Punjab State Board PSEB 9th Class Social Science Book Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Textbook Exercise Questions and Answers.
PSEB Solutions for Class 9 Social Science History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ
Social Science Guide for Class 9 PSEB ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Textbook Questions and Answers
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ਓ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਲੇਖਕ ਮੁਸਲਿਮ ਸਮਾਜ ਦੇ ਕਿਹੜੇ ਵਰਗ ਵਿਚ ਆਉਂਦੇ ਸਨ ?
(ੳ) ਉੱਚ ਵਰਗ
(ਅ) ਮੱਧ ਵਰਗ
(ਇ) ਨਿਮਨ ਵਰਗ
(ਸ) ਕੋਈ ਵੀ ਨਹੀਂ ।
ਉੱਤਰ-
(ਅ) ਮੱਧ ਵਰਗ
ਪ੍ਰਸ਼ਨ 2.
ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ?
(ਉ) ਵੈਸ਼ਨਵ
(ਅ) ਸ਼ੈਵ
(ਇ) ਸ਼ਾਕਤ
(ਸ) ਸੁੰਨੀ ।
ਉੱਤਰ-
(ਇ) ਸ਼ਾਕਤ
ਪ੍ਰਸ਼ਨ 3.
ਜ਼ਜ਼ੀਆ ਕੀ ਹੈ ?
(ਉ) ਧਰਮ
(ਅ) ਧਾਰਮਿਕ ਕਰ
(ਇ) ਪ੍ਰਥਾ
(ਸ) ਗਹਿਣਾ ।
ਉੱਤਰ-
(ਅ) ਧਾਰਮਿਕ ਕਰ
ਪ੍ਰਸ਼ਨ 4.
ਉਲਮਾ ਕੌਣ ਸਨ ?
(ਉ) ਮਜ਼ਦੂਰ ।
(ਅ) ਹਿੰਦੂ ਧਾਰਮਿਕ ਨੇਤਾ
(ਈ) ਮੁਸਲਿਮ ਧਾਰਮਿਕ ਨੇਤਾ
(ਸ) ਕੋਈ ਵੀ ਨਹੀਂ ।
ਉੱਤਰ-
(ਈ) ਮੁਸਲਿਮ ਧਾਰਮਿਕ ਨੇਤਾ
ਪ੍ਰਸ਼ਨ 5.
ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ ?
(ਉ) ਚੂਹੜਕਾਨੇ
(ਅ) ਰਾਇ ਭੋਇ
(ਈ) ਹਰਿਦੁਆਰ
(ਸ) ਸੱਯਦਪੁਰ ।
ਉੱਤਰ-
(ਉ) ਚੂਹੜਕਾਨੇ
(ਅ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਮੁਸਲਮਾਨਾਂ ਦੀਆਂ ਸੁੰਨੀ ਅਤੇ ………….. ਦੋ ਮੁੱਖ ਸੰਪਰਦਾਵਾਂ ਸਨ ।
ਉੱਤਰ-
ਸ਼ੀਆ,
ਪ੍ਰਸ਼ਨ 2.
…………….. ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਸਨ ।
ਉੱਤਰ-
ਵੈਸ਼ਣਵ ਮਤ,
ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਉਦੇਸ਼ …………… ਦਾ ਕਲਿਆਣ ਸੀ ।
ਉੱਤਰ-
ਸਾਰੀ ਮਨੁੱਖ ਜਾਤੀ/ਸਰਬਤ,
ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ………….. ਦਾ ਸੰਦੇਸ਼ ਦਿੱਤਾ ।
ਉੱਤਰ-
ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ,
ਪ੍ਰਸ਼ਨ 5.
ਸੁਲਤਾਨਪੁਰ ਵਿਚ ਰਹਿੰਦਿਆਂ ਗੁਰੂ ਜੀ ਰੋਜ਼ …………… ਨਦੀ ਵਿਚ ਇਸ਼ਨਾਨ ਕਰਨ ਜਾਂਦੇ ਸਨ ।
ਉੱਤਰ-
ਵੇਈਂ ।
(ਈ) ਸਹੀ ਮਿਲਾਨ ਕਰੋ
1. ਪਾਣੀਪਤ ਦੀ ਪਹਿਲੀ ਲੜਾਈ |
(i) ਚੂਹੜਕਾਨਾ |
2. ਸੱਚਾ ਸੌਦਾ |
(ii) 1526 ਈ: |
3. ਸ੍ਰੀ ਗੁਰੂ ਅੰਗਦ ਦੇਵ ਜੀ |
(iii) ਤਲਵੰਡੀ |
4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ |
(iv) ਭਾਈ ਲਹਿਣਾ ਜੀ । |
ਉੱਤਰ-
1. ਪਾਣੀਪਤ ਦੀ ਪਹਿਲੀ ਲੜਾਈ |
(ii) 1526 ਈ: |
2. ਸੱਚਾ ਸੌਦਾ । |
(i) ਚੂਹੜਕਾਨਾ |
3. ਸ੍ਰੀ ਗੁਰੂ ਅੰਗਦ ਦੇਵ ਜੀ |
(iv) ਭਾਈ ਲਹਿਣਾ ਜੀ |
4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ |
(iii) ਤਲਵੰਡੀ । |
(ਸ) ਅੰਤਰ ਦੱਸੋ
ਪ੍ਰਸ਼ਨ 1.
ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ
2. ਵੈਸ਼ਣਵ ਮਤ ਅਤੇ ਸ਼ੈਵ ਮਤ ।
ਉੱਤਰ-
1. ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ –
ਮੁਸਲਿਮ ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ’ ਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਵਿਚ ਡੁੱਬਾ ਹੋਇਆ ਸੀ । ਉਹ ਮਹੱਲਾਂ ਜਾਂ ਵੱਡੇ-ਵੱਡੇ ਭਵਨਾਂ ਵਿਚ ਨਿਵਾਸ ਕਰਦੇ ਸਨ । ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ ।
ਮੁਸਲਿਮ ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ | ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਇਸ ਵਰਗ ਦਾ ਜੀਵਨ-ਪੱਧਰ ਨੀਵਾਂ ਸੀ ।
ਪ੍ਰਸ਼ਨ 2.
ਵੈਸ਼ਣਵ ਮਤ ਅਤੇ ਸ਼ੈਵ ਮਤ
ਉੱਤਰ-
- ਵੈਸ਼ਣਵ ਮਤ-ਵੈਸ਼ਣਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਰਾਮ, ਕ੍ਰਿਸ਼ਨ ਆਦਿ ਦੀ ਅਰਾਧਨਾ ਕਰਦੇ ਸਨ । ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ।
- ਸ਼ੈਵ ਮਤ-ਸ਼ੈਵ ਮੱਤ ਨੂੰ ਮੰਨਣ ਵਾਲੇ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਸਨ । ਇਨ੍ਹਾਂ ਵਿਚ ਗੋਰਖ ਪੰਥੀ, ਨਾਥ ਪੰਥੀ ਅਤੇ ਕੰਨਫਟੇ ਜੋਗੀ ਸ਼ਾਮਲ ਸਨ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਧੀ ਵੰਸ਼ ਦਾ ਆਖ਼ਰੀ ਸ਼ਾਸਕ ਕੌਣ ਸੀ ?
ਉੱਤਰ-
ਇਬਰਾਹੀਮ ਲੋਧੀ ।
ਪ੍ਰਸ਼ਨ 2.
ਬਾਬਰ ਨੂੰ ਪੰਜਾਬ ‘ਤੇ ਹਮਲਾ ਕਰਨ ਲਈ ਕਿਸਨੇ ਸੁਨੇਹਾ ਭੇਜਿਆ ?
ਉੱਤਰ-
ਬਾਬਰ ਨੂੰ ਦੌਲਤ ਖਾਂ ਲੋਧੀ ਨੇ ਪੰਜਾਬ ‘ਤੇ ਹਮਲਾ ਕਰਨ ਲਈ ਸੁਨੇਹਾ ਭੇਜਿਆ ।
ਪ੍ਰਸ਼ਨ 3.
ਲੋਧੀ ਕਾਲ ਵਿਚ ਕਿਹੜੇ ਧਾਰਮਿਕ ਨੇਤਾਵਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਿਲ ਸੀ ?
ਉੱਤਰ-
ਲੋਧੀ ਕਾਲ ਵਿਚ ਮੁਸਲਿਮ ਕੁਲੀਨ ਵਰਗ ਦੇ ਉਲਮਾ ਅਤੇ ਸੂਫ਼ੀ ਸੇਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਿਲ ਸੀ ।
ਪ੍ਰਸ਼ਨ 4.
ਜ਼ਜ਼ੀਆ ਤੋਂ ਕੀ ਭਾਵ ਹੈ ?
ਉੱਤਰ-
ਜ਼ਜ਼ੀਆ ਇਕ ਕਿਸਮ ਦਾ ਧਾਰਮਿਕ ਕਰ ਸੀ ਜੋ ਮੁਗ਼ਲ ਸ਼ਾਸਕ ਗ਼ੈਰ-ਮੁਸਲਿਮ ਲੋਕਾਂ ਤੋਂ ਇਕੱਠਾ ਕਰਦੇ ਸਨ । ਇਸਦੇ ਬਦਲੇ ਉਹ ਉਨ੍ਹਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਸਨ ।
ਪ੍ਰਸ਼ਨ 5.
ਤੀਰਥ ਯਾਤਰਾ ਕਰ ਤੋਂ ਕੀ ਭਾਵ ਹੈ ?
ਉੱਤਰ-
ਤੀਰਥ ਯਾਤਰਾ ਕਰ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ । ਇਹ ਕਰ ਲੋਕ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਦਿੰਦੇ ਸਨ ।
ਪ੍ਰਸ਼ਨ 6.
ਪਾਣੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਕਾਰ ਹੋਈ ?
ਉੱਤਰ-
ਪਾਣੀਪਤ ਦੀ ਪਹਿਲੀ ਲੜਾਈ 1526 ਈ: ਵਿਚ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਹੋਈ ।
ਪ੍ਰਸ਼ਨ 7.
ਮੁਸਲਿਮ ਧਰਮ ਦੇ ਦੋ ਮੁੱਖ ਸੰਪ੍ਰਦਾਇ ਕਿਹੜੇ ਸਨ ?
ਉੱਤਰ-
ਸੁੰਨੀ ਅਤੇ ਸ਼ੀਆ ।
ਪ੍ਰਸ਼ਨ 8.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਵਿਚ ਰਾਇ-ਭੋਇ ਦੀ ਤਲਵੰਡੀ (ਜ਼ਿਲਾ ਸ਼ੇਖੂਪੁਰਾ) ਪਾਕਿਸਤਾਨ ਵਿਖੇ ਹੋਇਆ । ਹੁਣ ਇਸ ਸਥਾਨ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ।
ਪ੍ਰਸ਼ਨ 10.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ, ਵਾਰ ਮਾਝ, ਵਾਰ ਮਲ੍ਹਾਰ ਆਦਿ ਬਾਣੀਆਂ ਦੀ ਰਚਨਾ ਕੀਤੀ ।
ਪ੍ਰਸ਼ਨ 11.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ।
ਫੋਟੋ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
16ਵੀਂ ਸਦੀ ਦੇ ਆਰੰਭ ਵਿਚ ਔਰਤਾਂ ਦੀ ਸਥਿਤੀ ਬਾਰੇ ਨੋਟ ਲਿਖੋ ।
ਉੱਤਰ-
16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਹੀਨ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਸੋ, ਉਸ ਨੂੰ ਘਰ ਦੀ ਚਾਰ-ਦੀਵਾਰੀ ਵਿਚ ਰੱਖਿਆ ਜਾਂਦਾ ਸੀ ਅਤੇ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ | ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ । ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ । ਉਨ੍ਹਾਂ ਨੂੰ ਪੜ੍ਹਨ-ਲਿਖਣ ਦਾ ਅਧਿਕਾਰ ਨਹੀਂ ਸੀ ।
ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਸਿੱਖਿਆਵਾਂ ਦਿੱਤੀਆਂ –
- ਰੱਬ ਇਕ ਹੈ । ਉਹ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
- ਜਾਤ-ਪਾਤ ਦਾ ਭੇਦ-ਭਾਵ ਇਕ ਦਿਖਾਵਾ ਹੈ ਅਮੀਰ, ਗ਼ਰੀਬ, ਬ੍ਰਾਹਮਣ, ਸ਼ੂਦਰ ਸਭ ਬਰਾਬਰ ਹਨ ।
- ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ ।
- ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ।
- ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ ।
- ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ।
- ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ । ਉਹ ਵੱਡੇ-ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ । ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ।
ਪ੍ਰਸ਼ਨ 3.
ਲੋਧੀ ਕਾਲ ਵਿਚ ਮੱਧ ਵਰਗ ‘ ਤੇ ਨੋਟ ਲਿਖੋ ।
ਉੱਤਰ-
ਲੋਧੀ ਕਾਲ ਵਿਚ ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ । ਇਸ ਵਰਗ ਦਾ ਜੀਵਨਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।
ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ-ਰਿਵਾਜਾਂ ਦਾ ਖੰਡਨ ਕੀਤਾ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ-ਕਾਂਡਾਂ ਵਿਚ ਸੱਚੀ ਧਾਰਮਿਕ ਸ਼ਰਧਾ-ਭਗਤੀ ਲਈ ਕੋਈ ਜਗਾ ਨਹੀਂ ਸੀ । ਇਸ ਲਈ ਉਨ੍ਹਾਂ ਨੇ ਕਰਮ-ਕਾਂਡਾਂ ਦਾ ਖੰਡਨ ਕੀਤਾ । ਇਹ ਗੱਲਾਂ ਸਨ-ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਜੁੜੇ ਫ਼ਜੂਲ ਦੇ ਸੰਸਕਾਰ ਵਿਧੀਆਂ ਅਤੇ ਰੀਤੀ-ਰਿਵਾਜ ॥ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕਰ ਦਿੱਤਾ । ਇਸ ਦੇ ਦੋ ਮੁੱਖ ਕਾਰਨ ਸਨ-ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿਚ ਸ਼ਰਧਾ-ਭਗਤੀ ਦੀ ਅਣਹੋਂਦ ਤੇ ਆਪਣੇ ਮੱਠਵਾਸੀ ਜੀਵਨ ਵਿਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ । ਗੁਰੂ ਨਾਨਕ ਦੇਵ ਜੀ ਨੇ ਵੈਸ਼ਣਵ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣੀ ਵਿਚਾਰਧਾਰਾ ਵਿਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ ।
ਪ੍ਰਸ਼ਨ 5.
ਲੋਧੀਕਾਲ ਵਿਚ ਮੁਸਲਿਮ ਵਰਗ ‘ਤੇ ਨੋਟ ਲਿਖੋ ।
ਉੱਤਰ-
ਲੋਧੀਕਾਲ ਵਿਚ ਮੁਸਲਿਮ ਸਮਾਜ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ –
1. ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਆਉਂਦੀ ਸੀ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਮਾਜ ਵਿਚ ਉਨ੍ਹਾਂ ਦਾ ਜੀਵਨ ਉੱਚ ਪੱਧਰ ਦਾ ਸੀ ।
2. ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਵਰਗ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਇਸ ਵਰਗ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।
3. ਨੀਵਾਂ ਵਰਗ-ਨੀਵੇਂ ਵਰਗ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ । ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ ।
4. ਇਸਤਰੀਆਂ ਦੀ ਦਸ਼ਾ-ਮੁਸਲਿਮ ਸਮਾਜ ਵਿਚ ਉੱਚ ਘਰਾਣਿਆ ਦੀਆਂ ਇਸਤਰੀਆਂ ਦੀ ਹਾਲਤ ਕੁੱਝ ਵਧੀਆ ਨਹੀਂ ਸੀ, ਪਰੰਤੁ ਹੋਰ ਵਰਗਾਂ ਦੀਆਂ ਔਰਤਾਂ ਦੀ ਹਾਲਤ ਤਰਸਯੋਗ ਸੀ ਉਨ੍ਹਾਂ ਨੂੰ ਬੁਰਕਾ ਪਹਿਨਣਾ ਪੈਂਦਾ ਸੀ ਅਤੇ ਘਰ ਦੀ ਚਾਰ-ਦੀਵਾਰੀ ਵਿਚ ਹੀ ਰਹਿਣਾ ਪੈਂਦਾ ਸੀ। ਉਨ੍ਹਾਂ ਨੂੰ ਪੜ੍ਹਨ-ਲਿਖਣ ਅਤੇ ਸੁਤੰਤਰਤਾ-ਪੁਰਵਕ ਘੁੰਮਣ ਦਾ ਅਧਿਕਾਰ ਨਹੀਂ ਸੀ | ਅਮੀਰ ਲੋਕ ਕਈ-ਕਈ ਪਤਨੀਆਂ ਰੱਖਦੇ ਸਨ | ਤਲਾਕ ਦੀ ਪ੍ਰਥਾ ਵੀ ਪ੍ਰਚਲਿਤ ਸੀ । ਘਰ ਦੇ ਮਾਮਲਿਆਂ ਵਿਚ ਔਰਤ ਦੀ ਸਲਾਹ ਲੈਣਾ ਜ਼ਰੂਰੀ ਸਮਝਿਆ ਜਾਂਦਾ ਸੀ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੋਧੀ ਕਾਲ ਵਿਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਸਥਿਤੀ ਦਾ ਵਰਣਨ ਕਰੋ ।
ਉੱਤਰ-
11ਵੀਂ ਸਦੀ ਤੋਂ 16ਵੀਂ ਸਦੀ ਤਕ ਪੰਜਾਬ ਮੁਸਲਿਮ ਸ਼ਾਸਕਾਂ ਦੇ ਅਧੀਨ ਰਿਹਾ । ਇਨ੍ਹਾਂ ਸ਼ਾਸਕਾਂ ਦੇ ਸਮੇਂ ਬਹੁਤ ਸਾਰੇ ਮੁਸਲਮਾਨ ਸਥਾਈ ਤੌਰ ‘ਤੇ ਪੰਜਾਬ ਵਿਚ ਵਸ ਗਏ ਸਨ । ਉਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ ਸਨ, ਜਿਨ੍ਹਾਂ ਵਿਚ ਵੇਸ਼ਵਾਵਾਂ ਅਤੇ ਦਾਸੀਆਂ ਵੀ ਸ਼ਾਮਲ ਸਨ | ਪੰਜਾਬ ਦੀਆਂ ਬਹੁਤ ਸਾਰੀਆਂ ਨਿਮਨ ਜਾਤੀਆਂ ਦੇ ਹਿੰਦੂਆਂ ਨੇ ਸ਼ਾਸਕਾਂ ਦੇ ਤੌਰ ਤੇ ਅਤੇ ਸੂਫ਼ੀਆਂ ਦੇ ਪ੍ਰਭਾਵ ਵਿਚ ਆ ਕੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ । ਇਸ ਸਮੇਂ ਬਹੁਤ ਸਾਰੇ ਮੁਗ਼ਲ ਅਤੇ ਈਰਾਨੀ ਜਾਤੀ ਦੇ ਲੋਕ ਵੀ ਪੰਜਾਬ ਵਿਚ ਆ ਵਸੇ ਸਨ ।
ਇਸ ਤਰ੍ਹਾਂ 16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ । ਉਨ੍ਹਾਂ ਦੀ ਦਸ਼ਾ ਹਿੰਦੂਆਂ ਤੋਂ ਬਹੁਤ ਚੰਗੀ ਸੀ । ਇਸਦਾ ਕਾਰਨ ਇਹ ਸੀ ਕਿ ਉਸ ਸਮੇਂ ਪੰਜਾਬ ‘ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਮੁਸਲਮਾਨਾਂ ਦੇ ਵਰਗ-ਮੁਸਲਿਮ ਸਮਾਜ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ –
1. ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ` ਆਦਿ ਕਿਹਾ ਜਾਂਦਾ ਸੀ । ਇਕਤਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ, ਅਕਸਰ ਅੱਯਾਸ਼ੀ ਦਾ ਜੀਵਨ ਸੀ । ਉਹ ਮਹੱਲਾਂ ਜਾਂ ਵਿਸ਼ਾਲ ਭਵਨਾਂ ਵਿਚ ਨਿਵਾਸ ਕਰਦੇ ਸਨ ।ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ । ਉਨਾਂ ਨੂੰ ਅਰਬੀ ਭਾਸ਼ਾ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ । ਅਨੇਕਾਂ ਉਲਮਾਂ ਰਾਜ ਵਿਚ ਨਿਆਂ ਕਾਰਜਾਂ ਵਿਚ ਲੱਗੇ ਹੋਏ ਸਨ । ਉਹ ਕਾਜ਼ੀਆਂ ਦੀਆਂ ਪਦਵੀਆਂ ‘ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ ‘ਤੇ ਕੰਮ ਕਰ ਰਹੇ ਸਨ ।
2. ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਵਰਗ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੁਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਇਸ ਵਰਗ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।
3. ਨੀਵਾਂ ਵਰਗ-ਨੀਵੇਂ ਵਰਗ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ । ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ । ਸ਼ਿਲਪਕਾਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਹੀ ਆਪਣਾ ਪੇਟ ਭਰ ਸਕਦੇ ਸਨ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ !
ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਬਹੁਤ ਤਰਸਯੋਗ ਸੀ । ਸਮਾਜ ਵਿਚ ਭੇਦਭਾਵ ਸੀ ।ਹਿੰਦੂਆਂ ਦੀ ਬਜਾਏ ਮੁਸਲਮਾਨਾਂ ਨਾਲ ਚੰਗਾ ਵਿਹਾਰ ਹੁੰਦਾ ਸੀ । ਸਿੱਖਿਆ ਦਾ ਉੱਚਿਤ ਪ੍ਰਬੰਧ ਨਹੀਂ ਸੀ । ਲੋਕਾਂ ਨੂੰ ਫ਼ਾਰਸੀ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਸੀ | ਔਰਤਾਂ ਦੀ ਅਵਸਥਾ ਬਹੁਤ ਤਰਸਯੋਗ ਸੀ । ਲੜਕੀ ਦਾ ਜਨਮ ਮਾੜੀ ਕਿਸਮਤ ਦਾ ਪ੍ਰਤੀਕ ਸਮਝਿਆ ਜਾਂਦਾ ਸੀ । ਅੰਧ ਵਿਸ਼ਵਾਸ ਅਤੇ ਆਡੰਬਰਾਂ ਕਾਰਨ ਇਸ ਯੁਗ ਦੇ ਅੰਧਕਾਰ ਵਿਚ ਹੋਰ ਵੀ ਵਾਧਾ ਹੋਇਆ ।
ਸੰਖੇਪ ਵਿਚ 16ਵੀਂ ਸਦੀ ਦੇ ਪੰਜਾਬ ਦੀ ਸਮਾਜਿਕ ਅਵਸਥਾ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ –
1. ਮੁਸਲਮਾਨਾਂ ਦੀ ਅਵਸਥਾ-11ਵੀਂ ਸਦੀ ਤੋਂ 16ਵੀਂ ਸਦੀ ਤਕ ਪੰਜਾਬ ਮੁਸਲਿਮ ਸ਼ਾਸਕਾਂ ਦੇ ਅਧੀਨ ਰਿਹਾ । ਇਨ੍ਹਾਂ ਸ਼ਾਸਕਾਂ ਦੇ ਸਮੇਂ ਵਿਚ ਬਹੁਤ ਸਾਰੇ ਮੁਸਲਮਾਨ ਸਥਾਈ ਤੌਰ ‘ਤੇ ਪੰਜਾਬ ਵਿਚ ਵਸ ਗਏ ਸਨ । ਉਨ੍ਹਾਂ ਨੇ ਇੱਥੋਂ ਦੀਆਂ ਔਰਤਾਂ ਨਾਲ ਵਿਆਹ ਕਰ ਲਏ ਸਨ, ਜਿਨ੍ਹਾਂ ਵਿਚ ਵੇਸ਼ਵਾਵਾਂ ਅਤੇ ਦਾਸੀਆਂ ਵੀ ਸ਼ਾਮਲ ਸਨ । ਪੰਜਾਬ ਦੀਆਂ ਬਹੁਤ ਸਾਰੀਆਂ ਨੀਵੀਆਂ ਜਾਤੀਆਂ ਦੇ ਹਿੰਦੂਆਂ ਨੇ ਸ਼ਾਸਕਾਂ ਦੇ ਡਰ ਤੋਂ ਅਤੇ ਸੂਫ਼ੀਆਂ ਦੇ ਪ੍ਰਭਾਵ ਵਿਚ ਆ ਕੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ । ਇਸੇ ਸਮੇਂ ਬਹੁਤ ਸਾਰੇ ਮੁਗ਼ਲ ਅਤੇ ਈਰਾਨੀ ਜਾਤੀ ਦੇ ਲੋਕ ਵੀ ਪੰਜਾਬ ਵਿਚ ਆ ਵਸੇ ਸਨ । ਇਸ ਤਰ੍ਹਾਂ 16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ ।
ਇਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਪਿੰਡਾਂ ਦੀ ਬਜਾਏ ਸ਼ਹਿਰਾਂ ਵਿਚ ਰਹਿੰਦੇ ਸਨ। 16ਵੀਂ ਸਦੀ ਦੇ ਸਮਾਜ ਵਿਚ ਮੁਸਲਮਾਨਾਂ ਦੀ ਅਵਸਥਾ ਹਿੰਦੁਆਂ ਨਾਲੋਂ ਬਹੁਤ ਚੰਗੀ ਸੀ । ਇਸਦਾ ਕਾਰਨ ਇਹ ਸੀ ਕਿ ਉਸ ਸਮੇਂ ਪੰਜਾਬ ‘ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਅਹੁਦਿਆਂ ਤੇ ਨਿਯੁਕਤ ਕੀਤਾ ਜਾਂਦਾ ਸੀ । ਲਗਪਗ ਸਾਰੀਆਂ ਗੱਲਾਂ ਵਿਚ ਮੁਸਲਮਾਨਾਂ ਦਾ ਪੱਖ ਲਿਆ ਜਾਂਦਾ ਸੀ । ਉੱਚ ਵਰਗ ਦੇ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਵੀ ਪ੍ਰਾਪਤ ਸਨ ।
2. ਮੁਸਲਮਾਨਾਂ ਦੇ ਵਰਗ-16ਵੀਂ ਸਦੀ ਵਿਚ ਮੁਸਲਿਮ ਸਮਾਜ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਹੋਇਆ ਸੀ –
- ਉੱਚ ਵਰਗ-ਇਸ ਵਰਗ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ (ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ । ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਤੇ ਸੈਨਾ ਦੇ ਵੱਡੇ-ਵੱਡੇ ਅਧਿਕਾਰੀ ਵੀ ਇਸੇ ਵਰਗ ਵਿਚ ਆਉਂਦੇ ਸਨ । ਇਹ ਲੋਕ ਆਪਣਾ ਸਮਾਂ ਆਰਾਮ ਅਤੇ ਭੋਗ-ਵਿਲਾਸ ਵਿਚ ਬਿਤਾਉਂਦੇ ਸਨ ।
- ਮੱਧ ਵਰਗ-ਇਸ ਵਰਗ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ ।
- ਹੇਠਲੇ ਵਰਗ-ਇਸ ਵਰਗ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ । ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ । ਇਸ ਵਰਗ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ ।
3. ਹਿੰਦੂਆਂ ਦੀ ਅਵਸਥਾ-16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਉਨ੍ਹਾਂ ਦੇ ਰੀਤੀਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਸੀ । ਹਿੰਦੂਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਸਨ ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ । ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬ੍ਰਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਇਕ ਵਾਰ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੂਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਉਹ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ ।
4. ਔਰਤਾਂ ਦੀ ਦਸ਼ਾ-16ਵੀਂ ਸਦੀ ਵਿਚ ਔਰਤਾਂ ਦਾ ਜੀਵਨ ਇਸ ਤਰ੍ਹਾਂ ਸੀ –
ਔਰਤਾਂ ਦੀ ਦਸ਼ਾ-16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਉਨ੍ਹਾਂ ਨੂੰ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆਂ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ ।
ਕੁਪ੍ਰਥਾਵਾਂ-ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ । ਇਨ੍ਹਾਂ ਵਿਚੋਂ ਮੁੱਖ ਪ੍ਰਥਾਵਾਂ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ ਅਤੇ ਬਹੁ-ਪਤਨੀ ਪ੍ਰਥਾ ਆਦਿ ਸਨ | ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਹੀ ਪ੍ਰਚਲਿਤ ਸੀ । ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ । ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਦੇ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ । ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ । ਕੇਵਲ ਕੁਝ ਉੱਚ ਘਰਾਣੇ ਦੀਆਂ ਇਸਤਰੀਆਂ ਹੀ ਆਪਣੇ ਘਰ ਵਿਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ | ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ। ਪੰਜਾਬ ਵਿਚ ਅਕਸਰ ਇਸਤਰੀ ਦੇ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।’
ਧਾਰਮਿਕ ਅਵਸਥਾ-16ਵੀਂ ਸਦੀ ਵਿਚ ਹਿੰਦੂ ਧਰਮ ਪੰਜਾਬ ਦਾ ਮੁੱਖ ਧਰਮ ਸੀ । ਵੇਦ, ਰਮਾਇਣ, ਮਹਾਂਭਾਰਤ, ਉਪਨਿਸ਼ਦ, ਗੀਤਾ ਆਦਿ ‘ਤੇ ਆਧਾਰਿਤ ਅਨੇਕ ਹਿੰਦੂ ਸਿੱਖਿਆਵਾਂ ਪ੍ਰਚਲਿਤ ਸਨ ।
ਹਿੰਦੂ ਧਰਮ ਕਈ ਸੰਪ੍ਰਦਾਵਾਂ ਵਿਚ ਵੰਡਿਆ ਹੋਇਆ ਸੀ –
- ਵੈਸ਼ਣਵ ਮਤ-ਵੈਸ਼ਣਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰ ਰਾਮ, ਕ੍ਰਿਸ਼ਨ ਆਦਿ ਦੀ ਅਰਾਧਨਾਂ ਕਰਦੇ ਸਨ । ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ।
- ਸ਼ੈਵ ਮਤ-ਸ਼ੈਵ ਮਤ ਨੂੰ ਮੰਨਣ ਵਾਲੇ ਲੋਕ ਸ਼ਿਵਜੀ ਦੇ ਉਪਾਸਕ ਸਨ ।ਉਹ ਜ਼ਿਆਦਾਤਰ ਸੰਨਿਆਸੀ ਸਨ । ਜਿਨ੍ਹਾਂ ਵਿਚ ਗੋਰਖ ਪੰਥੀ, ਨਾਥ ਪੰਥੀ ਅਤੇ ਕੰਨਫਟੇ ਜੋਗੀ ਸ਼ਾਮਲ ਸਨ ।
- ਸ਼ਾਕਤ ਮਤ-ਸ਼ਾਕਤ ਮਤ ਨੂੰ ਮੰਨਣ ਵਾਲੇ ਲੋਕ ਕਾਲੀ ਅਤੇ ਦੁਰਗਾ ਦੀ ਸ਼ਕਤੀ ਦੇ ਰੂਪ ਵਿਚ ਪੂਜਾ ਕਰਦੇ ਸਨ । ਇਹ ਲੋਕ ਪੂਜਾ ਲਈ ਜਾਨਵਰਾਂ ਦੀ ਬਲੀ ਵੀ ਦਿੰਦੇ ਸਨ । ਬਹੁਤ ਸਾਰੇ ਲੋਕ ਜਾਦੂ-ਟੂਣਿਆਂ ਵਿਚ ਵਿਸ਼ਵਾਸ ਕਰਦੇ ਸਨ । ਕੁੱਝ ਲੋਕ ਪਿੱਤਰਾਂ ਅਤੇ ਸਥਾਨਕ ਦੇਵਤਿਆਂ ਜਿਵੇਂ ਗੁੱਗਾ ਪੀਰ ਅਤੇ ਸੀਤਲਾ ਮਾਤਾ ਆਦਿ ਦੀ ਪੂਜਾ ਵੀ ਕਰਦੇ ਸਨ | ਸਾਰੇ ਗ਼ੈਰ-ਮੁਸਲਮਾਨ ਹਿੰਦੂ ਨਹੀਂ ਸਨ । ਇਸਦੇ ਇਲਾਵਾ ਉਸ ਸਮੇਂ ਪੰਜਾਬ ਦੇ ਪਹਾੜੀ ਖੇਤਰ ਵਿਚ ਬੁੱਧ ਅਤੇ ਮੈਦਾਨੀ ਭਾਗਾਂ ਵਿਚ ਜੈਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਸਨ ਜੋਕਿ ਅਹਿੰਸਾ ਵਿਚ ਵਿਸ਼ਵਾਸ ਰੱਖਦੇ ਸਨ ।
ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਪਹਿਲੀ ਉਦਾਸੀ (ਯਾਤਰਾ) ਦਾ ਵਰਣਨ ਵਿਸਥਾਰ ਸਹਿਤ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ ਭਾਰਤ ਦੀ ਪੂਰਬ ਅਤੇ ਦੱਖਣ ਦਿਸ਼ਾ ਵਿਚ ਗਏ । ਇਹ ਯਾਤਰਾ 1499 ਈ: ਵਿਚ ਆਰੰਭ ਹੋਈ । ਉਨ੍ਹਾਂ ਨੇ ਆਪਣੇ ਪ੍ਰਸਿੱਧ ਚੇਲੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਨਾਲ ਲਿਆ | ਮਰਦਾਨਾ ਰਬਾਬ ਵਜਾਉਣ ਵਿਚ ਨਿਪੁੰਨ ਸੀ ।
ਇਸ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਹੇਠ ਲਿਖੀਆਂ ਥਾਂਵਾਂ ਦਾ ਦੌਰਾ ਕੀਤਾ –
1. ਸੱਯਦਪੁਰ ਐਮਨਾਬਾਦ-ਗੁਰੂ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ । ਉੱਥੇ | ਉਨ੍ਹਾਂ ਨੇ ਭਾਈ ਲਾਲੋ ਨਾਂ ਦੇ ਤਰਖਾਣ ਨੂੰ ਆਪਣਾ ਸ਼ਰਧਾਲੂ ਬਣਾਇਆ ! ਇੱਥੇ ਉਨ੍ਹਾਂ ਨੇ ਮਲਿਕ ਭਾਗੋ ਨਾਮਕ ਇਕ ਅਮੀਰ ਨੂੰ ਇਮਾਨਦਾਰੀ ਦਾ ਪਾਠ ਵੀ ਪੜਾਇਆ ।ਉਨ੍ਹਾਂ ਨੇ ਉਸਦੀ ਹਵੇਲੀ ਵਿਚ ਠਹਿਰਨ ਅਤੇ ਉੱਥੇ ਭੋਜਨ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਗ਼ਰੀਬਾਂ ਦਾ ਖੂਨ ਚੂਸ ਕੇ ਧਨ ਇਕੱਠਾ ਕੀਤਾ ਸੀ । ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਵੀ ਕਿਰਤ ਮਿਹਨਤ ਕਰਕੇ ਕਮਾਈ ਕਰਨ ਦਾ ਸੰਦੇਸ਼ ਦਿੱਤਾ ।
2. ਤਾਲੰਬਾ-ਸੱਯਦਪੁਰ ਤੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਜ਼ਿਲ੍ਹੇ ਵਿਚ ਸਥਿਤ ਤਾਲੰਬਾ ਨਾਂ ਦੀ ਥਾਂ ‘ਤੇ ਪਹੁੰਚੇ । ਉੱਥੇ ਸੱਜਣ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਧਰਮਾਤਮਾ ਕਹਿਲਾਉਂਦਾ ਸੀ । ਪਰ ਅਸਲ ਵਿਚ ਉਹ ਠੱਗਾਂ ਦਾ ਆਗੂ ਸੀ । ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿਚ ਆ ਕੇ ਉਸਨੇ ਠੱਗੀ ਦਾ ਧੰਦਾ ਛੱਡ ਕੇ ਧਰਮ ਪ੍ਰਚਾਰ ਦਾ ਰਸਤਾ ਅਪਣਾ ਲਿਆ ਤੇਜਾ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ, “ਅਪਰਾਧ ਦੀ ਗੁਫ਼ਾ ਰੱਬ ਦੀ ਭਗਤੀ ਦਾ ਮੰਦਰ ਬਣ ਗਈ ।” (“The criminal’s den became a temple for God worship.)
3. ਕੁਰੂਕਸ਼ੇਤਰ-ਤਾਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੁਆਂ ਦੇ ਪ੍ਰਸਿੱਧ ਤੀਰਥ-ਸਥਾਨ ਕੁਰੂਕਸ਼ੇਤਰ ਪਹੁੰਚੇ 1ਉਸ ਸਾਲ · ਉੱਥੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਹਜ਼ਾਰਾਂ ਬਾਹਮਣ, ਸਾਧ-ਫ਼ਕੀਰ ਅਤੇ ਹਿੰਦੂ ਯਾਤਰੀ ਇਕੱਠੇ ਹੋਏ ਸਨ । ਗੁਰੂ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬਾਹਰੀ ਜਾਂ ਸਰੀਰਕ ਪਵਿੱਤਰਤਾ ਦੀ ਥਾਂ ਮਨੁੱਖ ਨੂੰ ਮਨ ਅਤੇ ਆਤਮਾ ਦੀ ਪਵਿੱਤਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ ।
4. ਪਾਨੀਪਤ, ਦਿੱਲੀ ਅਤੇ ਹਰਿਦੁਆਰ-ਕੁਰੂਕਸ਼ੇਤਰ ਤੋਂ ਗੁਰੂ ਨਾਨਕ ਦੇਵ ਜੀ ਪਾਨੀਪਤ ਪਹੁੰਚੇ । ਇੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਚਲੇ ਗਏ । ਉੱਥੇ ਉਨ੍ਹਾਂ ਨੇ ਲੋਕਾਂ ਨੂੰ, ਆਪਣੇ ਪਿੱਤਰਾਂ ਨੂੰ ਸੂਰਜ ਵਲ ਮੂੰਹ ਕਰਕੇ ਪਾਣੀ ਦਿੰਦੇ ਦੇਖਿਆ | ਗੁਰੂ ਜੀ ਨੇ ਇਸ ਪ੍ਰਥਾ ਨੂੰ ਫ਼ਜ਼ੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਗੁਰੂ ਜੀ ਕੋਲੋਂ ਜਦ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਉਹ ਪੰਜਾਬ ਵਿਚ ਸਥਿਤ ਆਪਣੇ ਖੇਤਾਂ ਨੂੰ ਸਿੰਜ ਰਹੇ ਹਨ । ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ | ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਰਾਹੀਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਸਿਰਫ਼ ਤਿੰਨ ਸੌ ਮੀਲ ਦੂਰ ਮੇਰੇ ਖੇਤਾਂ ਤਕ ਕਿਉਂ ਨਹੀਂ ਪਹੁੰਚ ਸਕਦਾ ? ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ ।
5. ਗੋਰਖਮੱਤਾ (ਵਰਤਮਾਨ ਨਾਨਕਮੱਤਾ-ਹਰਿਦੁਆਰ ਤੋਂ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦਾ ਦੌਰਾ ਕਰਦੇ ਹੋਏ ਗੋਰਖਮੱਤਾ ਦੀ ਥਾਂ ‘ਤੇ ਪਹੁੰਚੇ । ਉੱਥੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤੀ ਦੀ ਪ੍ਰਾਪਤੀ ਦਾ ਸਹੀ ਰਸਤਾ ਦਿਖਾਇਆ ।
6. ਬਨਾਰਸ-ਗੋਰਖਮੱਤਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ । ਇੱਥੇ ਉਨ੍ਹਾਂ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ । ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਪੈਰੋਕਾਰ ਬਣ ਗਿਆ |
7. ਗਯਾ-ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਯਾ ਪਹੁੰਚੇ । ਇੱਥੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਨਾਲ ਆਪਣੇ ਸ਼ਰਧਾਲੂ ਬਣਾਇਆ । ਇੱਥੋਂ ਉਹ ਪਟਨਾ ਅਤੇ ਹਾਜੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।
8. ਆਸਾਮ (ਕਾਮਰੂਪ)-ਗੁਰੁ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ । ਇੱਥੇ ਉਨ੍ਹਾਂ ਨੇ ਕਾਮਰੂਪ ਦੀ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਅਸਲੀ ਸੁੰਦਰਤਾ ਉੱਚ ਚਰਿੱਤਰ ਵਿਚ ਹੁੰਦੀ ਹੈ ।
9. ਢਾਕਾ, ਕਟਕ ਅਤੇ ਜਗਨਨਾਥਪੁਰੀ-ਇਸ ਤੋਂ ਬਾਅਦ ਗੁਰੂ ਜੀ ਢਾਕਾ ਪਹੁੰਚੇ । ਉੱਥੇ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ । ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਵਿਚ ਜਗਨਨਾਥਪੁਰੀ ਗਏ ।
ਪੁਰੀ ਦੇ ਮੰਦਰ ਵਿਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਦੇਖਿਆ । ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਫ਼ਜ਼ੂਲ ਹੈ ਕਿਉਂਕਿ ਪਰਮਾਤਮਾ ਨਿਰਾਕਾਰ ਅਤੇ ਸਰਵ-ਵਿਆਪਕ ਹੈ । ਕੁਦਰਤ ਦੀ ਹਰ ਚੀਜ਼ ਉਸ ਦੀ ਆਰਤੀ ਕਰਦੀ ਰਹਿੰਦੀ ਹੈ । ਪਰਮਾਤਮਾ ਸਭ ਤੋਂ ਮਹਾਨ ਹੈ । ਉਸਦੀ ਮਹਾਨਤਾ ਦਾ ਵਰਣਨ ਕਰ ਪਾਉਣਾ ਅਸੰਭਵ ਹੈ । ਵਾਪਸੀ-ਲੰਕਾ ਤੋਂ ਵਾਪਸੀ ਉੱਪਰ ਗੁਰੂ ਜੀ ਕੁਝ ਸਮੇਂ ਲਈ ਪਾਕਪਟਨ ਪਹੁੰਚੇ । ਉੱਥੇ ਉਨ੍ਹਾਂ ਦੀ ਭੇਂਟ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਨਾਲ ਹੋਈ । ਉਹ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਪ੍ਰਸੰਨ ਹੋਇਆ । 1510 ਈ: ਵਿਚ ਗੁਰੂ ਸਾਹਿਬ ਵਾਪਸ ਆਪਣੇ ਪਿੰਡ ਤਲਵੰਡੀ ਪੁੱਜੇ । ਉਨ੍ਹਾਂ ਨੇ ਭਾਈ ਮਰਦਾਨਾ ਨੂੰ ਵੀ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ।
ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਓਨੀਆਂ ਹੀ ਆਦਰਸ਼ ਸਨ ਜਿੰਨਾ ਕਿ ਉਨ੍ਹਾਂ ਦਾ ਜੀਵਨ ।ਉਹ ਕਰਮਕਾਂਡ, ਜਾਤ-ਪਾਤ, ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ । ਉਨ੍ਹਾਂ ਨੂੰ ਤਾਂ ਸਤਿਨਾਮ ਨਾਲ ਪ੍ਰੇਮ ਸੀ ਅਤੇ ਇਸੇ ਦਾ ਸੁਨੇਹਾ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਦਿੱਤਾ।
ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਪਰਮਾਤਮਾ ਦੀ ਮਹਿਮਾ ਜਾਂ ਪਰਮਾਤਮਾ ਸੰਬੰਧੀ ਵਿਚਾਰ-ਗੁਰੁ ਸਾਹਿਬ ਨੇ ਪਰਮਾਤਮਾ ਜਾਂ ਈਸ਼ਵਰ ਦੀ ਮਹਿਮਾ ਦੀ ਵਿਆਖਿਆ ਆਪਣੇ ਹੇਠ ਲਿਖੇ ਵਿਚਾਰਾਂ ਅਨੁਸਾਰ ਕੀਤੀ ਹੈ –
- ਇਕ ਪਰਮਾਤਮਾ ਵਿਚ ਵਿਸ਼ਵਾਸ-ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਇਕ ਹੈ । ਉਹ ਅਵਤਾਰਵਾਦ ਨੂੰ ਸਵੀਕਾਰ ਨਹੀਂ ਕਰਦੇ ਸਨ ।ਉਨ੍ਹਾਂ ਦੇ ਅਨੁਸਾਰ ਸੰਸਾਰ ਦਾ ਕੋਈ ਵੀ ਦੇਵੀ-ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ।
- ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ । ਇਸ ਲਈ ਉਸਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ।
- ਪਰਮਾਤਮਾ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ ਵਿਆਪਕ ਅਤੇ ਸਰਵ-ਸ਼ਕਤੀਮਾਨ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ । ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ।
- ਪਰਮਾਤਮਾ ਦਿਆਲੂ ਹੈ-ਸ੍ਰੀ ਗੁਰੁ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪਰਮਾਤਮਾ ਦਿਆਲੁ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਮੱਦਦ ਕਰਦਾ ਹੈ । ਜੋ ਲੋਕ ਸਾਰੇ ਕੰਮ ਪਰਮਾਤਮਾ ‘ਤੇ ਛੱਡ ਦਿੰਦੇ ਹਨ, ਪਰਮਾਤਮਾ ਉਨ੍ਹਾਂ ਦੇ ਕੰਮਾਂ ਨੂੰ ਆਪ ਕਰਦਾ ਹੈ ।
- ਪਰਮਾਤਮਾ ਚਿਰ ਸਥਾਈ ਹੈ-ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਚਿਰ-ਸਥਾਈ ਅਰਥਾਤ ਸਦਾ ਰਹਿਣ ਵਾਲਾ ਹੈ | ਬਾਕੀ ਸਭ ਕੁੱਝ ਨਾਸ਼ਵਾਨ ਹੈ ।
- ਪਰਮਾਤਮਾ ਦੀ ਦਇਆ, ਮਿਹਰ ਅਤੇ ਸਹਾਇਤਾ-ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੀ ਮਿਹਰ, ਦਇਆ ਅਤੇ ਸਹਾਇਤਾ ਪਾਉਣ ਦੇ ਲਈ ਉਸਦਾ ਸਿਮਰਨ ਕਰਨਾ ਚਾਹੀਦਾ ਹੈ ।
- ਪਰਮਾਤਮਾ ਦਾ ਹੁਕਮ-ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਜਾਂ ਮਰਜ਼ੀ ਦੇ ਅਨੁਸਾਰ ਰਹਿਣਾ ਚਾਹੀਦਾ ਹੈ । ਜੇ ਪਰਮਾਤਮਾ ਨਹੀਂ ਹੈ, ਉਹ ਸਭ ਝੂਠ ਹੈ ।
2. ਸਤਿਨਾਮ ਦੇ ਜਾਪ ’ਤੇ ਜ਼ੋਰ-ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਤਿਨਾਮ ਦੇ ਜਾਪ ‘ਤੇ ਜ਼ੋਰ ਦਿੱਤਾ । ਉਹ ਕਹਿੰਦੇ ਸਨ ਜਿਸ ਤਰ੍ਹਾਂ ਸਰੀਰ ਤੋਂ ਮੈਲ ਉਤਾਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਤਰ੍ਹਾਂ ਦਿਲ ਦੀ ਮੈਲ ਹਟਾਉਣ ਲਈ ਸਤਿਨਾਮ ਦਾ ਜਾਪ ਜ਼ਰੂਰੀ ਹੈ ।
3. ਗੁਰੁ ਦਾ ਮਹੱਤਵ-ਗੁਰੁ ਨਾਨਕ ਦੇਵ ਜੀ ਦੇ ਅਨੁਸਾਰ ਗੁਰੂ ਸਭ ਤੋਂ ਮਹਾਨ ਹੈ । ਉਸ ਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੂ ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਹੀ ਸੰਸਾਰ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ । ਸੋ, ਉਹ ਮਨੁੱਖ ਬੜਾ ਹੀ ਭਾਗਸ਼ਾਲੀ ਹੈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ।
4. ਕਰਮ ਸਿਧਾਂਤ ਵਿਚ ਵਿਸ਼ਵਾਸ-ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ । ਉਨ੍ਹਾਂ ਦੇ ਅਨੁਸਾਰ ਬੁਰੇ ਕਰਮਾਂ ਵਾਲੇ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣ ਲਈ ਵਾਰ-ਵਾਰ ਜਨਮ ਲੈਣਾ ਪੈਂਦਾ ਹੈ । ਇਸ ਦੇ ਉਲਟ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।
5. ਆਦਰਸ਼ ਹਿਸਥ ਜੀਵਨ ‘ਤੇ ਜ਼ੋਰ-ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਗ੍ਰਹਿਸਥ ਜੀਵਨ ‘ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਨੇ ਇਸ ਧਾਰਨਾ ਨੂੰ ਗ਼ਲਤ ਸਿੱਧ ਕਰ ਦਿਖਾਇਆ ਕਿ ਸੰਸਾਰ ਮਾਇਆ ਜਾਲ ਹੈ ਅਤੇ ਉਸ ਦਾ ਤਿਆਗ ਕੀਤੇ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । ਉਨ੍ਹਾਂ ਦੇ ਸ਼ਬਦਾਂ ਵਿਚ, ਅੰਜਨ ਮਾਹਿ ਨਿਰੰਜਨ ਰਹੀਏ’ ਭਾਵ ਸੰਸਾਰ ਵਿਚ ਰਹਿ ਕੇ ਵੀ ਮਨੁੱਖ ਨੂੰ ਅਲੱਗ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ ।
6. ਮਨੁੱਖ-ਮਾਤਰ ਦੇ ਪ੍ਰੇਮ ਵਿਚ ਵਿਸ਼ਵਾਸ-ਗੁਰੁ ਨਾਨਕ ਦੇਵ ਜੀ ਰੰਗ ਰੂਪ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਦੇ ਅਨੁਸਾਰ ਇਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਭਰਾ-ਭਰਾ ਹਾਂ |
7. ਜਾਤ-ਪਾਤ ਦਾ ਖੰਡਨ-ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਦੀ ਨਜ਼ਰ ਵਿਚ ਨਾ ਤਾਂ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ ਉਨ੍ਹਾਂ ਦੇ ਅਨੁਸਾਰ ਸਾਰੀਆਂ ਜਾਤੀਆਂ ਅਤੇ ਸਾਰੇ ਵਰਗਾਂ ਵਿਚ ਮੌਲਿਕ ਏਕਤਾ ਅਤੇ ਸਮਾਨਤਾ ਮੌਜੂਦ ਹੈ ।
8. ਸਮਾਜ ਸੇਵਾ-ਗੁਰੁ ਨਾਨਕ ਦੇਵ ਜੀ ਦੇ ਅਨੁਸਾਰ ਜੋ ਵਿਅਕਤੀ ਪਰਮਾਤਮਾ ਦੇ ਪਾਣੀਆਂ ਨਾਲ ਪ੍ਰੇਮ ਨਹੀਂ ਕਰਦਾ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਿਰ-ਸੁਆਰਥ ਭਾਵਨਾ ਨਾਲ ਮਨੁੱਖੀ ਪ੍ਰੇਮ ਅਤੇ ਸਮਾਜ ਸੇਵਾ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਦੇ ਅਨੁਸਾਰ, “‘ਮਾਨਵਤਾ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਹੀ ਪ੍ਰਤੀਕ ਹੈ।
9. ਮੂਰਤੀ ਪੂਜਾ ਦਾ ਖੰਡਨ-ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ ਹੈ, ਕਿਉਂਕਿ ਪਰਮਾਤਮਾ ਅਮੂਰਤ ਅਤੇ ਨਿਰਾਕਾਰ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਅਸਲੀ ਪੂਜਾ ਉਸ ਦੇ ਨਾਮ ਦਾ ਜਾਪ ਕਰਨ ਅਤੇ ਹਰ ਥਾਂ ਉਸ ਦੀ ਮੌਜੂਦਗੀ ਦਾ ਅਨੁਭਵ ਕਰਨ ਵਿਚ ਹੈ ।
10. ਯੱਗ, ਬਲੀ ਅਤੇ ਫ਼ਜ਼ੂਲ ਦੇ ਕਰਮ-ਕਾਂਡਾਂ ਵਿਚ ਅਵਿਸ਼ਵਾਸ-ਗੁਰੂ ਨਾਨਕ ਦੇਵ ਜੀ ਨੇ ਫ਼ਜ਼ੂਲ ਦੇ ਕਰਮ-ਕਾਂਡਾਂ ਦਾ ਸਖ਼ਤ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਯੁੱਗਾਂ ਅਤੇ ਬਲੀ ਆਦਿ ਨੂੰ ਫ਼ਜ਼ੂਲ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਬਾਹਰੀ ਦਿਖਾਵੇ ਦੀ ਰੱਬ ਦੀ ਭਗਤੀ ਵਿਚ ਕੋਈ ਥਾਂ ਨਹੀਂ ਹੈ ।
11. ਸਰਵਉੱਚ ਅਨੰਦ (ਸੱਚ ਖੰਡ ਦੀ ਪ੍ਰਾਪਤੀ-ਗੁਰੁ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਰਵਉੱਚ ਅਨੰਦ ਸੱਚ ਖੰਡ) ਦੀ ਪ੍ਰਾਪਤੀ ਹੈ । ਸੱਚ ਖੰਡ ਉਹ ਮਾਨਸਿਕ ਸਥਿਤੀ ਹੈ ਜਿੱਥੇ ਮਨੁੱਖ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅਤੇ ਉਸ ਦਾ ਦੁਖੀ ਦਿਲ ਸ਼ਾਂਤ ਹੋ ਜਾਂਦਾ ਹੈ | ਅਜਿਹੀ ਹਾਲਤ ਵਿਚ ਆਤਮਾ ਪੂਰਨ ਰੂਪ ਨਾਲ ਪਰਮਾਤਮਾ ਨਾਲ ਘੁਲ-ਮਿਲ ਜਾਂਦੀ ਹੈ ।
12. ਨੈਤਿਕ ਜੀਵਨ ਉੱਤੇ ਜ਼ੋਰ-ਗੁਰੁ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।
ਉਨ੍ਹਾਂ ਨੇ ਆਦਰਸ਼ ਜੀਵਨ ਲਈ ਇਹ ਸਿਧਾਂਤ ਪੇਸ਼ ਕੀਤੇ –
- ਸਦਾ ਸੱਚ ਬੋਲਣਾ
- ਚੋਰੀ ਨਾ ਕਰਨਾ
- ਈਮਾਨਦਾਰੀ ਨਾਲ ਆਪਣਾ ਜੀਵਨ ਨਿਰਬਾਹ ਕਰਨਾ
- ਦੂਜਿਆਂ ਦੀਆਂ ਭਾਵਨਾਵਾਂ ਨੂੰ ਕਦੀ ਠੇਸ ਨਾ ਪਹੁੰਚਾਉਣਾ ।
ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਆਪਣੀ ਮਿੱਠੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ । ਉਨ੍ਹਾਂ ਨੇ ਲੋਕਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਇਕ ਹੀ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਭਟਕੇ ਹੋਏ ਲੋਕਾਂ ਨੂੰ ਜੀਵਨ ਦਾ ਉੱਚਿਤ ਮਾਰਗ ਦਿਖਾਇਆਂ ।
PSEB 9th Class Social Science Guide ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ ਕਿੱਥੋਂ ਦੀ ਰਹਿਣ ਵਾਲੀ ਸੀ ?
(ਉ) ਬਟਾਲਾ ਦੀ
(ਅ) ਅੰਮ੍ਰਿਤਸਰ ਦੀ
(ਇ) ਬਠਿੰਡਾ ਦੀ
(ਸ) ਕੀਰਤਪੁਰ ਦੀ ।
ਉੱਤਰ-
(ਉ) ਬਟਾਲਾ ਦੀ
ਪ੍ਰਸ਼ਨ 2.
ਕਰਤਾਰਪੁਰ ਦੀ ਸਥਾਪਨਾ ਕੀਤੀ –
(ਉ) ਗੁਰੂ ਅੰਗਦ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਰਾਮਦਾਸ ਜੀ ਨੇ
(ਸ) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(ਅ) ਗੁਰੂ ਨਾਨਕ ਦੇਵ ਜੀ ਨੇ
ਪ੍ਰਸ਼ਨ 3.
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ?
(ੳ) ਪਟਨਾ ਵਿਚ
(ਅ) ਸਿਆਲਕੋਟ ਵਿਚ
(ਇ) ਤਾਲੁਬਾ ਵਿਚ
(ਸ) ਕਰਤਾਰਪੁਰ ਵਿਚ ।
ਉੱਤਰ-
(ਇ) ਤਾਲੁਬਾ ਵਿਚ
ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ –
(ੳ) ਸੁਲੱਖਣੀ ਜੀ
(ਅ) ਤ੍ਰਿਪਤਾ ਜੀ
(ਈ) ਨਾਨਕੀ ਜੀ
(ਸ) ਬੀਬੀ ਅਮਰੋ ਜੀ ।
ਉੱਤਰ-
(ਅ) ਤ੍ਰਿਪਤਾ ਜੀ
ਪ੍ਰਸ਼ਨ 5.
ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ –
(ੳ) ਸਿਆਲਕੋਟ ਵਿਚ
(ਅ) ਕੀਰਤਪੁਰ ਵਿਚ
(ਈ) ਸੱਈਅਦਪੁਰ ਵਿਚ
(ਸ) ਪਾਕਪੱਟਨ ਵਿਚ ।
ਉੱਤਰ-
(ਈ) ਸੱਈਅਦਪੁਰ ਵਿਚ
ਪ੍ਰਸ਼ਨ 6.
ਬਾਬਰ ਨੇ 1526 ਈ: ਦੀ ਲੜਾਈ ਵਿਚ ਹਰਾਇਆ –
(ਉ) ਦੌਲਤ ਖਾਂ ਲੋਧੀ ਨੂੰ
(ਅ) ਬਹਿਲੋਲ ਲੋਧੀ ਨੂੰ
(ਈ) ਇਬਰਾਹੀਮ ਲੋਧੀ ਨੂੰ
(ਸ) ਸਿਕੰਦਰ ਲੋਧੀ ਨੂੰ ।
ਉੱਤਰ-
(ਈ) ਇਬਰਾਹੀਮ ਲੋਧੀ ਨੂੰ
ਪ੍ਰਸ਼ਨ 7.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ –
(ਉ) 1269 ਈ: ਵਿਚ
(ਅ) 1469 ਈ: ਵਿਚ ‘
(ਇ) 1526 ਈ: ਵਿਚ
(ਸ) 1360 ਈ: ਵਿਚ ।
ਉੱਤਰ-
(ਅ) 1469 ਈ: ਵਿਚ ‘
ਪ੍ਰਸ਼ਨ 8.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ –
(ਉ) ਬਹਿਲੋਲ ਲੋਧੀ ਨੇ
(ਅ) ਇਬਰਾਹੀਮ ਲੋਧੀ ਨੇ
(ਇ) ਦੌਲਤ ਖਾਂ ਲੋਧੀ ਨੇ
(ਸ) ਸਿਕੰਦਰ ਲੋਧੀ ਨੇ ।
ਉੱਤਰ-
(ਉ) ਬਹਿਲੋਲ ਲੋਧੀ ਨੇ
ਪ੍ਰਸ਼ਨ 9.
ਨਿਮਨ ਵਿਚੋਂ ਕਿਹੜਾ ਲੋਧੀ ਸੁਲਤਾਨ ਨਹੀਂ ਸੀ ?
(ਉ) ਬਹਿਲੋਲ ਲੋਧੀ
(ਅ) ਇਬਰਾਹੀਮ ਲੋਧੀ
(ਇ) ਦੌਲਤ ਖਾਂ ਲੋਧੀ
(ਸ) ਸਿਕੰਦਰ ਲੋਧੀ ।
ਉੱਤਰ-
(ਇ) ਦੌਲਤ ਖਾਂ ਲੋਧੀ
ਪ੍ਰਸ਼ਨ 10.
ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਕਿਹੜਾ ਹੈ ?
(ਉ) ਸ਼ਰੀਅਤ
(ਅ) ਉਲੇਮਾ
(ਇ) ਕੁਰਾਨ
(ਸ) ਬਸ਼ੇਰਵਾਯਤ ।
ਉੱਤਰ-
(ਇ) ਕੁਰਾਨ
I. ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਬਾਬਰ ਨੇ ਪੰਜਾਬ ਨੂੰ………ਈ: ਵਿਚ ਜਿੱਤਿਆ ।
ਉੱਤਰ-
1526,
ਪ੍ਰਸ਼ਨ 2.
ਮੁਸਲਮਾਨਾਂ ਦੀ ਕੁਰਾਨ ਦੇ ਅਨੁਸਾਰ ………. ਜੀਵਨ-ਨਿਰਵਾਹ ਦੀ ਪੱਦਵੀ ਕਹਾਉਂਦੀ ਹੈ ।
ਉੱਤਰ-
ਸ਼ਰੀਅਤ,
ਪ੍ਰਸ਼ਨ 3.
ਇਬਰਾਹੀਮ ਲੋਧੀ ਨੇ………… ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
ਉੱਤਰ-
ਦੌਲਤ ਖ਼ਾਂ,
ਪ੍ਰਸ਼ਨ 4.
ਤਾਤਾਰ ਖਾਂ ਲੋਧੀ ਦੇ ਬਾਅਦ………. ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ ।
ਉੱਤਰ-
ਦੌਲਤ ਖ਼ਾਂ,
ਪ੍ਰਸ਼ਨ 5.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਂਦੀ ਤੱਰੇਦਾਰ ਪਗੜੀ ਨੂੰ ……. ਕਿਹਾ ਜਾਂਦਾ ਸੀ ।
ਉੱਤਰ-
ਚੀਰਾ,
ਪ੍ਰਸ਼ਨ 6.
……. ਦੌਲਤ ਖਾਂ ਲੋਧੀ ਦਾ ਪੁੱਤਰ ਸੀ ।
ਉੱਤਰ-
ਦਿਲਾਵਰ ਖਾਂ ਲੋਧੀ ।
II.
ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਦਿੱਤੇ ਗਏ 20 ਰੁਪਇਆਂ ਨਾਲ ਸੰਤਾਂ ਨੂੰ ਭੋਜਨ ਕਰਾਉਣ ਨੂੰ ……………………………………. ਨਾਂ ਦੀ ਘਟਨਾ ਨਾਲ ਜਾਣਿਆ ਜਾਂਦਾ ਹੈ ।
ਉੱਤਰ-
ਸੱਚਾ ਸੌਦਾ,
ਪ੍ਰਸ਼ਨ 2.
……. ਗੁਰੁ ਨਾਨਕ ਦੇਵ ਜੀ ਦੀ ਸੁਪਤਨੀ ਸੀ ।
ਉੱਤਰ-
ਬੀਬੀ ਸੁਲੱਖਣੀ ਜੀ,
ਪ੍ਰਸ਼ਨ 3.
ਗੁਰੁ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ …….. ਅਤੇ ……… ਸਨ ।
ਉੱਤਰ-
ਸ੍ਰੀ ਚੰਦ ਅਤੇ ਲਖਮੀ ਦਾਸ (ਚੰਦ),
ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀਆਂ ‘ਵਾਰ ਮਲਾਰ’, ‘ਵਾਰ ਆਸਾ’ ……… ਅਤੇ …….. ਨਾਂ ਦੀਆਂ ਚਾਰ ਬਾਣੀਆਂ ਹਨ ।
ਉੱਤਰ-
ਜਪੁਜੀ ਅਤੇ ਬਾਰਾਂ ਮਾਹ,
ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ …….. ਨਾਂ ਦੇ ਪਿੰਡ ਵਿਚ ਹੋਇਆ ।
ਉੱਤਰ-
ਤਲਵੰਡੀ,
ਪ੍ਰਸ਼ਨ 6.
ਗੁਰਦੁਆਰਾ ਪੰਜਾ ਸਾਹਿਬ ……. ਵਿਚ ਸਥਿਤ ਹੈ ।
ਉੱਤਰ-
ਸਿਆਲਕੋਟ ।
III. ਸਹੀ ਮਿਲਾਨ ਕਰੋ
(ਉ) |
(ਅ) |
1. ਤੀਜੀ ਉਦਾਸੀ |
(i) 1469 ਈ: |
2. ਤਤਾਰ ਖਾਂ |
(ii) ਜਵਾਲਾ ਜੀ |
3. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੁਲੱਖਣੀ |
(iii) ਬਹਿਲੋਲ ਲੋਧੀ |
4. ਲੋਧੀ ਵੰਸ਼ ਦਾ ਪ੍ਰਸਿੱਧ ਸ਼ਾਸਕ |
(iv) ਬਟਾਲਾ |
5. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ |
(v) ਸਿਕੰਦਰ ਲੋਧੀ |
ਉੱਤਰ-
1. ਤੀਜੀ ਉਦਾਸੀ |
(ii) ਜਵਾਲਾ ਜੀ |
2. ਤਤਾਰ ਖਾਂ |
(iii) ਬਹਿਲੋਲ ਲੋਧੀ |
3. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੁਲੱਖਣੀ |
(iv) ਬਟਾਲਾ |
4. ਲੋਧੀ ਵੰਸ਼ ਦਾ ਪ੍ਰਸਿੱਧ ਸ਼ਾਸਕ |
(v) ਸਿਕੰਦਰ ਲੋਧੀ |
5. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ |
(i) 1469 ਈ: |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ
I.
ਪ੍ਰਸ਼ਨ 1.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ (ਵਿਸਾਖ ਮਹੀਨਾ); 1469 ਈ: ਨੂੰ ਹੋਇਆ ।
ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਹੋਇਆ ਪਰ ਉਨ੍ਹਾਂ ਦਾ ਜਨਮ ਦਿਵਸ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਮਨਾਇਆ ਜਾਂਦਾ ਹੈ । ‘
ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਜਨਮ ਤਲਵੰਡੀ ਨਾਂ ਦੇ ਪਿੰਡ ਆਧੁਨਿਕ ਪਾਕਿਸਤਾਨ) ਵਿਚ ਹੋਇਆ ਸੀ ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਨ ।
ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਉੱਤਰ-
ਤ੍ਰਿਪਤਾ ਜੀ ।
ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉੱਤਰ-
ਪੰਡਿਤ ਗੋਪਾਲ ਦੀ ।
ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ?
ਉੱਤਰ-
ਗੁਰੁ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਨਾਨਕੀ ਅਤੇ ਜੀਜਾ ਜੈ ਰਾਮ ਜੀ ਕੋਲ ਸੁਲਤਾਨਪੁਰ ਇਸ ਲਈ ਭੇਜਿਆ ਗਿਆ, ਤਾਂ ਕਿ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ।
ਪ੍ਰਸ਼ਨ 7.
ਕਿਸ ਘਟਨਾ ਨੂੰ “ਸੱਚਾ ਸੌਦਾ ਦਾ ਨਾਂ ਦਿੱਤਾ ਗਿਆ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਇਆਂ ਨਾਲ ਸੰਤਾਂ ਨੂੰ ਭੋਜਨ ਕਰਾਉਣਾ ।
ਪ੍ਰਸ਼ਨ 8.
ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਅਤੇ ਕਿੰਨੇ ਸਮੇਂ ਤਕ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਅਨਾਜ ਦੇ ਭੰਡਾਰ) ਵਿਚ ਕੰਮ ਕੀਤਾ । ਉਨ੍ਹਾਂ ਨੇ ਉੱਥੇ ਦਸ ਸਾਲਾਂ ਤਕ ਕੰਮ ਕੀਤਾ ।
ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਚੰਦ ਅਤੇ ਲੱਛਮੀ ਦਾਸ (ਚੰਦ) ।
ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ: ਵਿਚ ।
ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।
ਉੱਤਰ-
ਗੁਰੁ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ, ਬਟਾਲਾ (ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਸੀ । ਉਨ੍ਹਾਂ ਦੇ ਪੁੱਤਰਾਂ ਦੇ ਨਾਂ ਸ੍ਰੀ ਚੰਦ ਤੇ ਲਖਮੀ ਦਾਸ ਚੰਦ ਸਨ ।
ਪ੍ਰਸ਼ਨ 12.
(i) ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ
(ii) ਇਸ ਦਾ ਕੀ ਭਾਵ ਸੀ ?
ਉੱਤਰ-
(i) ਗੁਰੁ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ- “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ |
(ii) ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।
ਪ੍ਰਸ਼ਨ 13.
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖ਼ਾਨੇ ਵਿਚ ਭੰਡਾਰੀ ਦਾ ਕੰਮ ਕੀਤਾ ।
ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਬਾਣੀਆਂ ਸਨ-‘ਵਾਰ ਮਲਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ ਸਾਹਿਬ’ ਅਤੇ ‘ਬਾਰਾਮਾਹਾ’ ।
ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ-
ਕੁਰੂਕਸ਼ੇਤਰ ਵਿਚ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਆਪਣੀ ਸਰੀਰਕ ਪਵਿੱਤਰਤਾ ਦੀ ਬਜਾਏ ਆਪਣੇ ਮਨ ਅਤੇ ਆਤਮਾ ਦੀ ਪਵਿੱਤਰਤਾ ਉੱਤੇ ਜ਼ੋਰ ਦੇਣਾ ਚਾਹੀਦਾ ਹੈ ।
ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਦੀ ਬਨਾਰਸ ਦੀ ਯਾਤਰਾ ਬਾਰੇ ਲਿਖੋ ।
ਉੱਤਰ-
ਬਨਾਰਸ ਵਿਚ ਗੁਰੂ ਜੀ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ ਜੋ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਚੇਲਾ ਬਣ ਗਿਆ ।
ਪ੍ਰਸ਼ਨ 17.
ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣ, ਹੱਥ ਵਿਚ ਡੰਡਾ ਫੜਨ, ਸਿਰ ਮੁਨਾਉਣ ਅਤੇ ਸੰਸਾਰ ਤਿਆਗਣ ਵਰਗੇ ਵਿਅਰਥ ਦੇ ਆਡੰਬਰਾਂ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ।
ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਕਿਹੋ ਜਿਹਾ ਹੈ ? ਕੋਈ ਚਾਰ ਵਿਚਾਰ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ, ਸਰਵ-ਵਿਆਪਕ ਅਤੇ ਸਰਵ-ਉੱਚ ਹੈ ।
ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਣਨਾ ਚਾਹੁੰਦੇ ਸਨ ।
ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਰਤਾਰਪੁਰ ਵਿਖੇ ਕੀਤਾ ।
ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੁਆਰਾ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਸਦਾ ਆਰੰਭ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੁਆਰਾ ਕੀਤਾ |
ਪ੍ਰਸ਼ਨ 22.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਯਾਤਰਾਵਾਂ ਤੋਂ ਹੈ ਜੋ ਉਨ੍ਹਾਂ ਨੇ ਇਕ ਉਦਾਸੀ ਦੇ ਭੇਸ ਵਿਚ ਕੀਤੀਆਂ |
ਪ੍ਰਸ਼ਨ 23.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ ਸੀ ।
ਪ੍ਰਸ਼ਨ 24.
ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿਚ ਕਾਅਬੇ ਵਲ ਪੈਰ ਕਰਕੇ ਸੌਣ ਦਾ ਵਿਰੋਧ ਕਿਸਨੇ ਕੀਤਾ ?
ਉੱਤਰ-
ਕਾਜ਼ੀ ਰੁਕਨੁੱਦੀਨ ਨੇ ।
II.
ਪ੍ਰਸ਼ਨ 1.
ਤੀਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਇਕ ਸਾਥੀ ਦਾ ਨਾਂ ਦੱਸੋ ।
ਉੱਤਰ-
ਭਾਈ ਮਰਦਾਨਾ/ਹੱਸੂ ਲੁਹਾਰ ।
ਪ੍ਰਸ਼ਨ 2.
ਬਾਬਰ ਨੇ ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ?
ਉੱਤਰ-
ਸੱਯਦਪੁਰ ਵਿਚ ।
ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿਚ ਬਾਬਰ ਦੇ ਸੱਯਦਪੁਰ ’ਤੇ ਹਮਲੇ ਦੀ ਨਿੰਦਾ ਕੀਤੀ ਹੈ ?
ਉੱਤਰ-
ਬਾਬਰਵਾਣੀ ਵਿਚ ।
ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ “ਪਾਪਾਂ ਦੀ ਬਰਾਤ ਨਾਲ ਕੀਤੀ ਹੈ ?
ਉੱਤਰ-
ਗੁਰੁ ਨਾਨਕ ਦੇਵ ਜੀ ਨੇ ਬਾਬਰ ਦੇ ਭਾਰਤ ‘ਤੇ ਤੀਜੇ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ।
ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
- ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨਾਲ ਮੂਰਤੀ-ਪੂਜਾ ਅਤੇ ਕਈ ਦੇਵੀ-ਦੇਵਤਿਆਂ ਦੀ ਪੂਜਾ ਘੱਟ ਹੋਈ ਤੇ ਲੋਕ ਇਕ ਪਰਮਾਤਮਾ ਦੀ ਪੂਜਾ ਕਰਨ ਲੱਗੇ ।
- ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦ-ਭਾਵ ਭੁੱਲ ਕੇ ਇਕ-ਦੂਜੇ ਦੇ ਨੇੜੇ ਆਏ ।
ਪ੍ਰਸ਼ਨ 6.
ਕਰਤਾਰਪੁਰ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ ?
ਉੱਤਰ-
ਕਰਤਾਰਪੁਰ ਦੀ ਸਥਾਪਨਾ 1521 ਈ: ਦੇ ਲਗਪਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ।
ਪ੍ਰਸ਼ਨ 7.
ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ ?
ਉੱਤਰ-
ਇਸ ਦੇ ਲਈ ਦੀਵਾਨ ਕਰੋੜੀ ਮੱਲ ਖੱਤਰੀ ਨਾਂ ਦੇ ਇਕ ਵਿਅਕਤੀ ਨੇ ਭੂਮੀ ਭੇਟ ਵਿਚ ਦਿੱਤੀ ਸੀ ।
ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਿਵੇਂ ਬੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ (ਪਾਕਿਸਤਾਨ) ਵਿਚ ਧਰਮ ਪ੍ਰਚਾਰ ਕਰਦਿਆਂ ਹੋਇਆਂ ਬੀਤੇ ।
ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ ਵਿਚ ।
ਪ੍ਰਸ਼ਨ 10.
ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਉਨ੍ਹਾਂ ਦੀ ਕਿਹੜੀ ਰਚਨਾ ਵਿਚ ਮਿਲਦਾ ਹੈ ?
ਉੱਤਰ-
ਜਪੁਜੀ ਸਾਹਿਬ ਵਿਚ ।
ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
22 ਸਤੰਬਰ, 1539 ਨੂੰ ।
ਪ੍ਰਸ਼ਨ 12.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਲੋਕਾਂ ਦੁਆਰਾ ਬਿਨਾਂ ਕਿਸੇ ਭੇਦ-ਭਾਵ ਦੇ ਇਕ ਸਥਾਨ ‘ਤੇ ਬੈਠ ਕੇ ਭੋਜਨ ਕਰਨਾ ।
ਪ੍ਰਸ਼ਨ 13.
ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਸਿਆਲਕੋਟ ਵਿਖੇ ॥
ਪ੍ਰਸ਼ਨ 14.
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ) ਕੌਣ ਸਨ ?
ਉੱਤਰ
ਭਾਈ ਮਰਦਾਨਾ ਜੀ ।
III.
ਪ੍ਰਸ਼ਨ 1.
ਆਪਣੀ ਦੂਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉੱਤਰ-
ਦੱਖਣੀ ਭਾਰਤ ਵਿਚ ।
ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉੱਤਰ-
1515 ਈ: ਵਿਚ ।
ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਂਟ ਕਿੱਥੇ ਹੋਈ ?
ਉੱਤਰ-
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਭੇਂਟ ਤਾਲੂੰਬਾ ਵਿਖੇ ਹੋਈ
ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਂਟ ਦਾ ਸੱਜਣ ਠੱਗ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਤੇ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ।
ਪ੍ਰਸ਼ਨ 5.
ਗੋਰਖਮੱਤਾ ਦਾ ਨਾਂ ਨਾਨਕਮੱਤਾ ਕਿਵੇਂ ਪਿਆ ?
ਉੱਤਰ-
ਗੋਰਖਮੱਤਾ ਵਿਚ ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਨੂੰ ਜੀਵਨ ਦਾ ਅਸਲੀ ਉਦੇਸ਼ ਦੱਸਿਆ ਸੀ ਤੇ ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ ਸੀ । ਇਸੇ ਘਟਨਾ ਮਗਰੋਂ ਗੋਰਖਮੱਤਾ ਦਾ ਨਾਂ ਨਾਨਕਮੱਤਾ ਪੈ ਗਿਆ ।
ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਸਿੱਖਿਆ ਲਿਖੋ ।
ਉੱਤਰ-
ਪਰਮਾਤਮਾ ਇਕ ਹੈ ਅਤੇ ਸਾਨੂੰ ਸਿਰਫ਼ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ । ਜਾਂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 7.
ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਤੇ ਉਹ ਨਿਰਾਕਾਰ, ਸ਼ੈ-ਵਿਦਮਾਨ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ ।
ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ “ਨਾਨਕਮੱਤਾ ਪਿਆ ?
ਉੱਤਰ-
ਗੋਰਖਮੱਤਾ ਦਾ ।
ਪ੍ਰਸ਼ਨ 9.
‘ਧੁਬਰੀਂ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?
ਉੱਤਰ-
ਸੰਤ ਸ਼ੰਕਰਦੇਵ ਨਾਲ ।
ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ?
ਉੱਤਰ-
ਕਾਮਰੂਪ ਦੇ ਸਥਾਨ ‘ਤੇ ।
ਪ੍ਰਸ਼ਨ 11.
ਬਹਿਲੋਲ ਖਾਂ ਲੋਧੀ ਕੌਣ ਸੀ ?
ਉੱਤਰ-
ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ (1450-1489 ਈ:) ਸੀ ।
ਪ੍ਰਸ਼ਨ 12.
ਇਬਰਾਹੀਮ ਲੋਧੀ ਦਾ ਕੋਈ ਇਕ ਗੁਣ ਦੱਸੋ ।
ਉੱਤਰ-
ਇਬਰਾਹੀਮ ਲੋਧੀ ਇਕ ਬਹਾਦਰ ਸਿਪਾਹੀ ਅਤੇ ਕਾਫ਼ੀ ਹੱਦ ਤਕ ਸਫਲ ਜਰਨੈਲ ਸੀ ।
ਪ੍ਰਸ਼ਨ 13.
ਇਬਰਾਹੀਮ ਲੋਧੀ ਦੇ ਕੋਈ ਦੋ ਔਗੁਣਾਂ ਬਾਰੇ ਦੱਸੋ ।
ਉੱਤਰ-
ਇਬਰਾਹੀਮ ਲੋਧੀ ਅਯੋਗ, ਹੱਠੀ ਅਤੇ ਘਮੰਡੀ ਸੀ ।
ਪ੍ਰਸ਼ਨ 14.
ਬਾਬਰ ਨੇ ਪੰਜਾਬ ਉੱਤੇ ਆਪਣਾ ਅਧਿਕਾਰ ਕਦੋਂ ਕੀਤਾ ?
ਉੱਤਰ-
ਬਾਬਰ ਨੇ ਪੰਜਾਬ ਉੱਤੇ 21 ਅਪਰੈਲ, 1526 ਈ: ਵਿਚ ਅਧਿਕਾਰ ਕੀਤਾ |
ਪ੍ਰਸ਼ਨ 15.
ਮੁਸਲਿਮ ਸਮਾਜ ਕਿਹੜੇ-ਕਿਹੜੇ ਵਰਗਾਂ ਵਿਚ ਵੰਡਿਆ ਹੋਇਆ ਸੀ ?
ਉੱਤਰ-
15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ
- ਅਮੀਰ ਅਤੇ ਸਰਦਾਰ
- ਉਲਮਾ ਅਤੇ ਸੱਯਦ
- ਮੱਧ ਵਰਗ ਅਤੇ
- ਗੁਲਾਮ ਜਾਂ ਦਾਸ ॥
ਪ੍ਰਸ਼ਨ 16.
ਆਲਮ ਖਾਂ ਵੱਲੋਂ ਬਾਬਰ ਨਾਲ ਕੀਤੀ ਸੰਧੀ ਦੀਆਂ ਮੁੱਖ ਸ਼ਰਤਾਂ ਲਿਖੋ ।
ਉੱਤਰ-
ਸੰਧੀ ਅਨੁਸਾਰ ਇਹ ਤੈਅ ਹੋਇਆ ਕਿ ਉਸ ਦੀਆਂ ਸ਼ਰਤਾਂ ਹੇਠ ਲਿਖੀਆਂ ਸਨਬਾਬਰ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਸੈਨਿਕ ਸਹਾਇਤਾ ਦੇਵੇਗਾ । ਜਾਂ ਆਲਮ ਖ਼ਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ‘ਤੇ ਬਾਬਰ ਦਾ ਅਧਿਕਾਰ ਸਵੀਕਾਰ ਕਰੇਗਾ ।
ਪ੍ਰਸ਼ਨ 17.
ਉਲਮਾ ਕੌਣ ਸਨ ?
ਉੱਤਰ-
ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ ਜੋ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ ।
ਪ੍ਰਸ਼ਨ 18.
ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿਚ ਕੀ ਫ਼ਰਕ ਸੀ ?
ਉੱਤਰ-
ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀ ਲੋਕਾਂ ਦਾ ਭੋਜਨ ਬਹੁਤ ਤੇਲ ਵਾਲਾ (ਓ ਵਾਲਾ ਹੁੰਦਾ ਸੀ ਜਦਕਿ ਹਿੰਦੁਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ (ਸ਼ਾਕਾਹਾਰੀ ਹੁੰਦਾ ਸੀ ।
ਪ੍ਰਸ਼ਨ 19.
ਸੱਯਦ ਕੌਣ ਸਨ ?
ਉੱਤਰ-
ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ।
ਪ੍ਰਸ਼ਨ 20.
ਮੁਸਲਿਮ ਮੱਧ ਵਰਗ ਵਿਚ ਕੌਣ-ਕੌਣ ਸ਼ਾਮਲ ਸਨ ?
ਉੱਤਰ-
ਮੁਸਲਿਮ ਮੱਧ ਵਰਗ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਸ਼ਾਮਲ ਸਨ ।
IV.
ਪ੍ਰਸ਼ਨ 21.
ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਪਜਾਮਾ ਪਹਿਨਦੀਆਂ ਸਨ ਅਤੇ ਬੁਰਕਿਆਂ ਦੀ ਵਰਤੋਂ ਕਰਦੀਆਂ ਸਨ ।
ਪ੍ਰਸ਼ਨ 2.
ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਚੌਗਾਨ, ਘੋੜਸਵਾਰੀ, ਘੋੜ ਦੌੜ ਆਦਿ ਸਨ ਜਦਕਿ ਚੌਪੜ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿਚ ਪ੍ਰਚਲਿਤ ਸੀ ।
ਪ੍ਰਸ਼ਨ 3.
ਹਿੰਦੂਆਂ ਦੇ ਵਹਿਮਾਂ ਅਤੇ ਉਨ੍ਹਾਂ ਦੀ ਅਗਿਆਨਤਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਵਿਚ ਹਿੰਦੂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਬਲੀ ਦਿੰਦੇ ਸਨ ਅਤੇ ਜਾਦੂ-ਟੂਣੇ, ਤਵੀਤਾਂ ਅਤੇ ਕਰਾਮਾਤਾਂ ਵਿਚ ਵਿਸ਼ਵਾਸ ਰੱਖਦੇ ਸਨ ।
ਪ੍ਰਸ਼ਨ 4.
ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ ।
ਪ੍ਰਸ਼ਨ 5.
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ ?
ਉੱਤਰ-
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ॥
ਪ੍ਰਸ਼ਨ 6.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ ?
ਉੱਤਰ-
ਬਹਿਲੋਲ ਲੋਧੀ ਨੇ ।
ਪ੍ਰਸ਼ਨ 7.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਸਿਕੰਦਰ ਲੋਧੀ ਨੂੰ ।
ਪ੍ਰਸ਼ਨ 8.
ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ ?
ਉੱਤਰ-
ਦੌਲਤ ਖਾਂ ਲੋਧੀ ।
ਪ੍ਰਸ਼ਨ 9.
ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ ।
ਉੱਤਰ-
ਦਿਲਾਵਰ ਖਾਂ ਲੋਧੀ ।
ਪ੍ਰਸ਼ਨ 10.
ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ ?
ਉੱਤਰ-
ਬਜੌਰ ਅਤੇ ਭੇਰਾ ਉੱਤੇ ।
ਪ੍ਰਸ਼ਨ 11.
ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ ?
ਜਾਂ
ਬਾਬਰ ਨੇ ਪੰਜਾਬ ਨੂੰ ਕਦੋਂ ਜਿੱਤਿਆ ?
ਉੱਤਰ-
1524 ਈ: ਨੂੰ ।
ਪ੍ਰਸ਼ਨ 12.
ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ ?
ਉੱਤਰ-
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ।
ਪ੍ਰਸ਼ਨ 13.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ ?
ਉੱਤਰ-
ਸੱਯਦ ।
ਪ੍ਰਸ਼ਨ 14.
ਮੁਸਲਿਮ ਸਮਾਜ ਵਿਚ ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ ?
ਉੱਤਰ-
ਕਾਜੀ ।
ਪ੍ਰਸ਼ਨ 15.
ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ਤੇ ਕੌਣ ਸੀ ?
ਉੱਤਰ-
ਗੁਲਾਮ
ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ ?
ਉੱਤਰ-
ਜਿੰਮੀ ।
ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ ?
ਉੱਤਰ-
ਜਜ਼ੀਆ ।
ਪ੍ਰਸ਼ਨ 18.
‘ਸਤੀ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ ?
ਉੱਤਰ-
ਹਿੰਦੁਆਂ ਵਿਚ ।
ਪ੍ਰਸ਼ਨ 19.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁੱਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਚੀਰਾ ।
ਪ੍ਰਸ਼ਨ 20.
ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ ?
ਉੱਤਰ-
ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ ਇਸ ਲਈ ਉਸਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਸੁਲਤਾਨ ਕੋਲ ਭੇਜਿਆ ।
ਪ੍ਰਸ਼ਨ 21.
ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ ?
ਉੱਤਰ-
ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ ।
ਪ੍ਰਸ਼ਨ 22.
ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ ?
ਉੱਤਰ-
ਦੌਲਤ ਖਾਂ ਲੋਧੀ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ ਜਦਕਿ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦਾ ਹੀ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ ।
ਪ੍ਰਸ਼ਨ 23.
ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ ?
ਉੱਤਰ-
ਬਾਬਰ ਵਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ ।
ਪ੍ਰਸ਼ਨ 24.
ਬਾਬਰ ਦੇ ਪੰਜਾਬ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ’ਤੇ ਬਾਬਰ ਦਾ ਕਬਜ਼ਾ ਹੋ ਗਿਆ ।
ਪ੍ਰਸ਼ਨ 25.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਇਕ ਵਾਕ ਲਿਖੋ ।
ਉੱਤਰ-
ਗੁਰੁ ਨਾਨਕ ਦੇਵ ਜੀ ਆਖਦੇ ਹਨ-“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ ।’
ਭਾਵ ਸ਼ਾਸਕ ਵਰਗ ਜ਼ਾਲਮ ਹੈ । ਇਨ੍ਹਾਂ ਕੁੱਤਿਆਂ (ਲੋਧੀ ਸ਼ਾਸਕਾਂ ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ? ਨੋਟ ਲਿਖੋ ।
ਉੱਤਰ-
ਬਚਪਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਿਆਲੂ ਸਨ । ਦੀਨ-ਦੁਖੀਆਂ ਨੂੰ ਦੇਖ ਕੇ ਉਨ੍ਹਾਂ ਦਾ ਮਨ ਪਿਘਲ ਜਾਂਦਾ ਸੀ । 7 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਗੋਪਾਲ ਪੰਡਿਤ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ਪੰਡਿਤ ਜੀ ਉਨ੍ਹਾਂ ਨੂੰ ਸੰਤੁਸ਼ਟ ਨਾ ਕਰ ਸਕੇ । ਉਸ ਤੋਂ ਬਾਅਦ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਕੋਲ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਦੇ ਅਨੁਸਾਰ ਉਨ੍ਹਾਂ ਨੂੰ ਅਰਬੀ ਅਤੇ ਫ਼ਾਰਸੀ ਪੜਨ ਲਈ ਮੌਲਵੀ ਕੁਤੁਬੁੱਦੀਨ ਦੇ ਕੋਲ ਵੀ ਭੇਜਿਆ ਗਿਆ ।
ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।
ਉੱਤਰ-
ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਵਾਉਣਾ ਚਾਹਿਆ । ਉਸ ਵਿਸ਼ੇਸ਼ ਰਸਮ ਉੱਤੇ ਸਾਕ-ਸੰਬੰਧੀਆਂ ਨੂੰ ਵੀ ਬੁਲਾਇਆ ਗਿਆ । ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ।
ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇਕ ਸਥਾਈ ਜਨੇਉ ਚਾਹੀਦਾ ਹੈ । ਮੈਨੂੰ ਅਜਿਹਾ ਜਨੇਉ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ ।
ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸੱਚਾ ਸੌਦਾ ਘਟਨਾ ਦਾ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਜੀ ਦਾ ਧਿਆਨ ਸੰਸਾਰਕ ਕੰਮਾਂ ਵਿਚ ਲਗਾਉਣ ਲਈ ਕੁੱਝ ਰੁਪਏ ਦੇ ਕੇ ‘ਚੂਹੜਕਾਨੇ ਨਗਰ ਵਿਚ ਵਪਾਰ ਕਰਨ ਲਈ ਭੇਜ ਦਿੱਤਾ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਗੁਰੂ ਜੀ ਨੇ ਇਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਤੇ ਖਰਚ ਕਰ ਦਿੱਤੇ । ਇਹ ਘਟਨਾ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।
ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ ।ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ ।
ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ | ਪਰ ਗੁਰੂ ਜੀ ਨੇ 20 ਰੁਪਏ ਸੰਤਾਂ ਨੂੰ ਭੋਜਨ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ । ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ । ਜਾਂ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ (ਉਪਦੇਸ਼ਾਂ ਦਾ ਵਰਣਨ ਕਰੋ । ਉੱਤਰ-ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਪਰਮਾਤਮਾ ਇਕ ਹੈ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।
2. ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ।ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।
4. ਪਰਮਾਤਮਾ ਸਰਵ-ਸ੍ਰੇਸ਼ਟ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ੍ਰੇਸ਼ਟ ਹੈ । ਉਹ ਅਦੁੱਤੀ ਹੈ । ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।
5. ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ‘ਤੇ ਦਇਆ ਅਤੇ ਮਿਹਰ ਕਰਦਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਕਰਦਾ ਹੈ ।
ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ ‘ਤੇ ਗਏ ?
ਉੱਤਰ-
ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –
- ਸੁਲਤਾਨਪੁਰ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਿਸ਼ ਬਣਾਇਆ ।
- ਇਸ ਪਿੱਛੋਂ ਗੁਰੂ ਸਾਹਿਬ ਤਾਲੁਬਾ (ਸੱਜਣ ਠੱਗ ਕੋਲ, ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
- ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ |
- ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਆਦਿ ਕਈ ਸਥਾਨਾਂ ਦਾ ਦੌਰਾ ਕੀਤਾ ।
ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ-
- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ 1510 ਈ: ਵਿਚ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਮਾਲਵਾ ਦੇ ਸੰਤਾਂ ਅਤੇ ਮਾਊਂਟ ਆਬੂ ਦੇ ਜੈਨ ਮੁਨੀਆਂ ਨਾਲ ਮੁਲਾਕਾਤ ਕੀਤੀ ।
- ਇਸਦੇ ਬਾਅਦ ਗੁਰੂ ਸਾਹਿਬ ਨੇ ਉੱਜੈਨ, ਹੈਦਰਾਬਾਦ, ਨਾਂਦੇੜ, ਗੰਟੂਰ, ਗੋਲਕੁੰਡਾ, ਮਦਰਾਸ, ਕਾਂਚੀਪੁਰਮ ਅਤੇ ਰਾਮੇਸ਼ਵਰਮ ਦੇ ਤੀਰਥ ਸਥਾਨ ਦੀ ਯਾਤਰਾ ਕੀਤੀ ।
- ਗੁਰੂ ਜੀ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਗਏ ਜਿੱਥੇ ਲੰਕਾ ਦਾ ਰਾਜਾ ਸ਼ਿਵਨਾਥ ਅਤੇ ਕਈ ਹੋਰ ਲੋਕ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਿਸ਼ ਬਣ ਗਏ ।
- ਆਪਣੀ ਵਾਪਸੀ ਯਾਤਰਾ ਵਿਚ ਗੁਰੂ ਜੀ ਵੇਂਦਰਮ, ਸ੍ਰੀ ਰੰਗਾਪਟਨਮ, ਸੋਮਨਾਥ, ਦੁਆਰਕਾ, ਬਹਾਵਲਪੁਰ, ਮੁਲਤਾਨ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ 1515 ਈ: ਨੂੰ ਇੱਥੋਂ ਉਹ ਸੁਲਤਾਨਪੁਰ ਗਏ ।
ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ ।
ਉੱਤਰ-
ਸੁਲਤਾਨਪੁਰ ਲੋਧੀ ਵਿਚ ਕੁੱਝ ਸਮਾਂ ਰਹਿਣ ਦੇ ਬਾਅਦ ਗੁਰੂ ਜੀ ਨੇ 1515 ਈ: ਤੋਂ ਲੈ ਕੇ 1517 ਈ: ਤਕ ਆਪਣੀ ਤੀਜੀ ਉਦਾਸੀ ਕੀਤੀ । ਇਸ ਉਦਾਸੀ ਵਿਚ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ । ਇਸ ਯਾਤਰਾ ਵਿਚ ਹੱਸੂ ਲੁਹਾਰ ਅਤੇ ਸੀਹਾ ਛੀਬੇ ਨੇ ਵੀ ਉਨ੍ਹਾਂ ਦਾ ਸਾਥ ਕੀਤਾ | ਇਸ ਉਦਾਸੀ ਦੌਰਾਨ ਗੁਰੁ ਜੀ ਹੇਠ ਲਿਖੇ ਸਥਾਨਾਂ ‘ਤੇ ਗਏ –
- ਮੁਕਾਮ ਪੀਰ ਬੁੱਢਣਸ਼ਾਹ, ਤਿੱਬਤ, ਨੇਪਾਲ, ਗੋਰਖਮੱਤਾ ਜਾਂ ਨਾਨਕਮੱਤਾ ।
- ਬਿਲਾਸਪੁਰ, ਮੰਡੀ, ਸੁਕੇਤ, ਜਵਾਲਾਜੀ, ਕਾਂਗੜਾ, ਕੁੱਲੂ ਆਦਿ ਪਹਾੜੀ ਇਲਾਕੇ ।
- ਕਸ਼ਮੀਰ ਘਾਟੀ ਵਿਚ ਕੈਲਾਸ਼ ਪਰਬਤ, ਲੱਦਾਖ, ਕਾਰਗਿਲ, ਅਮਰਨਾਥ, ਅਨੰਤਨਾਗ, ਬਾਰਾਮੁਲਾ ਆਦਿ ।
ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1517 ਈ: ਤੋਂ 1521 ਈ: ਤਕ ਭਾਈ ਮਰਦਾਨਾ ਜੀ ਨੂੰ ਲੈ ਕੇ ਕੀਤੀ । ਇਸ ਉਦਾਸੀ ਦੌਰਾਨ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕੀਤੀ । ਉਹ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਪੇਸ਼ਾਵਰ, ਸੱਯਦਪੁਰ ਆਦਿ ਸਥਾਨਾਂ ‘ਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ ।
ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ।
ਉੱਤਰ-
1522 ਈ: ਦੇ ਲਗਪਗ ਗੁਰੁ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇਕ ਨਵਾਂ ਸ਼ਹਿਰ ਵਸਾਇਆ । ਇਸ ਸ਼ਹਿਰ ਦਾ ਨਾਂ ‘ਕਰਤਾਰਪੁਰ’ ਭਾਵ ਪਰਮਾਤਮਾ ਦਾ ਸ਼ਹਿਰ ਸੀ । ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ । ਕੰਮ-
- ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ‘ਵਾਰ ਮਲਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ ਸਾਹਿਬ, ਪੱਟੀ”, “ਦੱਖਣੀ ਓਅੰਕਾਰ’, ‘ਬਾਰਾਮਾਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ ।
- ਕਰਤਾਰਪੁਰ ਵਿਚ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਸੰਸਥਾ ਦਾ ਵਿਕਾਸ ਕੀਤਾ ।
- ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ |
ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ।
ਪ੍ਰਸ਼ਨ 11.
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ ।
ਉੱਤਰ-
ਗੁਰੁ ਨਾਨਕ ਸਾਹਿਬ ਨੇ ਆਪਣੇ ਸੰਦੇਸ਼ ਦੇ ਪ੍ਰਸਾਰ ਲਈ ਕੁਝ ਯਾਤਰਾਵਾਂ ਕੀਤੀਆਂ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਨੂੰ ਚਾਰ ਹਿੱਸਿਆਂ ਜਾਂ ਉਦਾਸੀਆਂ ਵਿਚ ਵੰਡਿਆ ਜਾਂਦਾ। ਹੈ । ਇਹ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਗੁਰੂ ਨਾਨਕ ਸਾਹਿਬ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਅਸਾਮ ਤਕ ਦੀ ਯਾਤਰਾ ਕੀਤੀ ਸੀ । ਇਹ ਸੰਭਵ ਹੈ ਕਿ ਉਹ ਭਾਰਤ ਤੋਂ ਬਾਹਰ ਸ੍ਰੀ ਲੰਕਾ, ਮੱਕਾ, ਮਦੀਨਾ ਤੇ ਬਗਦਾਦ ਵੀ ਗਏ ਸਨ । ਉਨ੍ਹਾਂ ਦੇ ਜੀਵਨ ਦੇ ਲਗਪਗ 20-21 ਸਾਲ ‘ਉਦਾਸੀਆਂ’ ਵਿਚ ਗੁਜ਼ਰੇ ।
ਆਪਣੀਆਂ ਦੁਰ ਦੀਆਂ ਉਦਾਸੀਆਂ ਵਿਚ ਗੁਰੂ ਸਾਹਿਬ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਅਨੇਕਾਂ ਲੋਕਾਂ ਦੇ ਸੰਪਰਕ ਵਿਚ ਆਏ । ਇਹ ਲੋਕ ਭਾਂਤ-ਭਾਂਤੀ ਦੀਆਂ ਸੰਸਾਰਕ ਵਿਧੀਆਂ ਅਤੇ ਰਸਮਾਂ ਦਾ ਪਾਲਣ ਕਰਦੇ ਸਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਧਰਮ ਦਾ ਸੱਚਾ ਮਾਰਗ ਦਿਖਾਇਆ ।
ਪ੍ਰਸ਼ਨ 12.
ਗੁਰੁ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਕੀ ਸਨ ?
ਉੱਤਰ-
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਸਾਰਿਆਂ ਵਾਸਤੇ ਸੀ । ਹਰੇਕ ਇਸਤਰੀ-ਪੁਰਖ ਉਨ੍ਹਾਂ ਦੁਆਰਾ ਦੱਸੇ ਰਾਹ ਨੂੰ ਅਪਣਾ ਸਕਦਾ ਸੀ । ਇਸ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਸੀ । ਇਸ ਤਰ੍ਹਾਂ ਵਰਣ-ਵਿਵਸਥਾ ਦੇ ਜਟਿਲ ਬੰਧਨ ਟੁੱਟਣ ਲੱਗੇ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਸੰਚਾਰ ਹੋਇਆ । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਮ ਲੋਕਾਂ ਨਾਲ ਸੰਬੰਧਿਤ ਕੀਤਾ । ਇਸੇ ਕਾਰਨ ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਨ ਵਿਚ ਪ੍ਰਚਲਿਤ ਅਨਿਆਂ, ਦਮਨ ਤੇ ਭ੍ਰਿਸ਼ਟਾਚਾਰ ਦਾ ਬੜਾ ਜ਼ੋਰਦਾਰ ਖੰਡਨ ਕੀਤਾ । ਸਿੱਟੇ ਵਜੋਂ ਸਮਾਜ ਅਨੇਕਾਂ ਬੁਰਾਈਆਂ ਤੋਂ ਮੁਕਤ ਹੋ ਗਿਆ ।
ਪ੍ਰਸ਼ਨ 13.
ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਲੋਧੀ ਇਕ ਨਿਆਂ ਪ੍ਰੇਮੀ, ਬੁੱਧੀਮਾਨ ਅਤੇ ਪਰਜਾ ਹਿਤੈਸ਼ੀ ਸ਼ਾਸਕ ਸੀ । ਪਰ ਡਾ: ਇੰਦੂ ਭੂਸ਼ਣ ਬੈਨਰਜੀ ਇਸ ਮਤ ਦੇ ਵਿਰੁੱਧ ਹਨ । ਉਨ੍ਹਾਂ ਦਾ ਕਥਨ ਹੈ ਕਿ ਸਿਕੰਦਰ ਲੋਧੀ ਦੀ ਨਿਆਂ-ਪਿਯਤਾ ਆਪਣੇ ਵਰਗ ਮੁਸਲਮਾਨ ਵਰਗ) ਤਕ ਹੀ ਸੀਮਿਤ ਸੀ । ਉਸ ਨੇ ਆਪਣੀ ਹਿੰਦੂ ਪਰਜਾ ਦੇ ਪ੍ਰਤੀ ਜ਼ੁਲਮ ਅਤੇ ਅਸਹਿਣਸ਼ੀਲਤਾ ਦੀ ਨੀਤੀ ਦਾ ਪਰਿਚੈ ਦਿੱਤਾ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਡੇਗ ਦਿੱਤਾ | ਹਜ਼ਾਰਾਂ ਦੀ ਸੰਖਿਆ ਵਿਚ ਹਿੰਦੂ ਸਿਕੰਦਰ ਲੋਧੀ ਦੇ ਅੱਤਿਆਚਾਰਾਂ ਦੇ ਸ਼ਿਕਾਰ ਹੋਏ ।
ਪ੍ਰਸ਼ਨ 14.
ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ ।
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਵਿਚ ਹੇਠ ਲਿਖੀਆਂ ਦੋ ਮੁੱਖ ਬਗਾਵਤਾਂ ਹੋਈਆਂ –
1. ਪਠਾਣਾਂ ਦੀ ਬਗ਼ਾਵਤ-ਇਬਰਾਹੀਮ ਲੋਧੀ ਨੇ ਆਜ਼ਾਦ ਸੁਭਾਅ ਦੇ ਪਠਾਣਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ ਪਠਾਣ ਇਸ ਨੂੰ ਸਹਿਣ ਨਾ ਕਰ ਸਕੇ ।
ਇਸ ਲਈ ਉਨ੍ਹਾਂ ਨੇ ਬਗਾਵਤ ਕਰ ਦਿੱਤੀ । ਇਬਰਾਹੀਮ ਲੋਧੀ ਇਸ ਬਗ਼ਾਵਤ ਨੂੰ ਦਬਾਉਣ ਵਿਚ ਅਸਫਲ ਰਿਹਾ ।
2. ਪੰਜਾਬ ਵਿਚ ਦੌਲਤ ਖਾਂ ਲੋਧੀ ਦੀ ਬਗਾਵਤ-ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਸੀ ।ਉਹ ਇਬਰਾਹੀਮ ਲੋਧੀ ਦੇ ਸਖ਼ਤ, ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ । ਇਸ ਲਈ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਨਿਰਣਾ ਕਰ ਲਿਆ ਅਤੇ ਉਹ ਦਿੱਲੀ ਦੇ ਸੁਲਤਾਨ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ।
ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਵੀ ਸੱਦਿਆ ।
ਪ੍ਰਸ਼ਨ 15.
ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ ।
ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ | ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ।
ਪ੍ਰਸ਼ਨ 16.
ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ ।
ਉੱਤਰ-
ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਬਾਬਰ ਸੱਯਦਪੁਰ (ਏਮਨਾਬਾਦ) ਵਲ ਵਧਿਆ । ਉੱਥੋਂ ਦੀ ਰੱਖਿਅਕ ਫ਼ੌਜ ਨੇ ਬਾਬਰ ਦੀ ਧਾੜਵੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ । ਫਿਰ ਵੀ ਅੰਤ ਵਿਚ ਬਾਬਰ ਦੀ ਜਿੱਤ ਹੋਈ । ਬਾਕੀ ਬਚੀ ਹੋਈ ਰੱਖਿਅਕ ਫ਼ੌਜ ਨੂੰ ਕਤਲ ਕਰ ਦਿੱਤਾ ਗਿਆ । ਸੱਯਦਪੁਰ ਦੀ ਜਨਤਾ ਨਾਲ ਵੀ ਜੁਲਮ ਭਰਿਆ ਵਰਤਾਓ ਕੀਤਾ ਗਿਆ | ਕਈ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜ਼ੁਲਮਾਂ ਦਾ ਵਰਣਨ ‘ਬਾਬਰਵਾਣੀ’ ਵਿਚ ਕੀਤਾ ਹੈ ।
ਪ੍ਰਸ਼ਨ 17.
ਬਾਬਰ ਦੇ 1524 ਈ: ਦੇ ਹਮਲੇ ਦਾ ਹਾਲ ਲਿਖੋ ।
ਉੱਤਰ-
ਬਾਬਰ ਨੇ ਭਾਰਤ ਉੱਤੇ 1524 ਈ: ਵਿਚ ਚੌਥੀ ਵਾਰੀ ਹਮਲਾ ਕੀਤਾ । ਇਬਰਾਹੀਮ ਲੋਧੀ ਦੇ ਚਾਚਾ ਆਲਮ ਮਾਂ ਨੇ ਬਾਬਰ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਦਾ ਸਿੰਘਾਸਣ ਪਾਉਣ ਵਿਚ ਉਸਦੀ ਸਹਾਇਤਾ ਪ੍ਰਦਾਨ ਕਰੇ । ਪੰਜਾਬ ਦੇ ਸੂਬੇਦਾਰ ਦੌਲਤ ਖਾਂ ਨੇ ਵੀ ਬਾਬਰ ਨੂੰ ਸਹਾਇਤਾ ਲਈ ਬੇਨਤੀ ਕੀਤੀ ਸੀ । ਇਸ ਲਈ ਬਾਬਰ ਭੇਰਾ ਹੁੰਦਾ ਹੋਇਆ ਲਾਹੌਰ ਦੇ ਨੇੜੇ ਪਹੁੰਚ ਗਿਆ । ਇੱਥੇ ਉਸ ਨੂੰ ਪਤਾ ਲੱਗਾ ਕਿ ਦਿੱਲੀ ਦੀ ਫ਼ੌਜ ਨੇ ਦੌਲਤ ਖਾਂ ਨੂੰ ਮਾਰ ਭਜਾਇਆ ਹੈ । ਬਾਬਰ ਨੇ ਦਿੱਲੀ ਦੀ ਫ਼ੌਜ ਤੋਂ ਦੌਲਤ ਖਾਂ ਲੋਧੀ ਦੀ ਹਾਰ ਦਾ ਬਦਲਾ ਤਾਂ ਲੈ ਲਿਆ ਪਰੰਤੂ ਦੀਪਾਲਪੁਰ ਵਿਚ ਦੌਲਤ ਖਾਂ ਅਤੇ ਬਾਬਰ ਵਿਚ ਮਤਭੇਦ ਪੈਦਾ ਹੋ ਗਏ । ਦੌਲਤ ਖਾਂ ਨੂੰ ਆਸ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ |
ਪਰੰਤੁ ਬਾਬਰ ਨੇ ਉਸ ਨੂੰ ਸਿਰਫ਼ ਜਲੰਧਰ ਅਤੇ ਸੁਲਤਾਨਪੁਰ ਦੋ ਹੀ ਦੇਸ਼ ਸੌਪੇ । ਦੌਲਤ ਖਾਂ ਈਰਖਾ ਦੀ ਅੱਗ ਵਿਚ ਜਲਣ ਲੱਗਾ | ਉਹ ਪਹਾੜੀਆਂ ਵਿਚ ਦੌੜ ਗਿਆ ਤਾਂ ਕਿ ਤਿਆਰੀ ਕਰਕੇ ਬਾਬਰ ਤੋਂ ਬਦਲਾ ਲੈ ਸਕੇ | ਸਥਿਤੀ ਨੂੰ ਦੇਖਦੇ ਹੋਏ ਬਾਬਰ ਨੇ ਦੀਪਾਲਪੁਰ ਦਾ ਦੇਸ਼ ਆਲਮ ਖ਼ਾਂ ਨੂੰ ਸੌਂਪ ਦਿੱਤਾ ਅਤੇ ਆਪ ਹੋਰ ਵਧੇਰੇ ਤਿਆਰੀ ਲਈ ਕਾਬੁਲ ਮੁੜ ਗਿਆ |
ਪ੍ਰਸ਼ਨ 18.
ਆਲਮ ਖ਼ਾਂ ਨੇ ਪੰਜਾਬ ਨੂੰ ਹਥਿਆਉਣ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਆਪਣੀ ਚੌਥੀ ਮੁਹਿੰਮ ਵਿਚ ਬਾਬਰ ਨੇ ਆਲਮ ਖਾਂ ਨੂੰ ਦੀਪਾਲਪੁਰ ਦਾ ਦੇਸ਼ ਸੌਂਪ ਦਿੱਤਾ । ਹੁਣ ਉਹ ਪੂਰੇ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਸੀ । ਪਰੰਤੁ ਦੌਲਤ ਖਾਂ ਲੋਧੀ ਨੇ ਉਸ ਨੂੰ ਹਰਾ ਕੇ ਉਸ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ ਹੁਣ ਉਹ ਮੁੜ ਬਾਬਰ ਦੀ ਸ਼ਰਨ ਵਿਚ ਆ ਪਹੁੰਚਾ | ਉਸ ਨੇ ਬਾਬਰ ਨਾਲ ਇਕ ਸੰਧੀ ਕੀਤੀ । ਇਸ ਅਨੁਸਾਰ ਉਸ ਨੇ ਬਾਬਰ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਦਾ ਵਚਨ ਦਿੱਤਾ । ਉਸ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਦਾ ਪ੍ਰਦੇਸ਼ ਪ੍ਰਾਪਤ ਹੋਣ ‘ਤੇ ਉਹ ਉੱਥੇ ਬਾਬਰ ਦੇ ਕਾਨੂੰਨੀ ਅਧਿਕਾਰ ਨੂੰ ਸਵੀਕਾਰ ਕਰੇਗਾ । ਪਰੰਤੂ ਉਸ ਦੀ ਇਹ ਕੋਸ਼ਿਸ਼ ਵੀ ਅਸਫਲ ਰਹੀ । ਅੰਤ ਵਿਚ ਉਸ ਨੇ ਇਬਰਾਹੀਮ ਲੋਧੀ (ਦਿੱਲੀ ਦਾ ਸੁਲਤਾਨ) ਦੇ ਵਿਰੁੱਧ ਦੌਲਤ ਖਾਂ ਲੋਧੀ ਦੀ ਸਹਾਇਤਾ ਕੀਤੀ । ਪਰੰਤੂ ਇੱਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀਆਂ ਪੰਜਾਬ ਨੂੰ ਹਥਿਆਉਣ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ !
ਪ੍ਰਸ਼ਨ 19.
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫ਼ੌਜ ਦੀ ਵਿਉਂਤਬੰਦੀ ਦੱਸੋ ।
ਉੱਤਰ-
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਬਾਬਰ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ । ਉਸ ਦੀ ਫ਼ੌਜ ਦੀ ਗਿਣਤੀ ਇਕ ਲੱਖ ਸੀ ।ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ-
- ਅੱਗੇ ਰਹਿਣ ਵਾਲੀ ਸੈਨਿਕ ਟੁਕੜੀ,
- ਕੇਂਦਰੀ ਸੈਨਾ
- ਸੱਜੇ ਪਾਸੇ ਦੀ ਸੈਨਾ ਅਤੇ
- ਖੱਬੇ ਪਾਸੇ ਦੀ ਸੈਨਾ
ਸੈਨਾ ਦੇ ਅੱਗੇ ਲਗਪਗ 5000 ਹਾਥੀ ਸਨ । ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜੀਆਂ ਕੀਤੀਆਂ ।ਉਸ ਨੇ ਉਨ੍ਹਾਂ ਬੈਲਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ | ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ । ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ । ਸੱਜੇ ਅਤੇ ਖੱਬੇ ਤੁਲੁਗਮਾ ਦਸਤੇ ਸਨ | ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ ।
ਪ੍ਰਸ਼ਨ 20.
ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ ।
ਉੱਤਰ-
ਅਮੀਰ ਅਤੇ ਸਰਦਾਰ ਉੱਚੇ ਵਰਗ ਦੇ ਲੋਕ ਸਨ ਉੱਚੀਆਂ ਪਦਵੀਆਂ ਅਤੇ ਖ਼ਿਤਾਬ ਪ੍ਰਾਪਤ ਸਨ ਸਰਦਾਰਾਂ ਨੂੰ “ਇਕਤਾ’ ਭਾਵ ਇਲਾਕਾ ਦਿੱਤਾ ਜਾਂਦਾ ਸੀ ਜਿੱਥੋਂ ਉਹ ਭੂਮੀ ਕਰ ਵਸੂਲ ਕਰਦੇ ਸਨ । ਇਸ ਧਨ ਨੂੰ ਉਹ ਆਪਣੀਆਂ ਲੋੜਾਂ ਉੱਪਰ ਖ਼ਰਚ ਕਰਦੇ ਸਨ । ਸਰਦਾਰ ਸਦਾ ਲੜਾਈਆਂ ਵਿਚ ਰੁੱਝੇ ਰਹਿੰਦੇ ਸਨ । ਉਹ ਸਦਾ ਆਪਣੇ ਆਪ ਨੂੰ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਲਈ ਹੀ ਸੋਚਦੇ ਰਹਿੰਦੇ ਸਨ |
ਸਥਾਨਕ ਪ੍ਰਬੰਧ ਵਲ ਉਹ ਕੋਈ ਧਿਆਨ ਨਹੀਂ ਦਿੰਦੇ ਸਨ ਅਮੀਰ ਹੋਣ ਦੇ ਕਾਰਨ ਇਹ ਲੋਕ ਐਸ਼ਪ੍ਰਸਤ ਅਤੇ ਦੁਰਾਚਾਰੀ ਸਨ ।ਉਹ ਵੱਡੀਆਂ-ਵੱਡੀਆਂ ਹਵੇਲੀਆਂ ਵਿਚ ਰਹਿੰਦੇ ਸਨ ਅਤੇ ਕਈ-ਕਈ ਵਿਆਹ ਕਰਵਾਉਂਦੇ ਸਨ । ਉਨ੍ਹਾਂ ਕੋਲ ਕਈ ਮਰਦ ਅਤੇ ਤੀਵੀਆਂ ਗੁਲਾਮਾਂ ਦੇ ਰੂਪ ਵਿਚ ਰਹਿੰਦੀਆਂ ਸਨ ।
ਪ੍ਰਸ਼ਨ 21.
ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ ।
ਉੱਤਰ-
ਮੁਸਲਮਾਨਾਂ ਦੇ ਧਾਰਮਿਕ ਆਗੂ ਦੋ ਉਪ-ਸ਼੍ਰੇਣੀਆਂ ਵਿਚ ਵੰਡੇ ਹੋਏ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
- ਉਲਮਾ-ਉਲਮਾ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ । ਇਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਸਾਹਿਤ ਦਾ ਗਿਆਨ ਪ੍ਰਾਪਤ ਸੀ ।
- ਸੱਯਦ-ਉਲਮਾ ਤੋਂ ਇਲਾਵਾ ਇਕ ਸ਼ੇਣੀ ਸੱਯਦਾਂ ਦੀ ਸੀ । ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ । ਸਮਾਜ ਵਿਚ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ । ਇਨ੍ਹਾਂ ਦੋਹਾਂ ਨੂੰ ਮੁਸਲਿਮ ਸਮਾਜ ਵਿਚ ਪ੍ਰਚਲਿਤ ਕਾਨੂੰਨਾਂ ਦਾ ਪੂਰਾ ਗਿਆਨ ਸੀ ।
ਪ੍ਰਸ਼ਨ 22.
ਗੁਲਾਮ ਵਰਗ ਦਾ ਵਰਣਨ ਕਰੋ ।
ਉੱਤਰ-
- ਗੁਲਾਮਾਂ ਦਾ ਮੁਸਲਿਮ ਸਮਾਜ ਵਿਚ ਸਭ ਤੋਂ ਨੀਵਾਂ ਸਥਾਨ ਸੀ । ਇਨ੍ਹਾਂ ਵਿਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਲ ਸਨ । ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ । ਕੁੱਝ ਗੁਲਾਮ ਹੋਰਨਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ ।
- ਗੁਲਾਮ ਹਿਜੜਿਆਂ ਨੂੰ ਬੇਗ਼ਮਾਂ ਦੀ ਸੇਵਾ ਲਈ ਰਣਵਾਸਾਂ ਹਰਮਾਂ) ਵਿਚ ਰੱਖਿਆ ਜਾਂਦਾ ਸੀ ।
- ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ-ਪਰਚਾਵੇ ਦਾ ਸਾਧਨ ਹੁੰਦੀਆਂ ਸਨ । ਇਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਮਿਲ ਜਾਂਦਾ ਸੀ । ਉਨ੍ਹਾਂ ਦੀ ਸਮਾਜਿਕ ਅਵਸਥਾ ਉਨ੍ਹਾਂ ਦੇ ਮਾਲਕਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ ।
- ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚੀ ਪਦਵੀ ਲੈ ਸਕਦੇ ਸਨ ਜਾਂ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ ।
- ਗੁਲਾਮਾਂ ਨੂੰ ਖਰੀਦਿਆ ਵੇਚਿਆ ਜਾ ਸਕਦਾ ਸੀ ।
ਪ੍ਰਸ਼ਨ 23.
ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ ?
ਉੱਤਰ-
ਉੱਚ ਵਰਗ ਦੇ ਲੋਕਾਂ ਦਾ ਭੋਜਨ-ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਘਿਉ ਵਾਲਾ ਹੁੰਦਾ ਸੀ । ਉਨ੍ਹਾਂ ਦੇ ਭੋਜਨ ਵਿਚ ਮਿਰਚ-ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ । ‘ਪਲਾਉ ਅਤੇ ਕੋਰਮਾ ਉਨ੍ਹਾਂ ਦਾ ਮਨ ਭਾਉਂਦਾ ਖਾਣਾ ਸੀ | ਮਿੱਠੇ ਪਕਵਾਨਾਂ ਵਿਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚਲਿਤ ਸਨ ।
ਉੱਚੇ ਵਰਗ ਦੇ ਮੁਸਲਮਾਨਾਂ ਵਿਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਆਮ ਹੁੰਦਾ ਸੀ ਸਾਧਾਰਨ ਲੋਕਾਂ ਦਾ ਭੋਜਨ-ਸਾਧਾਰਨ ਮੁਸਲਮਾਨ ਮਾਸਾਹਾਰੀ ਸਨ । ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਨ੍ਹਾਂ ਦਾ ਨਿੱਤ ਦਾ ਭੋਜਨ ਸੀ । ਇਹ ਭੋਜਨ ਬਾਜ਼ਾਰਾਂ ਵਿਚੋਂ ਵੀ ਪੱਕਾ-ਪਕਾਇਆ ਮਿਲ ਜਾਂਦਾ ਸੀ । ਮੁਸਲਮਾਨ ਕਾਮੇ ਭੋਜਨ ਨਾਲ ਲੱਸੀ ਪੀਣਾ ਪਸੰਦ ਕਰਦੇ ਸਨ ।
ਪ੍ਰਸ਼ਨ 24.
ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ ।
ਉੱਤਰ-
- ਉੱਚ ਵਰਗ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ । ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ । ਅਮੀਰ ਲੋਕ ਤੱਰੇ (ਤੁਰਲੇ) ਵਾਲੀਆਂ ਪਗੜੀਆਂ ਬੰਨ੍ਹਦੇ ਸਨ । ਪੱਗ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ ।
- ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ ਆਪਣੀ ਜੇਬ ਵਿਚ ਉਹ ਰੁਮਾਲ ਰੱਖਦੇ ਸਨ । ਉਹ ਲਾਲ ਜੁੱਤੀ ਪਹਿਨਦੇ ਸਨ । ਉਨ੍ਹਾਂ ਦੇ ਸਿਰ ਉੱਤੇ ਆਮ ਜਿਹੀ ਪੱਗ ਹੁੰਦੀ ਸੀ ।
- ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਉਹ ਸੱਤਾਂ ਗਜ਼ਾਂ ਦੀ ਪੱਗ ਬੰਨਦੇ ਸਨ । ਉਹ ਪਿੱਠ ਉੱਤੇ ਪੱਗ ਦਾ ਲੜ ਵੀ ਛੱਡਦੇ ਸਨ । ਸੂਫ਼ੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ ।
- ਸਧਾਰਨ ਲੋਕ ਕਮੀਜ਼ ਅਤੇ ਪਜਾਮਾ ਪਹਿਨਦੇ ਸਨ । ਉਹ ਜੁਰਾਬ ਅਤੇ ਜੁੱਤੀ ਵੀ ਪਹਿਨਦੇ ਸਨ ।
- ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ ।
ਪ੍ਰਸ਼ਨ 25.
ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ
- ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
- ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ ।ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
- ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੁ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
- ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।
ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ-ਪਾਤ ਬਾਰੇ ਲਿਖੋ ।
ਉੱਤਰ-
ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦਾ ਹਿੰਦੂ ਸਮਾਜ ਵੱਖ-ਵੱਖ ਵਰਗਾਂ ਜਾਂ ਜਾਤਾਂ ਵਿਚ ਵੰਡਿਆ ਹੋਇਆ ਸੀ । ਉਹ ਜਾਤਾਂ ਸਨ-ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਇਨ੍ਹਾਂ ਜਾਤਾਂ ਤੋਂ ਇਲਾਵਾ ਹੋਰ ਵੀ ਉਪ-ਜਾਤਾਂ ਪੈਦਾ ਹੋ ਚੁੱਕੀਆਂ ਸਨ –
- ਬਾਹਮਣ-ਬ੍ਰਾਹਮਣ ਸਮਾਜ ਵਿਚ ਆਪਣਾ ਫ਼ਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ । ਉਹ ਉਸ ਸਮੇਂ ਦੇ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੇ ਵਰਗ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ | ਆਮ ਲੋਕਾਂ ਉੱਤੇ ਬਾਹਮਣਾਂ ਦਾ ਪ੍ਰਭਾਵ ਬਹੁਤ ਸੀ । ਬਾਹਮਣਾਂ ਦੇ ਕਾਰਨ ਲੋਕ ਕਈ ਅੰਧ-ਵਿਸ਼ਵਾਸਾਂ ਵਿਚ ਫਸੇ ਹੋਏ ਸਨ ।
- ਵੈਸ਼ ਅਤੇ ਖੱਤਰੀ-ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ ।
- ਸ਼ੂਦਰ-ਸ਼ੂਦਰਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਘਿਰਣਾ ਕੀਤੀ ਜਾਂਦੀ ਸੀ । ਹਿੰਦੂਆਂ ਦੀਆਂ ਜਾਤਾਂ ਅਤੇ ਉਪ-ਜਾਤਾਂ ਵਿਚ ਆਪਸੀ ਸੰਬੰਧ ਘੱਟ ਹੀ ਸਨ । ਉਨ੍ਹਾਂ ਦੇ ਰੀਤੀ-ਰਿਵਾਜ ਵੀ ਵੱਖ-ਵੱਖ ਸਨ ।
ਪ੍ਰਸ਼ਨ 27.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ |
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਉਨ੍ਹਾਂ ਦਿਨਾਂ ਵਿਚ ਇਹ ਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਇਹ ਦਿੱਲੀ ਸਲਤਨਤ ਦਾ ਅੰਗ ਸੀ । ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ ਨਿਰੰਕੁਸ਼ ਸਨ । ਉਨ੍ਹਾਂ ਦੇ ਅਧੀਨ ਪੰਜਾਬ ਵਿਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿਚ ਮਗਨ ਸੀ । ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ । ਭਾਈ ਗੁਰਦਾਸ ਨੇ ਵੀ ਇਸ ਸਮੇਂ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ ।
ਪ੍ਰਸ਼ਨ 28.
16 ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ ?
ਉੱਤਰ-
ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਵਿਚ ਪੰਜਾਬ ਦਾ ਗਵਰਨਰ ਸੀ । ਉਂਝ ਤਾਂ ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਉਹ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਕੰਮ ਕਰ ਰਿਹਾ ਸੀ । ਉਸ ਨੇ ਇਬਰਾਹੀਮ ਲੋਧੀ ਦੇ ਚਾਚੇ ਆਲਮ ਖਾਂ ਲੋਧੀ ਨੂੰ ਦਿੱਲੀ ਦੀ ਰਾਜਗੱਦੀ ਦਿਵਾਉਣ ਵਿਚ ਸਹਾਇਤਾ ਦੇਣ ਦਾ ਵਚਨ ਦੇ ਕੇ ਉਸ ਨੂੰ ਆਪਣੇ ਨਾਲ ਜੋੜ ਲਿਆ ।
ਇਬਰਾਹੀਮ ਨੂੰ ਜਦੋਂ ਦੌਲਤ ਖਾਂ ਦੀਆਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਮਾਂ ਨੂੰ ਦਿੱਲੀ ਬੁਲਾਇਆ । ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ । ਦਿੱਲੀ ਪਹੁੰਚਣ ‘ਤੇ ਸੁਲਤਾਨ ਨੇ ਦਿਲਾਵਰ ਖਾਂ ਨੂੰ ਕੈਦੀ ਬਣਾ ਲਿਆ ਪਰ ਕੁਝ ਹੀ ਸਮੇਂ ਬਾਅਦ ਦਿਲਾਵਰ ਖਾਂ ਜੇਲ੍ਹ ਤੋਂ ਭੱਜ ਨਿਕਲਿਆ ਅਤੇ ਆਪਣੇ ਪਿਤਾ ਕੋਲ ਲਾਹੌਰ ਜਾ ਪੁੱਜਿਆ । ਦੌਲਤ ਖਾਂ ਨੇ ਇਬਰਾਹੀਮ ਲੋਧੀ ਦੇ ਇਸ ਵਿਹਾਰ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ ।
ਪ੍ਰਸ਼ਨ 29.
ਬਾਬਰ ਅਤੇ ਦੌਲਤ ਖ਼ਾਂ ਵਿਚਕਾਰ ਹੋਏ ਸੰਘਰਸ਼ ‘ਤੇ ਰੌਸ਼ਨੀ ਪਾਓ ।
ਉੱਤਰ-
ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਨੇ ਹੀ ਸੱਦਾ ਦਿੱਤਾ ਸੀ । ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੁ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਂਪੇ । ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗਾਵਤ ਦਾ ਝੰਡਾ ਝੁਲਾ ਦਿੱਤਾ । ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ ਜਿਸ ਵਿਚ ਦੌਲਤ ਖਾਂ ਉਸ ਦਾ ਪੁੱਤਰ ਗਾਜ਼ੀ ਖ਼ਾਂ ਹਾਰ ਗਏ । ਇਸ ਤੋਂ ਬਾਅਦ ਬਾਬਰ ਵਾਪਸ ਕਾਬੁਲ ਮੁੜ ਗਿਆ ।
ਉਸ ਦੇ ਵਾਪਸ ਮੁੜਦਿਆਂ ਹੀ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧੀ ਆਲਮ ਖਾਂ ਨੂੰ ਮਾਰ ਨਠਾਇਆ ਅਤੇ ਆਪ ਮੁੜ ਸਾਰੇ ਪੰਜਾਬ ਦਾ ਸ਼ਾਸਕ ਬਣ ਬੈਠਿਆ | ਆਲਮ ਖ਼ਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਨੂੰ ਪੰਜਾਬ ‘ਤੇ ਦੁਬਾਰਾ ਹਮਲਾ ਕੀਤਾ ਤੇ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਪਹਾੜਾਂ ਵਿਚ ਜਾ ਲੁਕਿਆ ।
ਪ੍ਰਸ਼ਨ 30.
ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ ।
ਜਾਂ
ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ । ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵਲ ਵਧਿਆ ਦੂਜੇ ਪਾਸੇ ਇਬਰਾਹੀਮ ਲੋਧੀ ਵੀ ਇਕ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚਲ ਪਿਆ । 21 ਅਪਰੈਲ, 1526 ਈ: ਦੇ ਦਿਨ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ । ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ |
ਬਾਬਰ ਆਪਣੀ ਜੇਤੁ ਸੈਨਾ ਸਹਿਤ ਦਿੱਲੀ ਪੁੱਜਾ ਅਤੇ ਉੱਥੇ ਉਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ । ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੀ-ਗਣੇਸ਼ ਸੀ । ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ ਦਾ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਬਚਪਨ ਜੀਵਨ ਬਾਰੇ ਰੋਸ਼ਨੀ ਪਾਓ |
ਉੱਤਰ-
ਜਨਮ ਅਤੇ ਮਾਤਾ-ਪਿਤਾ-ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ । ਬਚਪਨ ਅਤੇ ਸਿੱਖਿਆ-ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ ।
ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ । ਜਨੇਊ ਦੀ ਰਸਮ-ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।
ਵੱਖ-ਵੱਖ ਕਿੱਤੇ-ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੁ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ | ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ ।
ਵਿਆਹ-ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਪੈਦਾ ਕਰਨ ਲਈ ਮਹਿਤਾ ਕਾਲੂ ਜੀ ਨੇ ਉਨ੍ਹਾਂ ਦਾ ਵਿਆਹ ਬਟਾਲੇ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਚੰਦ) ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ ਅਨਾਜ ਘਰ ਵਿਚ ਨੌਕਰੀ ਮਿਲ ਗਈ ।ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।
ਗਿਆਨ-ਪ੍ਰਾਪਤੀ-ਗੁਰੂ ਜੀ ਹਰ ਰੋਜ਼ ਸਵੇਰ ਸਮੇਂ “ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।
ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਚ ਬਿਤਾਏ ਗਏ ਸਮੇਂ ਦਾ ਵਰਣਨ ਕਰੋ । .
ਉੱਤਰ-
1486-87 ਈ: ਵਿਚ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸਥਾਨ ਬਦਲਣ ਲਈ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ । ਉੱਥੇ ਉਹ ਆਪਣੇ ਭਣਵੱਈਏ (ਬੀਬੀ ਨਾਨਕੀ ਜੀ ਦੇ ਪਤੀ ਜੈ ਰਾਮ ਕੋਲ ਰਹਿਣ ਲੱਗੇ । ਮੋਦੀਖ਼ਾਨੇ ਵਿਚ ਨੌਕਰੀ-ਗੁਰੂ ਜੀ ਨੂੰ ਫ਼ਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਉਨ੍ਹਾਂ ਨੂੰ ਜੈ ਰਾਮ ਦੀ ਸਿਫ਼ਾਰਸ਼ ‘ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਦੇ ਭੰਡਾਰ) ਵਿਚ ਭੰਡਾਰੀ ਦੀ ਨੌਕਰੀ ਮਿਲ ਗਈ ।
ਉੱਥੇ ਉਹ ਆਪਣਾ ਕੰਮ ਬੜੀ ਹੀ ਈਮਾਨਦਾਰੀ ਨਾਲ ਕਰਦੇ ਰਹੇ । ਫਿਰ ਵੀ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ । ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਅਨਾਜ ਨੂੰ ਸਾਧੂ-ਸੰਤਾਂ ਵਿਚ ਵੰਡ ਰਹੇ ਹਨ । ਜਦ ਮੋਦੀਖਾਨੇ ਦੀ ਜਾਂਚ ਕੀਤੀ ਤਾਂ ਹਿਸਾਬ-ਕਿਤਾਬ ਠੀਕ ਨਿਕਲਿਆ । ਗ੍ਰਹਿਸਥੀ ਜੀਵਨ ਅਤੇ ਪਰਮਾਤਮਾ ਸਿਮਰਨ-ਗੁਰੂ ਨਾਨਕ ਸਾਹਿਬ ਨੇ ਆਪਣੀ ਪਤਨੀ ਨੂੰ ਵੀ ਸੁਲਤਾਨਪੁਰ ਵਿਚ ਹੀ ਬੁਲਾ ਲਿਆ ।ਉਹ ਉੱਥੇ ਸਾਦਾ ਅਤੇ ਪਵਿੱਤਰ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ ।
ਹਰ ਰੋਜ਼ ਸਵੇਰੇ ਉਹ ਸ਼ਹਿਰ ਦੇ ਨਾਲ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਦੇ, ਪਰਮਾਤਮਾ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦੇ ਸਨ । ਗਿਆਨ ਪ੍ਰਾਪਤੀ-ਗੁਰੂ ਨਾਨਕ ਸਾਹਿਬ ਹਰ ਰੋਜ਼ ‘ਕਾਲੀ ਵੇਈਂ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਦੇਰ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ । ਇਕ ਦਿਨ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਗੁਰੂ ਨਾਨਕ ਦੇਵ ਜੀ ਉਨ੍ਹਾਂ ਤਿੰਨ ਦਿਨਾਂ ਤਕ ਅੰਤਰ ਧਿਆਨ ਰਹੇ ਅਤੇ ਆਪਣੇ ਆਤਮਿਕ ਗਿਆਨ ਨੂੰ ਅੰਤਿਮ ਰੂਪ ਦੇ ਕੇ ਉਸ ਦੇ ਪ੍ਰਚਾਰ ਲਈ ਇਕ ਕਾਰਜਕ੍ਰਮ ਤਿਆਰ ਕੀਤਾ ।
ਗਿਆਨ-ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ |
ਜਦ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸ਼ਬਦ ਕਹੇ “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ 1 ਲੋਕਾਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸ ਦਾ ਅਰਥ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਇਕ ਸਮਾਨ ਹਨ । ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਨ੍ਹਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪ੍ਰਚਾਰ ਵਿਚ ਬਤੀਤ ਕੀਤਾ । ਇਸ ਉਦੇਸ਼ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ।
ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਵਰਣਨ ਕਰੋ ।
ਉੱਤਰ-
ਗਿਆਨ-ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਗਿਆਨ ਨਾਲ ਸੰਸਾਰ ਨੂੰ ਅਲੌਕਿਕ ਕਰਨ ਦਾ ਨਿਸਚਾ ਕੀਤਾ । ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਇਕ ਫ਼ਕੀਰ ਦੇ ਰੂਪ ਵਿਚ ਘੁੰਮਣ ਲਈ ਨਿਕਲ ਪਏ । ਇਨ੍ਹਾਂ ਲੰਮੀਆਂ ਯਾਤਰਾਵਾਂ ਵਿਚ ਗੁਰੂ ਨਾਨਕ ਦੇਵ ਜੀ ਨੂੰ ਲਗਪਗ 21-22 ਸਾਲ ਲੱਗ ਗਏ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਸਿੱਖ ਇਤਿਹਾਸਕਾਰਾਂ ਨੇ ਉਦਾਸੀਆਂ ਦਾ ਨਾਂ ਦਿੱਤਾ ਹੈ ।
ਉਦਾਸੀਆਂ ਦਾ ਉਦੇਸ਼-ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਰਸਤੇ ਤੋਂ ਭਟਕੀ ਮਨੁੱਖਤਾ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਣਾ ਸੀ ।
ਇਸ ਤੋਂ ਇਲਾਵਾ ਫ਼ਜ਼ਲ ਦੇ ਰੀਤੀ-ਰਿਵਾਜਾਂ ਅਤੇ ਕਰਮ-ਕਾਂਡਾਂ ਦਾ ਖੰਡਨ ਕਰਨਾ ਅਤੇ ਸਤਿਨਾਮ ਦੇ ਜਾਪ ਦਾ ਪ੍ਰਚਾਰ ਕਰਨਾ ਵੀ ਉਨ੍ਹਾਂ ਦੀਆਂ ਯਾਤਰਾਵਾਂ ਦਾ ਉਦੇਸ਼ ਸੀ ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਦਾ ਵਰਣਨ ਇਸ ਤਰਾਂ ਹੈਪਹਿਲੀ ਉਦਾਸੀ-ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –
- ਸੁਲਤਾਨਪੁਰ ਲੋਧੀ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ।
- ਇਸ ਤੋਂ ਬਾਅਦ ਗੁਰੂ ਸਾਹਿਬ ਤੁਲੰਬਾ (ਸੱਜਣ ਠੱਗ ਕੋਲ), ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕਰਮ ਕਰਨ ਦੀ ਪ੍ਰੇਰਨਾ ਦਿੱਤੀ ।
- ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ ।
- ਇਸ ਤੋਂ ਬਾਅਦ ਗੁਰੂ ਸਾਹਿਬ ਕੇਦਾਰਨਾਥ, ਬਦਰੀਨਾਥ, ਗੋਰਖਮੱਤਾ, ‘ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਆਦਿ ਕਈ ਸਥਾਨਾਂ ‘ਤੇ ਗਏ ।
ਦੂਜੀ ਉਦਾਸੀ-ਆਪਣੀ ਦੂਜੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –
- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ 1510 ਈ: ਵਿਚ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਮਾਲਵਾ ਦੇ ਸੰਤਾਂ ਅਤੇ ਮਾਉਂਟ ਆਬੂ ਦੇ ਜੈਨ ਮੁਨੀਆਂ ਨਾਲ ਮੁਲਾਕਾਤ ਕੀਤੀ ।
- ਇਸਦੇ ਬਾਅਦ ਗੁਰੂ ਸਾਹਿਬ ਨੇ ਉੱਜੈਨ, ਹੈਦਰਾਬਾਦ, ਨਾਂਦੇੜ, ਗੰਟੂਰ, ਗੋਲਕੁੰਡਾ, ਮਦਰਾਸ, ਕਾਂਚੀਪੁਰਮ ਅਤੇ ਰਾਮੇਸ਼ਵਰਮ ਦੇ ਤੀਰਥ ਸਥਾਨ ਦੀ ਯਾਤਰਾ ਕੀਤੀ ।
- ਗੁਰੁ ਜੀ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਗਏ ਜਿੱਥੇ ਲੰਕਾ ਦਾ ਰਾਜਾ ਸ਼ਿਵਨਾਭ ਅਤੇ ਕਈ ਹੋਰ ਲੋਕ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਿਸ਼ ਬਣ ਗਏ ।
- ਆਪਣੀ ਵਾਪਸੀ ਯਾਤਰਾ ਵਿਚ ਤਿਵੇਂਦਰਮ, ਸੀ ਰੰਗਾਪਟਨਮ, ਸੋਮਨਾਥ, ਦੁਆਰਕਾ, ਬਹਾਵਲਪੁਰ, ਮੁਲਤਾਨ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ । 1515 ਈ: ਨੂੰ ਇੱਥੋਂ ਉਹ ਸੁਲਤਾਨਪੁਰ ਗਏ ।
ਤੀਜੀ ਉਦਾਸੀ-ਸੁਲਤਾਨਪੁਰ ਲੋਧੀ ਵਿਚ ਕੁੱਝ ਸਮਾਂ ਰਹਿਣ ਦੇ ਬਾਅਦ ਗੁਰੂ ਜੀ ਨੇ 1515 ਈ: ਤੋਂ ਲੈ ਕੇ 1517 ਈ: ਤਕ ਆਪਣੀ ਤੀਜੀ ਉਦਾਸੀ ਕੀਤੀ ।
ਇਸ ਉਦਾਸੀ ਵਿਚ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ । ਇਸ ਯਾਤਰਾ ਵਿਚ ਹੱਸੂ ਲੁਹਾਰ ਅਤੇ ਸੀਹਾ ਛੀਬੇ ਨੇ ਵੀ ਉਨ੍ਹਾਂ ਦਾ ਸਾਥ ਕੀਤਾ । ਇਸ ਉਦਾਸੀ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ ‘ਤੇ ਗਏ –
- ਮੁਕਾਮ ਪੀਰ ਬੁੱਢਣਸ਼ਾਹ, ਤਿੱਬਤ, ਨੇਪਾਲ, ਗੋਰਖਮੱਤਾ ਜਾਂ ਨਾਨਕਮੱਤਾ |
- ਬਿਲਾਸਪੁਰ, ਮੰਡੀ, ਸੁਕੈਤ, ਜਵਾਲਾਜੀ, ਕਾਂਗੜਾ, ਕੁੱਲ ਆਦਿ ਪਹਾੜੀ ਇਲਾਕੇ ।
- ਕਸ਼ਮੀਰ ਘਾਟੀ ਵਿਚ ਕੈਲਾਸ਼ ਪਰਬਤ, ਲੱਦਾਖ, ਕਾਰਗਿਲ, ਅਮਰਨਾਥ, ਅਨੰਤਨਾਗ, ਬਾਰਾਮੁਲਾ ਆਦਿ ਚੌਥੀ ਉਦਾਸੀ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1517 ਈ: ਤੋਂ 1521 ਈ: ਤਕ ਭਾਈ ਮਰਦਾਨਾ ਨੂੰ ਨਾਲ ਲੈ ਕੇ ਕੀਤੀ ।
ਇਸ ਉਦਾਸੀ ਦੌਰਾਨ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕੀਤੀ । ਉਹ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਪੇਸ਼ਾਵਰ, ਸੱਯਦਪੁਰ ਆਦਿ ਸਥਾਨਾਂ ‘ਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ ।
ਪ੍ਰਸ਼ਨ 4.
“ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪਰਮਾਤਮਾ ਦਾ ਗੁਣਗਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਪਰਮਾਤਮਾ ਦੇ ਵਿਸ਼ੇ ਵਿਚ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ
1. ਪਰਮਾਤਮਾ ਇਕ ਹੈ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ “ਇਕ ਓਂਕਾਰ (ੴ) ਦਾ ਸੁਨੇਹਾ ਦਿੱਤਾ ਇਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ ਅਤੇ ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ । ਗੋਕੁਲਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਵਿਚ, ‘‘ਪਰਮਾਤਮਾ ਵਿਸ਼ਣੂ, ਸ਼ਿਵ, ਕ੍ਰਿਸ਼ਨ ਅਤੇ ਰਾਮ ਤੋਂ ਬਹੁਤ ਵੱਡਾ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ।”
2. ਪਰਮਾਤਮਾ ਨਿਰਾਕਾਰ ਅਤੇ ਸ਼ੈ-ਵਿਦਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਦਾ ਕੋਈ ਆਕਾਰ ਜਾਂ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਕਈ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਹ ਸ਼ੈ-ਵਿਦਮਾਨ, ਅਕਾਲ, ਜਨਮ ਰਹਿਤ ਅਤੇ ਅਕਾਲ ਮੂਰਤ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ-ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਸਿਸ਼ਟੀ ਦੇ ਹਰ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ਤਦ ਹੀ ਤਾਂ ਉਹ ਕਹਿੰਦੇ ਹਨ “ਦੂਜਾ ਕਾਹੇ ਸਿਮਰਿਐ, ਜੰਮੇ ਤੇ ਮਰ ਜਾਇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਇ ।”
4. ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਲੋੜ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ਉਹ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ । ਜੋ ਲੋਕ ਆਪਣੇ ਆਪ ਨੂੰ ਪਰਮਾਤਮਾ ਕੋਲ ਆਤਮ-ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਦੇ ਸੁਖ-ਦੁੱਖ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ । ਉਹ ਆਪਣੀ ਅਸੀਮਿਤ ਦਇਆ ਨਾਲ ਉਨ੍ਹਾਂ ਨੂੰ ਆਨੰਦਿਤ ਕਰਦਾ ਰਹਿੰਦਾ ਹੈ ।
5. ਪਰਮਾਤਮਾ ਮਹਾਨ ਅਤੇ ਸਰਵਉੱਚ ਹੈ-ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਅਤੇ ਸਰਵਉੱਚ ਹੈ । ਮਨੁੱਖ ਲਈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ । ਆਪਣੀ ਮਹਾਨਤਾ ਦਾ ਭੇਤ ਆਪ ਪਰਮਾਤਮਾ ਹੀ ਜਾਣਦਾ ਹੈ । ਇਸ ਵਿਸ਼ੇ ਵਿਚ ਗੁਰੂ ਜੀ ਫ਼ਰਮਾਉਂਦੇ ਹਨ , “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ‘ ਕਈ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਕੋਈ ਵੀ ਉਸ ਦੀ ਸਰਵਉੱਚਤਾ ਨੂੰ ਨਹੀਂ ਛੂਹ ਸਕਿਆ ।
6. ਪਰਮਾਤਮਾ ਦੇ ਹੁਕਮ ਦਾ ਮਹੱਤਵ-ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪਰਮਾਤਮਾ ਦੀ ਆਗਿਆ ਜਾਂ ਹੁਕਮ ਦਾ ਬਹੁਤ ਮਹੱਤਵ ਹੈ । ਉਨ੍ਹਾਂ ਅਨੁਸਾਰ ਦੁਨੀਆਂ ਦਾ ਹਰ ਕੰਮ ਉਸੇ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ । ਇਸ ਲਈ ਸਾਨੂੰ ਉਸ ਦੇ ਹੁਕਮ ਨੂੰ ਮਿੱਠਾ ਭਾਣਾ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ ।
ਉਨ੍ਹਾਂ ਨੇ ਜਪੁਜੀ ਸਾਹਿਬ ਦੀ ਦੂਜੀ ਪੌੜੀ ਵਿਚ , “ਪਰਮਾਤਮਾ ਦੇ ਹੁਕਮ’ ਦੇ ਮਹੱਤਵ ਉੱਤੇ ਵਿਸਤ੍ਰਿਤ ਚਾਨਣਾ ਪਾਇਆ ਹੈ । ਉਹ ਆਖਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹਉਮੈ ਖ਼ਤਮ ਹੋ ਜਾਂਦਾ ਹੈ । ਇਸ ਗੱਲ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ-‘ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ ॥’
ਪ੍ਰਸ਼ਨ 5.
ਇਕ ਮਹਾਨ ਅਧਿਆਪਕ ਅਤੇ ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਰਣਨ ਕਰੋ ।
ਉੱਤਰ –
(ੳ) ਮਹਾਨ ਅਧਿਆਪਕ ਦੇ ਰੂਪ ਵਿਚ
1. ਸੱਚ ਦੇ ਪ੍ਰਚਾਰਕ-ਗੁਰੁ ਨਾਨਕ ਦੇਵ ਜੀ ਇਕ ਮਹਾਨ ਅਧਿਆਪਕ ਸਨ । ਕਹਿੰਦੇ ਹਨ ਕਿ ਲਗਪਗ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸੱਚੇ ਗਿਆਨ ਦਾ ਪ੍ਰਚਾਰ ਕੀਤਾ । ਉਹਨਾਂ ਨੇ ਈਸ਼ਵਰ ਦੇ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ ।
ਹਰ ਥਾਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਲੋਕਾਂ ‘ਤੇ ਬੜਾ ਡੂੰਘਾ ਅਸਰ ਪਿਆ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੋਹ-ਮਾਇਆ, ਸੁਆਰਥ ਅਤੇ ਲੋਭ ਨੂੰ ਛੱਡਣ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ । ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੇਣ ਦਾ ਢੰਗ ਬਹੁਤ ਹੀ ਚੰਗਾ ਸੀ । ਉਹ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿਚ ਉਪਦੇਸ਼ ਦਿੰਦੇ ਸਨ । ਉਹ ਨਾ ਤਾਂ ਗੂੜ੍ਹ ਦਰਸ਼ਨ ਦਾ ਪ੍ਰਚਾਰ ਕਰਦੇ ਸਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਵਿਚ ਪੈਂਦੇ ਸਨ । ਉਹ ਜਿਹੜੇ ਸਿਧਾਂਤਾਂ ‘ਤੇ ਆਪ ਚਲਦੇ ਸਨ, ਉਨ੍ਹਾਂ ਦਾ ਹੀ ਲੋਕਾਂ ਵਿਚ ਪ੍ਰਚਾਰ ਕਰਦੇ ਸਨ ।
2. ਸਭ ਦਾ ਗੁਰੂ-ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਸੇ ਵਿਸ਼ੇਸ਼ ਫ਼ਿਰਕੇ, ਸਥਾਨ ਜਾਂ ਲੋਕਾਂ ਤਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤਾਂ ਸਾਰੀ ਦੁਨੀਆਂ ਦੇ ਲਈ ਸਨ । ਇਸ ਬਾਰੇ ਪ੍ਰੋਫ਼ੈਸਰ ਕਰਤਾਰ ਸਿੰਘ ਦੇ ਸ਼ਬਦ ਵਰਣਨਯੋਗ ਹਨ ।ਉਹ ਲਿਖਦੇ ਹਨ, “ਉਨ੍ਹਾਂ (ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਸੇ ਵਿਸ਼ੇਸ਼ ਕਾਲ ਦੇ ਲਈ ਨਹੀਂ ਸੀ । ਉਨ੍ਹਾਂ ਦਾ ਦੈਵੀ ਉਪਦੇਸ਼ ਸਦਾ ਅਮਰ ਰਹੇਗਾ । ਇਹਨਾਂ ਦੇ ਉਪਦੇਸ਼ ਇੰਨੇ ਵਿਸ਼ਾਲ ਅਤੇ ਬੌਧਿਕਤਾਪੂਰਨ ਸਨ ਕਿ ਆਧੁਨਿਕ ਵਿਗਿਆਨਕ ਵਿਚਾਰਧਾਰਾ ਵੀ ਉਨ੍ਹਾਂ ‘ਤੇ ਟੀਕਾ-ਟਿੱਪਣੀ ਨਹੀਂ ਕਰ ਸਕਦੀ । ” ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਮਾਨਵ ਕਲਿਆਣ ਸੀ । ਅਸਲ ਵਿਚ ਮਾਨਵਤਾ ਦੀ ਭਲਾਈ ਲਈ ਹੀ ਉਨ੍ਹਾਂ ਨੇ ਚੀਨ, ਤਿੱਬਤ, , ਅਰਬ ਆਦਿ ਦੇਸ਼ਾਂ ਦੀਆਂ ਮੁਸ਼ਕਲ ਯਾਤਰਾਵਾਂ ਕੀਤੀਆਂ।
(ਅ) ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ
ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ । ਟਾਇਨਥੀ (Toynbee) ਜਿਹਾ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ । ਉਹ ਲਿਖਦਾ ਹੈ ਕਿ ਸਿੱਖ ਧਰਮ ਹਿੰਦੂ ਅਤੇ ਇਸਲਾਮ ਧਰਮ ਦੇ ਸਿਧਾਂਤਾਂ ਦਾ ਮਿਸ਼ਰਨ ਮਾਤਰ ਸੀ, ਪਰ ਟਾਇਨਥੀ ਦਾ ਇਹ ਵਿਚਾਰ ਠੀਕ ਨਹੀਂ ਹੈ । ਗੁਰੂ ਜੀ ਦੇ ਉਪਦੇਸ਼ਾਂ ਵਿਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਵੀ ਸਨ ਜੋ ਨਾ ਤਾਂ ਹਿੰਦੂ ਧਰਮ ਤੋਂ ਲਏ ਗਏ ਸਨ ਅਤੇ ਨਾ ਹੀ ਇਸਲਾਮ ਤੋਂ । ਉਦਾਹਰਨ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਾ ਬਣਾ ਕੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਅਜਿਹਾ ਕਰਕੇ ਗੁਰੂ ਜੀ ਨੇ ਗੁਰੂ-ਸੰਸਥਾ ਨੂੰ ਇਕ ਵਿਸ਼ੇਸ਼ ਰੂਪ ਦਿੱਤਾ ਅਤੇ ਆਪਣੇ ਇਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ।
ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ (16ਵੀਂ ਸਦੀ ਦੇ ਸ਼ੁਰੂ ਵਿਚ) ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਇਹ ਦੇਸ਼ ਉਨ੍ਹਾਂ ਦਿਨਾਂ ਵਿਚ ਲਾਹੌਰ ਪੁੱਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ । ਪਰ ਦਿੱਲੀ ਸਲਤਨਤ ਦੀ ਸ਼ਾਨ ਹੁਣ ਜਾਂਦੀ ਰਹੀ ਸੀ, ਇਸ ਲਈ ਕੇਂਦਰੀ ਸੱਤਾ ਦੀ ਕਮੀ ਕਾਰਨ ਪੰਜਾਬ ਦੇ ਸ਼ਾਸਨ ਵਿਚ ਢਿੱਲ ਆ ਗਈ । ਸੰਖੇਪ ਵਿਚ 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਰਾਜਨੀਤਿਕ ਜੀਵਨ ਦੀ ਝਾਕੀ ਇਸ ਤਰ੍ਹਾਂ ਪੇਸ਼ ਕੀਤੀ ਜਾ ਸਕਦੀ ਹੈ
1. ਨਿਰੰਕੁਸ਼ ਸ਼ਾਸਨ-ਉਸ ਸਮੇਂ ਪੰਜਾਬ ਵਿਚ ਨਿਰੰਕੁਸ਼ ਸ਼ਾਸਨ ਸੀ ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ) ਨਿਰੰਕੁਸ਼ ਸਨ । ਰਾਜ ਦੀਆਂ ਸਾਰੀਆਂ ਸ਼ਕਤੀਆਂ ਇਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਸਨ । ਉਨ੍ਹਾਂ ਦੀ ਇੱਛਾ ਹੀ ਕਾਨੂੰਨ ਸੀ । ਅਜਿਹੇ ਨਿਰੰਕੁਸ਼ ਸ਼ਾਸਨ ਦੇ ਅਧੀਨ ਪਰਜਾ ਦੇ ਅਧਿਕਾਰਾਂ ਦੀ , ਕਲਪਨਾ ਵੀ ਵਿਅਰਥ ਸੀ ।
2. ਰਾਜਨੀਤਿਕ ਅਰਾਜਕਤਾ-ਲੋਧੀ ਸ਼ਾਸਕਾਂ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਸਿਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਅਖੀਰਲੇ ਸਾਲਾਂ ਵਿਚ ਸਾਰੇ ਦੇਸ਼ ਵਿਚ ਵਿਦਰੋਹ ਹੋਣ ਲੱਗੇ । ਇਬਰਾਹੀਮ ਲੋਧੀ ਦੇ ਕਾਲ ਵਿਚ ਤਾਂ ਇਨ੍ਹਾਂ ਵਿਦਰੋਹਾਂ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ।
ਉਸ ਦੇ ਸਾਰੇ ਸਰਦਾਰ ਅਤੇ ਦਰਬਾਰੀ ਉਸ ਦੇ ਬੁਰੇ ਵਿਹਾਰ ਤੋਂ ਤੰਗ ਆ ਕੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ | ਪ੍ਰਾਂਤਾਂ ਦੇ ਸ਼ਾਸਕ ਜਾਂ ਤਾਂ ਆਪਣੀ ਸੁਤੰਤਰਤਾ ਸਥਾਪਤ ਕਰਨ ਦੇ ਯਤਨ ਵਿਚ ਸਨ ਜਾਂ ਫਿਰ ਸਲਤਨਤ ਦੇ ਹੋਰ ਦਾਅਵੇਦਾਰਾਂ ਦਾ ਪੱਖ ਲੈ ਰਹੇ ਸਨ | ਪਰ ਉਹ ਜਾਣਦੇ ਸਨ ਕਿ ਪੰਜਾਬ ‘ਤੇ ਅਧਿਕਾਰ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਿੱਲੀ ਦਾ ਸਿੰਘਾਸਨ ਨਹੀਂ ਸੀ ਪਾ ਸਕਦਾ । ਇਸ ਲਈ ਸਾਰੇ ਸੂਬੇਦਾਰਾਂ ਦੀ ਦ੍ਰਿਸ਼ਟੀ ਪੰਜਾਬ ‘ਤੇ ਟਿਕੀ ਹੋਈ ਸੀ । ਸਿੱਟੇ ਵਜੋਂ ਸਾਰਾ ਪੰਜਾਬ ਅਰਾਜਕਤਾ ਦੀ ਲਪੇਟ ਵਿਚ ਆ ਗਿਆ !
3. ਅਨਿਆਂ ਦਾ ਬੋਲਬਾਲਾ-16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਅਨਿਆਂ ਦਾ ਬੋਲਬਾਲਾ ਸੀ । ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸਨ । ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ।` ਉਹ ਅੱਗੇ ਲਿਖਦੇ ਹਨ, “ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਰਿਸ਼ਵਤ ਲੈਂਦਾ ਜਾਂ ਦਿੰਦਾ ਨਾ ਹੋਵੇ | ਸ਼ਾਸਕ ਵੀ ਤਦ ਨਿਆਂ ਕਰਦਾ ਹੈ ਜਦ ਉਸ ਦੀ ਮੁੱਠੀ ਗਰਮ ਕਰ ਦਿੱਤੀ ਜਾਵੇ ।’’
4. ਯੁੱਧ-ਇਸ ਕਾਲ ਵਿਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ । ਸਾਰੇ ਪੰਜਾਬ ਉੱਤੇ ਆਪਣਾ ਅਧਿਕਾਰ ਜਮਾ ਕੇ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਵਿਚ ਸਨ | ਸਰਦਾਰਾਂ, ਸੂਬੇਦਾਰਾਂ ਅਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਅਤੇ ਅਭਿਲਾਸ਼ਾਵਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ । ਇਸ ਸਮੇਂ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਵਿਚ ਸੰਘਰਸ਼ ਚੱਲਿਆ । ਇੱਥੇ ਬਾਬਰ ਨੇ ਹਮਲੇ ਸ਼ੁਰੂ ਕੀਤੇ ।
ਪ੍ਰਸ਼ਨ 7.
ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ ।
ਉੱਤਰ-
ਬਾਬਰ ਦੀ ਪੰਜਾਬ ਉੱਤੇ ਜਿੱਤ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਸੀ । ਇਹ ਲੜਾਈ 1526 ਈ: ਵਿਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਹੋਈ । ਇਸ ਵਿਚ ਬਾਬਰ ਜੇਤੂ ਰਿਹਾ ਅਤੇ ਪੰਜਾਬ ਉੱਤੇ ਉਸ ਦਾ ਅਧਿਕਾਰ ਹੋ ਗਿਆ । ਬਾਬਰ ਦਾ ਹਮਲਾ-ਨਵੰਬਰ, 1525 ਈ: ਵਿਚ ਬਾਬਰ 12000 ਸੈਨਿਕਾਂ ਸਹਿਤ ਕਾਬੁਲ ਤੋਂ ਪੰਜਾਬ ਵਲ ਵਧਿਆ । ਰਸਤੇ ਵਿਚ ਦੌਲਤ ਖਾਂ ਲੋਧੀ ਨੂੰ ਹਰਾਉਂਦਾ ਹੋਇਆ ਉਹ ਦਿੱਲੀ ਵਲ ਵਧਿਆ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਇਕ ਲੱਖ ਫ਼ੌਜ ਲੈ ਕੇ ਉਸ ਦੇ ਵਿਰੁੱਧ ਉੱਤਰ-ਪੱਛਮ ਵਲ ਨਿਕਲ ਪਿਆ ।
ਉਸ ਦੀ ਫ਼ੌਜ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ-ਅੱਗੇ ਰਹਿਣ ਵਾਲੀ ਫ਼ੌਜੀ ਟੁਕੜੀ, ਕੇਂਦਰੀ ਫ਼ੌਜ, ਸੱਜੇ ਪਾਸੇ ਦੀ ਫ਼ੌਜੀ ਟੁਕੜੀ ਅਤੇ ਖੱਬੇ ਪਾਸੇ ਦੀ ਫ਼ੌਜੀ ਟੁਕੜੀ । ਫ਼ੌਜ ਦੇ ਅੱਗੇ ਲਗਪਗ 5000 ਹਾਥੀ ਸਨ । ਦੋਹਾਂ ਪੱਖਾਂ ਦੀਆਂ ਫ਼ੌਜਾਂ ਦਾ ਪਾਣੀਪਤ ਦੇ ਮੈਦਾਨ ਵਿਚ ਸਾਹਮਣਾ ਹੋਇਆ । ਯੁੱਧ ਦਾ ਆਰੰਭ-ਪਹਿਲੇ ਅੱਠ ਦਿਨ ਤੱਕ ਕਿਸੇ ਪਾਸਿਓਂ ਵੀ ਕੋਈ ਹਮਲਾ ਨਹੀਂ ਹੋਇਆ । ਪਰੰਤੂ 21 ਅਪਰੈਲ, 1526 ਈ: ਦੀ ਸਵੇਰ ਇਬਰਾਹੀਮ ਲੋਧੀ ਦੀ ਫ਼ੌਜ ਨੇ ਬਾਬਰ ਉੱਤੇ ਹਮਲਾ ਕਰ ਦਿੱਤਾ | ਬਾਬਰ ਦੇ ਤੋਪਚੀਆਂ ਨੇ ਵੀ ਲੋਧੀ ਫ਼ੌਜ ਉੱਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ।
ਬਾਬਰ ਦੀ ਤੁਲੁਗਮਾ ਫ਼ੌਜ ਨੇ ਅੱਗੇ ਵਧ ਕੇ ਦੁਸ਼ਮਣ ਨੂੰ ਘੇਰ ਲਿਆ ਬਾਬਰ ਦੀ ਫ਼ੌਜ ਦੇ ਸੱਜੇ ਅਤੇ ਖੱਬੇ ਪੱਖ ਅੱਗੇ ਵਧੇ ਅਤੇ ਉਨ੍ਹਾਂ ਨੇ ਜ਼ਬਰਦਸਤ ਹਮਲਾ ਕਰ ਦਿੱਤਾ । ਇਬਰਾਹੀਮ ਲੋਧੀ ਦੀਆਂ ਫ਼ੌਜਾਂ ਚਾਰੇ ਪਾਸਿਆਂ ਤੋਂ ਘਰ ਗਈਆਂ । ਉਹ ਨਾ ਤਾਂ ਅੱਗੇ ਵੱਧ ਸਕਦੀਆਂ ਸਨ ਅਤੇ ਨਾ ਪਿੱਛੇ ਹਟ ਸਕਦੀਆਂ ਸਨ ।
ਇਸੇ ਵਿਚ ਇਬਰਾਹੀਮ ਲੋਧੀ ਦੇ ਹਾਥੀ ਜ਼ਖ਼ਮੀ ਹੋ ਕੇ ਪਿੱਛੇ ਵਲ ਦੌੜੇ ਅਤੇ ਉਨ੍ਹਾਂ ਨੇ ਆਪਣੇ ਹੀ ਫ਼ੌਜੀਆਂ ਨੂੰ ਕੁਚਲ ਦਿੱਤਾ । ਦੇਖਦੇ ਹੀ ਦੇਖਦੇ ਪਾਣੀਪਤ ਦੇ ਮੈਦਾਨ ਵਿਚ ਲਾਸ਼ਾਂ ਦੇ ਢੇਰ ਲੱਗ ਗਏ । ਦੁਪਹਿਰ ਤਕ ਯੁੱਧ ਖ਼ਤਮ ਹੋ ਗਿਆ । ਇਬਰਾਹੀਮ ਲੋਧੀ ਹਜ਼ਾਰਾਂ ਲਾਸ਼ਾਂ ਵਿਚਕਾਰ ਮਰਿਆ ਹੋਇਆ ਪਾਇਆ ਗਿਆ । ਬਾਬਰ ਨੂੰ ਪੰਜਾਬ ਉੱਤੇ ਪੂਰੀ ਜਿੱਤ ਪ੍ਰਾਪਤ ਹੋਈ ।