PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

Punjab State Board PSEB 9th Class Agriculture Book Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ Textbook Exercise Questions and Answers.

PSEB Solutions for Class 9 Agriculture Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

Agriculture Guide for Class 9 PSEB ਖੇਤੀ ਉਤਪਾਦਾਂ ਦਾ ਮੰਡੀਕਰਨ Textbook Questions and Answers

(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੁਚੱਜਾ ਮੰਡੀਕਰਨ ਫ਼ਸਲ ਕੱਟਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਾਂ ਪਹਿਲਾਂ ?
ਉੱਤਰ-
ਪਹਿਲਾਂ ।

ਪ੍ਰਸ਼ਨ 2.
ਜੇਕਰ ਕਿਸਾਨ ਸਮਝਣ ਕਿ ਉਹਨਾਂ ਦੀ ਜਿਣਸ ਦਾ ਮੰਡੀ ਵਿੱਚ ਠੀਕ ਭਾਅ ਨਹੀਂ ਦਿੱਤਾ ਜਾ ਰਿਹਾ, ਤਾਂ ਉਹਨਾਂ ਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ-
ਮਾਰਕੀਟਿੰਗ ਇੰਸਪੈਕਟਰ, ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ।

ਪ੍ਰਸ਼ਨ 3.
ਜੇਕਰ ਬੋਰੀ ਵਿੱਚ ਮਿੱਥੇ ਵਜ਼ਨ ਤੋਂ ਵੱਧ ਜਿਣਸ ਤੋਲੀ ਗਈ ਹੋਵੇ ਤਾਂ ਇਸ ਦੀ ਸ਼ਿਕਾਇਤ ਕਿਸ ਨੂੰ ਕਰਨੀ ਚਾਹੀਦੀ ਹੈ ?
ਉੱਤਰ-
ਮੰਡੀਕਰਨ ਦੇ ਉੱਚ-ਅਧਿਕਾਰੀ ਨੂੰ ।

ਪ੍ਰਸ਼ਨ 4.
ਜਿਣਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਕਿਹੜੀਆਂ ਦੋ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-

  • ਦਾਣਿਆਂ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਠੀਕ ਹੋਵੇ ।
  • ਜਿਣਸ ਦੀ ਸਫ਼ਾਈ ।

ਪ੍ਰਸ਼ਨ 5.
ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਬਲਕ ਹੈਂਡਲਿੰਗ ਇਕਾਈਆਂ ਕਿਸ ਨੇ ਸਥਾਪਿਤ ਕੀਤੀਆਂ ਹਨ ?
ਉੱਤਰ-
ਭਾਰਤੀ ਖੁਰਾਕ ਨਿਗਮ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 6.
ਕਿਸਾਨਾਂ ਨੂੰ ਫ਼ਸਲ ਦੀ ਤੁਲਾਈ ਤੋਂ ਬਾਅਦ ਆੜਤੀਏ ਕੋਲੋਂ ਕਿਹੜਾ ਫਾਰਮ ਲੈਣਾ ਜ਼ਰੂਰੀ ਹੈ ?
ਉੱਤਰ-
ਜੇ (J) ਫਾਰਮ

ਪ੍ਰਸ਼ਨ 7.
ਵੱਖਰੀਆਂ-ਵੱਖਰੀਆਂ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਕਿਹੜੇ ਸਾਧਨਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਟੀ.ਵੀ., ਰੇਡਿਓ, ਅਖ਼ਬਾਰ ਆਦਿ ਰਾਹੀਂ ।

ਪ੍ਰਸ਼ਨ 8.
ਸਰਕਾਰੀ ਖ਼ਰੀਦ ਏਜੰਸੀਆਂ ਜਿਣਸ ਦਾ ਭਾਅ ਕਿਸ ਆਧਾਰ ਤੇ ਲਾਉਂਦੀਆਂ ਹਨ ?
ਉੱਤਰ-
ਨਮੀ ਦੀ ਮਾਤਰਾ ਦੇਖ ਕੇ ।

ਪ੍ਰਸ਼ਨ 9.
ਸ਼ੱਕ ਦੇ ਆਧਾਰ ਤੇ ਮੰਡੀਕਰਨ ਐਕਟ ਦੇ ਮੁਤਾਬਿਕ ਕਿੰਨੇ ਪ੍ਰਤੀਸ਼ਤ ਤੱਕ ਜਿਣਸ ਦੀ ਤੁਲਾਈ ਬਿਨਾਂ ਪੈਸੇ ਦਿੱਤਿਆਂ ਕਰਵਾਈ ਜਾ ਸਕਦੀ ਹੈ ?
ਉੱਤਰ-
10% ਜਿਣਸ ਦੀ । .

ਪ੍ਰਸ਼ਨ 10.
ਕਿਹੜਾ ਐਕਟ ਕਿਸਾਨਾਂ ਨੂੰ ਤੁਲਾਈ ਪੜਚੋਲਣ ਦਾ ਹੱਕ ਦਿੰਦਾ ਹੈ ?
ਉੱਤਰ-
ਮੰਡੀਕਰਨ ਐਕਟ 1961.

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਸੰਬੰਧੀ ਕਿਹੜੇ-ਕਿਹੜੇ ਕੰਮ ਕਰਦੇ ਸਮੇਂ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ ?
ਉੱਤਰ-
ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਕਾਰਜ ਕਰਦੇ ਸਮੇਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ ।

ਪ੍ਰਸ਼ਨ 2.
ਕਾਸ਼ਤ ਲਈ ਫ਼ਸਲਾਂ ਦੀ ਚੋਣ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਕਾਸ਼ਤ ਲਈ ਫ਼ਸਲ ਦੀ ਚੋਣ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕਦਾ ਹੋਵੇ ਤੇ ਇਸ ਫ਼ਸਲ ਦੀ ਵੀ ਵਧੀਆ ਕਿਸਮ ਦੀ ਬਿਜਾਈ ਕਰੋ |

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 3.
ਜਿਣਸ ਵੇਚਣ ਲਈ ਮੰਡੀ ਵਿੱਚ ਲੈ ਜਾਣ ਤੋਂ ਪਹਿਲਾਂ ਕਿਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ?
ਉੱਤਰ-
ਮੰਡੀ ਵਿਚ ਲੈ ਜਾਣ ਤੋਂ ਪਹਿਲਾਂ ਦਾਣਿਆਂ ਵਿਚਲੀ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੈ ਜਾਂ ਨਹੀਂ । ਇਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਜਿਣਸ ਤੋਲ ਕੇ ਅਤੇ ਦਰਜਾਬੰਦੀ ਕਰਕੇ ਮੰਡੀ ਵਿੱਚ ਲੈ ਜਾਣ ਨਾਲ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ । ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਣਸ ਮਿੱਟੀ, ਘਾਹ, ਫੂਸ ਆਦਿ ਤੋਂ ਰਹਿਤ ਹੋਵੇ ।

ਪ੍ਰਸ਼ਨ 4.
ਮੰਡੀ ਵਿੱਚ ਜਿਣਸ ਦੀ ਵਿਕਰੀ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਫਾਈ, ਤੋਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ਤੇ ਦੇਖੇ ਕਿ ਉਸ ਦੀ ਜਿਣਸ ਦਾ ਠੀਕ ਭਾਅ ਹੈ ਕਿ ਨਹੀਂ । ਜੇ ਭਾਅ ਠੀਕ ਨਾ ਲੱਗੇ ਤਾਂ ਮਾਰਕਿਟਿੰਗ ਇੰਸਪੈਕਟਰ ਦੀ ਸਹਾਇਤਾ ਲਈ ਜਾ ਸਕਦੀ ਹੈ । ਤੁਲਾਈ ਵਾਲੇ ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 5.
ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕੀ ਲਾਭ ਹੁੰਦੇ ਹਨ ?
ਉੱਤਰ-
ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕਈ ਲਾਭ ਹੁੰਦੇ ਹਨ ; ਜਿਵੇਂ-ਪੈਸੇ ਦਾ ਭੁਗਤਾਨ ਉਸੇ ਦਿਨ ਹੋ ਜਾਂਦਾ ਹੈ, ਮੰਡੀ ਦਾ ਖ਼ਰਚਾ ਨਹੀਂ ਦੇਣਾ ਪੈਂਦਾ, ਮਜ਼ਦੂਰਾਂ ਦਾ ਖ਼ਰਚਾ ਬਚਦਾ ਹੈ, ਕੁਦਰਤੀ ਆਫਤਾਂ ; ਜਿਵੇਂ-ਮੀਂਹ, ਹਨੇਰੀ ਆਦਿ ਤੋਂ ਜਿਣਸ ਬਚ ਜਾਂਦੀ ਹੈ ।

ਪ੍ਰਸ਼ਨ 6.
ਮੰਡੀ ਵਿੱਚ ਜਿਣਸ ਦੀ ਨਿਗਰਾਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਮੰਡੀ ਦੇ ਕਾਮੇ ਜਾਣ ਬੁਝ ਕੇ ਜਿਣਸ ਨੂੰ ਕਿਸੇ ਹੋਰ ਢੇਰੀ ਵਿੱਚ ਮਿਲਾ ਦਿੰਦੇ ਹਨ ਜਾਂ ਕਈ ਵਾਰ ਜਿਣਸ ਨੂੰ ਬਚੇ ਹੋਏ ਛਾਣ ਵਿਚ ਮਿਲਾ ਦਿੰਦੇ ਹਨ ਜਿਸ ਨਾਲ ਕਿਸਾਨ ਨੂੰ ਬਹੁਤ ਨੁਕਸਾਨ ਹੋ ਜਾਂਦਾ ਹੈ । ਇਸ ਲਈ ਜਿਣਸ ਦੀ ਨਿਗਰਾਨੀ ਜ਼ਰੂਰੀ ਹੈ ।

ਪ੍ਰਸ਼ਨ 7.
ਵੱਖ-ਵੱਖ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਦੇ ਕੀ ਫ਼ਾਇਦੇ ਹਨ ?
ਉੱਤਰ-
ਫ਼ਸਲ ਦੀ ਮੰਡੀ ਵਿਚ ਆਮਦ ਵੱਧ ਹੋ ਜਾਣ ਜਾਂ ਘੱਟ ਜਾਣ ਤੇ ਜਿਣਸਾਂ ਦੇ ਭਾਅ ਵੱਧ ਅਤੇ ਘੱਟ ਜਾਂਦੇ ਹਨ । ਇਸ ਲਈ ਮੰਡੀਆਂ ਦੇ ਭਾਅ ਦੀ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਵੱਧ ਮੁੱਲ ਤੇ ਜਿਣਸ ਵੇਚੀ ਜਾ ਸਕੇ ।

ਪ੍ਰਸ਼ਨ 8.
ਮਾਰਕੀਟ ਕਮੇਟੀ ਦੇ ਦੋ ਮੁੱਖ ਕਾਰਜ ਕੀ ਹਨ ?
ਉੱਤਰ-
ਮਾਰਕੀਟ ਕਮੇਟੀ ਦਾ ਮੁੱਖ ਕੰਮ ਮੰਡੀ ਵਿਚ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ । ਇਹ ਜਿਣਸ ਦੀ ਬੋਲੀ ਕਰਵਾਉਣ ਵਿਚ ਪੂਰਾ-ਪੂਰਾ ਤਾਲਮੇਲ ਕਾਇਮ ਰੱਖਦੀ ਹੈ । ਇਸ ਤੋਂ ਇਲਾਵਾ ਜਿਣਸ ਦੀ ਤੁਲਾਈ ਵੀ ਠੀਕ ਢੰਗ ਨਾਲ ਹੋਈ ਹੈ ਇਸ ਦਾ ਵੀ ਧਿਆਨ ਰੱਖਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 9.
ਦਰਜਾਬੰਦੀ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲ ਨੂੰ ਉਸ ਦੇ ਮਿਆਰ ਦੇ ਅਨੁਸਾਰ ਵੱਖ-ਵੱਖ ਹਿੱਸਿਆਂ ਵਿਚ ਵੰਡਣ ਨੂੰ ਦਰਜ਼ਾ-ਬੰਦੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਜੇ (J)-ਫਾਰਮ ਲੈਣ ਦੇ ਕੀ ਲਾਭ ਹਨ ?
ਉੱਤਰ-
ਜੇ (J)-ਫਾਰਮ ਵਿੱਚ ਵਿਕੀ ਹੋਈ ਜਿਣਸ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ; ਜਿਵੇਂ-ਜਿਣਸ ਦੀ ਮਾਤਰਾ, ਵਿਕਰੀ ਕੀਮਤ ਅਤੇ ਵਸੂਲ ਕੀਤੇ ਖ਼ਰਚੇ । ਇਹ ਫਾਰਮ ਲੈਣ ਦੇ ਹੋਰ ਫਾਇਦੇ ਹਨ ਕਿ ਬਾਅਦ ਵਿਚ ਜੇ ਕੋਈ ਬੋਨਸ ਮਿਲਦਾ ਹੈ ਤਾਂ ਉਹ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੰਡੀ ਫੀਸ ਚੋਰੀ ਨੂੰ ਵੀ ਰੋਕਿਆ ਜਾ ਸਕਦਾ ਹੈ ।

(ਅ)  ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮੰਡੀਕਰਨ ਵਿਚ ਸਰਕਾਰੀ ਦਖ਼ਲ ਤੇ ਨੋਟ ਲਿਖੋ ।
ਉੱਤਰ-
ਇਕ ਸਮਾਂ ਸੀ ਜਦੋਂ ਕਿਸਾਨ ਆਪਣੀ ਜਿਣਸ ਦੇ ਲਈ ਵਪਾਰੀਆਂ ਤੇ ਨਿਰਭਰ ਸੀ । ਵਪਾਰੀ ਆਮ ਕਰਕੇ ਕਿਸਾਨਾਂ ਨੂੰ ਵੱਧ ਉਤਪਾਦ ਲੈ ਕੇ ਘੱਟ ਮੁੱਲ ਹੀ ਦਿੰਦੇ ਸਨ । ਹੁਣ ਸਰਕਾਰ ਦੁਆਰਾ ਕਈ ਕਾਨੂੰਨ ਤੇ ਨਿਯਮ ਬਣਾ ਦਿੱਤੇ ਗਏ ਹਨ ਅਤੇ ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ ਆਦਿ ਬਣ ਗਈਆਂ ਹਨ |ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕਿਸਾਨਾਂ ਨੂੰ ਠੀਕ ਮੁੱਲ ਤਾਂ ਮਿਲਦੇ ਹੀ ਹਨ ਕਿਉਂਕਿ ਸਰਕਾਰ ਦੁਆਰਾ ਘੱਟ ਤੋਂ ਘੱਟ ਨਿਰਧਾਰਿਤ ਮੁੱਲ ਤੈਅ ਕਰ ਦਿੱਤਾ ਜਾਂਦਾ ਹੈ । ਕਿਸਾਨ ਨੂੰ ਜੇਕਰ ਕਿਸੇ ਤਰ੍ਹਾਂ ਦਾ ਸ਼ੱਕ ਹੋਵੇ ਤਾਂ ਉਹ ਆਪਣੇ ਉਤਪਾਦ ਦੀ ਤੁਲਾਈ ਕਰਵਾ ਸਕਦਾ ਹੈ ਅਤੇ ਪੈਸੇ ਨਹੀਂ ਲਗਦੇ । ਸਰਕਾਰ ਦੁਆਰਾ ਮਕੈਨੀਕਲ ਹੈਂਡਲਿੰਗ ਇਕਾਈਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ । ਕਿਸਾਨ ਆਪਣੇ ਉਤਪਾਦ ਨੂੰ ਵੇਚ ਕੇ ਆੜਤੀ ਕੋਲੋਂ ਫਾਰਮ-J ਲੈ ਸਕਦਾ ਹੈ । ਜਿਸ ਨਾਲ ਬਾਅਦ ਵਿਚ ਸਰਕਾਰ ਵਲੋਂ ਬੋਨਸ ਮਿਲਣ ਤੇ ਕਿਸਾਨ ਨੂੰ ਸਹੁਲਤ ਰਹਿੰਦੀ ਹੈ । ਇਸ ਤਰ੍ਹਾਂ ਸਰਕਾਰ ਦੇ ਦਖ਼ਲ ਨਾਲ ਕਿਸਾਨਾਂ ਦੇ ਅਧਿਕਾਰ ਵੱਧ ਸੁਰੱਖਿਅਤ ਹਨ ।

ਪ੍ਰਸ਼ਨ 2.
ਸਹਿਕਾਰੀ ਮੰਡੀਕਰਨ ਦਾ ਸੰਖੇਪ ਵਿੱਚ ਵਿਵਰਣ ਦਿਓ ।
ਉੱਤਰ-
ਸਹਿਕਾਰੀ ਮੰਡੀਕਰਨ ਰਾਹੀਂ ਕਿਸਾਨਾਂ ਨੂੰ ਆਪਣੀ ਜਿਣਸ ਵੇਚ ਕੇ ਵਧੀਆ ਭਾਅ ਮਿਲ ਜਾਂਦਾ ਹੈ । ਇਹ ਸਭਾਵਾਂ ਆਮ ਕਰਕੇ ਕਮਿਸ਼ਨ ਏਜੰਸੀਆਂ ਦਾ ਕੰਮ ਕਰਦੀਆਂ ਹਨ । ਇਹ ਸਭਾਵਾਂ ਕਿਸਾਨਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ । ਇਸ ਲਈ ਇਹ ਕਿਸਾਨਾਂ ਨੂੰ ਵਧੇਰੇ ਭਾਅ ਪ੍ਰਾਪਤ ਕਰਨ ਵਿਚ ਸਹਾਇਕ ਹੁੰਦੀਆਂ ਹਨ । ਇਹਨਾਂ ਦੁਆਰਾ ਕਿਸਾਨਾਂ ਨੂੰ ਆੜਤੀਆਂ ਨਾਲੋਂ ਜਲਦੀ ਭੁਗਤਾਨ ਹੋ ਜਾਂਦਾ ਹੈ । ਇਹਨਾਂ ਸਭਾਵਾਂ ਦੁਆਰਾ ਕਿਸਾਨਾਂ ਨੂੰ ਹੋਰ ਸਹੁਲਤਾਂ ਵੀ ਮਿਲਦੀਆਂ ਹਨ , ਜਿਵੇਂ-ਫ਼ਸਲਾਂ ਲਈ ਕਰਜ਼ਾ ਅਤੇ ਸਸਤੇ ਭਾਅ ਤੇ ਖਾਦਾਂ, ਕੀੜੇਮਾਰ ਦਵਾਈਆਂ ਮਿਲਣਾ ਆਦਿ ।

ਪ੍ਰਸ਼ਨ 3.
ਖੇਤੀ ਉਤਪਾਦਾਂ ਦੀ ਦਰਜਾਬੰਦੀ ਕਰਨ ਦੇ ਕੀ ਲਾਭ ਹਨ ?
ਉੱਤਰ-
ਦਰਜਾਬੰਦੀ ਕੀਤੀ ਫ਼ਸਲ ਦਾ ਮੁੱਲ ਵਧੀਆ ਮਿਲ ਜਾਂਦਾ ਹੈ । ਚੰਗੀ ਉਪਜ ਇਕ ਪਾਸੇ ਕਰਕੇ ਵੱਖਰੇ ਦਰਜੇ ਵਿਚ ਮੰਡੀ ਵਿਚ ਲੈ ਕੇ ਜਾਓ । ਮਾੜੀ ਉਪਜ ਨੂੰ ਦੂਜੇ ਦਰਜੇ ਵਿਚ ਰੱਖੋ । ਇਸ ਤਰ੍ਹਾਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ । ਜੇ ਦਰਜਾਬੰਦੀ ਕੀਤੇ ਬਗੈਰ ਮਾੜੀ ਚੀਜ਼ ਹੇਠਾਂ ਤੇ ਉੱਪਰ ਚੰਗੀ ਚੀਜ਼ ਰੱਖ ਕੇ ਵੇਚੀ ਜਾਵੇਗੀ ਤਾਂ ਕੁੱਝ ਦਿਨ ਤਾਂ ਚੰਗੇ ਪੈਸੇ ਵੱਟ ਲਵੋਗੇ ਪਰ ਛੇਤੀ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਜਾਵੇਗਾ ਤੇ ਕਾਸ਼ਤਕਾਰ ਗਾਹਕਾਂ ਵਿਚ ਆਪਣਾ ਵਿਸ਼ਵਾਸ ਗੁਆ ਬੈਠੇਗਾ ਤੇ ਮੁੜ ਲੋਕ ਅਜਿਹੇ ਕਾਸ਼ਤਕਾਰ ਤੋਂ ਚੀਜ਼ ਖ਼ਰੀਦਣ ਵਿਚ ਗੁਰੇਜ ਕਰਨਗੇ | ਪਰ ਜੇ ਕਾਸ਼ਤਕਾਰ ਮੰਡੀ ਵਿਚ ਦਿਆਨਤਦਾਰੀ ਨਾਲ ਆਪਣਾ ਮਾਲ ਵੇਚੇਗਾ ਤਾਂ ਲੋਕ ਵੀ ਉਸ ਦਾ ਮਾਲ ਖਰੀਦਣ ਨੂੰ ਕਾਹਲੇ ਪੈਣਗੇ ਤੇ ਕਾਸ਼ਤਕਾਰ ਹੁਣ ਲੰਮੇ ਸਮੇਂ ਤੱਕ ਮੁਨਾਫ਼ਾ ਕਮਾਉਂਦਾ ਰਹੇਗਾ | ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਕਾਸ਼ਤਕਾਰ ਆਪਣੀ ਉਪਜ ਦੀ ਦਰਜਾਬੰਦੀ ਕਰੇ ।

ਪ੍ਰਸ਼ਨ 4.
ਮਕੈਨੀਕਲ ਹੈਂਡਲਿੰਗ ਇਕਾਈਆਂ ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੰਜਾਬ ਰਾਜ ਮੰਡੀ ਬੋਰਡ ਵਲੋਂ ਪੰਜਾਬ ਵਿੱਚ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ । ਇਹਨਾਂ ਇਕਾਈਆਂ ਦੀ ਸਹਾਇਤਾ ਨਾਲ ਕਿਸਾਨ ਦੀ ਜਿਣਸ ਦੀ ਸਫਾਈ, ਭਰਾਈ ਅਤੇ ਤੁਲਾਈ ਮਸ਼ੀਨਾਂ ਦੁਆਰਾ ਮਿੰਟਾਂ ਵਿਚ ਹੋ ਜਾਂਦੀ ਹੈ । ਜੇ ਇਸੇ ਕੰਮ ਨੂੰ ਮਜ਼ਦੂਰਾਂ ਨੇ ਕਰਨਾ ਹੋਵੇ ਤਾਂ ਕਈ ਘੰਟੇ ਲੱਗ ਜਾਂਦੇ ਹਨ । ਇਹਨਾਂ ਇਕਾਈਆਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਘੱਟ ਖ਼ਰਚ ਕਰਨਾ ਪੈਂਦਾ ਹੈ ਤੇ ਜਿਣਸ ਦੀ ਕੀਮਤ ਵੀ ਵੱਧ ਮਿਲ ਜਾਂਦੀ ਹੈ । ਰਕਮ ਦਾ ਨਕਦ ਭੁਗਤਾਨ ਵੀ ਉਸੇ ਸਮੇਂ ਹੋ ਜਾਂਦਾ ਹੈ । ਭਾਰਤੀ ਖ਼ੁਰਾਕ ਨਿਗਮ ਵਲੋਂ ਮੋਗਾ, ਮੰਡੀ ਗੋਬਿੰਦਗੜ੍ਹ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਇਸੇ ਤਰ੍ਹਾਂ ਦੀਆਂ ਵੱਡੇ ਪੱਧਰ ਦੀਆਂ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ । ਇੱਥੇ ਕਿਸਾਨ ਸਿੱਧੀ ਕਣਕ ਵੇਚ ਸਕਦਾ ਹੈ । ਉਸ ਨੂੰ ਉਸੇ ਦਿਨ ਭੁਗਤਾਨ ਹੋ ਜਾਂਦਾ ਹੈ । ਮੰਡੀ ਦਾ ਖ਼ਰਚਾ ਨਹੀਂ ਪੈਂਦਾ, ਕੁਦਰਤੀ ਆਫ਼ਤਾਂ ਤੋਂ ਵੀ ਜਿਣਸ ਦਾ ਬਚਾਅ ਹੋ ਜਾਂਦਾ ਹੈ । ਕਿਸਾਨਾਂ ਨੂੰ ਇਹਨਾਂ ਇਕਾਈਆਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਦੇ ਕੀ ਲਾਭ ਹਨ ?
ਉੱਤਰ-
ਫ਼ਸਲ ਉਗਾਉਣ ਤੇ ਬੜੀ ਮਿਹਨਤ ਲਗਦੀ ਹੈ ਤੇ ਇਸਦਾ ਉੱਚਿਤ ਮੁੱਲ ਵੀ ਮਿਲਣਾ ਚਾਹੀਦਾ ਹੈ । ਇਸ ਲਈ ਮੰਡੀਕਰਨ ਦਾ ਕਾਫੀ ਮਹੱਤਵ ਹੋ ਜਾਂਦਾ ਹੈ ।
ਮੰਡੀਕਰਨ ਵਲ ਬਿਜਾਈ ਵੇਲੇ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ | ਅਜਿਹੀ ਫ਼ਸਲ ਦੀ ਕਾਸ਼ਤ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕੇ । ਅਜਿਹੀ ਫ਼ਸਲ ਦੀ ਉੱਤਮ ਕਿਸਮ ਦੀ ਬਿਜਾਈ ਕਰੋ । ਫ਼ਸਲ ਦੀ ਸਾਂਭ-ਸੰਭਾਲ ਠੀਕ ਢੰਗ ਨਾਲ ਕਰੋ । ਖਾਦਾਂ, ਖੇਤੀ ਜ਼ਹਿਰਾਂ, ਗੋਡੀ, ਸਿੰਚਾਈ ਆਦਿ ਲਈ ਖੇਤੀ ਮਾਹਿਰਾਂ ਦੀ ਰਾਏ ਲਓ । ਫ਼ਸਲ ਨੂੰ ਮਿੱਟੀ-ਘੱਟੇ ਅਤੇ ਕੱਖ ਕਾਣ ਤੋਂ ਬਚਾਓ, ਇਸ ਨੂੰ ਨਾਪ ਤੋਲ ਲਓ ਤੇ ਇਸ ਦੀ ਦਰਜਾਬੰਦੀ ਕਰਕੇ ਹੀ ਮੰਡੀ ਵਿਚ ਲੈ ਕੇ ਜਾਓ । ਮੰਡੀ ਵਿਚ ਜਲਦੀ ਪੁੱਜੋ ਤੇ ਕੋਸ਼ਿਸ਼ ਕਰੋ ਕਿ ਉਸੇ ਦਿਨ ਜਿਸ ਵਿਕ ਜਾਵੇ ।

PSEB 9th Class Agriculture Guide ਖੇਤੀ ਉਤਪਾਦਾਂ ਦਾ ਮੰਡੀਕਰਨ Important Questions and Answers

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਡੀ ਵਿਚ ਜਿਣਸ ਲੈ ਕੇ ਜਾਣ ਦਾ ਸਮਾਂ ਹੈ :
(ਓ) ਰਾਤ ਨੂੰ
(ਅ) ਸਵੇਰ ਨੂੰ
(ਈ) ਸ਼ਾਮ ਨੂੰ
(ਸ) ਮੀਂਹ ਵਿਚ ।
ਉੱਤਰ-
(ਅ) ਸਵੇਰ ਨੂੰ

ਪ੍ਰਸ਼ਨ 2.
ਫ਼ਸਲ ਦੀ ਕਟਾਈ ਦੇਰ ਨਾਲ ਕਰਨ ਤੇ :
(ਉ) ਦਾਣੇ ਝੜਨ ਦਾ ਡਰ ਰਹਿੰਦਾ ਹੈ।
(ਅ) ਕੁਝ ਨਹੀਂ ਹੁੰਦਾ।
(ਇ) ਵਧ ਮੁਨਾਫਾ ਹੁੰਦਾ ਹੈ
(ਸ) ਸਾਰੇ ਗ਼ਲਤ ॥
ਉੱਤਰ-
(ਉ) ਦਾਣੇ ਝੜਨ ਦਾ ਡਰ ਰਹਿੰਦਾ ਹੈ।

ਪ੍ਰਸ਼ਨ 3.
ਠੀਕ ਤੱਥ ਹੈ :
(ਉ) ਜਿਣਸ ਦੀ ਦਰਜਾਬੰਦੀ ਕਰਕੇ ਮੰਡੀ ਵਿਚ ਲੈ ਕੇ ਜਾਓ ।
(ਅ) ਮੰਡੀਕਰਨ ਐਕਟ 1961 ਕਿਸਾਨਾਂ ਨੂੰ ਤੁਲਾ ਪੜਚੋਲਨ ਦਾ ਹੱਕ ਦਿੰਦਾ ਹੈ ।
(ਈ) ਕਿਸਾਨਾਂ ਨੂੰ J ਫਾਰਮ ਲੈਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 4.
ਦਰਜਾਬੰਦੀ ਕਾਰਨ ਉਪਜ ਵੇਚਣ ਨਾਲ ਵਧ ਕੀਮਤ ਮਿਲਦੀ ਹੈ :
(ਉ) 10-20%
(ਅ) 50%
(ਈ 1%
(ਸ) 40%.
ਉੱਤਰ-
(ਉ) 10-20% ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਖੇਤੀ ਉਪਜ ਦਾ ਮੰਡੀਕਰਨ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਮਾਹਿਰਾਂ ਦੀ ਸਲਾਹ ਮੁਤਾਬਿਕ ਕਰੋ ।
ਉੱਤਰ-
ਠੀਕ,

ਪ੍ਰਸ਼ਨ 3.
ਚੰਗੇ ਮੰਡੀਕਰਨ ਲਈ ਬਿਜਾਈ ਵੇਲੇ ਤੋਂ ਹੀ ਧਿਆਨ ਰੱਖਣਾ ਪੈਂਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਜਿਣਸ ਵੇਚਣ ਮਗਰੋਂ ਆੜਤੀ ਕੋਲੋਂ ਫਾਰਮ ਤੇ ਰਸੀਦ ਲੈਣੀ ਚਾਹੀਦੀ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 5.
ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਦੀ ਜਾਣਕਾਰੀ ਲੈਣ ਦੀ ਲੋੜ ਨਹੀਂ ਹੁੰਦੀ ।
ਉੱਤਰ-
ਗਲਤ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਜਿਣਸ ਕੱਢਣ ਤੋਂ ਬਾਅਦ ਇਸ ਨੂੰ …………….. ਚਾਹੀਦਾ ਹੈ ।
ਉੱਤਰ-
ਤੋਲ ਲੈਣਾ,

ਪ੍ਰਸ਼ਨ 2.
ਕਿਸਾਨਾਂ ਨੂੰ ਆਪਣੀ ਜਿਣਸ ਦਾ ਮੰਡੀਕਰਨ …………….. ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ ।
ਉੱਤਰ-
ਸਾਂਝੀਆਂ ਤੇ ਸਹਿਕਾਰੀ,

ਪ੍ਰਸ਼ਨ 3.
ਪੰਜਾਬ ਰਾਜ ਮੰਡੀ ਬੋਰਡ ਵਲੋਂ ਕੁੱਝ ਮੰਡੀਆਂ ਵਿਚ ……………. ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ।
ਉੱਤਰ-
ਮਕੈਨੀਕਲ ਹੈਂਡਲਿੰਗ,

ਪ੍ਰਸ਼ਨ 4.
…………….. ਵਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ ।
ਉੱਤਰ-
ਭਾਰਤੀ ਖ਼ੁਰਾਕ ਨਿਗਮ,

ਪ੍ਰਸ਼ਨ 5.
ਵੱਖ-ਵੱਖ .. …………… ਭਾਅ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪਤਾ ਲਗਦੇ ਰਹਿੰਦੇ ਹਨ ।
ਉੱਤਰ-
ਮੰਡੀਆਂ ਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਆਪਣੀ ਖੇਤੀ ਉਪਜ ਦੇ ਚੰਗੇ ਪੈਸੇ ਕਿਸ ਤਰ੍ਹਾਂ ਵੱਟ ਸਕਦੇ ਹਾਂ ?
ਉੱਤਰ-
ਉਪਜ ਦੇ ਮੰਡੀਕਰਨ ਵਲ ਖ਼ਾਸ ਧਿਆਨ ਦੇ ਕੇ ।

ਪ੍ਰਸ਼ਨ 2.
ਸੁਚੱਜਾ ਮੰਡੀਕਰਨ ਕਦੋਂ ਸ਼ੁਰੂ ਹੁੰਦਾ ਹੈ ?
ਉੱਤਰ-
ਬਿਜਾਈ ਵੇਲੇ ਤੋਂ ਹੀ ।

ਪ੍ਰਸ਼ਨ 3.
ਉਪਜ ਦਾ ਪੂਰਾ ਮੁੱਲ ਲੈਣ ਲਈ ਇਸ ਵਿਚ ਨਮੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 4.
ਸਫ਼ਾਈ, ਤੋਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਕਿੱਥੇ ਹੋਣਾ ਚਾਹੀਦਾ ਹੈ ?
ਉੱਤਰ-
ਆਪਣੀ ਢੇਰੀ ਦੇ ਕੋਲ ।

ਪ੍ਰਸ਼ਨ 5.
ਕਿਸ ਤਰ੍ਹਾਂ ਦੀ ਫ਼ਸਲ ਦੀ ਕਾਸ਼ਤ ਬਾਰੇ ਸੋਚਣਾ ਚਾਹੀਦਾ ਹੈ ?
ਉੱਤਰ-
ਜਿਸ ਤੋਂ ਵਧੇਰੇ ਮੁਨਾਫ਼ਾ ਲਿਆ ਜਾ ਸਕੇ ।

ਪ੍ਰਸ਼ਨ 6.
ਅਕਾਰ ਅਨੁਸਾਰ ਸਬਜ਼ੀਆਂ ਅਤੇ ਫਲਾਂ ਦੇ ਵਰਗੀਕਰਨ ਨੂੰ ਕੀ ਆਖਦੇ ਹਨ ?
ਉੱਤਰ-
ਦਰਜਾਬੰਦੀ ।

ਪ੍ਰਸ਼ਨ 7.
ਕੀ ਆਪਣੀ ਜਿਣਸ ਨੂੰ ਮੰਡੀ ਵਿਚ ਵੇਚਣ ਲਈ ਜਾਣ ਤੋਂ ਪਹਿਲਾਂ ਮੰਡੀ ਦੀ ਸਥਿਤੀ ਬਾਰੇ ਜਾਣ ਲੈਣਾ ਚਾਹੀਦਾ ਹੈ ਜਾਂ ਨਹੀਂ ।
ਉੱਤਰ-
ਮੰਡੀ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ ।

ਪ੍ਰਸ਼ਨ 8.
ਸੁਚੱਜੇ ਮੰਡੀਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਨਹੀਂ ?
ਉੱਤਰ-
ਸੁਚੱਜੇ ਮੰਡੀਕਰਨ ਵਲ ਧਿਆਨ ਦੇਣ ਦੀ ਬਹੁਤ ਲੋੜ ਹੈ ।

ਪ੍ਰਸ਼ਨ 9.
ਜਿਣਸ ਕੱਢਣ ਤੋਂ ਬਾਅਦ ਇਸ ਨੂੰ ਤੋਲਣਾ ਕਿਉਂ ਚਾਹੀਦਾ ਹੈ ?
ਉੱਤਰ-
ਅਜਿਹਾ ਕਰਨ ਨਾਲ ਮੰਡੀ ਵਿਚ ਵੇਚੀ ਜਾਣ ਵਾਲੀ ਜਿਣਸ ਦਾ ਅੰਦਾਜ਼ਾ ਰਹਿੰਦਾ ਹੈ ।

ਪ੍ਰਸ਼ਨ 10.
ਆਤੀ ਕੋਲੋਂ ਫਾਰਮ ਤੇ ਰਸੀਦ ਲੈਣ ਦਾ ਕੀ ਮਹੱਤਵ ਹੈ ?
ਉੱਤਰ-
ਇਸ ਤਰ੍ਹਾਂ ਕੀ ਵੱਟਿਆ ਹੈ ਤੇ ਕਿੰਨਾ ਖਰਚ ਕੀਤਾ ਇਸ ਦੀ ਪੜਤਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਜੇਕਰ ਕਿਸਾਨ ਨੂੰ ਜਿਣਸ ਦਾ ਠੀਕ ਭਾਅ ਨਾ ਮਿਲੇ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਜਿਣਸ ਦਾ ਠੀਕ ਭਾਅ ਨਾ ਮਿਲੇ ਤਾਂ ਮਾਰਕੀਟਿੰਗ ਇੰਸਪੈਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ।

ਪ੍ਰਸ਼ਨ 12.
ਸਬਜ਼ੀਆਂ ਅਤੇ ਫ਼ਲਾਂ ਦੀ ਦਰਜਾਬੰਦੀ ਕਰਨ ਦਾ ਕੀ ਲਾਭ ਹੈ ?
ਉੱਤਰ-
ਦਰਜਾਬੰਦੀ ਕੀਤੇ ਹੋਏ ਫ਼ਲਾਂ ਅਤੇ ਸਬਜ਼ੀਆਂ ਦਾ ਵਧੇਰੇ ਮੁੱਲ ਪ੍ਰਾਪਤ ਹੋ ਜਾਂਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 13.
ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਿਸਾਨ ਨੂੰ ਦਰਜਾਬੰਦੀ ਕਰਕੇ ਆਪਣੀ ਜਿਣਸ ਦਿਆਨਤਦਾਰੀ ਨਾਲ ਵੇਚਣੀ ਚਾਹੀਦੀ ਹੈ, ਤਾਂ ਜੋ ਗਾਹਕਾਂ ਦਾ ਵਿਸ਼ਵਾਸ ਬਣਾਇਆ ਜਾ ਸਕੇ ।

ਪ੍ਰਸ਼ਨ 14.
ਖੇਤੀ ਉਤਪਾਦਾਂ ਦੇ ਮੰਡੀਕਰਨ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਮੰਡੀ ਵਿਚ ਸੁਚੱਜੀ ਵਿਕਰੀ ।

ਪ੍ਰਸ਼ਨ 15.
ਉੱਤਮ ਕੁਆਲਟੀ ਦੀ ਜਿਣਸ ਤਿਆਰ ਕਰਨ ਲਈ ਜ਼ਿਮੀਂਦਾਰਾਂ ਨੂੰ ਕਿਸ ਦੀ ਲੋੜ ਹੈ ?
ਉੱਤਰ-
ਸੁਧਰੇ ਪ੍ਰਮਾਣਿਤ ਬੀਜ ਅਤੇ ਚੰਗੀ ਯੋਜਨਾਬੰਦੀ ।

ਪ੍ਰਸ਼ਨ 16.
ਦਰਜਾਬੰਦੀ ਕਰਕੇ ਉਪਜ ਵੇਚਣ ਨਾਲ ਕਿੰਨੀ ਵੱਧ ਕੀਮਤ ਮਿਲ ਜਾਂਦੀ ਹੈ ?
ਉੱਤਰ-
10 ਤੋਂ 20.

ਪ੍ਰਸ਼ਨ 17.
ਮੰਡੀ ਵਿਚ ਜਿਣਸ ਕਦੋਂ ਲੈ ਕੇ ਜਾਣੀ ਚਾਹੀਦੀ ਹੈ ?
ਉੱਤਰ-
ਸਵੇਰੇ ਹੀ ।

ਪ੍ਰਸ਼ਨ 18.
ਫ਼ਸਲ ਦੀ ਕਟਾਈ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਦਾਣੇ ਸੁੰਗੜ ਜਾਂਦੇ ਹਨ ।

ਪ੍ਰਸ਼ਨ 19.
ਦੇਰ ਨਾਲ ਕਟਾਈ ਕਰਨ ਦਾ ਕੀ ਨੁਕਸਾਨ ਹੈ ?
ਉੱਤਰ-
ਦਾਣੇ ਝੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 20.
ਦਰਜਾਬੰਦੀ ਸਹਾਇਕ ਕਿੱਥੇ ਹੁੰਦਾ ਹੈ ?
ਉੱਤਰ-
ਦਾਣਾ ਮੰਡੀ ਵਿਚ ਨਿਯੁਕਤ ਹੁੰਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਨ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਨ ਤੋਂ ਭਾਵ ਹੈ ਕਿ ਗੋਡੀ, ਖਾਦ, ਪਾਣੀ, ਦਵਾਈ ਦੀ ਵਰਤੋਂ ਕਟਾਈ ਅਤੇ ਗਹਾਈ ਦੇ ਕੰਮ ਮਾਹਿਰਾਂ ਦੀ ਰਾਇ ਲੈ ਕੇ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਕਿਸਾਨ ਨੂੰ ਚੰਗਾ ਮੁੱਲ ਲੈਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
ਉੱਤਰ-

  1. ਕਿਸਾਨ ਨੂੰ ਆਪਣੀ ਫ਼ਸਲ ਤੋਲ ਕੇ ਮੰਡੀ ਵਿਚ ਲੈ ਜਾਣੀ ਚਾਹੀਦੀ ਹੈ ।
  2. ਕਿਸਾਨ ਨੂੰ ਉਪਜ ਦੀ ਦਰਜਾਬੰਦੀ ਕਰਕੇ ਮੰਡੀ ਵਿਚ ਲੈ ਕੇ ਜਾਣਾ ਚਾਹੀਦਾ ਹੈ ।
  3. ਉਪਜ ਵਿਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡ ਅਨੁਸਾਰ ਹੋਣੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਉਤਪਾਦਾਂ ਦੀ ਵਿਕਰੀ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਸਫ਼ਾਈ, ਤੁਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ।
  • ਤੁਲਾਈ ਸਮੇਂ ਤੱਕੜੀ ਅਤੇ ਵੱਟੇ ਚੈੱਕ ਕਰੋ । ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ ।
  • ਜੇ ਲੱਗੇ ਕਿ ਜਿਣਸ ਦਾ ਠੀਕ ਮੁੱਲ ਨਹੀਂ ਮਿਲ ਰਿਹਾ ਤਾਂ ਮਾਰਕੀਟਿੰਗ ਇੰਸਪੈਕਟਰ ਅਤੇ ਮਾਰਕੀਟਿੰਗ ਅਮਲੇ ਦੀ ਸਹਾਇਤਾ ਲਵੋ ।
  • ਜਿਣਸ ਵੇਚ ਕੇ ਆੜ੍ਹਤੀ ਤੋਂ ਫਾਰਮ ਉੱਪਰ ਰਸੀਦ ਲੈ ਲਓ ਇਸ ਤਰ੍ਹਾਂ ਵੱਟਤ ਅਤੇ ਖ਼ਰਚਿਆਂ ਦੀ ਪੜਤਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 2.
ਖੇਤੀ ਉਤਪਾਦਾਂ ਦੀ ਵਿਕਰੀ ਲਈ ਕਿਸਾਨ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-

  1. ਸਫ਼ਾਈ, ਤੋਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਆਪਣੀ ਢੇਰੀ ਕੋਲ ਖੜ੍ਹੇ ਹੋਣਾ ਚਾਹੀਦਾ ਹੈ ।
  2. ਜੇਕਰ ਉਪਜ ਦੀ ਘੱਟ ਕੀਮਤ ਮਿਲੇ ਤਾਂ ਉਸਨੂੰ ਮਾਰਕੀਟਿੰਗ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਅਮਲੇ ਦੀ ਸਹਾਇਤਾ ਲੈਣੀ ਚਾਹੀਦੀ ਹੈ ।
  3. ਤੋਲਾਈ ਵੇਲੇ ਕੰਡੇ ਅਤੇ ਵੱਟੇ ਚੈੱਕ ਕਰ ਲੈਣੇ ਚਾਹੀਦੇ ਹਨ, ਇਨ੍ਹਾਂ ਤੇ ਸਰਕਾਰੀ ਮੋਹਰਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ।
  4. ਜਿਣਸ ਵੇਚਣ ਦੀ ਆੜਤੀ ਕੋਲੋਂ ਫ਼ਾਰਮ ਤੇ ਰਸੀਦ ਲੈ ਲੈਣੀ ਚਾਹੀਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 3.
ਵਧੇਰੇ ਮੁਨਾਫ਼ਾ ਕਮਾਉਣ ਲਈ ਕਿਸਾਨ ਨੂੰ ਕੀ ਕੁੱਝ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-

  • ਅਜਿਹੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਤੋਂ ਵਧੀਆ ਕਮਾਈ ਹੋ ਸਕੇ ।
  • ਵਧੀਆ ਕਿਸਮ ਬਾਰੇ ਪਤਾ ਕਰਨਾ ਚਾਹੀਦਾ ਹੈ ।
  • ਫ਼ਸਲ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ।
  • ਗੋਡੀ, ਦਵਾਈਆਂ ਦੀ ਵਰਤੋਂ, ਖਾਦ, ਪਾਣੀ, ਕਟਾਈ, ਗਹਾਈ ਮਾਹਿਰਾਂ ਦੀ ਰਾਇ ਅਨੁਸਾਰ ਕਰੋ |

ਖੇਤੀ ਉਤਪਾਦਾਂ ਦਾ ਮੰਡੀਕਰਨ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਖੇਤੀ ਉਪਜ ਦਾ ਮੰਡੀਕਰਨ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ।
  2. ਚੰਗੇ ਮੰਡੀਕਰਨ ਲਈ ਬਿਜਾਈ ਵੇਲੇ ਤੋਂ ਹੀ ਧਿਆਨ ਰੱਖਣਾ ਪੈਂਦਾ ਹੈ ।
  3. ਵਧੇਰੇ ਪੈਸਾ ਵਟਾ ਸਕਣ ਵਾਲੀ ਫ਼ਸਲ ਦੀ ਵਧੀਆ ਕਿਸਮ ਦੀ ਬਿਜਾਈ ਕਰੋ ।
  4. ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਮਾਹਿਰਾਂ ਦੀ ਸਲਾਹ ਮੁਤਾਬਿਕ ਕਰੋ ।
  5. ਜਿਣਸ ਕੱਢਣ ਤੋਂ ਬਾਅਦ ਇਸ ਨੂੰ ਤੋਲ ਲੈਣਾ ਚਾਹੀਦਾ ਹੈ । ਇਹ ਬਹੁਤ ਜ਼ਰੂਰੀ ਹੈ ।
  6. ਜਿਣਸ ਦੀ ਦਰਜਾਬੰਦੀ ਕਰਕੇ ਜਿਣਸ ਨੂੰ ਮੰਡੀ ਵਿਚ ਲੈ ਕੇ ਜਾਓ ।
  7. ਜਿਣਸ ਵੇਚਣ ਮਗਰੋਂ ਆੜ੍ਹਤੀ ਕੋਲੋਂ ਫਾਰਮ ਤੇ ਰਸੀਦ ਲੈ ਲਓ, ਤਾਂ ਜੋ ਵਟਤ ਅਤੇ ਖਰਚਿਆਂ ਦੀ ਪੜਤਾਲ ਕੀਤੀ ਜਾ ਸਕੇ ।
  8. ਕਿਸਾਨਾਂ ਨੂੰ ਆਪਣੀ ਜਿਣਸ ਦਾ ਮੰਡੀਕਰਨ ਸਾਂਝੀਆਂ ਤੇ ਸਹਿਕਾਰੀ ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ ।
  9. ਪੰਜਾਬ ਰਾਜ ਮੰਡੀ ਬੋਰਡ ਵਲੋਂ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ।
  10. ਭਾਰਤੀ ਖੁਰਾਕ ਨਿਗਮ ਵਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ ।
  11. ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਦੀ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ।
  12. ਵੱਖ-ਵੱਖ ਮੰਡੀਆਂ ਦੇ ਭਾਅ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪਤਾ ਲਗਦੇ ਰਹਿੰਦੇ ਹਨ ।
  13. ਕਿਸਾਨ ਨੂੰ ਜਿਣਸ ਵੇਚਣ ਵਿੱਚ ਕੋਈ ਔਕੜ ਆਉਂਦੀ ਹੋਵੇ ਤਾਂ ਮਾਰਕੀਟ ਕਮੇਟੀ ਦੇ ਉੱਚ-ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ।

Leave a Comment