ਲਿਖੀ ਬੇਰੁਜ਼ਗਾਰੀ ਤੇਜ਼ੀ ਨਾਲ ਕਿਉਂ ਵੱਧਦੀ ਜਾ ਰਹੀ ਹੈ ?
ਉੱਤਰ-
ਪੜੀ ਲਿਖੀ ਬੇਰੁਜ਼ਗਾਰੀ ਸ਼ਹਿਰੀ ਬੇਰੁਜ਼ਗਾਰੀ ਦਾ ਉਦਾਹਰਣ ਹੈ । ਇਹ ਸ਼ਹਿਰੀ ਖੇਤਰਾਂ ਵਿੱਚ ਗਾਮੀ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਪਾਈ ਜਾਂਦੀ ਹੈ |
ਸ਼ਹਿਰਾਂ ਵਿੱਚ ਤੇਜ਼ ਗਤੀ ਦੇ ਨਾਲ ਖੁੱਲ੍ਹਣ ਵਾਲੇ ਸਕੂਲ ਅਤੇ ਸਿੱਖਿਅਕ ਸੰਸਥਾਨਾਂ ਨੇ ਸਿੱਖਿਅਤ ਬੇਰੁਜ਼ਗਾਰੀ ਨੂੰ ਵਧਾਇਆ ਕਿਉਂਕਿ ਰੁਜ਼ਗਾਰ ਦਾ ਪੱਧਰ ਇੰਨਾ ਨਹੀਂ ਵਧਿਆ ਹੈ ਜਿੰਨੀ ਸਕੂਲਾਂ ਦੀ ਗਿਣਤੀ ਵਧੀ ਹੈ ।

ਪ੍ਰਸ਼ਨ 10.
ਬੇਰੁਜ਼ਗਾਰ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ਦੇਣਦਾਰੀ ਬਣ ਜਾਂਦੇ ਹਨ । ਸਪੱਸ਼ਟ ਕਰੋ ।
ਉੱਤਰ-
ਬੇਰੁਜ਼ਗਾਰ ਵਿਅਕਤੀ ਇੱਕ ਦੇਸ਼ ਦੇ ਲਈ ਸੰਪੱਤੀ ਦੇ ਸਥਾਨ ‘ਤੇ ਦਾਇਤੱਵ ਹੁੰਦਾ ਹੈ ਕਿਉਂਕਿ ਇਸ ਨਾਲ ਮਨੁੱਖੀ ਸ਼ਕਤੀ ਸਾਧਨਾਂ ਦੀ ਦੁਰਵਰਤੋਂ ਹੁੰਦੀ ਹੈ ।ਬੇਰੁਜ਼ਗਾਰੀ ਗ਼ਰੀਬੀ ਨੂੰ ਵਧਾਉਂਦੀ ਹੈ । ਇਸ ਨਾਲ ਨਿਰਾਸ਼ਾ ਦੀ ਸਥਿਤੀ ਪੈਦਾ ਹੁੰਦੀ ਹੈ । ਬੇਰੁਜ਼ਗਾਰ ਲੋਕ ਕਾਰਜਸ਼ੀਲ ਜਨਸੰਖਿਆ ‘ਤੇ ਨਿਰਭਰ ਰਹਿੰਦੇ ਹਨ।

ਪ੍ਰਸ਼ਨ 11.
ਅਨਪੜ੍ਹਤਾ ਅਤੇ ਸਿਹਤ ਪੱਖੋਂ ਕਮਜ਼ੋਰ ਲੋਕ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜਨਸੰਖਿਆ ਦੀ ਗੁਣਵੱਤਾ ਕਿਸੇ ਦੇਸ਼ ਦੇ ਵਾਧੇ ਦਾ ਨਿਰਧਾਰਨ ਕਰਦੀ ਹੈ । ਸਿੱਖਿਅਤ ਜਨਸੰਖਿਆ ਦੇਸ਼ ਦੇ ਲਈ ਸੰਪੱਤੀ ਹੁੰਦੀ ਹੈ ਅਤੇ ਗੈਰ-ਸਿਹਤਮੰਦ ਲੋਕ ਅਰਥਵਿਵਸਥਾ ਦੇ ਲਈ ਦਾਇਤੱਵ ਹੁੰਦਾ ਹੈ । ਕਿਸੇ ਦੇਸ਼ ਦੇ ਵਾਧੇ ਦੇ ਲਈ ਸਿੱਖਿਅਤ ਜਨਸੰਖਿਆ ਇੱਕ ਮਹੱਤਵਪੂਰਨ ਆਗਤ ਹੈ । ਇਹ ਆਧੁਨਿਕੀਕਰਨ ਅਤੇ ਸਮਰੱਥਾ ਨੂੰ ਵਧਾਉਂਦਾ ਹੈ । ਸਿੱਖਿਅਤ ਵਿਅਕਤੀ ਨਾ ਸਿਰਫ਼ ਆਪਣੇ ਵਿਅਕਤੀਗਤ ਵਾਧੇ ਨੂੰ ਵਧਾਉਂਦਾ ਹੈ ਬਲਕਿ ਸਮੁਦਾਇ ਦਾ ਵੀ ਵਾਧਾ ਵਧਾਉਂਦਾ ਹੈ ਜਦਕਿ ਦੂਸਰੇ ਪਾਸੇ ਗ਼ੈਰ-ਤੰਦਰੁਸਤੀ ਇਸ ਤਰ੍ਹਾਂ ਦੀ ਸਥਿਤੀ ਹੈ, ਜਿਸ ਵਿੱਚ ਲੋਕ ਸਰੀਰਿਕ ਅਤੇ ਬੌਧਿਕ ਤੌਰ ‘ਤੇ ਠੀਕ ਨਹੀਂ ਹੁੰਦੇ ਹਨ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਕਿਰਿਆ ਕਲਾਪ-1

ਆਪਣੇ ਆਸ-ਪਾਸ ਦੇ ਪਿੰਡ ਅਤੇ ਬਸਤੀ ਵਿੱਚ ਜਾਓ ਅਤੇ ਹੇਠ ਲਿਖਿਆਂ ਦੀ ਜਾਂਚ ਕਰੋ –
(i) ਵਿਭਿੰਨ ਵਰਗਾਂ ਦੀਆਂ ਔਰਤਾਂ ਆਪਣੇ ਘਰ ਵਿੱਚ ਕੰਮ ਕਰਦੀਆਂ ਹਨ ਜਾਂ ਕੰਮ ਦੇ ਲਈ ਬਾਹਰ ਜਾਂਦੀਆਂ ਹਨ ?
(ii) ਉਨ੍ਹਾਂ ਦਾ ਕੰਮ ਆਰਥਿਕ ਕਿਰਿਆ ਹੈ ਜਾਂ ਗੈਰ-ਆਰਥਿਕ ਕਿਰਿਆ ਹੈ ।
(iii) ਆਰਥਿਕ ਅਤੇ ਗੈਰ-ਆਰਥਿਕ ਕਿਰਿਆ ਦੇ ਦੋ-ਦੋ ਉਦਾਹਰਨ ਦਿਓ ।
(iv) ਤੁਹਾਡੀ ਮਾਤਾ ਜੀ ਦੁਆਰਾ ਕੀਤਾ ਗਿਆ ਕੰਮ ਆਰਥਿਕ ਕਿਰਿਆ ਹੈ ਜਾਂ ਗ਼ੈਰ-ਆਰਥਿਕ ਕਿਰਿਆ ਹੈ ।
ਉੱਤਰ –
(i) ਮੇਰੇ ਪਿੰਡ ਵਿੱਚ ਜ਼ਿਆਦਾਤਰ ਔਰਤਾਂ ਆਪਣੇ ਘਰਾਂ ਵਿੱਚ ਹੀ ਕੰਮ ਕਰਦੀਆਂ ਹਨ । ਕੁੱਝ ਔਰਤਾਂ ਬਾਹਰ ਕੰਮ ਕਰਨ ਲਈ ਵੀ ਜਾਂਦੀਆਂ ਹਨ, ਜੋ ਦਫ਼ਤਰਾਂ ਵਿੱਚ, ਦੁਸਰੇ ਘਰਾਂ ਵਿੱਚ ਸਾਫ਼-ਸਫ਼ਾਈ ਦੇ ਲਈ ਵੀ ਜਾਂਦੀਆਂ ਹਨ ।
(ii) ਜਿਹੜੀਆਂ ਔਰਤਾਂ ਆਪਣੇ ਘਰਾਂ ਵਿੱਚ ਘਰੇਲੂ ਕੰਮ ਕਰ ਰਹੀਆਂ ਹਨ । ਜਿਵੇਂ-ਖਾਣਾ ਬਣਾਉਣਾ, ਸਾਫ਼-ਸਫਾਈ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨਾ,
ਪਸ਼ੂਆਂ ਨੂੰ ਚਾਰਾ ਪਾਉਣਾ ਆਦਿ ਸਾਰੀਆਂ ਕਿਰਿਆਵਾਂ ਗ਼ੈਰ-ਆਰਥਿਕ ਕਿਰਿਆਵਾਂ ਹੀ ਹਨ । ਦੂਸਰੇ ਪਾਸੇ ਜਿਹੜੀਆਂ ਔਰਤਾਂ ਦਫ਼ਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਦੂਸਰਿਆਂ ਦੇ ਘਰਾਂ ਵਿੱਚ ਕੰਮ ਕਰ ਰਹੀਆਂ ਹਨ, ਉਹ ਕਿਰਿਆਂਵਾਂ ਆਰਥਿਕ ਕਿਰਿਆਵਾਂ ਹਨ ।
(iii) ਆਰਥਿਕ ਕਿਰਿਆ ਦੇ ਉਦਾਹਰਨ-

  • ਰਾਜ ਦੁਆਰਾ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਨਾ ।
  • ਡਾਕਟਰ ਦੁਆਰਾ ਹਸਪਤਾਲ ਵਿੱਚ ਰੋਗੀਆਂ ਦੀ ਦੇਖ-ਭਾਲ ਕਰਨਾ ।

ਗੈਰ-ਆਰਥਿਕ ਕਿਰਿਆ ਦੇ ਉਦਾਹਰਨ-

  • ਹਿਣੀ ਦੁਆਰਾ ਕੀਤਾ ਗਿਆ ਘਰੇਲੂ ਕੰਮ ।
  • ਇੱਕ ਅਧਿਆਪਕ ਦੁਆਰਾ ਆਪਣੇ ਬੱਚਿਆਂ ਨੂੰ ਘਰ ਵਿੱਚ ਪੜ੍ਹਾਉਣਾ ।
  • ਮੇਰੇ ਮਾਤਾ ਜੀ ਇੱਕ ਅਧਿਆਪਕ ਹਨ । ਉਨ੍ਹਾਂ ਦਾ ਕੰਮ ਆਰਥਿਕ ਕਿਰਿਆ ਵਿੱਚ ਮੰਨਿਆ ਜਾਂਦਾ ਹੈ ।

ਕਿਰਿਆ ਕਲਾਪ-2
PSEB 9th Class SST Solutions Economics Chapter 2 ਮਨੁੱਖੀ ਸੰਸਾਧਨ 1

ਗਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ।
(i) ਕੀ ਸਾਖ਼ਰਤਾ ਦਰ ਸਾਲ 1951 ਤੋਂ 2011 ਤੱਕ ਵਧੀ ਹੈ ?
(ii) ਭਾਰਤ ਵਿੱਚ ਸਾਖ਼ਰਤਾ ਦਰ ਕਿਹੜੇ ਸਾਲ 50% ਤੋਂ ਪਾਰ ਹੋਈ ਹੈ ?
(iii) ਕਿਹੜੇ ਸਾਲ ਵਿੱਚ ਭਾਰਤ ਵਿੱਚ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ?
(iv) ਕਿਹੜੇ ਸਾਲ ਵਿੱਚ ਔਰਤਾਂ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ?
(v) ਭਾਰਤ ਵਿੱਚ ਮਰਦਾਂ ਦੇ ਬਜਾਏ ਔਰਤਾਂ ਦੀ ਸਾਖ਼ਰਤਾ ਦਰ ਘੱਟ ਕਿਉਂ ਹੈ ? ਆਪਣੇ ਅਧਿਆਪਕ ਦੇ ਨਾਲ ਚਰਚਾ ਕਰੋ ।
ਉੱਤਰ-
(i) ਹਾਂ, ਸਾਲ 1951 ਤੋਂ 2011 ਤੱਕ ਸਾਖਰਤਾ ਦਰ ਲਗਾਤਾਰ ਵਧੀ ਹੈ, ਜੋ ਕਿ ਗਾਫ 2.1 ਤੋਂ ਸਪੱਸ਼ਟ ਹੈ ।
(ii) ਸਾਲ 2001 ਵਿੱਚ ਭਾਰਤ ਵਿੱਚ ਸਾਖ਼ਰਤਾ ਦਰ 50% ਤੋਂ ਪਾਰ ਹੋਈ ਸੀ ।
(iii) ਸਾਲ 2011 ਵਿੱਚ ਭਾਰਤ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ।
(iv) ਸਾਲ 2011 ਵਿੱਚ ਔਰਤਾਂ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ।
(v) ਭਾਰਤ ਵਿੱਚ ਮਰਦਾਂ ਦੀ ਬਜਾਏ ਔਰਤਾਂ ਦੀ ਸਾਖ਼ਰਤਾ ਦਰ ਇਸ ਲਈ ਘੱਟ ਹੈ ਕਿਉਂਕਿ ਲੋਕ ਲੜਕਿਆਂ ਦੀ ਬਜਾਏ ਲੜਕੀਆਂ ਨੂੰ ਸਕੂਲ ਘੱਟ ਭੇਜਦੇ ਹਨ ।ਲੜਕੀਆਂ ਨੂੰ ਉਹ ਘਰੇਲੂ ਕੰਮਾਂ ਵਿੱਚ ਲਗਾ ਦਿੰਦੇ ਹਨ ।

ਕਿਰਿਆ ਕਲਾਪ-3
ਤਾਲਿਕਾ 2.2. ਭਾਰਤ ਵਿਚ ਸਿਹਤ ਸੇਵਾ ਸਿਹਤ ਸੇਵਾਵਾਂ
PSEB 9th Class SST Solutions Economics Chapter 2 ਮਨੁੱਖੀ ਸੰਸਾਧਨ 2

ਆਓ ਚਰਚਾ ਕਰੀਏ
ਤਾਲਿਕਾ 2.2 ਨੂੰ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(i) ਸਾਲ 1951 ਤੋਂ 2010 ਤੱਕ ਦਵਾਖਾਨਿਆਂ (ਡਿਸਪੈਂਸਰੀਆਂ) ਅਤੇ ਹਸਪਤਾਲਾਂ ਦੀ ਗਿਣਤੀ ਵਧੀ ਹੈ ।
(ii) ਸਾਲ 2001-2016 ਤੱਕ ਡਾਕਟਰਾਂ ਦੀ ਗਿਣਤੀ ਵਧੀ ਹੈ ।
(iii) ਸਾਲ 1981-2016 ਤੱਕ ਬਿਸਤਰਿਆਂ ਦੀ ਗਿਣਤੀ ਘਟੀ ਹੈ ।
(iv) ਆਪਣੇ ਪਿੰਡ ਦਾ ਜਾਂ ਨੇੜੇ ਦੇ ਦਵਾਖਾਨੇ ਦਾ ਦੌਰਾ ਕਰੋ ਅਤੇ ਪਤਾ ਕਰੋ ਕਿ ਇਨ੍ਹਾਂ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਦੀ ਜ਼ਰੂਰਤ ਜ਼ਿਆਦਾ ਹੈ ।
ਉੱਤਰ –
(i) ਤਾਲਿਕਾ 2.2 ਵਿੱਚ ਸਪੱਸ਼ਟ ਹੈ ਕਿ ਸਾਲ 1951 ਤੋਂ 2010 ਤਕ ਦਵਾਖ਼ਾਨਿਆਂ ਤੇ ਹਸਪਤਾਲਾਂ ਦੀ ਸੰਖਿਆ ਵਧੀ ਨਹੀਂ ਹੈ ਭਾਵ ਕੁਝ ਸਾਲਾਂ ਵਿੱਚ ਵਧੀ ਹੈ ਅਤੇ ਕੁਝ ਸਾਲਾਂ ਵਿੱਚ ਘੱਟ ਹੋਈ ਹੈ ।
(ii) ਹਾਂ, ਸਾਲ 2001 ਤੋਂ 2016 ਤਕ ਡਾਕਟਰਾਂ ਦੀ ਸੰਖਿਆ ਵਧੀ ਹੈ ।
(iii) ਹਾਂ, ਸਾਲ 1981-2016 ਤੱਕ ਬਿਸਤਰਿਆਂ ਦੀ ਸੰਖਿਆ ਵਧੀ ਹੈ ।
(iv) ਨੇੜੇ ਦੇ ਦਵਾਖ਼ਾਨਿਆਂ ਦਾ ਦੌਰਾ ਕਰਨ ਤੋਂ ਪਤਾ ਲੱਗਿਆ ਹੈ ਕਿ ਉੱਥੇ ਸਟਾਫ ਦੀ ਕਮੀ ਵੀ ਹੈ । ਇੱਥੋਂ ਤਕ ਕਿ ਉੱਥੇ ਡਾਕਟਰ ਵੀ ਉਪਲੱਬਧ ਨਹੀਂ ਸੀ ।
ਸਿਰਫ ਇੱਕ ਫਾਰਮਾਸਿਸਟ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਸਨ । ਹੋਰ ਸਹੂਲਤਾਂ ਠੀਕ ਸਨ ।

PSEB 9th Class Social Science Guide ਮਨੁੱਖੀ ਸੰਸਾਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ

ਪ੍ਰਸ਼ਨ 1.
ਜਨਸੰਖਿਆ ਅਰਥ-ਵਿਵਸਥਾ ‘ਤੇ ਹੋ ਸਕਦੀ ਹੈ ?
(ਉ) ਦਾਇਤੱਵ
(ਅ) ਪਰਿਸੰਪੱਤੀ
(ਈ) ਉਪਰੋਕਤ ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਉਪਰੋਕਤ ਦੋਨੋਂ

ਪ੍ਰਸ਼ਨ 2.
ਮਾਨਵ ਪੂੰਜੀ ਨਿਰਮਾਣ ਕਿਸ ਦੇ ਨਿਵੇਸ਼ ਦੇ ਨਾਲ ਹੁੰਦਾ ਹੈ ?
(ਉ) ਸਿੱਖਿਆ
(ਅ) ਚਿਕਿਤਸਾ
(ਈ) ਸਿਖਲਾਈ
(ਸ) ਉਪਰਕੋਤ ਸਾਰੇ ।
ਉੱਤਰ-
(ਸ) ਉਪਰਕੋਤ ਸਾਰੇ ।

ਪ੍ਰਸ਼ਨ 3.
ਭਾਰਤ ਵਿੱਚ ਮਾਨਵ ਪੂੰਜੀ ਨਿਰਮਾਣ ਨੂੰ ਦਰਸਾਉਂਦਾ ਹੈ –
(ਉ) ਹਰੀ ਕ੍ਰਾਂਤੀ
(ਅ) ਸੂਚਨਾ ਤਕਨੀਕੀ ਕਾਂਤੀ
(ਇ) ਉਪਰੋਕਤ ਦੋਵੇਂ
(ਸ) ਮਜ਼ਦੂਰ ਕ੍ਰਾਂਤੀ ।
ਉੱਤਰ-
(ਅ) ਸੂਚਨਾ ਤਕਨੀਕੀ ਕਾਂਤੀ

ਪ੍ਰਸ਼ਨ 4.
ਸ਼ੀਲਾ ਦੁਆਰਾ ਆਪਣੇ ਘਰ ਵਿੱਚ ਖਾਣਾ ਬਣਾਉਣ, ਕੱਪੜੇ ਧੋਣੇ, ਬਰਤਨ ਸਾਫ਼ ਕਰਨਾ ਆਦਿ ਕਿਹੜੀਆਂ ਕਿਹੜੀਆਂ ਕਿਰਿਆਵਾਂ ਹਨ ?
(ਉ) ਆਰਥਿਕ
(ਅ) ਗੈਰ-ਆਰਥਿਕ
(ਈ) ਧਨ ਕਿਰਿਆ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਗੈਰ-ਆਰਥਿਕ

ਪ੍ਰਸ਼ਨ 5.
ਖੇਤੀਬਾੜੀ ਵਣ-ਵਿਗਿਆਨ ਅਤੇ ਪਸ਼ੂਪਾਲਣ ਕਿਹੜੇ ਖੇਤਰ ਦੇ ਅੰਤਰਗਤ ਆਉਂਦੇ ਹਨ ?
(ੳ) ਪ੍ਰਾਥਮਿਕ
(ਅ) ਸੈਕੰਡਰੀ
(ਈ) ਤੀਜੇ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਪ੍ਰਾਥਮਿਕ

ਪ੍ਰਸ਼ਨ 6.
ਖ਼ਾਣਾਂ ਪੁੱਟਣੀਆਂ ਅਤੇ ਵਿਨਿਰਮਾਣ ਕਿਹੜੇ ਖੇਤਰ ਵਿੱਚ ਆਉਂਦੇ ਹਨ ?
(ਉ) ਸੈਕੰਡਰੀ
(ਅ) ਤੀਜੇ
(ਈ) ਪ੍ਰਾਥਮਿਕ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸੈਕੰਡਰੀ

ਪ੍ਰਸ਼ਨ 7.
ਵਪਾਰ, ਆਵਾਜਾਈ, ਸੰਚਾਰ ਅਤੇ ਬੈਂਕਿੰਗ ਸੇਵਾਵਾਂ ਆਦਿ ਕਿਹੜੇ ਖੇਤਰ ਵਿੱਚ ਆਉਂਦੀਆਂ ਹਨ ?
(ੳ) ਪ੍ਰਾਥਮਿਕ
(ਅ) ਸੈਕੰਡਰੀ
(ਈ) ਤੀਜਾ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਤੀਜਾ

ਪ੍ਰਸ਼ਨ 8.
ਭਾਰਤ ਵਿੱਚ ਜੀਵਨ ਔਸਤ ਉਮਰ ਕਿੰਨੇ ਸਾਲ ਹੈ ?
(ਉ) 66
(ਅ) 70
(ਈ) 55
(ਸ) 75.8.
ਉੱਤਰ-
(ਸ) 75.8.

ਪ੍ਰਸ਼ਨ 9.
ਭਾਰਤ ਵਿੱਚ ਅਸ਼ੋਧਿਤ ਜਨਮ-ਦਰ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕਿੰਨੀ ਹੈ ?
(ਉ) 26.1
(ਅ 28.2
(ਈ) 20.4
(ਸ) 35.1.
ਉੱਤਰ-
(ਉ) 26.1

ਪ੍ਰਸ਼ਨ 10.
ਭਾਰਤ ਵਿੱਚ ਮੌਤ-ਦਰ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕਿੰਨੀ ਹੈ ?
(ਉ) 9.8
(ਅ) 8.7
(ਈ) 11.9
(ਸ) 25.1.
ਉੱਤਰ-
(ਅ) 8.7

ਪ੍ਰਸ਼ਨ 11.
2001 ਵਿੱਚ ਭਾਰਤ ਵਿੱਚ ਸਾਖ਼ਰਤਾ ਦਰ ਕਿੰਨੇ ਪ੍ਰਤੀਸ਼ਤ ਸੀ ?
(ਉ) 65
(ਅ) 75
(ਇ) 60
(ਸ) 63.
ਉੱਤਰ-
(ਉ) 65

ਪ੍ਰਸ਼ਨ 12.
2001 ਵਿੱਚ ਪੇਂਡੂ ਖੇਤਰ ਵਿੱਚ ਕਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
(ਉ) ਮੌਸਮੀ
(ਅ) ਛੁਪੀ ਹੋਈ ਬੇਰੁਜ਼ਗਾਰੀ
(ਈ) ਉਪਰੋਕਤ ਦੋਵੇਂ
(ਸ) ਇੱਛੁਕ ਬੇਰੁਜ਼ਗਾਰੀ ।
ਉੱਤਰ-
(ਈ) ਉਪਰੋਕਤ ਦੋਵੇਂ

ਪ੍ਰਸ਼ਨ 13.
ਸ਼ਹਿਰੀ ਖੇਤਰਾਂ ਵਿੱਚ ਕਿਹੜੀ ਬੇਰੁਜ਼ਗਾਰੀ ਜ਼ਿਆਦਾਤਰ ਪਾਈ ਜਾਂਦੀ ਹੈ ?
(ਉ) ਮੌਸਮੀ
(ਅ) ਇੱਛੁਕ
(ਇ) ਛੁਪੀ ਹੋਈ
(ਸ) ਸਿੱਖਿਅਤ ।
ਉੱਤਰ-
(ਸ) ਸਿੱਖਿਅਤ ।

ਪ੍ਰਸ਼ਨ 14.
ਮਜ਼ਦੂਰਾਂ ਦਾ ਪਿੰਡ ਤੋਂ ਸ਼ਹਿਰਾਂ ਵੱਲ ਕੰਮ ਦੀ ਭਾਲ ਵਿੱਚ ਜਾਣਾ ਕੀ ਕਹਾਉਂਦਾ ਹੈ ?
(ਉ) ਪ੍ਰਵਾਸ ।
(ਅ) ਆਵਾਸ
(ਇ) ਖੋਜ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਉ) ਪ੍ਰਵਾਸ ।

ਪ੍ਰਸ਼ਨ 15.
ਦੇਸ਼ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਿਸਦੇ ਨਿਵੇਸ਼ ਨਾਲ ਹੁੰਦਾ ਹੈ ?
(ੳ) ਭੂਮੀ ਵਿੱਚ ।
(ਅ) ਭੌਤਿਕ ਪੂੰਜੀ ਵਿੱਚ
(ਇ) ਮਨੁੱਖੀ ਪੂੰਜੀ ਵਿੱਚ
(ਸ) ਉਪਰੋਕਤ ਸਾਰਿਆਂ ਵਿੱਚ ।
ਉੱਤਰ-
(ਸ) ਉਪਰੋਕਤ ਸਾਰਿਆਂ ਵਿੱਚ ।

ਪ੍ਰਸ਼ਨ 16.
ਇਨ੍ਹਾਂ ਵਿਚੋਂ ਕੌਣ ਮੁੱਢਲਾ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਵਟਾਂਦਰਾ
(ਈ) ਸੰਚਾਰ
(ਸ) ਵਿਉਪਾਰ ।
ਉੱਤਰ-
(ੳ) ਖੇਤੀਬਾੜੀ

ਪ੍ਰਸ਼ਨ 17.
ਇਨ੍ਹਾਂ ਵਿਚੋਂ ਕੌਣ ਗੌਣ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਵਿਨਿਰਮਾਣ
(ਈ) ਸੰਚਾਰ
(ਸ) ਬੈਂਕਿੰਗ ॥
ਉੱਤਰ-
(ਅ) ਵਿਨਿਰਮਾਣ

ਪ੍ਰਸ਼ਨ 18.
ਇਨ੍ਹਾਂ ਵਿਚੋਂ ਕੌਣ ਸੇਵਾ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਨਿਰਮਾਣ
(प्ट) वैविता
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(प्ट) वैविता

ਪ੍ਰਸ਼ਨ 19.
ਆਰਥਿਕ ਕਿਰਿਆਵਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
(ਉ) ਇੱਕ
(ਅ) ਦੋ .
(प्ट) ਤਿੰਨ
(ਸ) ਚਾਰ ॥
ਉੱਤਰ-
(ਅ) ਦੋ

ਪ੍ਰਸ਼ਨ 20.
ਕਿਹੜੇ ਸਾਲ ਭਾਰਤ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਸੀ ?
(ਉ) 2001
(ਅ 1991
(ਈ 2000
(ਸ) 1981.
ਉੱਤਰ-
(ਉ) 2001

ਪ੍ਰਸ਼ਨ 21.
ਕਿਸ ਤਰ੍ਹਾਂ ਦੇ ਲੋਕ ਸਮਾਜ ਦੇ ਲਈ ਦਾਇਤੱਵ ਹੁੰਦੇ ਹਨ ?
(ੳ) ਸਿੱਖਿਅਤ
(ਅ) ਸਵਰੂਪ
(ਇ) ਅਸਵਰੂਪ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਅਸਵਰੂਪ

ਪ੍ਰਸ਼ਨ 22.
ਭਾਰਤ ਵਿੱਚ ਸਰਵ-ਸਿੱਖਿਆ ਅਭਿਆਨ ਕਦੋਂ ਲਾਗੂ ਕੀਤਾ ਗਿਆ ?
(ਉ) 2008
(ਅ) 2010
ਈ 2007
(ਸ) 2005.
ਉੱਤਰ-
(ਅ) 2010

ਪ੍ਰਸ਼ਨ 23.
ਇਨ੍ਹਾਂ ਵਿਚੋਂ ਕਿਹੜੇ ਦੇਸ਼ ਨੇ ਮਨੁੱਖੀ ਸੰਸਾਧਨ ‘ਤੇ ਜ਼ਿਆਦਾ ਮਾਤਰਾ ਵਿੱਚ ਨਿਵੇਸ਼ ਕੀਤਾ ਹੈ ?
(ਉ) ਪਾਕਿਸਤਾਨ
(ਅ) ਚੀਨ,
(ਇ) ਭਾਰਤ
(ਸ) ਜਾਪਾਨ |
ਉੱਤਰ-
(ਸ) ਜਾਪਾਨ |

ਪ੍ਰਸ਼ਨ 24.
ਇਨ੍ਹਾਂ ਵਿਚੋਂ ਕੌਣ ਇੱਕ ਬਜ਼ਾਰ ਕਿਰਿਆ ਹੈ ?
(ਉ) ਇੱਕ ਸਿੱਖਿਅਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ।
(ਅ) ਇੱਕ ਸਿੱਖਿਅਕ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣਾ ।
(ਇ) ਇੱਕ ਕਿਸਾਨ ਦੁਆਰਾ ਆਪਣੇ ਉਪਭੋਗ ਦੇ ਲਈ ਸਬਜ਼ੀਆਂ ਉਗਾਉਣਾ ।
(ਸ) ਇਕ ਮਾਤਾ ਦੁਆਰਾ ਬੱਚਿਆਂ ਦੀ ਦੇਖਭਾਲ ਕਰਨਾ ।
ਉੱਤਰ-
(ਉ) ਇੱਕ ਸਿੱਖਿਅਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ।

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਜਨ-ਸੰਖਿਆ ਦੇ ਆਕਾਰ ਵਿੱਚ ਚੀਨ ਵਿਸ਼ਵ ਵਿੱਚ ……….. ਸਥਾਨ ‘ਤੇ ਹੈ ।
ਉੱਤਰ-
ਪਹਿਲਾ,

ਪ੍ਰਸ਼ਨ 2.
ਗੈਰ-ਸਿਹਤਮੰਦ ਲੋਕ ਸਮਾਜ ਦੇ ਲਈ ……….. ਹੁੰਦੇ ਹਨ, ਨਾ ਕਿ ਇੱਕ ਪਰਿਸੰਪਤੀ ।
ਉੱਤਰ-
ਦਾਇਤਵ,

ਪ੍ਰਸ਼ਨ 3.
ਜਾਪਾਨ ਨੇ ………. ਸੰਸਾਧਨਾਂ ਵਿੱਚ ਨਿਵੇਸ਼ ਕੀਤਾ ਹੈ ।
ਉੱਤਰ-
ਮਨੁੱਖ,

ਪ੍ਰਸ਼ਨ 4.
ਹਿਣੀ ਦੁਆਰਾ ਕੀਤਾ ਗਿਆ ਘਰੇਲੂ ਕੰਮ ਇੱਕ ……….. ਕਿਰਿਆ ਹੈ ।
ਉੱਤਰ-
ਗੈਰ-ਆਰਥਿਕ,

ਪ੍ਰਸ਼ਨ 5.
ਸਾਲ 2011 ਵਿੱਚ ਭਾਰਤ ਵਿੱਚ …………. ਰਾਜ ਦੀ ਸਾਖ਼ਰਤਾ ਦਰ ਸਭ ਤੋਂ ਘੱਟ ਸੀ ।
ਉੱਤਰ-
ਬਿਹਾਰ,

ਪ੍ਰਸ਼ਨ 6.
2011 ਜਨ-ਗਣਨਾ ਦੇ ਅਨੁਸਾਰ ਭਾਰਤ ਦੀ ਸਾਖ਼ਰਤਾ ਦਰ ……….. ਪ੍ਰਤੀਸ਼ਤ ਹੈ ।
ਉੱਤਰ-
6. 74.

III. ਸਹੀ/ਗਲਤ
ਪ੍ਰਸ਼ਨ 1.
ਸਿੱਖਿਅਤ ਅਤੇ ਤੰਦਰੁਸਤ ਜਨਸੰਖਿਆ ਦਾਇਤੱਵ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
2011 ਦੀ ਜਨਗਣਨਾ ਦੇ ਅਨੁਸਾਰ ਪੁਰਸ਼ਾਂ ਦੀ ਸਾਖ਼ਰਤਾ ਦਰ 82.10 ਪ੍ਰਤੀਸ਼ਤ ਹੈ !
ਉੱਤਰ-
ਸਹੀ,

ਪ੍ਰਸ਼ਨ 3.
ਭਾਰਤ ਵਿਚ ਸਾਲ 1983 ਤੋਂ 2011 ਤੱਕ ਔਸਤ ਬੇਰੁਜ਼ਗਾਰੀ ਦਰ 9 ਪ੍ਰਤੀਸ਼ਤ ਰਹੀ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਗੁਣਵੱਤਾ ਵਾਲੀ ਜਨਸੰਖਿਆ ਚੰਗੀ ਸਿੱਖਿਆ ਅਤੇ ਸਿਹਤ ‘ਤੇ ਨਿਰਭਰ ਨਹੀਂ ਕਰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 5.
ਖਾਣਾਂ ਪੁੱਟਣਾ ਅਤੇ ਵਣ-ਵਿਗਿਆਨ ਦੁਸਰੇ ਖੇਤਰ ਦੀਆਂ ਕਿਰਿਆਵਾਂ ਹਨ ।
ਉੱਤਰ-
ਗ਼ਲਤ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਸੰਖਿਆ ਮਨੁੱਖੀ ਪੂੰਜੀ ਵਿੱਚ ਕਦੋਂ ਬਦਲਦੀ ਹੈ ?
ਉੱਤਰ-
ਜਦੋ ਸਿੱਖਿਆ, ਸਿਖਲਾਈ ਅਤੇ ਚਿਕਿਤਸਾ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਤਾਂ ਜਨਸੰਖਿਆ ਮਨੁੱਖੀ ਪੂੰਜੀ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 2.
ਮਨੁੱਖੀ ਪੂੰਜੀ ਨਿਰਮਾਣ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਅਤੇ ਸਿਹਤ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ, ਤਾਂ ਉਸਨੂੰ ਮਨੁੱਖੀ ਪੂੰਜੀ ਨਿਰਮਾਣ ਕਹਿੰਦੇ ਹਨ ।

ਪ੍ਰਸ਼ਨ 3.
ਮਨੁੱਖੀ ਪੂੰਜੀ ਨਿਰਮਾਣ ਦੇ ਭਾਰਤ ਨੂੰ ਦੋ ਲਾਭ ਦੱਸੋ ।
ਉੱਤਰ-
ਮਨੁੱਖੀ ਪੂੰਜੀ ਨਿਰਮਾਣ ਦੇ ਨਾਲ ਭਾਰਤ ਵਿੱਚ ਹਰੀ ਕ੍ਰਾਂਤੀ ਆਈ ਹੈ ਜਿਸ ਨਾਲ ਖਾਧ ਅਨਾਜ ਦੀ ਉਤਪਾਦਕਤਾ ਵਿੱਚ ਕਈ ਗੁਣਾ ਵਾਧਾ ਹੋਇਆ ਹੈ । ਮਨੁੱਖੀ ਪੂੰਜੀ ਨਿਰਮਾਣ ਨੇ ਹੀ ਭਾਰਤ ਵਿੱਚ ਸੂਚਨਾ ਤਕਨੀਕੀ ਵਿਚ ਸ਼ਾਂਤੀ ਇੱਕ ਹੈਰਾਨੀਜਨਕ ਉਦਾਹਰਨ ਹੈ ।

ਪ੍ਰਸ਼ਨ 4.
ਜਾਪਾਨ ਕਿਸ ਤਰ੍ਹਾਂ ਵਿਕਸਿਤ ਦੇਸ਼ ਬਣਿਆ ?
ਉੱਤਰ-
ਜਾਪਾਨ ਨੇ ਮਨੁੱਖੀ ਸੰਸਾਧਨ ’ਤੇ ਨਿਵੇਸ਼ ਕੀਤਾ ਹੈ । ਉਨ੍ਹਾਂ ਦੇ ਕੋਲ ਕੁਦਰਤੀ ਸੰਸਾਧਨ ਨਹੀਂ ਸਨ । ਉਹ ਹੁਣ ਆਪਣੇ ਦੇਸ਼ ਦੇ ਲਈ ਜ਼ਰੂਰੀ ਕੁਦਰਤੀ ਸੰਸਾਧਨਾਂ ਦਾ ਅਯਾਤ ਕਰ ਲੈਂਦੇ ਹਨ ।

ਪ੍ਰਸ਼ਨ 5.
ਕੀ 1951 ਵਿੱਚ ਜਨਸੰਖਿਆ ਦੀ ਸਾਖ਼ਰਤਾ ਦਰ ਵਧੀ ਹੈ ?
ਉੱਤਰ-
ਹਾਂ, ਸਾਖ਼ਰਤਾ ਦਰ 1951 ਵਿੱਚ 18 ਪ੍ਰਤੀਸ਼ਤ ਤੋਂ ਵੱਧ ਕੇ 2001 ਵਿੱਚ 65 ਪ੍ਰਤੀਸ਼ਤ ਹੋ ਗਈ ਹੈ ।

ਪ੍ਰਸ਼ਨ 6.
ਕੋਈ ਦੇਸ਼ ਵਿਕਸਿਤ ਕਿਵੇਂ ਬਣ ਸਕਦਾ ਹੈ ?
ਉੱਤਰ-
ਕੋਈ ਵੀ ਦੇਸ਼ ਲੋਕਾਂ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਿਵੇਸ਼ ਨਾਲ ਵਿਕਸਿਤ ਬਣ ਸਕਦਾ ਹੈ ।

ਪ੍ਰਸ਼ਨ 7.
ਭਾਰਤ ਵਿੱਚ ਜੀਵਨ ਔਸਤ ਉਮਰ ਕਿੰਨੀ ਹੈ ?
ਉੱਤਰ-
ਇਹ ਸਾਲ 2017 ਵਿੱਚ 75.8 ਸਾਲ ਸੀ ।

ਪ੍ਰਸ਼ਨ 8. ਬੇਰੁਜ਼ਗਾਰੀ ਕੀ ਹੁੰਦੀ ਹੈ ?
ਉੱਤਰ-
ਬੇਰੁਜ਼ਗਾਰੀ ਉਸ ਸਮੇਂ ਮੌਜੂਦ ਕਹੀ ਜਾਂਦੀ ਹੈ, ਜਦੋਂ ਪ੍ਰਚੱਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਦੇ ਲਈ ਇੱਛੁਕ ਲੋਕ ਰੋਜ਼ਗਾਰ ਨਹੀਂ ਹਾਸਿਲ ਕਰ ਸਕੇ ।

ਪ੍ਰਸ਼ਨ 9.
ਜਨਮ-ਦਰ ਤੋਂ ਕੀ ਭਾਵ ਹੈ ?
ਉੱਤਰ-
ਜਨਮ-ਦਰ ਤੋਂ ਭਾਵ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਜਿੰਨੇ ਬੱਚੇ ਜਨਮ ਲੈਂਦੇ ਹਨ, ਉਸ ਨਾਲ ਹੈ ।

ਪ੍ਰਸ਼ਨ 10.
ਮੌਤ-ਦਰ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਜਿੰਨੇ ਲੋਕਾਂ ਦੀ ਮੌਤ ਹੁੰਦੀ ਹੈ, ਉਹ ਮੌਤ-ਦਰ ਕਹਾਉਂਦੀ ਹੈ ।

ਪ੍ਰਸ਼ਨ 11.
ਬੇਰੁਜ਼ਗਾਰੀ ਕੀ ਹੈ ?
ਉੱਤਰ-
ਇੱਕ ਸਥਿਤੀ ਜਿਸ ਵਿੱਚ ਮਜ਼ਦੂਰ ਬਾਜ਼ਾਰ ਵਿੱਚ ਪ੍ਰਚਲਿਤ ਮਜ਼ਦੂਰੀ ‘ਤੇ ਕੰਮ ਕਰਨ ਨੂੰ ਤਿਆਰ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ ।

ਪ੍ਰਸ਼ਨ 12.
ਰਾਸ਼ਟਰੀ ਆਮਦਨ ਕੀ ਹੁੰਦੀ ਹੈ ?
ਉੱਤਰ-
ਇਹ ਇੱਕ ਦੇਸ਼ ਦੁਆਰਾ ਉਤਪਾਦਿਤ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਯੋਗ ਹੁੰਦਾ ਹੈ ।

ਪ੍ਰਸ਼ਨ 13.
ਛੁਪੀ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਜਿੱਥੇ ਘੱਟ ਵਿਅਕਤੀ ਕੰਮ ਲਈ ਚਾਹੀਦੇ ਹੋਣ, ਪਰ ਜ਼ਿਆਦਾ ਵਿਅਕਤੀ ਕੰਮ ਤੇ ਹੋਣ ।

ਪ੍ਰਸ਼ਨ 14.
ਸਰਵ-ਸਿੱਖਿਆ ਅਭਿਆਨ ਕੀ ਹੈ ?
ਉੱਤਰ-
ਇਹ ਇੱਕ ਇਸ ਤਰ੍ਹਾਂ ਦਾ ਕਾਰਜਕ੍ਰਮ ਹੈ ਜਿਸ ਵਿੱਚ 6-14 ਸਾਲ ਦੇ ਸਾਰੀ ਉਮਰ ਦੇ ਬੱਚਿਆਂ ਨੂੰ ਆਰੰਭਿਕ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 15.
ਕਾਰਜ ਬਲ ਸੰਖਿਆ ਵਿੱਚ ਕਿਸ ਵਰਗ ਦੀ ਜਨਸੰਖਿਆ ਨੂੰ ਸ਼ਾਮਿਲ ਕੀਤਾ ਗਿਆ ਹੈ ?
ਉੱਤਰ-
ਕਾਰਜ ਬਲ ਜਨ-ਸੰਖਿਆ ਵਿੱਚ 15 ਤੋਂ 59 ਸਾਲ ਦੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ।

ਪ੍ਰਸ਼ਨ 16.
ਕਿਸੇ ਕਾਰਜ ਨੂੰ ਕਰਨ ਦੇ ਲਈ ਪੰਜ ਵਿਅਕਤੀ ਚਾਹੀਦੇ ਹਨ, ਪਰ ਉਸ ਵਿੱਚ 8 ਵਿਅਕਤੀ ਲੱਗੇ ਹਨ । ਇਸਨੂੰ ਕਿਹੜੀ ਬੇਰੁਜ਼ਗਾਰੀ ਕਿਹਾ ਜਾਵੇਗਾ ?
ਉੱਤਰ-
ਛੁਪੀ ਹੋਈ ਬੇਰੁਜ਼ਗਾਰੀ ।

ਪ੍ਰਸ਼ਨ 17.
ਮੌਸਮੀ ਬੇਰੁਜ਼ਗਾਰੀ ਕੀ ਹੈ ?
ਉੱਤਰ-
ਇਸ ਤਰ੍ਹਾਂ ਦੀ ਬੇਰੁਜ਼ਗਾਰੀ ਵਿੱਚ ਵਿਅਕਤੀ ਸਾਲ ਦੇ ਕੁੱਝ ਵਿਸ਼ੇਸ਼ ਮਹੀਨਿਆਂ ਵਿੱਚ ਕੰਮ ਪ੍ਰਾਪਤ ਕਰ ਸਕਦੇ ਹਨ ।

ਪ੍ਰਸ਼ਨ 18.
ਇਨ੍ਹਾਂ ਵਿਚੋਂ ਕਿਹੜੇ ਤੱਤ ਮਨੁੱਖ ਦੇ ਵਿਕਾਸ ਦੇ ਗੁਣਾਂ ਨੂੰ ਵਧਾਉਂਦੇ ਹਨ ?
ਉੱਤਰ-
ਸਿੱਖਿਆ ਤਕਨੀਕੀ ਅਤੇ ਸਿਹਤ ।

ਪ੍ਰਸ਼ਨ 19.
ਸੇਵਾ (ਤੀਸਰੇ) ਖੇਤਰ ਨਾਲ ਸੰਬੰਧਿਤ ਦੋ ਕਾਰਜ ਖੇਤਰ ਦੱਸੋ ।
ਉੱਤਰ-

  • ਆਵਾਜਾਈ,
  • ਬੈਂਕਿੰਗ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੀ

ਪ੍ਰਸ਼ਨ 1.
ਜਨਸੰਖਿਆ ਦੀ ਗੁਣਵੱਤਾ ਦੀ ਵਿਆਖਿਆ ਕਰੋ ।
ਉੱਤਰ-
ਜਨਸੰਖਿਆ ਦੀ ਗੁਣਵੱਤਾ ਸਾਖ਼ਰਤਾ-ਦਰ ਜੀਵਨ ਔਸਤ ਉਮਰ ਤੋਂ ਨਿਰੂਪਿਤ ਵਿਅਕਤੀਆਂ ਦੀ ਸਿਹਤ ਅਤੇ ਦੇਸ਼ ਦੇ ਲੋਕਾਂ ਦੁਆਰਾ ਪ੍ਰਾਪਤ ਕੋਸ਼ਲ ਨਿਰਮਾਣ ‘ਤੇ ਨਿਰਭਰ ਕਰਦੀ ਹੈ । ਇਹ ਅਮੀਰ ਦੇਸ਼ ਦੀ ਵਾਧੇ ਦੀ ਦਰ ਨਿਰਧਾਰਿਤ ਕਰਦੀ ਹੈ । ਗ਼ੈਰ-ਸਿਹਤਮੰਦ ਅਤੇ ਅਨਪੜ੍ਹ ਜਨਸੰਖਿਆ ਅਰਥ-ਵਿਵਸਥਾ ‘ਤੇ ਬੋਝ ਹੁੰਦੀ ਹੈ ਅਤੇ ਤੰਦਰੁਸਤ ਅਤੇ ਸਾਖ਼ਰ ਜਨ-ਸੰਖਿਆ ਪਰਿਸੰਪਤੀਆਂ ਹੁੰਦੀਆਂ ਹਨ ।

ਪ੍ਰਸ਼ਨ 2.
ਸਿੱਖਿਆ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਸਿੱਖਿਆ ਦਾ ਮਹੱਤਵ ਹੇਠ ਲਿਖਿਆ ਹੈ-

  1. ਸਿੱਖਿਆ ਚੰਗੀ ਨੌਕਰੀ ਅਤੇ ਚੰਗੀ ਤਨਖ਼ਾਹ ਦੇ ਰੂਪ ਵਿਚ ਫਲ ਦਿੰਦੀ ਹੈ ।
  2. ਇਹ ਵਿਕਾਸ ਦੇ ਲਈ ਮਹੱਤਵਪੂਰਨ ਆਗਤ ਹੈ ।
  3. ਇਸਦੇ ਨਾਲ ਜੀਵਨ ਦੇ ਮੁੱਲ ਵਿਕਸਿਤ ਹੁੰਦੇ ਹਨ ।
  4. ਇਹ ਰਾਸ਼ਟਰੀ ਆਮਦਨ ਅਤੇ ਸੱਭਿਆਚਾਰਕ ਖ਼ੁਸ਼ਹਾਲੀ ਵਿਚ ਵਾਧਾ ਕਰਦੀ ਹੈ ।
  5. ਇਹ ਪ੍ਰਸ਼ਾਸਨ ਦੀ ਕਾਰਜ-ਸਮਰੱਥਾ ਵਧਾਉਂਦੀ ਹੈ ।

ਪ੍ਰਸ਼ਨ 3.
ਬੇਰੁਜ਼ਗਾਰੀ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਬੇਰੁਜ਼ਗਾਰੀ ਦੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ –

  • ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ । ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪਤੀ ਹੁੰਦੇ ਹਨ, ਬੇਰੋਜ਼ਗਾਰੀ ਦੇ ਕਾਰਨ ਬੋਝ ਵਿਚ ਬਦਲ ਜਾਂਦੇ ਹਨ ।
  • ਇਸ ਨਾਲ ਨੌਜਵਾਨਾਂ ਵਿਚ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਵੱਧਦੀ ਹੈ ।
  • ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ । ਕਾਰਜਸ਼ੀਲ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਹੈ ।
  • ਇਸ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।
  • ਕਿਸੇ ਅਰਥ-ਵਿਵਸਥਾ ਦੇ ਸਾਰੇ ਵਿਕਾਸ ‘ਤੇ ਬੇਰੋਜ਼ਗਾਰੀ ਦਾ ਜ਼ਿਆਦਾਤਰ ਪ੍ਰਭਾਵ ਪੈਂਦਾ ਹੈ । ਇਸ ਵਿਚ ਵਾਧਾ ਮੰਦੀ ਨਾਲ ਗ੍ਰਸਤ ਅਰਥ-ਵਿਵਸਥਾ ਦਾ ਸੂਚਕ ਹੈ ।

ਪ੍ਰਸ਼ਨ 4.
ਛੁਪੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਛੁਪੀ ਬੇਰੋਜ਼ਗਾਰੀ ਦੇ ਅੰਤਰਗਤ ਲੋਕ ਨਿਯੋਜਿਤ ਪ੍ਰਤੀਤ ਹੁੰਦੇ ਹਨ, ਉਨ੍ਹਾਂ ਦੇ ਕੋਲ ਭੂਮੀ ਹੁੰਦੀ ਹੈ, ਜਿੱਥੇ ਉਨ੍ਹਾਂ ਨੂੰ ਕੰਮ ਮਿਲਦਾ ਹੈ । ਇਸ ਤਰ੍ਹਾਂ ਆਮ ਤੌਰ ‘ਤੇ ਖੇਤੀਬਾੜੀ ਦੇ ਕੰਮਾਂ ਵਿਚ ਲੱਗੇ ਪਰਿਵਾਰਾਂ ਦੇ ਮੈਂਬਰਾਂ ਵਿਚ ਹੁੰਦਾ ਹੈ । ਕਿਸੇ ਕੰਮ ਵਿਚ ਪੰਜ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਵਿਚ ਅੱਠ ਲੋਕ ਲੱਗੇ ਹੁੰਦੇ ਹਨ । ਇਸ ਵਿਚ ਤਿੰਨ ਮੈਂਬਰ ਵਾਧੂ ਹਨ | ਜੇਕਰ ਤਿੰਨ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਖੇਤੀ ਦੀ ਉਤਪਾਦਕਤਾ ਵਿਚ ਕੋਈ ਕਮੀ ਨਹੀਂ ਆਵੇਗੀ । ਖੇਤ ਵਿਚ ਪੰਜ ਲੋਕਾਂ ਦੇ ਕੰਮ ਦੀ ਜ਼ਰੂਰਤ ਹੈ ਅਤੇ ਤਿੰਨ ਵਾਧੂ ਲੋਕ ਛੁਪੇ ਰੂਪ ਵਿਚ ਨਿਯੋਜਿਤ ਹਨ ।

ਪ੍ਰਸ਼ਨ 5.
ਮੌਸਮੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਮੌਸਮੀ ਬੇਰੋਜ਼ਗਾਰੀ ਤਦ ਹੁੰਦੀ ਹੈ, ਜਦੋਂ ਲੋਕ ਸਾਲ ਦੇ ਕੁਝ ਮਹੀਨਿਆਂ ਵਿਚ ਰੋਜ਼ਗਾਰ ਪ੍ਰਾਪਤ ਨਹੀਂ ਕਰਦੇ ਹਨ । ਖੇਤੀ ‘ਤੇ ਨਿਰਭਰ ਲੋਕ ਆਮਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੱਦੋ-ਜਹਿਦ ਕਰਦੇ ਹਨ । ਸਾਲ ਵਿਚ ਕੁਝ ਰੁੱਝੇ ਮੌਸਮ ਹੁੰਦੇ ਹਨ ਜਦੋਂ ਬਿਜਾਈ, ਕਟਾਈ ਅਤੇ ਗੋਡਾਈ ਹੁੰਦੀ ਹੈ । ਕੁਝ ਵਿਸ਼ੇਸ਼ ਮਹੀਨਿਆਂ ਵਿਚ ਖੇਤੀ ‘ਤੇ ਨਿਰਭਰ ਲੋਕਾਂ ਨੂੰ ਜ਼ਿਆਦਾ ਕੰਮ ਨਹੀਂ ਮਿਲਦਾ ।

ਪ੍ਰਸ਼ਨ 6.
ਸਿੱਖਿਅਤ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਸ਼ਹਿਰੀ ਖੇਤਰਾਂ ਦੇ ਮਾਮਲੇ ਵਿਚ ਸਿੱਖਿਅਤ ਬੇਰੋਜ਼ਗਾਰੀ ਇਕ ਸਾਧਾਰਨ ਘਟਨਾ ਬਣ ਗਈ ਹੈ । ਮੈਟਿਕ, ਗੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਗਰੀਧਾਰੀ ਅਨੇਕਾਂ ਨੌਜਵਾਨ ਰੋਜ਼ਗਾਰ ਪਾਉਣ ਵਿਚ ਅਸਮਰਥ ਹਨ । ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੈਟ੍ਰਿਕ ਦੀ ਤੁਲਨਾ ਵਿਚ ਗੈਜੂਏਟ ਨੌਜਵਾਨਾਂ ਵਿਚ ਬੇਰੋਜ਼ਗਾਰੀ ਜ਼ਿਆਦਾ ਤੇਜ਼ੀ ਦੇ ਨਾਲ ਵਧੀ ਹੈ । ਇਕ ਵਿਰੋਧਾਭਾਸੀ ਜਨ-ਸ਼ਕਤੀ ਸਥਿਤੀ ਸਾਹਮਣੇ ਆਈ ਹੈ ਕਿ ਕੁਝ ਵਿਸ਼ੇਸ਼ ਸ਼੍ਰੇਣੀਆਂ ਵਿਚ ਜਨ-ਸ਼ਕਤੀ ਦੇ ਵਾਧੇ ਦੇ ਨਾਲ ਹੀ ਕੁਝ ਹੋਰ ਸ਼੍ਰੇਣੀਆਂ ਵਿਚ ਜਨ-ਸ਼ਕਤੀ ਦੀ ਕਮੀ ਮੌਜੂਦ ਹੈ ।

ਪ੍ਰਸ਼ਨ 7.
ਬਾਜ਼ਾਰ ਅਤੇ ਗ਼ੈਰ-ਬਾਜ਼ਾਰ ਕਿਰਿਆਵਾਂ ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਿਰਿਆਵਾਂ ਦੇ ਲਈ ਮਜ਼ਦਰੀ ਦਾ ਭੁਗਤਾਨ ਕੀਤਾ ਜਾਂਦਾ ਹੈ । ਇਨ੍ਹਾਂ ਵਿਚ ਸਰਕਾਰੀ ਸੇਵਾ ਸਹਿਤ ਵਸਤੁ ਸੇਵਾਵਾਂ ਦਾ ਉਤਪਾਦਨ ਸ਼ਾਮਿਲ ਹੈ । ਗੈਰ-ਬਾਜ਼ਾਰ ਕਿਰਿਆਵਾਂ ਤੋਂ ਭਾਵ ਸਵੈ-ਉਪਭੋਗ ਦੇ ਲਈ ਉਤਪਾਦਨ ਹੈ । ਇਨ੍ਹਾਂ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਸੰਸਕਰਣ ਅਤੇ ਅਚਲ ਸੰਪੱਤੀਆਂ ਦਾ ਸਵੈ ਲੇਖਾ ਉਤਪਾਦਨ ਕਹਾਉਂਦਾ ਹੈ ।

ਪ੍ਰਸ਼ਨ 8.
ਜਨਸੰਖਿਆ ਇਕ ਮਨੁੱਖੀ ਸਾਧਨ ਹੈ, ਵਿਆਖਿਆ ਕਰੋ ।
ਉੱਤਰ-
ਇਹ ਵਿਸ਼ਾਲ ਜਨਸੰਖਿਆ ਦਾ ਇਕ ਸਕਾਰਾਤਮਕ ਪਹਿਲੂ ਹੈ ਜਿਸਨੂੰ ਆਮਤੌਰ ‘ਤੇ ਉਸ ਸਮੇਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਦੋਂ ਅਸੀਂ ਇਸਦੇ ਨਕਾਰਾਤਮਕ ਪਹਿਲੂ ਨੂੰ ਦੇਖਦੇ ਹਾਂ ਅਰਥਾਤ ਭੋਜਨ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਤੱਕ ਜਨਸੰਖਿਆ ਦੀ ਪਹੁੰਚ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕਰਦੇ ਸਮੇਂ । ਜਦੋਂ ਇਸ ਵਿਚ ਮੌਜੂਦ ਮਨੁੱਖੀ ਸੰਸਾਧਨ ਨੂੰ ਜ਼ਿਆਦਾ ਸਿੱਖਿਆ ਅਤੇ ਸਿਹਤ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ, ਤਦ ਅਸੀਂ ਇਸਨੂੰ ਮਾਨਵ ਪੂੰਜੀ ਨਿਰਮਾਣ ਕਹਿੰਦੇ ਹਾਂ ।

ਪ੍ਰਸ਼ਨ 9.
ਗੌਣ ਅਤੇ ਸੇਵਾ ਖੇਤਰਾਂ ਵਿਚ ਕਿਹੜੀਆਂ-ਕਿਹੜੀਆਂ ਕਿਰਿਆਵਾਂ ਕੀਤੀਆਂ ਜਾਣੀਆਂ ਹਨ ?
ਉੱਤਰ-
ਗੌਣ ਖੇਤਰਾਂ ਵਿਚ ਖਾਣਾਂ ਆਦਿ ਪੁੱਟਣ ਅਤੇ ਵਿਨਿਰਮਾਣ ਸ਼ਾਮਿਲ ਹੈ, ਜਦਕਿ ਸੇਵਾ ਖੇਤਰ ਵਿਚ ਆਵਾਜਾਈ, ਬੈਂਕਿੰਗ, ਸੰਚਾਰ, ਬੀਮਾ, ਵਪਾਰ, ਸਿੱਖਿਆ ਆਦਿ ਕੀਤੇ ਜਾਂਦੇ ਹਨ ।

ਪ੍ਰਸ਼ਨ 10.
ਆਰਥਿਕ ਕਿਰਿਆਵਾਂ ਕੀ ਹੁੰਦੀਆਂ ਹਨ ? ਵਿਆਖਿਆ ਕਰੋ ।
ਉੱਤਰ-
ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੁੰਦੀਆਂ, ਜਿਨ੍ਹਾਂ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ । ਇਹ ਕਿਰਿਆਵਾਂ ਰਾਸ਼ਟਰੀ ਆਮਦਨ ਦੇ ਮੁੱਲ ਵਿਚ ਵਾਧਾ ਕਰਦੀਆਂ ਹਨ ।
ਆਰਥਿਕ ਕਿਰਿਆਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ।
(i) ਬਾਜ਼ਾਰ ਕਿਰਿਆਵਾਂ
(ii) ਗੈਰ-ਬਾਜ਼ਾਰ ਕਿਰਿਆਵਾਂ ।
(i) ਬਾਜ਼ਾਰ ਕਿਰਿਆਵਾਂ-ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਿਰਿਆਵਾਂ ਦੇ ਲਈ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਂਦਾ ਹੈ ।
(ii) ਗੈਰ-ਬਾਜ਼ਾਰ ਕਿਰਿਆਵਾਂ-ਇਸ ਵਿਚ ਸਵੈ-ਉਪਭੋਗ ਦੇ ਲਈ ਉਤਪਾਦਨ ਕਿਰਿਆਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਇਨ੍ਹਾਂ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਪ੍ਰਸੰਸਕਰਣ ਅਤੇ ਅਚਲ ਸੰਪੱਤੀਆਂ ਦਾ ਸਵੈ-ਲੇਖਾ ਉਤਪਾਦਨ ਆਉਂਦਾ ਹੈ ।

ਪ੍ਰਸ਼ਨ 11.
ਬਾਜ਼ਾਰ ਕਿਰਿਆਵਾਂ ਅਤੇ ਗੈਰ-ਬਾਜ਼ਾਰ ਕਿਰਿਆਵਾਂ ਵਿਚ ਅੰਤਰ ਕਰੋ ।
ਉੱਤਰ-
ਬਾਜ਼ਾਰ ਕਿਰਿਆਵਾਂ ਅਤੇ ਗ਼ੈਰ-ਬਾਜ਼ਾਰ ਕਿਰਿਆਵਾਂ ਵਿਚ ਹੇਠਾਂ ਲਿਖੇ ਅਨੁਸਾਰ ਅੰਤਰ ਹਨ –

ਬਾਜ਼ਾਰ ਕਿਰਿਆਵਾਂ ਗ਼ੈਰ-ਬਾਜ਼ਾਰ ਕਿਰਿਆਵਾਂ
1. ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਸੇਵਾਵਾਂ ਦੇ ਲਈ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਂਦਾ ਹੈ । 1. ਗੈਰ-ਬਾਜ਼ਾਰ ਕਿਰਿਆਵਾਂ ਵਿਚ ਸਵੈ-ਉਪਭੋਗ ਦੇ ਲਈ ਉਤਪਾਦਨ ਕੀਤਾ ਜਾਂਦਾ ਹੈ ।
2. ਇਸ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਸਰਕਾਰੀ ਸੇਵਾਵਾਂ ਦੇ ਨਾਲ ਕੀਤਾ ਜਾਂਦਾ ਹੈ । 2. ਇਸ ਵਿਚ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਪਸੰਸਕਰਣ ਅਤੇ ਅਚਲ ਸੰਪਤੀਆਂ ਦਾ ਸਵੈ-ਲੇਖਾ ਉਤਪਾਦਨ ਆਉਂਦਾ ਹੈ ।
3. ਇਸਦੇ ਮੁੱਖ ਉਦਾਹਰਨ, ਸਿੱਖਿਅਕ ਦੁਆਰਾ ਸਕੂਲ ਵਿਚ ਪੜ੍ਹਾਉਣਾ, ਖਨਨ ਦਾ ਕੰਮ ਆਦਿ ਹਨ । 3. ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਅਚਲੇ ਸੰਪੱਤੀਆਂ ਦਾ ਸਵੈ-ਲੇਖਾ ਆਦਿ ਇਸਦੇ ਉਦਾਹਰਨ ਹਨ ।

ਪ੍ਰਸ਼ਨ 12.
(i) ਗ੍ਰਾਮੀਣ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਦੋ ਕਿਸਮਾਂ ਦੀਆਂ ਬੇਰੋਜ਼ਗਾਰੀਆਂ ਕਿਹੜੀਆਂ ਹਨ ?
(ii) ਉਨ੍ਹਾਂ ਚਾਰ ਕਾਰਨਾਂ ਨੂੰ ਦੱਸੋ ਜਿਨ੍ਹਾਂ ‘ਤੇ ਸੰਖਿਆ ਦੀ ਗੁਣਵੱਤਾ ਨਿਰਭਰ ਕਰਦੀ ਹੈ ।
(iii) ਕਿਹੜਾ ਖੇਤਰ (ਮੁੱਢਲੇ ਖੇਤਰ ਵਿਚ) ਅਰਥ-ਵਿਵਸਥਾ ਵਿਚ ਸਭ ਤੋਂ ਜ਼ਿਆਦਾ ਜਨ-ਸ਼ਕਤੀ ਨੂੰ ਨਿਯੋਜਿਤ ਕਰਦਾ ਹੈ ?
ਉੱਤਰ-
(i)

  • ਛੁਪੀ ਹੋਈ ਬੇਰੋਜ਼ਗਾਰੀ ਅਤੇ
  • ਮੌਸਮੀ ਬੇਰੋਜ਼ਗਾਰੀ ਜਾਂ ਪੇਂਡੂ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਦੋ ਮੁੱਖ ਬੇਰੋਜ਼ਗਾਰੀਆਂ ਹਨ ।

(ii)

  • ਸਿਹਤ
  • ਜੀਵਨ ਆਸ
  • ਸਿੱਖਿਆ
  • ਕਾਰਜ-ਕੁਸ਼ਲਤਾ ।

(iii) ਖੇਤੀ ਖੇਤਰ ਇਕ ਇਸ ਤਰ੍ਹਾਂ ਦਾ ਖੇਤਰ ਹੈ ਜਿਹੜਾ ਅਰਥ-ਵਿਵਸਥਾ ਵਿਚ ਜ਼ਿਆਦਾਤਰ ਜਨ-ਸ਼ਕਤੀ ਨੂੰ ਨਿਯੋਜਿਤ ਕਰਦਾ ਹੈ ।

ਪ੍ਰਸ਼ਨ 13.
(i) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਮੁੱਢਲੇ ਖੇਤਰ ਵਿਚ ਕੀਤੀਆਂ ਜਾਂਦੀਆਂ ਹਨ ?
(ii) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਸੇਵਾ ਖੇਤਰ ਵਿਚ ਕੀਤੀਆਂ ਜਾਂਦੀਆਂ ਹਨ ?
(iii) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਗੌਣ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਹਨ ?
ਉੱਤਰ-
(i)

  • ਮੱਛੀ ਪਾਲਣ
  • ਖਨਨ

(ii)

  • ਬੈਂਕਿੰਗ
  • ਬੀਮਾ

(iii)

  • ਖਾਣਾਂ ਆਦਿ ਪੁੱਟਣ ਦਾ ਕੰਮ
  • ਵਿਨਿਰਮਾਣ ॥

ਪ੍ਰਸ਼ਨ 14.
(i) ਇਸ ਤਰ੍ਹਾਂ ਦੇ ਚਾਰ ਤੱਤ ਦੱਸੋ ਜਿਹੜੇ ਮਨੁੱਖੀ ਸੰਸਾਧਨ ਦੀ ਗੁਣਵੱਤਾ ਨੂੰ ਵਧਾਉਂਦੇ ਹਨ ?
(ii) ਉਤਪਾਦਨ ਦੇ ਚਾਰ ਸੰਸਾਧਨਾਂ ਦੇ ਨਾਂ ਦੱਸੋ ।
ਉੱਤਰ-
(i)

  • ਸਿੱਖਿਆ
  • ਸਿਹਤ
  • ਤਕਨੀਕੀ
  • ਸਿੱਖਿਆ ।

(ii)

  • ਭੂਮੀ
  • ਪੂੰਜੀ
  • ਕਿਰਤ
  • ਉੱਦਮੀ ।

ਪ੍ਰਸ਼ਨ 15.
ਸਰਵ-ਸਿੱਖਿਆ ਅਭਿਆਨ ਕੀ ਹੈ ?
ਉੱਤਰ-
ਸਰਵ-ਸਿੱਖਿਆ ਅਭਿਆਨ 6-14 ਸਾਲ ਦੀ ਉਮਰ ਦੇ ਵਰਗਾਂ ਦੇ ਸਾਰੇ ਸਕੂਲੀ ਬੱਚਿਆਂ ਨੂੰ ਸਾਲ 2010 ਤੱਕ ਮੁੱਢਲੀ ਸਿੱਖਿਆ ਸਰਵ-ਭੌਮਿਕ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਮੁਦਾਵਾਂ ਦੀ ਸਹਿਭਾਗਿਤਾ ਦੇ ਨਾਲ ਕੇਂਦਰੀ ਸਰਕਾਰ ਦੀ ਇਕ ਸਮੇਂ ਬੱਧ ਪਹਿਲ ਹੈ ।

ਪ੍ਰਸ਼ਨ 16.
(i) ਖੇਤੀ ਖੇਤਰ ਵਿਚ ਕਿਹੜੀਆਂ ਬੇਰੋਜ਼ਗਾਰੀਆਂ ਪਾਈਆਂ ਜਾਂਦੀਆਂ ਹਨ ?
(ii) ਛੁਪੀ ਹੋਈ ਬੇਰੋਜ਼ਗਾਰੀ ਦਾ ਅਰਥ ਦੱਸੋ ।
ਉੱਤਰ-
(i) ਛਪੀ ਹੋਈ ਜਾਂ ਮੌਸਮੀ ਬੇਰੋਜ਼ਗਾਰੀ ਖੇਤੀ ਖੇਤਰ ਵਿਚ ਪਾਈ ਜਾਂਦੀ ਹੈ ।
(ii) ਛੁਪੀ ਹੋਈ ਬੇਰੋਜ਼ਗਾਰੀ ਤੋਂ ਭਾਵ ਉਸ ਬੇਰੋਜ਼ਗਾਰੀ ਤੋਂ ਹੈ ਜਿਸ ਵਿਚ ਲੋਕ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਪਰ ਉਹ ਹੁੰਦੇ ਨਹੀਂ ਹਨ ।

ਪ੍ਰਸ਼ਨ 17.
ਮਨੁੱਖੀ ਪੂੰਜੀ ਵਿਚ ਕੀਤਾ ਜਾਣ ਵਾਲਾ ਨਿਵੇਸ਼ ਬਾਅਦ ਵਿਚ ਬਦਲ ਕੇ ਭੌਤਿਕ ਪੂੰਜੀ ਵਿਚ ਕੀਤੇ ਗਏ ਨਿਵੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ । ਵਿਆਖਿਆ ਕਰੋ ।
ਉੱਤਰ-

  1. ਮਨੁੱਖੀ ਪੂੰਜੀ ਮਜ਼ਦੂਰਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ ।
  2. ਮਨੁੱਖੀ ਪੁੰਜੀ ਮਜ਼ਦੂਰਾਂ ਦੀ ਗੁਣਵੱਤਾ ਵਿਚ ਵਾਧਾ ਕਰਦੀ ਹੈ ।
  3. ਸਿਹਤ, ਸਿੱਖਿਅਤ ਜਾਂ ਸਿੱਖਿਅਤ ਵਿਅਕਤੀ ਉਤਪਾਦਨ ਦੇ ਸਾਧਨਾਂ ਦਾ ਕੁਸ਼ਲ ਪ੍ਰਯੋਗ ਕਰ ਸਕਦੇ ਹਨ ।
  4. ਇਕ ਦੇਸ਼ ਮਨੁੱਖੀ ਸੰਸਾਧਨਾਂ ਦਾ ਨਿਰਯਾਤ ਕਰਕੇ ਵਿਦੇਸ਼ੀ ਨਿਮਯ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 18.
ਇਨ੍ਹਾਂ ਸਾਰੇ ਕੰਮਾਂ ਨੂੰ ਮੁੱਢਲੇ (ਪਹਿਲੇ), ਗੌਣ (ਸੈਕੰਡਰੀ) ਜਾਂ ਸੇਵਾ (ਤੀਸਰੇ) ਸਮੂਹਾਂ ਵਿਚ ਵੰਡੋ । ਬੈਂਕਿੰਗ, ਬੀਮਾ, ਡੇਅਰੀ, ਖਾਣਾਂ ਆਦਿ ਪੁੱਟਣਾ, ਖਨਨ, ਸੰਚਾਰ, ਸਿੱਖਿਆ, ਮੱਛੀ ਪਾਲਣ, ਮੁਰਗੀ ਪਾਲਣ, ਖੇਤੀ, ਵਿਨਿਰਮਾਣ, ਵਣ-ਵਿਗਿਆਨ, ਸੈਰ ਸਪਾਟਾ ਅਤੇ ਵਿਉਪਾਰ ।
ਉੱਤਰ-

ਮੁੱਢਲਾ ਖੇਤਰ ਗੌਣ ਖੇਤਰ ਸੇਵਾ ਖੇਤਰ
(i) ਡੇਅਰੀ (i) ਖਾਣਾ ਆਦਿ ਪੁੱਟਣਾ (i) ਬੈਂਕਿੰਗ
(ii) ਖਨਨ (ii) ਵਿਨਿਰਮਾਣ (ii) ਬੀਮਾ
(iii) ਮੱਛੀ ਪਾਲਣ (iii) ਸੰਚਾਰ
(iv) ਮੁਰਗੀ ਪਾਲਣ (iv) ਸਿੱਖਿਆ
(v) ਖੇਤੀ (v) ਸੈਰ-ਸਪਾਟਾ
(vi) ਵਣ-ਵਿਗਿਆਨ (vi) ਵਪਾਰ ।

ਪ੍ਰਸ਼ਨ 19.
ਸਿੱਖਿਆ ਦੇ ਖੇਤਰ ਵਿਚ ਦਸਵੀਂ ਪੰਜ ਸਾਲਾ ਯੋਜਨਾ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਸਿੱਖਿਆ ਦੇ ਖੇਤਰ ਵਿਚ ਦਸਵੀਂ ਪੰਜ ਸਾਲਾ ਯੋਜਨਾ ਦੇ ਮੁੱਖ ਉਦੇਸ਼ ਹੇਠਾਂ ਲਿਖੇ ਹਨ –
(i) ਦਸਵੀਂ ਯੋਜਨਾ ਦੇ ਅਖ਼ੀਰ ਤਕ ਉੱਚ-ਸਿੱਖਿਆ ਵਿਚ 18-23 ਸਾਲ ਉਮਰ ਵਰਗ ਦੇ ਨਾਮਕਣ ਵਿਚ ਵਰਤਮਾਨ 6 ਪ੍ਰਤੀਸ਼ਤ ਤੋਂ 9 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
(ii) ਇਹ ਰਣਨੀਤੀ ਪਹੁੰਚ ਵਿਚ ਵਾਧਾ, ਗੁਣਵੱਤਾ, ਰਾਜਾਂ ਦੇ ਲਈ ਵਿਸ਼ੇਸ਼ ਪਾਠਕ੍ਰਮ ਵਿਚ ਪਰਿਵਰਤਨ ਨੂੰ ਸਵੀਕਾਰ ਕਰਨਾ, ਵਪਾਰੀਕਰਨ ਅਤੇ ਸੂਚਨਾ ਤਕਨੀਕੀ ਦੇ ਉਪਯੋਗ ਦਾ ਜਾਲ ਵਿਛਾਉਣ ‘ਤੇ ਕੇਂਦਰਿਤ ਹੈ ।
(iii) ਦਸਵੀਂ ਯੋਜਨਾ ਦੂਰਸਥ (ਡਿਸਟੈਂਸ) ਸਿੱਖਿਆ, ਸੰਚਾਰ ਤਕਨੀਕੀ ਦੀ ਸਿੱਖਿਆ ਦੇਣ ਵਾਲੀਆਂ ਸਿੱਖਿਆ ਸੰਸਥਾਵਾਂ ਦੇ ਸੰਬੰਧਾਂ ‘ਤੇ ਵੀ ਕੇਂਦਰਿਤ ਹੈ ।

ਪ੍ਰਸ਼ਨ 20.
ਬੇਰੋਜ਼ਗਾਰੀ ਕੀ ਹੈ ? ਭਾਰਤ ਵਿਚ ਬੇਰੋਜ਼ਗਾਰੀ ਦੀਆਂ ਮੁੱਖ ਕਿਸਮਾਂ ਕੀ ਹਨ ?
ਉੱਤਰ-
ਬੇਰੋਜ਼ਗਾਰੀ ਉਹ ਸਥਿਤੀ ਹੈ ਜਿਸ ਵਿਚ ਮਜ਼ਦੂਰ ਮਜ਼ਦੂਰੀ ਦੀ ਵਰਤਮਾਨ ਦਰ ‘ਤੇ ਕੰਮ ਕਰਨ ਦੇ ਲਈ ਤਿਆਰ ਹੁੰਦੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ । ਬੇਰੋਜ਼ਗਾਰੀ ਦੀਆਂ ਕਿਸਮਾਂ –

  • ਮੌਸਮੀ ਬੇਰੋਜ਼ਗਾਰੀ ,
  • ਸਿੱਖਿਅਤ ਬੇਰੋਜ਼ਗਾਰੀ
  • ਛੁਪੀ ਹੋਈ ਬੇਰੋਜ਼ਗਾਰੀ
  • ਸੰਰਚਨਾਤਮਕ ਬੇਰੋਜ਼ਗਾਰੀ
  • ਤਕਨੀਕੀ ਬੇਰੋਜ਼ਗਾਰੀ ।

ਪ੍ਰਸ਼ਨ 21.
ਗ੍ਰਾਮੀਣ ਖੇਤਰਾਂ ਵਿਚ ਪਾਈ ਜਾਣ ਵਾਲੀ ਮੁੱਖ ਬੇਰੋਜ਼ਗਾਰੀ ਕੀ ਹੈ ? ਇਸਦੇ ਲਈ ਮੁੱਖ ਚਾਰ ਕਾਰਨ ਦੱਸੋ ।
ਉੱਤਰ-
ਮੌਸਮੀ ਬੇਰੋਜ਼ਗਾਰੀ ਅਤੇ ਛੁਪੀ ਹੋਈ ਬੇਰੋਜ਼ਗਾਰੀ ਗ੍ਰਾਮੀਣ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਮੁੱਖ ਬੇਰੋਜ਼ਗਾਰੀਆਂ ਹਨ । ਕਾਰਨ –

  1. ਖੇਤੀ ਖੇਤਰ ਵਿਚ ਵਿਭਿੰਨਤਾ ਦੀ ਕਮੀ ।
  2. ਪੂੰਜੀ ਦੀ ਕਮੀ ॥
  3. ਅਤਿ ਜਨਸੰਖਿਆ ਦੇ ਕਾਰਨ ਵੱਡੇ ਪਰਿਵਾਰ ।
  4. ਛੋਟੇ ਅਤੇ ਕੁਟੀਰ ਉਦਯੋਗਾਂ ਦਾ ਘੱਟ ਵਿਕਾਸ !

ਪ੍ਰਸ਼ਨ 22.
ਛੁਪੀ ਹੋਈ ਬੇਰੋਜ਼ਗਾਰੀ ਅਤੇ ਸਿੱਖਿਅਤ ਬੇਰੋਜ਼ਗਾਰੀ ਵਿਚ ਅੰਤਰ ਕਰੋ ।
ਉੱਤਰ-
ਛੁਪੀ ਹੋਈ ਬੇਰੋਜ਼ਗਾਰੀ ਅਤੇ ਸਿੱਖਿਅਤ ਬੇਰੋਜ਼ਗਾਰੀ ਵਿਚ ਹੇਠਾਂ ਲਿਖੇ ਅਨੁਸਾਰ ਅੰਤਰ ਹਨ –

ਛੁਪੀ ਹੋਈ ਬੇਰੋਜ਼ਗਾਰੀ ਸਿੱਖਿਅਤ ਬੇਰੋਜ਼ਗਾਰੀ
1. ਛੁਪੀ ਹੋਈ ਬੇਰੋਜ਼ਗਾਰੀ ਉਹ ਬੇਰੋਜ਼ਗਾਰੀ ਹੈ ਜਿਸ ਵਿਚ ਲੋਕ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਪਰ ਉਹ ਹੁੰਦੇ ਨਹੀਂ ਹਨ । 1. ਸਿੱਖਿਅਤ ਬੇਰੋਜ਼ਗਾਰੀ ਉਹ ਸਥਿਤੀ ਹੈ ਜਿਸ ਵਿਚ ਵਿਅਕਤੀ ਸਿੱਖਿਅਤ ਹੁੰਦੇ ਹਨ ਪਰ ਉਨ੍ਹਾਂ ਦੇ ਕੋਲ ਰੋਜ਼ਗਾਰ ਨਹੀਂ ਹੁੰਦਾ ਹੈ ।
2. ਇਹ ਆਮਤੌਰ ਤੇ ਗ੍ਰਾਮੀਣ ਖੇਤਰਾਂ ਵਿਚ ਪਾਈ ਜਾਂਦੀ ਹੈ । 2. ਇਹ ਆਮਤੌਰ ‘ਤੇ ਸ਼ਹਿਰੀ ਖੇਤਰਾਂ ਵਿਚ ਪਾਈ ਜਾਂਦੀ ਹੈ ।

ਪ੍ਰਸ਼ਨ 23.
ਤਿੰਨਾਂ ਖੇਤਰਾਂ ਵਿਚ ਰੋਜ਼ਗਾਰ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ –

  1. ਮੁੱਢਲਾ ਖੇਤਰ-ਭਾਰਤ ਵਿਚ ਮੁੱਢਲੇ ਖੇਤਰ ਵਿਚ ਅਰਥ-ਵਿਵਸਥਾ ਦੀ ਜ਼ਿਆਦਾਤਰ ਜਨਸੰਖਿਆ ਨਿਯੋਜਿਤ ਹੈ, ਪਰੰਤੂ ਇਸ ਵਿਚ ਛੁਪੀ ਹੋਈ ਬੇਰੋਜ਼ਗਾਰੀ ਮੌਜੂਦ ਹੈ । ਇਸ ਵਿਚ ਹੁਣ ਹੋਰ ਜ਼ਿਆਦਾ ਵਿਅਕਤੀ ਨਿਯੋਜਿਤ ਕਰਨ ਦੀ ਸਮਰੱਥਾ ਨਹੀਂ ਹੈ । ਇਸ ਲਈ ਬਾਕੀ ਮਜ਼ਦੂਰ ਸੌਣ ਤੇ ਸੇਵਾ ਖੇਤਰਾਂ ਦੇ ਵੱਲ ਜਾ ਰਹੇ ਹਨ ।
  2. ਗੌਣ ਖੇਤਰ-ਗੌਣ ਖੇਤਰ ਵਿਚ ਛੋਟੇ ਪੱਧਰ ਦੇ ਵਿਨਿਰਮਾਣ ਵੀ ਜ਼ਿਆਦਾ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ । ਪੇਂਡੂ ਖੇਤਰਾਂ ਵਿਚ ਹੋਰ ਜ਼ਿਆਦਾ ਵਿਅਕਤੀਆਂ ਨੂੰ ਨਿਯੋਜਿਤ ਕਰਨ ਦੇ ਲਈ ਪਿੰਡਾਂ ਵਿਚ ਕੁਟੀਰ ਉਦਯੋਗਾ ਦੀ ਸਥਾਪਨਾ ਕਰਨੀ ਚਾਹੀਦੀ ਹੈ ।
  3. ਸੇਵਾ ਖੇਤਰ-ਸੇਵਾ ਖੇਤਰ ਭਾਰਤ ਵਿਚੋਂ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਲਈ ਇਕ ਮਹੱਤਵਪੂਰਨ ਖੇਤਰ ਹੈ ।

ਪ੍ਰਸ਼ਨ 4.
ਮੌਸਮੀ ਬੇਰੋਜ਼ਗਾਰੀ ਕੀ ਹੁੰਦੀ ਹੈ ? ਇਸ ਬੇਰੋਜ਼ਗਾਰੀ ਦੇ ਲਈ ਉੱਤਰਦਾਈ ਮੁੱਖ ਕਾਰਨ ਕੀ ਹਨ ?
ਉੱਤਰ-
ਮੌਸਮੀ ਬੇਰੋਜ਼ਗਾਰੀ ਉਦੋਂ ਹੁੰਦੀ ਹੈ ਜਦੋਂ ਲੋਕ ਸਾਲ ਦੇ ਕੁਝ ਮਹੀਨਿਆਂ ਲਈ ਰੋਜ਼ਗਾਰ ਪ੍ਰਾਪਤ ਨਹੀਂ ਕਰ ਸਕਦੇ ।
ਖੇਤੀ ‘ਤੇ ਨਿਰਭਰ ਲੋਕ ਆਮਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੂਝਦੇ ਹਨ । ਕਾਰਨ-

  • ਖੇਤੀ ਦੀ ਵਿਭਿੰਨਤਾ ਵਿਚ ਕਮੀ ।
  • ਗ੍ਰਾਮੀਣ ਖੇਤਰਾਂ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦੀ ਕਮੀ ॥
  • ਖੇਤੀ ਦੇ ਵਪਾਰੀਕਰਨ ਦੀ ਘਾਟ ।

ਪ੍ਰਸ਼ਨ 25.
ਛੁਪੀ ਹੋਈ ਬੇਰੋਜ਼ਗਾਰੀ ਕੀ ਹੈ ? ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਛੁਪੀ ਹੋਈ ਬੇਰੋਜ਼ਗਾਰੀ ਦੇ ਅੰਤਰਗਤ ਲੋਕ ਨਿਯੋਜਿਤ ਪ੍ਰਤੀਤ ਹੁੰਦੇ ਹਨ । ਉਨ੍ਹਾਂ ਦੇ ਕੋਲ ਭੂ-ਖੰਡ ਹੁੰਦਾ ਹੈ, ਜਿੱਥੇ ਉਨ੍ਹਾਂ ਨੂੰ ਕੰਮ ਮਿਲਦਾ ਹੈ । ਇਸ ਤਰ੍ਹਾਂ ਆਮਤੌਰ ‘ਤੇ ਕਿਸਾਨਾਂ ਦੇ ਕੰਮ ‘ਤੇ ਲੱਗੇ ਪਰਿਵਾਰ ਦੇ ਮੈਂਬਰ ਹੁੰਦੇ ਹਨ । ਕਿਸੇ ਕੰਮ ਵਿਚ ਪੰਜ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਵਿਚ ਸੱਤ ਲੋਕ ਲੱਗੇ ਹੁੰਦੇ ਹਨ । ਇਸ ਵਿਚ ਤਿੰਨ ਲੋਕ ਜ਼ਿਆਦਾ ਹਨ । ਇਹ ਤਿੰਨੋਂ ਉਸੇ ਖੇਤ ਵਿਚ ਕੰਮ ਕਰਦੇ ਹਨ ਜਿਸ ‘ਤੇ ਪੰਜ ਲੋਕ ਕੰਮ ਕਰਦੇ ਹਨ । ਇਨ੍ਹਾਂ ਤਿੰਨਾਂ ਦੁਆਰਾ ਕੀਤਾ ਗਿਆ ਅੰਸ਼ਦਾਨ ਪੰਜ ਲੋਕਾਂ ਦੁਆਰਾ ਕੀਤੇ ਗਏ ਯੋਗਦਾਨ ਵਿਚ ਕੋਈ ਵਾਧਾ ਨਹੀਂ ਕਰਦਾ । ਜੇਕਰ ਤਿੰਨ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਉਤਪਾਦਕਤਾ ਵਿਚ ਕੋਈ ਕਮੀ ਨਹੀਂ ਆਵੇਗੀ । ਖੇਤ ਵਿਚ ਪੰਜ ਲੋਕਾਂ ਦੇ ਕੰਮ ਦੀ ਜ਼ਰੂਰਤ ਹੁੰਦੀ ਹੈ ਅਤੇ ਤਿੰਨ ਵਾਧੂ ਲੋਕ ਛੁਪੇ ਰੂਪ ਵਿਚ ਨਿਯੋਜਿਤ ਹੁੰਦੇ ਹਨ ।

ਪ੍ਰਸ਼ਨ 26.
ਮਨੁੱਖੀ ਪੂੰਜੀ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਕਿਉਂ ਹੈ ? ਤਿੰਨ ਕਾਰਨ ਦਿਓ ।
ਉੱਤਰ-
ਮਨੁੱਖੀ ਪੂੰਜੀ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੇਠਾਂ ਲਿਖੇ ਕਾਰਨਾਂ ਤੋਂ ਹੈ –

  • ਕੁਝ ਉਤਪਾਦਨ ਕਿਰਿਆਵਾਂ ਵਿਚ ਜ਼ਰੂਰੀ ਕੰਮਾਂ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਪੜ੍ਹੇ-ਲਿਖੇ ਕਰਮਚਾਰੀਆਂ ਦੀ । ਜ਼ਰੂਰਤ ਹੁੰਦੀ ਹੈ ।
  • ਬਹੁਤ ਸਾਰੀਆਂ ਕਿਰਿਆਵਾਂ ਵਿਚ ਸਰੀਰਿਕ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ ।
  • ਸਿਰਫ਼ ਮਨੁੱਖੀ ਪੂੰਜੀ ਵਿਚ ਹੀ ਉੱਦਮ ਵਿਤੀ ਦਾ ਗੁਣ ਪਾਇਆ ਜਾਂਦਾ ਹੈ ।

ਪ੍ਰਸ਼ਨ 27.
ਜਾਪਾਨ ਵਰਗੇ ਦੇਸ਼ ਕਿਵੇਂ ਅਮੀਰ ਅਤੇ ਵਿਕਸਿਤ ਬਣੇ ? ਤਿੰਨ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-
ਜਾਪਾਨ ਵਰਗੇ ਦੇਸ਼ ਦੇ ਅਮੀਰ ਅਤੇ ਵਿਕਸਿਤ ਬਣਨ ਦੇ ਤਿੰਨ ਕਾਰਨਾਂ ਦੀ ਵਿਆਖਿਆ ਹੇਠਾਂ ਲਿਖੇ ਅਨੁਸਾਰ ਹੈ –

  1. ਉਨ੍ਹਾਂ ਨੇ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਿਵੇਸ਼ ਕੀਤਾ ਹੈ ।
  2. ਉਨ੍ਹਾਂ ਲੋਕਾਂ ਨੇ ਭੂਮੀ ਅਤੇ ਪੂੰਜੀ ਵਰਗੇ ਹੋਰ ਸੰਸਾਧਨਾਂ ਦਾ ਕੁਸ਼ਲ ਉਪਯੋਗ ਕੀਤਾ ਹੈ ।
  3. ਇਨ੍ਹਾਂ ਲੋਕਾਂ ਨੇ ਜੋ ਕੁਸ਼ਲਤਾ ਅਤੇ ਤਕਨੀਕ ਵਿਕਸਿਤ ਕੀਤੀ, ਉਸੇ ਦੇ ਨਾਲ ਹੀ ਇਹ ਦੇਸ਼ ਵਿਕਸਿਤ ਬਣੇ ਹਨ ।

ਪ੍ਰਸ਼ਨ 28.
ਭਾਰਤ ਵਿਚ ਸਿਹਤ ਪੱਧਰ ਦੀ ਸਥਿਤੀ ਦੀ ਵਿਆਖਿਆ ਕਰੋ ।
ਉੱਤਰ-
ਕਿਸੇ ਵਿਅਕਤੀ ਦੀ ਸਿਹਤ ਉਸਨੂੰ ਆਪਣੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ । ਗ਼ੈਰ-ਸਿਹਤਮੰਦ ਲੋਕ ਕਿਸੇ ਸੰਗਠਨ ਦੇ ਲਈ ਬੋਝ ਬਣ ਜਾਂਦੇ ਹਨ | ਅਸਲ ਵਿਚ, ਸਿਹਤ ਆਪਣਾ ਕਲਿਆਣ ਕਰਨ ਦਾ ਇਕ ਜ਼ਰੂਰੀ ਆਧਾਰ ਹੈ । ਇਸ ਲਈ ਜਨਸੰਖਿਆ ਦੀ ਸਿਹਤ ਸੰਬੰਧੀ ਸਥਿਤੀ ਨੂੰ ਸੁਧਾਰਨਾ ਕਿਸੇ ਦੇਸ਼ ਦੀ ਪ੍ਰਾਥਮਿਕਤਾ ਹੁੰਦੀ ਹੈ ।

ਸਾਡੀ ਰਾਸ਼ਟਰੀ ਨੀਤੀ ਦਾ ਟੀਚਾ ਵੀ ਜਨਸੰਖਿਆ ਦੇ ਘੱਟ ਸੁਵਿਧਾ ਪ੍ਰਾਪਤ ਵਰਗਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਿਹਤ ਸੇਵਾਵਾਂ, ਪਰਿਵਾਰ ਕਲਿਆਣ ਅਤੇ ਪੌਸ਼ਟਿਕ ਸੇਵਾ ਤਕ ਇਨ੍ਹਾਂ ਦੀ ਪਹੁੰਚ ਨੂੰ ਵਧੀਆ ਬਣਾਉਣਾ ਹੈ । ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਨੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਿਚ ਪ੍ਰਾਥਮਿਕ, ਸੈਕੰਡਰੀ ਅਤੇ ਤੀਸਰੀਆਂ ਸੇਵਾਵਾਂ ਦੇ ਲਈ ਇਕ ਵਿਸਤਰਿਤ ਸਿਹਤ ਆਧਾਰਿਤ ਸੰਰਚਨਾ ਅਤੇ ਜਨ-ਸ਼ਕਤੀ ਦਾ ਨਿਰਮਾਣ ਕੀਤਾ ਹੈ ।

ਪ੍ਰਸ਼ਨ 29.
ਬੇਰੋਜ਼ਗਾਰੀ ਕੀ ਹੈ ? ਇਸਦੇ ਮੁੱਖ ਪ੍ਰਭਾਵ ਕੀ ਹੁੰਦੇ ਹਨ ?
ਉੱਤਰ-
ਬੇਰੋਜ਼ਗਾਰੀ ਉਸ ਸਮੇਂ ਮੌਜੂਦ ਕਹੀ ਜਾਂਦੀ ਹੈ, ਜਦੋਂ ਪ੍ਰਚੱਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਦੇ ਲਈ ਇੱਛੁਕ ਲੋਕ ਰੋਜ਼ਗਾਰ ਨਹੀਂ ਪ੍ਰਾਪਤ ਕਰ ਸਕੇ । ਪ੍ਰਭਾਵ-ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ । ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪੱਤੀ ਹੁੰਦੇ ਹਨ, ਬੇਰੋਜ਼ਗਾਰੀ ਦੇ ਕਾਰਨ ਦਾਇਤਵ ਵਿਚ ਬਦਲ ਜਾਂਦੇ ਹਨ, ਨੌਜਵਾਨਾਂ ਵਿਚ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਹੁੰਦੀ ਹੈ ।

ਲੋਕਾਂ ਦੇ ਕੋਲ ਆਪਣੇ ਪਰਿਵਾਰ ਦਾ ਭਰਨ-ਪੋਸ਼ਣ ਕਰਨ ਦੇ ਲਈ ਕਾਫ਼ੀ ਮੁਦਰਾ ਨਹੀਂ ਹੁੰਦੀ । ਸਿੱਖਿਅਤ ਲੋਕਾਂ ਦੇ ਨਾਲ ਜਿਹੜੇ ਕਾਰਜ ਕਰਨ ਦੇ ਇੱਛੁਕ ਹਨ ਅਤੇ ਸਾਰਥਕ ਰੋਜ਼ਗਾਰ ਪ੍ਰਾਪਤ ਕਰਨ ਵਿਚ ਅਸਮਰੱਥ ਹਨ, ਇਹ ਇਕ ਵੱਡਾ ਸਮਾਜਿਕ ਹੈ । ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ | ਕਾਰਜਗਤ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਹੈ । ਕਿਸੇ ਵਿਅਕਤੀ ਅਤੇ ਨਾਲ ਹੀ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 30.
‘ਮਨੁੱਖੀ ਪੂੰਜੀ ਨਿਰਮਾਣ ਕੀ ਹੈ ? ਮਨੁੱਖੀ ਪੂੰਜੀ ਸੰਸਾਧਨ ਹੋਰ ਸੰਸਾਧਨਾਂ ਤੋਂ ਭਿੰਨ ਕਿਵੇਂ ਹੈ ?
ਉੱਤਰ-
ਮਨੁੱਖੀ ਪੂੰਜੀ ਨਿਰਮਾਣ ਤੋਂ ਭਾਵ ਇਸ ਤਰ੍ਹਾਂ ਦੇ ਵਿਅਕਤੀ ਉਪਲੱਬਧ ਕਰਵਾਉਣੇ ਅਤੇ ਉਨ੍ਹਾਂ ਦੀ ਸੰਖਿਆ ਵਿਚ ਵਾਧਾ ਕਰਨਾ ਹੈ, ਜੋ ਸਿੱਖਿਅਤ, ਕੁਸ਼ਲ ਅਤੇ ਅਨੁਭਵ ਸੰਪੰਨ ਹੋਣ, ਜਿਹੜਾ ਇਕ ਦੇਸ਼ ਦੇ ਆਰਥਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ । ਵਿਅਕਤੀਆਂ ਨੂੰ ਚੰਗੀ ਸਿੱਖਿਆ, ਸਿਹਤ ਸੰਬੰਧੀ ਸੁਵਿਧਾਵਾਂ, ਉਨ੍ਹਾਂ ਦੇ ਜੀਵਨ ਆਸ ਵਿਚ ਵਾਧਾ, ਸ਼ਿਸ਼ੂ ਮੌਤ-ਦਰ ਵਿਚ ਕਮੀ ਕਰਕੇ ਅਤੇ ਉਨ੍ਹਾਂ ਨੂੰ ਤਕਨੀਕੀ ਗਿਆਨ ਦੇ ਕੇ ਉਨ੍ਹਾਂ ਨੂੰ ਮਨੁੱਖੀ ਪੂੰਜੀ ਬਣਾਇਆ ਜਾ ਸਕਦਾ ਹੈ । ਮਨੁੱਖੀ ਪੂੰਜੀ ਸੰਸਾਧਨ ਭੂਮੀ ਅਤੇ ਭੌਤਿਕ ਪੂੰਜੀ, ਵਰਗੇ ਹੋਰ ਸੰਸਾਧਨਾਂ ਤੋਂ ਭਿੰਨ ਹੈ ਕਿਉਂਕਿ ਮਨੁੱਖੀ ਸੰਸਾਧਨ ਭੂਮੀ ਅਤੇ ਭੌਤਿਕ ਪੂੰਜੀ ਵਰਗੇ ਹੋਰ ਸੰਸਾਧਨਾਂ ਦਾ ਪ੍ਰਯੋਗ ਕਰ ਸਕਦਾ ਹੈ । ਹੋਰ ਸਾਧਨ ਆਪਣੇ ਆਪ ਉਪਯੋਗੀ ਨਹੀਂ ਹੋ ਸਕਦੇ ।

ਪ੍ਰਸ਼ਨ 31.
(i) ਸਕਲ ਰਾਸ਼ਟਰੀ ਉਤਪਾਦਕ ਕੀ ਹੁੰਦਾ ਹੈ ?
(ii) ਜਾਪਾਨ ਦੇ ਕੋਲ ਕੋਈ ਕੁਦਰਤੀ ਸੰਸਾਧਨ ਨਹੀਂ ਹੈ, ਫਿਰ ਵੀ ਉਹ ਵਿਕਸਿਤ ਦੇਸ਼ ਕਿਵੇਂ ਹੈ ? ਕਾਰਨ ਦੱਸੋ ।
ਉੱਤਰ-
(i) ਸਕਲ ਰਾਸ਼ਟਰੀ ਉਤਪਾਦਨ ਇਕ ਦੇਸ਼ ਦੇ ਨਿਵਾਸੀਆਂ ਦੁਆਰਾ ਇਕ ਸਾਲ ਦੇ ਸਮੇਂ ਵਿਚ ਉਤਪਾਦਿਤ ਸਾਰੀਆਂ ਆਖ਼ਰੀ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਕ ਦਾ ਮੁੱਲ ਹੈ ।
(ii)

  • ਜਾਪਾਨ ਦੇਸ਼ ਨੇ ਮਨੁੱਖੀ ਸੰਸਾਧਨ ‘ਤੇ ਭਾਰੀ ਨਿਵੇਸ਼ ਕੀਤਾ ਹੈ ।
  • ਉਨ੍ਹਾਂ ਨੇ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ‘ਤੇ ਨਿਵੇਸ਼ ਕੀਤਾ।
  • ਸਿੱਖਿਅਤ ਅਤੇ ਸਿਹਤਮੰਦ ਵਿਅਕਤੀ ਭੂਮੀ ਅਤੇ ਪੂੰਜੀ ਵਰਗੇ ਸਾਧਨਾਂ ਦਾ ਜ਼ਿਆਦਾ ਕੁਸ਼ਲ ਉਪਯੋਗ ਕਰ ਸਕਦੇ ਹਨ ।

ਪ੍ਰਸ਼ਨ 32.
ਕਿਸੇ ਦੇਸ਼ ਦੇ ਲਈ ਉਸਦੀ ਜਨਸੰਖਿਆ ਦੇ ਸਿਹਤ ਦੇ ਪੱਧਰ ਵਿਚ ਸੁਧਾਰ ਕਰਨਾ ਮੁੱਖ ਪਹਿਲ ਹੁੰਦੀ ਹੈ । ਕਾਰਨ ਦੱਸੋ ।
ਉੱਤਰ-

  1. ਚੰਗੀ ਸਿਹਤ ਮਜ਼ਦੂਰਾਂ ਦੀ ਨਿਪੁੰਨਤਾ ਨੂੰ ਵਧਾਉਂਦੀ ਹੈ ।
  2. ਇਕ ਗੈਰ-ਸਿਹਤਮੰਦ ਮਜ਼ਦੂਰ ਦੇਸ਼ ਦੇ ਲਈ ਦਾਇਤਵ ਹੁੰਦਾ ਹੈ ।
  3. ਸਿਹਤਮੰਦ ਨਾਗਰਿਕ ਉਤਪਾਦਨ ਦਾ ਮੁੱਢਲਾ ਸੰਸਾਧਨ ਹੁੰਦਾ ਹੈ ।
  4. ਕਿਸੇ ਵਿਅਕਤੀ ਦੀ ਸਿਹਤ ਉਸਨੂੰ ਆਪਣੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਦਿੰਦੀ ਹੈ ।

ਪ੍ਰਸ਼ਨ 33.
ਕਿਸ ਤਰ੍ਹਾਂ ਅਰਥ-ਵਿਵਸਥਾ ਦੇ ਸਮੁੱਚੇ ਵਿਕਾਸ ‘ਤੇ ਬੇਰੋਜ਼ਗਾਰੀ ਦਾ ਅਹਿੱਤਕ ਪ੍ਰਭਾਵ ਪੈਂਦਾ ਹੈ । ਚਾਰ ਬਿੰਦੂਆਂ ‘ਤੇ ਇਸਦੀ ਵਿਆਖਿਆ ਕਰੋ ।
ਉੱਤਰ-

  • ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪਤੀ ਹੁੰਦੇ ਹਨ | ਬੇਰੋਜ਼ਗਾਰੀ ਦੇ ਕਾਰਨ ਦਾਇਤਵ ਵੀ ਬਦਲ ਜਾਂਦੇ ਹਨ ।
  • ਨੌਜਵਾਨਾਂ ਵਿਚ ਇਸ ਨਾਲ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਕੋਲ ਆਪਣੇ ਪਰਿਵਾਰ ਦਾ ਭਰਨ ਪੋਸ਼ਣ ਕਰਨ ਦੇ ਲਈ ਲੋੜੀਂਦੀ ਮੁਦਰਾ ਨਹੀਂ ਹੁੰਦੀ ।
  • ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ ।
  • ਕਾਰਜਸ਼ੀਲ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਜਾਂਦੀ ਹੈ ਜਿਸ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 34.
ਭਾਰਤੀ ਅਰਥ-ਵਿਵਸਥਾ ਵਿਚ ਦੁਸਰੇ ਖੇਤਰ ਦੇ ਮਹੱਤਵ ਦੇ ਬਿੰਦੁ ਦੱਸੋ ।
ਉੱਤਰ-
ਇਸਦੇ ਮਹੱਤਵ ਦੇ ਹੇਠਾਂ ਲਿਖੇ ਬਿੰਦੂ ਹਨ-

  1. ਇਸ ਖੇਤਰ ਵਿਚ ਵਿਨਿਰਮਾਣ ਦੁਆਰਾ ਕੁਦਰਤੀ ਸੰਸਾਧਨਾਂ ਨੂੰ ਹੋਰ ਵਸਤੂਆਂ ਵਿਚ ਬਦਲਿਆ ਜਾਂਦਾ ਹੈ ।
  2. ਸਾਰੀਆਂ ਉਦਯੋਗਿਕ ਕਿਰਿਆਵਾਂ ਇਸ ਖੇਤਰ ਵਿਚ ਹੁੰਦੀਆਂ ਹਨ ।
  3. ਇਸ ਖੇਤਰ ਦੀਆਂ ਕਿਰਿਆਵਾਂ ਪ੍ਰਾਥਮਿਕ ਅਤੇ ਤੀਸਰੇ ਖੇਤਰ ਦੇ ਵਿਕਾਸ ਵਿਚ ਸਹਾਇਤਾ ਕਰਦੀਆਂ ਹਨ
  4. ਇਸ ਖੇਤਰ ਦੇ ਉਤਪਾਦਨ ਤੋਂ ਅਰਥ-ਵਿਵਸਥਾ ਵਿਚ ਪ੍ਰਤਿਯੋਗਤਾ ਸੰਭਵ ਹੁੰਦੀ ਹੈ ।

ਪ੍ਰਸ਼ਨ 35.
ਔਪਚਾਰਿਕ (ਰਸਮੀ) ਅਤੇ ਅਣਔਪਚਾਰਿਕ (ਗੈਰ-ਰਸਮੀ ਖੇਤਰ ਵਿਚ ਤੁਲਨਾ ਕਰੋ ।
ਉੱਤਰ-
ਇਸ ਵਿਚ ਅੰਤਰ ਹੇਠਲੇ ਬਿੰਦੂਆਂ ਦੁਆਰਾ ਦਰਸਾਇਆ ਜਾ ਸਕਦਾ ਹੈ –

ਔਪਚਾਰਿਕ ਰਸਮੀ ਖੇਤਰ ਅਣਔਪਚਾਰਿਕ (ਗੈਰ-ਰਸਮੀ) ਖੇਤਰ
1. ਇਸ ਖੇਤਰ ਵਿਚ 10 ਜਾਂ 10 ਤੋਂ ਜ਼ਿਆਦਾ ਵਿਅਕਤੀ ਨਿਯੋਜਿਤ ਹੁੰਦੇ ਹਨ । 1. ਇਸ ਖੇਤਰ ਵਿਚ 10 ਤੋਂ ਘੱਟ ਵਿਅਕਤੀ ਜਾਂ ਕਈ ਵਾਰ ਇਕ ਵੀ ਵਿਅਕਤੀ ਨਿਯੋਜਿਤ ਨਹੀਂ ਹੁੰਦਾ ਹੈ ।
2. ਇਸ ਵਿਚ ਮਜ਼ਦੂਰੀ ਦਾ ਬਹੁਤ ਘੱਟ ਪ੍ਰਤਿਸ਼ਤ ਲਗਪਗ 7 ਪ੍ਰਤੀਸ਼ਤ ਨਿਯੋਜਿਤ ਹੁੰਦਾ ਹੈ । 2. ਇਸ ਵਿਚ ਮਜ਼ਦੂਰੀ ਦਾ ਬਹੁਤ ਜ਼ਿਆਦਾ ਭਾਗ ਲਗਪਗ 93 ਪ੍ਰਤੀਸ਼ਤ ਨਿਯੋਜਿਤ ਹੁੰਦਾ ਹੈ ।
3. ਇਸ ਵਿਚ ਮਜ਼ਦੂਰ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਕਰਦੇ ਹਨ । 3. ਇਸ ਵਿਚ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਾਪਤ ਨਹੀਂ ਹੁੰਦਾ ।
4. ਇਸ ਵਿਚ ਵਾਧੇ ਦੇ ਵੱਧਣ ਨਾਲ ਰੋਜ਼ਗਾਰ ਵੀ ਵੱਧਦਾ ਹੈ । 4. ਇਸ ਵਿਚ ਵਾਧਾ ਵੱਧਣ ਦੇ ਨਾਲ ਰੋਜ਼ਗਾਰ ਘੱਟ ਹੁੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਵਿੱਚ ਕਿਹੜੀਆਂ ਸਮੱਸਿਆਵਾਂ ਹਨ ? ਸਮਝਾਓ।
ਉੱਤਰ-
ਭਾਰਤ ਵਿੱਚ ਪੂੰਜੀ ਨਿਰਮਾਣ ਵਿੱਚ ਹੇਠਾਂ ਲਿਖੀਆਂ ਸਮੱਸਿਆਵਾਂ ਹਨ

  1. ਗਰੀਬੀ (Poverty)-ਭਾਰਤ ਦੇ ਜ਼ਿਆਦਾਤਰ ਲੋਕ ਗ਼ਰੀਬ ਹਨ ਜਿਹੜੇ ਮੁੱਢਲੀ ਸਤਰ ਦੀ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਇਕੱਠੀਆਂ ਕਰਨ ਵਿੱਚ ਅਸਫ਼ਲ ਹਨ । ਇਸ ਲਈ ਗਰੀਬੀ ਮਨੁੱਖੀ ਜੀ ਨਿਰਮਾਣ ਦੀ ਇੱਕ ਮੁੱਖ ਸਮੱਸਿਆ ਹੈ ।
  2. ਅਨਪੜ੍ਹਤਾ (Illiteracy)-ਭਾਰਤ ਦੇ ਜ਼ਿਆਦਾਤਰ ਲੋਕ ਅਨਪੜ੍ਹ ਹਨ ਜਿਸ ਨਾਲ ਉਹ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਦੇ ਲਾਭ ਨੂੰ ਨਹੀਂ ਸਮਝ ਪਾਉਂਦੇ ਹਨ ਅਤੇ ਮਨੁੱਖੀ ਪੂੰਜੀ ਨਿਰਮਾਣ ਵਿਚ ਸਹਿਯੋਗ ਨਹੀਂ ਦਿੰਦੇ ਹਨ ।
  3. ਸੀਮਿਤ ਖੇਤਰਾਂ ਵਿੱਚ ਗਿਆਨ (Knowledge in limited area)-ਮਨੁੱਖੀ ਪੂੰਜੀ ਦਾ ਗਿਆਨ ਕੁੱਝ ਖੇਤਰਾਂ ਤਕ ਹੀ ਸੀਮਿਤ ਹੈ | ਅਜੇ ਬਹੁਤ ਸਾਰੇ ਖੇਤਰ ਅਜਿਹੇ ਹਨ, ਜਿੱਥੇ ਇਸ ਦਾ ਅਰਥ ਵੀ ਪਤਾ ਨਹੀਂ ਹੈ ।
  4. ਸਿਹਤ ਸੰਬੰਧੀ ਸੁਵਿਧਾਵਾਂ ਦਾ ਅਭਾਵ (Lack of Medical Facilities)-ਭਾਰਤ ਵਿੱਚ ਸਿਹਤ ਸੰਬੰਧੀ ਸਵਿਧਾਵਾਂ ਕੁੱਝ ਹੀ ਖੇਤਰਾਂ ਤੱਕ ਸੀਮਿਤ ਹਨ । ਸਾਰੇ ਖੇਤਰਾਂ ਵਿੱਚ ਵਧੀਆ ਸਿਹਤ ਸੁਵਿਧਾਵਾਂ ਉਪਲੱਬਧ ਨਾ ਹੋਣ ਦੇ ਕਾਰਨ ਸਾਰੇ ਲੋਕ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਤੰਦਰੁਸਤ ਨਹੀਂ ਹਨ ।
  5. ਸਿੱਖਿਆਂ ਸੰਬੰਧੀ ਸੁਵਿਧਾਵਾਂ ਦਾ ਅਭਾਵ (Lack of Educational Facilities)-ਭਾਰਤ ਵਿੱਚ ਸਿੱਖਿਆ ਸੰਬੰਧੀ ਸੁਵਿਧਾਵਾਂ ਵੀ ਕੁੱਝ ਖੇਤਰਾਂ ਤਕ ਹੀ ਸੀਮਿਤ ਹਨ | ਅਜੇ ਤਕ ਕੁੱਝ ਖੇਤਰਾਂ ਵਿੱਚ ਤਾਂ ਮੁੱਢਲੀ ਸਤਰ ਦੀ ਸਿੱਖਿਆ ਵੀ ਉਪਲੱਬਧ ਨਹੀਂ ਹੈ । ਇਸ ਲਈ ਇਹ ਵੀ ਮਨੁੱਖੀ ਪੂੰਜੀ ਨਿਰਮਾਣ ਦੀ ਇਕ ਮੁੱਖ ਸਮੱਸਿਆ ਹੈ ।
  6. ਜਨ-ਸੰਖਿਆ ਵਿੱਚ ਵਾਧਾ (Increase in population)-ਦੇਸ਼ ਵਿੱਚ ਜਨ-ਸੰਖਿਆ ਵਿੱਚ ਹੋ ਰਿਹਾ ਤੇਜ਼ੀ ਨਾਲ ਵਾਧਾ ਵੀ ਮਨੁੱਖੀ ਪੂੰਜੀ ਨਿਰਮਾਣ ਵਿੱਚ ਹਮੇਸ਼ਾ ਰੁਕਾਵਟ ਆਉਂਦੀ ਰਹੀ ਹੈ।

ਪ੍ਰਸ਼ਨ 2.
ਮਨੁੱਖੀ ਪੂੰਜੀ ਦੀ ਆਰਥਿਕ ਵਿਕਾਸ ਵਿੱਚ ਭੂਮਿਕਾ ਦੱਸੋ ।
ਉੱਤਰ-
ਮਨੁੱਖੀ ਪੂੰਜੀ ਹੇਠ ਲਿਖੇ ਅਨੁਸਾਰ ਆਰਥਿਕ ਵਿਕਾਸ ਵਿਚ ਸਹਾਇਕ ਹੁੰਦੀ ਹੈ

  1. ਮਜ਼ਦੂਰੀ ਦੀ ਕਾਰਜਕੁਸ਼ਲਤਾ (Efficiency of labour)-ਮਨੁੱਖੀ ਪੂੰਜੀ ਮਜ਼ਦੂਰਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਵਿੱਚ ਸਹਾਇਕ ਹੁੰਦੀ ਹੈ ਅਤੇ ਕੁਸ਼ਲ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਕੇ ਉਤਪਾਦਕਤਾ ਨੂੰ ਵਧਾਇਆ ਜਾ ਸਕਦਾ ਹੈ ਜੋ ਆਰਥਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ।
  2. ਸਿਖਲਾਈ ਅਤੇ ਤਕਨੀਕੀ ਗਿਆਨ (Training and technical knowledge)-ਮਨੁੱਖੀ ਮਜ਼ਦੂਰ ਬਣਨ ਦੇ ਲਈ ਲੋਕਾਂ ਵਿੱਚ ਸਿਖਲਾਈ ਅਤੇ ਤਕਨੀਕੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ । ਸਿਖਲਾਈ ਮਜ਼ਦੂਰ ਹੀ ਆਪਣੇ ਕੰਮ ਨੂੰ ਜ਼ਿਆਦਾ ਤੇਜ਼ੀ, ਜ਼ਿਆਦਾ ਮਾਤਰਾ ਅਤੇ ਜ਼ਿਆਦਾ ਕੁਸ਼ਲਤਾ ਨਾਲ ਕਰ ਸਕਦੇ ਹਨ ਜੋ ਆਰਥਿਕ ਵਿਕਾਸ ਦੇ ਲਈ ਜ਼ਰੂਰੀ ਹੈ ।
  3. ਵਪਾਰ ਦਾ ਵੱਧਦਾ ਹੋਇਆ ਆਕਾਰ Large size of business)-ਵਪਾਰ ਦੇ ਵੱਧਦੇ ਹੋਏ ਆਕਾਰ ਦੇ ਕਾਰਨ ਯੰਤਰੀਕਰਨ ਕੀਤਾ ਗਿਆ ਹੈ ਜੋ ਸਿਰਫ ਮਜ਼ਦੂਰਾਂ ਦੁਆਰਾ ਸੰਚਾਲਿਤ ਕੀਤੇ ਜਾ ਸਕਦੇ ਹਨ ਅਤੇ ਉਤਪਾਦਨ ਵਿੱਚ ਸਹਾਇਕ ਹੁੰਦੇ ਹਨ ।
  4. ਉਤਪਾਦਨ ਲਾਗਤ ਵਿੱਚ ਕਮੀ (Decrease in production cost)-ਜੇਕਰ ਉਤਪਾਦਨ ਸਿੱਖਿਅਤ ਮਜ਼ਦੂਰਾਂ ਦੁਆਰਾ ਕੀਤਾ ਜਾਦਾ ਹੈ ਤਾਂ ਉਤਪਾਦਨ ਜ਼ਿਆਦਾ ਹੁੰਦਾ ਹੈ ਅਤੇ ਉਤਪਾਦਨ ਲਾਗਤ ਘੱਟ ਆਉਂਦੀ ਹੈ ਜਿਸ ਨਾਲ ਉਦਮੀਆਂ ਦੇ ਲਾਭ ਵੱਧਦੇ ਹਨ ਅਤੇ ਉਨ੍ਹਾਂ ਨੂੰ ਵਪਾਰ ਵਿੱਚ ਹੋਰ ਜ਼ਿਆਦਾ ਨਿਵੇਸ਼ ਦੀ ਪ੍ਰੇਰਣਾ ਮਿਲਦੀ ਹੈ ।
  5. ਉਦਯੋਗੀਕਰਨ ਦਾ ਆਧਾਰ (Bases of industrialisation)-ਅਲਪਵਿਕਸਿਤ ਦੇਸ਼ਾਂ ਵਿੱਚ ਉਦਯੋਗੀਕਰਨ ਦਾ ਆਧਾਰ ਰੱਖਣ ਦੇ ਲਈ ਮਨੁੱਖੀ ਪੂੰਜੀ ਨਿਰਮਾਣ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ ਕਿਉਂਕਿ ਮਨੁੱਖੀ ਪੂੰਜੀ ਹੋਣ ਨਾਲ ਉਦਯੋਗੀਕਰਨ ਦਾ ਵਿਸਤਾਰ ਹੋਵੇਗਾ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

Punjab State Board PSEB 9th Class Social Science Book Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Textbook Exercise Questions and Answers.

PSEB Solutions for Class 9 Social Science Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

Social Science Guide for Class 9 PSEB ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Textbook Questions and Answers

I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ …………. ਸੀ ।
ਉੱਤਰ-
ਉੱਰ,

ਪ੍ਰਸ਼ਨ 2.
ਚਿੱਲੀ ਵਿਚ ਸੋਸ਼ਲਿਸਟ ਪਾਰਟੀ ਦੀ ਅਗਵਾਈ …………… ਨੇ ਕੀਤੀ ।
ਉੱਤਰ-
ਸਾਲਵਾਡੋਰ ਐਲਾਂਡੇ ।

(ਅ) ਠੀਕ/ਗਲਤ ਦੱਸੋ

ਪ੍ਰਸ਼ਨ 1.
ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ।
ਉੱਤਰ-
✗,

ਪ੍ਰਸ਼ਨ 2.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਲੋਕਤੰਤਰ ਲਗਾਤਾਰ ਚਲ ਰਿਹਾ ਹੈ ।
ਉੱਤਰ-
✗,

(ਈ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆਂ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ
(1) ਜਰਮਨੀ
(2) ਫ਼ਰਾਂਸ
(3) ਇੰਗਲੈਂਡ
(4) ਚੀਨ ।
ਉੱਤਰ –
(3) ਇੰਗਲੈਂਡ

ਪ੍ਰਸ਼ਨ 2.
ਹੇਠ ਲਿਖੇ ਦੇਸ਼ਾਂ ਵਿਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ?
(1) ਭਾਰਤ
(2) ਅਮਰੀਕਾ
(3) ਫਰਾਂਸ
(4) ਚੀਨ ॥
ਉੱਤਰ –
(1) ਭਾਰਤ

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੱਜ-ਕੱਲ੍ਹ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ ?
ਉੱਤਰ-
ਅੱਜ-ਕੱਲ੍ਹ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰ ਨੂੰ ਅਪਣਾਇਆ ਜਾ ਰਿਹਾ ਹੈ ।

ਪ੍ਰਸ਼ਨ 2.
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਅਤੇ ਜਰਮਨੀ ਵਿਚ ਪ੍ਰਚਲਿਤ ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇੱਕ ਵੱਡਾ ਧੱਕਾ ਲੱਗਿਆ ।
ਉੱਤਰ-
ਇਟਲੀ ਵਿਚ ਫ਼ਾਸੀਵਾਦ ਅਤੇ ਜਰਮਨੀ ਵਿਚ ਨਾਜ਼ੀਵਾਦ ।

ਪ੍ਰਸ਼ਨ 3.
ਅਲੈੱਡੇ ਚਿੱਲੀ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ ?
ਉੱਤਰ-
ਆਲੈਂਡੇ ਚਿੱਲੀ ਦਾ ਰਾਸ਼ਟਰਪਤੀ 1970 ਵਿਚ ਚੁਣਿਆ ਗਿਆ ।

ਪ੍ਰਸ਼ਨ 4.
ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ ?
ਉੱਤਰ-
ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ 1988 ਵਿਚ ਹੋਈ ਸੀ ।

ਪ੍ਰਸ਼ਨ 5.
ਪੋਲੈਂਡ ਵਿਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਦੇ ਲਈ ਹੜਤਾਲ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਲੈਕ ਵਾਲੇਸ਼ਾ (Lek Walesha) ਨੇ ਅਤੇ ਸੈਲੀਡੈਰਟੀ (Solidarity) ਨੇ ਪੋਲੈਂਡ ਵਿੱਚ ਹੜਤਾਲ ਦੀ ਅਗਵਾਈ ਕੀਤੀ ।

ਪ੍ਰਸ਼ਨ 6.
ਪੋਲੈਂਡ ਵਿਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰੀ ਚੋਣਾਂ ਕਦੋਂ ਹੋਈਆਂ ਅਤੇ ਕੌਣ ਰਾਸ਼ਟਰਪਤੀ ਚੁਣਿਆ ਗਿਆ ?
ਉੱਤਰ-
ਪੋਲੈਂਡ ਵਿਚ ਰਾਸ਼ਟਰਪਤੀ ਪਦ ਦੇ ਲਈ ਪਹਿਲੀ ਵਾਰੀ ਚੁਨਾਵ 1990 ਵਿਚ ਹੋਏ ਅਤੇ ਲੈਕ ਵਾਲੇਸ਼ਾ ਪੌਲੈਂਡ ਦੇ ਰਾਸ਼ਟਰਪਤੀ ਬਣੇ ।

ਪ੍ਰਸ਼ਨ 7.
ਭਾਰਤ ਵਿਚ ਸਰਵ ਵਿਆਪਕ ਬਾਲਗ ਮੱਤ ਅਧਿਕਾਰ ਕਦੋਂ ਦਿੱਤਾ ਗਿਆ ?
ਉੱਤਰ-
ਭਾਰਤ ਵਿਚ ਸਰਵਵਿਆਪਕ ਬਾਲਗ ਮਤਾਧਿਕਾਰ 1950 ਵਿਚ ਸੰਵਿਧਾਨ ਦੇ ਲਾਗੂ ਹੋਣ ਨਾਲ ਦੇ ਦਿੱਤਾ ਗਿਆ ਸੀ ।

ਪ੍ਰਸ਼ਨ 8.
ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ ?
ਉੱਤਰ-
ਏਸ਼ੀਆ ਅਤੇ ਅਫ਼ਰੀਕਾ ਬਸਤੀਵਾਦ ਦਾ ਸ਼ਿਕਾਰ ਰਹੇ ਹਨ ।

ਪ੍ਰਸ਼ਨ 9.
ਦੱਖਣੀ ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਕਦੋਂ ਆਜ਼ਾਦੀ ਪ੍ਰਾਪਤ ਹੋਈ ?
ਉੱਤਰ-
ਘਾਨਾ ਨੂੰ 1957 ਵਿਚ ਆਜ਼ਾਦੀ ਪ੍ਰਾਪਤ ਹੋਈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 10.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਿਸ ਫ਼ੌਜੀ ਕਮਾਂਡਰ ਨੇ 1999 ਵਿਚ ਚੁਣੀ ਹੋਈ ਸਰਕਾਰ ਦੀ ਸੱਤਾ ਤੇ ਕਬਜ਼ਾ ਕਰ ਲਿਆ ?
ਉੱਤਰ-
ਜਨਰਲ ਪਰਵੇਜ਼ ਮੁਸ਼ੱਰਫ ਨੇ ।

ਪ੍ਰਸ਼ਨ 11.
ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਮ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਸੰਘ, ਅੰਤਰਰਾਸ਼ਟਰੀ ਮੁਦਰਾ ਕੋਸ਼ ।

ਪ੍ਰਸ਼ਨ 12.
ਅੰਤਰਰਾਸ਼ਟਰੀ ਮੁਦਰਾ ਕੋਸ਼ ਸੰਸਥਾ ਕੀ ਕੰਮ ਕਰਦੀ ਹੈ ?
ਉੱਤਰ-
ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਖ-ਵੱਖ ਦੇਸ਼ਾਂ ਨੂੰ ਵਿਕਾਸ ਦੇ ਲਈ ਪੈਸਾ ਕਰਜ਼ੇ ਦੇ ਰੂਪ ਵਿਚ ਦਿੰਦੀ ਹੈ ।

ਪ੍ਰਸ਼ਨ 13.
ਸੰਯੁਕਤ ਰਾਸ਼ਟਰ ਸੰਘ ਵਿਚ ਕਿੰਨੇ ਦੇਸ਼ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਸੰਘ ਦੇ 193 ਦੇਸ਼ ਮੈਂਬਰ ਹਨ ।

ਪ੍ਰਸ਼ਨ 14.
ਦੁਨੀਆਂ ਭਰ ਵਿਚ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਮ ਦੱਸੋ ।
ਉੱਤਰ-
ਰਾਜਤੰਤਰ, ਸੱਤਾਵਾਦੀ, ਸਰਵਸੱਤਾਵਾਦੀ, ਤਾਨਾਸ਼ਾਹੀ, ਸੈਨਿਕ ਤਾਨਾਸ਼ਾਹੀ ਅਤੇ ਲੋਕਤੰਤਰ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜਾਤੀ, ਲਿੰਗ, ਜਨਮ, ਵਰਣ, ਪ੍ਰਜਾਤੀ ਦੇ ਭੇਦਭਾਵ ਤੋਂ ਬਿਨਾਂ ਇੱਕ ਨਿਸਚਿਤ ਉਮਰ ਪ੍ਰਾਪਤ ਕਰਨ ਤੋਂ ਬਾਅਦ ਚੋਣਾਂ ਵਿਚ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਇਸਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਕਹਿੰਦੇ ਹਨ । ਭਾਰਤ ਵਿਚ 18 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਬਾਅਦ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ।

ਪ੍ਰਸ਼ਨ 2.
ਚੋਲ ਵੰਸ਼ ਦੇ ਰਾਜਿਆਂ ਦੇ ਸਮੇਂ ਸਥਾਨਕ ਪੱਧਰ ਦੇ ਲੋਕਤੰਤਰ ‘ਤੇ ਨੋਟ ਲਿਖੋ ।
ਉੱਤਰ-
ਚੋਲ ਸ਼ਾਸਕਾਂ ਨੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਰਾਜ ਨੂੰ ਕਈ ਇਕਾਈਆਂ ਵਿਚ ਵੰਡਿਆ ਸੀ ਅਤੇ ਇਹਨਾਂ ਪ੍ਰਸ਼ਾਸਨਿਕ ਇਕਾਈਆਂ ਨੂੰ ਸੁਤੰਤਰ ਅਧਿਕਾਰ ਪ੍ਰਾਪਤ ਸਨ । ਉਹਨਾਂ ਨੇ ਸਥਾਨਕ ਵਿਵਸਥਾ ਨੂੰ ਚਲਾਉਣ ਲਈ ਸਮਿਤੀ ਵਿਵਸਥਾ ਸ਼ੁਰੂ ਕੀਤੀ ਜਿਸਨੂੰ ਵਰਿਆਮ ਪ੍ਰਣਾਲੀ ਕਹਿੰਦੇ ਸਨ ।
ਵੱਖ-ਵੱਖ ਕੰਮਾਂ ਦੇ ਲਈ ਵੱਖ-ਵੱਖ ਸਮਿਤੀਆਂ ਬਣਾਈਆਂ ਜਾਂਦੀਆਂ ਸਨ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ (ਉਰ) ਦਾ ਪ੍ਰਬੰਧ ਚਲਾਉਣ ਦੇ ਲਈ 30 ਮੈਂਬਰਾਂ ਦੀ ਸਮਿਤੀ ਨੂੰ ਉਰ ਦੇ ਬਾਲਗਾਂ ਵਲੋਂ ਇੱਕ ਸਾਲ ਲਈ ਚੁਣਿਆ ਜਾਂਦਾ ਸੀ । ਹਰੇਕ ਉਰ ਨੂੰ ਖੰਡਾਂ ਵਿਚ ਵੰਡਿਆ ਜਾਂਦਾ ਸੀ। ਜਿਨ੍ਹਾਂ ਦੇ ਉਮੀਦਵਾਰਾਂ ਦੀ ਚੋਣ ਜਨਤਾ ਵਲੋਂ ਕੀਤੀ ਜਾਂਦੀ ਸੀ ।

ਪ੍ਰਸ਼ਨ 3.
ਵੀਟੋ ਸ਼ਕਤੀ ਤੋਂ ਕੀ ਭਾਵ ਹੈ ? ਸੰਯੁਕਤ ਰਾਸ਼ਟਰ ਸੰਘ ਵਿਚ ਵੀਟੋ ਸ਼ਕਤੀ ਕਿਹੜੇ-ਕਿਹੜੇ ਦੇਸ਼ਾਂ ਕੋਲ ਹੈ ?
ਉੱਤਰ-
ਵੀਟੋ ਸ਼ਕਤੀ ਦਾ ਅਰਥ ਹੈ ਨਾਂ ਕਹਿਣ ਦੀ ਸ਼ਕਤੀ, ਇਸਦਾ ਅਰਥ ਹੈ ਕਿ ਜਿਸ ਨੂੰ ਵੀਟੋ ਸ਼ਕਤੀ ਪ੍ਰਯੋਗ ਕਰਨ ਦਾ ਅਧਿਕਾਰ ਹੋਵੇ, ਉਸਦੀ ਮਰਜ਼ੀ ਤੋਂ ਬਿਨਾਂ ਕੋਈ ਪ੍ਰਸਤਾਵ ਪਾਸ ਨਹੀਂ ਹੋ ਸਕਦਾ । ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਪ੍ਰਾਪਤ ਹੈ । ਜੇਕਰ ਇਹਨਾਂ ਪੰਜ ਮੈਂਬਰਾਂ ਵਿਚੋਂ ਕੋਈ ਵੀ ਮੈਂਬਰ ਵੀਟੋ ਦੇ ਅਧਿਕਾਰ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਪ੍ਰਸਤਾਵ ਪਰਿਸ਼ਦ ਵਿਚ ਪਾਸ ਨਹੀਂ ਹੋ ਸਕਦਾ ।ਉਹ ਦੇਸ਼ ਜਿਨ੍ਹਾਂ ਨੂੰ ਵੀਟੋ ਅਧਿਕਾਰ ਪ੍ਰਾਪਤ ਹੈ-ਸੰਯੁਕਤ ਰਾਜ ਅਮਰੀਕਾ, ਰੂਸ, ਇੰਗਲੈਂਡ, ਫ਼ਰਾਂਸ ਅਤੇ ਚੀਨ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 4.
ਅੰਤਰ-ਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉੱਤਰਦੀ । ਸੰਯੁਕਤ ਰਾਸ਼ਟਰ ਸੰਘ ਲੋਕਤੰਤਰੀ ਸਿਧਾਂਤਾਂ ਅਨੁਸਾਰ ਹੈ, ਪਰ ਉਸ ਵਿੱਚ ਆਪ ਹੀ ਲੋਕਤੰਤਰ ਨਹੀਂ ਹੈ ਕਿਉਂਕਿ ਸੁਰੱਖਿਆ ਪਰਿਸ਼ਦ ਵਿਚ ਸਿਰਫ਼ ਪੰਜ ਦੇਸ਼ਾਂ ਨੂੰ ਹੀ ਵੀਟੋ ਦਾ ਅਧਿਕਾਰ ਪ੍ਰਾਪਤ ਹੈ । ਇਸੇ ਤਰ੍ਹਾਂ I.M.F. ਵਿੱਚ ਵੀ 52% ਵੋਟਿੰਗ ਅਧਿਕਾਰ ਸਿਰਫ਼ 10 ਦੇਸ਼ਾਂ ਕੋਲ ਹਨ ਜੋ ਕਿ ਗਲਤ ਹੈ ।

ਪ੍ਰਸ਼ਨ 5.
ਚਿੱਲੀ ਦੇ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ-
ਚਿੱਲੀ ਦੱਖਣੀ ਅਮਰੀਕਾ ਦਾ ਦੇਸ਼ ਹੈ ਜਿੱਥੇ ਸਾਲਵਾਡੋਰ ਅਲੈਂਡੇ ਦੀ ਸਮਾਜਵਾਦੀ ਪਾਰਟੀ ਨੂੰ 1970 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ । ਇਸ ਤੋਂ ਬਾਅਦ ਅਲੈਂਡੇ ਨੇ ਗਰੀਬ ਲੋਕਾਂ ਦੇ ਕਲਿਆਣ, ਸਿੱਖਿਆ ਵਿਚ ਸੁਧਾਰ ਅਤੇ ਕਈ ਹੋਰ ਕੰਮ ਕੀਤੇ, ਜਿਸਦਾ ਵਿਦੇਸ਼ੀ ਕੰਪਨੀਆਂ ਨੇ ਵਿਰੋਧ ਕੀਤਾ 11 ਸਤੰਬਰ, 1973 ਨੂੰ ਸੈਨਿਕ ਜਨਰਲ ਪਿਨੋਸ਼ੇ ਨੇ ਤਖਤਾ ਪਲਟ ਕਰ ਦਿੱਤਾ ਜਿਸ ਵਿਚ ਅਲੈਂਡੇ ਦੀ ਮੌਤ ਹੋ ਗਈ । ਸੱਤਾ ਪਿਨੋਸ਼ੇ ਦੇ ਹੱਥਾਂ ਵਿਚ ਆ ਗਈ । 17 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ ਪਿਨੋਸ਼ੇ ਨੇ ਜਨਮਤ ਸਰਵੇਖਣ ਕਰਵਾਇਆ ਜਿਹੜਾ ਉਸਦੇ ਵਿਰੋਧ ਵਿਚ ਗਿਆ । 1990 ਵਿਚ ਉੱਥੇ ਚੁਨਾਵ ਹੋਏ ਅਤੇ ਦੁਬਾਰਾ ਲੋਕਤੰਤਰ ਸਥਾਪਿਤ ਹੋਇਆ ।

ਪ੍ਰਸ਼ਨ 6.
ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਿਸ ਵਿਅਕਤੀ ਨੇ ਭੂਮਿਕਾ ਨਿਭਾਈ ? ਘਾਨਾ ਦੀ ਆਜ਼ਾਦੀ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕੀ ਪ੍ਰਭਾਵ ਪਿਆ ?
ਉੱਤਰ-
ਘਾਨਾ ਨੂੰ 1957 ਵਿਚ ਅੰਗਰੇਜ਼ਾਂ ਤੋਂ ਸੁਤੰਤਰਤਾ ਪ੍ਰਾਪਤ ਹੋਈ । ਉਸਦੀ ਸੁਤੰਤਰਤਾ ਪ੍ਰਾਪਤੀ ਵਿਚ ਕਵਾਮੇ ਨਕਰੂਮਾਹ (Kwame Nkrumah) ਨਾਮ ਦੇ ਵਿਅਕਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ । ਉਸਨੇ ਸੁਤੰਤਰਤਾ ਦੇ ਸੰਘਰਸ਼ ਦੌਰਾਨ ਜਨਤਾ ਦਾ ਸਾਥ ਦਿੱਤਾ ਅਤੇ ਦੇਸ਼ ਨੂੰ ਸੁਤੰਤਰ ਕਰਵਾਇਆ । ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਅਤੇ ਬਾਅਦ ਵਿਚ ਰਾਸ਼ਟਰਪਤੀ ਬਣ ਗਿਆ | ਘਾਨਾ ਦੀ ਸੁਤੰਤਰਤਾ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕਾਫ਼ੀ ਪ੍ਰਭਾਵ ਪਿਆ ਅਤੇ ਉਹ ਵੀ ਸੁਤੰਤਰਤਾ ਪ੍ਰਾਪਤੀ ਲਈ ਪ੍ਰੇਰਿਤ ਹੋਏ । ਉਹਨਾਂ ਨੇ ਵੀ ਸਮੇਂ ਦੇ ਨਾਲ-ਨਾਲ ਸੁਤੰਤਰਤਾ ਪ੍ਰਾਪਤ ਕੀਤੀ ।

ਪ੍ਰਸ਼ਨ 7.
ਚੋਲ ਵੰਸ਼ ਦੇ ਰਾਜਿਆਂ ਸਮੇਂ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ ਅਪਣਾਏ ਗਏ ਚੋਣ ਢੰਗਾਂ ਦੀ ਵਿਆਖਿਆ ਕਰੋ ।
ਉੱਤਰ-
ਚੋਲ ਵੰਸ਼ ਦੇ ਸ਼ਾਸਕਾਂ ਦੇ ਸ਼ਾਸਨ ਵਿਚ ਸਭ ਤੋਂ ਛੋਟੀ ਇਕਾਈ ਉਰ ਸੀ ਜਿਹੜੀ ਅੱਜ ਕੱਲ੍ਹ ਦੇ ਪਿੰਡਾ ਵਰਗੀ ਸੀ । ਉਰ ਦਾ ਪ੍ਰਬੰਧ ਚਲਾਉਣ ਦੇ ਲਈ 30 ਮੈਂਬਰਾਂ ਦੀ ਇੱਕ ਸਮਿਤੀ ਬਣਾਈ ਜਾਂਦੀ ਸੀ ਜਿਸਨੂੰ ਇੱਕ ਸਾਲ ਦੇ ਲਈ ਉਰ ਦੇ ਬਾਲਗਾਂ ਵਲੋਂ ਚੁਣਿਆ ਜਾਂਦਾ ਸੀ । ਹਰੇਕ ਉਰ 30 ਭਾਗਾਂ ਵਿਚ ਵੰਡਿਆ ਹੁੰਦਾ ਸੀ ਅਤੇ ਹਰੇਕ ਭਾਗ ਵਿਚੋਂ ਇੱਕ ਤੋਂ ਵੱਧ ਉਮੀਦਵਾਰ ਦੀ ਸਿਫਾਰਿਸ਼ ਜਨਤਾ ਵਲੋਂ ਕੀਤੀ ਜਾਂਦੀ ਸੀ । ਇਹਨਾਂ ਉਮੀਦਵਾਰਾਂ ਦੇ ਨਾਮ ਤਾੜ ਦੇ ਪੱਤਿਆਂ ਉੱਤੇ ਲਿਖ ਕੇ ਇੱਕ ਡੱਬੇ ਵਿਚ ਪਾ ਦਿੱਤੇ ਜਾਂਦੇ ਸਨ । ਜਿਨ੍ਹਾਂ ਦੇ ਨਾਮ ਬਾਲਗਾਂ ਵਲੋਂ ਡੱਬੇ ਵਿਚੋਂ ਬਾਹਰ ਕੱਢੇ ਜਾਂਦੇ ਸਨ, ਉਹਨਾਂ ਨੂੰ ਮੈਂਬਰ ਮੰਨ ਲਿਆ ਜਾਂਦਾ ਸੀ । ਇਸ ਚੋਣ ਦੇ ਢੰਗ ਨੂੰ ਕੁਦੁਬਲਾਇ ਦਾ ਨਾਮ ਦਿੱਤਾ ਜਾਂਦਾ ਸੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਤਰਰਾਸ਼ਟਰੀ ਮੁਦਰਾ ਕੋਸ਼ ’ਤੇ ਨੋਟ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਰਲਡ ਬੈਂਕ ਨੂੰ ਬਰੈਂਟਨ ਵੁਡ ਸੰਸਥਾਵਾਂ ਵੀ ਕਿਹਾ ਜਾਂਦਾ ਹੈ । ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਨੇ 1947 ਵਿਚ ਆਪਣੇ ਆਰਥਿਕ ਕੰਮ ਕਰਨੇ ਸ਼ੁਰੂ ਕੀਤੇ । ਇਹਨਾਂ ਸੰਸਥਾਵਾਂ ਵਿਚ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਉੱਤੇ ਪੱਛਮੀ ਦੇਸ਼ਾਂ ਦਾ ਅਧਿਕਾਰ ਹੁੰਦਾ ਹੈ । ਅਮਰੀਕਾ ਦੇ ਕੋਲ IMF ਅਤੇ World Bank ਵਿਚ ਵੋਟ ਕਰਨ ਦਾ ਮੁੱਖ ਅਧਿਕਾਰ ਹੈ । ਇਹ ਸੰਸਥਾ ਦੁਨੀਆਂ ਦੇ ਦੇਸ਼ਾਂ ਨੂੰ ਕਰਜ਼ਾ ਦਿੰਦੀ ਹੈ । ਇਸ ਸੰਸਥਾ ਦੇ 188 ਦੇਸ਼ ਮੈਂਬਰ ਹਨ ਅਤੇ ਹਰੇਕ ਦੇਸ਼ ਦੇ ਕੋਲ ਵੋਟ ਦੇਣ ਦਾ ਅਧਿਕਾਰ ਹੈ । ਹਰੇਕ ਦੇਸ਼ ਦੇ ਵੋਟ ਦੇਣ ਦੀ ਸ਼ਕਤੀ ਉਸ ਦੇਸ਼ ਵਲੋਂ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ । IMF ਵਿਚ 52% ਵੋਟ ਸ਼ਕਤੀ ਸਿਰਫ 10 ਦੇਸ਼ਾਂ-ਅਮਰੀਕਾ, ਜਾਪਾਨ, ਜਰਮਨੀ, ਫ਼ਰਾਂਸ, ਇੰਗਲੈਂਡ, ਚੀਨ, ਇਟਲੀ, ਸਾਉਦੀ ਅਰਬ, ਕੈਨੇਡਾ ਅਤੇ ਰੁਸ ਕੋਲ ਹੈ । ਇਸ ਤਰ੍ਹਾਂ 178 ਦੇਸ਼ਾਂ ਦੇ ਕੋਲ ਸੰਸਥਾ ਵਿਚ ਫ਼ੈਸਲੇ ਲੈਣ ਦਾ ਅਧਿਕਾਰ ਕਾਫ਼ੀ ਘੱਟ ਹੁੰਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇਸ਼ਾਂ ਵਿਚ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਲੋਕਤੰਤਰੀ ਨਹੀਂ ਬਲਕਿ ਅਲੋਕਤੰਤਰਿਕ ਹੈ ।

ਪ੍ਰਸ਼ਨ 2.
ਸੰਯੁਕਤ ਰਾਸ਼ਟਰ ‘ਤੇ ਨੋਟ ਲਿਖੋ ।
ਉੱਤਰ-
ਸੰਯੁਕਤ ਰਾਸ਼ਟਰ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜਿਸਨੂੰ 24 ਅਕਤੂਬਰ, 1945 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ । ਇਸਦੇ ਪ੍ਰਾਥਮਿਕ ਮੈਂਬਰਾਂ ਦੀ ਸੰਖਿਆ 51 ਸੀ ਅਤੇ ਭਾਰਤ ਵੀ ਉਹਨਾਂ 51 ਦੇਸ਼ਾਂ ਵਿਚੋਂ ਇੱਕ ਸੀ । ਸੰਯੁਕਤ ਰਾਸ਼ਟਰ ਉਹਨਾਂ ਕੋਸ਼ਿਸ਼ਾਂ ਦਾ ਨਤੀਜਾ ਸੀ ਜਿਸ ਵਿਚ ਵਿਸ਼ਵ ਸ਼ਾਂਤੀ ਨੂੰ ਸਾਹਮਣੇ ਰੱਖ ਕੇ ਲੜਾਈਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਸਮੇਂ ਇਸਦੇ 193 ਮੈਂਬਰ ਹਨ । ਸੰਯੁਕਤ ਰਾਸ਼ਟਰ ਇੱਕ ਸੰਸਦ ਹੈ ਅਤੇ ਇਸਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਕਹਿੰਦੇ ਹਨ । ਇੱਥੇ ਹਰੇਕ ਦੇਸ਼ ਨੂੰ ਇੱਕ ਵੋਟ ਅਤੇ ਬਰਾਬਰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਮਹਾਂਸਭਾ ਵਿਚ ਸਾਰੀ ਦੁਨੀਆਂ ਦੇ ਦੇਸ਼ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਗੱਲਬਾਤ ਕਰਦੇ ਹਨ | ਮਹਾਂਸਭਾ ਦਾ ਇੱਕ ਪ੍ਰਧਾਨ ਹੁੰਦਾ ਹੈ ਜਿਸਨੂੰ ਚੇਅਰਮੈਨ ਕਿਹਾ ਜਾਂਦਾ ਹੈ । ਸੰਯੁਕਤ ਰਾਸ਼ਟਰ ਦਾ ਇੱਕ ਸਕੱਤਰੇਤ ਹੁੰਦਾ ਹੈ ਜਿਸਦੇ ਪ੍ਰਮੁੱਖ ਨੂੰ ਮਹਾਂ ਸਕੱਤਰ ਕਹਿੰਦੇ ਹਨ | ਸਾਰੇ ਫੈਸਲੇ ਵੱਖ-ਵੱਖ ਦੇਸ਼ਾਂ ਨਾਲ ਸਲਾਹ ਕਰਕੇ ਲਏ ਜਾਂਦੇ ਹਨ । ਇਸਦੇ ਕੁਝ ਅੰਗ ਹਨ ਜਿਵੇਂ ਕਿ ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਕੌਂਸਿਲ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 3.
ਯੂਨਾਨ ਅਤੇ ਰੋਮ ਦੇ ਪ੍ਰਾਚੀਨ ਕਾਲ ਵਿਚ ਲੋਕਤੰਤਰ ਦੇ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜੇਕਰ ਅਸੀ ਪੂਰੀ ਦੁਨੀਆਂ ਦੇ ਵਿਚ ਲੋਕਤੰਤਰ ਦੀ ਸ਼ੁਰੂਆਤ ਨੂੰ ਦੇਖੀਏ ਤਾਂ ਇਹ ਯੂਨਾਨ ਅਤੇ ਰੋਮ ਗਣਰਾਜਾ ਵਿਚ ਹੋਇਆ ਸੀ | ਪ੍ਰਾਚੀਨ ਸਮੇਂ ਵਿਚ ਯੂਨਾਨ ਵਿਚ ਨਗਰ ਰਾਜਾਂ ਵਿਚ ਸਿੱਧਾ ਅਤੇ ਪ੍ਰਤੱਖ ਲੋਕਤੰਤਰ ਲਾਗੁ ਸੀ । ਇਹਨਾਂ ਰਾਜਾਂ ਦੀ ਜਨਸੰਖਿਆ ਕਾਫ਼ੀ ਘੱਟ ਸੀ । ਰਾਜ ਦੇ ਪ੍ਰਸ਼ਾਸਨਿਕ ਫੈਸਲੇ ਨਾਗਰਿਕ ਪ੍ਰਤੱਖ ਰੂਪ ਵਿਚ ਲੈਂਦੇ ਸਨ | ਰਾਜ ਦੇ ਸਾਰੇ ਨਾਗਰਿਕ ਆਪਣੇ ਰਾਜ ਦੀਆਂ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਾਨੂੰਨ ਬਣਾਉਣ, ਰਾਜ ਦੇ ਸਲਾਨਾ ਬਜਟ ਨੂੰ ਪਾਸ ਕਰਨ ਅਤੇ ਸਰਵਜਨਿਕ ਨੀਤੀਆਂ ਬਣਾਉਣ ਦੀ ਪ੍ਰਕ੍ਰਿਆ ਵਿਚ ਭਾਗ ਲੈਂਦੇ ਸਨ |

ਪਰ ਇਹ ਲੋਕਤੰਤਰ ਇੱਕ ਸੀਮਿਤ, ਲੋਕਤੰਤਰ ਸੀ ਕਿਉਂਕਿ ਇਹਨਾਂ ਨਗਰ ਰਾਜਾਂ ਦੀ ਜਨਸੰਖਿਆ ਦਾ ਬਹੁਤ ਵੱਡਾ ਹਿੱਸਾ ਗੁਲਾਮਾਂ ਦਾ ਹੁੰਦਾ ਸੀ । ਗੁਲਾਮਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿਚ ਭਾਗ ਲੈਣ ਦੀ ਮਨਾਹੀ ਸੀ । ਰੋਮਨ ਰਾਜਾਂ ਵਿਚ ਰਾਜੇ ਨੂੰ ਚਾਹੇ ਜਨਤਾ ਵੱਲੋਂ ਚੁਣਿਆ ਜਾਂਦਾ ਸੀ ਪਰ ਇੱਥੇ ਰਾਜਾ ਆਪਣੀ ਮਰਜ਼ੀ ਨਾਲ ਰਾਜ ਦਾ ਪ੍ਰਸ਼ਾਸਨ ਚਲਾਉਂਦਾ ਸੀ । ਸਿਧਾਂਤਕ ਰੂਪ ਨਾਲ ਰਾਜਾ ਪੂਰੀ ਜਨਤਾ ਦਾ ਪ੍ਰਤੀਨਿਧੀ ਹੁੰਦਾ ਸੀ ਪਰ ਅਸਲੀਅਤ ਵਿਚ ਉਹ ਆਪਣੀ ਇੱਛਾ ਨਾਲ ਸ਼ਾਸਨ ਪ੍ਰਬੰਧ ਚਲਾਉਂਦਾ ਸੀ ।

ਪ੍ਰਸ਼ਨ 4.
ਅੱਜ ਦੇ ਯੁਗ ਵਿਚ ਬਹੁਕੌਮੀ ਕੰਪਨੀਆਂ ਲੋਕਤੰਤਰ ਦੇ ਵਿਕਾਸ ਲਈ ਖ਼ਤਰਾ ਹਨ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਅੱਜ ਕੱਲ੍ਹ ਦਾ ਸਮਾਂ ਵਿਸ਼ਵੀਕਰਣ ਦਾ ਹੈ ਜਿੱਥੇ ਵੱਖ-ਵੱਖ ਦੇਸ਼ਾਂ ਦੀ ਇੱਕ ਦੂਜੇ ਉੱਤੇ ਨਿਰਭਰਤਾ ਵੱਧ ਗਈ ਹੈ । ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਵੀ ਸਾਹਮਣੇ ਆਈਆਂ ਹਨ ਜਿਹੜੀਆਂ ਬਹੁਤ ਸਾਰੇ ਦੇਸ਼ਾਂ ਵਿਚ ਆਪਣਾ ਵਪਾਰ ਕਰਦੀਆਂ ਹਨ | ਪਰ ਪ੍ਰਸ਼ਨ ਇਹ ਉਠਦਾ ਹੈ ਕਿ ਕੀ ਇਹ ਕੰਪਨੀਆਂ ਲੋਕਤੰਤਰ ਲਈ ਖਤਰਾ ਹਨ ? ਅੱਜ ਕੱਲ ਲਗਭਗ ਸਾਰੇ ਵਿਕਾਸਸ਼ੀਲ ਅਤੇ ਪਿਛੜੇ ਦੇਸ਼ਾਂ ਨੇ ਵਿਸ਼ਵੀਕਰਣ ਅਤੇ ਖੁੱਲੀ ਪਤੀਯੋਗਿਤਾ ਦੀ ਨੀਤੀ ਨੂੰ ਅਪਣਾ ਲਿਆ ਹੈ । ਇਸ ਨੀਤੀ ਦੇ ਅਨੁਸਾਰ ਹੀ ਬਹੁਰਾਸ਼ਟਰੀ ਕੰਪਨੀਆਂ ਆਪਣਾ ਵਪਾਰ ਕਰ ਰਹੀਆਂ ਹਨ । ਇਹਨਾਂ ਕੰਪਨੀਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲਾਭ ਕਮਾਉਣਾ ਹੁੰਦਾ ਹੈ ਜਿਸ ਕਾਰਨ ਉਹ ਆਪਣੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧਾਉਂਦੇ ਰਹਿੰਦੇ ਹਨ ।

ਇਹ ਕੰਪਨੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਾ ਦਾ ਸ਼ੋਸ਼ਣ ਕਰਦੀਆਂ ਹਨ ਜੋਕਿ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ । ਸਾਡੀਆਂ ਸਰਕਾਰਾਂ ਚਾਹੇ ਆਪਣੇ ਆਪ ਨੂੰ ਲੋਕਤੰਤਰਿਕ ਕਹਿਣ, ਪਰ ਇਹਨਾਂ ਨੂੰ ਦੇਸ਼ ਦੇ ਵਪਾਰਕ ਪਰਿਵਾਰ ਹੀ ਚਲਾ ਰਹੇ ਹਨ । ਇਹਨਾਂ ਵਪਾਰਕ ਪਰਿਵਾਰਾਂ ਦਾ ਇਹਨਾਂ ਕੰਪਨੀਆਂ ਉੱਤੇ ਏਕਾਧਿਕਾਰ ਹੁੰਦਾ ਹੈ ਅਤੇ ਇਹ ਸਰਕਾਰ ਤੋਂ ਆਪਣੇ ਪੱਖ ਵਿਚ ਨੀਤੀਆਂ ਬਣਵਾ ਲੈਂਦੇ ਹਨ । ਇਸ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ । ਪਰ ਇਹ ਸੱਚੇ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ । ਇਸ ਤਰ੍ਹਾਂ ਬਹੁ-ਰਾਸ਼ਟਰੀ ਕੰਪਨੀਆਂ ਲੋਕਤੰਤਰ ਦੇ ਲਈ ਖਤਰਾ ਹਨ !

PSEB 9th Class Social Science Guide ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਚਿੱਲੀ ਵਿੱਚ 11 ਸਤੰਬਰ, 1973 ਨੂੰ ਸੈਨਾ ਨੇ ਸਰਕਾਰ ਦਾ ਤਖ਼ਤਾ ਪਲਟ ਦਿੱਤਾ, ਉਸ ਸਮੇਂ ਚਿਲੀ ਦਾ ਰਾਸ਼ਟਰਪਤੀ ਕੌਣ ਸੀ ?
(ਉ) ਗੋਰਬਾਚੋਵ
(ਅ) ਅਗਸਟੇ ਪਿਨੋਸ਼ੇ
(ਈ) ਸਟਾਲਿਨ
(ਸ) ਸਾਲਵਾਡੋਰ ਅਲੈਂਡੇ ॥
ਉੱਤਰ-
(ਸ) ਸਾਲਵਾਡੋਰ ਅਲੈਂਡੇ ॥

ਪ੍ਰਸ਼ਨ 2.
ਚਿੱਲੀ ਵਿੱਚ ਸੈਨਿਕ ਤਾਨਾਸ਼ਾਹੀ ਕਦੋਂ ਖ਼ਤਮ ਹੋਈ ?
(ਉ) 1973
(ਅ) 1989
(ਈ) 1990
(ਸ) 1998.
ਉੱਤਰ-
(ਈ) 1990

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 3.
1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ ?
(ਉ) ਸਾਮਵਾਦੀ ਪਾਰਟੀ
(ਅ) ਪੋਲਿਸ਼ ਸੰਯੁਕਤ ਕਿਰਤ ਪਾਰਟੀ
(ਈ) ਪੋਲਿਸ਼ ਕਿਰਤ ਪਾਰਟੀ
(ਸ) ਕੋਈ ਨਹੀਂ ।
ਉੱਤਰ-
(ਅ) ਪੋਲਿਸ਼ ਸੰਯੁਕਤ ਕਿਰਤ ਪਾਰਟੀ

ਪ੍ਰਸ਼ਨ 4.
ਲੈਨਿਨ ਸ਼ਿਪਯਾਰਡ ਦੇ ਮਜ਼ਦੂਰਾਂ ਨੇ ਹੜਤਾਲ ਕਦੋਂ ਕੀਤੀ ?
(ਉ) 14 ਅਗਸਤ
(ਅ) 14 ਅਗਸਤ 1980
(ਇ) 14 ਅਗਸਤ 1998
(ਸ) 14 ਅਗਸਤ 1988.
ਉੱਤਰ-
(ਅ) 14 ਅਗਸਤ 1980

ਪ੍ਰਸ਼ਨ 5.
ਪੋਲੈਂਡ ਵਿੱਚ ਪਹਿਲੀਆਂ ਰਾਸ਼ਟਰਪਤੀ ਚੋਣਾਂ ਕਦੋਂ ਹੋਈਆਂ ਜਿਸ ਵਿੱਚ ਇੱਕ ਤੋਂ ਵੱਧ ਰਾਜਨੀਤਿਕ ਦਲਾਂ ਨੇ ਹਿੱਸਾ ਲਿਆ ?
(ਉ) ਅਕਤੂਬਰ 1990
(ਅ) ਅਕਤੂਬਰ 1992
(ਇ) ਜਨਵਰੀ 1998
(ਸ) ਅਕਤੂਬਰ 1988.
ਉੱਤਰ-
(ਉ) ਅਕਤੂਬਰ 1990

ਪ੍ਰਸ਼ਨ 6.
ਸੋਲੀਡੈਰਟੀ ਟਰੇਡ ਯੂਨੀਅਨ ਦੀ ਸਥਾਪਨਾ ਕਿਸ ਦੇਸ਼ ਵਿੱਚ ਕੀਤੀ ਗਈ ਸੀ ?
(ਉ) ਪੋਲੈਂਡ
(ਅ ਚਿਲੀ
(ਇ) ਨੇਪਾਲ
(ਸ) ਰੁਮਾਨੀਆਂ ।
ਉੱਤਰ-
(ਉ) ਪੋਲੈਂਡ

ਪ੍ਰਸ਼ਨ 7.
ਪੋਲੈਂਡ ਵਿੱਚ ਲੈਕ ਵਾਲੇਸ਼ਾ ਦੀ ਸਰਕਾਰ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ –
(ਉ) ਰਾਜਨੀਤਿਕ ਸੱਤਾ ਸੈਨਾ ਕੋਲ ਸੀ ।
(ਅ) ਲੋਕਾਂ ਨੂੰ ਕੁਝ ਮੁੱਢਲੀਆਂ ਸੁਤੰਤਰਤਾਵਾਂ ਪ੍ਰਾਪਤ ਸਨ
(ਬ) ਸਰਕਾਰ ਦੀ ਆਲੋਚਨਾ ਕਰਨਾ ਮਨ੍ਹਾ ਸੀ
(ਸ) ਸ਼ਾਸਕ ਜਨਤਾ ਵਲੋਂ ਨਹੀਂ ਚੁਣੇ ਜਾਂਦੇ ਸਨ ।
ਉੱਤਰ-
(ਅ) ਲੋਕਾਂ ਨੂੰ ਕੁਝ ਮੁੱਢਲੀਆਂ ਸੁਤੰਤਰਤਾਵਾਂ ਪ੍ਰਾਪਤ ਸਨ

II. ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਲੋਕਤੰਤਰ ਦੀ ਸ਼ੁਰੂਆਤ …………………… ਅਤੇ ………………. ਗਣਰਾਜਾਂ ਵਿੱਚ ਹੋਈ ।
ਉੱਤਰ-
ਯੂਨਾਨੀ, ਰੋਮਨ,

ਪ੍ਰਸ਼ਨ 2.
ਚੋਲ ਸ਼ਾਸਕਾਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਵਾਲੀ ਪ੍ਰਣਾਲੀ ਨੂੰ ……………… ਪ੍ਰਣਾਲੀ ਕਹਿੰਦੇ ਹਨ ।
ਉੱਤਰ-
ਵਰਿਆਮ,

ਪ੍ਰਸ਼ਨ 3.
……………… ਨੇ ਕਿਹਾ ਸੀ ਕਿ ਲੋਕਤੰਤਰਿਕ ਸਰਕਾਰ ਲੋਕਾਂ ਵਲੋਂ, ਲੋਕਾਂ ਲਈ ਅਤੇ ਲੋਕਾਂ ਵਲੋਂ ਚੁਣੀ ਜਾਂਦੀ ਹੈ ।
ਉੱਤਰ-
ਅਬਰਾਹਮ ਲਿੰਕਨ,

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 4.
ਭਾਰਤ ਤੋਂ ਇੱਕ ਨਵਾਂ ਦੇਸ਼ …………………… 1947 ਵਿੱਚ ਬਣਿਆ ਸੀ ।
ਉੱਤਰ-
ਪਾਕਿਸਤਾਨ,

ਪ੍ਰਸ਼ਨ 5.
ਪੋਲੈਂਡ ਵਿੱਚ ……………………… ਨੂੰ 1976 ਵਿੱਚ ਵੱਧ ਤਨਖਾਹ ਦੀ ਮੰਗ ਕਰਨ ਉੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ।
ਉੱਤਰ-
ਲੇਕ ਵਾਲੇਸ਼ਾ,

ਪ੍ਰਸ਼ਨ 6.
………………….. ਵਿੱਚ ਅਲੈਂਡੇ ਚਿਲੀ ਦੇ ਰਾਸ਼ਟਰਪਤੀ ਚੁਣੇ ਗਏ । .
ਉੱਤਰ-
1970,

ਪ੍ਰਸ਼ਨ 7.
………………… ਨੇ ਸੰਵਿਧਾਨ ਲਾਗੂ ਹੁੰਦੇ ਹੀ ਜਨਤਾ ਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਲਾਗੂ ਕਰ ਦਿੱਤਾ ਸੀ ।
ਉੱਤਰ-
ਭਾਰਤ ।

III. ਸਹੀ/ਗਲਤ-

ਪ੍ਰਸ਼ਨ 1.
ਇਰਾਕ 1932 ਵਿੱਚ ਅਮਰੀਕੀ ਉਪਨਿਵੇਸ਼ਵਾਦ ਤੋਂ ਸੁਤੰਤਰ ਹੋਇਆ ਸੀ ।
ਉੱਤਰ-

ਪ੍ਰਸ਼ਨ 2.
ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ 52% ਵੋਟ ਸ਼ਕਤੀ ਸਿਰਫ 10 ਦੇਸ਼ਾਂ ਦੇ ਕੋਲ ਹੈ ।
ਉੱਤਰ-

ਪ੍ਰਸ਼ਨ 3.
1991 ਵਿੱਚ ਸੋਵੀਅਤ ਸੰਘ ਦੇ ਵਿਘਟਨ ਦੇ ਕਾਰਨ ਅਮਰੀਕਾ ਮਹਾਂਸ਼ਕਤੀ ਬਣ ਗਿਆ ।
ਉੱਤਰ-

ਪ੍ਰਸ਼ਨ 4.
ਸੁਰੱਖਿਆ ਪਰਿਸ਼ਦ ਦੇ 15 ਮੈਂਬਰਾਂ ਕੋਲ ਵੀਟੋ ਸ਼ਕਤੀ ਹੈ ।
ਉੱਤਰ-

ਪ੍ਰਸ਼ਨ 5.
ਸੰਯੁਕਤ ਰਾਸ਼ਟਰ ਦੇ 100 ਪ੍ਰਾਥਮਿਕ ਮੈਂਬਰ ਸਨ ।
ਉੱਤਰ-

ਪ੍ਰਸ਼ਨ 6.
ਸੰਯੁਕਤ ਰਾਸ਼ਟਰ ਸੰਘ ਦੇ 193 ਮੈਂਬਰ ਹਨ ।
ਉੱਤਰ-

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿੱਲੀ ਵਿੱਚ ਰਾਸ਼ਟਰਪਤੀ ਸਾਲਵਾਡੋਰ ਅਲੈਂਡੇ ਦਾ ਤਖ਼ਤਾ ਕਦੋਂ ਪਲਟਿਆ ਗਿਆ ਅਤੇ ਸੈਨਿਕ ਕ੍ਰਾਂਤੀ ਦਾ ਨੇਤਾ ਕੌਣ ਸੀ ?
ਉੱਤਰ-
11 ਸਤੰਬਰ, 1973 ਨੂੰ ਸੈਨਿਕ ਸ਼ਾਂਤੀ ਹੋਈ ਅਤੇ ਇਸਦਾ ਨੇਤਾ ਜਨਰਲ ਪਿਨੋਸ਼ੇ ਸੀ ।

ਪ੍ਰਸ਼ਨ 2.
ਕੀ ਸੈਨਾ ਨੂੰ ਕਿਸੇ ਨਾਗਰਿਕ ਨੂੰ ਕੈਦ ਕਰਨ ਦਾ ਅਧਿਕਾਰ ਹੈ ?
ਉੱਤਰ-
ਸੈਨਾ ਨੂੰ ਕਿਸੇ ਨੂੰ ਕੈਦ ਕਰਨ ਦਾ ਅਧਿਕਾਰ ਨਹੀਂ ਹੈ ।

ਪ੍ਰਸ਼ਨ 3.
ਚਿੱਲੀ ਵਿੱਚ ਜਨਰਲ ਪਿਨੋਸ਼ੇ ਨੇ ਜਨਮਤ ਸੰਗ੍ਰਹਿ ਕਿਸ ਸੰਨ ਵਿੱਚ ਕਰਵਾਇਆ ਸੀ ?
ਉੱਤਰ-
ਚਿੱਲੀ ਵਿੱਚ ਜਨਰਲ ਪਿਨੋਸ਼ੇ ਨੇ ਜਨਮਤ ਸੰਗ੍ਰਹਿ 1988 ਵਿੱਚ ਕਰਵਾਇਆ ਸੀ ।

ਪ੍ਰਸ਼ਨ 4.
ਦਿੱਲੀ ਵਿਚ ਰਾਜਨੀਤਿਕ ਸੁਤੰਤਰਤਾ ਕਦੋਂ ਦੁਬਾਰਾ ਸਥਾਪਿਤ ਹੋਈ ਸੀ ?
ਉੱਤਰ-
1988 ਵਿੱਚ ।

ਪ੍ਰਸ਼ਨ 5.
1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ ?
ਉੱਤਰ-
1980 ਵਿੱਚ ਪੋਲੈਂਡ ਵਿੱਚ ਪੋਲਿਸ਼ ਸੰਯੁਕਤ ਕਿਰਤੀ ਪਾਰਟੀ ਦਾ ਸ਼ਾਸਨ ਸੀ ।

ਪ੍ਰਸ਼ਨ 6.
ਪੋਲੈਂਡ ਵਿੱਚ ਸੰਯੁਕਤ ਕਿਰਤੀ ਪਾਰਟੀ ਤੋਂ ਇਲਾਵਾ ਕੀ ਕੋਈ ਹੋਰ ਰਾਜਨੀਤਿਕ ਦਲ ਸੀ ?
ਉੱਤਰ-
ਜੀ ਨਹੀਂ । ਉੱਥੇ ਕਿਸੇ ਹੋਰ ਦਲ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ ।

ਪ੍ਰਸ਼ਨ 7.
ਜਨਵਰੀ 2006 ਵਿਚ ਚਿਲੀ ਦਾ ਰਾਸ਼ਟਰਪਤੀ ਕੌਣ ਚੁਣਿਆ ਗਿਆ ਸੀ ?
ਉੱਤਰ-
ਮਿਸ਼ੇਲ ਬੈਬਲੇਟ (Michelle Bachelet).

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 8.
1988 ਵਿਚ ਪੋਲੈਂਡ ਵਿੱਚ ਕਿਸ ਟਰੇਡ ਯੂਨੀਅਨ ਨੇ ਹੜਤਾਲ ਕਰਵਾਈ ?
ਉੱਤਰ-
ਸੋਲੀਡੈਰਟੀ ਨੇ 1988 ਵਿੱਚ ਪੋਲੈਂਡ ਵਿੱਚ ਹੜਤਾਲ ਕਰਵਾਈ ।

ਪ੍ਰਸ਼ਨ 9.
ਗੈਰ-ਲੋਕਤੰਤਰੀ ਸਰਕਾਰ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਇੱਥੇ ਸਰਕਾਰ ਜਨਤਾ ਵਲੋਂ ਚੁਣੀ ਨਹੀਂ ਜਾਂਦੀ ।

ਪ੍ਰਸ਼ਨ 10.
19ਵੀਂ ਸਦੀ ਵਿੱਚ ਕਿਸ ਦੇਸ਼ ਵਿੱਚ ਲੋਕਤੰਤਰ ਨੂੰ ਵਾਰੀ-ਵਾਰੀ ਬਦਲਿਆ ਗਿਆ ਅਤੇ ਦੁਬਾਰਾ ਸਥਾਪਿਤ ਕੀਤਾ ਗਿਆ ?
ਉੱਤਰ-
19ਵੀਂ ਸਦੀ ਵਿੱਚ ਫ਼ਰਾਂਸ ਵਿੱਚ ਉੱਥਲ ਪੁੱਥਲ ਹੁੰਦੀ ਰਹੀ ।

ਪ੍ਰਸ਼ਨ 11.
ਦੋ ਦੇਸ਼ਾਂ ਦੇ ਨਾਮ ਲਿਖੋ ਜਿੱਥੇ ਗੈਰ-ਲੋਕਤੰਤਰੀ ਸ਼ਾਸਨ ਪ੍ਰਣਾਲੀ ਮੌਜੂਦ ਹੈ ।
ਉੱਤਰ-

  • ਉੱਤਰੀ ਕੋਰੀਆ
  • ਸਾਮਵਾਦੀ ਚੀਨ ।

ਪ੍ਰਸ਼ਨ 12.
ਸਮਕਾਲੀਨ ਸੰਸਾਰ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਮਿਲਦੀ ਹੈ ?
ਉੱਤਰ-
ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ ।

ਪ੍ਰਸ਼ਨ 13.
1991 ਵਿੱਚ ਸੰਸਾਰ ਦੇ ਕਿਹੜੇ ਮਹਾਨ ਦੇਸ਼ ਦਾ ਵਿਘਟਨ ਹੋਇਆ ਅਤੇ ਸਾਰੇ ਪ੍ਰਾਂਤ ਸੁਤੰਤਰ ਦੇਸ਼ ਬਣ ਗਏ ?
ਉੱਤਰ-
1991 ਵਿੱਚ ਸੋਵੀਅਤ ਸੰਘ ਦਾ ਵਿਘਟਨ ਹੋਇਆ ਅਤੇ 15 ਸੁਤੰਤਰ ਦੇਸ਼ ਬਣ ਗਏ ।

ਪ੍ਰਸ਼ਨ 14.
ਏਸ਼ੀਆ ਦੇ ਕਿਸ ਦੇਸ਼ ਵਿੱਚ 2005 ਵਿੱਚ ਚੁਣੀ ਗਈ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਸੀ ?
ਉੱਤਰ-
2005 ਵਿੱਚ ਨੇਪਾਲ ਵਿੱਚ ਨਵੇਂ ਰਾਜੇ ਨੇ ਚੁਣੀ ਗਈ ਸਰਕਾਰ ਨੂੰ ਭੰਗ ਕਰ ਦਿੱਤਾ ਸੀ ।

ਪ੍ਰਸ਼ਨ 15.
ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
ਉੱਤਰ-
24 ਅਕਤੂਬਰ, 1945 ਨੂੰ ।

ਪ੍ਰਸ਼ਨ 16.
ਸੰਯੁਕਤ ਰਾਸ਼ਟਰ ਦੇ ਅੰਗਾਂ ਦੇ ਨਾਮ ਲਿਖੋ ।
ਉੱਤਰ-
ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਪਰਿਸ਼ਦ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ।

ਪ੍ਰਸ਼ਨ 17.
ਸੰਯੁਕਤ ਰਾਸ਼ਟਰ ਦਾ ਇੱਕ ਮੂਲ ਸਿਧਾਂਤ ਲਿਖੋ ।
ਉੱਤਰ-
ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇਸ਼ਾਂ ਦੀ ਸਮਾਨਤਾ ਦੇ ਆਧਾਰ ਉੱਤੇ ਕੀਤੀ ਗਈ ਹੈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 18.
ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰਾਂ ਦੇ ਨਾਂ ਲਿਖੋ ।
ਉੱਤਰ-
ਅਮਰੀਕਾ, ਇੰਗਲੈਂਡ, ਰੂਸ, ਫ਼ਰਾਂਸ ਅਤੇ ਚੀਨ ।

ਪ੍ਰਸ਼ਨ 19.
ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ ।

ਪ੍ਰਸ਼ਨ 20.
ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਕਰਜ਼ਾ ਕੌਣ ਦਿੰਦਾ ਹੈ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ?
ਉੱਤਰ-

  1. ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund)
  2. ਵਰਲਡ ਬੈਂਕ (World Bank) ।

ਪ੍ਰਸ਼ਨ 21.
ਸੰਯੁਕਤ ਰਾਸ਼ਟਰ ਦੀ ਅਸਲੀ ਸ਼ਕਤੀ ਕਿਸ ਅੰਗ ਦੇ ਕੋਲ ਹੈ ?
ਉੱਤਰ-
ਸੰਯੁਕਤ ਰਾਸ਼ਟਰ ਦੀ ਅਸਲੀ ਸ਼ਕਤੀ ਸੁਰੱਖਿਆ ਪਰਿਸ਼ਦ ਕੋਲ ਹੈ ।

ਪ੍ਰਸ਼ਨ 22.
ਜਨਮਤ ਸੰਗ੍ਰਹਿ ਕੀ ਹੁੰਦਾ ਹੈ ?
ਉੱਤਰ-
ਜਨਮਤ ਸੰਗ੍ਰਹਿ ਨਾਲ ਸੰਸਦ ਵਲੋਂ ਬਣਾਏ ਕਾਨੂੰਨਾਂ ਨੂੰ ਜਨਤਾ ਦੀ ਰਾਏ ਪਤਾ ਕਰਨ ਲਈ ਜਨਤਾ ਦੇ ਸਾਹਮਣੇ ਜਾਂਦੇ ਹਨ । ਉਹ ਤਾਂ ਹੀ ਕਾਨੂੰਨ ਬਣਦੇ ਹਨ ਜੇਕਰ ਲੋਕਾਂ ਦਾ ਬਹੁਮਤ ਉਸਦੇ ਪੱਖ ਵਿੱਚ ਹੋਵੇਗਾ ਨਹੀਂ ਤਾਂ ਉਹ ਰੱਦ ਹੋ ਜਾਵੇਗਾ ।

ਪ੍ਰਸ਼ਨ 23.
ਮਿਲੀ-ਜੁਲੀ ਸਰਕਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਬਹੁਤ ਸਾਰੇ ਰਾਜਨੀਤਿਕ ਦਲ ਮਿਲ ਕੇ ਇੱਕ ਸਮਝੌਤਾ ਕਰਕੇ ਸਰਕਾਰ ਬਨਾਉਣ ਤਾਂ ਉਸ ਨੂੰ ਮਿਲੀਜੁਲੀ ਸਰਕਾਰ ਕਹਿੰਦੇ ਹਨ ।

ਪ੍ਰਸ਼ਨ 24.
ਕੂਪ (Coup) ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਿਸੇ ਸਰਕਾਰ ਨੂੰ ਅਚਾਨਕ ਇੱਕਦਮ ਗ਼ੈਰ ਕਾਨੂੰਨੀ ਤਰੀਕੇ ਨਾਲ ਹਟਾ ਦਿੱਤਾ ਜਾਵੇ ਤਾਂ ਉਸਨੂੰ ਭੂਪ (Coup) ਕਹਿੰਦੇ ਹਨ ।

ਪ੍ਰਸ਼ਨ 25.
ਹੜਤਾਲ ਦਾ ਕੀ ਅਰਥ ਹੈ ?
ਉੱਤਰ-
ਜਦੋਂ ਕਰਮਚਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਕੰਮ ਬੰਦ ਕਰ ਦੇਣ ਤਾਂ ਉਸਨੂੰ ਹੱੜਤਾਲ ਕਹਿੰਦੇ ਹਨ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 26.
ਟਰੇਡ ਯੂਨੀਅਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮਜ਼ਦੂਰਾਂ ਦੇ ਸੰਘ ਨੂੰ ਟਰੇਡ ਯੂਨੀਅਨ ਕਹਿੰਦੇ ਹਨ । ਇਹ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਦੀ ਹੈ ।

ਪ੍ਰਸ਼ਨ 27.
ਪੋਲੈਂਡ ਵਿੱਚ ਲੈਨਿਨ ਜਹਾਜ਼ ਕਾਰਖ਼ਾਨੇ ਦੇ ਮਜ਼ਦੂਰਾਂ ਨੇ ਕਦੋਂ ਹੜਤਾਲ ਕੀਤੀ ?
ਉੱਤਰ-
ਉਹਨਾਂ ਨੇ 14 ਅਗਸਤ 1980 ਨੂੰ ਹੜਤਾਲ ਕੀਤੀ ।

ਪ੍ਰਸ਼ਨ 28.
ਲੈਨਿਨ ਜਹਾਜ਼ ਕਾਰਖ਼ਾਨੇ ਦੇ ਮਜ਼ਦੂਰਾਂ ਨੇ ਹੜਤਾਲ ਕਿਉਂ ਕੀਤੀ ?
ਉੱਤਰ-
ਮਜਦੂਰਾਂ ਨੇ ਇੱਕ ਕਰੇਨ ਚਲਾਉਣ ਵਾਲੀ ਔਰਤ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢੇ ਜਾਣ ਦੇ ਵਿਰੁੱਧ ਹੜਤਾਲ ਕੀਤੀ ।

ਪ੍ਰਸ਼ਨ 29.
ਵਰਤਮਾਨ ਸਮੇਂ ਵਿੱਚ ਨੇਪਾਲ ਅਤੇ ਪਾਕਿਸਤਾਨ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ ?
ਉੱਤਰ-
ਵਰਤਮਾਨ ਸਮੇਂ ਵਿੱਚ ਨੇਪਾਲ ਅਤੇ ਪਾਕਿਸਤਾਨ ਵਿੱਚ ਲੋਕਤੰਤਰਿਕ ਸਰਕਾਰ ਪਾਈ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1980 ਵਿੱਚ ਪੋਲੈਂਡ ਵਿੱਚ ਪੋਲਿਸ਼ ਸੰਯੁਕਤ ਕਿਰਤੀ ਪਾਰਟੀ ਦੇ ਸ਼ਾਸਨ ਕਾਲ ਵਿਚ ਤੁਸੀਂ ਕਿਹੜੇ ਰਾਜਨੀਤਿਕ ਕੰਮ ਪੋਲੈਂਡ ਵਿੱਚ ਨਹੀਂ ਕਰ ਸਕਦੇ, ਪਰ ਆਪਣੇ ਦੇਸ਼ ਵਿੱਚ ਕਰ ਸਕਦੇ ਹੋ ?
ਉੱਤਰ-
1980 ਵਿੱਚ ਪੋਲੈਂਡ ਵਿੱਚ ਹੇਠਾਂ ਲਿਖੇ ਰਾਜਨੀਤਿਕ ਕੰਮ ਮਨ੍ਹਾ ਸੀ ।

  • ਪੋਲੈਂਡ ਵਿੱਚ ਕਿਸੇ ਰਾਜਨੀਤਿਕ ਦਲ ਦਾ ਸੰਗਠਨ ਨਹੀਂ ਕੀਤਾ ਜਾ ਸਕਦਾ ਸੀ । ਇੱਕ ਹੀ ਦਲ ਦਾ ਸ਼ਾਸਨ ਸੀ ।
  • ਲੋਕਾਂ ਨੂੰ ਆਪਣੀ ਇੱਛਾ ਨਾਲ ਸਾਮਵਾਦੀ ਪਾਰਟੀ ਦਾ ਨੇਤਾ ਚੁਣਨ ਦਾ ਅਧਿਕਾਰ ਨਹੀਂ ਸੀ ।
  • ਲੋਕਾਂ ਨੂੰ ਸੁਤੰਤਰਤਾ ਨਾਲ ਸਰਕਾਰ ਚੁਣਨ ਅਤੇ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ ਸੀ ।
  • ਲੋਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਨਹੀਂ ਸੀ ।

ਪ੍ਰਸ਼ਨ 2.
ਤੁਹਾਡੇ ਵਿਚਾਰ ਵਿੱਚ ਕਿਸੇ ਨੂੰ ਪੂਰੇ ਜੀਵਨ ਲਈ ਰਾਸ਼ਟਰਪਤੀ ਚੁਣਨਾ ਠੀਕ ਹੈ ਜਾਂ ਕੁਝ ਸਾਲਾਂ ਬਾਅਦ ਲਗਾਤਾਰ ਚੋਣਾਂ ਕਰਵਾਉਣਾ ?
ਉੱਤਰ-
ਕਿਸੇ ਵੀ ਵਿਅਕਤੀ ਨੂੰ ਸਾਰੇ ਜੀਵਨ ਕਾਲ ਲਈ ਰਾਸ਼ਟਰਪਤੀ ਚੁਣਨਾ ਠੀਕ ਨਹੀਂ ਹੈ । ਇਹ ਲੋਕਤੰਤਰਿਕ ਨਹੀਂ ਹੈ । ਪੂਰੇ ਜੀਵਨ ਕਾਲ ਲਈ ਚੁਣਿਆ ਗਿਆ ਰਾਸ਼ਟਰਪਤੀ ਜਲਦੀ ਹੀ ਤਾਨਾਸ਼ਾਹ ਬਣ ਜਾਂਦਾ ਹੈ ਅਤੇ ਭ੍ਰਿਸ਼ਟ ਹੋ ਜਾਂਦਾ ਹੈ । ਜਿਵੇਂ ਕਿ ਘਾਨਾ ਦੇ ਰਾਸ਼ਟਰਪਤੀ ਨਕਰੁਮਾਹ (Nkrumah) ਨੇ ਕੀਤਾ ਸੀ । ਰਾਸ਼ਟਰਪਤੀ ਦੀ ਚੋਣ ਕੁਝ ਸਾਲਾਂ (4 ਜਾਂ 5 ਸਾਲ) ਤੋਂ ਬਾਅਦ ਲਗਾਤਾਰ ਹੋਣੀ ਚਾਹੀਦੀ ਹੈ ਤਾਂਕਿ ਲੋਕ ਆਪਣੇ ਸ਼ਾਸਕ ਦੀ ਚੋਣ ਸੁਤੰਤਰ ਰੂਪ ਨਾਲ ਕਰ ਸਕਣ ।

ਪ੍ਰਸ਼ਨ 3.
ਤੁਹਾਡੇ ਵਿਚਾਰ ਵਿਚ ਅਮਰੀਕਾ ਦਾ ਇਰਾਕ ਉੱਤੇ ਹਮਲਾ ਕੀ ਲੋਕਤੰਤਰ ਨੂੰ ਵਧਾਵਾ ਦਿੰਦਾ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦਿਉ ।
ਉੱਤਰ-

  1. ਅਮਰੀਕਾ ਦਾ ਇਰਾਕ ਉੱਤੇ ਹਮਲਾ ਲੋਕਤੰਤਰ ਨੂੰ ਵਧਾਵਾ ਨਹੀਂ ਦਿੰਦਾ ।
  2. ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਆਂਤਰਿਕ ਮਾਮਲਿਆਂ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ । ਹਮਲਾ ਕਰਕੇ ਲੋਕਤੰਤਰ ਦੀ ਸਥਾਪਨਾ ਨਹੀਂ ਹੁੰਦੀ ।
  3. ਕੋਈ ਬਾਹਰੀ ਸ਼ਕਤੀ ਕਿਸੇ ਦੂਜੇ ਰਾਜ ਵਿੱਚ ਲੋਕਤੰਤਰ ਦੀ ਸਥਾਪਨਾ ਵੱਧ ਸਮੇਂ ਤੱਕ ਨਹੀਂ ਕਰ ਸਕਦੀ । ਲੋਕਤੰਤਰ ਦੀ ਸਥਾਪਨਾ ਦੇ ਲਈ ਦੇਸ਼ ਦੇ ਲੋਕਾਂ ਨੂੰ ਆਪ ਹੀ ਸੰਘਰਸ਼ ਕਰਨਾ ਪੈਂਦਾ ਹੈ ।

ਪ੍ਰਸ਼ਨ 4.
ਲੋਕਤੰਤਰ ਦੀਆਂ ਚਾਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਲੋਕਤੰਤਰ ਵਿਚ ਜਨਤਾ ਆਪਣੇ ਸ਼ਾਸਕਾਂ ਨੂੰ ਆਪ ਚੁਣਦੀ ਹੈ ।
  • ਸ਼ਾਸਕਾਂ ਨੂੰ ਚੁਣਨ ਲਈ ਲਗਾਤਾਰ ਇੱਕ ਨਿਸ਼ਚਿਤ ਸਮੇਂ ਬਾਅਦ ਚੋਣਾਂ ਹੁੰਦੀਆਂ ਰਹਿੰਦੀਆਂ ਹਨ ।
  • ਲੋਕਤੰਤਰ ਲੋਕਾਂ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਦਿੰਦਾ ਹੈ ।
  • ਲੋਕਾਂ ਨੂੰ ਭਾਸ਼ਣ ਦੇਣ, ਵਿਚਾਰ ਪ੍ਰਗਟ ਕਰਨ, ਸੰਗਠਨ ਬਨਾਉਣ ਆਦਿ ਦੀ ਸੁਤੰਤਰਤਾ ਹੁੰਦੀ ਹੈ ।

ਪ੍ਰਸ਼ਨ 5.
ਆਂਗ ਸਾਨ ਸੂ ਕੀ ਦੇ ਜੀਵਨ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਆਂਗ ਸਾਨ ਸੂ ਕੀ ਪਿਛਲੇ ਕਈ ਸਾਲਾਂ ਤੋਂ ਮਯਾਂਮਾਰ (Myanmar) ਵਿਚ ਲੋਕਤੰਤਰ ਦੇ ਅੰਦੋਲਨ ਦੀ ਨੇਤਾ ਬਣੀ ਹੋਈ ਹੈ । ਉਸਦਾ ਜਨਮ 19 ਫਰਵਰੀ, 1945 ਨੂੰ ਰੰਗੂਨ ਸ਼ਹਿਰ ਵਿਚ ਹੋਇਆ । ਉਹਨਾਂ ਨੇ ਦਿੱਲੀ ਯੂਨਿਵਰਸਿਟੀ ਤੋਂ ਰਾਜਨੀਤੀ ਵਿਗਿਆਨ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਆਕਸਫੋਰਡ ਯੂਨਿਵਰਸਿਟੀ ਵਿੱਚ ਵੀ ਆਪਣੀ ਸਿੱਖਿਆ ਜਾਰੀ ਰੱਖੀ । ਉਹ ਆਪਣੇ ਦੇਸ਼ ਦੇ ਸੈਨਿਕ ਸ਼ਾਸਨ ਦੀ ਵਿਰੋਧੀ ਸੀ । ਇਸ ਲਈ ਉਹਨਾਂ ਨੇ ਉੱਥੇ ਦੇ ਲੋਕਤੰਤਰ ਦੇ ਅੰਦੋਲਨ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੋੜ ਲਿਆ ਮਯਾਂਮਾਰ ਦੀ ਸੈਨਿਕ ਸਰਕਾਰ ਨੇ ਕਈ ਵਾਰੀ ਉਹਨਾਂ ਉੱਤੇ ਦੇਸ਼ ਛੱਡਣ ਲਈ ਦਬਾਅ ਬਣਾਇਆ ਪਰ ਉਹ ਦੇਸ਼ ਵਿੱਚੋਂ ਬਾਹਰ ਨਹੀਂ ਗਈ । 13 ਦਸੰਬਰ, 2010 ਨੂੰ ਉਹਨਾਂ ਨੂੰ ਮਯਾਂਮਾਰ ਦੀ ਸੈਨਿਕ ਸਰਕਾਰ ਨੇ 15 ਸਾਲ ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਕੀਤਾ । ਮਯਾਂਮਾਰ ਦੀ ਜ਼ਿਆਦਾਤਰ ਜਨਤਾ ਉਨ੍ਹਾਂ ਦੇ ਨਾਲ ਹੈ ਅਤੇ ਅੰਦੋਲਨ ਵਿੱਚ ਉਹਨਾਂ ਦੀ ਭਾਗੀਦਾਰ ਹੈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 6.
19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਕੁਝ ਦੇਸ਼ ਪੂਰੀ ਤਰ੍ਹਾਂ ਲੋਕਤੰਤਰਿਕ ਨਹੀਂ ਸਨ । ਇਸਦੇ ਪੱਖ ਵਿੱਚ ਕੋਈ ਦੋ ਤਰਕ ਦੇਵੋ ।
ਉੱਤਰ-
ਹੇਠਾਂ ਲਿਖੇ ਤਰਕਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ 19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਕੁਝ ਦੇਸ਼ ਪੂਰੀ ਤਰ੍ਹਾਂ ਲੋਕਤੰਤਰਿਕ ਨਹੀਂ ਸਨ ।

  1. ਸਵਿਟਜ਼ਰਲੈਂਡ, ਇੰਗਲੈਂਡ ਅਤੇ ਫ਼ਰਾਂਸ ਵਰਗੇ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ ।
  2. ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਵਿੱਚ ਵੀ ਕਾਲੇ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ ।

ਪ੍ਰਸ਼ਨ 7.
ਚਿੱਲੀ ਵਿੱਚ ਲੋਕਤੰਤਰ ਕਿਸ ਤਰ੍ਹਾਂ ਦੁਬਾਰਾ ਸਥਾਪਿਤ ਕੀਤਾ ਗਿਆ ?
ਉੱਤਰ-

  • ਚਿੱਲੀ ਦੇ ਸੈਨਿਕ ਤਾਨਾਸ਼ਾਹ ਨੇ ਸੰਨ 1988 ਵਿੱਚ ਆਪਣੀ ਸੱਤਾ ਨੂੰ ਬਣਾ ਕੇ ਰੱਖਣ ਲਈ ਜਨਮਤ ਸੰਗ੍ਰਹਿ ਕਰਵਾਇਆ ।
  • ਲੋਕ ਹਾਲੇ ਆਪਣੇ ਲੋਕਤੰਤਰ ਅਤੇ ਅਲੈਂਡੇ ਦੇ ਕੰਮਾਂ ਨੂੰ ਭੁੱਲੇ ਨਹੀਂ ਸਨ । ਇਸ ਲਈ ਜਨਮਤ ਸੰਗ੍ਰਹਿ ਵਿੱਚ ਪਿਨੋਸ਼ੇ ਹਾਰ ਗਿਆ |
  • ਚਿੱਲੀ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ 17 ਸਾਲਾਂ ਬਾਅਦ ਹੋਈਆਂ ਅਤੇ ਉੱਥੇ ਇੱਕ ਚੁਣਿਆ ਹੋਇਆ ਰਾਸ਼ਟਰਪਤੀ ਬਣਿਆ ।
  • ਉਸ ਤੋਂ ਬਾਅਦ ਹੁਣ ਤੱਕ ਉੱਥੇ ਕਈ ਵਾਰੀ ਚੋਣਾਂ ਹੋ ਚੁੱਕੀਆਂ ਹਨ ।

ਪ੍ਰਸ਼ਨ 8.
ਪੋਲੈਂਡ ਵਿੱਚ ਲੋਕਤੰਤਰ ਸਥਾਪਿਤ ਕਰਨ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-

  1. 1980 ਵਿਚ ਲੈਨਿਨ ਸ਼ਿਪਯਾਰਡ ਵਿੱਚ ਮਜ਼ਦੂਰਾਂ ਦੀ ਹੜਤਾਲ ਹੋ ਗਈ ਅਤੇ ਸਰਕਾਰ ਨੇ ਮਜ਼ਬੂਰ ਹੋ ਕੇ ਮਜ਼ਦੂਰਾਂ ਨੂੰ ਹੜਤਾਲ ਕਰਨ ਦੀ ਮੰਜੂਰੀ ਦੇ ਦਿੱਤੀ ।
  2. ਮਜ਼ਦੂਰਾਂ ਨੇ ਸੋਲੀਡੈਰਟੀ ਨਾਮ ਦਾ ਇੱਕ ਸੰਗਠਨ ਬਣਾਇਆ ।
  3. ਮਜ਼ਦੂਰਾਂ ਵਲੋਂ 1988 ਵਿੱਚ ਕੀਤੀ ਗਈ ਹੜਤਾਲ ਦਾ ਸਰਕਾਰ ਉੱਤੇ ਬਹੁਤ ਦਬਾਅ ਪਿਆ ।
  4. ਅੰਤ ਸਰਕਾਰ ਨੇ ਮਜ਼ਬੂਰ ਹੋ ਕੇ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਜਿਸ ਵਿੱਚ ਸਾਮਵਾਦੀ ਸਰਕਾਰ ਦੀ ਬੁਰੀ ਤਰ੍ਹਾਂ ਹਾਰ ਹੋਈ ।

ਪ੍ਰਸ਼ਨ 9.
ਸੋਲੀਡੈਰਟੀ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ?
ਉੱਤਰ-

  • ਸੋਲੀਡੈਰਟੀ ਪੋਲੈਂਡ ਦੇ ਮਜ਼ਦੂਰਾਂ ਵੱਲੋਂ ਬਣਾਇਆ ਗਿਆ ਇੱਕ ਮਜ਼ਦੂਰ ਸੰਗਠਨ ਸੀ ।
  • ਇਸ ਸੰਗਠਨ ਨੂੰ ਮਜ਼ਦੂਰਾਂ ਅਤੇ ਸਰਕਾਰ ਦੇ ਵਿੱਚ ਹੋਏ ਇਕ ਰਾਜੀਨਾਮੇਂ (Treaty) ਤੋਂ ਬਾਅਦ ਬਣਾਇਆ ਗਿਆ ਸੀ ।
  • ਇਸਦੇ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਇਸਦੇ ਮੈਂਬਰਾਂ ਦੀ ਸੰਖਿਆ ਇੱਕ ਕਰੋੜ ਪਹੁੰਚ ਗਈ ।
  • ਪੋਲੈਂਡ ਵਿੱਚ 1989 ਵਿੱਚ ਚੋਣਾਂ ਹੋਈਆਂ ਅਤੇ ਇਸ ਸੰਗਠਨ ਨੂੰ 100 ਵਿਚੋਂ 99 ਸੀਟਾਂ ਪ੍ਰਾਪਤ ਹੋਈਆਂ ਅਤੇ ਇਸਦੇ ਨੇਤਾ ਲੇਕ ਵਾਲੇਸ਼ਾ ਨੇ ਉੱਥੇ ਸਰਕਾਰ ਬਣਾਈ ।

ਪ੍ਰਸ਼ਨ 10.
ਸ਼ੀਤ ਯੁੱਧ (Cold War) ਤੋਂ ਬਾਅਦ ਜ਼ਿਆਦਾਤਰ ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਉੱਤੇ ਉਪਨਿਵੇਸ਼ਵਾਦ ਦੇ ਅੰਤ ਦਾ ਕੀ ਪ੍ਰਭਾਵ ਪਿਆ ?
ਉੱਤਰ-

  1. ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਨੂੰ ਆਪਣੀ ਸਰਕਾਰ ਅਤੇ ਰਾਜਨੀਤਿਕ ਸੰਸਥਾਵਾਂ ਸਥਾਪਿਤ ਕਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
  2. ਜ਼ਿਆਦਾਤਰ ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਨੇ ਲੋਕਤੰਤਰ ਨੂੰ ਅਪਣਾਇਆ, ਪਰ ਇਹਨਾਂ ਦੇਸ਼ਾਂ ਵਿੱਚ ਲੋਕਤੰਤਰ ਸਫਲ ਨਾ ਹੋ ਸਕਿਆ ।
  3. ਜ਼ਿਆਦਾਤਰ ਦੇਸ਼ਾਂ ਵਿੱਚ ਸੈਨਿਕ ਸ਼ਾਸਨ ਸਥਾਪਿਤ ਹੋ ਗਿਆ ਅਤੇ ਲੋਕਤੰਤਰ ਦਾ ਖ਼ਾਤਮਾ ਹੋ ਗਿਆ ।

ਪ੍ਰਸ਼ਨ 11.
ਸੋਵੀਅਤ ਸੰਘ ਦੇ ਖ਼ਾਤਮੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-

  • ਸੋਵੀਅਤ ਸੰਘ ਵਿੱਚ 1917 ਤੋਂ ਬਾਅਦ ਸਾਮਵਾਦੀ ਸਰਕਾਰ ਸੀ । ਇਸ ਦੀਆਂ ਬਹੁਤ ਸਾਰੀਆਂ ਨੀਤੀਆਂ ਕਾਰਨ 1991 ਵਿੱਚ ਦੇਸ਼ 15 ਸੁਤੰਤਰ ਗਣਰਾਜਾਂ ਵਿੱਚ ਵੰਡਿਆ ਗਿਆ ।
  • ਇਹਨਾਂ ਗਣਰਾਜਾਂ ਨੇ ਸਾਮਵਾਦੀ ਸ਼ਾਸਨ ਨੂੰ ਖ਼ਤਮ ਕਰਨ ਲਈ ਲੋਕਤੰਤਰਿਕ ਸ਼ਾਸਨ ਵਿਵਸਥਾ ਨੂੰ ਅਪਣਾਇਆ ।
  • ਜ਼ਿਆਦਾਤਰ ਗਣਰਾਜਾਂ ਵਿੱਚ ਬਹੁ-ਦਲੀ ਸ਼ਾਸਨ ਵਿਵਸਥਾ ਨੂੰ ਮਾਨਤਾ ਦਿੱਤੀ ਗਈ ਅਤੇ ਇਸ ਨੂੰ ਅਪਣਾਇਆ ਗਿਆ ।
  • ਪੂਰਬੀ ਯੂਰਪ ਤੋਂ ਸੋਵੀਅਤ ਸੰਘ ਦਾ ਨਿਯੰਤਰਣ ਖ਼ਤਮ ਹੋ ਗਿਆ ।

ਪ੍ਰਸ਼ਨ 12.
ਸੰਸਾਰ ਦੇ ਪੱਧਰ ਉੱਤੇ ਲੋਕਤੰਤਰਿਕ ਸ਼ਾਸਨ ਦੀ ਸਥਾਪਨਾ ਦੇ ਸੰਬੰਧ ਵਿੱਚ ਕੁਝ ਤਰੀਕੇ ਦੱਸੋ ।
ਉੱਤਰ-

  1. ਸੰਸਾਰ ਦੇ ਪੱਧਰ ਉੱਤੇ ਲੋਕਤੰਤਰਿਕ ਸ਼ਾਸਨ ਦੀ ਸਥਾਪਨਾ ਦੇ ਲਈ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਵੱਧ ਲੋਕਤੰਤਰਿਕ ਬਣਾਉਣ ਦੀ ਜ਼ਰੂਰਤ ਹੈ ।
  2. ਲੋਕਾਂ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਤਾਂਕਿ ਉਹ ਵੀ ਚੰਗਾ ਜੀਵਨ ਜੀ ਸਕਣ ।
  3. ਸਮੇਂ-ਸਮੇਂ ਉੱਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ ।
  4. ਲੋਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ।

ਪ੍ਰਸ਼ਨ 13.
ਰਾਸ਼ਟਰਪਤੀ ਅਲੈਂਡੇ ਵਾਰ-ਵਾਰ ਮਜ਼ਦੂਰਾਂ ਦੀ ਗੱਲ ਕਿਉਂ ਕਰਦੇ ਸੀ ? ਅਮੀਰ ਲੋਕ ਉਹਨਾਂ ਤੋਂ ਕਿਉਂ ਖੁਸ਼ ਨਹੀਂ ਸਨ ?
ਉੱਤਰ-
ਰਾਸ਼ਟਰਪਤੀ ਆਲੈਂਡੇ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਦੇ ਸਨ । ਉਹਨਾਂ ਨੇ ਬਹੁਤ ਸਾਰੇ ਅਜਿਹੇ ਕਾਨੂੰਨ ਬਣਾਏ ਜਿਹੜੇ ਮਜ਼ਦੂਰਾਂ ਦੇ ਹਿੱਤਾਂ ਵਿੱਚ ਸਨ ਜਿਵੇਂ ਕਿ ਸਿੱਖਿਆ ਵਿਵਸਥਾ ਵਿੱਚ ਪਰਿਵਰਤਨ, ਕਿਸਾਨਾਂ ਵਿੱਚ ਜ਼ਮੀਨਾਂ ਨੂੰ ਵੰਡਣਾ ਅਤੇ ਬੱਚਿਆਂ ਲਈ ਮੁਫ਼ਤ ਦੁੱਧ ਦੀ ਵਿਵਸਥਾ ਕਰਨਾ ਆਦਿ । ਮਜ਼ਦੂਰਾਂ ਦੇ ਵੱਧ ਤੋਂ ਵੱਧ ਕਲਿਆਣ ਦੇ ਲਈ ਹੀ ਉਹਨਾਂ ਨੇ ਕਈ ਵਾਰੀ ਮਜ਼ਦੂਰਾਂ ਨਾਲ ਗੱਲ ਕੀਤੀ । ਅਮੀਰ ਲੋਕ ਰਾਸ਼ਟਰਪਤੀ ਅਲੈਂਡੇ ਤੋਂ ਇਸ ਲਈ ਖੁਸ਼ ਨਹੀਂ ਸਨ ਕਿਉਂਕਿ ਉਹਨਾਂ ਨੂੰ ਰਾਸ਼ਟਰਪਤੀ ਦੀਆਂ ਗਰੀਬਾਂ ਦੀ ਭਲਾਈ ਦੀਆਂ ਨੀਤੀਆਂ ਪਸੰਦ ਨਹੀਂ ਸਨ ।

ਪ੍ਰਸ਼ਨ 14.
ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿੱਚ ਕਾਫੀ ਦੇਰ ਬਾਅਦ ਵੋਟ ਦੇਣ ਦਾ ਅਧਿਕਾਰ ਕਿਉਂ ਮਿਲਿਆ ? ਭਾਰਤ ਵਿੱਚ ਅਜਿਹਾ ਕਿਉਂ ਨਹੀਂ ਹੋਇਆ ?
ਉੱਤਰ-
ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿੱਚ ਕਾਫੀ ਦੇਰ ਬਾਅਦ ਵੋਟ ਦੇਣ ਦਾ ਅਧਿਕਾਰ ਇਸ ਲਈ ਮਿਲਿਆ ਕਿਉਂਕਿ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ਸੀ । ਭਾਰਤ ਵਿਚ ਅਜ਼ਾਦੀ ਦੇ ਅੰਦੋਲਨ ਵਿੱਚ ਔਰਤਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ । ਇਸ ਦੋਰਾਨ ਭਾਰਤ ਵਿੱਚ ਸਕਾਰਾਤਮਕ ਲੋਕਤੰਤਰਿਕ ਮੁੱਲਾਂ ਨੇ ਜਨਮ ਲਿਆ ਸੀ । ਇਹਨਾਂ ਮੁੱਲਾਂ ਵਿੱਚ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਸੀ । ਇਸ ਲਈ ਭਾਰਤ ਵਿੱਚ ਆਦਮੀਆਂ ਦੇ ਨਾਲ ਹੀ ਔਰਤਾਂ ਨੂੰ ਵੀ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਇਆ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 15.
ਪੋਲੈਂਡ ਵਿੱਚ ਇੱਕ ਸੁਤੰਤਰ ਮਜ਼ਦੂਰ ਸੰਘ ਕਿਉਂ ਇੰਨਾ ਮਹੱਤਵਪੂਰਨ ਸੀ ? ਮਜ਼ਦੂਰ ਸੰਘਾਂ ਦੀ ਜ਼ਰੂਰਤ ਕਿਉਂ ਸੀ ?
ਉੱਤਰ-
ਪੋਲੈਂਡ ਵਿੱਚ ਇੱਕ ਸੁਤੰਤਰ ਮਜ਼ਦੂਰ ਸੰਘ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਕਿਸੇ ਸਾਮਵਾਦੀ ਸ਼ਾਸਨ ਵਾਲੇ ਦੇਸ਼ ਵਿਚ ਪਹਿਲੀ ਵਾਰ ਕਿਸੇ ਸੁਤੰਤਰ ਮਜ਼ਦੂਰ ਸੰਘ ਦਾ ਨਿਰਮਾਣ ਹੋਇਆ ਸੀ । ਮਜ਼ਦੂਰ ਸੰਘਾਂ ਦੀ ਜ਼ਰੂਰਤ ਇਸ ਲਈ ਹੁੰਦੀ ਸੀ ਤਾਂਕਿ ਮਾਲਕਾਂ ਦੇ ਅਸੰਵਿਧਾਨਿਕ ਅਤੇ ਅਨੁਚਿਤ ਵਿਵਹਾਰ ਨੂੰ ਰੋਕਿਆ ਜਾ ਸਕੇ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ ।

ਪ੍ਰਸ਼ਨ 16.
ਆਧੁਨਿਕ ਯੁੱਗ ਵਿੱਚ ਪ੍ਰਤੱਖ ਲੋਕਤੰਤਰ ਕਿਉਂ ਸੰਭਵ ਨਹੀਂ ਹੈ ?
ਉੱਤਰ-
ਆਧੁਨਿਕ ਯੁੱਗ ਵਿੱਚ ਪ੍ਰਤੱਖ ਲੋਕਤੰਤਰ ਸੰਭਵ ਨਹੀਂ ਹੈ । ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜ ਆਕਾਰ ਅਤੇ ਜਨਸੰਖਿਆ ਦੀ ਨਜ਼ਰ ਤੋਂ ਕਾਫੀ ਵੱਡੇ ਹਨ । ਭਾਰਤ, ਚੀਨ, ਅਮਰੀਕਾ ਆਦਿ ਵਰਗੇ ਦੇਸ਼ਾਂ ਦੀ ਜਨਸੰਖਿਆ ਕਰੋੜਾਂ ਵਿੱਚ ਹੈ । ਇਹਨਾਂ ਦੇਸ਼ਾਂ ਵਿੱਚ ਪ੍ਰਤੱਖ ਲੋਕਤੰਤਰ ਨੂੰ ਅਪਨਾਉਣਾ ਸੰਭਵ ਨਹੀਂ ਹੈ | ਭਾਰਤ ਵਿੱਚ ਜਨਮਤ ਸੰਮ੍ਹਾਂ ਕਰਵਾਉਣਾ ਅਸਾਨ ਕੰਮ ਨਹੀਂ ਹੈ ਅਤੇ ਨਾ ਹੀ ਜਨਤਾ ਨੂੰ ਪੁੱਛ ਕੇ ਕਾਨੂੰਨ ਬਣਾਏ ਜਾ ਸਕਦੇ ਹਨ | ਭਾਰਤ ਵਿੱਚ ਸਾਧਾਰਣ ਚੋਣਾਂ ਕਰਵਾਉਣ ਉੱਤੇ ਹੀ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਅਤੇ ਚੁਨਾਵੀ ਵਿਵਸਥਾ ਉੱਤੇ ਬਹੁਤ ਸਮਾਂ ਲਗਦਾ ਹੈ । ਇਸ ਕਰਕੇ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ । ਆਧੁਨਿਕ ਯੁੱਗ ਵਿੱਚ ਲੋਕਤੰਤਰ ਦਾ ਅਰਥ ਲੋਕਾਂ ਵਲੋਂ ਅਪ੍ਰਤੱਖ ਸ਼ਾਸਨ ਹੀ ਹੈ|

ਪ੍ਰਸ਼ਨ 17.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ-
ਪਾਕਿਸਤਾਨ 1947 ਵਿਚ ਭਾਰਤ ਦੀ ਵੰਡ ਕਰਕੇ ਬਣਾਇਆ ਗਿਆ ਅਤੇ ਲੋਕਤੰਤਰ ਦਾ ਇਤਿਹਾਸ ਕੋਈ ਬਹੁਤ ਵਧੀਆ ਨਹੀਂ ਹੈ । ਪਾਕਿਸਤਾਨ ਵਿਚ ਸੈਨਾ ਬਹੁਤ ਸ਼ਕਤੀਸ਼ਾਲੀ ਹੈ ਅਤੇ ਰਾਜਨੀਤੀ ਵਿੱਚ ਉਸਦਾ ਕਾਫੀ ਪ੍ਰਭਾਵ ਹੈ । 1958 ਵਿਚ ਪ੍ਰਧਾਨ ਮੰਤਰੀ ਫਿਰੋਜ਼ ਖਾਨ ਨੂੰ ਹਟਾ ਕੇ ਸੈਨਾ ਪ੍ਰਮੁੱਖ ਜਨਰਲ ਅਯੂਬ ਖਾਨ ਦੇਸ਼ ਦਾ ਪ੍ਰਮੁੱਖ ਬਣ ਗਏ ਸਨ । ਇਸ ਤੋਂ ਬਾਅਦ 1977 ਵਿਚ ਜਨਤਾ ਵਲੋਂ ਚੁਣੇ ਗਏ ਪ੍ਰਧਾਨ ਮੰਤਰੀ ਜ਼ੁਲਿਫਕਰ ਅਲੀ ਭੁੱਟੋ ਨੂੰ ਸੈਨਾ ਪ੍ਰਮੁੱਖ ਜਨਰਲ ਜ਼ਿਆ ਉੱਲ ਹੱਕ ਨੇ ਹਟਾ ਦਿੱਤਾ ਅਤੇ ਆਪ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ।

1999 ਵਿਚ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ਰੱਫ ਨੇ ਹਟਾ ਦਿੱਤਾ ਅਤੇ 2002 ਵਿਚ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ | ਇਸ ਤਰ੍ਹਾਂ ਉੱਥੇ ਸਮੇਂ-ਸਮੇਂ ਉੱਤੇ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਹੈ ।

ਪ੍ਰਸ਼ਨ 18.
ਬਾਲਕ ਮਤਾਧਿਕਾਰ ਤੋਂ ਤੁਹਾਡਾ ਕੀ ਅਰਥ ਹੈ ?
ਉੱਤਰ-
ਸਰਵਵਿਆਪਕ ਬਾਲਗ ਮਤਾਧਿਕਾਰ ਦਾ ਅਰਥ ਹੈ ਕਿ ਇੱਕ ਨਿਸ਼ਚਿਤ ਉਮਰ ਦੇ ਬਾਲਗ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਸੁਤੰਤਰਤਾ ਨਾਲ ਵੋਟ ਦੇਣ ਦਾ ਅਧਿਕਾਰ ਹੈ । ਬਾਲਗ ਹੋਣ ਦੀ ਉਮਰ ਰਾਜ ਵਲੋਂ ਨਿਸ਼ਚਿਤ ਕੀਤੀ ਜਾਂਦੀ ਹੈ । ਇੰਗਲੈਂਡ ਵਿੱਚ ਪਹਿਲਾਂ 21 ਸਾਲ ਦੇ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਸੀ, ਪਰ ਹੁਣ ਇਹ 18 ਸਾਲ ਹੈ । ਰੂਸ ਅਤੇ ਅਮਰੀਕਾ ਵਿੱਚ ਵੀ ਇਹ ਉਮਰ 18 ਸਾਲ ਹੈ । ਭਾਰਤ ਵਿੱਚ ਵੋਟ ਦੇਣ ਦੀ ਉਮਰ ਪਹਿਲਾਂ 21 ਸਾਲ ਸੀ ਪਰ 61ਵੀਂ ਸੰਵਿਧਾਨਿਕ ਸੰਸ਼ੋਧਨ ਕਾਨੂੰਨ ਨਾਲ ਇਹ 18 ਸਾਲ ਕਰ ਦਿੱਤੀ ਗਈ ਸੀ ।

ਪ੍ਰਸ਼ਨ 19.
ਸਰਵਵਿਆਪਕ ਬਾਲਗ ਮਤਾਧਿਕਾਰ ਦੇ ਪੱਖ ਵਿੱਚ ਦੋ ਤਰਕ ਦਿਓ ।
ਉੱਤਰ-

  1. ਪ੍ਰਭੂਸੱਤਾ ਜਨਤਾ ਦੇ ਕੋਲ ਹੈ-ਲੋਕਤੰਤਰ ਵਿੱਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਦੀ ਇੱਛਾ ਅਤੇ ਕਲਿਆਣ ਲਈ ਹੀ ਸ਼ਾਸਨ ਚਲਾਇਆ ਜਾਂਦਾ ਹੈ । ਇਸ ਲਈ ਵੋਟ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ।
  2. ਕਾਨੂੰਨ ਦਾ ਪ੍ਰਭਾਵ ਸਭ ਉੱਤੇ ਪੈਂਦਾ ਹੈ-ਰਾਜ ਵਿੱਚ ਜਿਹੜੇ ਵੀ ਕਾਨੂੰਨ ਬਣਦੇ ਹਨ ਉਸ ਦਾ ਪ੍ਰਭਾਵ ਰਾਜ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਉੱਤੇ ਪੈਂਦਾ ਹੈ । ਇਸ ਲਈ ਉਹਨਾਂ ਕਾਨੂੰਨਾਂ ਨੂੰ ਬਨਾਉਣ ਦਾ ਅਧਿਕਾਰ ਸਾਰਿਆਂ ਨੂੰ ਬਰਾਬਰ ਮਿਲਣਾ ਚਾਹੀਦਾ ਹੈ ।

ਪ੍ਰਸ਼ਨ 20.
ਸਰਵਵਿਆਪਕ ਬਾਲਗ ਮਤਾਧਿਕਾਰ ਦੇ ਵਿਰੋਧ ਵਿੱਚ ਦੋ ਤਰਕ ਦਿਓ ।
ਉੱਤਰ-

  • ਸਿੱਖਿਅਕ ਵਿਅਕਤੀਆਂ ਨੂੰ ਹੀ ਵੋਟ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ-ਇਸ ਦਾ ਕਾਰਨ ਇਹ ਹੈ ਕਿ ਇੱਕ ਸਿੱਖਿਅਤ ਵਿਅਕਤੀ ਆਪਣੀ ਵੋਟ ਦਾ ਸਹੀ ਪ੍ਰਯੋਗ ਕਰ ਸਕਦਾ ਹੈ । ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਅਨਪੜ੍ਹ ਵਿਅਕਤੀ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ।
  • ਮੂਰਖਾਂ ਦਾ ਸ਼ਾਸਨ-ਸਰਵਵਿਆਪਕ ਬਾਲਗ ਮਤਾਧਿਕਾਰ ਨਾਲ ਮੁਰਖਾਂ ਦਾ ਸ਼ਾਸਨ ਸਥਾਪਿਤ ਹੋ ਜਾਂਦਾ ਹੈ ਕਿਉਂਕਿ ਸਮਾਜ ਵਿੱਚ ਅਨਪੜ੍ਹ ਲੋਕਾਂ ਅਤੇ ਮੂਰਖਾਂ ਦੀ ਸੰਖਿਆ ਵੱਧ ਹੁੰਦੀ ਹੈ ।

ਪ੍ਰਸ਼ਨ 21.
20ਵੀਂ ਸਦੀ ਵਿੱਚ ਲੋਕਤੰਤਰ ਦਾ ਲਗਾਤਾਰ ਵਿਕਾਸ ਹੋਇਆ ਹੈ । ਵਿਆਖਿਆ ਕਰੋ ।
ਉੱਤਰ-
ਵਰਤਮਾਨ ਯੁੱਗ ਲੋਕਤੰਤਰ ਦਾ ਯੁੱਗ ਹੈ । ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ 20ਵੀਂ ਸਦੀ ਵਿੱਚ ਵਿਕਸਿਤ ਹੋਇਆ ਹੈ । ਦੁਨੀਆ ਦਾ ਅਜਿਹਾ ਕੋਈ ਹਿੱਸਾ ਨਹੀਂ ਹੈ ਜਿੱਥੇ ਲੋਕਤੰਤਰ ਦਾ ਪ੍ਰਸਾਰ ਨਾਂ ਹੋਇਆ ਹੋਵੇ । ਯੂਰਪ, ਏਸ਼ੀਆ, ਅਫਰੀਕਾ, ਦੱਖਣੀ ਅਮਰੀਕਾ ਆਦਿ ਸਾਰੇ ਪਾਸੇ ਇੱਕ-ਇੱਕ ਕਰਕੇ ਲੋਕਤੰਤਰ ਦੀ ਸਥਾਪਨਾ ਹੋਈ ਹੈ ।

  1. ਬ੍ਰਿਟੇਨ ਵਿੱਚ ਕਹਿਣ ਨੂੰ ਤਾਂ ਲੋਕਤੰਤਰ 1688 ਦੀ ਸ਼ਾਨਦਾਰ ਕ੍ਰਾਂਤੀ ਤੋਂ ਬਾਅਦ ਹੀ ਸਥਾਪਿਤ ਹੋ ਗਿਆ ਸੀ, ਪਰ ਅਸਲ ਵਿੱਚ ਲੋਕਤੰਤਰ 20ਵੀਂ ਸਦੀ ਵਿੱਚ ਸਥਾਪਿਤ ਹੋਇਆ । ਇੰਗਲੈਂਡ ਵਿੱਚ ਬਾਲਗ ਮਤਾਧਿਕਾਰ 1978 ਵਿੱਚ ਲਾਗੂ ਕੀਤਾ ਗਿਆ ।
  2. ਫ਼ਰਾਂਸ ਵਿੱਚ ਕ੍ਰਾਂਤੀ 1789 ਈ: ਵਿੱਚ ਹੋਈ, ਪਰ ਲੋਕਤੰਤਰ ਦੀ ਸਥਾਪਨਾ ਹੌਲੀ-ਹੌਲੀ ਹੋਈ । 18ਵੀਂ ਅਤੇ 19ਵੀਂ ਸਦੀ ਵਿੱਚ ਫ਼ਰਾਂਸ ਵਿੱਚ ਹੌਲੀ-ਹੌਲੀ ਰਾਜਿਆਂ ਅਤੇ ਜ਼ਮੀਂਦਾਰਾਂ ਦੀਆਂ ਸ਼ਕਤੀਆਂ ਘੱਟ ਹੋਈਆਂ । ਵੋਟ ਦਾ ਅਧਿਕਾਰ ਵੱਧ ਤੋਂ ਵੱਧ ਲੋਕਾਂ ਨੂੰ ਦਿੱਤਾ ਗਿਆ | ਪਰ ਬਾਲਗ ਮਤਾਧਿਕਾਰ 1944 ਵਿੱਚ ਲਾਗੂ ਹੋਣ ਨਾਲ ਹੀ ਅਸਲੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਹੋਈ ।
  3. ਸੰਯੁਕਤ ਰਾਜ ਅਮਰੀਕਾ-ਅਮਰੀਕਾ ਨੇ 1776 ਵਿੱਚ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕੀਤਾ । ਹੋਰ ਰਾਜ ਦੇ ਸੁਤੰਤਰ ਹੋਣ ਉੱਤੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਹੋਈ । ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ 1787 ਵਿੱਚ ਲਾਗੂ ਕੀਤਾ ਗਿਆ ਅਤੇ ਲੋਕਤੰਤਰ ਦੀ ਸਥਾਪਨਾ ਹੋਈ । ਉੱਥੇ ਬਾਲਗ ਮਤਾਧਿਕਾਰ 1965 ਵਿੱਚ ਲਾਗੂ ਕੀਤਾ ਗਿਆ ।
  4. ਨਿਊਜ਼ੀਲੈਂਡ-ਨਿਊਜ਼ੀਲੈਂਡ ਵਿੱਚ ਬਾਲਗ ਮਤਾਧਿਕਾਰ 1893 ਵਿੱਚ ਲਾਗੂ ਕੀਤਾ ਗਿਆ ।
  5. ਉਪਨਿਵੇਸ਼ਵਾਦ ਦਾ ਖਾਤਮਾ-ਦੂਜੇ ਵਿਸ਼ਵ ਯੁੱਧ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਮੁਕਤੀ ਮਿਲੀ । ਭਾਰਤ 15 ਅਗਸਤ 1947 ਨੂੰ ਸੁਤੰਤਰ ਹੋਇਆ ਅਤੇ ਲੋਕਤੰਤਰ ਦੀ ਸਥਾਪਨਾ ਕੀਤੀ ਗਈ | ਪਾਕਿਸਤਾਨ, ਸ੍ਰੀਲੰਕਾ, ਘਾਨਾ ਆਦਿ ਦੇਸ਼ਾਂ ਵਿੱਚ ਵੀ ਲੋਕਤੰਤਰ ਦੀ ਸਥਾਪਨਾ ਹੋਈ ।
  6. ਸੋਵੀਅਤ ਸੰਘ ਦਾ ਵਿਘਟਨ-1991 ਵਿੱਚ ਸੋਵੀਅਤ ਸੰਘ ਦਾ ਵਿਘਟਨ ਹੋ ਗਿਆ ਸੋਵੀਅਤ ਸੰਘ ਦੇ 15 ਰਾਜ ਸੁਤੰਤਰ ਰਾਜ ਬਣ ਗਏ ਅਤੇ ਇਹਨਾਂ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਗਈ । ਵਰਤਮਾਨ ਸਮੇਂ ਵਿੱਚ ਲਗਪਗ 140 ਦੇਸ਼ਾਂ ਵਿੱਚ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ, ਪਰ ਅੱਜ ਵੀ ਕਈ ਦੇਸ਼ਾਂ ਵਿੱਚ ਇੱਕ ਦਲ ਜਾਂ ਸੈਨਿਕ ਤਾਨਾਸ਼ਾਹੀ ਮਿਲਦੀ ਹੈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 22.
ਅਗਸਤੇ ਪਿਨੋਸ਼ੇ ਨੇ ਚਿਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਸ ਪ੍ਰਕਾਰ ਦੇ ਕੰਮ ਕੀਤੇ ?
ਉੱਤਰ-
ਅਗਸਤੇ ਪਿਨੋਸ਼ੇ ਨੇ ਚਿਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਬਹੁਤ ਸਾਰੇ ਗੈਰ-ਲੋਕਤੰਤਰਿਕ ਕੰਮ ਕੀਤੇ –

  • ਪਿਨੋਸ਼ੇ ਨੇ ਚਿਲੀ ਵਿੱਚ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਦਿੱਤੀ ।
  • ਪਿਨੋਸ਼ੇ ਨੇ ਆਲੈਂਡੇ ਦੇ ਬਹੁਤ ਸਾਰੇ ਸਮਰਥਕਾਂ ਨੂੰ ਮਰਵਾ ਦਿੱਤਾ |
  • ਪਿਨੋਸ਼ੇ ਨੇ ਜਨਰਲ ਬੈਸ਼ਲੇਟ ਦੀ ਪਤਨੀ ਅਤੇ ਬੇਟੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ।
  • ਪਿਨੋਸ਼ੇ ਨੇ ਹਵਾਈ ਸੈਨਾ ਦੇ ਪ੍ਰਮੁੱਖ ਜਨਰਲ ਬੈਸ਼ਲੇਟ ਅਤੇ ਹੋਰ ਅਧਿਕਾਰੀਆਂ ਨੂੰ ਮਰਵਾ ਦਿੱਤਾ ।
  • ਪਿਨੋਸ਼ੇ ਨੇ ਲਗਪਗ 3000 ਬੇਕਸੂਰ ਲੋਕਾਂ ਨੂੰ ਵੀ ਮਰਵਾ ਦਿੱਤਾ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

Punjab State Board PSEB 9th Class Social Science Book Solutions Geography Chapter 6 ਜਨਸੰਖਿਆ ਜਾਂ ਵਲੋਂ Textbook Exercise Questions and Answers.

PSEB Solutions for Class 9 Social Science Geography Chapter 6 ਜਨਸੰਖਿਆ ਜਾਂ ਵਲੋਂ

Social Science Guide for Class 9 PSEB ਜਨਸੰਖਿਆ ਜਾਂ ਵਲੋਂ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ

ਪ੍ਰਸ਼ਨ 1.
ਪੰਜਾਬ ਦੀ ਵਸੋਂ ਦੀ ਕਾਰੋਬਾਰੀ ਬਣਤਰ ਦਾ ਚਾਰਟ ਅਧਿਆਪਕ ਦੀ ਸਹਾਇਤਾ ਨਾਲ ਤਿਆਰ ਕਰੋ ਤੇ ਜਮਾਤ ਦੇ ਕਮਰੇ ਵਿੱਚ ਲਾਓ ।
ਉੱਤਰ-
ਇਹ ਪ੍ਰਸ਼ਨ ਵਿਦਿਆਰਥੀ ਆਪਣੇ ਅਧਿਆਪਕ ਦੀ ਮਦਦ ਨਾਲ ਆਪ ਕਰਨ ।

ਪ੍ਰਸ਼ਨ 2.
ਪੰਜਾਬ ਦੀ ਵਸੋਂ ਦੀ ਜ਼ਿਲੇਵਾਰ ਲਿੰਗ ਅਨੁਪਾਤ ਦੀ ਸੂਚੀ ਤਿਆਰ ਕਰੋ ਅਤੇ ਇਸ ਸੰਬੰਧੀ ਅਧਿਆਪਕ ਜੀ ਨਾਲ ਚਰਚਾ ਕਰੋ ।
ਉੱਤਰ-
ਇਹ ਪ੍ਰਸ਼ਨ ਵਿਦਿਆਰਥੀ ਆਪ ਕਰਨ ।

ਪ੍ਰਸ਼ਨ 3.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਤੋਂ ਇੱਕ ਵਾਕ ਤੱਕ ਦੀ ਲੰਬਾਈ ਵਿੱਚ ਦਿਓ ।
1. ਇਨ੍ਹਾਂ ਵਿਚੋਂ ਕਿਹੜੇ ਰਾਜਾਂ ਦੀ ਵਸੋਂ ਘਣਤਾ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ ਹੈ ?
(i) ਉੱਤਰ ਪ੍ਰਦੇਸ਼
(ii) ਬਿਹਾਰ
(iii) ਬੰਗਾਲ
(iv) ਕੇਰਲ ।
ਉੱਤਰ-
ਬਿਹਾਰ ।

2. ਇਕ ਸਥਾਨ ਤੋਂ ਨਵੀਂ ਥਾਂ ਜਾ ਕੇ ਵਸਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ?
(i) ਆਵਾਸ
(ii) ਸੁਤੰਤਰਤਾ
(iii) ਸ਼ਹਿਰੀਕਰਨ
(iv) ਪਰਵਾਸ ।
ਉੱਤਰ-
ਪਰਵਾਸ ॥

3. ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿੰਨੇ ਫੀਸਦੀ ਕਾਮੇ ਖੇਤੀ ‘ਤੇ ਸੰਬੰਧਿਤ ਕਿੱਤਿਆਂ ਵਿੱਚ ਹਨ ?
(i) 35.5
(ii) 40.5
(iii) 30.5
(iv) 27.5.
ਉੱਤਰ-
35.5.

ਪ੍ਰਸ਼ਨ 4.
ਮਾਦਾ ਭਰੂਣ ਹੱਤਿਆ ਤੋਂ ਕੀ ਭਾਵ ਹੈ ?
ਉੱਤਰ-
ਮਾਂ ਦੀ ਕੁੱਖ ਵਿੱਚ ਹੀ ਮਾਦਾ ਭਰੂਣ ਖ਼ਤਮ ਕਰਨ ਨੂੰ ਮਾਦਾ ਭਰੂਣ ਹੱਤਿਆ ਕਹਿੰਦੇ ਹਨ । ਇਸ ਨਾਲ ਲਿੰਗ ਅਨੁਪਾਤ ਘੱਟ ਜਾਂਦਾ ਹੈ ।

ਪ੍ਰਸ਼ਨ 5.
ਦੇਸ਼ ਦਾ ਸਮਾਜਿਕ ਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਸਾਖ਼ਰਤਾ, ਸਿਹਤ, ਆਮਦਨੀ ਆਦਿ ਕਿਸੇ ਦੇਸ਼ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਹਨ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 6.
ਕਿਸੇ ਥਾਂ ਦੀ ਵਸੋਂ ਵਾਧਾ ਫ਼ੀਸਦੀ ਕਿਵੇਂ ਪਤਾ ਕੀਤੀ ਜਾਂਦੀ ਹੈ ?
ਉੱਤਰ-
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 1

ਪ੍ਰਸ਼ਨ 7.
ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ।

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –

ਪ੍ਰਸ਼ਨ 1.
ਜਨਸੰਖਿਆ ਪੱਖੋਂ ਭਾਰਤ ਦੀ ਸੰਸਾਰ ਵਿੱਚ ਸਥਿਤੀ ਉੱਤੇ ਇੱਕ ਨੋਟ ਲਿਖੋ ।
ਉੱਤਰ-
2011 ਦੀ ਜਨਸੰਖਿਆ ਗਣਨਾ ਦੇ ਅਨੁਸਾਰ ਭਾਰਤ ਦੀ ਜਨਸੰਖਿਆ 1,21,05, 69, 573 ਅਰਥਾਤ 121 ਕਰੋੜ ਤੋਂ ਕੁੱਝ ਵੱਧ ਸੀ । ਜੇਕਰ ਅਸੀਂ 2016 ਦੇ ਅਨੁਮਾਨਿਤ ਅੰਕੜਿਆਂ ਵੱਲ ਦੇਖੀਏ ਤਾਂ ਇਹ 132 ਕਰੋੜ ਤੱਕ ਪਹੁੰਚ ਗਈ ਹੈ । ਇਸੇ ਸਮੇਂ ਪੂਰੀ ਦੁਨੀਆ ਦੀ ਜਨਸੰਖਿਆ ਲਗਭਗ 742 ਕਰੋੜ ਤੋਂ ਵੱਧ ਸੀ । ਭਾਰਤ ਦਾ ਖੇਤਰਫਲ 32 ਲੱਖ 87 ਹਜ਼ਾਰ ਵਰਗ ਕਿਲੋਮੀਟਰ ਹੈ ਜੋ ਖੇਤਰਫ਼ਲ ਦੇ ਪੱਖੋਂ ਸੰਸਾਰ ਵਿੱਚ ਸੱਤਵੇਂ ਸਥਾਨ ਉੱਤੇ ਆਉਂਦਾ ਹੈ ਅਤੇ ਇਹ 2.4% ਹੀ ਬਣਦਾ ਹੈ | ਪਰ ਜੇਕਰ ਅਸੀਂ ਜਨਸੰਖਿਆ ਦੇ ਪੱਖ ਤੋਂ ਤੁਲਨਾ ਕਰੀਏ ਤਾਂ ਸਾਡਾ ਸੰਸਾਰ ਵਿੱਚ ਦੂਜਾ ਸਥਾਨ ਹੈ ਅਤੇ ਸਾਡੇ ਦੇਸ਼ ਵਿੱਚ ਸੰਸਾਰ ਦੀ ਕੁੱਲ ਜਨਸੰਖਿਆ ਦਾ 17.2% ਵਸਦਾ ਹੈ । ਇਸ ਸਮੇਂ ਦੁਨੀਆ ਦੇ ਲਗਭਗ ਛੇ ਲੋਕਾਂ ਵਿੱਚੋਂ ਇਕ ਭਾਰਤੀ ਹੈ ।

ਪ੍ਰਸ਼ਨ 2.
ਪੰਜਾਬ ਦਾ ਇੱਕ ਵਾਸੀ, ਵਸੋਂ ਘਣਤਾ, ਲਿੰਗ ਅਨੁਪਾਤ ਅਤੇ ਸਾਖ਼ਰਤਾ ਦੇ ਪੱਖੋਂ ਕਿੰਨਵੇਂ ਸਥਾਨ ‘ਤੇ ਹੋਵੇਗਾ ?
ਉੱਤਰ –

  1. ਅਬਾਦੀ ਪੱਖ ਤੋਂ ਪੰਜਾਬ ਦਾ ਭਾਰਤ ਵਿੱਚ 15ਵਾਂ ਸਥਾਨ ਹੈ ਅਤੇ ਇਸਦੀ ਜਨਸੰਖਿਆ 2,77,43,338 ਹੈ ।
  2. ਵਸੋਂ ਘਣਤਾ ਦੇ ਪੱਖ ਤੋਂ ਪੰਜਾਬ ਦੀ ਵਸੋਂ ਘਣਤਾ 2011 ਵਿੱਚ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ਜੋ ਕਿ 2001 ਵਿੱਚ 484 ਵਿਅਕਤੀ ਸੀ ।
  3. ਲਿੰਗ ਅਨੁਪਾਤ ਦੇ ਪੱਖ ਤੋਂ ਪੰਜਾਬ ਦਾ ਲਿੰਗ ਅਨੁਪਾਤ 2011 ਵਿੱਚ 1000 : 895 ਜੋ ਕਿ ਕਾਫ਼ੀ ਘੱਟ ਹੈ । ਪੰਜਾਬ ਵਿੱਚ ਬੱਚਾ ਲਿੰਗ ਅਨੁਪਾਤ 2011 ਵਿੱਚ 1000 : 846 ਸੀ ।
  4. ਪੰਜਾਬ ਦੀ ਸਾਖ਼ਰਤਾ ਦਰ 75.8% ਹੈ ਜੋ ਕਿ ਪੂਰੇ ਦੇਸ਼ ਵਿੱਚ 14ਵੇਂ ਸਥਾਨ ਉੱਤੇ ਹੈ ।

ਪ੍ਰਸ਼ਨ 3.
ਪਰਵਾਸ ਦੇ ਕੀ-ਕੀ ਮੁੱਖ ਕਾਰਨ ਹੋ ਸਕਦੇ ਹਨ ?
ਉੱਤਰ –

  • ਰੋਜ਼ਗਾਰ ਦੀ ਭਾਲ ਵਿੱਚ ਪ੍ਰਵਾਸ ਕਰਨਾ
  • ਖੇਤੀ ਕਰਨ ਲਈ ਜ਼ਮੀਨ ਨੂੰ ਲੱਭਣ ਲਈ ਪ੍ਰਵਾਸ ਕਰਨਾ ।
  • ਧਾਰਮਿਕ ਸੁਤੰਤਰਤਾ ਦੇ ਲਈ ਪਰਵਾਸ ਕਰਨਾ |
  • ਵੱਧ ਕਮਾਈ ਦੀ ਆਸ ਵਿੱਚ ਪ੍ਰਵਾਸ ਕਰਨਾ ।
  • ਮਜਬੂਰੀ ਵਿੱਚ ਪਰਵਾਸ ਕਰਨਾ ।
  • ਰਾਜਨੀਤਿਕ ਸੁਤੰਤਰਤਾ ਲਈ ਪ੍ਰਵਾਸ ਕਰਨਾ ।
  • ਵਿਆਹ ਕਰਵਾਉਣ ਲਈ ਆਪਣਾ ਖੇਤਰ ਛੱਡ ਦੇਣਾ ।
  • ਵਧੀਆ ਸੁਵਿਧਾਵਾਂ ਲਈ ਪਿੰਡਾਂ ਤੋਂ ਸ਼ਹਿਰਾਂ ਨੂੰ ਪ੍ਰਵਾਸ ਕਰਨਾ।

ਪ੍ਰਸ਼ਨ 4.
ਸਾਖ਼ਰਤਾ ਦਰ ਕਿਵੇਂ ਪਤਾ ਲੱਗਦੀ ਹੈ ? ਸਾਖਰਤਾ ਪੱਖੋਂ ਪੰਜਾਬ ਕਿਹੜੇ ਮੁੱਖ ਰਾਜਾਂ ਤੋਂ ਪੱਛੜਿਆ ਹੈ ?
ਉੱਤਰ-
ਭਾਰਤ ਵਿੱਚ ਜਨਗਣਨਾ ਦੇ ਉਦੇਸ਼ ਨਾਲ ਜਿਹੜਾ ਵਿਅਕਤੀ ਕਿਸੇ ਵੀ ਭਾਰਤੀ ਭਾਸ਼ਾ ਨੂੰ ਪੜ-ਲਿਖ ਸਕਦਾ ਹੈ, ਉਹ ਸਾਖ਼ਰ ਜਾਂ ਪੜ੍ਹਿਆ-ਲਿਖਿਆ ਹੈ । 1991 ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ 7 ਸਾਲ ਤੋਂ ਘੱਟ ਉਮਰ ਵਾਲੇ ਸਾਰੇ ਬੱਚਿਆਂ ਨੂੰ ਅਨਪੜ੍ਹ ਮੰਨਿਆ ਜਾਵੇਗਾ । ਇਹ ਨਿਰਣਾ 2001 ਅਤੇ 2011 ਦੀ ਜਨਗਣਨਾ ਵਿੱਚ ਵੀ ਲਾਗੂ ਕੀਤਾ ਗਿਆ। ਸਾਖਰਤਾ ਦਰ ਪਤਾ ਕਰਨ ਦਾ ਇੱਕ ਫਾਰਮੂਲਾ ਹੁੰਦਾ ਹੈ ਅਤੇ ਉਹ ਹੈ :
ਸਾਖਰਤਾ ਦਰ = PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 2
ਜੇਕਰ ਅਸੀਂ ਭਾਰਤ ਵਿੱਚ ਪੰਜਾਬ ਦੀ ਸਾਖ਼ਰਤਾ ਦਰ ਦੀ ਸਥਿਤੀ ਦੇਖੀਏ ਤਾਂ ਇਹ ਚੌਦਵੇਂ ਨੰਬਰ ਉੱਤੇ ਆਉਂਦਾ ਹੈ । ਪੰਜਾਬ ਦੀ ਸਾਖ਼ਰਤਾ ਦਰ 75.8% ਹੈ । ਇਹ ਕੇਰਲੇ (94%), ਮਿਜ਼ੋਰਮ (91.3%), ਗੋਆ (88.7%), ਤ੍ਰਿਪੁਰਾ (87.2%) ਆਦਿ ਰਾਜਾਂ ਤੋਂ ਕਾਫੀ ਪਿੱਛੇ ਹੈ ।

ਪ੍ਰਸ਼ਨ 5.
ਪੰਜਾਬ ਦੀ ਪੇਂਡੂ ਸ਼ਹਿਰੀ ਵਸੋਂ ਵੰਡ ‘ਤੇ ਨੋਟ ਲਿਖੋ ।
ਉੱਤਰ-
ਪੰਜਾਬ ਦੀ ਕੁੱਲ ਜਨਸੰਖਿਆ 2,77,43,338 ਹੈ ਅਤੇ ਇਸ ਵਿੱਚੋਂ 1,03,99,146 ਵਿਅਕਤੀ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ 1,73,44,192 ਵਿਅਕਤੀ ਪਿੰਡਾਂ ਵਿੱਚ ਰਹਿੰਦੇ ਹਨ । ਇਸ ਤਰਾਂ 37.5% ਲੋਕ ਸ਼ਹਿਰਾਂ ਵਿੱਚ ਅਤੇ 62.5% ਲੋਕ ਪਿੰਡਾਂ ਵਿੱਚ ਰਹਿੰਦੇ ਹਨ | ਸ਼ਹਿਰਾਂ ਦੀ ਜਨਸੰਖਿਆ 2001 ਦੀ ਜਨਗਣਨਾ ਅਨੁਸਾਰ 33.9% ਜੋ 2011 ਵਿੱਚ 37.5% ਹੋ ਗਈ ਹੈ । ਅਸਲ ਵਿੱਚ ਸ਼ਹਿਰਾਂ ਵਿੱਚ ਵੱਧ ਸੁਵਿਧਾਵਾਂ, ਪੜ੍ਹਾਈ-ਲਿਖਾਈ ਅਤੇ ਰੁਜ਼ਗਾਰ ਦੇ ਵੱਧ ਮੌਕੇ ਹੁੰਦੇ ਹਨ ਜਿਸ ਕਰਕੇ ਸ਼ਹਿਰਾਂ ਦੀ ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ । 2001 ਤੋਂ 2011 ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸ਼ਹਿਰੀਕਰਣ ਹੋਇਆ ਹੈ ਜਿੱਥੇ 54.8% ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ | ਤਰਨਤਾਰਨ ਵਿੱਚ ਸਿਰਫ਼ 12.7% ਲੋਕ ਹੀ ਸ਼ਹਿਰਾਂ ਵਿੱਚ ਰਹਿੰਦੇ ਹਨ, ਬਾਕੀ 87.3% ਲੋਕ ਪਿੰਡਾਂ ਦੇ ਵਸਨੀਕ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਸ਼ਹਿਰਾਂ ਦੀ ਜਨਸੰਖਿਆ ਵੱਧ ਰਹੀ ਹੈ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 6.
ਕੌਮੀ ਜਨਸੰਖਿਆ ਨੀਤੀ 2000 ਤੋਂ ਜਾਣੂ ਕਰਵਾਓ ।
ਉੱਤਰ-
ਸੰਨ 2000 ਵਿੱਚ ਭਾਰਤ ਸਰਕਾਰ ਨੇ ਕਈ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੌਮੀ ਜਨਸੰਖਿਆ ਨੀਤੀ ਦਾ ਨਿਰਮਾਣ ਕੀਤਾ, ਜਿਸ ਦੇ ਉਦੇਸ਼ਾਂ ਦਾ ਵਰਣਨ ਹੇਠਾਂ ਦਿੱਤਾ ਹੈ-

  • 14 ਸਾਲ ਦੀ ਉੱਮਰ ਤੱਕ ਦੇ ਬੱਚਿਆਂ ਨੂੰ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦੇਣਾ ।
  • ਪਾਇਮਰੀ ਅਤੇ ਸੈਕੰਡਰੀ ਪੱਧਰ ਉੱਤੇ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨਾ |
  • ਬਾਲ ਮੌਤ ਦਰ ਨੂੰ 30 ਪ੍ਰਤੀ 1000 ਤੱਕ ਲੈ ਕੇ ਆਉਣਾ ।
  • ਮਾਤਾ ਮੌਤ ਦਰ ਨੂੰ ਇੱਕ ਲੱਖ ਜਨਮ ਪਿੱਛੇ 100 ਤੋਂ ਘੱਟ ਕਰਨਾ ।
  • ਛੋਟੇ ਪਰਿਵਾਰ ਨੂੰ ਪ੍ਰਾਥਮਿਕਤਾ ਦੇਣਾ ।
  • ਲੜਕੀਆਂ ਨੂੰ 18 ਸਾਲ ਤੋਂ ਪਹਿਲਾਂ ਵਿਆਹ ਨਾ ਕਰਨ ਲਈ ਪ੍ਰੋਤਸਾਹਿਤ ਕਰਨਾ ।
  • ਬੱਚਿਆਂ ਦੇ ਜਨਮ ਸੰਸਥਾਵਾਂ ਅਤੇ ਟਰੇਂਡ ਵਿਅਕਤੀਆਂ ਵਲੋਂ ਕਰਵਾਉਣ ਉੱਤੇ ਜ਼ੋਰ ਦੇਣਾ ।
  • 2045 ਤੱਕ ਸਥਿਰੇ ਜਨਸੰਖਿਆ ਦਾ ਟੀਚਾ ਪ੍ਰਾਪਤ ਕਰਨਾ ।

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰਪੂਰਵਕ ਦਿਓ-

ਪ੍ਰਸ਼ਨ 1.
ਕਿਸ਼ੋਰ ਉਮਰ ਦੇ ਵਰਗ ਨੂੰ ਕੀ-ਕੀ ਨਿਵੇਕਲੀਆਂ ਔਕੜਾਂ ਹੋ ਸਕਦੀਆਂ ਹਨ ?
ਉੱਤਰ-
ਜਦੋਂ ਇੱਕ ਬੱਚਾ 10 ਸਾਲ ਦੀ ਉਮਰ ਪਾਰ ਕਰ ਜਾਂਦਾ ਹੈ ਤਾਂ ਉਹ ਕਿਸ਼ੋਰ ਅਵਸਥਾ ਵਿੱਚ ਸ਼ਾਮਲ ਹੋ ਜਾਂਦਾ ਹੈ । ਇਹ ਅਵਸਥਾ 10 ਸਾਲ ਤੋਂ 19 ਸਾਲ ਤੱਕ ਚਲਦੀ ਹੈ । ਇਸ ਅਵਸਥਾ ਵਿੱਚ ਬੱਚੇ ਵਿੱਚ ਬਹੁਤ ਸਾਰੇ ਸਰੀਰਿਕ ਅਤੇ ਮਾਨਸਿਕ ਪਰਿਵਰਤਨ ਆਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –

  1. ਬਾਲ ਵਿਆਹ-ਦੇਸ਼ ਦੇ ਕਈ ਭਾਗਾਂ ਵਿੱਚ ਅੱਜ ਵੀ ਬਾਲ ਵਿਆਹ ਪ੍ਰਚਲਿਤ ਹਨ ਜਿਸ ਕਰਕੇ ਇਸ ਉਮਰ ਵਿਚ ਆਉਂਦੇ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਵੀ ਨਹੀਂ ਮਿਲ ਪਾਉਂਦਾ ।
  2. ਬਾਲ ਮਜ਼ਦੂਰੀ-ਦੇਸ਼ ਦੀ ਬਹੁਤ ਵੱਡੀ ਜਨਸੰਖਿਆ ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ । ਇਸ ਕਰਕੇ ਘਰ ਦੇ ਬੱਚਿਆਂ ਨੂੰ ਘਰ ਦਾ ਖ਼ਰਚਾ ਚਲਾਉਣ ਲਈ ਮਜ਼ਦੂਰੀ ਜਾਂ ਕੋਈ ਹੋਰ ਕੰਮ ਕਰਨਾ ਪੈਂਦਾ ਹੈ । ਇਸ ਤਰ੍ਹਾਂ ਪੜ੍ਹਨ ਦੀ ਉਮਰ ਵਿੱਚ ਉਹਨਾਂ ਉੱਤੇ ਘਰ ਚਲਾਉਣ ਦਾ ਦਬਾਅ ਪੈ ਜਾਂਦਾ ਹੈ ।
  3. ਨਸ਼ੀਲੀਆਂ ਦਵਾਈਆਂ ਦੀ ਵਰਤੋਂ-ਇਸ ਉਮਰ ਵਿੱਚ ਬੱਚੇ ਬਹੁਤ ਜਲਦੀ ਕੁਰਾਹੇ ਪੈ ਜਾਂਦੇ ਹਨ ਅਤੇ ਕਈ ਬੱਚੇ | ਤਾਂ ਹੋਰਾਂ ਨੂੰ ਦੇਖ ਕੇ ਨਸ਼ੇ ਵੀ ਕਰਨ ਲੱਗ ਜਾਂਦੇ ਹਨ । ਇਸ ਨਾਲ ਉਨਾਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ ।
  4. ਮਾੜੀ ਖ਼ੁਰਾਕ-ਇਸ ਉਮਰ ਵਿੱਚ ਸਰੀਰਿਕ ਅਤੇ ਮਾਨਸਿਕ ਵਾਧੇ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਪਰ ਗ਼ਰੀਬੀ ਦੇ ਕਾਰਨ ਉਨ੍ਹਾਂ ਨੂੰ ਚੰਗੀ ਖ਼ੁਰਾਕ ਮਿਲ ਨਹੀਂ ਪਾਂਦੀ । ਇਸ ਕਰਕੇ ਮਾੜੀ ਖ਼ੁਰਾਕ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਚੰਗੀ ਤਰ੍ਹਾਂ ਸਰੀਰਿਕ ਵਾਧਾ ਨਹੀਂ ਹੋ ਪਾਂਦਾ ॥
  5. ਸਕੂਲਾਂ ਤੋਂ ਹੱਟਣਾ-ਇਸ ਉਮਰ ਵਿੱਚ ਬੱਚੇ ਪੜਦੇ-ਲਿਖਦੇ ਹਨ ਅਤੇ ਆਪਣਾ ਭਵਿੱਖ ਬਣਾਉਂਦੇ ਹਨ, ਪਰ ਇਹ | ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਹੀ ਕੱਢ ਲੈਂਦੇ ਹਨ ਅਤੇ ਕਿਸੇ ਕੰਮ ਕਰਨ ਉੱਤੇ ਪਾ ਦਿੰਦੇ ਹਨ ਤਾਂ ਕਿ ਘਰ ਵਿੱਚ ਪੈਸੇ ਆ ਸਕਣ ।
  6. ਖੂਨ ਦੀ ਕਮੀ-ਮਾੜੀ ਖ਼ੁਰਾਕ ਕਾਰਨ ਉਨ੍ਹਾਂ ਵਿੱਚ ਖੂਨ ਦੀ ਕਮੀ ਵੀ ਹੋ ਜਾਂਦੀ ਹੈ ਜਿਸ ਕਰਕੇ ਉਹ ਆਪਣੀ ਪ੍ਰਤਿਭਾ ਦਾ ਸਹੀ ਤਰੀਕੇ ਨਾਲ ਉਪਯੋਗ ਨਹੀਂ ਕਰ ਪਾਉਂਦੇ ।

ਪ੍ਰਸ਼ਨ 2.
ਵਲੋਂ ਪਰਵਾਸ ਸੰਬੰਧੀ ਭਾਰਤ ਤੇ ਪੰਜਾਬ ਦੀਆਂ ਸਥਿਤੀਆਂ ਦੀ ਚਰਚਾ ਕਰੋ ।
ਉੱਤਰ-
ਕਿਸੇ ਵੀ ਖੇਤਰ ਦੀ ਜਨਸੰਖਿਆ ਇੱਕ ਸਮਾਨ ਨਹੀਂ ਰਹਿੰਦੀ। ਉਸ ਦੇ ਘਟਣ-ਵਧਣ ਵਿੱਚ ਜਨਮ ਦਰ ਅਤੇ ਮੌਤ ਦਰ ਦਾ ਕਾਫੀ ਵੱਡਾ ਹੱਥ ਹੁੰਦਾ ਹੈ । ਪਰ ਇਸ ਦੇ ਨਾਲ-ਨਾਲ ਪਰਵਾਸ ਦੀ ਵੀ ਇਸ ਵਿਚ ਕਾਫੀ ਵੱਡੀ ਭੂਮਿਕਾ ਹੁੰਦੀ ਹੈ । ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਪਰਵਾਸ ਹੁੰਦਾ ਕੀ ਹੈ ? ਅਸਲ ਵਿੱਚ ਪਰਵਾਸ ਦਾ ਅਰਥ ਹੈ ਜਨਸੰਖਿਆ ਜਾਂ ਲੋਕਾਂ ਦਾ ਇੱਕ ਭੂਗੋਲਿਕ ਖੇਤਰ ਨੂੰ ਛੱਡ ਕੇ ਦੂਜੇ ਖੇਤਰ ਵਿੱਚ ਜਾ ਕੇ ਰਹਿਣ ਲੱਗ ਜਾਣਾ ।

ਇਹ ਗਤੀਸ਼ੀਲਤਾ ਜਾਂ ਪਰਵਾਸ ਸਥਾਈ ਵੀ ਹੋ ਸਕਦਾ ਹੈ ਅਤੇ ਅਸਥਾਈ ਵੀ –
1. ਭਾਰਤ ਦੀ ਸਥਿਤੀ-ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਬਹੁਤ ਸਾਰੇ ਲੋਕ ਹਰੇਕ ਸਾਲ ਵਿਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ । ਉੱਤਰ ਭਾਰਤ ਦੇ ਲੋਕਾਂ ਦੇ ਮੁੱਖ ਦੇਸ਼ ਜਿੱਥੇ ਉਹ ਪਰਵਾਸ ਕਰਨਾ ਪਸੰਦ ਕਰਦੇ ਹਨ ਉਹ ਹਨ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਜਰਮਨੀ ਆਦਿ । ਇਸ ਦੇ ਨਾਲ ਹੀ ਦੱਖਣੀ ਭਾਰਤ ਖ਼ਾਸ ਕਰ ਕੇਰਲ ਦੇ ਲੋਕ ਖਾੜੀ ਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਹਨ | ਅਸਲ ਵਿੱਚ ਹਰੇਕ ਵਿਅਕਤੀ ਵੱਧ ਤੋਂ ਵੱਧ ਪੈਸੇ ਕਮਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਪੱਛਮੀ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ । ਉਨ੍ਹਾਂ ਦੇਸ਼ਾਂ ਦੀ ਕਰੰਸੀ ਦੀ ਕੀਮਤ ਸਾਡੇ ਦੇਸ਼ ਦੀ ਕਰੰਸੀ ਦੀ ਕੀਮਤ ਤੋਂ ਬਹੁਤ ਜ਼ਿਆਦਾ ਹੈ ਜਿਸ ਕਰਕੇ ਉਹ ਪੱਛਮੀ ਦੇਸ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ । ਡਾਕਟਰ, ਇੰਜੀਨੀਅਰ, ਆਈ.ਟੀ. ਸਿੱਖੇ ਹੋਏ ਵਿਅਕਤੀ ਤਾਂ ਹਮੇਸ਼ਾ ਇਸ ਕੋਸ਼ਿਸ਼ ਵਿੱਚ ਹੁੰਦੇ ਹਨ ਕਿ ਕਦੋਂ ਬਾਹਰਲੇ ਦੇਸ਼ ਵਿੱਚ ਜਾ ਕੇ ਪੈਸੇ ਕਮਾਏ ਜਾ ਸਕਣ । ਇਸ ਨਾਲ ਭਾਰਤੀ ਲੋਕ ਹੋਰ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ ।

2. ਪੰਜਾਬ ਦੀ ਸਥਿਤੀ-ਹੋਰ ਭਾਰਤੀਆਂ ਦੀ ਤਰ੍ਹਾਂ ਬਹੁਤ ਸਾਰੇ ਪੰਜਾਬੀ ਵੀ ਬਾਹਰਲੇ ਦੇਸ਼ਾਂ ਵੱਲ ਪਰਵਾਸ ਕਰਨਾ ਪਸੰਦ ਕਰਦੇ ਹਨ । ਜਲੰਧਰ ਦੁਆਬ ਦੇ ਖੇਤਰ ਦੇ ਬਹੁਤ ਸਾਰੇ ਪਿੰਡਾਂ ਦੇ ਜ਼ਿਆਦਾਤਰ ਪੁਰਸ਼ ਪੱਛਮੀ ਦੇਸ਼ਾਂ ਨੂੰ ਪਰਵਾਸ ਕਰ ਗਏ ਹਨ ਅਤੇ ਹੌਲੀ-ਹੌਲੀ ਆਪਣੇ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਜਾ ਰਹੇ ਹਨ ।
ਉਨ੍ਹਾਂ ਦੇ ਪਸੰਦੀਦਾ ਦੇਸ਼ ਹਨ ਕੈਨੇਡਾ, ਆਸਟਰੇਲੀਆ, ਅਮਰੀਕਾ ਅਤੇ ਇੰਗਲੈਂਡ | ਪੰਜਾਬੀ ਉੱਥੇ ਦੇ ਡਾਲਰਾਂ ਪ੍ਰਤੀ ਖਿੱਚੇ ਚਲੇ ਜਾਂਦੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਉੱਥੇ ਜਾਣਾ ਚਾਹੁੰਦੇ ਹਨ । ਜੇਕਰ ਪੰਜਾਬੀ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ ਤਾਂ ਬਹੁਤ ਸਾਰੇ ਲੋਕ ਪੰਜਾਬ ਵਿੱਚ ਵੀ ਆ ਰਹੇ ਹਨ । ਇਹ ਹਨ ਪਰਵਾਸੀ ਮਜ਼ਦੂਰ ਜੋ ਉੱਤਰ-ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਤੋਂ ਪੰਜਾਬ ਆ ਕੇ ਪੈਸੇ ਕਮਾਉਂਦੇ ਹਨ । ਉਹ ਇੱਥੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਖੇਤਾਂ ਵਿੱਚ ਕੰਮ ਕਰਦੇ ਹਨ ਤਾਂ ਕਿ ਵੱਧ ਪੈਸੇ ਕਮਾਏ ਜਾ ਸਕਣ । 2011 ਵਿੱਚ 21,30,262 ਵਿਅਕਤੀ ਪੰਜਾਬ ਆਏ ਸਨ ਜੋਕਿ ਰਾਜ ਦੀ ਜਨਸੰਖਿਆ ਦਾ 8.7% ਹਿੱਸਾ ਬਣਦਾ ਹੈ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 3.
ਭਾਰਤੀ ਵਸੋਂ ਦੀ ਘਣਤਾ ਅਨੁਸਾਰ ਵੰਡ ਕਰੋ ।
ਉੱਤਰ-
2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਜਨਸੰਖਿਆ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ, ਪਰੰਤੂ ਦੇਸ਼ਿਕ ਪੱਧਰ ‘ਤੇ ਜਨਸੰਖਿਆ ਘਣਤਾ ਵਿੱਚ ਭਾਰੀ ਅੰਤਰ ਹੈ । ਜਨਸੰਖਿਆ ਘਣਤਾ ਬਿਹਾਰ ਵਿੱਚ ਸਭ ਤੋਂ ਵੱਧ ਹੈ ਅਤੇ ਸਭ ਤੋਂ ਘੱਟ ਅਰੁਣਾਚਲ ਪ੍ਰਦੇਸ਼ ਵਿੱਚ ਹੈ । ਕੇਂਦਰ ਸ਼ਾਸਿਤ ਦੇਸ਼ਾਂ ਵਿੱਚ ਇਹ ਅੰਤਰ ਹੋਰ ਵੀ ਜ਼ਿਆਦਾ ਹੈ ।

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਜਨਸੰਖਿਆ ਘਣਤਾ ਸਭ ਤੋਂ ਵੱਧ (9340) ਵਿਅਕਤੀ ਹੈ, ਜਦਕਿ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਇਹ ਕੇਵਲ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ –
1. ਜ਼ਿਆਦਾ ਜਨਸੰਖਿਆ ਘਣਤਾ-ਪ੍ਰਦੇਸ਼ਿਕ ਪੱਧਰ ‘ਤੇ ਵੱਧ ਜਨਸੰਖਿਆ ਘਣਤਾ (400 ਪ੍ਰਤੀ ਵਿਅਕਤੀ ਵਰਗ ਕਿਲੋਮੀਟਰ ਤੋਂ ਜ਼ਿਆਦਾ) ਵਾਲੇ ਖੇਤਰ ਸਤਲੁਜ, ਗੰਗਾ, ਬਰ੍ਹਮਪੁੱਤਰ, ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਤੇ ਕਾਵੇਰੀ ਨਦੀਆਂ ਦੇ ਡੈਲਟੇ ਹਨ ਤੇ ਉਪਜਾਊ ਮਿੱਟੀ ਅਤੇ ਚੰਗੀ ਵਰਖਾ ਦੇ ਕਾਰਨ ਖੇਤੀ ਦਾ ਵਿਕਾਸ ਚੰਗਾ ਹੈ । ਇਸ ਤੋਂ ਇਲਾਵਾ ਵੱਡੇ ਉਦਯੋਗਿਕ ਤੇ ਪ੍ਰਸ਼ਾਸਨਿਕ ਨਗਰਾਂ, ਜਿਵੇਂ-ਲੁਧਿਆਣਾ, ਗੁੜਗਾਓ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਕਾਨ੍ਹਪੁਰ, ਪਟਨਾ, ਕੋਲਕਾਤਾ, ਮੁੰਬਈ, ਚੇਨੱਈ, ਅਹਿਮਦਾਬਾਦ, ਬੰਗਲੌਰ ਤੇ ਹੈਦਰਾਬਾਦ ਦੇ ਆਸ-ਪਾਸ ਵੀ ਜ਼ਿਆਦਾ ਜਨਸੰਖਿਆ ਦੀ ਘਣਤਾ ਪਾਈ ਜਾਂਦੀ ਹੈ ।
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 3

2. ਘੱਟ ਜਨਸੰਖਿਆ ਘਣਤਾ-ਘੱਟ ਜਨਸੰਖਿਆ ਘਣਤਾ (200 ਵਿਅਕਤੀ ਵਰਗ ਕਿਲੋਮੀਟਰ ਤੋਂ ਘੱਟ ਵਾਲੇ ਖੇਤਰ ਅਜਿਹੇ ਹਨ ਜੋ ਭੌਤਿਕ ਕਮਜ਼ੋਰੀਆਂ ਨਾਲ ਭਰੇ ਪਏ ਹਨ ਅਜਿਹੇ ਖੇਤਰ –

  • ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਪਹਾੜੀ ਭਾਗ,
  • ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਮੇਘਾਲਿਆ ਅਤੇ ਤ੍ਰਿਪੁਰਾ ਰਾਜ,
  • ਪੱਛਮੀ ਰਾਜਸਥਾਨ ਦੇ ਮਾਰੂਥਲੀ ਭਾਗਾਂ, ਗੁਜਰਾਤ ਦੇ ਦਲਦਲੀ ਖੇਤਰਾਂ ਅਤੇ
  • ਦੱਖਣ ਅੰਤਰਿਕ ਪ੍ਰਾਇਦੀਪੀ ਪਠਾਰ ਵਿੱਚ ਮੱਧ ਪ੍ਰਦੇਸ਼ । ਪੂਰਬੀ ਮਹਾਂਰਾਸ਼ਟਰ, ਪੂਰਬੀ ਕਰਨਾਟਕ, ਤੇਲੰਗਾਨਾ ਅਤੇ ਤਾਮਿਲਨਾਡੂ ਦੇ ਕੁੱਝ ਭਾਗ ਸ਼ਾਮਲ ਹਨ ।

3. ਔਸਤ ਜਨਸੰਖਿਆ ਘਣਤਾ-ਜ਼ਿਆਦਾ ਜਨਸੰਖਿਆ ਘਣਤਾ ਵਿੱਚ ਖੇਤਰਾਂ ਦੇ ਖੱਬੇ ਭਾਗ ਔਸਤ ਜਨਸੰਖਿਆ ਘਣਤਾ (200 ਤੋਂ 300 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਖੇਤਰ ਕਹਾਉਂਦੇ ਹਨ । ਆਮ ਤੌਰ ‘ਤੇ ਇਹ ਖੇਤਰ ਘੱਟ ਅਤੇ ਵੱਧ ਜਨਸੰਖਿਆ ਘਣਤਾ ਦੇ ਖੇਤਰਾਂ ਦੇ ਵਿਚਕਾਰ ਪੈਂਦੇ ਹਨ । ਇਹਨਾਂ ਦੀ ਸੰਖਿਆ ਘੱਟ ਹੈ । ਇਸ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਭਾਰਤ ਵਿੱਚ ਜਨਸੰਖਿਆ ਵੰਡ ਅਤੇ ਘਣਤਾ ਵਿੱਚ ਭਾਰੀ ਪਦੇਸ਼ਿਕ ਅਸਮਾਨਤਾਵਾਂ ਹਨ ।

ਪ੍ਰਸ਼ਨ 4.
ਸਿਹਤ ਤੇ ਕਿੱਤਿਆਂ ਪੱਖੋਂ ਭਾਰਤੀ ਵੱਲੋਂ ਬਾਰੇ ਚਰਚਾ ਕਰੋ ।
ਉੱਤਰ –
1. ਸਿਹਤ-ਸਿਹਤ ਨੂੰ ਜਨਸੰਖਿਆ ਦੀ ਸੰਰਚਨਾ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਜੋ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ।
ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਭਾਰਤ ਦੀ ਜਨਸੰਖਿਆ ਦੇ ਸਿਹਤ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ । ਮੌਤ ਦਰ ਜਿਹੜੀ 1951 ਵਿੱਚ 25 ਪਤੀ ਹਜ਼ਾਰ ਸੀ, ਉਹ 2011 ਵਿੱਚ ਘੱਟ ਕੇ 7.9 ਪ੍ਰਤੀ ਹਜ਼ਾਰ ਰਹਿ ਗਈ ਹੈ । ਇਸੇ ਤਰ੍ਹਾਂ ਔਸਤ ਉਮਰ ਜਿਹੜੀ 1951 ਵਿੱਚ 36.7 ਸਾਲ ਸੀ ਉਹ 2011 ਵਿੱਚ ਵੱਧ ਕੇ 65.2 ਸਾਲ ਹੋ ਗਈ ਹੈ ।

ਇਹ ਮਹੱਤਵਪੂਰਨ ਸੁਧਾਰ ਬਹੁਤ ਸਾਰੇ ਕਾਰਕਾਂ ਕਰਕੇ ਮੁਮਕਿਨ ਹੋ ਪਾਇਆ ਹੈ ਜਿਵੇਂ ਕਿ ਜਨਤਾ ਦੀ ਸਿਹਤ, ਸੰਕਰਾਮਕ ਬਿਮਾਰੀਆਂ ਤੋਂ ਬਚਾਓ ਅਤੇ ਬਿਮਾਰੀਆਂ ਦੇ ਇਲਾਜ਼ ਵਿੱਚ ਆਧੁਨਿਕ ਤਕਨੀਕਾਂ ਦਾ ਪ੍ਰਯੋਗ । ਸਰਕਾਰ ਨੇ ਹਜ਼ਾਰਾਂ ਹਸਪਤਾਲ, ਡਿਸਪੈਂਸਰੀਆਂ ਅਤੇ ਸਿਹਤ ਕੇਂਦਰ ਖੋਲ੍ਹੇ ਹਨ ਤਾਂਕਿ ਜਨਤਾ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਾਪਤ ਹੋ ਸਕਣ | ਪਰ ਫਿਰ ਵੀ ਸਿਹਤ ਦਾ ਪੱਧਰ ਸਾਡੀ ਮੁੱਖ ਚਿੰਤਾ ਦਾ ਵਿਸ਼ਾ ਹੈ । ਪ੍ਰਤੀ ਵਿਅਕਤੀ ਕੈਲੋਰੀ ਦੀ ਖਪਤ ਹਾਲੇ ਵੀ ਘੱਟ ਹੈ । ਸਾਡੀ ਜਨਸੰਖਿਆ ਦੇ ਇੱਕ ਵੱਡੇ ਭਾਗ ਨੂੰ ਹਾਲੇ ਵੀ ਸਹੀ ਭੋਜਨ ਨਹੀਂ ਮਿਲ ਪਾਂਦਾ ਹੈ । ਸਾਫ਼ ਪੀਣ ਦਾ ਪਾਣੀ ਅਤੇ ਮੂਲ ਸਿਹਤ ਸੁਵਿਧਾਵਾਂ ਸਿਰਫ਼ ਇੱਕ ਤਿਹਾਈ ਪੇਂਡੂ ਜਨਤਾ ਲਈ ਹੀ ਮੌਜੂਦ ਹਨ । ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇੱਕ ਸਹੀ ਜਨਸੰਖਿਆ ਨੀਤੀ ਦੀ ਜ਼ਰੂਰਤ ਹੈ ।

2. ਕਿੱਤੇ-ਆਰਥਿਕ ਰੂਪ ਨਾਲ ਕਾਰਜਸ਼ੀਲ ਜਨਸੰਖਿਆ ਦਾ ਪ੍ਰਤੀਸ਼ਤ ਵਿਕਾਸ ਦਾ ਇੱਕ ਮਹੱਤਵਪੂਰਨ ਸੂਚਕ ਹੁੰਦਾ ਹੈ । ਅੱਡ-ਅੱਡ ਪ੍ਰਕਾਰ ਦੇ ਕਿੱਤਿਆਂ ਦੇ ਅਨੁਸਾਰ ਕੀਤੀ ਗਈ ਜਨਸੰਖਿਆ ਦੀ ਵੰਡ ਨੂੰ ਕਿੱਤਿਆਂ ਦੀ ਸੰਰਚਨਾ ਕਿਹਾ ਜਾਂਦਾ ਹੈ । ਕਿਸੇ ਵੀ ਦੇਸ਼ ਵਿੱਚ ਅੱਡ-ਅੱਡ ਕਿੱਤਿਆਂ ਨੂੰ ਕਰਨ ਵਾਲੇ ਲੋਕ ਵੀ ਅੱਡ-ਅੱਡ ਹੁੰਦੇ ਹਨ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਕਿੱਤਿਆਂ ਨੂੰ ਤਿੰਨ ਭਾਗਾਂ-ਪ੍ਰਾਥਮਿਕ, ਦੂਤੀਆ ਅਤੇ ਤੀਜੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ ।

  • ਪ੍ਰਾਥਮਿਕ ਸ਼੍ਰੇਣੀ-ਇਸ ਵਿੱਚ ਖੇਤੀ, ਪਸ਼ੂ ਪਾਲਣ, ਰੁੱਖ ਲਗਾਉਣਾ, ਮੱਛਲੀ ਪਾਲਣ ਅਤੇ ਖਨਨ ਆਦਿ ਕਿਰਿਆਵਾਂ ਸ਼ਾਮਲ ਹਨ ।
  • ਦੁਤੀਆ ਸ਼੍ਰੇਣੀ-ਇਸ ਵਿੱਚ ਉਦਯੋਗ, ਘਰ ਬਣਾਉਣ ਅਤੇ ਨਿਰਮਾਣ ਕਾਰਜ ਵਿੱਚ ਲੱਗੇ ਲੋਕ ਸ਼ਾਮਲ ਹੁੰਦੇ ਹਨ ।
  • ਤੀਜੀ ਸ਼੍ਰੇਣੀ-ਇਸ ਵਿੱਚ ਆਪਣੀ ਸੇਵਾ ਦੇਣ ਵਾਲੇ ਲੋਕ ਸ਼ਾਮਲ ਹਨ ਜਿਵੇਂ ਕਿ ਪ੍ਰਸ਼ਾਸਨ, ਬੈਂਕਿੰਗ, ਬੀਮਾ ਖੇਤਰ ਆਦਿ ।

ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਅੱਡ-ਅੱਡ ਕੰਮਾਂ ਵਿੱਚ ਲੱਗੇ ਲੋਕਾਂ ਦਾ ਅਨੁਪਾਤ ਵੀ ਅੱਡ-ਅੱਡ ਹੁੰਦਾ ਹੈ । ਵਿਕਸਿਤ ਦੇਸ਼ਾਂ ਵਿੱਚ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਵੱਧ ਲੋਕ ਲੱਗੇ ਹੁੰਦੇ ਹਨ । ਵਿਕਾਸਸ਼ੀਲ ਦੇਸ਼ਾਂ ਵਿੱਚ ਪ੍ਰਾਥਮਿਕ ਖੇਤਰ ਵਿੱਚ ਵੱਧ ਲੋਕ ਲੱਗੇ ਹੁੰਦੇ ਹਨ । ਭਾਰਤ ਵਿੱਚ 53% ਜਨਸੰਖਿਆ ਪਾਥਮਿਕ ਖੇਤਰ ਵਿੱਚ ਲੱਗੀ ਹੋਈ ਹੈ । ਇਸ ਤਰ੍ਹਾਂ ਦੂਤੀਆ ਅਤੇ ਤੀਜੀ ਸ਼੍ਰੇਣੀ ਵਿੱਚ 13% ਅਤੇ 20% ਲੋਕ ਲੱਗੇ ਹੋਏ ਹਨ । ਵਰਤਮਾਨ ਸਮੇਂ ਵਿੱਚ ਉਦਯੋਗੀਕਰਣ ਅਤੇ ਨਗਰੀਕਰਣ ਦੇ ਵਧਣ ਕਾਰਨ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਕਾਫੀ ਬਦਲਾਓ ਆਇਆ ਹੈ ।

PSEB 9th Class Social Science Guide ਜਨਸੰਖਿਆ ਜਾਂ ਵਲੋਂ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਵਸੋਂ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਸਥਾਨ ਹੈ –
(ਉ) ਦੂਸਰਾ
(ਅ) ਚੌਥਾ ।
(ਇ) ਪੰਜਵਾਂ
(ਸ) ਨੌਵਾਂ ।
ਉੱਤਰ-
(ਉ) ਦੂਸਰਾ

ਪ੍ਰਸ਼ਨ 2.
ਪੰਜਾਬ ਵਿੱਚ ਪੂਰੇ ਦੇਸ਼ ਦੀ ਲਗਪਗ ਵਲੋਂ ਨਿਵਾਸ ਕਰਦੀ ਹੈ –
(ਉ) 1.3 ਪ੍ਰਤੀਸ਼ਤ
(ਅ) 2.3 ਪ੍ਰਤੀਸ਼ਤ
(ਇ) 3.2 ਪ੍ਰਤੀਸ਼ਤ
(ਸ) 1.2 ਪ੍ਰਤੀਸ਼ਤ ।
ਉੱਤਰ-
(ਅ) 2.3 ਪ੍ਰਤੀਸ਼ਤ

ਪ੍ਰਸ਼ਨ 3.
ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਜੋਂ ਪੇਂਡੂ ਖੇਤਰਾਂ ਵਿੱਚ ਨਿਵਾਸ ਕਰਦੀ ਹੈ –
(ਉ) 70
(ਅ) 75
(ਇ) 78
(ਸ) 68.
ਉੱਤਰ-
(ਸ) 68.

ਪ੍ਰਸ਼ਨ 4.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਵਸੋਂ ਘਣਤਾ ਹੈ –
(ਉ) 888
(ਅ) 944
(ਇ) 551
(ਸ) 933.
ਉੱਤਰ-
(ਇ) 551

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 5.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਦੇਸ਼ ਵਿੱਚ ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ ਹੈ –
(ਉ) 943
(ਅ) 933
(ਇ) 939
(ਸ) 894.
ਉੱਤਰ-
(ਉ) 943

ਪ੍ਰਸ਼ਨ 6.
ਦੇਸ਼ ਦੇ ਕਿਸ ਰਾਜ ਦੀ ਵਸੋਂ ਘਣਤਾ ਸਭ ਤੋਂ ਵੱਧ ਹੈ ?
(ੳ) ਉੱਤਰ ਪ੍ਰਦੇਸ਼
(ਅ) ਬਿਹਾਰ
(ਈ) ਰਾਜਸਥਾਨ
(ਸ) ਤਮਿਲਨਾਡੂ ।
ਉੱਤਰ-
(ਅ) ਬਿਹਾਰ

ਪ੍ਰਸ਼ਨ 7.
ਦੇਸ਼ ਦੇ ਕਿਸ ਰਾਜ ਦੀ ਵਸੋਂ ਘਣਤਾ ਸਭ ਤੋਂ ਘੱਟ ਹੈ ?
(ੳ) ਮਿਜ਼ੋਰਮ
(ਅ) ਸਿੱਕਿਮ
(ਇ) ਅਰੁਣਾਚਲ ਪ੍ਰਦੇਸ਼
(ਸ) ਨਾਗਾਲੈਂਡ ॥
ਉੱਤਰ-
(ਇ) ਅਰੁਣਾਚਲ ਪ੍ਰਦੇਸ਼

ਪ੍ਰਸ਼ਨ 8.
ਪੰਜਾਬ ਵਿੱਚ 2011 ਵਿੱਚ ਲਿੰਗ ਅਨੁਪਾਤ ਕਿੰਨਾ ਸੀ ?
(ਉ) 943
(ਅ) 866
(ਇ) 872
(ਸ)  895.
ਉੱਤਰ-
(ਸ)  895.

ਪ੍ਰਸ਼ਨ 9.
ਦੇਸ਼ ਦੇ ਕਿਸ ਜ਼ਿਲ੍ਹੇ ਦੀ ਜਨਸੰਖਿਆ ਸਭ ਤੋਂ ਵੱਧ ਹੈ ?
(ਉ) ਥਾਣੇ
(ਅ) ਉੱਤਰ ਚੌਬੀਸ ਪਰਗਨਾ
(ਈ) ਦਿਬਾਗ ਘਾਟੀ
(ਸ) ਅਨਜਾਹ ।
ਉੱਤਰ-
(ਉ) ਥਾਣੇ

ਪ੍ਰਸ਼ਨ 10.
ਇਨ੍ਹਾਂ ਵਿੱਚੋਂ ਪਰਵਾਸ ਦਾ ਕੀ ਕਾਰਨ ਹੈ ?
(ੳ) ਰੁਜ਼ਗਾਰ ਦੀ ਭਾਲ
(ਅ) ਕਮਾਈ ਦੀ ਆਸ
(ਈ) ਧਾਰਮਿਕ ਸੁਤੰਤਰਤਾ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਰੁਜ਼ਗਾਰ ਦੀ ਭਾਲ

II. ਖ਼ਾਲੀ ਥਾਂ ਭਰੋ

ਪ੍ਰਸ਼ਨ 1.
2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਵਿੱਚ ਕੁੱਲ ਸ਼ਹਿਰੀ ਵਸੋਂ ਲਗਪਗ ………… ਹੈ ।
ਉੱਤਰ-
1.35 ਕਰੋੜ,

ਪ੍ਰਸ਼ਨ 2.
ਪੇਂਡੂ ਖੇਤਰਾਂ ਵਿੱਚ ਮਜ਼ਦੂਰਾਂ ਦਾ ਪ੍ਰਤੀਸ਼ਤ ………. ਹੈ ।
ਉੱਤਰ-
40.1,

ਪ੍ਰਸ਼ਨ 3.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਵਿੱਚ ਵਸੋਂ ਘਣਤਾ ……… ਪ੍ਰਤੀ ਵਰਗ ਕਿਲੋਮੀਟਰ ਹੈ ।
ਉੱਤਰ-
382,

ਪ੍ਰਸ਼ਨ 4.
ਦੇਸ਼ ਵਿੱਚ ਮੁੱਖ ਮਜ਼ਦੂਰਾਂ ਦਾ ਪ੍ਰਤੀਸ਼ਤ ………. ਹੈ ।
ਉੱਤਰ-
37.50,

ਪ੍ਰਸ਼ਨ 5.
ਦੇਸ਼ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਧ ਪ੍ਰਤੀਸ਼ਤ ……. ਵਿੱਚ ਹੈ ।
ਉੱਤਰ-
ਆਂਧਰਾ ਪ੍ਰਦੇਸ਼,

ਪ੍ਰਸ਼ਨ 6.
ਦੇਸ਼ ਵਿੱਚ 15-16 ਉਮਰ ਵਰਗ ਵਿੱਚ ………… ਪ੍ਰਤੀਸ਼ਤ ਵਸੋਂ ਹੈ ।
ਉੱਤਰ-
58.4 ॥

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

III. ਸਹੀ/ਗਲਤ ਪ੍ਰਸ਼ਨ-ਸਹੀ ਕਥਨਾਂ ‘ਤੇ (✓) ਅਤੇ ਗਲਤ ਕਥਨਾਂ ਉੱਪਰ (✗) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
ਜਨਸੰਖਿਆਂ ਦੀ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ ।
ਉੱਤਰ-
(✗)

ਪ੍ਰਸ਼ਨ 2.
ਦੇਸ਼ ਦੇ ਪਰਬਤੀ ਅਤੇ ਮਾਰੂਥਲ ਖੇਤਰਾਂ ਵਿੱਚ ਜਨਸੰਖਿਆ ਬਹੁਤ ਸੰਘਣੀ ਹੈ ।
ਉੱਤਰ-
(✗)

ਪ੍ਰਸ਼ਨ 3.
ਨਿਰਧਨ ਦੇਸ਼ਾਂ ਵਿੱਚ ਬਚਪਨ ਉਮਰ ਵਰਗ 10-14 ਸਾਲ ਦੀ ਜਨਸੰਖਿਆ ਦਾ ਪ੍ਰਤੀਸ਼ਤ ਜ਼ਿਆਦਾ ਹੈ ।
ਉੱਤਰ-
(✓)

ਪ੍ਰਸ਼ਨ 4.
ਭਾਰਤ ਵਿੱਚ ਲਿੰਗ-ਅਨੁਪਾਤ ਘੱਟ ਜਾਂ ਪ੍ਰਤੀਕੂਲ ਹੈ ।
ਉੱਤਰ-
(✓)

ਪ੍ਰਸ਼ਨ 5.
ਜਨਸੰਖਿਆ ਦੀ ਕੁਦਰਤੀ ਵਾਧਾ ਦਰ ਜਨਮ-ਦਰ ਅਤੇ ਮੌਤ-ਦਰ ਦੇ ਅੰਤਰ ‘ਤੇ ਨਿਰਭਰ ਕਰਦੀ ਹੈ ।
ਉੱਤਰ-
(✓)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਸੰਖਿਆ ਘਣਤਾ ਦਾ ਕੀ ਅਰਥ ਹੈ ?
ਉੱਤਰ-
ਕਿਸੇ ਖੇਤਰ ਦੇ ਇਕ ਵਰਗ ਕਿਲੋਮੀਟਰ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਔਸਤ ਗਿਣਤੀ ਨੂੰ ਉਸ ਖੇਤਰ ਦੀ ਜਨਸੰਖਿਆ ਘਣਤਾ ਆਖਦੇ ਹਨ ।

ਪ੍ਰਸ਼ਨ 2.
ਭਾਰਤ ਵਿਚ ਜਨਸੰਖਿਆ ਵੰਡ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਤੱਤ ਕਿਹੜਾ ਹੈ ਅਤੇ ਕਿਉਂ ?
ਉੱਤਰ-
ਖੇਤੀ ਉਤਪਾਦਕਤਾ ।

ਪ੍ਰਸ਼ਨ 3.
ਭਾਰਤ ਦੇ ਬਹੁਤ ਸੰਘਣੀ ਆਬਾਦੀ ਵਾਲੇ ਦੋ ਹਿੱਸੇ ਦੱਸੋ ।
ਉੱਤਰ-
ਭਾਰਤ ਵਿਚ ਉੱਪਰਲੀ ਗੰਗਾ ਘਾਟੀ ਅਤੇ ਮਾਲਾਬਾਰ ਵਿਚ ਬਹੁਤ ਸੰਘਣੀ ਜਨਸੰਖਿਆ ਹੈ ।

ਪ੍ਰਸ਼ਨ 4.
ਭਾਰਤ ਦੇ ਕਿਹੜੇ ਦੇਸ਼ਾਂ ਵਿਚ ਵਸੋਂ ਦੀ ਘਣਤਾ ਘੱਟ ਹੈ ?
ਉੱਤਰ-
ਭਾਰਤ ਦੇ ਉੱਤਰ-ਪਰਬਤੀ ਦੇਸ਼, ਸੰਘਣੀ ਵਰਖਾ ਕਰਨ ਵਾਲੇ ਉੱਤਰ-ਪੂਰਬੀ ਦੇਸ਼, ਪੱਛਮੀ ਰਾਜਸਥਾਨ ਦੇ ਬੇਹੱਦ ਖੁਸ਼ਕ ਖੇਤਰ ਅਤੇ ਗੁਜਰਾਤ ਦੇ ਕੁਝ ਖੇਤਰਾਂ ਵਿਚ ਵਸੋਂ ਘਣਤਾ ਘੱਟ ਹੈ ।

ਪ੍ਰਸ਼ਨ 5.
ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕੀ ਬੁਰੇ ਨਤੀਜੇ ਹੋਏ ਹਨ ?
ਉੱਤਰ-
ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕਾਰਨ ਉਪਲੱਬਧ ਸਾਧਨਾਂ ਅਤੇ ਜਨ-ਸਹੁਲਤਾਂ ਉੱਤੇ ਦਬਾਅ ਵਧਿਆ ਹੈ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 6.
ਔਰਤ-ਮਰਦ ਜਾਂ ਲਿੰਗ-ਅਨੁਪਾਤ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਔਰਤਾਂ ਦੀ ਗਿਣਤੀ ਨੂੰ ਲਿੰਗ ਅਨੁਪਾਤ ਕਹਿੰਦੇ ਹਨ ।

ਪ੍ਰਸ਼ਨ 7.
ਕਮਾਉ ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਮਾਊ ਜਨਸੰਖਿਆ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਹੈ ਜਿਹੜੇ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰਕੇ ਧਨ ਕਮਾਉਂਦੇ ਹਨ ।

ਪ੍ਰਸ਼ਨ 8.
ਨਿਰਭਰ ਜਨਸੰਖਿਆ ਕੀ ਹੁੰਦੀ ਹੈ ?
ਉੱਤਰ-
ਨਿਰਭਰ ਜਨਸੰਖਿਆ ਵਿਚ ਉਹ ਬੱਚੇ ਅਤੇ ਬਿਰਧ ਆਉਂਦੇ ਹਨ ਜਿਹੜੇ ਕੰਮ ਨਹੀਂ ਕਰ ਸਕਦੇ ਪਰ ਕਮਾਊ ਜਨਸੰਖਿਆ ਉੱਤੇ ਨਿਰਭਰ ਰਹਿੰਦੇ ਹਨ ।

ਪ੍ਰਸ਼ਨ 9.
ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਦੱਸੋ ।
ਉੱਤਰ-
ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਦਾ ਪ੍ਰਸਾਰ ਹੈ :

ਪ੍ਰਸ਼ਨ 10.
ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ ?
ਉੱਤਰ-
ਸਿੱਕਿਮ ।

ਪ੍ਰਸ਼ਨ 11.
ਭਾਰਤ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।

ਪ੍ਰਸ਼ਨ 12.
ਪੱਛਮੀ ਬੰਗਾਲ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
1082 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।

ਪ੍ਰਸ਼ਨ 13.
ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਘਣਤਾ ਵਾਲੇ ਰਾਜ ਦਾ ਨਾਂ ਦੱਸੋ ।
ਉੱਤਰ-
ਬਿਹਾਰ !

ਪ੍ਰਸ਼ਨ 14.
ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਵਾਲਾ ਰਾਜ ਕਿਹੜਾ ਹੈ ?
ਉੱਤਰ-
ਉੱਤਰ-ਪ੍ਰਦੇਸ਼ ।

ਪ੍ਰਸ਼ਨ 15.
ਦਿੱਲੀ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
11297 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ !

ਪ੍ਰਸ਼ਨ 16.
ਭਾਰਤ ਵਿਚ 2011 ਦੀ ਜਨਗਣਨਾ ਅਨੁਸਾਰ ਲਿੰਗ ਅਨੁਪਾਤ ਕਿੰਨਾ ਹੈ ?
ਉੱਤਰ-
943 ਔਰਤਾਂ ਪ੍ਰਤੀ ਇਕ ਹਜ਼ਾਰ ਮਰਦ ।

ਪ੍ਰਸ਼ਨ 17.
ਭਾਰਤ ਵਿਚ ਸਭ ਤੋਂ ਵਧੇਰੇ ਸਾਖਰਤਾ ਦਰ ਵਾਲਾ ਰਾਜ ਕਿਹੜਾ ਹੈ ?
ਉੱਤਰ-
ਕੇਰਲ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 18.
ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲਾ ਰਾਜ ਕਿਹੜਾ ਹੈ ?
ਉੱਤਰ-
ਅਰੁਣਾਚਲ ਪ੍ਰਦੇਸ਼ ।

ਪ੍ਰਸ਼ਨ 19.
ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ ?
ਉੱਤਰ-
ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਾਗਰਿਕ ।

ਪ੍ਰਸ਼ਨ 20.
ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਜਨਸੰਖਿਆ ਦੇ ਹੌਲੀ-ਹੌਲੀ ਵਧਣ ਦੇ ਕੀ ਕਾਰਨ ਸਨ ?
ਉੱਤਰ-
ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਸਾਧਾਰਨ ਵਾਧਾ-ਦਰ (1%) ਸੀ । ਇਸ ਸਾਧਾਰਨ ਵਾਧੇ ਦਾ ਮੁੱਖ ਕਾਰਨ ਮਹਾਂਮਾਰੀਆਂ, ਲੜਾਈਆਂ ਅਤੇ ਕਾਲ ਦੇ ਕਾਰਨ ਮੌਤ-ਦਰ ਵੱਧ ਹੋਣਾ ਸੀ ।

ਪ੍ਰਸ਼ਨ 21.
ਸਾਲ 1901 ਵਿਚ ਭਾਰਤ ਦੀ ਆਬਾਦੀ ਕਿੰਨੀ ਸੀ ?
ਉੱਤਰ-
ਸਾਲ 1901 ਵਿਚ ਭਾਰਤ ਦੀ ਆਬਾਦੀ 23,83,96,327 (23.8 ਕਰੋੜ) ਸੀ ।

ਪ੍ਰਸ਼ਨ 22.
ਸਾਲ 2001 ਵਿਚ ਭਾਰਤ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਸਾਲ 2001 ਵਿਚ ਭਾਰਤ ਦੀ ਜਨਸੰਖਿਆ 1,02,70,15,421 (102.7 ਕਰੋੜ ਸੀ ।

ਪ੍ਰਸ਼ਨ 23.
ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਚੀਨ ਦੇ ਪਿੱਛੋਂ ਦੂਸਰਾ ਸਥਾਨ ਹੈ ।

ਪ੍ਰਸ਼ਨ 24.
ਭਾਰਤ ਦੇ ਕਿੰਨੇ ਰਾਜਾਂ ਦੀ ਸੰਖਿਆ 5 ਕਰੋੜ ਤੋਂ ਵੱਧ ਹੈ ?
ਉੱਤਰ-
2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ 10 ਰਾਜਾਂ ਦੀ ਜਨਸੰਖਿਆ 5 ਕਰੋੜ ਤੋਂ ਵੱਧ ਹੈ । ਇਹ ਰਾਜ ਹਨ-ਆਂਧਰਾ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ।

ਪ੍ਰਸ਼ਨ 25.
ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ ।
ਉੱਤਰ-
ਦੇਸ਼ ਵਿਚ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ ।

ਪ੍ਰਸ਼ਨ 26.
ਪੰਜਾਬ ਵਿਚ 2011 ਵਿਚ ਕਿੰਨੀ ਜਨਸੰਖਿਆ ਸੀ ਅਤੇ ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਕਿਹੜਾ ਸਥਾਨ ਸੀ ?
ਉੱਤਰ-
ਸਾਲ 2011 ਵਿਚ ਪੰਜਾਬ ਦੀ ਜਨਸੰਖਿਆ ਲਗਪਗ 2 ਕਰੋੜ 177 ਲੱਖ ਸੀ । ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਪੰਦਰਵਾਂ ਸਥਾਨ ਸੀ ।

ਪ੍ਰਸ਼ਨ 27.
ਪੰਜਾਬ ਵਿਚ ਸਾਰੇ ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਸੋਂ ਰਹਿੰਦੀ ਹੈ ?
ਉੱਤਰ-
ਪੰਜਾਬ ਵਿਚ ਸਾਰੇ ਦੇਸ਼ ਦੀ ਲਗਪਗ 2.3 ਪ੍ਰਤੀਸ਼ਤ ਵਸੋਂ ਰਹਿੰਦੀ ਹੈ ।

ਪ੍ਰਸ਼ਨ 28.
ਇਕ ਲੱਖ ਤੋਂ ਵੱਧ ਆਬਾਦੀ ਵਾਲੇ ਭਾਰਤ ਵਿਚ ਕਿੰਨੇ ਸ਼ਹਿਰ ਹਨ ?
ਉੱਤਰ-
ਭਾਰਤ ਵਿਚ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸੰਖਿਆ 300 ਤੋਂ ਜ਼ਿਆਦਾ ਹੈ ।

ਪ੍ਰਸ਼ਨ 29.
ਮੈਦਾਨੀ ਭਾਗਾਂ ਵਿਚ ਦੇਸ਼ ਦੇ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਮੈਦਾਨੀ ਭਾਗਾਂ ਵਿਚ ਦੇਸ਼ ਦੀ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 30.
ਦੇਸ਼ ਦੇ ਪਿੰਡਾਂ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਦੇਸ਼ ਦੀ ਕੁੱਲ ਜਨਸੰਖਿਆ ਦੀ ਲਗਪਗ 68% ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ।

ਪ੍ਰਸ਼ਨ 31.
ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਕਿੰਨੀ ਹੈ ?
ਉੱਤਰ-
ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਲਗਪਗ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (2011 ਵਿਚ ਹੈ ।

ਪ੍ਰਸ਼ਨ 32.
ਦੇਸ਼ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
2011 ਦੀ ਜਨਗਣਨਾ ਅਨੁਸਾਰ ਦੇਸ਼ ਦਾ ਸਭ ਤੋਂ ਵੱਧ ਘਣਤਾ ਵਾਲਾ ਰਾਜ ਬਿਹਾਰ ਅਤੇ ਸਭ ਤੋਂ ਘੱਟ ਘਣਤਾ ਵਾਲਾ ਰਾਜ ਅਰੁਣਾਚਲ ਪ੍ਰਦੇਸ਼ ਹੈ ।

ਪ੍ਰਸ਼ਨ 33.
ਪੰਜਾਬ ਵਿਚ ਵਸੋਂ ਦੀ ਘਣਤਾ ਕੀ ਹੈ ?
ਉੱਤਰ-
ਪੰਜਾਬ ਵਿਚ ਵਸੋਂ ਦੀ ਘਣਤਾ 551 ਵਿਅਕਤੀ ਪਤੀ ਵਰਗ ਕਿਲੋਮੀਟਰ (2011 ਵਿੱਚ) ਹੈ ।

ਪ੍ਰਸ਼ਨ 34.
ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ ?
ਉੱਤਰ-
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ ।

ਪ੍ਰਸ਼ਨ 35.
ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦਾ ਨਾਂ ਦੱਸੋ ।
ਉੱਤਰ-
ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੇ ਨਾਂ ਹਨ –

  • ਪੈਦਾਇਸ਼ (fertility)
  • ਮ੍ਰਿਤਤਾ (mortality)
  • ਪ੍ਰਵਾਸ (migration) ।

ਪ੍ਰਸ਼ਨ 36.
ਦੇਸ਼ ਵਿਚ 0-14 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਜਨਸੰਖਿਆ ਮਿਲਦੀ ਹੈ ?
ਉੱਤਰ-
ਦੇਸ਼ ਵਿਚ 0-14 ਉਮਰ ਵਰਗ ਵਿਚ 37.2 ਪ੍ਰਤੀਸ਼ਤ ਜਨਸੰਖਿਆ ਹੈ ।

ਪ੍ਰਸ਼ਨ 37.
ਦੇਸ਼ ਵਿਚ 15 ਤੋਂ 65 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਦੇਸ਼ ਵਿਚ 15 ਤੋਂ 65 ਸਾਲ ਉਮਰ ਵਰਗ ਵਿਚ 58.4 ਪ੍ਰਤੀਸ਼ਤ ਜਨਸੰਖਿਆ ਹੈ ।

ਪ੍ਰਸ਼ਨ 38.
ਲਿੰਗ-ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਲਿੰਗ-ਅਨੁਪਾਤ ਤੋਂ ਭਾਵ ਪ੍ਰਤੀ ਇਕ ਹਜ਼ਾਰ ਮਰਦਾਂ ਤੇ ਔਰਤਾਂ ਦੀ ਸੰਖਿਆ ਤੋਂ ਹੈ ।

ਪ੍ਰਸ਼ਨ 39.
ਸਾਲ 2011 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ ਕੀ ਸੀ ?
ਉੱਤਰ-
2011 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ 1000 : 943 ਸੀ ।

ਪ੍ਰਸ਼ਨ 40.
ਸਾਲ 2001 ਵਿਚ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਅਲੱਗ-ਅਲੱਗ ਲਿੰਗ ਅਨੁਪਾਤ ਕੀ ਸੀ ?
ਉੱਤਰ-
ਸਾਲ 2001 ਵਿਚ ਪੇਂਡੂ ਖੇਤਰਾਂ ਦਾ ਲਿੰਗ-ਅਨੁਪਾਤ 939 ਅਤੇ ਸ਼ਹਿਰਾਂ ਵਿਚ 894 ਪ੍ਰਤੀ ਹਜ਼ਾਰ ਮਰਦ ਸੀ ।

ਪ੍ਰਸ਼ਨ 41.
ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕੀ ਕਾਰਨ ਹਨ ?
ਉੱਤਰ-
ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕਾਰਨ ਹਨ –

  1. ਔਰਤਾਂ ਦਾ ਦਰਜਾ ਹੇਠਾਂ ਹੋਣਾ ।
  2. ਜਨਗਣਨਾ ਦੇ ਸਮੇਂ ਔਰਤਾਂ ਦੀ ਬਜਾਏ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ ।
  3. ਲੜਕੀਆਂ ਦੀ ਜਨਮ-ਦਰ ਘੱਟ ਹੋਣਾ ।
  4. ਔਰਤ ਗਰਭ ਹੱਤਿਆ (female foeticide)

ਪ੍ਰਸ਼ਨ 42.
ਆਰਥਿਕ ਆਧਾਰ ‘ਤੇ ਭਾਰਤ ਦੀ ਜਨਸੰਖਿਆ ਨੂੰ ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਆਰਥਿਕ ਆਧਾਰ ‘ਤੇ ਜਨਸੰਖਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –

  • ਕਾਮਿਆਂ ਦੀ ਜਨਸੰਖਿਆ
  • ਅਕਾਮਿਆਂ ਦੀ ਜਨਸੰਖਿਆ |

ਪ੍ਰਸ਼ਨ 43.
ਜਨਮ ਦਰ ਕੀ ਹੁੰਦੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਵਿਅਕਤੀਆਂ ਪਿੱਛੇ ਇੱਕ ਸਾਲ ਵਿੱਚ ਜਨਮੇ ਬੱਚਿਆਂ ਦੀ ਸੰਖਿਆ ਨੂੰ ਜਨਮ ਦਰ ਕਹਿੰਦੇ ਹਨ |

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 44.
ਮੌਤ ਦਰ ਕੀ ਹੁੰਦੀ ਹੈ ?
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਵਿਅਕਤੀਆਂ ਪਿੱਛੇ ਇੱਕ ਸਾਲ ਵਿੱਚ ਮਰੇ ਵਿਅਕਤੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ ।

ਪ੍ਰਸ਼ਨ 45.
ਪਰਵਾਸ ਕੀ ਹੁੰਦਾ ਹੈ ?
ਉੱਤਰ-
ਵਿਅਕਤੀਆਂ ਦੇ ਇੱਕ ਭੂਗੋਲਿਕ ਖੇਤਰ ਨੂੰ ਛੱਡ ਕੇ ਦੂਜੇ ਭੂਗੋਲਿਕ ਖੇਤਰ ਵਿੱਚ ਜਾ ਕੇ ਰਹਿਣ ਨੂੰ ਪਰਵਾਸ ਕਹਿੰਦੇ ਹਨ ।

ਪ੍ਰਸ਼ਨ 46.
ਕਿਸ਼ੋਰ ਅਵਸਥਾ ਕੀ ਹੁੰਦੀ ਹੈ ?
ਉੱਤਰ-
10 ਸਾਲ ਤੋਂ 19 ਸਾਲ ਤੱਕ ਦੀ ਅਵਸਥਾ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ ।

ਪ੍ਰਸ਼ਨ 47.
ਕਿਸ਼ੋਰ ਅਵਸਥਾ ਦੀ ਇੱਕ ਸਮੱਸਿਆ ਦੱਸੋ ।
ਉੱਤਰ-
ਬਹੁਤ ਸਾਰੀਆਂ ਸਰੀਰਿਕ ਤਬਦੀਲੀਆਂ ਆਉਂਦੀਆਂ ਹਨ ਜਿਸ ਕਰਕੇ ਕਿਸ਼ੋਰਾਂ ਨੂੰ ਬਹੁਤ ਅਜੀਬ ਲੱਗਦਾ ਹੈ ।

ਪ੍ਰਸ਼ਨ 48.
ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੇ ਆਉਣ ਦਾ ਇੱਕ ਕਾਰਨ ਦੱਸੋ ।
ਉੱਤਰ-
ਪੰਜਾਬ ਦੇ ਉਦਯੋਗਾਂ ਅਤੇ ਖੇਤਾਂ ਵਿੱਚ ਕੰਮ ਕਰਕੇ ਪੈਸਾ ਕਮਾਉਣ ਲਈ ਪਰਵਾਸੀ ਮਜ਼ਦੂਰ ਪੰਜਾਬ ਆਉਂਦੇ ਹਨ।

ਪ੍ਰਸ਼ਨ 49.
ਪੰਜਾਬ ਵਿੱਚ ਕਿਹੜੇ ਰਾਜਾਂ ਤੋਂ ਪਰਵਾਸੀ ਮਜ਼ਦੂਰ ਆਉਂਦੇ ਹਨ ?
ਉੱਤਰ-
ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਆਦਿ ।

ਪ੍ਰਸ਼ਨ 50.
ਦੇਸ਼ ਦੇ ਕਿਹੜੇ ਜ਼ਿਲਿਆਂ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਹੈ ?
ਉੱਤਰ-
ਵੱਧ ਜਨਸੰਖਿਆ-ਥਾਣੇ ਮਹਾਂਰਾਸ਼ਟਰ) ਜਨਸੰਖਿਆ 1,10,60,148 ਵਿਅਕਤੀ ਘੱਟ ਜਨਸੰਖਿਆ-ਦਿਬਾਂਗ ਘਾਟੀ (ਅਰੁਣਾਚਲ ਪ੍ਰਦੇਸ਼) 8004 ਵਿਅਕਤੀ ।

ਪ੍ਰਸ਼ਨ 51.
ਦੇਸ਼ ਦੀ ਸਾਖਰਤਾ ਦਰ ਕਿੰਨੀ ਹੈ ?
ਉੱਤਰ-
ਦੇਸ਼ ਦੀ ਸਾਖਰਤਾ ਦਰ 2011 ਵਿਚ 74.04% ਸੀ ।

ਪ੍ਰਸ਼ਨ 52.
ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਸਭ ਤੋਂ ਵੱਧ ਹੈ ?
ਉੱਤਰ-
ਹੁਸ਼ਿਆਰਪੁਰ 1000 : 961.

ਪ੍ਰਸ਼ਨ 53.
ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਸਾਖਰਤਾ ਦਰ ਹੈ ?
ਉੱਤਰ-
ਹੁਸ਼ਿਆਰਪੁਰ 84.16%.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਗਣਨਾ ਜਾਂ ਮਰਦਮਸ਼ੁਮਾਰੀ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਉੱਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਸਰਕਾਰ ਹਰੇਕ ਦਸ ਸਾਲ ਬਾਅਦ ਜਨਸੰਖਿਆ ਦੀ ਗਿਣਤੀ ਕਰਵਾਉਂਦੀ ਹੈ, ਜਿਸ ਨੂੰ ਜਨਗਣਨਾ ਜਾਂ ਮਰਦਮਸ਼ੁਮਾਰੀ (Census Survey) ਕਹਿੰਦੇ ਹਨ । ਇਸ ਗਿਣਤੀ ਦੇ ਨਾਲ-ਨਾਲ ਲੋਕਾਂ ਦੀ ਉਮਰ, ਲਿੰਗ, ਘਰ-ਬਾਰ, ਸਾਖਰਤਾ ਦਰ ਆਦਿ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ । ਦੇਸ਼ ਵਿਚ ਪਹਿਲੀ ਜਨਗਣਨਾ 1872 ਵਿਚ ਹੋਈ ਸੀ ਅਤੇ ਉਸ ਤੋਂ ਬਾਅਦ ਹਰੇਕ ਦਹਾਕੇ ਦੇ ਪਹਿਲੇ ਸਾਲ ਵਿਚ ਜਨਗਣਨਾ ਕਰਵਾਈ ਜਾਂਦੀ ਹੈ । 2011 ਦੀ ਜਨਗਣਨਾ ਦੇਸ਼ ਦੀ 15ਵੀਂ ਜਨਗਣਨਾ ਸੀ ਜਿਸ ਵਿਚ 22 ਅਰਬ ਰੁਪਏ ਦਾ ਖਰਚਾ ਆਇਆ ਸੀ ਅਤੇ 27 ਲੱਖ ਅਧਿਕਾਰੀਆਂ ਨੇ ਜਨਗਣਨਾ ਕੀਤੀ ਸੀ ।

ਪ੍ਰਸ਼ਨ 2.
ਜਨਸੰਖਿਆ ਦੀ ਖੇਤਰੀ ਵੰਡ ਅਤੇ ਜਨਸੰਖਿਆਂ ਦੀ ਘਣਤਾ ਦੇ ਦਰਮਿਆਨ ਅੰਤਰ ਸਪੱਸ਼ਟ ਕਰੋ ।
ਉੱਤਰ-
ਜਨਸੰਖਿਆ ਵੰਡ ਦਾ ਸੰਬੰਧ ਸਥਾਨ ਨਾਲ ਅਤੇ ਘਣਤਾ ਦਾ ਸੰਬੰਧ ਅਨੁਪਾਤ ਨਾਲ ਹੈ । ਜਨਸੰਖਿਆ ਵੰਡ ਦਾ ਅਰਥ ਇਹ ਹੈ ਕਿ ਦੇਸ਼ ਦੇ ਕਿਸੇ ਇਕ ਭਾਗ ਵਿਚ ਜਨਸੰਖਿਆ ਦਾ ਖੇਤਰੀ ਪੱਧਰ (Pattem) ਕਿਸ ਤਰ੍ਹਾਂ ਦਾ ਹੈ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਨਸੰਖਿਆ ਵੰਡ ਵਿਚ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਕਿ ਜਨਸੰਖਿਆ ਪੱਧਰ ਫੈਲਾਅ ਵਿਸਥਾਰ ਲਈ ਹੈ ਜਾਂ ਇਸ ਦਾ ਇਕ ਹੀ ਸਥਾਨ ‘ਤੇ ਵੱਧ ਜਮਾਅ ਹੈ । ਇਸਦੇ ਉਲਟ ਜਨਸੰਖਿਆ ਘਣਤਾ ਵਿਚ, ਇਸ ਦਾ ਸੰਬੰਧ ਜਨਸੰਖਿਆ ਆਕਾਰ ਤੇ ਖੇਤਰ ਨਾਲ ਹੁੰਦਾ ਹੈ, ਮਨੁੱਖ ਅਤੇ ਖੇਤਰ ਦੇ ਅਨੁਪਾਤ ਉੱਤੇ ਧਿਆਨ ਦਿੱਤਾ ਜਾਂਦਾ ਹੈ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 3.
ਭਾਰਤ ਵਿਚ ਜਨਸੰਖਿਆ ਦੀ ਵੰਡ ਤੇ ਕਿਹੜੇ-ਕਿਹੜੇ ਤੱਤਾਂ ਦਾ ਜ਼ਿਆਦਾ ਪ੍ਰਭਾਵ ਹੈ ?
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਬਰਾਬਰ ਨਹੀਂ ਹੈ । ਇਸੇ ਦੇ ਲਈ ਹੇਠ ਲਿਖੇ ਅਨੇਕਾਂ ਤੱਤ ਜ਼ਿੰਮੇਵਾਰ ਹਨ-

  1. ਭੂਮੀ ਦੀ ਉਪਜਾਊਪਨ-ਭਾਰਤ ਵਿਚ ਜਿਨ੍ਹਾਂ ਰਾਜਾਂ ਵਿਚ ਉਪਜਾਊ ਭੂਮੀ ਦਾ ਜ਼ਿਆਦਾ ਵਿਸਥਾਰ ਹੈ, ਉੱਥੇ ਜਨਸੰਖਿਆ ਦੀ ਘਣਤਾ ਵੱਧ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਹੀ ਰਾਜ ਹਨ ।
  2. ਵਰਖਾ ਦੀ ਮਾਤਰਾ-ਵੱਧ ਵਰਖਾ ਵਾਲੇ ਭਾਗਾਂ ਵਿਚ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ । ਉੱਤਰੀ ਭਾਰਤ ਵਿਚ ਪੂਰਬ ਤੋਂ ਪੱਛਮ ਨੂੰ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਜਨਸੰਖਿਆ ਦੀ ਘਣਤਾ ਵੀ ਘੱਟਦੀ ਜਾਂਦੀ ਹੈ ।
  3. ਜਲਵਾਯੂ-ਜਿੱਥੋਂ ਦੀ ਜਲਵਾਯੂ ਸਿਹਤ ਦੇ ਲਈ ਠੀਕ ਹੈ ਉੱਥੇ ਵੀ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ । ਇਸ ਦੇ ਉਲਟ ਅਜਿਹੇ ਦੇਸ਼ਾਂ ਵਿਚ ਜਨਸੰਖਿਆ ਦੀ ਘਣਤਾ ਘੱਟ ਹੁੰਦੀ ਹੈ ਜਿੱਥੋਂ ਦੀ ਜਲਵਾਯੂ ਸਿਹਤ ਲਈ ਠੀਕ ਨਾ ਹੋਵੇ | ਆਸਾਮ ਵਿਚ ਵਰਖਾ ਵੱਧ ਹੋਣ ਤੇ ਵੀ ਜਨਸੰਖਿਆ ਦੀ ਘਣਤਾ ਘੱਟ ਹੈ ਕਿਉਂਕਿ ਉੱਥੇ ਜ਼ਿਆਦਾ ਨਮੀ ਦੇ ਕਾਰਨ ਮਲੇਰੀਏ ਦਾ ਪ੍ਰਕੋਪ ਜ਼ਿਆਦਾ ਰਹਿੰਦਾ ਹੈ ।
  4. ਆਵਾਜਾਈ ਦੇ ਉੱਨਤ ਸਾਧਨ-ਆਵਾਜਾਈ ਦੇ ਸਾਧਨਾਂ ਦੇ ਵੱਧ ਵਿਕਾਸ ਦੇ ਕਾਰਨ ਵਪਾਰ ਵਿਚ ਉੱਨਤੀ ਤੇਜ਼ ਹੋ ਜਾਂਦੀ ਹੈ, ਜਿਸ ਨਾਲ ਜਨਸੰਖਿਆ ਦੀ ਘਣਤਾ ਵੀ ਜ਼ਿਆਦਾ ਹੋ ਜਾਂਦੀ ਹੈ । ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਆਦਿ ਰਾਜਾਂ ਵਿਚ ਜ਼ਿਆਦਾ ਜਨਸੰਖਿਆ ਹੋਣ ਦਾ ਇਕ ਕਾਰਨ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੈ ।
  5. ਉਦਯੋਗਿਕ ਵਿਕਾਸ-ਜਿਨ੍ਹਾਂ ਸਥਾਨਾਂ ਤੇ ਉਦਯੋਗ ਸਥਾਪਿਤ ਹੋ ਜਾਂਦੇ ਹਨ ਉੱਥੇ ਜਨਸੰਖਿਆ ਦੀ ਘਣਤਾ ਵੱਧ ਜਾਂਦੀ ਹੈ । ਇਸ ਦਾ ਕਾਰਨ ਇਹ ਹੈ ਕਿ ਉਦਯੋਗਿਕ ਖੇਤਰਾਂ ਵਿਚ ਰੋਜ਼ੀ ਕਮਾਉਣਾ ਸਰਲ ਹੁੰਦਾ ਹੈ । ਦਿੱਲੀ, ਕੋਲਕਾਤਾ, ਮੁੰਬਈ ਆਦਿ ਨਗਰਾਂ ਵਿਚ ਉਦਯੋਗਿਕ ਵਿਕਾਸ ਦੇ ਕਾਰਨ ਹੀ ਜਨਸੰਖਿਆ ਜ਼ਿਆਦਾ ਹੈ ।

ਪ੍ਰਸ਼ਨ 4.
ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਉਂ ਕਹਿੰਦੇ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ –

  • ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ।
  • ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 68% ਭਾਗ ਪੇਂਡੂ ਖੇਤਰਾਂ ਵਿਚ ਰਹਿੰਦਾ ਹੈ ।
  • ਦੇਸ਼ ਵਿਚ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਪੇਂਡੂ ਬਸਤੀਆਂ (Rural settlements) ਹਨ ਜਦਕਿ ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਦੇਸ਼ ਦੇ ਵੱਡੇ ਨਗਰਾਂ ਵਿਚ ਵਸਿਆ ਹੋਇਆ ਹੈ ।
  • ਦੇਸ਼ ਵਿਚ ਕੁੱਲ ਮਜ਼ਦੂਰਾਂ ਦਾ 40.1 ਪ੍ਰਤੀਸ਼ਤ ਪੇਂਡੂ ਖੇਤਰਾਂ ਵਿਚ ਅਤੇ 30.2 ਪ੍ਰਤੀਸ਼ਤ ਨਗਰਾਂ ਵਿਚ ਨਿਵਾਸ ਕਰਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਜਨਸੰਖਿਆ ਦੇ ਖੇਤਰੀ ਵੰਡ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤ ਵਿਚ ਜਨਸੰਖਿਆ ਵੰਡ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  1. ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਦੀ ਵੰਡ ਬਹੁਤ ਸੰਘਣੀ ਹੈ, ਪਰੰਤੁ ਪਰਬਤੀ ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਵੰਡ ਬਹੁਤ ਵਿਰਲੀ ਹੈ ।
  2. ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ 29% ਸ਼ਹਿਰਾਂ ਵਿਚ ਰਹਿੰਦਾ ਹੈ । ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।

ਪ੍ਰਸ਼ਨ 6.
ਵਸੋਂ ਘਣਤਾ ਦਾ ਕੀ ਅਰਥ ਹੈ ? ਭਾਰਤ ਵਿਚ ਵਸੋਂ ਘਣਤਾ ਬਾਰੇ ਦੱਸੋ ।
ਉੱਤਰ-
ਇਕ ਵਰਗ ਕਿਲੋਮੀਟਰ ਦੇ ਖੇਤਰ ਵਿਚ ਜਿੰਨੇ ਵਿਅਕਤੀ ਰਹਿੰਦੇ ਹਨ, ਉਸ ਨੂੰ ਵਸੋਂ ਘਣਤਾ ਕਹਿੰਦੇ ਹਨ । ਕਿਸੇ ਖੇਤਰ ਵਿਚ ਕਿੰਨੇ ਵਿਅਕਤੀ ਰਹਿੰਦੇ ਹਨ ਇਹ ਸਿਰਫ਼ ਵਸੋਂ ਘਣਤਾ ਦੇਖ ਕੇ ਹੀ ਪਤਾ ਕੀਤਾ ਜਾ ਸਕਦਾ ਹੈ । 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਵਸੋਂ ਘਣਤਾ 382 ਵਿਅਕਤੀ ਪ੍ਰਤੀ ਕਿਲੋਮੀਟਰ ਸੀ | ਦੇਸ਼ ਦੇ ਕਈ ਰਾਜ ਅਜਿਹੇ ਹਨ ਜਿੱਥੇ ਵਸੋਂ ਘਣਤਾ ਕਾਫ਼ੀ ਜ਼ਿਆਦਾ ਹੈ । ਜਿਵੇਂ ਕਿ ਬਿਹਾਰ (1106), ਪੱਛਮੀ ਬੰਗਾਲ (1028), ਕੇਰਲ (860), ਉੱਤਰ ਪ੍ਰਦੇਸ਼ (829), ਪੰਜਾਬ (851) ਆਦਿ। ਪਰ ਕੁੱਝ ਰਾਜ ਅਜਿਹੇ ਵੀ ਹਨ ਜਿੱਥੋਂ ਦੀ ਵਸੋਂ ਘਣਤਾ ਕਾਫ਼ੀ ਘਟ ਹੈ ਜਿਵੇਂ ਕਿ ਨਾਗਾਲੈਂਡ (119), ਸਿੱਕਿਮ (86), ਮਿਜ਼ੋਰਮ (52), ਅਰੁਣਾਚਲ ਪ੍ਰਦੇਸ਼ (17) ਆਦਿ । ਕੇਂਦਰ ਸ਼ਾਸਤ ਦੇਸ਼ਾਂ ਵਿਚ ਦਿੱਲੀ (11297) ਦੀ ਵਸੋਂ ਘਣਤਾ ਸਭ ਤੋਂ ਵੱਧ ਹੈ ।

ਪ੍ਰਸ਼ਨ 7.
ਵਸੋਂ ਵਾਧੇ ਉੱਤੇ ਇਕ ਨੋਟ ਲਿਖੋ । .
ਉੱਤਰ-
ਕਿਸੇ ਵੀ ਦੇਸ਼ ਜਾਂ ਸਥਾਨ ਦੀ ਵਸੋਂ ਇਕ ਸਮਾਨ ਨਹੀਂ ਰਹਿੰਦੀ ਬਲਕਿ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ । ਇਸ ਕਰਕੇ ਇਕ ਵਿਸ਼ੇਸ਼ ਸਮੇਂ ਦੌਰਾਨ ਕਿਸੇ ਵਿਸ਼ੇਸ਼ ਖੇਤਰ ਵਿਚ ਵਸੋਂ ਵਿਚ ਆਏ ਸਕਾਰਾਤਮਕ ਪਰਿਵਰਤਨ ਨੂੰ ਵਸੋਂ ਵਾਧਾ ਕਿਹਾ ਜਾਂਦਾ ਹੈ । ਵਸੋਂ ਵਾਧਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਜਨਮ ਦਰ ਦਾ ਵਾਧਾ, ਮੌਤ ਦਰ ਦਾ ਘਟਣਾ, ਦੇਸ਼ ਵਿਚ ਬਾਹਰਲੇ ਦੇਸ਼ ਜਾਂ ਸਥਾਨਾਂ ਤੋਂ ਲੋਕਾਂ ਦਾ ਰਹਿਣ ਲਈ ਆਉਣਾ । 2001 ਤੋਂ ਲੈ ਕੇ 2011 ਵਿਚ ਭਾਰਤ ਦੀ ਜਨਸੰਖਿਆ ਵਿਚ 17.68% ਅਤੇ ਪੰਜਾਬ ਵਿਚ ਇਹ 13.9% ਸੀ । ਵਸੋਂ ਵਾਧੇ ਨੂੰ ਇਕ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ|
ਦਸ ਸਾਲਾਂ ਵਿਚ ਸ਼ੁੱਧ ਵਾਧਾ ..
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 4

ਪ੍ਰਸ਼ਨ 8.
ਵਸੋਂ ਵਾਧੇ ਲਈ ਜ਼ਿੰਮੇਵਾਰ ਕੁੱਝ ਕਾਰਕਾਂ ਦੇ ਨਾਮ ਲਿਖੋ ।
ਉੱਤਰ-
ਵਸੋਂ ਵਾਧੇ ਲਈ ਕਈ ਕਾਰਕ ਜ਼ਿੰਮੇਵਾਰ ਹੁੰਦੇ ਹਨ ਜਿਵੇਂ ਕਿ –

  1. ਜੇਕਰ ਜਨਮ ਦਰ ਵੱਧ ਹੋਵੇ ਤੇ ਮੌਤ ਦਰ ਘੱਟ ਹੋਵੇ ਤਾਂ ਵਸੋਂ ਵੱਧ ਜਾਂਦੀ ਹੈ ।
  2. ਜੇਕਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿਚ ਹੀ ਹੋ ਜਾਵੇ ਤਾਂ ਵੀ ਵਸੋਂ ਵਧਣ ਦਾ ਖ਼ਤਰਾ ਹੋ ਜਾਂਦਾ ਹੈ ।
  3. ਜੇਕਰ ਦੇਸ਼ ਦੀ ਜਲਵਾਯੂ ਜੀਵਨ ਜੀਣ ਦੇ ਅਨੁਕੂਲ ਹੈ ਤਾਂ ਵੀ ਵਸੋਂ ਵੱਧ ਜਾਂਦੀ ਹੈ ।
  4. ਵਿਆਹ ਦੀ ਸਰਵ-ਵਿਆਪਕਤਾ ਵੀ ਵਸੋਂ ਵੱਧਣ ਲਈ ਜ਼ਿੰਮੇਵਾਰ ਹੁੰਦੀ ਹੈ ।

ਪ੍ਰਸ਼ਨ 9.
ਉਮਰ ਰਚਨਾ (Age composition) ਉੱਤੇ ਇਕ ਨੋਟ ਲਿਖੋ ।
ਉੱਤਰ-
ਕਿਸੇ ਖੇਤਰ, ਰਾਜ ਜਾਂ ਦੇਸ਼ ਦੀ ਜਨਸੰਖਿਆ ਨੂੰ ਅੱਡ-ਅੱਡ ਉਮਰ ਵਰਗਾਂ ਵਿਚ ਵੰਡਣ ਦੀ ਪ੍ਰਕਿਰਿਆ ਨੂੰ ਉਮਰ ਰਚਨਾ ਕਹਿੰਦੇ ਹਨ | ਸਾਰੀ ਜਨਤਾ ਨੂੰ ਆਮ ਤੌਰ ਉੱਤੇ ਤਿੰਨ ਸਮੂਹਾਂ ਵਿਚ ਵੰਡਿਆ ਜਾਂਦਾ ਹੈ । ਪਹਿਲੇ ਸਮੂਹ ਵਿਚ 0-14 ਸਾਲ ਦੇ ਵਿਅਕਤੀ ਆਉਂਦੇ ਹਨ, ਜਿਸ ਨੂੰ ਬੱਚਾ ਗੁੱਟ ਕਿਹਾ ਜਾਂਦਾ ਹੈ । ਦੂਜੇ ਸਮੂਹ ਵਿਚ 15-64 ਸਾਲ ਦੇ ਵਿਅਕਤੀ ਆਉਂਦੇ ਹਨ ਜਿਸ ਨੂੰ ਬਾਲਗ਼ ਜਾਂ ਕਾਮਾ ਗੁੱਟ ਕਿਹਾ ਜਾਂਦਾ ਹੈ । ਤੀਜੇ ਅਤੇ ਆਖਰੀ ਸਮੂਹ ਵਿਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਉਂਦੇ ਹਨ ਜਿਸ ਨੂੰ ਬਿਰਧ ਗੁੱਟ ਕਿਹਾ ਜਾਂਦਾ ਹੈ । ਪਹਿਲਾ ਅਤੇ ਤੀਜਾ ਗੁੱਟ ਦੂਜੇ ਗੁੱਟ ਉੱਤੇ ਆਪਣੀਆਂ ਜ਼ਰੂਰਤਾਂ ਲਈ ਨਿਰਭਰ ਕਰਦਾ ਹੈ । ਇਸ ਕਰਕੇ ਇਹਨਾਂ ਨੂੰ ਨਿਰਭਰ ਗੁੱਟ ਵੀ ਕਿਹਾ ਜਾਂਦਾ ਹੈ । ਨਿਰਭਰਤਾ ਅਨੁਪਾਤ ਨੂੰ ਇਕ ਸੂਤਰ ਰਾਹੀਂ ਦਰਸਾਇਆ ਜਾਂਦਾ ਹੈ –
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 5

ਪ੍ਰਸ਼ਨ 10.
ਲਿੰਗ ਅਨੁਪਾਤ ਕੀ ਹੈ ? ਭਾਰਤ ਵਿਚ ਲਿੰਗ ਅਨੁਪਾਤ ਦਾ ਵਰਣਨ ਕਰੋ ।
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿਚ 1000 ਪੁਰਸ਼ਾਂ ਦੇ ਪਿੱਛੇ ਔਰਤਾਂ ਦੀ ਸੰਖਿਆ ਨੂੰ ਹੀ ਲਿੰਗ ਅਨੁਪਾਤ ਕਿਹਾ ਜਾਂਦਾ ਹੈ । ਭਾਰਤ ਵਿਚ 2011 ਵਿਚ ਲਿੰਗ ਅਨੁਪਾਤ 1000 : 943 ਸੀ ਅਰਥਾਤ 1000 ਪੁਰਸ਼ਾਂ ਪਿੱਛੇ 943 ਔਰਤਾਂ ਹੀ ਸਨ । ਭਾਰਤ ਵਿਚ ਲਿੰਗ ਅਨੁਪਾਤ ਨੀਵਾਂ ਹੀ ਰਿਹਾ ਹੈ । ਸਿਰਫ਼ ਕੇਰਲ (1084) ਅਤੇ ਪੁੱਡੂਚੇਰੀ (1037) ਵਿਚ ਔਰਤਾਂ ਵੱਧ ਹਨ | ਬਾਕੀ ਸਾਰੇ ਰਾਜਾਂ ਵਿਚ ਇਹ ਕਾਫ਼ੀ ਘੱਟ ਹੈ । ਪੰਜਾਬ (895) ਅਤੇ ਹਰਿਆਣਾ (879) ਵਿਚ ਇਹ ਕਾਫ਼ੀ ਘੱਟ ਹੈ ।
ਕਿਸੇ ਵੀ ਦੇਸ਼ ਵਿਚ ਔਰਤਾਂ ਦੀ ਸਥਿਤੀ ਦਾ ਪਤਾ ਕਰਨ ਲਈ ਲਿੰਗ ਅਨੁਪਾਤ ਦੇਖਣਾ ਬਹੁਤ ਜ਼ਰੂਰੀ ਹੈ । ਪਿਛਲੇ ਕੁਝ ਸਮੇਂ ਤੋਂ ਸਰਕਾਰ ਦੀ ਸਖ਼ਤੀ ਕਾਰਨ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 11.
ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕੀ ਕਾਰਨ ਹਨ ?
ਉੱਤਰ-
ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕਾਰਨਾਂ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ । ਪਰੰਤੂ ਭਾਰਤੀ ਸਮਾਜ ਵਿਚ ਇਸਤਰੀ ਦਾ ਦਰਜਾ ਹੇਠਾਂ ਹੋਣਾ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ । ਪਰਿਵਾਰ ਪ੍ਰਣਾਲੀ ਵਿਚ ਉਸ ਨੂੰ ਹੇਠਲਾ ਦਰਜਾ ਦਿੱਤਾ ਜਾਂਦਾ ਹੈ, ਅਤੇ ਮਰਦ ਨੂੰ ਉੱਚਾ ।
ਇਸ ਕਾਰਨ ਘੱਟ ਉਮਰ ਵਰਗ ਵਿਚ ਲੜਕੀਆਂ ਦੀ ਸਿਹਤ, ਖਾਣ-ਪੀਣ ਅਤੇ ਦੇਖ-ਭਾਲ ਦੇ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ । ਫਲਸਰੂਪ ਉਮਰ ਵਰਗ (0-6 ਸਾਲ ਵਿਚ ਲੜਕਿਆਂ ਦੀ ਬਜਾਏ ਲੜਕੀਆਂ ਦੀ ਮੌਤ ਦਰ ਵੱਧ ਹੈ । ਇਸ ਉਮਰ ਵਿਚ ਲਿੰਗ ਅਨੁਪਾਤ ਜੇ ਸਾਲ 1961 ਵਿਚ 976 ਸੀ ਘੱਟ ਕੇ ਸਾਲ 2001 ਵਿਚ 933 ‘ਤੇ ਪਹੁੰਚ ਗਿਆ । ਲਿੰਗ-ਅਨੁਪਾਤ ਘੱਟ ਹੋਣ ਦੇ ਹੋਰ ਮੁੱਖ ਕਾਰਨ ਹਨ-ਜਨਗਣਨਾ ਦੇ ਸਮੇਂ ਇਸਤਰੀਆਂ ਦੀ ਨਿਸਬਤ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ, ਲੜਕੀਆਂ ਦੀ ਜਨਮ-ਦਰ ਘੱਟ ਹੋਣਾ ਅਤੇ ਇਸਤਰੀ ਗਰਭ-ਹੱਤਿਆ (Female Foeticide) ।

ਪ੍ਰਸ਼ਨ 12.
ਉੱਤਰ ਭਾਰਤ ਦੇ ਰਾਜਾਂ ਵਿਚ ਲਿੰਗ-ਅਨੁਪਾਤ ਕੀ ਹੈ ?
ਉੱਤਰ-
ਉੱਤਰ ਭਾਰਤ ਦੇ ਰਾਜਾਂ ਵਿਚ ਲਿੰਗ-ਅਨੁਪਾਤ ਪ੍ਰਤੀਕੂਲ ਹੈ । ਇਸ ਦਾ ਅਰਥ ਇਹ ਹੈ ਕਿ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ ਮਨੁੱਖਾਂ ਦੀ ਤੁਲਨਾ ਵਿਚ ਇਸਤਰੀਆਂ ਦੀ ਸੰਖਿਆ ਘੱਟ ਹੈ । ਇਹ ਗੱਲ 2011 ਵਿਚ ਭਾਰਤ ਦੇ ਉੱਤਰੀ ਰਾਜਾਂ ਵਿਚ ਲਿੰਗ-ਅਨੁਪਾਤ ਤੋਂ ਸਪੱਸ਼ਟ ਹੋ ਜਾਂਦੀ ਹੈ ਜੋ ਇਸ ਪ੍ਰਕਾਰ ਹੈ-

  • ਬਿਹਾਰ 918,
  • ਰਾਜਸਥਾਨ 935,
  • ਪੰਜਾਬ 895,
  • ਉੱਤਰ ਪ੍ਰਦੇਸ਼ 912 ਅਤੇ
  • ਹਰਿਆਣਾ 879 |

ਪ੍ਰਸ਼ਨ 13.
ਜਨਸੰਖਿਆ ਦੇ ਆਰਥਿਕ ਢਾਂਚੇ ਦੇ ਅਧਿਐਨ ਦਾ ਕੀ ਮਹੱਤਵ ਹੈ ?
ਉੱਤਰ-
ਜਨਸੰਖਿਆ ਦੇ ਆਰਥਿਕ ਢਾਂਚੇ ਦਾ ਵਿਸ਼ੇਸ਼ ਮਹੱਤਵ ਹੈ

  1. ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਦੀ ਜਨਸੰਖਿਆ ਦਾ ਕਿੰਨਾ ਹਿੱਸਾ ਕਾਰਜਸ਼ੀਲ ਹੈ ਅਤੇ ਉਹ ਕਿਸ ਕੰਮ ਵਿਚ ਲੱਗਾ ਹੋਇਆ ਹੈ ।
  2. ਇਹ ਢਾਂਚਾ ਕਿਸੇ ਖੇਤਰ ਦੀ ਜਨਸੰਖਿਅਕ ਅਤੇ ਸੱਭਿਆਚਾਰ ਨੂੰ ਪ੍ਰਗਟ ਕਰਦੀ ਹੈ । ਇਸ ‘ਤੇ ਹੀ ਉਸ ਦੇਸ਼ ਦੇ ਭਵਿੱਖ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਪੱਧਰ ਆਧਾਰਿਤ ਹੁੰਦਾ ਹੈ ।
  3. ਆਰਥਿਕ ਢਾਂਚੇ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਕਿਸ ਆਰਥਿਕ ਖੇਤਰ ਵਿਚ ਪੱਛੜਿਆ ਹੋਇਆ ਹੈ । ਇਸ ਲਈ ਉਸ ਖੇਤਰ ਦੇ ਵਿਕਾਸ ਲਈ ਉੱਚਿਤ ਯੋਜਨਾ ਬਣਾ ਸਕਦੇ ਹਾਂ ।

ਪ੍ਰਸ਼ਨ 14.
ਦੇਸ਼ ਦੀ ਜਨਸੰਖਿਆ ਦੀ ਬਣਤਰ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸੇ ਦੇਸ਼ ਦੀ ਜਨਸੰਖਿਆ ਦੀ ਬਣਤਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ-
1. ਸਮਾਜਿਕ ਤੇ ਆਰਥਿਕ ਨਿਯੋਜਨ ਦੇ ਲਈ ਕਿਸੇ ਵੀ ਦੇਸ਼ ਦੀ ਜਨਸੰਖਿਆ ਦੇ ਭਿੰਨ-ਭਿੰਨ ਲੱਛਣਾਂ ਜਿਵੇਂ ਜਨਸੰਖਿਆ ਦੀ ਉਮਰ, ਬਣਤਰ, ਲਿੰਗ ਬਣਤਰ, ਕਿੱਤਾ ਬਣਤਰ ਆਦਿ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ ।

2. ਜਨਸੰਖਿਆ ਦੀ ਬਣਤਰ ਦੇ ਭਿੰਨ-ਭਿੰਨ ਘਟਕਾਂ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ । ਜਿੱਥੇ ਇਕ ਪਾਸੇ ਇਹ ਜਨਸੰਖਿਆ ਬਣਤਰ ਘਟਕ ਆਰਥਿਕ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਉੱਥੇ ਇਹ ਆਰਥਿਕ ਵਿਕਾਸ ਦੀ ਉੱਨਤੀ ਦੇ ਪੱਧਰ ਤੇ ਪ੍ਰਭਾਵ ਤੋਂ ਵੀ ਅਣਛੂਹੇ ਨਹੀਂ ਰਹਿ ਜਾਂਦੇ । ਉਦਾਹਰਨ ਦੇ ਲਈ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਦੀ ਉਮਰ ਬਣਤਰ ਵਿਚ ਬੱਚਿਆਂ ਅਤੇ ਬਿਰਧ ਲੋਕਾਂ ਦਾ ਪਤੀਸ਼ਤ ਬਹੁਤ ਵੱਧ ਹੈ ਤਾਂ ਦੇਸ਼ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਉੱਤੇ ਜ਼ਿਆਦਾਤਰ ਵਿੱਤੀ ਸਾਧਨਾਂ ਨੂੰ ਖ਼ਰਚ ਕਰਨਾ ਪਵੇਗਾ । ਦੂਸਰੇ ਪਾਸੇ ਉਮਰ ਬਣਤਰ ਵਿਚ ਕਾਮੇ ਲੋਕਾਂ ਦੇ ਉਮਰ-ਵਰਗਾਂ (working age-groups) ਦਾ ਭਾਗ ਜ਼ਿਆਦਾ ਹੋਣ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਤੇਜ਼ ਹੋ ਜਾਂਦੀ ਹੈ ।

ਪ੍ਰਸ਼ਨ 15.
ਉਮਰ ਬਣਤਰ ਦੇ ਅਧਿਐਨ ਤੋਂ ਕੀ ਲਾਭ ਹੈ ?
ਉੱਤਰ-
ਉਮਰ-ਬਣਤਰ ਦੇ ਅਧਿਐਨ ਦੇ ਅਨੇਕਾਂ ਲਾਭ ਹਨ –
1. ਬਾਲ ਉਮਰ ਵਰਗ (0-14) ਦੀ ਕੁੱਲ ਜਨਸੰਖਿਆ ਪ੍ਰਾਪਤ ਹੋਣ ਨਾਲ ਸਰਕਾਰ ਨੂੰ ਇਨ੍ਹਾਂ ਗੱਲਾਂ ਦਾ ਸਪੱਸ਼ਟ ਪਤਾ ਲੱਗ ਸਕਦਾ ਹੈ ਕਿ ਸਿੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਵਿਚ ਕਿੰਨੀਆਂ ਸਹੂਲਤਾਂ ਦੀ ਜ਼ਰੂਰਤ ਹੈ । ਉਸੇ ਅਨੁਸਾਰ ਨਵੇਂ ਸਕੂਲਾਂ, ਸਿਹਤ ਕੇਂਦਰਾਂ, ਸਮੁਦਾਇਕ ਕੇਂਦਰਾਂ ਆਦਿ ਦਾ ਨਿਰਮਾਣ ਕਰਾਇਆ ਜਾਂਦਾ ਹੈ ।

2. ਦੇਸ਼ ਵਿਚ ਕਿੰਨੇ ਲੋਕ ਵੋਟਰ ਵਰਗ ਵਿਚ ਹਨ, ਇਸ ਗੱਲ ਦੀ ਜਾਣਕਾਰੀ ਵੀ ਹੋ ਸਕਦੀ ਹੈ । ਵੋਟਰ ਵਰਗ ਦੇ ਲੋਕਾਂ ਦੀ ਜਾਣਕਾਰੀ ਹੋਣਾ ਪਰਜਾਤੰਤਰ ਵਿਚ ਬਹੁਤ ਜ਼ਰੂਰੀ ਹੈ । ਉਮਰ ਬਣਤਰ ਦੇ ਅੰਕੜਿਆਂ ਦੇ ਹਿਸਾਬ ਨਾਲ ਲਗਪਗ 58 ਪ੍ਰਤੀਸ਼ਤ ਮਤਦਾਤਾ ਹੋਣੇ ਚਾਹੀਦੇ ਹਨ, ਪਰੰਤੂ ਦੇਸ਼ ਵਿਚ ਮਤਦਾਤਾ 60 ਪ੍ਰਤੀਸ਼ਤ ਹਨ ।

3. ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਦੀ ਗਿਣਤੀ ਵੱਧ ਹੈ ।

4. ਇਕ ਪਾਸੇ ਤਟਵਰਤੀ ਮੈਦਾਨਾਂ ‘ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਦਾ ਭਾਰੀ ਜਮਾਓ ਮਿਲਦਾ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (demographic divide) ਵਰਗੀ ਲਗਦੀ ਹੈ ।

ਪ੍ਰਸ਼ਨ 16.
ਕਿਸ਼ੋਰ ਅਵਸਥਾ ਵਿਚ ਕਿਸ਼ੋਰਾਂ ਦੀਆਂ ਜ਼ਰੂਰਤਾਂ ਬਾਰੇ ਦੱਸੋ ।
ਉੱਤਰ –

  1. ਕਿਸ਼ੋਰਾਂ ਨੂੰ ਵਧੀਆ ਅਤੇ ਸੰਤੁਲਿਤ ਖੁਰਾਕ ਮਿਲਣੀ ਚਾਹੀਦੀ ਹੈ ।
  2. ਉਹਨਾਂ ਨੂੰ ਸਹੀ ਵਾਤਾਵਰਨ ਵਿਚ ਸਹੀ ਸਿੱਖਿਆ ਮਿਲਣੀ ਚਾਹੀਦੀ ਹੈ ।
  3. ਉਹਨਾਂ ਨੂੰ ਸਰੀਰਿਕ ਤਬਦੀਲੀਆਂ ਬਾਰੇ ਸਹੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ।
  4. ਮਾਤਾ-ਪਿਤਾ ਅਤੇ ਸਮਾਜ ਵਲੋਂ ਉਹਨਾਂ ਨੂੰ ਪਿਆਰ ਨਾਲ ਹਰੇਕ ਗੱਲ ਸਮਝਾਉਣੀ ਚਾਹੀਦੀ ਹੈ ।
  5. ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ।
  6. ਉਹਨਾਂ ਨੂੰ ਚੰਗਾ ਭਵਿੱਖ ਬਣਾਉਣ ਲਈ ਲਗਾਤਾਰ ਸਲਾਹਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 17.
ਕਿਸ਼ੋਰਾਂ ਦਾ ਭਵਿੱਖ ਬਣਾਉਣ ਵਿਚ ਸਮਾਜ, ਅਧਿਆਪਕਾਂ ਅਤੇ ਮਾਪਿਆਂ ਦੀ ਕੀ ਭੂਮਿਕਾ ਹੈ ?
ਉੱਤਰ-

  • ਮਾਂ-ਬਾਪ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਹਨਾਂ ਨੂੰ ਚੰਗੀ ਵਿੱਦਿਆ ਅਤੇ ਚੰਗਾ ਵਾਤਾਵਰਣ ਪ੍ਰਦਾਨ ਕਰ ਸਕਦੇ ਹਨ ।
  • ਮਾਂ-ਬਾਪ ਆਪਣੇ ਬੱਚਿਆਂ ਨੂੰ ਸਹੀ ਰਸਤੇ ਉੱਤੇ ਚਲਣ ਲਈ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਦੇ ਉੱਤਰਵਾਦੀ ਨਾਗਰਿਕ ਬਣਨ ਵੱਲ ਰਸਤਾ ਵਿਖਾ ਸਕਦੇ ਹਨ ।
  • ਅਧਿਆਪਕ ਕਿਸ਼ੋਰਾਂ ਨੂੰ ਸਹੀ ਸਿੱਖਿਆ ਦੇ ਕੇ ਉਹਨਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰ ਸਕਦੇ ਹਨ ।
  • ਸਮਾਜ ਦੇ ਅਲੱਗ-ਅਲੱਗ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਉਹਨਾਂ ਨੂੰ ਸਹੀ ਰਸਤਾ ਵਿਖਾ ਕੇ ਸਮਾਜ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਰਸਤੇ ਉੱਤੇ ਪਾ ਸਕਦੇ ਹਨ ।

ਪ੍ਰਸ਼ਨ 18.
ਪੰਜਾਬ ਦੀ ਲਿੰਗ ਆਧਾਰਿਤ ਬਣਤਰ ਉੱਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਦੀ ਕੁੱਲ ਵਸੋਂ 2,77,43,338 ਹੈ ਜਿਸ ਵਿਚ 1,46,39,465 ਆਦਮੀ ਅਤੇ 1,310,3873 ਔਰਤਾਂ ਹਨ । ਇਹਨਾਂ ਦਾ ਲਿੰਗ ਅਨੁਪਾਤ 1000 : 895 ਬਣਦਾ ਹੈ । ਇਸ ਦਾ ਅਰਥ ਹੈ ਕਿ ਹਰੇਕ 1000 ਆਦਮੀਆਂ ਪਿੱਛੇ 895 ਔਰਤਾਂ ਹਨ ਜੋ ਕਿ ਕਾਫ਼ੀ ਘੱਟ ਹੈ । ਸ਼ਹਿਰਾਂ ਵਿਚ ਇਹ 875 ਹੈ ਅਤੇ ਪਿੰਡਾਂ ਵਿਚ 907 ਹੈ ਜੋ ਕਿ 2001 ਦੀ ਤੁਲਨਾ ਵਿਚ ਥੋੜ੍ਹਾ ਜਿਹਾ ਵੱਧ ਹੈ । ਹੁਸ਼ਿਆਰਪੁਰ ਜ਼ਿਲ੍ਹੇ (961) ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ ਜਦਕਿ ਸ਼ਹੀਦ ਭਗਤ ਸਿੰਘ ਨਗਰ (954), ਜਲੰਧਰ (915) ਅਤੇ ਰੂਪਨਗਰ (915) ਇਸ ਤੋਂ ਬਾਅਦ ਆਉਂਦੇ ਹਨ । ਸਭ ਤੋਂ ਘੱਟ ਲਿੰਗ ਅਨੁਪਾਤ ਬਠਿੰਡੇ (868) ਦਾ ਹੈ । ਫਿਰ ਫਤਿਹਗੜ੍ਹ ਸਾਹਿਬ (871) ਦਾ ਜ਼ਿਲ੍ਹਾ ਆਉਂਦਾ ਹੈ । ਪਿਛਲੇ ਦਹਾਕੇ ਵਿਚ ਇਸ ਵਿਚ ਸੁਧਾਰ ਹੋਇਆ ਹੈ ਜੋ ਕਿ ਸਰਕਾਰ ਦੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਦਾ ਨਤੀਜਾ ਹੈ ।
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 6

ਪ੍ਰਸ਼ਨ 19.
ਪੰਜਾਬ ਦੀ ਕਾਰੋਬਾਰੀ ਬਣਤਰ ਉੱਤੇ ਰੋਸ਼ਨੀ ਪਾਓ।
ਉੱਤਰ-
ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ, ਜਿਸ ਕਰਕੇ ਇੱਥੇ ਦੀ ਜ਼ਿਆਦਾਤਰ ਜਨਤਾ ਖੇਤੀ ਜਾਂ ਸੰਬੰਧਿਤ ਕੰਮਾਂ ਵਿਚ ਲੱਗੀ ਹੋਈ ਹੈ । ਪੰਜਾਬ ਦੇ ਕੁੱਲ ਕਾਮਿਆਂ ਦਾ 35.5% ਹਿੱਸਾ ਖੇਤੀ ਜਾਂ ਸੰਬੰਧਿਤ ਕੰਮਾਂ ਵਿਚ ਲੱਗਿਆ ਹੋਇਆ ਹੈ । 3.9% ਲੋਕ ਘਰੇਲੂ ਉਦਯੋਗਾਂ ਵਿਚ ਲੱਗੇ ਹੋਏ ਹਨ । ਬਾਕੀ 60.5% ਕਾਮੇ ਹੋਰ ਕਈ ਪ੍ਰਕਾਰ ਦੇ ਕੰਮਾਂ ਵਿਚ ਲੱਗੇ ਹੋਏ ਹਨ । ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਕਾਮੇ ਖੇਤੀ ਵਿਚ ਲੱਗੇ ਹੋਏ ਹਨ ਪਰ ਲੁਧਿਆਣਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਕਾਫ਼ੀ ਘੱਟ ਕਾਮੇ ਖੇਤੀ ਵਿਚ ਅਤੇ ਬਾਕੀ ਉਦਯੋਗਿਕ ਖੇਤਰ, ਸੇਵਾਵਾਂ ਆਦਿ ਵਿਚ ਲੱਗੇ ਹੋਏ ਹਨ । ਪੰਜਾਬ ਦੇ ਬਹੁਤ ਸਾਰੇ ਲੋਕ ਨੌਕਰੀ ਦੀ ਭਾਲ ਵਿਚ ਦੇਸ਼-ਵਿਦੇਸ਼ ਵਿਚ ਵੀ ਗਏ ਹੋਏ ਹਨ ।

ਪ੍ਰਸ਼ਨ 20.
ਮਾਦਾ ਭਰੂਣ ਹੱਤਿਆ ਦਾ ਕੀ ਅਰਥ ਹੈ ?
ਉੱਤਰ-
ਲੋਕਾਂ ਵਿਚ ਕਈ ਕਾਰਨਾਂ ਕਰਕੇ ਲੜਕੀ ਦੀ ਥਾਂ ਲੜਕੇ ਨੂੰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ । ਉਹ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਤਾਂ ਕਿ ਲੜਕੇ ਨੂੰ ਪ੍ਰਾਪਤ ਕੀਤਾ ਜਾ ਸਕੇ । ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਪਹਿਲੇ ਤਿੰਨ-ਚਾਰ ਮਹੀਨੇ ਤਕ ਮਾਂ ਦੇ ਗਰਭ ਵਿਚ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਹੈ । ਇਸ ਨੂੰ ਹਾਲੇ ਭਰੂਣ ਦਾ ਨਾਮ ਹੀ ਦਿੱਤਾ ਜਾਂਦਾ ਹੈ | ਅੱਜ-ਕਲ੍ਹ ਅਜਿਹੀਆਂ ਤਕਨੀਕਾਂ ਆ ਗਈਆਂ ਹਨ ਜਿਨ੍ਹਾਂ ਨਾਲ ਮਾਤਾ ਦੇ ਪੇਟ ਵਿਚ ਹੀ ਟੈਸਟ ਕਰਕੇ ਪਤਾ ਕਰ ਲਿਆ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ ! ਜੇਕਰ ਗਰਭ ਵਿਚ ਪਲ ਰਿਹਾ ਬੱਚਾ ਮੁੰਡਾ ਹੈ ਤਾਂ ਠੀਕ ਹੈ ਪਰ ਜੇਕਰ ਉਹ ਲੜਕੀ ਹੈ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ ਜਾਂਦਾ ਹੈ ਅਰਥਾਤ ਮਾਤਾ ਦੀ ਕੁੱਖ ਵਿਚ ਹੀ ਲੜਕੀ ਨੂੰ ਮਾਰ ਦਿੱਤਾ ਜਾਂਦਾ ਹੈ । ਇਸੇ ਨੂੰ ਹੀ ਮਾਦਾ ਭਰੂਣ ਹੱਤਿਆ ਕਹਿੰਦੇ ਹਨ ।

PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

ਪ੍ਰਸ਼ਨ 21.
ਮਾਦਾ ਭਰੂਣ ਹੱਤਿਆ ਦੇ ਕਾਰਨ ਦੱਸੋ ।
ਉੱਤਰ –

  1. ਲੜਕਾ ਪ੍ਰਾਪਤ ਕਰਨ ਦੀ ਇੱਛਾ ਮਾਦਾ ਭਰੂਣ ਹੱਤਿਆ ਨੂੰ ਜਨਮ ਦਿੰਦੀ ਹੈ ।
  2. ਤਕਨੀਕੀ ਸਹੁਲ ਵੱਧਣ ਦੇ ਕਾਰਨ ਹੁਣ ਗਰਭ ਵਿਚ ਹੀ ਬੱਚੇ ਦਾ ਲਿੰਗ ਪਤਾ ਕਰ ਲਿਆ ਜਾਂਦਾ ਹੈ ਜਿਸ ਕਾਰਨ ਲੋਕ ਮਾਦਾ ਭਰੂਣ ਹੱਤਿਆ ਵੱਲ ਵਧੇ ਹਨ ।
  3. ਲੜਕੀ ਦੇ ਵੱਡੇ ਹੋਣ ਉੱਤੇ ਦਹੇਜ ਦੇਣਾ ਪੈਂਦਾ ਹੈ ਅਤੇ ਲੜਕਾ ਹੋਣ ਦੇ ਕਾਰਨ ਦਹੇਜ ਆਉਂਦਾ ਹੈ । ਇਹ ਕਾਰਨ ਵੀ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਕਰਨ ਲਈ ਪ੍ਰੇਰਿਤ ਕਰਦਾ ਹੈ ।
  4. ਇਹ ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਵਿਅਕਤੀ ਦਾ ਦਾਹ ਸੰਸਕਾਰ ਅਤੇ ਹੋਰ ਸੰਸਕਾਰ ਲੜਕਾ ਹੀ ਪੂਰਨ ਕਰਦਾ ਹੈ । ਇਸ ਕਾਰਨ ਵੀ ਲੋਕ ਲੜਕਾ ਪ੍ਰਾਪਤ ਕਰਨਾ ਚਾਹੁੰਦੇ ਹਨ ।
  5. ਮੁੰਡਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੁਢਾਪੇ ਵਿਚ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਗੇ ਅਤੇ ਲੜਕੀਆਂ ਵਿਆਹ ਕੇ ਆਪਣੇ ਸਹੁਰੇ ਘਰ ਚਲੀਆਂ ਜਾਣਗੀਆਂ । ਇਸ ਸਮਾਜਿਕ ਸੁਰੱਖਿਆ ਦੀ ਇੱਛਾ ਦੇ ਕਾਰਨ ਵੀ ਲੋਕ ਮੁੰਡਾ ਚਾਹੁੰਦੇ ਹਨ ।

ਪ੍ਰਸ਼ਨ 22.
ਮਾਦਾ ਭਰੂਣ ਹੱਤਿਆ ਦੇ ਨਤੀਜੇ ਦੱਸੋ ।
ਉੱਤਰ –

  • ਮਾਦਾ ਭਰੂਣ ਹੱਤਿਆ ਦੇ ਕਾਰਨ ਸਮਾਜ ਵਿਚ ਲਿੰਗ ਅਨੁਪਾਤ ਘਟਣਾ ਸ਼ੁਰੂ ਹੋ ਜਾਂਦਾ ਹੈ । ਭਾਰਤ ਵਿਚ 2011 ਵਿਚ 1000 : 943 ਸੀ ।
  • ਘੱਟਦੇ ਲਿੰਗ ਅਨੁਪਾਤ ਦੇ ਕਾਰਨ ਸਮਾਜ ਵਿਚ ਅਸੰਤੁਲਨ ਵੱਧ ਜਾਂਦਾ ਹੈ ਕਿਉਂਕਿ ਮਰਦਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਔਰਤਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ ।
  • ਇਸ ਕਾਰਨ ਔਰਤਾਂ ਵਿਰੁੱਧ ਹਿੰਸਾ ਵੀ ਵੱਧ ਜਾਂਦੀ ਹੈ । ਅਪਹਰਣ, ਬਲਾਤਕਾਰ, ਛੇੜਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ ।
  • ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਸਮਾਜਿਕ ਸਥਿਤੀ ਹੋਰ ਨੀਵੀਂ ਹੋ ਜਾਂਦੀ ਹੈ ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ।
  • ਮਾਦਾ ਭਰੂਣ ਹੱਤਿਆ ਦਾ ਔਰਤਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਗਰਭਪਾਤ ਦਾ ਉਸਦੀ ਸਿਹਤ ਉੱਤੇ ਅਸਰ ਤਾਂ ਪੈਂਦਾ ਹੀ ਹੈ ।

ਪ੍ਰਸ਼ਨ 23.
ਦੇਸ਼ ਦੇ ਵੱਧ ਜਨਸੰਖਿਅਕ ਘਣਤਾ ਵਾਲੇ ਖੇਤਰ ਕਿਹੜੇ ਹਨ ?
ਉੱਤਰ-
ਉੱਤਰੀ ਮੈਦਾਨ, ਪੱਛਮੀ ਤਟਵਰਤੀ ਮੈਦਾਨ ਅਤੇ ਪੂਰਬੀ ਤਟਵਰਤੀ ਮੈਦਾਨ ਦੇ ਡੈਲਟਾਈ ਖੇਤਰਾਂ ਵਿਚ ਜਨਸੰਖਿਆ ਸੰਘਣੀ ਵਸੀ ਹੋਈ ਹੈ । ਉਹਨਾਂ ਦੇਸ਼ਾਂ ਦੀ ਭੂਮੀ ਉਪਜਾਊ ਹੈ ਅਤੇ ਖੇਤੀ ਦੀਆਂ ਸਹੂਲਤਾਂ ਪ੍ਰਾਪਤ ਹਨ । ਇਸ ਲਈ ਇਨ੍ਹਾਂ ਦੀ ਜਨਸੰਖਿਆ ਸੰਘਣੀ ਹੈ । ਇਕ ਗੱਲ ਹੋਰ ਜਿਉਂ-ਜਿਉਂ ਅਸੀਂ ਪੂਰਬ ਤੋਂ ਪੱਛਮ ਵੱਲ ਜਾਂਦੇ ਹਾਂ, ਸੁੱਕਾਪਨ ਵੱਧਦਾ ਜਾਂਦਾ ਹੈ ਅਤੇ ਜਨ-ਘਣਤਾ ਘਟਦੀ ਜਾਂਦੀ ਹੈ । ਇਹੀ ਕਾਰਨ ਹੈ ਕਿ ਪੂਰਬ ਵਿਚ ਸਥਿਤ ਪੱਛਮੀ ਬੰਗਾਲ ਦੀ ਘਣਤਾ ਪੰਜਾਬ ਅਤੇ ਹਰਿਆਣਾ ਦੀ ਬਜਾਏ ਪੱਛਮ ਦੀ ਸਥਿਤੀ ਦੀ ਤੁਲਨਾ ਵਿਚ ਜ਼ਿਆਦਾ ਹੈ । ਕੇਰਲ ਵਿਚ ਜਨ-ਘਣਤਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਭਾਰੀ ਵਰਖਾ ਦੇ ਕਾਰਨ ਇੱਥੇ ਸਾਲ ਵਿਚ ਦੋ ਜਾਂ ਤਿੰਨ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 4.
ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘਣਤਾ ਵੱਧ ਹੋਣ ਦੇ ਕੀ ਕਾਰਨ ਹਨ ?
ਉੱਤਰ-
ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘੜਾ ਬਹੁਤ ਜ਼ਿਆਦਾ ਹੈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-

  • ਭਾਰਤ ਦਾ ਉੱਤਰੀ ਮੈਦਾਨ ਵਿਸ਼ਾਲ ਅਤੇ ਉਪਜਾਊ ਹੈ ।
  • ਇੱਥੇ ਵਰਖਾ ਵੀ ਕਾਫ਼ੀ ਹੁੰਦੀ ਹੈ ।
  • ਇੱਥੇ ਉਦਯੋਗ ਦੇ ਵੱਡੇ-ਵੱਡੇ ਕੇਂਦਰ ਹਨ ।
  • ਇੱਥੇ ਆਵਾਜਾਈ ਦੇ ਸਾਧਨ ਉੱਨਤ ਹਨ ।
  • ਤਟਵਰਤੀ ਮੈਦਾਨੀ ਦੇਸ਼ਾਂ ਵਿਚ ਮੱਛੀ ਫੜਨ ਅਤੇ ਵਿਦੇਸ਼ੀ ਵਪਾਰ ਦੀਆਂ ਸਹੂਲਤਾਂ ਹਨ । ਫਲਸਰੂਪ ਲੋਕਾਂ ਦੇ ਲਈ ਰੋਜ਼ੀ ਕਮਾਉਣਾ ਸੌਖਾ ਹੈ ।

ਪ੍ਰਸ਼ਨ 25.
ਦੇਸ਼ ਵਿਚ ਘੱਟ ਜਨਸੰਖਿਆ ਵਾਲੇ ਖੇਤਰ ਕਿਹੜੇ ਹਨ ?
ਉੱਤਰ-
ਭਾਰਤ ਦੇ ਥਾਰ ਮਾਰੂਬਲ, ਪੂਰਬੀ ਹਿਮਾਲਿਆ ਪ੍ਰਦੇਸ਼ ਅਤੇ ਛੋਟਾ ਨਾਗਪੁਰ ਦੇ ਪਠਾਰ ਵਿਚ ਜਨਸੰਖਿਆ ਘੱਟ ਹੈ । ‘ ਕਾਰਨ –

  1. ਜਿਨ੍ਹਾਂ ਦੇਸ਼ਾਂ ਦੀ ਭੂਮੀ ਉਪਜਾਊ ਨਹੀਂ ਹੈ । ਇਹ ਜਾਂ ਤਾਂ ਰੇਤਲੀ ਹੈ ਜਾਂ ਪਥਰੀਲੀ ।
  2. ਇੱਥੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਨਹੀਂ ਹੋ ਸਕਿਆ ਹੈ ।
  3. ਇੱਥੇ ਦੀ ਜਲਵਾਯੂ ਸਿਹਤ ਦੇ ਅਨੁਕੂਲ ਨਹੀਂ ਹੈ । ਇਹ ਜਾਂ ਤਾਂ ਬਹੁਤ ਜ਼ਿਆਦਾ ਗਰਮ ਹੈ ਜਾਂ ਬਹੁਤ ਜ਼ਿਆਦਾ ਠੰਢੀ । ਹਿਮਾਲਿਆ ਖੇਤਰ ਵਿਚ ਜ਼ਰੂਰਤ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।
  4. ਛੋਟਾ ਨਾਗਪੁਰ ਖੇਤਰ ਨੂੰ ਛੱਡ ਕੇ ਹੋਰ ਭਾਗਾਂ ਵਿਚ ਨਿਰਮਾਣ ਉਦਯੋਗ ਵਿਕਸਿਤ ਨਹੀਂ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਲਿੰਗ-ਅਨੁਪਾਤ ਦੇ ਰਾਜ ਪੱਧਰ ਦੇ ਰੂਪ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਲਿੰਗ-ਅਨੁਪਾਤ ਤੋਂ ਭਾਵ ਹੈ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਇਸਤਰੀਆਂ ਦੀ ਔਸਤ ਸੰਖਿਆ | ਅੱਜ-ਕਲ੍ਹ ਸਮਾਜ ਵਿਚ ਇਸਤਰੀਆਂ ਨੂੰ ਇਕ ਸਮਾਨ ਨਜ਼ਰ ਨਾਲ ਵੇਖਿਆ ਜਾਂਦਾ ਹੈ । ਜ਼ਿਆਦਾਤਰ ਅਮੀਰ ਦੇਸ਼ਾਂ ਵਿਚ ਇਸਤਰੀਆਂ ਦੀ ਸੰਖਿਆ ਮਰਦਾਂ ਦੇ ਬਰਾਬਰ ਹੈ ਜਾਂ ਉਸ ਤੋਂ ਜ਼ਿਆਦਾ ਵਿਕਸਿਤ ਦੇਸ਼ਾਂ ਦਾ ਔਸਤ 1050 ਇਸਤਰੀਆਂ ਪ੍ਰਤੀ 1000 ਮਰਦ ਹਨ ਜਦਕਿ ਵਿਕਾਸਸ਼ੀਲ ਦੇਸ਼ਾਂ ਵਿਚ ਇਹ ਔਸਤ 964 ਇਸਤਰੀਆਂ ਪ੍ਰਤੀ 1000 ਮਰਦ ਹੈ । ਭਾਰਤ ਵਿਚ 2011 ਦੀ ਜਣਗਣਨਾ ਦੇ ਅਨੁਸਾਰ ਲਿੰਗ-ਅਨੁਪਾਤ 943 ਇਸਤਰੀਆਂ ਪ੍ਰਤੀ ਹਜ਼ਾਰ ਮਰਦ ਹੈ । ਇਹ ਔਸਤ ਸੰਸਾਰ ਵਿਚ ਸਭ ਤੋਂ ਘੱਟ ਔਸਤਾਂ ਵਿਚੋਂ ਇਕ ਹੈ । ਰਾਜ ਪੱਧਰੀ ਰੂਪ-ਦੇਸ਼ ਦੇ ਸਭ ਰਾਜਾਂ ਵਿਚ ਲਿੰਗ-ਅਨੁਪਾਤ ਇਕ ਸਮਾਨ ਨਹੀਂ ਹੈ । ਭਾਰਤ ਦੇ ਕੇਵਲ ਦੋ ਹੀ ਰਾਜ ਅਜਿਹੇ ਹਨ, ਜਿੱਥੇ ਲਿੰਗ-ਅਨੁਪਾਤ ਇਸਤਰੀਆਂ ਦੇ ਪੱਖ ਵਿਚ ਹੈ । ਇਹ ਰਾਜ ਹਨ-ਕੇਰਲ ਅਤੇ ਤਾਮਿਲਨਾਡੂ । ਕੇਰਲ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ 1084 ਇਸਤਰੀਆਂ ਹਨ (2011 ਵਿਚ) । ਦੇਸ਼ ਦੇ ਹੋਰ ਰਾਜਾਂ ਵਿਚ ਅਨੁਪਾਤ ਮਰਦਾਂ ਦੇ ਪੱਖ ਵਿਚ ਹੈ ਜਾਂ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਇਸਤਰੀਆਂ ਦੀ ਸੰਖਿਆ ਘੱਟ ਹੈ, ਜੋ ਅੱਗੇ ਲਿਖੀਆਂ ਉਦਾਹਰਨਾਂ ਤੋਂ ਸਪੱਸ਼ਟ ਹੈ –

  1. ਪੰਜਾਬ 895
  2. ਹਰਿਆਣਾ 879
  3. ਰਾਜਸਥਾਨ 928
  4. ਬਿਹਾਰ 918
  5. ਉੱਤਰ ਪ੍ਰਦੇਸ਼ 912
  6. ਤਾਮਿਲਨਾਡੂ 996

ਲਿੰਗ-ਅਨੁਪਾਤ-ਅਨੁਪਾਤ ਦੇ ਰਾਜ ਰੂਪ ਨਾਲ ਇਕ ਹੋਰ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਦੇਸ਼ ਦੇ ਉੱਤਰੀ ਰਾਜਾਂ ਵਿਚ ਦੱਖਣੀ ਰਾਜਾਂ ਦੀ ਤੁਲਨਾ ਵਿਚ ਲਿੰਗ-ਅਨੁਪਾਤ ਘੱਟ ਹੈ । ਇਹ ਗੱਲ ਸਮਾਜ ਵਿਚ ਇਸਤਰੀ ਦੇ ਘੱਟ ਅਨੁਪਾਤ ਨੂੰ ਦਿਖਾਉਂਦੀ ਹੈ । ਇਹ ਨਿਰਸੰਦੇਹ ਇਕ ਚਿੰਤਾ ਦਾ ਵਿਸ਼ਾ ਹੈ ।
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 7

ਪ੍ਰਸ਼ਨ 2.
ਦੇਸ਼ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਹਿਤ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਅਤੇ ਉਸ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ, ਪਰੰਤੁ ਪਰਬਤੀ, ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਬਹੁਤ ਵਿਰਲੀ ਹੈ । ਉੱਤਰ ਦੇ ਪਹਾੜੀ ਦੇਸ਼ਾਂ ਵਿਚ ਦੇਸ਼ ਦੇ 16 ਪ੍ਰਤੀਸ਼ਤ ਭੂ-ਭਾਗ ਉੱਤੇ ਕੇਵਲ 3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਵਿਚ ਦੇਸ਼ ਦੀ 18 ਪ੍ਰਤੀਸ਼ਤ ਭੂਮੀ ਤੇ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ । ਰਾਜਸਥਾਨ ਵਿਚ ਦੇਸ਼ ਦੇ ਕੇਵਲ 6% ਭੂ-ਭਾਗ ਉੱਤੇ 6% ਜਨਸੰਖਿਆ ਰਹਿੰਦੀ ਹੈ ।

2. ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਵਸੀ ਹੈ । ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ ਲਗਪਗ 29% ਭਾਗ ਸ਼ਹਿਰਾਂ ਵਿਚ ਰਹਿੰਦਾ ਹੈ । ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।

3. ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਵਿਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ । ਇਸੇ ਤਰ੍ਹਾਂ ਉੱਤਰ-ਪੂਰਬ ਵਿਚ ਚੀਨ ਤੇ ਬਰਮਾ (ਮਿਆਂਮਾਰ) ਦੀਆਂ ਸਰਹੱਦਾਂ ਦੇ ਨਾਲ ਈਸਾਈ ਧਰਮ ਦੇ ਲੋਕਾਂ ਦਾ ਵਧੇਰੇ ਇਕੱਠ ਹੈ । ਇਸ ਤਰ੍ਹਾਂ ਦੀ ਵੰਡ ਤੋਂ ਅਨੇਕਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ ।

4. ਇਕ ਪਾਸੇ ਤਟਵਰਤੀ ਮੈਦਾਨਾਂ ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਸੰਘਣੀ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (Demographic divide) ਵਰਗੀ ਲਗਦੀ ਹੈ ।

ਪ੍ਰਸ਼ਨ 3.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਸਮੱਸਿਆ ‘ਤੇ ਇਕ ਲੇਖ ਲਿਖੋ ਅਤੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਚਾਨਣਾ ਪਾਓ ।
ਉੱਤਰ-
ਭਾਰਤ ਦੀ ਵਸੋਂ ਬੜੀ ਤੇਜ਼ ਗਤੀ ਨਾਲ ਵੱਧ ਰਹੀ ਹੈ । ਵਸੋਂ ਦੇ ਇਸ ਵਾਧੇ ਦੇ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –

  • ਨੀਵਾਂ ਜੀਵਨ ਪੱਧਰ-ਦੁਸਰੇ ਦੇਸ਼ਾਂ ਦੇ ਜੀਵਨ ਪੱਧਰ ਦੇ ਮੁਕਾਬਲੇ ਵਿਚ ਭਾਰਤੀ ਲੋਕਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੈ । ਇਹ ਸਮੱਸਿਆ ਅਸਲ ਵਿਚ ਵਸੋਂ ਦੇ ਵਾਧੇ ਦੇ ਕਾਰਨ ਹੀ ਪੈਦਾ ਹੋਈ ਹੈ ।
  • ਜੰਗਲਾਂ ਦੀ ਕਟਾਈ-ਵਧਦੀ ਹੋਈ ਵਸੋਂ ਦਾ ਪੇਟ ਭਰਨ ਲਈ ਜੰਗਲਾਂ ਨੂੰ ਅੰਨ੍ਹੇਵਾਹ ਕੱਟਿਆ ਜਾ ਰਿਹਾ ਹੈ ਤਾਂ ਜੋ ਵਾਧੂ ਜ਼ਮੀਨ ਪ੍ਰਾਪਤ ਕੀਤੀ ਜਾ ਸਕੇ । ਪਰ ਜੰਗਲਾਂ ਦੀ ਕਟਾਈ ਦੇ ਕਾਰਨ ਹੋਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ ਭੋਂ-ਖੋਰ, ਨਦੀਆਂ ਵਿਚ ਹੜ੍ਹਾਂ ਦਾ ਆਉਣਾ, ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਅਤੇ ਜੰਗਲ ਸੰਪਦਾ ਦੀ ਹਾਨੀ ।
  • ਪਸ਼ੂਆਂ ਲਈ ਚਾਰੇ ਦੀ ਘਾਟ-ਭਾਰਤ ਵਿਚ ਕੇਵਲ 4% ਭਾਗ ‘ਤੇ ਚਰਾਵਾਂ ਹਨ । ਵਸੋਂ ਦੀ ਸਮੱਸਿਆ ਦੇ ਕਾਰਨ ਜੇਕਰ ਇਹਨਾਂ ਨੂੰ ਖੇਤੀ ਜਾਂ ਰਹਿਣ-ਸਹਿਣ ਦੇ ਨਿਰਮਾਣ ਲਈ ਵਰਤਿਆ ਗਿਆ ਤਾਂ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਹੋਰ ਵੀ ਜਟਿਲ ਹੋ ਜਾਵੇਗੀ ।
  • ਭੂਮੀ ‘ਤੇ ਦਬਾਓ-ਵਸੋਂ ਦੇ ਵਾਧੇ ਦਾ ਸਿੱਧਾ ਪ੍ਰਭਾਵ ਭੂਮੀ ‘ਤੇ ਪੈਂਦਾ ਹੈ । ਭੂਮੀ ਇਕ ਅਜਿਹਾ ਸਾਧਨ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ | ਜੇਕਰ ਭਾਰਤ ਦੀ ਵਸੋਂ ਇਸ ਤਰ੍ਹਾਂ ਵਧਦੀ ਗਈ ਤਾਂ ਭੂਮੀ ‘ਤੇ ਦਬਾਓ ਪਵੇਗਾ । ਇਸ ਦੇ ਨਤੀਜੇ ਵਜੋਂ ਖੇਤੀ ਉਤਪਾਦਾਂ ਦਾ ਹੋਰ ਵੀ ਜ਼ਿਆਦਾ ਦਬਾਓ ਹੋ ਜਾਵੇਗਾ |
  • ਖਣਿਜਾਂ ਦੀ ਘਾਟ-ਅਸੀਂ ਵਧਦੀ ਹੋਈ ਵਸੋਂ ਦੀਆਂ ਲੋੜਾਂ ਨੂੰ ਉਦਯੋਗਾਂ ਦਾ ਵਿਕਾਸ ਕਰਕੇ ਪੂਰਾ ਕਰ ਰਹੇ ਹਾਂ । ਪਰ ਉਦਯੋਗਾਂ ਦੇ ਵਿਕਾਸ ਦੇ ਲਈ ਖਣਿਜਾਂ ਦੀ ਹੋਰ ਵੀ ਜ਼ਿਆਦਾ ਲੋੜ ਹੈ । ਨਤੀਜੇ ਵਜੋਂ ਸਾਡੇ ਖਣਿਜਾਂ ਦੇ ਭੰਡਾਰ ਜਲਦੀ ਖ਼ਤਮ ਹੋ ਜਾਣਗੇ ।
  • ਵਾਤਾਵਰਨ ਦੀ ਸਮੱਸਿਆ-ਵਸੋਂ ਵਿਚ ਵਾਧੇ ਦੇ ਕਾਰਨ ਵਾਤਾਵਰਨ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਇਸ ਲਈ ਸਾਫ਼ ਜਲ, ਸਾਫ਼ ਹਵਾ ਦੀ ਘਾਟ ਇਕ ਸਮੱਸਿਆ ਬਣ ਗਈ ਹੈ । ਬਨਸਪਤੀ ਦੀ ਕਮੀ ਦੇ ਕਾਰਨ ਆਕਸੀਜਨ ਦੀ ਵੀ ਘਾਟ ਹੋ ਰਹੀ ਹੈ । ਸਮੱਸਿਆ ਦਾ ਹੱਲ-

ਜਨਸੰਖਿਆ ਦੇ ਵਾਧੇ ਦੀ ਸਮੱਸਿਆ ਨਾਲ ਨਿਪਟਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –

  1. ਸੀਮਿਤ ਪਰਿਵਾਰ ਯੋਜਨਾਵਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ ।
  2. ਲੋਕਾਂ ਨੂੰ ਫ਼ਿਲਮਾਂ, ਨਾਟਕਾਂ ਅਤੇ ਹੋਰ ਸਾਧਨਾਂ ਦੁਆਰਾ ਸੀਮਿਤ ਪਰਿਵਾਰ ਦਾ ਮਹੱਤਵ ਸਮਝਾਇਆ ਜਾਵੇ ।
  3. ਦੇਸ਼ ਵਿਚੋਂ ਅਨਪੜਤਾ ਨੂੰ ਦੂਰ ਕਰਨ ਦਾ ਜਤਨ ਕੀਤਾ ਜਾਵੇ ਤਾਂ ਕਿ ਲੋਕ ਆਪ ਵੀ ਵੱਧਦੀ ਹੋਈ ਜਨਸੰਖਿਆ ਦੀਆਂ ਹਾਨੀਆਂ ਨੂੰ ਸਮਝ ਸਕਣ ।
  4. ਇਸਤਰੀ ਸਿੱਖਿਆ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ । ਵਿਆਹ ਦੀ ਉਮਰ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਵਿਆਹ ਛੋਟੀ ਉਮਰ ਵਿਚ ਨਾ ਹੋ ਸਕੇ ।

ਪ੍ਰਸ਼ਨ 4.
ਪੰਜਾਬ ਦੀ ਵਸੋਂ ਵੰਡ ਉੱਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਦੀ ਕੁੱਲ ਵਸੋਂ 2,77,43,338 ਹੈ ਅਤੇ ਇਹ ਵਸੋਂ 12,581 ਪਿੰਡਾਂ ਅਤੇ 217 ਛੋਟੇ-ਵੱਡੇ ਸ਼ਹਿਰਾਂ ਵਿਚ ਰਹਿੰਦੀ ਹੈ । ਪੰਜਾਬ ਦੇ ਕੁੱਝ ਹਿੱਸਿਆਂ ਵਿਚ ਵਸੋਂ ਕਾਫੀ ਜ਼ਿਆਦਾ ਹੈ ਅਤੇ ਕਈ ਭਾਗਾਂ ਵਿਚ ਕਾਫੀ ਘੱਟ ਹੈ । ਲੁਧਿਆਣਾ, ਅੰਮਿਤਸਰ ਵਰਗੇ ਸ਼ਹਿਰਾਂ ਦੀ ਜਨਸੰਖਿਆ ਕਾਫੀ ਜ਼ਿਆਦਾ ਹੈ ਜੋ ਕਿ 16 ਲੱਖ ਅਤੇ 11 ਲੱਖ ਕ੍ਰਮਵਾਰ ਹੈ । ਪਰ ਕਈ ਸ਼ਹਿਰਾਂ ਦੀ ਜਨਸੰਖਿਆ ਹਜ਼ਾਰਾਂ ਵਿਚ ਹੀ ਹੈ । ਵਸੋਂ ਘਣਤਾ ਦੇ ਆਧਾਰ ਉੱਤੇ ਪੰਜਾਬ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ 8

  1. ਘੱਟ ਵਸੋਂ ਘਣਤਾ ਵਾਲੇ ਖੇਤਰ-ਪਹਿਲੀ ਸ਼੍ਰੇਣੀ ਵਿਚ ਉਹ ਜ਼ਿਲੇ ਆਉਂਦੇ ਹਨ ਜਿਨ੍ਹਾਂ ਦੀ ਵਸੋਂ ਘਣਤਾ 403 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਘੱਟ ਹੈਂ । ਮਾਨਸਾ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਇਸ ਸ਼੍ਰੇਣੀ ਵਿਚ ਸ਼ਾਮਲ ਹਨ । ਸ੍ਰੀ ਮੁਕਤਸਰ ਸਾਹਿਬ ਦੀ ਵਸੋਂ ਘਣਤਾ 348 ਹੈ ਜੋ ਕਿ ਪੰਜਾਬ ਦੇ ਹੋਰ ਜ਼ਿਲਿਆਂ ਤੋਂ ਕਾਫੀ ਘੱਟ ਹੈ ।
  2. ਸਧਾਰਨ ਵਸੋਂ ਘਣਤਾ ਵਾਲੇ ਖੇਤਰ-ਦੂਜੀ ਸ਼੍ਰੇਣੀ ਵਿਚ ਪੰਜਾਬ ਦੇ ਉਹ ਜ਼ਿਲ੍ਹੇ ਸ਼ਾਮਲ ਹਨ ਜਿਨ੍ਹਾਂ ਦੀ ਵਸੋਂ ਘਣਤਾ | 401 ਤੋਂ 500 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ । ਤਰਨਤਾਰਨ, ਹੁਸ਼ਿਆਰਪੁਰ, ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫਰੀਦਕੋਟ, ਬਰਨਾਲਾ, ਬਠਿੰਡਾ, ਸੰਗਰੂਰ ਆਦਿ ਜ਼ਿਲ੍ਹੇ ਇਸ ਸ਼੍ਰੇਣੀ ਵਿਚ ਸ਼ਾਮਲ ਹਨ ।
  3. ਜ਼ਿਆਦਾ ਵਸੋਂ ਵਾਲੇ ਖੇਤਰ-ਤੀਜੀ ਸ਼੍ਰੇਣੀ ਵਿਚ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਜ਼ਿਲ੍ਹੇ ਸ਼ਾਮਲ ਹਨ । ਇਹਨਾਂ ਜ਼ਿਲ੍ਹਿਆਂ ਦੀ ਵਸੋਂ ਘਣਤਾ 501 ਤੋਂ 600 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ।
  4. ਬਹੁਤ ਜ਼ਿਆਦਾ ਸੋਂ ਘਣਤਾ ਵਾਲੇ ਖੇਤਰ-ਜਿਹੜੇ ਖੇਤਰਾਂ ਦੀ ਵਸੋਂ ਘਣਤਾ 600 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੱਧ ਹੈ ਉਹ ਇਸ ਸ਼੍ਰੇਣੀ ਵਿਚ ਆਉਂਦੇ ਹਨ । ਇਸ ਸ਼੍ਰੇਣੀ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਆਉਂਦੇ ਹਨ। ਲੁਧਿਆਣੇ ਦੀ ਵਸੋਂ ਘਣਤਾ 978 ਹੈ ਜੋ ਪੰਜਾਬ ਵਿਚ ਸਭ ਤੋਂ ਵੱਧ ਹੈ । ਇਸ ਤੋਂ ਬਾਅਦ ਅੰਮ੍ਰਿਤਸਰ (928), ਸਾਹਿਬਜ਼ਾਦਾ ਅਜੀਤ ਸਿੰਘ ਨਗਰ (909) ਅਤੇ ਜਲੰਧਰ (836) ਦੇ ਜ਼ਿਲ੍ਹੇ ਆਉਂਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

Punjab State Board PSEB 9th Class Social Science Book Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ Textbook Exercise Questions and Answers.

PSEB Solutions for Class 9 Social Science Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

Social Science Guide for Class 9 PSEB ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –

ਪ੍ਰਸ਼ਨ 1.
ਪੌਦੇ ……….. ਦੀ …………. ਤੋਂ …………. ਵਿਧੀ ਰਾਹੀਂ ਆਪਣਾ ਭੋਜਨ ਤਿਆਰ ਕਰਦੇ ਹਨ ।
ਉੱਤਰ-
ਸੂਰਜ, ਕਿਰਨਾਂ, ਫੋਟੋਸਿੰਥਸੀਸ,

ਪ੍ਰਸ਼ਨ 2.
ਪੰਜਾਬ ਦਾ …………… ਵਰਗ ਕਿਲੋਮੀਟਰ ਇਲਾਕਾ ਵਣਾਂ ਹੇਠ ਹੈ ਜੋ ……….. ਫੀਸਦੀ ਬਣਦਾ ਹੈ ।
ਉੱਤਰ-
1837, 6.07%, 3058

ਪ੍ਰਸ਼ਨ 3.
……… ਮੰਡਲ ਵਿੱਚ ਬਨਸਪਤੀ ਉਗਦੀ ਹੈ ਤੇ ……… ਦੀ ਕਿਸਮ ………. ਉੱਤੇ ਅਸਰ ਪਾਉਂਦੀ ਹੈ ।
ਉੱਤਰ-
3. ਜੀਵ, ਮਿੱਟੀ, ਬਨਸਪਤੀ ।

ਪ੍ਰਸ਼ਨ 4.
ਧਰਤੀ ਦਾ ਉਹ ਮੰਡਲ ਕਿਹੜਾ ਹੈ ਜਿਸ ਵਿੱਚ ਜੀਵਨ ਹੈ ?
ਉੱਤਰ-
ਧਰਤੀ ਦੇ ਜੀਵਮੰਡਲ ਵਿੱਚ ਜੀਵਨ ਹੁੰਦਾ ਹੈ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 5.
ਪੰਜਾਬ ਦੇ ਕਿਹੜੇ ਜ਼ਿਲੇ ਵਿੱਚ ਸਭ ਤੋਂ ਵੱਧ ਜੰਗਲ ਮਿਲਦੇ ਹਨ ?
ਉੱਤਰ-
ਰੂਪਨਗਰ ।

ਪ੍ਰਸ਼ਨ 6.
ਚਿੰਕਾਰਾ ਕਿਹੜੇ ਜਾਨਵਰ ਦੀ ਇੱਕ ਕਿਸਮ ਹੈ ?
ਉੱਤਰ-
ਚਿੰਕਾਰਾ ਇੱਕ ਛੱਲੇਦਾਰ ਸਿੰਗਾਂ ਵਾਲਾ ਹਿਰਨ ਹੈ ।

ਪ੍ਰਸ਼ਨ 7.
ਬੀੜ ਕੀ ਹੁੰਦੀ ਹੈ ?
ਉੱਤਰ-
ਕਈ ਖੇਤਰਾਂ ਵਿੱਚ ਸੰਘਣੀ ਪ੍ਰਕਾਰ ਦੀ ਬਨਸਪਤੀ ਹੁੰਦੀ ਸੀ ਅਤੇ ਇਸਦੇ ਛੋਟੇ ਵੱਡੇ ਟੁਕੜਿਆਂ ਨੂੰ ਬੀੜ ਕਹਿੰਦੇ ਸਨ ।

ਪ੍ਰਸ਼ਨ 8.
ਉਪ-ਊਸ਼ਣ ਝਾੜੀਦਾਰ ਬਨਸਪਤੀ ਵਿੱਚ ਮਿਲਦੇ ਘਾਹ ਦਾ ਨਾਮ ਲਿਖੋ ।
ਉੱਤਰ-
ਇੱਥੇ ਲੰਬੀ ਕਿਸਮ ਦਾ ਘਾਹ-ਸਰਕੰਡਾ ਮਿਲਦਾ ਹੈ ।

ਪ੍ਰਸ਼ਨ 9.
ਪੰਜਾਬ ਦੇ ਕੁੱਲ ਖੇਤਰਫਲ ਦਾ ਕਿੰਨੇ ਫੀਸਦੀ ਰਕਬਾ ਵਣ ਹੇਠ ਹੈ ?
ਉੱਤਰ-
6.07% ॥

ਪ੍ਰਸ਼ਨ 10.
ਝਾੜੀਆਂ ਤੇ ਕੰਡੇਦਾਰ ਜੰਗਲੀ ਇਲਾਕਿਆਂ ਵਿੱਚ ਕਿਹੜੇ ਜਾਨਵਰ ਮਿਲਦੇ ਹਨ ?
ਉੱਤਰ-
ਇੱਥੇ ਊਠ, ਸ਼ੇਰ, ਬੱਬਰ ਸ਼ੇਰ, ਖਰਗੋਸ਼, ਚੂਹੇ ਆਦਿ ਮਿਲਦੇ ਹਨ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –

ਪ੍ਰਸ਼ਨ 1.
ਫਲੋਰਾ ਅਤੇ ਫੋਨਾ ਕੀ ਹਨ ? ਸਪੱਸ਼ਟ ਕਰੋ ।
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਦੇ ਪੌਦਿਆਂ ਲਈ ਫਲੋਰਾ ਸ਼ਬਦ ਨੂੰ ਪ੍ਰਯੋਗ ਕੀਤਾ ਜਾਂਦਾ ਹੈ । ਉਸ ਖੇਤਰ ਦੇ ਪੌਦੇ ਉਸ ਖੇਤਰ ਦੀ ਜਲਵਾਯੂ, ਮਿੱਟੀ, ਵਰਖਾ ਆਦਿ ਉੱਤੇ ਨਿਰਭਰ ਕਰਦੇ ਹਨ । ਇਸੇ ਤਰੀਕੇ ਨਾਲ ਕਿਸੇ ਖੇਤਰ ਵਿੱਚ ਮਿਲਦੇ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਫੋਨਾ ਕਿਹਾ ਜਾਂਦਾ ਹੈ । ਹਰੇਕ ਖੇਤਰ ਵਿੱਚ ਮਿਲਦੇ ਜਾਨਵਰਾਂ ਦੀਆਂ ਪ੍ਰਜਾਤੀਆਂ ਵੀ ਅੱਡ-ਅੱਡ ਹੁੰਦੀਆਂ ਹਨ ।

ਪ੍ਰਸ਼ਨ 2.
ਵਣਾਂ ਦੀ ਰੱਖਿਆ ਕਿਉਂ ਜ਼ਰੂਰੀ ਹੈ, ਲਿਖ ਕੇ ਸਮਝਾਓ ।
ਉੱਤਰ –

  1. ਵਣ ਜਲਵਾਯੂ ‘ਤੇ ਕੰਟਰੋਲ ਰੱਖਦੇ ਹਨ । ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ ਅਤੇ | ਸਰਦੀਆਂ ਵਿਚ ਤਾਪਮਾਨ ਨੂੰ ਵਧਾ ਦਿੰਦੇ ਹਨ ।
  2. ਸੰਘਣੀ ਬਨਸਪਤੀ ਦੀਆਂ ਜੜ੍ਹਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿਚ ਮੱਦਦ ਕਰਦੀਆਂ ਹਨ । ਇਸ ਨਾਲ ਜੜਾਂ ਦੀ ਕਰੋਪੀ ਘੱਟ ਜਾਂਦੀ ਹੈ । ਦੂਸਰੇ ਜੜ੍ਹਾਂ ਰਾਹੀਂ ਰੋਕਿਆ ਗਿਆ ਪਾਣੀ ਜ਼ਮੀਨ ਅੰਦਰ ਸਮਾ ਜਾਣ ਕਰਕੇ ਇਕ ਤਾਂ ਜਲ ਸਤਰ ਉੱਚਾ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਧਰਾਤਲ ਤੇ ਪਾਣੀ ਦੀ ਮਾਤਰਾ ਘੱਟ ਜਾਣ ਕਰਕੇ ਪਾਣੀ ਨਦੀਆਂ ਵਿੱਚ ਅਸਾਨੀ ਨਾਲ ਵਹਿੰਦਾ ਰਹਿੰਦਾ ਹੈ ।
  3. ਦਰੱਖ਼ਤਾਂ ਦੀਆਂ ਜੜ੍ਹਾਂ ਮਿੱਟੀ ਦੀ ਜਕੜਨ ਨੂੰ ਮਜ਼ਬੂਤ ਰੱਖਦੀਆਂ ਹਨ ਅਤੇ ਮਿੱਟੀ ਦੇ ਕਟਾਅ ਨੂੰ ਰੋਕਦੀਆਂ ਹਨ ।
  4. ਬਨਸਪਤੀ ਦੇ ਸੁੱਕ ਕੇ ਡਿੱਗਣ ਨਾਲ ਜੀਵਾਂਸ਼ (Humus) ਦੇ ਰੂਪ ਵਿੱਚ ਮਿੱਟੀ ਨੂੰ ਹਰੀ ਖਾਦ ਮਿਲਦੀ ਹੈ ।
  5. ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਆਕਰਸ਼ਿਤ ਹੋ ਕੇ ਲੋਕ ਸੰਘਣੇ ਵਣ ਖੇਤਰਾਂ ਵਿਚ ਯਾਤਰਾ, ਸ਼ਿਕਾਰ ਅਤੇ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ । ਕਈਂ ਵਿਦੇਸ਼ੀ ਸੈਲਾਨੀ ਵੀ ਵਣ ਖੇਤਰਾਂ ਵਿਚ ਬਣੇ ਸੈਰਗਾਹ ਕੇਂਦਰ ਤੇ ਆਉਂਦੇ ਹਨ । ਇਸ ਨਾਲ ਸਰਕਾਰ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ ।
  6. ਸੰਘਣੇ ਵਣ ਅਨੇਕਾਂ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਵਿੱਚੋਂ ਕਾਗਜ਼, ਦੀਆਸਲਾਈ, ਰੇਸ਼ਮ, ਖੇਡਾਂ ਦਾ ਸਾਮਾਨ, ਪਲਾਈ-ਵੁੱਡ, ਗੂੰਦ, ਬਰੋਜ਼ਾ ਆਦਿ ਮੁੱਖ ਉਦਯੋਗ ਹਨ ।

ਪ੍ਰਸ਼ਨ 3.
ਸਦਾਬਹਾਰ ਵਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ –

  • ਸਦਾਬਹਾਰ ਵਣਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜਦੇ ਅਤੇ ਹਮੇਸ਼ਾ ਹਰੇ ਰਹਿੰਦੇ ਹਨ ।
  • ਇਹ ਵਣ ਗਰਮ ਅਤੇ ਤਰ ਭਾਗਾਂ ਵਿੱਚ ਮਿਲਦੇ ਹਨ, ਜਿੱਥੇ ਟੈ00 ਸੈਂਟੀਮੀਟਰ ਤੋਂ ਵੱਧ ਵਰਖਾ ਹੁੰਦੀ ਹੈ ।
  • ਸਦਾਬਹਾਰ ਵਣਾਂ ਦੇ ਦਰੱਖਤ 60 ਮੀਟਰ ਜਾਂ ਇਸ ਤੋਂ ਵੀ ਉੱਚੇ ਜਾ ਸਕਦੇ ਹਨ ।
  • ਇਹ ਵਣ ਸੰਘਣੇ ਹੋਣ ਕਾਰਨ ਇੱਕ ਛੱਤਰ (Canopy) ਬਣਾ ਲੈਂਦੇ ਹਨ, ਜਿੱਥੋਂ ਕਈ ਵਾਰੀ ਤਾਂ ਸੂਰਜ ਦੀਆਂ ਕਿਰਨਾਂ ਜ਼ਮੀਨ ਤੱਕ ਨਹੀਂ ਪਹੁੰਚਦੀਆਂ ।
  • ਦਰੱਖ਼ਤਾਂ ਦੇ ਹੇਠਾਂ ਬਹੁਤ ਸਾਰੇ ਛੋਟੇ-ਛੋਟੇ ਪੌਦੇ ਉੱਗ ਜਾਂਦੇ ਹਨ ਅਤੇ ਆਪਸ ਵਿੱਚ ਉਲਝ ਜਾਂਦੇ ਹਨ ਜਿਸ ਕਾਰਨ ਇਹਨਾਂ ਵਿੱਚੋਂ ਲੰਘਣਾ ਔਖਾ ਹੁੰਦਾ ਹੈ ।

ਪ੍ਰਸ਼ਨ 4.
ਪੰਜਾਬ ਦੀ ਕੁਦਰਤੀ ਬਨਸਪਤੀ ਨਾਲ ਜਾਣ-ਪਛਾਣ ਕਰਵਾਓ ।
ਉੱਤਰ-
ਇਸ ਸਮੇਂ ਪੰਜਾਬ ਦੇ ਕੁੱਲ ਖੇਤਰਫਲ ਦਾ ਸਿਰਫ 6.07% ਹਿੱਸਾ ਹੀ ਜੰਗਲਾਂ ਦੇ ਅਧੀਨ ਹੈ । ਇਸ ਦਾ ਕਾਫ਼ੀ ਵੱਡਾ ਹਿੱਸਾ ਮਨੁੱਖਾਂ ਵੱਲੋਂ ਉਗਾਇਆ ਜਾ ਰਿਹਾ ਹੈ । ਪੰਜਾਬ ਦੀ ਕੁਦਰਤੀ ਬਨਸਪਤੀ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ –

  1. ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ ਉਸ਼ਣ ਬਨਸਪਤੀ
  2. ਉਪ-ਊਸ਼ਣ ਚੀਲ ਬਨਸਪਤੀ
  3. ਉਪ-ਉਸ਼ਣ ਝਾੜੀਦਾਰ ਪਹਾੜੀ ਬਨਸਪਤੀ
  4. ਊਸ਼ਣ ਖੁਸ਼ਕ ਪੱਤਝੜੀ ਬਨਸਪਤੀ
  5. ਊਸ਼ਣ ਕੰਡੇਦਾਰ ਬਨਸਪਤੀ ।

ਪ੍ਰਸ਼ਨ 5.
ਔਲਾ, ਤੁਲਸੀ ਅਤੇ ਸਿਨਕੋਨਾ ਤੋਂ ਕੀ ਲਾਭ ਹੋ ਸਕਦੇ ਹਨ ? ਲਿਖੋ ।
ਉੱਤਰ –

  • ਔਲਾ ਜਾਂ ਆਂਵਲਾ-ਆਂਵਲਾ ਵਿਟਾਮਿਨ ਸੀ ਨਾਲ ਭਰਿਆ ਹੁੰਦਾ ਹੈ ਅਤੇ ਇਹ ਵਿਅਕਤੀ ਦੀ ਪਾਚਨ ਸ਼ਕਤੀ ਨੂੰ ਸੁਧਾਰਨ ਵਿੱਚ ਮੱਦਦ ਕਰਦਾ ਹੈ | ਆਂਵਲਾ ਕਬਜ਼, ਸ਼ੂਗਰ ਅਤੇ ਖਾਂਸੀ ਨੂੰ ਦੂਰ ਕਰਨ ਵਾਸਤੇ ਵਰਤਿਆ ਜਾਂਦਾ ਹੈ ।
  • ਤੁਲਸੀ-ਜੇਕਰ ਕਿਸੇ ਨੂੰ ਬੁਖਾਰ, ਖਾਂਸੀ ਜਾਂ ਜ਼ੁਕਾਮ ਹੋ ਜਾਵੇ, ਤਾਂ ਤੁਲਸੀ ਬਹੁਤ ਲਾਭਦਾਇਕ ਹੁੰਦੀ ਹੈ ।
  • ਸਿਨਕੋਨਾ-ਸਿਨਕੋਨਾ ਪੌਦੇ ਦੀ ਛਾਲ ਨੂੰ ਕੁਨੀਨ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਜੋ ਮਲੇਰੀਆ ਠੀਕ ਕਰਨ ਲਈ ਦਿੱਤਾ ਜਾਂਦਾ ਹੈ ।

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ –

ਪ੍ਰਸ਼ਨ 1.
ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ, ਕਿਵੇਂ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ । ਹੇਠਾਂ ਲਿਖੇ ਬਿੰਦੁਆਂ ਤੋਂ ਇਹ ਸਪੱਸ਼ਟ ਹੋ ਜਾਵੇਗਾ –

  1. ਜੰਗਲ ਵੱਡੀ ਮਾਤਰਾ ਵਿੱਚ ਆਕਸੀਜਨ ਛੱਡਦੇ ਹਨ ਅਤੇ ਕਾਰਬਨਡਾਇਆਕਸਾਈਡ ਵਰਤਦੇ ਹਨ । ਇਹ ਆਕਸੀਜਨ ਜਾਨਵਰਾਂ ਅਤੇ ਮਨੁੱਖਾਂ ਨੂੰ ਜੀਵਨ ਦਿੰਦੀ ਹੈ ।
  2. ਜੰਗਲ ਧਰਤੀ ਵਿੱਚ ਮੌਜੂਦ ਪਾਣੀ ਦਾ ਪੱਧਰ ਉੱਚਾ ਕਰਨ ਵਿੱਚ ਬਹੁਤ ਮੱਦਦ ਕਰਦੇ ਹਨ ।
  3. ਜੰਗਲ ਦੇ ਰੁੱਖਾਂ ਵਿੱਚ ਮੌਜੂਦ ਪਾਣੀ ਸੂਰਜ ਦੀ ਗਰਮੀ ਦੇ ਕਾਰਨ ਵਾਸ਼ਪ ਬਣ ਕੇ ਉੱਡਦਾ ਰਹਿੰਦਾ ਹੈ ਜੋ ਹਵਾ ਦੇ ਤਾਪਮਾਨ ਨੂੰ ਘੱਟ ਰੱਖਣ ਵਿੱਚ ਮਦਦ ਕਰਦਾ ਹੈ ।
  4. ਜੰਗਲਾਂ ਵਿੱਚ ਬਹੁਤ ਸਾਰੇ ਜੀਵ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਅਤੇ ਰਹਿਣ ਵਾਸਤੇ ਜਗਾ ਜੰਗਲਾਂ ਵਿੱਚ ਹੀ ਮਿਲਦੀ ਹੈ ।
  5. ਸਾਡੇ ਵਾਤਾਵਰਨ ਨੂੰ ਸੁੰਦਰ ਅਤੇ ਸਿਹਤਮੰਦ ਬਣਾਉਣ ਵਿੱਚ ਜੰਗਲ ਬਹੁਤ ਸਹਾਈ ਹੁੰਦੇ ਹਨ ।
  6. ਪੌਣਾਂ ਦੀ ਰਫ਼ਤਾਰ ਨੂੰ ਘੱਟ ਕਰਨ, ਅਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸੂਰਜ ਦੀ ਚਮਕ ਨੂੰ ਘੱਟ ਕਰਨ ਵਿੱਚ ਜੰਗਲ ਬਹੁਤ ਮਦਦ ਕਰਦੇ ਹਨ ।
  7. ਰੁੱਖਾਂ ਦੀਆਂ ਜੜ੍ਹਾਂ ਮਿੱਟੀ ਦੇ ਕਣਾਂ ਨੂੰ ਪਕੜ ਕੇ ਰੱਖਦੀਆਂ ਹਨ ਜਿਸ ਕਾਰਨ ਜੰਗਲ ਤੋਂ ਖੁਰਣ ਤੋਂ ਰੋਕਣ ਵਿੱਚ ਮੱਦਦ ਕਰਦੇ ਹਨ ।
  8. ਵਰਖਾ ਕਰਵਾਉਣ ਵਿੱਚ ਵੀ ਜੰਗਲਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ।
  9. ਜੰਗਲਾਂ ਤੋਂ ਅਸੀਂ ਕਈ ਪ੍ਰਕਾਰ ਦੀ ਲੱਕੜੀ ਪ੍ਰਾਪਤ ਕਰਦੇ ਹਾਂ ।
  10. ਜੰਗਲਾਂ ਦੇ ਕਾਰਨ ਹੀ ਕਈ ਪ੍ਰਕਾਰ ਦੇ ਉਦਯੋਗਾਂ ਦਾ ਵਿਕਾਸ ਹੋਇਆ ਹੈ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 2.
ਕੁਦਰਤੀ ਬਨਸਪਤੀ ਨੂੰ ਕਿਹੜੇ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰ-
ਅੱਡ-ਅੱਡ ਖੇਤਰਾਂ ਵਿੱਚ ਬਹੁਤ ਸਾਰੀਆਂ ਭੂਗੋਲਿਕ ਭਿੰਨਤਾਵਾਂ ਹੁੰਦੀਆਂ ਹਨ ਜਿਸ ਕਰਕੇ ਉੱਥੇ ਦੀ ਕੁਦਰਤੀ ਬਨਸਪਤੀ ਵੀ ਅੱਡ-ਅੱਡ ਹੁੰਦੀ ਹੈ । ਇਸ ਕਰਕੇ ਕੁਦਰਤੀ ਬਨਸਪਤੀ ਨੂੰ ਕਈ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –

  1. ਭੂਮੀ ਜਾਂ ਧਰਾਤਲ (Land or Relief)-ਕਿਸੇ ਵੀ ਖੇਤਰ ਦੀ ਭੂਮੀ ਦਾ ਬਨਸਪਤੀ ਉੱਤੇ ਪ੍ਰਤੱਖ ਜਾਂ ਅਪ੍ਰਤੱਖ ਪ੍ਰਭਾਵ ਪੈਂਦਾ ਹੈ । ਮੈਦਾਨਾਂ, ਪਹਾੜਾਂ, ਡੈਲਟਾ ਆਦਿ ਦੀ ਬਨਸਪਤੀ ਇੱਕ ਸਮਾਨ ਨਹੀਂ ਹੋ ਸਕਦੀ । ਭੂਮੀ ਦੇ ਸੁਭਾ ਦਾ ਬਨਸਪਤੀ ਉੱਤੇ ਪ੍ਰਭਾਵ ਪੈਂਦਾ ਹੈ । ਉੱਚੇ ਪਹਾੜਾਂ ਵਿੱਚ ਲੰਮੇ ਰੁੱਖ ਮਿਲਦੇ ਹਨ ਅਤੇ ਮੈਦਾਨਾਂ ਵਿੱਚ ਪੱਤਝੜੀ ਰੁੱਖ ਮਿਲਦੇ ਹਨ ।
  2. ਮਿੱਟੀ (Soil)-ਮਿੱਟੀ ਉੱਤੇ ਹੀ ਬਨਸਪਤੀ ਉੱਗਦੀ ਹੈ – ਅੱਡ-ਅੱਡ ਥਾਂਵਾਂ ਉੱਤੇ ਅੱਡ-ਅੱਡ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਜਿਹੜੀ ਅੱਡ-ਅੱਡ ਪ੍ਰਕਾਰ ਦੀ ਬਨਸਪਤੀ ਦਾ ਆਧਾਰ ਹੈ । ਜਿਵੇਂ ਕਿ ਮਾਰੂਥਲ ਵਿੱਚ ਰੇਤਲੀ ਮਿੱਟੀ ਮਿਲਦੀ ਹੈ ਜਿਸ ਕਾਰਨ ਉੱਥੇ ਕੰਡੇਦਾਰ ਝਾੜੀਆਂ ਹੀ ਪੈਦਾ ਹੁੰਦੀਆਂ ਹਨ । ਨਦੀਆਂ ਦੇ ਡੈਲਟੇ ਵਿੱਚ ਵਧੀਆਂ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਪਹਾੜਾਂ ਦੀ ਢਲਾਨ ਉੱਤੇ ਮਿੱਟੀ ਦੀ ਪਰਤ ਡੂੰਘੀ ਹੁੰਦੀ ਹੈ ਜਿਸ ਕਾਰਨ ਉੱਥੇ ਲੰਬੇ ਰੁੱਖ ਮਿਲਦੇ ਹਨ ।
  3. ਤਾਪਮਾਨ (Temperature) – ਬਨਸਪਤੀ ਦੀ ਵਿਵਸਥਾ ਅਤੇ ਵਿਸ਼ੇਸ਼ਤਾ ਤਾਪਮਾਨ ਅਤੇ ਹਵਾ ਦੀ ਨਮੀ ਉੱਤੇ ਮੀਟਰ ਦੀ ਉਚਾਈ ਤੋਂ ਉੱਤੇ ਤਾਪਮਾਨ ਵਿੱਚ ਕਮੀ ਬਨਸਪਤੀ ਦੇ ਉੱਗਣ ਅਤੇ ਵੱਧਣ ਨੂੰ ਪ੍ਰਭਾਵਿਤ ਕਰਦੀ ਹੈ । ਇਸ ਕਰਕੇ ਉੱਥੇ ਦੀ ਬਨਸਪਤੀ ਮੈਦਾਨੀ ਖੇਤਰਾਂ ਤੋਂ ਅੱਡ ਹੁੰਦੀ ਹੈ ।
  4. ਸੂਰਜ ਦੀ ਰੋਸ਼ਨੀ (Sunlight) -ਕਿਸੇ ਵੀ ਖੇਤਰ ਵਿੱਚ ਕਿੰਨੀ ਸੂਰਜ ਦੀ ਰੋਸ਼ਨੀ ਆਉਂਦੀ ਹੈ, ਇਸ ਉੱਤੇ ਵੀ ਬਨਸਪਤੀ ਨਿਰਭਰ ਕਰਦੀ ਹੈ । ਕਿਸੇ ਵੀ ਥਾਂ ਉੱਤੇ ਕਿੰਨੀ ਸੂਰਜ ਦੀ ਰੋਸ਼ਨੀ ਆਵੇਗੀ ਇਹ ਉਸਦੇ Latitude ਅਤੇ ਭੂ-ਮੱਧ ਰੇਖਾ ਤੋਂ ਦੂਰੀ, ਸਮੁੰਦਰ ਤਲ ਤੋਂ ਉੱਚਾਈ ਅਤੇ ਰੁੱਤ ਉੱਤੇ ਨਿਰਭਰ ਕਰਦਾ ਹੈ । ਗਰਮੀਆਂ ਵਿੱਚ ਵੱਧ ਰੋਸ਼ਨੀ ਮਿਲਣ ਕਾਰਨ ਰੁੱਖ ਤੇਜ਼ੀ ਨਾਲ ਵੱਧਦੇ ਹਨ ।
  5. ਵਰਖਾ (Rainfall-ਜਿਹੜੇ ਖੇਤਰਾਂ ਵਿੱਚ ਵੱਧ ਵਰਖਾ ਹੁੰਦੀ ਹੈ ਉੱਥੇ ਸਦਾਬਹਾਰ ਜੰਗਲ ਮਿਲਦੇ ਹਨ । ਉਹ ਸੰਘਣੇ ਵੀ ਹੁੰਦੇ ਹਨ, ਪਰੰਤੂ ਜਿੱਥੇ ਘੱਟ ਵਰਖਾ ਹੁੰਦੀ ਹੈ, ਉੱਥੇ ਪਤਝੜੀ ਜੰਗਲ ਮਿਲਦੇ ਹਨ । ਜਿੱਥੇ ਬਹੁਤ ਹੀ ਘੱਟ ਵਰਖਾ ਹੁੰਦੀ ਹੈ, ਜਿਵੇਂ ਕਿ ਮਾਰੂਥਲ ਉੱਥੇ ਜੰਗਲ ਵੀ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੁੰਦੇ ਹਨ । ਇਸ ਤਰ੍ਹਾਂ ਵਰਖਾ ਦੀ ਮਾਤਰਾ ਉੱਤੇ ਵੀ ਬਨਸਪਤੀ ਦਾ ਪ੍ਰਕਾਰ ਨਿਰਭਰ ਕਰਦਾ ਹੈ ।

ਪ੍ਰਸ਼ਨ 3.
ਭਾਰਤੀ ਜੰਗਲਾਂ ਨੂੰ ਜਲਵਾਯੂ ਦੇ ਆਧਾਰ ‘ਤੇ ਵੰਡੋ ਤੇ ਰੁੱਖਾਂ ਦੇ ਨਾਮ ਵੀ ਲਿਖੋ ।
ਉੱਤਰ-
ਭਾਰਤੀ ਜੰਗਲਾਂ ਨੂੰ ਜਲਵਾਯੂ ਦੇ ਆਧਾਰ ਉੱਤੇ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈਭੂਗੋਲਿਕ ਤੱਤਾਂ ਦੇ ਆਧਾਰ ‘ਤੇ ਭਾਰਤ ਦੀ ਬਨਸਪਤੀ ਨੂੰ ਹੇਠ ਲਿਖੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
1. ਉਸ਼ਣ ਸਦਾਬਹਾਰ ਵਣ (Tropical Evergreen Forests)-ਇਸ ਪ੍ਰਕਾਰ ਦੇ ਵਣ ਮੁੱਖ ਰੂਪ ਨਾਲ ਜ਼ਿਆਦਾ ਵਰਖਾ (200 ਸੈਂਟੀਮੀਟਰ ਤੋਂ ਜ਼ਿਆਦਾ) ਵਾਲੇ ਭਾਗਾਂ ਵਿਚ ਮਿਲਦੇ ਹਨ । ਇਸ ਲਈ ਇਨ੍ਹਾਂ ਨੂੰ ਬਰਸਾਤੀ ਵਣ ਵੀ ਕਹਿੰਦੇ ਹਨ । ਇਹ ਵਣ ਜ਼ਿਆਦਾਤਰ ਪੂਰਬੀ ਹਿਮਾਲਾ ਦੇ ਤਰਾਈ ਪ੍ਰਦੇਸ਼, ਪੱਛਮੀ ਘਾਟ, ਪੱਛਮੀ ਅੰਡੇਮਾਨ, ਅਸਮ, ਬੰਗਾਲ ਅਤੇ ਉੜੀਸਾ ਦੇ ਕੁੱਝ ਭਾਗਾਂ ਵਿਚ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਵਿਚ ਪਾਏ ਜਾਣ ਵਾਲੇ ਮੁੱਖ

2. ਊਸ਼ਣ-ਪੱਤਝੜੀ ਜਾਂ ਮਾਨਸੂਨੀ ਵਣ (Tropical Deciduous or Monsoon Forests) ਪੱਤਝੜੀ ਜਾਂ ਮਾਨਸੂਨੀ ਵਣ ਭਾਰਤ ਦੇ ਉਹਨਾਂ ਦੇਸ਼ਾਂ ਵਿਚ ਮਿਲਦੇ ਹਨ ਜਿੱਥੇ 100 ਤੋਂ 200 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ । ਭਾਰਤ ਵਿਚ ਇਹ ਵਣ ਮੁੱਖ ਰੂਪ ਨਾਲ ਹਿਮਾਲਿਆ ਦੇ ਹੇਠਲੇ ਭਾਗ, ਛੋਟਾ ਨਾਗਪੁਰ, ਗੰਗਾ ਦੀ ਘਾਟੀ, ਪੱਛਮੀ ਘਾਟ ਦੀਆਂ ਪੂਰਬੀ ਢਲਾਣਾਂ ਅਤੇ ਤਾਮਿਲਨਾਡੂ ਖੇਤਰ ਵਿਚ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਮਿਲਣ ਵਾਲੇ ਮੁੱਖ ਦਰੱਖ਼ਤ ਸਾਗਵਾਨ, ਸਾਲ, ਸ਼ੀਸ਼ਮ, ਅੰਬ, ਚੰਦਨ, ਮਹੂਆ, ਏਬੇਨੀ, ਸ਼ਹਿਤੂਤ, ਅਤੇ ਸੇਮਲ ਹਨ । ਗਰਮੀਆਂ ਵਿਚ ਇਹਨਾਂ ਦਰੱਖਤਾਂ ਦੇ ਪੱਤੇ ਝੜ ਜਾਂਦੇ ਹਨ । ਇਸ ਲਈ ਇਹਨਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।
PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ 1

3. ਝਾੜੀਆਂ ਜਾਂ ਕੰਡੇਦਾਰ ਜੰਗਲ (The Scrubs and Thorny Forests)-ਇਸ ਪ੍ਰਕਾਰ ਦੇ ਵਣ ਉਹਨਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਲਾਨਾ ਵਰਖਾ ਦਾ ਮੱਧਮਾਨ 20 ਤੋਂ 60 ਸੈਂਟੀਮੀਟਰ ਤਕ ਹੁੰਦਾ ਹੈ । ਭਾਰਤ ਵਿਚ ਇਹ ਵਣ ਰਾਜਸਥਾਨ, ਪੱਛਮੀ ਹਰਿਆਣਾ, ਦੱਖਣੀ-ਪੱਛਮੀ ਪੰਜਾਬ ਅਤੇ ਗੁਜਰਾਤ ਵਿਚ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਰਾਮਬਾਂਸ, ਖੈਰ, ਪਿੱਪਲ, ਕਿੱਕਰ, ਥੋਹਰ ਅਤੇ ਖਜੂਰ ਦੇ ਦਰੱਖ਼ਤ ਮੁੱਖ ਹਨ ।

4. ਜਵਾਰੀ ਵਣ (Tidal Forests)-ਜਵਾਰੀ ਵਣ ਨਦੀਆਂ ਦੇ ਡੈਲਟਿਆਂ ਵਿਚ ਪਾਏ ਜਾਂਦੇ ਹਨ । ਇਥੋਂ ਦੀ ਮਿੱਟੀ ਵੀ ਉਪਜਾਊ ਹੁੰਦੀ ਹੈ ਅਤੇ ਪਾਣੀ ਵੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ । ਭਾਰਤ ਵਿਚ ਇਸ ਪ੍ਰਕਾਰ ਦੇ ਵਣ ਮਹਾਂਨਦੀ, ਗੋਦਾਵਰੀ, ਭ੍ਰਿਸ਼ਨਾ, ਕਾਵੇਰੀ ਆਦਿ ਦੇ ਡੈਲਟਾਈ ਦੇਸ਼ਾਂ ਵਿਚ ਮਿਲਦੇ ਹਨ । ਇੱਥੋਂ ਦੀ ਬਨਸਪਤੀ ਨੂੰ ਮੈਂਗਰੋਵ ਜਾਂ ਸੁੰਦਰ ਵਣ ਵੀ ਕਿਹਾ ਜਾਂਦਾ ਹੈ । ਕੁੱਝ ਖੇਤਰਾਂ ਵਿਚ ਤਾੜ, ਕੈਂਸ, ਨਾਰੀਅਲ ਆਦਿ ਦੇ ਦਰੱਖਤ ਮਿਲਦੇ ਹਨ ।

5. ਪਰਬਤੀ ਜੰਗਲ (Mountainous Forests)-ਇਸ ਪ੍ਰਕਾਰ ਦੀ ਬਨਸਪਤੀ ਹਿਮਾਲਿਆ ਦੇ ਪਰਬਤੀ ਖੇਤਰਾਂ ਅਤੇ ਦੱਖਣ ਵਿਚ ਨੀਲਗਿਰੀ ਦੀਆਂ ਪਹਾੜੀਆਂ ‘ਤੇ ਮਿਲਦੀ ਹੈ । ਇਸ ਬਨਸਪਤੀ ਵਿਚ ਵਰਖਾ ਦੀ ਤਰਾ ਅਤੇ ਉੱਚਾਈ ਤੇ ਸਦਾਬਹਾਰ ਵਣ ਮਿਲਦੇ ਹਨ, ਤਾਂ ਜ਼ਿਆਦਾ ਉੱਚਾਈ ‘ਤੇ ਸਿਰਫ਼ ਘਾਹ ਅਤੇ ਕੁੱਝ ਫੁੱਲਦਾਰ ਪੌਦੇ ਹੀ ਮਿਲਦੇ ਹਨ ।

ਪ੍ਰਸ਼ਨ 4.
ਪੰਜਾਬ ਦੀ ਕੁਦਰਤੀ ਬਨਸਪਤੀ ਦੀ ਵੰਡ ਬਾਰੇ ਚਾਨਣਾ ਪਾਓ ।
ਉੱਤਰ-
ਪੰਜਾਬ ਦੇ ਅੱਡ-ਅੱਡ ਭਾਗਾਂ ਵਿੱਚ ਧਰਾਤਲ-ਜਲਵਾਯੂ ਅਤੇ ਮਿੱਟੀ ਦੀ ਕਿਸਮ ਅੱਡ-ਅੱਡ ਹੋਣ ਕਾਰਨ ਇੱਥੇ ਅੱਡ-ਅੱਡ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ-ਊਸ਼ਣ ਬਨਸਪਤੀ (Himalayan Type Moist Temperate Vegetation)-ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੀ ਧਾਰ ਕਲਾਂ ਤਹਿਸੀਲ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਪੰਜਾਬ ਦੇ ਇਸ ਹਿੱਸੇ ਵਿੱਚ ਵਰਖਾ ਵੀ ਵੱਧ ਹੁੰਦੀ ਹੈ ਅਤੇ ਇਹ ਪੰਜਾਬ ਦੇ ਹੋਰ ਭਾਗਾਂ ਤੋਂ ਉਚਾਈ ਉੱਤੇ ਵੀ ਸਥਿਤ ਹੈ । ਇੱਥੇ ਕਈ ਪ੍ਰਕਾਰ ਦੇ ਰੁੱਖ ਮਿਲ ਜਾਂਦੇ ਹਨ ਜਿਵੇਂ ਕਿ ਘੱਟ ਉਚਾਈ ਵਾਲੇ ਚੀਲ ਦੇ ਰੁੱਖ, ਟਾਹਲੀ, ਸ਼ਹਿਤੂਤ, ਪਹਾੜੀ ਕਿੱਕਰ, ਅੰਬ ਆਦਿ ।

2. ਉਪ-ਊਸ਼ਣ ਚੀਲ ਬਨਸਪਤੀ (Sub-Tropicaine Vegetation)-ਪੰਜਾਬ ਦੇ ਕਈ ਜ਼ਿਲਿਆਂ ਦੀਆਂ ਕਈ ਤਹਿਸੀਲਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ, ਮਿਲਦੀ ਹੈ ਜਿਵੇਂ ਕਿ ਪਠਾਨਕੋਟ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਤਹਿਸੀਲਾਂ ।
ਇੱਥੇ ਚੀਲ ਦੇ ਰੁੱਖ ਕਾਫੀ ਘੱਟ ਮਿਲਦੇ ਹਨ ਅਤੇ ਉਹਨਾਂ ਦੀ ਕਿਸਮ ਵੀ ਵਧੀਆ ਨਹੀਂ ਹੁੰਦੀ । ਇੱਥੇ ਟਾਹਲੀ, ਖੈਰ, ਸ਼ਹਿਤੂਤ ਅਤੇ ਹੋਰ ਕਈ ਪ੍ਰਕਾਰ ਦੇ ਰੁੱਖ ਪਾਏ ਜਾਂਦੇ ਹਨ :

3. ਉਪ ਊਸ਼ਣ ਝਾੜੀਦਾਰ ਪਹਾੜੀ ਬਨਸਪਤੀ (Sutropicai Sra 3% Hill Vegetation)-ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਪੂਰਬੀ ਭਾਗਾਂ ਅਤੇ ਪਠਾਨਕੋਟ ਜ਼ਿਲ੍ਹੇ ਦੇ ਬਾਕੀ ਬਚੇ ਭਾਗਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ । ਇਸ ਖੇਤਰ ਵਿੱਚ ਅੱਜ ਤੋਂ ਚਾਰ-ਪੰਜ ਸਦੀਆਂ ਪਹਿਲਾਂ ਕਾਫੀ ਸੰਘਣੇ ਜੰਗਲ ਮਿਲਦੇ ਸਨ, ਪਰ ਬਹੁਤ ਜ਼ਿਆਦਾ ਰੁੱਖਾਂ ਦੀ ਕਟਾਈ, ਜਾਨਵਰਾਂ ਦੇ ਚਰਨ, ਜੰਗਲਾਂ ਦੀ ਅੱਗ ਅਤੇ ਮਿੱਟੀ ਦੇ ਖੁਰਨ ਨਾਲ ਇੱਥੇ ਦੀ ਬਨਸਪਤੀ ਝਾੜੀਦਾਰ ਹੋ ਗਈ ਹੈ । ਇੱਥੇ ਕਈ ਪ੍ਰਕਾਰ ਦੇ ਰੁੱਖ ਮਿਲਦੇ ਹਨ ਜਿਵੇਂ ਕਿ ਟਾਹਲੀ, ਖੈਰ, ਕਿੱਕਰ, ਸ਼ਹਿਤੂਤ, ਡੇਕ, ਨਿੰਮ, ਸਿੰਬਲ, ਬਾਂਸ, ਅਮਲਤਾਰ ਆਦਿ । ਇੱਥੇ ਲੰਬੀ ਕਿਸਮ ਦਾ ਘਾਹ ਵੀ ਉੱਗਦਾ ਹੈ ਜਿਸਨੂੰ ਸਰਕੰਡਾ ਕਹਿੰਦੇ ਹਨ ਜਿਸ ਨੂੰ ਰੱਸੀਆਂ ਅਤੇ ਕਾਗਜ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।

4. ਊਸ਼ਣ-ਖੁਸ਼ਕ ਪੱਤਝੜੀ ਬਨਸਪਤੀ (Tropical Dry Deciduous Vegetation)-ਪੰਜਾਬ ਦੇ ਖ਼ੁਸ਼ਕ ਅਤੇ ਗਰਮ ਖੇਤਰਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਕੰਡੀ ਇਲਾਕਿਆਂ ਦੇ ਮੈਦਾਨ, ਪੰਜਾਬ ਦੇ ਲਹਿਰਦਾਰ ਅਤੇ ਉੱਚੇ ਨੀਵੇਂ ਮੈਦਾਨ ਅਤੇ ਮੱਧਵਰਤੀ ਮੈਦਾਨਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ । ਕਿਸੇ ਸਮੇਂ ਇੱਥੇ ਵੀ ਸੰਘਣੀ ਬਨਸਪਤੀ ਹੁੰਦੀ ਸੀ । ਅੱਜ ਵੀ ਸੰਘਣੀ ਬਨਸਪਤੀ ਦੇ ਕੁਝ ਛੋਟੇ-ਵੱਡੇ ਟੁੱਕੜੇ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਬੀੜ, ਝੰਗੀ ਜਾਂ ਝਿੜੀ ਦੇ ਨਾਮ ਨਾਲ ਸੱਦਿਆ ਜਾਂਦਾ ਹੈ । ਐੱਸ. ਏ. ਐੱਸ. ਨਗਰ ਅਤੇ ਪਟਿਆਲੇ ਦੇ ਇਲਾਕਿਆਂ ਵਿੱਚ ਸੰਘਣੇ ਰੁੱਖਾਂ ਵਾਲੇ ਖੇਤਰ ਮਿਲਦੇ ਹਨ ਜਿਨ੍ਹਾਂ ਨੂੰ ਬੀੜ ਕਿਹਾ ਜਾਂਦਾ ਹੈ । ਬੀੜ ਭਾਦਸੋਂ, ਛੱਤਬੀੜ, ਬੀੜ ਭੁਨਰਹੇੜੀ, ਬੀੜ ਮੋਤੀ ਬਾਗ ਆਦਿ ਇਹਨਾਂ ਵਿੱਚ ਪ੍ਰਮੁੱਖ ਹਨ । ਇੱਥੇ ਨਿੰਮ, ਟਾਹਲੀ, ਬੋਹੜ, ਪਿੱਪਲ, ਅੰਬ, ਕਿੱਕਰ, ਨਿੰਬੂ ਆਦਿ ਦੇ ਰੁੱਖ ਮਿਲਦੇ ਹਨ । ਇੱਥੇ ਸਫੈਦਾ ਅਤੇ ਪੋਪੂਲਰ ਦੇ ਪੌਦੇ ਵੀ ਲਗਾਏ ਜਾਂਦੇ ਹਨ ।

5 ਉਸ਼ਣ ਕੰਡੇਦਾਰ ਬਨਸਪਤੀ (Tropical Thorny Vegetation)-ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਘੱਟ ਵਰਖਾ ਹੁੰਦੀ ਹੈ ਅਤੇ ਉੱਥੇ ਹੀ ਇਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ | ਬਠਿੰਡਾ, ਮਾਨਸਾ, ਫਾਜ਼ਿਲਕਾ ਦੇ ਕਈ ਭਾਗਾਂ, ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਦੇ ਮੱਧ ਦੱਖਣੀ ਭਾਗਾਂ ਵਿੱਚ ਕੰਡੇਦਾਰ ਬਨਸਪਤੀ ਮਿਲਦੀ ਹੈ । ਇੱਥੋਂ ਦੇ ਕਈ ਖੇਤਰਾਂ ਵਿਚ ਤਾਂ ਬਨਸਪਤੀ ਹੈ ਹੀ ਨਹੀਂ । ਕੰਡੇਦਾਰ ਝਾੜੀਆਂ ਥੋਹਰ (Cactus), ਟਾਹਲੀ, ਜੰਡ, ਕਿੱਕਰ ਆਦਿ ਰੁੱਖ ਇੱਥੇ ਮਿਲਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 5.
ਜੰਗਲੀ ਜੀਵਨ ਤੇ ਉਸ ਦੀਆਂ ਸੁਰੱਖਿਆ ਵਿਧੀਆਂ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਬਨਸਪਤੀ ਦੀ ਤਰ੍ਹਾਂ ਹੀ ਸਾਡੇ ਦੇਸ਼ ਦੇ ਜੀਵ-ਜੰਤੂਆਂ ਵਿਚ ਵੀ ਬਹੁਤ ਵਿਭਿੰਨਤਾ ਹੈ । ਭਾਰਤ ਵਿਚ ਇਨ੍ਹਾਂ ਦੀਆਂ 56,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਜਾਤਾਂ ਦੀਆਂ ਮੱਛੀਆਂ ਮਿਲਦੀਆਂ ਹਨ ।
PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ 2
ਇਸੇ ਤਰ੍ਹਾਂ ਇੱਥੇ ਪੰਛੀਆਂ ਦੀਆਂ ਵੀ 2000 ਜਾਤੀਆਂ ਮਿਲਦੀਆਂ ਹਨ । ਸਾਡੇ ਵਣਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਪਸ਼ੂਪੰਛੀ ਮਿਲਦੇ ਹਨ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਜਾਤਾਂ ਸਾਡੇ ਦੇਸ਼ ਵਿਚੋਂ ਲੁਪਤ ਹੋ ਚੁੱਕੀਆਂ ਹਨ । ਇਸ ਲਈ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ । ਮਨੁੱਖ ਨੇ ਆਪਣੇ ਨਿੱਜੀ ਲਾਭ ਲਈ ਵਣਾਂ ਨੂੰ ਕੱਟ ਕੇ ਅਤੇ ਜਾਨਵਰਾਂ ਦਾ ਸ਼ਿਕਾਰ ਕਰ ਕੇ ਇਕ ਦੁੱਖ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ । ਅੱਜ ਗੈਂਡਾ, ਚੀਤਾ, ਬਾਂਦਰ, ਸ਼ੇਰ ਅਤੇ ਸਾਰੰਗ ਨਾਂ ਦੇ ਪਸ਼ੂ-ਪੰਛੀ ਬਹੁਤ ਘੱਟ ਗਿਣਤੀ ਵਿਚ ਮਿਲਦੇ ਹਨ । ਇਸ ਲਈ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜੰਗਲੀ ਜੀਵਾਂ ਦੀ ਰੱਖਿਆ ਕਰੇ ।

ਜੰਗਲੀ ਜੀਵਾਂ ਦੀਆਂ ਸੁਰੱਖਿਆ ਵਿਧੀਆਂ –

  1. ਵੈਸੇ ਤਾਂ ਸਰਕਾਰ ਨੇ ਕਈ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਹੋਈਆਂ ਹਨ, ਪਰ ਹੋਰ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਨੂੰ ਬਣਾਇਆ ਜਾਣਾ ਚਾਹੀਦਾ ਹੈ ।
  2. ਜੰਗਲੀ ਜੀਵਾਂ ਦੇ ਸ਼ਿਕਾਰ ਉੱਤੇ ਕਠੋਰ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ।
  3. ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਵਿੱਚ ਜੀਵਾਂ ਦੇ ਖਾਣ ਲਈ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ ।
  4. ਜਿਹੜੀਆਂ ਪ੍ਰਜਾਤੀਆਂ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਈਆਂ ਹਨ ਉਨ੍ਹਾਂ ਦੀ ਸਾਂਭ ਅਤੇ ਬਚਾਉਣ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।
  5. ਜੰਗਲਾਂ ਅਤੇ ਕੌਮੀ ਪਾਰਕਾਂ ਵਿੱਚ ਸ਼ਿਕਾਰੀਆਂ ਅਤੇ ਚਰਵਾਹਿਆਂ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ।
  6. ਪਨਾਹਗਾਹਾਂ ਅਤੇ ਕੌਮੀ ਪਾਰਕਾਂ ਵਿੱਚ ਜੀਵਾਂ ਦੇ ਲਈ ਮੈਡੀਕਲ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਕਿਸੇ ਬਿਮਾਰੀ ਫੈਲਣ ਦੀ ਸੂਰਤ ਵਿੱਚ ਇਨ੍ਹਾਂ ਦਾ ਧਿਆਨ ਰੱਖਿਆ ਜਾ ਸਕੇ ।
  7. ਵੱਡੇ ਪੱਧਰ ਉੱਤੇ ਪ੍ਰਬੰਧਕੀ ਫ਼ੈਸਲੇ ਲਏ ਜਾਣੇ ਚਾਹੀਦੇ ਹਨ, ਤਾਂ ਕਿ ਇਹਨਾਂ ਨੂੰ ਬਚਾਉਣ ਦੇ ਫ਼ੈਸਲੇ ਜਲਦੀ ਲਏ ਜਾ ਸਕਣ ।
  8. ਆਮ ਜਨਤਾ ਨੂੰ ਜੰਗਲੀ ਜੀਵਾਂ ਦੀ ਸਾਂਭ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ ।

PSEB 9th Class Social Science Guide ਜਲਵਾਯੂ Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਸੇ ਖੇਤਰ ਵਿਚ ਮੌਜੂਦ ਸਾਰੇ ਪ੍ਰਾਣੀਆਂ ਨੂੰ ………… ਕਿਹਾ ਜਾਂਦਾ ਹੈ ।
(ਉ) ਫੋਨਾ
(ਅ) ਫਲੋਰਾ
(ਈ) ਵਾਯੂਮੰਡਲ
(ਸ) ਜਲ-ਮੰਡਲ
ਉੱਤਰ-
(ਉ) ਫੋਨਾ

ਪ੍ਰਸ਼ਨ 2.
ਭਾਰਤੀ ਜੰਗਲ ਸਰਵੇਖਣ ਵਿਭਾਗ ਦਾ ਹੈੱਡਕੁਆਰਟਰ ਕਿੱਥੇ ਹੈ ?
(ੳ) ਮੰਸੁਰੀ
(ਅ) ਦੇਹਰਾਦੂਨ
(ਈ) ਦਿੱਲੀ
(ਸ) ਨਾਗਪੁਰ ।
ਉੱਤਰ-
(ਅ) ਦੇਹਰਾਦੂਨ

ਪ੍ਰਸ਼ਨ 3.
ਇਹਨਾਂ ਵਿੱਚੋਂ ਕਿਹੜਾ ਤੱਤ ਕੁਦਰਤੀ ਬਨਸਪਤੀ ਵਿੱਚ ਭਿੰਨਤਾ ਲਈ ਜ਼ਿੰਮੇਵਾਰ ਹੈ ?
(ੳ) ਭੂਮੀ
(ਅ) ਮਿੱਟੀ
(ਈ) ਤਾਪਮਾਨ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਮਿੱਟੀ

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 4.
ਊਸ਼ਣ ਸਦਾਬਹਾਰ ਜੰਗਲਾਂ ਦੇ ਪੱਤੇ ਹਮੇਸ਼ਾ ……. ਰਹਿੰਦੇ ਹਨ ।
(ਉ) ਹਰੇ
(ਅ) ਪੀਲੇ
(ਈ) ਝੜਦੇ
(ਸ) ਲਾਲ ।
ਉੱਤਰ-
(ਸ) ਲਾਲ ।

ਪ੍ਰਸ਼ਨ 5.
ਕਿਹੜੇ ਜੰਗਲਾਂ ਦੇ ਰੁੱਖ 60 ਮੀਟਰ ਜਾਂ ਇਸ ਤੋਂ ਉੱਪਰ ਜਾ ਸਕਦੇ ਹਨ ?
(ਉ) ਊਸ਼ਣ ਪੱਤਝੜੀ ਜੰਗਲ
(ਅ) ਉਸ਼ਣ ਸਦਾਬਹਾਰ ਜੰਗਲ
(ਈ) ਜਵਾਰੀ ਜੰਗਲ
(ਸ) ਕੰਡੇਦਾਰ ਜੰਗਲ ।
ਉੱਤਰ-
(ਅ) ਉਸ਼ਣ ਸਦਾਬਹਾਰ ਜੰਗਲ

ਪ੍ਰਸ਼ਨ 6.
ਇਹਨਾਂ ਵਿਚੋਂ ਕਿਹੜਾ ਰੁੱਖ ਸਾਨੂੰ ਕੌਣਧਾਰੀ ਜੰਗਲਾਂ ਵਿੱਚ ਮਿਲਦਾ ਹੈ ?
(ਉ) ਸਪਰੁਸ
(ਅ) ਚੀਲ
(ਈ) ਫਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 7.
ਸੰਘਣੀ ਬਨਸਪਤੀ ਦੇ ਛੋਟੇ ਵੱਡੇ ਟੁਕੜੇ ਨੂੰ ਪੰਜਾਬ ਵਿੱਚ ਕੀ ਕਹਿੰਦੇ ਹਨ ?
(ਉ) ਸੀ
(ਅ) ਝਿੜੀ
(ਇ) ਸੀਤ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 8.
ਪੰਜਾਬ ਦਾ ਕਿੰਨਾ ਇਲਾਕਾ ਕੁਦਰਤੀ ਬਨਸਪਤੀ ਅਧੀਨ ਹੈ ?
(ਉ) 5.65%
(ਅ) 3.65%
(ਇ) 4.65%
(ਸ) 6.65%.
ਉੱਤਰ-
(ਅ) 3.65%

ਪ੍ਰਸ਼ਨ 9.
ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕੁਦਰਤੀ ਬਨਸਪਤੀ ਹੈ ।
(ਉ) ਬਠਿੰਡਾ
(ਅ) ਪਟਿਆਲਾ
(ਇ) ਰੂਪਨਗਰ
(ਸ) ਫ਼ਰੀਦਕੋਟ ।
ਉੱਤਰ-
(ਅ) ਪਟਿਆਲਾ

ਪ੍ਰਸ਼ਨ 10.
ਪੰਜਾਬ ਦੇ ਜੰਗਲਾਤ ਵਿਭਾਗ ਵਿਚ ਲਗਭਗ ……….. ਮੁਲਾਜ਼ਮ ਕੰਮ ਕਰ ਰਹੇ ਹਨ ।
(ਉ) 5500
(ਅ) 6500
(ਈ) 7500
(ਸ) 8500.
ਉੱਤਰ-
(ਈ) 7500

ਪ੍ਰਸ਼ਨ 11.
ਭਾਰਤ ਦੀ ਧਰਤੀ ਤੇ ਸਭ ਤੋਂ ਵੱਡਾ ਥਣਧਾਰੀ ਪ੍ਰਾਣੀ ਕਿਹੜਾ ਹੈ ?
(ਉ) ਹਾਥੀ
(ਅ) ਗੈਂਡਾ
(ਈ) ਹਿੱਪੋ
(ਸ) ਜਿਰਾਫ਼ ।
ਉੱਤਰ-
(ਉ) ਹਾਥੀ

ਪ੍ਰਸ਼ਨ 12.
……….. ਭਾਰਤ ਦਾ ਕੌਮੀ ਪੰਛੀ ਹੈ ।
(ਉ) ਕਬੂਤਰ
(ਆ) ਮੋਰ
(ਈ) ਕੋਇਲ
(ਸ) ਫਲੈਮਿੰਗੋ ।
ਉੱਤਰ-
(ਆ) ਮੋਰ

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿੱਚ …….. ਕੌਮੀ ਪਾਰਕ ਅਤੇ ……….. ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਗਈਆਂ ਹਨ ।
ਉੱਤਰ-
103, 544,

ਪ੍ਰਸ਼ਨ 2.
…… ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ।
ਉੱਤਰ-
ਆਂਵਲਾ,

ਪ੍ਰਸ਼ਨ 3.
…………. ਦੀਆਂ ਗੁਠਲੀਆਂ ਸ਼ੂਗਰ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ ।
ਉੱਤਰ-
ਜਾਮਣ,

ਪ੍ਰਸ਼ਨ 4.
ਨਿੰਮ ਨੂੰ ਸੰਸਕ੍ਰਿਤ ਵਿਚ …………………….. ਕਿਹਾ ਜਾਂਦਾ ਹੈ ।
ਉੱਤਰ-
ਸਰਵ-ਰੋਗ ਨਿਵਾਰਕ,

ਪ੍ਰਸ਼ਨ 5.
ਧਰਤੀ ਉੱਤੇ ਜੀਵਨ ਚਾਰ ਮੰਡਲਾਂ ਜੀਵ ਮੰਡਲ …… …… ਅਤੇ ਵਾਯੂ ਮੰਡਲ ਕਾਰਨ ਹੀ ਸੰਭਵ ਹੈ ।
ਉੱਤਰ-
ਥਲ ਮੰਡਲ, ਜਲ ਮੰਡਲ,

ਪ੍ਰਸ਼ਨ 6.
ਮਨੁੱਖ ਤੇ ਚਾਰੋਂ ਮੰਡਲਾਂ ਦਾ ਇੱਕ-ਦੂਜੇ ‘ਤੇ ਨਿਰਭਰ ਹੋਣਾ ਹੀ ………. ਕਹਾਉਂਦਾ ਹੈ ।
ਉੱਤਰ-
Ecosystem.

III. ਸਹੀ/ਗਲਤ

ਪ੍ਰਸ਼ਨ 1.
ਜੰਗਲੀ ਜੀਵ ਸੁਰੱਖਿਆ ਕਾਨੂੰਨ 1972 ਵਿੱਚ ਬਣਿਆ ਸੀ ।
ਉੱਤਰ-
(✓)

ਪ੍ਰਸ਼ਨ 2.
ਕਿਸੇ ਖੇਤਰ ਦੀ ਸਾਰੀ ਬਨਸਪਤੀ ਨੂੰ ਫਲੋਰਾ ਕਹਿੰਦੇ ਹਨ ।
ਉੱਤਰ-
(✓)

ਪ੍ਰਸ਼ਨ 3.
ਭਾਰਤ ਦੀ ਕੁਦਰਤੀ ਬਨਸਪਤੀ ਅੱਠ ਸ਼੍ਰੇਣੀਆਂ ਵਿੱਚ ਵੰਡੀ ਜਾਂਦੀ ਹੈ ।
ਉੱਤਰ-
(✗)

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 4.
ਊਸ਼ਣ ਪੱਤਝੜੀ ਬਨਸਪਤੀ ਵਿੱਚ ਰੁੱਖ ਸਾਰਾ ਸਾਲ ਹਰੇ ਨਜ਼ਰ ਆਉਂਦੇ ਹਨ ।
ਉੱਤਰ-
(✗)

ਪ੍ਰਸ਼ਨ 5.
ਭਾਰਤ ਦਾ 21.53% ਹਿੱਸਾ ਹੀ ਜੰਗਲਾਂ ਦੇ ਅਧੀਨ ਹੈ ।
ਉੱਤਰ-
(✓)

ਪ੍ਰਸ਼ਨ 6.
ਜਵਾਰੀ ਜੰਗਲ ਨਮਕੀਨ ਪਾਣੀਆਂ ਵਿੱਚ ਰਹਿ ਸਕਦੇ ਹਨ ।
ਉੱਤਰ-
(✓)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦੇ ਚਾਰ ਮੰਡਲ ਕਿਹੜੇ ਹਨ ?
ਉੱਤਰ-
ਥਲਮੰਡਲ, ਵਾਯੂਮੰਡਲ, ਜਲਮੰਡਲ ਅਤੇ ਜੀਵ ਮੰਡਲ ।

ਪ੍ਰਸ਼ਨ 2.
ਜੀਵ ਮੰਡਲ ਕੀ ਹੈ ?
ਉੱਤਰ-
ਜੀਵ ਮੰਡਲ ਧਰਤੀ ਦਾ ਉਹ ਮੰਡਲ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਜੀਵ ਰਹਿੰਦੇ ਹਨ ।

ਪ੍ਰਸ਼ਨ 3.
ਫੋਨਾ (Fona) ਕੀ ਹੈ ?
ਉੱਤਰ-
ਕਿਸੇ ਵੀ ਖੇਤਰ ਵਿਚ ਕਿਸੇ ਸਮੇਂ ਉੱਤੇ ਰਹਿਣ ਵਾਲੇ ਸਾਰੇ ਪ੍ਰਾਣੀਆਂ ਨੂੰ ਫੋਨਾ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਫਲੋਰਾ (Flora) ਕੀ ਹੈ ?
ਉੱਤਰ-
ਕਿਸੇ ਖੇਤਰ ਜਾਂ ਸਮੇਂ ਵਿੱਚ ਮੌਜੂਦ ਸਾਰੀ ਬਨਸਪਤੀ ਨੂੰ ਫਲੋਰਾ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਈਕੋ-ਸਿਸਟਮ ਕਿਵੇਂ ਬਣਦੀ ਹੈ ?
ਉੱਤਰ-
ਕਿਸੇ ਖੇਤਰ ਵਿੱਚ ਪ੍ਰਾਣੀਆਂ ਅਤੇ ਪੌਦਿਆਂ ਦੀਆਂ ਇੱਕ-ਦੂਜੇ ਉੱਤੇ ਨਿਰਭਰ ਪ੍ਰਜਾਤੀਆਂ ਈਕੋ-ਸਿਸਟਮ ਦਾ ਨਿਰਮਾਣ ਕਰਦੀਆਂ ਹਨ ।

ਪ੍ਰਸ਼ਨ 6.
ਕੁਦਰਤੀ ਬਨਸਪਤੀ ਕੀ ਹੁੰਦੀ ਹੈ ?
ਉੱਤਰ-
ਉਹ ਬਨਸਪਤੀ ਜਿਹੜੀ ਆਪਣੇ ਆਪ ਬਿਨਾਂ ਕਿਸੇ ਮਨੁੱਖੀ ਪ੍ਰਭਾਵ ਦੇ ਪੈਦਾ ਹੁੰਦੀ ਹੈ, ਉਸਨੂੰ ਕੁਦਰਤੀ ਬਨਸਪਤੀ ਕਹਿੰਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 7.
ਕੁਦਰਤੀ ਬਨਸਪਤੀ ਕਿਹੜੇ ਤੱਤਾਂ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਕੁਦਰਤੀ ਬਨਸਪਤੀ ਭੂਮੀ, ਮਿੱਟੀ, ਤਾਪਮਾਨ, ਸੂਰਜ ਦੀ ਰੌਸ਼ਨੀ ਦੀ ਮਿਆਦ, ਵਰਖਾ ਆਦਿ ਤੱਤਾਂ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 8.
ਉੱਚੇ ਪਹਾੜਾਂ ਵਿੱਚ ਕਿਹੜੇ ਰੁੱਖ ਉੱਗਦੇ ਹਨ ?
ਉੱਤਰ-
ਉੱਚੇ ਪਹਾੜਾਂ ਵਿਚ ਚੀਲ ਜਾਂ ਸਪਰੁਸ ਦੇ ਰੁੱਖ ਉੱਗਦੇ ਹਨ ।

ਪ੍ਰਸ਼ਨ 9.
ਕਿਹੜੀ ਮਿੱਟੀ ਵਿੱਚ ਬਹੁਤ ਸੰਘਣੀ ਕਿਸਮ ਦੀ ਬਨਸਪਤੀ ਪੈਦਾ ਹੁੰਦੀ ਹੈ ?
ਉੱਤਰ-
ਡੈਲਟਾਈ ਕਿਸਮ ਦੀ ਮਿੱਟੀ ਵਿਚ ਸੰਘਣੀ ਕਿਸਮ ਦੀ ਬਨਸਪਤੀ ਪੈਦਾ ਹੁੰਦੀ ਹੈ ।

ਪ੍ਰਸ਼ਨ 10.
ਪ੍ਰਕਾਸ਼ ਸੰਸ਼ਲੇਸ਼ਣ ਕੀ ਹੁੰਦਾ ਹੈ ?
ਉੱਤਰ-
ਪੌਦਿਆਂ ਨੂੰ ਸੂਰਜ ਦੀ ਰੋਸ਼ਨੀ ਤੋਂ ਭੋਜਨ ਤਿਆਰ ਕਰਨ ਦੀ ਵਿਧੀ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ ।

ਪ੍ਰਸ਼ਨ 11.
ਭਾਰਤੀ ਬਨਸਪਤੀ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭਾਰਤੀ ਬਨਸਪਤੀ ਨੂੰ ਪੰਜ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ।

ਪ੍ਰਸ਼ਨ 12.
ਉਸ਼ਣ ਸਦਾਬਹਾਰ ਜੰਗਲਾਂ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਇੱਥੇ ਰੁੱਖਾਂ ਦੇ ਪੱਤੇ ਇਕੱਠੇ ਨਹੀਂ ਝੜਦੇ ਜਿਸ ਕਾਰਨ ਇਹ ਸਾਰਾ ਸਾਲ ਹਰੇ ਹੀ ਰਹਿੰਦੇ ਹਨ ।

ਪ੍ਰਸ਼ਨ 13.
ਊਸ਼ਣ ਸਦਾਬਹਾਰ ਜੰਗਲ ਕਿਹੜੇ ਖੇਤਰਾਂ ਵਿੱਚ ਮਿਲਦੇ ਹਨ ?
ਉੱਤਰ-
ਜਿਹੜੇ ਭਾਗ ਗਰਮ ਅਤੇ ਤਰ ਹੁੰਦੇ ਹਨ ਅਤੇ ਜਿੱਥੇ ਸਾਲਾਨਾ 200-300 ਸੈਂਟੀਮੀਟਰ ਵਰਖਾ ਹੁੰਦੀ ਹੈ ।

ਪ੍ਰਸ਼ਨ 14.
ਕਿਹੜੇ ਜੰਗਲਾਂ ਨੂੰ ਵਰਖਾ ਜੰਗਲ ਕਿਹਾ ਜਾਂਦਾ ਹੈ ?
ਉੱਤਰ-
ਊਸ਼ਣ ਸਦਾਬਹਾਰ ਜੰਗਲਾਂ ਨੂੰ ਵਰਖਾ ਜੰਗਲ ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਉਸ਼ਣ ਸਦਾਬਹਾਰ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਮਹੋਗਨੀ, ਰੋਜ਼ਵੁੱਡ, ਐਬਸੀ, ਬਾਂਸ ਟਾਹਲੀ, ਰਬੜ, ਸਿਨਕੋਨਾ, ਮੈਗਨੋਲੀਆ ਆਦਿ ।

ਪ੍ਰਸ਼ਨ 16.
ਸਿਨਕੋਨਾ ਰੁੱਖ ਦੀ ਛਾਲ ਕਿਸ ਕੰਮ ਆਉਂਦੀ ਹੈ ?
ਉੱਤਰ-
ਸਿਨਕੋਨਾ ਰੁੱਖ ਦੀ ਛਾਲ ਕੁਨੀਨ ਦੀ ਦਵਾਈ ਬਣਾਉਣ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 17.
ਉਸ਼ਣ ਸਦਾਬਹਾਰ ਜੰਗਲ ਕਿਹੜੇ ਦੇਸ਼ਾਂ ਵਿਚ ਮਿਲਦੇ ਹਨ ?
ਉੱਤਰ-
ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ, ਉੱਤਰ-ਪੂਰਬੀ, ਭਾਰਤ ਦੀਆਂ ਪਹਾੜੀਆਂ, ਤਾਮਿਲਨਾਡੂ ਤੱਟ, ਪੱਛਮੀ ਬੰਗਾਲ ਦੇ ਕੁੱਝ ਹਿੱਸੇ, ਔਡੀਸ਼ਾ, ਅੰਡੇਮਾਨ ਨਿਕੋਬਾਰ, ਲਕਸ਼ਦੀਪ ਆਦਿ ।

ਪ੍ਰਸ਼ਨ 18.
ਊਸ਼ਣ ਪੱਤਝੜੀ ਜੰਗਲ ਕਿੰਨੀ ਵਰਖਾ ਵਾਲੇ ਖੇਤਰਾਂ ਵਿਚ ਪਾਏ ਜਾਂਦੇ ਹਨ ?
ਉੱਤਰ-
70 ਤੋਂ 200 ਸੈਂਟੀਮੀਟਰ ਵਰਖਾ ਵਾਲੇ ਖੇਤਰਾਂ ਵਿਚ ।

ਪ੍ਰਸ਼ਨ 19.
ਊਸ਼ਣ ਪੱਤਝੜੀ ਜੰਗਲਾਂ ਦੀ ਇਕ ਵਿਸ਼ੇਸ਼ਤਾ ਦੱਸੋ !
ਉੱਤਰ-
ਇਹ ਜੰਗਲ ਮੌਸਮ ਦੇ ਹਿਸਾਬ ਨਾਲ ਪੱਤੇ ਝਾੜਦੇ ਹਨ ।

ਪ੍ਰਸ਼ਨ 20.
ਊਸ਼ਣ ਪੱਤਝੜੀ ਜੰਗਲਾਂ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਦੋ ਪ੍ਰਕਾਰ-ਤਰ ਅਤੇ ਖੁਸ਼ਕ ਪੱਤਝੜੀ ਜੰਗਲ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 21.
ਤਰ ਪੱਤਝੜੀ ਜੰਗਲ ਕਿੰਨੀ ਵਰਖਾ ਵਾਲੇ ਖੇਤਰਾਂ ਵਿਚ ਹੁੰਦੇ ਹਨ ?
ਉੱਤਰ-
100 ਤੋਂ 200 ਸੈਂਟੀਮੀਟਰ ਵਰਖਾ ਵਾਲੇ ਖੇਤਰਾਂ ਵਿਚ ।

ਪ੍ਰਸ਼ਨ 22.
ਤਰ ਪੱਤਝੜੀ ਜੰਗਲ ਕਿੱਥੇ ਮਿਲਦੇ ਹਨ ?
ਉੱਤਰ-
ਉੱਤਰ-ਪੂਰਬੀ ਰਾਜਾਂ ਵਿਚ, ਪੱਛਮੀ ਘਾਟ, ਔਡੀਸ਼ਾ, ਛੱਤੀਸਗੜ੍ਹ ਦੇ ਕੁੱਝ ਭਾਗਾਂ ਵਿਚ ।

ਪ੍ਰਸ਼ਨ 23.
ਤਰ ਪੱਤਝੜੀ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਸਾਲ, ਟੀਕ, ਦਿਓਦਾਰ, ਸੰਦਲਵੁੱਡ, ਟਾਹਲੀ, ਖੈਰ ਆਦਿ ।

ਪ੍ਰਸ਼ਨ 24.
ਖੁਸ਼ਕ ਪੱਤਝੜੀ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਪਿੱਪਲ, ਟੀਕ, ਨਿੰਮ, ਸਫੈਦਾ, ਸਾਲ ਆਦਿ ।

ਪ੍ਰਸ਼ਨ 25.
ਝਾੜੀਆਂ ਅਤੇ ਕੰਡੇਦਾਰ ਜੰਗਲ ਕਿੱਥੇ ਮਿਲਦੇ ਹਨ ?
ਉੱਤਰ-
ਇਹ ਜੰਗਲ ਉਹਨਾਂ ਖੇਤਰਾਂ ਵਿਚ ਮਿਲਦੇ ਹਨ ਜਿੱਥੇ 70 ਸੈਂਟੀਮੀਟਰ ਤੋਂ ਘੱਟ ਵਰਖਾ ਹੁੰਦੀ ਹੈ ।

ਪ੍ਰਸ਼ਨ 26.
ਝਾੜੀਆਂ ਅਤੇ ਕੰਡੇਦਾਰ ਜੰਗਲ ਕਿਹੜੇ ਰਾਜਾਂ ਵਿਚ ਮਿਲਦੇ ਹਨ ?
ਉੱਤਰ-
ਰਾਜਸਥਾਨ, ਪੰਜਾਬ, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼ ਆਦਿ ।

ਪ੍ਰਸ਼ਨ 27.
ਕਿਹੜੀਆਂ ਨਦੀਆਂ ਦੇ ਡੈਲਟਿਆਂ ਵਿਚ ਜਵਾਰੀ ਜੰਗਲ ਹੁੰਦੇ ਹਨ ?
ਉੱਤਰ-
ਗੰਗਾ, ਮਪੁੱਤਰ, ਮਹਾਂਨਦੀ, ਗੋਦਾਵਰੀ, ਭ੍ਰਿਸ਼ਨਾ ਅਤੇ ਕਾਵੇਰੀ ।

ਪ੍ਰਸ਼ਨ 28.
ਸੁੰਦਰਬਨ ਕੀ ਹੈ ?
ਉੱਤਰ-
ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦੇ ਡੈਲਟਾ ਖੇਤਰ ਵਿਚ ਮਿਲਣ ਵਾਲੇ ਜੰਗਲਾਂ ਨੂੰ ਸੁੰਦਰਬਨ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸੁੰਦਰੀ ਰੁੱਖ ਬਹੁਤ ਮਿਲਦਾ ਹੈ ।

ਪ੍ਰਸ਼ਨ 29.
ਪਰਬਤੀ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਚੀਲ, ਸਪਰੂਸ, ਦਿਆਰ, ਫਰ, ਓਕ, ਅਖਰੋਟ ਆਦਿ ।

ਪ੍ਰਸ਼ਨ 30.
ਪਰਬਤੀ ਜੰਗਲਾਂ ਵਿਚ ਕਿਹੜੇ ਜਾਨਵਰ ਮਿਲਦੇ ਹਨ ?
ਉੱਤਰ-
ਹਿਰਨ, ਯਾਕ ਬਰਫ਼ ਵਿਚ ਰਹਿਣ ਵਾਲਾ ਚੀਤਾ, ਬਾਰਾਬਿੰਝਾ, ਭਾਲੂ, ਜੰਗਲੀ ਭੇਡਾਂ, ਬੱਕਰੀਆਂ ਆਦਿ ।

ਪ੍ਰਸ਼ਨ 31.
ਪੰਜਾਬ ਵਿਚ ਕਿਹੜੀਆਂ ਮਿੱਟੀਆਂ ਮਿਲਦੀਆਂ ਹਨ ?
ਉੱਤਰ-
ਜਲੋਢੀ ਮਿੱਟੀ, ਰੇਤਲੀ ਮਿੱਟੀ, ਚੀਕਣੀ ਮਿੱਟੀ, ਦੋਮਟ ਮਿੱਟੀ, ਪਹਾੜੀ ਮਿੱਟੀ ਅਤੇ ਖਾਰੀ ਮਿੱਟੀ ।

ਪ੍ਰਸ਼ਨ 32.
ਅੰਗਰੇਜ਼ਾਂ ਨੇ ਕੁਦਰਤੀ ਬਨਸਪਤੀ ਨੂੰ ਬਚਾਉਣ ਵਾਸਤੇ ਕੀ ਕੀਤਾ ?
ਉੱਤਰ-
ਉਹਨਾਂ ਨੇ ਜੰਗਲਾਂ ਦੀ ਹੱਦਬੰਦੀ ਕੀਤੀ ਅਤੇ ਪਸ਼ੂਆਂ ਦੀ ਚਰਾਈ ਉੱਤੇ ਰੋਕ ਲਾਈ ।

ਪ੍ਰਸ਼ਨ 33.
ਪੰਜਾਬ ਵਿਚ ਕਿਹੜੇ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ ?
ਉੱਤਰ-
ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ-ਊਸ਼ਣ ਬਨਸਪਤੀ, ਉਪ-ਊਸ਼ਣ ਚੀਲ ਬਨਸਪਤੀ, ਉਪ-ਊਸ਼ਣ ਝਾੜੀਦਾਰ ਪਹਾੜੀ ਬਨਸਪਤੀ, ਉਸ਼ਣ ਖ਼ੁਸ਼ਕ ਪੱਤਝੜੀ ਬਨਸਪਤੀ ਅਤੇ ਉਸ਼ਣ ਕੰਡੇਦਾਰ ਬਨਸਪਤੀ ॥

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 34.
ਬੀੜ ਕੀ ਹੁੰਦੀ ਹੈ ?
ਉੱਤਰ-
ਮੈਦਾਨਾਂ ਵਿਚ ਸੰਘਣੀ ਬਨਸਪਤੀ ਦੇ ਕੁੱਝ ਛੋਟੇ-ਵੱਡੇ ਟੁਕੜੇ ਮਿਲਦੇ ਹਨ, ਜਿਨ੍ਹਾਂ ਨੂੰ ਬੀੜ ਕਿਹਾ ਜਾਂਦਾ ਹੈ ।

ਪ੍ਰਸ਼ਨ 35.
ਪੰਜਾਬ ਦਾ ਕਿੰਨਾ ਹਿੱਸਾ ਕੁਦਰਤੀ ਬਨਸਪਤੀ ਅਧੀਨ ਹੈ ?
ਉੱਤਰ-
ਸਿਰਫ਼ 6.07%.

ਪ੍ਰਸ਼ਨ 36.
ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੁਦਰਤੀ ਬਨਸਪਤੀ ਹੈ ?
ਉੱਤਰ-
ਰੂਪਨਗਰ ਜ਼ਿਲ੍ਹੇ ਵਿਚ 37.19%.

ਪ੍ਰਸ਼ਨ 37.
ਜੰਗਲਾਂ ਦਾ ਇਕ ਮਹੱਤਵ ਦੱਸੋ ।
ਉੱਤਰ-
ਰੁੱਖ ਕਾਰਬਨ-ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ, ਜੋ ਮਨੁੱਖਾਂ ਲਈ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 38.
ਜੰਗਲੀ ਜੀਵਨ ਕੀ ਹੁੰਦਾ ਹੈ ?
ਉੱਤਰ-
ਕੁਦਰਤੀ ਪਨਾਹਾਂ ਅਰਥਾਤ ਜੰਗਲਾਂ ਵਿਚ ਮੌਜੂਦ ਜਾਨਵਰਾਂ, ਪੰਛੀਆਂ ਅਤੇ ਕੀੜੇ-ਮਕੌੜਿਆਂ ਨੂੰ ਜੰਗਲੀ ਜੀਵਨ ਕਿਹਾ ਜਾਂਦਾ ਹੈ ।

ਪ੍ਰਸ਼ਨ 39.
ਸਾਡੇ ਦੇਸ਼ ਵਿਚ ਜਾਨਵਰਾਂ ਦੀਆਂ ਕਿੰਨੀਆਂ ਪ੍ਰਜਾਤੀਆਂ ਰਹਿੰਦੀਆਂ ਹਨ ?
ਉੱਤਰ-
ਸਾਡੇ ਦੇਸ਼ ਵਿਚ ਜਾਨਵਰਾਂ ਦੀਆਂ 89,000 ਪ੍ਰਜਾਤੀਆਂ ਰਹਿੰਦੀਆਂ ਹਨ, ਜੋ ਕਿ ਸੰਸਾਰ ਦੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਦਾ 6.5% ਬਣਦਾ ਹੈ ।

ਪ੍ਰਸ਼ਨ 40.
ਭਾਰਤੀ ਜੰਗਲਾਂ ਵਿਚ ਮਿਲਣ ਵਾਲੇ ਜਾਨਵਰਾਂ ਦੇ ਨਾਮ ਲਿਖੋ ।
ਉੱਤਰ-
ਹਾਥੀ, ਗੈਂਡੇ, ਹਿਰਨ, ਬਾਰਾਮਿੰਝਾ, ਸ਼ੇਰ, ਬਾਂਦਰ, ਲੰਗੂਰ, ਲੂੰਬੜ, ਮਗਰਮੱਛ, ਘੜਿਆਲ, ਕੱਛੂਕੰਮੇ ਆਦਿ ।

ਪ੍ਰਸ਼ਨ 41.
ਕਿਸ ਜਾਨਵਰ ਨੂੰ ਬਰਫ਼ ਦਾ ਬਲਦ ਕਿਹਾ ਜਾਂਦਾ ਹੈ ?
ਉੱਤਰ-
ਯਾਕ ਨੂੰ ।

ਪ੍ਰਸ਼ਨ 42.
ਕਸਤੂਰੀ ਕਿਸ ਜਾਨਵਰ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਕਸਤੂਰੀ ਥੰਮਨ ਨਾਮ ਦੇ ਹਿਰਨ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 43.
ਭਾਰਤ ਵਿਚ ਪੰਛੀਆਂ ਦੀਆਂ ਕਿੰਨੀਆਂ ਪ੍ਰਜਾਤੀਆਂ ਰਹਿੰਦੀਆਂ ਹਨ ?
ਉੱਤਰ-
ਲਗਪਗ 2000 ਪ੍ਰਜਾਤੀਆਂ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 44.
ਸਰਦੀਆਂ ਵਿਚ ਭਾਰਤ ਆਉਣ ਵਾਲੇ ਕੁੱਝ ਪ੍ਰਵਾਸੀ ਪੰਛੀਆਂ ਦੇ ਨਾਮ ਲਿਖੋ ।
ਉੱਤਰ-
ਸਾਇਬੇਰੀਆਈ ਸਾਰਸ, ਗਰੇਟਰ ਫਲੈਮਿੰਗੋ, ਸਟਾਲਿੰਗ, ਰੱਫ, ਰੋਜ਼ੀ ਪੈਲੀਕਨ, ਆਮਟੀਲ ਆਦਿ ।

ਪ੍ਰਸ਼ਨ 45.
ਜੰਗਲੀ ਜੀਵਾਂ ਲਈ ਭਾਰਤੀ ਬੋਰਡ ਕਦੋਂ ਅਤੇ ਕਿਉਂ ਸਥਾਪਿਤ ਕੀਤਾ ਗਿਆ ਸੀ ?
ਉੱਤਰ-
1972 ਵਿਚ ਤਾਂ ਕਿ ਲੋਕਾਂ ਨੂੰ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਜਾਗਿਤ ਕੀਤਾ ਜਾ ਸਕੇ ।

ਪ੍ਰਸ਼ਨ 46.
ਰਾਖਵੇਂ ਜੀਵ-ਮੰਡਲ ਕੀ ਹਨ ?
ਉੱਤਰ-
ਇਹ ਬਹੁ-ਮੰਤਵੀ ਸੁਰੱਖਿਅਤ ਖੇਤਰ ਹਨ ਜਿਨ੍ਹਾਂ ਦਾ ਕੰਮ ਈਕੋ-ਸਿਸਟਮ ਵਿਚ ਵਿਰਸੇ ਦੀ ਅਨੇਕਤਾ ਨੂੰ ਸਾਂਭ ਕੇ ਰੱਖਣਾ ਹੈ ।

ਪ੍ਰਸ਼ਨ 47.
ਬਿਲ ਕਿਉਂ ਵਰਤਿਆ ਜਾਂਦਾ ਹੈ ?
ਉੱਤਰ-
ਬਿਲ ਨੂੰ ਕਬਜ਼ ਅਤੇ ਦਸਤ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈ ।

ਪ੍ਰਸ਼ਨ 48.
ਸਰਪ ਰੰਧਾ ਨੂੰ ਕਿਉਂ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਖੂਨ ਦੇ ਦੌਰੇ ਵਿਚ ਸੁਧਾਰ ਕਰਨ ਲਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੀਵ-ਮੰਡਲ ਉੱਤੇ ਇਕ ਨੋਟ ਲਿਖੋ ।
ਉੱਤਰ-
ਧਰਤੀ ਦੇ ਚਾਰ ਮੰਡਲ ਹੁੰਦੇ ਹਨ ਅਤੇ ਉਹਨਾਂ ਵਿਚੋਂ ਜੀਵ-ਮੰਡਲ ਅਜਿਹਾ ਮੰਡਲ ਹੈ ਜਿੱਥੇ ਕਈ ਪ੍ਰਕਾਰ ਦੇ ਜੀਵ ਰਹਿੰਦੇ ਹਨ । ਇਹ ਇਕ ਗੁੰਝਲਦਾਰ ਖੇਤਰ ਹੈ ਜਿਸ ਵਿਚ ਬਾਕੀ ਤਿੰਨ ਮੰਡਲ ਆਪਸ ਵਿਚ ਮਿਲਦੇ ਹਨ, ਕਿਉਂਕਿ ਇਸ ਮੰਡਲ ਵਿਚ ਜੀਵਨ ਮੌਜੂਦ ਹੁੰਦਾ ਹੈ, ਇਸ ਕਰਕੇ ਇਸਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ । ਇਸ ਵਿਚ ਬੈਕਟੀਰੀਆ ਵਰਗੇ ਸੂਖ਼ਮ ਜੀਵਾਂ ਤੋਂ ਲੈ ਕੇ ਹਾਥੀ ਵਰਗੇ ਵੱਡੇ ਜੀਵ ਰਹਿੰਦੇ ਹਨ | ਸਾਰੇ ਪ੍ਰਕਾਰ ਦੇ ਜੀਵਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਅਤੇ ਉਹ ਹਨ-ਬਨਸਪਤੀ ਜਗਤ ਅਤੇ ਪ੍ਰਾਣੀ ਜਗਤ | ਬਨਸਪਤੀ ਜਗਤ ਨੂੰ ਫਲੋਰਾ ਕਹਿੰਦੇ ਹਨ ਜਿਸ ਵਿਚ ਹਰੇਕ ਪ੍ਰਕਾਰ ਦੀ ਬਨਸਪਤੀ ਆ ਜਾਂਦੀ ਹੈ । ਪ੍ਰਾਣੀ ਜਗਤ ਨੂੰ ਫੋਨਾ ਕਿਹਾ ਜਾਂਦਾ ਹੈ, ਜਿਸ ਵਿਚ ਜੀਵ-ਮੰਡਲ ਵਿਚ ਮੌਜੂਦ ਸਾਰੇ ਪ੍ਰਾਣੀ ਆ ਜਾਂਦੇ ਹਨ ।

ਪ੍ਰਸ਼ਨ 2.
ਕੁਦਰਤੀ ਬਨਸਪਤੀ ਅਲੱਗ-ਅਲੱਗ ਖੇਤਰਾਂ ਵਿਚ ਅਲੱਗ-ਅਲੱਗ ਕਿਉਂ ਹੁੰਦੀ ਹੈ ?
ਉੱਤਰ-
ਕੁਦਰਤੀ ਬਨਸਪਤੀ ਅਲੱਗ-ਅਲੱਗ ਖੇਤਰਾਂ ਵਿਚ ਅਲੱਗ-ਅਲੱਗ ਹੁੰਦੀ ਹੈ ਕਿਉਂਕਿ ਕੁਦਰਤੀ ਬਨਸਪਤੀ ਨੂੰ ਅਲੱਗ-ਅਲੱਗ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ । ਕਿਸੇ ਸਥਾਨ ਉੱਤੇ ਜਿਸ ਪ੍ਰਕਾਰ ਦੇ ਭੂਗੋਲਿਕ ਤੱਤ ਹੋਣਗੇ, ਉੱਥੇ ਉਸ ਪ੍ਰਕਾਰ ਦੀ ਬਨਸਪਤੀ ਹੀ ਉੱਗੇਗੀ ।

ਕੁਦਰਤੀ ਬਨਸਪਤੀ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ , ਜਿਵੇਂ ਕਿ –

  • ਭੂਮੀ (Land).
  • ਮਿੱਟੀ (Soil)
  • ਤਾਪਮਾਨ (Temperature)
  • ਵਰਖਾ (Rainfall)
  • ਸੂਰਜ ਦੀ ਰੋਸ਼ਨੀ ਦੀ ਮਿਆਦ (Duration of Sunlight) ।

ਪ੍ਰਸ਼ਨ 3.
ਊਸ਼ਣ ਸਦਾਬਹਾਰ ਜੰਗਲਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ –

  1. ਊਸ਼ਣ ਸਦਾਬਹਾਰ ਜੰਗਲ ਉਸ ਖੇਤਰ ਵਿਚ ਹੁੰਦੇ ਹਨ ਜਿੱਥੇ 200 ਸੈਂਟੀਮੀਟਰ ਤੋਂ ਵੱਧ ਵਰਖਾ ਹੁੰਦੀ ਹੈ ।
  2. ਰੁੱਖਾਂ ਦੇ ਪੱਤੇ ਇਕੱਠੇ ਨਹੀਂ ਝੜਦੇ ਜਿਸ ਕਾਰਨ ਇਹ ਸਾਰਾ ਸਾਲ ਹਰੇ ਰਹਿੰਦੇ ਹਨ ।
  3. ਇਹ ਸੰਘਣੇ ਜੰਗਲ ਗਰਮ ਅਤੇ ਤਰ ਭਾਗਾਂ ਵਿਚ ਮਿਲਦੇ ਹਨ ।
  4. ਇਹਨਾਂ ਜੰਗਲਾਂ ਦੇ ਰੁੱਖ 60 ਮੀਟਰ ਤੋਂ ਵੀ ਉੱਚੇ ਹੋ ਜਾਂਦੇ ਹਨ ਅਤੇ ਸੰਘਣੇ ਹੋਣ ਕਰਕੇ ਇਹ ਇੱਕ ਛੱਤਰ (Canopy) ਬਣਾ ਲੈਂਦੇ ਹਨ । ਇਸ ਕਰਕੇ ਕਈ ਥਾਂਵਾਂ ਉੱਤੇ ਸੂਰਜ ਦੀ ਰੋਸ਼ਨੀ ਜ਼ਮੀਨ ਤੱਕ ਨਹੀਂ ਪਹੁੰਚ ਪਾਉਂਦੀ ।
  5. ਮੋਗਮਨੀ, ਰੋਜ਼ਵੁੱਡ, ਐਬਨੀ, ਬਾਂਸ, ਟਾਹਲੀ, ਸਿਨਕੋਨਾ, ਰਬੜ ਆਦਿ ਇਸ ਖੇਤਰ ਵਿਚ ਮਿਲਣ ਵਾਲੇ ਰੁੱਖ ਹਨ ।
  6. ਇਹ ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ, ਉੱਤਰ ਪੂਰਬੀ ਭਾਰਤ ਦੀਆਂ ਪਹਾੜੀਆਂ, ਪੱਛਮੀ ਬੰਗਾਲ ਅਤੇ ਔਡੀਸ਼ਾ ਦੇ ਕੁੱਝ ਭਾਗਾਂ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਵਿਚ ਮਿਲਦੇ ਹਨ ।

ਪ੍ਰਸ਼ਨ 4.
ਊਸ਼ਣ ਪੱਤਝੜੀ ਜਾਂ ਮਾਨਸੂਨੀ ਜੰਗਲਾਂ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ ।
ਉੱਤਰ –

  1. ਉਸ਼ਣ ਪੱਤਝੜੀ ਜੰਗਲ ਉਹਨਾਂ ਖੇਤਰਾਂ ਵਿਚ ਉੱਗਦੇ ਹਨ ਜਿੱਥੇ 70 ਤੋਂ 200 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ ।
  2. ਇਹਨਾਂ ਜੰਗਲਾਂ ਦੇ ਰੁੱਖਾਂ ਦੇ ਪੱਤੇ ਮੌਸਮ ਦੇ ਅਨੁਸਾਰ ਝੜਦੇ ਹਨ, ਜੋ ਕਿ ਗਰਮੀਆਂ ਵਿਚ ਲਗਪਗ ਛੇ ਤੋਂ ਅੱਠ ਹਫਤਿਆਂ ਵਿਚ ਹੁੰਦਾ ਹੈ ।
  3. ਇਹ ਜੰਗਲ ਦੋ ਪ੍ਰਕਾਰ ਦੇ ਹੁੰਦੇ ਹਨ-ਤਰ ਪੱਤਝੜੀ ਜੰਗਲ (100 ਤੋਂ 200 ਸੈਂਟੀਮੀਟਰ ਵਰਖਾ) ਅਤੇ ਖ਼ੁਸ਼ਕ ਪੱਤਝੜੀ ਜੰਗਲ (70-100 ਸੈਂਟੀਮੀਟਰ ਵਰਖਾ) ।
  4. ਇੱਥੇ ਟੀਕ, ਸੰਦਲਵੁੱਡ, ਸਾਲ, ਟਾਹਲੀ, ਦਿਓਦਾਰ, ਖੈਰ, ਪਿੱਪਲ, ਨਿੰਮ, ਸਾਲ, ਟੀਕ, ਸਫੈਦਾ ਆਦਿ ਰੁੱਖ ਉੱਗਦੇ ਹਨ ।
  5. ਇਹ ਸਦਾਬਹਾਰ ਜੰਗਲਾਂ ਵਾਂਗ ਸੰਘਣੇ ਤਾਂ ਨਹੀਂ ਹੁੰਦੇ, ਪਰ ਫਿਰ ਵੀ ਕਾਫ਼ੀ ਸੰਘਣੇ ਹੁੰਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 5.
ਪੰਜਾਬ ਵਿਚ ਮਿਲਣ ਵਾਲੀਆਂ ਮਿੱਟੀਆਂ ਦੇ ਨਾਮ ਦੱਸੋ ।
ਉੱਤਰ-
ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਵਿਚ ਮਿੱਟੀ ਦੀਆਂ ਕਈ ਕਿਸਮਾਂ ਮਿਲਦੀਆਂ ਹਨ ਜਿਨ੍ਹਾਂ ਦੇ ਨਾਮ ਹੇਠ ਲਿਖੇ ਹਨ

  • ਜਲੋਢੀ ਜਾਂ ਦਰਿਆਈ ਮਿੱਟੀ (Alluvial or River Soil)
  • ਰੇਤਲੀ ਮਿੱਟੀ (Sandy Soil)
  • ਚੀਕਣੀ ਮਿੱਟੀ (Clayey Soil)
  • ਦੋਮਟ ਮਿੱਟੀ (Loamy Soil)
  • ਪਹਾੜੀ ਮਿੱਟੀ ਜਾਂ ਕੰਢੀ ਦੀ ਮਿੱਟੀ (Hill Soil or Kandi Soil)
  • ਸੋਡਿਕ ਅਤੇ ਖਾਰੀ ਮਿੱਟੀ (Sodic and Saline Soil) ।

ਪ੍ਰਸ਼ਨ 6.
ਅੰਗਰੇਜ਼ਾਂ ਨੇ ਕੁਦਰਤੀ ਬਨਸਪਤੀ ਨੂੰ ਬਚਾਉਣ ਲਈ ਕਿਹੜੇ ਕਦਮ ਚੁੱਕੇ ?
ਉੱਤਰ-
ਰੁੱਖਾਂ ਦੀ ਲਗਾਤਾਰ ਕਟਾਈ, ਪਸ਼ੂਆਂ ਦੀ ਚਰਾਈ ਅਤੇ ਕਾਨੂੰਨਾਂ ਦੀ ਕਮੀ ਕਾਰਨ ਪੰਜਾਬ ਵਿਚ ਬਨਸਪਤੀ ਦਾ ਖੇਤਰ ਕਾਫੀ ਤੇਜ਼ੀ ਨਾਲ ਘੱਟ ਗਿਆ ਸੀ । ਇਸ ਕਰਕੇ ਅੰਗਰੇਜ਼ਾਂ ਨੇ ਬਨਸਪਤੀ ਨੂੰ ਬਚਾਉਣ ਲਈ ਕੁੱਝ ਕਦਮ ਚੁੱਕੇ ; ਜਿਵੇਂਕਿ

  1. ਜੰਗਲਾਂ ਦੀ ਹੱਦਬੰਦੀ ਕੀਤੀ ਗਈ ਅਤੇ ਜੰਗਲਾਂ ਨੂੰ ਕਈ ਭਾਗਾਂ ਵਿਚ ਵੰਡਿਆ ਗਿਆ
  2. ਜੰਗਲਾਂ ਵਿਚ ਪਸ਼ੂਆਂ ਦੀ ਚਰਾਈ ਉੱਤੇ ਰੋਕ ਲਾਈ ਗਈ ਤਾਂ ਕਿ ਕੁਦਰਤੀ ਬਨਸਪਤੀ ਬਚੀ ਰਹਿ ਸਕੇ ।
  3. ਖੇਤੀਬਾੜੀ ਨੂੰ ਵਧਾਉਣ ਲਈ ਫਾਲਤੂ ਬਨਸਪਤੀ ਨੂੰ ਸਾਫ਼ ਕੀਤਾ ਗਿਆ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਗਿਆ । ਇਸ ਨਾਲ ਵੱਧ ਅਨਾਜ ਪੈਦਾ ਕਰਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ ।

ਪ੍ਰਸ਼ਨ 7.
ਭਾਰਤ ਦੇ ਜੰਗਲੀ ਜੀਵਨ ਉੱਤੇ ਇਕ ਨੋਟ ਲਿਖੋ ।
ਉੱਤਰ-
ਜਿਹੜੇ ਜੰਗਲੀ ਜਾਨਵਰ, ਪੰਛੀ ਅਤੇ ਕੀੜੇ-ਮਕੌੜੇ, ਕੁਦਰਤੀ ਰਿਹਾਇਸ਼ਗਾਹ ਅਰਥਾਤ ਜੰਗਲਾਂ ਵਿਚ ਰਹਿੰਦੇ ਹਨ, ਉਹਨਾਂ ਨੂੰ ਜੰਗਲੀ ਜੀਵਨ ਕਿਹਾ ਜਾਂਦਾ ਹੈ । ਭਾਰਤ ਵਿਚ ਕਈ ਪ੍ਰਕਾਰ ਦੇ ਪ੍ਰਾਕ੍ਰਿਤਕ ਹਾਲਾਤਾਂ ਦੇ ਮਿਲਣ ਕਾਰਨ ਅਤੇ ਮਿੱਟੀ ਦੀਆਂ ਕਿਸਮਾਂ ਵਿਚ ਅੰਤਰ ਹੋਣ ਕਾਰਨ ਇੱਥੇ ਕਈ-ਕਈ ਪ੍ਰਕਾਰ ਦੀਆਂ ਕੁਦਰਤੀ ਰਿਹਾਇਸ਼ਗਾਹਾਂ ਮਿਲਦੀਆਂ ਹਨ । ਇਸ ਕਰਕੇ ਇੱਥੇ ਜੰਗਲੀ ਜੀਵਨ ਵੀ ਕਈ ਪ੍ਰਕਾਰ ਦਾ ਮਿਲਦਾ ਹੈ । ਭਾਰਤ ਵਿਚ 89,000 ਤੋਂ ਵੱਧ ਜਾਨਵਰਾਂ ਦੀਆਂ ਪ੍ਰਜਾਤੀਆਂ ਮਿਲਦੀਆਂ ਹਨ ਜੋ ਕਿ ਸੰਸਾਰ ਵਿਚ ਮਿਲਣ ਵਾਲੇ ਜਾਨਵਰਾਂ ਦੀਆਂ ਪ੍ਰਜਾਤੀਆਂ ਦਾ ਲਗਪਗ 6.5% ਬਣਦਾ ਹੈ । ਇਸੇ ਤਰ੍ਹਾਂ ਸਾਡੇ ਦੇਸ਼ ਵਿਚ ਪੰਛੀਆਂ ਦੀਆਂ 2000 ਪ੍ਰਜਾਤੀਆਂ, ਮੱਛੀਆਂ ਦੀਆਂ 2546 ਪ੍ਰਜਾਤੀਆਂ, ਰੀਂਗਣ ਵਾਲੇ ਜੀਵਾਂ ਦੀਆਂ 458 ਪ੍ਰਜਾਤੀਆਂ ਅਤੇ ਕੀੜੇ-ਮਕੌੜਿਆਂ ਦੀਆਂ 60,000 ਤੋਂ ਵੀ ਵੱਧ ਪ੍ਰਜਾਤੀਆਂ ਮਿਲ ਜਾਂਦੀਆਂ ਹਨ ।

ਪ੍ਰਸ਼ਨ 8.
ਭਾਰਤ ਵਿਚ ਸਰਦੀਆਂ ਵਿਚ ਕਿਹੜੇ ਪ੍ਰਵਾਸੀ ਪੰਛੀ ਆਉਂਦੇ ਹਨ ?
ਉੱਤਰ-
ਸਰਦੀਆਂ ਵਿਚ ਕਈ ਹੋਰ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਸਾਡੇ ਦੇਸ਼ ਵਿਚ ਆਉਂਦੇ ਹਨ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ –

  • ਗਰੇਟਰ ਫਲੋਗੋ
  • ਸਾਇਬੇਰੀਆਈ ਸਾਰਸ
  • ਕਲੇ ਪੰਖਾਂ ਵਾਲੀ ਸਟਿਲਟ
  • ਆਮ ਗਰੀਨਸਾਰਕ
  • ਰਫਲ
  • ਰੋਜੀ ਪੈਲੀਕਨ
  • ਲਾਂਗਬਿਲਡ ਪਿਪਿਟ
  • ਆਮ ਟੀਲ
  • ਗਡਵਾਲ
  • ਆਮ ਗਰੀਨਸਾਰਕ ।

ਪ੍ਰਸ਼ਨ 9.
ਭਾਰਤ ਵਿਚ ਗਰਮੀਆਂ ਵਿਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੇ ਨਾਮ ਲਿਖੋ ।
ਉੱਤਰ-
ਭਾਰਤ ਵਿਚ ਗਰਮੀਆਂ ਵਿਚ ਕਈ ਪ੍ਰਕਾਰ ਦੇ ਪ੍ਰਵਾਸੀ ਪੰਛੀ ਆਉਂਦੇ ਹਨ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ –

  1. ਬਲੂ ਚੀਕਡ ਬੀ ਈਟਰ
  2. ਕੁੰਬ ਡੱਕ
  3. ਕੁੱਕੂ ਕੋਇਲ
  4. ਬਲੁ ਟੇਲਡ ਬੀ ਈਟਰ
  5. ਯੂਰੇਸ਼ੀਅਨ ਗੋਲਫਨ ਉਰੀਐਲ .
  6. ਏਸ਼ਿਅਨ ਕੋਇਲ
  7. ਬਲੈਕ ਕਰਾਉਨਡ ਨਾਈਟ ਹੈਰੋਨ ।

ਪ੍ਰਸ਼ਨ 10.
ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਕੋਸ਼ਿਸ਼ਾਂ ਦਾ ਵਰਣਨ ਕਰੋ ।
ਉੱਤਰ –

  1. 1952 ਵਿਚ ਸਰਕਾਰ ਨੇ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦਾ ਗਠਨ ਕੀਤਾ ਜਿਸ ਦਾ ਕੰਮ ਸਰਕਾਰ ਨੂੰ ਜੀਵਾਂ ਦੀ ਸਾਂਭ ਲਈ ਸਲਾਹ ਦੇਣਾ, ਲੋਕਾਂ ਨੂੰ ਜੰਗਲੀ ਜੀਵਾਂ ਦੀ ਸਾਂਭ ਲਈ ਜਾਗ੍ਰਿਤ ਕਰਨਾ ਅਤੇ ਜੰਗਲੀ ਜੀਵ ਪਨਾਹਗਾਹਾਂ ਆਦਿ ਦਾ ਨਿਰਮਾਣ ਕਰਨਾ ਹੈ ।
  2. 1972 ਵਿਚ ਜੰਗਲੀ ਜੀਵ ਸੁਰੱਖਿਆ ਕਾਨੂੰਨ ਬਣਾਇਆ ਗਿਆ, ਤਾਂ ਕਿ ਖ਼ਤਮ ਹੋਣ ਦੇ ਖ਼ਤਰੇ ਦੀ ਕਗਾਰ ਉੱਤੇ ਪਹੁੰਚ ਚੁੱਕੇ ਜੰਗਲੀ ਜੀਵਾਂ ਦੀ ਸੰਭਾਲ ਅਤੇ ਉਹਨਾਂ ਦਾ ਸ਼ਿਕਾਰੀਆਂ ਤੋਂ ਬਚਾਅ ਕੀਤਾ ਜਾ ਸਕੇ ।
  3. ਦੇਸ਼ ਵਿਚ ਕਈ ਰਾਖਵੇਂ ਜੀਵ-ਮੰਡਲ (Biosphere Reserves) ਦਾ ਨਿਰਮਾਣ ਕੀਤਾ ਗਿਆ ਤਾਂ ਕਿ ਜਾਨਵਰਾਂ ਦੀ ਅਨੇਕਤਾ ਨੂੰ ਸਾਂਭ ਕੇ ਰੱਖਿਆ ਜਾ ਸਕੇ । ਹੁਣ ਤੱਕ 18 ਰਾਖਵੇਂ ਜੀਵ-ਮੰਡਲ ਬਣਾਏ ਜਾ ਚੁੱਕੇ ਹਨ ।
  4. ਜੰਗਲੀ ਜੀਵਾਂ ਨੂੰ ਬਚਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਲਈ ਦੇਸ਼ ਵਿਚ 103 ਕੌਮੀ ਪਾਰਕਾਂ ਅਤੇ 544 ਜੰਗਲੀ ਜੀਵ ਪਨਾਹਗਾਹਾਂ ਦਾ ਨਿਰਮਾਣ ਹੋ ਚੁੱਕਿਆ ਹੈ ਜਿੱਥੇ ਸ਼ਿਕਾਰ ਕਰਨਾ ਗੈਰ-ਕਾਨੂੰਨੀ ਹੈ ।

ਪ੍ਰਸ਼ਨ 11.
ਸਾਡੀ ਕੁਦਰਤੀ ਬਨਸਪਤੀ ਦੇ ਅਸਲ ਵਿਚ ਕੁਦਰਤੀ ਨਾ ਰਹਿਣ ਦੇ ਕੀ ਕਾਰਨ ਹਨ ?
ਉੱਤਰ-
ਸਾਡੀ ਕੁਦਰਤੀ ਬਨਸਪਤੀ ਅਸਲ ਵਿਚ ਕੁਦਰਤੀ ਨਹੀਂ ਰਹੀ । ਇਹ ਸਿਰਫ਼ ਦੇਸ਼ ਦੇ ਕੁੱਝ ਹੀ ਹਿੱਸਿਆਂ ਵਿਚ ਮਿਲਦੀ ਹੈ । ਦੂਜੇ ਹਿੱਸਿਆਂ ਵਿਚ ਇਸ ਦਾ ਬਹੁਤਾ ਭਾਗ ਜਾਂ ਤਾਂ ਬਰਬਾਦ ਹੋ ਗਿਆ ਹੈ ਜਾਂ ਫਿਰ ਬਰਬਾਦ ਹੋ ਰਿਹਾ ਹੈ ।
ਇਸ ਦੇ ਹੇਠ ਲਿਖੇ ਕਾਰਨ ਹਨ –

  • ਤੇਜ਼ੀ ਨਾਲ ਵਧਦੀ ਹੋਈ ਸਾਡੀ ਵਸੋਂ ।
  • ਰਵਾਇਤੀ ਖੇਤੀ ਵਿਕਾਸ ਦਾ ਰਿਵਾਜ ॥
  • ਚਰਾਂਦਾਂ ਦਾ ਵਿਨਾਸ਼ ਅਤੇ ਬਹੁਤ ਜ਼ਿਆਦਾ ਚਰਾਈ ।
  • ਬਾਲਣ ਅਤੇ ਇਮਾਰਤੀ ਲੱਕੜੀ ਲਈ ਵਣਾਂ ਦਾ ਅੰਨ੍ਹੇਵਾਹ ਕਟਾਓ ।
  • ਵਿਦੇਸ਼ੀ ਪੌਦਿਆਂ ਦੀ ਵਧਦੀ ਹੋਈ ਸੰਖਿਆ |

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 12.
ਦੇਸ਼ ਵਿਚ ਜੰਗਲੀ ਖੇਤਰ ਦਾ ਖੇਤਰੀ ਅਤੇ ਰਾਜ ਪੱਧਰ ‘ਤੇ ਮੁੱਲਾਂਕਣ ਕਰੋ ।
ਉੱਤਰ-
ਦੇਸ਼ ਦੇ ਵਿਕਾਸ ਅਤੇ ਵਾਤਾਵਰਨ ਵਿਚ ਸੰਤੁਲਨ ਬਣਾਈ ਰੱਖਣ ਲਈ ਦੇਸ਼ ਦੀ ਘੱਟੋ-ਘੱਟ 33 ਪ੍ਰਤੀਸ਼ਤ ਭੂਮੀ ‘ਤੇ ਜੰਗਲ ਜ਼ਰੂਰ ਹੋਣੇ ਚਾਹੀਦੇ ਹਨ |
ਪਰ ਭਾਰਤ ਦੀ ਸਿਰਫ਼ 22.7 ਪ੍ਰਤੀਸ਼ਤ ਭੂਮੀ ਹੀ ਜੰਗਲਾਂ ਅਧੀਨ ਹੈ । ਰਾਜ ਪੱਧਰ ‘ਤੇ ਇਸ ਦੀ ਵੰਡ ਬਹੁਤ ਹੀ ਅਸਾਨ ਹੈ ਜੋ ਅੱਗੇ ਲਿਖੇ ਵੇਰਵੇ ਤੋਂ ਸਪੱਸ਼ਟ ਹੈ
PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ 3

  1. ਤ੍ਰਿਪੁਰਾ (59.6%), ਹਿਮਾਚਲ ਪ੍ਰਦੇਸ਼ (48.1%), ਅਰੁਣਾਚਲ ਪ੍ਰਦੇਸ਼ (45.8%), ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ (32.9%) ਅਤੇ ਅਸਾਮ (29.3%) ਵਿਚ ਮੁਕਾਬਲਤਨ ਜ਼ਿਆਦਾ ਵਣ ਖੇਤਰ ਹਨ ।
  2. ਪੰਜਾਬ (2.3%), ਰਾਜਸਥਾਨ (3.6%), ਗੁਜਰਾਤ (8.8%), ਹਰਿਆਣਾ (12.1%), ਪੱਛਮੀ ਬੰਗਾਲ (12.5%) ਅਤੇ ਉੱਤਰ ਪ੍ਰਦੇਸ਼ ਜਿਹੇ ਰਾਜਾਂ ਵਿਚ 15% ਤੋਂ ਵੀ ਘੱਟ ਭੂਮੀ ਵਣਾਂ ਹੇਠ ਹੈ ।
  3. ਕੇਂਦਰ ਸ਼ਾਸਿਤ ਦੇਸ਼ਾਂ ਵਿਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸਭ ਤੋਂ ਵੱਧ (94.6%) ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਸਭ ਤੋਂ ਘੱਟ (2.1%) ਵਣ ਖੇਤਰ ਹਨ ।

ਪ੍ਰਸ਼ਨ 13.
ਪੱਤਝੜੀ ਜਾਂ ਮਾਨਸੂਨੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਉਹ ਬਨਸਪਤੀ ਜੋ ਗਰਮੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਲਈ ਆਪਣੇ ਪੱਤੇ ਸੁੱਟ ਦਿੰਦੀ ਹੈ, ਪੱਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ । ਬਨਸਪਤੀ ਨੂੰ ਵਰਖਾ ਦੇ ਆਧਾਰ ‘ਤੇ ਸਿੱਲ੍ਹਾ ਅਤੇ ਅਰਧਖ਼ੁਸ਼ਕ ਦੋ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਸਿੱਲ੍ਹੇ ਪੱਤਝੜੀ ਵਣ-ਇਸ ਤਰ੍ਹਾਂ ਦੀ ਬਨਸਪਤੀ ਉਹਨਾਂ ਚਾਰ ਵੱਡੇ ਖੇਤਰਾਂ ਵਿਚ ਮਿਲਦੀ ਹੈ ਜਿੱਥੇ ਸਾਲਾਨਾ ਵਰਖਾ 100 ਤੋਂ 200 ਸੈਂ: ਮੀ: ਤਕ ਹੈ । ਇਹਨਾਂ ਖੇਤਰਾਂ ਵਿਚ ਦਰੱਖ਼ਤ ਘੱਟ ਸੰਘਣੇ ਹੁੰਦੇ ਹਨ, ਪਰ ਇਹਨਾਂ ਦੀ ਲੰਬਾਈ 30 ਮੀਟਰ ਤਕ ਪਹੁੰਚ ਜਾਂਦੀ ਹੈ । ਸਾਲ, ਟਾਹਲੀ, ਸਾਗੇਨ, ਟੀਕ, ਚੰਦਨ, ਜਾਮਣ, ਅਮਲਤਾਸ, ਹਲਦੂ, ਮਹੂਆ, ਸ਼ਾਰਬੂ, ਏਬੋਨੀ, ਸ਼ਹਿਤੂਤ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ ।
  2. ਖ਼ਸ਼ਕ ਪੱਤਝੜੀ ਬਨਸਪਤੀ-ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂ:ਮੀ: ਤੋਂ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧਵਰਤੀ ਹਿੱਸੇ ਦੇ ਆਸ-ਪਾਸ ਦੇ ਖੇਤਰਾਂ ਤਕ ਫੈਲੀ ਹੋਈ ਹੈ । ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਇੱਥੋਂ ਦੇ ਮੁੱਖ ਦਰੱਖ਼ਤ ਹਨ ।

ਪ੍ਰਸ਼ਨ 14.
ਪੂਰਬੀ ਹਿਮਾਲਿਆ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ ?
ਉੱਤਰ-
ਪੂਰਬੀ ਹਿਮਾਲਾ ਖੇਤਰ ਵਿਚ 4000 ਕਿਸਮ ਦੇ ਫੁੱਲ ਅਤੇ 250 ਕਿਸਮ ਦੀ ਫਰਨ ਮਿਲਦੀ ਹੈ । ਇੱਥੋਂ ਦੀ ਬਨਸਪਤੀ ਤੇ ਉਚਾਈ ਦੇ ਵਧਣ ਨਾਲ ਤਾਪਮਾਨ ਅਤੇ ਵਰਖਾ ਵਿਚ ਆਏ ਅੰਤਰ ਦਾ ਡੂੰਘਾ ਅਸਰ ਪੈਂਦਾ ਹੈ ।

  1. ਇੱਥੇ 1200 ਮੀਟਰ ਦੀ ਉਚਾਈ ਤਕ ਪੱਤਝੜੀ ਬਨਸਪਤੀ ਦੇ ਮਿਸ਼ਰਤ ਦਰੱਖ਼ਤ ਵਧੇਰੇ ਮਿਲਦੇ ਹਨ ।
  2. ਇੱਥੇ 1200 ਤੋਂ ਲੈ ਕੇ 2000 ਮੀਟਰ ਦੀ ਉਚਾਈ ਤਕ ਸੰਘਣੇ ਸਦਾਬਹਾਰ ਵਣ ਮਿਲਦੇ ਹਨ | ਸਾਲ ਅਤੇ ਮੈਂਗਨੋਲੀਆ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ । ਇਹਨਾਂ ਵਿਚ ਦਾਲਚੀਨੀ, ਅਸੂਰਾ, ਚਨੋਲੀ ਤੇ ਵਿਲੇਨੀਆ ਦੇ ਦਰੱਖ਼ਤ ਵੀ ਮਿਲਦੇ ਹਨ ।
  3. ਇੱਥੇ 2000 ਤੋਂ 2500 ਮੀਟਰ ਦੀ ਉਚਾਈ ਤਕ ਤਾਪਮਾਨ ਘੱਟ ਹੋ ਜਾਣ ਦੇ ਕਾਰਨ ਸ਼ੀਤ-ਉਸ਼ਣ ਪ੍ਰਕਾਰ (Temperate type) ਦੀ ਬਨਸਪਤੀ ਮਿਲਦੀ ਹੈ । ਇਸ ਵਿਚ ਓਕ, ਚੈਸਟਨਟ, ਰੇਲ, ਬਰਚ, ਮੈਪਲ ਅਤੇ ਓਲਢਰ ਜਿਹੇ ਚੌੜੇ ਪੱਤਿਆਂ ਵਾਲੇ ਰੁੱਖ ਮਿਲਦੇ ਹਨ ।

ਪ੍ਰਸ਼ਨ 15.
ਕੁਦਰਤੀ ਬਨਸਪਤੀ ਦੇ ਦੇਸ਼ ਅੰਦਰ ਅੰਧਾ-ਧੁੰਦ ਕਟਾਅ ਦੇ ਕੀ ਸਿੱਟੇ ਨਿਕਲੇ ਹਨ ?
ਉੱਤਰ-
ਕੁਦਰਤੀ ਬਨਸਪਤੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ, ਪਰ ਪਿਛਲੇ ਕੁੱਝ ਸਾਲਾਂ ਵਿਚ ਕੁਦਰਤੀ ਬਨਸਪਤੀ ਦੀ ਅੰਧਾ-ਧੁੰਦ ਕਟਾਈ ਕੀਤੀ ਗਈ ਹੈ ।
ਇਸ ਕਟਾਈ ਤੋਂ ਸਾਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ ਹਨ

  • ਕੁਦਰਤੀ ਬਨਸਪਤੀ ਦੀ ਕਟਾਈ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ ।
  • ਪਹਾੜੀ ਢਲਾਣਾਂ ਅਤੇ ਮੈਦਾਨੀ ਖੇਤਰਾਂ ਦੇ ਬਨਸਪਤੀ ਰਹਿਤ ਹੋਣ ਦੇ ਕਾਰਨ ਹੜ੍ਹ ਅਤੇ ਭੋਂ-ਖੋਰ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।
  • ਪੰਜਾਬ ਦੇ ਉੱਤਰੀ ਭਾਗਾਂ ਵਿਚ ਸ਼ਿਵਾਲਿਕ ਪਰਬਤ ਮਾਲਾ ਦੇ ਹੇਠਲੇ ਹਿੱਸੇ ਵਿਚ ਵਗਣ ਵਾਲੇ ਬਰਸਾਤੀ ਨਾਲਿਆਂ ਦੇ ਖੇਤਰ ਵਿਚ ਵਣ ਕਟਾਅ ਨਾਲ ਭੁਮੀ ਕਟਾਅ ਦੀ ਸਮੱਸਿਆ ਦੇ ਕਾਰਨ ਬੰਜਰ ਜ਼ਮੀਨ ਵਿਚ ਵਾਧਾ ਹੋਇਆ ਹੈ । ਮੈਦਾਨੀ ਖੇਤਰਾਂ ਦਾ ਪਾਣੀ ਦਾ ਪੱਧਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਖੇਤੀ ਨੂੰ ਸਿੰਜਾਈ ਦੀ ਸਮੱਸਿਆ ਨਾਲ ਘੁਲਣਾ ਪੈ ਰਿਹਾ ਹੈ ।

ਪ੍ਰਸ਼ਨ 16.
ਮਿੱਟੀ ਦੇ ਕਟਾਅ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਹੁੰਦੇ ਹਨ ?
ਉੱਤਰ-
ਮਿੱਟੀ ਦਾ ਕਟਾਅ ਮੁੱਖ ਤੌਰ ‘ਤੇ ਦੋ ਕਾਰਕਾਂ ਨਾਲ ਹੁੰਦਾ ਹੈ-ਭੌਤਿਕ ਕਿਰਿਆਵਾਂ ਦੁਆਰਾ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਅਜੋਕੇ ਸਮੇਂ ਵਿਚ ਮਨੁੱਖੀ ਕਿਰਿਆਵਾਂ ਦੁਆਰਾ ਮਿੱਟੀਆਂ ਦੇ ਕਟਾਅ ਦੀ ਪ੍ਰਕਿਰਿਆ ਵੱਧਦੀ ਜਾ ਰਹੀ ਹੈ । ਭੌਤਿਕ ਤੱਤਾਂ ਵਿਚ ਉੱਚਾ ਤਾਪਮਾਨ, ਬਰਫ਼ੀਲੇ ਤੂਫ਼ਾਨ, ਤੇਜ਼ ਹਵਾਵਾਂ, ਮੋਹਲੇਧਾਰ ਵਰਖਾ, ਤਿੱਖੀਆਂ ਢਲਾਣਾਂ ਦੀ ਗਣਨਾ ਹੁੰਦੀ ਹੈ । ਇਹ ਮਿੱਟੀ ਦੇ ਕਟਾਅ ਦੇ ਮੁੱਖ ਕਾਰਕ ਹਨ | ਮਨੁੱਖੀ ਕਿਰਿਆਵਾਂ ਵਿਚ ਜੰਗਲਾਂ ਦੀ ਕਟਾਈ, ਪਸ਼ੂਆਂ ਦੀ ਬੇਰੋਕ-ਟੋਕ ਚਰਾਈ, ਸਥਾਨਾਂਤਰੀ ਖੇਤੀ, ਖੇਤੀ ਦੀ ਦੋਸ਼ਪੂਰਨ ਪੱਧਤੀ, ਖਾਣਾਂ ਦੀ ਖੁਦਾਈ ਆਦਿ ਤੱਤ ਆਉਂਦੇ ਹਨ ।

ਪ੍ਰਸ਼ਨ 17.
ਖੁਸ਼ਕ ਪੱਤਝੜੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ । ਉੱਤਰ-ਇਸ ਕਿਸਮ ਦੀ ਬਨਸਪਤੀ 50 ਤੋਂ 100 ਸੈਂ: ਮੀ: ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ ।
ਖੇਤਰ-
ਇਸ ਦੀ ਇਕ ਲੰਬੀ ਪੱਟੀ ਪੰਜਾਬ ਤੋਂ ਲੈ ਕੇ ਹਰਿਆਣਾ, ਦੱਖਣ-ਪੱਛਮੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਕਾਠੀਆਵਾੜ, ਦੱਖਣ ਦੇ ਪਠਾਰ ਦੇ ਮੱਧਵਰਤੀ ਭਾਗ ਦੇ ਆਸ-ਪਾਸ ਦੇ ਖੇਤਰਾਂ ਵਿਚ ਫੈਲੀ ਹੋਈ ਹੈ । ਮੁੱਖ ਰੁੱਖ-ਇਸ ਬਨਸਪਤੀ ਵਿਚ ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਵਰਗੇ ਰੁੱਖ ਭਾਰੀ ਮਾਤਰਾ ਵਿਚ ਮਿਲਦੇ ਹਨ । ਇਸ ਵਿਚ ਚੰਦਨ, ਮਹੂਆ, ਸੀਰਸ ਅਤੇ ਸਾਗਵਾਨ ਵਰਗੇ ਕੀਮਤੀ ਰੁੱਖ ਵੀ ਮਿਲਦੇ ਹਨ ।

ਇਹ ਰੁੱਖ ਅਕਸਰ ਗਰਮੀਆਂ ਸ਼ੁਰੂ ਹੁੰਦੇ ਹੀ ਆਪਣੇ ਪੱਤੇ ਸੁੱਟ ਦਿੰਦੇ ਹਨ । ਘਾਹ-ਇਨ੍ਹਾਂ ਖੇਤਰਾਂ ਵਿਚ ਦੂਰ-ਦੁਰ ਕੰਡੇਦਾਰ ਝਾੜੀਆਂ ਅਤੇ ਕਈ ਤਰ੍ਹਾਂ ਦੀ ਘਾਹ ਨਜ਼ਰ ਆਉਂਦੀ ਹੈ, ਜੋ ਕਿ ਘਾਹ ਦੇ ਮੈਦਾਨ ਵਾਂਗ ਦਿੱਸਦੀ ਹੈ । ਇਸ ਘਾਹ ਨੂੰ ਮੁੰਜ, ਕਾਂਸ ਅਤੇ ਸਬਾਈ ਕਿਹਾ ਜਾਂਦਾ ਹੈ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 18.
ਜੰਗਲੀ ਜੀਵਾਂ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਕਿਉਂ ਹੈ ?
ਉੱਤਰ-
ਸਾਡੇ ਵਣਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਪਸ਼ੂ-ਪੰਛੀ ਮਿਲਦੇ ਹਨ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਜਾਤਾਂ ਸਾਡੇ ਦੇਸ਼ ਵਿਚੋਂ ਲੁਪਤ ਹੋ ਚੁੱਕੀਆਂ ਹਨ । ਇਸ ਲਈ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ । ਮਨੁੱਖ ਨੇ ਆਪਣੇ ਨਿੱਜੀ ਲਾਭ ਲਈ ਵਣਾਂ ਨੂੰ ਕੱਟ ਕੇ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਇਕ ਦੁੱਖ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ । ਅੱਜ ਗੈਂਡਾ, ਚੀਤਾ, ਬਾਂਦਰ, ਸ਼ੇਰ ਅਤੇ ਸਾਰੰਗ ਨਾਂ ਦੇ ਪਸ਼ੂ-ਪੰਛੀ ਬਹੁਤ ਘੱਟ ਗਿਣਤੀ ਵਿਚ ਮਿਲਦੇ ਹਨ । ਇਸ ਲਈ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜੰਗਲੀ6 ਜੀਵਾਂ ਦੀ ਰੱਖਿਆ ਕਰੇ ।

ਪ੍ਰਸ਼ਨ 19.
ਸਾਡੇ ਜੀਵਨ ਵਿਚ ਪਸ਼ੂਆਂ ਦਾ ਕੀ ਮਹੱਤਵ ਹੈ ?
ਉੱਤਰ-
ਸਾਡੇ ਦੇਸ਼ ਵਿਚ ਵਿਸ਼ਾਲ ਪਸ਼ੂ ਧਨ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕਿਸਾਨ ਆਪਣੇ ਖੇਤਾਂ ‘ਤੇ ਪਾਲਦੇ ਹਨ । ਪਸ਼ੂਆਂ ਤੋਂ ਕਿਸਾਨ ਨੂੰ ਗੋਹਾ ਪ੍ਰਾਪਤ ਹੁੰਦਾ ਹੈ ਜੋ ਮਿੱਟੀ ਦੇ ਉਪਜਾਊਪਨ ਨੂੰ ਬਣਾਈ ਰੱਖਣ ਵਿਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ | ਪਹਿਲਾਂ ਕਿਸਾਨ ਗੋਹੇ ਨੂੰ ਬਾਲਣ ਦੇ ਰੂਪ ਵਿਚ ਵਰਤਦੇ ਸਨ, ਪਰ ਹੁਣ ਪ੍ਰਗਤੀਸ਼ੀਲ ਕਿਸਾਨ ਗੋਹੇ ਦੀ ਬਾਲਣ ਅਤੇ ਖਾਦ ਦੋਹਾਂ ਰੂਪਾਂ ਵਿਚ ਵਰਤੋਂ ਕਰਦੇ ਹਨ । ਖੇਤ ਵਿਚ ਗੋਹੇ ਨੂੰ ਖਾਦ ਦੇ ਰੂਪ ਵਿਚ ਵਰਤੋਂ ਕਰਨ ਤੋਂ ਪਹਿਲਾਂ ਉਹ ਉਸ ਤੋਂ ਗੈਸ ਬਣਾਉਂਦੇ ਹਨ, ਜਿਸ ‘ਤੇ ਉਹ ਖਾਣਾ ਬਣਾਉਂਦੇ ਹਨ ਅਤੇ ਰੌਸ਼ਨੀ ਪ੍ਰਾਪਤ ਕਰਦੇ ਹਨ | ਪਸ਼ੂਆਂ ਦੀਆਂ ਖੱਲਾਂ ਵੱਡੇ ਪੈਮਾਨੇ ‘ਤੇ ਨਿਰਯਾਤ ਕੀਤੀਆਂ ਜਾਂਦੀਆਂ ਹਨ | ਪਸ਼ੂਆਂ ਤੋਂ ਸਾਨੂੰ ਉੱਨ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 20.
ਜੰਗਲੀ ਜੀਵਾਂ ਦੀ ਸੰਭਾਲ ਉੱਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਜੰਗਲੀ ਜੀਵਾਂ ਦੀ ਸੰਭਾਲ-ਭਾਰਤ ਵਿਚ ਵੱਖ-ਵੱਖ ਤਰ੍ਹਾਂ ਦੇ ਜੰਗਲੀ ਜੀਵ ਮਿਲਦੇ ਹਨ । ਉਨ੍ਹਾਂ ਦੀ ਸਹੀ ਦੇਖਭਾਲ ਨਾ ਹੋਣ ਨਾਲ ਜੀਵਾਂ ਦੀਆਂ ਕਈ ਜਾਤਾਂ ਜਾਂ ਤਾਂ ਖ਼ਤਮ ਹੋ ਗਈਆਂ ਹਨ ਜਾਂ ਖ਼ਤਮ ਹੋਣ ਵਾਲੀਆਂ ਹਨ । ਇਨ੍ਹਾਂ ਜੀਵਾਂ ਦੇ ਮਹੱਤਵ ਨੂੰ ਦੇਖਦੇ ਹੋਏ ਹੁਣ ਇਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਉਪਾਅ ਕੀਤੇ ਜਾ ਰਹੇ ਹਨ । ਨੀਲਗਿਰੀ ਵਿਚ ਭਾਰਤ ਦਾ ਪਹਿਲਾ ਜੀਵ-ਰਾਖਵਾਂ ਖੇਤਰ ਸਥਾਪਿਤ ਕੀਤਾ ਗਿਆ ।

ਇਹ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਸੀਮਾਵਰਤੀ ਖੇਤਰਾਂ ਵਿਚ ਫੈਲਿਆ ਹੋਇਆ ਹੈ । ਇਸ ਦੀ ਸਥਾਪਨਾ 1986 ਵਿਚ ਕੀਤੀ ਗਈ ਸੀ । ਨੀਲਗਿਰੀ ਤੋਂ ਬਾਅਦ 1988 ਈ: ਵਿਚ ਉੱਤਰਾਖੰਡ ਮੌਜੂਦਾ ਵਿਚ ਨੰਦਾ ਦੇਵੀ ਦਾ ਜੀਵ-ਰਾਖਵਾਂ ਖੇਤਰ ਬਣਾਇਆ ਗਿਆ । ਉਸੇ ਸਾਲ ਮੇਘਾਲਿਆ ਵਿਚ ਤੀਜਾ ਖੇਤਰ ਸਥਾਪਿਤ ਕੀਤਾ ਗਿਆ । ਇਕ ਹੋਰ ਜੀਵ-ਰਾਖਵਾਂ ਖੇਤਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸਥਾਪਿਤ ਕੀਤਾ ਗਿਆ ਹੈ । ਇਨ੍ਹਾਂ ਜੀਵ-ਰਾਖਵਾਂ ਖੇਤਰਾਂ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿਚ ਵੀ ਜੀਵ-ਰਾਖਵੇਂ ਖੇਤਰ ਸਥਾਪਿਤ ਕੀਤੇ ਗਏ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ

ਪ੍ਰਸ਼ਨ 1.
ਦੇਸ਼ ਵਿਚ ਊਸ਼ਣ ਸਦਾਬਹਾਰ ਬਨਸਪਤੀ ਤੋਂ ਲੈ ਕੇ ਬਰਫ਼ੀਲੇ ਖੇਤਰਾਂ ਵਾਲੀ ਅਲਪਾਈਨ ਬਨਸਪਤੀ ਤਕ ਦਾ ਮ ਮਿਲਦਾ ਹੈ ।” ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਦੀ ਬਨਸਪਤੀ ਵਿਚ ਵਿਆਪਕ ਵਿਭਿੰਨਤਾ ਵੇਖਣ ਨੂੰ ਮਿਲਦੀ ਹੈ । ਇਸ ਦਾ ਮੁੱਖ ਕਾਰਨ ਹੈ-ਦੇਸ਼ ਵਿਚ ਮਿਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਜਲਵਾਯੂ ਦਸ਼ਾਵਾਂ ਅਤੇ ਧਰਾਤਲੀ ਅਸਮਾਨਤਾ । ਸਿਰਫ਼ ਪਰਬਤੀ ਖੇਤਰਾਂ ਵਿਚ ਹੀ ਉਚਾਈ ਦੇ ਨਾਲ-ਨਾਲ ਇਕ ਤੋਂ ਬਾਅਦ ਇਕ ਬਨਸਪਤੀ ਸ਼੍ਰੇਣੀ ਮਿਲਦੀ ਹੈ । ਇੱਥੇ ਉਸ਼ਣ ਸਦਾਬਹਾਰ ਬਨਸਪਤੀ ਤੋਂ ਲੈ ਕੇ ਅਲਪਾਈਨ ਬਨਸਪਤੀ ਤਕ ਵੇਖਣ ਨੂੰ ਮਿਲਦੀ ਹੈ ।

ਹੇਠ ਲਿਖੇ ਵੇਰਵੇ ਤੋਂ ਇਹ ਗੱਲ ਸਪੱਸ਼ਟ ਹੋ ਜਾਏਗੀ –
1. ਸ਼ਿਵਾਲਿਕ ਸ਼੍ਰੇਣੀਆਂ ਦੇ ਵਣ-ਹਿਮਾਲਿਆ ਦੀਆਂ ਸ਼ਿਵਾਲਿਕ ਸ਼੍ਰੇਣੀਆਂ ਵਿਚ ਊਸ਼ਣ ਸਦਾਬਹਾਰ ਸਿੱਲ੍ਹੇ ਪਣਪਾਤੀ ਜੰਗਲ ਮਿਲਦੇ ਹਨ | ਆਰਥਿਕ ਦ੍ਰਿਸ਼ਟੀ ਤੋਂ ਇਨ੍ਹਾਂ ਵਣਾਂ ਦਾ ਸਭ ਤੋਂ ਮਹੱਤਵਪੂਰਨ ਦਰੱਖ਼ਤ ਸਾਲ ਹੈ । ਇੱਥੇ ਬਾਂਸ ਵੀ ਬਹੁਤ ਹੁੰਦਾ ਹੈ ।

2. 1200 ਤੋਂ 200 ਮੀਟਰ ਦੀ ਉਚਾਈ ‘ਤੇ ਮਿਲਣ ਵਾਲੇ ਵਣ-ਸਮੁੰਦਰ ਤਲ ਤੋਂ 1200 ਤੋਂ ਲੈ ਕੇ 2000 ਮੀਟਰ ਤਕ ਦੀ ਉਚਾਈ ‘ਤੇ ਸੰਘਣੇ ਸਦਾਬਹਾਰ ਵਣ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਸਦਾ ਹਰੇ ਚੌੜੀ ਪੱਤੀ ਵਾਲੇ ਸਾਲ ਅਤੇ ਚੈਸਟਨਟ ਦੇ ਦਰੱਖ਼ਤ ਸਾਧਾਰਨ ਰੂਪ ਵਿਚ ਮਿਲਦੇ ਹਨ | ਐਸ਼ ਅਤੇ ਬੀਚ ਇਨ੍ਹਾਂ ਵਣਾਂ ਦੇ ਹੋਰ ਦਰੱਖ਼ਤ ਹਨ ।

3. 2000 ਤੋਂ 2500 ਮੀਟਰ ਦੀ ਉਚਾਈ ‘ਤੇ ਮਿਲਣ ਵਾਲੇ ਵਣ-ਸਮੁੰਦਰ ਤਲ ਤੋਂ 2000 ਤੋਂ ਲੈ ਕੇ 2500 ਮੀਟਰ ਦੀ ਉਚਾਈ ਤਕ ਸ਼ੀਤ ਊਸ਼ਣ ਕਟੀਬੰਧ ਦੇ ਸ਼ੰਕੂਧਾਰੀ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਵਿਚ ਮੁੱਖ ਰੂਪ ਵਿਚ ਚੀਲ, ਸੀਡਰ, ਸਿਲਵਰ ਫਰ ਅਤੇ ਸਪਰੂਸ ਦੇ ਦਰੱਖ਼ਤ ਮਿਲਦੇ ਹਨ । ਹਿਮਾਲਿਆ ਦੀਆਂ ਅੰਦਰੂਨੀ ਸ਼੍ਰੇਣੀਆਂ ਵਿਚ ਦੇਵਦਾਰ ਦਾ ਦਰੱਖਤ ਚੰਗੀ ਤਰ੍ਹਾਂ ਵਧਦਾ-ਫੁਲਦਾ ਹੈ ।

4. 2500 ਮੀਟਰ ਤੋਂ ਵੱਧ ਉਚਾਈ ‘ਤੇ ਮਿਲਣ ਵਾਲੇ ਵਣ-ਸਮੁੰਦਰ ਤਲ ਤੋਂ 2500 ਮੀਟਰ ਦੀ ਉਚਾਈ ‘ਤੇ ਅਲਪਾਈਨ ਵਣ ਪਾਏ ਜਾਂਦੇ ਹਨ । ਸਿਲਵਰ ਫਰ, ਚੀਲ, ਭੁਰਜ (ਬਰਚ) ਅਤੇ ਜੂਨੀਪਰ ਹਪੁਸ਼ਾ ਵਣਾਂ ਦੇ ਪ੍ਰਮੁੱਖ ਦਰੱਖ਼ਤ ਹਨ । ਇਸ ਤੋਂ ਅਲਪਾਈਨ ਵਣਾਂ ਦਾ ਸਥਾਨ ਝਾੜੀਆਂ, ਗੁਲਮ ਅਤੇ ਘਾਹ ਭੂਮੀਆਂ ਲੈ ਲੈਂਦੀਆਂ ਹਨ । ਦੱਖਣ ਦੇ ਪਹਾੜੀ ਭਾਗਾਂ ਵਿਚ ਵੀ ਪਰਬਤੀ ਬਨਸਪਤੀ ਮਿਲਦੀ ਹੈ । ਇੱਥੋਂ ਦੇ ਪਰਬਤੀ ਖੇਤਰਾਂ ਵਿਚ 200 ਸੈਂਟੀਮੀਟਰ ਤੋਂ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਾਰਨ ਇੱਥੇ ਚੌੜੇ ਪੱਤੇ ਵਾਲੇ ਸਦਾਬਹਾਰ ਵਣ 1800 ਮੀਟਰ ਦੀ ਉਚਾਈ ‘ਤੇ ਮਿਲ ਜਾਂਦੇ ਹਨ । ਦੱਖਣ ਭਾਗ ਵਿਚ ਇਨ੍ਹਾਂ ਨੂੰ “ਬੋਲਾ ਵਣ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਜਾਮਨ, ਮੈਚੀਲਸ, ਮੈਲੀਓਸੋਮਾ, ਮੋਟਿਸ ਆਦਿ ਪ੍ਰਮੁੱਖ ਦਰੱਖ਼ਤ ਆਉਂਦੇ ਹਨ । ਪਰ 1800 ਤੋਂ 3000 ਮੀਟਰ ਦੀ ਉਚਾਈ ਤੇ ਸ਼ੀਤੋਸ਼ਣ ਕੋਣਧਾਰੀ ਬਨਸਪਤੀ ਮਿਲਦੀ ਹੈ । ਇਸ ਵਿਚ ਸਿਲਵਰ, ਫਰ, ਚੀਲ, ਬਰਚ, ਪੀਲਾ ਚੰਪਾ ਜਿਹੇ ਦਰੱਖ਼ਤ ਮਿਲਦੇ ਹਨ । ਇਸ ਤੋਂ ਜ਼ਿਆਦਾ ਉਚਾਈ ‘ਤੇ ਛੋਟੀ-ਛੋਟੀ ਘਾਹ ਮਿਲਦੀ ਹੈ ।

ਪ੍ਰਸ਼ਨ 2.
ਕੁਦਰਤੀ ਬਨਸਪਤੀ (ਵਣਾਂ ਦਾ ਦੇਸ਼ ਨੂੰ ਕੀ ਲਾਭ ਹੈ ?
ਉੱਤਰ-
ਕੁਦਰਤੀ ਬਨਸਪਤੀ ਤੋਂ ਸਾਨੂੰ ਕਈ ਸਿੱਧੇ ਅਤੇ ਅਸਿੱਧੇ ਲਾਭ ਹੁੰਦੇ ਹਨਸਿੱਧੇ ਲਾਭ-ਕੁਦਰਤੀ ਬਨਸਪਤੀ ਤੋਂ ਹੋਣ ਵਾਲੇ ਸਿੱਧੇ ਲਾਭਾਂ ਦਾ ਵਰਣਨ ਇਸ ਪ੍ਰਕਾਰ ਹੈ·

  • ਵਣਾਂ ਤੋਂ ਸਾਨੂੰ ਕਈ ਪ੍ਰਕਾਰ ਦੀ ਲੱਕੜੀ ਪ੍ਰਾਪਤ ਹੁੰਦੀ ਹੈ ਜਿਸ ਦਾ ਪ੍ਰਯੋਗ ਇਮਾਰਤਾਂ, ਫ਼ਰਨੀਚਰ, ਲੱਕੜ ਦਾ ਕੋਲਾ ਆਦਿ ਬਣਾਉਣ ਵਿਚ ਹੁੰਦਾ ਹੈ । ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਵੀ ਹੁੰਦਾ ਹੈ ।
  • ਖੈਰ, ਸਿਨਕੋਨਾ, ਕੁਨੀਨ, ਬਹੇੜਾ ਅਤੇ ਆਂਵਲੇ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕੀਤੀਆ ਜਾਂਦੀਆਂ ਹਨ ।
  • ਮੈਂਗਰੋਵ, ਕੰਚ, ਗੈਂਬੀਅਰ, ਹਰੜ, ਬਹੇੜਾ, ਆਂਵਲਾ ਅਤੇ ਕਿੱਕਰ ਆਦਿ ਦੇ ਪੱਤੇ, ਛਿਲਕੇ ਤੇ ਫਲਾਂ ਨੂੰ ਸੁਕਾ ਕੇ ਚਮੜਾ ਰੰਗਣ ਦਾ ਪਦਾਰਥ ਤਿਆਰ ਕੀਤਾ ਜਾਂਦਾ ਹੈ ।
  • ਪਾਲਸ਼ ਤੇ ਪਿੱਪਲ ਤੋਂ ਲਾਖ, ਸ਼ਹਿਤੂਤ ਤੋਂ ਰੇਸ਼ਮ, ਚੰਦਨ ਤੋਂ ਤੰਗ ਤੇ ਤੇਲ ਅਤੇ ਸਾਲ ਤੋਂ ਧੂਪ ਤੇ ਬਿਰੋਜ਼ਾ ਤਿਆਰ ਕੀਤਾ ਜਾਂਦਾ ਹੈ ।

ਅਸਿੱਧੇ ਲਾਭ-ਕੁਦਰਤੀ ਬਨਸਪਤੀ ਤੋਂ ਸਾਨੂੰ ਹੇਠ ਲਿਖੇ ਅਸਿੱਧੇ ਲਾਭ ਹੁੰਦੇ ਹਨ –

  1. ਵਣ ਜਲਵਾਯੂ ‘ਤੇ ਕੰਟਰੋਲ ਰੱਖਦੇ ਹਨ । ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ ਅਤੇ ਸਰਦੀਆਂ ਵਿਚ ਤਾਪਮਾਨ ਨੂੰ ਵਧਾ ਦਿੰਦੇ ਹਨ ।
  2. ਸੰਘਣੀ ਬਨਸਪਤੀ ਦੀਆਂ ਜੜਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿਚ ਮੱਦਦ ਕਰਦੀਆਂ ਹਨ । ਇਸ ਨਾਲ ਹੜਾਂ ਦੀ ਕਰੋਪੀ ਘੱਟ ਜਾਂਦੀ ਹੈ । ਦੂਸਰੇ ਜੜ੍ਹਾਂ ਰਾਹੀਂ ਰੋਕਿਆ ਗਿਆ ਪਾਣੀ ਜ਼ਮੀਨ ਅੰਦਰ ਸਮਾ ਜਾਣ ਕਰਕੇ ਇਕ ਤਾਂ ਜਲ-ਸਤਰ ਉੱਚਾ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਧਰਾਤਲ ਤੇ ਪਾਣੀ ਦੀ ਮਾਤਰਾ ਘੱਟ ਜਾਣ ਕਰਕੇ ਪਾਣੀ ਨਦੀਆਂ ਵਿਚ ਆਸਾਨੀ ਨਾਲ ਵਹਿੰਦਾ ਰਹਿੰਦਾ ਹੈ ।
  3. ਦਰੱਖਤਾਂ ਦੀਆਂ ਜੜ੍ਹਾਂ ਮਿੱਟੀ ਦੀ ਜਕੜਨ ਨੂੰ ਮਜ਼ਬੂਤ ਰੱਖਦੀਆਂ ਹਨ ਅਤੇ ਮਿੱਟੀ ਦੇ ਕਟਾਅ ਨੂੰ ਰੋਕਦੀਆਂ ਹਨ ।
  4. ਬਨਸਪਤੀ ਦੇ ਸੁੱਕ ਕੇ ਡਿੱਗਣ ਨਾਲ ਜੀਵਾਂਸ਼ (Humus) ਦੇ ਰੂਪ ਵਿਚ ਮਿੱਟੀ ਨੂੰ ਹਰੀ ਖਾਦ ਮਿਲਦੀ ਹੈ ।
  5. ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਆਕਰਸ਼ਿਤ ਹੋ ਕੇ ਲੋਕ ਸੰਘਣੇ ਵਣ ਖੇਤਰਾਂ ਵਿਚ ਯਾਤਰਾ, ਸ਼ਿਕਾਰ ਅਤੇ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ । ਕਈ ਵਿਦੇਸ਼ੀ ਸੈਲਾਨੀ ਵੀ ਵਣ ਖੇਤਰਾਂ ਵਿਚ ਬਣੇ ਸੈਰਗਾਹ ਕੇਂਦਰ ‘ਤੇ ਆਉਂਦੇ ਹਨ । ਇਸ ਨਾਲ ਸਰਕਾਰ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ ।
  6. ਸੰਘਣੇ ਵਣ ਅਨੇਕਾਂ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਵਿਚੋਂ ਕਾਗ਼ਜ਼, ਦੀਆ-ਸਲਾਈ, ਰੇਸ਼ਮ, ਖੇਡਾਂ ਦਾ ਸਾਮਾਨ, ਪਲਾਈ ਵੱਡ, ਗੂੰਦ, ਬਰੋਜ਼ਾ ਆਦਿ ਮੁੱਖ ਉਦਯੋਗ ਹਨ !

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 3.
ਭਾਰਤ ਵਿਚ ਮਿਲਣ ਵਾਲੀਆਂ ਮਿੱਟੀਆਂ ਦੀਆਂ ਵੱਖ-ਵੱਖ ਕਿਸਮਾਂ ਦਾ ਵਿਸ਼ੇਸ਼ਤਾਈਆਂ ਸਮੇਤ ਵਰਣਨ ਕਰੋ |
ਉੱਤਰ-
ਭਾਰਤ ਵਿਚ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ । ਇਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਇਨ੍ਹਾਂ ਨੂੰ ਅੱਠ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ –
1. ਜਲੋਢ ਮਿੱਟੀ (Alluvial Soil)-ਭਾਰਤ ਵਿਚ ਜਲੋਢ ਮਿੱਟੀ ਉੱਤਰੀ ਮੈਦਾਨ, ਰਾਜਸਥਾਨ, ਗੁਜਰਾਤ ਅਤੇ ਦੱਖਣ ਦੇ ਤਟੀ ਮੈਦਾਨਾਂ ਵਿਚ ਆਮ ਮਿਲਦੀ ਹੈ ।
ਇਨ੍ਹਾਂ ਬਾਰੀਕ ਕਣਾਂ ਨੂੰ ਜਲੋਢ ਕਹਿੰਦੇ ਹਨ । ਇਸ ਵਿਚ ਰੇਤ, ਗਾਰ ਮਿਲੀ ਹੁੰਦੀ ਹੈ । ਜਲੋਢ ਮਿੱਟੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਂਗਰ ਅਤੇ ਖਾਦਰ । ਜਲੋਢ ਮਿੱਟੀਆਂ ਆਮ ਤੌਰ ‘ਤੇ ਸਭ ਤੋਂ ਜ਼ਿਆਦਾ ਉਪਜਾਊ ਹੁੰਦੀਆਂ ਹਨ । ਇਨ੍ਹਾਂ ਮਿੱਟੀਆਂ ਵਿਚ ਪੋਟਾਸ਼, ਫਾਸਫੋਰਿਕ ਐਸਿਡ ਅਤੇ ਚੁਨਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਪਰ ਇਨ੍ਹਾਂ ਵਿਚ ਨਾਈਟਰੋਜਨ ਅਤੇ ਜੈਵਿਕ ਪਦਾਰਥਾਂ ਦੀ ਕਮੀ ਹੁੰਦੀ ਹੈ ।

2. ਕਾਲੀ ਜਾਂ ਰੇਗੁਰ ਮਿੱਟੀ (Black Soil-ਇਸ ਮਿੱਟੀ ਦਾ ਨਿਰਮਾਣ ਲਾਵੇ ਦੇ ਪ੍ਰਵਾਹ ਤੋਂ ਹੋਇਆ ਹੈ । ਇਹ ਮਿੱਟੀ ਕਪਾਹ ਦੀ ਫ਼ਸਲ ਲਈ ਬਹੁਤ ਲਾਭਦਾਇਕ ਹੈ । ਇਸ ਲਈ ਇਸ ਨੂੰ ਕਪਾਹ ਵਾਲੀ ਮਿੱਟੀ ਕਿਹਾ ਜਾਂਦਾ ਹੈ । ਇਸ ਮਿੱਟੀ ਦਾ ਸਥਾਨਿਕ ਨਾਂ ‘ਰੇਗੁਰ’ ਹੈ । ਇਹ ਦੱਖਣ ਟੈਪ ਦੇਸ਼ ਦੀ ਪ੍ਰਮੁੱਖ ਮਿੱਟੀ ਹੈ । ਇਹ ਪੱਛਮ ਵਿਚ ਮੁੰਬਈ ਤੋਂ ਲੈ ਕੇ ਪੂਰਬ ਵਿਚ ਅਮਰਕੰਟਕ ਪਠਾਰ, ਉੱਤਰ ਵਿੱਚ ਨਾ ਮੱਧ ਪ੍ਰਦੇਸ਼) ਅਤੇ ਦੱਖਣ ਵਿਚ ਬੈਲਗਾਮ ਤਕ ਤਿਭੁਜਾਂ ਆਕਾਰ ਖੇਤਰ ਵਿਚ ਫੈਲੀ ਹੋਈ ਹੈ । ਕਾਲੀ ਮਿੱਟੀ ਨਮੀ ਨੂੰ ਜ਼ਿਆਦਾ ਸਮੇਂ ਤਕ ਧਾਰਨ ਕਰ ਸਕਦੀ ਹੈ । ਇਸ ਮਿੱਟੀ ਵਿਚ ਲੌਹ, ਪੋਟਾਸ਼, ਚੂਨਾ, ਐਲੂਮੀਨੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰ ਨਾਈਟ੍ਰੋਜਨ, ਫਾਸਫੋਰਸ ਅਤੇ ਜੀਵਾਂਸ਼ ਦੀ
ਮਾਤਰਾ ਘੱਟ ਹੁੰਦੀ ਹੈ ।

3. ਲਾਲ ਮਿੱਟੀ (Red Soil)-ਇਸ ਮਿੱਟੀ ਦਾ ਲਾਲ ਰੰਗ ਲੋਹੇ ਦੇ ਰਵੇਦਾਰ ਅਤੇ ਪਰਿਵਰਤਿਤ ਚੱਟਾਨਾਂ ਵਿਚ ਬਦਲ ਜਾਣ ਕਾਰਨ ਹੁੰਦਾ ਹੈ । ਇਸ ਦਾ ਵਿਸਥਾਰ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਔਡੀਸ਼ਾ, ਦੱਖਣੀ ਬਿਹਾਰ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਉੱਤਰੀ-ਪੂਰਬੀ ਪਰਬਤੀ ਰਾਜਾਂ ਵਿਚ ਹੈ । ਲਾਲ ਮਿੱਟੀ ਵਿਚ ਨਾਈਟ੍ਰੋਜਨ ਅਤੇ ਚੂਨੇ ਦੀ ਕਮੀ, ਪਰ ਮੈਗਨੀਸ਼ੀਅਮ, ਐਲੂਮੀਨੀਅਮ ਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

4. ਲੈਟਰਾਈਟ ਮਿੱਟੀ (Laterite Soil)-ਇਸ ਮਿੱਟੀ ਵਿਚ ਨਾਈਟ੍ਰੋਜਨ, ਚੂਨਾ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਇਸ ਵਿਚ ਲੋਹੇ ਅਤੇ ਐਲੂਮੀਨੀਅਮ ਆਕਸਾਈਡ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਇਸ ਦਾ ਸੁਭਾਅ ਤੇਜ਼ਾਬੀ ਹੋ ਜਾਂਦਾ ਹੈ । ਇਸ ਦਾ ਵਿਸਥਾਰ ਵਿੰਧੀਆਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਔਡੀਸ਼ਾ, ਪੱਛਮੀ ਬੰਗਾਲ ਦੀਆਂ ਬਸਾਲਟਿਕ ਪਰਬਤੀ ਚੋਟੀਆਂ, ਦੱਖਣੀ ਮਹਾਂਰਾਸ਼ਟਰ ਅਤੇ ਉੱਤਰ-ਪੂਰਬ ਵਿਚ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਹੈ ।

5. ਮਾਰੂਥਲੀ ਮਿੱਟੀ (Desert Soil)-ਇਸ ਮਿੱਟੀ ਦਾ ਵਿਸਥਾਰ ਪੱਛਮ ਵਿਚ ਸਿੰਧੂ ਨਦੀ ਤੋਂ ਲੈ ਕੇ ਪੂਰਬ ਵਿਚ ਅਰਾਵਲੀ ਪਰਬਤ ਤਕ ਰਾਜਸਥਾਨ, ਦੱਖਣੀ ਪੰਜਾਬ ਤੇ ਦੱਖਣੀ ਹਰਿਆਣਾ ਵਿਚ ਮਿਲਦਾ ਹੈ । ਇਸ ਵਿਚ ਘੁਲਣਸ਼ੀਲ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਪਰ ਇਸ ਮਿੱਟੀ ਵਿਚ ਨਾਈਟਰੋਜਨ ਮੜ ਦੀ ਬਹੁਤ ਘਾਟ ਹੁੰਦੀ ਹੈ । ਇਸ ਵਿਚ 92% ਰੇਤ ਤੇ 8% ਚੀਕਣੀ ਮਿੱਟੀ ਦਾ ਅੰਸ਼ ਹੁੰਦਾ ਹੈ । ਇਸ ਵਿਚ ਸਿੰਜਾਈ ਦੀ ਸਹਾਇਤਾ ਨਾਲ ਬਾਜਰਾ, ਜਵਾਰ, ਕਪਾਹ, ਗੰਨਾ, ਕਣਕ ਅਤੇ ਸਬਜ਼ੀਆਂ ਆਦਿ ਉਗਾਈਆਂ ਜਾ ਰਹੀਆਂ ਹਨ ।

6. ਖਾਰੀ ਤੇ ਤੇਜ਼ਾਬੀ ਮਿੱਟੀ (Saline & Alkaline Soil-ਇਹ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਦੱਖਣੀ ਭਾਗਾਂ ਵਿਚ ਛੋਟੇ-ਛੋਟੇ ਟੁਕੜਿਆਂ ਵਿਚ ਮਿਲਦੀ ਹੈ । ਖਾਰੀਆਂ ਮਿੱਟੀਆਂ ਵਿਚ ਸੋਡੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ, ਤੇਜ਼ਾਬੀ ਮਿੱਟੀ ਵਿਚ ਕੈਲਸ਼ੀਅਮ ਤੇ ਨਾਈਟਰੋਜਨ ਦੀ ਕਮੀ ਹੁੰਦੀ ਹੈ ।
ਇਸ ਨਮਕੀਨ ਮਿੱਟੀ ਨੂੰ ਉੱਤਰ ਪ੍ਰਦੇਸ਼ ਵਿਚ ‘ਔਸੜ’ ਜਾਂ ‘ਰੇਹ”, ਪੰਜਾਬ ਵਿਚ ‘ਕੱਲਰ ਜਾਂ ‘ਥੁੜ’ ਅਤੇ ਹੋਰ ਭਾਗਾਂ ਵਿਚ ‘ਰੱਕੜ’, ‘ਕਾਰਲ’ ਅਤੇ ‘ਛੋਪਾਂ’ ਮਿੱਟੀ ਕਿਹਾ ਜਾਂਦਾ ਹੈ ।

7. ਪੀਟ ਅਤੇ ਦਲਦਲੀ ਮਿੱਟੀ (Peat & Marshy Soils-ਇਸ ਦਾ ਵਿਸਥਾਰ ਸੁੰਦਰ ਵਣ ਦੇ ਡੈਲਟਾ, ਔਡੀਸ਼ਾ ਦੇ ਤਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ-ਪੂਰਬੀ ਤਟਵਰਤੀ ਭਾਗ, ਮੱਧਵਰਤੀ ਬਿਹਾਰ ਅਤੇ ਉਤਰਾਖੰਡ ਦੇ ਅਲਮੋੜਾ ਵਿਚ ਹੈ । ਇਸ ਦਾ ਰੰਗ ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਕਾਲਾ ਤੇ ਤੇਜ਼ਾਬੀ ਸੁਭਾਅ ਵਾਲਾ ਹੁੰਦਾ ਹੈ । ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਇਹ ਨੀਲੇ ਰੰਗ ਵਾਲੀ ਮਿੱਟੀ ਵੀ ਬਣ ਜਾਂਦੀ ਹੈ ।

8. ਪਰਬਤੀ ਮਿੱਟੀ (Mountain Soils-ਇਸ ਮਿੱਟੀ ਵਿਚ ਰੇਤ, ਪੱਥਰ ਅਤੇ ਬਜਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਵਿਚ ਚੂਨਾ ਘੱਟ ਅਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਹ ਚਾਹ ਦੀ ਖੇਤੀ ਲਈ ਬਹੁਤ ਅਨੁਕੂਲ ਹੁੰਦੀ ਹੈ । ਇਸ ਦਾ ਵਿਸਥਾਰ ਅਸਾਮ, ਲੱਦਾਖ, ਲਾਹੌਲ ਸਪੀਤੀ, ਕਿਨੌਰ, ਦਾਰਜੀਲਿੰਗ, ਦੇਹਰਾਦੂਨ, ਅਲਮੋੜਾ, ਗਵਾਲ ਤੇ ਦੱਖਣ ਵਿਚ ਨੀਲਗਿਰੀ ਦੇ ਪਰਬਤੀ ਖੇਤਰ ਵਿਚ ਹੈ ।

ਪ੍ਰਸ਼ਨ 4.
ਭਾਰਤ ਵਿਚ ਮਿਲਦੇ ਜੰਗਲੀ ਜੀਵਾਂ ਦਾ ਵਰਣਨ ਕਰੋ ।
ਉੱਤਰ-
ਬਨਸਪਤੀ ਦੀ ਤਰ੍ਹਾਂ ਹੀ ਸਾਡੇ ਦੇਸ਼ ਦੇ ਜੀਵ-ਜੰਤੂਆਂ ਵਿਚ ਵੀ ਬਹੁਤ ਵਿਭਿੰਨਤਾ ਹੈ । ਭਾਰਤ ਵਿਚ ਇਨ੍ਹਾਂ ਦੀਆਂ 76,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਜਾਤਾਂ ਦੀਆਂ ਮੱਛੀਆਂ ਮਿਲਦੀਆਂ ਹਨ । ਇਸੇ ਤਰ੍ਹਾਂ ਇੱਥੇ ਪੰਛੀਆਂ ਦੀਆਂ ਵੀ 2000 ਜਾਤੀਆਂ ਮਿਲਦੀਆਂ ਹਨ । ਮੁੱਖ ਤੌਰ ‘ਤੇ ਭਾਰਤ ਦੇ ਜੰਗਲੀ ਜੀਵਾਂ ਦਾ ਵਰਣਨ ਇਸ ਤਰ੍ਹਾਂ ਹੈ1. ਹਾਥੀ-ਹਾਥੀ ਰਾਜਸੀ ਠਾਠ-ਬਾਠ ਵਾਲਾ ਪਸ਼ੁ ਹੈ । ਇਹ ਗਰਮ ਸਿਲ੍ਹੇ ਵਣਾਂ ਦਾ ਪਸ਼ੁ ਹੈ । ਇਹ ਅਸਮ, ਕੇਰਲਾ ਅਤੇ ਕਰਨਾਟਕ ਦੇ ਜੰਗਲਾਂ ਵਿਚ ਮਿਲਦਾ ਹੈ ।

  • ਇਨ੍ਹਾਂ ਥਾਂਵਾਂ ‘ਤੇ ਭਾਰੀ ਵਰਖਾ ਦੇ ਕਾਰਨ ਬਹੁਤ ਸੰਘਣੇ ਜੰਗਲ ਮਿਲਦੇ ਹਨ ।
  • ਊਠ-ਊਠ ਗਰਮ ਅਤੇ ਖ਼ੁਸ਼ਕ ਮਾਰੂਥਲਾਂ ਵਿਚ ਮਿਲਦਾ ਹੈ ।
  • ਜੰਗਲੀ ਖੋਤਾ-ਜੰਗਲੀ ਖੋਤੇ ਕੱਛ ਦੇ ਰਣ ਵਿਚ ਮਿਲਦੇ ਹਨ ।
  • ਇਕ ਸਿੰਗ ਵਾਲਾ ਗੈਂਡਾ-ਇਕ ਸਿੰਗ ਵਾਲੇ ਗੈਂਡੇ ਅਸਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਵਿਚ ਮਿਲਦੇ ਹਨ ।
  • ਬਾਂਦਰ-ਭਾਰਤ ਵਿਚ ਬਾਂਦਰਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚੋਂ ਲੰਗੂਰ ਆਮ ਮਿਲਦਾ ਹੈ । ਪੂਛ ਵਾਲਾ ਬਾਂਦਰ ਮਕਾਕ) ਬਹੁਤ ਹੀ ਵਚਿੱਤਰ ਜੀਵ ਹੈ । ਇਸ ਦੇ ਮੂੰਹ ਦੇ ਚਾਰੇ ਪਾਸੇ ਵਾਲ ਉੱਗੇ ਹੁੰਦੇ ਹਨ ਜੋ ਇਕ ਪ੍ਰਭਾਮੰਡਲ ਦੀ ਤਰ੍ਹਾਂ ਦਿੱਸਦਾ ਹੈ ।
  • ਹਿਰਨ-ਭਾਰਤ ਵਿਚ ਹਿਰਨਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚ ਚੌਗਾ, ਕਾਲਾ ਹਿਰਨ, ਚਿੰਕਾਰਾ ਅਤੇ ਆਮ ਹਿਰਨ ਮੁੱਖ ਹਨ ।
    ਇੱਥੇ ਹਿਰਨਾਂ ਦੀਆਂ ਕੁੱਝ ਹੋਰ ਵੀ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚ ਕਸ਼ਮੀਰੀ ਬਾਰਾਂਸਿੰਗਾਂ, ਦਲਦਲੀ ਹਿਰਨ, ਧੱਬੇਦਾਰ ਹਿਰਨ, ਕਸਤੂਰੀ ਹਿਰਨ ਅਤੇ ਮੁਸ਼ਕ ਹਿਰਨ ਮੁੱਖ ਹਨ ।
  • ਸ਼ਿਕਾਰੀ ਜੰਤੂ-ਸ਼ਿਕਾਰੀ ਜੰਤੂਆਂ ਵਿਚ ਭਾਰਤੀ ਸ਼ੇਰ ਦਾ ਖ਼ਾਸ ਥਾਂ ਹੈ । ਅਫ਼ਰੀਕਾ ਤੋਂ ਇਲਾਵਾ ਇਹ ਸਿਰਫ਼ ਭਾਰਤ ਵਿਚ ਹੀ ਮਿਲਦਾ ਹੈ ।
    ਇਸ ਦਾ ਕੁਦਰਤੀ ਆਵਾਸ ਗੁਜਰਾਤ ਵਿਚ ਸੌਰਾਸ਼ਟਰ ਦੇ ਗਿਰ ਜੰਗਲਾਂ ਵਿਚ ਹੈ । ਹੋਰ ਸ਼ਿਕਾਰੀ ਪਸ਼ੂਆਂ ਵਿਚ ਸ਼ੇਰ, ਚੀਤਾ, ਲੱਮਚਿੱਤਾ (ਕਲਾਊਡਿਡ ਲਿਓਪਾਰਡ ਅਤੇ ਬਰਫ਼ ਦਾ ਚੀਤਾ ਮੁੱਖ ਹਨ ।
  • ਹੋਰ ਜੀਵ-ਜੰਤੂ-ਹਿਮਾਲਾ ਦੀਆਂ ਲੜੀਆਂ ਵਿਚ ਵੀ ਕਈ ਤਰ੍ਹਾਂ ਦੇ ਜੀਵ-ਜੰਤੂ ਰਹਿੰਦੇ ਹਨ । ਇਨ੍ਹਾਂ ਵਿਚ ਜੰਗਲੀ ਭੇਡਾਂ ਅਤੇ ਪਹਾੜੀ ਬੱਕਰੀਆਂ ਖ਼ਾਸ ਤੌਰ ‘ਤੇ ਵਰਣਨ ਯੋਗ ਹਨ । ਭਾਰਤੀ ਜੰਤੂਆਂ ਵਿਚ ਭਾਰਤੀ ਮੋਰ, ਭਾਰਤੀ ਸੰਢਾ ਅਤੇ ਨੀਲ ਗਾਂ ਮੁੱਖ ਹਨ ਭਾਰਤ ਸਰਕਾਰ ਕੁੱਝ ਜਾਤਾਂ ਦੇ ਜੀਵ-ਜੰਤੂਆਂ ਦੀ ਸੰਭਾਲ ਲਈ ਖ਼ਾਸ ਯਤਨ ਕਰ ਰਹੀ ਹੈ ।

PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ

Punjab State Board PSEB 9th Class Social Science Book Solutions Economics Chapter 1 ਇੱਕ ਪਿੰਡ ਦੀ ਕਹਾਣੀ Textbook Exercise Questions and Answers.

PSEB Solutions for Class 9 Social Science Economics Chapter 1 ਇੱਕ ਪਿੰਡ ਦੀ ਕਹਾਣੀ

Social Science Guide for Class 9 PSEB ਇੱਕ ਪਿੰਡ ਦੀ ਕਹਾਣੀ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖ਼ਾਲੀ ਸਥਾਨ ਰੋ

ਪ੍ਰਸ਼ਨ 1.
ਮਨੁੱਖ ਦੀਆਂ ਲੋੜਾਂ ……. ਹਨ ।
ਉੱਤਰ-
ਅਸੀਮਿਤ,

ਪ੍ਰਸ਼ਨ 2.
…………. ਜ਼ੋਖ਼ਿਮ ਉਠਾਉਂਦਾ ਹੈ ।
ਉੱਤਰ-
ਉੱਦਮੀ,

ਪ੍ਰਸ਼ਨ 3.
…………. ਉਤਪਾਦਨ ਦਾ ਕੁਦਰਤੀ ਸਾਧਨ ਹੈ ।
ਉੱਤਰ-
ਭੂਮੀ,

ਪ੍ਰਸ਼ਨ 4.
ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫ਼ਸਲਾਂ ਪੈਦਾ ਕਰਨ ਨੂੰ ……. ਕਹਿੰਦੇ ਹਨ ।
ਉੱਤਰ-
ਬਹੁ-ਫ਼ਸਲੀ ਪ੍ਰਣਾਲੀ,

ਪ੍ਰਸ਼ਨ 5.
ਪੰਜਾਬ ਨੂੰ ਦੇਸ਼ ਦੀ …………. ਵਜੋਂ ਵੀ ਜਾਣਿਆ ਜਾਂਦਾ ਹੈ ।
ਉੱਤਰ-
ਅਨਾਜ-ਟੋਕਰੀ

ਪ੍ਰਸ਼ਨ 6.
ਕੁਝ ਮਜ਼ਦੂਰ ਜਿਹੜੇ ਕੰਮ ਲਈ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਰਦੇ ਹਨ, ਨੂੰ ………… ਕਹਿੰਦੇ ਹਨ ।
ਉੱਤਰ-
ਪ੍ਰਵਾਸੀ ਮਜ਼ਦੂਰ ।

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ ?
(a) ਭੂਮੀ
(b) ਕਿਰਤ
(c) ਪੂੰਜੀ
(d) ਉੱਦਮੀ ।
ਉੱਤਰ-
(a) ਭੂਮੀ

ਪ੍ਰਸ਼ਨ 2.
ਆਰਥਿਕ ਕਿਰਿਆ ਜਿਹੜੀ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਜਾਂ ਉਪਯੋਗਿਤਾ ਦੇ ਵਾਧੇ ਨਾਲ ਜੁੜੀ ਹੋਈ ਹੈ
………….. ਅਖਵਾਉਂਦੀ ਹੈ ।
(a) ਉਤਪਾਦਨ
(b) ਉਪਭੋਗਤਾ
(c) ਵੰਡ
(d) ਕਿਰਤ ।
ਉੱਤਰ-
(a) ਉਤਪਾਦਨ

ਪ੍ਰਸ਼ਨ 3.
ਖੇਤੀ ਵਿਚ ਵਿਸ਼ੇਸ਼ ਕਰ ਕਣਕ ਅਤੇ ਧਾਨ ਦੇ ਉਤਪਾਦਨ ਵਿੱਚ ਅਸਾਧਾਰਣ ਵਾਧੇ ਨੂੰ ਕਹਿੰਦੇ ਹਨ –
(a) ਹਰੀ ਕ੍ਰਾਂਤੀ
(b) ਕਣਕ ਕ੍ਰਾਂਤੀ
(c) ਧਾਨ ਕ੍ਰਾਂਤੀ
(d) ਚਿੱਟੀ ਕ੍ਰਾਂਤੀ ।
ਉੱਤਰ-
(a) ਹਰੀ ਕ੍ਰਾਂਤੀ

ਪ੍ਰਸ਼ਨ 4.
ਇੰਗਲੈਂਡ ਦੀ ਮੁਦਰਾ ਕਿਹੜੀ ਹੈ ?
(a) ਰੁਪਏ
(b) ਡਾਲਰ
(c) ਯਾਨ
(d) ਪੌਂਡ |
ਉੱਤਰ-
(d) ਪੌਂਡ |

(ਈ) ਸਹੀ/ਗਲਤ

ਪ੍ਰਸ਼ਨ 1.
ਭੂਮੀ ਦੀ ਪ੍ਰਤੀ ਸੀਮਿਤ ਹੈ ।
ਉੱਤਰ-
ਸਹੀ,

ਪ੍ਰਸ਼ਨ 2.
ਮਨੁੱਖ ਦੀਆਂ ਸੀਮਿਤ ਲੋੜਾਂ ਅਸੀਮਿਤ ਸਾਧਨਾਂ ਨਾਲ ਪੂਰੀਆਂ ਹੁੰਦੀਆਂ ਹਨ ।
ਉੱਤਰ-
ਗਲਤ,

ਪ੍ਰਸ਼ਨ 3.
ਕਿਰਤ ਦੀ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਨਹੀਂ ਜਾ ਸਕਦਾ ।
ਉੱਤਰ-
ਗਲਤ,

ਪ੍ਰਸ਼ਨ 4.
ਉੱਦਮੀ ਜ਼ੋਖ਼ਿਮ ਉਠਾਉਂਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਮਸ਼ੀਨ ਅਤੇ ਜਾਨਵਰਾਂ ਦੁਆਰਾ ਕਰਵਾਇਆ ਗਿਆ ਕੰਮ ਕਿਰਤ ਹੈ ।
ਉੱਤਰ-
ਗਲਤ,

ਪ੍ਰਸ਼ਨ 6.
ਬਾਜ਼ਾਰ ਵਿਚ ਵਸਤੂਆਂ ਦੀ ਕੀਮਤ ਵੱਧ ਹੋਣ ਤੇ ਉਹਨਾਂ ਦੀ ਮੰਗ ਵੱਧ ਜਾਂਦੀ ਹੈ ।
ਉੱਤਰ-
ਗਲਤ ਹੈ।

I. ਬਹੁਤ ਛੋਟੇ ਉੱਤਰਾਂ ਵਾਲੇ ਪਸ਼ਟ

ਪ੍ਰਸ਼ਨ 1.
ਅਰਥ-ਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ-
ਅਰਥ-ਸ਼ਾਸਤਰ ਮਨੁੱਖ ਦੇ ਵਿਵਹਾਰ ਦਾ ਅਧਿਐਨ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਸੀਮਿਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ ।

ਪ੍ਰਸ਼ਨ 2.
ਭਾਰਤ ਦੇ ਪਿੰਡਾਂ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ ?
ਉੱਤਰ-
ਖੇਤੀ, ਭਾਰਤ ਦੇ ਪਿੰਡਾਂ ਦੀ ਮੁੱਖ ਕਿਰਿਆ ਹੈ ।

ਪ੍ਰਸ਼ਨ 3.
ਪਿੰਡਾਂ ਵਿੱਚ ਸਿੰਚਾਈ ਦੇ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-

  • ਟਿਊਬਵੈੱਲ
  • ਨਹਿਰਾਂ ।

ਪ੍ਰਸ਼ਨ 4.
ਅਰਥ-ਸ਼ਾਸਤਰ ਵਿੱਚ ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਅਰਥ-ਸ਼ਾਸਤਰ ਵਿੱਚ ਕਿਰਤ ਦਾ ਅਰਥ ਉਨ੍ਹਾਂ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਤੋਂ ਹੈ ਜੋ ਧਨ ਕਮਾਉਣ ਦੇ ਉਦੇਸ਼ ਲਈ ਕੀਤੀਆਂ ਜਾਂਦੀਆਂ ਹਨ । ਇਹ ਕੋਸ਼ਿਸ਼ਾਂ ਸਰੀਰਿਕ ਜਾਂ ਬੌਧਿਕ ਦੋਵੇਂ ਹੋ ਸਕਦੀਆਂ ਹਨ ।

ਪ੍ਰਸ਼ਨ 5.
ਮਾਂ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣ ਦੀ ਕ੍ਰਿਆ ਕਿਰਤ ਹੈ ਜਾਂ ਨਹੀਂ ?
ਉੱਤਰ-
ਇਸ ਕੰਮ ਨੂੰ ਕਿਰਤ ਨਹੀਂ ਮੰਨਿਆ ਜਾਵੇਗਾ ਕਿਉਂਕਿ ਇਹ ਕੰਮ ਧਨ ਪ੍ਰਾਪਤੀ ਦੇ ਉਦੇਸ਼ ਨਾਲ ਨਹੀਂ ਕੀਤਾ ਗਿਆ ।

ਪ੍ਰਸ਼ਨ 6.
ਮਜ਼ਦੂਰਾਂ ਨੂੰ ਮਿਹਨਤਾਨਾ ਕਿਸ ਰੂਪ ਵਿੱਚ ਮਿਲਦਾ ਹੈ ?
ਉੱਤਰ-
ਮਜ਼ਦੂਰ ਆਪਣੀ ਮਜ਼ਦੂਰੀ ਨਕਦ ਜਾਂ ਵਸਤੂ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਨ ।

ਪ੍ਰਸ਼ਨ 7.
ਪਿੰਡਾਂ ਦੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਗੈਰ-ਖੇਤੀ ਕਿਰਿਆਵਾਂ ਦੱਸੋ ।
ਉੱਤਰ-
ਗੈਰ ਖੇਤੀ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ –

  • ਡੇਅਰੀ
  • ਮੁਰਗੀ ਪਾਲਣ ।

ਪ੍ਰਸ਼ਨ 8.
ਵੱਡੇ ਅਤੇ ਛੋਟੇ ਕਿਸਾਨ ਖੇਤੀ ਲਈ ਪੁੱਜੀ ਕਿੱਥੋਂ ਪ੍ਰਾਪਤ ਕਰਦੇ ਹਨ ?
ਉੱਤਰ-
ਵੱਡੇ ਕਿਸਾਨ ਖੇਤੀਬਾੜੀ ਕਿਰਿਆਵਾਂ ਦੇ ਲਈ ਪੂੰਜੀ ਆਪਣੀ ਖੇਤੀ ਕਿਰਿਆਵਾਂ ਤੋਂ ਹੋਣ ਵਾਲੀਆਂ ਬੱਚਤਾਂ ਤੋਂ ਪ੍ਰਾਪਤ ਕਰਦੇ ਹਨ ਜਦਕਿ ਛੋਟੇ ਕਿਸਾਨ ਵੱਡੇ ਕਿਸਾਨਾਂ ਤੋਂ ਉੱਚੀ ਵਿਆਜ ਦਰ ‘ਤੇ ਕਰਜ਼ ਲੈਂਦੇ ਹਨ ।

ਪ੍ਰਸ਼ਨ 9.
ਭੂਮੀ ਦੀ ਇੱਕ ਵਿਸ਼ੇਸ਼ਤਾ ਲਿਖੋ । ਉੱਤਰ-ਭੂਮੀ ਕੁਦਰਤ ਦਾ ਮੁਫ਼ਤ ਤੋਹਫ਼ਾ ਹੈ ।

ਪ੍ਰਸ਼ਨ 10.
ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਿਉਂ ਕਰਦੇ ਹਨ ?
ਉੱਤਰ-
ਮਜ਼ਦੂਰ ਆਪਣੀ ਅਜੀਵਿਕਾ ਕਮਾਉਣ ਦੇ ਲਈ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਪ੍ਰਵਾਸ ਕਰਦੇ ਹਨ ।

ਪ੍ਰਸ਼ਨ 11.
ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ?
ਉੱਤਰ-
ਝੋਨੇ ਦੀ ਰਹਿੰਦ-ਖੂੰਹਦ ਭਾਵ ਪਰਾਲੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਉਸ ਪਰਾਲੀ ਨੂੰ ਅੱਗ ਲਗਾਉਂਦੇ ਹਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਅਰਥ-ਸ਼ਾਸਤਰ ਦਾ ਅਧਿਐਨ ਕਿਉਂ ਕਰਦੇ ਹਾਂ ?
ਉੱਤਰ-
ਅਸੀਂ ਅਰਥ-ਸ਼ਾਸਤਰ ਦਾ ਅਧਿਐਨ ਇਸ ਲਈ ਕਰਦੇ ਹਾਂ ਕਿਉਂਕਿ ਇਹ ਇੱਕ ਵਿਗਿਆਨ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਸੀਮਿਤ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ | ਅਰਥ-ਸ਼ਾਸਤਰ ਦਾ ਅਧਿਐਨ ਕਰਕੇ ਹੀ ਅਸੀਂ ਆਪਣੀ ਆਮਦਨ ਨੂੰ ਇਸ ਤਰ੍ਹਾਂ ਖ਼ਰਚ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ ।

ਪ੍ਰਸ਼ਨ 2.
ਆਰਥਿਕ ਕਿਰਿਆ ਕੀ ਹੈ ? ਇੱਕ ਉਦਾਹਰਣ ਦਿਓ ।
ਉੱਤਰ-
ਆਰਥਿਕ ਕਿਰਿਆ ਉਹ ਕਿਰਿਆ ਹੈ ਜੋ ਇੱਕ ਵਿਅਕਤੀ ਦੁਆਰਾ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੀਮਿਤ ਸਾਧਨਾਂ ਨੂੰ ਘੱਟ ਕਰਕੇ ਕੀਤੀ ਜਾਂਦੀ ਹੈ । ਇਨ੍ਹਾਂ ਕਿਰਿਆਵਾਂ ਨੂੰ ਕੀਤੇ ਜਾਣ ਦਾ ਮੁੱਖ ਮਨੋਰਥ ਧਨ ਪ੍ਰਾਪਤ ਕਰਨਾ ਹੁੰਦਾ ਹੈ । ਉਦਾਹਰਨ-ਇੱਕ ਅਧਿਆਪਕ ਦੁਆਰਾ ਵਿਦਿਆਲਾ ਵਿੱਚ ਪੜ੍ਹਾਉਣਾ ।

ਪ੍ਰਸ਼ਨ 3.
ਸਿੰਚਾਈ ਲਈ ਟਿਊਬਵੈੱਲਾਂ ਦਾ ਲਗਾਤਾਰ ਯੋਗ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਿੰਚਾਈ ਦੇ ਲਈ ਟਿਉਬਵੈੱਲ ਦੁਆਰਾ ਪਾਣੀ ਦੀ ਨਿਰੰਤਰ ਵਰਤੋਂ ਕੀਤੇ ਜਾਣ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਹੁੰਦਾ ਜਾ ਰਿਹਾ ਹੈ । ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਹੋਣਾ ਇੱਕ ਗੰਭੀਰ ਸਮੱਸਿਆ ਹੈ । ਪੰਜਾਬ ਵਿੱਚ ਹਰ ਸਾਲ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਲਈ ਜ਼ਮੀਨ ਦੇ ਹੇਠਾਂ ਤੋਂ ਹੇਠਾਂ ਦੇ ਪੱਧਰ ਤੋਂ ਵੀ ਪਾਣੀ ਕੱਢਿਆ ਜਾ ਰਿਹਾ ਹੈ । ਇਸ ਤਰ੍ਹਾਂ 20 ਸਾਲ ਦੇ ਬਾਅਦ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਘੱਟ ਹੋ ਜਾਣ ਦਾ ਡਰ ਪੈਦਾ ਹੋਣ ਲੱਗ ਗਿਆ ਹੈ ।

ਪ੍ਰਸ਼ਨ 4.
ਬਹੁ-ਫ਼ਸਲੀ ਵਿਧੀ ਕੀ ਹੈ ? ਸਪੱਸ਼ਟ ਕਰੋ ।
ਉੱਤਰ-
ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ‘ਤੇ ਇੱਕੋ ਵਾਰੀ ਇੱਕ ਤੋਂ ਵੱਧ ਫ਼ਸਲਾਂ ਉਗਾਉਣ ਜਾਂ ਪੈਦਾ ਕਰਨ ਦੀ ਕਿਰਿਆ ਨੂੰ ਫਸਲੀ ਵਿਧੀ ਕਹਿੰਦੇ ਹਨ । ਇਹ ਭੂਮੀ ਦੇ ਇੱਕ ਟੁਕੜੇ ‘ਤੇ ਉਤਪਾਦਨ ਵਧਾਉਣ ਦਾ ਸਾਧਾਰਨ ਤਰੀਕਾ ਹੈ । ਇਹ ਬਿਜਲੀ ਟਿਊਬਵੈੱਲ ਅਤੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੀ ਪੂਰਤੀ ਨਾਲ ਸੰਭਵ ਹੋ ਸਕਿਆ ਹੈ । ਛੋਟੀਆਂ-ਛੋਟੀਆਂ ਨਹਿਰਾਂ ਤੋਂ ਵੀ ਕਿਸਾਨਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ (ਉਪਲੱਬਧ ਰਹਿੰਦਾ ਹੈ ਜਿਸ ਨਾਲ ਪੂਰਾ ਸਾਲ ਕਿਸਾਨਾਂ ਨੂੰ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਦੋ ਤਰੀਕੇ ਦੱਸੋ ।
ਉੱਤਰ-
ਇੱਕੋ ਹੀ ਭੂਮੀ ਦੇ ਟੁਕੜੇ ‘ਤੇ ਇੱਕ ਸਾਲ ਵਿੱਚ ਇੱਕ ਤੋਂ ਵੱਧ ਫ਼ਸਲਾਂ ਇੱਕੋ ਸਮੇਂ ਪੈਦਾ ਕਰਨ ਜਾਂ ਉਗਾਉਣ ਨਾਲ ਉਤਪਾਦਨ ਵਧਾਇਆ ਜਾ ਸਕਦਾ ਹੈ । ਇਸਨੂੰ ਬਹੁ-ਫ਼ਸਲੀ ਪ੍ਰਣਾਲੀ ਕਹਿੰਦੇ ਹਨ । ਭੂਮੀ ਦੇ ਇੱਕੋ ਟੁਕੜੇ ‘ਤੇ ਉਤਪਾਦਨ ਵਧਾਉਣ ਦੀ ਇਹ ਇੱਕ ਸਾਧਾਰਨ ਪ੍ਰਕਿਰਿਆ ਹੈ । ਇਹ ਬਿਜਲੀ ਟਿਊਬਵੈੱਲ, ਕਿਸਾਨਾਂ ਨੂੰ ਬਿਜਲੀ ਦੀ ਲਗਾਤਾਰ ਪੂਰਤੀ ਤੋਂ ਸੰਭਵ ਹੋ ਸਕੀ ਹੈ । ਦੂਸਰੀ ਤਰਫ਼, ਇੱਕ ਹੀ ਭੂਮੀ ਦੇ ਟੁੱਕੜੇ ‘ਤੇ ਉਤਪਾਦਨ ਵਧਾਉਣ ਦਾ ਹੋਰ ਤਰੀਕਾ ਆਧੁਨਿਕ ਵਿਧੀਆਂ ਦੀ ਵਰਤੋਂ ਕਰਨਾ ਹੈ, ਜਿਵੇਂ-ਉੱਚ ਪੈਦਾਵਾਰ ਵਾਲੇ ਬੀਜ, ਰਸਾਇਣਿਕ ਖਾਦ ਦੀ ਵਧੇਰੇ ਮਾਤਰਾ, ਕੀਟਨਾਸ਼ਕ, ਆਦਿ ।

ਪ੍ਰਸ਼ਨ 6.
ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ? ਇਹ ਕਿਵੇਂ ਸੰਭਵ ਹੋਈ ਹੈ ?
ਉੱਤਰ-
ਭਾਰਤ ਵਿੱਚ ਯੋਜਨਾਵਾਂ ਦੀ ਅਵਧੀ ਵਿੱਚ ਅਪਣਾਏ ਗਏ ਖੇਤੀ ਸੁਧਾਰਾਂ ਦੇ ਫ਼ਲਸਰੂਪ 1967-68 ਵਿੱਚ ਅਨਾਜ ਦੇ ਉਤਪਾਦਨ ਵਿੱਚ 1966-67 ਦੀ ਤੁਲਨਾ ਵਿੱਚ 25 ਪ੍ਰਤੀਸ਼ਤ ਦਾ ਵਾਧਾ ਹੋਇਆ । ਕਿਸੇ ਇੱਕ ਸਾਲ ਵਿੱਚ ਅਨਾਜ ਦੇ ਉਤਪਾਦਨ ਵਿੱਚ ਇੰਨਾ ਜ਼ਿਆਦਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ । ਹਰੀ ਕ੍ਰਾਂਤੀ ਤੋਂ ਭਾਵ, ਖੇਤੀ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਤੋਂ ਹੈ, ਜੋ ਖੇਤੀ ਦੀ ਨਵੀਂ ਨੀਤੀ ਨੂੰ ਅਪਨਾਉਣ ਦੇ ਕਾਰਨ ਹੋਈ ।

ਪ੍ਰਸ਼ਨ 7.
ਭੂਮੀ ਉੱਪਰ ਆਧੁਨਿਕ ਖੇਤੀ ਤਰੀਕਿਆਂ ਅਤੇ ਟਿਊਬਵੈੱਲ ਸਿੰਚਾਈ ਦੇ ਕੀ ਹਾਨੀਕਾਰਕ ਪ੍ਰਭਾਵ ਪਏ ?
ਉੱਤਰ-
ਭੂਮੀ ਇੱਕ ਕੁਦਰਤੀ ਸੰਸਾਧਨ ਹੈ । ਆਧੁਨਿਕ ਖੇਤੀ ਤਰੀਕੇ ਇਸਦੀ ਉਪਜਾਊ ਸ਼ਕਤੀ ਨੂੰ ਘੱਟ ਕਰ ਰਹੇ ਹਨ । ਆਧੁਨਿਕ ਖੇਤੀ ਦੇ ਢੰਗਾਂ ਦੀ ਵਰਤੋਂ ਦੇ ਨਾਲ ਮੁੱਢਲੇ ਪੱਧਰ ਵਿੱਚ ਤਾਂ ਖੇਤੀ ਉਤਪਾਦਨ ਵੱਧਦਾ ਰਹਿੰਦਾ ਹੈ, ਪਰੰਤੂ ਬਾਅਦ ਵਿੱਚ ਇੱਹ ਹੌਲੀ-ਹੌਲੀ ਘੱਟਦਾ ਜਾਂਦਾ ਹੈ । ਭੂਮੀ ਦੇ ਹੇਠਾਂ ਪਾਣੀ ਦਾ ਪੱਧਰ ਵੀ ਟਿਊਬਵੈੱਲ ਦੀ ਵੱਧ ਵਰਤੋਂ ਕਰਨ ਦੇ ਨਾਲ ਘੱਟਦਾ ਜਾ ਰਿਹਾ ਹੈ । ਹਰ ਸਾਲ ਪੰਜਾਬ ਦੇ ਕਿਸਾਨ ਭੂਮੀ ਨੂੰ ਬਹੁਤ ਜ਼ਿਆਦਾ ਹੇਠਾਂ ਤੱਕ ਪੁੱਟਦੇ ਰਹਿੰਦੇ ਹਨ ।ਇਨ੍ਹਾਂ ਸਥਿਤੀਆਂ ਦੁਆਰਾ 20 ਸਾਲ ਦੇ ਬਾਅਦ ਜ਼ਮੀਨ ਹੇਠਾਂ ਪਾਣੀ ਦਾ ਪੂਰੀ ਤਰ੍ਹਾਂ ਦੇ ਨਾਲ ਘੱਟ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ ।

ਪ੍ਰਸ਼ਨ 8.
ਪਿੰਡਾਂ ਦੇ ਕਿਸਾਨਾਂ ਵਿੱਚ ਭੂਮੀ ਕਿਸ ਪ੍ਰਕਾਰ ਵੰਡੀ ਹੋਈ ਹੈ ?
ਉੱਤਰ-
ਇਸ ਪਿੰਡ ਵਿੱਚ ਬਦ-ਕਿਸਮਤੀ ਨਾਲ ਸਾਰੇ ਲੋਕ ਖੇਤੀ ਯੋਗ ਭੂਮੀ ਦੀ ਲੋੜੀਂਦੀ ਮਾਤਰਾ ਨਾ ਹੋਣ ਦੇ ਕਾਰਨ ਖੇਤੀ ਕੰਮਾਂ ਵਿੱਚ ਜੁੜੇ ਹੋਏ ਨਹੀਂ ਹਨ । ਲਗਪਗ 20 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਹੜੇ ਆਪਣੀ ਭੂਮੀ ਦੇ ਮਾਲਕ ਹਨ ਅਤੇ 100 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਕੋਲ ਖੇਤੀ ਕਰਨ ਯੋਗ ਥੋੜੀ ਜਿੰਨੀ ਭੁਮੀ ਉਪਲੱਬਧ ਹੈ ਜਦਕਿ 50 ਪਰਿਵਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਕੋਲ ਆਪਣੀ ਖੇਤੀ ਯੋਗ ਭੂਮੀ ਨਹੀਂ ਹੈ। ਇਹ ਲੋਕ ਦੁਸਰੇ ਲੋਕਾਂ ਦੀ ਭੂਮੀ ‘ਤੇ ਕੰਮ ਕਰਕੇ ਆਪਣੀ ਆਜੀਵਿਕਾ ਕਮਾਉਂਦੇ ਹਨ ।

ਪ੍ਰਸ਼ਨ 9.
ਪਿੰਡ ਵਿੱਚ ਖੇਤੀ ਲਈ ਕਿਰਤ ਦੇ ਦੋ ਸਰੋਤ ਦੱਸੋ ।
ਉੱਤਰ-
ਕਿਸਾਨ ਖੇਤੀ ਦੇ ਕੰਮ ਲਈ ਕਿਰਤ ਦਾ ਆਪਣੇ-ਆਪ ਪ੍ਰਬੰਧ ਕਰਦੇ ਹਨ । ਇਸਦੇ ਇਲਾਵਾ, ਕੁਝ ਗ਼ਰੀਬ ਪਰਿਵਾਰ ਆਪਣੀ ਆਜੀਵਿਕਾ ਕਮਾਉਣ ਦੇ ਲਈ ਵੱਡੇ ਕਿਸਾਨਾਂ ਦੀ ਭੂਮੀ ‘ਤੇ ਮਜ਼ਦੂਰਾਂ ਦਾ ਕੰਮ ਕਰਦੇ ਹਨ । ਜ਼ਿਮੀਂਦਾਰਾਂ ਦੀ ਭੂਮੀ ‘ਤੇ ਕੰਮ ਕਰਨ ਦੇ ਲਈ ਕੁਝ ਪ੍ਰਵਾਸੀ ਮਜ਼ਦੂਰ ਹੋਰ ਰਾਜਾਂ ਜਿਵੇਂ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਵੀ ਪਿੰਡਾਂ ਵਿੱਚ ਆਏ ਹਨ । ਇਨ੍ਹਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ।

ਪ੍ਰਸ਼ਨ 10.
ਵੱਡੇ ਅਤੇ ਦਰਮਿਆਨੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ?
ਉੱਤਰ-
ਵੱਡੇ ਅਤੇ ਦਰਮਿਆਨੇ ਕਿਸਾਨਾਂ ਦੇ ਕੋਲ ਜ਼ਿਆਦਾ ਭੂਮੀ ਹੁੰਦੀ ਹੈ ਅਰਥਾਤ ਉਨ੍ਹਾਂ ਦੀਆਂ ਜੋਤਾਂ ਦਾ ਆਕਾਰ ਕਾਫ਼ੀ ਵੱਡਾ ਹੁੰਦਾ ਹੈ ਜਿਸ ਨਾਲ ਉਹ ਉਤਪਾਦਨ ਜ਼ਿਆਦਾ ਕਰਦੇ ਹਨ । ਉਤਪਾਦਨ ਜ਼ਿਆਦਾ ਹੋਣ ਨਾਲ ਉਹ ਇਸਨੂੰ ਬਾਜ਼ਾਰ ਵਿੱਚ ਵੇਚ ਕੇ ਕਾਫ਼ੀ ਪੂੰਜੀ ਪ੍ਰਾਪਤ ਕਰ ਲੈਂਦੇ ਹਨ ਜਿਸਦੀ ਵਰਤੋਂ ਨਾਲ ਉਤਪਾਦਨ ਨੂੰ ਆਧੁਨਿਕ ਢੰਗਾਂ ਦੇ ਨਾਲ ਅਪਨਾਉਣ ਲਈ ਕਰਦੇ ਹਨ ।

ਪ੍ਰਸ਼ਨ 11.
ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਕਰੋ ।
ਉੱਤਰ –

ਆਰਥਿਕ ਕਿਰਿਆਵਾਂ ਅਨਾਰਥਿਕ ਕਿਰਿਆਵਾਂ
1. ਆਰਥਿਕ ਕਿਰਿਆਵਾਂ ਅਰਥ-ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ । 1. ਅਨਾਰਥਿਕ ਕਿਰਿਆਵਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ-ਵਿਵਸਥਾ ਵਿੱਚ ਨਹੀਂ ਹੁੰਦਾ |
2. ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਹੈ ਤਾਂ ਉਸਦਾ ਅਰਥ ਹੈ ਕਿ ਅਰਥ-ਵਿਵਸਥਾ ਉੱਨਤੀ ਵਿੱਚ ਹੈ । 2. ਅਨਾਰਥਿਕ ਕਿਰਿਆਵਾਂ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥ-ਵਿਵਸਥਾ ਦੀ ਉੱਨਤੀ ਦਾ ਨਿਰਧਾਰਕ ਨਹੀਂ ਹੈ ।
3. ਆਰਥਿਕ ਕਿਰਿਆਵਾਂ ਤੋਂ ਵਾਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ, । 3. ਅਨਾਰਥਿਕ ਕਿਰਿਆਵਾਂ ਵਿਚੋਂ ਕਿਸੇ ਰਾਸ਼ਟਰੀ ਆਮਦਨ ਅਤੇ ਵਿਅਕਤੀਗਤ ਆਮਦਨ ਵਿੱਚ ਵਾਧਾ ਨਹੀਂ ਹੁੰਦਾ ਹੈ ।

ਪ੍ਰਸ਼ਨ 12.
ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

  1. ਕਿਰਤ ਉਤਪਾਦਨ ਦਾ ਇੱਕ ਮਾਤਰ ਸਰਗਰਮ ਸਾਧਨ ਹੈ ।
  2. ਕਿਰਤ ਦੀ ਪੂਰਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ ।
  3. ਭਾਰਤ ਵਿੱਚ ਕਿਰਤ ਭਰਪੂਰ ਮਾਤਰਾ ਵਿੱਚ ਉਪਲੱਬਧ ਹੈ ।
  4. ਧਨ ਕਮਾਉਣ ਦੇ ਮਨੋਰਥ ਨਾਲ ਕੀਤੇ ਗਏ ਸਾਰੇ ਮਨੁੱਖੀ ਯਤਨ ਕਿਰਤ ਹਨ ।
  5. ਕਿਰਤ ਨੂੰ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ।
  6. ਕਿਰਤ ਗਤੀਸ਼ੀਲ ਹੈ ॥

ਪ੍ਰਸ਼ਨ 13.
ਛੋਟੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ?
ਉੱਤਰ-
ਛੋਟੇ ਕਿਸਾਨਾਂ ਦੀ ਪੂੰਜੀ ਦੀ ਜ਼ਰੂਰਤ ਵੱਡੇ ਕਿਸਾਨਾਂ ਤੋਂ ਭਿੰਨ ਹੁੰਦੀ ਹੈ ਕਿਉਂਕਿ ਛੋਟੇ ਕਿਸਾਨਾਂ ਦੇ ਕੋਲ ਭੂਮੀ ਘੱਟ ਹੋਣ ਦੇ ਕਾਰਨ ਉਤਪਾਦਨ ਉਨ੍ਹਾਂ ਦੇ ਭਰਨ-ਪੋਸ਼ਣ ਦੇ ਲਈ ਘੱਟ ਹੁੰਦਾ ਹੈ । ਉਨ੍ਹਾਂ ਨੂੰ ਪੂੰਜੀ ਜ਼ਿਆਦਾ ਪ੍ਰਾਪਤ ਨਾ ਹੋਣ ਦੇ ਕਾਰਨ ਬੱਚਤਾਂ ਨਹੀਂ ਹੁੰਦੀਆਂ । ਇਸ ਲਈ ਪੂੰਜੀ ਦੀ ਮੰਗ ਖੇਤੀ ਦੇ ਲਈ ਉਨ੍ਹਾਂ ਨੂੰ ਵੱਡੇ ਕਿਸਾਨਾਂ ਜਾਂ ਸ਼ਾਹੂਕਾਰਾਂ ਤੋਂ ਉਧਾਰ ਲੈ ਕੇ ਪੂਰੀ ਕਰਨੀ ਪੈਂਦੀ ਹੈ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ ।

ਪ੍ਰਸ਼ਨ 14.
ਵੱਡੇ ਕਿਸਾਨ ਵਾਧੂ ਹੋਏ ਖੇਤੀ ਉਤਪਾਦਾਂ ਦਾ ਕੀ ਕਰਦੇ ਹਨ ?
ਉੱਤਰ-
ਵੱਡੇ ਕਿਸਾਨ ਆਪਣੇ ਖੇਤੀ ਉਤਪਾਦ ਨੂੰ ਆਪਣੇ ਨੇੜੇ ਦੇ ਬਾਜ਼ਾਰ ਵਿੱਚ ਵੇਚਦੇ ਹਨ । ਉਹ ਕਿਸਾਨ ਆਪਣੀ ਉਪਜ ਦੀ ਬਾਜ਼ਾਰ ਵਿੱਚ ਅਪੂਰਤੀ ਕਰਦੇ ਹਨ ਅਤੇ ਬਹੁਤ ਜ਼ਿਆਦਾ ਧਨ ਕਮਾ ਲੈਂਦੇ ਹਨ । ਇਸ ਕਮਾਈ ਹੋਈ ਵਾਧੂ ਪੂੰਜੀ ਦੀ ਵਰਤੋਂ ਉਹ ਛੋਟੇ ਕਿਸਾਨਾਂ ਨੂੰ ਉੱਚੀ ਵਿਆਜ ਦਰ ‘ਤੇ ਕਰਜ਼ ‘ਤੇ ਦੇਣ ਦੇ ਲਈ ਕਰਦੇ ਹਨ । ਇਸ ਦੇ ਇਲਾਵਾ ਉਹ ਇਸ ਵਾਧੂ ਦਾ ਪ੍ਰਯੋਗ ਅਗਲੇ ਖੇਤੀ ਮੌਸਮ ਵਿੱਚ ਉਪਜ ਉਗਾਉਣ ਜਾਂ ਪੈਦਾ ਕਰਨ ਦੇ ਲਈ ਵੀ ਕਰਦੇ ਹਨ ਅਤੇ ਆਪਣੀ ਜਮਾਂ ਪੂੰਜੀ ਨੂੰ ਵਧਾਉਂਦੇ ਹਨ ।

ਪ੍ਰਸ਼ਨ 15.
ਭਾਰਤ ਦੇ ਪਿੰਡਾਂ ਵਿੱਚ ਕਿਹੜੀਆਂ-ਕਿਹੜੀਆਂ ਗੈਰ-ਖੇਤੀ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ।
ਉੱਤਰ-
ਪੇਂਡੂ ਖੇਤਰ ਵਿੱਚ ਜੋ ਗੈਰ-ਖੇਤੀ ਕੰਮ ਹੋ ਰਹੇ ਹਨ, ਉਹ ਹੇਠਾਂ ਲਿਖੇ ਅਨੁਸਾਰ ਹਨ- ‘

  • ਪਸ਼ੂ ਪਾਲਣ ਦੁਆਰਾ ਦੁੱਧ ਕਿਰਿਆਵਾਂ ।
  • ਛੋਟੇ-ਛੋਟੇ ਉਦਯੋਗ ਹਨ, ਜਿਸ ਵਿੱਚ ਆਟਾ ਚੱਕੀਆਂ, ਬੁਨਣ ਉਦਯੋਗ, ਫ਼ਰਨੀਚਰ ਬਣਾਉਣਾ, ਲੋਹੇ ਦੇ ਔਜ਼ਾਰ ਬਣਾਉਣਾ ਆਦਿ ਸ਼ਾਮਿਲ ਹਨ ।
  • ਦੁਕਾਨਦਾਰੀ ।
  • ਆਵਾਜਾਈ ਦੇ ਸਾਧਨਾਂ ਦਾ ਸੰਚਾਲਨ ਆਦਿ ।

ਪ੍ਰਸ਼ਨ 16.
ਪਿੰਡਾਂ ਵਿੱਚ ਹੋਰ ਗੈਰ-ਖੇਤੀ ਉਤਪਾਦਨ ਕਿਰਿਆਵਾਂ ਸ਼ੁਰੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ ?
ਉੱਤਰ-
ਗੈਰ-ਖੇਤੀ ਕਿਰਿਆਵਾਂ ਨੂੰ ਘੱਟ ਮਾਤਰਾ ਵਿੱਚ ਭੂਮੀ ਦੀ ਜ਼ਰੂਰਤ ਹੁੰਦੀ ਹੈ । ਵਰਤਮਾਨ ਵਿੱਚ, ਪਿੰਡਾਂ ਵਿੱਚ ਗੈਰ-ਖੇਤੀ ਖੇਤਰ ਜ਼ਿਆਦਾ ਫੈਲਿਆ ਹੋਇਆ ਨਹੀਂ ਹੈ।
ਪਿੰਡਾਂ ਵਿੱਚ ਹਰ 100 ਮਜ਼ਦੂਰਾਂ ਵਿੱਚੋਂ ਸਿਰਫ਼ 24 ਮਜ਼ਦੂਰ ਹੀ ਗੈਰ-ਖੇਤੀ ਕਿਰਿਆਵਾਂ ਨਾਲ ਜੁੜੇ ਹੋਏ ਹਨ । ਲੋਕ ਗੈਰ-ਖੇਤੀ ਕਿਰਿਆਵਾਂ ਨੂੰ ਜਾਂ ਤਾਂ ਆਪਣੀਆਂ ਬੱਚਤਾਂ ਨਾਲ ਜਾਂ ਕਰਜ਼ਾ ਲੈ ਕੇ ਸ਼ੁਰੂ ਕਰ ਸਕਦੇ ਹਨ । ਪਿੰਡਾਂ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਕੇ, ਜਿਵੇਂ ਸੜਕ, ਬਿਜਲੀ, ਸੰਚਾਰ, ਆਵਾਜਾਈ ਆਦਿ ਨਾਲ ਇਨ੍ਹਾਂ ਨੂੰ ਸ਼ਹਿਰ ਦੇ ਨਾਲ ਜੋੜਿਆ ਜਾ ਸਕਦਾ ਹੈ ਅਤੇ ਗੈਰ-ਖੇਤੀ ਕਿਰਿਆਵਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 17.
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਗੁਣਵੱਤਾ ਵਿਚ ਨਿਘਾਰ ਕਿਉਂ ਆਉਂਦਾ ਹੈ ?
ਉੱਤਰ-
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਉਪਰਲੀ ਤਹਿ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਕਾਰਨ ਜ਼ਮੀਨ ਵਿਚ ਮਿਲਣ ਵਾਲੇ ਸੂਖ਼ਮ ਜੀਵ, ਬੈਕਟੀਰੀਆ, ਮਿੱਤਰ ਕੀੜੇ, ਉੱਲੀ, ਪੰਛੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ । ਇਸਦੇ ਨਾਲ-ਨਾਲ ਜ਼ਮੀਨ ਦੇ ਲਾਭਦਾਇਕ ਤੱਤ ਤੇ ਯੌਗਿਕ ਵੀ ਤਾਪਮਾਨ ਦੇ ਵਾਧੇ ਕਾਰਨ ਨਸ਼ਟ ਹੋ ਜਾਂਦੇ ਹਨ, ਸਿੱਟੇ ਵਜੋਂ ਜ਼ਮੀਨ ਦੀ ਗੁਣਵੱਤਾ ਵਿਚ ਨਿਘਾਰ ਆਉਂਦਾ ਹੈ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਕਿਰਿਆ ਕਲਾਪ-1
ਆਪਣੇ ਨੇੜੇ ਦੇ ਖੇਤਾਂ ਦਾ ਦੌਰਾ ਕਰੋ । ਕੁੱਝ ਕਿਸਾਨਾਂ ਨਾਲ ਗੱਲ-ਬਾਤ ਕਰੋ ਅਤੇ ਹੇਠਾਂ ਲਿਖੇ ਨੂੰ ਜਾਣਨ ਦੀ ਕੋਸ਼ਿਸ਼ ਕਰੋ :

ਪ੍ਰਸ਼ਨ 1.
ਕਿਸਾਨ ਖੇਤੀ ਦੇ ਕਿਹੜੇ ਢੰਗਾਂ ਦੀ ਵਰਤੋਂ ਕਰ ਰਹੇ ਹਨ । ਪੁਰਾਣੀ ਜਾਂ ਨਵੀਂ ਜਾਂ ਦੋਵੇਂ ਅਤੇ ਇਸ ਢੰਗ ਦੀ ਵਰਤੋਂ ਕਰਨ ਦੇ ਕਾਰਨ ।
ਉੱਤਰ-
ਮੇਰੇ ਗੁਆਂਢ ਦੇ ਖੇਤਾਂ ਵਿੱਚ ਜਿਨ੍ਹਾਂ ਕਿਸਾਨਾਂ ਦੀਆਂ ਛੋਟੀਆਂ ਜੋਤਾਂ ਸਨ, ਉਹ ਖੇਤੀ ਦੇ ਪੁਰਾਣੇ ਤਰੀਕੇ ਦੀ ਵਰਤੋਂ ਕਰ ਰਹੇ ਸਨ ਅਤੇ ਜਿਹੜੇ ਕਿਸਾਨਾਂ ਦੀਆਂ ਜੋਤਾਂ ਵੱਡੀਆਂ ਸਨ, ਉਹ ਨਵੇਂ ਢੰਗਾਂ ਦੀ ਵਰਤੋਂ ਕਰ ਰਹੇ ਸਨ । ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਜੋਤਾਂ ਛੋਟੇ ਆਕਾਰ ਦੀਆਂ ਹਨ ਉਹ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਨ ਵਿੱਚ ਘੱਟ ਆਮਦਨ ਹੋਣ ਦੇ ਕਾਰਨ ਅਸਮਰੱਥ ਹਨ | ਦੂਸਰੇ ਪਾਸੇ ਵੱਡੇ ਕਿਸਾਨਾਂ ਦੀ ਆਮਦਨ ਵਧੇਰੇ ਹੋਣ ਦੇ ਕਾਰਨ ਉਹ ਆਧੁਨਿਕ ਢੰਗਾਂ ਦੀ ਵਰਤੋਂ ਕਰਨ ਦੇ ਸਮਰੱਥ ਹਨ ।

ਪ੍ਰਸ਼ਨ 2.
ਪਿੰਡਾਂ ਵਿੱਚ ਸਿੰਚਾਈ ਦੇ ਕਿਹੜੇ ਸਰੋਤਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਮੇਰੇ ਪਿੰਡ ਵਿੱਚ ਜ਼ਿਆਦਾਤਰ ਕਿਸਾਨ ਸਿੰਚਾਈ ਦੇ ਲਈ ਵਰਖਾ ‘ਤੇ ਨਿਰਭਰ ਕਰਦੇ ਹਨ, ਪਰੰਤੂ ਕੁੱਝ ਵੱਡੇ ਕਿਸਾਨ ਟਿਊਬਵੈੱਲ, ਪੰਪਸੈੱਟ ਨਾਲ ਵੀ ਸਿੰਚਾਈ ਕਰਦੇ ਹਨ ।

ਪ੍ਰਸ਼ਨ 3.
ਕਿਸਾਨਾਂ ਦੁਆਰਾ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਅਤੇ ਇਨ੍ਹਾਂ ਫ਼ਸਲਾਂ ਨੂੰ ਬੀਜਣ ਅਤੇ ਕੱਟਣ ਦਾ ਸਮਾਂ ਕੀ ਹੈ ?
ਉੱਤਰ-
ਮੇਰੇ ਪਿੰਡ ਵਿੱਚ ਕਿਸਾਨ ਖ਼ਰੀਫ ਅਤੇ ਰਬੀ ਦੋਨਾਂ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕਰਦੇ ਹਨ । ਖ਼ਰੀਫ ਦੇ ਮੌਸਮ ਵਿੱਚ ਮੱਕੀ, ਸੂਰਜਮੁਖੀ ਅਤੇ ਚਾਵਲ ਉਗਾਉਂਦੇ ਹਨ ਅਤੇ ਸਰਦੀ ਤੋਂ ਪਹਿਲਾਂ ਇਨ੍ਹਾਂ ਨੂੰ ਕੱਟ ਦਿੱਤਾ ਜਾਂਦਾ ਹੈ । ਸਰਦੀਆਂ ਵਿੱਚ ਉਹ ਅਨਾਜ, ਜੌਂ, ਛੋਲੇ, ਸਗੋਂ ਉਗਾਉਂਦੇ ਹਨ ਅਤੇ ਅਪਰੈਲ ਮਹੀਨੇ ਵਿੱਚ ਇਨ੍ਹਾਂ ਨੂੰ ਕੱਟ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਕਿਸਾਨਾਂ ਦੁਆਰਾ ਵਰਤੀ ਗਈ ਖਾਦ ਅਤੇ ਕੀੜੇ-ਮਕੌੜੇ ਮਾਰਨ ਵਾਲੀਆਂ ਦਵਾਈਆਂ ਕੀਟਨਾਸ਼ਕ ਦੇ ਨਾਂ ਲਿਖੋ ।
ਉੱਤਰ-
ਖਾਦਾਂ ਦੇ ਨਾਂ –

  • ਯੂਰੀਆ (Urea)
  • ਵੈਰਨੀਕੰਪੋਸਟ (Verni compost)
  • ਜਿਪਸਮ (Gypsum) ।

ਕੀਟ ਨਾਸ਼ਕ –

  1. Emanectin Benzoate
  2. RDX Bio Pesticide
  3. Bitentrin 2.5% EC
  4. Star one

ਕਿਰਿਆ ਕਲਾਪ-2
ਆਪਣੇ ਪਿੰਡਾਂ ਦਾ ਦੌਰਾ ਕਰੋ ਅਤੇ ਆਪਣੇ ਨੇੜੇ ਦੇ ਪਿੰਡ ਦੇ ਖੇਤਾਂ ਵਿੱਚ ਜਾਓ ਅਤੇ ਪਤਾ ਕਰੋ ਕਿ ਕਿਸਾਨ ਖੇਤੀ ਦੇ ਅਵਸ਼ੇਸ਼ਾਂ ਪਰਾਲੀ ਨੂੰ ਖੇਤਾਂ ਵਿੱਚ ਸਾੜ ਰਹੇ ਹਨ ਅਤੇ ਜੇਕਰ ਉਹ ਇਸ ਤਰ੍ਹਾਂ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਨਾਲ ਹੋਣ ਵਾਲੇ ਮਾੜੇ ਨਤੀਜਿਆਂ ਬਾਰੇ ਸਮਝਾਓ ।
ਉੱਤਰ-ਪਿੰਡਾਂ ਦੇ ਖੇਤਾਂ ਵਿੱਚ ਜਾਣ ਨਾਲ ਇਹ ਪਤਾ ਲੱਗਿਆ ਹੈ ਕਿ ਕਿਸਾਨ ਅਗਲੀ ਫ਼ਸਲ ਨੂੰ ਬੀਜਣ ਲਈ ਕਾਹਲੀ ਕਰਨ ਦੇ ਕਾਰਨ ਵਿਸ਼ੇਸ਼ ਰੂਪ ਵਿਚ ਝੋਨੇ ਦੀ ਕਟਾਈ ਦੇ ਬਾਅਦ ਅਤੇ ਕਣਕ ਦੀ ਬੀਜਾਈ ਤੋਂ ਪਹਿਲਾਂ ਅਵਸ਼ੇਸ਼ਾਂ ਨੂੰ ਟਿਕਾਣੇ ਲਗਾਉਣ ਦੀ ਵਿਵਸਥਾ ਦੀ ਘਾਟ ਵਿੱਚ ਛੇਤੀ ਹੱਲ ਦੇ ਲਈ ਉਹ ਖੇਤਾਂ ਵਿੱਚ ਹੀ ਪਰਾਲੀ (Stubble) ਨੂੰ ਸਾੜ ਰਹੇ ਹਨ । ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦੇ ਨਾਲ ਇਸ ਦੇ ਬੁਰੇ ਨਤੀਜਿਆਂ ਬਾਰੇ ਦੱਸਿਆ ਕਿ ਇਸ ਤਰ੍ਹਾਂ ਕਰਨ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਵਾਤਾਵਰਨ ਵਿੱਚ ਅਸੰਤੁਲਨ ਫੈਲਦਾ ਹੈ । ਇਸ ਨਾਲ ਭੂਮੀ ਦੇ ਉੱਪਰ ਵਾਲੇ ਪੱਧਰ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਨਾਲ, ਭਿੰਨ-ਭਿੰਨ ਕਿਸਮ ਦੇ ਜੀਵਾਣੁ, ਕਵਕ, ਮਿੱਤਰ ਕੀਟ ਆਦਿ ਮਰ ਜਾਂਦੇ ਹਨ ਅਤੇ ਭੂਮੀ ਦੇ ਜ਼ਰੂਰੀ ਤੱਤਾਂ ਦਾ ਖ਼ਾਤਮਾ ਹੋ ਜਾਂਦਾ ਹੈ ।

ਆਓ ਚਰਚਾ ਕਰੀਏ

ਪ੍ਰਸ਼ਨ 1.
ਛੋਟੇ ਆਕਾਰ ਦੀਆਂ ਜੋਤਾਂ ਵਾਲੇ ਕਿਸਾਨਾਂ ਨੂੰ ਵੱਡੀਆਂ ਜੋਤਾਂ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰ ਦੇ ਰੂਪ ਵਿੱਚ ਕਿਉਂ ਕੰਮ ਕਰਨਾ ਪੈਂਦਾ ਹੈ ?
ਉੱਤਰ-
ਉਨ੍ਹਾਂ ਨੂੰ ਆਪਣੀ ਆਜੀਵਿਕਾ ਕਮਾਉਣ ਦੇ ਲਈ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੇ ਵੱਡੇ ਕਿਸਾਨਾਂ ਤੋਂ ਗ਼ਰੀਬੀ ਦੇ ਕਾਰਨ ਕਰਜ਼ਾ ਲਿਆ ਹੁੰਦਾ ਹੈ ਜਿਸਨੂੰ ਚੁਕਾਉਣ ਲਈ ਉਨ੍ਹਾਂ ਨੂੰ ਆਪਣੇ ਖੇਤਾਂ ਨੂੰ ਵੀ ਉਨ੍ਹਾਂ ਨੂੰ ਦੇਣਾ ਪੈਂਦਾ ਹੈ ।

ਪ੍ਰਸ਼ਨ 2.
ਕੀ ਖੇਤੀਹਰ ਮਜ਼ਦੂਰਾਂ ਨੂੰ ਪੂਰਾ ਸਾਲ ਰੋਜ਼ਗਾਰ ਮਿਲਦਾ ਹੈ ? ‘
ਉੱਤਰ-
ਨਹੀਂ ਖੇਤੀਹਰ ਮਜ਼ਦੂਰਾਂ ਨੂੰ ਪੂਰਾ ਸਾਲ ਰੋਜ਼ਗਾਰ ਨਹੀ ਮਿਲਦਾ । ਉਨ੍ਹਾਂ ਨੂੰ ਦੈਨਿਕ ਮਜ਼ਦੂਰੀ ਆਧਾਰ ‘ਤੇ ਜਾਂ ਕਿਸੇ ਵਿਸ਼ੇਸ਼ ਖੇਤੀ ‘ਤੇ ਹੋਣ ਵਾਲੇ ਕਿਰਿਆ-ਕਲਾਪ ਦੇ ਦੌਰਾਨ, ਜਿਵੇਂ-ਟਾਈ ਜਾਂ ਬਿਜਾਈ ਦੇ ਸਮੇਂ ਹੀ ਕੰਮ ਮਿਲਦਾ ਹੈ । ਉਹ ਮੌਸਮੀ ਰੋਜ਼ਗਾਰ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 3.
ਖੇਤੀਹਰ ਮਜ਼ਦੂਰ ਕਿਹੜੀ-ਕਿਹੜੀ ਕਿਸਮ ਵਿੱਚ ਮਜ਼ਦੂਰੀ ਪ੍ਰਾਪਤ ਕਰਦੇ ਹਨ ?
ਉੱਤਰ-
ਉਹ ਨਕਦੀ ਜਾਂ ਕਿਸਮ ਵਿੱਚ ਵੀ ਜਿਵੇਂ-ਅਨਾਜ (ਚਾਵਲ ਜਾਂ ਅਨਾਜ) ਦੇ ਰੂਪ ਵਿੱਚ ਹੀ ਮਜ਼ਦੂਰੀ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 4.
ਪ੍ਰਵਾਸੀ ਮਜ਼ਦੂਰ ਕਿਹੜੇ ਹਨ ?
ਉੱਤਰ-
ਜਦੋਂ ਵੱਡੇ ਕਿਸਾਨਾਂ ਦੇ ਖੇਤਾਂ ਵਿੱਚ ਹੋਰ ਰਾਜਾਂ ਤੋਂ ਲੋਕ ਆ ਕੇ ਮਜ਼ਦੂਰੀ ‘ਤੇ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ।

ਪ੍ਰਸ਼ਨ 5.
ਮਜ਼ਦੂਰ ਪ੍ਰਵਾਸ ਕਿਉਂ ਕਰਦੇ ਹਨ ? ਆਪਣੇ ਅਧਿਆਪਕ ਦੇ ਨਾਲ ਚਰਚਾ ਕਰੋ ।
ਉੱਤਰ-
ਮਜ਼ਦੂਰ ਇਸ ਲਈ ਪ੍ਰਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਰਹਿਣ ਦੇ ਸਥਾਨ ਤੇ ਆਜੀਵਿਕਾ ਕਮਾਉਣ ਦੇ ਲਈ ਕੰਮ ਉਪਲੱਬਧ ਨਹੀਂ ਹੁੰਦੇ । ਅਸੀਂ ਆਪਣੇ ਪਿੰਡ ਵਿੱਚ ਦੇਖਿਆ ਹੈ ਕਿ ਹੋਰ ਰਾਜਾਂ ਤੋਂ ਲੋਕ ਆਪਣੀ ਜਗਾ ਤੇ ਕੰਮ ਦੀ ਘਾਟ ਹੋਣ ਦੇ ਕਾਰਨ ਇੱਥੇ ਪਿੰਡਾਂ ਵਿੱਚ ਆਉਂਦੇ ਹਨ । ਇਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

PSEB 9th Class Social Science Guide ਇੱਕ ਪਿੰਡ ਦੀ ਕਹਾਣੀ Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਇਨ੍ਹਾਂ ਵਿਚੋਂ ਕਿਹੜਾ ਮੁਦਰਾ ਦਾ ਇਕ ਕੰਮ ਹੈ ?
(ਉ) ਵਟਾਂਦਰੇ ਦਾ ਮਾਧਿਅਮ
(ਅ) ਮੁੱਲ ਦਾ ਮਾਪ ਦੰਡ
(ਈ) ਧਨ ਦਾ ਸੰਗ੍ਰਹਿ
(ਸ) ਉੱਪਰ ਦੱਸੇ ਸਾਰੇ ।
ਉੱਤਰ-
(ਸ) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਇਨ੍ਹਾਂ ਵਿਚੋਂ ਕਿਹੜਾ ਪਦਾਰਥ ਦਾ ਪ੍ਰਕਾਰ ਨਹੀਂ ਹੈ ?
(ੳ) ਭੌਤਿਕ
(ਅ) ਸੰਤੁਲਿਤ
(ਇ) ਨਾਸ਼ਵਾਨ
(ਸ) ਟਿਕਾਊ ।
ਉੱਤਰ-
(ਅ) ਸੰਤੁਲਿਤ

ਪ੍ਰਸ਼ਨ 3.
ਇਨ੍ਹਾਂ ਵਿਚੋਂ ਕਿਹੜਾ ਉੱਦਮੀ ਦਾ ਇਨਾਮ ਹੈ ?
(ਉ) ਲਾਭ
(ਅ) ਲਗਾਨ
(ਈ) ਮਜ਼ਦੂਰੀ
(ਸ) ਵਿਆਜ ।
ਉੱਤਰ-
(ਉ) ਲਾਭ

ਪ੍ਰਸ਼ਨ 4.
ਵਿਆਜ ਕਿਸ ਦੀਆਂ ਸੇਵਾਵਾਂ ਦੇ ਬਦਲੇ ਦਿੱਤਾ ਜਾਂਦਾ ਹੈ ?
(ੳ) ਭੂਮੀ
(ਅ) ਕਿਰਤ
(ਇ) ਪੂੰਜੀ
(ਸ) ਉੱਦਮੀ ।
ਉੱਤਰ-
(ਇ) ਪੂੰਜੀ

ਪ੍ਰਸ਼ਨ 5.
ਕਿਸ ਵਸਤੂ ਦੀ ਵਿਕਰੀ ਕਰਨ ‘ਤੇ ਇਕ ਫ਼ਰਮ ਨੂੰ ਜੋ ਰਕਮ ਪ੍ਰਾਪਤ ਹੁੰਦੀ ਹੈ ਉਸ ਨੂੰ ਕਹਿੰਦੇ ਹਨ-
(ੳ) ਆਰਾਮ
(ਅ) ਉਪਯੋਗਿਤਾ
(ਈ) ਮੰਗ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਆਰਾਮ

ਪ੍ਰਸ਼ਨ 6.
ਦੁਰਲੱਭਤਾ ਦਾ ਅਰਥ ਕਿਸੇ ਵਸਤੂ ਦੀ ਪੂਰਤੀ ਦਾ ਉਸ ਦੀ ਮੰਗ ਤੋਂ ਹੋਣਾ ਹੈ –
(ੳ) ਘੱਟ
(ਅ) ਜ਼ਿਆਦਾ
(ਈ) ਬਰਾਬਰ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਘੱਟ

ਪ੍ਰਸ਼ਨ 7.
ਔਸਤ ਆਮਦਨ ਕੱਢਣ ਦਾ ਫਾਰਮੂਲਾ ਕੀ ਹੈ ?
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 1

PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 2
(ਇ) ਕੁੱਲ ਆਮਦਨ X ਉਤਪਾਦਨ ਦੀ ਮਾਤਰਾ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 3

ਪ੍ਰਸ਼ਨ 8.
ਇਨ੍ਹਾਂ ਵਿਚੋਂ ਕਿਹੜੀ ਪੂਰਨ ਪ੍ਰਤੀਯੋਗਿਤਾ ਦੀ ਵਿਸ਼ੇਸ਼ਤਾ ਹੈ ?
(ੳ) ਸਮਰੂਪ ਵਸਤੂ
(ਅ) ਸਮਾਨ ਕੀਮਤ
(ਇ) ਪੂਰਨ ਗਿਆਨ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ਸ) ਉੱਪਰ ਦਿੱਤੇ ਸਾਰੇ ।

ਪ੍ਰਸ਼ਨ 9.
ਇਕ ਵੇਚਣ ਵਾਲਾ ਅਤੇ ਜ਼ਿਆਦਾ ਖਰੀਦਣ ਵਾਲੇ ਕਿਸ ਬਾਜ਼ਾਰ ਦਾ ਲੱਛਣ ਹੈ ?
(ਉ) ਏਕਾਧਿਕਾਰ
(ਅ) ਪੂਰਨ ਪ੍ਰਤੀਯੋਗਿਤਾ
(ਇ) ਅਲਪਾਧਿਕਾਰ
(ਸ) ਏਕਾਧਿਕਾਰਿਕ ਪ੍ਰਤੀਯੋਗਿਤਾ ।
ਉੱਤਰ-
(ਉ) ਏਕਾਧਿਕਾਰ

ਪ੍ਰਸ਼ਨ 10.
ਇਹਨਾਂ ਵਿਚੋਂ ਕਿਹੜੀ ਬਾਜ਼ਾਰ ਦੀ ਇਕ ਕਿਸਮ ਹੈ ?
(ਉ) ਅਲਪਾਧਿਕਾਰ
(ਅ) ਪੂਰਨ ਪ੍ਰਤੀਯੋਗਿਤਾ
(ਈ) ਏਕਾਧਿਕਾਰ
(ਸ) ਉੱਪਰ ਦੱਸੇ ਸਾਰੇ ।
ਉੱਤਰ-
(ਸ) ਉੱਪਰ ਦੱਸੇ ਸਾਰੇ ।

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਉਹ ਸਭ ਵਸਤਾਂ ਜੋ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ …….. ਕਹਾਉਂਦੀਆਂ ਹਨ ।
ਉੱਤਰ-
ਪਦਾਰਥ,

ਪ੍ਰਸ਼ਨ 2.
ਕਿਸੇ ਵਸਤੂ ਦੀ ਪ੍ਰਤੀ ਇਕਾਈ ਨੂੰ ……. ਲਾਗਤ ਕਹਿੰਦੇ ਹਨ ।
ਉੱਤਰ-
ਔਸਤ,

ਪ੍ਰਸ਼ਨ 3.
ਪੂਰਨ ਪ੍ਰਤੀਯੋਗਿਤਾ ਵਿਚ ਔਸਤ ਆਮਦਨ ਅਤੇ ਸੀਮਾਂਤ ਆਮਦਨ ……… ਹੁੰਦੀ ਹੈ ।
ਉੱਤਰ-
ਸਮਾਨ,

ਪ੍ਰਸ਼ਨ 4.
ਉਤਪਾਦਨ ਦੇ ਮੁੱਖ …….. ਸਾਧਨ ਹਨ ।
ਉੱਤਰ-
ਚਾਰ,

ਪ੍ਰਸ਼ਨ 5.
……….. ਵਿਚ ਸਮਰੂਪ ਵਸਤੂ ਦੇ ਬਹੁਤ ਸਾਰੇ ਖਰੀਦਦਾਰ ਅਤੇ ਵਿਕ੍ਰੇਤਾ ਹੁੰਦੇ ਹਨ ।
ਉੱਤਰ-
ਪੂਰਨ ਪ੍ਰਤੀਯੋਗਿਤਾ,

ਪ੍ਰਸ਼ਨ 6.
ਆਰਥਿਕ ਲਗਾਨ ਸਿਰਫ ……… ਦੀਆਂ ਸੇਵਾਵਾਂ ਲਈ ਪ੍ਰਾਪਤ ਹੁੰਦਾ ਹੈ ।
ਉੱਤਰ-
ਭੂਮੀ,

ਪ੍ਰਸ਼ਨ 7.
ਦੁਰਲਭਤਾ ਦਾ ਅਰਥ ਕਿਸੇ ਵਸਤੂ ਜਾਂ ਸੇਵਾ ਦੀ ਪੂਰਤੀ ਦਾ ਉਸ ਦੀ ਮੰਗ ਤੋਂ ……. ਹੋਣਾ ਹੈ ।
ਉੱਤਰ-
ਘੱਟ,

ਪ੍ਰਸ਼ਨ 8.

………… ਉਹ ਇਕਾਈ ਹੈ ਜੋ ਲਾਭ ਪ੍ਰਾਪਤ ਕਰਨ ਦੇ ਪੱਖੋਂ ਵਿਕਰੀ ਲਈ ਉਤਪਾਦਨ ਕਰਦੀ ਹੈ ।
ਉੱਤਰ-
ਫਰਮ,

ਪ੍ਰਸ਼ਨ 9.
……… ਉਹ ਸਥਿਤੀ ਹੈ ਜਿਸ ਵਿਚ ਇਕ ਬਾਜ਼ਾਰ ਵਿਚ ਸਿਰਫ ਇਕ ਹੀ ਉਤਪਾਦਨ ਹੁੰਦਾ ਹੈ ।
ਉੱਤਰ-
ਏਕਾਧਿਕਾਰ,

ਪ੍ਰਸ਼ਨ 10.
……… ਕਿਸੇ ਵਸਤੂ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸ਼ਕਤੀ ਹੈ ।
ਉੱਤਰ-
ਉਪਯੋਗਿਤਾ ।

III. ਸਹੀ/ਗਲਤ

ਪ੍ਰਸ਼ਨ 1.
U.S.A. ਦੀ ਕਰੰਸੀ ਡਾਲਰ ਹੈ !
ਉੱਤਰ-
ਸਹੀ,

ਪ੍ਰਸ਼ਨ 2.
ਅਧਿਆਪਕ ਦੁਆਰਾ ਘਰ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਇੱਕ ਆਰਥਿਕ-ਕਿਰਿਆ ਹੈ ।
ਉੱਤਰ-
ਗਲਤ,

ਪ੍ਰਸ਼ਨ 3.
ਭੂਮੀ ਦੀ ਪੂਰਤੀ ਅਸੀਮਿਤ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 4.
ਇੱਕ ਏਕੜ 8 ਕਨਾਲ ਦੇ ਬਰਾਬਰ ਹੁੰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਸਾਡੇ ਦੇਸ਼ ਵਿੱਚ ਕੁੱਲ ਖੇਤੀਯੋਗ ਖੇਤਰ ਦਾ ਸਿਰਫ਼ 40 ਪ੍ਰਤੀਸ਼ਤ ਖੇਤਰ ਹੀ ਸਿੰਚਾਈ ਦੇ ਯੋਗ ਹੈ ।
ਉੱਤਰ-
ਸਹੀ,

ਪ੍ਰਸ਼ਨ 6.
ਪੰਜਾਬ ਪੰਜ ਨਦੀਆਂ ਦੀ ਧਰਤੀ ਹੈ ।
ਉੱਤਰ-
ਸਹੀ,

ਪ੍ਰਸ਼ਨ 7.
ਭੂਮੀਗਤ ਪਾਣੀ ਦਾ ਪੱਧਰ ਪੰਜਾਬ ਵਿੱਚ ਵੱਧ ਰਿਹਾ ਹੈ ।
ਉੱਤਰ-
ਗਲਤ,

ਪ੍ਰਸ਼ਨ 8.
ਭਾਰਤ ਵਿੱਚ ਲਗਪਗ 70% ਖੇਤਾਂ ਦਾ ਆਕਾਰ 2 ਹੈਕਟੇਅਰ ਤੋਂ ਵੀ ਘੱਟ ਹੈ।
ਉੱਤਰ-
ਸਹੀ,

ਪ੍ਰਸ਼ਨ 9.
ਕਿਰਤ ਨੂੰ ਅਸੀਂ ਵੇਚ ਜਾਂ ਖ਼ਰੀਦ ਨਹੀਂ ਸਕਦੇ ਹਾਂ ।
ਉੱਤਰ-
ਗਲਤ,

ਪ੍ਰਸ਼ਨ 10.
ਪੁੰਜੀ ਵਿੱਚ ਗਿਰਾਵਟ ਹੁੰਦੀ ਹੈ ।
ਉੱਤਰ-
ਸਹੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਪਯੋਗਿਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਉਪਯੋਗਿਤਾ ਕਿਸੇ ਵਸਤੂ ਦੀ ਉਹ ਤਾਕਤ ਜਾਂ ਗੁਣ ਹੈ ਜਿਸ ਰਾਹੀਂ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਹੁੰਦੀ ਹੈ ।

ਪ੍ਰਸ਼ਨ 2.
ਸੀਮਾਂਤ ਉਪਯੋਗਿਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦੀ ਇਕ ਵਾਧੂ ਇਕਾਈ ਦੀ ਵਰਤੋਂ ਕਰਨ ਨਾਲ ਕੁੱਲ ਉਪਯੋਗਿਤਾ ਵਿਚ ਜਿਹੜਾ ਵਾਧਾ ਹੁੰਦਾ ਹੈ, ਉਸਨੂੰ ਸੀਮਾਂਤ ਉਪਯੋਗਿਤਾ ਆਖਦੇ ਹਨ ।

ਪ੍ਰਸ਼ਨ 3.
ਵਸਤਾਂ ਦੀ ਪਰਿਭਾਸ਼ਾ ਦਿਓ ।
ਉੱਤਰ-
ਮਾਰਸ਼ਲ ਦੇ ਸ਼ਬਦਾਂ ਵਿਚ, “ਉਹ ਸਾਰੀਆਂ ਵਸਤਾਂ ਜਿਹੜੀਆਂ ਮਨੁੱਖ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰਦੀਆਂ ਹਨ, ਅਰਥ-ਸ਼ਾਸਤਰ ਵਿਚ ਪਦਾਰਥ ਅਖਵਾਉਂਦੀਆਂ ਹਨ ।”

ਪ੍ਰਸ਼ਨ 4.
ਮੱਧਵਰਤੀ ਅਤੇ ਅੰਤਿਮ ਵਸਤਾਂ ਤੋਂ ਕੀ ਭਾਵ ਹੈ ?
ਉੱਤਰ-
ਮੱਧਵਰਤੀ ਵਸਤਾਂ ਉਹ ਵਸਤਾਂ ਹਨ ਜਿਨ੍ਹਾਂ ਦੀ ਵਰਤੋਂ ਹੋਰ ਵਸਤਾਂ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਮੁੜ-ਵਿਕਰੀ ਕੀਤੀ ਜਾਂਦੀ ਹੈ | ਅੰਤਿਮ ਵਸਤਾਂ ਉਹ ਵਸਤਾਂ ਹਨ, ਜਿਹੜੀਆਂ ਉਪਭੋਗ ਜਾਂ ਨਿਵੇਸ਼ ਦੇ ਉਦੇਸ਼ ਨਾਲ ਬਾਜ਼ਾਰ ਵਿਚ ਵਿਕਰੀ ਲਈ ਉਪਲੱਬਧ ਹਨ ।

ਪ੍ਰਸ਼ਨ 5.
ਪੂੰਜੀਗਤ ਵਸਤਾਂ ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਪਦਾਰਥ ਜਿਨ੍ਹਾਂ ਰਾਹੀਂ ਕਿਸੇ ਦੂਸਰੀ ਵਸਤੂ ਦਾ ਉਤਪਾਦਨ ਹੁੰਦਾ ਹੈ, ਜਿਵੇਂ ਕੱਚਾ ਮਾਲ, ਮਸ਼ੀਨ ਆਦਿ ਪੂੰਜੀਗਤ ਵਸਤਾਂ ਅਖਵਾਉਂਦੀਆਂ ਹਨ ।

ਪ੍ਰਸ਼ਨ 6.
ਵਸਤਾਂ ਅਤੇ ਸੇਵਾਵਾਂ ਵਿਚ ਕੀ ਅੰਤਰ ਹੈ ?
ਉੱਤਰ-
ਵਸਤਾਂ ਨੂੰ ਵੇਖਿਆ, ਛੂਹਿਆ ਅਤੇ ਇਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਸਕਦਾ ਹੈ । ਸੇਵਾਵਾਂ ਨੂੰ ਵੇਖਿਆ, ਛੂਹਿਆ ਅਤੇ ਹਸਤਾਂਤਰਿਤ ਨਹੀਂ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਧਨ ਦੀ ਪਰਿਭਾਸ਼ਾ ਦਿਓ ।
ਉੱਤਰ-
ਅਰਥ-ਸ਼ਾਸਤਰ ਵਿਚ ਉਹ ਸਾਰੀਆਂ ਵਸਤਾਂ ਜਿਹੜੀਆਂ ਸਥਾਨ-ਅੰਤਰਨ ਯੋਗ ਹਨ, ਜਿਨ੍ਹਾਂ ਵਿਚ ਉਪਯੋਗਤਾ ਹੈ ਅਤੇ ਜਿਹੜੀਆਂ ਸੀਮਾਂਤ ਮਾਤਰਾ ਵਿਚ ਹਨ, ਧਨ ਅਖਵਾਉਂਦੀਆਂ ਹਨ ।

ਪ੍ਰਸ਼ਨ 8.
ਦੁਰਲਭਤਾ ਤੋਂ ਕੀ ਭਾਵ ਹੈ ?
ਉੱਤਰ-
ਦੁਰਲਭਤਾ ਦਾ ਅਰਥ ਕਿਸੇ ਵਸਤੂ ਜਾਂ ਸੇਵਾ ਦੀ ਪੂਰਤੀ ਦਾ ਉਸਦੀ ਮੰਗ ਤੋਂ ਘੱਟ ਹੋਣਾ ਹੈ ।

ਪ੍ਰਸ਼ਨ 9.
ਕੀ ਬੀ. ਏ. ਦੀ ਡਿਗਰੀ ਅਤੇ ਕਿੱਤੇ ਦੀ ਸਾਖ ਧਨ ਹੈ ?
ਉੱਤਰ-

  1. ਬੀ. ਏ. ਦੀ ਡਿਗਰੀ ਧਨ ਨਹੀਂ ਹੈ, ਕਿਉਂਕਿ ਇਹ ਉਪਯੋਗੀ ਅਤੇ ਦੁਰਲਭ ਤਾਂ ਹੈ ਪਰ ਤਬਦੀਲੀ ਯੋਗ ਨਹੀਂ ਹੈ ।
  2. ਕਿੱਤੇ ਦੀ ਸਾਖ ਧਨ ਹੈ, ਕਿਉਂਕਿ ਇਸ ਵਿਚ ਧਨ ਦੇ ਤਿੰਨ ਗੁਣ ਹਨ-ਉਪਯੋਗਤਾ, ਦੁਰਲੱਭਤਾ ਅਤੇ ਵਟਾਂਦਰੇ ਦੀ ਯੋਗਤਾ ।

ਪ੍ਰਸ਼ਨ 10.
ਮੁਦਰਾ ਦੀ ਪਰਿਭਾਸ਼ਾ ਦਿਓ ।
ਉੱਤਰ-
ਮੁਦਰਾ ਕੋਈ ਵੀ ਵਸਤੂ ਹੋ ਸਕਦੀ ਹੈ ਜਿਸ ਨੂੰ ਸਾਧਾਰਨ ਤੌਰ ‘ਤੇ ਵਸਤਾਂ ਦੇ ਤਬਦੀਲੀ ਵਿਚ ਵਟਾਂਦਰੇ ਦੇ ਮਾਧਿਅਮ ਦੇ ਤੌਰ ‘ਤੇ ਪ੍ਰਵਾਨ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਮੰਗ ਤੋਂ ਕੀ ਭਾਵ ਹੈ ?
ਉੱਤਰ-
ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੈ ਜਿਸ ਨੂੰ ਇਕ ਉਪਭੋਗਤਾ ਸਮੇਂ ਦੀ ਇਕ ਨਿਸਚਿਤ ਮਿਆਦ ਵਿਚ ਇਕ ਨਿਸਚਿਤ ਮੁੱਲ ਉੱਤੇ ਖ਼ਰੀਦਣ ਲਈ ਇੱਛਕ ਅਤੇ ਯੋਗ ਹੁੰਦਾ ਹੈ ।

ਪ੍ਰਸ਼ਨ 12.
ਪੂਰਤੀ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸਤੂ ਦੀ ਪੂਰਤੀ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਸ ਨੂੰ ਇਕ ਵਿਕਰੇਤਾ ਇਕ ਨਿਸਚਿਤ ਮੁੱਲ ਉੱਤੇ ਨਿਸਚਿਤ ਸਮੇਂ ਵਿਚ ਵੇਚਣ ਲਈ ਤਿਆਰ ਹੁੰਦਾ ਹੈ ।

ਪ੍ਰਸ਼ਨ 13.
ਮੌਦਰਿਕ ਲਾਗਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦਾ ਉਤਪਾਦਨ ਅਤੇ ਵਿਕਰੀ ਕਰਨ ਲਈ ਮੁਦਰਾ ਦੇ ਰੂਪ ਵਿਚ ਜਿਹੜਾ ਧਨ ਖ਼ਰਚ ਕੀਤਾ ਜਾਂਦਾ ਹੈ, ਉਸਨੂੰ ਉਸ ਵਸਤੂ ਦੀ ਮੌਰਿਕ ਲਾਗਤ ਆਖਦੇ ਹਨ ।

ਪ੍ਰਸ਼ਨ 14.
ਸੀਮਾਂਤ ਲਾਗਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦੀ ਇਕ ਵਾਧੂ ਇਕਾਈ ਦਾ ਉਤਪਾਦਨ ਕਰਨ ਉੱਤੇ ਕੁੱਲ ਲਾਗਤ ਵਿਚ ਜੋ ਵਾਧਾ ਹੁੰਦਾ ਹੈ, ਉਸਨੂੰ ਸੀਮਾਂਤ ਲਾਗਤ ਆਖਦੇ ਹਨ ।

ਪ੍ਰਸ਼ਨ 15.
ਔਸਤ ਲਾਗਤ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸਤੂ ਦੀ ਪ੍ਰਤੀ ਇਕਾਈ ਨੂੰ ਔਸਤ ਲਾਗਤ ਆਖਦੇ ਹਨ । ਕੁੱਲ ਲਾਗਤ ਨੂੰ ਉਤਪਾਦਨ ਦੀ ਮਾਤਰਾ ਨਾਲ ਭਾਗ ਦੇਣ ਉੱਤੇ ਔਸਤ ਲਾਗਤ ਨਿਕਲ ਆਉਂਦੀ ਹੈ ।

ਪ੍ਰਸ਼ਨ 16.
ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦੀ ਵਿਕਰੀ ਕਰਨ ਉੱਤੇ ਇਕ ਫ਼ਰਮ ਨੂੰ ਜਿਹੜੀ ਰਕਮ ਹਾਸਿਲ ਹੁੰਦੀ ਹੈ, ਉਸ ਨੂੰ ਫ਼ਰਮ ਦੀ ਆਮਦਨ ਆਖਿਆ ਜਾਂਦਾ ਹੈ ।

ਪ੍ਰਸ਼ਨ 17.
ਸੀਮਾਂਤ ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਇਕ ਫ਼ਰਮ ਵੱਲੋਂ ਆਪਣੇ ਉਤਪਾਦਨ ਦੀ ਇਕ ਵਾਧੂ ਇਕਾਈ ਵੇਚਣ ਨਾਲ ਕੁੱਲ ਆਮਦਨ ਵਿਚ ਜਿਹੜਾ ਵਾਧਾ ਹੁੰਦਾ ਹੈ, ਉਸਨੂੰ ਸੀਮਾਂਤ ਆਮਦਨ ਆਖਦੇ ਹਨ ।

ਪ੍ਰਸ਼ਨ 18.
ਕੀਮਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਜਾਂ ਸੇਵਾ ਦੀ ਇਕ ਨਿਸਚਿਤ ਗੁਣਵੱਤਾ ਦੀ ਇਕ ਇਕਾਈ ਹਾਸਿਲ ਕਰਨ ਲਈ ਦਿੱਤੀ ਜਾਣ ਵਾਲੀ ਮੁਦਰਾ ਦੀ ਰਕਮ ਨੂੰ ਮੁੱਲ ਆਖਦੇ ਹਨ ।

ਪ੍ਰਸ਼ਨ 19.
ਪੂਰਨ ਪ੍ਰਤੀਯੋਗਤਾ ਵਿਚ ਸੀਮਾਂਤ ਆਮਦਨ ਅਤੇ ਔਸਤ ਆਮਦਨ ਵਿਚ ਕੀ ਸੰਬੰਧ ਹੁੰਦਾ ਹੈ ?
ਉੱਤਰ-
ਪੂਰਨ ਪ੍ਰਤੀਯੋਗਤਾ ਵਿਚ ਕਿਉਂਕਿ ਮੁੱਲ (ਔਸਤ ਆਮਦਨ ਇਕ-ਸਮਾਨ ਰਹਿੰਦਾ ਹੈ । ਇਸ ਲਈ ਔਸਤ ਆਮਦਨ ਅਤੇ ਸੀਮਾਂਤ ਆਮਦਨ ਦੋਵੇਂ ਬਰਾਬਰ ਹੁੰਦੇ ਹਨ ।

ਪ੍ਰਸ਼ਨ 20.
ਏਕਾਧਿਕਾਰ ਦੀ ਸਥਿਤੀ ਵਿਚ ਸੀਮਾਂਤ-ਆਗਮ ਅਤੇ ਔਸਤ ਆਗਮ ਵਿਚ ਕੀ ਸੰਬੰਧ ਹੁੰਦਾ ਹੈ ?
ਉੱਤਰ-
ਏਕਾਧਿਕਾਰ ਦੀ ਹਾਲਤ ਵਿਚ ਵਧੇਰੇ ਉਤਪਾਦਨ ਵੇਚਣ ਲਈ ਮੁੱਲ (ਔਸਤ ਆਮਦਨ ਘੱਟ ਕਰਨਾ ਪੈਂਦਾ ਹੈ । ਇਸ ਲਈ ਔਸਤ ਆਰਾਮ ਅਤੇ ਸੀਮਾਂਤ ਆਗਮ ਦੋਵੇਂ ਹੇਠਾਂ ਵੱਲ ਡਿੱਗ ਰਹੀਆਂ ਹੁੰਦੀਆਂ ਹਨ ।

ਪ੍ਰਸ਼ਨ 21.
ਪੂਰਨ ਪ੍ਰਤੀਯੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਪੂਰਨ ਪ੍ਰਤੀਯੋਗਤਾ ਉਹ ਹਾਲਤ ਹੈ, ਜਿਸ ਵਿਚ ਕਿਸੇ ਸਮਰੂਪ ਵਸਤੂ ਦੇ ਬਹੁਤ ਸਾਰੇ ਖ਼ਰੀਦਦਾਰ ਅਤੇ ਵਿਕਰੇਤਾ ਹੁੰਦੇ ਹਨ ਅਤੇ ਵਸਤੂ ਦਾ ਮੁੱਲ ਉਦਯੋਗ ਵੱਲੋਂ ਨਿਸਚਿਤ ਹੁੰਦਾ ਹੈ ।

ਪ੍ਰਸ਼ਨ 22.
ਏਕਾਧਿਕਾਰ ਦੀ ਪਰਿਭਾਸ਼ਾ ਦਿਓ ।
ਉੱਤਰ-
ਏਕਾਧਿਕਾਰ ਬਾਜ਼ਾਰ ਦੀ ਉਹ ਹਾਲਤ ਹੈ ਜਿਸ ਵਿਚ ਕਿਸੇ ਵਸਤੂ ਜਾਂ ਸੇਵਾ ਦਾ ਸਿਰਫ਼ ਇਕ ਹੀ ਉਤਪਾਦਕ ਹੁੰਦਾ ਹੈ ਪਰ ਵਸਤੁ ਦਾ ਕੋਈ ਨਜ਼ਦੀਕੀ ਬਦਲ ਨਹੀਂ ਹੁੰਦਾ ।

ਪ੍ਰਸ਼ਨ 23.
ਬਾਜ਼ਾਰ ਦੀ ਪਰਿਭਾਸ਼ਾ ਦਿਓ ।
ਉੱਤਰ-
ਅਰਥ-ਸ਼ਾਸਤਰ ਵਿਚ ਬਾਜ਼ਾਰ ਦਾ ਭਾਵ ਕਿਸੇ ਵਿਸ਼ੇਸ਼ ਸਥਾਨ ਤੋਂ ਨਹੀਂ ਹੈ, ਸਗੋਂ ਅਜਿਹੇ ਖੇਤਰ ਤੋਂ ਹੈ ਜਿੱਥੇ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਇਕ-ਦੂਜੇ ਨਾਲ ਇਸ ਤਰ੍ਹਾਂ ਆਜ਼ਾਦ ਸੰਪਰਕ ਹੋਵੇ ਕਿ ਇਕ ਹੀ ਕਿਸਮ ਦੀ ਵਸਤੂ ਦੇ ਮੁੱਲ ਦਾ ਰੁਝਾਨ ਆਸਾਨੀ ਨਾਲ ਇੱਕੋ ਜਿਹਾ ਵੇਖਿਆ ਜਾਵੇ ।

ਪ੍ਰਸ਼ਨ 24.
ਉਤਪਾਦਨ ਦੇ ਸਾਧਨਾਂ ਤੋਂ ਕੀ ਭਾਵ ਹੈ ?
ਉੱਤਰ-
ਉਤਪਾਦਨ ਦੀ ਕਿਰਿਆ ਵਿਚ ਸ਼ਾਮਲ ਹੋਣ ਵਾਲੀਆਂ ਸੇਵਾਵਾਂ ਅਤੇ ਸਰੋਤਾਂ ਨੂੰ ਉਤਪਾਦਨ ਦੇ ਸਾਧਨ ਕਿਹਾ ਜਾਂਦਾ ਹੈ ।

ਪ੍ਰਸ਼ਨ 25.
ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ-
ਭੂਮੀ ਤੋਂ ਭਾਵ ਸਿਰਫ਼ ਜ਼ਮੀਨ ਦੀ ਉੱਪਰਲੀ ਸਤ੍ਹਾ ਤੋਂ ਨਹੀਂ ਹੈ, ਸਗੋਂ ਉਨ੍ਹਾਂ ਸਾਰੇ ਪਦਾਰਥਾਂ ਅਤੇ ਸ਼ਕਤੀਆਂ ਤੋਂ ਹੈ ਜਿਨ੍ਹਾਂ ਨੂੰ ਕੁਦਰਤ, ਭੂਮੀ, ਪਾਣੀ, ਹਵਾ, ਰੌਸ਼ਨੀ ਅਤੇ ਗਰਮੀ ਦੇ ਰੂਪ ਵਿਚ ਮਨੁੱਖ ਦੀ ਮੱਦਦ ਲਈ ਮੁਫ਼ਤ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 26.
ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਮਨੁੱਖ ਦੇ ਉਹ ਸਾਰੇ ਸਰੀਰਕ ਤੇ ਦਿਮਾਗੀ ਕੰਮ, ਜਿਹੜੇ ਧਨ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਹਨ, ਕਿਰਤ ਅਖਵਾਉਂਦੇ ਹਨ ।

ਪ੍ਰਸ਼ਨ 27.
ਪੂੰਜੀ ਦੀ ਪਰਿਭਾਸ਼ਾ ਦਿਓ ।
ਉੱਤਰ-
ਮਾਰਸ਼ਲ ਦੇ ਸ਼ਬਦਾਂ ਵਿਚ, ਕੁਦਰਤ ਦੇ ਮੁਫ਼ਤ ਤੋਹਫ਼ਿਆਂ ਨੂੰ ਛੱਡ ਕੇ ਸਭ ਕਿਸਮ ਦੀ ਸੰਪੱਤੀ, ਜਿਸ ਤੋਂ ਆਮਦਨ ਹਾਸਿਲ ਹੁੰਦੀ ਹੈ, ਪੂੰਜੀ ਅਖਵਾਉਂਦੀ ਹੈ ।

ਪ੍ਰਸ਼ਨ 28.
ਉੱਦਮੀ ਤੋਂ ਕੀ ਭਾਵ ਹੈ ?
ਉੱਤਰ-
ਉੱਦਮੀ ਉਤਪਾਦਨ ਦਾ ਉਹ ਸਾਧਨ ਹੈ ਜਿਹੜਾ ਭੂਮੀ, ਮਿਹਨਤ, ਪੂੰਜੀ ਅਤੇ ਸੰਗਠਨ ਨੂੰ ਇਕੱਠਾ ਕਰਦਾ ਹੈ, ਆਰਥਿਕ ਫ਼ੈਸਲੇ ਕਰਦਾ ਹੈ ਅਤੇ ਜ਼ੋਖ਼ਿਮ ਉਠਾਉਂਦਾ ਹੈ ।

ਪ੍ਰਸ਼ਨ 29.
ਲਗਾਨ ਦੀ ਪਰੰਪਰਾਗਤ ਪਰਿਭਾਸ਼ਾ ਦਿਓ ।
ਉੱਤਰ-
ਪਰੰਪਰਾਵਾਦੀ ਅਰਥ-ਸ਼ਾਸਤਰ ਅਨੁਸਾਰ, “ਆਰਥਿਕ ਲਗਾਨ ਉਹ ਲਗਾਨ ਹੈ ਜਿਹੜਾ ਸਿਰਫ਼ ਭੂਮੀ ਦੀਆਂ ਸੇਵਾਵਾਂ ਲਈ ਪ੍ਰਾਪਤ ਹੁੰਦਾ ਹੈ ।”

ਪ੍ਰਸ਼ਨ 30.
ਲਗਾਨ ਦੀ ਆਧੁਨਿਕ ਪਰਿਭਾਸ਼ਾ ਦਿਓ ।
ਉੱਤਰ-
ਆਧੁਨਿਕ ਅਰਥ-ਸ਼ਾਸਤਰੀਆਂ ਅਨੁਸਾਰ, “ਉਤਪਾਦਨ ਦੇ ਹਰੇਕ ਸਾਧਨ ਦਾ ਆਰਥਿਕ ਲਗਾਨ ਪੈਦਾ ਹੁੰਦਾ ਹੈ ਜਦਕਿ ਉਸਦੀ ਪੂਰਤੀ ਸੀਮਿਤ ਹੋਵੇ ਕਿਸੇ ਸਾਧਨ ਦੀ ਅਸਲ ਆਮਦਨ ਅਤੇ ਤਬਦੀਲ ਕੀਤੀ ਜਾਣ ਵਾਲੀ ਆਮਦਨ ਦੇ ਫ਼ਰਕ ਨੂੰ ਲਗਾਨ ਆਖਿਆ ਜਾਂਦਾ ਹੈ ।

ਪ੍ਰਸ਼ਨ 31.
ਮਜ਼ਦੂਰੀ ਦੀ ਪਰਿਭਾਸ਼ਾ ਦਿਓ ।
ਉੱਤਰ-
ਮਜ਼ਦੂਰੀ ਤੋਂ ਭਾਵ ਉਸ ਭੁਗਤਾਨ ਤੋਂ ਹੈ ਜਿਹੜਾ ਕਿ ਸਭ ਕਿਸਮ ਦੀ ਮਾਨਸਿਕ ਤੇ ਸਰੀਰਕ ਮਿਹਨਤ ਲਈ ਦਿੱਤਾ ਜਾਂਦਾ ਹੈ ।

ਪ੍ਰਸ਼ਨ 32.
ਵਾਸਤਵਿਕ ਮਜ਼ਦੂਰੀ ਤੋਂ ਕੀ ਭਾਵ ਹੈ ?
ਉੱਤਰ-
ਵਾਸਤਵਿਕ ਮਜ਼ਦੂਰੀ ਤੋਂ ਭਾਵ ਵਸਤਾਂ ਜਾਂ ਸੇਵਾਵਾਂ ਦੀ ਉਹ ਮਾਤਰਾ ਹੈ ਜਿਹੜੀ ਇਕ ਕਿਰਤੀ ਆਪਣੀ ਮਜ਼ਦੂਰੀ ਦੇ ਬਦਲੇ ਹਾਸਿਲ ਕਰ ਸਕਦਾ ਹੈ ।

ਪ੍ਰਸ਼ਨ 33.
ਨਕਦ ਮਜ਼ਦੂਰੀ ਤੋਂ ਕੀ ਭਾਵ ਹੈ ?
ਉੱਤਰ-
ਨਕਦ ਮਜ਼ਦੂਰੀ ਮੁਦਰਾ ਦੀ ਉਹ ਮਾਤਰਾ ਹੈ ਜਿਹੜੀ ਪ੍ਰਤੀ ਘੰਟਾ, ਦਿਨ, ਹਫ਼ਤਾਵਾਰੀ, ਮਾਸਿਕ ਦੇ ਹਿਸਾਬ ਨਾਲ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 34.
ਵਿਆਜ ਦੀ ਪਰਿਭਾਸ਼ਾ ਦਿਓ ।
ਉੱਤਰ-
ਵਿਆਜ ਉਹ ਕੀਮਤ ਹੈ ਜਿਹੜੀ ਮੁਦਰਾ ਨੂੰ ਇਕ ਨਿਸਚਿਤ ਸਮੇਂ ਲਈ ਵਰਤਣ ਕਰਕੇ ਕਰਜ਼ਾਈ ਵੱਲੋਂ ਸ਼ਾਹੂਕਾਰ ਨੂੰ ਦਿੱਤੀ ਜਾਂਦੀ ਹੈ ।

ਪ੍ਰਸ਼ਨ 35.
ਕੁੱਲ ਵਿਆਜ ਅਤੇ ਸ਼ੁੱਧ ਵਿਆਜ ਵਿਚ ਕੀ ਅੰਤਰ ਹੈ ?
ਉੱਤਰ-
ਕੁੱਲ ਵਿਆਜ ਤੋਂ ਭਾਵ ਉਸ ਸਾਰੇ ਧਨ ਤੋਂ ਹੈ ਜਿਹੜਾ ਕਰਜ਼ਾਈ ਸ਼ਾਹੂਕਾਰ ਨੂੰ ਦਿੰਦਾ ਹੈ, ਜਦ ਕਿ ਸੁੱਧ ਵਿਆਜ ਕੁੱਲ ਵਿਆਜ ਦਾ ਉਹ ਹਿੱਸਾ ਹੈ ਜਿਹੜਾ ਸਿਰਫ਼ ਪੂੰਜੀ ਦੀ ਵਰਤੋਂ ਲਈ ਦਿੱਤਾ ਜਾਂਦਾ ਹੈ ।

ਪ੍ਰਸ਼ਨ 36.
ਲਾਭ ਤੋਂ ਕੀ ਭਾਵ ਹੈ ?
ਉੱਤਰ-
ਇਕ ਉੱਦਮੀ ਆਪਣੇ ਪੇਸ਼ੇ ਦੀ ਕੁੱਲ ਆਮਦਨ ਵਿੱਚੋਂ ਕੁੱਲ ਲਾਗਤ ਨੂੰ ਘਟਾ ਕੇ ਜੋ ਬਾਕੀ ਧਨਾਤਮਕ (+) ਹਾਸਿਲ ਕਰਦਾ ਹੈ, ਉਸ ਨੂੰ ਲਾਭ ਆਖਦੇ ਹਨ ।

ਪ੍ਰਸ਼ਨ 37.
ਕੁੱਲ ਲਾਭ ਅਤੇ ਸ਼ੁੱਧ ਲਾਭ ਵਿਚ ਕੀ ਅੰਤਰ ਹੈ ?
ਉੱਤਰ-
ਸ਼ੁੱਧ ਲਾਭ ਤੋਂ ਭਾਵ ਹੈ ਕੁੱਲ ਲਾਭ ਅਤੇ ਅੰਦਰੂਨੀ ਲਾਗਤਾਂ ਦਾ ਫ਼ਰਕ ਜਦਕਿ ਕੁੱਲ ਲਾਭ ਦਾ ਮਤਲਬ ਹੈ ਕੁੱਲ ਆਮਦਨ ਅਤੇ ਕੁੱਲ ਬਾਹਰੀ ਲਾਗਤਾਂ ਦਾ ਅੰਤਰ।

ਪ੍ਰਸ਼ਨ 38. ਕੁੱਲ ਲਾਭ ਦੀ ਪਰਿਭਾਸ਼ਾ ਦਿਓ ।
ਉੱਤਰ –
ਕੁੱਲ ਲਾਭ ਉਹ ਬਾਕੀ ਹੈ ਜਿਹੜਾ ਉਤਪਾਦਨ ਕੰਮਾਂ ਵਿਚ ਉਤਪਾਦਨ ਦੇ ਸਾਰੇ ਸਾਧਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੁਰਸਕਾਰ ਚੁਕਾਉਣ ਤੋਂ ਬਾਅਦ ਉੱਦਮੀ ਨੂੰ ਹਾਸਿਲ ਹੁੰਦਾ ਹੈ ।

ਪ੍ਰਸ਼ਨ 39.
ਸ਼ੁੱਧ ਲਾਭ ਤੋਂ ਕੀ ਭਾਵ ਹੈ ?
ਉੱਤਰ-
ਸ਼ੁੱਧ ਲਾਭ ਦਾ ਅਨੁਮਾਨ ਲਾਉਣ ਲਈ ਕੁੱਲ ਲਾਭ ਵਿਚੋਂ ਅੰਦਰੂਨੀ ਲਾਗਤਾਂ, ਭੱਜ-ਟੁੱਟ ਅਤੇ ਬੀਮਾ ਆਦਿ ਦਾ ਖ਼ਰਚ ਘਟਾ ਦਿੱਤਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਪਯੋਗਤਾ ਦੀ ਪਰਿਭਾਸ਼ਾ ਦਿਓ । ਉਸ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਉਪਯੋਗਤਾ ਦੀ ਪਰਿਭਾਸ਼ਾ-ਉਪਯੋਗਤਾ ਕਿਸੇ ਵਸਤੂ ਦੀ ਉਹ ਸ਼ਕਤੀ ਹੈ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ।

ਉਪਯੋਗਤਾ ਦੀਆਂ ਵਿਸ਼ੇਸ਼ਤਾਈਆਂ –

  1. ਉਪਯੋਗਤਾ ਇਕ ਮਹਿਸੂਸ ਕੀਤਾ ਜਾਣ ਵਾਲਾ ਤੱਥ ਹੈ-ਉਪਯੋਗਤਾ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਉਸਨੂੰ | ਛੂਹਿਆ ਜਾਂ ਵੇਖਿਆ ਨਹੀਂ ਜਾ ਸਕਦਾ ।
  2. ਉਪਯੋਗਤਾ ਸਾਪੇਖ ਹੈ-ਇਹ ਸਮੇਂ, ਸਥਾਨ ਅਤੇ ਵਿਅਕਤੀ ਨਾਲ ਬਦਲ ਜਾਂਦੀ ਹੈ ।
  3. ਉਪਯੋਗਤਾ ਦਾ ਲਾਭਕਾਰੀ ਹੋਣਾ ਜ਼ਰੂਰੀ ਨਹੀਂ-ਇਹ ਜ਼ਰੂਰੀ ਨਹੀਂ ਕਿ ਜਿਸ ਵਸਤੂ ਦੀ ਉਪਯੋਗਤਾ ਹੈ ਉਹ ਲਾਭਦਾਇਕ ਵੀ ਹੋਵੇ ।
  4. ਉਪਯੋਗਤਾ ਦਾ ਨੈਤਿਕਤਾ ਨਾਲ ਸੰਬੰਧ ਨਹੀਂ ਹੈ-ਇਹ ਜ਼ਰੂਰੀ ਨਹੀਂ ਕਿ ਜੋ ਵਸਤੂ ਉਪਯੋਗੀ ਹੈ ਉਹ ਨੈਤਿਕ ਦ੍ਰਿਸ਼ਟੀ ਤੋਂ ਵੀ ਠੀਕ ਹੋਵੇ ॥

ਪ੍ਰਸ਼ਨ 2.
ਕੁੱਲ ਉਪਯੋਗਤਾ, ਸੀਮਾਂਤ ਉਪਯੋਗਤਾ ਅਤੇ ਔਸਤ ਉਪਯੋਗਤਾ ਦੀਆਂ ਧਾਰਨਾਵਾਂ ਨੂੰ ਉਦਾਹਰਨਾਂ ਰਾਹੀਂ ਸਮਝਾਓ ।
ਉੱਤਰ –

  • ਕੁੱਲ ਉਪਯੋਗਤਾ-ਕਿਸੇ ਵਸਤੂ ਦੀਆਂ ਵੱਖ-ਵੱਖ ਮਾਤਰਾਵਾਂ ਦੇ ਉਪਯੋਗ ਤੋਂ ਪ੍ਰਾਪਤ ਉਪਯੋਗਤਾ ਦੀਆਂ ਇਕਾਈਆਂ ਦੇ ਜੋੜ ਨੂੰ ਕੁੱਲ ਉਪਯੋਗਤਾ ਆਖਦੇ ਹਨ। ਕੁੱਲ ਉਪਯੋਗਤਾ ਵਸਤੂ ਦੀ ਮਾਤਰਾ ਦੇ ਉਪਯੋਗ ਤੇ ਨਿਰਭਰ ਕਰਦੀ ਹੈ ।
  • ਸੀਮਾਂਤ ਉਪਯੋਗਤਾ-ਕਿਸੇ ਵਸਤੂ ਦੀ ਇਕ ਵਾਧੂ ਇਕਾਈ ਦੀ ਵਰਤੋਂ ਕਰਨ ਨਾਲ ਕੁੱਲ ਉਪਯੋਗਤਾ ਵਿਚ ਜਿਹੜੀ ਤਬਦੀਲੀ ਆਉਂਦੀ ਹੈ ਉਸਨੂੰ ਸੀਮਾਂਤ ਉਪਯੋਗਤਾ ਆਖਦੇ ਹਨ ।
  • ਔਸਤ ਉਪਯੋਗਤਾ-ਕਿਸੇ ਵਸਤੂ ਦੀਆਂ ਕੁੱਲ ਇਕਾਈਆਂ ਦੀ ਕੁੱਲ ਉਪਯੋਗਤਾ ਨੂੰ ਇਕਾਈ ਦੀ ਮਾਤਰਾ ਨਾਲ ਵੰਡਣ ਤੇ ਸਾਡੇ ਕੋਲ ਔਸਤ ਉਪਯੋਗਤਾ ਆ ਜਾਂਦੀ ਹੈ । 3 ਵਸਤੂਆਂ ਤੋਂ 15 ਉਪਯੋਗਤਾ ਮਿਲਦੀ ਹੈ ਤਾਂ ਇਕ ਵਸਤੂ ਦੀ ਔਸਤ ਉਪਯੋਗਤਾ ਕਿ \(\frac{15}{5} \) = 3 ਹੈ ।

ਪ੍ਰਸ਼ਨ 3.
ਵਸਤਾਂ (ਪਦਾਰਥ) ਦੀ ਪਰਿਭਾਸ਼ਾ ਦਿਓ ਅਤੇ ਉਸ ਦਾ ਵਰਗੀਕਰਨ ਕਰੋ ।
ਉੱਤਰ-
ਪਦਾਰਥ ਦੀ ਪਰਿਭਾਸ਼ਾ-ਮਾਰਸ਼ਲ ਦੇ ਸ਼ਬਦਾਂ ਵਿੱਚ, ਉਹ ਸਾਰੇ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਅਰਥ-ਸ਼ਾਸਤਰ ਵਿਚ ਪਦਾਰਥ ਅਖਵਾਉਂਦੇ ਹਨ । ” ਪਦਾਰਥਾਂ ਦਾ ਵਰਗੀਕਰਨ-

  1. ਭੌਤਿਕ ਪਦਾਰਥ-ਜਿਨ੍ਹਾਂ ਨੂੰ ਵੇਖਿਆ ਜਾ ਸਕਦਾ ਹੈ ।
  2. ਅਭੌਤਿਕ ਪਦਾਰਥ ਜਾਂ ਸੇਵਾਵਾਂ-ਜਿਨ੍ਹਾਂ ਨੂੰ ਵੇਖਿਆ ਨਹੀਂ ਜਾ ਸਕਦਾ ।
  3. ਆਰਥਿਕ ਪਦਾਰਥ-ਇਹ ਉਹ ਪਦਾਰਥ ਹਨ ਜਿਹੜੇ ਮੁੱਲ ਨਾਲ ਹਾਸਿਲ ਕੀਤੇ ਜਾ ਸਕਦੇ ਹਨ ।
  4. ਮੁਫ਼ਤ ਪਦਾਰਥ-ਇਹ ਉਹ ਪਦਾਰਥ ਹਨ ਜਿਹੜੇ ਬਗੈਰ ਕਿਸੇ ਮੁੱਲ ਦੇ ਮਿਲ ਜਾਂਦੇ ਹਨ ।
  5. ਉਪਭੋਗਤਾ ਪਦਾਰਥ-ਉਪਭੋਗਤਾ ਦੀਆਂ ਜ਼ਰੂਰਤਾਂ ਨੂੰ ਪ੍ਰਤੱਖ ਰੂਪ ਵਿਚ ਸੰਤੁਸ਼ਟ ਕਰਦੇ ਹਨ ।
  6. ਉਤਪਾਦਕ ਪਦਾਰਥ-ਹੋਰ ਪਦਾਰਥ ਦਾ ਉਤਪਾਦਨ ਕਰਨ ਵਿਚ ਸਹਾਈ ਹੁੰਦੇ ਹਨ ।
  7. ਨਾਸ਼ਵਾਨ ਪਦਾਰਥ-ਜਿਨ੍ਹਾਂ ਦੀ ਸਿਰਫ਼ ਇਕ ਵਾਰ ਹੀ ਵਰਤੋਂ ਕੀਤੀ ਜਾ ਸਕਤੀ ਹੈ ।
  8. ਟਿਕਾਊ ਪਦਾਰਥ-ਉਹ ਪਦਾਰਥ ਜਿਹੜੇ ਕਾਫ਼ੀ ਸਮੇਂ ਤਕ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ ।
  9. ਮੱਧਵਰਤੀ ਪਦਾਰਥ-ਮੱਧਵਰਤੀ ਪਦਾਰਥ ਉਹ ਪਦਾਰਥ ਹਨ ਜਿਨ੍ਹਾਂ ਦੀ ਵਰਤੋਂ ਹੋਰਨਾਂ ਪਦਾਰਥਾਂ ਅਤੇ ਸੇਵਾਵਾਂ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਦੀ ਮੁੜ-ਵਿਕਰੀ ਕੀਤੀ ਜਾਂਦੀ ਹੈ , ਜਿਵੇਂ ਕੱਚਾ ਮਾਲ, ਲੱਕੜੀ ।
  10. ਅੰਤਿਮ ਪਦਾਰਥ-ਅੰਤਿਮ ਪਦਾਰਥ ਉਹ ਪਦਾਰਥ ਹਨ ਜਿਹੜੇ ਉਪਭੋਗ ਜਾਂ ਨਿਵੇਸ਼ ਦੇ ਉਦੇਸ਼ ਨਾਲ ਬਾਜ਼ਾਰ ਵਿਚ ਵਿਕਰੀ ਲਈ ਉਪਲੱਬਧ ਹਨ ।
  11. ਸਰਵਜਨਕ ਪਦਾਰਥ-ਜਿਨ੍ਹਾਂ ਪਦਾਰਥਾਂ ਤੇ ਸਰਕਾਰ ਦੀ ਮਲਕੀਅਤ ਹੁੰਦੀ ਹੈ ।
  12. ਨਿੱਜੀ ਪਦਾਰਥ-ਉਹ ਪਦਾਰਥ ਜਿਨ੍ਹਾਂ ਤੇ ਕਿਸੇ ਵਿਅਕਤੀ ਦਾ ਨਿੱਜੀ ਅਧਿਕਾਰ ਹੁੰਦਾ ਹੈ ।
  13. ਕੁਦਰਤੀ ਪਦਾਰਥ-ਜੋ ਕੁਦਰਤ ਨੇ ਵਿਅਕਤੀਆਂ ਨੂੰ ਤੋਹਫੇ ਵਜੋਂ ਦਿੱਤੇ ਹਨ ।
  14. ਮਨੁੱਖ ਦੁਆਰਾ ਨਿਰਮਿਤ ਪਦਾਰਥ-ਜਿਨ੍ਹਾਂ ਦਾ ਉਤਪਾਦਨ ਮਨੁੱਖ ਨੇ ਕੀਤਾ ਹੈ ।

ਪ੍ਰਸ਼ਨ 4.
ਮੁਦਰਾ ਦੀ ਪਰਿਭਾਸ਼ਾ ਦਿਓ । ਮੁਦਰਾ ਦੇ ਮੁੱਖ ਕਾਰਜ ਕਿਹੜੇ ਹਨ ?
ਉੱਤਰ-
ਮੁਦਰਾ ਦਾ ਅਰਥ-ਮੁਦਰਾ ਕੋਈ ਵੀ ਚੀਜ਼ ਹੋ ਸਕਦੀ ਹੈ ਜਿਸਨੂੰ ਆਮ ਤੌਰ ‘ਤੇ ਵਸਤਾਂ ਦੇ ਵਟਾਂਦਰੇ ਵਿਚ ਸਿੱਕੇ ਦੇ ਤੌਰ ‘ਤੇ ਪ੍ਰਵਾਨ ਕੀਤਾ ਜਾਂਦਾ ਹੈ । ਮੁਦਰਾ ਦੇ ਕੰਮ –

  • ਵਟਾਂਦਰੇ ਦਾ ਮਾਧਿਅਮ-ਸਾਰੀਆਂ ਵਸਤਾਂ ਮੁਦਰਾ ਨਾਲ ਖ਼ਰੀਦੀਆਂ ਅਤੇ ਵੇਚੀਆਂ ਜਾਂਦੀਆਂ ਹਨ ।
  • ਮੁੱਲ ਦਾ ਮਾਪਦੰਡ-ਸਾਰੀਆਂ ਵਸਤਾਂ ਦਾ ਮੁੱਲ ਮੁਦਰਾ ਵਿਚ ਹੀ ਬਿਆਨ ਕੀਤਾ ਜਾਂਦਾ ਹੈ ।
  • ਭਾਵੀ ਭੁਗਤਾਨ ਦਾ ਮਾਨ-ਸਭ ਤਰ੍ਹਾਂ ਦੇ ਕਰਜ਼ੇ ਮੁਦਰਾ ਦੇ ਰੂਪ ਵਿਚ ਹੀ ਲਏ ਦਿੱਤੇ ਜਾਂਦੇ ਹਨ ।
  • ਧਨ ਦਾ ਸੰਗ੍ਰਹਿ-ਮੁਦਰਾ ਦੇ ਰੂਪ ਵਿਚ ਧਨ ਦਾ ਸੰਗ੍ਰਹਿ ਕਰਨਾ ਆਸਾਨ ਹੋ ਜਾਂਦਾ ਹੈ ।
  • ਵਟਾਂਦਰਾ ਸ਼ਕਤੀ ਦੀ ਤਬਦੀਲੀ-ਮੁਦਰਾ ਦੇ ਰੂਪ ਵਿਚ ਧਨ ਨੂੰ ਇਕ ਥਾਂ ਤੋਂ ਦੂਸਰੀ ਥਾਂ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ ।

ਪ੍ਰਸ਼ਨ 5.
ਮੰਗ ਤੋਂ ਕੀ ਭਾਵ ਹੈ ? ਇਕ ਤਾਲਿਕਾ ਅਤੇ ਰੇਖਾ-ਚਿੱਤਰ ਦੀ ਸਹਾਇਤਾ ਨਾਲ ਮੰਗ ਦੀ ਧਾਰਨਾ ਨੂੰ ਸਪੱਸ਼ਟ ਕਰੋ ।
ਉੱਤਰ-
ਮੰਗ ਦਾ ਅਰਥ- ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੈ ਜਿਸਨੂੰ ਇਕ ਉਪਭੋਗਤਾ ਇਕ ਨਿਸਚਿਤ ਸਮੇਂ ਇਕ ਨਿਸਚਿਤ ਮੁੱਲ ਉੱਤੇ ਖ਼ਰੀਦਣ ਲਈ ਇੱਛੁਕ ਹੈ ਅਤੇ ਯੋਗ ਹੈ । ਮੰਗ ਤਾਲਿਕਾ-ਮੰਗ ਦੀ ਧਾਰਨਾ ਨੂੰ ਹੇਠ ਦਿੱਤੀ ਤਾਲਿਕਾ ਰਾਹੀਂ ਸਪੱਸ਼ਟ ਕੀਤਾ ਜਾ ਸਕਦਾ ਹੈ –
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 4


ਤਾਲਿਕਾ ਤੋਂ ਸਪੱਸ਼ਟ ਹੈ ਕਿ ਜਿਵੇਂ-ਜਿਵੇਂ ਵਸਤੂ ਦੀ ਕੀਮਤ ਵਧਦੀ ਜਾਂਦੀ ਹੈ, ਉਸਦੀ ਮੰਗ ਘੱਟ ਹੁੰਦੀ ਜਾਂਦੀ ਹੈ । ਮੰਗ ਕਰ-ਜਦੋਂ ਕੀਮਤ 1 ਰੁਪਏ ਹੈ ਤਾਂ ਮੰਗ 40 ਇਕਾਈਆਂ ਹੈ । ਜਦੋਂ ਕੀਮਤ 4 ਰੁਪਏ ਹੈ ਤਾਂ ਮੰਗ 10 ਇਕਾਈਆਂ ਹੈ । ਇਸ ਤਰ੍ਹਾਂ ਮੰਗ ਵਕਰ ਦਾ ਢਲਾਨ ਉੱਪਰੋਂ ਖੱਬੇ ਪਾਸੇ ਅਤੇ ਹੇਠਾਂ ਸੱਜੇ ਪਾਸੇ ਹੁੰਦਾ ਹੈ
ਜੋ ਇਹ ਦਰਸਾਉਂਦਾ ਹੈ ਕਿ ਕੀਮਤ ਜ਼ਿਆਦਾ ਹੋਣ ਤੇ ਮੰਗ ਘੱਟ ਹੁੰਦੀ ਹੈ ਅਤੇ ਕੀਮਤ ਘੱਟ ਹੋਣ ਉੱਤੇ ਮੰਗ ਵਧੇਰੇ ਹੁੰਦੀ ਹੈ ।

ਪ੍ਰਸ਼ਨ 6.
ਪੂਰਤੀ ਦੀ ਪਰਿਭਾਸ਼ਾ ਦਿਓ । ਇਕ ਤਾਲਿਕਾ ਅਤੇ ਰੇਖਾ-ਚਿਤਰ ਰਾਹੀਂ ਪੂਰਤੀ ਦੀ ਧਾਰਨਾ ਨੂੰ ਸਪੱਸ਼ਟ ਕਰੋ ।
ਉੱਤਰ-
ਪੂਰਤੀ ਦੀ ਪਰਿਭਾਸ਼ਾ-ਕਿਸੇ ਵਸਤੂ ਦੀ ਪੂਰਤੀ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਸਨੂੰ ਇੱਕ ਵਿਕਰੇਤਾ ਇਕ ਨਿਸਚਿਤ ਸਮੇਂ ਵਿਚ ਕਿਸੇ ਕੀਮਤ ‘ਤੇ ਵੇਚਣ ਲਈ ਤਿਆਰ ਹੁੰਦਾ ਹੈ । ਪੂਰਤੀ ਤਾਲਿਕਾ-ਪੂਰਤੀ ਤਾਲਿਕਾ ਇਕ ਅਜਿਹੀ ਤਾਲਿਕਾ ਹੈ ਜਿਸ ਰਾਹੀਂ ਵਸਤੂ ਦੀ ਪੂਰਤੀ ਦੀ ਮਾਤਰਾ ਦਾ ਉਸਦੇ ਮੁੱਲ ਨਾਲ ਸੰਬੰਧ ਵਿਖਾਇਆ ਜਾ ਸਕਦਾ ਹੈ । ਪੂਰਤੀ ਤਾਲਿਕਾ-ਪੂਰਤੀ ਦੀ ਤਾਲਿਕਾ ਨੂੰ ਹੇਠਲੀ ਤਾਲਿਕਾ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ –
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 6
ਤਾਲਿਕਾ ਤੋਂ ਸਪੱਸ਼ਟ ਹੁੰਦਾ ਹੈ ਕਿ ਜਿਵੇਂ-ਜਿਵੇਂ ਵਸਤੂ ਦੀ ਕੀਮਤ ਵਧ ਰਹੀ ਹੈ ਉਸਦੀ ਪੂਰਤੀ ਦੀ ਮਾਤਰਾ ਵੀ ਵਧ ਰਹੀ ਹੈ । ਇਸੇ ਤਰ੍ਹਾਂ ਪੂਰਤੀ ਤਾਲਿਕਾ ਮੁੱਲ ਅਤੇ ਵੇਚੀ ਜਾਣ ਵਾਲੀ ਮਾਤਰਾ ਦੇ ਸੰਬੰਧ ਨੂੰ ਦਰਸਾਉਂਦੀ ਹੈ ।
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 7
ਪੂਰਤੀ ਵਕਰ-ਪੂਰਤੀ ਵਕਰ ਉਹ ਵਕਰ ਹੈ ਜਿਹੜਾ ਕਿਸੇ ਵਸਤੂ ਦੇ ਮੁੱਲ ਅਤੇ ਪੂਰਤੀ ਦਾ ਸੰਬੰਧ ਪ੍ਰਗਟ ਕਰਦਾ ਹੈ । ਰੇਖਾ ਚਿੱਤਰ ਵਿਚ SS ਪੂਰਤੀ ਵਕਰ ਹੈ ਜਿਹੜਾ ਖੱਬਿਉਂ ਸੱਜੇ ਪਾਸੇ ਉੱਪਰ ਨੂੰ ਜਾ ਰਿਹਾ ਹੈ । SS ਪੁਰਤੀ ਵਕਰ ਦੇ ਧਨਾਤਮਕ ਢਲਾਨ ਤੋਂ ਪਤਾ ਲੱਗਦਾ ਹੈ ਕਿ ਮੁੱਲ ਵਧਣ oboਤੇ ਨੂੰ ਪ੍ਰਤੀ ਤੋਂ ਨਾਲ ਪੂਰਤੀ ਦੀ ਮਾਤਰਾ ਵਧਦੀ ਹੈ ਅਤੇ ਮੁੱਲ ਘਟਣ ਨਾਲ ਪੂਰਤੀ ਦੀ ਮਾਤਰਾ ਘਟਦੀ ਹੈ ।

ਪ੍ਰਸ਼ਨ 7.
ਲਾਗਤ ਦੀ ਪਰਿਭਾਸ਼ਾ ਦਿਓ । ਕੁੱਲ ਲਾਗਤ, ਸੀਮਾਂਤ ਲਾਗਤ ਅਤੇ ਔਸਤ ਲਾਗਤ ਦੀਆਂ ਧਾਰਨਾਵਾਂ ਦੀ ਵਿਆਖਿਆ ਕਰੋ ।
ਉੱਤਰ-
ਲਾਗਤ ਦੀ ਪਰਿਭਾਸ਼ਾ-ਕਿਸੇ ਵਸਤੂ ਦੀ ਇਕ ਨਿਸਚਿਤ ਮਾਤਰਾ ਦਾ ਉਤਪਾਦਨ ਕਰਨ ਲਈ ਉਤਪਾਦਨ ਦੇ ਸਾਧਨਾਂ ਨੂੰ ਜਿਹੜਾ ਕੁੱਲ ਮੁਦਰਕ-ਭੁਗਤਾਨ ਕਰਨਾ ਪੈਂਦਾ ਹੈ, ਉਸ ਨੂੰ ਮੁਦਰਿਕ-ਉਤਪਾਦਨ ਲਾਗਤ ਆਖਦੇ ਹਨ । ਕੁੱਲ ਲਾਗਤ-ਕਿਸੇ ਵਸਤੂ ਦੀ ਇਕ ਨਿਸਚਿਤ ਮਾਤਰਾ ਦਾ ਉਤਪਾਦਨ ਹਾਸਿਲ ਕਰਨ ਲਈ ਜਿਹੜਾ ਧਨੂੰ ਖ਼ਰਚ ਕਰਨਾ ਪੈਂਦਾ ਹੈ, ਉਸ ਨੂੰ ਕੁੱਲ ਲਾਗਤ ਆਖਦੇ ਹਨ । ਔਸਤ ਲਾਗਤ-ਕਿਸੇ ਵਸਤੂ ਦੀ ਪ੍ਰਤੀ ਇਕਾਈ ਲਾਗਤ ਨੂੰ ਔਸਤ ਲਾਗਤ ਆਖਦੇ ਹਨ । ਕੁੱਲ ਲਾਗਤ ਨੂੰ ਉਤਪਾਦਨ ਦੀ ਮਾਤਰਾ ਨਾਲ ਭਾਗ ਕਰਨ ਨਾਲ ਔਸਤ ਲਾਗਤ ਦਾ ਪਤਾ ਲਗਦਾ ਹੈ ।
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 8
ਉਤਪਾਦਨ ਦੀ ਮਾਤਰਾ ਸੀਮਾਂਤ ਲਾਗਤ-ਸੀਮਾਂਤ ਲਾਗਤ ਤੋਂ ਭਾਵ ਵਸਤੂ ਦੀ ਇਕ ਵਾਧੂ ਇਕਾਈ ਦੇ ਉਤਪਾਦਨ ਉੱਤੇ ਕੀਤੇ ਗਏ ਖ਼ਰਚ ਤੋਂ ਹੈ ।

ਪ੍ਰਸ਼ਨ 8.
ਆਮਦਨ ਦੀ ਪਰਿਭਾਸ਼ਾ ਦਿਓ । ਕੁੱਲ ਆਮਦਨ, ਸੀਮਾਂਤ ਆਮਦਨ ਅਤੇ ਔਸਤ ਆਮਦਨ ਤੋਂ ਕੀ ਭਾਵ ਹੈ ?
ਉੱਤਰ-
ਆਮਦਨ ਦੀ ਪਰਿਭਾਸ਼ਾ-ਕਿਸੇ ਵਸਤੂ ਦੀ ਵਿਕਰੀ ਕਰਨ ਉੱਤੇ ਇਕ ਫ਼ਰਮ ਨੂੰ ਜਿਹੜੀ ਕੁੱਲ ਰਕਮ ਹਾਸਿਲ ਹੁੰਦੀ ਹੈ, ਉਸਨੂੰ ਫ਼ਰਮ ਦੀ ਆਮਦਨ ਆਖਿਆ ਜਾਂਦਾ ਹੈ । ਕੁੱਲ ਆਮਦਨ-ਇਕ ਫ਼ਰਮ ਵਲੋਂ ਆਪਣੇ ਉਤਪਾਦਨ ਦੀ ਇਕ ਨਿਸ਼ਚਿਤ ਮਾਤਰਾ ਵੇਚ ਕੇ ਜਿਹੜਾ ਧਨ ਹਾਸਿਲ ਹੁੰਦਾ ਹੈ, ਉਸਨੂੰ ਕੁੱਲ ਆਮਦਨ ਆਖਦੇ ਹਨ । ਔਸਤ ਆਮਦਨ-ਕਿਸੇ ਵਸਤੂ ਦੀ ਵਿਕਰੀ ਤੋਂ ਹਾਸਿਲ ਹੋਣ ਵਾਲੀ ਪ੍ਰਤੀ ਇਕਾਈ ਆਮਦਨ ਔਸਤ ਆਮਦਨ ਅਖਵਾਉਂਦੀ ਹੈ ।
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 9

ਪ੍ਰਸ਼ਨ 9.
ਫ਼ਰਮ ਦੀ ਪਰਿਭਾਸ਼ਾ ਦਿਓ । ਇਕ ਉਤਪਾਦਕ ਦੇ ਰੂਪ ਵਿਚ ਫ਼ਰਮ ਦੇ ਕਾਰਜਾਂ ਦਾ ਵਰਣਨ ਕਰੋ ।
ਉੱਤਰ-
ਫ਼ਰਮ ਦੀ ਪਰਿਭਾਸ਼ਾ-ਫ਼ਰਮ ਉਤਪਾਦਕ ਦੀ ਉਹ ਇਕਾਈ ਹੈ ਜਿਹੜੀ ਲਾਭ ਹਾਸਿਲ ਕਰਨ ਦੇ ਨਜ਼ਰੀਏ ਤੋਂ ਵਿਕਰੀ ਲਈ ਉਤਪਾਦਨ ਕਰਦੀ ਹੈ । ਇਕ ਉਤਪਾਦਕ ਦੇ ਰੂਪ ਵਿਚ ਫ਼ਰਮ ਦੇ ਕਾਰਜ-ਉਤਪਾਦਕ ਦੇ ਰੂਪ ਵਿਚ ਫ਼ਰਮ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਦੀ ਹੈ ਅਤੇ ਉਨ੍ਹਾਂ ਦੀ ਵਿਕਰੀ ਕਰਦੀ ਹੈ ।
ਇਕ ਫ਼ਰਮ ਆਪਣਾ ਉਤਪਾਦਨ ਘੱਟੋ-ਘੱਟ ਲਾਗਤ ਉੱਤੇ ਕਰਨ ਦਾ ਯਤਨ ਕਰਦੀ ਹੈ ਅਤੇ ਉਹ ਉਸਨੂੰ ਵੇਚ ਕੇ ਵੱਧ ਤੋਂ ਵੱਧ ਲਾਭ ਹਾਸਿਲ ਕਰਨਾ ਚਾਹੁੰਦੀ ਹੈ । ਇਕ ਉਤਪਾਦਕ ਦੇ ਤੌਰ ‘ਤੇ ਫ਼ਰਮ ਅਸਲ ਵਿਚ ਉੱਦਮੀ ਦਾ ਹੀ ਇਕ ਰੂਪ ਹੁੰਦੀ ਹੈ ।

ਪ੍ਰਸ਼ਨ 10.
ਬਾਜ਼ਾਰ ਦੀ ਪਰਿਭਾਸ਼ਾ ਦਿਓ ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਬਾਜ਼ਾਰ ਦੀ ਪਰਿਭਾਸ਼ਾ-ਕਰਨੋ ਦੇ ਸ਼ਬਦਾਂ ਵਿੱਚ, ਅਰਥ-ਸ਼ਾਸਤਰੀ, ਬਾਜ਼ਾਰ ਦਾ ਮਤਲਬ ਕਿਸੇ ਵਿਸ਼ੇਸ਼ ਸਥਾਨ ਤੋਂ ਨਹੀਂ ਲੈਂਦੇ ਜਿੱਥੇ ਵਸਤਾਂ ਖ਼ਰੀਦੀਆਂ ਜਾਂ ਵੇਚੀਆਂ ਜਾਂਦੀਆਂ ਹਨ ਸਗੋਂ ਉਸ ਸਾਰੇ ਖੇਤਰ ਤੋਂ ਲੈਂਦੇ ਹਨ ਜਿੱਥੇ ਖ਼ਰੀਦਦਾਰ ਅਤੇ ਵਿਕਰੇਤਾ ਵਿਚਕਾਰ ਇਕ-ਦੂਸਰੇ ਨਾਲ ਇਸ ਤਰ੍ਹਾਂ ਸੁਤੰਤਰ ਸੰਪਰਕ ਹੋਵੇ ਕਿ ਇਕ ਹੀ ਕਿਸਮ ਦੀ ਵਸਤੂ ਦੀ ਕੀਮਤ ਦਾ ਰੁਝਾਨ ਆਸਾਨੀ ਨਾਲ ਅਤੇ ਤੇਜ਼ੀ ਨਾਲ ਇਕ ਸਮਾਨ ਹੋਣਾ ਪਤਾ ਲੱਗ ਸਕੇ ।”

ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ –

  1. ਖੇਤਰ-ਅਰਥ-ਸ਼ਾਸਤਰ ਵਿਚ ‘ਬਾਜ਼ਾਰ’ ਸ਼ਬਦ ਤੋਂ ਭਾਵ ਕਿਸੇ ਖ਼ਾਸ ਸਥਾਨ ਤੋਂ ਨਹੀਂ ਹੈ, ਸਗੋਂ ਬਾਜ਼ਾਰ ਦਾ ਗਿਆਨ | ਉਸ ਸਥਾਨ ਤੋਂ ਹੁੰਦਾ ਹੈ ਜਿਸ ਵਿਚ ਵੇਚਣ ਵਾਲੇ ਅਤੇ ਖਰੀਦਣ ਵਾਲੇ ਫੈਲੇ ਹੁੰਦੇ ਹਨ ।
  2. ਇਕ ਵਸਤੂ-ਅਰਥ-ਸ਼ਾਸਤਰ ਵਿਚ ‘ਬਾਜ਼ਾਰ` ਇਕ ਹੀ ਵਸਤੁ ਦਾ ਮੰਨਿਆ ਜਾਂਦਾ ਹੈ । ਜਿਵੇਂ ਘਿਓ ਦਾ ਬਾਜ਼ਾਰ, ਫਲਾਂ ਦਾ ਬਾਜ਼ਾਰ ਆਦਿ ।
  3. ਖ਼ਰੀਦਦਾਰ-ਵਿਕਰੇਤਾ-ਖ਼ਰੀਦਦਾਰ ਅਤੇ ਵਿਕਰੇਤਾ ਦੋਵੇਂ ਹੀ ਬਾਜ਼ਾਰ ਦੇ ਮਹੱਤਵਪੂਰਨ ਅਤੇ ਅਭਿੰਨ ਅੰਗ ਹਨ ।
  4. ਸੁਤੰਤਰ ਮੁਕਾਬਲਾ-ਬਾਜ਼ਾਰ ਵਿਚ ਖ਼ਰੀਦਦਾਰਾਂ ਅਤੇ ਵਿਕਰੇਤਾ ਵਿਚਕਾਰ ਸੁਤੰਤਰ ਤੌਰ ‘ਤੇ ਮੁਕਾਬਲਾ ਹੋਣਾ ਚਾਹੀਦਾ ਹੈ ।
  5. ਇਕ ਕੀਮਤ-ਜਦੋਂ ਬਾਜ਼ਾਰ ਵਿਚ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਸੁਤੰਤਰ ਮੁਕਾਬਲਾ ਹੋਵੇਗਾ ਤਾਂ ਇਸਦਾ ਨਤੀਜਾ ਇਹ ਹੋਵੇਗਾ ਕਿ ਵਸਤੁ ਦੀ ਕੀਮਤ ਇਕ ਸਮੇਂ ਵਿਚ ਇਕ ਹੀ ਹੋਵੇਗੀ ।

ਪ੍ਰਸ਼ਨ 11.
ਸੰਤੁਲਨ ਦੀ ਧਾਰਨਾ ਤੋਂ ਕੀ ਭਾਵ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਤੁਲਨ ਦਾ ਅਰਥ-ਸੰਤੁਲਨ ਉਹ ਹਾਲਤ ਹੈ, ਜਿਸ ਵਿਚ ਵਿਰੋਧੀ ਦਿਸ਼ਾ ਵਿਚ ਤਬਦੀਲੀ ਲਿਆਉਣ ਵਾਲੀਆਂ ਸ਼ਕਤੀਆਂ ਪੂਰਨ ਰੂਪ ਵਿਚ ਇਕ-ਦੂਸਰੇ ਦੇ ਬਰਾਬਰ ਹੁੰਦੀਆਂ ਹਨ ਭਾਵ ਤਬਦੀਲੀ ਦਾ ਕੋਈ ਰੁਝਾਨ ਨਹੀਂ ਪਾਇਆ ਜਾਂਦਾ ।” ਮਿਸਾਲ ਵਜੋਂ, ਜਦੋਂ ਇਕ ਫ਼ਰਮ ਨੂੰ ਵੱਧ ਤੋਂ ਵੱਧ ਲਾਭ ਹਾਸਿਲ ਹੁੰਦੇ ਹਨ, ਉਸ ਵਿਚ ਤਬਦੀਲੀ ਦਾ ਰੁਝਾਨ ਨਹੀਂ ਪਾਇਆ ਜਾਂਦਾ । ਫ਼ਰਮ ਦੀ ਇਸ ਹਾਲਤ ਨੂੰ ਸੰਤੁਲਨ ਦੀ ਹਾਲਤ ਕਿਹਾ ਜਾਵੇਗਾ ।

ਪ੍ਰਸ਼ਨ 12.
ਪੂਰਨ ਪ੍ਰਤੀਯੋਗਤਾ ਦੀ ਪਰਿਭਾਸ਼ਾ ਦਿਓ । ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪੂਰਨ ਮੁਕਾਬਲੇ ਦੀ ਪਰਿਭਾਸ਼ਾ-ਪੂਰਨ ਮੁਕਾਬਲਾ ਬਾਜ਼ਾਰ ਦੀ ਉਹ ਹਾਲਤ ਹੈ ਜਿਸ ਵਿਚ ਬਹੁਤ ਸਾਰੀਆਂ ਫ਼ਰਮਾਂ ਹੁੰਦੀਆਂ ਹਨ ਅਤੇ ਉਹ ਸਾਰੀਆਂ ਇਕ ਸਮਰੁਪ ਵਸਤੂ ਦੀ ਵਿਕਰੀ ਕਰਦੀਆਂ ਹਨ । ਇਸ ਹਾਲਤ ਵਿਚ ਫ਼ਰਮ ਮੁੱਲ ਸਵੀਕਾਰ ਕਰਨ ਵਾਲੀ ਹੁੰਦੀ ਹੈ ਨਾ ਕਿ ਮੁੱਲ ਨਿਸਚਿਤ ਕਰਨ ਵਾਲੀ । ਪੂਰਨ ਮੁਕਾਬਲੇ ਦੀਆਂ ਵਿਸ਼ੇਸ਼ਤਾਵਾਂ-ਪੂਰਨ ਮੁਕਾਬਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਵਧੇਰੇ ਗਿਣਤੀ
  • ਇਕ-ਸਾਰ ਜਾਂ ਸਮਰੂਪ ਵਸਤਾਂ
  • ਪੂਰਨ ਗਿਆਨ
  • ਫ਼ਰਮਾਂ ਦਾ ਸੁਤੰਤਰ ਪ੍ਰਵੇਸ਼ ‘ਤੇ ਛੱਡਣਾ
  • ਸਮਾਨ ਕੀਮਤ
  • ਸਾਧਨਾਂ ਵਿਚ ਪੂਰਨ ਗਤੀਸ਼ੀਲਤਾ ।

ਪ੍ਰਸ਼ਨ 13.
ਏਕਾਧਿਕਾਰ ਦੀ ਪਰਿਭਾਸ਼ਾ ਦਿਓ । ਇਸ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਏਕਾਧਿਕਾਰ ਦੀ ਪਰਿਭਾਸ਼ਾ-ਏਕਾਧਿਕਾਰ ਉਹ ਹਾਲਤ ਹੈ, ਜਿਸ ਵਿਚ ਬਾਜ਼ਾਰ ਵਿਚ ਇਕ ਵਸਤੂ ਦਾ ਸਿਰਫ਼ ਇਕ ਹੀ ਉਤਪਾਦਕ ਹੁੰਦਾ ਹੈ । ਇਸ ਵਸਤੂ ਦਾ ਕੋਈ ਨੇੜੇ ਦਾ ਬਦਲ ਨਹੀਂ ਹੁੰਦਾ । ਏਕਾਧਿਕਾਰ ਦੀਆਂ ਵਿਸ਼ੇਸ਼ਤਾਵਾਂ-ਏਕਾਧਿਕਾਰ ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ –

  1. ਇਕ ਵਿਕਰੇਤਾ ਅਤੇ ਬਹੁਤੇ ਖ਼ਰੀਦਦਾਰ-ਏਕਾਧਿਕਾਰ ਬਾਜ਼ਾਰ ਵਿਚ ਵਸਤੂ ਦਾ ਸਿਰਫ਼ ਇਕ ਹੀ ਵਿਕਰੇਤਾ ਹੁੰਦਾ ਹੈ | ਵਸਤੂ ਦੇ ਖ਼ਰੀਦਦਾਰ ਬਹੁਤ ਵੱਡੀ ਗਿਣਤੀ ਵਿਚ ਹੁੰਦੇ ਹਨ ।
  2. ਨਵੀਆਂ ਫ਼ਰਮਾਂ ਬਾਜ਼ਾਰ ਵਿਚ ਨਹੀਂ ਆ ਸਕਦੀਆਂ-ਏਕਾਧਿਕਾਰੀ ਬਾਜ਼ਾਰ ਵਿਚ ਕੋਈ ਫ਼ਰਮ ਦਾਖਿਲ ਨਹੀਂ ਹੋ ਸਕਦੀ ।
  3. ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ-ਸੁੱਧ ਏਕਾਧਿਕਾਰ ਬਾਜ਼ਾਰ ਵਿਚ ਉਤਪਾਦਿਤ ਵਸਤਾਂ ਦਾ ਕੋਈ ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ |
  4. ਕੀਮਤ ‘ਤੇ ਕੰਟਰੋਲ-ਏਕਾਧਿਕਾਰੀ ਦਾ ਵਸਤੂ ਦੀ ਕੀਮਤ ਉੱਤੇ ਕੰਟਰੋਲ ਹੁੰਦਾ ਹੈ ।

ਪ੍ਰਸ਼ਨ 14.
ਆਰਥਿਕ ਕਿਰਿਆਵਾਂ ਕੀ ਹਨ ? ਉਨ੍ਹਾਂ ਦੇ ਮੁੱਖ ਪ੍ਰਕਾਰ ਕਿਹੜੇ ਹਨ ?
ਉੱਤਰ-
ਆਰਥਿਕ ਕਿਰਿਆਵਾਂ ਦਾ ਅਰਥ-ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜਿਨ੍ਹਾਂ ਦਾ ਸੰਬੰਧ ਧਨ ਦੇ ਉਪਭੋਗ, ਉਤਪਾਦਨ ਵਟਾਂਦਰੇ ਅਤੇ ਵੰਡ ਨਾਲ ਹੁੰਦਾ ਹੈ । ਇਨ੍ਹਾਂ ਕਿਰਿਆਵਾਂ ਦਾ ਮੁੱਖ ਉਦੇਸ਼ ਧਨ ਦੀ ਪ੍ਰਾਪਤੀ ਹੁੰਦਾ ਹੈ । ਆਰਥਿਕ ਕਿਰਿਆਵਾਂ ਦੀਆਂ ਕਿਸਮਾਂ –

  1. ਉਪਭੋਗ-ਉਪਭੋਗ ਉਹ ਆਰਥਿਕ ਕਿਰਿਆ ਹੈ, ਜਿਸਦਾ ਸੰਬੰਧ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਦੇ ਉਪਭੋਗ ਨਾਲ ਹੁੰਦਾ ਹੈ ।
  2. ਉਤਪਾਦਨ-ਉਤਪਾਦਨ ਉਹ ਆਰਥਿਕ ਕਿਰਿਆ ਹੈ ਜਿਸਦਾ ਸੰਬੰਧ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿਚ ਵਾਧਾ ਕਰਨ ਨਾਲ ਹੈ ।
  3. ਵਟਾਂਦਰਾ-ਵਟਾਂਦਰਾ ਉਹ ਕਿਰਿਆ ਹੈ ਜਿਸਦਾ ਸੰਬੰਧ ਕਿਸੇ ਵਸਤੂ ਦੀ ਖ਼ਰੀਦ-ਵਿਕਰੀ ਨਾਲ ਹੈ ।
  4. ਵੰਡ-ਵੰਡ ਦਾ ਸੰਬੰਧ ਉਤਪਾਦਨ ਦੇ ਸਾਧਨਾਂ ਦੀ ਕੀਮਤ ਜਾਂ ਭੂਮੀ ਦੀ ਕੀਮਤ ਲਗਾਨ), ਮਿਹਨਤ ਦੀ ਕੀਮਤ ਮਜ਼ਦੂਰੀ), ਪੂੰਜੀ ਦੀ ਕੀਮਤ (ਵਿਆਜ) ਅਤੇ ਉੱਦਮੀ ਨੂੰ ਹਾਸਿਲ ਹੋਣ ਵਾਲੀ ਕੀਮਤ (ਲਾਭ) ਨੂੰ ਨਿਰਧਾਰਿਤ ਕਰਨ ਨਾਲ ਹੈ । ਇਸ ਕਿਰਿਆ ਨੂੰ ਸਾਧਨ ਮੁੱਲ-ਨਿਰਧਾਰਨ ਵੀ ਆਖਿਆ ਜਾਂਦਾ ਹੈ ।

ਪ੍ਰਸ਼ਨ 15.
ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿਚ ਅੰਤਰ ਦੱਸੋ ।
ਉੱਤਰ-
ਜੇ ਕੋਈ ਕਿਰਿਆ ਧਨ ਹਾਸਿਲ ਕਰਨ ਲਈ ਕੀਤੀ ਜਾਂਦੀ ਹੈ ਤਾਂ ਇਸ ਕਿਰਿਆ ਨੂੰ ਆਰਥਿਕ ਕਿਰਿਆ ਆਖਿਆ ਜਾਂਦਾ ਹੈ । ਇਸਦੇ ਉਲਟ ਜੇ ਉਹੀ ਕਿਰਿਆ ਮਨੋਰੰਜਨ, ਧਰਮ, ਪਿਆਰ, ਦਇਆ, ਦੇਸ਼-ਪ੍ਰੇਮ, ਸਮਾਜ ਸੇਵਾ, ਫ਼ਰਜ਼ ਆਦਿ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਤਾਂ ਉਸਨੂੰ ਗੈਰ-ਆਰਥਿਕ ਕਿਰਿਆ ਆਖਿਆ ਜਾਂਦਾ ਹੈ । ਇਸ ਫ਼ਰਕ ਨੂੰ ਇਕ ਉਦਾਹਰਨ ਰਾਹੀਂ ਸਪੱਸ਼ਟ ਕੀਤਾ ਜਾ ਸਕਦਾ ਹੈ । ਮੰਨ ਲਉ ਅਰਥ-ਸ਼ਾਸਤਰ ਦੇ ਅਧਿਆਪਕ 500 ਰੁਪਏ ਮਾਸਿਕ ਫ਼ੀਸ ਲੈ ਕੇ ਤੁਹਾਨੂੰ ਇਕ ਘੰਟਾ ਤੁਹਾਡੇ ਘਰ ਹੀ ਅਰਥ-ਸ਼ਾਸਤਰ ਪੜ੍ਹਾਉਂਦੇ ਹਨ, ਤਾਂ ਉਨ੍ਹਾਂ ਦੀ ਇਹ ਕਿਰਿਆ ਆਰਥਿਕ ਕਿਰਿਆ ਅਖਵਾਉਂਦੀ ਹੈ । ਇਸਦੇ ਉਲਟ ਜੇ ਉਹ ਤੁਹਾਨੂੰ ਇਕ ਗ਼ਰੀਬ ਵਿਦਿਆਰਥੀ ਹੋਣ ਦੇ ਨਾਤੇ ਬਿਨਾਂ ਕੋਈ ਫ਼ੀਸ ਲਏ ਮੁਫ਼ਤ ਵਿਚ ਅਰਥ-ਸ਼ਾਸਤਰ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਦੀ ਇਹ ਕਿਰਿਆ ਅਨਾਰਥਿਕ ਕਿਰਿਆ ਅਖਵਾਉਂਦੀ ਹੈ ।

ਪ੍ਰਸ਼ਨ 16.
ਭੂਮੀ ਦੀ ਪਰਿਭਾਸ਼ਾ ਦਿਓ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਭੂਮੀ ਦੀ ਪਰਿਭਾਸ਼ਾ-ਅਰਥ-ਸਾਸ਼ਤਰ ਵਿਚ ਭੁਮੀ ਤੋਂ ਭਾਵ ਭੂਮੀ ਦੀ ਉੱਪਰਲੀ ਸੜਾ ਹੀ ਨਹੀਂ, ਸਗੋਂ ਭੂਮੀ ਦੇ ਤਲ, ਇਸਦੇ ਹੇਠਾਂ ਅਤੇ ਉਸ ਦੇ ਉੱਪਰ ਕੁਦਰਤ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤਾਂ ਸ਼ਾਮਲ ਹੋ ਜਾਂਦੀਆਂ ਹਨ, ਜਿਹੜੀਆਂ ਧਨ-ਉਤਪਾਦਨ ਵਿਚ ਮਨੁੱਖ ਦੀ ਮੱਦਦ ਕਰਦੀਆਂ ਹਨ ।
ਭੂਮੀ ਦੀਆਂ ਮੁੱਖ ਵਿਸ਼ੇਸ਼ਤਾਵਾਂ –

  1. ਭੂਮੀ ਪਰਿਮਾਣ ਵਿਚ ਸੀਮਿਤ ਹੈ
  2. ਭੂਮੀ ਉਤਪਾਦਨ ਦਾ ਪਹਿਲਾ ਸਾਧਨ ਹੈ
  3. ਭੂਮੀ ਸਥਿਰ ਹੈ
  4. ਭੂਮੀ ਉਪਜਾਊਪਨ ਦੇ ਨਜ਼ਰੀਏ ਤੋਂ ਵੱਖਰਾਪਨ ਰੱਖਦੀ ਹੈ
  5. ਭੂਮੀ ਤਬਦੀਲੀ ਰਹਿਤ ਹੈ
  6. ਭੂਮੀ ਦਾ ਮੁੱਲ ਹਾਲਤ ਉੱਤੇ ਨਿਰਭਰ ਕਰਦਾ ਹੈ
  7. ਭੂਮੀ ਕੁਦਰਤ ਦੀ ਮੁਫ਼ਤ ਦੇਣ ਹੈ।
  8. ਭੂਮੀ ਉਤਪਾਦਨ ਦਾ ਨਿਸ਼ਕਿਰਿਆ ਸਾਧਨ ਹੈ ।

ਪ੍ਰਸ਼ਨ 17.
ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਕਿਰਤ ਦਾ ਅਰਬ-ਸਾਧਾਰਨ ਬੋਲੀ ਵਿਚ ਕਿਰਤ ਦਾ ਭਾਵ ਉਸ ਯਤਨ ਤੋਂ ਹੈ ਜੋ ਕਿਸੇ ਕੰਮ ਦੇ ਸੰਪਾਦਨ ਲਈ ਕੀਤਾ ਜਾਂਦਾ ਹੈ । ਪਰ ਕਿਰਤ ਦਾ ਇਹ ਵਿਆਪਕ ਭਾਵ ਅਰਥ-ਸ਼ਾਸਤਰ ਵਿਚ ਨਹੀਂ ਲਿਆ ਜਾਂਦਾ | ਅਰਥ-ਸ਼ਾਸਤਰ ਵਿਚ ਕਿਸੇ ਫਲ ਦੀ ਇੱਛਾ ਲਈ ਮਨੁੱਖ ਦਾ ਸਰੀਰਕ ਜਾਂ ਮਾਨਸਿਕ ਯਤਨ ਕਿਰਤ ਅਖਵਾਉਂਦਾ ਹੈ ।
ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ –

  • ਕਿਰਤ ਇਕ ਮਨੁੱਖੀ ਸਾਧਨ ਹੈ ।
  • ਕਿਰਤ ਇਕ ਕਿਰਿਆਸ਼ੀਲ ਸਾਧਨ ਹੈ ।
  • ਕਿਰਤ ਨੂੰ ਕਿਰਤੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ।
  • ਕਿਰਤ ਨਾਸ਼ਵਾਨ ਹੁੰਦੀ ਹੈ ।
  • ਕਿਰਤੀ ਆਪਣੀ ਕਿਰਤ ਨੂੰ ਵੇਚਦਾ ਹੈ, ਆਪਣੇ ਆਪ ਨੂੰ ਨਹੀਂ ਵੇਚਦਾ ।
  • ਕਿਰਤੀ ਉਤਪਾਦਨ ਦਾ ਸਾਧਨ ਅਤੇ ਉਦੇਸ਼ ਦੋਨੋਂ ਹੈ ।
  • ਕਿਰਤ ਵਿਚ ਗਤੀਸ਼ੀਲਤਾ ਹੁੰਦੀ ਹੈ ।

ਪ੍ਰਸ਼ਨ 18.
ਪੁੰਜੀ ਦੀ ਪਰਿਭਾਸ਼ਾ ਦਿਓ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਪੂੰਜੀ ਦੀ ਪਰਿਭਾਸ਼ਾ-ਮਾਰਸ਼ਲ ਦੇ ਸ਼ਬਦਾਂ ਵਿਚ, ਕੁਦਰਤ ਵੱਲੋਂ ਦਿੱਤੇ ਗਏ ਉਪਹਾਰਾਂ ਤੋਂ ਇਲਾਵਾ ਹੋਰ ਵੀ ਸਭ ਕਿਸਮ ਦੀ ਸੰਪੱਤੀ ਪੂੰਜੀ ਵਿਚ ਸ਼ਾਮਲ ਹੁੰਦੀ ਹੈ, ਜਿਸ ਤੋਂ ਆਮਦਨ ਹਾਸਿਲ ਹੁੰਦੀ ਹੈ ।

ਪੂੰਜੀ ਦੀਆਂ ਵਿਸ਼ੇਸ਼ਤਾਵਾਂ –

  1. ਪੁੰਜੀ ਉਤਪਾਦਨ ਦਾ ਆਲਸੀ ਸਾਧਨ ਹੈ
  2. ਪੁੰਜੀ ਵਿਚ ਉਤਪਾਦਕਤਾ ਹੁੰਦੀ ਹੈ ।
  3. ਪੂੰਜੀ ਬੇਹੱਦ ਗਤੀਸ਼ੀਲ ਹੁੰਦੀ ਹੈ
  4. ਪੂੰਜੀ ਕਿਰਤ ਰਾਹੀਂ ਉਤਪਾਦਤ ਹੁੰਦੀ ਹੈ
  5. ਪੁੰਜੀ ਵਿਚ ਗਿਰਾਵਟ ਹੁੰਦੀ ਹੈ
  6. ਪੁੰਜੀ ਬੱਚਤ ਕੀਤੇ ਗਏ ਧਨ ਦਾ ਇਕ ਰੂਪ ਹੈ ।

ਪ੍ਰਸ਼ਨ 19.
ਉੱਦਮੀ ਤੋਂ ਕੀ ਭਾਵ ਹੈ ? ਉੱਦਮੀ ਦੇ ਕਾਰਜਾਂ ਦਾ ਵਰਣਨ ਕਰੋ ।
ਉੱਤਰ-
ਹਰੇਕ ਕਿੱਤੇ ਵਿਚ ਭਾਵੇਂ ਉਹ ਛੋਟਾ ਹੈ ਜਾਂ ਵੱਡਾ, ਕੁੱਝ ਨਾ ਕੁੱਝ ਜ਼ੋਖ਼ਮ ਜਾਂ ਲਾਭ-ਹਾਨੀ ਦੀ ਅਸਥਿਰਤਾ ਬਣੀ ਰਹਿੰਦੀ ਹੈ । ਇਸ ਜ਼ੋਖ਼ਮ ਨੂੰ ਸਹਿਣ ਕਰਨ ਵਾਲੇ ਵਿਅਕਤੀ ਨੂੰ ਉੱਦਮੀ ਆਖਿਆ ਜਾਂਦਾ ਹੈ ।
ਉੱਦਮੀ ਦੇ ਕੰਮ –

  • ਕਿੱਤੇ ਦੀ ਚੋਣ ਕਰਦਾ ਹੈ ।
  • ਉਤਪਾਦਨ ਦਾ ਪੈਮਾਨਾ ਨਿਰਧਾਰਿਤ ਕਰਦਾ ਹੈ ।
  • ਸਾਧਨਾਂ ਦਾ ਅਨੁਕੂਲ ਸੰਯੋਗ ਪ੍ਰਾਪਤ ਕਰਦਾ ਹੈ ।
  • ਉਤਪਾਦਨ ਦੇ ਸਥਾਨ ਦੀ ਚੋਣ ਕਰਦਾ ਹੈ ।
  • ਵਸਤੂ ਦੀ ਚੋਣ ਕਰਦਾ ਹੈ ।
  • ਵੰਡ ਸੰਬੰਧੀ ਕੰਮ ਕਰਦਾ ਹੈ ।
  • ਜ਼ੋਖ਼ਮ ਉਠਾਉਣ ਦੀ ਜ਼ਿੰਮੇਵਾਰੀ ਉੱਦਮੀ ਉੱਤੇ ਹੁੰਦੀ ਹੈ ।

ਪ੍ਰਸ਼ਨ 20.
ਲਗਾਨ ਦੀ ਧਾਰਨਾ ਤੋਂ ਕੀ ਭਾਵ ਹੈ ?
ਉੱਤਰ-
ਸਾਧਾਰਨ ਸ਼ਬਦਾਂ ਵਿਚ ਲਗਾਨ ਜਾਂ ਕਿਰਾਇਆ ਸ਼ਬਦ ਦੀ ਵਰਤੋਂ ਉਸ ਭੁਗਤਾਨ ਲਈ ਕੀਤੀ ਜਾਂਦੀ ਹੈ ਜਿਹੜਾ ਕਿਸੇ ਵਸਤੂ, ਜਿਵੇਂ ਮਕਾਨ, ਦੁਕਾਨ, ਫ਼ਰਨੀਚਰ, ਕਰਾਕਰੀ ਆਦਿ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਜਾਂ ਉਤਪਾਦਨ ਦੇ ਸਾਧਨਾਂ ਦੇ ਰੂਪ ਵਿਚ ਵਰਤੋਂ ਕਰਨ ਲਈ ਲਗਾਤਾਰ ਇਕ ਨਿਸਚਿਤ ਮਿਆਦ ਲਈ ਦਿੱਤਾ ਜਾਂਦਾ ਹੈ | ਪਰ ਅਰਥ-ਸ਼ਾਸਤਰ ਵਿਚ ਲਗਾਨ ਸ਼ਬਦ ਦੀ ਵਰਤੋਂ ਵੱਖ-ਵੱਖ ਅਰਥਾਂ ਵਿਚ ਕੀਤੀ ਜਾਂਦੀ ਹੈ । ਪ੍ਰੋ ਕਾਰਵਰ ਅਨੁਸਾਰ, “ਭੂਮੀ ਦੀ ਵਰਤੋਂ ਲਈ ਦਿੱਤੀ ਗਈ ਕੀਮਤ ਲਗਾਨ ਹੈ ।”

ਪਰ ਆਧੁਨਿਕ ਅਰਥ-ਸ਼ਾਸਤਰੀਆਂ ਅਨੁਸਾਰ ਅਰਥ-ਸ਼ਾਸਤਰ ਵਿਚ ਲਗਾਨ ਸ਼ਬਦ ਦੀ ਵਰਤੋਂ ਉਤਪਾਦਨ ਦੇ ਉਨ੍ਹਾਂ ਸਾਧਨਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਲਈ ਹੀ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਪੂਰਤੀ ਅਣ ਇੱਛਤ ਹੁੰਦੀ ਹੈ । ਆਧੁਨਿਕ ਅਰਥ-ਸ਼ਾਸਤਰੀਆਂ ਅਨੁਸਾਰ ਕਿਸੇ ਸਾਧਨ ਦੀ ਅਸਲ ਆਮਦਨ ਅਤੇ ਵਟਾਂਦਰਾਆਮਦਨ ਦੇ ਫ਼ਰਕ ਨੂੰ ਲਗਾਨ ਆਖਦੇ ਹਨ ।

ਪ੍ਰਸ਼ਨ 21.
ਮਜ਼ਦੂਰੀ ਦੀ ਪਰਿਭਾਸ਼ਾ ਦਿਓ । ਨਕਦ ਅਤੇ ਵਾਸਤਵਿਕ ਮਜ਼ਦੂਰੀ ਤੋਂ ਕੀ ਭਾਵ ਹੈ ?
ਉੱਤਰ-
ਮਜ਼ਦੂਰੀ ਦੀ ਪਰਿਭਾਸ਼ਾ-ਮਜ਼ਦੂਰੀ ਤੋਂ ਭਾਵ ਉਸ ਭੁਗਤਾਨ ਤੋਂ ਹੈ ਜੋ ਸਭ ਕਿਸਮ ਦੀਆਂ ਮਾਨਸਿਕ ਅਤੇ ਸਰੀਰਕ ਕਿਰਿਆਵਾਂ ਲਈ ਦਿੱਤਾ ਜਾਂਦਾ ਹੈ । ਨਕਦ ਮਜ਼ਦੂਰੀ-ਜਿਹੜੀ ਮਜ਼ਦੂਰੀ ਰੁਪਇਆਂ ਦੇ ਰੂਪ ਵਿਚ ਦਿੱਤੀ ਜਾਂਦੀ ਹੈ, ਉਸਨੂੰ ਨਕਦ ਮਜ਼ਦੂਰੀ ਆਖਦੇ ਹਨ । ਇਹ ਰੋਜ਼ਾਨਾ, ਸਪਤਾਹਿਕ, ਅਰਧ-ਮਾਸਿਕ ਜਾਂ ਮਾਸਿਕ ਹੋ ਸਕਦੀ ਹੈ । ਵਾਸਤਵਿਕ ਮਜ਼ਦੂਰੀ-ਮਜ਼ਦੂਰ ਨੂੰ ਪੈਸਿਆਂ ਤੋਂ ਇਲਾਵਾ ਜਿਹੜੀਆਂ ਹੋਰ ਵਸਤਾਂ ਜਾਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ, ਉਸ ਨੂੰ ਵਾਸਤਵਿਕ ਮਜ਼ਦੂਰੀ ਆਖਦੇ ਹਾਂ ।

ਪ੍ਰਸ਼ਨ 22.
ਵਿਆਜ ਦੀ ਪਰਿਭਾਸ਼ਾ ਦਿਓ । ਸ਼ੁੱਧ ਅਤੇ ਕੁੱਲ ਵਿਆਹ ਤੋਂ ਕੀ ਭਾਵ ਹੈ ?
ਉੱਤਰ-
ਵਿਆਜ ਦੀ ਪਰਿਭਾਸ਼ਾ-ਵਿਆਜ ਉਹ ਕੀਮਤ ਹੈ ਜਿਹੜੀ ਮੁਦਰਾ ਦੀ ਇੱਕ ਨਿਸ਼ਚਿਤ ਸਮੇਂ ਤਕ ਵਰਤੋਂ ਕਰਨ ਲਈ ਕਰਜ਼ਾਈ ਵੱਲੋਂ ਸ਼ਾਹੂਕਾਰ ਨੂੰ ਦਿੱਤੀ ਜਾਂਦੀ ਹੈ । ਕੁੱਲ ਵਿਆਜ-ਕਰਜ਼ਾਈ ਵੱਲੋਂ ਅਸਲ ਵਿਚ ਸ਼ਾਹੂਕਾਰ ਨੂੰ ਵਿਆਜ ਦੇ ਤੌਰ ‘ਤੇ ਜਿਹੜਾ ਕੁੱਲ ਭੁਗਤਾਨ ਕੀਤਾ ਜਾਂਦਾ ਹੈ, ਉਸਨੂੰ ਕੁੱਲ ਵਿਆਜ ਆਖਦੇ ਹਨ ।
ਸ਼ੁੱਧ ਵਿਆਜ-ਸ਼ੁੱਧ ਵਿਆਜ ਉਹ ਧਨ ਰਾਸ਼ੀ ਹੈ ਜਿਹੜੀ ਸਿਰਫ਼ ਮੁਦਰਾ ਦੀ ਵਰਤੋਂ ਦੇ ਬਦਲੇ ਵਿੱਚ ਚੁਕਾਈ ਜਾਂਦੀ ਹੈ । ਚੈਪਮੈਨ ਦੇ ਸ਼ਬਦਾਂ ਵਿੱਚ, “ਸ਼ੁੱਧ ਵਿਆਜ ਪੁੰਜੀ ਦੇ ਕਰਜ਼ੇ ਲਈ ਭੁਗਤਾਨ ਹੈ, ਜਦ ਕਿ ਕੋਈ ਜ਼ੋਖ਼ਮ ਨਾ ਹੋਵੇ, ਕੋਈ ਦਿੱਕਤ ਨਾ ਹੋਵੇ (ਬੱਚਤ ਦੀ ਦਿੱਕਤ ਨੂੰ ਛੱਡ ਕੇ) ਅਤੇ ਉਧਾਰ ਦੇਣ ਵਾਲੇ ਲਈ ਕੋਈ ਕੰਮ ਨਾ ਹੋਵੇ ।

ਪ੍ਰਸ਼ਨ 23.
ਲਾਭ ਦੀ ਧਾਰਨਾ ਤੋਂ ਕੀ ਭਾਵ ਹੈ ? ਕੁੱਲ ਅਤੇ ਸ਼ੁੱਧ ਲਾਭ ਤੋਂ ਕੀ ਭਾਵ ਹੈ ?
ਉੱਤਰ-
ਲਾਭ ਦਾ ਅਰਥ-ਉੱਦਮੀ ਨੂੰ ਜ਼ੋਖ਼ਮ ਦੇ ਬਦਲੇ ਜੋ ਕੁੱਝ ਮਿਲਦਾ ਹੈ, ਉਹ ਲਾਭ ਅਖਵਾਉਂਦਾ ਹੈ, ਭਾਵ ਰਾਸ਼ਟਰੀ ਆਮਦਨ ਦਾ ਉਹ ਭਾਗ ਜੋ ਕਿਸੇ ਉੱਦਮੀ ਨੂੰ ਆਪਣੇ ਉੱਦਮ ਕਰਕੇ ਹਾਸਿਲ ਹੁੰਦਾ ਹੈ, ਉਸ ਨੂੰ ਲਾਭ ਆਖਦੇ ਹਨ । ਕੁੱਲ ਲਾਭ-ਕੁੱਲ ਆਮਦਨ ਵਿੱਚੋਂ ਜੇ ਅਸੀਂ ਉਤਪਾਦਨ ਦੀਆਂ ਸਪੱਸ਼ਟ ਲਾਗਤਾਂ ਘਟਾ ਦੇਈਏ, ਤਾਂ ਜੋ ਬਾਕੀ ਬਚਦਾ ਹੈ, ਉਸ ਨੂੰ ਸਕਲ ਲਾਭ ਕਿਹਾ ਜਾਂਦਾ ਹੈ ।

ਕੁੱਲ ਲਾਭ = ਕੁੱਲ ਆਮਦਨ-ਸਪੱਸ਼ਟ ਲਾਗਤ । ਸ਼ੁੱਧ ਲਾਭ-ਜੇ ਕੁੱਲ ਆਮਦਨ ਵਿੱਚੋਂ ਸਪੱਸ਼ਟ ਅਤੇ ਅਸਪੱਸ਼ਟ ਦੋਵੇਂ ਲਾਗਤਾਂ ਘਟਾ ਦੇਈਏ, ਤਾਂ ਜੋ ਬਾਕੀ ਬਚਦਾ ਹੈ, ਉਸ ਨੂੰ ਸ਼ੁੱਧ ਲਾਭ ਆਖਦੇ ਹਨ । ਸ਼ੁੱਧ ਲਾਭ = ਕੁੱਲ ਆਮਦਨ – ਸਪੱਸ਼ਟ ਲਾਗਤ + ਅਸਪੱਸ਼ਟ ਲਾਗਤ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਾਜ਼ਾਰ ਕਿਸ ਨੂੰ ਕਹਿੰਦੇ ਹਨ ? ਬਾਜ਼ਾਰ ਦੇ ਵਰਗੀਕਰਣ ਦੇ ਮੁੱਖ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਬਾਜ਼ਾਰ ਦਾ ਅਰਥ-ਬਾਜ਼ਾਰ ਉਹ ਸੰਪੂਰਣ ਖੇਤਰ ਹੁੰਦਾ ਹੈ ਜਿੱਥੇ ਵਿਕਰੇਤਾ ਤੇ ਖਰੀਦਦਾਰ ਸੰਪਰਕ ਵਿੱਚ ਆਉਂਦੇ ਹਨ । ਬਾਜ਼ਾਰ ਦੇ ਵਰਗੀਕਰਣ ਦਾ ਅਧਾਰ-ਵਿਸਥਾਰ ਵਿਚ ਬਾਜ਼ਾਰ ਦਾ ਵਰਗੀਕਰਨ ਹੇਠ ਲੇਖ ਭਾਗਾਂ ਵਿੱਚ ਕੀਤਾ ਜਾਂਦਾ ਹੈ ।
ਜਿਵੇਂ-

  1. ਪੂਰਨ ਪ੍ਰਤੀਯੋਗਤਾ
  2. ਏਕਾਧਿਕਾਰ
  3. ਏਕਾਧਿਕਾਰੀ ਪ੍ਰਤੀਯੋਗਤਾ ॥

ਇਸ ਵਰਗੀਕਰਨ ਦੇ ਮੁੱਖ ਅਧਾਰ ਹੇਠ ਲਿਖੇ ਹਨ –
1. ਖਰੀਦਦਾਰ ਦੇ ਵਿਜੇਤਾ ਦੀ ਗਿਣਤੀਜੇਕਰ ਬਾਜ਼ਾਰ ਵਿੱਚ ਖਰੀਦਦਾਰ ਤੇ ਵਿਕ੍ਰੇਤਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਉਹ ਪੂਰਣ ਪ੍ਰਤੀਯੋਗੀ ਜਾਂ ਏਕਾਧਿਕਾਰ ਪ੍ਰਤੀਯੋਗਤਾ ਦਾ ਬਾਜ਼ਾਰ ਹੁੰਦਾ ਹੈ । ਜੇਕਰ ਬਾਜ਼ਾਰ ਵਿੱਚ ਵਿਕੇਤਾ ਕੇਵਲ ਇੱਕ ਹੀ ਹੋਵੇ ਤੇ ਖਰੀਦਦਾਰ ਜ਼ਿਆਦਾ ਹੋਣ ਤਾਂ ਉਹ ਏਕਾਧਿਕਾਰ ਬਾਜ਼ਾਰ ਹੋਵੇਗਾ । ਜੇਕਰ ਬਾਜ਼ਾਰ ਵਿੱਚ ਵਸਤੁ ਦੇ ਥੋੜੇ ਵੇਚਣ ਵਾਲੇ ਹੋਣ ਅਤੇ ਖ਼ਰੀਦਦਾਰਾਂ ਦੀ ਸੰਖਿਆ ਜ਼ਿਆਦਾ ਹੋਵੇ ਤਾਂ ਉਹ ਏਕਾਧਿਕਾਰੀ ਬਾਜ਼ਾਰ
ਹੋਵੇਗਾ । ਜੇਕਰ ਬਾਜ਼ਾਰ ਵਿੱਚ ਵਸਤੂ ਦੇ ਥੋੜੇ ਵੇਚਣ ਵਾਲੇ ਹੋਣ ਤਾਂ ਉਹ ਅਧਿਕਾਰੀ ਬਾਜ਼ਾਰ ਹੋਵੇਗਾ ।

2. ਵਸਤੂ ਦੀ ਕ੍ਰਿਤੀ-ਜੇਕਰ ਬਾਜ਼ਾਰ ਵਿਚ ਵੇਚੀ ਜਾਣ ਵਾਲੀ ਵਸਤੁ ਇਕ ਸਮਾਨ ਹੈ ਤਾਂ ਉਹ ਪੂਰਨ ਪ੍ਰਤੀਯੋਗੀ ਬਾਜ਼ਾਰ ਦੀ ਸਥਿਤੀ ਹੋਵੇਗੀ ਅਤੇ ਇਸਦੇ ਵਿਰੁੱਧ ਵਸਤੁ ਦੀ ਵਿਭਿੰਨਤਾ ਏਕਾਧਿਕਾਰੀ ਪ੍ਰਤੀਯੋਗਤਾ ਦਾ ਆਧਾਰ ਮੰਨਿਆ ਜਾਂਦਾ ਹੈ ।

3. ਕੀਮਤ ਨਿਯੰਤਰਨ ਦੀ ਡਿਗਰੀ-ਬਾਜ਼ਾਰ ਵਿੱਚ ਵੇਚੀ ਜਾਣ ਵਾਲੀ ਵਸਤੂ ਦੀ ਕੀਮਤ ਜੇਕਰ ਫ਼ਰਮ ਦਾ ਪੂਰਨ | ਨਿਯੰਤਰਨ ਹੋਵੇ ਤਾਂ ਉਹ ਏਕਾਧਿਕਾਰੀ ਹੋਵੇਗਾ ਆਂਸ਼ਿਕ ਨਿਯੰਤਰਣ ਹੋਵੇ ਤਾਂ ਏਕਾਧਿਕਾਰੀ ਪ੍ਰਤੀਯੋਗਤਾ ਹੋਵੇਗੀ । ਸਿਫ਼ਰ ਨਿਯੰਤਰਣ ‘ਤੇ ਪੂਰਨ ਪ੍ਰਤੀਯੋਗਤਾ ਹੁੰਦੀ ਹੈ ।

4. ਬਾਜ਼ਾਰ ਦਾ ਗਿਆਨ-ਜੇਕਰ ਖ਼ਰੀਦਦਾਰ ਅਤੇ ਵੇਚਣ ਵਾਲੇ ਨੂੰ ਬਾਜ਼ਾਰ ਦੀ ਸਥਿਤੀਆਂ ਦਾ ਪੂਰਨ ਗਿਆਨ ਹੋਵੇ ਤਾਂ ਪੂਰਨ ਪ੍ਰਤੀਯੋਗਤਾ ਹੋਵੇਗੀ । ਇਸਦੇ ਉਲਟ ਅਪੂਰਨ ਗਿਆਨ ਏਕਾਧਿਕਾਰ ਅਤੇ ਏਕਾਧਿਕਾਰੀ ਪ੍ਰਤੀਯੋਗਿਤਾ ਦੀ ਵਿਸ਼ੇਸ਼ਤਾ ਹੈ ।

5. ਸਾਧਨਾਂ ਦੀ ਗਤੀਸ਼ੀਲਤਾ-ਪੂਰਨ ਪ੍ਰਤੀਯੋਗਤਾ ਦੀ ਸਥਿਤੀ ਵਿੱਚ ਉਤਪਾਦਨ ਸਾਧਨਾਂ ਦੀ ਗਤੀਸ਼ੀਲਤਾ ਪੂਰਨ ਹੁੰਦੀ ਹੈ, ਪਰੰਤੂ ਬਾਜ਼ਾਰ ਦੀਆਂ ਹੋਰ ਕਿਸਮਾਂ ਵਿੱਚ ਸਾਧਨਾਂ ਦੀ ਗਤੀਸ਼ੀਲਤਾ ਬਰਾਬਰ ਨਹੀਂ ਹੁੰਦੀ ।

ਪ੍ਰਸ਼ਨ 2.
ਮੁਦਰਾ ਦੇ ਪ੍ਰਮੁੱਖ ਕੰਮ ਕਿਹੜੇ-ਕਿਹੜੇ ਹਨ ?
ਉੱਤਰ-
ਮੁਦਰਾ ਦੇ ਹੇਠਾਂ ਲਿਖੇ ਕੰਮ ਹਨ –
1. ਵਟਾਂਦਰੇ ਦਾ ਮਾਧਿਅਮ-ਮੁਦਰਾ ਦਾ ਇਕ ਮਹੱਤਵਪੂਰਨ ਕੰਮ ਵਟਾਂਦਰੇ ਦਾ ਮਾਧਿਅਮ ਹੈ । ਇਸ ਤੋਂ ਭਾਵ ਇਹ ਹੈ ਕਿ ਮੁਦਰਾ ਦੇ ਰੂਪ ਵਿੱਚ ਇੱਕ ਵਿਅਕਤੀ ਆਪਣੀਆਂ ਵਸਤੂਆਂ ਨੂੰ ਵੇਚਦਾ ਹੈ ਅਤੇ ਦੂਸਰੀਆਂ ਵਸਤੂਆਂ ਨੂੰ ਖ਼ਰੀਦਦਾ ਹੈ । ਮੁਦਰਾ ਵੇਚ ਅਤੇ ਖ਼ਰੀਦ ਦੋਵਾਂ ਵਿੱਚ ਹੀ ਇੱਕ ਵਿਚਕਾਰਲਾ ਕੰਮ ਕਰਦੀ ਹੈ । ਮੁਦਰਾ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਲੋਕ ਸਧਾਰਨ ਰੂਪ ਨਾਲ ਸਵੀਕਾਰ ਕਰਦੇ ਹਨ । ਇਸ ਲਈ ਮੁਦਰਾ ਦੇ ਦੁਆਰਾ ਲੋਕ ਆਪਣੀ ਇੱਛਾ ਤੋਂ ਵਿਭਿੰਨ ਵਸਤੂਆਂ ਖ਼ਰੀਦ ਸਕਦੇ ਹਨ ।

2. ਮੁੱਲ ਦੀ ਇਕਾਈ-ਮੁਦਰਾ ਦਾ ਦੂਸਰਾ ਕੰਮ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਨਾਪਣਾ ਹੈ । ਮੁਦਰਾ ਲੇਖੇ ਦੀ ਇਕਾਈ ਦੇ ਰੂਪ ਵਿੱਚ ਮੁੱਲ ਦਾ ਮਾਪ ਕਰਦੀ ਹੈ । ਲੇਖੇ ਦੀ ਇਕਾਈ ਤੋਂ ਭਾਵ ਇਹ ਹੈ ਕਿ ਹਰੇਕ ਵਸਤੂ ਅਤੇ ਸੇਵਾ ਦਾ ਮੁੱਲ ਮੁਦਰਾ ਦੇ ਰੂਪ ਵਿਚ ਮਾਪਿਆ ਜਾਂਦਾ ਹੈ ।

3. ਸਥਗਿਤ ਭੁਗਤਾਨਾਂ ਦਾ ਮਾਨ-ਜਿਨ੍ਹਾਂ ਲੈਣਦਾਰਾਂ ਦਾ ਭੁਗਤਾਨ ਤੱਤਕਾਲ ਨਾ ਕਰਕੇ ਭਵਿੱਖ ਦੇ ਲਈ ਸਥਗਿਤ ਕਰ ਦਿੱਤਾ ਜਾਂਦਾ ਹੈ; ਉਨ੍ਹਾਂ ਨੂੰ ਸਥਗਿਤ ਭੁਗਤਾਨ ਕਿਹਾ ਜਾਂਦਾ ਹੈ । ਮੁਦਰਾ ਦੇ ਫ਼ਲਸਰੂਪ ਸਥਾਪਿਤ ਭੁਗਤਾਨ ਸਰਲ ਹੋ ਜਾਂਦਾ ਹੈ ।

4. ਮੁੱਲ ਦਾ ਨਿਰਧਾਰਨ-ਮੁਦਰਾ ਮੁੱਲ ਦੇ ਨਿਰਧਾਰਨ ਦੇ ਰੂਪ ਵਿੱਚ ਕੰਮ ਕਰਦੀ ਹੈ । ਮੁਦਰਾ ਦੇ ਮੁੱਲ ਨਿਰਧਾਰਨ ਦਾ ਅਰਥ ਹੈ ਧਨ ਦਾ ਨਿਰਧਾਰਨ । ਇਸ ਤੋਂ ਭਾਵ ਇਹ ਹੈ ਕਿ ਮੁਦਰਾ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਲਈ ਖ਼ਰਚ ਕਰਨ ਦਾ ਜਲਦੀ ਕੋਈ ਵਿਚਾਰ ਨਹੀਂ ਹੈ । ਹਰੇਕ ਵਿਅਕਤੀ ਆਪਣੀ ਆਮਦਨ ਦਾ ਕੁੱਝ ਹਿੱਸਾ ਭਵਿੱਖ ਦੇ ਲਈ ਬਚਾਉਂਦਾ ਹੈ । ਇਸਨੂੰ ਹੀ ਮੁੱਲ ਦਾ ਨਿਰਧਾਰਨ ਕਿਹਾ ਜਾਂਦਾ ਹੈ ।

5. ਮੁੱਲ ਦਾ ਹਸਤਾਂਤਰਣ-ਮੁਦਰਾ ਦੇ ਕਾਰਨ ਮੁੱਲ ਦਾ ਹਸਤਾਂਤਰਣ ਸੁਵਿਧਾਜਨਕ ਬਣ ਗਿਆ ਹੈ । ਅੱਜ ਦੇ ਯੁੱਗ ਵਿਚ ਲੋਕਾਂ ਦੀਆਂ ਜ਼ਰੂਰਤਾਂ ਵੱਧ ਗਈਆਂ ਹਨ । ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਦੂਰ-ਦੂਰ ਤੋਂ ਵਸਤੁ ਖ਼ਰੀਦੀਆਂ ਜਾਂਦੀਆਂ ਹਨ | ਮੁਦਰਾ ਵਿੱਚ ਤਰਲਤਾ ਅਤੇ ਸਾਧਾਰਨ ਮਨਜ਼ੂਰੀ ਦਾ ਗੁਣ ਹੋਣ ਦੇ ਕਾਰਨ ਇਸ ਦਾ ਇਕ ਸਥਾਨ ਤੋਂ ਦੂਸਰੇ ਸਥਾਨ ‘ਤੇ ਹਸਤਾਂਤਰਨ ਆਸਾਨ ਹੋ ਜਾਂਦਾ ਹੈ ।

6. ਸਾਖ਼ ਨਿਰਮਾਣ ਦਾ ਆਧਾਰ-ਅੱਜ ਲਗਭਗ ਸਾਰੇ ਦੇਸ਼ਾਂ ਵਿੱਚ ਚੈੱਕ, ਝਾਫਟ, ਵਟਾਂਦਰਾਂ -ਪੱਤਰਾਂ ਆਦਿ ਸਾਖ਼ ਪੱਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਨ੍ਹਾਂ ਸਾਖ਼-ਪੱਤਰਾਂ ਦਾ ਆਧਾਰ ਮੁਦਰਾ ਹੀ ਹੈ । ਲੋਕ ਆਪਣੀ ਆਮਦਨ ਵਿਚੋਂ ਕੁੱਝ ਰਾਸ਼ੀ ਬੈਂਕਾਂ ਵਿਚ ਜਮਾ ਕਰਵਾਉਂਦੇ ਹਨ । ਇਸ ਜਮਾਂ ਰਾਸ਼ੀ ਦੇ ਆਧਾਰ ‘ਤੇ ਹੀ ਬੈਂਕ ਸਾਖ਼ ਦਾ ਨਿਰਮਾਣ ਕਰਦੇ ਹਨ ।

PSEB 9th Class SST Solutions Geography Chapter 4 ਜਲਵਾਯੂ

Punjab State Board PSEB 9th Class Social Science Book Solutions Geography Chapter 4 ਜਲਵਾਯੂ Textbook Exercise Questions and Answers.

PSEB Solutions for Class 9 Social Science Geography Chapter 4 ਜਲਵਾਯੂ

Social Science Guide for Class 9 PSEB ਜਲਵਾਯੂ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ

ਪ੍ਰਸ਼ਨ 1.
ਸਰਦੀਆਂ ਵਿਚ ਤਾਮਿਲਨਾਡੂ ਦੇ ਤੱਟ ‘ਤੇ ਵਰਖਾ ਦਾ ਕੀ ਕਾਰਨ ਹੈ, ਚੁਣੋ :
(i) ਦੱਖਣ-ਪੱਛਮੀ ਮਾਨਸੂਨ
(ii) ਉੱਤਰ-ਪੂਰਬੀ ਮਾਨਸੂਨ
(iii) ਸਥਾਨਕ ਕਾਰਨ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
ਉੱਤਰ-ਪੂਰਬੀ ਮਾਨਸੂਨ ॥

ਪ੍ਰਸ਼ਨ 2.
ਭਾਰਤ ਵਿਚ ਅਧਿਕਤਮ ਵਰਖਾ ਵਾਲਾ ਸ਼ਹਿਰ ਇਨ੍ਹਾਂ ਵਿਚੋਂ ਕਿਹੜਾ ਹੈ :
(i) ਮੁੰਬਈ
(ii) ਧਰਮਸ਼ਾਲਾ
(iii) ਮਾਅਸਿਨਰਾਮ
(iv) ਕੋਲਕਾਤਾ |
ਉੱਤਰ-
ਮਾਸਿਨਰਾਮ ।

ਪ੍ਰਸ਼ਨ 3.
ਪੰਜਾਬ ਵਿਚ ਸਰਦੀਆਂ ਦੀ ਵਰਖਾ ਦਾ ਕੀ ਕਾਰਨ ਹੈ, ਚੁਣੋ :
(i) ਵਪਾਰਕ ਪੌਣਾਂ
(ii) ਪੱਛਮੀ ਚੱਕਰਵਾਤ ਧਰੁਵੀ ਪੌਣਾਂ
(iii) ਪਰਬਤਾਂ ਦੀ ਦਿਸ਼ਾ ।
ਉੱਤਰ-
ਪੱਛਮੀ ਚੱਕਰਵਾਤ ਧਰੁਵੀ ਪੌਣਾਂ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 4.
ਸੁਨਾਮੀਂ ਕਿਹੜੀ ਭਾਸ਼ਾ ਦਾ ਸ਼ਬਦ ਹੈ ? ਚੁਣੋ :
(i) ਫਰਾਂਸੀਸੀ
(ii) ਜਾਪਾਨੀ
(iii) ਪੰਜਾਬੀ
(iv) ਅੰਗਰੇਜ਼ੀ ।
ਉੱਤਰ-
ਜਾਪਾਨੀ ।

ਪ੍ਰਸ਼ਨ 5.
ਨਕਸ਼ੇ ਉੱਤੇ ਸਮਾਨ ਵਰਖਾ ਖੇਤਰਾਂ ਨੂੰ ਜੋੜਨ ਵਾਲੀ ਰੇਖਾ ਨੂੰ ਕੀ ਆਖਦੇ ਹਨ ?
(i) ਆਈਸੋਥਰਮ
(ii) ਆਈਸੋਹਾਇਟ
(iii) ਧਰੁਵੀ ਪੌਣਾਂ
(iv) ਪਰਬਤਾਂ ਦੀ ਦਿਸ਼ਾ !
ਉੱਤਰ-
ਆਈਸੋਹਾਇਟ ।

ਪ੍ਰਸ਼ਨ 6.
“ਲੂ ਕੀ ਹੁੰਦੀ ਹੈ ?
ਉੱਤਰ-
ਗਰਮ ਰੁੱਤ ਵਿਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਨੂੰ , ਲੂ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਜਲਵਾਯੂ ਵਿਗਿਆਨ ਨੂੰ ਅੰਗਰੇਜ਼ੀ ਵਿਚ ਕੀ ਆਖਦੇ ਹਨ ?
ਉੱਤਰ-
Climatology.

ਪ੍ਰਸ਼ਨ 8.
ਮਾਨਸੂਨ ਦਾ ਕੀ ਅਰਥ ਹੈ ?
ਉੱਤਰ-
ਮਾਨਸੂਨ ਸ਼ਬਦ ਦੀ ਉੱਤਪਤੀ ਅਰਬੀ ਭਾਸ਼ਾ ਦੇ ਸ਼ਬਦ ਮੌਸਮ (Mausam) ਤੋਂ ਹੋਈ ਹੈ, ਜਿਸ ਦਾ ਭਾਵ ਮੌਸਮ ਵਿਚ ਬਦਲਾਓ ਆਉਣ ਅਤੇ ਸਥਾਨਕ ਪੌਣਾਂ ਦੇ ਤੱਤਾਂ ਅਰਥਾਤ ਤਾਪਮਾਨ, ਨਮੀ, ਦਬਾਅ ਅਤੇ ਦਿਸ਼ਾ ਵਿਚ ਪਰਿਵਰਤਨ ਆਉਣ ਤੋਂ ਹੈ ।

ਪ੍ਰਸ਼ਨ 9.
ਤਾਪਮਾਨ ਅਤੇ ਵਾਯੂਦਾਬ ਦਾ ਆਪਸੀ ਸੰਬੰਧ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਇਹਨਾਂ ਵਿਚ ਬਹੁਤ ਡੂੰਘਾ ਸੰਬੰਧ ਹੈ । ਤਾਪਮਾਨ ਦੇ ਵੱਧਣ ਨਾਲ ਵਾਯੂਦਾਬ ਘੱਟ ਹੋ ਜਾਂਦਾ ਹੈ ਅਤੇ ਤਾਪਮਾਨ ਦੇ ਘੱਟਣ ਨਾਲ ਹੀ ਵੱਧ ਦਬਾਅ ਦਾ ਖੇਤਰ ਬਣ ਜਾਂਦਾ ਹੈ ।

ਪ੍ਰਸ਼ਨ 10.
ਭਾਰਤ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਵਰਖਾ ਵਾਲੇ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਵੱਧ ਵਰਖਾ ਵਾਲੇ ਖੇਤਰ-ਮਾਊਸਿਨਰਾਮ, ਚਿਰਾਪੂੰਜੀ । ਘੱਟ ਵਰਖਾ ਵਾਲੇ ਖੇਤਰ-ਪੱਛਮੀ ਰਾਜਸਥਾਨ, ਗੁਜਰਾਤ ਦਾ ਕੱਛ ਖੇਤਰ, ਜੰਮੂ-ਕਸ਼ਮੀਰ ਵਿੱਚ ਲੱਦਾਖ ਖੇਤਰ ॥

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਜਲਵਾਯੂ ਅਤੇ ਮੌਸਮ ਵਿਚ ਕੀ ਅੰਤਰ ਹੈ, ਸਪੱਸ਼ਟ ਕਰੋ ।
ਉੱਤਰ –

  • ਜਲਵਾਯੂ-ਕਿਸੇ ਵੀ ਭੁਗੋਲਿਕ ਖੇਤਰ ਵਿਚ ਘੱਟ ਤੋਂ ਘੱਟ 30 ਸਾਲਾਂ ਦੇ ਲਈ ਮੌਸਮ ਦੀ ਔਸਤ ਮਿੱਥ ਕੇ ਜੋ ਨਤੀਜਾ ਕੱਢਿਆ ਜਾਂਦਾ ਹੈ ਉਸਨੂੰ ਜਲਵਾਯੂ ਕਹਿੰਦੇ ਹਨ । ਇਸ ਦਾ ਅਰਥ ਹੈ ਕਿ ਜਲਵਾਯੂ ਲੰਬੇ ਸਮੇਂ ਲਈ ਕਿਸੇ ਵੀ ਖੇਤਰ ਦੇ ਤਾਪਮਾਨ, ਵਰਖਾ, ਵਾਯੂਦਾਬ, ਪੌਣਾਂ ਆਦਿ ਦੀ ਔਸਤ ਹੁੰਦੀ ਹੈ ।
  • ਮੌਸਮ-ਕਿਸੇ ਨਿਸ਼ਚਿਤ ਥਾਂ ਉੱਤੇ ਕਿਸੇ ਵਿਸ਼ੇਸ਼ ਦਿਨ ਨੂੰ ਵਾਤਾਵਰਨ ਦੇ ਤੱਤਾਂ ਜਿਵੇਂ ਕਿ ਤਾਪਮਾਨ, ਦਬਾਓ ਅਤੇ ਹਵਾ, ਵਰਖਾਂ ਆਦਿ ਨੂੰ ਇਕੱਠਾ ਮਿਲਾ ਕੇ ਮੌਸਮ ਦੀ ਸਥਿਤੀ ਵਿਚ ਬਦਲਿਆ ਜਾਂਦਾ ਹੈ । ਮੌਸਮ ਇਕ ਦੈਨਿਕ ਚੱਕਰ ਹੈ ਅਤੇ ਇਹ ਹਰੇਕ ਦਿਨ ਅਤੇ ਹਰੇਕ ਘੰਟੇ ਵਿਚ ਵੀ ਬਦਲ ਸਕਦਾ ਹੈ ।

ਪ੍ਰਸ਼ਨ 2.
ਕੌਰੀਐਲਿਸ ਸ਼ਕਤੀ ਜਾਂ ਫੇਰਲ ਦਾ ਨਿਯਮ ਕੀ ਹੈ, ਸਪੱਸ਼ਟ ਕਰੋ ।
ਉੱਤਰ-
ਧਰਤੀ ਸੂਰਜ ਦੇ ਆਲੇ-ਦੁਆਲੇ ਇਕ ਸਮਾਨ ਗਤੀ ਨਾਲ ਘੁੰਮਦੀ ਹੈ । ਧਰਤੀ ਦੀ ਦੈਨਿਕ ਗਤੀ ਦੇ ਕਾਰਨ ਉੱਤਰੀ ਅਰਧ ਗੋਲੇ ਵਿਚ ਪੌਣਾਂ ਅਤੇ ਹੋਰ ਸੁਤੰਤਰ ਹਵਾਵਾਂ ਆਪਣੇ ਸੱਜੇ ਪਾਸੇ ਅਤੇ ਦੱਖਣੀ ਅਰਧ ਗੋਲੇ ਵਿਚ ਆਪਣੇ ਖੱਬੇ ਪਾਸੇ ਵੱਲ ਮੁੜ ਜਾਂਦੇ ਹਨ । ਇਸ ਸ਼ਕਤੀ ਨੂੰ ਹੀ ਕੌਰੀਐਲਿਸ ਸ਼ਕਤੀ ਜਾਂ ਫੈਰਲ ਦਾ ਨਿਯਮ ਜਾਂ ਧਰਤੀ ਦੀ ਵਿਡੰਪ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤੀ ਵਰਖਾ ਅਨਿਯਮਿਤ ਅਤੇ ਅਨਿਸਚਿਤ ਹੈ, ਸਪੱਸ਼ਟ ਕਰੋ ।
ਉੱਤਰ-
ਮਾਨਸੂਨ ਦੀ ਅਨਿਯਮਿਤਤਾ ਤੇ ਅਸਥਿਰਤਾ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਨਾ ਤਾਂ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਹੈ ਅਤੇ ਨਾ ਹੀ ਇਸ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ ।
ਉਦਾਹਰਨ ਦੇ ਲਈ –

  1. ਇੱਥੇ ਬਿਨਾਂ ਵਰਖਾ ਵਾਲੇ ਦਿਨਾਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ ।
  2. ਕਿਸੇ ਸਾਲ ਭਾਰੀ ਵਰਖਾ ਹੁੰਦੀ ਹੈ ਅਤੇ ਕਿਸੇ ਸਾਲ ਹਲਕੀ । ਫਲਸਰੂਪ ਕਦੀ ਹੜ ਆਉਂਦੇ ਹਨ, ਕਿਸੇ ਸਾਲ ਸੋਕਾ ਪੈ ਜਾਂਦਾ ਹੈ ।
  3. ਮਾਨਸੂਨ ਦਾ ਆਗਮਨ ਅਤੇ ਵਾਪਸੀ ਵੀ ਅਨਿਯਮਿਤ ਅਤੇ ਅਸਥਿਰ ਹੈ ।
  4. ਇਸ ਤਰ੍ਹਾਂ ਕੁੱਝ ਖੇਤਰ ਭਾਰੀ ਵਰਖਾ ਪ੍ਰਾਪਤ ਕਰਦੇ ਹਨ ਅਤੇ ਕੁੱਝ ਖੇਤਰ ਬਿਲਕੁਲ ਖ਼ੁਸ਼ਕ ਰਹਿ ਜਾਂਦੇ ਹਨ ।

ਪ੍ਰਸ਼ਨ 4.
ਵਾਯੂ ਵੇਗ ਮਾਪਕ ਅਤੇ ਵਾਯੂ ਵੇਗ ਸੂਚਕ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ –
1. ਵਾਯੂ ਵੇਗ ਮਾਪਕ-ਵਾਯੂ ਵੇਗ ਮਾਪਕ ਨੂੰ Anemometer ਕਿਹਾ ਜਾਂਦਾ ਹੈ, ਜਿਸਨੂੰ ਹਵਾ ਦੀ ਗਤੀ ਮਾਪਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਵਿਚ ਚਾਰ ਸੀਖਾਂ ਦੇ ਨਾਲ ਖਾਲੀ ਕੌਲੀਆਂ ਲੱਗੀਆਂ ਹੁੰਦੀਆਂ ਹਨ । ਚਾਰ ਸੀਖਾਂ ਇਕ ਸਟੈਂਡ ਉੱਤੇ ਇੱਕ ਦੂਜੇ ਦੇ ਲੰਬਕ ਜੋੜੀਆਂ ਜਾਂਦੀਆਂ ਹਨ ਅਤੇ ਇਹ ਸੀਖਾਂ ਧਰਤੀ ਦੇ ਸਮਾਂਤਰ ਹੁੰਦੀਆਂ ਹਨ | ਜਦੋਂ ਹਵਾ ਚੱਲਦੀ ਹੈ ਤਾਂ ਖਾਲੀ ਕੌਲੀਆਂ ਘੁੰਮਣ ਲੱਗ ਜਾਂਦੀਆਂ ਹਨ | ਕੌਲੀਆਂ ਘੁੰਮਣ ਨਾਲ ਸਟੈਂਡ ਉੱਤੇ ਲੱਗੀ ਹੋਈ ਸੂਈ ਵੀ ਘੁੰਮਦੀ ਹੈ ਅਤੇ ਹਵਾ ਦੀ ਗਤੀ ਉਸ ਉੱਤੇ ਲੱਗੇ ਹੋਏ ਅੰਕੜਿਆਂ ਤੋਂ ਪਤਾ ਚੱਲ ਜਾਂਦੀ ਹੈ ।

2. ਵਾਯੂ ਵੇਗ ਸੂਚਕ-ਵਾਯੂ ਵੇਗ ਸੂਚਕ ਨੂੰ Wind Wane ਕਹਿੰਦੇ ਹਨ ਅਤੇ ਇਸ ਨੂੰ ਹਵਾ ਦੀ ਦਿਸ਼ਾ ਪਤਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਯੰਤਰ ਉੱਤੇ ਮੁਰਗੇ ਦੀ ਸ਼ਕਲ ਜਾਂ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਹੈ । ਇਹ ਮੁਰਗਾ ਜਾਂ ਤੀਰ ਇੱਕ ਸਿੱਧੀ ਲੰਬੀ ਧੁਰੀ ਉੱਤੇ ਘੁੰਮਦਾ ਹੈ । ਇਸ ਮੁਰਗੇ ਦੇ ਹੇਠਾਂ ਚਾਰ ਦਿਸ਼ਾਵਾਂ ਦੇ ਨਾਮ ਹੇਠਾਂ ਲੱਗੀਆਂ ਸੀਖਾਂ ਰਾਹੀਂ ਦਰਸਾਏ ਜਾਂਦੇ ਹਨ । ਜਦੋਂ ਹਵਾ ਚਲਦੀ ਹੈ ਤਾਂ ਮੁਰਗੇ ਜਾਂ ਤੀਰ ਦਾ ਨਿਸ਼ਾਨ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ । ਇਸ ਤਰ੍ਹਾਂ ਸੀਖ ਉੱਤੇ ਲੱਗੇ ਨਿਸ਼ਾਨ ਨਾਲ ਹਵਾ ਦੀ ਦਿਸ਼ਾ ਦਾ ਪਤਾ ਚੱਲ ਜਾਂਦਾ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 5.
ਭਾਰਤ ਵਿਚ ਸਰਦੀਆਂ ਦੀ ਰੁੱਤੇ ਵਰਖਾ ਸੰਬੰਧੀ ਨੋਟ ਲਿਖੋ ।
ਉੱਤਰ-
ਸਰਦੀਆਂ ਵਿਚ ਦੇਸ਼ ਵਿਚ ਦੋ ਸਥਾਨਾਂ ਉੱਤੇ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦੇ ਉੱਤਰ-ਪੱਛਮੀ ਖੇਤਰਾਂ ਵਿਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ | ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਕੁਮਾਊ ਦੇ ਪਹਾੜੀ ਭਾਗਾਂ ਵਿਚ ਬਰਫ ਪੈਂਦੀ ਹੈ । ਦੂਜੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੇ ਤੱਟੀ ਭਾਗਾਂ ਉੱਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਦਸੰਬਰ ਦੇ ਮਹੀਨੇ ਵਿਚ ਵਰਖਾ ਕਰਦੀਆਂ ਹਨ ।

ਪ੍ਰਸ਼ਨ 6.
ਪਰਬਤੀ ਵਰਖਾ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ । ਸਥਿਤੀ ਸਪੱਸ਼ਟ ਕਰੋ ।
ਉੱਤਰ-
ਜਦੋਂ ਮਾਨਸੂਨ ਦੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ, ਤਾਂ ਸਮੁੰਦਰ ਦੇ ਉੱਪਰ ਤੋਂ ਲੰਘਣ ਕਾਰਨ ਉਹਨਾਂ ਵਿਚ ਬਹੁਤ ਸਾਰੀ ਨਮੀ ਹੋ ਜਾਂਦੀ ਹੈ । ਕਈ ਵਾਰੀ ਇਹਨਾਂ ਦੇ ਰਾਹ ਵਿਚ ਪਹਾੜ ਰੁਕਾਵਟ ਬਣ ਜਾਂਦੇ ਹਨ ਅਤੇ ਇਹ ਪੌਣਾਂ ਜਾਂ ਬੱਦਲ ਉੱਪਰ ਉੱਠ ਜਾਂਦੇ ਹਨ । ਉੱਪਰ ਜਾ ਕੇ ਇਹ ਠੰਢੇ ਹੋ ਜਾਂਦੇ ਹਨ ਅਤੇ ਇਹਨਾਂ ਵਿਚ ਸੰਘਣਨ ਸ਼ੁਰੂ ਹੋ ਜਾਂਦਾ ਹੈ । ਇਸ ਕਾਰਨ ਉੱਥੇ ਵਰਖਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਸ ਪ੍ਰਕਾਰ ਦੀ ਵਰਖਾ ਦਾ ਕਾਰਨ ਪਹਾੜ ਹੁੰਦੇ ਹਨ । ਇਸ ਲਈ ਇਹ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਉੱਤੇ ਨੋਟ ਲਿਖੋ –
(i) ਜੱਟ ਸਟਰੀਮ
(ii) ਸਮਤਾਪ ਰੇਖਾਵਾਂ
(iii) ਸੁੱਕੀ-ਗਿੱਲੀ ਗੋਲੀ ਥਰਮਾਮੀਟਰ ।
ਉੱਤਰ
1. ਜੈਂਟ ਸਟਰੀਮ-ਧਰਾਤਲ ਤੋਂ ਤਿੰਨ ਕਿਲੋਮੀਟਰ ਦੀ ਉੱਚਾਈ ‘ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ ਨੂੰ ਜੈਂਟ ਸਟਰੀਮ ਕਹਿੰਦੇ ਹਨ । ਜੈਂਟ ਸਟਰੀਮ ਦਾ ਜਲਵਾਯੂ ਉੱਤੇ ਬੜਾ ਪ੍ਰਭਾਵ ਪੈਂਦਾ ਹੈ | ਸਰਦੀਆਂ ਵਿਚ ਪੱਛਮੀ ਚੱਕਰਵਾਤ ਭਾਰਤ ਵਿਚ ਜੈਂਟ ਸਟਰੀਮ ਕਾਰਨ ਹੀ ਆਉਂਦੇ ਹਨ । ਇਹਨਾਂ ਦੀ ਉੱਚਾਈ ਲਗਭਗ 12 ਕਿਲੋਮੀਟਰ ਤਕ ਹੁੰਦੀ ਹੈ । ਇਹ ਗਰਮੀਆਂ ਵਿਚ ਲਗਭਗ 110 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੇ ਹਨ ਅਤੇ ਸਰਦੀਆਂ ਵਿਚ 184 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੇ ਹਨ ।

2. ਸਮਤਾਪ ਰੇਖਾਵਾਂ-ਨਕਸ਼ੇ ਉੱਤੇ ਕੁੱਝ ਰੇਖਾਵਾਂ ਖਿੱਚੀਆਂ ਹੁੰਦੀਆਂ ਹਨ ਜਿਹੜੀਆਂ ਲਗਭਗ ਸਮਾਨ ਤਾਪਮਾਨ ਵਾਲੇ ਸਥਾਨਾਂ ਨੂੰ ਇਕ-ਦੂਜੇ ਨਾਲ ਮਿਲਾਉਂਦੀਆਂ ਹਨ । ਸਮਤਾਪ ਰੇਖਾਵਾਂ ਕਿਸੇ ਸਥਾਨ ਉੱਤੇ ਕਿਸੇ ਖਾਸ ਸਮੇਂ ਉੱਤੇ ਤਾਪਮਾਨ ਦੀ ਵੰਡ ਨੂੰ ਵਿਖਾਉਣ ਲਈ ਵਰਤੀਆਂ ਜਾਂਦੀਆਂ ਹਨ ।

3. ਸੁੱਕੀ-ਗਿੱਲੀ ਗੋਲੀ ਥਰਮਾਮੀਟਰ-ਹਵਾ ਵਿਚ ਨਮੀ ਮਾਪਣ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਨੂੰ ਵਰਤਿਆ ਜਾਂਦਾ ਹੈ । ਇਸ ਵਿਚ ਦੋ ਅਲੱਗ-ਅਲੱਗ ਥਰਮਾਮੀਟਰ ਹੁੰਦੇ ਹਨ । ਇਕ ਥਰਮਾਮੀਟਰ ਦੇ ਨਿਚਲੇ ਸਿਰੇ ਉੱਤੇ ਮਲਮਲ ਦੇ ਕੱਪੜੇ ਦੀ ਪੱਟੀ ਬੰਨੀ ਜਾਂਦੀ ਹੈ ਅਤੇ ਪੱਟੀ ਦਾ ਹੇਠਲਾ ਸਿਰਾ ਪਾਣੀ ਵਿਚ ਰੱਖਿਆ ਜਾਂਦਾ ਹੈ । ਇਹ ਥਰਮਾਮੀਟਰ ਘੱਟ ਤਾਪਮਾਨ ਦੱਸਦਾ ਹੈ । ਸੁੱਕੀ ਅਤੇ ਗਿੱਲੀ ਗੋਲੀ ਥਰਮਾਮੀਟਰਾਂ ਦੇ ਤਾਪਮਾਨ ਦੇ ਅੰਤਰ ਦਾ ਪਤਾ ਕਰਕੇ, ਉਸਦੇ ਨਾਲ ਦਿੱਤੇ ਗਏ ਪੈਮਾਨੇ ਦੀ ਮਦਦ ਨਾਲ ਹਵਾ ਵਿਚ ਨਮੀ ਦਾ ਪਤਾ ਕੀਤਾ ਜਾਂਦਾ ਹੈ । ਹਵਾ ਵਿਚ ਨਮੀ ਹਮੇਸ਼ਾ ਪ੍ਰਤੀਸ਼ਤ ਵਿਚ ਦੱਸੀ ਜਾਂਦੀ ਹੈ ।

ਪ੍ਰਸ਼ਨ 8.
‘ਕੁਦਰਤੀ ਆਫ਼ਤਾਂ ਸਮੇਂ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਵਿਚ ਜਾਨੀ-ਮਾਲੀ ਕੀ ਹੈ ? ‘
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕੁਦਰਤੀ ਆਫ਼ਤ ਦੀ ਮਾਰ ਪੈਂਦੀ ਹੈ, ਤਾਂ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ । ਇੱਥੇ ਜਾਨ ਦਾ ਅਰਥ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਮਰ ਜਾਂਦੇ ਹਨ । ਮਾਲ ਦਾ ਅਰਥ ਹੈ ਕਿ ਬਹੁਤ ਸਾਰੇ ਡੰਗਰ ਅਤੇ ਪੰਛੀ ਮਰ ਜਾਂਦੇ ਹਨ ਅਤੇ ਬਹੁਤ ਸਾਰੇ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ ।

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ –

ਪ੍ਰਸ਼ਨ 1.
ਕਿਸੇ ਸਥਾਨ ਦੀ ਜਲਵਾਯੂ ਕਿਨ੍ਹਾਂ ਤੱਤਾਂ ਉੱਤੇ ਨਿਰਭਰ ਕਰਦੀ ਹੈ, ਵਿਆਖਿਆ ਕਰੋ । ਉੱਤਰ-ਭਾਰਤ ਦਾ ਜਲਵਾਯੂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ ।
ਇਨ੍ਹਾਂ ਵਿਭਿੰਨਤਾਵਾਂ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਭੂ-ਮੱਧ ਰੇਖਾ ਤੋਂ ਦੂਰੀ-ਭਾਰਤ ਉੱਤਰੀ ਗੋਲ-ਅਰਧ ਵਿਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ । ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ । ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ ।

2. ਧਰਾਤਲ-ਇਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ ਤਾਂ ਦੂਸਰੇ ਪਾਸੇ ਇਹ ਸ਼੍ਰੇਣੀਆਂ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿਚ ਵਰਖਾ ਦਾ ਕਾਰਨ ਬਣਦੀਆਂ ਹਨ ।

3. ਵਾਯੂ ਦਾਬ ਪ੍ਰਣਾਲੀ-ਗਰਮੀਆਂ ਦੀ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਵਲ ਸਿੱਧੀਆਂ ਪੈਣ ਲੱਗਦੀਆਂ ਹਨ । ਸਿੱਟੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵੱਧਣ ਲੱਗ ਜਾਂਦਾ ਹੈ ਅਤੇ ਉੱਤਰ ਵਿਚ ਵਿਸ਼ਾਲ ਮੈਦਾਨਾਂ ਵਿਚ ਘੱਟ ਹਵਾ ਦੇ ਦਬਾਅ (994 ਮਿਲੀਬਾਰ) ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ | ਸਰਦੀਆਂ ਵਿਚ ਹਿੰਦ ਮਹਾਂਸਾਗਰ ਤੇ ਘੱਟ ਦਬਾਅ ਪੈਦਾ ਹੋ ਜਾਂਦਾ ਹੈ ।

4. ਮੌਸਮੀ ਪੌਣਾਂ-

  • ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਹਵਾ ਦੇ ਦਬਾਅ ਵਿਚ ਪਰਿਵਰਤਨ ਹੋਣ ਦੇ ਕਾਰਨ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵੱਲ ਪੌਣਾਂ ਚੱਲਣ ਲਗਦੀਆਂ ਹਨ ।
  • ਧਰਾਤਲ ‘ਤੇ ਚੱਲਣ ਵਾਲੀਆਂ ਇਨ੍ਹਾਂ ਮੌਸਮੀ ਪੌਣਾਂ ਜਾਂ ਮਾਨਸੂਨ ਪੌਣਾਂ ਦੀ ਦਿਸ਼ਾ ਨੂੰ ਸੰਚਾਰੀ ਚੱਕਰ ਜਾਂ ਸੈੱਟ ਸਮ ਵੀ ਪ੍ਰਭਾਵਿਤ ਕਰਦਾ ਹੈ । ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦੀਆਂ ਪੱਛਮੀ ਮੌਸਮੀ ਗੜਬੜੀਆਂ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦੇ ਹਨ ।

5. ਹਿੰਦ ਮਹਾਂਸਾਗਰ ਦੀ ਨੇੜਤਾ-

  • ਸਮੁੱਚੇ ਦੇਸ਼ ਦੀ ਜਲਵਾਯੂ ‘ਤੇ ਹਿੰਦ ਮਹਾਂਸਾਗਰ ਦਾ ਪ੍ਰਭਾਵ ਹੈ । ਹਿੰਦ ਮਹਾਂਸਾਗਰ ਦੀ ਸਤਹਿ ਪੱਧਰੀ ਹੈ । ਸਿੱਟੇ ਵਜੋਂ ਭੂ-ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਦੱਖਣ-ਪੱਛਮੀ ਮਾਨਸੂਨੀ ਪੌਣਾਂ ਪੂਰੀ ਤੇਜ਼ ਗਤੀ ਨਾਲ ਦੇਸ਼ ਵੱਲ ਵਧਦੀਆਂ ਹਨ । ਇਹ ਪੌਣਾਂ ਸਮੁੰਦਰੀ ਭਾਗਾਂ ਤੋਂ ਲਿਆਂਦੀ ਨਮੀ ਨੂੰ ਸਾਰੇ ਦੇਸ਼ ਵਿਚ ਖਿੰਡਾਉਂਦੀਆਂ ਹਨ ।
  • ਪ੍ਰਾਇਦੀਪੀ ਭਾਗ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰੇ ਹੋਣ ਕਰਕੇ ਤੱਟੀ ਭਾਗਾਂ ਵਿਚ ਸਮਕਾਰੀ ਜਲਵਾਯੂ ਮਿਲਦੀ ਹੈ । ਇਸ ਨਾਲ ਗਰਮੀਆਂ ਵਿਚ ਘੱਟ ਗਰਮੀ ਅਤੇ ਸਰਦੀਆਂ ਵਿਚ ਘੱਟ ਸਰਦੀ ਹੁੰਦੀ ਹੈ । ਸੱਚ ਤਾਂ ਇਹ ਹੈ ਕਿ ਭਾਰਤ ਵਿਚ ਤਪਤ-ਖੰਡੀ ਮਾਨਸੁਨ ਫੰਡ (Tropical Monsoon Region) ਵਾਲੀ ਜਲਵਾਯੂ ਹੈ । ਇਹ ਮਾਨਸੂਨ ਪੌਣਾਂ ਵੱਖੋ-ਵੱਖ ਸਮੇਂ ‘ਤੇ ਦੇਸ਼ ਦੇ ਲਗਪਗ ਸਾਰੇ ਹਿੱਸਿਆਂ ਵਿਚ ਡੂੰਘਾ ਅਸਰ ਪਾਉਂਦੀਆਂ ਹਨ ।

ਪ੍ਰਸ਼ਨ 2.
ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਵਿਸਥਾਰ ਨਾਲ ਲਿਖੋ ।
ਉੱਤਰ-
ਮੁੱਖ ਰੂਪ ਨਾਲ ਵਰਖਾ ਤਿੰਨ ਪ੍ਰਕਾਰ ਦੀ ਹੁੰਦੀ ਹੈ ਅਤੇ ਇਹ ਹੈ –

  1. ਸੰਵਹਨੀ ਵਰਖਾ (Convectional Rainfall)
  2. ਪਰਬਤੀ ਵਰਖਾ (Orographic Rainfall)
  3. ਚੱਕਰਵਾਤੀ ਵਰਖਾ (Cyclonic Rainfall) ।

1. ਸੰਵਹਨੀ ਵਰਖਾ (Convectional Rainfall)-ਭੂਮੱਧ ਰੇਖਾ ਦੇ ਉੱਤੇ ਸਾਰਾ ਸਾਲ ਸੂਰਜ ਦੀਆਂ ਸਿੱਧੀਆਂਕਿਰਨਾਂ ਪੈਂਦੀਆਂ ਹਨ ਅਤੇ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ । ਗਰਮੀ ਦੇ ਕਾਰਨ ਵਾਯੂ ਦਾਬ (Air Pressure) ਕਾਫ਼ੀ ਘੱਟ ਜਾਂਦਾ ਹੈ ।
PSEB 9th Class SST Solutions Geography Chapter 4 ਜਲਵਾਯੂ 1
ਇਸ ਖੇਤਰ ਵਿਚ ਪਾਣੀ ਗਰਮ ਹੋ ਕੇ ਭਾਫ਼ ਬਣ ਕੇ ਉੱਪਰ ਉੱਠ ਜਾਂਦਾ ਹੈ ਅਤੇ ਪੌਣਾਂ ਬਣ ਜਾਂਦੀਆਂ ਹਨ । ਇਸ ਖੇਤਰ ਵਿਚ ਪੌਣਾਂ ਠੰਡੀਆਂ ਹੋ ਕੇ ਵਰਖਾ ਕਰਨ ਲੱਗ ਜਾਂਦੀਆਂ ਹਨ ਜਿਸ ਨੂੰ ਸੰਵਹਿਣ ਵਰਖਾ ਕਹਿੰਦੇ ਹਨ । ਇਹ ਵਰਖਾ ਵੱਧ ਸਮੇਂ ਲਈ ਨਹੀਂ ਹੁੰਦੀ ਕਿਉਂਕਿ ਘੱਟ ਵਾਯੂ ਦਾਬ ਹੋਣ ਦੇ ਕਾਰਨ ਉੱਪਰ ਉੱਠਦੀ ਹਵਾ ਆਪਣੇ ਨਾਲ ਜ਼ਿਆਦਾ ਨਮੀ ਨਹੀਂ ਲੈ ਕੇ ਜਾ ਸਕਦੀ । ਇਸ ਪ੍ਰਕਾਰ ਦੀ ਵਰਖਾ ਵਿੱਚ ਬੱਦਲਾਂ ਦੀ ਗਰਜ ਅਤੇ ਬਿਜਲੀ ਬਹੁਤ ਚਮਕਦੀ ਹੈ ।

2. ਪਰਬਤੀ ਵਰਖਾ (Orographic Rainfall) -ਜਦੋਂ ਮਾਨਸੂਨ ਦੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ ਤਾਂ ਸਮੁੰਦਰ ਦੇ ਉੱਪਰ ਤੋਂ ਲੰਘਣ ਕਾਰਨ ਉਨ੍ਹਾਂ ਵਿੱਚ ਬਹੁਤ ਸਾਰੀ ਨਮੀ ਹੋ ਜਾਂਦੀ ਹੈ । ਕਈ ਵਾਰੀ ਇਨ੍ਹਾਂ ਦੇ ਰਸਤੇ ਵਿੱਚ ਪਹਾੜ ਰੁਕਾਵਟ ਬਣ ਜਾਂਦੇ ਹਨ ਅਤੇ ਇਹ ਪੌਣਾਂ ਜਾਂ ਬੱਦਲ ਉੱਪਰ ਉੱਠ ਜਾਂਦੇ ਹਨ । ਉੱਪਰ ਜਾਂਦੇ ਇਹ ਠੰਡੇ ਹੋ ਜਾਂਦੇ ਹਨ ਅਤੇ ਸੰਘਣੇ ਹੋ ਜਾਂਦੇ ਹਨ । ਇਸ ਕਾਰਨ ਵਰਖਾ ਸ਼ੁਰੂ ਹੋ ਜਾਂਦੀ ਹੈ । ਇਸ ਵਰਖਾ ਨੂੰ ਹੀ ਪਰਬਤੀ ਵਰਖਾ ਕਹਿੰਦੇ ਹਨ । ਗਰਮੀਆਂ ਵਿੱਚ ਹਿਮਾਲਾ ਪਰਬਤ ਦੇ ਚਿੱਤਰ-ਪਰਬਤੀ ਵਰਖਾ ਨੇੜੇ ਹੋਣ ਵਾਲੀ ਵਰਖਾ ਇਸ ਪ੍ਰਕਾਰ ਦੀ ਹੀ ਹੁੰਦੀ ਹੈ ।
PSEB 9th Class SST Solutions Geography Chapter 4 ਜਲਵਾਯੂ 2

3. ਚੱਕਰਵਾਤੀ ਵਰਖਾ (Cyclonic Rainfall) ਜਦੋਂ ਵਾਤਾਵਰਨ ਵਿੱਚ ਬਾਹਰ ਵੱਲ ਵੱਧ ਵਾਯੂ ਦਾਬ ਅਤੇ ਅੰਦਰ ਘੱਟ ਵਾਯੂ ਦਾਬ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਚੱਕਰਵਾਤ ਪੈਦਾ ਹੁੰਦੇ ਹਨ । ਪੌਣ ਵੱਧ ਦਾਬ ਤੋਂ ਘੱਟ ਵਾਯੂ ਦਾਬ ਦੇ ਵੱਲ ਵਲੇਵੇਂ ਦੀ ਤਰ੍ਹਾਂ ਘੁੰਮਦੀ ਹੈ ਅਤੇ ਘੱਟ ਵਾਯੂ ਦਾਬ ਵਾਲੀਆਂ ਪੌਣਾਂ ਉੱਪਰ ਉੱਠ ਜਾਂਦੀਆਂ ਹਨ । ਜਦੋਂ ਇਹ ਠੰਡੀਆਂ ਹੋ ਜਾਂਦੀਆਂ ਹਨ ਤਾਂ ਵਰਖਾ ਕਰਦੀਆਂ ਹਨ ।

ਸਰਦੀਆਂ ਵਿੱਚ ਭਾਰਤ ਦੇ ਉੱਤਰੀ ਅਤੇ ਉੱਤਰ ਚਿੱਤਰ-ਚੱਕਰਵਾਤੀ ਵਰਖਾ ਪੱਛਮੀ ਖੇਤਰਾਂ ਵਿੱਚ ਫਾਰਸ ਦੀ ਖਾੜੀ ਅਤੇ ਮੈਡੀਟਰੇਨੀਅਨ ਸਮੁੰਦਰ ਵੱਲੋਂ ਚੱਕਰਵਾਤ ਆਉਂਦੇ ਹਨ ਅਤੇ ਵਰਖਾ ਕਰਦੇ ਹਨ । ਸਰਦੀਆਂ ਵਿੱਚ ਪੰਜਾਬ ਵਿੱਚ ਪਈ ਵਰਖਾ ਫ਼ਸਲਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ ।
PSEB 9th Class SST Solutions Geography Chapter 4 ਜਲਵਾਯੂ 3

ਪ੍ਰਸ਼ਨ 3.
ਮਾਨਸੂਨ ਪੌਣਾਂ ਦੀ ਅਰਬ ਸਾਗਰ ਸਾਖ਼ਾ ਅਤੇ ਬੰਗਾਲ ਦੀ ਖਾੜੀ ਸ਼ਾਖਾ ਬਾਰੇ ਦੱਸੋ ।
ਉੱਤਰ-
ਭਾਰਤੀ ਮਾਨਸੂਨ ਦੀਆਂ ਪੌਣਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਉਹ ਹਨ

  1. ਅਰਬ ਸਾਗਰ ਦੀ ਸ਼ਾਖਾ ਅਤੇ
  2. ਬੰਗਾਲ ਦੀ ਖਾੜੀ ਸ਼ਾਖਾ ।

ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਅਰਬ ਸਾਗਰ ਦੀ ਸ਼ਾਖਾ (Arabian Sea Branch)-ਭਾਰਤ ਦੇ ਪੱਛਮੀ ਪਾਸੇ ਵਿੱਚ ਅਰਬ ਸਾਗਰ ਮੌਜੂਦ ਹੈ। ਅਤੇ ਇੱਥੇ ਹੀ ਗਰਮੀਆਂ ਵਿੱਚ ਮਾਨਸੂਨ ਪੌਣਾਂ ਸ਼ੁਰੂ ਹੁੰਦੀਆਂ ਹਨ । ਜੂਨ ਦੇ ਪਹਿਲੇ ਹਫ਼ਤੇ ਤੱਕ ਮਾਨਸੂਨ ਪੌਣਾਂ ਦੀ ਇਹ ਸ਼ਾਖ਼ਾ ਕੇਰਲ ਤੱਕ ਪਹੁੰਚ ਜਾਂਦੀ ਹੈ । ਜੂਨ ਦੇ ਦੂਜੇ ਹਫ਼ਤੇ ਅਰਥਾਤ 10 ਜੂਨ ਤੱਕ ਇਹ ਪੱਛਮੀ ਘਾਟ ਉੱਤੇ ਪਹੁੰਚ ਕੇ ਵਰਖਾ ਕਰਦੀਆਂ ਹਨ । ਪੱਛਮੀ ਘਾਟ ਵਿੱਚ ਰੁਕਾਵਟਾਂ ਹਨ ਜਿਸ ਕਾਰਨ ਇਹ ਪੌਣਾਂ ਪੱਛਮੀ ਘਾਟ ਦੇ ਮੁੱਖ ਮੈਦਾਨਾਂ ਵਿੱਚ ਭਾਰੀ ਵਰਖਾ ਕਰਦੀਆਂ ਹਨ । ਫਿਰ ਇਹ ਪੌਣਾਂ ਦੱਖਣ ਦੇ ਪਠਾਰ ਅਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਵੀ ਵਰਖਾ ਕਰਦੀਆਂ ਹਨ ।

ਇਸ ਤੋਂ ਬਾਅਦ ਪੌਣਾਂ ਦੀ ਇਹ ਸ਼ਾਖਾ ਉੱਤਰ ਭਾਰਤ ਵੱਲ ਵੱਧ ਜਾਂਦੀ ਹੈ ਅਤੇ ਉੱਤਰ ਵਿੱਚ ਜਾ ਕੇ ਇਹ ਬੰਗਾਲ ਦੀ ਖਾੜੀ ਸ਼ਾਖਾ ਨਾਲ ਮਿਲ ਕੇ ਗੰਗਾ ਦੇ ਮੈਦਾਨਾਂ ਵਿੱਚ ਚਲੀਆਂ ਜਾਂਦੀਆਂ ਹਨ । ਇਹ ਇਕੱਠੀਆਂ ਹੋ ਕੇ ਪੱਛਮੀ ਭਾਰਤ ਵੱਲ ਚੱਲ ਪੈਂਦੀਆਂ ਹਨ । ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਇਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵਰਖਾ ਕਰਦੀਆਂ ਹਨ । ਇਨ੍ਹਾਂ ਪੌਣਾਂ ਨਾਲ ਹੋਈ ਵਰਖਾ ਦੀ ਮਾਤਰਾ ਪੂਰਬੀ ਭਾਰਤ ਵੱਲ ਵੱਧ ਹੁੰਦੀ ਹੈ ਅਤੇ ਪੱਛਮ ਵੱਲ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ ।
PSEB 9th Class SST Solutions Geography Chapter 4 ਜਲਵਾਯੂ 4

2. ਬੰਗਾਲ ਦੀ ਖਾੜੀ ਸ਼ਾਖਾ-ਮਾਨਸੂਨ ਦੀ ਇਹ ਸ਼ਾਖਾ ਬੰਗਾਲ ਦੀ ਖਾੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਉੱਤਰੀ ਭਾਰਤ ਵੱਲ ਵੱਧਦੀ ਜਾਂਦੀ ਹੈ । ਇਹ ਅੱਗੇ ਜਾ ਕੇ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ । ਇਸਦਾ ਇੱਕ ਭਾਗ ਭਾਰਤ ਦੇ ਉੱਤਰ ਅਤੇ ਉੱਤਰ-ਪੂਰਬ ਵੱਲ ਚਲਾ ਜਾਂਦਾ ਹੈ ਅਤੇ ਦੂਜਾ ਭਾਗ ਪੱਛਮ ਵੱਲ ਚਲਾ ਜਾਂਦਾ ਹੈ ।ਗੰਗਾ ਦੇ ਮੈਦਾਨਾਂ ਵਿੱਚ ਜਾ ਕੇ ਇਹ ਸ਼ਾਖਾ ਅਰਬ ਸਾਗਰ ਸ਼ਾਖਾ ਨਾਲ ਮਿਲ ਜਾਂਦੀ ਹੈ । ਇਸ ਸ਼ਾਖਾ ਦਾ ਇੱਕ ਭਾਗ ਉੱਤਰ-ਪੂਰਬੀ ਭਾਰਤ ਵੱਲ ਜਾ ਕੇ ਬ੍ਰਹਮਪੁੱਤਰ ਦੀ ਘਾਟੀ ਤੱਕ ਪਹੁੰਚਦਾ ਹੈ ਅਤੇ ਗਾਰੋ, ਖਾਸੀ, ਐੱਤੀਆਂ ਪਹਾੜੀਆਂ ਉੱਤੇ ਕਾਫ਼ੀ ਵਰਖਾ ਕਰਦਾ ਹੈ |

ਮਾਅਸਿਨਰਾਮ ਵਿੱਚ 1221 ਸੈਂਟੀਮੀਟਰ ਔਸਤ ਵਰਖਾ ਮਾਪੀ ਗਈ ਹੈ ਜੋ ਸੰਸਾਰ ਵਿੱਚ ਸਭ ਤੋਂ ਵੱਧ ਹੈ ਅਤੇ ਇਸ ਖੇਤਰ ਵਿੱਚ ਹੀ ਹੈ । ਚਿਰਾਪੂੰਜੀ ਵੀ ਖਾਸੀ ਪਹਾੜੀਆਂ ਵਿੱਚ ਸਥਿਤ ਹੈ ਜਿੱਥੇ 1102 ਸੈਂਟੀਮੀਟਰ ਔਸਤ ਵਰਖਾ ਮਾਪੀ ਗਈ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 4.
ਜਲਵਾਯੂ ਦੀ ਜਾਣਕਾਰੀ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ, ਸੰਖੇਪ ‘ਚ ਲਿਖੋ ।
ਉੱਤਰ-
ਕਿਸੇ ਵੀ ਖੇਤਰ ਦੀ ਜਲਵਾਯੂ ਦੀ ਜਾਣਕਾਰੀ ਲਈ ਬਹੁਤ ਸਾਰੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਉੱਚਤਮ ਅਤੇ ਨਿਊਨਤਮ ਥਰਮਾਮੀਟਰ (Maximum and Minimum Thermometer)-ਤਾਪਮਾਨ ਦਾ ਪਤਾ ਕਰਨ ਦੇ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜੇਕਰ ਅਸੀਂ ਕਿਸੇ ਜਗਾ ਦੀ ਜਲਵਾਯੂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਉੱਥੇ ਦੇ ਤਾਪਮਾਨ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਪ੍ਰਕਾਰ ਦਾ ਥਰਮਾਮੀਟਰ ਦੋ ਜੁੜੀਆਂ ਹੋਈਆਂ ਨਾਲੀਆਂ ਦੇ ਨਾਲ ਬਣਿਆ ਹੁੰਦਾ ਹੈ । ਇੱਕ ਨਾਲੀ ਨਾਲ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਪਤਾ ਕੀਤਾ ਜਾਂਦਾ ਹੈ ਅਤੇ ਦੂਜੀ ਨਾਲੀ ਨਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਪਿਆ ਜਾਂਦਾ ਹੈ । ਤਾਪਮਾਨ ਨੂੰ ਸੈਂਟੀਮੀਟਰ ਗਰੇਡ ਜਾਂ ਫਰਨਹੀਟ ਦੀਆਂ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ ।

2.ਐਨੀਰਾਈਡ ਬੈਰੋਮੀਟਰ (Aniriod Barometer) – ਐਨੀਰਾਈਡ ਬੈਰੋਮੀਟਰ ਨਾਲ ਵਾਯੂਦਾਬ ਦਾ ਪਤਾ ਕੀਤਾ ਜਾਂਦਾ ਹੈ । ਇਹ ਬੈਰੋਮੀਟਰ ਧਾਤੂ ਦੀ ਇੱਕ ਡੱਬੀ ਵਿੱਚੋਂ ਹਵਾ ਕੱਢ ਕੇ ਉਸਨੂੰ ਇੱਕ ਪਤਲੀ ਜਿਹੀ ਚਾਦਰ ਨਾਲ ਬੰਦ ਕਰ ਦਿੱਤਾ ਜਾਂਦਾ ਹੈ । ਡੱਬੀ ਦੇ ਵਿੱਚ ਇੱਕ ਸਪਰਿੰਗ ਹੁੰਦਾ ਹੈ । ਹਵਾ ਦੇ ਦਬਾਅ ਨਾਲ ਡੱਬੀ ਦੇ ਅੰਦਰ ਸਪਰਿੰਗ ਨਾਲ ਲੱਗੀ ਹੋਈ ਸੂਈ ਘੁੰਮਦੀ ਹੈ । ਦਬਾਓ ਦੇ ਅਨੁਸਾਰ ਸੂਈ ਅੰਦਰ ਲਿਖੇ ਅੰਕੜਿਆਂ ਉੱਤੇ ਜਾ ਟਿਕੇਗੀ ਅਤੇ ਇਸ ਨਾਲ ਸਾਨੂੰ ਵਾਯੂ ਦਾਬ ਜਾਂ ਹਵਾ ਦੇ ਦਬਾਅ ਦਾ ਪਤਾ ਚਲ ਜਾਵੇਗਾ | ਹਵਾ ਦੇ ਦਬਾਅ ਨੂੰ ਹਮੇਸ਼ਾ ਮਿਲੀਬਾਰਾਂ ਵਿੱਚ ਦੱਸਿਆ ਜਾਂਦਾ ਹੈ ।

3. ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ (Dry and wet bulb Thermometer)-ਹਵਾ ਵਿੱਚ ਨਮੀ ਮਾਪਣ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਨੂੰ ਵਰਤਿਆ ਜਾਂਦਾ ਹੈ । ਇਸ ਵਿੱਚ ਦੋ ਅੱਡ-ਅੱਡ ਥਰਮਾਮੀਟਰ ਹੁੰਦੇ ਹਨ । ਇੱਕ ਥਰਮਾਮੀਟਰ ਦੇ ਹੇਠਲੇ ਸਿਰੇ ਉੱਤੇ ਮਲਮਲ ਦੇ ਕੱਪੜੇ ਦੀ ਪੱਟੀ ਬੰਨ੍ਹੀ ਜਾਂਦੀ ਹੈ ਅਤੇ ਪੱਟੀ ਦਾ ਹੇਠਲਾ ਸਿਰਾ ਪਾਣੀ ਵਿੱਚ ਰੱਖਿਆ ਜਾਂਦਾ ਹੈ । ਇਹ ਥਰਮਾਮੀਟਰ ਘੱਟ ਤਾਪਮਾਨ ਦੱਸਦਾ ਹੈ । ਸੁੱਕੀ ਅਤੇ ਗਿੱਲੀ ਗੋਲੀ ਥਰਮਾਮੀਟਰ ਦੇ ਤਾਪਮਾਨ ਦੇ ਅੰਤਰ ਦਾ ਪਤਾ ਕਰਕੇ, ਉਸਦੇ ਨਾਲ ਦਿੱਤੇ ਗਏ ਪੈਮਾਨੇ ਦੀ ਮਦਦ ਨਾਲ ਹਵਾ ਵਿੱਚ ਨਮੀ ਦਾ ਪਤਾ ਕੀਤਾ ਜਾਂਦਾ ਹੈ । ਹਵਾ ਵਿੱਚ ਨਮੀ ਹਮੇਸ਼ਾ ਪ੍ਰਤੀਸ਼ਤ ਵਿੱਚ ਦੱਸੀ ਜਾਂਦੀ ਹੈ ।

4. ਵਰਖਾ ਮਾਪਕ ਯੰਤਰ (Rain Gauge)-ਵਰਖਾ ਨੂੰ ਮਾਪਣ ਦੇ ਲਈ ਵਰਖਾ ਮਾਪਕ ਯੰਤਰ ਨੂੰ ਪ੍ਰਯੋਗ ਕੀਤਾ ਜਾਂਦਾ ਹੈ । ਵਰਖਾ ਮਾਪਕ ਯੰਤਰਾਂ ਵਿੱਚ ਲੋਹੇ ਜਾਂ ਪਿੱਤਲ ਦਾ ਇੱਕ ਗੋਲ ਬਰਤਨ ਹੁੰਦਾ ਹੈ । ਇਸ ਬਰਤਨ ਦੇ ਮੂੰਹ ਉੱਤੇ ਇੱਕ ਕੁੱਪੀ ਲੱਗੀ ਹੁੰਦੀ ਹੈ ਜਿਸ ਨਾਲ ਬਾਰਿਸ਼ ਦਾ ਪਾਣੀ ਪਈ ਹੋਈ ਬੋਤਲ ਵਿੱਚ ਇਕੱਠਾ ਹੋ ਜਾਂਦਾ ਹੈ । ਇਸ ਕਾਰਨ ਇਹ ਭਾਫ਼ ਬਣ ਕੇ ਨਹੀਂ ਉੱਡ ਸਕਦਾ । ਇਸ ਯੰਤਰ ਨੂੰ ਕਿਸੇ ਖੁੱਲ੍ਹੀ ਥਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਕਿ ਬਾਰਿਸ਼ ਦਾ ਪਾਣੀ ਇਸ ਵਿੱਚ ਅਸਾਨੀ ਨਾਲ ਇਕੱਠਾ ਹੋ ਸਕੇ । ਬਾਰਿਸ਼ ਖਤਮ ਹੋਣ ਤੋਂ ਬਾਅਦ ਪਾਣੀ ਨੂੰ ਇੱਕ ਸ਼ੀਸ਼ੇ ਦੇ ਸਿਲੰਡਰ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ । ਇਨ੍ਹਾਂ ਨਿਸ਼ਾਨਾਂ ਦੀ ਮਦਦ ਨਾਲ ਦੱਸਿਆ ਜਾਂਦਾ ਹੈ ਕਿ ਕਿੰਨੀ ਵਰਖਾ ਹੋਈ ਹੈ । ਵਰਖਾ ਨੂੰ ਇੰਚਾਂ ਜਾਂ ਸੈਂਟੀਮੀਟਰ ਵਿੱਚ ਦੱਸਿਆ ਜਾਂਦਾ ਹੈ ।

5. ਵਾਯੂ ਵੇਗ ਮਾਪਕ (Anemometer)-ਵਾਯੂ ਵੇਗ ਮਾਪਕ ਨੂੰ Anemometer ਕਿਹਾ ਜਾਂਦਾ ਹੈ ਜਿਸਨੂੰ ਹਵਾ ਦੀ ਗਤੀ ਮਾਪਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਵਿੱਚ ਚਾਰ ਸੀਖਾਂ ਨਾਲ ਖਾਲੀ ਕੌਲੀਆਂ ਲੱਗੀਆਂ ਹੁੰਦੀਆਂ ਹਨ । ਚਾਰ ਸੀਖਾਂ ਇੱਕ ਸਟੈਂਡ ਉੱਤੇ ਇੱਕ ਦੂਜੇ ਦੇ ਲੰਬਕ ਜੋੜੀਆਂ ਜਾਂਦੀਆਂ ਹਨ ਅਤੇ ਇਹ ਸੀਖਾਂ ਧਰਤੀ ਦੇ ਸਮਾਂਤਰ ਹੁੰਦੀਆਂ ਹਨ | ਜਦੋਂ ਹਵਾ ਚਲਦੀ ਹੈ ਤਾਂ ਖਾਲੀ ਕੌਲੀਆਂ ਘੁੰਮਣ ਲੱਗ ਜਾਂਦੀਆਂ ਹਨ | ਕੌਲੀਆਂ ਦੇ ਘੁੰਮਣ ਨਾਲ ਸਟੈਂਡ ਉੱਤੇ ਲੱਗੀ ਹੋਈ ਸੂਈ ਵੀ ਘੁੰਮਦੀ ਹੈ ਅਤੇ ਹਵਾ ਦੀ ਗਤੀ ਉਸ ਉੱਤੇ ਲੱਗੇ ਹੋਏ ਅੰਕੜਿਆਂ ਤੋਂ ਪਤਾ ਚਲ ਜਾਂਦੀ ਹੈ ।

ਵਾਧੂ ਵੇਗ ਸੂਚਕ (Wind Wane) -ਵਾਯੂ ਵੇਗ ਸੂਚਕ ਨੂੰ Wind Wane ਕਹਿੰਦੇ ਹਨ ਅਤੇ ਇਸ ਨੂੰ ਹਵਾ ਦੀ ਦਿਸ਼ਾ ਪਤਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਖੇਤਰ ਉੱਤੇ ਮੁਰਗੇ ਦੀ ਸ਼ਕਲ ਜਾਂ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਹੈ । ਇਹ ਮੁਰਗਾ ਜਾਂ ਤੀਰ ਇੱਕ ਸਿੱਧੀ ਲੰਬੀ ਧੁਰੀ ਉੱਤੇ ਘੁੰਮਦਾ ਹੈ । ਇਸ ਮੁਰਗੇ ਦੇ ਹੇਠਾਂ ਚਾਰ ਦਿਸ਼ਾਵਾਂ ਦੇ ਨਾਮ ਹੇਠਾਂ ਲੱਗੀਆਂ ਸੀਖਾਂ ਰਾਹੀਂ ਦਰਸਾਏ ਜਾਂਦੇ ਹਨ । ਜਦੋਂ ਹਵਾ ਚਲਦੀ ਹੈ ਤਾਂ ਮੁਰਗੇ ਜਾਂ ਤੀਰ ਦਾ ਨਿਸ਼ਾਨ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ । ਇਸ ਤਰ੍ਹਾਂ ਸੀਖ ਉੱਤੇ ਲੱਗੇ ਨਿਸ਼ਾਨ ਨਾਲ ਹਵਾ ਦੀ ਦਿਸ਼ਾ ਦਾ ਪਤਾ ਚੱਲ ਜਾਂਦਾ ਹੈ ।

ਪ੍ਰਸ਼ਨ 5.
ਕੁਦਰਤੀ ਆਫ਼ਤਾਂ ਦਾ ਆਮ ਜੀਵਨ ‘ਤੇ ਕੀ ਬੁਰਾ ਪ੍ਰਭਾਵ ਪੈ ਸਕਦਾ ਹੈ ?
ਉੱਤਰ-
ਕੁਦਰਤੀ ਆਫ਼ਤਾਂ ਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ –
1. ਭੌਤਿਕ ਨੁਕਸਾਨ-ਕੁਦਰਤੀ ਆਫ਼ਤਾਂ ਨਾਲ ਭਵਨਾਂ ਅਤੇ ਸੇਵਾ ਢਾਂਚਿਆਂ ਨੂੰ ਨੁਕਸਾਨ ਪਹੁੰਚਦਾ ਹੈ । ਇਸ ਨਾਲ ਅੱਗ ਲੱਗ ਸਕਦੀ ਹੈ, ਬੰਨ੍ਹ ਟੁੱਟਣ ਦੇ ਕਾਰਨ ਹੜ੍ਹ ਆ ਸਕਦਾ ਹੈ ਅਤੇ ਭੂ-ਖਿਸਕਣ ਹੋ ਸਕਦਾ ਹੈ ।

2. ਮੌਤ-ਭੂਚਾਲ ਨਾਲ ਅਜਿਹੇ ਸਥਾਨਾਂ ‘ਤੇ ਵਧੇਰੇ ਲੋਕਾਂ ਦੀ ਮੌਤ ਹੁੰਦੀ ਹੈ, ਜੋ ਅਧਿ-ਕੇਂਦਰ ਦੇ ਨੇੜੇ ਹੁੰਦੇ ਹਨ । ਜਿਹੜੇ ਸਥਾਨਾਂ ‘ਤੇ ਜਨਸੰਖਿਆ ਘਣਤਾ ਜ਼ਿਆਦਾ ਹੁੰਦੀ ਹੈ ਅਤੇ ਮਕਾਨ ਭੂਚਾਲ ਰੋਧੀ ਨਹੀਂ ਹੁੰਦੇ ਉੱਥੇ ਵੀ ਮਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ।

3. ਜਨ ਸਿਹਤ-ਭੂਚਾਲ ਨਾਲ ਹੱਡੀਆਂ ਦੇ ਟੁੱਟਣ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੀ ਸਮੱਸਿਆ ਵਿਆਪਕ ਹੁੰਦੀ ਹੈ । ਸਫ਼ਾਈ ਵਿਵਸਥਾ ਦੇ ਭੰਗ ਹੋਣ ਨਾਲ ਮਹਾਂਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ ।

4. ਪਾਣੀ ਦੀ ਪੂਰਤੀ-ਪਾਣੀ ਦੀ ਪੂਰਤੀ ਦੀ ਵੰਡ ਨੈੱਟਵਰਕ ਅਤੇ ਜਲ-ਭੰਡਾਰਾਂ ਦੇ ਟੁੱਟਣ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ | ਅੱਗ ਬੁਝਾਉਣ ਵਿੱਚ ਵੀ ਰੁਕਾਵਟ ਪੈ ਸਕਦੀ ਹੈ ।

5. ਆਵਾਜਾਈ ਨੈੱਟਵਰਕ-ਸੜਕਾਂ ਅਤੇ ਪੁਲਾਂ, ਰੇਲ ਦੀਆਂ ਪਟੜੀਆਂ, ਹਵਾਈ ਪੱਟੀਆਂ ਆਦਿ ਦੇ ਟੁੱਟ ਜਾਣ ਕਾਰਨ ਆਵਾਜਾਈ ਨੈੱਟਵਰਕ ‘ਤੇ ਗੰਭੀਰ ਪ੍ਰਭਾਵ ਪੈਂਦਾ ਹੈ ।

6. ਬਿਜਲੀ ਅਤੇ ਸੰਚਾਰ-ਸਾਰੇ ਸੰਪਰਕ ਪ੍ਰਭਾਵਿਤ ਹੋ ਜਾਂਦੇ ਹਨ । ਟਰਾਂਸਮਿਸ਼ਨ ਟਾਵਰ, ਟਰਾਂਸਪੋਡਰ ਅਤੇ ਟਰਾਂਸਫਾਰਮਰ ਕੰਮ ਕਰਨਾ ਬੰਦ ਕਰ ਸਕਦੇ ਹਨ।

PSEB 9th Class Social Science Guide ਜਲਵਾਯੂ Important Questions and Answers

ਪਰ ਹਰ ਵਸਤੁਨਿਸ਼ਠ ਪ੍ਰਸ਼ਨ :
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ?
(ੳ) ਗਰਮੀ
(ਅ) ਵਰਖਾ
(ਈ) ਸਰਦੀ
(ਸ) ਬਸੰਤ ।
ਉੱਤਰ-
(ਈ) ਸਰਦੀ

ਪ੍ਰਸ਼ਨ 2.
ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕਿਹਾ ਜਾਂਦਾ ਹੈ –
(ਉ) ਕਾਲ ਵੈਸਾਖੀ
(ਅ) ਮਾਨਸੂਨ
(ਈ) ਲੂ
(ਸ) ਸੁਨਾਮੀ ॥
ਉੱਤਰ-
(ਉ) ਕਾਲ ਵੈਸਾਖੀ

ਪ੍ਰਸ਼ਨ 3.
ਦੇਸ਼ ਦੇ ਉੱਤਰੀ ਮੈਦਾਨਾਂ ਵਿੱਚ ਗਰਮੀਆਂ ਵਿੱਚ ਚੱਲਣ ਵਾਲੀ ਧੂੜ ਭਰੀ ਸਥਾਨਕ ਪੌਣ ਨੂੰ ਕਿਹਾ ਜਾਂਦਾ ਹੈ –
(ੳ) ਸੁਨਾਮੀ
(ਅ) ਮਾਨਸੂਨ
( ਕਾਲ ਵੈਸਾਖੀ
(ਸ) ਲੂ !
ਉੱਤਰ-
(ਸ) ਲੂ !

ਪ੍ਰਸ਼ਨ 4.
ਦੱਖਣ-ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਹੈ
(ਉ) ਚੇਨੱਈ
(ਅ) ਅੰਮ੍ਰਿਤਸਰ
(ਇ) ਮਾਉਸਿਨਰਾਮ
(ਸ) ਸ਼ਿਮਲਾ ।
ਉੱਤਰ-
(ਇ) ਮਾਉਸਿਨਰਾਮ

ਪ੍ਰਸ਼ਨ 5.
ਵਾਪਸ ਜਾਂਦੀ ਹੋਈ ਅਤੇ ਪੂਰਬੀ ਮਾਨਸੂਨ ਤੋਂ ਪ੍ਰਭਾਵਿਤ ਸਥਾਨ ਹੈ –
(ਉ) ਚੇਨਈ
(ਅ) ਅੰਮ੍ਰਿਤਸਰ
(ਈ) ਦਿੱਲੀ
(ਸ) ਸ਼ਿਮਲਾ ।
ਉੱਤਰ-
(ਉ) ਚੇਨਈ

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 6.
ਸੰਪੂਰਨ ਭਾਰਤ ਵਿਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ –
(ਉ) ਜੂਨ ਅਤੇ ਜੁਲਾਈ
(ਅ) ਜੁਲਾਈ ਅਤੇ ਅਗਸਤ
(ਇ) ਅਗਸਤ ਅਤੇ ਸਤੰਬਰ
(ਸ) ਜੂਨ ਅਤੇ ਅਗਸਤ ॥
ਉੱਤਰ-
(ਅ) ਜੁਲਾਈ ਅਤੇ ਅਗਸਤ

ਪ੍ਰਸ਼ਨ 7.
ਸੁਨਾਮੀ ਕਦੋਂ ਆਈ ਸੀ ?
(ਉ) 26 ਦਸੰਬਰ, 2004 .
(ਅ) 26 ਦਸੰਬਰ, 2006
(ਈ) 25 ਨਵੰਬਰ, 2003
(ਸ) 25 ਨਵੰਬਰ, 2002.
ਉੱਤਰ-
(ਉ) 26 ਦਸੰਬਰ, 2004 .

ਪ੍ਰਸ਼ਨ 8.
ਵਾਯੂ ਦਾਬ ਦਾ ਪਤਾ ਕਰਨ ਲਈ ……….. ਵਰਤਿਆ ਜਾਂਦਾ ਹੈ ।
(ਉ) ਵਰਖਾ ਮਾਪਕ ਯੰਤਰ
(ਅ) ਐਨੀਰਾਈਡ ਬੈਰੋਮੀਟਰ
(ਈ) ਵਾਯੂ ਵੇਗ ਮਾਪਕ
(ਸ) ਵਾਯੂ ਦਿਸ਼ਾ ਸੂਚਕ ।
ਉੱਤਰ-
(ਅ) ਐਨੀਰਾਈਡ ਬੈਰੋਮੀਟਰ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿਚ ਜ਼ਿਆਦਾਤਰ (75 ਤੋਂ 90 ਪ੍ਰਤੀਸ਼ਤ ਤਕ) ਵਰਖਾ ਜੂਨ ਤੋਂ ………… ਤਕ ਹੁੰਦੀ ਹੈ ।
ਉੱਤਰ-
ਸਤੰਬਰ,

ਪ੍ਰਸ਼ਨ 2.
ਭਾਰਤ ਵਿਚ ਪੱਛਮੀ ਚੱਕਰਵਾਤਾਂ ਨਾਲ ਹੋਣ ਵਾਲੀ ਵਰਖਾ …… ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।
ਉੱਤਰ-
ਰਬੀ,

ਪ੍ਰਸ਼ਨ 3.
ਅੰਬਾਂ ਦੀ ਵਾਛੜ ……….. ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।
ਉੱਤਰ-
ਫੁੱਲਾਂ,

ਪ੍ਰਸ਼ਨ 4.
ਭਾਰਤ ਦੇ ……….. ਤਟ ‘ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ ।
ਉੱਤਰ-
ਕੋਰੋਮੰਡਲ,

ਪ੍ਰਸ਼ਨ 5.
ਭਾਰਤ ਦੇ ਤਟਵਰਤੀ ਖੇਤਰਾਂ ਵਿਚ ……….. ਜਲਵਾਯੂ ਮਿਲਦੀ ਹੈ ।
ਉੱਤਰ-
ਸਮ,

ਪ੍ਰਸ਼ਨ 6.
ਹਵਾ ਦੀ ਨਮੀ ਮਾਪਣ ਲਈ ……….. ਵਰਤਿਆ ਜਾਂਦਾ ਹੈ ।
ਉੱਤਰ-
ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ,

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 7.
ਸੁਨਾਮੀ ਨਾਲ ਭਾਰਤ ਦੇ ਕਈ ਰਾਜਾਂ ਵਿੱਚ ……….. ਲੋਕ ਮਰ ਗਏ ਸਨ ।
ਉੱਤਰ-
10500 |

III. ਸਹੀ-ਗ਼ਲਤ
ਪ੍ਰਸ਼ਨ-ਸਹੀ ਕਥਨਾਂ ‘ਤੇ (✓) ਅਤੇ ਗ਼ਲਤ ਕਥਨਾਂ ਉੱਪਰ (✗) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
ਭਾਰਤ ਗਰਮ ਜਲਵਾਯੂ ਵਾਲਾ ਦੇਸ਼ ਹੈ ।
ਉੱਤਰ-
(✓)

ਪ੍ਰਸ਼ਨ 2.
ਭਾਰਤ ਦੀ ਜਲਵਾਯੂ ‘ਤੇ ਮਾਨਸੂਨ ਹਵਾਵਾਂ ਦਾ ਗਹਿਰਾ ਡੂੰਘਾ ਪ੍ਰਭਾਵ ਹੈ ।
ਉੱਤਰ-
(✓)

ਪ੍ਰਸ਼ਨ 3.
ਭਾਰਤ ਦੇ ਸਾਰੇ ਭਾਗਾਂ ਵਿੱਚ ਵਰਖਾ ਦੀ ਵੰਡ ਇੱਕ ਸਮਾਨ ਹੈ ।
ਉੱਤਰ-
(✗)

ਪ੍ਰਸ਼ਨ 4.
ਮਾਨਸੂਨੀ ਵਰਖਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਕੋਈ ਖੁਸ਼ਕ ਕਾਲ ਨਹੀਂ ਆਉਂਦਾ ।
ਉੱਤਰ-
(✗)

ਪ੍ਰਸ਼ਨ 5.
ਭਾਰਤ ਵਿੱਚ ਗਰਮੀ ਦਾ ਮੌਸਮ ਸਭ ਤੋਂ ਲੰਬਾ ਹੁੰਦਾ ਹੈ ।
ਉੱਤਰ-
(✓)

ਪ੍ਰਸ਼ਨ 6.
ਐਨੀਰਾਈਡ ਬੈਰੋਮੀਟਰ ਨਾਲ ਤਾਪਮਾਨ ਮਾਪਿਆ ਜਾਂਦਾ ਹੈ ।
ਉੱਤਰ-
(✗)

ਪ੍ਰਸ਼ਨ 7.
ਹਵਾ ਦੀ ਰਫ਼ਤਾਰ ਵਾਯੂ ਵੇਗ ਮਾਪਕ ਨਾਲ ਮਾਪੀ ਜਾਂਦੀ ਹੈ ।
ਉੱਤਰ-
(✓)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਲਈ ਕਿਹੜਾ ਭੂ-ਭਾਗ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ਅਤੇ ਕਿਵੇਂ ?
ਉੱਤਰ-
ਭਾਰਤ ਦੇ ਲਈ ਵਿਸ਼ਾਲ ਹਿਮਾਲਿਆ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ।

ਪ੍ਰਸ਼ਨ 2.
ਭਾਰਤ ਕਿਹੜੀਆਂ ਪੌਣਾਂ ਦੇ ਅਸਰ ਵਿਚ ਆਉਂਦਾ ਹੈ ?
ਉੱਤਰ-
ਭਾਰਤ ਹਵਾ ਦੇ ਵੱਧ ਦਬਾਅ ਵਾਲੇ ਕਟੀਬੰਧ ਤੋਂ ਚੱਲਣ ਵਾਲੀਆਂ ਥਲੀ ਪੌਣਾਂ ਦੇ ਅਸਰ ਹੇਠ ਆਉਂਦਾ ਹੈ ।

ਪ੍ਰਸ਼ਨ 3.
ਹਵਾਈ ਧਾਰਾਵਾਂ ਅਤੇ ਪੌਣਾਂ ਵਿਚ ਕੀ ਫ਼ਰਕ ਹੈ ?
ਉੱਤਰ-
ਹਵਾਈ ਧਾਰਾਵਾਂ ਧਰਤੀ ਦੀ ਸਤ੍ਹਾ ਤੋਂ ਬਹੁਤ ਉੱਚੀਆਂ ਚਲਦੀਆਂ ਹਨ ਜਦਕਿ ਪੌਣਾਂ ਭੂਮੀ ਸਤਹਿ ਉੱਤੇ ਹੀ ਚਲਦੀਆਂ ਹਨ ।

ਪ੍ਰਸ਼ਨ 4.
ਉੱਤਰੀ ਭਾਰਤ ਵਿਚ ਮਾਨਸੂਨ ਦੇ ਅਚਾਨਕ ਫਟਣ ਲਈ ਕਿਹੜਾ ਤੱਤ ਜ਼ਿੰਮੇਵਾਰ ਹੈ ?
ਉੱਤਰ-
ਇਸਦੇ ਲਈ 15° ਉੱਤਰੀ ਅਕਸ਼ਾਂਸ਼ ਦੇ ਉੱਤੇ ਵਿਕਸਿਤ ਪੂਰਬੀ ਜੱਟ ਵਾਯੂ-ਧਾਰਾ ਜ਼ਿੰਮੇਵਾਰ ਹੈ ।

ਪ੍ਰਸ਼ਨ 5.
ਭਾਰਤ ਵਿਚ ਜ਼ਿਆਦਾ ਵਰਖਾ ਕਦੋਂ ਤੋਂ ਕਦੋਂ ਤਕ ਹੁੰਦੀ ਹੈ ?
ਉੱਤਰ-
ਭਾਰਤ ਵਿਚ ਜ਼ਿਆਦਾ ਵਰਖਾ 75 ਤੋਂ 90 ਪ੍ਰਤੀਸ਼ਤ ਤਕ ਜੂਨ ਤੋਂ ਸਤੰਬਰ ਤਕ ਹੁੰਦੀ ਹੈ ।

ਪ੍ਰਸ਼ਨ 6.
(i) ਭਾਰਤ ਦੇ ਕਿਹੜੇ ਭਾਗ ਵਿਚ ਪੱਛਮੀ ਚੱਕਰਵਾਤਾਂ ਦੇ ਕਾਰਨ ਵਰਖਾ ਹੁੰਦੀ ਹੈ ?
(ii) ਇਹ ਵਰਖਾ ਕਿਹੜੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ?
ਉੱਤਰ-
(i) ਪੱਛਮੀ ਚੱਕਰਵਾਤਾਂ ਦੇ ਕਾਰਨ ਭਾਰਤ ਦੇ ਉੱਤਰੀ ਭਾਗ ਵਿਚ ਵਰਖਾ ਹੁੰਦੀ ਹੈ ।
(ii) ਇਹ ਵਰਖਾ ਰਬੀ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 7.
ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਖੇਤਰ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ । ਇਸ ਰੁੱਤ ਵਿਚ ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਅਕਤੂਬਰ ਤਕ ਮਾਨਸੂਨ ਉੱਤਰੀ ਮੈਦਾਨਾਂ ਤੋਂ ਪਿੱਛੇ ਹਟ ਜਾਂਦੀ ਹੈ ।

ਪ੍ਰਸ਼ਨ 8.
ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਕਿਹੜੀਆਂ-ਕਿਹੜੀਆਂ ਦੋ ਸ਼ਾਖਾਵਾਂ ਹਨ ?
ਉੱਤਰ-
ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਦੋ ਮੁੱਖ ਸ਼ਾਖਾਵਾਂ ਹਨ-ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ।

ਪ੍ਰਸ਼ਨ 9.
ਗਰਮ ਰੁੱਤ ਦੇ ਸ਼ੁਰੂ (ਮਾਰਚ ਮਹੀਨੇ) ਵਿਚ ਭਾਰਤ ਦੇ ਕਿਹੜੇ ਭਾਗ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਗਰਮ ਰੁੱਤ ਦੇ ਸ਼ੁਰੂ ਵਿਚ ਦੱਖਣ ਦੀ ਪਠਾਰ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 10.
ਸੰਸਾਰ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਅਤੇ ਕਿਉਂ ?
ਉੱਤਰ-
ਸੰਸਾਰ ਦੀ ਸਭ ਤੋਂ ਵੱਧ ਵਰਖਾ ਚਿਰਾਪੂੰਜੀ/ਮਾਉਸਿਨਰਾਮ ਨਾਂ ਦੇ ਸਥਾਨ ਉੱਤੇ ਹੁੰਦੀ ਹੈ ।

ਪ੍ਰਸ਼ਨ 11.
ਭਾਰਤ ਦੇ ਕਿਹੜੇ ਤੱਟ ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ ?
ਉੱਤਰ-
ਕੋਰੋਮੰਡਲ ਤੱਟ ‘ਤੇ ।

ਪ੍ਰਸ਼ਨ 12.
ਭਾਰਤ ਦੇ ਤੱਟਵਰਤੀ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?
ਉੱਤਰ-
ਸਮਾਨ ਜਲਵਾਯੂ ।

ਪ੍ਰਸ਼ਨ 13.
“ਮਾਨਸੂਨ ਸ਼ਬਦ ਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ ?
ਉੱਤਰ-
‘ਮਾਨਸੂਨ’ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ‘ਮੌਸਮ’ ਸ਼ਬਦ ਤੋਂ ਹੋਈ ਹੈ ।

ਪ੍ਰਸ਼ਨ 14.
ਭਾਰਤ ਦੀ ਸਾਲਾਨਾ ਔਸਤ ਵਰਖਾ ਕਿੰਨੀ ਹੈ ?
ਉੱਤਰ-
118 ਸੈਂ. ਮੀ. ।

ਪ੍ਰਸ਼ਨ 15.
ਦੇਸ਼ ਦੇ ਕਿਹੜੇ ਭਾਗ ਵਿਚ ਤਾਪਮਾਨ ਲਗਪਗ ਸਾਰਾ ਸਾਲ ਉੱਚੇ ਰਹਿੰਦੇ ਹਨ ?
ਉੱਤਰ-
ਦੱਖਣੀ ਭਾਗ ਵਿਚ ।

ਪ੍ਰਸ਼ਨ 16.
ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕੀ ਕਿਹਾ ਜਾਂਦਾ ਹੈ ?
ਉੱਤਰ-
ਕਾਲ ਵਿਸਾਖੀ ।

ਪ੍ਰਸ਼ਨ 17.
ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਧੂੜਮਈ ਸਥਾਨਕ ਪੌਣ ਦਾ ਕੀ ਨਾਂ ਹੈ ?
ਉੱਤਰ-
ਲੂ |

ਪ੍ਰਸ਼ਨ 18.
ਦੇਸ਼ ਦੀ ਸਭ ਤੋਂ ਵੱਧ ਵਰਖਾ ਕਿਹੜੀਆਂ ਪਹਾੜੀਆਂ ਵਿਚ ਹੁੰਦੀ ਹੈ ?
ਉੱਤਰ-
ਮੇਘਾਲਿਆ ਦੀਆਂ ਪਹਾੜੀਆਂ ਵਿਚ ।

ਪ੍ਰਸ਼ਨ 19.
ਮਾਊਸਿਨਰਾਮ ਦੀ ਸਾਲਾਨਾ ਵਰਖਾ ਦੀ ਮਾਤਰਾ ਕਿੰਨੀ ਹੈ ?
ਉੱਤਰ-
l141 ਸੈਂ. ਮੀ. ।

ਪ੍ਰਸ਼ਨ 20.
ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ । (ਕੋਈ ਦੋ
ਉੱਤਰ-
ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹਨ-

  • ਭੂ-ਮੱਧ ਰੇਖਾ ਤੋਂ ਦੂਰੀ
  • ਧਰਾਤਲ ਦਾ ਸਰੂਪ
  • ਵਾਯੂ ਦਾਬ ਪ੍ਰਣਾਲੀ
  • ਮੌਸਮੀ ਪੌਣਾਂ ਅਤੇ
  • ਹਿੰਦ ਮਹਾਂਸਾਗਰ ਦੀ ਨੇੜਤਾ ।

ਪ੍ਰਸ਼ਨ 21.
ਦੇਸ਼ ਵਿਚ ਸਰਦੀਆਂ ਵਿਚ –
(i) ਸਭ ਤੋਂ ਘੱਟ ਅਤੇ
(ii) ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਦੱਸੋ ।
ਉੱਤਰ-
(i) ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ-ਮੁੰਬਈ ਅਤੇ ਚੇਨੱਈ ।
(ii) ਸਭ ਤੋਂ ਘੱਟ ਤਾਪਮਾਨ ਵਾਲੇ ਸਥਾਨ-ਅੰਮ੍ਰਿਤਸਰ ਅਤੇ ਲੇਹ ।

ਪ੍ਰਸ਼ਨ 22.
ਦੇਸ਼ ਵਿਚ ਗਰਮੀਆਂ ਵਿਚ
(i) ਸਭ ਤੋਂ ਠੰਢੇ ਤੇ
(ii) ਗਰਮ ਸਥਾਨਾਂ ਦਾ ਵੇਰਵਾ ਦਿਓ ।
ਉੱਤਰ-
(i) ਗਰਮੀਆਂ ਵਿਚ ਸਭ ਤੋਂ ਠੰਢਾ ਸਥਾਨ-ਲੇਹ ਅਤੇ ਸ਼ਿਲਾਂਗ ।
(ii) ਸਭ ਤੋਂ ਗਰਮ ਸਥਾਨ-ਉੱਤਰ-ਪੱਛਮੀ ਮੈਦਾਨ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 23.
ਕਾਲ ਵੈਸਾਖੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਸਾਖ ਮਹੀਨੇ ਵਿਚ ਪੱਛਮੀ ਬੰਗਾਲ ਵਿੱਚ ਚੱਲਣ ਵਾਲੇ ਤੂਫਾਨੀ ਚੱਕਰਵਾਤਾਂ ਨੂੰ “ਕਾਲ.ਵੈਸਾਖੀ ਕਹਿੰਦੇ ਹਨ ।

ਪ੍ਰਸ਼ਨ 24.
ਅੰਬਾਂ ਦੀ ਵਾਛੜ (Mango Shower) ਤੋਂ ਕੀ ਭਾਵ ਹੈ ?
ਉੱਤਰ-
ਗਰਮ ਰੁੱਤ ਦੇ ਅੰਤ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਹੋਣ ਵਾਲੀ ਪੂਰਬੀ ਮਾਨਸੂਨੀ ਵਰਖਾ ਜੋ ਅੰਬਾਂ ਜਾਂ ਫੁੱਲਾਂ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ।

ਪ੍ਰਸ਼ਨ 25.
ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਕਿਹੜੇ ਸਥਾਨਾਂ ‘ਤੇ ਮਿਲ ਜਾਂਦੀਆਂ ਹਨ ?
ਉੱਤਰ-
ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਾਲੀਆਂ ਮਾਨਸੂਨ ਪੌਣਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਪਸ ਵਿਚ ਮਿਲਦੀਆਂ ਹਨ ।

ਪ੍ਰਸ਼ਨ 26.
ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਵਰਖਾ ਤਿੰਨ ਪ੍ਰਕਾਰ ਦੀ ਹੁੰਦੀ ਹੈ-ਸੰਵਹਿਣ ਵਰਖਾਂ, ਪਰਬਤੀ ਵਰਖਾ ਅਤੇ ਚੱਕਰਵਾਤੀ ਵਰਖਾ ॥

ਪ੍ਰਸ਼ਨ 27.
ਪਰਬਤੀ ਵਰਖਾ ਕਿਉਂ ਲਗਾਤਾਰ ਅਤੇ ਲੰਬੇ ਸਮੇਂ ਤਕ ਪੈਂਦੀ ਰਹਿੰਦੀ ਹੈ ?
ਉੱਤਰ-
ਪੌਣਾਂ ਸਮੁੰਦਰ ਤੋਂ ਧਰਤੀ ਵੱਲ ਲਗਾਤਾਰ ਚਲਦੀਆਂ ਰਹਿੰਦੀਆਂ ਹਨ ਜਿਸ ਕਾਰਨ ਪਰਬਤੀ ਵਰਖਾ ਲਗਾਤਾਰ ਲੰਬਾ ਸਮਾਂ ਚਲਦੀ ਰਹਿੰਦੀ ਹੈ ।

ਪ੍ਰਸ਼ਨ 28.
ਪੰਜਾਬ ਦੀਆਂ ਫ਼ਸਲਾਂ ਲਈ ਕਿਹੜੀ ਵਰਖਾ ਸਰਦੀਆਂ ਵਿੱਚ ਲਾਹੇਵੰਦ ਹੁੰਦੀ ਹੈ ?
ਉੱਤਰ-
ਸਰਦੀਆਂ ਦੀ ਚੱਕਰਵਾਤੀ ਵਰਖਾ ਪੰਜਾਬ ਦੀਆਂ ਫ਼ਸਲਾਂ ਲਈ ਲਾਵੇਹੰਦ ਹੁੰਦੀ ਹੈ ।

ਪ੍ਰਸ਼ਨ 29.
ਮਾਨਸੂਨ ਦਾ ਫਟਣਾ ਕੀ ਹੁੰਦਾ ਹੈ ?
ਉੱਤਰ-
ਮਾਨਸੂਨ ਪੌਣਾਂ ਇੱਕ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ 1 ਜੂਨ ਨੂੰ ਪੱਛਮੀ ਤੱਟ ਤੇ ਪੁੱਜਦੀਆਂ ਹਨ ਅਤੇ ਬਹੁਤ ਤੇਜ਼ ਵਰਖਾ ਕਰਦੀਆਂ ਹਨ । ਇਸ ਨੂੰ ਮਾਨਸੂਨੀ ਧਮਾਕਾ ਜਾਂ ‘ਮਾਨਸੂਨ ਦਾ ਫਟਨਾ’ (Monsoon Burst) ਕਹਿੰਦੇ ਹਨ ।

ਪ੍ਰਸ਼ਨ 30.
“ਲੂ (Lo) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਗਰਮ ਰੁੱਤ ਵਿੱਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਲੂ ਕਹਾਉਂਦੀਆਂ ਹਨ ।

ਪ੍ਰਸ਼ਨ 31.
ਜਲਵਾਯੂ ਦਾ ਅਨੁਮਾਨ ਕਿਹੜੇ ਯੰਤਰਾਂ ਨਾਲ ਲਾਇਆ ਜਾਂਦਾ ਹੈ ?
ਉੱਤਰ-
ਜਲਵਾਯੂ ਦਾ ਅਨੁਮਾਨ ਕਈ ਯੰਤਰਾਂ ਨਾਲ ਲਾਇਆ ਜਾਂਦਾ ਹੈ ਜਿਵੇਂ ਕਿ ਉੱਚਤਮ ਅਤੇ ਨਿਊਨਤਮ ਥਰਮਾਮੀਟਰ, ਐਨੀਰਾਈਡ ਬੈਰੋਮੀਟਰ, ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ, ਵਰਖਾ ਮਾਪਕ ਯੰਤਰ, ਵਾਯੁ ਵੇਗ ਮਾਪਕ, ਵਾਯੂ ਦਿਸ਼ਾ ਸੂਚਕ ਆਦਿ ।

ਪ੍ਰਸ਼ਨ 32.
ਕੁਦਰਤੀ ਆਫ਼ਤ ਦੇ ਮੁੱਖ ਰੂਪ ਦੱਸੋ ।
ਉੱਤਰ-
ਕੁਦਰਤੀ ਆਫ਼ਤਾਂ ਕਈ ਰੂਪਾਂ ਵਿੱਚ ਆਉਂਦੀਆਂ ਹਨ ਜਿਵੇਂ ਕਿ ਭੂਚਾਲ, ਸੁਨਾਮੀ, ਜਵਾਲਾਮੁਖੀ, ਚੱਕਰਵਾਤ, ਹੜ੍ਹ, ਸੋਕਾ ਆਦਿ ।

ਪ੍ਰਸ਼ਨ 33.
ਭਾਰਤ ਵਿੱਚ ਸੁਨਾਮੀ ਕਦੋਂ ਅਤੇ ਕਿਹੜੇ ਰਾਜਾਂ ਵਿੱਚ ਆਈ ਸੀ ?
ਉੱਤਰ-
ਭਾਰਤ ਵਿੱਚ ਸੁਨਾਮੀ ਦਸੰਬਰ, 2004 ਵਿੱਚ ਅੰਡੇਮਾਨ ਨਿਕੋਬਾਰ, ਤਮਿਲਨਾਡੂ ਦੇ ਤੱਟ, ਆਂਧਰਾ ਪ੍ਰਦੇਸ਼, ਕੇਰਲ ਆਦਿ ਦੇਸ਼ਾਂ ਵਿੱਚ ਆਈ ਸੀ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 34.
ਸੁਨਾਮੀ ਦਾ ਇੱਕ ਮਾੜਾ ਪ੍ਰਭਾਵ ਦੱਸੋ ।
ਉੱਤਰ-
ਸੁਨਾਮੀ ਨਾਲ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਰੰਪਰਾਵਾਦੀ ਭਾਰਤੀ ਰੁੱਤ ਪ੍ਰਣਾਲੀ ਦੇ ਨਾਂ ਦੱਸੋ ।
ਉੱਤਰ –
PSEB 9th Class SST Solutions Geography Chapter 4 ਜਲਵਾਯੂ 5

ਪ੍ਰਸ਼ਨ 2.
ਮੁੰਬਈ ਨਾਗਪੁਰ ਦੇ ਮੁਕਾਬਲੇ ਠੰਢਾ ਹੈ ।
ਉੱਤਰ-
ਮੁੰਬਈ ਸਮੁੰਦਰੀ ਤਟ ‘ਤੇ ਵਸਿਆ ਹੋਇਆ ਹੈ । ਸਮੁੰਦਰ ਦੇ ਪ੍ਰਭਾਵ ਦੇ ਕਾਰਨ ਮੁੰਬਈ ਵਿਚ ਜਲਵਾਯੂ ਇੱਕੋ ਜਿਹੀ ਰਹਿੰਦੀ ਹੈ । ਇਸ ਲਈ ਉੱਥੇ ਸਰਦੀ ਘੱਟ ਪੈਂਦੀ ਹੈ । ਇਸ ਦੇ ਉਲਟ ਨਾਗਪੁਰ ਸਮੁੰਦਰ ਤੋਂ ਦੂਰ ਸਥਿਤ ਹੈ | ਸਮੁੰਦਰ ਦੇ ਪ੍ਰਭਾਵ ਤੋਂ ਮੁਕਤ ਹੋਣ ਦੇ ਕਾਰਨ ਉੱਥੇ ਵਿਖਮ ਜਲਵਾਯੂ ਪਾਈ ਜਾਂਦੀ ਹੈ । ਇਸ ਲਈ ਨਾਗਪੁਰ ਮੁੰਬਈ ਦੇ ਮੁਕਾਬਲੇ ਠੰਢਾ ਹੈ ।

ਪ੍ਰਸ਼ਨ 3.
ਭਾਰਤ ਦੀ ਔਸਤ ਸਾਲਾਨਾ ਵਰਖਾ ਜ਼ਿਆਦਾਤਰ ਸਾਲ ਦੇ ਕੇਵਲ ਚਾਰ ਮਹੀਨਿਆਂ ਵਿਚ ਹੀ ਹੁੰਦੀ ਹੈ ।
ਉੱਤਰ-
ਭਾਰਤ ਵਿਚ ਜ਼ਿਆਦਾਤਰ ਵਰਖਾ ਮੱਧ ਜੂਨ ਤੋਂ ਮੱਧ ਸਤੰਬਰ ਤਕ ਹੁੰਦੀ ਹੈ । ਇਨ੍ਹਾਂ ਚਾਰ ਮਹੀਨਿਆਂ ਵਿਚ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨੀ ਪੌਣਾਂ ਚਲਦੀਆਂ ਹਨ । ਨਮੀ ਨਾਲ ਭਰੀਆਂ ਹੋਣ ਕਾਰਨ ਇਹ ਪੌਣਾਂ ਭਾਰਤ ਦੇ ਜ਼ਿਆਦਾਤਰ ਭਾਗ ਵਿਚ ਖੂਬ ਵਰਖਾ ਕਰਦੀਆਂ ਹਨ ।

ਪ੍ਰਸ਼ਨ 4.
ਅਸਿਨਰਾਮ ਵਿਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ।
ਉੱਤਰ-
ਮਾਅਸਿਨਰਾਮ ਗਾਰੋ ਅਤੇ ਖਾਸੀ ਦੀਆਂ ਪਹਾੜੀਆਂ ਦੇ ਦੱਖਣੀ ਭਾਗ ਵਿਚ ਸਥਿਤ ਹੈ । ਇਸ ਦੀ ਸਥਿਤੀ ਕੀਪ ਦੀ ਸ਼ਕਲ ਵਾਲੀ ਘਾਟੀ ਦੇ ਸਿਖਰ ਅਤੇ ਹੈ ।
ਇੱਥੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ ਦੀ ਇਕ ਸ਼ਾਖਾ ਵਰਖਾ ਕਰਦੀ ਹੈ । ਇਨ੍ਹਾਂ ਪੌਣਾਂ ਦੀ ਦਿਸ਼ਾ ਤੇ ਅਨੋਖੀ ਸਥਿਤੀ ਦੇ ਕਾਰਨ ਮਾਅਸਿਨਰਾਮ ਸੰਸਾਰ ਵਿਚ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਬਣ ਗਿਆ ਹੈ ।

ਪ੍ਰਸ਼ਨ 5.
ਦੱਖਣੀ-ਪੱਛਮੀ ਮਾਨਸੂਨ ਦੁਆਰਾ ਕੋਲਕਾਤਾ ਵਿਚ 145 ਸੈਂਟੀਮੀਟਰ ਵਰਖਾ ਹੁੰਦੀ ਹੈ ਜਦਕਿ ਜੈਸਲਮੇਰ ਵਿਚ ਕੇਵਲ 12 ਸੈਂਟੀਮੀਟਰ ਵਰਖਾ ਹੁੰਦੀ ਹੈ ।
ਉੱਤਰ-
ਕੋਲਕਾਤਾ ਬੰਗਾਲ ਦੀ ਖਾਸੀ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਦੇ ਪੂਰਬ ਵਲ ਵਧਦੇ ਸਮੇਂ ਪਹਿਲਾਂ ਪੈਂਦਾ ਹੈ । ਜਲ-ਕਣਾਂ ਨਾਲ ਲੱਦੀਆਂ ਇਹ ਪੌਣਾਂ ਇੱਥੇ 145 ਸੈਂਟੀਮੀਟਰ ਵਰਖਾ ਕਰਦੀਆਂ ਹਨ । ਜੈਸਲਮੇਰ ਅਰਾਵਲੀ ਪਰਬਤ ਦੇ ਪ੍ਰਭਾਵ ਵਿਚ ਆਉਂਦਾ ਹੈ । ਅਰਾਵਲੀ ਪਰਬਤ ਅਰਬ ਸਾਗਰ ਤੋਂ ਆਉਣ ਵਾਲੀਆਂ ਪੌਣਾਂ ਦੇ ਸਮਾਨਾਂਤਰ ਸਥਿਤ ਹੈ । ਇਸ ਲਈ ਪੌਣਾਂ ਬਿਨਾਂ ਵਰਖਾ ਕੀਤੇ ਅੱਗੇ ਨਿਕਲ ਜਾਂਦੀਆਂ ਹਨ । ਇਹੋ ਕਾਰਨ ਹੈ ਕਿ ਜੈਸਲਮੇਰ ਵਿਚ ਸਿਰਫ਼ 12 ਸੈਂਟੀਮੀਟਰ ਵਰਖਾ ਹੁੰਦੀ ਹੈ ।

ਪ੍ਰਸ਼ਨ 6.
ਚੇਨੱਈ ਵਿਚ ਸਰਦੀਆਂ ਦੀ ਰੁੱਤ ਵਿਚ ਜ਼ਿਆਦਾਤਰ ਵਰਖਾ ਹੁੰਦੀ ਹੈ ।
ਉੱਤਰ-
ਚੇਨੱਈ ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਹੈ । ਇਹ ਉੱਤਰ-ਪੂਰਬੀ ਮਾਨਸੂਨ ਪੌਣਾਂ ਦੇ ਪ੍ਰਭਾਵ ਵਿਚ ਆਉਂਦਾ ਹੈ । ਇਹ ਪੌਣਾਂ ਸਰਦ ਰੁੱਤ ਵਿਚ ਥਲ ਤੋਂ ਸਮੁੰਦਰ ਵਲ ਚਲਦੀਆਂ ਹਨ | ਪਰ ਬੰਗਾਲ ਦੀ ਖਾੜੀ ਤੋਂ ਲੰਘਦੇ ਸਮੇਂ ਇਹ ਜਲਵਾਸ਼ਪ ਧਾਰਨ ਕਰ ਲੈਂਦੀਆਂ ਹਨ । ਉਸ ਤੋਂ ਬਾਅਦ ਪੂਰਬੀ ਘਾਟ ਨਾਲ ਟਕਰਾ ਕੇ ਇਹ ਚੇਨੱਈ ਵਿਚ ਵਰਖਾ ਕਰਦੀਆਂ ਹਨ ।

ਪ੍ਰਸ਼ਨ 7.
ਪੱਛਮੀ ਜੱਟ ਸਵੀਮ ਦਾ ਚੱਕਰਵਾਤੀ ਵਰਖਾ ਲਿਆਉਣ ਵਿਚ ਕੀ ਯੋਗਦਾਨ ਹੈ ?
ਉੱਤਰ-
ਪੱਛਮੀ ਜੱਟ ਸਫ਼ੀਮ-ਸਰਦ ਰੁੱਤ ਵਿਚ ਹਿਮਾਲਿਆ ਦੇ ਦੱਖਣੀ ਭਾਗ ਉੱਤੇ ਸਮਤਾਪ ਮੰਡਲ ਸਥਿਰ ਰਹਿੰਦੀ ਹੈ । ਜੂਨ ਮਹੀਨੇ ਵਿਚ ਇਹ ਉੱਤਰ ਵੱਲ ਖਿਸਕ ਜਾਂਦੀ ਹੈ ਅਤੇ 25° ਉੱਤਰੀ ਲੰਬਕਾਰ ਤਕ ਪੁੱਜ ਜਾਂਦੀ ਹੈ ਤਦ ਇਸ ਦੀ ਸਥਿਤੀ ਮੱਧ ਏਸ਼ੀਆ ਵਿਚ ਸਥਿਤ ਡਿਏਨਸ਼ਾਨ ਪਰਬਤ ਸ਼੍ਰੇਣੀ ਦੇ ਉੱਤਰ ਵਿਚ ਹੋ ਜਾਂਦੀ ਹੈ । ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦੀ ਪੱਛਮੀ ਮੌਸਮੀ ਹਲਚਲ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 8.
ਰਾਜਸਥਾਨ ਅਰਬ ਸਾਗਰ ਦੇ ਨੇੜੇ ਹੋਣ ਕਰਕੇ ਵੀ ਖ਼ੁਸ਼ਕ ਕਿਉਂ ਰਹਿੰਦਾ ਹੈ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਸਥਾਨ ਅਰਬ ਸਾਗਰ ਦੇ ਨੇੜੇ ਸਥਿਤ ਹੈ । ਪਰ ਫਿਰ ਵੀ ਇਹ ਖੁਸ਼ਕ ਰਹਿ ਜਾਂਦਾ ਹੈ ।
ਇਸ ਦੇ ਹੇਠ ਲਿਖੇ ਕਾਰਨ ਹਨ –

  • ਰਾਜਸਥਾਨ ਵਿਚ ਪਹੁੰਚਦੇ ਸਮੇਂ ਮਾਨਸੂਨ ਪੌਣਾਂ ਵਿਚੋਂ ਨਮੀ ਦੀ ਮਾਤਰਾ ਕਾਫ਼ੀ ਘੱਟ ਹੋ ਜਾਂਦੀ ਹੈ ਜਿਸ ਦੇ ਕਾਰਨ ਰਾਜਸਥਾਨ ਦਾ ਥਾਰ ਮਾਰੂਥਲ ਦਾ ਭਾਗ ਖ਼ੁਸ਼ਕ ਹੀ ਰਹਿ ਜਾਂਦਾ ਹੈ ।
  • ਇਸ ਮਾਰੂਥਲੀ ਖੇਤਰ ਦੀ ਤਾਪਮਾਨ ਵਿਰੋਧ ਦੀ ਸਥਿਤੀ ਦੇ ਕਾਰਨ ਇਹ ਪੌਣਾਂ ਤੇਜ਼ੀ ਨਾਲ ਦਾਖ਼ਲ ਨਹੀਂ ਹੋ ਸਕਦੀਆਂ ।
  • ਅਰਾਵਲੀ ਪਰਬਤ ਇਨ੍ਹਾਂ ਪੌਣਾਂ ਦੇ ਸਮਾਨਾਂਤਰ ਅਤੇ ਘੱਟ ਉਚਾਈ ਹੋਣ ਦੇ ਕਾਰਨ ਇਹ ਪੌਣਾਂ ਬਿਨਾਂ ਉੱਪਰ ਉੱਠੇ ਹੀ ਸਿੱਧੀਆਂ ਨਿਕਲ ਜਾਂਦੀਆਂ ਹਨ ।

ਪ੍ਰਸ਼ਨ 9.
ਹਿਮਾਲਿਆ ਪਰਬਤ ਭਾਰਤ ਦੇ ਲਈ ਕਿਸ ਤਰ੍ਹਾਂ ‘ਜਲਵਾਯੂ ਵਿਭਾਜ’ ਦਾ ਕੰਮ ਕਰਦਾ ਹੈ ?
ਉੱਤਰ-
ਹਿਮਾਲਿਆ ਪਰਬਤ ਦੀ ਉੱਚ-ਪਰਬਤੀ ਲੜੀ ਉੱਤਰੀ ਪੌਣਾਂ ਦੇ ਸਾਹਮਣੇ ਇਕ ਦੀਵਾਰ ਦੇ ਵਾਂਗ ਖੜ੍ਹੀ ਹੈ । ਉੱਤਰੀ ਧਰੁਵ ਦੇ ਨੇੜੇ ਪੈਦਾ ਹੋਣ ਵਾਲੀਆਂ ਇਹ ਠੰਢੀਆਂ ਤੇ ਬਰਫ਼ਾਨੀ ਪੌਣਾਂ ਹਿਮਾਲਿਆ ਨੂੰ ਪਾਰ ਕਰਕੇ ਭਾਰਤ ਵਿਚ ਦਾਖ਼ਲ ਨਹੀਂ ਹੋ ਸਕਦੀਆਂ । ਫ਼ਲਸਰੂਪ ਸਮੁੱਚੇ ਉੱਤਰ ਭਾਰਤ ਵਿਚ ਗਰਮ ਕਟੀਬੰਧ ਜਲਵਾਯੂ ਮਿਲਦੀ ਹੈ । ਇਸ ਲਈ ਸਪੱਸ਼ਟ ਹੈ ਕਿ ਹਿਮਾਲਿਆ ਪਰਬਤ ਲੜੀ ਭਾਰਤ ਦੇ ਲਈ ਜਲਵਾਯੂ ਵਿਭਾਜਕ ਦਾ ਕੰਮ ਕਰਦੀ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 10.
ਭਾਰਤ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹੋਇਆਂ ਦੇਸ਼ ਦੀ ਜਲਵਾਯੂ ਉੱਤੇ ਇਸ ਦੇ ਪ੍ਰਭਾਵ ਨੂੰ ਸਮਝਾਓ ।
ਉੱਤਰ –
1. ਭਾਰਤ 8° ਉੱਤਰ ਤੋਂ 37° ਅਕਸ਼ਾਂਸ਼ਾਂ ਵਿਚ ਸਥਿਤ ਹੈ । ਇਸ ਦੇ ਵਿਚਕਾਰੋਂ ਕਰਕ ਰੇਖਾ ਲੰਘਦੀ ਹੈ । ਇਸ ਦੇ ਕਾਰਨ ਦੇਸ਼ ਦਾ ਦੱਖਣੀ ਅੱਧਾ ਭਾਗ ਉਸ਼ਣ ਕਟੀਬੰਧ ਵਿਚ ਆਉਂਦਾ ਹੈ ਜਦਕਿ ਅੱਧਾ ਭਾਗ ਉਪੋਸ਼ਣ ਕਟੀਬੰਧ ਵਿਚ ਆਉਂਦਾ ਹੈ ।

2. ਭਾਰਤ ਦੇ ਉੱਤਰ ਵਿਚ ਹਿਮਾਲਿਆ ਦੀਆਂ ਉੱਚੀਆਂ-ਉੱਚੀਆਂ ਅਟੁੱਟ ਪਰਬਤੀ ਮਾਲਾਵਾਂ ਹਨ । ਦੇਸ਼ ਦੇ ਦੱਖਣ ਵਿਚ ਹਿੰਦ ਮਹਾਂਸਾਗਰ ਫੈਲਿਆ ਹੋਇਆ ਹੈ । ਇਸ ਤਰ੍ਹਾਂ ਗਠਿਤ ਭੌਤਿਕ ਵੰਡ ਨੇ ਦੇਸ਼ ਦੇ ਜਲਵਾਯੂ ਨੂੰ ਮੋਟੇ ਤੌਰ ‘ਤੇ ਸਮਾਨ ਬਣਾ ਦਿੱਤਾ ਹੈ ।

3. ਦੇਸ਼ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਅਰਬ ਸਾਗਰ ਦੀ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਦੇ ਜਲਵਾਯੂ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ । ਇਹ ਦੇਸ਼ ਵਿਚ ਵਰਖਾ ਲਈ ਜ਼ਰੂਰੀ ਜਲ-ਕਣ ਵੀ ਮੁਹੱਈਆ ਕਰਦੇ ਹਨ |

ਪ੍ਰਸ਼ਨ 11.
‘ਅੰਬਾਂ ਦੀ ਵਾਛੜ ਅਤੇ ‘ਕਾਲ ਵੈਸਾਖੀ ਵਿਚ ਫ਼ਰਕ ਸਪੱਸ਼ਟ ਕਰੋ ।
ਉੱਤਰ-
ਅੰਬਾਂ ਦੀ ਵਾਛੜ-ਗਰਮ ਰੁੱਤ ਦੇ ਅਖ਼ੀਰ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾਂ ਦਾ ਇਹ ਸਥਾਨਿਕ ਨਾਂ ਇਸ ਲਈ ਪਿਆ ਹੈ ਕਿਉਂਕਿ ਇਹ ਅੰਬ ਦੇ ਫਲਾਂ ਨੂੰ ਛੇਤੀ ਪੱਕਣ ਵਿਚ ਮਦਦ ਕਰਦੀ ਹੈ । ਕਾਲ ਵੈਸਾਖੀ-ਗਰਮ ਰੁੱਤ ਵਿਚ ਬੰਗਾਲ ਅਤੇ ਅਸਾਮ ਵਿਚ ਵੀ ਉੱਤਰ-ਪੱਛਮੀ ਅਤੇ ਉੱਤਰੀ ਪੌਣਾਂ ਰਾਹੀਂ ਵਰਖਾ ਦੀਆਂ ਤੇਜ਼ ਬੌਛਾਰਾਂ ਪੈਂਦੀਆਂ ਹਨ । ਇਹ ਵਰਖਾ ਅਕਸਰ ਸ਼ਾਮ ਦੇ ਸਮੇਂ ਹੁੰਦੀ ਹੈ । ਇਸੇ ਵਰਖਾ ਨੂੰ ‘ਕਾਲ ਵੈਸਾਖੀ’ ਆਖਦੇ ਹਨ । ਇਸ ਦਾ ਅਰਥ ਹੈ-ਵੈਸਾਖ ਮਹੀਨੇ ਦਾ ਕਾਲ ।

ਪ੍ਰਸ਼ਨ 12.
ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਰਹਿੰਦੀ ਹੈ । ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  • ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ ।
  • ਭਾਰਤੀ ਭੂ-ਭਾਗਾਂ ਉੱਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਨ ਲਗਦਾ ਹੈ ।
  • ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲਗਦਾ ਹੈ ।

ਪ੍ਰਸ਼ਨ 13.
ਪੂਰਵ ਮਾਨਸੂਨੀ ਵਰਖਾ (Pre-Monsoonal Rainfall) ਹੋਣ ਦਾ ਕੀ ਕਾਰਨ ਹੁੰਦਾ ਹੈ ?
ਉੱਤਰ-
ਗਰਮੀਆਂ ਵਿਚ ਭੂ-ਮੱਧ ਰੇਖਾ ਦੀ ਘੱਟ ਦਬਾਓ ਦੀ ਪੇਟੀ ਕਰਕ ਰੇਖਾ ਵਲ ਖਿਸਕ ਸਰਕ) ਜਾਂਦੀ ਹੈ । ਇਸ ਦਬਾਓ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਪੌਣਾਂ ਭੂ-ਮੱਧ ਰੇਖਾ ਨੂੰ ਪਾਰ ਕਰਦੇ ਹੀ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਘੜੀ ਦੀ ਸੂਈ ਦੀ ਦਿਸ਼ਾ ਵਿਚ ਦੱਖਣ-ਪੱਛਮੀ ਤੋਂ ਉੱਤਰ-ਪੂਰਬ ਵਲ ਮੁੜ ਜਾਂਦੀਆਂ ਹਨ । ਪਰ 1 ਜੂਨ ਤੋਂ ਪਹਿਲਾਂ ਵੀ ਕੇਰਲ ਤਟ ਦੇ ਨੇੜੇ-ਤੇੜੇ ਜਦ ਸਮੁੰਦਰੀ ਪੌਣਾਂ ਪੱਛਮੀ ਤਟ ਨੂੰ ਪਾਰ ਕਰਦੀਆਂ ਹਨ ਤਦ ਵੀ ਮੱਧਮ ਪੱਧਰ ਦੀ ਵਰਖਾ ਹੁੰਦੀ ਹੈ । ਇਸੇ ਵਰਖਾ ਨੂੰ ਪੁਰਵ ਮਾਨਸੁਨੀ (Pre-Monsoon) ਵਰਖਾ ਕਿਹਾ ਜਾਂਦਾ ਹੈ । ਇਸ ਵਰਖਾ ਦਾ ਮੁੱਖ ਕਾਰਨ ਪੱਛਮੀ ਘਾਟ ਦੀਆਂ ਪਵਨ ਮੁਖੀ ਢਾਲਾਂ ਹਨ ।

ਪ੍ਰਸ਼ਨ 14.
ਦੇਸ਼ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਤੱਤਾਂ ਦਾ ਵਰਣਨ ਕਰੋ ।
ਉੱਤਰ –

  1. ਭੂ-ਮੱਧ ਰੇਖਾ ਤੋਂ ਦੂਰੀ-ਭਾਰਤ ਉੱਤਰੀ ਗੋਲ-ਅਰਧ ਵਿੱਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ । ਸਿੱਟੇ ਵੱਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ । ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ ।
  2. ਧਰਾਤਲ-ਇੱਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ ਤਾਂ ਦੂਸਰੇ ਪਾਸੇ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿੱਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿੱਚ ਵਰਖਾ ਦਾ ਕਾਰਨ ਬਣਦੀਆਂ ਹਨ ।

ਪ੍ਰਸ਼ਨ 15.
ਮਾਨਸੂਨ ਪੌਣਾਂ ਦੇ ਮੁੱਖ ਲੱਛਣ ਦੱਸੋ ।
ਉੱਤਰ –

  1. ਮਾਨਸੂਨ ਪੌਣਾਂ ਲਗਪਗ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰਲੇ ਇਲਾਕਿਆਂ ਵਿੱਚ ਚਲਦੀਆਂ ਹਨ ।
  2. ਊਸ਼ਣੀ ਪੂਰਬੀ ਕੈਂਟ ਸਟਰੀਮ ਅਤੇ ਪੱਛਮੀ ਜੈਂਟ ਸਟਰੀਮ ਵੀ ਦੇਸ਼ ਦੇ ਮਾਨਸੂਨ ਨੂੰ ਪ੍ਰਭਾਵਿਤ ਕਰਦੀਆਂ ਹਨ ।
  3. ਗਰਮੀਆਂ ਵਿੱਚ ਸੂਰਜ ਦੇ ਉੱਤਰ ਵੱਲ ਸਰਕਣ ਨਾਲ ਵਾਯੂ ਦਾਬ ਪੇਟੀ ਵੀ ਉੱਤਰ ਵੱਲ ਚਲੀ ਜਾਂਦੀ ਹੈ ਅਤੇ ਸਥਿਤੀ ਮਾਨਸੂਨ ਪੌਣਾਂ ਦੇ ਚੱਲਣ ਲਈ ਵਧੀਆ ਹੋ ਜਾਂਦੀ ਹੈ ।

ਪ੍ਰਸ਼ਨ 16.
ਸਰਦੀ ਦੀ ਰੁੱਤ ਬਾਰੇ ਦੱਸੋ ।
ਉੱਤਰ-
ਇਸ ਰੁੱਤ ਵਿੱਚ ਸੂਰਜ ਦੱਖਣੀ ਅੱਧ-ਗੋਲੇ ਵਿੱਚ ਮਕਰ ਰੇਖਾ ‘ਤੇ ਸਿੱਧਾ ਚਮਕ ਰਿਹਾ ਹੁੰਦਾ ਹੈ । ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਜਾਂਦਿਆਂ ਤਾਪਮਾਨ ਲਗਾਤਾਰ ਘੱਟਦਾ ਜਾਂਦਾ ਹੈ । ਸਾਰੇ ਉੱਤਰੀ ਭਾਰਤ ਵਿੱਚ ਤਾਪਮਾਨ ਦੇ ਘਟਣ ਦੇ ਨਾਲ ਹੀ ਵੱਧ ਦਬਾਅ (High Pressure) ਦਾ ਖੇਤਰ ਪਾਇਆ ਜਾਂਦਾ ਹੈ ।

ਇਸ ਸਮੇਂ ਮੱਧ ਅਤੇ ਪੱਛਮੀ ਏਸ਼ੀਆ ਦਾ ਖੇਤਰ ਵੱਧ ਦਬਾਅ ਦਾ ਕੇਂਦਰ ਹੁੰਦਾ ਹੈ । ਉਥੋਂ ਦੀਆਂ ਖ਼ੁਸ਼ਕ ਅਤੇ ਠੰਢੀਆਂ ਪੌਣਾਂ ਉੱਤਰ-ਪੱਛਮੀ ਭਾਗਾਂ ਰਾਹੀ ਦੇਸ਼ ਦੇ ਅੰਦਰ ਦਾਖ਼ਲ ਹੋ ਕੇ ਪੂਰੇ ਵਿਸ਼ਾਲ ਮੈਦਾਨ ਦਾ ਤਾਪਮਾਨ ਕਈ ਦਰਜੇ ਹੇਠਾਂ ਡੇਗ ਦਿੰਦੀਆਂ ਹਨ । 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਵਿੱਚ ਵਹਿਣ ਵਾਲੀਆਂ ਇਨ੍ਹਾਂ ਪੌਣਾਂ ਦੁਆਰਾ ਸ਼ੀਤ ਲਹਿਰ ਦਾ ਜਨਮ ਹੁੰਦਾ ਹੈ ।

ਸਰਦੀਆਂ ਵਿੱਚ ਦੇਸ਼ ਅੰਦਰ ਦੋ ਸਥਾਨਾਂ ‘ਤੇ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਉੱਤਰ-ਪਛਮੀ ਖੇਤਰਾਂ ਵਿੱਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ । ਦੂਸਰੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੇ ਤਟੀ ਭਾਗਾਂ ‘ਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਬਹੁਤ ਵਰਖਾ ਕਰਦੀਆਂ ਹਨ । |ਸਰਦੀਆਂ ਦੀ ਰੁੱਤ ਵਿੱਚ ਮੌਸਮ ਸੁਹਾਵਣਾ ਹੁੰਦਾ ਹੈ । ਦਿਨ ਗਰਮ ਅਤੇ ਰਾਤਾਂ ਠੰਢੀਆਂ ਹੁੰਦੀਆਂ ਹਨ ਅਤੇ ਕਦੇ-ਕਦੇ ਰਾਤ ਨੂੰ ਤਾਪਮਾਨ ਜ਼ਿਆਦਾ ਡਿਗ ਜਾਣ ਕਰਕੇ ਸੰਘਣਾ ਕੋਹਰਾ ਵੀ ਪੈਂਦਾ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 17.
ਗਰਮੀ ਦੀ ਰੁੱਤ ਬਾਰੇ ਦੱਸੋ ।
ਉੱਤਰ-
ਭਾਰਤ ਵਿਚ ਗਰਮੀ ਦੀ ਰੁੱਤ ਸਭ ਤੋਂ ਵੱਧ ਲੰਬੀ ਹੁੰਦੀ ਹੈ । 21 ਮਾਰਚ ਤੋਂ ਬਾਅਦ ਹੀ ਦੇਸ਼ ਦੇ ਅੰਦਰੂਨੀ ਭਾਗਾਂ ਦਾ ਤਾਪਮਾਨ ਵਧਣ ਲਗਦਾ ਹੈ । ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਰਚ ਵਿਚ ਨਾਗਪੁਰ ਵਿਚ 38°C, ਅਪਰੈਲ ਵਿਚ ਮੱਧ ਪ੍ਰਦੇਸ਼ ਵਿਚ 40°C ਅਤੇ ਮਈ-ਜੂਨ ਵਿਚ ਉੱਤਰ-ਪੱਛਮੀ ਹਿੱਸਿਆਂ ਵਿਚ 45°C ਤੋਂ ਵੀ ਵੱਧ ਜਾਂਦਾ ਹੈ । ਰਾਤ ਦੇ ਸਮੇਂ ਵੀ ਘੱਟ ਤੋਂ ਘੱਟ ਤਾਪਮਾਨ 21°C ਤੋਂ 27°C ਤਕ ਰਹਿੰਦਾ ਹੈ | ਦੱਖਣੀ ਭਾਗਾਂ ਦਾ ਔਸਤ ਤਾਪਮਾਨ ਸਮੁੰਦਰਾਂ ਦੀ ਨੇੜਤਾ ਕਰਕੇ ਸੁਹਾਵਣਾ (25°C) ਰਹਿੰਦਾ ਹੈ ।

ਤਾਪਮਾਨ ਦੇ ਵਧਣ ਕਾਰਨ ਹਵਾ ਦੇ ਘੱਟ ਦਬਾਅ ਦੇ ਖੇਤਰ ਦੇਸ਼ ਦੇ ਉੱਤਰੀ ਭਾਗਾਂ ਵਲ ਵਧਣ ਲਗਦੇ ਹਨ । ਮਈ ਅਤੇ ਜੂਨ ਵਿਚ ਦੇਸ਼ ਦੇ ਉੱਤਰ-ਪੱਛਮੀ ਭਾਗਾਂ ਵਿਚ ਘੱਟ ਦਬਾਅ ਦਾ ਚੱਕਰ ਤੇਜ਼ ਹੋ ਜਾਂਦਾ ਹੈ ਅਤੇ ਦੱਖਣੀ ਕੈਂਟ ਧਾਰਾ ਹਿਮਾਲਿਆ ਦੇ ਉੱਤਰ ਵਲ ਸਰਕ ਜਾਂਦੀ ਹੈ | ਧਰਾਤਲ ਦੀ ਉੱਪਰਲੀ ਹਵਾ ਵਿਚ ਵੀ ਘੱਟ ਦਬਾਅ ਦਾ ਚੱਕਰ ਪੈਦਾ ਹੋ ਜਾਂਦਾ ਹੈ । ਘੱਟ ਦਬਾਅ ਦੇ ਇਹ ਦੋਵੇਂ ਚੱਕਰ ਜੁੜ ਕੇ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਆਪਣੇ ਵੱਲ ਖਿੱਚਦੇ ਹਨ ।

ਪ੍ਰਸ਼ਨ 18.
ਉੱਚਤਮ ਅਤੇ ਨਿਊਨਤਮ ਥਰਮਾਮੀਟਰ ਨੂੰ ਕਿਸ ਲਈ ਅਤੇ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਤਾਪਮਾਨ ਦਾ ਪਤਾ ਕਰਨ ਦੇ ਲਈ ਇਸ ਪ੍ਰਕਾਰ ਦੇ ਥਰਮਾਮੀਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜੇਕਰ ਅਸੀਂ ਕਿਸੇ ਜਗਾ ਦੀ ਜਲਵਾਯੂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਉੱਥੇ ਦੇ ਤਾਪਮਾਨ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਪ੍ਰਕਾਰ ਦਾ ਥਰਮਾਮੀਟਰ ਦੋ ਜੁੜੀਆਂ ਹੋਈਆਂ ਨਾਲੀਆਂ ਦੇ ਨਾਲ ਬਣਿਆ ਹੁੰਦਾ ਹੈ ।

ਇੱਕ ਨਾਲੀ ਨਾਲ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਪਤਾ ਕੀਤਾ ਜਾਂਦਾ ਹੈ ਅਤੇ ਦੂਜੀ ਨਾਲੀ ਨਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਪਿਆ ਜਾਂਦਾ ਹੈ ।
ਤਾਪਮਾਨ ਨੂੰ ਸੈਂਟੀਮੀਟਰ ਗਰੇਡ ਜਾਂ ਫਰਨਹੀਟ ਦੀਆਂ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ ।

ਪ੍ਰਸ਼ਨ 19.
ਐਨੀਰਾਈਡ ਬੈਰੋਮੀਟਰ ਦਾ ਵਰਣਨ ਕਰੋ ।
ਉੱਤਰ-
ਐਨੀਰਾਈਡ ਬੈਰੋਮੀਟਰ ਨਾਲ ਵਾਯੂ ਦਾਬ ਦਾ ਪਤਾ ਕੀਤਾ ਜਾਂਦਾ ਹੈ । ਇਹ ਬੈਰੋਮੀਟਰ ਧਾਤੂ ਦੀ ਇੱਕ ਡੱਬੀ ਵਿਚੋਂ ਹਵਾ ਕੱਢ ਕੇ ਉਸਨੂੰ ਇੱਕ ਪਤਲੀ ਜਿਹੀ ਚਾਦਰ ਨਾਲ ਬੰਦ ਕਰ ਦਿੱਤਾ ਜਾਂਦਾ ਹੈ । ਡੱਬੀ ਵਿੱਚ ਇੱਕ ਸਪਰਿੰਗ ਹੁੰਦਾ ਹੈ । ਹਵਾ ਦੇ ਦਬਾਅ ਨਾਲ ਡੱਬੀ ਦੇ ਅੰਦਰ ਸਪਰਿੰਗ ਨਾਲ ਲੱਗੀ ਹੋਈ ਸੂਈ ਘੁੰਮਦੀ ਹੈ । ਦਬਾਓ ਦੇ ਅਨੁਸਾਰ ਸੂਈ ਅੰਦਰ ਲਿਖੇ ਅੰਕੜਿਆਂ ਉੱਤੇ ਜਾ ਟਿਕੇਗੀ ਅਤੇ ਇਸ ਨਾਲ ਸਾਨੂੰ ਵਾਯੂਦਾਬ ਜਾਂ ਹਵਾ ਦੇ ਦਬਾਅ ਦਾ ਪਤਾ ਚਲ ਜਾਵੇਗਾ ।
ਹਵਾ ਦੇ ਦਬਾਅ ਨੂੰ ਹਮੇਸ਼ਾ ਮਿਲੀਬਾਰਾਂ ਵਿੱਚ ਦੱਸਿਆ ਜਾਂਦਾ ਹੈ ।

ਪ੍ਰਸ਼ਨ 20.
ਵਰਖਾ ਮਾਪਕ ਯੰਤਰ ਕਿਉਂ ਅਤੇ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਵਰਖਾ ਨੂੰ ਮਾਪਣ ਦੇ ਲਈ ਵਰਖਾ ਮਾਪਕ ਯੰਤਰ ਨੂੰ ਪ੍ਰਯੋਗ ਕੀਤਾ ਜਾਂਦਾ ਹੈ । ਵਰਖਾ ਮਾਪਕ ਯੰਤਰਾਂ ਵਿੱਚ ਲੋਹੇ ਜਾਂ ਪਿੱਤਲ ਦਾ ਇੱਕ ਗੋਲ ਬਰਤਨ ਹੁੰਦਾ ਹੈ ।
ਇਸ ਬਰਤਨ ਦੇ ਮੂੰਹ ਉੱਤੇ ਇੱਕ ਕੁੱਪੀ ਲੱਗੀ ਹੁੰਦੀ ਹੈ ਜਿਸ ਨਾਲ ਬਾਰਿਸ਼ ਦਾ ਪਾਣੀ ਪਈ ਹੋਈ ਬੋਤਲ ਵਿੱਚ ਇਕੱਠਾ ਹੋ ਜਾਂਦਾ ਹੈ । ਇਸ ਕਾਰਨ ਇਹ ਭਾਫ਼ ਬਣ ਕੇ ਨਹੀਂ ਉੱਡ ਸਕਦਾ । ਇਸ ਯੰਤਰ ਨੂੰ ਕਿਸੇ ਖੁੱਲ੍ਹੀ ਥਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਕਿ ਬਾਰਿਸ਼ ਦਾ ਪਾਣੀ ਇਸ ਵਿੱਚ ਆਸਾਨੀ ਨਾਲ ਇਕੱਠਾ ਹੋ ਸਕੇ ।
ਬਾਰਿਸ਼ ਖ਼ਤਮ ਹੋਣ ਤੋਂ ਬਾਅਦ ਪਾਣੀ ਨੂੰ ਇੱਕ ਸ਼ੀਸ਼ੇ ਦੇ ਸਿਲੰਡਰ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ । ਇਨ੍ਹਾਂ ਨਿਸ਼ਾਨਾਂ ਦੀ ਮਦਦ ਨਾਲ ਦੱਸਿਆ ਜਾਂਦਾ ਹੈ ਕਿ ਕਿੰਨੀ ਵਰਖਾ ਹੋਈ ਹੈ । ਵਰਖਾ ਨੂੰ ਇੰਚਾਂ ਜਾਂ ਸੈਂਟੀਮੀਟਰਾਂ ਵਿੱਚ ਦੱਸਿਆ ਜਾਂਦਾ ਹੈ ।

ਪ੍ਰਸ਼ਨ 21.
ਸੁਨਾਮੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੰਦਰਗਾਹ ਦੀ ਲਹਿਰ । ਜੇਕਰ ਕਿਸੇ ਥਾਂ ਉੱਤੇ ਸੁਨਾਮੀ ਆਉਂਦੀ ਹੈ ਤਾਂ ਸਮੁੰਦਰ ਵਿੱਚ ਬਹੁਤ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗ ਜਾਂਦੀਆਂ ਹਨ । ਸਮੁੰਦਰ ਦੇ ਕਿਨਾਰਿਆਂ ਉੱਤੇ ਤਾਂ ਇਨ੍ਹਾਂ ਦੀ ਉੱਚਾਈ 10 ਮੀਟਰ ਤੋਂ 30 ਮੀਟਰ ਤੱਕ ਹੋ ਜਾਂਦੀ ਹੈ । ਇਨ੍ਹਾਂ ਦੀ ਗਤੀ ਬਹੁਤ ਤੇਜ਼ ਹੁੰਦੀ ਹੈ ਅਤੇ ਖੁੱਲ੍ਹੇ ਸਮੁੰਦਰ ਵਿੱਚ ਤਾਂ ਇਹ 400 ਕਿ.ਮੀ. ਤੋਂ 1000 ਕਿ.ਮੀ. ਪ੍ਰਤੀ ਘੰਟਾ ਦੀ ਗਤੀ ਨਾਲ ਚਲਦੀਆਂ ਹਨ | ਅਸਲ ਵਿੱਚ ਜੇਕਰ ਸਮੁੰਦਰ ਤਲ ਦੇ ਹੇਠਾਂ ਭੂਚਾਲ ਆ ਜਾਵੇ ਤਾਂ ਸੁਨਾਮੀ ਆਉਂਦੀ ਹੈ। 26 ਦਸੰਬਰ, 2004 ਨੂੰ ਦੱਖਣੀ-ਪੂਰਬੀ ਏਸ਼ੀਆ ਵਿੱਚ ਸੁਨਾਮੀ ਆਈ ਸੀ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਸੀ । 10,500 ਦੇ ਲਗਪਗ ਲੋਕ ਮਰ ਗਏ ਸਨ ਅਤੇ ਦਸ ਹਜ਼ਾਰ ਕਰੋੜ ਰੁਪਏ ਦਾ ਤਾਂ ਸਿਰਫ਼ ਭਾਰਤ ਵਿੱਚ ਹੀ ਜਾਨ-ਮਾਲ ਦਾ ਨੁਕਸਾਨ ਹੋਇਆ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ ?
ਉੱਤਰ-
ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ –
1. ਸਰਦੀਆਂ ਵਿਚ ਹਿਮਾਲਿਆ ਪਰਬਤ ਵਿਚ ਕਾਰਗਿਲ ਦੇ ਨੇੜੇ ਦਰਾਸ ਦੀ ਥਾਂ ‘ਤੇ-45° ਸੈਂਟੀਗ੍ਰੇਡ ਤਕ ਤਾਪਮਾਨ ਪੁੱਜ ਜਾਂਦਾ ਹੈ ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ) ਦੇ ਸਥਾਨ ‘ਤੇ ਇਹ 20° ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਹੁੰਦਾ ਹੈ । ਇਸੇ ਤਰ੍ਹਾਂ ਗਰਮੀਆਂ ਵਿਚ ਅਰਾਵਲੀ ਪਰਬਤਾਂ ਦੇ ਪੱਛਮ ਵਿੱਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗ੍ਰੇਡ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਨਗਰ ਵਿਚ ਸਿਰਫ 20° ਸੈਂਟੀਗ੍ਰੇਡ ਤਕ ਤਾਪਮਾਨ ਹੁੰਦਾ ਹੈ ।

2. ਖਾਸੀ ਦੀਆਂ ਪਹਾੜੀਆਂ ਵਿਚ ਸਥਿਤ ਮਾਅਸਿਨਰਾਮ ਵਿਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ ਦਰਜ ਕੀਤੀ ਜਾਂਦੀ ਹੈ । ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿਚ ਸਾਲਾਨਾ ਵਰਖਾ ਦੀ ਮਾਤਰਾ 10 ਸੈਂਟੀਮੀਟਰ ਤੋਂ ਵੀ ਘੱਟ ਹੈ।

3. ਬਾੜਮੇਰ ਅਤੇ ਜੈਸਲਮੇਰ ਵਿਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ ਪਰ ਮੇਘਾਲਿਆ ਵਿਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ ।

4. ਮੁੰਬਈ ਅਤੇ ਹੋਰ ਤਟੀ ਨਗਰਾਂ ਵਿਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ । ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਦੇਸ਼ ਦੀਆਂ ਜਲਵਾਯੂ ਭਿੰਨਤਾਵਾਂ ਹੋਣ ਦੇ ਮੁੱਖ ਕਾਰਨਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਦੇ ਸਾਰੇ ਭਾਗਾਂ ਦਾ ਜਲਵਾਯੂ ਇੱਕੋ ਜਿਹਾ ਨਹੀਂ ਹੈ । ਇਸੇ ਤਰ੍ਹਾਂ ਸਾਰਾ ਸਾਲ ਵੀ ਜਲਵਾਯੂ ਇੱਕੋ ਜਿਹਾ ਨਹੀਂ ਰਹਿੰਦਾ । ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ –

  1. ਦੇਸ਼ ਦੇ ਉੱਤਰੀ ਪਰਬਤੀ ਖੇਤਰ ਉੱਚਾਈ ਦੇ ਕਾਰਨ ਸਾਲ ਭਰ ਠੰਢੇ ਰਹਿੰਦੇ ਹਨ । ਪਰ ਸਮੁੰਦਰ ਤਟੀ ਦੇਸ਼ਾਂ ਦਾ ਤਾਪਮਾਨ ਸਾਲ ਭਰ ਲਗਪਗ ਇੱਕੋ ਜਿਹਾ ਰਹਿੰਦਾ ਹੈ । ਦੂਸਰੇ ਪਾਸੇ ਦੇਸ਼ ਦੇ ਅੰਦਰੂਨੀ ਭਾਗਾਂ ਵਿਚ ਕਰਕ ਰੇਖਾ ਦੀ ਨੇੜਤਾ ਦੇ ਕਾਰਨ ਤਾਪਮਾਨ ਉੱਚਾ ਰਹਿੰਦਾ ਹੈ ।
  2. ਪਵਨ ਮੁਖੀ ਢਲਾਨਾਂ ‘ਤੇ ਸਥਿਤ ਥਾਂਵਾਂ ‘ਤੇ ਭਾਰੀ ਵਰਖਾ ਹੁੰਦੀ ਹੈ ਜਦ ਕਿ ਵਰਖਾ ਛਾਇਆ ਵਿਚ ਸਥਿਤ ਦੇਸ਼ ਸੁੱਕੇ ਰਹਿ ਜਾਂਦੇ ਹਨ ।
  3. ਗਰਮੀਆਂ ਵਿਚ ਮਾਨਸੂਨ ਪੌਣਾਂ ਸਮੁੰਦਰ ਤੋਂ ਥਲ ਵਲ ਚਲਦੀਆਂ ਹਨ । ਜਲਵਾਸ਼ਪ ਨਾਲ ਭਰੀਆਂ ਹੋਣ ਦੇ ਕਾਰਨ ਇਹ ਖੂਬ ਵਰਖਾ ਕਰਦੀਆਂ ਹਨ । ਪਰ ਅੱਗੇ ਵਧਦੇ ਹੋਇਆਂ ਇਨ੍ਹਾਂ ਦੇ ਜਲਵਾਸ਼ਪ ਘੱਟ ਹੁੰਦੇ ਜਾਂਦੇ ਹਨ । ਸਿੱਟੇ ਵਜੋਂ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ ।
  4. ਸਰਦੀਆਂ ਵਿਚ ਪੌਣਾਂ ਉਲਟ ਦਿਸ਼ਾ ਅਪਣਾ ਲੈਂਦੀਆਂ ਹਨ । ਇਨ੍ਹਾਂ ਦੇ ਜਲਵਾਸ਼ਪ ਰਹਿਤ ਹੋਣ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਭਾਗ ਖ਼ੁਸ਼ਕ ਰਹਿ ਜਾਂਦੇ ਹਨ । ਇਸ ਰੁੱਤ ਵਿਚ ਜ਼ਿਆਦਾਤਰ ਵਰਖਾ ਸਿਰਫ਼ ਦੇਸ਼ ਦੇ ਦੱਖਣ ਪੂਰਬੀ ਤਟ ‘ਤੇ ਹੀ ਹੁੰਦੀ ਹੈ ।

PSEB 9th Class SST Solutions Geography Chapter 4 ਜਲਵਾਯੂ 6

ਪ੍ਰਸ਼ਨ 3. ਭਾਰਤ ਦੀ ਵਰਖਾ ਰੁੱਤ ਦਾ ਵਰਣਨ ਕਰੋ ।
ਉੱਤਰ-
ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ । ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ । ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ –

  • ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ।
  • ਸਮੁੰਦਰ ਤੋਂ ਪੌਣਾਂ ਦੇਸ਼ ਵਿਚ ਦਾਖ਼ਲ ਹੁੰਦੀਆਂ ਹਨ ਅਤੇ ਗਰਜ ਦੇ ਨਾਲ ਭਾਰੀ ਵਰਖਾ ਕਰਦੀਆਂ ਹਨ ।
  • ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ ।
  • ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿਚ ਵੰਡ ਦਿੰਦਾ ਹੈ-ਅਰਬ ਸਾਗਰ ਦੀਆਂ ਮਾਨਸੂਨ ਪੌਣਾਂ ਅਤੇ ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ।
  • ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ਭਾਰਤ ਦੇ ਪੱਛਮੀ ਘਾਟ ਅਤੇ ਉੱਤਰੀ-ਪੂਰਬੀ ਖੇਤਰ ਵਿਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ । ਪੱਛਮੀ ਘਾਟ ਦੀਆਂ ਪਵਨ ਮੁਖੀ ਢਾਲਾਂ ‘ਤੇ 250 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ । ਇਸ ਦੇ ਉਲਟ ਇਸ ਘਾਟ ਦੀਆਂ ਪਵਨਾਭਿਮੁਖ ਢਾਲਾਂ ‘ਤੇ ਸਿਰਫ਼ 50 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਤਰ੍ਹਾਂ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿਚ ਜ਼ਿਆਦਾ ਵਰਖਾ ਹੋਣ ਦਾ ਕਾਰਨ ਉੱਥੋਂ ਦੀਆਂ ਉੱਚੀਆਂ ਪਹਾੜੀ ਲੜੀਆਂ ਅਤੇ ਪੂਰਬੀ ਹਿਮਾਲਿਆ ਹਨ । ਇਸ ਦੇ ਉਲਟ ਉੱਤਰੀ ਮੈਦਾਨ ਵਿਚ ਪੂਰਬ ਤੋਂ ਪੱਛਮ ਵਲ ਜਾਂਦੇ ਹੋਏ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ ।

PSEB 9th Class SST Solutions Geography Chapter 4 ਜਲਵਾਯੂ

ਪ੍ਰਸ਼ਨ 4.
ਭਾਰਤ ਵਿਚ ਮਾਨਸੂਨੀ ਵਰਖਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੀ ਔਸਤ ਸਾਲਾਨਾ ਵਰਖਾ ਦੀ ਮਾਤਰਾ 118 ਸੈਂਟੀਮੀਟਰ ਦੇ ਲਗਪਗ ਹੈ। ਇਹ ਸਾਰੀ ਵਰਖਾ ਮਾਨਸੂਨ ਪੌਣਾਂ ਦੁਆਰਾ ਹੀ ਹੁੰਦੀ ਹੈ ।
ਇਸ ਮਾਨਸੂਨੀ ਵਰਖਾ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ

  1. ਵਰਖਾ ਦੀ ਰੁੱਤ ਅਤੇ ਮਾਤਰਾ-ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਗਰਮੀਆਂ ਦੀ ਰੁੱਤ ਵਿਚ ਮਾਨਸੂਨ ਪੌਣਾਂ | ਰਾਹੀਂ ਹੁੰਦਾ ਹੈ । 3% ਵਰਖਾ ਸਰਦੀਆਂ ਵਿਚ ਅਤੇ 10% ਵਰਖਾ ਮਾਨਸੂਨ ਪੌਣਾਂ ਆਉਣ ਤੋਂ ਪਹਿਲਾਂ ਮਾਰਚ ਤਕ । ਵਰਖਾ ਰੁੱਤ ਜੂਨ ਤੋਂ ਲੈ ਕੇ ਸਤੰਬਰ ਤਕ ਹੁੰਦੀ ਹੈ ।
  2. ਅਸਥਿਰਤਾ-ਭਾਰਤ ਦੇ ਅੰਦਰ ਮਾਨਸੂਨ ਪੌਣਾਂ ਦੁਆਰਾ ਜੋ ਵਰਖਾ ਹੁੰਦੀ ਹੈ ਉਹ ਭਰੋਸੇਯੋਗ ਨਹੀਂ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ । ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵਲ ਵਧਦੀ ਜਾਂਦੀ ਹੈ ।
  3. ਅਸਮਾਨ ਵੰਡ-ਸਾਰੇ ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ । ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਮੇਘਾਲਿਆ ਤੇ ਆਸਾਮ ਦੀਆਂ ਪਹਾੜੀਆਂ ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ । ਦੂਸਰੇ ਪਾਸੇ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਜੰਮੂ-ਕਸ਼ਮੀਰ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
  4. ਅਨਿਸਚਿਤ-ਭਾਰਤ ਅੰਦਰ ਹੋਣ ਵਾਲੀ ਮਾਨਸੁਨੀ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸਚਿਤ ਨਹੀਂ ਹੈ । ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਵਰਖਾ ਹੋ ਜਾਣ ਕਰਕੇ ਕਈ ਥਾਂਵਾਂ ‘ਤੇ ਹੜ ਆ ਜਾਂਦੇ ਹਨ । ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।
  5. ਖ਼ੁਸ਼ਕ ਅੰਤਰਾਲ-ਕਈ ਵਾਰ ਗਰਮੀਆਂ ਵਿਚ ਮਾਨਸੂਨੀ ਵਰਖਾ ਲਗਾਤਾਰ ਨਾ ਹੋ ਕੇ ਕੁਝ ਦਿਨ ਜਾਂ ਹਫ਼ਤਿਆਂ ਦੇ ਫ਼ਰਕ ਨਾਲ ਹੁੰਦੀ ਹੈ ।
    ਇਸ ਨਾਲ ਵਰਖਾ ਚੱਕਰ ਟੁੱਟ ਜਾਂਦਾ ਹੈ ਅਤੇ ਵਰਖਾ ਰੁੱਤ ਵਿਚ ਇਕ ਲੰਬਾ ਅਤੇ ਖੁਸ਼ਕ ਸਮਾਂ (Long & Dry Spell) ਆ ਜਾਂਦਾ ਹੈ ।
  6. ਪਰਬਤੀ ਵਰਖਾ-ਮਾਨਸੂਨੀ ਵਰਖਾ ਪਰਬਤਾਂ ਦੀਆਂ ਦੱਖਣੀ ਅਤੇ ਪੌਣ ਮੁਖੀ ਢਲਾਣਾਂ (Windward sides) ’ਤੇ ਜ਼ਿਆਦਾ ਹੁੰਦੀ ਹੈ ।
    ਪਰਬਤਾਂ ਦੀਆਂ ਉੱਤਰੀ ਅਤੇ ਪੌਣ ਵਿਮੁਖੀ ਢਲਾਣਾਂ (Leaward Sides) ਵਰਖਾ ਛਾਇਆ ਖੇਤਰ (Rain Shadow Zone) ਵਿਚ ਸਥਿਤ ਹੋਣ ਕਰਕੇ ਖੁਸ਼ਕ ਰਹਿ ਜਾਂਦੀਆਂ ਹਨ ।
  7. ਮੋਹਲੇਧਾਰ ਵਰਖਾ-ਮਾਨਸੂਨੀ ਵਰਖਾ ਬਹੁਤ ਜ਼ਿਆਦਾ ਮਾਤਰਾ ਵਿਚ ਅਤੇ ਕਈ-ਕਈ ਦਿਨ ਹੁੰਦੀ ਰਹਿੰਦੀ ਹੈ । ਇਸੇ ਕਰਕੇ ਹੀ ਕਹਾਵਤ ਹੈ ਕਿ ‘ਭਾਰਤ ਵਿਚ ਵਰਖਾ ਪੈਂਦੀ ਨਹੀਂ ਬਲਕਿ ਡਿਗਦੀ ਹੈ । ਸੱਚ ਤਾਂ ਇਹ ਹੈ ਕਿ ਮਾਨਸੂਨੀ ਵਰਖਾ ਅਨਿਸਚਿਤ ਅਤੇ ਅਸਮਾਨ ਸੁਭਾਅ ਲਏ ਹੋਏ ਹੈ ।

ਪ੍ਰਸ਼ਨ 5.
ਭਾਰਤ ਵਿਚ ਵਿਸ਼ਾਲ ਮਾਨਸੂਨੀ ਏਕਤਾ ਹੁੰਦੇ ਹੋਏ ਵੀ ਖੇਤਰੀ ਭਿੰਨਤਾਵਾਂ ਮਿਲਦੀਆਂ ਹਨ, ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿਮਾਲਿਆ ਦੇ ਕਾਰਨ ਦੇਸ਼ ਵਿਚ ਮਾਨਸੂਨੀ ਏਕਤਾ ਦੇ ਬਾਵਜੂਦ ਭਾਰਤ ਦੇ ਸਾਰੇ ਖੇਤਰਾਂ ਵਿਚ ਇੱਕੋ ਜਿਹੀ ਮਾਤਰਾ ਵਿਚ ਵਰਖਾ ਨਹੀਂ ਹੁੰਦੀ । ਕੁਝ ਖੇਤਰਾਂ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਕੁਝ ਖੇਤਰਾਂ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ । ਇਸ ਵਿਭਿੰਨਤਾ ਦੇ ਕਾਰਨ ਹੇਠ ਲਿਖੇ ਹਨ –

  1. ਸਥਿਤੀ-ਜਿਹੜੇ ਖੇਤਰ ਪਰਬਤ-ਉਨਮੁਖ ਭਾਗਾਂ ਵਿਚ ਸਥਿਤ ਹਨ ਉੱਥੇ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਪਹਿਲਾਂ ਪੁੱਜਦੀਆਂ ਹਨ ਅਤੇ ਖੂਬ ਵਰਖਾ ਕਰਦੀਆਂ ਹਨ । ਇਸ ਦੇ ਉਲਟ ਪਵਨ-ਵਿਮੁਖ ਢਾਲਾਂ ਵਾਲੇ ਖੇਤਰਾਂ ਵਿਚ ਵਰਖਾ ਘੱਟ ਹੁੰਦੀ ਹੈ ਉੱਤਰ-ਪੂਰਬੀ ਮੈਦਾਨੀ ਭਾਗਾਂ, ਹਿਮਾਚਲ ਅਤੇ ਪੱਛਮੀ ਤਟੀ ਮੈਦਾਨ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ । ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਬਹੁਤ ਸਾਰੇ ਭਾਗਾਂ ਤੇ ਕਸ਼ਮੀਰ ਵਿਚ ਘੱਟ ਵਰਖਾ ਹੁੰਦੀ ਹੈ ।
  2. ਪਰਬਤਾਂ ਦੀ ਦਿਸ਼ਾ-ਜਿਹੜੇ ਪਰਬਤ ਪੌਣਾਂ ਦੇ ਸਾਹਮਣੇ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕਦੇ ਹਨ ਅਤੇ ਵਰਖਾ ਦਾ ਕਾਰਨ ਬਣਦੇ ਹਨ । ਇਸ ਦੇ ਉਲਟ ਪੌਣਾਂ ਦੇ ਸਮਾਨਾਂਤਰ ਸਥਿਤ ਪਰਬਤ ਪੌਣਾਂ ਨੂੰ ਰੋਕ ਨਹੀਂ ਸਕਦੇ ਅਤੇ ਉਨ੍ਹਾਂ ਦੇ ਨੇੜੇ ਸਥਿਤ ਖੇਤਰ ਖ਼ੁਸ਼ਕ ਰਹਿ ਜਾਂਦੇ ਹਨ । ਰਾਜਸਥਾਨ ਦਾ ਇਕ ਬਹੁਤ ਵੱਡਾ ਭਾਗ ਅਰਾਵਲੀ ਪਰਬਤ ਦੇ ਕਾਰਨ ਖੁਸ਼ਕ ਮਾਰੂਥਲ ਬਣ ਕੇ ਰਹਿ ਗਿਆ ਹੈ ।
  3. ਪੌਣਾਂ ਦੀ ਦਿਸ਼ਾ-ਮਾਨਸੂਨੀ ਪੌਣਾਂ ਦੇ ਰਾਹ ਵਿਚ ਜੋ ਖੇਤਰ ਪਹਿਲਾਂ ਆਉਂਦੇ ਹਨ, ਉਨ੍ਹਾਂ ਵਿਚ ਵਰਖਾ ਕ੍ਰਮਵਾਰ ਘੱਟ ਹੁੰਦੀ ਜਾਂਦੀ ਹੈ । ਕੋਲਕਾਤਾ ਵਿਚ ਬਨਾਰਸ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।
  4. ਸਮੁੰਦਰ ਤੋਂ ਦੂਰੀ-ਸਮੁੰਦਰ ਦੇ ਨਿਕਟ ਸਥਿਤ ਸਥਾਨਾਂ ਵਿਚ ਜ਼ਿਆਦਾ ਵਰਖਾ ਹੁੰਦੀ ਹੈ । ਪਰ ਜੋ ਸਥਾਨ ਸਮੁੰਦਰ ਤੋਂ ਦੂਰ ਸਥਿਤ ਹੁੰਦੇ ਹਨ ਉੱਥੇ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ । ਸੱਚ ਤਾਂ ਇਹ ਹੈ ਕਿ ਵੱਖ-ਵੱਖ ਖੇਤਰਾਂ ਦੀ ਸਥਿਤੀ ਅਤੇ ਪੌਣਾਂ ਤੇ ਪਰਬਤਾਂ ਦੀ ਦਿਸ਼ਾ ਦੇ ਕਾਰਨ ਵਰਖਾ ਵੰਡ ਵਿਚ ਖੇਤਰੀ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਭਾਰਤ ਵਿਚ ਸਾਲਾਨਾ ਵਰਖਾ ਦੀ ਵੰਡ ਕੀ ਹੈ ?
ਉੱਤਰ-
ਭਾਰਤ ਵਿਚ 118 ਸੈਂਟੀਮੀਟਰ ਔਸਤ ਵਾਰਸ਼ਿਕ ਵਰਖਾ ਹੁੰਦੀ ਹੈ । ਪਰ ਦੇਸ਼ ਵਿਚ ਵਰਖਾ ਦੀ ਵੰਡ ਬਹੁਤ ਹੀ ਅਸਮਾਨ ਹੈ । ਮੇਘਾਲਿਆ ਦੀਆਂ ਪਹਾੜੀਆਂ ਵਿਚ 1000 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ ਜਦ ਕਿ ਥਾਰ ਮਾਰੂਥਲ ਵਿਚ ਇਕ ਸਾਲ ਵਿਚ ਕੇਵਲ 20 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
ਸਾਲਾਨਾ ਵਰਖਾ ਦੀ ਮਾਤਰਾ ਦੇ ਆਧਾਰ ‘ਤੇ ਦੇਸ਼ ਨੂੰ ਹੇਠ ਲਿਖੇ ਪੰਜ ਮੁੱਖ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ –
1. ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ –

  • ਦਾਦਰਾ ਤੇ ਨਗਰ ਹਵੇਲੀ ਤੋਂ ਲੈ ਕੇ ਦੱਖਣ ਵਿਚ ਤਿਰੂਵਨੰਤਪੁਰਮ ਤਕ ਫੈਲੀ ਲੰਮੀ ਅਤੇ ਤੰਗ ਪੱਟੀ ਵਿਚ ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਪੱਛਮੀ ਤਟੀ ਖੇਤਰ : ਸ਼ਾਮਲ ਹਨ । ਇੱਥੋਂ ਦੇ ਕੋਂਕਣ ਅਤੇ ਮਾਲਾਬਾਰ ਦੇ ਤਟਾਂ ‘ਤੇ ਲਗਾਤਾਰ ਪੰਜ ਮਹੀਨੇ ਵਰਖਾ ਹੁੰਦੀ ਰਹਿੰਦੀ ਹੈ ।
  • ਬਹੁਤ ਜ਼ਿਆਦਾ ਵਰਖਾ ਦਾ ਦੂਸਰਾ ਖੇਤਰ ਦੇਸ਼ ਦੇ ਉੱਤਰ-ਪੂਰਬੀ ਭਾਗ ਵਿਚ ਹੈ । ਇਸ ਵਿਚ ਦਾਰਜੀਲਿੰਗ, ਬੰਗਾਲ ਦੁਆਰ; ਅਸਾਮ ਦੇ ਨਾਲ ਲਗਦੀ ਹੇਠਲੀ ਤੇ ਮੱਧਵਰਤੀ ਘਾਟੀ, ਦੱਖਣੀ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਦੀਆਂ ਪਹਾੜੀਆਂ ਸ਼ਾਮਲ ਹਨ । ਸ਼ਿਲਾਂਗ ਦੀ ਪਠਾਰ ਤੇ ਬੰਗਲਾ ਦੇਸ਼ ਵੱਲ ਦੀਆਂ ਢਲਾਣਾਂ ‘ਤੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ । ਇੱਥੇ ਚਿਰਾਪੂੰਜੀ ਵਿਖੇ 1087 ਸੈਂਟੀਮੀਟਰ ਅਤੇ ਇਸ ਦੇ ਕੋਲ ਸਥਿਤ ਮਾਅਨਰਾਮ ਵਿਚ 1141 ਸੈਂਟੀਮੀਟਰ ਵਰਖਾ ਹੁੰਦੀ ਹੈ ਜੋ ਸੰਸਾਰ ਭਰ ਵਿਚ ਸਭ ਤੋਂ ਵੱਧ ਵਰਖਾ ਹੈ ।
  • ਅੰਡੇਮਾਨ ਤੇ ਨਿਕੋਬਾਰ ਅਤੇ ਲਕਸ਼ਦੀਪ ਜਿਹੇ ਦੀਪ ਵੀ ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿਚ ਗਿਣੇ ਜਾਂਦੇ ਹਨ ।

2. ਵੱਧ ਵਰਖਾ ਵਾਲੇ ਖੇਤਰ-ਇਨ੍ਹਾਂ ਖੇਤਰਾਂ ਵਿਚ ਹੇਠ ਲਿਖੇ ਖੇਤਰ ਸ਼ਾਮਲ ਹਨ –

  • ਪੱਛਮੀ ਘਾਟ ਦੇ ਨਾਲ-ਨਾਲ ਉੱਤਰ-ਦੱਖਣ ਦਿਸ਼ਾ ਵਿਚ ਤਾਪਤੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੇਰਲਾ ਦੇ ਮੈਦਾਨ ਤਕ ਫੈਲੀ ਹੋਈ ਪੱਟੀ ।
  • ਦੂਸਰੀ ਪੱਟੀ ਹਿਮਾਲਿਆ ਦੀਆਂ ਦੱਖਣੀ ਢਲਾਣਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਕੁਮਾਉਂ | ਹਿਮਾਲਿਆ ਰਾਹੀਂ ਹੁੰਦੀ ਹੋਈ ਅਸਾਮ ਦੀ ਹੇਠਲੀ ਘਾਟੀ ਤਕ ਪਹੁੰਚਦੀ ਹੈ ।
  • ਤੀਜੀ ਪੱਟੀ ਉੱਤਰ-ਦੱਖਣ ਦਿਸ਼ਾ ਵਿਚ ਫੈਲੀ ਹੋਈ ਹੈ । ਇਸ ਵਿਚ ਤ੍ਰਿਪੁਰਾ, ਮਨੀਪੁਰ, ਮੀਕਿਰ ਦੀਆਂ ਪਹਾੜੀਆਂ ਆਉਂਦੀਆਂ ਹਨ ।

3. ਦਰਮਿਆਨੀ ਵਰਖਾ ਵਾਲੇ ਖੇਤਰ-ਇਨ੍ਹਾਂ ਖੇਤਰਾਂ ਵਿਚ 100 ਤੋਂ 150 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ ।
ਦੇਸ਼ ਵਿਚ ਦਰਮਿਆਨੀ ਵਰਖਾ ਵਾਲੇ ਤਿੰਨ ਖੇਤਰ ਮਿਲਦੇ ਹਨ –

  • ਸਭ ਤੋਂ ਵੱਡਾ ਖੇਤਰ ਔਡੀਸ਼ਾ, ਉੱਤਰੀ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਤੰਗ ਪੱਟੀ ਦੇ ਰੂਪ ਵਿਚ ਜੰਮੂ ਦੀਆਂ ਪਹਾੜੀਆਂ ਤਕ ਫੈਲਿਆ ਹੋਇਆ ਹੈ ।
  • ਦੂਸਰੀ ਪੱਟੀ ਪੂਰਬੀ ਤਟ ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਫੈਲੀ ਹੋਈ ਹੈ । ਇਸ ਨੂੰ ਕੋਰੋਮੰਡਲ ਤਟ ਵੀ ਕਹਿੰਦੇ ਹਨ ।
  • ਤੀਜੀ ਪੱਟੀ ਦਾ ਵਿਸਥਾਰ ਪੱਛਮੀ ਘਾਟ ਦੀਆਂ ਪੁਰਬੀ ਢਲਾਨਾਂ ਵਿਚ ਨਰਮਦਾ ਨਦੀ ਦੇ ਮੁਹਾਨੇ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹੈ ।

4. ਘੱਟ ਵਰਖਾ ਵਾਲੇ ਖੇਤਰ-ਇਸ ਵਿਚ ਦੇਸ਼ ਦੇ ਉਹ ਅਰਧ ਖੁਸ਼ਕ ਭਾਗ ਸ਼ਾਮਲ ਹਨ, ਜਿੱਥੇ ਪੂਰੇ ਸਾਲ ਵਿਚ ਔਸਤਨ 50 ਤੋਂ 100 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ । ਇਸ ਖੇਤਰ ਦਾ ਵਿਸਥਾਰ ਉੱਤਰ ਵਿਚ ਜੰਮੂ ਦੇ ਨਾਲ ਲੱਗੀ ਹੋਈ ਦੇਸ਼ ਦੀ ਸੀਮਾ ਤੋਂ ਲੈ ਕੇ ਧੁਰ ਦੱਖਣ ਵਿਚ ਕੰਨਿਆ ਕੁਮਾਰੀ ਤਕ ਹੈ ।

5. ਸਭ ਤੋਂ ਘੱਟ ਵਰਖਾ ਵਾਲੇ ਖੇਤਰ-ਇਨ੍ਹਾਂ ਖ਼ੁਸ਼ਕ ਖੇਤਰਾਂ ਵਿਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ । ਅਜਿਹੇ ਖੇਤਰਾਂ ਵਿਚੋਂ ਜਸਕਰ ਪਰਬਤ ਸ਼੍ਰੇਣੀ ਦੇ ਪਿੱਛੇ ਸਥਿਤ ਲੱਦਾਖ ਤੋਂ ਕਰਾਕੋਰਮ ਤਕ ਦਾ ਖੇਤਰ, ਕੱਛ ਅਤੇ ਪੱਛਮੀ ਰਾਜਸਥਾਨ ਦਾ ਖੇਤਰ ਅਤੇ ਪੰਜਾਬ ਤੇ ਹਰਿਆਣਾ ਰਾਜਾਂ ਦੇ ਦੱਖਣ-ਪੱਛਮੀ ਖੇਤਰ ਸ਼ਾਮਲ ਹਨ । ਇਨ੍ਹਾਂ ਖੇਤਰਾਂ ਵਿਚ ਪੱਛਮੀ ਘਾਟ ਦੀ ਪੂਰਬੀ ਢਲਾਨ ਵੀ ਸ਼ਾਮਲ ਹੈ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

Punjab State Board PSEB 9th Class Social Science Book Solutions Geography Chapter 3(a) ਭਾਰਤ: ਜਲ ਪ੍ਰਵਾਹ Textbook Exercise Questions and Answers.

PSEB Solutions for Class 9 Social Science Geography Chapter 3(a) ਭਾਰਤ : ਜਲ ਪ੍ਰਵਾਹ

Social Science Guide for Class 9 PSEB ਭਾਰਤ : ਜਲ ਪ੍ਰਵਾਹ Textbook Questions and Answers

ਅਭਿਆਸ ਦੇ ਪ੍ਰਸ਼ਨ
(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ

ਪ੍ਰਸ਼ਨ 1.
ਇਨ੍ਹਾਂ ਵਿੱਚੋਂ ਕਿਹੜਾ ਦਰਿਆ ਗੰਗਾ ਦੀ ਸਹਾਇਕ ਨਦੀ ਨਹੀਂ ਹੈ :
(i) ਜਮੁਨਾ (ਯਮੁਨਾ)
(ii) ਬਿਆਸ
(iii) ਗੰਡਕ
(iv) ਸੋਨ ॥
ਉੱਤਰ-
ਬਿਆਸ ।

ਪ੍ਰਸ਼ਨ 2.
ਇਨ੍ਹਾਂ ਵਿੱਚੋਂ ਕਿਹੜੀ ਝੀਲ ਕੁਦਰਤੀ ਨਹੀਂ ਹੈ :
(i) ਰੇਣੂਕਾ
(ii) ਚਿਲਕਾ
(iii) ਡਲ
(iv) ਰਣਜੀਤ ਸਾਗਰ ।
ਉੱਤਰ-
ਰਣਜੀਤ ਸਾਗਰ ।

ਪ੍ਰਸ਼ਨ 3.
ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ ?
(i) ਗੰਗਾ ਜਲਤੰਤਰ
(ii) ਗੋਦਾਵਰੀ ਤੰਤਰ .
(iii) ਬੁੜ੍ਹਮਪੁੱਤਰ ਤੰਤਰ
(iv) ਸਿੰਧ ਜਲਤੰਤਰ !
ਉੱਤਰ-
ਗੰਗਾ ਜਲਤੰਤਰ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 4.
ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ :
ਉੱਤਰ-
ਸੁੰਦਰਵਨ ਡੈਲਟਾ ।

ਪ੍ਰਸ਼ਨ 5.
ਦੋਆਬ ਕਿਸਨੂੰ ਆਖਦੇ ਹਨ ?
ਉੱਤਰ-
ਦੋ ਦਰਿਆਵਾਂ ਦੇ ਵਿੱਚਕਾਰਲੇ ਖੇਤਰ ਨੂੰ ਦੋਆਬ ਕਹਿੰਦੇ ਹਨ ।

ਪ੍ਰਸ਼ਨ 6.
ਸਿੰਧ ਦਰਿਆ ਦੀ ਕੁੱਲ ਲੰਬਾਈ ਕਿੰਨੀ ਹੈ ਤੇ ਭਾਰਤ ਵਿੱਚ ਇਸਦਾ ਕਿੰਨਾ ਹਿੱਸਾ ਪੈਂਦਾ ਹੈ ? .
ਉੱਤਰ-
ਸਿੰਧ ਦਰਿਆ ਦੀ ਕੁੱਲ ਲੰਬਾਈ 2880 ਕਿਲੋਮੀਟਰ ਹੈ ਅਤੇ ਭਾਰਤ ਵਿੱਚ ਇਸਦਾ ਹਿੱਸਾ 709 ਕਿਲੋਮੀਟਰ ਪੈਂਦਾ ਹੈ ।

ਪ੍ਰਸ਼ਨ 7.
ਪ੍ਰਾਇਦੀਪੀ ਭਾਰਤ ਦੀਆਂ ਤਿੰਨ ਨਦੀਆਂ ਦੱਸੋ ਜੋ ਬੰਗਾਲ ਦੀ ਖਾੜੀ ਵਿੱਚ ਡਿਗਦੀਆਂ ਹਨ ।
ਉੱਤਰ-
ਗੋਦਾਵਰੀ, ਭ੍ਰਿਸ਼ਨਾ, ਕਾਵੇਰੀ, ਮਹਾਂਨਦੀ ।

ਪ੍ਰਸ਼ਨ 8.
ਭਾਰਤੀ ਨਦੀ ਤੰਤਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭਾਰਤ ਦੇ ਨਦੀ ਤੰਤਰ ਨੂੰ ਅਸੀਂ 4 (ਚਾਰ ਭਾਗਾਂ ਵਿੱਚ ਵੰਡ ਸਕਦੇ ਹਾਂ ਅਤੇ ਉਹ ਹਨ-ਹਿਮਾਲਿਆ ਦੀਆਂ ਨਦੀਆਂ, ਪਾਇਦੀਪੀ ਤੰਤਰ, ਤੱਟ ਦੀਆਂ ਨਦੀਆਂ, ਅੰਦਰੁਨੀ ਨਦੀ ਤੰਤਰ ਅਤੇ ਝੀਲਾਂ ।

ਪ੍ਰਸ਼ਨ 9.
ਸਿੰਧ ਦਰਿਆ ਕਿਹੜੇ ਗਲੇਸ਼ੀਅਰ ‘ਚੋਂ ਜਨਮ ਲੈਂਦਾ ਹੈ ?
ਉੱਤਰ-
ਸਿੰਧ ਦਰਿਆ ਬੋਖਰ-ਛੁ ਗਲੇਸ਼ੀਅਰ ਤੋਂ ਨਿਕਲਦਾ ਹੈ ਜੋ ਕਿ ਤਿੱਬਤ ਵਿੱਚ ਸਥਿਤ ਹੈ ।

ਪ੍ਰਸ਼ਨ 10.
ਕੋਈ ਦੋ ਮੌਸਮੀ ਦਰਿਆਵਾਂ ਦੇ ਨਾਮ ਲਿਖੋ ।
ਉੱਤਰ-
ਵੇਲੁਮਾਂ, ਕਾਲੀਨਦੀ, ਸੁਬਰਨੇਖਾ ਆਦਿ ।

ਪ੍ਰਸ਼ਨ 11.
ਮਹਾਂਨਦੀ ਦਾ ਜਨਮ ਸਥਾਨ ਕੀ ਹੈ ? ਇਸ ਦੀਆਂ ਕੋਈ ਦੋ ਸਹਾਇਕ ਨਦੀਆਂ ਦੱਸੋ ।
ਉੱਤਰ-
ਮਹਾਂਨਦੀ ਦਾ ਜਨਮ ਸਥਾਨ ਛੱਤੀਸਗੜ੍ਹ ਵਿੱਚ ਦੰਡਾਰਨਿਆ ਹੈ । ਸ਼ਿਉਨਾਥ, ਮੰਡ, ਉੱਗ ਆਦਿ ਮਹਾਂਨਦੀ ਦੀਆਂ ਸਹਾਇਕ ਨਦੀਆਂ ਹਨ ।

ਪ੍ਰਸ਼ਨ 12.
ਭਾਰਤ ਦੀਆਂ ਪੰਜ ਪ੍ਰਮੁੱਖ ਕੁਦਰਤੀ ਝੀਲਾਂ ਦੇ ਨਾਮ ਲਿਖੋ ।
ਉੱਤਰ-
ਡੱਲ ਝੀਲ, ਚਿਲਕਾ, ਸੁਰਜਤਾਲ, ਵੁਲਰ, ਖਜਿਆਰ, ਪੁਸ਼ਕਰ ਆਦਿ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –

ਪ੍ਰਸ਼ਨ 1.
ਗੰਗਾ ਦਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ । ਇਸਦੀ ਰੋਕਥਾਮ ਲਈ ਕੀ ਕੀਤਾ ਗਿਆ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੰਗਾ ਦਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ । ਇਸ ਦੇ ਪ੍ਰਮੁੱਖ ਕਾਰਨ ਉਦਯੋਗਾਂ ਦੀ ਗੰਦਗੀ, ਕੀਟਨਾਸ਼ਕ ਆਦਿ ਹਨ ।
ਇਸ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਵੇਂ ਕਿ –

  • ਅਪ੍ਰੈਲ 1980 ਵਿੱਚ ਕੇਂਦਰ ਸਰਕਾਰ ਨੇ ਗੰਗਾ ਐਕਸ਼ਨ ਪਲਾਨ ਬਣਾਇਆ ਅਤੇ ਗੰਗਾ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ।
  • ਗੰਗਾ ਐਕਸ਼ਨ ਪਲਾਨ ਨੂੰ ਜਾਰੀ ਰੱਖਦੇ ਹੋਏ 2009 ਵਿੱਚ ਸਰਕਾਰ ਨੇ ਨੈਸ਼ਨਲ ਗੰਗਾ ਬੇਸਿਨ ਅਥਾਰਿਟੀ ਦਾ ਗਠਨ ਕੀਤਾ ਇਸ ਦਾ ਮੁੱਖ ਕੰਮ ਗੰਗਾ ਦੇ ਪ੍ਰਦੂਸ਼ਣ ਨੂੰ ਰੋਕਣਾ ਸੀ ।
  • 2014 ਵਿੱਚ ਕੇਂਦਰ ਸਰਕਾਰ ਨੇ ਗੰਗਾ ਦੀ ਸਫ਼ਾਈ ਲਈ ਇੱਕ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ ਅਤੇ ਇਸ ਲਈ ਇੱਕ ਮੰਤਰੀ ਦੀ ਵੀ ਨਿਯੁਕਤੀ ਕੀਤੀ ਗਈ ।
  • ਹੁਣ ਤੱਕ ਸਰਕਾਰ ਗੰਗਾ ਦੀ ਸਫ਼ਾਈ ਉੱਤੇ ਸੈਂਕੜੇ ਕਰੋੜਾਂ ਰੁਪਏ ਖ਼ਰਚ ਕਰ ਚੁੱਕੀ ਹੈ ।

ਪ੍ਰਸ਼ਨ 2.
ਭਾਰਤ ਦੇ ਅੰਦਰੂਨੀ ਜਲਤੰਤਰ ‘ਤੇ ਇੱਕ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਬਹੁਤ ਸਾਰੀਆਂ ਨਦੀਆਂ ਵਹਿੰਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਕਈ ਨਦੀਆਂ ਕਿਸੇ ਨਾ ਕਿਸੇ ਸਮੁੰਦਰ ਵਿੱਚ ਜਾ ਕੇ ਮਿਲ ਜਾਂਦੀਆਂ ਹਨ | ਪਰ ਕੁੱਝ ਨਦੀਆਂ ਅਜਿਹੀਆਂ ਵੀ ਹਨ ਜਿਹੜੀਆਂ ਸਮੁੰਦਰ ਤੱਕ ਨਹੀਂ ਪਹੁੰਚ ਪਾਉਂਦੀਆਂ ਅਤੇ ਰਸਤੇ ਵਿੱਚ ਹੀ ਖ਼ਤਮ ਜਾਂ ਵਿਲੀਨ ਹੋ ਜਾਂਦੀਆਂ ਹਨ । ਇਸ ਨੂੰ ਹੀ ਅੰਦਰੁਨੀ ਜਲਤੰਤਰ ਕਿਹਾ ਜਾਂਦਾ ਹੈ । ਇਸ ਦੀ ਸਭ ਤੋਂ ਮਹੱਤਵਪੂਰਨ ਉਦਾਹਰਣ ਘੱਗਰ ਨਦੀ ਹੈ ਜੋ 465 ਕਿਲੋਮੀਟਰ ਚਲਣ ਤੋਂ ਬਾਅਦ ਰਾਜਸਥਾਨ ਵਿੱਚ ਖਤਮ ਹੋ ਜਾਂਦੀ ਹੈ । ਇਸੇ ਤਰ੍ਹਾਂ ਲੱਦਾਖ ਵਿੱਚ ਵਹਿਣ ਵਾਲੀਆਂ ਨਦੀਆਂ ਜਾਂ ਰਾਜਸਥਾਨ ਵਿੱਚ ਵਹਿਣ ਵਾਲੀ ਲੂਨੀ ਨਦੀ ਵੀ ਇਸ ਦੀ ਉਦਾਹਰਣ ਹੈ ।

ਪ੍ਰਸ਼ਨ 3.
ਬਿਰਧ ਗੰਗਾ ਕੀ ਹੈ ?
ਉੱਤਰ-
ਗੋਦਾਵਰੀ ਨਦੀ ਦੱਖਣੀ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ । ਗੰਗਾ ਦੀ ਤਰ੍ਹਾਂ ਗੋਦਾਵਰੀ ਵੀ ਰਸਤੇ ਵਿੱਚ ਕਈ ਸਹਾਇਕ ਨਦੀਆਂ ਤੋਂ ਪਾਣੀ ਪ੍ਰਾਪਤ ਕਰਦੀ ਹੈ ।
ਪੂਰਬੀ ਘਾਟ ਨੂੰ ਪਾਰ ਕਰਦੇ ਹੋਏ ਇਹ ਇੱਕ ਡੂੰਘੀ ਘਾਟੀ ਤੋਂ ਹੋ ਕੇ ਲੰਘਦੀ ਹੈ । ਇਸ ਨਾਲ ਲਗਭਗ 190 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਨੂੰ ਪਾਣੀ ਪ੍ਰਾਪਤ ਹੁੰਦਾ ਹੈ । ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਗੰਗਾ ਤੋਂ ਵੀ ਪੁਰਾਣੀ ਹੈ । ਇਸ ਕਾਰਨ ਇਸ ਨੂੰ ਦੱਖਣ ਦੀ ਬਿਰਧ ਗੰਗਾ ਕਿਹਾ ਜਾਂਦਾ ਹੈ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 4.
ਧੂੰਆਂਧਾਰ ਝਰਨਾ ਕਿਸ ਨਦੀ ‘ਤੇ ਹੈ ? ਉਸਦੀਆਂ ਸਹਾਇਕ ਨਦੀਆਂ ਦੇ ਨਾਮ ਲਿਖੋ ।
ਉੱਤਰ-

  • ਧੂੰਆਂਧਾਰ ਝਰਨਾ ਨਰਮਦਾ ਨਦੀ ਉੱਤੇ ਸਥਿਤ ਹੈ ਜੋ ਕਿ ਮੱਧ ਪ੍ਰਦੇਸ਼ ਵਿੱਚ ਜਬਲਪੁਰ ਨਾਮ ਦੀ ਥਾਂ ਉੱਤੇ ਬਣਦਾ ਹੈ ।
  • ਨਰਮਦਾ ਨਦੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ-ਸ਼ੱਕਰ, ਭੁਰਨੇਰ, ਰੀਜਲ, ਧੀ, ਬਰਨਾ, ਹੀਰਾਂ ਆਦਿ ।

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ –

ਪ੍ਰਸ਼ਨ 1.
ਹਿਮਾਲਿਆਈ ਤੇ ਪ੍ਰਾਇਦੀਪੀ ਨਦੀਆਂ ਕਿਹੜੀਆਂ ਹਨ ਤੇ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਕੀ ਅੰਤਰ ਹੈ, ਲਿਖੋ ।
ਉੱਤਰ-

  1. ਹਿਮਾਲਿਆ ਦੀਆਂ ਨਦੀਆਂ-ਇਹ ਉਹ ਨਦੀਆਂ ਹਨ ਜਿਹੜੀਆਂ ਹਿਮਾਲਿਆ ਪਰਬਤ ਦੇ ਵਿੱਚੋਂ ਨਿਕਲਦੀਆਂ ਹਨ ਅਤੇ ਇਨ੍ਹਾਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ। ਉਦਾਹਰਣ ਦੇ ਲਈ ਸਿੰਧੂ, ਗੰਗਾ, ਬ੍ਰਹਮਪੁੱਤਰ ਆਦਿ ।
  2. ਇਦੀਪੀ ਨਦੀਆਂ-ਉਹ ਨਦੀਆਂ ਜਿਹੜੀਆਂ ਪਾਇਦੀਪੀ ਪਠਾਰ ਜਾਂ ਦੱਖਣੀ ਭਾਰਤ ਵਿੱਚ ਹੁੰਦੀਆਂ ਹਨ ਉਨ੍ਹਾਂ ਨੂੰ ਪ੍ਰਾਇਦੀਪੀ ਨਦੀਆਂ ਕਿਹਾ ਜਾਂਦਾ ਹੈ ।
    ਉਦਾਹਰਣ ਦੇ ਲਈ ਨਰਮਦਾ, ਤਾਪੀ, ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ. ਆਦਿ ।

ਅੰਤਰ (Differences) :

ਹਿਮਾਲਿਆ ਦੀਆਂ ਨਦੀਆਂ ਪ੍ਰਾਇਦੀਪੀ ਨਦੀਆਂ
(i) ਇਨ੍ਹਾਂ ਨਦੀਆਂ ਦੀ ਲੰਬਾਈ ਬਹੁਤ ਜ਼ਿਆਦਾ ਹੈ । (i) ਇਨ੍ਹਾਂ ਦੀ ਲੰਬਾਈ ਜ਼ਿਆਦਾ ਨਹੀਂ ਹੈ ।
(ii) ਇਹ ਨਦੀਆਂ ਬਾਰਾਂਮਾਸੀ ਹਨ । ਵਰਖਾ ਦੀ ਰੁੱਤ ਵਿੱਚ ਇਨ੍ਹਾਂ ਵਿੱਚ ਪਾਣੀ ਰਹਿੰਦਾ ਹੈ । ਗਰਮੀਆਂ ਵਿੱਚ ਹਿਮਾਲਿਆ ਦੀ ਬਰਫ਼ ਪਿਘਲਣ ਨਾਲ ਇਨ੍ਹਾਂ ਨਦੀਆਂ ਨੂੰ ਪਾਣੀ ਮਿਲਦਾ ਹੈ । (ii) ਇਹ ਨਦੀਆਂ ਮੌਸਮੀ ਹਨ । ਇਨ੍ਹਾਂ ਵਿੱਚ ਸਿਰਫ਼ ਵਰਖਾ ਦੀ ਰੁੱਤ ਵਿੱਚ ਪਾਣੀ ਹੁੰਦਾ ਹੈ। ਗਰਮੀਆਂ ਵਿੱਚ ਇਹ ਨਦੀਆਂ ਖ਼ੁਸ਼ਕ ਹੋ ਜਾਂਦੀਆਂ ਹਨ ।
(iii) ਇਹ ਨਦੀਆਂ ਮਿੱਟੀ ਦੇ ਜਮਾਂ ਹੋਣ ਕਾਰਨ ਵੱਡੇ ਮੈਦਾਨ ਬਣਾਉਂਦੀਆਂ ਹਨ । (iii) ਇਹ ਨਦੀਆਂ ਵੱਡੇ ਮੈਦਾਨ ਨਹੀਂ ਬਣਾਉਂਦੀਆਂ । ਸਿਰਫ਼ ਨਦੀਆਂ ਦੇ ਮੁਹਾਨੇ ਉੱਤੇ ਸੰਕਰੇ ਮੈਦਾਨ ਬਣਦੇ ਹਨ ।
(iv) ਇਨ੍ਹਾਂ ਨਦੀਆਂ ਤੋਂ ਬਿਜਲੀ ਪੈਦਾ ਹੁੰਦੀ ਹੈ ਅਤੇ ਸਿੰਚਾਈ ਲਈ ਸਾਰਾ ਸਾਲ ਪਾਣੀ ਪ੍ਰਾਪਤ ਹੁੰਦਾ ਹੈ । (iv) ਇਨ੍ਹਾਂ ਨਦੀਆਂ ਤੋਂ ਸਾਰਾ ਸਾਲ ਸਿੰਚਾਈ ਨਹੀਂ ਕੀਤੀ ਜਾ ਸਕਦੀ ।
(v) ਇਹ ਨਦੀਆਂ ਆਵਾਜਾਈ ਲਈ ਉਪਯੋਗੀ ਨਹੀਂ  ਹਨ । (v) ਇਹ ਨਦੀਆਂ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ |
(vi) ਇਹ ਨਦੀਆਂ ਹਾਲੇ ਆਪਣੀ ਜਵਾਨ ਅਵਸਥਾ ਇਹ ਬੁੱਢੀ ਅਵਸਥਾ ਵਿੱਚ ਹਨ । (vi) ਇਹ ਨਦੀਆਂ ਬਹੁਤ ਪੁਰਾਣੀਆਂ ਹਨ ਇਸ ਕਰਕੇ ਵਿੱਚ ਹਨ ।
(vii) ਹਿਮਾਲਿਆ ਦੀਆਂ ਨਦੀਆਂ ਦੇ ਜਲਤੰਤਰ ਕਾਫ਼ੀ ਵੱਡੇ ਹਨ । (vii) ਪਾਇਦੀਪੀ ਨਦੀਆਂ ਦੇ ਜਲਤੰਤਰ ਕਾਫੀ ਛੋਟੇ ਹਨ ।
(viii) ਸਿੰਧੂ, ਗੰਗਾ, ਬ੍ਰਹਮਪੁੱਤਰ ਇਸ ਦੀਆਂ ਉਦਾਹਰਣਾਂ ਹਨ । (viii) ਮਹਾਨਦੀ, ਗੋਦਾਵਰੀ, ਭ੍ਰਿਸ਼ਨਾ, ਕਾਵੇਰੀ ਆਦਿ ਇਸ ਦੀਆਂ ਮੁੱਖ ਉਦਾਹਰਣਾਂ ਹਨ ।

ਪ੍ਰਸ਼ਨ 2.
ਭਾਰਤ ਦੇ ਕਿਸੇ ਤਿੰਨ ਨਦੀ ਤੰਤਰਾਂ ਬਾਰੇ ਜਾਣੂ ਕਰਵਾ ਕੇ ਕਿਸੇ ਇਕ ਦੀ ਵਿਸਤ੍ਰਿਤ ਵਿਆਖਿਆ ਕਰੋ ।
ਉੱਤਰ-
ਭਾਰਤ ਦੇ ਤਿੰਨ ਨਦੀ ਤੰਤਰ ਹਨ-ਹਿਮਾਲਿਆ ਵਿੱਚੋਂ ਨਿਕਲਣ ਵਾਲੀਆਂ ਨਦੀਆਂ, ਪਾਇਦੀਪੀ ਪਠਾਰ ਦੀਆਂ ਨਦੀਆਂ ਅਤੇ ਤੱਟੀ ਨਦੀਆਂ । ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
I. ਹਿਮਾਲਿਆ ਵਿੱਚੋਂ ਨਿਕਲਣ ਵਾਲੀਆਂ ਨਦੀਆਂ –

(i) ਸਿੰਧੂ ਨਦੀ-ਇਹ ਨਦੀ ਮਾਨਸਰੋਵਰ ਝੀਲ ਦੇ ਉੱਤਰ ਵਿੱਚ ਬੋਖਰ-ਛੂ ਗਲੇਸ਼ੀਅਰ ਤੋਂ ਨਿਕਲਦੀ ਹੈ । ਇਹ ਕਸ਼ਮੀਰ ਰਾਜ ਵਿੱਚ ਦੱਖਣ-ਪੂਰਬ ਤੋਂ ਉੱਤਰ-ਪੱਛਮ ਵੱਲ ਵਹਿੰਦੀ ਹੈ । ਇਹ ਨਦੀ ਰਸਤੇ ਵਿਚ ਡੂੰਘੀਆਂ ਘਾਟੀਆਂ ਬਣਾਉਂਦੀ ਹੈ । ਇਹ ਪਾਕਿਸਤਾਨ ਤੋਂ ਹੁੰਦੀ ਹੋਈ ਅਰਬ ਸਾਗਰ ਵਿੱਚ ਮਿਲ ਜਾਂਦੀ ਹੈ | ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜੇਹਲਮ ਇਸ ਦੀਆਂ ਸਹਾਇਕ ਨਦੀਆਂ ਹਨ ।

(ii) ਗੰਗਾ ਨਦੀ-ਗੰਗਾ ਨਦੀ ਗੰਗੋਤਰੀ ਗਲੇਸ਼ੀਅਰ ਦੇ ਗੋ-ਮੁੱਖ ਨਾਮਕ ਥਾਂ ਤੋਂ ਨਿਕਲਦੀ ਹੈ ! ਅੱਗੇ ਚੱਲ ਕੇ ਇਸ ਵਿੱਚ ਅਲਕਨੰਦਾ ਅਤੇ ਮੰਦਾਕਨੀ ਨਦੀਆਂ ਮਿਲ ਜਾਂਦੀਆਂ ਹਨ । ਇਹ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਹੁੰਦੀ ਹੋਈ ਹਰਿਦੁਆਰ ਪਹੁੰਚਦੀ ਹੈ । ਅੰਤ ਵਿੱਚ ਇਹ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ । ਇਸ ਦੀਆਂ ਸਹਾਇਕ ਨਦੀਆਂ ਹਨ ਯਮੁਨਾ, ਰਾਮਗੰਗਾ, ਗੋਮਤੀ, ਘਾਗਰਾ, ਗੰਡਕ, ਚੰਬਲ, ਬੇਤਵਾ, ਸੋਨ, ਕੋਸੀ ਆਦਿ ।

(iii) ਬ੍ਰਹਮਪੁੱਤਰ ਨਦੀ-ਇਹ ਨਦੀ ਤਿੱਬਤ ਵਿੱਚ ਕੈਲਾਸ਼ ਪਰਬਤ ਵਿੱਚ ਆਗਈ ਗਲੇਸ਼ੀਅਰ ਤੋਂ ਜਨਮ ਲੈਂਦੀ ਹੈ । ਇਹ ਤਿੱਬਤ, ਭਾਰਤ ਅਤੇ ਬੰਗਲਾਦੇਸ਼ ਤੋਂ ਹੁੰਦੀ ਹੋਈ ਗੰਗਾ ਨਦੀ ਵਿੱਚ ਮਿਲ ਜਾਂਦੀ ਹੈ । ਇੱਥੇ ਗੰਗਾ ਅਤੇ ਬ੍ਰਹਮਪੁੱਤਰ ਦਾ ਇਕੱਠਾ ਪਾਣੀ ਪਦਮਾ ਨਦੀ ਦੇ ਨਾਮ ਨਾਲ ਅੱਗੇ ਵੱਧਦਾ ਹੈ । ਅੰਤ ਵਿੱਚ ਇਹ ਸੁੰਦਰਬਨ ਡੈਲਟਾ ਬਣਾਉਂਦੇ ਹੋਏ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੀ ਹੈ । ਇਸ ਨਾਲ ਬਣਿਆ ਮੰਜੂਲੀ ਦੀਪ (ਅਸਾਮ ਵਿੱਚ) ਦੁਨੀਆਂ ਦਾ ਸਭ ਤੋਂ ਵੱਡਾ ਨਦੀ ਵਿੱਚ ਬਣਿਆ ਦੀਪ (Inter Riverine Island) ਹੈ । ਮਾਨਸ, ਸੁਬਨਮਿਰੀ, ਕਾਮੇਂਗ ਆਦਿ ਇਸ ਦੀਆਂ ਸਹਾਇਕ ਨਦੀਆਂ ਹਨ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

II. ਪ੍ਰਾਇਦੀਪੀ ਪਠਾਰ ਦੀਆਂ ਨਦੀਆਂ –
(i) ਮਹਾਨਦੀ-ਇਹ ਨਦੀ ਛੱਤੀਸਗੜ੍ਹ ਵਿੱਚ ਬਸਤਰ ਦੀਆਂ ਪਹਾੜੀਆਂ ਵਿੱਚੋਂ ਦੰਡਾਕਾਰਨਿਆ ਤੋਂ ਨਿਕਲਦੀ ਹੈ । ਛੱਤੀਸਗੜ੍ਹ ਅਤੇ ਓਡੀਸ਼ਾ ਤੋਂ ਹੁੰਦੀ ਹੋਈ ਇਹ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੀ ਹੈ ।

(ii) ਗੋਦਾਵਰੀ-ਇਹ ਨਦੀ ਪੱਛਮੀ ਘਾਟ ਦੇ ਉੱਤਰੀ ਭਾਗ (ਸਹਿਯਾਦਰੀ) ਤੋਂ ਨਿਕਲਦੀ ਹੈ । ਇਹ ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੋਈ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ ।

(iii) ਕ੍ਰਿਸ਼ਨਾ-ਇਹ ਨਦੀ ਮਹਾਂਬਲੇਸ਼ਵਰ ਦੇ ਨੇੜੇ ਪੱਛਮੀ ਘਾਟ ਤੋਂ ਨਿਕਲਦੀ ਹੈ । ਇਹ ਕਰਨਾਟਕ ਅਤੇ ਆਂਧਰਾ ਦੇਸ਼ ਤੋਂ ਹੁੰਦੀ ਹੋਈ ਬੰਗਾਲ ਦੀ ਖਾੜੀ ਵਿੱਚ ਮਿਲਦੀ ਹੈ ।

(iv) ਕਾਵੇਰੀ-ਇਹ ਨਦੀ ਪੱਛਮੀ ਘਾਟ ਦੇ ਦੱਖਣੀ ਭਾਗ ਤੋਂ ਤਾਲਕਾਂਵੇਰੀ ਤੋਂ ਸ਼ੁਰੂ ਹੋ ਕੇ ਬੰਗਾਲ ਦੀ ਖਾੜੀ ਵਿੱਚ ਡਿੱਗਦੀ ਹੈ । ਰਸਤੇ ਵਿੱਚ ਇਹ ਕਰਨਾਟਕ ਅਤੇ ਤਾਮਿਲਨਾਡੂ ਵਿੱਚੋਂ ਲੰਘਦੀ ਹੈ ।

(v) ਨਰਮਦਾ-ਇਹ ਨਦੀ ਅਮਰਕੰਟਕ ਤੋਂ ਨਿਕਲ ਕੇ ਮੈਕਾਲ ਦੀਆਂ ਪਹਾੜੀਆਂ ਤੋਂ ਨਿਕਲਦੀ ਹੈ ਅਤੇ ਖੰਬਤ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ ।

(vi) ਤਾਪਤੀ ਨਦੀ-ਇਹ ਨਦੀ ਸਤਪੁੜਾ ਪਰਬਤ ਸ਼੍ਰੇਣੀਆਂ ਤੋਂ ਅਲਤਾਈ ਦੇ ਪਵਿੱਤਰ ਕੁੰਡ ਤੋਂ ਨਿਕਲਦੀ ਹੈ । ਇਹ ਨਦੀ ਵੀ ਅੰਤ ਵਿੱਚ ਖੰਬਤ ਦੀ ਖਾੜੀ ਵਿੱਚ ਮਿਲ ਜਾਂਦੀ ਹੈ ।

III. ਤੱਟੀ ਨਦੀਆਂ-
ਭਾਰਤ ਦੇ ਦੱਖਣੀ ਭਾਗ ਨੂੰ ਤਿੰਨ ਸਮੁੰਦਰ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਂਸਾਗਰ ਲਗਦੇ ਹਨ ਅਤੇ ਇਨ੍ਹਾਂ ਦੇ ਤੱਟਾਂ ਨਾਲ ਵਗਦੀਆਂ ਨਦੀਆਂ ਨੂੰ ਤੱਟੀ ਨਦੀਆਂ ਕਿਹਾ ਜਾਂਦਾ ਹੈ । ਇਨ੍ਹਾਂ ਦੀ ਲੰਬਾਈ ਕਾਫੀ ਘੱਟ ਹੁੰਦੀ ਹੈ ਅਤੇ ਇਹ ਘੱਟ ਸਮੇਂ ਲਈ ਵਹਿੰਦੀਆਂ ਹਨ | ਵਰਖਾ ਦੀ ਰੁੱਤ ਵਿੱਚ ਇਨ੍ਹਾਂ ਨਦੀਆਂ ਵਿੱਚ ਕਾਫੀ ਪਾਣੀ ਆ ਜਾਂਦਾ ਹੈ । ਵੇਲੁਮਾ, ਪਾਲਾਰ, ਮਾਂਡੋਵੀ, ਡਾਪੈਰਾ, ਕਾਲੀਨਦੀ, ਸ਼ੇਰਾਵਤੀ, ਨੇਤਰਾਵਤੀ, ਪੇਰਿਆਰ, ਪੈਨਾਨੀ, ਸੁਬਰਨੇਖਾ, ਖਾਰਕਾਈ, ਪਲਾਰ, ਵੇਗਈ ਆਦਿ ਪ੍ਰਮੁੱਖ ਤੱਟੀ ਨਦੀਆਂ ਹਨ ।

ਪ੍ਰਸ਼ਨ 3.
ਉੱਤਰੀ ਭਾਰਤ ਤੇ ਦੱਖਣੀ ਭਾਰਤ ਦੀਆਂ ਨਦੀਆਂ ਦੇ ਆਰਥਿਕ ਪੱਖੋਂ ਉਪਯੋਗਾਂ ਦੀ ਚਰਚਾ ਕਰੋ ।
ਉੱਤਰ-
ਕਿਸੇ ਵੀ ਦੇਸ਼ ਦੀ ਅਰਥ-ਵਿਵਸਥਾ ਵਿੱਚ ਨਦੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਭਾਰਤ ਦੀਆਂ ਨਦੀਆਂ ਵੀ ਉਸੇ ਤਰ੍ਹਾਂ ਹੀ ਹਨ ।
ਇਹ ਉੱਤਰੀ ਮੈਦਾਨਾਂ ਨੂੰ ਉਪਜਾਊ ਬਣਾਉਂਦੀਆਂ ਹਨ । ਇਹ ਸਿੰਚਾਈ ਲਈ ਪੀਣ ਲਈ ਪਾਣੀ ਦਿੰਦੀਆਂ ਹਨ । ਇਹ ਆਵਾਜਾਈ ਲਈ ਵੀ ਉਪਯੋਗੀ ਹੁੰਦੀਆਂ ਹਨ ।

ਭਾਰਤੀ ਅਰਥ-ਵਿਵਸਥਾ ਵਿੱਚ ਇਨ੍ਹਾਂ ਦਾ ਮਹੱਤਵ ਇਸ ਪ੍ਰਕਾਰ ਹੈ –
(i) ਚਲੋੜ ਮਿੱਟੀ-ਨਦੀਆਂ ਉਪਜਾਉ ਜਲੋੜ ਮਿੱਟੀ ਬਣਾਉਂਦੀਆਂ ਹਨ । ਇਸ ਤਰ੍ਹਾਂ ਦੀ ਮਿੱਟੀ ਨਦੀਆਂ ਨਾਲ ਆਈ ਰੇਤ ਅਤੇ ਖਣਿਜਾਂ ਨਾਲ ਬਣਦੀ ਹੈ | ਨਦੀਆਂ ਹਰੇਕ ਸਾਲ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਾਉਂਦੀਆਂ ਹਨ ! ਇਸ ਲਈ ਇਹ ਮਿੱਟੀ ਉਪਜਾਊ ਹੁੰਦੀ ਹੈ । ਇਹ ਮਿੱਟੀ ਉੱਤਰ ਭਾਰਤ ਦੇ ਦੇਸ਼ਾਂ ਵਿੱਚ ਮਿਲਦੀ ਹੈ । ਇਹ ਮਿੱਟੀ ਖੇਤੀ ਲਈ ਬਹੁਤ ਉਪਯੋਗੀ ਹੈ –

(ii) ਮਨੁੱਖੀ ਸੱਭਿਅਤਾ ਦਾ ਵਿਕਾਸ-ਨਦੀਆਂ ਪ੍ਰਾਚੀਨ ਕਾਲ ਤੋਂ ਹੀ ਮਨੁੱਖੀ ਸੱਭਿਅਤਾ ਦੇ ਵਿਕਾਸ ਅਤੇ ਪ੍ਰਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ | ਭਾਰਤ ਦੀ ਪਹਿਲੀ ਮਹਾਨ ਸੱਭਿਅਤਾ ਸਿੰਧੂ ਘਾਟੀ ਨਦੀ ਦੇ ਲਾਗੇ ਹੀ ਸ਼ੁਰੂ ਹੋਈ ਸੀ | ਅਸਲ ਵਿੱਚ ਨਦੀਆਂ ਨੇ ਸ਼ੁਰੂ ਤੋਂ ਹੀ ਲੋਕਾਂ ਦੇ ਜੀਵਨ ਦੇ ਵਿਕਾਸ ਅਤੇ ਪ੍ਰਤੀ ਦੇ ਲਈ ਆਦਰਸ਼ ਸਥਿਤੀਆਂ ਪ੍ਰਦਾਨ ਕੀਤੀਆਂ । ਮਨੁੱਖੀ ਬਸਤੀਆਂ ਨਦੀਆਂ ਦੇ ਨੇੜੇ ਹੀ ਸ਼ੁਰੂ ਹੋਈਆਂ । ਨਦੀਆਂ ਦੇ ਨੇੜੇ ਲੋਕ ਕਣਕ ਅਤੇ ਚਾਵਲ ਪੈਦਾ ਕਰਨ ਲੱਗ ਪਏ । ਇੱਥੋਂ ਦੀ ਰੇਤ ਵਿੱਚ ਮਿਲਿਆ ਸੋਨਾ, ਤਾਂਬਾ, ਲੋਹਾ ਆਦਿ ਵੀ ਲੋਕਾਂ ਨੂੰ ਪ੍ਰਾਪਤ ਹੋਏ ।

(iii) ਬਹੁ-ਮੰਤਵੀ ਯੋਜਨਾਵਾਂ ਅਤੇ ਸਿੰਚਾਈ ਨਹਿਰਾਂ-ਕਈ ਨਦੀਆਂ ਉੱਤੇ ਬਹੁਮੰਤਰੀ ਪਰਿਯੋਜਨਾਵਾਂ ਬਣਾਈਆਂ ਗਈਆਂ ਹਨ । ਪੰਡਿਤ ਜਵਾਹਰ ਲਾਲ ਨਹਿਰੂ ਨੇ ਡੈਮਾਂ ਨੂੰ ਆਧੁਨਿਕ ਭਾਰਤ ਦਾ ਮੰਦਰ ਵੀ ਕਿਹਾ ਸੀ । ਇਹ ਡੈਮ ਲੋਕਾਂ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ । ਸਿੰਚਾਈ, ਬਿਜਲੀ ਉਤਪਾਦਕ, ਹੜ੍ਹ ਨਿਯੰਤਰਣ, ਮੱਛਲੀ ਪਾਲਣ ਆਦਿ ਵਰਗੀਆਂ ਜ਼ਰੂਰਤਾਂ ਨਹਿਰਾਂ ਉੱਤੇ ਬਣੇ ਡੈਮਾਂ ਤੋਂ ਹੀ ਪੂਰੀਆਂ ਹੁੰਦੀਆਂ ਹਨ ।

(iv) ਪੀਣ ਦਾ ਪਾਣੀ-ਨਦੀਆਂ ਪੀਣ ਦੇ ਪਾਣੀ ਦਾ ਮੁੱਖ ਸਰੋਤ ਹੈ । ਵੱਡੇ-ਵੱਡੇ ਸ਼ਹਿਰਾਂ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਨਦੀਆਂ ਦੇ ਪਾਣੀ ਤੋਂ ਹੀ ਹੁੰਦੀ ਹੈ । ਇਸ ਪਾਣੀ ਨੂੰ ਸਾਫ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਹੈ ।

PSEB 9th Class Social Science Guide ਭਾਰਤ: ਜਲ ਪ੍ਰਵਾਹ Important Questions and Answers

ਵਸਤੁਨਿਸ਼ਠ ਪ੍ਰਸ਼ਨ

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹਿਮਾਲਿਆ ਦੀਆਂ ਜ਼ਿਆਦਾਤਰ ਨਦੀਆਂ ……… ਹਨ ।
(ਉ) ਮੌਸਮੀ
(ਅ) ਛੇ ਮਾਸੀ
(ਈ) ਬਾਰਾਂਮਾਸੀ
(ਸ) ਕੋਈ ਨਹੀਂ ।
ਉੱਤਰ-
(ਈ) ਬਾਰਾਂਮਾਸੀ

ਪ੍ਰਸ਼ਨ 2.
ਹਿਮਾਲਿਆ ਦੀਆਂ ਦੋ ਮੁੱਖ ਨਦੀਆਂ ਹਨ –
(ਉ) ਕ੍ਰਿਸ਼ਨਾ ਅਤੇ ਕਾਵੇਰੀ
(ਅ) ਨਰਮਦਾ ਅਤੇ ਤਾਪੀ
(ਇ) ਕ੍ਰਿਸ਼ਨਾ ਅਤੇ ਤੰਦਰਾ
(ਸ) ਸਿੰਧੂ ਅਤੇ ਬ੍ਰਹਮਪੁੱਤਰ ।
ਉੱਤਰ-
(ਸ) ਸਿੰਧੂ ਅਤੇ ਬ੍ਰਹਮਪੁੱਤਰ ।

ਪ੍ਰਸ਼ਨ 3.
ਭਾਰਤ ਦੀ ਸਭ ਤੋਂ ਵੱਡੀ ਨਦੀ ਹੈ –
(ਉ) ਗੰਗਾ ।
(ਅ) ਕਾਵੇਰੀ
(ਈ) ਬ੍ਰਹਮਪੁੱਤਰ
(ਸ) ਸਤਲੁਜ ।
ਉੱਤਰ-
(ਉ) ਗੰਗਾ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 4.
ਗੰਗਾ ਨਦੀ ਕਿੱਥੋਂ ਨਿਕਲਦੀ ਹੈ ?
(ਉ) ਹਰਿਦੁਆਰ
(ਅ) ਦੇਵਪ੍ਰਯਾਗ
(ਇ) ਗੰਗੋਤਰੀ
(ਸ) ਸਾਂਭਰ ॥
ਉੱਤਰ-
(ਇ) ਗੰਗੋਤਰੀ

ਪ੍ਰਸ਼ਨ 5.
ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ……….. ਕਹਿੰਦੇ ਹਨ –
(ਉ) ਦੋਆਬ
(ਆ) ਜਲ-ਵਿਭਾਜਕ (
ਅਪ੍ਰਵਾਹ ਖੇਤਰ
(ਸ) ਜਲ ਨਿਕਾਸ ਸਰੂਪ ।
ਉੱਤਰ-
(ਉ) ਦੋਆਬ

ਪ੍ਰਸ਼ਨ 6.
ਇਨ੍ਹਾਂ ਵਿੱਚੋਂ ਕਿਹੜੀ ਹਿਮਾਲਿਆ ਦੀ ਪ੍ਰਮੁੱਖ ਨਦੀ ਹੈ ?
(ੳ) ਗੰਗਾ
(ਅ) ਸਿੰਧੂ
(ਈ) ਮਪੁੱਤਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 7.
ਸਿੰਧੂ ਨਦੀ ਦੀ ਕੁੱਲ ਲੰਬਾਈ ਕਿੰਨੀ ਹੈ ?
(ਉ) 2500 ਕਿ.ਮੀ.
(ਅ) 2880 ਕਿ.ਮੀ.
(ਈ) 2720 ਕਿ.ਮੀ.
(ਸ) 3020 ਕਿ.ਮੀ. ।
ਉੱਤਰ-
(ਅ) 2880 ਕਿ.ਮੀ.

ਪ੍ਰਸ਼ਨ 8.
ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ………. ਡੈਲਟਾ ਬਣਾਉਂਦੀਆਂ ਹਨ ।
(ੳ) ਸੁੰਦਰਵਨ
(ਅ) ਅਮਰਕੰਟਕ
(ਈ) ਨਾਮਚਾ ਬਰਵਾ
(ਸ) ਕੁਮਾਊਂ ।
ਉੱਤਰ-
(ੳ) ਸੁੰਦਰਵਨ

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਗੰਗਾ ਦੀ ਕੁੱਲ ਲੰਬਾਈ ……. ਕਿ.ਮੀ. ਹੈ ।
ਉੱਤਰ-
2525,

ਪ੍ਰਸ਼ਨ 2.
ਘਾਗਰਾ, ਗੰਡਕ, ਕੋਸੀ, ਸੋਨ ਨਦੀਆਂ ….. ਨਦੀ ਦੀਆਂ ਸਹਾਇਕ ਨਦੀਆਂ ਹਨ ।
ਉੱਤਰ-
ਗੰਗਾ,

ਪ੍ਰਸ਼ਨ 3.
ਬ੍ਰਹਮਪੁੱਤਰ …….. ਨਾਮਕ ਸਥਾਨ ਤੋਂ ਭਾਰਤ ਵਿੱਚ ਪ੍ਰਵੇਸ਼ ਕਰਦੀ ਹੈ ।
ਉੱਤਰ-
ਨਾਮਚਾ ਬਰਵਾ,

ਪ੍ਰਸ਼ਨ 4.
ਬ੍ਰਹਮਪੁੱਤਰ ਦੀ ਕੁੱਲ ਲੰਬਾਈ …… ਕਿ.ਮੀ. ਹੈ ।
ਉੱਤਰ-
2900,

ਪ੍ਰਸ਼ਨ 5.
………. ਦੀਪ ਦੁਨੀਆ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈ ।
ਉੱਤਰ-
ਮੰਜੂਲੀ,

ਪ੍ਰਸ਼ਨ 6.
ਲੂਨੀ ਨਦੀ ਰਾਜਸਥਾਨ ਵਿੱਚ ……… ਤੋਂ ਨਿਕਲਦੀ ਹੈ ।
ਉੱਤਰ-
ਪੁਸ਼ਕਰ ।

III. ਸਹੀ/ਗ਼ਲਤ

ਪ੍ਰਸ਼ਨ 1.
ਸਾਬਰਮਤੀ ਨਦੀ ਦੇਬਾਰ ਝੀਲ ਤੋਂ ਨਿਕਲਦੀ ਹੈ ।
ਉੱਤਰ-
(✓)

ਪ੍ਰਸ਼ਨ 2.
ਲੂਨੀ ਨਦੀ ਦੀ ਲੰਬਾਈ 495 ਕਿਲੋਮੀਟਰ ਹੈ ।
ਉੱਤਰ-
(✓)

ਪ੍ਰਸ਼ਨ 3.
ਕ੍ਰਿਸ਼ਨਾ ਨੂੰ ਬਿਰਧ ਗੰਗਾ ਵੀ ਕਹਿੰਦੇ ਹਨ ।
ਉੱਤਰ-
(✗)

ਪ੍ਰਸ਼ਨ 4.
ਤੱਟੀ ਨਦੀਆਂ ਬਹੁਤ ਜ਼ਿਆਦਾ ਲੰਬੀਆਂ ਹੁੰਦੀਆਂ ਹਨ ।
ਉੱਤਰ-
(✗)

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 5.
ਭਾਖੜਾ ਡੈਮ ਦੇ ਪਿੱਛੋਂ ਗੋਬਿੰਦ ਸਾਗਰ ਝੀਲ ਬਣਾਈ ਗਈ ਹੈ ।
ਉੱਤਰ-
(✓)

ਪ੍ਰਸ਼ਨ 6.
1980 ਵਿੱਚ ਗੰਗਾ ਐਕਸ਼ਨ ਪਲਾਨ ਬਣਾਇਆ ਗਿਆ ਸੀ ।
ਉੱਤਰ-
(✗)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਲ ਪ੍ਰਵਾਹ ਕੀ ਹੁੰਦਾ ਹੈ ?
ਉੱਤਰ-
ਕਿਸੇ ਖੇਤਰ ਵਿੱਚ ਵਗਣ ਵਾਲੀਆਂ ਨਦੀਆਂ ਅਤੇ ਨਹਿਰਾਂ ਦੇ ਜਾਲ ਨੂੰ ਜਲ ਪ੍ਰਵਾਹ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਦੋਆਬ ਕੀ ਹੁੰਦਾ ਹੈ ?
ਉੱਤਰ-
ਦੋ ਦਰਿਆਵਾਂ ਦੇ ਵਿੱਚ ਮੌਜੂਦ ਖੇਤਰ ਨੂੰ ਦੋਆਬ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਜੇਲ ਵਿਭਾਜਕ ਕੀ ਹੁੰਦਾ ਹੈ ?
ਉੱਤਰ-
ਕੋਈ ਉੱਚਾ ਖੇਤਰ ਜਿਵੇਂ ਕਿ ਪਹਾੜ, ਜਦੋਂ ਦੋ ਨਦੀਆਂ ਜਾਂ ਜਲ ਪ੍ਰਵਾਹਾਂ ਨੂੰ ਵੰਡਦਾ ਹੋਵੇ, ਤਾਂ ਉਸ ਖੇਤਰ ਨੂੰ ਜਲ ਵਿਭਾਜਕ ਕਹਿੰਦੇ ਹਨ ।

ਪ੍ਰਸ਼ਨ 4.
ਅਪ੍ਰਵਾਹ ਖੇਤਰ ਕੀ ਹੁੰਦਾ ਹੈ ?
ਉੱਤਰ-
ਕਿਸੇ ਨਦੀ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਨੇੜੇ ਦਾ ਖੇਤਰ ਜਿੱਥੋਂ ਉਹ ਪਾਣੀ ਪ੍ਰਾਪਤ ਕਰਦੇ ਹਨ ਉਸਨੂੰ ਅਪ੍ਰਵਾਹ ਖੇਤਰ ਕਹਿੰਦੇ ਹਨ ।

ਪ੍ਰਸ਼ਨ 5.
ਜਲ ਨਿਕਾਸ ਸਰੂਪ ਕੀ ਹੁੰਦਾ ਹੈ ?
ਉੱਤਰ-
ਜਦੋਂ ਧਰਤੀ ਉੱਤੇ ਵੱਗਦਾ ਪਾਣੀ ਵੱਖ-ਵੱਖ ਸਰੂਪ ਬਣਾਉਂਦਾ ਹੈ ਤਾਂ ਇਸਨੂੰ ਜਲ ਨਿਕਾਸ ਸਰੂਪ ਕਹਿੰਦੇ ਹਨ ।

ਪ੍ਰਸ਼ਨ 6.
ਜਲ ਨਿਕਾਸ ਸਰੂਪ ਦੇ ਪ੍ਰਕਾਰ ਦੱਸੋ ।
ਉੱਤਰ-
ਡੰਡੀਦਾਰ ਅਪ੍ਰਵਾਹ, ਸਮਾਨੰਤਰ ਅਪ੍ਰਵਾਹ, ਜਾਲੀਨੁਮਾ ਅਪ੍ਰਵਾਹ ਅਤੇ ਚੱਕਰੀ ਅਪ੍ਰਵਾਹ ।

ਪ੍ਰਸ਼ਨ 7.
ਭਾਰਤ ਦੇ ਜਲ ਤੰਤਰ ਨੂੰ ਅਸੀਂ ਕਿਹੜੇ 4 ਚਾਰ ਭਾਗਾਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਹਿਮਾਲਿਆ ਦੀਆਂ ਨਦੀਆਂ, ਪਾਇਦੀਪੀ ਨਦੀ ਤੰਤਰ, ਤੱਟ ਦੀਆਂ ਨਦੀਆਂ ਅਤੇ ਅੰਦਰੂਨੀ ਨਦੀ ਤੰਤਰ ਅਤੇ ਝੀਲਾਂ ।

ਪ੍ਰਸ਼ਨ 8.
ਦੇਸ਼ ਦੇ ਮੁੱਖ ਜਲ ਵਿਭਾਜਕ ਕਿਹੜੇ ਹਨ ?
ਉੱਤਰ-
ਹਿਮਾਲਿਆ ਪਰਬਤ ਸ਼੍ਰੇਣੀ ਅਤੇ ਦੱਖਣ ਦਾ ਪ੍ਰਾਇਦੀਪੀ ਪਠਾਰ ।

ਪ੍ਰਸ਼ਨ 9.
ਸਿੰਧ ਨਦੀ ਦੀਆਂ ਸਹਾਇਕ ਨਦੀਆਂ ਦੇ ਨਾਮ ਦੱਸੋ ।
ਉੱਤਰ-
ਸਤਲੁਜ, ਰਾਵੀ, ਚਨਾਬ ਅਤੇ ਜਿਹਲਮ ।

ਪ੍ਰਸ਼ਨ 10.
ਗੰਗਾ ਦੀਆਂ ਸਹਾਇਕ ਨਦੀਆਂ ਦੇ ਨਾਮ ਦੱਸੋ ।
ਉੱਤਰ-
ਯਮੁਨਾ, ਸੋਨ, ਘੱਗਰਾ, ਗੰਡਕ, ਬੇਤਵਾ, ਕੋਸੀ, ਚੰਬਲ, ਸੋਨ ਆਦਿ ।

ਪਸ਼ਨ 11.
ਕਿਹੜੀਆਂ ਨਦੀਆਂ Antecedent Drainage ਦੀਆਂ ਉਦਾਹਰਣਾਂ ਹਨ ।
ਉੱਤਰ-
ਸਿੰਧ, ਸਤਲੁਜ, ਅਲਕਨੰਦਾ, ਗੰਡਕ, ਕੰਸੀ ਅਤੇ ਬ੍ਰਹਮਪੁੱਤਰ ਨਦੀ ।

ਪ੍ਰਸ਼ਨ 12.
ਤਿੱਬਤ ਵਿੱਚ ਸਿੰਧ ਨਦੀ ਨੂੰ ਕੀ ਕਹਿੰਦੇ ਹਨ ?
ਉੱਤਰ-
ਤਿੱਬਤ ਵਿੱਚ ਸਿੰਧ ਨਦੀ ਨੂੰ ਸਿੰਘਾਂ ਖੰਬਨ ਜਾਂ ਸ਼ੇਰ ਦਾ ਮੁੱਖ ਕਿਹਾ ਜਾਂਦਾ ਹੈ ।

ਪ੍ਰਸ਼ਨ 13.
ਸਿੰਧ ਨਦੀ ਦੀ ਕੁੱਲ ਲੰਬਾਈ ਕਿੰਨੀ ਹੈ ?
ਉੱਤਰ-
2880 ਕਿਲੋਮੀਟਰ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 14.
ਭਾਰਤ ਦੀ ਪਵਿੱਤਰ ਨਦੀ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਗੰਗਾ ਨਦੀ ਨੂੰ ਭਾਰਤ ਦੀ ਪਵਿੱਤਰ ਨਦੀ ਮੰਨਿਆ ਜਾਂਦਾ ਹੈ ।

ਪ੍ਰਸ਼ਨ 15.
ਗੰਗਾ ਦੀ ਮੁੱਖ ਧਾਰਾ ਨੂੰ ਕੀ ਕਹਿੰਦੇ ਹਨ ?
ਉੱਤਰ-
ਗੰਗਾ ਦੀ ਮੁੱਖ ਧਾਰਾ ਨੂੰ ਭਗੀਰਥੀ ਕਹਿੰਦੇ ਹਨ ।

ਪ੍ਰਸ਼ਨ 16.
ਗੰਗਾ ਅਤੇ ਬ੍ਰਹਮਪੁੱਤਰ ਕਿਹੜੇ ਡੈਲਟੇ ਨੂੰ ਬਣਾਉਂਦੀਆਂ ਹਨ ?
ਉੱਤਰ-
ਸੁੰਦਰਵਨ ਡੈਲਟੇ ਨੂੰ ।

ਪ੍ਰਸ਼ਨ 17.
ਗੰਗਾ ਦੀ ਕੁੱਲ ਲੰਬਾਈ ਕਿੰਨੀ ਹੈ ?
ਉੱਤਰ-
2525 ਕਿਲੋਮੀਟਰ ।

ਪ੍ਰਸ਼ਨ 18.
ਬ੍ਰਹਮਪੁੱਤਰ ਨਦੀ ਕਿੱਥੋਂ ਸ਼ੁਰੂ ਹੁੰਦੀ ਹੈ ?
ਉੱਤਰ-
ਬ੍ਰਹਮਪੁੱਤਰ ਨਦੀ ਤਿੱਬਤ ਵਿੱਚ ਕੈਲਾਸ਼ ਪਰਬਤ ਵਿੱਚ ਆਂਗਸੀ ਗਲੇਸ਼ੀਅਰ ਤੋਂ ਸ਼ੁਰੂ ਹੁੰਦੀ ਹੈ ।

ਪ੍ਰਸ਼ਨ 19.
ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਤਿੱਬਤ ਵਿੱਚ ਇਸ ਨੂੰ ਸਾਂਗਪੋ (Tsangpo) ਕਿਹਾ ਜਾਂਦਾ ਹੈ ।

ਪ੍ਰਸ਼ਨ 20.
ਭਾਰਤ ਵਿੱਚ ਪੁੱਤਰ ਕਿਸ ਥਾਂ ਉੱਤੇ ਆਉਂਦੀ ਹੈ ?
ਉੱਤਰ-
ਨਮਚਾ ਬਰਵਾ ।

ਪ੍ਰਸ਼ਨ 21.
ਬ੍ਰਹਮਪੁੱਤਰ ਦੀਆਂ ਸਹਾਇਕ ਨਦੀਆਂ ਦੇ ਨਾਮ ਦੱਸੋ ।
ਉੱਤਰ-
ਸੁਬਰਨਗਰੀ, ਕਾਮੇਂਗ, ਧਨਗਰੀ, ਦਿਹਾਂਗ, ਲੋਹਿਤ ਆਦਿ ।

ਪ੍ਰਸ਼ਨ 22.
ਦੱਖਣ ਦੀਆਂ ਕਿਹੜੀਆਂ ਨਦੀਆਂ ਪੱਛਮ ਦਿਸ਼ਾ ਵੱਲ ਵਗਦੀਆਂ ਹਨ ?
ਉੱਤਰ-
ਨਰਮਦਾ ਅਤੇ ਤਾਪਤੀ ਨਦੀਆਂ ।

ਪ੍ਰਸ਼ਨ 23.
ਦੱਖਣ ਦੀਆਂ ਕਿਹੜੀਆਂ ਨਦੀਆਂ ਪੂਰਬ ਦਿਸ਼ਾ ਵੱਲ ਵਗਦੀਆਂ ਹਨ ?
ਉੱਤਰ-
ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ ।

ਪ੍ਰਸ਼ਨ 24.
ਅੰਦਰੂਨੀ ਜਲ ਨਿਕਾਸ ਪ੍ਰਣਾਲੀ ਕੀ ਹੁੰਦੀ ਹੈ ?
ਉੱਤਰ-
ਦੇਸ਼ ਦੀਆਂ ਕਈ ਨਦੀਆਂ ਸਮੁੰਦਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਧਰਤੀ ਜਾਂ ਕਿਸੇ ਝੀਲ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਸ ਨੂੰ ਵੀ ਅੰਦਰੂਨੀ ਜਲ ਨਿਕਾਸ ਪ੍ਰਣਾਲੀ ਕਹਿੰਦੇ ਹਨ ।

ਪ੍ਰਸ਼ਨ 25.
ਦੇਸ਼ ਦੀ ਅੰਦਰੂਨੀ ਜਲ ਨਿਕਾਸ ਪ੍ਰਣਾਲੀ ਦੀਆਂ ਤਿੰਨ ਨਦੀਆਂ ਦੇ ਨਾਮ ਲਿਖੋ ।
ਉੱਤਰ-
ਘੱਗਰ ਨਦੀ, ਲੂਨੀ ਨਦੀ ਸਰਸਵਤੀ ਨਦੀ ।

ਪ੍ਰਸ਼ਨ 26.
ਪ੍ਰਾਇਦੀਪੀ ਪਠਾਰ ਵਿੱਚ ਪ੍ਰਾਕ੍ਰਿਤਿਕ ਝੀਲਾਂ ਕਿੱਥੇ ਮਿਲਦੀਆਂ ਹਨ ?
ਉੱਤਰ-
ਲੋਨਾਰ (ਮਹਾਰਾਸ਼ਟਰ), ਚਿਲਕਾ (ਔਡੀਸ਼ਾ), ਪੁੱਲੀਕਟ (ਤਾਮਿਲਨਾਡੂ, ਪੈਰੀਆਰ (ਕੇਰਲ), ਕੈਲੂਰ (ਸੀਮਾਂਧਰਾ) ਆਦਿ ।

ਪ੍ਰਸ਼ਨ 27.
ਚਿਲਕਾ ਝੀਲ ਦੀ ਲੰਬਾਈ ਕਿੰਨੀ ਹੈ ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ-
ਚਿਲਕਾ ਝੀਲ 30 ਕਿ.ਮੀ. ਲੰਬੀ ਹੈ ਅਤੇ ਇਹ ਓਡੀਸ਼ਾ ਵਿੱਚ ਸਥਿਤ ਹੈ ।

ਪ੍ਰਸ਼ਨ 28.
ਗੰਗਾ ਐਕਸ਼ਨ ਪਲਾਨ ਕਦੋਂ ਅਤੇ ਕਿਉਂ ਸ਼ੁਰੂ ਕੀਤਾ ਗਿਆ ਸੀ ?
ਉੱਤਰ-
ਗੰਗਾ ਐਕਸ਼ਨ ਪਲਾਨ 1986 ਵਿੱਚ ਗੰਗਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਸੀ ।

ਪ੍ਰਸ਼ਨ 29.
ਮਹਾਂਨਦੀ ਦੀ ਲੰਬਾਈ ਕਿੰਨੀ ਹੈ ?
ਉੱਤਰ-
858 ਕਿਲੋਮੀਟਰ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 30.
ਗੋਦਾਵਰੀ ਕ੍ਰਿਸ਼ਨਾ, ਕਾਵੇਰੀ ਅਤੇ ਨਰਮਦਾ ਦੀ ਲੰਬਾਈ ਕਿੰਨੀ ਹੈ ?
ਉੱਤਰ-
ਗੋਦਾਵਰੀ-1465 ਕਿਲੋਮੀਟਰ, ਕਿਸ਼ਨਾ-140 ਕਿਲੋਮੀਟਰ । ਕਾਵੇਰੀ-800 ਕਿਲੋਮੀਟਰ, ਨਰਮਦਾ-1312 ਕਿਲੋਮੀਟਰ ।

ਪ੍ਰਸ਼ਨ 31.
ਗੋਦਾਵਰੀ ਦੀਆਂ ਸਹਾਇਕ ਨਦੀਆਂ ਦੇ ਨਾਮ ਲਿਖੋ ।
ਉੱਤਰ-
ਧੇਨਗੰਗਾ, ਵੇਨਗੰਗਾ, ਵਾਧਾ, ਇੰਦਰਾਵਤੀ, ਮੰਜਰਾ, ਸਾਬਰੀ ।

ਪ੍ਰਸ਼ਨ 32.
ਕਾਵੇਰੀ ਦੀਆਂ ਸਹਾਇਕ ਨਦੀਆਂ ਦੇ ਨਾਮ ਦੱਸੋ ।
ਉੱਤਰ-
ਹੇਰਾਵਤੀ, ਹੀਰਾਨੇਗੀ, ਅਮਰਾਵਤੀ, ਕਾਬਾਨੀ ।

ਪ੍ਰਸ਼ਨ 33.
ਤਾਪਤੀ ਨਦੀ ਦੀਆਂ ਸਹਾਇਕ ਨਦੀਆਂ ਬਾਰੇ ਦੱਸੋ ।
ਉੱਤਰ-
ਗਿਰਨਾ, ਮੰਡੋਲਾ, ਪੁਰਨਾ, ਪੰਜਾਗ, ਸ਼ਿਪਰਾ, ਅਰੁਣਾਵਤੀ ਆਦਿ ।
ਪ੍ਰਸ਼ਨ 34.
ਲੂਨੀ ਨਦੀ ਬਾਰੇ ਦੱਸੋ ।
ਉੱਤਰ-
ਲੂਨੀ ਨਦੀ ਪੁਸ਼ਕਰ, ਰਾਜਸਥਾਨ ਵਿੱਚੋਂ ਨਿਕਲਦੀ ਹੈ । ਇਸਦੀ ਲੰਬਾਈ 465 ਕਿਲੋਮੀਟਰ ਹੈ ਅਤੇ ਇਹ ਕੱਛ ਦੇ ਰੇਗਿਸਤਾਨ ਵਿੱਚ ਖ਼ਤਮ ਹੋ ਜਾਂਦੀ ਹੈ ।

ਪ੍ਰਸ਼ਨ 35.
ਜੰਮੂ ਕਸ਼ਮੀਰ ਵਿੱਚ ਪ੍ਰਮੁੱਖ ਝੀਲਾਂ ਦੇ ਨਾਮ ਦੱਸੋ ।
ਉੱਤਰ-
ਡੱਲ ਝੀਲ ਅਤੇ ਫੁਲਰ ਝੀਲ ।

ਪ੍ਰਸ਼ਨ 36.
ਰਾਜਸਥਾਨ ਵਿੱਚ ਖਾਰੇ ਪਾਣੀ ਦੀ ਝੀਲ ਕਿਹੜੀ ਹੈ ?
ਉੱਤਰ-
ਸਾਂਬਰ ਝੀਲ ।

ਪ੍ਰਸ਼ਨ 37.
ਉਦਯੋਗਾਂ ਤੋਂ ਨਿਕਲਦੇ ਕਿਹੜੇ ਜ਼ਹਿਰੀਲੇ ਪਦਾਰਥ ਨਦੀਆਂ ਵਿੱਚ ਸੁੱਟੇ ਜਾਂਦੇ ਹਨ ?
ਉੱਤਰ-
ਕੋਡਮੀਅਮ, ਆਰਸੋਨਿਕ, ਸਿੱਕਾ, ਤਾਂਬਾ, ਮੈਗਨੀਸ਼ੀਅਮ, ਪਾਰਾ, ਜ਼ਿੰਕ, ਨਿੱਕਲ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਿਮਾਲਿਆ ਦੀਆਂ ਨਦੀਆਂ ਨੂੰ ਬਾਰਾਂਮਾਸੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਬਾਰਾਂਮਾਸੀ ਦਾ ਅਰਥ ਹੈ ਸਾਲ ਦੇ ਬਾਰਾਂ ਮਹੀਨੇ ਵਹਿਣ ਵਾਲੀਆਂ ਨਦੀਆਂ ।ਹਿਮਾਲਿਆ ਦੀਆਂ ਨਦੀਆਂ ਨੂੰ ਗਰਮੀ ਅਤੇ ਵਰਖਾ ਰੁੱਤ ਦੋਹਾਂ ਵਿੱਚ ਹੀ ਪਾਣੀ ਪਾਪਤ ਹੁੰਦਾ ਹੈ । ਵਰਖਾ ਦੀ ਰੁੱਤ ਵਿੱਚ ਇਨ੍ਹਾਂ ਨੂੰ ਵਰਖਾ ਦਾ ਪਾਣੀ ਪ੍ਰਾਪਤ ਹੁੰਦਾ ਹੈ । ਗਰਮੀ ਦੀ ਰੁੱਤ ਵਿੱਚ ਹਿਮਾਲਿਆ ਦੀ ਬਰਫ਼ ਪਿਘਲ ਕੇ ਇਨ੍ਹਾਂ ਨੂੰ ਪਾਣੀ ਦਿੰਦੀਆਂ ਹਨ । ਇਹੀ ਕਾਰਨ ਹੈ ਕਿ ਹਿਮਾਲਿਆ ਦੀਆਂ ਨਦੀਆਂ ਬਾਰਾਂਮਾਸੀ ਹਨ । ਗੰਗਾ ਅਤੇ ਬੜ੍ਹਮਪੁੱਤਰ ਹਿਮਾਲਿਆ ਦੀਆਂ ਬਾਰਾਂਮਾਸੀ ਨਦੀਆਂ ਦੇ ਉਦਾਹਰਨ ਹਨ ।

ਪ੍ਰਸ਼ਨ 2.
ਹਿਮਾਲਿਆ ਦੇ ਤਿੰਨ ਮੁੱਖ ਨਦੀ ਤੰਤਰਾਂ ਦੇ ਨਾਮ ਦੱਸੋ । ਹਰੇਕ ਦੀਆਂ ਦੋ ਸਹਾਇਕ ਨਦੀਆਂ ਦੇ ਨਾਮ ਦੱਸੋ ।
ਉੱਤਰ-
ਹਿਮਾਲਿਆ ਦੇ ਤਿੰਨ ਮੁੱਖ ਨਦੀ ਤੰਤਰ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਹੇਠਾਂ ਲਿਖੀਆਂ ਹਨ –

  1. ਸਿੰਧੂ ਨਦੀ ਤੰਤਰ-ਇਸ ਦੀਆਂ ਸਹਾਇਕ ਨਦੀਆਂ ਹਨ ਸਤਲੁਜ, ਰਾਵੀ, ਬਿਆਸ, ਚਿਨਾਬ ਆਦਿ ।
  2. ਗੰਗਾ ਨਦੀ ਤੰਤਰ-ਇਸ ਦੀਆਂ ਮੁੱਖ ਸਹਾਇਕ ਨਦੀਆਂ ਹਨ ਯਮੁਨਾ, ਘਾਗਰਾ, ਗੋਮਤੀ, ਗੰਡਕ, ਸੋਨ ਆਦਿ ।
  3. ਬ੍ਰਹਮਪੁੱਤਰ ਨਦੀ ਤੰਤਰ-ਇਸ ਦੀਆਂ ਮੁੱਖ ਸਹਾਇਕ ਨਦੀਆਂ ਹਨ-ਦਿਬਾਂਗ, ਲੋਹਿਤ, ਕੇਨੂ ਆਦਿ ।

ਪ੍ਰਸ਼ਨ 3.
ਬ੍ਰਹਮਪੁੱਤਰ ਦੀ ਘਾਟੀ ਦਾ ਸੰਖੇਪ ਵੇਰਵਾ ਦਿਓ ।
ਉੱਤਰ-
ਬ੍ਰਹਮਪੁੱਤਰ ਨਦੀ ਤਿੱਬਤ ਵਿੱਚ ਸ਼ੁਰੂ ਹੁੰਦੀ ਹੈ । ਇਸ ਦੀ ਲੰਬਾਈ ਸਿੰਧੂ ਨਦੀ ਦੇ ਬਰਾਬਰ ਹੈ ਪਰ ਇਸਦਾ ਜ਼ਿਆਦਾਤਰ ਵਿਸਤਾਰ ਤਿੱਬਤ ਵਿੱਚ ਹੈ ਜਿੱਥੇ ਇਸਦਾ ਨਾਮ ਸਾਂਗਪੋ ਹੈ । ਨਾਮਚਾ ਬਰਵਾ ਨਾਮ ਦੇ ਪਹਾੜ ਦੇ ਕੋਲ ਇਹ ਤਿੱਖਾ ਮੋੜ ਲੈ ਕੇ ਭਾਰਤ ਵਿੱਚ ਪ੍ਰਵੇਸ਼ ਕਰਦੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਇਸਨੂੰ ਦਿਹਾਂਗ ਕਹਿੰਦੇ ਹਨ । ਲੋਹਿਤ, ਦਿਹਾਂਗ ਅਤੇ ਬਾਂਗ ਦੇ ਸੰਗਮ ਤੋਂ ਬਾਅਦ ਇਸਦਾ ਨਾਮ ਬ੍ਰਹਮਪੁੱਤਰ ਪੈਂਦਾ ਹੈ। ਬੰਗਲਾਦੇਸ਼ ਦੇ ਉੱਤਰੀ ਭਾਗ ਵਿੱਚ ਇਸਦਾ ਨਾਮ ਜਮੁਨਾ ਹੈ ਅਤੇ ਮੱਧ ਭਾਗ ਵਿੱਚ ਇਸ ਨੂੰ ਪਦੋਮਾ ਕਹਿੰਦੇ ਹਨ । ਦੱਖਣ ਵਿੱਚ ਪਹੁੰਚ ਕੇ ਬ੍ਰਹਮਪੁੱਤਰ ਅਤੇ ਗੰਗਾ ਆਪਸ ਵਿੱਚ ਮਿਲ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਸੰਯੁਕਤ ਧਾਰਾ ਨੂੰ ਮੇਘਨਾ ਕਹਿੰਦੇ ਹਨ ।

ਪ੍ਰਸ਼ਨ 4.
ਗੰਗਾ ਦਰਿਆ ਪ੍ਰਣਾਲੀ ਦਾ ਵੇਰਵਾ ਦਿਓ ।
ਉੱਤਰ-
ਗੰਗਾ ਦਰਿਆ ਪ੍ਰਣਾਲੀ ਦੇ ਮੁੱਖ ਪਹਿਲੂਆਂ ਦਾ ਵਰਣਨ ਇਸ ਤਰ੍ਹਾਂ ਹੈਜਨਮ ਸਥਾਨ-ਗੰਗਾ ਨਦੀ ਗੰਗੋਤਰੀ ਗਲੇਸ਼ੀਅਰ ਤੋਂ ਨਿਕਲਦੀ ਹੈ । ਸਹਾਇਕ ਨਦੀਆਂ-ਗੰਗਾ ਦੀਆਂ ਮੁੱਖ ਸਹਾਇਕ ਨਦੀਆਂ ਯਮੁਨਾ, ਰਾਮਗੰਗਾ, ਘਾਗਰਾ, ਬਾਘਮਤੀ, ਮਹਾਨੰਦਾ, ਗੋਮਤੀ, ਗੰਡਕ, ਛੋਟੀ ਗੰਡਕੇ, ਜਲਾਗੀ, ਭੈਰਵ, ਕੋਸੀ, ਦਮੋਦਰ, ਸੋਨ, ਰੇਸ, ਕੇਨ, ਬੇਤਵਾ, ਚੰਬਲ ਆਦਿ ਹਨ ।

ਲੰਬਾਈ-ਗੰਗਾ ਨਦੀ ਦੀ ਕੁੱਲ ਲੰਬਾਈ 2525 ਕਿਲੋਮੀਟਰ ਹੈ ਜਿਸ ਵਿਚੋਂ 2415 ਕਿਲੋਮੀਟਰ ਦੀ ਯਾਤਰਾ ਭਾਰਤ ਵਿੱਚ ਕਰਦੀ ਹੈ । ਡੇਲਟਾ ਦੀ ਹੋਰ ਵਿਸ਼ੇਸ਼ਤਾ-ਗੰਗਾ ਪੁੱਤਰ ਨਦੀ ਦੇ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵੱਡਾ ਡੇਲਟਾ ਬਣਾਉਂਦੀ ਹੈ । ਅੰਤ ਇਹ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਵਿੱਚ ਸੁੰਦਰਵਣ ਡੇਲਟੇ ਦੇ ਰਸਤੇ ਤੋਂ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੀ ਹੈ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 5.
ਪਾਇਦੀਪੀ ਪਠਾਰ ਦੇ ਪੱਛਮ ਵੱਲ ਵਹਿਣ ਵਾਲੇ ਦਰਿਆਵਾਂ ਦਾ ਵੇਰਵਾ ਦਿਓ ।
ਉੱਤਰ-
ਪ੍ਰਾਇਦੀਪੀ ਪਠਾਰ ਦੇ ਪੱਛਮ ਵਿੱਚ ਵਹਿਣ ਵਾਲੀਆਂ ਨਦੀਆਂ ਦੇ ਨਾਂ ਹਨ-ਮਾਹੀ, ਸਾਬਰਮਤੀ, ਨਰਮਦਾ ਅਤੇ ਤਾਪਤੀ ।

  1. ਮਾਹੀ-ਮਾਹੀ ਨਦੀ ਵਿਧਿਆਚਲ ਪਰਬਤ ਤੋਂ ਨਿਕਲਦੀ ਹੈ । ਇਸ ਦੀ ਕੁੱਲ ਲੰਬਾਈ 533 ਕਿਲੋਮੀਟਰ ਹੈ । ਇਹ ਖੰਬਾਤ ਨਗਰ ਦੇ ਨੇੜੇ ਖੰਬਾਤ ਦੀ ਖਾੜੀ ਦੇ ਸੱਜੇ ਪਾਸੇ ਜਾ ਕੇ ਡਿੱਗਦੀ ਹੈ ।
  2. ਸਾਬਰਮਤੀ-ਸਾਬਰਮਤੀ ਉਦੇਪੁਰ ਦੇ ਨੇੜੇ ਮੇਛਵਾ ਤੋਂ ਨਿਕਲਦੀ ਹੈ । ਇਹ ਮੌਸਮੀ ਨਦੀ 416 ਕਿਲੋਮੀਟਰ ਲੰਬੀ ਹੈ । ਅੰਤ ਵਿੱਚ ਇਹ ਗਾਂਧੀ ਨਗਰ ਅਤੇ ਅਹਿਮਦਾਬਾਦ ਹੁੰਦੀ ਹੋਈ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ ।
  3. ਨਰਮਦਾ-ਇਹ ਨਦੀ ਅਮਰਕੰਟਕ ਪਠਾਰ ਤੋਂ ਨਿਕਲਦੀ ਹੈ ਅਤੇ 1312 ਕਿਲੋਮੀਟਰ ਦੀ ਯਾਤਰਾ ਤੈਅ ਕਰਦੀ | ਹੋਈ ਭੜੋਚ ਦੇ ਨੇੜੇ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ ।
  4. ਪਤੀ-ਦੱਖਣ ਦੀਆਂ ਹੋਰ ਨਦੀਆਂ ਵਾਂਗ ਤਾਪਤੀ ਵੀ ਮੌਸਮੀ ਨਦੀ ਹੈ ਜੋ ਮੱਧ ਪ੍ਰਦੇਸ਼ ਦੇ ਬੇਤਲ ਜ਼ਿਲੇ ਵਿੱਚ ਮਲਤਈ ਦੇ ਕੋਲੇ ਸ਼ੁਰੂ ਹੁੰਦੀ ਹੈ ਅਤੇ ਅੰਤ ਵਿੱਚ ਭੰਸਾਵਲੇ ਸ਼ਹਿਰ ਤੋਂ ਹੁੰਦੀ ਹੋਈ ਸੂਰਤ ਦੇ ਕੋਲ ਅਰਬ ਸਾਗਰ ਵਿੱਚ ਜਾ ਡਿੱਗਦੀ ਹੈ । ਇਸ ਦੀ ਲੰਬਾਈ 724 ਕਿਲੋਮੀਟਰ ਹੈ ।

ਪ੍ਰਸ਼ਨ 6.
ਪ੍ਰਾਇਦੀਪੀ ਪਠਾਰ ਦੀਆਂ ਪੂਰਬ ਦਿਸ਼ਾ ਵੱਲ ਵਹਿਣ ਵਾਲੀਆਂ ਨਦੀਆਂ ਬਾਰੇ ਦੱਸੋ ।
ਉੱਤਰ-
ਪ੍ਰਾਇਦੀਪੀ ਪਠਾਰ ਵਿੱਚ ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ ਮਹੱਤਵਪੂਰਨ ਨਦੀਆਂ ਹਨ । ਇਹ ਸਾਰੀਆਂ ਨਦੀਆਂ ਪੂਰਬ ਦਿਸ਼ਾ ਵੱਲ ਵਹਿੰਦੇ ਹੋਏ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੀਆਂ ਹਨ ।

  • ਮਹਾਂਨਦੀ-ਇਹ ਮੱਧ ਪ੍ਰਦੇਸ਼ ਵਿੱਚ ਛੱਤੀਸਗੜ੍ਹ ਪਠਾਰ ਦੀਆਂ ਪਹਾੜੀ ਸ਼੍ਰੇਣੀਆਂ ਵਿੱਚੋਂ ਨਿਕਲਦੀ ਹੈ ।
  • ਗੋਦਾਵਰੀ-ਇਹੇ ਭਾਰਤੀ ਪਠਾਰ ਦੀ ਸਭ ਤੋਂ ਵੱਡੀ ਨਦੀ ਹੈ । ਇਸ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ । ਗੰਗਾ ਦੀ ਤਰ੍ਹਾਂ ਇਹ ਵੀ ਆਪਣੇ ਮੁਹਾਣੇ ਉੱਤੇ ਵਿਸਤ੍ਰਿਤ ਡੇਲਟੇ ਦਾ ਨਿਰਮਾਣ ਕਰਦੀ ਹੈ ।
  • ਸ਼ੋਨਾ-ਇਹ ਮਹਾਂਬਲੇਸ਼ਵਰ ਨਾਮਕ ਥਾਂ ਤੋਂ ਸ਼ੁਰੂ ਹੁੰਦੀ ਹੈ । ਇਸ ਵਿੱਚ ਭੀਮਾ, ਕੈਟਜਨਾ, ਪੰਚਗੰਗਾ, ਤੰਗਭਦਰਾ ਨਦੀਆਂ ਮਿਲਦੀਆਂ ਹਨ ।
  • ਕਾਵੇਰੀ-ਇਹ ਕਰਨਾਟਕ ਦੇ ਕੋਛਗੂ ਜ਼ਿਲ੍ਹੇ ਵਿੱਚ ਤਾਲਕਾਵੇਰੀ ਨਾਮਕ ਸਥਾਨ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੀ “ ਲੰਬਾਈ 800 ਕਿਲੋਮੀਟਰ ਹੈ ।

ਪ੍ਰਸ਼ਨ 7.
ਹਿਮਾਲਿਆ ਤੋਂ ਨਿਕਲਣ ਵਾਲੀਆਂ ਪ੍ਰਮੁੱਖ ਨਦੀਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ –

  1. ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਉੱਤਰ ਭਾਰਤ ਵਿੱਚ ਵਹਿੰਦੀਆਂ ਹਨ ।
  2. ਇਹ ਨਦੀਆਂ ਕਾਫ਼ੀ ਲੰਬੀਆਂ ਹਨ ਅਤੇ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ । ਵਰਖਾ ਰੁੱਤ ਵਿੱਚ ਇਨ੍ਹਾਂ ਵਿੱਚ | ਕਾਫੀ ਪਾਣੀ ਆ ਜਾਂਦਾ ਹੈ| ਗਰਮੀਆਂ ਵਿੱਚ ਬਰਫ਼ ਪਿਘਲਣ ਨਾਲ ਇਨ੍ਹਾਂ ਨੂੰ ਪਾਣੀ ਮਿਲਦਾ ਹੈ ।
  3. ਮੈਦਾਨੀ ਭਾਗਾਂ ਵਿੱਚ ਇਹ ਨਦੀਆਂ ਮਿੱਟੀ ਲਿਆਉਂਦੀਆਂ ਹਨ ਅਤੇ ਜ਼ਮੀਨ ਨੂੰ ਉਪਜਾਊ ਬਣਾਉਂਦੀਆਂ ਹਨ ।
  4. ਇਹ ਨਦੀਆਂ ਸਿੰਚਾਈ ਅਤੇ ਬਿਜਲੀ ਬਣਾਉਣ ਲਈ ਕਾਫ਼ੀ ਉਪਯੋਗੀ ਹਨ ।
  5. ਹਿਮਾਲਿਆ ਦੀਆਂ ਜ਼ਿਆਦਾਤਰ ਨਦੀਆਂ ਬੰਗਾਲ ਦੀ ਖਾੜੀ ਵਿੱਚ ਮਿਲਦੀਆਂ ਹਨ । ਸਿਰਫ਼ ਸਿੰਧ ਨਦੀ ਹੀ ਅਰਬ ਸਾਗਰ ਵਿੱਚ ਮਿਲਦੀ ਹੈ ।

ਪ੍ਰਸ਼ਨ 8.
ਸਿੰਧ ਅਤੇ ਉਸਦੀ ਸਹਾਇਕ ਸਤਲੁਜ ਨਦੀ ਉੱਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-
ਸਿੰਧ ਨਦੀ-ਸਿੰਧ ਨਦੀ ਹਿਮਾਲਿਆ ਵਿੱਚ ਮਾਨਸਰੋਵਰ ਦੇ ਉੱਤਰ ਵਿੱਚ ਸ਼ੁਰੂ ਹੁੰਦੀ ਹੈ । ਇਹ ਕਸ਼ਮੀਰ ਤੋਂ ਹੁੰਦੀ ਹੋਈ ਪਾਕਿਸਤਾਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਅਤੇ ਅਰਬ ਸਾਗਰ ਵਿੱਚ ਮਿਲ ਜਾਂਦੀ ਹੈ । ਇਸਦੀ ਲੰਬਾਈ ਲਗਭਗ 2900 ਕਿਲੋਮੀਟਰ ਹੈ ਪਰ ਇਸਦਾ ਸਿਰਫ 700 ਕਿਲੋਮੀਟਰ ਪ੍ਰਵਾਹ ਹੀ ਭਾਰਤ ਵਿੱਚ ਹੈ ।
PSEB 9th Class SST Solutions Geography Chapter 3(a) ਭਾਰਤ ਜਲ ਪ੍ਰਵਾਹ 1
ਸੋਤਲੁਜ ਨਦੀ-ਸਤਲੁਜ ਨਦੀ ਦੀ ਸ਼ੁਰੂਆਤੇ ਮਾਨਸਰੋਵਰ ਦੇ ਨੇੜੇ ਰੇਸ਼ੇਲੇ ਤੋਂ ਹੁੰਦੀ ਹੈ । ਇਹ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਹੁੰਦੀ ਹੋਈ ਪਾਕਿਸਤਾਨ ਵਿੱਚ ਜਾ ਕੇ ਸਿੰਧ ਨਦੀ ਵਿੱਚ ਮਿਲ ਜਾਂਦੀਆਂ ਹਨ । ਸਤਲੁਜ ਦੀਆਂ ਸਹਾਇਕ ਨਦੀਆਂ ਜੇਹਲਮ, ਚਿਨਾਬ, ਰਾਵੀ, ਬਿਆਸ ਆਦਿ ਵੀ ਹਿਮਾਲਿਆ ਤੋਂ ਨਿਕਲਦੀਆਂ ਹਨ । ਇਨ੍ਹਾਂ ਨਦੀਆਂ ਦੇ ਪਾਣੀ ਦਾ ਪ੍ਰਯੋਗ ਪੰਜਾਬ ਵਿੱਚ ਸਿੰਚਾਈ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਭਾਰਤ ਦੀਆਂ ਝੀਲਾਂ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਝੀਲਾਂ ਦੀ ਸੰਖਿਆ ਜ਼ਿਆਦਾ ਨਹੀਂ ਹੈ । ਡੱਲ, ਫੂਲਰ, ਸਾਂਬਰ, ਚਿਲਕਾ, ਕੋਲੇਰੋਂ, ਪੁੱਲੀਕਟ, ਵੈਬਾਨੰਦ, ਰੂਪਕੁੰਡ ਆਦਿ ਭਾਰਤ ਦੀਆਂ ਪ੍ਰਮੁੱਖ ਝੀਲਾਂ ਹਨ ।

  • ਇਨ੍ਹਾਂ ਵਿੱਚੋਂ ਸੱਤ ਝੀਲਾਂ ਕੁਮਾਊਂ ਹਿਮਾਲਿਆ ਖੇਤਰ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਹਨ ।
  • ਡੱਲ ਅਤੇ ਟੂਲਰ ਝੀਲਾਂ ਉੱਤਰੀ ਕਸ਼ਮੀਰ ਵਿੱਚ ਹਨ । ਇਹ ਘੁੰਮਣ-ਫਿਰਨ ਵਾਲਿਆਂ ਲਈ ਬਹੁਤ ਵਧੀਆ ਥਾਂਵਾਂ ਹਨ ।
  • ਰਾਜਸਥਾਨ ਵਿੱਚ ਜੈਪੁਰ ਦੇ ਨੇੜੇ ਸਾਂਭਰ ਅਤੇ ਮਹਾਂਰਾਸ਼ਟਰ ਵਿੱਚ ਚਲਾਣਾ ਜ਼ਿਲ੍ਹੇ ਵਿੱਚ ਲੋਣਾਰ ਵਿੱਚ ਖਾਰੇ ਪਾਣੀ ਦੀਆਂ ਝੀਲਾਂ ਹਨ ।
  • ਔਡੀਸ਼ਾ ਦੀ ਚਿਲਕਾ ਝੀਲ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ ।
  • ਚੇਨੱਈ ਦੇ ਨੇੜੇ ਪੁੱਲੀਕਟ ਅਨੁਪ ਝੀਲ ਹੈ ।
  • ਗੋਦਾਵਰੀ ਅਤੇ ਕ੍ਰਿਸ਼ਨਾ ਨਦੀ ਦੇ ਡੈਲਟਾ ਪ੍ਰਦੇਸ਼ ਵਿੱਚ ਕੋਲੇਰੂ ਨਾਮਕ ਮਿੱਠੇ ਪਾਣੀ ਦੀ ਝੀਲ ਹੈ ।
  • ਕੇਰਲ ਦੇ ਕਿਨਾਰਿਆਂ ਦੇ ਨਾਲ-ਨਾਲ ਲੰਬੀਆਂ-ਲੰਬੀਆਂ ਝੀਲਾਂ ਹਨ ਜਿਨ੍ਹਾਂ ਨੂੰ ਕਿਆਲ ਕਿਹਾ ਜਾਂਦਾ ਹੈ ।

ਪ੍ਰਸ਼ਨ 10.
“ਪੱਛਮੀ ਤਟਵਰਤੀ ਦਰਿਆ ਡੈਲਟਾ ਨਹੀਂ ਬਣਾਉਂਦੇ ’ ਵਿਆਖਿਆ ਕਰੋ ।
ਉੱਤਰ-
ਪੱਛਮੀ ਤੱਟ ਦੀਆਂ ਮੁੱਖ ਨਦੀਆਂ (ਦਰਿਆ) ਨਰਮਦਾ ਅਤੇ ਤਾਪਤੀ ਹਨ । ਇਹ ਨਦੀਆਂ ਬਹੁਤ ਘੱਟ ਦੂਰੀ ਤੈਅ ਕਰਦੀਆਂ ਹਨ ਅਤੇ ਬਹੁਤ ਤੇਜ਼ ਗਤੀ ਨਾਲ ਅਰਬ ਸਾਗਰ ਵਿਚ ਡਿਗਦੀਆਂ ਹਨ ਪਰ ਡੈਲਟਾ ਬਣਾਉਣ ਲਈ ਨਦੀਆਂ ਦੀ ਗਤੀ ਦਾ ਹੌਲੀ ਹੋਣਾ ਜ਼ਰੂਰੀ ਹੈ । ਇਸ ਲਈ ਨਰਮਦਾ ਅਤੇ ਤਾਪਤੀ ਨਦੀਆਂ ਡੈਲਟਾ ਨਹੀਂ ਬਣਾ ਪਾਉਂਦੀਆਂ । ਇਨ੍ਹਾਂ ਦੇ ਮੁਹਾਨੇ ‘ਤੇ ਲਹਿਰਾਂ ਅਤੇ ਜਵਾਰ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੀ ਅੰਦਰੂਨੀ ਜਲ-ਨਿਕਾਸ ਪ੍ਰਣਾਲੀ ਦਾ ਵਰਣਨ ਕਰੋ ।
ਉੱਤਰ-
ਦੇਸ਼ ਦੀਆਂ ਜ਼ਿਆਦਾਤਰ ਨਦੀਆਂ ਸਮੁੰਦਰ ਤਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਖ਼ੁਸ਼ਕ ਧਰਤੀ ਜਾਂ ਝੀਲ ਵਿਚ ਖ਼ਤਮ ਹੋ ਜਾਂਦੀਆਂ ਹਨ । ਇਸ ਪ੍ਰਕਾਰ ਦੀ ਜਲ ਪ੍ਰਣਾਲੀ ਨੂੰ ਅੰਦਰੂਨੀ ਜਲ-ਨਿਕਾਸ ਪ੍ਰਣਾਲੀ ਕਿਹਾ ਜਾਂਦਾ ਹੈ । ਅੰਦਰੂਨੀ ਜਲ-ਨਿਕਾਸ ਪ੍ਰਣਾਲੀ ਦਾ ਅਧਿਐਨ ਨਦੀਆਂ ਦੇ ਜਨਮ ਅਤੇ ਪਹੁੰਚ ਸਥਾਨ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਜਨਮ ਸਥਾਨ ਦੇ ਆਧਾਰ ‘ਤੇ-ਦੇਸ਼ ਵਿਚ ਅਜਿਹੀ ਨਿਕਾਸ ਪ੍ਰਣਾਲੀ ਹਿਮਾਲਿਆ ਅਤੇ ਅਰਾਵਲੀ ਪਰਬਤਾਂ ਦੀਆਂ ਢਲਾਣਾਂ ਵਿਚੋਂ ਜਨਮ ਲੈਂਦੀ ਹੈ ।
(ਉ) ਹਿਮਾਲਿਆ ਖੇਤਰ-ਹਿਮਾਲਿਆ ਖੇਤਰ ਵਿਚ ਸ਼ਿਵਾਲਿਕ ਅਤੇ ਲੱਦਾਖ ਦੀ ਅੰਦਰ ਮੁਖੀ ਜਲ-ਨਿਕਾਸ ਪ੍ਰਣਾਲੀ ਸ਼ਾਮਲ ਹੈ ।

  • ਸ਼ਿਵਾਲਿਕ ਪਰਬਤ ਸ਼੍ਰੇਣੀਆਂ ਵਿਚੋਂ ਘੱਗਰ ਨਦੀ ਮੋਰਨੀ ਦੀਆਂ ਪਹਾੜੀਆਂ ਤੋਂ ਸ਼ੁਰੂ ਹੋ ਕੇ ਪੰਚਕੁਲੇ ਦੇ ਕੋਲ ਮੈਦਾਨ ਵਿਚ ਦਾਖ਼ਲ ਹੁੰਦੀ ਹੈ । ਪੰਜਾਬ, ਹਰਿਆਣਾ ਦੀ ਸੀਮਾ ਤੋਂ ਰਾਜਸਥਾਨ ਦੇ ਹਨੂੰਮਾਨਗੜ੍ਹ ਨਗਰ ਤਕ ਜਾਂਦੀ ਹੈ । ਪਰ ਰਸਤੇ ਵਿਚ ਸਿੰਜਾਈ ਤੇ ਜ਼ਿਆਦਾ ਵਾਸ਼ਪੀਕਰਨ ਦੇ ਕਾਰਨ ਖ਼ਤਮ ਹੋ ਜਾਂਦੀ ਹੈ । ਇਸ ਦੀਆਂ ਸਹਾਇਕ ਨਦੀਆਂ ਵਿਚ ਸੁਖਨਾ, ਟਾਂਗਰੀ, ਮਾਰਕੰਡਾ ਅਤੇ ਸਰਸਵਤੀ ਸ਼ਾਮਲ ਹਨ ।
  • ਘੱਗਰ ਤੋਂ ਇਲਾਵਾ ਚੰਡੀਗੜ੍ਹ ਦੇ ਆਸ-ਪਾਸ ਵਹਿਣ ਵਾਲੀਆਂ ਸੈਂਤੀ ਰਾਓ ਅਤੇ ਪਟਿਆਲੀ ਰਾਓ ਛੋਟੇ ਨਾਲੇ ‘ ਵੀ ਇਸ ਪ੍ਰਕਾਰ ਦੀ ਜਲ-ਨਿਕਾਸ ਪ੍ਰਣਾਲੀ ਵਿਚ ਆਉਂਦੇ ਹਨ ।
  • ਤਰਾਈ ਦੇ ਖੇਤਰ ਵਿਚ ਵੀ ਇਸ ਤਰ੍ਹਾਂ ਦੀਆਂ ਨਦੀਆਂ ਮਿਲਦੀਆਂ ਹਨ ਜੋ ਦੱਖਣੀ ਹਿਮਾਲਿਆ ਦੀਆਂ ਢਲਾਣਾਂ ਤੋਂ ਉੱਤਰ ਕੇ ਭਾਬਰ ਖੇਤਰਾਂ ਵਿਚ ਖ਼ਤਮ ਹੋ ਜਾਂਦੀਆਂ ਹਨ ।
  • ਲੱਦਾਖ ਦੀ ਅੰਤਰ-ਪਰਬਤੀ ਪਠਾਰੀ ਭਾਗ ਦੀ ਅਕਸਾਈ ਚਿਨ ਨਦੀ ਵੀ ਇਸ ਪ੍ਰਕਾਰ ਦੀ ਪ੍ਰਣਾਲੀ ਦਾ ਨਿਰਮਾਣ ਕਰਦੀ ਹੈ ।

(ਅ) ਅਰਾਵਲੀ ਖੇਤਰ –

  • ਅਰਾਵਲੀ ਖੇਤਰ ਵਿਚ ਵਰਖਾ ਦੇ ਮੌਸਮ ਵਿਚ ਕਈ ਨਦੀਆਂ-ਨਾਲੇ ਜ਼ਨਮ ਲੈਂਦੇ ਹਨ । ਇਨ੍ਹਾਂ ਦੀਆਂ ਪੱਛਮੀ ਢਲਾਣਾਂ ਤੋਂ ਪੈਦਾ ਹੋਣ ਵਾਲੀਆਂ ਨਦੀਆਂ ਸਾਂਭਰ ਝੀਲ ਅਤੇ ਜੈਪੁਰ ਝੀਲ ਵਿਚ ਮਿਲ ਕੇ ਖ਼ਤਮ ਹੋ ਜਾਂਦੀਆਂ ਹਨ । ਇਨ੍ਹਾਂ ਵਿਚੋਂ ਕੁੱਝ ਨਦੀਆਂ ਰੇਤ ਦੇ ਟਿੱਬਿਆਂ ਵਿਚ ਵੀ ਲੁਪਤ ਹੋ ਜਾਂਦੀਆਂ ਹਨ ।
  • ਲੂਨੀ ਨਦੀ ਸਾਂਭਰ ਝੀਲਾਂ ਦੇ ਪਾਸ ਤੋਂ ਸ਼ੁਰੂ ਹੋ ਕੇ ਕੱਛ ਦੇ ਰਣ ਵਿਚ ਵਿਲੀਨ ਹੋ ਜਾਂਦੀ ਹੈ ।

(ਬ) ਪਹੁੰਚ-ਇਸ ਅੰਦਰੁਨੀ ਜਲ-ਨਿਕਾਸ ਪ੍ਰਣਾਲੀ ਵਿਚ ਬਹੁਤ ਹੀ ਛੋਟੀਆਂ-ਛੋਟੀਆਂ ਨਦੀਆਂ, ਨਾਲੇ ਜਾਂ ਚੋਅ ਆਪਣੇ ਪਾਣੀ ਦਾ ਨਿਕਾਸ ਧਰਾਤਲ ‘ਤੇ ਬਣੇ ਡੂੰਘੇ ਟੋਇਆਂ ਵਿਚ ਵੀ ਕਰਦੇ ਹਨ ਜਿਨ੍ਹਾਂ ਨੂੰ ਝੀਲਾਂ (Lakes) ਕਹਿੰਦੇ ਹਨ । ਇਹ ਝੀਲਾਂ ਹਿਮਾਲਿਆ, ਥਾਰ ਮਾਰੂਥਲ ਤੇ ਪ੍ਰਾਇਦੀਪੀ ਪਠਾਰ ਜਿਹੇ ਤਿੰਨੇ ਹੀ ਮੁੱਖ

ਕੁਦਰਤੀ ਭੂ-ਖੰਡਾਂ ਵਿਚ ਮਿਲਦੀਆਂ ਹਨ ।
1. ਹਿਮਾਲਿਆ ਦੀਆਂ ਝੀਲਾਂ –

  • ਕਸ਼ਮੀਰ ਖੇਤਰ ਦੀ ਡੱਲ, ਦੁੱਲਰ, ਅਨੰਤ ਨਾਗ, ਸ਼ੇਸ਼ਨਾਗ, ਵੈਰੀਨਾਗ ਜਿਹੀਆਂ ਝੀਲਾਂ ਸੰਸਾਰ ਪ੍ਰਸਿੱਧ ਹਨ ।
  • ਕੁਮਾਊਂ ਹਿਮਾਲਿਆ ਵਿਚ ਭੀਮਤਾਲ, ਚੰਦਰਪਾਲਤਾਲ, ਨੈਨੀਤਾਲ, ਪੁਨਾਤਾਲ ਆਦਿ ਝੀਲਾਂ ਪ੍ਰਮੁੱਖ ਹਨ ।

2. ਥਾਰ ਮਾਰੂਥਲ-ਇਸ ਵਿਚ ਸਾਂਭਰ, ਸਾਲਟਲੇਕ, ਜੈਵੱਈ, ਛੋਪਾਰਵਾੜਾ ਬੰਨ੍ਹ, ਸਾਈਪਦ ਤੇ ਜੈਸੋਮੰਦ ਝੀਲਾਂ ਆਉਂਦੀਆਂ ਹਨ ।
3. ਪ੍ਰਾਇਦੀਪੀ ਪਠਾਰ-ਇਸ ਵਿਚ ਮਹਾਂਰਾਸ਼ਟਰ ਦੀ ਲੋਨਾਰ, ਔਡੀਸ਼ਾ ਦੀ ਚਿਲਕਾ, ਤਾਮਿਲਨਾਡੂ ਦੀ ਪੁੱਲੀਕਟ, ਕੇਰਲ ਦੀ ਪੈਰੀਆਰ ਅਤੇ ਵੈੱਭਾਨੰਦ, ਆਂਧਰਾ ਪ੍ਰਦੇਸ਼ ਦੀ ਕੋਲੇਰੂ ਆਦਿ ਕੁਦਰਤੀ ਝੀਲਾਂ ਹਨ ।

ਪ੍ਰਸ਼ਨ 2.
ਬੰਗਾਲ ਦੀ ਖਾੜੀ ਵਿਚ ਪਹੁੰਚਣ ਵਾਲੀ ਜਲ-ਨਿਕਾਸ ਪ੍ਰਣਾਲੀ ਦਾ ਵੇਰਵਾ ਦਿਓ ।
ਉੱਤਰ-
ਭਾਰਤ ਦੀਆਂ ਜ਼ਿਆਦਾਤਰ ਨਦੀਆਂ ਬੰਗਾਲ ਦੀ ਖਾੜੀ ਵਿਚ ਡਿੱਗਦੀਆਂ ਹਨ । ਬੰਗਾਲ ਦੀ ਖਾੜੀ ਵਿਚ ਡਿੱਗਣ ਵਾਲੀਆਂ ਨਦੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਗੰਗਾ ਨਦੀ ਤੰਤਰ-ਗੰਗਾ ਉੱਤਰ ਪ੍ਰਦੇਸ਼ ਦੇ ਹਿਮਾਲਿਆ ਖੇਤਰ ਵਿਚ ਗੰਗੋਤਰੀ ਹਿਮਾਨੀ ਤੋਂ ਨਿਕਲਦੀ ਹੈ । ਹਰਿਦੁਆਰ ਦੇ ਕੋਲ ਇਹ ਉੱਤਰੀ ਮੈਦਾਨ ਵਿਚ ਦਾਖ਼ਲ ਹੁੰਦੀ ਹੈ ।

ਇਸ ਦੇ ਪੱਛਮ ਵਿਚ ਯਮੁਨਾ ਨਦੀ ਹੈ, ਜੋ ਅਲਾਹਾਬਾਦ ਵਿਚ ਆ ਕੇ ਮਿਲ ਜਾਂਦੀ ਹੈ | ਯਮੁਨਾ ਵਿਚ ਦੱਖਣ ਵਲੋਂ ਚੰਬਲ, ਸਿੰਧ, ਬੇਤਵਾ ਅਤੇ ਕੇਨ ਨਾਂ ਦੀਆਂ ਸਹਾਇਕ ਨਦੀਆਂ ਆ ਕੇ ਮਿਲਦੀਆਂ ਹਨ । ਇਹ ਸਭ ਨਦੀਆਂ ਮੈਦਾਨ ਵਿਚ ਦਾਖ਼ਲ ਹੋ ਕੇ ਪੂਰਬੀ ਮਾਲਵਾ ਦੇ ਪਠਾਰ ‘ਤੇ ਵਹਿੰਦੀਆਂ ਹਨ । ਦੱਖਣੀ’ ਪਠਾਰ ਤੋਂ ਆ ਕੇ ਸਿੱਧੀ ਗੰਗਾ ਵਿਚ ਮਿਲਣ ਵਾਲੀ ਇਕ ਬਹੁਤ ਵੱਡੀ ਨਦੀ ਸੋਨ ਹੈ ।

ਅੱਗੇ ਚੱਲ ਕੇ ਪੂਰਬ ਵਿਚ ਦਾਮੋਦਰ ਨਦੀ ਗੰਗਾ ਵਿਚ ਆ ਕੇ ਮਿਲਦੀ ਹੈ | ਅਲਾਹਾਬਾਦ ਦੇ ਬਾਅਦ ਗੰਗਾ ਨਾਲ ਮਿਲਣ ਵਾਲੀਆਂ ਹਿਮਾਲਿਆ ਦੀਆਂ ਕੁਝ ਨਦੀਆਂ ਪੱਛਮ ਤੋਂ ਪੂਰਬ ਵੱਲ ਇਸ ਤਰ੍ਹਾਂ ਹਨ-ਗੋਮਤੀ, ਘਾਗਰਾ, ਗੰਡਕ ਅਤੇ ਕੋਸੀ | ਭਾਰਤ ਵਿਚ ਗੰਗਾ ਦੀ ਲੰਬਾਈ 2415 ਕਿਲੋਮੀਟਰ ਹੈ ।

ਬ੍ਰਹਮਪੁੱਤਰ ਨਦੀ ਤੰਤਰ-ਬ੍ਰਹਮਪੁੱਤਰ ਦਾ ਜਨਮ ਸਥਾਨ ਕੈਮਯਾਗਦੰਗ ਹਿਮਾਨੀ (ਮਾਨਸਰੋਵਰ ਦੇ ਕੋਲ ਹੈ । ਇਹ ਨਦੀ ਬੜੀ ਵੱਡੀ ਮਾਤਰਾ ਵਿਚ ਪਾਣੀ ਵਹਾਅ ਕੇ ਲੈ ਜਾਂਦੀ ਹੈ । ਬ੍ਰਹਮਪੁੱਤਰ ਦੀ ਲੰਬਾਈ ਸਿੰਧ ਦੇ ਬਰਾਬਰ ਹੈ । ਪਰੰਤੂ ਇਸ ਦਾ ਜ਼ਿਆਦਾਤਰ ਰਸਤਾ ਤਿੱਬਤ ਵਿਚ ਹੈ ।

ਤਿੱਬਤ ਵਿਚ ਇਹ ਹਿਮਾਲਿਆ ਦੇ ਸਮਾਨਾਂਤਰ ਵਹਿੰਦੀ ਹੈ, ਇੱਥੇ ਇਸ ਦਾ ਨਾਮ ਸਾਥੋਂ ਹੈ । ਨਾਮਚਾਬਰਵਾ (7757 ਮੀ:) ਨਾਂ ਦੇ ਪਰਬਤ ‘ਕੋਲ ਇਹ ਤਿੱਖਾ ਮੋੜ ਲੈਂਦੀ ਹੈ । ਇੱਥੇ ਇਸ ਨੇ 5500 ਮੀਟਰ ਡੂੰਘਾ ਮਹਾਂ ਖੱਡ ਬਣਾਇਆ ਹੈ । ਭਾਰਤ ਵਿਚ ਇਸ ਦੀ ਲੰਬਾਈ 885 ਕਿਲੋਮੀਟਰ ਹੈ ।

ਲੋਹਿਤ, ਦਿਹਾਂਗ ਅਤੇ ਦਿਬਾਂਗ ਦੇ ਸੰਗਮ ਦੇ ਬਾਅਦ ਇਸ ਦਾ ਨਾਮ ਬ੍ਰਹਮਪੁੱਤਰ ਪੈਂਦਾ ਹੈ । ਇਸ ਨਦੀ ਵਿਚ ਵਿਸ਼ਾਲ ਜਲ ਰੇਖਾ ਦਾ ਪ੍ਰਵਾਹ ਹੁੰਦਾ ਹੈ । ਗੰਗਾ ਵਿਚ ਮਿਲਣ ਦੇ ਬਾਅਦ ਬੰਗਲਾਦੇਸ਼ ਦੇ ਉੱਤਰੀ ਭਾਗ ਵਿਚ ਇਸ ਦਾ ਨਾਮ ਸੁਰਮਾ ਹੈ ਅਤੇ ਮੱਧ ਭਾਗ ਵਿਚ ਇਸ ਨੂੰ ਪਦਮਾ ਕਹਿੰਦੇ ਹਨ ।

ਦੱਖਣ ਵਿਚ ਬ੍ਰਹਮਪੁੱਤਰ ਅਤੇ ਗੰਗਾ ਦੀ ਸੰਯੁਕਤ ਧਾਰਾ ਨੂੰ ਮੇਘਨਾ ਕਹਿੰਦੇ ਹਨ । ਪ੍ਰਾਇਦੀਪੀ ਭੂ-ਭਾਗ ਦੀਆਂ ਨਦੀਆਂ-ਪ੍ਰਾਇਦੀਪੀ ਭੂ-ਭਾਗ ਦੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ ਤੇ ਕਾਵੇਰੀ ਪ੍ਰਮੁੱਖ ਨਦੀਆਂ ਹਨ ਜੋ ਖਾੜੀ ਬੰਗਾਲ ਵਿਚ ਜਾ ਕੇ ਡਿੱਗਦੀਆਂ ਹਨ ।

PSEB 9th Class SST Solutions Geography Chapter 3(a) ਭਾਰਤ : ਜਲ ਪ੍ਰਵਾਹ

ਪ੍ਰਸ਼ਨ 3.
ਅਰਬ ਸਾਗਰ ਦੀ ਜਲ-ਨਿਕਾਸ ਪ੍ਰਣਾਲੀ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਦੀਆਂ ਕੁੱਝ ਨਦੀਆਂ ਅਰਬ ਸਾਗਰ ਵਿਚ ਜਾ ਕੇ ਮਿਲਦੀਆਂ ਹਨ । ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ ਸਿੰਧ ਨਦੀ ਦੀ ਲੰਬਾਈ 2880 ਕਿਲੋਮੀਟਰ ਤੋਂ ਜ਼ਿਆਦਾ ਹੈ । ਪਰੰਤੂ ਇਸ ਦਾ ਜ਼ਿਆਦਾਤਰ ਭਾਗ ਪਾਕਿਸਤਾਨ ਵਿਚ ਵਹਿੰਦਾ ਹੈ । ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ । ਇਕ-ਇਕ ਕਰਕੇ ਇਹ ਨਦੀਆਂ ਅੰਤ ਵਿਚ ਸਿੰਧ ਨਦੀ ਵਿਚ ਮਿਲ ਜਾਂਦੀਆਂ ਹਨ ਅਤੇ ਫਿਰ ਸਿੰਧ ਨਦੀ ਸਾਰਾ ਜਲ ਅਰਬ ਸਾਗਰ ਦੀ ਗੋਦ ਵਿਚ ਸੁੱਟ ਦਿੰਦੀ ਹੈ ।

ਪਾਇਦੀਪੀ ਭਾਰਤ ਦੀਆਂ ਨਰਮਦਾ ਅਤੇ ਤਾਪਤੀ ਨਦੀਆਂ ਪੱਛਮ ਵਲ ਵਗਦੀਆਂ ਹੋਈਆਂ ਅਰਬ ਸਾਗਰ ਵਿਚ ਜਾ ਮਿਲਦੀਆਂ ਹਨ । ਇਹ ਦੋਵੇਂ ਨਦੀਆਂ ਤੰਗ ਅਤੇ ਲੰਬੀਆਂ ਘਾਟੀਆਂ ਵਿਚੋਂ ਦੀ ਹੋ ਕੇ ਵਹਿੰਦੀਆਂ ਹਨ । ਨਰਮਦਾ ਨਦੀ ਦੇ ਉੱਤਰ ਵਿਚ ਵਿਧਿਆਚਲ ਪਰਬਤ ਸ਼੍ਰੇਣੀ ਤੇ ਦੱਖਣ ਵਿਚ ਸਤਪੁੜਾ ਪਰਬਤ ਸ਼੍ਰੇਣੀ ਹੈ । ਸਤਪੁੜਾ ਦੇ ਦੱਖਣ ਵਿਚ ਤਾਪਤੀ ਨਦੀ ਹੈ । ਕਿਹਾ ਜਾਂਦਾ ਹੈ ਕਿ ਇਹ ਨਦੀ ਘਾਟੀਆਂ ਪੁਰਾਣੀਆਂ ਭੂ-ਦਰਾੜ ਘਾਟੀਆਂ ਹਨ । ਇਹ ਨਦੀਆਂ ਤੰਗ ਅਰੁੱਧ ਨਦੀ ਮੁੱਖਾਂ ਦੇ ਦੁਆਰਾ ਸਮੁੰਦਰ ਵਿਚ ਮਿਲਦੀਆਂ ਹਨ ।

ਪ੍ਰਸ਼ਨ 4.
ਜਲ ਨਿਕਾਸ ਸਰੂਪ ਅਤੇ ਇਸਦੇ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ-
ਜਲ ਨਿਕਾਸ ਸਰੂਪ-ਜਦੋਂ ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਪਾਣੀ ਵਹਿੰਦਾ ਹੈ ਤਾਂ ਇਹ ਵੱਖ-ਵੱਖ ਪ੍ਰਕਾਰ ਦੇ ਸਰੂਪ ਬਣਾਉਂਦਾ ਹੈ ਜਿਸਨੂੰ ਅਸੀਂ ਜਲ ਨਿਕਾਸ ਸਰੂਪ ਕਹਿੰਦੇ ਹਾਂ । ਜਦੋਂ ਵੀ ਕੋਈ ਨਦੀ ਜਾਂ ਦਰਿਆ ਵੱਖ-ਵੱਖ ਇਲਾਕਿਆਂ ਵਿੱਚੋਂ ਵਹਿੰਦਾ ਹੈ ਤਾਂ ਵਗਦਾ ਹੋਇਆ ਪਾਣੀ ਕੁੱਝ ਨਮੂਨੇ ਬਣਾਉਂਦਾ ਹੈ ਅਤੇ ਇਹ ਨਮੂਨੇ ਚਾਰ ਪ੍ਰਕਾਰ ਦੇ ਹੁੰਦੇ ਹਨ –
(i) ਡੰਡੀਦਾਰ ਜਾਂ ਰੁੱਖ ਦੇ ਸਮਾਨ ਅਪ੍ਰਵਾਹ (Dendritic Pattern).
(ii) ਸਮਾਨੰਤਰ ਅਪ੍ਰਵਾਹ (Parallel Pattern)
(iii) ਜਲੀਨ ਅਪਵਾਰਮਾ (Trellis Pattern)
(iv) ਚੱਕਰੀ ਅਪ੍ਰਵਾਹ (Radial Pattern) ।
PSEB 9th Class SST Solutions Geography Chapter 3(a) ਭਾਰਤ ਜਲ ਪ੍ਰਵਾਹ 2
ਜਲ ਨਿਕਾਸ ਸਰੂਪ ਵਿੱਚ ਪਾਣੀ ਦੀਆਂ ਧਾਰਾਵਾਂ ਇੱਕ ਨਿਸਚਿਤ ਸਰੂਪ ਬਣਾਉਂਦੀਆਂ ਹਨ ਜੋ ਕਿ ਉਸ ਖੇਤਰ ਦੀ ਜ਼ਮੀਨ ਦੀ ਢਾਲ, ਜਲਵਾਯੂ ਸੰਬੰਧੀ ਅਵਸਥਾਵਾਂ ਅਤੇ ਉੱਥੇ ਮੌਜੂਦ ਚੱਟਾਨਾਂ ਦੀ ਪ੍ਰਕਿਰਤੀ ਉੱਤੇ ਨਿਰਭਰ ਕਰਦਾ ਹੈ ।

(i) ਡੰਡੀਦਾਰ ਜਾਂ ਰੁੱਖ ਦੇ ਸਮਾਨ ਅਪ੍ਰਵਾਹ-ਡੰਡੀਦਾਰ ਅਪ੍ਰਵਾਹ ਉਸ ਸਮੇਂ ਬਣਦਾ ਹੈ ਜਦੋਂ ਧਾਰਾਵਾਂ ਉਸ ਸਥਾਨ ਦੀ ਭੂਮੀ ਦੀ ਢਾਲ ਦੇ ਅਨੁਸਾਰ ਵਹਿੰਦੀਆਂ ਹਨ । ਇਸ ਅਪ੍ਰਵਾਹ ਵਿੱਚ ਮੁੱਖ ਧਾਰਾ ਅਤੇ ਉਸ ਦੀਆਂ ਸਹਾਇਕ ਨਦੀਆਂ ਇੱਕ ਰੁੱਖ ਦੀਆਂ ਸ਼ਾਖਾਵਾਂ ਦੀ ਤਰ੍ਹਾਂ ਲਗਦੀਆਂ ਹਨ ।

(ii) ਸਮਾਨੰਤਰ ਅਪ੍ਰਵਾਹ-ਸਮਾਨੰਤਰ ਅਪ੍ਰਵਾਹ ਬਹੁਤ ਕਠੋਰ ਚੱਟਾਨੀ ਇਲਾਕਿਆਂ ਵਿੱਚ ਵਿਕਸਿਤ ਹੁੰਦਾ ਹੈ ।

(iii) ਜਾਲੀਨੁਮਾ ਅਪ੍ਰਵਾਹ-ਜਦੋਂ ਸਹਾਇਕ ਨਦੀਆਂ ਮੁੱਖ ਨਦੀ ਵਿੱਚ ਸਮਕੋਣ (90) ਉੱਤੇ ਮਿਲਦੀਆਂ ਹਨ ਤਾਂ ਜਾਲੀਨੁਮਾ ਅਪ੍ਰਵਾਹ ਦਾ ਨਿਰਮਾਣ ਕਰਦੀਆਂ ਹਨ ।

(iv) ਚੱਕਰੀ ਅਪ੍ਰਵਾਹ-ਚੱਕਰੀ ਅਪ੍ਰਵਾਹ ਉਸ ਸਮੇਂ ਵਿਕਸਿਤ ਹੁੰਦਾ ਹੈ ਜਦੋਂ ਕੇਂਦਰੀ ਸਿਖਰ ਜਾਂ ਗੁੰਬਦ ਵਰਗੀਆਂ ਧਾਰਾਵਾਂ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਵਾਹਿਤ ਹੁੰਦੀਆਂ ਹਨ । ਇੱਕ ਹੀ ਅਪ੍ਰਵਾਹ ਸ਼੍ਰੇਣੀ ਵਿੱਚ ਵੱਖ-ਵੱਖ ਪ੍ਰਕਾਰ ਦੇ ਅਪ੍ਰਵਾਹ ਵੀ ਮਿਲ ਸਕਦੇ ਹਨ ।

ਪ੍ਰਸ਼ਨ 5.
ਨਦੀ ਜਲ ਪ੍ਰਦੂਸ਼ਣ ਦੇ ਕੀ ਕਾਰਨ ਹਨ ? ਇਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਨਦੀ ਜਲ ਪ੍ਰਦੂਸ਼ਣ ਦਾ ਅਰਥ ਹੈ ਨਦੀਆਂ ਦੇ ਪਾਣੀ ਵਿੱਚ ਗੈਰ-ਜ਼ਰੂਰੀ ਪਦਾਰਥਾਂ ਅਤੇ ਜ਼ਹਿਰੀਲੇ ਰਸਾਇਣਿਕ ਪਦਾਰਥਾਂ ਦਾ ਮਿਲਣਾ | ਅੱਜ-ਕਲ੍ਹ ਸਾਡੇ ਦੇਸ਼ ਦੇ ਨਦੀਆਂ ਦੇ ਪਾਣੀ ਵਿੱਚ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ । ਗੰਗਾ ਅਤੇ ਯਮੁਨਾ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀਆਂ ਹਨ | ਅਜਿਹੇ ਪਾਣੀ ਦੇ ਪ੍ਰਯੋਗ ਨਾਲ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਫੈਲਦੀਆਂ ਹਨ । | ਨਦੀ-ਜਲ-ਪ੍ਰਦੂਸ਼ਣ ਦੇ ਕਾਰਨ-ਨਦੀ ਜਲ ਪ੍ਰਦੂਸ਼ਣ ਲਈ ਆਪ ਮਨੁੱਖ ਹੀ ਜ਼ਿੰਮੇਵਾਰ ਹੈ ।

ਉਹ ਹੇਠਾਂ ਲਿਖੇ ਤਰੀਕਿਆਂ ਨਾਲ ਨਦੀਆਂ ਦੇ ਪਾਣੀ ਨੂੰ ਗੰਦਾ ਕਰਦਾ ਹੈ –

  1. ਕਾਰਖ਼ਾਨਿਆਂ ਦੇ ਗ਼ੈਰ-ਜ਼ਰੂਰੀ ਪਦਾਰਥਾਂ ਅਤੇ ਜ਼ਹਿਰੀਲੇ ਰਸਾਇਣਾਂ ਵਾਲੇ ਪਾਣੀ ਨੂੰ ਨਦੀਆਂ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਿਸ ਨਾਲ ਨਦੀ ਪ੍ਰਦੂਸ਼ਿਤ ਹੋ ਜਾਂਦੀ ਹੈ ।
  2. ਲੋਕ ਆਪਣੇ ਘਰਾਂ ਦਾ ਕੂੜਾ-ਕਰਕਟ ਅਤੇ ਗੰਦਾ ਪਾਣੀ ਨਦੀਆਂ ਵਿੱਚ ਵਹਾ ਦਿੰਦੇ ਹਨ । ਇਹ ਪਾਣੀ ਵੱਡੇ ਨਾਲਿਆਂ ਤੋਂ ਹੁੰਦੇ ਹੋਏ ਨਦੀਆਂ ਵਿੱਚ ਮਿਲ ਜਾਂਦਾ ਹੈ ।
  3. ਕਿਸਾਨ ਖੇਤਾਂ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਕਰਦੇ ਹਨ । ਇਹ ਪਦਾਰਥ ਵਰਖਾ ਦੇ ਪਾਣੀ ਨਾਲ ਮਿਲ ਕੇ ਨਦੀਆਂ ਵਿੱਚ ਜਾ ਮਿਲਦੇ ਹਨ ।
  4. ਕਈ ਨਦੀਆਂ ਉੱਤੇ ਧੋਬੀ ਘਾਟ ਬਣਾਏ ਹੋਏ ਹਨ, ਜਿੱਥੇ ਮੈਲੇ ਕੱਪੜੇ ਧੋਏ ਜਾਂਦੇ ਹਨ । ਇਸ ਤਰ੍ਹਾਂ ਨਦੀਆਂ ਦਾ ਪਾਣੀ ਗੰਦਾ ਹੋ ਜਾਂਦਾ ਹੈ ।

ਨਦੀ ਜਲ ਪ੍ਰਦੂਸ਼ਣ ਨੂੰ ਰੋਕਣ ਦੇ ਤਰੀਕੇ –

  • ਸ਼ਹਿਰਾਂ ਦੇ ਗੰਦੇ ਪਾਣੀ ਨੂੰ ਵਿਗਿਆਨਿਕ ਤਰੀਕੇ ਨਾਲ ਸਾਫ਼ ਕਰਕੇ ਦੁਬਾਰਾ ਪ੍ਰਯੋਗ ਕਰਨ ਲਾਇਕ ਬਣਾਇਆ ਜਾ ਸਕਦਾ ਹੈ । ਇਸ ਨਾਲ ਨਦੀਆਂ ਵਿੱਚ ਗੰਦਾ ਪਾਣੀ ਨਹੀਂ ਜਾਵੇਗਾ ।
  • ਵੱਧ ਤੋਂ ਵੱਧ ਪੇੜ ਲਗਾਏ ਜਾਣੇ ਚਾਹੀਦੇ ਹਨ । ਪੇੜ ਮਿੱਟੀ ਨੂੰ ਪਕੜ ਕੇ ਰੱਖਦੇ ਹਨ ਜਿਸ ਨਾਲ ਬਹੁਤ ਸਾਰੇ ਗੈਰ ਜ਼ਰੂਰੀ ਪਦਾਰਥ ਨਦੀਆਂ ਦੇ ਪਾਣੀ ਵਿੱਚ ਨਹੀਂ ਮਿਲਣਗੇ ।
  • ਖੇਤਾਂ ਦੀ ਹੱਦਬੰਦੀ ਕੀਤੀ ਜਾਣੀ ਚਾਹੀਦੀ ਹੈ ਅਤੇ ਉੱਥੇ ਪੇੜ ਲਗਾਏ ਜਾਣੇ ਚਾਹੀਦੇ ਹਨ ਤਾਂਕਿ ਵਰਖਾ ਦੇ ਸਮੇਂ ਪੇੜ ਮਿੱਟੀ ਦੇ ਵਹਾਓ ਨੂੰ ਰੋਕ ਸਕਣ ।
  • ਸਰਕਾਰ ਨੂੰ ਨਦੀਆਂ ਕਿਨਾਰੇ ਲੱਗੇ ਉਦਯੋਗਾਂ ਨੂੰ ਬੰਦ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਥਾਂ ਉੱਤੇ ਸ਼ਿਫ਼ਟ ਕਰ ਦੇਣਾ ਚਾਹੀਦਾ ਹੈ ।
  • ਨਦੀ ਜਲ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Punjab State Board PSEB 9th Class Social Science Book Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Textbook Exercise Questions and Answers.

PSEB Solutions for Class 9 Social Science Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Social Science Guide for Class 9 PSEB ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ-

ਪ੍ਰਸ਼ਨ 1.
ਪੁਰਾਣੇ ਜਲੋਢ ਨਾਲ ਨਿਰਮਿਤ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਾਂਗਰ ।

ਪ੍ਰਸ਼ਨ 2.
ਖਾਡਰ (ਖਾਦਰ ਜਾਂ ਬੇਟ ਤੋਂ ਕੀ ਭਾਵ ਹੈ ?
ਉੱਤਰ-
ਖ਼ਾਡਰ ਜਾਂ ਬੇਟ ਨਵੀਂ ਜਲੋਢ ਮਿੱਟੀ ਦੇ ਮੈਦਾਨ ਹਨ । ਇਹ ਮਿੱਟੀ ਨਦੀਆਂ ਦੇ ਕਿਨਾਰਿਆਂ ‘ਤੇ ਹੇਠਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ ।

ਪ੍ਰਸ਼ਨ 3.
ਪੰਜਾਬ ਦੇ ਮੈਦਾਨਾਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾਂਦਾ ਹੈ

  1. ਚੋ ਵਾਲੇ ਮੈਦਾਨ,
  2. ਹੜ੍ਹ ਦੇ ਮੈਦਾਨ,
  3. ਨੈਲੀ,
  4. ਜਲੋਢ ਦੇ ਮੈਦਾਨ,
  5. ਜਲੋਦ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲੇ !

ਪ੍ਰਸ਼ਨ 4.
ਪੰਜਾਬ ਵਿੱਚ ਰੇਤਲੇ ਟਿੱਬੇ ਕਿਹੜੇ ਪਾਸੇ ਹਨ ?
ਉੱਤਰ-
ਰੇਤਲੇ ਟਿੱਲੇ ਪੰਜਾਬ ਦੇ ਦੱਖਣ-ਪੱਛਮ ਵਿੱਚ ਰਾਜਸਥਾਨ ਦੀ ਸੀਮਾ ਦੇ ਨਾਲ-ਨਾਲ ਪਾਏ ਜਾਂਦੇ ਹਨ ।

ਪ੍ਰਸ਼ਨ 5.
ਚੰਗਰ ਕਿਸਨੂੰ ਕਹਿੰਦੇ ਹਨ ?
ਉੱਤਰ-
ਆਨੰਦਪੁਰ ਸਾਹਿਬ ਦੇ ਨੇੜੇ ਕੰਢੀ ਖੇਤਰ ਨੂੰ ਚੰਗਰ ਕਿਹਾ ਜਾਂਦਾ ਹੈ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 6.
ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ ਹੈ –
1. ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ । ()
2. ਕੰਡੀ ਖੇਤਰ ਰੂਪਨਗਰ ਅਤੇ ਪਟਿਆਲਾ ਦੇ ਦੱਖਣੀ ਇਲਾਕਿਆਂ ਵਿੱਚ ਹਨ । ()
3. ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਤੇ ਬਿਆਸ ਦਰਿਆ ਵਿਚਾਲੇ ਹੈ । ()
4. ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਦੇ ਜਲੋਢੀ ਮੈਦਾਨ ਨੈਲੀ ਕਹਾਉਂਦੇ ਹਨ । ()
ਉੱਤਰ-
1. ਸਹੀ,
2. ਗ਼ਲਤ,
3. ਸਹੀ,
4. ਸਹੀ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ-

ਪ੍ਰਸ਼ਨ 1.
ਕੰਡੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਤੇ ਦੱਸੋ ਕਿ ਇਹ ਕਿਹੜੇ ਜ਼ਿਲ੍ਹਿਆਂ ਵਿੱਚ ਪੈਂਦਾ ਹੈ ?
ਉੱਤਰ-
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੇ ਪੱਛਮ ਅਤੇ ਰੂਪਨਗਰ ਰੋਪੜ ਜ਼ਿਲ੍ਹੇ ਦੀ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵਿੱਚ ਸਥਿਤ ਮੈਦਾਨੀ ਦੇਸ਼ ਨੂੰ ਸਥਾਨਿਕ ਭਾਸ਼ਾ ਵਿੱਚ ਕੰਢੀ ਖੇਤਰ ਕਿਹਾ ਜਾਂਦਾ ਹੈ । ਇਹ ਖੇਤਰ ਪੰਜਾਬ ਦੇ 5 ਲੱਖ ਹੈਕਟੇਅਰ ਭੂ-ਭਾਗ ਵਿੱਚ ਫੈਲਿਆ ਹੋਇਆ ਹੈ, ਜੋ ਪੰਜਾਬ ਦੇ ਕੁੱਲ ਖੇਤਰਫਲ ਦਾ 10% ਹਿੱਸਾ ਹੈ ।
ਇਸ ਖੇਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ –

  • ਇਸ ਖੇਤਰ ਦੀ ਮਿੱਟੀ ਮੁਸਾਮਦਾਰ (Porons) ਹੈ ।
  • ਇਸ ਵਿਚ ਬਹੁਤ ਸਾਰੇ ਚੋ ਮਿਲਦੇ ਹਨ ।
  • ਇੱਥੇ ਜਲ ਸਤਰ ਕਾਫ਼ੀ ਗਹਿਰਾ ਹੈ ।

ਪ੍ਰਸ਼ਨ 2.
ਮੌਸਮੀ ਚੋਅ ਕੀ ਹੁੰਦੇ ਹਨ ? ਉਦਾਹਰਣਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਚੋ ਇਕ ਪ੍ਰਕਾਰ ਦੇ ਬਰਸਾਤੀ ਨਾਲੇ ਹਨ । ਇਹ ਚੋਅ ਨਾਲੇ ਵਰਖਾ ਦੇ ਮੌਸਮ ਵਿੱਚ ਭਰ ਕੇ ਵਹਿਣ ਲੱਗਦੇ ਹਨ । ਖੁਸ਼ਕ ਮੌਸਮ ਵਿੱਚ ਇਨ੍ਹਾਂ ਵਿੱਚ ਪਾਣੀ ਸੁੱਕ ਜਾਂਦਾ ਹੈ । ਇਸ ਤਰ੍ਹਾਂ ਦੇ ਨਾਲਿਆਂ ਨੂੰ ਮੌਸਮੀ ਚੋਅ ਕਹਿੰਦੇ ਹਨ । ਰੋਪੜ ਸ਼ਿਵਾਲਿਕ ਵਿੱਚ ਰੂਪ ਨਗਰ (ਰੋਪੜ) ਦੇ ਸ਼ਿਵਾਲਿਕ ਦੇਸ਼ ਵਿੱਚ ਬਹੁਤ ਜ਼ਿਆਦਾ ਮੌਸਮੀ ਨਾਲੇ ਪਾਏ ਜਾਂਦੇ ਹਨ । ਇੱਥੇ ਇਨ੍ਹਾਂ ਨੂੰ ਰਾਓ ਅਤੇ ਘਾਰ (Rao Ghare) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਪੰਜਾਬ ਦੇ ਜਲੌਢੀ ਮੈਦਾਨਾਂ ਦੀ ਉਤਪੱਤੀ ਬਾਰੇ ਨੋਟ ਲਿਖੋ ।
ਉੱਤਰ-
ਪੰਜਾਬ ਦਾ 70% ਭੂ-ਭਾਗ ਜਲੌਢੀ ਮੈਦਾਨਾਂ ਨਾਲ ਘਿਰਿਆ ਹੋਇਆ ਹੈ । ਇਹ ਮੈਦਾਨ ਭਾਰਤ ਦੇ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ । ਇਨ੍ਹਾਂ ਦੀ ਉਤਪੱਤੀ ਹਿਮਾਲਿਆ ਖੇਤਰ ਤੋਂ ਨਦੀਆਂ ਦੁਆਰਾ ਵਹਿ ਕੇ ਲਿਆਈ ਗਈ ਮਿੱਟੀ ਦੇ ਜਮਾਂ ਦੇ ਕਾਰਨ ਹੋਈ ਹੈ । ਇਨ੍ਹਾਂ ਨਦੀਆਂ ਵਿੱਚ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਸਤਲੁਜ, ਰਾਵੀ, ਬਿਆਸ ਦਾ ਮਹੱਤਵਪੂਰਨ ਯੋਗਦਾਨ ਹੈ | ਸਮੁੰਦਰ ਤਲ ਤੋਂ ਇਨ੍ਹਾਂ ਮੈਦਾਨਾਂ ਦੀ ਉੱਚਾਈ 2000 ਮੀਟਰ ਤੋਂ 300 ਮੀਟਰ ਤੱਕ ਹੈ ।

ਪ੍ਰਸ਼ਨ 4.
ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ‘ਤੇ ਇੱਕ ਨੋਟ ਲਿਖੋ ।
ਉੱਤਰ-
ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਦੀ ਪਹਾੜੀ ਸ਼੍ਰੇਣੀ ਦਾ ਵਿਸਤਾਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈ । ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ । ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ । ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਵਹਾਓ ਦੇ ਕਾਰਨ ਕਿਨਾਰਿਆਂ ਤੋਂ ਕੱਟ ਗਈਆਂ ਹਨ ਜਿਸ ਨਾਲ ਇਹ ਕਾਫ਼ੀ ਤਿੱਖੀਆਂ ਹੋ ਗਈਆਂ ਹਨ । ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

PSEB 9th Class Social Science Guide ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦਾ ਜ਼ਿਆਦਾਤਰ ਭੂ-ਭਾਗ ਕਿਸ ਤਰ੍ਹਾਂ ਦਾ ਹੈ ?
(ਉ) ਪਹਾੜੀ
(ਅ) ਮੈਦਾਨੀ
(ਈ ਪਠਾਰੀ
(ਸ) ਮਾਰੂਥਲੀ ।
ਉੱਤਰ-
(ਅ) ਮੈਦਾਨੀ

ਪ੍ਰਸ਼ਨ 2.
ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੀ ਉਤਪੱਤੀ ਕਿਹੜੇ ਦੋ ਭੂ-ਭਾਗਾਂ ਦੇ ਟਕਰਾਉਣ ਦਾ ਨਤੀਜਾ ਸੀ ?
(ਉ) ਗੌਡਵਾਨਾ ਲੈਂਡ ਅਤੇ ਡਾਬਰ ਮੈਦਾਨ
(ਅ) ਅੰਗਾਰਾ ਲੈਂਡ ਅਤੇ ਸ਼ਿਵਾਲਿਕ ਮੈਦਾਨ
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ
(ਸ) ਅੰਗਾਰਾਲੈਂਡ ਅਤੇ ਯਰੇਸ਼ੀਆ ਪਲੇਟ ।
ਉੱਤਰ-
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ|

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 3.
ਬਾਰੀ ਦੋਆਬ ਦਾ ਇੱਕ ਹੋਰ ਨਾਂ ਕਿਹੜਾ ਹੈ ?
(ੳ) ਮਾਲਵਾ
(ਅ) ਚਜ .
(ਬ) ਨੈਲੀ
(ਸ) ਮਾਂਝਾ ।
ਉੱਤਰ-
(ਸ) ਮਾਂਝਾ ।

ਪ੍ਰਸ਼ਨ 4.
ਪੰਜਾਬ ਦਾ ਤਰਾਈ ਪ੍ਰਦੇਸ਼ ਚੋਆਂ ਦੇ ਨਾਲ ਘਿਰਿਆ ਪ੍ਰਦੇਸ਼ ਕੀ ਕਹਾਉਂਦਾ ਹੈ ?
(ੳ) ਕੰਡੀ
(ਅ) ਬਾਰੀ ਦੋਆਬ
( ਬੇਟ
(ਸ) ਬੇਲਾ !
ਉੱਤਰ-
(ੳ) ਕੰਡੀ

ਪ੍ਰਸ਼ਨ 5.
ਘੱਗਰ ਦੇ ਜਲੌਢ ਮੈਦਾਨਾਂ ਦਾ ਇੱਕ ਨਾਂ ਹੈ-
(ਉ) ਚੋਅ
(ਅ) ਨੈਲੀ
(ਈ) ਟੈਥੀਜ਼
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਨੈਲੀ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਪੰਜਾਬ ਦੇ ………… ਵਿੱਚ ਰੇਤ ਦੇ ਟਿੱਲੇ ਮਿਲਦੇ ਹਨ ।
ਉੱਤਰ-
ਦੱਖਣੀ-ਪੱਛਮੀ,

ਪ੍ਰਸ਼ਨ 2.
ਕੰਡੀ ਖੇਤਰ ਪੰਜਾਬ ਦੇ ਕੁੱਲ ਖੇਤਰਫਲ ਦਾ ………… ਪ੍ਰਤੀਸ਼ਤ ਭਾਗ ਹੈ ।
ਉੱਤਰ-
10,

ਪ੍ਰਸ਼ਨ 3.
ਸਿਰਸਾ ਨਦੀ ਦੇ ਨੇੜੇ ਕੰਡੀ ਖੇਤਰ ਨੂੰ ………… ਕਿਹਾ ਜਾਂਦਾ ਹੈ ।
ਉੱਤਰ-
ਘਾੜ,

ਪ੍ਰਸ਼ਨ 4.
ਪੰਜਾਬ ਦੇ 70% ਭੂ-ਭਾਗ …………. ਮੈਦਾਨ ਹਨ ।
ਉੱਤਰ-
ਚਲੋ,

ਪ੍ਰਸ਼ਨ 5.
ਪੰਜਾਬ ਦੇ ਮੈਦਾਨ ………. ਅਤੇ …………. ਦੇ ਮੈਦਾਨਾਂ ਦਾ ਭਾਗ ਹਨ ।
ਉੱਤਰ-
ਗੰਗਾ, ਸਿੰਧ ।

III. ਸਹੀ ਮਿਲਾਨ ਕਰੋ –

1. ਬਾਰੀ ਦੋਆਬ (i) ਹੁਸ਼ਿਆਰਪੁਰ ਸ਼ਿਵਾਲਿਕ
2. ਹੜ੍ਹ ਦੇ ਮੈਦਾਨ (ii) ਰੋਪੜ ਸ਼ਿਵਾਲਿਕ
3. ਸਤਲੁਜ-ਘੱਗਰ (iii) ਬੇਟ
4. ਬਿਆਸ-ਸਤਲੁਜ (iv) ਮਾਝਾ |

ਉੱਤਰ-

1. ਬਾਰੀ ਦੋਆਬ ਮਾਝਾ,
2. ਹੜ੍ਹ ਦੇ ਮੈਦਾਨ ਬੇਟ,
3. ਸਤਲੁਜ ਘੱਗਰ-ਰੋਪੜ ਸ਼ਿਵਾਲਿਕ,
4. ਆਸਸਤਲੁਜ ਹੁਸ਼ਿਆਰਪੁਰ ਸ਼ਿਵਾਲਿਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਿਵਾਲਿਕ ਦੀਆਂ ਪਹਾੜੀਆਂ ਪੰਜਾਬ ਦੇ ਕਿਹੜੇ ਪਾਸੇ ਸਥਿਤ ਹਨ ?
ਉੱਤਰ-
ਪੂਰਬ ਅਤੇ ਉੱਤਰ-ਪੂਰਬ ਵਿੱਚ ।

ਪ੍ਰਸ਼ਨ 2.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਕਿਹੜੇ ਰਾਜ ਦੀਆਂ ਸੀਮਾਵਾਂ ਨੂੰ ਛੂੰਹਦੀਆਂ ਹਨ ?
ਉੱਤਰ-
ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 3.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਔਸਤ ਉੱਚਾਈ ਕਿੰਨੀ ਹੈ ?
ਉੱਤਰ-
600 ਮੀਟਰ ਤੋਂ 1500 ਮੀਟਰ ਤਕ ।

ਪ੍ਰਸ਼ਨ 4.
ਪਠਾਨਕੋਟ ਜ਼ਿਲ੍ਹੇ ਦਾ ਕਿਹੜਾ ਬਲਾਕ ਪੂਰੀ ਤਰ੍ਹਾਂ ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਸਥਿਤ ਹੈ ?
ਉੱਤਰ-
ਧਾਰ ਕਲਾਂ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 5.
ਹੁਸ਼ਿਆਰਪੁਰ ਸ਼ਿਵਾਲਿਕ ਦਾ ਸਭ ਤੋਂ ਉੱਚਾ ਬਲਾਕ/ਵਿਕਾਸ ਖੰਡ ਕਿਹੜਾ ਹੈ ?
ਉੱਤਰ-
ਤਲਵਾੜਾ (741 ਮੀਟਰ) ।

ਪ੍ਰਸ਼ਨ 6.
ਹੁਸ਼ਿਆਰਪੁਰ ਸ਼ਿਵਾਲਿਕ ਦੇ ਦੋ ਪ੍ਰਮੁੱਖ ਚੋਆਂ ਦੇ ਨਾਂ ਦੱਸੋ ।
ਉੱਤਰ-
ਕੋਟ-ਮੈਰਾਂ ਦੱਲੇ ਦੀ ਖੱਡ ।

ਪ੍ਰਸ਼ਨ 7.
ਕਿਹੜੀ ਨਦੀ ਦੇ ਕਾਰਨ ਰੋਪੜ ਸ਼ਿਵਾਲਿਕ ਸ਼੍ਰੇਣੀ ਦੀ ਨਿਰਤੰਰਤਾ ਟੁੱਟ ਜਾਂਦੀ ਹੈ ?
ਉੱਤਰ-
ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ।

ਪ੍ਰਸ਼ਨ 8.
ਕੰਢੀ ਖੇਤਰ ਦਾ ਨਿਰਮਾਣ ਕਿਹੜੀ ਭੂ-ਰਚਨਾਵਾਂ ਦੇ ਆਪਸ ਵਿੱਚ ਮਿਲਣ ਨਾਲ ਹੋਇਆ ਹੈ ?
ਉੱਤਰ-
ਜਲੋਢ ਪੰਖ ।

ਪ੍ਰਸ਼ਨ 9.
ਪੰਜਾਬ ਦੇ ਜਲੋਢ ਮੈਦਾਨ ਕਿਹੜੀਆਂ-ਕਿਹੜੀਆਂ ਭੂਗੋਲਿਕ ਇਕਾਈਆਂ ਵਿੱਚ ਵੰਡੇ ਹੋਏ ਹਨ ?
ਉੱਤਰ-
ਬਾਰੀ ਦੋਆਬ, ਬਿਸਤ ਦੋਆਬ, ਸਿਜ ਦੋਆਬ ।

ਪ੍ਰਸ਼ਨ 10.
ਨਦੀਆਂ ਨੂੰ ਰਸਤਾ ਬਦਲਣ ਦੇ ਢਾਏ (Dhaiya) ਕਿੱਥੇ ਦੇਖੇ ਜਾ ਸਕਦੇ ਹਨ ? (ਕੋਈ ਇੱਕ ਸਥਾਨ)
ਉੱਤਰ-
ਫਿਲੌਰ ।

ਪ੍ਰਸ਼ਨ 11.
ਪੰਜਾਬ ਦੇ ਜਲੋਢ ਮੈਦਾਨਾਂ ਵਿੱਚ ਨਦੀਆਂ ਤੋਂ ਦੂਰ ਉੱਚੇ ਖੇਤਰਾਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ ?
ਉੱਤਰ-
ਬਾਂਗਰ ।

ਪ੍ਰਸ਼ਨ 12.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਲਗਪਗ ਲੰਬਾਈ ਕਿੰਨੀ ਹੈ ?
ਉੱਤਰ-
280 ਕਿ.ਮੀ. ।

ਪ੍ਰਸ਼ਨ 13.
ਹੁਸ਼ਿਆਰਪੁਰ ਸ਼ਿਵਾਲਿਕ ਆਪਣੇ ਦੱਖਣੀ ਭਾਗ ਵਿੱਚ ਕੀ ਕਹਾਉਂਦਾ ਹੈ ?
ਉੱਤਰ-
ਕਟਾਰ ਦੀ ਧਾਰ ।

ਪ੍ਰਸ਼ਨ 14.
ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ-ਚੌੜਾਈ ਦੱਸੋ ।
ਉੱਤਰ-
ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤੱਕ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੇ ਧਰਾਤਲ ਵਿੱਚ ਭਿੰਨਤਾ ਪਾਈ ਜਾਂਦੀ ਹੈ । ਉਦਾਹਰਨ ਦਿਓ ।
ਉੱਤਰ-
ਪੰਜਾਬ ਦੀ ਧਰਾਤਲੀ ਨਕਸ਼ੇ ‘ਤੇ ਜ਼ਰਾ ਇਸ਼ਟੀ ਪਾਓ ਤਾਂ ਇਹ ਇੱਕ ਮੈਦਾਨੀ ਖੇਤਰ ਦਿਖਾਈ ਦਿੰਦਾ ਹੈ, ਪਰੰਤੂ ਭੂਗੋਲਿਕ ਦ੍ਰਿਸ਼ਟੀ ਅਤੇ ਭੂ-ਵਿਗਿਆਨਿਕ ਰਚਨਾ ਦੇ ਅਨੁਸਾਰ ਇਸ ਵਿੱਚ ਕਾਫ਼ੀ ਭਿੰਨਤਾ ਪਾਈ ਜਾਂਦੀ ਹੈ । | ਪੰਜਾਬ ਦੇ ਮੈਦਾਨ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚੋਂ ਹਨ । ਪੰਜਾਬ ਦੇ ਪੁਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ । ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ । ਰਾਜ ਵਿਚ ਜਗਾ-ਜਗਾਂ ਚੋਅ ਦਿਖਾਈ ਦਿੰਦੇ ਹਨ ।

ਪ੍ਰਸ਼ਨ 2.
ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੱਸੋ । ਇਸਦੇ ਤਿੰਨ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ । ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਤਿੰਨ ਭਾਗ ਹਨ –

  • ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ-ਇਹ ਪਹਾੜੀਆਂ ਰਾਵੀ ਅਤੇ ਬਿਆਸ ਨਦੀਆਂ ਤਕ ਫੈਲੀਆਂ ਹੋਈਆਂ ਹਨ।
  • ਹੁਸ਼ਿਆਰਪੁਰ ਸ਼ਿਵਾਲਿਕ-ਇਹ ਪਹਾੜੀਆਂ ਬਿਆਸ ਅਤੇ ਸਤਲੁਜ ਨਦੀਆਂ ਤੱਕ ਹਨ ।
  • ਰੋਪੜ ਸ਼ਿਵਾਲਿਕ-ਇਸਦਾ ਵਿਸਤਾਰ ਸਤਲੁਜ ਅਤੇ ਪਠਾਰ ਨਦੀ ਤਕ ਹੈ।

ਪ੍ਰਸ਼ਨ 3.
ਪੰਜਾਬ ਦੇ ਕੰਡੀ ਖੇਤਰ ਦਾ ਨਿਰਮਾਣ ਕਿੱਥੇ ਅਤੇ ਕਿਵੇਂ ਹੋਇਆ ਹੈ ?
ਉੱਤਰ-
ਕੰਡੀ ਖੇਤਰ ਦਾ ਨਿਰਮਾਣ ਸ਼ਿਵਾਲਿਕ ਦੇ ਤਰਾਈ ਖੇਤਰ ਵਿੱਚ ਬਣੇ ਗਿਰੀਪਦ ਮੈਦਾਨਾਂ (Foothill plains) ਵਿੱਚ ਹੋਇਆ ਹੈ । ਇਨ੍ਹਾਂ ਦੇ ਨਿਰਮਾਣ ਵਿੱਚ ਜਲੋਢ ਪੰਖਾਂ ਦਾ ਹੱਥ ਹੈ । ਇਹ ਭੂ-ਰਚਨਾਵਾਂ ਗਿਰੀਪਦ ਮੈਦਾਨਾਂ ਵਿੱਚ ਆਪਸ ਵਿੱਚ ਮਿਲਦੀਆਂ ਹਨ ਅਤੇ ਕੰਢੀ ਖੇਤਰ ਬਣਾਉਂਦੀਆਂ ਹਨ । ਇਸ ਪ੍ਰਦੇਸ਼ ਵਿੱਚ ਭੂਮੀਗਤ ਜਲ ਦਾ ਪੱਧਰ ਕਾਫ਼ੀ ਥੱਲੇ ਹੈ ।

ਪ੍ਰਸ਼ਨ 4.
ਹੁਸ਼ਿਆਰਪੁਰ ਸ਼ਿਵਾਲਿਕ ਨੂੰ ਦੱਖਣ ਵਿੱਚ ‘ਕਟਾਰ ਦੀ ਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹੁਸ਼ਿਆਰਪੁਰ ਸ਼ਿਵਾਲਿਕ ਦੀਆਂ ਢਲਾਨਾਂ ਨਾਲੀਦਾਰ ਅਪਰਦਨ ਦੇ ਕਾਰਨ ਬਹੁਤ ਜ਼ਿਆਦਾ ਕਟੀਆਂ-ਫਟੀਆਂ ਹਨ । ਇਸਦੇ ਇਲਾਵਾ ਇੱਥੇ ਵਹਿਣ ਵਾਲੇ ਚੋਆਂ ਨੇ ਵੀ ਇਨ੍ਹਾਂ ਪਹਾੜੀਆਂ ਨੂੰ ਕੋਈ ਸਥਾਨਾਂ ‘ਤੇ ਬੁਰੀ ਤਰ੍ਹਾਂ ਦੇ ਨਾਲ ਕੁੱਟ ਦਿੱਤਾ ਹੈ | ਕਟੀਆਂ-ਫਟੀਆਂ ਪਹਾੜੀਆਂ ਦੇ ਸਿਰੇ ਤਿੱਖੇ ਹੋਣ ਦੇ ਕਾਰਨ ਇਨ੍ਹਾਂ ਪਹਾੜੀਆਂ ਨੂੰ ਦੱਖਣ ਵਿੱਚ ‘ਕਟਾਰ ਦੀ ਧਰਾ’ ਕਹਿੰਦੇ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 5.
ਰੋਪੜ ਸ਼ਿਵਾਲਿਕ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ –

  • ਸ਼ਿਵਾਲਿਕ ਦੀ ਇਹ ਸ਼੍ਰੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ । ਇਸ ਦਾ ਵਿਸਤਾਰ ਰੂਪ ਨਗਰ । (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਉੱਤਰ-ਪੱਛਮ ‘ਤੇ ਦੱਖਣ-ਪੂਰਬ ਦੇ ਵੱਲ ਹੈ ।
  • ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ ।
  • ਇਸ ਸ਼੍ਰੇਣੀ ਦੀ ਲੰਬਾਈ 90 ਕਿਲੋ ਮੀਟਰ ਤੱਕ ਹੈ । ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ਟੁੱਟ ਜਾਂਦੀ ਹੈ ।
  • ਦੂਸਰੀਆਂ ਸ਼ਿਵਾਲਿਕ ਸ਼੍ਰੇਣੀਆਂ ਦੀ ਤਰ੍ਹਾਂ ਇਹ ਸ਼੍ਰੇਣੀ ਵੀ ਮੌਸਮੀ ਚੋਆਂ ਨਾਲ ਭਰੀਆਂ ਹੋਈਆਂ ਹਨ । ਇਨ੍ਹਾਂ ਨੂੰ ਰਾਓ (Rao) ਅਤੇ ਘਾਰ (Ghar) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਪੰਜਾਬ ਦੇ ਜਲੋਢ ਮੈਦਾਨਾਂ ਦਾ ਦੋਆਬਿਆਂ ਦੇ ਅਨੁਸਾਰ ਵਰਗੀਕਰਨ ਕਰਦੇ ਹੋਏ ਇੱਕ ਸੂਚੀ ਬਣਾਓ ।
ਉੱਤਰ-
ਪੰਜਾਬ ਦੇ ਜਲੋਢ ਮੈਦਾਨ –

ਬਾਰੀ ਦੋਆਬ
(ਬਿਆਸ-ਰਾਵੀ)
ਬਿਸਤ ਦੋਆਬ
(ਬਿਆਸ-ਸਤਲੁਜ)
ਸਿਜ-ਦੋਆਬ
(ਸਤਲੁਜ-ਜਮਨਾ)
ਰਾਵੀ-ਸੱਕੀ ਕਿਰਨ ਸਕੀ-ਕਿਰਨ-ਉਦਿਆਰ
ਹੁੰਦਿਆਰਾ-ਕਸੂਰ ਪੱਟੀ-ਬਿਆਸ
ਪੱਛਮੀ ਦੋਆਬ ਮੰਜਰੀ ਦੋਆਬ ਢੱਕ ਦੋਆਬ
ਬੇਟ/ਖਾਡਰ
ਕੋਟਕਪੂਰਾ ਪਠਾਰ ਨੈਲੀ ਹੜ੍ਹ ਦੇ ਮੈਦਾਨ
ਰੇਤਲੇ ਟਿੱਬੇ ।

ਪ੍ਰਸ਼ਨ 7.
ਸ਼ਿਵਾਲਿਕ ਪਹਾੜਾਂ (ਪਹਾੜੀਆਂ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਸ਼ਿਵਾਲਿਕ ਪਹਾੜੀਆਂ ਦੀ ਉਤਪੱਤੀ ਵੀ ਹਿਮਾਲਿਆ ਦੀ ਤਰ੍ਹਾਂ ਟੈਥੀਜ਼ ਸਾਗਰ ਤੋਂ ਹੋਈ । ਇਨ੍ਹਾਂ ਦਾ ਨਿਰਮਾਣ ਸਾਗਰ ਵਿੱਚ ਜਮਾਂ ਚਿੱਕੜ, ਚੀਨੀ ਮਿੱਟੀ, ਰੋੜੇ-ਪੱਥਰ ਆਦਿ ਦੇ ਉੱਚਾ ਉੱਠਣ ਦੇ ਨਾਲ ਹੋਇਆ । ਇੱਕ ਵਿਚਾਰ ਦੇ ਅਨੁਸਾਰ ਮਾਯੋਸੀਨ (Miocene) ਕਾਲ ਵਿੱਚ ਹਿਮਾਲਿਆ ਦੇ ਨਿਰਮਾਣ ਦੇ ਸਮੇਂ ਹਿਮਾਲਿਆ ਦੇ ਸਾਹਮਣੇ ਇੱਕ ਛਿਛਲਾ ਸਾਗਰ ਅਸਤਿੱਤਵ ਵਿੱਚ ਆਇਆ । ਲੱਖਾਂ ਸਾਲਾਂ ਤਕ ਇਸ ਵਿੱਚ ਗਾਰ ਜਮਾਂ ਹੁੰਦੀ ਰਹੀ । ਕੁੱਝ ਸਮੇਂ ਬਾਅਦ ਯੂਰੇਸ਼ੀਆ ਪਲੇਟ ਦੇ ਗੌਡਵਾਨਾ ਲੈਂਡ ਦੇ ਨਾਲ ਟਕਰਾਉਣ ਕਾਰਨ ਜਮਾਂ ਪਦਾਰਥਾਂ ਨੇ ਉੱਪਰ ਉੱਠ ਕੇ ਪਹਾੜਾਂ ਦਾ ਰੂਪ ਲੈ ਲਿਆ । ਇਹ ਪਹਾੜ ਸ਼ਿਵਾਲਿਕ ਪਹਾੜ ਕਹਾਉਂਦੇ ਹਨ ।

ਪ੍ਰਸ਼ਨ 8.
ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਕਿਹੜਾ ਹੈ ? ਇਸ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਹੈ । ਇਸ ਵਿੱਚ ਫ਼ਿਰੋਜ਼ਪੁਰ, ਫ਼ਰੀਦਕੋਟ ਦਾ ਉੱਤਰੀ ਭਾਗ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਪੱਛਮੀ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ), ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹੇ ਸ਼ਾਮਿਲ ਹਨ ।

ਪ੍ਰਸ਼ਨ 9.
ਪੰਜਾਬ ਦੇ ਕਿਸੇ ਦੋ ਦੋਆਬਿਆਂ ਦੇ ਨਾਂ ਦੱਸੋ ਅਤੇ ਉਨ੍ਹਾਂ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਬਾਰੇ ਵਿੱਚ ਦੱਸੋ ।
ਉੱਤਰ-
ਬਾਰੀ ਦੋਆਬ ਅਤੇ ਬਿਸਤ ਦੋਆਬ ਪੰਜਾਬ ਦੇ ਦੋ ਪ੍ਰਮੁੱਖ ਦੋਆਬ ਹਨ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਬਾਰੀ ਦੋਆਬ-ਪੰਜਾਬ ਵਿੱਚ ਰਾਵੀ ਅਤੇ ਸਤਲੁਜ ਨਦੀਆਂ ਦੇ ਵਿੱਚ ਦਾ ਖੇਤਰ ਬਾਰੀ ਦੋਆਬ ਕਹਾਉਂਦਾ ਹੈ । ਇਸ ਨੂੰ “ਮਾਝਾ ਖੇਤਰ’ ਵੀ ਕਿਹਾ ਜਾਂਦਾ ਹੈ । ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹੇ ਆਉਂਦੇ ਹਨ ।
  2. ਬਿਸਤ ਦੋਆਬ-ਬਿਆਸ ਅਤੇ ਸਤਲੁਜ ਨਦੀਆਂ ਦੇ ਵਿੱਚ ਦਾ ਖੇਤਰ ਹੈ । ਇਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਜ਼ਿਲ੍ਹੇ ਆਉਂਦੇ ਹਨ ।

ਪ੍ਰਸ਼ਨ 10.
ਪੰਜਾਬ ਦੇ ਜਲੋਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲਿਆਂ ‘ਤੇ ਨੋਟ ਲਿਖੋ ।
ਉੱਤਰ-
ਸਤਲੁਜ ਨਦੀ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਦੇ ਵੱਲ ਹੈ। ਇਸ ਖੇਤਰ ਵਿੱਚ ਹੜ੍ਹ ਦੇ ਦਿਨਾਂ ਵਿੱਚ ਪਾਣੀ ਦੇ ਵਹਿ ਜਾਣ ਦੇ ਨਾਲ ਰੇਤ ਦੇ ਟਿੱਲੇ ਬਣ ਗਏ ਹਨ | ਹੜਾਂ ਦੇ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ । ਹੁਣ ਇਨ੍ਹਾਂ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ ।

ਪ੍ਰਸ਼ਨ 11.
ਪੱਛਮੀ ਭਾਗ ਵਿੱਚ ਸਥਿਤ ਰੇਤਲੇ ਟਿੱਲਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੱਛਮ ਵਿੱਚ ਰਾਜਸਥਾਨ ਦੇ ਨਾਲ ਲੱਗਦੀ ਸੀਮਾ ‘ਤੇ ਥਾਂ-ਥਾਂ ‘ਤੇ ਰੇਤਲੇ ਟਿੱਲੇ ਦਿਖਾਈ ਦਿੰਦੇ ਹਨ । ਇਸ ਤਰ੍ਹਾਂ ਦੇ ਟਿੱਲੇ ਜ਼ਿਆਦਾਤਰ : ਬਠਿੰਡਾ, ਮਾਨਸਾ, ਫਾਜ਼ਿਲਕਾ, ਫ਼ਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਦੱਖਣੀ ਭਾਗਾਂ ਵਿੱਚ ਮਿਲਦੇ ਹਨ । ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ ਵਿੱਚ ਵੀ ਕੁੱਝ ਟਿੱਲੇ ਪਾਏ ਜਾਂਦੇ ਹਨ । ਇਨ੍ਹਾਂ ਟਿੱਲਿਆਂ ਦੀ ਢਲਾਨ ਟੇਢੀ-ਮੇਢੀ ਹੈ ।

ਇਸ ਖੇਤਰ ਦੀ ਜਲਵਾਯੂ ਅਰਧ-ਖ਼ੁਸ਼ਕ ਹੈ । ਹੁਣ ਪੰਜਾਬ ਵਿੱਚ ਰੇਤ ਦੇ ਟਿੱਲਿਆਂ ਨੂੰ ਸਮਤਲ ਕਰ ਕੇ ਖੇਤੀ ਕੀਤੀ ਜਾਣ ਲੱਗੀ ਹੈ । ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਸਿੰਚਾਈ ਦੀ ਸਹਾਇਤਾ ਦੇ ਨਾਲ ਖੇਤੀ ਨੂੰ ਉੱਨਤ ਕੀਤਾ ਹੈ | ਪਰਿਣਾਮ ਸਵਰੂਪ ਇਸ ਖੇਤਰ ਦੀ ਕੁਦਰਤੀ ਭੂਗੋਲਿਕ ਵਿਸ਼ੇਸ਼ਤਾ ਲਗਪਗ ਅਲੋਪ ਹੋ ਗਈ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਨੂੰ ਧਰਾਤਲ ਦੇ ਅਨੁਸਾਰ ਅਸੀਂ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡ ਸਕਦੇ ਹਾਂ ? ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੇ ਨਾਲ ਵਰਣਨ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਆਪਣੇ ਵਿਸ਼ਾਲ ਉਪਜਾਉ ਮੈਦਾਨਾਂ ਦੇ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ, ਪਰੰਤ ਇਹ ਸਿਰਫ਼ ਮੈਦਾਨੀ ਖੇਤਰ ਨਹੀਂ ਹੈ । ਇਸਦੇ ਧਰਾਤਲ ਵਿੱਚ ਕਾਫੀ ਭਿੰਨਤਾ ਪਾਈ ਜਾਂਦੀ ਹੈ । ਇਸਦੇ ਪੁਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ । ਪੰਜਾਬ ਦੇ ਦੱਖਣ-ਪੱਛਮ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ । ਪੰਜਾਬ ਦੇ ਧਰਤਾਲ ਨੂੰ ਅਸੀਂ ਹੇਠਾਂ ਲਿਖੇ ਖੇਤਰਾਂ ਵਿੱਚ ਵੰਡ ਸਕਦੇ ਹਾਂ –

  • ਸ਼ਿਵਾਲਿਕ ਦੀਆਂ ਪਹਾੜੀਆਂ ।
  • ਵਿਸ਼ਾਲ ਜਲੋਢੀ ਮੈਦਾਨ
  • ਜਲੌਢ ਮੈਦਾਨਾਂ ਦੇ ਮੱਧ (ਦੱਖਣ-ਪੱਛਮ ਦੇ) ਰੇਤਲੇ ਟਿੱਲੇ ।

PSEB 9th Class SST Solutions Geography Chapter 2(b) ਪੰਜਾਬ ਧਰਾਤਲ ਭੂ-ਆਕ੍ਰਿਤੀਆਂ 1

ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ । ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ । ਪਰਬਤ ਸ਼੍ਰੇਣੀ ਦੀ ਔਸਤ ਚੌੜਾਈ 5 ਤੋਂ 12 ਕਿਲੋਮੀਟਰ ਤੱਕ ਹੈ | ਸਮੁੰਦਰ ਤਲ ਤੋਂ ਇਸਦੀ ਔਸਤ ਉੱਚਾਈ 600 ਤੋਂ 1500 ਮੀਟਰ ਤੱਕ ਹੈ ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਭਾਗ-ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।

  • ਪਠਾਨਕੋਟ ਰਾਵੀ ਅਤੇ ਬਿਆਸ ਨਦੀਆਂ ਤਕ, ਗੁਰਦਾਸਪੁਰ-ਹੁਸ਼ਿਆਰਪੁਰ ਸ਼ਿਵਾਲਿਕ ।
  • ਬਿਆਸ ਅਤੇ ਸਤਲੁਜ ਨਦੀਆਂ ਤੱਕ ॥
  • ਸਤਲੁਜ ਅਤੇ ਘੱਗਰ ਤੱਕ ਰੋਪੜ ਸ਼ਿਵਾਲਿਕ ।

ਇਨ੍ਹਾਂ ਭਾਗਾਂ ਦਾ ਵਿਸਤਾਰ ਨਾਲ ਵਰਣਨ ਇਸ ਤਰ੍ਹਾਂ ਹੈ –
1. ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ (Gurdaspur-Pathankot Shivalik-ਇਹ ਪਹਾੜੀ ਸ਼੍ਰੇਣੀ ਦਾ ਵਿਸਤਾਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਵਿੱਚ ਹੈ । ਪਠਾਨਕੋਟ, ਜ਼ਿਲ੍ਹੇ ਦਾ ਧਾਰਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ । ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ । ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਬਹਾਓ ਦੇ ਕਾਰਨ, ਕਿਨਾਰਿਆਂ ਤੋਂ ਕੱਟ ਜਾਂਦੀਆਂ ਹਨ ਜਿਸਦੇ ਨਾਲ ਖਾਈਆਂ/ਖੱਡ (gullies) ਬਣ ਜਾਂਦੀਆਂ ਹਨ । ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ।

2. ਹੁਸ਼ਿਆਰਪੁਰ ਸ਼ਿਵਾਲਿਕ (Hoshiarpur Shiwalik-ਹੁਸ਼ਿਆਰਪੁਰ ਸ਼ਿਵਾਲਿਕ ਦਾ ਖੇਤਰ ਬਿਆਸ ਅਤੇ ਸਤਲੁਜ ਦੇ ਵਿਚਕਾਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਵਿੱਚ ਫੈਲਿਆ ਹੋਇਆ ਹੈ । ਇਸਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤਕ ਹੈ । ਇਸਦੇ ਉੱਤਰ ਵਿੱਚ ਪਹਾੜੀਆਂ ਜ਼ਿਆਦਾ ਚੌੜੀਆਂ ਹਨ, ਪਰੰਤੂ ਦੱਖਣ ਵਿੱਚ ਹੇਠਾਂ ਅਤੇ ਤੰਗ ਹੋ ਜਾਂਦੀਆਂ ਹਨ । ਸਭ ਤੋਂ ਉੱਚਾ ਬਲਾਕ ਤਲਵਾੜਾ ਹੈ ਅਤੇ ਉਸਦੀ ਉੱਚਾਈ 741 ਮੀਟਰ ਤਕ ਹੈ । ਸ਼ਿਵਾਲਿਕ ਦੀਆਂ ਇਹ ਢਲਾਨਾਂ ਨਾਲੀਦਾਰ ਅਪਰਦਨ (Gully Erosion) ਦੀਆਂ ਬੁਰੀ ਤਰ੍ਹਾਂ ਸ਼ਿਕਾਰ ਹਨ ਅਤੇ ਬਹੁਤ ਜ਼ਿਆਦਾ ਕੱਟੀਆਂ-ਫੱਟੀਆਂ ਹਨ । ਹਰ ਇੱਕ ਕਿਲੋਮੀਟਰ ਬਾਅਦ ਇਕ ਚੋਅ (Choe) ਜ਼ਿਆਦਾਤਰ ਆ ਜਾਂਦਾ ਹੈ । ਇਨ੍ਹਾਂ ਚੋਆਂ ਦੇ ਅਪਰਦਨ ਦੇ (Head-ward Erosion) ਦੇ ਕਾਰਨ ਇਹ ਪਹਾੜ ਕਈ ਸਥਾਨਾਂ ‘ਤੇ ਕੱਟੇ ਹੋਏ ਹਨ । ਹੁਸ਼ਿਆਰਪੁਰ ਦੇ ਦੱਖਣ ਵਿੱਚ ਇਨ੍ਹਾਂ ਨੂੰ ਕਟਾਰ ਦੀ ਧਾਰ ਵੀ ਕਿਹਾ ਜਾਂਦਾ ਹੈ । ਇਸ ਦਾ ਵਿੱਚ ਵਾਲਾ ਭਾਗ ਗੜਸ਼ੰਕਰ ਦੇ ਪੂਰਬ ਵਿੱਚ ਸਥਿਤ ਹੈ | ਕੋਟ, ਮੈਰਾਂ, ਡਲੇ ਦੀ ਖੱਡ ਇੱਥੋਂ ਦੇ ਪ੍ਰਮੁੱਖ ਚੋਅ ਹਨ ।

3. ਰੋਪੜ ਸ਼ਿਵਾਲਿਕ-ਸ਼ਿਵਾਲਿਕ ਦੀ ਇਹ ਸ਼ੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ । ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੇ ਵੱਲ ਫੈਲੀ ਹੋਈ ਹੈ । ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ । ਇਨ੍ਹਾਂ ਦੀ ਲੰਬਾਈ 90 ਕਿਲੋਮੀਟਰ ਤਕ ਹੈ । ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ਟੁੱਟ ਜਾਂਦੀ ਹੈ । ਹੋਰ ਸ਼ਿਵਾਲਿਕ ਸ਼੍ਰੇਣੀਆਂ ਦੀ ਤਰ੍ਹਾਂ ਇਹ ਸ਼੍ਰੇਣੀ ਵੀ ਮੌਸਮੀ ਨਾਲਿਆਂ ਦੇ ਨਾਲ ਭਰੀ ਹੋਈ ਹੈ । ਇੱਥੇ ਇਨ੍ਹਾਂ ਨਾਲਿਆਂ ਨੂੰ ਰਾਓ ਅਤੇ ਘਾਰ (Rao & Ghere) ਵੀ ਕਿਹਾ। ਜਾਂਦਾ ਹੈ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 2.
ਪੰਜਾਬ ਦੇ ਮੈਦਾਨ ਦੀ ਉਤਪੱਤੀ ਕਿਵੇਂ ਹੋਈ ? ਇਨ੍ਹਾਂ ਦੀ ਭੂਗੋਲਿਕ ਦ੍ਰਿਸ਼ਟੀ ਤੋਂ ਵੰਡ ਕਰੋ ।
ਉੱਤਰ-ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ । ਇਹ ਮੈਦਾਨ ਸਿੰਧ ਅਤੇ ਉਸਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਉਸ ਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਉਸਦੀਆਂ ਸਹਾਇਕ ਨਦੀਆਂ ਦੁਆਰਾ ਹਿਮਾਲਿਆ ਤੋਂ ਵਹਿ ਕੇ ਲਿਆਂਦੀ ਗਈ ਮਿੱਟੀ ਦੇ ਜਮਾਵ ਨਾਲ ਬਣੇ ਹਨ । ਮੈਦਾਨਾਂ ਦੀ ਸਮੁੰਦਰ ਤਲ ਤੋਂ ਔਸਤ ਉੱਚਾਈ 200 ਮੀ. ਤੋਂ 300 ਮੀ. ਤੱਕ ਹੈ । ਇਨ੍ਹਾਂ ਦਾ ਢਲਾਨ ਪੁਰਬ ਤੋਂ ਪੱਛਮ ਦੇ ਵੱਲ ਹੈ ।
ਭੂਗੋਲਿਕ ਵੰਡ-ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਮੈਦਾਨਾਂ ਨੂੰ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ –

  • ਚੋ (ਨਾਲਿਆਂ) ਵਾਲੇ ਖੇਤਰਾਂ ਦੇ ਮੈਦਾਨ
  • ਹੜ੍ਹ ਦੇ ਮੈਦਾਨ .
  • ਨੈਲੀ
  • ਜਲੌਢ ਦੇ ਮੈਦਾਨ
  • ਜਲੌਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ (ਬਾਲੂ ਦੇ ਟਿੱਲੇ ।
  1. ਚੋਅ ਨਾਲਿਆਂ ਵਾਲੇ ਖੇਤਰਾਂ ਦੇ ਮੈਦਾਨ-ਮੈਦਾਨ ਸ਼ਿਵਾਲਿਕ ਪਹਾੜੀਆਂ ਦੀ ਤਰਾਈ ਵਿੱਚ ਸਥਿਤ ਹਨ । ਇਹ ਦੇਸ਼ ਚੋਆਂ ਦੇ ਨਾਲ ਘਿਰਿਆ ਹੋਇਆ ਹੈ । ਵਰਖਾ ਦੇ ਮੌਸਮ ਵਿੱਚ ਇਨ੍ਹਾਂ ਚੌਆਂ ਵਿੱਚ ਜ਼ਿਆਦਾਤਰ ਹੜ੍ਹ ਆ ਜਾਂਦੇ ਹਨ । ਇਸਦੇ ਨਾਲ ਜਾਨ-ਮਾਲ ਦੀ ਬਹੁਤ ਹਾਨੀ ਹੁੰਦੀ ਹੈ । ਇਨ੍ਹਾਂ ਮੈਦਾਨਾਂ ਦੀ ਮਿੱਟੀ ਵਿੱਚ ਰੋੜੇ ਪਾਏ ਜਾਂਦੇ ਹਨ । ਇਸਦੇ ਹੇਠਾਂ ਪਾਣੀ ਦੀ ਸਤਹਿ ਕਾਫੀ ਹੇਠਾਂ ਹੈ ।
  2. ਹੜ ਦੇ ਮੈਦਾਨ-ਇਨ੍ਹਾਂ ਮੈਦਾਨਾਂ ਵਿੱਚ ਰਾਵੀ, ਬਿਆਸ ਅਤੇ ਸਤਲੁਜ ਦੇ ਹੜ ਵਾਲੇ ਮੈਦਾਨ ਸ਼ਾਮਿਲ ਹਨ । ਇਨ੍ਹਾਂ ਮੈਦਾਨਾਂ ਨੂੰ ਬੇਟ ਵੀ ਕਿਹਾ ਜਾਂਦਾ ਹੈ । ਪੰਜਾਬ ਵਿੱਚ ਫਿਲੌਰ, ਬੇਟ, ਆਨੰਦਪੁਰ ਬੇਟ ਅਤੇ ਨਕੋਦਰ ਬੇਟ ਇਸਦੇ ਪ੍ਰਮੁੱਖ ਉਦਾਹਰਨ ਹਨ ।
  3. ਨੈਲੀ-ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਨਦੀ ਨੇ ਜਲੌਢ ਦੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ । ਇਨ੍ਹਾਂ ਮੈਦਾਨਾਂ ਨੂੰ ਸਥਾਨਿਕ ਭਾਸ਼ਾ ਵਿੱਚ ਨੈਲੀ ਕਹਿੰਦੇ ਹਨ । ਘੁੜਾਸ, ਸਮਾਨਾ ਅਤੇ ਸਰਦੂਲਗੜ੍ਹ ਇਨ੍ਹਾਂ ਮੈਦਾਨਾਂ ਦੇ ਉਦਾਹਰਨ ਹਨ ।
  4. ਜਲੌਢ ਦੇ ਮੈਦਾਨ-ਬਾਰੀ ਅਤੇ ਬਿਸਤ ਦੋਆਬ ਦੇ ਦੇਸ਼ ਜਲੌਢੀ ਮਿੱਟੀ ਦੇ ਬਣੇ ਹਨ । ਇਨ੍ਹਾਂ ਮੈਦਾਨਾਂ ਵਿੱਚ ਖਾਡਰ | ਅਤੇ ਬਾਂਗਰ ਦੋਵਾਂ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ।
  5. ਜਲੌਢ ਮੈਦਾਨਾਂ ਦੇ ਵਿੱਚ ਸਥਿਤ ਬਾਲ ਟਿੱਲੇ-ਸਤਲੁਜ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਦੇ ਵੱਲ ਹੈ । ਹੜ ਦੇ ਦਿਨ ਵਿੱਚ ਇੱਥੇ ਪਾਣੀ ਦੇ ਵਹਿਣ ਨਾਲ ਰੇਤ ਦੇ ਟਿੱਲੇ ਬਣ ਜਾਂਦੇ ਹਨ | ਹੜ੍ਹਾਂ ਤੋਂ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ ।
    ਹੁਣ ਇਨ੍ਹਾਂ ਰੇਤਲੇ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ ।