PSEB 9th Class Agriculture Solutions Chapter 10 ਮੱਛੀ ਪਾਲਣ

Punjab State Board PSEB 9th Class Agriculture Book Solutions Chapter 10 ਮੱਛੀ ਪਾਲਣ Textbook Exercise Questions, and Answers.

PSEB Solutions for Class 9 Agriculture Chapter 10 ਮੱਛੀ ਪਾਲਣ

Agriculture Guide for Class 9 PSEB ਮੱਛੀ ਪਾਲਣ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਦੋ ਵਿਦੇਸ਼ੀ ਕਿਸਮ ਦੀਆਂ ਮੱਛੀਆਂ ਦੇ ਨਾਂ ਦੱਸੋ ।
ਉੱਤਰ-
ਕਾਮਨ ਕਾਰਪ, ਸਿਲਵਰ ਕਾਰਪ ਵਿਦੇਸ਼ੀ ਨਸਲਾਂ ਹਨ ।

ਪ੍ਰਸ਼ਨ 2.
ਮੱਛੀਆਂ ਪਾਲਣ ਵਾਲਾ ਛੱਪੜ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ-
ਇਸ ਦੀ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ ।

ਪ੍ਰਸ਼ਨ 3.
ਮੱਛੀ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦਾ ਪੀ. ਐੱਚ. ਅੰਕ ਕਿੰਨੀ ਹੋਣੀ ਚਾਹੀਦਾ ਹੈ ?
ਉੱਤਰ-
ਇਸ ਦੀ ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 4.
ਮੱਛੀ ਪਾਲਣ ਲਈ ਤਿਆਰ ਨਵੇਂ ਛੱਪੜ ਵਿੱਚ ਕਿਹੜੀ-ਕਿਹੜੀ ਰਸਾਇਣਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨਵੇਂ ਛੱਪੜ ਲਈ ਯੂਰੀਆ ਖਾਦ ਅਤੇ ਸੁਪਰਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਪ੍ਰਤੀ ਏਕੜ ਕਿੰਨੇ ਬੱਚ ਤਲਾਬ ਵਿੱਚ ਛੱਡੇ ਜਾਂਦੇ ਹਨ ?
ਉੱਤਰ-
ਬੱਚ ਦੀ ਗਿਣਤੀ 4000 ਪ੍ਰਤੀ ਏਕੜ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ।

ਪ੍ਰਸ਼ਨ 6.
ਮੱਛੀਆਂ ਦਾ ਬੱਚ ਕਿੱਥੋਂ ਮਿਲਦਾ ਹੈ ?
ਉੱਤਰ-
ਮੱਛੀਆਂ ਦਾ ਬੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮੱਛੀ ਕਾਲਜ ਜਾਂ ਪੰਜਾਬ ਸਰਕਾਰ ਦੇ ਮੱਛੀ ਬੱਚ ਫਾਰਮਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਦੋ ਭਾਰਤੀ ਮੱਛੀਆਂ ਦੇ ਨਾਂ ਲਿਖੋ ।
ਉੱਤਰ-
ਕਤਲਾ, ਰੋਹੁ ।

ਪ੍ਰਸ਼ਨ 8.
ਮੱਛੀਆਂ ਦੇ ਛੱਪੜ ਵਾਲੀ ਜਮਾਂ ਕੀਤੀ ਮਿੱਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ-
ਚੀਕਣੀ ਜਾਂ ਚੀਕਣੀ ਮੈਰਾ ।

ਪ੍ਰਸ਼ਨ 9.
ਵਪਾਰਕ ਪੱਧਰ ਤੇ ਮੱਛੀ ਪਾਲਣ ਲਈ ਛੱਪੜ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ-
ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 10.
ਕਿਸੇ ਇੱਕ ਮਾਸਾਹਾਰੀ ਮੱਛੀ ਦਾ ਨਾਂ ਲਿਖੋ ।
ਉੱਤਰ-
ਸਿੰਗਾੜਾ, ਮੱਲ੍ਹੀ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮੱਛੀ ਪਾਲਣ ਲਈ ਪਾਲੀਆਂ ਜਾਣ ਵਾਲੀਆਂ ਭਾਰਤੀ ਅਤੇ ਵਿਦੇਸ਼ੀ ਮੱਛੀਆਂ ਦੇ ਨਾਂ ਦੱਸੋ ?
ਉੱਤਰ-
ਭਾਰਤੀ ਮੱਛੀਆਂ-ਕਤਲਾ, ਰੋਹੁ ਅਤੇ ਮਰੀਮਲ ਵਿਦੇਸ਼ੀ ਮੱਛੀਆਂ-ਕਾਮਨ ਕਾਰਪ, ਸਿਲਵਰ ਕਾਰਪ, ਗਰਾਸ ਕਾਰਪ ।

ਪ੍ਰਸ਼ਨ 2.
ਮੱਛੀਆਂ ਪਾਲਣ ਲਈ ਤਿਆਰ ਕੀਤੇ ਜਾਣ ਵਾਲੇ ਛੱਪੜ ਦੇ ਡਿਜ਼ਾਇਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ । ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣਦਾਰ ਹੋਣੇ ਚਾਹੀਦੇ ਹਨ | ਪਾਣੀ ਪਾਉਣ ਅਤੇ ਕੱਢਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ, ਇਸ ਲਈ ਪਾਈਪਾਂ ਤੇ ਵਾਲਵ ਲੱਗੇ ਹੋਣੇ ਚਾਹੀਦੇ ਹਨ । ਪੁਟਾਈ ਫ਼ਰਵਰੀ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਾਰਚ-ਅਪਰੈਲ ਵਿਚ ਮੱਛੀਆਂ ਦਾ ਬੱਚ (ਪੁੰਗ) ਛੱਪੜ ਵਿੱਚ ਛੱਡਿਆ ਜਾ ਸਕੇ । ਇਕ ਏਕੜ ਦੇ ਛੱਪੜ ਨਾਲ ਬੱਚ ਰੱਖਣ ਲਈ ਇਕ ਕਨਾਲ (500 ਵਰਗ ਮੀਟਰ) ਦਾ ਨਰਸਰੀ ਛੱਪੜ ਜ਼ਰੂਰ ਬਣਵਾਓ, ਜਿਸ ਵਿੱਚ ਬੱਚ ਰੱਖਿਆ ਜਾ ਸਕੇ । ਘੱਟ ਜ਼ਮੀਨ ਤੇ ਵੀ ਛੋਟੇ ਟੋਏ ਜਾਂ ਤਲਾਬ ਆਦਿ ਬਣਾਏ ਜਾ ਸਕਦੇ ਹਨ, ਜਿੱਥੇ ਮੱਛੀਆਂ ਪਾਲੀਆਂ ਜਾ ਸਕਦੀਆਂ ਹਨ ।

ਪ੍ਰਸ਼ਨ 3.
ਮੱਛੀਆਂ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੇ ਮਿਆਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪਾਣੀ ਵਿੱਚ ਘੁਲੀ ਹੋਈ ਆਕਸੀਜਨ ਅਤੇ ਇਸ ਦਾ ਤੇਜ਼ਾਬੀਪਨ ਜਾਂ ਖਾਰਾਪਨ ਜੋ ਕਿ ਪੀ. ਐੱਚ. ਅੰਕ ਤੋਂ ਪਤਾ ਲਗਦਾ ਹੈ ਬਹੁਤ ਮਹੱਤਵਪੂਰਨ ਹਨ । ਮੱਛੀਆਂ ਦੇ ਜਿਉਂਦੇ ਰਹਿਣ ਅਤੇ ਵਾਧੇ-ਵਿਕਾਸ ਲਈ ਇਹ ਗੱਲਾਂ ਬਹੁਤ ਅਸਰ ਪਾਉਂਦੀਆਂ ਹਨ | ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣਾ ਚਾਹੀਦਾ ਹੈ । 7 ਤੋਂ ਘੱਟ ਪੀ. ਐੱਚ. ਅੰਕ ਨੂੰ ਵਧਾਉਣ ਲਈ ਬਰੀਕ ਪੀਸਿਆ ਹੋਇਆ ਚੁਨਾ (80-100 ਕਿਲੋਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਘੋਲ ਕੇ ਠੰਡਾ ਕਰਨ ਤੋਂ ਬਾਅਦ ਛੱਪੜ ਵਿੱਚ ਛਿੜਕ ਦੇਣਾ ਚਾਹੀਦਾ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 4.
ਮੱਛੀ ਪਾਲਣ ਦੇ ਧੰਦੇ ਲਈ ਭਿੰਨ-ਭਿੰਨ ਕਿਸਮ ਦੀਆਂ ਮੱਛੀਆਂ ਦੇ ਬੱਚ ਵਿੱਚ ਕੀ ਅਨੁਪਾਤ ਹੁੰਦਾ ਹੈ ?
ਉੱਤਰ-
ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਦੇ ਬੱਚ ਦਾ ਅਨੁਪਾਤ ਹੇਠ ਲਿਖੇ ਅਨੁਸਾਰ ਹੁੰਦਾ ਹੈ –

  1. ਕਤਲਾ 20%, ਰੋਹੂ 30%, ਮਰੀਮਲ 10%, ਕਾਮਨ ਕਾਰਪ 20%, ਗਰਾਸ ਕਾਰਪ 10%, ਸਿਲਵਰ ਕਾਰਪ 10%।
  2. ਕਤਲਾ 25%, ਕਾਮਨ ਕਾਰਪ 20%, ਮਰੀਮਲ 20%, ਰੋਹੂ 35%

ਪ੍ਰਸ਼ਨ 5.
ਮੱਛੀ ਤਲਾਬ ਵਿਚ ਨਦੀਨ ਖ਼ਾਤਮੇ ਦੇ ਤਰੀਕੇ ਦੱਸੋ ।
ਉੱਤਰ-
ਪੁਰਾਣੇ ਛੱਪੜਾਂ ਵਿਚ ਨਦੀਨ ਨਾ ਉੱਗ ਸਕਣ ਇਸ ਲਈ ਪਾਣੀ ਦਾ ਪੱਧਰ 5-6 ਫੁੱਟ ਹੋਣਾ ਚਾਹੀਦਾ ਹੈ । ਨਦੀਨਾਂ ਨੂੰ ਖ਼ਤਮ ਕਰਨ ਲਈ ਅੱਗੇ ਲਿਖੇ ਢੰਗ ਹਨ

  • ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਇਸ ਨੂੰ ਖ਼ਾਲੀ ਕਰ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ ।
  • ਜੀਵਕ ਤਰੀਕੇ-ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਜਿਵੇਂ (ਸਪਾਈਰੋਡੈਲਾ, ਹਾਈਡਰਿੱਲਾਂ ਵੁਲਫੀਆਂ, ਵੈਲੀਸਨੇਰੀਆ, ਲੈਮਨਾ ਨੂੰ ਖਾ ਜਾਂਦੀਆਂ ਹਨ । ਸਿਲਵਰ ਕਾਰਪ ਮੱਛੀਆਂ, ਕਾਹੀ, ਪੁਸ਼ਪ ਪੁੰਜ (ਐਲਗਲ ਬਲੂਮਜ਼ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹਨ ।

ਪ੍ਰਸ਼ਨ 6.
ਛੱਪੜ ਵਿੱਚ ਨਹਿਰੀ ਪਾਣੀ ਦੀ ਵਰਤੋਂ ਵੇਲੇ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਨਹਿਰੀ ਪਾਣੀ ਦੀ ਵਰਤੋਂ ਵੇਲੇ ਖਾਲ ਦੇ ਮੂੰਹ ਤੇ ਲੋਹੇ ਦੀ ਬਰੀਕ ਜਾਲੀ ਲਾਉਣੀ ਚਾਹੀਦੀ ਹੈ । ਅਜਿਹਾ ਮਾਸਾਹਾਰੀ ਅਤੇ ਨਦੀਨ ਮੱਛੀਆਂ ਨੂੰ ਛੱਪੜ ਵਿੱਚ ਜਾਣ ਤੋਂ ਰੋਕਣ ਲਈ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 7.
ਛੱਪੜ ਵਿੱਚ ਮੱਛੀ ਦੇ ਦੁਸ਼ਮਣਾਂ ਬਾਰੇ ਦੱਸੋ ।
ਉੱਤਰ-
ਮਾਸਾਹਾਰੀ ਮੱਛੀਆਂ (ਮੱਲ੍ਹੀ, ਸਿੰਗਾੜਾ) ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ) . ਡੱਡੂ, ਸੱਪ ਆਦਿ ਮੱਛੀ ਦੇ ਦੁਸ਼ਮਣ ਹਨ ।

ਪ੍ਰਸ਼ਨ 8.
ਮੱਛੀਆਂ ਨੂੰ ਖੁਰਾਕ ਕਿਵੇਂ ਦਿੱਤੀ ਜਾਂਦੀ ਹੈ ?
ਉੱਤਰ-
ਮੱਛੀਆਂ ਨੂੰ 25% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦੇਣੀ ਚਾਹੀਦੀ ਹੈ । ਬਰੀਕ ਪੀਸੀ ਹੋਈ ਖ਼ੁਰਾਕ ਨੂੰ 3-4 ਘੰਟੇ ਤਕ ਭਿਉਂ ਕੇ ਰੱਖਣਾ ਚਾਹੀਦਾ ਹੈ । ਫਿਰ ਇਸ ਖ਼ੁਰਾਕ ਦੇ ਪੇੜੇ ਬਣਾ ਕੇ ਪਾਣੀ ਦੀ ਸਤ੍ਹਾ ਤੋਂ 2-3 ਫੁੱਟ ਹੇਠਾਂ ਰੱਖੀਆਂ ਟਰੇਆਂ ਜਾਂ ਟੋਕਰੀਆਂ ਜਾਂ ਮੋਰੀਆਂ ਵਾਲੇ ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਮੱਛੀਆਂ ਨੂੰ ਖਾਣ ਲਈ ਦੇਣਾ ਚਾਹੀਦਾ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 9.
ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਉਪਾਅ ਦੱਸੋ ।
ਉੱਤਰ-
ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬੱਚ ਨੂੰ ਲਾਲ ਦਵਾਈ ਦੇ ਘੋਲ (100 ਗ੍ਰਾਮ ਪ੍ਰਤੀ ਲਿਟਰ) ਵਿੱਚ ਡੋਬਾ ਦੇਣ ਤੋਂ ਬਾਅਦ ਹੀ ਛੱਪੜ ਵਿੱਚ ਛੱਡੋ ।ਲਗਪਗ ਹਰ 15 ਦਿਨਾਂ ਦੇ ਅੰਤਰਾਲ ਮਗਰੋਂ ਮੱਛੀਆਂ ਦੀ ਸਿਹਤ ਦੀ ਜਾਂਚ ਕਰਨੀ ਚਾਹੀਦੀ ਹੈ । ਬਿਮਾਰ ਮੱਛੀਆਂ ਦੇ ਇਲਾਜ ਲਈ ਸਿਫ਼ਾਰਿਸ਼ ਕੀਤੇ ਤਰੀਕਿਆਂ ਦੀ ਵਰਤੋਂ ਕਰੋ ਜਾਂ ਮਾਹਿਰਾਂ ਨਾਲ ਸੰਪਰਕ ਕਰੋ ।

ਪ੍ਰਸ਼ਨ 10.
ਮੱਛੀ ਪਾਲਣ ਬਾਰੇ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਮੱਛੀ ਪਾਲਣ ਬਾਰੇ ਸਿਖਲਾਈ ਜ਼ਿਲ੍ਹਾ ਮੱਛੀ ਪਾਲਣ ਅਫਸਰ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਨ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਮੱਛੀ ਪਾਲਣ ਲਈ ਛੱਪੜ ਬਣਾਉਣ ਲਈ ਜਗ੍ਹਾ ਦੀ ਚੋਣ ਅਤੇ ਉਹਨਾਂ ਦੇ ਡਿਜ਼ਾਇਨ ਅਤੇ ਪੁਟਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਛੱਪੜ ਬਣਾਉਣ ਲਈ ਜਗਾ ਦੀ ਚੋਣ-ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਛੱਪੜ ਬਣਾਉਣ ਲਈ ਠੀਕ ਰਹਿੰਦੀ ਹੈ, ਕਿਉਂਕਿ ਇਸ ਵਿੱਚ ਪਾਣੀ ਸੰਭਾਲਣ ਦੀ ਸ਼ਕਤੀ ਵੱਧੀ ਹੁੰਦੀ ਹੈ | ਪਾਣੀ ਖੜਾਉਣ ਲਈ ਰੇਤਲੀਆਂ ਹਲਕੀਆਂ ਜ਼ਮੀਨਾਂ ਵਿਚ ਕੱਦੂ ਕੀਤਾ ਜਾ ਸਕਦਾ ਹੈ | ਪਾਣੀ ਦਾ ਸਾਧਨ ਜਾਂ ਸੋਮਾ ਵੀ ਨੇੜੇ ਹੀ ਹੋਣਾ ਚਾਹੀਦਾ ਹੈ, ਤਾਂ ਕਿ ਛੱਪੜ ਨੂੰ ਸੌਖ ਨਾਲ ਭਰਿਆ ਜਾ ਸਕੇ ਅਤੇ ਸਮੇਂ-ਸਮੇਂ ਸੋਕੇ ਜਾਂ ਜੀਰਨ ਕਾਰਨ ਛੱਪੜ ਵਿੱਚ ਪਾਣੀ ਦੀ ਘਾਟ ਨੂੰ ਵੀ ਪੂਰਾ ਕੀਤਾ ਜਾ ਸਕੇ ।

ਇਸ ਲਈ ਨਹਿਰੀ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਲਈ ਖਾਲ ਦੇ ਮੁੰਹ ਤੇ ਲੋਹੇ ਦੀ ਬਰੀਕ ਜਾਲੀ ਦਾ ਫੱਟਾ ਲਾ ਦੇਣਾ ਚਾਹੀਦਾ ਹੈ, ਤਾਂ ਕਿ ਮਾਸਾਹਾਰੀ ਅਤੇ ਨਦੀਨ ਆਦਿ ਮੱਛੀਆਂ ਨਹਿਰੀ ਪਾਣੀ ਦੁਆਰਾ ਛੱਪੜ ਵਿਚ ਨਾ ਰਲ ਜਾਣ । ਛੱਪੜ ਦਾ ਡਿਜ਼ਾਇਨ ਅਤੇ ਪੁਟਾਈ-ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ । ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣਦਾਰ ਹੋਣੇ ਚਾਹੀਦੇ ਹਨ |
ਪਾਣੀ ਪਾਉਣ ਅਤੇ ਕੱਢਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਪਾਈਪਾਂ ਤੇ ਵਾਲਵ ਲੱਗੇ ਹੋਣੇ ਚਾਹੀਦੇ ਹਨ | ਪੁਟਾਈ ਫ਼ਰਵਰੀ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਾਰਚ-ਅਪਰੈਲ ਵਿੱਚ ਮੱਛੀਆਂ ਦਾ ਬੱਚ ਪੁੰਗ) ਛੱਪੜ ਵਿੱਚ ਛੱਡਿਆ ਜਾ ਸਕੇ । ਇਕ ਏਕੜ ਦੇ ਛੱਪੜ ਨਾਲ ਬੱਚ ਰੱਖਣ ਲਈ ਇਕ ਕਨਾਲ (500 ਵਰਗ ਮੀਟਰ) ਦਾ ਨਰਸਰੀ ਛੱਪੜ ਜ਼ਰੂਰ ਬਣਵਾਓ, ਜਿਸ ਵਿੱਚ ਬੱਚ ਰੱਖਿਆ ਜਾ ਸਕੇ ।

ਪ੍ਰਸ਼ਨ 2.
ਪੁਰਾਣੇ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਕਿਵੇਂ ਬਣਾਉਗੇ ?
ਉੱਤਰ-
ਪੁਰਾਣੇ ਛੱਪੜਾਂ ਵਿੱਚ ਨਦੀਨ ਨਾ ਉੱਗ ਸਕਣ, ਇਸ ਲਈ ਪਾਣੀ ਦਾ ਪੱਧਰ 5-6 ਫੁੱਟ ਹੋਣਾ ਚਾਹੀਦਾ ਹੈ । ਨਦੀਨਾਂ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਢੰਗ ਹਨ

  • ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਇਸ ਨੂੰ ਖ਼ਾਲੀ ਕਰ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ ।
  • ਜੀਵਕ ਤਰੀਕੇ-ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਜਿਵੇਂ (ਸਪਾਈਰੋਡੈਲਾ, ਹਾਈਡਰਿੱਲਾਂ ਵਲਫੀਆਂ, ਵੈਲੀਸਨੇਰੀਆ, ਲੈਮਨਾ ਨੂੰ ਖਾ ਜਾਂਦੀਆਂ ਹਨ । ਸਿਲਵਰ ਕਾਰਪ ਮੱਛੀਆਂ, ਕਾਹੀ ਪੁਸ਼ਪ ਪੁੰਜ (ਐਲਗਲ ਬਲੂਮਜ਼) ਨੂੰ ਕੰਟੋਰਲ ਕਰਨ ਵਿੱਚ ਸਹਾਇਕ ਹਨ । ਪੁਰਾਣੇ ਛੱਪੜਾਂ ਵਿਚੋਂ ਮੱਛੀ ਦੇ ਦੁਸ਼ਮਣਾਂ ਦਾ ਖਾਤਮਾ-ਪੁਰਾਣੇ ਛੱਪੜਾਂ ਵਿੱਚ ਪਾਈਆਂ ਜਾਣ ਵਾਲੀਆਂ ਮਾਸਾਹਾਰੀ ਮੱਛੀਆਂ ਭੌਲਾ, ਸਿੰਗਾੜਾ, ਮੱਲੀ ਅਤੇ ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ, ਡੱਡੂ ਅਤੇ ਸੱਪਾਂ ਨੂੰ ਵਾਰ-ਵਾਰ ਜਾਲ ਲਾ ਕੇ ਛੱਪੜ ਵਿਚੋਂ ਕੱਢਦੇ ਰਹਿਣਾ ਚਾਹੀਦਾ ਹੈ । ਸੱਪਾਂ ਨੂੰ ਬੜੀ ਸਾਵਧਾਨੀ ਨਾਲ ਮਾਰ ਦਿਓ ।

ਪ੍ਰਸ਼ਨ 3.
ਪੁਰਾਣੇ ਛੱਪੜਾਂ ਵਿੱਚੋਂ ਨਦੀਨਾਂ ਦਾ ਖ਼ਾਤਮਾ ਕਿਵੇਂ ਕਰੋਗੇ ?
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 4.
ਮੱਛੀ ਪਾਲਣ ਸਮੇਂ ਛੱਪੜਾਂ ਵਿੱਚ ਕਿਹੜੀਆਂ ਖਾਦਾਂ ਪਾਈਆਂ ਜਾਂਦੀਆਂ ਹਨ ?
ਉੱਤਰ-
ਨਵੇਂ ਪੁੱਟੇ ਛੱਪੜ ਵਿੱਚ ਮੱਛੀ ਦੀ ਕੁਦਰਤੀ ਖ਼ੁਰਾਕ (ਪਲੈਂਕਟਨ) ਦੀ ਲਗਾਤਾਰ ਪੈਦਾਵਾਰ ਹੁੰਦੀ ਰਹੇ, ਇਸ ਲਈ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਛੱਪੜ ਵਿਚ ਬੱਚ ਛੱਡਣ ਤੋਂ 15 ਦਿਨ ਪਹਿਲਾਂ ਖਾਦ ਪਾਉਣੀ ਚਾਹੀਦੀ ਹੈ । ਪੁਰਾਣੇ ਛੱਪੜ ਵਿੱਚ ਖਾਦ ਪਾਉਣ ਦੀ ਦਰ ਉਸ ਦੇ ਪਾਣੀ ਦੀ ਕੁਆਲਿਟੀ ਅਤੇ ਪਲੈਂਕਟਨ ਦੀ ਪੈਦਾਵਾਰ ਤੇ ਨਿਰਭਰ ਕਰਦੀ ਹੈ । ਖਾਦਾਂ ਦੀ ਮਾਤਰਾ ਰਕਬੇ ਦੇ ਮੁਤਾਬਿਕ ਵੱਧ-ਘੱਟ ਕੀਤੀ ਜਾ ਸਕਦੀ ਹੈ । ਰਸਾਇਣਕ ਖਾਦ ਦੀ ਦੂਜੀ ਕਿਸ਼ਤ ਇਕ ਮਹੀਨੇ ਅਤੇ ਦੇਸ਼ੀ ਖਾਦ ਦੀ ਦੂਜੀ ਕਿਸ਼ਤ ਪਹਿਲੀ ਕਿਸ਼ਤ ਦੇ 15 ਦਿਨ ਮਗਰੋਂ ਪਾਓ । ਪਲੈਂਕਟਨ ਦੀ ਲਗਾਤਾਰ ਪੈਦਾਵਾਰ ਲਈ ਰੂੜੀ, ਮੁਰਗੀਆਂ ਦੀ ਖਾਦ, ਬਾਇਓਗੈਸ ਸਰੀ, ਯੂਰੀਆ, ਸੁਪਰਫਾਸਫੇਟ ਆਦਿ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਮੱਛੀ ਪਾਲਣ ਧੰਦੇ ਦੇ ਵਿਕਾਸ ਵਿੱਚ ਮੱਛੀ ਪਾਲਣ ਵਿਭਾਗ ਅਤੇ ਵੈਟਰਨਰੀ ਯੂਨੀਵਰਸਿਟੀ ਦੀ ਕੀ ਭੂਮਿਕਾ ਹੈ ?
ਉੱਤਰ-
ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਮੱਛੀ ਪਾਲਣ ਵਿਭਾਗ, ਪੰਜਾਬ ਤੋਂ ਸਿਖਲਾਈ ਪ੍ਰਾਪਤ ਕਰ ਲੈਣੀ ਚਾਹੀਦੀ ਹੈ । ਇਸ ਵਿਭਾਗ ਵਲੋਂ ਹਰੇਕ ਜ਼ਿਲ੍ਹੇ ਵਿਚ ਹਰ ਮਹੀਨੇ ਪੰਜ ਦਿਨਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ । ਸਿਖਲਾਈ ਪ੍ਰਾਪਤ ਕਰਨ ਮਗਰੋਂ ਇਹ ਵਿਭਾਗ ਮੱਛੀ ਪਾਲਣ ਦੇ ਧੰਦੇ ਲਈ ਛੱਪੜ ਦੇ ਨਿਰਮਾਣ ਅਤੇ ਪੁਰਾਣੇ ਛੱਪੜ ਨੂੰ ਠੀਕ ਕਰਨ ਜਾਂ ਸੁਧਾਰ ਲਈ ਸਹਾਇਤਾ ਵੀ ਦਿੰਦਾ ਹੈ ! ਮੱਛੀ ਪਾਲਣ ਦੀ ਸਿਖਲਾਈ ਵੈਟਰਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

PSEB 9th Class Agriculture Guide ਮੱਛੀ ਪਾਲਣ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ,

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਛੀ ਕਦੋਂ ਵੇਚਣ ਯੋਗ ਹੋ ਜਾਂਦੀ ਹੈ ?
(ਉ) 500 ਗ੍ਰਾਮ ਦੀ
(ਅ) 50 ਗ੍ਰਾਮ ਦੀ
(ਈ) 10 ਗ੍ਰਾਮ ਦੀ
(ਸ) 20 ਗ੍ਰਾਮ ਦੀ ।
ਉੱਤਰ-
(ਉ) 500 ਗ੍ਰਾਮ ਦੀ,

ਪ੍ਰਸ਼ਨ 2.
ਨਦੀਨ ਮੱਛੀ ਹੈ :
(ਉ) ਕਤਲਾ
(ਅ) ਮਰੀਮਲ
(ਈ) ਪੁੱਠੀ ਕੰਘੀ .
(ਸ) ਰੋਹੂ ।
ਉੱਤਰ-
(ਈ) ਪੁੱਠੀ ਕੰਘੀ,

ਪ੍ਰਸ਼ਨ 3.
ਪ੍ਰਤੀ ਏਕੜ ਕਿੰਨੇ ਬੱਚ ਤਲਾਬ ਵਿਚ ਛੱਡੇ ਜਾਂਦੇ ਹਨ :
(ਉ) 4000
(ਅ) 15000
(ਈ) 1000
(ਸ) 500.
ਉੱਤਰ-
(ਉ) 4000,

ਪ੍ਰਸ਼ਨ 4.
ਮਾਸਾਹਾਰੀ ਮੱਛੀ ਹੈ :
(ਉ) ਸਿੰਗਾੜਾ
(ਅ) ਰੌਲਾ
(ਈ) ਮੱਲ੍ਹੀ
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 5.
ਮੱਛੀ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦਾ ਪੀ. ਐੱਚ. ਅੰਕ ਕਿੰਨਾ ਹੋਣਾ ਚਾਹੀਦਾ ਹੈ ?
(ਉ) 7-9
(ਅ) 2-3
(ਈ) 13-14
(ਸ) 11-12.
ਉੱਤਰ-
(ਉ) 7-9।

ਠੀਕ/ਗਲਤ ਦੱਸੋ :

ਪ੍ਰਸ਼ਨ 1.
ਮੱਛੀਆਂ ਦੀਆਂ ਭਾਰਤੀ ਕਿਸਮਾਂ ਹਨ-ਕਤਲਾ, ਰੋਹੂ ਅਤੇ ਮਰੀਮਲ ।
ਉੱਤਰ-
ਠੀਕ,

ਪ੍ਰਸ਼ਨ 2.
ਛੱਪੜ 1 ਤੋਂ 5 ਏਕੜ ਰਕਬੇ ਵਿੱਚ ਅਤੇ 6-7 ਫੁੱਟ ਡੂੰਘਾ ਹੋਣਾ ਚਾਹੀਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਪਾਣੀ ਦੀ ਡੂੰਘਾਈ 2-3 ਫੁੱਟ ਹੋਣੀ ਚਾਹੀਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 4.
ਮੱਛੀਆਂ ਨੂੰ 10% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦਿਓ ।
ਉੱਤਰ-
ਗ਼ਲਤ,

ਪ੍ਰਸ਼ਨ 5.
ਵੱਖ-ਵੱਖ ਅਦਾਰਿਆਂ ਤੋਂ ਮੱਛੀ ਪਾਲਣ ਦੇ ਧੰਦੇ ਲਈ ਸਿਖਲਾਈ ਨਹੀਂ ਲੈਣੀ ਚਾਹੀਦੀ ।
ਉੱਤਰ-
ਗ਼ਲਤ ।

PSEB 9th Class Agriculture Solutions Chapter 10 ਮੱਛੀ ਪਾਲਣ

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਛੱਪੜ ਵਿੱਚ 1-2 ਇੰਚ ਆਕਾਰ ਦਾ ਬੱਚ …………….. ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ।
ਉੱਤਰ-
4000,

ਪ੍ਰਸ਼ਨ 2.
…………….. ਗ੍ਰਾਮ ਦੀ ਮੱਛੀ ਨੂੰ ਵੇਚਿਆ ਜਾ ਸਕਦਾ ਹੈ ।
ਉੱਤਰ-
500,

ਪ੍ਰਸ਼ਨ 3.
ਵਿਗਿਆਨਿਕ ਢੰਗ ਨਾਲ ਮੱਛੀਆਂ ਪਾਲੀਆਂ ਜਾਣ ਤਾਂ ਸਾਲ ਵਿੱਚ ਮੁਨਾਫ਼ਾ ……………………… ਤੋਂ ਵੀ ਵੱਧ ਹੋ ਜਾਂਦਾ ਹੈ ।
ਉੱਤਰ-
ਖੇਤੀ,

ਪ੍ਰਸ਼ਨ 4.
…………….. ਬਣਾਉਣ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
ਉੱਤਰ-
ਛੱਪੜ,

ਪ੍ਰਸ਼ਨ 5.
ਪਾਣੀ ਦਾ ਪੀ. ਐੱਚ. ਅੰਕ …………….. ਦੇ ਵਿਚਕਾਰ ਹੋਣਾ ਚਾਹੀਦਾ ਹੈ ਜੋ ਤੋਂ ਘੱਟ ਹੋਵੇ ਤਾਂ ਚੂਨੇ ਦੀ ਵਰਤੋਂ ਨਾਲ ਵਧਾਇਆ ਜਾ ਸਕਦਾ ਹੈ ।
ਉੱਤਰ-
7–9.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਛੀ ਕਦੋਂ ਵੇਚਣ ਯੋਗ ਹੋ ਜਾਂਦੀ ਹੈ ?
ਉੱਤਰ-
500 ਗਾਮ |

ਪ੍ਰਸ਼ਨ 2.
ਇੱਕ ਨਦੀਨ ਮੱਛੀ ਦਾ ਨਾਂ ਦੱਸੋ ।
ਉੱਤਰ-
ਪੁੱਠੀ ਕੰਘੀ ।

ਪ੍ਰਸ਼ਨ 3.
ਮੱਛੀਆਂ ਦੀ ਕੁਦਰਤੀ ਖ਼ੁਰਾਕ ਕੀ ਹੈ ?
ਉੱਤਰ-
ਪਲੈਂਕਟਨ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 4.
ਮੱਛੀਆਂ ਪਾਲਣ ਵਾਲਾ ਛੱਪੜ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ-
6-7 ਫੁੱਟ ।

ਪ੍ਰਸ਼ਨ 5.
ਡੌਲਾ ……… ਕਿਸਮ ਦੀ ਮੱਛੀ ਹੈ ?
ਉੱਤਰ-
ਮਾਸਾਹਾਰੀ ।

ਪ੍ਰਸ਼ਨ 6.
ਛੱਪੜ ਬਣਾਉਣ ਲਈ ਕਿਹੋ ਜਿਹੀ ਮਿੱਟੀ ਵਾਲੀ ਜ਼ਮੀਨ ਚੁਣਨੀ ਚਾਹੀਦੀ ਹੈ ?
ਉੱਤਰ-
ਇਸ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਚੁਣੋ ।

ਪ੍ਰਸ਼ਨ 7.
ਚੀਕਣੀ ਜਾਂ ਚੀਕਣੀ ਮੈਰਾਂ ਮਿੱਟੀ ਵਾਲੀ ਜ਼ਮੀਨ ਹੀ ਕਿਉਂ ਛੱਪੜ ਲਈ ਚੁਣੀ ਜਾਂਦੀ ਹੈ ?
ਉੱਤਰ-
ਕਿਉਂਕਿ ਅਜਿਹੀ ਮਿੱਟੀ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੱਧ ਹੁੰਦੀ ਹੈ ।

ਪ੍ਰਸ਼ਨ 8.
ਛੱਪੜ ਦੀ ਪੁਟਾਈ ਕਿਹੜੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ ?
ਉੱਤਰ-
ਛੱਪੜ ਦੀ ਪੁਟਾਈ ਫ਼ਰਵਰੀ ਮਹੀਨੇ ਵਿੱਚ ਕਰਨੀ ਚਾਹੀਦੀ ਹੈ ।

ਪ੍ਰਸ਼ਨ 9.
ਨਦੀਨਾਂ ਨੂੰ ਕਿਹੜੀਆਂ ਮੱਛੀਆਂ ਖਾ ਲੈਂਦੀਆਂ ਹਨ ?
ਉੱਤਰ-
ਗਰਾਸ ਕਾਰਪ ਅਤੇ ਸਿਲਵਰਕ ਕਾਰਪ ।

ਪ੍ਰਸ਼ਨ 10.
ਨਦੀਨ ਮੱਛੀਆਂ ਦੇ ਨਾਂ ਦੱਸੋ ।
ਉੱਤਰ-
ਸ਼ੀਸ਼ਾ, ਪੁੱਠੀ ਕੰਘੀ ।

ਪ੍ਰਸ਼ਨ 11.
ਮਾਸਾਹਾਰੀ ਮੱਛੀਆਂ ਦੇ ਨਾਂ ਦੱਸੋ ।
ਉੱਤਰ-
ਸਿੰਗਾੜਾ, ਮੱਲ੍ਹੀ, ਡੌਲਾ ।

ਪ੍ਰਸ਼ਨ 12.
ਜੇ ਪਾਣੀ ਦਾ ਪੀ. ਐੱਚ. ਅੰਕ 7 ਤੋਂ ਘੱਟ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਬਰੀਕ ਪੀਸਿਆ ਹੋਇਆ ਚੁਨਾ ਪਾਣੀ ਵਿੱਚ ਘੋਲ ਕੇ ਠੰਡਾ ਕਰਕੇ ਛੱਪੜ ਵਿਚ 80-100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕ ਦਿਓ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਛੀਆਂ ਫੜਨੀਆਂ ਤੇ ਬੱਚ ਛੱਡਣ ਬਾਰੇ ਜਾਣਕਾਰੀ ਦਿਓ ।
ਉੱਤਰ-
ਜਦੋਂ ਮੱਛੀਆਂ 500 ਗ੍ਰਾਮ ਤੋਂ ਵੱਧ ਦੀਆਂ ਹੋ ਜਾਣ ਤਾਂ ਉਹ ਵੇਚਣ ਯੋਗ ਹੋ ਜਾਂਦੀਆਂ ਹਨ | ਮੱਛੀਆਂ ਜਿਹੜੀ ਕਿਸਮ ਦੀਆਂ ਕੱਢੀਆਂ ਜਾਣ, ਓਨਾ ਹੀ ਉਸ ਕਿਸਮ ਦੀਆਂ ਮੱਛੀਆਂ ਦਾ ਬੱਚ ਨਰਸਰੀ ਛੱਪੜ ਵਿਚੋਂ ਕੱਢ ਕੇ ਛੱਪੜ ਵਿੱਚ ਛੱਡ ਦੇਣਾ ਚਾਹੀਦਾ ਹੈ ।

ਪ੍ਰਸ਼ਨ 2.
ਮੱਛੀਆਂ ਕਿੰਨੀਆਂ ਪਾਲੀਆਂ ਜਾਂਦੀਆਂ ਹਨ ?
ਉੱਤਰ-
ਮੱਛੀਆਂ ਛੇ ਕਿਸਮ ਦੀਆਂ ਪਾਲੀਆਂ ਜਾਂਦੀਆਂ ਹਨ । ਤਿੰਨ ਭਾਰਤੀ ਅਤੇ ਤਿੰਨ ਵਿਦੇਸ਼ੀ ਮੱਛੀਆਂ ।

PSEB 9th Class Agriculture Solutions Chapter 10 ਮੱਛੀ ਪਾਲਣ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੱਛੀ ਪਾਲਣ ਲਈ ਛੱਪੜ ਦੇ ਡਿਜਾਈਨ ਅਤੇ ਪੁਟਾਈ ਬਾਰੇ ਦੱਸੋ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਮੱਛੀ ਪਾਲਣ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਵਿਗਿਆਨਿਕ ਢੰਗ ਨਾਲ ਮੱਛੀਆਂ ਪਾਲੀਆਂ ਜਾਣ ਤਾਂ ਸਾਲ ਵਿੱਚ ਮੁਨਾਫ਼ਾ ਖੇਤੀ ਤੋਂ ਵੀ ਵੱਧ ਹੋ ਜਾਂਦਾ ਹੈ ।
  2. ਮੱਛੀਆਂ ਦੀਆਂ ਭਾਰਤੀ ਕਿਸਮਾਂ ਹਨ-ਕਤਲਾ, ਰੋਹੂ ਅਤੇ ਮਰੀਮਲ ।
  3. ਮੱਛੀਆਂ ਦੀਆਂ ਵਿਦੇਸ਼ੀ ਕਿਸਮਾਂ ਹਨ ਕਾਮਨ ਕਾਰਪ, ਸਿਲਵਰ ਕਾਰਪ ਅਤੇ ਗਰਾਸ ਕਾਰਪ ।
  4. ਛੱਪੜ ਬਣਾਉਣ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
  5. ਛੱਪੜ 1 ਤੋਂ 5 ਏਕੜ ਰਕਬੇ ਵਿੱਚ ਅਤੇ 6-7 ਫੁੱਟ ਡੂੰਘਾ ਹੋਣਾ ਚਾਹੀਦਾ ਹੈ ।
  6. ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ।
  7. ਪਾਣੀ ਦਾ ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣਾ ਚਾਹੀਦਾ ਹੈ ਜੋ 7 ਤੋਂ ਘੱਟ ਹੋਵੇ ਤਾਂ ਚੂਨੇ ਦੀ ਵਰਤੋਂ ਨਾਲ ਵਧਾਇਆ ਜਾ ਸਕਦਾ ਹੈ ।
  8. ਛੱਪੜ ਵਿੱਚ 1-2 ਇੰਚ ਆਕਾਰ ਦਾ ਬੱਚ 4000 ਪ੍ਰਤੀ ਏਕੜ ਦੇ ਹਿਸਾਬ ਨਾਲ ਛੱਪੜ ਵਿੱਚ ਪਾਓ |
  9. `ਬੱਚ ਦਾ ਅਨੁਪਾਤ ਇਸ ਤਰ੍ਹਾਂ ਹੋ ਸਕਦਾ ਹੈ
    • ਕਤਲਾ 20%, ਕਾਮਨ ਕਾਰਪ 20%, ਮਰੀਮਲ 10%, ਰੋਹੁ 30%, ਗਰਾਸ ਕਾਰਪ 10%, ਸਿਲਵਰ ਕਾਰਪ 10%
    • ਕਤਲਾ 25%, ਮਰੀਮਲ 20%, ਰੋਹੂ 35%, ਕਾਮਨ ਕਾਰਪ 20%.
  10. ਮੱਛੀਆਂ ਨੂੰ 25% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦਿਓ ।
  11. 500 ਗ੍ਰਾਮ ਦੀ ਮੱਛੀ ਨੂੰ ਵੇਚਿਆ ਜਾ ਸਕਦਾ ਹੈ ।
  12. ਵੱਖ-ਵੱਖ ਅਦਾਰਿਆਂ ਤੋਂ ਮੱਛੀ ਪਾਲਣ ਦੇ ਧੰਦੇ ਲਈ ਸਿਖਲਾਈ ਲੈਣੀ ਚਾਹੀਦੀ ਹੈ ।

Leave a Comment