PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

Punjab State Board PSEB 9th Class Social Science Book Solutions History Chapter 6 ਰੂਸ ਦੀ ਕ੍ਰਾਂਤੀ Textbook Exercise Questions and Answers.

PSEB Solutions for Class 9 Social Science History Chapter 6 ਰੂਸ ਦੀ ਕ੍ਰਾਂਤੀ

Social Science Guide for Class 9 PSEB ਰੂਸ ਦੀ ਕ੍ਰਾਂਤੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ

(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ਵਿਕਾਂ ਦੀ ਅਗਵਾਈ ਕਿਸਨੇ ਕੀਤੀ ?
(ਉ) ਕਾਰਲ ਮਾਰਕਸ
(ਅ) ਫਰੈਡਰਿਕ
(ਏਂ) ਜਲਸ ਇ ਲੈਨਿਨ
(ਸ) ਟਰੋਸਟਕੀ ।
ਉੱਤਰ-
(ਏਂ) ਜਲਸ ਇ ਲੈਨਿਨ

ਪ੍ਰਸ਼ਨ 2.
ਰੂਸ ਦੀ ਕ੍ਰਾਂਤੀ ਦੁਆਰਾ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹੱਤਵਪੂਰਨ ਹੈ ?
(ਉ) ਸਮਾਜਵਾਦ
(ਅ) ਰਾਸ਼ਟਰਵਾਦ ,
(ਇ) ਉਦਾਰਵਾਦ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸਮਾਜਵਾਦ

ਪ੍ਰਸ਼ਨ 3.
ਮੈਨਸ਼ਵਿਕ ਸਮੂਹ ਦਾ ਨੇਤਾ ਕੌਣ ਸੀ ?
(ਉ) ਟਰੋਸਟਕੀ
(ਅ) ਕਾਰਲ ਮਾਰਕਸ
(ਈ) ਜ਼ਾਰ ਨਿਕੋਲਸ-II
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਟਰੋਸਟਕੀ

ਪ੍ਰਸ਼ਨ 4.
ਕਿਹੜੇ ਦੇਸ਼ ਨੇ ਆਪਣੇ ਆਪ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਬਾਹਰ ਕੱਢ ਲਿਆ ਅਤੇ ਜਰਮਨੀ ਨਾਲ ਸੰਧੀ ਕਰ ਲਈ ?
(ਉ) ਅਮਰੀਕਾ
(ਅ) ਰੁਸ
(ਈ) ਫਰਾਂਸ
(ਸ) ਇੰਗਲੈਂਡ ।
ਉੱਤਰ-
(ਅ) ਰੁਸ

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
…………… ਨੇ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦੇ ਬੋਲਸ਼ਵਿਕ ਸੰਗਠਨ ਦੀ ਅਗਵਾਈ ਕੀਤੀ ।
ਉੱਤਰ-
ਲੈਨਿਨ,

ਪ੍ਰਸ਼ਨ 2.
………… ਦਾ ਅਰਥ ਹੈ-ਪਰਿਸ਼ਦ ਜਾਂ ਸਥਾਨਿਕ ਸਰਕਾਰ ।
ਉੱਤਰ-
ਸੋਵੀਅਤ,

ਪ੍ਰਸ਼ਨ 3.
ਰੂਸ ਵਿੱਚ ਚੁਣੀ ਗਈ ਸਲਾਹਕਾਰ ਸੰਸਦ ਨੂੰ …………. ਕਿਹਾ ਜਾਂਦਾ ਹੈ ।
ਉੱਤਰ-
ਡਿਊਮਾ,

ਪ੍ਰਸ਼ਨ 4.
ਜ਼ਾਰ ਦਾ ਸ਼ਬਦਿਕ ਅਰਥ ਹੈ ………..।
ਉੱਤਰ-
ਸਰਵਉੱਚ ਸ਼ਾਸਨ ।

(ਈ) ਸਹੀ ਮਿਲਾਨ ਕਰੋ

(ਉ) (ਅ)
1. ਲੈਨਿਨ (i) ਮੇਨਸ਼ਵਿਕ
2. ਟਰੋਸਟਕੀ (ii) ਅਖ਼ਬਾਰ
3. ਮਾਰਚ ਦੀ ਰੁਸ ਦੀ ਕ੍ਰਾਂਤੀ (iii) ਰੂਸੀ ਸੰਸਦ
4. ਡੂੰਮਾਂ (iv) ਬੋਲਸ਼ਵਿਕ
5. ਪਾਵਧਾ । (v) 1917 ਈ:

ਉੱਤਰ –

1. ਲੈਨਿਨ (iv) ਬੋਲਸ਼ਵਿਕ
2. ਟਰੋਸਕੀ (i) ਮੇਨਸ਼ਵਿਕ
3. ਮਾਰਚ ਦੀ ਰੂਸ ਦੀ ਕ੍ਰਾਂਤੀ (v) 1917 ਈ:
4. ਡੂੰਮਾਂ (iii) ਰੂਸੀ ਸੰਸਦ
5. ਪ੍ਰਾਵਧਾ (ii) ਅਖ਼ਬਾਰ ।

(ਸ) ਅੰਤਰ ਦੱਸੋ
1. ਬੋਲਸ਼ਵਿਕ ਅਤੇ ਮਾਨਸ਼ਵਿਕ 2. ਉਦਾਰਵਾਦੀ ਅਤੇ ਰੂੜੀਵਾਦੀ ।.
ਉੱਤਰ-
1. ਬੋਲਸ਼ਵਿਕ ਅਤੇ ਮੇਂਨਸ਼ਵਿਕ-ਬੋਲਸ਼ਵਿਕ ਅਤੇ ਮੇਨਸ਼ਵਿਕ ਰੂਸ ਦੇ ਦੋ ਰਾਜਨੀਤਿਕ ਦਲ ਸਨ । ਇਹ ਦਲ ਉਦਯੋਗਿਕ ਮਜ਼ਦੂਰਾਂ ਦੇ ਪ੍ਰਤੀਨਿਧੀ ਸਨ । ਇਨ੍ਹਾਂ ਦੋਨਾਂ ਵਿਚਾਲੇ ਮੁੱਖ ਅੰਤਰ ਇਹ ਸੀ ਕਿ ਮੇਨਸ਼ਵਿਕ ਸੰਸਦੀ ਪ੍ਰਣਾਲੀ ਦੇ ਪੱਖ ਵਿੱਚ ਸਨ ਜਦਕਿ ਬੋਲਸ਼ਵਿਕ ਸੰਸਦੀ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਉਹ ਅਜਿਹੀ ਪਾਰਟੀ ਚਾਹੁੰਦੇ ਸਨ ਜੋ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਲਈ ਕੰਮ ਕਰੇ ।

2. ਉਦਾਰਵਾਦੀ ਅਤੇ ਰੂੜੀਵਾਦੀ
(i) ਉਦਾਰਵਾਦੀ-ਰੂਸ ਦੇ ਉਦਾਰਵਾਦੀ ਅਜਿਹਾ ਰਾਸ਼ਟਰ ਚਾਹੁੰਦੇ ਸਨ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਮਿਲੇ ਅਤੇ ਸਾਰਿਆਂ ਦਾ ਸਮਾਨ ਰੂਪ ਨਾਲ ਉੱਧਾਰ ਹੋਵੇ । ਉਸ ਸਮੇਂ ਦੇ ਯੂਰਪ ਵਿਚ ਆਮ ਤੌਰ ‘ਤੇ ਕਿਸੇ ਇਕ ਧਰਮ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ । ਉਦਾਰਵਾਦੀ ਵੰਸ਼ ਅਧਾਰਿਤ ਸ਼ਾਸਕਾਂ ਦੀ ਅਨਿਯੰਤਰਿਤ ਸੱਤਾ ਦੇ ਵੀ ਵਿਰੋਧੀ ਸਨ । ਉਹ ਵਿਅਕਤੀ ਮਾਤਰ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰਥਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਕਿਸੇ ਦੇ ਅਧਿਕਾਰਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਖੋਹਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ । ਇਹ ਸਮੂਹ ਪ੍ਰਤੀਨਿਧਤਾ ‘ਤੇ ਅਧਾਰਿਤ ਇਕ ਅਜਿਹੀ ਚੁਣੀ ਹੋਈ ਸਰਕਾਰ ਚਾਹੁੰਦਾ ਸੀ ਜੋ ਸ਼ਾਸਕਾਂ ਅਤੇ ਅਫ਼ਸਰਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ | ਸ਼ਾਸਨ-ਕੰਮ ਨਿਆਂਪਾਲਿਕਾ ਦੁਆਰਾ ਸਥਾਪਿਤ ਕੀਤੇ ਗਏ ਕਾਨੂੰਨਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ । ਇੰਨਾ ਹੋਣ ਤੇ ਵੀ ਇਹ ਸਮੂਹ ਲੋਕਤੰਤਰਵਾਦੀ ਨਹੀਂ ਸੀ । ਉਹ ਲੋਕ ਸਰਵਭੌਮਿਕ ਬਾਲਗ ਮਤ ਅਧਿਕਾਰ ਅਰਥਾਤ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਪੱਖ ਵਿਚ ਨਹੀਂ ਸਨ ।

(ii) ਰੂੜੀਵਾਦੀ-ਰੈਡੀਕਲ ਅਤੇ ਉਦਾਰਵਾਦੀ ਦੋਨਾਂ ਦੇ ਵਿਰੁੱਧ ਸਨ | ਪਰ ਫ਼ਰਾਂਸੀਸੀ ਕ੍ਰਾਂਤੀ ਦੇ ਬਾਅਦ ਉਹ ਵੀ ਪਰਿਵਰਤਨ ਦੀ ਜ਼ਰੂਰਤ ਨੂੰ ਸਵੀਕਾਰ ਕਰਨ ਲੱਗੇ ਸਨ । ਇਸ ਤੋਂ ਪਹਿਲਾਂ ਅਠਾਰਵੀਂ ਸਦੀ ਤਕ ਉਹ ਆਮ ਤੌਰ ‘ਤੇ ਪਰਿਵਰਤਨ ਦੇ ਵਿਚਾਰਾਂ ਦਾ ਵਿਰੋਧ ਕਰਦੇ ਸਨ । ਫਿਰ ਵੀ ਉਹ ਚਾਹੁੰਦੇ ਸਨ ਕਿ ਅਤੀਤ ਨੂੰ ਪੂਰੀ ਤਰ੍ਹਾਂ ਭੁਲਾਇਆ ਜਾਏ ਅਤੇ ਪਰਿਵਰਤਨ ਦੀ ਪ੍ਰਕਿਰਿਆ ਹੌਲੀ ਹੋਵੇ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
20ਵੀਂ ਸਦੀ ਵਿੱਚ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਮਹੱਤਵਪੂਰਨ ਮੰਨਿਆ ਗਿਆ ?
ਉੱਤਰ-
20ਵੀਂ ਸਦੀ ਵਿੱਚ ਸਮਾਜ ਦੇ ਪੁਨਰਗਠਨ ਲਈ ਸਭ ਤੋਂ ਮਹੱਤਵਪੂਰਨ ਵਿਚਾਰ ‘ਸਮਾਜਵਾਦ ਨੂੰ ਮੰਨਿਆ ਗਿਆ |

ਪ੍ਰਸ਼ਨ 2.
ਡੂੰਮਾਂ ਕੀ ਸੀ ?
ਉੱਤਰ-
ਡੈਮਾਂ ਰੁਸ ਦੀ ਰਾਸ਼ਟਰੀ ਸਭਾ ਜਾਂ ਸੰਸਦ ਸੀ ।

ਪ੍ਰਸ਼ਨ 3.
ਮਾਰਚ 1917 ਈ: ਦੀ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ?
ਉੱਤਰ-
ਜ਼ਾਰ ਨਿਕੋਲਸ ।

ਪ੍ਰਸ਼ਨ 4.
1905 ਈ: ਵਿੱਚ ਹੋਣ ਵਾਲੀ ਰੁਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ ?
ਉੱਤਰ-
1905 ਈ: ਵਿੱਚ ਰੂਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਸੀ-ਜ਼ਾਰ ਨੂੰ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਲਈ ਜਾਂਦੇ ਹੋਏ ਮਜ਼ਦੂਰਾਂ ਤੇ ਗੋਲੀ ਚਲਾਈ ਜਾਣਾ ।

ਪ੍ਰਸ਼ਨ 5.
ਰੂਸ ਦੀ ਹਾਰ ਕਿਸ ਦੇਸ਼ ਦੇ ਹੱਥੋਂ ਹੋਈ ?
ਉੱਤਰ-
ਜਾਪਾਨ ਤੋਂ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਕਤੂਬਰ 1917 ਈ: ਦੀ ਰੂਸੀ ਕ੍ਰਾਂਤੀ ਦੇ ਤੱਤਕਾਲੀ ਨਤੀਜਿਆਂ ਦਾ ਵਰਣਨ ਕਰੋ ।
ਉੱਤਰ-
ਰੂਸ ਵਿਚ 1917 ਈ: ਦੀ ਕ੍ਰਾਂਤੀ ਦੇ ਬਾਅਦ ਜਿਹੜੀ ਅਰਥਵਿਵਸਥਾ ਦਾ ਨਿਰਮਾਣ ਹੋਇਆ ਉਸਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ

  1. ਮਜ਼ਦੂਰਾਂ ਨੂੰ ਸਿੱਖਿਆ ਸੰਬੰਧੀ ਸਹੁਲਤਾਂ ਦਿੱਤੀਆਂ ਗਈਆਂ ।
  2. ਜਗੀਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ ਅਤੇ ਸਾਰੀ ਭੂਮੀ ਕਿਸਾਨਾਂ ਦੀਆਂ ਸਮਿਤੀਆਂ ਨੂੰ ਸੌਂਪ ਦਿੱਤੀ ਗਈ ।
  3. ਵਪਾਰ ਅਤੇ ਉਪਜ ਦੇ ਸਾਧਨਾਂ ‘ਤੇ ਸਰਕਾਰੀ ਨਿਯੰਤਰਨ ਹੋ ਗਿਆ ।
  4. ਕੰਮ ਦਾ ਅਧਿਕਾਰ ਸੰਵਿਧਾਨਿਕ ਅਧਿਕਾਰ ਬਣ ਗਿਆ ਅਤੇ ਰੋਜ਼ਗਾਰ ਦੁਆਉਣਾ ਰਾਜ ਦਾ ਕਰਤੱਵ ਬਣ ਗਿਆ ।
  5. ਸ਼ਾਸਨ ਦੀ ਸਾਰੀ ਸ਼ਕਤੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਮਿਤੀਆਂ (ਸੋਵੀਅਤ) ਦੇ ਹੱਥਾਂ ਵਿੱਚ ਆ ਗਈ ।
  6. ਅਰਥ-ਵਿਵਸਥਾ ਦੇ ਵਿਕਾਸ ਲਈ ਆਰਥਿਕ ਨਿਯੋਜਨ ਦਾ ਮਾਰਗ ਅਪਣਾਇਆ ਗਿਆ ।

ਪ੍ਰਸ਼ਨ 2.
ਬੋਲਸ਼ਵਿਕ ਅਤੇ ਮੈਨਸ਼ਵਿਕ ’ਤੇ ਨੋਟ ਲਿਖੋ ।
ਉੱਤਰ –
1. ਬੋਲਸ਼ਵਿਕ-1898 ਈ: ਵਿੱਚ ਰੂਸ ਵਿੱਚ ‘ਰੂਸੀ ਸਮਾਜਿਕ ਲੋਕਤੰਤਰੀ ਮਜ਼ਦੂਰ ਪਾਰਟੀ ਦਾ ਗਠਨ ਹੋਇਆ ਸੀ ਪਰ ਸੰਗਠਨ ਅਤੇ ਨੀਤੀਆਂ ਦੇ ਪ੍ਰਸ਼ਨ ਤੇ ਇਹ ਪਾਰਟੀ ਦੋ ਭਾਗਾਂ ਵਿੱਚ ਵੰਡੀ ਗਈ । ਇਨ੍ਹਾਂ ਵਿੱਚੋਂ ਬਹੁਮਤ ਵਾਲਾ ਭਾਗ-“ਬੋਲਸ਼ਵਿਕ’ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਦਲ ਦਾ ਵਿਚਾਰ ਸੀ ਕਿ ਸੰਸਦ ਅਤੇ ਲੋਕਤੰਤਰ ਦੀ ਘਾਟ ਵਿੱਚ ਕੋਈ ਵੀ ਦਲ ਸੰਸਦੀ ਸਿਧਾਂਤਾਂ ਦੁਆਰਾ ਬਦਲਾਓ ਨਹੀਂ ਲਿਆ ਸਕਦਾ ਹੈ । ਇਹ ਦਲ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਲਈ ਕੰਮ ਕਰਨ ਦੇ ਪੱਖ ਵਿੱਚ ਸੀ । ਇਸ ਦਲ ਦਾ ਨੇਤਾ ਲੈਨਿਨ ਸੀ ।

2. ਮੈਨਸ਼ਵਿਕ-ਮੈਨਸ਼ਵਿਕ ਰੂਸੀ ਸਮਾਜਿਕ ਲੋਕਤੰਤਰੀ ਮਜ਼ਦੂਰ ਪਾਰਟੀ ਦਾ ਘੱਟ ਮਤ ਵਾਲਾ ਭਾਗ ਸੀ । ਇਹ ਦਲ | ਅਜਿਹੀ ਪਾਰਟੀ ਦੇ ਪੱਖ ਵਿੱਚ ਸੀ ਕਿ ਜਿਸ ਤਰ੍ਹਾਂ ਦੀ ਫਰਾਂਸ ਅਤੇ ਜਰਮਨੀ ਵਿੱਚ ਸੀ । ਇਨ੍ਹਾਂ ਦੇਸ਼ਾਂ ਦੀਆਂ ਪਾਰਟੀਆਂ ਦੀ ਤਰ੍ਹਾਂ ਮੇਨਸ਼ਵਿਕ ਵੀ ਦੇਸ਼ ਵਿੱਚ ਚੁਣੀ ਹੋਈ ਸੰਸਦ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 3.
ਰੂਸ ਵਿੱਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਰੂਸ ਵਿਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਹੇਠ ਲਿਖੇ ਕਾਰਨ ਹਨ –

  1. ਯੁੱਧ ਤੋਂ ਅਲੱਗ ਨਾ ਕਰਨਾ-ਰੂਸ ਦੀ ਅਸਥਾਈ ਸਰਕਾਰ ਦੇਸ਼ ਨੂੰ ਯੁੱਧ ਤੋਂ ਅਲੱਗ ਨਾ ਕਰ ਸਕੀ, ਜਿਸਦੇ ਕਾਰਨ | ਰੂਸ ਦੀ ਆਰਥਿਕ ਵਿਵਸਥਾ ਭਿੰਨ-ਭਿੰਨ ਹੋ ਗਈ ਸੀ ।
  2. ਲੋਕਾਂ ਵਿਚ ਅਸ਼ਾਂਤੀ-ਰੂਸ ਵਿਚ ਮਜ਼ਦੂਰ ਅਤੇ ਕਿਸਾਨ ਬੜਾ ਕਠੋਰ ਜੀਵਨ ਬਤੀਤ ਕਰ ਰਹੇ ਸਨ । ਦੋ ਸਮੇਂ ਦੀ ਰੋਟੀ ਕਮਾਉਣਾ ਵੀ ਉਨ੍ਹਾਂ ਦੇ ਲਈ ਇਕ ਬਹੁਤ ਔਖਾ ਕੰਮ ਸੀ । ਇਸ ਲਈ ਉਨ੍ਹਾਂ ਵਿਚ ਦਿਨ-ਪ੍ਰਤੀਦਿਨ ਅਸ਼ਾਂਤੀ ਵੱਧਦੀ ਜਾ ਰਹੀ ਸੀ ।
  3. ਖਾਧ-ਸਮੱਗਰੀ ਦੀ ਕਮੀ-ਰੁਸ ਵਿਚ ਖਾਧ-ਸਮੱਗਰੀ ਦੀ ਵੱਡੀ ਕਮੀ ਹੋ ਗਈ ਸੀ । ਦੇਸ਼ ਵਿਚ ਭੁੱਖਮਰੀ ਵਰਗੀ ਦਸ਼ਾ ਉਤਪੰਨ ਹੋ ਗਈ ਸੀ । ਲੋਕਾਂ ਨੂੰ ਰੋਟੀ ਖਰੀਦਣ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿਚ ਖੜ੍ਹਾ ਰਹਿਣਾ ਪੈਂਦਾ ਸੀ ।
  4. ਦੇਸ਼ ਵਿਆਪੀ ਹੜਤਾਲਾਂ-ਰੂਸ ਵਿਚ ਮਜ਼ਦੂਰਾਂ ਦੀ ਹਾਲਤ ਬਹੁਤ ਖ਼ਰਾਬ ਸੀ । ਉਨ੍ਹਾਂ ਨੂੰ ਕਠੋਰ ਮਿਹਨਤ ਕਰਨ ਤੇ ਵੀ ਬਹੁਤ ਘੱਟ ਮਜ਼ਦੂਰੀ ਮਿਲਦੀ ਸੀ । ਉਹ ਆਪਣੀ ਦਸ਼ਾ ਸੁਧਾਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਹੜਤਾਲ ਕਰਨੀ ਆਰੰਭ ਕਰ ਦਿੱਤੀ । ਇਸਦੇ ਪਰਿਣਾਮਸਵਰੂਪ ਦੇਸ਼ ਵਿਚ ਹੜਤਾਲਾਂ ਦਾ ਜ਼ਬਰ ਜਿਹਾ ਆ ਗਿਆ ।

ਪ੍ਰਸ਼ਨ 4.
ਲੈਨਿਨ ਦਾ “ਅਪੈਲ ਮਤਾ ਕੀ ਸੀ ?
ਉੱਤਰ-
ਲੈਨਿਨ ਬੋਲਸ਼ਵਿਕਾਂ ਦੇ ਨੇਤਾ ਸਨ ਜੋ ਨਿਰਵਾਸਿਤ ਜੀਵਨ ਬਤੀਤ ਕਰ ਰਹੇ ਸਨ । ਅਪ੍ਰੈਲ, 1917 ਈ: ਵਿੱਚ ਉਹ ਰੂਸ ਪਰਤ ਆਏ । ਉਨ੍ਹਾਂ ਦੀ ਅਗਵਾਈ ਵਿੱਚ ਬੋਲਸ਼ਵਿਕ 1914 ਈ: ਤੋਂ ਹੀ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਕਰ ਰਹੇ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਸੋਵੀਅਤਾਂ ਨੂੰ ਸੱਤਾ ਆਪਣੇ ਹੱਥਾਂ ਵਿੱਚ ਲੈ ਲੈਣਾ ਚਾਹੀਦਾ ਹੈ । ਅਜਿਹੇ ਵਿੱਚ ਲੈਨਿਨ ਨੇ ਸਰਕਾਰ ਦੇ ਸਾਹਮਣੇ ਤਿੰਨ ਮੰਗਾਂ ਰੱਖੀਆਂ-

  • ਯੁੱਧ ਖਤਮ ਕੀਤਾ ਜਾਏ ।
  • ਸਾਰੀ ਜ਼ਮੀਨ ਕਿਸਾਨਾਂ ਨੂੰ ਸੌਂਪ ਦਿੱਤੀ ਜਾਏ
  • ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਜਾਏ ।

ਇਨ੍ਹਾਂ ਤਿੰਨਾਂ ਮੰਗਾਂ ਨੂੰ ਲੈਨਿਨ ਦੀ ‘ਅਪ੍ਰੈਲ ਥੀਸਿਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕੇਰੈੱਸ ਰੂਸ ਵਿੱਚ ਫਰਵਰੀ ਕ੍ਰਾਂਤੀ ਦੇ ਬਾਅਦ ਬਣੀ ਅੰਤਰਿਮ ਸਰਕਾਰ ਦਾ ਨੇਤਾ ਸੀ । ਦੁਰਭਾਗ ਨਾਲ ਉਹ ਜਨਤਾ ਦੇ ਕਿਸੇ ਵੀ ਮੰਗ ਨੂੰ ਪੂਰਾ ਨਾ ਕਰ ਸਕਿਆ । ਇਸ ਲਈ ਉਸਦੀ ਸਰਕਾਰ ਅਪ੍ਰਸਿੱਧ ਹੋ ਗਈ ਅਤੇ 7 ਨਵੰਬਰ, 1917 ਨੂੰ ਉਸਦਾ ਪਤਨ ਹੋ ਗਿਆ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 5.
ਬੋਲਸ਼ਵਿਕ ਕ੍ਰਾਂਤੀ ਤੋਂ ਬਾਅਦ ਰੂਸ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਕੀ ਪਰਿਵਰਤਨ ਆਏ ?
ਨੋਟ-ਇਸਦੇ ਲਈ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰਬਰ 1 ਪੜ੍ਹੋ । ਸਿਰਫ਼ ਖੇਤੀਬਾੜੀ ਸੰਬੰਧੀ ਬਿੰਦੂ ਹੀ ਪੜ੍ਹੋ !

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1905 ਈ: ਦੀ ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਬਾਰੇ ਵਰਣਨ ਕਰੋ ।
ਉੱਤਰ-
19ਵੀਂ ਸਦੀ ਵਿੱਚ ਲਗਪਗ ਸਾਰੇ ਯੂਰਪ ਵਿੱਚ ਮਹੱਤਵਪੂਰਨ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪਰਿਵਰਤਨ ਹੋਏ ਸਨ | ਕਈ ਦੇਸ਼ ਗਣਰਾਜ ਸਨ ਤਾਂ ਕਈ ਸੰਵਿਧਾਨਿਕ ਰਾਜਤੰਤਰ । ਸਾਮੰਤੀ ਵਿਵਸਥਾ ਖ਼ਤਮ ਹੋ ਚੁੱਕੀ ਸੀ ਅਤੇ ਸਾਮੰਤਾਂ ਦੀ ਥਾਂ ਨਵੇਂ ਮੱਧ ਵਰਗਾਂ ਨੇ ਲੈ ਲਈ ਸੀ । ਪਰ ਰੂਸ ਅਜੇ ਵੀ. ‘ਪੁਰਾਣੀ ਦੁਨੀਆਂ ਵਿੱਚ ਜੀ ਰਿਹਾ ਸੀ । ਇਹ ਗੱਲ ਰੂਸ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਤੋਂ ਸਪੱਸ਼ਟ ਹੋ ਜਾਏਗੀਸਮਾਜਿਕ ਅਤੇ ਰਾਜਨੀਤਿਕ ਹਾਲਾਤ –
1. ਰੂਸੀ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉੱਥੇ ਖੇਤੀਬਾੜੀ ਦਾਸ ਪ੍ਰਥਾ ਜ਼ਰੂਰ ਖ਼ਤਮ ਹੋ ਚੁੱਕੀ ਸੀ, ਫਿਰ ‘ ਵੀ ਕਿਸਾਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਸੀ ।ਉਨ੍ਹਾਂ ਦੀਆਂ ਜੋਤਾਂ ਬਹੁਤ ਹੀ ਛੋਟੀਆਂ ਸਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਕੋਲ ਪੂੰਜੀ ਵੀ ਨਹੀਂ ਸੀ । ਇਨ੍ਹਾਂ ਛੋਟੀਆਂ-ਛੋਟੀਆਂ ਜੋਤਾਂ ਨੂੰ ਪਾਉਣ ਲਈ ਵੀ ਉਨ੍ਹਾਂ ਨੂੰ ਅਨੇਕ ਦਹਾਕਿਆਂ ਤਕ ਮੁਕਤੀ ਕਰ ਦੇ ਰੂਪ ਵਿੱਚ ਭਾਰੀ ਧਨ ਚੁਕਾਉਣਾ ਪਿਆ ।

2. ਕਿਸਾਨਾਂ ਦੇ ਵਾਂਗ ਮਜ਼ਦੂਰਾਂ ਦੀ ਹਾਲਤ ਵੀ ਖਰਾਬ ਸੀ । ਦੇਸ਼ ਵਿੱਚ ਜ਼ਿਆਦਾਤਰ ਕਾਰਖਾਨੇ ਵਿਦੇਸ਼ੀ ਪੂੰਜੀਪਤੀਆਂ ਦੇ ਸਨ । ਉਨ੍ਹਾਂ ਨੂੰ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੀ ਕੋਈ ਚਿੰਤਾ ਨਹੀਂ ਸੀ । ਉਨ੍ਹਾਂ ਦਾ ਇੱਕੋ-ਇਕ ਉਦੇਸ਼ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੀ । ਰੂਸੀ ਪੁੰਜੀਪਤੀਆਂ ਨੇ ਵੀ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ।ਇਸਦਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਕੋਲ ਲੋੜੀਂਦੀ ਜੀ ਨਹੀਂ ਸੀ । ਉਹ ਮਜ਼ਦੂਰਾਂ ਨੂੰ ਘੱਟ ਤਨਖਾਹ ਦੇ ਕੇ ਪੈਸਾ ਬਚਾਉਣਾ ਚਾਹੁੰਦੇ ਸਨ ਅਤੇ ਇਸ ਤਰ੍ਹਾਂ ਵਿਦੇਸ਼ੀ ਪੂੰਜੀਪਤੀਆਂ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ । ਮਜ਼ਦੂਰਾਂ ਨੂੰ ਕੋਈ ਰਾਜਨੀਤਿਕ ਅਧਿਕਾਰ ਵੀ ਪ੍ਰਾਪਤ ਨਹੀਂ ਸਨ । ਉਨ੍ਹਾਂ ਕੋਲ ਇੰਨੇ ਸਾਧਨ ਵੀ ਨਹੀਂ ਸਨ ਕਿ ਉਹ ਕੋਈ ਮਾਮੂਲੀ ਸੁਧਾਰ ਲਾਗੂ ਕਰਵਾ ਸਕਣ|

ਰਾਜਨੀਤਿਕ ਹਾਲਾਤ –

  1. ਰੂਸ ਦਾ ਜ਼ਾਰ ਨਿਕੋਲਸ ਦੂਜਾ ਰਾਜਾ ਦੇ ਦੈਵੀ ਅਧਿਕਾਰਾਂ ਵਿੱਚ ਵਿਸ਼ਵਾਸ ਰੱਖਦਾ ਸੀ । ਉਹ ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਆਪਣਾ ਪਰਮ ਕਰਤੱਵ ਸਮਝਦਾ ਸੀ । ਉਸਦੇ ਸਮਰਥਕ ਸਿਰਫ ਕੁਲੀਨ ਵਰਗ ਅਤੇ ਹੋਰ ਉੱਚ ਵਰਗਾਂ ਨਾਲ ਸੰਬੰਧ ਰੱਖਦੇ ਸਨ । ਜਨਸੰਖਿਆ ਦਾ ਬਾਕੀ ਸਾਰਾ ਭਾਗ ਉਸਦਾ ਵਿਰੋਧੀ ਸੀ । ਰਾਜ ਦੇ ਸਾਰੇ ਅਧਿਕਾਰ ਉੱਚ ਵਰਗ ਦੇ ਲੋਕਾਂ ਦੇ ਹੱਥਾਂ ਵਿੱਚ ਸਨ । ਉਨ੍ਹਾਂ ਦੀ ਨਿਯੁਕਤੀ ਵੀ ਕਿਸੇ ਯੋਗਤਾ ਦੇ ਅਧਾਰ ‘ਤੇ ਨਹੀਂ ਕੀਤੀ ਜਾਂਦੀ ਸੀ ।
  2. ਰੁਸੀ ਸਾਮਰਾਜ ਵਿੱਚ ਜ਼ਾਰ ਦੁਆਰਾ ਜਿੱਤੇ ਕਈ ਗੈਰ-ਰੂਸੀ ਰਾਸ਼ਟਰ ਵੀ ਸ਼ਾਮਲ ਸਨ । ਜ਼ਾਰ ਨੇ ਇਨ੍ਹਾਂ ਲੋਕਾਂ ‘ਤੇ ਰੂਸੀ ਭਾਸ਼ਾ ਲਈ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਦਾ ਮਹੱਤਵ ਘੱਟ ਕਰਨ ਦਾ ਪੂਰਾ ਯਤਨ ਕੀਤਾ । ਇਸ ਤਰ੍ਹਾਂ ਰੂਸ ਵਿੱਚ ਟਕਰਾਓ ਦੀ ਸਥਿਤੀ ਬਣੀ ਹੋਈ ਸੀ ।
  3. ਰਾਜ ਪਰਿਵਾਰ ਵਿੱਚ ਨੈਤਿਕ ਪਤਨ ਸਿਖਰ ‘ਤੇ ਸੀ । ਨਿਕੋਲਸ ਦੂਜਾ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਦਬਾਅ ਵਿੱਚ ਸੀ ਜੋ ਆਪ ਇਕ ਢੋਂਗੀ ਸਾਧੂ ਰਾਸਪੁਤਿਨ ਦੇ ਕਹਿਣ ‘ਤੇ ਚਲਦੀ ਸੀ । ਅਜਿਹੇ ਭ੍ਰਿਸ਼ਟਾਚਾਰੀ ਸ਼ਾਸਨ ਤੋਂ ਜਨਤਾ ਬਹੁਤ ਦੁਖੀ ਸੀ । ਇਸ ਤਰ੍ਹਾਂ ਰੂਸ ਵਿੱਚ ਕ੍ਰਾਂਤੀ ਲਈ ਹਾਲਾਤ ਪਰਿਪੱਕ ਸਨ ।

ਪ੍ਰਸ਼ਨ 2.
ਉਦਯੋਗੀਕਰਨ ਨਾਲ ਰੁਸ ਦੇ ਆਮ ਲੋਕਾਂ ‘ਤੇ ਕੀ ਪ੍ਰਭਾਵ ਪਏ ?
ਉੱਤਰ-
ਉਦਯੋਗਿਕ ਕ੍ਰਾਂਤੀ ਰੂਸ ਵਿੱਚ ਸਭ ਤੋਂ ਬਾਅਦ ਆਈ । ਉੱਥੇ ਖਣਿਜ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਪਰ ਪੂੰਜੀ ਅਤੇ ਸੁਤੰਤਰ ਮਜ਼ਦੂਰਾਂ ਦੀ ਘਾਟ ਦੇ ਕਾਰਨ ਉੱਥੇ ਕਾਫੀ ਸਮੇਂ ਤੱਕ ਉਦਯੋਗਿਕ ਵਿਕਾਸ ਸੰਭਵ ਨਾ ਹੋ ਸਕਿਆ । 1867 ਈ: ਰੂਸ ਵਿੱਚ ਖੇਤੀਬਾੜੀ ਦਾਸਾਂ ਨੂੰ ਸੁਤੰਤਰ ਕਰ ਦਿੱਤਾ । ਉਸਨੂੰ ਵਿਦੇਸ਼ਾਂ ਤੋਂ ਪੂੰਜੀ ਵੀ ਮਿਲ ਗਈ । ਸਿੱਟੇ ਵਜੋਂ ਰੂਸ ਨੇ ਆਪਣੇ ਉਦਯੋਗਿਕ ਵਿਕਾਸ ਵਲ ਧਿਆਨ ਦਿੱਤਾ ।

ਉੱਥੇ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਪਰ ਇਨ੍ਹਾਂ ਦਾ ਪੂਰਨ ਵਿਕਾਸ 1917 ਈ: ਦੀ ਕ੍ਰਾਂਤੀ ਦੇ ਬਾਅਦ ਹੀ ਸੰਭਵ ਹੋ ਸਕਿਆ । | ਪ੍ਰਭਾਵ-ਉਦਯੋਗਿਕ ਕ੍ਰਾਂਤੀ ਦਾ ਰੂਸ ਦੇ ਆਮ ਲੋਕਾਂ ਦੇ ਜੀਵਨ ਦੇ ਹਰ ਪਹਿਲੂ ‘ਤੇ ਡੂੰਘਾ ਪ੍ਰਭਾਵ ਪਿਆ ।

ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਹੇਠ ਲਿਖੇ ਸਨ –
1. ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ-ਉਦਯੋਗਿਕ ਕ੍ਰਾਂਤੀ ਨੇ ਛੋਟੇ-ਛੋਟੇ ਕਿਸਾਨਾਂ ਨੂੰ ਆਪਣੀ ਭੂਮੀ ਵੇਚ ਕੇ | ਕਾਰਖਾਨਿਆਂ ਵਿੱਚ ਕੰਮ ਕਰਨ ‘ਤੇ ਮਜ਼ਬੂਰ ਕਰ ਦਿੱਤਾ । ਇਸ ਲਈ ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ ।

2. ਛੋਟੇ ਕਾਰੀਗਰਾਂ ਦਾ ਮਜ਼ਦੂਰ ਬਣਨਾ-ਉਦਯੋਗਿਕ ਕ੍ਰਾਂਤੀ ਕਾਰਨ ਹੁਣ ਮਸ਼ੀਨਾਂ ਦੁਆਰਾ ਮਜ਼ਬੂਤ ਅਤੇ ਪੱਕਾ ਮਾਲ | ਬਹੁਤ ਛੇਤੀ ਨਾਲ ਬਣਾਇਆ ਜਾਣ ਲੱਗਾ । ਇਸ ਤਰ੍ਹਾਂ ਹੱਥ ਨਾਲ ਬਣੇ ਜਾਂ ਕੱਤੇ ਹੋਏ ਕੱਪੜੇ ਦੀ ਮੰਗ ਘੱਟ ਹੁੰਦੀ ਚਲੀ ਗਈ । ਇਸ ਲਈ ਛੋਟੇ ਕਾਰੀਗਰਾਂ ਨੇ ਆਪਣਾ ਕੰਮ ਛੱਡ ਕੇ ਕਾਰਖਾਨੇ ਵਿੱਚ ਮਜ਼ਦੂਰਾਂ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ।

3. ਔਰਤਾਂ ਅਤੇ ਛੋਟੇ ਬੱਚਿਆਂ ਦਾ ਸੋਸ਼ਣ-ਕਾਰਖ਼ਾਨਿਆਂ ਵਿੱਚ ਔਰਤਾਂ ਅਤੇ ਘੱਟ ਉਮਰ ਵਾਲੇ ਬੱਚਿਆਂ ਤੋਂ ਵੀ ਕੰਮ ਲਿਆ ਜਾਣ ਲੱਗਾ | ਉਨ੍ਹਾਂ ਤੋਂ ਵਗਾਰ ਵੀ ਲਈ ਜਾਣ ਲੱਗੀ । ਇਸਦਾ ਉਨ੍ਹਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ , ਪਿਆ ।

4. ਮਜ਼ਦੂਰਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ-ਮਜ਼ਦੂਰਾਂ ਦੀ ਸਿਹਤ ਤੇ ਖੁੱਲ੍ਹੇ ਵਾਤਾਵਰਨ ਦੀ ਘਾਟ ਕਾਰਨ ਬਹੁਤ ਬੁਰਾ ਪ੍ਰਭਾਵ ਪਿਆ । ਹੁਣ ਉਹ ਸ਼ੁੱਧ ਹਵਾ ਦੀ ਬਜਾਏ ਕਾਰਖ਼ਾਨਿਆਂ ਦੀ ਦੁਸ਼ਿਤ ਹਵਾ ਵਿੱਚ ਕੰਮ ਕਰਦੇ ਸਨ । ”

5. ਬੇਰੁਜ਼ਗਾਰੀ ਵਿੱਚ ਵਾਧਾ-ਉਦਯੋਗਿਕ ਕ੍ਰਾਂਤੀ ਦਾ ਸਭ ਤੋਂ ਬੁਰਾ ਪ੍ਰਭਾਵ ਇਹ ਹੋਇਆ ਕਿ ਇਸਨੇ ਘਰੇਲੂ ਦਸਤਕਾਰੀਆਂ ਦਾ ਅੰਤ ਕਰ ਦਿੱਤਾ । ਇਕ ਇਕੱਲੀ ਮਸ਼ੀਨ ਹੁਣ ਕਈ ਆਦਮੀਆਂ ਦਾ ਕੰਮ ਕਰਨ ਲੱਗੀ । ਸਿੱਟੇ ਵਜੋਂ ਹੱਥ ਨਾਲ ਕੰਮ ਕਰਨ ਵਾਲੇ ਕਾਰੀਗਰ ਬੇਕਾਰ ਹੋ ਗਏ ।

ਨਵੇਂ ਵਰਗਾਂ ਦਾ ਜਨਮ-ਉਦਯੋਗਿਕ ਸ਼ਾਂਤੀ ਨਾਲ ਮਜ਼ਦੂਰ ਅਤੇ ਪੂੰਜੀਪਤੀ ਨਾਂ ਦੇ ਦੋ ਨਵੇਂ ਵਰਗਾਂ ਦਾ ਜਨਮ ਹੋਇਆ । ਪੂੰਜੀਪਤੀਆਂ ਨੇ ਮਜ਼ਦੂਰਾਂ ਤੋਂ ਬਹੁਤ ਘੱਟ ਤਨਖਾਹ ਤੇ ਕੰਮ ਲੈਣਾ ਸ਼ੁਰੂ ਕਰ ਦਿੱਤਾ । ਸਿੱਟੇ ਵਜੋਂ ਗਰੀਬ ਲੋਕ ਹੋਰ ਗਰੀਬ ਹੋ ਗਏ ਅਤੇ ਦੇਸ਼ ਦੀ ਸਾਰੀ ਪੂੰਜੀ ਕੁੱਝ ਇਕ ਪੂੰਜੀਪਤੀਆਂ ਦੀਆਂ ਤਿਜੋਰੀਆਂ ਵਿੱਚ ਭਰੀ ਜਾਣ ਲੱਗੀ । ਇਸ ਵਿਸ਼ੇ ਵਿੱਚ ਕਿਸੇ ਨੇ ਕਿਹਾ ਹੈ, “ਉਦਯੋਗਿਕ ਕ੍ਰਾਂਤੀ ਨੇ ਅਮੀਰਾਂ ਨੂੰ ਹੋਰ ਵੀ ਜ਼ਿਆਦਾ ਅਮੀਰ ਅਤੇ ਗਰੀਬਾਂ ਨੂੰ ਹੋਰ ਵੀ ਜ਼ਿਆਦਾ ਗਰੀਬ ਕਰ ਦਿੱਤਾ |

ਪ੍ਰਸ਼ਨ 3.
ਸਮਾਜਵਾਦ ’ਤੇ ਵਿਸਥਾਰ ਸਹਿਤ ਨੋਟ ਲਿਖੋ ।
ਉੱਤਰ-
ਸਮਾਜਵਾਦ ਦੀ ਦਿਸ਼ਾ ਵਿੱਚ ਕਾਰਲ ਮਾਰਕਸ (1818 ਈ:-1882 ਈ:) ਅਤੇ ਫਰੈਡਰਿਕ ਏਂਜਲਸ (1820 ਈ:1895 ਈ:) ਨੇ ਕਈ ਨਵੇਂ ਤਰਕ ਪੇਸ਼ ਕੀਤੇ । ਮਾਰਕਸ ਦਾ ਵਿਚਾਰ ਸੀ ਕਿ ਉਦਯੋਗਿਕ ਸਮਾਜ ਪੂੰਜੀਵਾਦ ਸਮਾਜ ਹੈ । ਕਾਰਖਾਨਿਆਂ ਵਿੱਚ ਲੱਗੀ ਪੁੰਜੀ ਤੇ ਪੂੰਜੀਪਤੀਆਂ ਦਾ ਅਧਿਕਾਰ ਹੈ ਅਤੇ ਪੂੰਜੀਪਤੀਆਂ ਦਾ ਮੁਨਾਫਾ ਮਜ਼ਦੂਰਾਂ ਦੀ ਮਿਹਨਤ ਤੋਂ ਪੈਦਾ ਹੁੰਦਾ ਹੈ ।

ਮਾਰਕਸ ਦਾ ਕਹਿਣਾ ਸੀ ਕਿ ਜਦੋਂ ਤਕ ਨਿੱਜੀ ਪੂੰਜੀਪਤੀ ਇਸ ਤਰ੍ਹਾਂ ਮੁਨਾਫ਼ਾ ਕਮਾਉਂਦੇ ਰਹਿਣਗੇ ਉਦੋਂ ਤੱਕ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਦਾ | ਆਪਣੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਮਜ਼ਦੂਰਾਂ ਨੂੰ ਪੂੰਜੀਵਾਦ ਅਤੇ ਨਿੱਜੀ ਸੰਪੱਤੀ ‘ਤੇ ਆਧਾਰਿਤ ਸ਼ਾਸਨ ਨੂੰ ਪੁੱਟ ਸੁੱਟਣਾ ਹੋਵੇਗਾ | ਮਾਰਕਸ ਦਾ ਕਹਿਣਾ ਸੀ ਕਿ ਪੂੰਜੀਵਾਦ ਸ਼ੋਸ਼ਣ ਤੋਂ ਮੁਕਤੀ ਪਾਉਣ ਲਈ ਮਜ਼ਦੂਰਾਂ ਨੂੰ ਇਕ ਬਿਲਕੁਲ ਅਲੱਗ ਤਰ੍ਹਾਂ ਦਾ ਸਮਾਜ ਬਨਾਉਣਾ ਹੋਵੇਗਾ ਜਿਸ ਵਿੱਚ ਸਾਰੀ ਸੰਪੱਤੀ ‘ਤੇ ਪੂਰੇ ਸਮਾਜ ਦਾ ਨਿਯੰਤਰਨ ਅਤੇ ਮਾਲਕੀ ਹੋਵੇ । ਉਨ੍ਹਾਂ ਨੇ ਭਵਿੱਖ ਦੇ ਇਸ ਸਮਾਜ ਨੂੰ ਸਾਮਵਾਦੀ ਕਮਿਉਨਿਸਟ) ਸਮਾਜ ਦਾ ਨਾਂ ਦਿੱਤਾ | ਮਾਰਕਸ ਨੂੰ ਵਿਸ਼ਵਾਸ ਸੀ ਕਿ ਪੂੰਜੀਪਤੀਆਂ ਦੇ ਨਾਲ ਹੋਣ ਵਾਲੇ ਸੰਘਰਸ਼ ਵਿੱਚ ਅੰਤਿਮ ਜਿੱਤ ਮਜ਼ਦੂਰਾਂ ਦੀ ਹੀ ਹੋਵੇਗੀ ।

ਸਮਾਜਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
(ੳ) ਸਮਾਜਵਾਦ ਵਿੱਚ ਸਮਾਜ ਵਰਗਹੀਣ ਹੁੰਦਾ ਹੈ । ਇਸ ਵਿੱਚ ਅਮੀਰ-ਗ਼ਰੀਬ ਵਿੱਚ ਘੱਟ ਤੋਂ ਘੱਟ ਅੰਤਰ ਹੁੰਦਾ ਹੈ । ਇਸ ਕਾਰਨ ਸਮਾਜਵਾਦ ਨਿਜੀ ਸੰਪੱਤੀ ਦਾ ਵਿਰੋਧੀ ਹੈ ।
(ਅ) ਇਸ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੁੰਦਾ । ਸਮਾਜਵਾਦ ਦੇ ਅਨੁਸਾਰ ਸਾਰਿਆਂ ਨੂੰ ਕੰਮ ਪਾਉਣ ਦਾ ਅਧਿਕਾਰ ਹੈ ।
(ਈ) ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਪੂਰੇ ਸਮਾਜ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਇਸਦਾ ਉਦੇਸ਼ ਮੁਨਾਫਾ ਕਮਾਉਣਾ ਨਹੀਂ ਬਲਕਿ ਸਮਾਜ ਦਾ ਕਲਿਆਣ ਹੁੰਦਾ ਹੈ ।

ਪ੍ਰਸ਼ਨ 4.
ਕਿਨ੍ਹਾਂ ਕਾਰਨਾਂ ਕਰਕੇ ਆਮ ਜਨਤਾ ਨੇ ਬੋਲਸ਼ਵਿਕਾਂ ਦਾ ਸਮਰਥਨ ਕੀਤਾ ?
ਉੱਤਰ-
19ਵੀਂ ਸਦੀ ਦੇ ਅੰਤਿਮ ਦਹਾਕੇ ਤੋਂ ਰੂਸ ਵਿੱਚ ਸਮਾਜਵਾਦੀ ਵਿਚਾਰਾਂ ਦਾ ਪ੍ਰਸਾਰ ਹੋ ਗਿਆ ਸੀ ਅਤੇ ਕਈ ਇਕ ਸਮਾਜਵਾਦੀ ਸੰਗਠਨਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਸੀ । 1898 ਈ: ਵਿੱਚ ਵੱਖ-ਵੱਖ ਸਮਾਜਵਾਦੀ ਦਲ ਮਿਲ ਕੇ ਇਕ ਹੋ ਗਏ ਅਤੇ ਉਨ੍ਹਾਂ ਨੇ “ਰੂਸੀ ਸਮਾਜਵਾਦੀ ਲੋਕਤੰਤਰੀ ਮਜ਼ਦੂਰ ਦਲ’’ ਦਾ ਗਠਨ ਕੀਤਾ । ਇਸ ਪਾਰਟੀ ਵਿੱਚ ਖੱਬੇ-ਪੱਖੀ ਦਲ ਦਾ ਨੇਤਾ ਬਲਾਦੀਮੀਰ ਈਲਿਚ ਉਲਯਾਨੋਵ ਸੀ ਜਿਸਨੂੰ ਲੋਕ ਲੈਨਿਨ ਦੇ ਨਾਂ ਨਾਲ ਜਾਣਦੇ ਸਨ । 1903 ਈ: ਵਿੱਚ ਇਸ ਗੁੱਟ ਦਾ ਦਲ ਵਿੱਚ ਬਹੁਮਤ ਹੋ ਗਿਆ ਅਤੇ ਇਨ੍ਹਾਂ ਨੂੰ ਬੋਲਸ਼ਵਿਕ ਕਿਹਾ ਜਾਣ ਲੱਗਾ । ਜਿਹੜੇ ਲੋਕ ਘੱਟ ਗਿਣਤੀ ਮਤ ਵਿੱਚ ਸਨ ਉਨ੍ਹਾਂ ਨੂੰ ਮੇਨਸ਼ਵਿਕ ਦੇ ਨਾਂ ਨਾਲ ਪੁਕਾਰਿਆ ਗਿਆ । ਬੋਲਸ਼ਵਿਕ ਪੱਕੇ ਰਾਸ਼ਟਰਵਾਦੀ ਸਨ । ਉਹ ਰੂਸ ਦੇ ਲੋਕਾਂ ਦੀ ਦਸ਼ਾ ਵਿੱਚ ਸੁਧਾਰ ਕਰਨਾ ਚਾਹੁੰਦੇ ਸਨ । ਉਹ ਰੂਸ ਨੂੰ ਇਕ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ । ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਜੋ ਉਦੇਸ਼ ਆਪਣੇ ਸਾਹਮਣੇ ਰੱਖੇ, ਉਹ ਜਨਤਾ ਦੇ ਦਿਲ ਨੂੰ ਛੂਹ ਗਏ । ਇਸ ਲਈ ਆਮ ਜਨਤਾ ਵੀ ਬੋਲਸ਼ੇਵਿਕ ਦੇ ਨਾਲ ਹੋ ਗਈ ।

ਬੋਲਸ਼ਵਿਕਾਂ ਦੇ ਉਦੇਸ਼ –

  1. ਸਮਾਜਵਾਦ ਦੀ ਸਥਾਪਨਾ-ਬੋਲਸ਼ੇਵਿਕ ਲੋਕਾਂ ਦਾ ਅੰਤਿਮ ਉਦੇਸ਼ ਰੂਸ ਵਿੱਚ ਸਮਾਜਵਾਦੀ ਵਿਵਸਥਾ ਕਾਇਮ ਕਰਨਾ ਸੀ । ਇਸਦੇ ਇਲਾਵਾ ਉਨ੍ਹਾਂ ਦੇ ਕੁੱਝ ਤੱਤਕਾਲੀ ਉਦੇਸ਼ ਵੀ ਸਨ ।
  2. ਜ਼ਾਰ ਦੇ ਕੁਲੀਨ ਤੰਤਰ ਦਾ ਅੰਤ ਕਰਨਾ-ਬੋਲਸ਼ਵਿਕ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜ਼ਾਰ ਦੇ ਸ਼ਾਸਨ ਦੇ ਤਹਿਤ ਰੂਸ ਦੇ ਲੋਕਾਂ ਦੀ ਹਾਲਤ ਨੂੰ ਕਦੇ ਵੀ ਸੁਧਾਰਿਆ ਨਹੀਂ ਜਾ ਸਕਦਾ । ਇਸ ਲਈ ਉਹ ਜ਼ਾਰ ਦੇ ਸ਼ਾਸਨ ਦਾ ਅੰਤ ਕਰਕੇ ਰੂਸ ਵਿੱਚ ਗਣਤੰਤਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।
  3. ਗੈਰ-ਰੂਸੀ ਜਾਤੀਆਂ ਦੇ ਦਮਨ ਦਾ ਖ਼ਾਤਮਾ-ਬੋਲਸ਼ਵਿਕ ਰੂਸੀ ਸਾਮਰਾਜ ਦੇ ਗ਼ੈਰ-ਰੂਸੀ ਜਾਤੀਆਂ ਦੇ ਦਮਨ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦੇਣਾ ਚਾਹੁੰਦੇ ਸਨ ।
  4. ਕਿਸਾਨਾਂ ਦੇ ਦਮਨ ਦਾ ਅੰਤ-ਉਹ ਭੂ-ਮਾਲਕੀ ਦੀ ਅਸਮਾਨਤਾ ਦਾ ਖਾਤਮਾ ਅਤੇ ਸਾਮੰਤਾਂ ਦੁਆਰਾ ਕਿਸਾਨਾਂ ਦੇ ਦਮਨ ਦਾ ਅੰਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 5.
ਅਕਤੂਬਰ ਦੀ ਸ਼ਾਂਤੀ ਤੋਂ ਬਾਅਦ ਬੋਲਸ਼ਵਿਕ ਸਰਕਾਰ ਵਲੋਂ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਗਈਆਂ ? ਵਿਸਥਾਰ ਸਹਿਤ ਦੱਸੋ ।
ਉੱਤਰ-
ਅਕਤੂਬਰ ਕ੍ਰਾਂਤੀ ਦੇ ਬਾਅਦ ਬੋਲਸ਼ਵਿਕਾਂ ਦੁਆਰਾ ਰੂਸ ਵਿੱਚ ਮੁੱਖ ਤੌਰ ਤੇ ਹੇਠ ਲਿਖੇ ਪਰਿਵਰਤਨ ਕੀਤੇ ਗਏ –

  • ਨਵੰਬਰ 1917 ਈ: ਵਿੱਚ ਜ਼ਿਆਦਾਤਰ ਉਦਯੋਗਾਂ ਅਤੇ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ । ਸਿੱਟੇ ਵਜੋਂ | ਇਨ੍ਹਾਂ ਦੀ ਮਾਲਕੀ ਅਤੇ ਪ੍ਰਬੰਧਨ ਸਰਕਾਰ ਦੇ ਹੱਥਾਂ ਵਿੱਚ ਆ ਗਿਆ ।
  • ਭੂਮੀ ਨੂੰ ਸਮਾਜਿਕ ਸੰਪੱਤੀ ਘੋਸ਼ਿਤ ਕਰ ਦਿੱਤਾ ਗਿਆ । ਕਿਸਾਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਕਿ ਉਹ ਸਰਦਾਰਾਂ ਅਤੇ ਜਗੀਰਦਾਰਾਂ ਦੀ ਭੂਮੀ ‘ਤੇ ਕਬਜ਼ਾ ਕਰ ਲੈਣ ।
  • ਸ਼ਹਿਰਾਂ ਵਿੱਚ ਵੱਡੇ ਮਕਾਨਾਂ ਵਿੱਚ ਮਕਾਨ ਮਾਲਕਾਂ ਲਈ ਲੋੜੀਦਾ ਹਿੱਸਾ ਛੱਡ ਕੇ ਬਾਕੀ ਮਕਾਨ ਦੇ ਛੋਟੇ-ਛੋਟੇ ਹਿੱਸੇ ਕਰ ਦਿੱਤੇ ਗਏ ਤਾਂਕਿ ਬੇਘਰ ਲੋਕਾਂ ਨੂੰ ਰਹਿਣ ਦੀ ਜਗਾ ਦਿੱਤੀ ਜਾ ਸਕੇ ।
  • ਨਿਰੰਕੁਸ਼ ਤੰਤਰ ਦੁਆਰਾ ਦਿੱਤੀਆਂ ਗਈਆਂ ਪੁਰਾਣੀਆਂ ਉਪਾਧੀਆਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ । ਸੈਨਾ ਅਤੇ ਸੈਨਿਕ ਅਧਿਕਾਰੀਆਂ ਲਈ ਨਵੀਂ ਵਰਦੀ ਨਿਸ਼ਚਿਤ ਕਰ ਦਿੱਤੀ ਗਈ ।
  • ਬੋਲਸ਼ਵਿਕ ਪਾਰਟੀ ਦਾ ਨਾਂ ਬਦਲ ਕੇ ਰਸ਼ੀਅਨ ਕਮਿਊਨਿਸਟ ਪਾਰਟੀ (ਬੋਲਸ਼ਵਿਕ) ਰੱਖ ਦਿੱਤਾ ਗਿਆ ।
  • ਵਪਾਰ ਸੰਘਾਂ ‘ਤੇ ਨਵੀਂ ਪਾਰਟੀ ਦਾ ਨਿਯੰਤਰਨ ਕਾਇਮ ਕਰ ਦਿੱਤਾ ਗਿਆ ।
  • ਗੁਪਤਚਰ ਪੁਲਿਸ ਚੈਕਾਂ (Cheka) ਨੂੰ ਓਗਪੂ (OGPU) ਅਤੇ ਨਕਵਿਡ, (NKVD) ਦੇ ਨਾਂ ਦਿੱਤੇ ਗਏ । ਇਨ੍ਹਾਂ ਨੇ ਬੋਲਸ਼ੇਵਿਕਾਂ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਦਿੱਤਾ ਗਿਆ ।
  • ਮਾਰਚ, 1918 ਈ: ਵਿਚ ਆਪਣੀ ਹੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਬੋਲਸ਼ਵਿਕਾਂ ਨੇ ਬ੍ਰੇਸਟ ਲਿਟੋਵਸਕ (Brest Litovsk) ਦੀ ਥਾਂ ‘ਤੇ ਜਰਮਨੀ ਨਾਲ ਸ਼ਾਂਤੀ ਸੰਧੀ ਕਰ ਲਈ ।

PSEB 9th Class Social Science Guide ਰੂਸ ਦੀ ਕ੍ਰਾਂਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਯੂਰਪ ਦੇ ਅਤਿਵਾਦੀ (radicals) ਕਿਸਦੇ ਵਿਰੋਧੀ ਸਨ ?
(ਉ) ਨਿੱਜੀ ਸੰਪਤੀ ਦੇ
(ਅ) ਨਿੱਜੀ ਸੰਪਤੀ ਦੇ ਕੇਂਦਰੀਕਰਨ ਦੇ
(ਈ) ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦੇ ਕੇ
(ਸ) ਬਹੁਮਤ ਜਨਸੰਖਿਆ ਦੀ ਸਰਕਾਰ ਦੇ ।
ਉੱਤਰ-
(ਅ) ਨਿੱਜੀ ਸੰਪਤੀ ਦੇ ਕੇਂਦਰੀਕਰਨ ਦੇ

ਪ੍ਰਸ਼ਨ 2.
19ਵੀਂ ਸਦੀ ਵਿਚ ਯੂਰਪ ਦੇ ਰੂੜੀਵਾਦੀਆਂ (Conservative) ਦੇ ਵਿਚਾਰਾਂ ਵਿਚ ਕੀ ਪਰਿਵਰਤਨ ਆਇਆ ?
(ੳ) ਕ੍ਰਾਂਤੀਆਂ ਲਿਆਂਦੀਆਂ ਜਾਣ
(ਅ) ਸੰਪੱਤੀ ਦੀ ਵੰਡ ਬਰਾਬਰ ਹੋਵੇ
(ਈ) ਮਹਿਲਾਵਾਂ ਨੂੰ ਸੰਪੱਤੀ ਦਾ ਅਧਿਕਾਰ ਨਾ ਦਿੱਤਾ ਜਾਏ
(ਸ) ਸਮਾਜ ਵਿਵਸਥਾ ਵਿਚ ਹੌਲੀ-ਹੌਲੀ ਪਰਿਵਰਤਨ ਲਿਆਇਆ ਜਾਏ ।
ਉੱਤਰ-
(ਸ) ਸਮਾਜ ਵਿਵਸਥਾ ਵਿਚ ਹੌਲੀ-ਹੌਲੀ ਪਰਿਵਰਤਨ ਲਿਆਇਆ ਜਾਏ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 3.
ਉਦਯੋਗੀਕਰਨ ਨਾਲ ਕਿਹੜੀ ਸਮੱਸਿਆ ਪੈਦਾ ਹੋਈ ?
(ਉ) ਅਵਾਸ
(ਅ) ਬੇਰੁਜ਼ਗਾਰੀ
(ਈ) ਸਫ਼ਾਈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਮੇਨੀ ਰਾਸ਼ਟਰਵਾਦੀ ਸੀ –
(ਉ) ਇਟਲੀ ਦਾ
(ਆ) ਫ਼ਰਾਂਸ ਦਾ
(ਈ) ਰੂਸ ਦਾ
(ਸ) ਜਰਮਨੀ ਦਾ ।
ਉੱਤਰ-
(ਉ) ਇਟਲੀ ਦਾ

ਪ੍ਰਸ਼ਨ 5.
ਸਮਾਜਵਾਦੀ ਸਾਰੀਆਂ ਬੁਰਾਈਆਂ ਦੀ ਜੜ੍ਹ ਕਿਸਨੂੰ ਮੰਨਦੇ ਸਨ ?
(ਉ) ਧਨ ਦੀ ਸਮਾਨ ਵੰਡ ਨੂੰ
(ਅ) ਉਤਪਾਦਨ ਦੇ ਸਾਧਨਾਂ ਤੇ ਸਮਾਜ ਦੇ ਅਧਿਕਾਰ ਨੂੰ
(ਇ) ਨਿਜੀ ਸੰਪੱਤੀ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਨਿਜੀ ਸੰਪੱਤੀ

ਪ੍ਰਸ਼ਨ 6.
ਰਾਬਰਟ ਓਵਨ ਕੌਣ ਸੀ ?
(ਉ) ਰੂਸੀ ਦਾਰਸ਼ਨਿਕ
(ਅ) ਫ਼ਰਾਂਸੀਸੀ ਕ੍ਰਾਂਤੀਕਾਰੀ
(ਇ) ਅੰਗਰੇਜ਼ ਸਮਾਜਵਾਦੀ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਅੰਗਰੇਜ਼ ਸਮਾਜਵਾਦੀ

ਪ੍ਰਸ਼ਨ 7.
ਫ਼ਰਾਂਸੀਸੀ ਸਮਾਜਵਾਦੀ ਕੌਣ ਸੀ ?
(ਉ) ਕਾਰਲ ਮਾਰਕਸ
(ਅ) ਫਰੈਡਰਿਕ ਏਂਜਲਸ
(ਈ) ਰਾਬਰਟ ਓਵਨ
(ਸ) ਲੂਈ ਬਲਾਂਕ।
ਉੱਤਰ-
(ਸ) ਲੂਈ ਬਲਾਂਕ।

ਪ੍ਰਸ਼ਨ 8.
ਕਾਰਲ ਮਾਰਕਸ ਅਤੇ ਫਰੈਡਰਿਕ ਏਂਜਲਸ ਕੌਣ ਸਨ ?
(ਉ) ਸਮਾਜਵਾਦੀ
(ਅ) ਪੂੰਜੀਵਾਦੀ
(ਇ) ਸਾਮੰਤਵਾਦੀ
(ਸ) ਵਣਿਜਵਾਦੀ ।
ਉੱਤਰ-
(ਉ) ਸਮਾਜਵਾਦੀ

ਪ੍ਰਸ਼ਨ 9.
ਸਮਾਜਵਾਦ ਦਾ ਮੰਨਣਾ ਹੈ –
(ਉ) ਸਾਰੀ ਸੰਪੱਤੀ ਤੇ ਪੂੰਜੀਪਤੀਆਂ ਦਾ ਅਧਿਕਾਰ ਹੋਣਾ ਚਾਹੀਦਾ ਹੈ ।
(ਅ) ਸਾਰੀ ਸੰਪੱਤੀ ਤੇ ਸਮਾਜ (ਰਾਜ) ਦਾ ਨਿਯੰਤਰਨ ਹੋਣਾ ਚਾਹੀਦਾ ਹੈ
(ਈ) ਸਾਰਾ ਮੁਨਾਫ਼ਾ ਉਦਯੋਗਪਤੀਆਂ ਨੂੰ ਮਿਲਣਾ ਚਾਹੀਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਸਾਰੀ ਸੰਪੱਤੀ ਤੇ ਸਮਾਜ (ਰਾਜ) ਦਾ ਨਿਯੰਤਰਨ ਹੋਣਾ ਚਾਹੀਦਾ ਹੈ

ਪ੍ਰਸ਼ਨ 10.
ਦੂਜੇ ਇੰਟਰਨੈਸ਼ਨਲ ਦਾ ਸੰਬੰਧ ਸੀ –
(ਉ) ਸਾਮਰਾਜਵਾਦ ਨਾਲ
(ਅ) ਪੂੰਜੀਵਾਦ ਨਾਲ ,
(ਇ) ਸਮਾਜਵਾਦ ਨਾਲ
(ਸ) ਸਾਮੰਤਵਾਦ ਨਾਲ ।
ਉੱਤਰ-
(ਇ) ਸਮਾਜਵਾਦ ਨਾਲ

ਪ੍ਰਸ਼ਨ 11.
ਬ੍ਰਿਟੇਨ ਵਿਚ ਮਜ਼ਦੂਰ ਦਲ ਦੀ ਸਥਾਪਨਾ ਹੋਈ –
(ਉ) 1900 ਈ:
(ਅ) 1905 ਈ:
(ਈ) 1914 ਈ:
(ਸ) 1919 ਈ:
ਉੱਤਰ-
(ਅ) 1905 ਈ:

ਪ੍ਰਸ਼ਨ 12.
ਰੂਸੀ ਸਾਮਰਾਜ ਦਾ ਪ੍ਰਮੁੱਖ ਧਰਮ ਸੀ –
(ਉ) ਰੁਸੀ ਆਰਥੋਡਾਕਸ ਚਰਚ
(ਅ) ਕੈਥੋਲਿਕ
(ਈ) ਟੈਸਟੈਂਟ
(ਸ) ਇਸਲਾਮ |
ਉੱਤਰ-
(ਉ) ਰੁਸੀ ਆਰਥੋਡਾਕਸ ਚਰਚ

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 13.
ਕ੍ਰਾਂਤੀ ਤੋਂ ਪਹਿਲਾਂ ਰੂਸ ਦੀ ਜ਼ਿਆਦਾਤਰ ਜਨਤਾ ਦਾ ਕਿੱਤਾ ਸੀ –
(ਉ) ਵਪਾਰ
(ਅ) ਖਣਨ
(ਈ) ਕਾਰਖਾਨਿਆਂ ਵਿਚ ਕੰਮ ਕਰਨਾ
(ਸ) ਖੇਤੀਬਾੜੀ ।
ਉੱਤਰ-
(ਸ) ਖੇਤੀਬਾੜੀ ।

ਪ੍ਰਸ਼ਨ 14.
ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸੂਤੀ ਕੱਪੜਾ ਉਦਯੋਗ ਵਿਚ ਹੜਤਾਲ ਹੋਈ –
(ਉ) 1914 ਈ:
(ਅ) 1896-97 ਈ:
(ਇ) 1916 ਈ:
(ਸ) 1904 ਈ:
ਉੱਤਰ-
(ਅ) 1896-97 ਈ:

ਪ੍ਰਸ਼ਨ 15.
1914 ਤੋਂ ਰੂਸ ਵਿਚ ਹੇਠ ਲਿਖਿਆ ਦਲ ਅਵੈਧ ਸੀ –
(ੳ) ਰੂਸੀ ਸਮਾਜਵਾਦੀ ਵਰਕਸ ਪਾਰਟੀ
(ਅ) ਬੋਲਸ਼ਵਿਕ ਦਲ
(ਇ) ਮੇਨਸ਼ਵਿਕ ਦਲ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 16.
ਰੂਸੀ ਸਾਮਰਾਜ ਵਿਚ ਮੁਸਲਿਮ ਧਰਮ ਸੁਧਾਰਕ ਕੀ ਅਖਵਾਉਂਦੇ ਹਨ ?
(ਉ) ਡੂੰਮਾ
(ਅ) ਉਲਮਾ
(ਈ) ਜਾਂਦੀਵਿਸਟ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਜਾਂਦੀਵਿਸਟ

ਪ੍ਰਸ਼ਨ 17.
ਹੇਠ ਲਿਖਿਆ ਭਿਕਸ਼ੂ ਰੂਸ ਦੀ ਜਾਰੀਨਾ (ਜ਼ਾਰ ਦੀ ਪਤਨੀ) ਦਾ ਸਲਾਹਕਾਰ ਸੀ ਜਿਸਨੇ ਰਾਜਤੰਤਰ ਨੂੰ ਬਦਨਾਮ ਕੀਤਾ –
(ੳ) ਰਾਸਪੁਤਿਨ
(ਅ) ਵਲਾਦੀਮੀਰ ਪੁਤਿਨ
(ਈ) ਕੇਸਕੀ ।
(ਸ) ਲੈਨਿਨ ।
ਉੱਤਰ-
(ੳ) ਰਾਸਪੁਤਿਨ

ਪ੍ਰਸ਼ਨ 18.
ਪੂੰਜੀਪਤੀ ਲਈ ਮਜੂਦਰ ਹੀ ਮੁਨਾਫ਼ਾ ਕਮਾਉਂਦਾ ਹੈ, ਇਹ ਵਿਚਾਰ ਦਿੱਤਾ ਸੀ –
(ੳ) ਕਾਰਲ ਮਾਰਕਸ ਨੇ
(ਅ) ਲੈਨਿਨ ਨੇ
(ਈ) ਕੇਰੈਂਸਕੀ ਨੇ
(ਸ) ਸ਼ ਲਿਓਵ ਨੇ |
ਉੱਤਰ-
(ੳ) ਕਾਰਲ ਮਾਰਕਸ ਨੇ

ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਸਦੀ ਵਿਚਾਰਧਾਰਾ ਰੂਸੀ ਕ੍ਰਾਂਤੀ ਲਿਆਉਣ ਵਿਚ ਸਹਾਇਕ ਸਿੱਧ ਹੋਈ ?
(ੳ) ਮੁਸੋਲਿਨੀ
(ਅ) ਹਿਟਲਰ
(ਈ) ਸਟਾਇਨ
(ਸ) ਕਾਰਲ ਮਾਰਕਸ ।
ਉੱਤਰ-
(ਸ) ਕਾਰਲ ਮਾਰਕਸ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 20.
1917 ਈ: ਦੀ ਰੂਸੀ ਕ੍ਰਾਂਤੀ ਦਾ ਆਰੰਭ ਕਿੱਥੇ ਹੋਇਆ ?
(ਉ) ਬਲਾਡੀਬਾਸਟਕ ।
(ਅ) ਲੈਨਿਨਗ੍ਰਡ
(ਈ) ਪੈਟਰੋਡ
(ਸ) ਪੈਰਿਸ ।
ਉੱਤਰ-
(ਈ) ਪੈਟਰੋਡ

ਪ੍ਰਸ਼ਨ 21.
1917 ਈ: ਦੀ ਰੂਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸੀ –
(ਉ) ਜ਼ਾਰ ਦਾ ਨਿਰੰਕੁਸ਼ ਸ਼ਾਸਨ
(ਅ) ਜਨਤਾ ਦੀ ਦੁਰਦਸ਼ਾ
(ਈ) 1905 ਈ: ਦੀ ਰੂਸੀ ਕ੍ਰਾਂਤੀ
(ਸ) ਪਹਿਲੇ ਮਹਾਂਯੁੱਧ ਵਿਚ ਰੂਸ ਦੀ ਹਾਰ।
ਉੱਤਰ-
(ਸ) ਪਹਿਲੇ ਮਹਾਂਯੁੱਧ ਵਿਚ ਰੂਸ ਦੀ ਹਾਰ।

ਪ੍ਰਸ਼ਨ 22.
1917 ਈ: ਦੀ ਰੂਸੀ ਕ੍ਰਾਂਤੀ ਨੂੰ ਜਿਸ ਹੋਰ ਨਾਂ ਨਾਲ ਪੁਕਾਰਿਆ ਜਾਂਦਾ ਹੈ –
(ਉ) ਫ਼ਰਾਂਸੀਸੀ ਕ੍ਰਾਂਤੀ ।
(ਅ) ਮਾਰਕਸ ਕ੍ਰਾਂਤੀ ।
(ੲ) ਜ਼ਾਰ ਕ੍ਰਾਂਤੀ
(ਸ) ਬੋਲਸ਼ਵਿਕ ਕ੍ਰਾਂਤੀ ।
ਉੱਤਰ-
(ਸ) ਬੋਲਸ਼ਵਿਕ ਕ੍ਰਾਂਤੀ ।

ਪ੍ਰਸ਼ਨ 23.
ਰੁਸ ਵਿਚ ਲੈਨਿਨ ਨੇ ਕਿਸ ਤਰ੍ਹਾਂ ਦੇ ਸ਼ਾਸਨ ਦੀ ਘੋਸ਼ਣਾ ਕੀਤੀ ?
(ੳ) ਮੱਧਵਰਗੀ ਲੋਕਤੰਤਰ
(ਆ) ਇਕਤੰਤਰ
(ਇ) ਮਜ਼ਦੂਰਾਂ, ਸਿਪਾਹੀਆਂ ਅਤੇ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਰਕਾਰ
(ਸ) ਸੰਸਦ ਗਣਤੰਤਰ ।
ਉੱਤਰ-
(ਇ) ਮਜ਼ਦੂਰਾਂ, ਸਿਪਾਹੀਆਂ ਅਤੇ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਰਕਾਰ

ਪ੍ਰਸ਼ਨ 24.
ਇਨ੍ਹਾਂ ਵਿਚੋਂ ਰੂਸ ਦੇ ਜ਼ਾਰ ਨਿਕੋਲਿਸ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ ?
(ੳ) ਨਿਰੰਕੁਸ਼
(ਅ) ਸਮਾਜਵਾਦੀ
(ਈ) ਸਾਮਵਾਦੀ
(ਸ) ਲੋਕਤੰਤਰ ।
ਉੱਤਰ-
(ੳ) ਨਿਰੰਕੁਸ਼

ਪ੍ਰਸ਼ਨ 25.
ਮੇਨਸ਼ਵਿਕਾਂ ਦਾ ਨੇਤਾ ਸੀ –
(ਉ) ਅਲੈਗਜ਼ੈਂਡਰ ਕੇਨੈਂਸਕੀ
(ਅ) ਵਾਟਸਕੀ
(ਈ) ਲੈਨਿਨ
(ਸ) ਨਿਕੋਲਸ ਦੂਜਾ ।
ਉੱਤਰ-
(ਉ) ਅਲੈਗਜ਼ੈਂਡਰ ਕੇਨੈਂਸਕੀ

ਪ੍ਰਸ਼ਨ 26.
ਰੂਸ ਦੀ ਅਸਥਾਈ ਸਰਕਾਰ ਦਾ ਤਖਤਾ ਕਦੋਂ ਪਲਟ ਗਿਆ ?
(ਉ) ਅਗਸਤ, 1917 ਈ:
(ਅ) ਸਤੰਬਰ, 1917 ਈ:
(ਇ) ਨਵੰਬਰ, 1917 ਈ:
(ਸ) ਦਸੰਬਰ, 1917 ਈ: ।
ਉੱਤਰ-
(ਇ) ਨਵੰਬਰ, 1917 ਈ:

ਪ੍ਰਸ਼ਨ 27.
ਨਵੰਬਰ 1917 ਈ: ਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ –
(ੳ) ਨਿਕੋਲਸ ਦੂਜਾ
(ਅ) ਲੈਨਿਨ
(ਈ) ਅਲੈਗਜ਼ੈਂਡਰ ਕੇਰੈਂਸ
(ਸ) ਟਸਕੀ ।
ਉੱਤਰ-
(ਅ) ਲੈਨਿਨ

ਪ੍ਰਸ਼ਨ 28.
ਰੂਸੀ ਕ੍ਰਾਂਤੀ ਦਾ ਕਿਹੜਾ ਸਿੱਟਾ ਨਹੀਂ ਸੀ ?
(ਉ) ਨਿਰੰਕੁਸ਼ ਸ਼ਾਸਨ ਦਾ ਅੰਤ
(ਅ) ਮਜ਼ਦੂਰ ਸਰਕਾਰ
(ਈ) ਪੂੰਜੀਪਤੀਆਂ ਦਾ ਅੰਤ
(ਸ) ਮੇਨਸ਼ਵਿਕਾਂ ਦੇ ਪ੍ਰਭਾਵ ਵਿਚ ਵਾਧਾ ।
ਉੱਤਰ-
(ਸ) ਮੇਨਸ਼ਵਿਕਾਂ ਦੇ ਪ੍ਰਭਾਵ ਵਿਚ ਵਾਧਾ ।

II. ਖ਼ਾਲੀ ਥਾਂਵਾਂ ਭਰੋ –

1. ਸਮਾਜਵਾਦੀ……………ਨੂੰ ਸਾਰੀਆਂ ਬੁਰਾਈਆਂ ਦੀ ਜੜ੍ਹ ਮੰਨਦੇ ਸਨ ।
ਉੱਤਰ-
ਨਿਜੀ ਸੰਪੱਤੀ,

2. ……….. ਫ਼ਰਾਂਸੀਸੀ ਸਮਾਜਵਾਦੀ ਸਨ ।
ਉੱਤਰ-
ਲੂਈ ਬਲਾਂਕ,

3. 1917 ਈ: ਵਿਚ ਰੂਸੀ ਕ੍ਰਾਂਤੀ ਦਾ ਆਰੰਭ…………ਨਾਲ ਹੋਇਆ ।
ਉੱਤਰ-
ਪੈਟਰੋਡ,

4. 1917 ਈ: ਰੂਸੀ ਕ੍ਰਾਂਤੀ ਨੂੰ…………. ਕ੍ਰਾਂਤੀ ਦੇ ਨਾਂ ਨਾਲ ਸੱਦਿਆ ਗਿਆ ।
ਉੱਤਰ-
ਬੋਲਸ਼ਵਿਕ,

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

5. …………ਮੇਨਸ਼ਵਿਕਾਂ ਦਾ ਨੇਤਾ ਸੀ ।
ਉੱਤਰ-
ਅਲੈਗਜ਼ੈਂਡਰ ਕੈਰੇਂਸਕੀ,

6. ਰੂਸੀ ਕ੍ਰਾਂਤੀ………. ਦੇ ਸ਼ਾਸਨ ਕਾਲ ਵਿਚ ਹੋਈ ।
ਉੱਤਰ-
ਜ਼ਾਰ ਨਿਕੋਲਸ ਦੂਜਾ ।

III. ਸਹੀ ਮਿਲਾਨ ਕਰੋ

(ਉ) (ਅ)
1. ਮੈਜਿਨੀ (i) ਨਿਰੰਕੁਸ਼
2. ਰਾਬਰਟ ਓਵਨ (ii) ਬੋਲਸ਼ਵਿਕ ਕ੍ਰਾਂਤੀ
3. ਜਾਰ ਨਿਕੋਲਸ (iii) ਇਟਲੀ
4. ਰੂਸੀ ਕ੍ਰਾਂਤੀ (iv) ਫ਼ਰਾਂਸੀਸੀ ਸਮਾਜਵਾਦੀ
5. ਲੂਈ ਬਲਾਂਕ (v) ਅੰਗਰੇਜ਼ ਸਮਾਜਵਾਦੀ

ਉੱਤਰ-

1. ਮੈਜਿਨੀ (iii) ਇਟਲੀ
2. ਰਾਬਰਟ ਓਵਨ (v) ਅੰਗਰੇਜ਼ ਸਮਾਜਵਾਦੀ
3. ਜਾਰ ਨਿਕੋਲਸ (i) ਨਿਰੰਕੁਸ਼
4. ਰੂਸੀ ਕ੍ਰਾਂਤੀ । (ii) ਬੋਲਸ਼ਵਿਕ ਕ੍ਰਾਂਤੀ
5. ਲੂਈ ਬਲਾਂਕ (iv) ਫ਼ਰਾਂਸੀਸੀ ਸਮਾਜਵਾਦੀ ।

ਬਹੁਤ ਛੋਟੋ ਉੱਤਰਾਂ ਵਾਲੇ ਪ੍ਰਸ਼ਨ

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਰੂਸ ਵਿਚ ਬੋਲਸ਼ਵਿਕ ਜਾਂ ਵਿਸ਼ਵ ਦੀ ਪਹਿਲੀ ਸਮਾਜਵਾਦੀ ਕ੍ਰਾਂਤੀ ਕਦੋਂ ਹੋਈ ?
ਉੱਤਰ-
1917 ਈ: ਵਿਚ ।

ਪ੍ਰਸ਼ਨ 2.
ਰੂਸੀ ਕ੍ਰਾਂਤੀ ਕਿਹੜੇ ਜ਼ੋਰ ਦੇ ਸ਼ਾਸਨ ਕਾਲ ਵਿਚ ਹੋਈ ?
ਉੱਤਰ-
ਜ਼ਾਰ ਨਿਕੋਲਸ ਦੂਜੇ ਦੇ ।

ਪ੍ਰਸ਼ਨ 3.
ਰੂਸੀ ਕ੍ਰਾਂਤੀ ਤੋਂ ਪਹਿਲਾਂ ਕਿਹੜੇ ਦੋ ਸਿੱਧ ਦਲ ਸਨ ?
ਉੱਤਰ-
ਮੇਸ਼ਵਿਕ ਅਤੇ ਬੋਲਸ਼ਵਿਕ |

ਪ੍ਰਸ਼ਨ 4.
ਰੂਸ ਵਿਚ ਅਸਥਾਈ ਸਰਕਾਰ ਕਿਸਦੀ ਅਗਵਾਈ ਵਿਚ ਬਣੀ ਸੀ ?
ਉੱਤਰ-
ਕੋਰੈਂਸਕੀ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 5.
ਰੂਸੀ ਕ੍ਰਾਂਤੀ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਜ਼ਾਰ ਦਾ ਨਿਰੰਕੁਸ਼ ਸ਼ਾਸਨ |

ਪ੍ਰਸ਼ਨ 6.
ਰੂਸੀ ਕ੍ਰਾਂਤੀ ਦੀ ਪਹਿਲੀ ਪ੍ਰਾਪਤੀ ਕਿਹੜੀ ਸੀ ?
ਉੱਤਰ-
ਨਿਰੰਕੁਸ਼ ਸ਼ਾਸਨ ਦਾ ਖ਼ਾਤਮਾ ਅਤੇ ਚਰਚ ਦੀ ਸ਼ਕਤੀ ਦਾ ਵਿਨਾਸ਼ ।

ਪ੍ਰਸ਼ਨ 7.
1917 ਈ: ਤੋਂ ਪਹਿਲਾਂ ਰੂਸ ਵਿਚ ਕਿਹੜੇ ਸੰਨ ਵਿਚ ਕ੍ਰਾਂਤੀ ਹੋਈ ਸੀ ?
ਉੱਤਰ-
1905 ਈ: ਵਿਚ ।

ਪ੍ਰਸ਼ਨ 8.
ਰੂਸ ਵਿਚ ਵਰਮੈਂਸ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਕਦੋਂ ਕਾਇਮ ਹੋਈ ?
ਉੱਤਰ-
1895 ਈ: ਵਿਚ ।

ਪ੍ਰਸ਼ਨ 9.
ਰੂਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਕੀ ਸੀ ?
ਉੱਤਰ-
ਪਹਿਲਾ ਮਹਾਂਯੁੱਧ ।

ਪ੍ਰਸ਼ਨ 10.
ਪਹਿਲੇ ਮਹਾਂਯੁੱਧ ਵਿਚ ਰੂਸ ਜਰਮਨੀ ਤੋਂ ਕਿਹੜੇ ਸਾਲ ਹਾਰਿਆ ?
ਉੱਤਰ-
1915 ਵਿਚ ।

ਪ੍ਰਸ਼ਨ 11.
ਰੂਸੀ ਕ੍ਰਾਂਤੀ ਦਾ ਝੰਡਾ ਸਭ ਤੋਂ ਪਹਿਲਾਂ ਕਿੱਥੇ ਬੁਲੰਦ ਕੀਤਾ ਗਿਆ ?
ਉੱਤਰ-
ਪੈਟਰੋਡ ।

ਪ੍ਰਸ਼ਨ 12.
ਰੂਸ ਵਿਚ ਜ਼ਾਰ ਨੂੰ ਸਿੰਘਾਸਨ ਤਿਆਗਣ ਲਈ ਕਿਸਨੇ ਮਜ਼ਬੂਰ ਕੀਤਾ ?
ਉੱਤਰ-
ਡੁਮਾ ।

ਪ੍ਰਸ਼ਨ 13.
ਰੂਸ ਵਿਚ ਜ਼ਾਰ ਦੇ ਸ਼ਾਸਨ ਤਿਆਗਣ ਦੇ ਬਾਅਦ ਜੋ ਅੰਤਰਿਮ ਸਰਕਾਰ ਬਣੀ ਸੀ, ਉਸ ਵਿਚ ਕਿਹੜੇ ਵਰਗ ਦਾ ਪ੍ਰਭੂਤਵ ਸੀ ?
ਉੱਤਰ-
ਮੱਧ ਵਰਗ ਦਾ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 14.
ਬੋਲਸ਼ਵਿਕਾਂ ਦੀ ਅਗਵਾਈ ਕੌਣ ਕਰ ਰਿਹਾ ਸੀ ?
ਉੱਤਰ-
ਲੈਨਿਨ ।

ਪ੍ਰਸ਼ਨ 15.
ਰੂਸ ਵਿਚ ਕ੍ਰਾਂਤੀ ਦੇ ਸਿੱਟੇ ਵਜੋਂ ਸਮਾਜ ਦੇ ਕਿਹੜੇ ਵਰਗ ਦਾ ਪ੍ਰਭੁਤੱਵ ਕਾਇਮ ਹੋਇਆ ?
ਉੱਤਰ-
ਕਿਸਾਨ ਅਤੇ ਮਜ਼ਦੂਰ ਵਰਗ ।

ਪ੍ਰਸ਼ਨ 16.
ਰੂਸ ਦੀ ਕ੍ਰਾਂਤੀ ਨੂੰ ਵਿਸ਼ਵ ਇਤਿਹਾਸ ਦੀ ਪ੍ਰਮੁੱਖ ਘਟਨਾ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਸਮਾਜਵਾਦ ਦੀ ਸਥਾਪਨਾ ਦੇ ਕਾਰਨ ।

ਪ੍ਰਸ਼ਨ 17.
ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਦਾ ਕੀ ਨਾਂ ਰੱਖਿਆ ਗਿਆ ?
ਉੱਤਰ-
ਸੋਵੀਅਤ ਸਮਾਜਵਾਦੀ ਰੂਸੀ ਸੰਘ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੂਸੀ ਮਜ਼ਦੂਰਾਂ ਲਈ 1904 ਈ: ਦਾ ਸਾਲ ਬਹੁਤ ਬੁਰਾ ਰਿਹਾ । ਉਚਿਤ ਉਦਾਹਰਨ ਦੇ ਕੇ ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਰੂਸੀ ਮਜ਼ਦੂਰਾਂ ਲਈ 1904 ਈ: ਦਾ ਸਾਲ ਬਹੁਤ ਬੁਰਾ ਰਿਹਾ । ਇਸ ਸੰਬੰਧ ਵਿਚ ਹੇਠ ਲਿਖੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ

  • ਜ਼ਰੂਰੀ ਚੀਜ਼ਾਂ ਦੇ ਮੁੱਲ ਇੰਨੀ ਤੇਜ਼ੀ ਨਾਲ ਵਧੇ ਕਿ ਅਸਲ ਵੇਤਨ ਵਿਚ 20 ਪ੍ਰਤੀਸ਼ਤ ਤਕ ਦੀ ਗਿਰਾਵਟ ਆ ਗਈ ।
  • ਉਸ ਸਮੇਂ ਮਜ਼ਦੂਰ ਸੰਗਠਨਾਂ ਦੀ ਮੈਂਬਰੀ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ । 1904 ਵਿਚ ਹੀ ਗਠਿਤ ਕੀਤੀ ਗਈ ਅਸੈਂਬਲੀ ਆਫ਼ ਰਸ਼ੀਅਨ ਵਰਕਸਜ਼ (ਰੂਸੀ ਮਜ਼ਦੂਰ ਸਭਾ ਦੇ ਚਾਰ ਮੈਂਬਰਾਂ ਨੂੰ ਪਯੁਤਿਲੋਵ ਆਇਰਨ ਵਰਕਸ ਵਿਚ ਉਨ੍ਹਾਂ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਤਾਂ ਮਜ਼ਦੂਰਾਂ ਨੇ ਅੰਦੋਲਨ ਛੇੜਨ ਦੀ | ਘੋਸ਼ਣਾ ਕਰ ਦਿੱਤੀ ।
  • ਅਗਲੇ ਕੁੱਝ ਦਿਨਾਂ ਦੇ ਅੰਦਰ ਸੇਂਟ ਪੀਟਰਸਬਰਗ ਦੇ 110,000 ਤੋਂ ਵੱਧ ਮਜ਼ਦੂਰ ਕੰਮ ਦੇ ਘੰਟੇ ਘਟਾ ਕੇ ਅੱਠ ਘੰਟੇ ਕੀਤੇ ਜਾਣ, ਵੇਤਨ ਵਿਚ ਵਾਧਾ ਅਤੇ ਕਾਰਜ-ਸਥਿਤੀਆਂ ਵਿਚ ਸੁਧਾਰ ਦੀ ਮੰਗ ਕਰਦੇ ਹੋਏ ਹੜਤਾਲ ‘ਤੇ ਚਲੇ ਗਏ ।

ਪ੍ਰਸ਼ਨ 2.
‘‘ਰੂਸੀ ਜਨਤਾ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਰੂਸੀ ਕ੍ਰਾਂਤੀ ਵਿਚ ਹੀ ਨਿਹਿਤ ਸੀ ।” ਸਿੱਧ ਕਰੋ ।
ਜਾਂ
ਰੂਸੀ ਕ੍ਰਾਂਤੀ ਦੇ ਕਿਸੇ ਚਾਰ ਕਾਰਨਾਂ ਨੂੰ ਸਪੱਸ਼ਟ ਕਰੋ ।
ਉੱਤਰ-
ਰੂਸ ਦੀ ਕ੍ਰਾਂਤੀ ਦੇ ਮੁੱਖ ਕਾਰਨ ਇਸ ਤਰ੍ਹਾਂ ਸਨ- .

  1. ਰੂਸ ਦਾ ਜ਼ਾਰ ਨਿਕੋਲਸ ਦੂਸਰਾ ਨਿਰੰਕੁਸ਼ ਅਤੇ ਆਪ-ਹੁਦਰਾ ਸੀ । ਉਸ ਦੇ ਅਧੀਨ ਸਾਧਾਰਨ ਜਨਤਾ ਦਾ ਜੀਵਨ ਬਹੁਤ ਹੀ ਖ਼ਰਾਬ ਸੀ । ਇਸ ਲਈ ਲੋਕ ਜ਼ਾਰ ਦੇ ਸ਼ਾਸਨ ਤੋਂ ਮੁਕਤੀ ਚਾਹੁੰਦੇ ਸਨ ।
  2. ਰੂਸ ਵਿਚ ਉਦਯੋਗਿਕ ਕ੍ਰਾਂਤੀ ਹੋਣ ਨਾਲ ਵਰਗ ਸੰਘਰਸ਼ ਆਰੰਭ ਹੋ ਗਿਆ ਸੀ । ਸੋ, ਮਜ਼ਦੂਰਾਂ ਦਾ ਝੁਕਾਅ | ਮਾਰਕਸਵਾਦ ਵੱਲ ਵੱਧਣ ਲੱਗਾ ਸੀ । ਉਹ ਸਮਝਣ ਲੱਗੇ ਸਨ ਕਿ ਮਾਰਕਸਵਾਦੀ ਸਿਧਾਂਤਾਂ ਨੂੰ ਅਪਣਾ ਕੇ ਹੀ ਦੇਸ਼ ਵਿਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ ।
  3. 1904-05 ਈ: ਵਿਚ ਜਾਪਾਨ ਹੱਥੋਂ ਰੂਸ ਦੀ ਹਾਰ ਦੇ ਕਾਰਨ ਸਾਰੀ ਜਨਤਾ ਜ਼ਾਰ ਦੇ ਸ਼ਾਸਨ ਦੀ ਵਿਰੋਧੀ ਹੋ ਗਈ ਸੀ ।
  4. 1905 ਈ: ਵਿਚ ਕ੍ਰਾਂਤੀ ਦੇ ਪਿੱਛੋਂ ਜ਼ਾਰ ਨੇ ਰਾਸ਼ਟਰੀ ਸਭਾ ਜਾਂ ਡੂੰਮਾ (Duma) ਬੁਲਾਉਣ ਦਾ ਐਲਾਨ ਕੀਤਾ ਸੀ । ਮਗਰੋਂ ਉਸ ਨੇ ਡੂੰਮਾ ਨੂੰ ਸਲਾਹਕਾਰ ਕਮੇਟੀ ਹੀ ਬਣਾ ਦਿੱਤਾ । ਜ਼ਾਰ ਦੇ ਇਸ ਕੰਮ ਨਾਲ ਜਨਤਾ ਹੋਰ ਵੀ ਅਸੰਤੁਸ਼ਟ ਹੋ ਗਈ ।

ਪ੍ਰਸ਼ਨ 3.
ਰੂਸ ਨੂੰ ਫ਼ਰਵਰੀ 1917 ਈ: ਦੀ ਕ੍ਰਾਂਤੀ ਵਲ ਲੈ ਜਾਣ ਵਾਲੀਆਂ ਕਿਸੇ ਤਿੰਨ ਘਟਨਾਵਾਂ ਦਾ ਵਰਣਨ ਕਰੋ ।
ਉੱਤਰ-
1. 22 ਫ਼ਰਵਰੀ ਨੂੰ ਸੱਜੇ ਤੱਟ ‘ਤੇ ਸਥਿਤ ਇੱਕ ਫੈਕਟਰੀ ਵਿਚ ਤਾਲਾਬੰਦੀ ਕਰ ਦਿੱਤੀ ਗਈ | ਅਗਲੇ ਦਿਨ ਇਸ ਫ਼ੈਕਟਰੀ ਦੇ ਮਜ਼ਦੂਰਾਂ ਦੇ ਸਮਰਥਨ ਵਿਚ ਪੰਜਾਹ ਫੈਕਟਰੀਆਂ ਦੇ ਮਜੂਦਰਾਂ ਨੇ ਵੀ ਹੜਤਾਲ ਕਰ ਦਿੱਤੀ । ਬਹੁਤ ਸਾਰੇ ਕਾਰਖਾਨਿਆਂ ਵਿਚ ਹੜਤਾਲ ਦੀ ਅਗਵਾਈ ਔਰਤਾਂ ਕਰ ਰਹੀਆਂ ਸਨ ।

2. ਮਜ਼ਦੂਰਾਂ ਨੇ ਸਰਕਾਰੀ ਇਮਾਰਤਾਂ ਨੂੰ ਘੇਰ ਲਿਆ ਤਾਂ ਸਰਕਾਰ ਨੇ ਕਰਫਿਊ ਲਗਾ ਦਿੱਤਾ । ਸ਼ਾਮ ਤੱਕ ਪ੍ਰਦਰਸ਼ਨਕਾਰੀ ਖੰਡਰ ਗਏ । ਪਰ 24 ਅਤੇ 25 ਤਾਰੀਖ ਨੂੰ ਉਹ ਫਿਰ ਇਕੱਠੇ ਹੋਣ ਲੱਗੇ । ਸਰਕਾਰ ਨੇ ਉਨ੍ਹਾਂ ‘ਤੇ ਨਜ਼ਰ ਰੱਖਣ ਲਈ ਘੋੜਸਵਾਰ ਸੈਨਿਕਾਂ ਅਤੇ ਪੁਲਿਸ ਨੂੰ ਤਾਇਨਾਤ ਕਰ ਦਿੱਤਾ ।

3. ਐਤਵਾਰ, 25 ਫ਼ਰਵਰੀ ਨੂੰ ਸਰਕਾਰ ਨੇ ਡੂੰਮਾ ਨੂੰ ਭੰਗ ਕਰ ਦਿੱਤਾ । 26 ਫ਼ਰਵਰੀ ਨੂੰ ਬਹੁਤ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਖੱਬੇ ਤੱਟ ਦੇ ਇਲਾਕੇ ਵਿਚ ਇਕੱਠੇ ਹੋ ਗਏ। 27 ਫ਼ਰਵਰੀ ਨੂੰ ਉਨ੍ਹਾਂ ਨੇ ਪੁਲਿਸ ਮੁੱਖ ਦਫ਼ਤਰਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ । ਰੋਟੀ, ਤਨਖਾਹ, ਕੰਮ ਦੇ ਘੰਟਿਆਂ ਵਿਚ ਕਮੀ ਅਤੇ ਲੋਕਤੰਤਰੀ ਅਧਿਕਾਰਾਂ ਦੇ ਪੱਖ ਵਿਚ ਨਾਅਰੇ ਲਗਾਉਂਦੇ ਅਣਗਿਣਤ ਲੋਕ ਸੜਕਾਂ ਤੇ ਜਮਾਂ ਹੋ ਗਏ । ਸਿਪਾਹੀ ਵੀ ਉਨ੍ਹਾਂ ਦੇ ਨਾਲ ਮਿਲ ਗਏ । ਉਨ੍ਹਾਂ ਨੇ ਮਿਲ ਕੇ ਪੈਟਰੋਗ੍ਰਡ ‘ਸੋਵੀਅਤ’ ਪਰਿਸ਼ਦ ਦਾ ਗਠਨ ਕੀਤਾ ।

4. ਅਗਲੇ ਦਿਨ ਇੱਕ ਪ੍ਰਤੀਨਿਧੀ ਮੰਡਲ ਜ਼ਾਰ ਨੂੰ ਮਿਲਣ ਗਿਆ | ਸੈਨਿਕ ਕਮਾਂਡਰਾਂ ਨੇ ਜ਼ਾਰ ਨੂੰ ਰਾਜਗੱਦੀ ਛੱਡ ਦੇਣ ਦੀ ਸਲਾਹ ਦਿੱਤੀ । ਉਸਨੇ ਕਮਾਂਡਰਾਂ ਦੀ ਗੱਲ ਮੰਨ ਲਈ ਅਤੇ 2 ਮਾਰਚ ਨੂੰ ਉਸਨੇ ਗੱਦੀ ਛੱਡ ਦਿੱਤੀ । ਸੋਵੀਅਤ ਅਤੇ ਡੂੰਮਾ ਦੇ ਨੇਤਾਵਾਂ ਨੇ ਦੇਸ਼ ਦਾ ਸ਼ਾਸਨ ਚਲਾਉਣ ਲਈ ਇੱਕ ਅੰਤਰਿਮ ਸਰਕਾਰ ਬਣਾ ਲਈ । ਇਸਨੂੰ 1977 ਈ: ਦੀ ਫ਼ਰਵਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 4.
ਅਕਤੂਬਰ 1917 ਦੀ ਰੂਸੀ ਕ੍ਰਾਂਤੀ ਵਿਚ ਲੈਨਿਨ ਦੇ ਯੋਗਦਾਨ ਦਾ ਕਿਸੇ ਤਿੰਨ ਬਿੰਦੂਆਂ ਦੇ ਆਧਾਰ ‘ਤੇ ਵਰਣਨ ਕਰੋ ।
ਜਾਂ
ਰੂਸ ਦੀ ਕ੍ਰਾਂਤੀ ਲੈਨਿਨ ਦੇ ਨਾਂ ਨਾਲ ਕਿਉਂ ਜੁੜੀ ਹੋਈ ਹੈ ?
ਉੱਤਰ-
1. ਲੈਨਿਨ ਨੇ ਕ੍ਰਾਂਤੀ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਇਹ ਸੱਚ ਹੈ ਕਿ ਜ਼ਾਰ ਦਾ ਪਤਨ ਲੈਨਿਨ ਵੱਲੋਂ ਸ਼ਾਂਤੀ ਦੀ ਵਾਗਡੋਰ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ ਪਰ ਅਸਲ ਵਿਚ ਇਹ ਕ੍ਰਾਂਤੀ ਦਾ ਆਰੰਭ ਸੀ ।

2. ਰੂਸ ਵਿਚ ਕਰੈਂਸਕੀ ਦੀ ਅਗਵਾਈ ਵਿਚ ਜੋ ਅਸਥਾਈ ਸਰਕਾਰ ਬਣੀ ਸੀ ਉਹ ਜਨਤਾ ਦੀਆਂ ਮੰਗਾਂ ਪੂਰੀਆਂ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ । ਅਜਿਹੇ ਸਮੇਂ ‘ਤੇ ਲੈਨਿਨ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਨੇ ਯੁੱਧ ਖ਼ਤਮ ਕਰਨ ਅਤੇ ‘ਸਾਰੀ ਸੱਤਾ ਸੋਵੀਅਤਾਂ ਨੂੰ’ ਦਾ ਨਾਅਰਾ ਦੇਣ ਦੀ ਸਪੱਸ਼ਟ ਨੀਤੀ ਜਨਤਾ ਅੱਗੇ ਰੱਖੀ ।

3. ਲੈਨਿਨ ਨੇ ਰੂਸੀ ਸਾਮਰਾਜ ਨੂੰ ‘ਰਾਸ਼ਟਰਾਂ ਦੀ ਜੇਲ੍ਹ ਦੀ ਉਪਾਧੀ ਦਿੱਤੀ ਅਤੇ ਐਲਾਨ ਕੀਤਾ ਕਿ ਗ਼ੈਰ-ਰੂਸੀ ਰਿਪਬਲਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਬਿਨਾਂ ਸੱਚਾ ਲੋਕਤੰਤਰ ਸਥਾਪਿਤ ਨਹੀਂ ਹੋ ਸਕਦਾ । ਇਹੀ ਰੂਸੀ ਕ੍ਰਾਂਤੀ ਦੇ ਅਸਲੀ ਉਦੇਸ਼ ਸਨ ਅਤੇ ਲੈਨਿਨ ਨੇ ਉਨ੍ਹਾਂ ਨੂੰ ਪੂਰਾ ਕਰ ਦਿਖਾਇਆ । ਇਸ ਕਰਕੇ ਰੂਸੀ
ਕ੍ਰਾਂਤੀ ਲੈਨਿਨ ਦੇ ਨਾਂ ਨਾਲ ਜੁੜੀ ਹੋਈ ਹੈ ।

ਪ੍ਰਸ਼ਨ 5.
ਰੂਸੀ ਕ੍ਰਾਂਤੀ ਦੀਆਂ ਤੱਤਕਾਲੀ ਪ੍ਰਾਪਤੀਆਂ ਕਿਹੜੀਆਂ ਸਨ ?
ਜਾਂ
1917 ਈ: ਦੀ ਰੂਸੀ ਕ੍ਰਾਂਤੀ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
1917 ਈ: ਦੀ ਰੂਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਇਸਨੇ ਨਾ ਸਿਰਫ਼ ਰੂਸ ਵਿਚ ਨਿਰੰਕੁਸ਼ ਸ਼ਾਸਨ ਨੂੰ ਖ਼ਤਮ ਕੀਤਾ ਬਲਕਿ ਪੂਰੇ ਵਿਸ਼ਵ ਦੀ ਸਮਾਜਿਕ ਅਤੇ ਆਰਥਿਕ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ । ਇਸ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਵਿਚ ਜ਼ਾਰ ਦੀ ਥਾਂ ਸੋਵੀਅਤ ਸਮਾਜਵਾਦੀ ਗਣਤੰਤਰ ਦਾ ਸੰਘ ਨਾਂ ਦੀ ਨਵੀਂ ਰਾਜਸੱਤਾ ਨੇ ਲੈ ਲਈ । ਇਸ ਨਵੇਂ ਸੰਘ ਦਾ ਉਦੇਸ਼ ਪ੍ਰਾਚੀਨ ਸਮਾਜਵਾਦੀ ਆਦਰਸ਼ਾਂ ਨੂੰ ਪ੍ਰਾਪਤ ਕਰਨਾ ਸੀ । ਇਸਦਾ ਅਰਥ ਸੀ-ਹਰੇਕ ਵਿਅਕਤੀ ਤੋਂ ਉਸਦੀ ਸਮਰੱਥਾ ਅਨੁਸਾਰ ਕੰਮ ਲਿਆ ਜਾਏ ਅਤੇ ਕੰਮ ਦੇ ਅਨੁਸਾਰ ਉਸਨੂੰ ਮਜ਼ਦੂਰੀ (ਮਿਹਨਤਾਨਾ) ਦਿੱਤਾ ਜਾਏ ।

ਪ੍ਰਸ਼ਨ 6.
ਸਮਾਜਵਾਦ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਮਾਜਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  • ਸਮਾਜਵਾਦ ਵਿਚ ਸਮਾਜ ਵਰਗ ਹੀਣ ਹੁੰਦਾ ਹੈ । ਇਸ ਵਿਚ ਅਮੀਰ-ਗਰੀਬ ਵਿਚ ਘੱਟ ਤੋਂ ਘੱਟ ਅੰਤਰ ਹੁੰਦਾ ਹੈ । ਇਸੇ ਕਾਰਨ ਸਮਾਜਵਾਦ ਨਿਜੀ ਸੰਪੱਤੀ ਦਾ ਵਿਰੋਧੀ ਹੈ ।
  • ਇਸ ਵਿਚ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੁੰਦਾ | ਸਮਾਜਵਾਦ ਦੇ ਅਨੁਸਾਰ ਸਾਰਿਆਂ ਨੂੰ ਕੰਮ ਪਾਉਣ ਦਾ ਅਧਿਕਾਰ ਹੈ ।
  • ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਪੂਰੇ ਸਮਾਜ ਦਾ ਅਧਿਕਾਰ ਹੁੰਦਾ ਹੈ, ਕਿਉਂਕਿ ਇਸਦਾ ਉਦੇਸ਼ ਮੁਨਾਫ਼ਾ ਕਮਾਉਣਾ ਨਹੀਂ ਬਲਕਿ ਸਮਾਜ ਦਾ ਕਲਿਆਣ ਹੁੰਦਾ ਹੈ ।

ਪ੍ਰਸ਼ਨ 7.
1914 ਈ: ਵਿਚ ਰੂਸੀ ਸਾਮਰਾਜ ਦੇ ਵਿਸਤਾਰ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
1914 ਈ: ਵਿਚ ਰੂਸ ਅਤੇ ਉਸਦੇ ਪੂਰੇ ਸਾਮਰਾਜ ਤੇ ਜ਼ਾਰ ਨਿਕੋਲਸ ਦਾ ਸ਼ਾਸਨ ਸੀ । ਮਾਸਕੋ ਦੇ ਨੇੜੇ-ਨੇੜੇ ਦੇ ਭੂ-ਖੇਤਰ ਦੇ ਇਲਾਵਾ ਅੱਜ ਦਾ ਫਿਨਲੈਂਡ, ਲਾਤਵੀਆਂ, ਲਿਥੁਆਨੀਆ, ਐਸਤੋਨੀਆ ਅਤੇ ਪੋਲੈਂਡ, ਯੂਕੂਨ ਅਤੇ ਬੇਲਾਰੂਸ ਦੇ ਕੁੱਝ ਭਾਗ ਰੂਸੀ ਸਾਮਰਾਜ ਦਾ ਅੰਗ ਸਨ ।ਇਹ ਸਾਮਰਾਜ ਪ੍ਰਸ਼ਾਂਤ ਮਹਾਂਸਾਗਰ ਤਕ ਫੈਲਿਆ ਹੋਇਆ ਸੀ ।

ਅੱਜ ਦੇ ਮੱਧ ਏਸ਼ਿਆਈ ਰਾਜਾਂ ਦੇ ਨਾਲ-ਨਾਲ ਜਾਰਜੀਆਂ; ਆਰਮੋਨੀਆਂ ਅਤੇ ਅਜ਼ਰਬੈਜਾਨ ਵੀ ਇਸੇ ਸਾਮਰਾਜ ਵਿਚ ਸ਼ਾਮਲ ਸਨ । ਰੂਸ ਵਿਚ ਸ੍ਰੀਕ ਅਰਥੋਡਾਕਸ ਚਰਚ ਤੋਂ ਪੈਦਾ ਸਾਖਾ ਰੂਸੀ ਆਰਥੋਡਾਕਸ ਕ੍ਰਿਸ਼ੀਥੈਨਿਟੀ ਨੂੰ ਮੰਨਣ ਵਾਲੇ ਲੋਕ ਬਹੁਮਤ ਵਿਚ ਸਨ ਪਰ ਇਸਨੂੰ ਸਾਮਰਾਜ ਦੇ ਤਹਿਤ ਰਹਿਣ ਵਾਲਿਆਂ ਵਿਚ ਕੈਥੋਲਕ, ਟੈਸਟੈਂਟ, ਮੁਸਲਿਮ ਅਤੇ ਬੌਧ ਵੀ ਸ਼ਾਮਲ ਸਨ ।

ਪ੍ਰਸ਼ਨ 8.
1905 ਈ: ਦੀ ਕ੍ਰਾਂਤੀ ਦੇ ਬਾਅਦ ਜ਼ਾਰ ਨੇ ਆਪਣਾ ਨਿਰੰਕੁਸ਼ ਸ਼ਾਸਨ ਕਾਇਮ ਕਰਨ ਲਈ ਕੀ-ਕੀ ਕਦਮ ਚੁੱਕੇ ? ਕੋਈ ਤਿੰਨ ਲਿਖੋ ।
ਉੱਤਰ-
1905 ਈ: ਦੀ ਕ੍ਰਾਂਤੀ ਦੌਰਾਨ ਜ਼ਾਰ ਨੇ ਇੱਕ ਚੁਣੀ ਹੋਈ ਸਲਾਹਕਾਰੀ ਸੰਸਦ ਜਾਂ ਡਿਊਮਾ ਦੇ ਗਠਨ ਤੇ ਆਪਣੀ ਸਹਿਮਤੀ ਦੇ ਦਿੱਤੀ । ਪਰ ਕ੍ਰਾਂਤੀ ਦੇ ਤੁਰੰਤ ਬਾਅਦ ਉਸਨੇ ਬਹੁਤ ਸਾਰੇ ਨਿਰਕੁੰਸ਼ ਕਦਮ ਚੁੱਕੇ –

  • ਕ੍ਰਾਂਤੀ ਦੇ ਸਮੇਂ ਕੁੱਝ ਦਿਨ ਤਕ ਫੈਕਟਰੀ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਟਰੇਡ ਯੂਨੀਅਨਾ ਅਤੇ ਫੈਕਟਰੀ ਕਮੇਟੀਆਂ ਹੋਂਦ ਵਿਚ ਰਹੀਆਂ ਸਨ । ਪਰ 1905 ਈ: ਦੇ ਬਾਅਦ ਅਜਿਹੀਆਂ ਜ਼ਿਆਦਾਤਰ ਕਮੇਟੀਆਂ ਅਤੇ ਯੂਨੀਅਨਾਂ ਅਣ-ਅਧਿਕਾਰਿਕ ਤੌਰ ‘ਤੇ ਕੰਮ ਕਰਨ ਲੱਗੀਆਂ ਕਿਉਂਕਿ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਸੀ । ਰਾਜਨੀਤਿਕ ਗਤੀਵਿਧੀਆਂ ‘ਤੇ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।
  • ਜ਼ਾਰ ਨੇ ਪਹਿਲੀ ਡੂੰਮਾ ਨੂੰ ਮਾਤਰ 75 ਦਿਨ ਦੇ ਅੰਦਰ ਅਤੇ ਫਿਰ ਤੋਂ ਚੁਣੀ ਹੋਈ ਦੂਜੀ ਡੂੰਮਾ ਨੂੰ 3 ਮਹੀਨੇ ਦੇ ਅੰਦਰ ਬਰਖ਼ਾਸਤ ਕਰ ਦਿੱਤਾ ।
  • ਜ਼ਾਰ ਆਪਣੀ ਸੱਤਾ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਚਾਹੁੰਦਾ ਸੀ । ਇਸ ਲਈ ਉਸਨੇ ਮਤਦਾਨ ਕਾਨੂੰਨਾਂ ਵਿਚ ਹੇਰ ਫੇਰ ਕਰਕੇ ਤੀਜੀ ਡੂੰਮਾ ਵਿਚ ਰੂੜੀਵਾਦੀ ਰਾਜਨੇਤਾਵਾਂ ਨੂੰ ਭਰ ਦਿੱਤਾ । ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ।

ਪ੍ਰਸ਼ਨ 9.
ਪਹਿਲਾ ਵਿਸ਼ਵ ਯੁੱਧ ਕੀ ਸੀ ? ਰੂਸੀਆਂ ਦੀ ਇਸ ਯੁੱਧ ਪ੍ਰਤੀ ਕੀ ਪ੍ਰਤੀਕਿਰਿਆ ਸੀ ?
ਉੱਤਰ-
1914 ਈ: ਵਿਚ ਯੂਰਪ ਦੇ ਦੋ ਗਠਬੰਧਨਾਂ ਧੜਿਆਂ ਦੇ ਵਿਚਕਾਰ ਯੁੱਧ ਛਿੜ ਗਿਆ । ਇੱਕ ਧੜੇ ਵਿਚ ਆਸਟਰੀਆ ਅਤੇ ਤੁਰਕੀ (ਕੇਂਦਰੀ ਸ਼ਕਤੀਆਂ ਸਨ ਅਤੇ ਦੂਜੇ ਧੜੇ ਵਿਚ ਫਰਾਂਸ, ਬ੍ਰਿਟੇਨ ਅਤੇ ਰੁਸ ਸਨ ! ਬਾਅਦ ਵਿਚ ਇਟਲੀ ਅਤੇ ਰੁਮਾਨੀਆ ਵੀ ਇਸ ਧੜੇ ਵਿਚ ਸ਼ਾਮਲ ਹੋ ਗਏ । ਇਨ੍ਹਾਂ ਸਾਰੇ ਦੇਸ਼ਾਂ ਦੇ ਕੋਲ ਸੰਸਾਰ ਭਰ ਵਿਚ ਵਿਸ਼ਾਲ ਸਾਮਰਾਜ ਸਨ, ਇਸ ਲਈ ਯੂਰਪ ਦੇ ਨਾਲ ਨਾਲ ਇਹ ਯੁੱਧ ਯੂਰਪ ਦੇ ਬਾਹਰ ਵੀ ਰੈੱਲ ਗਿਆ ਸੀ । ਇਸੇ ਯੁੱਧ ਨੂੰ ਪਹਿਲਾ ਵਿਸ਼ਵ ਯੁੱਧ ਕਿਹਾ ਜਾਂਦਾ ਹੈ ।

ਆਰੰਭ ਵਿਚ ਇਸ ਯੁੱਧ ਨੂੰ ਰੁਸੀਆਂ ਦਾ ਕਾਫੀ ਸਮਰਥਨ ਮਿਲਿਆ । ਜਨਤਾ ਨੇ ਪੂਰੀ ਤਰ੍ਹਾਂ ਜ਼ਾਰ ਦਾ ਸਾਥ ਦਿੱਤਾ । ਪਰ ਜਿਵੇਂ-ਜਿਵੇਂ ਯੁੱਧ ਲੰਬਾ ਖਿੱਚਦਾ ਗਿਆ, ਜ਼ਾਰ ਨੇ ਡੂੰਮਾ ਦੀਆਂ ਮੁੱਖ ਪਾਰਟੀਆਂ ਤੋਂ ਸਲਾਹ ਲੈਣਾ ਛੱਡ ਦਿੱਤਾ । ਇਸ ਲਈ ਉਸਦੇ ਪ੍ਰਤੀ ਜਨ ਸਮਰਥਨ ਘੱਟ ਹੋਣ ਲੱਗਾ | ਜਰਮਨ ਵਿਰੋਧੀ ਭਾਵਨਾਵਾਂ ਵੀ ਦਿਨ ਪ੍ਰਤੀ ਦਿਨ ਉੱਗਰ ਹੋਣ ਲੱਗੀਆਂ । ਇਸ ਕਾਰਨ ਹੀ ਲੋਕਾਂ ਨੇ ਸੇਂਟ ਪੀਟਰਸਬਰਗ ਦਾ ਨਾਂ ਬਦਲ ਕੇ ਪੈਟਰੋਗਾਡ ਰੱਖ ਦਿੱਤਾ ਕਿਉਂਕਿ ਸੇਂਟ ਪੀਟਰਸਬਰਗ ਜਰਮਨ ਨਾਂ ਸੀ । ਜ਼ਾਰੀਨਾ ਅਰਥਾਤ ਜ਼ਾਰ ਦੀ ਪਤਨੀ ਅਲੈਕਸਾਂਢਾਂ ਦੇ ਜਰਮਨ ਮੂਲ ਹੋਣ ਅਤੇ ਰਾਸਪੁਤਿਨ ਵਰਗੇ ਉਸਦੇ ਘਟੀਆ ਸਲਾਹਕਾਰਾਂ ਨੇ ਰਾਜਸ਼ਾਹੀ ਨੂੰ ਹੋਰ ਜ਼ਿਆਦਾ ਪ੍ਰਸਿੱਧ ਬਣਾ ਦਿੱਤਾ ।

ਪ੍ਰਸ਼ਨ 10.
1918 ਈ: ਦੇ ਬਾਅਦ ਲੈਨਿਨ ਨੇ ਅਜਿਹੇ ਕਿਹੜੇ ਕਦਮ ਚੁੱਕੇ ਜੋ ਰੂਸ ਵਿਚ ਅਧਿਨਾਇਕਵਾਦ ਸਹਿਜ ਦਿਖਾਈ ਦਿੰਦੇ ਸਨ ? ਕਲਾਕਾਰਾਂ ਅਤੇ ਲੇਖਕਾਂ ਨੇ ਬੋਲਸ਼ਵਿਕ ਦਲ ਦਾ ਸਮਰਥਨ ਕਿਉਂ ਕੀਤਾ ?
ਉੱਤਰ-

  • ਜਨਵਰੀ 1918 ਈ: ਵਿਚ ਅਸੈਂਬਲੀ ਨੇ ਬੋਲਸ਼ਵਿਕਾਂ ਦੇ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ । ਇਸ ਲਈ ਲੈਨਿਨ ਨੇ ਅਸੈਂਬਲੀ ਭੰਗ ਕਰ ਦਿੱਤੀ ।
  • ਮਾਰਚ 1918 ਈ: ਵਿਚ ਹੋਰ ਰਾਜਨੀਤਿਕ ਸਹਿਯੋਗੀਆਂ ਦੀ ਅਸਹਿਮਤੀ ਦੇ ਬਾਵਜੂਦ ਬੋਲਸ਼ਵਿਕਾਂ ਨੇ ਬੈਸਟ ਲਿਟੋਵਸਕ ਵਿਚ ਜਰਮਨੀ ਨਾਲ ਸੰਧੀ ਕਰ ਲਈ ।
  • ਆਉਣ ਵਾਲੇ ਸਾਲਾਂ ਵਿਚ ਬੋਲਸ਼ਵਿਕ ਪਾਰਟੀ ਅਖਿਲ ਰੂਸੀ ਸੋਵੀਅਤ ਕਾਂਗਰਸ ਲਈ ਹੋਣ ਵਾਲੀਆਂ ਚੋਣਾਂ ਵਿਚ | ਹਿੱਸਾ ਲੈਣ ਵਾਲੀ ਇੱਕੋ-ਇੱਕ ਪਾਰਟੀ ਰਹਿ ਗਈ । ਅਖਿਲ ਰੂਸੀ ਸੋਵੀਅਤ ਕਾਂਗਰਸ ਨੂੰ ਹੁਣ ਦੇਸ਼ ਦੀ ਸੰਸਦ ਦਾ । ਦਰਜਾ ਦੇ ਦਿੱਤਾ ਗਿਆ ਸੀ । ਇਸ ਤਰ੍ਹਾਂ ਰੂਸ ਇੱਕ-ਦਲੀ ਰਾਜਨੀਤਿਕ ਵਿਵਸਥਾ ਵਾਲਾ ਦੇਸ਼ ਬਣ ਗਿਆ ।
  • ਟਰੇਡ ਯੂਨੀਅਨਾਂ ‘ਤੇ ਪਾਰਟੀ ਦਾ ਨਿਯੰਤਰਨ ਰਹਿੰਦਾ ਸੀ ।
  • ਗੁਪਤਚਰ ਪੁਲਿਸ ਬੋਲਸ਼ਵਿਕਾਂ ਦੀ ਆਲੋਚਨਾ ਕਰਨ ਵਾਲੇ ਨੂੰ ਸਜ਼ਾ ਦਿੰਦੀ ਸੀ । ਫਿਰ ਵੀ ਬਹੁਤ ਸਾਰੇ ਨੌਜਵਾਨ ਲੇਖਕਾਂ ਅਤੇ ਕਲਾਕਾਰਾਂ ਨੇ ਬੋਲਸ਼ਵਿਕ ਦਲ ਦਾ ਸਮਰਥਨ ਕੀਤਾ ਕਿਉਂਕਿ ਇਹ ਦਲ ਸਮਾਜਵਾਦ ਅਤੇ ਪਰਿਵਰਤਨ ਪ੍ਰਤੀ ਸਮਰਪਿਤ ਸੀ ।

ਪ੍ਰਸ਼ਨ 11.
ਰੂਸ ਦੇ ਲੋਕਾਂ ਦੀਆਂ ਉਹ ਤਿੰਨ ਮੰਗਾਂ ਦੱਸੋ ਜਿਨ੍ਹਾਂ ਨੇ ਜ਼ਾਰ ਦਾ ਪਤਨ ਕੀਤਾ |
ਉੱਤਰ-
ਰੁਸ ਦੇ ਲੋਕਾਂ ਦੀਆਂ ਹੇਠ ਲਿਖੀਆਂ ਤਿੰਨ ਮੰਗਾਂ ਨੇ ਜ਼ਾਰ ਦਾ ਪਤਨ ਕੀਤਾ –

  1. ਦੇਸ਼ ਵਿਚ ਸ਼ਾਂਤੀ ਦੀ ਸਥਾਪਨਾ ਕੀਤੀ ਜਾਏ ਅਤੇ ਹਰੇਕ ਕਿਸਾਨ ਨੂੰ ਆਪਣੀ ਭੂਮੀ ਦਿੱਤੀ ਜਾਏ ।
  2. ਉਦਯੋਗਾਂ ‘ਤੇ ਮਜ਼ਦੂਰੀ ਦਾ ਨਿਯੰਤਰਨ ਹੋਵੇ ।
  3. ਗੈਰ-ਰੁਸੀ ਜਾਤੀਆਂ ਨੂੰ ਸਮਾਨ ਦਰਜਾ ਮਿਲੇ ਅਤੇ ਸੋਵੀਅਤ ਨੂੰ ਪੂਰੀ ਸ਼ਕਤੀ ਦਿੱਤੀ ਜਾਵੇ ।

ਪ੍ਰਸ਼ਨ 12.
ਪਹਿਲੇ ਵਿਸ਼ਵ ਯੁੱਧ ਨੇ ਰੂਸ ਦੀ ਫਰਵਰੀ ਕ੍ਰਾਂਤੀ (1917 ਈ:) ਲਈ ਸਥਿਤੀਆਂ ਕਿਵੇਂ ਪੈਦਾ ਕੀਤੀਆਂ ? ਤਿੰਨ ਕਾਰਨਾਂ ਦਾ ਵਰਣਨ ਕਰੋ ।
ਉੱਤਰ –

  • ਪਹਿਲੇ ਵਿਸ਼ਵ ਯੁੱਧ ਵਿਚ 1917 ਈ: ਤਕ ਰੂਸ ਦੇ 70 ਲੱਖ ਲੋਕ ਮਾਰੇ ਜਾ ਚੁੱਕੇ ਸਨ ।
  • ਯੁੱਧ ਤੋਂ ਉਦਯੋਗਾਂ ‘ਤੇ ਵੀ ਬੁਰਾ ਪ੍ਰਭਾਵ ਪਿਆ । ਰੂਸ ਦੇ ਆਪਣੇ ਉਦਯੋਗ ਤਾਂ ਉਂਝ ਵੀ ਬਹੁਤ ਘੱਟ ਸਨ । ਹੁਣ ਬਾਹਰ ਤੋਂ ਮਿਲਣ ਵਾਲੀ ਸਪਲਾਈ ਵੀ ਬੰਦ ਹੋ ਗਈ; ਕਿਉਂਕਿ ਬਾਲਟਿਕ ਸਾਗਰ ਵਿਚ ਜਿਸ ਮਾਰਗ ਤੋਂ ਵਿਦੇਸ਼ੀ ਉਦਯੋਗਿਕ ਸਾਮਾਨ ਆਉਂਦੇ ਸਨ ਉਸ ‘ਤੇ ਜਰਮਨੀ ਦਾ ਅਧਿਕਾਰ ਹੋ ਚੁੱਕਾ ਸੀ ।
  • ਪਿੱਛੇ ਹੱਟਦੀਆਂ ਰੂਸੀ ਸੈਨਾਵਾਂ ਨੇ ਰਸਤੇ ਵਿਚ ਪੈਣ ਵਾਲੀਆਂ ਫ਼ਸਲਾਂ ਅਤੇ ਇਮਾਰਤਾਂ ਨੂੰ ਵੀ ਨਸ਼ਟ ਕਰ ਸੁੱਟਿਆ ਤਾਕਿ ਦੁਸ਼ਮਣ ਸੈਨਾ ਉੱਥੇ ਟਿਕ ਨਾ ਸਕੇ । ਫ਼ਸਲਾਂ ਅਤੇ ਇਮਾਰਤਾਂ ਦੇ ਵਿਨਾਸ਼ ਨਾਲ ਰੂਸ ਵਿਚ 30 ਲੱਖ ਤੋਂ ਵੀ ਵੱਧ ਲੋਕ ਸ਼ਰਨਾਰਥੀ ਹੋ ਗਏ । ਇਨ੍ਹਾਂ ਹਾਲਤਾਂ ਨੇ ਸਰਕਾਰ ਅਤੇ ਜ਼ਾਰ ਦੋਨਾਂ ਨੂੰ ਅਲੋਕਪ੍ਰਿਆ ਬਣਾ ਦਿੱਤਾ | ਸਿਪਾਹੀ ਵੀ ਯੁੱਧ ਤੋਂ ਤੰਗ ਆ ਚੁੱਕੇ ਸਨ । ਹੁਣ ਉਹ ਲੜਨਾ ਨਹੀਂ ਚਾਹੁੰਦੇ ਸਨ । ਇਸ ਤਰ੍ਹਾਂ ਕ੍ਰਾਂਤੀ ਦਾ ਮਾਹੌਲ ਤਿਆਰ ਹੋਇਆ ।

ਪ੍ਰਸ਼ਨ 13.
ਵਿਸ਼ਵ ’ਤੇ ਰੂਸੀ ਕ੍ਰਾਂਤੀ ਦੇ ਪ੍ਰਭਾਵ ਦੀ ਚਰਚਾ ਕਰੋ । ‘ .
ਰੂਸੀ ਕ੍ਰਾਂਤੀ ਦੇ ਅੰਤਰ-ਰਾਸ਼ਟਰੀ ਸਿੱਟਿਆਂ ਦੀ ਵਿਵੇਚਨਾ ਕਰੋ ।
ਉੱਤਰ-
ਰੂਸੀ ਕ੍ਰਾਂਤੀ ਦੇ ਅੰਤਰ-ਰਾਸ਼ਟਰੀ ਸਿੱਟਿਆਂ ਦਾ ਵਰਣਨ ਇਸ ਤਰ੍ਹਾਂ ਹੈ –

  • ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਵਿਸ਼ਵ ਵਿਚ ਸਮਾਜਵਾਦ ਇੱਕ ਵਿਆਪਕ ਵਿਚਾਰਧਾਰਾ ਬਣ ਕੇ ਉੱਭਰਿਆ | ਰਸ ਦੇ | ਬਾਅਦ ਅਨੇਕ ਦੇਸ਼ਾਂ ਵਿਚ ਸਾਮਵਾਦੀ ਸਰਕਾਰਾ ਕਾਇਮ ਹੋਈਆਂ ।
  • ਜਨਤਾ ਦੀ ਦਸ਼ਾ ਸੁਧਾਰਨ ਲਈ ਰਾਜ ਦੁਆਰਾ ਆਰਥਿਕ ਨਿਯੋਜਨ ਦੇ ਵਿਚਾਰ ਨੂੰ ਬਲ ਮਿਲਿਆ ।
  • ਵਿਸ਼ਵ ਵਿਚ ਕਿਰਤ ਦਾ ਮਾਣ ਵਧਿਆ ਹੁਣ ਬਾਈਬਲ ਦਾ ਇਹ ਵਿਚਾਰ ਫਿਰ ਤੋਂ ਸੁਰਜੀਤ ਹੋ ਉਠਿਆ ਕਿ ‘ਜੋ ਕੰਮ ਨਹੀਂ ਕਰਦਾ, ਉਹ ਖਾਏਗਾ ਵੀ ਨਹੀਂ |”
  • ਰੂਸੀ ਕ੍ਰਾਂਤੀ ਨੇ ਸਾਮਰਾਜਵਾਦ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਪੂਰੇ ਵਿਸ਼ਵ ਵਿਚ ਸਾਮਰਾਜਵਾਦ ਦੇ ਵਿਨਾਸ਼ ਲਈ ਇੱਕ ਮੁਹਿੰਮ ਚਲ ਪਈ ।

ਪ੍ਰਸ਼ਨ 14.
1917 ਈ: ਦੀ ਕ੍ਰਾਂਤੀ ਦੇ ਬਾਅਦ ਰੂਸ ਵਿਸ਼ਵ-ਯੁੱਧ ਤੋਂ ਕਿਉਂ ਅਲੱਗ ਹੋ ਗਿਆ ?
ਉੱਤਰ-
1917 ਈ: ਦੇ ਬਾਅਦ ਰੂਸ ਹੇਠ ਲਿਖੇ ਕਾਰਨਾਂ ਕਰਕੇ ਯੁੱਧ ਤੋਂ ਅਲੱਗ ਹੋ ਗਿਆ –

  1. ਰਸੀ ਕ੍ਰਾਂਤੀਕਾਰੀ ਆਰੰਭ ਤੋਂ ਹੀ ਲੜਾਈ ਦਾ ਵਿਰੋਧ ਕਰਦੇ ਆ ਰਹੇ ਸਨ । ਇਸ ਲਈ ਕ੍ਰਾਂਤੀ ਦੇ ਬਾਅਦ ਰੂਸ ‘ ਯੁੱਧ ਤੋਂ ਹਟ ਗਿਆ ।
  2. ਲੈਨਿਨ ਦੀ ਅਗਵਾਈ ਵਿਚ ਰੂਸੀਆਂ ਨੇ ਯੁੱਧ ਨੂੰ ਕ੍ਰਾਂਤੀਕਾਰੀ ਯੁੱਧ ਵਿਚ ਬਦਲਣ ਦਾ ਨਿਸਚਾ ਕਰ ਲਿਆ ਸੀ ।
  3. ਰੂਸੀ ਸਾਮਰਾਜ ਨੂੰ ਯੁੱਧ ਵਿਚ ਕਈ ਵਾਰ ਮੂੰਹ ਦੀ ਖਾਣੀ ਪਈ ਸੀ, ਜਿਸ ਨਾਲ ਇਸਦੇ ਸਨਮਾਨ ਨੂੰ ਚੋਟ ਪੁੱਜੀ ਸੀ ।
  4. ਯੁੱਧ ਵਿਚ 6 ਲੱਖ ਤੋਂ ਵੀ ਜ਼ਿਆਦਾ ਰੂਸੀ ਸੈਨਿਕ ਮਾਰੇ ਜਾ ਚੁੱਕੇ ਸਨ ।
  5. ਰੂਸ ਦੇ ਲੋਕ ਕਿਸੇ ਦੂਜੇ ਦੇ ਭੂ-ਭਾਗ ‘ਤੇ ਅਧਿਕਾਰ ਨਹੀਂ ਕਰਨਾ ਚਾਹੁੰਦੇ ਸਨ ।
  6. ਰੁਸ ਦੇ ਲੋਕ ਪਹਿਲਾਂ ਆਪਣੀਆਂ ਅੰਦਰੂਨੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦੇ ਸਨ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 15.
ਰੂਸ ਦੁਆਰਾ ਪਹਿਲੇ ਵਿਸ਼ਵ ਯੁੱਧ ਤੋਂ ਹਟਣ ਦਾ ਕੀ ਸਿੱਟਾ ਹੋਇਆ ?
ਉੱਤਰ-
1917 ਈ: ਵਿਚ ਰੂਸ ਪਹਿਲੇ ਵਿਸ਼ਵ ਯੁੱਧ ਤੋਂ ਹਟ ਗਿਆ । ਰੂਸੀ ਕ੍ਰਾਂਤੀ ਦੇ ਅਗਲੇ ਹੀ ਦਿਨ ਬੋਲਸ਼ਵਿਕ ਸਰਕਾਰ ਨੇ ਸ਼ਾਂਤੀ ਸੰਬੰਧੀ ਅਗਿਆਪਤੀ (Decree on Peace) ਜਾਰੀ ਕੀਤੀ | ਮਾਰਚ, 1918 ਈ: ਵਿਚ ਰੁਸ ਨੇ ਜਰਮਨੀ ਨਾਲ ਸ਼ਾਂਤੀ ਸੰਧੀ ‘ਤੇ ਹਸਤਾਖਰ ਕੀਤੇ । ਜਰਮਨੀ ਦੀ ਸਰਕਾਰ ਨੂੰ ਲੱਗਾ ਕਿ ਰੂਸੀ ਸਰਕਾਰ ਯੁੱਧ ਨੂੰ ਜਾਰੀ ਰੱਖਣ ਦੀ ਸਥਿਤੀ ਵਿਚ ਨਹੀਂ ਹੈ । ਇਸ ਲਈ ਜਰਮਨੀ ਨੇ ਰੁਸ ’ਤੇ ਸਖ਼ਤ ਸ਼ਰਤਾਂ ਲੱਦ ਦਿੱਤੀਆਂ | ਪਰ ਰੂਸ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ | ਦੇਸ਼ੀ ਸੰਧੀ ਵਿਚ ਸ਼ਾਮਲ ਸ਼ਕਤੀਆਂ ਰੂਸੀ ਕ੍ਰਾਂਤੀ ਅਤੇ ਰੂਸ ਦੇ ਯੁੱਧ ਤੋਂ ਅਲੱਗ ਹੋਣ ਦੇ ਫ਼ੈਸਲੇ ਦੇ ਵਿਰੁੱਧ ਸਨ ।ਉਹ ਰੂਸੀ ਕ੍ਰਾਂਤੀ ਦੇ ਵਿਰੋਧੀ ਤੱਤਾਂ ਨੂੰ ਮੁੜ ਉਭਾਰਨ ਦਾ ਯਤਨ ਕਰਨ ਲੱਗੀਆਂ । ਸਿੱਟੇ ਵਜੋਂ ਰੂਸ ਵਿਚ ਗ੍ਰਹਿ ਯੁੱਧ ਛਿੜ ਗਿਆ ਜੋ ਤਿੰਨ ਸਾਲਾਂ ਤਕ ਚਲਦਾ ਰਿਹਾ | ਪਰ ਅੰਤ ਵਿਚ ਵਿਦੇਸ਼ੀ ਸ਼ਕਤੀਆਂ ਅਤੇ ਕ੍ਰਾਂਤੀਕਾਰੀ ਸਰਕਾਰ ਦੇ ਵਿਰੁੱਧ ਹਥਿਆਰ ਚੁੱਕਣ ਵਾਲੇ ਰੂਸੀਆਂ ਦੀ ਹਾਰ ਹੋਈ ਅਤੇ ਹਿ ਯੁੱਧ ਖ਼ਤਮ ਹੋ ਗਿਆ ।

ਪ੍ਰਸ਼ਨ 16.
ਸਮਾਜਵਾਦੀਆਂ ਦੇ ਅਨੁਸਾਰ “ਕੋਆਪਰੇਟਿਵ ਕੀ ਸਨ ? ਕੋਆਪਰੇਟਿਵ ਨਿਰਮਾਣ ਦੇ ਵਿਸ਼ੇ ਵਿਚ ਰਾਬਰਟ ਓਵਨ ਅਤੇ ਲੁਇਸ ਬਲਾਕ ਦੇ ਕੀ ਵਿਚਾਰ ਸਨ ?
ਉੱਤਰ-
ਸਮਾਜਵਾਦੀਆਂ ਦੇ ਅਨੁਸਾਰ ਕੋਆਪਰੇਟਿਵ ਸਮੁਹਿਕ ਉੱਦਮ ਸਨ । ਇਹ ਅਜਿਹੇ ਲੋਕਾਂ ਦੇ ਸਮੂਹ ਸਨ ਜੋ ਮਿਲ ਕੇ ਚੀਜ਼ਾਂ ਬਣਾਉਂਦੇ ਸਨ ਅਤੇ ਮੁਨਾਫੇ ਨੂੰ ਹਰੇਕ ਮੈਂਬਰ ਦੁਆਰਾ ਕੀਤੇ ਗਏ ਕੰਮ ਦੇ ਹਿਸਾਬ ਨਾਲ ਆਪਸ ਵਿਚ ਵੰਡ ਲੈਂਦੇ ਸਨ । ਕੁੱਝ ਸਮਾਜਵਾਦੀਆਂ ਦੀ ਕੋਆਪਰੇਟਿਵ ਦੇ ਨਿਰਮਾਣ ਵਿਚ ਵਿਸ਼ੇਸ਼ ਰੂਚੀ ਸੀ ।

ਇੰਗਲੈਂਡ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ‘ਰਾਬਰਟ ਓਵਨ’ (1771-1858 ਈ:) ਨੇ ਇੰਡੀਆਨਾ (ਅਮਰੀਕਾ) ਵਿਚ ਨਵਾਂ ਤਾਲਮੇਲ (New Harmony) ਦੇ ਨਾਂ ਨਾਲ ਇਕ ਨਵੀਂ ਕਿਸਮ ਦੇ ਸਮੁਦਾਇ ਦੀ ਰਚਨਾ ਦਾ ਯਤਨ ਕੀਤਾ । ਕੁੱਝ ਸਮਾਜਵਾਦੀ ਮੰਨਦੇ ਸਨ ਕਿ ਸਿਰਫ ਵਿਅਕਤੀਗਤ ਯਤਨਾਂ ਨਾਲ ਬਹੁਤ ਵੱਡੇ ਸਹਿਕ ਖੇਤ ਨਹੀਂ ਬਣਾਏ ਜਾ ਸਕਦੇ। ਉਹ ਚਾਹੁੰਦੇ ਸਨ ਕਿ ਸਰਕਾਰ ਆਪਣੇ ਵਲੋਂ ਸਮੂਹਿਕ ਖੇਤੀ ਨੂੰ ਉਤਸ਼ਾਹ ਦੇਵੇ । ਉਦਾਹਰਣ ਲਈ ਫਰਾਂਸ ਵਿਚ ਲੂਈਸ ਬਲਾਕ (1813 – 1882) ਚਾਹੁੰਦੇ ਸਨ ਕਿ ਸਰਕਾਰ ਪੂੰਜੀਵਾਦੀ ਉੱਦਮਾਂ ਦੀ ਥਾਂ ਸਮੂਹਿਕ ਉੱਦਮਾਂ ਨੂੰ ਪ੍ਰੋਤਸਾਹਿਤ ਕਰਨ ।

ਪ੍ਰਸ਼ਨ 17.
ਸਤਾਲਿਨ ਕੌਣ ਸੀ ? ਉਸਨੇ ਖੇਤਾਂ ਦੇ ਸਮੂਹੀਕਰਨ ਦਾ ਫ਼ੈਸਲਾ ਕਿਉਂ ਲਿਆ ?
ਉੱਤਰ-
ਸਤਾਲਿਨ ਰੂਸ ਦੀ ਕਮਿਊਨਿਸਟ ਪਾਰਟੀ ਦਾ ਨੇਤਾ ਸੀ । ਉਸਨੇ ਲੈਨਿਨ ਦੇ ਬਾਅਦ ਪਾਰਟੀ ਦੀ ਕਮਾਨ ਸੰਭਾਲੀ ਸੀ 1927-1928 ਈ: ਦੇ ਨੇੜੇ-ਤੇੜੇ ਰੂਸ ਦੇ ਸ਼ਹਿਰਾਂ ਵਿਚ ਅਨਾਜ ਦਾ ਭਾਰੀ ਸੰਕਟ ਪੈਦਾ ਹੋ ਗਿਆ ਸੀ | ਸਰਕਾਰ ਨੇ ਅਨਾਜ ਦੀ ਕੀਮਤ ਨਿਸ਼ਚਿਤ ਕਰ ਦਿੱਤੀ ਸੀ । ਕੋਈ ਵੀ ਉਸ ਤੋਂ ਜ਼ਿਆਦਾ ਕੀਮਤ ‘ਤੇ ਅਨਾਜ ਨਹੀਂ ਵੇਚ ਸਕਦਾ ਸੀ ।

ਪਰ ਕਿਸਾਨ ਉਸ ਕੀਮਤ ਤੇ ਸਰਕਾਰ ਨੂੰ ਅਨਾਜ ਵੇਚਣ ਲਈ ਤਿਆਰ ਨਹੀਂ ਸਨ | ਹਾਲਾਤ ਨਾਲ ਨਜਿੱਠਣ ਲਈ ਸਤਾਲਿਨ ਨੇ ਸਖ਼ਤ ਕਦਮ ਚੁੱਕੇ ਉਸਨੂੰ ਲੱਗਦਾ ਸੀ ਕਿ ਅਮੀਰ ਕਿਸਾਨ ਅਤੇ ਵਪਾਰੀ ਕੀਮਤ ਵਧਾਉਣ ਦੀ ਆਸ ਵਿਚ ਅਨਾਜ ਨਹੀਂ ਵੇਚ ਰਹੇ ਹਨ | ਹਾਲਾਤ ਨਾਲ ਨਜਿੱਠਣ ਲਈ ਸੱਟੇਬਾਜ਼ੀ ‘ਤੇ ਰੋਕ ਲਗਾਉਣਾ ਅਤੇ ਵਪਾਰੀਆਂ ਦੇ ਕੋਲ ਜਮਾਂ ਅਨਾਜ ਨੂੰ ਜ਼ਬਤ ਕਰਨਾ ਜ਼ਰੂਰੀ ਸੀ ।

ਇਸ ਲਈ 1928 ਈ: ਵਿਚ ਪਾਰਟੀ ਦੇ ਮੈਂਬਰਾਂ ਨੇ ਅਨਾਜ ਉਤਪਾਦਕ ਇਲਾਕਿਆਂ ਦਾ ਦੌਰਾ ਕੀਤਾ । ਉਨ੍ਹਾਂ ਨੇ ਕਿਸਾਨਾਂ ਤੋਂ ਜ਼ਬਰਦਸਤੀ ਅਨਾਜ ਖਰੀਦਿਆ ਅਤੇ ‘ਕੁਲਕਾਂ’ (ਸੰਪੰਨ ਕਿਸਾਨਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ । ਜਦੋਂ ਇਸਦੇ ਬਾਅਦ ਵੀ ਅਨਾਜ ਦੀ ਕਮੀ ਬਣੀ ਰਹੀ ਤਾਂ ਸਤਾਲਿਨ ਨੇ ਖੇਤਾਂ ਦੇ ਸਮੂਹੀਕਰਨ ਦਾ ਫ਼ੈਸਲਾ ਲਿਆ । ਇਸਦੇ ਲਈ ਇਹ ਤਰਕ ਦਿੱਤਾ ਗਿਆ ਕਿ ਅਨਾਜ ਦੀ ਕਮੀ ਇਸ ਲਈ ਹੈ, ਕਿਉਂਕਿ ਖੇਤ ਬਹੁਤ ਛੋਟੇ ਹਨ ।

ਪ੍ਰਸ਼ਨ 18.
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਉਦਯੋਗਿਕ ਮਜ਼ਦੂਰਾਂ ਦੀ ਤਰਸਯੋਗ ਦਸ਼ਾ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  • ਵਿਦੇਸ਼ੀ ਪੂੰਜੀਪਤੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ । ਇੱਥੋਂ ਤਕ ਕਿ ਰੂਸੀ ਪੂੰਜੀਪਤੀ ਵੀ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੰਦੇ ਸਨ ।
  • ਮਜ਼ਦੂਰਾਂ ਨੂੰ ਕੋਈ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਸਨ । ਉਨ੍ਹਾਂ ਕੋਲ ਮਾਮੂਲੀ ਸੁਧਾਰ ਲਾਗੂ ਕਰਵਾਉਣ ਲਈ ਵੀ ਸਾਧਨ ਨਹੀਂ ਸਨ ।

ਪ੍ਰਸ਼ਨ 19.
ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ? ਉਸਦੀ ਸ਼ਾਸਨ ਪ੍ਰਣਾਲੀ ਦੇ ਕੋਈ ਦੋ ਦੋਸ਼ ਦੱਸੋ ।
ਜਾਂ
ਰੂਸੀ ਕ੍ਰਾਂਤੀ ਦੇ ਕਿਸੇ ਦੋ ਰਾਜਨੀਤਿਕ ਕਾਰਨਾਂ ਦਾ ਉਲੇਖ ਕਰੋ ।
ਉੱਤਰ-
ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਜ਼ਾਰ ਨਿਕੋਲਸ ਦੂਜਾ ਸੀ । ਉਸਦੀ ਸ਼ਾਸਨ ਪ੍ਰਣਾਲੀ ਵਿਚ ਹੇਠ ਲਿਖੇ ਦੋਸ਼ ਸਨ ਜੋ ਰੂਸੀ ਕ੍ਰਾਂਤੀ ਦਾ ਕਾਰਨ ਬਣੇ ।

  • ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਸੀ ਅਤੇ ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਆਪਣਾ ਕਰਤੱਵ ਸਮਝਦਾ ਸੀ ।
  • ਨੌਕਰਸ਼ਾਹੀ ਦੇ ਮੈਂਬਰ ਕਿਸੇ ਯੋਗਤਾ ਦੇ ਆਧਾਰ ‘ਤੇ ਨਹੀਂ ਬਲਕਿ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗਾਂ ਤੋਂ ਚੁਣੇ ਜਾਂਦੇ ਸਨ ।

ਪ੍ਰਸ਼ਨ 20.
ਰੂਸ ਵਿਚ ਜ਼ਾਰ ਨਿਕੋਲਸ ਦੂਜਾ ਕਿਉਂ ਅਪ੍ਰਸਿੱਧ ਸੀ ? ਦੋ ਕਾਰਨ ਦਿਓ ।
ਉੱਤਰ-
ਰੂਸ ਵਿਚ ਜ਼ਾਰ ਨਿਕੋਲਸ ਦੂਜੇ ਦੇ ਅਪ੍ਰਸਿੱਧ ਹੋਣ ਦੇ ਹੇਠ ਲਿਖੇ ਕਾਰਨ ਸਨ –

  • ਜ਼ਾਰ ਨਿਕੋਲਸ ਇਕ ਨਿਰੰਕੁਸ਼ ਸ਼ਾਸਕ ਸੀ ।
  • ਜ਼ਾਰ ਦੇ ਸ਼ਾਸਨ ਕਾਲ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਸੈਨਿਕਾਂ ਦੀ ਹਾਲਤ ਬਹੁਤ ਖ਼ਰਾਬ ਸੀ ।

ਪ੍ਰਸ਼ਨ 21.
ਲੈਨਿਨ ਕੌਣ ਸਨ ? ਉਸਨੇ ਰੂਸ ਵਿਚ ਕ੍ਰਾਂਤੀ ਲਿਆਉਣ ਵਿਚ ਕੀ ਯੋਗਦਾਨ ਦਿੱਤਾ ?
ਉੱਤਰ-
ਲੈਨਿਨ ਬੋਲਸ਼ਵਿਕ ਦਲ ਦਾ ਨੇਤਾ ਸੀ | ਮਾਰਕਸ ਅਤੇ ਐਂਗਲਜ਼ ਦੇ ਬਾਅਦ ਉਸਨੂੰ ਸਮਾਜਵਾਦੀ ਅੰਦੋਲਨ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ ।
ਉਸਨੇ ਬੋਲਸ਼ਵਿਕ ਪਾਰਟੀ ਦੁਆਰਾ ਰੁਸ ਵਿਚ ਕ੍ਰਾਂਤੀ ਲਿਆਉਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ।

ਪ੍ਰਸ਼ਨ 22.
“1905 ਈ: ਦੀ ਰੂਸੀ ਕ੍ਰਾਂਤੀ 1917 ਈ: ਦੀ ਕ੍ਰਾਂਤੀ ਦਾ ਪੂਰਵ ਅਭਿਆਸ ਸੀ ।’ ਇਸ ਕਥਨ ਦੇ ਪੱਖ ਵਿਚ ਕੋਈ ਦੋ ਤਰਕ ਦਿਓ ।
ਉੱਤਰ –

  • 1905 ਈ: ਦੀ ਕ੍ਰਾਂਤੀ ਨੇ ਰੂਸੀ ਜਨਤਾ ਵਿਚ ਜਾਗ੍ਰਿਤੀ ਪੈਦਾ ਕੀਤੀ ਅਤੇ ਉਸਨੂੰ ਸ਼ਾਂਤੀ ਲਈ ਤਿਆਰ ਕੀਤਾ ।
  • ਇਸ ਕ੍ਰਾਂਤੀ ਕਾਰਨ ਰੂਸੀ ਸੈਨਿਕ ਅਤੇ ਗੈਰ-ਰੂਸੀ ਜਾਤੀਆਂ ਦੇ ਲੋਕ ਕ੍ਰਾਂਤੀਕਾਰੀਆਂ ਦੇ ਡੂੰਘੇ ਸੰਪਰਕ ਵਿਚ ਆ ਗਏ ।

ਪ੍ਰਸ਼ਨ 23.
ਲੈਨਿਨ ਨੇ ਇੱਕ ਸਫ਼ਲ ਕ੍ਰਾਂਤੀ ਲਿਆਉਣ ਲਈ ਕਿਹੜੀਆਂ ਦੋ ਮੁੱਢਲੀਆਂ ਸ਼ਰਤਾਂ ਦੱਸੀਆਂ ? ਕੀ ਇਹ ਸ਼ਰਤਾਂ ਰੂਸ ਵਿਚ ਮੌਜੂਦ ਸਨ ?
ਉੱਤਰ-
ਲੈਨਿਨ ਦੁਆਰਾ ਦੱਸੀਆਂ ਗਈਆਂ ਦੋ ਸ਼ਰਤਾਂ ਸਨ

  1. ਜਨਤਾ ਪੂਰੀ ਤਰ੍ਹਾਂ ਸਮਝੇ ਕਿ ਕ੍ਰਾਂਤੀ ਜ਼ਰੂਰੀ ਹੈ ਅਤੇ ਉਹ ਉਸਦੇ ਲਈ ਬਲੀਦਾਨ ਦੇਣ ਨੂੰ ਤਿਆਰ ਹੋਵੇ ।
  2. ਵਰਤਮਾਨ ਸਰਕਾਰ ਸੰਕਟ ਨਾਲ ਗ੍ਰਸਤ ਹੋਵੇ ਤਾਂਕਿ ਉਸਨੂੰ ਬਲਪੂਰਵਕ ਹਟਾਇਆ ਜਾ ਸਕੇ ਰੂਸ ਵਿਚ ਇਹ ਹਾਲਾਤ ਨਿਸ਼ਚਿਤ ਤੌਰ ‘ਤੇ ਆ ਚੁੱਕੇ ਸਨ ।

ਪ੍ਰਸ਼ਨ 24.
ਜ਼ਾਰ ਦਾ ਪਤਨ ਕਿਹੜੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਕਿਉਂ ? ਰੂਸ ਦੀ ਜਨਤਾ ਦੀਆਂ ਚਾਰ ਮੁੱਖ ਮੰਗਾਂ ਕਿਹੜੀਆਂ ਸਨ ?
ਉੱਤਰ-
ਜ਼ਾਰ ਦੇ ਪਤਨ ਨੂੰ ਫ਼ਰਵਰੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਪੁਰਾਣੇ ਰੂਸੀ ਕੈਲੰਡਰ ਅਨੁਸਾਰ ਇਹ ਕ੍ਰਾਂਤੀ 27 ਫ਼ਰਵਰੀ 1917 ਈ: ਨੂੰ ਹੋਈ ਸੀ । ਰੂਸ ਦੀ ਜਨਤਾ ਦੀਆਂ ਚਾਰ ਮੰਗਾਂ ਸਨ-ਸ਼ਾਂਤੀ, ਜੋਤਣ ਵਾਲਿਆਂ ਨੂੰ ਜ਼ਮੀਨ; ਉਦਯੋਗਾਂ ‘ਤੇ ਮਜ਼ਦੂਰਾਂ ਦਾ ਨਿਯੰਤਨ ਅਤੇ ਗੈਰ-ਰੂਸੀ ਰਾਸ਼ਟਰਾਂ ਨੂੰ ਬਰਾਬਰੀ ਦਾ ਦਰਜਾ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 25.
ਬੋਲਸ਼ਵਿਕ ਪਾਰਟੀ ਦਾ ਮੁੱਖ ਨੇਤਾ ਕੌਣ ਸੀ ? ਇਸ ਦੀਆਂ ਦੋ ਨੀਤੀਆਂ ਕਿਹੜੀਆਂ-ਕਿਹੜੀਆਂ ਸਨ ?
ਜਾਂ
1917 ਈ: ਦੀ ਰੂਸੀ ਕ੍ਰਾਂਤੀ ਵਿਚ ਲੈਨਿਨ ਦੇ ਦੋ ਉਦੇਸ਼ਾਂ ਦਾ ਉਲੇਖ ਕਰੋ ।
ਉੱਤਰ-
ਬੋਲਸ਼ਵਿਕ ਪਾਰਟੀ ਦਾ ਨੇਤਾ ਲੈਨਿਨ ਸੀ । ਲੈਨਿਨ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਦੀਆਂ ਨੀਤੀਆਂ (ਉਦੇਸ਼) ਸਨ

  1. ਸਾਰੀ ਸੱਤਾ ਸੋਵੀਅਤਾਂ ਨੂੰ ਸੌਂਪੀ ਜਾਵੇ ।
  2. ਸਾਰੀ ਭੂਮੀ ਕਿਸਾਨਾਂ ਨੂੰ ਦੇ ਦਿੱਤੀ ਜਾਵੇ ।

ਪ੍ਰਸ਼ਨ 26.
ਰੂਸੀ ਕ੍ਰਾਂਤੀ ਕਦੋਂ ਹੋਈ ? ਸੋਵੀਅਤਾਂ ਦੀ ਅਖਿਲ ਰੂਸੀ ਕਾਂਗਰਸ ਕਦੋਂ ਹੋਈ ? ਇਸਨੇ ਸਭ ਤੋਂ ਪਹਿਲਾਂ ਕੰਮ ਕਿਹੜਾ ਕੀਤਾ ?
ਉੱਤਰ-
ਰੁਸੀ ਕ੍ਰਾਂਤੀ 7 ਨਵੰਬਰ, 1917 ਈ: ਨੂੰ ਹੋਈ । ਇਸ ਦਿਨ ਸੋਵੀਅਤਾਂ ਦੀ ਇਕ ਅਖਿਲ ਰੁਸੀ ਕਾਂਗਰਸ ਹੋਈ । ਇਸ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਪੂਰੀ ਰਾਜਨੀਤਿਕ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ॥

ਪ੍ਰਸ਼ਨ 27.
ਸਮਾਜਵਾਦ ਦੀਆਂ ਦੋ ਵਿਸ਼ੇਸ਼ਤਾਵਾਂ ਦਾ ਉਲੇਖ ਕਰੋ ।
ਉੱਤਰ-

  1. ਸਮਾਜਵਾਦ ਅਨੁਸਾਰ ਸਮਾਜ ਦੇ ਹਿੱਤ ਪਮੁੱਖ ਹਨ । ਸਮਾਜ ਤੋਂ ਅਲੱਗ ਨਿਜੀ ਹਿੱਤ ਰੱਖਣ ਵਾਲਾ ਵਿਅਕਤੀ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ।
  2. ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਸਾਰੇ ਵਿਅਕਤੀਆਂ ਨੂੰ ਉੱਨਤੀ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ।

ਪ੍ਰਸ਼ਨ 28.
ਸਾਮਵਾਦ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਸਾਮਵਾਦ ਸਮਾਜਵਾਦ ਦਾ ਉੱਗਰ ਰੂਪ ਹੈ ।
  • ਇਸਦਾ ਉਦੇਸ਼ ਉਤਪਾਦਨ ਅਤੇ ਵੰਡ ਦੇ ਸਾਰੇ ਸਾਧਨਾਂ ਤੇ ਮਜ਼ਦੂਰਾਂ ਦਾ ਸਖ਼ਤ ਨਿਯੰਤਰਨ ਕਾਇਮ ਕਰਨਾ ਹੈ ।

ਪ੍ਰਸ਼ਨ 29.
ਰੂਸੀ ਕ੍ਰਾਂਤੀ ਦੇ ਦੋ ਅੰਤਰ-ਰਾਸ਼ਟਰੀ ਸਿੱਟਿਆਂ ਦੀ ਵਿਵੇਚਨਾ ਕਰੋ ।
ਉੱਤਰ-

  • ਰੂਸ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਕਾਇਮ ਹੋਣ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਨਮਾਨ ਵਿਚ ਵਾਧਾ ਹੋਇਆ ।
  • ਕ੍ਰਾਂਤੀ ਦੇ ਬਾਅਦ ਰੂਸ ਵਿਚ ਸਾਮਵਾਦੀ ਸਰਕਾਰ ਦੀ ਸਥਾਪਨਾ ਕੀਤੀ ਗਈ । ਇਸਦਾ ਸਿੱਟਾ ਇਹ ਹੋਇਆ ਕਿ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਸਾਮਵਾਦੀ ਸਰਕਾਰਾਂ ਕਾਇਮ ਹੋਣ ਲੱਗੀਆਂ ।

ਪ੍ਰਸ਼ਨ 30.
ਰੂਸੀ ਕ੍ਰਾਂਤੀ ਦਾ ਸਾਮਰਾਜਵਾਦ ’ਤੇ ਕੀ ਪ੍ਰਭਾਵ ਪਿਆ ? .
ਉੱਤਰ-
ਰੂਸੀ ਕ੍ਰਾਂਤੀਕਾਰੀ ਸਾਮਰਾਜਵਾਦ ਦੇ ਵਿਰੋਧੀ ਨੇਤਾ ਸਨ । ਇਸ ਲਈ ਰੂਸੀ ਕ੍ਰਾਂਤੀ ਨੇ ਸਾਮਰਾਜਵਾਦ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ । ਰੂਸ ਦੇ ਸਮਾਜਵਾਦੀਆਂ ਨੇ ਸਾਮਰਾਜਵਾਦ ਦੇ ਵਿਨਾਸ ਲਈ ਪੂਰੇ ਵਿਸ਼ਵ ਵਿਚ ਮੁਹਿੰਮ ਚਲਾਈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1917 ਈ: ਤੋਂ ਪਹਿਲਾਂ ਰੂਸ ਦੀ ਕੰਮਕਾਜੀ ਆਬਾਦੀ ਯੂਰਪ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਕਿਹੜੇ-ਕਿਹੜੇ ਪੱਧਰਾਂ ਤੇ ਵੱਖ ਸੀ ?
1917 ਈ: ਤੋਂ ਪਹਿਲਾਂ ਰੂਸ ਦੀ ਮਜ਼ਦੂਰ ਜਨਸੰਖਿਆ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਮਜ਼ਦੂਰ ਜਨਸੰਖਿਆ ਤੋਂ ਕਿਵੇਂ ਵੱਖ ਸੀ ?
ਉੱਤਰ-
1917 ਈ: ਤੋਂ ਪਹਿਲਾਂ ਰੂਸ ਦੀ ਮਜ਼ਦੂਰ ਜਨਸੰਖਿਆ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਮਜ਼ਦੂਰ ਜਨਸੰਖਿਆ ਤੋਂ ਹੇਠ ਲਿਖੀਆਂ ਗੱਲਾਂ ਵਿਚ ਵੱਖ ਸੀ –
1. ਰੁਸ ਦੀ ਜ਼ਿਆਦਾਤਰ ਜਨਤਾ ਖੇਤੀਬਾੜੀ ਕਰਦੀ ਸੀ ਉੱਥੋਂ ਦੇ ਲਗਪਗ 85 ਪ੍ਰਤੀਸ਼ਤ ਲੋਕ ਖੇਤੀਬਾੜੀ ਦੁਆਰਾ ਹੀ ਆਪਣੀ ਰੋਜ਼ੀ ਕਮਾਉਂਦੇ ਸਨ । ਉਹ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਕਿੱਤੇ ਵੱਧ ਸੀ । ਉਦਾਹਰਨ | ਲਈ ਫਰਾਂਸ ਅਤੇ ਜਰਮਨੀ ਵਿਚ ਇਹ ਅਨੁਪਾਤ ਕੁਮਵਾਰ 40 ਪ੍ਰਤੀਸ਼ਤ ਅਤੇ 50 ਪ੍ਰਤੀਸ਼ਤ ਹੀ ਸੀ ।

2. ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਈ ਸੀ । ਉੱਥੇ ਕਾਰਖਾਨੇ ਸਥਾਨਕ ਲੋਕਾਂ ਦੇ ਹੱਥ ਵਿਚ ਸਨ । ਉੱਥੇ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਨਹੀਂ ਹੁੰਦਾ ਸੀ । ਪਰ ਰੂਸ ਵਿਚ ਜ਼ਿਆਦਾਤਰ ਕਾਰਖਾਨੇ ਵਿਦੇਸ਼ੀ ਪੂੰਜੀ ਨਾਲ ਕਾਇਮ ਹੋਏ । ਵਿਦੇਸ਼ੀ ਪੂੰਜੀਪਤੀ ਰੂਸੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ । ਜਿਹੜੇ ਕਾਰਖ਼ਾਨੇ ਰੂਸੀ ਪੂੰਜੀਪਤੀਆਂ ਦੇ ਹੱਥਾਂ ਵਿਚ ਸਨ, ਉੱਥੇ ਵੀ ਮਜ਼ਦੂਰਾਂ ਦੀ ਹਾਲਤ ਤਰਸਯੋਗ ਸੀ। ਇਹ ਪੂੰਜੀਪਤੀ ਵਿਦੇਸ਼ੀ ਪੂੰਜੀਪਤੀਆਂ ਨਾਲ ਪ੍ਰਤੀਯੋਗਤਾ ਕਰਨ ਲਈ ਮਜ਼ਦੂਰਾਂ ਦਾ ਖੂਨ ਚੂਸਦੇ ਸਨ ।

3. ਰੂਸ ਵਿਚ ਮਹਿਲਾ ਮਜ਼ਦੂਰਾਂ ਨੂੰ ਪੁਰਸ਼ ਮਜ਼ਦੂਰਾਂ ਨਾਲੋਂ ਬਹੁਤ ਹੀ ਘੱਟ ਤਨਖਾਹ ਦਿੱਤੀ ਜਾਂਦੀ ਸੀ । ਬੱਚਿਆਂ ਤੋਂ ਵੀ 10 ਤੋਂ 15 ਘੰਟਿਆਂ ਤਕ ਕੰਮ ਲਿਆ ਜਾਂਦਾ ਸੀ । ਯੂਰਪ ਦੇ ਹੋਰਨਾਂ ਦੇਸ਼ਾਂ ਵਿਚ ਮਜ਼ਦੂਰ-ਕਾਨੂੰਨਾਂ ਦੇ ਕਾਰਨ ਹਾਲਾਤ ਵਿਚ ਸੁਧਾਰ ਆ ਚੁੱਕਾ ਸੀ ।

4. ਰੁਸੀ ਕਿਸਾਨਾਂ ਦੀਆਂ ਜੋਤਾਂ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਕਿਸਾਨਾਂ ਨਾਲੋਂ ਛੋਟੀਆਂ ਸਨ ।

5. ਰੁਸੀ ਕਿਸਾਨ ਜ਼ਿਮੀਂਦਾਰਾਂ ਅਤੇ ਜਾਗੀਰਦਾਰਾਂ ਦਾ ਕੋਈ ਸਨਮਾਨ ਨਹੀਂ ਕਰਦੇ ਸਨ । ਉਹ ਉਨ੍ਹਾਂ ਦੇ ਅੱਤਿਆਚਾਰੀ ਸੁਭਾਅ ਦੇ ਕਾਰਨ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ । ਇੱਥੋਂ ਤਕ ਕਿ ਉਹ ਆਮ ਤੌਰ ‘ਤੇ ਲਗਾਨ ਦੇਣ ਤੋਂ ਇਨਕਾਰ ਕਰ ਦਿੰਦੇ ਸਨ ਅਤੇ ਜ਼ਿਮੀਂਦਾਰਾਂ ਦੀ ਹੱਤਿਆ ਕਰ ਦਿੰਦੇ ਸਨ । ਇਸਦੇ ਉਲਟ ਫ਼ਰਾਂਸ ਵਿਚ ਕਿਸਾਨ ਆਪਣੇ ਸਾਮੰਤਾਂ ਪ੍ਰਤੀ ਵਫਾਦਾਰ ਸਨ । ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਹ ਆਪਣੇ ਸਾਮੰਤਾਂ ਲਈ ਲੜੇ ਸਨ ।

6. ਰੁਸ ਦਾ ਕਿਸਾਨ ਵਰਗ ਇਕ ਹੋਰ ਨਜ਼ਰੀਏ ਤੋਂ ਯੂਰਪ ਦੇ ਕਿਸਾਨ ਵਰਗ ਤੋਂ ਵੱਖ ਸੀ । ਉਹ ਇਕ ਸਮਾਂ-ਅਵਧੀ ਲਈ ਆਪਣੀਆਂ ਜੋਤਾਂ ਨੂੰ ਇਕੱਠਾ ਕਰ ਲੈਂਦੇ ਸਨ । ਉਨ੍ਹਾਂ ਦੀ ਕਮਿਯੂਨ (ਮੀਰ) ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਅਨੁਸਾਰ ਇਸਦੀ ਵੰਡ ਕਰਦੀ ਸੀ ।

ਪ੍ਰਸ਼ਨ 2.
1917 ਈ: ਵਿਚ ਜ਼ਾਰ ਦਾ ਸ਼ਾਸਨ ਕਿਉਂ ਖ਼ਤਮ ਹੋ ਗਿਆ ?
ਜਾਂ
ਰੂਸ ਵਿਚ ਫ਼ਰਵਰੀ 1917 ਈ: ਦੀ ਕ੍ਰਾਂਤੀ ਲਈ ਜ਼ਿੰਮੇਵਾਰ ਹਾਲਾਤ ।
ਉੱਤਰ-
ਰੂਸ ਤੋਂ ਜ਼ਾਰ ਸ਼ਾਹੀ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਹਾਲਾਤ ਜ਼ਿੰਮੇਵਾਰ ਸਨ –
1. ਰੂਸ ਦਾ ਜ਼ਾਰ ਨਿਕੋਲਸ ਦੂਜਾ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਸੀ । ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਸੀ । ਉਸਦੇ ਸਮਰਥਨ ਸਿਰਫ ਕੁਲੀਨ ਵਰਗ ਅਤੇ ਹੋਰਨਾਂ ਉੱਚ ਵਰਗਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਹੀ ਸਨ | ਜਨਸੰਖਿਆ ਦਾ ਬਾਕੀ ਸਾਰਾ ਭਾਗ ਉਸਦਾ ਵਿਰੋਧੀ ਸੀ । ਰਾਜ ਦੇ ਸਾਰੇ ਅਧਿਕਾਰ ਉੱਚ ਵਰਗ ਦੇ ਲੋਕਾਂ ਦੇ ਹੱਥਾਂ ਵਿਚ ਸਨ ।ਉਨ੍ਹਾਂ ਦੀ ਨਿਯੁਕਤੀ ਵੀ ਕਿਸੇ ਯੋਗਤਾ ਦੇ ਆਧਾਰ ‘ਤੇ ਨਹੀਂ ਕੀਤੀ ਜਾਂਦੀ ਸੀ ।

2. ਰੁਸੀ ਸਾਮਰਾਜ ਵਿਚ ਜ਼ਾਰ ਦੁਆਰਾ ਦਿੱਤੇ ਕਈ ਗੈਰ-ਰੁਸੀ ਰਾਸ਼ਟਰ ਵੀ ਸ਼ਾਮਲ ਸਨ । ਜ਼ਾਰ ਨੇ ਇਨ੍ਹਾਂ ਲੋਕਾਂ ‘ਤੇ ਰੂਸੀ ਭਾਸ਼ਾ ਲੱਦੀ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਦਾ ਮਹੱਤਵ ਘੱਟ ਕਰਨ ਦਾ ਪੂਰਾ ਯਤਨ ਕੀਤਾ । ਇਸ ਤਰ੍ਹਾਂ ਦੇਸ਼ ਵਿਚ ਟਕਰਾਓ ਦੇ ਹਾਲਾਤ ਬਣ ਗਏ ਸਨ ।

3. ਰਾਜ ਪਰਿਵਾਰ ਵਿਚ ਨੈਤਿਕ ਪਤਨ ਸਿਖ਼ਰ ‘ਤੇ ਸੀ । ਨਿਕੋਲਸ ਦੂਜਾ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਦਬਾਅ ਵਿਚ ਸੀ ਜੋ ਆਪ ਇਕ ਢੋਂਗੀ ਸਾਧੂ ਰਾਸਪੁਤਿਨ ਦੇ ਕਹਿਣ ‘ਤੇ ਚਲਦੀ ਸੀ । ਅਜਿਹੇ ਭ੍ਰਿਸ਼ਟਾਚਾਰੀ ਸ਼ਾਸਨ ਤੋਂ ਜਨਤਾ ਬਹੁਤ ਦੁਖੀ ਸੀ ।

4. ਜ਼ਾਰ ਨੇ ਆਪਣੀਆਂ ਸਾਮਰਾਜਵਾਦੀ ਇਛਾਵਾਂ ਦੀ ਪੂਰਤੀ ਲਈ ਦੇਸ਼ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਧੱਕ ਦਿੱਤਾ । ਪਰ ਉਹ ਰਾਜ ਦੇ ਅੰਦਰੂਨੀ ਖੋਖਲੇਪਣ ਕਾਰਨ ਮੋਰਚੇ ਤੇ ਲੜ ਰਹੇ ਸੈਨਿਕਾਂ ਵਲ ਪੂਰਾ ਧਿਆਨ ਨਾ ਦੇ ਸਕਿਆ । ਸਿੱਟੇ ਵਜੋਂ ਰੂਸੀ ਸੈਨਾ ਬੁਰੀ ਤਰ੍ਹਾਂ ਹਾਰ ਗਈ ਅਤੇ ਫ਼ਰਵਰੀ, 1917 ਈ: ਤਕ ਉਸਦੇ 6 ਲੱਖ ਸੈਨਿਕ ਮਾਰੇ ਗਏ । ਇਸ ਨਾਲ ਲੋਕਾਂ ਦੇ ਨਾਲ-ਨਾਲ ਸੈਨਾ ਵਿਚ ਅਸੰਤੋਖ ਫੈਲ ਗਿਆ । ਇਸ ਲਈ ਕ੍ਰਾਂਤੀ ਦੁਆਰਾ ਜ਼ਾਰ ਨੂੰ ਸ਼ਾਸਨ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ । ਇਸਨੂੰ ਫਰਵਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 3.
ਦੋ ਸੂਚੀਆਂ ਬਣਾਓ-ਇਕ ਸੂਚੀ ਵਿਚ ਫ਼ਰਵਰੀ ਕ੍ਰਾਂਤੀ ਦੀਆਂ ਮੁੱਖ ਘਟਨਾਵਾਂ ਅਤੇ ਪ੍ਰਭਾਵਾਂ ਨੂੰ ਲਿਖੋ ਅਤੇ ਦੂਜੀ ਸੂਚੀ ਵਿਚ ਅਕਤੂਬਰ ਕ੍ਰਾਂਤੀ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਪ੍ਰਭਾਵਾਂ ਨੂੰ ਦਰਜ ਕਰੋ ।
ਜਾਂ
1917 ਈ: ਦੀ ਰੂਸੀ ਕ੍ਰਾਂਤੀ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਜ਼ਾਰ ਦੀਆਂ ਗਲਤ ਨੀਤੀਆਂ, ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਆਮ ਜਨਤਾ ਅਤੇ ਸੈਨਿਕਾਂ ਦੀ ਦੁਰਦਸ਼ਾ ਦੇ ਕਾਰਨ ਰੂਸ ਵਿਚ ਕ੍ਰਾਂਤੀ ਦਾ ਵਾਤਾਵਰਨ ਤਿਆਰ ਹੋ ਚੁੱਕਿਆ ਸੀ । ਇਕ ਛੋਟੀ ਜਿਹੀ ਘਟਨਾ ਨੇ ਇਸ ਕ੍ਰਾਂਤੀ ਦਾ ਗਣੇਸ਼ ਕੀਤਾ ਅਤੇ ਇਹ ਦੋ ਪੜਾਵਾਂ ਵਿਚ ਪੂਰੀ ਹੋਈ । ਇਹ ਦੋ ਪੜਾਅ ਸਨ-ਫ਼ਰਵਰੀ ਕ੍ਰਾਂਤੀ ਅਤੇ ਅਕਤੂਬਰ ਕ੍ਰਾਂਤੀ । ਸੰਖੇਪ ਵਿਚ ਕ੍ਰਾਂਤੀ ਦੇ ਪੁਰੇ ਘਟਨਾਕ੍ਰਮ ਦਾ ਵਰਣਨ ਹੇਠ ਲਿਖਿਆ ਹੈ ਫ਼ਰਵਰੀ ਕ੍ਰਾਂਤੀ-7 ਮਾਰਚ, 1917 ਈ: ਨੂੰ ਰੂਸ ਵਿਚ ਸ਼ਾਂਤੀ ਦਾ ਪਹਿਲਾ ਵਿਸਫ਼ੋਟ ਹੋਇਆ ।

ਉਸ ਦਿਨ ਗ਼ਰੀਬ ਕਿਸਾਨ ਮਜ਼ਦੂਰਾਂ ਨੇ ਪੈਟਰੋਡ ਦੀਆਂ ਸੜਕਾਂ ‘ਤੇ ਜਲੂਸ ਕੱਢਿਆ । ਉਹ ਪੈਟਰੋਡ ਦੇ ਹੋਟਲਾਂ ਅਤੇ ਦੁਕਾਨਾਂ ਨੂੰ ਲੁੱਟਣ ਲੱਗੇ ਅਤੇ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ । ਸਰਕਾਰ ਨੇ ਹੁਕਮ ਦਿੱਤਾ ਕਿ ਭੀੜ ’ਤੇ ‘ਗੋਲੀ ਚਲਾ ਕੇ ਉਸ ਨੂੰ ਹਟਾ ਦਿੱਤਾ ਜਾਵੇ । ਪਰੰਤ ਸਿਪਾਹੀਆਂ ਦੀ ਹਮਦਰਦੀ ਮਜ਼ਦੂਰਾਂ ਦੇ ਨਾਲ ਸੀ ।ਉਨ੍ਹਾਂ ਨੇ ਗੋਲੀ ਚਲਾਉਣ ਤੋਂ ਨਾਂਹ ਕਰ ਦਿੱਤੀ । ਕਾਂਤੀ ਦੀ ਭਾਵਨਾ ਉਨ੍ਹਾਂ ਵਿਚ ਵੀ ਪ੍ਰਵੇਸ਼ ਕਰ ਚੁੱਕੀ ਸੀ । ਇਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ । ਹੁਣ ਰੂਸ ਦੇ ਕੋਨੇਕੋਨੇ ਵਿਚ ਸ਼ਾਂਤੀ ਦੀ ਲਹਿਰ ਫੈਲ ਗਈ ।

ਚਾਰੇ ਪਾਸੇ ਹੜਤਾਲਾਂ ਹੋਣ ਲੱਗੀਆਂ | ਅਗਲੇ ਦਿਨ 8 ਮਾਰਚ ਨੂੰ ਕੱਪੜਾ ਮਿੱਲਾਂ ਦੀਆਂ ਮਜ਼ਦੂਰ ਇਸਤਰੀਆਂ ਨੇ ਰੋਟੀ ਦੀ ਮੰਗ ਕਰਦੇ ਹੋਏ ਹੜਤਾਲ ਕਰ ਦਿੱਤੀ । ਦੂਸਰੇ ਦਿਨ ਉਨ੍ਹਾਂ ਦੇ ਨਾਲ ਹੋਰ ਮਜ਼ਦੂਰ ਸ਼ਾਮਲ ਹੋ ਗਏ । ਰੋਟੀ ਦੇ ਨਾਅਰਿਆਂ ਦੇ ਨਾਲ ਉਨ੍ਹਾਂ ਨੇ “ਯੁੱਧ ਬੰਦ ਕਰੋ’ ਅਤੇ ‘ਅੱਤਿਆਚਾਰੀ ਸ਼ਾਸਨ ਦਾ ਨਾਸ਼ ਹੋਵੇ ਆਦਿ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ 11 ਮਾਰਚ ਨੂੰ ਜ਼ਾਰ ਨੇ ਮਜ਼ਦੂਰਾਂ ਨੂੰ ਕੰਮ ‘ਤੇ ਵਾਪਸ ਜਾਣ ਦਾ ਹੁਕਮ ਦਿੱਤਾ ਪਰ ਉਨ੍ਹਾਂ ਨੇ ਨਹੀਂ ਮੰਨਿਆ ।
ਉਸੇ ਦਿਨ ਜ਼ਾਰ ਨੇ ਡੂੰਮਾ ਨੂੰ ਭੰਗ ਕਰਨ ਦਾ ਹੁਕਮ ਵੀ ਦੇ ਦਿੱਤਾ ਪਰੰਤੂ ਡੂੰਮਾ ਨੇ ਭੰਗ ਹੋਣ ਤੋਂ ਮਨ੍ਹਾਂ ਕਰ ਦਿੱਤਾ 12 ਮਾਰਚ ਨੂੰ 25 ਹਜ਼ਾਰ ਸੈਨਿਕ ਹੜਤਾਲੀਆਂ ਦੇ ਪੱਖ ਵਿਚ ਮਿਲ ਗਏ ।
PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ 1
ਹੁਣ ਸਥਿਤੀ ਇਕਦਮ ਕਾਬੂ ਤੋਂ ਬਾਹਰ ਹੋ ਗਈ ਸੀ । ਕ੍ਰਾਂਤੀਕਾਰੀਆਂ ਨੇ ਜਲਦੀ ਹੀ ਪੈਟਰੋਗਾਡ ਅਤੇ ਮਾਸਕੋ ‘ਤੇ ਕਬਜ਼ਾ ਕਰ ਲਿਆ । ਇਨ੍ਹਾਂ ਪਰਿਸਥਿਤੀਆਂ ਵਿਚ ਜ਼ਾਰ ਦੇ ਲਈ ਸ਼ਾਸਨ ਕਰਨਾ ਬਹੁਤ ਕਠਿਨ ਹੋ ਗਿਆ । ਇਸ ਲਈ ਮਜਬੂਰ ਹੋ ਕੇ 15 ਮਾਰਚ, 1917 ਈ: ਨੂੰ ਉਸ ਨੇ ਗੱਦੀ ਛੱਡ ਦਿੱਤੀ । ਜ਼ਾਰ ਦੇ ਪਤਨ ਦੀ ਇਸ ਘਟਨਾ ਨੂੰ ਫ਼ਰਵਰੀ ਦੀ ਸ਼ਾਂਤੀ’ ਕਿਹਾ ਜਾਂਦਾ ਹੈ, ਕਿਉਂਕਿ ਪੁਰਾਣੇ ਰੂਸੀ ਕੈਲੰਡਰ ਦੇ ਅਨੁਸਾਰ ਇਹ 27 ਫ਼ਰਵਰੀ, 1917 ਈ: ਨੂੰ ਵਾਪਰੀ ਸੀ । ਸੱਚ ਤਾਂ ਇਹ ਹੈ ਕਿ ਬਿਰਸਾ ਮੁੰਡਾ ਨੇ ਆਪਣੇ ਕਬੀਲੇ ਦੇ ਪ੍ਰਤਿ ਆਪਣੀਣਾਂ ਸੇਵਾਵਾਂ ਦੇ ਕਾਰਨ ਛੋਟੀ ਉਮਰ ਵਿਚ ਹੀ ਆਪਣਾ ਨਾਂ ਅਮਰ ਕਰ ਲਿਆ |

ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਿਤ ਕਰਕੇ ਅਤੇ ਆਪਣੇ ਧਰਮ ਅਤੇ ਸੱਭਿਆਚਾਰਕ ਦੀ ਰੱਖਿਆ ਦੇ ਲਈ ਤਿਆਰ ਕਰਨ ਦੇ ਕਾਰਨ ਅੱਜ ਵੀ ਲੋਕ ਬਿਰਸਾ ਮੁੰਡਾ ਨੂੰ ਯਾਦ ਕਰਦੇ ਹਨ । ਅਕਤੂਬਰ ਕ੍ਰਾਂਤੀ-ਜਨਤਾ ਦੀਆਂ ਸਭ ਤੋਂ ਮਹੱਤਵਪੂਰਨ ਚਾਰ ਮੰਗਾਂ ਸਨ-ਸ਼ਾਂਤੀ, ਭੂਮੀ ਦੀ ਮਾਲਕੀ ਭੁਮੀ ਵਾਹੁਣ ਵਾਲਿਆਂ ਨੂੰ, ਕਾਰਖ਼ਾਨਿਆਂ ਉੱਤੇ ਮਜ਼ਦੂਰਾਂ ਦਾ ਨਿਯੰਤਰਨ ਅਤੇ ਗ਼ੈਰ-ਰੂਸੀ ਜਾਤੀਆਂ ਨੂੰ ਸਮਾਨਤਾ ਦਾ ਦਰਜਾ | ਆਰਜ਼ੀ ਸਰਕਾਰ ਦਾ ਮੁਖੀ ਕਰੈਂਸਕੀ ਇਨ੍ਹਾਂ ਵਿਚੋਂ ਕਿਸੇ ਇਕ ਮੰਗ ਨੂੰ ਵੀ ਪੂਰਾ ਨਾ ਕਰ ਸਕਿਆ ਅਤੇ ਸਰਕਾਰ ਜਨਤਾ ਦਾ ਸਮਰਥਨ ਗੁਆ ਬੈਠੀ । ਲੈਨਿਨ ਫ਼ਰਵਰੀ ਦੀ ਸ਼ਾਂਤੀ ਸਮੇਂ ਸਵਿਟਜ਼ਰਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਉਹ ਅਪਰੈਲ ਵਿਚ ਰੂਸ ਪਰਤ ਆਇਆ। ਉਸ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਨੇ ਯੁੱਧ ਖ਼ਤਮ ਕਰਨ, ਕਿਸਾਨਾਂ ਨੂੰ ਜ਼ਮੀਨ ਦੇਣ ਅਤੇ ਸਾਰੇ ਅਧਿਕਾਰ ਸੋਵੀਅਤਾਂ ਨੂੰ ਦੇਣ ਦੀਆਂ ਸਪੱਸ਼ਟ ਨੀਤੀਆਂ ਸਾਹਮਣੇ ਰੱਖੀਆਂ ।

ਗੈਰ-ਰੂਸੀ ਜਾਤੀਆਂ ਦੇ ਪ੍ਰਸ਼ਨ ਉੱਤੇ ਵੀ ਸਿਰਫ ਲੈਨਿਨ ਦੀ ਬੋਲਸ਼ਵਿਕ ਪਾਰਟੀ ਦੇ ਕੋਲ ਹੀ ਇਕ ਸਪੱਸ਼ਟ ਨੀਤੀ ਸੀ | ਕਰੈਂਸਕੀ ਸਰਕਾਰ ਦੀ ਲੋਕਪ੍ਰਿਯਤਾ ਖ਼ਤਮ ਹੋ ਜਾਣ ਕਾਰਨ 7 ਨਵੰਬਰ, 1917 ਈ: ਨੂੰ ਇਸ ਦਾ ਪਤਨ ਹੋ ਗਿਆ । ਇਸ ਦਿਨ ਉਸ ਦੇ ਹੈੱਡਕੁਆਰਟਰ ‘ਵਿੰਟਰ ਪੈਲਸ` ਉੱਤੇ ਨਾਵਿਕਾਂ ਦੇ ਇਕ ਦਲ ਨੇ ਅਧਿਕਾਰ ਕਰ ਲਿਆ । ਉਸੇ ਦਿਨ ਸੋਵੀਅਤਾਂ ਦੀ ਅਖਿਲ ਰੁਸੀ ਕਾਂਗਰਸ ਦੀ ਬੈਠਕ ਹੋਈ ਅਤੇ ਉਸ ਨੇ ਰਾਜਨੀਤਿਕ ਸੱਤਾ ਆਪਣੇ ਹੱਥਾਂ ਵਿਚ ਲੈ ਲਈ । 7 ਨਵੰਬਰ ਨੂੰ ਹੋਣ ਵਾਲੀ ਇਸ ਘਟਨਾ ਨੂੰ ਅਕਤੂਬਰ ਕ੍ਰਾਂਤੀ ਆਖਿਆ ਜਾਂਦਾ ਹੈ, ਕਿਉਂਕਿ ਉਸ ਦਿਨ ਪੁਰਾਣੇ ਰੁਸੀ ਕੈਲੰਡਰ ਦੇ ਅਨੁਸਾਰ 25 ਅਕਤੂਬਰ ਦਾ ਦਿਨ ਸੀ । ਇਸ ਕ੍ਰਾਂਤੀ ਦੇ ਬਾਅਦ ਦੇਸ਼ ਵਿੱਚ ਲੈਨਿਨ ਦੀ ਅਗਵਾਈ ਵਿਚ ਨਵੀਂ ਸਰਕਾਰ ਦਾ ਗਠਨ ਹੋਇਆ, ਜਿਸਨੇ ਸਮਾਜਵਾਦ ਦੀ ਦਿਸ਼ਾ ਵਿਚ ਅਨੇਕ ਮਹੱਤਵਪੂਰਨ ਕਦਮ ਚੁੱਕੇ । ਇਸ ਤਰ੍ਹਾਂ 1917 ਈ: ਦੀ ਰੂਸੀ ਕ੍ਰਾਂਤੀ ਵਿਸ਼ਵ ਦੀ ਪਹਿਲੀ ਸਫ਼ਲ ਸਮਾਜਵਾਦੀ ਕ੍ਰਾਂਤੀ ਸੀ ।

ਪ੍ਰਸ਼ਨ 4.
ਹੇਠ ਲਿਖਿਆਂ ਬਾਰੇ ਸੰਖੇਪ ਵਿਚ ਲਿਖੋ
– ਕੁਲਕ (Kulaks)
– ਡੂੰਮਾ
– 1900 ਈ: ਤੋਂ 1930 ਈ: ਦੇ ਵਿਚਕਾਰ ਮਹਿਲਾ ਮਜ਼ਦੂਰ
– ਉਦਾਰਵਾਦੀ
– ਸਤਾਲਿਨ ਦਾ ਸਮੂਹੀਕਰਨ ਕਾਰਜਕ੍ਰਮ ।
ਉੱਤਰ –
1. ਕੁਲਕ-ਕੁਲਕ ਸੋਵੀਅਤ ਰੂਸ ਦੇ ਅਮੀਰ ਕਿਸਾਨ ਸਨ, ਖੇਤੀਬਾੜੀ ਦੇ ਸਮੂਹੀਕਰਨ ਕਾਰਜਕ੍ਰਮ ਦੇ ਤਹਿਤ | ਸਤਾਲਿਨ ਨੇ ਇਨ੍ਹਾਂ ਦਾ ਅੰਤ ਕਰ ਦਿੱਤਾ ਸੀ ।

2. ਡੂੰਮਾ-ਡੂੰਮਾ ਰੂਸ ਦੀ ਰਾਸ਼ਟਰੀ ਸਭਾ ਅਤੇ ਸੰਸਦ ਸੀ । ਰੂਸ ਦੇ ਜ਼ਾਰ ਨਿਕੋਲਸ ਦੂਜੇ ਨੇ ਇਸਨੂੰ ਮਾਤਰ ਇਕ | ਸਲਾਹਕਾਰ ਸਥਿਤੀ ਵਿਚ ਬਦਲ ਦਿੱਤਾ ਸੀ । ਇਸ ਵਿਚ ਸਿਰਫ ਅਨੁਦਾਰਵਾਦੀ ਰਾਜਨੀਤੀਵਾਨਾਂ ਨੂੰ ਹੀ ਸਥਾਨ ਦਿੱਤਾ ਗਿਆ । ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਇਸ ਤੋਂ ਦੂਰ ਰੱਖਿਆ ਗਿਆ ।

3. 1900 ਈ: ਤੋਂ 1930 ਈ: ਦੇ ਵਿਚਕਾਰ ਮਹਿਲਾ ਮਜ਼ਦੂਰ-ਰੂਸ ਦੇ ਕਾਰਖ਼ਾਨਿਆਂ ਵਿਚ ਮਹਿਲਾ ਮਜ਼ਦੂਰਾਂ ਦੀ ਗਿਣਤੀ ਵੀ ਕਾਫ਼ੀ ਸੀ । 1914 ਈ: ਵਿਚ ਇਹ ਕੁੱਲ ਮਜ਼ਦੂਰਾਂ ਦਾ 31 ਪ੍ਰਤੀਸ਼ਤ ਸੀ । ਪਰ ਉਨ੍ਹਾਂ ਨੂੰ ਪੁਰਸ਼ ਮਜ਼ਦੂਰਾਂ ਨਾਲੋਂ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ । ਇਹ ਪੁਰਸ਼ ਮਜ਼ਦੂਰ ਦੀ ਮਜ਼ਦੂਰੀ ਦਾ ਅੱਧਾ ਜਾਂ ਤਿੰਨ ਚੌਥਾਈ । ਭਾਗ ਹੁੰਦੀ ਸੀ । ਮਹਿਲਾ ਮਜ਼ਦੂਰ ਆਪਣੇ ਸਾਥੀ ਪੁਰਸ਼ਾਂ ਮਜ਼ਦੂਰਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਰਹਿੰਦੀਆਂ ਸਨ ।
PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ 2
4. ਉਦਾਰਵਾਦੀ-ਉਦਾਰਵਾਦੀ ਯੂਰਪੀ ਸਮਾਜ ਦੇ ਉਹ ਲੋਕ ਸਨ ਜੋ ਸਮਾਜ ਨੂੰ ਬਦਲਣਾ ਚਾਹੁੰਦੇ ਸਨ । ਉਹ ਇਕ ਅਜਿਹੇ ਰਾਸ਼ਟਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜੋ ਧਾਰਮਿਕ ਨਜ਼ਰੀਏ ਤੋਂ ਸਹਿਣਸ਼ੀਲ ਹੋਵੇ ਉਹ ਵੰਸ਼ਾਨੁਗਤ ਸ਼ਾਸਕਾਂ ਦੀਆਂ ਨਿਰੰਕੁਸ਼ ਸ਼ਕਤੀਆਂ ਦੇ ਵਿਰੁੱਧ ਸਨ । ਉਹ ਚਾਹੁੰਦੇ ਸਨ ਕਿ ਸਰਕਾਰ ਵਿਅਕਤੀ ਦੇ ਅਧਿਕਾਰਾਂ ਨੂੰ ਨਾ ਮਾਰੇ । ਉਹ ਚੁਣੀ ਹੋਈ ਸੰਸਦੀ ਸਰਕਾਰ ਅਤੇ ਸੁਤੰਤਰ ਨਿਆਂਪਾਲਿਕਾ ਦੇ ਪੱਖ ਵਿਚ ਸਨ । ਇੰਨਾਂ ਹੋਣ ‘ਤੇ ਵੀ ਉਹ ਲੋਕਤੰਤਰਵਾਦੀ ਨਹੀਂ ਸਨ । ਉਨ੍ਹਾਂ ਦਾ ਸਰਵਭੌਮਿਕ ਬਾਲਗ ਮਤ ਅਧਿਕਾਰ ਵਿਚ ਕੋਈ ਵਿਸ਼ਵਾਸ ਨਹੀਂ ਸੀ । ਉਹ ਮਹਿਲਾਵਾਂ ਨੂੰ ਮਤ ਅਧਿਕਾਰ ਦੇਣ ਦੇ ਵੀ ਵਿਰੁੱਧ ਸਨ ।

5. ਸਤਾਲਿਨ ਦਾ ਸਹੀਕਰਨ ਕਾਰਜਕੁਮ-1929 ਈ: ਵਿਚ ਸਤਾਲਿਨ ਦੀ ਸਾਮਵਾਦੀ ਪਾਰਟੀ ਨੇ ਸਾਰੇ ਕਿਸਾਨਾਂ ਨੂੰ ਸਮੂਹਿਕ ਖੇਤਾਂ (ਕੋਲਖੋਜ) ਵਿਚ ਕੰਮ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ । ਜ਼ਿਆਦਾਤਰ ਜ਼ਮੀਨ ਅਤੇ ਸਾਜੋਸਮਾਨ ਨੂੰ ਸਮੂਹਿਕ ਖੇਤਾਂ ਵਿਚ ਬਦਲ ਦਿੱਤਾ ਗਿਆ | ਸਾਰੇ ਕਿਸਾਨ ਸਹਿਕ ਖੇਤਾਂ ‘ਤੇ ਮਿਲ-ਜੁਲ ਕੇ ਕੰਮ ਕਰਦੇ ਸਨ । ਕੋਲਖੋਜ ਦੇ ਲਾਭ ਨੂੰ ਸਾਰੇ ਕਿਸਾਨਾਂ ਵਿਚਕਾਰ ਵੰਡ ਦਿੱਤਾ ਜਾਂਦਾ ਸੀ । ਇਸ ਫ਼ੈਸਲੇ ਤੋਂ ਨਾਰਾਜ਼ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ । ਵਿਰੋਧ ਜਤਾਉਣ ਲਈ ਉਹ ਆਪਣੇ ਜਾਨਵਰਾਂ ਨੂੰ ਮਾਰਨ ਲੱਗੇ । ਸਿੱਟੋਂ ਵਜੋਂ 1929 ਈ: ਤੋਂ 1931 ਈ: ਵਿਚਕਾਰ ਜਾਨਵਰਾਂ ਦੀ ਗਿਣਤੀ ਵਿਚ ਇਕ-ਤਿਹਾਈ ਕਮੀ ਆ ਗਈ |

ਸਰਕਾਰ ਵਲੋਂ ਸਮੂਹੀਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ | ਬਹੁਤ ਸਾਰੇ ਲੋਕਾਂ ਨੂੰ ਦੇਸ਼ਨਿਕਾਲਾ ਦੇ ਦਿੱਤਾ ਗਿਆ ਸੀ | ਸਮੂਹੀਕਰਨ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਨਾਂ ਤਾਂ ਅਮੀਰ ਹਨ ਨਾ ਹੀ ਸਮਾਜਵਾਦ ਦੇ ਵਿਰੋਧੀ ਹਨ । ਉਹ ਬਸ ਵੱਖ-ਵੱਖ ਕਾਰਨਾਂ ਕਰਕੇ ਸਮੁਹਿਕ ਖੇਤੀ ‘ਤੇ ਕੰਮ ਨਹੀਂ ਕਰਨਾ ਚਾਹੁੰਦੇ । ਸਮੂਹੀਕਰਨ ਦੇ ਬਾਵਜੂਦ ਉਤਪਾਦਨ ਵਿਚ ਕੋਈ ਵਿਸ਼ੇਸ਼ ਵਾਧਾ ਨਹੀਂ ਹੋਇਆ | ਇਸਦੇ ਉਲਟ 1930-1933 ਈ: ਦੀ ਖ਼ਰਾਬ ਫ਼ਸਲ ਦੇ ਬਾਅਦ ਸੋਵੀਅਤ ਇਤਿਹਾਸ ਦਾ ਸਭ ਤੋਂ ਵੱਡਾ ਅਕਾਲ ਪਿਆ । ਇਸ ਵਿਚ 40 ਲੱਖ ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 5.
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਸਮਾਜ ਪਰਿਵਰਤਨ ਦੇ ਸਮਰਥਕਾਂ ਦੇ ਕਿਹੜੇ-ਕਿਹੜੇ ਤਿੰਨ ਸਮੂਹ (ਵਰਗ ਸਨ ? ਉਨ੍ਹਾਂ ਦੇ ਵਿਚਾਰਾਂ ਵਿਚ ਕੀ ਭਿੰਨਤਾ ਸੀ ?
ਰੂਸ ਦੇ ਉਦਾਰਵਾਦੀਆਂ, ਰੈਡੀਕਲਾਂ ਅਤੇ ਰੂੜੀਵਾਦੀਆਂ ਦੇ ਵਿਚਾਰਾਂ ਦੀ ਜਾਣਕਾਰੀ ਦਿਓ ।
ਉੱਤਰ-
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਸਮਾਜ ਪਰਿਵਰਤਨ ਦੇ ਸਮਰਥਕਾਂ ਦੇ ਤਿੰਨ ਸਮੂਹ ਜਾਂ ਵਰਗ ਸਨ-ਉਦਾਰਵਾਦੀ, ਰੈਡੀਕਲ ਅਤੇ ਰੂੜੀਵਾਦੀ । ਉਦਾਰਵਾਦੀ-ਰੁਸ ਦੇ ਉਦਾਰਵਾਦੀ ਅਜਿਹਾ ਰਾਸ਼ਟਰ ਚਾਹੁੰਦੇ ਸਨ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਮਿਲੇ ਅਤੇ ਸਾਰਿਆਂ ਦਾ ਸਮਾਨ ਰੂਪ ਨਲ ਉੱਧਾਰ ਹੋਵੇ ।

ਉਸ ਸਮੇਂ ਦੇ ਯੂਰਪ ਵਿਚ ਆਮ ਤੌਰ ‘ਤੇ ਕਿਸੇ ਇਕ ਧਰਮ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ । ਉਦਾਰਵਾਦੀ ਵੰਸ਼ ਅਧਾਰਿਤ ਸ਼ਾਸਕਾਂ ਦੀ ਅਨਿਯੰਤਰਿਤ ਸੱਤਾ ਦੇ ਵੀ ਵਿਰੋਧੀ ਸਨ । ਉਹ ਵਿਅਕਤੀ ਮਾਤਰ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰਥਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਕਿਸੇ ਦੇ ਅਧਿਕਾਰਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਖੋਹਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ।

ਇਹ ਸਮੂਹ ਪ੍ਰਤੀਨਿਧਤਾ ‘ਤੇ ਅਧਾਰਿਤ ਇਕ ਅਜਿਹੀ ਚੁਣੀ ਹੋਈ ਸਰਕਾਰ ਚਾਹੁੰਦਾ ਸੀ ਜੋ ਸ਼ਾਸਕਾਂ ਅਤੇ ਅਫ਼ਸਰਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ । ਸ਼ਾਸਨ-ਕੰਮ ਨਿਆਂਪਾਲਿਕਾ ਦੁਆਰਾ ਸਥਾਪਿਤ ਕੀਤੇ ਗਏ ਕਾਨੂੰਨਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ । ਇੰਨਾ ਹੋਣ ਤੇ ਵੀ ਇਹ ਸਮੂਹ ਲੋਕਤੰਤਰਵਾਦੀ ਨਹੀਂ ਸੀ । ਉਹ ਲੋਕ ਸਰਵਭੌਮਿਕ ਬਾਲਗ ਮਤ ਅਧਿਕਾਰ ਅਰਥਾਤ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਪੱਖ ਵਿਚ ਨਹੀਂ ਸਨ ।

ਰੈਡੀਕਲ-ਇਸ ਵਰਗ ਦੇ ਲੋਕ ਅਜਿਹੀ ਸਰਕਾਰ ਦੇ ਪੱਖ ਵਿਚ ਸਨ ਜੋ ਦੇਸ਼ ਦੀ ਜਨਸੰਖਿਆ ਦੇ ਬਹੁਮਤ ਦੇ ਸਮਰਥਨ ‘ਤੇ ਅਧਾਰਿਤ ਹੋਵੇ । ਇਨ੍ਹਾਂ ਵਿਚ ਬਹੁਤ ਸਾਰੇ ਮਹਿਲਾ ਮਤ ਅਧਿਕਾਰ ਅੰਦੋਲਨ ਦੇ ਵੀ ਸਮਰਥਕ ਸਨ । ਉਦਾਰਵਾਦੀਆਂ ਦੇ ਉਲਟ ਇਹ ਲੋਕ ਵੱਡੇ ਜ਼ਿਮੀਂਦਾਰਾਂ ਅਤੇ ਉਦਯੋਗਪਤੀਆਂ ਦੇ ਵਿਸ਼ੇਸ਼ ਅਧਿਕਾਰਾਂ ਦੇ ਵਿਰੁੱਧ ਸਨ | ਪਰ ਉਹ ਨਿੱਜੀ ਸੰਪੱਤੀ ਦੇ ਵਿਰੋਧੀ ਨਹੀਂ ਸਨ ਉਹ ਸਿਰਫ ਕੁੱਝ ਲੋਕਾਂ ਦੇ ਹੱਥਾਂ ਵਿੱਚ ਸੰਪੱਤੀ ਦਾ ਸੰਕੇਂਦਨ ਦਾ ਵਿਰੋਧ ਕਰਦੇ ਸਨ ।

ਰੂੜੀਵਾਦੀ-ਰੈਡੀਕਲ ਅਤੇ ਉਦਾਰਵਾਦੀ ਦੋਨਾਂ ਦੇ ਵਿਰੁੱਧ ਸਨ । ਪਰ ਫ਼ਰਾਂਸੀਸੀ ਕ੍ਰਾਂਤੀ ਦੇ ਬਾਅਦ ਉਹ ਵੀ ਪਰਿਵਰਤਨ ਦੀ ਜ਼ਰੂਰਤ ਨੂੰ ਸਵੀਕਾਰ ਕਰਨ ਲੱਗੇ ਸਨ । ਇਸ ਤੋਂ ਪਹਿਲਾਂ ਅਠਾਰਵੀਂ ਸਦੀ ਤਕ ਉਹ ਆਮ ਤੌਰ ‘ਤੇ ਪਰਿਵਰਤਨ ਦੇ ਵਿਚਾਰਾਂ ਦਾ ਵਿਰੋਧ ਕਰਦੇ ਸਨ । ਫਿਰ ਵੀ ਉਹ ਚਾਹੁੰਦੇ ਸਨ ਕਿ ਅਤੀਤ ਨੂੰ ਪੂਰੀ ਤਰ੍ਹਾਂ ਭੁਲਾਇਆ ਜਾਏ ਅਤੇ ਪਰਿਵਰਤਨ ਦੀ ਪ੍ਰਕਿਰਿਆ ਹੌਲੀ ਹੋਵੇ ।

ਪ੍ਰਸ਼ਨ 6.
ਰੂਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਵੇਚਨਾ ਕਰੋ । ਰੂਸ ਦੁਆਰਾ ਪਹਿਲੇ ਵਿਸ਼ਵ ਯੁੱਧ ਵਿਚ ਭਾਗ ਲੈਣ ਦਾ ਰੂਸੀ ਕ੍ਰਾਂਤੀ ਦੀ ਸਫਲਤਾ ਵਿਚ ਕੀ ਯੋਗਦਾਨ ਹੈ ?
ਉੱਤਰ-
1917 ਈ: ਦੀ ਰੂਸੀ ਕ੍ਰਾਂਤੀ ਨੂੰ ਵਿਸ਼ਵ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ । ਇਸ ਕ੍ਰਾਂਤੀ ਦੇ ਵਿਸਫ਼ੋਟ ਨਾਲ ਨਾ ਕੇਵਲ ਰੂਸ ਬਲਕਿ ਵਿਸ਼ਵ ਵਿਚ ਇਕ ਨਵੇਂ ਯੁੱਗ ਦਾ ਆਰੰਭ ਹੋਇਆ । 1917 ਈ: ਦੀ ਇਸ ਕ੍ਰਾਂਤੀ ਨੂੰ ਬੋਲਸ਼ਵਿਕ ਕ੍ਰਾਂਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਹੇਠ ਦਿੱਤਾ ਗਿਆ ਹੈ –
1. ਜ਼ਾਰਾਂ ਦਾ ਨਿਰੰਕੁਸ਼ ਸ਼ਾਸਨ-ਰੂਸ ਦੀ ਕ੍ਰਾਂਤੀ ਦਾ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਰੁਸ ਦੇ ਜ਼ਾਰਾਂ ਸ਼ਾਸਕਾਂ) ਦੁਆਰਾ ਨਿਰੰਕੁਸ਼ ਸ਼ਾਸਨ ਦੀ ਸਥਾਪਨਾ ਸੀ ਅਲੈਗਜ਼ੈਂਡਰ ਦੂਜਾ (1858–1881 ਈ:) ਅਲੈਗਜ਼ੈਂਡਰ ਤੀਜਾ (1881-1894 ਈ:) ਅਤੇ ਨਿਕੋਲਸ ਦੁਜਾ (1894-1917 ਈ:) ਨਾਂ ਦੇ ਜ਼ਾਰ ਰਾਜਾ ਦੇ ਦੈਵੀ ਅਧਿਕਾਰਾਂ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਹ ਬਹੁਤ ਸ਼ਕਤੀਆਂ ਦੇ ਮਾਲਕ ਸਨ । ਉਨ੍ਹਾਂ ਦੇ ਮੂੰਹ ਤੋਂ ਨਿਕਲਿਆ ਹੋਇਆ ਹਰੇਕ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਉਨ੍ਹਾਂ ਨੇ ਉਨ੍ਹਾਂ ਸਾਰੇ ਉਦਾਰਵਾਦੀ ਅਤੇ ਪ੍ਰਗਤੀਸ਼ੀਲ ਤੱਤਾਂ ਦਾ ਸਖ਼ਤੀ ਨਾਲ ਦੁਮਨ ਕੀਤਾ ਜੋ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਨਿਰੰਕੁਸ਼ ਸ਼ਾਸਨ ਨੂੰ ਚੁਣੌਤੀ ਦੇ ਸਕਦੇ ਸਨ ।

ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮਾਚਾਰ ਪੱਤਰਾਂ ਨੂੰ ਜੋ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਪੱਛਮੀ ਵਿਚਾਰਾਂ ਦੇ ਪ੍ਰਸਾਰ ਦਾ ਮੁੱਖ ਸਾਧਨ ਸਨ, ਆਪਣੀ ਦਮਨ ਨੀਤੀ ਦਾ ਨਿਸ਼ਾਨਾ ਬਣਾਇਆ । ਯੂਨੀਵਰਸਿਟੀਆਂ ‘ਤੇ ਸਰਕਾਰੀ ਕੰਟਰੋਲ ਵਧਾ ਦਿੱਤਾ ਗਿਆ । ਵਿਦਿਆਰਥੀਆਂ ਨੂੰ ਸੰਘ ਬਣਾਉਣ ਦੀ ਮਨਾਹੀ ਕਰ ਦਿੱਤੀ ਗਈ । ਅਨੇਕਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚੋਂ ਕੱਢ ਦਿੱਤਾ ਗਿਆ ਅਤੇ ਸੈਂਕੜਿਆਂ ਨੂੰ ਦੇਸ਼ ਤੋਂ ਜਲਾਵਤਨ ਹੋਣਾ ਪਿਆ । ਉਨ੍ਹਾਂ ਦੀਆਂ ਗਤੀਵਿਧੀਆਂ ਦਾ ਦਮਨ ਕਰਨ ਦੇ ਲਈ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ । ਸਥਾਨਿਕ ਸੰਸਥਾਵਾਂ ਦੇ ਅਧਿਕਾਰ ਘੱਟ ਕਰ ਦਿੱਤੇ ਗਏ ਅਤੇ ਉਨ੍ਹਾਂ ‘ਤੇ ਸਰਕਾਰੀ ਕੰਟਰੋਲ

ਸਖ਼ਤ ਕਰ ਦਿੱਤਾ ਗਿਆ । ਰਾਜਨੀਤਿਕ ਅਪਰਾਧੀਆਂ ਦੇ ਮੁਕੱਦਮਿਆਂ ਨੂੰ ਵਿਸ਼ੇਸ਼ ਸੈਨਿਕ ਅਦਾਲਤਾਂ ਵਿਚ ਸੁਣਿਆ ਜਾਣ ਲੱਗਾ । ਸੰਖੇਪ ਵਿਚ ਰੂਸੀ ਜ਼ਾਰਾਂ ਦੀ ਨਿਰੰਕੁਸ਼ ਨੀਤੀ ਦੇ ਕਾਰਨ ਲੋਕਾਂ ਵਿਚ ਅਸੰਤੋਖ ਵਧਣ ਲੱਗਾ ਅਤੇ ਉਹ ਉਸ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦੇ ਬਾਰੇ ਵਿਚ ਸੋਚਣ ਲੱਗੇ ।

2. ਅਯੋਗ ਸ਼ਾਸਨ-ਰੂਸੀ ਜ਼ਾਰਾਂ ਦੁਆਰਾ ਸਥਾਪਿਤ ਸ਼ਾਸਨ-ਪ੍ਰਬੰਧ ਵੀ ਪੂਰੀ ਤਰ੍ਹਾਂ ਅਯੋਗ ਅਤੇ ਭ੍ਰਿਸ਼ਟ ਸੀ । ਜ਼ਿਆਦਾਤਰ ਕਰਮਚਾਰੀ ਰਿਸ਼ਵਤਖੋਰ ਸਨ । ਉਨ੍ਹਾਂ ਨੇ ਆਪਣੇ ਕਰਤੱਵ ਪਾਲਣ ਦੀ ਬਜਾਏ ਆਪਣੀਆਂ ਜ਼ੇਬਾਂ ਗਰਮ ਕਰਨ ਵੱਲ ਜ਼ਿਆਦਾ ਧਿਆਨ ਦਿੱਤਾ । ਸ਼ਾਸਨ-ਪ੍ਰਬੰਧ ਦੇ ਮਹੱਤਵਪੂਰਨ ਪਦਾਂ ‘ਤੇ ਕੇਵਲ ਉੱਚ ਵਰਗ ਦੇ ਲੋਕਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ । ਅਜਿਹੀਆਂ ਨਿਯੁਕਤੀਆਂ ਕਰਦੇ ਸਮੇਂ ਉਸ ਦੀ ਯੋਗਤਾ ਦੀ ਬਜਾਏ ਉਸ ਦੇ ਵਰਗ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ । ਇਸ ਲਈ ਸ਼ਾਸਨ-ਪ੍ਰਬੰਧ ਵਿਚ ਕੁਸ਼ਲਤਾ ਦੀ ਕਮੀ ਸੀ ! ਉਸ ਦੇ ਇਲਾਵਾ ਜਨ-ਸਾਧਾਰਨ ਨੂੰ ਸ਼ਾਸਨ-ਪ੍ਰਬੰਧ ਵਿਚ ਸਾਰੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸੀ । ਇਸ ਲਈ ਅਜਿਹੇ ਲੋਕ ਜਨ-ਵਿਰੋਧੀ ਸ਼ਾਸਨ ਦਾ ਅੰਤ ਕਰਨਾ ਚਾਹੁੰਦੇ ਸਨ |

3. ਜਨ-ਸਾਧਾਰਨ ਦੀ ਤਰਸਯੋਗ ਹਾਲਤ-ਸਮਾਜ ਵਿਚ ਜਨ-ਸਾਧਾਰਨ ਦੀ ਹਾਲਤ ਬਹੁਤ ਹੀ ਖਰਾਬ ਸੀ 19ਵੀਂ ਸਦੀ ਦੇ ਵਿਚਕਾਰ ਤਕ ਰੂਸ ਦੇ ਸਮਾਜ ਵਿਚ ਦੋ ਵਰਗ ਸਨ-ਉੱਚ ਵਰਗ ਅਤੇ ਦਾਸ ਕਿਸਾਨ । ਉੱਚ ਵਰਗ ਦੇ ਜ਼ਿਆਦਾਤਰ ਲੋਕ ਭੂਮੀ ਦੇ ਮਾਲਕ ਸਨ । ਰਾਜ ਦੇ ਸਾਰੇ ਉੱਚ ਅਹੁਦਿਆਂ ‘ਤੇ ਉਹ ਹੀ ਬੈਠੇ ਸਨ । ਇਸਦੇ ਉਲਟ ਦਾ ਕਿਸਾਨ (Serfs) ਲੱਕੜੀ ਕੱਟਣ ਵਾਲੇ ਅਤੇ ਪਾਣੀ ਭਰਨ ਵਾਲੇ ਹੀ ਬਣ ਕੇ ਰਹਿ ਗਏ ਸਨ । ਇਸ ਲਈ ਉਹ ਹੁਣ ਇਸ ਦੁਖੀ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ ।

4. ਪੱਛਮੀ ਵਿਚਾਰਾਂ ਦਾ ਪ੍ਰਭਾਵ-ਰੁਸ ਦੇ ਜ਼ਾਰ ਨਿਕੋਲਸ ਦੂਜੇ ਨੇ ਆਪਣੇ ਦੇਸ਼ ਨੂੰ ਪੱਛਮੀ ਵਿਚਾਰਾਂ ਦੇ ਪ੍ਰਭਾਵ ਤੋਂ ਮੁਕਤ ਰੱਖਣ ਦਾ ਹਰ ਸੰਭਵ ਯਤਨ ਕੀਤਾ । ਉਸ ਨੇ ਪੈਸ ‘ਤੇ ਸੈਂਸਰ ਲਗਾ ਦਿੱਤਾ ਸੀ ।ਵਿਦੇਸ਼ਾਂ ਤੋਂ ਆਉਣ ਵਾਲੇ ਸਾਹਿਤ ‘ਤੇ ਵੀ ਸਰਕਾਰ ਬੜੀ ਸਖ਼ਤ ਨਜ਼ਰ ਰੱਖਦੀ ਸੀ । ਸਰਕਾਰ ਦੀ ਆਗਿਆ ਦਾ ਉਲੰਘਣ ਕਰਨ ਵਾਲਿਆਂ ਨੂੰ ਸਖ਼ਤ ਦੰਡ ਦਿੱਤੇ ਜਾਂਦੇ ਸਨ ।

ਇਸ ਦੇ ਬਾਵਜੂਦ ਰੂਸ ਦੇ ਮਹਾਨ ਲੇਖਕਾਂ ਜਿਵੇਂ ਟਾਲਸਟਾਏ, ਦੋਸਤੋਵਸਕੀ, ਤੁਰਗਨੇਵ ਅਤੇ ਗੋਰਕੀ ਆਦਿ ਨੇ ਜੋ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ, ਨੇ ਆਪਣੇ ਨਾਵਲਾਂ ਦੁਆਰਾ ਰੂਸੀ ਨੌਜਵਾਨਾਂ ਵਿਚ ਇਕ ਨਵਾਂ ਉਤਸ਼ਾਹ ਭਰਿਆ । ਰੂਸੀ ਜ਼ਾਰ ਦੇ ਲਈ ਇਸ ਵੱਧਦੇ ਹੋਏ ਉਤਸ਼ਾਹ ਦੇ ਹੜ੍ਹ ਨੂੰ ਰੋਕ ਸਕਣਾ ਕਠਿਨ ਹੋ ਗਿਆ । ਬਿਨਾਂ ਸ਼ੱਕ ਰੂਸੀ ਲੇਖਕਾਂ ਨੇ ਜ਼ਾਰ ਦਾ ਤਖ਼ਤਾ ਪਲਟਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

5. ਰੂਸ-ਜਾਪਾਨ ਯੁੱਧ-1904-05 ਈ: ਵਿਚ ਰੂਸ ਅਤੇ ਜਾਪਾਨ ਵਿਚ ਯੁੱਧ ਹੋਇਆ । ਰੂਸ ਦਾ ਖਿਆਲ ਸੀ ਕਿ ਉਹ ਜਾਪਾਨ ਦੇ ਨਾਲ ਇਕ ਛੋਟਾ-ਮੋਟਾ ਯੁੱਧ ਕਰਕੇ ਉਸ ਵਿਚ ਜਿੱਤ ਪ੍ਰਾਪਤ ਕਰ ਲਵੇਗਾ । ਇਸ ਤਰ੍ਹਾਂ ਰੂਸ ਦਾ ਜ਼ਾਰ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਵਿਚ ਸਫਲ ਹੋਵੇਗਾ । ਪਰੰਤੂ ਇਹ ਹੈਰਾਨੀ ਵਾਲੀ ਗੱਲ ਸੀ ਕਿ ਇਸ ਯੁੱਧ ਵਿਚ ਰੁਸ ਦੀ ਹਾਰ ਹੋ ਗਈ । ਇਸ ਅਪਮਾਨਜਨਕ ਹਾਰ ਦੇ ਕਾਰਨ ਜ਼ਾਰ ਸਰਕਾਰ ਦੀ ਕਮਜ਼ੋਰੀ ਅਤੇ ਖੋਖਲੇਪਨ ਦੇ ਬਾਰੇ ਵਿਚ ਲੋਕਾਂ ਨੂੰ ਪਤਾ ਚਲ ਗਿਆ । ਇਸ ਲਈ ਉਨ੍ਹਾਂ ਨੇ ਅਜਿਹੀ ਅਯੋਗ ਸਰਕਾਰ ਨੂੰ ਬਦਲਣ ਦਾ ਫੈਸਲਾ ਲਿਆ ।

6. 1905 ਈ: ਦੀ ਰੂਸੀ ਕ੍ਰਾਂਤੀ-ਰੂਸ ਵਿਚ ਮਜ਼ਦੂਰਾਂ ਵਿਚ ਅਸੰਤੋਸ਼ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਸੀ । ਉਨ੍ਹਾਂ ਨੇ 22 ਜਨਵਰੀ, 1905 ਈ: ਨੂੰ ਐਤਵਾਰ ਦੇ ਦਿਨ ਆਪਣੀਆਂ 11 ਮੰਗਾਂ ਦਾ ਚਾਰਟਰ ਜ਼ਾਰ ਨੂੰ ਪੇਸ਼ ਕਰਨ ਦਾ ਫੈਸਲਾ ਲਿਆ । ਉਨ੍ਹਾਂ ਦੀਆਂ ਮੁੱਖ ਮੰਗਾਂ ਸਨ-ਅੱਠ ਘੱਟੇ ਰੋਜ਼ ਕੰਮ ਕਰਨਾ, ਜ਼ਿਆਦਾ ਮਜ਼ਦੂਰੀ, ਕੰਮ ਕਰਨ ਦੀਆਂ ਚੰਗੀਆਂ ਸਹੂਲਤਾਂ ਅਤੇ ਪ੍ਰਤੀਨਿਧੀ ਸਰਕਾਰ ਆਦਿ । ਨਿਰਧਾਰਿਤ ਕੀਤੇ ਗਏ ਦਿਨ ਲਗਪਗ 1 ਲੱਖ ਮਜ਼ਦੂਰ ਨੌਜਵਾਨ ਪਾਦਰੀ ਗੈਖੋਂ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸੇਂਟ ਪੀਟਰਸਬਰਗ ਵਿਚ ਸਥਿਤ ਸ਼ਾਹੀ ਮਹੱਲ ਵੱਲ ਚਲ ਪਏ ।ਇਸ ਨਿਹੱਥੇ ਅਤੇ ਸ਼ਾਂਤੀਪੂਰਨ ਢੰਗ ਨਾਲ ਜਾ ਰਹੇ ਮਜ਼ਦੂਰਾਂ `ਤੇ ਜ਼ਾਰ ਨਿਕੋਲਸ ਦੂਜੇ ਦੇ ਸੈਨਿਕਾਂ ਨੇ ਗੋਲੀਆਂ ਚਲਾ ਦਿੱਤੀਆਂ | ਇਸ ਕਾਰਨ ਇਕ ਹਜ਼ਾਰ ਤੋਂ ਵੱਧ ਮਜ਼ਦੂਰ ਮਾਰੇ ਗਏ ਅਤੇ ਹਜ਼ਾਰਾਂ ਹੋਰ ਜ਼ਖ਼ਮੀ ਹੋ ਗਏ ।

ਇਸ ਭਿਅੰਕਰ ਖੂਨ-ਖਰਾਬੇ ਦੇ ਕਾਰਨ ਇਸ ਐਤਵਾਰ ਨੂੰ ਖੁਨੀ ਐਤਵਾਰ ਕਿਹਾ ਜਾਂਦਾ ਹੈ । ਜਿਵੇਂ ਹੀ ਇਸ ਘਟਨਾ ਦਾ ਸਮਾਚਾਰ ਫੈਲਿਆ ਉਵੇਂ ਹੀ ਸਾਰੇ ਰੁਸ ਵਿਚ ਹਲ-ਚਲ ਮਚ ਗਈ । ਦੇਸ਼-ਭਰ ਵਿਚ ਹੜਤਾਲਾਂ ਆਰੰਭ ਹੋ ਗਈਆਂ । ਸਿੱਟੇ ਵਜੋਂ ਪ੍ਰਸ਼ਾਸਨ ਦਾ ਸਾਰਾ ਕੰਮਕਾਜ ਠੱਪ ਪੈ ਗਿਆ । ਸੈਨਾ ਅਤੇ ਨੌਸੈਨਾ ਦੇ ਕੁੱਝ ਭਾਗਾਂ ਨੇ ਵੀ ਵਿਦਰੋਹ ਕਰ ਦਿੱਤਾ | ਸਥਿਤੀ ਨੂੰ ਕੰਟਰੋਲ ਤੋਂ ਬਾਹਰ ਜਾਂਦਾ ਦੇਖ ਕੇ 30 ਅਕਤੂਬਰ, 1905 ਈ: ਨੂੰ ਜ਼ਾਰ ਨੇ ਇਕ ਘੋਸ਼ਣਾ-ਪੱਤਰ ਜਾਰੀ ਕੀਤਾ ਜਿਸ ਦੇ ਅਨੁਸਾਰ ਲੋਕਾਂ ਨੂੰ ਭਾਸ਼ਣ ਦੇਣ ਅਤੇ ਸੰਗਠਨ ਬਨਾਉਣ ਦੀ ਆਗਿਆ ਦਿੱਤੀ ਗਈ । ਉਸ ਨੇ ਸੰਸਦ ਡੂੰਮਾ) ਦੀ ਵਿਵਸਥਾ ਕਰਕੇ ਅਤੇ ਉਸ ਨੂੰ ਦੇਸ਼ ਦੇ ਲਈ ਕਾਨੂੰਨ ਬਨਾਉਣ ਦਾ ਅਧਿਕਾਰ ਦੇਣ ਦਾ ਵਾਅਦਾ ਵੀ ਕੀਤਾ | ਪਰ ਜਿਵੇਂ ਹੀ ਸਥਿਤੀ ਕੁਝ ਸ਼ਾਂਤ ਹੋਈ, ਜ਼ਾਰ ਨੇ ਦੁਬਾਰਾ ਨਿਰੰਕੁਸ਼ ਸ਼ਾਸਨ ਸਥਾਪਿਤ ਕਰ ਲਿਆ । ਇਸ ਤਰ੍ਹਾਂ 1905 ਈ: ਦੀ ਕ੍ਰਾਂਤੀ ਚਾਹੇ ਸਫਲ ਨਾ ਹੋਈ, ਪਰੰਤੂ ਫਿਰ ਵੀ ਇਸਦੇ ਸਿੱਟੇ ਦੁਰਗਾਮੀ ਸਿੱਧ ਹੋਏ ।
PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ 3
7. ਪਹਿਲੇ ਵਿਸ਼ਵ ਯੁੱਧ ਵਿਚ ਰੂਸ ਦੀ ਹਾਰ-ਪਹਿਲੇ ਵਿਸ਼ਵ ਯੁੱਧ ਵਿਚ ਰੂਸ ਦੀ ਹਾਰ 1917 ਈ: ਦੀ ਰੂਸੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਬਣੀ । ਇਸ ਯੁੱਧ ਵਿਚ ਲੜਨ ਦੀ ਰੁਸ ਦੇ ਕੋਲ ਸਮਰੱਥਾ ਨਹੀਂ ਸੀ । ਇਸ ਦੇ ਬਾਵਜੂਦ ਜ਼ਾਰ ਨੇ ਆਪਣੇ ਸਵਾਰਥੀ ਹਿੱਤਾਂ ਦੇ ਲਈ ਉਸ ਨੂੰ ਯੁੱਧ ਦੀ ਅੱਗ ਵਿਚ ਧੱਕ ਦਿੱਤਾ |
ਸੈਨਿਕਾਂ ਦੇ ਕੋਲ ਚੰਗੇ ਹਥਿਆਰਾਂ ਦੀ ਕਮੀ ਸੀ । ਇਸ ਕਾਰਨ ਰੁਸ ਨੂੰ ਭਾਰੀ ਵਿਨਾਸ਼ ਅਤੇ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ । 1915 ਈ: ਤਕ ਉਸ ਦੇ ਲੱਖਾਂ ਸੈਨਿਕ ਮਾਰੇ ਗਏ ਸਨ | ਅਜਿਹੀ ਸਥਿਤੀ ਵਿਚ ਸਰਕਾਰ ਨੇ ਬਹੁਤ ਜ਼ਿਆਦਾ ਸੰਖਿਆ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜ਼ਬਰਦਸਤੀ ਸੈਨਾ ਵਿਚ ਭਰਤੀ ਕਰਕੇ ਉਨ੍ਹਾਂ ਨੂੰ ਵੱਖ-ਵੱਖ ਯੁੱਧ ਮੋਰਚਿਆਂ ‘ਤੇ ਭੇਜ ਦਿੱਤਾ ।

ਯੁੱਧਾਂ ਦਾ ਕੋਈ ਅਭਿਆਸ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਵੱਡੀ ਸੰਖਿਆ ਵਿਚ ਮਾਰੇ ਜਾ ਰਹੇ ਰੁਸੀ ਸੈਨਿਕਾਂ ਦੇ ਕਾਰਨ ਉਨ੍ਹਾਂ ਦਾ ਹੌਸਲਾ ਟੁੱਟ ਗਿਆ | ਦੂਸਰੇ ਪਾਸੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਮੀ ਹੋ ਜਾਣ ਦੇ ਕਾਰਨ ਉਤਪਾਦਨ ਵਿਚ ਬਹੁਤ ਗਿਰਾਵਟ ਆ ਗਈ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ | ਵਸਤੂਆਂ ਦੀ ਕਮੀ ਦੇ ਕਾਰਨ ਕੀਮਤਾਂ ਬਹੁਤ ਵੱਧ ਗਈਆਂ । ਇਨ੍ਹਾਂ ਕਾਰਨਾਂ ਕਰਕੇ ਲੋਕਾਂ ਵਿਚ ਭਾਰੀ ਅਸੰਤੋਸ਼ ਫੈਲਿਆ । ਕ੍ਰਾਂਤੀ ਆਰੰਭ ਹੋ ਗਈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 7.
ਰੂਸ ਵਿਚ ਅਕਤੂਬਰ ਕ੍ਰਾਂਤੀ (ਦੂਜੀ ਕ੍ਰਾਂਤੀ ਦੇ ਕਾਰਨਾਂ ਅਤੇ ਘਟਨਾਵਾਂ ਦਾ ਸੰਖੇਪ ਵਰਣਨ ਕਰੋ । ਇਸਦਾ ਰੂਸ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਅਕਤੂਬਰ ਕ੍ਰਾਂਤੀ ਦੇ ਕਾਰਨਾਂ ਅਤੇ ਘਟਨਾਵਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –

  1. ਅਸਥਾਈ ਸਰਕਾਰ ਦੀ ਅਸਫਲਤਾ-ਰੁਸ ਦੀ ਅਸਥਾਈ ਸਰਕਾਰ ਦੇਸ਼ ਨੂੰ “ਯੁੱਧ ਤੋਂ ਅਲੱਗ ਨਾ ਕਰ ਸਕੀ, ਜਿਸਦੇ ਕਾਰਨ ਰੁਸ ਦੀ ਆਰਥਿਕ ਵਿਵਸਥਾ ਖਿੰਡ ਗਈ ਸੀ ।
  2. ਲੋਕਾਂ ਵਿਚ ਅਸ਼ਾਂਤੀ-ਰੁਸ ਵਿਚ ਮਜ਼ਦੂਰ ਅਤੇ ਕਿਸਾਨ ਬਹੁਤ ਸਖ਼ਤ ਜੀਵਨ ਬਤੀਤ ਕਰ ਰਹੇ ਸਨ । ਦੋ ਸਮੇਂ ਦੀ | ਰੋਟੀ ਜੁਟਾਉਣਾ ਵੀ ਉਨ੍ਹਾਂ ਦੇ ਲਈ ਇਕ ਔਖਾ ਕੰਮ ਸੀ । ਇਸ ਲਈ ਉਨ੍ਹਾਂ ਵਿਚ ਦਿਨ-ਪ੍ਰਤੀ-ਦਿਨ ਅਸ਼ਾਂਤੀ ਵੱਧਦੀ ਜਾ ਰਹੀ ਸੀ ।
  3. ਖਾਧ ਸਮੱਗਰੀ ਦੀ ਘਾਟ-ਰੂਸ ਵਿਚ ਖਾਧ ਸਮੱਗਰੀ ਦੀ ਬਹੁਤ ਘਾਟ ਹੋ ਗਈ ਸੀ । ਦੇਸ਼ ਵਿਚ ਭੁੱਖਮਰੀ ਵਰਗੇ ‘ ਹਾਲਾਤ ਪੈਦਾ ਹੋ ਗਏ ਸਨ । ਲੋਕਾਂ ਨੂੰ ਰੋਟੀ ਖਰੀਦਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵਿਚ ਖੜ੍ਹਾ ਰਹਿਣਾ ਪੈਂਦਾ ਸੀ ।
  4. ਦੇਸ਼ ਵਿਆਪੀ ਹੜਤਾਲਾਂ-ਰੁਸ ਵਿਚ ਮਜ਼ਦੂਰਾਂ ਦੀ ਹਾਲਤ ਬਹੁਤ ਖ਼ਰਾਬ ਸੀ । ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਵੀ ਬਹੁਤ ਘੱਟ ਮਜ਼ਦੂਰੀ ਮਿਲਦੀ ਸੀ । ਉਹ ਆਪਣੀ ਹਾਲਤ ਸੁਧਾਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ । ਇਸਦੇ ਸਿੱਟੇ ਵਜੋਂ ਦੇਸ਼ ਵਿਚ ਹੜਤਾਲਾਂ ਦਾ ਜਵਾਰ ਜਿਹਾ ਆ ਗਿਆ ।

ਘਟਨਾਵਾਂ-ਸਭ ਤੋਂ ਪਹਿਲਾਂ 1917 ਈ: ਵਿਚ ਰੂਸ ਦੇ ਪ੍ਰਸਿੱਧ ਨਗਰ ਪੈਟਰੋਡ (Petrograd) ਤੋਂ ਕ੍ਰਾਂਤੀ ਦਾ ਆਰੰਭ ਹੋਇਆ । ਇੱਥੇ ਮਜ਼ਦੂਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਆਮ ਜਨਤਾ ਨੇ ਰੋਟੀ ਲਈ ਵਿਦਰੋਹ ਕਰ ਦਿੱਤਾ । ਸਰਕਾਰ ਨੇ ਸੈਨਾ ਦੀ ਸਹਾਇਤਾ ਨਾਲ ਵਿਦਰੋਹ ਨੂੰ ਕੁਚਲਣਾ ਚਾਹਿਆ । ਪਰ ਸੈਨਿਕ ਲੋਕ ਮਜ਼ਦੂਰਾਂ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਮਜ਼ਦੂਰਾਂ ‘ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ।

ਮਜ਼ਦੂਰਾਂ ਅਤੇ ਸੈਨਿਕਾਂ ਦੀ ਇਕ ਸਾਂਝੀ ਸਭਾ ਬਣਾਈ ਗਈ, ਜਿਸਨੂੰ ਸੋਵੀਅਤ (Soviet) ਦਾ ਨਾਂ ਦਿੱਤਾ ਗਿਆ | ਮਜਬੂਰ ਹੋ ਕੇ ਜ਼ਾਰ ਨਿਕਲਸ ਦੂਜੇ ਨੇ 25 ਮਾਰਚ, 1917 ਈ: ਨੂੰ ਰਾਜਗੱਦੀ ਛੱਡ ਦਿੱਤੀ । ਦੇਸ਼ ਦਾ ਸ਼ਾਸਨ ਚਲਾਉਣ ਲਈ ਮਿਲਯੂਕੋਫ ਦੀ ਸਹਾਇਤਾ ਨਾਲ ਇਕ ਮੱਧਿਅਮ ਵਰਗੀ ਅੰਤਰਿਮ ਸਰਕਾਰ ਬਣਾਈ ਗਈ । ਨਵੀਂ ਸਰਕਾਰ ਨੇ ਸੈਨਿਕ ਸੁਧਾਰ ਕੀਤੇ ।

ਧਰਮ, ਵਿਚਾਰ ਅਤੇ ਪ੍ਰੈਸ ਨੂੰ ਸੁਤੰਤਰ ਕਰ ਦਿੱਤਾ ਗਿਆ ਅਤੇ ਸੰਵਿਧਾਨ ਸਭਾ ਬੁਲਾਉਣ ਦਾ ਫ਼ੈਸਲਾ ਲਿਆ ਗਿਆ | ਪਰ ਜਨਤਾ ਰੋਟੀ, ਮਕਾਨ ਅਤੇ ਸ਼ਾਂਤੀ ਦੀ ਮੰਗ ਕਰ ਰਹੀ ਸੀ । ਸਿੱਟਾ ਇਹ ਹੋਇਆ ਕਿ ਇਹ ਮੰਤਰੀ ਮੰਡਲ ਵੀ ਨਾ ਚਲ ਸਕਿਆ ਅਤੇ ਇਸਦੀ ਥਾਂ ‘ਤੇ ਨਰਮ ਵਿਚਾਰਾਂ ਦੇ ਦਲ ਮੇਨਸ਼ਵਿਕਾਂ (Mansheviks) ਨੇ ਸੱਤਾ ਸੰਭਾਲ ਲਈ, ਜਿਸਦਾ ਨੇਤਾ ਕੈਰੈਂਸਕੀ (Kerensky) ਸੀ ।

ਨਵੰਬਰ, 1917 ਈ: ਵਿਚ ਮੇਨਸ਼ਵਿਕਾ ਨੂੰ ਵੀ ਸੱਤਾ ਛੱਡਣੀ ਪਈ । ਹੁਣ ਲੈਨਿਨ ਦੀ ਅਗਵਾਈ ਵਿਚ ਗਰਮ ਵਿਚਾਰਾਂ ਵਾਲੇ ਦਲ ਬੋਲਸ਼ਵਿਕ ਨੇ ਸੱਤਾ ਸੰਭਾਲੀ । ਲੈਨਿਨ ਨੇ ਰੂਸ ਵਿਚ ਇਕ ਅਜਿਹੇ ਸਮਾਜ ਦੀ ਨੀਂਹ ਰੱਖੀ, ਜਿਸ ਵਿਚ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥਾਂ ਵਿਚ ਸੀ ।

ਇਸ ਤਰ੍ਹਾਂ ਰੂਸੀ ਕ੍ਰਾਂਤੀ ਦਾ ਉਦੇਸ਼ ਪੂਰਾ ਹੋਇਆ –

  • ਮਜ਼ਦੂਰਾਂ ਨੂੰ ਸਿੱਖਿਆ ਸੰਬੰਧੀ ਸਹੂਲਤਾਂ ਦਿੱਤੀਆਂ ਗਈਆਂ। ਉਨ੍ਹਾਂ ਦੇ ਲਈ ਸੈਨਿਕ ਸਿੱਖਿਆ ਵੀ ਜ਼ਰੂਰੀ ਕਰ ਦਿੱਤੀ ਗਈ ।
  • ਜਗੀਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ ।
  • ਵਪਾਰ ਅਤੇ ਉਪਜ ਦੇ ਸਾਧਨਾਂ ਤੇ ਸਰਕਾਰੀ ਨਿਯੰਤਰਨ ਹੋ ਗਿਆ ।
  • ਦੇਸ਼ ਦੇ ਸਾਰੇ ਕਾਰਖ਼ਾਨੇ ਮਜ਼ਦੂਰਾਂ ਦੀ ਦੇਖ-ਰੇਖ ਵਿਚ ਚੱਲਣ ਲੱਗੇ ।
  • ਸ਼ਾਸਨ ਦੀ ਸਾਰੀ ਸ਼ਕਤੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਭਾਵਾਂ (ਸੋਵੀਅਤ) ਦੇ ਹੱਥਾਂ ਵਿਚ ਆ ਗਈ ।

ਪ੍ਰਸ਼ਨ 8.
ਪਹਿਲੇ ਵਿਸ਼ਵ ਯੁੱਧ ਤੋਂ ਜਨਤਾ ਜ਼ਾਰ (ਰੂਸ) ਨੂੰ ਕਿਉਂ ਹਟਾਉਣਾ ਚਾਹੁੰਦੀ ਸੀ ? ਕੋਈ ਚਾਰ ਕਾਰਨ ਲਿਖੋ ।
ਉੱਤਰ-
ਪਹਿਲਾ ਵਿਸ਼ਵ ਯੁੱਧ ਰੁਸੀਆਂ ਲਈ ਕਈ ਮੁਸੀਬਤਾਂ ਲੈ ਕੇ ਆਇਆ । ਇਸ ਲਈ ਜਨਤਾ ਜ਼ਾਰ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਹਟਾਉਣਾ ਚਾਹੁੰਦੀ ਸੀ । ਇਸ ਗੱਲ ਦੀ ਪੁਸ਼ਟੀ ਲਈ ਹੇਠ ਲਿਖੇ ਉਦਾਹਰਨ ਦਿੱਤੇ ਜਾ ਸਕਦੇ ਹਨ –

ਪਹਿਲੇ ਵਿਸ਼ਵ ਯੁੱਧ ਵਿਚ “ਪੂਰਬੀ ਮੋਰਚੇ’ (ਰੂਸੀ ਮੋਰਚੇ ਤੇ ਚਲ ਰਹੀ ਲੜਾਈ, ਪੱਛਮੀ ਮੋਰਚੇ ਦੀ ਲੜਾਈ ਤੋਂ ਵੱਖ ਸੀ । ਪੱਛਮ ਵਿਚ ਸੈਨਿਕ ਜੋ ਫਰਾਂਸ ਦੀ ਸੀਮਾ ‘ਤੇ ਬਣੀਆਂ ਖਾਈਆਂ ਤੋਂ ਹੀ ਲੜਾਈ ਲੜ ਰਹੇ ਸਨ ਉੱਥੇ ਪੂਰਬੀ ਮੋਰਚੇ ‘ਤੇ ਸੈਨਾ ਨੇ ਕਾਫੀ ਦੂਰੀ ਤੈਅ ਕਰ ਲਈ ਸੀ । ਇਸ ਮੋਰਚੇ ‘ਤੇ ਬਹੁਤ ਸਾਰੇ ਸੈਨਿਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਸਨ । ਸੈਨਾ ਦੀ ਹਾਰ ਨੇ ਰੁਸੀਆਂ ਦਾ ਮਨੋਬਲ ਤੋੜ ਦਿੱਤਾ ਸੀ ।

1914 ਈ: ਤੋਂ 1916 ਈ: ਦੇ ਵਿਚਾਲੇ ਜਰਮਨੀ ਅਤੇ ਆਸਟ੍ਰੀਆ ਵਿਚ ਰੂਸੀ ਸੈਨਾਵਾਂ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ । 1917 ਈ: ਤਕ ਲਗਪਗ 70 ਲੱਖ ਲੋਕ ਮਾਰੇ ਜਾ ਚੁੱਕੇ ਸਨ ।

ਪਿੱਛੇ ਹੱਟਦੀਆਂ ਰੂਸੀ ਸੈਨਾਵਾਂ ਨੇ ਰਸਤੇ ਵਿਚ ਪੈਣ ਵਾਲੀਆਂ ਫ਼ਸਲਾਂ ਅਤੇ ਇਮਾਰਤਾਂ ਨੂੰ ਵੀ ਨਸ਼ਟ ਕਰ ਦਿੱਤਾ ਤਾਕਿ ਦੁਸ਼ਮਣ ਦੀ ਸੈਨਾ ਉੱਥੇ ਟਿਕ ਹੀ ਨਾ ਸਕੇ । ਫ਼ਸਲਾਂ ਅਤੇ ਇਮਾਰਤਾਂ ਦੇ ਵਿਨਾਸ਼ ਕਾਰਨ ਰੂਸ ਵਿਚ 30 ਲੱਖ ਤੋਂ ਜ਼ਿਆਦਾ ਲੋਕ ਸ਼ਰਨਾਰਥੀ ਹੋ ਗਏ। ਇਸ ਹਾਲਾਤ ਨੇ ਸਰਕਾਰ ਅਤੇ ਜ਼ਾਰ, ਦੋਨਾਂ ਨੂੰ ਅਪ੍ਰਸਿੱਧ ਬਣਾ ਦਿੱਤਾ । ਸਿਪਾਹੀ ਵੀ ਯੁੱਧ ਤੋਂ ਤੰਗ ਆ ਚੁੱਕੇ ਸਨ । ਹੁਣ ਉਹ ਲੜਨਾ ਨਹੀਂ ਚਾਹੁੰਦੇ ਸਨ ।

ਯੁੱਧ ਨਾਲ ਉਦਯੋਗਾਂ ‘ਤੇ ਵੀ ਬੁਰਾ ਪ੍ਰਭਾਵ ਪਿਆ । ਰੂਸ ਦੇ ਆਪਣੇ ਉਦਯੋਗ ਤਾਂ ਪਹਿਲਾ ਹੀ ਬਹੁਤ ਘੱਟ ਸਨ, | ਹੁਣ ਬਾਹਰ ਤੋਂ ਮਿਲਣ ਵਾਲੀ ਸਪਲਾਈ ਵੀ ਬੰਦ ਹੋ ਗਈ । ਕਿਉਂਕਿ ਬਾਲਟਿਕ ਸਾਗਰ ਵਿਚ ਜਿਹੜੇ ਮਾਰਗ ਤੋਂ ਵਿਦੇਸ਼ੀ ਸਮਾਨ ਆਉਂਦਾ ਸੀ, ਉਸ ’ਤੇ ਜਰਮਨੀ ਦਾ ਨਿਯੰਤਰਨ ਹੋ ਚੁੱਕਾ ਸੀ ।

ਯੂਰਪ ਦੇ ਬਾਕੀ ਦੇਸ਼ਾਂ ਨਾਲੋਂ ਰੂਸ ਦੇ ਉਦਯੋਗਿਕ ਉਪਕਰਨ ਵੀ ਜ਼ਿਆਦਾ ਤੇਜ਼ੀ ਨਾਲ ਬੇਕਾਰ ਹੋਣ ਲੱਗੇ । 1916 ਈ: ਤਕ ਰੇਲਵੇ ਲਾਈਨਾਂ ਟੁੱਟਣ ਲੱਗੀਆਂ ।

ਸਿਹਤਮੰਦ ਪੁਰਸ਼ਾਂ ਨੂੰ ਯੁੱਧ ਵਿਚ ਧੱਕ ਦਿੱਤਾ ਗਿਆ ਸੀ । ਇਸ ਲਈ ਦੇਸ਼ ਭਰ ਵਿਚ ਮਜ਼ਦੂਰਾਂ ਦੀ ਕਮੀ ਪੈਣ ਲੱਗੀ ਅਤੇ ਲੋੜੀਂਦਾ ਸਮਾਨ ਬਨਾਉਣ ਵਾਲੀਆਂ ਛੋਟੀਆਂ-ਛੋਟੀਆਂ ਵਰਕਸ਼ਾਪਾਂ ਬੰਦ ਹੋਣ ਲੱਗੀਆਂ । ਜ਼ਿਆਦਾਤਰ ਅਨਾਜ ਸੈਨਿਕਾਂ ਦਾ ਪੇਟ ਭਰਨ ਲਈ ਮੋਰਚੇ ‘ਤੇ ਭੇਜਿਆ ਜਾਣ ਲੱਗਾ |
ਇਸ ਲਈ ਸ਼ਹਿਰਾਂ ਵਿਚ ਰਹਿਣ ਵਾਲਿਆਂ ਲਈ ਰੋਟੀ ਅਤੇ ਆਟੇ ਦੀ ਘਾਟ ਪੈਦਾ ਹੋ ਗਈ । 1916 ਈ: ਦੀਆਂ ਸਰਦੀਆਂ ਵਿਚ ਰੋਟੀ ਦੀਆਂ ਦੁਕਾਨਾਂ ਤੇ ਵਾਰ-ਵਾਰ ਦੰਗੇ ਹੋਣ ਲੱਗੇ ।

ਪ੍ਰਸ਼ਨ 9.
1870 ਈ: ਤੋਂ 1914 ਈ: ਤਕ ਯੂਰਪ ਵਿਚ ਸਮਾਜਵਾਦੀ ਵਿਚਾਰਾਂ ਦੇ ਪ੍ਰਸਾਰ ਦਾ ਵਰਣਨ ਕਰੋ ।
ਉੱਤਰ-
1870 ਈ: ਦੇ ਦਹਾਕੇ ਦੇ ਆਰੰਭ ਤਕ ਸਮਾਜਵਾਦੀ ਵਿਚਾਰ ਪੂਰੇ ਯੂਰਪ ਵਿਚ ਫੈਲ ਚੁੱਕੇ ਸਨ ।
1. ਆਪਣੇ ਯਤਨਾਂ ਵਿਚ ਤਾਲਮੇਲ ਲਿਆਉਣ ਲਈ ਸਮਾਜਵਾਦੀਆਂ ਨੇ ਦੂਜੀ ਇੰਟਰਨੈਸ਼ਨਲ ਨਾਂ ਦੀ ਇਕ ਅੰਤਰ ਰਾਸ਼ਟਰੀ ਸੰਸਥਾ ਵੀ ਬਣਾ ਲਈ ਸੀ ।

2. ਇੰਗਲੈਂਡ ਅਤੇ ਜਰਮਨੀ ਦੇ ਮਜ਼ਦੂਰਾਂ ਨੇ ਆਪਣੇ ਜੀਵਨ ਅਤੇ ਕਾਰਜ-ਸਥਿਤੀਆਂ ਵਿਚ ਸੁਧਾਰ ਲਿਆਉਣ ਲਈ ਸੰਗਠਨ ਬਨਾਉਣਾ ਸ਼ੁਰੂ ਕਰ ਦਿੱਤਾ ਸੀ ।
ਇਨ੍ਹਾਂ ਸੰਗਠਨਾਂ ਨੇ ਸੰਕਟ ਦੇ ਸਮੇਂ ਆਪਣੇ ਮੈਂਬਰਾਂ ਨੂੰ ਸਹਾਇਤਾ ਪੁਚਾਉਣ ਲਈ ਕੋਸ਼ ਕਾਇਮ ਕੀਤੇ ਅਤੇ ਕੰਮ ਦੇ ਘੰਟਿਆਂ ਵਿਚ ਕਮੀ ਅਤੇ ਮਤ ਅਧਿਕਾਰ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ | ਜਰਮਨੀ ਵਿਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐੱਸ. ਪੀ. ਡੀ.) ਦੇ ਨਾਲ ਇਨ੍ਹਾਂ ਸੰਗਠਨਾਂ ਦੇ ਕਾਫ਼ੀ ਡੂੰਘੇ ਸੰਬੰਧ ਸਨ । ਉਹ ਸੰਸਦੀ ਚੋਣਾਂ ਵਿਚ ਪਾਰਟੀ ਦੀ ਸਹਾਇਤਾ ਵੀ ਕਰਦੇ ਸਨ ।

3. 1905 ਈ: ਤੱਕ ਬ੍ਰਿਟੇਨ ਦੇ ਸਮਾਜਵਾਦੀਆਂ ਅਤੇ ਟਰੇਡ ਯੂਨੀਅਨ ਅੰਦੋਲਨਕਾਰੀਆਂ ਨੇ ਲੇਬਰ ਪਾਰਟੀ ਦੇ ਨਾਂ ਨਾਲ | ਆਪਣੀ ਇਕ ਅਲੱਗ ਪਾਰਟੀ ਬਣਾ ਲਈ ਸੀ ।

4. ਫ਼ਰਾਂਸ ਵਿਚ ਵੀ ਸੋਸ਼ਲਿਸਟ ਪਾਰਟੀ ਦੇ ਨਾਂ ਨਾਲ ਅਜਿਹੀ ਹੀ ਇਕ ਪਾਰਟੀ ਦਾ ਗਠਨ ਕੀਤਾ ਗਿਆ । ਪਰ 1914 ਈ: ਤੱਕ ਯੂਰਪ ਵਿਚ ਸਮਾਜਵਾਦੀ ਕਿਤੇ ਵੀ ਆਪਣੀ ਸਰਕਾਰ ਬਨਾਉਣ ਵਿਚ ਸਫਲ ਨਹੀਂ ਹੋ ਪਾਏ ॥ ਜੇਕਰ ਸੰਸਦੀ ਚੋਣਾਂ ਵਿਚ ਉਨ੍ਹਾਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿਚ ਜਿੱਤਦੇ ਰਹੇ ਅਤੇ ਉਨ੍ਹਾਂ ਨੇ ਕਾਨੂੰਨ ਬਨਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਤਾਂ ਵੀ ਸਰਕਾਰਾਂ ਵਿਚ ਰੂੜੀਵਾਦੀਆਂ, ਉਦਾਰਵਾਦੀਆਂ ਅਤੇ ਰੈਡੀਕਲਾਂ ਦਾ ਹੀ ਦਬਦਬਾ ਬਣਿਆ ਰਿਹਾ।

PSEB 9th Class SST Solutions History Chapter 7 ਵਣ ਸਮਾਜ ਅਤੇ ਬਸਤੀਵਾਦ

Punjab State Board PSEB 9th Class Social Science Book Solutions History Chapter 7 ਵਣ ਸਮਾਜ ਅਤੇ ਬਸਤੀਵਾਦ Textbook Exercise Questions and Answers.

PSEB Solutions for Class 9 Social Science History Chapter 7 ਵਣ ਸਮਾਜ ਅਤੇ ਬਸਤੀਵਾਦ

Social Science Guide for Class 9 PSEB ਵਣ ਸਮਾਜ ਅਤੇ ਬਸਤੀਵਾਦ Textbook Questions and Answers

(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਵਿਚ ਸ਼ੁਰੂ ਹੋਈ ?
(ਉ) ਏਸ਼ੀਆ
(ਆ) ਯੂਰਪ
(ਈ) ਆਸਟਰੇਲੀਆ
(ਸ) ਉੱਤਰੀ ਅਮਰੀਕਾ ।
ਉੱਤਰ-
(ਆ) ਯੂਰਪ

ਪ੍ਰਸ਼ਨ 2.
ਇੰਪੀਰੀਅਲ ਵਣ ਖੋਜ ਸੰਸਥਾ ਕਿੱਥੇ ਹੈ ?
(ਉ) ਦਿੱਲੀ
(ਅ) ਮੁੰਬਈ
(ਈ) ਦੇਹਰਾਦੂਨ
(ਸ) ਅਬੋਹਰ ।
ਉੱਤਰ-
(ਈ) ਦੇਹਰਾਦੂਨ

ਪ੍ਰਸ਼ਨ 3.
ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ ?
(ੳ) ਲਾਰਡ ਡਲਹੌਜੀ
(ਅ) ਡਾਈਟਿਚ ਬੈਡਿਸ
(ਈ) ਕੈਪਟਨ ਵਾਟਸਨ
(ਸ) ਲਾਰਡ ਹਾਰਡਿੰਗ ।
ਉੱਤਰ-
(ਅ) ਡਾਈਟਿਚ ਬੈਡਿਸ

ਪ੍ਰਸ਼ਨ 4.
ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਲਈ ਕਿਹੜੇ ਰੁੱਖ ਦੀ ਲੱਕੜੀ ਸਭ ਤੋਂ ਵਧੀਆ ਮੰਨੀ ਜਾਂਦੀ ਸੀ ?
(ਉ) ਬਬੂਲ (ਕਿੱਕਰ
(ਅ) ਓਕ
(ਈ) ਨਿੰਮ
(ਸ) ਸਾਗਵਾਨ ।
ਉੱਤਰ-
(ਸ) ਸਾਗਵਾਨ ।

ਪ੍ਰਸ਼ਨ 5.
ਮੁੰਡਾ ਅੰਦੋਲਨ ਕਿਹੜੇ ਇਲਾਕੇ ਵਿੱਚ ਹੋਇਆ ?
(ੳ) ਰਾਜਸਥਾਨ
(ਅ) ਛੋਟਾ ਨਾਗਪੁਰ
(ਈ) ਮਦਰਾਸ
(ਸ) ਪੰਜਾਬ ।
ਉੱਤਰ-
(ਅ) ਛੋਟਾ ਨਾਗਪੁਰ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
………….ਅਤੇ………….. ਮਨੁੱਖ ਲਈ ਮਹੱਤਵਪੂਰਨ ਸਾਧਨ ਹੈ ।
ਉੱਤਰ-
ਵਣ, ਜਲ,

ਪ੍ਰਸ਼ਨ 2.
ਕਲੋਨੀਅਲਇਜ਼ਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ……………ਤੋਂ ਬਣਿਆ ਹੈ ।
ਉੱਤਰ-
ਕਾਲੋਨੀਆ,

ਪ੍ਰਸ਼ਨ 3.
ਯੂਰਪ ਵਿਚ…………..ਦੇ ਦਰੱਖਤ ਦੀ ਲੱਕੜੀ ਤੋਂ ਸਮੁੰਦਰੀ ਜਹਾਜ਼ ਬਣਾਏ ਜਾਂਦੇ ਸਨ ।
ਉੱਤਰ-
ਓਕ,

ਪ੍ਰਸ਼ਨ 4.
ਬਿਰਸਾ ਮੁੰਡਾ ਨੂੰ 8 ਅਗਸਤ, 1895 ਈ: ਨੂੰ, …………… ਨਾਂ ਦੇ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ।
ਉੱਤਰ-
ਚਲਕਟ,

ਪ੍ਰਸ਼ਨ 5.
……………… ਨੂੰ ਖੇਤੀਬਾੜੀ ਦਾ ਰਵਾਇਤੀ ਢੰਗ ਮੰਨਿਆ ਗਿਆ ।
ਉੱਤਰ-
ਝੂਮ (ਬਦਲਵੀਂ) ।

(ਇ) ਸਹੀ ਮਿਲਾਨ ਕਰੋ

(ਉ) (ਆ)
1. ਬਿਰਸਾ ਮੁੰਡਾ (i) 2006
2. ਸਮੁੰਦਰੀ ਜਹਾਜ਼ (ii) ਬਬੂਲ (ਕਿੱਕਰ)
3. ਜੰਡ (iii) ਧਰਤੀ ਬਾਬਾ
4. ਵਣ ਅਧਿਕਾਰ ਕਾਨੂੰਨ (iv) ਖੇਜੜੀ
5. ਨੀਲਗਿਰੀ ਦੀਆਂ ਪਹਾੜੀਆਂ (v) ਸਾਗਵਾਨ

ਉੱਤਰ-

1. ਬਿਰਸਾ ਮੁੰਡਾ (iii) ਧਰਤੀ ਬਾਬਾ
2. ਸਮੁੰਦਰੀ ਜਹਾਜ਼ (v) ਸਾਗਵਾਨ
3. ਜੰਡ (iv) ਖੇਜੜੀ
4. ਵਣ ਅਧਿਕਾਰ ਕਾਨੂੰਨ (i) 2006
5. ਨੀਲਗਿਰੀ ਦੀਆਂ ਪਹਾੜੀਆਂ (ii) ਬਬੂਲ ਕਿੱਕਰ) ।

(ਸ) ਅੰਤਰ ਦੱਸੋ

ਪ੍ਰਸ਼ਨ  1.
ਸੁਰੱਖਿਅਤ ਵਣ ਅਤੇ ਰਾਖਵੇਂ ਵਣ
ਉੱਤਰ-
ਸੁਰੱਖਿਅਤ ਵਣ ਅਤੇ ਰਾਖਵੇਂ ਵਣ –

  • ਰੱਖਿਅਤ ਵਣ-ਸੁਰੱਖਿਅਤ ਵਣਾਂ ਵਿੱਚ ਵੀ ਪਸ਼ੂ ਚਰਾਉਣ ਤੇ ਖੇਤੀ ਕਰਨ ‘ਤੇ ਰੋਕ ਸੀ ਪਰ ਇਨ੍ਹਾਂ ਜੰਗਲਾਂ ਦੀ | ਵਰਤੋਂ ਕਰਨ ਤੇ ਸਰਕਾਰ ਨੂੰ ਕਰ ਦੇਣਾ ਪੈਂਦਾ ਸੀ ।
  • ਰਾਖਵੇਂ ਵਣ-ਰਾਖਵੇਂ ਵਣ ਲੱਕੜੀ ਦੇ ਵਪਾਰਕ ਉਤਪਾਦਨ ਲਈ ਹੁੰਦੇ ਸਨ । ਇਨ੍ਹਾਂ ਵਣਾਂ ਵਿਚ ਪਸ਼ੂ ਚਰਾਉਣਾ ਅਤੇ ਖੇਤੀ ਕਰਨਾ ਸਖ਼ਤ ਮਨਾ ਸੀ ।

ਪ੍ਰਸ਼ਨ 2.
ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ ।
ਉੱਤਰ-
ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ –

  • ਆਧੁਨਿਕ ਬਾਗਬਾਨੀ-ਵਣ ਵਿਭਾਗ ਦੇ ਨਿਯੰਤਰਨ ਵਿਚ ਰੁੱਖ ਕੱਟਣ ਦੀ ਉਹ ਪ੍ਰਣਾਲੀ ਜਿਸ ਵਿਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਉਗਾਏ ਜਾਂਦੇ ਹਨ ।
  • ਕੁਦਰਤੀ ਵਣ-ਕਈ ਰੁੱਖ-ਪੌਦੇ ਜਲਵਾਯੂ ਅਤੇ ਮਿੱਟੀ ਦੇ ਉਪਜਾਊਪਣ ਦੇ ਕਾਰਨ ਆਪਣੇ ਆਪ ਉੱਗ ਆਉਂਦੇ ਹਨ । ਫੁੱਲ-ਫੁੱਲ ਕੇ ਇਹ ਵੱਡੇ ਹੋ ਜਾਂਦੇ ਹਨ । ਇਨ੍ਹਾਂ ਨੂੰ ਕੁਦਰਤੀ ਵਣ ਕਹਿੰਦੇ ਹਨ । ਇਨ੍ਹਾਂ ਦੇ ਉੱਗਣ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਣ ਸਮਾਜ ਤੋਂ ਕੀ ਭਾਵ ਹੈ ?
ਉੱਤਰ-
ਵਣ ਸਮਾਜ ਤੋਂ ਭਾਵ ਲੋਕਾਂ ਦੇ ਉਸ ਸਮੂਹ ਤੋਂ ਜਿਸਦੀ ਆਜੀਵਿਕਾ ਵਣਾਂ ਤੇ ਨਿਰਭਰ ਹੈ ਅਤੇ ਉਹ ਵਣਾਂ ਦੇ ਨੇੜੇ-ਤੇੜੇ ਰਹਿੰਦੇ ਹਨ ।

ਪ੍ਰਸ਼ਨ 2.
ਬਸਤੀਵਾਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਇਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਤੇ ਮਨੁੱਖੀ ਸੰਪੱਤੀ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਨ ਅਤੇ ਉਸਦਾ ਆਪਣੇ ਹਿੱਤਾਂ ਲਈ ਵਰਤੋਂ ਬਸਤੀਵਾਦ ਅਖਵਾਉਂਦਾ ਹੈ ।

ਪ੍ਰਸ਼ਨ 3.
ਜੰਗਲਾਂ ਦੀ ਕਟਾਈ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  1. ਖੇਤੀਬਾੜੀ ਦਾ ਵਿਸਤਾਰ
  2. ਵਪਾਰਕ ਫ਼ਸਲਾਂ ਦੀ ਖੇਤੀ ॥

ਪ੍ਰਸ਼ਨ 4.
ਭਾਰਤੀ ਸਮੁੰਦਰੀ ਜਹਾਜ਼ ਕਿਸ ਦਰੱਖਤ ਦੀ ਲੱਕੜੀ ਤੋਂ ਬਣਾਏ ਜਾਂਦੇ ਸਨ ?
ਉੱਤਰ-
ਸਾਗਵਾਨ ।

ਪ੍ਰਸ਼ਨ 5.
ਕਿਸ ਪ੍ਰਾਚੀਨ ਭਾਰਤੀ ਰਾਜੇ ਨੇ ਜੀਵ ਹੱਤਿਆ ਤੇ ਪਾਬੰਦੀ ਲਗਾਈ ਸੀ ?
ਉੱਤਰ-
ਸਮਰਾਟ ਅਸ਼ੋਕ ।

ਪ੍ਰਸ਼ਨ 6.
ਨੀਲਗਿਰੀ ਦੀਆਂ ਪਹਾੜੀਆਂ ‘ਤੇ ਕਿਹੜੇ ਰੁੱਖ ਲਾਏ ਗਏ ?
ਉੱਤਰ-
ਬਬੂਲ ।

ਪ੍ਰਸ਼ਨ 7.
ਚਾਰ ਵਪਾਰਕ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਪਾਹ, ਪਟਸਨ, ਚਾਹ, ਕਾਫੀ, ਰਬੜ ਆਦਿ ।

ਪ੍ਰਸ਼ਨ 8.
ਬਿਰਸਾ ਮੁੰਡਾ ਨੇ ਕਿਹੜਾ ਨਾਅਰਾ ਦਿੱਤਾ ?
ਉੱਤਰ-
ਅਬੂਆ ਦੇਸ਼ ਵਿਚ ਅਬੂਆ ਰਾਜ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 9.
ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ ?
ਉੱਤਰ-
ਬਿਸ਼ਨੋਈ ਭਾਈਚਾਰਾ ॥

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਪਨਿਵੇਸ਼ ਕਿਸਨੂੰ ਕਿਹਾ ਜਾਂਦਾ ਹੈ ? ਉਦਾਹਰਨ ਵੀ ਦਿਓ ।
ਉੱਤਰ-
ਇਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਅਤੇ ਮਨੁੱਖੀ ਸੰਪੱਤੀ ਤੇ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਨ ਅਤੇ ਉਸਦਾ ਆਪਣੇ ਹਿੱਤਾਂ ਲਈ ਵਰਤੋਂ ਉਪਨਿਵੇਸ਼ ਅਖਵਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਭਾਰਤ ‘ਤੇ ਬ੍ਰਿਟਿਸ਼ ਸਰਕਾਰ ਦਾ ਨਿਯੰਤਰਨ ਇਸਦਾ ਉਦਾਹਰਨ ਹੈ ।

ਪ੍ਰਸ਼ਨ 2.
ਵਣ ਤੇ ਜੀਵਿਕਾ ਵਿਚ ਕੀ ਸੰਬੰਧ ਹੈ ?
ਉੱਤਰ-
ਵਣ ਸਾਡੇ ਜੀਵਨ ਦਾ ਆਧਾਰ ਹਨ । ਵਣਾਂ ਤੋਂ ਸਾਨੂੰ ਫਲ, ਫੁੱਲ, ਜੜੀਆਂ-ਬੂਟੀਆਂ, ਰਬੜ, ਇਮਾਰਤੀ ਲੱਕੜੀ ਅਤੇ ਬਾਲਣ ਦੀ ਲੱਕੜੀ ਆਦਿ ਮਿਲਦੀ ਹੈ ।
ਵਣ ਜੰਗਲੀ ਜੀਵਾਂ ਦਾ ਆਸਰਾ ਸਥਾਨ ਹੈ । ਪਸ਼ੂ ਪਾਲਨ ਤੇ ਨਿਰਵਾਹ ਕਰਨ ਵਾਲੇ ਜ਼ਿਆਦਾਤਰ ਲੋਕ ਵਣਾਂ ਤੇ ਨਿਰਭਰ ਹਨ । ਇਸਦੇ ਇਲਾਵਾ ਵਣ ਵਾਤਾਵਰਨ ਨੂੰ ਸ਼ੁੱਧਤਾ ਪ੍ਰਦਾਨ ਕਰਦੇ ਹਨ | ਵਣ ਵਰਖਾ ਲਿਆਉਣ ਵਿਚ ਵੀ ਸਹਾਇਕ ਹਨ | ਵਰਖਾ ਦੀ ਪੁਨਰਾਵਿਤੀ ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਦੀ ਖੇਤੀਬਾੜੀ ਪਸ਼ੂ-ਪਾਲਨ ਆਦਿ ਕੰਮਾਂ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ 3.
ਰੇਲਵੇ ਦੇ ਵਿਸਥਾਰ ਲਈ ਜੰਗਲਾਂ ਨੂੰ ਕਿਵੇਂ ਵਰਤਿਆ ਗਿਆ ?
ਉੱਤਰ-
ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ ਜੋ ਸਖ਼ਤ ਲੱਕੜੀ ਨਾਲ ਬਣਾਏ ਜਾਂਦੇ ਸਨ । ਇਸਦੇ ਇਲਾਵਾ ਭਾਫ਼ ਇੰਜਣਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ । ਇਸਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਵੱਡੇ ਪੱਧਰ ‘ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ | 1850 ਈ: ਦੇ ਦਹਾਕੇ ਤੱਕ ਸਿਰਫ ਮਦਰਾਸ ਪੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35000 ਰੁੱਖ ਕੱਟੇ ਜਾਣ ਲੱਗੇ ਸਨ । ਇਸਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ । ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨੇਵਾਹ ਕਟਾਈ ਕਰਦੇ ਸਨ । ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੇ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ । 1882 ਈ: ਵਿੱਚ ਜਾਵਾਂ ਤੋਂ ਵੀ 2 ਲੱਖ 80 ਹਜ਼ਾਰ ਸਲੀਪਰਾਂ ਦਾ ਆਯਾਤ ਕੀਤਾ ਗਿਆ ।

ਪ੍ਰਸ਼ਨ 4.
1878 ਈ: ਦੇ ਵਣ ਕਾਨੂੰਨ ਦੇ ਅਨੁਸਾਰ ਜੰਗਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਦੱਸੋ ।
ਉੱਤਰ-
1878 ਈ: ਵਿਚ 1865 ਈ: ਦੇ ਵਣ ਕਾਨੂੰਨ ਵਿਚ ਸੋਧ ਕੀਤੀ ਗਈ । ਨਵੀਆਂ ਵਿਵਸਥਾਵਾਂ ਦੇ ਅਨੁਸਾਰ –

  • ਵਣਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਰਾਖਵੇਂ, ਸੁਰੱਖਿਅਤ ਅਤੇ ਗ੍ਰਾਮੀਣ ।
  • ਸਭ ਤੋਂ ਚੰਗੇ ਵਣਾਂ ਨੂੰ ਰਾਖਵੇਂ ਵਣਾਂ ਕਿਹਾ ਗਿਆ ਪਿੰਡ ਵਾਲੇ ਇਨ੍ਹਾਂ ਵਣਾਂ ਤੋਂ ਆਪਣੇ ਉਪਯੋਗ ਲਈ ਕੁੱਝ ਵੀ ਨਹੀਂ ਲੈ ਸਕਦੇ ਸਨ ।
  • ਘਰ ਬਣਾਉਣ ਜਾਂ ਈਂਧਨ ਲਈ ਪਿੰਡ ਵਾਸੀ ਸਿਰਫ ਸੁਰੱਖਿਅਤੇ ਜਾਂ ਗਾਮੀਣ ਵਣਾਂ ਤੋਂ ਹੀ ਲੱਕੜੀ ਲੈ ਸਕਦੇ ਸਨ ।

ਪ੍ਰਸ਼ਨ 5.
ਸਮਕਾਲੀ ਭਾਰਤ ਵਿਚ ਵਣਾਂ ਦੀ ਕੀ ਸਥਿਤੀ ਹੈ ?
ਉੱਤਰ-
ਭਾਰਤ ਰਾਸ਼ਟਰ ਰਿਸ਼ੀਆਂ-ਮੁਨੀਆਂ ਅਤੇ ਭਗਤਾਂ ਦੀ ਧਰਤੀ ਹੈ । ਇਨ੍ਹਾਂ ਦਾ ਵਣਾਂ ਨਾਲ ਡੂੰਘਾ ਸੰਬੰਧ ਰਿਹਾ ਹੈ । ਇਸੇ ਕਾਰਨ ਭਾਰਤ ਵਿਚ ਵਣ ਅਤੇ ਵਣ ਜੀਵਾਂ ਦੀ ਸੁਰੱਖਿਆ ਕਰਨ ਦੀ ਪਰੰਪਰਾ ਰਹੀ ਹੈ । ਪ੍ਰਾਚੀਨ ਭਾਰਤੀ ਸਮਰਾਟ ਅਸ਼ੋਕ ਨੇ ਇਕ ਸ਼ਿਲਾਲੇਖ ਤੇ ਲਿਖਵਾਇਆ ਸੀ । ਉਸਦੇ ਅਨੁਸਾਰ ਜੀਵ-ਜੰਤੂਆਂ ਨੂੰ ਮਾਰਿਆ ਨਹੀਂ ਜਾਏਗਾ । ਤੋਤਾ, ਮੈਨਾ, ਅਰੁਣਾ, ਕਲਹੰਸ, ਨਦੀਮੁਖ, ਸਾਰਸ, ਬਿਨਾਂ ਕੰਡੇ ਵਾਲੀਆਂ ਮੱਛੀਆਂ ਆਦਿ ਜਾਨਵਰ ਜੋ ਉਪਯੋਗੀ ਅਤੇ ਖਾਣ ਯੋਗ ਨਹੀਂ ਸਨ । ਇਸਦੇ ਇਲਾਵਾ ਵਣਾਂ ਨੂੰ ਜਲਾਇਆ ਨਹੀਂ ਜਾਏਗਾ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 6.
ਝੂਮ ਪ੍ਰਥਾ (ਝੂਮ ਖੇਤੀਬਾੜੀ ‘ਤੇ ਨੋਟ ਲਿਖੋ ।
ਉੱਤਰ-
ਬਸਤੀਵਾਦ ਤੋਂ ਪਹਿਲਾਂ ਜੰਗਲਾਂ ਵਿਚ ਪਰੰਪਰਿਕ ਖੇਤੀ ਕੀਤੀ ਜਾਂਦੀ ਸੀ । ਇਸਨੂੰ ਝੂਮ ਪ੍ਰਥਾ ਜਾਂ ਝੂਮ ਖੇਤੀ (ਸਥਾਨਾਂਤਰਿਤ ਖੇਤੀ ਕਿਹਾ ਜਾਂਦਾ ਸੀ । ਖੇਤੀਬਾੜੀ ਦੀ ਇਸ ਪ੍ਰਥਾ ਦੇ ਅਨੁਸਾਰ ਜੰਗਲ ਦੇ ਕੁੱਝ ਭਾਗਾਂ ਦੇ ਰੁੱਖਾਂ ਨੂੰ ਕੱਟ ਕੇ ਅੱਗ ਲਾ ਦਿੱਤੀ ਜਾਂਦੀ ਸੀ । ਮਾਨਸੂਨ ਦੇ ਬਾਅਦ ਉਸ ਖੇਤਰ ਵਿੱਚ ਫ਼ਸਲ ਬੀਜੀ ਜਾਂਦੀ ਸੀ, ਜਿਸਨੂੰ ਅਕਤੂਬਰ-ਨਵੰਬਰ ਵਿਚ ਕੱਟ ਲਿਆ ਜਾਂਦਾ ਸੀ । ਦੋ-ਤਿੰਨ ਸਾਲ ਲਗਾਤਾਰ ਇਸੇ ਖੇਤਰ ਵਿਚ ਫ਼ਸਲ ਪੈਦਾ ਕੀਤੀ ਜਾਂਦੀ ਸੀ । ਜਦੋਂ ਇਸਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਸੀ, ਤਾਂ ਇਸ ਖੇਤਰ ਵਿੱਚ ਰੁੱਖ ਲਾ ਦਿੱਤੇ ਜਾਂਦੇ ਸਨ ਤਾਂਕਿ ਫਿਰ ਤੋਂ ਜੰਗਲ ਤਿਆਰ ਹੋ ਸਕੇ । ਅਜਿਹੇ ਜੰਗਲ 17-18 ਸਾਲਾਂ ਵਿਚ ਮੁੜ ਤਿਆਰ ਹੋ ਜਾਂਦੇ ਸਨ । ਜੰਗਲ ਵਾਸੀ ਖੇਤੀਬਾੜੀ ਲਈ ਕਿਸੇ ਹੋਰ ਸਥਾਨ ਨੂੰ ਚੁਣ ਲੈਂਦੇ ਸਨ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲਾਂ ਦੀ ਕਟਾਈ ਦੇ ਕੀ ਕਾਰਨ ਸਨ ? ਵਰਣਨ ਕਰੋ ।
ਉੱਤਰ-
ਉਦਯੋਗਿਕ ਕ੍ਰਾਂਤੀ ਨਾਲ ਕੱਚੇ ਮਾਲ ਅਤੇ ਖਾਧ ਪਦਾਰਥਾਂ ਦੀ ਮੰਗ ਵੱਧ ਗਈ । ਇਸ ਦੇ ਨਾਲ ਹੀ ਵਿਸ਼ਵ ਵਿਚ ਲੱਕੜੀ ਦੀ ਮੰਗ ਵੀ ਵੱਧ ਗਈ, ਜੰਗਲਾਂ ਦੀ ਕਟਾਈ ਹੋਣ ਲੱਗੀ ਅਤੇ ਹੌਲੀ-ਹੌਲੀ ਲੱਕੜੀ ਘੱਟ ਮਿਲਣ ਲੱਗੀ । ਇਸ ਨਾਲ ਜੰਗਲ ਨਿਵਾਸੀਆਂ ਦਾ ਜੀਵਨ ਅਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ । ਯੂਰਪੀ ਦੇਸ਼ਾਂ ਦੀ ਅੱਖ ਭਾਰਤ ਸਹਿਤ ਉਨ੍ਹਾਂ ਦੇਸ਼ਾਂ ਤੇ ਟਿਕ ਗਈ ਜੋ ਵਣ-ਸੰਪੱਤੀ ਅਤੇ ਹੋਰ ਕੁਦਰਤੀ ਸਾਧਨਾਂ ਨਾਲ ਸੰਪੰਨ ਸਨ । ਇਸੇ ਉਦੇਸ਼ ਦੀ ਪੂਰਤੀ ਲਈ ਡੱਚਾ, ਪੁਰਤਗਾਲੀਆਂ, ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਆਦਿ ਨੇ ਜੰਗਲਾਂ ਦੀ ਕਟਾਓ ਆਰੰਭ ਕਰ ਦਿੱਤਾ ।

ਸੰਖੇਪ ਵਿਚ ਬਸਤੀਵਾਦ ਦੇ ਅਧੀਨ ਜੰਗਲਾਂ ਦੀ ਕਟਾਈ ਦੇ ਹੇਠ ਲਿਖੇ ਕਾਰਨ ਸਨ –
1. ਰੇਲਵੇ-ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ ਜੋ ਸਖ਼ਤ ਲੱਕੜੀ ਨਾਲ ਬਣਾਏ ਜਾਂਦੇ ਸਨ । ਇਸਦੇ ਇਲਾਵਾ ਭਾਫ਼ ਇੰਜਣਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ । ਇਸਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਵੱਡੇ ਪੱਧਰ ‘ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ ।

1850 ਈ: ਦੇ ਦਹਾਕੇ ਤਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਣ ਲੱਗੇ ਸਨ । ਇਸਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ । ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਸਨ । ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੋਂ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ । 1882 ਈ: ਵਿਚ ਜਾਵਾ ਤੋਂ ਵੀ 2 ਲੱਖ 80 ਹਜ਼ਾਰ ਸਲੀਪਰਾਂ ਦਾ ਆਯਾਤ ਕੀਤਾ ਗਿਆ ।

2. ਜਹਾਜ਼ ਨਿਰਮਾਣ-ਬਸਤੀਵਾਦੀ ਸ਼ਾਸਕਾਂ ਨੂੰ ਆਪਣੀ ਨੌ ਸ਼ਕਤੀ ਵਧਾਉਣ ਲਈ ਜਹਾਜ਼ਾਂ ਦੀ ਲੋੜ ਸੀ । ਇਸਦੇ ਲਈ ਭਾਰੀ ਮਾਤਰਾ ਵਿਚ ਲੱਕੜੀ ਚਾਹੀਦੀ ਸੀ । ਇਸ ਲਈ ਮਜ਼ਬੂਤ ਲੱਕੜੀ ਪ੍ਰਾਪਤ ਕਰਨ ਲਈ ਟੀਕ ਅਤੇ ਸਾਲ ਦੇ ਰੁੱਖ ਲਗਾਏ ਜਾਣ ਲੱਗੇ । ਹੋਰ ਸਾਰੇ ਤਰ੍ਹਾਂ ਦੇ ਰੁੱਖਾਂ ਨੂੰ ਸਾਫ਼ ਕਰ ਦਿੱਤਾ ਗਿਆ । ਛੇਤੀ ਹੀ ਭਾਰਤ ਤੋਂ ਵੱਡੇ ਪੱਧਰ ‘ਤੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ ।

3. ਖੇਤੀਬਾੜੀ ਦਾ ਵਿਸਤਾਰ-1600 ਈ: ਵਿੱਚ ਭਾਰਤ ਦਾ ਲਗਪਗ 6 ਭੂ-ਭਾਗ ਖੇਤੀਬਾੜੀ ਦੇ ਅਧੀਨ ਸੀ । ਪਰ ਜਨਸੰਖਿਆ ਵਸਣ ਦੇ ਨਾਲ-ਨਾਲ ਖਾਧ-ਅਨਾਜ ਦੀ ਮੰਗ ਵਧਣ ਲੱਗੀ । ਇਸ ਲਈ ਕਿਸਾਨ ਖੇਤੀਬਾੜੀ ਖੇਤਰ ਦਾ ਵਿਸਤਾਰ ਕਰਨ ਲੱਗੇ । ਇਸਦੇ ਲਈ ਜੰਗਲਾਂ ਨੂੰ ਸਾਫ਼ ਕਰਕੇ ਨਵੇਂ ਖੇਤ ਬਣਾਏ ਜਾਣ ਲੱਗੇ । ਇਸਦੇ ਇਲਾਵਾ ਬ੍ਰਿਟਿਸ਼ ਅਧਿਕਾਰੀ ਆਰੰਭ ਵਿਚ ਇਹ ਸੋਚਦੇ ਸਨ ਕਿ ਜੰਗਲ ਧਰਤੀ ਦੀ ਸ਼ੋਭਾ ਵਿਗਾੜਦੇ ਹਨ । ਇਸ ਲਈ ਇਨ੍ਹਾਂ ਨੂੰ ਕੱਟ ਕੇ ਖੇਤੀਬਾੜੀ ਭੂਮੀ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਯੂਰਪ ਦੀ ਸ਼ਹਿਰੀ ਜਨਸੰਖਿਆ ਲਈ ਭੋਜਨ ਅਤੇ ਕਾਰਖ਼ਾਨਿਆਂ ਲਈ ਕੱਚਾ ਮਾਲ ਪ੍ਰਾਪਤ ਕੀਤਾ ਜਾ ਸਕੇ । ਖੇਤੀਬਾੜੀ ਦੇ ਵਿਸਤਾਰ ਨਾਲ ਸਰਕਾਰ ਦੀ ਆਮਦਨ ਵੀ ਵਧ ਸਕਦੀ ਸੀ । ਸਿੱਟੇ ਵਜੋਂ 1880 ਈ:-1920 ਈ: ਦੇ ਵਿਚਾਰ 6.7 ਲੱਖ
ਹੈਕਟੇਅਰ ਖੇਤੀ ਖੇਤਰ ਦਾ ਵਿਸਤਾਰ ਹੋਇਆ । ਇਸਦਾ ਸਭ ਤੋਂ ਬੁਰਾ ਪ੍ਰਭਾਵ ਜੰਗਲਾਂ ਤੇ ਹੀ ਪਿਆ ।

4. ਵਪਾਰਕ ਖੇਤੀ-ਵਪਾਰਕ ਖੇਤੀ ਤੋਂ ਭਾਵ ਨਕਦੀ ਫ਼ਸਲਾਂ ਉਗਾਉਣ ਤੋਂ ਹੈ । ਇਨ੍ਹਾਂ ਫ਼ਸਲਾਂ ਵਿੱਚ ਜੁਟ ਪਟਸਨ, ਰੀਨਾ, ਕਣਕ ਅਤੇ ਕਪਾਹ ਆਦਿ ਫ਼ਸਲਾਂ ਸ਼ਾਮਲ ਹਨ । ਇਨ੍ਹਾਂ ਫ਼ਸਲਾਂ ਦੀ ਮੰਗ 19ਵੀਂ ਸਦੀ ਵਿਚ ਵਧੀ । ਇਹ ਫ਼ਸਲਾਂ ਉਗਾਉਣ ਲਈ ਵੀ ਜੰਗਲਾਂ ਦਾ ਵਿਨਾਸ਼ ਕਰਕੇ ਨਵੀਆਂ ਭੂਮੀਆਂ ਪ੍ਰਾਪਤ ਕੀਤੀਆਂ ਗਈਆਂ ।

5. ਚਾਹ-ਕਾਫੀ ਦੇ ਬਾਗਾਨ-ਯੂਰਪ ਵਿਚ ਚਾਹ ਅਤੇ ਕਾਫੀ ਦੀ ਮੰਗ ਵਧਦੀ ਜਾ ਰਹੀ ਸੀ । ਇਸ ਲਈ ਬਸਤੀਵਾਦੀ ਸ਼ਾਸਕਾਂ ਨੇ ਜੰਗਲਾਂ ‘ਤੇ ਨਿਯੰਤਰਨ ਕਾਇਮ ਕਰ ਲਿਆ ਅਤੇ ਜੰਗਲਾਂ ਨੂੰ ਕੱਟ ਕੇ ਵਿਸ਼ਾਲ ਭੂ-ਭਾਗ ਬਾਗਾਨ ਮਾਲਕਾਂ ਨੂੰ ਸਸਤੇ ਮੁੱਲਾਂ ਤੇ ਵੇਚ ਦਿੱਤਾ । ਇਨ੍ਹਾਂ ਭੂ-ਭਾਗਾਂ ਤੇ ਚਾਹ ਅਤੇ ਕਾਫੀ ਦੇ ਬਾਗਾਨ ਲਾਏ ਗਏ ।

6. ਆਦਿਵਾਸੀ ਅਤੇ ਕਿਸਾਨ-ਆਦਿਵਾਸੀ ਅਤੇ ਹੋਰ ਛੋਟੇ-ਛੋਟੇ ਕਿਸਾਨ ਆਪਣੀਆਂ ਝੌਪੜੀਆਂ ਬਣਾਉਣ ਅਤੇ ਈਂਧਨ ਲਈ ਰੁੱਖਾਂ ਨੂੰ ਕੱਟਦੇ ਸਨ । ਉਹ ਕੁੱਝ ਰੁੱਖਾਂ ਦੀਆਂ ਜੜ੍ਹਾਂ ਅਤੇ ਕੰਦਮੂਲ ਆਦਿ ਦੀ ਵਰਤੋਂ ਭੋਜਨ ਦੇ ਤੌਰ ‘ਤੇ ਵੀ ਕਰਦੇ ਸਨ । ਇਸ ਨਾਲ ਵੀ ਜੰਗਲਾਂ ਦਾ ਬਹੁਤ ਜ਼ਿਆਦਾ ਵਿਨਾਸ਼ ਹੋਇਆ ।

ਪ੍ਰਸ਼ਨ 2.
ਬਸਤੀਵਾਦ ਅਧੀਨ ਬਣੇ ਵਣ ਕਾਨੂੰਨਾਂ ਦਾ ਵਣ ਸਮਾਜ ਤੇ ਕੀ ਅਸਰ ਪਿਆ ? ਵਰਣਨ ਕਰੋ ।
ਉੱਤਰ –
1. ਝੂਮ ਖੇਤੀ ਕਰਨ ਵਾਲਿਆਂ ਨੂੰ–ਬਸਤੀਵਾਦੀ ਸ਼ਾਸਕਾਂ ਨੇ ਝੂਮ ਖੇਤੀ ‘ਤੇ ਰੋਕ ਲਾ ਦਿੱਤੀ ਅਤੇ ਇਸ ਤਰ੍ਹਾਂ ਦੀ ਖੇਤੀ ਕਰਨ ਵਾਲੇ ਜਨ-ਸਮੁਦਾਵਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਵਿਸਥਾਪਿਤ ਕਰ ਦਿੱਤਾ । ਸਿੱਟੇ ਵਜੋਂ ਕੁੱਝ ਕਿਸਾਨਾਂ ਨੂੰ ਆਪਣਾ ਵਿਵਸਾਇ ਬਦਲਣਾ ਪਿਆ ਅਤੇ ਕੁੱਝ ਨੇ ਇਸਦੇ ਵਿਰੋਧ ਵਿੱਚ ਵਿਦਰੋਹ ਕਰ ਦਿੱਤਾ ।
2. ਘੁਮੱਕੜ ਅਤੇ ਚਰਵਾਹਾ ਸਮੁਦਾਵਾਂ ਨੂੰ-ਵਣ ਪ੍ਰਬੰਧਨ ਦੇ ਨਵੇਂ ਕਾਨੂੰਨ ਬਣਨ ਨਾਲ ਸਥਾਨਕ ਲੋਕਾਂ ਦੁਆਰਾ ਵਣਾਂ ਵਿੱਚ ਪਸ਼ੂ ਚਰਾਉਣ ਅਤੇ ਸ਼ਿਕਾਰ ਕਰਨ ‘ਤੇ ਰੋਕ ਲਾ ਦਿੱਤੀ ਗਈ । ਸਿੱਟੇ ਵਜੋਂ ਕਈ ਘੁਮੱਕੜ ਅਤੇ ਚਰਵਾਹਾ ਸਮੁਦਾਵਾਂ ਦੀ ਰੋਜ਼ੀ ਖੁੱਸ ਗਈ । ਅਜਿਹਾ ਮੁੱਖ ਤੌਰ ‘ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਕੋਰਾਵਾ, ਕਰਾਚਾ ਅਤੇ ਯੇਰੂਕੁਲਾ ਸਮੁਦਾਵਾਂ ਨਾਲ ਵਾਪਰਿਆ | ਮਜ਼ਬੂਰ ਹੋ ਕੇ ਉਨ੍ਹਾਂ ਨੂੰ ਕਾਰਖ਼ਾਨਿਆਂ, ਖਾਣਾਂ ਅਤੇ ਬਾਗਾਨਾਂ ਵਿਚ ਕੰਮ ਕਰਨਾ ਪਿਆ | ਅਜਿਹੇ ਕੁੱਝ ਸਮੁਦਾਵਾਂ ਨੂੰ “ਅਪਰਾਧੀ ਕਬੀਲੇ’ ਵੀ ਕਿਹਾ ਜਾਣ ਲੱਗਾ ।

3. ਲੱਕੜੀ ਅਤੇ ਵਣ ਉਤਪਾਦਾਂ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ-ਵਟਾਂ ‘ਤੇ ਵਣ-ਵਿਭਾਗ ਦਾ ਨਿਯੰਤਰਨ ਕਾਇਮ ਹੋ ਜਾਣ ਦੇ ਬਾਅਦ ਵਣ ਉਤਪਾਦਾਂ (ਸਖ਼ਤ ਲੱਕੜੀ, ਰਬੜ ਆਦਿ) ਦੇ ਵਪਾਰ ‘ਤੇ ਜ਼ੋਰ ਮਿਲਿਆ | ਇਸ ਕੰਮ ਲਈ ਕਈ ਵਪਾਰਕ ਕੰਪਨੀਆਂ ਕਾਇਮ ਹੋ ਗਈਆਂ । ਇਹ ਸਥਾਨਕ ਲੋਕਾਂ ਤੋਂ ਮਹੱਤਵਪੂਰਨ ਵਣ ਉਤਪਾਦ ਖਰੀਦ ਕੇ ਉਨ੍ਹਾਂ ਦਾ ਨਿਰਯਾਤ ਕਰਨ ਲੱਗੀਆਂ ਅਤੇ ਭਾਰੀ ਮੁਨਾਫ਼ਾ ਕਮਾਉਣ ਲੱਗੀਆ । ਭਾਰਤ ਵਿਚ ਬ੍ਰਿਟਿਸ਼ ਸਰਕਾਰ ਨੇ ਕੁੱਝ ਵਿਸ਼ੇਸ਼ ਖੇਤਰਾਂ ਵਿਚ ਇਸ ਵਪਾਰ ਦੇ ਅਧਿਕਾਰ ਵੱਡੀਆਂ-ਵੱਡੀਆਂ ਯੂਰਪੀ ਕੰਪਨੀਆਂ ਨੂੰ ਦੇ ਦਿੱਤੇ । ਇਸ ਤਰ੍ਹਾਂ ਵਣ ਉਤਪਾਦਾਂ ਦੇ ਵਪਾਰ ‘ਤੇ ਅੰਗਰੇਜ਼ੀ ਸਰਕਾਰ ਦਾ ਨਿਯੰਤਰਨ ਕਾਇਮ ਹੋ ਗਿਆ ।

4. ਬਾਗਾਨ ਮਾਲਕਾਂ ਨੂੰ-ਟੇਨ ਵਿਚ ਚਾਹ, ਕਾਹਵਾ, ਰਬੜ ਆਦਿ ਦੀ ਬਹੁਤ ਮੰਗ ਸੀ । ਇਸ ਲਈ ਭਾਰਤ ਵਿਚ ਇਨ੍ਹਾਂ ਉਤਪਾਦਾਂ ਦੇ ਵੱਡੇ-ਵੱਡੇ ਬਾਗਾਨ ਲਾਏ ਗਏ । ਇਨ੍ਹਾਂ ਬਾਗਾਨਾਂ ਦੇ ਮਾਲਕ ਮੁੱਖ ਤੌਰ ‘ਤੇ ਅੰਗਰੇਜ਼ ਸਨ । ਉਹ ਮਜ਼ਦੂਰਾਂ ਦਾ ਖੂਬ ਸੋਸ਼ਣ ਕਰਦੇ ਸਨ ਅਤੇ ਇਨ੍ਹਾਂ ਉਤਪਾਦਾਂ ਦੇ ਨਿਰਯਾਤ ਤੋਂ ਖੂਬ ਪੈਸਾ ਕਮਾਉਂਦੇ ਸਨ ।
PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ 1
5. ਸ਼ਿਕਾਰ ਖੇਡਣ ਵਾਲੇ ਰਾਜਿਆਂ ਅਤੇ ਅੰਗਰੇਜ਼ ਅਫ਼ਸਰਾਂ ਨੂੰ-ਨਵੇਂ ਵਣ ਕਾਨੂੰਨਾਂ ਦੁਆਰਾ ਵਣਾਂ ਵਿੱਚ ਸ਼ਿਕਾਰ ਕਰਨ ਤੇ ਰੋਕ ਲਾ ਦਿੱਤੀ ਗਈ ।
ਜੋ ਕੋਈ ਵੀ ਸ਼ਿਕਾਰ ਕਰਦੇ ਫੜਿਆ ਜਾਂਦਾ ਸੀ, ਉਸਨੂੰ ਸਜ਼ਾ ਦਿੱਤੀ ਜਾਂਦੀ ਸੀ । ਹੁਣ ਹਿੰਸਕ ਜਾਨਵਰਾਂ ਦਾ ਸ਼ਿਕਾਰ ਕਰਨਾ ਰਾਜਿਆਂ ਅਤੇ ਰਾਜਕੁਮਾਰਾਂ ਲਈ ਇਕ ਖੇਡ ਬਣ ਗਈ । ਮੁਗ਼ਲਕਾਲ ਦੇ ਕਈ ਚਿੱਤਰਾਂ ਵਿਚ ਸਮਰਾਟਾਂ ਅਤੇ ਰਾਜਕੁਮਾਰਾਂ ਨੂੰ ਸ਼ਿਕਾਰ ਕਰਦੇ ਦਿਖਾਇਆ ਗਿਆ ਹੈ ।
PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ 2
ਬ੍ਰਿਟਿਸ਼ ਕਾਲ ਵਿਚ ਹਿੰਸਕ ਜਾਨਵਰਾਂ ਦਾ ਸ਼ਿਕਾਰ ਵੱਡੇ ਪੱਧਰ ‘ਤੇ ਹੋਣ ਲੱਗਾ । ਇਸਦਾ ਕਾਰਨ ਇਹ ਸੀ ਕਿ ਅੰਗਰੇਜ਼ ਅਫ਼ਸਰ ਹਿੰਸਕ ਜਾਨਵਰਾਂ ਨੂੰ ਮਾਰਨਾ ਸਮਾਜ ਦੇ ਹਿੱਤ ਵਿਚ ਸਮਝਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਇਹ ਜਾਨਵਰ ਖੇਤੀ ਕਰਨ ਵਾਲਿਆਂ ਲਈ ਖ਼ਤਰਾ ਪੈਦਾ ਕਰਦੇ ਹਨ । ਇਸ ਲਈ ਉਹ ਵੱਧ ਤੋਂ ਵੱਧ ਬਾਘਾਂ, ਚੀਤਿਆਂ ਅਤੇ ਬਘਿਆੜਾਂ ਨੂੰ ਮਾਰਨ ਲਈ ਇਨਾਮ ਦਿੰਦੇ ਸਨ ।

ਸਿੱਟੇ 1875-1925 ਈ: ਦੇ ਵਿਚਕਾਰ ਇਨਾਮ ਪਾਉਣ ਲਈ 80 ਹਜ਼ਾਰ ਬਾਘਾਂ, 1 ਲੱਖ 50 ਹਜ਼ਾਰ ਚੀਤਿਆਂ ਅਤੇ 2 ਲੱਖ ਬਘਿਆੜਾਂ ਨੂੰ ਮਾਰ ਦਿੱਤਾ ਗਿਆ ।
ਮਹਾਰਾਜਾ ਸਰਗੁਜਾ ਨੇ ਇਕੱਲੇ 1157 ਬਾਘਾਂ ਅਤੇ 2000 ਚੀਤਿਆਂ ਨੂੰ ਸ਼ਿਕਾਰ ਬਣਾਇਆ । ਜਾਰਜ ਯੂਲ ਨਾਂ ਦੇ ਇਕ ਬ੍ਰਿਟਿਸ਼ ਸ਼ਾਸਕ ਨੇ 400 ਬਾਘਾਂ ਨੂੰ ਮਾਰਿਆ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 3.
ਮੁੰਡਾ ਅੰਦੋਲਨ ’ਤੇ ਵਿਸਤ੍ਰਿਤ ਨੋਟ ਲਿਖੋ ।
ਉੱਤਰ-
ਭੂਮੀ, ਜਲ ਅਤੇ ਵਣ ਦੀ ਰੱਖਿਆ ਲਈ ਕੀਤੇ ਗਏ ਅੰਦੋਲਨਾਂ ਵਿਚ ਮੁੰਡਾ ਅੰਦੋਲਨ ਦਾ ਪ੍ਰਮੁੱਖ ਸਥਾਨ ਹੈ । ਇਹ ਅੰਦੋਲਨ ਆਦਿਵਾਸੀ ਨੇਤਾ ਬਿਰਸਾ ਮੁੰਡਾ ਦੀ ਅਗਵਾਈ ਵਿਚ ਚਲਾਇਆ ਗਿਆ |
ਕਾਰਨ-

  • ਆਦਿਵਾਸੀ ਜੰਗਲਾਂ ਨੂੰ ਪਿਤਾ ਅਤੇ ਜ਼ਮੀਨ ਨੂੰ ਮਾਤਾ ਦੀ ਤਰ੍ਹਾਂ ਪੂਜਦੇ ਸਨ । ਜੰਗਲਾਂ ਨਾਲ ਸੰਬੰਧਤ ਬਣਾਏ ਗਏ ਕਾਨੂੰਨਾਂ ਨੇ ਉਨ੍ਹਾਂ ਨੂੰ ਇਨ੍ਹਾਂ ਤੋਂ ਦੂਰ ਕਰ ਦਿੱਤਾ ।
  • ਡਾ: ਨੋਟਰੇਟ ਨਾਂ ਦੇ ਇਸਾਈ ਪਾਦਰੀ ਨੇ ਮੁੰਡਾ/ਕਬੀਲੇ ਦੇ ਲੋਕਾਂ ਅਤੇ ਨੇਤਾਵਾਂ ਨੂੰ ਇਸਾਈ ਧਰਮ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਉਨ੍ਹਾਂ ਨੂੰ ਵਾਪਸ ਕਰਵਾ ਦਿੱਤੀਆਂ ਜਾਣਗੀਆਂ | ਪਰ ਬਾਅਦ ਵਿਚ ਸਰਕਾਰ ਨੇ ਸਾਫ ਇਨਕਾਰ ਕਰ ਦਿੱਤਾ ।
  • ਬਿਰਸਾ ਮੁੰਡਾ ਨੇ ਆਪਣੇ ਵਿਚਾਰਾਂ ਦੁਆਰਾ ਆਦਿਵਾਸੀਆਂ ਨੂੰ ਸੰਗਠਿਤ ਕੀਤਾ । ਸਭ ਤੋਂ ਪਹਿਲਾਂ ਉਸਨੇ ਆਪਣੇ ਅੰਦੋਲਨ ਵਿਚ ਸਮਾਜਿਕ, ਆਰਥਿਕ ਅਤੇ ਸੱਭਿਆਚਾਰ ਪੱਖਾਂ ਨੂੰ ਮਜ਼ਬੂਤ ਬਣਾਇਆ । ਉਸਨੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਕੱਢ ਕੇ ਸਿੱਖਿਆ ਦੇ ਨਾਲ ਜੁੜਨ ਦਾ ਯਤਨ ਕੀਤਾ ।
    ਜਲ-ਜੰਗਲ-ਜ਼ਮੀਨ ਦੀ ਰੱਖਿਆ ਅਤੇ ਉਨ੍ਹਾਂ ਤੇ ਆਦਿਵਾਸੀਆਂ ਦੇ ਅਧਿਕਾਰਾਂ ਦੀ ਗੱਲ ਕਰਕੇ ਉਸਨੇ ਆਰਥਿਕ ਪੱਖ ਤੋਂ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ।

ਇਸਦੇ ਇਲਾਵਾ ਉਸਨੇ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦਾ ਨਾਅਰਾ ਦੇ ਕੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਆਖੀ । ਅੰਦੋਲਨ ਦਾ ਆਰੰਭ ਅਤੇ ਪ੍ਰਗਤੀ-1895 ਈ: ਵਿਚ ਵਣ ਸੰਬੰਧੀ ਬਕਾਏ ਦੀ ਮਾਫੀ ਲਈ ਅੰਦੋਲਨ ਚਲਿਆ ਪਰ ਸਰਕਾਰ ਨੇ ਅੰਦੋਲਨਕਾਰੀਆਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਬਿਰਸਾ ਮੁੰਡਾ ਨੇ “ਅਬੂਆ ਦੇਸ਼ ਵਿਚ ਅਬੂਆ ਰਾਜ’ ਦਾ ਨਾਅਰਾ ਦੇ ਕੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦਿੱਤਾ । 8 ਅਗਸਤ, 1895 ਈ: ਨੂੰ ‘ਚਲਕਟ ਦੇ ਸਥਾਨ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਸਾਲ ਲਈ ਜੇਲ ਭੇਜ ਦਿੱਤਾ ।

1897 ਈ: ਵਿਚ ਉਸਦੀ ਰਿਹਾਈ ਦੇ ਬਾਅਦ ਖੇਤਰ ਵਿਚ ਅਕਾਲ ਪਿਆ । ਬਿਰਸਾ ਮੁੰਡਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਜਾਗ੍ਰਿਤ ਕੀਤਾ । ਲੋਕ ਉਸਨੂੰ ਧਰਤੀ ਬਾਬਾ ਦੇ ਤੌਰ ਤੇ ਪੂਜਣ ਲੱਗੇ । ਪਰ ਸਰਕਾਰ ਉਸਦੇ ਵਿਰੁੱਧ ਹੁੰਦੀ ਗਈ । 1897 ਈ: ਵਿਚ ਤਾਂਗਾ ਨਦੀ ਦੇ ਇਲਾਕੇ ਵਿਚ ਵਿਦਰੋਹੀਆਂ ਨੇ ਅੰਗਰੇਜ਼ੀ ਸੈਨਾ ਨੂੰ ਪਿੱਛੇ ਵਲ ਧੱਕ ਦਿੱਤਾ, ਪਰ ਬਾਅਦ ਵਿਚ ਅੰਗਰੇਜ਼ੀ ਸੈਨਾ ਨੇ ਸੈਂਕੜੇ ਆਦਿਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਬਿਰਸਾ ਮੁੰਡਾ ਦੀ ਗ੍ਰਿਫਤਾਰੀ, ਮੌਤ ਅਤੇ ਅੰਦੋਲਨ ਦਾ ਅੰਤ- 14 ਦਸੰਬਰ, 1899 ਈ: ਨੂੰ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਜੋ ਕਿ ਜਨਵਰੀ, 1900 ਈ: ਵਿਚ ਸਾਰੇ ਖੇਤਰ ਵਿਚ ਫੈਲ ਗਿਆ | ਅੰਗਰੇਜ਼ਾਂ ਨੇ ਬਿਰਸਾ ਮੁੰਡਾ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕਰ ਦਿੱਤਾ । ਕੁੱਝ ਸਥਾਨਕ ਲੋਕਾਂ ਨੇ ਲਾਲਚ ਵਸ 3 ਫ਼ਰਵਰੀ, 1900 ਈ: ਨੂੰ ਬਿਰਸਾ ਮੁੰਡਾ ਨੂੰ ਧੋਖੇ ਨਾਲ ਫੜਵਾ ਦਿੱਤਾ । ਉਸਨੂੰ ਰਾਂਚੀ ਜੇਲ ਭੇਜ ਦਿੱਤਾ ਗਿਆ । ਉਸਨੂੰ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ ਦਿੱਤਾ, ਜਿਸ ਦੇ ਕਾਰਨ 9 ਜੂਨ, 1900 ਈ: ਨੂੰ ਉਸਦੀ ਮੌਤ ਹੋ ਗਈ । ਪਰ ਉਸਦੀ ਮੌਤ ਦਾ ਕਾਰਨ ਹੈਜ਼ਾ ਦੱਸਿਆ ਗਿਆ ਤਾਂਕਿ ਮੁੰਡਾ ਸਮੁਦਾਇ ਦੇ ਲੋਕ ਭੜਕ ਨਾ ਜਾਣ ।

ਉਸਦੀ ਪਤਨੀ, ਬੱਚਿਆਂ ਅਤੇ ਸਾਥੀਆਂ ਤੇ ਮੁਕੱਦਮੇ ਚਲਾ ਕੇ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ । ਸੱਚ ਤਾਂ ਇਹ ਹੈ ਕਿ ਬਿਰਸਾ ਮੁੰਡਾ ਨੇ ਆਪਣੇ ਕਬੀਲੇ ਦੇ ਪ੍ਰਤੀ ਆਪਣੀਆਂ ਸੇਵਾਵਾਂ ਦੇ ਕਾਰਨ ਛੋਟੀ ਉਮਰ ਵਿਚ ਹੀ ਆਪਣਾ ਨਾਂ ਅਮਰ ਕਰ ਲਿਆ । ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗ੍ਰਿਤ ਕਰਕੇ ਅਤੇ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦੇ ਲਈ ਤਿਆਰ ਕਰਨ ਦੇ ਕਾਰਨ ਅੱਜ ਵੀ ਲੋਕ ਬਿਰਸਾ ਮੁੰਡਾ ਨੂੰ ਯਾਦ ਕਰਦੇ ਹਨ ।

PSEB 9th Class Social Science Guide ਵਣ ਸਮਾਜ ਅਤੇ ਬਸਤੀਵਾਦ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਤੇਂਦੂ ਦੇ ਪੱਤਿਆਂ ਦੀ ਵਰਤੋਂ ਕਿਹੜੇ ਕੰਮ ਵਿਚ ਕੀਤੀ ਜਾਂਦੀ ਹੈ ?
(ਉ) ਬੀੜੀ ਬਣਾਉਣ ਵਿਚ
(ਅ) ਚਮੜਾ ਰੰਗਣ ਵਿਚ
(ਈ) ਚਾਕਲੇਟ ਬਣਾਉਣ ਵਿਚ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਬੀੜੀ ਬਣਾਉਣ ਵਿਚ

ਪ੍ਰਸ਼ਨ 2.
ਚਾਕਲੇਟ ਵਿਚ ਵਰਤੋਂ ਹੋਣ ਵਾਲਾ ਤੇਲ ਪ੍ਰਾਪਤ ਹੁੰਦਾ ਹੈ –
(ਉ) ਟੀਕ ਦੇ ਬੀਜਾਂ ਤੋਂ
(ਅ) ਟਾਹਲੀ ਦੇ ਬੀਜਾਂ ਤੋਂ
(ਈ) ਸਾਲ ਦੇ ਬੀਜਾਂ ਤੋਂ
(ਸ) ਕਪਾਹ ਦੇ ਬੀਜਾਂ ਤੋਂ |
ਉੱਤਰ-
(ਈ) ਸਾਲ ਦੇ ਬੀਜਾਂ ਤੋਂ

ਪ੍ਰਸ਼ਨ 3.
ਅੱਜ ਭਾਰਤ ਦੀ ਕੁਲ ਭੂਮੀ ਦਾ ਲਗਪਗ ਕਿੰਨਾ ਭਾਗ ਖੇਤੀਬਾੜੀ ਦੇ ਅਧੀਨ ਹੈ ?
(ਉ) ਚੌਥਾ
(ਅ) ਅੱਧਾ
(ਈ) ਇਕ ਤਿਹਾਈ
(ਸ) ਦੋ ਤਿਹਾਈ ॥
ਉੱਤਰ-
(ਅ) ਅੱਧਾ

ਪ੍ਰਸ਼ਨ 4.
ਇਨ੍ਹਾਂ ਵਿਚੋਂ ਵਪਾਰਕ ਜਾਂ ਨਕਦੀ ਫ਼ਸਲ ਕਿਹੜੀ ਹੈ ?
(ਉ) ਜੂਟ
(ਅ) ਕਪਾਹ
(ਈ) ਗੰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 5.
ਖੇਤੀਬਾੜੀ ਭੂਮੀ ਦੇ ਵਿਸਤਾਰ ਦਾ ਕੀ ਬੁਰਾ ਸਿੱਟਾ ਹੈ ?
(ਉ) ਜੰਗਲਾਂ ਦਾ ਵਿਨਾਸ਼
(ਅ) ਉਦਯੋਗਾਂ ਨੂੰ ਬੰਦ ਕਰਨਾ
(ਈ) ਕੱਚੇ ਮਾਲ ਦਾ ਵਿਨਾਸ਼
(ਸ) ਉਤਪਾਦਨ ਵਿਚ ਕਮੀ ।
ਉੱਤਰ-
(ਉ) ਜੰਗਲਾਂ ਦਾ ਵਿਨਾਸ਼

ਪ੍ਰਸ਼ਨ 6.
19ਵੀਂ ਸਦੀ ਵਿਚ ਇੰਗਲੈਂਡ ਦੀ ਰਾਇਲ ਨੇਵੀ ਲਈ ਸਮੁੰਦਰੀ ਜਹਾਜ਼ ਨਿਰਮਾਣ ਦੀ ਸਮੱਸਿਆ ਪੈਦਾ ਹੋਣ ਦਾ ਕਾਰਨ ਸੀ –
(ਉ) ਟਾਹਲੀ ਦੇ ਜੰਗਲਾਂ ਵਿਚ ਕਮੀ
(ਅ) ਅਨੇਕ ਜੰਗਲਾਂ ਦੀ ਕਮੀ
(ਈ) ਕਿੱਕਰ ਦੇ ਜੰਗਲਾਂ ਵਿਚ ਕਮੀ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਅਨੇਕ ਜੰਗਲਾਂ ਦੀ ਕਮੀ

ਪ੍ਰਸ਼ਨ 7.
1850 ਈ: ਦੇ ਦਹਾਕੇ ਵਿਚ ਰੇਲਵੇ ਦੇ ਸਲੀਪਰ ਬਣਾਏ ਜਾਂਦੇ ਸਨ –
(ਉ) ਸੀਮੇਂਟ ਨਾਲ
(ਅ) ਲੋਹੇ ਨਾਲ
(ਈ) ਲੱਕੜੀ ਨਾਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਲੱਕੜੀ ਨਾਲ

ਪ੍ਰਸ਼ਨ 8.
ਚਾਹ ਅਤੇ ਕਾਫੀ ਦੇ ਬਾਗਾਨ ਲਾਏ ਗਏ –
(ਉ) ਜੰਗਲਾਂ ਨੂੰ ਸਾਫ ਕਰਕੇ
(ਅ) ਵਣ ਲਗਾ ਕੇ
(ਈ) ਕਾਰਖ਼ਾਨੇ ਹਟਾ ਕੇ
(ਸ) ਖਣਨ ਨੂੰ ਬੰਦ ਕਰਕੇ ।
ਉੱਤਰ-
(ਉ) ਜੰਗਲਾਂ ਨੂੰ ਸਾਫ ਕਰਕੇ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 9.
ਅੰਗਰੇਜ਼ਾਂ ਲਈ ਭਾਰਤ ਵਿਚ ਰੇਲਵੇ ਦਾ ਵਿਸਤਾਰ ਕਰਨਾ ਜ਼ਰੂਰੀ ਸੀ
(ੳ) ਆਪਣੇ ਬਸਤੀਵਾਦ ਵਪਾਰ ਲਈ
(ਅ) ਭਾਰਤੀਆਂ ਦੀਆਂ ਸਹੂਲਤਾਂ ਲਈ
(ਈ) ਅੰਗਰੇਜ਼ਾਂ ਦੇ ਉੱਚ-ਅਧਿਕਾਰੀਆਂ ਦੀ ਸਹੂਲਤ ਲਈ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਆਪਣੇ ਬਸਤੀਵਾਦ ਵਪਾਰ ਲਈ

ਪ੍ਰਸ਼ਨ 10.
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ-ਜਨਰਲ ਸੀ –
(ਉ) ਫਰਾਂਸ ਦਾ ਕੈਲਵਿਨ
(ਅ) ਜਰਮਨੀ ਦਾ ਡਾਇਚ ਬੈਂਡਿਸ
(ਈ) ਇੰਗਲੈਂਡ ਦਾ ਕ੍ਰਿਸਫੋਰਟ
(ਸ) ਰੂਸ ਦਾ ਨਿਕੋਲਸ ।
ਉੱਤਰ-
(ਅ) ਜਰਮਨੀ ਦਾ ਡਾਇਚ ਬੈਂਡਿਸ

ਪ੍ਰਸ਼ਨ 11.
ਭਾਰਤੀ ਵਣ ਸੇਵਾ (Indian forest Service) ਦੀ ਸਥਾਪਨਾ ਕਦੋਂ ਹੋਈ ?
(ਉ) 1850 ਈ: ਵਿਚ
(ਅ) 1853 ਈ: ਵਿਚ
(ਈ) 1860 ਈ: ਵਿਚ
(ਸ) 1864 ਈ: ਵਿਚ ।
ਉੱਤਰ-
(ਸ) 1864 ਈ: ਵਿਚ ।

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਕਿਹੜੇ ਸਾਲ ਭਾਰਤੀ ਵਣ ਕਾਨੂੰਨ ਬਣਿਆ –
(ਉ) 1860 ਈ: ਵਿਚ
(ਅ) 1864 ਈ: ਵਿਚ
(ਇ) 1865 ਈ: ਵਿਚ
(ਸ) 1868 ਈ: ਵਿਚ
ਉੱਤਰ-
(ਅ) 1864 ਈ: ਵਿਚ

ਪ੍ਰਸ਼ਨ 13.
1906 ਈ: ਵਿਚ ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ (Imperial Forest Research Institute) ਦੀ ਸਥਾਪਨਾ ਹੋਈ –
(ਉ) ਦੇਹਰਾਦੂਨ ਵਿਚ
(ਅ) ਕੋਲਕਾਤਾ ਵਿਚ
(ਇ) ਦਿੱਲੀ ਵਿਚ
(ਸ) ਮੁੰਬਈ ਵਿਚ ।
ਉੱਤਰ-
(ਉ) ਦੇਹਰਾਦੂਨ ਵਿਚ

ਪ੍ਰਸ਼ਨ 14.
ਦੇਹਰਾਦੂਨ ਦੇ ਇੰਪੀਰੀਅਲ ਫਾਰੈਸਟ ਇੰਸਟੀਚਿਊਟ (ਸਕੂਲ ਵਿਚ ਜਿਹੜੀ ਵਣ ਪ੍ਰਣਾਲੀ ਦਾ ਅਧਿਐਨ ਕਰਾਇਆ ਜਾਂਦਾ ਸੀ, ਉਹ ਸੀ –
(ੳ) ਮੂਲਭੂਤ ਵਣ ਪ੍ਰਣਾਲੀ
(ਅ) ਵਿਗਿਆਨਕ ਵਣ ਪ੍ਰਣਾਲੀ
(ਈ) ਬਾਗਾਨ ਵਣ ਪ੍ਰਣਾਲੀ
(ਸ) ਰਾਖਵੀਂ ਵਣ ਪ੍ਰਣਾਲੀ ।
ਉੱਤਰ-
(ਈ) ਬਾਗਾਨ ਵਣ ਪ੍ਰਣਾਲੀ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 15.
1865 ਈ: ਦੇ ਵਣ ਐਕਟ ਵਿਚ ਸੋਧ ਹੋਈ ?
(ਉ) 1878 ਈ:
(ਅ) 1927 ਈ:
(ਈ) 1878 ਈ: ਅਤੇ 1927 ਈ: . ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) 1878 ਈ: ਅਤੇ 1927 ਈ: . ਦੋਨੋਂ

ਪ੍ਰਸ਼ਨ 16.
1878 ਈ: ਦੇ ਵਣ ਐਕਟ ਅਨੁਸਾਰ ਗ੍ਰਾਮੀਣ ਮਕਾਨ ਬਣਾਉਣ ਅਤੇ ਈਂਧਨ ਲਈ ਜਿਹੜੇ ਵਰਗ ਦੇ ਵਣਾਂ ਤੋਂ ਲੱਕੜੀ ਨਹੀਂ ਲੈ ਸਕਦੇ ਸਨ –
(ੳ) ਰਾਖਵੇਂ ਵਣ
(ਅ) ਸੁਰੱਖਿਅਤ ਵਣ
(ਈ) ਗਾਮੀਣ ਵਣ
(ਸ) ਸੁਰੱਖਿਆ ਅਤੇ ਗ੍ਰਾਮੀਣ ਵਣ ।
ਉੱਤਰ-
(ੳ) ਰਾਖਵੇਂ ਵਣ

ਪ੍ਰਸ਼ਨ 17.
ਸਭ ਤੋਂ ਚੰਗੇ ਵਣ ਕੀ ਅਖਵਾਉਂਦੇ ਸਨ ?
(ੳ) ਗ੍ਰਾਮੀਣ ਵਣ
(ਅ) ਰਾਖਵੇਂ ਵਣ
(ਇ) ਦੁਰਗਮ ਵਣ
(ਸ) ਸੁਰੱਖਿਅਤ ਵਣ ।
ਉੱਤਰ-
(ਅ) ਰਾਖਵੇਂ ਵਣ

ਪ੍ਰਸ਼ਨ 18.
ਕੰਡੇਦਾਰ ਛਾਲ ਵਾਲਾ ਰੁੱਖ ਹੈ –
(ੳ) ਸਾਲ
(ਅ) ਟੀਕ
(ਈ) ਸੇਮੂਰ
(ਸ) ਉਪਰੋਕਤ ਸਾਰੇ ।
ਉੱਤਰ-
(ਈ) ਸੇਮੂਰ

ਪ੍ਰਸ਼ਨ 19.
ਬਦਲਵੀਂ ਖੇਤੀ ਦਾ ਇਕ ਹੋਰ ਨਾਂ ਹੈ –
(ਉ) ਝੂਮ ਖੇਤੀ
(ਅ) ਰੋਪਣ ਖੇਤੀ
(ਈ) ਡੂੰਘੀ ਖੇਤੀ
(ਸ) ਮਿਸ਼ਰਿਤ ਖੇਤੀ ।
ਉੱਤਰ-
(ਉ) ਝੂਮ ਖੇਤੀ

ਪ੍ਰਸ਼ਨ 20.
ਬਦਲਵੀਂ ਖੇਤੀ ਵਿਚ ਕਿਸੇ ਖੇਤ ‘ ਤੇ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਖੇਤੀ ਹੁੰਦੀ ਹੈ ?
(ਉ) 5 ਸਾਲ ਤਕ
(ਆ) 4 ਸਾਲ ਤਕ
(ਈ) 6 ਸਾਲ ਤਕ
(ਸ) 2 ਸਾਲ ਤਕ |
ਉੱਤਰ-
(ਸ) 2 ਸਾਲ ਤਕ |

ਪ੍ਰਸ਼ਨ 21.
ਚਾਹ ਦੇ ਬਾਗਾਨਾਂ ‘ਤੇ ਕੰਮ ਕਰਨ ਵਾਲਾ ਭਾਈਚਾਰਾ ਸੀ –
(ੳ) ਮੇਰੁਕੁਲਾ
(ਅ) ਕੋਰਵਾ
(ਇ) ਸੰਥਾਲ
(ਸ) ਉਪਰੋਕਤ ਸਾਰੇ ।
ਉੱਤਰ-
(ਇ) ਸੰਥਾਲ

ਪ੍ਰਸ਼ਨ 22.
ਸੰਥਾਲ ਪਰਗਨਿਆਂ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਕਰਨ ਵਾਲੇ ਵਣ ਭਾਈਚਾਰੇ ਦਾ ਨੇਤਾ ਸੀ –
(ਉ) ਬਿਰਸਾ ਮੁੰਡਾ
(ਅ) ਸਿੱਧੂ
(ਇ) ਅਲੂਰੀ ਸੀਤਾ ਰਾਮ ਰਾਜੂ
(ਸ) ਗੁੰਡਾ ਧਰੁਵ ।
ਉੱਤਰ-
(ਅ) ਸਿੱਧੂ

ਪ੍ਰਸ਼ਨ 23.
ਬਿਰਸਾ ਮੁੰਡਾ ਨੇ ਜਿਹੜੇ ਖੇਤਰ ਵਿਚ ਵਣੇ ਭਾਈਚਾਰੇ ਦੇ ਵਿਦਰੋਹ ਦੀ ਅਗਵਾਈ ਕੀਤੀ –
(ਉ) ਤਤਕਾਲੀ ਆਂਧਰਾ ਪ੍ਰਦੇਸ਼
(ਅ) ਕੇਰਲਾ
(ਈ) ਸੰਥਾਲ ਪਰਗਨਾ
(ਸ) ਛੋਟਾ ਨਾਗਪੁਰ ।
ਉੱਤਰ-
(ਸ) ਛੋਟਾ ਨਾਗਪੁਰ ।

ਪ੍ਰਸ਼ਨ 24.
ਬਸਤਰ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਦਾ ਨੇਤਾ ਕੌਣ ਸੀ ?
(ਉ) ਗੁੰਡਾ ਧਰੁਵ
(ਅ) ਬਿਰਸਾ ਮੁੰਡਾ
(ਇ) ਕਨੂੰ
(ਸ) ਸਿੱਧੂ ।
ਉੱਤਰ-
(ਉ) ਗੁੰਡਾ ਧਰੁਵ

ਪ੍ਰਸ਼ਨ 25.
ਜਾਵਾ ਦਾ ਕਿਹੜਾ ਭਾਈਚਾਰਾ ਜੰਗਲ ਕੱਟਣ ਵਿਚ ਮਾਹਿਰ ਸੀ ?
(ਉ) ਸੰਥਾਲ
(ਅੰ ਡੱਚ
(ਏ) ਕਲਾਂਗ
(ਸ) ਸਾਮਿਨ ।
ਉੱਤਰ-
(ਏ) ਕਲਾਂਗ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
1850 ਈ: ਦੇ ਦਹਾਕੇ ਵਿਚ ਰੇਲਵੇ ………… ਦੇ ਸਲੀਪਰ ਬਣਾਏ ਜਾਂਦੇ ਸਨ ।
ਉੱਤਰ-
ਲੱਕੜੀ,

ਪ੍ਰਸ਼ਨ 2.
ਜਰਮਨੀ ਦਾ ………… ਭਾਰਤ ਵਿਚ ਪਹਿਲਾ ਇੰਸਪੈਕਟਰ ਜਨਰਲ ਸੀ ।
ਉੱਤਰ-
ਡਾਇਣਿਚ ਬੈਡਿਸ,

ਪ੍ਰਸ਼ਨ 3.
ਭਾਰਤੀ ਵਣ ਐਕਟ ………… ਈ: ਵਿਚ ਬਣਿਆ ।
ਉੱਤਰ-
1865 ਈ:,

ਪ੍ਰਸ਼ਨ 4.
1906 ਈ: ਵਿਚ ………… ਵਿਚ ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਹੋਈ ।
ਉੱਤਰ-
ਦੇਹਰਾਦੂਨ,

ਪ੍ਰਸ਼ਨ 5.
………… ਵਣ ਸਭ ਤੋਂ ਚੰਗੇ ਵਣ ਅਖਵਾਉਂਦੇ ਹਨ ।
ਉੱਤਰ-
ਰਾਖਵੇਂ ।

III. ਸਹੀ ਮਿਲਾਨ ਕਰੋ –

(ਉ) (ਅ)
1. ਤੇਂਦੂ ਦੇ ਪੱਤੇ (i) ਛੋਟਾ ਨਾਗਪੁਰ
2. ਭਾਰਤੀ ਵਣ ਐਕਟ (ii) ਬੀੜੀ ਬਣਾਉਣ
3. ਇੰਪੀਰੀਅਲ ਫਾਰਸੈਟ ਰਿਸਰਚ ਇੰਸਟੀਚਿਊਟ (iii) ਸਾਲ ਦੇ ਬੀਜ਼
4. ਚਾਕਲੇਟ (iv) 1865 ਈ:
5. ਬਿਰਸਾ ਮੁੰਡਾ (v) 1906 ਈ:

ਉੱਤਰ-

(ੳ) (ਅ)
1. ਤੇਂਦੂ ਦੇ ਪੱਤੇ (ii) ਬੀੜੀ ਬਣਾਉਣ
2. ਭਾਰਤੀ ਵਣ ਐਕਟ (iv) 1865 ਈ:
3. ਇੰਪੀਰੀਅਲ ਫਾਰਸੈਟ ਰਿਸਰਚ ਇੰਸਟੀਚਿਊਟ (v) 1906 ਈ:
4. ਚਾਕਲੇਟ (iii) ਸਾਲ ਦੇ ਬੀਜ਼
5. ਬਿਰਸਾ ਮੁੰਡਾ (i) ਛੋਟਾ ਨਾਗਪੁਰ

ਬਹੁਤ ਬਹੁਤ ਟ ਉਤਰਾ ਵਾਲ ਪ੍ਰਸ਼ਨ

ਪ੍ਰਸ਼ਨ 1.
ਵਣ-ਉਮੂਲਨ (Deforestation) ਤੋਂ ਕੀ ਭਾਵ ਹੈ ?
ਉੱਤਰ-
ਵਣਾਂ ਦਾ ਕਟਾਓ ਅਤੇ ਸਫ਼ਾਈ ।

ਪ੍ਰਸ਼ਨ 2.
ਖੇਤੀਬਾੜੀ ਦੇ ਵਿਸਥਾਰ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਵਧਦੀ ਹੋਈ ਜਨਸੰਖਿਆ ਦੇ ਲਈ ਭੋਜਨ ਦੀ ਵੱਧਦੀ ਹੋਈ ਮੰਗ ਨੂੰ ਪੂਰਾ ਕਰਨਾ ।

ਪ੍ਰਸ਼ਨ 3.
ਵਣਾਂ ਦੇ ਵਿਨਾਸ਼ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਖੇਤੀਬਾੜੀ ਦਾ ਵਿਸਤਾਰ ।

ਪ੍ਰਸ਼ਨ 4. ਦੋ ਨਕਦੀ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਜੂਟ ਅਤੇ ਕਪਾਹ ।

ਪ੍ਰਸ਼ਨ 5.
19ਵੀਂ ਸਦੀ ਦੇ ਆਰੰਭ ਵਿਚ ਬਸਤੀਵਾਦੀ ਸ਼ਾਸਕ ਜੰਗਲਾਂ ਦੀ ਸਫ਼ਾਈ ਕਿਉਂ ਚਾਹੁੰਦੇ ਸਨ ? ਕੋਈ ਇਕ ਕਾਰਨ ਦੱਸੋ ।
ਉੱਤਰ-
ਉਹ ਜੰਗਲਾਂ ਨੂੰ ਬੰਜਰ ਅਤੇ ਬਿਖਮ ਸਥਾਨ ਸਮਝਦੇ ਸਨ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 6.
ਖੇਤੀਬਾੜੀ ਵਿਚ ਵਿਸਤਾਰ ਕਿਹੜੀ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ?
ਉੱਤਰ-
ਪ੍ਰਗਤੀ ਦਾ |

ਪ੍ਰਸ਼ਨ 7.
ਆਰੰਭ ਵਿਚ ਅੰਗਰੇਜ਼ ਸ਼ਾਸਕ ਜੰਗਲਾਂ ਨੂੰ ਸਾਫ਼ ਕਰਕੇ ਖੇਤੀ ਦਾ ਵਿਸਤਾਰ ਕਿਉਂ ਕਰਨਾ ਚਾਹੁੰਦੇ ਸਨ ? ਕੋਈ ਇਕ ਕਾਰਨ ਲਿਖੋ ।
ਉੱਤਰ-
ਰਾਜ ਦੀ ਆਮਦਨ ਵਧਾਉਣ ਲਈ ।

ਪ੍ਰਸ਼ਨ 8.
ਇੰਗਲੈਂਡ ਦੀ ਸਰਕਾਰ ਨੇ ਭਾਰਤ ਵਿਚ ਵਣ ਸੰਸਾਧਨਾਂ ਦਾ ਪਤਾ ਲਾਉਣ ਲਈ ਖੋਜੀ ਦਲ ਕਦੋਂ ਭੇਜੇ ?
ਉੱਤਰ-
1820 ਈ: ਦੇ ਦਹਾਕੇ ਵਿਚ ।

ਪ੍ਰਸ਼ਨ 9.
ਬਸਤੀਵਾਦੀ ਸ਼ਾਸਕਾਂ ਨੂੰ ਕਿਹੜੇ ਦੋ ਉਦੇਸ਼ਾਂ ਦੀ ਪੂਰਤੀ ਲਈ ਵੱਡੇ ਪੱਧਰ ‘ਤੇ ਮਜ਼ਬੂਤ ਲੱਕੜੀ ਦੀ ਜ਼ਰੂਰਤ ਸੀ ?
ਉੱਤਰ-
ਰੇਲਵੇ ਦੇ ਵਿਸਤਾਰ ਅਤੇ ਨੌ-ਸੈਨਾ ਲਈ ਸਮੁੰਦਰੀ ਜਹਾਜ਼ ਬਣਾਉਣ ਲਈ ।

ਪ੍ਰਸ਼ਨ 10.
ਰੇਲਵੇ ਦੇ ਵਿਸਤਾਰ ਦਾ ਜੰਗਲਾਂ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਵੱਡੇ ਪੱਧਰ ‘ਤੇ ਜੰਗਲਾਂ ਦਾ ਕਟਾਓ ।

ਪ੍ਰਸ਼ਨ 11.
1864 ਈ: ਵਿੱਚ ‘ਭਾਰਤੀ ਵਣ ਸੇਵਾ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ-
ਡਾਇਚ ਬੈਂਡਿਸ (Dietrich Brandis) ਨੇ ।

ਪ੍ਰਸ਼ਨ 12.
ਵਿਗਿਆਨਕ ਬਾਗਬਾਨੀ ਤੋਂ ਕੀ ਭਾਵ ਹੈ ?
ਉੱਤਰ-
ਵਣ ਵਿਭਾਗ ਦੇ ਨਿਯੰਤਰਨ ਵਿਚ ਰੁੱਖ (ਵਣ ਕੱਟਣ ਦੀ ਉਹ ਪ੍ਰਣਾਲੀ ਜਿਸ ਵਿਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਲਾਏ ਜਾਂਦੇ ਹਨ ।

ਪ੍ਰਸ਼ਨ 13.
ਬਾਗਾਨ ਦਾ ਕੀ ਅਰਥ ਹੈ ?
ਉੱਤਰ-
ਸਿੱਧੀਆਂ ਕਤਾਰਾਂ ਵਿਚ ਇਕ ਹੀ ਪ੍ਰਜਾਤੀ ਦੇ ਰੁੱਖ ਉਗਾਉਣਾ ।

ਪ੍ਰਸ਼ਨ 14.
1878 ਈ: ਦੇ ਵਣ ਐਕਟ ਦੁਆਰਾ ਵਣਾਂ ਨੂੰ ਕਿਹੜੇ-ਕਿਹੜੇ ਤਿੰਨ ਵਰਗਾਂ ਵਿਚ ਵੰਡਿਆ ਗਿਆ ?
ਉੱਤਰ-

  1. ਰਾਖਵੇਂ ਵਣ
  2. ਸੁਰੱਖਿਅਤ ਵਣ
  3. ਗ੍ਰਾਮੀਣ ਵਣ ।

ਪ੍ਰਸ਼ਨ 15.
ਕਿਹੜੇ ਵਰਗ ਦੇ ਵਣਾਂ ਤੋਂ ਗਾਮੀਣ ਕੋਈ ਵੀ ਵਣ ਉਤਪਾਦ ਨਹੀਂ ਲੈ ਸਕਦੇ ਸਨ ?
ਉੱਤਰ-
ਰਾਖਵੇਂ ਵਣ ।

ਪ੍ਰਸ਼ਨ 16.
ਮਜ਼ਬੂਤ ਲੱਕੜੀ ਦੇ ਦੋ ਰੁੱਖਾਂ ਦੇ ਨਾਂ ਦੱਸੋ ।
ਉੱਤਰ-
ਟੀਕ ਅਤੇ ਸਾਲ ॥

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 17.
ਦੋ ਵਣ ਉਤਪਾਦਾਂ ਦੇ ਨਾਂ ਦੱਸੋ, ਜਿਹੜੇ ਪੋਸ਼ਣ ਗੁਣਾਂ ਨਾਲ ਭਰਪੂਰ ਹੁੰਦੇ ਹਨ । ‘
ਉੱਤਰ-
ਫਲ ਅਤੇ ਕੰਦਮੂਲ ।

ਪ੍ਰਸ਼ਨ 18.
ਜੜੀਆਂ-ਬੂਟੀਆਂ ਕਿਹੜੇ ਕੰਮ ਆਉਂਦੀਆਂ ਹਨ ?
ਉੱਤਰ-
ਔਸ਼ਧੀਆਂ ਬਣਾਉਣ ਦੇ ।

ਪ੍ਰਸ਼ਨ 19.
ਮਹੂਆ ਦੇ ਫਲ ਤੋਂ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਖਾਣਾ ਪਕਾਉਣ ਅਤੇ ਜਲਾਉਣ ਲਈ ਤੇਲ ।

ਪ੍ਰਸ਼ਨ 20.
ਵਿਸ਼ਵ ਦੇ ਕਿਹੜੇ ਭਾਗਾਂ ਵਿਚ ਬਦਲਵੀਂ ਝੂਮ ਖੇਤੀ ਕੀਤੀ ਜਾਂਦੀ ਹੈ ?
ਉੱਤਰ-
ਏਸ਼ੀਆ ਦੇ ਕੁੱਝ ਭਾਗਾਂ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵਿਚ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਸਤੀਵਾਦੀ ਕਾਲ ਵਿਚ ਖੇਤੀਬਾੜੀ ਦੇ ਤੇਜ਼ ਵਿਸਥਾਰੀਕਰਨ ਦੇ ਮੁੱਖ ਕਾਰਨ ਕੀ ਸਨ ?
ਉੱਤਰ-
ਬਸਤੀਵਾਦੀ ਕਾਲ ਵਿਚ ਖੇਤੀਬਾੜੀ ਦੇ ਤੇਜ਼ ਵਿਸਥਾਰੀਕਰਨ ਦੇ ਮੁੱਖ ਕਾਰਨ ਹੇਠ ਲਿਖੇ ਸਨ –
1. 19ਵੀਂ ਸਦੀ ਵਿਚ ਯੂਰਪ ਵਿਚ ਜੂਟ ਪਟਸਨ), ਗੰਨਾ, ਕਪਾਹ, ਕਣਕ ਆਦਿ । ਵਪਾਰਕ ਫ਼ਸਲਾਂ ਦੀ ਮੰਗ ਵੱਧ ਗਈ । ਅਨਾਜ ਸ਼ਹਿਰੀ ਜਨਸੰਖਿਆ ਨੂੰ ਭੋਜਨ ਜੁਟਾਉਣ ਲਈ ਚਾਹੀਦਾ ਸੀ ਅਤੇ ਹੋਰ ਫ਼ਸਲਾਂ ਦੀ ਉਦਯੋਗਾਂ ਵਿਚ ਕੱਚੇ ਮਾਲ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਅੰਗਰੇਜ਼ੀ ਸ਼ਾਸਕਾਂ ਨੇ ਇਹ ਫ਼ਸਲਾਂ ਉਗਾਉਣ | ਲਈ ਖੇਤੀ ਖੇਤਰ ਦਾ ਤੇਜ਼ੀ ਨਾਲ ਵਿਸਥਾਰ ਕੀਤਾ ।

2. 19ਵੀਂ ਸਦੀ ਦੇ ਆਰੰਭਿਕ ਸਾਲਾਂ ਵਿਚ ਅੰਗਰੇਜ਼ ਸ਼ਾਸਕ ਵਣ ਭੂਮੀ ਨੂੰ ਬੰਜਰ ਅਤੇ ਬਿਖਮ ਮੰਨਦੇ ਸਨ । ਉਹ ਇਸਨੂੰ ਉਪਜਾਊ ਬਣਾਉਣ ਲਈ ਵਣ ਸਾਫ਼ ਕਰਕੇ ਭੂਮੀ ਨੂੰ ਖੇਤੀ ਦੇ ਅਧੀਨ ਲਿਆਉਣਾ ਚਾਹੁੰਦੇ ਸਨ ।

3. ਅੰਗਰੇਜ਼ ਸ਼ਾਸਨ ਇਹ ਵੀ ਸੋਚਦੇ ਸਨ ਕਿ ਖੇਤੀ ਦੇ ਵਿਸਥਾਰ ਨਾਲ ਖੇਤੀ ਉਤਪਾਦਨ ਵਿਚ ਵਾਧਾ ਹੋਵੇਗਾ । ਸਿੱਟੇ ਵਜੋਂ ਰਾਜ ਨੂੰ ਵਧੇਰੇ ਲਗਾਨ ਪ੍ਰਾਪਤ ਹੋਵੇਗਾ ਅਤੇ ਰਾਜ ਦੀ ਆਮਦਨ ਵਿਚ ਵਾਧਾ ਹੋਵੇਗਾ । ਇਸ ਲਈ 1880-1920 ਈ: ਦੇ ਵਿਚਕਾਰ ਖੇਤੀ ਖੇਤਰ ਵਿਚ 67 ਲੱਖ ਹੈਕਟੇਅਰ ਦਾ ਵਾਧਾ ਹੋਇਆ ।

ਪ੍ਰਸ਼ਨ 2.
1820 ਈ: ਦੇ ਬਾਅਦ ਭਾਰਤ ਵਿਚ ਜੰਗਲਾਂ ਨੂੰ ਵੱਡੇ ਪੱਧਰ ‘ ਤੇ ਕੱਟਿਆ ਜਾਣ ਲੱਗਾ । ਇਸਦੇ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਸਨ ?
ਉੱਤਰ-
1820 ਈ: ਦੇ ਦਹਾਕੇ ਵਿਚ ਬ੍ਰਿਟਿਸ਼ ਸਰਕਾਰ ਨੂੰ ਮਜ਼ਬੂਤ ਲੱਕੜੀ ਦੀ ਬਹੁਤ ਲੋੜ ਪਈ । ਇਸ ਨੂੰ ਪੂਰਾ ਕਰਨ ਲਈ ਜੰਗਲਾਂ ਨੂੰ ਵੱਡੇ ਪੱਧਰ ‘ਤੇ ਕੱਟਿਆ ਜਾਣ ਲੱਗਾ | ਲੱਕੜੀ ਦੀ ਵੱਧਦੀ ਹੋਈ ਜ਼ਰੂਰਤ ਅਤੇ ਜੰਗਲਾਂ ਦੇ ਕਟਾਓ ਲਈ ਹੇਠ ਲਿਖੇ ਕਾਰਕ ਜ਼ਿੰਮੇਵਾਰ ਸਨ –
1. ਇੰਗਲੈਂਡ ਦੀ ਗਾਇਲ ਨੇਵੀ (ਸ਼ਾਹੀ ਨੌ-ਸੈਨਾ) ਲਈ ਜਹਾਜ਼ ਓਕ ਦੇ ਰੁੱਖਾਂ ਨਾਲ ਬਣਾਏ ਜਾਂਦੇ ਸਨ | ਪਰ ਇੰਗਲੈਂਡ ਦੇ ਓਕ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਸਮੁੰਦਰੀ ਜਹਾਜ਼ ਨਿਰਮਾਣ ਵਿਚ ਰੁਕਾਵਟ ਪੈ ਰਹੀ ਸੀ । ਇਸ ਲਈ ਭਾਰਤ ਦੇ ਵਣ ਸੰਸਾਧਨਾਂ ਦਾ ਪਤਾ ਲਗਾਇਆ ਗਿਆ ਅਤੇ ਇੱਥੋਂ ਦੇ ਰੁੱਖ ਕੱਟ ਕੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ ।

2. 1850 ਈ: ਦੇ ਦਹਾਕੇ ਵਿਚ ਰੇਲਵੇ ਦਾ ਵਿਸਥਾਰ ਆਰੰਭ ਹੋਇਆ ਇਸ ਨਾਲ ਲੱਕੜੀ ਦੀ ਲੋੜ ਹੋਰ ਜ਼ਿਆਦਾ ਵੱਧ ਗਈ । ਇਸਦਾ ਕਾਰਨ ਇਹ ਸੀ ਕਿ ਰੇਲ ਪਟੜੀਆਂ ਨੂੰ ਸਿੱਧਾ ਰੱਖਣ ਲਈ ਸਿੱਧੇ ਅਤੇ ਮਜ਼ਬਾ ਸਲੀਪਰ ਚਾਹੀਦੇ ਸਨ ਜੋ ਲੱਕੜੀ ਨਾਲ ਬਣਾਏ ਜਾਂਦੇ ਸਨ । ਸਿੱਟੇ ਵਜੋਂ ਜੰਗਲਾਂ ‘ਤੇ ਹੋਰ ਜ਼ਿਆਦਾ ਬੋਝ ਵੱਧ ਗਿਆ । 1850 ਈ: ਦੇ ਦਹਾਕੇ ਤਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਂਦੇ ਸਨ ।

3. ਅੰਗਰੇਜ਼ੀ ਸਰਕਾਰ ਨੇ ਲੱਕੜੀ ਦੀ ਸਪਲਾਈ ਬਣਾਏ ਰੱਖਣ ਲਈ ਨਿੱਜੀ ਕੰਪਨੀਆਂ ਨੂੰ ਵਣ ਕੱਟਣ ਦੇ ਠੇਕੇ ਦਿੱਤੇ । ਇਨ੍ਹਾਂ ਕੰਪਨੀਆਂ ਨੇ ਰੁੱਖਾਂ ਨੂੰ ਅੰਨ੍ਹੇਵਾਹ ਕੱਟ ਸੁੱਟਿਆ ।

ਪ੍ਰਸ਼ਨ 3.
ਵਿਗਿਆਨਕ ਬਾਗਬਾਨੀ ਦੇ ਤਹਿਤ ਵਣ ਪ੍ਰਬੰਧਨ ਲਈ ਕੀ-ਕੀ ਕਦਮ ਚੁੱਕੇ ਗਏ ?
ਉੱਤਰ-
ਵਿਗਿਆਨਕ ਬਾਗਬਾਨੀ ਦੇ ਤਹਿਤ ਵਣ ਪ੍ਰਬੰਧਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ –

  • ਉਨ੍ਹਾਂ ਕੁਦਰਤੀ ਜੰਗਲਾਂ ਨੂੰ ਕੱਟ ਦਿੱਤਾ ਗਿਆ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਰੁੱਖ ਪਾਏ ਜਾਂਦੇ ਸਨ ।
  • ਕੱਟੇ ਗਏ ਜੰਗਲਾਂ ਦੀ ਥਾਂ ਬਾਗਾਨ ਵਿਵਸਥਾ ਕੀਤੀ ਗਈ । ਇਸਦੇ ਤਹਿਤ ਸਿੱਧੀਆਂ ਕਤਾਰਾਂ ਵਿਚ ਇਕ ਹੀ ਪ੍ਰਜਾਤੀ ਦੇ ਰੁੱਖ ਲਾਏ ਗਏ ।
  • ਜੰਗਲਾਤ ਅਧਿਕਾਰੀਆਂ ਨੇ ਜੰਗਲਾਂ ਦਾ ਸਰਵੇਖਣ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਰੁੱਖਾਂ ਦੇ ਅਧੀਨ ਖੇਤਰ ਦਾ ਅਨੁਮਾਨ ਲਾਇਆ । ਉਨ੍ਹਾਂ ਨੇ ਜੰਗਲਾਂ ਦੇ ਉੱਚਿਤ ਪ੍ਰਬੰਧ ਲਈ ਕਾਰਜ ਯੋਜਨਾਵਾਂ ਵੀ ਤਿਆਰ ਕੀਤੀਆਂ ।
  • ਯੋਜਨਾ ਦੇ ਅਨੁਸਾਰ ਇਹ ਨਿਸਚਿਤ ਕੀਤਾ ਗਿਆ ਕਿ ਹਰ ਸਾਲ ਕਿੰਨਾ ਵਣ ਖੇਤਰ ਕੱਟਿਆ ਜਾਏ ।ਉਸਦੀ ਥਾਂ ਤੇ ਨਵੇਂ ਰੁੱਖ ਲਾਉਣ ਦੀ ਯੋਜਨਾ ਵੀ ਬਣਾਈ ਗਈ ਤਾਂਕਿ ਕੁੱਝ ਸਾਲਾਂ ਵਿਚ ਨਵੇਂ ਰੁੱਖ ਉੱਗ ਜਾਣ ।

ਪ੍ਰਸ਼ਨ 4.
ਜੰਗਲਾਂ ਦੇ ਬਾਰੇ ਬਸਤੀਵਾਦੀ ਜੰਗਲ ਅਧਿਕਾਰੀਆਂ ਅਤੇ ਗ੍ਰਾਮੀਣਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ । ਸਪੱਸ਼ਟ ਕਰੋ ।
ਉੱਤਰ-
ਜੰਗਲਾਂ ਦੇ ਸੰਬੰਧ ਵਿਚ ਜੰਗਲਾਤ ਅਧਿਕਾਰੀਆਂ ਅਤੇ ਗ੍ਰਾਮੀਣਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ । ਗ੍ਰਾਮੀਣਾਂ ਨੂੰ ਜਲਾਊ ਲੱਕੜੀ, ਚਾਰਾ ਅਤੇ ਪੱਤੀਆਂ ਆਦਿ ਦੀ ਲੋੜ ਸੀ । ਇਸ ਲਈ ਉਹ ਅਜਿਹੇ ਜੰਗਲ ਚਾਹੁੰਦੇ ਸਨ ਜਿਨ੍ਹਾਂ ਵਿਚ ਵੱਖ-ਵੱਖ ਪ੍ਰਜਾਤੀਆਂ ਦੀ ਮਿਸ਼ਰਿਤ ਬਨਸਪਤੀ ਹੋਵੇ । ਇਸਦੇ ਉਲਟ ਜੰਗਲਾਤ ਅਧਿਕਾਰੀ ਅਜਿਹੇ ਜੰਗਲਾਂ ਦੇ ਪੱਖ ਵਿਚ ਸਨ ਜਿਹੜੇ ਉਨ੍ਹਾਂ ਦੀ ਸਮੁੰਦਰੀ ਜਹਾਜ਼ ਨਿਰਮਾਣ ਅਤੇ ਰੇਲਵੇ ਦੇ ਪ੍ਰਸਾਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ । ਇਸ ਲਈ ਉਹ ਸਖ਼ਤ ਲੱਕੜੀ ਦੇ ਰੁੱਖ ਲਾਉਣਾ ਚਾਹੁੰਦੇ ਸਨ ਜਿਹੜੇ ਸਿੱਧੇ ਅਤੇ ਉੱਚੇ ਹੋਣ । ਇਸ ਲਈ ਮਿਸ਼ਰਿਤ ਜੰਗਲਾਂ ਦਾ ਸਫ਼ਾਇਆ ਕਰਕੇ ਟੀਕ ਅਤੇ ਸਾਲ ਦੇ ਰੁੱਖ ਲਾਏ ਗਏ ।

ਪ੍ਰਸ਼ਨ 5.
ਜੰਗਲ (ਵਣ ਐਕਟ ਨੇ ਗ੍ਰਾਮੀਣਾਂ ਅਤੇ ਸਥਾਨਕ ਸਮੁਦਾਵਾਂ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕੀਤੀਆਂ ?
ਉੱਤਰ-
ਜੰਗਲ ਐਕਟ ਨਾਲ ਗਾਮੀਣਾਂ ਨੂੰ ਰੋਜ਼ੀ-ਰੋਟੀ ਦਾ ਸਾਧਨ ਜੰਗਲ ਜਾਂ ਜੰਗਲ ਉਤਪਾਦ ਹੀ ਸਨ | ਪਰ ਜੰਗਲ ਐਕਟ ਦੇ ਬਾਅਦ ਉਨ੍ਹਾਂ ਦੁਆਰਾ ਜੰਗਲਾਂ ਤੋਂ ਲੱਕੜੀ ਕੱਟਣ, ਫਲ ਅਤੇ ਜੋੜਾਂ ਇਕੱਠੀਆਂ ਕਰਨ ਅਤੇ ਜੰਗਲਾਂ ਵਿਚ ਪਸ਼ੂ ਚਰਾਉਣ, ਸ਼ਿਕਾਰ ਅਤੇ ਮੱਛੀ ਫੜਨ ‘ਤੇ ਰੋਕ ਲਾ ਦਿੱਤੀ ਗਈ । ਇਸ ਲਈ ਲੋਕ ਜੰਗਲਾਂ ਤੋਂ ਲੱਕੜਾਂ ਚੋਰੀ ਕਰਨ ਤੇ ਮਜ਼ਬੂਰ ਹੋ ਗਏ । ਜੇਕਰ ਉਹ ਫੜੇ ਜਾਂਦੇ ਸਨ ਤਾਂ ਮੁਕਤ ਹੋਣ ‘ਤੇ ਉਨ੍ਹਾਂ ਨੂੰ ਵਣ-ਰੱਖਿਅਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ । ਗ੍ਰਾਮੀਣ ਮਹਿਲਾਵਾਂ ਦੀ ਚਿੰਤਾ ਤਾਂ ਹੋਰ ਵੱਧ ਗਈ । ਆਮ ਤੌਰ ‘ਤੇ ਪੁਲਿਸ ਵਾਲੇ ਅਤੇ ਵਣ ਰੱਖਿਅਕ ਉਨ੍ਹਾਂ ਤੋਂ ਮੁਫ਼ਤ ਭੋਜਨ ਦੀ ਮੰਗ ਕਰਦੇ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਸਨ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 6.
ਬਦਲਵੀਂ ਖੇਤੀ ਤੇ ਰੋਕ ਕਿਉਂ ਲਾਈ ਗਈ ? ਇਸਦਾ ਸਥਾਨਕ ਸਮੁਦਾਵਾਂ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਬਦਲਵੀਂ ਖੇਤੀ ਤੇ ਮੁੱਖ ਤੌਰ ਤੇ ਤਿੰਨ ਕਾਰਨਾਂ ਕਰਕੇ ਰੋਕ ਲਾਈ ਗਈ –

  1. ਯੂਰਪ ਦੇ ਵਣ ਅਧਿਕਾਰੀਆਂ ਦਾ ਵਿਚਾਰ ਸੀ ਕਿ ਇਸ ਤਰ੍ਹਾਂ ਦੀ ਖੇਤੀ ਵਣਾਂ ਲਈ ਹਾਨੀਕਾਰਕ ਹੈ । ਉਨ੍ਹਾਂ ਦਾ ਵਿਚਾਰ ਸੀ ਕਿ ਜਿਹੜੀ ਭੂਮੀ ’ਤੇ ਛੱਡ-ਛੱਡ ਕੇ ਖੇਤੀ ਹੁੰਦੀ ਰਹਿੰਦੀ ਹੈ, ਉੱਥੇ ਇਮਾਰਤੀ ਲੱਕੜੀ ਦੇਣ ਵਾਲੇ ਵਣ ਨਹੀਂ ਉੱਗ ਸਕਦੇ ।
  2. ਜਦੋਂ ਭੂਮੀ ਨੂੰ ਸਾਫ ਕਰਨ ਲਈ ਕਿਸੇ ਵਣ ਨੂੰ ਜਲਾਇਆ ਜਾਂਦਾ ਸੀ, ਤਾਂ ਨੇੜੇ-ਤੇੜੇ ਹੋਰ ਕੀਮਤੀ ਰੁੱਖਾਂ ਨੂੰ ਅੱਗ ਲੱਗ ਜਾਣ ਦਾ ਡਰ ਬਣਿਆ ਰਹਿੰਦਾ ਸੀ ।
  3. ਬਦਲਵੀਂ ਖੇਤੀ ਨਾਲ ਸਰਕਾਰ ਲਈ ਕਰਾਂ ਦੀ ਗਿਣਤੀ ਕਰਨਾ ਔਖਾ ਹੋ ਰਿਹਾ ਸੀ । ਪ੍ਰਭਾਵ-ਬਦਲਵੀਂ ਖੇਤੀ ‘ਤੇ ਰੋਕ ਲੱਗਣ ਨਾਲ ਸਥਾਨਕ ਸਮੁਦਾਵਾਂ ਨੂੰ ਜੰਗਲਾਂ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ । ਕੁੱਝ ਲੋਕਾਂ ਨੂੰ ਆਪਣਾ ਵਿਵਸਾਇ ਬਦਲਣਾ ਪਿਆ ਅਤੇ ਕੁੱਝ ਨੇ ਵਿਦਰੋਹ ਕਰ ਦਿੱਤਾ ।

ਪ੍ਰਸ਼ਨ 7.
1980 ਈ: ਦੇ ਦਹਾਕੇ ਤੋਂ ਵਣ ਵਿਗਿਆਨ ਵਿਚ ਕੀ ਨਵੇਂ ਪਰਿਵਰਤਨ ਆਏ ਹਨ ?
ਉੱਤਰ-
1980 ਈ: ਦੇ ਦਹਾਕੇ ਤੋਂ ਵਣ ਵਿਗਿਆਨ ਦਾ ਰੂਪ ਬਦਲ ਗਿਆ ਹੈ । ਹੁਣ ਸਥਾਨਕ ਲੋਕਾਂ ਨੇ ਜੰਗਲਾਂ ਤੋਂ ਲੱਕੜੀ ਇਕੱਠੀ ਕਰਨ ਦੀ ਥਾਂ ਤੇ ਵਣ ਸੁਰੱਖਿਆ ਨੂੰ ਆਪਣਾ ਟੀਚਾ ਬਣਾ ਲਿਆ ਹੈ । ਸਰਕਾਰ ਵੀ ਜਾਣ ਗਈ ਹੈ ਕਿ ਵਣ ਸੁਰੱਖਿਆ ਲਈ ਇਨ੍ਹਾਂ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ । ਭਾਰਤ ਵਿਚ ਮਿਜ਼ੋਰਮ ਤੋਂ ਲੈ ਕੇ ਕੇਰਲ ਤਕ ਦੇ ਸੰਘਣੇ ਜੰਗਲ ਇਸ ਲਈ ਸੁਰੱਖਿਅਤ ਹਨ ਕਿ ਸਥਾਨਕ ਲੋਕ ਇਨ੍ਹਾਂ ਦੀ ਰੱਖਿਆ ਕਰਨਾ ਆਪਣਾ ਪਵਿੱਤਰ ਕਰਤੱਵ ਸਮਝਦੇ ਹਨ | ਕੁੱਝ ਪਿੰਡ ਆਪਣੇ ਜੰਗਲਾਂ ਦੀ ਨਿਗਰਾਨੀ ਆਪ ਕਰਦੇ ਹਨ । ਇਸਦੇ ਲਈ ਹਰੇਕ ਪਰਿਵਾਰ ਵਾਰੀ-ਵਾਰੀ ਨਾਲ ਪਹਿਰਾ ਦਿੰਦਾ ਹੈ । ਇਸ ਲਈ ਇਨ੍ਹਾਂ ਜੰਗਲਾਂ ਵਿੱਚ ਵਣ ਰੱਖਿਅਕਾਂ ਦੀ ਕੋਈ ਭੂਮਿਕਾ ਨਹੀਂ ਰਹੀ । ਹੁਣ ਸਥਾਨਕ ਭਾਈਚਾਰਾ ਅਤੇ ਵਾਤਾਵਰਨ ਵਿਗਿਆਨੀ ਵਣ ਪ੍ਰਬੰਧਨ ਨੂੰ ਕੋਈ ਵੱਖਰਾ ਰੂਪ ਦੇਣ ਬਾਰੇ ਸੋਚ ਰਹੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ (ਮਹਾਂਨਿਰਦੇਸ਼ਕ ਡਾਇਰੈਕਟਰ ਜਨਰਲ) ਕੌਣ ਸੀ ? ਜੰਗਲ ਪ੍ਰਬੰਧਨ ਦੇ ਵਿਸ਼ੇ ਵਿਚ ਉਸਦੇ ਕੀ ਵਿਚਾਰ ਸਨ ? ਇਸਦੇ ਲਈ ਉਸਨੇ ਕੀ ਕੀਤਾ ?
ਉੱਤਰ-
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ ਡਾਇਟਿਚ ਬੈਂਡਿਸ (Dietrich Brandis) ਸੀ ।ਉਹ ਇਕ ਜਰਮਨ ਮਾਹਿਰ ਸੀ ।
ਵਣ ਪ੍ਰਬੰਧਨ ਦੇ ਸੰਬੰਧ ਵਿਚ ਉਸਦੇ ਹੇਠ ਲਿਖੇ ਵਿਚਾਰ ਸਨ
PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ 3

  1. ਜੰਗਲਾਂ ਦੇ ਪ੍ਰਬੰਧ ਲਈ ਇਕ ਉੱਚਿਤ ਪ੍ਰਣਾਲੀ ਅਪਣਾਉਣੀ ਹੋਵੇਗੀ ਅਤੇ ਲੋਕਾਂ ਨੂੰ ਵਣ-ਸੁਰੱਖਿਆ ਵਿਚ ਸਿੱਖਿਅਤ ਕਰਨਾ ਹੋਵੇਗਾ ।
  2. ਇਸ ਪ੍ਰਣਾਲੀ ਦੇ ਤਹਿਤ ਕਾਨੂੰਨੀ ਰੋਕਾਂ ਲਗਾਉਣੀਆਂ ਹੋਣਗੀਆਂ ।
  3. ਵਣ ਸੰਸਾਧਨਾਂ ਦੇ ਸੰਬੰਧ ਵਿਚ ਨਿਯਮ ਬਣਾਉਣੇ ਹੋਣਗੇ ।
  4. ਜੰਗਲਾਂ ਨੂੰ ਇਮਾਰਤੀ ਲੱਕੜੀ ਦੇ ਉਤਪਾਦਨ ਲਈ ਸੁਰੱਖਿਅਤ ਕਰਨਾ ਹੋਵੇਗਾ । ਇਸ ਉਦੇਸ਼ ਤੋਂ ਜੰਗਲਾਂ ਵਿੱਚ ਰੁੱਖ ਕੱਟਣ ਅਤੇ ਪਸ਼ੂ ਚਰਾਉਣ ਨੂੰ ਸੀਮਿਤ ਕਰਨਾ ਹੋਵੇਗਾ ।
  5. ਜਿਹੜੇ ਵਿਅਕਤੀ ਨਵੀਂ ਪ੍ਰਣਾਲੀ ਦੀ ਪਰਵਾਹ ਨਾ ਕਰਦੇ ਹੋਏ ਬੈਂਡਿਜ਼ ਨੇ 1864 ਈ: ਵਿਚ ‘ਭਾਰਤੀ ਵਣ ਸੇਵਾ ਦੀ ਸਥਾਪਨਾ ਕੀਤੀ ਅਤੇ 1865 ਈ: ਦੇ ‘ਭਾਰਤੀ ਵਣ ਐਕਟ’ ਪਾਸ ਹੋਣ ਵਿਚ ਸਹਾਇਤਾ ਪੁਚਾਈ 1906 ਈ: ਵਿੱਚ ਦੇਹਰਾਦੂਨ ਵਿਚ “ਦ ਇੰਪੀਰੀਅਲ ਫਾਰੈਸਟ ਇੰਸਟੀਚਿਊਟ’ ਦੀ ਸਥਾਪਨਾ ਕੀਤੀ ਗਈ । ਇੱਥੇ ਵਿਗਿਆਨਕ ਵਣ ਵਿਗਿਆਨ ਦਾ ਅਧਿਐਨ ਕਰਾਇਆ ਜਾਂਦਾ ਸੀ । ਪਰ ਬਾਅਦ ਵਿਚ ਪਤਾ ਚਲਿਆ ਕਿ ਇਸ ਅਧਿਐਨ ਵਿਚ ਵਿਗਿਆਨ ਵਰਗੀ ਕੋਈ ਗੱਲ ਨਹੀਂ ਸੀ ।

ਪ੍ਰਸ਼ਨ 2.
ਵਣ ਦੇਸ਼ਾਂ ਜਾਂ ਵਣਾਂ ਵਿਚ ਰਹਿਣ ਵਾਲੇ ਲੋਕ ਵਣ ਉਤਪਾਦਾਂ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਿਵੇਂ ਕਰਦੇ ਹਨ ?
ਉੱਤਰ-
ਵਣ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਕੰਦਮੂਲ, ਫਲ, ਪੱਤੇ ਆਦਿ ਵਣ ਉਤਪਾਦਾਂ ਦੀ ਵੱਖ-ਵੱਖ ਜ਼ਰੂਰਤਾਂ ਲਈ ਵਰਤੋਂ ਕਰਦੇ ਹਨ ।

  • ਫਲ ਅਤੇ ਕੰਦ ਬਹੁਤ ਪੋਸ਼ਕ ਖਾਧ ਪਦਾਰਥ ਹਨ, ਵਿਸ਼ੇਸ਼ ਕਰਕੇ ਮਾਨਸੂਨ ਦੌਰਾਨ ਜਦੋਂ ਫ਼ਸਲ ਕੱਟ ਕੇ ਘਰ ਨਾ ·ਆਈ ਹੋਵੇ ।
  • ਜੜੀਆਂ-ਬੂਟੀਆਂ ਦੀ ਦਵਾਈਆਂ ਲਈ ਵਰਤੋਂ ਹੁੰਦੀ ਹੈ ।
  • ਲੱਕੜੀ ਦੀ ਵਰਤੋਂ ਹਲ ਵਰਗੇ ਖੇਤੀ ਦੇ ਔਜ਼ਾਰ ਬਣਾਉਣ ਵਿਚ ਕੀਤੀ ਜਾਂਦੀ ਹੈ ।
  • ਬਾਂਸ ਦੀ ਵਰਤੋਂ ਛੱਤਰੀਆਂ ਅਤੇ ਟੋਕਰੀਆਂ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ।
  • ਸੁੱਕੇ ਹੋਏ ਕੱਦੂ ਦੇ ਖੋਲ ਦੀ ਵਰਤੋਂ ਪਾਣੀ ਦੀ ਬੋਤਲ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ ।
  • ਜੰਗਲਾਂ ਵਿਚ ਲਗਪਗ ਸਭ ਕੁੱਝ ਮੁਹੱਈਆ ਹੈ
  1. ਪੱਤਿਆਂ ਨੂੰ ਆਪਸ ਵਿਚ ਜੋੜ ਕੇ ‘ਖਾਓ-ਸੁੱਟੋ’ ਕਿਸਮ ਦੇ ਪੱਤਲ ਅਤੇ ਨੇ ਬਣਾਏ ਜਾ ਸਕਦੇ ਹਨ ।
  2. ਸਿਆਦੀ (Bauhiria Vahili) ਦੀਆਂ ਵੇਲਾਂ ਤੋਂ ਰੱਸੀ ਬਣਾਈ ਜਾ ਸਕਦੀ ਹੈ ।
  3. ਸੇਮੂਰ (ਸੂਤੀ ਰੇਸ਼ਮ) ਦੀ ਕੰਡੇਦਾਰ ਛਾਲ ’ਤੇ ਸਬਜ਼ੀਆਂ ਛੱਲੀਆਂ ਜਾ ਸਕਦੀਆਂ ਹਨ ।
  4. ਮਹੂਏ ਦੇ ਰੁੱਖ ਤੋਂ ਖਾਣਾ ਪਕਾਉਣ ਅਤੇ ਰੌਸ਼ਨੀ ਲਈ ਤੇਲ ਕੱਢਿਆ ਜਾ ਸਕਦਾ ਹੈ ।

PSEB 9th Class SST Solutions History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

Punjab State Board PSEB 9th Class Social Science Book Solutions History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ Textbook Exercise Questions and Answers.

PSEB Solutions for Class 9 Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

Social Science Guide for Class 9 PSEB ਪਹਿਰਾਵੇ ਦਾ ਸਮਾਜਿਕ ਇਤਿਹਾਸ Textbook Questions and Answers

ਅਭਿਆਸ ਦੇ ਪ੍ਰਸ਼ਨ
I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜਾ ਕਿਸ ਤੋਂ ਬਣਦਾ ਹੈ ?
(ਉ) ਕਪਾਹ
(ਅ) ਜਾਨਵਰਾਂ ਦੀ ਖੱਲ
(ਈ) ਰੇਸ਼ਮ ਦੇ ਕੀੜੇ
(ਸ) ਉੱਨ ।
ਉੱਤਰ-
(ਉ) ਕਪਾਹ

ਪ੍ਰਸ਼ਨ 2.
ਬਣਾਉਟੀ ਰੇਸ਼ੇ ਦਾ ਵਿਚਾਰ ਸਭ ਤੋਂ ਪਹਿਲਾਂ ਕਿਹੜੇ ਵਿਗਿਆਨੀ ਨੂੰ ਆਇਆ ?
(ੳ) ਮੇਰੀ ਕਿਊਰੀ
(ਅ) ਰਾਬਰਟ ਹੁੱਕ
(ਈ) ਲੂਈਸ ਸੁਬਾਬ
(ਸ) ਲਾਰਡ ਕਰਜ਼ਨ ।
ਉੱਤਰ-
(ਅ) ਰਾਬਰਟ ਹੁੱਕ

ਪ੍ਰਸ਼ਨ 3.
ਕਿਹੜੀ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਬੇ, ਵਰਗ ਜਾਂ ਲਿੰਗ ਦੇ ਅਨੁਸਾਰ ਕੱਪੜੇ ਪਹਿਨਦੇ ਸਨ ?
(ਉ) 15ਵੀਂ
(ਅ) 16ਵੀਂ
(ਏ) 17ਵੀਂ
(ਸ) 18ਵੀਂ ।
ਉੱਤਰ-
(ਸ) 18ਵੀਂ ।

ਪ੍ਰਸ਼ਨ 4.
ਕਿਹੜੇ ਦੇਸ਼ ਦੇ ਵਪਾਰੀਆਂ ਨੇ ਭਾਰਤ ਦੀ ਛਾਂਟ ਦਾ ਆਯਾਤ ਸ਼ੁਰੂ ਕੀਤਾ ?
(ਉ) ਚੀਨ
(ਅ) ਇੰਗਲੈਂਡ
(ਏ) ਅਮੇਰਿਕਨ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਇੰਗਲੈਂਡ

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਪੁਰਾਤੱਤਵ ਵਿਗਿਆਨੀਆਂ ਨੂੰ …… ਦੇ ਨਜ਼ਦੀਕ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੂਈਆਂ ਪ੍ਰਾਪਤ ਹੋਈਆਂ ।
ਉੱਤਰ-
ਕੋਸਤੋਨਕੀ (ਰੂਸ),

ਪ੍ਰਸ਼ਨ 2.
ਰੇਸ਼ਮ ਦਾ ਕੀੜਾ ਆਮ ਤੌਰ ‘ਤੇ ………. ਦੇ ਦਰੱਖਤਾਂ ਉੱਤੇ ਪਾਲਿਆ ਜਾਂਦਾ ਹੈ ।
ਉੱਤਰ-
ਸ਼ਹਿਤੂਤ,

ਪ੍ਰਸ਼ਨ 3.
…………… ਕੱਪੜਿਆਂ ਦੇ ਅਵਸ਼ੇਸ਼ ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਮਿਲੇ ਹਨ ।
ਉੱਤਰ-
ਊਨੀ,

ਪ੍ਰਸ਼ਨ 4.
ਉਦਯੋਗਿਕ ਕ੍ਰਾਂਤੀ ਦਾ ਆਰੰਭ …………… ਮਹਾਂਦੀਪ ਵਿਚ ਹੋਇਆ ਸੀ ।
ਉੱਤਰ-
ਯੂਰਪ,

ਪ੍ਰਸ਼ਨ 5.
ਸਵਦੇਸ਼ੀ ਅੰਦੋਲਨ …………. ਈ: ਵਿਚ ਆਰੰਭ ਹੋਇਆ ।
ਉੱਤਰ-
1905 ॥

(ਈ) ਸਹੀ ਮਿਲਾਨ ਕਰੋ

(ਉ) (ਅ)
1. ਬੰਗਾਲ ਦੀ ਵੰਡ (i) ਰਵਿੰਦਰਨਾਥ ਟੈਗੋਰ
2. ਰੇਸ਼ਮੀ ਕੱਪੜਾ (ii) ਚੀਨ
3. ਰਾਸ਼ਟਰੀ ਗਾਣ (iii) 1789 ਈ:
4. ਫ਼ਰਾਂਸੀਸੀ ਕ੍ਰਾਂਤੀ (iv) ਮਹਾਤਮਾ ਗਾਂਧੀ
5. ਸਵਦੇਸ਼ੀ ਲਹਿਰ (v) ਲਾਰਡ ਕਰਜ਼ਨ ।

ਉੱਤਰ-

1. ਬੰਗਾਲ ਦੀ ਵੰਡ (v)  ਲਾਰਡ ਕਰਜ਼ਨ
2. ਰੇਸ਼ਮੀ ਕੱਪੜਾ (ii) ਚੀਨ
3. ਰਾਸ਼ਟਰੀ ਗਾਣ (i) ਰਵਿੰਦਰਨਾਥ ਟੈਗੋਰ
4. ਫ਼ਰਾਂਸੀਸੀ ਕ੍ਰਾਂਤੀ (iii) 1789 ਈ:
5. ਸਵਦੇਸ਼ੀ ਲਹਿਰ (iv) ਮਹਾਤਮਾ ਗਾਂਧੀ ।

(ਸ) ਅੰਤਰ ਦੱਸੋ –

1. ਊਨੀ ਕੱਪੜਾ ਅਤੇ ਰੇਸ਼ਮੀ ਕੱਪੜਾ
2. ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ਿਆਂ ਤੋਂ ਬਣਿਆ ਕੱਪੜਾ ।
ਉੱਤਰ-
1. ਊਨੀ ਕੱਪੜਾ ਅਤੇ ਰੇਸ਼ਮੀ ਕੱਪੜਾ
(i) ਉਨੀ ਕੱਪੜਾ-ਉੱਨ ਅਸਲ ਵਿਚ ਇਕ ਰੇਸ਼ੇਦਾਰ ਪੋਟੀਨ ਹੈ, ਜੋ ਵਿਸ਼ੇਸ਼ ਕਿਸਮ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ । ਉੱਨ ਭੇਡ, ਬੱਕਰੀ, ਤੋਂ ਬਣਦਾ ਹੈ ਅਤੇ ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ । ਮੈਰੀਨੋ ਨਾਂ ਦੀਆਂ ਭੇਡਾਂ ਦੀ ਉੱਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਉਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ ।

(ii) ਰੇਸ਼ਮੀ ਕੱਪੜਾ-ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਤਿਆਰ ਕਰਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮ ਦਾ ਕੀੜਾ ਆਮਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ । ਭਾਰਤ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਰੇਸ਼ਮੀ ਕੱਪੜੇ ਦੀ ਵਰਤੋਂ ਕੀਤੀ ਜਾ ਰਹੀ ਹੈ ।

2. ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ਿਆਂ ਤੋਂ ਬਣਿਆ ਕੱਪੜਾ –
(i) ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ । ਭਾਰਤ ਵਿਚ ਲੋਕ ਸਦੀਆਂ ਤੋਂ ਸੂਤੀ ਕੱਪੜਾ | ਪਹਿਨਦੇ ਆ ਰਹੇ ਹਨ ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਕ ਪ੍ਰਮਾਣ ਪ੍ਰਾਚੀਨ ਸੱਭਿਅਤਾਵਾਂ ਵਿਚ ਮਿਲਦੇ ਹਨ । ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ । ਰਿਗਵੇਦ ਦੇ ਮੰਤਰਾਂ ਵਿਚ ਵੀ ਕਪਾਹ ਦੇ ਵਿਸ਼ੇ ਵਿਚ ਚਰਚਾ ਕੀਤੀ ਗਈ ਹੈ ।

(ii) ਬਣਾਉਟੀ ਰੇਸ਼ੇ ਤੋਂ ਬਣੇ ਕੱਪੜੇ-ਬਣਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿਚ ਆਇਆ ।
ਇਸਦੇ ਬਾਰੇ ਇਕ ਫ਼ਰਾਂਸੀਸੀ ਵਿਗਿਆਨੀ ਨੇ ਵੀ ਲਿਖਿਆ | ਪਰ 1842 ਈ: ਵਿਚ ਅੰਗਰੇਜ਼ੀ ਵਿਗਿਆਨੀ ਲੁਇਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇਕ ਮਸ਼ੀਨ ਤਿਆਰ ਕੀਤੀ । ਬਣਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸ਼ਹਿਤੂਤ, ਅਲਕੋਹਲ, ਰਬੜ, ਮਨੱਕਾ, ਚਰਬੀ ਅਤੇ ਕੁੱਝ ਹੋਰ ਬਨਸਪਤੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਨਾਇਲੋਨ, ਪੋਲਿਸਟਰ ਅਤੇ ਰੇਯਾਨ ਮੁੱਖ ਬਨਾਉਂਟੀ ਰੇਸ਼ੇ ਹਨ | ਪੋਲਿਸਟਰ ਅਤੇ ਸੁਤ ਤੋਂ ਬਣਿਆ ਕੱਪੜਾ ਟੈਰੀਕਾਟ ਭਾਰਤ ਵਿਚ ਬਹੁਤ ਵਰਤਿਆ ਜਾਂਦਾ ਹੈ | ਅੱਜ-ਕਲ੍ਹ ਜ਼ਿਆਦਾਤਰ ਲੋਕ ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵੀ ਵਰਤੋਂ ਕਰਦੇ ਹਨ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਦਿਕਾਲ ਵਿਚ ਮਨੁੱਖ ਸਰੀਰ ਢੱਕਣ ਲਈ ਕਿਸਦੀ ਵਰਤੋਂ ਕਰਦਾ ਸੀ ?
ਉੱਤਰ-
ਆਦਿਕਾਲ ਵਿਚ ਮਨੁੱਖ ਸਰੀਰ ਢੱਕਣ ਲਈ ਪੱਤਿਆਂ, ਰੁੱਖਾਂ ਦੀ ਛਾਲ ਅਤੇ ਜਾਨਵਰਾਂ ਦੀ ਖੱਲ ਦੀ ਵਰਤੋਂ , ਕਰਦਾ ਸੀ ।

ਪ੍ਰਸ਼ਨ 2.
ਕੱਪੜੇ ਕਿੰਨੇ ਤਰ੍ਹਾਂ ਦੇ ਰੇਸ਼ਿਆਂ ਤੋਂ ਬਣਦੇ ਹਨ ?
ਉੱਤਰ-
ਕੱਪੜੇ ਚਾਰ ਕਿਸਮ ਦੇ ਰੇਸ਼ਿਆਂ ਤੋਂ ਬਣਦੇ ਹਨ-ਸਤੀ, ਉਨੀ, ਰੇਸ਼ਮੀ ਅਤੇ ਬਣਾਉਟੀ ।

ਪ੍ਰਸ਼ਨ 3.
ਕਿਸ ਕਿਸਮ ਦੀਆਂ ਭੇਡਾਂ ਦੀ ਉੱਨ ਸਭ ਤੋਂ ਵਧੀਆ ਹੁੰਦੀ ਹੈ ?
ਉੱਤਰ-
ਮੈਰੀਨੋ ।

ਪ੍ਰਸ਼ਨ 4.
ਕਿਸ ਦੇਸ਼ ਦੀਆਂ ਇਸਤਰੀਆਂ ਨੇ ਸਭ ਤੋਂ ਪਹਿਲਾਂ ਪਹਿਰਾਵੇ ਦੀ ਆਜ਼ਾਦੀ ਸੰਬੰਧੀ ਅਵਾਜ਼ ਉਠਾਈ ?
ਉੱਤਰ-
ਫ਼ਰਾਂਸ ।

ਪ੍ਰਸ਼ਨ 5.
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇੰਗਲੈਂਡ ਕਿਸ ਦੇਸ਼ ਤੋਂ ਸੂਤੀ ਕੱਪੜੇ ਦਾ ਆਯਾਤ ਕਰਦਾ ਸੀ ?
ਉੱਤਰ-
ਭਾਰਤ ਤੋਂ ।

ਪ੍ਰਸ਼ਨ 6.
ਖਾਦੀ ਲਹਿਰ ਚਲਾਉਣ ਵਾਲੇ ਪ੍ਰਮੁੱਖ ਭਾਰਤੀ ਨੇਤਾ ਦਾ ਨਾਂ ਲਿਖੋ ।
ਉੱਤਰ-
ਮਹਾਤਮਾ ਗਾਂਧੀ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 7.
ਨਾਮਧਾਰੀ ਸੰਪਰਦਾਇ ਦੇ ਲੋਕ ਕਿਸ ਰੰਗ ਦੇ ਕੱਪੜੇ ਪਹਿਨਦੇ ਹਨ ?
ਉੱਤਰ-
ਸਫ਼ੈਦ ਰੰਗ ਦੇ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਕਿਉਂ ਪਈ ?
ਉੱਤਰ-
ਪਹਿਰਾਵਾ ਵਿਅਕਤੀ ਦੀ ਬੌਧਿਕ, ਮਾਨਸਿਕ ਅਤੇ ਆਰਥਿਕ ਹਾਲਤ ਦਾ ਪ੍ਰਤੀਕ ਹੈ | ਪਹਿਰਾਵੇ ਦੀ ਵਰਤੋਂ ਸਿਰਫ ਤਨ ਢੱਕਣ ਲਈ ਹੀ ਨਹੀਂ ਕੀਤੀ ਜਾਂਦੀ ਬਲਕਿ ਇਸਦੇ ਦੁਆਰਾ ਮਨੁੱਖ ਦੀ ਸੱਭਿਅਤਾ, ਸਮਾਜਿਕ ਪੱਧਰ ਆਦਿ ਦਾ ਪਤਾ ਚਲਦਾ ਹੈ । ਇਸ ਲਈ ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਪਈ ।

ਪ੍ਰਸ਼ਨ 2.
ਰੇਸ਼ਮੀ ਕੱਪੜਾ ਕਿਵੇਂ ਤਿਆਰ ਹੁੰਦਾ ਹੈ ?
ਉੱਤਰ-
ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਰੇਸ਼ਮ ਦਾ ਕੀੜਾ ਆਮ ਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਇਹ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਬਣਾ ਲੈਂਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ ।

ਪ੍ਰਸ਼ਨ 3.
ਉਦਯੋਗਿਕ ਕ੍ਰਾਂਤੀ ਦਾ ਮਨੁੱਖ ਦੇ ਪਹਿਰਾਵੇ ਉੱਤੇ ਕੀ ਪ੍ਰਭਾਵ ਪਿਆ ?
ਉੱਤਰ-
18ਵੀਂ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਦੇ ਮਨੁੱਖ ਦੇ ਪਹਿਰਾਵੇ ‘ਤੇ ਹੇਠ ਲਿਖੇ ਪ੍ਰਭਾਵ ਪਏ –

  • ਸੂਤੀ ਕੱਪੜੇ ਦਾ ਉਤਪਾਦਨ ਬਹੁਤ ਅਧਿਕ ਵੱਧ ਗਿਆ । ਇਸ ਲਈ ਲੋਕ ਮਸ਼ੀਨਾਂ ਤੋਂ ਬਣੇ ਸੂਤੀ ਕੱਪੜੇ ਪਹਿਨਣ ਲੱਗੇ ।
  • ਬਨਾਵਟੀ ਰੇਸ਼ਿਆਂ ਤੋਂ ਕੱਪੜੇ ਬਣਾਉਣ ਦੀ ਤਕਨੀਕ ਵਿਕਸਿਤ ਹੋਣ ਦੇ ਬਾਅਦ ਵੱਡੀ ਸੰਖਿਆ ਵਿਚ ਲੋਕ ਬਨਾਵਟੀ ਰੇਸ਼ਿਆਂ ਤੋਂ ਬਣਾਏ ਗਏ ਕੱਪੜੇ ਪਹਿਨਣ ਲੱਗੇ । ਇਸ ਦਾ ਕਾਰਨ ਇਹ ਸੀ ਕਿ ਇਹ ਕੱਪੜੇ ਬਹੁਤ ਹਲਕੇ ਹੁੰਦੇ ਸਨ ਅਤੇ ਇਨ੍ਹਾਂ ਨੂੰ ਧੋਣਾ ਵੀ ਅਸਾਨ ਸੀ 1 ਪਰਿਣਾਮ-ਸਵਰੂਪ ਭਾਰੀ-ਭਰਕਮ ਕੱਪੜੇ ਹੌਲੀ-ਹੌਲੀ ਅਲੋਪ ਹੋਣ ਲੱਗੇ ।
  • ਕੱਪੜੇ ਸਸਤੇ ਹੋ ਗਏ । ਫਲਸਵਰੂਪ ਘੱਟ ਕੱਪੜੇ ਪਹਿਨਣ ਵਾਲੇ ਲੋਕ ਵੀ ਜ਼ਿਆਦਾ ਤੋਂ ਜ਼ਿਆਦਾ ਕੱਪੜਿਆਂ ਦੀ ਵਰਤੋਂ ਕਰਨ ਲੱਗੇ ।

ਪ੍ਰਸ਼ਨ 4.
ਇਸਤਰੀਆਂ ਦੇ ਪਹਿਰਾਵੇ `ਤੇ ਮਹਾਂਯੁੱਧ ਦਾ ਕੀ ਅਸਰ ਪਿਆ ?
ਉੱਤਰ-
ਮਹਾਂਯੁੱਧਾਂ ਦੇ ਪਰਿਣਾਮਸਵਰੂਪ ਇਸਤਰੀਆਂ ਦੇ ਪਹਿਰਾਵੇ ਵਿਚ ਹੇਠ ਲਿਖੇ ਪਰਿਵਰਤਨ ਆਏ –
1. ਗਹਿਣਿਆਂ ਅਤੇ ਵਿਲਾਸਮਈ ਕੱਪੜਿਆਂ ਦਾ ਤਿਆਗ-ਅਨੇਕ ਇਸਤਰੀਆਂ ਨੇ ਗਹਿਣਿਆਂ ਅਤੇ ਵਿਲਾਸਮਈ ਕੱਪੜਿਆਂ ਦਾ ਤਿਆਗ ਕਰ ਦਿੱਤਾ । ਸਿੱਟੇ ਵਜੋਂ ਸਮਾਜਿਕ ਬੰਧਨ ਟੁੱਟ ਗਏ ਅਤੇ ਉੱਚ ਵਰਗ ਦੀਆਂ ਇਸਤਰੀਆਂ | ਹੋਰਨਾਂ ਵਰਗਾਂ ਦੀਆਂ ਇਸਤਰੀਆਂ ਵਾਂਗ ਦਿਖਾਈ ਦੇਣ ਲੱਗੀਆਂ ।

2. ਛੋਟੇ ਕੱਪੜੇ-ਪਹਿਲੇ ਵਿਸ਼ਵ ਯੁੱਧ (1914-1918 ਈ:) ਦੌਰਾਨ ਵਿਹਾਰਿਕ ਲੋੜਾਂ ਕਾਰਨ ਕੱਪੜੇ ਛੋਟੇ ਹੋ ਗਏ । 1917 ਈ: ਤਕ ਬ੍ਰਿਟੇਨ ਵਿਚ ਸੱਤਰ ਹਜ਼ਾਰ ਇਸਤਰੀਆਂ ਗੋਲਾ-ਬਰੂਦ ਦੇ ਕਾਰਖ਼ਾਨਿਆਂ ਵਿਚ ਕੰਮ ਕਰਨ ਲੱਗੀਆਂ ਸਨ । ਕੰਮ ਕਰਨ ਵਾਲੀਆਂ ਇਸਤਰੀਆਂ ਬਲਾਊਜ਼, ਪਤਲੂਨ ਦੇ ਇਲਾਵਾ ਸਕਾਰਫ ਪਹਿਨਦੀਆਂ ਸਨ, ਜਿਸਨੂੰ ਬਾਅਦ ਵਿਚ ਖਾਕੀ ਓਵਰਆਲ ਅਤੇ ਟੋਪੀ ਵਿਚ ਬਦਲ ਦਿੱਤਾ ਗਿਆ | ਸਕਰਟ ਦੀ ਲੰਬਾਈ ਘੱਟ ਹੋ ਗਈ । ਛੇਤੀ ਹੀ ਪੈਂਟ ਪੱਛਮੀ ਇਸਤਰੀਆਂ ਦੀ ਪੋਸ਼ਾਕ ਦਾ ਜ਼ਰੂਰੀ ਅੰਗ ਬਣ ਗਈ, ਜਿਸ ਨਾਲ ਉਨ੍ਹਾਂ ਨੂੰ ਚੱਲਣ ਫਿਰਨ ਵਿਚ ਜ਼ਿਆਦਾ ਅਸਾਨੀ ਹੋ ਗਈ ।

3. ਕੱਪੜਿਆਂ ਦਾ ਰੰਗ ਅਤੇ ਵਾਲਾਂ ਦੇ ਆਕਾਰ ਵਿਚ ਪਰਿਵਰਤਨ-ਭੜਕੀਲੇ ਰੰਗਾਂ ਦੀ ਥਾਂ ਸਾਦਾ ਰੰਗਾਂ ਨੇ ਲੈ ਲਈ । ਅਨੇਕ ਇਸਤਰੀਆਂ ਨੇ ਸਹੂਲਤ ਲਈ ਆਪਣੇ ਵਾਲ ਕਟਵਾ ਲਏ ।

4. ਸਾਦੇ ਕੱਪੜੇ ਅਤੇ ਖੇਡਕੁੱਦ-20ਵੀਂ ਸਦੀ ਦੇ ਆਰੰਭ ਵਿਚ ਬੱਚੇ ਨਵੇਂ ਸਕੂਲਾਂ ਵਿਚ ਸਾਦੇ ਕੱਪੜਿਆਂ ‘ਤੇ ਜ਼ੋਰ ਦੇਣ ਅਤੇ ਹਾਰ-ਸ਼ਿੰਗਾਰ ਨੂੰ ਨਿਰਉਤਸ਼ਾਹਿਤ ਕਰਨ ਲੱਗੇ | ਕਸਰਤ ਅਤੇ ਖੇਡਕੁੱਦ ਲੜਕੀਆਂ ਦੇ ਪਾਠਕ੍ਰਮ ਦਾ ਅੰਗ ਬਣ ਗਏ । ਖੇਡ ਦੇ ਸਮੇਂ ਲੜਕੀਆਂ ਨੂੰ ਅਜਿਹੇ ਕੱਪੜਿਆਂ ਦੀ ਲੋੜ ਸੀ ਜਿਸ ਨਾਲ ਉਨ੍ਹਾਂ ਦੀ ਗਤੀ ਵਿਚ ਰੁਕਾਵਟ ਨਾ ਪਏ । ਜਦੋਂ ਉਹ ਕੰਮ ਤੇ ਜਾਂਦੀਆਂ ਸਨ ਤਾਂ ਉਹ ਆਰਾਮਦੇਹ ਅਤੇ ਸੁਵਿਧਾਜਨਕ ਕੱਪੜੇ ਪਹਿਨਦੀਆਂ ਸਨ ।

ਪ੍ਰਸ਼ਨ 5.
ਸਵਦੇਸ਼ੀ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ: 3 ਦੇਖੋ ।

ਪ੍ਰਸ਼ਨ 6.
ਰਾਸ਼ਟਰੀ ਪੁਸ਼ਾਕ ਤਿਆਰ ਕਰਨ ਸੰਬੰਧੀ ਕੀਤੇ ਗਏ ਯਤਨਾਂ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਦੇ ਅੰਤ ਵਿਚ ਰਾਸ਼ਟਰੀਅਤਾ ਦੀ ਭਾਵਨਾ ਜਾਗ੍ਰਿਤ ਹੋਈ । ਰਾਸ਼ਟਰ ਦੀ ਸੰਕੇਤਿਕ ਪਛਾਣ ਲਈ ਰਾਸ਼ਟਰੀ ਪੁਸ਼ਾਕ ‘ਤੇ ਵਿਚਾਰ ਕੀਤਾ ਜਾਣ ਲੱਗਾ | ਭਾਰਤ ਦੇ ਵੱਖ-ਵੱਖ ਵਰਗਾਂ ਵਿਚ ਉੱਚ ਵਰਗ ਵਿਚ ਇਸਤਰੀ-ਪੁਰਸ਼ਾਂ ਨੇ ਆਪ ਹੀ ਕੱਪੜਿਆਂ ਦੇ ਨਵੇਂ-ਨਵੇਂ ਪ੍ਰਯੋਗ ਕਰਨੇ ਆਰੰਭ ਕਰ ਦਿੱਤੇ । 1870 ਈ: ਦੇ ਦਹਾਕੇ ਵਿਚ ਬੰਗਾਲ ਦੇ ਟੈਗੋਰ ਪਰਿਵਾਰ ਨੇ ਭਾਰਤ ਦੇ ਇਸਤਰੀ ਅਤੇ ਪੁਰਸ਼ਾਂ ਦੀ ਰਾਸ਼ਟਰੀ ਪੋਸ਼ਾਕ ਦੇ ਡਿਜ਼ਾਈਨ ਦੀ ਵਰਤੋਂ ਆਰੰਭ ਕੀਤੀ । ਰਵਿੰਦਰਨਾਥ ਟੈਗੋਰ ਨੇ ਸੁਝਾਅ ਦਿੱਤਾ ਕਿ ਭਾਰਤੀ ਅਤੇ ਯੂਰਪੀ ਕੱਪੜਿਆਂ ਨੂੰ ਮਿਲਾਉਣ ਦੀ ਥਾਂ ‘ਤੇ ਹਿੰਦੂ ਅਤੇ ਮੁਸਲਿਮ ਕੱਪੜਿਆਂ ਦੇ ਡਿਜ਼ਾਇਨਾਂ ਨੂੰ ਆਪਸ ਵਿਚ ਮਿਲਾਇਆ ਜਾਏ । ਇਸ ਤਰ੍ਹਾਂ ਬਟਨਾਂ ਵਾਲੇ ਇਕ ਲੰਬੇ ਕੋਟ (ਅਚਕਨ) ਨੂੰ ਭਾਰਤੀ ਪੁਰਸ਼ਾਂ ਲਈ ਆਦਰਸ਼ ਪੋਸ਼ਾਕ ਮੰਨਿਆ ਗਿਆ ।

ਵੱਖ-ਵੱਖ ਖੇਤਰਾਂ ਦੀਆਂ ਪਰੰਪਰਾਵਾਂ ਨੂੰ ਧਿਆਨ ਵਿਚ ਰੱਖ ਕੇ ਵੀ ਇਕ ਵੇਸ਼ਭੂਸ਼ਾ ਤਿਆਰ ਕਰਨ ਦਾ ਯਤਨ ਕੀਤਾ ਗਿਆ । 1870 ਈ: ਦੇ ਦਹਾਕੇ ਦੇ ਅੰਤ ਵਿਚ ਸਤਿੰਦਰ ਨਾਥ ਟੈਗੋਰ ਦੀ ਪਤਨੀ ਗਿਆਨਦਾਨੰਦਿਨੀ ਟੈਗੋਰ ਨੇ ਰਾਸ਼ਟਰੀ ਪੋਸ਼ਾਕ ਤਿਆਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । ਉਨ੍ਹਾਂ ਨੇ ਸਾੜ੍ਹੀ ਪਹਿਣਨ ਲਈ ਪਾਰਸੀ ਸਟਾਈਲ ਨੂੰ ਅਪਣਾਇਆ । ਇਸ ਵਿਚ ਸਾੜੀ ਨੂੰ ਖੱਬੇ ਮੋਢੇ ‘ਤੇ ਬੁਚ ਨਾਲ ਪਿਨ ਕੀਤਾ ਜਾਂਦਾ ਸੀ । ਸਾੜੀ ਦੇ ਨਾਲ ਮਿਲਦੇ-ਜੁਲਦੇ ਬਲਾਉਜ਼ ਅਤੇ ਜੁੱਤੇ ਪਹਿਨੇ ਜਾਂਦੇ ਸਨ । ਜਲਦੀ ਹੀ ਇਸਨੂੰ ਬਹਮ ਸਮਾਜ ਦੀਆਂ ਇਸਤਰੀਆਂ ਨੇ ਅਪਣਾ ਲਿਆ ।

ਇਸ ਲਈ ਇਸ ਨੂੰ ਬਾਹਮਿਕਾ ਸਾੜੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ । ਛੇਤੀ ਹੀ ਇਹ ਸ਼ੈਲੀ ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਬ੍ਰਹਮ ਸਮਾਜੀਆਂ ਅਤੇ ਗੈਰ-ਬ੍ਰਹਮ ਸਮਾਜੀਆਂ ਵਿਚ ਪ੍ਰਚਲਿਤ ਹੋ ਗਈ । ਪਰ ਅਖਿਲ ਭਾਰਤੀ ਸ਼ੈਲੀ ਵਿਕਸਿਤ ਕਰਨ ਦੇ ਇਹ ਯਤਨ ਪੂਰੀ ਤਰ੍ਹਾਂ ਸਫਲ ਨਹੀਂ ਹੋਏ । ਅੱਜ ਵੀ ਗੁਜਰਾਤ, ਕੇਰਲਾ ਅਤੇ ਅਸਾਮ ਦੀਆਂ ਇਸਤਰੀਆਂ ਅਲੱਗ-ਅਲੱਗ ਤਰ੍ਹਾਂ ਨਾਲ ਸਾੜ੍ਹੀਆਂ ਪਹਿਨਦੀਆਂ ਹਨ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 7.
ਪੰਜਾਬ ਵਿਚ ਇਸਤਰੀਆਂ ਦੇ ਪਹਿਰਾਵੇ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੰਜਾਬ ਅੰਗਰੇਜ਼ੀ ਸ਼ਾਸਨ ਦੇ ਅਧੀਨ (1849 ਈ:) ਸਭ ਤੋਂ ਬਾਅਦ ਵਿਚ ਆਇਆ । ਇਸ ਲਈ ਪੰਜਾਬ ਦੇ ਲੋਕਾਂ ਵਿਸ਼ੇਸ਼ ਕਰ ਇਸਤਰੀਆਂ ਦੇ ਕੱਪੜਿਆਂ ਤੇ ਵਿਦੇਸ਼ੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਹੀ ਘੱਟ ਦਿਖਾਈ ਦਿੱਤਾ | ਪੰਜਾਬ ਮੁੱਖ ਤੌਰ ‘ਤੇ ਆਪਣੇ ਰਵਾਇਤੀ ਪੇਂਡੂ ਸੱਭਿਆਚਾਰ ਨਾਲ ਜੁੜਿਆ ਰਿਹਾ ਅਤੇ ਇੱਥੋਂ ਦੀਆਂ ਇਸਤਰੀਆਂ ਰਵਾਇਤੀ ਪਹਿਰਾਵੇ ਹੀ ਅਪਣਾਉਂਦੀਆਂ ਰਹੀਆਂ | ਸਲਵਾਰ, ਕੁੜਤਾ ਅਤੇ ਦੁਪੱਟਾ ਹੀ ਪੰਜਾਬੀ ਇਸਤਰੀਆਂ ਦੀ ਪਛਾਣ ਬਣੀ ਰਹੀ ।
ਜ਼ਿਆਦਾਤਰ ਵਿਆਹ ਦੇ ਮੌਕੇ ਤੇ ਉਹ ਰੰਗ-ਬਿਰੰਗੇ ਕੱਪੜੇ ਅਤੇ ਭਾਰੀ ਗਹਿਣੇ ਪਹਿਨਦੀਆਂ ਸਨ । ਲੜਕੀਆਂ ਵਿਆਹ ਦੇ ਮੌਕੇ ‘ਤੇ ਫੁਲਕਾਰੀ ਕੱਢਦੀਆਂ ਸਨ । ਦੁਪੱਟਿਆਂ ਨੂੰ ਗੋਟਾ ਲਾ ਕੇ ਆਕਰਸ਼ਕ ਬਣਾਇਆ ਜਾਂਦਾ ਸੀ । ਸੁਟਾਂ ‘ਤੇ ਕਢਾਈ ਵੀ ਕੀਤੀ ਜਾਂਦੀ ਸੀ । ਸ਼ਹਿਰੀ ਇਸਤਰੀਆਂ ਸਾੜ੍ਹੀ ਅਤੇ ਬਲਾਊਜ਼ ਵੀ ਪਹਿਨਦੀਆਂ ਸਨ | ਸਰਦੀਆਂ ਵਿਚ ਸਵੈਟਰ, ਕੋਟੀ ਅਤੇ ਕੀਵੀ ਪਹਿਣਨ ਦਾ ਰਿਵਾਜ ਸੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਵਿਚ ਵਰਤੇ ਜਾਣ ਵਾਲੇ ਅਲੱਗ-ਅਲੱਗ ਰੇਸ਼ਿਆਂ ਦਾ ਵਰਣਨ ਕਰੋ ।
ਉੱਤਰ-
ਨਵੇਂ-ਨਵੇਂ ਰੇਸ਼ਿਆਂ ਦੀ ਖੋਜ ਕਾਰਨ ਲੋਕ ਵੱਖ-ਵੱਖ ਕਿਸਮ ਦੇ ਰੇਸ਼ਿਆਂ ਤੋਂ ਬਣੇ ਕੱਪੜੇ ਪਹਿਣਨ ਲੱਗੇ । ਮੌਸਮ, ਸਮਾਜਿਕ, ਸੱਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰਭਾਵਾਂ ਕਾਰਨ ਲੋਕਾਂ ਦੇ ਪਹਿਰਾਵੇ ਵਿਚ ਨਿਰੰਤਰ ਪਰਿਵਰਤਨ ਆਉਂਦਾ ਰਿਹਾ ਹੈ, ਜੋ ਕਿ ਅੱਜ ਵੀ ਜਾਰੀ ਹੈ । ਪਹਿਰਾਵੇ ਦੇ ਇਤਿਹਾਸ ਲਈ ਅਲੱਗ-ਅਲੱਗ ਤਰ੍ਹਾਂ ਦੇ ਰੇਸ਼ਿਆਂ ਬਾਰੇ ਜਾਣਨਾ ਜ਼ਰੂਰੀ ਹੈ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ । ਭਾਰਤ ਵਿਚ ਸਦੀਆਂ ਤੋਂ ਸੂਤੀ ਕੱਪੜਾ ਪਹਿਨਦੇ ਆ ਰਹੇ ਹਨ | ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਕ ਪ੍ਰਮਾਣ ਪ੍ਰਾਚੀਨ ਸੱਭਿਅਤਾਵਾਂ ਵਿਚ ਵੀ ਮਿਲਦੇ ਹਨ । ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਵੀ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ । ਰਿਗਵੇਦ ਦੇ ਮੰਤਰਾਂ ਵਿਚ ਵੀ ਕਪਾਹ ਦੇ ਵਿਸ਼ੇ ਵਿਚ ਚਰਚਾ ਕੀਤੀ ਗਈ ਹੈ ।

2. ਊਨੀ ਕੱਪੜਾ-ਉੱਨ ਅਸਲ ਵਿਚ ਇਕ ਰੇਸ਼ੇਦਾਰ ਪ੍ਰੋਟੀਨ ਹੈ, ਜੋ ਵਿਸ਼ੇਸ਼ ਤਰ੍ਹਾਂ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ ।ਉੱਨ ਭੇਡ, ਬੱਕਰੀ, ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ । ਮੈਰੀਨੋ ਨਾਂ ਦੀਆਂ ਭੇਡਾਂ ਦੀ ਉੱਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਊਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ । ਇਸ ਤੋਂ ਮਾਲੂਮ ਹੁੰਦਾ ਹੈ ਕਿ ਉਸ ਸਮੇਂ ਦੇ ਲੋਕ ਵੀ ਊਨੀ ਕੱਪੜੇ ਪਹਿਨਦੇ ਸਨ ।

3. ਰੇਸ਼ਮੀ ਕੱਪੜਾ-ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਸੱਚ ਤਾਂ ਇਹ ਹੈ ਕਿ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਤਿਆਰ ਕਰਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮ ਦਾ ਕੀੜਾ ਆਮਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ । ਰੇਸ਼ਮੀ ਕੱਪੜੇ ਦੀ ਵਰਤੋਂ ਭਾਰਤ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ ।

4. ਬਣਾਉਟੀ ਰੇਸ਼ੇ ਤੋਂ ਬਣਿਆ ਕੱਪੜਾ-ਬਣਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿਚ ਆਇਆ । ਇਸਦੇ ਬਾਰੇ ਵਿਚ ਇਕ ਫ਼ਰਾਂਸੀਸੀਂ ਵਿਗਿਆਨੀ ਨੇ ਵੀ ਪਰ 1842 ਈ: ਵਿਚ ਅੰਗਰੇਜ਼ੀ ਵਿਗਿਆਨੀ ਲੁਇਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇਕ ਮਸ਼ੀਨ ਤਿਆਰ ਕੀਤੀ । ਬਣਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸ਼ਹਿਤੂਤ, ਅਲਕੋਹਲ, ਰਬੜ, ਮਨੱਕਾ, ਚਰਬੀ ਅਤੇ ਕੁੱਝ ਹੋਰ ਬਨਸਪਤੀ ਵਰਤੋਂ ਵਿਚ ਲਿਆਈ ਜਾਂਦੀ ਹੈ । ਨਾਇਲੋਨ, ਪੋਲਿਸਟਰ ਅਤੇ ਰੇਯਾਨ ਮੁੱਖ ਬਨਾਉਟੀ ਰੇਸ਼ੇ ਹਨ | ਪੋਲਿਸਟਰ ਅਤੇ ਸੁਤ ਤੋਂ ਬਣਿਆ ਕੱਪੜਾ ‘ਟੈਰੀਕਾਟ’ ਭਾਰਤ ਵਿਚ ਬਹੁਤ ਵਰਤਿਆਂ ਜਾਂਦਾ ਹੈ | ਅੱਜਕਲ੍ਹ ਜ਼ਿਆਦਾਤਰ ਲੋਕ ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 2.
ਉਦਯੋਗਿਕ ਕ੍ਰਾਂਤੀ ਦਾ ਆਮ ਲੋਕਾਂ ਅਤੇ ਇਸਤਰੀਆਂ ਦੇ ਪਹਿਰਾਵੇ ਉੱਤੇ ਕੀ ਅਸਰ ਪਿਆ ?
ਉੱਤਰ-
18ਵੀਂ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਨੇ ਸਮੁੱਚੇ ਵਿਸ਼ਵ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਢਾਂਚੇ ‘ਤੇ ਆਪਣਾ ਪ੍ਰਭਾਵ ਪਾਇਆ | ਇਸ ਨਾਲ ਲੋਕਾਂ ਦੇ ਵਿਚਾਰਾਂ ਅਤੇ ਜੀਵਨ ਸ਼ੈਲੀ ਵਿਚ ਬਦਲਾਅ ਆਇਆ, ਸਿੱਟੇ ਵਜੋਂ ਲੋਕਾਂ ਦੇ ਪਹਿਰਾਵੇ ਵਿਚ ਵੀ ਪਰਿਵਰਤਨ ਆਇਆ । ਕੱਪੜੇ ਦਾ ਉਤਪਾਦਨ ਮਸ਼ੀਨਾਂ ਨਾਲ ਹੋਣ ਦੇ ਕਾਰਨ ਕੱਪੜਾ ਸਸਤਾ ਹੋ ਗਿਆ ਅਤੇ ਉਹ ਬਾਜ਼ਾਰ ਵਿਚ ਵਧੇਰੇ ਮਾਤਰਾ ਵਿਚ ਆ ਗਿਆ | ਇਹ ਮਸ਼ੀਨੀ ਕੱਪੜਾ ਹੋਣ ਦੇ ਕਾਰਨ ਅਲੱਗ-ਅਲੱਗ ਡਿਜ਼ਾਈਨਾਂ ਵਿਚ ਆ ਗਿਆ । ਇਸ ਲਈ ਲੋਕਾਂ ਦੇ ਕੋਲ ਪੋਸ਼ਾਕਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ । ਸੰਖੇਪ ਵਿਚ ਆਮ ਲੋਕਾਂ ਦੇ ਪਹਿਰਾਵੇ ‘ਤੇ ਉਦਯੋਗਿਕ ਕ੍ਰਾਂਤੀ ਦੇ ਨਿਮਨਲਿਖਿਤ ਪ੍ਰਭਾਵ ਪਏ| ਰੰਗ-ਬਿਰੰਗੇ ਕੱਪੜਿਆਂ ਦਾ ਪ੍ਰਚਲਣ-18ਵੀਂ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਪੱਧਰ, ਵਰਗ ਜਾਂ ਲਿੰਗ ਦੇ ਮੁਤਾਬਕ ਕੱਪੜੇ ਪਹਿਨਦੇ ਸਨ |

ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਬਹੁਤ ਅੰਤਰ ਸੀ । ਇਸਤਰੀਆਂ ਪਹਿਰਾਵੇ ਵਿਚ ਸਕਰਟ ਅਤੇ ਉੱਚੀ ਅੱਡੀ ਵਾਲੇ ਜੁੱਤੇ ਪਹਿਨਦੀਆਂ ਸਨ | ਪੁਰਸ਼ ਪਹਿਰਾਵੇ ਵਿਚ ਨੈਕਟਾਈ ਦੀ ਵਰਤੋਂ ਕਰਦੇ ਸਨ। ਸਮਾਜ ਦੇ ਉੱਚ ਵਰਗ ਦਾ ਪਹਿਰਾਵਾ ਆਮ ਲੋਕਾਂ ਤੋਂ ਅਲੱਗ ਹੁੰਦਾ ਸੀ ਪਰ 1789 ਈ: ਦੀ ਫ਼ਰਾਂਸੀਸੀ ਕ੍ਰਾਂਤੀ ਨੇ ਕੁਲੀਨ ਵਰਗ ਦੇ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ । ਇਸਦੇ ਸਿੱਟੇ ਵਜੋਂ ਸਾਰੇ ਵਰਗਾਂ ਦੇ ਲੋਕ ਵੀ ਆਪਣੀ ਇੱਛਾ ਦੇ ਅਨੁਸਾਰ ਰੰਗ-ਬਿਰੰਗੇ ਕੱਪੜੇ ਪਹਿਣਨ ਲੱਗੇ । ਫ਼ਰਾਂਸ ਦੇ ਲੋਕ ਸੁਤੰਤਰਤਾ ਦੇ ਪ੍ਰਤੀਕ ਦੇ ਰੂਪ ਵਿਚ ਲਾਲ ਟੋਪੀ ਪਹਿਨਦੇ ਸਨ ।ਇਸ ਤਰ੍ਹਾਂ ਆਮ ਲੋਕਾਂ ਦੁਆਰਾ ਰੰਗ-ਬਿਰੰਗੇ ਕੱਪੜੇ

ਪਹਿਣਨ ਦਾ ਪ੍ਰਚਲਨ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੋ ਗਿਆ । ਇਸਤਰੀਆਂ ਦੇ ਪਹਿਰਾਵੇ ਵਿਚ ਪਰਿਵਰਤਨ –

  • ਵਿਕਟੋਰੀਆ ਦੇ ਸ਼ਾਸਨ ਕਾਲ ਵਿਚ ਪ੍ਰਚਲਿਤ ਪਹਿਰਾਵੇ ਨੇ ਇਸਤਰੀਆਂ ਦੇ ਦਬਾਅ ਵਾਲੀ ਦਿੱਖ ਦਿਖਾਈ ।
  • ਫ਼ਰਾਂਸੀਸੀ ਕ੍ਰਾਂਤੀ ਅਤੇ ਫਜ਼ੂਲ ਖ਼ਰਚੀ ਰੋਕਣ ਸੰਬੰਧੀ ਕਾਨੂੰਨਾਂ ਨਾਲ ਪਹਿਰਾਵੇ ਵਿਚ ਕੀਤੇ ਸੁਧਾਰਾਂ ਨੂੰ ਇਸਤਰੀਆਂ ਨੇ ਸਵੀਕਾਰ ਨਹੀਂ ਕੀਤਾ ।
    ਸਿੱਟੇ ਵਜੋਂ ਕੁੱਝ ਮਹਿਲਾ ਸੰਗਠਨਾਂ ਨੇ ਪਹਿਰਾਵੇ ਨਾਲ ਸੰਬੰਧੀ ਸੁਧਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । 1830 ਈ: ਵਿਚ ਇੰਗਲੈਂਡ ਵਿਚ ਕੁੱਝ ਮਹਿਲਾ ਸੰਸਥਾਵਾਂ ਨੇ ਔਰਤਾਂ ਲਈ ਲੋਕਤੰਤਰੀ ਅਧਿਕਾਰਾਂ ਦੀ ਮੰਗ ਸ਼ੁਰੂ ਕਰ ਦਿੱਤੀ । ਜਿਉਂ ਹੀ ਸਫਰੋਜ਼ ਅੰਦੋਲਨ ਦਾ ਪ੍ਰਸਾਰ ਹੋਇਆ ਤਾਂ ਅਮਰੀਕਾ ਦੀ 13 ਬ੍ਰਿਟਿਸ਼ ਬਸਤੀਆਂ ਵਿਚ ਪਹਿਰਾਵਾ ਸੁਧਾਰ ਅੰਦੋਲਨ ਸ਼ੁਰੂ ਹੋਇਆ ।
  • ਸ ਅਤੇ ਸਾਹਿਤ ਨੇ ਤੰਗ ਕੱਪੜੇ ਪਹਿਣਨ ਕਾਰਨ ਮੁਟਿਆਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ। ਉਨ੍ਹਾਂ ਦਾ ਮੰਨਣਾ ਸੀ ਕਿ ਤੰਗ ਪਹਿਰਾਵੇ ਨਾਲ ਸਰੀਰ ਦਾ ਵਿਕਾਸ : ਰੀੜ੍ਹ ਦੀ ਹੱਡੀ ਵਿਚ ਵਿਕਾਰ ਅਤੇ ਲਹੁ ਸੰਚਾਰ ਪ੍ਰਭਾਵਿਤ ਹੁੰਦਾ ਹੈ । ਇਸ ਲਈ ਬਹੁਤ ਸਾਰੇ ਮਹਿਲਾ ਸੰਗਠਨਾਂ ਨੇ ਸਰਕਾਰ ਤੋਂ ਲੜਕੀਆਂ ਦੀ ਸਰੀਰਿਕ, ਸਮਾਜਿਕ ਅਤੇ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਪੋਸ਼ਾਕਾਂ ਵਿਚ ਸੁਧਾਰ ਦੀ ਮੰਗ ਕੀਤੀ ।
  • ਅਮਰੀਕਾ ਵਿਚ ਵੀ ਕਈ ਮਹਿਲਾ ਸੰਗਠਨਾਂ ਨੇ ਇਸਤਰੀਆਂ ਲਈ ਪਰੰਪਰਿਕ ਪੋਸ਼ਾਕ ਦੀ ਨਿੰਦਾ ਕੀਤੀ । ਕਈ ਮਹਿਲਾ ਸੰਸਥਾਵਾਂ ਨੇ ਲੰਬੇ ਗਾਉਨ ਨਾਲੋਂ ਇਸਤਰੀਆਂ ਲਈ ਸੁਵਿਧਾਜਨਕ ਪਹਿਰਾਵਾ ਪਹਿਣਨ ਦੀ ਮੰਗ ਕੀਤੀ ਕਿਉਂਕਿ ਜੇਕਰ ਇਸਤਰੀਆਂ ਦੀ ਪੋਸ਼ਾਕ ਅਰਾਮਦਾਇਕ ਹੋਵੇਗੀ, ਤਦ ਹੀ ਉਹ ਆਸਾਨੀ ਨਾਲ ਕੰਮ ਕਰ ਸਕਣਗੀਆਂ ।
  • 1870 ਈ: ਵਿਚ ਦੋ ਸੰਸਥਾਵਾਂ ‘ਨੈਸ਼ਨਲ ਵੁਮੈਨ ਸਫਰੇਜ਼ ਐਸੋਸੀਏਸ਼ਨ’ ਅਤੇ ‘ਅਮੇਰਿਕਨ ਵੁਮੈਨ ਸਫਰੇਜ਼ ਐਸੋਸੀਏਸ਼ਨ ਨੇ ਮਿਲ ਕੇ ਇਸਤਰੀਆਂ ਦੇ ਪਹਿਰਾਵੇ ਵਿਚ ਸੁਧਾਰ ਕਰਨ ਲਈ ਅੰਦੋਲਨ ਆਰੰਭ ਕੀਤਾ | ਰੂੜੀਵਾਦੀ ਵਿਚਾਰਧਾਰਾ ਦੇ ਲੋਕਾਂ ਕਾਰਨ ਇਹ ਅੰਦੋਲਨ ਅਸਫਲ ਰਿਹਾ 19ਵੀਂ ਸਦੀ ਵਿਚ ਇਸਤਰੀਆਂ ਦੀ ਸੁੰਦਰਤਾ ਅਤੇ ਪਹਿਰਾਵੇ ਸੰਬੰਧੀ ਵਿਚਾਰਾਂ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ, ਸਿੱਟੇ ਵਜੋਂ ਫਿਰ ਵੀ ਇਸਤਰੀਆਂ ਦੀ ਸੁੰਦਰਤਾ, ਅਤੇ ਪਹਿਰਾਵੇ ਦੇ ਨਮੂਨਿਆਂ ਵਿਚ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ ।

ਏਨਾ ਹੋਣ ਦੇ ਬਾਵਜੂਦ ਪੇਂਡੂ ਸਮਾਜ ਵਿਚ ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਆਇਆ । ਸਿਰਫ਼ ਮਸ਼ੀਨਾਂ ਤੋਂ ਬਣੇ ਕੱਪੜੇ ਸੁੰਦਰ ਅਤੇ ਸਸਤੇ ਹੋਣ ਦੇ ਕਾਰਨ ਅਧਿਕ ਪ੍ਰਯੋਗ ਕੀਤੇ ਜਾਣ ਲੱਗੇ । ਇਸਦੇ ਇਲਾਵਾ ਭਾਰਤੀ ਪਹਿਰਾਵੇ ਅਤੇ ਪੱਛਮੀ ਪਹਿਰਾਵੇ ਦੇ ਵਿਚ ਟਕਰਾਓ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ | ਪਰੰਤੂ ਜਾਤੀਗਤ ਨਿਯਮਾਂ ਵਿੱਚ ਬੰਣ ਕਰਕੇ ਭਾਰਤੀ ਪੇਂਡੂ ਸਮੁਦਾਇ ਪੱਛਮੀ ਪੁਸ਼ਾਕ-ਸ਼ੈਲੀ ਤੋਂ ਦੂਰ ਰਿਹਾ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 3.
ਭਾਰਤ ਵਿਚ ਬਸਤੀਵਾਦੀ ਸ਼ਾਸਨ ਦੌਰਾਨ ਪਹਿਰਾਵੇ ਵਿਚ ਹੋਏ ਪਰਿਵਰਤਨ ਦਾ ਵਰਣਨ ਕਰੋ ।
ਉੱਤਰ-
ਬਸਤੀਵਾਦੀ ਸ਼ਾਸਨ ਦੌਰਾਨ ਜਦੋਂ ਪੱਛਮੀ ਵਸਤਰ ਸ਼ੈਲੀ ਭਾਰਤ ਵਿਚ ਆਈ ਤਾਂ ਅਨੇਕ ਪੁਰਸ਼ਾਂ ਨੇ ਇਨ੍ਹਾਂ ਵਸਤਰਾਂ ਨੂੰ ਅਪਣਾ ਲਿਆ ।
ਇਸਦੇ ਉਲਟ ਇਸਤਰੀਆਂ ਪਰੰਪਰਾਗਤ ਕੱਪੜੇ ਹੀ ਪਹਿਨਦੀਆਂ ਰਹੀਆਂ ਕਾਰਨ –

  1. ਭਾਰਤ ਦਾ ਪਾਰਸੀ ਸਮੁਦਾਇ ਕਾਫੀ ਅਮੀਰ ਸੀ । ਉਹ ਲੋਕ ਪੱਛਮੀ ਸੱਭਿਆਚਾਰ ਤੋਂ ਵੀ ਪ੍ਰਭਾਵਿਤ ਸਨ । ਇਸ ਲਈ ਸਭ ਤੋਂ ਪਹਿਲਾਂ ਪਾਰਸੀ ਲੋਕਾਂ ਨੇ ਹੀ ਪੱਛਮੀ ਕੱਪੜਿਆਂ ਨੂੰ ਅਪਣਾਇਆ | ਭਲੇਮਾਨਸ ਦਿਖਾਈ ਦੇਣ ਲਈ | ਉਨ੍ਹਾਂ ਨੇ ਬਿਨਾਂ ਕਾਲਰ ਦੇ ਲੰਬੇ ਕੋਟ, ਬੂਟ ਅਤੇ ਛੜੀ ਨੂੰ ਆਪਣੀ ਪੋਸ਼ਾਕ ਦਾ ਅੰਗ ਬਣਾ ਲਿਆ ।
  2. ਕੁੱਝ ਪੁਰਸ਼ਾਂ ਨੇ ਪੱਛਮੀ ਕੱਪੜਿਆਂ ਨੂੰ ਆਧੁਨਿਕਤਾ ਦਾ ਪ੍ਰਤੀਕ ਸਮਝ ਕੇ ਅਪਣਾਇਆ ।
  3. ਭਾਰਤ ਦੇ ਜਿਹੜੇ ਲੋਕ ਮਿਸ਼ਨਰੀਆਂ ਦੇ ਪ੍ਰਭਾਵ ਵਿਚ ਆ ਕੇ ਇਸਾਈ ਬਣ ਗਏ ਸਨ, ਉਨ੍ਹਾਂ ਨੇ ਵੀ ਪੱਛਮੀ ਕੱਪੜੇ ਪਹਿਣਨੇ ਸ਼ੁਰੂ ਕਰ ਦਿੱਤੇ ।
  4. ਕੁੱਝ ਬੰਗਾਲੀ ਬਾਬੂ ਦਫ਼ਤਰਾਂ ਵਿਚ ਪੱਛਮੀ ਕੱਪੜੇ ਪਹਿਨਦੇ ਸਨ ਜਦਕਿ ਘਰ ਵਿਚ ਆ ਕੇ ਆਪਣੀ ਪਰੰਪਰਾਗਤ

ਪੋਸ਼ਾਕ ਧਾਰਨ ਕਰ ਲੈਂਦੇ ਸਨ । ਸਮਾਜ ਵਿਚ ਇਸਤਰੀਆਂ ਦੀ ਹਾਲਤ-ਇਸ ਤੋਂ ਪਤਾ ਚੱਲਦਾ ਹੈ ਕਿ ਸਮਾਜ ਪੁਰਸ਼-ਪ੍ਰਧਾਨ ਸੀ ਜਿਸ ਵਿਚ ਨਾਰੀ ਸੁਤੰਤਰ ਨਹੀਂ ਸੀ । ਉਸਦਾ ਕੰਮ ਘਰ ਦੀ ਚਾਰਦੀਵਾਰੀ ਤਕ ਹੀ ਸੀਮਿਤ ਸੀ । ਉਹ ਨੌਕਰੀ ਪੇਸ਼ਾ ਨਹੀਂ ਸੀ ।

ਪ੍ਰਸ਼ਨ 4.
ਭਾਰਤੀ ਲੋਕਾਂ ਦੇ ਪਹਿਰਾਵੇ ਵਿਚ ਸਵਦੇਸ਼ੀ ਅੰਦੋਲਨ ਦਾ ਕੀ ਪ੍ਰਭਾਵ ਪਿਆ ?
ਉੱਤਰ-
1905 ਈ: ਵਿਚ ਅੰਗਰੇਜ਼ੀ ਸਰਕਾਰ ਨੇ ਬੰਗਾਲ ਦੀ ਵੰਡ ਕਰ ਦਿੱਤੀ । ਇਸਨੂੰ ਬੰਗ-ਭੰਗ ਵੀ ਕਿਹਾ ਜਾਂਦਾ ਹੈ । ਸਵਦੇਸ਼ੀ ਅੰਦੋਲਨ ਬੰਗ-ਭੰਗ ਦੇ ਵਿਰੋਧ ਵਿਚ ਚਲਿਆ | ਬਾਈਕਾਟ ਵੀ ਸਵਦੇਸ਼ੀ ਅੰਦੋਲਨ ਦਾ ਇਕ ਅੰਗ ਸੀ । ਇਹ ਰਾਜਨੀਤਿਕ ਵਿਰੋਧ ਘੱਟ ਪਰ ਕੱਪੜਿਆਂ ਨਾਲ ਜੁੜਿਆ ਵਿਰੋਧ ਜ਼ਿਆਦਾ ਸੀ। ਲੋਕਾਂ ਨੇ ਇੰਗਲੈਂਡ ਤੋਂ ਆਉਣ ਵਾਲੇ ਕੱਪੜੇ ਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਦੇਸ਼ ਵਿਚ ਬਣੇ ਕੱਪੜੇ ਨੂੰ ਪਹਿਲ ਦਿੱਤੀ । ਗਾਂਧੀ ਜੀ ਦੁਆਰਾ ਪ੍ਰਚਲਿਤ ਖਾਦੀ ਸਵਦੇਸ਼ੀ ਪੁਸ਼ਾਕ ਦੀ ਪਛਾਣ ਬਣ ਗਈ । ਵਿਦੇਸ਼ੀ ਕੱਪੜੇ ਦੀ ਥਾਂ-ਥਾਂ ਹੋਲੀ ਜਲਾਈ ਗਈ ਅਤੇ ਵਿਦੇਸ਼ੀ ਕੱਪੜੇ ਦੀਆਂ ਦੁਕਾਨਾਂ ‘ਤੇ ਧਰਨੇ ਦਿੱਤੇ |

ਅਸਲ ਵਿਚ ਵਿਦੇਸ਼ੀ ਸੱਭਿਆਚਾਰ ਨਾਲ ਜੁੜੀ ਹਰੇਕ ਚੀਜ਼ ਦਾ ਤਿਆਗ ਕਰਕੇ ਸਵਦੇਂਸ਼ੀ ਮਾਲ ਅਪਣਾਇਆ ਗਿਆ । ਇਸ ਅੰਦੋਲਨ ਨੇ ਗਾਮੀਣਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਅਤੇ ਉੱਥੋਂ ਦੇ ਕੱਪੜਾ ਉਦਯੋਗ ਵਿਚ ਨਵੀਂ ਜਾਨ ਪਾਈ ॥ ਇਸ ਲਈ ਪੇਂਡੂ ਸਮੁਦਾਇ ਆਪਣੇ ਪਰੰਪਰਾਗਤ ਕੱਪੜੇ-ਸ਼ੈਲੀ ਤੋਂ ਵੀ ਜੁੜਿਆ ਰਿਹਾ | ਬਹੁਤ ਸਾਰੇ ਲੋਕਾਂ ਨੇ ਖਾਦੀ ਨੂੰ ਵੀ ਅਪਣਾਇਆ । ਪਰੰਤੂ ਖਾਦੀ ਬਹੁਤ ਅਧਿਕ ਮਹਿੰਗੀ ਹੋਣ ਦੇ ਕਾਰਨ ਬਹੁਤ ਘੱਟ ਇਸਤਰੀਆਂ ਨੇ ਇਸਨੂੰ ਅਪਣਾਇਆ । ਗ਼ਰੀਬੀ ਦੇ ਕਾਰਨ ਕਈ ਲੰਬੀ ਸਾੜੀ ਦੇ ਲਈ ਮਹਿੰਗੀ ਖਾਦੀ ਨਹੀਂ ਖ਼ਰੀਦ ਪਾਉਂਦੀਆਂ ਸਨ ।

ਪ੍ਰਸ਼ਨ 5.
ਪੰਜਾਬੀ ਲੋਕਾਂ ਦੇ ਪਹਿਰਾਵੇ ਸੰਬੰਧੀ ਆਪਣੇ ਵਿਚਾਰ ਲਿਖੋ ।
ਉੱਤਰ-
ਪੰਜਾਬੀ ਇਸਤਰੀਆਂ ਦਾ ਪਹਿਰਾਵਾ-ਇਸਦੇ ਲਈ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. 7 ਪੜ੍ਹੋ ਮਰਦਾਂ ਦਾ ਪਹਿਰਾਵਾ-ਪੰਜਾਬੀ ਮਰਦਾਂ ਦਾ ਪਹਿਰਾਵਾ ਕੋਈ ਅਪਵਾਦ ਨਹੀਂ ਸੀ । ਉਹ ਵੀ ਵਿਦੇਸ਼ੀ ਪਹਿਰਾਵੇ ਦੇ ਪ੍ਰਭਾਵ ਤੋਂ ਲਗਪਗ ਅਛੂਤੇ ਹੀ ਰਹੇ । ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਦੇਸ਼ ਰਿਹਾ ਹੈ ਇਸ ਲਈ ਇੱਥੋਂ ਦੇ ਮਰਦਾਂ ਦਾ ਪਹਿਰਾਵਾ ਪਰੰਪਰਾਗਤ ਕਿਸਾਨਾਂ ਵਰਗਾ ਰਿਹਾ । ਉਹ ਚਾਦਰਾ, ਕੁੜਤਾ ਪਹਿਨਦੇ ਸਨ ਅਤੇ ਸਿਰ ਤੇ ਪੱਗ ਬੰਨ੍ਹਦੇ ਸਨ । ਹੌਲੀਹੌਲੀ ਕੁੜਤੇ-ਚਾਦਰੇ ਦੀ ਥਾਂ ਕੁੜਤੇ-ਪਜ਼ਾਮੇ ਨੇ ਲੈ ਲਈ ।

ਕੁੱਝ ਪੰਜਾਬੀ ਕਿਸਾਨ ਸਿਰ ਤੇ ਪੱਗ ਦੀ ਥਾਂ ਤੇ ਪਰਨਾ (ਸਾਫਾ) ਵੀ ਲਪੇਟ ਲੈਂਦੇ ਸਨ | ਮਰਦ ਮਾਵਾ ਲੱਗੀ ਤੱਰੇਦਾਰ ਪਗੜੀ ਬਹੁਤ ਮਾਣ ਨਾਲ ਬੰਨ੍ਹਦੇ ਸਨ ਅੱਜ ਕੁੱਝ ਮਰਦ ਪਗੜੀ ਦੇ ਹੇਠਾਂ ਫਿਫਟੀ ਵੀ ਬੰਦੇ ਹਨ । ਇਹ ਲੰਬਾਈ ਵਿਚ ਇਕ ਛੋਟੀ ਪਗੜੀ ਹੁੰਦੀ ਹੈ । ਵਿਆਹ-ਸ਼ਾਦੀ ਦੇ ਮੌਕੇ ‘ਤੇ ਲਾਲ, ਗੁਲਾਬੀ ਜਾਂ ਸੰਦੂਰੀ ਰੰਗ ਦੀ ਪਗੜੀ ਬੰਨ੍ਹੀ ਜਾਂਦੀ ਸੀ । ਸੋਗ ਦੇ ਸਮੇਂ ਉਹ ਚਿੱਟੇ ਜਾਂ ਹਲਕੇ ਰੰਗ ਦੀ ਪਗੜੀ ਬੰਦੇ ਸਨ । ਨਿਹੰਗ ਸਿੰਘਾਂ ਅਤੇ ਨਾਮਧਾਰੀ ਸੰਪ੍ਰਦਾਇ ਦੇ ਲੋਕਾਂ ਦਾ ਆਪਣਾ ਅਲੱਗ ਪਹਿਰਾਵਾ ਹੈ । ਉਦਾਹਰਨ ਲਈ ਨਾਮਧਾਰੀ ਸੰਪ੍ਰਦਾਇ ਦੇ ਲੋਕ ਚਿੱਟੇ ਰੰਗ ਦੇ ਕੱਪੜੇ ਪਹਿਨਦੇ ਹਨ । ਹੁਣ ਪੰਜਾਬੀ ਪਹਿਰਾਵੇ ਦਾ ਰੂਪ ਹੋਰ ਵੀ ਬਦਲ ਰਿਹਾ ਹੈ | ਅੱਜ ਪੜੇ-ਲਿਖੇ ਅਤੇ ਨੌਕਰੀ ਪੇਸ਼ਾ ਲੋਕ ਕਮੀਜ਼ ਅਤੇ ਪੈਂਟ ਦੀ ਵਰਤੋਂ ਕਰਨ ਲੱਗੇ ਹਨ | ਮਰਦਾਂ ਦੇ ਸੁੱਤਿਆਂ ਵਿਚ ਵੀ ਵਿਭਿੰਨਤਾ ਆ ਰਹੀ ਹੈ । ਉਹ ਮੁੱਖ ਤੌਰ ‘ਤੇ ਪੰਜਾਬੀ ਜੁੱਤੀ ਅਤੇ ਬੂਟ ਆਦਿ ਪਹਿਨਦੇ ਹਨ ।

PSEB 9th Class Social Science Guide ਪਹਿਰਾਵੇ ਦਾ ਸਮਾਜਿਕ ਇਤਿਹਾਸ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮੱਧਕਾਲੀ ਫ਼ਰਾਂਸ ਵਿਚ ਵਸਤਰਾਂ ਦੀ ਵਰਤੋਂ ਦਾ ਆਧਾਰ ਸੀ –
(ਉ) ਲੋਕਾਂ ਦੀ ਆਮਦਨ
(ਆ) ਲੋਕਾਂ ਦੀ ਸਿਹਤ
(ਇ) ਸਮਾਜਿਕ ਪੱਧਰ ।
(ਸ) ਉਪਰੋਕਤ ਸਾਰੇ ।
ਉੱਤਰ –
(ਇ) ਸਮਾਜਿਕ ਪੱਧਰ ।

ਪ੍ਰਸ਼ਨ 2.
ਮੱਧਕਾਲੀ ਫ਼ਰਾਂਸ ਵਿਚ ਨਿਮਨ ਵਰਗ ਲਈ ਜਿਹੜੀ ਚੀਜ਼ ਦੀ ਵਰਤੋਂ ਦੀ ਮਨਾਹੀ ਸੀ –
(ਉ) ਵਿਸ਼ੇਸ਼ ਕੱਪੜੇ
(ਅ) ਨਸ਼ੀਲੇ ਪਦਾਰਥ (ਸ਼ਰਾਬ)
(ਇ) ਵਿਸ਼ੇਸ਼ ਭੋਜਨ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਫ਼ਰਾਂਸ ਵਿਚ ਵਸਤਰਾਂ ਦਾ ਜੋ ਰੰਗ ਦੇਸ਼ਭਗਤ ਨਾਗਰਿਕ ਦਾ ਪ੍ਰਤੀਕ ਨਹੀਂ ਸੀ –
(ਉ) ਨੀਲਾ
(ਅ) ਪੀਲਾ
(ੲ) ਸਫ਼ੈਦ
(ਸ) ਲਾਲ ।
ਉੱਤਰ –
(ਅ) ਪੀਲਾ

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 4.
ਫ਼ਰਾਂਸ ਵਿਚ ਸੁਤੰਤਰਤਾ ਨੂੰ ਦਰਸਾਉਂਦੀ ਸੀ –
(ਉ) ਲਾਲ ਟੋਪੀ
(ਅ) ਕਾਲੀ ਟੋਪੀ
(ਈ) ਸਫ਼ੈਦ ਪੈਂਟ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ –
(ਉ) ਲਾਲ ਟੋਪੀ

ਪ੍ਰਸ਼ਨ 5.
ਕੱਪੜਿਆਂ ਦੀ ਸਾਦਗੀ ਕਿਹੜੀ ਭਾਵਨਾ ਦੀ ਪ੍ਰਤੀਕ ਸੀ ?
(ੳ) ਸੁਤੰਤਰਤਾ
(ਅ) ਸਮਾਨਤਾ,
(ਈ) ਭਾਈਚਾਰਾ
(ਸ) ਉਪਰੋਕਤ ਸਾਰੇ ।
ਉੱਤਰ –
(ਅ) ਸਮਾਨਤਾ,

ਪ੍ਰਸ਼ਨ 6.
ਫ਼ਰਾਂਸ ਵਿਚ ਸੰਪਚੂਅਰੀ ਕਾਨੂੰਨ ਖ਼ਤਮ ਕੀਤੇ –
(ੳ) ਫ਼ਰਾਂਸੀਸੀ ਕ੍ਰਾਂਤੀ ਨੇ
(ਆ) ਰਾਜਤੰਤਰ ਨੇ
(ਈ) ਸਾਮੰਤਾਂ ਨੇ
(ਸ) ਉਪਰੋਕਤ ਸਾਰੇ ।
ਉੱਤਰ –
(ੳ) ਫ਼ਰਾਂਸੀਸੀ ਕ੍ਰਾਂਤੀ ਨੇ

ਪ੍ਰਸ਼ਨ 7.
ਵਿਕਟੋਰੀਅਨ ਇੰਗਲੈਂਡ ਵਿਚ ਉਸ ਇਸਤਰੀ ਨੂੰ ਆਦਰਸ਼ ਮੰਨਿਆ ਜਾਂਦਾ ਸੀ, ਜੋ –
(ਉ) ਲੰਬੀ ਅਤੇ ਮੋਟੀ ਹੋਵੇ
ਅ) ਛੋਟੇ ਕੱਦ ਦੀ ਅਤੇ ਭਾਰੀ ਹੋਵੇ
(ਈ) ਪੀੜ ਅਤੇ ਕਸ਼ਟ ਸਹਿਣ ਕਰ ਸਕੇ
(ਸ) ਪੂਰੀ ਤਰ੍ਹਾਂ ਕੱਪੜਿਆਂ ਨਾਲ ਢੱਕੀ ਹੋਵੇ ।
ਉੱਤਰ –
(ਈ) ਪੀੜ ਅਤੇ ਕਸ਼ਟ ਸਹਿਣ ਕਰ ਸਕੇ

ਪ੍ਰਸ਼ਨ 8.
ਇੰਗਲੈਂਡ ਵਿਚ ਮਹਿਲਾਵਾਂ ਦੇ ਲੋਕਤੰਤਰਿਕ ਅਧਿਕਾਰਾਂ ਲਈ (ਸਫਰੇਜ਼) ਅੰਦੋਲਨ ਚਲਿਆ –
(ਉ) 1800 ਈ: ਦੇ ਦਹਾਕੇ ਵਿਚ
(ਅ) 1810 ਈ: ਦੇ ਦਹਾਕੇ ਵਿਚ
(ਈ) 1820 ਈ: ਦੇ ਦਹਾਕੇ ਵਿਚ
(ਸ) 1830 ਈ: ਦੇ ਦਹਾਕੇ ਵਿਚ ।
ਉੱਤਰ –
(ਸ) 1830 ਈ: ਦੇ ਦਹਾਕੇ ਵਿਚ ।

ਪ੍ਰਸ਼ਨ 9.
ਇੰਗਲੈਂਡ ਵਿਚ ਵੂਲਨ ਟੋਪੀ ਪਹਿਣਨਾ ਕਾਨੂੰਨਨ ਜ਼ਰੂਰੀ ਕਿਉਂ ਸੀ ?
(ਉ) ਪਵਿੱਤਰ ਦਿਨ੍ਹਾਂ ਦੇ ਮਹੱਤਵ ਲਈ
(ਅ) ਉੱਚ ਵਰਗ ਦੀ ਸ਼ਾਨ ਲਈ
(ਇ) ਫੂਲਨ ਉਦਯੋਗ ਦੀ ਸੁਰੱਖਿਆ ਲਈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ –
(ਇ) ਫੂਲਨ ਉਦਯੋਗ ਦੀ ਸੁਰੱਖਿਆ ਲਈ

ਪ੍ਰਸ਼ਨ 10.
ਵਿਕਟੋਰੀਆ ਇੰਗਲੈਂਡ ਦੀਆਂ ਇਸਤਰੀਆਂ ਵਿਚ ਜਿਹੜੇ ਗੁਣ ਦਾ ਵਿਕਾਸ ਬਚਪਨ ਤੋਂ ਹੀ ਕਰ ਦਿੱਤਾ ਜਾਂਦਾ ਸੀ
(ਉ) ਨਿਮਰਤਾ
(ਅ) ਕਰਤੱਵ ਦੀ ਪਾਲਣਾ
(ਈ) ਆਗਿਆਕਾਰੀ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 11.
ਵਿਕਟੋਰੀਅਨ ਇੰਗਲੈਂਡ ਦੇ ਪੁਰਸ਼ਾਂ ਵਿਚ ਹੇਠ ਲਿਖੇ ਗੁਣ ਦੀ ਉਪੇਖਿਆ ਕੀਤੀ ਜਾਂਦੀ ਸੀ –
(ਉ) ਨਿਡਰਤਾ
(ਅ) ਸੁਤੰਤਰਤਾ
(ਇ) ਗੰਭੀਰਤਾ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।

ਪ੍ਰਸ਼ਨ 12.
ਕੱਪੜਿਆਂ ਨੂੰ ਦਿੱਲੇ-ਢਾਲੇ ਡਿਜ਼ਾਈਨ ਵਿਚ ਬਦਲਣ ਵਾਲੀ ਪਹਿਲੀ ਮਹਿਲਾ ਸ੍ਰੀਮਤੀ ਅਮੇਲੀਆ ਬਲੂਮਰ (Mrs. Amellia Bloomer) ਦਾ ਸੰਬੰਧ ਸੀ –
(ਉ) ਅਮਰੀਕਾ
(ਅ) ਜਾਪਾਨ
(ਈ) ਭਾਰਤ
(ਸ) ਰੂਸ ॥
ਉੱਤਰ –
(ਉ) ਅਮਰੀਕਾ

ਪ੍ਰਸ਼ਨ 13.
1600 ਈ: ਦੇ ਬਾਅਦ ਇੰਗਲੈਂਡ ਦੀਆਂ ਇਸਤਰੀਆਂ ਨੂੰ ਜੋ ਸਸਤਾ ਅਤੇ ਚੰਗਾ ਕੱਪੜਾ ਮਿਲਿਆ ਉਹ ਸੀ –
(ੳ) ਇੰਗਲੈਂਡ ਦੀ ਮਲਮਲ
(ਅ) ਭਾਰਤ ਦੀ ਛਾਂਟ
(ਇ) ਭਾਰਤ ਦੀ ਮਲਮਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ –
(ਅ) ਭਾਰਤ ਦੀ ਛਾਂਟ

ਪ੍ਰਸ਼ਨ 14.
ਇੰਗਲੈਂਡ ਤੋਂ ਸੂਤੀ ਕੱਪੜੇ ਦਾ ਨਿਰਯਾਤ ਆਰੰਭ ਹੋਇਆ –
(ਉ) ਉਦਯੋਗਿਕ ਕ੍ਰਾਂਤੀ ਦੇ ਬਾਅਦ
(ਅ) ਦੂਜੇ ਵਿਸ਼ਵ ਯੁੱਧ ਦੇ ਬਾਅਦ
(ਇ) 18ਵੀਂ ਸਦੀ ਵਿਚ .
(ਸ) 17ਵੀਂ ਸਦੀ ਦੇ ਅੰਤ ਵਿਚ ।
ਉੱਤਰ –
(ਉ) ਉਦਯੋਗਿਕ ਕ੍ਰਾਂਤੀ ਦੇ ਬਾਅਦ

ਪ੍ਰਸ਼ਨ 15.
ਸਕਰਟ ਦੇ ਆਕਾਰ ਵਿਚ ਪਰਿਵਰਤਨ ਆਇਆ –
(ਉ) 1915 ਈ: ਵਿਚ
(ਅ) 1947 ਈ: ਵਿਚ
(ਇ) 1917 ਈ: ਵਿਚ
(ਸ) 1942 ਈ: ਵਿਚ ।
ਉੱਤਰ –
(ਉ) 1915 ਈ: ਵਿਚ

ਪ੍ਰਸ਼ਨ 16.
ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਅਪਣਾਇਆ ਗਿਆ –
(ਉ) 20ਵੀਂ ਸਦੀ ਵਿਚ
(ਅ) 16ਵੀਂ ਸਦੀ ਵਿਚ
(ਈ) 19ਵੀਂ ਸਦੀ ਵਿਚ
(ਸ) 17ਵੀਂ ਸਦੀ ਵਿਚ ।
ਉੱਤਰ –
(ਈ) 19ਵੀਂ ਸਦੀ ਵਿਚ

ਪ੍ਰਸ਼ਨ 17.
ਭਾਰਤ ਵਿਚ ਪੱਛਮੀ ਵਸਤਰ ਸ਼ੈਲੀ ਨੂੰ ਸਭ ਤੋਂ ਪਹਿਲਾਂ ਆਇਆ
(ਉ) ਮੁਸਲਮਾਨਾਂ ਨੇ
(ਅ) ਪਾਰਸੀਆਂ ਨੇ ।
(ਇ) ਹਿੰਦੂਆਂ ਨੇ
(ਸ) ਈਸਾਈਆਂ ਨੇ ।
ਉੱਤਰ –
(ਅ) ਪਾਰਸੀਆਂ ਨੇ ।

ਪ੍ਰਸ਼ਨ 18.
ਵਿਕਟੋਰੀਅਨ ਇੰਗਲੈਂਡ ਵਿਚ ਲੜਕੀਆਂ ਨੂੰ ਬਚਪਨ ਤੋਂ ਹੀ ਸਖਤ ਫੀਤਿਆਂ ਵਿਚ ਬੰਨ੍ਹੇ ਕੱਪੜਿਆਂ ਅਰਥਾਤ ਸਟੇਜ ਵਿਚ ਕੱਸ ਕੇ ਕਿਉਂ ਬੰਨਿਆ ਜਾਂਦਾ ਸੀ ?
(ੳ) ਕਿਉਂਕਿ ਇਨ੍ਹਾਂ ਕੱਪੜਿਆਂ ਵਿਚ ਲੜਕੀਆਂ ਸੁੰਦਰ ਲਗਦੀਆਂ ਸਨ
(ਅ) ਕਿਉਂਕਿ ਅਜਿਹੇ ਵਸਤਰ ਪਹਿਣਨ ਵਾਲੀਆਂ ਲੜਕੀਆਂ ਫੈਸ਼ਨੇਬਲ ਮੰਨੀਆਂ ਜਾਂਦੀਆਂ ਸਨ ।
(ਇ) ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਆਦਰਸ਼ ਨਾਰੀ ਨੂੰ ਪੀੜਾ ਦੇ ਕਸ਼ਟ ਸਹਿਣ ਕਰਨੇ ਚਾਹੀਦੇ ਹਨ ।
(ਸ) ਕਿਉਂਕਿ ਨਾਰੀ ਆਜ਼ਾਦੀ ਨਾਲ ਘੁੰਮ-ਫਿਰ ਨਾ ਸਕੇ ਅਤੇ ਘਰ ‘ਤੇ ਹੀ ਰਹੇ ।
ਉੱਤਰ –
(ਇ) ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਆਦਰਸ਼ ਨਾਰੀ ਨੂੰ ਪੀੜਾ ਦੇ ਕਸ਼ਟ ਸਹਿਣ ਕਰਨੇ ਚਾਹੀਦੇ ਹਨ ।

ਪ੍ਰਸ਼ਨ 19.
ਖਾਦੀ ਦਾ ਸੰਬੰਧ ਹੇਠ ਲਿਖਿਆਂ ਵਿਚੋਂ ਕਿਸ ਨਾਲ ਹੈ ?
(ੳ) ਭਾਰਤ ਵਿਚ ਬਣਨ ਵਾਲਾ ਸੁਤੀ ਵਸਤਰ
(ਅ) ਭਾਰਤ ਵਿਚ ਬਣੀ ਛਾਂਟ
(ਇ) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
(ਸ) ਭਾਰਤ ਵਿਚ ਬਣਿਆ ਮਸ਼ੀਨੀ ਕੱਪੜਾ ।
ਉੱਤਰ –
(ਇ) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 20.
ਮਹਾਤਮਾ ਗਾਂਧੀ ਨੇ ਹੱਥ ਨਾਲ ਕੱਤੀ ਹੋਈ ਖਾਦੀ ਪਹਿਣਨ ਨੂੰ ਉਤਸ਼ਾਹ ਦਿੱਤਾ, ਕਿਉਂਕਿ- .
(ੳ) ਇਹ ਆਯਾਤ ਕੀਤੇ ਵਸਤਰਾਂ ਤੋਂ ਸਸਤੀ ਸੀ ।
(ਆ) ਇਸ ਨਾਲ ਭਾਰਤੀ ਮਿਲ-ਮਾਲਕਾਂ ਨੂੰ ਲਾਭ ਹੁੰਦਾ ਸੀ ।
(ਇ) ਇਹ ਆਤਮ-ਨਿਰਭਰਤਾ ਦਾ ਲੱਛਣ ਸੀ ।
(ਸ) ਇਹ ਰੇਸ਼ਮ ਦੇ ਕੀੜੇ ਮਾਰਨ ਦੇ ਵਿਰੁੱਧ ਸਨ ।
ਉੱਤਰ –
(ਇ) ਇਹ ਆਤਮ-ਨਿਰਭਰਤਾ ਦਾ ਲੱਛਣ ਸੀ ।

ਪ੍ਰਸ਼ਨ 21.
ਗੋਲਾਬਾਰੂਦ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਲਈ ਕਿਹੋ ਜਿਹਾ ਕੱਪੜਾ ਪਹਿਨਾ ਵਿਹਾਰਕ ਨਹੀਂ ਸੀ ?
(ੳ) ਓਵਰ ਆਲ ਅਤੇ ਟੋਪੀਆਂ
(ਅ) ਪੈਂਟ ਅਤੇ ਬਲਾਊਜ਼
(ਇ) ਛੋਟੇ ਸਕਰਟ ਅਤੇ ਸਕਾਰਫ਼
(ਸ) ਲਹਿਰਾਉਂਦੇ ਗਾਊਨ ਅਤੇ ਕਾਰਜੈਂਟਸ ।
ਉੱਤਰ –
(ਸ) ਲਹਿਰਾਉਂਦੇ ਗਾਊਨ ਅਤੇ ਕਾਰਜੈਂਟਸ ।

ਪ੍ਰਸ਼ਨ 22.
“ਪਾਦੁਕਾ ਸਨਮਾਨ’ ਨਿਯਮ ਕਿਹੜੇ ਗਵਰਨਰ ਜਨਰਲ ਦੇ ਸਮੇਂ ਵਧੇਰੇ ਸਖ਼ਤ ਹੋਇਆ ?
(ਉ) ਲਾਰਡ ਵੈਲਜ਼ਲੀ
(ਅ) ਲਾਰਡ ਵਿਲੀਅਮ ਬੈਂਟਿੰਕ
(ਇ) ਲਾਰਡ ਡਲਹੌਜੀ
(ਸ) ਲਾਰਡ ਲਿਟਨ
ਉੱਤਰ –
(ਇ) ਲਾਰਡ ਡਲਹੌਜੀ

ਪ੍ਰਸ਼ਨ 23.
ਹਿੰਦੁਸਤਾਨੀਆਂ ਨੂੰ ਮਿਲਣ ‘ਤੇ ਬ੍ਰਿਟਿਸ ਅਫ਼ਸਰ ਕਦੋਂ ਅਪਮਾਨਿਤ ਮਹਿਸੂਸ ਕਰਦੇ ਸਨ ?
(ਉ) ਜਦੋਂ ਹਿੰਦੁਸਤਾਨੀ ਆਪਣਾ ਜੁੱਤਾ ਨਹੀਂ ਉਤਾਰਦੇ ਸਨ ।
(ਅ) ਜਦੋਂ ਹਿੰਦੁਸਤਾਨੀ ਆਪਣੀ ਪੱਗੜੀ ਨਹੀਂ ਉਤਾਰਦੇ ਸਨ
(ਈ) ਜਦੋਂ ਹਿੰਦੁਸਤਾਨੀ ਹੈਟ ਪਹਿਨੇ ਹੁੰਦੇ ਸਨ
(ਸ) ਜਦੋਂ ਹਿੰਦੁਸਤਾਨੀ ਉਨ੍ਹਾਂ ਨੂੰ ਆਪਣਾ ਹੈਟ ਉਤਾਰਨ ਨੂੰ ਕਹਿੰਦੇ ਸਨ ।
ਉੱਤਰ –
(ਅ) ਜਦੋਂ ਹਿੰਦੁਸਤਾਨੀ ਆਪਣੀ ਪੱਗੜੀ ਨਹੀਂ ਉਤਾਰਦੇ ਸਨ

I. ਖ਼ਾਲੀ ਥਾਂਵਾਂ ਭਰੋ

1. ਫ਼ਰਾਂਸ ਵਿਚ ………… ਸੁਤੰਤਰਤਾ ਨੂੰ ਦਰਸਾਉਂਦੀ ਸੀ ।
ਉੱਤਰ-
ਲਾਲ ਟੋਪੀ,

2. ਫ਼ਰਾਂਸ ਵਿਚ ਸੰਪਚੂਅਰੀ ਕਾਨੂੰਨ ਦਾ ਸੰਬੰਧ ………… ਨਾਲ ਹੈ ।
ਉੱਤਰ-
ਪਹਿਰਾਵੇ,

3. ………… ਦੇ ਦਹਾਕੇ ਵਿਚ ਇੰਗਲੈਂਡ ਵਿਚ ਮਹਿਲਾਵਾਂ ਦੇ ਲੋਕਤੰਤਰਿਕ ਅਧਿਕਾਰਾਂ ਲਈ ਸਫਰੇਜ਼ ਅੰਦੋਲਨ ਚੱਲਿਆ ॥
ਉੱਤਰ-
1830,

4. ………… ਕੱਪੜਿਆਂ ਨੂੰ ਢਿੱਲੇ-ਢਾਲੇ ਡਿਜ਼ਾਈਨ ਵਿਚ ਬਦਲਣ ਵਾਲੀ ਪਹਿਲੀ ਅਮਰੀਕੀ ਮਹਿਲਾ ਸੀ ।
ਉੱਤਰ-
ਸ੍ਰੀਮਤੀ ਅਮੇਲੀਆ,

5. ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਸਭ ਤੋਂ ਪਹਿਲਾਂ ………… ਸਮੁਦਾਇ ਨੇ ਅਪਣਾਇਆ ।
ਉੱਤਰ-
ਬਲੂਮਰ ।

III. ਸਹੀ ਮਿਲਾਨ ਕਰੋ

(ਉ) (ਅ)
1. ਮਹਿਲਾਵਾਂ ਦੇ ਲੋਕਤੰਤਰੀ ਅਧਿਕਾਰ (i) ਗੋਡਿਆਂ ਤੋਂ ਉੱਪਰ ਪਤੂਲਨ ਪਹਿਣਨ ਵਾਲੇ ਲੋਕ
2. ਫੂਲਨ ਟੋਪੀ (ii) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
3. ਭਾਰਤ ਦੀ ਛਾਂਟ (iii) ਸਫਰੇਜ਼ ਅੰਦੋਲਨ
4. ਖਾਦੀ (iv) ਇੰਗਲੈਂਡ ਵਿਚ ਵੂਲਨ ਉਦਯੋਗ ਸੁਰੱਖਿਅਣ
5. ਸੈਨਸ ਕਲੋਟੀਜ਼ (v) ਸਸਤਾ ਅਤੇ ਚੰਗਾ ਕੱਪੜਾ ।

ਉੱਤਰ –

1. ਮਹਿਲਾਵਾਂ ਦੇ ਲੋਕਤੰਤਰੀ ਅਧਿਕਾਰ (iii) ਸਫਰੇਜ਼ ਅੰਦੋਲਨ
2. ਫੂਲਨ ਟੋਪੀ (iv) ਇੰਗਲੈਂਡ ਵਿਚ ਵੂਲਨ ਉਦਯੋਗ ਸੁਰੱਖਿਅਤ
3. ਭਾਰਤ ਦੀ ਛਾਂਟ (v) ਸਸਤਾ ਅਤੇ ਚੰਗਾ ਕੱਪੜਾ ।
4. ਖਾਦੀ (ii) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
5. ਸੈਨਸ ਕਲੋਟੀਜ਼ (i) ਗੋਡਿਆਂ ਤੋਂ ਉੱਪਰ ਪਤੂਲਨ ਪਹਿਣਨ ਵਾਲੇ ਲੋਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੰਗਲੈਂਡ ਵਿਚ ਕੁੱਝ ਵਿਸ਼ੇਸ਼ ਦਿਨਾਂ ਵਿੱਚ ਊਨੀ ਟੋਪੀ ਪਹਿਣਨਾ ਜ਼ਰੂਰੀ ਕਿਉਂ ਕਰ ਦਿੱਤਾ ਗਿਆ ?
ਉੱਤਰ-
ਆਪਣੇ ਉਨੀ ਉਦਯੋਗ ਦੀ ਸੁਰੱਖਿਆ ਲਈ ।

ਪ੍ਰਸ਼ਨ 2.
ਕੱਪੜਿਆਂ ਸੰਬੰਧੀ ਨਿਯਮ ਦੇ ਖ਼ਤਮ ਹੋਣ ਦੇ ਬਾਅਦ ਵੀ ਯੂਰਪ ਦੇ ਵੱਖ-ਵੱਖ ਵਰਗਾਂ ਵਿਚ ਪਹਿਰਾਵੇ ਸੰਬੰਧੀ ਅੰਤਰ ਖ਼ਤਮ ਕਿਉਂ ਨਹੀਂ ਹੋ ਸਕਿਆ ?
ਉੱਤਰ-
ਗ਼ਰੀਬ ਲੋਕ ਅਮੀਰਾਂ ਵਰਗੇ ਕੱਪੜੇ ਨਹੀਂ ਪਹਿਨ ਸਕਦੇ ਸਨ ।

ਪ੍ਰਸ਼ਨ 3.
ਸੈਨਸ ਕਲੋਟੀਜ਼ ਦਾ ਸ਼ਬਦੀ ਅਰਥ ਕੀ ਹੈ ?
ਉੱਤਰ-
ਗੋਡਿਆਂ ਤੋਂ ਉਪਰ ਰਹਿਣ ਵਾਲੀ ਪਤਲੂਨ ਵਾਲੇ ਲੋਕ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 4.
ਵਿਕਟੋਰੀਅਨ ਕਾਲ ਦੀਆਂ ਔਰਤਾਂ ਨੂੰ ਸੁੰਦਰ ਬਣਾਉਣ ਵਿਚ ਕਿਹੜੀ ਗੱਲ ਦੀ ਭੂਮਿਕਾ ਰਹੀ ?
ਉੱਤਰ-
ਉਨ੍ਹਾਂ ਦੇ ਤੰਗ ਪਹਿਰਾਵੇ ਦੀ ।

ਪ੍ਰਸ਼ਨ 5.
ਇੰਗਲੈਂਡ ਵਿਚ ‘ਰੇਸਨਲ ਡੈੱਸ ਸੋਸਾਇਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1881 ਈ: ਵਿਚ ।

ਪ੍ਰਸ਼ਨ 6.
ਇੱਕ ਅਮਰੀਕੀ ‘ਵਸਤਰ ਸੁਧਾਰਕ ਦਾ ਨਾਂ ਦੱਸੋ ।
ਉੱਤਰ-
ਮਤੀ ਅਮੇਲੀਆ ਬਲੂਮਰ (Mrs. Amellia Bloomer) ।

ਪ੍ਰਸ਼ਨ 7.
ਕਿਹੜੀ ਵਿਸ਼ਵ ਪ੍ਰਸਿੱਧ ਘਟਨਾ ਨੇ ਇਸਤਰੀਆਂ ਦੇ ਕੱਪੜਿਆਂ ਵਿਚ ਮੂਲ ਪਰਿਵਰਤਨ ਲਿਆ ਦਿੱਤਾ ?
ਉੱਤਰ-
ਪਹਿਲੇ ਵਿਸ਼ਵ ਯੁੱਧ ਨੇ ।

ਪ੍ਰਸ਼ਨ 8.
ਭਾਰਤ ਦੇ ਨਾਲ ਵਪਾਰ ਦੇ ਸਿੱਟੇ ਵਜੋਂ ਕਿਹੜਾ ਭਾਰਤੀ ਕੱਪੜਾ ਇੰਗਲੈਂਡ ਦੀਆਂ ਇਸਤਰੀਆਂ ਵਿਚ ਪ੍ਰਸਿੱਧ ਹੋਇਆ ?
ਉੱਤਰ-
ਛਾਂਟ ।

ਪ੍ਰਸ਼ਨ 9.
ਬਨਾਉਟੀ ਧਾਗਿਆਂ ਤੋਂ ਬਣੇ ਕੱਪੜਿਆਂ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
(1) ਧੋਣ ਵਿਚ ਅਸਾਨੀ,
(2) ਸੰਭਾਲ ਕਰਨੀ ਸੌਖੀ ।

ਪ੍ਰਸ਼ਨ 10.
ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਸਭ ਤੋਂ ਪਹਿਲਾਂ ਕਿਹੜੇ ਸਮੁਦਾਇ ਨੇ ਅਪਣਾਇਆ ?
ਉੱਤਰ-
ਪਾਰਸੀ ।

ਪ੍ਰਸ਼ਨ 11.
ਵਨਕੋਰ ਵਿਚ ਦਾਸਤਾ ਦਾ ਅੰਤ ਕਦੋਂ ਹੋਇਆ ?
ਉੱਤਰ-
1855 ਈ: ਵਿਚ ।

ਪ੍ਰਸ਼ਨ 12.
ਭਾਰਤ ਵਿਚ ਪਗੜੀ ਕਿਹੜੀ ਗੱਲ ਦੀ ਪ੍ਰਤੀਕ ਮੰਨੀ ਜਾਂਦੀ ਸੀ ?
ਉੱਤਰ-
ਸਨਮਾਨ ਦੀ ।

ਪ੍ਰਸ਼ਨ 13.
ਭਾਰਤ ਵਿਚ ਰਾਸ਼ਟਰੀ ਵਸਤਰ ਦੇ ਰੂਪ ਵਿਚ ਕਿਹੜੇ ਵਸਤਰ ਨੂੰ ਸਭ ਤੋਂ ਚੰਗਾ ਮੰਨਿਆ ਗਿਆ ?
ਉੱਤਰ-
ਅਚਕਨ (ਬਟਨਾਂ ਵਾਲਾ ਇੱਕ ਲੰਬਾ ਕੋਟ)

ਪ੍ਰਸ਼ਨ 14.
ਸਵਦੇਸ਼ੀ ਅੰਦੋਲਨ ਕਿਹੜੀ ਗੱਲ ਦੇ ਵਿਰੋਧ ਵਿਚ ਚਲਿਆ ?
ਉੱਤਰ-
1905 ਈ: ਦੀ ਬੰਗਾਲ-ਵੰਡ ਦੇ ਵਿਰੋਧ ਵਿਚ ।

ਪ੍ਰਸ਼ਨ 15.
ਬੰਗਾਲ ਦੀ ਵੰਡ ਕਿਸਨੇ ਕੀਤੀ ?
ਉੱਤਰ-
ਲਾਰਡ ਕਰਜ਼ਨ ਨੇ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 16.
ਸਵਦੇਸ਼ੀ ਅੰਦੋਲਨ ਵਿਚ ਕਿਹੜੀ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ?
ਉੱਤਰ-
ਆਪਣੇ ਦੇਸ਼ ਵਿਚ ਬਣੇ ਮਾਲ ਦੀ ਵਰਤੋਂ ‘ਤੇ ।

ਪ੍ਰਸ਼ਨ 17.
ਮਹਾਤਮਾ ਗਾਂਧੀ ਨੇ ਕਿਹੜੀ ਕਿਸਮ ਦੇ ਕੱਪੜੇ ਦੀ ਵਰਤੋਂ ‘ਤੇ ਜ਼ੋਰ ਦਿੱਤਾ ?
ਉੱਤਰ-
ਖਾਦੀ ’ਤੇ ।

ਪ੍ਰਸ਼ਨ 1.
ਫ਼ਰਾਂਸ ਦੇ ਸੰਪਚੂਅਰੀ (Sumptuary) ਕਾਨੂੰਨ ਕੀ ਸਨ ?
ਉੱਤਰ-
ਲਗਭਗ 1294 ਈ: ਤੋਂ ਲੈ ਕੇ 1789 ਈ: ਫ਼ਰਾਂਸੀਸੀ ਕ੍ਰਾਂਤੀ ਤੱਕ ਫ਼ਰਾਂਸ ਦੇ ਲੋਕਾਂ ਨੂੰ ਸੰਪਚੁਅਰੀ ਕਾਨੂੰਨਾਂ ਦਾ ਪਾਲਨ ਕਰਨਾ ਪੈਂਦਾ ਸੀ ।
ਇਨ੍ਹਾਂ ਕਾਨੂੰਨਾਂ ਦੁਆਰਾ ਸਾਧਨ ਦੇ ਨਿਮਨ ਵਰਗ ਦੇ ਵਿਹਾਰ ਨੂੰ ਨਿਯੰਤਰਿਤ ਕਰਨ ਦਾ ਯਤਨ ਕੀਤਾ ਗਿਆ ।
ਇਨ੍ਹਾਂ ਦੇ ਅਨੁਸਾਰ –

  1. ਨਿਮਨ ਵਰਗ ਦੇ ਲੋਕ ਕੁੱਝ ਵਿਸ਼ੇਸ਼ ਕਿਸਮ ਦੇ ਕੱਪੜਿਆਂ ਅਤੇ ਵਿਸ਼ੇਸ਼ ਕਿਸਮ ਦੇ ਭੋਜਨ ਦੀ ਵਰਤੋਂ ਨਹੀਂ ਕਰ ਸਕਦੇ ਹਨ ।
  2. ਉਨ੍ਹਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਮਨਾਹੀ ਸੀ ।
  3. ਉਨ੍ਹਾਂ ਲਈ ਕੁੱਝ ਵਿਸ਼ੇਸ਼ ਖੇਤਰਾਂ ਵਿਚ ਸ਼ਿਕਾਰ ਕਰਨਾ ਵੀ ਵਰਜਿਤ ਸੀ । ਅਸਲ ਵਿਚ ਇਹ ਕਾਨੂੰਨ ਲੋਕਾਂ ਦੇ ਸਮਾਜਿਕ ਪੱਧਰ ਨੂੰ ਦਰਸਾਉਣ ਲਈ ਬਣਾਏ ਗਏ ਸਨ ।

ਉਦਾਹਰਨ ਲਈ ਅਰਮਾਈਨ (ermine) ਫਰ, ਰੇਸ਼ਮ, ਮਖਮਲ, ਜਰੀ ਵਰਗੀਆਂ ਕੀਮਤੀ ਵਸਤਾਂ ਦੀ ਵਰਤੋਂ ਸਿਰਫ਼ ਰਾਜਵੰਸ਼ ਦੇ ਲੋਕ ਹੀ ਕਰ ਸਕਦੇ ਸਨ | ਹਰ ਵਰਗਾਂ ਦੇ ਲੋਕ ਇਸ ਸਮੱਗਰੀ ਦੀ ਵਰਤੋਂ ਨਹੀਂ ਕਰ ਸਕਦੇ ਹਨ ।

ਪ੍ਰਸ਼ਨ 2.
ਯੂਰਪੀ ਪੋਸ਼ਾਕ ਸੰਹਿਤਾ ਅਤੇ ਭਾਰਤੀ ਪੋਸ਼ਾਕ ਨਿਯਮਾਵਲੀ ਵਿਚਕਾਰ ਕੋਈ ਦੋ ਅੰਤਰ ਦੱਸੋ ।
ਉੱਤਰ –

  • ਯੂਰਪੀ ਪ੍ਰੈੱਸ ਕੋਡ (ਪੋਸ਼ਾਕ ਨਿਯਮਾਵਲੀ ਵਿਚ ਤੰਗ ਕੱਪੜਿਆਂ ਨੂੰ ਮਹੱਤਵ ਦਿੱਤਾ ਜਾਂਦਾ ਸੀ ਤਾਂਕਿ ਚੁਸਤੀ ਬਣੀ ਰਹੇ । ਇਸਦੇ ਉਲਟ ਭਾਰਤੀ ਪ੍ਰੈੱਸ ਕੋਡ ਵਿਚ ਢਿੱਲੇ-ਢਾਲੇ ਕੱਪੜਿਆਂ ਦਾ ਵਧੇਰੇ ਮਹੱਤਵ ਸੀ । ਉਦਾਹਰਨ ਲਈ ਯੂਰਪੀ ਲੋਕਾ ਕੱਸੀ ਹੋਈ ਪਤਲੂਨ ਪਹਿਨਦੇ ਸਨ | ਪਰ ਭਾਰਤੀ ਧੋਤੀ ਜਾਂ ਪਜਾਮਾ ਪਹਿਨਦੇ ਸਨ ।
  • ਯੂਰਪੀ ਪ੍ਰੈੱਸ ਕੋਡ ਵਿਚ ਇਸਤਰੀਆਂ ਦੇ ਕੱਪੜੇ ਅਜਿਹੇ ਹੁੰਦੇ ਸਨ ਜੋ ਉਨ੍ਹਾਂ ਦੀ ਸਰੀਰਕ ਬਨਾਵਟ ਨੂੰ ਆਕਰਸ਼ਕ ਬਣਾਉਣ। ਉਦਾਹਰਨ ਲਈ ਇੰਗਲੈਂਡ ਦੀਆਂ ਇਸਤਰੀਆਂ ਆਪਣੀ ਕਮਰ ਨੂੰ ਸਿੱਧਾ ਰੱਖਣ ਅਤੇ ਪਤਲਾ ਬਣਾਉਣ ਲਈ ਕਮਰ ’ਤੇ ਇੱਕ ਤੰਗ ਪੇਟੀ ਪਹਿਨਦੀਆਂ ਸਨ । ਇਸਦੇ ਉਲਟ ਭਾਰਤੀ ਇਸਤਰੀਆਂ ਰੰਗ-ਬਿਰੰਗੇ ਕੱਪੜੇ ਪਹਿਨ ਕੇ ਆਪਣੀ ਸੁੰਦਰਤਾ ਨੂੰ ਵਧਾਉਂਦੀਆਂ ਸਨ । ਉਹ ਆਮ ਤੌਰ ‘ਤੇ ਰੰਗਦਾਰ ਸਾੜ੍ਹੀਆਂ ਦੀ ਵਰਤੋਂ ਕਰਦੀਆਂ ਸਨ ।

ਪ੍ਰਸ਼ਨ 3.
1805 ਈ: ਵਿਚ ਅੰਗਰੇਜ਼ ਅਧਿਕਾਰੀ ਬੈਂਜਾਮਿਨ ਹਾਇਨ ਨੇ ਬੰਗਲੌਰ ਵਿਚ ਬਣਨ ਵਾਲੀਆਂ ਚੀਜ਼ਾਂ ਦੀ ਇੱਕ ਸੂਚੀ ਬਣਾਈ ਸੀ, ਜਿਸ ਵਿਚ ਹੇਠ ਲਿਖੇ ਉਤਪਾਦ ਵੀ ਸ਼ਾਮਲ ਸਨ ।
– ਅਲੱਗ-ਅਲੱਗ ਕਿਸਮ ਅਤੇ ਨਾਂ ਵਾਲੇ ਜ਼ਨਾਨਾ ਕੱਪੜੇ
– ਮੋਟੀ ਛਾਂਟ
– ਮਖਮਲੇ
– ਰੇਸ਼ਮੀ ਕੱਪੜੇ
ਦੱਸੋ ਕਿ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਇਨ੍ਹਾਂ ਵਿਚੋਂ ਕਿਹੜੀ-ਕਿਹੜੀ ਕਿਸਮ ਦੇ ਕੱਪੜੇ ਵਰਤੋਂ ਤੋਂ ਬਾਹਰ ਚਲੇ ਗਏ ਹੋਣਗੇ ਅਤੇ ਕਿਉਂ ?
ਉੱਤਰ-
20ਵੀਂ ਸਦੀ ਦੇ ਆਰੰਭ ਵਿਚ ਮਲਮਲ ਦੀ ਵਰਤੋਂ ਬੰਦ ਹੋ ਗਈ ਹੋਵੇਗੀ । ਇਸਦਾ ਕਾਰਨ ਇਹ ਹੈ ਕਿ ਇਸ ਸਮੇਂ ਤੱਕ ਇੰਗਲੈਂਡ ਦੇ ਕਾਰਖਾਨਿਆਂ ਵਿਚ ਬਣਿਆ ਸੂਤੀ ਕੱਪੜਾ ਭਾਰਤ ਦੇ ਬਾਜ਼ਾਰਾਂ ਵਿਚ ਵਿਕਣ ਲੱਗਾ ਸੀ । ਇਹ ਕੱਪੜਾ ਵੇਖਣ ਵਿਚ ਸੁੰਦਰ ਹਲਕਾ ਅਤੇ ਸਸਤਾ ਸੀ । ਇਸ ਲਈ ਭਾਰਤੀਆਂ ਨੇ ਮਲਮਲ ਦੀ ਥਾਂ ‘ਤੇ ਇਸ ਕੱਪੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ।

ਪ੍ਰਸ਼ਨ 4.
ਵਿੰਸਟਨ ਚਰਚਿਲ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ‘ਰਾਜਦੋਹੀ ਮਿਡਿਲ ਟੈਂਪਲ ਵਕੀਲ ਤੋਂ ਜ਼ਿਆਦਾ ਕੁਝ ਨਹੀਂ ਹਨ ਅਤੇ ਅੱਧਨੰਗੇ ਫ਼ਕੀਰ ਦਾ ਦਿਖਾਵਾ ਕਰ ਰਹੇ ਹਨ । ਚਰਚਿਲ ਨੇ ਇਹ ਕਥਨ ਕਿਉਂ ਆਖਿਆ ਅਤੇ ਇਸ ਨਾਲ ਮਹਾਤਮਾ ਗਾਂਧੀ ਦੀ ਪੋਸ਼ਾਕ ਦੀ ਪ੍ਰਤੀਕਾਤਮਕ ਸ਼ਕਤੀ ਬਾਰੇ ਕੀ ਪਤਾ ਚਲਦਾ ਹੈ ?
ਉੱਤਰ-
ਗਾਂਧੀ ਜੀ ਦੀ ਦਿੱਖ ਇੱਕ ਮਹਾਤਮਾ ਦੇ ਰੂਪ ਵਿਚ ਉੱਭਰ ਰਹੀ ਸੀ । ਉਹ ਭਾਰਤੀਆਂ ਵਿਚ ਵੱਧ ਤੋਂ ਵੱਧ ਪ੍ਰਸਿੱਧ ਹੁੰਦੇ ਜਾ ਰਹੇ ਸਨ । ਸਿੱਟੇ ਵਜੋਂ ਰਾਸ਼ਟਰੀ ਅੰਦੋਲਨ ਦਿਨ ਪ੍ਰਤੀ ਦਿਨ ਜ਼ੋਰ ਫੜਦਾ ਜਾ ਰਿਹਾ ਸੀ । ਵਿੰਸਟਨ ਚਰਚਿਲ ਇਹ ਗੱਲ ਸਹਿਣ ਨਹੀਂ ਕਰ ਪਾ ਰਹੇ ਸਨ ਇਸ ਲਈ ਉਨ੍ਹਾਂ ਨੇ ਉਪਰੋਕਤ ਟਿੱਪਣੀ ਕੀਤੀ । ਪਰੋਕਤ ਚ ਫੜਦਾ ਜਾ ਰਿਹਾ ਸਮਾਂ ਵਿਚ ਵੱਧ ਤੋਂ ਵੱਧ ਮਹਾਤਮਾ ਗਾਂਧੀ ਦੀ ਪੋਸ਼ਾਕ ਪਵਿੱਤਰਤਾ, ਸਾਦਗੀ ਅਤੇ ਗਰੀਬੀ ਦੀ ਪ੍ਰਤੀਕ ਸੀ । ਜ਼ਿਆਦਾਤਰ ਭਾਰਤੀ ਜਨਤਾ ਦੇ ਵੀ ਇਹੀ ਲੱਛਣ ਸਨ । ਇਸ ਲਈ ਅਜਿਹਾ ਲੱਗਦਾ ਸੀ ਜਿਵੇਂ ਮਹਾਤਮਾ ਗਾਂਧੀ ਦੇ ਰੂਪ ਵਿਚ ਪੂਰਾ ਰਾਸ਼ਟਰ ਬ੍ਰਿਟਿਸ਼ ਸਾਮਰਾਜਵਾਦ ਨੂੰ ਚੁਣੌਤੀ ਦੇ ਰਿਹਾ ਹੈ ।

ਪ੍ਰਸ਼ਨ 5.
ਸੰਪਚੂਅਰੀ ਕਾਨੂੰਨਾਂ (Sumptuary Laws) ਦੁਆਰਾ ਪੈਦਾ ਅਸਮਾਨਤਾਵਾਂ ਤੋਂ ਫ਼ਰਾਂਸੀਸੀ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਨੇ ਸੰਪਚੁਅਰੀ ਕਾਨੂੰਨਾਂ (Sumptuary Laws) ਦੁਆਰਾ ਸਾਰੀਆਂ ਅਸਮਾਨਤਾਵਾਂ ਨੂੰ ਖ਼ਤਮ ਕਰ ਦਿੱਤਾ । ਇਸਦੇ ਬਾਅਦ ਪੁਰਸ਼ ਅਤੇ ਇਸਤਰੀਆਂ ਦੋਨੋਂ ਹੀ ਖੁੱਲੇ ਅਤੇ ਆਰਾਮਦੇਹ ਕੱਪੜੇ ਪਹਿਣਨ ਲੱਗੇ । ਫਰਾਂਸ ਦੇ ਰੰਗ-ਨੀਲਾ, ਸਫ਼ੈਦ ਅਤੇ ਲਾਲ ਪ੍ਰਸਿੱਧ ਹੋ ਗਏ ਕਿਉਂਕਿ ਇਹ ਦੇਸ਼ਭਗਤ ਨਾਗਰਿਕ ਦੇ ਪ੍ਰਤੀਕ ਚਿੰਨ ਸਨ । ਹੋਰ ਰਾਜਨੀਤਿਕ ਪ੍ਰਤੀਕ ਵੀ ਆਪਣੇ ਪਹਿਰਾਵੇ ਦੇ ਅੰਗ ਬਣ ਗਏ । ਇਸ ਵਿਚ ਸੁਤੰਤਰਤਾ ਦੀ ਲਾਲ ਟੋਪੀ, ਲੰਬੀ ਪਤਲੂਨ ਅਤੇ ਟੋਪੀ ‘ਤੇ ਲੱਗਣ ਵਾਲਾ ਕ੍ਰਾਂਤੀ ਦਾ ਬੈਜ (Cocbade) ਸ਼ਾਮਲ ਸਨ | ਕੱਪੜਿਆਂ ਦੀ ਸਾਦਗੀ ਸਮਾਨਤਾ ਦੀ ਭਾਵਨਾ ਨੂੰ ਪ੍ਰਗਟ ਕਰਦੀ ਸੀ ।

ਪ੍ਰਸ਼ਨ 6.
ਵਸਤਰਾਂ ਦੀ ਸ਼ੈਲੀ ਪੁਰਸ਼ਾਂ ਅਤੇ ਇਸਤਰੀਆਂ ਦੇ ਵਿਚਕਾਰ ਅੰਤਰ ‘ਤੇ ਜ਼ੋਰ ਦਿੰਦੀ ਸੀ । ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਪੁਰਸ਼ਾਂ ਅਤੇ ਇਸਤਰੀਆਂ ਦੇ ਕੱਪੜਿਆਂ ਦੇ ਫੈਸ਼ਨ ਵਿਚ ਅੰਤਰ ਸੀ । ਵਿਕਟੋਰੀਆ ਕਾਲੀਨ ਇਸਤਰੀਆਂ ਨੂੰ ਬਚਪਨ ਤੋਂ ਹੀ ਨਿਮਰ, ਆਗਿਆਕਾਰੀ ਅਤੇ ਕਰਤੱਵ ਪਾਲਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ । ਉਸੇ ਨੂੰ ਆਦਰਸ਼ ਮਹਿਲਾ ਮੰਨਿਆ ਜਾਂਦਾ ਸੀ ਜੋ ਕਸ਼ਟ ਅਤੇ ਪੀੜ ਸਹਿਣ ਕਰਨ ਦੀ ਯੋਗਤਾ ਰੱਖਦੀ ਹੋਵੇ । ਪੁਰਸ਼ਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਗੰਭੀਰ, ਸ਼ਕਤੀਸ਼ਾਲੀ, ਸੁਤੰਤਰ ਅਤੇ ਆਕ੍ਰਮਕ ਹੋਣ ਜਦਕਿ ਇਸਤਰੀਆਂ, ਨਿਮਰ, ਚੰਚਲ, ਨਾਜ਼ੁਕ ਅਤੇ ਆਗਿਆਕਾਰੀ ਹੋਣ |

ਵਸਤਰਾਂ ਦੇ ਮਾਨਕਾਂ ਵਿਚ ਇਨ੍ਹਾਂ ਆਦਰਸ਼ਾਂ ਦੀ ਝਲਕ ਮਿਲਦੀ ਸੀ । ਬਚਪਨ ਤੋਂ ਹੀ ਲੜਕੀਆਂ ਨੂੰ ਤੰਗ ਕੱਪੜੇ ਪਹਿਨਾਏ ਜਾਂਦੇ ਸਨ । ਇਸ ਦਾ ਉਦੇਸ਼ ਉਨ੍ਹਾਂ ਦੇ ਸਰੀਰਕ ਵਿਕਾਸ ਨੂੰ ਨਿਯੰਤਰਿਤ ਕਰਨਾ ਸੀ । ਜਦੋਂ ਲੜਕੀਆਂ ਥੋੜੀਆਂ ਵੱਡੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਤੰਗ ਕਾਰਸੈਂਟਸ (Corsets) ਪਹਿਣਨੇ ਪੈਂਦੇ ਸਨ ।
ਤੰਗ ਕੱਪੜੇ ਪਹਿਨੇ ਪਤਲੀ ਕਮਰ ਵਾਲੀਆਂ ਵਾਲੀਆਂ ਇਸਤਰੀਆਂ ਨੂੰ ਆਕਰਸ਼ਕ ਅਤੇ ਨਿਮਰ ਮੰਨਿਆ ਜਾਂਦਾ ਸੀ । ਇਸ ਤਰ੍ਹਾਂ ਵਿਕਟੋਰੀਆ ਕਾਲੀਨ ਪਹਿਰਾਵੇ ਨੇ ਚੰਚਲ ਅਤੇ ਆਗਿਆਕਾਰੀ ਮਹਿਲਾ ਦੀ ਦਿੱਖ ਉਭਾਰਨ ਵਿਚ ਭੂਮਿਕਾ ਨਿਭਾਈ ।

ਪ੍ਰਸ਼ਨ 7.
ਯੂਰਪ ਦੀਆਂ ਬਹੁਤ ਸਾਰੀਆਂ ਇਸਤਰੀਆਂ ਨਾਰੀਤੱਵ ਦੇ ਆਦਰਸ਼ਾਂ ਵਿਚ ਵਿਸ਼ਵਾਸ ਰੱਖਦੀਆਂ ਸਨ । ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਇਸ ਵਿਚ ਕੋਈ ਸੰਦੇਹ ਨਹੀਂ ਕਿ ਬਹੁਤ ਸਾਰੀਆਂ ਇਸਤਰੀਆਂ ਨਾਰੀਤੱਵ ਦੇ ਆਦਰਸ਼ਾਂ ਵਿਚ ਵਿਸ਼ਵਾਸ ਰੱਖਦੀਆਂ ਸਨ । ਇਹ ਆਦਰਸ਼ ਉਸ ਹਵਾ ਵਿਚ ਸਨ ਜਿਸ ਵਿਚ ਉਹ ਸਾਹ ਲੈਂਦੀਆਂ ਸਨ, ਉਸ ਸਾਹਿਤ ਵਿਚ ਸਨ ਜੋ ਉਹ ਪੜ੍ਹਦੀਆਂ ਸਨ ਅਤੇ ਉਸ ਸਿੱਖਿਆ ਵਿਚ ਸਨ ਜੋ ਉਹ ਸਕੂਲ ਅਤੇ ਘਰ ਵਿਚ ਹਿਣ ਕਰਦੀਆਂ ਸਨ | ਬਚਪਨ ਤੋਂ ਹੀ ਉਹ ਇਹ ਵਿਸ਼ਵਾਸ ਲੈ ਕੇ ਵੱਡੀਆਂ ਹੁੰਦੀਆਂ ਸਨ ਕਿ ਪਤਲੀ ਕਮਰ ਹੋਣਾ ਨਾਰੀ ਧਰਮ ਹੈ ।ਮਹਿਲਾ ਲਈ ਪੀੜਾ ਸਹਿਣ ਕਰਨਾ ਜ਼ਰੂਰੀ ਸੀ | ਆਕਰਸ਼ਕ ਅਤੇ ਨਾਰੀ ਸੁਲਭ ਲੱਗਣ ਲਈ ਉਹ ਕੋਰਸੈਂਟ (Corset) ਪਹਿਨਦੀਆਂ ਸਨ | ਕੋਰਸੈਂਟ ਉਨ੍ਹਾਂ ਦੇ ਸਰੀਰ ਨੂੰ ਜੋ ਕਸ਼ਟ ਅਤੇ ਪੀੜਾ ਪਹੁੰਚਾਉਂਦਾ ਸੀ, ਉਸਨੂੰ ਉਹ ਸੁਭਾਵਕ ਤੌਰ ਤੇ ਸਹਿਣ ਕਰਦੀਆਂ ਸਨ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 8.
ਮਹਿਲਾ ਮੈਗਜ਼ੀਨਾਂ ਦੇ ਅਨੁਸਾਰ ਤੰਗ ਕੱਪੜੇ ਅਤੇ ਬੀਫ (Corsets) ਮਹਿਲਾਵਾਂ ਨੂੰ ਕੀ ਹਾਨੀ ਪਹੁੰਚਾਉਂਦੇ ਸਨ ? ਇਸ ਸੰਬੰਧ ਵਿਚ ਡਾਕਟਰਾਂ ਦਾ ਕੀ ਕਹਿਣਾ ਸੀ ?
ਉੱਤਰ-
ਕਈ ਮਹਿਲਾ ਮੈਗਜ਼ੀਨਾਂ ਨੇ ਮਹਿਲਾਵਾਂ ਨੂੰ ਤੰਗ ਕੱਪੜਿਆਂ ਅਤੇ ਬੀਫ਼ (Corsets) ਤੋਂ ਹੋਣ ਵਾਲੀਆਂ ਹਾਨੀਆਂ ਬਾਰੇ ਲਿਖਿਆ । ਇਹ ਹਾਨੀਆਂ ਹੇਠ ਲਿਖੀਆਂ ਸਨ

  • ਤੰਗ ਪੁਸ਼ਾਕ ਅਤੇ ਕੋਰਸੈਂਟਸ (Corsets) ਛੋਟੀਆਂ ਲੜਕੀਆਂ ਨੂੰ ਬੇਢੰਗਾ ਅਤੇ ਰੋਗੀ ਬਣਾਉਂਦੇ ਹਨ ।
  • ਅਜਿਹੇ ਵਸਤਰ ਸਰੀਰਕ ਵਿਕਾਸ ਅਤੇ ਲਹੁ ਸੰਚਾਰ ਵਿਚ ਰੁਕਾਵਟ ਪਾਉਂਦੇ ਹਨ ।
  • ਅਜਿਹੇ ਕੱਪੜਿਆਂ ਤੋਂ ਮਾਸਪੇਸ਼ੀਆਂ (muscles) ਅਵਿਕਸਿਤ ਰਹਿ ਜਾਂਦੀਆਂ ਹਨ, ਅਤੇ ਰੀੜ੍ਹ ਦੀ ਹੱਡੀ ਵਿਚ ‘ ਝੁਕਾਓ ਆ ਜਾਂਦਾ ਹੈ ।

ਡਾਕਟਰਾਂ ਦਾ ਕਹਿਣਾ ਸੀ ਕਿ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਆਮ ਤੌਰ ‘ਤੇ ਮੂਰਛਿਤ ਹੋ ਜਾਣ ਦੀ ਸ਼ਿਕਾਇਤ ਰਹਿੰਦੀ ਹੈ । ਉਨ੍ਹਾਂ ਦਾ ਸਰੀਰ ਨਿਢਾਲ ਰਹਿੰਦਾ ਹੈ ।

ਪ੍ਰਸ਼ਨ 9.
ਅਮਰੀਕਾ ਦੇ ਪੂਰਬੀ ਤੱਟ ਤੇ ਵਸੇ ਗੋਰਿਆਂ ਨੇ ਮਹਿਲਾਵਾਂ ਦੀ ਪਰੰਪਰਿਕ ਪੁਸ਼ਾਕ ਦੀ ਕਿਹੜੀਆਂ ਗੱਲਾਂ ਕਾਰਨ ਆਲੋਚਨਾ ਕੀਤੀ ?
ਉੱਤਰ-
ਅਮਰੀਕਾ ਦੇ ਪੂਰਬੀ ਤੱਟ ‘ਤੇ ਵਸੇ ਗੋਰਿਆਂ ਨੇ ਮਹਿਲਾਵਾਂ ਦੀ ਪਰੰਪਰਿਕ ਪੁਸ਼ਾਕ ਦੀ ਕਈ ਗੱਲਾਂ ਕਾਰਨ ਆਲੋਚਨਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ –

  • ਲੰਬੀ ਸਕਰਟ ਝਾਤੂ ਦਾ ਕੰਮ ਕਰਦੀ ਹੈ ਅਤੇ ਇਸ ਵਿਚ ਧੂੜ ਅਤੇ ਗੰਦਗੀ ਇਕੱਠੀ ਹੋ ਜਾਂਦੀ ਹੈ, ਇਸ ਨਾਲ ਬਿਮਾਰੀ ਪੈਦਾ ਹੁੰਦੀ ਹੈ ।
  • ਇਹ ਸਕਰਟ ਭਾਰੀ ਅਤੇ ਵਿਸ਼ਾਲ ਹੈ । ਇਸਨੂੰ ਸੰਭਾਲਨਾ ਔਖਾ ਹੈ ।
  • ਇਹ ਚੱਲਣ ਫਿਰਨ ਵਿਚ ਰੁਕਾਵਟ ਪੈਦਾ ਕਰਦੀ ਹੈ । ਇਸ ਲਈ ਇਹ ਮਹਿਲਾਵਾਂ ਲਈ ਕੰਮ ਕਰਕੇ ਰੋਜ਼ੀ |

ਕਮਾਉਣ ਵਿਚ ਰੁਕਾਵਟ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਪਹਿਰਾਵੇ ਵਿਚ ਸੁਧਾਰ ਮਹਿਲਾਵਾਂ ਦੀ ਹਾਲਤ ਵਿਚ ਬਦਲਾਓ ਲਿਆਏਗਾ । ਜੇਕਰ ਕੱਪੜਾ ਆਰਾਮਦੇਹ ਅਤੇ ਸਹੂਲਤ ਵਾਲਾ ਹੋਵੇ ਤਾਂ ਮਹਿਲਾਵਾਂ ਕੰਮ ਕਰ ਸਕਦੀਆਂ ਹਨ, ਆਪਣੀ ਰੋਜ਼ੀ ਕਮਾ ਸਕਦੀਆਂ ਹਨ ਅਤੇ ਸੁਤੰਤਰ ਵੀ ਹੋ ਸਕਦੀਆਂ ਹਨ ।

ਪ੍ਰਸ਼ਨ 10.
ਬਿਟੇਨ ਵਿਚ ਹੋਈ ਉਦਯੋਗਿਕ ਕ੍ਰਾਂਤੀ ਭਾਰਤ ਦੇ ਕੱਪੜਾ ਉਦਯੋਗ ਦੇ ਪਤਨ ਦਾ ਕਾਰਨ ਕਿਵੇਂ ਬਣੀ ?
ਉੱਤਰ-

  • ਬ੍ਰਿਟੇਨ ਦੀ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਭਾਰਤ ਦੇ ਹੱਥ ਨਾਲ ਬਣੇ ਸੂਤੀ ਕੱਪੜੇ ਦੀ ਸੰਸਾਰ ਭਰ ਵਿਚ ਜ਼ਬਰਦਸਤ ਮੰਗ ਸੀ ।
  • 17ਵੀਂ ਸਦੀ ਵਿਚ ਪੂਰੇ ਵਿਸ਼ਵ ਦੇ ਸੂਤੀ ਕੱਪੜੇ ਦਾ ਇੱਕ ਚੌਥਾਈ ਭਾਗ ਭਾਰਤ ਵਿਚ ਹੀ ਬਣਦਾ ਸੀ ।
  • 18ਵੀਂ ਸਦੀ ਵਿਚ ਇਕੱਲੇ ਬੰਗਾਲ ਵਿਚ ਦਸ ਲੱਖ ਬੁਣਕਰ ਸਨ | ਪਰ ਬ੍ਰਿਟੇਨ ਦੀ ਉਦਯੋਗਿਕ ਕ੍ਰਾਂਤੀ ਨੇ ਕਤਾਈ ਅਤੇ ਬੁਣਾਈ ਦਾ ਮਸ਼ੀਨੀਕਰਨ ਕਰ ਦਿੱਤਾ ।
  • ਇਸ ਲਈ ਭਾਰਤ ਦੀ ਕਪਾਹ ਕੱਚੇ ਮਾਲ ਦੇ ਰੂਪ ਵਿਚ ਬ੍ਰਿਟੇਨ ਵਿਚ ਜਾਣ ਲੱਗੀ ਅਤੇ ਉੱਥੇ ਬਣਿਆ ਮਸ਼ੀਨੀ ਮਾਲ ਭਾਰਤ ਆਉਣ ਲੱਗਾ |
  • ਭਾਰਤ ਵਿਚ ਬਣਿਆ ਕੱਪੜਾ ਇਸਦਾ ਮੁਕਾਬਲਾ ਨਾ ਕਰ · ਸਕਿਆ ਜਿਸ ਨਾਲ ਉਸਦੀ ਮੰਗ ਘਟਣ ਲੱਗੀ ।
  • ਸਿੱਟੇ ਵਜੋਂ ਭਾਰਤ ਦੇ ਬੁਣਕਰ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ ਅਤੇ ਮੁਰਸ਼ਿਦਾਬਾਦ, ਮੱਛਲੀਪਟਨਮ ਅਤੇ ਸੁਰਤ ਵਰਗੇ ਸੂਤੀ ਕੱਪੜਾ ਕੇਂਦਰਾਂ ਦਾ ਪਤਨ ਹੋ ਗਿਆ ।

ਤੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁੱਚੇ ਰਾਸ਼ਟਰ ਨੂੰ ਖਾਦੀ ਪਹਿਨਾਉਣ ਦਾ ਗਾਂਧੀ ਜੀ ਦਾ ਸੁਪਨਾ ਭਾਰਤੀ ਜਨਤਾ ਦੇ ਸਿਰਫ ਕੁੱਝ ਹਿੱਸਿਆਂ ਤਕ ਹੀ ਸੀਮਿਤ ਕਿਉਂ ਰਿਹਾ ?
ਉੱਤਰ-
ਗਾਂਧੀ ਜੀ ਪੂਰੇ ਦੇਸ਼ ਨੂੰ ਖਾਦੀ ਪਹਿਨਾਉਣਾ ਚਾਹੁੰਦੇ ਸਨ । ਪਰ ਉਨ੍ਹਾਂ ਦਾ ਇਹ ਵਿਚਾਰ ਕੁੱਝ ਹੀ ਵਰਗਾਂ ਤੱਕ ਸੀਮਿਤ ਰਿਹਾ |
ਹੋਰ ਵਰਗਾਂ ਨੂੰ ਖਾਦੀ ਨਾਲ ਕੋਈ ਲਗਾਓ ਨਹੀਂ ਸੀ । ਇਸਦੇ ਮੁੱਖ ਕਾਰਨ ਹੇਠ ਲਿਖੇ ਸਨ –

  • ਕਈ ਲੋਕਾਂ ਨੂੰ ਗਾਂਧੀ ਜੀ ਦੇ ਵਾਂਗ ਅਰਧ ਨੰਗੇ ਰਹਿਣਾ ਪਸੰਦ ਨਹੀਂ ਸੀ । ਉਹ ਇਕ ਮਾਤਰ ਲੰਗੋਟ ਪਹਿਣਨਾ ਸੱਭਿਅਤਾ ਦੇ ਵਿਰੁੱਧ ਸਮਝਦੇ ਸਨ । ਉਨ੍ਹਾਂ ਨੂੰ ਇਸ ਵਿਚ ਸ਼ਰਮ ਵੀ ਆਉਂਦੀ ਸੀ ।
  • ਖਾਦੀ ਮਹਿੰਗੀ ਸੀ ਅਤੇ ਦੇਸ਼ ਦੇ ਜ਼ਿਆਦਾਤਰ ਲੋਕ ਗ਼ਰੀਬ ਸਨ । ਕੁੱਝ ਇਸਤਰੀਆਂ ਨੌ-ਨੌਂ ਗਜ਼ ਦੀਆਂ ਸਾੜੀਆਂ ਪਹਿਨਦੀਆਂ ਸਨ ।ਉਨ੍ਹਾਂ ਲਈ ਖਾਦੀ ਦੀਆਂ ਸਾੜੀਆਂ ਪਹਿਨ ਸਕਣਾ ਸੰਭਵ ਨਹੀਂ ਸੀ ।
  • ਜਿਹੜੇ ਲੋਕ ਪੱਛਮੀ ਕੱਪੜਿਆਂ ਦੇ ਪ੍ਰਤੀ ਆਕਰਸ਼ਿਤ ਹੋਏ ਸਨ, ਉਨ੍ਹਾਂ ਨੇ ਵੀ ਖਾਦੀ ਪਹਿਨਣ ਤੋਂ ਇਨਕਾਰ ਕਰ ਦਿੱਤਾ ।
  • ਦੇਸ਼ ਦਾ ਮੁਸਲਿਮ ਸਮੁਦਾਇ ਆਪਣਾ ਪਰੰਪਰਾਗਤ ਪਹਿਰਾਵਾ ਬਦਲਣ ਨੂੰ ਤਿਆਰ ਨਹੀਂ ਸੀ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ 1

ਪ੍ਰਸ਼ਨ 2.
18ਵੀਂ ਸਦੀ ਵਿਚ ਪੁਸ਼ਾਕ ਸ਼ੈਲੀਆਂ ਅਤੇ ਸਮੱਗਰੀ ਵਿਚ ਆਏ ਬਦਲਾਵਾਂ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਪੁਸ਼ਾਕ ਸ਼ੈਲੀਆਂ ਅਤੇ ਉਨ੍ਹਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਵਿਚ ਹੇਠ ਲਿਖੇ ਕਾਰਨਾਂ ਕਰਕੇ ਪਰਿਵਰਤਨ ਆਏ

  1. ਫ਼ਰਾਂਸੀਸੀ ਕ੍ਰਾਂਤੀ ਨੇ ਸੰਪਚੂਅਰੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ।
  2. ਰਾਜਤੰਤਰ ਅਤੇ ਸ਼ਾਸਕ ਵਰਗ ਦੇ ਵਿਸ਼ੇਸ਼ ਅਧਿਕਾਰ ਖ਼ਤਮ ਹੋ ਗਏ ।
  3. ਫ਼ਰਾਂਸ ਦੇ ਰੰਗ-ਲਾਲ, ਨੀਲਾ ਅਤੇ ਚਿੱਟਾ-ਦੇਸ਼ ਭਗਤੀ ਦੇ ਪ੍ਰਤੀਕ ਬਣ ਗਏ ਅਰਥਾਤ ਇਨ੍ਹਾਂ ਰੰਗਾਂ ਦੇ ਕੱਪੜੇ ਪ੍ਰਸਿੱਧ ਹੋਣ ਲੱਗੇ ।
  4. ਸਮਾਨਤਾ ਨੂੰ ਮਹੱਤਵ ਦੇਣ ਲਈ ਲੋਕ ਸਾਧਾਰਨ ਕੱਪੜੇ ਪਹਿਣਨ ਲੱਗੇ ।
  5. ਲੋਕਾਂ ਦੀਆਂ ਕੱਪੜਿਆਂ ਪ੍ਰਤੀ ਰੁਚੀਆਂ ਵੱਖ-ਵੱਖ ਸਨ ।
  6. ਇਸਤਰੀਆਂ ਵਿਚ ਸੁੰਦਰਤਾ ਦੀ ਭਾਵਨਾ ਨੇ ਬਦਲਾਅ ਲਿਆ ਦਿੱਤਾ ।
  7. ਲੋਕਾਂ ਦੀ ਆਰਥਿਕ ਹਾਲਤ ਨੇ ਵੀ ਕੱਪੜਿਆਂ ਵਿਚ ਅੰਤਰ ਲਿਆ ਦਿੱਤਾ ।

ਪ੍ਰਸ਼ਨ 3.
ਅਮਰੀਕਾ ਵਿਚ 1870 ਈ: ਦੇ ਦਹਾਕੇ ਵਿਚ ਮਹਿਲਾ ਪਹਿਰਾਵੇ ਵਿਚ ਸੁਧਾਰ ਲਈ ਚਲਾਈਆਂ ਗਈਆਂ ਮੁਹਿੰਮਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
1870 ਈ: ਦੇ ਦਹਾਕੇ ਵਿਚ ਨੈਸ਼ਨਲ ਵੁਮਨ ਸਫ਼ਰੇਜ਼ ਐਸੋਸੀਏਸ਼ਨ (National Women Suffrage Association) ਅਤੇ ਅਮੇਰਿਕਨ ਵੁਮਨ ਸਫ਼ਰੇਜ ਐਸੋਸੀਏਸ਼ਨ (American Suffrage Association) ਨੇ ਮਹਿਲਾ ਪਹਿਰਾਵੇ ਵਿਚ ਸੁਧਾਰ ਦੀ ਮੁਹਿੰਮ ਚਲਾਈ । ਪਹਿਲੇ ਸੰਗਠਨ ਦੀ ਮੁਖੀ ਸਟੇਟਨ (Stanton) ਅਤੇ ਦੂਜੇ ਸੰਗਠਨ ਦੀ ਮੁਖੀ ਲੂਸੀ ਸਟੋਨ (Lucy Stone) ਸਨ । ਉਨ੍ਹਾਂ ਨੇ ਨਾਅਰਾ ਲਾਇਆ ਕਿ ਪਹਿਰਾਵੇ ਨੂੰ ਸੌਖਾ ਅਤੇ ਸਾਦਾ ਬਣਾਓ, ਸਕਰਟ ਦਾ ਆਕਾਰ ਛੋਟਾ ਕਰੋ ਅਤੇ ਕਾਰਜੈਂਟਸ (Corsets) ਦੀ ਵਰਤੋਂ ਬੰਦ ਕਰੋ ।

ਇਸ ਤਰ੍ਹਾਂ ਐਟਲਾਂਟਿਕ ਦੇ ਦੋਨੋਂ ਪਾਸੇ ਪਹਿਰਾਵੇ ਵਿਚ ਵਿਵੇਕਪੂਰਨ ਸੁਧਾਰ ਦੀ ਮੁਹਿੰਮ ਚਲ ਪਈ | ਪਰ ਸੁਧਾਰਕ ਸਮਾਜਿਕ ਮੁੱਲਾਂ ਨੂੰ ਛੇਤੀ ਹੀ ਬਦਲਣ ਵਿਚ ਸਫ਼ਲ ਨਾ ਹੋ ਪਾਏ । ਉਨ੍ਹਾਂ ਨੂੰ ਮਜ਼ਾਕ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ | ਰੂੜੀਵਾਦੀਆਂ ਨੇ ਹਰ ਸਥਾਨ ‘ਤੇ ਪਰਿਵਰਤਨ ਦਾ ਵਿਰੋਧ ਕੀਤਾ । ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਜਿਹੜੀਆਂ ਮਹਿਲਾਵਾਂ ਨੇ ਪਰੰਪਰਿਕ ਪਹਿਰਾਵਾ ਤਿਆਗ ਦਿੱਤਾ ਹੈ, ਉਹ ਸੁੰਦਰ ਨਹੀਂ ਲੱਗਦੀਆਂ | ਉਨ੍ਹਾਂ ਦਾ ਨਾਰੀਤੱਵ ਅਤੇ ਚਿਹਰੇ ਦੀ ਚਮਕ ਖਤਮ ਹੋ ਗਈ ਹੈ । ਨਿਰੰਤਰ ਵਿਅੰਗਪੁਰਨ ਦੋਸ਼ਾਂ ਦਾ ਸਾਹਮਣਾ ਹੋਣ ਦੇ ਕਾਰਨ ਬਹੁਤ ਸਾਰੀਆਂ ਮਹਿਲਾ ਸੁਧਾਰਕਾਂ ਨੇ ਮੁੜ ਪਰੰਪਰਿਕ ਪਹਿਰਾਵੇ ਨੂੰ ਅਪਣਾ ਲਿਆ । | ਕੁੱਝ ਵੀ ਹੋਵੇ 19ਵੀਂ ਸਦੀ ਦੇ ਅੰਤ ਤੱਕ ਬਦਲਾਅ ਸਪੱਸ਼ਟ ਦਿਖਾਈ ਦੇਣ ਲੱਗੇ । ਵੱਖ-ਵੱਖ ਦਬਾਵਾਂ ਦੇ ਕਾਰਨ ਸੁੰਦਰਤਾ ਦੇ ਆਦਰਸ਼ਾਂ ਅਤੇ ਪਹਿਰਾਵੇ ਦੀ ਸ਼ੈਲੀ ਦੋਨਾਂ ਵਿਚ ਬਦਲਾਅ ਆ ਗਿਆ । ਲੋਕ ਉਨ੍ਹਾਂ ਸੁਧਾਰਕਾਂ ਦੇ ਵਿਚਾਰਾਂ ਨੂੰ ਸਵੀਕਾਰ ਕਰਨ ਲੱਗੇ ਜਿਨ੍ਹਾਂ ਦਾ ਉਨ੍ਹਾਂ ਨੇ ਪਹਿਲਾਂ ਮਜ਼ਾਕ ਉਡਾਇਆ ਸੀ । ਨਵੇਂ ਯੁੱਗ ਦੇ ਨਾਲ ਨਵੀਆਂ ਮਾਨਤਾਵਾਂ ਦਾ ਆਰੰਭ ਹੋਇਆ ।

ਪ੍ਰਸ਼ਨ 4.
17ਵੀਂ ਸਦੀ ਤੋਂ 20ਵੀਂ ਸਦੀ ਦੇ ਮੁੱਢਲੇ ਸਾਲਾਂ ਤੱਕ ਬ੍ਰਿਟੇਨ ਵਿਚ ਕੱਪੜਿਆਂ ਵਿਚ ਹੋਣ ਵਾਲੇ ਬਦਲਾਵਾਂ ਦੀ ਜਾਣਕਾਰੀ ਦਿਓ ।
ਉੱਤਰ-
17ਵੀਂ ਸਦੀ ਤੋਂ ਪਹਿਲਾਂ ਬ੍ਰਿਟੇਨ ਦੀਆਂ ਅਤਿ ਸਾਧਾਰਨ ਮਹਿਲਾਵਾਂ ਕੋਲ ਫਲੈਕਸ, ਲਿਲਿਨ ਅਤੇ ਉੱਨ ਦੇ ਬਣੇ ਬਹੁਤ ਹੀ ਘੱਟ ਕੱਪੜੇ ਹੁੰਦੇ ਸਨ । ਇਨ੍ਹਾਂ ਦੀ ਧੁਆਈ ਵੀ ਔਖੀ ਸੀ । ਭਾਰਤੀ ਛਾਂਟ-1600 ਈ: ਦੇ ਬਾਅਦ ਭਾਰਤ ਦੇ ਨਾਲ ਵਪਾਰ ਦੇ ਕਾਰਨ ਭਾਰਤ ਦੀ ਸਸਤੀ, ਸੁੰਦਰ ਅਤੇ ਆਸਾਨ ਰੱਖਰਖਾਓ ਵਾਲੀ ਭਾਰਤੀ ਛਾਂਟ ਇੰਗਲੈਂਡ (ਬ੍ਰਿਟੇਨ) ਪਹੁੰਚਣ ਲੱਗੀ । ਅਨੇਕ ਯੂਰਪੀ ਮਹਿਲਾਵਾਂ ਇਸਨੂੰ ਆਸਾਨੀ ਨਾਲ ਖਰੀਦ ਸਕਦੀਆਂ ਸਨ ਤੇ ਪਹਿਲਾਂ ਤੋਂ ਜ਼ਿਆਦਾ ਕੱਪੜਾ ਜੁਟਾ ਸਕਦੀਆਂ ਸਨ ।

ਉਦਯੋਗਿਕ ਸ਼ਾਂਤੀ ਅਤੇ ਸੂਤੀ ਕੱਪੜਾ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਦੇ ਸਮੇਂ ਵੱਡੇ ਪੱਧਰ ‘ਤੇ ਸੂਤੀ ਕੱਪੜਿਆਂ ਦਾ ਉਤਪਾਦਨ ਹੋਣ ਲੱਗਾ । ਉਹ ਭਾਰਤ ਸਹਿਤ ਵਿਸ਼ਵ ਦੇ ਅਨੇਕ ਭਾਗਾਂ ਨੂੰ ਸੂਤੀ ਕੱਪੜਿਆਂ ਦਾ ਨਿਰਯਾਤ ਵੀ ਕਰਨ ਲੱਗਾ । ਇਸ ਤਰ੍ਹਾਂ ਸੂਤੀ ਕੱਪੜਾ ਬਹੁਤ ਵੱਡੇ ਵਰਗ ਨੂੰ ਆਸਾਨੀ ਨਾਲ ਮੁਹੱਈਆ ਹੋਣ ਲੱਗਾ । 20ਵੀਂ ਸਦੀ ਦੇ ਆਰੰਭ ਤਕ ਬਨਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਨੇ ਕੱਪੜਿਆਂ ਨੂੰ ਹੋਰ ਜ਼ਿਆਦਾ ਸਸਤਾ ਕਰ ਦਿੱਤਾ । ਇਨ੍ਹਾਂ ਦੀ ਧੁਆਈ ਅਤੇ ਸੰਭਾਲ ਵੀ ਬਹੁਤ ਆਸਾਨ ਸੀ । ਕੱਪੜਿਆਂ ਦੇ ਭਾਰ ਅਤੇ ਲੰਬਾਈ ਵਿਚ ਬਦਲਾਓ-1870 ਈ: ਦੇ ਦਹਾਕੇ ਦੇ ਆਖਰੀ ਸਾਲਾਂ ਵਿਚ ਭਾਰੀ ਕੱਪੜਿਆਂ ਦਾ ਹੌਲੀ-ਹੌਲੀ ਤਿਆਗ ਕਰ ਦਿੱਤਾ ਗਿਆ । ਹੁਣ ਕੱਪੜੇ ਪਹਿਲੇ ਨਾਲੋਂ ਜ਼ਿਆਦਾ ਹਲਕੇ, ਜ਼ਿਆਦਾ ਛੋਟੇ ਅਤੇ ਵਧੇਰੇ ਸਾਦੇ ਹੋ ਗਏ। ਫਿਰ ਵੀ 1914 ਈ: ਤਕ ਕੱਪੜਿਆਂ ਦੀ ਲੰਬਾਈ ਵਿਚ ਕਮੀ ਨਹੀਂ ਆਈ । ਪਰ 1915 ਈ: ਤਕ ਸਕਰਟ ਦੀ ਲੰਬਾਈ ਘੱਟ ਹੋ ਗਈ । ਹੁਣ ਇਹ ਗੋਡਿਆਂ ਤਕ ਪਹੁੰਚ ਗਈ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 5.
ਅੰਗਰੇਜ਼ਾਂ ਦੀ ਭਾਰਤੀ ਪਗੜੀ ਅਤੇ ਭਾਰਤੀਆਂ ਦੀ ਅੰਗਰੇਜ਼ਾਂ ਦੇ ਟੋਪ ਪ੍ਰਤੀ ਕੀ ਪ੍ਰਤਿਕਿਰਿਆ ਸੀ ਅਤੇ ਕਿਉਂ ?
ਉੱਤਰ-
ਵੱਖ-ਵੱਖ ਸੱਭਿਆਚਾਰਾਂ ਵਿਚ ਕੁੱਝ ਵਿਸ਼ੇਸ਼ ਵਸਤਰ ਵਿਰੋਧਾਭਾਸ਼ੀ ਸੰਦੇਸ਼ ਦਿੰਦੇ ਹਨ । ਇਸ ਤਰ੍ਹਾਂ ਦੀਆਂ ਘਟਨਾਵਾਂ ਭਰਮ ਅਤੇ ਵਿਰੋਧ ਪੈਦਾ ਕਰਦੀਆਂ ਹਨ । ਬ੍ਰਿਟਿਸ਼ ਭਾਰਤ ਵਿਚ ਵੀ ਵਸਤਰਾਂ ਦਾ ਬਦਲਾਓ ਇਨ੍ਹਾਂ ਵਿਰੋਧਾਂ ਤੋਂ ਹੋ ਕੇ ਨਿਕਲਿਆਂ । ਉਦਾਹਰਨ ਲਈ ਅਸੀਂ ਪਗੜੀ ਅਤੇ ਟੋਪ ਨੂੰ ਲੈਂਦੇ ਹਨ । ਜਦੋਂ ਯੂਰਪੀ ਵਪਾਰੀਆਂ ਨੇ ਭਾਰਤ ਆਉਣਾ ਆਰੰਭ ਕੀਤਾ ਤਾਂ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਟੋਪ ਤੋਂ ਕੀਤੀ ਜਾਣ ਲੱਗੀ ਦੂਜੇ ਪਾਸੇ ਭਾਰਤੀਆਂ ਦੀ ਪਛਾਣ ਉਨ੍ਹਾਂ ਦੀ ਪਗੜੀ ਸੀ । ਇਹ ਦੋਨੋਂ ਪਹਿਰਾਵੇ ਨਾ ਸਿਰਫ਼ ਦੇਖਣ ਵਿਚ ਵੱਖ-ਵੱਖ ਸਨ ਬਲਕਿ ਇਹ ਅਲੱਗ-ਅਲੱਗ ਗੱਲਾਂ ਦੇ ਸੂਚਕ ਵੀ ਸਨ । ਭਾਰਤੀਆਂ ਦੀ ਪਗੜੀ ਸਿਰ ਨੂੰ ਸਿਰਫ ਧੁੱਪ ਤੋਂ ਹੀ ਨਹੀਂ ਬਚਾਉਂਦੀ ਸੀ ਬਲਕਿ ਇਹ ਉਨ੍ਹਾਂ ਦੇ ਆਦਰ-ਸਨਮਾਨ ਦਾ ਚਿੰਨ੍ਹ ਵੀ ਸੀ ।

ਬਹੁਤ ਸਾਰੇ ਭਾਰਤੀ ਆਪਣੀ ਖੇਤਰੀ ਜਾਂ ਰਾਸ਼ਟਰੀ ਪਛਾਣ ਦਰਸਾਉਣ ਲਈ ਜਾਣ-ਬੁੱਝ ਕੇ ਵੀ ਪਗੜੀ ਪਹਿਨਦੇ ਸਨ । ਇਸਦੇ ਉਲਟ ਪੱਛਮੀ ਪਰੰਪਰਾ ਵਿਚ ਟੋਪ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਉੱਚ ਵਿਅਕਤੀ ਦੇ ਪ੍ਰਤੀ ਸਨਮਾਨ ਦਰਸਾਉਣ ਲਈ ਉਤਾਰਿਆ ਜਾਦਾ ਸੀ । ਇਸ ਪਰੰਪਰਾਵਾਦੀ ਵਿਭਿੰਨਤਾਵਾਂ ਨੇ ਭਰਮ ਦੀ ਹਾਲਤ ਪੈਦਾ ਕਰ ਦਿੱਤੀ । ਜਦੋਂ ਕੋਈ ਭਾਰਤੀ ਕਿਸੇ ਅੰਗਰੇਜ਼ ਅਧਿਕਾਰੀ ਨੂੰ ਮਿਲਣ ਜਾਂਦਾ ਸੀ ਅਤੇ ਆਪਣੀ ਪਗੜੀ ਨਹੀਂ ਉਤਾਰਦਾ ਸੀ ਤਾਂ ਉਹ ਅਧਿਕਾਰੀ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਾ ਸੀ ।

ਪ੍ਰਸ਼ਨ 6.
1862 ਈ: ਵਿਚ ‘ਜੁੱਤਾ ਸੱਭਿਆਚਾਰ ਪਾਦੁਕਾ ਸਨਮਾਨ) ਸੰਬੰਧੀ ਮਾਮਲੇ ਦਾ ਵਰਣਨ ਕਰੋ ।
ਉੱਤਰ-
ਭਾਰਤੀਆਂ ਨੂੰ ਅੰਗਰੇਜ਼ੀ ਅਦਾਲਤਾਂ ਵਿਚ ਜੁੱਤਾ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਸੀ । 1862 ਈ: ਵਿਚ ਸੂਰਤ ਦੀ ਅਦਾਲਤ ਵਿਚ ਜੁੱਤਾ ਸੱਭਿਆਚਾਰ ਸੰਬੰਧੀ ਇੱਕ ਪ੍ਰਮੁੱਖ ਮਾਮਲਾ ਆਇਆ | ਸੂਰਤ ਦੀ ਫੌਜ਼ਦਾਰੀ ਅਦਾਲਤ ਵਿਚ ਮਨੋਕਜੀ ਕੋਵਾਸਜੀ ਐਂਟੀ (Manockjee Cowasjee Entee) ਨਾਂ ਦੇ ਵਿਅਕਤੀ ਨੇ ਜ਼ਿਲ੍ਹਾ ਜੱਜ ਦੇ ਸਾਹਮਣੇ ਜੁੱਤਾ ਉਤਾਰ ਕਰ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ । ਜੱਜ ਨੇ ਉਨ੍ਹਾਂ ਨੂੰ ਜੁੱਤਾ ਉਤਾਰਨ ਲਈ ਮਜ਼ਬੂਰ ਕੀਤਾ, ਕਿਉਂਕਿ ਵੱਡਿਆਂ ਦਾ ਸਨਮਾਨ ਕਰਨਾ ਭਾਰਤੀਆਂ ਦੀ ਪਰੰਪਰਾ ਸੀ | ਪਰ ਮਨੋਕਜੀ ਆਪਣੀ ਗੱਲ ਤੇ ਡਟੇ ਰਹੇ ।

ਉਨ੍ਹਾਂ ਨੂੰ ਅਦਾਲਤ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਇਸ ਲਈ ਉਨ੍ਹਾਂ ਨੇ ਵਿਰੋਧ ਵਜੋਂ ਇੱਕ ਪੱਤਰ ਮੁੰਬਈ (ਬੰਬਈ) ਦੇ ਗਵਰਨਰ ਨੂੰ ਲਿਖਿਆ । ਅੰਗਰੇਜ਼ਾਂ ਨੇ ਦਬਾਅ ਦੇ ਕੇ ਕਿਹਾ ਕਿ ਕਿਉਂਕਿ ਭਾਰਤ ਕਿਸੇ ਪਵਿੱਤਰ ਸਥਾਨ ਜਾਂ ਘਰ ਵਿਚ ਸੁੱਤਾ ਉਤਾਰ ਕੇ ਪ੍ਰਵੇਸ਼ ਕਰਦੇ ਹਨ । ਇਸ ਲਈ ਉਹ ਅਦਾਲਤ ਵਿਚ ਵੀ ਜੁੱਤਾ ਉਤਾਰ ਕੇ ਪ੍ਰਵੇਸ਼ ਕਰਨ ।ਇਸਦੇ ਵਿਰੋਧ ਵਿਚ ਭਾਰਤੀਆਂ ਨੇ ਉੱਤਰ ਵਿਚ ਕਿਹਾ ਕਿ ਪਵਿੱਤਰ ਸਥਾਨ ਅਤੇ ਘਰ ਵਿਚ ਜੁੱਤਾ ਉਤਾਰ ਕੇ ਜਾਣ ਕੇ ਪਿੱਛੇ ਦੋ ਵਿਭਿੰਨ ਧਾਰਨਾਵਾਂ ਹਨ । ਪਹਿਲਾਂ ਇਸ ਨਾਲ ਮਿੱਟੀ ਅਤੇ ਗੰਦਗੀ ਦੀ ਸਮੱਸਿਆ ਜੁੜੀ ਹੈ । ਸੜਕ ‘ਤੇ ਚਲਦੇ ਸਮੇਂ ਜੁੱਤਿਆਂ ਨੂੰ ਮਿੱਟੀ ਲੱਗ ਜਾਂਦੀ ਹੈ । ਇਸ ਮਿੱਟੀ ਨੂੰ ਸਫ਼ਾਈ ਵਾਲੇ ਸਥਾਨਾਂ ‘ਤੇ ਨਹੀਂ ਜਾਣ ਦਿੱਤਾ ਜਾ ਸਕਦਾ ਸੀ ।

ਦੂਜੇ, ਉਹ ਚਮੜੇ ਦੇ ਜੁੱਤੇ ਨੂੰ ਅਸ਼ੁੱਧ ਅਤੇ ਉਸਦੇ ਹੇਠਾਂ ਦੀ ਗੰਦਗੀ ਨੂੰ ਪ੍ਰਦੂਸ਼ਣ ਫੈਲਾਉਣ ਵਾਲਾ ਮੰਨਦੇ ਹਨ । ਇਸਦੇ ਇਲਾਵਾ ਅਦਾਲਤ ਵਰਗਾ ਸਰਵਜਨਿਕ ਸਥਾਨ ਆਖਿਰ ਘਰ ਤਾਂ ਨਹੀਂ ਹੈ । ਪਰ ਇਸ ਵਿਵਾਦ ਦਾ ਕੋਈ ਹੱਲ ਨਾ ਨਿਕਲਿਆ | ਅਦਾਲਤ ਵਿਚ ਸੁੱਤਾ ਪਹਿਣਨ ਦੀ ਇਜਾਜ਼ਤ ਮਿਲਣ ਵਿਚ ਬਹੁਤ ਸਾਰੇ ਸਾਲ ਲੱਗ ਗਏ ।

ਪ੍ਰਸ਼ਨ 7.
ਭਾਰਤ ਵਿਚ ਸਵਦੇਸ਼ੀ ਅੰਦੋਲਨ ‘ਤੇ ਇੱਕ ਟਿੱਪਣੀ ਲਿਖੋ ।
ਉੱਤਰ-
ਸਵਦੇਸ਼ੀ ਅੰਦੋਲਨ 1905 ਈ: ਦੇ ਬੰਗ-ਭੰਗ ਦੇ ਵਿਰੋਧ ਵਿਚ ਚਲਿਆ । ਭਲੇ ਹੀ ਇਸਦੇ ਪਿੱਛੇ ਰਾਸ਼ਟਰੀ ਭਾਵਨਾ ਕੰਮ ਕਰ ਰਹੀ ਸੀ ਤਾਂ ਵੀ ਇਸਦੇ ਪਿੱਛੇ ਮੁੱਖ ਤੌਰ ‘ਤੇ ਪਹਿਰਾਵੇ ਦੀ ਹੀ ਰਾਜਨੀਤੀ ਸੀ । ਪਹਿਲਾਂ ਤਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਕੇ ਤਰ੍ਹਾਂ ਦੇ ਵਿਦੇਸ਼ੀ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਮਾਚਿਸ ਅਤੇ ਸਿਗਰੇਟ ਵਰਗੀਆਂ ਚੀਜ਼ਾਂ ਨੂੰ ਬਣਾਉਣ ਲਈ ਆਪਣੇ ਉਦਯੋਗ ਲਗਾਉਣ । ਜਨ ਅੰਦੋਲਨ ਵਿਚ ਸ਼ਾਮਿਲ ਲੋਕਾਂ ਨੇ ਸਹੁੰ ਚੁੱਕੀ ਕਿ ਉਹ ਬਸਤੀਵਾਦੀ ਰਾਜ ਦਾ ਅੰਤ ਕਰਕੇ ਹੀ ਸਾਹ ਲੈਣਗੇ । ਖਾਦੀ ਦੀ ਵਰਤੋਂ ਦੇਸ਼ ਭਗਤੀ ਦਾ ਪ੍ਰਤੀਕ ਬਣ ਗਈ ।

ਮਹਿਲਾਵਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਰੇਸ਼ਮੀ ਕੱਪੜੇ ਅਤੇ ਕੱਚ ਦੀਆਂ ਚੂੜੀਆਂ ਸੱਟ ਦੇਣ ਅਤੇ ਸੰਖ ਦੀਆ ਚੂੜੀਆਂ ਪਹਿਣਨ । ਖੱਡੀ ਤੇ ਬਣੇ ਮੋਟੇ ਕੱਪੜੇ ਨੂੰ ਪ੍ਰਸਿੱਧ ਕਰਨ ਲਈ ਗੀਤ ਗਾਏ ਗਏ ਅਤੇ ਕਵਿਤਾਵਾਂ ਰਚੀਆਂ ਗਈਆਂ । ਪਹਿਰਾਵੇ ਵਿਚ ਬਦਲਾਓ ਦੀ ਗੱਲ ਉੱਚ ਵਰਗ ਦੇ ਲੋਕਾਂ ਨੂੰ ਬਹੁਤ ਚੰਗੀ ਲੱਗੀ ਕਿਉਂਕਿ ਸਾਧਨਹੀਣ ਗ਼ਰੀਬਾਂ ਲਈ ਨਵੀਂ ਚੀਜ਼ ਖਰੀਦ ਪਾਉਣਾ ਮੁਸ਼ਕਲ ਸੀ । ਲਗਭਗ ਪੰਦਰਾਂ ਸਾਲ ਦੇ ਬਾਅਦ ਉੱਚ ਵਰਗ ਦੇ ਲੋਕ ਫੇਰ ਤੋਂ ਯੂਰਪੀ ਪੋਸ਼ਾਕ ਪਹਿਣਨ ਲੱਗੇ ਇਸਦਾ ਕਾਰਨ ਇਹ ਸੀ ਕਿ ਭਾਰਤੀ ਬਾਜ਼ਾਰਾਂ ਵਿਚ ਭਰੀਆਂ ਪਈਆਂ ਸਸਤੀਆਂ ਬ੍ਰਿਟਿਸ਼ ਵਸਤਾਂ ਨੂੰ ਚੁਣੌਤੀ ਦੇਣਾ ਲਗਭਗ ਅਸੰਭਵ ਸੀ ।
ਇਨ੍ਹਾਂ ਸੀਮਾਵਾਂ ਦੇ ਬਾਵਜੂਦ ਸਵਦੇਸ਼ੀ ਦੀ ਵਰਤੋਂ ਨੇ ਮਹਾਤਮਾ ਗਾਂਧੀ ਨੂੰ ਇਹ ਸਿੱਖਿਆ ਜ਼ਰੂਰ ਦਿੱਤੀ ਕਿ ਬ੍ਰਿਟਿਸ਼ ਰਾਜ ਦੇ ਵਿਰੁੱਧ ਪ੍ਰਤੀਕਾਤਮਕ ਲੜਾਈ ਵਿਚ ਕੱਪੜੇ ਦੀ, ਕਿੰਨੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ।

ਪ੍ਰਸ਼ਨ 8.
ਵਸਤਰਾਂ ਦੇ ਨਾਲ ਗਾਂਧੀ ਜੀ ਦੇ ਪ੍ਰਯੋਗਾਂ ਦੇ ਬਾਰੇ ਦੱਸੋ ।
ਉੱਤਰ-
ਗਾਂਧੀ ਜੀ ਨੇ ਸਮੇਂ ਦੇ ਨਾਲ-ਨਾਲ ਆਪਣੇ ਪਹਿਰਾਵੇ ਨੂੰ ਵੀ ਬਦਲਿਆ ! ਇੱਕ ਗੁਜਰਾਤੀ ਪਰਿਵਾਰ ਵਿਚ ਜਨਮ ਲੈਣ ਦੇ ਕਾਰਨ ਬਚਪਨ ਵਿਚ ਉਹ ਕਮੀਜ ਦੇ ਨਾਲ ਧੋਤੀ ਜਾਂ ਪਜਾਮਾ ਪਹਿਨਦੇ ਸਨ ਅਤੇ ਕਦੇ-ਕਦੇ ਕੋਰਟ ਵੀ । ਲੰਦਨ ਵਿਚ ਉਨ੍ਹਾਂ ਨੇ ਪੱਛਮੀ ਸੂਟ ਅਪਣਾਇਆ । ਭਾਰਤ ਵਿਚ ਵਾਪਸ ਆਉਣ ਤੇ ਉਨ੍ਹਾਂ ਨੇ ਪੱਛਮੀ ਸੁਟ ਦੇ ਨਾਲ ਪਗੜੀ ਪਹਿਨੀ । ਛੇਤੀ ਹੀ ਗਾਂਧੀ ਜੀ ਨੇ ਸੋਚਿਆ ਕਿ ਸਖ਼ਤ ਰਾਜਨੀਤਿਕ ਦਬਾਅ ਲਈ ਪਹਿਰਾਵੇ ਨੂੰ ਅਨੋਖੇ ਢੰਗ ਨਾਲ ਅਪਣਾਉਣਾ ਉੱਚਿਤ ਹੋਵੇਗਾ ।

1913 ਈ: ਵਿਚ ਡਰਬਨ ਵਿਚ ਗਾਂਧੀ ਜੀ ਨੇ ਸਿਰ ਦੇ ਵਾਲ ਕਟਵਾ ਲਏ ਅਤੇ ਧੋਤੀ ਕੁੜਤਾ ਪਹਿਨ ਕੇ ਭਾਰਤੀ ਕੋਲਾ ਮਜ਼ਦੂਰਾਂ ਦੇ ਨਾਲ ਵਿਰੋਧ ਕਰਨ ਲਈ ਖੜ੍ਹੇ ਹੋ ਗਏ । 1915 ਈ: ਵਿਚ ਭਾਗ ਵਾਪਸੀ ਤੇ ਉਨ੍ਹਾਂ ਨੇ ਕਾਠੀਆਵਾੜੀ ਕਿਸਾਨ ਦਾ ਰੂਪ ਧਾਰਨ ਕਰ ਲਿਆ | ਅਖੀਰ 1921 ਈ: ਵਿਚ ਉਨ੍ਹਾਂ ਨੇ ਆਪਣੇ ਸਰੀਰ ‘ਤੇ ਸਿਰਫ਼ ਇੱਕ ਛੋਟੀ ਜਿਹੀ ਧੋਤੀ ਧਾਰਨ ਕਰ ਲਈ । ਗਾਂਧੀ ਜੀ ਇਨ੍ਹਾਂ ਪਹਿਰਾਵਿਆਂ ਨੂੰ ਜੀਵਨ ਭਰ ਨਹੀਂ ਅਪਣਾਉਣਾ ਚਾਹੁੰਦੇ ਸਨ । ਉਹ ਤਾਂ ਸਿਰਫ ਇੱਕ ਜਾਂ ਦੋ ਮਹੀਨੇ ਲਈ ਹੀ ਕਿਸੇ ਪਹਿਰਾਵੇ ਨੂੰ ਪ੍ਰਯੋਗ ਵਜੋਂ ਅਪਣਾਉਂਦੇ ਸਨ । ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਗਰੀਬਾਂ ਦੇ ਪਹਿਰਾਵੇ ਦਾ ਰੂਪ ਦੇ ਦਿੱਤਾ । ਇਸਦੇ ਬਾਅਦ ਉਨ੍ਹਾਂ ਨੇ ਹੋਰ ਪਹਿਰਾਵਿਆਂ ਦਾ ਤਿਆਗ ਕਰ ਦਿੱਤਾ ਅਤੇ ਜੀਵਨ ਭਰ ਇੱਕ ਛੋਟੀ ਜਿਹੀ ਧੋਤੀ ਪਹਿਨੀ ਰੱਖੀ । ਇਸ ਵਸਤਰ ਦੁਆਰਾ ਉਹ ਭਾਰਤ ਦੇ ਸਾਧਾਰਨ ਵਿਅਕਤੀ ਦੀ ਦਿੱਖ ਪੂਰੇ ਵਿਸ਼ਵ ਵਿਚ ਵਿਖਾਉਣ ਵਿਚ ਸਫ਼ਲ ਰਹੇ ਅਤੇ ਭਾਰਤ-ਰਾਸ਼ਟਰ ਦਾ ਪ੍ਰਤੀਕ ਬਣ ਗਏ ।
PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ 2

PSEB 9th Class Home Science Solutions Chapter 8 ਭੋਜਨ ਪਕਾਉਣਾ

Punjab State Board PSEB 9th Class Home Science Book Solutions Chapter 8 ਭੋਜਨ ਪਕਾਉਣਾ Textbook Exercise Questions and Answers.

PSEB Solutions for Class 9 Home Science Chapter 8 ਭੋਜਨ ਪਕਾਉਣਾ

Home Science Guide for Class 9 PSEB ਭੋਜਨ ਪਕਾਉਣਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਖਾਣਾ ਪਕਾਉਣਾ ਕਿਉਂ ਜ਼ਰੂਰੀ ਹੈ ? ਕੋਈ ਇੱਕ ਕਾਰਨ ਦਿਓ ।
ਉੱਤਰ-

  • ਭੋਜਨ ਨੂੰ ਪਚਣਯੋਗ ਬਣਾਉਣ ਲਈ ਇਸ ਨੂੰ ਪਕਾਇਆ ਜਾਂਦਾ ਹੈ। ਭੋਜਨਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਸੈਲੂਲੋਜ਼ ਦੀ ਸਖ਼ਤ ਤਹਿ ਹੁੰਦੀ ਹੈ ਜਿਸ ਨੂੰ ਸਾਡਾ ਸਰੀਰ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ। ਭੋਜਨ ਪਕਾਉਣ ਨਾਲ ਇਹ ਤਹਿ ਟੁੱਟ ਜਾਂਦੀ ਹੈ ਤੇ ਭੋਜਨ ਪਚਣਯੋਗ ਹੋ ਜਾਂਦਾ ਹੈ।
  • ਪੱਕਿਆ ਹੋਇਆ ਭੋਜਨ, ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 2.
ਇਕ ਹੀ ਭੋਜਨ ਵਿਚ ਪਕਾਉਣ ਨਾਲ ਭਿੰਨਤਾ ਲਿਆਂਦੀ ਜਾ ਸਕਦੀ ਹੈ । ਉਦਾਹਰਨ ਦਿਓ ।
ਉੱਤਰ-
ਇਕ ਭੋਜਨ ਪਦਾਰਥ ਨੂੰ ਇਕੋ ਢੰਗ ਨਾਲ ਪਕਾ ਕੇ ਖਾਧਾ ਜਾਵੇ ਤਾਂ ਮਨ ਭਰ ਜਾਂਦਾ ਹੈ । ਇਸ ਲਈ ਇਕੋ ਭੋਜਨ ਪਦਾਰਥ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਭਿੰਨਤਾ ਲਿਆਂਦੀ ਜਾ ਸਕਦੀ ਹੈ ।
ਜਿਵੇਂ – ਆਲੂਆਂ ਦੇ ਪਰਾਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ । ਘੀਏ ਦੀ ਸਬਜ਼ੀ, ਘੀਏ ਦੇ ਕੋਫਤੇ, ਘੀਏ ਦਾ ਰਾਇਤਾ ਆਦਿ ।

ਪ੍ਰਸ਼ਨ 3.
ਪਕਾਉਣ ਨਾਲ ਕੀਟਾਣੂ ਕਿਵੇਂ ਨਸ਼ਟ ਹੋ ਜਾਂਦੇ ਹਨ ?
ਉੱਤਰ-
ਬੈਕਟੀਰੀਆ ਦਾ 40°C ਉੱਪਰ ਵਾਧਾ ਰੁਕ ਜਾਂਦਾ ਹੈ ਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ । ਇਸੇ ਲਈ ਬਿਮਾਰੀ ਦੀ ਹਾਲਤ ਵਿਚ ਪਾਣੀ ਨੂੰ ਵੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 4.
ਕੀ ਪਕਾਉਣ ਨਾਲ ਭੋਜਨ ਵੱਧ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਦਾਰਥਾਂ ਦੇ ਖ਼ਰਾਬ ਹੋਣ ਦਾ ਆਮ ਕਾਰਨ ਬੈਕਟੀਰੀਆ ਜਾਂ ਜਰਮ ਹੁੰਦੇ ਹਨ । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ ਤੇ ਇੰਨੇ ਤਾਪਮਾਨ ਤੇ ਜਰਮ ਆਦਿ ਖ਼ਤਮ ਹੋ ਜਾਂਦੇ ਹਨ ਤੇ ਭੋਜਨ ਨੂੰ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਲਈ ਉਬਲਿਆ ਹੋਇਆ ਦੁੱਧ ਵੱਧ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ ।

ਪ੍ਰਸ਼ਨ 5.
ਪਕਾਉਣ ਨਾਲ ਭੋਜਨ ਦੀ ਪੌਸ਼ਟਿਕਤਾ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਏ ਜਾਣ ਨਾਲ ਪੌਸ਼ਟਿਕ ਤੱਤਾਂ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਕਿਉਂਕਿ ਇਕ ਭੋਜਨ ਪਦਾਰਥ ਵਿਚਲੀ ਕਮੀ ਨੂੰ ਦੂਜਾ ਭੋਜਨ ਪਦਾਰਥ ਪੂਰਾ ਕਰਦਾ ਹੈ ।

ਪ੍ਰਸ਼ਨ 6.
ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਨੂੰ ਸਿੱਧੇ ਅੱਗ ਤੇ ਜਾਂ ਤੇਲ ਵਿਚ ਜਾਂ ਪਾਣੀ ਵਿਚ ਪਕਾਇਆ ਜਾ ਸਕਦਾ ਹੈ । ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਮਾਧਿਅਮ ਅਨੁਸਾਰ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਮ ਲਿਖੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢੰਗ ਹਨ-

  1. ਸੁੱਕੇ ਸੇਕ ਨਾਲ ਪਕਾਉਣਾ ।
  2. ਓ ਜਾਂ ਤੇਲ ਵਿਚ ਪਕਾਉਣਾ ।
  3. ਪਾਣੀ ਜਾਂ ਗਿੱਲੇ ਸੇਕ ਨਾਲ ਪਕਾਉਣਾ ।
    ਇਹਨਾਂ ਵਿਚ ਮੁੱਖ ਅੰਤਰ ਪਕਾਉਣ ਵਾਲੇ ਮਾਧਿਅਮ ਦਾ ਹੈ ।

ਪ੍ਰਸ਼ਨ 8.
ਬੇਕ ਕਰਨ ਅਤੇ ਸੇਕਣ ਵਿਚ ਕੀ ਅੰਤਰ ਹੈ ?
ਉੱਤਰ-

ਸੇਕਣਾ ਬੇਕ ਕਰਨਾ
(1) ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਸੇਕਿਆ ਜਾਂਦਾ ਹੈ। (1) ਇਸ ਵਿਚ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦੇ ਰੱਖ ਕੇ ਗਰਮ ਹਵਾ ਨਾਲ ਪਕਾਇਆ ਜਾਂਦਾ ਹੈ ।
(2) ਸਿੱਧੀ ਤੇਜ਼ ਅੱਗ ਤੇ ਰੱਖ ਕੇ ਸੇਕਣ ਨਾਲ ਭੋਜਨ ਦੀ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। (2) ਓਵਨ ਬੰਦ ਕਰਨ ਤੋਂ ਬਾਅਦ ਸਾਰੇ ਪਾਸੇ ਇਕੋ ਜਿਹਾ ਤਾਪਮਾਨ ਹੁੰਦਾ ਹੈ ਤੇ ਵਸਤੁ ਨੂੰ ਹਿਲਾਉਣ ਦੀ ਲੋੜ ਨਹੀਂ ਪੈਂਦੀ ।

ਪ੍ਰਸ਼ਨ 9.
ਗਿੱਲੇ ਸੇਕ ਨਾਲ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ਤਾਂ ਇਸ ਨੂੰ ਗਿੱਲੇ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ. ਮੱਠੀ ਅੱਗ ‘ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 10.
ਗਿੱਲੇ ਸੇਕ ਨਾਲ ਪਕਾਉਣ ਦਾ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।

ਪ੍ਰਸ਼ਨ 11.
ਉਬਾਲਣ ਤੇ ਮੱਠੀ ਮੱਠੀ ਅੱਗ ਤੇ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-

ਉਬਾਲਣਾ ਮੱਠੀ-ਮੱਠੀ ਅੱਗ ਤੇ ਪਕਾਉਣਾ
(1) ਇਸ ਵਿਚ ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਚੰਗੀ ਤਰ੍ਹਾਂ ਡੋਬ ਕੇ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ। (1) ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ।
(2) ਇਸ ਢੰਗ ਨਾਲ ਪਕਾਇਆ ਭੋਜਨ ਬਹੁਤਾ ਸੁਆਦਲਾ ਨਹੀਂ ਹੁੰਦਾ। (2) ਇਸ ਢੰਗ ਨਾਲ ਤਿਆਰ ਭੋਜਨ ਸੁਆਦਲਾ ਹੁੰਦਾ ਹੈ।

ਪ੍ਰਸ਼ਨ 12.
ਦਾਲਾਂ ਪਕਾਉਣ ਲਈ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਦਾਲਾਂ ਨੂੰ ਉਬਾਲ ਕੇ ਬਣਾਉਣਾ ਵਧੀਆ ਢੰਗ ਹੈ । ਇਸ ਢੰਗ ਨਾਲ ਚੌਲ ਅਤੇ ਸਬਜ਼ੀਆਂ ਨੂੰ ਵੀ ਪਕਾਇਆ ਜਾਂਦਾ ਹੈ।
ਪਹਿਲਾਂ ਘਰਾਂ ਵਿਚ ਅੰਗੀਠੀ ਹੁੰਦੀ ਸੀ ਤੇ ਮੱਠੀ-ਮੱਠੀ ਅੱਗ ‘ਤੇ ਦਾਲਾਂ ਨੂੰ ਪਕਾਉਣਾ ਵਧੀਆਂ ਸਮਝਿਆ ਜਾਂਦਾ ਸੀ ।

ਪ੍ਰਸ਼ਨ 13.
ਭਾਫ਼ ਨਾਲ ਖਾਣਾ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਭੋਜਨ ਪਕਾਉਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਤਿੰਨ ਤਰੀਕੇ ਹਨ
ਸਿੱਧਾ, ਅਸਿੱਧਾ ਅਤੇ ਦਬਾਓ ਹੇਠ ਭਾਫ਼ ਨਾਲ ਪਕਾਉਣਾ।

ਪ੍ਰਸ਼ਨ 14.
ਦਬਾਓ ਹੇਠ ਭਾਫ਼ ਨਾਲ ਖਾਣਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਦਬਾਓ ਹੇਠ ਭਾਫ਼ ਨਾਲ ਖਾਣਾ ਪਕਾਉਣਾ ਭਾਫ਼ ਨਾਲ ਖਾਣਾ ਪਕਾਉਣ ਦਾ ਉੱਤਮ ਢੰਗ ਹੈ। ਇਸ ਢੰਗ ਨਾਲ ਖਾਣਾ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਾ ਕੇ ਕੁੱਕਰ ਨੂੰ ਬੰਦ ਕਰਕੇ ਅੱਗ ਤੇ ਰੱਖ ਦਿੱਤਾ ਜਾਂਦਾ ਹੈ ।
ਇਸ ਤਰ੍ਹਾਂ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਖਾਣਾ ਪਕਾਇਆ ਜਾਂਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 15.
ਤਲਣ ਦੇ ਤਰੀਕੇ ਕਿਹੜੇ-ਕਿਹੜੇ ਹਨ ? ਨਾਮ ਦੱਸੋ ।
ਉੱਤਰ-
ਘਿਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ

  1. ਸੁੱਕ ਭੁੰਨਿਆ ਤਲਣਾ ।
  2. ਘੱਟ ਘਿਓ ਵਿਚ ਤਲਣਾ
  3. ਖੁੱਲ੍ਹੇ ਘਿਓ ਵਿਚ ਤਲਣਾ।

ਪ੍ਰਸ਼ਨ 16.
ਤਲਣ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਤੇਲ ਦਾ ਉਬਾਲ ਦਰਜਾ ਪਾਣੀ ਨਾਲੋਂ ਬਹੁਤ ਹੀ ਵੱਧ ਹੁੰਦਾ ਹੈ। ਜੇ ਸਰੀਰ ਦੇ ਕਿਸੇ ਅੰਗ ਤੇ ਗਰਮ ਤੇਲ ਡਿੱਗ ਜਾਵੇ ਤਾਂ ਉਹ ਅੰਗ ਬੁਰੀ ਤਰ੍ਹਾਂ ਸੜ ਸਕਦਾ ਹੈ ।
ਇਸ ਲਈ ਤਲਣ ਵੇਲੇ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ।

ਪ੍ਰਸ਼ਨ 17.
ਤਲੇ ਭੋਜਨ ਦੇ ਨੁਕਸਾਨ ਦੱਸੋ ।
ਉੱਤਰ-

  1. ਇਹ ਜਲਦੀ ਹਜ਼ਮ ਨਹੀਂ ਹੁੰਦਾ।
  2. ਇਸ ਵਿਚ ਪੌਸ਼ਟਿਕ ਤੱਤ ਵੀ ਕਾਫ਼ੀ ਘੱਟ ਹੁੰਦੇ ਹਨ।
  3. ਇਹ ਸਿਹਤ ਲਈ ਠੀਕ ਨਹੀਂ ਹੁੰਦੇ। |

ਪ੍ਰਸ਼ਨ 18.
ਬਿਮਾਰਾਂ ਨੂੰ ਖਾਣਾ ਦੇਣ ਲਈ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-

  1. ਬੀਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ ।
  2. ਅਸਿੱਧੇ ਭਾਫ਼ ਨਾਲ ਪਕਾਉਣ ਵਾਲੇ ਤਰੀਕੇ ਨਾਲ ਭੋਜਨ ਪਕਾ ਕੇ ਵੀ ਰੋਗੀਆਂ ਨੂੰ ਦਿੱਤਾ ਜਾ ਸਕਦਾ ਹੈ।

ਪ੍ਰਸ਼ਨ 19.
ਪਕਾਉਣ ਸਮੇਂ ਫਲ ਅਤੇ ਸਬਜ਼ੀਆਂ ਦਾ ਰੰਗ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਨੂੰ ਢੱਕ ਕੇ ਪਕਾਉ, ਉੱਨੇ ਸਮੇਂ ਲਈ ਹੀ ਪਕਾਓ ਕਿ ਗਲ ਕੇ ਖਾਣ ਯੋਗ ਹੋ ਜਾਣ। ਇਹਨਾਂ ਨੂੰ ਤੇਜ਼ਾਬੀ ਮਾਦੇ ਵਿਚ ਨਾ ਪਕਾਉ । ਸੋਡਾ ਜਾਂ ਖਾਰਾ ਮਾਧਿਅਮ ਹਰੀਆਂ ਸਬਜ਼ੀਆਂ ਦਾ ਰੰਗ ਬਰਕਰਾਰ ਰੱਖਣ ਵਿਚ ਮੱਦਦ ਕਰਦਾ ਹੈ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 20.
ਭੋਜਨ ਪਕਾਉਣ ਦੇ ਕੀ ਕੀ ਕਾਰਨ ਹਨ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-

  1. ਭੋਜਨ ਨੂੰ ਪਚਣਯੋਗ ਬਣਾਉਣ ਲਈ
  2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
  3. ਭੋਜਨ ਵਿਚ ਵੰਨਗੀ ਲਿਆਉਣ ਲਈ ।
  4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
  5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
  6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।

1. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੂ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ’ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥਾਂ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ ਭੋਜਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।

2. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ‘ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੂਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।

3. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ, ਬੰਦ-ਗੋਭੀ-ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੂਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 21.
ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਪਕਾਉਣ ਵਾਲੇ ਮਾਧਿਅਮ ਅਨੁਸਾਰ ਕਿਹੜੇਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਮਾਧਿਅਮ ਅਨੁਸਾਰ ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(1) ਸੁੱਕੇ ਸੇਕ ਨਾਲ ਪਕਾਉਣਾ – ਭੋਜਨ ਨੂੰ ਸਿੱਧਿਆਂ ਅੱਗ ਤੇ ਰੱਖ ਕੇ ਪਕਾਉਣ ਦੇ ਢੰਗ ਨੂੰ ਸੁੱਕੇ ਸੇਕ ਨਾਲ ਪਕਾਉਣਾ ਕਿਹਾ ਜਾਂਦਾ ਹੈ । ਇਸ ਦੇ ਵੀ ਹੇਠ ਤਿੰਨ ਢੰਗ ਹਨ-

  • ਸੇਕਣਾ
  • ਭੰਨਣਾ
  • ਬੇਕ ਕਰਨਾ ।

(2) ਗਿੱਲੇ ਸੇਕ ਜਾਂ ਪਾਣੀ ਨਾਲ ਪਕਾਉਣਾ – ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ , ਤਾਂ ਇਸ ਨੂੰ ਗਿੱਲ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ, ਮੰਗੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।
ਇਹਨਾਂ ਵਿਚੋਂ ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।

(3) ਘਿਓ ਜਾਂ ਤੇਲ ਵਿਚ ਪਕਾਉਣਾ – ਘਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ-

  • ਸੁੱਕ ਭੁੰਨਿਆ ਤਲਣਾ ।
  • ਘੱਟ ਘਿਓ ਵਿਚ ਤੁਲਣਾ
  • ਖੁੱਲ੍ਹੇ ਘਿਓ ਵਿਚ ਤਲਣਾ।

ਪ੍ਰਸ਼ਨ 22.
ਸੁੱਕੇ ਸੇਕ ਨਾਲ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ,
(ii) ਭੰਨਣਾ ਅਤੇ
(ii) ਬੇਕ ਕਰਨਾ।

(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ: ਜਿਵੇਂ–ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।

(ii) ਭੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੇਕਿਆ ਜਾਂਦਾ ਹੈ। ਇਸ ਨੂੰ ਭੁੰਨਣਾ ਕਹਿੰਦੇ ਹਨ। ਜਿਵੇਂਕੜਾਹੀ ਵਿਚ ਰੇਤ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।

(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੇਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।

ਪ੍ਰਸ਼ਨ 23.
ਗਿੱਲੇ ਸੇਕ ਨਾਲ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਲੇ ਸੇਕ ਨਾਲ ਖਾਣਾ ਪਕਾਉਣ ਦੇ ਤਿੰਨ ਤਰੀਕੇ ਹਨ-
(i) ਊਆਲਣਾ,
(ii) ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ,
(iii) ਭਾਫ਼ ਨਾਲ ਪਉਣਾ।

(i) ਉਬਾਲਣਾ – ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਤੇਜ਼ ਅੱਗ ‘ਤੇ ਪਕ : ਨੂੰ ਉਬਾਲਣਾ ਕਹਿੰਦੇ ਹਨ । ਚੌਲ, ਕਈ ਦਾਲਾਂ ਅਤੇ ਸਬਜ਼ੀਆਂ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ ।

(ii) ਮੱਠੀ ਮੱਠੀ ਅੱਗ ਤੇ ਪਕਾਉਣਾ – ਕਿਸੇ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਦਾਰਥ ਨੂੰ ਤੇ ਮੱਠੀ-ਮੱਠੀ ਅੱਗ ‘ਤੇ ਰੱਖ ਕੇ ਪਕਾਇਆ ਜਾਂਦਾ ਹੈ। ਪਹਿਲਾਂ ਦਾਲਾਂ ਆਦਿ ਨੂੰ ਇਸੇ ਤਕ ਪਕਾਇਆ ਜਾਂਦਾ ਸੀ ।

(iii) ਭਾਫ਼ ਨਾਲ ਪਕਾਉਣਾ-ਇਸ ਢੰਗ ਵਿਚ ਭੋਜਨ ਪਦਾਰਥ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਅੱਗੇ ਤਿੰਨ ਢੰਗ ਹਨ
(ਓ) ਇੱਪਾ (ਅ) ਅਸਿੱਧਾ (ਇ) ਦਬਾਓ ਹੇਠ ਭਾਫ਼ ਨਾਲ ਪਕਾਉਣਾ।

ਪ੍ਰਸ਼ਨ 24.
ਕਿਹੜੇ-ਕਿਹੜੇ ਤਰੀਕਿਆਂ ਦੁਆਰਾ ਭੋਜਨ ਤਲਿਆ ਜਾ ਸਕਦਾ ਹੈ ?
ਉੱਤਰ-
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘਟ ਘਿਓ ਵਿਚ ਤੁਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।

(i) ਸੁੱਕ ਭੁੰਨਿਆ ਤੇਲਣਾ – ਬੋੜੇ ਘਿਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ : ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ-ਜਲਦੀ ਲਾਇਆ ਜਾਦਾ ਹੈ; ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।

(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਰ: ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰਾਂ ਤਲੇ ਜਾਂਦੇ ਹਨ।

(iii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇੰਨਾ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ ।
ਪਕੌੜੇ, ਜਲੇਬਿਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 25.
ਬਿਮਾਰਾਂ ਨੂੰ ਦੇਣ ਲਈ ਭੋਜਨ ਤਲ ਕੇ ਦੇਣਾ ਚਾਹੀਦਾ ਹੈ ਜਾਂ ਉਬਾਲ ਕੇ ? ਕਿਉਂ ?
ਉੱਤਰ-
ਬਿਮਾਰਾਂ ਨੂੰ ਭੋਜਨ ਪਦਾਰਥ ਉਬਾਲ ਕੇ ਦੇਣੇ ਚਾਹੀਦੇ ਹਨ ਨਾ ਕਿ ਤਲ ਕੇ। ਉਬਲਿਆ ਹੋਇਆ ਭੋਜਨ ਛੇਤੀ ਪਚਣਯੋਗ ਹੁੰਦਾ ਹੈ। ਜਦਕਿ ਤਲਿਆ ਹੋਇਆ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਇਸ ਵਿਚ ਪੌਸ਼ਟਿਕ ਤੱਤਾਂ ਦੀ ਵੀ ਘਾਟ ਹੁੰਦੀ ਹੈ।

ਪ੍ਰਸ਼ਨ 26.
ਮੱਠੀ-ਮੱਠੀ ਅੱਗ ਤੇ ਪਕਾਉਣ ਅਤੇ ਭਾਫ਼ ਨਾਲ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-

ਮੱਠੀ-ਮੱਠੀ ਅੱਗ ਤੇ ਪਕਾਉਣਾ ਭਾਫ ਨਾਲ ਪਕਾਉਣਾ
1. ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ। 1. ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ।
2. ਇਸ ਵਿਚ ਸਮਾਂ ਵੱਧ ਲੱਗਦਾ ਹੈ। 2. ਇਸ ਵਿਚ ਸਮਾਂ ਘੱਟ ਲੱਗਦਾ ਹੈ।
3. ਫਲਾਂ ਦਾ ਸਿਟਿਉ ਬਣਾਉਣ ਲਈ ਇਸ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ । 3. ਇਡਲੀ, ਪੁਡਿੰਗ, ਦਾਲਾਂ ਆਦਿ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ।

ਪ੍ਰਸ਼ਨ 27.
ਤਲਣ ਵੇਲੇ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਤਲਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-

  1. ਭੋਜਨ ਨੂੰ ਉਸ ਸਮੇਂ ਤਲਣਾ ਚਾਹੀਦਾ ਹੈ ਜਦੋਂ ਘਿਓ ਜਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਅਤੇ ਇਸ ਵਿਚੋਂ ਹਲਕਾ ਨੀਲਾ ਧੂੰਆਂ ਨਿਕਲਣ ਲੱਗ ਜਾਵੇ ।
  2. ਤਲਿਆ ਭੋਜਨ ਕੜਾਹੀ ਵਿਚੋਂ ਕੱਢਣ ਤੋਂ ਪਹਿਲਾਂ ਇਸ ਵਿਚੋਂ ਓ ਜਾਂ ਤੇਲ ਨਿਚੋੜ ਲੈਣਾ ਚਾਹੀਦਾ ਹੈ ।
  3. ਤਲੇ ਜਾਣ ਵਾਲੇ ਭੋਜਨ ਦੇ ਛੋਟੇ ਛੋਟੇ ਟੁਕੜੇ ਕੜਾਹੀ ਵਿਚ ਇਕੱਠੇ ਹੋ ਜਾਂਦੇ ਹਨ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ।
  4. ਭੋਜਨ ਨੂੰ ਜ਼ਿਆਦਾ ਸੇਕ ਤੇ ਨਾ ਪਕਾਉ ਕਿਉਂਕਿ ਇਸ ਤਰ੍ਹਾਂ ਭੋਜਨ ਬਾਹਰੋਂ ਸੜ ਜਾਵੇਗਾ ਪਰ ਅੰਦਰੋਂ ਕੱਚਾ ਹੀ ਰਹਿ ਜਾਂਦਾ ਹੈ ।
  5. ਭੋਜਨ ਨੂੰ ਬਾਹਰ ਕੱਢ ਕੇ ਸੋਖਣ ਵਾਲੇ ਕਾਗਜ਼ ਤੇ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਵਾਧੂ ਤੇਲ ਨੁੱਚੜ ਜਾਵੇ।
  6. ਖਾਣਾ ਪਕਾਉਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਮਲਮਲ ਦੇ ਟੁਕੜੇ ਜਾਂ ਬਾਰੀਕ ਛਾਣਨੀ ਨਾਲ ਪੁਣ ਲੈਣਾ ਚਾਹੀਦਾ ਹੈ ।

ਪ੍ਰਸ਼ਨ 28.
ਕੀ ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ-

  1. ਸਬਜ਼ੀਆਂ ਦੇ ਛਿਲਕੇ ਉਤਾਰੇ ਬਿਨਾਂ ਜਾਂ ਬਹੁਤ ਪਤਲਾ ਛਿਲਕਾ ਉਤਾਰ ਕੇ ਸਬਜ਼ੀ ਬਨਾਉਣੀ ਚਾਹੀਦੀ ਹੈ।
  2. ਅਨਾਜ, ਦਾਲਾਂ ਅਤੇ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਧੋਣਾ ਚਾਹੀਦਾ ਹੈ ।
  3. ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ।
  4. ਭੋਜਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੇਕਣਾ ਜਾਂ ਤਲਣਾ ਨਹੀਂ ਚਾਹੀਦਾ ।
  5. ਜਿਸ ਪਾਣੀ ਵਿਚ ਭੋਜਨ ਉਬਾਲਿਆ ਜਾਵੇ ਉਸ ਨੂੰ ਸੁੱਟਣਾ ਨਹੀਂ ਚਾਹੀਦਾ।
  6. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਖਾਣਾ ਪਕਾਉਣ ਸਮੇਂ ਹੀ ਕੱਢਣੇ ਚਾਹੀਦੇ ਹਨ।
  7. ਪ੍ਰੈਸ਼ਰ ਕੁੱਕਰ ਵਿਚ ਭੋਜਨ ਪਕਾਉਣ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ।
  8. ਭੋਜਨ ਨੂੰ ਉੱਨੇ ਸਮੇਂ ਲਈ ਹੀ ਪਕਾਉ ਜਦੋਂ ਤਕ ਕਿ ਇਹ ਗਲ ਕੇ ਖਾਣਯੋਗ ਹੋ ਜਾਵੇ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 29.
ਭੋਜਨ ਕਿ ਕਿਨ੍ਹਾਂ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-

  1. ਭੋਜਨ ਨੂੰ ਪਚਣਯੋਗ ਬਣਾਉਣ ਲਈ
  2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
  3. ਭੋਜਨ ਵਿਚ ਵੰਨਗੀ ਲਿਆਉਣ ਲਈ
  4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
  5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
  6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।

ਭੋਜਨ ਹੇਠ ਲਿਖੇ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ-
1. ਭੋਜਨ ਨੂੰ ਪਚਨਯੋਗ ਬਣਾਉਣ ਲਈ – ਭੋਜਨ ਪਦਾਰਥਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਆਮ ਤੌਰ ਤੇ ਸੈਲੂਲੋਜ ਦੀ ਸਖ਼ਤ ਪਰਤ ਹੁੰਦੀ ਹੈ। ਇਸ ਪਰਤ ਨੂੰ ਮਨੁੱਖੀ ਪਾਚਨ ਤੰਤਰ ਨਹੀਂ ਤੋੜ ਸਕਦਾ। । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਨਸ਼ਾਸ਼ਤੇ ਦੇ ਕਣ, ਪਾਣੀ ਸੋਖ ਲੈਂਦੇ ਹਨ ਤੇ ਫੁੱਲ ਜਾਂਦੇ ਹਨ। ਇਸ ਤਰ੍ਹਾਂ ਇਹ ਸਖ਼ਤ ਪਰਤ ਫਟ ਜਾਂਦੀ ਹੈ । ਹੁਣ ਇਸ ਉੱਪਰ ਪਾਚਕ ਰਸ ਆਸਾਨੀ ਨਾਲ ਅਸਰ ਕਰ ਸਕਦੇ ਹਨ । ਜਿਵੇਂ ਚੌਲ, ਦਾਲਾਂ, ਅਨਾਜ ਅਤੇ ਮੀਟ ਪਕਾਉਣ ਨਾਲ ਨਰਮ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਚਬਾਉਣਾ ਵੀ ਸੌਖਾ ਹੋ ਜਾਂਦਾ ਹੈ ।

2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ – ਪਕਾਉਣ ਨਾਲ ਭੋਜਨ ਪਦਾਰਥਾਂ ਦਾ ਸੁਆਦ, ਸੁਗੰਧ ਅਤੇ ਦਿੱਖ ਸੁਧਾਰੀ ਜਾ ਸਕਦੀ ਹੈ। ਜਿਵੇਂ ਭੰਨਿਆ ਮੀਟ, ਅੰਡੇ ਦਾ ਆਮਲੇਟ, ਬੈਂਗਨ ਦਾ ਭਰਥਾ ਆਦਿ ਬਣਾਉਣ ਨਾਲ ਇਹਨਾਂ ਭੋਜਨਾਂ ਦਾ ਸੁਆਦ, ਸੁਗੰਧ ਅਤੇ ਦਿੱਖ ਹੀ ਬਦਲ ਜਾਂਦੀ ਹੈ ਤੇ ਇਹਨਾਂ ਨੂੰ ਖਾਣ ਨਾਲ ਮਜ਼ਾ ਵੀ ਆਉਂਦਾ ਹੈ ।

ਭੋਜਨ ਪਕਾਉਂਦੇ ਸਮੇਂ ਮਸਾਲਿਆਂ ਦੀ ਵਰਤੋਂ ਨਾਲ ਵੀ ਭੋਜਨ ਦੀ ਦਿੱਖ, ਸੁਆਦ ਅਤੇ ਸਗੰਧ ਤੇ ਚੰਗਾ ਅਸਰ ਹੁੰਦਾ ਹੈ। ਕਈ ਭੋਜਨ ਜਿਵੇਂ ਕਰੇਲੇ, ਜਿਮੀਕੰਦ ਆਦਿ ਵਿਚ ਕੁਦਰਤੀ ਤੌਰ ਤੇ ਕੌੜਾਪਨ ਜਾਂ ਲੇਸਲਾਪਨ ਹੁੰਦਾ ਹੈ।ਪਕਾਉਣ ਨਾਲ ਇਹ ਭੋਜਨ ਪਦਾਰਥ ਖੁਸ਼ਬੂਦਾਰ ਹੋ ਜਾਂਦੇ ਹਨ ਅਤੇ ਇਹਨਾਂ ਵਿਚੋਂ ਲੇਸ ਤੇ ਕੜਵਾਹਟ ਵੀ ਦੂਰ ਹੋ ਜਾਂਦੀ ਹੈ।

ਕੁਝ ਪਦਾਰਥਾਂ ਜਿਵੇਂ ਬਾਸਮਤੀ ਚੌਲ ਵਿਚ ਅੰਦਰੂਨੀ ਖੁਸ਼ਬੂ ਹੁੰਦੀ ਹੈ ਜੋ ਪਕਾਉਣ ਨਾਲ ਬਾਹਰ ਆ ਜਾਂਦੀ ਹੈ।

3. ਭੋਜਨ ਵਿਚ ਵੰਨਗੀ ਵਖਰੇਵਾਂ ਲਿਆਉਣ ਲਈ – ਪਕਾਉਣ ਨਾਲ ਭੋਜਨ ਵਿਚ ਭਿੰਨਤਾ ਲਿਆਂਦੀ ਜਾ ਸਕਦੀ ਹੈ। ਇਕੋ ਹੀ ਤਰ੍ਹਾਂ ਦਾ ਭੋਜਨ ਖਾਣ ਨਾਲ ਮਨ ਭਰ ਜਾਂਦਾ ਹੈ। ਪਰ ਪਕਾਉਣ ਦੇ ਵੱਖ-ਵੱਖ ਢੰਗਾਂ ਨਾਲ ਇਕੋ ਭੋਜਨ ਨੂੰ ਵੱਖ-ਵੱਖ ਰੂਪ ਦਿੱਤੇ ਜਾ ਸਕਦੇ ਹਨ। ਆਲੂ ਦੇ ਪਰੌਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ ਆਲੂ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਲਿਆਂਦੀ ਵੰਨਗੀ ਦੀ ਉਦਾਹਰਨ ਹਨ । ਪਕਾਉਣ ਸਮੇਂ ਇਕੋ ਭੋਜਨ ਨੂੰ ਵੱਖ-ਵੱਖ ਭੋਜਨਾਂ ਨਾਲ ਮਿਲਾ ਕੇ ਵੀ ਵੰਨਗੀ ਲਿਆਂਦੀ ਜਾ ਸਕਦੀ ਹੈ ।

4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੁਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।

5. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੁ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ‘ਤੇ ਬੈਕਟੀਰੀਆ ਦਾ ਵਾਧਾ ਰੁੱਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ
ਰਤਾ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਨਾਲ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ 1:ਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।

6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ ਬੰਦ-ਗੋਭੀ, ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੁਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ ।

ਪ੍ਰਸ਼ਨ 30.
ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਕਿਸੇ ਦੋ ਬਾਰੇ ਦੱਸੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢਣ ਹਨ-
(i) ਸੁੱਕੇ ਸੇਕ ਨਾਲ ਪਕਾਉਣਾ
(ii) ਗਿੱਲੇ ਸੇਕ ਜਾਂ ਪਾਣੀ ਨਾਲ ਪੜ੍ਹਾਉਣਾ
(iii ) ਘਿਓ ਜਾਂ ਤੇਲ ਵਿਚ ਪਕਾਉਣ ।

ਸੁੱਕੇ ਸੇਕ ਨਾਲ ਪਕਾਉਣਾ ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ
(ii) ਭੰਨਣਾ ਅਤੇ
(iii) ਬੇਕ ਕਰਨਾ।

(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ। ਜਿਵੇਂ-ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।

(ii) ਭੁੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੋਕਿਆ ਜਾਂਦਾ ਹੈ। ਇਸ ਨੂੰ ਭੰਨਣਾ ਕਹਿੰਦੇ ਹਨ। ਜਿਵੇਂ-ਕੜਾਹੀ ਵਿਚ ਰੇਤਾ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।

(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੋਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।

ਤਲਣਾ :
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘੱਟ ਘਿਓ ਵਿਚ ਤਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।

(i) ਸੁੱਕ ਭੁੰਨਿਆ ਤਲਣਾ – ਥੋੜੇ ਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ · ਵਿਚ ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ – ਜਲਦੀ ਹਿਲਾਇਆ ਜਾਂਦਾ ਹੈ। ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।

(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਭੋਜਨ ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰ੍ਹਾਂ ਤਲੇ ਜਾਂਦੇ ਹਨ।

(ii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇਨ੍ਹਾਂ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ। | ਪਕੌੜੇ, ਜਲੇਬੀਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ।

ਪ੍ਰਸ਼ਨ 31.
ਕਿਸ ਤਰੀਕੇ ਨਾਲ ਬਣਾਇਆ ਭੋਜਨ ਸਭ ਤੋਂ ਸੁਆਦ ਹੁੰਦਾ ਹੈ ? ਇਸ ਤਰੀਕੇ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਭਾਫ਼ ਨਾਲ ਭੋਜਨ ਪਕਾਉਣਾ ਇਕ ਉੱਤਮ ਢੰਗ ਹੈ। ਇਸ ਵਿਚ ਭੰਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਭਾਫ਼ ਨਾਲ ਪਕਾਉਣ ਦੇ ਤਿੰਨ ਢੰਗ ਹਨ- ਸਿੱਧਾ, ਅਸਿੱਧਾ ਅਤੇ ਦਬਾਉ ਹੇਠ ਭਾਫ਼ ਨਾਲ ਪਕਾਉਣਾ ।

(i) ਸਿੱਧਾ – ਕਿਸੇ ਖੁੱਲ੍ਹੇ ਪਤੀਲੇ ਵਿਚ ਪਾਣੀ ਪਾ ਕੇ ਇਸ ਨੂੰ ਉਬਾਲ ਤੇ ਭਾਫ਼ ਬਣਾਈ ਜਾਂਦੀ ਹੈ ਤੇ ਭੋਜਨ ਪਦਾਰਥ ਨੂੰ ਕਿਸੇ ਛਾਣਨੀਦਾਰ ਬਰਤਨ ਵਿਚ ਰੱਖ ਕੇ ਇਸ ਪਤੀਲੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥ ਭਾਫ਼ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ ਤੇ ਪੱਕ ਕੇ ਤਿਆਰ ਹੋ ਜਾਂਦਾ ਹੈ। ਪਰ ਇਸ ਤਰ੍ਹਾਂ ਪਕਾਇਆ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ। ਇਡਲੀ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ।

ਹਾਨੀਆਂ : ਇਸ ਢੰਗ ਨਾਲ ਭੋਜਨ ਪਕਾਉਂਦੇ ਸਮੇਂ ਭੋਜਨ ਵਿਚਲੇ ਕਈ ਜ਼ਰੂਰੀ ਖੁਰਾਕੀ ਤੱਤ ਪਾਣੀ ਵਿਚ ਡਿਗਦੇ ਰਹਿੰਦੇ ਹਨ ਅਤੇ ਵਿਟਾਮਿਨ ਆਕਸੀਕਰਨ ਰਾਹੀਂ ਨਸ਼ਟ ਹੋ ਜਾਂਦੇ ਹਨ । ਇਸ ਢੰਗ ਨਾਲ ਬਾਲਣ ਦਾ ਖਰਚਾ ਵੀ ਵੱਧ ਹੁੰਦਾ ਹੈ ।

(ii) ਅਸਿੱਧਾ – ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰਕੇ ਭਾਫ਼ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ ਤੇ ਭਾਫ਼ ਦਾ ਸਿੱਧਾ ਸੰਪਰਕ ਭੋਜਨ ਪਦਾਰਥ ਨਾਲ ਨਹੀਂ ਹੁੰਦਾ। ਇਸ ਲਈ ਹੀ ਇਸ ਨੂੰ ਭਾਫ਼ ਰਾਹੀਂ ਭੋਜਨ ਪਕਾਉਣ ਦਾ ਸਿੱਧਾ ਢੰਗ ਕਿਹਾ ਜਾਂਦਾ ਹੈ । ਇਸ ਢੰਗ ਵਿਚ ਭੋਜਨ ਦੇ ਖੁਰਾਕੀ ਤੱਤ ਨਾਂ-ਮਾਤਰ ਹੀ ਨਸ਼ਟ ਹੁੰਦੇ ਹਨ ਅਤੇ ਸੁਗੰਧ ਵੀ ਕਾਇਮ ਰਹਿੰਦੀ ਹੈ। ਕਈ ਤਰ੍ਹਾਂ ਦੇ ਕਸਟਰਡ ਅਤੇ ਪੁਡਿੰਗ ਇਸੇ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ । ਇਸ ਢੰਗ ਨਾਲ ਪਕਾਏ ਖਾਣੇ ਨੂੰ ਗਰਮ ਵੀ ਕੀਤਾ ਜਾ ਸਕਦਾ ਹੈ ।

ਭਾਫ਼ ਨਾਲ ਪਕਾਏ ਭੋਜਨ ਹਲਕੇ ਹੁੰਦੇ ਹਨ ਇਸ ਲਈ ਰੋਗੀਆਂ ਨੂੰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
(iii) ਦਬਾਓ ਹੇਠ ਭਾਫ਼ ਨਾਲ ਪਕਾਉਣਾ-ਭਾਫ ਨਾਲ ਭੋਜਨ ਪਕਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ । ਇਸ ਢੰਗ ਵਿਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਕੇ ਖਾਣਾ ਪਕਾਇਆ ਜਾਂਦਾ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜਾ ਜਿਹਾ ਪਾਣੀ ਪਾ ਕੇ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਇਸ ਵਿਚ ਖਾਣਾ ਪਕਾਇਆ ਜਾਂਦਾ ਹੈ।
ਪ੍ਰੈਸ਼ਰ ਕੁੱਕਰ ਉੱਪਰ ਇਕ ਭਾਰ ਲੱਗਿਆ ਹੁੰਦਾ ਹੈ ਜੋ ਪ੍ਰੈਸ਼ਰ ਦਬਾਓ ਨੂੰ ਨਿਯੰਤ੍ਰਿਤ ਕਰਦਾ ਹੈ। ਜਦੋਂ ਭਾਫ਼ ਜ਼ਿਆਦਾ ਬਣ ਜਾਂਦੀ ਹੈ ਤਾਂ ਭਾਰ ਉੱਪਰ ਚੁੱਕਿਆ ਜਾਂਦਾ ਹੈ ਤੇ ਭਾਫ਼ ਬਾਹਰ ਨਿਕਲ ਜਾਂਦੀ ਹੈ । ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਸਮੇਂ ਅਤੇ ਬਾਲਣ ਦੀ ਕਾਫ਼ੀ ਬੱਚਤ ਹੁੰਦੀ ਹੈ । ਪ੍ਰੈਸ਼ਰ ਕੁੱਕਰ ਨੂੰ ਕਦੇ ਵੀ ਦੋ ਤਿਹਾਈ (ਪਤ) ਤੋਂ ਵੱਧ ਨਾ ਭਰੋ। ਇਸ ਢੰਗ ਵਿਚ ਭੋਜਨ ਪਦਾਰਥਾਂ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 32.
ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-

  1. ਫਲਾਂ ਅਤੇ ਹਰੀਆਂ ਸਬਜ਼ੀਆਂ ਦੇ ਛਿਲਕੇ ਦੇ ਹੇਠਾਂ ਵਾਲੀ ਤਹਿ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਹਨਾਂ ਨੂੰ ਛਿਲਕੇ ਸਮੇਤ ਹੀ ਪਕਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਛਿਲਕਾ ਬਹੁਤ ਬਾਰੀਕ ਉਤਾਰਨਾ ਚਾਹੀਦਾ ਹੈ।
  2. ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਪਕਾਉਣ ਲਈ ਸਬਜ਼ੀਆਂ ਦੇ ਬਹੁਤ ਛੋਟੇ ਟੁੱਕੜੇ ਨਾ ਕਰੋ ਕਿਉਂਕਿ ਜਿੰਨੇ ਟੁੱਕੜੇ ਜ਼ਿਆਦਾ ਹੋਣਗੇ ਓਨਾ ਹੀ ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਦਾ ਨੁਕਸਾਨ ਵੀ ਵੱਧ ਹੋਵੇਗਾ।
  3. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਕੱਢਣ ਦਾ ਕੰਮ ਖਾਣਾ ਪਕਾਉਣ ਵੇਲੇ ਹੀ ਕਰੋ।
  4. ਭੋਜਨ ਪਕਾਉਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਸੁੱਟਣ ਦੀ ਥਾਂ ਕਿਸੇ ਦੂਸਰੇ ਪਕਵਾਨ ਵਿਚ ਵਰਤ ਲੈਣਾ ਚਾਹੀਦਾ ਹੈ ।
  5. ਖਾਣ ਵਾਲੇ ਭੋਜਨ ਪਦਾਰਥਾਂ ਨੂੰ ਘੱਟ ਤੋਂ ਘੱਟ ਸਮੇਂ ਲਈ ਇੰਨਾਂ ਪਕਾਓ ਕਿ ਉਹ ਗਲ ਕੇ ਖਾਣ ਯੋਗ ਹੋ ਜਾਣ। ਵੱਧ ਸਮੇਂ ਲਈ ਪਕਾਉਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
  6. ਵਿਟਾਮਿਨ ਅਤੇ ਖਣਿਜ ਪਦਾਰਥ ਅਨਾਜਾਂ ਦੀ ਉੱਪਰਲੀ ਤਹਿ ਵਿਚ ਹੀ ਹੁੰਦੇ ਹਨ ਇਸ ਲਈ ਅਣਛਾਣੇ ਆਟੇ ਅਤੇ ਬਿਨਾਂ ਪਾਲਿਸ਼ ਕੀਤੇ ਚਾਵਲਾਂ ਜਾਂ ਦਾਲਾਂ ਆਦਿ ਦਾ ਹੀ ਇਸਤੇਮਾਲ ਕਰੋ।
  7. ਭੋਜਨ ਨੂੰ ਸਦਾ ਢੱਕ ਕੇ ਹੀ ਪਕਾਉ ਕਿਉਂਕਿ ਖੁੱਲ੍ਹੇ ਭਾਂਡੇ ਵਿਚ ਪਕਾਉਣ ਨਾਲ ਵੀ ਉੱਡਣ ਵਾਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ।
  8. ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ਅਤੇ ਸਮੇਂ ਅਤੇ ਬਾਲਣ ਦੀ ਬੱਚਤ ਵੀ ਹੁੰਦੀ ਹੈ।
  9. ਭੋਜਨ ਨੂੰ ਜਲਦੀ ਪਕਾਉਣ ਲਈ ਸੋਡਾ ਅਤੇ ਬੇਕਿੰਗ ਪਾਊਡਰ ਦੀ ਵਰਤੋਂ ਨਾ ਕਰੋ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵੀ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
  10. ਤਲਣ ਲਈ ਘਿਓ ਬਹੁਤ ਜ਼ਿਆਦਾ ਗਰਮ ਨਾ ਕਰੋ ।

ਪ੍ਰਸ਼ਨ 33.
ਗਿੱਲੇ ਸੇਕ ਨਾਲ ਖਾਣਾ ਪਕਾਉਣ ਅਤੇ ਸੁੱਕੇ ਸੇਕ ਨਾਲ ਖਾਣਾ ਪਕਾਉਣ ਵਿਚ ਕੀ ਅੰਤਰ ਹੈ । ਇਹਨਾਂ ਤਰੀਕਿਆਂ ਵਿਚੋਂ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ਅਤੇ ਕਿਉਂ ?
ਉੱਤਰ-

ਸੁੱਕੇ ਸੇਕ ਨਾਲ ਪਕਾਉਣਾ ਗਿੱਲੇ ਸੇਕ ਨਾਲ ਪਕਾਉਣਾ
1. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ। 1. ਇਸ ਵਿਚ ਭੋਜਨ ਪਦਾਰਥ ਨੂੰ ਪਾਣੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ।
2. ਇਸ ਢੰਗ ਨਾਲ ਭੋਜਨ ਪਕਾਉਣ ਦੇ ਤਿੰਨ ਢੰਗ ਹੈ : ਸੇਕਣਾ, ਭੰਨਣਾ ਅਤੇ ਬੇਕ ਕਰਨਾ । 2. ਇਸ ਢੰਗ ਨਾਲ ਭੋਜਨ ਪਕਾਉਣ ਦੇ ਢੰਗ ਹਨ : ਉਬਾਲਣਾ, ਮੱਠੀ ਅੱਗ ਤੇ ਥੋੜੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ ।
3. ਇਸ ਵਿਚ ਭੋਜਨ ਪਦਾਰਥਾਂ ਦੇ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ । 3. ਇਸ ਵਿਚ ਭੋਜਨ ਦੇ ਖ਼ੁਰਾਕੀ ਤੱਤ ਘੱਟ ਤੋਂ ਘੱਟ ਨਸ਼ਟ ਹੁੰਦੇ ਹਨ ।
4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਨਹੀਂ ਹੁੰਦਾ । 4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਹੁੰਦਾ ਹੈ ।

ਗਿੱਲੋ ਸੇਕ ਨਾਲ ਖਾਣਾ ਪਕਾਉਣ ਦਾ ਢੰਗ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਪਕਾਏ ਭੋਜਨ ਵਿਚੋਂ ਖ਼ੁਰਾਕੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਪਚਣਯੋਗ ਵੀ ਹੁੰਦਾ ਹੈ ।

ਪ੍ਰਸ਼ਨ 34.
ਖਾਣਾ ਪਕਾਉਣ ਦਾ ਖੁਰਾਕੀ ਤੱਤਾਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਖਾਧ ਪਦਾਰਥਾਂ ਵਿਚ ਪ੍ਰੋਟੀਨ, ਕਾਰਬੋਹਾਈਡੇਟਸ, ਚਰਬੀ, ਵਿਟਾਮਿਨ ਤੇ ਖਣਿਜ ਲੂਣ ਖ਼ੁਰਾਕੀ ਤੱਤਾਂ ਤੇ ਤਾਪ ਦਾ ਅਲੱਗ-ਅਲੱਗ ਤਰੀਕੇ ਨਾਲ ਅਸਰ ਹੁੰਦਾ ਹੈ ।

1. ਕਾਰਬੋਹਾਈਡੇਂਟਸ-

  • ਨਿਸ਼ਾਸਤੇ ਦੇ ਕਣ ਪਾਣੀ ਵਿਚ ਪਕਾਉਣ ਤੇ ਪਾਣੀ ਸੋਖ ਕੇ ਫੁੱਲ ਜਾਂਦੇ ਹਨ ਅਤੇ ਫਟ ਜਾਂਦੇ ਹਨ ਅਤੇ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਫਿਰ ਇਹ ਪਚਣਯੋਗ ਹੋ ਜਾਂਦਾ ਹੈ ।
  • ਸੇਕਣ ਨਾਲ ਨਿਸ਼ਾਸਤਾ ਡੈਕਸਟਨ ਅਤੇ ਫਿਰ ਸ਼ੱਕਰ ਵਿਚ ਬਦਲ ਜਾਂਦਾ ਹੈ, ਜਿਸ ਨੂੰ ਪਚਾਉਣਾ ਸੌਖਾ ਹੁੰਦਾ ਹੈ ਅਤੇ ਸੈਲੂਲੋਜ਼ ਦੇ ਰੇਸ਼ੇ ਵੀ ਪਕਾਉਣ ਨਾਲ ਨਰਮ ਹੋ ਜਾਂਦੇ ਹਨ ।
  • ਚੀਨੀ ਗਰਮ ਕਰਨ ਤੇ ਪਿਘਲਦੀ ਹੈ । ਬਿਨਾਂ ਪਾਣੀ ਦੇ ਪਕਾਈ ਚੀਨੀ ਭੂਰੇ ਰੰਗ ਦੀ ਹੋ ਜਾਂਦੀ ਹੈ ! ਇਸ ਨੂੰ ਕੈਰਾਲਾਈਜ਼ਡ ਚੀਨੀ ਕਿਹਾ ਜਾਂਦਾ ਹੈ ਤੇ ਇਸ ਨਾਲ ਕਸਟਰਡ, ਪੁਡਿੰਗ ਵਗੈਰਾ ਦਾ ਰੰਗ ਤੇ ਸੁਆਦ ਚੰਗਾ ਹੋ ਜਾਂਦਾ ਹੈ ।

2. ਪ੍ਰੋਟੀਨ-
ਗਰਮ ਕਰਨ ਤੇ ਪ੍ਰੋਟੀਨ ਜੰਮ ਅਤੇ ਸੁੰਘੜ ਜਾਂਦੇ ਹਨ ਅਤੇ ਕੁਝ ਹਾਨੀਕਾਰਕ ਐੱਨਜ਼ਾਈਮ ਜੋ ਕਿ ਵਿਟਾਮਿਨਾਂ ਨੂੰ ਨਸ਼ਟ ਕਰਦੇ ਹਨ, ਪਕਾਉਣ ਨਾਲ ਨਸ਼ਟ ਹੋ ਜਾਂਦੇ ਹਨ । ਪਸ਼ੂ ਪ੍ਰੋਟੀਨ ਜ਼ਿਆਦਾ ਪਕਾਉਣ ਤੇ ਸਖ਼ਤ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਘੱਟ ਤਾਪ ਤੇ ਹੌਲੇ-ਹੌਲੇ ਪਕਾਉਣਾ ਚਾਹੀਦਾ ਹੈ ਤਾਂ ਕਿ ਉਹ ਜਲਦੀ ਪਚ ਸਕਣ ਪਰ ਪੌਦਿਆਂ ਤੋਂ ਮਿਲਣ ਵਾਲੀ ਪ੍ਰੋਟੀਨ ਛੋਲੇ, ਮਟਰ, ਸੋਇਆਬੀਨ ਆਦਿ) ਨੂੰ ਪਾਣੀ ਵਿਚ ਅਤੇ ਜ਼ਿਆਦਾ ਤਾਪ ਤੇ ਪਕਾਉਣਾ ਚਾਹੀਦਾ ਹੈ ਇਸ ਨਾਲ ਇਹ ਜਲਦੀ ਪਚਦੇ ਹਨ ਅਤੇ ਸੁਆਦ ਵੀ ਬਣਦੇ ਹਨ ।

3. ਚਰਬੀ-
ਜ਼ਿਆਦਾ ਦੇਰ ਤਕ ਚਰਬੀ ਨੂੰ ਗਰਮ ਕਰਨ ਤੇ ਇਸ ਦਾ ਵਿਘਟਨ ਹੋ ਜਾਂਦਾ ਹੈ ਅਤੇ ਇਹ ਅਮਲਾਂ ਵਿਚ ਬਦਲ ਜਾਂਦੀ ਹੈ ਅਤੇ ਇਸ ਦਾ ਸੁਆਦ ਤੇ ਸੁਗੰਧ ਵੀ ਖ਼ਰਾਬ ਹੋ ਜਾਂਦੇ ਹਨ ਅਤੇ ਚਰਬੀ ਛੇਤੀ ਨਹੀਂ ਪਚਦੀ । ਇਸੇ ਲਈ ਵਾਰ-ਵਾਰ ਇੱਕੋ ਤੇਲ ਵਿਚ ਨਹੀਂ ਤਲਣਾ ਚਾਹੀਦਾ | ਇਸੇ ਤਰ੍ਹਾਂ ਘੱਟ ਤਾਪ ਤੇ ਚਰਬੀ ਨੂੰ ਗਰਮ ਕਰਨ ਨਾਲ ਖਾਧ ਪਦਾਰਥ ਜ਼ਿਆਦਾ ਚਰਬੀ ਸੋਖ ਲੈਂਦੇ ਹਨ ਅਤੇ ਇਹਨਾਂ ਨੂੰ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ ।

4. ਵਿਟਾਮਿਨ-
ਜ਼ਿਆਦਾ ਦੇਰ ਤਕ ਤੇਜ਼ ਅੱਗ ਤੇ ਪਕਾਉਣ ਨਾਲ ਵਿਟਾਮਿਨ ‘ਬੀ’ ਦੀ ਕਾਫ਼ੀ ਮਾਤਰਾ ਅਤੇ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦੇ ਹਨ ।ਉਬਲਦੇ ਪਾਣੀ ਵਿਚ ਸਬਜ਼ੀਆਂ ਪਕਾਈਆਂ ਜਾਣ ਤਾਂ ਘੱਟ ਵਿਟਾਮਿਨ ਨਸ਼ਟ ਹੁੰਦੇ ਹਨ | ਤਲਣ ਤੇ ਭੰਨਣ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ਵਿਟਾਮਿਨ ‘ਏ’ ਤੇ ‘ਡੀ’ ਉੱਪਰ ਗਰਮੀ ਦਾ ਬਹੁਤਾ ਅਸਰ ਨਹੀਂ ਹੁੰਦਾ। ਸੋਡਾ ਪਾ ਕੇ ਭੋਜਨ ਪਕਾਉਣ ਤੇ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ |

5. ਖਣਿਜ ਲੂਣ-
ਖਣਿਜ ਲੂਣ ਪਕਾਉਣ ਵੇਲੇ ਪਾਣੀ ਵਿਚ ਘੁਲ ਜਾਂਦੇ ਹਨ । ਇਸ ਲਈ ਇਸ ਪਾਣੀ ਨੂੰ ਤਰੀ ਵਾਂਗ ਵਰਤ ਲੈਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ।ਉਬਾਲਣ ਨਾਲ ਸੋਡੀਅਮ ਵੀ ਨਸ਼ਟ ਹੋ ਜਾਂਦਾ ਹੈ । ਇਸ ਦੀ ਕਮੀ ਨਮਕ ਪਾ ਕੇ ਪੂਰੀ ਕੀਤੀ ਜਾ ਸਕਦੀ ਹੈ । ਦੁੱਧ ਉਬਾਲਣ ਤੇ ਥੋੜੀ ਕੈਲਸ਼ੀਅਮ ਵੀ ਨਸ਼ਟ ਹੁੰਦੀ ਹੈ ।

PSEB 9th Class Home Science Guide ਭੋਜਨ ਪਕਾਉਣਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਪੂਰਨ ਭੋਜਨ ਕੀ ਹੁੰਦਾ ਹੈ ? ਕਿਸੇ ਦੋ ਸੰਪੂਰਨ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਸੰਪੂਰਨ ਭੋਜਨ ਉਹ ਹੁੰਦਾ ਹੈ ਜਿਸ ਵਿਚ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ । ਦੁੱਧ ਅਤੇ ਅੰਡੇ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 2.
ਦਾਣੇ ਕਿਹੜੀ ਵਿਧੀ ਰਾਹੀਂ ਪਕਾਏ ਜਾਂਦੇ ਹਨ ? ਇਸ ਵਿਧੀ ਰਾਹੀਂ ਹੋਰ ਕੀ ਬਣਾਇਆ ਜਾਂਦਾ ਹੈ ?
ਉੱਤਰ-
ਦਾਣਿਆਂ ਨੂੰ ਕੜਾਹੀ ਵਿਚ ਰੇਤਾ ਗਰਮ ਕਰਕੇ ਭੰਨਿਆ ਜਾਂਦਾ ਹੈ । ਬੈਂਗਨ ਨੂੰ ਭੁੱਬਲ ਵਿਚ ਭੁੰਨਿਆ ਜਾਂਦਾ ਹੈ ਤੇ ਸ਼ਕਰਕੰਦੀ ਨੂੰ ਵੀ ਇਸੇ ਤਰ੍ਹਾਂ ਹੀ ਭੁੰਨਿਆ ਜਾਂਦਾ ਹੈ ।

ਪ੍ਰਸ਼ਨ 3.
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਨਾਲ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 4.
ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਉਸ ਵਿਚ ਖਣਿਜ ਲੂਣ ਘੁਲ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 5.
ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ।

ਪ੍ਰਸ਼ਨ 6.
ਭੋਜਨ ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਉਣ ਦੇ ਕੀ ਲਾਭ ਹਨ ?
ਉੱਤਰ-
ਪ੍ਰੈਸ਼ਰ ਕੁੱਕਰ ਵਿਚ ਪੱਕਿਆ ਭੋਜਨ ਪੌਸ਼ਟਿਕ ਹੁੰਦਾ ਹੈ ਅਤੇ ਇਸ ਨਾਲ ਬਾਲਣ ਦੀ ਵੀ ਬੱਚਤ ਹੁੰਦੀ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 7.
ਫਲ ਅਤੇ ਸਬਜ਼ੀਆਂ ਦੇ ਛਿਲਕੇ ਕਿਉਂ ਨਹੀਂ ਉਤਾਰਨੇ ਚਾਹੀਦੇ ?
ਉੱਤਰ-
ਫਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੀ ਹੇਠਲੀ ਤਹਿ ਵਿਚ ਪੌਸ਼ਟਿਕ ਤੱਤ ਵਧੇਰੇ ਹੁੰਦੇ ਹਨ, ਇਸ ਲਈ ਫਲ ਅਤੇ ਸਬਜ਼ੀਆਂ ਨੂੰ ਬਿਨਾਂ ਛਿੱਲੇ ਹੀ ਵਰਤਣਾ ਚਾਹੀਦਾ ਹੈ ।

ਪ੍ਰਸ਼ਨ 8.
ਅਣਛਾਣਿਆ ਆਟਾ ਕਿਉਂ ਵਰਤਣਾ ਚਾਹੀਦਾ ਹੈ ?
ਉੱਤਰ-
ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ ਕਿਉਂਕਿ ਛਾਣ ਬੂਰੇ ਨੂੰ ਕੱਢਣ ਨਾਲ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 9.
ਤਲੇ ਹੋਏ ਭੋਜਨ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਤਲੇ ਹੋਏ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਅਤੇ ਜ਼ਿਆਦਾ ਤਲਣ ਨਾਲ ਵਿਟਾਮਿਨ ਵੀ ਨਸ਼ਟ ਹੋ ਜਾਂਦੇ ਹਨ ਅਤੇ ਤਲਿਆ ਭੋਜਨ ਪਚਣ ਵਿਚ ਔਖਾ ਹੁੰਦਾ ਹੈ ।

ਪ੍ਰਸ਼ਨ 10.
ਭੱਠੀ ਵਿਚ ਭੋਜਨ ਪਕਾਉਂਦੇ ਸਮੇਂ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਭੱਠੀ ਵਿਚ ਭੋਜਨ ਪਕਾਉਣ ਲਈ ਭੱਠੀ ਪਹਿਲੋਂ ਤਪੀ ਹੋਣੀ ਚਾਹੀਦੀ ਹੈ ਅਤੇ ਇਕ ਵਾਰ ਭੋਜਨ ਰੱਖ ਕੇ ਉਸ ਨੂੰ ਬਾਰ-ਬਾਰ ਨਹੀਂ ਖੋਲ੍ਹਣਾ ਚਾਹੀਦਾ ।

ਪ੍ਰਸ਼ਨ 11.
ਭਾਫ਼ ਦੁਆਰਾ ਭੋਜਨ ਪਕਾਉਣ ਦਾ ਅਸਿੱਧੇ ਢੰਗ ਤੋਂ ਕੀ ਭਾਵ ਹੈ ?
ਉੱਤਰ-
ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਡੱਬੇ ਨੂੰ ਭਾਫ਼ ਨਾਲ ਗਰਮ ਕਰਕੇ ਵਿਚਲੇ ਭੋਜਨ ਪਦਾਰਥ ਨੂੰ ਪਕਾਇਆ ਜਾਂਦਾ ਹੈ ।

ਪ੍ਰਸ਼ਨ 12.
ਸਬਜ਼ੀਆਂ ਦੇ ਛੋਟੇ ਟੁਕੜੇ ਕਿਉਂ ਨਹੀਂ ਕੱਟਣੇ ਚਾਹੀਦੇ ?
ਉੱਤਰ-
ਕਿਉਂਕਿ ਛੋਟੇ-ਛੋਟੇ ਟੁਕੜਿਆਂ ਵਿਚੋਂ ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਦਾ ਵੱਧ ਨੁਕਸਾਨ ਹੋਵੇਗਾ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 13.
ਕੈਰਾਲਾਈਜ਼ਡ ਚੀਨੀ ਕੀ ਹੁੰਦੀ ਹੈ ?
ਉੱਤਰ-
ਚੀਨੀ ਨੂੰ ਜਦੋਂ ਬਿਨਾਂ ਪਾਣੀ ਤੋਂ ਪਕਾਇਆ ਜਾਂਦਾ ਹੈ ਤਾਂ ਇਹ ਭੂਰੇ ਰੰਗ ਦੀ ਹੋ ਜਾਂਦੀ ਹੈ । ਇਸ ਨੂੰ ਕੈਰਾਲਾਈਜ਼ਡ ਚੀਨੀ ਕਹਿੰਦੇ ਹਨ ।

ਪ੍ਰਸ਼ਨ 14.
ਕਿਹੜੇ – ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ-

  1. ਆਲੂ
  2. ਬੈਂਗਣ
  3. ਮਾਸ ਦੇ ਟੁਕੜੇ
  4. ਮੁਰਗਾ
  5. ਮੱਕੀ ਦੀ ਛੱਲੀ
  6. ਰੋਟੀ
  7. ਮੱਛੀ
  8. ਦਾਣੇ ।

ਪ੍ਰਸ਼ਨ 15.
ਫਲਾਂ ਦਾ ਸਿਟਿਉ ਬਣਾਉਣ ਲਈ ਕਿਹੜੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਫਲਾਂ ਦਾ ਸਿਟਿਊ ਬਣਾਉਣ ਲਈ ਸੇਬ ਜਾਂ ਨਾਸ਼ਪਾਤੀ ਨੂੰ ਥੋੜ੍ਹੇ ਪਾਣੀ ਵਿਚ ਚੀਨੀ ਪਾ ਕੇ ਮੱਧਮ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ।

ਪ੍ਰਸ਼ਨ 16.
ਭੋਜਨ ਪਦਾਰਥਾਂ ਨੂੰ ਕਿਵੇਂ ਭੁੰਨਿਆ ਜਾ ਸਕਦਾ ਹੈ ? ਕੋਈ ਦੋ ਉਦਾਹਰਨਾਂ ਦਿਓ ?
ਉੱਤਰ-
ਕਿਸੇ ਧਾਤ ਦੇ ਬਰਤਨ ਨੂੰ ਭਖਦੀ ਅੱਗ ਤੇ ਰੱਖ ਕੇ ਜਾਂ ਅਸਿੱਧੇ ਸੇਕ ਨਾਲ ਭੋਜਨ ਪਦਾਰਥਾਂ ਨੂੰ ਭੁੰਨਿਆ ਜਾਂਦਾ ਹੈ । ਜਿਵੇਂ ਕੜਾਹੀ ਵਿਚ ਰੇਤ ਪਾ ਕੇ ਦਾਣੇ ਭੁੰਨ ਜਾਂਦੇ ਹਨ ਅਤੇ ਬੈਂਗਣ ਨੂੰ ਭੁੱਬਲ (ਗਰਮ ਸਵਾਹ) ਵਿਚ ਰੱਖ ਕੇ ਭੁੰਨਿਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੱਕੇ ਭੋਜਨ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੈ ?
ਉੱਤਰ-
table

ਪੱਕਿਆ ਭੋਜਨ ਕੱਚਾ ਭੋਜਨ
1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । 1. ਕੱਚਾ ਭੋਜਨ ਸਖ਼ਤ ਹੁੰਦਾ ਹੈ । ਇਸ ਲਈ ਇਸ ਨੂੰ ਚਬਾਉਣਾ, ਪਚਾਉਣਾ ਕਠਿਨ ਹੁੰਦਾ ਹੈ ।
2. ਪੱਕੇ ਹੋਏ ਭੋਜਨ ਦਾ ਰੰਗ, ਰੂਪ ਸੁਆਦ ਅਤੇ ਖੁਸ਼ਬੂ ਚੰਗੇ ਹੋ ਜਾਂਦੇ ਹਨ । 2. ਬਿਨਾਂ ਪਕਾਏ ਭੋਜਨ ਵੇਖਣ ਜਾਂ ਖਾਣ ਅਤੇ ਖ਼ੁਸ਼ਬੂ ਵਿਚ ਚੰਗੇ ਨਹੀਂ ਹੁੰਦੇ ਹਨ ।
3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ।
4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ ।
5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ । ਉਸ ਵਿਚ ਜੀਵਾਣੁ ਪੈਦਾ ਹੋ ਜਾਂਦੇ ਹਨ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 2.
ਉਬਾਲਣ ਅਤੇ ਤਲਣ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਉਬਾਲਣ ਅਤੇ ਤਲਣ ਦੇ ਅੱਗੇ ਲਿਖੇ ਲਾਭ ਅਤੇ ਹਾਨੀਆਂ ਹਨ-
ਉਬਾਲਣ ਦੇ ਲਾਭ-

  1. ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
  2. ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
  3. ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
  4. ਪ੍ਰੈਸ਼ਰ ਕੁੱਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ।

ਉਬਾਲਣ ਦੀਆਂ ਹਾਨੀਆਂ-

  1. ਜ਼ਿਆਦਾ ਤੇਜ਼ੀ ਨਾਲ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
  2. ਇਸ ਵਿਧੀ ਨਾਲ ਵਸਤੁ ਛੇਤੀ ਨਹੀਂ ਪੱਕਦੀ ।

ਤਲਣ ਦੇ ਲਾਭ-

  1. ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
  2. ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
  3. ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ ।

ਤਲਣ ਦੇ ਦੋਸ਼

  1. ਜ਼ਿਆਦਾ ਤਲਣ-ਭੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
  2. ਭੋਜਨ ਭਾਰਾ ਹੋ ਜਾਂਦਾ ਹੈ ।
  3. ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।

ਪ੍ਰਸ਼ਨ 3.
ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
ਉੱਤਰ-
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ-

ਬੇਕ ਕਰਨਾ ਭੰਨਣਾ
1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ ।
2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ ।
3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ ਰਹਿਣਾ ਚਾਹੀਦਾ ਹੈ । 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ ।
4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ ।
5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ ।

ਪ੍ਰਸ਼ਨ 4.
ਉਬਾਲਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-

  1. ਭੋਜਨ ਪਦਾਰਥਾਂ ਨੂੰ ਉਬਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  2. ਬਰਤਨ ਜਾਂ ਪਤੀਲਾ ਅਜਿਹਾ ਹੋਵੇ ਜਿਸ ਦਾ ਢੱਕਣ ਚੰਗੀ ਤਰ੍ਹਾਂ ਫਿੱਟ ਹੋ ਜਾਵੇ ਤਾਂ ਜੋ ਭਾਫ਼ ਘੱਟ ਤੋਂ ਘੱਟ ਬਾਹਰ ਨਿਕਲੇ ਅਤੇ ਭੋਜਨ ਸੁੱਕ ਕੇ ਜਲੇ ਨਾ।
  3. ਲੋੜ ਤੋਂ ਵੱਧ ਨਾ ਉਬਾਲੋ । ਕਿਉਂਕਿ ਵੱਧ ਪਕਿਆ ਭੋਜਨ ਰੰਗ, ਸੁਆਦ ਅਤੇ ਸ਼ਕਲ ਪੱਖੋਂ ਵਿਗੜ ਸਕਦਾ ਹੈ ਤੇ ਭੋਜਨ ਸੜ ਵੀ ਸਕਦਾ ਹੈ ।
  4. ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਛਿਲਕਾ ਉਤਾਰੇ ਬਿਨਾ ਹੀ ਉਬਾਲਣਾ ਚਾਹੀਦਾ ਹੈ ।

ਪ੍ਰਸ਼ਨ 5.
ਟੇਬਲ ਸੈੱਟ ਕਰਨ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਹਨ ?
ਉੱਤਰ-

  • ਜਿਹੜੇ ਕਮਰੇ ਵਿਚ ਅਤੇ ਮੇਜ਼ ਤੇ ਭੋਜਨ ਖਾਣਾ ਹੁੰਦਾ ਹੈ ਉਹਨਾਂ ਦੀ ਸਫ਼ਾਈ ਸਭ ਤੋਂ ਜ਼ਰੂਰੀ ਹੈ । ਥਾਲੀਆਂ, ਕੌਲੀਆਂ, ਗਲਾਸ, ਚਮਚ ਅਤੇ ਬਾਕੀ ਸਭ ਤਰ੍ਹਾਂ ਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ । ਇਹਨਾਂ ਨੂੰ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ । ਮੇਜ਼ਪੋਸ਼ ਅਤੇ ਸਾਰੇ ਟੇਬਲ ਨੈਪਕਿਨ ਵੀ ਚੰਗੀ ਤਰ੍ਹਾਂ ਸਾਫ਼ ਅਤੇ ਪ੍ਰੈੱਸ ਕੀਤੇ ਹੋਣੇ ਚਾਹੀਦੇ ਹਨ ।
  • ਮੇਜ਼ ਤੇ ਪਈਆਂ ਚੀਜ਼ਾਂ ਇੰਨੀ ਦੂਰ ਹੋਣ ਕਿ ਖਾਣ ਵਾਲਿਆਂ ਦੀ ਪਹੁੰਚ ਵਿਚ ਹੋਣ । ਟੇਬਲ ਦੇ ਇੱਕੋ ਪਾਸੇ ਹੀ ਸਾਰੀਆਂ ਚੀਜ਼ਾਂ ਇੱਕਠੀਆਂ ਨਹੀਂ ਕਰ ਲੈਣੀਆਂ ਚਾਹੀਦੀਆਂ ।
  • ਸਾਰੀਆਂ ਪਲੇਟਾਂ ਅਤੇ ਬਰਤਨ ਇਸ ਢੰਗ ਨਾਲ ਰੱਖੋ ਕਿ ਖਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ।
  • ਮੇਜ਼ ਉੱਤੇ ਇਕ ਵਿਅਕਤੀ ਦੇ ਖਾਣ ਲਈ ਇੰਨੀ ਥਾਂ ਜ਼ਰੂਰ ਹੋਵੇ ਕਿ ਦੂਸਰੇ ਵਿਅਕਤੀ ਨੂੰ ਕੋਈ ਰੁਕਾਵਟ ਨਾ ਹੋਵੇ ।
  • ਟੇਬਲ ਸੈੱਟ ਕਰਨ ਲਈ ਸਰਲ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਫੈਮਲੀ ਸਟਾਈਲ ਮੇਜ਼ ਸੈੱਟ ਕਰਨ ਦੇ ਤਰੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਫੈਮਲੀ ਸਟਾਈਲ ਵਿਚ ਸਾਰੇ ਵਿਅਕਤੀ ਇਕ ਮੇਜ਼ ਤੇ ਬੈਠ ਕੇ ਖਾਣਾ ਖਾਂਦੇ ਹਨ | ਹਰ ਕੁਰਸੀ ਅੱਗੇ ਇਕ ਵਿਅਕਤੀ ਲਈ ਲੋੜੀਂਦੇ ਬਰਤਨ ਰੱਖ ਦਿੱਤੇ ਜਾਂਦੇ ਹਨ । ਭੋਜਨ ਦੀ ਵਿਉਂਤਬੰਦੀ ਅਨੁਸਾਰ ਮੇਜ਼ ਸੈੱਟ ਕੀਤਾ ਜਾਂਦਾ ਹੈ । ਫੈਮਲੀ ਸਟਾਈਲ ਵਿਚ ਮੇਜ਼ ਸੈੱਟ ਕਰਨ ਦੇ ਆਮ ਨਿਯਮ ਹੇਠ ਲਿਖੇ ਅਨੁਸਾਰ ਹਨ-

  • ਟੇਬਲ ਉੱਤੇ ਜਿੰਨੇ ਵਿਅਕਤੀਆਂ ਨੇ ਭੋਜਨ ਗ੍ਰਹਿਣ ਕਰਨਾ ਹੋਵੇ ਇਸ ਅਨੁਸਾਰ ਹਰ ਵਿਅਕਤੀ ਲਈ ਸਾਰੀਆਂ ਪਲੇਟਾਂ, ਗਲਾਸ, ਕੌਲੀਆਂ, ਚਮਚ ਆਦਿ ਇਕੱਠੇ ਕਰਕੇ ਪੂੰਝ ਕੇ ਰੱਖ ਦਿਓ ਅਤੇ ਮੇਜ਼ ਉੱਤੇ ਓਨੀਆਂ ਹੀ ਟੇਬਲ ਮੈਟਸ ਵੀ ਵਿਛਾ ਦਿਓ ।
  • ਟੇਬਲ ਮੈਟ ਮੇਜ਼ ਦੇ ਕਿਨਾਰੇ ਨਾਲ ਵਿਛਾ ਕੇ ਕਿਨਾਰੇ ਤੋਂ 2.5 ਸੈਂਟੀਮੀਟਰ ਥਾਂ ਛੱਡ ਕੇ ਟੇਬਲ ਮੈਟ ਦੇ ਵਿਚਕਾਰ ਵੱਡੀ ਪਲੇਟ ਰੱਖੀ ਜਾਂਦੀ ਹੈ ।
  • ਪਲੇਟ ਦੇ ਸੱਜੇ ਪਾਸੇ ਚਮਚ ਅਤੇ ਛੁਰੀ ਰੱਖੋ ਅਤੇ ਖੱਬੇ ਹੱਥ ਕਾਂਟਾ ਰੱਖੋ | ਛੁਰੀ ਦਾ ਤਿੱਖਾ ਪਾਸਾ ਪਲੇਟ ਵੱਲ ਨੂੰ ਰੱਖਣਾ ਚਾਹੀਦਾ ਹੈ । ਸਾਰੀਆਂ ਚੀਜ਼ਾਂ ਦਾ ਡੰਡੀ ਵਾਲਾ ਪਾਸਾ ਟੇਬਲ ਦੇ ਕੰਢੇ ਵੱਲ ਮਤਲਬ ਵਿਅਕਤੀ ਵੱਲ ਰੱਖਣਾ ਚਾਹੀਦਾ ਹੈ । ਇਹਨਾਂ ਨੂੰ ਪਲੇਟ ਤੋਂ 2.5 ਸੈਂਟੀਮੀਟਰ ਜਗਾ ਛੱਡ ਕੇ ਬਿਲਕੁਲ ਸਿੱਧਾ ਰੱਖਣਾ ਚਾਹੀਦਾ ਹੈ ।
  • ਨੈਪਕਿਨ ਪਲੇਟ ਦੇ ਖੱਬੇ ਪਾਸੇ ਸਾਦੀ ਜਿਹੀ ਤਹਿ ਲਗਾ ਕੇ ਰੱਖਿਆ ਜਾਂਦਾ ਹੈ ।
  • ਪਾਣੀ ਦਾ ਗਲਾਸ ਚਮਚ ਦੇ ਸਿਰੇ ਉੱਤੇ ਰੱਖਿਆ ਜਾਂਦਾ ਹੈ ।
  • ਸਾਰੇ ਪਕਵਾਨ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਰੱਖੇ ਜਾਂਦੇ ਹਨ । ਕੜਛੀਆਂ ਹਰ ਇਕ ਸਬਜ਼ੀ ਦੇ ਨਾਲ ਸੱਜੇ ਪਾਸੇ ਰੱਖੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਡੰਡੀ ਵਾਲਾ ਪਾਸਾ ਜਿਸ ਪਾਸੇ ਮਹਿਮਾਨ ਬੈਠੇ ਹੋਣ ਉਸ ਪਾਸੇ ਹੋਣਾ ਚਾਹੀਦਾ ਹੈ।
  • ਮੇਜ਼ ਨੂੰ ਸਜਾਉਣ ਲਈ ਮੇਜ਼ ਦੇ ਵਿਚਕਾਰ ਜਾਂ ਇਕ ਕੋਨੇ ਤੇ ਛੋਟਾ ਜਿਹਾ ਫੁੱਲਾਂ ਦਾ ਗੁਲਦਸਤਾ ਰੱਖਣਾ ਚਾਹੀਦਾ ਹੈ । ਪਰ ਫੁੱਲ ਖ਼ੁਸ਼ਬੂਦਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਫੁੱਲਾਂ ਦੀ ਗਹਿਰੀ ਖੁਸ਼ਬੂ ਵਿਚ ਭੋਜਨ ਦੀ ਖ਼ੁਸ਼ਬੂ ਦੱਬੀ ਜਾਵੇਗੀ ।
  • ਪਕਵਾਨ ਮੇਜ਼ ਉੱਤੇ ਰੱਖਣ ਸਮੇਂ ਇਹ ਧਿਆਨ ਵਿਚ ਰੱਖੋ ਕਿ ਮਹਿਮਾਨ ਵਾਲੇ ਪਾਸੇ ਸਭ ਤੋਂ ਪਹਿਲਾਂ ਸਲਾਦ , ਫਿਰ ਫੁਲਕੇ ਜਾਂ ਚੌਲ, ਫੇਰ ਸਬਜ਼ੀਆਂ, ਦਹੀਂ, ਅਚਾਰ ਆਦਿ ਰੱਖਿਆ ਜਾਵੇ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 7.
ਬੁੱਢੇ ਸਟਾਈਲ ਵਿਚ ਮੇਜ਼ ਸੈੱਟ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਪ੍ਰਕਾਰ ਦੀ ਸੈਟਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵੱਡੀ ਚਾਹ ਦੀ ਪਾਰਟੀ ਜਾਂ ਬਹੁਤ ਸਾਰੇ ਲੋਕਾਂ ਨੂੰ ਖਾਣ ਦੀ ਦਾਅਵਤ ਦੇਣੀ ਹੋਵੇ । ਇਸ ਵਿਚ ਮਹਿਮਾਨ ਮੇਜ਼ ਤੋਂ ਖਾਣ ਵਾਲੀਆਂ ਚੀਜ਼ਾਂ ਪਲੇਟਾਂ ਵਿਚ ਪਾ ਕੇ, ਖੜ੍ਹੇ ਹੋ ਕੇ ਜਾਂ ਕਿਸੇ ਹੋਰ ਥਾਂ ਬੈਠ ਕੇ ਖਾਂਦੇ ਹਨ । ਇਸੇ ਦਾ ਤਰੀਕਾ ਹੇਠ ਲਿਖਿਆ ਹੈ

  • ਮਹਿਮਾਨਾਂ ਦੀ ਗਿਣਤੀ ਦੇ ਅੰਦਾਜ਼ੇ ਅਨੁਸਾਰ ਓਨੀ ਹੀ ਗਿਣਤੀ ਵਿਚ ਪਲੇਟਾਂ, ਚਮਚ, ਕੱਪ, ਗਲਾਸ ਅਤੇ ਨੈਪਕਿਨ ਲੈ ਲਓ ।
  • ਇਕ ਵੱਡੇ ਟੇਬਲ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖਣ ਦਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ ।
  • ਇਕ ਪਾਸੇ ਨੈਪਕਿਨ, ਫਿਰ ਪਲੇਟਾਂ ਅਤੇ ਚਮਚ ਰੱਖਣੇ ਚਾਹੀਦੇ ਹਨ । ਜੇ ਚਾਹ ਪਾਰਟੀ ਹੋਵੇ ਤਾਂ ਛੋਟੀਆਂ ਪਲੇਟਾਂ ਅਤੇ ਜੇ ਭੋਜਨ ਖੁਆਉਣਾ ਹੋਵੇ ਤਾਂ ਵੱਡੀਆਂ ਪਲੇਟਾਂ ਰੱਖਣੀਆਂ ਚਾਹੀਦੀਆਂ ਹਨ ।
  • ਫਿਰ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਰੱਖ ਦੇਣੀਆਂ ਚਾਹੀਦੀਆਂ ਹਨ | ਮਹਿਮਾਨਾਂ ਨੂੰ ਨੈਪਕਿਨਾਂ ਵਾਲੇ ਪਾਸੇ ਤੋਂ ਸ਼ੁਰੂ ਕਰਨ ਲਈ ਕਹਿਣਾ ਚਾਹੀਦਾ ਹੈ | ਕਮਰੇ ਦੇ ਬਾਕੀ ਹਿੱਸੇ ਵਿਚ ਦੀਵਾਰਾਂ ਦੇ ਨਾਲ-ਨਾਲ ਮਹਿਮਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ | ਜੇ ਕਮਰਾ ਛੋਟਾ ਹੋਵੇ ਤਾਂ ਬੁੱਢੇ ਸਟਾਈਲ ਦੀ ਸੈਟਿੰਗ ਬਾਹਰ ਬਰਾਮਦੇ ਵਿਚ ਜਾਂ ਕਿਸੇ ਖੁੱਲ੍ਹੀ ਜਿਹੀ ਥਾਂ ਤੇ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 8.
ਭੋਜਨ ਵਰਤਾਉਣ ਦੇ ਸਲੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-

  1. ਗਹਿਣੀ ਨੂੰ ਆਪਣੀ ਮੇਜ਼ ਰਸੋਈ ਦੇ ਇਕ ਪਾਸੇ ਵੱਲ ਨੂੰ ਰੱਖਣੀ ਚਾਹੀਦੀ ਹੈ ।
  2. ਇਕ ਪਾਸੇ ਤੋਂ ਇਕ ਚੀਜ਼ ਵਰਤਣੀ ਸ਼ੁਰੂ ਹੁੰਦੀ ਹੈ ਅਤੇ ਇਕ ਵਿਅਕਤੀ ਇਸ ਨੂੰ ਲੈ ਕੇ ਅਗਲੇ ਵਿਅਕਤੀ ਨੂੰ ਦਿੰਦਾ ਹੈ । ਇਸੇ ਤਰ੍ਹਾਂ ਕਰਦੇ-ਕਰਦੇ ਹਰ ਇਕ ਖਾਣ ਵਾਲੀ ਚੀਜ਼ ਸਾਰੇ ਵਿਅਕਤੀਆਂ ਵਿਚ ਘੁੰਮ ਜਾਣੀ ਚਾਹੀਦੀ ਹੈ ।
  3. ਸਾਰੀਆਂ ਚੀਜ਼ਾਂ ਸਾਰਿਆਂ ਕੋਲ ਪਹੁੰਚ ਜਾਣ ਤੋਂ ਬਾਅਦ ਹੀ ਸਾਰਿਆਂ ਨੂੰ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਖਾਣਾ ਸ਼ੁਰੂ ਨਹੀਂ ਕਰਨਾ ਚਾਹੀਦਾ ।
  4. ਕਦੇ ਵੀ ਦੂਸਰੇ ਵਿਅਕਤੀ ਦੇ ਅੱਗੋਂ ਦੀ ਬਾਂਹ ਲੰਬੀ ਕਰਕੇ ਚੀਜ਼ ਨਹੀਂ ਚੁੱਕਣੀ ਚਾਹੀਦੀ ।
  5. ਪਲੇਟ ਇਕੋ ਵਾਰੀ ਚੀਜ਼ਾਂ ਨਾਲ ਨਹੀਂ ਕਰਨੀ ਚਾਹੀਦੀ।
  6. ਜਿਸ ਭਾਂਡੇ ਵਿਚ ਪਕਵਾਨ ਪਾ ਕੇ ਰੱਖਿਆ ਜਾਂਦਾ ਹੈ, ਉਹ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਭਾਂਡੇ ਦੇ ਕੰਢਿਆਂ ਤੇ ਸਬਜ਼ੀ ਬਿਲਕੁਲ ਨਹੀਂ ਲੱਗੀ ਹੋਣੀ ਚਾਹੀਦੀ ।
  7. ਫਲਾਂ ਨੂੰ ਕੱਟ ਕੇ ਵਰਤਾਉਣਾ ਚਾਹੀਦਾ ਹੈ ।
  8. ਟੇਬਲ ਉੱਤੇ ਸੁਪ ਵਰਤਾਉਣ ਤੋਂ ਬਾਅਦ ਖਾਣਾ ਵਰਤਾਉਣਾ ਚਾਹੀਦਾ ਹੈ ।
  9. ਸਜੀ ਹੋਈ ਸਲਾਦ ਦੀ ਪਲੇਟ ਨੂੰ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਪਹਿਲਾਂ ਵਰਤਾਉਣਾ ਚਾਹੀਦਾ ਹੈ ।
  10. ਹਿਣੀ ਨੂੰ ਹਰ ਮੈਂਬਰ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੂੰ ਕਿਹੜੀ ਚੀਜ਼ ਦੀ ਲੋੜ ਹੈ ।
  11. ਟੇਬਲ ਉੱਤੇ ਬੈਠ ਕੇ ਉਦਾਸੀ ਭਰੀਆਂ ਗੱਲਾਂ ਨਹੀਂ ਬਲਕਿ ਖ਼ੁਸ਼ੀ ਭਰਪੂਰ ਗੱਲਾਂ ਕਰਨੀਆਂ ਚਾਹੀਦੀਆਂ ਹਨ ।
  12. ਸਾਰੇ ਵਿਅਕਤੀ ਖਾਣਾ ਖ਼ਤਮ ਕਰ ਲੈਣ, ਉਦੋਂ ਹੀ ਮੇਜ਼ ਤੋਂ ਉੱਠਣਾ ਚਾਹੀਦਾ ਹੈ !
  13. ਰਹਿਣੀ ਨੂੰ ਖਾਣ ਵਾਲੀਆਂ ਚੀਜ਼ਾਂ ਖੱਬੇ ਪਾਸੇ ਤੋਂ ਅਤੇ ਪਾਣੀ ਸੱਜੇ ਪਾਸੇ ਤੋਂ ਵਰਤਾਉਣਾ ਚਾਹੀਦਾ ਹੈ |

ਪ੍ਰਯੋਗੀ
ਕੁੱਝ ਭੋਜਨ ਨੁਸਖੇ
ਰੋਟੀ ਬਣਾਉਣਾ

ਆਮ ਤੌਰ ਤੇ ਕਣਕ ਦੇ ਆਟੇ ਦੀ ਰੋਟੀ ਬਣਾਈ ਜਾਂਦੀ ਹੈ । ਪਰ ਸਰਦੀਆਂ ਵਿਚ ਮੱਕੀ ਦੀ ਅਤੇ ਵੇਸਣ ਦੀ ਰੋਟੀ ਵੀ ਬਣਾਈ ਜਾਂਦੀ ਹੈ ।
ਕਣਕ ਦੇ ਆਟੇ ਦੀ ਰੋਟੀ ਬਣਾਉਣੀ-
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਘਿਉ ਜਾਂ ਮੱਖਣ – ਚੋਪੜਨ ਲਈ

ਵਿਧੀ

  1. ਬਾਲੀ ਜਾਂ ਪਰਾਤ ਵਿਚ ਆਟੇ ਨੂੰ ਵਿਰਲੀ ਛਾਨਣੀ ਨਾਲ ਛਾਣੋ ਤਾਂ ਜੋ ਛਾਣ ਘੱਟ ਤੋਂ ਘੱਟ ਨਿਕਲੇ । ਬਾਰੀਕ ਅਤੇ ਸਾਫ਼ ਸੁਥਰੇ ਆਟੇ ਨੂੰ ਛਾਨਣ ਦੀ ਕੋਈ ਲੋੜ ਨਹੀਂ ਹੁੰਦੀ ।
  2. ਪਲੇਥਣ ਲਈ ਥੋੜ੍ਹਾ ਜਿਹਾ ਆਟਾ ਰੱਖ ਕੇ ਬਾਕੀ ਨੂੰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਗੁੰਨੋ ।
  3. ਪਰਾਤ ਜਾਂ ਥਾਲੀ ਵਿਚ ਗਿੱਲਾ ਹੱਥ ਫੇਰ ਕੇ ਮੁੱਕੀਆਂ ਨਾਲ ਆਟਾ ਗੁੰਨੋ ਤਾਂ ਜੋ ਇਹ ਇਕਸਾਰ ਹੋ ਜਾਵੇ ।
  4. ਫਿਰ ਇਸ ਨੂੰ ਮਲਮਲ ਦੇ ਗਿੱਲੇ ਕੱਪੜੇ ਨਾਲ 15-20 ਮਿੰਟ ਲਈ ਢੱਕ ਕੇ ਰੱਖ ਦਿਓ ।
  5. ਇਕ ਵਾਰ ਫਿਰ ਪਰਾਤ ਵਿਚ ਗਿੱਲਾ ਹੱਥ ਫੇਰ ਕੇ ਆਟੇ ਨੂੰ ਮੁੱਕੀਆਂ ਨਾਲ ਗੁੰਨੋ ਅਤੇ ਢੱਕ ਕੇ ਰੱਖ ਲਓ ।
  6. ਤਵੇ ਨੂੰ ਸਾਫ਼ ਕਰਕੇ ਗਰਮ ਹੋਣ ਲਈ ਅੱਗ ਤੇ ਰੱਖ ਦਿਓ !
  7. ਆਟੇ ਦੇ ਛੋਟੇ-ਛੋਟੇ ਪੇੜੇ ਕਰੋ ।
  8. ਪੇੜੇ ਨੂੰ ਪਲੇਥਣ ਲਾਓ ਅਤੇ ਦੋਵੇਂ ਹੱਥ ਦੀਆਂ ਉਂਗਲਾਂ ਨਾਲ ਦਬਾ ਕੇ ਚੋੜਾ ਕਰੋ :
  9. ਫਿਰ ਤੋਂ ਪਲੇਥਣ ਲਾ ਕੇ ਚੌੜੇ ਕੀਤੇ ਪੇੜੇ ਨੂੰ ਚੱਕਲੇ ਤੇ ਰੱਖ ਕੇ ਵੇਲਣੇ ਨਾਲ ਪਤਲੀ ਰੋਟੀ ਵੇਲ ਲਓ ।
  10. ਵੇਲੀ ਹੋਈ ਰੋਟੀ ਨੂੰ ਗਰਮ ਤਵੇ ਤੇ ਪਾ ਦਿਓ।
  11. ਉੱਪਰੋਂ ਖ਼ੁਸ਼ਕ ਹੋ ਜਾਵੇ ਤਾਂ ਰੋਟੀ ਨੂੰ ਉਲਟਾ ਦਿਓ ।
  12. ਦੂਸਰੇ ਪਾਸੇ ਨੂੰ ਥੋੜ੍ਹਾ ਜ਼ਿਆਦਾ ਸੇਕਣਾ ਚਾਹੀਦਾ ਹੈ । ਜਦੋਂ ਬਦਾਮੀ ਰੰਗ ਦੇ ਦਾਗ਼ ਪੈ ਜਾਣ ਤਾਂ ਰੋਟੀ ਨੂੰ ਉਲਟਾ ਕੇ ਪਹਿਲੇ ਪਾਸੇ ਨੂੰ ਫਿਰ ਸੇਕੋ ।
  13. ਰੋਟੀ ਨੂੰ ਕੱਪੜੇ ਨਾਲ ਥੋੜ੍ਹਾ-ਥੋੜ੍ਹਾ ਦਬਾਉਂਦੇ ਰਹੋ ਤਾਂ ਕਿ ਰੋਟੀ ਫੁਲ ਜਾਵੇ ।
  14. ਤਵੇ ਤੋਂ ਉਤਾਰ ਕੇ ਇੱਛਾ ਅਨੁਸਾਰ ਘਿਉ ਜਾਂ ਮੱਖਣ ਨਾਲ ਇਸ ਨੂੰ ਚੋਪੜ ਲਓ ।

ਸਾਦਾ ਪਰੌਂਠਾ
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਨਮਕੇ – ਸੁਆਦ ਅਨੁਸਾਰ
ਘਿਉ – 50 ਗਰਾਮ

ਵਿਧੀ

  1. ਆਟੇ ਵਿਚ ਨਮਕ ਪਾ ਕੇ ਆਟਾ ਗੁੰਨੋ ।
  2. ਪੇੜੇ ਬਣਾ ਕੇ ਰੋਟੀ ਵੇਲ ਲਓ ।
  3. ਵੇਲੀ ਹੋਈ ਰੋਟੀ ਦੇ ਉੱਪਰਲੇ ਪਾਸੇ ਤੋਂ ਥੋੜਾ ਘਿਉ ਲਾਓ ।
  4. ਹੁਣ ਰੋਟੀ ਦਾ ਇਕ ਤਿਹਾਈ ਹਿੱਸਾ ਮੋੜ ਲਓ ਅਤੇ ਹੁਣ ਦੁਸਰੇ ਪਾਸਿਓਂ ਵੀ ਇਕ ਤਿਹਾਈ ਹਿੱਸਾ ਪਹਿਲੇ ਦੇ ਉੱਪਰ ਮੋੜੋ ।
  5. ਇਸ ਰੋਟੀ ਨੂੰ ਲੰਬਾਈ ਵਾਲੇ ਦੋਵੇਂ ਸਿਰਿਆਂ ਤੋਂ ਅੰਦਰ ਵਲ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਵਰਗਾਕਾਰ ਬਣ ਜਾਵੇ ।
  6. ਇਸ ਨੂੰ ਪਲੇਥਣ ਲਾ ਕੇ ਫਿਰ ਤੋਂ ਵੇਲੋ ।
  7. ਇਸ ਨੂੰ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
  8. ਹਲਕਾ ਸੇਕਣ ਤੋਂ ਬਾਅਦ ਉਲਟਾ ਦਿਓ ਅਤੇ ਦੂਸਰੇ ਪਾਸਿਓਂ ਵੀ ਚੋਪੜ ਦਿਓ ।
  9. ਪਰੌਂਠੇ ਨੂੰ ਪਰਤ-ਪਰਤ ਕੇ ਸੇਕੋ ਅਤੇ ਦੋਵੇਂ ਪਾਸਿਓਂ ਕਰਾਰਾ ਕਰ ਲਓ।
  10. ਸਬਜ਼ੀ ਰਾਇਤੇ ਆਦਿ ਨਾਲ ਗਰਮ-ਗਰਮ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਮੇਥੀ ਦਾ ਪਰੌਂਠਾ

ਮਾਨ –
ਕਣਕ ਦਾ ਆਟਾ – 225 ਗਰਾਮ (ਤਿੰਨ ਹਿੱਸੇ )
ਮੱਕੀ ਦਾ ਆਟਾ – 75 ਗਰਾਮ (1 ਹਿੱਸਾ)
ਪਿਆਜ਼ – 10 ਗਰਾਮ
ਹਰੀ ਮੇਥੀ – 20 ਗਰਾਮ
ਹਰੀਆਂ ਮਿਰਚਾਂ – 2
ਨਮਕ – ਸੁਆਦ ਅਨੁਸਾਰ

ਵਿਧੀ

  1. ਮੇਥੀ ਚੁਣ ਕੇ ਅਤੇ ਧੋ ਕੇ ਬਾਰੀਕ ਕੱਟੋ ।
  2. ਪਿਆਜ਼ ਤੇ ਹਰੀ ਮਿਰਚ ਨੂੰ ਵੀ ਬਾਰੀਕ-ਬਾਰੀਕ ਕੱਟੋ ।
  3. ਆਟੇ ਵਿਚ ਨਮਕ, ਮਿਰਚ ਅਤੇ ਮੇਥੀ ਅਤੇ ਪਿਆਜ਼ ਮਿਲਾ ਕੇ ਗੁੰਨ ਲਓ।
  4. ਪੇੜਾ ਬਣਾ ਕੇ ਰੋਟੀ ਵੇਲੋ ਅਤੇ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
  5. ਹਲਕਾ ਸੇਕਣ ਤੋਂ ਬਾਅਦ ਦੂਸਰੇ ਪਾਸੇ ਪਰਤੋ ਅਤੇ ਇਸ ਨੂੰ ਵੀ ਚੋਪੜ ਦਿਓ ।
  6. ਇਸ ਨੂੰ ਦਹੀਂ ਜਾਂ ਮੱਖਣ ਨਾਲ ਗਰਮ-ਗਰਮ ਪਰੋਸੋ।

ਆਲੂਆਂ ਦਾ ਪਰੌਂਠਾ

ਸਮਾਨ
ਕਣਕ ਦਾ ਆਟਾ – 200 ਗਰਾਮ
ਆਲੂ – 100 ਗਰਾਮ
ਛੋਟਾ ਪਿਆਜ਼ – 1
ਹਰੀਆਂ ਮਿਰਚਾਂ – 2
ਧਨੀਆ – ਕੁਝ ਪੱਤੇ
ਅਦਰਕ – ਇਕ ਟੁਕੜੀ
ਘਿਉ – ਤਲਣ ਲਈ
ਨਮਕ – ਸੁਆਦ ਅਨੁਸਾਰ

ਵਿਧੀ

  1. ਆਟਾ ਗੁੰਨ ਕੇ ਤਿਆਰ ਕਰ ਲਓ ।
  2. ਆਲੂ ਉਬਾਲ ਕੇ ਛਿਲ ਲਓ ਅਤੇ ਠੰਢੇ ਹੋਣ ਤੋਂ ਬਾਅਦ ਇਹਨਾਂ ਨੂੰ ਮਸਲ ਲਓ ।
  3. ਪਿਆਜ਼, ਹਰੀਆਂ ਮਿਰਚਾਂ, ਅਦਰਕ ਅਤੇ ਧਨੀਆ ਨੂੰ ਧੋ ਕੇ ਛੋਟਾ-ਛੋਟਾ ਕੱਟ ਲਓ ।ਇਹ ਸਾਰਾ ਕੁਝ ਅਤੇ ਸੁਆਦ ਅਨੁਸਾਰ ਨਮਕ ਮਸਲੇ ਆਲੂਆਂ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ।
  4. ਆਟੇ ਦਾ ਪੇੜਾ ਲਓ ਅਤੇ ਥੋੜ੍ਹੀ ਜਿਹੀ ਮੋਟੀ ਰੋਟੀ ਵੇਲੋ ਅਤੇ ਘਿਉ ਲਾਓ ।
  5. ਆਲੂਆਂ ਦਾ ਪੇੜਾ ਬਣਾ ਕੇ ਵੇਲੀ ਹੋਈ ਰੋਟੀ ਵਿਚ ਆਲੂਆਂ ਦਾ ਪੇੜਾ ਰੱਖ ਕੇ ਰੋਟੀ ਵਿਚ ਆਲੂ ਲੁਕੋ ਦਿਓ ਅਤੇ ਫਿਰ ਤੋਂ ਪੇੜਾ ਬਣਾ ਲਓ।
  6. ਗੋਲ ਪਰੌਂਠਾ ਵੇਲ ਕੇ ਗਰਮ ਤਵੇ ਤੇ ਪਾ ਦਿਓ ।
  7. ਪਠਾ ਦੋਵੇਂ ਪਾਸਿਓਂ ਘਿਉ ਨਾਲ ਤਲ ਕੇ ਕਰਾਰਾ ਕਰ ਲਓ ।
  8. ਇਸ ਨੂੰ ਦਹੀਂ, ਮੱਖਣ, ਲੱਸੀ ਜਾਂ ਚਾਹ ਨਾਲ ਗਰਮ-ਗਰਮ ਪਰੋਸੋ ।

ਨੋਟ – ਗੋਭੀ, ਮੂਲੀ ਦੇ ਪਰੌਂਠੇ ਜਾਂ ਕਿਸੇ ਹੋਰ ਤਰ੍ਹਾਂ ਦੇ ਭਰਵੇਂ ਪਰੌਂਠੇ ਬਣਾਉਣ ਲਈ ਵੀ ਉਪਰੋਕਤ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਚੌਲ ਉਬਾਲਣਾ
ਸਮਾਂਨੇ
ਚੌਲ – 1 ਗਿਲਾਸ
ਪਾਣੀ – 2 ਗਿਲਾਸ

ਵਿਧੀ

  1. ਚੌਲਾਂ ਨੂੰ ਚੁਣੋ ਅਤੇ ਧੋ ਲਓ ਅਤੇ ਪਾਣੀ ਨੂੰ ਉਬਲਣ ਵਾਸਤੇ ਰੱਖ ਦਿਓ ।
  2. ਜਦੋਂ ਪਾਣੀ ਉਬਲ ਰਿਹਾ ਹੋਵੇ ਤਾਂ ਇਸ ਵਿਚ ਚੌਲ ਪਾਓ ਅਤੇ ਇਹਨਾਂ ਨੂੰ ਕੜਛੀ ਨਾਲ ਹਿਲਾ ਕੇ ਚੰਗੀ ਤਰ੍ਹਾਂ ਢੱਕ ਦਿਓ ।
  3. ਇਕ ਉਬਾਲਾ ਆਉਣ ਤੇ ਦੁਬਾਰਾ ਹਿਲਾਓ ਅਤੇ ਫਿਰ ਚੰਗੀ ਤਰ੍ਹਾਂ ਢੱਕ ਦਿਓ ।
  4. ਸੇਕ ਹਲਕਾ ਕਰੋ, ਕੁਝ ਮਿੰਟਾਂ ਬਾਅਦ ਚੌਲ ਖਾਣ ਯੋਗ ਹੋ ਜਾਣਗੇ ।
  5. ਚੌਲਾਂ ਨੂੰ ਕਿਸੇ ਤਰੀ ਵਾਲੀ ਸਬਜ਼ੀ ਨਾਲ ਪਰੋਸੋ।
  6. ਚੌਲਾਂ ਵਿਚ ਇੱਛਾ ਅਨੁਸਾਰ ਨਮਕ ਅਤੇ ਘਿਉ ਵੀ ਪਾਇਆ ਜਾ ਸਕਦਾ ਹੈ ।

ਨੋਟ – ਪੁਰਾਣੇ ਚੌਲ ਨਵੇਂ ਚੌਲਾਂ ਨਾਲੋਂ ਚੰਗੇ ਰਹਿੰਦੇ ਹਨ ਪਰ ਇਹਨਾਂ ਵਿਚ ਨਵੇਂ ਚੌਲਾਂ ਨਾਲੋਂ ਥੋੜਾ ਜ਼ਿਆਦਾ ਪਾਣੀ ਪੈਂਦਾ ਹੈ । ਨਮਕੀਨ ਚੌਲਾਂ ਨੂੰ ਜੀਰੇ ਦਾ ਤੜਕਾ ਲਗਾਇਆ ਜਾ ਸਕਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਮਟਰ ਦਾ ਪੁਲਾਅ
ਸਮਾਨ

ਪਾਣੀ – 2 ਗਿਲਾਸ
ਚੌਲ – 1 ਗਿਲਾਸ
ਮਟਰ ਕੱਢੇ ਹੋਏ – 100 ਗਰਾਮ
ਪਿਆਜ਼ – 1 ਛੋਟਾ
ਲੌਂਗ – 4
ਦਾਲ ਚੀਨੀ – 2 ਛੋਟੇ ਟੁਕੜੇ
ਘਿਉ – 50 ਗਰਾਮ
ਨਮਕ – ਸੁਆਦ ਅਨੁਸਾਰ
ਕਾਲੀ ਮਿਰਚ – 10-12

ਵਿਧੀ

  1. ਚੌਲਾਂ ਨੂੰ ਚੁਣੋ ਅਤੇ ਧੋ ਲਓ ।
  2. ਘਿਉ ਗਰਮ ਕਰੋ ਅਤੇ ਇਸ ਵਿਚ ਲੰਬੇ ਕੱਟੇ ਹੋਏ ਪਿਆਜ਼ ਭੁੰਨੋ ਅਤੇ ਇਹਨਾਂ ਨੂੰ ਕਿਸੇ ਕਟੋਰੀ ਆਦਿ ਵਿਚ ਕੱਢ ਲਓ ।
  3. ਫਿਰ ਉਸ ਘਿਉ ਵਿਚ ਦਾਲਚੀਨੀ, ਲੌਂਗ, ਕਾਲੀ ਮਿਰਚ ਅਤੇ ਮਟਰ ਪਾ ਕੇ ਦੋ ਤਿੰਨ ਮਿੰਟ ਤੱਕ ਭੁੰਨੋ ।
  4. ਧੋਤੇ ਹੋਏ ਚੌਲਾਂ ਨੂੰ ਵੀ ਇਕ ਮਿੰਟ ਲਈ ਭੁੰਨੋ ਅਤੇ ਨਮਕ ਅਤੇ ਪਾਣੀ ਪਾ ਕੇ ਹਿਲਾ ਦਿਓ ।
  5. ਇਕ ਉਬਾਲਾ ਆਉਣ ਤੋਂ ਬਾਅਦ ਇਕ ਵਾਰ ਫੇਰ ਹਿਲਾਓ ਅਤੇ ਚੰਗੀ ਤਰ੍ਹਾਂ ਢੱਕ ਦਿਓ, ਹਲਕੇ ਸੇਕ ਤੇ ਬਣਨ ਦਿਓ ।
  6. ਭੁੰਨੇ ਹੋਏ ਪਿਆਜ਼ਾਂ ਨਾਲ ਸਜਾ ਕੇ ਪਰੋਸੋ ।

ਨੋਟ – ਇਸੇ ਤਰ੍ਹਾਂ ਗੋਭੀ, ਗਾਜਰਾਂ, ਫਰੈਂਚ ਬੀਨਜ਼, ਆਲੂ, ਧਨੀਆ ਆਦਿ ਸਬਜ਼ੀਆਂ ਪਾ ਕੇ ਪੁਲਾਅ ਬਣਾਇਆ ਜਾ ਸਕਦਾ ਹੈ ਜਾਂ ਰਲੀਆਂ-ਮਿਲੀਆਂ ਸਬਜ਼ੀਆਂ ਵੀ ਵਰਤੀਆਂ ਜਾ ਸਕਦੀਆਂ ਹਨ ।

ਰਾਜਮਾਂਹ
ਸਮਾਨ

ਰਾਜਮਾਂਹ – 250 ਗਰਾਮ
ਟਮਾਟਰ – 100 ਗਰਾਮ
ਪਿਆਜ਼ – 100 ਗਰਾਮ
ਪਾਣੀ – 500 ਮਿਲੀ ਲਿਟਰ
ਅਦਰਕ – ਇਕ ਟੁਕੜਾ

ਲਸਣ – 6 ਤੁਰੀਆਂ
ਗਰਮ ਮਸਾਲਾ – 1 ਚਮਚ
ਲਾਲ ਮਿਰਚ ਅਤੇ ਨਮਕ – ਸੁਆਦ ਅਨੁਸਾਰ
ਘਿਉ – 100 ਗਰਾਮ

ਵਿਧੀ

  1. ਰਾਜਮਾਂਹ ਚੁਣੋ ਅਤੇ ਰਾਤ ਭਰ ਇਹਨਾਂ ਨੂੰ ਪਾਣੀ ਵਿਚ ਭਿਉਂ ਕੇ ਰੱਖੋ ।
  2. ਪਿਆਜ਼ਾਂ ਨੂੰ ਚਾਕੂ ਨਾਲ ਬਾਰੀਕ-ਬਾਰੀਕ ਕੱਟ ਲਓ ਜਾਂ ਕੱਦੂਕਸ ਕਰ ਲਓ।
  3. ਅਦਰਕ ਅਤੇ ਲਸਣ ਬਾਰੀਕ-ਬਾਰੀਕ ਕੱਟੋ ਅਤੇ ਟਮਾਟਰ ਅਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਲਓ ।
  4. ਕੁੱਕਰ ਵਿਚ ਘਿਉ ਪਾ ਕੇ ਪਿਆਜ਼ ਨੂੰ ਭੁੰਨ ਕੇ ਬਦਾਮੀ ਰੰਗ ਦਾ ਕਰ ਲਓ ।
  5. ਹੁਣ ਇਸ ਵਿਚ ਟਮਾਟਰ, ਲਸਣ, ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਉਦੋਂ ਤਕ ਭੁੰਨੋ ਜਦੋਂ ਤੱਕ ਕਿ ਟਮਾਟਰ ਨਾ ਗਲ ਜਾਣ ਤੋਂ
  6. ਭਿੱਜੇ ਹੋਏ ਰਾਜਮਾਂਹ, ਮਿਰਚਾਂ, ਨਮਕ ਅਤੇ ਪਾਣੀ ਕੁੱਕਰ ਵਿਚ ਪਾ ਕੇ ਇਹਨਾਂ ਨੂੰ 35 ਮਿੰਟ ਤਕ ਪਕਣ ਦਿਓ ।
  7. ਹੁਣ ਗਰਮ ਮਸਾਲੇ ਨਾਲ ਸਜਾ ਕੇ ਪਰੋਸੋ।

ਸਾਬਤ ਮੂੰਗੀ ਦੀ ਦਾਲ
ਸਮਾਨ

ਮੂੰਗੀ ਦੀ ਦਾਲ – 200 ਗਰਾਮ
ਟਮਾਟਰ – 100 ਗਰਾਮ
ਪਾਣੀ – 600 ਮਿਲੀ ਲਿਟਰ
ਘਿਉ – 100 ਗਰਾਮ
ਅਦਰਕ – ਇਕ ਟੁਕੜਾ
ਲਸਣ – 6 ਤੁਰੀਆਂ
ਪਿਆਜ਼ – 1
ਹਰੀ ਮਿਰਚ – 2
ਗਰਮ ਮਸਾਲਾ – 1 ਚਮਚ
ਹਲਦੀ – 1 ਚਮਚ

ਵਿਧੀ

  1. ਦਾਲ ਨੂੰ ਚੁਣੋ ਅਤੇ ਧੋ ਲਓ।
  2. ਅਦਰਕ ਅਤੇ ਲਸਣ ਬਰੀਕ ਕੱਟ ਲਓ ਅਤੇ ਟਮਾਟਰ, ਹਰੀ ਮਿਰਚ ਅਤੇ ਪਿਆਜ਼ ਨੂੰ ਵੀ ਕੱਟੋ !
  3. ਕੁੱਕਰ ਵਿਚ ਦਾਲ, ਲਸਣ, ਅਦਰਕ, ਨਮਕ ਅਤੇ ਪਾਣੀ ਨੂੰ ਪਾ ਕੇ ਸੇਕ ਤੇ ਰੱਖੋ ਅਤੇ ਪੁਰਾ ਦਬਾਓ ਬਣਨ ਤੋਂ ਬਾਅਦ 8 ਮਿੰਟ ਲਈ ਪਕਾਓ ।
  4. ਘਿਉ ਗਰਮ ਕਰਕੇ ਪਿਆਜ਼ ਭੁੰਨੋ ਅਤੇ ਇਸ ਤੋਂ ਬਾਅਦ ਟਮਾਟਰ ਅਤੇ ਹਰੀ ਮਿਰਚ ਪਾ ਕੇ ਪਕਾਓ ਜਦੋਂ ਤਕ ਕਿ ਟਮਾਟਰ ਗਲ ਨਾ ਜਾਣ ।
  5. ਇਸ ਮਸਾਲੇ ਨੂੰ ਦਾਲ ਵਿਚ ਰਲਾਓ ਅਤੇ ਗਰਮ ਮਸਾਲਾ ਪਾ ਕੇ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨੋਟ – ਹੋਰ ਦਾਲਾਂ ਜਿਵੇਂ ਸਾਬਤ ਮਸਰ ਅਤੇ ਧੋਤੀ ਹੋਈ ਮੂੰਗੀ ਦੀ ਦਾਲ ਵੀ ਕੁੱਕਰ ਵਿਚ ਇਸੇ ਵਿਧੀ ਨਾਲ ਬਣਾਈ ਜਾਂਦੀ ਹੈ ਪਰ ਪੂਰਾ ਦਬਾਉ ਬਣਨ ਤੋਂ ਬਾਅਦ ਕੇਵਲ ਤਿੰਨ ਮਿੰਟ ਲਈ ਪਕਾਓ । ਸਾਬਤ ਮਾਂਹ ਲਈ 55 ਮਿੰਟ ਤਕ ਪਕਾਓ | ਦਾਲਾਂ ਨੂੰ ਕੁੱਕਰ ਤੋਂ ਬਿਨਾਂ ਮੱਠੀਮੱਠੀ ਅੱਗ ਤੇ ਵੀ ਪਕਾਇਆ ਜਾਂਦਾ ਹੈ । ਪਰ ਇਸ ਤਰ੍ਹਾਂ ਪਾਣੀ ਅਤੇ ਬਾਲਣ ਜ਼ਿਆਦਾ ਲੱਗਦਾ ਹੈ ।

ਦਮ ਆਲੂ
ਸਮਾਨ

ਆਲੂ – 500 ਗਰਾਮ ਬਹੁਤ ਛੋਟੇ-ਛੋਟੇ
ਘਿਉ – 100 ਗਰਾਮ
ਟਮਾਟਰ – 250 ਗਰਾਮ
ਜ਼ੀਰਾ – 1/2 ਚਮਚ
ਇਲਾਇਚੀ – 2
ਦਾਲਚੀਨੀ – 1 ਛੋਟਾ ਟੁੱਕੜਾ
ਅਦਰਕ – 1 ਛੋਟਾ ਟੁੱਕੜਾ
ਹਰੀ ਮਿਰਚ – 1
ਲਾਲ ਮਿਰਚ – 1 ਚਮਚ ਜਾਂ ਸੁਆਦ ਅਨੁਸਾਰ
ਹਲਦੀ – 1/2 ਚਮਚ
ਨਮਕ – ਸੁਆਦ ਅਨੁਸਾਰ

ਵਿਧੀ

  1. ਉਬਾਲ ਕੇ ਆਲੂਆਂ ਨੂੰ ਛਿੱਲ ਲਓ ਅਤੇ ਸਾਬਤ ਹੀ ਰੱਖੋ ।
  2. ਹਰੀ ਮਿਰਚ ਅਤੇ ਟਮਾਟਰ ਕੱਟ ਲਓ ।
  3. ਹੁਣ ਜ਼ੀਰਾ, ਦਾਲਚੀਨੀ, ਇਲਾਇਚੀ ਅਤੇ ਪੀਸਿਆ ਹੋਇਆ ਅਦਰਕ ਘਿਉ ਵਿਚ , ਭੰਨ ਲਓ । ..
  4. ਇਸ ਮਸਾਲੇ ਵਿਚ ਹਰੀ ਮਿਰਚ, ਟਮਾਟਰ ਅਤੇ ਨਮਕ ਪਾ ਕੇ ਭੁੰਨੋ ਜਦੋਂ ਤਕ ਕਿ ਟਮਾਟਰ ਗਲੇ ਨਾ ਜਾਣ ।
  5. ਇਸ ਵਿਚ ਆਲੂ ਪਾ ਕੇ ਚੰਗੀ ਤਰ੍ਹਾਂ ਹਿਲਾਓ।
  6. ਰੋਟੀ ਨਾਲ ਇਹਨਾਂ ਨੂੰ ਗਰਮ-ਗਰਮ ਪਰੋਸੋ।

ਮਟਰ ਪਨੀਰ
ਸਮਾਨ

ਮਟਰ – 500 ਗਰਾਮ
ਪਨੀਰ – 200 ਗਰਾਮ
ਘਿਉ – 60 ਗਰਾਮ
ਅਦਰਕ – 1 ਟੁਕੜਾ
ਪਿਆਜ਼ – 2
ਹਲਦੀ – 1/2 ਚਮਚ
ਜ਼ੀਰਾ – 1/2 ਚਮਚ
ਗਰਮ ਮਸਾਲਾ 1/2 ਚਮਚ
ਹਰਾ ਧਨੀਆਂ – ਕੁਝ ਪੱਤੇ
ਟਮਾਟਰ – 2
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟੋ ਅਤੇ ਤਲ ਲਓ।
  2. ਪਿਆਜ਼ ਕੱਦੂਕਸ ਕਰੋ ਅਤੇ ਅਦਰਕ ਤੇ ਹਰਾ ਧਨੀਆਂ ਬਰੀਕ ਕੱਟ ਲਓ ।
  3. ਉ ਵਿਚ ਪਿਆਜ਼ ਭੁੰਨੋ ਅਤੇ ਟਮਾਟਰ, ਅਦਰਕ ਅਤੇ ਬਾਕੀ ਮਿਰਚ ਮਸਾਲੇ ਵੀ ਇਸ ਵਿਚ ਪਾ ਦਿਓ।
  4. ਹੁਣ ਇਸ ਵਿਚ ਮਟਰ ਪਾਓ ਅਤੇ ਥੋੜ੍ਹੀ ਦੇਰ ਬਾਅਦ ਇਸ ਵਿਚ ਕੱਚਾ ਜਾਂ ਤਲਿਆ ਹੋਇਆ ਪਨੀਰ ਪਾਓ ।
  5. ਸਭ ਕੁਝ ਨੂੰ ਦੋ ਮਿੰਟ ਲਈ ਪਕਾਓ ਅਤੇ ਅੱਗ ਤੋਂ ਉਤਾਰ ਕੇ ਧਨੀਏ ਦੇ ਹਰੇ ਪੱਤਿਆਂ ਨਾਲ ਸਜਾ ਕੇ ਪਰੋਸੋ।

ਨੋਟ – ਆਲੂ ਮਟਰ, ਰਸਮਿਸੇ ਆਲੂ ਜਾਂ ਤਰੀ ਵਾਲੀਆਂ ਸਬਜ਼ੀਆਂ ਇਸੇ ਵਿਧੀ ਨਾਲ ਹੀ ਬਣਾਈਆਂ ਜਾਂਦੀਆਂ ਹਨ ।

ਭਿੰਡੀ ਦੀ ਸਬਜ਼ੀ
ਸਮਾਨ

ਭਿੰਡੀ – 300 ਗਰਾਮ
ਘਿਉ ਜਾਂ ਤੇਲ – 60 ਗਰਾਮ
ਹਲਦੀ – 1/2 ਚਮਚ
ਅਮਚੂਰ – 1/2 ਚਮਚ
ਪੀਸਿਆ ਹੋਇਆ ਧਨੀਆਂ – 1/2 ਚਮਚ
ਗਰਮ ਮਸਾਲਾ – 1/2 ਚਮਚ
ਨਿੰਬੂ – 1/2
ਪਿਆਜ਼ – 2
ਹਰੀ ਮਿਰਚ – 2
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਭਿੰਡੀਆਂ ਨੂੰ ਧੋ ਕੇ ਅਤੇ ਸੁਕਾ ਕੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ ਅਤੇ ਪਿਆਜ਼ ਅਤੇ ਹਰੀ ਮਿਰਚ ਨੂੰ ਵੀ ਕੱਟ ਲਓ ।
  2. ਘਿਉ ਜਾਂ ਤੇਲ ਨੂੰ ਕੜਾਹੀ ਵਿਚ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ ਅਤੇ ਇਸ ਵਿਚ ਭਿੰਡੀਆਂ ਪਾ ਦਿਓ ।
  3. ਭਿੰਡੀਆਂ ਨੂੰ ਥੋੜਾ ਸੇਕ ਲਗਾਉਣ ਤੋਂ ਬਾਅਦ ਪਿਆਜ਼ ਵੀ ਪਾ ਦਿਓ ।
  4. ਕੁਝ ਸਮੇਂ ਲਈ ਤਲੋ ਭਿੰਡੀ ਵਿਚ ਲੇਸ ਹੋਣ ਤੋਂ ਇਸ ਵਿਚ ਅੱਧਾ ਨਿੰਬੂ ਨਿਚੋੜ ਦਿਓ ।
  5. ਨਮਕ, ਮਿਰਚ, ਹਲਦੀ, ਅਮਚੂਰ, ਧਨੀਆ ਪਾ ਕੇ ਹਲਕੇ ਸੇਕ ਤੇ ਉਦੋਂ ਤਕ ਪਕਾਓ ਜਦੋਂ ਤਕ ਭਿੰਡੀ ਗਲ ਨਾ ਜਾਏ ।
  6. ਉਤਾਰਨ ਤੋਂ ਪਹਿਲਾਂ ਇਸ ਵਿਚ ਗਰਮ ਮਸਾਲਾ ਪਾ ਦਿਓ ਅਤੇ ਗਰਮ-ਗਰਮ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨੋਟ – ਸਾਬਤ ਭਿੰਡੀ ਬਣਾਉਣੀ ਹੋਵੇ ਤਾਂ ਭਿੰਡੀਆਂ ਨੂੰ ਲੰਬਾਈ ਰੁਖ ਚੀਰਾ ਦੇ ਕੇ ਮਸਾਲਾ ਭਰ ਕੇ ਤਲਿਆ ਜਾਂਦਾ ਹੈ ।

ਆਲੂ ਗੋਭੀ
ਸਮਾਨ

ਗੋਭੀ – 1 ਕਿਲੋਗਰਾਮ
ਆਲੂ – 400 ਗਰਾਮ
ਟਮਾਟਰ – 150 ਗਰਾਮ
ਘਿਉ – 60 ਗਰਾਮ
ਅਦਰਕ – 1 ਟੁੱਕੜਾ
ਪਿਆਜ਼ – 2
ਗਰਮ ਮਸਾਲਾ – 1 ਚਮਚ
ਹਰਾ ਧਨੀਆ – ਕੁਝ ਪੱਤੇ
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਗੋਭੀ ਧੋ ਕੇ ਸੁਕਾ ਲਓ ਅਤੇ ਇਸ ਦੇ ਡੰਡਲ ਲਾਹ ਦਿਓ ਧੋ ਕੇ ਫੁੱਲ ਦੇ ਟੁੱਕੜੇ ਕੱਟ ਲਓ ਅਤੇ ਆਲੂਆਂ ਨੂੰ ਛਿੱਲ ਕੇ ਕੱਟ ਲਓ ।
  2. ਟਮਾਟਰ, ਅਦਰਕ, ਹਰੀ ਮਿਰਚ, ਪਿਆਜ਼ ਅਤੇ ਹਰਾ ਧਨੀਆ ਕੱਟ ਲਓ।
  3. ਘਿਉ ਵਿਚ ਪਿਆਜ਼ ਭੁੰਨੋ ਅਤੇ ਭੁੰਨਣ ਤੋਂ ਬਾਅਦ ਟਮਾਟਰ, ਹਰੀ ਮਿਰਚ ਅਤੇ ਅਦਰਕ ਇਸ ਵਿਚ ਪਾ ਦਿਓ।
  4. ਹੁਣ ਇਸ ਵਿਚ ਆਲੂ ਅਤੇ ਗੋਭੀ ਪਾ ਕੇ ਕੜਛੀ ਨਾਲ ਹਿਲਾਓ ਅਤੇ ਪੱਕਣ ਲਈ ਢੱਕ ਦਿਓ ।
  5. ਜਦੋਂ ਆਲੂ ਗਲ ਜਾਣ ਤਾਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਉਤਾਰ ਲਓ । ਗਰਮ-ਗਰਮ ਪਰੋਸੋ।

ਨੋਟ – ਆਲੂ-ਗਾਜਰਾਂ, ਆਲੂ-ਮੇਥੀ, ਬੈਂਗਣ-ਆਲੂ, ਬੰਦ ਗੋਭੀ-ਮਟਰ ਆਦਿ ਸਬਜ਼ੀਆਂ ਬਣਾਉਣ ਦੀ ਵੀ ਇਹੀ ਵਿਧੀ ਹੈ । | ਜੇਕਰ ਸਬਜ਼ੀ ਵਿਚ ਪਾਣੀ ਰਹਿ ਜਾਵੇ ਤਾਂ ਪਾਣੀ ਸੁਕਾ ਲੈਣਾ ਚਾਹੀਦਾ ਹੈ ।

ਭਰੀ ਹੋਈ ਸ਼ਿਮਲਾ ਮਿਰਚ
ਸਮਾਨ

ਸ਼ਿਮਲਾ ਮਿਰਚ – 250 ਗਰਾਮ
ਮਟਰ ਕੱਢੇ ਹੋਏ – 60 ਗਰਾਮ
ਆਲੂ – 100 ਗਰਾਮ
ਗਾਜਰ – 50 ਗਰਾਮ
ਟਮਾਟਰ – 100 ਗਰਾਮ
ਘਿਉ – 50 ਗਰਾਮ
ਜ਼ੀਰਾ – 1/2 ਚਮਚ
ਅਦਰਕ 1 ਟੁੱਕੜਾ
ਪਿਆਜ਼ – 1 ਟੁੱਕੜਾ
ਹਰੀ ਮਿਰਚ – 2
ਨਮਕ, ਮਿਰਚ – ਸੁਆਦ ਅਨੁਸਾਰ

ਵਿਧੀ

  1. ਸ਼ਿਮਲਾ ਮਿਰਚਾਂ ਨੂੰ ਧੋ ਲਓ ਅਤੇ ਉੱਪਰੋਂ ਚੀਰਾ ਦੇ ਲਓ ਅਤੇ ਮਟਰ ਛਿੱਲ ਲਓ ।
  2. ਆਲੂ ਦੇ ਛਿਲਕੇ ਉਤਾਰ ਲਓ ਅਤੇ ਬਾਰੀਕ ਕੱਟ ਲਓ।
  3. ਪਿਆਜ਼ ਨੂੰ ਕੱਦੂਕਸ ਕਰੋ, ਟਮਾਟਰ, ਅਦਰਕ, ਹਰੀ ਮਿਰਚ ਕੱਟ ਲਓ ਅਤੇ ਥੋੜੇ ਜਿਹੇ ਘਿਉ ਵਿਚ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਭੁੰਨ ਕੇ ਪਕਾ ਲਵੋ ਅਤੇ ਨਮਕ, ਮਿਰਚ, ਮਸਾਲੇ ਵੀ ਇਸ ਵਿਚ ਮਿਲਾ ਲਓ ਅਤੇ ਪਾਣੀ ਸੁੱਕ ਜਾਣ ਦਿਓ ।
  4. ਇਹ ਸਭ ਕੁਝ ਨੂੰ ਸ਼ਿਮਲਾ ਮਿਰਚਾਂ ਵਿਚ ਭਰ ਦਿਓ ।
  5. ਘਿਉ ਨੂੰ ਕੜਾਹੀ ਵਿਚ ਪਾ ਕੇ ਗਰਮ ਕਰੋ ਤੇ ਸ਼ਿਮਲਾ ਮਿਰਚਾਂ ਨੂੰ ਇਸ ਵਿਚ ਤਲੋ ।
  6. ਪੱਕ ਜਾਣ ਤੇ ਅੱਗ ਤੋਂ ਉਤਾਰ ਕੇ ਰੋਟੀ ਨਾਲ ਪਰੋਸੋ ।

ਨੋਟ – ਕਰੇਲੇ ਅਤੇ ਭਰੇ ਹੋਏ ਬੈਂਗਣ ਬਣਾਉਣ ਦੀ ਵੀ ਇਹੀ ਵਿਧੀ ਹੈ ।

ਕੋਫਤੇ
ਸਮਾਨ

ਘੀਆ ਨਰਮ – 250 ਗਰਾਮ
ਵੇਸਣ – 50 ਗਰਾਮ
ਟਮਾਟਰ – 150 ਗਰਾਮ
ਸੁੱਕਾ ਧਨੀਆ – 1/2 ਚਮਚ
ਹਲਦੀ – 1/2 ਚਮਚ
ਕਾਲੀ ਮਿਰਚ – 1/4 ਚਮਚ
ਪਿਆਜ਼ – 3
ਅਦਰਕ – ਇਕ ਟੁੱਕੜਾ
ਹਰੀ ਮਿਰਚ – 2
ਹਰਾ ਧਨੀਆ – ਕੁਝ ਪੱਤੇ
ਗਰਮ ਮਸਾਲਾ – 1 ਚਮਚ
ਨਮਕ ਮਿਰਚ – ਸੁਆਦ ਅਨੁਸਾਰ
ਘਿਉ – ਤਲਣ ਲਈ

ਵਿਧੀ

  1. ਘੀਆ ਛਿੱਲ ਕੇ ਧੋ ਲਓ ਤੇ ਕੱਦੂਕਸ ਕਰ ਲਓ ।
  2. ਕੱਦੂਕਸ ਕੀਤੀ ਘੀਆ ਵਿਚ ਵੇਸਣ, ਸੁੱਕਾ ਧਨੀਆ, ਕਾਲੀ ਮਿਰਚ, ਥੋੜਾ ਜਿਹਾ ਨਮਕ, ਪਾਣੀ ਪਾ ਕੇ ਗਾੜ੍ਹਾ ਘੋਲ ਜਿਹਾ ਬਣਾ ਲਓ ।
  3. ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਜਦੋਂ ਘਿਉ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਉਪਰੋਕਤ ਘੋਲ ਦੇ ਗੋਲ-ਗੋਲ ਕੋਫਤੇ ਬਣਾ ਕੇ ਗਰਮ ਘਿਉ ਵਿਚ ਪਾਓ ਅਤੇ ਕੋਫਤਿਆਂ ਨੂੰ ਥੋੜ੍ਹਾ-ਥੋੜ੍ਹਾ ਤਲ ਕੇ ਕੱਢ ਲਓ।
  4. ਪਿਆਜ਼ ਅਤੇ ਅਦਰਕ ਕੱਦੂਕਸ ਕਰ ਲਓ ਅਤੇ ਹਰੀ ਮਿਰਚ, ਹਰਾ ਧਨੀਆ ਅਤੇ ਟਮਾਟਰ ਬਾਰੀਕ-ਬਾਰੀਕ ਕੱਟ ਕੇ ਘਿਉ ਵਿਚ ਭੁੰਨ ਕੇ ਤਰੀ ਬਣਾ ਲਉ ।
  5. ਨਮਕ, ਮਿਰਚ, ਮਸਾਲਾ, ਪਾਣੀ ਪਾ ਕੇ ਉਬਾਲਾ ਦਿਓ ਅਤੇ ਕੋਫਤੇ ਪਾ ਕੇ ਕੁਝ ਸਮੇਂ ਤਕ ਪੱਕਣ ਦਿਓ ਅਤੇ ਹਰੇ ਧਨੀਏ ਨਾਲ ਸਜਾ ਕੇ ਪਰੋਸੋ ।

ਮਿੱਠੇ ਪਕਵਾਨ
ਖੀਰ

ਸਮਾਨ
ਦੁੱਧ – 1 ਲਿਟਰ
ਚੀਨੀ – 2 ਵੱਡੇ ਚਮਚ
ਚੌਲ – 2 ਵੱਡੇ ਚਮਚ
ਛੋਟੀ ਇਲਾਇਚੀ – 1/4 ਚਮਚ
ਸੁੱਕੇ ਮੇਵੇ – ਲੋੜ ਅਨੁਸਾਰ

ਵਿਧੀ

  1. ਚੌਲਾਂ ਨੂੰ ਚੁਣ ਲਉ ਅਤੇ ਧੋ ਕੇ 15 ਮਿੰਟ ਤਕ ਭਿਉਂ ਕੇ ਰੱਖੋ ।
  2. ਦੁੱਧ ਉਬਾਲੋ ਅਤੇ ਉਬਲੇ ਹੋਏ ਦੁੱਧ ਵਿਚ ਚਾਵਲ ਪਾ ਕੇ ਮੱਠੀ-ਮੱਠੀ ਅੱਗ ਤੇ ਪਕਾਉਂਦੇ ਜਾਉ ।
  3. ਚੰਗੀ ਤਰ੍ਹਾਂ ਚਾਵਲ ਘੁਲ ਜਾਣ ਤਾਂ ਚੀਨੀ ਅਤੇ ਇਲਾਇਚੀ ਪਾ ਕੇ ਕੁਝ ਦੇਰ ਲਈ ਪੱਕਣ ਦਿਓ ।
  4. ਬਦਾਮ, ਕਿਸ਼ਮਿਸ਼ ਅਤੇ ਪਿਸਤਾ ਵਗੈਰਾ ਖੀਰ ਤੇ ਪਾ ਕੇ ਪਰੋਸੋ ।

ਕਸਟਰਡ
ਸਮਾਨ

ਦੁੱਧ – 1/2 ਲਿਟਰ
ਕਸਟਰਡ ਪਾਊਡਰ – 2 ਵੱਡੇ ਚਮਚ
ਚੀਨੀ – 4 ਵੱਡੇ ਚਮਚ

ਵਿਧੀ

  • ਕਸਟਰਡ ਨੂੰ ਅੱਧੇ ਕੱਪ ਦੁੱਧ ਵਿਚ ਘੋਲੋ ਅਤੇ ਬਾਕੀ ਦੁੱਧ ਨੂੰ ਉਬਾਲ ਲਉ
  • ਉਬਲੇ ਦੁੱਧ ਵਿਚ ਚੀਨੀ ਅਤੇ ਕਸਟਰਡ ਵਾਲਾ ਦੁੱਧ ਹੌਲੀ ਹੌਲੀ ਪਾਓ ਅਤੇ ਦੂਜੇ ਹੱਥ ਨਾਲ ਚਮਚ ਨਾਲ ਚੰਗੀ ਤਰ੍ਹਾਂ ਦੁੱਧ ਨੂੰ ਹਿਲਾਉਂਦੇ ਜਾਉ ਤਾਂ ਜੋ ਗਿਲਟੀਆਂ ਨਾ ਬਣ ਜਾਣ । ਉਬਾਲਾ ਆ ਜਾਵੇ ਤਾਂ ਅੱਗ ਤੋਂ ਉਤਾਰ ਲਓ । ਇਸ ਨੂੰ ਗਰਮ ਜਾਂ ਠੰਢਾ ਕਰਕੇ ਪਰੋਸਿਆ ਜਾ ਸਕਦਾ ਹੈ । ਰੁੱਤ ਅਨੁਸਾਰ ਕਸਟਰਡ ਵਿਚ ਫਲ ਜਿਵੇਂ ਕੇਲਾ, ਅੰਬ, ਅੰਗੂਰ, ਸੇਬ ਅਤੇ ਸੁੱਕੇ ਮੇਵੇ ਪਾਏ ਜਾ ਸਕਦੇ ਹਨ । ਜੇਕਰ ਫਲ ਪਾਉਣੇ ਹੋਣ ਤਾਂ ਕਸਟਰਡ ਨੂੰ ਫ਼ਰਿਜ਼ ਵਿਚ ਰੱਖ ਕੇ ਚੰਗੀ ਤਰ੍ਹਾਂ ਠੰਢਾ ਕਰ ਲਓ । ਠੰਢੇ ਕਸਟਰਡ ਨੂੰ ਜੈਲੀ ਨਾਲ ਵੀ ਪਰੋਸ ਸਕਦੇ ਹੋ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਸੂਜੀ ਦਾ ਹਲਵਾ
ਸਮਾਨ

ਸੁਜੀ – 100 ਗਰਾਮ
ਘਿਉ – 100 ਗਰਾਮ
ਚੀਨੀ – 100 ਗਰਾਮ
ਪਾਣੀ – 35 ਮਿਲੀ ਲਿਟਰ
ਬਦਾਮ ਅਤੇ ਪਿਸਤਾ ਬਾਰੀਕ ਕੱਟੇ ਹੋਏ – 25 ਗਰਾਮ
ਇਲਾਇਚੀ – 2
ਕੇਸਰ 1/4 ਚਾਹ ਦਾ ਚਮਚ

ਵਿਧੀ

  1. ਚੀਨੀ ਅਤੇ ਇਲਾਇਚੀ ਦੇ ਛਿਲਕਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਓ ਤਾਂ ਕਿ ਚਾਸ਼ਨੀ ਬਣ ਜਾਵੇ ।
  2. ਚਾਸ਼ਨੀ ਨੂੰ ਪਤਲੇ ਕੱਪੜੇ ਨਾਲ ਜਾਂ ਬਰੀਕ ਛਾਣਨੀ ਨਾਲ ਛਾਣ ਲਓ ।
  3. ਥੋੜ੍ਹਾ ਜਿਹਾ ਗਰਮ ਪਾਣੀ ਲੈ ਕੇ ਇਸ ਵਿਚ ਕੇਸਰ ਘੋਲੋ ।
  4. ਉ ਗਰਮ ਕਰੋ ਅਤੇ ਇਸ ਵਿਚ ਸੂਜੀ ਨੂੰ ਹਲਕੀ ਅੱਗ ਤੇ ਭੁੰਨੋ ।
  5. ਜਦੋਂ ਸੁਜੀ ਹਲਕੀ ਲਾਲ ਹੋ ਜਾਵੇ ਅਤੇ ਘਿਉ ਛੱਡ ਦੇਵੇ ਤਾਂ ਇਸ ਵਿਚ ਚਾਸ਼ਨੀ ਪਾ ਦਿਓ। ਹੌਲੀ-ਹੌਲੀ ਪਕਾਉ ਤੇ ਹਿਲਾਉਂਦੇ ਜਾਓ ਤਾਂ ਕਿ ਪਾਣੀ ਖੁਸ਼ਕ ਹੋ ਜਾਵੇ ।
  6. ਇਲਾਇਚੀ, ਬਦਾਮ, ਪਿਸਤਾ ਤੇ ਕਿਸ਼ਮਿਸ਼ ਮਿਲਾ ਦਿਉ ਅਤੇ ਗਰਮ-ਗਰਮ ਪਰੋਸੋ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਭਾਫ਼ ਨਾਲ ਪਕਾਉਣ ਦੇ ……………………… ਢੰਗ ਦੱਸੋ ।
2. ਵਧੇਰੇ ਸਮੇਂ ਤੱਕ ਭੋਜਨ ਪਕਾਇਆ ਜਾਵੇ, ਤਾਂ ………………………. ਤੱਤ ਨਸ਼ਟ ਹੋ । ਜਾਂਦੇ ਹਨ ।
3. ਬੈਕਟੀਰੀਆ ਦਾ ………………………. °C ਤੇ ਵਾਧਾ ਰੁਕ ਜਾਂਦਾ ਹੈ ।
4. ਰੋਗੀਆਂ ਲਈ ……………………. ਖਾਣਾ ਠੀਕ ਰਹਿੰਦਾ ਹੈ ।
5. ਇਡਲੀ ਨੂੰ ………………………. ਢੰਗ ਨਾਲ ਪਕਾਇਆ ਜਾਂਦਾ ਹੈ ।
ਉੱਤਰ-
1. ਤਿੰਨ,
2. ਪੌਸ਼ਟਿਕ,
3. 40,
4. ਉਬਲਿਆ,
5. ਭਾਫ਼।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੇਕ ਕਰਕੇ ਪਕਾਈ ਜਾਣ ਵਾਲੀ ਕਿਸੇ ਵਸਤੂ ਬਾਰੇ ਦੱਸੋ ।
ਉੱਤਰ-
ਕੇਕ

ਪ੍ਰਸ਼ਨ 2.
ਤਲੇ ਹੋਏ ਭੋਜਨ ਦੀ ਇਕ ਹਾਨੀ ਦੱਸੋ ।
ਉੱਤਰ-
ਜਲਦੀ ਪਚਦਾ ਨਹੀਂ ।

ਪ੍ਰਸ਼ਨ 3.
ਜੀਵਾਣੂਆਂ ਦੇ ਸਪੋਰਜ਼ ਕਿੰਨੇ ਤਾਪਮਾਨ ਤੇ ਮਰ ਜਾਂਦੇ ਹਨ ?
ਉੱਤਰ-
60°C.

ਪ੍ਰਸ਼ਨ 4.
ਕਿਹੜੇ ਵਿਟਾਮਿਨ ਤੇ ਗਰਮੀ ਦਾ ਵਧੇਰੇ ਅਸਰ ਨਹੀਂ ਹੁੰਦਾ ?
ਉੱਤਰ-
ਵਿਟਾਮਿਨ ਏ ਅਤੇ ਡੀ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 5.
ਬਿਨਾਂ ਪਾਣੀ ਦੇ ਪਕਾਈ ਚੀਨੀ ਨੂੰ ਕੀ ਕਹਿੰਦੇ ਹਨ ?
ਉੱਤਰ-
ਕੈਰੇਮਲਾਈਜ਼ਡ ।

ਠੀਕ/ਗਲਤ ਦੱਸੋ

1. ਬੈਕਟੀਰੀਆ ਦਾ 40°C ਤੇ ਵਾਧਾ ਰੁਕ ਜਾਂਦਾ ਹੈ ।
2. ਸੁੱਕੇ ਸੇਕ ਨਾਲ ਪਕਾਉਣ ਦੇ ਤਿੰਨ ਢੰਗ ਹੁੰਦੇ ਹਨ ।
3. ਜ਼ਿਆਦਾ ਸਮੇਂ ਤੱਕ ਪਕਾਉਣਾ ਵਧੀਆ ਹੈ ।
4. ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਇਆ ਜਾਣਾ ਵਧੀਆ ਨਹੀਂ ਹੈ ।
5. ਤਲੇ ਭੋਜਨ ਸਿਹਤ ਲਈ ਬਹੁਤ ਵਧੀਆ ਹਨ ।
ਉੱਤਰ-
1. ਠੀਕ,
2. ਠੀਕ,
3. ਗਲਤ,
4. ਗਲਤ,
5. ਗਲਤ ।

ਬਹੁ-ਵਿਕਲਪੀ

ਪ੍ਰਸ਼ਨ 1.
ਤਲਣ ਦੇ ਢੰਗ ਹਨ
(A) ਸੁੱਕ ਭੁੰਨਿਆ ਤਲਣਾ
(B) ਘੱਟ ਘਿਓ ਵਿਚ ਤਲਣਾ
(C) ਖੁੱਲ੍ਹੇ ਘਿਓ ਵਿਚ ਤਲਣਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹੈ-
(A) ਬਿਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ
(B) ਤਲੇ ਭੋਜਨ ਜਲਦੀ ਹਜ਼ਮ ਨਹੀਂ ਹੁੰਦੇ ।
(C) ਭਾਫ਼ ਨਾਲ ਖਾਣਾ ਪਕਾਉਣਾ ਸਭ ਤੋਂ ਵਧੀਆ ਢੰਗ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 3.
ਸੁੱਕੇ ਸੇਕ ਨਾਲ ਪਕਾਉਣ ਦੇ ਢੰਗ ਹਨ-
(A) ਸੇਕਣਾ
(B) ਭੰਨਣਾ
(C) ਬੇਕ ਕਰਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 4.
ਭੋਜਨ ਪਕਾਉਣ ਦੇ ਕਾਰਕ ਹਨ
(A) ਭੋਜਨ ਨੂੰ ਪਚਣਯੋਗ ਬਣਾਉਣਾ
(B) ਭੋਜਨ ਵਿਚ ਵੰਨਗੀ ਲਿਆਉਣਾ
(C) ਕੀਟਾਣੂਆਂ ਨੂੰ ਨਸ਼ਟ ਕਰਨ ਲਈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

Punjab State Board PSEB 9th Class Home Science Book Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Textbook Exercise Questions and Answers.

PSEB Solutions for Class 9 Home Science Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

Home Science Guide for Class 9 PSEB ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਅੱਜ ਦੇ ਜੀਵਨ ਵਿਚ ਬਾਲ ਵਿਕਾਸ ਦੀ ਕੀ ਮੁੱਖ ਮਹੱਤਤਾ ਹੈ ?
ਉੱਤਰ-
ਬਾਲ ਵਿਕਾਸ ਦੀ ਅੱਜ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ । ਇਸ ਵਿੱਚ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ, ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਵਿਵਹਾਰ ਅਤੇ ਬੱਚੇ ਤੇ ਆਲੇ-ਦੁਆਲੇ ਦਾ ਅਸਰ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਬਾਲ ਵਿਕਾਸ ਦੀ ਪੜ੍ਹਾਈ ਦੇ ਅੰਤਰਗਤ ਤੁਹਾਨੂੰ ਕਿਸ ਬਾਰੇ ਸਿੱਖਿਆ ਮਿਲਦੀ ਹੈ ?
ਉੱਤਰ-
ਬਾਲ ਵਿਕਾਸ ਦੀ ਪੜ੍ਹਾਈ ਦੇ ਅੰਤਰਗਤ ਮਿਲਣ ਵਾਲੀ ਸਿੱਖਿਆ :

  • ਬਾਲਕਾਂ ਦੀ ਪ੍ਰਵਿਰਤੀ ਨੂੰ ਸਮਝਣ ਲਈ
  • ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਸਮਝਣ ਲਈ
  • ਬੱਚੇ ਦੇ ਵਿਕਾਸ ਬਾਰੇ ਜਾਣਕਾਰੀ
  • ਬੱਚੇ ਲਈ ਵਧੀਆ ਵਾਤਾਵਰਨ ਪੈਦਾ ਕਰਨਾ
  • ਬੱਚਿਆਂ ਦੇ ਵਿਵਹਾਰ ਨੂੰ ਕੰਟਰੋਲ ਕਰਨ ਲਈ
  • ਬੱਚਿਆਂ ਦਾ ਮਾਰਗ ਦਰਸ਼ਨ
  • ਪਰਿਵਾਰਿਕ ਜੀਵਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ

ਛੋਟੇ-ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 3.
ਕਿਨ੍ਹਾਂ ਕਿਨ੍ਹਾਂ ਕਾਰਨਾਂ ਕਰਕੇ ਬੱਚਿਆਂ ਦਾ ਵਿਕਾਸ ਠੀਕ ਪ੍ਰਕਾਰ ਨਹੀਂ ਹੋ ਸਕਦਾ ?
ਉੱਤਰ-
ਬੱਚਿਆਂ ਦਾ ਵਿਕਾਸ ਕਈ ਕਾਰਨਾਂ ਕਰਕੇ ਠੀਕ ਤਰ੍ਹਾਂ ਨਹੀਂ ਹੁੰਦਾ ਜਿਵੇਂ –

  • ਬੱਚੇ ਨੂੰ ਵਿਰਸੇ ਵਿਚੋਂ ਹੀ ਕੁਝ ਕਮੀਆਂ ਮਿਲੀਆਂ ਹੋਣ ਜਿਵੇਂ, ਬੱਚਾ ਮੰਦ ਬੁੱਧੀ ਜਾਂ ਅੰਗਹੀਣ ਹੋ ਸਕਦਾ ਹੈ।
  • ਬੱਚੇ ਵਿਚ ਚੰਗੇ ਗੁਣ ਹੋਣ ਦੇ ਬਾਵਜੂਦ ਉਸ ਨੂੰ ਚੰਗਾ ਆਲਾ-ਦੁਆਲਾ ਨਾ ਮਿਲ ਸਕਣਾ ਵੀ ਉਸ ਦੇ ਵਿਕਾਸ ਵਿਚ ਰੁਕਾਵਟ ਪਾ ਸਕਦਾ ਹੈ।
  • ਕਈ ਵਾਰ ਘਰੇਲੂ ਝਗੜੇ ਵੀ ਬੱਚੇ ਦੇ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ।
  • ਬੱਚੇ ਦੀ ਰੁਚੀ ਤੋਂ ਉਲਟ ਉਸ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣਾ। ਜਿਵੇਂ ਕਿਸੇ ਬੱਚੇ ਨੂੰ ਗਾਉਣ-ਵਜਾਉਣ ਦਾ ਸ਼ੌਕ ਹੈ ਤੇ ਉਸ ਨੂੰ ਜ਼ਬਰਦਸਤੀ ਖੇਡਣ ਨੂੰ ਕਿਹਾ ਜਾਵੇ।
  • ਬਚਪਨ ਵਿਚ ਬੱਚੇ ਨੂੰ ਮਾਤਾ ਪਿਤਾ ਦਾ ਪਿਆਰ ਤੇ ਦੇਖ-ਰੇਖ ਨਾ ਮਿਲ ਸਕਣਾ।

ਪ੍ਰਸ਼ਨ 4.
ਬਾਲ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬਾਲ ਵਿਕਾਸ ਬੱਚਿਆਂ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਹੈ। ਇਸ ਵਿਚ ਗਰਭ ਅਵਸਥਾ ਤੋਂ ਲੈ ਕੇ ਬਾਲਗ਼ ਹੋਣ ਤਕ ਦੇ ਸਮੁੱਚੇ ਵਾਧੇ ਅਤੇ ਵਿਕਾਸ ਦਾ ਅਧਿਐਨ ਕਰਦੇ ਹਾਂ। ਇਹਨਾਂ ਵਿਚ ਸਰੀਰਕ, ਮਾਨਸਿਕ, ਵਿਵਾਹਰਿਕ ਅਤੇ ਮਨੋਵਿਗਿਆਨਕ ਵਾਧਾ ਅਤੇ ਵਿਕਾਸ ਸ਼ਾਮਿਲ ਹਨ। ਇਸ ਤੋਂ ਇਲਾਵਾ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ, ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਵਤੀਰੇ ਅਤੇ ਆਲੇ-ਦੁਆਲੇ ਦਾ ਬੱਚੇ ਤੇ ਪ੍ਰਭਾਵ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ।

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 5.
ਪਰਿਵਾਰਿਕ ਸੰਬੰਧਾਂ ਦੀ ਮਹੱਤਤਾ ਦੱਸੋ ?
ਉੱਤਰ-
ਮਨੁੱਖ ਦਾ ਬੱਚਾ ਆਪਣੀਆਂ ਮੁੱਢਲੀਆਂ ਲੋੜਾਂ ਲਈ ਆਪਣੇ ਆਸ-ਪਾਸ ਦੇ ਲੋਕਾਂ . ਤੇ ਵਧੇਰੇ ਸਮੇਂ ਲਈ ਨਿਰਭਰ ਰਹਿੰਦਾ ਹੈ। ਬੱਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਰਿਵਾਰ ਹੁੰਦਾ ਹੈ। ਇਹਨਾਂ ਜ਼ਰੂਰਤਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ ਇਸ ਦਾ ਬੱਚੇ ਦੇ ਵਿਅਕਤਿੱਤਵ ਤੇ ਅਸਰ ਪੈਂਦਾ ਹੈ ਅਤੇ ਇਸ ਦਾ ਵੱਡੇ ਹੋ ਕੇ ਪਰਿਵਾਰਿਕ ਰਿਸ਼ਤਿਆਂ ਤੇ ਵੀ ਅਸਰ ਪੈਂਦਾ ਹੈ।

ਮਨੁੱਖ ਦੇ ਪਰਿਵਾਰਿਕ ਰਿਸ਼ਤੇ ਉਸ ਦੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ । ਕਿਉਂਕਿ ਅਸੀਂ ਇਸ ਸਮਾਜ ਵਿਚ ਹੀ ਵਿਚਰਦੇ ਹਾਂ, ਇਸ ਲਈ ਸਾਡੇ ਪਰਿਵਾਰਿਕ ਰਿਸ਼ਤੇ ਅਤੇ ਪਰਿਵਾਰ ਤੋਂ ਬਾਹਰ ਦੇ ਰਿਸ਼ਤੇ ਸਾਡੇ ਜੀਵਨ ਦੀ ਖ਼ੁਸ਼ੀ ਦਾ ਆਧਾਰ ਹੁੰਦੇ ਹਨ। ਇਸ ਤਰ੍ਹਾਂ ਬੱਚੇ ਦੇ ਵਿਕਾਸ ਵਿਚ ਪਰਿਵਾਰਿਕ ਸੰਬੰਧ ਕਾਫ਼ੀ ਮਹੱਤਵ ਰੱਖਦੇ ਹਨ। |

ਪ੍ਰਸ਼ਨ 6.
ਪਰਿਵਾਰ ਦੀ ਖੁਸ਼ੀ ਬੱਚਿਆਂ ਦੇ ਭਵਿੱਖ ਨਾਲ ਕਿਵੇਂ ਜੁੜੀ ਹੈ ?
ਉੱਤਰ-
ਹਰ ਪਰਿਵਾਰ ਦੀ ਖ਼ੁਸ਼ੀ, ਆਸ ਅਤੇ ਭਵਿੱਖ ਬੱਚਿਆਂ ਨਾਲ ਜੁੜਿਆ ਹੁੰਦਾ ਹੈ। ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਪਰਿਵਾਰ ਵਿਚ ਬੱਚੇ ਦੇ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣ ਤਾਂ ਪਰਿਵਾਰ ਲਈ ਖੁਸ਼ੀ ਦਾ ਕਾਰਨ ਬਣਦੇ ਹਨ। ਪਰਿਵਾਰ ਖ਼ੁਸ਼ ਹੋਵੇ ਤਾਂ ਬੱਚਿਆਂ ਦੇ ਵਿਕਾਸ ਲਈ ਸਹਾਇਕ ਰਹਿੰਦਾ ਹੈ। ਜੇ ਪਰਿਵਾਰ ਵਿਚ ਲੜਾਈ-ਝਗੜੇ ਹੋਣ ਜਾਂ ਪਰਿਵਾਰ ਆਰਥਿਕ ਪੱਖ ਤੋਂ ਤੰਗ ਹੋਵੇ, ਤਾਂ ਇਹਨਾਂ ਗੱਲਾਂ ਦਾ ਬੱਚੇ ਦੇ ਭਵਿੱਖ ਤੇ ਮਾੜਾ ਅਸਰ ਹੁੰਦਾ ਹੈ।

Home Science Guide for Class 9 PSEB ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Important Questions and Answers

ਪ੍ਰਸ਼ਨ 1.
ਬਾਲ ਵਿਕਾਸ ਦੀ ਮਹੱਤਤਾ ਵਿਸਤਾਰ ਵਿਚ ਲਿਖੋ ? .
ਉੱਤਰ-

  1. ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦੀ ਸਭ ਤੋਂ ਵੱਡੀ ਦੇਣ ਇਹ ਹੈ ਜਿਸ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਸਾਧਾਰਨ ਤੌਰ ‘ਤੇ ਇਕ ਬੱਚੇ ਕੋਲੋਂ ਇਕ ਅਵਸਥਾ ਵਿਚ ਕੀ ਆਸ ਰੱਖੀ ਜਾਵੇ। ਜੇ ਕੋਈ ਬੱਚਾ ਇਸ ਆਸ ਤੋਂ ਬਾਹਰ ਜਾਵੇ ਤਾਂ ਉਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣਾ ਪਵੇਗਾ।
  2. ਬਾਲ ਵਿਕਾਸ ਦੀ ਪੜ੍ਹਾਈ ਨਾਲ ਸਾਨੂੰ ਬੱਚਿਆਂ ਦੀਆਂ ਲੋੜਾਂ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਸੀਂ ਬੱਚੇ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਦਾ ਪਾਲਣ-ਪੋਸ਼ਣ ਅਜਿਹੇ ਵਾਤਾਵਰਨ ਵਿਚ ਕਰ ਸਕਦੇ ਹਾਂ ਜਿਸ ਨਾਲ ਉਸ ਦਾ ਬਹੁਪੱਖੀ ਵਿਕਾਸ ਸੁਚੱਜੇ ਢੰਗ ਨਾਲ ਹੋ ਸਕੇ ।
  3. ਬਾਲ ਵਿਕਾਸ ਦੇ ਅਧਿਐਨ ਨਾਲ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਾਧਾਰਨ ਬੱਚਿਆਂ ਨਾਲੋਂ ਵੱਖਰੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਆਲਾ-ਦੁਆਲਾ ਪ੍ਰਦਾਨ ਕਰੀਏ ਕਿ ਉਹ ਹੀਨ ਭਾਵਨਾ ਦੇ ਸ਼ਿਕਾਰ ਨਾ ਹੋਣ। ਜਿਵੇਂ ਸਰੀਰਕ ਜਾਂ ਮਾਨਸਿਕ ਤੌਰ ਤੇ ਵਿਕਲਾਂਗ ਬੱਚੇ, ਮੰਦ ਬੁੱਧੀ ਵਾਲੇ ਬੱਚੇ ਆਪਣੀਆਂ ਸਰੀਰਕ ਅਤੇ ਮਾਨਸਿਕ ਕਮਜ਼ੋਰੀਆਂ ਤੋਂ ਉੱਪਰ ਉੱਠ ਕੇ ਆਪਣਾ ਬਹੁਪੱਖੀ ਵਿਕਾਸ ਕਰ ਸਕਣ।
  4. ਬਾਲ ਵਿਕਾਸ ਪੜ੍ਹਨ ਨਾਲ ਸਾਨੂੰ ਵੰਸ਼ ਅਤੇ ਵਾਤਾਵਰਨ ਸੰਬੰਧੀ ਜਾਣਕਾਰੀ ਵੀ ਮਿਲਦੀ ਹੈ। ਇਹ ਦੋ ਅਜਿਹੇ ਮਹੱਤਵਪੂਰਨ ਪੱਖ ਹਨ ਜੋ ਬੱਚੇ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।

ਵੰਸ਼ ਤੋਂ ਸਾਨੂੰ ਬੱਚੇ ਦੇ ਉਹਨਾਂ ਗੁਣਾਂ ਬਾਰੇ ਪਤਾ ਲੱਗਦਾ ਹੈ ਜਿਹੜੇ ਬੱਚੇ ਨੂੰ ਆਪਣੇ ਮਾਤਾ-ਪਿਤਾ ਵਲੋਂ ਜਨਮ ਤੋਂ ਹੀ ਮਿਲੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਨੈਨ-ਨਕਸ਼, ਕੱਦ-ਕਾਠ, ਬੁੱਧੀ ਆਦਿ। ਬੱਚੇ ਦੇ ਆਲੇ ਦੁਆਲੇ ਨੂੰ ਵਾਤਾਵਰਨ ਕਿਹਾ ਜਾਂਦਾ ਹੈ ਜਿਵੇਂ ਭੋਜਨ, ਅਧਿਆਪਕ, ਕਿਤਾਬਾਂ, ਖੇਡਾਂ, ਮੌਸਮ ਆਦਿ।ਵਾਤਾਵਰਨ ਬੱਚੇ ਦੇ ਵਿਅਕਤਿੱਤਵ ਤੇ ਡੂੰਘਾ ਅਸਰ ਪਾਉਂਦਾ ਹੈ। ਚੰਗਾ ਵਾਤਾਵਰਨ ਬੱਚੇ ਦੀ ਸ਼ਖ਼ਸੀਅਤ ਨੂੰ ਉਭਾਰਨ ਵਿਚ ਮਦਦ ਕਰਦਾ ਹੈ।

ਪ੍ਰਸ਼ਨ 2.
ਬਾਲ ਵਿਕਾਸ ਦੀ ਪੜ੍ਹਾਈ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ? ਵਿਸਥਾਰ ਵਿਚ ਦੱਸੋ ।
ਉੱਤਰ-
ਬਾਲ ਵਿਕਾਸ ਦੇ ਅਧਿਐਨ ਵਿਚ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਅਤੇ ਆਲੇ-ਦੁਆਲੇ ਦਾ ਬੱਚੇ ਤੇ ਪ੍ਰਭਾਵ ਨੂੰ ਜਾਨਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਹਰ ਮਨੁੱਖ ਦੀ ਸ਼ਖ਼ਸੀਅਤ ਦੀਆਂ ਜੜ੍ਹਾਂ ਉਸ ਦੇ ਬਚਪਨ ਵਿਚ ਹੁੰਦੀਆਂ ਹਨ। ਅੱਜ-ਕਲ੍ਹ ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ ਕਿਸੇ ਮਨੁੱਖ ਦੇ ਵਿਵਹਾਰ ਨੂੰ ਸਮਝਣ ਲਈ ਉਸ ਦੇ ਬਚਪਨ ਦੇ ਹਾਲਤਾਂ ਦੀ ਜਾਂਚ-ਪੜਤਾਲ ਕਰਦੇ ਹਨ ।
ਸਮਾਜ ਵਿਗਿਆਨੀ ਇਹ ਗੱਲ ਸਿੱਧ ਕਰ ਚੁੱਕੇ ਹਨ ਕਿ ਉਹ ਬੱਚੇ ਜਿਹਨਾਂ ਨੂੰ ਬਚਪਨ ਵਿਚ ਪਿਆਰ ਨਹੀਂ ਮਿਲਦਾ ਵੱਡੇ ਹੋ ਕੇ ਜੁਰਮਾਂ ਵਲ ਵਧੇਰੇ ਰੁਚਿਤ ਹੁੰਦੇ ਹਨ –
1. ਬਾਲਕਾਂ ਦੀ ਪ੍ਰਵਿਰਤੀ ਨੂੰ ਸਮਝਣ ਲਈ-ਬਾਲ ਵਿਕਾਸ ਦੇ ਅਧਿਐਨ ਨਾਲ ਅਸੀਂ ਵੱਖਵੱਖ ਪੱਧਰਾਂ ਉੱਪਰ ਬੱਚਿਆਂ ਦੇ ਵਿਵਹਾਰ ਅਤੇ ਉਹਨਾਂ ਵਿਚ ਹੋਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਹੁੰਦੇ ਹਾਂ। ਇਕ ਬੱਚਾ ਵਿਕਾਸ ਦੀਆਂ ਵੱਖ-ਵੱਖ ਸਥਿਤੀਆਂ ਵਿਚੋਂ ਕਿਸ ਤਰ੍ਹਾਂ ਗੁਜ਼ਰਦਾ ਹੈ ਇਸ ਦਾ ਪਤਾ ਬਾਲ ਵਿਕਾਸ ਅਧਿਐਨ ਰਾਹੀਂ ਹੀ ਲੱਗਦਾ ਹੈ।

2. ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਸਮਝਣ ਲਈ-ਬਾਲ ਵਿਕਾਸ ਅਧਿਐਨ ਬੱਚੇ ਦੇ ਵਿਅਕਤੀਗਤ ਵਿਕਾਸ ਉਸ ਦੇ ਚਰਿੱਤਰ ਨਿਰਮਾਣ ਦਾ ਅਧਿਐਨ ਕਰਦਾ ਹੈ। ਅਜਿਹੇ ਕਿਹੜੇ ਤੱਥ ਹਨ ਜਿਹੜੇ ਵੱਖ-ਵੱਖ ਉਮਰ ਦੇ ਪੜਾਵਾਂ ਉੱਤੇ ਬੱਚੇ ਦੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੁਕਾਵਟ ਪਾਉਣ ਵਾਲੇ ਕਿਹੜੇ ਤੱਤ ਹਨ, ਬਾਲ ਵਿਕਾਸ ਇਹਨਾਂ ਦੀ ਖੋਜ ਕਰਨ ਉਪਰੰਤ ਬੱਚੇ ਦੀ ਮਦਦ ਕਰਦਾ ਹੈ।

3. ਬੱਚੇ ਦੇ ਵਿਕਾਸ ਬਾਰੇ ਜਾਣਕਾਰੀ-ਗਰਭ ਧਾਰਨ ਤੋਂ ਲੈ ਕੇ ਬਾਲਗ਼ ਹੋਣ ਤਕ ਦੇ ਸਰੀਰਿਕ ਵਿਕਾਸ ਦਾ ਅਧਿਐਨ ਬਾਲ ਵਿਕਾਸ ਦਾ ਮੁੱਖ ਹਿੱਸਾ ਹੈ। ਬਾਲ ਵਿਕਾਸ ਅਧਿਐਨ ਦੀ ਮਦਦ ਨਾਲ ਅਸੀਂ ਬੱਚੇ ਦੇ ਸਰੀਰਿਕ ਵਿਕਾਸ ਦੀਆਂ ਰੁਕਾਵਟਾਂ ਤੇ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਬਾਲ ਵਿਕਾਸ ਬੱਚੇ ਦੀਆਂ ਸਰੀਰਿਕ ਵਿਕਾਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਸਮਝਣ ਵਿਚ ਵੀ ਸਾਡੀ ਸਹਾਇਤਾ ਕਰਦਾ ਹੈ।

4. ਬੱਚੇ ਲਈ ਵਧੀਆ ਵਾਤਾਵਰਨ ਪੈਦਾ ਕਰਨਾ-ਬੱਚੇ ਦੇ ਵਿਵਹਾਰ ਅਤੇ ਰੁਚੀਆਂ ਉੱਪਰ ਵਾਤਾਵਰਨ ਦਾ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ। ਬਾਲ ਵਿਕਾਸ ਦੇ ਅਧਿਐਨ ਨਾਲ ਵਾਤਾਵਰਨ ਦੇ ਬੱਚੇ ਉੱਪਰ ਪੈ ਰਹੇ ਪ੍ਰਭਾਵਾਂ ਦਾ ਪਤਾ ਲੱਗਦਾ ਹੈ। ਬੱਚੇ ਦੀ ਸ਼ਖ਼ਸੀਅਤ ਦੇ ਵਧੀਆ ਵਿਕਾਸ ਲਈ ਵਧੀਆ ਵਾਤਾਵਰਨ ਉਤਪੰਨ ਕਰਨ ਸੰਬੰਧੀ ਮਾਪਿਆਂ ਅਤੇ ਅਧਿਆਪਕਾਂ ਨੂੰ ਸਹਾਇਤਾ ਮਿਲਦੀ ਹੈ।

5. ਬੱਚਿਆਂ ਦੇ ਵਿਵਹਾਰ ਨੂੰ ਕੰਟਰੋਲ ਕਰਨ ਲਈ-ਬੱਚੇ ਦਾ ਵਿਵਹਾਰ ਹਰ ਸਮੇਂ ਇਕੋ ਜਿਹਾ ਨਹੀਂ ਹੁੰਦਾ। ਬੱਚੇ ਦੇ ਵਿਵਹਾਰ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਬਿਸਤਰਾ ਗਿੱਲਾ ਕਰਨਾ, ਅੰਗੁਠਾ ਚੁਸਣਾ, ਡਰਨਾ, ਝੂਠ ਬੋਲਣਾ, ਚੋਰੀ ਕਰਨਾ ਆਦਿ ਦਾ ਕੋਈ ਨਾ ਕੋਈ ਮਨੋਵਿਗਿਆਨਿਕ ਕਾਰਨ ਜ਼ਰੂਰ ਹੁੰਦਾ ਹੈ। ਬਾਲ ਵਿਕਾਸ ਅਧਿਐਨ ਦੀ ਸਹਾਇਤਾ ਨਾਲ ਇਹਨਾਂ ਸਮੱਸਿਆਵਾਂ ਦੇ ਕਾਰਨਾਂ ਨੂੰ ਸਮਝਿਆ ਤੇ ਹੱਲ ਕੀਤਾ ਜਾ ਸਕਦਾ ਹੈ।

6. ਬੱਚਿਆਂ ਦਾ ਮਾਰਗ ਦਰਸ਼ਨ-ਮਾਤਾ-ਪਿਤਾ ਸਮੇਂ-ਸਮੇਂ ਬੱਚਿਆਂ ਦੀ ਰਹਿਨੁਮਾਈ ਕਰਦੇ ਹਨ। ਪਰ ਅੱਜ-ਕਲ੍ਹ ਪੜ੍ਹੇ-ਲਿਖੇ ਮਾਂ-ਪਿਉ ਮਾਰਗ-ਦਰਸ਼ਨ ਮਾਹਿਰਾਂ ਤੋਂ ਬੱਚਿਆਂ ਦਾ ਮਾਰਗ ਦਰਸ਼ਨ ਕਰਵਾਉਂਦੇ ਹਨ। ਇਹ ਮਾਰਗ-ਦਰਸ਼ਨ ਮਾਹਰ ਮਨੋਵਿਗਿਆਨਿਕ ਵਿਧੀਆਂ ਰਾਹੀਂ ਉਸ ਦੀਆਂ ਰੁਚੀਆਂ, ਛੁਪੀ ਹੋਈ ਸਮਰੱਥਾ ਅਤੇ ਝੁਕਾਅ ਦਾ ਪਤਾ ਲਾ ਕੇ ਬੱਚਿਆਂ ਦਾ ਵਿਗਿਆਨਿਕ ਮਾਰਗ-ਦਰਸ਼ਨ ਕਰਦੇ ਹਨ।

7. ਪਰਿਵਾਰਕ ਜੀਵਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ-ਬੱਚੇ ਹਰ ਘਰ ਦਾ ਭਵਿੱਖ ਹੁੰਦੇ ਹਨ ਇਸ ਲਈ ਉਹਨਾਂ ਦੀ ਪਾਲਣ-ਪੋਸ਼ਣ ਅਜਿਹੇ ਵਾਤਾਵਰਨ ਵਿਚ ਹੋਣਾ ਚਾਹੀਦਾ ਹੈ। ਜਿਹੜਾ ਉਨ੍ਹਾਂ ਦੇ ਵਾਧੇ ਅਤੇ ਵਿਕਾਸ ਵਿਚ ਸਹਾਈ ਹੋਵੇ । ਬਾਲ ਵਿਕਾਸ ਅਧਿਐਨ ਰਾਹੀਂ ਸਾਨੂੰ ਅਜਿਹੇ ਵਾਤਾਵਰਨ ਦੀ ਜਾਣਕਾਰੀ ਮਿਲਦੀ ਹੈ। ਇਕ ਵਧੀਆ ਵਾਤਾਵਰਨ ਵਿਚ ਹੀ ਪਰਿਵਾਰਿਕ ਪ੍ਰਸੰਨਤਾ, ਸ਼ਾਂਤੀ ਉਤਪੰਨ ਹੁੰਦੀ ਹੈ।

ਉਪਰੋਕਤ ਵਰਣਨ ਤੋਂ ਇਹ ਪਤਾ ਲੱਗਦਾ ਹੈ ਕਿ ਬਾਲ ਵਿਕਾਸ ਵਿਗਿਆਨ ਇਕ ਬਹੁਤ ਮਹੱਤਵਪੂਰਨ ਵਿਸ਼ਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਬੱਚਿਆਂ ਦੇ ਸਰੀਰਿਕ, ਮਾਨਸਿਕ ਤੇ ਭਾਵਨਾਤਮਿਕ ਵਿਕਾਸ ਨਾਲ ਸੰਬੰਧਿਤ ਅਨੇਕਾਂ ਪਹਿਲੂਆਂ ਤੋਂ ਜਾਣੂ ਹੁੰਦੇ ਹਾਂ। ਬੱਚਿਆਂ ਦੇ ਬਚਪਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ ਇਹ ਵਿਗਿਆਨ ਬੇਹੱਦ ਲਾਹੇਵੰਦ ਹੈ। ਖ਼ੁਸ਼ੀਆਂ ਭਰੇ ਬਚਪਨ ਵਾਲੇ ਬੱਚੇ ਹੀ ਭਵਿੱਖ ਵਿਚ ਸਿਹਤਮੰਦ ਅਤੇ ਪ੍ਰਸੰਨ ਸਮਾਜ ਸਿਰਜਣਗੇ। ਇਸ ਮਹੱਤਵਪੂਰਨ ਕੰਮ ਵਿਚ ਬਾਲ ਵਿਕਾਸ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਹੈ।

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਪ੍ਰਸ਼ਨ 1.
ਬਾਲ ਵਿਕਾਸ ਦੀ ਸਿੱਖਿਆ ਤੋਂ ਸਾਨੂੰ ਵੰਸ਼ ਅਤੇ ………….. ਸੰਬੰਧੀ ਜਾਣਕਾਰੀ ਮਿਲਦੀ ਹੈ ।
ਉੱਤਰ-
ਵਾਤਾਵਰਨ,

ਪ੍ਰਸ਼ਨ 2.
ਮਾਨਵ ਸ਼ਿਸ਼ੂ ਬਾਕੀ ਪ੍ਰਾਣੀਆਂ ਦੇ ਬੱਚਿਆਂ ਵਿਚ ਸਭ ਤੋਂ ……….. ਹੁੰਦਾ ਹੈ ।
ਉੱਤਰ-
ਕਮਜ਼ੋਰ,

ਪ੍ਰਸ਼ਨ 3.
ਵਿਅਕਤੀਆਂ ਦੇ ………….. ਨੂੰ ਹੀ ਸਮਾਜ ਨਹੀਂ ਕਿਹਾ ਜਾ ਸਕਦਾ ।
ਉੱਤਰ-
ਸਮੁਦਾਇ ॥

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੱਚੇ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ?
ਉੱਤਰ-
ਮਾਤਾ ਪਿਤਾ ਦੀ ।

ਪ੍ਰਸ਼ਨ 2.
ਬਾਲ ਵਿਕਾਸ ਕਿਸ ਬਾਰੇ ਦੱਸਦਾ ਹੈ ?
ਉੱਤਰ-
ਬੱਚਿਆਂ ਦੇ ਵਾਧੇ ਅਤੇ ਵਿਕਾਸ ਬਾਰੇ ।

ਠੀਕ/ਗਲਤ ਦੱਸੋ

ਪ੍ਰਸ਼ਨ 1.
ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਬੱਚੇ ਦੇ ਵਿਕਾਸ ਤੇ ਆਲੇ-ਦੁਆਲੇ ਦੇ ਵਾਤਾਵਰਨ ਦਾ ਅਸਰ ਪੈਂਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਘਰੇਲੂ ਝਗੜੇ ਬੱਚੇ ਦੇ ਵਿਕਾਸ ਤੇ ਮਾੜਾ ਅਸਰ ਪਾਉਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਬੱਚੇ ਨੂੰ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਹੁੰਦੀ ਹੈ ।
ਉੱਤਰ-
ਠੀਕ ॥

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਠੀਕ ਤੱਥ ਹੈ –
(A) ਬਚਪਨ ਵਿਚ ਬੱਚੇ ਨੂੰ ਮਾਤਾ-ਪਿਤਾ ਦਾ ਪਿਆਰ ਤੇ ਦੇਖ-ਰੇਖ ਨਾ ਮਿਲ ਸਕਣ ਕਾਰਨ ਵਿਕਾਸ ਠੀਕ ਪ੍ਰਕਾਰ ਨਹੀਂ ਹੁੰਦਾ ।
(B) ਬੱਚੇ ਦੇ ਵਿਵਹਾਰ ਅਤੇ ਰੁਚੀਆਂ ਉੱਪਰ ਵਾਤਾਵਰਨ ਦਾ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ |
(C) ਹਰ ਮਨੁੱਖ ਦੀ ਸ਼ਖ਼ਸੀਅਤ ਦੀਆਂ ਜੜ੍ਹਾਂ ਉਸ ਦੇ ਬਚਪਨ ਵਿੱਚ ਹੁੰਦੀਆਂ ਹਨ |
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹਨ –
(A) ਬੱਚੇ ਦੀ ਰੁਚੀ ਤੋਂ ਉਲਟ ਉਸ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣ ਨਾਲ ਵਿਕਾਸ ਠੀਕ ਨਹੀਂ ਹੁੰਦਾ
(B) ਪਰਿਵਾਰ ਦੀ ਆਰਥਿਕ ਤੰਗੀ ਦਾ ਅਸਰ ਵੀ ਬੱਚੇ ਦੇ ਵਿਕਾਸ ਤੇ ਪੈਂਦਾ ਹੈ
(C) ਮਾਨਵ ਸ਼ਿਸ਼ੂ ਬਾਕੀ ਪ੍ਰਾਣੀਆਂ ਦੇ ਬੱਚਿਆਂ ਵਿਚ ਸਭ ਤੋਂ ਕਮਜ਼ੋਰ ਹੁੰਦਾ ਹੈ
(D) ਸਾਰੇ ਠੀਕ 1
ਉੱਤਰ-
(D) ਸਾਰੇ ਠੀਕ 1

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਬੱਚੇ ਹੀ ਦੇਸ਼ ਦਾ ਭਵਿੱਖ ਹਨ।
  • ਬੱਚੇ ਨੂੰ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਹੁੰਦੀ ਹੈ।
  • ਬਾਲ ਵਿਕਾਸ ਬੱਚਿਆਂ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਹੈ।
  • ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦਾ ਆਪਸ ਵਿਚ ਗੂੜਾ ਸੰਬੰਧ ਹੈ।
  • ਮਨੁੱਖ ਦੇ ਪਰਿਵਾਰਿਕ ਰਿਸ਼ਤੇ ਉਸ ਦੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹਨ ।
  • ਸਾਰੇ ਰਿਸ਼ਤੇ ਤੇ ਸੰਬੰਧ ਮਿਲ ਕੇ ਸਾਡੇ ਜੀਵਨ ਨੂੰ ਸੁਖਾਵਾਂ ਬਣਾਉਂਦੇ ਹਨ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

Punjab State Board PSEB 9th Class Home Science Book Solutions Chapter 10 ਮਨੁੱਖੀ ਵਿਕਾਸ ਦੇ ਪੜਾਅ Textbook Exercise Questions and Answers.

PSEB Solutions for Class 9 Home Science Chapter 10 ਮਨੁੱਖੀ ਵਿਕਾਸ ਦੇ ਪੜਾਅ

Home Science Guide for Class 9 PSEB ਮਨੁੱਖੀ ਵਿਕਾਸ ਦੇ ਪੜਾਅ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਵਿਕਾਸ ਦੇ ਕਿੰਨੇ ਪੜਾਅ ਹੁੰਦੇ ਹਨ ? ਨਾਂ ਦੱਸੋ ?
ਉੱਤਰ-
ਮਨੁੱਖੀ ਵਿਕਾਸ ਦੇ ਹੇਠ ਲਿਖੇ ਪੜਾਅ ਹਨ –

  • ਬਚਪਨ
  • ਕਿਸ਼ੋਰ ਅਵਸਥਾ
  • ਬਾਲਗ਼
  • ਬੁਢਾਪਾ |

ਪ੍ਰਸ਼ਨ 2.
ਬਚਪਨ ਨੂੰ ਕਿੰਨੀਆਂ ਅਵਸਥਾਵਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਬਚਪਨ ਨੂੰ ਹੇਠ ਲਿਖੀਆਂ ਅਵਸਥਾਵਾਂ ਵਿਚ ਵੰਡਿਆ ਜਾਂਦਾ ਹੈ –

  • ਜਨਮ ਤੋਂ ਦੋ ਸਾਲ ਤਕ
  • ਦੋ ਤੋਂ ਤਿੰਨ ਸਾਲ ਤਕ
  • ਤਿੰਨ ਤੋਂ ਛੇ ਸਾਲਾਂ ਤਕ
  • ਛੇ ਸਾਲ ਤੋਂ ਕਿਸ਼ੋਰ ਅਵਸਥਾ ਤਕ ।

ਪ੍ਰਸ਼ਨ 3.
ਕਿੰਨੇ ਮਹੀਨੇ ਦਾ ਬੱਚਾ ਬਿਨਾਂ ਆਸਰੇ ਤੋਂ ਖੜ੍ਹਾ ਹੋਣ ਲੱਗ ਪੈਂਦਾ ਹੈ ?
ਉੱਤਰ-
ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਖੜ੍ਹਾ ਹੋਣ ਲੱਗ ਜਾਂਦਾ ਹੈ ।

ਪ੍ਰਸ਼ਨ 4.
ਕਿਸ ਉਮਰ ਵਿਚ ਬੱਚੇ ਦਾ ਸਰੀਰਕ ਵਿਕਾਸ ਬਹੁਤ ਤੇਜ਼ ਗਤੀ ਨਾਲ ਹੁੰਦਾ ਹੈ ।
ਉੱਤਰ-
ਸਰੀਰਕ ਵਿਕਾਸ-2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 5.
ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ਼ ਸਮਝਿਆ ਜਾਂਦਾ ਹੈ ?
ਉੱਤਰ-
ਪਹਿਲਾਂ 21 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਸੀ । ਪਰ ਹੁਣ 18 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਹੈ । ਜਦਕਿ 20 ਸਾਲ ਦੀ ਉਮਰ ਤਕ ਉਸ ਦਾ ਸਰੀਰਕ ਵਿਕਾਸ ਹੁੰਦਾ ਰਹਿੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 6.
ਕਿਸ਼ੋਰ ਅਵਸਥਾ ਦੌਰਾਨ ਮੁੰਡਿਆਂ ਵਿਚ ਕਿਸ ਕਿਸਮ ਦੀਆਂ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-

  1. ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ
  2. ਉਹਨਾਂ ਦੀਆਂ ਲੱਤਾਂ ਬਾਹਵਾਂ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਹਨ ਅਤੇ ਆਵਾਜ਼ ਫਟਦੀ ਹੈ ।ਉਹਨਾਂ ਲਈ ਇਹ ਇਕ ਅਨੋਖੀ ਗੱਲ ਹੁੰਦੀ ਹੈ ।
  3. ਉਹਨਾਂ ਦੇ ਗਲੇ ਦੀ ਹੱਡੀ ਬਾਹਰ ਨੂੰ ਉਭਰ ਆਉਂਦੀ ਹੈ ।
  4. ਮੁੰਡੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦੇ ਹਨ ਅਤੇ ਉਹਨਾਂ ਕੋਲੋਂ ਮਾਤਾ ਪਿਤਾ ਵਲੋਂ ਲਗਾਈਆਂ ਰੋਕਾਂ ਬਰਦਾਸ਼ਤ ਨਹੀਂ ਹੁੰਦੀਆਂ ।
  5. ਉਹ ਕਦੇ ਵੱਡਿਆਂ ਦੀ ਤਰ੍ਹਾਂ ਅਤੇ ਕੱਦੇ ਬੱਚਿਆਂ ਦੀ ਤਰ੍ਹਾਂ ਵਰਤਾਓ ਕਰਦੇ ਹਨ ।
  6. ਕਿਸ਼ੋਰ ਅਵਸਥਾ ਵਿਚ ਮੁੰਡੇ ਜ਼ਿਆਦਾ ਭਾਵੁਕ ਹੋ ਜਾਂਦੇ ਹਨ ।
  7. ਆਪਣੇ ਸਰੀਰ ਵਿਚ ਆਈਆਂ ਜਿਨਸੀ ਤਬਦੀਲੀਆਂ ਬਾਰੇ ਉਹਨਾਂ ਵਿਚ ਜਾਨਣ ਦੀ ਇੱਛਾ ਪੈਦਾ ਹੁੰਦੀ ਹੈ ।

ਪ੍ਰਸ਼ਨ 7.
ਕਿਸ਼ੋਰ ਅਵਸਥਾ ਦੌਰਾਨ ਮਾਤਾ ਪਿਤਾ ਦੇ ਉਹਨਾਂ ਦੇ ਬੱਚਿਆਂ ਪ੍ਰਤੀ ਕੀ-ਕੀ ਫਰਜ਼ ਹਨ ?
ਉੱਤਰ-

  • ਬੱਚਿਆਂ ਨੂੰ ਲਿੰਗ ਸਿੱਖਿਆ ਸੰਬੰਧੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ । ਬੱਚਿਆਂ ਨੂੰ ਏਡਜ਼ ਵਰਗੀ ਜਾਨ-ਲੇਵਾ ਬਿਮਾਰੀ ਅਤੇ ਨਸ਼ਿਆਂ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।
  • ਕਿਸ਼ੋਰ ਬੱਚਿਆਂ ਨਾਲ ਮਾਤਾ-ਪਿਤਾ ਦੇ ਮਿੱਤਰਾਂ ਵਾਲੇ ਸੰਬੰਧ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਬੱਚਾ ਬਿਨਾਂ ਝਿਜਕ ਆਪਣੀ ਜਿਸਮਾਨੀ ਜਾਂ ਮਾਨਸਿਕ ਪਰੇਸ਼ਾਨੀ ਉਨ੍ਹਾਂ ਨਾਲ ਸਾਂਝੀ ਕਰ ਸਕੇ ਅਤੇ ਮਾਪਿਆਂ ਵਲੋਂ ਦਿੱਤੇ ਸੁਝਾਵਾਂ ‘ਤੇ ਅਮਲ ਕਰ ਸਕੇ ।
  • ਮਾਪਿਆਂ ਅਤੇ ਅਧਿਆਪਕਾਂ ਨੂੰ ਕਿਸ਼ੋਰਾਂ ਨਾਲ ਆਪਣਾ ਵਤੀਰਾਂ ਇਕੋ ਜਿਹਾ ਰੱਖਣਾ ਚਾਹੀਦਾ ਹੈ । ਕਿਸੇ ਹਾਲਤ ਵਿਚ ਉਹਨਾਂ ਨੂੰ ਛੋਟਾ ਤੇ ਕਦੇ ਵੱਡਾ ਕਹਿ ਕੇ ਉਹਨਾਂ ਦੇ ਮਨ ਵਿਚ ਉਲਝਣ ਪੈਦਾ ਨਹੀਂ ਕਰਨੀ ਚਾਹੀਦੀ । ਇਸ ਤਰ੍ਹਾਂ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਹੁਣ ਉਹ ਸਚਮੁੱਚ ਵੱਡਾ ਹੋ ਗਿਆ ਹੈ ਜਾਂ ਹਾਲੇ ਛੋਟਾ ਹੀ ਹੈ ।
  • ਮਾਤਾ ਪਿਤਾ ਨੂੰ ਵੀ ਇਸ ਅਵਸਥਾ ਵਿਚ ਆਪਣੇ ਬੱਚੇ ਦੇ ਪ੍ਰਤੀ ਪੂਰਨ ਵਿਸ਼ਵਾਸ ਵਾਲਾ ਅਤੇ ਦਲੇਰੀ ਵਾਲਾ ਰਵੱਈਆ ਵਰਤਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਬਹੁ-ਪੱਖੀ ਵਿਕਾਸ ਠੀਕ ਢੰਗ ਨਾਲ ਹੋ ਸਕੇ । ਆਪਣੀ ਊਰਜਾ (ਸ਼ਕਤੀ) ਖ਼ਰਚ ਕਰਨ ਲਈ ਕਈ ਤਰ੍ਹਾਂ ਦੇ ਰੁਝੇਵਿਆਂ ਵਿਚ ਰੁਝਾਣ ਲਈ ਸਮਾਂ ਮਿਲਣਾ ਚਾਹੀਦਾ ਹੈ , ਜਿਵੇਂ-ਖੇਡ-ਕੁੱਦ, ਕਹਾਣੀ ਪੜ੍ਹਨਾ, ਗਾਣਾ ਵਜਾਉਣਾ ਆਦਿ।

ਪ੍ਰਸ਼ਨ 8.
ਪ੍ਰੋੜ ਅਵਸਥਾ ਵਿਚ ਮਨੁੱਖ ਦੇ ਕੀ ਸਮਾਜਿਕ ਕਰਤੱਵ ਹੁੰਦੇ ਹਨ ?
ਉੱਤਰ-

  • ਮਨੁੱਖ ਇਸ ਉਮਰ ਵਿਚ ਸਮਾਜਿਕ ਰੀਤੀ-ਰਿਵਾਜਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਦਾ ਹੈ ।
  • ਮਨੁੱਖ ਯੋਗ ਧੰਦੇ ਦੀ ਚੋਣ ਕਰਦਾ ਹੈ ਅਤੇ ਆਪਣੇ ਜੀਵਨ ਸਾਥੀ ਦੀ ਚੋਣ ਕਰਕੇ ਆਪਣਾ ਘਰ ਵਸਾ ਲੈਂਦਾ ਹੈ ।
  • ਬੱਚੇ ਪਾਲਦਾ ਹੈ, ਦੁਨੀਆਦਾਰੀ ਨਿਭਾਉਂਦਾ ਹੈ, ਮਾਤਾ ਪਿਤਾ, ਛੋਟੇ ਭੈਣ-ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਸਾਂਭਦਾ ਹੈ ।

ਪ੍ਰਸ਼ਨ 9.
ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਉਂ ਕਿਹਾ ਜਾਂਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਬਿਰਧ ਅਵਸਥਾ ਵਿਚ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ।ਉਸ ਲਈ ਚਲਣਾ ਫਿਰਨਾ, ਉਠਣਾ, ਬੈਠਣਾ ਮੁਸ਼ਕਲ ਹੋ ਜਾਂਦਾ ਹੈ | ਅੱਖਾਂ ਤੋਂ ਦਿਸਣਾ ਤੇ ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ । ਗਿਆਨ ਇੰਦਰੀਆਂ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਕਈ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ, ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ । ਇਸ ਤਰ੍ਹਾਂ ਬਿਰਧਾਂ ਨੂੰ ਦੇਖਭਾਲ ਦੀ ਲੋੜ ਪੈਂਦੀ ਹੈ । ਜਿਵੇਂ ਛੋਟੇ ਬੱਚਿਆਂ ਨੂੰ ਹੁੰਦੀ ਹੈ । ਇਸ ਲਈ ਬੱਚੇ ਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਸਕੂਲ ਬੱਚੇ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਵਿਚ ਸਹਾਈ ਹੁੰਦਾ ਹੈ ? ਕਿਵੇਂ ?
ਉੱਤਰ-

  • ਸਕੂਲ ਵਿਚ ਬੱਚੇ ਆਪਣੇ ਸਾਥੀਆਂ ਪਾਸੋਂ ਪੜ੍ਹਨਾ ਅਤੇ ਖੇਡਣਾ ਅਤੇ ਕਈ ਵਾਰ ਬੋਲਣਾ ਵੀ ਸਿੱਖਦੇ ਹਨ ।
  • ਇਸ ਤਰ੍ਹਾਂ ਉਹਨਾਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ।
  • ਬੱਚਾ ਜਦੋਂ ਆਪਣੇ ਸਕੂਲ ਦਾ ਕੰਮ ਕਰਦਾ ਹੈ ਤਾਂ ਉਸ ਵਿਚ ਜ਼ਿੰਮੇਵਾਰੀ ਦਾ ਬੀਜ ਬੋ ਦਿੱਤਾ ਜਾਂਦਾ ਹੈ ।
  • ਜਦੋਂ ਉਹ ਅਧਿਆਪਕ ਦਾ ਕਹਿਣਾ ਮੰਨਦਾ ਹੈ ਤਾਂ ਉਸ ਵਿਚ ਵੱਡਿਆਂ ਪ੍ਰਤੀ ਆਦਰ ਦੀ ਭਾਵਨਾ ਪੈਦਾ ਹੁੰਦੀ ਹੈ ।
  • ਬੱਚਾ ਸਕੂਲ ਵਿਚ ਆਪਣੇ ਸਾਥੀਆਂ ਤੋਂ ਕਈ ਨਿਯਮ ਸਿੱਖਦਾ ਹੈ ਤੇ ਕਈ ਚੰਗੀਆਂ ਆਦਤਾਂ ਵੀ ਸਿੱਖਦਾ ਹੈ ਜੋ ਅੱਗੇ ਚੱਲ ਕੇ ਉਸ ਦੇ ਵਿਅਕਤਿੱਤਵ ਨੂੰ
  • ਉਭਾਰਨ ਵਿਚ ਸਹਾਈ ਹੋ ਸਕਦੀਆਂ ਹਨ ।

ਪ੍ਰਸ਼ਨ 11.
ਕਿਸ਼ੋਰ ਅਵਸਥਾ ਵਿਚ ਮੁੰਡਿਆਂ ਅਤੇ ਕੁੜੀਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਤੁਲਨਾਤਮਕ ਵਰਣਨ ਕਰੋ ।
ਉੱਤਰ –

ਕਿਸ਼ੋਰ ਮੁੰਡੇ ਕਿਸ਼ੋਰ ਕੁੜੀਆਂ
(1) ਇਸ ਉਮਰੇ ਮੁੰਡਿਆਂ ਦਾ ਦਾੜ੍ਹੀ ਅਤੇ ਮੁੱਛ ਆਉਣ ਲੱਗਦੀ ਹੈ । (1) ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ ।
(2) ਉਹਨਾਂ ਦਾ ਸਰੀਰ ਬੇਢਬਾ (ਲੱਤਾਂ, ਬਾਹਵਾਂ ਲੰਬੀਆਂ ਹੋਣਾ) ਹੋ ਜਾਂਦਾ ਹੈ ਅਤੇ ਆਵਾਜ਼ ਫੱਟਣ ਲੱਗਦੀ ਹੈ । (2) ਇਹਨਾਂ ਤੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣ ਲੱਗਦੀ ਹੈ ਤੇ ਕਈ ਅੰਦਰੂਨੀ ਬਦਲਾਵ ਜਿਵੇਂ ਦਿਲ ਅਤੇ ਫੇਫੜਿਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
(3) ਇਸ ਉਮਰ ਦੇ ਮੁੰਡਿਆਂ ਨੂੰ ਖੇਡਾਂ, ਪੜ੍ਹਾਈ, ਕੰਪਿਊਟਰ, ਸਮਾਜ ਸੇਵਾ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ । (3) ਕੁੜੀਆਂ ਨੂੰ ਪੜ੍ਹਾਈ, ਕਢਾਈ, ਕੰਪਿਊਟਰ, ਸਵੈਟਰ ਬੁਣਨਾ, ਸੰਗੀਤ, ਪੇਟਿੰਗ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 12.
ਬੱਚੇ ਦੇ ਮੁੱਢਲੇ ਸਾਲਾਂ ਵਿਚ ਮਾਤਾ ਪਿਤਾ ਉਸ ਦੇ ਵਿਅਕਤਿੱਤਵ ਨੂੰ ਉਭਾਰਨ ਵਿਚ ਕਿਸ ਪ੍ਰਕਾਰ ਯੋਗਦਾਨ ਪਾਉਂਦੇ ਹਨ ?
ਉੱਤਰ-
ਬੱਚੇ ਦੇ ਵਿਅਕਤਿੱਤਵ ਨੂੰ ਬਣਾਉਣ ਵਿਚ ਮਾਤਾ-ਪਿਤਾ ਦਾ ਬੜਾ ਯੋਗਦਾਨ ਹੁੰਦਾ ਹੈ । ਕਿਉਂਕਿ ਬੱਚਾ ਜਦੋਂ ਅਜੇ ਛੋਟਾ ਹੀ ਹੁੰਦਾ ਹੈ ਤਦ ਹੀ ਮਾਤਾ-ਪਿਤਾ ਦਾ ਰੋਲ ਉਸਦੀ ਜ਼ਿੰਦਗੀ ਵਿਚ ਸ਼ੁਰੂ ਹੋ ਜਾਂਦਾ ਹੈ । ਬੱਚੇ ਦੇ ਮੁੱਢਲੇ ਸਾਲਾਂ ਵਿਚ ਬੱਚੇ ਨੂੰ ਭਰਪੂਰ ਪਿਆਰ ਦੇਣਾ, ਉਸ ਵਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਦੇਣਾ, ਬੱਚੇ ਨੂੰ ਕਹਾਣੀਆਂ ਸੁਣਾਉਣਾ ਆਦਿ ਨਾਲ ਬੱਚੇ ਦਾ ਵਿਅਕਤਿੱਤਵ ਉਭਰਦਾ ਹੈ ਤੇ ਮਾਤਾ-ਪਿਤਾ ਇਸ ਪੱਖੋਂ ਕਾਫ਼ੀ ਸਹਾਈ ਹੁੰਦੇ ਹਨ ।

ਪ੍ਰਸ਼ਨ 13.
ਬੱਚਿਆਂ ਨੂੰ ਟੀਕੇ ਲਗਵਾਉਣੇ ਕਿਉਂ ਜ਼ਰੂਰੀ ਹਨ ? ਬੱਚਿਆਂ ਨੂੰ ਕਿਹੜੇ ਟੀਕੇ ਕਿਸ ਉਮਰ ਵਿਚ ਲਗਵਾਉਣੇ ਚਾਹੀਦੇ ਹਨ ਅਤੇ ਕਿਉਂ ?
ਉੱਤਰ-
ਬੱਚਿਆਂ ਨੂੰ ਕਈ ਮਾਰੂ ਜਾਨ ਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ । ਇਹਨਾਂ ਟੀਕਿਆਂ ਦਾ ਸਿਲਸਿਲਾ ਜਨਮ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ । ਬੱਚਿਆਂ ਨੂੰ 2 ਸਾਲ ਤਕ ਚੇਚਕ, ਡਿਪਥੀਰੀਆ, ਖਾਂਸੀ, ਟੈਟਨਸ, ਪੋਲੀਉ, ਹੈਪੇਟਾਈਟਸ, ਬੀ. ਸੀ. ਜੀ. ਅਤੇ ਟੀ. ਬੀ. ਆਦਿ ਦੇ ਟੀਕੇ ਲਗਵਾਉਣੇ ਚਾਹੀਦੇ ਹਨ । ਛੇ ਸਾਲ ਵਿਚ ਬੱਚਿਆਂ ਨੂੰ ਕਈ ਟੀਕਿਆਂ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 14.
ਬੱਚੇ ਵਿਚ ਤਿੰਨ ਤੋਂ ਛੇ ਸਾਲ ਦੀ ਉਮਰ ਵਿਚ ਹੋਣ ਵਾਲੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਇਸ ਉਮਰ ਵਿਚ ਬੱਚੇ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਤੇ ਉਸ ਦੀ ਭੁੱਖ ਘੱਟ ਜਾਂਦੀ ਹੈ । ਉਹ ਆਪਣਾ ਕੰਮ ਆਪ ਕਰਨਾ ਚਾਹੁੰਦਾ ਹੈ । ਬੱਚੇ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਹੋ ਜਾਂਦਾ ਹੈ ਉਸ ਦੀ ਰੁਚੀ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣ ਅਤੇ ਕਹਾਣੀਆਂ ਸੁਣਨ ਵੱਲ ਜ਼ਿਆਦਾ ਹੋ ਜਾਂਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਨ ਲੱਗ ਜਾਂਦਾ ਹੈ ।

ਪ੍ਰਸ਼ਨ 15.
ਦੋ ਤੋਂ ਤਿੰਨ ਸਾਲ ਦੇ ਬੱਚੇ ਵਿਚ ਹੋਣ ਵਾਲੇ ਭਾਵਨਾਤਮਕ ਵਿਕਾਸ ਸੰਬੰਧੀ ਜਾਣਕਾਰੀ ਦਿਓ ।
ਉੱਤਰ-
ਇਸ ਉਮਰ ਦੌਰਾਨ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ ! ਜ਼ਬਰਦਸਤੀ ਕਰਨ ਤੇ ਉਹ ਉੱਚੀ ਆਵਾਜ਼ ਵਿਚ ਰੋਂਦਾ ਹੈ, ਜ਼ਮੀਨ ਤੇ ਲੇਟਣੀਆਂ ਲੈਂਦਾ ਹੈ, ਹੱਥ ਪੈਰ ਮਾਰਨ ਲੱਗ ਜਾਂਦਾ ਹੈ | ਕਈ ਵਾਰ ਉਹ ਖਾਣਾ-ਪੀਣਾ ਵੀ ਛੱਡ ਜਾਂਦਾ ਹੈ । ਮਾਤਾ-ਪਿਤਾ ਨੂੰ ਅਜਿਹੀ ਹਾਲਤ ਵਿਚ ਚਾਹੀਦਾ ਹੈ ਕਿ ਉਸ ਨੂੰ ਨਾ ਝਿੜਕਨ ਪਰ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । ਨਿਬੰਧਾਤਮਕ ਪ੍ਰਸ਼ਨ |

ਪ੍ਰਸ਼ਨ 16.
ਕਿਸ਼ੋਰ ਅਵਸਥਾ ਦੌਰਾਨ ਲਿੰਗ ਸਿੱਖਿਆ ਦੇਣੀ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸ਼ੋਰ ਅਵਸਥਾ ਆਉਣ ਤੇ ਬੱਚਿਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ । ਉਹਨਾਂ ਦੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ ।
ਲੜਕੀਆਂ ਨੂੰ ਮਾਹਵਾਰੀ ਵੀ ਆਉਣ ਲੱਗਦੀ ਹੈ | ਸਰੀਰ ਦੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ।

ਬੱਚਿਆਂ ਨੂੰ ਇਹਨਾਂ ਸਾਰੀਆਂ ਤਬਦੀਲੀਆਂ ਦੀ ਜਾਣਕਾਰੀ ਨਹੀਂ ਹੁੰਦੀ ਉਹ ਇਹ ਜਾਣਕਾਰੀ ਆਪਣੇ ਦੋਸਤਾਂ, ਮਿੱਤਰਾਂ ਪਾਸੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਗ਼ਲਤ ਕਿਤਾਬਾਂ ਪੜ੍ਹਦੇ ਹਨ ਅਤੇ ਆਪਣੇ ਮਨ ਵਿਚ ਗ਼ਲਤ ਧਾਰਨਾਵਾਂ ਬਣਾ ਲੈਂਦੇ ਹਨ । ਵੈਸੇ ਤਾਂ ਸਾਡੇ ਸਮਾਜ ਵਿਚ ਮੁੰਡੇ ਕੁੜੀਆਂ ਦੇ ਮਿਲਣ ਦੇ ਮੌਕੇ ਘੱਟ ਹੀ ਹੁੰਦੇ ਹਨ ਪਰ ਕਈ ਵਾਰ ਜੇ ਉਹਨਾਂ ਨੂੰ ਇੱਕਠੇ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਇਸ ਦੇ ਗ਼ਲਤ ਸਿੱਟੇ ਵੀ ਨਿਕਲ ਸਕਦੇ ਹਨ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ਼ੋਰਾਂ ਨੂੰ ਮਾਤਾ-ਪਿਤਾ ਅਤੇ ਅਧਿਆਪਕ ਚੰਗੀ ਤਰ੍ਹਾਂ ਲਿੰਗ ਸਿੱਖਿਆ ਪ੍ਰਦਾਨ ਕਰਨ ਉਹਨਾਂ ਨਾਲ ਖੁਦ ਮਿੱਤਰਾਂ ਵਾਲਾ ਸਲੂਕ ਕਰਨ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ ਤਾਂ ਜੋ ਉਹਨਾਂ ਨੂੰ ਗ਼ਲਤ ਸੰਗਤ ਵਿਚ ਪੈਣ ਤੋਂ ਰੋਕਿਆ ਜਾ ਸਕੇ । ਉਹਨਾਂ ਨੂੰ ਏਡਜ਼ ਵਰਗੀ ਜਾਨ ਲੇਵਾ ਬਿਮਾਰੀ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।

ਪ੍ਰਸ਼ਨ 17.
ਬੱਚਿਆਂ ਨਾਲ ਮਿੱਤਰਤਾ ਪੂਰਵਕ ਰਵੱਈਆ ਰੱਖਣ ਨਾਲ ਉਹਨਾਂ ਵਿਚ ਕਿਹੜੇ ਸਦਗੁਣ ਪੈਦਾ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ ।
ਉੱਤਰ-
ਬੱਚੇ ਦੇ ਵਿਅਕਤਿੱਤਵ ਅਤੇ ਭਾਵਨਾਤਮਕ ਵਿਕਾਸ ਵਿਚ ਮਾਤਾ-ਪਿਤਾ ਦੇ ਪਿਆਰ ਅਤੇ ਮਿੱਤਰਤਾਪੂਰਨ ਵਿਵਹਾਰ ਦੀ ਬੜੀ ਮਹੱਤਤਾ ਹੈ । ਮਾਤਾ ਪਿਤਾ ਦੇ ਪਿਆਰ ਤੋਂ ਬੱਚੇ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਮੁੱਢਲੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੁਰੀਆਂ ਕਰਨਗੇ । ਮਾਤਾ ਪਿਤਾ ਵੱਲੋਂ ਬੱਚੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੇ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਹੈ । ਉਸ ਨੂੰ ਆਪਣੇ ਉੱਪਰ ਵਿਸ਼ਵਾਸ ਹੋਣ ਲੱਗਦਾ ਹੈ । ਮਾਤਾ-ਪਿਤਾ ਵੱਲੋਂ ਬੱਚੇ ਨੂੰ ਕਹਾਣੀਆਂ ਸੁਣਾਉਣ ਤੇ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ | ਕਈ ਵਾਰ ਬੱਚਾ ਮਾਂ ਦਾ ਕਹਿਣਾ ਨਹੀਂ ਮੰਨਣਾ ਚਾਹੁੰਦਾ ਅਤੇ ਜ਼ਬਰਦਸਤੀ ਕਰਨ ਤੇ ਗੁੱਸੇ ਹੁੰਦਾ ਹੈ ।

ਉੱਚੀ ਆਵਾਜ਼ ਵਿਚ ਰੋਂਦਾ ਹੈ, ਹੱਥ ਪੈਰ ਮਾਰਦਾ ਹੈ ਤੇ ਜ਼ਮੀਨ ਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ | ਅਜਿਹੀ ਹਾਲਤ ਵਿਚ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ ਅਤੇ ਸ਼ਾਂਤ ਹੋਣ ਤੇ ਉਸ ਨੂੰ ਪਿਆਰ ਨਾਲ ਮਾਤਾ-ਪਿਤਾ ਦੁਆਰਾ ਸਮਝਾਇਆ ਜਾਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਗ਼ਲਤ ਕਰਦਾ ਹੈ । ਇਸ ਤਰ੍ਹਾਂ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮਾਤਾ ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ । ਬੱਚੇ ਨਾਲ ਦੋਸਤਾਨਾ ਰਵੱਈਆ ਰੱਖਣ ਤੇ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਗ਼ਲਤ ਰਸਤਿਆਂ ਤੇ ਨਹੀਂ ਚੱਲਣਾ ਪੈਂਦਾ ਸਗੋਂ ਉਹਨਾਂ ਵਿਚ ਇਹ ਯਕੀਨ ਪੈਦਾ ਹੁੰਦਾ ਹੈ ਕਿ ਮਾਤਾ-ਪਿਤਾ ਉਸ ਨੂੰ ਸਹੀ ਰਾਹ ਦੱਸਣਗੇ । ਉਹ ਗ਼ਲਤ ਸੰਗਤ ਤੋਂ ਬਚ ਜਾਂਦਾ ਹੈ । ਉਸ ਵਿਚ ਚੰਗੀਆਂ ਰੁਚੀਆਂ ਜਿਵੇਂ ਡਰਾਇੰਗ, ਪੇਟਿੰਗ, ਸੰਗੀਤ, ਚੰਗੀਆਂ ਕਿਤਾਬਾਂ ਪੜਨਾ ਆਦਿ ਪੈਦਾ ਹੁੰਦੀਆਂ ਹਨ । ਉਹ ਆਪਣੀ ਸ਼ਕਤੀ ਦਾ ਪ੍ਰਯੋਗ ਚੰਗੇ ਕੰਮਾਂ ਵਿਚ ਕਰਦਾ ਹੈ । ਇਸ ਤਰ੍ਹਾਂ ਉਹ ਇਕ ਚੰਗੀ ਸ਼ਖ਼ਸੀਅਤ ਬਣ ਕੇ ਉਭਰਦਾ ਹੈ ।

ਪ੍ਰਸ਼ਨ 18.
ਬਿਰਧ ਅਵਸਥਾ ਵਿਚ ਪੈਸੇ ਨਾਲ ਪਿਆਰ ਕਿਉਂ ਵਧ ਜਾਂਦਾ ਹੈ ਅਤੇ ਬਿਰਧ ਅਵਸਥਾ ਦੇ ਹੋਰ ਕੀ ਲੱਛਣ ਹਨ ?
ਉੱਤਰ-
ਬਿਰਧ ਅਵਸਥਾ ਮਨੁੱਖ ਦੀ ਜ਼ਿੰਦਗੀ ਦਾ ਅੰਤਿਮ ਪੜਾਅ ਹੁੰਦਾ ਹੈ । ਇਸ ਪੜਾਅ ਤੇ ਪਹੁੰਚ ਕੇ ਵੱਖ-ਵੱਖ ਮਨੁੱਖਾਂ ਤੇ ਵੱਖ-ਵੱਖ ਅਸਰ ਹੁੰਦਾ ਹੈ । ਕਈ ਤਾਂ ਅਜੇ ਵੀ ਹਸਮੁਖ ਤੇ ਸਿਹਤਮੰਦ ਰਹਿੰਦੇ ਹਨ ਤੇ ਕਈ ਹਰ ਵੇਲੇ ਇਹੀ ਸੋਚਦੇ ਹਨ ਕਿ ਉਹ ਬੁੱਢੇ ਹੋ ਗਏ ਹਨ ਹੁਣ ਉਹਨਾਂ ਨੂੰ ਕਈ ਬਿਮਾਰੀਆਂ ਲਗ ਜਾਣਗੀਆਂ ਤੇ ਉਹ ਹੋਰ ਵੀ ਬੁੱਢੇ ਹੋ ਜਾਂਦੇ ਹਨ ।

ਇਸ ਉਮਰ ਵਿਚ ਕਮਜ਼ੋਰੀ ਤਾਂ ਆਉਂਦੀ ਹੈ ਜੋ ਕਿ ਮਾਨਸਿਕ ਅਤੇ ਸਰੀਰਕ ਦੋਵੇਂ ਕਿਸਮਾਂ ਦੀ ਹੁੰਦੀ ਹੈ । ਕਈਆਂ ਦੀ ਨੇਤਰ ਜੋਤ ਘੱਟ ਜਾਂਦੀ ਹੈ | ਕਈ ਵਾਰ ਗਿਆਨ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ । ਦੰਦ ਟੁੱਟ ਜਾਂਦੇ ਹਨ । ਸਰੀਰ ਕੰਮ ਨਹੀਂ ਕਰ ਸਕਦਾ, ਕਈਆਂ ਵਿਚ ਰੰਗਾਂ ਨੂੰ ਪਹਿਚਾਣਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ ।

ਪਰ ਅਜਿਹੀ ਹਾਲਤ ਵਿਚ ਵੀ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਆਰਥਿਕ ਪੱਖ ਤੋਂ ਰਿਸ਼ਤੇਦਾਰਾਂ ਦਾ ਮੁਹਥਾਜ਼ ਨਾ ਹੋਵੇ ਉਸ ਕੋਲ ਆਪਣੇ ਹੀ ਪੈਸੇ ਹੋਣ ਤੇ ਉਸ ਦੀ ਆਜ਼ਾਦੀ ਨੂੰ ਕੋਈ ਫ਼ਰਕ ਨਾ ਪਵੇ । ਪੈਸੇ ਤਾਂ ਹੁਣ ਉਹ ਕਮਾ ਨਹੀਂ ਸਕਦਾ ਇਸ ਲਈ ਉਹ ਹਰ ਪੈਸੇ ਨੂੰ ਖ਼ਰਚਣ ਲੱਗੇ ਕਈ ਵਾਰ ਸੋਚਦਾ ਹੈ । ਇਸ ਤਰ੍ਹਾਂ ਬਿਰਧ ਅਵਸਥਾ ਵਿਚ ਪੈਸਿਆਂ ਪ੍ਰਤੀ ਉਸ ਦਾ ਪਿਆਰ ਵੱਧ ਜਾਂਦਾ ਹੈ । ਬਿਰਧ ਅਵਸਥਾ ਵਿਚ ਨੀਂਦ ਵੀ ਘੱਟ ਆਉਂਦੀ ਹੈ ਅਤੇ ਕੰਨਾਂ ਤੋਂ ਵੀ ਘੱਟ ਸੁਣਦਾ ਹੈ । ਦੁਨਿਆਵੀ ਚੀਜ਼ਾਂ ਨਾਲ ਪਿਆਰ ਘੱਟ ਜਾਂਦਾ ਹੈ ਤੇ ਰੱਬ ਵੱਲ ਧਿਆਨ ਵੱਧ ਜਾਂਦਾ ਹੈ।

Home Science Guide for Class 9 PSEB ਮਨੁੱਖੀ ਵਿਕਾਸ ਦੇ ਪੜਾਅ Important Questions and Answers

ਪ੍ਰਸ਼ਨ 1.
ਜਨਮ ਤੋਂ ਦੋ ਸਾਲ ਤਕ ਦੇ ਬੱਚੇ ਵਿਚ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਉਮਰ ਦਾ ਬੱਚਾ ਜੋ ਆਵਾਜ਼ਾਂ ਨੂੰ ਸੁਣਦਾ ਹੈ, ਉਹਨਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦਾ ਹੈ । ਉਹ ਪਿਆਰ ਅਤੇ ਗੁੱਸੇ ਦੀ ਅਵਾਜ਼ ਨੂੰ ਸਮਝਦਾ ਹੈ ਉਹ ਆਪਣੇ ਆਲਦੁਆਲੇ ਦੇ ਲੋਕਾਂ ਨੂੰ ਪਹਿਚਾਨਣਾ ਸ਼ੁਰੂ ਕਰ ਦਿੰਦਾ ਹੈ । ਜਦੋਂ ਬੱਚੇ ਨੂੰ ਆਪਣੇ ਮਾਤਾ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਉਸ ਨੂੰ ਪੂਰਾ ਲਾਡ ਪਿਆਰ ਮਿਲਦਾ ਹੈ ਅਤੇ ਉਸ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੂਰੀਆਂ ਕਰਨਗੇ। ਉਸ ਦਾ ਇਸ ਤਰ੍ਹਾਂ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ।

ਪ੍ਰਸ਼ਨ 2.
ਦੋ ਤੋਂ ਤਿੰਨ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਰੀਰਕ ਵਿਕਾਸ-2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ।

ਮਾਨਸਿਕ ਵਿਕਾਸ-ਇਸ ਉਮਰ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ! ਉਹ ਪਹਿਲਾਂ ਨਾਲੋਂ ਵੱਧ ਗੱਲਾਂ ਸਮਝਣੀਆਂ ਸ਼ੁਰੂ ਕਰ ਦਿੰਦਾ ਹੈ । ਉਹ ਆਪਣੇ ਆਲੇ ਦੁਆਲੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਹੈ । ਇਸ ਸਮੇਂ ਮਾਤਾ ਪਿਤਾ ਦਾ ਫਰਜ਼ ਹੈ ਕਿ ਉਹ ਬੱਚੇ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੁਰ ਦੇਣ । ਬੱਚੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਕਹਾਣੀਆਂ ਸੁਨਾਉਣ ਨਾਲ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ।

ਸਮਾਜਿਕ ਵਿਕਾਸ-ਇਸ ਉਮਰ ਵਿਚ ਬੱਚੇ ਨੂੰ ਦੁਸਰੇ ਬੱਚਿਆਂ ਦੀ ਹੋਂਦ ਦਾ ਅਹਿਸਾਸ ਹੋਣ ਲਗ ਜਾਂਦਾ ਹੈ । ਆਪਣੀ ਮਾਂ ਤੋਂ ਇਲਾਵਾ ਹੋਰ ਬੰਦਿਆਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ । ਹੁਣ ਉਹ ਆਪਣੇ ਕੰਮ ਜਿਵੇਂ ਖਾਣਾ ਖਾਣਾ, ਕੱਪੜੇ ਪਹਿਨਣਾ, ਨਹਾਉਣਾ, ਬੂਟ ਪਾਉਣੇ ਆਦਿ ਆਪ ਹੀ ਕਰਨਾ ਚਾਹੁੰਦਾ ਹੈ ।

ਭਾਵਨਾਤਮਕ ਵਿਕਾਸ-ਇਸ ਉਮਰੇ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ । ਜ਼ਬਰਦਸਤੀ ਕਰਨ ਤੇ ਉਹ ਉੱਚੀ ਅਵਾਜ਼ ਵਿਚ ਰੋਂਦਾ, ਹੱਥ ਪੈਰ ਮਾਰਦਾ ਅਤੇ ਜ਼ਮੀਨ ਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ ਤੇ ਕਈ ਵਾਰ ਖਾਣਾ ਪੀਣਾ ਵੀ ਛੱਡ ਦਿੰਦਾ ਹੈ । ਗੁੱਸੇ ਦੀ ਹਾਲਤ ਵਿਚ ਬੱਚੇ ਨੂੰ ਝਿੜਕਨਾ ਨਹੀਂ ਚਾਹੀਦਾ ਅਤੇ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਪਿਆਰ ਨਾਲ ਉਸ ਨੂੰ ਸਮਝਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬੱਚੇ ਵਿਚ ਮਾਤਾ ਪਿਤਾ ਪ੍ਰਤੀ ਪਿਆਰ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਸ ਨੂੰ ਇਹ ਅਹਿਸਾਸ ਵੀ ਹੋਣ ਲੱਗਦਾ ਹੈ ਕਿ ਉਸ ਦੇ ਮਾਤਾ ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 3.
ਤਿੰਨ ਤੋਂ ਛੇ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਜਾਣਕਾਰੀ ਦਿਓ ।
ਉੱਤਰ-
ਸਰੀਰਿਕ ਵਿਕਾਸ-ਇਸ ਉਮਰੇ ਬੱਚੇ ਦਾ ਸਰੀਰਿਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਪਰ | ਉਸ ਨੂੰ ਭੁੱਖ ਘੱਟ ਲੱਗਦੀ ਹੈ ।ਉਹ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਬੈਠ ਕੇ ਉਹੀ ਭੋਜਨ ਖਾਣਾ ਚਾਹੁੰਦਾ ਹੈ ਜਿਹੜਾ ਉਹ ਖਾਂਦੇ ਹਨ । ਬੱਚੇ ਦੇ ਸਰੀਰਕ ਵਿਕਾਸ ਲਈ ਬੱਚੇ ਦੀ ਖੁਰਾਕ ਵਿਚ ਦੁੱਧ, ਅੰਡਾ, ਪਨੀਰ ਅਤੇ ਹੋਰ ਪ੍ਰੋਟੀਨ ਵਾਲੇ ਭੋਜਨ ਪਦਾਰਥ ਜ਼ਿਆਦਾ ਮਾਤਰਾ ਵਿਚ ਸ਼ਾਮਲ ਕਰਨੇ ਚਾਹੀਦੇ ਹਨ | ਬੱਚਾ ਹੌਲੀ-ਹੌਲੀ ਆਪਣਾ ਕੰਮ ਆਪ ਕਰਨ ਲੱਗ ਪੈਂਦਾ ਹੈ ਤੇ ਉਸ ਨੂੰ ਜਿੱਥੋਂ ਤਕ ਹੋ ਸਕੇ ਆਪਣੇ ਕੰਮ ਖੁਦ ਹੀ ਕਰ ਲੈਣ ਦੇਣੇ ਚਾਹੀਦੇ ਹਨ । ਇਸ ਤਰ੍ਹਾਂ ਉਹ ਆਤਮ ਨਿਰਭਰ ਬਣਦਾ ਹੈ ।

ਮਾਨਸਿਕ ਵਿਕਾਸ-ਇਸ ਉਮਰ ਦੇ ਬੱਚੇ ਵਿਚ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣਾ ਅਤੇ  ਕਹਾਣੀਆਂ ਸੁਣਨ ਆਦਿ ਵੱਲ ਰੁਚੀ ਪੈਦਾ ਹੁੰਦੀ ਹੈ । ਉਸ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਵੀ ਹੋ ਜਾਂਦਾ ਹੈ ।

ਸਮਾਜਿਕ ਅਤੇ ਭਾਵਨਾਤਮਕ ਵਿਕਾਸ-ਬੱਚਾ ਜਦੋਂ ਦੂਸਰੇ ਬੱਚਿਆਂ ਨਾਲ ਮਿਲਦਾ-ਜੁਲਦਾ ਹੈ ਤਾਂ ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਦਾ ਹੈ ਇਸ ਲਈ ਜਿੱਥੋਂ ਤਕ ਹੋ ਸਕੇ ਉਸ ਦੇ ਸਾਹਮਣੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਸ ਦਾ ਉਸ ਦੇ ਮਨ ਤੇ ਬੁਰਾ ਪ੍ਰਭਾਵ ਪਵੇ ਜਿਵੇਂ ਸਿਗਰੇਟ ਆਦਿ ਪੀਣਾ ।

ਪ੍ਰਸ਼ਨ 4.
ਕਿਸ਼ੋਰ ਅਵਸਥਾ ਵਿਚ ਕੁੜੀਆਂ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਦੱਸੋ ।
ਉੱਤਰ-

  1. ਇਸ ਉਮਰ ਵਿਚ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ । ਕਿਉਂਕਿ ਉਹਨਾਂ ਨੂੰ ਇਸ ਦੇ ਕਾਰਨ ਦਾ ਪਤਾ ਨਹੀਂ ਹੁੰਦਾ | ਕਈ ਵਾਰ ਉਹ ਘਬਰਾ ਜਾਂਦੀਆਂ ਹਨ ।
  2. ਇਸ ਉਮਰ ਵਿਚ ਉਹ ਜ਼ਿਆਦਾ ਸਮਝਦਾਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਪੜ੍ਹਾਈ ਵਿਚ ਵੀ ਤੇਜ਼ ਹੋ ਜਾਂਦੀਆਂ ਹਨ ।
  3. ਇਸ ਉਮਰੇ ਕੁੜੀਆਂ ਜਲਦੀ ਭਾਵੁਕ ਹੋ ਜਾਂਦੀਆਂ ਹਨ। ਕਈ ਵਾਰ ਛੋਟੀ ਜਿਹੀ ਗੱਲ ਤੇ ਹੀ ਰੋਣ ਲੱਗ ਪੈਂਦੀਆਂ ਹਨ ।ਉਹ ਉਦਾਸ ਅਤੇ ਨਰਾਜ਼ ਵੀ ਰਹਿਣ ਲੱਗ ਜਾਂਦੀਆਂ ਹਨ ।
  4. ਉਹ ਆਪਣੀ ਆਲੋਚਨਾ ਨਹੀਂ ਸਹਿ ਸਕਦੀਆਂ ਅਤੇ ਜਲਦੀ ਖਿਝ ਜਾਂਦੀਆਂ ਹਨ ।
  5. ਇਸ ਉਮਰੇ ਉਹ ਜਾਗਦੇ ਵੇਲੇ ਵੀ ਸੁਪਣੇ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ।

ਪ੍ਰਸ਼ਨ 5.
ਕਿਸ਼ੋਰ ਅਵਸਥਾ ਕੀ ਹੈ ਤੇ ਇਸ ਵਿਚ ਹੋਣ ਵਾਲੇ ਵਿਕਾਸ ਬਾਰੇ ਦੱਸੋ ।
ਉੱਤਰ-
ਜਦੋਂ ਮੁੰਡਿਆਂ ਦੀ ਮੁੱਛ ਫੁਟਦੀ ਹੈ ਤੇ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ। ਇਸ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ । ਇਹ ਇਕ ਅਜਿਹਾ ਪੜਾਅ ਹੈ ਜਦੋਂ ਬੱਚਾ ਨਾ ਬੱਚਿਆਂ ਵਿਚ ਗਿਣਿਆ ਜਾਂਦਾ ਹੈ ਅਤੇ ਨਾ ਹੀ ਬਾਲਗਾਂ ਵਿਚ ਹੀ ਉਸ ਵਿਚ ਸਰੀਰਿਕ ਬਦਲਾਅ ਆਉਣ ਦੇ ਨਾਲ-ਨਾਲ ਬੱਚੇ ਦੀਆਂ ਜ਼ਿੰਮੇਵਾਰੀਆਂ, ਫਰਜ਼ ਅਤੇ ਦੂਸਰਿਆਂ ਨਾਲ ਰਿਸ਼ਤਿਆਂ ਵਿਚ ਵੀ ਤਬਦੀਲੀ ਆਉਂਦੀ ਹੈ । ਇਸ ਦੇ ਦੋ ਭਾਗ ਹੁੰਦੇ ਹਨ- ਮੁੱਢਲੀ ਅਤੇ ਬਾਅਦ ਦੀ ਕਿਸ਼ੋਰ ਅਵਸਥਾ ।

ਸਰੀਰਿਕ ਵਿਕਾਸ-ਇਸ ਉਮਰ ਵਿਚ ਸਰੀਰਿਕ ਤਬਦੀਲੀਆਂ ਦੀ ਗਤੀ ਘਟ ਜਾਂਦੀ ਹੈ ਅਤੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ । ਇਸ ਪੜਾਅ ‘ਤੇ ਲੜਕੀਆਂ ਆਪਣਾ ਕੱਦ ਪੂਰਾ ਕਰ ਲੈਂਦੀਆਂ ਹਨ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਬਾਹਰੀ ਤਬਦੀਲੀਆਂ ਦੇ ਨਾਲ-ਨਾਲ ਸਰੀਰ ਵਿਚ ਕੁਝ ਅੰਦਰੂਨੀ ਤਬਦੀਲੀਆਂ ਵੀ ਹੁੰਦੀਆਂ ਹਨ ਜਿਵੇਂ ਪਾਚਨ ਪ੍ਰਣਾਲੀ ਵਿਚ ਢਿੱਡ ਦਾ ਆਕਾਰ ਲੰਮਾ ਹੋ ਜਾਂਦਾ ਹੈ ਅਤੇ ਅੰਤੜੀਆਂ ਵੀ ਲੰਬਾਈ ਅਤੇ ਚੌੜਾਈ ਵਿਚ ਵੱਧਦੀਆਂ ਹਨ | ਢਿੱਡ ਅਤੇ ਅੰਤੜੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ । ਜਿਗਰ ਦਾ ਭਾਰ ਵੀ ਵੱਧ ਜਾਂਦਾ ਹੈ । ਇਸ ਤੋਂ ਇਲਾਵਾ ਕਿਸ਼ੋਰ ਅਵਸਥਾ ਵਿਚ ਦਿਲ ਦਾ ਵਾਧਾ ਵੀ ਤੇਜ਼ੀ ਨਾਲ ਹੁੰਦਾ ਹੈ । 17, 18 ਸਾਲ ਦੀ ਉਮਰ ਤਕ ਇਸ ਦਾ ਭਾਰ ਜਨਮ ਦੇ ਭਾਰ ਤੋਂ 12 ਗੁਣਾ ਵੱਧ ਜਾਂਦਾ ਹੈ । ਸਾਹ ਪ੍ਰਣਾਲੀ ਵਿਚ 17 ਸਾਲ ਦੀ ਉਮਰ ਤਕ ਲੜਕੀਆਂ ਦੀ ਫੇਫੜਿਆਂ ਦੀ ਸਮਰੱਥਾ ਦਾ ਵਾਧਾ ਪੂਰਾ ਹੋ ਜਾਂਦਾ ਹੈ । ਇਸ ਉਮਰ ਵਿਚ ਪ੍ਰਜਣਨ ਅੰਗਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਗਲੈਂਡਜ਼ ਦਾ ਵੀ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ।

ਭਾਵਨਾਤਮਿਕ ਅਤੇ ਮਾਨਸਿਕ ਵਿਕਾਸ-ਕਈ ਮਨੋਵਿਗਿਆਨੀ ਕਿਸ਼ੋਰ ਅਵਸਥਾ ਨੂੰ ਤੁਫ਼ਾਨੀ ਅਤੇ ਦਬਾਅ (Stom & Stress) ਵਾਲੀ ਅਵਸਥਾ ਮੰਨਦੇ ਹਨ| ਇਸ ਵਿਚ ਭਾਵਨਾਵਾਂ ਬੜੀਆਂ ਤੀਬਰ ਅਤੇ ਬੇਕਾਬੂ ਹੋ ਜਾਂਦੀਆਂ ਹਨ ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ ਭਾਵਨਾਤਮਿਕ ਵਿਵਹਾਰ ਵਿਚ ਬਦਲਾਅ ਆਉਂਦਾ ਜਾਂਦਾ ਹੈ । ਇਸ ਉਮਰ ਵਿਚ ਬੱਚੇ ਨੂੰ ਬੱਚੇ ਦੀ ਤਰ੍ਹਾਂ ਸਮਝਣ ਨਾਲ ਵੀ ਉਸ ਨੂੰ ਗੁੱਸਾ ਮਨਾਉਂਦੇ ਹਨ । ਉਹ ਆਪਣਾ ਗੁੱਸਾ ਚੁੱਪ ਰਹਿ ਕੇ ਜਾਂ ਉੱਚੀ-ਉੱਚੀ ਨਰਾਜ਼ ਕਰਨ ਵਾਲੇ ਦੀ ਆਲੋਚਨਾ ਕਰਕੇ ਕੱਢਦੇ ਹਨ । ਇਸ ਤੋਂ ਇਲਾਵਾ ਜਿਹੜੇ ਬੱਚੇ ਉਸ ਤੋਂ | ਪੜ੍ਹਾਈ ਵਿਚ ਜਾਂ ਵਿਵਹਾਰ ਵਜੋਂ ਵਧੀਆ ਹੋਣ ਉਨ੍ਹਾਂ ਪ੍ਰਤੀ ਈਰਖਾਲੂ ਹੋ ਜਾਂਦੈ ਹਨ | ਪਰ ਹੌਲੀ| ਹੌਲੀ ਇਹਨਾਂ ਸਾਰੀਆਂ ਭਾਵਨਾਵਾਂ ਤੇ ਬੱਚਾ ਕਾਬੂ ਪਾਉਣਾ ਸਿੱਖਦਾ ਜਾਂਦਾ ਹੈ ਉਹ ਸਾਰਿਆਂ ਦੇ ਸਾਹਮਣੇ ਆਪਣਾ ਗੁੱਸਾ ਜ਼ਾਹਰ ਨਹੀਂ ਕਰਦਾ | ਪੂਰੇ ਭਾਵਨਾਤਮਿਕ ਵਿਕਾਸ ਵਾਲਾ ਬੱਚਾ ਆਪਣੇ ਵਿਵਹਾਰ ਨੂੰ ਸਥਿਰ ਰੱਖਦਾ ਹੈ । ਇਸ ਅਵਸਥਾ ਦੌਰਾਨ ਬੱਚੇ ਦੀ ਸਮਾਜਿਕ ਦਿਲਚਸਪੀ ਅਤੇ ਵਿਵਹਾਰ ਉੱਪਰ ਹਮਉਮਰ ਦੋਸਤਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ ।

ਇਸ ਅਵਸਥਾ ਵਿਚ ਬੱਚੇ ਦੀਆਂ ਮਨੋਰੰਜਕ, ਵਿੱਦਿਅਕ, ਧਾਰਮਿਕ ਅਤੇ ਫੈਸ਼ਨ ਪ੍ਰਤੀ ਨਵੀਆਂ ਰੁਚੀਆਂ ਵਿਕਸਿਤ ਹੁੰਦੀਆਂ ਹਨ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ਅਤੇ ਇਸ ਕੰਪਨੀ ਵਿਚ ਅਨੰਦ ਮਾਨਣ ਲੱਗਦਾ ਹੈ । ਇਸ ਅਵਸਥਾ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਬੱਚਿਆਂ ਦਾ ਪਰਿਵਾਰਿਕ ਰਿਸ਼ਤਿਆਂ ਪ੍ਰਤੀ ਲਗਾਅ ਘਟਣਾ ਸ਼ੁਰੂ ਹੋ ਜਾਂਦਾ ਹੈ | ਬੱਚਾ ਆਪਣੀ ਸ਼ਖ਼ਸੀਅਤ ਅਤੇ ਹੋਂਦ ਪ੍ਰਤੀ ਵਧੇਰੇ ਚੇਤੰਨ ਹੋ ਜਾਂਦਾ ਹੈ । ਸਮਾਜਿਕ ਵਾਤਾਵਰਨ ਦੇ ਅਨੁਸਾਰ ਬੱਚਾ ਆਪਣੀ ਸ਼ਖ਼ਸੀਅਤ ਦਾ ਵਿਕਾਸ ਅਤੇ ਹੋਂਦ ਜਤਾਉਣ ਦਾ ਯਤਨ ਕਰਦਾ ਹੈ ਪਰ ਕਈ ਵਾਰ ਘਰ ਦੇ ਹਾਲਾਤ ਜਾਂ ਆਰਥਿਕ ਕਾਰਨ ਉਸ ਦੇ ਉਦੇਸ਼ਾਂ ਦੀ ਪੂਰਤੀ ਵਿਚ ਰੁਕਾਵਟ ਬਣ ਜਾਂਦੇ ਹਨ । ਇਹਨਾਂ ਹਾਲਾਤਾਂ ਵਿਚ ਕਈ ਵਾਰ ਬੱਚਾ ਹਾਰੇ ਹੋਣ ਅਤੇ ਘਟੀਆਪਣ ਦੇ ਅਹਿਸਾਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਬੱਚੇ ਦਾ ਵਿਵਹਾਰ ਸਾਧਾਰਨ ਨਹੀਂ ਰਹਿੰਦਾ ਅਤੇ ਸ਼ਖ਼ਸੀਅਤ ਦੀ ਵਿਕਾਸ ਪ੍ਰਕਿਰਿਆ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 6.
ਬੁਢਾਪੇ ਦੀਆਂ ਕੀ ਖਾਸ ਵਿਸ਼ੇਸ਼ਤਾਵਾਂ ਹਨ ?
ਉੱਤਰ-
ਬੁਢਾਪਾ (Old age) 60 ਸਾਲ ਤੋਂ ਉੱਪਰ-ਬੁਢਾਪੇ ਦੀਆਂ ਕੁਝ ਵਿਸ਼ੇਸ਼ਤਾਈਆਂ ਹਨ ਜੋ ਇਸ ਨੂੰ ਮਨੁੱਖੀ ਜਿੰਦਗੀ ਦੀ ਇਕ ਵਿਲੱਖਣ ਅਵਸਥਾ ਬਣਾਉਂਦੀਆਂ ਹਨ । ਇਸ ਉਮਰ ਨੂੰ ਸਰੀਰਕ ਅਤੇ ਮਾਨਸਿਕ ਨਿਘਾਰ ਦੀ ਉਮਰ ਵੀ ਕਿਹਾ ਜਾਂਦਾ ਹੈ । ਇਸ ਉਮਰ ਵਿਚ ਬਜ਼ੁਰਗਾਂ ਦੀ ਪਾਚਨ ਸ਼ਕਤੀ, ਤੁਰਨਾ-ਫਿਰਨਾ, ਬਿਮਾਰੀਆਂ, ਸਹਿਣ ਦੀ ਸ਼ਕਤੀ, ਸੁਨਣ ਅਤੇ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਦੇ ਨਾਲ ਵਾਲਾਂ ਦਾ ਸਫੈਦ ਹੋਣਾ, ਚਮੜੀ ਤੇ ਝੁਰੜੀਆਂ ਪੈ ਜਾਂਦੀਆਂ ਹਨ | ਬਜ਼ੁਰਗਾਂ ਦੀਆਂ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਉਨ੍ਹਾਂ ਦੀ ਸਮਾਜਿਕ ਅਤੇ ਪਰਿਵਾਰਿਕ ਜੀਵਨ (Adjustment) ਨੂੰ ਪ੍ਰਭਾਵਿਤ ਕਰਦੀਆਂ ਹਨ ਇਹਨਾਂ ਤਬਦੀਲੀਆਂ ਦਾ ਬਜ਼ੁਰਗਾਂ ਦੀ ਬਾਹਰੀ ਦਿੱਖ, ਕੱਪੜੇ ਪਹਿਨਣ, ਮਨੋਰੰਜਨ, ਸਮਾਜਿਕ, ਆਰਥਿਕ ਅਤੇ ਧਾਰਮਿਕ ਗਤੀਵਿਧੀਆਂ ਉੱਤੇ ਪ੍ਰਭਾਵ ਪੈਂਦਾ ਹੈ । ਇਸ ਉਮਰ ਵਿਚ ਮਨੁੱਖ ਸਮਾਜਿਕ ਜ਼ਿੰਮੇਵਾਰੀ ਤੋਂ ਹੌਲੀ-ਹੌਲੀ ਪਿਛਾਂਹ ਹਟਦਾ ਜਾਂਦਾ ਹੈ।

ਅਤੇ ਉਸ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਵਾਧਾ ਹੁੰਦਾ ਹੈ । ਇਸ ਉਮਰ ਵਿਚ ਵਿਅਕਤੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਆ ਘੇਰਦੀਆਂ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਸ ਦੀ ਨਿਰਭਰਤਾ ਪਰਿਵਾਰ ਉੱਪਰ ਵਧ ਜਾਂਦੀ ਹੈ । ਇਸ ਅਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦਾ ਬਜ਼ੁਰਗਾਂ ਪ੍ਰਤੀ ਵਿਵਹਾਰ ਬਜ਼ੁਰਗਾਂ ਲਈ ਖੁਸ਼ੀ ਜਾਂ ਉਦਾਸੀ ਦਾ ਕਾਰਨ ਬਣਦਾ ਹੈ ।

ਬਜ਼ੁਰਗਾਂ ਵਿਚ ਇਕੱਲਤਾ, ਪਰਿਵਾਰ ‘ਤੇ ਬੋਝ, ਸਮਾਜਿਕ ਰੁਤਬਾ ਘਟਣ ਦਾ ਅਹਿਸਾਸ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ । ਜੀਵਨ ਦੇ ਅੰਤਿਮ ਪੜਾਅ ਤੇ ਪਹੁੰਚਦਿਆਂ ਬਜ਼ੁਰਗ ਸਾਰੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਇਕ ਛੋਟੇ ਬੱਚੇ ਵਾਂਗ ਪੂਰਨ ਤੌਰ ‘ਤੇ ਪਰਿਵਾਰ ‘ਤੇ ਨਿਰਭਰ ਹੋ ਜਾਂਦਾ ਹੈ । ਇਸ ਅਵਸਥਾ ਦੌਰਾਨ ਕਈ ਵਾਰ ਬਜ਼ੁਰਗਾਂ ਵਿਚ ਬੱਚਿਆਂ ਵਾਲੀਆਂ ਆਦਤਾਂ ਉਤਪੰਨ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਹੇਠ ਲਿਖੇ ਅਨੁਸਾਰ ਹਨ

  1. 6 ਹਫ਼ਤੇ ਦੀ ਉਮਰ ਤਕ ਬੱਚਾ ਮੁਸਕਰਾਉਂਦਾ ਹੈ ਅਤੇ ਕਿਸੇ ਰੰਗਦਾਰ ਚੀਜ਼ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਹਿੰਦਾ ਹੈ ।
  2. 3 ਮਹੀਨੇ ਦੀ ਉਮਰ ਤਕ ਬੱਚਾ ਚਲਦੀ ਫ਼ਿਰਦੀ ਚੀਜ਼ ਨਾਲ ਆਪਣੀਆਂ ਅੱਖਾਂ ਘੁੰਮਾਉਣ ਲੱਗਦਾ ਹੈ ।
  3. 6 ਮਹੀਨੇ ਦਾ ਬੱਚਾ ਸਹਾਰੇ ਨਾਲ ਅਤੇ 8 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਬੈਠ ਸਕਦਾ ਹੈ ।
  4. 9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜਾ ਹੋ ਸਕਦਾ ਹੈ ।
  5. 10 ਮਹੀਨੇ ਦਾ ਬੱਚਾ ਆਪਣੇ ਆਪ ਖੜਾ ਹੋ ਸਕਦਾ ਹੈ ਅਤੇ ਸਰਲ, ਸਿੱਧੇ ਸ਼ਬਦ ਜਿਵੇਂ ਕਾਕਾ, ਪਾਪਾ,ਮਾਮਾ, ਟਾਟਾ ਆਦਿ ਬੋਲ ਸਕਦਾ ਹੈ ।
  6. 1 ਸਾਲ ਦਾ ਬੱਚਾ ਆਪਣੇ ਆਪ ਉੱਠ ਕੇ ਖੜਾ ਹੋ ਸਕਦਾ ਹੈ ਅਤੇ ਉਂਗਲੀ ਫੜ ਕੇ ਜਾਂ ਆਪਣੇ ਆਪ ਚਲਣ ਲੱਗਦਾ ਹੈ ।
  7. 1½ ਸਾਲ ਦਾ ਬੱਚਾ ਬਿਨਾਂ ਕਿਸੇ ਸਹਾਰੇ ਤੁਰ ਸਕਦਾ ਹੈ ਅਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ ਉੱਤਰ ਸਕਦਾ ਹੈ ।

ਪ੍ਰਸ਼ਨ 8.
ਬੱਚਿਆਂ ਨੂੰ ਟੀਕਿਆਂ ਦੀ ਬੂਸਟਰ ਡੋਜ਼ ਕਦੋਂ ਲਗਵਾਈ ਜਾਂਦੀ ਹੈ ?
ਉੱਤਰ-
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ਤਾਂ , ਕਿ ਉਹਨਾਂ ਨੂੰ ਕਈ ਜਾਨ ਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ ।

ਵਸਤੁਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

ਪ੍ਰਸ਼ਨ 1.
ਪ੍ਰੋੜ ਅਵਸਥਾ ਦੇ ………….. ਪੜਾਵ ਹਨ ।
ਉੱਤਰ-
ਦੋ,

ਪ੍ਰਸ਼ਨ 2.
………………….. ਮਹੀਨੇ ਦਾ ਬੱਚਾ ਖੁੱਦ ਖੜ੍ਹਾ ਹੋ ਸਕਦਾ ਹੈ ।
ਉੱਤਰ-
10,

ਪ੍ਰਸ਼ਨ 3.
………….. ਸਾਲ ਦੇ ਬੱਚੇ ਬਾਲਗ਼ ਹੋ ਜਾਂਦੇ ਹਨ ।
ਉੱਤਰ-
18,

ਪ੍ਰਸ਼ਨ 4.
ਛੇ ਸਾਲ ਦੇ ਬੱਚੇ ਨੂੰ ………….. ਡੋਜ਼ ਵੀ ਦਿੱਤੀ ਜਾਂਦੀ ਹੈ ।
ਉੱਤਰ-
ਟੀਕਿਆਂ ਦੀ ਬੂਸਟਰ,

ਪ੍ਰਸ਼ਨ 5.
………….. ਸਾਲ ਵਿਚ ਬੱਚਾ ਪੋੜੀਆਂ ਚੜ੍ਹ-ਉਤਰ ਸਕਦਾ ਹੈ ।
ਉੱਤਰ-
ਦੋ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕਿੰਨੇ ਮਹੀਨੇ ਦਾ ਬੱਚਾ ਬਿਨਾਂ ਸਹਾਰੇ ਦੇ ਬੈਠ ਸਕਦਾ ਹੈ ?
ਉੱਤਰ-
9 ਮਹੀਨੇ ਦਾ ।

ਪ੍ਰਸ਼ਨ 2.
ਪ੍ਰੋੜ ਅਵਸਥਾ ਦੀ ਪਹਿਲੀ ਅਵਸਥਾ ਕਦੋਂ ਤੱਕ ਹੁੰਦੀ ਹੈ ?
ਉੱਤਰ-
40 ਸਾਲ ਤੱਕ ।

ਪ੍ਰਸ਼ਨ 3.
ਕਿੰਨੀ ਉਮਰ ਦੇ ਮੁੰਡਿਆਂ ਦੇ ਫੇਫੜਿਆਂ ਦਾ ਵਾਧਾ ਪੂਰਾ ਹੋ ਜਾਂਦਾ ਹੈ ?
ਉੱਤਰ-
17 ਸਾਲ ।

ਪ੍ਰਸ਼ਨ 4.
ਔਰਤਾਂ ਵਿਚ ਮਾਹਵਾਰੀ ਕਿਸ ਉਮਰ ਵਿਚ ਬੰਦ ਹੋ ਜਾਂਦੀ ਹੈ ?
ਉੱਤਰ-
45 ਤੋਂ 50 ਸਾਲ ।

ਠੀਕ/ਗਲਤ ਦੱਸੋ

ਪ੍ਰਸ਼ਨ 1.
2 ਸਾਲ ਵਿਚ ਬੱਚਾ ਪੌੜੀਆਂ ਚੜ੍ਹ-ਉਤਰ ਸਕਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਬਿਰਧ ਅਵਸਥਾ ਦਾ ਅਸਰ ਸਾਰਿਆਂ ਤੇ ਇਕੋ ਜਿਹਾ ਹੁੰਦਾ ਹੈ ।
ਉੱਤਰ-
ਗਲਤ,

ਪ੍ਰਸ਼ਨ 3.

ਸਕੂਲ ਵਿੱਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜ੍ਹਾ ਹੋ ਸਕਦਾ ਹੈ ।
ਉੱਤਰ-
ਠੀਕ,

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 5.
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 6.
ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ ਹੈ ।
ਉੱਤਰ-
ਠੀਕ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿੰਨੀ ਦੇਰ ਦਾ ਬੱਚਾ ਆਪ ਉੱਠ ਕੇ ਖੜ੍ਹਾ ਹੋ ਸਕਦਾ ਹੈ –
(A) 6 ਮਹੀਨੇ ਦਾ ।
(B) 1 ਸਾਲ ਦਾ
(C) 3 ਮਹੀਨੇ ਦਾ ।
(D) 8 ਮਹੀਨੇ ਦਾ |
ਉੱਤਰ-
(B) 1 ਸਾਲ ਦਾ

ਪ੍ਰਸ਼ਨ 2.
ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ ਹੋ ਜਾਂਦਾ ਹੈ –
(A) 15 ਸਾਲ
(B) 20 ਸਾਲ
(C) 18 ਸਾਲ
(D) 25 ਸਾਲ |
ਉੱਤਰ-
(C) 18 ਸਾਲ

ਪ੍ਰਸ਼ਨ 3.
ਕਿਹੜਾ ਤੱਥ ਠੀਕ ਹੈ –
(A) ਕਿਸ਼ੋਰ ਅਵਸਥਾ ਵਿਚ ਮੁੰਡੇ ਵਧੇਰੇ ਭਾਵੁਕ ਹੋ ਜਾਂਦੇ ਹਨ
(B) ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ
(C) ਕਿਸ਼ੋਰ ਅਵਸਥਾ ਨੂੰ ਤੂਫ਼ਾਨੀ ਅਤੇ ਦਬਾਅ ਵਾਲੀ ਅਵਸਥਾ ਮੰਨਿਆ ਗਿਆ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

ਮਨੁੱਖੀ ਵਿਕਾਸ ਦੇ ਪੜਾਅ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਮਨੁੱਖੀ ਵਿਕਾਸ ਦੇ ਵੱਖ-ਵੱਖ ਪੜਾਅ ਹੁੰਦੇ ਹਨ , ਜਿਵੇਂ-ਬਚਪਨ, ਕਿਸ਼ੋਰ ਅਵਸਥਾ, ਪ੍ਰੋੜ ਅਵਸਥਾ ਤੇ ਬਿਰਧ ਅਵਸਥਾ।
  • ਬੱਚਾ ਜਨਮ ਤੋਂ ਦੋ ਸਾਲ ਤਕ ਬੇਚਾਰਾ ਜਿਹਾ ਤੇ ਦੂਜਿਆਂ ਤੇ ਨਿਰਭਰ ਹੁੰਦਾ ਹੈ ।
  • 1½ ਸਾਲ ਦਾ ਬੱਚਾ ਆਪਣੇ ਆਪ ਤੁਰ ਸਕਦਾ ਹੈ ਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ ਉਤਰ ਸਕਦਾ ਹੈ ।
  • ਦੋ ਸਾਲ ਦੇ ਬੱਚੇ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਾਏ ਜਾਂਦੇ ਹਨ ।
  • ਦੋ ਤੋਂ ਤਿੰਨ ਸਾਲ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ।
  • ਛੇ ਸਾਲ ਤਕ ਬੱਚੇ ਦੀਆਂ ਖਾਣ, ਪੀਣ, ਸੌਣ, ਟੱਟੀ ਪਿਸ਼ਾਬ ਅਤੇ ਸਰੀਰਕ ਸਫ਼ਾਈ ਆਦਿ ਦੀਆਂ ਆਦਤਾਂ ਪੱਕੀਆਂ ਹੋ ਜਾਂਦੀਆਂ ਹਨ ।
  • ਸਕੂਲ ਵਿਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
  • ਜਦੋਂ ਮੁੰਡਿਆਂ ਦੀ ਮੁੱਛ ਫੁੱਟਦੀ ਹੈ ਤੇ ਕੁੜੀਆਂ ਦੀ ਮਾਹਵਾਰੀ ਆਉਣ ਲੱਗ ਜਾਂਦੀ
  • ਹੈ ਤਾਂ ਇਸ ਉਮਰ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ ।
  • ਕਿਸ਼ੋਰਾਂ ਦੇ ਮਾਤਾ-ਪਿਤਾ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਿੰਗ ਸਿੱਖਿਆ ਸਹੀ ਢੰਗ ਨਾਲ ਦੇਣ।
  • ਇਸ ਉਮਰੇ ਬੱਚੇ ਆਪਣੇ ਆਪ ਨੂੰ ਬਾਲਗ ਸਮਝਣ ਲੱਗ ਜਾਂਦੇ ਹਨ ।
  • ਪਹਿਲਾਂ ਬੱਚੇ ਕਾਨੂੰਨੀ ਤੌਰ ਤੇ 21 ਸਾਲ ਦੀ ਉਮਰ ਤੇ ਬਾਲਗ਼ ਹੋ ਜਾਂਦੇ ਸਨ ਤੇ ਹੁਣ 18 ਸਾਲ ਦੀ ਉਮਰ ਦੇ ਬੱਚੇ ਨੂੰ ਕਾਨੂੰਨੀ ਤੌਰ ਤੇ ਬਾਲਗ਼ ਕਰਾਰ ਦਿੱਤਾ ਜਾਂਦਾ ਹੈ ।
  • ਪੋੜ ਅਵਸਥਾ ਦੇ ਦੋ ਪੜਾਅ ਹਨ । ਇਕ ਤੋਂ 40 ਸਾਲ ਤਕ ਪਹਿਲੀ ਅਤੇ 40 ਤੋਂ 60 ਤਕ ਦੀ ਪਿਛਲੀ ਪ੍ਰੋੜ੍ਹ ਅਵਸਥਾ।
  • 45 ਤੋਂ 50 ਸਾਲ ਦੀ ਉਮਰ ਵਿਚ ਔਰਤਾਂ ਦੀ ਮਾਹਵਾਰੀ ਬੰਦ ਹੋ ਜਾਂਦੀ ਹੈ ।
  • ਬਿਰਧ ਅਵਸਥਾ ਦਾ ਹਰ ਆਦਮੀ ਤੇ ਵੱਖ-ਵੱਖ ਅਸਰ ਹੁੰਦਾ ਹੈ ।
  • ਬਿਰਧ ਅਵਸਥਾ ਵਿਚ ਨੀਂਦ ਘੱਟ ਜਾਂਦੀ ਹੈ ਤੇ ਦੰਦ ਖ਼ਰਾਬ ਹੋਣ ਕਾਰਨ ਭੋਜਨ ਠੀਕ ਤਰ੍ਹਾਂ ਨਹੀਂ ਖਾਇਆ ਜਾ ਸਕਦਾ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

Punjab State Board PSEB 9th Class Home Science Book Solutions Chapter 7 ਭੋਜਨ, ਕੰਮ ਅਤੇ ਪੋਸ਼ਣ Textbook Exercise Questions and Answers.

PSEB Solutions for Class 9 Home Science Chapter 7 ਭੋਜਨ, ਕੰਮ ਅਤੇ ਪੋਸ਼ਣ

Home Science Guide for Class 9 PSEB ਭੋਜਨ, ਕੰਮ ਅਤੇ ਪੋਸ਼ਣ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰੀਰ ਨੂੰ ਨਰੋਆ ਤੇ ਤੰਦਰੁਸਤ ਰੱਖਣ ਵਾਲਾ ਕੋਈ ਵੀ ਠੋਸ, ਤਰਲ ਜਾਂ ਅਰਧ ਠੋਸ ਪਦਾਰਥ ਜਿਸ ਨੂੰ ਸਰੀਰ ਦੁਆਰਾ ਨਿਗਲਿਆ, ਪਚਾਇਆ ਤੇ ਸ਼ੋਸ਼ਿਤ ਕੀਤਾ ਜਾਂਦਾ ਹੈ ਨੂੰ ਭੋਜਨ ਕਹਿੰਦੇ ਹਨ ।

ਪ੍ਰਸ਼ਨ 2.
ਪੌਸ਼ਟਿਕ ਤੱਤਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰੀਰ ਦੇ ਵਾਧੇ ਲਈ, ਊਰਜਾ ਪ੍ਰਦਾਨ ਕਰਨ ਲਈ ਅਤੇ ਸਰੀਰ ਵਿਚ ਚਲਦੀਆਂ ਰਸਾਇਣਿਕ ਕਿਰਿਆਵਾਂ ਨੂੰ ਕੰਟਰੋਲ ਵਿਚ ਰੱਖਣ ਲਈ ਅਤੇ ਸਰੀਰ ਦੇ ਹਰ ਸੈੱਲ ਦੀ ਬਣਾਵਟ ਤੇ ਬਣਤਰ ਲਈ ਜਿਹੜੇ ਤੱਤਾਂ ਦੀ ਲੋੜ ਹੁੰਦੀ ਹੈ ਨੂੰ ਪੌਸ਼ਟਿਕ ਤੱਤ ਕਹਿੰਦੇ ਹਨ ।

ਪ੍ਰਸ਼ਨ 3.
ਭੋਜਨ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਭੋਜਨ ਵਿਚ ਪਾਣੀ, ਪ੍ਰੋਟੀਨ, ਚਰਬੀ, ਕਾਰਬੋਹਾਈਡੇਟ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਪੌਸ਼ਟਿਕ ਤੱਤ ਹੁੰਦੇ ਹਨ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 4.
ਹੱਡੀਆਂ ਵਿਚ ਕਿਹੜੇ ਖਣਿਜ ਪਦਾਰਥ ਜ਼ਿਆਦਾ ਹੁੰਦੇ ਹਨ ?
ਉੱਤਰ-
ਹੱਡੀਆਂ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਖਣਿਜ ਪਦਾਰਥ ਹੁੰਦੇ ਹਨ । ਦੁੱਧ, ਰਾਜਮਾਂਹ, ਮੇਥੀ, ਮੱਛੀ ਆਦਿ ਵਿਚ ਇਹਨਾਂ ਦੀ ਕਾਫ਼ੀ ਮਾਤਰਾ ਹੁੰਦੀ ਹੈ ।

ਪ੍ਰਸ਼ਨ 5.
ਵਿਟਾਮਿਨਾਂ ਨੂੰ ਰੱਖਿਅਕ ਤੱਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਐਨਜ਼ਾਈਮ ਸਰੀਰਕ ਤਾਪਮਾਨ ਤੇ ਹੀ ਢਾਹ-ਉਸਾਰੂ ਕਿਰਿਆਵਾਂ ਕਰਵਾਉਂਦੇ ਹਨ । ਇਹਨਾਂ ਐਨਜ਼ਾਈਮਾਂ ਦੇ ਸੰਸ਼ਲੇਸ਼ਣ ਅਤੇ ਕਿਰਿਆਸ਼ੀਲਤਾ ਲਈ ਵਿਟਾਮਿਨ ਅਤੇ ਖਣਿਜ ਪਦਾਰਥ ਲੋੜੀਂਦੇ ਹੁੰਦੇ ਹਨ । ਇਹ ਬਿਮਾਰੀਆਂ ਤੋਂ ਵੀ ਸਰੀਰ ਨੂੰ ਬਚਾਉਂਦੇ ਹਨ । ਇਸ ਲਈ ਵਿਟਾਮਿਨ ਨੂੰ ਰੱਖਿਅਕ ਤੱਤ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਸਰੀਰ ਵਿਚ ਕਿੰਨੇ ਪ੍ਰਤੀਸ਼ਤ ਖਣਿਜ ਪਦਾਰਥ ਹੁੰਦੇ ਹਨ ?
ਉੱਤਰ-
ਸਰੀਰ ਵਿਚ 4% ਖਣਿਜ ਪਦਾਰਥ ਹੁੰਦੇ ਹਨ । ਇਹ ਹਨ-ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਕਲੋਰੀਨ, ਆਇਉਡੀਨ, ਸਲਫਰ, ਤਾਂਬਾ, ਜ਼ਿੰਕ, ਕੋਬਾਲਟ, ਮੈਂਗਨੀਜ਼, ਲੋਹਾ ਅਤੇ ਮੋਲੀਬਡੇਨਮ ਆਦਿ ।

ਪ੍ਰਸ਼ਨ 7.
ਭੋਜਨ ਦੀ ਉਰਜਾ ਕਿਵੇਂ ਮਾਪੀ ਜਾਂਦੀ ਹੈ ?
ਉੱਤਰ-
ਸਰੀਰ ਨੂੰ ਕਈ ਕੰਮ ਕਰਨੇ ਪੈਂਦੇ ਹਨ ਜਿਵੇਂ- ਖਾਣੇ ਦਾ ਪਾਚਨ, ਦਿਲ ਦਾ ਧੜਕਣਾ, ਸਾਹ ਲੈਣਾ, ਦਿਮਾਗ਼ ਦਾ ਹਰ ਵੇਲੇ ਕੰਮ ਕਰਨਾ, ਨੱਨਣਾ, ਦੌੜਨਾ ਆਦਿ । ਇਹਨਾਂ ਸਾਰੇ ਕੰਮਾਂ ਲਈ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ । ਇਹ ਊਰਜਾ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।
ਊਰਜਾ ਨੂੰ ਕਿਲੋ ਕੈਲੋਰੀ ਵਿਚ ਮਾਪਿਆ ਜਾਂਦਾ ਹੈ ਪਰ ਪੋਸਣ ਵਿਗਿਆਨ ਵਿਚ ਇਸ ਨੂੰ ਕੈਲੋਰੀ ਹੀ ਕਿਹਾ ਜਾਂਦਾ ਹੈ ।

ਪ੍ਰਸ਼ਨ 8.
1 ਗਰਾਮ ਪ੍ਰੋਟੀਨ ਅਤੇ 1 ਗਰਾਮ ਚਰਬੀ ਵਿਚ ਕਿੰਨੀਆਂ ਕੈਲੋਰੀਆਂ ਹੁੰਦੀਆਂ ਹਨ ?
ਉੱਤਰ-
ਇਕ ਕਿਲੋ ਗਰਾਮ ਪਾਣੀ ਦੇ ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦਾ ਵਾਧਾ ਕਰਨ ਲਈ ਜਿੰਨੇ ਤਾਪ ਦੀ ਲੋੜ ਹੁੰਦੀ ਹੈ ਉਸ ਨੂੰ ਕੈਲੋਰੀ ਕਿਹਾ ਜਾਂਦਾ ਹੈ ।
ਇਕ ਗ੍ਰਾਮ ਚਰਬੀ ਵਿਚ 9 ਕੈਲੋਰੀ ਅਤੇ ਇਕ ਗ੍ਰਾਮ ਪ੍ਰੋਟੀਨ ਵਿਚ 4 ਕੈਲੋਰੀ ਊਰਜਾ ਹੁੰਦੀ ਹੈ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 9.
ਭੋਜਨ ਦਾ ਸਰੀਰ ਵਿਚ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ?
ਉੱਤਰ-
ਭੋਜਨ ਦੇ ਕੰਮ ਹਨ – ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਣ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ ।

ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਭੋਜਨ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ । ਅਸਲ ਵਿਚ ਬਾਕੀ ਸਾਰੇ ਕੰਮ ਉਰਜਾ ਕਾਰਨ ਹੀ ਹੁੰਦੇ ਹਨ ।

ਪ੍ਰਸ਼ਨ 10.
ਭੋਜਨ ਦਾ ਮਨੋਵਿਗਿਆਨਿਕ ਕੰਮ ਕੀ ਹੈ ?
ਉੱਤਰ-
ਚੰਗੇ ਭੋਜਨ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਜਦੋਂ ਮਨ ਖੁਸ਼ ਹੋਵੇ ਤਾਂ ਭੋਜਨ ਚੰਗਾ ਲੱਗਦਾ ਹੈ ਤੇ ਖਾਣ ਨੂੰ ਵੀ ਮਨ ਕਰਦਾ ਹੈ ਅਤੇ ਜਦੋਂ ਕੋਈ ਚਿੰਤਾ ਹੋਵੇ ਮਨ ਦੁਖੀ ਹੋਵੇ ਤਾਂ ਉਹੀ ਭੋਜਨ ਮਾੜਾ ਲੱਗਦਾ ਹੈ ।

ਕਈ ਵਾਰ ਬੱਚੇ ਨੂੰ ਚੰਗਾ ਕੰਮ ਕਰਨ ਜਿਵੇਂ ਚੰਗੇ ਨੰਬਰ ਆਦਿ ਪ੍ਰਾਪਤ ਕੀਤੇ ਹੋਣ ਤਾਂ ਇਨਾਮ ਵਜੋਂ ਆਈਸਕਰੀਮ ਜਾਂ, ਪੇਸਟਰੀ ਆਦਿ ਦਿੱਤੀ ਜਾਂਦੀ ਹੈ । ਇਸ ਨਾਲ ਬੱਚੇ ਨੂੰ ਮਾਨਸਿਕ ਸੰਤੁਸ਼ਟੀ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਇਸੇ ਤਰ੍ਹਾਂ ਸਜ਼ਾ ਵਜੋਂ ਇਹ ਚੀਜ਼ਾਂ ਦੀ ਮਨਾਹੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਭੋਜਨ ਮਾਨਸਿਕ ਸਿਹਤ ਠੀਕ ਰੱਖਣ ਦਾ ਕੰਮ ਵੀ ਕਰਦਾ ਹੈ ।

ਪ੍ਰਸ਼ਨ 11.
ਭੋਜਨ ਦਾ ਸਮਾਜਿਕ ਮਹੱਤਵ ਕੀ ਹੈ ?
ਉੱਤਰ-
ਭੋਜਨ ਦਾ ਸਮਾਜਿਕ ਅਤੇ ਧਾਰਮਿਕ ਮਹੱਤਵ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖ਼ੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ‘ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲ ਵਧਾਇਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਪ੍ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ ।

ਪ੍ਰਸ਼ਨ 12.
ਸਰੀਰਕ ਤੌਰ ‘ਤੇ ਸਿਹਤਮੰਦ ਵਿਅਕਤੀ ਦੀ ਕੀ ਨਿਸ਼ਾਨੀ ਹੈ ?
ਉੱਤਰ-
ਸਰੀਰਕ ਤੌਰ ‘ਤੇ ਸਿਹਤਮੰਦ ਆਦਮੀ ਉਹ ਹੁੰਦਾ ਹੈ ਜਿਸ ਦਾ

  1. ਸਰੀਰ ਸੁਡੌਲ ਹੁੰਦਾ ਹੈ ।
  2. ਭਾਰ, ਉਮਰ ਅਤੇ ਕੱਦ ਅਨੁਸਾਰ ਹੁੰਦਾ ਹੈ ।
  3. ਵਾਧਾ ਪੂਰਾ ਹੁੰਦਾ ਹੈ ।
  4. ਚਮੜੀ ਸਾਫ਼ ਅਤੇ ਅੱਖਾਂ ਚਮਕਦਾਰ ਹੁੰਦੀਆਂ ਹਨ।
  5. ਸਾਹ ਵਿਚੋਂ ਬਦਬੂ ਨਹੀਂ ਆਉਂਦੀ ।
  6. ਵਾਲ ਚਮਕਦਾਰ ਤੇ ਵਧੀਆ ਹੁੰਦੇ ਹਨ ।
  7. ਸਰੀਰ ਦੇ ਸਾਰੇ ਅੰਗ ਠੀਕ ਕੰਮ ਕਰਦੇ ਹਨ ।
  8. ਭੁੱਖ ਅਤੇ ਨੀਂਦ ਵੀ ਠੀਕ ਹੁੰਦੀ ਹੈ ।

ਪ੍ਰਸ਼ਨ 13.
ਫੋਕ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?
ਉੱਤਰ-
ਫੋਕ ਦੇ ਕੰਮਫੋਕ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਮੱਦਦ ਕਰਦਾ ਹੈ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 14.
ਭੋਜਨ ਦੇ ਕੰਮ ਅਨੁਸਾਰ ਭੋਜਨ ਦਾ ਵਰਗੀਕਰਨ ਕਿਵੇਂ ਕਰੋਗੇ ?
ਉੱਤਰ-
ਕੰਮ ਅਨੁਸਾਰ ਭੋਜਨ ਦਾ ਵਰਗੀਕਰਨ-ਸਰੀਰ ਵਿਚ ਕੰਮ ਦੇ ਅਨੁਸਾਰ ਭੋਜਨ ਨੂੰ ਤਿੰਨ ਮੁੱਖ ਸਮੂਹਾਂ ਵਿਚ ਵੰਡਿਆ ਗਿਆ ਹੈ ।

  1. ਊਰਜਾ ਦੇਣ ਵਾਲੇ ਭੋਜਨ-ਇਸ ਵਿਚ ਕਾਰਬੋਹਾਈਡੇਟਸ ਅਤੇ ਚਰਬੀ ਪੌਸ਼ਟਿਕ ਤੱਤ ਹੁੰਦੇ ਹਨ ।
  2. ਸਰੀਰ ਦੀ ਬਣਤਰ ਲਈ ਭੋਜਨ-ਇਸ ਵਿਚ ਪ੍ਰੋਟੀਨ ਹੁੰਦੇ ਹਨ ।
  3. ਰੱਖਿਅਕ ਭੋਜਨ-ਇਸ ਵਿਚ ਖਣਿਜ ਪਦਾਰਥ ਅਤੇ ਵਿਟਾਮਿਨ ਹੁੰਦੇ ਹਨ ।

ਪ੍ਰਸ਼ਨ 15.
ਅਜਿਹੇ ਚਾਰ ਭੋਜਨ ਪਦਾਰਥਾਂ ਦਾ ਨਾਮ ਦੱਸੋ ਜਿਹਨਾਂ ਵਿਚ ਪ੍ਰੋਟੀਨ ਵਧੇਰੇ ਅਤੇ ਚੰਗੀ ਕਿਸਮ ਦੀ ਹੁੰਦੀ ਹੈ ?
ਉੱਤਰ-
ਸੋਇਆਬੀਨ, ਮਾਂਹ ਸਾਬਤ, ਬੱਕਰੇ ਦਾ ਮੀਟ, ਪਨੀਰ, ਬਾਦਾਮ ਆਦਿ ਵਿਚ ਵਧੇਰੇ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 16.
ਭੋਜਨ, ਪੌਸ਼ਟਿਕ ਤੱਤ ਅਤੇ ਪੋਸ਼ਣ ਵਿਗਿਆਨ ਬਾਰੇ ਦੱਸੋ ।
ਉੱਤਰ-
ਭੋਜਨ – ਭੋਜਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਸਭ ਤੋਂ ਮਹੱਤਵਪੂਰਨ ਲੋੜ ਹੈ । ਉਹ ਪਦਾਰਥ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਅਤੇ ਸ਼ਕਤੀ ਮਿਲਦੀ ਹੈ, ਭੋਜਨ ਕਿਹਾ ਜਾਂਦਾ ਹੈ । ਇਹ ਪਦਾਰਥ ਠੋਸ, ਅਰਧ ਠੋਸ ਅਤੇ ਤਰਲ ਰੂਪ ਵਿਚ ਵੀ ਹੋ ਸਕਦੇ ਹਨ । ਭੋਜਨ ਜੀਵਤ ਪਾਣੀਆਂ ਦੇ ਸਰੀਰ ਲਈ ਬਾਲਣ (Fuel) ਦਾ ਕੰਮ ਕਰਦਾ ਹੈ । ਭੋਜਨ ਉਰਜਾ ਅਤੇ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸਰੀਰ ਦੇ ਵਾਧੇ ਵਿਚ ਵੀ ਸਹਾਇਕ ਹੁੰਦਾ ਹੈ । ਇਸ ਨਾਲ ਹੀ ਖੂਨ ਦਾ ਨਿਰਮਾਣ ਹੁੰਦਾ ਹੈ । ਸੋ ਮਨੁੱਖੀ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਰੀਰ ਦੀ ਤੰਦਰੁਸਤੀ ਲਈ ਸਾਰੇ ਪੌਸ਼ਟਿਕ ਤੱਤ ਮੌਜੂਦ ਹੋਣ ।

ਪੌਸ਼ਟਿਕ ਤੱਤ – ਪੌਸ਼ਟਿਕ ਤੱਤ ਭੋਜਨ ਦਾ ਇਕ ਅੰਗ ਹਨ । ਇਹ ਵੱਖ-ਵੱਖ ਰਸਾਇਣਿਕ ਤੱਤਾਂ ਦਾ ਮਿਸ਼ਰਨ ਹੁੰਦੇ ਹਨ । ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ । ਇਹ ਰਸਾਇਣਿਕ ਤੱਤ ਸਾਡੇ ਸਰੀਰ ਵਿਚ ਪਾਚਨ ਕਿਰਿਆ ਵਿਚ ਪਾਚਨ ਰਸਾਂ ਰਾਹੀਂ ਸਧਾਰਨ ਰੂਪ ਵਿਚ ਤਬਦੀਲ ਹੋ ਜਾਂਦੇ ਹਨ । ਇਹ ਤੱਤ ਪਚਣ ਤੋਂ ਬਾਅਦ ਲੋੜ ਅਨੁਸਾਰ ਸਾਰੇ ਅੰਗਾਂ ਵਿਚ ਪਹੁੰਚ ਕੇ ਉਨ੍ਹਾਂ ਨੂੰ ਪੋਸ਼ਣ ਦਿੰਦੇ ਹਨ ।

ਹੇਠ ਲਿਖੇ ਵੱਖ-ਵੱਖ ਪੌਸ਼ਟਿਕ ਤੱਤ ਹਨ-

  1. ਪ੍ਰੋਟੀਨ (Protein)
  2. ਕਾਰਬੋਹਾਈਡਰੇਟ (Carbohydrates)
  3. ਚਰਬੀ (Fats)
  4. ਵਿਟਾਮਿਨ (Vitamins)
  5. ਖਣਿਜ ਲਵਣ (Minerals)
  6. ਪਾਣੀ (Water)
  7. ਫੋਕ (Roughage) ।

ਪੋਸ਼ਣ ਵਿਗਿਆਨ – ਪੋਸ਼ਣ ਵਿਗਿਆਨ ਤੋਂ ਸਾਨੂੰ ਪਤਾ ਚਲਦਾ ਹੈ ਪੌਸ਼ਟਿਕ ਤੱਤ ਕਿਹੜੇ ਭੋਜਨ ਪਦਾਰਥਾਂ ਤੋਂ ਮਿਲ ਸਕਦੇ ਹਨ ਅਤੇ ਆਮ ਮਿਲਣ ਵਾਲੇ ਤੇ ਸਸਤੇ ਭੋਜਨ ਪਦਾਰਥਾਂ ਤੋਂ ਇਹਨਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਜੋ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ।

ਪ੍ਰਸ਼ਨ 17.
ਪੋਸ਼ਣ ਸੰਬੰਧੀ ਵਿਗਿਆਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਪੋਸ਼ਣ ਵਿਗਿਆਨ ਸਾਨੂੰ ਦੱਸਦਾ ਹੈ ਕਿ ਠੀਕ ਸਿਹਤ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਸਰੀਰ ਨੂੰ ਕਿੰਨੀ ਮਾਤਰਾ ਵਿਚ ਲੋੜ ਹੈ ਤੇ ਕਿੱਥੋਂ ਪ੍ਰਾਪਤ ਹੁੰਦੇ ਹਨ ।

  1. ਕਿਹੜੇ ਖਾਧ ਪਦਾਰਥਾਂ ਵਿਚੋਂ ਪੋਸ਼ਟਿਕ ਤੱਤ ਪ੍ਰਾਪਤ ਕੀਤੇ ਜਾ ਸਕਦੇ ਹਨ ।
  2. ਇਹਨਾਂ ਦੀ ਘਾਟ ਨਾਲ ਸਰੀਰ ਤੇ ਕੀ ਮਾੜਾ ਪ੍ਰਭਾਵ ਹੋਵੇਗਾ ।
  3. ਇਹਨਾਂ ਤੱਤਾਂ ਦੀ ਲਗਪਗ ਅਤੇ ਕਿੰਨੇ ਅਨੁਪਾਤ ਵਿਚ ਸਰੀਰ ਨੂੰ ਲੋੜ ਹੈ ।
  4. ਇਸ ਗਿਆਨ ਦੇ ਆਧਾਰ ਤੇ ਭੋਜਨ ਸੰਬੰਧੀ ਚੰਗੀਆਂ ਆਦਤਾਂ ਕਿਵੇਂ ਬਣਾਉਣੀਆਂ ਹਨ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 18.
ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ।
ਉੱਤਰ-
ਵੱਖ-ਵੱਖ ਸਰੀਰਕ ਕਿਰਿਆਵਾਂ ਦੇ ਸੰਚਾਲਨ ਵਿਚ ਪੁਰਾਣੇ ਅਤੇ ਘਸੇ ਹੋਏ ਤੰਤ ਟੁੱਟਦੇ ਰਹਿੰਦੇ ਹਨ । ਟੁੱਟੀਆਂ ਛੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਭੋਜਨ ਕਰਦਾ ਹੈ । ਭੋਜਨ ਸਰੀਰ ਵਿਚ ਨਸ਼ਟ ਹੋਏ ਤੰਤੂਆਂ ਦੀ ਥਾਂ ਨਵੇਂ ਤੰਤੂ ਵੀ ਬਣਾਉਂਦਾ ਹੈ । ਇਸ ਕੰਮ ਲਈ ਪ੍ਰੋਟੀਨ, ਖਣਿਜ ਅਤੇ ਪਾਣੀ ਜ਼ਰੂਰੀ ਤੱਤ ਹਨ । ਇਹ ਤੱਤ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੂੰਗਫਲੀ, ਦਾਲਾਂ, ਹਰੀਆਂ ਸਬਜ਼ੀਆਂ, ਮਾਸ, ਮੱਛੀ ਆਦਿ ਤੋਂ ਪ੍ਰਤ ਹੁੰਦੇ ਹਨ । ਮਨੁੱਖੀ ਸਰੀਰ ਛੋਟੀਆਂਛੋਟੀਆਂ ਕੋਸ਼ਿਕਾਵਾਂ ਦਾ ਹੀ ਬਣਿਆ ਹੋਇਆ ਹੈ । ਜਿਵ-ਜਿਵੇਂ ਉਮਰ ਵਧਦੀ ਹੈ ਸਰੀਰ ਵਿਚ ਨਵੇਂ ਤੰਤੁ ਲਗਾਤਾਰ ਬਣਦੇ ਰਹਿੰਦੇ ਹਨ ਜੋ ਸਰੀਰ ਦਾ ਵਾਧਾ ਅਤੇ ਵਿਕਾਸ ਕਰਦੇ ਹਨ । ਨਵੇਂ ਤੰਤੂਆਂ ਦੇ ਨਿਰਮਾਣ ਲਈ ਭੋਜਨ ਪਦਾਰਥਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ । ਇਸ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਜ਼ਰੂਰੀ ਹੁੰਦੇ ਹਨ ।

ਪ੍ਰਸ਼ਨ 19.
ਊਰਜਾ ਤੋਂ ਤੁਸੀਂ ਕੀ ਸਮਝਦੇ ਹੋ ? ਸਰੀਰ ਨੂੰ ਊਰਜਾ ਕਿਵੇਂ ਅਤੇ ਕਿੱਥੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਜਿਵੇਂ ਮਸ਼ੀਨ ਨੂੰ ਕੰਮ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ਜੋ ਬਿਜਲੀ, ਕੋਲੇ ਜਾਂ ਪੈਟਰੋਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਵੇਂ ਹੀ ਮਨੁੱਖੀ ਸਰੀਰ ਨੂੰ ਜੀਵਤ ਰਹਿਣ ਅਤੇ ਕੰਮ ਕਰਨ ਲਈ ਉਰਜਾ ਦੀ ਲੋੜ ਪੈਂਦੀ ਹੈ ਜੋ ਭੋਜਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ । ਸਰੀਰ ਵਿਚਲੀਆਂ ਵੱਖਵੱਖ ਪ੍ਰਕਿਰਿਆਵਾਂ ਲਈ ਵੀ ਉਰਜਾ ਲੋੜੀਂਦੀ ਹੈ ਜੋ ਭੋਜਨ ਹੀ ਪ੍ਰਦਾਨ ਕਰਦਾ ਹੈ । ਭੋਜਨ ਸਾਡੇ ਸਰੀਰ ਵਿਚ ਬਾਲਣ ਵਾਂਗ ਬਲ ਕੇ ਊਰਜਾ ਪੈਦਾ ਕਰਦਾ ਹੈ । ਪਰ ਇਹ ਸਰੀਰ ਦੀ ਗਰਮੀ ਨੂੰ ਸਥਿਰ ਰੱਖਦਾ ਹੈ ਤਾਂ ਕਿ ਸਰੀਰ ਦਾ ਤਾਪਮਾਨ ਜ਼ਿਆਦਾ ਵਧੇ ਜਾਂ ਘਰੇ ਨਾ ।

ਸਰੀਰ ਲਈ ਲੋੜੀਂਦੀ ਉਰਜਾ ਦਾ ਜ਼ਿਆਦਾਤਰ ਭਾਗ ਕਾਰਬੋਜ਼ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ । ਕਾਰਬੋਹਾਈਡਰੇਟ ਸਾਨੂੰ ਸਟਾਰਚ, ਖੰਡ ਅਤੇ ਸੈਲੂਲੋਜ਼ ਤੋਂ ਪ੍ਰਾਪਤ ਹੁੰਦੇ ਹਨ । ਬਨਸਪਤੀ, ਮੱਖਣ, ਘਿਉ, ਤੇਲ, ਮੇਵੇ ਅਤੇ ਚਰਬੀ ਯੁਕਤ ਖਾਣ ਵਾਲੇ ਪਦਾਰਥ ਊਰਜਾ ਦੇ ਮੁੱਖ ਸੋਮੇ ਹਨ । ਪ੍ਰੋਟੀਨ ਤੋਂ ਵੀ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਇਹ ਬਹੁਤ ਮਹਿੰਗਾ ਸਰੋਤ ਹੁੰਦਾ ਹੈ । ਉਹਜਾ ਦੇ ਤਾਪ ਨੂੰ ਕੈਲੋਰੀ ਵਿਚ ਮਾਪਿਆ ਜਾਂਦਾ ਹੈ । ਵੱਖ-ਵੱਖ ਪੌਸ਼ਟਿਕ ਤੱਤਾਂ ਤੋਂ ਪ੍ਰਾਪਤ ਕੈਲੋਰੀ ਦੀ ਮਾਤਰਾ ਇਸ ਤਰ੍ਹਾਂ ਹੈ-

  1. 1 ਗਰਾਮ ਕਾਰਬੋਹਾਈਡਰੇਟ -4 ਕੈਲੋਰੀ
  2. 1 ਗਰਾਮ ਚਰਬੀ – 9 ਕੈਲੋਰੀ
  3. 1 ਗਰਾਮ ਪ੍ਰੋਟੀਨ – 4 ਕੈਲੋਰੀ

ਵੱਖ-ਵੱਖ ਤਰਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਉਰਜਾ ਦੀ ਲੋੜ ਵੀ ਵੱਖ-ਵੱਖ ਹੁੰਦੀ ਹੈ । ਜਿਵੇਂ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਉਰਜਾ ਦੀ ਲੋੜ ਇਕ ਸਰੀਰਕ ਕੰਮ ਕਰਨ ਵਾਲੇ ਵਿਅਕਤੀ ਦੀ ਉਰਜਾ ਦੀ ਲੋੜ ਤੋਂ ਘੱਟ ਹੁੰਦੀ ਹੈ । ਇਸੇ ਤਰ੍ਹਾਂ ਵੱਖ-ਵੱਖ ਸਰੀਰਕ ਹਾਲਤਾਂ ਵਿਚ ਵੀ ਊਰਜਾ ਦੀ ਲੋੜ ਬਦਲ ਜਾਂਦੀ ਹੈ । ਜਿਵੇਂ ਕਿ ਬੱਚਾ ਜੰਮਣ ਵਾਲੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਂ ਨੂੰ ਵੱਧ ਉਰਜਾ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 20.
ਭੋਜਨ ਦੇ ਸਰੀਰਕ ਕੰਮ ਕਿਹੜੇ ਹਨ । ਕਿਸੇ ਦੇ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਭੋਜਨ ਦੇ ਕੰਮ ਹਨ-ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਨ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ।

(i) ਸਰੀਰ ਨੂੰ ਅਰੋਗ ਰੱਖਣਾ – ਭੋਜਨ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸ਼ਕਤੀ ਮਨੁੱਖ ਨੂੰ ਰੋਗਾਂ ਨਾਲ ਸੰਘਰਸ਼ ਕਰਨ ਦੇ ਯੋਗ ਬਣਾਉਂਦੀ ਹੈ । ਭੋਜਨ ਵਿਚ ਕਈ ਪਦਾਰਥ ਕੱਚੇ ਹੀ ਖਾਧੇ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਕਰਦੇ ਹਨ । ਇਹਨਾਂ ਨੂੰ ਸੁਰੱਖਿਆਤਮਕ ਭੋਜਨ ਤੱਤ ਕਿਹਾ ਜਾਂਦਾ ਹੈ । ਇਹ ਤੱਤ ਖ਼ਾਸ ਕਰਕੇ ਖਣਿਜ, . ਲੂਣ ਅਤੇ ਵਿਟਾਮਿਨਾਂ ਤੋਂ ਪ੍ਰਾਪਤ ਹੁੰਦੇ ਹਨ । ਜੇ ਭੋਜਨ ਵਿਚ ਇਹਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਵੱਧ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਤੱਤ ਫਲ, ਸਬਜ਼ੀਆਂ, ਦੁੱਧ, ਮਾਸ, ਕਲੋਜੀ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ।

(ii) ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨਾ – ਵਧੀਆ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ | ਸਰੀਰ ਦੀਆਂ ਅੰਦਰੂਨੀ ਹਾਲਤਾਂ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਖੂਨ ਪ੍ਰਵਾਹ, ਸਾਹ ਕਿਰਿਆ, ਪਾਚਨਸ਼ੀਲਤਾ, ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣਾ ਆਦਿ ਨੂੰ ਨਿਯਮਿਤ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ । ਜੇ ਇਹ ਅੰਦਰੂਨੀ ਕਿਰਿਆਵਾਂ ਨਿਯਮਿਤ ਨਾ ਰਹਿਣ ਤਾਂ ਸਾਡਾ ਸਰੀਰ ਅਨੇਕਾਂ ਰੋਗਾਂ ਨਾਲ ਪੀੜਤ ਹੋ ਸਕਦਾ ਹੈ । ਕਾਰਬੋਜ਼ ਤੋਂ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਮਿਲ ਕੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਦੇ ਹਨ ।

ਚਰਬੀ ਯੁਕਤ ਪਦਾਰਥਾਂ ਵਿਚ ਜ਼ਰੂਰੀ ਚਰਬੀ ਅਮਲ (Fatty acid), ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਪਾਣੀ ਆਦਿ ਇਹ ਕੰਮ ਕਰਦੇ ਹਨ ।

ਪ੍ਰਸ਼ਨ 21.
ਭੋਜਨ ਸਰੀਰਕ ਕੰਮ ਤੋਂ ਇਲਾਵਾ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?
ਉੱਤਰ-
ਮਨੋਵਿਗਿਆਨਿਕ ਕੰਮ – ਸਰੀਰਕ ਕੰਮਾਂ ਤੋਂ ਇਲਾਵਾ ਭੋਜਨ ਮਨੋਵਿਗਿਆਨਿਕ ਕੰਮ ਵੀ ਕਰਦਾ ਹੈ । ਇਸ ਰਾਹੀਂ ਕਈ ਭਾਵਨਾਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ । ਭੋਜਨ ਦੇ ਪੌਸ਼ਟਿਕ ਹੋਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਪੂਰਨ ਸੰਤੁਸ਼ਟੀ ਪ੍ਰਦਾਨ ਕਰੇ । ਇਸ ਤੋਂ ਇਲਾਵਾ ਘਰ ਵਿਚ ਜਦੋਂ ਗ੍ਰਹਿਣੀ ਪਰਿਵਾਰ ਜਾਂ ਮਹਿਮਾਨਾਂ ਨੂੰ ਵਧੀਆ ਭੋਜਨ ਪਰੋਸਦੀ ਹੈ ਤਾਂ ਸਿੱਟੇ ਵਜੋਂ ਉਹ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਤ੍ਰਿਣੀ ਨੂੰ ਪ੍ਰਸੰਸਾ ਤੋਂ ਆਨੰਦ ਪ੍ਰਾਪਤ ਹੁੰਦਾ ਹੈ ਜੋ ਉਸ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ।

ਸਮਾਜਿਕ ਅਤੇ ਧਾਰਮਿਕ ਕੰਮ – ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਕੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲਜੋਲ ਵਧਾਇਆ ਜਾਂਦਾ ਹੈ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 22.
ਸਾਡੇ ਸਰੀਰ ਲਈ ਕਿਹੜੇ-ਕਿਹੜੇ ਪੌਸ਼ਟਿਕ ਤੱਤ ਜ਼ਰੂਰੀ ਹਨ ? ਪਾਣੀ ਅਤੇ ਫੋਕ ਸਾਡੇ ਸਰੀਰ ਵਿਚ ਕੀ ਕੰਮ ਕਰਦਾ ਹੈ ?
ਉੱਤਰ-
ਹੇਠਾਂ ਲਿਖੇ ਵੱਖ-ਵੱਖ ਪੌਸ਼ਟਿਕ ਤੱਤ ਸਾਡੇ ਸਰੀਰ ਲਈ ਜ਼ਰੂਰੀ ਹਨ-

  1. ਪ੍ਰੋਟੀਨ (Protein)
  2. ਕਾਰਬੋਹਾਈਡਰੇਟ (Carbohydrates)
  3. ਚਰਬੀ (Fats)
  4. ਵਿਟਾਮਿਨ (Vitamins)
  5. ਖਣਿਜ ਲਵਨ (Minerals)
  6. ਪਾਣੀ (Water)
  7. ਫੋਕ (Roughage)

ਪਾਣੀ – ਪਾਣੀ ਵਿਚ ਕੋਈ ਕੈਲੋਰੀ ਨਹੀਂ ਹੁੰਦੀ ਪਰ ਸਰੀਰ ਦੀਆਂ ਲਗਪਗ ਸਾਰੀਆਂ ਪ੍ਰਕਿਰਿਆਵਾਂ ਵਿਚ ਪਾਣੀ ਦੀ ਮਹੱਤਵਪੂਰਨ ਭੂਮਿਕਾ ਹੈ। ਪਾਣੀ ਤੋਂ ਬਗੈਰ ਅਸੀਂ ਥੋੜ੍ਹੇ ਦਿਨ ਵੀ ਜਿਊਂਦੇ ਨਹੀਂ ਰਹਿ ਸਕਦੇ । ਇਹ ਸਰੀਰ ਵਿਚਲੇ ਸਾਰੇ ਤਰਲ ਪਦਾਰਥਾਂ ਵਿਚ ਹੁੰਦਾ ਹੈ । ਖੂਨ ਵਿਚ 90% ਪਾਣੀ ਹੁੰਦਾ ਹੈ । ਪਾਚਕ ਰਸਾਂ ਵਿਚ ਵੀ ਕਾਫ਼ੀ ਮਾਤਰਾ ਪਾਣੀ ਦੀ ਹੀ ਹੁੰਦੀ ਹੈ । ਇਸ ਤਰ੍ਹਾਂ ਪਾਣੀ ਵੱਖ-ਵੱਖ ਪਦਾਰਥਾਂ ਨੂੰ ਸਰੀਰ ਵਿਚ ਇਕ ਤੋਂ ਦੂਜੀ ਥਾਂ ‘ਤੇ ਲਿਜਾਣ ਵਿਚ ਸਹਾਈ ਹੈ ਜਿਵੇਂ ਕਿ ਹਾਰਮੋਨਜ਼, ਭੋਜਨ ਦੇ ਪਾਚਨ ਮਗਰੋਂ ਪਦਾਰਥ ਅਤੇ ਬਾਹਰ ਕੱਢਣ ਵਾਲੇ ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਦਿ । ਪਾਣੀ ਸਰੀਰ ਦੀ ਬਣਤਰ ਅਤੇ ਸਰੀਰ ਦਾ ਤਾਪਮਾਨ ਨਿਯਮਿਤ ਰੱਖਣ ਲਈ ਵੀ ਜ਼ਰੂਰੀ ਹੈ ।

ਪਾਣੀ ਨੂੰ ਅਸੀਂ ਪਾਣੀ ਦੇ ਰੂਪ ਵਿਚ ਜਾਂ, ਪੇਅ ਪਦਾਰਥਾਂ ਜਾਂ ਹੋਰ ਭੋਜਨ ਪਦਾਰਥਾਂ ਰਾਹੀਂ ਪ੍ਰਾਪਤ ਕਰਦੇ ਹਾਂ ।
ਫੋਕ-ਝੋਕ ਭੋਜਨ ਦਾ ਅਜਿਹਾ ਹਿੱਸਾ ਹੈ ਜੋ ਸਾਡੀ ਪਾਚਨ ਪ੍ਰਣਾਲੀ ਵਿਚ ਪਚਾਇਆ ਨਹੀਂ ਜਾ ਸਕਦਾ । ਇਹ ਪੌਦਿਆਂ ਤੋਂ ਮਿਲਣ ਵਾਲੇ ਭੋਜਨ ਪਦਾਰਥ ਜਿਵੇਂ ਫ਼ਲ, ਸਬਜ਼ੀਆਂ ਅਤੇ ਅਨਾਜਾਂ ਵਿਚ ਹੁੰਦਾ ਹੈ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 23.
ਭੋਜਨ ਸਾਡੇ ਸਰੀਰ ਵਿਚ ਕੀ-ਕੀ ਕੰਮ ਕਰਦਾ ਹੈ ?
ਉੱਤਰ-
ਭੋਜਨ ਦੇ ਕੰਮ ਹਨ-ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਨ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ।

(i) ਸਰੀਰ ਨੂੰ ਅਰੋਗ ਰੱਖਣਾ – ਭੋਜਨ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸ਼ਕਤੀ ਮਨੁੱਖ ਨੂੰ ਰੋਗਾਂ ਨਾਲ ਸੰਘਰਸ਼ ਕਰਨ ਦੇ ਯੋਗ ਬਣਾਉਂਦੀ ਹੈ । ਭੋਜਨ ਵਿਚ ਕਈ ਪਦਾਰਥ ਕੱਚੇ ਭੋਜਨ, ਕੰਮ ਅਤੇ ਪੋਸ਼ਣ ਹੀ ਖਾਧੇ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਕਰਦੇ ਹਨ ।ਇਹਨਾਂ ਨੂੰ ਸੁਰੱਖਿਆਤਮਕ ਭੋਜਨ ਤੱਤ ਕਿਹਾ ਜਾਂਦਾ ਹੈ । ਇਹ ਤੱਤ ਖ਼ਾਸ ਕਰਕੇ ਖਣਿਜ, ਲੂਣ ਅਤੇ ਵਿਟਾਮਿਨਾਂ ਤੋਂ ਪ੍ਰਾਪਤ ਹੁੰਦੇ ਹਨ । ਜੇ ਭੋਜਨ ਵਿਚ ਇਹਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਵੱਧ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਤੱਤ ਫਲ, ਸਬਜ਼ੀਆਂ, ਦੁੱਧ, ਮਾਸ, ਕਲੇਜੀ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ ।

(ii) ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨਾ – ਵਧੀਆ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ | ਸਰੀਰ ਦੀਆਂ ਅੰਦਰੂਨੀ ਹਾਲਤਾਂ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਖੂਨ ਪ੍ਰਵਾਹ, ਸਾਹ ਕਿਰਿਆ, ਪਾਚਨਸ਼ੀਲਤਾ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣਾ ਆਦਿ ਨੂੰ ਨਿਯਮਿਤ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ । ਜੇ ਇਹ ਅੰਦਰੂਨੀ ਕਿਰਿਆਵਾਂ ਨਿਯਮਿਤ ਨਾ ਰਹਿਣ ਤਾਂ ਸਾਡਾ ਸਰੀਰ ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ । ਕਾਰਬੋਜ਼ ਤੋਂ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਮਿਲ ਕੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਦੇ ਹਨ ।

ਚਰਬੀ ਯੁਕਤ ਪਦਾਰਥਾਂ ਵਿਚ ਜ਼ਰੂਰੀ ਚਰਬੀ ਅਮਲ (Fatty acid), ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਪਾਣੀ ਆਦਿ ਇਹ ਕੰਮ ਕਰਦੇ ਹਨ ।

(iii) ਸਰੀਰਕ ਕੋਸ਼ਿਕਾਵਾਂ ਦਾ ਨਿਰਮਾਣ ਕਰਨਾ ਅਤੇ ਤੰਤੂਆਂ ਦੀ ਮੁਰੰਮਤ ਕਰਨਾ – ਵੱਖ-ਵੱਖ ਸਰੀਰਕ ਕਿਰਿਆਵਾਂ ਦੇ ਸੰਚਾਲਨ ਵਿਚ ਪੁਰਾਣੇ ਅਤੇ ਘਸੇ ਹੋਏ ਤੰਤੁ ਟੁੱਟਦੇ ਰਹਿੰਦੇ ਹਨ । ਟੁੱਟੀਆਂ-ਫੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਭੋਜਨ ਕਰਦਾ ਹੈ । ਭੋਜਨ ਸਰੀਰ ਵਿਚ ਨਸ਼ਟ ਹੋਏ ਤੰਤੂਆਂ ਦੀ ਥਾਂ ਨਵੇਂ ਤੰਤੂ ਵੀ ਬਣਾਉਂਦਾ ਹੈ । ਇਸ ਕੰਮ ਲਈ ਪ੍ਰੋਟੀਨ, ਖਣਿਜ ਅਤੇ ਪਾਣੀ ਜ਼ਰੂਰੀ ਤੱਤ ਹਨ । ਇਹ ਤੱਤ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੁੰਗਫਲੀ, ਦਾਲਾਂ, ਹਰੀਆਂ ਸਬਜ਼ੀਆਂ, ਮਾਸ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ । ਮਨੁੱਖੀ ਸਰੀਰ ਛੋਟੀਆਂਛੋਟੀਆਂ ਕੋਸ਼ਿਕਾਵਾਂ ਦਾ ਹੀ ਬਣਿਆ ਹੋਇਆ ਹੈ । ਜਿਵੇਂ ਜਿਵੇਂ ਉਮਰ ਵਧਦੀ ਹੈ ਸਰੀਰ ਵਿਚ ਨਵੇਂ ਤੰਤੂ ਲਗਾਤਾਰ ਬਣਦੇ ਰਹਿੰਦੇ ਹਨ ਜੋ ਸਰੀਰ ਦਾ ਵਾਧਾ ਅਤੇ ਵਿਕਾਸ ਕਰਦੇ ਹਨ । ਨਵੇਂ ਤੰਤੂਆਂ ਦੇ ਨਿਰਮਾਣ ਲਈ ਭੋਜਨ ਪਦਾਰਥਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ । ਇਸ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਜ਼ਰੂਰੀ ਹੁੰਦੇ ਹਨ ।

(iv) ਸਰੀਰ ਨੂੰ ਸ਼ਕਤੀ ਅਤੇ ਉਰਜਾ ਪ੍ਰਦਾਨ ਕਰਨਾ – ਜਿਵੇਂ ਮਸ਼ੀਨ ਨੂੰ ਕੰਮ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ਜੋ ਬਿਜਲੀ, ਕੋਲੇ ਜਾਂ ਪੈਟਰੋਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਵੇਂ ਹੀ ਮਨੁੱਖੀ ਸਰੀਰ ਨੂੰ ਜੀਵਤ ਰਹਿਣ ਅਤੇ ਕੰਮ ਕਰਨ ਲਈ ਉਰਜਾ ਦੀ ਲੋੜ ਪੈਂਦੀ ਹੈ ਜੋ ਭੋਜਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ | ਸਰੀਰ ਵਿਚਲੀਆਂ ਵੱਖ-ਵੱਖ ਪ੍ਰਕਿਰਿਆਵਾਂ ਲਈ ਵੀ ਉਰਜਾ ਲੋੜੀਂਦੀ ਹੈ ਜੋ ਭੋਜਨ ਹੀ ਪ੍ਰਦਾਨ ਕਰਦਾ ਹੈ । ਭੋਜਨ ਸਾਡੇ ਸਰੀਰ ਵਿਚ ਬਾਲਣ ਵਾਂਗ ਬਲ ਕੇ ਊਰਜਾ ਪੈਦਾ ਕਰਦਾ ਹੈ । ਪਰ ਇਹ ਸਰੀਰ ਦੀ ਗਰਮੀ ਨੂੰ ਸਥਿਰ ਰੱਖਦਾ ਹੈ ਤਾਂ ਕਿ ਸਰੀਰ ਦਾ ਤਾਪਮਾਨ ਜ਼ਿਆਦਾ ਵਧੇ ਜਾਂ ਘਟੇ ਨਾ ।

ਸਰੀਰ ਲਈ ਲੋੜੀਂਦੀ ਊਰਜਾ ਦਾ ਜ਼ਿਆਦਾਤਰ ਭਾਗ ਕਾਰਬੋਜ਼ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ । ਕਾਰਬੋਹਾਈਡਰੇਟ ਸਾਨੂੰ ਸਟਾਰਚ, ਖੰਡ ਅਤੇ ਸੈਲੂਲੋਜ਼ ਤੋਂ ਪ੍ਰਾਪਤ ਹੁੰਦੇ ਹਨ | ਬਨਸਪਤੀ, ਮੱਖਣ, ਘਿਉ, ਤੇਲ, ਮੇਵੇ ਅਤੇ ਚਰਬੀ ਯੁਕਤ ਖਾਣ ਵਾਲੇ ਪਦਾਰਥ ਉਰਜਾ ਦੇ ਮੁੱਖ ਸੋਮੇ ਹਨ । ਪ੍ਰੋਟੀਨ ਤੋਂ ਵੀ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਇਹ ਬਹੁਤ ਮਹਿੰਗਾ ਸਰੋਤ ਹੁੰਦਾ ਹੈ । ਉਰਜਾ ਦੇ ਤਾਪ ਨੂੰ ਕੈਲੋਰੀ ਵਿਚ ਨਾਪਿਆ ਜਾਂਦਾ ਹੈ । ਵੱਖ-ਵੱਖ ਪੌਸ਼ਟਿਕ ਤੱਤਾਂ ਤੋਂ ਪ੍ਰਾਪਤ ਕੈਲੋਰੀ ਦੀ ਮਾਤਰਾ ਇਸ ਤਰ੍ਹਾਂ ਹੈ-

  1. 1 ਗਰਾਮ ਕਾਰਬੋਹਾਈਡਰੇਟ -4 ਕੈਲੋਰੀ
  2. 1 ਗਰਾਮ ਚਰਬੀ -9 ਕੈਲੋਰੀ
  3. 1 ਗਰਾਮ ਪ੍ਰੋਟੀਨ -4 ਕੈਲੋਰੀ

ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਉਰਜਾ ਦੀ ਲੋੜ ਵੀ ਵੱਖ-ਵੱਖ ਹੁੰਦੀ ਹੈ । ਜਿਵੇਂ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਉਰਜਾ ਦੀ ਲੋੜ ਇਕ ਸਰੀਰਕ ਕੰਮ ਕਰਨ ਵਾਲੇ ਵਿਅਕਤੀ ਦੀ ਉਰਜਾ ਦੀ ਲੋੜ ਤੋਂ ਘੱਟ ਹੁੰਦੀ ਹੈ । ਇਸੇ ਤਰ੍ਹਾਂ ਵੱਖ-ਵੱਖ ਸਰੀਰਕ ਹਾਲਤਾਂ ਵਿਚ ਵੀ ਉਰਜਾ ਦੀ ਲੋੜ ਬਦਲ ਜਾਂਦੀ ਹੈ । ਜਿਵੇਂ ਕਿ ਬੱਚਾ ਜੰਮਣ ਵਾਲੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਂ ਨੂੰ ਵੱਧ ਊਰਜਾ ਦੀ ਲੋੜ ਹੁੰਦੀ ਹੈ ।

(v) ਸਰੀਰ ਦਾ ਤਾਪਮਾਨ ਸੰਤੁਲਿਤ ਕਰਨਾ – ਹਰ ਤਰ੍ਹਾਂ ਦੇ ਮੌਸਮ ਵਿਚ ਸਾਡੇ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ! ਗਰਮੀਆਂ ਵਿਚ ਸਾਨੂੰ ਪਸੀਨਾ ਆਉਂਦਾ ਹੈ । ਪਸੀਨਾ ਸੁੱਕਣ ਤੇ ਵਾਸ਼ਪੀਕਰਨ ਨਾਲ ਠੰਢ ਪੈਦਾ ਹੁੰਦੀ ਹੈ ਜਿਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ । ਸਰਦੀਆਂ ਵਿਚ ਸਰੀਰ ਇੰਨੀ ਉਰਜਾ ਪੈਦਾ ਕਰਦਾ ਹੈ ਕਿ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ। ਵੱਖ-ਵੱਖ ਹਾਲਤਾਂ ਵਿਚ ਵੱਖ-ਵੱਖ ਢੰਗਾਂ ਨਾਲ ਕਿਰਿਆ ਕਰਨ ਦਾ ਸੰਕੇਤ ਦਿਮਾਗ ਤੋਂ ਆਉਂਦਾ ਹੈ ਜਿਸ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਊਰਜਾ ਸਾਨੂੰ ਭੋਜਨ ਤੋਂ ਹੀ ਪਾਪਤ ਹੁੰਦੀ ਹੈ | ਪਾਣੀ ਸਰੀਰ ਦਾ ਤਾਪਮਾਨ ਨਿਯਮਿਤ ਰੱਖਣ ਲਈ ਅਤਿ ਮਹੱਤਵਪੂਰਨ ਹੈ ।

(vi) ਮਨੋਵਿਗਿਆਨਿਕ ਕੰਮ – ਸਰੀਰਕ ਕੰਮਾਂ ਤੋਂ ਇਲਾਵਾ ਭੋਜਨ ਮਨੋਵਿਗਿਆਨਿਕ ਕੰਮ ਵੀ ਕਰਦਾ ਹੈ ਇਸ ਰਾਹੀਂ ਕਈ ਭਾਵਨਾਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ । ਭੋਜਨ ਦੇ ਪੌਸ਼ਟਿਕ ਹੋਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਪੂਰਨ ਸੰਤੁਸ਼ਟੀ ਪ੍ਰਦਾਨ ਕਰੇ । ਇਸ ਤੋਂ ਇਲਾਵਾ ਘਰ ਵਿਚ ਜਦੋਂ ਹਿਣੀ ਪਰਿਵਾਰ ਜਾਂ ਮਹਿਮਾਨਾਂ ਨੂੰ ਵਧੀਆ ਭੋਜਨ ਪਰੋਸਦੀ ਹੈ ਤਾਂ ਸਿੱਟੇ ਵਜੋਂ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਗ੍ਰਹਿਣੀ ਨੂੰ ਪ੍ਰਸੰਸਾ ਤੋਂ ਆਨੰਦ ਪ੍ਰਾਪਤ ਹੁੰਦਾ ਹੈ, ਜੋ ਉਸ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ।

(vii) ਸਮਾਜਿਕ ਅਤੇ ਧਾਰਮਿਕ ਕੰਮ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖ਼ੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲਜੋਲ ਵਧਾਇਆ ਜਾਂਦਾ ਹੈ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ ਰੀਤ ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 24.
ਭੋਜਨ ਦੇ ਸਰੀਰਕ ਕੰਮ ਕੀ ਹਨ ਅਤੇ ਇਹਨਾਂ ਲਈ ਕਿਹੜੇ-ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੈ।
ਉੱਤਰ-
ਭੋਜਨ ਦੇ ਕੰਮ :-ਇਸ ਦੇ ਲਈ ਪ੍ਰਸ਼ਨ 23 ਦਾ ਉੱਤਰ ਪੜ੍ਹੋ ।

ਭੋਜਨ ਸਮੂਹ ਪੌਸ਼ਟਿਕ ਤੱਤ ਕੰਮ
1. ਊਰਜਾ ਦੇਣ ਵਾਲੇ ਭੋਜਨ

(i) ਅਨਾਜ ਅਤੇ ਜੋੜਾਂ ਵਾਲੀਆਂ ਸਬਜ਼ੀਆਂ

(ii) ਸ਼ੱਕਰ ਅਤੇ ਗੁੜ, ਤੇਲ, ਘਿਓ ਅਤੇ ਮੱਖਣ।

ਕਾਰਬੋਹਾਈਡਰੇਟ ਅਤੇ ਚਰਬੀ ਊਰਜਾ ਪ੍ਰਦਾਨ ਕਰਨਾ
2. ਸਰੀਰ ਦੀ ਬਣਤਰ ਅਤੇ ਵਾਧੇ ਲਈ ਭੋਜਨ

(i) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ

(ii) ਮਾਸ, ਮੱਛੀ ਅਤੇ ਅੰਡੇ

(iii) ਦਾਲਾਂ ਅਤੇ .

(iv) ਸੁੱਕੇ ਮੇਵੇ

ਪ੍ਰੋਟੀਨ ਸਰੀਰ ਦੇ ਵਾਧੇ ਅਤੇ ਟੁੱਟੇਫੁੱਟੇ ਤੰਤੂਆਂ ਦੀ ਮੁਰੰਮਤ ਕਰਨ ਲਈ ।
3. ਰੱਖਿਅਕ ਭੋਜਨ

(i) ਪੀਲੇ ਅਤੇ ਸੰਤਰੀ ਰੰਗ ਦੇ ਫਲ

(ii) ਹਰੀਆਂ ਸਬਜ਼ੀਆਂ

(iii) ਹੋਰ ਫਲ ਅਤੇ ਸਬਜ਼ੀਆਂ

ਵਿਟਾਮਿਨ ਅਤੇ ਖਣਿਜ ਪਦਾਰਥ ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਨੀ ਅਤੇ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਨਾ ।

PSEB 9th Class Home Science Guide ਭੋਜਨ, ਕੰਮ ਅਤੇ ਪੋਸ਼ਣ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਐਸਕੀਮੋ ਵਗੈਰਾ ਦੀ ਮੁੱਖ ਖ਼ੁਰਾਕ ਕੀ ਹੈ ?
ਉੱਤਰ-
ਇਹਨਾਂ ਦੀ ਮੁੱਖ ਖ਼ੁਰਾਕ ਮਾਸ, ਮੱਛੀ ਅਤੇ ਅੰਡਾ ਹੈ ।

ਪ੍ਰਸ਼ਨ 2.
ਜੇ ਠੀਕ ਭੋਜਨ ਨਾ ਖਾਧਾ ਜਾਵੇ ਤਾਂ ਇਸ ਦਾ ਸਾਡੇ ਸਰੀਰ ‘ ਤੇ ਕੀ ਅਸਰ ਹੋਵੇਗਾ ?
ਉੱਤਰ-
ਭੋਜਨ ਅਤੇ ਸਿਹਤ ਦਾ ਸਿੱਧਾ ਸੰਬੰਧ ਹੈ । ਜੇ ਠੀਕ ਭੋਜਨ ਨਾ ਖਾਧਾ ਜਾਵੇ ਤਾਂ ਸਾਡੇ ਸਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਵਿਚ ਕਮੀ ਆ ਜਾਂਦੀ ਹੈ । ਜਿਸ ਕਾਰਨ ਸਾਨੂੰ ਕੋਈ ਵੀ ਬਿਮਾਰੀ ਆਸਾਨੀ ਨਾਲ ਹੋ ਸਕਦੀ ਹੈ । ਸਰੀਰ ਦੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ ।

ਪ੍ਰਸ਼ਨ 3.
ਦੁੱਧ ਦੇ ਪੌਸ਼ਟਿਕ ਗੁਣਾਂ ਦੇ ਕੀ ਕਾਰਨ ਹਨ ?
ਉੱਤਰ-
ਦੁੱਧ ਵਿਚ ਪ੍ਰੋਟੀਨ, ਵਿਟਾਮਿਨ ਅਤੇ ਕੈਲਸ਼ੀਅਮ ਹੁੰਦਾ ਹੈ, ਜਿਸ ਕਾਰਨ ਇਸ ਵਿਚ ਪੌਸ਼ਟਿਕ ਗੁਣ ਹੁੰਦੇ ਹਨ ।

ਪ੍ਰਸ਼ਨ 4.
ਭੋਜਨ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਜਿਸ ਖਾਧ ਪਦਾਰਥ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਅਤੇ ਸ਼ਕਤੀ ਮਿਲਦੀ ਹੈ, ਉਸ ਨੂੰ ਭੋਜਨ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਪੌਸ਼ਟਿਕ ਤੱਤ ਕੀ ਹਨ ?
ਉੱਤਰ-
ਭੋਜਨ ਵਿਚਲੇ ਰਸਾਇਣਿਕ ਤੱਤਾਂ ਦੇ ਮਿਸ਼ਰਨ ਨੂੰ ਪੌਸ਼ਟਿਕ ਤੱਤ ਕਿਹਾ ਜਾਂਦਾ ਹੈ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 6.
ਕਿਹੜੇ ਭੋਜਨ ਪਦਾਰਥਾਂ ਤੋਂ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
ਓ, ਤੇਲ, ਮੇਵੇ, ਦਾਲਾਂ ਅਤੇ ਚਰਬੀ ਯੁਕਤ ਪਦਾਰਥਾਂ ਤੋਂ ਸਰੀਰ ਨੂੰ ਊਰਜਾ । ਮਿਲਦੀ ਹੈ ।

ਪ੍ਰਸ਼ਨ 7.
ਸਰੀਰ ਦੇ ਨਿਰਮਾਣ ਲਈ ਕਿਹੜੇ ਭੋਜਨ ਪਦਾਰਥ ਜ਼ਰੂਰੀ ਹਨ ?
ਉੱਤਰ-
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਸਾਬਤ ਦਾਲਾਂ, ਮਾਸ, ਅੰਡੇ ਆਦਿ ।

ਪ੍ਰਸ਼ਨ 8.
ਕਿਹੜੇ ਭੋਜਨ ਪਦਾਰਥ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ?
ਉੱਤਰ-
ਫਲ, ਸਬਜ਼ੀਆਂ ਅਤੇ ਪਾਣੀ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ।

ਪ੍ਰਸ਼ਨ 9.
ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਦੇ ਨਾਂ ਲਿਖੋ ।
ਉੱਤਰ-
ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਵਿਟਾਮਿਨ, ਖਣਿਜ ਪਦਾਰਥ, ਫੋਕ ਅਤੇ ਪਾਣੀ ਲੋੜੀਂਦੇ ਪੌਸ਼ਟਿਕ ਤੱਤ ਹਨ ।

ਪ੍ਰਸ਼ਨ 10.
ਪੋਸ਼ਣ ਕੀ ਹੁੰਦਾ ਹੈ ?
ਉੱਤਰ-
ਇਹ ਇਕ ਅਜਿਹੀ ਪ੍ਰਸਥਿਤੀ ਹੈ ਜੋ ਸਰੀਰ ਨੂੰ ਵਿਕਸਿਤ ਕਰਦੀ ਅਤੇ ਬਣਾਈ ਰੱਖਦੀ ਹੈ ।

ਪ੍ਰਸ਼ਨ 11.
ਭੋਜਨ ਸਰੀਰ ਲਈ ਕੀ ਕੰਮ ਕਰਦਾ ਹੈ ?
ਉੱਤਰ-

  1. ਸਰੀਰਕ ਕਿਰਿਆਵਾਂ ਨੂੰ ਚਾਲੂ ਅਤੇ ਅਰੋਗ ਰੱਖਦਾ ਹੈ ।
  2. ਮਨੋਵਿਗਿਆਨਿਕ ਕੰਮ ।
  3. ਸਮਾਜਿਕ ਕੰਮ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 12.
ਸਰੀਰ ਵਿਚ ਊਰਜਾ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਸਰੀਰ ਵਿਚ ਊਰਜਾ ਕਾਰਬਨ ਯੌਗਿਕਾਂ ਦੇ ਆਕਸੀਕਰਨ ਨਾਲ ਪੈਦਾ ਹੁੰਦੀ ਹੈ ।

ਪ੍ਰਸ਼ਨ 13.
ਕਿਹੜੇ ਪੌਸ਼ਟਿਕ ਤੱਤਾਂ ਤੋਂ ਊਰਜਾ ਪੈਦਾ ਹੁੰਦੀ ਹੈ ?
ਉੱਤਰ-
ਕਾਰਬੋਹਾਈਡਰੇਟਸ, ਚਰਬੀ ਅਤੇ ਪ੍ਰੋਟੀਨ ਤੋਂ ਉਰਜਾ ਪੈਦਾ ਹੁੰਦੀ ਹੈ ।

ਪ੍ਰਸ਼ਨ 14.
ਸਰੀਰ ਵਿਚ ਕਿਹੜੇ ਤੱਤ ਘੱਟ ਮਾਤਰਾ ਵਿਚ ਲੋੜੀਂਦੇ ਹਨ ?
ਉੱਤਰ-
ਕੈਲਸ਼ੀਅਮ, ਮੈਗਨੀਸ਼ੀਅਮ, ਤਾਂਬਾ, ਆਇਓਡੀਨ, ਜ਼ਿੰਕ, ਵਿਟਾਮਿਨ ਆਦਿ ਸਰੀਰ ਨੂੰ ਘੱਟ ਮਾਤਰਾ ਵਿਚ ਲੋੜੀਂਦੇ ਹਨ ।

ਪ੍ਰਸ਼ਨ 15.
ਇਕ 65 ਕਿਲੋ ਆਦਮੀ ਦੇ ਸਰੀਰ ਵਿਚ ਪਾਣੀ, ਪ੍ਰੋਟੀਨ, ਕੈਲਸ਼ੀਅਮ, ਤਾਂਬਾ ਅਤੇ ਥਾਇਆਮੀਨ ਦੀ ਕਿੰਨੀ ਮਾਤਰਾ ਹੁੰਦੀ ਹੈ ?
ਉੱਤਰ-
ਪਾਣੀ – 40 ਕਿਲੋਗਰਾਮ
ਪ੍ਰੋਟੀਨ – 11 ਕਿਲੋਗਰਾਮ
ਕੈਲਸ਼ੀਅਮ – 1200 ਗਰਾਮ
ਤਾਂਬਾ – 100-150 ਮਿਲੀਗਰਾਮ
ਥਾਇਆਮੀਨ – 25 ਮਿਲੀਗਰਾਮ

ਪ੍ਰਸ਼ਨ 16.
65 ਕਿਲੋ ਦੇ ਆਦਮੀ ਦੇ ਸਰੀਰ ਵਿਚ ਚਰਬੀ, ਲੋਹਾ, ਆਇਓਡੀਨ ਅਤੇ ਵਿਟਾਮਿਨ ਸੀ ਕਿੰਨੀ ਮਾਤਰਾ ਵਿਚ ਹੁੰਦੇ ਹਨ ?
ਉੱਤਰ-
ਚਰਬੀ – 9 ਕਿਲੋਗਰਾਮ
ਲੋਹਾ – 3-4 ਗਰਾਮ
ਆਇਓਡੀਨ – 25-50 ਮਿਲੀਗਰਾਮ
ਵਿਟਾਮਿਨ – 5 ਗਰਾਮ ।

ਪ੍ਰਸ਼ਨ 17.
ਸਾਡੇ ਸਰੀਰ ਵਿਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
ਸਾਡੇ ਸਰੀਰ ਵਿਚ ਪਾਣੀ 70% ਹੁੰਦਾ ਹੈ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 18.
ਖੂਨ ਬਣਾਉਣ ਲਈ ਕਿਹੜੇ ਤੱਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਖੂਨ ਬਣਾਉਣ ਲਈ ਲੋਹਾ ਅਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 19.
ਗਰਮੀਆਂ ਵਿਚ ਸਰੀਰ ਦਾ ਤਾਪਮਾਨ ਕਿਵੇਂ ਨਿਯਮਿਤ ਰਹਿੰਦਾ ਹੈ ?
ਉੱਤਰ-
ਗਰਮੀਆਂ ਵਿਚ ਪਸੀਨਾ ਆਉਂਦਾ ਹੈ ਅਤੇ ਪਸੀਨੇ ਦੇ ਵਾਸ਼ਪੀਕਰਨ ਨਾਲ ਠੰਡ ਪੈਦਾ ਹੁੰਦੀ ਹੈ । ਇਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ।

ਪ੍ਰਸ਼ਨ 20.
ਸਰਦੀਆਂ ਵਿਚ ਸਰੀਰ ਦਾ ਤਾਪਮਾਨ ਕਿਵੇਂ ਨਿਯਮਿਤ ਰਹਿੰਦਾ ਹੈ ?
ਉੱਤਰ-
ਸਰਦੀਆਂ ਵਿਚ ਸਰੀਰ ਰਾਹੀਂ ਕਾਫ਼ੀ ਉਰਜਾ ਪੈਦਾ ਕੀਤੀ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ।

ਪ੍ਰਸ਼ਨ 21.
ਮਾਨਸਿਕ ਪੱਖ ਤੋਂ ਕਿਹੜਾ ਵਿਅਕਤੀ ਠੀਕ ਹੁੰਦਾ ਹੈ ?
ਉੱਤਰ-
ਮਾਨਸਿਕ ਪੱਖ ਤੋਂ ਉਹ ਵਿਅਕਤੀ ਠੀਕ ਹੁੰਦਾ ਹੈ ਜਿਸ ਨੂੰ –

  1. ਆਪਣੀ ਕਾਬਲੀਅਤ ਅਤੇ ਖਾਮੀਆਂ ਬਾਰੇ ਪਤਾ ਹੋਵੇ ।
  2. ਜੋ ਚਿੰਤਾ ਜਾਂ ਕਿਸੇ ਕਿਸਮ ਦੇ ਖਿਚਾਉ ਤੋਂ ਮੁਕਤ ਹੋਵੇ ।
  3. ਚੌਕਸ ਅਤੇ ਫੁਰਤੀਲਾ ਹੋਵੇ ।
  4. ਸਮਝਦਾਰ ਅਤੇ ਸਿੱਖਣ ਵਾਲਾ ਹੋਵੇ ।

ਪ੍ਰਸ਼ਨ 22.
ਸਮਾਜਿਕ ਤੌਰ ਤੇ ਸੰਤੁਸ਼ਟ ਵਿਅਕਤੀ ਕੌਣ ਹੁੰਦਾ ਹੈ ?
ਉੱਤਰ-
ਸਮਾਜਿਕ ਤੌਰ ਤੇ ਸੰਤੁਸ਼ਟ ਵਿਅਕਤੀ ਉਹ ਹੁੰਦਾ ਹੈ-

  1. ਜੋ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨਾਲ ਲੈ ਕੇ ਵਿਚਰਦਾ ਹੈ ।
  2. ਜੋ ਚੰਗੇ ਤੌਰ ਤਰੀਕੇ ਤੇ ਸ਼ਿਸ਼ਟਾਚਾਰ ਅਪਣਾਉਂਦਾ ਹੈ ।
  3. ਜੋ ਦੂਜਿਆਂ ਦੀ ਮੱਦਦ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ ।
  4. ਜੋ ਸਮਾਜ ਅਤੇ ਪਰਿਵਾਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਪ੍ਰਸ਼ਨ 23.
ਵਿਟਾਮਿਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ, ਵਿਸਥਾਰਪੂਰਵਕ ਦੱਸੋ ।
ਉੱਤਰ-
ਵਿਟਾਮਿਨ ਦੋ ਤਰ੍ਹਾਂ ਦੇ ਹੁੰਦੇ ਹਨ

  • ਪਾਣੀ ਵਿਚ ਘੁਲਣਸ਼ੀਲ ਵਿਟਾਮਿਨ-‘ਸੀ’ ਅਤੇ ‘ਬੀ’ ਗਰੁੱਪ ਦੇ ਵਿਟਾਮਿਨ ਜਿਵੇਂ ਕਿ ਥਾਇਆਮੀਨ, ਰਾਇਬੋਫਲੇਵਿਨ, ਨਿਕੋਟਿਨਿਕ ਅਮਲ, ਪਿਡਾਕਸਿਨ, ਫੌਲਿਕ ਅਮਲ ਅਤੇ ਵਿਟਾਮਿਨ ਬੀ 12 ਪਾਣੀ ਵਿਚ ਘੁਲਣਸ਼ੀਲ ਹਨ ।
  • ਚਰਬੀ ਵਿਚ ਘੁਲਣਸ਼ੀਲ ਵਿਟਾਮਿਨ-ਏ’, ‘ਡੀ’ ਅਤੇ ‘ਕੇ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹਨ ।

ਪ੍ਰਸ਼ਨ 24.
ਸਭ ਤੋਂ ਵੱਧ ਪ੍ਰੋਟੀਨ, ਚਰਬੀ, ਖਣਿਜ ਪਦਾਰਥ, ਕਾਰਬੋਜ, ਕੈਲਸ਼ੀਅਮ, ਲੋਹਾ ਅਤੇ ਊਰਜਾ ਕਿਹੜੇ ਭੋਜਨ ਪਦਾਰਥਾਂ ਵਿਚ ਹੁੰਦੇ ਹਨ ?
ਉੱਤਰ-
ਪ੍ਰੋਟੀਨ – ਸੋਇਆਬੀਨ (43.2 ਗਰਾਮ)
ਚਰਬੀ – ਮੱਖਣ (81 ਗਰਾਮ)
ਖਣਿਜ ਪਦਾਰਥ – ਸੋਇਆਬੀਨ (4.6 ਗਰਾਮ)
ਕਾਰਬੋਜ਼ – ਗੁੜ (95 ਗਰਾਮ)
ਕੈਲਸ਼ੀਅਮ – ਖੋਆ (956 ਮਿਲੀਗਰਾਮ)
ਲੋਹਾ – ਸਰੋਂ (16.3 ਮਿਲੀਗਰਾਮ)
ਉਰਜਾ – ਮੱਖਣ (729 ਕਿਲੋ ਕੈਲੋਰੀ)
ਇਹ ਮਾਤਰਾ 100 ਗਰਾਮ ਭੋਜਨ ਪਦਾਰਥ ਲਈ ਹਨ ।

ਪ੍ਰਸ਼ਨ 25.
ਪਾਣੀ ਦਾ ਸਰੀਰ ਵਿੱਚ ਕੰਮ ਦੱਸੋ ।
ਉੱਤਰ-
ਪਾਣੀ ਦੇ ਕੰਮ

  1. ਪਾਣੀ ਵੱਖ-ਵੱਖ ਪਦਾਰਥਾਂ ਨੂੰ ਸਰੀਰ ਵਿਚ ਇਕ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਦਾ ਕੰਮ ਕਰਦਾ ਹੈ । ਜਿਵੇਂ ਕਿ ਹਾਰਮੋਨਜ਼ ਆਦਿ ।
  2. ਪਾਣੀ ਸਰੀਰ ਦੇ ਤਾਪਮਾਨ ਨੂੰ ਨਿਯਮਤ ਕਰਦਾ ਹੈ ।

ਵਸਤੂਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ਸਰੀਰ ਵਿਚ …………………….. % ਖਣਿਜ ਪਦਾਰਥ ਹੁੰਦੇ ਹਨ ।
2. ਪਾਣੀ ਸਰੀਰ ਦੇ ……………………… ਨੂੰ ਨਿਯਮਿਤ ਕਰਦਾ ਹੈ ।
3. ਊਰਜਾ ਨੂੰ ………………………… ਵਿਚ ਮਾਪਿਆ ਜਾਂਦਾ ਹੈ ।
4. ਰਕਤ ਵਿਚ ……………………….. ਪਾਣੀ ਹੁੰਦਾ ਹੈ ।
5. ਰਾਈਬੋਫਲੇਵਿਨ …………………….. ਵਿਚ ਘੁਲਣਸ਼ੀਲ ਹੈ ।
ਉੱਤਰ-
1. 4%,
2. ਤਾਪਮਾਨ,
3. ਕਿਲੋ ਕੈਲੋਰੀ,
4. 90%,
5. ਪਾਣੀ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਇਕ 65 ਕਿਲੋਗ੍ਰਾਮ ਭਾਰ ਵਾਲੇ ਪੁਰਸ਼ ਦੇ ਸਰੀਰ ਵਿਚ ਕਿੰਨਾ ਪ੍ਰੋਟੀਨ ਹੁੰਦਾ ਹੈ ?
ਉੱਤਰ-
11 ਕਿਲੋਗ੍ਰਾਮ ।

ਪ੍ਰਸ਼ਨ 2.
ਸਾਡੇ ਸਰੀਰ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
70%.

ਪ੍ਰਸ਼ਨ 3.
ਕਾਰਬੋਜ ਅਤੇ ਵਸਾ ਦਾ ਕੀ ਕੰਮ ਹੈ ?
ਉੱਤਰ-
ਊਰਜਾ ਪ੍ਰਦਾਨ ਕਰਨਾ ।

ਪ੍ਰਸ਼ਨ 4.
ਵਸਾ ਵਿਚ ਘੁਲਣਸ਼ੀਲ ਇਕ ਵਿਟਾਮਿਨ ਦੱਸੋ ।
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 5.
ਵਿਟਾਮਿਨ ਅਤੇ ਖਣਿਜ ਪਦਾਰਥਾਂ ਨੂੰ ਕਿਹੋ ਜਿਹਾ ਤੱਤ ਕਿਹਾ ਜਾਂਦਾ ਹੈ ?
ਉੱਤਰ-
ਰੱਖਿਅਕ ਤੱਤ ।

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਠੀਕ/ਗਲਤ ਦੱਸੋ

1. ਸਾਡੇ ਸਰੀਰ ਵਿਚ ਪਾਣੀ ਹੁੰਦਾ ਹੈ ।
ਉੱਤਰ-
ਠੀਕ

2. ਵਿਟਾਮਿਨ ਬੀ ਪਾਣੀ ਵਿਚ ਅਘੁਲਣਸ਼ੀਲ ਹੈ ।
ਉੱਤਰ-
ਗਲਤ

3. ਦੁੱਧ ਵਿਚ ਪ੍ਰੋਟੀਨ, ਵਿਟਾਮਿਨ ਤੇ ਕੈਲਸ਼ੀਅਮ ਹੁੰਦਾ ਹੈ ।
ਉੱਤਰ-
ਠੀਕ

4. ਪਾਣੀ ਤੋਂ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ ।
ਉੱਤਰ-
ਗਲਤ

5. ਪ੍ਰੋਟੀਨ ਸਰੀਰ ਦੀ ਮੁਰੰਮਤ ਕਰਨ ਦੇ ਕੰਮ ਆਉਂਦਾ ਹੈ ।
ਉੱਤਰ-
ਠੀਕ

6. ਖਣਿਜ ਪਦਾਰਥ ਤੇ ਵਿਟਾਮਿਨ ਰੱਖਿਅਕ ਭੋਜਨ ਹਨ ।
ਉੱਤਰ-
ਠੀਕ

PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ

ਬਹੁ-ਵਿਕਲਪੀ

ਪ੍ਰਸ਼ਨ 1.
ਸਿਹਤਮੰਦ ਵਿਅਕਤੀ ਲਈ ਠੀਕ ਤੱਥ ਨਹੀਂ ਹੈ-
(A) ਸਰੀਰ ਸੁਡੌਲ ਹੁੰਦਾ ਹੈ
(B) ਭੁੱਖ ਅਤੇ ਨੀਂਦ ਘੱਟ ਹੁੰਦੀ ਹੈ ।
(C) ਭਾਰ, ਉਮਰ ਅਤੇ ਕੱਦ ਅਨੁਸਾਰ ਹੁੰਦਾ ਹੈ
(D) ਸਾਰੇ ਠੀਕ ।
ਉੱਤਰ-
(B) ਭੁੱਖ ਅਤੇ ਨੀਂਦ ਘੱਟ ਹੁੰਦੀ ਹੈ ।

ਪ੍ਰਸ਼ਨ 2.
ਠੀਕ ਤੱਥ ਹਨ
(A) ਸਰੀਰ ਵਿਚ 4% ਖਣਿਜ ਪਦਾਰਥ ਹੁੰਦੇ ਹਨ।
(B) ਇਕ ਗਰਾਮ ਚਰਬੀ ਵਿਚ 9 ਕੈਲੋਰੀ ਊਰਜਾ ਹੁੰਦੀ ਹੈ।
(C) ਸੋਇਆਬੀਨ ਵਿੱਚ ਵਧੇਰੇ ਪ੍ਰੋਟੀਨ ਹੁੰਦਾ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਸਰੀਰ ਵਿਚ ……………….. ਅਤੇ ਖੂਨ ਵਿਚ ……………….. ਪਾਣੀ ਹੁੰਦਾ ਹੈ ।
(A) 70%, 90%
(B) 90%, 70%
(C) 100%, 100%
(D) 70%, 20%.
ਉੱਤਰ-
(A) 70%, 90%

PSEB 9th Class Home Science Solutions Chapter 4 ਘਰ ਦੀ ਭਾਈ

Punjab State Board PSEB 9th Class Home Science Book Solutions Chapter 4 ਘਰ ਦੀ ਭਾਈ Textbook Exercise Questions and Answers.

PSEB Solutions for Class 9 Home Science Chapter 4 ਘਰ ਦੀ ਭਾਈ

Home Science Guide for Class 9 PSEB ਘਰ ਦੀ ਭਾਈ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਸਫ਼ਾਈ ਲਈ ਕਿਸ ਕਿਸਮ ਦਾ ਸਾਮਾਨ ਵਰਤੋਂ ਵਿਚ ਆਉਂਦਾ ਹੈ ?
ਉੱਤਰ-
ਘਰ ਦੀ ਸਫ਼ਾਈ ਲਈ ਪੰਜ ਕਿਸਮ ਦੇ ਸਾਮਾਨ ਦੀ ਵਰਤੋਂ ਹੁੰਦੀ ਹੈ ।
ਪੋਚਾ ਅਤੇ ਪੁਰਾਣੇ ਕੱਪੜੇ, ਝਾੜੂ ਅਤੇ ਬੁਰਸ਼, ਬਰਤਨ, ਸਫ਼ਾਈ ਲਈ ਸਾਬਣ ਅਤੇ ਹੋਰ ਪ੍ਰਤਿਕਾਰਕ ਸਫ਼ਾਈ ਕਰਨ ਵਾਲੇ ਯੰਤਰ ।

ਪ੍ਰਸ਼ਨ 2.
ਸਫ਼ਾਈ ਕਿਹੜੇ-ਕਿਹੜੇ ਢੰਗਾਂ ਨਾਲ ਕੀਤੀ ਜਾਂਦੀ ਹੈ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ ਜਿਵੇਂ-ਝਾਤੂ ਅਤੇ ਬੁਰਸ਼ ਨਾਲ, ਪਾਣੀ ਨਾਲ ਧੋਣਾ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 3.
ਰੋਜ਼ਾਨਾ ਸਫ਼ਾਈ ਅਤੇ ਮਾਸਿਕ ਸਫ਼ਾਈ ਵਿਚ ਕੀ ਅੰਤਰ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਪ੍ਰਤੀਦਿਨ ਕੀਤੀ ਜਾਣ ਵਾਲੀ ਸਫ਼ਾਈ ਨੂੰ ਰੋਜ਼ਾਨਾ ਸਫ਼ਾਈ ਕਹਿੰਦੇ ਹਨ । ਰੋਜ਼ਾਨਾ ਸਫ਼ਾਈ ਵਿਚ ਹਰ ਕਮਰੇ ਵਿਚ ਝਾੜੂ ਪੋਚਾ ਲਾਇਆ ਜਾਂਦਾ ਹੈ ।
ਮਾਸਿਕ ਸਫ਼ਾਈ – ਇਹ ਸਫ਼ਾਈ ਮਹੀਨੇ ਬਾਅਦ ਤੇ ਮਹੀਨੇ ਵਿਚ ਇਕ ਵਾਰ ਕੀਤੀ ਜਾਂਦੀ ਹੈ । ਜਿਵੇਂ-ਰਸੋਈ ਅਤੇ ਅਲਮਾਰੀਆਂ ਦੀ ਸਫ਼ਾਈ ਆਦਿ ।

ਪ੍ਰਸ਼ਨ 4.
ਵੈਕਿਯੂਮ ਕਲੀਨਰ ਕਿਹੋ ਜਿਹਾ ਉਪਕਰਨ ਹੈ ?
ਉੱਤਰ-
ਇਹ ਇਕ ਬਿਜਲੀ ਨਾਲ ਚਲਣ ਵਾਲੀ ਮਸ਼ੀਨ ਹੈ । ਇਸ ਨੂੰ ਜਦੋਂ ਬਿਜਲੀ ਨਾਲ ਜੋੜ ਕੇ ਸਫ਼ਾਈ ਕਰਨ ਵਾਲੀ ਥਾਂ ਤੇ ਚਲਾਇਆ ਜਾਂਦਾ ਹੈ ਤਾਂ ਸਾਰੀ ਮਿੱਟੀ ਆਦਿ ਇਸ ਦੇ ਅੰਦਰ ਖਿੱਚੀ ਜਾਂਦੀ ਹੈ ਤੇ ਇਕ ਥੈਲੀ ਵਿਚ ਇਕੱਠੀ ਹੋ ਜਾਂਦੀ ਹੈ । ਇਹ ਮਸ਼ੀਨ ਵਰਤਨ ਨਾਲ ਮਿੱਟੀ ਨਹੀਂ ਉਡਦੀ ਅਤੇ ਸਫ਼ਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਘਰ ਦੀ ਸਫ਼ਾਈ ਕਿਉਂ ਜ਼ਰੂਰੀ ਹੁੰਦੀ ਹੈ ?
ਉੱਤਰ-

  • ਸਫ਼ਾਈ ਕੀਤੀ ਜਾਵੇ ਤਾਂ ਘਰ ਸਾਫ਼ ਸੁਥਰਾ ਤੇ ਸੋਹਣਾ ਲੱਗਦਾ ਹੈ । ਇਹ ਗਹਿਣੀ ਦੇ ਸੁਚੱਜੇਪਨ ਦਾ ਸਚਕ ਹੁੰਦਾ ਹੈ ।
  • ਜੇ ਘਰ ਬਹੁਤੇ ਸਮੇਂ ਲਈ ਗੰਦਾ ਰੱਖਿਆ ਜਾਵੇ ਤਾਂ ਘਰ ਦਾ ਸਾਜ਼ੋ-ਸਮਾਨ ਛੇਤੀ ਖ਼ਰਾਬ ਹੋ ਜਾਂਦਾ ਹੈ । ਰੀਦੀ ਜਗਾ ਤੇ ਕਿਸੇ ਦਾ ਬੈਠਣ ਨੂੰ ਜੀ ਨਹੀਂ ਕਰਦਾ ।
  • ਗੰਦੇ ਘਰ ਦੀ ਹਵਾ ਵੀ ਸਾਫ ਨਹੀਂ ਹੁੰਦੀ ਤੇ ਅਜਿਹੀ ਹਵਾ ਵਿਚ ਸਾਹ ਲੈਣ ਨਾਲ ਸਿਹਤ ਤੇ ਬੁਰਾ ਅਸਰ ਪੈਂਦਾ ਹੈ । ਸਫ਼ਾਈ ਕਰਨ ਨਾਲ ਘਰ ਦੀ ਹਵਾ ਸਾਫ਼ ਹੋ ਜਾਂਦੀ ਹੈ ।
  • ਦੇ ਘਰ ਵਿਚ ਕਈ ਪ੍ਰਕਾਰ ਦੇ ਕੀਟਾਣੂ, ਮੱਖੀ, ਮੱਛਰ ਆਦਿ ਪੈਦਾ ਹੋ ਜਾਂਦੇ ਹਨ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੇ ਹਨ ।

ਪ੍ਰਸ਼ਨ 6.
ਘਰ ਦੀ ਸਫਾਈ ਸਮੇਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਘਰ ਦੀ ਸਫ਼ਾਈ ਸਮੇਂ ਧਿਆਨ ਵਿਚ ਰੱਖਣ ਯੋਗ ਮਹੱਤਵਪੂਰਨ ਤੱਤ-

  • ਘਰ ਦੀ ਸਫ਼ਾਈ ਪਤੀ ਘਰ ਦੇ ਸਾਰੇ ਮੈਂਬਰਾਂ ਨੂੰ ਦਿਲਚਸਪੀ ਹੋਣੀ ਚਾਹੀਦੀ ਹੈ ਕਿਉਂਕਿ ਘਰ ਦੀ ਸਫ਼ਾਈ ਦੌਰਾਨ ਸਾਰੇ ਮੈਂਬਰਾਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ ।
  • ਸਫ਼ਾਈ ਕਰਨ ਸਮੇਂ ਲੋੜੀਂਦਾ ਸਾਰਾ ਸਾਮਾਨ ਇਕ ਜਗਾ ਤੇ ਇਕੱਠਾ ਕਰ ਲੈਣਾ ਚਾਹੀਦਾ ਹੈ ।
  • ਘਰ ਦੀ ਸਫ਼ਾਈ ਯੋਜਨਾ ਬਣਾ ਕੇ ਕਰਨੀ ਚਾਹੀਦੀ ਹੈ ਕਿਉਂਕਿ ਬਗੈਰ ਯੋਜਨਾ ਤੋਂ ਕੀਤੀ ਜਾਣ ਵਾਲੀ ਸਫ਼ਾਈ ਵਿਚ ਵਧ ਸਮਾਂ ਲਗਦਾ ਹੈ।
  • ਬੇਧਿਆਨੇ ਅਤੇ ਬੇਢੰਗੇ ਤਰੀਕੇ ਨਾਲ ਕੀਤੀ ਗਈ ਸਫ਼ਾਈ ਘਰ ਨੂੰ ਸਾਫ਼ ਬਣਾਉਣ ਦੀ ਜਗ੍ਹਾ ਹੋਰ ਵੀ ਬਦਸੂਰਤ ਬਣਾ ਦਿੰਦੀ ਹੈ ਇਸ ਲਈ ਸਫ਼ਾਈ ਸਹੀ ਤਰੀਕੇ ਅਤੇ ਧਿਆਨ ਨਾਲ ਕਰਨੀ ਚਾਹੀਦੀ ਹੈ।
  • ਸਫ਼ਾਈ ਦੇ ਸਾਧਨਾਂ ਦੀ ਵਰਤੋਂ ਤੋਂ ਬਾਅਦ ਉਹਨਾਂ ਨੂੰ ਸਾਫ਼ ਕਰਕੇ ਰੱਖ ਲੈਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕੇ ਜਿਵੇਂ ਪਾਲਿਸ਼ ਕਰਨ ਤੋਂ ਬਾਅਦ ਕੂਚੀ ਮਿੱਟੀ ਦੇ ਤੇਲ ਨਾਲ ਸਾਫ਼ ਕਰਕੇ ਸਾਂਭ ਲੈਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਫਿਰ ਤੋਂ ਵਰਤਿਆ ਜਾ ਸਕੇ ।
  • ਸਫ਼ਾਈ ਕਰਨ ਸਮੇਂ ਠੀਕ ਪ੍ਰਕਾਰ ਦੀ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲੇ ਸਫ਼ਾਈ ਵੀ ਠੀਕ ਢੰਗ ਨਾਲ ਹੁੰਦੀ ਹੈ ਅਤੇ ਸਮੇਂ ਤੇ ਸ਼ਕਤੀ ਦੀ ਵੀ ਬੱਚਤ ਹੁੰਦੀ ਹੈ ।

ਪ੍ਰਸ਼ਨ 7.
ਘਰ ਦੀ ਸਫ਼ਾਈ ਲਈ ਕਿਹੜਾ-ਕਿਹੜਾ ਸਾਮਾਨ ਚਾਹੀਦਾ ਹੈ ?
ਉੱਤਰ-
ਘਰ ਦੀ ਸਫ਼ਾਈ ਲਈ ਸਾਮਾਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਪੋਚਾ ਅਤੇ ਪੁਰਾਣੇ ਕੱਪੜੇ – ਬੂਹੇ, ਬਾਰੀਆਂ ਝਾੜਨ ਲਈ ਚਾਰੇ ਪਾਸਿਓਂ ਉਲੇੜਿਆ ਹੋਇਆ ਮੋਟਾ ਕੱਪੜਾ ਚਾਹੀਦਾ ਹੈ । ਫਰਸ਼ ਦੀ ਸਫ਼ਾਈ ਲਈ ਖੱਦਰ, ਟਾਟ, ਖੇਸ ਦੇ ਟੁਕੜੇ ਨੂੰ ਪੋਚੇ ਵਜੋਂ ਵਰਤਿਆ ਜਾ ਸਕਦਾ ਹੈ । ਪਾਲਿਸ਼ ਕਰਨ ਤੇ ਚੀਜ਼ਾਂ ਨੂੰ ਲਿਸ਼ਕਾਉਣ ਲਈ ਫਲਾਲੈਣ ਆਦਿ ਵਰਗੇ ਕੱਪੜੇ ਦੀ ਲੋੜ ਹੈ । ਸ਼ੀਸ਼ੇ ਦੀ ਸਫ਼ਾਈ ਲਈ ਪੁਰਾਣੇ ਸਿਲਕ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।

2. ਝਾਤੂ ਤੇ ਬੁਰਸ਼ – ਵੱਖ-ਵੱਖ ਕੰਮਾਂ ਲਈ ਵੱਖ-ਵੱਖ ਬੁਰਸ਼ ਮਿਲ ਜਾਂਦੇ ਹਨ । ਕਾਲੀਨ ਤੇ ਦਰੀ ਸਾਫ ਕਰਨ ਲਈ ਸਖ਼ਤ ਬੁਰਸ਼, ਬੋਤਲਾਂ ਸਾਫ ਕਰਨ ਲਈ ਲੰਬਾ ਤੇ ਨਰਮ ਬੁਰਸ਼, ਰਸੋਈ ਦੀ ਹੁੰਦੀ ਸਾਫ਼ ਕਰਨ ਲਈ ਛੋਟਾ ਪਰ ਸਾਫ਼ ਬੁਰਸ਼, ਫਰਸ਼ ਸਾਫ਼ ਕਰਨ ਲਈ ਤੀਲੀਆਂ ਦਾ ਬੁਰਸ਼ ਆਦਿ। ਇਸੇ ਤਰ੍ਹਾਂ ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਝਾੜੂ ਤੇ ਫਰਸ਼ਾਂ ਦੀ ਧੁਲਾਈ ਲਈ ਬਾਂਸਾਂ ਵਾਲਾ ਝਾੜੂ ਆਦਿ ਮਿਲ ਜਾਂਦੇ ਹਨ ।

3. ਸਫ਼ਾਈ ਲਈ ਬਰਤਨ – ਰਸੋਈ ਵਿਚ ਸਬਜ਼ੀਆਂ ਆਦਿ ਦੇ ਛਿਲਕੇ ਪਾਉਣ ਲਈ ਢੱਕਣ ਵਾਲਾ ਡਸਟਬੀਨ ਤੇ ਹੋਰ ਕਮਰਿਆਂ ਵਿਚ ਪਲਾਸਟਿਕ ਦੇ ਡੱਬੇ ਜਾਂ ਟੋਕਰੀਆਂ ਰੱਖਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਰੋਜ਼ ਖ਼ਾਲੀ ਕਰ ਕੇ ਮੁੜ ਇਹਨਾਂ ਦੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।

4. ਸਫ਼ਾਈ ਲਈ ਸਾਬਣ ਆਦਿ – ਸਫ਼ਾਈ ਕਰਨ ਲਈ ਸਾਬਣ, ਵਿਮ ਸੋਡਾ, ਨਮਕ, ਸਰਫ, ਪੈਰਾਫਿਨ ਆਦਿ ਦੀ ਲੋੜ ਹੁੰਦੀ ਹੈ । ਦਾਗ ਧੱਬੇ ਦੂਰ ਕਰਨ ਲਈ ਨਿੰਬੂ, ਸਿਰਕਾ, ਹਾਈਡਰੋਕਲੋਰਿਕ ਤੇਜ਼ਾਬ ਆਦਿ ਦੀ ਲੋੜ ਹੁੰਦੀ ਹੈ । ਕੀਟਾਣੁ ਖ਼ਤਮ ਕਰਨ ਲਈ ਫਿਨਾਈਲ ਤੇ ਡੀ. ਡੀ. ਟੀ. ਆਦਿ ਦੀ ਲੋੜ ਹੁੰਦੀ ਹੈ ।

5. ਸਫ਼ਾਈ ਕਰਨ ਵਾਲੇ ਉਪਕਰਨ – ਵੈਕਯੂਮ ਕਲੀਨਰ ਇਕ ਅਜਿਹਾ ਉਪਕਰਨ ਹੈ ਜਿਸ ਨਾਲ ਫਰਸ਼, ਸੋਫੇ, ਗੱਦੀਆਂ ਆਦਿ ਤੋਂ ਧੂੜ ਅਤੇ ਮਿੱਟੀ ਝਾੜੀ ਜਾ ਸਕਦੀ ਹੈ । ਇਹ ਬਿਜਲੀ ਨਾਲ ਚਲਦਾ ਹੈ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 8.
ਸਫ਼ਾਈ ਕਰਨ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ : ਝਾੜ ਅਤੇ ਬੁਰਸ਼ ਨਾਲ, ਪਾਣੀ ਨਾਲ ਧੋ ਕੇ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਸੀਮਿੰਟ, ਚਿਪਸ ਤੇ ਪੱਥਰ ਆਦਿ ਵਾਲੀ ਫਰਸ਼ ਦੀ ਸਫ਼ਾਈ ਫੁੱਲ ਝਾੜੂ ਨਾਲ ਕੀਤੀ ਜਾਂਦੀ ਹੈ ਜਦ ਕਿ ਘਾਹ ਅਤੇ ਕਾਲੀਨ ਲਈ ਤੀਲਾਂ ਵਾਲਾ ਝਾੜੁ ਵਰਤਿਆ ਜਾਂਦਾ ਹੈ ।
ਗੁਸਲਖ਼ਾਨਾ ਅਤੇ ਰਸੋਈ ਆਦਿ ਨੂੰ ਰੋਜ਼ ਧੋ ਕੇ ਸਾਫ਼ ਕੀਤਾ ਜਾਂਦਾ ਹੈ ।
ਘਰ ਦੇ ਸਾਜੋ-ਸਮਾਨ ਤੇ ਪਈ ਧੂੜ ਮਿੱਟੀ ਨੂੰ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਸਫ਼ਾਈ ਕਰਨ ਲਈ ਕੀ ਬਿਜਲੀ ਦੀ ਕੋਈ ਮਸ਼ੀਨ ਹੈ ? ਜੇ ਹਾਂ, ਤਾਂ ਕਿਹੜੀ ਅਤੇ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ ?
ਉੱਤਰ-
ਬਿਜਲੀ ਨਾਲ ਚੱਲਣ ਵਾਲੀ ਸਫ਼ਾਈ ਕਰਨ ਵਾਲੀ ਮਸ਼ੀਨ ਵੈਕਿਉਮ ਕਲੀਨਰ ਹੈ । ਇਸ ਨਾਲ ਫਰਸ਼, ਪਰਦੇ, ਦੀਵਾਰਾਂ, ਸੋਛਾ, ਦਰੀਆਂ, ਫਰਨੀਚਰ, ਕਾਲੀਨ ਆਦਿ ਸਾਫ਼ ਕੀਤੇ ਜਾ ਸਕਦੇ ਹਨ ।

ਇਹ ਇੱਕ ਉੱਚੇ ਹੈਂਡਲ ਵਾਲੀ ਮੋਟਰ ਹੈ । ਇਸ ਵਿਚ ਇਕ ਥੈਲੀ ਲੱਗੀ ਹੁੰਦੀ ਹੈ । ਜਦੋਂ ਇਸ ਨੂੰ ਚਲਾਇਆ ਜਾਂਦਾ ਹੈ ਤਾਂ ਸਾਰੀ ਮਿੱਟੀ ਇਸ ਵਿਚ ਖਿੱਚੀ ਜਾਂਦੀ ਹੈ । ਇਹ ਮਿੱਟੀ ਥੈਲੀ ਵਿਚ ਇਕੱਠੀ ਹੋ ਜਾਂਦੀ ਹੈ । ਸਫ਼ਾਈ ਕਰ ਲੈਣ ਤੋਂ ਬਾਅਦ ਥੈਲੀ ਨੂੰ ਨਾਲੋਂ ਲਾਹ ਕੇ ਝਾੜ ਲਿਆ ਜਾਂਦਾ ਹੈ । ਇਸ ਮਸ਼ੀਨ ਦੀ ਵਰਤੋਂ ਨਾਲ ਮਿੱਟੀ ਨਹੀਂ ਉੱਡਦੀ ਤੇ ਸਫ਼ਾਈ ਵੀ ਚੰਗੀ ਹੋ ਜਾਂਦੀ ਹੈ ।

ਪ੍ਰਸ਼ਨ 10.
ਸਫ਼ਾਈ ਕਰਨ ਲਈ ਕਿਹੜੇ-ਕਿਹੜੇ ਝਾਤੂ ਅਤੇ ਬੁਰਸ਼ਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਨਾਲ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
1. ਬੁਰਸ਼ – ਸਫ਼ਾਈ ਲਈ ਕਈ ਤਰ੍ਹਾਂ ਦੇ ਬੁਰਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ।ਬਰਸ਼ ਖਰੀਦਣ ਵੇਲੇ ਇਸ ਗੱਲ ਦਾ ਖ਼ਿਆਲ ਰੱਖੋ ਕਿ ਉਸ ਨੂੰ ਕਿਸ ਚੀਜ਼ ਦੀ ਸਫ਼ਾਈ ਲਈ ਵਰਤਣਾ ਹੈ । ਕਾਲੀਨ ਅਤੇ ਦਰੀ ਸਾਫ਼ ਕਰਨ ਲਈ ਸਖ਼ਤ ਬੁਰਸ਼, ਰਸੋਈ ਦੀ ਹੁੰਦੀ ਨੂੰ ਸਾਫ਼ ਕਰਨ ਲਈ ਛੋਟਾ ਪਰ ਸਖ਼ਤ ਬੁਰਸ਼, ਦੀਵਾਰਾਂ ਸਾਫ਼ ਕਰਨ ਲਈ ਨਰਮ ਬੁਰਸ਼, ਫ਼ਰਸ਼ ਨੂੰ ਸਾਫ਼ ਕਰਨ ਲਈ ਤੀਲਿਆਂ ਦਾ ਬੁਰਸ਼, ਬੋਤਲਾਂ ਸਾਫ਼ ਕਰਨ ਲਈ ਲੰਮਾ ਤੇ ਨਰਮ ਬੁਰਸ਼, ਛੋਟੀਆਂ ਵਸਤਾਂ ਸਾਫ਼ ਕਰਨ ਲਈ ਦੰਦਾਂ ਵਾਲੇ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਫਰਸ਼ ਤੋਂ ਕਾਈ ਉਤਾਰਨ ਲਈ ਤਾਰਾਂ ਵਾਲੇ ਸਖਤ ਬੁਰਸ਼ ਦੀ ਲੋੜ ਹੁੰਦੀ ਹੈ । ਫਰਨੀਚਰ ਦੀ ਪਾਲਿਸ਼ ਕਰਨ ਲਈ ਨਰਮ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਦੀਵਾਰਾਂ ਤੇ ਸਫ਼ੈਦੀ ਕਰਨ ਲਈ ਪੂੰਜੀ ਦੀ ਕੂਚੀ ਅਤੇ ਦਰਵਾਜ਼ੇ, ਬਾਰੀਆਂ ਤੇ ਅਲਮਾਰੀਆਂ ਨੂੰ ਪੈਂਟ ਜਾਂ ਪਾਲਿਸ਼ ਕਰਨ ਲਈ 1 ਇੰਚ ਵਾਲੇ ਅਤੇ ਦੀਵਾਰਾਂ ਤੇ ਪੇਂਟ ਜਾਂ ਡਿਸਟੈਂਪਰ ਕਰਨ ਲਈ ਤਿੰਨ-ਚਾਰ ਇੰਚ ਵਾਲੇ ਬੁਰਸ਼ਾਂ ਦੀ ਲੋੜ ਹੁੰਦੀ ਹੈ । ਬਾਥਰੂਮ ਵਿਚ ਫਲਸ਼ਾਂ ਨੂੰ ਸਾਫ਼ ਕਰਨ ਲਈ ਖ਼ਾਸ ਕਿਸਮ ਦੇ ਗੋਲ, ਨਰਮ ਬੁਰਸ਼ ਵਰਤੇ ਜਾਂਦੇ ਹਨ । ਦੀਵਾਰਾਂ ਤੋਂ ਜਾਲੇ ਲਾਹੁਣ ਲਈ ਵੀ ਲੰਮੇ ਡੰਡੇ ਵਾਲੇ ਬੁਰਸ਼ ਹੁੰਦੇ ਹਨ ।

2. ਝਾੜੂ – ਘਰ ਨੂੰ ਅਤੇ ਘਰ ਦੇ ਹੋਰ ਸਾਮਾਨ ਨੂੰ ਸਾਫ਼ ਕਰਨ ਲਈ ਵੱਖ ਵੱਖ ਪ੍ਰਕਾਰ ਦੇ ਝਾੜੂ ਵਰਤੋਂ ਵਿਚ ਲਿਆਂਦੇ ਜਾਂਦੇ ਹਨ । ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਜਿਹੇ ਫੁੱਲ ਝਾਤੂ ਅਤੇ ਫ਼ਰਸ਼ਾਂ ਦੀ ਧੁਲਾਈ ਲਈ ਜਾਂ ਘਾਹ ਤੇ ਫੇਰਨ ਲਈ ਤੀਲੀਆਂ ਵਾਲੇ ਮੋਟੇ ਬਾਂਸ ਦੇ ਝਾਤੂ ਦੀ ਲੋੜ ਹੁੰਦੀ ਹੈ । ਸਫ਼ਾਈ ਕਰਨ ਲਈ ਕਈ ਵਾਰ ਖਜੂਰ ਅਤੇ ਨਾਰੀਅਲ ਦੀਆਂ ਪੱਤੀਆਂ ਦੇ ਝਾਤੂ ਵੀ ਵਰਤੇ ਜਾਂਦੇ ਹਨ | ਅੱਜ-ਕਲ੍ਹ ਬਜ਼ਾਰ ਵਿਚ ਲੰਮੇ ਡੰਡੇ ਵਾਲੇ ਝਾੜੂ ਨੁਮਾ ਬੁਰਸ਼ ਵੀ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਖੜੇ ਖੜੇ ਫਰਸ਼ਾਂ ਦੀ ਸਫ਼ਾਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਰੋਜ਼ਾਨਾ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੇ ਕੀ ਲਾਭ ਹਨ ਅਤੇ ਇਹ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਰੋਜ਼ਾਨਾ ਸਫ਼ਾਈ ਵਿਚ ਉਹ ਕੰਮ ਸ਼ਾਮਲ ਹਨ ਜਿਹੜੇ ਹਰ ਰੋਜ਼ ਕੀਤੇ ਜਾਂਦੇ ਹਨ | ਇਸ ਦੇ ਕਈ ਲਾਭ ਹਨ | ਹਰ ਰੋਜ਼ ਸਫ਼ਾਈ ਕਰਨ ਨਾਲ ਕੋਈ ਵੀ ਸਾਮਾਨ ਬਹੁਤ ਜ਼ਿਆਦਾ ਗੰਦਾ ਨਹੀਂ ਹੁੰਦਾ | ਜੇ ਬਹੁਤ ਗੰਦੇ ਸਾਮਾਨ ਨੂੰ ਸਾਫ਼ ਕਰਨਾ ਹੋਵੇ ਤਾਂ ਸਮਾਂ, ਸ਼ਕਤੀ ਅਤੇ ਧਨ ਵੀ ਵੱਧ ਖ਼ਰਚ ਹੁੰਦਾ ਹੈ | ਪਰ ਹਰ ਰੋਜ਼ ਕਰਨ ਨਾਲ ਇਹ ਬਿਲਕੁਲ ਮਹਿਸੂਸ ਨਹੀਂ ਹੁੰਦਾ | ਹਰ ਰੋਜ਼ ਦੀ ਸਫ਼ਾਈ ਸਵੇਰੇ ਹੀ ਕਰਨੀ ਚਾਹੀਦੀ ਹੈ । ਕਿਉਂਕਿ ਰਾਤ ਨੂੰ ਸਾਰਾ ਗੁਰਦਾ, ਮਿੱਟੀ ਚੀਜ਼ਾਂ ‘ਤੇ ਜੰਮ ਜਾਂਦੀ ਹੈ । ਇਸ ਲਈ ਸਾਫ਼ ਕਰਨਾ ਸੌਖਾ ਹੁੰਦਾ ਹੈ । ਰੋਜ਼ਾਨਾ ਸਫ਼ਾਈ ਲਈ ਬਹੁਤ ਯੋਜਨਾਬੰਦੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਸਾਰੇ ਕੰਮ ਕਰਨ ਦੀ ਆਦਤ ਹੀ ਬਣ ਚੁੱਕੀ ਹੁੰਦੀ ਹੈ । ਇਹ ਸਾਰੇ ਕੰਮ ਜਾਂ ਤਾਂ ਹਿਣੀ ਆਪ ਕਰਦੀ ਹੈ ਜਾਂ ਫਿਰ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਲਈ ਜਾਂਦੀ ਹੈ ਅਤੇ ਕਈ ਵਾਰੀ ਨੌਕਰਾਂ ਤੋਂ ਕਰਵਾਏ ਜਾਂਦੇ ਹਨ ।

ਰੋਜ਼ਾਨਾ ਸਫ਼ਾਈ ਲਈ ਸਵੇਰੇ ਸਭ ਤੋਂ ਪਹਿਲਾਂ ਪਰਦੇ ਪਿੱਛੇ ਕਰਕੇ ਸ਼ੀਸ਼ੇ ਦੀਆਂ ਖਿੜਕੀਆਂ ਖੋਲ਼ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਤਾਜ਼ਾ ਹਵਾ ਤੇ ਰੌਸ਼ਨੀ ਘਰ ਵਿਚ ਆ ਸਕੇ । ਫਿਰ ਕਮਰਿਆਂ ਦੀਆਂ ਚਾਦਰਾਂ ਝਾੜ ਕੇ ਵਿਛਾ ਦਿਉ । ਖਿਲਰੇ ਹੋਏ ਸਾਮਾਨ ਨੂੰ ਥਾਓਂ ਥਾਈਂ ਰੱਖ ਦਿਉ ।ਫਿਰ ਕਮਰਿਆਂ ਵਿਚ ਰੱਖੇ ਕੁੜੇਦਾਨਾਂ ਨੂੰ ਖ਼ਾਲੀ ਕਰਕੇ ਸਾਰੇ ਕਮਰਿਆਂ, ਬਰਾਂਡੇ ਅਤੇ ਵਿਹੜੇ ਵਿਚ ਝਾੜੂ ਲਾਉ । ਫਿਰ ਕੱਪੜਾ ਲੈ ਕੇ ਮੇਜ਼, ਕੁਰਸੀਆਂ, ਟੇਬਲ ਅਤੇ ਹੋਰ ਕਮਰਿਆਂ ਵਿਚ ਪਏ ਸਾਮਾਨ ਦੀ ਝਾੜ ਪੂੰਝ ਕਰਨੀ ਚਾਹੀਦੀ ਹੈ । ਝਾੜ ਪੂੰਝ ਕਰਦਿਆਂ ਕੱਪੜਾ ਜ਼ੋਰ ਨਾਲ ਪਟਕ ਕੇ ਨਾ ਮਾਰੋ ਇਸ ਤਰ੍ਹਾਂ ਕਰਨ ਨਾਲ ਗਰਦਾ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ਪੈ ਜਾਂਦਾ ਹੈ।

ਅਤੇ ਚੀਜ਼ਾਂ ਟੁੱਟਣ ਦਾ ਵੀ ਡਰ ਰਹਿੰਦਾ ਹੈ । ਇਸ ਤੋਂ ਬਾਅਦ ਕੋਈ ਮੋਟਾ ਕੱਪੜਾ ਜਿਵੇਂ ਪੁਰਾਣਾ ਤੌਲੀਆ ਆਦਿ ਲੈ ਕੇ, ਬਾਲਟੀ ਵਿਚ ਪਾਣੀ ਲੈ ਕੇ, ਕੱਪੜਾ ਗਿੱਲਾ ਕਰਕੇ ਸਾਰੇ ਕਮਰਿਆਂ ਵਿਚ ਫਰਸ਼ਾਂ ਤੇ ਪੋਚਾ ਲਾਉਣਾ ਚਾਹੀਦਾ ਹੈ । ਵੱਖ-ਵੱਖ ਸਾਮਾਨ ਨੂੰ ਠੀਕ ਕਰਕੇ ਟਿਕਾਣੇ ਸਿਰ ਰੱਖਿਆ। ਜਾਂਦਾ ਹੈ । ਇਸ ਤਰ੍ਹਾਂ ਪੂਰਾ ਘਰ ਸਾਫ਼ ਸੁਥਰਾ ਹੋ ਜਾਂਦਾ ਹੈ । ਜੇ ਘਰ ਵਿਚ ਕਿਤੇ ਕੱਚੀ ਥਾਂ ਹੈ ਤਾਂ ਉੱਥੇ ਪਹਿਲਾਂ ਹਲਕਾ ਜਿਹਾ ਪਾਣੀ ਦਾ ਛਿੜਕਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਝਾੜੂ ਲਾਉਣ ਤੇ ਬਹੁਤੀ ਮਿੱਟੀ ਨਾ ਉੱਡੇ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 12.
ਰੋਜ਼ਾਨਾ ਤੇ ਹਫ਼ਤਾਵਾਰ ਸਫ਼ਾਈ ਵਿਚ ਕੀ ਅੰਤਰ ਹੈ ? ਹਫ਼ਤਾਵਾਰ ਸਫ਼ਾਈ ਦੇ ਅੰਤਰਗਤ ਕੀ-ਕੀ ਕਰਨਾ ਚਾਹੀਦਾ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਰੋਜ਼ਾਨਾ ਸਫ਼ਾਈ ਵਿਚ ਉਹ ਕੰਮ ਸ਼ਾਮਲ ਹਨ ਜਿਹੜੇ ਹਰ ਰੋਜ਼ ਕੀਤੇ ਜਾਂਦੇ ਹਨ ।
ਹਫ਼ਤਾਵਾਰ ਸਫ਼ਾਈ – ਇਹ ਸਫ਼ਾਈ ਹਫਤੇ ਬਾਅਦ ਅਤੇ ਹਫ਼ਤੇ ਵਿਚ ਇੱਕ ਵਾਰ ਕੀਤੀ ਜਾਂਦੀ ਹੈ ।

ਹਫਤਾਵਾਰ ਸਫ਼ਾਈ ਦੇ ਅੰਤਰਗਤ ਕੀਤੇ ਜਾਣ ਵਾਲੇ ਕੰਮ : – ਸਮਾਂ ਸੀਮਿਤ ਹੋਣ ਕਰਕੇ ਹਿਣੀ ਲਈ ਇਹ ਸੰਭਵ ਨਹੀਂ ਕਿ ਉਹ ਘਰ ਵਿਚਲੀ ਹਰ ਚੀਜ਼ ਨੂੰ ਹਰ ਰੋਜ਼ ਸਾਫ਼ ਕਰੇ ।ਉਂਝ ਵੀ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਰੋਜ਼ਾਨਾ ਸਫ਼ਾਈ ਦੀ ਲੋੜ ਨਹੀਂ ਹੁੰਦੀ ਜਿਵੇਂ ਚਾਦਰਾਂ, ਗਲਾਵਾਂ ਜਾਂ ਸੋਫਿਆਂ ਦੇ ਕੱਪੜਿਆਂ ਨੂੰ ਰੋਜ਼ਾਨਾ ਬਦਲਣ ਦੀ ਲੋੜ ਨਹੀਂ ਹੁੰਦੀ ।ਇਸ ਲਈ ਅਜਿਹੇ ਸਾਰੇ ਕੰਮ ਜਿਵੇਂ ਕਾਲੀਨ ਦੀ ਸਫ਼ਾਈ, ਗਲਾਫ਼, ਫ਼ਰਿਜ਼ ਦੀ ਸਫ਼ਾਈ, ਰਸੋਈ ਦੀ ਸ਼ੈਲਫ ਅਤੇ ਗੈਸ ਸਟੋਵ ਦੀ ਸਫ਼ਾਈ, ਰਸੋਈ ਘਰ ਦੇ ਡੱਬਿਆਂ ਦੀ ਸਫ਼ਾਈ, ਬਾਥਰੂਮ ਦੀਆਂ ਬਾਲਟੀਆਂ, ਮੱਗ ਅਤੇ ਸਾਬਣਦਾਨੀ ਆਦਿ ਦੀ ਸਫ਼ਾਈ ਆਦਿ ਸਪਤਾਹਿਕ ਸਫ਼ਾਈ ਵਿਚ ਹੀ ਆਉਂਦੇ ਹਨ ।

ਇਸ ਤੋਂ ਇਲਾਵਾ ਜੇ ਹਿਣੀ ਕੋਲ ਸਮਾਂ ਹੋਵੇ ਤਾਂ ਕੱਪੜਿਆਂ ਵਾਲੀਆਂ ਅਲਮਾਰੀਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਜਿਸ ਨਾਲ ਲੋੜ ਪੈਣ ਤੇ ਲੋੜੀਂਦਾ ਸਾਮਾਨ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ । ਸਪਤਾਹਿਕ ਸਫ਼ਾਈ ਵਿਚ ਘਰ ਦੇ ਸਾਰੇ ਕਮਰਿਆਂ, ਵਰਾਂਡਿਆਂ ਆਦਿ ਵਿਚੋਂ ਜਾਲੇ ਲਾਹੁਣੇ ਤਾਂ ਬਹੁਤ ਹੀ ਜ਼ਰੂਰੀ ਹੈ । ਗ੍ਰਹਿਣੀ ਨੂੰ ਇਹ ਯੋਜਨਾ ਬਣਾ (ਜ਼ਬਾਨੀ ਜਾਂ ਲਿਖਤੀ ਕੇ ਰੱਖਣੀ ਚਾਹੀਦੀ ਹੈ ਇਸ ਹਫ਼ਤੇ ਕਿਹੜੇ ਕੰਮ ਕਰਨੇ ਹਨ।

ਪ੍ਰਸ਼ਨ 13.
ਸਲਾਨਾ ਸਫ਼ਾਈ ਤੇ ਖ਼ਾਸ ਮੌਕਿਆਂ ਲਈ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
1. ਸਲਾਨਾ ਸਫ਼ਾਈ – ਸਲਾਨਾ ਸਫ਼ਾਈ, ਰੋਜ਼ਾਨਾ ਸਪਤਾਹਿਕ ਤੇ ਮਾਸਿਕ ਸਫ਼ਾਈ ਨਾਲੋਂ ਵਧੇਰੇ ਵਿਸਤ੍ਰਿਤ ਹੁੰਦੀ ਹੈ । ਇਹ ਘੱਟੋ-ਘੱਟ ਛੇ-ਸੱਤ ਦਿਨ ਦਾ ਕੰਮ ਹੁੰਦਾ ਹੈ । ਇਸ ਕੰਮ ਵਿਚ ਸਮਾਂ, ਸ਼ਕਤੀ ਅਤੇ ਧਨ ਵੀ ਵੱਧ ਖ਼ਰਚ ਆਉਂਦਾ ਹੈ । ਸੋ ਇਸ ਕੰਮ ਲਈ ਹਿਣੀ ਨੂੰ ਪੂਰੀ ਹਿ ਵਿਗਿਆਨ , ਯੋਜਨਾਬੰਦੀ ਕਰਨੀ ਚਾਹੀਦੀ ਹੈ । ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਅਤੇ ਨੌਕਰਾਂ ਨੂੰ ਕੰਮ ਵੰਡੇ ਜਾਂਦੇ ਹਨ | ਘਰ ਦਾ ਸਾਰਾ ਸਾਮਾਨ ਇਕ ਪਾਸੇ ਕਰ ਕੇ ਵਿਸਤ੍ਰਿਤ ਰੂਪ ਵਿਚ ਸਫ਼ਾਈ ਕੀਤੀ ਜਾਂਦੀ ਹੈ ਤਾਂ ਕਿ ਘਰ ਵਿਚੋਂ ਮਿੱਟੀ ਘੱਟਾ ਅਤੇ ਕੀੜੇ-ਮਕੌੜੇ ਖ਼ਤਮ ਹੋ ਸਕਣ । ਇਸ ਸਫ਼ਾਈ ਦੌਰਾਨ ਘਰ ਦੇ ਟੁੱਟੇ-ਭੱਜੇ ਸਾਮਾਨ ਦੀ ਮੁਰੰਮਤ, ਪਾਲਿਸ਼ ਅਤੇ ਨਾ ਵਰਤਣਯੋਗ ਸਾਮਾਨ ਨੂੰ ਕੱਢਿਆ ਵੀ ਜਾਂਦਾ ਹੈ | ਕੀੜੇ-ਮਕੌੜੇ ਖ਼ਤਮ ਕਰਨ ਲਈ ਘਰ ਵਿਚ ਸਫ਼ੈਦੀ ਵੀ ਕਰਾਈ ਜਾਣੀ ਚਾਹੀਦੀ ਹੈ । ਪੇਟੀਆਂ ਅਤੇ ਅਲਮਾਰੀਆਂ ਆਦਿ ਦੇ ਸਾਮਾਨ ਨੂੰ ਧੁੱਪ ਲਵਾਉਣੀ ਚਾਹੀਦੀ ਹੈ ।

2. ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਲਈ ਸਫ਼ਾਈ -ਸਾਡੇ ਦੇਸ਼ ਵਿਚ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ । ਜਿਵੇਂ ਦੀਵਾਲੀ ਤੇ ਘਰ ਵਿਚ ਸਫ਼ੈਦੀ ਕਰਾਈ ਜਾਂਦੀ ਹੈ ਅਤੇ ਨਾਲ ਹੀ ਘਰ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ । ਜੇ ਪਰਿਵਾਰ ਵਿਚ ਕਿਸੇ ਬੱਚੇ ਦਾ ਵਿਆਹ ਹੋਵੇ ਤਾਂ ਵੀ ਸਲਾਨਾ ਸਫ਼ਾਈ ਵਾਲੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ | ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਘਰ ਦਾ ਕੁਝ ਹਿੱਸਾ ਹੀ ਸਾਫ਼ ਕਰਕੇ ਸਜਾਇਆ ਜਾਂਦਾ ਹੈ । ਜਿਵੇਂ ਕਿ ਜਨਮ ਦਿਨ ਦੇ ਮਨਾਉਣ ਵੇਲੇ ਜਾਂ ਕਿਸੇ ਪਰਿਵਾਰ ਨੂੰ ਖਾਣੇ ਤੇ ਬੁਲਾਉਣ ਦੇ ਮੌਕੇ ਤੇ ਕੇਵਲ ਡਰਾਇੰਗ ਰੂਮ ਅਤੇ ਡਾਇਨਿੰਗ ਰੂਮ ਦੀ ਹੀ ਖ਼ਾਸ ਸਫ਼ਾਈ ਕੀਤੀ ਜਾਂਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 14.
ਘਰ ਦੀ ਸਫ਼ਾਈ ਹਿਣੀ ਦੇ ਸੁਚੱਜੇਪਣ ਦਾ ਸੂਚਕ ਕਿਵੇਂ ਹੈ ?
ਉੱਤਰ-
ਇਕ ਸਾਫ਼ ਸੁਥਰਾ ਅਤੇ ਸਜਿਆ ਹੋਇਆ ਘਰ ਹਿਣੀ ਦੀ ਸਿਆਣਪ ਅਤੇ ਕੁਸ਼ਲਤਾ ਦਾ ਪ੍ਰਤੱਖ ਰੂਪ ਹੈ । ਸੋ ਸਫ਼ਾਈ ਹੇਠ ਲਿਖੀਆਂ ਗੱਲਾਂ ਕਰਕੇ ਮਹੱਤਵਪੂਰਨ ਹੈ:

  1. ਸਫ਼ਾਈ ਨਾ ਕਰਨ ਨਾਲ ਘਰ ਦੀ ਹਵਾ ਦੂਸ਼ਿਤ ਹੋ ਜਾਂਦੀ ਹੈ ਜਿਸ ਵਿਚ ਸਾਹ ਲੈਣ ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ।
  2. ਗੰਦੀ ਥਾਂ ਤੇ ਮੱਖੀਆਂ-ਮੱਛਰ ਅਤੇ ਹੋਰ ਕਈ ਰੋਗ ਪੈਦਾ ਕਰਨ ਵਾਲੇ ਕੀਟਾਣੂ ਵੀ ਜ਼ਿਆਦਾ ਵਧਦੇ ਹਨ ਜੋ ਕਿ ਬਿਮਾਰੀਆਂ ਦੀ ਜੜ੍ਹ ਹਨ ।
  3. ਦੇ ਘਰ ਵਿਚ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇੱਥੋਂ ਤਕ ਕਿ ਆਂਢ-ਗੁਆਂਢ ਦੇ ਲੋਕ ਵੀ ਗੰਦਗੀ ਵੇਖ ਕੇ ਘਰ ਆਉਣਾ ਪਸੰਦ ਨਹੀਂ ਕਰਦੇ ।
  4. ਸਫ਼ਾਈ ਕਰਨ ਨਾਲ ਘਰ ਸਜਿਆ ਹੋਇਆ ਦਿਖਾਈ ਦਿੰਦਾ ਹੈ । ਜੇ ਸਫ਼ਾਈ ਨਾ ਕੀਤੀ ਜਾਵੇ ਤਾਂ ਘਰ ਦੀ ਹਰ ਚੀਜ਼ ‘ਤੇ ਮਿੱਟੀ, ਧੂੜ ਤੇ ਕੂੜਾ-ਕਰਕਟ ਇਕੱਠਾ ਹੋ ਜਾਂਦਾ ਹੈ ਜਿਸ ਨਾਲ | ਘਰ ਗੰਦਾ ਹੋਣ ਦੇ ਨਾਲ-ਨਾਲ ਘਰ ਦਾ ਸਾਮਾਨ ਵੀ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ।
  5. ਸਾਫ਼-ਸੁਥਰੇ ਸਜੇ ਹੋਏ ਘਰ ਤੋਂ ਗ੍ਰਹਿਣੀ ਦੀ ਸਿਆਣਪ ਦਾ ਪਤਾ ਲੱਗਦਾ ਹੈ | ਘਰ ਦੇ ਬਾਕੀ ਕੰਮਾਂ ਵਿਚੋਂ ਘਰ ਦੀ ਸਫ਼ਾਈ ਵੀ ਇਕ ਮਹੱਤਵਪੂਰਨ ਕੰਮ ਹੈ ।

ਪ੍ਰਸ਼ਨ 15.
ਘਰ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ਅਤੇ ਕੀ-ਕੀ ਸਾਮਾਨ ਲੋੜੀਂਦਾ ਹੈ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ : ਝਾ ਅਤੇ ਬੁਰਸ਼ ਨਾਲ, ਪਾਣੀ ਨਾਲ ਧੋ ਕੇ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਸੀਮਿੰਟ, ਚਿਪਸ ਤੇ ਪੱਥਰ ਆਦਿ ਵਾਲੀ ਫਰਸ਼ ਦੀ ਸਫ਼ਾਈ ਫੁੱਲ ਝਾਤੂ ਨਾਲ ਕੀਤੀ ਜਾਂਦੀ ਹੈ ਜਦ ਕਿ ਘਾਹ ਅਤੇ ਕਾਲੀਨ ਲਈ ਤੀਲਾਂ ਵਾਲਾ ਝਾਤੂ ਵਰਤਿਆ ਜਾਂਦਾ ਹੈ ।

ਗੁਸਲਖ਼ਾਨਾ ਅਤੇ ਰਸੋਈ ਆਦਿ ਨੂੰ ਰੋਜ਼ ਧੋ ਕੇ ਸਾਫ਼ ਕੀਤਾ ਜਾਂਦਾ ਹੈ । ਘਰ ਦੇ ਸਾਜ਼ੋ-ਸਮਾਨ ਤੇ ਪਈ ਧੂੜ ਮਿੱਟੀ ਨੂੰ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕੀਤਾ ਜਾਂਦਾ ਹੈ । ਘਰ ਦੀ ਸਫ਼ਾਈ ਲਈ ਸਾਮਾਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਪੋਚਾ ਅਤੇ ਪੁਰਾਣੇ ਕੱਪੜੇ – ਬੂਹੇ, ਬਾਰੀਆਂ ਝਾੜਨ ਲਈ ਚਾਰੇ ਪਾਸਿਓਂ ਉਲੇੜਿਆ ਹੋਇਆ ਮੋਟਾ ਕੱਪੜਾ ਚਾਹੀਦਾ ਹੈ । ਫਰਸ਼ ਦੀ ਸਫ਼ਾਈ ਲਈ ਖੱਦਰ, ਟਾਟ, ਖੇਸ ਦੇ ਟੁਕੜੇ ਨੂੰ ਪੋਚੇ ਵਜੋਂ ਵਰਤਿਆ ਜਾ ਸਕਦਾ ਹੈ । ਪਾਲਿਸ਼ ਕਰਨ ਤੇ ਚੀਜ਼ਾਂ ਨੂੰ ਲਿਸ਼ਕਾਉਣ ਲਈ ਫਲਾਲੈਣ ਆਦਿ ਵਰਗੇ ਕੱਪੜੇ ਦੀ ਲੋੜ ਹੈ । ਸ਼ੀਸ਼ੇ ਦੀ ਸਫ਼ਾਈ ਲਈ ਪੁਰਾਣੇ ਸਿਲਕ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।

2. ਝਾੜ ਤੇ ਬੁਰਸ਼ – ਵੱਖ-ਵੱਖ ਕੰਮਾਂ ਲਈ ਵੱਖ-ਵੱਖ ਬਰਸ਼ ਮਿਲ ਜਾਂਦੇ ਹਨ । ਕਾਲੀਨ ਤੇ ਦਰੀ ਸਾਫ਼ ਕਰਨ ਲਈ ਸਖ਼ਤ ਬੁਰਸ਼, ਬੋਤਲਾਂ ਸਾਫ਼ ਕਰਨ ਲਈ ਲੰਬਾ ਤੇ ਨਰਮ ਬੁਰਸ਼, ਰਸੋਈ ਦੀ ਹੁੰਦੀ ਸਾਫ਼ ਕਰਨ ਲਈ ਛੋਟਾ ਪਰ ਸਾਫ਼ ਬੁਰਸ਼, ਫਰਸ਼ ਸਾਫ਼ ਕਰਨ ਲਈ ਤੀਲੀਆਂ ਦਾ ਬੁਰਸ਼ ਆਦਿ। ਇਸੇ ਤਰ੍ਹਾਂ ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਝਾੜੂ ਤੇ ਫਰਸ਼ਾਂ ਦੀ ਧੁਲਾਈ ਲਈ ਬਾਂਸਾਂ ਵਾਲਾ ਝਾੜੂ ਆਦਿ ਮਿਲ ਜਾਂਦੇ ਹਨ ।

3. ਸਫ਼ਾਈ ਲਈ ਬਰਤਨ – ਰਸੋਈ ਵਿਚ ਸਬਜ਼ੀਆਂ ਆਦਿ ਦੇ ਛਿਲਕੇ ਪਾਉਣ ਲਈ ਢੱਕਣ ਵਾਲਾ ਡਸਟਬੀਨ ਤੇ ਹੋਰ ਕਮਰਿਆਂ ਵਿਚ ਪਲਾਸਟਿਕ ਦੇ ਡੱਬੇ ਜਾਂ ਟੋਕਰੀਆਂ ਰੱਖਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਰੋਜ਼ ਖ਼ਾਲੀ ਕਰ ਕੇ ਮੁੜ ਇਹਨਾਂ ਦੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।

4. ਸਫ਼ਾਈ ਲਈ ਸਾਬਣ ਆਦਿ – ਸਫ਼ਾਈ ਕਰਨ ਲਈ ਸਾਬਣ, ਵਿਮ ਸੋਡਾ, ਨਮਕ, ਸਰਫ, ਪੈਰਾਫਿਨ ਆਦਿ ਦੀ ਲੋੜ ਹੁੰਦੀ ਹੈ ਦਾਗ ਧੱਬੇ ਦੂਰ ਕਰਨ ਲਈ ਨਿੰਬੂ, ਸਿਰਕਾ, ਹਾਈਡਰੋਕਲੋਰਿਕ ਤੇਜ਼ਾਬ ਆਦਿ ਦੀ ਲੋੜ ਹੁੰਦੀ ਹੈ । ਕੀਟਾਣੁ ਖ਼ਤਮ ਕਰਨ ਲਈ ਫਿਨਾਇਲ ਤੇ ਡੀ. ਡੀ. ਟੀ. ਆਦਿ ਦੀ ਲੋੜ ਹੁੰਦੀ ਹੈ ।

5. ਸਫ਼ਾਈ ਕਰਨ ਵਾਲੇ ਉਪਕਰਨ – ਵੈਕਯੂਮ ਕਲੀਨਰ ਇਕ ਅਜਿਹਾ ਉਪਕਰਨ ਹੈ ਜਿਸ ਨਾਲ ਫਰਸ਼, ਸੋਫੇ, ਗੱਦੀਆਂ ਆਦਿ ਤੋਂ ਧੂੜ ਅਤੇ ਮਿੱਟੀ ਝਾੜੀ ਜਾ ਸਕਦੀ ਹੈ । ਇਹ ਬਿਜਲੀ ਨਾਲ ਚਲਦਾ ਹੈ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 16.
ਘਰ ਦੀ ਸਫ਼ਾਈ ਦੀ ਵਿਵਸਥਾ ਕਿਵੇਂ ਅਤੇ ਕਿਸ ਅਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਹਿਣੀ ਹਰ ਰੋਜ਼ ਸਾਰੇ ਘਰ ਦੀ ਸਫ਼ਾਈ ਨਹੀਂ ਕਰ ਸਕਦੀ ਕਿਉਂਕਿ ਇਹ ਥਕਾ ਦੇਣ ਵਾਲਾ ਕੰਮ ਹੈ । ਇਸ ਲਈ ਇਸ ਕੰਮ ਨੂੰ ਕਰਨ ਲਈ ਸੁਝ-ਬੂਝ ਨਾਲ ਯੋਜਨਾ ਬਣਾਈ ਜਾਂਦੀ ਹੈ । ਹਿਣੀ ਆਪਣੀ ਸੌਖ ਮੁਤਾਬਿਕ ਸਫ਼ਾਈ ਕਰ ਸਕਦੀ ਹੈ | ਘਰ ਦੀ ਸਫ਼ਾਈ ਦੀ ਵਿਵਸਥਾ ਨੂੰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਰੋਜ਼ਾਨਾ ਸਫ਼ਾਈ
  2. ਹਫ਼ਤਾਵਾਰ ਸਫ਼ਾਈ
  3. ਮਾਸਿਕ ਸਫ਼ਾਈ
  4. ਸਾਲਾਨਾ ਸਫ਼ਾਈ
  5. ਖ਼ਾਸ ਮੌਕੇ ਤੇ ਸਫ਼ਾਈ ।

1. ਰੋਜ਼ਾਨਾ ਜਾਂ ਦੈਨਿਕ ਸਫ਼ਾਈ – ਰੋਜ਼ਾਨਾ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਇਹ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ ਘਰ, ਵਿਹੜਾ, ਗੁਸਲਖ਼ਾਨਾ, ਬਰਾਂਡਾ ਅਤੇ ਟੱਟੀ ਦੀ ਹਰ ਰੋਜ਼ ਸਫ਼ਾਈ ਕਰੋ । ਰੋਜ਼ਾਨਾ ਸਫ਼ਾਈ ਵਿਚ ਆਮ ਤੌਰ ਤੇ ਇਧਰਉਧਰ ਖਿਲਰੀਆਂ ਚੀਜ਼ਾਂ ਨੂੰ ਠੀਕ ਤਰ੍ਹਾਂ ਲਾਉਣਾ, ਫ਼ਰਨੀਚਰ ਨੂੰ ਝਾੜਨਾ, ਪੂੰਝਣਾ, ਫਰਸ਼ ਤੇ ਝਾੜੂ ਲਾਉਣਾ, ਗਿੱਲਾ ਪੋਚਾ ਫੇਰਨਾ ਆਦਿ ਆਉਂਦੇ ਹਨ ।

2. ਹਫ਼ਤਾਵਾਰ ਸਫ਼ਾਈ – ਇਕ ਚੰਗੀ ਸੁਆਣੀ ਨੂੰ ਘਰ ਦੇ ਰੋਜ਼ਾਨਾ ਜੀਵਨ ਵਿਚ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸ ਲਈ ਇਹ ਸੰਭਵ ਨਹੀਂ ਕਿ ਉਹ ਇਕ ਹੀ ਦਿਨ ਵਿਚ ਘਰ ਦੀ ਪੂਰੀ ਸਫ਼ਾਈ ਕਰ ਸਕੇ । ਸਮੇਂ ਦੀ ਕਮੀ ਕਾਰਨ ਘਰ ਵਿਚ ਜੋ ਚੀਜ਼ਾਂ ਹਰ ਰੋਜ਼ ਸਾਫ਼ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਹਫ਼ਤੇ ਵਿਚ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਲੈਣਾ ਚਾਹੀਦਾ ਹੈ । ਜੇ ਅਜਿਹਾ ਨਾ ਕੀਤਾ ਗਿਆ ਤਾਂ ਦਰਵਾਜ਼ਿਆਂ ਅਤੇ ਕੰਧਾਂ ਦੀਆਂ ਛੱਤਾਂ ਤੇ ਜਾਲੇ ਇਕੱਠੇ ਹੋ ਜਾਣਗੇ । ਦਰਵਾਜ਼ਿਆਂ ਅਤੇ ਬਾਰੀਆਂ ਦੇ ਸ਼ੀਸ਼ਿਆਂ, ਫ਼ਰਨੀਚਰ ਦੀ ਸਫ਼ਾਈ, ਬਿਸਤਰ ਝਾੜਨਾ ਤੇ ਧੁੱਪ ਲਗਵਾਉਣਾ, ਅਲਮਾਰੀਆਂ ਦੀ ਸਫ਼ਾਈ ਅਤੇ ਦਰੀ ਕਾਲੀਨ ਨੂੰ ਝਾੜਨਾ ਤੇ ਧੁੱਪ ਲਗਵਾਉਣਾ ਆਦਿ ਕੰਮ ਹਫ਼ਤੇ ਵਿਚ ਇਕ ਵਾਰ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ ।

3. ਮਾਸਿਕ ਸਫ਼ਾਈ – ਜਿਨ੍ਹਾਂ ਕਮਰਿਆਂ ਜਾਂ ਵਸਤਾਂ ਦੀ ਸਫ਼ਾਈ ਹਫ਼ਤੇ ਵਿਚ ਇਕ ਵਾਰ ਨਾ ਹੋ ਸਕੇ ।ਉਨ੍ਹਾਂ ਨੂੰ ਮਹੀਨੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ । ਆਮ ਤੌਰ ‘ਤੇ ਸਾਰੇ ਮਹੀਨੇ ਦੀ ਖਾਧ-ਸਮੱਗਰੀ ਇਕੋ ਵਾਰ ਖ਼ਰੀਦੀ ਜਾਂਦੀ ਹੈ । ਇਸ ਲਈ ਭੰਡਾਰ ਹਿ ਵਿਚ ਰੱਖਣ ਤੋਂ ਪਹਿਲਾਂ ਭੰਡਾਰ ਘਰ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਹੀ ਉਸ ਵਿਚ ਖਾਧ-ਸਮੱਗਰੀ ਰੱਖੀ ਜਾਣੀ ਚਾਹੀਦੀ ਹੈ । ਮਾਸਿਕ ਸਫ਼ਾਈ ਦੇ ਅੰਤਰਗਤ ਅਨਾਜ, ਦਾਲਾਂ, ਅਚਾਰ, ਮੁਰੱਬੇ ਤੇ ਮਸਾਲੇ ਆਦਿ ਨੂੰ ਧੁੱਪ ਲਵਾਉਣੀ ਚਾਹੀਦੀ ਹੈ । ਅਲਮਾਰੀ ਦੇ ਜਾਲੇ,ਬਲਬਾਂ ਦੇ ਸ਼ੇਡ ਆਦਿ ਵੀ ਸਾਫ਼ ਕਰਨੇ ਚਾਹੀਦੇ ਹਨ ।

4. ਸਾਲਾਨਾ ਸਫ਼ਾਈ – ਸਾਲਾਨਾ ਸਫ਼ਾਈ ਦਾ ਭਾਵ ਸਾਲ ਵਿਚ ਇਕ ਵਾਰ ਸਾਰੇ ਘਰ ਦੀ ਪੂਰੀ ਤਰ੍ਹਾਂ ਸਫ਼ਾਈ ਕਰਨਾ ਹੈ । ਸਾਲਾਨਾ ਸਫ਼ਾਈ ਦੇ ਅੰਤਰਗਤ ਘਰ ਵਿਚ ਕਲੀ ਕਰਨਾ, ਟੁੱਟੀਆਂ ਥਾਵਾਂ ਦੀ ਮੁਰੰਮਤ, ਦਰਵਾਜ਼ਿਆਂ, ਖਿੜਕੀਆਂ ਅਤੇ ਚੁਗਾਠਾਂ ਦੀ ਮੁਰੰਮਤ ਤੇ ਸਫ਼ਾਈ ਅਤੇ ਰੰਗ ਰੋਗਨ ਕਰਵਾਉਣਾ, ਫਰਨੀਚਰ ਅਤੇ ਹੋਰ ਸਾਮਾਨ ਦੀ ਮੁਰੰਮਤ, ਵਾਰਨਿਸ਼, ਪਾਲਿਸ਼ ਆਦਿ ਆਉਂਦੀ ਹੈ । ਕਮਰਿਆਂ ਵਿਚੋਂ ਸਾਰੇ ਸਾਮਾਨ ਨੂੰ ਹਟਾ ਕੇ ਚੂਨਾ, ਪੇਂਟ ਜਾਂ ਡਿਸਟੈਂਪਰ ਕਰਵਾਉਣਾ ਸਫ਼ਾਈ ਦੇ ਪਿੱਛੋਂ ਫਰਸ਼ ਨੂੰ ਰਗੜ ਕੇ ਧੋਣਾ ਅਤੇ ਦਾਗ ਧੱਬੇ ਹਟਾਉਣਾ, ਸਫ਼ਾਈ ਤੋਂ ਬਾਅਦ ਸਾਰੇ ਸਾਮਾਨ ਨੂੰ ਮੁੜ ਵਿਵਸਥਿਤ ਕਰਨਾ ਸਾਲਾਨਾ ਕੰਮ ਹਨ । ਇਸ ਪ੍ਰਕਾਰ ਦੀ ਸਫ਼ਾਈ ਨਾਲ ਕਮਰਿਆਂ ਨੂੰ ਨਵੀਨ ਰੂਪ ਪ੍ਰਦਾਨ ਹੁੰਦਾ ਹੈ । ਰਜਾਈ, ਗੱਦੀਆਂ ਨੂੰ ਖੋਲ੍ਹ ਕੇ ਰੂੰ ਸਾਫ਼ ਕਰਵਾਉਣਾ, ਧੁਣਾਈ ਆਦਿ ਵੀ ਸਾਲ ਵਿਚ ਇਕ ਵਾਰ ਕੀਤੀ ਜਾਂਦੀ ਹੈ ।

ਸਾਡੇ ਦੇਸ਼ ਵਿਚ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਸਾਲਾਨਾ ਸਫ਼ਾਈ ਕੀਤੀ ਜਾਂਦੀ ਹੈ, ਲਿੱਪਣ ਪੋਚਣ ਅਤੇ ਪਾਲਿਸ਼ ਕਰਵਾਉਣ ਨਾਲ ਸੁੰਦਰਤਾ ਤਾਂ ਵਧਦੀ ਹੀ ਹੈ, ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਦੇ ਪੱਖੋਂ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।

5. ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਲਈ ਸਫ਼ਾਈ – ਸਾਡੇ ਦੇਸ਼ ਵਿਚ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ । ਜਿਵੇਂ ਦੀਵਾਲੀ ਤੇ ਘਰ ਵਿਚ ਸਫ਼ੈਦੀ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਘਰ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ । ਜੇ ਪਰਿਵਾਰ ਵਿਚ ਕੋਈ ਵਿਆਹ ਹੋਵੇ ਤਾਂ ਵੀ ਸਾਲਾਨਾ ਸਫ਼ਾਈ ਵਾਲੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਘਰ ਦਾ ਕੁਝ ਹਿੱਸਾ ਹੀ ਸਾਫ਼ ਕਰਕੇ ਸਜਾਇਆ ਜਾਂਦਾ ਹੈ । ਜਿਵੇਂ ਕਿ ਜਨਮ ਦਿਨ ਦੇ ਮਨਾਉਣ ਵੇਲੇ ਜਾਂ ਕਿਸੇ ਪਰਿਵਾਰ ਨੂੰ ਖਾਣੇ ਤੇ ਬੁਲਾਉਣ ਦੇ ਮੌਕੇ ਤੇ ਕੇਵਲ ਡਰਾਇੰਗ ਰੂਮ ਵਿਚ ਡਾਇਨਿੰਗ ਰੂਮ ਦੀ ਹੀ ਖ਼ਾਸ ਸਫ਼ਾਈ ਕੀਤੀ ਜਾਂਦੀ ਹੈ ।

PSEB 9th Class Home Science Guide ਘਰ ਦੀ ਭਾਈ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੈਨਿਕ ਸਫ਼ਾਈ ਵਿਚ ਕੀ-ਕੀ ਕੰਮ ਕਰਨੇ ਹੁੰਦੇ ਹਨ-
ਉੱਤਰ-
ਦੈਨਿਕ ਸਫ਼ਾਈ ਵਿਚ ਹੇਠ ਲਿਖੇ ਕੰਮ ਜ਼ਰੂਰੀ ਤੌਰ ਤੇ ਕਰਨੇ ਹੁੰਦੇ ਹਨ

  1. ਘਰ ਦੇ ਸਾਰੇ ਕਮਰਿਆਂ ਦੇ ਫਰਸ਼, ਖਿੜਕੀਆਂ, ਦਰਵਾਜ਼ੇ, ਮੇਜ਼, ਕੁਰਸੀ ਦੀ ਝਾੜਪੂੰਝ ਕਰਨਾ ।
  2. ਘਰ ਵਿਚ ਰੱਖੇ ਕੁੜੇ ਦਾਨ ਆਦਿ ਦੀ ਸਫ਼ਾਈ ਕਰਨਾ ।
  3. ਟੱਟੀ ਅਤੇ ਗੁਸਲਖ਼ਾਨੇ ਆਦਿ ਦੀ ਸਫ਼ਾਈ ਕਰਨਾ ।
  4. ਰਸੋਈ ਵਿਚ ਕੰਮ ਆਉਣ ਵਾਲੇ ਭਾਂਡਿਆਂ ਦੀ ਸਫ਼ਾਈ ਅਤੇ ਰੱਖ ਰਖਾਓ । .

ਪ੍ਰਸ਼ਨ 2.
ਘਰ ਵਿਚ ਗੰਦਗੀ ਹੋਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-

  1. ਪ੍ਰਾਕਿਰਤਕ ਕਾਰਨ – ਧੂੜ ਦੇ ਕਣ, ਵਰਖਾ ਅਤੇ ਹੜ੍ਹ ਦੇ ਪਾਣੀ ਦੇ ਰੋੜ੍ਹ ਨਾਲ ਆਉਣ ਵਾਲੀ ਗੰਦਗੀ, ਮੱਕੜੀ ਦੇ ਜਾਲੇ, ਪੰਛੀਆਂ ਅਤੇ ਹੋਰ ਜੀਵਾਂ ਦੁਆਰਾ ਗੰਦਗੀ ।
  2. ਮਾਨਵ ਵਿਕਾਰ – ਮਲ-ਮੂਤਰ, ਕਫ, ਬੁੱਕ, ਖੰਘਾਰ, ਪਸੀਨਾ ਅਤੇ ਵਾਲ ਝੜਨਾ ।
  3. ਘਰੇਲੂ ਕੰਮ – ਖਾਧ-ਪਦਾਰਥਾਂ ਦੀ ਸਫ਼ਾਈ ਨਾਲ ਨਿਕਲਣ ਵਾਲਾ ਕੁੜਾ, ਸਾਗ-ਸਬਜ਼ੀਫਲ ਆਦਿ ਦੇ ਛਿਲਕੇ, ਖਾਣ ਵਾਲੀਆਂ ਵਸਤਾਂ, ਭਾਂਡੇ ਆਦਿ ਦਾ ਧੋਵਨ, ਕੱਪੜਿਆਂ ਦੀ ਧੁਆਈ, ਸਾਬਣ ਦੀ ਝੱਗ, ਮੈਲ, ਨੀਲ, ਸਟਾਰਚ, ਰੱਦੀ ਕਾਗਜ਼ ਦੇ ਟੁੱਕੜੇ, ਸਿਲਾਈ ਦੀਆਂ ਕਰਨਾਂ, ਕਤਾਈ ਦੀਆਂ ਨੂੰ ਅਤੇ ਛਿੱਜਣ ਆਦਿ ।

ਪ੍ਰਸ਼ਨ 3.
ਦੈਨਿਕ ਸਫ਼ਾਈ ਕਿਉਂ ਜ਼ਰੂਰੀ ਹੈ ? ਅਤੇ ਘਰ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨਲਿਖਣ, ਸੌਣ ਦੇ ਕਮਰੇ, ਰਸੋਈ, ਵਿਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟੱਟੀ ਦੀ ਹਰ ਰੋਜ਼ ਸਫ਼ਾਈ ਕਰੇ। ਦੈਨਿਕ ਸਫ਼ਾਈ ਦੇ ਅੰਤਰਗਤ ਆਮ ਤੌਰ ਤੇ ਇਧਰ-ਉੱਧਰ ਖਿੱਲਰੀਆਂ ਹੋਈਆਂ ਵਸਤੂਆਂ ਨੂੰ ਠੀਕ ਤਰ੍ਹਾਂ ਟਿਕਾਉਣਾ, ਫ਼ਰਨੀਚਰ ਨੂੰ ਝਾੜਨਾ ਪੂੰਝਣਾ, ਫਰਸ਼ ਤੇ ਝਾੜੂ ਕਰਨਾ, ਗਿੱਲਾ ਪੋਚਾ ਕਰਨਾ ਆਦਿ ਆਉਂਦੇ ਹਨ ।
ਅੱਜ ਦੇ ਆਧੁਨਿਕ ਯੁਗ ਵਿਚ ਵਿਅਸਤ ਸੁਆਣੀਆਂ ਅਤੇ ਕੰਮ ਕਰਨ ਵਾਲੀਆਂ ਸੁਆਣੀਆਂ ਨੂੰ ਇਹ ਕਦੀ ਵੀ ਸੰਭਵ ਨਹੀਂ ਕਿ ਉਹ ਘਰ ਦੇ ਸਾਰੇ ਪਾਸਿਆਂ ਦੀ ਸਫ਼ਾਈ ਹਰ ਰੋਜ਼ ਕਰੇ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 4.
ਟੱਟੀ, ਗੁਸਲਖਾਨੇ ਵਿਚ ਫਿਨਾਇਲ ਕਿਉਂ ਛਿੜਕੀ ਜਾਂਦੀ ਹੈ ?
ਉੱਤਰ-
ਟੱਟੀ ਅਤੇ ਗੁਸਲਖ਼ਾਨੇ ਨੂੰ ਹਰ ਰੋਜ਼ ਫਿਨਾਇਲ ਨਾਲ ਧੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਖੁੱਲ੍ਹੀ ਹਵਾ ਲੱਗਣੀ ਚਾਹੀਦੀ ਹੈ । ਨਹੀਂ ਤਾਂ ਇਹ ਮੱਖੀ, ਮੱਛਰ ਦੇ ਘਰ ਬਣ ਜਾਣਗੇ । ਜਿਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ।

ਪ੍ਰਸ਼ਨ 5.
ਘਰ ਵਿਚ ਫਰਨੀਚਰ ਦੀ ਪਾਲਿਸ਼ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਫਰਨੀਚਰ ਦੀ ਪਾਲਿਸ਼ ਤਿਆਰ ਕਰਨ ਲਈ ਅਲਸੀ ਦਾ ਤੇਲ-2 ਹਿੱਸੇ, ਤਾਰਪੀਨ ਦਾ ਤੇਲ-ਇਕ ਹਿੱਸਾ, ਸਿਰਕਾ-ਇਕ ਹਿੱਸਾ, ਮੈਥੀਲੇਟਡ ਸਪਿਰਟ-ਇਕ ਹਿੱਸਾ ਲੈ ਕੇ ਮਿਲਾ ਲਉ । ਇਸ ਤਰ੍ਹਾਂ ਪਾਲਿਸ਼ ਤਿਆਰ ਹੋ ਜਾਂਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਫਰਨੀਚਰ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਲੱਕੜੀ ਦੇ ਫਰਨੀਚਰ ਨੂੰ ਨਰਮ, ਸਾਫ਼ ਕੱਪੜੇ ਨਾਲ ਸਾਫ਼ ਕੀਤਾ ਜਾਂਦਾ ਹੈ ਕਿਉਂਕਿ ਸਖ਼ਤ ਬੁਰਸ਼ ਦੀ ਵਰਤੋਂ ਨਾਲ ਲੱਕੜੀ ਤੇ ਝਰੀਟਾਂ ਪੈ ਸਕਦੀਆਂ ਹਨ । ਲੱਕੜੀ ਨੂੰ ਗਿੱਲਾ ਨਹੀਂ ਕਰਨਾ ਚਾਹੀਦਾ | ਫਰਨੀਚਰ ਦੀ ਲੱਕੜੀ ਨੂੰ ਪੇਂਟ ਜਾਂ ਪਾਲਿਸ਼ ਕੀਤੀ ਜਾਂਦੀ ਹੈ । ਪੇਂਟ ਅਤੇ ਪਾਲਿਸ਼ ਵਾਲੇ ਫਰਨੀਚਰ ਨੂੰ ਵੱਖ-ਵੱਖ ਢੰਗ ਨਾਲ ਸਾਫ਼ ਕੀਤਾ ਜਾਂਦਾ ਹੈ ।

ਪਾਲਿਸ਼ ਕੀਤੀ ਲੱਕੜੀ ਦੀ ਦੇਖ-ਭਾਲ – ਇਸ ਨੂੰ ਹਰ ਰੋਜ਼ ਨਰਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ । ਜ਼ਿਆਦਾ ਗੰਦੀ ਹੋਣ ਦੀ ਸੂਰਤ ਵਿਚ ਇਸ ਨੂੰ ਸਾਬਣ ਵਾਲੇ ਪਾਣੀ ਨਾਲ ਧੋ ਕੇ ਫਲਾਲੈਣ ਦੇ ਕੱਪੜੇ ਨਾਲ ਪੂੰਝ ਲੈਣਾ ਚਾਹੀਦਾ ਹੈ । ਘੱਟ ਗੰਦੀ ਲੱਕੜੀ ਨੂੰ ਸਾਫ਼ ਕਰਨ ਲਈ ਅੱਧੇ ਲਿਟਰ ਕੋਸੇ ਪਾਣੀ ਵਿਚ ਦੋ ਵੱਡੇ ਚਮਚ ਸਿਰਕੇ ਦੇ ਮਿਲਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ । ਇਸ ਘੋਲ ਵਿਚ ਗੱਲਾਂ ਕਰਕੇ ਫਲਾਲੈਣ ਦੇ ਕੱਪੜੇ ਨਾਲ ਫਰਨੀਚਰ ਨੂੰ ਸਾਫ਼ ਕੀਤਾ ਜਾਂਦਾ ਹੈ । ਜੇਕਰ ਫਰਨੀਚਰ ਦੀ ਲੱਕੜੀ ਦੀ ਪਾਲਿਸ਼ ਕਾਫ਼ੀ ਖ਼ਰਾਬ ਹੋ ਗਈ ਹੋਵੇ ਜਾਂ ਚਮਕ ਘੱਟ ਜਾਵੇ ਤਾਂ ਮੈਨਸ਼ਨ ਪਾਲਿਸ਼ ਜਾਂ ਫਰਨੀਚਰ ਕਰੀਮ ਦੀ ਵਰਤੋਂ ਕਰਕੇ ਸਫ਼ਾਈ ਕੀਤੀ ਜਾਂਦੀ ਹੈ । ਸਨਮਾਇਕਾ ਲੱਗੇ ਫਰਨੀਚਰ ਨੂੰ ਸਾਫ਼ ਕਰਨਾ ਸੌਖਾ ਹੁੰਦਾ ਹੈ | ਇਸ ਨੂੰ ਗਿੱਲੇ ਕੱਪੜੇ ਨਾਲ ਪੁੰਝਿਆ ਜਾ ਸਕਦਾ ਹੈ ਅਤੇ ਦਾਗ਼ ਉਤਾਰਨ ਲਈ ਸਾਬਣ ਵਰਤਿਆ ਜਾ ਸਕਦਾ ਹੈ ।

ਪੇਂਟ ਕੀਤੀ ਲੱਕੜੀ – ਪੇਂਟ ਵਾਲੀ ਲੱਕੜੀ ਹਰ ਰੋਜ਼ ਝਾੜਨ ਵਾਲੇ ਕੱਪੜੇ ਨਾਲ ਪੂੰਝੋ । ਜੇ ਲੋੜ ਹੋਵੇ ਕੁਝ ਦਿਨਾਂ ਬਾਅਦ ਸਾਬਣ ਵਾਲੇ ਕੋਸੇ ਪਾਣੀ ਅਤੇ ਫਲਾਲੈਣ ਦੇ ਕੱਪੜੇ ਨਾਲ ਇਸ ਨੂੰ ਸਾਫ਼ ਕਰੋ । ਕੋਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ । ਜ਼ਿਆਦਾ ਗੰਦੇ ਹਿੱਸਿਆਂ ਨੂੰ ਸਾਫ਼ ਕਰਨ ਲਈ ਨਰਮ ਬੁਰਸ਼ ਦੀ ਵਰਤੋਂ ਕਰੋ। ਪੇਂਟ ਤੋਂ ਬਿਧਿਆਈ ਦੇ ਦਾਗ਼ ਉਤਾਰਨ ਲਈ ਪਾਣੀ ਵਿਚ ਥੋੜੀ ਪੈਰਾਫਿਨ ਮਿਲਾ ਲਈ ਜਾਂਦੀ ਹੈ ਪਰ ਪੈਰਾਫਿਨ ਦੀ ਵੱਧ ਮਾਤਰਾ ਵਰਤੋਂ ਕੀਤੀ ਜਾਵੇ ਤਾਂ ਪੈਂਟ ਖ਼ਰਾਬ ਹੋ ਜਾਂਦਾ ਹੈ ।

ਕੱਪੜਾ ਚੜਿਆ ਫਰਨੀਚਰ – ਇਸ ਨੂੰ ਹਰ ਰੋਜ਼ ਸੁੱਕੇ ਸਾਫ਼ ਕੱਪੜੇ ਨਾਲ ਝਾੜਨਾ ਚਾਹੀਦਾ ਹੈ | ਕਦੀ-ਕਦੀ ਗਰਮ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰੋ । ਰੈਕਸਿਨ ਜਾਂ ਚਮੜਾ ਵਾਲੇ ਫਰਨੀਚਰ ਨੂੰ ਹਰ ਰੋਜ਼ ਗਿੱਲੇ ਕੱਪੜੇ ਨਾਲ ਸਾਫ਼ ਕਰੋ । ਥਿੰਧੇ ਦਾਗ਼ ਉਤਾਰਨ ਲਈ ਕੱਪੜੇ ਨੂੰ ਸਾਬਣ ਵਾਲੇ ਕੋਸੇ ਪਾਣੀ ਨਾਲ ਭਿਉਂ ਕੇ ਰਗੜੋ | ਕਦੀ-ਕਦੀ ਥੋੜਾ ਜਿਹਾ ਅਲਸੀ ਦਾ ਤੇਲ ਕੱਪੜੇ ਤੇ ਲਗਾ ਕੇ ਚਮੜੇ ਦੇ ਫਰਨੀਚਰ ਤੇ ਰਗੜਨ ਨਾਲ ਚਮੜੀ ਮੁਲਾਇਮ ਰਹਿੰਦਾ ਹੈ ਅਤੇ ਤੇੜਾਂ ਨਹੀਂ ਪੈਂਦੀਆਂ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਰਸੋਈ ਅਤੇ ਅਲਮਾਰੀਆਂ ਦੀ ਸਫ਼ਾਈ …………………….. ਸਫ਼ਾਈ ਹੈ ।
2. ਘਰ ਦੇ ਸਾਰੇ ਮੈਂਬਰਾਂ ਦੀ ……………………… ਦੇ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ ।
3. ਸੁੱਕਾ ਕੂੜਾ ਇਕੱਠਾ ਕਰਨ ਲਈ ………………………… ਝਾੜੂ ਦੀ ਵਰਤੋਂ ਕਰੋ ।
4. ਪਾਲਸ਼ ਕਰਨ ਅਤੇ ਚੀਜ਼ਾਂ ਨੂੰ ਚਮਕਾਉਣ ਲਈ ………………….. ਕੱਪੜੇ ਦੀ ਵਰਤੋਂ ਕਰੋ ।
ਉੱਤਰ-
1. ਮਾਸਿਕ,
2. ਸਫ਼ਾਈ,
3. ਨਰਮ,
4. ਫਲਾਲੈਨ ਜਾਂ ਲਿਨਨ ।

PSEB 9th Class Home Science Solutions Chapter 4 ਘਰ ਦੀ ਭਾਈ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਸ਼ੀਸ਼ੇ ਨੂੰ ਚਮਕਾਉਣ ਲਈ ਕਿਹੋ ਜਿਹੇ ਕੱਪੜੇ ਦੀ ਵਰਤੋਂ ਠੀਕ ਰਹਿੰਦੀ ਹੈ ?
ਉੱਤਰ-
ਸਿਲਕ ।

ਪ੍ਰਸ਼ਨ 2.
ਚਾਂਦੀ ਦੀ ਸਫ਼ਾਈ ਲਈ ਪਾਲਿਸ਼ ਦਾ ਨਾਂ ਦੱਸੋ ।
ਉੱਤਰ-
ਸਿਲਵੋ ।

ਪ੍ਰਸ਼ਨ 3.
ਸਭ ਤੋਂ ਪਹਿਲਾਂ ਕਿਸ ਕਮਰੇ ਦੀ ਸਫ਼ਾਈ ਕਰਨੀ ਚਾਹੀਦੀ ਹੈ ?
ਉੱਤਰ-
ਖਾਣਾ ਖਾਣ ਵਾਲੇ ਕਮਰੇ ਦੀ ।

ਪ੍ਰਸ਼ਨ 4.
ਫ਼ਰਿਜ਼ ਨੂੰ ਕਦੋਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਹਫ਼ਤੇ ਵਿਚ ਇਕ ਵਾਰ ।

ਠੀਕ/ਗਲਤ ਦੱਸੋ

1. ਘਰ ਦੀ ਸਫ਼ਾਈ ਪ੍ਰਤੀ ਘਰ ਦੇ ਸਾਰੇ ਮੈਂਬਰਾਂ ਨੂੰ ਦਿਲਚਸਪੀ ਹੋਣੀ ਚਾਹੀਦੀ ਹੈ ।
ਉੱਤਰ-
ਠੀਕ

2. ਮਾਸਿਕ ਸਫ਼ਾਈ ਮਹੀਨੇ ਬਾਅਦ ਕੀਤੀ ਜਾਂਦੀ ਹੈ ।
ਉੱਤਰ-
ਠੀਕ

3. ਗੁਸਲਖ਼ਾਨੇ ਨੂੰ ਮਹੀਨੇ ਬਾਅਦ ਧੋਣਾ ਚਾਹੀਦਾ ਹੈ ਨਾ ਕਿ ਰੋਜ਼ ।
ਉੱਤਰ-
ਗਲਤ

PSEB 9th Class Home Science Solutions Chapter 4 ਘਰ ਦੀ ਭਾਈ

4. ਬਿਜਲੀ ਨਾਲ ਚਲਣ ਵਾਲੀ ਸਫ਼ਾਈ ਵਾਲੀ ਮਸ਼ੀਨ ਹੈ ਮਾਈਕਰੋਵੇਵ ।
ਉੱਤਰ-
ਗਲਤ

5. ਧੂੜ ਦੇ ਕਣ ਗੰਦਗੀ ਦਾ ਪ੍ਰਕਿਰਤਕ ਕਾਰਕ ਹਨ ।
ਉੱਤਰ-
ਠੀਕ

6. ਪੇਂਟ ਵਾਲੀ ਲੱਕੜੀ ਹਰ ਰੋਜ਼ ਝਾੜਣ ਵਾਲੇ ਕੱਪੜੇ ਨਾਲ ਪੂੰਝੋ ।
ਉੱਤਰ-
ਠੀਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਾਨਵ ਵਿਕਾਰ ਹਨ-
(A) ਕਫ਼
(B) ਬੁੱਕ
(C) ਪਸੀਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹੈ-
(A) ਗੰਦੇ ਘਰ ਵਿਚ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ
(B) ਸਾਫ਼ ਸੁਥਰੇ ਸਜੇ ਹੋਏ ਘਰ ਤੋਂ ਗ੍ਰਹਿਣੀ ਦੀ ਸਿਆਣਪ ਦਾ ਪਤਾ ਲਗਦਾ ਹੈ
(C) ਹਫ਼ਤਾਵਾਰ ਸਫ਼ਾਈ ਹਫਤੇ ਵਿਚ ਇਕ ਵਾਰੀ ਕੀਤੀ ਜਾਂਦੀ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 3.
ਸਫ਼ਾਈ ਲਈ ਵਰਤਿਆ ਜਾਂਦਾ ਸਾਮਾਨ ਹੈ-
(A) ਝਾੜੂ
(B) ਬਿਜਲੀ ਦੀ ਮਸ਼ੀਨ
(C) ਬੁਰਸ਼
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

Punjab State Board PSEB 9th Class Home Science Book Solutions Chapter 13 ਕੱਪੜਿਆਂ ਦੀ ਧੁਆਈ Textbook Exercise Questions and Answers.

PSEB Solutions for Class 9 Home Science Chapter 13 ਕੱਪੜਿਆਂ ਦੀ ਧੁਆਈ

Home Science Guide for Class 9 PSEB ਕੱਪੜਿਆਂ ਦੀ ਧੁਆਈ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਅਸੀਂ ਉਹਨਾਂ ਦੀ ਕੀ ਤਿਆਰੀ ਕਰਾਂਗੇ ?
ਉੱਤਰ-

  • ਕੱਪੜਿਆਂ ਦੀਆਂ ਉਧੜੀਆਂ ਸਿਉਣਾਂ ਲਾ ਲੈਣੀਆਂ ਚਾਹੀਦੀਆਂ ਹਨ । ਜੇ ਰਣੁ, ਬਟਨ, ਹੁੱਕਾਂ ਆਦਿ ਦੀ ਲੋੜ ਹੋਵੇ ਤਾਂ ਲਗਾ ਲਉ ।
  • ਕੱਪੜਿਆਂ ਦੀਆਂ ਜੇਬਾਂ ਆਦਿ ਦੇਖ ਲਉ, ਬੈਲਟਾਂ, ਬੱਕਲ ਆਦਿ ਉਤਾਰ ਦਿਉ ।
  • ਕੱਪੜਿਆਂ ਨੂੰ ਰੰਗ ਮੁਤਾਬਿਕ, ਰੇਸ਼ੇ ਮੁਤਾਬਿਕ, ਆਕਾਰ ਮੁਤਾਬਿਕ, ਗੰਦਗੀ ਮੁਤਾਬਿਕ ਛਾਂਟ ਕੇ ਅਲੱਗ ਕਰ ਲਉ ।
  • ਜੇ ਕੱਪੜਿਆਂ ਤੇ ਕੋਈ ਦਾਗ ਧੱਬੇ ਹਨ ਤਾਂ ਪਹਿਲਾਂ ਇਹਨਾਂ ਨੂੰ ਦੂਰ ਕਰੋ ।

ਪ੍ਰਸ਼ਨ 2.
ਕੱਪੜਿਆਂ ਨੂੰ ਛਾਂਟਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕੱਪੜਿਆਂ ਨੂੰ ਛਾਂਟਣ ਦਾ ਮਤਲਬ ਹੈ ਕਿ ਕੱਪੜਿਆਂ ਨੂੰ ਉਹਨਾਂ ਦੇ ਰੰਗ, ਰੇਸ਼ੇ, ਆਕਾਰ ਤੇ ਗੰਦਗੀ ਦੇ ਆਧਾਰ ਤੇ ਵੱਖ-ਵੱਖ ਕਰ ਲੈਣਾ ਕਿਉਂਕਿ ਸਾਰੇ ਰੇਸ਼ੇ ਇਕੋ ਤਰੀਕੇ ਨਾਲ ਨਹੀਂ ਧੋਤੇ ਜਾ ਸਕਦੇ ਇਸ ਲਈ ਸੁਤੀ, ਉਨੀ, ਰੇਸ਼ਮੀ, ਨਾਈਲੋਨ, ਪੋਲੀਸਟਰ ਅਨੁਸਾਰ ਕੱਪੜੇ ਅਲੱਗ ਕਰ ਲਏ ਜਾਂਦੇ ਹਨ । ਸਫ਼ੈਦ ਕੱਪੜੇ ਰੰਗਦਾਰ ਕੱਪੜਿਆਂ ਤੋਂ ਪਹਿਲਾਂ ਧੋਣੇ ਚਾਹੀਦੇ ਹਨ ਕਿਉਂਕਿ ਰੰਗਦਾਰ ਕੱਪੜਿਆਂ ਵਿਚੋਂ ਕਈ ਵਾਰ ਰੰਗ ਨਿਕਲਣ ਲਗ ਜਾਂਦਾ ਹੈ । ਛੋਟੇ ਬਸਤਰ ਪਹਿਲਾਂ ਧੋ ਲਉ ਅਤੇ ਵੱਡੇ ਜਿਵੇਂ ਚਾਦਰਾਂ, ਖੇਸ ਆਦਿ ਨੂੰ ਬਾਅਦ ਵਿਚ । ਘੱਟ ਗੰਦੇ ਕੱਪੜੇ ਹਮੇਸ਼ਾ ਪਹਿਲਾਂ ਧੋਵੋ ਤੇ ਵੱਧ ਗੰਦੇ ਬਾਅਦ ਵਿਚ ।

ਪ੍ਰਸ਼ਨ 3.
ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਕੱਪੜੇ ਸਿਉਣਾਂ ਤੋਂ ਜਾਂ ਉਲੇੜੀਆਂ ਤੋਂ ਉੱਧੜ ਜਾਂਦੇ ਹਨ ਜਾਂ ਘਸ ਕੇ ਕਿਸੀ ਚੀਜ਼ ਵਿਚ ਫਸ ਕੇ ਫੱਟ ਜਾਂਦੇ ਹਨ ਅਜਿਹੀ ਹਾਲਤ ਵਿਚ ਕੱਪੜਿਆਂ ਦੀ ਧੋਣ ਤੋਂ ਪਹਿਲਾਂ ਮੁਰੰਮਤ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਹੋਰ ਫੱਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 4.
ਕਿਹੜੀਆਂ ਕਿਹੜੀਆਂ ਗੱਲਾਂ ਦੇ ਆਧਾਰ ਤੇ ਤੁਸੀਂ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਵਾਂਟੋਗੇ ?
ਉੱਤਰ-
ਕੱਪੜਿਆਂ ਦੀ ਛਾਂਟੀ ਉਹਨਾਂ ਦੇ ਰੰਗ, ਰੇਸ਼ਿਆਂ, ਆਕਾਰ ਅਤੇ ਗੰਦਗੀ ਦੇ ਆਧਾਰ ਤੇ ਕੀਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  • ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉਗਲ ਜਾਵੇ ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲਗਦਾ ਹੈ ।
  • ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
  • ਪਹਿਲਾਂ ਤੋਂ ਭਿੱਜੇ ਕੱਪੜਿਆਂ ਨੂੰ ਪਾਣੀ ਵਿਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਤੇ ਸਾਬਣ ਜਾਂ ਹੋਰ ਕਿਸੇ ਡਿਟਰਜੈਂਟ ਆਦਿ ਨਾਲ ਕੱਪੜਿਆਂ ਨੂੰ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ । ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕੱਫ ਆਦਿ ਨੂੰ ਬੁਰਸ਼ ਆਦਿ ਨਾਲ ਰਗੜ ਕੇ ਸਾਫ ਕੀਤਾ ਜਾ ਸਕਦਾ ਹੈ ।
  • ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ ਪਾਣੀ ਨਾਲ 2-4 ਵਾਰ ਹੁੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ। ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲਉ ।
  • ਲੋੜ ਅਨੁਸਾਰ ਨੀਲ ਜਾਂ ਮਾਵਾ ਆਦਿ ਦੇ ਕੇ ਕੱਪੜੇ ਨਿਚੋੜ ਕੇ ਝਾੜ ਕੇ ਸੁਕਣੇ ਪਾ ਦਿਉ ।

ਪ੍ਰਸ਼ਨ 6. ਊਨੀ ਕੱਪੜੇ ਧੋਣ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਉਨੀ ਰੇਸ਼ੋ ਪਾਣੀ ਵਿਚ ਪਾਉਣ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਲਟਕ ਜਾਂਦੇ ਹਨ | ਗਰਮ ਪਾਣੀ ਵਿਚ ਪਾਉਣ ਤੇ ਅਤੇ ਰਗੜ ਕੇ ਧੋਣ ਨਾਲ ਇਹ ਰੇਸ਼ੇ ਜੁੜ ਜਾਂਦੇ ਹਨ । ਸੋਡੇ ਵਾਲੇ ਸਾਬਣ ਨਾਲ ਧੋਣ ਤੇ ਵੀ ਇਹ ਰੇਸ਼ੇ ਜੁੜ ਜਾਂਦੇ ਹਨ । ਇਸ ਲਈ ਉਨੀ ਕੱਪੜੇ ਧੋਣ ਵੇਲੇ ਕਾਫੀ ਸਾਵਧਾਨੀ ਦੀ ਲੋੜ ਹੁੰਦੀ ਹੈ । ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ । ਧੋਣ ਲਈ ਕੱਪੜੇ ਨੂੰ ਹੱਥ ਨਾਲ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ | ਕੱਪੜੇ ਨੂੰ ਪੱਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 7.
ਆਪਣੇ ਊਨੀ ਸਵੈਟਰ ਦੀ ਧੁਆਈ ਕਿਵੇਂ ਕਰੋਗੇ ?
ਉੱਤਰ-

  • ਪਹਿਲਾ ਸਵੈਟਰ ਤੋਂ ਨਰਮ ਬੁਰਸ਼ ਨਾਲ ਉੱਪਰੀ ਮਿੱਟੀ ਝਾੜੀ ਜਾਵੇਗੀ ।
  • ਜੇ ਸਵੈਟਰ ਅਜਿਹਾ ਹੋਵੇ ਕਿ ਧੋਣ ਤੋਂ ਬਾਅਦ ਇਸ ਦਾ ਬੇਢੰਗਾ ਹੋ ਜਾਣ ਦਾ ਡਰ ਹੋਵੇ ਤਾਂ ਧੋਣ ਤੋਂ ਪਹਿਲਾਂ ਇਸ ਦਾ ਖਾਕਾ ਅਖਬਾਰ ਜਾਂ ਖਾਕੀ ਕਾਗਜ਼ ਤੇ ਉਤਾਰ ਲਿਆ ਜਾਵੇਗਾ, ਤਾਂ ਕਿ ਧੋਣ ਤੋਂ ਬਾਅਦ ਇਸ ਨੂੰ ਮੁੜ ਤੋਂ ਪਹਿਲੇ ਆਕਾਰ ਵਿਚ ਲਿਆਂਦਾ ਜਾਵੇ ।
  • ਪਹਿਲਾਂ ਉਨੀ ਕੱਪੜੇ ਨੂੰ ਪਾਣੀ ਵਿਚੋਂ ਡੁਬੋ ਕੇ ਕੱਢ ਲਉ ਅਤੇ ਹੱਥਾਂ ਨਾਲ ਘੁੱਟ ਕੇ ਪਾਣੀ ਕੱਢ ਦਿਉ । ਸ਼ਿਕਾਕਾਈ, ਰੀਠੇ, ਜੈਨਟੀਲ ਜਾਂ ਲੀਸਾਪੋਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾ ਲਉ ਫਿਰ ਇਸ ਨੁੱਚੜੇ ਹੋਏ ਕੱਪੜੇ ਨੂੰ ਇਸ ਸਾਬਣ ਵਾਲੇ ਪਾਣੀ ਵਿਚ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਰਗੜੇ ਬਗੈਰ ਸਾਫ ਕਰੋ ।
  • ਕੱਪੜੇ ਨੂੰ ਸਾਫ ਪਾਣੀ ਵਿਚ ਹੌਲੀ-ਹੌਲੀ ਹੰਘਾਲ ਕੇ ਵਿਚੋਂ ਸਾਬਣ ਚੰਗੀ ਤਰ੍ਹਾਂ ਕੱਢ ਦਿਉ ਤੇ ਵਾਧੂ ਪਾਣੀ ਤੋਲੀਏ ਵਿਚ ਦਬਾ ਕੇ ਕੱਢ ਲਉ ।
  • ਕੱਪੜੇ ਨੂੰ ਬਣਾਏ ਹੋਏ ਖਾਕੇ ਤੇ ਰੱਖ ਕੇ ਇਸ ਦੇ ਆਕਾਰ ਵਿਚ ਲੈ ਆਉ ਤੇ ਪਧਰੀ ਥਾਂ ਜਿਵੇਂ ਚਾਰਪਾਈ ਉੱਤੇ ਕੱਪੜਾ ਵਿਛਾ ਕੇ ਇਸ ਨੂੰ ਉੱਪਰ ਸਿੱਧਾ ਪਾ ਕੇ ਛਾਂ ਵਿਚ ਸੁਕਾਉ ।

ਪ੍ਰਸ਼ਨ 8.
ਭਿਗੋਣ ਨਾਲ ਸੂਤੀ, ਉਨੀ ਅਤੇ ਰੇਸ਼ਮੀ ਕੱਪੜਿਆਂ ਵਿਚੋਂ ਕਿਹੜੇ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਇਹਨਾਂ ਦਾ ਧੋਣ ਨਾਲ ਕੀ ਸੰਬੰਧ ਹੈ ?
ਉੱਤਰ-
ਭਿਗੈਣ ਨਾਲ ਉਨੀ ਅਤੇ ਰੱਸ਼ਮੀ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਜਦਕਿ ਸੂਤੀ ਕੱਪੜੇ ਮਜ਼ਬੂਤ ਹੁੰਦੇਂ ਹਨ । ਇਹਨਾਂ ਦਾ ਧੋਣ ਨਾਲ ਇਹ ਸੰਬੰਧ ਹੈ ਕਿ ਉੱਪਰ ਦੱਸੇ ਕਾਰਨ ਕਰਕੇ ਸੁਤੀ ਕੱਪੜਿਆਂ ਨੂੰ ਤਾਂ ਧੋਣ ਤੋਂ ਪਹਿਲਾਂ ਕੁੱਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ । ਪਰ ਉਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਭਿਉਂ ਕੇ ਨਹੀਂ ਰੱਖਿਆ ਜਾਂਦਾ ਹੈ | ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਮੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ 1 ਧੋਣ ਲਈ ਕੱਪੜੇ ਨੂੰ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ । ਕੱਪੜੇ ਨੂੰ ਪਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 9.
ਅਜਿਹੀ ਕਿਸਮ ਦੇ ਕੱਪੜਿਆਂ ਬਾਰੇ ਦੱਸੋ ਜਿਹਨਾਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ ? ਅਜਿਹੇ ਕੱਪੜੇ ਨੂੰ ਧੋਣ ਸਮੇਂ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਸੂਤੀ ਕੱਪੜਿਆਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ । ਇਹਨਾਂ ਕੱਪੜਿਆਂ ਨੂੰ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦੀ ਲੋੜ ਹੈ ।

  • ਸਿਉਣਾਂ ਤੋਂ ਉਧੜੇ ਜਾਂ ਕਿਸੇ ਹੋਰ ਕਾਰਨ ਫੱਟੇ ਕੱਪੜੇ ਨੂੰ ਧੋਣ ਤੋਂ ਪਹਿਲਾਂ ਮੁਰੰਮਤ ਕਰ ਲਉ ।
  • ਸੂਤੀ, ਲਿਨਨ, ਊਨੀ, ਨਾਈਲੋਨ, ਪੋਲੀਸਟਰ, ਰੇਸ਼ਮੀ ਕੱਪੜਿਆਂ ਨੂੰ ਅਲੱਗ-ਅਲੱਗ ਕਰ ਲਉ ।
  • ਸਫੈਦ ਕੱਪੜਿਆਂ ਨੂੰ ਪਹਿਲਾਂ ਧੋਵੋ ਤੇ ਰੰਗਦਾਰ ਬਾਅਦ ਵਿਚ ।
  • ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ ।
  • ਰੋਗੀਆਂ ਦੇ ਕੱਪੜਿਆਂ ਨੂੰ 10-15 ਮਿੰਟ ਲਈ ਪਾਣੀ ਵਿਚ ਉਬਾਲੋ ਤੇ ਬਾਅਦ ਵਿਚ ਧੋਵੋ ।
  • ਛੋਟੇ ਅਤੇ ਵੱਡੇ ਕੱਪੜਿਆਂ ਨੂੰ ਵੱਖ-ਵੱਖ ਕਰ ਕੇ ਧੋਵੋ ।

ਪ੍ਰਸ਼ਨ 10.
ਰੇਸ਼ਮੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  1. ਰੀਠੇ, ਸ਼ਿਕਾਕਾਈ ਜਾਂ ਜੈਨਟੀਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾਓ ਅਤੇ ਇਸ ਵਿਚ ਕੱਪੜੇ ਨੂੰ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਧੋਵੋ ਅਤੇ ਬਾਅਦ ਵਿਚ ਸਾਫ਼ ਪਾਣੀ ਵਿਚੋਂ 3-4 ਵਾਰ ਹੰਘਾਲ ਕੇ ਕੱਢ ਲਉ । ਕੱਪੜੇ ਨੂੰ ਹੰਘਾਲਣ ਸਮੇਂ ਵਿੱਚ ਇਕ ਚਮਚਾ ਸਿਰਕੇ ਦਾ ਪਾ ਲਉ, ਇਸ ਨਾਲ ਕੱਪੜੇ ਵਿਚ ਚਮਕ ਆ ਜਾਵੇਗੀ ।
  2. ਧੋਣ ਤੋਂ ਬਾਅਦ ਰੇਸ਼ਮੀ ਕੱਪੜੇ ਨੂੰ ਗੂੰਦ ਦਾ ਮਾਵਾ ਦਿਉ ਤਾਂ ਕਿ ਇਸ ਦੀ ਕੁਦਰਤੀ ਕੜਕ ਕਾਇਮ ਰੱਖੀ ਜਾ ਸਕੇ ।
  3. ਇਹਨਾਂ ਕੱਪੜਿਆਂ ਨੂੰ ਹਮੇਸ਼ਾਂ ਛਾਵੇਂ ਸੁਕਾਉ । ਅੱਧ ਸੁੱਕੇ ਕੱਪੜਿਆਂ ਨੂੰ ਪ੍ਰੈਸ ਕਰਨ ਲਈ ਉਤਾਰ ਲਉ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 11.
ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਪ੍ਰੈੱਸ ਕਰਨ ਵਿਚ ਕੀ ਅੰਤਰ ਹੈ ?
ਉੱਤਰ-
ਸੂਤੀ ਕੱਪੜਿਆਂ ਦੀ ਪੈਸ-ਸੁੱਕੇ ਕੱਪੜਿਆਂ ਤੇ ਪਾਣੀ ਛਿੜਕ ਕੇ ਇਹਨਾਂ ਨੂੰ ਸਿੱਲ੍ਹੇ ਕਰ ਲਿਆ ਜਾਂਦਾ ਹੈ ਤੇ ਕੁਝ ਸਮੇਂ ਲਈ ਲਪੇਟ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਕੱਪੜੇ ਇੱਕੋ ਜਿਹੇ ਸਿੱਲੇ ਹੋ ਜਾਣ । ਜਦੋਂ ਪੈਸ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਕੱਪੜੇ ਦੇ ਪੱਠੇ ਪਾਸੇ ਵਲੋਂ ਪਹਿਲਾਂ ਸਿਉਣਾਂ, ਪਲੇਟਾਂ, ਉਲੇੜੀਆਂ ਵਾਲੇ ਫੱਟੇ ਪੈਸ ਕਰੋ । ਕੱਪੜੇ ਦੇ ਸਿੱਧੇ ਪਾਸੇ ਵਲ ਨੂੰ ਕੱਪੜੇ ਦੀ ਲੰਬਾਈ ਵਲ ਪੈਸ਼ ਫੇਰੋ । ਕਾਲਰ, ਕਫ, ਬਾਂਹ ਆਦਿ ਨੂੰ ਪਹਿਲਾਂ ਪੈਸ਼ ਕਰੋ । ਪੈਸ ਕਰਨ ਤੋਂ ਬਾਅਦ ਕੱਪੜੇ ਨੂੰ ਤਹਿ ਲਾ ਦਿਉ ਜਾਂ ਹੈਂਗਰ ਤੇ ਟੰਗ ਦਿਉ ।

ਊਨੀ ਕੱਪੜੇ ਦੀ ਪੈਸ-ਉਨੀ ਕੱਪੜੇ ਤੇ ਪੈਸ ਸਿੱਧੀ ਸੰਪਰਕ ਵਿਚ ਨਹੀਂ ਲਿਆਈ ਜਾਂਦੀ ਇਸ ਨਾਲ ਉਨੀ ਰੇਸ਼ੇ ਜਲ ਸਕਦੇ ਹਨ | ਮਲਮਲ ਦੇ ਇਕ ਸਫੈਦ ਕੱਪੜੇ ਨੂੰ ਗਿੱਲਾ ਕਰਕੇ ਉਨੀ ਕੱਪੜੇ ਤੇ ਵਿਛਾਓ ਅਤੇ ਹਲਕੀ ਗਰਮ ਪੈਸ ਨਾਲ ਇਸ ਨੂੰ ਪੈਸ ਕਰੋ ਇੱਕ ਥਾਂ ਤੇ ਪੈਸ 3-4 ਸੈਕਿੰਡ ਤੋਂ ਵੱਧ ਨਾ ਰਖੋ | ਪੈਸ ਕਰਨ ਤੋਂ ਬਾਅਦ ਕੱਪੜੇ ਦੀ ਤਹਿ ਲਾ ਦਿਉ । ਰੇਸ਼ਮੀ ਕੱਪੜਿਆਂ ਦੀ ਪ੍ਰੈਸ-ਕੱਪੜਿਆਂ ਨੂੰ ਸਿੱਲ੍ਹੇ ਤੌਲੀਏ ਵਿਚ ਲਪੇਟ ਕੇ ਸਿੱਲ੍ਹਾ ਕਰ ਲਉ । ਪਾਣੀ ਦਾ ਛਿੱਟਾ ਦੇਣ ਨਾਲ ਦਾਗ ਪੈ ਸਕਦੇ ਹਨ । ਹਲਕੀ ਗਰਮ ਪੈਸ ਨਾਲ ਪੈਸ ਕਰੋ | ਪੈਸ ਕਰਨ ਤੋਂ ਬਾਅਦ ਜੇ ਕੱਪੜੇ ਸਿੱਲ੍ਹੇ ਹੋਣ ਤਾਂ ਇਹਨਾਂ ਨੂੰ ਸੁਕਾ ਲਉ ਤੇ ਸੁੱਕਣ ਤੋਂ ਬਾਅਦ ਹੀ ਸੰਭਾਲੋ । ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ ? ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 1 ਅਤੇ 5 ਦਾ ਉੱਤਰ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ? ਇਹਨਾਂ ਨੂੰ ਧੋਣ ਸਮੇਂ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 5, 7 ਅਤੇ 6, 9.

ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ………….. ਕੱਪੜਿਆਂ ਨੂੰ ਸਿੱਧਿਆਂ ਪੈਂਸ ਦੇ ਸੰਪਰਕ ਵਿਚ ਨਾ ਲਿਆਓ ।
ਉੱਤਰ-
ਊਨੀ,

2. ………….. ਰੇਸ਼ੇ ਗਰਮ ਪਾਣੀ ਵਿਚ ਪਾਉਣ ਤੇ ਜੁੜ ਜਾਂਦੇ ਹਨ ।
ਉੱਤਰ-
ਊਨੀ,

3. ਜੁਕਾਮ ਵਾਲੇ ਰੁਮਾਲ ਨੂੰ ………. ਮਿਲੇ ਪਾਣੀ ਵਿਚ ਡੁਬਾਉਣਾ ਚਾਹੀਦਾ ਹੈ ।
ਉੱਤਰ-
ਨਮਕ,

4. ਸਿਲਕ ਦੇ ਕੱਪੜਿਆਂ ਨੂੰ ………….. ਵਿਚ ਸੁਕਾਓ ।
ਉੱਤਰ-
ਛਾਂ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕੱਪੜਿਆਂ ਨੂੰ ਕਲਫ਼ ਲਗਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਅਕੜਾਅ ਆ ਜਾਂਦਾ ਹੈ ।

ਪ੍ਰਸ਼ਨ 2.
ਊਨੀ ਕੱਪੜੇ ਨੂੰ ਕਿਸ ਤਰ੍ਹਾਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਲਟਕਾਂ ਕੇ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 3.
ਪਹਿਲਾਂ ਕਿਹੜੇ ਕੱਪੜੇ ਨੂੰ ਧੋਣਾ ਚਾਹੀਦਾ ਹੈ ?
ਉੱਤਰ-
ਸਫ਼ੈਦ ।

ਠੀਕ/ਗਲਤ ਦੱਸੋ

1. ਸਫ਼ੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
ਉੱਤਰ-
ਠੀਕ,

2. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਠੀਕ,

3. ਸੂਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਪ੍ਰੈਸ ਕਰੋ ।
ਉੱਤਰ-
ਠੀਕ,

4. ਭਿਗੋਣ ਨਾਲ ਊਨੀ ਕੱਪੜੇ ਮਜ਼ਬੂਤ ਹੋ ਜਾਂਦੇ ਹਨ |
ਉੱਤਰ-
ਗਲਤ,

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਹੀ ਸੁਕਾਉਣਾ ਚਾਹੀਦਾ ਹੈ ।
ਉੱਤਰ-
ਗਲਤ

ਬਹੁ-ਵਿਕਲਪੀ ਪ੍ਰਸ਼ਨ

1. ਠੀਕ ਤੱਥ ਹੈ
(A) ਕੱਪੜੇ ਘਰ ਵਿੱਚ ਜਾਂ ਲਾਂਡਰੀ ਵਿੱਚ ਧੁਆਏ ਜਾ ਸਕਦੇ ਹਨ।
(B) ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਓ
(C) ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

2. ਠੀਕ ਤੱਥ ਨਹੀਂ ਹੈ
(A) ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ।
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ
(C) ਰੇਸ਼ਮੀ ਕੱਪੜਿਆਂ ਨੂੰ ਛਾਂ ਵਿਚ ਸੁਕਾਓ
(D) ਊਨੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
ਉੱਤਰ-
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ |

ਕੱਪੜਿਆਂ ਦੀ ਧੁਆਈ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕੱਪੜਿਆਂ ਦੀ ਚੰਗੀ ਧੁਆਈ ਨਾਲ ਕੱਪੜੇ ਨਵੇਂ ਵਰਗੇ ਤੇ ਹੰਢਣਸਾਰ ਹੋ ਜਾਂਦੇ ਹਨ ।
  • ਕੱਪੜੇ ਘਰ ਵਿਚ ਜਾਂ ਲਾਂਡਰੀ ਤੋਂ ਧੁਆਏ ਜਾ ਸਕਦੇ ਹਨ ।
  • ਕੱਪੜੇ ਧੋਣ ਤੋਂ ਪਹਿਲਾਂ ਇਹਨਾਂ ਦੀ ਮੁਰੰਮਤ, ਛੰਟਾਈ ਅਤੇ ਦਾਗ ਉਤਾਰਨ ਦਾ ਕੰਮ ਕਰ ਲੈਣਾ ਚਾਹੀਦਾ ਹੈ |
  • ਕੱਪੜਿਆਂ ਦੀ ਛੰਟਾਈ ਰੇਸ਼ਿਆਂ, ਰੰਗ, ਆਕਾਰ ਅਤੇ ਗੰਦਗੀ ਮੁਤਾਬਿਕ ਕਰਨੀ ਚਾਹੀਦੀ ਹੈ ।
  • ਸੂਤੀ ਕੱਪੜੇ ਪਾਣੀ ਵਿਚ ਭਿਗੋਣ ਤੇ ਮਜ਼ਬੂਤ ਹੋ ਜਾਂਦੇ ਹਨ ਜਦਕਿ ਊਨੀ ਅਤੇ ਰੇਸ਼ਮੀ ਕੱਪੜੇ ਪਾਣੀ ਵਿਚ ਭਿਉਂ ਕੇ ਰੱਖਣ ਤੇ ਕਮਜ਼ੋਰ ਹੋ ਜਾਂਦੇ ਹਨ ।
  • ਸੂਤੀ ਕੱਪੜਿਆਂ ਨੂੰ ਕਿਟਾਣੂ ਰਹਿਤ ਕਰਨ ਲਈ ਉਬਲਦੇ ਪਾਣੀ ਵਿਚ 10-15 ਮਿੰਟ ਲਈ ਰੱਖਣਾ ਚਾਹੀਦਾ ਹੈ ।
  • ਸਫੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
  • ਸਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਸਿੱਲਾ ਕਰਕੇ ਪੈਸ ਕਰੋ ।
  • ਉਨੀ, ਰੇਸ਼ਮੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
  • ਉਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ । ੩ ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਉ ।
  • ਰੇਸ਼ਮੀ/ਸਿਲਕ ਦੇ ਕੱਪੜੇ ਨੂੰ ਪਾਣੀ ਛਿੜਕ ਕੇ ਸਿੱਲ੍ਹਾ ਨਾ ਕਰੋ ਸਗੋਂ ਕਿਸੇ ਸਿੱਲ੍ਹੇ
  • ਤੋਲੀਏ ਵਿਚ ਲਪੇਟ ਕੇ ਸਿੱਲਾ ਕਰੋ ਤੇ ਪੈਸ ਕਰੋ !

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

Punjab State Board PSEB 9th Class Home Science Book Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ Textbook Exercise Questions and Answers.

PSEB Solutions for Class 9 Home Science Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

Home Science Guide for Class 9 PSEB ਪਰਿਵਾਰਿਕ ਸਾਧਨਾਂ ਦੀ ਵਿਵਸਥਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰਿਕ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰਿਕ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰ ਵਿਚ ਉਪਲੱਬਧ ਵਸੀਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਸਾਧਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ।

  1. ਮਨੁੱਖੀ ਸਾਧਨ
  2. ਭੌਤਿਕ ਸਾਧਨ ।
    ਰੋਜ਼ਾਨਾ ਕੰਮਕਾਜ ਵਿਚ ਮੌਜੂਦ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਾਧਨਾਂ ਦੇ ਸੁਮੇਲ ਨਾਲ ਵੀ ਕੰਮ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਪਰਿਵਾਰਿਕ ਸਾਧਨਾਂ ਦਾ ਵਰਗੀਕਰਨ ਕਿਵੇਂ ਹੋ ਸਕਦਾ ਹੈ ?
ਉੱਤਰ-
ਸਾਧਨਾਂ ਦਾ ਵਰਗੀਕਰਨ ਦੋ ਭਾਗਾਂ ਵਿਚ ਕੀਤਾ ਜਾ ਸਕਦਾ ਹੈ ।
(i) ਮਨੁੱਖੀ ਸਾਧਨ
(ii) ਗੈਰ ਮਨੁੱਖੀ ਜਾਂ ਭੌਤਿਕ ਸਾਧਨ ।

(i) ਮਨੁੱਖੀ ਸਾਧਨ ਹਨ – ਕੁਸ਼ਲਤਾ, ਗਿਆਨ, ਸ਼ਕਤੀ, ਦਿਲਚਸਪੀ, ਮਨੋਬਿਰਤੀ ਅਤੇ ਰੁਚੀਆਂ ਆਦਿ ।
(ii) ਭੌਤਿਕ ਸਾਧਨ ਹਨ – ਸਮਾਂ, ਧਨ, ਸਾਮਾਨ, ਜਾਇਦਾਦ, ਸੁਵਿਧਾਵਾਂ ਆਦਿ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 3.
ਮਨੁੱਖੀ ਸਾਧਨ ਕਿਹੜੇ ਹਨ ? ਨਾਂ ਲਿਖੋ ।
ਉੱਤਰ-
ਇਹ ਉਹ ਸਾਧਨ ਹਨ ਜੋ ਮਨੁੱਖ ਅੰਦਰ ਹੁੰਦੇ ਹਨ ਇਹ ਹਨ-ਯੋਗਤਾਵਾਂ, ਕੁਸ਼ਲਤਾ, ਰੁਚੀਆਂ, ਗਿਆਨ, ਸ਼ਕਤੀ, ਸਮਾਂ, ਦਿਲਚਸਪੀ, ਮਨੋਬਿਰਤੀ ਆਦਿ ।

ਪ੍ਰਸ਼ਨ 4.
ਗੈਰ ਮਨੁੱਖੀ ਸਾਧਨ ਕਿਹੜੇ ਹਨ ? ਨਾਂ ਲਿਖੋ ?
ਉੱਤਰ-
ਗੈਰ ਮਨੁੱਖੀ ਜਾਂ ਭੌਤਿਕ ਸਾਧਨ ਹਨ-ਧਨ, ਸਮਾਂ, ਜਾਇਦਾਦ, ਸੁਵਿਧਾਵਾਂ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸਮੇਂ ਅਤੇ ਸ਼ਕਤੀ ਦੀ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਂ ਅਜਿਹਾ ਸਾਧਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੁੰਦਾ ਹੈ । ਜਦੋਂ ਕਿਸੇ ਕੰਮ ਨੂੰ ਕਰਨ ਲਈ ਸ਼ਕਤੀ ਅਤੇ ਸਮੇਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਥਕਾਵਟ ਮਹਿਸੂਸ ਹੁੰਦੀ ਹੈ । ਇਸ ਲਈ ਸਮਾਂ ਤੇ ਸ਼ਕਤੀ ਦੋਹਾਂ ਸਾਧਨਾਂ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਹੈ ਤਾਂ ਕਿ ਕੰਮ ਵੀ ਹੋ ਜਾਵੇ ਤੇ ਥਕਾਵਟ ਵੀ ਜ਼ਰੂਰਤ ਤੋਂ ਵੱਧ ਨਾ ਹੋਵੇ ਤੇ ਦੋਹਾਂ ਦੀ ਬੱਚਤ ਵੀ ਹੋ ਜਾਵੇ ।

ਪ੍ਰਸ਼ਨ 6.
ਪਰਿਵਾਰਿਕ ਸਾਧਨਾਂ ਦੀਆਂ ਕੀ ਵਿਸ਼ੇਸ਼ਤਾਈਆਂ ਹੁੰਦੀਆਂ ਹਨ ?
ਉੱਤਰ-

  1. ਸਾਧਨ ਸੀਮਿਤ ਹੁੰਦੇ ਹਨ ।
  2. ਸਾਰੇ ਸਾਧਨਾਂ ਦੀ ਵਰਤੋਂ ਆਪਸ ਵਿੱਚ ਸੰਬੰਧਤ ਹੁੰਦੀ ਹੈ ।
  3. ਸਾਧਨ ਉਪਯੋਗੀ ਹੁੰਦੇ ਹਨ ਅਤੇ ਇਹਨਾਂ ਨੂੰ ਕਈ ਰੂਪਾਂ ਵਿੱਚ ਵਰਤ ਸਕਦੇ ਹਾਂ ।.
  4. ਸਾਧਨ ਸਾਡੀਆਂ ਇੱਛਾਵਾਂ ਦੀ ਪੂਰਤੀ ਕਰਨ ਵਿਚ ਸਹਾਇਕ ਹਨ ।
  5. ਸਾਧਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਿਸੇ ਵੀ ਵਿਅਕਤੀ ਦੇ ਜੀਵਨ ਪੱਧਰ ਤੇ ਅਸਰ ਕਰਦੀ ਹੈ ।

ਪ੍ਰਸ਼ਨ 7.
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਾਧਨ ਹਨ-
ਪਰਿਵਾਰ ਦਾ ਆਕਾਰ ਤੇ ਰਚਨਾ, ਜੀਵਨ ਪੱਧਰ, ਘਰ ਦੀ ਸਥਿਤੀ, ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ, ਹਿ ਨਿਰਮਾਤਾ ਦੀ ਕੁਸ਼ਲਤਾ ਤੇ ਯੋਗਤਾ, ਰੁੱਤ, ਆਰਥਿਕ ਸਥਿਤੀ ਆਦਿ ।

ਪ੍ਰਸ਼ਨ 8.
ਯੋਜਨਾ ਬਣਾ ਕੇ ਸਮੇਂ ਅਤੇ ਸ਼ਕਤੀ ਦੇ ਖ਼ਰਚ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਯੋਜਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਸਮਾਂ ਤੇ ਸ਼ਕਤੀ ਦੇ ਖ਼ਰਚ ਨੂੰ ਘੱਟ ਕੀਤਾ ਜਾ ਸਕਦਾ ਹੈ । ਯੋਜਨਾ ਬਣਾਉਣ ਤੋਂ ਪਹਿਲਾਂ ਸਾਰੇ ਕੰਮਾਂ ਦੀ ਸੂਚੀ ਬਣਾਈ ਜਾਂਦੀ ਹੈ । ਇਸ ਤਰ੍ਹਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜਾ ਕੰਮ ਕਿਸ ਵੇਲੇ ਤੇ ਕਿਸ ਮੈਂਬਰ ਦੁਆਰਾ ਕੀਤਾ ਜਾਣਾ ਹੈ | ਯੋਜਨਾ ਵਿਚ ਆਪਣੇ ਵਿਅਕਤੀਗਤ ਤੇ ਮਨੋਰੰਜਨ ਲਈ ਵੀ ਸਮਾਂ ਰੱਖਿਆ ਜਾਂਦਾ ਹੈ । ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਨਾਲ ਰੋਜ਼ ਇਕੋ ਜਿਹੀ ਸ਼ਕਤੀ ਦੀ ਵਰਤੋਂ ਹੁੰਦੀ ਹੈ । ਇਸ ਤਰ੍ਹਾਂ ਵੱਧ ਥਕਾਵਟ ਵੀ ਨਹੀਂ ਹੁੰਦੀ । ਯੋਜਨਾਵਾਂ ਰੋਜ਼ਾਨਾ ਕੰਮਾਂ ਤੋਂ ਇਲਾਵਾ ਸਪਤਾਹਿਕ ਤੇ ਸਾਲਾਨਾ ਕੰਮਾਂ ਲਈ ਵੀ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸਮਾਂ ਅਤੇ ਸ਼ਕਤੀ ਤੇ ਖ਼ਰਚ ਨੂੰ ਘਟਾਇਆ ਜਾ ਸਕਦਾ ਹੈ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 9.
ਨਿਰਣਾ ਲੈਣ ਦੀ ਪ੍ਰਕਿਰਿਆ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਿਰਣਾ ਜਾਂ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਗ੍ਰਹਿ ਪ੍ਰਬੰਧ ਦਾ ਅਨਿੱਖੜਵਾਂ ਅੰਗ ਮੰਨਿਆ ਗਿਆ ਹੈ । ਨਿਰਣਾ ਲੈਣ ਦੀ ਕਿਰਿਆ ਤੋਂ ਭਾਵ ਹੈ ਕਿਸੇ ਸਮੱਸਿਆ ਦੇ ਹਲ ਲਈ ਵੱਖ-ਵੱਖ ਸੰਭਵ ਵਿਕਲਪਾਂ ਵਿਚੋਂ ਉੱਤਮ ਤੇ ਸਹੀ ਵਿਕਲਪ ਦੀ ਚੋਣ ਕਰਨਾ । ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਲਈ ਹੇਠ ਲਿਖੇ ਚਰਨਾਂ ਵਿਚੋਂ ਲੰਘਣਾ ਪੈਂਦਾ ਹੈ-
PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ 1

ਪ੍ਰਸ਼ਨ 10.
ਨਿਰਣਾ ਲੈਣ ਤੋਂ ਪਹਿਲਾਂ ਸੋਚ-ਵਿਚਾਰ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਜਦੋਂ ਪਰਿਵਾਰ ਵਿਚ ਕੋਈ ਸਮੱਸਿਆ ਆ ਜਾਵੇ ਤਾਂ ਉਸ ਦੇ ਹੱਲ ਲਈ ਸੋਚਵਿਚਾਰ ਕਰ ਕੇ ਹੀ ਨਿਰਣਾ ਲੈਣਾ ਚਾਹੀਦਾ ਹੈ । ਹਰ ਸਮੱਸਿਆ ਦੇ ਹੱਲ ਲਈ ਕਈ ਵਿਕਲਪ ਹੁੰਦੇ ਹਨ | ਵੱਖ-ਵੱਖ ਵਿਕਲਪਾਂ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਹਰ ਇਕ ਵਿਕਲਪ ਕਈ ਤੱਤਾਂ ਦਾ ਸਮੂਹ ਹੁੰਦਾ ਹੈ । ਇਹਨਾਂ ਵਿਚੋਂ ਕਈ ਤੱਤ ਸਮੱਸਿਆ ਦੇ ਹੱਲ ਵਿਚ ਸਹਾਈ ਹੁੰਦੇ ਹਨ ਅਤੇ ਕਈ ਨਹੀਂ, ਕਈ ਘੱਟ ਅਤੇ ਕਈ ਵੱਧ ਸਹਾਈ ਹੁੰਦੇ ਹਨ । ਸੋ ਇਹਨਾਂ ਸਾਰਿਆਂ ਤੱਤਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਅਤੇ ਕਈ ਹਾਲਤਾਂ ਵਿਚ ਤੁਹਾਨੂੰ ਕਿਸੇ ਹੋਰ ਪਰਿਵਾਰਿਕ ਸਾਧਨਾਂ ਦੀ ਵਿਵਸਥਾ ਅਨੁਭਵੀ ਇਨਸਾਨ ਦੀ ਸਲਾਹ ਵੀ ਲੈਣੀ ਪੈਂਦੀ ਹੈ ਤਾਂ ਕਿ ਠੀਕ ਵਿਕਲਪ ਦੀ ਚੋਣ ਹੋ ਸਕੇ ।

ਜਿਵੇਂ ਮਨੋਰੰਜਨ ਦੀ ਸਮੱਸਿਆ ਲਈ ਕਈ ਵਿਕਲਪ ਹਨ ਜਿਵੇਂ ਸਿਨੇਮਾ ਜਾਣਾ, ਕੋਈ ਖੇਡ ਖ਼ਰੀਦਣਾ, ਜਾਂ ਫਿਰ ਟੈਲੀਵਿਜ਼ਨ ਖ਼ਰੀਦਣਾ, ਇਹਨਾਂ ਸਾਰੇ ਵਿਕਲਪਾਂ ਬਾਰੇ ਪੂਰੀ ਜਾਣਕਾਰੀ ਲੈਣਾ ਅਤੇ ਫਿਰ ਇਕ ਢੁੱਕਵਾਂ ਵਿਕਲਪ ਜਿਵੇਂ ਕਿ ਟੈਲੀਵਿਜ਼ਨ ਦੀ ਚੋਣ ਕੀਤੀ ਜਾਂਦੀ ਹੈ ਕਿਉਂਕਿ ਇਹ ਇਕ ਲੰਮਾ ਸਮਾਂ ਚੱਲਣ ਵਾਲਾ ਮਨੋਰੰਜਨ ਦਾ ਸਾਧਨ ਹੈ । ਇਸ ਦੇ ਨਾਲ ਪਰਿਵਾਰ ਦੇ ਹਰ ਮੈਂਬਰ ਵਾਸਤੇ ਮਨੋਰੰਜਨ ਦੇ ਪ੍ਰੋਗਰਾਮ ਮਿਲ ਸਕਦੇ ਹਨ । ਸੋ ਇਹਨਾਂ ਸਾਰੇ ਤੱਤਾਂ ਨੂੰ ਧਿਆਨ ਵਿਚ ਰੱਖ ਕੇ ਸਾਰੇ ਵਿਕਲਪਾਂ ਬਾਰੇ ਸੋਚ ਸਮਝ ਕੇ ਹੀ ਨਿਰਣਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 11.
ਸਹੀ ਨਿਰਣਾ ਘਰ ਦੀ ਵਿਵਸਥਾ ਵਿਚ ਕਿਵੇਂ ਲਾਭਦਾਇਕ ਹੁੰਦਾ ਹੈ ?
ਉੱਤਰ-
ਸਹੀ ਨਿਰਣੇ ਲਏ ਜਾਣ ਤਾਂ ਸਮਾਂ, ਸ਼ਕਤੀ, ਧਨ ਆਦਿ ਦੀ ਬੱਚਤ ਹੋ ਸਕਦੀ ਹੈ । ਜੇਕਰ ਘਰ ਦੀ ਵਿਵਸਥਾ ਸੋਚ ਸਮਝ ਕੇ ਅਤੇ ਸਹੀ ਨਿਰਣੇ ਲੈ ਕੇ ਨਾ ਕੀਤੀ ਜਾਵੇ ਤਾਂ ਘਰ ਅਸਤ-ਵਿਅਸਤ ਹੋ ਜਾਂਦਾ ਹੈ । ਘਰ ਦੇ ਮੈਂਬਰਾਂ ਵਿਚ ਮੇਲ ਮਿਲਾਪ ਨਹੀਂ ਰਹਿੰਦਾ । ਕੋਈ ਕੰਮ ਸਮੇਂ ਸਿਰ ਨਹੀਂ ਹੁੰਦਾ ਤੇ ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤਰ੍ਹਾਂ ਸਹੀ ਨਿਰਣਾ ਘਰ ਦੀ ਵਿਵਸਥਾ ਵਿਚ ਬੜਾ ਲਾਭਦਾਇਕ ਹੁੰਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਪਰਿਵਾਰਿਕ ਸਾਧਨ ਮਨੁੱਖੀ ਟੀਚਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਸਹਾਈ ਹੁੰਦੇ ਹਨ ? ਇਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਪਰਿਵਾਰ ਲਈ ਉਪਲੱਬਧ ਸਾਧਨ, ਪਰਿਵਾਰਿਕ ਟੀਚਿਆਂ ਜਾਂ ਉਦੇਸ਼ਾਂ ਦੀ ਪੂਰਤੀ ਕਰਨ ਲਈ ਸਹਾਈ ਹੁੰਦੇ ਹਨ । ਰੋਜ਼ਾਨਾ ਕੰਮਕਾਜ ਵਿਚ ਮੌਜੂਦ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਾਧਨਾਂ ਦੇ ਸੁਮੇਲ ਨਾਲ ਵੀ ਕੰਮ ਕੀਤਾ ਜਾਂਦਾ ਹੈ । ਸਾਧਨਾਂ ਦੇ ਸਫਲ ਪ੍ਰਯੋਗ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ

  • ਪਰਿਵਾਰ ਦਾ ਆਕਾਰ ਅਤੇ ਰਚਨਾ – ਜਿਨ੍ਹਾਂ ਪਰਿਵਾਰਾਂ ਵਿਚ ਛੋਟੇ ਬੱਚੇ ਜਾਂ ਬਜ਼ੁਰਗ ਹੁੰਦੇ ਹਨ ਉੱਥੇ ਹਿਣੀ ਨੂੰ ਵੱਧ ਕੰਮ ਕਰਨਾ ਪੈਂਦਾ ਹੈ । ਪਰ ਬੱਚੇ ਵੱਡੇ ਹੋ ਕੇ ਹਿਣੀ ਦੀ ਮਦਦ ਕਰਨ ਲੱਗ ਜਾਂਦੇ ਹਨ, ਤੇ ਕਈ ਬਜ਼ੁਰਗ ਵੀ ਘਰ ਦੇ ਕੰਮ ਕਾਜ ਵਿਚ ਮਦਦ ਕਰ ਦਿੰਦੇ ਹਨ |
  • ਜੀਵਨ ਪੱਧਰ – ਸਾਦਾ ਜੀਵਨ ਬਤੀਤ ਕਰਨ ਵਾਲਿਆਂ ਦੇ ਟੀਚੇ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ।
  • ਘਰ ਦੀ ਸਥਿਤੀ – ਜੇਕਰ ਘਰ ਸਕੂਲ ਜਾਂ ਕਾਲਜ, ਮਾਰਕੀਟ ਆਦਿ ਦੇ ਨੇੜੇ ਹੋਵੇ ਤਾਂ ਆਣ-ਜਾਣ ਦਾ ਕਾਫ਼ੀ ਸਮਾਂ ਤੇ ਸ਼ਕਤੀ ਬੱਚ ਜਾਂਦੀ ਹੈ । ਜੇ ਘਰ ਵੱਡੀ ਸੜਕ ਦੇ ਨੇੜੇ ਹੋਵੇ ਤਾਂ ਮਿੱਟੀ ਘੱਟਾ ਕਾਫ਼ੀ ਆਉਂਦਾ ਹੈ ਤੇ ਸਫ਼ਾਈ ਤੇ ਕਾਫ਼ੀ ਸਮਾਂ ਨਸ਼ਟ ਹੋ ਜਾਂਦਾ ਹੈ ।
  • ਆਰਥਿਕ ਸਥਿਤੀ-ਜੇਕਰ ਵੱਧ ਆਮਦਨ ਹੋਵੇ ਤਾਂ ਘਰ ਵਿਚ ਨੌਕਰ ਰੱਖੇ ਜਾ ਸਕਦੇ ਹਨ ਤੇ ਕਈ ਕੰਮ ਬਾਹਰੋਂ ਵੀ ਕਰਵਾਏ ਜਾ ਸਕਦੇ ਹਨ । ਜੇਕਰ ਆਮਦਨ ਘੱਟ ਹੋਵੇ ਤਾਂ ਹਿਣੀ ਨੂੰ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹਨ ।
  • ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ – ਪੜ੍ਹੇ-ਲਿਖੇ ਲੋਕ ਆਧੁਨਿਕ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀ ਸ਼ਕਤੀ ਤੇ ਸਮੇਂ ਦੀ ਕਾਫ਼ੀ ਬੱਚਤ ਕਰ ਲੈਂਦੇ ਹਨ । ਜਿਵੇਂ ਇਕ ਪੜੀ ਲਿਖੀ ਗ੍ਰਹਿਣੀ ਵਾਸ਼ਿੰਗ ਮਸ਼ੀਨ ਅਤੇ ਮਿਕਸੀ ਆਦਿ ਦੀ ਵੱਧ ਵਰਤੋਂ ਕਰੇਗੀ ਜਦ ਕਿ ਅਨਪੜ੍ਹ ਲੋਕ ਪੁਰਾਣੇ ਪਰੰਪਰਾਗਤ ਸਾਧਨਾਂ ਤੇ ਰਿਵਾਜ਼ਾਂ ਤੇ ਹੀ ਨਿਰਭਰ ਰਹਿੰਦੇ ਹਨ ।
  • ਰੁੱਤ ਬਦਲਣਾ – ਪਿੰਡਾਂ ਵਿਚ ਬਿਜਾਈ ਕਟਾਈ ਵੇਲੇ ਕੰਮ ਵੱਧ ਕਰਨਾ ਪੈਂਦਾ ਹੈ ਹੋਰ ਸਮੇਂ ਘੱਟ । ਸ਼ਹਿਰਾਂ ਵਿਚ ਰੁੱਤ ਬਦਲਣ ਤੇ ਗਰਮ ਠੰਡੇ ਕੱਪੜੇ ਆਦਿ ਨੂੰ ਕੱਢਣਾ ਤੇ ਰੱਖਣਾ ਆਦਿ ਕੰਮ ਵੱਧ ਜਾਂਦੇ ਹਨ ।
  • ਹਿ ਨਿਰਮਾਤਾ ਦੀ ਕੁਸ਼ਲਤਾ ਅਤੇ ਯੋਗਤਾਵਾਂ – ਇਕ ਕੁਸ਼ਲ ਹਿਣੀ ਆਪਣੀ ਯੋਗਤਾ ਨਾਲ ਸਮੇਂ ਤੇ ਸ਼ਕਤੀ ਦੀ ਬੱਚਤ ਕਰ ਸਕਦੀ ਹੈ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 13.
ਸਮਾਂ ਅਤੇ ਸ਼ਕਤੀ ਸਾਧਨ ਕਿਵੇਂ ਹਨ ? ਯੋਜਨਾ ਬਣਾ ਕੇ ਇਹਨਾਂ ਦੇ ਖ਼ਰਚ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਸਮਾਂ ਸਾਰਿਆਂ ਲਈ ਹੀ ਬਰਾਬਰ ਹੁੰਦਾ ਹੈ । ਇਕ ਦਿਨ ਵਿਚ 24 ਘੰਟੇ ਹੁੰਦੇ ਹਨ । ਪਰ ਸ਼ਕਤੀ ਸਾਰਿਆਂ ਕੋਲ ਇਕੋ ਜਿਹੀ ਨਹੀਂ ਹੁੰਦੀ ਤੇ ਉਮਰ ਦੇ ਨਾਲ-ਨਾਲ ਇਸ ਵਿਚ ਫ਼ਰਕ ਪੈਂਦਾ ਰਹਿੰਦਾ ਹੈ । ਜਦੋਂ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਸਮਾਂ ਤੇ ਸ਼ਕਤੀ ਦੋਵੇਂ ਖ਼ਰਚ ਹੁੰਦੇ ਹਨ । ਯੋਜਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਇਹਨਾਂ ਦੋਵਾਂ ਦੀ ਬੱਚਤ ਕੀਤੀ ਜਾ ਸਕਦੀ ਹੈ । ਇਕ ਸੁਘੜ ਹਿਣੀ ਨੂੰ ਸਮੇਂ ਤੇ ਸ਼ਕਤੀ ਦੇ ਖ਼ਰਚ ਨੂੰ ਘਟਾਉਣ ਲਈ ਯੋਜਨਾ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ । ਯੋਜਨਾ ਨੂੰ ਲਿਖ ਕੇ ਬਣਾਉਣਾ ਚਾਹੀਦਾ ਹੈ ਅਤੇ ਯੋਜਨਾ ਵਿਚ ਲਚਕੀਲਾਪਨ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਇਸ ਨੂੰ ਬਦਲਿਆ ਜਾ ਸਕੇ । ਸਾਰੇ ਕੰਮਾਂ ਦੀ ਸੂਚੀ ਬਣਾਉਣ ਤੋਂ ਬਾਅਦ ਯੋਜਨਾ ਬਣਾਉਣੀ ਚਾਹੀਦੀ ਹੈ । ਇਹ ਵੀ ਮਿਥ ਲੈਣਾ ਚਾਹੀਦਾ ਹੈ ਕਿ ਇਹਨਾਂ ਵਿਚੋਂ ਕਿਹੜੇ ਕੰਮ ਕਿਸ ਵੇਲੇ ਅਤੇ ਕਿਸ ਮੈਂਬਰ ਨੇ ਕਰਨੇ ਹਨ। ਰੋਜ਼ਾਨਾ ਕੰਮਾਂ ਤੋਂ ਇਲਾਵਾ ਸਪਤਾਹਿਕ ਅਤੇ ਸਾਲਾਨਾ ਕੰਮਾਂ ਦੀ ਵੀ ਯੋਜਨਾ ਬਣਾ ਲੈਣੀ ਚਾਹੀਦੀ ਹੈ । ਜ਼ਿਆਦਾ ਭਾਰੀ ਕੰਮ ਤੋਂ ਬਾਅਦ ਹਲਕੇ ਕੰਮ ਨੂੰ ਸਥਾਨ ਦੇਣਾ ਚਾਹੀਦਾ ਹੈ ਤਾਂ ਜੋ ਜ਼ਿਆਦਾ ਥਕਾਵਟ ਨਾ ਹੋਵੇ । ਯੋਜਨਾ ਵਿਚ ਆਪਣੇ ਵਿਅਕਤੀਗਤ ਅਤੇ ਮਨੋਰੰਜਨ ਦੇ ਕੰਮਾਂ ਲਈ ਵੀ ਸਮਾਂ ਰੱਖਣਾ ਚਾਹੀਦਾ ਹੈ । ਯੋਜਨਾ ਇਸ ਤਰ੍ਹਾਂ ਬਣਾਉ ਕਿ ਹਰ ਰੋਜ਼ ਜ਼ਰੂਰੀ ਕੰਮਾਂ ਅਤੇ ਮਨਪਰਚਾਵੇ ਦੇ ਕੰਮਾਂ ਵਿਚ ਲਗਪਗ ਇਕੋ ਜਿੰਨੀ ਸ਼ਕਤੀ ਖ਼ਰਚ ਹੋਵੇ । ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਕੰਮ ਕਰਕੇ ਸਮਾਂ ਤੇ ਸ਼ਕਤੀ ਦੋਵਾਂ ਦੀ ਬੱਚਤ ਹੋ ਜਾਂਦੀ ਹੈ ।

PSEB 9th Class Home Science Guide ਪਰਿਵਾਰਿਕ ਸਾਧਨਾਂ ਦੀ ਵਿਵਸਥਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਜਨਾ ਬਣਾਉਣ ਤੋਂ ਇਲਾਵਾ ਹਿਣੀ ਨੂੰ ਕਿਹੜੀਆਂ ਹੋਰ ਗੱਲਾਂ ਦਾ ਗਿਆਨ ਹੋਣਾ ਚਾਹੀਦਾ ਹੈ ਜਿਸ ਨਾਲ ਸਮਾਂ ਅਤੇ ਸ਼ਕਤੀ ਬਚ ਸਕਦੀ ਹੋਵੇ ?
ਉੱਤਰ-

  1. ਸਾਰੀਆਂ ਚੀਜ਼ਾਂ ਨੂੰ ਆਪਣੇ ਥਾਂ ਟਿਕਾਣੇ ਤੇ ਰੱਖੋ ਤਾਂ ਕਿ ਲੋੜ ਪੈਣ ਤੇ ਚੀਜ਼ ਨੂੰ ਲੱਭਣ ਵਿਚ ਸਮਾਂ ਨਸ਼ਟ ਨਾ ਹੋਵੇ ।
  2. ਕੰਮ ਕਰਨ ਲਈ ਸਾਮਾਨ ਚੰਗਾ ਅਤੇ ਠੀਕ ਹਾਲਤ ਵਿਚ ਹੋਣਾ ਚਾਹੀਦਾ ਹੈ ।
  3. ਕੰਮ ਕਰਨ ਵਾਲੀ ਜਗਾ ਤੇ ਰੋਸ਼ਨੀ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।
  4. ਕੰਮ ਕਰਨ ਦੇ ਸੁਧਰੇ ਤਰੀਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  5. ਘਰ ਦੇ ਸਾਰੇ ਮੈਂਬਰਾਂ ਦੀ ਮਦਦ ਲੈਣੀ ਚਾਹੀਦੀ ਹੈ । ਜੇਕਰ ਫਿਰ ਵੀ ਕੰਮ ਅਤੇ ਆਮਦਨ ਦੇ ਸਾਧਨ ਠੀਕ ਹੋਣ ਤਾਂ ਕੰਮ ਬਾਹਰੋਂ ਵੀ ਕਰਵਾਇਆ ਜਾ ਸਕਦਾ ਹੈ ।
  6. ਕੰਮ ਕਰਨ ਵਾਲੀ ਜਗ੍ਹਾ ਦੀ ਉਚਾਈ ਜਾਂ ਚੀਜ਼ਾਂ ਦੇ ਹੈਂਡਲ ਇਸ ਤਰ੍ਹਾਂ ਹੋਣ ਕਿ ਮੋਢਿਆਂ ਤੇ ਵਾਧੂ ਭਾਰ ਨਾ ਪਵੇ ।

ਪ੍ਰਸ਼ਨ 2.
ਮੁੱਲਾਂਕਣ ਕਰਨ ਤੋਂ ਕੀ ਭਾਵ ਹੈ ?
ਉੱਤਰ-
ਕੁਝ ਦੇਰ ਕਿਸੇ ਯੋਜਨਾ ਦੇ ਅਨੁਸਾਰ ਕੰਮ ਕਰਦੇ ਰਹਿਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਮਿੱਥੇ ਹੋਏ ਟੀਚੇ ਪ੍ਰਾਪਤ ਹੋ ਰਹੇ ਹਨ, ਜਾਂ ਨਹੀਂ । ਜੇਕਰ ਟੀਚੇ ਪ੍ਰਾਪਤ ਨਾ ਹੋ ਰਹੇ ਹੋਣ ਤਾਂ ਯੋਜਨਾ ਵਿਚ ਫੇਰ ਬਦਲ ਕੀਤਾ ਜਾਂਦਾ ਹੈ ਤਾਂਕਿ ਇਸ ਤਰ੍ਹਾਂ ਆਪਣੀ ਯੋਜਨਾ ਦਾ ਮੁੱਲਾਂਕਣ ਕੀਤਾ ਜਾਵੇ ਤੇ ਮਿੱਥੇ ਹੋਏ ਟੀਚਿਆਂ ਦੀ ਪੂਰਤੀ ਹੋ ਸਕੇ ।

ਪ੍ਰਸ਼ਨ 3.
ਮਨੁੱਖੀ ਸਾਧਨਾਂ ਦੀ ਹਿ ਵਿਵਸਥਾ ਵਿਚ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਸਾਧਨ ਹਨ ਜੋ ਮਨੁੱਖ ਅੰਦਰ ਹੁੰਦੇ ਹਨ ਇਹ ਹਨ-ਯੋਗਤਾਵਾਂ, ਕੁਸ਼ਲਤਾ, ਰੁਚੀਆਂ, ਗਿਆਨ, ਸ਼ਕਤੀ, ਸਮਾਂ, ਦਿਲਚਸਪੀ, ਮਨੋਬਿਰਤੀ ਆਦਿ । | ਇਹਨਾਂ ਸਾਧਨਾਂ ਦੀ ਯੋਗ ਵਰਤੋਂ ਕਰਕੇ ਘਰ ਪ੍ਰਬੰਧ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ । ਕਿਸੇ ਕੰਮ ਨੂੰ ਕਰਨ ਦੀ ਯੋਗਤਾ ਤੇ ਕੁਸ਼ਲਤਾ ਹੋਵੇ ਤਾਂ ਕੰਮ ਵਿਚ ਰੁਚੀ ਤੇ ਦਿਲਚਸਪੀ ਆਪਣੇ ਆਪ ਪੈਦਾ ਹੋ ਜਾਂਦੀ ਹੈ ।ਨਵੇਂ ਉਪਕਰਣਾਂ ਤੇ ਮਸ਼ੀਨ ਆਦਿ ਬਾਰੇ ਗਿਆਨ ਹੋਵੇ ਤਾਂ ਸਮੇਂ ਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ । ਘਰ ਦੇ ਮੈਂਬਰਾਂ ਦੀ ਸ਼ਕਤੀ ਵੀ ਇਕ ਮਨੁੱਖੀ ਸਾਧਨ ਹੈ ।

ਪ੍ਰਸ਼ਨ 4.
ਗੈਰ ਮਨੁੱਖੀ ਸਾਧਨ ਹਿ ਵਿਵਸਥਾ ਵਿਚ ਕਿਵੇਂ ਲਾਭਕਾਰੀ ਹਨ ?
ਉੱਤਰ-
ਗੈਰ ਮਨੁੱਖੀ ਜਾਂ ਭੌਤਿਕ ਸਾਧਨ ਹਨ-ਧਨ, ਸਮਾਂ, ਜਾਇਦਾਦ, ਸੁਵਿਧਾਵਾਂ ਆਦਿ । ਇਹਨਾਂ ਸਭ ਦੀ ਯੋਗ ਵਰਤੋਂ ਨਾਲ ਹਿ ਵਿਵਸਥਾ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ਤੇ ਪਰਿਵਾਰ ਦੇ ਉਦੇਸ਼ਾਂ ਤੇ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਪਰਿਵਾਰਿਕ ਸਾਧਨਾਂ ਨੂੰ ………………………. ਭਾਗਾਂ ਵਿਚ ਵੰਡਿਆ ਜਾਂਦਾ ਹੈ ।
2. ਮਾਨਵੀ ਸਾਧਨ, ਮਾਨਵ ਦੇ ……………………. ਹੁੰਦੇ ਹਨ ।
3. ਪਰਿਵਾਰਿਕ ਸਾਧਨ ……………………… ਹੁੰਦੇ ਹਨ ।
4. ……………………. ਵਿਚ ਹੀ ਮਨੁੱਖਾਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ।
5. ਸਾਧਨ ਸਾਡੀ ……………………… ਦੀ ਪੂਰਤੀ ਕਰਦੇ ਹਨ ।
ਉੱਤਰ-
1. ਦੋ,
2. ਅੰਦਰ,
3. ਸੀਮਤ,
4. ਘਰ,
5. ਇੱਛਾਵਾਂ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਹਿ ਨਿਰਮਾਤਾ ਦਾ ਫ਼ਰਜ਼ ਆਮ ਤੌਰ ਤੇ ਕੌਣ ਨਿਭਾਉਂਦਾ ਹੈ ?
ਉੱਤਰ-
ਸੁਆਣੀ ।

ਪ੍ਰਸ਼ਨ 2.
ਸੀਮਤ ਸਾਧਨਾਂ ਦੁਆਰਾ ਕਾਰਜੇ ਵਧੀਆ ਕਿਵੇਂ ਹੋ ਸਕਦਾ ਹੈ ?
ਉੱਤਰ-
ਚੰਗੀ ਵਿਵਸਥਾ ਦੁਆਰਾ ।

ਪ੍ਰਸ਼ਨ 3.
ਸਮੇਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ।

ਠੀਕ/ਗਲਤ ਦੱਸੋ

1. ਸਾਧਨ ਦੋ ਤਰ੍ਹਾਂ ਦੇ ਹੁੰਦੇ ਹਨ-ਮਨੁੱਖੀ ਸਾਧਨ, ਭੌਤਿਕ ਸਾਧਨ ।
ਉੱਤਰ-
ਠੀਕ

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

2. ਸਾਧਨ ਅਸੀਮਿਤ ਹੁੰਦੇ ਹਨ ।
ਉੱਤਰ-
ਗਲਤ

3. ਸਾਧਨਾਂ ਦੀ ਉੱਚਿਤ ਵਰਤੋਂ ਨਾਲ ਸਾਡੀਆਂ ਇਛਾਵਾਂ ਦੀ ਪੂਰਤੀ ਹੁੰਦੀ ਹੈ ।
ਉੱਤਰ-
ਠੀਕ

4. ਸਮਾਂ ਅਜਿਹਾ ਸਾਧਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੁੰਦਾ ਹੈ ।
ਉੱਤਰ-
ਠੀਕ

5. ਪਰਿਵਾਰ ਦਾ ਆਕਾਰ ਤੇ ਰਚਨਾ ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ ।
ਉੱਤਰ-
ਗਲਤ

6. ਸਹੀ ਨਿਰਣਾ ਘਰ ਦੀ ਵਿਵਸਥਾ ਵਿੱਚ ਬੜਾ ਲਾਭਦਾਇਕ ਹੈ ।
ਉੱਤਰ-
ਠੀਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਹੈ
(A) ਪਰਿਵਾਰ ਦਾ ਆਕਾਰ
(B) ਘਰ ਦੀ ਸਥਿਤੀ
(C) ਰੁੱਤ ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 2.
ਹੇਠ ਲਿਖਿਆਂ ਵਿਚ ਠੀਕ ਹੈ-
(A) ਜਦੋਂ ਕਿਸੇ ਕੰਮ ਨੂੰ ਕਰਨ ਲਈ ਸਮਾਂ ਅਤੇ ਸ਼ਕਤੀ ਦੀ ਵਰਤੋਂ ਹੁੰਦੀ ਹੈ ਤਾਂ ਥਕਾਵਟ ਮਹਿਸੂਸ ਹੁੰਦੀ ਹੈ-
(B) ਸਾਧਨ ਸੀਮਿਤ ਹੁੰਦੇ ਹਨ
(C) ਸਹੀ ਨਿਰਣੇ ਲੈਣ ਲਈ ਸਮਾਂ, ਸ਼ਕਤੀ, ਧਨ ਆਦਿ ਦੀ ਬੱਚਤ ਹੋ ਸਕਦੀ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਠੀਕ ਤੱਥ ਹੈ-
(A) ਸਾਧਨ ਅਸੀਮਿਤ ਹੁੰਦੇ ਹਨ
(B) ਸਾਧਨਾਂ ਦੀ ਉਪਯੋਗਤਾ ਨਹੀਂ ਹੁੰਦੀ ਹੈ
(C) ਧਨ ਗੈਰ-ਮਨੁੱਖੀ ਸਾਧਨ ਹੈ
(D) ਸਾਰੇ ਠੀਕ ।
ਉੱਤਰ-
(C) ਧਨ ਗੈਰ-ਮਨੁੱਖੀ ਸਾਧਨ ਹੈ