PSEB 9th Class Home Science Solutions Chapter 4 ਘਰ ਦੀ ਭਾਈ

Punjab State Board PSEB 9th Class Home Science Book Solutions Chapter 4 ਘਰ ਦੀ ਭਾਈ Textbook Exercise Questions and Answers.

PSEB Solutions for Class 9 Home Science Chapter 4 ਘਰ ਦੀ ਭਾਈ

Home Science Guide for Class 9 PSEB ਘਰ ਦੀ ਭਾਈ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਸਫ਼ਾਈ ਲਈ ਕਿਸ ਕਿਸਮ ਦਾ ਸਾਮਾਨ ਵਰਤੋਂ ਵਿਚ ਆਉਂਦਾ ਹੈ ?
ਉੱਤਰ-
ਘਰ ਦੀ ਸਫ਼ਾਈ ਲਈ ਪੰਜ ਕਿਸਮ ਦੇ ਸਾਮਾਨ ਦੀ ਵਰਤੋਂ ਹੁੰਦੀ ਹੈ ।
ਪੋਚਾ ਅਤੇ ਪੁਰਾਣੇ ਕੱਪੜੇ, ਝਾੜੂ ਅਤੇ ਬੁਰਸ਼, ਬਰਤਨ, ਸਫ਼ਾਈ ਲਈ ਸਾਬਣ ਅਤੇ ਹੋਰ ਪ੍ਰਤਿਕਾਰਕ ਸਫ਼ਾਈ ਕਰਨ ਵਾਲੇ ਯੰਤਰ ।

ਪ੍ਰਸ਼ਨ 2.
ਸਫ਼ਾਈ ਕਿਹੜੇ-ਕਿਹੜੇ ਢੰਗਾਂ ਨਾਲ ਕੀਤੀ ਜਾਂਦੀ ਹੈ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ ਜਿਵੇਂ-ਝਾਤੂ ਅਤੇ ਬੁਰਸ਼ ਨਾਲ, ਪਾਣੀ ਨਾਲ ਧੋਣਾ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 3.
ਰੋਜ਼ਾਨਾ ਸਫ਼ਾਈ ਅਤੇ ਮਾਸਿਕ ਸਫ਼ਾਈ ਵਿਚ ਕੀ ਅੰਤਰ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਪ੍ਰਤੀਦਿਨ ਕੀਤੀ ਜਾਣ ਵਾਲੀ ਸਫ਼ਾਈ ਨੂੰ ਰੋਜ਼ਾਨਾ ਸਫ਼ਾਈ ਕਹਿੰਦੇ ਹਨ । ਰੋਜ਼ਾਨਾ ਸਫ਼ਾਈ ਵਿਚ ਹਰ ਕਮਰੇ ਵਿਚ ਝਾੜੂ ਪੋਚਾ ਲਾਇਆ ਜਾਂਦਾ ਹੈ ।
ਮਾਸਿਕ ਸਫ਼ਾਈ – ਇਹ ਸਫ਼ਾਈ ਮਹੀਨੇ ਬਾਅਦ ਤੇ ਮਹੀਨੇ ਵਿਚ ਇਕ ਵਾਰ ਕੀਤੀ ਜਾਂਦੀ ਹੈ । ਜਿਵੇਂ-ਰਸੋਈ ਅਤੇ ਅਲਮਾਰੀਆਂ ਦੀ ਸਫ਼ਾਈ ਆਦਿ ।

ਪ੍ਰਸ਼ਨ 4.
ਵੈਕਿਯੂਮ ਕਲੀਨਰ ਕਿਹੋ ਜਿਹਾ ਉਪਕਰਨ ਹੈ ?
ਉੱਤਰ-
ਇਹ ਇਕ ਬਿਜਲੀ ਨਾਲ ਚਲਣ ਵਾਲੀ ਮਸ਼ੀਨ ਹੈ । ਇਸ ਨੂੰ ਜਦੋਂ ਬਿਜਲੀ ਨਾਲ ਜੋੜ ਕੇ ਸਫ਼ਾਈ ਕਰਨ ਵਾਲੀ ਥਾਂ ਤੇ ਚਲਾਇਆ ਜਾਂਦਾ ਹੈ ਤਾਂ ਸਾਰੀ ਮਿੱਟੀ ਆਦਿ ਇਸ ਦੇ ਅੰਦਰ ਖਿੱਚੀ ਜਾਂਦੀ ਹੈ ਤੇ ਇਕ ਥੈਲੀ ਵਿਚ ਇਕੱਠੀ ਹੋ ਜਾਂਦੀ ਹੈ । ਇਹ ਮਸ਼ੀਨ ਵਰਤਨ ਨਾਲ ਮਿੱਟੀ ਨਹੀਂ ਉਡਦੀ ਅਤੇ ਸਫ਼ਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਘਰ ਦੀ ਸਫ਼ਾਈ ਕਿਉਂ ਜ਼ਰੂਰੀ ਹੁੰਦੀ ਹੈ ?
ਉੱਤਰ-

  • ਸਫ਼ਾਈ ਕੀਤੀ ਜਾਵੇ ਤਾਂ ਘਰ ਸਾਫ਼ ਸੁਥਰਾ ਤੇ ਸੋਹਣਾ ਲੱਗਦਾ ਹੈ । ਇਹ ਗਹਿਣੀ ਦੇ ਸੁਚੱਜੇਪਨ ਦਾ ਸਚਕ ਹੁੰਦਾ ਹੈ ।
  • ਜੇ ਘਰ ਬਹੁਤੇ ਸਮੇਂ ਲਈ ਗੰਦਾ ਰੱਖਿਆ ਜਾਵੇ ਤਾਂ ਘਰ ਦਾ ਸਾਜ਼ੋ-ਸਮਾਨ ਛੇਤੀ ਖ਼ਰਾਬ ਹੋ ਜਾਂਦਾ ਹੈ । ਰੀਦੀ ਜਗਾ ਤੇ ਕਿਸੇ ਦਾ ਬੈਠਣ ਨੂੰ ਜੀ ਨਹੀਂ ਕਰਦਾ ।
  • ਗੰਦੇ ਘਰ ਦੀ ਹਵਾ ਵੀ ਸਾਫ ਨਹੀਂ ਹੁੰਦੀ ਤੇ ਅਜਿਹੀ ਹਵਾ ਵਿਚ ਸਾਹ ਲੈਣ ਨਾਲ ਸਿਹਤ ਤੇ ਬੁਰਾ ਅਸਰ ਪੈਂਦਾ ਹੈ । ਸਫ਼ਾਈ ਕਰਨ ਨਾਲ ਘਰ ਦੀ ਹਵਾ ਸਾਫ਼ ਹੋ ਜਾਂਦੀ ਹੈ ।
  • ਦੇ ਘਰ ਵਿਚ ਕਈ ਪ੍ਰਕਾਰ ਦੇ ਕੀਟਾਣੂ, ਮੱਖੀ, ਮੱਛਰ ਆਦਿ ਪੈਦਾ ਹੋ ਜਾਂਦੇ ਹਨ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੇ ਹਨ ।

ਪ੍ਰਸ਼ਨ 6.
ਘਰ ਦੀ ਸਫਾਈ ਸਮੇਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਘਰ ਦੀ ਸਫ਼ਾਈ ਸਮੇਂ ਧਿਆਨ ਵਿਚ ਰੱਖਣ ਯੋਗ ਮਹੱਤਵਪੂਰਨ ਤੱਤ-

  • ਘਰ ਦੀ ਸਫ਼ਾਈ ਪਤੀ ਘਰ ਦੇ ਸਾਰੇ ਮੈਂਬਰਾਂ ਨੂੰ ਦਿਲਚਸਪੀ ਹੋਣੀ ਚਾਹੀਦੀ ਹੈ ਕਿਉਂਕਿ ਘਰ ਦੀ ਸਫ਼ਾਈ ਦੌਰਾਨ ਸਾਰੇ ਮੈਂਬਰਾਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ ।
  • ਸਫ਼ਾਈ ਕਰਨ ਸਮੇਂ ਲੋੜੀਂਦਾ ਸਾਰਾ ਸਾਮਾਨ ਇਕ ਜਗਾ ਤੇ ਇਕੱਠਾ ਕਰ ਲੈਣਾ ਚਾਹੀਦਾ ਹੈ ।
  • ਘਰ ਦੀ ਸਫ਼ਾਈ ਯੋਜਨਾ ਬਣਾ ਕੇ ਕਰਨੀ ਚਾਹੀਦੀ ਹੈ ਕਿਉਂਕਿ ਬਗੈਰ ਯੋਜਨਾ ਤੋਂ ਕੀਤੀ ਜਾਣ ਵਾਲੀ ਸਫ਼ਾਈ ਵਿਚ ਵਧ ਸਮਾਂ ਲਗਦਾ ਹੈ।
  • ਬੇਧਿਆਨੇ ਅਤੇ ਬੇਢੰਗੇ ਤਰੀਕੇ ਨਾਲ ਕੀਤੀ ਗਈ ਸਫ਼ਾਈ ਘਰ ਨੂੰ ਸਾਫ਼ ਬਣਾਉਣ ਦੀ ਜਗ੍ਹਾ ਹੋਰ ਵੀ ਬਦਸੂਰਤ ਬਣਾ ਦਿੰਦੀ ਹੈ ਇਸ ਲਈ ਸਫ਼ਾਈ ਸਹੀ ਤਰੀਕੇ ਅਤੇ ਧਿਆਨ ਨਾਲ ਕਰਨੀ ਚਾਹੀਦੀ ਹੈ।
  • ਸਫ਼ਾਈ ਦੇ ਸਾਧਨਾਂ ਦੀ ਵਰਤੋਂ ਤੋਂ ਬਾਅਦ ਉਹਨਾਂ ਨੂੰ ਸਾਫ਼ ਕਰਕੇ ਰੱਖ ਲੈਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕੇ ਜਿਵੇਂ ਪਾਲਿਸ਼ ਕਰਨ ਤੋਂ ਬਾਅਦ ਕੂਚੀ ਮਿੱਟੀ ਦੇ ਤੇਲ ਨਾਲ ਸਾਫ਼ ਕਰਕੇ ਸਾਂਭ ਲੈਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਫਿਰ ਤੋਂ ਵਰਤਿਆ ਜਾ ਸਕੇ ।
  • ਸਫ਼ਾਈ ਕਰਨ ਸਮੇਂ ਠੀਕ ਪ੍ਰਕਾਰ ਦੀ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲੇ ਸਫ਼ਾਈ ਵੀ ਠੀਕ ਢੰਗ ਨਾਲ ਹੁੰਦੀ ਹੈ ਅਤੇ ਸਮੇਂ ਤੇ ਸ਼ਕਤੀ ਦੀ ਵੀ ਬੱਚਤ ਹੁੰਦੀ ਹੈ ।

ਪ੍ਰਸ਼ਨ 7.
ਘਰ ਦੀ ਸਫ਼ਾਈ ਲਈ ਕਿਹੜਾ-ਕਿਹੜਾ ਸਾਮਾਨ ਚਾਹੀਦਾ ਹੈ ?
ਉੱਤਰ-
ਘਰ ਦੀ ਸਫ਼ਾਈ ਲਈ ਸਾਮਾਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਪੋਚਾ ਅਤੇ ਪੁਰਾਣੇ ਕੱਪੜੇ – ਬੂਹੇ, ਬਾਰੀਆਂ ਝਾੜਨ ਲਈ ਚਾਰੇ ਪਾਸਿਓਂ ਉਲੇੜਿਆ ਹੋਇਆ ਮੋਟਾ ਕੱਪੜਾ ਚਾਹੀਦਾ ਹੈ । ਫਰਸ਼ ਦੀ ਸਫ਼ਾਈ ਲਈ ਖੱਦਰ, ਟਾਟ, ਖੇਸ ਦੇ ਟੁਕੜੇ ਨੂੰ ਪੋਚੇ ਵਜੋਂ ਵਰਤਿਆ ਜਾ ਸਕਦਾ ਹੈ । ਪਾਲਿਸ਼ ਕਰਨ ਤੇ ਚੀਜ਼ਾਂ ਨੂੰ ਲਿਸ਼ਕਾਉਣ ਲਈ ਫਲਾਲੈਣ ਆਦਿ ਵਰਗੇ ਕੱਪੜੇ ਦੀ ਲੋੜ ਹੈ । ਸ਼ੀਸ਼ੇ ਦੀ ਸਫ਼ਾਈ ਲਈ ਪੁਰਾਣੇ ਸਿਲਕ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।

2. ਝਾਤੂ ਤੇ ਬੁਰਸ਼ – ਵੱਖ-ਵੱਖ ਕੰਮਾਂ ਲਈ ਵੱਖ-ਵੱਖ ਬੁਰਸ਼ ਮਿਲ ਜਾਂਦੇ ਹਨ । ਕਾਲੀਨ ਤੇ ਦਰੀ ਸਾਫ ਕਰਨ ਲਈ ਸਖ਼ਤ ਬੁਰਸ਼, ਬੋਤਲਾਂ ਸਾਫ ਕਰਨ ਲਈ ਲੰਬਾ ਤੇ ਨਰਮ ਬੁਰਸ਼, ਰਸੋਈ ਦੀ ਹੁੰਦੀ ਸਾਫ਼ ਕਰਨ ਲਈ ਛੋਟਾ ਪਰ ਸਾਫ਼ ਬੁਰਸ਼, ਫਰਸ਼ ਸਾਫ਼ ਕਰਨ ਲਈ ਤੀਲੀਆਂ ਦਾ ਬੁਰਸ਼ ਆਦਿ। ਇਸੇ ਤਰ੍ਹਾਂ ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਝਾੜੂ ਤੇ ਫਰਸ਼ਾਂ ਦੀ ਧੁਲਾਈ ਲਈ ਬਾਂਸਾਂ ਵਾਲਾ ਝਾੜੂ ਆਦਿ ਮਿਲ ਜਾਂਦੇ ਹਨ ।

3. ਸਫ਼ਾਈ ਲਈ ਬਰਤਨ – ਰਸੋਈ ਵਿਚ ਸਬਜ਼ੀਆਂ ਆਦਿ ਦੇ ਛਿਲਕੇ ਪਾਉਣ ਲਈ ਢੱਕਣ ਵਾਲਾ ਡਸਟਬੀਨ ਤੇ ਹੋਰ ਕਮਰਿਆਂ ਵਿਚ ਪਲਾਸਟਿਕ ਦੇ ਡੱਬੇ ਜਾਂ ਟੋਕਰੀਆਂ ਰੱਖਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਰੋਜ਼ ਖ਼ਾਲੀ ਕਰ ਕੇ ਮੁੜ ਇਹਨਾਂ ਦੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।

4. ਸਫ਼ਾਈ ਲਈ ਸਾਬਣ ਆਦਿ – ਸਫ਼ਾਈ ਕਰਨ ਲਈ ਸਾਬਣ, ਵਿਮ ਸੋਡਾ, ਨਮਕ, ਸਰਫ, ਪੈਰਾਫਿਨ ਆਦਿ ਦੀ ਲੋੜ ਹੁੰਦੀ ਹੈ । ਦਾਗ ਧੱਬੇ ਦੂਰ ਕਰਨ ਲਈ ਨਿੰਬੂ, ਸਿਰਕਾ, ਹਾਈਡਰੋਕਲੋਰਿਕ ਤੇਜ਼ਾਬ ਆਦਿ ਦੀ ਲੋੜ ਹੁੰਦੀ ਹੈ । ਕੀਟਾਣੁ ਖ਼ਤਮ ਕਰਨ ਲਈ ਫਿਨਾਈਲ ਤੇ ਡੀ. ਡੀ. ਟੀ. ਆਦਿ ਦੀ ਲੋੜ ਹੁੰਦੀ ਹੈ ।

5. ਸਫ਼ਾਈ ਕਰਨ ਵਾਲੇ ਉਪਕਰਨ – ਵੈਕਯੂਮ ਕਲੀਨਰ ਇਕ ਅਜਿਹਾ ਉਪਕਰਨ ਹੈ ਜਿਸ ਨਾਲ ਫਰਸ਼, ਸੋਫੇ, ਗੱਦੀਆਂ ਆਦਿ ਤੋਂ ਧੂੜ ਅਤੇ ਮਿੱਟੀ ਝਾੜੀ ਜਾ ਸਕਦੀ ਹੈ । ਇਹ ਬਿਜਲੀ ਨਾਲ ਚਲਦਾ ਹੈ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 8.
ਸਫ਼ਾਈ ਕਰਨ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ : ਝਾੜ ਅਤੇ ਬੁਰਸ਼ ਨਾਲ, ਪਾਣੀ ਨਾਲ ਧੋ ਕੇ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਸੀਮਿੰਟ, ਚਿਪਸ ਤੇ ਪੱਥਰ ਆਦਿ ਵਾਲੀ ਫਰਸ਼ ਦੀ ਸਫ਼ਾਈ ਫੁੱਲ ਝਾੜੂ ਨਾਲ ਕੀਤੀ ਜਾਂਦੀ ਹੈ ਜਦ ਕਿ ਘਾਹ ਅਤੇ ਕਾਲੀਨ ਲਈ ਤੀਲਾਂ ਵਾਲਾ ਝਾੜੁ ਵਰਤਿਆ ਜਾਂਦਾ ਹੈ ।
ਗੁਸਲਖ਼ਾਨਾ ਅਤੇ ਰਸੋਈ ਆਦਿ ਨੂੰ ਰੋਜ਼ ਧੋ ਕੇ ਸਾਫ਼ ਕੀਤਾ ਜਾਂਦਾ ਹੈ ।
ਘਰ ਦੇ ਸਾਜੋ-ਸਮਾਨ ਤੇ ਪਈ ਧੂੜ ਮਿੱਟੀ ਨੂੰ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਸਫ਼ਾਈ ਕਰਨ ਲਈ ਕੀ ਬਿਜਲੀ ਦੀ ਕੋਈ ਮਸ਼ੀਨ ਹੈ ? ਜੇ ਹਾਂ, ਤਾਂ ਕਿਹੜੀ ਅਤੇ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ ?
ਉੱਤਰ-
ਬਿਜਲੀ ਨਾਲ ਚੱਲਣ ਵਾਲੀ ਸਫ਼ਾਈ ਕਰਨ ਵਾਲੀ ਮਸ਼ੀਨ ਵੈਕਿਉਮ ਕਲੀਨਰ ਹੈ । ਇਸ ਨਾਲ ਫਰਸ਼, ਪਰਦੇ, ਦੀਵਾਰਾਂ, ਸੋਛਾ, ਦਰੀਆਂ, ਫਰਨੀਚਰ, ਕਾਲੀਨ ਆਦਿ ਸਾਫ਼ ਕੀਤੇ ਜਾ ਸਕਦੇ ਹਨ ।

ਇਹ ਇੱਕ ਉੱਚੇ ਹੈਂਡਲ ਵਾਲੀ ਮੋਟਰ ਹੈ । ਇਸ ਵਿਚ ਇਕ ਥੈਲੀ ਲੱਗੀ ਹੁੰਦੀ ਹੈ । ਜਦੋਂ ਇਸ ਨੂੰ ਚਲਾਇਆ ਜਾਂਦਾ ਹੈ ਤਾਂ ਸਾਰੀ ਮਿੱਟੀ ਇਸ ਵਿਚ ਖਿੱਚੀ ਜਾਂਦੀ ਹੈ । ਇਹ ਮਿੱਟੀ ਥੈਲੀ ਵਿਚ ਇਕੱਠੀ ਹੋ ਜਾਂਦੀ ਹੈ । ਸਫ਼ਾਈ ਕਰ ਲੈਣ ਤੋਂ ਬਾਅਦ ਥੈਲੀ ਨੂੰ ਨਾਲੋਂ ਲਾਹ ਕੇ ਝਾੜ ਲਿਆ ਜਾਂਦਾ ਹੈ । ਇਸ ਮਸ਼ੀਨ ਦੀ ਵਰਤੋਂ ਨਾਲ ਮਿੱਟੀ ਨਹੀਂ ਉੱਡਦੀ ਤੇ ਸਫ਼ਾਈ ਵੀ ਚੰਗੀ ਹੋ ਜਾਂਦੀ ਹੈ ।

ਪ੍ਰਸ਼ਨ 10.
ਸਫ਼ਾਈ ਕਰਨ ਲਈ ਕਿਹੜੇ-ਕਿਹੜੇ ਝਾਤੂ ਅਤੇ ਬੁਰਸ਼ਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਨਾਲ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
1. ਬੁਰਸ਼ – ਸਫ਼ਾਈ ਲਈ ਕਈ ਤਰ੍ਹਾਂ ਦੇ ਬੁਰਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ।ਬਰਸ਼ ਖਰੀਦਣ ਵੇਲੇ ਇਸ ਗੱਲ ਦਾ ਖ਼ਿਆਲ ਰੱਖੋ ਕਿ ਉਸ ਨੂੰ ਕਿਸ ਚੀਜ਼ ਦੀ ਸਫ਼ਾਈ ਲਈ ਵਰਤਣਾ ਹੈ । ਕਾਲੀਨ ਅਤੇ ਦਰੀ ਸਾਫ਼ ਕਰਨ ਲਈ ਸਖ਼ਤ ਬੁਰਸ਼, ਰਸੋਈ ਦੀ ਹੁੰਦੀ ਨੂੰ ਸਾਫ਼ ਕਰਨ ਲਈ ਛੋਟਾ ਪਰ ਸਖ਼ਤ ਬੁਰਸ਼, ਦੀਵਾਰਾਂ ਸਾਫ਼ ਕਰਨ ਲਈ ਨਰਮ ਬੁਰਸ਼, ਫ਼ਰਸ਼ ਨੂੰ ਸਾਫ਼ ਕਰਨ ਲਈ ਤੀਲਿਆਂ ਦਾ ਬੁਰਸ਼, ਬੋਤਲਾਂ ਸਾਫ਼ ਕਰਨ ਲਈ ਲੰਮਾ ਤੇ ਨਰਮ ਬੁਰਸ਼, ਛੋਟੀਆਂ ਵਸਤਾਂ ਸਾਫ਼ ਕਰਨ ਲਈ ਦੰਦਾਂ ਵਾਲੇ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਫਰਸ਼ ਤੋਂ ਕਾਈ ਉਤਾਰਨ ਲਈ ਤਾਰਾਂ ਵਾਲੇ ਸਖਤ ਬੁਰਸ਼ ਦੀ ਲੋੜ ਹੁੰਦੀ ਹੈ । ਫਰਨੀਚਰ ਦੀ ਪਾਲਿਸ਼ ਕਰਨ ਲਈ ਨਰਮ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਦੀਵਾਰਾਂ ਤੇ ਸਫ਼ੈਦੀ ਕਰਨ ਲਈ ਪੂੰਜੀ ਦੀ ਕੂਚੀ ਅਤੇ ਦਰਵਾਜ਼ੇ, ਬਾਰੀਆਂ ਤੇ ਅਲਮਾਰੀਆਂ ਨੂੰ ਪੈਂਟ ਜਾਂ ਪਾਲਿਸ਼ ਕਰਨ ਲਈ 1 ਇੰਚ ਵਾਲੇ ਅਤੇ ਦੀਵਾਰਾਂ ਤੇ ਪੇਂਟ ਜਾਂ ਡਿਸਟੈਂਪਰ ਕਰਨ ਲਈ ਤਿੰਨ-ਚਾਰ ਇੰਚ ਵਾਲੇ ਬੁਰਸ਼ਾਂ ਦੀ ਲੋੜ ਹੁੰਦੀ ਹੈ । ਬਾਥਰੂਮ ਵਿਚ ਫਲਸ਼ਾਂ ਨੂੰ ਸਾਫ਼ ਕਰਨ ਲਈ ਖ਼ਾਸ ਕਿਸਮ ਦੇ ਗੋਲ, ਨਰਮ ਬੁਰਸ਼ ਵਰਤੇ ਜਾਂਦੇ ਹਨ । ਦੀਵਾਰਾਂ ਤੋਂ ਜਾਲੇ ਲਾਹੁਣ ਲਈ ਵੀ ਲੰਮੇ ਡੰਡੇ ਵਾਲੇ ਬੁਰਸ਼ ਹੁੰਦੇ ਹਨ ।

2. ਝਾੜੂ – ਘਰ ਨੂੰ ਅਤੇ ਘਰ ਦੇ ਹੋਰ ਸਾਮਾਨ ਨੂੰ ਸਾਫ਼ ਕਰਨ ਲਈ ਵੱਖ ਵੱਖ ਪ੍ਰਕਾਰ ਦੇ ਝਾੜੂ ਵਰਤੋਂ ਵਿਚ ਲਿਆਂਦੇ ਜਾਂਦੇ ਹਨ । ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਜਿਹੇ ਫੁੱਲ ਝਾਤੂ ਅਤੇ ਫ਼ਰਸ਼ਾਂ ਦੀ ਧੁਲਾਈ ਲਈ ਜਾਂ ਘਾਹ ਤੇ ਫੇਰਨ ਲਈ ਤੀਲੀਆਂ ਵਾਲੇ ਮੋਟੇ ਬਾਂਸ ਦੇ ਝਾਤੂ ਦੀ ਲੋੜ ਹੁੰਦੀ ਹੈ । ਸਫ਼ਾਈ ਕਰਨ ਲਈ ਕਈ ਵਾਰ ਖਜੂਰ ਅਤੇ ਨਾਰੀਅਲ ਦੀਆਂ ਪੱਤੀਆਂ ਦੇ ਝਾਤੂ ਵੀ ਵਰਤੇ ਜਾਂਦੇ ਹਨ | ਅੱਜ-ਕਲ੍ਹ ਬਜ਼ਾਰ ਵਿਚ ਲੰਮੇ ਡੰਡੇ ਵਾਲੇ ਝਾੜੂ ਨੁਮਾ ਬੁਰਸ਼ ਵੀ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਖੜੇ ਖੜੇ ਫਰਸ਼ਾਂ ਦੀ ਸਫ਼ਾਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਰੋਜ਼ਾਨਾ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੇ ਕੀ ਲਾਭ ਹਨ ਅਤੇ ਇਹ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਰੋਜ਼ਾਨਾ ਸਫ਼ਾਈ ਵਿਚ ਉਹ ਕੰਮ ਸ਼ਾਮਲ ਹਨ ਜਿਹੜੇ ਹਰ ਰੋਜ਼ ਕੀਤੇ ਜਾਂਦੇ ਹਨ | ਇਸ ਦੇ ਕਈ ਲਾਭ ਹਨ | ਹਰ ਰੋਜ਼ ਸਫ਼ਾਈ ਕਰਨ ਨਾਲ ਕੋਈ ਵੀ ਸਾਮਾਨ ਬਹੁਤ ਜ਼ਿਆਦਾ ਗੰਦਾ ਨਹੀਂ ਹੁੰਦਾ | ਜੇ ਬਹੁਤ ਗੰਦੇ ਸਾਮਾਨ ਨੂੰ ਸਾਫ਼ ਕਰਨਾ ਹੋਵੇ ਤਾਂ ਸਮਾਂ, ਸ਼ਕਤੀ ਅਤੇ ਧਨ ਵੀ ਵੱਧ ਖ਼ਰਚ ਹੁੰਦਾ ਹੈ | ਪਰ ਹਰ ਰੋਜ਼ ਕਰਨ ਨਾਲ ਇਹ ਬਿਲਕੁਲ ਮਹਿਸੂਸ ਨਹੀਂ ਹੁੰਦਾ | ਹਰ ਰੋਜ਼ ਦੀ ਸਫ਼ਾਈ ਸਵੇਰੇ ਹੀ ਕਰਨੀ ਚਾਹੀਦੀ ਹੈ । ਕਿਉਂਕਿ ਰਾਤ ਨੂੰ ਸਾਰਾ ਗੁਰਦਾ, ਮਿੱਟੀ ਚੀਜ਼ਾਂ ‘ਤੇ ਜੰਮ ਜਾਂਦੀ ਹੈ । ਇਸ ਲਈ ਸਾਫ਼ ਕਰਨਾ ਸੌਖਾ ਹੁੰਦਾ ਹੈ । ਰੋਜ਼ਾਨਾ ਸਫ਼ਾਈ ਲਈ ਬਹੁਤ ਯੋਜਨਾਬੰਦੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਸਾਰੇ ਕੰਮ ਕਰਨ ਦੀ ਆਦਤ ਹੀ ਬਣ ਚੁੱਕੀ ਹੁੰਦੀ ਹੈ । ਇਹ ਸਾਰੇ ਕੰਮ ਜਾਂ ਤਾਂ ਹਿਣੀ ਆਪ ਕਰਦੀ ਹੈ ਜਾਂ ਫਿਰ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਲਈ ਜਾਂਦੀ ਹੈ ਅਤੇ ਕਈ ਵਾਰੀ ਨੌਕਰਾਂ ਤੋਂ ਕਰਵਾਏ ਜਾਂਦੇ ਹਨ ।

ਰੋਜ਼ਾਨਾ ਸਫ਼ਾਈ ਲਈ ਸਵੇਰੇ ਸਭ ਤੋਂ ਪਹਿਲਾਂ ਪਰਦੇ ਪਿੱਛੇ ਕਰਕੇ ਸ਼ੀਸ਼ੇ ਦੀਆਂ ਖਿੜਕੀਆਂ ਖੋਲ਼ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਤਾਜ਼ਾ ਹਵਾ ਤੇ ਰੌਸ਼ਨੀ ਘਰ ਵਿਚ ਆ ਸਕੇ । ਫਿਰ ਕਮਰਿਆਂ ਦੀਆਂ ਚਾਦਰਾਂ ਝਾੜ ਕੇ ਵਿਛਾ ਦਿਉ । ਖਿਲਰੇ ਹੋਏ ਸਾਮਾਨ ਨੂੰ ਥਾਓਂ ਥਾਈਂ ਰੱਖ ਦਿਉ ।ਫਿਰ ਕਮਰਿਆਂ ਵਿਚ ਰੱਖੇ ਕੁੜੇਦਾਨਾਂ ਨੂੰ ਖ਼ਾਲੀ ਕਰਕੇ ਸਾਰੇ ਕਮਰਿਆਂ, ਬਰਾਂਡੇ ਅਤੇ ਵਿਹੜੇ ਵਿਚ ਝਾੜੂ ਲਾਉ । ਫਿਰ ਕੱਪੜਾ ਲੈ ਕੇ ਮੇਜ਼, ਕੁਰਸੀਆਂ, ਟੇਬਲ ਅਤੇ ਹੋਰ ਕਮਰਿਆਂ ਵਿਚ ਪਏ ਸਾਮਾਨ ਦੀ ਝਾੜ ਪੂੰਝ ਕਰਨੀ ਚਾਹੀਦੀ ਹੈ । ਝਾੜ ਪੂੰਝ ਕਰਦਿਆਂ ਕੱਪੜਾ ਜ਼ੋਰ ਨਾਲ ਪਟਕ ਕੇ ਨਾ ਮਾਰੋ ਇਸ ਤਰ੍ਹਾਂ ਕਰਨ ਨਾਲ ਗਰਦਾ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ਪੈ ਜਾਂਦਾ ਹੈ।

ਅਤੇ ਚੀਜ਼ਾਂ ਟੁੱਟਣ ਦਾ ਵੀ ਡਰ ਰਹਿੰਦਾ ਹੈ । ਇਸ ਤੋਂ ਬਾਅਦ ਕੋਈ ਮੋਟਾ ਕੱਪੜਾ ਜਿਵੇਂ ਪੁਰਾਣਾ ਤੌਲੀਆ ਆਦਿ ਲੈ ਕੇ, ਬਾਲਟੀ ਵਿਚ ਪਾਣੀ ਲੈ ਕੇ, ਕੱਪੜਾ ਗਿੱਲਾ ਕਰਕੇ ਸਾਰੇ ਕਮਰਿਆਂ ਵਿਚ ਫਰਸ਼ਾਂ ਤੇ ਪੋਚਾ ਲਾਉਣਾ ਚਾਹੀਦਾ ਹੈ । ਵੱਖ-ਵੱਖ ਸਾਮਾਨ ਨੂੰ ਠੀਕ ਕਰਕੇ ਟਿਕਾਣੇ ਸਿਰ ਰੱਖਿਆ। ਜਾਂਦਾ ਹੈ । ਇਸ ਤਰ੍ਹਾਂ ਪੂਰਾ ਘਰ ਸਾਫ਼ ਸੁਥਰਾ ਹੋ ਜਾਂਦਾ ਹੈ । ਜੇ ਘਰ ਵਿਚ ਕਿਤੇ ਕੱਚੀ ਥਾਂ ਹੈ ਤਾਂ ਉੱਥੇ ਪਹਿਲਾਂ ਹਲਕਾ ਜਿਹਾ ਪਾਣੀ ਦਾ ਛਿੜਕਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਝਾੜੂ ਲਾਉਣ ਤੇ ਬਹੁਤੀ ਮਿੱਟੀ ਨਾ ਉੱਡੇ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 12.
ਰੋਜ਼ਾਨਾ ਤੇ ਹਫ਼ਤਾਵਾਰ ਸਫ਼ਾਈ ਵਿਚ ਕੀ ਅੰਤਰ ਹੈ ? ਹਫ਼ਤਾਵਾਰ ਸਫ਼ਾਈ ਦੇ ਅੰਤਰਗਤ ਕੀ-ਕੀ ਕਰਨਾ ਚਾਹੀਦਾ ਹੈ ?
ਉੱਤਰ-
ਰੋਜ਼ਾਨਾ ਸਫ਼ਾਈ – ਰੋਜ਼ਾਨਾ ਸਫ਼ਾਈ ਵਿਚ ਉਹ ਕੰਮ ਸ਼ਾਮਲ ਹਨ ਜਿਹੜੇ ਹਰ ਰੋਜ਼ ਕੀਤੇ ਜਾਂਦੇ ਹਨ ।
ਹਫ਼ਤਾਵਾਰ ਸਫ਼ਾਈ – ਇਹ ਸਫ਼ਾਈ ਹਫਤੇ ਬਾਅਦ ਅਤੇ ਹਫ਼ਤੇ ਵਿਚ ਇੱਕ ਵਾਰ ਕੀਤੀ ਜਾਂਦੀ ਹੈ ।

ਹਫਤਾਵਾਰ ਸਫ਼ਾਈ ਦੇ ਅੰਤਰਗਤ ਕੀਤੇ ਜਾਣ ਵਾਲੇ ਕੰਮ : – ਸਮਾਂ ਸੀਮਿਤ ਹੋਣ ਕਰਕੇ ਹਿਣੀ ਲਈ ਇਹ ਸੰਭਵ ਨਹੀਂ ਕਿ ਉਹ ਘਰ ਵਿਚਲੀ ਹਰ ਚੀਜ਼ ਨੂੰ ਹਰ ਰੋਜ਼ ਸਾਫ਼ ਕਰੇ ।ਉਂਝ ਵੀ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਰੋਜ਼ਾਨਾ ਸਫ਼ਾਈ ਦੀ ਲੋੜ ਨਹੀਂ ਹੁੰਦੀ ਜਿਵੇਂ ਚਾਦਰਾਂ, ਗਲਾਵਾਂ ਜਾਂ ਸੋਫਿਆਂ ਦੇ ਕੱਪੜਿਆਂ ਨੂੰ ਰੋਜ਼ਾਨਾ ਬਦਲਣ ਦੀ ਲੋੜ ਨਹੀਂ ਹੁੰਦੀ ।ਇਸ ਲਈ ਅਜਿਹੇ ਸਾਰੇ ਕੰਮ ਜਿਵੇਂ ਕਾਲੀਨ ਦੀ ਸਫ਼ਾਈ, ਗਲਾਫ਼, ਫ਼ਰਿਜ਼ ਦੀ ਸਫ਼ਾਈ, ਰਸੋਈ ਦੀ ਸ਼ੈਲਫ ਅਤੇ ਗੈਸ ਸਟੋਵ ਦੀ ਸਫ਼ਾਈ, ਰਸੋਈ ਘਰ ਦੇ ਡੱਬਿਆਂ ਦੀ ਸਫ਼ਾਈ, ਬਾਥਰੂਮ ਦੀਆਂ ਬਾਲਟੀਆਂ, ਮੱਗ ਅਤੇ ਸਾਬਣਦਾਨੀ ਆਦਿ ਦੀ ਸਫ਼ਾਈ ਆਦਿ ਸਪਤਾਹਿਕ ਸਫ਼ਾਈ ਵਿਚ ਹੀ ਆਉਂਦੇ ਹਨ ।

ਇਸ ਤੋਂ ਇਲਾਵਾ ਜੇ ਹਿਣੀ ਕੋਲ ਸਮਾਂ ਹੋਵੇ ਤਾਂ ਕੱਪੜਿਆਂ ਵਾਲੀਆਂ ਅਲਮਾਰੀਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਜਿਸ ਨਾਲ ਲੋੜ ਪੈਣ ਤੇ ਲੋੜੀਂਦਾ ਸਾਮਾਨ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ । ਸਪਤਾਹਿਕ ਸਫ਼ਾਈ ਵਿਚ ਘਰ ਦੇ ਸਾਰੇ ਕਮਰਿਆਂ, ਵਰਾਂਡਿਆਂ ਆਦਿ ਵਿਚੋਂ ਜਾਲੇ ਲਾਹੁਣੇ ਤਾਂ ਬਹੁਤ ਹੀ ਜ਼ਰੂਰੀ ਹੈ । ਗ੍ਰਹਿਣੀ ਨੂੰ ਇਹ ਯੋਜਨਾ ਬਣਾ (ਜ਼ਬਾਨੀ ਜਾਂ ਲਿਖਤੀ ਕੇ ਰੱਖਣੀ ਚਾਹੀਦੀ ਹੈ ਇਸ ਹਫ਼ਤੇ ਕਿਹੜੇ ਕੰਮ ਕਰਨੇ ਹਨ।

ਪ੍ਰਸ਼ਨ 13.
ਸਲਾਨਾ ਸਫ਼ਾਈ ਤੇ ਖ਼ਾਸ ਮੌਕਿਆਂ ਲਈ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
1. ਸਲਾਨਾ ਸਫ਼ਾਈ – ਸਲਾਨਾ ਸਫ਼ਾਈ, ਰੋਜ਼ਾਨਾ ਸਪਤਾਹਿਕ ਤੇ ਮਾਸਿਕ ਸਫ਼ਾਈ ਨਾਲੋਂ ਵਧੇਰੇ ਵਿਸਤ੍ਰਿਤ ਹੁੰਦੀ ਹੈ । ਇਹ ਘੱਟੋ-ਘੱਟ ਛੇ-ਸੱਤ ਦਿਨ ਦਾ ਕੰਮ ਹੁੰਦਾ ਹੈ । ਇਸ ਕੰਮ ਵਿਚ ਸਮਾਂ, ਸ਼ਕਤੀ ਅਤੇ ਧਨ ਵੀ ਵੱਧ ਖ਼ਰਚ ਆਉਂਦਾ ਹੈ । ਸੋ ਇਸ ਕੰਮ ਲਈ ਹਿਣੀ ਨੂੰ ਪੂਰੀ ਹਿ ਵਿਗਿਆਨ , ਯੋਜਨਾਬੰਦੀ ਕਰਨੀ ਚਾਹੀਦੀ ਹੈ । ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਅਤੇ ਨੌਕਰਾਂ ਨੂੰ ਕੰਮ ਵੰਡੇ ਜਾਂਦੇ ਹਨ | ਘਰ ਦਾ ਸਾਰਾ ਸਾਮਾਨ ਇਕ ਪਾਸੇ ਕਰ ਕੇ ਵਿਸਤ੍ਰਿਤ ਰੂਪ ਵਿਚ ਸਫ਼ਾਈ ਕੀਤੀ ਜਾਂਦੀ ਹੈ ਤਾਂ ਕਿ ਘਰ ਵਿਚੋਂ ਮਿੱਟੀ ਘੱਟਾ ਅਤੇ ਕੀੜੇ-ਮਕੌੜੇ ਖ਼ਤਮ ਹੋ ਸਕਣ । ਇਸ ਸਫ਼ਾਈ ਦੌਰਾਨ ਘਰ ਦੇ ਟੁੱਟੇ-ਭੱਜੇ ਸਾਮਾਨ ਦੀ ਮੁਰੰਮਤ, ਪਾਲਿਸ਼ ਅਤੇ ਨਾ ਵਰਤਣਯੋਗ ਸਾਮਾਨ ਨੂੰ ਕੱਢਿਆ ਵੀ ਜਾਂਦਾ ਹੈ | ਕੀੜੇ-ਮਕੌੜੇ ਖ਼ਤਮ ਕਰਨ ਲਈ ਘਰ ਵਿਚ ਸਫ਼ੈਦੀ ਵੀ ਕਰਾਈ ਜਾਣੀ ਚਾਹੀਦੀ ਹੈ । ਪੇਟੀਆਂ ਅਤੇ ਅਲਮਾਰੀਆਂ ਆਦਿ ਦੇ ਸਾਮਾਨ ਨੂੰ ਧੁੱਪ ਲਵਾਉਣੀ ਚਾਹੀਦੀ ਹੈ ।

2. ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਲਈ ਸਫ਼ਾਈ -ਸਾਡੇ ਦੇਸ਼ ਵਿਚ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ । ਜਿਵੇਂ ਦੀਵਾਲੀ ਤੇ ਘਰ ਵਿਚ ਸਫ਼ੈਦੀ ਕਰਾਈ ਜਾਂਦੀ ਹੈ ਅਤੇ ਨਾਲ ਹੀ ਘਰ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ । ਜੇ ਪਰਿਵਾਰ ਵਿਚ ਕਿਸੇ ਬੱਚੇ ਦਾ ਵਿਆਹ ਹੋਵੇ ਤਾਂ ਵੀ ਸਲਾਨਾ ਸਫ਼ਾਈ ਵਾਲੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ | ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਘਰ ਦਾ ਕੁਝ ਹਿੱਸਾ ਹੀ ਸਾਫ਼ ਕਰਕੇ ਸਜਾਇਆ ਜਾਂਦਾ ਹੈ । ਜਿਵੇਂ ਕਿ ਜਨਮ ਦਿਨ ਦੇ ਮਨਾਉਣ ਵੇਲੇ ਜਾਂ ਕਿਸੇ ਪਰਿਵਾਰ ਨੂੰ ਖਾਣੇ ਤੇ ਬੁਲਾਉਣ ਦੇ ਮੌਕੇ ਤੇ ਕੇਵਲ ਡਰਾਇੰਗ ਰੂਮ ਅਤੇ ਡਾਇਨਿੰਗ ਰੂਮ ਦੀ ਹੀ ਖ਼ਾਸ ਸਫ਼ਾਈ ਕੀਤੀ ਜਾਂਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 14.
ਘਰ ਦੀ ਸਫ਼ਾਈ ਹਿਣੀ ਦੇ ਸੁਚੱਜੇਪਣ ਦਾ ਸੂਚਕ ਕਿਵੇਂ ਹੈ ?
ਉੱਤਰ-
ਇਕ ਸਾਫ਼ ਸੁਥਰਾ ਅਤੇ ਸਜਿਆ ਹੋਇਆ ਘਰ ਹਿਣੀ ਦੀ ਸਿਆਣਪ ਅਤੇ ਕੁਸ਼ਲਤਾ ਦਾ ਪ੍ਰਤੱਖ ਰੂਪ ਹੈ । ਸੋ ਸਫ਼ਾਈ ਹੇਠ ਲਿਖੀਆਂ ਗੱਲਾਂ ਕਰਕੇ ਮਹੱਤਵਪੂਰਨ ਹੈ:

  1. ਸਫ਼ਾਈ ਨਾ ਕਰਨ ਨਾਲ ਘਰ ਦੀ ਹਵਾ ਦੂਸ਼ਿਤ ਹੋ ਜਾਂਦੀ ਹੈ ਜਿਸ ਵਿਚ ਸਾਹ ਲੈਣ ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ।
  2. ਗੰਦੀ ਥਾਂ ਤੇ ਮੱਖੀਆਂ-ਮੱਛਰ ਅਤੇ ਹੋਰ ਕਈ ਰੋਗ ਪੈਦਾ ਕਰਨ ਵਾਲੇ ਕੀਟਾਣੂ ਵੀ ਜ਼ਿਆਦਾ ਵਧਦੇ ਹਨ ਜੋ ਕਿ ਬਿਮਾਰੀਆਂ ਦੀ ਜੜ੍ਹ ਹਨ ।
  3. ਦੇ ਘਰ ਵਿਚ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇੱਥੋਂ ਤਕ ਕਿ ਆਂਢ-ਗੁਆਂਢ ਦੇ ਲੋਕ ਵੀ ਗੰਦਗੀ ਵੇਖ ਕੇ ਘਰ ਆਉਣਾ ਪਸੰਦ ਨਹੀਂ ਕਰਦੇ ।
  4. ਸਫ਼ਾਈ ਕਰਨ ਨਾਲ ਘਰ ਸਜਿਆ ਹੋਇਆ ਦਿਖਾਈ ਦਿੰਦਾ ਹੈ । ਜੇ ਸਫ਼ਾਈ ਨਾ ਕੀਤੀ ਜਾਵੇ ਤਾਂ ਘਰ ਦੀ ਹਰ ਚੀਜ਼ ‘ਤੇ ਮਿੱਟੀ, ਧੂੜ ਤੇ ਕੂੜਾ-ਕਰਕਟ ਇਕੱਠਾ ਹੋ ਜਾਂਦਾ ਹੈ ਜਿਸ ਨਾਲ | ਘਰ ਗੰਦਾ ਹੋਣ ਦੇ ਨਾਲ-ਨਾਲ ਘਰ ਦਾ ਸਾਮਾਨ ਵੀ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ।
  5. ਸਾਫ਼-ਸੁਥਰੇ ਸਜੇ ਹੋਏ ਘਰ ਤੋਂ ਗ੍ਰਹਿਣੀ ਦੀ ਸਿਆਣਪ ਦਾ ਪਤਾ ਲੱਗਦਾ ਹੈ | ਘਰ ਦੇ ਬਾਕੀ ਕੰਮਾਂ ਵਿਚੋਂ ਘਰ ਦੀ ਸਫ਼ਾਈ ਵੀ ਇਕ ਮਹੱਤਵਪੂਰਨ ਕੰਮ ਹੈ ।

ਪ੍ਰਸ਼ਨ 15.
ਘਰ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ਅਤੇ ਕੀ-ਕੀ ਸਾਮਾਨ ਲੋੜੀਂਦਾ ਹੈ ?
ਉੱਤਰ-
ਸਫ਼ਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ : ਝਾ ਅਤੇ ਬੁਰਸ਼ ਨਾਲ, ਪਾਣੀ ਨਾਲ ਧੋ ਕੇ, ਕੱਪੜੇ ਨਾਲ ਝਾੜ ਕੇ ਪੁੰਝਣਾ, ਬਿਜਲੀ ਦੀ ਮਸ਼ੀਨ ਨਾਲ ।
ਸੀਮਿੰਟ, ਚਿਪਸ ਤੇ ਪੱਥਰ ਆਦਿ ਵਾਲੀ ਫਰਸ਼ ਦੀ ਸਫ਼ਾਈ ਫੁੱਲ ਝਾਤੂ ਨਾਲ ਕੀਤੀ ਜਾਂਦੀ ਹੈ ਜਦ ਕਿ ਘਾਹ ਅਤੇ ਕਾਲੀਨ ਲਈ ਤੀਲਾਂ ਵਾਲਾ ਝਾਤੂ ਵਰਤਿਆ ਜਾਂਦਾ ਹੈ ।

ਗੁਸਲਖ਼ਾਨਾ ਅਤੇ ਰਸੋਈ ਆਦਿ ਨੂੰ ਰੋਜ਼ ਧੋ ਕੇ ਸਾਫ਼ ਕੀਤਾ ਜਾਂਦਾ ਹੈ । ਘਰ ਦੇ ਸਾਜ਼ੋ-ਸਮਾਨ ਤੇ ਪਈ ਧੂੜ ਮਿੱਟੀ ਨੂੰ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕੀਤਾ ਜਾਂਦਾ ਹੈ । ਘਰ ਦੀ ਸਫ਼ਾਈ ਲਈ ਸਾਮਾਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਪੋਚਾ ਅਤੇ ਪੁਰਾਣੇ ਕੱਪੜੇ – ਬੂਹੇ, ਬਾਰੀਆਂ ਝਾੜਨ ਲਈ ਚਾਰੇ ਪਾਸਿਓਂ ਉਲੇੜਿਆ ਹੋਇਆ ਮੋਟਾ ਕੱਪੜਾ ਚਾਹੀਦਾ ਹੈ । ਫਰਸ਼ ਦੀ ਸਫ਼ਾਈ ਲਈ ਖੱਦਰ, ਟਾਟ, ਖੇਸ ਦੇ ਟੁਕੜੇ ਨੂੰ ਪੋਚੇ ਵਜੋਂ ਵਰਤਿਆ ਜਾ ਸਕਦਾ ਹੈ । ਪਾਲਿਸ਼ ਕਰਨ ਤੇ ਚੀਜ਼ਾਂ ਨੂੰ ਲਿਸ਼ਕਾਉਣ ਲਈ ਫਲਾਲੈਣ ਆਦਿ ਵਰਗੇ ਕੱਪੜੇ ਦੀ ਲੋੜ ਹੈ । ਸ਼ੀਸ਼ੇ ਦੀ ਸਫ਼ਾਈ ਲਈ ਪੁਰਾਣੇ ਸਿਲਕ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।

2. ਝਾੜ ਤੇ ਬੁਰਸ਼ – ਵੱਖ-ਵੱਖ ਕੰਮਾਂ ਲਈ ਵੱਖ-ਵੱਖ ਬਰਸ਼ ਮਿਲ ਜਾਂਦੇ ਹਨ । ਕਾਲੀਨ ਤੇ ਦਰੀ ਸਾਫ਼ ਕਰਨ ਲਈ ਸਖ਼ਤ ਬੁਰਸ਼, ਬੋਤਲਾਂ ਸਾਫ਼ ਕਰਨ ਲਈ ਲੰਬਾ ਤੇ ਨਰਮ ਬੁਰਸ਼, ਰਸੋਈ ਦੀ ਹੁੰਦੀ ਸਾਫ਼ ਕਰਨ ਲਈ ਛੋਟਾ ਪਰ ਸਾਫ਼ ਬੁਰਸ਼, ਫਰਸ਼ ਸਾਫ਼ ਕਰਨ ਲਈ ਤੀਲੀਆਂ ਦਾ ਬੁਰਸ਼ ਆਦਿ। ਇਸੇ ਤਰ੍ਹਾਂ ਸੁੱਕਾ ਕੂੜਾ ਇਕੱਠਾ ਕਰਨ ਲਈ ਨਰਮ ਝਾੜੂ ਤੇ ਫਰਸ਼ਾਂ ਦੀ ਧੁਲਾਈ ਲਈ ਬਾਂਸਾਂ ਵਾਲਾ ਝਾੜੂ ਆਦਿ ਮਿਲ ਜਾਂਦੇ ਹਨ ।

3. ਸਫ਼ਾਈ ਲਈ ਬਰਤਨ – ਰਸੋਈ ਵਿਚ ਸਬਜ਼ੀਆਂ ਆਦਿ ਦੇ ਛਿਲਕੇ ਪਾਉਣ ਲਈ ਢੱਕਣ ਵਾਲਾ ਡਸਟਬੀਨ ਤੇ ਹੋਰ ਕਮਰਿਆਂ ਵਿਚ ਪਲਾਸਟਿਕ ਦੇ ਡੱਬੇ ਜਾਂ ਟੋਕਰੀਆਂ ਰੱਖਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਰੋਜ਼ ਖ਼ਾਲੀ ਕਰ ਕੇ ਮੁੜ ਇਹਨਾਂ ਦੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।

4. ਸਫ਼ਾਈ ਲਈ ਸਾਬਣ ਆਦਿ – ਸਫ਼ਾਈ ਕਰਨ ਲਈ ਸਾਬਣ, ਵਿਮ ਸੋਡਾ, ਨਮਕ, ਸਰਫ, ਪੈਰਾਫਿਨ ਆਦਿ ਦੀ ਲੋੜ ਹੁੰਦੀ ਹੈ ਦਾਗ ਧੱਬੇ ਦੂਰ ਕਰਨ ਲਈ ਨਿੰਬੂ, ਸਿਰਕਾ, ਹਾਈਡਰੋਕਲੋਰਿਕ ਤੇਜ਼ਾਬ ਆਦਿ ਦੀ ਲੋੜ ਹੁੰਦੀ ਹੈ । ਕੀਟਾਣੁ ਖ਼ਤਮ ਕਰਨ ਲਈ ਫਿਨਾਇਲ ਤੇ ਡੀ. ਡੀ. ਟੀ. ਆਦਿ ਦੀ ਲੋੜ ਹੁੰਦੀ ਹੈ ।

5. ਸਫ਼ਾਈ ਕਰਨ ਵਾਲੇ ਉਪਕਰਨ – ਵੈਕਯੂਮ ਕਲੀਨਰ ਇਕ ਅਜਿਹਾ ਉਪਕਰਨ ਹੈ ਜਿਸ ਨਾਲ ਫਰਸ਼, ਸੋਫੇ, ਗੱਦੀਆਂ ਆਦਿ ਤੋਂ ਧੂੜ ਅਤੇ ਮਿੱਟੀ ਝਾੜੀ ਜਾ ਸਕਦੀ ਹੈ । ਇਹ ਬਿਜਲੀ ਨਾਲ ਚਲਦਾ ਹੈ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 16.
ਘਰ ਦੀ ਸਫ਼ਾਈ ਦੀ ਵਿਵਸਥਾ ਕਿਵੇਂ ਅਤੇ ਕਿਸ ਅਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਹਿਣੀ ਹਰ ਰੋਜ਼ ਸਾਰੇ ਘਰ ਦੀ ਸਫ਼ਾਈ ਨਹੀਂ ਕਰ ਸਕਦੀ ਕਿਉਂਕਿ ਇਹ ਥਕਾ ਦੇਣ ਵਾਲਾ ਕੰਮ ਹੈ । ਇਸ ਲਈ ਇਸ ਕੰਮ ਨੂੰ ਕਰਨ ਲਈ ਸੁਝ-ਬੂਝ ਨਾਲ ਯੋਜਨਾ ਬਣਾਈ ਜਾਂਦੀ ਹੈ । ਹਿਣੀ ਆਪਣੀ ਸੌਖ ਮੁਤਾਬਿਕ ਸਫ਼ਾਈ ਕਰ ਸਕਦੀ ਹੈ | ਘਰ ਦੀ ਸਫ਼ਾਈ ਦੀ ਵਿਵਸਥਾ ਨੂੰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਰੋਜ਼ਾਨਾ ਸਫ਼ਾਈ
  2. ਹਫ਼ਤਾਵਾਰ ਸਫ਼ਾਈ
  3. ਮਾਸਿਕ ਸਫ਼ਾਈ
  4. ਸਾਲਾਨਾ ਸਫ਼ਾਈ
  5. ਖ਼ਾਸ ਮੌਕੇ ਤੇ ਸਫ਼ਾਈ ।

1. ਰੋਜ਼ਾਨਾ ਜਾਂ ਦੈਨਿਕ ਸਫ਼ਾਈ – ਰੋਜ਼ਾਨਾ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਇਹ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ ਘਰ, ਵਿਹੜਾ, ਗੁਸਲਖ਼ਾਨਾ, ਬਰਾਂਡਾ ਅਤੇ ਟੱਟੀ ਦੀ ਹਰ ਰੋਜ਼ ਸਫ਼ਾਈ ਕਰੋ । ਰੋਜ਼ਾਨਾ ਸਫ਼ਾਈ ਵਿਚ ਆਮ ਤੌਰ ਤੇ ਇਧਰਉਧਰ ਖਿਲਰੀਆਂ ਚੀਜ਼ਾਂ ਨੂੰ ਠੀਕ ਤਰ੍ਹਾਂ ਲਾਉਣਾ, ਫ਼ਰਨੀਚਰ ਨੂੰ ਝਾੜਨਾ, ਪੂੰਝਣਾ, ਫਰਸ਼ ਤੇ ਝਾੜੂ ਲਾਉਣਾ, ਗਿੱਲਾ ਪੋਚਾ ਫੇਰਨਾ ਆਦਿ ਆਉਂਦੇ ਹਨ ।

2. ਹਫ਼ਤਾਵਾਰ ਸਫ਼ਾਈ – ਇਕ ਚੰਗੀ ਸੁਆਣੀ ਨੂੰ ਘਰ ਦੇ ਰੋਜ਼ਾਨਾ ਜੀਵਨ ਵਿਚ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸ ਲਈ ਇਹ ਸੰਭਵ ਨਹੀਂ ਕਿ ਉਹ ਇਕ ਹੀ ਦਿਨ ਵਿਚ ਘਰ ਦੀ ਪੂਰੀ ਸਫ਼ਾਈ ਕਰ ਸਕੇ । ਸਮੇਂ ਦੀ ਕਮੀ ਕਾਰਨ ਘਰ ਵਿਚ ਜੋ ਚੀਜ਼ਾਂ ਹਰ ਰੋਜ਼ ਸਾਫ਼ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਹਫ਼ਤੇ ਵਿਚ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਲੈਣਾ ਚਾਹੀਦਾ ਹੈ । ਜੇ ਅਜਿਹਾ ਨਾ ਕੀਤਾ ਗਿਆ ਤਾਂ ਦਰਵਾਜ਼ਿਆਂ ਅਤੇ ਕੰਧਾਂ ਦੀਆਂ ਛੱਤਾਂ ਤੇ ਜਾਲੇ ਇਕੱਠੇ ਹੋ ਜਾਣਗੇ । ਦਰਵਾਜ਼ਿਆਂ ਅਤੇ ਬਾਰੀਆਂ ਦੇ ਸ਼ੀਸ਼ਿਆਂ, ਫ਼ਰਨੀਚਰ ਦੀ ਸਫ਼ਾਈ, ਬਿਸਤਰ ਝਾੜਨਾ ਤੇ ਧੁੱਪ ਲਗਵਾਉਣਾ, ਅਲਮਾਰੀਆਂ ਦੀ ਸਫ਼ਾਈ ਅਤੇ ਦਰੀ ਕਾਲੀਨ ਨੂੰ ਝਾੜਨਾ ਤੇ ਧੁੱਪ ਲਗਵਾਉਣਾ ਆਦਿ ਕੰਮ ਹਫ਼ਤੇ ਵਿਚ ਇਕ ਵਾਰ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ ।

3. ਮਾਸਿਕ ਸਫ਼ਾਈ – ਜਿਨ੍ਹਾਂ ਕਮਰਿਆਂ ਜਾਂ ਵਸਤਾਂ ਦੀ ਸਫ਼ਾਈ ਹਫ਼ਤੇ ਵਿਚ ਇਕ ਵਾਰ ਨਾ ਹੋ ਸਕੇ ।ਉਨ੍ਹਾਂ ਨੂੰ ਮਹੀਨੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ । ਆਮ ਤੌਰ ‘ਤੇ ਸਾਰੇ ਮਹੀਨੇ ਦੀ ਖਾਧ-ਸਮੱਗਰੀ ਇਕੋ ਵਾਰ ਖ਼ਰੀਦੀ ਜਾਂਦੀ ਹੈ । ਇਸ ਲਈ ਭੰਡਾਰ ਹਿ ਵਿਚ ਰੱਖਣ ਤੋਂ ਪਹਿਲਾਂ ਭੰਡਾਰ ਘਰ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਹੀ ਉਸ ਵਿਚ ਖਾਧ-ਸਮੱਗਰੀ ਰੱਖੀ ਜਾਣੀ ਚਾਹੀਦੀ ਹੈ । ਮਾਸਿਕ ਸਫ਼ਾਈ ਦੇ ਅੰਤਰਗਤ ਅਨਾਜ, ਦਾਲਾਂ, ਅਚਾਰ, ਮੁਰੱਬੇ ਤੇ ਮਸਾਲੇ ਆਦਿ ਨੂੰ ਧੁੱਪ ਲਵਾਉਣੀ ਚਾਹੀਦੀ ਹੈ । ਅਲਮਾਰੀ ਦੇ ਜਾਲੇ,ਬਲਬਾਂ ਦੇ ਸ਼ੇਡ ਆਦਿ ਵੀ ਸਾਫ਼ ਕਰਨੇ ਚਾਹੀਦੇ ਹਨ ।

4. ਸਾਲਾਨਾ ਸਫ਼ਾਈ – ਸਾਲਾਨਾ ਸਫ਼ਾਈ ਦਾ ਭਾਵ ਸਾਲ ਵਿਚ ਇਕ ਵਾਰ ਸਾਰੇ ਘਰ ਦੀ ਪੂਰੀ ਤਰ੍ਹਾਂ ਸਫ਼ਾਈ ਕਰਨਾ ਹੈ । ਸਾਲਾਨਾ ਸਫ਼ਾਈ ਦੇ ਅੰਤਰਗਤ ਘਰ ਵਿਚ ਕਲੀ ਕਰਨਾ, ਟੁੱਟੀਆਂ ਥਾਵਾਂ ਦੀ ਮੁਰੰਮਤ, ਦਰਵਾਜ਼ਿਆਂ, ਖਿੜਕੀਆਂ ਅਤੇ ਚੁਗਾਠਾਂ ਦੀ ਮੁਰੰਮਤ ਤੇ ਸਫ਼ਾਈ ਅਤੇ ਰੰਗ ਰੋਗਨ ਕਰਵਾਉਣਾ, ਫਰਨੀਚਰ ਅਤੇ ਹੋਰ ਸਾਮਾਨ ਦੀ ਮੁਰੰਮਤ, ਵਾਰਨਿਸ਼, ਪਾਲਿਸ਼ ਆਦਿ ਆਉਂਦੀ ਹੈ । ਕਮਰਿਆਂ ਵਿਚੋਂ ਸਾਰੇ ਸਾਮਾਨ ਨੂੰ ਹਟਾ ਕੇ ਚੂਨਾ, ਪੇਂਟ ਜਾਂ ਡਿਸਟੈਂਪਰ ਕਰਵਾਉਣਾ ਸਫ਼ਾਈ ਦੇ ਪਿੱਛੋਂ ਫਰਸ਼ ਨੂੰ ਰਗੜ ਕੇ ਧੋਣਾ ਅਤੇ ਦਾਗ ਧੱਬੇ ਹਟਾਉਣਾ, ਸਫ਼ਾਈ ਤੋਂ ਬਾਅਦ ਸਾਰੇ ਸਾਮਾਨ ਨੂੰ ਮੁੜ ਵਿਵਸਥਿਤ ਕਰਨਾ ਸਾਲਾਨਾ ਕੰਮ ਹਨ । ਇਸ ਪ੍ਰਕਾਰ ਦੀ ਸਫ਼ਾਈ ਨਾਲ ਕਮਰਿਆਂ ਨੂੰ ਨਵੀਨ ਰੂਪ ਪ੍ਰਦਾਨ ਹੁੰਦਾ ਹੈ । ਰਜਾਈ, ਗੱਦੀਆਂ ਨੂੰ ਖੋਲ੍ਹ ਕੇ ਰੂੰ ਸਾਫ਼ ਕਰਵਾਉਣਾ, ਧੁਣਾਈ ਆਦਿ ਵੀ ਸਾਲ ਵਿਚ ਇਕ ਵਾਰ ਕੀਤੀ ਜਾਂਦੀ ਹੈ ।

ਸਾਡੇ ਦੇਸ਼ ਵਿਚ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਸਾਲਾਨਾ ਸਫ਼ਾਈ ਕੀਤੀ ਜਾਂਦੀ ਹੈ, ਲਿੱਪਣ ਪੋਚਣ ਅਤੇ ਪਾਲਿਸ਼ ਕਰਵਾਉਣ ਨਾਲ ਸੁੰਦਰਤਾ ਤਾਂ ਵਧਦੀ ਹੀ ਹੈ, ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਦੇ ਪੱਖੋਂ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।

5. ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਲਈ ਸਫ਼ਾਈ – ਸਾਡੇ ਦੇਸ਼ ਵਿਚ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਤੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ । ਜਿਵੇਂ ਦੀਵਾਲੀ ਤੇ ਘਰ ਵਿਚ ਸਫ਼ੈਦੀ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਘਰ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ । ਜੇ ਪਰਿਵਾਰ ਵਿਚ ਕੋਈ ਵਿਆਹ ਹੋਵੇ ਤਾਂ ਵੀ ਸਾਲਾਨਾ ਸਫ਼ਾਈ ਵਾਲੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਘਰ ਦਾ ਕੁਝ ਹਿੱਸਾ ਹੀ ਸਾਫ਼ ਕਰਕੇ ਸਜਾਇਆ ਜਾਂਦਾ ਹੈ । ਜਿਵੇਂ ਕਿ ਜਨਮ ਦਿਨ ਦੇ ਮਨਾਉਣ ਵੇਲੇ ਜਾਂ ਕਿਸੇ ਪਰਿਵਾਰ ਨੂੰ ਖਾਣੇ ਤੇ ਬੁਲਾਉਣ ਦੇ ਮੌਕੇ ਤੇ ਕੇਵਲ ਡਰਾਇੰਗ ਰੂਮ ਵਿਚ ਡਾਇਨਿੰਗ ਰੂਮ ਦੀ ਹੀ ਖ਼ਾਸ ਸਫ਼ਾਈ ਕੀਤੀ ਜਾਂਦੀ ਹੈ ।

PSEB 9th Class Home Science Guide ਘਰ ਦੀ ਭਾਈ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੈਨਿਕ ਸਫ਼ਾਈ ਵਿਚ ਕੀ-ਕੀ ਕੰਮ ਕਰਨੇ ਹੁੰਦੇ ਹਨ-
ਉੱਤਰ-
ਦੈਨਿਕ ਸਫ਼ਾਈ ਵਿਚ ਹੇਠ ਲਿਖੇ ਕੰਮ ਜ਼ਰੂਰੀ ਤੌਰ ਤੇ ਕਰਨੇ ਹੁੰਦੇ ਹਨ

  1. ਘਰ ਦੇ ਸਾਰੇ ਕਮਰਿਆਂ ਦੇ ਫਰਸ਼, ਖਿੜਕੀਆਂ, ਦਰਵਾਜ਼ੇ, ਮੇਜ਼, ਕੁਰਸੀ ਦੀ ਝਾੜਪੂੰਝ ਕਰਨਾ ।
  2. ਘਰ ਵਿਚ ਰੱਖੇ ਕੁੜੇ ਦਾਨ ਆਦਿ ਦੀ ਸਫ਼ਾਈ ਕਰਨਾ ।
  3. ਟੱਟੀ ਅਤੇ ਗੁਸਲਖ਼ਾਨੇ ਆਦਿ ਦੀ ਸਫ਼ਾਈ ਕਰਨਾ ।
  4. ਰਸੋਈ ਵਿਚ ਕੰਮ ਆਉਣ ਵਾਲੇ ਭਾਂਡਿਆਂ ਦੀ ਸਫ਼ਾਈ ਅਤੇ ਰੱਖ ਰਖਾਓ । .

ਪ੍ਰਸ਼ਨ 2.
ਘਰ ਵਿਚ ਗੰਦਗੀ ਹੋਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-

  1. ਪ੍ਰਾਕਿਰਤਕ ਕਾਰਨ – ਧੂੜ ਦੇ ਕਣ, ਵਰਖਾ ਅਤੇ ਹੜ੍ਹ ਦੇ ਪਾਣੀ ਦੇ ਰੋੜ੍ਹ ਨਾਲ ਆਉਣ ਵਾਲੀ ਗੰਦਗੀ, ਮੱਕੜੀ ਦੇ ਜਾਲੇ, ਪੰਛੀਆਂ ਅਤੇ ਹੋਰ ਜੀਵਾਂ ਦੁਆਰਾ ਗੰਦਗੀ ।
  2. ਮਾਨਵ ਵਿਕਾਰ – ਮਲ-ਮੂਤਰ, ਕਫ, ਬੁੱਕ, ਖੰਘਾਰ, ਪਸੀਨਾ ਅਤੇ ਵਾਲ ਝੜਨਾ ।
  3. ਘਰੇਲੂ ਕੰਮ – ਖਾਧ-ਪਦਾਰਥਾਂ ਦੀ ਸਫ਼ਾਈ ਨਾਲ ਨਿਕਲਣ ਵਾਲਾ ਕੁੜਾ, ਸਾਗ-ਸਬਜ਼ੀਫਲ ਆਦਿ ਦੇ ਛਿਲਕੇ, ਖਾਣ ਵਾਲੀਆਂ ਵਸਤਾਂ, ਭਾਂਡੇ ਆਦਿ ਦਾ ਧੋਵਨ, ਕੱਪੜਿਆਂ ਦੀ ਧੁਆਈ, ਸਾਬਣ ਦੀ ਝੱਗ, ਮੈਲ, ਨੀਲ, ਸਟਾਰਚ, ਰੱਦੀ ਕਾਗਜ਼ ਦੇ ਟੁੱਕੜੇ, ਸਿਲਾਈ ਦੀਆਂ ਕਰਨਾਂ, ਕਤਾਈ ਦੀਆਂ ਨੂੰ ਅਤੇ ਛਿੱਜਣ ਆਦਿ ।

ਪ੍ਰਸ਼ਨ 3.
ਦੈਨਿਕ ਸਫ਼ਾਈ ਕਿਉਂ ਜ਼ਰੂਰੀ ਹੈ ? ਅਤੇ ਘਰ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨਲਿਖਣ, ਸੌਣ ਦੇ ਕਮਰੇ, ਰਸੋਈ, ਵਿਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟੱਟੀ ਦੀ ਹਰ ਰੋਜ਼ ਸਫ਼ਾਈ ਕਰੇ। ਦੈਨਿਕ ਸਫ਼ਾਈ ਦੇ ਅੰਤਰਗਤ ਆਮ ਤੌਰ ਤੇ ਇਧਰ-ਉੱਧਰ ਖਿੱਲਰੀਆਂ ਹੋਈਆਂ ਵਸਤੂਆਂ ਨੂੰ ਠੀਕ ਤਰ੍ਹਾਂ ਟਿਕਾਉਣਾ, ਫ਼ਰਨੀਚਰ ਨੂੰ ਝਾੜਨਾ ਪੂੰਝਣਾ, ਫਰਸ਼ ਤੇ ਝਾੜੂ ਕਰਨਾ, ਗਿੱਲਾ ਪੋਚਾ ਕਰਨਾ ਆਦਿ ਆਉਂਦੇ ਹਨ ।
ਅੱਜ ਦੇ ਆਧੁਨਿਕ ਯੁਗ ਵਿਚ ਵਿਅਸਤ ਸੁਆਣੀਆਂ ਅਤੇ ਕੰਮ ਕਰਨ ਵਾਲੀਆਂ ਸੁਆਣੀਆਂ ਨੂੰ ਇਹ ਕਦੀ ਵੀ ਸੰਭਵ ਨਹੀਂ ਕਿ ਉਹ ਘਰ ਦੇ ਸਾਰੇ ਪਾਸਿਆਂ ਦੀ ਸਫ਼ਾਈ ਹਰ ਰੋਜ਼ ਕਰੇ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 4.
ਟੱਟੀ, ਗੁਸਲਖਾਨੇ ਵਿਚ ਫਿਨਾਇਲ ਕਿਉਂ ਛਿੜਕੀ ਜਾਂਦੀ ਹੈ ?
ਉੱਤਰ-
ਟੱਟੀ ਅਤੇ ਗੁਸਲਖ਼ਾਨੇ ਨੂੰ ਹਰ ਰੋਜ਼ ਫਿਨਾਇਲ ਨਾਲ ਧੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਖੁੱਲ੍ਹੀ ਹਵਾ ਲੱਗਣੀ ਚਾਹੀਦੀ ਹੈ । ਨਹੀਂ ਤਾਂ ਇਹ ਮੱਖੀ, ਮੱਛਰ ਦੇ ਘਰ ਬਣ ਜਾਣਗੇ । ਜਿਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ।

ਪ੍ਰਸ਼ਨ 5.
ਘਰ ਵਿਚ ਫਰਨੀਚਰ ਦੀ ਪਾਲਿਸ਼ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਫਰਨੀਚਰ ਦੀ ਪਾਲਿਸ਼ ਤਿਆਰ ਕਰਨ ਲਈ ਅਲਸੀ ਦਾ ਤੇਲ-2 ਹਿੱਸੇ, ਤਾਰਪੀਨ ਦਾ ਤੇਲ-ਇਕ ਹਿੱਸਾ, ਸਿਰਕਾ-ਇਕ ਹਿੱਸਾ, ਮੈਥੀਲੇਟਡ ਸਪਿਰਟ-ਇਕ ਹਿੱਸਾ ਲੈ ਕੇ ਮਿਲਾ ਲਉ । ਇਸ ਤਰ੍ਹਾਂ ਪਾਲਿਸ਼ ਤਿਆਰ ਹੋ ਜਾਂਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਫਰਨੀਚਰ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਲੱਕੜੀ ਦੇ ਫਰਨੀਚਰ ਨੂੰ ਨਰਮ, ਸਾਫ਼ ਕੱਪੜੇ ਨਾਲ ਸਾਫ਼ ਕੀਤਾ ਜਾਂਦਾ ਹੈ ਕਿਉਂਕਿ ਸਖ਼ਤ ਬੁਰਸ਼ ਦੀ ਵਰਤੋਂ ਨਾਲ ਲੱਕੜੀ ਤੇ ਝਰੀਟਾਂ ਪੈ ਸਕਦੀਆਂ ਹਨ । ਲੱਕੜੀ ਨੂੰ ਗਿੱਲਾ ਨਹੀਂ ਕਰਨਾ ਚਾਹੀਦਾ | ਫਰਨੀਚਰ ਦੀ ਲੱਕੜੀ ਨੂੰ ਪੇਂਟ ਜਾਂ ਪਾਲਿਸ਼ ਕੀਤੀ ਜਾਂਦੀ ਹੈ । ਪੇਂਟ ਅਤੇ ਪਾਲਿਸ਼ ਵਾਲੇ ਫਰਨੀਚਰ ਨੂੰ ਵੱਖ-ਵੱਖ ਢੰਗ ਨਾਲ ਸਾਫ਼ ਕੀਤਾ ਜਾਂਦਾ ਹੈ ।

ਪਾਲਿਸ਼ ਕੀਤੀ ਲੱਕੜੀ ਦੀ ਦੇਖ-ਭਾਲ – ਇਸ ਨੂੰ ਹਰ ਰੋਜ਼ ਨਰਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ । ਜ਼ਿਆਦਾ ਗੰਦੀ ਹੋਣ ਦੀ ਸੂਰਤ ਵਿਚ ਇਸ ਨੂੰ ਸਾਬਣ ਵਾਲੇ ਪਾਣੀ ਨਾਲ ਧੋ ਕੇ ਫਲਾਲੈਣ ਦੇ ਕੱਪੜੇ ਨਾਲ ਪੂੰਝ ਲੈਣਾ ਚਾਹੀਦਾ ਹੈ । ਘੱਟ ਗੰਦੀ ਲੱਕੜੀ ਨੂੰ ਸਾਫ਼ ਕਰਨ ਲਈ ਅੱਧੇ ਲਿਟਰ ਕੋਸੇ ਪਾਣੀ ਵਿਚ ਦੋ ਵੱਡੇ ਚਮਚ ਸਿਰਕੇ ਦੇ ਮਿਲਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ । ਇਸ ਘੋਲ ਵਿਚ ਗੱਲਾਂ ਕਰਕੇ ਫਲਾਲੈਣ ਦੇ ਕੱਪੜੇ ਨਾਲ ਫਰਨੀਚਰ ਨੂੰ ਸਾਫ਼ ਕੀਤਾ ਜਾਂਦਾ ਹੈ । ਜੇਕਰ ਫਰਨੀਚਰ ਦੀ ਲੱਕੜੀ ਦੀ ਪਾਲਿਸ਼ ਕਾਫ਼ੀ ਖ਼ਰਾਬ ਹੋ ਗਈ ਹੋਵੇ ਜਾਂ ਚਮਕ ਘੱਟ ਜਾਵੇ ਤਾਂ ਮੈਨਸ਼ਨ ਪਾਲਿਸ਼ ਜਾਂ ਫਰਨੀਚਰ ਕਰੀਮ ਦੀ ਵਰਤੋਂ ਕਰਕੇ ਸਫ਼ਾਈ ਕੀਤੀ ਜਾਂਦੀ ਹੈ । ਸਨਮਾਇਕਾ ਲੱਗੇ ਫਰਨੀਚਰ ਨੂੰ ਸਾਫ਼ ਕਰਨਾ ਸੌਖਾ ਹੁੰਦਾ ਹੈ | ਇਸ ਨੂੰ ਗਿੱਲੇ ਕੱਪੜੇ ਨਾਲ ਪੁੰਝਿਆ ਜਾ ਸਕਦਾ ਹੈ ਅਤੇ ਦਾਗ਼ ਉਤਾਰਨ ਲਈ ਸਾਬਣ ਵਰਤਿਆ ਜਾ ਸਕਦਾ ਹੈ ।

ਪੇਂਟ ਕੀਤੀ ਲੱਕੜੀ – ਪੇਂਟ ਵਾਲੀ ਲੱਕੜੀ ਹਰ ਰੋਜ਼ ਝਾੜਨ ਵਾਲੇ ਕੱਪੜੇ ਨਾਲ ਪੂੰਝੋ । ਜੇ ਲੋੜ ਹੋਵੇ ਕੁਝ ਦਿਨਾਂ ਬਾਅਦ ਸਾਬਣ ਵਾਲੇ ਕੋਸੇ ਪਾਣੀ ਅਤੇ ਫਲਾਲੈਣ ਦੇ ਕੱਪੜੇ ਨਾਲ ਇਸ ਨੂੰ ਸਾਫ਼ ਕਰੋ । ਕੋਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ । ਜ਼ਿਆਦਾ ਗੰਦੇ ਹਿੱਸਿਆਂ ਨੂੰ ਸਾਫ਼ ਕਰਨ ਲਈ ਨਰਮ ਬੁਰਸ਼ ਦੀ ਵਰਤੋਂ ਕਰੋ। ਪੇਂਟ ਤੋਂ ਬਿਧਿਆਈ ਦੇ ਦਾਗ਼ ਉਤਾਰਨ ਲਈ ਪਾਣੀ ਵਿਚ ਥੋੜੀ ਪੈਰਾਫਿਨ ਮਿਲਾ ਲਈ ਜਾਂਦੀ ਹੈ ਪਰ ਪੈਰਾਫਿਨ ਦੀ ਵੱਧ ਮਾਤਰਾ ਵਰਤੋਂ ਕੀਤੀ ਜਾਵੇ ਤਾਂ ਪੈਂਟ ਖ਼ਰਾਬ ਹੋ ਜਾਂਦਾ ਹੈ ।

ਕੱਪੜਾ ਚੜਿਆ ਫਰਨੀਚਰ – ਇਸ ਨੂੰ ਹਰ ਰੋਜ਼ ਸੁੱਕੇ ਸਾਫ਼ ਕੱਪੜੇ ਨਾਲ ਝਾੜਨਾ ਚਾਹੀਦਾ ਹੈ | ਕਦੀ-ਕਦੀ ਗਰਮ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰੋ । ਰੈਕਸਿਨ ਜਾਂ ਚਮੜਾ ਵਾਲੇ ਫਰਨੀਚਰ ਨੂੰ ਹਰ ਰੋਜ਼ ਗਿੱਲੇ ਕੱਪੜੇ ਨਾਲ ਸਾਫ਼ ਕਰੋ । ਥਿੰਧੇ ਦਾਗ਼ ਉਤਾਰਨ ਲਈ ਕੱਪੜੇ ਨੂੰ ਸਾਬਣ ਵਾਲੇ ਕੋਸੇ ਪਾਣੀ ਨਾਲ ਭਿਉਂ ਕੇ ਰਗੜੋ | ਕਦੀ-ਕਦੀ ਥੋੜਾ ਜਿਹਾ ਅਲਸੀ ਦਾ ਤੇਲ ਕੱਪੜੇ ਤੇ ਲਗਾ ਕੇ ਚਮੜੇ ਦੇ ਫਰਨੀਚਰ ਤੇ ਰਗੜਨ ਨਾਲ ਚਮੜੀ ਮੁਲਾਇਮ ਰਹਿੰਦਾ ਹੈ ਅਤੇ ਤੇੜਾਂ ਨਹੀਂ ਪੈਂਦੀਆਂ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਰਸੋਈ ਅਤੇ ਅਲਮਾਰੀਆਂ ਦੀ ਸਫ਼ਾਈ …………………….. ਸਫ਼ਾਈ ਹੈ ।
2. ਘਰ ਦੇ ਸਾਰੇ ਮੈਂਬਰਾਂ ਦੀ ……………………… ਦੇ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ ।
3. ਸੁੱਕਾ ਕੂੜਾ ਇਕੱਠਾ ਕਰਨ ਲਈ ………………………… ਝਾੜੂ ਦੀ ਵਰਤੋਂ ਕਰੋ ।
4. ਪਾਲਸ਼ ਕਰਨ ਅਤੇ ਚੀਜ਼ਾਂ ਨੂੰ ਚਮਕਾਉਣ ਲਈ ………………….. ਕੱਪੜੇ ਦੀ ਵਰਤੋਂ ਕਰੋ ।
ਉੱਤਰ-
1. ਮਾਸਿਕ,
2. ਸਫ਼ਾਈ,
3. ਨਰਮ,
4. ਫਲਾਲੈਨ ਜਾਂ ਲਿਨਨ ।

PSEB 9th Class Home Science Solutions Chapter 4 ਘਰ ਦੀ ਭਾਈ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਸ਼ੀਸ਼ੇ ਨੂੰ ਚਮਕਾਉਣ ਲਈ ਕਿਹੋ ਜਿਹੇ ਕੱਪੜੇ ਦੀ ਵਰਤੋਂ ਠੀਕ ਰਹਿੰਦੀ ਹੈ ?
ਉੱਤਰ-
ਸਿਲਕ ।

ਪ੍ਰਸ਼ਨ 2.
ਚਾਂਦੀ ਦੀ ਸਫ਼ਾਈ ਲਈ ਪਾਲਿਸ਼ ਦਾ ਨਾਂ ਦੱਸੋ ।
ਉੱਤਰ-
ਸਿਲਵੋ ।

ਪ੍ਰਸ਼ਨ 3.
ਸਭ ਤੋਂ ਪਹਿਲਾਂ ਕਿਸ ਕਮਰੇ ਦੀ ਸਫ਼ਾਈ ਕਰਨੀ ਚਾਹੀਦੀ ਹੈ ?
ਉੱਤਰ-
ਖਾਣਾ ਖਾਣ ਵਾਲੇ ਕਮਰੇ ਦੀ ।

ਪ੍ਰਸ਼ਨ 4.
ਫ਼ਰਿਜ਼ ਨੂੰ ਕਦੋਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਹਫ਼ਤੇ ਵਿਚ ਇਕ ਵਾਰ ।

ਠੀਕ/ਗਲਤ ਦੱਸੋ

1. ਘਰ ਦੀ ਸਫ਼ਾਈ ਪ੍ਰਤੀ ਘਰ ਦੇ ਸਾਰੇ ਮੈਂਬਰਾਂ ਨੂੰ ਦਿਲਚਸਪੀ ਹੋਣੀ ਚਾਹੀਦੀ ਹੈ ।
ਉੱਤਰ-
ਠੀਕ

2. ਮਾਸਿਕ ਸਫ਼ਾਈ ਮਹੀਨੇ ਬਾਅਦ ਕੀਤੀ ਜਾਂਦੀ ਹੈ ।
ਉੱਤਰ-
ਠੀਕ

3. ਗੁਸਲਖ਼ਾਨੇ ਨੂੰ ਮਹੀਨੇ ਬਾਅਦ ਧੋਣਾ ਚਾਹੀਦਾ ਹੈ ਨਾ ਕਿ ਰੋਜ਼ ।
ਉੱਤਰ-
ਗਲਤ

PSEB 9th Class Home Science Solutions Chapter 4 ਘਰ ਦੀ ਭਾਈ

4. ਬਿਜਲੀ ਨਾਲ ਚਲਣ ਵਾਲੀ ਸਫ਼ਾਈ ਵਾਲੀ ਮਸ਼ੀਨ ਹੈ ਮਾਈਕਰੋਵੇਵ ।
ਉੱਤਰ-
ਗਲਤ

5. ਧੂੜ ਦੇ ਕਣ ਗੰਦਗੀ ਦਾ ਪ੍ਰਕਿਰਤਕ ਕਾਰਕ ਹਨ ।
ਉੱਤਰ-
ਠੀਕ

6. ਪੇਂਟ ਵਾਲੀ ਲੱਕੜੀ ਹਰ ਰੋਜ਼ ਝਾੜਣ ਵਾਲੇ ਕੱਪੜੇ ਨਾਲ ਪੂੰਝੋ ।
ਉੱਤਰ-
ਠੀਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਾਨਵ ਵਿਕਾਰ ਹਨ-
(A) ਕਫ਼
(B) ਬੁੱਕ
(C) ਪਸੀਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹੈ-
(A) ਗੰਦੇ ਘਰ ਵਿਚ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ
(B) ਸਾਫ਼ ਸੁਥਰੇ ਸਜੇ ਹੋਏ ਘਰ ਤੋਂ ਗ੍ਰਹਿਣੀ ਦੀ ਸਿਆਣਪ ਦਾ ਪਤਾ ਲਗਦਾ ਹੈ
(C) ਹਫ਼ਤਾਵਾਰ ਸਫ਼ਾਈ ਹਫਤੇ ਵਿਚ ਇਕ ਵਾਰੀ ਕੀਤੀ ਜਾਂਦੀ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 4 ਘਰ ਦੀ ਭਾਈ

ਪ੍ਰਸ਼ਨ 3.
ਸਫ਼ਾਈ ਲਈ ਵਰਤਿਆ ਜਾਂਦਾ ਸਾਮਾਨ ਹੈ-
(A) ਝਾੜੂ
(B) ਬਿਜਲੀ ਦੀ ਮਸ਼ੀਨ
(C) ਬੁਰਸ਼
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

Punjab State Board PSEB 9th Class Home Science Book Solutions Chapter 13 ਕੱਪੜਿਆਂ ਦੀ ਧੁਆਈ Textbook Exercise Questions and Answers.

PSEB Solutions for Class 9 Home Science Chapter 13 ਕੱਪੜਿਆਂ ਦੀ ਧੁਆਈ

Home Science Guide for Class 9 PSEB ਕੱਪੜਿਆਂ ਦੀ ਧੁਆਈ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਅਸੀਂ ਉਹਨਾਂ ਦੀ ਕੀ ਤਿਆਰੀ ਕਰਾਂਗੇ ?
ਉੱਤਰ-

  • ਕੱਪੜਿਆਂ ਦੀਆਂ ਉਧੜੀਆਂ ਸਿਉਣਾਂ ਲਾ ਲੈਣੀਆਂ ਚਾਹੀਦੀਆਂ ਹਨ । ਜੇ ਰਣੁ, ਬਟਨ, ਹੁੱਕਾਂ ਆਦਿ ਦੀ ਲੋੜ ਹੋਵੇ ਤਾਂ ਲਗਾ ਲਉ ।
  • ਕੱਪੜਿਆਂ ਦੀਆਂ ਜੇਬਾਂ ਆਦਿ ਦੇਖ ਲਉ, ਬੈਲਟਾਂ, ਬੱਕਲ ਆਦਿ ਉਤਾਰ ਦਿਉ ।
  • ਕੱਪੜਿਆਂ ਨੂੰ ਰੰਗ ਮੁਤਾਬਿਕ, ਰੇਸ਼ੇ ਮੁਤਾਬਿਕ, ਆਕਾਰ ਮੁਤਾਬਿਕ, ਗੰਦਗੀ ਮੁਤਾਬਿਕ ਛਾਂਟ ਕੇ ਅਲੱਗ ਕਰ ਲਉ ।
  • ਜੇ ਕੱਪੜਿਆਂ ਤੇ ਕੋਈ ਦਾਗ ਧੱਬੇ ਹਨ ਤਾਂ ਪਹਿਲਾਂ ਇਹਨਾਂ ਨੂੰ ਦੂਰ ਕਰੋ ।

ਪ੍ਰਸ਼ਨ 2.
ਕੱਪੜਿਆਂ ਨੂੰ ਛਾਂਟਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕੱਪੜਿਆਂ ਨੂੰ ਛਾਂਟਣ ਦਾ ਮਤਲਬ ਹੈ ਕਿ ਕੱਪੜਿਆਂ ਨੂੰ ਉਹਨਾਂ ਦੇ ਰੰਗ, ਰੇਸ਼ੇ, ਆਕਾਰ ਤੇ ਗੰਦਗੀ ਦੇ ਆਧਾਰ ਤੇ ਵੱਖ-ਵੱਖ ਕਰ ਲੈਣਾ ਕਿਉਂਕਿ ਸਾਰੇ ਰੇਸ਼ੇ ਇਕੋ ਤਰੀਕੇ ਨਾਲ ਨਹੀਂ ਧੋਤੇ ਜਾ ਸਕਦੇ ਇਸ ਲਈ ਸੁਤੀ, ਉਨੀ, ਰੇਸ਼ਮੀ, ਨਾਈਲੋਨ, ਪੋਲੀਸਟਰ ਅਨੁਸਾਰ ਕੱਪੜੇ ਅਲੱਗ ਕਰ ਲਏ ਜਾਂਦੇ ਹਨ । ਸਫ਼ੈਦ ਕੱਪੜੇ ਰੰਗਦਾਰ ਕੱਪੜਿਆਂ ਤੋਂ ਪਹਿਲਾਂ ਧੋਣੇ ਚਾਹੀਦੇ ਹਨ ਕਿਉਂਕਿ ਰੰਗਦਾਰ ਕੱਪੜਿਆਂ ਵਿਚੋਂ ਕਈ ਵਾਰ ਰੰਗ ਨਿਕਲਣ ਲਗ ਜਾਂਦਾ ਹੈ । ਛੋਟੇ ਬਸਤਰ ਪਹਿਲਾਂ ਧੋ ਲਉ ਅਤੇ ਵੱਡੇ ਜਿਵੇਂ ਚਾਦਰਾਂ, ਖੇਸ ਆਦਿ ਨੂੰ ਬਾਅਦ ਵਿਚ । ਘੱਟ ਗੰਦੇ ਕੱਪੜੇ ਹਮੇਸ਼ਾ ਪਹਿਲਾਂ ਧੋਵੋ ਤੇ ਵੱਧ ਗੰਦੇ ਬਾਅਦ ਵਿਚ ।

ਪ੍ਰਸ਼ਨ 3.
ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਕੱਪੜੇ ਸਿਉਣਾਂ ਤੋਂ ਜਾਂ ਉਲੇੜੀਆਂ ਤੋਂ ਉੱਧੜ ਜਾਂਦੇ ਹਨ ਜਾਂ ਘਸ ਕੇ ਕਿਸੀ ਚੀਜ਼ ਵਿਚ ਫਸ ਕੇ ਫੱਟ ਜਾਂਦੇ ਹਨ ਅਜਿਹੀ ਹਾਲਤ ਵਿਚ ਕੱਪੜਿਆਂ ਦੀ ਧੋਣ ਤੋਂ ਪਹਿਲਾਂ ਮੁਰੰਮਤ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਹੋਰ ਫੱਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 4.
ਕਿਹੜੀਆਂ ਕਿਹੜੀਆਂ ਗੱਲਾਂ ਦੇ ਆਧਾਰ ਤੇ ਤੁਸੀਂ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਵਾਂਟੋਗੇ ?
ਉੱਤਰ-
ਕੱਪੜਿਆਂ ਦੀ ਛਾਂਟੀ ਉਹਨਾਂ ਦੇ ਰੰਗ, ਰੇਸ਼ਿਆਂ, ਆਕਾਰ ਅਤੇ ਗੰਦਗੀ ਦੇ ਆਧਾਰ ਤੇ ਕੀਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  • ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉਗਲ ਜਾਵੇ ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲਗਦਾ ਹੈ ।
  • ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
  • ਪਹਿਲਾਂ ਤੋਂ ਭਿੱਜੇ ਕੱਪੜਿਆਂ ਨੂੰ ਪਾਣੀ ਵਿਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਤੇ ਸਾਬਣ ਜਾਂ ਹੋਰ ਕਿਸੇ ਡਿਟਰਜੈਂਟ ਆਦਿ ਨਾਲ ਕੱਪੜਿਆਂ ਨੂੰ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ । ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕੱਫ ਆਦਿ ਨੂੰ ਬੁਰਸ਼ ਆਦਿ ਨਾਲ ਰਗੜ ਕੇ ਸਾਫ ਕੀਤਾ ਜਾ ਸਕਦਾ ਹੈ ।
  • ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ ਪਾਣੀ ਨਾਲ 2-4 ਵਾਰ ਹੁੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ। ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲਉ ।
  • ਲੋੜ ਅਨੁਸਾਰ ਨੀਲ ਜਾਂ ਮਾਵਾ ਆਦਿ ਦੇ ਕੇ ਕੱਪੜੇ ਨਿਚੋੜ ਕੇ ਝਾੜ ਕੇ ਸੁਕਣੇ ਪਾ ਦਿਉ ।

ਪ੍ਰਸ਼ਨ 6. ਊਨੀ ਕੱਪੜੇ ਧੋਣ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਉਨੀ ਰੇਸ਼ੋ ਪਾਣੀ ਵਿਚ ਪਾਉਣ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਲਟਕ ਜਾਂਦੇ ਹਨ | ਗਰਮ ਪਾਣੀ ਵਿਚ ਪਾਉਣ ਤੇ ਅਤੇ ਰਗੜ ਕੇ ਧੋਣ ਨਾਲ ਇਹ ਰੇਸ਼ੇ ਜੁੜ ਜਾਂਦੇ ਹਨ । ਸੋਡੇ ਵਾਲੇ ਸਾਬਣ ਨਾਲ ਧੋਣ ਤੇ ਵੀ ਇਹ ਰੇਸ਼ੇ ਜੁੜ ਜਾਂਦੇ ਹਨ । ਇਸ ਲਈ ਉਨੀ ਕੱਪੜੇ ਧੋਣ ਵੇਲੇ ਕਾਫੀ ਸਾਵਧਾਨੀ ਦੀ ਲੋੜ ਹੁੰਦੀ ਹੈ । ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ । ਧੋਣ ਲਈ ਕੱਪੜੇ ਨੂੰ ਹੱਥ ਨਾਲ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ | ਕੱਪੜੇ ਨੂੰ ਪੱਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 7.
ਆਪਣੇ ਊਨੀ ਸਵੈਟਰ ਦੀ ਧੁਆਈ ਕਿਵੇਂ ਕਰੋਗੇ ?
ਉੱਤਰ-

  • ਪਹਿਲਾ ਸਵੈਟਰ ਤੋਂ ਨਰਮ ਬੁਰਸ਼ ਨਾਲ ਉੱਪਰੀ ਮਿੱਟੀ ਝਾੜੀ ਜਾਵੇਗੀ ।
  • ਜੇ ਸਵੈਟਰ ਅਜਿਹਾ ਹੋਵੇ ਕਿ ਧੋਣ ਤੋਂ ਬਾਅਦ ਇਸ ਦਾ ਬੇਢੰਗਾ ਹੋ ਜਾਣ ਦਾ ਡਰ ਹੋਵੇ ਤਾਂ ਧੋਣ ਤੋਂ ਪਹਿਲਾਂ ਇਸ ਦਾ ਖਾਕਾ ਅਖਬਾਰ ਜਾਂ ਖਾਕੀ ਕਾਗਜ਼ ਤੇ ਉਤਾਰ ਲਿਆ ਜਾਵੇਗਾ, ਤਾਂ ਕਿ ਧੋਣ ਤੋਂ ਬਾਅਦ ਇਸ ਨੂੰ ਮੁੜ ਤੋਂ ਪਹਿਲੇ ਆਕਾਰ ਵਿਚ ਲਿਆਂਦਾ ਜਾਵੇ ।
  • ਪਹਿਲਾਂ ਉਨੀ ਕੱਪੜੇ ਨੂੰ ਪਾਣੀ ਵਿਚੋਂ ਡੁਬੋ ਕੇ ਕੱਢ ਲਉ ਅਤੇ ਹੱਥਾਂ ਨਾਲ ਘੁੱਟ ਕੇ ਪਾਣੀ ਕੱਢ ਦਿਉ । ਸ਼ਿਕਾਕਾਈ, ਰੀਠੇ, ਜੈਨਟੀਲ ਜਾਂ ਲੀਸਾਪੋਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾ ਲਉ ਫਿਰ ਇਸ ਨੁੱਚੜੇ ਹੋਏ ਕੱਪੜੇ ਨੂੰ ਇਸ ਸਾਬਣ ਵਾਲੇ ਪਾਣੀ ਵਿਚ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਰਗੜੇ ਬਗੈਰ ਸਾਫ ਕਰੋ ।
  • ਕੱਪੜੇ ਨੂੰ ਸਾਫ ਪਾਣੀ ਵਿਚ ਹੌਲੀ-ਹੌਲੀ ਹੰਘਾਲ ਕੇ ਵਿਚੋਂ ਸਾਬਣ ਚੰਗੀ ਤਰ੍ਹਾਂ ਕੱਢ ਦਿਉ ਤੇ ਵਾਧੂ ਪਾਣੀ ਤੋਲੀਏ ਵਿਚ ਦਬਾ ਕੇ ਕੱਢ ਲਉ ।
  • ਕੱਪੜੇ ਨੂੰ ਬਣਾਏ ਹੋਏ ਖਾਕੇ ਤੇ ਰੱਖ ਕੇ ਇਸ ਦੇ ਆਕਾਰ ਵਿਚ ਲੈ ਆਉ ਤੇ ਪਧਰੀ ਥਾਂ ਜਿਵੇਂ ਚਾਰਪਾਈ ਉੱਤੇ ਕੱਪੜਾ ਵਿਛਾ ਕੇ ਇਸ ਨੂੰ ਉੱਪਰ ਸਿੱਧਾ ਪਾ ਕੇ ਛਾਂ ਵਿਚ ਸੁਕਾਉ ।

ਪ੍ਰਸ਼ਨ 8.
ਭਿਗੋਣ ਨਾਲ ਸੂਤੀ, ਉਨੀ ਅਤੇ ਰੇਸ਼ਮੀ ਕੱਪੜਿਆਂ ਵਿਚੋਂ ਕਿਹੜੇ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਇਹਨਾਂ ਦਾ ਧੋਣ ਨਾਲ ਕੀ ਸੰਬੰਧ ਹੈ ?
ਉੱਤਰ-
ਭਿਗੈਣ ਨਾਲ ਉਨੀ ਅਤੇ ਰੱਸ਼ਮੀ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਜਦਕਿ ਸੂਤੀ ਕੱਪੜੇ ਮਜ਼ਬੂਤ ਹੁੰਦੇਂ ਹਨ । ਇਹਨਾਂ ਦਾ ਧੋਣ ਨਾਲ ਇਹ ਸੰਬੰਧ ਹੈ ਕਿ ਉੱਪਰ ਦੱਸੇ ਕਾਰਨ ਕਰਕੇ ਸੁਤੀ ਕੱਪੜਿਆਂ ਨੂੰ ਤਾਂ ਧੋਣ ਤੋਂ ਪਹਿਲਾਂ ਕੁੱਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ । ਪਰ ਉਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਭਿਉਂ ਕੇ ਨਹੀਂ ਰੱਖਿਆ ਜਾਂਦਾ ਹੈ | ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਮੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ 1 ਧੋਣ ਲਈ ਕੱਪੜੇ ਨੂੰ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ । ਕੱਪੜੇ ਨੂੰ ਪਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 9.
ਅਜਿਹੀ ਕਿਸਮ ਦੇ ਕੱਪੜਿਆਂ ਬਾਰੇ ਦੱਸੋ ਜਿਹਨਾਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ ? ਅਜਿਹੇ ਕੱਪੜੇ ਨੂੰ ਧੋਣ ਸਮੇਂ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਸੂਤੀ ਕੱਪੜਿਆਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ । ਇਹਨਾਂ ਕੱਪੜਿਆਂ ਨੂੰ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦੀ ਲੋੜ ਹੈ ।

  • ਸਿਉਣਾਂ ਤੋਂ ਉਧੜੇ ਜਾਂ ਕਿਸੇ ਹੋਰ ਕਾਰਨ ਫੱਟੇ ਕੱਪੜੇ ਨੂੰ ਧੋਣ ਤੋਂ ਪਹਿਲਾਂ ਮੁਰੰਮਤ ਕਰ ਲਉ ।
  • ਸੂਤੀ, ਲਿਨਨ, ਊਨੀ, ਨਾਈਲੋਨ, ਪੋਲੀਸਟਰ, ਰੇਸ਼ਮੀ ਕੱਪੜਿਆਂ ਨੂੰ ਅਲੱਗ-ਅਲੱਗ ਕਰ ਲਉ ।
  • ਸਫੈਦ ਕੱਪੜਿਆਂ ਨੂੰ ਪਹਿਲਾਂ ਧੋਵੋ ਤੇ ਰੰਗਦਾਰ ਬਾਅਦ ਵਿਚ ।
  • ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ ।
  • ਰੋਗੀਆਂ ਦੇ ਕੱਪੜਿਆਂ ਨੂੰ 10-15 ਮਿੰਟ ਲਈ ਪਾਣੀ ਵਿਚ ਉਬਾਲੋ ਤੇ ਬਾਅਦ ਵਿਚ ਧੋਵੋ ।
  • ਛੋਟੇ ਅਤੇ ਵੱਡੇ ਕੱਪੜਿਆਂ ਨੂੰ ਵੱਖ-ਵੱਖ ਕਰ ਕੇ ਧੋਵੋ ।

ਪ੍ਰਸ਼ਨ 10.
ਰੇਸ਼ਮੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  1. ਰੀਠੇ, ਸ਼ਿਕਾਕਾਈ ਜਾਂ ਜੈਨਟੀਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾਓ ਅਤੇ ਇਸ ਵਿਚ ਕੱਪੜੇ ਨੂੰ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਧੋਵੋ ਅਤੇ ਬਾਅਦ ਵਿਚ ਸਾਫ਼ ਪਾਣੀ ਵਿਚੋਂ 3-4 ਵਾਰ ਹੰਘਾਲ ਕੇ ਕੱਢ ਲਉ । ਕੱਪੜੇ ਨੂੰ ਹੰਘਾਲਣ ਸਮੇਂ ਵਿੱਚ ਇਕ ਚਮਚਾ ਸਿਰਕੇ ਦਾ ਪਾ ਲਉ, ਇਸ ਨਾਲ ਕੱਪੜੇ ਵਿਚ ਚਮਕ ਆ ਜਾਵੇਗੀ ।
  2. ਧੋਣ ਤੋਂ ਬਾਅਦ ਰੇਸ਼ਮੀ ਕੱਪੜੇ ਨੂੰ ਗੂੰਦ ਦਾ ਮਾਵਾ ਦਿਉ ਤਾਂ ਕਿ ਇਸ ਦੀ ਕੁਦਰਤੀ ਕੜਕ ਕਾਇਮ ਰੱਖੀ ਜਾ ਸਕੇ ।
  3. ਇਹਨਾਂ ਕੱਪੜਿਆਂ ਨੂੰ ਹਮੇਸ਼ਾਂ ਛਾਵੇਂ ਸੁਕਾਉ । ਅੱਧ ਸੁੱਕੇ ਕੱਪੜਿਆਂ ਨੂੰ ਪ੍ਰੈਸ ਕਰਨ ਲਈ ਉਤਾਰ ਲਉ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 11.
ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਪ੍ਰੈੱਸ ਕਰਨ ਵਿਚ ਕੀ ਅੰਤਰ ਹੈ ?
ਉੱਤਰ-
ਸੂਤੀ ਕੱਪੜਿਆਂ ਦੀ ਪੈਸ-ਸੁੱਕੇ ਕੱਪੜਿਆਂ ਤੇ ਪਾਣੀ ਛਿੜਕ ਕੇ ਇਹਨਾਂ ਨੂੰ ਸਿੱਲ੍ਹੇ ਕਰ ਲਿਆ ਜਾਂਦਾ ਹੈ ਤੇ ਕੁਝ ਸਮੇਂ ਲਈ ਲਪੇਟ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਕੱਪੜੇ ਇੱਕੋ ਜਿਹੇ ਸਿੱਲੇ ਹੋ ਜਾਣ । ਜਦੋਂ ਪੈਸ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਕੱਪੜੇ ਦੇ ਪੱਠੇ ਪਾਸੇ ਵਲੋਂ ਪਹਿਲਾਂ ਸਿਉਣਾਂ, ਪਲੇਟਾਂ, ਉਲੇੜੀਆਂ ਵਾਲੇ ਫੱਟੇ ਪੈਸ ਕਰੋ । ਕੱਪੜੇ ਦੇ ਸਿੱਧੇ ਪਾਸੇ ਵਲ ਨੂੰ ਕੱਪੜੇ ਦੀ ਲੰਬਾਈ ਵਲ ਪੈਸ਼ ਫੇਰੋ । ਕਾਲਰ, ਕਫ, ਬਾਂਹ ਆਦਿ ਨੂੰ ਪਹਿਲਾਂ ਪੈਸ਼ ਕਰੋ । ਪੈਸ ਕਰਨ ਤੋਂ ਬਾਅਦ ਕੱਪੜੇ ਨੂੰ ਤਹਿ ਲਾ ਦਿਉ ਜਾਂ ਹੈਂਗਰ ਤੇ ਟੰਗ ਦਿਉ ।

ਊਨੀ ਕੱਪੜੇ ਦੀ ਪੈਸ-ਉਨੀ ਕੱਪੜੇ ਤੇ ਪੈਸ ਸਿੱਧੀ ਸੰਪਰਕ ਵਿਚ ਨਹੀਂ ਲਿਆਈ ਜਾਂਦੀ ਇਸ ਨਾਲ ਉਨੀ ਰੇਸ਼ੇ ਜਲ ਸਕਦੇ ਹਨ | ਮਲਮਲ ਦੇ ਇਕ ਸਫੈਦ ਕੱਪੜੇ ਨੂੰ ਗਿੱਲਾ ਕਰਕੇ ਉਨੀ ਕੱਪੜੇ ਤੇ ਵਿਛਾਓ ਅਤੇ ਹਲਕੀ ਗਰਮ ਪੈਸ ਨਾਲ ਇਸ ਨੂੰ ਪੈਸ ਕਰੋ ਇੱਕ ਥਾਂ ਤੇ ਪੈਸ 3-4 ਸੈਕਿੰਡ ਤੋਂ ਵੱਧ ਨਾ ਰਖੋ | ਪੈਸ ਕਰਨ ਤੋਂ ਬਾਅਦ ਕੱਪੜੇ ਦੀ ਤਹਿ ਲਾ ਦਿਉ । ਰੇਸ਼ਮੀ ਕੱਪੜਿਆਂ ਦੀ ਪ੍ਰੈਸ-ਕੱਪੜਿਆਂ ਨੂੰ ਸਿੱਲ੍ਹੇ ਤੌਲੀਏ ਵਿਚ ਲਪੇਟ ਕੇ ਸਿੱਲ੍ਹਾ ਕਰ ਲਉ । ਪਾਣੀ ਦਾ ਛਿੱਟਾ ਦੇਣ ਨਾਲ ਦਾਗ ਪੈ ਸਕਦੇ ਹਨ । ਹਲਕੀ ਗਰਮ ਪੈਸ ਨਾਲ ਪੈਸ ਕਰੋ | ਪੈਸ ਕਰਨ ਤੋਂ ਬਾਅਦ ਜੇ ਕੱਪੜੇ ਸਿੱਲ੍ਹੇ ਹੋਣ ਤਾਂ ਇਹਨਾਂ ਨੂੰ ਸੁਕਾ ਲਉ ਤੇ ਸੁੱਕਣ ਤੋਂ ਬਾਅਦ ਹੀ ਸੰਭਾਲੋ । ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ ? ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 1 ਅਤੇ 5 ਦਾ ਉੱਤਰ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ? ਇਹਨਾਂ ਨੂੰ ਧੋਣ ਸਮੇਂ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 5, 7 ਅਤੇ 6, 9.

ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ………….. ਕੱਪੜਿਆਂ ਨੂੰ ਸਿੱਧਿਆਂ ਪੈਂਸ ਦੇ ਸੰਪਰਕ ਵਿਚ ਨਾ ਲਿਆਓ ।
ਉੱਤਰ-
ਊਨੀ,

2. ………….. ਰੇਸ਼ੇ ਗਰਮ ਪਾਣੀ ਵਿਚ ਪਾਉਣ ਤੇ ਜੁੜ ਜਾਂਦੇ ਹਨ ।
ਉੱਤਰ-
ਊਨੀ,

3. ਜੁਕਾਮ ਵਾਲੇ ਰੁਮਾਲ ਨੂੰ ………. ਮਿਲੇ ਪਾਣੀ ਵਿਚ ਡੁਬਾਉਣਾ ਚਾਹੀਦਾ ਹੈ ।
ਉੱਤਰ-
ਨਮਕ,

4. ਸਿਲਕ ਦੇ ਕੱਪੜਿਆਂ ਨੂੰ ………….. ਵਿਚ ਸੁਕਾਓ ।
ਉੱਤਰ-
ਛਾਂ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕੱਪੜਿਆਂ ਨੂੰ ਕਲਫ਼ ਲਗਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਅਕੜਾਅ ਆ ਜਾਂਦਾ ਹੈ ।

ਪ੍ਰਸ਼ਨ 2.
ਊਨੀ ਕੱਪੜੇ ਨੂੰ ਕਿਸ ਤਰ੍ਹਾਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਲਟਕਾਂ ਕੇ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 3.
ਪਹਿਲਾਂ ਕਿਹੜੇ ਕੱਪੜੇ ਨੂੰ ਧੋਣਾ ਚਾਹੀਦਾ ਹੈ ?
ਉੱਤਰ-
ਸਫ਼ੈਦ ।

ਠੀਕ/ਗਲਤ ਦੱਸੋ

1. ਸਫ਼ੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
ਉੱਤਰ-
ਠੀਕ,

2. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਠੀਕ,

3. ਸੂਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਪ੍ਰੈਸ ਕਰੋ ।
ਉੱਤਰ-
ਠੀਕ,

4. ਭਿਗੋਣ ਨਾਲ ਊਨੀ ਕੱਪੜੇ ਮਜ਼ਬੂਤ ਹੋ ਜਾਂਦੇ ਹਨ |
ਉੱਤਰ-
ਗਲਤ,

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਹੀ ਸੁਕਾਉਣਾ ਚਾਹੀਦਾ ਹੈ ।
ਉੱਤਰ-
ਗਲਤ

ਬਹੁ-ਵਿਕਲਪੀ ਪ੍ਰਸ਼ਨ

1. ਠੀਕ ਤੱਥ ਹੈ
(A) ਕੱਪੜੇ ਘਰ ਵਿੱਚ ਜਾਂ ਲਾਂਡਰੀ ਵਿੱਚ ਧੁਆਏ ਜਾ ਸਕਦੇ ਹਨ।
(B) ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਓ
(C) ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

2. ਠੀਕ ਤੱਥ ਨਹੀਂ ਹੈ
(A) ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ।
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ
(C) ਰੇਸ਼ਮੀ ਕੱਪੜਿਆਂ ਨੂੰ ਛਾਂ ਵਿਚ ਸੁਕਾਓ
(D) ਊਨੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
ਉੱਤਰ-
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ |

ਕੱਪੜਿਆਂ ਦੀ ਧੁਆਈ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕੱਪੜਿਆਂ ਦੀ ਚੰਗੀ ਧੁਆਈ ਨਾਲ ਕੱਪੜੇ ਨਵੇਂ ਵਰਗੇ ਤੇ ਹੰਢਣਸਾਰ ਹੋ ਜਾਂਦੇ ਹਨ ।
  • ਕੱਪੜੇ ਘਰ ਵਿਚ ਜਾਂ ਲਾਂਡਰੀ ਤੋਂ ਧੁਆਏ ਜਾ ਸਕਦੇ ਹਨ ।
  • ਕੱਪੜੇ ਧੋਣ ਤੋਂ ਪਹਿਲਾਂ ਇਹਨਾਂ ਦੀ ਮੁਰੰਮਤ, ਛੰਟਾਈ ਅਤੇ ਦਾਗ ਉਤਾਰਨ ਦਾ ਕੰਮ ਕਰ ਲੈਣਾ ਚਾਹੀਦਾ ਹੈ |
  • ਕੱਪੜਿਆਂ ਦੀ ਛੰਟਾਈ ਰੇਸ਼ਿਆਂ, ਰੰਗ, ਆਕਾਰ ਅਤੇ ਗੰਦਗੀ ਮੁਤਾਬਿਕ ਕਰਨੀ ਚਾਹੀਦੀ ਹੈ ।
  • ਸੂਤੀ ਕੱਪੜੇ ਪਾਣੀ ਵਿਚ ਭਿਗੋਣ ਤੇ ਮਜ਼ਬੂਤ ਹੋ ਜਾਂਦੇ ਹਨ ਜਦਕਿ ਊਨੀ ਅਤੇ ਰੇਸ਼ਮੀ ਕੱਪੜੇ ਪਾਣੀ ਵਿਚ ਭਿਉਂ ਕੇ ਰੱਖਣ ਤੇ ਕਮਜ਼ੋਰ ਹੋ ਜਾਂਦੇ ਹਨ ।
  • ਸੂਤੀ ਕੱਪੜਿਆਂ ਨੂੰ ਕਿਟਾਣੂ ਰਹਿਤ ਕਰਨ ਲਈ ਉਬਲਦੇ ਪਾਣੀ ਵਿਚ 10-15 ਮਿੰਟ ਲਈ ਰੱਖਣਾ ਚਾਹੀਦਾ ਹੈ ।
  • ਸਫੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
  • ਸਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਸਿੱਲਾ ਕਰਕੇ ਪੈਸ ਕਰੋ ।
  • ਉਨੀ, ਰੇਸ਼ਮੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
  • ਉਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ । ੩ ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਉ ।
  • ਰੇਸ਼ਮੀ/ਸਿਲਕ ਦੇ ਕੱਪੜੇ ਨੂੰ ਪਾਣੀ ਛਿੜਕ ਕੇ ਸਿੱਲ੍ਹਾ ਨਾ ਕਰੋ ਸਗੋਂ ਕਿਸੇ ਸਿੱਲ੍ਹੇ
  • ਤੋਲੀਏ ਵਿਚ ਲਪੇਟ ਕੇ ਸਿੱਲਾ ਕਰੋ ਤੇ ਪੈਸ ਕਰੋ !

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

Punjab State Board PSEB 9th Class Home Science Book Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ Textbook Exercise Questions and Answers.

PSEB Solutions for Class 9 Home Science Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

Home Science Guide for Class 9 PSEB ਪਰਿਵਾਰਿਕ ਸਾਧਨਾਂ ਦੀ ਵਿਵਸਥਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰਿਕ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰਿਕ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰ ਵਿਚ ਉਪਲੱਬਧ ਵਸੀਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਸਾਧਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ।

  1. ਮਨੁੱਖੀ ਸਾਧਨ
  2. ਭੌਤਿਕ ਸਾਧਨ ।
    ਰੋਜ਼ਾਨਾ ਕੰਮਕਾਜ ਵਿਚ ਮੌਜੂਦ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਾਧਨਾਂ ਦੇ ਸੁਮੇਲ ਨਾਲ ਵੀ ਕੰਮ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਪਰਿਵਾਰਿਕ ਸਾਧਨਾਂ ਦਾ ਵਰਗੀਕਰਨ ਕਿਵੇਂ ਹੋ ਸਕਦਾ ਹੈ ?
ਉੱਤਰ-
ਸਾਧਨਾਂ ਦਾ ਵਰਗੀਕਰਨ ਦੋ ਭਾਗਾਂ ਵਿਚ ਕੀਤਾ ਜਾ ਸਕਦਾ ਹੈ ।
(i) ਮਨੁੱਖੀ ਸਾਧਨ
(ii) ਗੈਰ ਮਨੁੱਖੀ ਜਾਂ ਭੌਤਿਕ ਸਾਧਨ ।

(i) ਮਨੁੱਖੀ ਸਾਧਨ ਹਨ – ਕੁਸ਼ਲਤਾ, ਗਿਆਨ, ਸ਼ਕਤੀ, ਦਿਲਚਸਪੀ, ਮਨੋਬਿਰਤੀ ਅਤੇ ਰੁਚੀਆਂ ਆਦਿ ।
(ii) ਭੌਤਿਕ ਸਾਧਨ ਹਨ – ਸਮਾਂ, ਧਨ, ਸਾਮਾਨ, ਜਾਇਦਾਦ, ਸੁਵਿਧਾਵਾਂ ਆਦਿ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 3.
ਮਨੁੱਖੀ ਸਾਧਨ ਕਿਹੜੇ ਹਨ ? ਨਾਂ ਲਿਖੋ ।
ਉੱਤਰ-
ਇਹ ਉਹ ਸਾਧਨ ਹਨ ਜੋ ਮਨੁੱਖ ਅੰਦਰ ਹੁੰਦੇ ਹਨ ਇਹ ਹਨ-ਯੋਗਤਾਵਾਂ, ਕੁਸ਼ਲਤਾ, ਰੁਚੀਆਂ, ਗਿਆਨ, ਸ਼ਕਤੀ, ਸਮਾਂ, ਦਿਲਚਸਪੀ, ਮਨੋਬਿਰਤੀ ਆਦਿ ।

ਪ੍ਰਸ਼ਨ 4.
ਗੈਰ ਮਨੁੱਖੀ ਸਾਧਨ ਕਿਹੜੇ ਹਨ ? ਨਾਂ ਲਿਖੋ ?
ਉੱਤਰ-
ਗੈਰ ਮਨੁੱਖੀ ਜਾਂ ਭੌਤਿਕ ਸਾਧਨ ਹਨ-ਧਨ, ਸਮਾਂ, ਜਾਇਦਾਦ, ਸੁਵਿਧਾਵਾਂ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸਮੇਂ ਅਤੇ ਸ਼ਕਤੀ ਦੀ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਂ ਅਜਿਹਾ ਸਾਧਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੁੰਦਾ ਹੈ । ਜਦੋਂ ਕਿਸੇ ਕੰਮ ਨੂੰ ਕਰਨ ਲਈ ਸ਼ਕਤੀ ਅਤੇ ਸਮੇਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਥਕਾਵਟ ਮਹਿਸੂਸ ਹੁੰਦੀ ਹੈ । ਇਸ ਲਈ ਸਮਾਂ ਤੇ ਸ਼ਕਤੀ ਦੋਹਾਂ ਸਾਧਨਾਂ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਹੈ ਤਾਂ ਕਿ ਕੰਮ ਵੀ ਹੋ ਜਾਵੇ ਤੇ ਥਕਾਵਟ ਵੀ ਜ਼ਰੂਰਤ ਤੋਂ ਵੱਧ ਨਾ ਹੋਵੇ ਤੇ ਦੋਹਾਂ ਦੀ ਬੱਚਤ ਵੀ ਹੋ ਜਾਵੇ ।

ਪ੍ਰਸ਼ਨ 6.
ਪਰਿਵਾਰਿਕ ਸਾਧਨਾਂ ਦੀਆਂ ਕੀ ਵਿਸ਼ੇਸ਼ਤਾਈਆਂ ਹੁੰਦੀਆਂ ਹਨ ?
ਉੱਤਰ-

  1. ਸਾਧਨ ਸੀਮਿਤ ਹੁੰਦੇ ਹਨ ।
  2. ਸਾਰੇ ਸਾਧਨਾਂ ਦੀ ਵਰਤੋਂ ਆਪਸ ਵਿੱਚ ਸੰਬੰਧਤ ਹੁੰਦੀ ਹੈ ।
  3. ਸਾਧਨ ਉਪਯੋਗੀ ਹੁੰਦੇ ਹਨ ਅਤੇ ਇਹਨਾਂ ਨੂੰ ਕਈ ਰੂਪਾਂ ਵਿੱਚ ਵਰਤ ਸਕਦੇ ਹਾਂ ।.
  4. ਸਾਧਨ ਸਾਡੀਆਂ ਇੱਛਾਵਾਂ ਦੀ ਪੂਰਤੀ ਕਰਨ ਵਿਚ ਸਹਾਇਕ ਹਨ ।
  5. ਸਾਧਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਿਸੇ ਵੀ ਵਿਅਕਤੀ ਦੇ ਜੀਵਨ ਪੱਧਰ ਤੇ ਅਸਰ ਕਰਦੀ ਹੈ ।

ਪ੍ਰਸ਼ਨ 7.
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਾਧਨ ਹਨ-
ਪਰਿਵਾਰ ਦਾ ਆਕਾਰ ਤੇ ਰਚਨਾ, ਜੀਵਨ ਪੱਧਰ, ਘਰ ਦੀ ਸਥਿਤੀ, ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ, ਹਿ ਨਿਰਮਾਤਾ ਦੀ ਕੁਸ਼ਲਤਾ ਤੇ ਯੋਗਤਾ, ਰੁੱਤ, ਆਰਥਿਕ ਸਥਿਤੀ ਆਦਿ ।

ਪ੍ਰਸ਼ਨ 8.
ਯੋਜਨਾ ਬਣਾ ਕੇ ਸਮੇਂ ਅਤੇ ਸ਼ਕਤੀ ਦੇ ਖ਼ਰਚ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਯੋਜਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਸਮਾਂ ਤੇ ਸ਼ਕਤੀ ਦੇ ਖ਼ਰਚ ਨੂੰ ਘੱਟ ਕੀਤਾ ਜਾ ਸਕਦਾ ਹੈ । ਯੋਜਨਾ ਬਣਾਉਣ ਤੋਂ ਪਹਿਲਾਂ ਸਾਰੇ ਕੰਮਾਂ ਦੀ ਸੂਚੀ ਬਣਾਈ ਜਾਂਦੀ ਹੈ । ਇਸ ਤਰ੍ਹਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜਾ ਕੰਮ ਕਿਸ ਵੇਲੇ ਤੇ ਕਿਸ ਮੈਂਬਰ ਦੁਆਰਾ ਕੀਤਾ ਜਾਣਾ ਹੈ | ਯੋਜਨਾ ਵਿਚ ਆਪਣੇ ਵਿਅਕਤੀਗਤ ਤੇ ਮਨੋਰੰਜਨ ਲਈ ਵੀ ਸਮਾਂ ਰੱਖਿਆ ਜਾਂਦਾ ਹੈ । ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਨਾਲ ਰੋਜ਼ ਇਕੋ ਜਿਹੀ ਸ਼ਕਤੀ ਦੀ ਵਰਤੋਂ ਹੁੰਦੀ ਹੈ । ਇਸ ਤਰ੍ਹਾਂ ਵੱਧ ਥਕਾਵਟ ਵੀ ਨਹੀਂ ਹੁੰਦੀ । ਯੋਜਨਾਵਾਂ ਰੋਜ਼ਾਨਾ ਕੰਮਾਂ ਤੋਂ ਇਲਾਵਾ ਸਪਤਾਹਿਕ ਤੇ ਸਾਲਾਨਾ ਕੰਮਾਂ ਲਈ ਵੀ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸਮਾਂ ਅਤੇ ਸ਼ਕਤੀ ਤੇ ਖ਼ਰਚ ਨੂੰ ਘਟਾਇਆ ਜਾ ਸਕਦਾ ਹੈ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 9.
ਨਿਰਣਾ ਲੈਣ ਦੀ ਪ੍ਰਕਿਰਿਆ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਿਰਣਾ ਜਾਂ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਗ੍ਰਹਿ ਪ੍ਰਬੰਧ ਦਾ ਅਨਿੱਖੜਵਾਂ ਅੰਗ ਮੰਨਿਆ ਗਿਆ ਹੈ । ਨਿਰਣਾ ਲੈਣ ਦੀ ਕਿਰਿਆ ਤੋਂ ਭਾਵ ਹੈ ਕਿਸੇ ਸਮੱਸਿਆ ਦੇ ਹਲ ਲਈ ਵੱਖ-ਵੱਖ ਸੰਭਵ ਵਿਕਲਪਾਂ ਵਿਚੋਂ ਉੱਤਮ ਤੇ ਸਹੀ ਵਿਕਲਪ ਦੀ ਚੋਣ ਕਰਨਾ । ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਲਈ ਹੇਠ ਲਿਖੇ ਚਰਨਾਂ ਵਿਚੋਂ ਲੰਘਣਾ ਪੈਂਦਾ ਹੈ-
PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ 1

ਪ੍ਰਸ਼ਨ 10.
ਨਿਰਣਾ ਲੈਣ ਤੋਂ ਪਹਿਲਾਂ ਸੋਚ-ਵਿਚਾਰ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਜਦੋਂ ਪਰਿਵਾਰ ਵਿਚ ਕੋਈ ਸਮੱਸਿਆ ਆ ਜਾਵੇ ਤਾਂ ਉਸ ਦੇ ਹੱਲ ਲਈ ਸੋਚਵਿਚਾਰ ਕਰ ਕੇ ਹੀ ਨਿਰਣਾ ਲੈਣਾ ਚਾਹੀਦਾ ਹੈ । ਹਰ ਸਮੱਸਿਆ ਦੇ ਹੱਲ ਲਈ ਕਈ ਵਿਕਲਪ ਹੁੰਦੇ ਹਨ | ਵੱਖ-ਵੱਖ ਵਿਕਲਪਾਂ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਹਰ ਇਕ ਵਿਕਲਪ ਕਈ ਤੱਤਾਂ ਦਾ ਸਮੂਹ ਹੁੰਦਾ ਹੈ । ਇਹਨਾਂ ਵਿਚੋਂ ਕਈ ਤੱਤ ਸਮੱਸਿਆ ਦੇ ਹੱਲ ਵਿਚ ਸਹਾਈ ਹੁੰਦੇ ਹਨ ਅਤੇ ਕਈ ਨਹੀਂ, ਕਈ ਘੱਟ ਅਤੇ ਕਈ ਵੱਧ ਸਹਾਈ ਹੁੰਦੇ ਹਨ । ਸੋ ਇਹਨਾਂ ਸਾਰਿਆਂ ਤੱਤਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਅਤੇ ਕਈ ਹਾਲਤਾਂ ਵਿਚ ਤੁਹਾਨੂੰ ਕਿਸੇ ਹੋਰ ਪਰਿਵਾਰਿਕ ਸਾਧਨਾਂ ਦੀ ਵਿਵਸਥਾ ਅਨੁਭਵੀ ਇਨਸਾਨ ਦੀ ਸਲਾਹ ਵੀ ਲੈਣੀ ਪੈਂਦੀ ਹੈ ਤਾਂ ਕਿ ਠੀਕ ਵਿਕਲਪ ਦੀ ਚੋਣ ਹੋ ਸਕੇ ।

ਜਿਵੇਂ ਮਨੋਰੰਜਨ ਦੀ ਸਮੱਸਿਆ ਲਈ ਕਈ ਵਿਕਲਪ ਹਨ ਜਿਵੇਂ ਸਿਨੇਮਾ ਜਾਣਾ, ਕੋਈ ਖੇਡ ਖ਼ਰੀਦਣਾ, ਜਾਂ ਫਿਰ ਟੈਲੀਵਿਜ਼ਨ ਖ਼ਰੀਦਣਾ, ਇਹਨਾਂ ਸਾਰੇ ਵਿਕਲਪਾਂ ਬਾਰੇ ਪੂਰੀ ਜਾਣਕਾਰੀ ਲੈਣਾ ਅਤੇ ਫਿਰ ਇਕ ਢੁੱਕਵਾਂ ਵਿਕਲਪ ਜਿਵੇਂ ਕਿ ਟੈਲੀਵਿਜ਼ਨ ਦੀ ਚੋਣ ਕੀਤੀ ਜਾਂਦੀ ਹੈ ਕਿਉਂਕਿ ਇਹ ਇਕ ਲੰਮਾ ਸਮਾਂ ਚੱਲਣ ਵਾਲਾ ਮਨੋਰੰਜਨ ਦਾ ਸਾਧਨ ਹੈ । ਇਸ ਦੇ ਨਾਲ ਪਰਿਵਾਰ ਦੇ ਹਰ ਮੈਂਬਰ ਵਾਸਤੇ ਮਨੋਰੰਜਨ ਦੇ ਪ੍ਰੋਗਰਾਮ ਮਿਲ ਸਕਦੇ ਹਨ । ਸੋ ਇਹਨਾਂ ਸਾਰੇ ਤੱਤਾਂ ਨੂੰ ਧਿਆਨ ਵਿਚ ਰੱਖ ਕੇ ਸਾਰੇ ਵਿਕਲਪਾਂ ਬਾਰੇ ਸੋਚ ਸਮਝ ਕੇ ਹੀ ਨਿਰਣਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 11.
ਸਹੀ ਨਿਰਣਾ ਘਰ ਦੀ ਵਿਵਸਥਾ ਵਿਚ ਕਿਵੇਂ ਲਾਭਦਾਇਕ ਹੁੰਦਾ ਹੈ ?
ਉੱਤਰ-
ਸਹੀ ਨਿਰਣੇ ਲਏ ਜਾਣ ਤਾਂ ਸਮਾਂ, ਸ਼ਕਤੀ, ਧਨ ਆਦਿ ਦੀ ਬੱਚਤ ਹੋ ਸਕਦੀ ਹੈ । ਜੇਕਰ ਘਰ ਦੀ ਵਿਵਸਥਾ ਸੋਚ ਸਮਝ ਕੇ ਅਤੇ ਸਹੀ ਨਿਰਣੇ ਲੈ ਕੇ ਨਾ ਕੀਤੀ ਜਾਵੇ ਤਾਂ ਘਰ ਅਸਤ-ਵਿਅਸਤ ਹੋ ਜਾਂਦਾ ਹੈ । ਘਰ ਦੇ ਮੈਂਬਰਾਂ ਵਿਚ ਮੇਲ ਮਿਲਾਪ ਨਹੀਂ ਰਹਿੰਦਾ । ਕੋਈ ਕੰਮ ਸਮੇਂ ਸਿਰ ਨਹੀਂ ਹੁੰਦਾ ਤੇ ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤਰ੍ਹਾਂ ਸਹੀ ਨਿਰਣਾ ਘਰ ਦੀ ਵਿਵਸਥਾ ਵਿਚ ਬੜਾ ਲਾਭਦਾਇਕ ਹੁੰਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਪਰਿਵਾਰਿਕ ਸਾਧਨ ਮਨੁੱਖੀ ਟੀਚਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਸਹਾਈ ਹੁੰਦੇ ਹਨ ? ਇਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਪਰਿਵਾਰ ਲਈ ਉਪਲੱਬਧ ਸਾਧਨ, ਪਰਿਵਾਰਿਕ ਟੀਚਿਆਂ ਜਾਂ ਉਦੇਸ਼ਾਂ ਦੀ ਪੂਰਤੀ ਕਰਨ ਲਈ ਸਹਾਈ ਹੁੰਦੇ ਹਨ । ਰੋਜ਼ਾਨਾ ਕੰਮਕਾਜ ਵਿਚ ਮੌਜੂਦ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਸਾਧਨਾਂ ਦੇ ਸੁਮੇਲ ਨਾਲ ਵੀ ਕੰਮ ਕੀਤਾ ਜਾਂਦਾ ਹੈ । ਸਾਧਨਾਂ ਦੇ ਸਫਲ ਪ੍ਰਯੋਗ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ

  • ਪਰਿਵਾਰ ਦਾ ਆਕਾਰ ਅਤੇ ਰਚਨਾ – ਜਿਨ੍ਹਾਂ ਪਰਿਵਾਰਾਂ ਵਿਚ ਛੋਟੇ ਬੱਚੇ ਜਾਂ ਬਜ਼ੁਰਗ ਹੁੰਦੇ ਹਨ ਉੱਥੇ ਹਿਣੀ ਨੂੰ ਵੱਧ ਕੰਮ ਕਰਨਾ ਪੈਂਦਾ ਹੈ । ਪਰ ਬੱਚੇ ਵੱਡੇ ਹੋ ਕੇ ਹਿਣੀ ਦੀ ਮਦਦ ਕਰਨ ਲੱਗ ਜਾਂਦੇ ਹਨ, ਤੇ ਕਈ ਬਜ਼ੁਰਗ ਵੀ ਘਰ ਦੇ ਕੰਮ ਕਾਜ ਵਿਚ ਮਦਦ ਕਰ ਦਿੰਦੇ ਹਨ |
  • ਜੀਵਨ ਪੱਧਰ – ਸਾਦਾ ਜੀਵਨ ਬਤੀਤ ਕਰਨ ਵਾਲਿਆਂ ਦੇ ਟੀਚੇ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ।
  • ਘਰ ਦੀ ਸਥਿਤੀ – ਜੇਕਰ ਘਰ ਸਕੂਲ ਜਾਂ ਕਾਲਜ, ਮਾਰਕੀਟ ਆਦਿ ਦੇ ਨੇੜੇ ਹੋਵੇ ਤਾਂ ਆਣ-ਜਾਣ ਦਾ ਕਾਫ਼ੀ ਸਮਾਂ ਤੇ ਸ਼ਕਤੀ ਬੱਚ ਜਾਂਦੀ ਹੈ । ਜੇ ਘਰ ਵੱਡੀ ਸੜਕ ਦੇ ਨੇੜੇ ਹੋਵੇ ਤਾਂ ਮਿੱਟੀ ਘੱਟਾ ਕਾਫ਼ੀ ਆਉਂਦਾ ਹੈ ਤੇ ਸਫ਼ਾਈ ਤੇ ਕਾਫ਼ੀ ਸਮਾਂ ਨਸ਼ਟ ਹੋ ਜਾਂਦਾ ਹੈ ।
  • ਆਰਥਿਕ ਸਥਿਤੀ-ਜੇਕਰ ਵੱਧ ਆਮਦਨ ਹੋਵੇ ਤਾਂ ਘਰ ਵਿਚ ਨੌਕਰ ਰੱਖੇ ਜਾ ਸਕਦੇ ਹਨ ਤੇ ਕਈ ਕੰਮ ਬਾਹਰੋਂ ਵੀ ਕਰਵਾਏ ਜਾ ਸਕਦੇ ਹਨ । ਜੇਕਰ ਆਮਦਨ ਘੱਟ ਹੋਵੇ ਤਾਂ ਹਿਣੀ ਨੂੰ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹਨ ।
  • ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ – ਪੜ੍ਹੇ-ਲਿਖੇ ਲੋਕ ਆਧੁਨਿਕ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀ ਸ਼ਕਤੀ ਤੇ ਸਮੇਂ ਦੀ ਕਾਫ਼ੀ ਬੱਚਤ ਕਰ ਲੈਂਦੇ ਹਨ । ਜਿਵੇਂ ਇਕ ਪੜੀ ਲਿਖੀ ਗ੍ਰਹਿਣੀ ਵਾਸ਼ਿੰਗ ਮਸ਼ੀਨ ਅਤੇ ਮਿਕਸੀ ਆਦਿ ਦੀ ਵੱਧ ਵਰਤੋਂ ਕਰੇਗੀ ਜਦ ਕਿ ਅਨਪੜ੍ਹ ਲੋਕ ਪੁਰਾਣੇ ਪਰੰਪਰਾਗਤ ਸਾਧਨਾਂ ਤੇ ਰਿਵਾਜ਼ਾਂ ਤੇ ਹੀ ਨਿਰਭਰ ਰਹਿੰਦੇ ਹਨ ।
  • ਰੁੱਤ ਬਦਲਣਾ – ਪਿੰਡਾਂ ਵਿਚ ਬਿਜਾਈ ਕਟਾਈ ਵੇਲੇ ਕੰਮ ਵੱਧ ਕਰਨਾ ਪੈਂਦਾ ਹੈ ਹੋਰ ਸਮੇਂ ਘੱਟ । ਸ਼ਹਿਰਾਂ ਵਿਚ ਰੁੱਤ ਬਦਲਣ ਤੇ ਗਰਮ ਠੰਡੇ ਕੱਪੜੇ ਆਦਿ ਨੂੰ ਕੱਢਣਾ ਤੇ ਰੱਖਣਾ ਆਦਿ ਕੰਮ ਵੱਧ ਜਾਂਦੇ ਹਨ ।
  • ਹਿ ਨਿਰਮਾਤਾ ਦੀ ਕੁਸ਼ਲਤਾ ਅਤੇ ਯੋਗਤਾਵਾਂ – ਇਕ ਕੁਸ਼ਲ ਹਿਣੀ ਆਪਣੀ ਯੋਗਤਾ ਨਾਲ ਸਮੇਂ ਤੇ ਸ਼ਕਤੀ ਦੀ ਬੱਚਤ ਕਰ ਸਕਦੀ ਹੈ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 13.
ਸਮਾਂ ਅਤੇ ਸ਼ਕਤੀ ਸਾਧਨ ਕਿਵੇਂ ਹਨ ? ਯੋਜਨਾ ਬਣਾ ਕੇ ਇਹਨਾਂ ਦੇ ਖ਼ਰਚ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਸਮਾਂ ਸਾਰਿਆਂ ਲਈ ਹੀ ਬਰਾਬਰ ਹੁੰਦਾ ਹੈ । ਇਕ ਦਿਨ ਵਿਚ 24 ਘੰਟੇ ਹੁੰਦੇ ਹਨ । ਪਰ ਸ਼ਕਤੀ ਸਾਰਿਆਂ ਕੋਲ ਇਕੋ ਜਿਹੀ ਨਹੀਂ ਹੁੰਦੀ ਤੇ ਉਮਰ ਦੇ ਨਾਲ-ਨਾਲ ਇਸ ਵਿਚ ਫ਼ਰਕ ਪੈਂਦਾ ਰਹਿੰਦਾ ਹੈ । ਜਦੋਂ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਸਮਾਂ ਤੇ ਸ਼ਕਤੀ ਦੋਵੇਂ ਖ਼ਰਚ ਹੁੰਦੇ ਹਨ । ਯੋਜਨਾ ਬਣਾ ਕੇ ਕੰਮ ਕੀਤਾ ਜਾਵੇ ਤਾਂ ਇਹਨਾਂ ਦੋਵਾਂ ਦੀ ਬੱਚਤ ਕੀਤੀ ਜਾ ਸਕਦੀ ਹੈ । ਇਕ ਸੁਘੜ ਹਿਣੀ ਨੂੰ ਸਮੇਂ ਤੇ ਸ਼ਕਤੀ ਦੇ ਖ਼ਰਚ ਨੂੰ ਘਟਾਉਣ ਲਈ ਯੋਜਨਾ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ । ਯੋਜਨਾ ਨੂੰ ਲਿਖ ਕੇ ਬਣਾਉਣਾ ਚਾਹੀਦਾ ਹੈ ਅਤੇ ਯੋਜਨਾ ਵਿਚ ਲਚਕੀਲਾਪਨ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਇਸ ਨੂੰ ਬਦਲਿਆ ਜਾ ਸਕੇ । ਸਾਰੇ ਕੰਮਾਂ ਦੀ ਸੂਚੀ ਬਣਾਉਣ ਤੋਂ ਬਾਅਦ ਯੋਜਨਾ ਬਣਾਉਣੀ ਚਾਹੀਦੀ ਹੈ । ਇਹ ਵੀ ਮਿਥ ਲੈਣਾ ਚਾਹੀਦਾ ਹੈ ਕਿ ਇਹਨਾਂ ਵਿਚੋਂ ਕਿਹੜੇ ਕੰਮ ਕਿਸ ਵੇਲੇ ਅਤੇ ਕਿਸ ਮੈਂਬਰ ਨੇ ਕਰਨੇ ਹਨ। ਰੋਜ਼ਾਨਾ ਕੰਮਾਂ ਤੋਂ ਇਲਾਵਾ ਸਪਤਾਹਿਕ ਅਤੇ ਸਾਲਾਨਾ ਕੰਮਾਂ ਦੀ ਵੀ ਯੋਜਨਾ ਬਣਾ ਲੈਣੀ ਚਾਹੀਦੀ ਹੈ । ਜ਼ਿਆਦਾ ਭਾਰੀ ਕੰਮ ਤੋਂ ਬਾਅਦ ਹਲਕੇ ਕੰਮ ਨੂੰ ਸਥਾਨ ਦੇਣਾ ਚਾਹੀਦਾ ਹੈ ਤਾਂ ਜੋ ਜ਼ਿਆਦਾ ਥਕਾਵਟ ਨਾ ਹੋਵੇ । ਯੋਜਨਾ ਵਿਚ ਆਪਣੇ ਵਿਅਕਤੀਗਤ ਅਤੇ ਮਨੋਰੰਜਨ ਦੇ ਕੰਮਾਂ ਲਈ ਵੀ ਸਮਾਂ ਰੱਖਣਾ ਚਾਹੀਦਾ ਹੈ । ਯੋਜਨਾ ਇਸ ਤਰ੍ਹਾਂ ਬਣਾਉ ਕਿ ਹਰ ਰੋਜ਼ ਜ਼ਰੂਰੀ ਕੰਮਾਂ ਅਤੇ ਮਨਪਰਚਾਵੇ ਦੇ ਕੰਮਾਂ ਵਿਚ ਲਗਪਗ ਇਕੋ ਜਿੰਨੀ ਸ਼ਕਤੀ ਖ਼ਰਚ ਹੋਵੇ । ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਕੰਮ ਕਰਕੇ ਸਮਾਂ ਤੇ ਸ਼ਕਤੀ ਦੋਵਾਂ ਦੀ ਬੱਚਤ ਹੋ ਜਾਂਦੀ ਹੈ ।

PSEB 9th Class Home Science Guide ਪਰਿਵਾਰਿਕ ਸਾਧਨਾਂ ਦੀ ਵਿਵਸਥਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਜਨਾ ਬਣਾਉਣ ਤੋਂ ਇਲਾਵਾ ਹਿਣੀ ਨੂੰ ਕਿਹੜੀਆਂ ਹੋਰ ਗੱਲਾਂ ਦਾ ਗਿਆਨ ਹੋਣਾ ਚਾਹੀਦਾ ਹੈ ਜਿਸ ਨਾਲ ਸਮਾਂ ਅਤੇ ਸ਼ਕਤੀ ਬਚ ਸਕਦੀ ਹੋਵੇ ?
ਉੱਤਰ-

  1. ਸਾਰੀਆਂ ਚੀਜ਼ਾਂ ਨੂੰ ਆਪਣੇ ਥਾਂ ਟਿਕਾਣੇ ਤੇ ਰੱਖੋ ਤਾਂ ਕਿ ਲੋੜ ਪੈਣ ਤੇ ਚੀਜ਼ ਨੂੰ ਲੱਭਣ ਵਿਚ ਸਮਾਂ ਨਸ਼ਟ ਨਾ ਹੋਵੇ ।
  2. ਕੰਮ ਕਰਨ ਲਈ ਸਾਮਾਨ ਚੰਗਾ ਅਤੇ ਠੀਕ ਹਾਲਤ ਵਿਚ ਹੋਣਾ ਚਾਹੀਦਾ ਹੈ ।
  3. ਕੰਮ ਕਰਨ ਵਾਲੀ ਜਗਾ ਤੇ ਰੋਸ਼ਨੀ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।
  4. ਕੰਮ ਕਰਨ ਦੇ ਸੁਧਰੇ ਤਰੀਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  5. ਘਰ ਦੇ ਸਾਰੇ ਮੈਂਬਰਾਂ ਦੀ ਮਦਦ ਲੈਣੀ ਚਾਹੀਦੀ ਹੈ । ਜੇਕਰ ਫਿਰ ਵੀ ਕੰਮ ਅਤੇ ਆਮਦਨ ਦੇ ਸਾਧਨ ਠੀਕ ਹੋਣ ਤਾਂ ਕੰਮ ਬਾਹਰੋਂ ਵੀ ਕਰਵਾਇਆ ਜਾ ਸਕਦਾ ਹੈ ।
  6. ਕੰਮ ਕਰਨ ਵਾਲੀ ਜਗ੍ਹਾ ਦੀ ਉਚਾਈ ਜਾਂ ਚੀਜ਼ਾਂ ਦੇ ਹੈਂਡਲ ਇਸ ਤਰ੍ਹਾਂ ਹੋਣ ਕਿ ਮੋਢਿਆਂ ਤੇ ਵਾਧੂ ਭਾਰ ਨਾ ਪਵੇ ।

ਪ੍ਰਸ਼ਨ 2.
ਮੁੱਲਾਂਕਣ ਕਰਨ ਤੋਂ ਕੀ ਭਾਵ ਹੈ ?
ਉੱਤਰ-
ਕੁਝ ਦੇਰ ਕਿਸੇ ਯੋਜਨਾ ਦੇ ਅਨੁਸਾਰ ਕੰਮ ਕਰਦੇ ਰਹਿਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਮਿੱਥੇ ਹੋਏ ਟੀਚੇ ਪ੍ਰਾਪਤ ਹੋ ਰਹੇ ਹਨ, ਜਾਂ ਨਹੀਂ । ਜੇਕਰ ਟੀਚੇ ਪ੍ਰਾਪਤ ਨਾ ਹੋ ਰਹੇ ਹੋਣ ਤਾਂ ਯੋਜਨਾ ਵਿਚ ਫੇਰ ਬਦਲ ਕੀਤਾ ਜਾਂਦਾ ਹੈ ਤਾਂਕਿ ਇਸ ਤਰ੍ਹਾਂ ਆਪਣੀ ਯੋਜਨਾ ਦਾ ਮੁੱਲਾਂਕਣ ਕੀਤਾ ਜਾਵੇ ਤੇ ਮਿੱਥੇ ਹੋਏ ਟੀਚਿਆਂ ਦੀ ਪੂਰਤੀ ਹੋ ਸਕੇ ।

ਪ੍ਰਸ਼ਨ 3.
ਮਨੁੱਖੀ ਸਾਧਨਾਂ ਦੀ ਹਿ ਵਿਵਸਥਾ ਵਿਚ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਸਾਧਨ ਹਨ ਜੋ ਮਨੁੱਖ ਅੰਦਰ ਹੁੰਦੇ ਹਨ ਇਹ ਹਨ-ਯੋਗਤਾਵਾਂ, ਕੁਸ਼ਲਤਾ, ਰੁਚੀਆਂ, ਗਿਆਨ, ਸ਼ਕਤੀ, ਸਮਾਂ, ਦਿਲਚਸਪੀ, ਮਨੋਬਿਰਤੀ ਆਦਿ । | ਇਹਨਾਂ ਸਾਧਨਾਂ ਦੀ ਯੋਗ ਵਰਤੋਂ ਕਰਕੇ ਘਰ ਪ੍ਰਬੰਧ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ । ਕਿਸੇ ਕੰਮ ਨੂੰ ਕਰਨ ਦੀ ਯੋਗਤਾ ਤੇ ਕੁਸ਼ਲਤਾ ਹੋਵੇ ਤਾਂ ਕੰਮ ਵਿਚ ਰੁਚੀ ਤੇ ਦਿਲਚਸਪੀ ਆਪਣੇ ਆਪ ਪੈਦਾ ਹੋ ਜਾਂਦੀ ਹੈ ।ਨਵੇਂ ਉਪਕਰਣਾਂ ਤੇ ਮਸ਼ੀਨ ਆਦਿ ਬਾਰੇ ਗਿਆਨ ਹੋਵੇ ਤਾਂ ਸਮੇਂ ਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ । ਘਰ ਦੇ ਮੈਂਬਰਾਂ ਦੀ ਸ਼ਕਤੀ ਵੀ ਇਕ ਮਨੁੱਖੀ ਸਾਧਨ ਹੈ ।

ਪ੍ਰਸ਼ਨ 4.
ਗੈਰ ਮਨੁੱਖੀ ਸਾਧਨ ਹਿ ਵਿਵਸਥਾ ਵਿਚ ਕਿਵੇਂ ਲਾਭਕਾਰੀ ਹਨ ?
ਉੱਤਰ-
ਗੈਰ ਮਨੁੱਖੀ ਜਾਂ ਭੌਤਿਕ ਸਾਧਨ ਹਨ-ਧਨ, ਸਮਾਂ, ਜਾਇਦਾਦ, ਸੁਵਿਧਾਵਾਂ ਆਦਿ । ਇਹਨਾਂ ਸਭ ਦੀ ਯੋਗ ਵਰਤੋਂ ਨਾਲ ਹਿ ਵਿਵਸਥਾ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ਤੇ ਪਰਿਵਾਰ ਦੇ ਉਦੇਸ਼ਾਂ ਤੇ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਪਰਿਵਾਰਿਕ ਸਾਧਨਾਂ ਨੂੰ ………………………. ਭਾਗਾਂ ਵਿਚ ਵੰਡਿਆ ਜਾਂਦਾ ਹੈ ।
2. ਮਾਨਵੀ ਸਾਧਨ, ਮਾਨਵ ਦੇ ……………………. ਹੁੰਦੇ ਹਨ ।
3. ਪਰਿਵਾਰਿਕ ਸਾਧਨ ……………………… ਹੁੰਦੇ ਹਨ ।
4. ……………………. ਵਿਚ ਹੀ ਮਨੁੱਖਾਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ।
5. ਸਾਧਨ ਸਾਡੀ ……………………… ਦੀ ਪੂਰਤੀ ਕਰਦੇ ਹਨ ।
ਉੱਤਰ-
1. ਦੋ,
2. ਅੰਦਰ,
3. ਸੀਮਤ,
4. ਘਰ,
5. ਇੱਛਾਵਾਂ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਹਿ ਨਿਰਮਾਤਾ ਦਾ ਫ਼ਰਜ਼ ਆਮ ਤੌਰ ਤੇ ਕੌਣ ਨਿਭਾਉਂਦਾ ਹੈ ?
ਉੱਤਰ-
ਸੁਆਣੀ ।

ਪ੍ਰਸ਼ਨ 2.
ਸੀਮਤ ਸਾਧਨਾਂ ਦੁਆਰਾ ਕਾਰਜੇ ਵਧੀਆ ਕਿਵੇਂ ਹੋ ਸਕਦਾ ਹੈ ?
ਉੱਤਰ-
ਚੰਗੀ ਵਿਵਸਥਾ ਦੁਆਰਾ ।

ਪ੍ਰਸ਼ਨ 3.
ਸਮੇਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ।

ਠੀਕ/ਗਲਤ ਦੱਸੋ

1. ਸਾਧਨ ਦੋ ਤਰ੍ਹਾਂ ਦੇ ਹੁੰਦੇ ਹਨ-ਮਨੁੱਖੀ ਸਾਧਨ, ਭੌਤਿਕ ਸਾਧਨ ।
ਉੱਤਰ-
ਠੀਕ

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

2. ਸਾਧਨ ਅਸੀਮਿਤ ਹੁੰਦੇ ਹਨ ।
ਉੱਤਰ-
ਗਲਤ

3. ਸਾਧਨਾਂ ਦੀ ਉੱਚਿਤ ਵਰਤੋਂ ਨਾਲ ਸਾਡੀਆਂ ਇਛਾਵਾਂ ਦੀ ਪੂਰਤੀ ਹੁੰਦੀ ਹੈ ।
ਉੱਤਰ-
ਠੀਕ

4. ਸਮਾਂ ਅਜਿਹਾ ਸਾਧਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੁੰਦਾ ਹੈ ।
ਉੱਤਰ-
ਠੀਕ

5. ਪਰਿਵਾਰ ਦਾ ਆਕਾਰ ਤੇ ਰਚਨਾ ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ ।
ਉੱਤਰ-
ਗਲਤ

6. ਸਹੀ ਨਿਰਣਾ ਘਰ ਦੀ ਵਿਵਸਥਾ ਵਿੱਚ ਬੜਾ ਲਾਭਦਾਇਕ ਹੈ ।
ਉੱਤਰ-
ਠੀਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਹੈ
(A) ਪਰਿਵਾਰ ਦਾ ਆਕਾਰ
(B) ਘਰ ਦੀ ਸਥਿਤੀ
(C) ਰੁੱਤ ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 3 ਪਰਿਵਾਰਿਕ ਸਾਧਨਾਂ ਦੀ ਵਿਵਸਥਾ

ਪ੍ਰਸ਼ਨ 2.
ਹੇਠ ਲਿਖਿਆਂ ਵਿਚ ਠੀਕ ਹੈ-
(A) ਜਦੋਂ ਕਿਸੇ ਕੰਮ ਨੂੰ ਕਰਨ ਲਈ ਸਮਾਂ ਅਤੇ ਸ਼ਕਤੀ ਦੀ ਵਰਤੋਂ ਹੁੰਦੀ ਹੈ ਤਾਂ ਥਕਾਵਟ ਮਹਿਸੂਸ ਹੁੰਦੀ ਹੈ-
(B) ਸਾਧਨ ਸੀਮਿਤ ਹੁੰਦੇ ਹਨ
(C) ਸਹੀ ਨਿਰਣੇ ਲੈਣ ਲਈ ਸਮਾਂ, ਸ਼ਕਤੀ, ਧਨ ਆਦਿ ਦੀ ਬੱਚਤ ਹੋ ਸਕਦੀ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਠੀਕ ਤੱਥ ਹੈ-
(A) ਸਾਧਨ ਅਸੀਮਿਤ ਹੁੰਦੇ ਹਨ
(B) ਸਾਧਨਾਂ ਦੀ ਉਪਯੋਗਤਾ ਨਹੀਂ ਹੁੰਦੀ ਹੈ
(C) ਧਨ ਗੈਰ-ਮਨੁੱਖੀ ਸਾਧਨ ਹੈ
(D) ਸਾਰੇ ਠੀਕ ।
ਉੱਤਰ-
(C) ਧਨ ਗੈਰ-ਮਨੁੱਖੀ ਸਾਧਨ ਹੈ

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

Punjab State Board PSEB 9th Class Home Science Book Solutions Chapter 6 ਰਸੋਈ ਦਾ ਪ੍ਰਬੰਧ Textbook Exercise Questions and Answers.

PSEB Solutions for Class 9 Home Science Chapter 6 ਰਸੋਈ ਦਾ ਪ੍ਰਬੰਧ

Home Science Guide for Class 9 PSEB ਰਸੋਈ ਦਾ ਪ੍ਰਬੰਧ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਰਸੋਈ ਘਰ ਦਾ ਮਹੱਤਵਪੂਰਨ ਹਿੱਸਾ ਕਿਉਂ ਹੁੰਦੀ ਹੈ ?
ਉੱਤਰ-
ਰਸੋਈ ਵਿਚ ਘਰ ਦੇ ਮੈਂਬਰਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ ਤੇ ਗਹਿਣੀ ਦਾ ਮੁੱਖ ਕੰਮ ਰਸੋਈ ਵਿਚ ਹੀ ਹੁੰਦਾ ਹੈ ਤੇ ਉਸ ਦਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਬੀਤਦਾ ਹੈ । ਇਸ ਤਰ੍ਹਾਂ ਰਸੋਈ ਘਰ ਦਾ ਮਹੱਤਵਪੂਰਨ ਹਿੱਸਾ ਹੈ ।

ਪ੍ਰਸ਼ਨ 2.
ਪੁਰਾਣੀ ਕਿਸਮ ਅਤੇ ਨਵੀਂ ਕਿਸਮ ਦੀ ਰਸੋਈ ਵਿਚ ਮੁੱਖ ਅੰਤਰ ਕੀ ਹੈ?
ਉੱਤਰ-
ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਜ਼ਮੀਨ ਤੇ ਬੈਠ ਕੇ ਕੀਤਾ ਜਾਂਦਾ ਸੀ । ਜਿਵੇਂ ਖਾਣਾ ਪਕਾਉਣਾ ਤੇ ਖਾਣਾ ਖਾਣ ਲਈ ਵੀ ਪਟੜੇ ਜਾਂ ਪੀੜੀ ਤੇ ਹੀ ਬੈਠਿਆ ਜਾਂਦਾ ਸੀ । . ਨਵੀਂ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਖੜੇ ਹੋ ਕੇ ਕੀਤਾ ਜਾਂਦਾ ਹੈ ਤੇ ਬਾਰ-ਬਾਰ ਉੱਠਣ ਬੈਠਣ ਲਈ ਸਮਾਂ ਤੇ ਸ਼ਕਤੀ ਖ਼ਰਾਬ ਨਹੀਂ ਹੁੰਦੀ । ਫਰਿਜ਼ ਵਗੈਰਾ ਵੀ ਰਸੋਈ ਵਿਚ ਹੀ ਹੁੰਦਾ ਹੈ ।

ਪ੍ਰਸ਼ਨ 3.
ਰਸੋਈ ਦੇ ਕੰਮ ਨੂੰ ਕਿਨ੍ਹਾਂ ਕਾਰਜ ਖੇਤਰਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਰਸੋਈ ਘਰ ਵਿਚ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਅਰਥਾਤ ਵੱਖ-ਵੱਖ ਕਾਰਜਾਂ ਦੇ ਪ੍ਰਬੰਧ ਨੂੰ ਕਾਰਜ ਵਿਵਸਥਾ ਕਿਹਾ ਜਾਂਦਾ ਹੈ ।
ਰਸੋਈ ਦੇ ਕੰਮ ਨੂੰ ਤਿੰਨ ਕਾਰਜ ਖੇਤਰਾਂ ਵਿਚ ਵੰਡਿਆ ਗਿਆ ਹੈ ।

  1. ਭੋਜਨ ਦੀ ਤਿਆਰੀ
  2. ਪਕਾਉਣਾ ਤੇ ਵਰਤਾਉਣਾ
  3. ਹੁੰਦੀ ।

ਪ੍ਰਸ਼ਨ 4.
ਨਵੀਂ ਕਿਸਮ ਦੀਆਂ ਰਸੋਈਆਂ ਕਿਹੜੀ-ਕਿਹੜੀ ਪ੍ਰਕਾਰ ਦੀਆਂ ਹੋ ਸਕਦੀਆਂ ਹਨ ?
ਉੱਤਰ-
ਨਵੀਂ ਰਸੋਈ ਵਿਚ ਖੜ੍ਹੇ ਹੋ ਕੇ ਕੰਮ ਕਰਨ ਲਈ ਸ਼ੈਲਫਾਂ ਹੁੰਦੀਆਂ ਹਨ । ਸ਼ੈਲਫ ਦੇ ਅਨੁਸਾਰ ਪੰਜ ਕਿਸਮ ਦੀਆਂ ਰਸੋਈਆਂ ਹੋ ਸਕਦੀਆਂ ਹਨ ।

  1. ਇਕ ਦੀਵਾਰ ਵਾਲੀ
  2. ਦੋ ਦੀਵਾਰਾਂ ਵਾਲੀ
  3. ਐਲ (L) ਸ਼ਕਲ ਵਾਲੀ .
  4. ਯੂ (U) ਸ਼ਕਲ ਵਾਲੀ ਅਤੇ
  5. ਟੁੱਟਿਆ ਯੂ (U) ਸ਼ਕਲ ਵਾਲੀ ।

ਪ੍ਰਸ਼ਨ 5.
ਰਸੋਈ ਵਿਚ ਬਿਜਲੀ ਦੇ ਸਵਿਚ ਕਿੰਨੇ ਕੁ ਚਾਹੀਦੇ ਹਨ ?
ਉੱਤਰ-
ਰਸੋਈ ਵਿਚ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਦੇ ਹਿਸਾਬ ਨਾਲ ਸਵਿਚ ਹੋਣੇ ਚਾਹੀਦੇ ਹਨ । ਬੇਲੋੜੇ ਵਿਚ ਨਹੀਂ ਲਗਾਉਣੇ ਚਾਹੀਦੇ ।

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਪ੍ਰਸ਼ਨ 6.
ਰਸੋਈ ਦਾ ਰੰਗ ਕਿਹੋ ਜਿਹਾ ਚਾਹੀਦਾ ਹੈ ਅਤੇ ਕਿਉਂ ?
ਉੱਤਰ-
ਰਸੋਈ ਵਿਚ ਹਲਕੇ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਹਲਕੇ ਰੰਗ ਖੁੱਲ੍ਹੇਪਣ ਦਾ ਅਹਿਸਾਸ ਕਰਵਾਉਂਦੇ ਹਨ ।

ਪ੍ਰਸ਼ਨ 7.
ਰਸੋਈ ਨਾਲ ਸਟੋਰ ਦੀ ਜ਼ਰੂਰਤ ਕਦੋਂ ਅਤੇ ਕਿਉਂ ਹੁੰਦੀ ਹੈ ?
ਉੱਤਰ-
ਜਿਹੜੇ ਘਰਾਂ ਵਿਚ ਰਸੋਈ ਦਾ ਸਾਮਾਨ ਇਕੱਠਾ ਖ਼ਰੀਦਿਆ ਜਾਂਦਾ ਹੈ ਉਹਨਾਂ ਘਰਾਂ ਵਿਚ ਰਸੋਈ ਦੇ ਨਾਲ ਸਟੋਰ ਵੀ ਹੋਣਾ ਚਾਹੀਦਾ ਹੈ ।

ਪ੍ਰਸ਼ਨ 8.
ਮੱਖੀ ਮੱਛਰ ਤੋਂ ਬਚਣ ਲਈ ਤੁਸੀਂ ਰਸੋਈ ਵਿਚ ਕੀ ਉਪਬੰਧ ਕਰੋਗੇ ?
ਉੱਤਰ-ਮੱਛਰ ਮੱਖੀ ਤੋਂ ਬਚਾਅ ਲਈ ਰਸੋਈ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਜਾਲੀ ਦੇ ਦਰਵਾਜ਼ੇ ਹਮੇਸ਼ਾਂ ਬੰਦ ਰੱਖਣੇ ਚਾਹੀਦੇ ਹਨ । ਰਸੋਈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 9.
ਰਸੋਈ ਦੀ ਸਫ਼ਾਈ ਕਿਉਂ ਜ਼ਰੂਰੀ ਹੈ ?
ਉੱਤਰ-
ਰਸੋਈ ਦੀ ਸਾਫ਼-ਸਫ਼ਾਈ ਇਸ ਲਈ ਜ਼ਰੂਰੀ ਹੈ ਕਿਉਂਕਿ ਜੇ ਰਸੋਈ ਗੰਦੀ ਹੋਵੇ ਤਾਂ ਕਈ ਜੀਵ ਜੰਤੂਆਂ ਨੂੰ ਆਪਣਾ ਘਰ ਬਣਾਉਣ ਦਾ ਮੌਕਾ ਮਿਲ ਜਾਵੇਗਾ ਕਿਉਂਕਿ ਰਸੋਈ ਵਿਚ ਖਾਧ-ਪਦਾਰਥ ਉਹਨਾਂ ਨੂੰ ਆਸਾਨੀ ਨਾਲ ਉਪਲੱਬਧ ਹੋ ਸਕਦੇ ਹਨ । ਰਸੋਈ ਦਾ ਪ੍ਰਬੰਧ ‘ ਰਸੋਈ ਵਿਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕਦੀ ਇਸ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਰਸੋਈ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 10.
ਘਰ ਵਿਚ ਰਸੋਈ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-

  • ਰਸੋਈ ਦੀ ਚੋਣ ਘਰ ਅਤੇ ਘਰ ਵਾਲਿਆਂ ਦੀ ਗਿਣਤੀ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ ।
  • ਰਸੋਈ ਅਜਿਹੀ ਥਾਂ ਤੇ ਹੋਣੀ ਚਾਹੀਦੀ ਹੈ ਜਿੱਥੇ ਹਵਾ ਅਤੇ ਸਿੱਧੀ ਰੋਸ਼ਨੀ ਪਹੁੰਚ ਸਕੇ ।
  • ਦਰਵਾਜ਼ੇ ਅਤੇ ਖਿੜਕੀਆਂ ਹਵਾ ਦੀ ਦਿਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ ।
  • ਰਸੋਈ ਵਿਚ ਅੱਗ ਦੀ ਗਰਮੀ ਹੁੰਦੀ ਹੈ ਇਸ ਲਈ ਰਸੋਈ ਵਿਚ ਧੁੱਪ ਨਹੀਂ ਆਉਣੀ ਚਾਹੀਦੀ । ਨਹੀਂ ਤਾਂ ਗਰਮੀਆਂ ਵਿੱਚ ਰਸੋਈ ਜ਼ਿਆਦਾ ਗਰਮ ਹੋ ਜਾਵੇਗੀ ।
  • ਰਸੋਈ ਨਾ ਤਾਂ ਬਹੁਤੀ ਵੱਡੀ ਹੋਵੇ ਤੇ ਨਾ ਹੀ ਬਹੁਤੀ ਛੋਟੀ । ਛੋਟੀ ਰਸੋਈ ਵਿਚ ਕੰਮ ਕਰਨਾ ਔਖਾ ਹੋ ਜਾਂਦਾ ਹੈ ਤੇ ਜ਼ਿਆਦਾ ਵੱਡੀ ਰਸੋਈ ਵਿਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ।
  • ਰਸੋਈ ਨੂੰ ਸ਼ੌਚਾਲਯ ਅਤੇ ਨਾਲੀਆਂ ਤੋਂ ਦੂਰ ਬਣਾਉ ਤਾਂ ਕਿ ਇਹਨਾਂ ਵਿਚਲੀ ਦੁਰਗੰਧ ਰਸੋਈ ਤਕ ਨਾ ਪਹੁੰਚ ਸਕੇ ।

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਪ੍ਰਸ਼ਨ 11.
ਰਸੋਈ ਘਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ । ਇਸ ਤੱਥ ਨੂੰ ਸਪੱਸ਼ਟ ਕਰੋ ।
ਉੱਤਰ-
ਮਨੁੱਖ ਕੰਮ ਕਾਜ ਕਰਨ ਲਈ ਊਰਜਾ ਭੋਜਨ ਤੋਂ ਪ੍ਰਾਪਤ ਕਰਦਾ ਹੈ ਤੇ ਭੋਜਨ ਰਸੋਈ ਘਰ ਵਿਚ ਪਕਾਇਆ ਜਾਂਦਾ ਹੈ । ਇਸ ਤਰ੍ਹਾਂ ਰਸੋਈ ਦਾ ਮਨੁੱਖ ਦੇ ਜੀਵਨ ਵਿਚ ਕਾਫ਼ੀ ਮਹੱਤਵਪੂਰਨ ਸਥਾਨ ਹੈ । ਹਿਣੀ ਰਸੋਈ ਦੀ ਮਾਲਕਣ ਹੁੰਦੀ ਹੈ, ਉਸ ਦਾ ਕਾਫ਼ੀ ਸਮਾਂ ਰਸੋਈ ਵਿਚ ਹੀ ਬੀਤਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਸੋਈ ਘਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ।

ਪ੍ਰਸ਼ਨ 12.
ਰਸੋਈ ਵਿਚ ਕੰਮ ਕਰਨ ਦੇ ਮੁੱਖ ਕੇਂਦਰ ਕਿਹੜੇ ਹਨ ਅਤੇ ਇੱਥੇ ਕੀ-ਕੀ ਕੰਮ ਕੀਤੇ ਜਾਂਦੇ ਹਨ ?
ਉੱਤਰ-
ਰਸੋਈ ਵਿਚ ਕੰਮ ਕਰਨ ਦੇ ਤਿੰਨ ਮੁੱਖ ਕੇਂਦਰ ਹਨ-

  1. ਭੋਜਨ ਦੀ ਤਿਆਰੀ,
  2. ਭੋਜਨ ਪਕਾਉਣਾ ਤੇ ਵਰਤਾਉਣਾ ਅਤੇ
  3. ਹੁੰਦੀ ।

1. ਭੋਜਨ ਦੀ ਤਿਆਰੀ – ਭੋਜਨ ਪਕਾਉਣ ਤੋਂ ਪਹਿਲਾਂ ਸਬਜ਼ੀਆਂ ਨੂੰ ਛਿੱਲਣ, ਕੱਟਣ, ਚੁਣਨ ਆਦਿ ਦੀ ਤਿਆਰੀ ਕੀਤੀ ਜਾਂਦੀ ਹੈ । ਖਾਣਾ ਪਕਾਉਣ ਲਈ ਹੋਰ ਸੰਬੰਧਤ ਕਾਰਜ ਵੀ ਇੱਥੇ ਹੀ ਹੁੰਦੇ ਹਨ । ਇਸ ਲਈ ਰਸੋਈ ਖੁੱਲ੍ਹੀ-ਡੁੱਲ੍ਹੀ ਹੋਣੀ ਚਾਹੀਦੀ ਹੈ । ਸਮਾਂ ਅਤੇ ਸ਼ਕਤੀ ਬਚਾਉਣ ਲਈ ਹੁੰਦੀ ਅਤੇ ਖਾਣਾ ਪਕਾਉਣ ਵਾਲੀ ਜਗ੍ਹਾ ਨੇੜੇ-ਨੇੜੇ ਹੋਣੀਆਂ ਚਾਹੀਦੀਆਂ ਹਨ ਅਤੇ ਰੈਫਰੀਜ਼ਰੇਟਰ ਦਾ ਦਰਵਾਜ਼ਾ ਜਿਸ ਪਾਸੇ ਖੁੱਲ੍ਹਦਾ ਹੋਵੇ ਕਾਊਂਟਰ (ਸ਼ੈਲਫ) ਵੀ ਉਸੇ ਪਾਸੇ ਹੀ ਹੋਣੀ ਚਾਹੀਦੀ ਹੈ ।

2. ਭੋਜਨ ਪਕਾਉਣ ਅਤੇ ਵਰਤਾਉਣ ਵਾਲੀ ਥਾਂ – ਰਸੋਈ ਦੇ ਇਸ ਹਿੱਸੇ ਵਿਚ ਖਾਣਾ ਪਕਾ ਕੇ ਗਰਮ ਗਰਮ ਵਰਤਾਇਆ ਜਾਂਦਾ ਹੈ । ਇੱਥੇ ਬਿਜਲੀ ਦਾ ਚੁੱਲਾ, ਗੈਸ, ਸਟੋਵ ਜਾਂ ਅੰਗੀਠੀ ਆਦਿ ਰੱਖਿਆ ਹੁੰਦਾ ਹੈ । ਜਿਸ ਦੇ ਆਲੇ-ਦੁਆਲੇ ਜਗਾ ਖੁੱਲ੍ਹੀ ਹੋਣੀ ਚਾਹੀਦੀ ਹੈ ਤਾਂ ਜੋ ਖਾਣਾ ਪਕਾਉਣ ਵੇਲੇ ਸੌਖ ਰਹੇ | ਖਾਣਾ ਪਕਾਉਣ ਵਾਲੇ ਬਰਤਨ ਇਸ ਜਗਾ ਦੇ ਨੇੜੇ ਹੀ ਸ਼ੈਲਫ਼ ਪਾ ਕੇ ਰੱਖਣ ਦੀ ਜਗ੍ਹਾ ਬਣਾ ਲੈਣੀ ਚਾਹੀਦੀ ਹੈ । ਕੜਛੀਆਂ ਅਤੇ ਚਮਚ ਆਦਿ ਟੰਗਣ ਲਈ ਵੀ ਖੁੰਟੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ।

3. ਹੁੰਦੀ – ਹੌਦੀ ਦੀ ਵਰਤੋਂ ਆਮ ਤੌਰ ‘ਤੇ ਬਰਤਨ ਸਾਫ਼ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ । ਰੈਫਰੀਜ਼ਰੇਟਰ ਵਿਚ ਭੋਜਨ ਪਦਾਰਥ ਰੱਖਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋਣ ਲਈ ਵੀ ਹੁੰਦੀ ਦੀ ਵਰਤੋਂ ਹੁੰਦੀ ਹੈ | ਖਾਣਾ ਪਕਾਉਣ ਅਤੇ ਇਸ ਦੀ ਤਿਆਰੀ ਵੇਲੇ ਵੀ ਪਾਣੀ ਇੱਥੇ ਲੱਗੀ ਟੂਟੀ ਤੋਂ ਲਿਆ ਜਾਂਦਾ ਹੈ । ਇਸ ਲਈ ਰਸੋਈ ਵਿਚ ਹੁੰਦੀ ਸੌਖੀ ਪਹੁੰਚ ਅੰਦਰ ਹੋਣੀ ਚਾਹੀਦੀ ਹੈ, ਖੂੰਜੇ ਵਿਚ ਨਹੀਂ । ਹੌਦੀ ਦੇ ਨੇੜੇ ਬਰਤਨ ਤੇ ਲੋੜੀਂਦਾ ਸਮਾਨ ਰੱਖਣ ਦੀ ਥਾਂ ਵੀ ਹੋਣੀ ਚਾਹੀਦੀ ਹੈ । ਆਸੇ ਪਾਸੇ ਦਾ ਪਾਣੀ ਨੁਚੜ ਕੇ ਹਿੰਦੀ ਵਿਚ ਹੀ ਪੈਣਾ ਚਾਹੀਦਾ ਹੈ ।

ਪ੍ਰਸ਼ਨ 13.
ਰਸੋਈ ਦੀ ਬਣਤਰ ਤੋਂ ਤੁਸੀਂ ਕੀ ਸਮਝਦੇ ਹੋ ? ਨਵੀਂ ਅਤੇ ਪੁਰਾਣੀ ਕਿਸਮ ਦੀ ਰਸੋਈ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਰਸੋਈ ਦੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਤੇ ਇਹਨਾਂ ਦਰਵਾਜ਼ਿਆਂ ਨੂੰ ਹਮੇਸ਼ਾ ਬੰਦ ਰੱਖਣਾ ਚਾਹੀਦਾ ਹੈ । ਇਸ ਤਰ੍ਹਾਂ ਮੱਖੀ ਮੱਛਰ ਰਸੋਈ ਵਿਚ ਨਹੀਂ ਵੜ ਸਕੇਗਾ | ਰਸੋਈ ਵਿਚ ਰੋਸ਼ਨਦਾਨਾਂ ਦਾ ਹੋਣਾ ਲਾਜ਼ਮੀ ਹੈ । | ਰਸੋਈ ਦਾ ਧੂੰਆਂ ਕੱਢਣ ਲਈ ਚਿਮਨੀ ਜਾਂ ਐਗਜ਼ਾਸਟ ਪੱਖਾ ਲੱਗਾ ਲੈਣਾ ਚਾਹੀਦਾ ਹੈ । ਆਮ ਪਰਿਵਾਰ ਲਈ ਰਸੋਈ ਦਾ ਆਕਾਰ 9′ × 10’ ਫੁੱਟ ਦਾ ਹੁੰਦਾ ਹੈ । ਪਰ ਇਹ ਘਰ ਦੇ ਆਕਾਰ ਦੇ ਅਨੁਸਾਰ ਵੀ ਹੋ ਸਕਦਾ ਹੈ ।

ਨਵੀਂ ਅਤੇ ਪੁਰਾਣੀ ਕਿਸਮ ਦੀ ਰਸੋਈ ਵਿਚ ਅੰਤਰ-ਪੁਰਾਣੇ ਕਿਸਮ ਦੀ ਰਸੋਈ ਵਿਚ ਜ਼ਮੀਨ ਤੇ ਬੈਠ ਕੇ ਹੀ ਸਾਰਾ ਕੰਮ ਕੀਤਾ ਜਾਂਦਾ ਹੈ | ਪਰ ਨਵੇਂ ਕਿਸਮ ਦੀਆਂ ਰਸੋਈਆਂ ਵਿਚ ਖੜੇ ਹੋ ਕੇ ਸਾਰਾ ਕੰਮ ਕੀਤਾ ਜਾਂਦਾ ਹੈ । ਇਸ ਲਈ ਸ਼ੈਲਫ਼ਾਂ ਪਾਈਆਂ ਜਾਂਦੀਆਂ ਹਨ । ਇਹਨਾਂ ਸ਼ੈਲਫ਼ਾਂ ਦੀ ਉਚਾਈ ਆਮ ਕਰਕੇ ਫ਼ਰਸ਼ ਤੋਂ 21/2 ਫੁੱਟ ਹੁੰਦੀ ਹੈ ਪਰ ਤ੍ਰਿਣੀ ਦੀ ਲੰਬਾਈ ਮੁਤਾਬਿਕ ਇਹ ਉਚਾਈ ਵੱਧ-ਘੱਟ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 14.
ਨਵੀਂ ਕਿਸਮ ਦੀਆਂ ਤਿੰਨ ਰਸੋਈਆਂ ਬਾਰੇ ਦੱਸੋ ।
ਉੱਤਰ-
ਰਸੋਈ ਵਿਚ ਪਾਈ ਜਾਣ ਵਾਲੀ ਸ਼ੈਲਫ਼ ਦੇ ਅਨੁਸਾਰ ਰਸੋਈਆਂ ਪੰਜ ਤਰ੍ਹਾਂ ਦੀਆਂ ਹਨ । ਇਹਨਾਂ ਵਿਚੋਂ ਤਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ
1. ਐੱਲ ਸ਼ਕਲ (L) ਦੀ ਰਸੋਈ – ਆਮ ਘਰਾਂ ਵਿਚ (L) ਸ਼ਕਲ ਦੀ ਰਸੋਈ ਹੀ ਪ੍ਰਚਲਿਤ ਹੈ ।ਇਕ ਬਾਹੀ ਲੰਬੀ ਅਤੇ ਦੂਸਰੀ ਛੋਟੀ ਹੁੰਦੀ ਹੈ । ਅਜਿਹੀ ਰਸੋਈ ਵਿਚ ਆਮ ਤੌਰ ‘ਤੇ ਲੰਬੇ ਪਾਸੇ ਕੰਮ ਕਰਨ ਦੇ ਦੋ ਕੇਂਦਰ ਜਿਵੇਂ ਹੁੰਦੀ ਅਤੇ ਤਿਆਰੀ ਦਾ ਕੇਂਦਰ ਹੁੰਦਾ ਹੈ ਅਤੇ ਛੋਟੀ ਬਾਹੀ ਵਾਲੇ ਪਾਸੇ ਖਾਣਾ ਪਕਾਉਣ ਦਾ ਕੇਂਦਰ ਹੁੰਦਾ ਹੈ ।
PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ 1

2. ਯੂ (U) ਸ਼ਕਲ ਦੀ ਰਸੋਈ – ਰਸੋਈਆਂ ਵਿਚੋਂ ਯੂ ਕਿਸਮ ਦੀ ਰਸੋਈ ਸਾਰੀਆਂ ਕਿਸਮਾਂ ਤੋਂ ਚੰਗੀ ਮੰਨੀ ਜਾਂਦੀ ਹੈ ਅਤੇ ਇਹ ਕਾਫ਼ੀ ਪ੍ਰਚਲਿਤ ਵੀ ਹੈ । ਅਜਿਹੀ ਰਸੋਈ ਵਿਚ ਖਾਣਾ ਪਕਾਉਣ ਦਾ ਕੇਂਦਰ ਇਕ ਬਾਹੀ ਦੇ ਦਰਮਿਆਨ ਹੁੰਦਾ ਹੈ ਅਤੇ ਦੂਸਰੀ ਬਾਹੀ ਤਿਆਰੀ ਦੇ ਕੇਂਦਰ ਵਜੋਂ ਵਰਤੀ ਜਾਂਦੀ ਹੈ । ਹੌਦੀ ਯੂ ਦੇ ਤਲ ਤੇ ਹੋ ਸਕਦੀ ਹੈ । ਅਜਿਹੀ ਰਸੋਈ ਵਿਚ ਕੰਮ ਕਰਨ ਲਈ ਅਤੇ ਸਮਾਨ ਰੱਖਣ ਲਈ ਅਲਮਾਰੀਆਂ ਬਣਾਉਣ ਲਈ ਕਾਫ਼ੀ ਥਾਂ ਹੁੰਦੀ ਹੈ । ਅਜਿਹੀ ਰਸੋਈ ਵਿਚ ਜ਼ਿਆਦਾ ਤੁਰਨਾ-ਫਿਰਨਾ ਨਹੀਂ ਪੈਂਦਾ ਅਤੇ ਰਸੋਈ ਲਾਂਘਾ ਵੀ ਨਹੀਂ ਬਣਦੀ ।
PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ 2

3. ਟੁੱਟਿਆ ਧੂ (U) ਸ਼ਕਲ ਦੀ ਰਸੋਈ – ਅਜਿਹੀ ਰਸੋਈ ਵਿਚ ਯੂ (U) ਦੇ ਤਲ ਵਾਲੇ ਪਾਸੇ ਸ਼ੈਲਫ ਪੂਰੀ ਨਹੀਂ ਹੁੰਦੀ ਪਰ ਯੂ ਸ਼ਕਲ ਦੀ ਰਸੋਈ ਵਾਂਗ ਇਸ ਵਿਚ ਵੀ ਕੰਮ ਕਰਨ ਲਈ ਅਤੇ ਸਮਾਨ ਰੱਖਣ ਲਈ ਕਾਫ਼ੀ ਥਾਂ ਹੁੰਦੀ ਹੈ ।
PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ 3

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਪ੍ਰਸ਼ਨ 15.
ਰਸੋਈ ਦਾ ਸਾਜੋ ਸਮਾਨ ਰੱਖਣ ਲਈ ਕੀ-ਕੀ ਉਪਬੰਧ ਕੀਤਾ ਜਾ ਸਕਦਾ ਹੈ ?
ਉੱਤਰ-
ਰਸੋਈ ਵਿਚ ਸਮਾਨ ਰੱਖਣ ਲਈ ਦੀਵਾਰਾਂ ਵਿਚ ਅਲਮਾਰੀਆਂ ਜਾਂ ਰੈਕ ਬਣਾਏ ਹੁੰਦੇ ਹਨ ।
PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ 4
ਅਲਮਾਰੀਆਂ ਆਪਣੀ ਜ਼ਰੂਰਤ ਅਨੁਸਾਰ ਘੱਟ ਜਾਂ ਵੱਧ ਬਣਾਈਆਂ ਜਾ ਸਕਦੀਆਂ ਹਨ । ਸ਼ੈਲਫਾਂ, ਰੈਕ ਜਾਂ ਅਲਮਾਰੀਆਂ ਕੰਮ ਕਰਨ ਦੇ ਹਰੇਕ ਕੇਂਦਰ ਜਿਵੇਂ ਭੋਜਨ ਦੀ ਤਿਆਰੀ, ਪਕਾਉਣ ਦਾ ਕੇਂਦਰ ਅਤੇ ਹੌਦੀ ਅਨੁਸਾਰ ਹੀ ਬਣਾਈਆਂ ਜਾਂਦੀਆਂ ਹਨ । ਰਸੋਈ ਵਿਚ ਬਰਤਨ ਰੱਖਣ ਲਈ ਐਲੂਮੀਨੀਅਮ ਜਾਂ ਸਟੀਲ ਦੇ ਸਟੈਂਡ ਵੀ ਲਏ ਜਾ ਸਕਦੇ ਹਨ । ਇਹ ਦੀਵਾਰ ਵਿਚ ਵੀ ਫਿਟ ਹੋ ਜਾਂਦੇ ਹਨ । ਇਹਨਾਂ ਵਿਚ ਪਲੇਟਾਂ, ਕਟੋਰੀਆਂ, ਗਿਲਾਸ, ਡੂੰਗੇ ਆਦਿ ਰੱਖਣ ਲਈ ਵੱਖਰੀ-ਵੱਖਰੀ ਥਾਂ ਹੁੰਦੀ ਹੈ ।
ਵਸਤੂਆਂ ਨੂੰ ਰੈਫਰੀਜਰੇਟਰ ਜਾਂ ਜਾਲੀਦਾਰ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ । ਕੋਈ ਵੀ ਵਸਤੁ ਨੰਗੀ ਨਹੀਂ ਰੱਖਣੀ ਚਾਹੀਦੀ ।

ਪ੍ਰਸ਼ਨ 16.
ਰਸੋਈ ਦੀ ਯੋਜਨਾ ਬਣਾਉਂਦੇ ਸਮੇਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ? .
ਉੱਤਰ-
ਰਸੋਈ ਦੀ ਯੋਜਨਾ ਬਣਾਉਣ ਵੇਲੇ ਵਿਚਾਰਨ ਵਾਲੀਆਂ ਗੱਲਾਂ ਇਸ ਤਰ੍ਹਾਂ ਹਨ-

  • ਪਾਣੀ ਲਈ ਹਿੰਦੀ ਵਿਚ ਟੁਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜਾਂ ਫਿਰ ਕਿਸੇ ਬਾਲਟੀ ਆਦਿ ਨੂੰ ਟੂਟੀ ਲਾ ਕੇ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ ਹੈ ।
  • ਰਸੋਈ ਵਿਚ ਸਮਾਨ ਰੱਖਣ ਲਈ ਅਲਮਾਰੀਆਂ, ਰੈਕ ਆਦਿ ਤੇ ਕੜਛੀਆਂ, ਚਮਚੇ, ਚਾਕੂ ਆਦਿ ਟੰਗਣ ਲਈ ਖੁੰਟੀਆਂ ਆਦਿ ਹੋਣੀਆਂ ਚਾਹੀਦੀਆਂ ਹਨ ।
  • ਰਸੋਈ ਦਾ ਫਰਸ਼ ਪੱਕਾ ਸੰਗਮਰਮਰ, ਰੰਗਦਾਰ ਟਾਇਲਾ, ਲਿਨੋਲੀਅਮ ਆਦਿ ਦਾ ਅਤੇ ਜਲਦੀ ਸਾਫ਼ ਹੋ ਸਕਣ ਵਾਲਾ ਅਤੇ ਜ਼ਿਆਦਾ ਢਲਾਨ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਆਸਾਨੀ ਨਾਲ ਧੋਇਆ ਜਾ ਸਕੇ । ਪਰ ਰਸੋਈ ਦਾ ਫਰਸ਼ ਤਿਲਕਣਾ ਨਹੀਂ ਹੋਣਾ ਚਾਹੀਦਾ ।
  • ਫਰਸ਼ ਦੀ ਤਰ੍ਹਾਂ ਰਸੋਈ ਦੀਆਂ ਦੀਵਾਰਾਂ ਵੀ ਸਾਫ਼ ਹੋ ਸਕਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਇਹਨਾਂ ਤੇ ਪੇਂਟ ਜਾਂ ਧੋ ਹੋ ਸਕਣ ਵਾਲੇ ਪੇਪਰ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ।
  • ਰਸੋਈ ਵਿਚ ਇਕ ਹੀ ਦਰਵਾਜ਼ਾ ਰੱਖਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਦਰਵਾਜ਼ੇ ਕੰਮ ਕਰਨ ਦੀ ਥਾਂ ਘਟਾਉਂਦੇ ਹਨ ਤੇ ਤੁਰਨ ਫਿਰਨ ਵਿਚ, ਸਮਾਨ ਰੱਖਣ ਵਿਚ ਰੁਕਾਵਟ ਵੀ ਪੈਦਾ ਕਰਦੇ ਹਨ ।
  • ਰਸੋਈ ਵਿਚ ਹਵਾ ਤੇ ਰੌਸ਼ਨੀ ਦਾ ਠੀਕ ਪ੍ਰਬੰਧ ਹੋ ਸਕੇ ਇਸ ਲਈ ਇਸ ਨੂੰ ਬਾਹਰ ਵੱਲ ਹੋਣਾ ਚਾਹੀਦਾ ਹੈ ।
  • ਧੂਆਂ ਬਾਹਰ ਕੱਢਣ ਲਈ ਚੁਲ੍ਹੇ ਉੱਪਰ ਚਿਮਨੀ (ਜਾਂ ਫਿਰ ਐਗਜ਼ਾਸਟ ਫੈਨ) ਜ਼ਰੂਰ ਹੋਣਾ ਚਾਹੀਦਾ ਹੈ । ਨਹੀਂ ਤਾਂ ਧੂੰਆਂ ਦੂਸਰੇ ਕਮਰਿਆਂ ਵਿਚ ਫੈਲ ਜਾਵੇਗਾ ।
  • ਰਸੋਈ ਵਿਚ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਅਨੁਸਾਰ ਹੀ ਬਿਜਲੀ ਦੇ ਵਿੱਚ ਲਗਾਉਣੇ ਚਾਹੀਦੇ ਹਨ ।
  • ਰਸੋਈ ਵਿਚ ਹਮੇਸ਼ਾ ਹਲਕੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਹਲਕੇ ਰੰਗ ਖੁੱਲ੍ਹੇਪਨ ਦਾ ਅਹਿਸਾਸ ਕਰਵਾਉਂਦੇ ਹਨ ।

ਪ੍ਰਸ਼ਨ 17.
ਰਸੋਈ ਦੀ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਰਸੋਈ ਦੇ ਹਰ ਇਕ ਸਥਾਨ ਨੂੰ ਧੋ-ਪੂੰਝ ਕੇ ਸਾਫ਼ ਰੱਖਣਾ ਚਾਹੀਦਾ ਹੈ । ਭੋਜਨ ਖ਼ਤਮ ਹੋਣ ਤੋਂ ਬਾਅਦ ਬਚਿਆ ਹੋਇਆ ਭੋਜਨ ਦੁਸਰੇ ਸਾਫ਼ ਭਾਂਡਿਆਂ ਵਿਚ ਰੱਖ ਕੇ ਜਾਲੀਦਾਰ ਅਲਮਾਰੀ ਜਾਂ ਰੈਫ਼ਰੀਜਰੇਟਰ ਵਿਚ ਰੱਖ ਦੇਣਾ ਚਾਹੀਦਾ ਹੈ । ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਦੀ ਥਾਂ ਤੇ ਹੀ ਸਾਫ਼ ਕੀਤਾ ਜਾਣਾ ਚਾਹੀਦਾ ਹੈ । ਭੋਜਨ ਪਕਾਉਣ ਅਤੇ ਪਰੋਸਣ ਦੇ ਸਥਾਨ ਨੂੰ ਪਹਿਲਾਂ ਗਿੱਲੇ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਭਾਂਡਿਆਂ ਨੂੰ ਸਾਫ਼ ਕਰਕੇ ਉੱਚਿਤ ਸਥਾਨ ਤੇ ਟਿਕਾ ਕੇ ਰੱਖਣਾ ਚਾਹੀਦਾ । ਨਲ, ਫ਼ਰਸ਼, ਸਿੰਕ ਹੁੰਦੀ ਆਦਿ ਨੂੰ ਸਾਫ਼ ਕਰਕੇ ਸੁੱਕਾ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ । ਰਸੋਈ ਘਰ ਦੀ ਚੌਂਕੀ, ਤਖ਼ਤ, ਮੇਜ਼, ਕੁਰਸੀ ਦੀ ਸਫ਼ਾਈ ਵੀ ਹਰ ਰੋਜ਼ ਕੀਤੀ ਜਾਣੀ ਚਾਹੀਦੀ ਹੈ ਅਤੇ ਫ਼ਰਸ਼ ਨੂੰ ਪਾਣੀ ਨਾਲ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ । ਸਿੰਕ (ਹਿੰਦੀ) ਨੂੰ ਝਾੜੂ ਨਾਲ ਜਾਂ ਕੂਚੀ ਨਾਲ ਰਗੜ ਕੇ ਧੋਣਾ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 18.
ਰਸੋਈ ਸਾਡੇ ਘਰ ਦਾ ਸਭ ਤੋਂ ਜ਼ਰੂਰੀ ਅੰਗ ਹੈ ਕਿਉਂ ?
ਉੱਤਰ-
ਮਨੁੱਖ ਦੀ ਸਾਰੀ ਦੌੜ-ਭੱਜ ਦਾ ਮੁੱਖ ਕਾਰਨ ਅਸਲ ਵਿਚ ਢਿੱਡ ਦੀ ਭੁੱਖ ਨੂੰ ਮਿਟਾਉਣਾ ਹੈ ਤੇ ਦੌੜ ਭੱਜ ਕੀਤੀ ਵੀ ਤਾਂ ਹੀ ਜਾ ਸਕਦੀ ਹੈ ਜੇਕਰ ਢਿੱਡ ਭਰਿਆ ਹੋਵੇ । “ਭੁੱਖੇ ਪੇਟ ਭਜਨ ਨਾ ਹੋਵੇ, ਵਾਲੀ ਕਹਾਵਤ ਤੋਂ ਤਾਂ ਸਾਰੇ ਜਾਣੂ ਹੀ ਹਨ । ਭੋਜਨ ਜਿੱਥੇ ਮਨੁੱਖ ਨੂੰ ਕੰਮ ਕਰਨ ਲਈ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ ਉੱਥੇ ਉਸ ਨੂੰ ਜੀਵਿਤ ਰੱਖਣ ਵਿਚ ਵੀ ਸਹਾਈ ਹੈ ।

ਪਰ ਭੋਜਨ ਬਣਾਇਆ ਕਿੱਥੇ ਜਾਂਦਾ ਹੈ, ਰਸੋਈ ਵਿਚ । ਇਸ ਤਰ੍ਹਾਂ ਰਸੋਈ ਮਨੁੱਖ ਦੇ ਜੀਵਨ ਵਿਚ ਖ਼ਾਸ ਅਹਿਮੀਅਤ ਰੱਖਦੀ ਹੈ । ਪੁਰਾਣੇ ਸਮਿਆਂ ਤੋਂ ਹੀ ਇਹ ਵੰਡ ਕਰ ਲਈ ਗਈ ਸੀ ਕਿ ਬਾਹਰਲੇ ਕੰਮ ਆਦਮੀ ਕਰੇਗਾ ਅਤੇ ਘਰ ਦੇ ਕੰਮ ਜਿਵੇਂ ਭੋਜਨ ਪਕਾਉਣਾ ਆਦਿ ਹਿਣੀ ਕਰੇਗੀ । ਇਸ ਤਰ੍ਹਾਂ ਜੇ ਆਦਮੀ ਸਾਰਾ ਦਿਨ ਘਰੋਂ ਬਾਹਰ ਕੰਮ ਕਰਦਾ ਹੈ ਤਾਂ ਹਿਣੀ ਵੀ ਲਗਪਗ ਸਾਰਾ ਦਿਨ ਸੁਆਦਲੇ ਅਤੇ ਸਿਹਤਮੰਦ ਭੋਜਨ ਦੀ ਤਿਆਰੀ ਵਿਚ ਰਸੋਈ ਵਿਚ ਹੀ ਬਿਤਾਉਂਦੀ ਹੈ । ਇਸ ਤਰ੍ਹਾਂ ਰਸੋਈ ਸਾਡੇ ਘਰ ਅਤੇ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ ।

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਪ੍ਰਸ਼ਨ 19.
ਰਸੋਈ ਬਣਾਉਣ ਸਮੇਂ ਤੁਸੀਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
ਰਸੋਈ ਦੀ ਯੋਜਨਾ ਬਣਾਉਣ ਵੇਲੇ ਵਿਚਾਰਨ ਵਾਲੀਆਂ ਗੱਲਾਂ ਇਸ ਤਰ੍ਹਾਂ ਹਨ-

  • ਪਾਣੀ ਲਈ ਹਿੰਦੀ ਵਿਚ ਟੁਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜਾਂ ਫਿਰ ਕਿਸੇ ਬਾਲਟੀ ਆਦਿ ਨੂੰ ਟੂਟੀ ਲਾ ਕੇ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ ਹੈ ।
  • ਰਸੋਈ ਵਿਚ ਸਮਾਨ ਰੱਖਣ ਲਈ ਅਲਮਾਰੀਆਂ, ਰੈਕ ਆਦਿ ਤੇ ਕੜਛੀਆਂ, ਚਮਚੇ, ਚਾਕੂ ਆਦਿ ਟੰਗਣ ਲਈ ਖੁੰਟੀਆਂ ਆਦਿ ਹੋਣੀਆਂ ਚਾਹੀਦੀਆਂ ਹਨ ।
  • ਰਸੋਈ ਦਾ ਫਰਸ਼ ਪੱਕਾ ਸੰਗਮਰਮਰ, ਰੰਗਦਾਰ ਟਾਇਲਾ, ਲਿਨੋਲੀਅਮ ਆਦਿ ਦਾ ਅਤੇ ਜਲਦੀ ਸਾਫ਼ ਹੋ ਸਕਣ ਵਾਲਾ ਅਤੇ ਜ਼ਿਆਦਾ ਢਲਾਨ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਆਸਾਨੀ ਨਾਲ ਧੋਇਆ ਜਾ ਸਕੇ । ਪਰ ਰਸੋਈ ਦਾ ਫਰਸ਼ ਤਿਲਕਣਾ ਨਹੀਂ ਹੋਣਾ ਚਾਹੀਦਾ ।
  • ਫਰਸ਼ ਦੀ ਤਰ੍ਹਾਂ ਰਸੋਈ ਦੀਆਂ ਦੀਵਾਰਾਂ ਵੀ ਸਾਫ਼ ਹੋ ਸਕਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਇਹਨਾਂ ਤੇ ਪੇਂਟ ਜਾਂ ਧੋ ਹੋ ਸਕਣ ਵਾਲੇ ਪੇਪਰ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ।
  • ਰਸੋਈ ਵਿਚ ਇਕ ਹੀ ਦਰਵਾਜ਼ਾ ਰੱਖਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਦਰਵਾਜ਼ੇ ਕੰਮ ਕਰਨ ਦੀ ਥਾਂ ਘਟਾਉਂਦੇ ਹਨ ਤੇ ਤੁਰਨ ਫਿਰਨ ਵਿਚ, ਸਮਾਨ ਰੱਖਣ ਵਿਚ ਰੁਕਾਵਟ ਵੀ ਪੈਦਾ ਕਰਦੇ ਹਨ ।
  • ਰਸੋਈ ਵਿਚ ਹਵਾ ਤੇ ਰੌਸ਼ਨੀ ਦਾ ਠੀਕ ਪ੍ਰਬੰਧ ਹੋ ਸਕੇ ਇਸ ਲਈ ਇਸ ਨੂੰ ਬਾਹਰ ਵੱਲ ਹੋਣਾ ਚਾਹੀਦਾ ਹੈ ।
  • ਧੂਆਂ ਬਾਹਰ ਕੱਢਣ ਲਈ ਚੁਲ੍ਹੇ ਉੱਪਰ ਚਿਮਨੀ (ਜਾਂ ਫਿਰ ਐਗਜ਼ਾਸਟ ਫੈਨ) ਜ਼ਰੂਰ ਹੋਣਾ ਚਾਹੀਦਾ ਹੈ । ਨਹੀਂ ਤਾਂ ਧੂੰਆਂ ਦੂਸਰੇ ਕਮਰਿਆਂ ਵਿਚ ਫੈਲ ਜਾਵੇਗਾ ।
  • ਰਸੋਈ ਵਿਚ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਅਨੁਸਾਰ ਹੀ ਬਿਜਲੀ ਦੇ ਵਿੱਚ ਲਗਾਉਣੇ ਚਾਹੀਦੇ ਹਨ ।
  • ਰਸੋਈ ਵਿਚ ਹਮੇਸ਼ਾ ਹਲਕੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਹਲਕੇ ਰੰਗ ਖੁੱਲ੍ਹੇਪਨ ਦਾ ਅਹਿਸਾਸ ਕਰਵਾਉਂਦੇ ਹਨ ।

ਪ੍ਰਸ਼ਨ 20.
ਨਵੇਂ ਅਤੇ ਪੁਰਾਣੀ ਕਿਸਮ ਦੀਆਂ ਰਸੋਈਆਂ ਬਾਰੇ ਦੱਸੋ ਅਤੇ ਇਹਨਾਂ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਰਸੋਈ ਦੀਆਂ ਕਿਸਮਾਂ-
1. ਪੁਰਾਣੀ ਕਿਸਮ-ਪੁਰਾਣੀ ਕਿਸਮ ਦੀ ਰਸੋਈ ਵਿਚ ਆਮ ਤੌਰ ‘ਤੇ ਸਾਰਾ ਕੰਮ ਜ਼ਮੀਨ ਤੇ ਬੈਠ ਕੇ ਹੀ ਕੀਤਾ ਜਾਂਦਾ ਹੈ । ਭਾਰਤ ਵਿਚ ਬਹੁਤੇ ਘਰਾਂ ਖ਼ਾਸ ਕਰਕੇ ਪਿੰਡਾਂ ਵਿਚ ਇਸ ਤਰ੍ਹਾਂ ਦੀਆਂ ਹੀ ਰਸੋਈਆਂ ਹਨ | ਅਜਿਹੀ ਰਸੋਈ ਵਿਚ ਅੰਗੀਠੀ ਜਾਂ ਚੁੱਲਾ ਜ਼ਮੀਨ ਤੇ ਹੀ ਬਣਾਇਆ ਹੁੰਦਾ ਹੈ । ਬੈਠਣ ਲਈ ਪਟੜੇ ਜਾਂ ਪੀੜ੍ਹੀ ਦੀ ਵਰਤੋਂ ਕੀਤੀ ਜਾਂਦੀ ਹੈ । ਰਸੋਈ ਵਿਚ ਹੀ ਪੀੜ੍ਹੀ ਜਾਂ ਪਟੜੇ ਤੇ ਬੈਠ ਕੇ ਖਾਣਾ ਖਾ ਲਿਆ ਜਾਂਦਾ ਹੈ ।

ਬੈਠ ਕੇ ਖਾਣਾ ਪਕਾਉਂਦੇ ਸਮੇਂ ਕੋਈ ਵੀ ਚੀਜ਼ ਲੈਣ ਜਾਂ ਰੱਖਣ ਵੇਲੇ ਬਾਰ-ਬਾਰ ਉੱਠਣਾ ਪੈਂਦਾ ਹੈ ਜਿਵੇਂ ਬਰਤਨ, ਭੋਜਨ, ਪਾਣੀ ਜਾਂ ਕੋਈ ਹੋਰ ਚੀਜ਼ । ਇਸ ਤਰ੍ਹਾਂ ਉੱਠਣ-ਬੈਠਣ ਤੇ ਕਾਫ਼ੀ ਸਮਾਂ ਅਤੇ ਸ਼ਕਤੀ ਲੱਗ ਜਾਂਦੀ ਹੈ ਕਿਉਂਕਿ ਸਾਰਾ ਸਮਾਨ ਬੈਠਣ ਵਾਲੀ ਜਗਾ ਦੇ ਨੇੜੇ ਨਹੀਂ ਰੱਖਿਆ ਜਾ ਸਕਦਾ | ਸਮੇਂ ਦੇ ਨਾਲ-ਨਾਲ ਸ਼ਕਤੀ ਵੱਧ ਲੱਗਣ ਕਾਰਨ ਸਰੀਰ ਨੂੰ ਵੱਧ ਤਕਲੀਫ਼ ਰਸੋਈ ਦਾ ਪ੍ਰਬੰਧ ਦੇਣੀ ਪੈਂਦੀ ਹੈ । ਸਫ਼ਾਈ ਦੇ ਪੱਖ ਤੋਂ ਵੀ ਇਸ ਤਰੀਕੇ ਨੂੰ ਸਹੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੰਮ ਕਰਦੇ ਹੋਏ ਸਾਰਾ ਸਮਾਨ ਜ਼ਮੀਨ ਤੇ ਹੀ ਰੱਖਣਾ ਪੈਂਦਾ ਹੈ ।

2. ਨਵੀਂ ਕਿਸਮ ਦੀਆਂ ਰਸੋਈਆਂ – ਵਿਗਿਆਨ ਨੇ ਤਰੱਕੀ ਨਾਲ ਨਵੇਂ-ਨਵੇਂ ਉਪਕਰਨਾਂ ਦੀ ਕਾਢ ਹੋਈ ਅਤੇ ਇਹਨਾਂ ਦੀ ਵਰਤੋਂ ਨਾਲ ਕੰਮ ਸੌਖੇ ਤਰੀਕੇ ਨਾਲ ਅਤੇ ਘੱਟ ਸਮੇਂ ਵਿਚ ਹੋਣ ਲੱਗ ਪਿਆ ਹੈ । ਸਮੇਂ ਅਤੇ ਸ਼ਕਤੀ ਦੀ ਬੱਚਤ ਹੋ ਸਕੇ ਇਸ ਲਈ ਨਵੇਂ ਕਿਸਮ ਦੀਆਂ ਰਸੋਈਆਂ ਬਣਨ ਲੱਗ ਗਈਆਂ ਹਨ । ਇਹਨਾਂ ਵਿਚ ਖੜੇ ਖੜੇ ਹੀ ਸਾਰੇ ਕੰਮ ਕਰ ਲਏ ਜਾਂਦੇ ਹਨ । ਬਾਰ-ਬਾਰ ਉੱਠਣ ਬੈਠਣ ਲਈ ਸਮਾਂ ਅਤੇ ਸ਼ਕਤੀ ਵਿਅਰਥ ਨਹੀਂ ਜਾਂਦੇ । ਫਰਿਜ਼ ਲਈ ਆਮ ਕਰਕੇ ਰਸੋਈ ਵਿਚ ਹੀ ਥਾਂ ਬਣਾ ਲਈ ਜਾਂਦੀ ਹੈ । ਕੰਮ ਕਰਨ ਲਈ ਜੋ ਸ਼ੈਲਫ਼ ਹੁੰਦੀ ਉਸ ਅਨੁਸਾਰ ਪੰਜ ਕਿਸਮ ਦੀਆਂ ਰਸੋਈਆਂ ਹੋ ਸਕਦੀਆਂ ਹਨ-

  • ਇਕ ਦੀਵਾਰ ਵਾਲੀ .
  • ਦੋ ਦੀਵਾਰਾਂ ਵਾਲੀ
  • ਐੱਲ (L) ਸ਼ਕਲ ਵਾਲੀ
  • ਯੂ. (U) ਸ਼ੇਕਲੇ ਵਾਲੀ
  • ਟੁੱਟਿਆ ਯੂ. (U) ਸ਼ਕਲ ਵਾਲੀ ।

ਨਵੀਂ ਕਿਸਮ ਅਤੇ ਪੁਰਾਣੀ ਕਿਸਮ ਦੀ ਰਸੋਈ ਵਿਚ ਅੰਤਰ ਹੇਠ ਲਿਖੇ ਅਨੁਸਾਰ ਹਨ-

ਨਵੀਂ ਕਿਸਮ ਪੁਰਾਣੀ ਕਿਸਮ
(1) ਇਸ ਵਿਚ ਸਾਰੇ ਕੰਮ ਖੜ੍ਹੇ ਹੋ ਕੇ ਕੀਤੇ ਜਾਂਦੇ ਹਨ । (1) ਇਸ ਵਿਚ ਸਾਰੇ ਕੰਮ ਬੈਠ ਕੇ ਕੀਤੇ ਜਾਂਦੇ ਹਨ ।
(2) ਗੈਸ, ਚੁੱਲ੍ਹੇ ਜਾਂ ਨਵੇਂ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । (2) ਉਹੀ ਪੁਰਾਣੇ ਚੁੱਲਿਆਂ, ਸਟੋਵਾਂ ਜਾਂ ਅੰਗੀਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ ।
(3) ਸਮਾਂ ਅਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ । (3) ਸਮਾਂ ਅਤੇ ਸ਼ਕਤੀ ਦੋਵੇਂ ਵਿਅਰਥ ਹੁੰਦੇ ਹਨ ।
(4) ਭੋਜਨ ਪਕਾਉਣ ਵੇਲੇ ਸਫ਼ਾਈ ਦਾ ਧਿਆਨ ਰੱਖਿਆ ਜਾ ਸਕਦਾ ਹੈ । (4) ਕਿਉਂਕਿ ਸਾਰਾ ਸਮਾਨ ਜ਼ਮੀਨ ਤੇ ਰੱਖਣਾ ਪੈਂਦਾ ਹੈ ਇਸ ਲਈ ਸਫ਼ਾਈ ਦੇ ਪੱਖ ਤੋਂ ਇਹ ਰਸੋਈ ਵਧੀਆ ਨਹੀਂ ਹੈ ।

ਪ੍ਰਸ਼ਨ 21.
ਰਸੋਈ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਇਸ ਦੇ ਅੰਤਰਗਤ ਕੀ-ਕੀ ਆਉਂਦਾ
ਉੱਤਰ-
ਰਸੋਈ ਦੀ ਸਫ਼ਾਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਰਸੋਈ ਵਿਚ ਖਾਧ ਪਦਾਰਥ ਰੱਖੇ ਜਾਂਦੇ ਹੁੰਦੇ ਹਨ ਇਸ ਲਈ ਜੇਕਰ ਸਫ਼ਾਈ ਨਾ ਰੱਖੀ ਜਾਵੇ ਤਾਂ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋ ਜਾਂਦੇ ਹਨ ।

ਖਾਧ ਪਦਾਰਥਾਂ ਵਾਲੀਆਂ ਅਲਮਾਰੀਆਂ ਵਿਚ ਜ਼ਹਿਰੀਲੇ ਰਸਾਇਣ ਪਦਾਰਥ ਜਾਂ ਕੀੜੇ ਮਾਰ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ । ਜੀਵ ਜੰਤੂ ਪੈਦਾ ਹੀ ਨਾ ਹੋਣ ਇਸ ਲਈ ਰਸੋਈ ਦੀ ਸਫ਼ਾਈ ਕਰਦੇ ਰਹਿਣਾ ਲਾਜ਼ਮੀ ਹੋ ਜਾਂਦਾ ਹੈ ।

ਰਸੋਈ ਦੀ ਸਫ਼ਾਈ ਆਸਾਨੀ ਨਾਲ ਕੀਤੀ ਜਾ ਸਕੇ ਇਸ ਲਈ ਫਰਸ਼ ਪੱਕੇ ਹੋਣੇ ਚਾਹੀਦੇ ਹਨ ।
ਖਾਣਾ ਪਕਾਉਣ ਤੋਂ ਬਾਅਦ ਰਸੋਈ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਹਫ਼ਤੇ ਵਿਚ ਇਕ ਵਾਰ ਸਾਬਣ, ਡਿਟਰਜੈਂਟ ਜਾਂ ਸੋਡੇ ਵਾਲੇ ਗਰਮ ਪਾਣੀ ਨਾਲ ਰਸੋਈ ਨੂੰ ਜ਼ਰੂਰ ਸਾਫ਼ ਕਰੋ । ਚੁੱਲ੍ਹੇ ਦੀ ਸਫ਼ਾਈ ਹਰ ਰੋਜ਼ ਕਰਨੀ ਚਾਹੀਦੀ ਹੈ । ਰਸੋਈ ਧੋਣ ਤੋਂ ਬਾਅਦ ਪੋਚਾ ਫੇਰ ਕੇ ਸੁਕਾ ਲੈਣੀ ਚਾਹੀਦੀ ਹੈ ।

ਰਸੋਈ ਦੀਆਂ ਅਲਮਾਰੀਆਂ, ਡੱਬੇ ਰੱਖਣ ਵਾਲੀਆਂ ਥਾਵਾਂ, ਦੀਵਾਰਾਂ ਅਤੇ ਛੱਤਾਂ ਨੂੰ ਵੀ ਹਫ਼ਤੇ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਲਓ । ਰਸੋਈ ਵਿਚ ਬੇਲੋੜਾ ਸਮਾਨ ਇੱਕਠਾ ਨਾ ਕਰੋ, ਵੱਡੇ ਬਰਤਨ ਜਾਂ ਫਾਲਤੂ ਡੱਬਿਆਂ ਨੂੰ ਇੱਕਠਾ ਕਰਕੇ ਸਟੋਰ ਵਿਚ ਰੱਖ ਦਿਓ । ਕਦੇ-ਕਦੇ ਇਹਨਾਂ ਬਰਤਨਾਂ ਅਤੇ ਸਟੋਰ ਦੀ ਵੀ ਸਫ਼ਾਈ ਕਰਨੀ ਚਾਹੀਦੀ ਹੈ ।

ਰਸੋਈ ਦੀਆਂ ਦੀਵਾਰਾਂ ਵਿਚ ਸਲ੍ਹਾਬ ਨਹੀਂ ਹੋਣੀ ਚਾਹੀਦੀ ।ਜੇ ਉੱਲੀ ਆਦਿ ਲੱਗ ਜਾਵੇ ਤਾਂ ਦਵਾਈ ਆਦਿ ਨਾਲ ਇਸ ਨੂੰ ਦੂਰ ਕਰੋ । | ਰਸੋਈ ਵਿਚ ਢੱਕਣ ਵਾਲੇ ਕੂੜੇਦਾਨ ਦੀ ਵਰਤੋਂ ਕਰੋ ( ਕੂੜਾ ਇਸ ਵਿਚ ਹੀ ਪਾਓ ਪਰ ਇਕੱਠਾ ਨਾ ਹੋਣ ਦਿਓ ਨਹੀਂ ਤਾਂ ਮੱਖੀ, ਮੱਛਰ ਪੈਦਾ ਹੋਣ ਲੱਗ ਜਾਂਦੇ ਹਨ ।

ਰਸੋਈ ਅੰਦਰ ਅਲੱਗ ਜੁੱਤੀਆਂ ਦੀ ਵਰਤੋਂ ਕਰੋ । ਕਿਉਂਕਿ ਬਾਹਰ ਪਹਿਣਨ ਵਾਲੀਆਂ ਜੁੱਤੀਆਂ ‘ਤੇ ਗੰਦ-ਮੰਦ ਲੱਗਾ ਹੋ ਸਕਦਾ ਹੈ । ਰਸੋਈ ਅੱਗੇ ਪਾਏਦਾਨ ਰੱਖਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਪੈਰ ਪੂੰਝ ਕੇ ਹੀ ਅੰਦਰ ਵੜੇ ।

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

PSEB 9th Class Home Science Guide ਰਸੋਈ ਦਾ ਪ੍ਰਬੰਧ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਹਿਲਾਂ ਚੁੱਲ੍ਹੇ ਇਕ ਪਾਸੇ ਵਿਹੜੇ ਵਿਚ ਕਿਉਂ ਬਣਾਏ ਜਾਂਦੇ ਸਨ ?
ਉੱਤਰ-
ਕਿਉਂਕਿ ਪਹਿਲਾਂ ਧੂੰਏਂ ਵਾਲਾ ਬਾਲਣ ਵਰਤਿਆ ਜਾਂਦਾ ਸੀ ਇਸ ਲਈ ਕਮਰਿਆਂ ਦੇ ਅੰਦਰ ਰਸੋਈ ਦਾ ਚੁੱਲ੍ਹਾ ਨਹੀਂ ਬਣਾਇਆ ਜਾ ਸਕਦਾ ਸੀ । ਇਸ ਲਈ ਚੁੱਲਾ ਇਕ ਪਾਸੇ ਵਿਹੜੇ ਵਿਚ ਹੀ ਬਣਾਇਆ ਜਾਂਦਾ ਸੀ ।

ਪ੍ਰਸ਼ਨ 2.
ਅੱਜ-ਕੱਲ੍ਹ ਰਸੋਈ ਵਿਚ ਕਿਹੜੇ-ਕਿਹੜੇ ਬਾਲਣਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਮਿੱਟੀ ਦਾ ਤੇਲ, ਗੋਬਰ ਗੈਸ, ਖਾਣਾ ਪਕਾਉਣ ਵਾਲੀ ਗੈਸ ਅਤੇ ਬਿਜਲੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਖ਼ਾਸ ਪਕਵਾਨ ਬਣਾਉਣ ਸਮੇਂ ਯੋਜਨਾ ਕਿਉਂ ਬਣਾਉਣੀ ਚਾਹੀਦੀ ਹੈ ?
ਉੱਤਰ-
ਖ਼ਾਸ ਪਕਵਾਨ ਬਣਾਉਣ ਲਈ ਕਈ ਖ਼ਾਸ ਵਸਤਾਂ, ਖਾਧ ਪਦਾਰਥਾਂ ਦੀ ਲੋੜ ਹੁੰਦੀ ਹੈ । ਇਸ ਲਈ ਪਹਿਲਾਂ ਜ਼ਰੂਰੀ ਵਸਤਾਂ ਦੀ ਸੂਚੀ ਤੇ ਪਕਾਉਣ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ । ਮੰਨ ਲਉ ਬਿਨਾਂ ਯੋਜਨਾ ਤੋਂ ਕੇਸਰ ਕੁਲਫ਼ੀ ਬਣਾਉਣ ਲੱਗ ਜਾਈਏ ਤੇ ਬਾਅਦ ਵਿਚ ਘਰ ਵਿਚ ਕੇਸਰ ਹੀ ਨਾ ਹੋਵੇ ਤੇ ਮਾਯੂਸੀ ਦਾ ਸਾਮਣਾ ਕਰਨਾ ਪਵੇਗਾ ।

ਪ੍ਰਸ਼ਨ 4.
ਰਸੋਈ ਵਿਚ ਸ਼ੈਲਫਾਂ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਰਸੋਈ ਵਿਚ ਆਮ ਤੌਰ ਤੇ ਸੈਲਫਾਂ ਦੀ ਉਚਾਈ ਢਾਈ ਫੁੱਟ ਹੁੰਦੀ ਹੈ, ਪਰ ਹਿਣੀ ਦੀ ਲੰਬਾਈ ਅਨੁਸਾਰ ਵੱਧ ਜਾਂ ਘੱਟ ਵੀ ਹੋ ਸਕਦੀ ਹੈ ।

ਪ੍ਰਸ਼ਨ 5.
ਪੁਰਾਣੇ ਕਿਸਮ ਦੀ ਰਸੋਈ ਵਿਚ ਸਮਾਂ ਤੇ ਸ਼ਕਤੀ ਕਿਵੇਂ ਨਸ਼ਟ ਹੁੰਦੇ ਹਨ ?
ਉੱਤਰ-
ਅਜਿਹੀ ਰਸੋਈ ਵਿਚ ਵਾਰ-ਵਾਰ ਉੱਠਣ-ਬੈਠਣ ਨਾਲ ਸਮਾਂ ਤੇ ਸ਼ਕਤੀ ਨਸ਼ਟ ਹੁੰਦੇ ਹਨ ਕਿਉਂਕਿ ਸਾਰਾ ਸਮਾਨ ਜ਼ਮੀਨ ਤੇ ਨਹੀਂ ਰੱਖਿਆ ਜਾ ਸਕਦਾ ।

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਪ੍ਰਸ਼ਨ 6.
ਰਸੋਈ ਵਿਚ ਕੰਮ ਕਰਨ ਦੇ ਕੇਂਦਰਾਂ ਦੀ ਯੋਜਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ
ਹੈ ?
ਉੱਤਰ-
ਇਸ ਲਈ ਯੋਜਨਾ ਇਸ ਤਰ੍ਹਾਂ ਬਣਾਓ ਕਿ ਕੰਮ ਵਾਲੇ ਨੂੰ ਵੱਧ ਤੋਂ ਵੱਧ ਥਾਂ ਉਪਲੱਬਧ ਹੋਵੇ ਅਤੇ ਘੱਟ ਤੋਂ ਘੱਟ ਚਲਣਾ ਪਵੇ । ਕੰਮ ਕਰਨ ਦੇ ਤਿੰਨਾਂ ਕੇਂਦਰਾਂ ਵਿਚ ਤਾਲਮੇਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 7.
ਰਸੋਈ ਵਿਚ ਵੱਧ ਦਰਵਾਜ਼ੇ ਕਿਉਂ ਨਹੀਂ ਹੋਣੇ ਚਾਹੀਦੇ ?
ਉੱਤਰ-
ਵੱਧ ਦਰਵਾਜ਼ੇ ਇਕ ਤਾਂ ਥਾਂ ਵੱਧ ਘੇਰਨਗੇ ਤੇ ਇਕ ਕੰਮ ਵਿਚ ਰੁਕਾਵਟ ਪਾਉਂਦੇ ਹਨ ।

ਪ੍ਰਸ਼ਨ 8.
ਰਸੋਈ ਵਿਚ ਉੱਲੀ ਦਾ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਰਸੋਈ ਵਿਚ ਉੱਲੀ ਦਾ ਕੰਟਰੋਲ ਕਰਨ ਲਈ ਨੀਲਾ ਥੋਥਾ ਦੋ ਹਿੱਸੇ ਜਾਂ ਬੋਰਿਕ ਪਾਊਡਰ ਇਕ ਹਿੱਸਾ ਨੂੰ 20 ਹਿੱਸੇ ਪਾਣੀ ਵਿਚ ਘੋਲ ਕੇ ਉੱਲੀ ਵਾਲੀ ਥਾਂ ਧੋ ਦੇਣੀ ਚਾਹੀਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਇਕ ਦੀਵਾਰ ਵਾਲੀ ਅਤੇ ਦੋ ਦੀਵਾਰਾਂ ਵਾਲੀ ਰਸੋਈ ਬਾਰੇ ਦੱਸੋ ।
ਉੱਤਰ-
1. ਇਕ ਵਾਰ ਵਾਲੀ ਰਸੋਈ-ਅਜਿਹੀ ਰਸੋਈ ਵਿਚ ਭੋਜਨ ਦੀ ਤਿਆਰੀ, ਖਾਣਾ ਪਕਾਉਣਾ ਅਤੇ ਵਰਤਾਉਣ ਦਾ ਕੇਂਦਰ ਅਤੇ ਰੌਦੀ ਸਭ ਕੁਝ ਇਕ ਹੀ ਦੀਵਾਰ ਦੇ ਨਾਲ ਹੁੰਦਾ ਹੈ ਇਸ ਲਈ ਇਸ ਵਿਚ ਵਧੇਰੇ ਤੁਰਨਾ ਫਿਰਨਾ ਪੈਂਦਾ ਹੈ । ਇਸ ਤਰ੍ਹਾਂ ਸਮਾਂ ਤੇ ਸ਼ਕਤੀ ਵੱਧ ਲਗਦੇ ਹਨ ।
PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ 5
2. ਦੋ ਦੀਵਾਰਾਂ ਵਾਲੀ-ਅਜਿਹੀ ਰਸੋਈ ਵਿਚ ਆਮਣੇ-ਸਾਹਮਣੇ ਦੋਵਾਂ ਦੀਵਾਰਾਂ ਤੇ ਸ਼ੈਲਫ਼ਾਂ ਬਣੀਆਂ ਹੁੰਦੀਆਂ ਹਨ। ਕੰਮ ਕਰਨ ਦੇ ਦੋ ਕੇਂਦਰ ਇਕ ਦੀਵਾਰ ਨਾਲ ਅਤੇ ਤੀਸਰਾ ਕੇਂਦਰ ਸਾਹਮਣੇ ਵਾਲੀ ਦੀਵਾਰ ਨਾਲ ਹੁੰਦੇ ਹਨ | ਅਜਿਹੀ ਰਸੋਈ ਵਿਚ ਕਾਫ਼ੀ ਥਾਂ ਹੁੰਦੀ ਹੈ ਤੇ ਜਗਾ ਦੀ ਮੁਸ਼ਕਿਲ ਨਹੀਂ ਹੁੰਦੀ ਪਰ ਜੇ ਦੋਨੋਂ ਪਾਸੇ ਦਰਵਾਜ਼ੇ ਹੋਣ ਤਾਂ ਰਸੋਈ ਲਾਂਘਾ ਹੀ ਬਣ ਜਾਂਦੀ ਹੈ ।
PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ 6

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਵਸਤੁਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰੇ ਕੰਮ …………………… ਕੇ ਕੀਤੇ ਜਾਂਦੇ ਸਨ ।
2. ਰਸੋਈ ਵਿਚ ਕੰਮ ਕਰਨ ਲਈ …………………… ਕੇਂਦਰ ਹੁੰਦੇ ਹਨ ।
3. ਸਾਧਾਰਨ ਪਰਿਵਾਰ ਲਈ ਰਸੋਈ ਦਾ ਆਕਾਰ ……………………… ਹੁੰਦਾ ਹੈ ।
4. ਨਵੀਂ ਕਿਸਮ ਦੀਆਂ ਰਸੋਈਆਂ ……………………. ਪ੍ਰਕਾਰ ਦੀਆਂ ਹੁੰਦੀਆਂ ਹਨ ।
5. ਰਸੋਈ ਵਿਚ ਉੱਲੀ ਤੋਂ ਬਚਾਓ ਲਈ ਨੀਲੇ ਥੋਥੇ ਅਤੇ …………………….. ਦੇ ਘੋਲ ਦੀ ਵਰਤੋਂ ਕਰੋ ।
ਉੱਤਰ-
1. ਬੈਠ,
2. ਤਿੰਨ,
3. 9×10 ਫੁੱਟ,
4. ਪੰਜ,
5. ਬੋਰਿਕ ਪਾਊਡਰ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਰਸੋਈ ਵਿਚ ਸ਼ੈਲਫ਼ਾਂ ਦੀ ਸਾਧਾਰਨ ਉਚਾਈ ਕਿੰਨੀ ਹੁੰਦੀ ਹੈ ?
ਉੱਤਰ-
ਢਾਈ ਫੁੱਟ ਨੂੰ

ਪ੍ਰਸ਼ਨ 2.
ਰਸੋਈ ਦਾ ਫ਼ਰਸ਼ ਨਾ ਹੋਣਾ ਚਾਹੀਦਾ ਹੈ ?
ਉੱਤਰ-
ਪੱਕਾ ।

ਪ੍ਰਸ਼ਨ 3.
ਰਸੋਈ ਵਿਚ ਕਿੰਨੇ ਦਰਵਾਜ਼ੇ ਹੋਣੇ ਚਾਹੀਦੇ ਹਨ ?
ਉੱਤਰ-
ਇਕ ਹੀ ।

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

ਪ੍ਰਸ਼ਨ 4.
ਰਸੋਈ ਵਿਚ ਕਿਹੋ ਜਿਹੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਹਲਕੇ ਰੰਗ ਦੀ ।

ਪ੍ਰਸ਼ਨ 5.
ਰਸੋਈ ਵਿਚ ਕਿਹੋ ਜਿਹੇ ਕੂੜੇਦਾਨ ਹੋਣੇ ਚਾਹੀਦੇ ਹਨ ?
ਉੱਤਰ-
ਢੱਕਣ ਵਾਲੇ ।

ਠੀਕ/ਗਲਤ ਦੱਸੋ

1. ਰਸੋਈ ਦੇ ਕੰਮ ਨੂੰ ਤਿੰਨ ਕਾਰਜ ਖੇਤਰਾਂ ਵਿੱਚ ਵੰਡਿਆ ਗਿਆ ਹੈ ।
ਉੱਤਰ-
ਠੀਕ

2. ਰਸੋਈ ਵਿੱਚ ਹਲਕੇ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
ਉੱਤਰ-
ਠੀਕ

3. ਰਸੋਈ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ ।
ਉੱਤਰ-
ਗ਼ਲਤ

4. ਆਮ ਘਰਾਂ ਵਿੱਚ L ਆਕਾਰ ਦੀ ਰਸੋਈ ਪ੍ਰਚਲਿਤ ਹੈ ।
ਉੱਤਰ-
ਠੀਕ

5. ਰਸੋਈ ਦੀਆਂ ਸ਼ੈਲਫ਼ਾਂ ਦੀ ਉਚਾਈ ਢਾਈ ਫੁੱਟ ਹੁੰਦੀ ਹੈ ।
ਉੱਤਰ-
ਠੀਕ

PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

6. ਰਸੋਈ ਦਾ ਫ਼ਰਸ਼ ਪੱਕਾ ਹੋਣਾ ਚਾਹੀਦਾ ਹੈ ।
ਉੱਤਰ-
ਠੀਕ

ਬਹੁ-ਵਿਕਲਪੀ

ਪ੍ਰਸ਼ਨ 1.
ਹੇਠ ਲਿਖਿਆਂ ਵਿੱਚ ਠੀਕ ਹੈ-
(A) ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਜ਼ਮੀਨ ਤੇ ਬੈਠ ਕੇ ਕੀਤਾ ਜਾਂਦਾ ਸੀ ।
(B) ਨਵੀਂ ਕਿਸਮ ਦੀ ਰਸੋਈ ਵਿੱਚ ਸਮਾਂ ਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ
(C) ਰਸੋਈ ਦੀਆਂ ਦੀਵਾਰਾਂ ਤੇ ਸਲ੍ਹਾਬ ਨਹੀਂ ਹੋਣੀ ਚਾਹੀਦੀ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਗਲਤ ਤੱਥ ਹੈ-
(A) ਰਸੋਈ ਅਜਿਹੀ ਥਾਂ ਤੇ ਹੋਣੀ ਚਾਹੀਦੀ ਹੈ ਜਿੱਥੇ ਹਵਾ ਅਤੇ ਸਿੱਧੀ ਰੋਸ਼ਨੀ ਪਹੁੰਚ ਸਕੇ .
(B) ਰਸੋਈ ਦੇ ਦਰਵਾਜ਼ੇ ਅਤੇ ਖਿੜਕੀਆਂ ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਣੇ ਚਾਹੀਦੇ ਹਨ
(C) ਗ੍ਰਹਿਣੀ ਰਸੋਈ ਦੀ ਮਾਲਕਣ ਹੁੰਦੀ ਹੈ, ਉਸ ਦਾ ਕਾਫ਼ੀ ਸਮਾਂ ਰਸੋਈ ਵਿਚ ਬਤੀਤ ਹੁੰਦਾ ਹੈ
(D) ਸਾਰੇ ਗ਼ਲਤ ਹਨ ।
ਉੱਤਰ-
(B) ਰਸੋਈ ਦੇ ਦਰਵਾਜ਼ੇ ਅਤੇ ਖਿੜਕੀਆਂ ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਣੇ ਚਾਹੀਦੇ ਹਨ

PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

Punjab State Board PSEB 9th Class Home Science Book Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ Textbook Exercise Questions and Answers.

PSEB Solutions for Class 9 Home Science Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

Home Science Guide for Class 9 PSEB ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਘਰ ਉਹ ਸਥਾਨ ਹੈ ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਤਨਾਅ ਰਹਿਤ ਹੋ ਕੇ ਬਿਤਾਉਂਦੇ ਹਾਂ ।

ਪ੍ਰਸ਼ਨ 2.
ਹਿ ਵਿਵਸਥਾ ਦੀ ਪਰਿਭਾਸ਼ਾ ਦਿਓ ।
ਉੱਤਰ-
ਪੀ. ਨਿੱਕਲ ਅਤੇ ਜੇ. ਐੱਮ. ਡੋਰਸੀ ਅਨੁਸਾਰ, “ਹਿ ਪ੍ਰਬੰਧ ਪਰਿਵਾਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਪਰਿਵਾਰ ਵਿਚ ਮਿਲਦੇ ਸਾਧਨਾਂ ਨੂੰ ਯੋਜਨਾਬੱਧ ਅਤੇ ਸੰਗਠਨ ਕਰਕੇ ਅਮਲ ਵਿਚ ਲਿਆਉਣ ਦਾ ਨਾਂ ਹੈ ।”

PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 3.
ਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਗ੍ਰਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਘਰ ਅਤੇ ਘਰ ਦੀ ਵਿਵਸਥਾ ਦੇ ਸਾਰੇ ਹੀ ਪਹਿਲ ਆਉਂਦੇ ਹਨ । ਜਿਵੇਂ-ਚੰਗਾ ਜੀਵਨ ਗੁਜ਼ਾਰਨ ਦੇ ਸਿਧਾਂਤ, ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦਾ ਸਹੀ ਪ੍ਰਬੰਧ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਘਰ ਦੇ ਸਾਮਾਨ ਦੀ ਖ਼ਰੀਦ, ਸੰਭਾਲ ਅਤੇ ਵਰਤੋਂ ਬਾਰੇ · ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ
ਦੀ ਸਫ਼ਾਈ ਤੇ ਸੰਭਾਲ ਅਤੇ ਸਮਾਜ ਵਿਚ ਮਨੁੱਖ ਦੇ ਜੀਵਨ ਨੂੰ ਅਨੁਸ਼ਾਸਨਮਈ ਬਣਾਉਣ ਲਈ ਆਤਮਿਕ ਤੇ ਧਾਰਮਿਕ ਪੱਖ ਨੂੰ ਵੀ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਸ਼ਾਮਲ ਕੀਤਾ ਗਿਆ ਹੈ ।

ਪ੍ਰਸ਼ਨ 4.
ਹਿ ਅਤੇ ਵਿਵਸਥਾ ਸ਼ਬਦਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗ੍ਰਹਿ ਤੋਂ ਭਾਵ ਉਹ ਜਗ੍ਹਾ ਹੈ ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਰਲ ਕੇ ਰਹਿੰਦੇ ਹਨ । ਸਿਆਣਿਆਂ ਨੇ ਹਿ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ ‘ਘਰ ਇਕ ਅਜਿਹੀ ਇਕਾਈ ਹੈ ਜਿੱਥੇ ਕੁਝ ਵਿਅਕਤੀ ਰਹਿੰਦੇ ਹਨ ਤੇ ਉਹਨਾਂ ਵਿਚ ਕੋਈ ਆਪਸੀ ਰਿਸ਼ਤਾ ਹੁੰਦਾ ਹੈ !”

ਵਿਵਸਥਾ ਸ਼ਬਦ ਤੋਂ ਭਾਵ ਹੈ ਕਿ ਆਪਣੇ ਲੋੜੀਂਦੇ ਉਦੇਸ਼ਾਂ ਲਈ ਇਸ ਢੰਗ ਨਾਲ ਕੰਮ ਕਰਨਾ ਕਿ ਸਾਡੇ ਭੌਤਿਕ ਸਾਧਨ ਚੰਗੀ ਤਰ੍ਹਾਂ ਸੰਗਠਿਤ ਤੇ ਆਯੋਜਿਤ ਹੋ ਸਕਣ, ਚੰਗੀ ਤਰ੍ਹਾਂ ਸੰਪਰਕ ਪੈਦਾ ਕਰ ਕੇ ਕਿਸੇ ਵਿਚਾਰਧਾਰਾ ਨੂੰ ਅਮਲੀ ਰੂਪ ਦੇ ਕੇ ਉਸ ਦਾ ਠੀਕ ਮੁਲਾਂਕਣ ਕਰ ਸਕੀਏ । |

ਪ੍ਰਸ਼ਨ 5.
ਗਹਿ ਵਿਵਸਥਾ ਕਿਹੋ ਜਿਹੀ ਕਿਰਿਆ ਹੈ ਅਤੇ ਇਸਦਾ ਮੁੱਖ ਮਕਸਦ ਕੀ ਹੈ ?
ਉੱਤਰ-
ਵਿਦੇਸ਼ੜਾ ਇਕ ਮਾਨ ਪ੍ਰਕਿਰਿਆ ਹੈ । ਇਹ ਮਾਨਸਿਕ ਉ ਨੇ ਨੂੰ ਹੀ ਨਹੀਂ। ਇਸ ਲਈ ਬੜੀ ਲੋੜ ਸਮਝੇ ਅ ਸਿਆਣਪ ਦੀ ਰਤ ਹੁੰਦੀ ਹੈ । ਵਿ੫੫ ਜੀਵਨ ਖੜ ਕ :ਨ ਦੀ ਲਾ ਹੈ ਅਤੇ ਉਸ ਦਾ ਮੁੱਪ ਪਰਿਵਾਰਿਕ ਉਦੇਦੀ ਨੂੰ ਅੱਜ ਦੇ ਵਿਜ਼ ਖ਼ਾਨ ਤੋਂ ਵੀ ਵੱਧ ਏ ਤਨੁ ਅਤੇ ਨੁੱਖੀ ਜ਼ਰੂਰਤਾਂ ਤੇ ਉਸ ਨੂੰ ਦੁੱਧ ਏ ਹਨ ਇਹਨਾਂ ਉਦ ਤੋਂ ਤਾਂ . ਹੜੀ ੯ ਮਨੁੱਖੀ , ਜਿਵੇਂ ਆ, ਸ਼ਕਤੀ ਆਦਿ ਅਤੇ ਭੌਤਿਕ ਸਾਧਨਾਂ ਜਿਵੇਂ-ਸਮਾਂ, ਧਨ, ਵਸਤੂ, ਜਾਇਦਾਦ ਆਦਿ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਗ੍ਰਹਿ ਵਿਵਸਥਾ ਦੇ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਹਿ ਵਿਵਸਥਾ ਦਾ ਖੇਤਰ ਕਾਫ਼ੀ ਵਿਸ਼ਾਲ ਹੈ । ਇਸ ਵਿਚ ਘਰ ਬਣਾਉਣ ਤੋਂ ਲੈ ਕੇ ਪਰਿਵਾਰ ਦੇ ਮੈਂਬਰਾਂ ਦੀਆਂ ਅੰਤਿਮ ਸਮੇਂ ਤਕ ਦੀਆਂ ਸਾਰੀਆਂ ਕਿਰਿਆਵਾਂ ਸ਼ਾਮਲ ਹਨ । ਇਸ ਦੇ ਖੇਤਰ ਵਿਚ ਚੰਗਾ ਜੀਵਨ ਬਤੀਤ ਕਰਨ ਦੇ ਸਿਧਾਂਤ, ਜੀਵਨ ਪੱਧਰ ਉੱਚਾ ਚੁੱਕਣ, ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਕਰਨਾ, ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ ਦਾ ਪ੍ਰਬੰਧ, ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਅਤੇ ਸੰਭਾਲ ਕਰਨਾ ਆਦਿ ਸਭ ਕੁਝ ਹਿ ਵਿਵਸਥਾ ਦੇ ਖੇਤਰ ਵਿਚ ਆਉਂਦੇ ਹਨ ।

ਪ੍ਰਸ਼ਨ 7.
ਸਮੇਂ ਦਾ ਸਹੀ ਉਪਯੋਗ ਕਰਕੇ ਘਰ ਨੂੰ ਖੁਸ਼ਹਾਲ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਜਦੋਂ ਘਰ ਦਾ ਸਾਰਾ ਕੰਮ ਸਮੇਂ ਦਾ ਸਹੀ ਉਪਯੋਗ ਕਰਕੇ ਵਿਉਂਤਬਧ ਤਰੀਕੇ ਨਾਲ ਕੀਤਾ ਜਾਵੇ ਤਾਂ ਘਰ ਵਿਚ ਖੁਸ਼ੀ ਦਾ ਵਾਧਾ ਹੁੰਦਾ ਹੈ । ਘਰ ਦਾ ਕੰਮ-ਕਾਜ ਨਿਸਚਿਤ ਸਮੇਂ ਸਾਰਣੀ ਅਨੁਸਾਰ ਕਰ ਕੇ ਅਤੇ ਘਰ ਦੇ ਸਾਰੇ ਮੈਂਬਰ ਆਪਣੀ ਸਮਰੱਥਾ ਅਨੁਸਾਰ ਸੌਂਪਿਆ ਕੰਮ ਠੀਕ ਸਮੇਂ ‘ਤੇ ਕਰਨ ਤਾਂ ਘਰ ਵਿਚ ਖੁਸ਼ੀ ਦਾ ਮਾਹੌਲ ਪੈਦਾ ਹੁੰਦਾ ਹੈ ਤੇ ਘਰ ਖੁਸ਼ਹਾਲ ਬਣਦਾ ਹੈ ।

PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 8.
ਹਿ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਹਿ ਵਿਵਸਥਾ ਹੀ ਹਿ ਵਿਗਿਆਨ ਦਾ ਆਧਾਰ ਹੈ, ਕਿਵੇਂ ?
ਉੱਤਰ-
ਹਿ ਵਿਵਸਥਾ ਪਰਿਵਾਰਿਕ ਜ਼ਿੰਦਗੀ ਦੇ ਹਰ ਪੱਖ ਨਾਲ ਸੰਬੰਧਿਤ ਹੈ । ਸਮੇਂ ਦੀ ਵਰਤੋਂ, ਪੈਸੇ ਦੀ ਵਰਤੋਂ, ਖਾਣੇ, ਸ਼ਕਤੀ, ਮਿਹਨਤ ਤੇ ਜ਼ਿੰਦਗੀ ਦੀਆਂ ਲੋੜਾਂ ਤੇ ਉਦੇਸ਼ਾਂ ਨਾਲ ਹਿ ਵਿਵਸਥਾ ਦਾ ਸੰਬੰਧ ਹੈ ।

ਪੀ. ਨਿਕਲ ਅਤੇ ਜੇ. ਡੋਰਥੀ ਅਨੁਸਾਰ, “ ਹਿ ਵਿਵਸਥਾ ਪਰਿਵਾਰ ਦੇ ਸਾਧਨਾਂ ਦੀ ਵਰਤੋਂ ਕਰਕੇ ਕੀਤਾ ਗਿਆ ਆਯੋਜਨ, ਸੰਗਠਨ ਤੇ ਮੁੱਲਾਂਕਣ ਹੈ ਜਿਸ ਰਾਹੀਂ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਹੈ ।”

ਗਰਾਸ ਅਤੇ ਕਰੰਡਲ ਅਨੁਸਾਰ ਹਿ ਵਿਵਸਥਾ ਫ਼ੈਸਲੇ ਕਰਨ ਸੰਬੰਧੀ ਕਿਰਿਆਵਾਂ ਦੀ ਉਹ ਸ਼ਾਖਾ ਹੈ ਜਿਸ ਵਿਚ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰ ਦੇ ਸਾਧਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ।

ਹਿ ਵਿਵਸਥਾ ਨ੍ਹੀ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਘਰ ਅਤੇ ਘਰ ਦੀ ਵਿਵਸਥਾ ਦੇ ਸਾਰੇ ਹੀ ਪਹਿਲੂ ਆਉਂਦੇ ਹਨ । ਜਿਵੇਂ-ਚੰਗਾ ਜੀਵਨ ਗੁਜ਼ਾਰਨ ਦੇ ਸਿਧਾਂਤ, ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦਾ ਸਹੀ ਪ੍ਰਬੰਧ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਘਰ ਦੇ ਸਾਮਾਨ ਦੀ ਖ਼ਰੀਦ, ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਤੇ ਸੰਭਾਲ ਅਤੇ ਸਮਾਜ ਵਿਚ ਮਨੁੱਖ ਦੇ ਜੀਵਨ ਨੂੰ ਅਨੁਸ਼ਾਸਨਮਈ ਬਣਾਉਣ ਲਈ ਆਤਮਿਕ ਤੇ ਧਾਰਮਿਕ ਪੱਖ ਨੂੰ ਵੀ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਸ਼ਾਮਲ ਕੀਤਾ ਗਿਆ ਹੈ ।

ਪ੍ਰਸ਼ਨ 9.
ਅੱਜ ਦੇ ਜੀਵਨ ਵਿਚ ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ ?
ਉੱਤਰ-
ਹਿ ਵਿਵਸਥਾ ਘਰ ਵਿਚ ਵਸਦੇ ਮੈਂਬਰਾਂ ਦੇ ਜੀਵਨ ਨੂੰ ਸੁਖੀ, ਖੁਸ਼ਹਾਲ ਤੇ ਉੱਨਤ ਬਣਾਉਣ ਵਿਚ ਸਹਾਈ ਹੁੰਦਾ ਹੈ ।

  • ਪਰਿਵਾਰ ਦੀਆਂ ਲੋੜਾਂ ਦੀ ਪੂਰਤੀ – ਸਾਰੇ ਮੈਂਬਰਾਂ ਦੀ ਕੁਝ ਜ਼ਰੂਰਤਾਂ ਹੁੰਦੀਆਂ ਹਨ ਜਿਹਨਾਂ ਦੀ ਪੂਰਤੀ ਦਾ ਆਧਾਰ ਘਰ ਦੀ ਆਮਦਨ ਹੁੰਦੀ ਹੈ | ਘਰ ਦੀ ਆਮਦਨ ਨੂੰ ਵਧਾਉਣ ਲਈ ਕੁਝ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ ।
  • ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣਾ – ਸੁਚਾਰੂ ਢੰਗ ਨਾਲ ਘਰ ਦਾ ਪ੍ਰਬੰਧ ਕਰਕੇ ਆਪਣੇ ਸੀਮਿਤ ਸਾਧਨਾਂ ਰਾਹੀਂ ਸੁਘੜ ਗ੍ਰਹਿਣੀ ਪਰਿਵਾਰਿਕ ਪੱਧਰ ਨੂੰ ਉਚੇਰਾ ਚੁੱਕ ਸਕਦੀ ਹੈ ।
  • ਬੱਚਿਆਂ ਦੀ ਸੰਭਾਲ ਤੇ ਸਿੱਖਿਆ – ਬੱਚਿਆਂ ਦੀ ਸੰਭਾਲ ਤੇ ਸਿੱਖਿਆ ਵਿਚ ਵੀ ਗਹਿ ਪ੍ਰਬੰਧ ਦਾ ਖਾਸ ਮਹੱਤਵ ਹੈ । ਬੱਚੇ ਨੂੰ ਚੰਗੀ ਵਿੱਦਿਆ, ਪੌਸ਼ਟਿਕ ਭੋਜਨ ਤੇ ਚੰਗੇ ਤੋਂ ਚੰਗੇ ਢੰਗ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਚੰਗੀ ਹਿ ਵਿਵਸਥਾ ਨਾਲ ਹੀ ਹੋ ਸਕਦਾ ਹੈ ।
  • ਵਿਅਕਤਿਤਵ ਦਾ ਵਿਕਾਸ – ਵਧੀਆ ਗ੍ਰਹਿ ਪ੍ਰਬੰਧ ਨਾਲ ਹੀ ਬੱਚਿਆਂ ਦੇ ਵਿਅਕਤਿਤਵ ਦਾ ਸਹੀ ਵਿਕਾਸ ਹੋ ਸਕਦਾ ਹੈ । ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ ਉਹਨਾਂ ਸਭ ਨੂੰ ਆਪਣੇ ਘਰ ਤੋਂ ਹੀ ਇਹ ਦਾਤ ਬਖ਼ਸ਼ਿਸ਼ ਹੋਈ ਹੈ ।
  • ਘਰੇਲੂ ਕੰਮ ਨੂੰ ਵਿਗਿਆਨਿਕ ਢੰਗ ਨਾਲ ਕਰਨਾ – ਅੱਜ ਦਾ ਯੁਗ ਮਸ਼ੀਨੀ ਯੁਗ ਹੈ ਤੇ ਪਰਿਵਾਰਿਕ ਲੋੜਾਂ ਤੇ ਉਦੇਸ਼ਾਂ ਦੀ ਪੂਰਤੀ ਲਈ ਸ਼ਕਤੀ ਤੇ ਸਮਾਂ ਦੋਹਾਂ ਦੀ ਹੀ ਲੋੜ ਹੈ । ਘਰ ਦੇ ਕੰਮ ਵਿਚ ਮਸ਼ੀਨਾਂ ਤੇ ਹੋਰ ਨਵੀਆਂ ਕਾਢਾਂ ਦਾ ਪ੍ਰਯੋਗ ਕਰਕੇ ਸ਼ਕਤੀ ਤੇ ਸਮਾਂ ਦੋਵਾਂ ਦੀ ਬੱਚਤ ਹੋ ਜਾਂਦੀ ਹੈ ।
  • ਸਮੇਂ ਦਾ ਠੀਕ ਉਪਯੋਗ – ਜੇ ਘਰ ਦੇ ਕੰਮ ਇਕ ਮਿੱਥੀ ਹੋਈ ਸਮਾਂ ਸਾਰਣੀ ਅਨੁਸਾਰ ਕੀਤੇ ਜਾਣ ਤਾਂ ਸਮੇਂ ਦੀ ਕਾਫ਼ੀ ਬੱਚਤ ਹੋ ਜਾਂਦੀ ਹੈ ਤੇ ਕੰਮ ਵੀ ਛੇਤੀ ਨਿਬੜ ਜਾਂਦੇ ਹਨ ।
  • ਮਾਨਸਿਕ ਸੰਤੁਸ਼ਟੀ – ਚੰਗੀ ਹਿ ਵਿਵਸਥਾ ਨਾਲ ਘਰ ਦੇ ਟੀਚਿਆਂ ਦੀ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਘਰ ਦੇ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ । ਇਸ ਤਰ੍ਹਾਂ ਇਕ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ।
  • ਸਿਹਤ ਸੰਭਾਲ – ਘਰ ਦਾ ਪ੍ਰਬੰਧ ਠੀਕ ਤੇ ਸੁਚਾਰੂ ਤਰੀਕੇ ਨਾਲ ਚਲਾ ਕੇ ਪੌਸ਼ਟਿਕ ਭੋਜਨ ਤੇ ਠੀਕ ਪਾਲਣ ਪੋਸ਼ਣ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਠੀਕ ਰਹਿੰਦੀ ਹੈ ।

PSEB 9th Class Home Science Guide ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਅਤੇ ਭੌਤਿਕ ਸਾਧਨ ਕਿਹੜੇ ਹਨ ?
ਉੱਤਰ-
ਮਨੁੱਖੀ ਸਾਧਨ ਹਨ-ਗਿਆਨ, ਸ਼ਕਤੀ, ਰੁਚੀਆਂ, ਯੋਗਤਾਵਾਂ ਆਦਿ । ਭੌਤਿਕ ਸਾਧਨ ਹਨ-ਸਮਾਂ, ਪੈਸਾ, ਸਾਮਾਨ, ਜਾਇਦਾਦ, ਸੁਵਿਧਾਵਾਂ ਆਦਿ ।

ਪ੍ਰਸ਼ਨ 2.
ਸੰਯੁਕਤ ਅਤੇ ਇਕਾਈ ਪਰਿਵਾਰ ਕੀ ਹੁੰਦੇ ਹਨ ?
ਉੱਤਰ-
ਸੰਯੁਕਤ ਪਰਿਵਾਰ-ਇਹਨਾਂ ਵਿਚ ਮਾਂ-ਬਾਪ ਤੇ ਹੋਰ ਰਿਸ਼ਤੇਦਾਰ ਰਹਿੰਦੇ ਹਨ | ਘਰ ਦੀ ਕਮਾਈ ਸਾਂਝੀ ਹੁੰਦੀ ਹੈ ਤੇ ਖ਼ਰਚ ਵੀ ਸਾਂਝਾ ਹੀ ਹੁੰਦਾ ਹੈ ਤੇ ਸਾਂਝੇ ਖਾਤੇ ਵਿਚੋਂ ਹੀ ਕੀਤਾ ਜਾਂਦਾ ਹੈ ।
ਇਕਾਈ ਪਰਿਵਾਰ – ਇਸ ਵਿਚ ਸਿਰਫ਼ ਪਤੀ ਪਤਨੀ ਤੇ ਬੱਚੇ ਹੀ ਹੁੰਦੇ ਹਨ । ਇਸ ਤਰ੍ਹਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਪਤੀ-ਪਤਨੀ ਦੇ ਸਿਰ ਹੁੰਦੀ ਹੈ ।

PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

ਪ੍ਰਸ਼ਨ 3.
ਹਿ ਵਿਵਸਥਾ ਵਿਚ ਗ੍ਰਹਿਣੀ ਦਾ ਕੀ ਯੋਗਦਾਨ ਹੈ ?
ਉੱਤਰ-
ਅੱਜ ਦੇ ਯੁਗ ਵਿਚ ਇਕਾਈ ਪਰਿਵਾਰਾਂ ਦਾ ਚਲਣ ਵੱਧ ਰਿਹਾ ਹੈ ਤੇ ਹਿਣੀ ਦੇ ਸਿਰ ਹੀ ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਉਹ ਹੀ ਹਿ ਨਿਰਮਾਤਾ ਹੈ ।ਬੱਚਿਆਂ ਦੀ ਸਹੀ ਦੇਖ-ਭਾਲ, ਸਿਹਤ ਦਾ ਖ਼ਿਆਲ, ਪਰਿਵਾਰ ਦੀ ਆਮਦਨ ਤੇ ਖ਼ਰਚਾ, ਸਮੇਂ ਦੀ ਬੱਚਤ, ਸ਼ਕਤੀ ਦੀ ਬੱਚਤ ਆਦਿ ਸਾਰੀਆਂ ਗੱਲਾਂ ਵਲ ਧਿਆਨ ਦੇ ਕੇ ਸਹੀ ਹਿ ਵਿਵਸਥਾ ਕਰਕੇ ਇਕ ਸੁਘੜ ਤੇ ਸਿਆਣੀ ਹਿਣੀ ਘਰ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ ।

ਪ੍ਰਸ਼ਨ 4.
ਘਰ ਤੇ ਮਕਾਨ ਵਿਚ ਕੀ ਅੰਤਰ ਹੈ ?
ਉੱਤਰ-
ਮਕਾਨ ਇਕ ਇਮਾਰਤ ਹੁੰਦੀ ਹੈ ਜੋ ਇੱਟਾਂ, ਗਾਰੇ, ਸੀਮਿੰਟ ਆਦਿ ਤੋਂ ਬਣੀ ਹੁੰਦੀ ਹੈ । ਜਦੋਂ ਇਕ ਪਰਿਵਾਰ ਇਸ ਇਮਾਰਤ ਵਿਚ ਵਸੋਂ ਕਰ ਲੈਂਦਾ ਹੈ ਤਾਂ ਇਹ ਮਕਾਨ ਘਰ ਬਣ ਜਾਂਦਾ ਹੈ | ਘਰ ਆਸ਼ਾਵਾਂ, ਉਮੰਗਾਂ, ਭਾਵਨਾਵਾਂ ਤੇ ਪਿਆਰ ਨਾਲ ਭਰਿਆ ਹੁੰਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਗਿਆਨ ……………………. ਸਾਧਨ ਹੈ ।
2. ਗ੍ਰਹਿ ਵਿਵਸਥਾ ਇਕ ……………………… ਕਿਆ ਹੈ ।
3. ਸਾਰੇ ਮੈਂਬਰਾਂ ਦੀਆਂ ਲੋੜਾਂ ਦੀ ਪੂਰਤੀ ਦਾ ਆਧਾਰ ਘਰ ਦੀ ………………… ਹੁੰਦੀ ਹੈ ।
4. ……………………… ਪਰਿਵਾਰ ਵਿਚ ਪਤੀ-ਪਤਨੀ ਅਤੇ ਬੱਚੇ ਹੀ ਹੁੰਦੇ ਹਨ ।
ਉੱਤਰ-
1. ਮਾਨਵੀ,
2. ਮਾਨਸਿਕ,
3. ਆਮਦਨ,
4. ਇਕਾਈ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਅਜਿਹਾ ਪਰਿਵਾਰ ਜਿਸ ਵਿਚ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਰਹਿੰਦੇ ਹਨ, ਨੂੰ ਕੀ ਕਹਿੰਦੇ ਹਨ ?
ਉੱਤਰ-
ਸੰਯੁਕਤ ਪਰਿਵਾਰ ।

ਪ੍ਰਸ਼ਨ 2.
ਪੈਸਾ ਕਿਹੋ ਜਿਹਾ ਸਾਧਨ ਹੈ ?
ਉੱਤਰ-
ਭੌਤਿਕ ।

PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

ਪ੍ਰਸ਼ਨ 3,
ਸ਼ਕਤੀ, ਰੁਚੀਆਂ ਕਿਹੋ ਜਿਹਾ ਸਾਧਨ ਹਨ ?
ਉੱਤਰ-
ਮਾਨਵੀ ।

ਠੀਕ/ਗਲਤ ਦੱਸੋ

1. ਹਿ ਵਿਵਸਥਾ ਤੋਂ ਭਾਵ ਹੈ ਘਰ ਦੇ ਸਭ ਕੰਮਾਂ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਕੇ ਪਰਿਵਾਰ ਨੂੰ ਖੁਸ਼ਹਾਲ ਬਣਾਉਣਾ ।
ਉੱਤਰ-
ਠੀਕ

2. ਪੈਸਾ ਮਾਨਵੀ ਸਾਧਨ ਹੈ ।
ਉੱਤਰ-
ਗਲਤ

3. ਸੁਵਿਧਾਵਾਂ, ਜਾਇਦਾਦ ਭੌਤਿਕ ਸਾਧਨ ਹਨ ।
ਉੱਤਰ-
ਠੀਕ

4. ਇਕਾਈ ਪਰਿਵਾਰ ਵਿਚ ਪਤੀ-ਪਤਨੀ ਤੇ ਬੱਚੇ ਹੁੰਦੇ ਹਨ ।
ਉੱਤਰ-
ਠੀਕ

5. ਹਿ ਨਿਰਮਾਤਾ ਦਾ ਫਰਜ਼ ਆਮ ਕਰਕੇ ਘਰ ਦੀ ਹਿਣੀ ਨੂੰ ਹੀ ਨਿਭਾਉਣਾ ਪੈਂਦਾ ਹੈ ।
ਉੱਤਰ-
ਠੀਕ

6. ਗ੍ਰਹਿ ਵਿਵਸਥਾ ਇਕ ਮਾਨਸਿਕ ਪ੍ਰਕਿਰਿਆ ਹੈ ।
ਉੱਤਰ-
ਠੀਕ

PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਸਾਧਨ ਨਹੀਂ ਹੈ
(A) ਪੈਸਾ
(B) ਗਿਆਨ
(C) ਸ਼ਕਤੀ
(D) ਰੁਚੀ ।
ਉੱਤਰ-
(A) ਪੈਸਾ

ਪ੍ਰਸ਼ਨ 2.
ਭੌਤਿਕ ਸਾਧਨ ਹੈ-
(A) ਪੈਸਾ
(B) ਜਾਇਦਾਦ
(C) ਸਾਮਾਨ
(D) ਸਾਰੇ ।
ਉੱਤਰ-
(D) ਸਾਰੇ ।

ਪ੍ਰਸ਼ਨ 3.
ਹੇਠ ਲਿਖਿਆਂ ਵਿਚ ਠੀਕ ਹੈ-
(A) ਹਿ ਵਿਵਸਥਾ ਨੂੰ ਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ।
(B) ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰਕ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਹੈ ।
(C) ਕੁਸ਼ਲਤਾ ਮਨੁੱਖੀ ਸਾਧਨ ਹੈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

Punjab State Board PSEB 9th Class Home Science Book Solutions Chapter 14 ਕਢਾਈ ਦੇ ਟਾਂਕੇ Textbook Exercise Questions and Answers.

PSEB Solutions for Class 9 Home Science Chapter 14 ਕਢਾਈ ਦੇ ਟਾਂਕੇ

Home Science Guide for Class 9 PSEB ਕਢਾਈ ਦੇ ਟਾਂਕੇ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਢਾਈ ਦੇ ਕੋਈ ਦੋ ਟਾਂਕਿਆਂ ਦੇ ਨਾਮ ਦੱਸੋ ।
ਉੱਤਰ-
ਡੰਡੀ ਕਾ, ਜੰਜ਼ੀਰੀ ਟਾਂਕਾ, ਲੇਜ਼ੀ ਡੇਜ਼ੀ ਟਾਂਕਾ, ਸਾਟਨ ਟਾਂਕਾ, ਕੰਬਲ ਟਾਂਕਾ ।

ਪ੍ਰਸ਼ਨ 2.
ਦਸੂਤੀ ਟਾਂਕੇ ਲਈ ਕਿਸ ਕਿਸਮ ਦਾ ਕੱਪੜਾ ਚਾਹੀਦਾ ਹੈ ?
ਉੱਤਰ-
ਇਸ ਟਾਂਕੇ ਦੀ ਵਰਤੋਂ ਦਸੂਤੀ ਕੱਪੜੇ ਤੇ ਹੁੰਦੀ ਹੈ । ਜਾਲੀ ਵਾਲੇ ਕੱਪੜਿਆਂ ਤੇ ਇਸ ਟਾਂਕੇ ਨਾਲ ਕਢਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ਕਿਸ ਟਾਂਕੇ ਨਾਲ ਬਣਾਇਆ ਜਾਂਦਾ ਹੈ ?
ਉੱਤਰ-
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ਡੰਡੀ ਟਾਂਕੇ ਨਾਲ ਬਣਾਇਆ ਜਾਂਦਾ ਹੈ । ਕਈ ਵਾਰ ਨਮੂਨੇ ਵਿਚ ਭਰਨ ਦਾ ਕੰਮ ਵੀ ਇਸੇ ਟਾਂਕੇ ਨਾਲ ਕੀਤਾ ਜਾਂਦਾ ਹੈ ।
ਨਮੂਨੇ ਨੂੰ ਸਾਟਨ ਸਵਿੱਚ ਨਾਲ ਵੀ ਭਰਿਆ ਜਾਂਦਾ ਹੈ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਪ੍ਰਸ਼ਨ 4.
ਕਢਾਈ ਲਈ ਕਿਹੜੀ-ਕਿਹੜੀ ਕਿਸਮ ਦੇ ਧਾਗੇ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਕਢਾਈ ਲਈ ਹੇਠ ਲਿਖੇ ਕਿਸਮ ਦੇ ਧਾਗੇ ਵਰਤੇ ਜਾਂਦੇ ਹਨ :
ਸੂਤੀ ਧਾਗੇ, ਰੇਸ਼ਮੀ, ਉਨੀ, ਜ਼ਰੀ ਦੇ ਧਾਗੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ,

ਪ੍ਰਸ਼ਨ 5.
ਭਰਾਈ ਟਾਂਕਾ ਜਾ ਸਾਟਨ ਸਟਿੱਚ ਬਾਰੇ ਜਾਣਕਾਰੀ ਦਿਓ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਕੰਬਲ ਟਾਂਕੇ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 7.
ਕਢਾਈ ਲਈ ਵਰਤੇ ਜਾਂਦੇ ਵੱਖ-ਵੱਖ ਕਿਸਮਾਂ ਦੇ ਧਾਗਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਕਢਾਈ ਦੇ ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾ ਸਕਦਾ ਹੈ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

Home Science Guide for Class 9 PSEB ਕਢਾਈ ਦੇ ਟਾਂਕੇ Important Questions and Answers

ਪ੍ਰਸ਼ਨ 1.
ਕਢਾਈ ਦੇ ਵੱਖ-ਵੱਖ ਟਾਂਕਿਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਡੰਡੀ ਟਾਂਕਾ (Stein Stitch)- ਕਢਾਈ ਦੇ ਨਮੂਨੇ ਵਿਚ ਫੁੱਲ ਪੱਤੀਆਂ ਦੀਆਂ ਡੰਡੀਆਂ ਬਨਾਉਣ ਲਈ ਇਸ ਟਾਂਕੇ ਦੀ ਵਰਤੋਂ ਕੀਤੀ ਜਾਂਦੀ ਹੈ ।
ਇਹ ਟਾਂਕੇ ਖੱਬੇ ਤੋਂ ਸੱਜੇ ਤਿਰਛੇ ਹੁੰਦੇ ਹਨ ਅਤੇ ਇਕ ਦੂਜੇ ਨਾਲ ਮਿਲੇ ਹੋਏ ਲੱਗਦੇ ਹਨ । ਜਿੱਥੇ ਇਕ ਟਾਂਕਾ ਖ਼ਤਮ ਹੁੰਦਾ ਹੈ ਉੱਥੋਂ ਹੀ ਦੂਜਾ ਸ਼ੁਰੂ ਹੁੰਦਾ ਹੈ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 1
ਭਰਾਈ ਦਾ ਟਾਂਕਾ ਜਾਂ ਸਾਟਨ ਸਟਿਚ-ਇਸ ਟਾਂਕੇ ਨੂੰ ਗੋਲ ਕਢਾਈ ਵੀ ਕਿਹਾ ਜਾਂਦਾ ਹੈ । ਇਸ ਦੁਆਰਾ ਛੋਟੇ-ਛੋਟੇ ਗੋਲ ਫੁੱਲ ਅਤੇ ਪੱਤੀਆਂ ਬਣਦੀਆਂ ਹਨ ।
ਅੱਜ-ਕਲ ਐਪਲੀਕ ਕਾਰਜ ਵੀ ਇਸੇ ਟਾਂਕੇ ਨਾਲ ਤਿਆਰ । ਕੀਤਾ ਜਾਂਦਾ ਹੈ । ਕਟ ਵਰਕ, ਨੌਟ ਵਰਕ ਵੀ ਇਸੇ ਟਾਂਕੇ ਦੁਆਰਾ ਬਣਾਏ ਜਾਂਦੇ ਹਨ । ਛੋਟੇ-ਛੋਟੇ ਪੰਛੀ ਆਦਿ ਵੀ ਇਸੇ ਟਾਂਕੇ ਨਾਲ ਬਹੁਤ ਸੁੰਦਰ ਲੱਗਦੇ ਹਨ । ਇਸ ਨੂੰ ਫੈਂਸੀ ਟਾਂਕਾ ਵੀ ਕਿਹਾ ਜਾਂਦਾ ਹੈ ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 2
ਇਸ ਵਿਚ ਜ਼ਿਆਦਾ ਛੋਟੀਆਂ ਫੁੱਲ ਪੱਤੀਆਂ (ਜੋ ਗੋਲ ਹੁੰਦੀਆਂ ਹਨ) ਦਾ ਇਸਤੇਮਾਲ ਹੁੰਦਾ ਹੈ । ਇਹ ਟਾਂਕਾ ਵੀ ਸੱਜੇ ਪਾਸਿਓਂ ਖੱਬੇ ਪਾਸੇ ਵਲ ਲਾਇਆ ਜਾਂਦਾ ਹੈ । ਰੇਖਾ ਦੇ ਉੱਪਰ ਜਿੱਥੋਂ ਨਮੂਨਾ ਸ਼ੁਰੂ ਕਰਨਾ ਹੈ, ਸੁਈ ਉੱਥੇ ਹੀ ਲੱਗਣੀ ਚਾਹੀਦੀ ਹੈ । ਇਹ ਟਾਂਕਾ ਵੇਖਣ ਵਿਚ ਦੋਹੀਂ ਪਾਸੀਂ ਇਕੋ ਜਿਹਾ ਲੱਗਦਾ ਹੈ ।

ਜ਼ੰਜੀਰੀ ਟਾਂਕਾ-ਇਸ ਟਾਂਕੇ ਨੂੰ ਹਰ ਇਕ ਥਾਂ ਤੇ , ਵਰਤੋਂ ਕਰ ਲਿਆ ਜਾਂਦਾ ਹੈ । ਇਸ ਨੂੰ ਡੰਡੀਆਂ ਪੱਤੀਆਂ, ਫੁੱਲਾਂ ਅਤੇ ਪੰਛੀਆਂ ਆਦਿ ਸਭ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਅਜਿਹੇ ਟਾਂਕੇ ਸੱਜੇ ਪਾਸਿਓਂ ਖੱਬੇ ਪਾਸੇ ਅਤੇ ਖੱਬੇ ਪਾਸਿਓਂ ਸੱਜੇ ਪਾਸੇ ਲਾਏ ਜਾਂਦੇ ਹਨ । ਕੱਪੜੇ ਤੇ ਸੂਈ ਇਕ ਬਿੰਦੂ ਤੋਂ ਕੱਢ ਕੇ ਸੂਈ ‘ਤੇ ਇਕ ਧਾਗਾ ਲਪੇਟਦੇ ਹੋਏ ਦੁਬਾਰਾ ਉਸੇ ਥਾਂ ਤੇ ਸੂਈ ਲਾ ਕੇ ਅੱਗੇ ਵੱਲ ਇਕ ਹੋਰ ਲਪੇਟਾ ਦਿੰਦੇ ਹੋਏ ਇਹ ਟਾਂਕਾ ਲਾਇਆ ਜਾਂਦਾ ਹੈ । ਇਸ ਪ੍ਰਕਾਰ ਕੂਮ ਨਾਲ ਇਕ ਗੋਲਾਈ ਵਿਚ ਦੂਸਰੀ ਗੋਲਾਈ ਬਣਾਉਂਦੇ ਹੋਏ ਅੱਗੇ ਵੱਲ ਟਾਂਕਾ ਲਾਉਂਦੇ ਜਾਣਾ ਚਾਹੀਦਾ ਹੈ।

ਲੇਜ਼ੀ-ਡੇਜ਼ੀ ਟਾਂਕਾ-ਇਸ ਟਾਂਕੇ ਦੀ ਵਰਤੋਂ ਛੋਟੇ-ਛੋਟੇ ਫੁੱਲ ਅਤੇ ਬਾਰੀਕ ਪੱਤੀ ਦੀ ਹਲਕੀ ਕਢਾਈ ਲਈ ਕੀਤੀ ਜਾਂਦੀ ਹੈ। ਇਹ ਟਾਂਕੇ ਇਕ ਦੂਸਰੇ ਨਾਲ ਲਗਾਤਾਰ ਗੁੱਥੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਰਹਿੰਦੇ ਹਨ | ਫੁੱਲ ਦੇ ਵਿਚਕਾਰੋਂ ਧਾਗਾ ਕੱਢ ਕੇ ਸੂਈ ਉਸੇ ਥਾਂ ਤੇ ਪਾਉਂਦੇ ਹਨ । ਇਸ ਪ੍ਰਕਾਰ ਗੋਲ ਪੱਤੀ ਜਿਹੀ ਬਣ ਜਾਂਦੀ ਹੈ । ਪੱਤੀ ਨੂੰ ਆਪਣੀ ਥਾਂ ਸਥਿਰ ਕਰਨ ਲਈ ਦੂਜੇ ਪਾਸੇ ਗੰਢ ਪਾ ਦਿੰਦੇ ਹਨ ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 3
ਦਸੂਤੀ ਟਾਂਕਾ-ਇਹ ਟਾਂਕਾ ਉਸੇ ਕੱਪੜੇ ਤੇ ਹੀ ਬਣ ਸਕਦਾ ਹੈ ਜਿਸ ਦੀ ਬੁਣਤੀ ਖੁੱਲ੍ਹੀ ਹੋਵੇ ਤਾਂ ਕਿ ਕਢਾਈ ਕਰਦੇ ਸਮੇਂ ਧਾਗੇ ਆਸਾਨੀ ਨਾਲ ਗਿਣੇ ਜਾ ਸਕਣ। ਜੇਕਰ ਤੰਗ ਬੁਣਤੀ ਵਾਲੇ ਕੱਪੜੇ ਤੇ ਇਹ ਕਢਾਈ ਕਰਨੀ ਹੋਵੇ ਤਾਂ ਕੱਪੜੇ ਤੇ ਪਹਿਲਾਂ ਨਮੂਨਾ ਛਾਪ ਲਓ ਅਤੇ ਫਿਰ ਨਮੂਨਾ ਦੇ ਉੱਪਰ ਹੀ ਬਿਨਾਂ ਕੱਪੜੇ ਦੇ ਧਾਗੇ ਗਿਣੇ ਕਢਾਈ ਕਰਨੀ ਚਾਹੀਦੀ ਹੈ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਇਹ ਟਾਂਕਾ ਦੋ ਵਾਰੀਆਂ ਵਿਚ ਬਣਾਇਆ ਜਾਂਦਾ ਹੈ । ਪਹਿਲੀ ਵਾਰੀ ਵਿਚ ਇਕਹਿਰਾ ਟਾਂਕਾ ਬਣਾਇਆ ਜਾਂਦਾ ਹੈ, ਤਾਂ ਕਿ ਟੇਢੇ ਟਾਂਕਿਆਂ ਦੀ ਇਕ ਲਾਈਨ ਬਣ ਜਾਏ ਅਤੇ ਦੁਸਰੀ ਵਾਰੀ ਵਿਚ ਇਸ ਲਾਈਨ ਦੇ ਤਰੋਪਿਆਂ ਉੱਤੇ ਦੁਸਰੀ ਲਾਈਨ ਬਣਾਈ ਜਾਂਦੀ ਹੈ । ਇਸ ਤਰ੍ਹਾਂ ਦਸਤੀ ਟਾਂਕਾ (l) ਬਣ ਜਾਂਦਾ ਹੈ । ਸੂਈ ਨੂੰ ਸੱਜੇ ਹੱਥ ਦੇ ਕੋਨੇ ਵਲੋਂ ਟਾਂਕੇ ਦੇ ਹੇਠਲੇ ਸਿਰੇ ਤੇ ਕੱਢਦੇ ਹਨ । ਉਸੇ ਟਾਂਕੇ ਦੇ ਉੱਪਰਲੇ ਖੱਬੇ ਕੋਨੇ ਵਿਚ ਪਾਉਂਦੇ ਹਨ ਅਤੇ ਦੂਸਰੇ ਟਾਂਕੇ ਦੇ ਹੇਠਲੇ ਸੱਜੇ ਕੋਨੇ ਤੋਂ ਕੱਢਦੇ ਹਨ । ਇਸ ਤਰ੍ਹਾਂ ਕਰਦੇ ਜਾਓ ਤਾਂ ਪੂਰੀ ਲਾਈਨ ਟੇਢੇ ਤਰੋਪਿਆਂ ਦੀ ਬਣ ਜਾਏ। ਹੁਣ ਸੁਈ ਅਖੀਰੀ ਤਰੋਪੇ ਦੇ ਖੱਬੇ ਪਾਸੇ ਵਾਲੇ ਥੱਲਵੇਂ ਕੋਨੇ ਤੋਂ ਨਿਕਲੀ ਹੋਈ ਹੋਣੀ ਚਾਹੀਦੀ ਹੈ । ਹੁਣ ਸੂਈ ਨੂੰ ਉਸੇ ਤਰੋਪੇ ਦੇ ਸੱਜੇ ਉੱਪਰਲੇ ਕੋਨੇ ਤੋਂ ਪਾਓ ਅਤੇ ਅਗਲੇ ਤਰੋਪੇ ਤੇ ਹੇਠਲੇ ਖੱਬੇ ਕੋਨੇ ਤੋਂ ਕੱਢ ਤਾਂ ਕਿ (x) ਪੁਰਾ ਬਣ ਜਾਏ।

ਕੰਬਲ ਟਾਂਕਾ-ਇਸ ਟਾਂਕੇ ਦੀ ਵਰਤੋਂ ਕੰਬਲਾਂ ਦੇ ਸਿਰਿਆਂ ਤੇ ਕੀਤੀ ਜਾਂਦੀ ਹੈ । ਰੁਮਾਲਾਂ, ਮੇਜ਼ ਪੋਸ਼, ਤਰਪਾਈ ਕਵਰ ਆਦਿ ਦੇ ਕਿਨਾਰਿਆਂ ਤੇ ਵੀ ਇਸ ਨੂੰ ਸਜਾਵਟ ਲਈ ਵਰਤਿਆ ਜਾਂਦਾ ਹੈ । ਇਸ ਟਾਂਕੇ ਨੂੰ ਲੁਪ ਸਟਿਚ ਵੀ ਕਿਹਾ ਜਾਂਦਾ ਹੈ । ਇਸ ਨੂੰ ਬਣਾਉਣ ਲਈ ਸੂਈ ਨੂੰ ਕੱਪੜੇ ਵਿਚੋਂ ਕੱਢ ਕੇ ਸੂਈ ਵਾਲੇ ਧਾਗੇ ਨੂੰ ਖੱਬੇ ਤੋਂ ਸੱਜੇ ਪਾਸੇ ਵਲ ਸਈ ਦੇ ਹੇਠਾਂ ਦੀ ਕਰੋ ਅਤੇ ਸਈ ਨੂੰ ਖਿੱਚ ਕੇ ਕੱਪੜੇ ਤੋਂ ਬਾਹਰ ਕੱਢੋ। ਫਿਰ ਤੋਂ 1/8″- 1/9″ ਥਾਂ ਛੱਡ ਕੇ ਟਾਂਕਾ ਲਓ ਅਤੇ ਇਸ ਤਰ੍ਹਾਂ ਅਖੀਰ ਤਕ ਕਰਦੇ ਜਾਓ।

ਪ੍ਰਸ਼ਨ 2.
ਕਢਾਈ ਲਈ ਧਾਗਿਆਂ ਦੀਆਂ ਕਿਸਮਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਢਾਈ ਲਈ ਸੁਤੀ, ਰੇਸ਼ਮੀ, ਉਨੀ ਅਤੇ ਜ਼ਰੀ ਦੇ ਧਾਗੇ ਵਰਤੇ ਜਾਂਦੇ ਹਨ ।
(i) ਸੂਤੀ ਧਾਗੇ-ਇਹਨਾਂ ਧਾਗਿਆਂ ਦੀ ਵਰਤੋਂ ਹਰ ਕਿਸਮ ਦੀ ਕਢਾਈ ਲਈ ਹੁੰਦੀ ਹੈ ਤੇ ਇਹ ਹਰ ਥਾਂ ਤੋਂ ਮਿਲ ਵੀ ਜਾਂਦੇ ਹਨ । ਇਹ ਤਾਰਕਸ਼ੀ ਛੇ ਤਾਰਾਂ ਵਾਲੇ ਹੋ ਸਕਦੇ ਹਨ ਅਤੇ ਕੱਟੇ ਹੋਏ ਜਾਂ ਗੁੱਛਿਆਂ ਵਿਚ ਮਿਲਦੇ ਹਨ ।

(ii) ਰੇਸ਼ਮੀ ਧਾਗੇ-ਇਹ ਸੂਤੀ ਧਾਗਿਆਂ ਨਾਲੋਂ ਘੱਟ ਮਜ਼ਬੂਤ ਹੁੰਦੇ ਹਨ ਪਰ ਇਹ ਵੀ ਹਰ ਤਰ੍ਹਾਂ ਦੀ ਕਢਾਈ ਲਈ ਵਰਤੇ ਜਾਂਦੇ ਹਨ । ਇਹ ਵੱਟ ਚੜੇ ਧਾਗੇ ਗੱਡੀਆਂ ਤੇ ਰੀਲਾਂ ਵਿਚ ਮਿਲਦੇ ਹਨ । ਬਿਨਾਂ ਵੱਟ ਚੜੇ ਧਾਗੇ ਵੀ ਮਿਲਦੇ ਹਨ । ਇਹਨਾਂ ਨੂੰ ਪੱਟ ਦਾ ਧਾਗਾ ਵੀ ਕਿਹਾ ਜਾਂਦਾ ਹੈ । ਪੁਰਾਣੀਆਂ ਫੁਲਕਾਰੀਆਂ ਵਿਚ ਅਸਲੀ ਰੇਸ਼ਮੀ ਪੱਟ ਦੀ ਹੀ ਵਰਤੋਂ ਹੁੰਦੀ ਸੀ । ਹੁਣ ਆਰਟ ਸਿਲਕ (ਰੇਓਨ ਦੀਆਂ ਰੀਲਾਂ ਵਿਚ ਮਿਲਦੇ ਹਨ । ਇਸ ਧਾਗੇ ਦੀ ਵਰਤੋਂ ਫੁਲਕਾਰੀ, ਸਿੰਧੀ ਅਤੇ ਕਢਾਈ ਲਈ ਕੀਤੀ ਜਾਂਦੀ ਹੈ ।

(iii) ਊਨੀ ਧਾਗੇ-ਇਸ ਦੀ ਵਰਤੋਂ ਦਸੂਤੀ, ਡੰਡੀ ਟਾਂਕੇ, ਚੈਨ ਸਟਿਚ, ਭਰਵੀਂ ਚੋਪ ਆਦਿ ਟਾਂਕਿਆਂ ਲਈ ਹੁੰਦੀ ਹੈ । ਇਹਨਾਂ ਨੂੰ ਮੋਟੇ ਕੱਪੜੇ ਜਿਵੇਂ ਕੇਸਮੈਂਟ, ਊਨੀ, ਮੈਟੀ ਆਦਿ ਤੇ ਪ੍ਰਯੋਗ ਕੀਤਾ ਜਾਂਦਾ ਹੈ । ਇਹ ਧਾਗੇ ਉੱਨ ਵਾਲੀਆਂ ਦੁਕਾਨਾਂ ਤੋਂ ਗੋਲਿਆਂ ਅਤੇ ਲੱਛਿਆਂ ਵਿਚ ਮਿਲ ਸਕਦੇ ਹਨ ।

(iv) ਜ਼ਰੀ ਦੇ ਧਾਗੇ-ਇਹ ਤਿੱਲੇ ਦੇ ਧਾਗੇ ਸਿੱਧੇ ਜਾਂ ਵੱਟਾਂ ਵਾਲੇ ਹੁੰਦੇ ਹਨ । ਇਹਨਾਂ ਨੂੰ ਸਲਮਾ ਵੀ ਕਿਹਾ ਜਾਂਦਾ ਹੈ ! ਪਹਿਲਾਂ ਇਹਨਾਂ ਪਾਗਿਆਂ ਤੇ ਅਸਲੀ ਸੋਨੇ ਅਤੇ ਚਾਂਦੀ ਦੀ ਝਾਲ ਵਿਰੀ ਹੁੰਦੀ ਸੀ । ਪਰ ਅੱਜ-ਕਲ੍ਹ ਐਲੂਮੀਨੀਅਮ ਤੇ ਨਾਈਲੋਨ ਦੇ ਪਾਲਿਸ਼ ਕੀਤੇ ਧਾਗੇ ਮਿਲਦੇ ਹਨ । ਕੁਝ ਸਮੇਂ ਪਿੱਛੋਂ ਇਹ ਪਾਲਿਸ਼ ਉਤਰ ਜਾਂਦੀ ਹੈ । ਇਸ ਧਾਗੇ ਦੀ ਵਰਤੋਂ ਸਾਟਨ, ਸ਼ਨੀਲ, ਸਿਲਕ, ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜੇ ਤੇ ਕੀਤੀ ਜਾਂਦੀ ਹੈ । ਇਹਨਾਂ ਨੂੰ ਮੁਨਿਆਰੀ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ ।

ਪ੍ਰਸ਼ਨ 3.
ਕਢਾਈ ਦੇ ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾ ਸਕਦਾ ਹੈ ?
ਉੱਤਰ-

  1. ਕਾਰਬਨ ਪੇਪਰ ਨਾਲ ਛਪਾਈ-ਕਾਰਬਨ ਪੇਪਰ ਨੂੰ ਕਢਾਈ ਵਾਲੇ ਕੱਪੜੇ ਉੱਪਰ ਰੱਖਿਆ ਜਾਂਦਾ ਹੈ । ਕਾਰਬਨ ਪੇਪਰ ਉੱਪਰ ਨਮੂਨਾ ਰੱਖ ਕੇ ਨਮੂਨੇ ਤੇ ਪੈਨਸਿਲ ਫੇਰੀ ਜਾਂਦੀ ਹੈ : ਇਸ ਤਰ੍ਹਾਂ ਨਮੂਨਾ ਕੱਪੜੇ ਤੇ ਛਪ ਜਾਂਦਾ ਹੈ ।
  2. ਮਸ਼ੀਨ ਨਾਲ ਛਪਾਈ ਮਸ਼ੀਨ ਨੂੰ ਤੇਲ ਦੇ ਕੇ, ਕੱਪੜੇ ਤੇ ਨਮੂਨੇ ਵਾਲਾ ਕਾਗਜ਼ ਰੱਖ ਕੇ, ਨਮੂਨੇ ਤੇ ਖ਼ਾਲੀ (ਬਿਨਾਂ ਧਾਗੇ ਮਸ਼ੀਨ ਚਲਾਉ। ਇਸ ਤਰ੍ਹਾਂ ਕੱਪੜੇ ਤੇ ਨਮੂਨੇ ਦੇ ਨਿਸ਼ਾਨ ਆ ਜਾਣਗੇ ।
  3. ਟਰੇਸਿੰਗ ਪੇਪਰ ਵਿਚ ਮੋਰੀਆਂ ਕਰਕੇ ਛਪਾਈਟਰੇਸਿੰਗ ਪੇਪਰ ਉੱਪਰ ਨਮੂਨਾ ਉਤਾਰ ਲਿਆ ਜਾਂਦਾ ਹੈ ਤੇ ਛਪਾਈ ਵਾਲੀ ਥਾਂ ਤੇ ਬਿਨਾਂ ਧਾਗੇ ਦੇ ਮਸ਼ੀਨ ਫੇਰੀ ਜਾਂਦੀ ਹੈ ਜਿਸ ਨਾਲ ਪੇਪਰ ਵਿਚ ਮੋਰੀਆਂ ਹੋ ਜਾਂਦੀਆਂ ਹਨ ।

ਹੁਣ ਇਸ ਪੇਪਰ ਨੂੰ ਕੱਪੜੇ ਤੇ ਰੱਖ ਕੇ ਮੋਰੀਆਂ ਵਾਲੀ ਥਾਂ ਤੇ ਤੇਲ ਵਿਚ ਨੀਲ ਦੇ ਘੋਲ ਨਾਲ ਭਿੱਜਿਆ ਛੋਟਾ ਜਿਹਾ ਕੱਪੜਾ ਫੇਰਿਆ ਜਾਂਦਾ ਹੈ । ਇਸ ਨਾਲ ਨਮਨਾ ਕੱਪੜੇ ਤੇ ਛਪ ਜਾਦਾ ਹੈ । ਇਸ ਤਰੀਕੇ ਦੀ ਵਰਤੋਂ ਉਦੋਂ ਆਮ ਕੀਤੀ ਜਾਂਦੀ ਹੈ ਜਦੋਂ ਇਕੋ ਨਮੂਨੇ ਨੂੰ ਬਾਰ-ਬਾਰ ਛਾਪਣਾ ਹੋਵੇ ।

ਪ੍ਰਸ਼ਨ 4.
ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾਂਦਾ ਹੈ ?
ਉੱਤਰ- ਕਢਾਈ ਕਰਨ ਲਈ ਨਮੂਨੇ ਨੂੰ ਹੇਠ ਲਿਖੇ ਤਰੀਕਿਆਂ ਨਾਲ ਛਾਪਿਆ ਜਾਂਦਾ ਹੈਕਾਰਬਨ ਪੇਪਰ ਨਾਲ ਛੁਪਾਈ. ਮਸ਼ੀਨ ਨਾਲ, ਟਰੇਸਿੰਗ ਪੇਪਰ ਵਿਚ ਮੋਰੀਆਂ ਕਰਕੇ ਦੀ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਪ੍ਰਸ਼ਨ 5.
ਕਢਾਈ ਲਈ ਧਾਗਿਆਂ ਦੀਆਂ ਦੋ ਕਿਸਮਾਂ ਬਾਰੇ ਲਿਖੋ ।
ਉੱਤਰ-

  1. ਸੂਤੀ ਧਾਗੇ-ਇਹਨਾਂ ਧਾਗਿਆਂ ਦੀ ਵਰਤੋਂ ਹਰ ਕਿਸਮ ਦੀ ਕਢਾਈ ਲਈ ਹੁੰਦੀ ਹੈ ਤੇ ਇਹ ਹਰ ਥਾਂ ਤੋਂ ਮਿਲ ਵੀ ਜਾਂਦੇ ਹਨ । ਇਹ ਤਾਰਕਸ਼ੀ ਛੇ ਤਾਰਾਂ ਵਾਲੇ ਹੋ ਸਕਦੇ ਹਨ। ਅਤੇ ਕੱਟੇ ਹੋਏ ਜਾਂ ਗੁੱਛਿਆਂ ਵਿਚ ਮਿਲਦੇ ਹਨ ।
  2. ਰੇਸ਼ਮੀ ਧਾਗੇ-ਇਹ ਸੂਤੀ ਧਾਗਿਆਂ ਨਾਲੋਂ ਘੱਟ ਮਜ਼ਬੂਤ ਹੁੰਦੇ ਹਨ ਪਰ ਇਹ ਵੀ ਹਰ ਤਰ੍ਹਾਂ ਦੀ ਕਢਾਈ ਲਈ ਵਰਤੇ ਜਾਂਦੇ ਹਨ ! ਇਹ ਵੱਟ ਚੜੇ ਧਾਗੇ ਗੁੱਛੀਆਂ ਤੇ ਰੀਲਾਂ ਵਿਚ ਮਿਲਦੇ ਹਨ । ਬਿਨਾਂ ਵੱਟ ਚੜੇ ਧਾਗੇ ਵੀ ਮਿਲਦੇ ਹਨ । ਇਹਨਾਂ ਨੂੰ ਪੱਟ ਦਾ ਧਾਗਾ ਵੀ ਕਿਹਾ ਜਾਂਦਾ ਹੈ । ਪੁਰਾਣੀਆਂ ਫੁਲਕਾਰੀਆਂ ਵਿਚ ਅਸਲੀ ਰੇਸ਼ਮੀ ਪੱਟ ਦੀ ਹੀ ਵਰਤੋਂ ਹੁੰਦੀ ਸੀ । ਹੁਣ ਆਰਟ ਸਿਲਕ (ਰੇਓਨ ਦੀਆਂ ਰੀਲਾਂ ਵਿਚ ਮਿਲਦੇ ਹਨ । ਇਸ ਧਾਗੇ ਦੀ ਵਰਤੋਂ ਫੁਲਕਾਰੀ, ਸਿੰਧੀ ਅਤੇ ਕਢਾਈ ਲਈ ਕੀਤੀ ਜਾਂਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਠੀਕ/ਗਲਤ ਦੱਸੋ

1. ਲੇਜ਼ੀ ਡੇਜ਼ੀ ਟਾਂਕਾ, ਜੰਜੀਰੀ ਟਾਂਕੇ ਦੀ ਕਿਸਮ ਹੈ ।
ਉੱਤਰ-
ਠੀਕ,

2. ਸਾਟਨ ਸਟਿੱਚ ਇਕ ਭਰਵਾਂ ਟਾਂਕਾ ਹੈ ।
ਉੱਤਰ-
ਠੀਕ,

3. ਜਾਲੀਦਾਰ ਕੱਪੜੇ ਤੇ ਦਸੂਤੀ ਟਾਂਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਉੱਤਰ-
ਠੀਕ

4. ਦਸਤੀ ਟਾਂਕੇ ਵਿਚ ਛੋਟੇ-ਛੋਟੇ ਫੰਦੇ ਬਣਦੇ ਹਨ ।
ਉੱਤਰ-
ਗਲਤ ॥

ਖਾਲੀ ਥਾਂ ਭਰੋ

1. ਝੰਡੀ ਟਾਂਕੇ ਦੀ ਵਰਤੋਂ ……….. ਬਣਾਉਣ ਲਈ ਕੀਤੀ ਜਾਂਦੀ ਹੈ ।
ਉੱਤਰ-
ਹਾਸ਼ੀਆ,

2. ਨਮੂਨੇ ਨੂੰ ……… ਸਚ ਨਾਲ ਵੀ ਭਰਿਆ ਜਾਂਦਾ ਹੈ ।
ਉੱਤਰ-
ਸਾਟਨ,

PSEB 9th Class Home Science Solutions Chapter 14 ਕਢਾਈ ਦੇ ਟਾਂਕੇ

3. ਜ਼ਰੀ ਦੇ ਧਾਗੇ ਨੂੰ ……….. ਵੀ ਕਿਹਾ ਜਾਂਦਾ ਹੈ ।
ਉੱਤਰ-
ਸਲਮਾ,

4. ਕੰਬਲ ਟਾਂਕੇ ਨੂੰ …… ਸਟਿੱਚ ਵੀ ਕਿਹਾ ਜਾਂਦਾ ਹੈ ।
ਉੱਤਰ-
ਲੂਪ ॥

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਊਨੀ ਧਾਗੇ ਦੀ ਵਰਤੋਂ ………. ਟਾਂਕਿਆਂ ਲਈ ਹੁੰਦੀ ਹੈ ।
(A) ਦਸੂਤੀ
(B) ਡੰਡੀ
(C) ਚੈਨ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ………. ਟਾਂਕੇ ਨਾਲ ਬਣਾਇਆ ਜਾਂਦਾ ਹੈ ।
(A) ਦਸੂਤੀ
(B) ਡੰਡੀ
(C) ਕੰਬਲ
(D) ਕੋਈ ਨਹੀਂ ।
ਉੱਤਰ-
(B) ਡੰਡੀ

ਪ੍ਰਸ਼ਨ 3.
……………. ਟਾਂਕੇ ਵਿਚ ਛੋਟੇ-ਛੋਟੇ ਫੰਦੇ ਬਣਦੇ ਹਨ ।
(A) ਜ਼ੰਜੀਰੀ
(B) ਕੰਬਲ
(C) ਡੰਡੀ
(D) ਕੋਈ ਨਹੀਂ ।
ਉੱਤਰ-
(A) ਜ਼ੰਜੀਰੀ

ਕਢਾਈ ਦੇ ਟਾਂਕੇ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕਢਾਈ ਨਾਲ ਪੁਸ਼ਾਕਾਂ ਜਾਂ ਘਰ ਵਿਚ ਵਰਤੇ ਜਾਂਦੇ ਹੋਰ ਕੱਪੜਿਆਂ ਦੀ ਸੁੰਦਰਤਾ ਵਧਾਈ ਜਾ ਸਕਦੀ ਹੈ ।
  • ਕਢਾਈ ਦੇ ਵੱਖ-ਵੱਖ ਟਾਂਕੇ ਹਨ-ਡੰਡੀ ਟਾਂਕਾ, ਜ਼ੰਜੀਰੀ ਟਾਂਕਾ, ਲੇਜ਼ੀ ਡੇਜ਼ੀ ਟਾਂਕਾ, ਸਾਟਨ ਸਟਿਚ, ਕੰਬਲ ਟਾਂਕਾ, ਦਸੂਤੀ ਟਾਂਕਾ।
  • ਡੰਡੀ ਟਾਂਕਾ ਬਖੀਏ ਦੇ ਪੁੱਠੇ ਪਾਸੇ ਵਰਗਾ ਹੁੰਦਾ ਹੈ ਅਤੇ ਬਖੀਏ ਤੋਂ ਉਲਟ ਇਸ ਦੀ ਕਢਾਈ ਖੱਬੇ ਪਾਸੇ ਤੋਂ ਸੱਜੇ ਪਾਸੇ ਵਲ ਨੂੰ ਕੀਤੀ ਜਾਂਦੀ ਹੈ ।
  • ਡੰਡੀ ਟਾਂਕੇ ਦੀ ਵਰਤੋਂ ਹਾਸ਼ੀਆ ਬਣਾਉਣ ਲਈ ਕੀਤੀ ਜਾਂਦੀ ਹੈਂ ।
  • ਜ਼ੰਜੀਰੀ ਟਾਂਕੇ ਵਿਚ ਛੋਟੇ-ਛੋਟੇ ਫੰਦੇ ਹੁੰਦੇ ਹਨ ਜੋ ਆਪਸ ਵਿਚ ਜੁੜ-ਜੁੜ ਕੇ ਜ਼ੰਜੀਰੀ ਬਣਾਉਂਦੇ ਹਨ ।
  • ਲੇਜ਼ੀ ਡੇਜ਼ੀ ਟਾਂਕਾ, ਜ਼ੰਜੀਰੀ ਟਾਂਕੇ ਦੀ ਇਕ ਕਿਸਮ ਹੈ ।
  • ਸਾਟਨ ਸਟਿਚ ਇਕ ਭਰਵਾਂ ਟਾਂਕਾ ਹੈ ਇਸ ਨਾਲ ਕਢਾਈ ਦੇ ਨਮੂਨਿਆਂ ਵਿਚ ਫੁੱਲ, ਪੱਤੀ ਜਾਂ ਦੂਸਰੇ ਨਮੂਨੇ ਭਰੇ ਜਾਂਦੇ ਹਨ।
  • ਕੰਬਲ ਟਾਂਕੇ ਦਾ ਪ੍ਰਯੋਗ ਕੰਬਲਾਂ ਦੇ ਸਿਰਿਆਂ ਤੇ ਕੀਤਾ ਜਾਂਦਾ ਹੈ । ਇਸ ਨੂੰ ਲੂਪ ਸਟਿਚ ਵੀ ਕਹਿੰਦੇ ਹਨ।
  • ਦਸੂਤੀ ਟਾਂਕੇ ਦੀ ਵਰਤੋਂ ਜਾਲੀ ਵਾਲੇ ਕੱਪੜਿਆਂ ਤੇ ਕੀਤੀ ਜਾਂਦੀ ਹੈ ।
  • ਕਢਾਈ ਲਈ ਸੁਤੀ, ਰੇਸ਼ਮੀ, ਉਨੀ, ਜ਼ਰੀ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਕਢਾਈ ਦੇ ਨਮੂਨੇ ਕੱਪੜੇ ਤੇ ਕਾਰਬਨ ਪੇਪਰ ਨਾਲ, ਮਸ਼ੀਨ ਨਾਲ ਅਤੇ ਟਰੇਸਿੰਗ
  • ਪੇਪਰ ਵਿਚ ਮੋਰੀਆਂ ਕਰਕੇ ਛਪਾਈ ਕੀਤੀ ਜਾਂਦੀ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

Punjab State Board PSEB 9th Class Home Science Book Solutions Chapter 11 ਕੱਪੜੇ ਧੋਣ ਲਈ ਸਮਾਨ Textbook Exercise Questions and Answers.

PSEB Solutions for Class 9 Home Science Chapter 11 ਕੱਪੜੇ ਧੋਣ ਲਈ ਸਮਾਨ

Home Science Guide for Class 9 PSEB ਕੱਪੜੇ ਧੋਣ ਲਈ ਸਮਾਨ Textbook Questions and Answers

(ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ )
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਕਿਹੜਿਆਂ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-

  • ਸਟੋਰ ਕਰਨ ਲਈ ਸਮਾਨ ,
  • ਕੱਪੜੇ ਧੋਣ ਲਈ ਸਮਾਨ
  • ਕੱਪੜੇ ਸੁਕਾਉਣ ਲਈ ਸਮਾਨ
  • ਕੱਪੜੇ ਪ੍ਰੈਸ ਕਰਨ ਲਈ ਸਮਾਨ ॥

ਪ੍ਰਸ਼ਨ 2.
ਕੱਪੜੇ ਸਟੋਰ ਕਰਨ ਲਈ ਸਾਨੂੰ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਇਸ ਲਈ ਸਾਨੂੰ ਅਲਮਾਰੀ, ਲਾਂਡਰੀ ਬੈਗ ਜਾਂ ਗੰਦੇ ਕੱਪੜੇ ਰੱਖਣ ਲਈ ਟੋਕਰੀ ਦੀ ਲੋੜ ਹੁੰਦੀ ਹੈ | ਮਰਤਬਾਨ ਅਤੇ ਪਲਾਸਟਿਕ ਦੇ ਡੱਬੇ ਵੀ ਲੋੜੀਂਦੇ ਹੁੰਦੇ ਹਨ।

ਪ੍ਰਸ਼ਨ 3.
ਕੱਪੜੇ ਧੋਣ ਲਈ ਅਸੀਂ ਪਾਣੀ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਕੱਪੜੇ ਧੋਣ ਲਈ ਮੀਂਹ ਦਾ ਪਾਣੀ, ਦਰਿਆ ਦਾ ਪਾਣੀ, ਚਸ਼ਮੇ ਦਾ ਪਾਣੀ ਅਤੇ ਖੂਹ ਦਾ ਪਾਣੀ ਵਰਤਿਆ ਜਾ ਸਕਦਾ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਪ੍ਰਸ਼ਨ 4.
ਹਲਕੇ ਅਤੇ ਭਾਰੇ ਪਾਣੀ ਵਿਚ ਕੀ ਅੰਤਰ ਹੈ ?
ਉੱਤਰ –

ਭਾਰਾ ਪਾਣੀ ਹਲਕਾ ਪਾਣੀ
1. ਇਸ ਵਿਚ ਅਸ਼ੁੱਧੀਆਂ ਹੁੰਦੀਆਂ ਹਨ । 1. ਇਸ ਵਿਚ ਅਸ਼ੁੱਧੀਆਂ ਨਹੀਂ ਹੁੰਦੀਆਂ ।
2. ਇਸ ਵਿਚ ਸਾਬਣ ਦੀ ਝੱਗ ਨਹੀਂ | 2. ਇਸ ਵਿਚ ਆਸਾਨੀ ਨਾਲ ਸਾਬਣ ਦੀ ਝੱਗ ਬਣਦੀ ।
ਬਣ ਜਾਂਦੀ ਹੈ ।

ਪ੍ਰਸ਼ਨ 5.
ਭਾਰੇ ਪਾਣੀ ਨੂੰ ਹਲਕਾ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਭਾਰੇ ਪਾਣੀ ਨੂੰ ਉਬਾਲ ਕੇ ਅਤੇ ਚੂਨੇ ਦੇ ਪਾਣੀ ਨਾਲ ਮਿਲਾ ਕੇ ਹਲਕਾ ਬਣਾਇਆ ਜਾਂਦਾ ਹੈ ਜਾਂ ਫਿਰ ਕਾਸਟਿਕ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਨਾਲ ਪ੍ਰਕਿਰਿਆ ਕਰਕੇ ਇਸ ਨੂੰ ਹਲਕਾ ਬਣਾਇਆ ਜਾਂਦਾ ਹੈ ।

ਪ੍ਰਸ਼ਨ 6.
ਸਥਾਈ ਅਤੇ ਅਸਥਾਈ ਭਾਰੇ ਪਾਣੀ ਵਿਚ ਕੀ ਅੰਤਰ ਹੈ ?
ਉੱਤਰ –

ਅਸਥਾਈ ਭਾਰਾ ਪਾਣੀ ਸਥਾਈ ਭਾਰਾ ਪਾਣੀ
1.ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ (ਬਾਈਕਾਰਬੋਨੇਟ) ਘੁਲੇ ਹੁੰਦੇ ਹਨ। 1. ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਘੁਲੇ ਹੁੰਦੇ ਹਨ ।
2. ਇਸ ਨੂੰ ਉਬਾਲ ਕੇ ਅਤੇ ਚੂਨੇ ਦੇ ਪਾਣੀ ਨਾਲ ਮਿਲਾ ਕੇ ਹਲਕਾ ਬਣਾਇਆ ਜਾਂਦਾ ਹੈ । 2. ਕਾਸਟਿਕ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਨਾਲ ਪਕਿਰਿਆਕਰਕੇ ਪੁਣਕੇਇਸਨੰਹਲਕਾ ਬਣਾਇਆ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 7.
ਕੱਪੜੇ ਧੋਣ ਲਈ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-

  • ਪਾਣੀ ਨੂੰ ਵਿਸ਼ਵਵਿਆਪੀ ਘੋਲਕ ਕਿਹਾ ਜਾਂਦਾ ਹੈ ਇਸ ਲਈ ਕੱਪੜਿਆਂ ਤੇ ਲੱਗੇ ਦਾਗ ਅਤੇ ਮਿੱਟੀ ਆਦਿ ਪਾਣੀ ਵਿਚ ਘੁਲ ਜਾਂਦੇ ਹਨ ਤੇ ਕੱਪੜੇ ਸਾਫ਼ ਹੋ ਜਾਂਦੇ ਹਨ ।
  • ਪਾਣੀ ਕੱਪੜੇ ਨੂੰ ਗਿੱਲਾ ਕਰਕੇ ਅੰਦਰ ਤਕ ਚਲਾ ਜਾਂਦਾ ਹੈ ਤੇ ਉਸਨੂੰ ਸਾਫ਼ ਕਰ ਦਿੰਦਾ ਹੈ ।

ਪ੍ਰਸ਼ਨ 8.
ਪਾਣੀ ਦੇ ਸਰੋਤ ਦੇ ਆਧਾਰ ਤੇ ਪਾਣੀ ਦਾ ਵਰਗੀਕਰਨ ਕਿਵੇਂ ਕਰੋਗੇ ?
ਉੱਤਰ-
ਪਾਣੀ ਦੇ ਸਰੋਤ ਦੇ ਆਧਾਰ ਤੇ ਪਾਣੀ ਦਾ ਵਰਗੀਕਰਨ ਹੇਠ ਲਿਖੇ ਢੰਗ ਨਾਲ ਕੀਤਾ ਜਾ ਸਕਦਾ ਹੈ

  • ਮੀਂਹ ਦਾ ਪਾਣੀ-ਇਹ ਪਾਣੀ ਦਾ ਸਭ ਤੋਂ ਸ਼ੁੱਧ ਰੂਪ ਹੁੰਦਾ ਹੈ । ਇਹ ਹਲਕਾ ਪਾਣੀ ਹੁੰਦਾ ਹੈ ਪਰ ਹਵਾ ਦੀਆਂ ਅਸ਼ੁੱਧੀਆਂ ਇਸ ਵਿਚ ਘੁਲੀਆਂ ਹੁੰਦੀਆਂ ਹਨ । ਇਸ ਨੂੰ ਕੱਪੜੇ ਧੋਣ ਲਈ ਵਰਤਿਆ ਜਾ ਸਕਦਾ ਹੈ ।
  • ਦਰਿਆ ਦਾ ਪਾਣੀ-ਪਹਾੜਾਂ ਦੀ ਬਰਫ਼ ਪਿਘਲ ਦੇ ਦਰਿਆ ਬਣਦੇ ਹਨ । ਜਿਵੇਂ-ਜਿਵੇਂ ਇਹ ਪਾਣੀ ਮੈਦਾਨੀ ਇਲਾਕਿਆਂ ਵਿਚ ਆਉਂਦਾ ਰਹਿੰਦਾ ਹੈ ਇਸ ਵਿਚ ਅਸ਼ੁੱਧੀਆਂ ਦੀ ਮਾਤਰਾ ਵੱਧਦੀ ਰਹਿੰਦੀ ਹੈ ਤੇ ਪਾਣੀ ਗੰਧਲਾ ਜਿਹਾ ਹੋ ਜਾਂਦਾ ਹੈ । ਇਹ ਪਾਣੀ ਪੀਣ ਲਈ ਠੀਕ ਨਹੀਂ ਹੁੰਦਾ ਪਰ ਇਸ ਨਾਲੇ ਕੱਪੜੇ ਧੋਤੇ ਜਾ ਸਕਦੇ ਹਨ ।
  • ਚਸ਼ਮੇ ਦਾ ਪਾਣੀ-ਧਰਤੀ ਹੇਠ ਇਕੱਠਾ ਹੋਇਆ ਪਾਣੀ ਕਿਸੇ ਕਮਜ਼ੋਰ ਥਾਂ ਤੋਂ ਬਾਹਰ ਨਿਕਲ ਆਉਂਦਾ ਹੈ ਇਸ ਨੂੰ ਚਸ਼ਮਾ ਕਹਿੰਦੇ ਹਨ । ਇਸ ਪਾਣੀ ਵਿਚ ਕਈ ਖਣਿਜ ਲੂਣ ਘੁਲੇ ਹੁੰਦੇ ਹਨ, ਇਸ ਨੂੰ ਕਈ ਵਾਰ ਦਵਾਈ ਵਾਂਗ ਵੀ ਵਰਤਿਆ ਜਾਂਦਾ ਹੈ | ਕੱਪੜੇ ਧੋਣ ਲਈ ਇਹ ਪਾਣੀ ਠੀਕ ਹੈ ।
  • ਖੂਹ ਦਾ ਪਾਣੀ-ਧਰਤੀ ਨੂੰ ਪੁੱਟ ਕੇ ਜਿਹੜਾ ਪਾਣੀ ਬਾਹਰ ਨਿਕਲਦਾ ਹੈ ਉਹ ਪੀਣ ਲਈ ਠੀਕ ਹੁੰਦਾ ਹੈ । ਇਸ ਨੂੰ ਖੂਹ ਦਾ ਪਾਣੀ ਕਹਿੰਦੇ ਹਨ । ਇਸ ਨਾਲ ਕੱਪੜੇ ਧੋਏ ਜਾ ਸਕਦੇ ਹਨ ।
  • ਸਮੁੰਦਰ ਦਾ ਪਾਣੀ-ਇਸ ਪਾਣੀ ਵਿਚ ਕਾਫ਼ੀ ਜ਼ਿਆਦਾ ਅਸ਼ੁੱਧੀਆਂ ਹੁੰਦੀਆਂ ਹਨ । ਇਹ ਪੀਣ ਲਈ ਅਤੇ ਕੱਪੜੇ ਧੋਣ ਲਈ ਵੀ ਠੀਕ ਨਹੀਂ ਹੁੰਦਾ ।

ਪ੍ਰਸ਼ਨ 9.
ਕੱਪੜੇ ਧੋਣ ਲਈ ਪਾਣੀ ਤੋਂ ਇਲਾਵਾ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਕੱਪੜੇ ਧੋਣ ਲਈ ਪਾਣੀ ਤੋਂ ਇਲਾਵਾ ਸਾਬਣ, ਟੱਬ, ਬਾਲਟੀਆਂ, ਚਿਲਮਚੀਆਂ, ਮੱਗ, ਰਗੜਨ ਵਾਲਾ ਬੁਰਸ਼ ਅਤੇ ਫੱਟਾ, ਪਾਣੀ ਗਰਮ ਕਰਨ ਵਾਲੀ ਦੇਗ, ਕੱਪੜੇ ਧੋਣ ਵਾਲੀ ਮਸ਼ੀਨ, ਸਕਸ਼ਨ ਵਾਸ਼ਰ ਆਦਿ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 10.
ਕੱਪੜੇ ਸੁਕਾਉਣ ਲਈ ਕੀ-ਕੀ ਸਮਾਨ ਚਾਹੀਦਾ ਹੈ ? ਵੱਡੇ ਸ਼ਹਿਰਾਂ ਵਿਚ ਫਲੈਟਾਂ ਵਿਚ ਰਹਿਣ ਵਾਲੇ ਲੋਕ ਆਮ ਤੌਰ ਤੇ ਕੱਪੜੇ ਕਿਵੇਂ ਸੁਕਾਉਂਦੇ ਹਨ ?
ਉੱਤਰ-
ਕੱਪੜਿਆਂ ਨੂੰ ਸੁਕਾਉਣ ਲਈ ਕੁਦਰਤੀ ਧੁੱਪ ਅਤੇ ਹਵਾ ਦੀ ਲੋੜ ਹੁੰਦੀ ਹੈ । ਪਰ ਹੋਰ ਸਮਾਨ ਜਿਸ ਦੀ ਲੋੜ ਹੁੰਦੀ ਹੈ ਉਹ ਹੈ

  • ਰੱਸੀ ਜਾਂ ਤਾਰ
  • ਚੁੱਢੀਆਂ ਅਤੇ ਹੈਂਗਰ
  • ਕੱਪੜੇ ਸੁਕਾਉਣ ਵਾਲਾ ਰੈਕ
  • ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਿਨੇਟ ।

ਵੱਡੇ ਸ਼ਹਿਰਾਂ ਵਿਚ ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜਿਆਂ ਨੂੰ ਸੁਕਾਉਣ ਲਈ ਰੈਕਾਂ ਦੀ ਵਰਤੋਂ ਕਰਦੇ ਹਨ | ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।

ਪ੍ਰਸ਼ਨ 11.
ਕੱਪੜੇ ਸੁਕਾਉਣ ਲਈ ਕੀ-ਕੀ ਸਮਾਨ ਚਾਹੀਦਾ ਹੈ ? ਸਾਡੇ ਦੇਸ਼ ਵਿਚ ਕੱਪੜੇ ਸੁਕਾਉਣ ਲਈ ਕਿਹੜਾ ਤਰੀਕਾ ਅਪਣਾਇਆ ਜਾਂਦਾ ਹੈ ?
ਉੱਤਰ-
ਕੱਪੜੇ ਸੁਕਾਉਣ ਲਈ ਸਮਾਨ- ਦੇਖੋ ਪ੍ਰਸ਼ਨ ਨੰਬਰ 10 ਦਾ ਉੱਤਰ ।ਸਾਡੇ ਦੇਸ਼ ਵਿਚ ਆਮ ਕਰਕੇ ਘਰ ਖੁੱਲੇ ਡੁੱਲ੍ਹੇ ਹੁੰਦੇ ਹਨ ।ਕੋਠਿਆਂ ਜਾਂ ਚੁਬਾਰਿਆਂ ਤੇ ਜਿੱਥੇ ਧੁੱਪ ਆਉਂਦੀ ਹੋਵੇ ਰੱਸੀਆਂ ਜਾਂ ਤਾਰਾਂ ਨੂੰ ਠੀਕ ਉਚਾਈ ਤੇ ਬੰਨ੍ਹ ਕੇ ਇਹਨਾਂ ਤੇ ਕੱਪੜੇ ਸੁਕਾਉਣ ਲਈ ਲਟਕਾਏ ਜਾਂਦੇ ਹਨ । ਵੱਡਿਆਂ ਸ਼ਹਿਰਾਂ ਵਿਚ ਜਿੱਥੇ ਘਰ ਖੁੱਲ੍ਹੇ-ਡੁੱਲ੍ਹੇ ਨਹੀਂ ਹੁੰਦੇ ਤੇ ਲੋਕ ਫਲੈਟਾਂ ਵਿਚ ਰਹਿੰਦੇ ਹਨ ਕੱਪੜਿਆਂ ਨੂੰ ਰੈਕਾਂ ਤੇ ਲਟਕਾ ਕੇ ਸੁਕਾਇਆ ਜਾਂਦਾ ਹੈ ! ਅੱਜ-ਕਲ੍ਹ ਵਾਸ਼ਿੰਗ ਮਸ਼ੀਨਾਂ ਦੀ ਵਰਤੋਂ ਤਾਂ ਸਾਰੇ ਪਾਸੇ ਹੀ ਹੋਣ ਲੱਗ ਪਈ ਹੈ । ਇਹਨਾਂ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਪ੍ਰਸ਼ਨ 12.
ਕੱਪੜਿਆਂ ਨੂੰ ਪ੍ਰੈੱਸ ਕਰਨਾ ਕਿਉਂ ਜ਼ਰੂਰੀ ਹੈ ਅਤੇ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਪੈਂਦੀ ਹੈ ?
ਉੱਤਰ-
ਕੱਪੜੇ ਧੋ ਕੇ ਜਦੋਂ ਸੁਕਾਏ ਜਾਂਦੇ ਹਨ ਇਹਨਾਂ ਵਿਚ ਕਈ ਸਿਲਵਟਾਂ ਪੈ ਜਾਂਦੀਆਂ ਹਨ ਤੇ ਕੱਪੜੇ ਦੀ ਦਿਖ ਭੈੜੀ ਜਿਹੀ ਹੋ ਜਾਂਦੀ ਹੈ । ਕੱਪੜਿਆਂ ਨੂੰ ਪੇਸ਼ ਕਰਕੇ ਇਹਨਾਂ ਦੇ ਵਲ ਆਦਿ ਤਾਂ ਨਿਕਲ ਹੀ ਜਾਂਦੇ ਹਨ ਨਾਲ ਹੀ ਕੱਪੜੇ ਵਿਚ ਚਮਕ ਵੀ ਆ ਜਾਂਦੀ ਹੈ ਤੇ ਕੱਪੜਾ ਸਾਫ਼ਸੁਥਰਾ ਲੱਗਦਾ ਹੈ । ਕੱਪੜੇ ਪ੍ਰੈਸ ਕਰਨ ਲਈ ਹੇਠ ਲਿਖੇ ਸਮਾਨ ਦੀ ਲੋੜ ਪੈਂਦੀ ਹੈ ਬਿਜਲੀ ਜਾਂ ਕੋਲੇ ਨਾਲ ਚੱਲਣ ਵਾਲੀ ਪ੍ਰੈਸ, ਪ੍ਰੈਸ ਕਰਨ ਲਈ ਫੱਟਾ ਆਦਿ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 13.
ਧੁਆਈ ਲਈ ਇਸਤੇਮਾਲ ਹੋਣ ਵਾਲੇ ਸਮਾਨ ਦੀ ਸਹੀ ਚੋਣ ਨਾਲ ਸਮੇਂ ਅਤੇ ਮਿਹਨਤ ਦੀ ਬੱਚਤ ਕਿਵੇਂ ਹੁੰਦੀ ਹੈ ?
ਉੱਤਰ-
ਧੁਆਈ ਲਈ ਇਸਤੇਮਾਲ ਹੋਣ ਵਾਲਾ ਸਮਾਨ ਇਸ ਤਰ੍ਹਾਂ ਹੈ

  • ਸਟੋਰ ਕਰਨ ਲਈ ਸਮਾਨ
  • ਕੱਪੜੇ ਧੋਣ ਲਈ ਸਮਾਨ
  • ਕੱਪੜੇ ਸੁਕਾਉਣ ਲਈ ਸਮਾਨ
  • ਕੱਪੜੇ ਪ੍ਰੈਸ ਕਰਨ ਲਈ ਸਮਾਨ ।

ਜਦੋਂ ਧੋਣ ਵਾਲੇ ਕੱਪੜੇ ਪਹਿਲਾਂ ਹੀ ਇੱਕਠੇ ਕਰਕੇ ਇੱਕ ਅਲਮਾਰੀ ਜਾਂ ਟੋਕਰੀ ਵਗੈਰਾ ਵਿਚ ਰੱਖੇ ਜਾਣ ਜੋ ਕਿ ਧੋਣ ਵਾਲੀ ਜਗਾ ਦੇ ਨੇੜੇ ਰੱਖੀ ਹੋਵੇ ਤਾਂ ਕੱਪੜੇ ਧੋਣ ਵੇਲੇ ਸਾਰੇ ਘਰ ਵਿਚੋਂ ਵੱਖਵੱਖ ਕਮਰਿਆਂ ਵਿਚੋਂ ਪਹਿਲਾਂ ਕੱਪੜੇ ਇਕੱਠੇ ਕਰਨ ਦਾ ਸਮਾਂ ਬਚ ਸਕਦਾ ਹੈ । ਇਹ ਆਦਤ ਹਿਣੀ ਨੂੰ ਸਾਰੇ ਘਰ ਦੇ ਜੀਆਂ ਨੂੰ ਪਾਉਣੀ ਚਾਹੀਦੀ ਹੈ ਕਿ ਜਿਹੜਾ ਵੀ ਧੋਣ ਵਾਲਾ ਕੱਪੜਾ ਹੋਵੇ ਉਸ ਨੂੰ ਇਸ ਕੰਮ ਲਈ ਬਣਾਈ ਅਲਮਾਰੀ ਜਾਂ ਟੋਕਰੀ ਵਿਚ ਰੱਖਣ ।

ਘਰ ਵਿਚ ਸਾਬਣ, ਡਿਟਰਜੈਂਟ, ਨੀਲ, ਬੁਰਸ਼ ਆਦਿ ਲੋੜੀਂਦਾ ਸਮਾਨ ਪਹਿਲਾਂ ਹੀ ਮੌਜੂਦ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ ਉਧਰੋਂ ਕੱਪੜੇ ਧੋਣੇ ਸ਼ੁਰੂ ਕਰ ਲਏ ਜਾਣ ਤਾਂ ਬਾਅਦ ਵਿਚ ਪਤਾ ਲੱਗੇ ਕਿ ਘਰ ਵਿਚ ਤਾਂ ਸਾਬਣ ਜਾਂ ਕੋਈ ਹੋਰ ਲੋੜੀਂਦਾ ਸਮਾਨ ਨਹੀਂ ਹੈ । ਇਸ ਤਰ੍ਹਾਂ ਸਮਾਂ ਤੇ ਮਿਹਨਤ ਦੋਵੇਂ ਨਸ਼ਟ ਹੁੰਦੇ ਹਨ । ਧੋਣ ਲਈ ਪਾਣੀ ਵੀ ਹਲਕਾ ਹੀ ਵਰਤਣਾ ਚਾਹੀਦਾ ਹੈ ਕਿਉਂਕਿ ਭਾਰੇ ਪਾਣੀ ਵਿਚ ਸਾਬਣ ਦੀ ਝੱਗ ਨਹੀਂ ਬਣਦੀ ਤੇ ਕੱਪੜੇ ਚੰਗੀ ਤਰ੍ਹਾਂ ਨਹੀਂ ਨਿਖਰਦੇ । ਇਸ ਲਈ ਪਾਣੀ ਨੂੰ ਗਰਮ ਕਰਕੇ ਜਾਂ ਹੋਰ ਤਰੀਕੇ ਨਾਲ ਪਾਣੀ ਨੂੰ ਹਲਕਾ ਬਣਾ ਲੈਣਾ ਚਾਹੀਦਾ ਹੈ ।

ਕੱਪੜੇ ਸੁੱਕਣੇ ਪਾਉਣ ਦਾ ਵੀ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ । ਰੱਸੀਆ ਆਦਿ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਹੋਵੇ ਤੇ ਕੱਪੜਿਆਂ ਤੇ ਢੀਆਂ ਆਦਿ ਵੀ ਲਾ ਦਿਉ ਤਾਂ ਜੋ ਜੇਕਰ ਹਵਾ ਚੱਲੇ ਤਾਂ ਕੱਪੜੇ ਉਡ ਨਾ ਜਾਣ । ਜੇ ਰੈਕ ਹਨ ਤਾਂ ਇਹਨਾਂ ਨੂੰ ਪਹਿਲਾਂ ਹੀ ਖੋਲ੍ਹ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਵੱਖ-ਵੱਖ ਲੋੜੀਂਦਾ ਸਮਾਨ ਜੋ ਪਹਿਲਾਂ ਹੀ ਇਕੱਠਾ ਕੀਤਾ ਹੋਵੇ ਤਾਂ ਸਮਾਂ ਅੜੇ ਮਿਹਨਤ ਦੀ ਬੱਚਤ ਹੋ ਜਾਂਦੀ ਹੈ ।

ਪ੍ਰਸ਼ਨ 14.
ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਅਸੀਂ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡ ਸਕਦੇ ਹਾਂ ?
ਉੱਤਰ-
ਸਟੋਰ ਕਰਨ ਲਈ ਸਮਾਨ –

  1. ਅਲਮਾਰੀ-ਧੋਣ ਵਾਲੇ ਕਮਰੇ ਦੇ ਨੇੜੇ ਅਲਮਾਰੀ ਹੋਣੀ ਚਾਹੀਦੀ ਹੈ ਜਿਸ ਵਿਚ ਸਾਬਣ, ਨੀਲ, ਮਾਵਾ, ਰੀਠੇ, ਦਾਗ ਉਤਾਰਨ ਵਾਲਾ ਸਮਾਨ ਆਦਿ ਹੋਣਾ ਚਾਹੀਦਾ ਹੈ ।
  2. ਲਾਂਡਰੀ ਬੈਗ ਜਾਂ ਕੱਪੜੇ ਰੱਖਣ ਲਈ ਟੋਕਰੀ-ਇਸ ਵਿਚ ਘਰ ਦੇ ਗੰਦੇ ਕੱਪੜੇ ਰੱਖੇ ਜਾਂਦੇ ਹਨ ।
  3. ਮਰਤਬਾਨ ਅਤੇ ਪਲਾਸਟਿਕ ਦੇ ਡੱਬ-ਰੀਠੇ, ਦਾਗ ਉਤਾਰਨ ਦਾ ਸਮਾਨ, ਨੀਲ, ਡਿਟਰਜੈਂਟ ਆਦਿ ਇਹਨਾਂ ਵਿਚ ਰੱਖਿਆ ਜਾਂਦਾ ਹੈ ।

ਕੱਪੜੇ ਧੋਣ ਲਈ ਸਮਾਨ
(i) ਪਾਣੀ-ਪਾਣੀ ਇਕ ਵਿਸ਼ਵਵਿਆਪੀ ਘੋਲਕ ਹੈ । ਇਸ ਵਿਚ ਸਭ ਤਰ੍ਹਾਂ ਦੀ ਮੈਲ ਘੁਲ ਜਾਂਦੀ ਹੈ ਤੇ ਇਸ ਤਰ੍ਹਾਂ ਇਸ ਦਾ ਕੱਪੜਿਆਂ ਦੀ ਧੁਲਾਈ ਵਿਚ ਮਹੱਤਵਪੂਰਨ ਸਥਾਨ ਹੈ । ਪਾਣੀ ਨੂੰ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਬਾਰਸ਼ ਦਾ ਪਾਣੀ, ਦਰਿਆ ਦਾ ਪਾਣੀ, ਚਸ਼ਮੇ ਦਾ ਪਾਣੀ ਅਤੇ ਖੂਹ ਦਾ ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਕੀਤੀ ਜਾਂਦੀ ਹੈ ।

(ii) ਸਾਬਣ-ਕੱਪੜੇ ਧੋਣ ਲਈ ਕਈ ਸਫਾਈਕਾਰੀ ਪਦਾਰਥ, ਸਾਬਣ ਅਤੇ ਡਿਟਰਜੈਂਟ ਮਿਲਦੇ ਹਨ ! ਕੱਪੜੇ ਸਾਫ਼ ਕਰਨ ਵਿਚ ਇਹਨਾਂ ਦਾ ਬੜਾ ਮਹੱਤਵਪੂਰਨ ਸਥਾਨ ਹੈ ।

(iii) ਟੱਬ ਅਤੇ ਬਾਲਟੀਆਂ-ਇਹਨਾਂ ਵਿਚ ਕੱਪੜੇ ਭਿਉਂ ਕੇ ਰੱਖੇ, ਧੋਏ ਅਤੇ ਹੁੰਘਾਲੇ ਜਾਂਦੇ ਹਨ । ਇਹ ਲੋਹੇ, ਪਲਾਸਟਿਕ ਜਾਂ ਪਿਤਲ ਦੇ ਹੁੰਦੇ ਹਨ । ਇਹਨਾਂ ਵਿਚ ਨੀਲ ਦੇਣ, ਰੰਗ ਦੇਣ ਅਤੇ ਮਾਵਾ ਦੇਣ ਦਾ ਵੀ ਕੰਮ ਕੀਤਾ ਜਾਂਦਾ ਹੈ ।
PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 1

(iv) ਚਿਲਚੀਆਂ ਅਤੇ ਮੱਗ-ਇਹਨਾਂ ਵਿਚ ਨੀਲ, ਮਾਵਾ ਆਦਿ ਦੇਣ ਦਾ ਕੰਮ ਕੀਤਾ ਜਾਂਦਾ ਹੈ । ਇਹ ਪਲਾਸਟਿਕ, ਤਾਮਚੀਨੀ ਅਤੇ ਪਿੱਤਲ ਆਦਿ ਦੇ ਹੁੰਦੇ ਹਨ।

(v) ਲੱਕੜ ਦਾ ਚਮਚ ਅਤੇ ਡੰਡਾ-ਇਸ ਨਾਲ ਨਾਲ ਜਾਂ ਮਾਵਾ ਘੋਲਣ ਦਾ ਕੰਮ ਕੀਤਾ ਜਾਂਦਾ ਹੈ । ਚੱਦਰਾਂ, ਖੇਸਾਂ ਆਦਿ ਨੂੰ ਡੰਡੇ ਜਾਂ ਥਾਪੀ ਨਾਲ ਕੁੱਟ ਕੇ ਸਾਫ਼ ਕੀਤਾ ਜਾਂਦਾ ਹੈ ।

(vi) ਹੁੰਦੀ-ਧੁਲਾਈ ਵਾਲੇ ਕਮਰੇ ਵਿਚ ਪਾਣੀ ਦੀ ਟੁੱਟੀ ਥੱਲੇ ਸੀਮਿੰਟ ਦੀ ਹੁੰਦੀ ਬਣੀ ਹੋਣੀ ਚਾਹੀਦੀ ਹੈ ਇਸ ਨਾਲ ਕੰਮ ਸੌਖਾ ਹੋ ਜਾਂਦਾ ਹੈ । ਹੌਦੀ ਦੇ ਦੋਵੇਂ ਪਾਸੇ ਸੀਮਿੰਟ ਜਾਂ ਲੱਕੜ ਦੇ ਫੱਟੇ ਲੱਗੇ ਹੋਣੇ ਚਾਹੀਦੇ ਹਨ ਤਾਂ ਕਿ ਧੋ ਕੇ ਕੱਪੜੇ ਇਹਨਾਂ ਉੱਪਰ ਰੱਖੇ ਜਾ ਸਕਣ । ਇਹਨਾਂ ਦੀ ਢਲਾਣ ਹੌਦੀ ਵਲ ਨੂੰ ਹੋਣੀ ਚਾਹੀਦੀ ਹੈ ।

(vii) ਰਗੜਨ ਵਾਲਾ ਬੁਰਸ਼ ਤੇ ਫੱਟਾ-ਪਲਾਸਟਿਕ ਦੇ ਬੁਰਸ਼ਾਂ ਦੀ ਵਰਤੋਂ ਕੱਪੜੇ ਦੇ ਵੱਧ ਮੈਲੇ ਹਿੱਸੇ ਨੂੰ ਰਗੜ ਕੇ ਮੈਲ ਉਤਾਰਨ ਲਈ ਕੀਤੀ ਜਾਂਦੀ ਹੈ ।
ਫੱਟਾ, ਲੱਕੜ, ਸਟੀਲ ਜਾਂ ਜਿਸਤ ਦਾ ਚਿਤਰ-ਰਗੜਨ ਵਾਲਾ ਫੱਟਾ ਬਣਿਆ ਹੁੰਦਾ ਹੈ ਇਸ ਉੱਪਰ ਰੱਖ ਕੇ ਕੱਪੜੇ ਨੂੰ ਰਗੜ ਕੇ ਮੈਲ ਕੱਢੀ ਜਾਂਦੀ ਹੈ ।
PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 2

(viii) ਗਰਮ ਪਾਣੀ-ਕੱਪੜੇ ਧੋਣ ਲਈ ਜਾਂ ਤਾਂ ਬਿਜਲੀ ਦੇ ਬਾਇਲਰ ਵਿਚ ਪਾਣੀ ਗਰਮ ਕੀਤਾ ਜਾਂਦਾ ਹੈ ਜਾਂ ਫਿਰ ਅੱਗ ਦੇ ਸੇਕ ਤੇ ਦੇਗ ਵਿਚ ਪਾ ਕੇ ਪਾਣੀ ਗਰਮ ਕੀਤਾ ਜਾਂਦਾ ਹੈ ।

(ix) ਕੱਪੜੇ ਧੋਣ ਵਾਲੀ ਮਸ਼ੀਨ-ਇਸ ਨਾਲ ਸਮਾਂ ਅਤੇ ਸ਼ਕਤੀ ਦੋਨਾਂ ਦੀ ਬੱਚਤ ਹੁੰਦੀ ਹੈ, ਆਪਣੀ ਆਰਥਿਕ ਹਾਲਤ ਅਨੁਸਾਰ ਇਸ ਨੂੰ ਖਰੀਦਿਆ ਜਾ ਸਕਦਾ ਹੈ ।

(x) ਸੱਕਸ਼ਨ ਵਾਸ਼ਰ-ਭਾਰੇ ਊਨੀ ਕੰਬਲ, ਸਾੜ੍ਹੀਆਂ ਅਤੇ ਹੋਰ ਕੱਪੜੇ ਇਸ ਦੀ ਵਰਤੋਂ ਨਾਲ ਆਸਾਨੀ ਨਾਲ ਧੋਤੇ ਜਾ ਸਕਦੇ ਹਨ ।
PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 3

ਕੱਪੜਿਆਂ ਨੂੰ ਧੋਣ ਤੋਂ ਬਾਅਦ ਆਮ ਤੌਰ ਤੇ ਕੁਦਰਤੀ ਧੁੱਪ ਤੇ ਹਵਾ ਵਿਚ ਸੁਕਾਇਆ ਜਾਂਦਾ ਹੈ । ਹੋਰ ਲੋੜੀਂਦਾ ਸਮਾਨ ਇਸ ਤਰ੍ਹਾਂ ਹੈ ।

  • ਰੱਸੀ ਜਾਂ ਤਾਰ-ਰੱਸੀ ਨੂੰ ਜਾਂ ਤਾਰ ਨੂੰ ਖਿੱਚ ਕੇ ਕਿੱਲੀਆਂ ਜਾਂ ਖੰਭਿਆਂ ਨਾਲ ਬੰਨਿਆ ਜਾਂਦਾ ਹੈ । ਰੱਸੀ ਨਾਈਲਨ, ਸਣ ਜਾਂ ਸੂਤ ਦੀ ਹੋ ਸਕਦੀ ਹੈ । ਸ਼ੰਗ ਰਹਿਤ ਲੋਹੇ ਦੀ ਤਾਰ ਵੀ ਹੋ ਸਕਦੀ ਹੈ ।
  • ਚੁੱਢੀਆਂ ਅਤੇ ਹੈਂਗਰ-ਕੱਪੜੇ ਤਾਰ ‘ਤੇ ਲਟਕਾ ਕੇ ਚੰਢੀਆਂ ਲਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਹਵਾ ਚਲਣ ਤੇ ਕੱਪੜੇ ਹੇਠਾਂ ਡਿੱਗ ਕੇ ਖ਼ਰਾਬ ਨਾ ਹੋ ਜਾਣ ਵਧੀਆ ਕਿਸਮ ਦੇ ਕੱਪੜੇ ਹੈਂਗਰ ਵਿਚ ਪਾ ਕੇ ਸੁਕਾਏ ਜਾ ਸਕਦੇ ਹਨ ।
  • ਕੱਪੜੇ ਸੁਕਾਉਣ ਵਾਲਾ ਰੈਕ-ਬਰਸਾਤਾਂ ਵਿਚ ਜਾਂ ਵੱਡੇ ਸ਼ਹਿਰਾਂ ਵਿਚ ਜਿੱਥੇ ਲੋਕ ਫਲੈਟਾਂ ਵਿਚ ਰਹਿੰਦੇ ਹਨ ਉੱਥੇ ਰੈਕਾਂ ਤੇ ਪਾ ਕੇ ਕੱਪੜੇ ਸੁਕਾਏ ਜਾਂਦੇ ਹਨ । ਇਹ ਐਲੂਮੀਨੀਅਮ ਜਾਂ ਲੱਕੜ ਦੇ ਹੋ ਸਕਦੇ ਹਨ । ਇਹਨਾਂ ਨੂੰ ਫੋਲਡ ਕਰਕੇ ਸਾਂਭਿਆ ਵੀ ਜਾ ਸਕਦਾ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 4

  • ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਨਿਟ-ਵਿਕਸਿਤ ਦੇਸ਼ਾਂ ਵਿਚ ਇਸ ਦੀ ਆਮ ਵਰਤੋਂ ਹੁੰਦੀ ਹੈ ਖ਼ਾਸ ਕਰਕੇ ਜਿੱਥੇ ਜ਼ਿਆਦਾ ਠੰਡ ਜਾਂ ਵਰਖਾ ਹੁੰਦੀ ਹੈ ਉਹਨਾਂ ਦੇਸ਼ਾਂ ਵਿਚ ਇਹਨਾਂ ਦੀ ਵਰਤੋਂ ਆਮ ਹੈ । ਇਹਨਾਂ ਤੋਂ ਇਲਾਵਾ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 5

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਕੱਪੜੇ ਪ੍ਰੈਸ ਕਰਨ ਵਾਲਾ ਸਮਾਨ –

  1. ਪੈਸ-ਕੱਪੜੇ ਪੈਸ ਕਰਨ ਲਈ ਬਿਜਲੀ ਦੀ ਜਾਂ ਕੋਲੇ ਵਾਲੀ ਪੈਸ ਦੀ ਵਰਤੋਂ ਕੀਤੀ ਜਾਂਦੀ ਹੈ । ਪ੍ਰੈਸਾਂ ਲੋਹੇ, ਪਿੱਤਲ ਅਤੇ ਸਟੀਲ ਦੀਆਂ ਮਿਲਦੀਆਂ ਹਨ ।
  2. ਪ੍ਰੈਸ ਕਰਨ ਵਾਲਾ ਫੱਟਾ–ਇਹ ਲੱਕੜ ਦਾ ਹੁੰਦਾ ਹੈ, ਫੱਟੇ ਦੀ ਥਾਂ ਤੇ ਬੈਂਚ ਜਾਂ ਮੇਜ਼ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਉੱਪਰ ਇਕ ਕੰਬਲ ਵਿਛਾ ਕੇ ਉੱਤੇ ਪੁਰਾਣੀ ਚਾਦਰ ਵਿਛਾ ਲੈਣੀ ਚਾਹੀਦੀ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 6

ਪ੍ਰਸ਼ਨ 15.
ਕੱਪੜੇ ਧੋਣ ਲਈ ਪਾਣੀ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ? ਕਿਹੋ ਜਿਹਾ ਪਾਣੀ ਕੱਪੜੇ ਧੋਣ ਲਈ ਠੀਕ ਨਹੀਂ ਅਤੇ ਕਿਉਂ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 8 ਦਾ ਉੱਤਰ । ਸਮੁੰਦਰ ਦੇ ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਵਿਚ ਬਹੁਤ ਸਾਰੀਆਂ ਅਸ਼ੁੱਧੀਆਂ ਮਿਲੀਆਂ ਹੁੰਦੀਆਂ ਹਨ ।

Home Science Guide for Class 9 PSEB ਕੱਪੜੇ ਧੋਣ ਲਈ ਸਮਾਨ Important Questions and Answers

ਪ੍ਰਸ਼ਨ 1.
ਧੋਬੀ ਨੂੰ ਕੱਪੜੇ ਦੇਣ ਦੇ ਕੀ ਨੁਕਸਾਨ ਹਨ ?
ਉੱਤਰ-

  • ਧੋਬੀ ਕਈ ਵਾਰ ਕੱਪੜੇ ਸਾਫ਼ ਕਰਨ ਲਈ ਅਜਿਹੇ ਤਰੀਕਿਆਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਕੱਪੜੇ ਜਲਦੀ ਵੱਟ ਜਾਂਦੇ ਹਨ ਜਾਂ ਫਿਰ ਕਮਜ਼ੋਰ ਹੋ ਜਾਂਦੇ ਹਨ ।
  • ਕਈ ਵਾਰ ਕੱਪੜਿਆਂ ਦੇ ਰੰਗ ਖ਼ਰਾਬ ਹੋ ਜਾਂਦੇ ਹਨ ।
  • ਛੂਤ ਦੀਆਂ ਬਿਮਾਰੀਆਂ ਹੋਣ ਦਾ ਵੀ ਡਰ ਰਹਿੰਦਾ ਹੈ ।
  • ਧੋਬੀ ਕੋਲੋਂ ਕੱਪੜੇ ਧੁਆਉਣਾ ਮਹਿੰਗਾ ਪੈਂਦਾ ਹੈ ।

ਪ੍ਰਸ਼ਨ 2.
ਪਾਣੀ ਚੱਕਰ ਕੀ ਹੈ ?
ਉੱਤਰ-ਕੁਦਰਤੀ ਰੂਪ ਵਿਚ ਪਾਣੀ ਖੂਹਾਂ, ਚਸ਼ਮਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚੋਂ ਮਿਲਦਾ ਹੈ । ਧਰਤੀ ਤੇ ਸੂਰਜ ਦੀ ਧੁੱਪ ਨਾਲ ਇਹ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ ਤੇ ਵਾਯੂਮੰਡਲ ਵਿਚ ਜਲਵਾਸ਼ਪ ਦੇ ਰੂਪ ਵਿਚ ਇਕੱਠਾ ਹੁੰਦਾ ਰਹਿੰਦਾ ਹੈ ਤੇ ਬੱਦਲਾਂ ਦਾ ਰੂਪ ਧਾਰ ਲੈਂਦਾ ਹੈ । ਜਦੋਂ ਇਹ ਭਾਰੇ ਹੋ ਜਾਂਦੇ ਹਨ ਤਾਂ ਵਰਖਾ, ਗੜਿਆਂ ਤੇ ਬਰਫ਼ ਦੇ ਰੂਪ ਵਿਚ ਪਾਣੀ ਮੁੜ ਧਰਤੀ ਤੇ ਆ ਜਾਂਦਾ ਹੈ । ਇਹ ਪਾਣੀ ਮੁੜ ਤੋਂ ਦਰਿਆਵਾਂ ਰਾਹੀਂ ਹੁੰਦਾ ਹੋਇਆ ਸਮੁੰਦਰ ਵਿਚ ਮਿਲ ਜਾਂਦਾ ਹੈ ਤੇ ਇਹ ਚੱਕਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ?

ਪ੍ਰਸ਼ਨ 3.
ਸੁਆਦ ਅਨੁਸਾਰ ਪਾਣੀ ਦਾ ਵਰਗੀਕਰਨ ਕਿਵੇਂ ਕੀਤਾ ਗਿਆ ਹੈ ?
ਉੱਤਰ-
ਸੁਆਦ ਅਨੁਸਾਰ ਪਾਣੀ ਦੋ ਤਰ੍ਹਾਂ ਦਾ ਹੈ –

  1. ਮਿੱਠਾ ਜਾਂ ਹਲਕਾ ਪਾਣੀ-ਇਸ ਪਾਣੀ ਦਾ ਸੁਆਦ ਮਿੱਠਾ ਹੁੰਦਾ ਹੈ ।
  2. ਖਾਰਾ ਪਾਣੀ-ਇਹ ਪਾਣੀ ਸੁਆਦ ਵਿਚ ਨਮਕੀਨ ਜਿਹਾ ਹੁੰਦਾ ਹੈ ।

ਪ੍ਰਸ਼ਨ 4.
ਪਾਣੀ ਦਾ ਵਰਗੀਕਰਨ ਅਸ਼ੁੱਧੀਆਂ ਅਨੁਸਾਰ ਕਿਸ ਤਰ੍ਹਾਂ ਕੀਤਾ ਗਿਆ ਹੈ ?
ਉੱਤਰ-
ਅਸ਼ੁੱਧੀਆਂ ਅਨੁਸਾਰ ਪਾਣੀ ਦੋ ਤਰ੍ਹਾਂ ਦਾ ਹੈ –

  • ਹਲਕਾ ਪਾਣੀ-ਇਸ ਵਿਚ ਅਸ਼ੁੱਧੀਆਂ ਨਹੀਂ ਹੁੰਦੀਆਂ ਅਤੇ ਇਹ ਪੀਣ ਵਿਚ ਸੁਆਦ ਹੁੰਦਾ ਹੈ । ਇਸ ਵਿਚ ਸਾਬਣ ਦੀ ਝੱਗ ਵੀ ਛੇਤੀ ਬਣਦੀ ਹੈ ।
  • ਭਾਰਾ ਪਾਣੀ-ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ ਘੁਲੇ ਹੁੰਦੇ ਹਨ । ਇਹ ਸਾਬਣ ਨਾਲ ਮਿਲ ਕੇ ਝੱਗ ਨਹੀਂ ਬਣਾਉਂਦਾ |
    ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ – ਅਸਥਾਈ ਭਾਰਾ ਪਾਣੀ ਅਤੇ ਸਥਾਈ ਭਾਰਾ ਪਾਣੀ ।

ਪ੍ਰਸ਼ਨ 5.
ਕੱਪੜੇ ਧੋਣ ਲਈ ਥਾਪੀ ਜਾਂ ਡੰਡੇ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ? ਕੱਪੜੇ ਧੋਣ ਵਾਲਾ ਫੱਟਾ ਕੀ ਹੁੰਦਾ ਹੈ ?
ਉੱਤਰ-
ਥਾਪੀ ਦਾ ਵੱਧ ਪ੍ਰਯੋਗ ਕੀਤਾ ਜਾਵੇ ਤਾਂ ਕਈ ਵਾਰ ਕੱਪੜੇ ਫੱਟ ਜਾਂਦੇ ਹਨ । ਕੱਪੜੇ ਧੋਣ ਵਾਲਾ ਫੱਟਾ ਸਟੀਲ, ਲੱਕੜ ਜਾਂ ਸਟੀਲ ਦਾ ਬਣਿਆ ਹੁੰਦਾ ਹੈ, ਇਸ ਉੱਪਰ ਰੱਖ ਕੇ ਕੱਪੜਿਆਂ ਨੂੰ ਸਾਬਣ ਲਗਾ ਕੇ ਰਗੜਿਆ ਜਾਂਦਾ ਹੈ । ਇਸ ਤਰ੍ਹਾਂ ਕੱਪੜੇ ਤੋਂ ਮੈਲ ਉਤਰ ਜਾਂਦੀ ਹੈ |

ਪ੍ਰਸ਼ਨ 6.
ਤੁਸੀਂ ਕੱਪੜੇ ਸੁਕਾਉਣ ਲਈ ਲੋਹੇ ਦੀ ਤਾਰ ਦੀ ਵਰਤੋਂ ਕਰੋਗੇ ਜਾਂ ਨਾਈਲੋਨ ਦੀ ਰੱਸੀ ਦੀ ?
ਉੱਤਰ-
ਵੈਸੇ ਤਾਂ ਦੋਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਕਈ ਵਾਰ ਲੋਹੇ ਦੀ ਤਾਰ ਨੂੰ ਜੰਗ ਲਗ ਜਾਂਦਾ ਹੈ ਜਿਸ ਨਾਲ ਕੱਪੜੇ ਤੇ ਦਾਗ ਪੈ ਜਾਂਦੇ ਹਨ । ਇਸ ਲਈ ਨਾਈਲੋਨ ਦੀ ਰੱਸੀ ਜ਼ਿਆਦਾ ਠੀਕ ਰਹੇਗੀ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ਪਾਣੀ ………….. ਘੋਲਕ ਹੈ ।
ਉੱਤਰ-
ਯੂਨੀਵਰਸਲ,

2. ਹਲਕੇ ਪਾਣੀ ਵਿਚ ………….. ਦੀ ਝੱਗ ਜਲਦੀ ਬਣਦੀ ਹੈ ।
ਉੱਤਰ-
ਸਾਬਣ,

3. ………….. ਪਾਣੀ ਵਿਚ ਬਹੁਤ ਅਸ਼ੁੱਧੀਆਂ ਹੁੰਦੀਆਂ ਹਨ ।
ਉੱਤਰ-
ਸਮੁੰਦਰ ਦੇ,

4. ਸਰੋਤ ਦੇ ਆਧਾਰ ਤੇ ਪਾਣੀ ਨੂੰ ……….. ਕਿਸਮਾਂ ਵਿਚ ਵੰਡਿਆ ਜਾਂਦਾ ਹੈ ।
ਉੱਤਰ-
ਪੰਜ,

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

5. ………….. ਭਾਰੀ ਪਾਣੀ ਵਿਚ ਕੈਲਸ਼ੀਅਮ ਕਲੋਰਾਈਟ ਹੁੰਦਾ ਹੈ !
ਉੱਤਰ-
ਸਖਾਈ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਭਾਰੇ ਪਾਣੀ ਵਿਚ ਕਿਹੜੇ ਲੂਣ ਹੁੰਦੇ ਹਨ ?
ਉੱਤਰ-
ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ !

ਪ੍ਰਸ਼ਨ 2.
ਸਵਾਦ ਅਨੁਸਾਰ ਪਾਣੀ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦੋ ਪ੍ਰਕਾਰ ਦਾ ।

ਪ੍ਰਸ਼ਨ 3.
ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜੇ ਕਿੱਥੇ ਸੁਕਾਉਂਦੇ ਹਨ ?
ਉੱਤਰ-
ਰੈਕਾਂ ਵਿਚ ।

ਪ੍ਰਸ਼ਨ 4.
ਸਾਬਣ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਫ਼ਾਈਕਾਰੀ ।

ਪ੍ਰਸ਼ਨ 5.
ਬਿਜਲੀ ਦੀ ਕੈਬਿਨੇਟ ਦੀ ਵਰਤੋਂ ਕੱਪੜੇ ਸੁਕਾਉਣ ਲਈ ਕਿਹੜੇ ਦੇਸ਼ਾਂ ਵਿਚ ਹੋ ਰਹੀ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ।

ਠੀਕ/ਗਲਤ ਦੱਸੋ

1. ਲਾਂਡਰੀ ਬੈਗ ਵਿੱਚ ਧੋਣ ਵਾਲੇ ਕੱਪੜੇ ਇਕੱਠੇ ਕੀਤੇ ਜਾਂਦੇ ਹਨ ।
ਉੱਤਰ-
ਠੀਕ,

2. ਪਾਣੀ ਇਕ ਵਿਸ਼ਵਵਿਆਪੀ ਘੋਲਕ ਹੈ ।
ਉੱਤਰ-
ਠੀਕ,

3. ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਹਲਕਾ ਅਤੇ ਭਾਰਾ ।
ਉੱਤਰ-
ਠੀਕ,

4. ਹਲਕੇ ਪਾਣੀ ਵਿਚ ਸਾਬੁਣ ਦੀ ਝੱਗ ਨਹੀਂ ਬਣਦੀ।
ਉੱਤਰ-
ਗਲਤ,

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

5. ਸਮੁੰਦਰ ਦਾ ਪਾਣੀ ਪੀਣ ਲਈ ਤੇ ਕੱਪੜੇ ਧੋਣ ਲਈ ਠੀਕ ਨਹੀਂ ਹੁੰਦਾ ।
ਉੱਤਰ-
ਠੀਕ,

6. ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਠੀਕ ਹੈ ।
ਉੱਤਰ-
ਠੀਕ ।

ਬਹੁ-ਵਿਕਲਪੀ

ਪ੍ਰਸ਼ਨ 1.
ਧੁਆਈ ਲਈ ਇਸਤੇਮਾਲ ਹੋਣ ਵਾਲਾ ਸਮਾਨ ਹੈ –
(A) ਸਟੋਰ ਕਰਨ ਵਾਲਾ
(B) ਕੱਪੜੇ ਧੋਣ ਲਈ
(C) ਕੱਪੜੇ ਸੁਕਾਉਣ ਲਈ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

ਪ੍ਰਸ਼ਨ 2.
ਕੱਪੜੇ ਧੋਣ ਲਈ ਸਮਾਨ ਹੈ –
(A) ਪਾਣੀ
(B) ਸਾਬਣ
(C) ਟੱਬ, ਬਾਲਟੀਆਂ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਠੀਕ ਤੱਥ ਹੈ –
(A) ਫਲੈਟਾਂ ਵਿਚ ਰਹਿਣ ਵਾਲੇ ਰੈਕਾਂ ਤੇ ਕੱਪੜੇ ਸੁਕਾਉਂਦੇ ਹਨ
(B) ਧੁੱਪ ਵਿੱਚ ਕੱਪੜੇ ਸੁਕਾਉਣਾ ਵਧੀਆ ਰਹਿੰਦਾ ਹੈ।
(C) ਸਮੁੰਦਰ ਦੇ ਪਾਣੀ ਨਾਲ ਕੱਪੜੇ ਨਹੀਂ ਧੋ ਸਕਦੇ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ।

ਕੱਪੜੇ ਧੋਣ ਲਈ ਸਮਾਨ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਘਰ ਵਿਚ ਕੱਪੜੇ ਧੋਣ ਲਈ ਕਈ ਤਰ੍ਹਾਂ ਦਾ ਸਮਾਨ ਚਾਹੀਦਾ ਹੁੰਦਾ ਹੈ ।
  • ਕੱਪੜੇ ਧੋਣ ਦਾ ਸਮਾਨ ਆਪਣੀ ਆਰਥਿਕ ਹਾਲਤ ਅਨੁਸਾਰ ਅਤੇ ਜ਼ਰੂਰਤ ਅਨੁਸਾਰ ਹੀ ਲਵੋ ।
  • ਲਾਂਡਰੀ ਬੈਗ ਵਿਚ ਧੋਣ ਵਾਲੇ ਕੱਪੜੇ ਇਕੱਠੇ ਕੀਤੇ ਜਾਂਦੇ ਹਨ ।
  • ਪਾਣੀ ਇੱਕ ਵਿਸ਼ਵਵਿਆਪੀ ਘੋਲਕ ਹੈ, ਇਸ ਵਿਚ ਆਮ ਕਰਕੇ ਹਰ ਤਰ੍ਹਾਂ ਦੀ ਮੈਲ ਘੁਲ ਜਾਂਦੀ ਹੈ ।
  • ਪਾਣੀ ਪ੍ਰਾਪਤ ਕਰਨ ਲਈ ਵੱਖ-ਵੱਖ ਸੋਮੇ ਹਨ-ਬਾਰਸ਼, ਦਰਿਆ, ਖੂਹ, ਚਸ਼ਮੇ ਤੇ ਸਮੁੰਦਰ ਦਾ ਪਾਣੀ ।
  • ਸਮੁੰਦਰ ਦਾ ਪਾਣੀ ਕੱਪੜੇ ਧੋਣ ਲਈ ਨਹੀਂ ਵਰਤਿਆ ਜਾ ਸਕਦਾ ।
  • ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਹਲਕਾ ਅਤੇ ਭਾਰਾ ।
  • ਹਲਕੇ ਪਾਣੀ ਵਿਚ ਸਾਬਣ ਦੀ ਝੱਗ ਛੇਤੀ ਬਣਦੀ ਹੈ ।
  • ਭਾਰਾ ਪਾਣੀ ਸਥਾਈ ਅਤੇ ਅਸਥਾਈ ਦੋ ਤਰ੍ਹਾਂ ਦਾ ਹੁੰਦਾ ਹੈ | ਅਸਥਾਈ ਭਾਰੇ ਪਾਣੀ ਨੂੰ ਉਬਾਲ ਕੇ ਹਲਕਾ ਕੀਤਾ ਜਾ ਸਕਦਾ ਹੈ ।
  • ਸਾਬਣਾਂ ਨੂੰ ਸਫਾਈਕਾਰੀ ਕਿਹਾ ਜਾਂਦਾ ਹੈ । ਇਹ ਚਰਬੀ ਅਤੇ ਖਾਰਾਂ ਦੇ ਮਿਸ਼ਰਣ ਨਾਲ ਬਣਦਾ ਹੈ ।
  • ਟੱਬ, ਬਾਲਟੀਆਂ, ਚਿਲਮਚੀਆਂ ਆਦਿ ਦੀ ਵਰਤੋਂ ਨੀਲ ਦੇਣ, ਮਾਵਾ ਦੇਣ, ਕੱਪੜੇ ਭਿਉਂਣ, ਹੰਘਾਲਣ ਆਦਿ ਲਈ ਕੀਤੀ ਜਾਂਦੀ ਹੈ।
  • ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜੇ ਸੁਕਾਉਣ ਲਈ ਰੈਕਾਂ ਦੀ ਵਰਤੋਂ ਕਰਦੇ ਹਨ ।
  • ਵਿਕਸਿਤ ਦੇਸ਼ਾਂ ਵਿਚ ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਨਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  • ਕੱਪੜੇ ਨੂੰ ਸਾਫ਼ ਸੁਥਰੀ, ਚਮਕਦਾਰ, ਸਿਲਵਟ ਰਹਿਤ ਦਿਖ ਪ੍ਰਦਾਨ ਕਰ ਲਈ ਪ੍ਰੈਸ ਕੀਤਾ ਜਾਂਦਾ ਹੈ ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

Punjab State Board PSEB 9th Class Home Science Book Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ Textbook Exercise Questions and Answers.

PSEB Solutions for Class 9 Home Science Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

Home Science Guide for Class 9 PSEB ਗ੍ਰਹਿ ਵਿਗਿਆਨ ਬਾਰੇ ਜਾਣਕਾਰੀ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਗਹਿ ਵਿਗਿਆਨ ਵਿਸ਼ੇ ਨੂੰ ਪਹਿਲਾਂ ਕਿਹੜੇ-ਕਿਹੜੇ ਨਾਮ ਦਿੱਤੇ ਜਾਂਦੇ ਸਨ ?
ਉੱਤਰ-
ਹਿ ਵਿਗਿਆਨ ਨੂੰ ਘਰੇਲੂ ਵਿਗਿਆਨ, ਘਰੇਲੂ ਕਲਾ, ਘਰੇਲੂ ਅਰਥ-ਸ਼ਾਸਤਰ ਆਦਿ ਨਾਂ ਦਿੱਤੇ ਜਾਂਦੇ ਸਨ ।

ਪ੍ਰਸ਼ਨ 2.
ਹਿ ਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਡਾ: ਏ. ਐੱਚ. ਰਿਚਰਡਜ਼ ਅਨੁਸਾਰ ਹਿ ਵਿਗਿਆਨ ਉਹ ਖ਼ਾਸ ਵਿਸ਼ਾ ਹੈ ਜੋ ਪਰਿਵਾਰ ਦੀ ਆਮਦਨ ਤੇ ਖ਼ਰਚ, ਕੱਪੜਿਆਂ ਸੰਬੰਧੀ ਲੋੜਾਂ, ਭੋਜਨ ਦੀ ਸਵੱਛਤਾ, ਘਰ ਦੀ ਸਹੀ ਚੋਣ ਆਦਿ ਨਾਲ ਸੰਬੰਧਿਤ ਹੈ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਪ੍ਰਸ਼ਨ 3.
ਗ੍ਰਹਿ ਵਿਗਿਆਨ ਨੂੰ ਕਿੰਨੇ ਖੇਤਰਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਹਿ ਵਿਗਿਆਨ ਨੂੰ ਮੁੱਖ ਤੌਰ ‘ਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ-
ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।

ਪ੍ਰਸ਼ਨ 4.
ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਮੁੱਖ ਲਾਭ ਦੱਸੋ
ਉੱਤਰ-

  1. ਹਿ ਵਿਗਿਆਨ ਦੀ ਪੜ੍ਹਾਈ ਨਾਲ ਭੋਜਨ ਅਤੇ ਪੋਸ਼ਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।
  2. ਇਸ ਦੀ ਪੜ੍ਹਾਈ ਨਾਲ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਬੁਣਾਈ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
  3. ਇਸ ਦੀ ਪੜ੍ਹਾਈ ਨਾਲ ਮਨੁੱਖੀ ਅਤੇ ਭੌਤਿਕ ਸਾਧਨਾਂ ਨੂੰ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਜਾ ਸਕਦਾ ਹੈ।
  4. ਇਸ ਦੀ ਪੜ੍ਹਾਈ ਨਾਲ ਬਾਲ ਵਿਕਾਸ ਅਤੇ ਵਾਧੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਤਰ੍ਹਾਂ ਹਿ ਵਿਗਿਆਨ ਦੀ ਪੜ੍ਹਾਈ ਨਾਲ ਜ਼ਿੰਦਗੀ ਦੇ ਹਰ ਪੱਖ ਬਾਰੇ ਜਾਣਕਾਰੀ ਮਿਲਦੀ ਹੈ।

ਪ੍ਰਸ਼ਨ 5.
ਗ੍ਰਹਿ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਹਿ ਵਿਗਿਆਨ ਵਾਸਤਵਿਕ ਵਿਗਿਆਨ ਹੈ ਜੋ ਵਿਦਿਆਰਥੀ ਨੂੰ ਪਰਿਵਾਰਿਕ ਜੀਵਨ ਸਫ਼ਲਤਾਪੂਰਵਕ ਬਿਤਾਉਣ ਅਤੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਆਸਾਨੀ ਨਾਲ ਅਤੇ ਸਹੀ ਤਰੀਕੇ ਨਾਲ ਸੁਲਝਾਉਣ ਦੇ ਕਾਬਲ ਬਣਾਉਂਦਾ ਹੈ।

ਪ੍ਰਸ਼ਨ 6.
ਭੋਜਨ ਅਤੇ ਪੋਸ਼ਣ ਵਿਗਿਆਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।

ਪ੍ਰਸ਼ਨ 7.
ਵਸਤਰ ਵਿਗਿਆਨ ਦੇ ਅੰਤਰਗਤ ਕੀ ਪੜ੍ਹਾਇਆ ਜਾਂਦਾ ਹੈ ?
ਉੱਤਰ-
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਪ੍ਰਸ਼ਨ 8.
ਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ ? ਉੱਤਰ-ਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ

  1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ ।
  2. ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
  3. ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
  4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ। ਛੋਟੇ ਉੱਤਰਾਂ ਵਾਲੇ ਪ੍ਰਸ਼ਨ।

ਪ੍ਰਸ਼ਨ 9.
ਹਿ ਵਿਗਿਆਨ ਵਿਸ਼ੇ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸ ਦੀ ਕੀ ਮਹੱਤਤਾ ਹੈ ?
ਉੱਤਰ-
ਗਹਿ ਵਿਗਿਆਨ ਵਿਸ਼ੇ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ-ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ ਅਤੇ ਸਮਾਜਿਕ ਸ਼ਾਖਾਵਾਂ ਜਿਵੇਂ-ਅਰਥ-ਸ਼ਾਸਤਰ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਆਦਿ ਹਨ।

ਗ੍ਰਹਿ ਵਿਗਿਆਨ ਬਾਰੇ ਜਾਣਕਾਰੀ | ਇਹ ਵਿਸ਼ਾ ਜ਼ਿੰਦਗੀ, ਸਮਾਜ ਤੇ ਉਹਨਾਂ ਸਾਰੇ ਪਹਿਲੂਆਂ ਨਾਲ ਸੰਬੰਧ ਰੱਖਦਾ ਹੈ ਜੋ ਵੱਖਵੱਖ ਵਿਗਿਆਨਾਂ ਤੋਂ ਲਈ ਜਾਣਕਾਰੀ ਦਾ ਸੰਯੋਜਨ ਕਰਕੇ ਮਨੁੱਖ ਦਾ ਆਲਾ-ਦੁਆਲਾ, ਪਰਿਵਾਰ ਦਾ ਪੋਸ਼ਣ, ਵਸੀਲਿਆਂ ਦੀ ਵਿਵਸਥਾ, ਬਾਲ ਵਿਕਾਸ ਅਤੇ ਉਪਭੋਗੀ ਸਮਰੱਥਾ ਪੈਦਾ ਕਰਦਾ ਹੈ।

ਮਹੱਤਤਾ – ਚੰਗੀ ਹਿਣੀ ਅਤੇ ਚੰਗੀ ਮਾਂ ਬਣਨ ਲਈ ਇਸ ਵਿਸ਼ੇ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਹਰ ਰੋਜ਼ ਦੀਆਂ ਲੋੜਾਂ, ਚੰਗੇ ਤੇ ਸੰਤੁਲਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਕੱਪੜਿਆਂ ਸੰਬੰਧੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਲੋੜਾਂ, ਬੱਚਿਆਂ ਦਾ ਵਾਧਾ, ਵਿਕਾਸ, ਪਾਲਣ-ਪੋਸ਼ਣ ਅਤੇ ਉਹਨਾਂ ਦੀਆਂ ਰੁਚੀਆਂ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਦੀਆਂ ਹਨ।

ਅੱਜ ਦੇ ਉੱਨਤੀ ਤੇ ਤਕਨਾਲੋਜੀ ਵਾਲੇ ਯੁੱਗ ਵਿਚ ਤਾਂ ਇਸ ਵਿਸ਼ੇ ਦਾ ਹੋਰ ਵੀ ਮਹੱਤਵ ਵੱਧ ਗਿਆ ਹੈ। ਕਈ ਥਾਂਵਾਂ ਤੇ ਤਾਂ ਇਹ ਵਿਸ਼ਾ ਲੜਕਿਆਂ ਨੂੰ ਵੀ ਪੜਾਇਆ ਜਾਣ ਲੱਗ ਪਿਆ ਹੈ।

ਪ੍ਰਸ਼ਨ 10.
ਕਿਸ ਉਦੇਸ਼ ਨੂੰ ਮੁੱਖ ਰੱਖ ਕੇ ਹਿ ਵਿਗਿਆਨ ਵਿਸ਼ੇ ਦੀ ਪੜ੍ਹਾਈ ਕੀਤੀ ਜਾਂਦੀ ਹੈ ?
ਉੱਤਰ-
ਪਹਿਲਾਂ ਤਾਂ ਹਿ ਵਿਗਿਆਨ ਨੂੰ ਖਾਣਾ ਪਕਾਉਣ ਜਾਂ ਕੱਪੜੇ ਸਿਉਂਣ ਦੇ ਵਿਗਿਆਨ ਵਜੋਂ ਹੀ ਜਾਣਿਆ ਜਾਂਦਾ ਸੀ ਪਰ ਹੁਣ ਇਸ ਵਿਚ ਪੋਸ਼ਣ, ਸਿਹਤ ਅਤੇ ਘਰ ਨਾਲ ਜੁੜੀਆਂ ਸਹੁਲਤਾਂ ਬਾਰੇ ਵੀ ਪੜ੍ਹਾਇਆ ਜਾਂਦਾ ਹੈ । ਇਹਨਾਂ ਸਾਰਿਆਂ ਵਿਸ਼ਿਆਂ ਦੀ ਜਾਣਕਾਰੀ ਹੋਵੇ ਤਾਂ ਜੀਵਨ ਸੁਖਮਈ ਹੋ ਜਾਂਦਾ ਹੈ। ਗ੍ਰਹਿ ਵਿਗਿਆਨ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-

  1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ !
  2. ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
  3. ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
  4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ।

ਪ੍ਰਸ਼ਨ 11.
ਹਿ ਵਿਗਿਆਨ ਵਿਸ਼ੇ ਦਾ ਖੇਤਰ ਬਹੁਤ ਵਿਸ਼ਾਲ ਹੈ, ਕਿਵੇਂ ?
ਉੱਤਰ-
ਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ ਕਿ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਮਨੋਵਿਗਿਆਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ ਆਦਿ ਹਨ। ਇਸ ਤਰ੍ਹਾਂ ਹਿ ਵਿਗਿਆਨ ਇਕ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ। ਇਸ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ| ਵਸਤਰ ਵਿਗਿਆਨ, ਭੋਜਨ ਅਤੇ ਪੋਸ਼ਣ ਵਿਗਿਆਨ, ਹਿ ਵਿਵਸਥਾ, ਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ ਅਤੇ ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ | ਇਹਨਾਂ ਵੱਖ-ਵੱਖ ਖੇਤਰਾਂ ਵਿਚ ਭੋਜਨ ਦਾ ਸਿਹਤ ਨਾਲ ਸੰਬੰਧ, ਉਤਪਾਦਨ ਤੇ ਵਿਵਸਥਾ, ਕੱਪੜਿਆਂ ਦੇ ਰੇਸ਼ਿਆਂ ਦੀ ਬਣਤਰ, ਧੁਲਾਈ, ਬੁਣਾਈ, ਘਰ ਦਾ ਪ੍ਰਬੰਧ, ਬੱਚਿਆਂ ਦਾ ਹਰ ਪੱਖ ਤੋਂ ਵਿਕਾਸ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਪ੍ਰਸ਼ਨ 12.
ਹਿ ਵਿਗਿਆਨ ਵਿਸ਼ੇ ਨੂੰ ਕਿਹੜੇ ਖੇਤਰਾਂ ਵਿਚ ਵੰਡਿਆ ਗਿਆ ਹੈ, ਕਿਸੇ ਦੋ ਬਾਰੇ ਦੱਸੋ ?
ਉੱਤਰ-
ਹਿ ਵਿਗਿਆਨ ਨੂੰ ਮੁੱਖ ਤੌਰ ‘ਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ-
ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।

ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।

ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।

ਪ੍ਰਸ਼ਨ 13.
ਪਰਿਵਾਰਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਗ੍ਰਹਿ ਵਿਗਿਆਨ ਵਿਸ਼ੇ ਨੇ ਕੀ ਭੂਮਿਕਾ ਨਿਭਾਈ ਹੈ ?
ਉੱਤਰ-
ਹਿ ਵਿਗਿਆਨ ਦਾ ਵਿਸ਼ਾ ਪਰਿਵਾਰਿਕ ਜੀਵਨ ਨੂੰ ਉੱਚਾ ਚੁੱਕਣ ਵਿਚ ਆਪਣੀ ਭੂਮਿਕਾ ਨਿਭਾਉਂਦਾ ਹੈ। ਇਹ ਵਿਸ਼ਾ ਪੜ੍ਹ ਕੇ ਹਿਣੀਆਂ ਨੂੰ ਆਪਣੇ ਘਰ, ਬੱਚਿਆਂ, ਕੱਪੜਿਆਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਪ੍ਰਾਪਤ ਹੋਏ ਗਿਆਨ ਦੀ ਵਰਤੋਂ ਕਰਕੇ ਉਹ ਆਪਣੇ ਪਰਿਵਾਰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਈ ਹੁੰਦੀ ਹੈ।

ਹਿ ਵਿਗਿਆਨ ਦਾ ਵਿਸ਼ਾ ਸਮਾਜ ਅਤੇ ਦੇਸ਼ ਦੇ ਹਰ ਪਹਿਲੂ ਨਾਲ ਜੁੜਿਆ ਹੋਇਆ ਹੈ। ਘਰ ਇਸ ਦਾ ਇਕ ਹਿੱਸਾ ਹੈ। ਇਸ ਵਿਸ਼ੇ ਦਾ ਦਾਇਰਾ ਜਿੰਨਾ ਫੈਲਿਆ ਹੋਇਆ ਹੈ ਉਨਾ ਸ਼ਾਇਦ ਹੀ ਕੋਈ ਹੋਰ ਵਿਸ਼ਾ ਹੋਵੇ। ਇਹ ਵਿਸ਼ਾ ਪੜ੍ਹ ਕੇ ਪਰਿਵਾਰ ਦੇ ਮੈਂਬਰਾਂ ਨੂੰ ਚਰਿੱਤਰਵਾਨ ਬਣਾਉਣਾ, ਘਰ ਅਤੇ ਬਾਹਰ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣਾ ਆਦਿ ਕੰਮ ਸੌਖਿਆਂ ਹੀ ਹੋ ਜਾਂਦੇ ਹਨ।

ਪ੍ਰਸ਼ਨ 14.
ਗ੍ਰਹਿ ਵਿਗਿਆਨ ਦੀ ਸਿੱਖਿਆ ਨੂੰ ਜ਼ਿਆਦਾ ਮਹੱਤਵ ਕਿਉਂ ਦਿੱਤਾ ਜਾਣਾ ਚਾਹੀਦਾ ਹੈ ?
ਉੱਤਰ-
ਹਿ ਵਿਗਿਆਨ ਇਕ ਅਜਿਹਾ ਵਿਸ਼ਾ ਹੈ ਜਿਸ ਦਾ ਖੇਤਰ ਬਹੁਤ ਹੀ ਫੈਲਿਆ ਹੋਇਆ ਹੈ। ਇਸ ਵਿਸ਼ੇ ਦੀ ਜਾਣਕਾਰੀ ਨਾਲ ਚੰਗੇ ਇਨਸਾਨ ਬਣਾਏ ਜਾ ਸਕਦੇ ਹਨ। ਸਾਇੰਸ ਅਤੇ ਤਕਨਾਲੋਜੀ ਦੀ ਆਧੁਨਿਕ ਜਾਣਕਾਰੀ ਅਤੇ ਗ੍ਰਹਿ ਵਿਗਿਆਨ ਵਿਸ਼ੇ ਦੀ ਪੜ੍ਹਾਈ ਨਾਲ ਪਰਿਵਾਰਿਕ ਜੀਵਨ ਵਿਚ ਸੁਧਾਰ ਕਰਕੇ ਸੁਖਦਾਈ ਪਰਿਵਾਰ ਬਣਾਇਆ ਜਾ ਸਕਦਾ ਹੈ।

ਮਹੱਤਤਾ – ਚੰਗੀ ਹਿਣੀ ਅਤੇ ਚੰਗੀ ਮਾਂ ਬਣਨ ਲਈ ਇਸ ਵਿਸ਼ੇ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚਲ ਕੇ ਜਦੋਂ ਪਰਿਵਾਰਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਹਰ ਰੋਜ਼ ਦੀਆਂ ਲੋੜਾਂ, ਚੰਗੇ ਤੇ ਸੰਤੁਲਿਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਕੱਪੜਿਆਂ ਸੰਬੰਧੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਲੋੜਾਂ, ਬੱਚਿਆਂ ਦਾ ਵਾਧਾ, ਵਿਕਾਸ, ਪਾਲਣ-ਪੋਸ਼ਣ ਅਤੇ ਉਹਨਾਂ ਦੀਆਂ ਰੁਚੀਆਂ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਦੀਆਂ ਹਨ।

ਅੱਜ ਦੇ ਉੱਨਤੀ ਤੇ ਤਕਨਾਲੋਜੀ ਵਾਲੇ ਯੁੱਗ ਵਿਚ ਤਾਂ ਇਸ ਵਿਸ਼ੇ ਦਾ ਹੋਰ ਵੀ ਮਹੱਤਵ ਵੱਧ ਗਿਆ ਹੈ। ਕਈ ਥਾਵਾਂ ਤੇ ਤਾਂ ਇਹ ਵਿਸ਼ਾ ਲੜਕਿਆਂ ਨੂੰ ਵੀ ਪੜਾਇਆ ਜਾਣ ਲੱਗ ਪਿਆ ਹੈ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 15.
ਹਿ ਵਿਗਿਆਨ ਦਾ ਖੇਤਰ ਬਹੁਪੱਖਾ ਹੈ, ਕਿਵੇਂ ?
ਉੱਤਰ-
ਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ ਕਿ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਮਨੋਵਿਗਿਆਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ ਆਦਿ ਹਨ। ਇਸ ਤਰ੍ਹਾਂ ਗ੍ਰਹਿ ਵਿਗਿਆਨ ਇਕ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ। ਇਸ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ-
ਵਸਤਰ ਵਿਗਿਆਨ, ਭੋਜਨ ਅਤੇ ਪੋਸ਼ਣ ਵਿਗਿਆਨ, ਹਿ ਵਿਵਸਥਾ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ ਅਤੇ ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ।

ਇਹਨਾਂ ਵੱਖ-ਵੱਖ ਖੇਤਰਾਂ ਵਿਚ ਭੋਜਨ ਦਾ ਸਿਹਤ ਨਾਲ ਸੰਬੰਧ, ਉਤਪਾਦਨ ਤੇ ਵਿਵਸਥਾ, ਕੱਪੜਿਆਂ ਦੇ ਰੇਸ਼ਿਆਂ ਦੀ ਬਣਤਰ, ਧੁਲਾਈ, ਬੁਣਾਈ, ਘਰ ਦਾ ਪ੍ਰਬੰਧ, ਬੱਚਿਆਂ ਦਾ ਹਰ ਪੱਖ ਤੋਂ ਵਿਕਾਸ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ। ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।

ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਬਾਰੇ ਜਾਣਕਾਰੀ ਹੋਣ ਦਾ ਸਾਡੇ ਜੀਵਨ ਤੇ ਚੰਗਾ ਅਸਰ ਹੁੰਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਉਹ ਸਮਾਜ ਵਿਚ ਲੋਕਾਂ ਨਾਲ ਖੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।

ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫ਼ਲਤਾ ਜਾਂ ਅਸਫ਼ਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਇਸ ਲਈ ਗ੍ਰਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ‘ਤੇ ਅਸਰ ਪਾਉਣ ਵਾਲੇ ਕਾਰਕ, ਬੱਚਿਆਂ ਲਈ ਮਨੋਰੰਜਨ, ਭੋਜਨ ਆਦਿ ਬਾਰੇ ਬਾਲ ਵਿਕਾਸ ਦੇ ਵਿਸ਼ੇ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ।

ਗ੍ਰਹਿ ਵਿਵਸਥਾ – ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰਕੇ ਸ਼ਕਤੀ, ਸਮਾਂ, ਪੈਸਾ, ਮਿਹਨਤ ਆਦਿ ਨੂੰ ਬਚਾਇਆ ਜਾ ਸਕਦਾ ਹੈ। ਗਹਿਣੀ ਆਪਣੀ ਆਮਦਨ ਅਨੁਸਾਰ ਘਰ ਦਾ ਬਜਟ ਬਣਾਉਂਦੀ ਹੈ, ਮੌਜੂਦਾ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਅਤੇ ਮਨੋਰੰਜਨ ਆਦਿ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕਰਦੀ ਹੈ।

ਪ੍ਰਸ਼ਨ 16.
ਹਿ ਵਿਗਿਆਨ ਕਿਹੜੇ-ਕਿਹੜੇ ਵਿਸ਼ਿਆਂ ਦਾ ਸਮੂਹ ਹੈ ਅਤੇ ਇਹਨਾਂ ਦੇ ਅੰਤਰਗਤ ਕੀ-ਕੀ ਪੜ੍ਹਾਇਆ ਜਾਂਦਾ ਹੈ ?
ਉੱਤਰ-
ਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ ਕਿ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਮਨੋਵਿਗਿਆਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ ਆਦਿ ਹਨ। ਇਸ ਤਰ੍ਹਾਂ ਗ੍ਰਹਿ ਵਿਗਿਆਨ ਇਕ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ। ਇਸ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ-
ਵਸਤਰ ਵਿਗਿਆਨ, ਭੋਜਨ ਅਤੇ ਪੋਸ਼ਣ ਵਿਗਿਆਨ, ਹਿ ਵਿਵਸਥਾ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ ਅਤੇ ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ।

ਇਹਨਾਂ ਵੱਖ-ਵੱਖ ਖੇਤਰਾਂ ਵਿਚ ਭੋਜਨ ਦਾ ਸਿਹਤ ਨਾਲ ਸੰਬੰਧ, ਉਤਪਾਦਨ ਤੇ ਵਿਵਸਥਾ, ਕੱਪੜਿਆਂ ਦੇ ਰੇਸ਼ਿਆਂ ਦੀ ਬਣਤਰ, ਧੁਲਾਈ, ਬੁਣਾਈ, ਘਰ ਦਾ ਪ੍ਰਬੰਧ, ਬੱਚਿਆਂ ਦਾ ਹਰ ਪੱਖ ਤੋਂ ਵਿਕਾਸ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ, ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ। ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ, ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ।

ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਬਾਰੇ ਜਾਣਕਾਰੀ ਹੋਣ ਦਾ ਸਾਡੇ ਜੀਵਨ ਤੇ ਚੰਗਾ ਅਸਰ ਹੁੰਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਉਹ ਸਮਾਜ ਵਿਚ ਲੋਕਾਂ ਨਾਲ ਖੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।

ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫ਼ਲਤਾ ਜਾਂ ਅਸਫ਼ਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਇਸ ਲਈ ਗ੍ਰਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ‘ਤੇ ਅਸਰ ਪਾਉਣ ਵਾਲੇ ਕਾਰਕ, ਬੱਚਿਆਂ ਲਈ ਮਨੋਰੰਜਨ, ਭੋਜਨ ਆਦਿ ਬਾਰੇ ਬਾਲ ਵਿਕਾਸ ਦੇ ਵਿਸ਼ੇ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ।

ਗ੍ਰਹਿ ਵਿਵਸਥਾ – ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰਕੇ ਸ਼ਕਤੀ, ਸਮਾਂ, ਪੈਸਾ, ਮਿਹਨਤ ਆਦਿ ਨੂੰ ਬਚਾਇਆ ਜਾ ਸਕਦਾ ਹੈ। ਗਹਿਣੀ ਆਪਣੀ ਆਮਦਨ ਅਨੁਸਾਰ ਘਰ ਦਾ ਬਜਟ ਬਣਾਉਂਦੀ ਹੈ, ਮੌਜੂਦਾ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਅਤੇ ਮਨੋਰੰਜਨ ਆਦਿ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕਰਦੀ ਹੈ।

ਪ੍ਰਸ਼ਨ 17.
ਹਿ ਵਿਗਿਆਨ ਦੇ ਕੀ ਉਦੇਸ਼ ਹਨ ? ਇਸ ਵਿਸ਼ੇ ਨੂੰ ਅੱਜ-ਕਲ੍ਹ ਇੰਨੀ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ ? ਉੱਤਰ-ਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ

  1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ ।
  2. ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
  3. ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
  4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ। ਛੋਟੇ ਉੱਤਰਾਂ ਵਾਲੇ ਪ੍ਰਸ਼ਨ।

ਗਹਿ ਵਿਗਿਆਨ ਵਿਸ਼ੇ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਜਿਵੇਂ-ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ ਅਤੇ ਸਮਾਜਿਕ ਸ਼ਾਖਾਵਾਂ ਜਿਵੇਂ-ਅਰਥ-ਸ਼ਾਸਤਰ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਆਦਿ ਹਨ।

ਗ੍ਰਹਿ ਵਿਗਿਆਨ ਬਾਰੇ ਜਾਣਕਾਰੀ | ਇਹ ਵਿਸ਼ਾ ਜ਼ਿੰਦਗੀ, ਸਮਾਜ ਤੇ ਉਹਨਾਂ ਸਾਰੇ ਪਹਿਲੂਆਂ ਨਾਲ ਸੰਬੰਧ ਰੱਖਦਾ ਹੈ ਜੋ ਵੱਖਵੱਖ ਵਿਗਿਆਨਾਂ ਤੋਂ ਲਈ ਜਾਣਕਾਰੀ ਦਾ ਸੰਯੋਜਨ ਕਰਕੇ ਮਨੁੱਖ ਦਾ ਆਲਾ-ਦੁਆਲਾ, ਪਰਿਵਾਰ ਦਾ ਪੋਸ਼ਣ, ਵਸੀਲਿਆਂ ਦੀ ਵਿਵਸਥਾ, ਬਾਲ ਵਿਕਾਸ ਅਤੇ ਉਪਭੋਗੀ ਸਮਰੱਥਾ ਪੈਦਾ ਕਰਦਾ ਹੈ।

ਮਹੱਤਤਾ – ਚੰਗੀ ਹਿਣੀ ਅਤੇ ਚੰਗੀ ਮਾਂ ਬਣਨ ਲਈ ਇਸ ਵਿਸ਼ੇ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਹਰ ਰੋਜ਼ ਦੀਆਂ ਲੋੜਾਂ, ਚੰਗੇ ਤੇ ਸੰਤੁਲਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਕੱਪੜਿਆਂ ਸੰਬੰਧੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਲੋੜਾਂ, ਬੱਚਿਆਂ ਦਾ ਵਾਧਾ, ਵਿਕਾਸ, ਪਾਲਣ-ਪੋਸ਼ਣ ਅਤੇ ਉਹਨਾਂ ਦੀਆਂ ਰੁਚੀਆਂ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਦੀਆਂ ਹਨ।

ਅੱਜ ਦੇ ਉੱਨਤੀ ਤੇ ਤਕਨਾਲੋਜੀ ਵਾਲੇ ਯੁੱਗ ਵਿਚ ਤਾਂ ਇਸ ਵਿਸ਼ੇ ਦਾ ਹੋਰ ਵੀ ਮਹੱਤਵ ਵੱਧ ਗਿਆ ਹੈ। ਕਈ ਥਾਂਵਾਂ ਤੇ ਤਾਂ ਇਹ ਵਿਸ਼ਾ ਲੜਕਿਆਂ ਨੂੰ ਵੀ ਪੜਾਇਆ ਜਾਣ ਲੱਗ ਪਿਆ ਹੈ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਪ੍ਰਸ਼ਨ 18.
ਹਿ ਵਿਵਸਥਾ ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ ਕਿਵੇਂ ਅਤੇ ਇਸ ਦੇ ਅੰਤਰਗਤ ਕਿਹੜੇ-ਕਿਹੜੇ ਉਪ-ਵਿਸ਼ਿਆਂ ਦੀ ਪੜ੍ਹਾਈ ਕੀਤੀ ਜਾਂਦੀ ਹੈ ?
ਉੱਤਰ-
ਡਾ: ਏ. ਐੱਚ. ਰਿਚਰਡਜ਼ ਅਨੁਸਾਰ ਹਿ ਵਿਗਿਆਨ ਉਹ ਖ਼ਾਸ ਵਿਸ਼ਾ ਹੈ ਜੋ ਪਰਿਵਾਰ ਦੀ ਆਮਦਨ ਤੇ ਖ਼ਰਚ, ਕੱਪੜਿਆਂ ਸੰਬੰਧੀ ਲੋੜਾਂ, ਭੋਜਨ ਦੀ ਸਵੱਛਤਾ, ਘਰ ਦੀ ਸਹੀ ਚੋਣ ਆਦਿ ਨਾਲ ਸੰਬੰਧਿਤ ਹੈ।

ਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ ? ਉੱਤਰ-ਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ

  1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ ।
  2. ਪਰਿਵਾਰ ਵਿਚ ਉਪਲੱਬਧ ਸਾਧਨਾਂ ਨੂੰ ਸੁਧਾਰਨਾ ।
  3. ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ।
  4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ। ਛੋਟੇ ਉੱਤਰਾਂ ਵਾਲੇ ਪ੍ਰਸ਼ਨ।

PSEB 9th Class Home Science Guide ਗ੍ਰਹਿ ਵਿਗਿਆਨ ਬਾਰੇ ਜਾਣਕਾਰੀ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੇਡੀ ਇਰਵਿਨ ਦੀ ਹਿ ਵਿਗਿਆਨ ਸੰਸਥਾ ਅਨੁਸਾਰ ਹਿ ਵਿਗਿਆਨ ਦੀ ਪਰਿਭਾਸ਼ਾ ਦਿਓ ।
ਉੱਤਰ-
ਗ੍ਰਹਿ ਵਿਗਿਆਨ ਇਕ ਵਾਸਤਵਿਕ ਵਿਗਿਆਨ ਹੈ ਜੋ ਵਿਦਿਆਰਥੀ ਨੂੰ ਸਫਲਤਾਪੂਰਵਕ ਪਰਿਵਾਰਿਕ ਜੀਵਨ ਬਿਤਾਉਣ ਅਤੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਸੌਖਿਆਂ ਅਤੇ ਵਧੀਆ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਉਂਦਾ ਹੈ ।

ਪ੍ਰਸ਼ਨ 2.
ਗ੍ਰਹਿ ਵਿਗਿਆਨ ਦੇ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਹਿ ਵਿਗਿਆਨ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਇਸ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਅਤੇ ਸਮਾਜਿਕ ਸ਼ਾਖਾਵਾਂ ਹਨ। ਹਿ ਵਿਗਿਆਨ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ| ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ ਆਦਿ। ਇਸ ਤਰ੍ਹਾਂ ਗ੍ਰਹਿ ਵਿਗਿਆਨ ਦੇ ਖੇਤਰ ਤੋਂ ਭਾਵ ਉਪਰੋਕਤ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ।

ਪ੍ਰਸ਼ਨ 3.
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਹੈ ?
ਉੱਤਰ-
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਬਾਰੇ ਜਾਣਕਾਰੀ ਹੋਣ ਦਾ ਸਾਡੇ ਜੀਵਨ ਤੇ ਚੰਗਾ ਅਸਰ ਹੁੰਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਉਹ ਸਮਾਜ ਵਿਚ ਲੋਕਾਂ ਨਾਲ ਖੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।

ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫਲਤਾ ਜਾਂ ਅਸਫਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਇਸ ਲਈ ਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ‘ਤੇ ਅਸਰ ਪਾਉਣ ਵਾਲੇ ਕਾਰਕ, ਬੱਚਿਆਂ ਲਈ ਮਨੋਰੰਜਨ, ਭੋਜਨ ਆਦਿ ਬਾਰੇ ਬਾਲ ਵਿਕਾਸ ਦੇ ਵਿਸ਼ੇ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ।

ਪ੍ਰਸ਼ਨ 4.
‘ਗ੍ਰਹਿ ਵਿਵਸਥਾ ਦਾ ਮਹੱਤਵ ਦੇ ਅੰਤਰਗਤ, ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣ ਬਾਰੇ ਲਿਖੋ ।
ਉੱਤਰ-
ਹਿ ਵਿਵਸਥਾ ਦਾ ਇੱਕ ਕੰਮ ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣਾ ਵੀ ਹੈ । ਹਰ ਮਨੁੱਖ ਜੀਵਨ ਵਿਚ ਤਰੱਕੀ ਕਰਨਾ ਚਾਹੁੰਦਾ ਹੈ ਅਤੇ ਆਪਣੇ ਰਹਿਣ ਸਹਿਣ ਨੂੰ ਵਧੀਆ ਰੱਖਣਾ ਚਾਹੁੰਦਾ ਹੈ | ਘਰ ਵਿਚ ਵਧੀਆ ਵਿਵਸਥਾ ਜਿੱਥੇ ਵਿਕਾਸ ਦੀ ਪੌੜੀ ਦਾ ਪਹਿਲਾ ਪੜਾਅ ਪਾਰ ਕਰਨ ਲਈ ਸਹਾਇਕ ਹੈ ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਹਿ ਵਿਗਿਆਨ ਘਰ ਵਿਚ ਰਹਿਣ ਦੀ ……………………….. ਸਿੱਖਿਆ ਹੈ ।
2. ਗ੍ਰਹਿ ਵਿਗਿਆਨ ਦਾ ਆਧਾਰ ਵਿਗਿਆਨ ਦੀਆਂ ਮੁਲ ਅਤੇ …………………….. ਸ਼ਾਖਾਵਾਂ ਹਨ ।
3. ਬੱਚਿਆਂ ਦਾ ਪਾਲਣ ਪੋਸ਼ਣ ………………………… ਵਾਤਾਵਰਨ ਵਿਚ ਹੋਣਾ ਚਾਹੀਦਾ ਹੈ ।
ਉੱਤਰ-
1. ਲੜੀਬੱਧ,
2. ਸਮਾਜਿਕ,
3. ਪ੍ਰੇਰਣਾਦਾਇਕ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੱਚੇ ਦੀ ਸਫਲਤਾ ਅਤੇ ਅਸਫਲਤਾ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ?
ਉੱਤਰ-
ਮਾਂ ਦੀ ।

ਪ੍ਰਸ਼ਨ 2.
ਹਿ ਵਿਗਿਆਨ ਦਾ ਉਦੇਸ਼ ਮਨੁੱਖ ਦਾ ਕਿਹੋ ਜਿਹਾ ਵਿਕਾਸ ਕਰਨਾ ਹੈ ?
ਉੱਤਰ-
ਸਰਵਪੱਖੀ ।

ਠੀਕ/ਗਲਤ ਦੱਸੋ

1. ਹਿ ਵਿਗਿਆਨ ਨੂੰ ਘਰੇਲੂ ਵਿਗਿਆਨ ਦਾ ਨਾਂ ਵੀ ਦਿੱਤਾ ਗਿਆ ਹੈ ।
2. ਗ੍ਰਹਿ ਵਿਗਿਆਨ ਦਾ ਉਦੇਸ਼ ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਤਿਆਰ ਕਰਨਾ
ਵੀ ਹੈ ।
3. ਗ੍ਰਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ | ਸ਼ਾਖਾਵਾਂ ਹਨ ।
4. ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰਕੇ ਸ਼ਕਤੀ, ਸਮਾਂ, ਪੈਸਾ, ਮਿਹਨਤ ਆਦਿ ਨੂੰ ਬਚਾਇਆ ਜਾ ਸਕਦਾ ਹੈ ।
ਉੱਤਰ-
1. ਠੀਕ,
2. ਠੀਕ,
3. ਠੀਕ,
4. ਠੀਕ ।

ਬਹੁ-ਵਿਕਲਪੀ

ਪ੍ਰਸ਼ਨ 1.
ਹੇਠ ਲਿਖਿਆਂ ਵਿਚ ਠੀਕ ਹੈ-
(A) ਹਿ ਵਿਵਸਥਾ ਪਰਿਵਾਰਕ ਜ਼ਿੰਦਗੀ ਦੇ ਹਰ ਪੱਖ ਨਾਲ ਸੰਬੰਧਿਤ ਹੈ ।
(B) ਘਰ ਦੀ ਆਮਦਨ ਵਧਾਉਣ ਲਈ ਕੁਝ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ
(C) ਸੰਯੁਕਤ ਪਰਿਵਾਰ ਵਿਚ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਰਹਿੰਦੇ ਹਨ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ

ਪ੍ਰਸ਼ਨ 2.
ਮਾਨਵੀ ਸਾਧਨ ਹਨ-
(A) ਸ਼ਕਤੀ
(B) ਰੁਚੀ
(C) ਕੁਸ਼ਲਤਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਗ੍ਰਹਿ ਵਿਗਿਆਨ ਦੀ ਪੜ੍ਹਾਈ ਸਹਾਈ ਹੈ
(A) ਚਰਿੱਤਰ ਦਾ ਏਕੀਕਰਣ
(B) ਘਰ ਅਤੇ ਬਾਹਰ ਤਤਕਾਲ ਹਾਲਤਾਂ ਵਿੱਚ ਮੁਸ਼ਕਿਲ ਨੂੰ ਸੁਲਝਾਉਣਾ
(C) ਘਰ ਵਿਚ ਪਿਆਰ ਅਤੇ ਮਿਲਵਰਤਣ ਦਾ ਮਾਹੌਲ ਪੈਦਾ ਕਰਨਾ ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 5 ਘਰ ਦਾ ਸਾਮਾਨ

Punjab State Board PSEB 9th Class Home Science Book Solutions Chapter 5 ਘਰ ਦਾ ਸਾਮਾਨ Textbook Exercise Questions and Answers.

PSEB Solutions for Class 9 Home Science Chapter 5 ਘਰ ਦਾ ਸਾਮਾਨ

Home Science Guide for Class 9 PSEB ਘਰ ਦਾ ਸਾਮਾਨ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੋਈ ਵੀ ਉਪਕਰਨ ਖਰੀਦਣ ਸਮੇਂ ਪਰਿਵਾਰਿਕ ਬਜਟ ਨੂੰ ਧਿਆਨ ਵਿਚ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੋਈ ਉਪਕਰਨ ਖਰੀਦਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਕੀ ਪਰਿਵਾਰ ਦਾ ਬਜਟ ਇੰਨਾ ਹੈ ਕਿ ਇਸ ਨੂੰ ਖਰੀਦਿਆ ਜਾ ਸਕੇ । ਜੇ ਹਿਣੀ ਕੋਲ ਸਮਾਂ ਤੇ ਸ਼ਕਤੀ ਹੋਵੇ ਤਾਂ ਉਸ ਨੂੰ ਘੱਟ ਖ਼ਰਚੇ ਵਾਲੇ ਉਪਕਰਨ ਖ਼ਰੀਦ ਲੈਣੇ ਚਾਹੀਦੇ ਹਨ । ਜੇ ਜ਼ਰੂਰਤ ਤੋਂ ਵੱਧ ਖ਼ਰਚ ਕਰ ਲਿਆ ਜਾਵੇ ਤਾਂ ਘਰ ਦੇ ਬਾਕੀ ਕੰਮ ਛੁੱਟ ਸਕਦੇ ਹਨ ।

ਪ੍ਰਸ਼ਨ 2.
ਦੋ ਅਜਿਹੇ ਉਪਕਰਨਾਂ ਦੇ ਨਾਂ ਦੱਸੋ ਜਿਹਨਾਂ ਨਾਲ ਸਮੇਂ ਅਤੇ ਸ਼ਕਤੀ ਨੂੰ ਬਚਾਇਆ ਜਾ ਸਕਦਾ ਹੋਵੇ ?
ਉੱਤਰ-
ਕੱਪੜੇ ਧੋਣ ਵਾਲੀ ਮਸ਼ੀਨ, ਕੁਕਿੰਗ ਰੇਂਜ਼, ਟੋਸਟਰ, ਬਿਜਲੀ ਦੀ ਮਿਕਸੀ, ਮਾਈਕਰੋਵੇਵ ਓਵਨ ਆਦਿ ।

ਪ੍ਰਸ਼ਨ 3.
ਘਰੇਲੂ ਉਪਕਰਨਾਂ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਅੱਜ ਦੇ ਯੁੱਗ ਵਿਚ ਮਨੁੱਖੀ ਉਦੇਸ਼ ਤੇ ਲੋੜਾਂ ਵਧ ਗਈਆਂ ਹਨ । ਇਸ ਲਈ ਸਮਾਂ ਅਤੇ ਸ਼ਕਤੀ ਬਚਾਉਣ ਲਈ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਉਪਕਰਨਾਂ ਦੀ ਮਦਦ ਨਾਲ ਘੱਟ ਸਮੇਂ ਵਿਚ ਵਧ ਕੰਮ ਕੀਤਾ ਜਾ ਸਕਦਾ ਹੈ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 4.
ਰੈਫਰਿਜ਼ਰੇਟਰ ਦੀ ਜ਼ਰੂਰਤ ਘਰ ਵਿਚ ਕਿਉਂ ਹੁੰਦੀ ਹੈ ? ਉੱਤਰ–ਇਹ ਖਾਣ ਵਾਲੇ ਪਦਾਰਥਾਂ ਨੂੰ ਠੰਡਾ ਰੱਖਣ ਦੇ ਕੰਮ ਆਉਂਦਾ ਹੈ । ਇਸ ਵਿਚ ਫਲ ਅਤੇ ਸਬਜ਼ੀਆਂ ਤਾਜ਼ੀਆਂ ਰਹਿੰਦੀਆਂ ਹਨ । ਭੋਜਨ ਮਿੱਟੀ ਤੇ ਧੂੜ ਤੋਂ ਬਚਿਆ ਰੰਹਿਦਾ ਹੈ ਤੇ ਇਸ ਦਾ ਸੁਆਦ ਤੇ ਸ਼ਕਲ ਠੀਕ ਰਹਿੰਦੀ ਹੈ । ਸਬਜ਼ੀਆਂ ਤੇ ਫਲ ਇਕੋ ਵਾਰ ਲਿਆਂਦੇ ਜਾ ਸਕਦੇ ਹਨ ਤੇ ਵਾਰ-ਵਾਰ ਬਜ਼ਾਰ ਨਹੀਂ ਜਾਣਾ ਪੈਂਦਾ ।

ਪ੍ਰਸ਼ਨ 5.
ਕੱਪੜੇ ਧੋਣ ਵਾਲੀਆਂ ਮਸ਼ੀਨਾਂ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਹਨ ?
ਉੱਤਰ-
ਇਹ ਮਸ਼ੀਨਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ :

  1. ਆਟੋਮੈਟਿਕ ਅਤੇ
  2. ਨਾਨ ਆਟੋਮੈਟਿਕ ।
    ਆਟੋਮੈਟਿਕ ਮਸ਼ੀਨਾਂ ਆਪਣੇ ਆਪ ਕੱਪੜਿਆਂ ਨੂੰ ਧੋਂਦੀਆਂ, ਹੰਘਾਲਦੀਆਂ ਤੇ ਨਿਚੋੜਦੀਆਂ ਹਨ । ਨਾਨ ਆਟੋਮੈਟਿਕ ਮਸ਼ੀਨਾਂ ਸਿਰਫ਼ ਕੱਪੜੇ ਧੋਦੀਆਂ ਹਨ ।

ਪ੍ਰਸ਼ਨ 6.
ਆਟੋਮੈਟਿਕ ਕੱਪੜੇ ਧੋਣ ਵਾਲੀ ਮਸ਼ੀਨ ਦੇ ਕੋਈ ਦੋ ਮੁੱਖ ਲਾਭ ਲਿਖੋ ।
ਉੱਤਰ-
ਆਟੋਮੈਟਿਕ ਮਸ਼ੀਨਾਂ ਕੱਪੜਿਆਂ ਨੂੰ ਧੋਂਦੀਆਂ, ਹੰਘਾਲਦੀਆਂ ਅਤੇ ਨਿਚੋੜਦੀਆਂ ਹਨ । ਮਸ਼ੀਨ ਦੀ ਵਰਤੋਂ ਨਾਲ ਸਾਬਣ ਅਤੇ ਸਮਾਂ, ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਮਿਹਨਤ ਦੀ ਵੀ ਬਚਤ ਹੋ ਜਾਂਦੀ ਹੈ । ਵੱਧ ਬਾਰਸ਼ਾਂ ਵਾਲੇ ਇਲਾਕਿਆਂ ਜਾਂ ਜਿੱਥੇ ਕੱਪੜਿਆਂ ਨੂੰ ਬਾਹਰ ਸੁਕਾਉਣ ਦਾ ਇੰਤਜ਼ਾਮ ਨਹੀਂ ਹੋ ਸਕਦਾ ਉੱਥੇ ਆਟੋਮੈਟਿਕ ਕੱਪੜੇ ਧੋਣ ਵਾਲੀ ਮਸ਼ੀਨ ਕਾਫ਼ੀ ਲਾਭਦਾਇਕ ਸਿੱਧ ਹੋਈ ਹੈ ਕਿਉਂਕਿ ਕੱਪੜੇ ਮਸ਼ੀਨ ਵਿਚ ਹੀ ਸੁੱਕ ਜਾਂਦੇ ਹਨ ।

ਪ੍ਰਸ਼ਨ 7.
ਬਿਜਲੀ ਦੀ ਪੈਂਸ ਘਰ ਵਿਚ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਦੀ ਦਿੱਖ ਉਸ ਦੁਆਰਾ ਪਹਿਨੇ ਹੋਏ ਵਧੀਆ ਕੱਪੜਿਆਂ ਕਰਕੇ ਵਧੀਆ ਤੇ ਭੈੜੇ ਕੱਪੜਿਆਂ ਕਰਕੇ ਭੈੜੀ ਲਗਦੀ ਹੈ । ਪੈਸ ਨਾਲ ਕੱਪੜਿਆਂ ਵਿਚੋਂ ਸਿਲਵਟਾਂ ਆਦਿ ਨਿਕਲ ਜਾਂਦੀਆਂ ਹਨ ਤੇ ਇਹ ਪਾਏ ਹੋਏ ਕੱਪੜੇ ਸੋਹਣੇ ਲਗਦੇ ਹਨ । ਘਰ ਵਿਚ ਪ੍ਰੈੱਸ ਹੋਵੇ ਤਾਂ ਸਮਾਂ ਤੇ ਸ਼ਕਤੀ ਬਚਾਈ ਜਾ ਸਕਦੀ ਹੈ । ਪੈਂਸਾਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ | ਆਟੋਮੈਟਿਕ ਅਤੇ ਨਾਨ ਆਟੋਮੈਟਿਕ ।

ਆਟੋਮੈਟਿਕ ਪੈਂਸਾਂ ਭਾਫ ਵਾਲੀਆਂ ਵੀ ਹੋ ਸਕਦੀਆਂ ਹਨ ਤੇ ਕਈਆਂ ਵਿਚ ਰੈਗੁਲੇਟਰ ਵੀ ਲਗਾ ਹੁੰਦਾ ਹੈ ।

ਪ੍ਰਸ਼ਨ 8.
ਬਾਇਓ ਗੈਸ ਕਿਸ ਤੋਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਜਾਨਵਰਾਂ ਦੇ ਮਲ-ਮੂਤਰ ਤੋਂ ਤਿਆਰ ਹੁੰਦੀ ਹੈ । ਬਾਇਓ ਗੈਸ ਵਿਚ ਲਗਪਗ 67 ਮੀਥੇਨ ਗੈਸ ਹੁੰਦੀ ਹੈ ਜੋ ਕਿ ਬਲਣਸ਼ੀਲ ਗੈਸ ਹੈ । ਇਹ ਗੈਸ ਨਾਲੀਆਂ ਰਾਹੀਂ ਪਿੰਡਾਂ ਦੇ ਘਰਾਂ ਵਿਚ ਭੇਜੀ ਜਾਂਦੀ ਹੈ । ਇਸ ਦੀ ਵਰਤੋਂ ਭੋਜਨ ਪਕਾਉਣ ਲਈ ਕੀਤੀ ਜਾਂਦੀ ਹੈ । ਬਾਇਓਗੈਸ ਨੂੰ ਸਿਲੰਡਰਾਂ ਵਿਚ ਨਹੀਂ ਭਰਿਆ ਜਾ ਸਕਦਾ । ਬਚਿਆ ਹੋਇਆ ਮਲ-ਮੂਤਰ ਖਾਦ ਵਜੋਂ ਖੇਤਾਂ ਵਿਚ ਵਰਤਿਆ ਜਾ ਸਕਦਾ ਹੈ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 9.
ਦੋਸਟਰ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਦੋਸਟਰ-ਟੋਸਟਰ ਡਬਲਰੋਟੀ ਦੇ ਪੀਸਾਂ ਨੂੰ ਸਿੱਧੇ ਸੇਕ ਨਾਲ ਸੇਕਣ ਤੇ ਕੁਰਕੁਰਾ ਕਰਨ ਲਈ ਵਰਤਿਆ ਜਾਂਦਾ ਹੈ । ਇਸ ਦੀ ਵਰਤੋਂ ਆਮ ਤੌਰ ਤੇ ਹਰ ਘਰ ਵਿਚ ਕੀਤੀ ਜਾਂਦੀ ਹੈ । ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ-

  1. ਆਟੋਮੈਟਿਕ
  2. ਨਾਨ-ਆਟੋਮੈਟਿਕ
  3. ਸੈਮੀ-ਆਟੋਮੈਟਿਕ ।

ਆਟੋਮੈਟਿਕ ਟੋਸਟਰ ਵਿਚ ਤਾਪ ਕੰਟਰੋਲ, ਸਮਾਂ ਸੂਚਕ ਅਤੇ ਰੰਗ ਸੂਚਕ ਯੰਤਰ ਲੱਗੇ ਹੁੰਦੇ ਹਨ । ਇਹ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ, ਖੂਹ ਦੇ ਆਕਾਰ ਦੇ । ਇਸ ਵਿਚ ਡਬਲਰੋਟੀ ਦੇ ਸਲਾਈਸ ਪਾਏ ਜਾਂਦੇ ਹਨ । ਜਦੋਂ ਇਹ ਸੇਕੇ ਜਾਂਦੇ ਹਨ ਤਾਂ ਆਪਣੇ ਆਪ ਬਾਹਰ ਆ ਜਾਂਦੇ ਹਨ । ਇਸ ਵਿਚ ਡਬਲਰੋਟੀ ਦੇ ਬੁਰਾਦੇ ਲਈ ਇਕ ਟਰੇਅ ਵੀ ਲੱਗੀ ਹੁੰਦੀ ਹੈ । ਭੱਠੀ ਦੇ ਆਕਾਰ
PSEB 9th Class Home Science Solutions Chapter 5 ਘਰ ਦਾ ਸਾਮਾਨ 1
ਵਾਲੇ ਟੋਸਟਰ ਵਿਚ ਬੰਦ ਅਤੇ ਰੋਲ ਵੀ ਗਰਮ ਕੀਤੇ ਜਾਂਦੇ ਹਨ । ਇਸ ਵਿਚ ਬਾਹਰ ਨਿਕਲਣ ਵਾਸਤੇ ਟਰੇਅ ਦੀ ਵੀ ਵਿਵਸਥਾ ਹੁੰਦੀ ਹੈ । ਤੀਸਰਾ ਖੂਹ ਅਤੇ ਭੱਠੀ ਦੇ ਮਿਸ਼ਰਨ ਵਾਲੇ ਟੋਸਟਰ ਵਿਚ ਡਬਲਰੋਟੀ, ਕੇਕ, ਰੋਲਸ ਮੋਕਣ ਲਈ ਘੱਟ ਤਾਪਮਾਨ ਵਾਲਾ ਭਾਗ ਵੀ ਬਣਿਆ ਹੁੰਦਾ ਹੈ ।

ਪ੍ਰਸ਼ਨ 10.
ਮਿਕਸੀ ਅੱਜ-ਕਲ੍ਹ ਹਰ ਘਰ ਵਿਚ ਜ਼ਰੂਰੀ ਸਮਝੀ ਜਾਂਦੀ ਹੈ ਕਿਉਂ ?
ਉੱਤਰ –
ਇਸ ਉਪਕਰਨ ਵਿਚ ਗਿੱਲੇ ਅਤੇ ਸੁੱਕੇ ਭੋਜਨ ਪਦਾਰਥ ਪੀਸੇ ਜਾਂਦੇ ਹਨ । ਹੱਥ ਨਾਲ ਕੁੱਟਣ ਅਤੇ ਪੀਹਣ ਨਾਲ ਸਮਾਂ ਅਤੇ ਸ਼ਕਤੀ ਦੋਵੇਂ ਹੀ ਜ਼ਿਆਦਾ ਲੱਗਦੇ ਹਨ ਪਰ ਮਿਕਸੀ ਵਿਚ ਕੁੱਟਣ, ਪੀਹਣ ਜਾਂ ਪੀਠੀ ਬਣਾਉਣਾ ਆਦਿ ਲਈ ਵਰਤਣ ਨਾਲ ਹਿਣੀ ਦੀ ਸ਼ਕਤੀ ਅਤੇ ਸਮਾਂ ਦੋਵਾਂ ਦੀ ਹੀ ਬਚਤ ਹੋ ਜਾਂਦੀ ਹੈ । ਇਸ ਤਰ੍ਹਾਂ ਸਮਾਂ ਤੇ ਸ਼ਕਤੀ ਬਚਾਉਣ ਲਈ ਮਿਕਸੀ ਅੱਜ-ਕਲ੍ਹ ਹਰ ਘਰ ਵਿਚ ਜ਼ਰੂਰੀ ਹੋ ਗਈ ਹੈ ।
PSEB 9th Class Home Science Solutions Chapter 5 ਘਰ ਦਾ ਸਾਮਾਨ 2

ਪ੍ਰਸ਼ਨ 11.
ਜੇ ਬਿਜਲੀ ਦੀ ਮਿਕਸੀ ਘਰ ਵਿਚ ਨਾ ਹੋਵੇ ਤਾਂ ਉਸ ਦੀ ਜਗ੍ਹਾ ਕਿਹੜੇ ਉਪਕਰਨ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਕਿਵੇਂ ?
ਉੱਤਰ-
ਜੇ ਘਰ ਵਿਚ ਬਿਜਲੀ ਦੀ ਮਿਕਸੀ ਨਾ ਹੋਵੇ ਤਾਂ ਹੱਥ ਨਾਲ ਚਲਾਉਣ ਵਾਲੇ ਗਰਾਈਂਡਰ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨਾਲ ਮਸਾਲਾ ਆਦਿ ਪੀਸਣ ਦਾ ਕੰਮ ਕੀਤਾ ਜਾਂਦਾ ਹੈ । ਇਹ ਲੋਹੇ ਦਾ ਬਣਿਆ ਹੁੰਦਾ ਹੈ । ਇਸ ਨੂੰ ਇਕ ਪੇਚ ਦੀ ਮਦਦ ਨਾਲ ਕਿਸੇ ਮੇਜ਼ ਤੇ ਫਿੱਟ ਕੀਤਾ ਜਾਂਦਾ ਹੈ । ਮਸਾਲਾ ਪਾਉਣ ਲਈ ਇਸ ਦੇ ਉੱਪਰ ਮੂੰਹ ਬਣਿਆ ਹੁੰਦਾ ਹੈ । ਇਸ
PSEB 9th Class Home Science Solutions Chapter 5 ਘਰ ਦਾ ਸਾਮਾਨ 3

ਰਾਹੀਂ ਗਿੱਲਾ ਜਾਂ ਸੁੱਕਾ ਮਸਾਲਾ ਪਾ ਕੇ ਇਸ ਨੂੰ ਹੱਥੀ ਤੋਂ ਘੁਮਾਇਆ ਜਾਂਦਾ ਹੈ । ਪੀਸਿਆ ਹੋਇਆ ਮਸਾਲਾ ਅੱਗੇ ਬਣੀ ਨਾਲੀ ਦੇ ਰਸਤੇ ਬਾਹਰ ਆ ਜਾਂਦਾ ਹੈ । ਹੱਥ ਨਾਲ ਚਲਾਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੀ ਕੀਮਾ ਬਨਾਉਣ ਅਤੇ ਜੂਸ ਕੱਢਣ ਵਾਲੀਆਂ ਮਸ਼ੀਨਾਂ ਵੀ ਮਿਲ ਜਾਂਦੀਆਂ ਹਨ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 12.
ਪ੍ਰੈਸ਼ਰ ਕੁੱਕਰ ਦੇ ਕੀ ਲਾਭ ਹਨ ਤੇ ਇਹ ਕਿਸ ਧਾਤ ਦਾ ਬਣਿਆ ਹੁੰਦਾ ਹੈ ?
ਉੱਤਰ-
ਪ੍ਰੈਸ਼ਰ ਕੁੱਕਰ ਵਿਚ ਖਾਣਾ ਜਲਦੀ ਪੱਕ ਜਾਂਦਾ ਹੈ ਖ਼ਾਸ ਕਰ ਪਹਾੜੀ ਖੇਤਰਾਂ ਵਿਚ ਤਾਂ ਇਸ ਦਾ ਕਾਫ਼ੀ ਮਹੱਤਵ ਹੈ । ਕਿਉਂਕਿ ਇਸ ਵਿਚੋਂ ਭਾਫ਼ ਬਾਹਰ ਨਹੀਂ ਨਿਕਲਦੀ, ਖਾਣੇ ਦੇ ਪੌਸ਼ਟਿਕ ਤੱਤ ਖ਼ਰਾਬ ਨਹੀਂ ਹੁੰਦੇ । ਖਾਣਾ ਇਕ ਪਤੀਲੇ ਨਾਲੋਂ 1/3 ਸਮੇਂ ਵਿਚ ਪੱਕ ਜਾਂਦਾ ਹੈ । ਇਸ ਨਾਲ ਮਿਹਨਤ, ਸਮਾਂ ਅਤੇ ਪੈਸੇ ਦੀ ਵੀ ਬਚਤ ਹੁੰਦੀ ਹੈ । ਸਬਜ਼ੀਆਂ ਦਾ ਸੁਆਦ ਤੇ ਰੰਗ ਵੀ ਠੀਕ ਰਹਿੰਦਾ ਹੈ ।

ਪ੍ਰੈਸ਼ਰ ਕੁੱਕਰ ਐਲੂਮੀਨੀਅਮ, ਪ੍ਰੈਸਡ ਐਲੂਮੀਨੀਅਮ ਜਾਂ ਸਟੇਨਲੈਸ ਸਟੀਲ ਦਾ ਬਣਿਆ ਹੋ ਸਕਦਾ ਹੈ ।

ਪ੍ਰਸ਼ਨ 13.
ਕੁਕਿੰਗ ਰੇਂਜ ਅਤੇ ਗੈਸ ਦੇ ਚੁੱਲ੍ਹੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੈਸ ਦਾ ਚੁੱਲਾ-ਗੈਸ ਨਾਲ ਖਾਣਾ ਬਣਾਉਣ ਦਾ ਕੰਮ ਸੌਖਾ ਅਤੇ ਸਫ਼ਾਈ ਨਾਲ ਹੁੰਦਾ ਹੈ । ਕਿਉਂਕਿ ਗੈਸ ਨਾਲ ਭਾਂਡੇ ਕਾਲੇ ਨਹੀਂ ਹੁੰਦੇ । ਗੈਸ ਦੇ ਚੁੱਲ੍ਹੇ ਇਕ, ਦੋ ਅਤੇ ਤਿੰਨ ਬਰਨਰਾਂ ਵਾਲੇ ਵੀ ਮਿਲਦੇ ਹਨ । ਗੈਸ ਦੇ ਚੁੱਲ੍ਹੇ ਨੂੰ ਰਬੜ ਦੀ ਨਾਲੀ ਨਾਲ ਸਿਲੰਡਰ ਨਾਲ ਜੋੜਿਆ ਜਾਂਦਾ ਹੈ । ਬਰਨਰਾਂ ਦੇ ਅੱਗੇ ਰੈਗੁਲੇਟਰ ਲੱਗੇ ਹੁੰਦੇ ਹਨ ਜੋ ਸੇਕ ਨੂੰ ਵਧ, ਘੱਟ ਕਰਨ ਅਤੇ ਚੁੱਲਾ ਵਾਲਵ, ਬੰਦ ਕਰਨ ਦਾ ਕੰਮ ਕਰਦੇ ਹਨ । ਸਿਲੰਡਰ ਉੱਤੇ ਵੀ ਰੈਗੁਲੇਟਰ ਲੱਗਾ ਹੁੰਦਾ ਹੈ ਜੋ ਸਿਲੰਡਰ ਵਿਚੋਂ ਗੈਸ ਨੂੰ ਚੁੱਲੇ ਤਕ ਪਹੁੰਚਾਉਂਦਾ ਹੈ ।
PSEB 9th Class Home Science Solutions Chapter 5 ਘਰ ਦਾ ਸਾਮਾਨ 4
ਕੁਕਿੰਗ ਰੇਂਜ – ਕੁਕਿੰਗ ਰੇਂਜ ਨਾਲ ਭੋਜਨ ਪਕਾਉਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ । ਇਸ ਵਿਚ ਬੇਕਿੰਗ ਅਤੇ ਗਰਿਲਿੰਗ ਵੀ ਕੀਤੀ ਜਾਂਦੀ ਹੈ । ਕੁਕਿੰਗ ਰੇਂਜ ਗੈਸ ਨਾਲ ਚੱਲਣ ਵਾਲੇ ਅਤੇ ਬਿਜਲੀ ਨਾਲ ਚੱਲਣ ਵਾਲੇ ਵੀ ਹੁੰਦੇ ਹਨ । ਇਸ ਦੀ ਬਾਡੀ ਸਟੀਲ ਦੀ ਜਾਂ ਲੋਹੇ ਦੀ ਬਣੀ ਹੁੰਦੀ ਹੈ । ਇਸਦੇ ਉੱਪਰ ਚਾਰ ਚੁੱਲ੍ਹੇ ਹੁੰਦੇ ਹਨ, ਉਸਤੋਂ ਹੇਠਾਂ ਗਰਿੱਲ, ਫਿਰ ਓਵਨ ਹੁੰਦਾ ਹੈ । ਗੈਸ ਵਾਲੇ ਕੁਕਿੰਗ ਰੇਂਜ ਦੀ ਨਾਲੀ ਗੈਸ ਦੇ ਸਿਲੰਡਰ ਨਾਲ ਲਾਈ ਜਾਂਦੀ ਹੈ ਅਤੇ ਬਿਜਲੀ ਵਾਲੇ ਦੀ ਤਾਰ ਪਾਵਰ ਪਲੱਗ ਵਿਚ ਲਾਈ ਜਾਂਦੀ ਹੈ | ਕਈ ਕੁਕਿੰਗ ਰੇਂਜ ਵਿਚ ਓਵਨ ਦੇ ਹੇਠਾਂ ਇਕ ਹੋਰ ਡੱਬਾ ਬਣਿਆ ਹੁੰਦਾ ਹੈ ਜਿਸ ਵਿਚ ਭੋਜਨ ਪਕਾ ਕੇ ਰੱਖ ਦਿਉ ਤਾਂ ਕਾਫ਼ੀ ਸਮਾਂ ਗਰਮ ਰਹਿੰਦਾ ਹੈ । ਇਸ ਦੇ ਸਾਹਮਣੇ ਵਾਲੇ ਪਾਸੇ ਚੁੱਲਿਆਂ ਹੇਠਾਂ ਰੇਗੁਲੇਟਰ ਲੱਗੇ ਹੁੰਦੇ ਹਨ ਜੋ ਤਾਪਮਾਨ ਨੂੰ ਕੰਟਰੋਲ ਕਰਦੇ ਹਨ ।
PSEB 9th Class Home Science Solutions Chapter 5 ਘਰ ਦਾ ਸਾਮਾਨ 5

ਪ੍ਰਸ਼ਨ 14.
ਦੂਸਰੇ ਬਾਲਣਾਂ ਨਾਲੋਂ ਸੋਲਰ ਕੁੱਕਰ ਕਿਵੇਂ ਲਾਭਦਾਇਕ ਹੈ ਅਤੇ ਖਾਣਾ ਪਕਾਉਣ ਲਈ ਇਸ ਵਿਚ ਕਿੰਨਾ ਸਮਾਂ ਲਗਦਾ ਹੈ ?
ਉੱਤਰ-
ਸੋਲਰ ਕੁੱਕਰ ਸੂਰਜ ਦੀ ਊਰਜਾ ਨਾਲ ਕੰਮ ਕਰਦਾ ਹੈ । ਸੂਰਜ ਦੀਆਂ ਕਿਰਨਾਂ ਸੋਲਰ ਕੁੱਕਰ ਦੇ ਪੈਰਾਬੋਲਕ ਪਰਾਵਰਤਕ ਜੰਤਰ ਦੀ ਸੜਾ ਤੇ ਪੈਂਦੀਆਂ ਹਨ ਅਤੇ ਤਾਪ ਊਰਜਾ ਪੈਦਾ ਕਰਦੀਆਂ ਹਨ । ਇਸ ਉਰਜਾ ਦੀ ਵਰਤੋਂ ਭੋਜਨ ਪਕਾਉਣ ਵਿਚ ਸਹਾਇਕ ਹੁੰਦੀ ਹੈ ।
PSEB 9th Class Home Science Solutions Chapter 5 ਘਰ ਦਾ ਸਾਮਾਨ 6

ਸੋਲਰ ਕੁੱਕਰ ਹੇਠ ਲਿਖੇ ਕਾਰਨਾਂ ਕਰਕੇ ਲਾਭਦਾਇਕ ਹਨ-

  • ਭਾਰਤ ਇਕ ਗਰਮ ਦੇਸ਼ ਹੈ । ਇਥੇ ਸਾਰਾ ਸਾਲ ਸੂਰਜ ਦੀ ਰੌਸ਼ਨੀ ਅਤੇ ਗਰਮੀ ਉਪਲੱਬਧ ਰਹਿੰਦੀ ਹੈ । ਸੋਲਰ ਕੁੱਕਰ ਕਿਉਂਕਿ ਸੂਰਜ ਦੀਆਂ ਕਿਰਨਾਂ ਤੋਂ ਉਰਜਾ ਪ੍ਰਾਪਤ ਕਰਦਾ ਹੈ ਇਸ ਲਈ ਇੱਥੇ ਇਹ ਕੁੱਕਰ ਬਹੁਤ ਕਾਮਯਾਬ ਹੈ । ਇਸ ਤਰ੍ਹਾਂ ਸੋਲਰ ਕੁੱਕਰ ਉਰਜਾ ਪੈਦਾ ਕਰਨ ਦਾ ਇਕ ਸਸਤਾ ਸਾਧਨ ਹੈ ।
  • ਸੋਲਰ ਕੁੱਕਰ ਵਿਚ ਖਾਣਾ ਪਕਾਉਣ ਨੂੰ 3 ਤੋਂ 7 ਘੰਟੇ ਦਾ ਸਮਾਂ ਲੱਗਦਾ ਹੈ।
  • ਸੋਲਰ ਕੁੱਕਰ ਵਿਚ ਖਾਣਾ ਪਕਾਉਣ ਨਾਲ ਕੋਈ ਵੀ ਬਾਈ-ਪ੍ਰੋਡਕਟ ਨਹੀਂ ਪੈਦਾ ਹੁੰਦਾ ਇਸ ਲਈ ਵਾਤਾਵਰਨ ਵਿਚ ਪ੍ਰਦੂਸ਼ਣ ਪੈਦਾ ਨਹੀਂ ਕਰਦਾ ।

ਪ੍ਰਸ਼ਨ 15.
ਓਵਨ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਬਿਜਲਈ ਓਵਨ-ਇਹ ਗੋਲ ਆਕਾਰ ਦਾ ਜਾਂ ਚੌਰਸ ਡੱਬੇ ਦੇ ਆਕਾਰ ਦਾ ਯੰਤਰ ਹੁੰਦਾ ਹੈ । ਇਹ ਕੇਕ, ਬਿਸਕੁਟ, ਡਬਲਰੋਟੀ, ਪੀਜ਼ਾ ਅਤੇ ਸਬਜ਼ੀਆਂ ਆਦਿ ਬੇਕ ਕਰਨ ਦੇ ਕੰਮ ਆਉਂਦਾ ਹੈ । ਗੋਲ ਓਵਨ ਆਮ ਤੌਰ ਤੇ ਐਲੂਮੀਨੀਅਮ ਦਾ ਬਣਿਆ ਹੁੰਦਾ ਹੈ ਅਤੇ ਚੌਰਸ ਕਿਸੇ ਜੰਗਾਲ ਰਹਿਤ ਧਾਤੂ ਜਾਂ ਐਲੂਮੀਨੀਅਮ ਦਾ ਹੁੰਦਾ ਹੈ । ਇਸ ਦੇ ਦੋ ਭਾਗ ਹੁੰਦੇ ਹਨ ।ਤਲ ਅਤੇ ਢੱਕਣ | ਹੇਠਲੇ ਭਾਗ ਵਿਚ ਐਲੀਮੈਂਟ ਲੱਗਾ ਹੁੰਦਾ ਹੈ । ਇਸ ਗੋਲ ਚੈਂਬਰ ਦੇ ਬਾਹਰਲੇ ਪਾਸੇ ਇਕ ਥਾਂ ਨਿਯੰਤਰਨ ਬਾਕਸ ਲੱਗਾ ਹੁੰਦਾ ਹੈ ਜਿਸ ਉੱਤੇ ਥਰਮੋਸਟੈਟ, ਇੰਡੀਕੇਟਰ ਅਤੇ ਇਕ ਸਾਕਟ ਲੱਗੀ ਹੁੰਦੀ ਹੈ | ਥਰਮੋਸਟੈਟ ਨਾਲ ਜਿੰਨਾ ਤਾਪਮਾਨ ਚਾਹੀਦਾ ਹੈ, ਕਰ ਲਿਆ ਜਾਂਦਾ ਹੈ । ਜਦੋਂ ਓਵਨ ਇੱਛਤ ਤਾਪਮਾਨ ਤੇ ਪਹੁੰਚ ਜਾਂਦਾ ਹੈ ਤਾਂ ਬਿਜਲੀ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ । ਇਹ ਤਾਪਮਾਨ ਘਟਣ ਦੇ ਦੁਬਾਰਾ ਬਿਜਲੀ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ । ਇਹ ਸਿਸਟਮ ਆਟੋਮੈਟਿਕ ਓਵਨ ਵਿਚ ਹੀ ਹੁੰਦਾ ਹੈ । ਬਜ਼ਾਰ ਵਿਚ ਰੈਗੁਲੇਟਰ ਤੋਂ ਬਿਨਾਂ ਵੀ ਓਵਨ ਮਿਲਦੇ ਹਨ ਪਰ ਇਹ ਘੱਟ ਲਾਭਦਾਇਕ ਹੁੰਦੇ ਹਨ । ਇਨ੍ਹਾਂ ਵਿਚ ਤਾਪਮਾਨ ਬਹੁਤ ਵਧਣ ਨਾਲ ਭੋਜਨ ਸੜ ਜਾਂਦਾ ਹੈ ।

ਬੇਕਿੰਗ ਕਰਦੇ ਸਮੇਂ ਇਸ ਦਾ ਢੱਕਣ ਹੇਠਲੇ ਭਾਗ ਤੇ ਫਿੱਟ ਕੀਤਾ ਜਾਂਦਾ ਹੈ । ਢੱਕਣ ਦੇ ਦੋਵੇਂ ਪਾਸੇ ਪਲਾਸਟਿਕ ਦੇ ਹੈਂਡਲ ਲੱਗੇ ਹੁੰਦੇ ਹਨ ਜਿਸ ਨਾਲ ਢੱਕਣ ਨੂੰ ਲਾਹੁਣਾ ਅਤੇ ਲਾਉਣਾ ਸੌਖਾ ਹੁੰਦਾ ਹੈ ।
PSEB 9th Class Home Science Solutions Chapter 5 ਘਰ ਦਾ ਸਾਮਾਨ 7
ਢੱਕਣ ਦੇ ਉੱਪਰਲੇ ਪਾਸੇ ਵਿਚਕਾਰ ਸ਼ੀਸ਼ੇ ਦੀ ਖਿੜਕੀ ਬਣੀ ਹੁੰਦੀ ਹੈ, ਇੱਥੋਂ ਭੋਜਨ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਸ਼ੀਸ਼ੇ ਦੇ ਆਸੇ-ਪਾਸੇ ਦੋ ਛੇਕ ਹੁੰਦੇ ਹਨ ਜਿਸ ਵਿਚ ਕੋਈ ਸੂਈ ਜਾਂ ਸਲਾਈ ਪਾ ਕੇ ਭੋਜਨ ਦੀ ਸਥਿਤੀ ਦਾ ਪਤਾ ਲਾਇਆ ਜਾ ਸਕਦਾ ਹੈ ।ਓਵਨ ਦੇ ਨਾਲ ਇਕ ਗੋਲ ਬਰਤਨ ਅਤੇ ਇਕ ਪਲੇਟ ਜਿਹੀ ਮਿਲਦੀ ਹੈ । ਕੋਈ ਭੋਜਨ ਬਣਾਉਂਦੇ ਵਕਤ ਇਹ ਪਲੇਟ ਹੇਠਾਂ ਰੱਖ ਕੇ ਉੱਪਰ ਗੋਲ ਭੋਜਨ ਵਾਲਾ ਭਾਂਡਾ ਰੱਖਿਆ ਜਾਂਦਾ ਹੈ, ਇਹ ਪਲੇਟ ਇਕ ਸਹਾਰੇ ਦਾ ਕੰਮ ਕਰਦੀ ਹੈ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 16.
ਮਾਈਕਰੋਵੇਵ ਓਵਨ ਕੀ ਹੁੰਦਾ ਹੈ ਅਤੇ ਇਹ ਕਿਸ ਕੰਮ ਆਉਂਦਾ ਹੈ ?
ਉੱਤਰ-
ਇਹ ਬਿਜਲੀ ਨਾਲ ਚਲਣ ਵਾਲਾ ਭੋਜਨ ਪਕਾਉਣ ਲਈ ਵਰਤਿਆ ਜਾਣ ਵਾਲਾ ਉਪਕਰਨ ਹੈ । ਸੂਖ਼ਮ ਤਰੰਗ ਜਾਂ ਮਾਈਕਰੋਵੇਵ ਓਵਨ ਵਿਚ ਬਿਜਲੀ-ਚੁੰਬਕੀ ਤਰੰਗਾਂ ਪੈਦਾ ਕਰਨ ਲਈ ਇਕ ਚੁੰਬਕੀ ਯੰਤਰ ਮੈਗਨੇਟਰਾਨ ਲੱਗਿਆ ਹੁੰਦਾ ਹੈ । ਭੋਜਨ ਇਹਨਾਂ ਸੂਖ਼ਮ ਤਰੰਗਾਂ ਨੂੰ ਚੂਸ ਲੈਂਦਾ ਹੈ ਜਿਸ ਨਾਲ ਭੋਜਨ ਦੇ ਅਣੂ 24500 ਲੱਖ ਪ੍ਰਤੀ ਸੈਕਿੰਡ ਦੀ ਗਤੀ ਨਾਲ ਕੰਬਦੇ ਹਨ । ਇਸ ਤਰ੍ਹਾਂ ਭੋਜਨ ਦੇ ਅਣੂ ਆਪਸ ਵਿਚ ਇੰਨੀ ਤੇਜ਼ੀ ਨਾਲ ਰਗੜ ਖਾਂਦੇ ਹਨ ਅਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ ਅਤੇ ਮਿੰਟਾਂ ਵਿਚ ਹੀ ਭੋਜਨ ਪੱਕ ਕੇ ਤਿਆਰ ਹੋ ਜਾਂਦਾ ਹੈ । ਮਾਈਕਰੋਵੇਵ ਵਿਚ ਭੋਜਨ ਆਪਣੇ ਵਿਚ ਪਾਈ ਜਾਣ ਵਾਲੀ ਨਮੀ ਦੇ ਮੁਤਾਬਿਕ ਹੀ ਭੋਜਨ ਪੱਕਣ ਦੌਰਾਨ ਪੈਦਾ ਹੋਈ ਬਿਜਲੀ ਚੁੰਬਕੀ ਊਰਜਾ ਨੂੰ ਸੋਖਦਾ ਹੈ ਇਸ ਤਰ੍ਹਾਂ ਭੋਜਨ ਨੂੰ ਇਕਸਾਰ ਪਕਾਉਣ ਵਿਚ ਮੁਸ਼ਕਿਲ ਆਉਂਦੀ ਹੈ ।

ਪ੍ਰਸ਼ਨ 17.
ਸਟੋਵ ਕਿੰਨੀ ਤਰ੍ਹਾਂ ਦੇ ਹੋ ਸਕਦੇ ਹਨ ਤੇ ਕਿਹੜੇ-ਕਿਹੜੇ ?
ਉੱਤਰ-
ਸਟੋਵ-ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੋ ਤਰ੍ਹਾਂ ਦੇ ਹੁੰਦੇ ਹਨ । ਹਵਾ ਭਰਨ ਵਾਲੇ ਅਤੇ ਬੱਤੀਆਂ ਵਾਲੇ ।
PSEB 9th Class Home Science Solutions Chapter 5 ਘਰ ਦਾ ਸਾਮਾਨ 8

ਬੱਤੀਆਂ ਵਾਲੇ ਸਟੋਵ ਦੀ ਟੈਂਕੀ ਵਿਚ ਜਦੋਂ ਤੇਲ ਪਾਇਆ ਜਾਂਦਾ ਹੈ ਤਾਂ ਬੱਤੀਆਂ ਤੇਲ ਚੂਸ ਕੇ ਬਲਦੀਆਂ ਹਨ ਅਤੇ ਪੰਪ ਵਾਲੇ ਸਟੋਵ ਵਿਚ ਟੈਂਕੀ ਵਿਚ ਤੇਲ ਭਰਨ ਪਿੱਛੋਂ ਇਸ ਦਾ ਤੇਲ ਵਾਲਾ ਮੁੰਹ ਚੰਗੀ ਤਰ੍ਹਾਂ ਬੰਦ ਕਰਕੇ ਹਵਾ ਭਰਨ ਨਾਲ ਤੇਲ ਉੱਪਰ ਬਰਨਰ ਵਿਚ ਆ ਜਾਂਦਾ ਹੈ, ਫਿਰ ਅੱਗ ਨਾਲ ਇਸ ਨੂੰ ਬਾਲਿਆ ਜਾਂਦਾ ਹੈ ।

ਪ੍ਰਸ਼ਨ 18.
ਰਸੋਈ ਦੇ ਬਰਤਨ ਕਿਹੜੀਆਂ-ਕਿਹੜੀਆਂ ਧਾਤਾਂ ਦੇ ਬਣੇ ਹੁੰਦੇ ਹਨ ? ਅੱਜ-ਕਲ੍ਹ ਕਿਹੜੀ ਧਾਤ ਤੋਂ ਬਣੇ ਬਰਤਨ ਪ੍ਰਚਲਿਤ ਹਨ ਅਤੇ ਕਿਉਂ ?
ਉੱਤਰ-
ਰਸੋਈ ਦੇ ਬਰਤਨ ਜਿਵੇਂ ਪਿੱਤਲ, ਤਾਂਬਾ, ਐਲੂਮੀਨੀਅਮ ਅਤੇ ਨਾਨਸਟਿਕ, ਚਾਂਦੀ, ਲੋਹਾ ਅਤੇ ਸਟੀਲ ਆਦਿ ਧਾਤਾਂ ਅਤੇ ਮਿਸ਼ਰਤ ਧਾਤਾਂ ਦੇ ਬਣੇ ਹੁੰਦੇ ਹਨ ।
ਅੱਜ-ਕਲ੍ਹ ਸਟੇਨਲੈਸ ਸਟੀਲ ਤੋਂ ਬਣੇ ਬਰਤਨ ਕਾਫ਼ੀ ਪ੍ਰਚਲਿਤ ਹਨ । ਇਸ ਦਾ ਕਾਰਨ ਹੈ ਕਿ ਇਹ ਇਕ ਚਮਕੀਲੀ ਧਾਤ ਹੋਣ ਕਰਕੇ ਇਸ ਨੂੰ ਵਾਰ-ਵਾਰ ਪਾਲਿਸ਼ ਕਰਨ ਦੀ ਲੋੜ ਨਹੀਂ ਪੈਂਦੀ । ਇਸ ਉੱਪਰ ਤੇਜ਼ਾਬ ਅਤੇ ਖਾਰ ਦਾ ਅਸਰ ਵੀ ਨਹੀਂ ਹੁੰਦਾ ਅਤੇ ਇਸ ਨੂੰ ਜੰਗਾਲ ਵੀ ਨਹੀਂ ਲਗਦਾ |

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 19.
ਘਰ ਦੇ ਸਾਮਾਨ ਦੀ ਚੋਣ ਕਰਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
ਘਰ ਦੇ ਸਾਮਾਨ ਦੀ ਚੋਣ ਵੇਲੇ ਹੇਠ ਦਿੱਤੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ
(i) ਕੀਮਤ,
(ii) ਡਿਜ਼ਾਇਨ,
(iii) ਪੱਧਰ,
(iv) ਸੰਭਾਲ ਤੇ ਰੱਖ-ਰਖਾਵ,
(v) ਉਪਯੋਗਿਤਾ,
(vi) ਸੇਵਾ ਸਹੂਲਤਾਂ ਤੇ ਗਰੰਟੀ ।

(i) ਕੀਮਤ – ਕੋਈ ਵੀ ਉਪਕਰਨ ਖਰੀਦਦੇ ਸਮੇਂ ਉਸ ਦੀ ਉਪਯੋਗਿਤਾ ਦੇ ਨਾਲ-ਨਾਲ ਉਸ ਦੀ ਕੀਮਤ ਨੂੰ ਵੀ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ । ਉਦਾਹਰਨ ਵਜੋਂ ਜੇ ਮਿਕਸੀ ਦੀ ਖਰੀਦ ਕਰਨੀ ਹੈ ਤਾਂ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਉਹ ਕੱਟਣ, ਵੱਡਣ, ਪੀਸਣ, ਜੂਸ ਕੱਢਣ ਅਤੇ ਆਟਾ ਗੁੰਨਣ ਆਦਿ ਸਾਰੇ ਕੰਮ ਕਰਦੀ ਹੋਵੇ ਬਜਾਏ ਕਿ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਮਸ਼ੀਨਾਂ ਨੂੰ ਖ਼ਰੀਦਣਾ ਪਵੇ । ਸੋ ਅਜਿਹੀ ਹਾਲਤ ਵਿਚ ਫੂਡ ਪ੍ਰੋਸੈਸਰ ਦੀ ਖ਼ਰੀਦ ਠੀਕ ਰਹਿੰਦੀ ਹੈ । ਦੂਸਰੀ ਗੱਲ ਇਹ, ਜ਼ਰੂਰੀ ਨਹੀਂ ਕਿ ਮਹਿੰਗੇ ਉਪਕਰਨ ਹੀ ਚੰਗੇ ਹੁੰਦੇ ਹਨ । ਕਈ ਵਾਰ ਸਥਾਨਿਕ ਚੰਗੀਆਂ ਕੰਪਨੀਆਂ ਵੀ ਆਪਣੀ ਮਸ਼ਹੂਰੀ ਕਰਕੇ ਕੀਮਤ ਘੱਟ ਰੱਖਦੀਆਂ ਹਨ । ਇਸ ਲਈ ਵੱਖ-ਵੱਖ ਥਾਵਾਂ ਤੋਂ ਕੀਮਤ ਦੀ ਤੁਲਨਾ ਕਰਨੀ ਬਹੁਤ ਜ਼ਰੂਰੀ ਹੈ ।

(ii) ਡਿਜ਼ਾਇਨ – ਕਿਸੇ ਵੀ ਉਪਕਰਨ ਦੀ ਖ਼ਰੀਦਦਾਰੀ ਵਕਤ ਉਸ ਦਾ ਡਿਜ਼ਾਇਨ ਇਕ ਮਹੱਤਵਪੂਰਨ ਵਿਸ਼ਾ ਹੈ । ਡਿਜ਼ਾਇਨ ਉਪਕਰਨ ਦੇ ਆਕਾਰ, ਭਾਰ ਸੰਤੁਲਨ ਅਤੇ ਪਕੜਨ ਦੀਆਂ ਸਹੁਲਤਾਂ ਆਦਿ ਨਾਲ ਸੰਬੰਧਿਤ ਹੈ । ਉਪਕਰਨ ਦਾ ਆਕਾਰ ਪਰਿਵਾਰ ਦੇ ਜੀਆਂ ਦੀ ਗਿਣਤੀ ‘ਤੇ ਨਿਰਭਰ ਕਰਦਾ ਹੈ । ਡਿਜ਼ਾਇਨ ਹਮੇਸ਼ਾਂ ਸਾਧਾਰਨ ਹੋਣਾ ਚਾਹੀਦਾ ਹੈ ਤਾਂ ਕਿ ਸਾਫ਼-ਸਫ਼ਾਈ ਕਰਨੀ ਸੌਖੀ ਹੋਵੇ ।ਭਾਰ ਅਤੇ ਸੰਤੁਲਨ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਉਪਕਰਨ ਨੂੰ ਚਲਾਉਂਦੇ ਵਕਤ ਉਹ ਚੰਗੀ ਤਰ੍ਹਾਂ ਟਿਕਿਆ ਰਹੇ, ਜੇ ਉਪਕਰਨ ਹਿਲਦਾ-ਜੁਲਦਾ ਹੋਵੇਗਾ ਭਾਰ ਸੰਤੁਲਨ ਠੀਕ ਨਹੀਂ ਹੋਵੇਗਾ ਤਾਂ ਉਪਕਰਨ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ । ਉਪਕਰਨ ਨੂੰ ਪਕੜਣ ਲਈ ਕੋਈ ਹੈਂਡਲ ਜਾਂ ਅਜਿਹੀ ਜਗ੍ਹਾ ਬਣੀ ਹੋਵੇ ਜਿੱਥੋਂ ਆਸਾਨੀ ਨਾਲ ਅਤੇ ਪੂਰੀ ਜਕੜ ਨਾਲ ਪਕੜਿਆ ਜਾਵੇ ।

(iii) ਪੱਧਰ – ਉਪਕਰਨਾਂ ਦੀ ਖ਼ਰੀਦ ਹਮੇਸ਼ਾਂ ਭਰੋਸੇਮੰਦ, ਵਧੀਆ ਅਤੇ ਸਟੈਂਡਰਡ ਦੀਆਂ ਭਾਵ ਰਾਸ਼ਟਰੀ ਅੰਤਰ-ਰਾਸ਼ਟਰੀ ਕੰਪਨੀਆਂ ਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ “ਮਹਿੰਗਾ ਰੋਈਏ ਇਕ ਵਾਰ, ਸਸਤਾ ਰੋਈਏ ਵਾਰ ਵਾਰ’’ ਭਾਵ ਕਿ ਬਹੁਤ ਵਾਰ ਅਸੀਂ ਕੀਮਤ ਘੱਟ ਕਰਕੇ ਚੀਜ਼ ਖ਼ਰੀਦ ਲੈਂਦੇ ਹਾਂ ਜੋ ਕਿ ਥੋੜ੍ਹੇ ਸਮੇਂ ਵਿਚ ਹੀ ਖ਼ਰਾਬ ਹੋ ਜਾਂਦੀ ਹੈ ਜਦ ਕਿ ਮਹਿੰਗੀ ਤੇ ਭਰੋਸੇਯੋਗ ਕੰਪਨੀ ਦੀ ਚੀਜ਼ ਵਧੀਆ ‘ਤੇ ਟਿਕਾਉ ਹੁੰਦੀ ਹੈ ।

ਇਹ ਸਾਮਾਨ ਖ਼ਰੀਦਦੇ ਵਕਤ ਆਈ. ਐੱਸ. ਆਈ. ਦੇ (ISI) ਮਾਰਕੇ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਜਿਹੜੀਆਂ ਕੰਪਨੀਆਂ ਦੀਆਂ ਚੀਜ਼ਾਂ ਆਈ. ਐੱਸ. ਆਈ. (Indian Standard Institute) ਵਲੋਂ ਪ੍ਰਮਾਣਿਤ ਹੋਣ ਉਹੀ ਖ਼ਰੀਦਣੀਆਂ ਚਾਹੀਦੀਆਂ ਹਨ ।

(iv) ਸੰਭਾਲ ਤੇ ਰੱਖ – ਰਖਾਵ-ਬਰਤਨਾਂ ਜਾਂ ਉਪਕਰਨਾਂ ਨੂੰ ਖ਼ਰੀਦਦੇ ਵਕਤ ਉਨ੍ਹਾਂ ਦੀ ਸੰਭਾਲ ਤੇ ਰੱਖ-ਰਖਾਵ ਦਾ ਬਹੁਤ ਮਹੱਤਵ ਹੈ । ਜੇ ਖ਼ਰੀਦੇ ਗਏ ਬਰਤਨ ਜਾਂ ਉਪਕਰਨ ਦੀ ਸਾਂਭ-ਸੰਭਾਲ ਜ਼ਿਆਦਾ ਹੈ ਤਾਂ ਉਹ ਹਿਣੀ ਦੇ ਕੰਮ ਨੂੰ ਸੌਖਾ ਕਰਨ ਦੀ ਬਜਾਏ ਹੋਰ ਵੀ ਵਧਾ ਦਿੰਦਾ ਹੈ । ਜਿਵੇਂ ਕਿ ਪਿੱਤਲ ਦੇ ਬਰਤਨਾਂ ਦੀ ਸਾਂਭ ਸੰਭਾਲ, ਸਟੀਲ ਦੇ ਭਾਂਡਿਆਂ ਨਾਲੋਂ ਵੱਧ ਹੈ । ਇਸੇ ਤਰ੍ਹਾਂ ਕੋਈ ਉਪਕਰਨ ਜਿਸ ਦੇ ਹਿੱਸੇ /ਪੁਰਜ਼ੇ ਵੱਖਰੇ-ਵੱਖਰੇ ਹੋ ਜਾਂਦੇ ਹੋਣ, ਉਸ ਨੂੰ ਸਾਫ਼ ਕਰਨਾ ਸੌਖਾ ਹੈ ਬਜਾਏ ਕਿ ਪੂਰੇ ਉਪਕਰਨ ਦੀ ਸਫ਼ਾਈ ਦੇ । ਸੋ ਵੱਖ-ਵੱਖ ਹੋਣ ਵਾਲੇ ਪੁਰਜ਼ਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ।

(v) ਉਪਯੋਗਿਤਾ – ਕਿਸੇ ਚੀਜ਼ ਦੀ ਖ਼ਰੀਦ ਵੇਲੇ ਪਰਿਵਾਰ ਅਤੇ ਪਰਿਵਾਰ ਦੇ ਮੈਂਬਰਾਂ ਲਈ ਉਸ ਦੀ ਉਪਯੋਗਿਤਾ ਦਾ ਧਿਆਨ ਰੱਖਣਾ ਚਾਹੀਦਾ ਹੈ । ਕੋਈ ਉਪਕਰਨ ਨੂੰ ਸਮਾਜਿਕ ਪੱਧਰ ਦੀ ਨਿਸ਼ਾਨੀ ਵਜੋਂ ਨਹੀਂ ਖ਼ਰੀਦਣਾ ਚਾਹੀਦਾ ਸਗੋਂ ਪਰਿਵਾਰ ਅਤੇ ਗ੍ਰਹਿਣੀ ਵਾਸਤੇ ਉਸ ਦੀ ਮਹੱਤਤਾ ਤੇ ਉਪਯੋਗਿਤਾ ਨੂੰ ਧਿਆਨ ਵਿਚ ਰੱਖ ਕੇ ਹੀ ਖ਼ਰੀਦਦਾਰੀ ਕਰਨੀ ਚਾਹੀਦੀ ਹੈ। ਚੀਜ਼ਾਂ ਦੀ ਵਰਤੋਂ ਦਾ ਸਹੀ ਢੰਗ, ਵਰਤੋਂ ਵਾਸਤੇ ਦਿੱਤੀਆਂ ਹਿਦਾਇਤਾਂ ਇਨ੍ਹਾਂ ਦੀ ਉਪਯੋਗਤਾ ਵਧਾਉਣ ਵਿਚ ਸਹਾਇਕ ਹੋ ਸਕਦੀਆਂ ਹਨ | ਬਿਜਲੀ ਜਾਂ ਗੈਸ ਨਾਲ ਚੱਲਣ ਵਾਲੇ ਉਪਕਰਨਾਂ ਨੂੰ ਬਿਜਲੀ ਅਤੇ ਗੈਸ ਦੀ ਉਪਲੱਬਧੀ ਨੂੰ ਧਿਆਨ ਵਿਚ ਰੱਖ ਕੇ ਹੀ ਕਰਨੀ ਚਾਹੀਦੀ ਹੈ ।

(vi) ਸੇਵਾ ਸਹੂਲਤਾਂ ਤੇ ਗਰੰਟੀ – ਬਹੁਤ ਸਾਰੇ ਉਪਕਰਨਾਂ ਵਿਚ ਵਰਤੋਂ ਕਰਦੇ-ਕਰਦੇ ਕੋਈ ਨਾ ਕੋਈ ਖ਼ਰਾਬੀ ਪੈ ਜਾਂਦੀ ਹੈ ਜਿਸ ਲਈ ਉਸ ਦੇ ਪੁਰਜ਼ੇ ਅਤੇ ਮਾਹਿਰ ਮਕੈਨਿਕਾਂ ਦੀ ਲੋੜ ਹੁੰਦੀ ਹੈ । ਕਈ ਸਟੈਂਡਰਡ ਦੀਆਂ ਕੰਪਨੀਆਂ ਇਹ ਸਹੂਲਤਾਂ ਵਧੀਆ ਪ੍ਰਦਾਨ ਕਰਦੀਆਂ ਹਨ, ਸੋ ਇਸ ਕਰਕੇ ਜਿਹੜੀ ਕੰਪਨੀ ਅਜਿਹੀਆਂ ਸਹੂਲਤਾਂ ਪ੍ਰਦਾਨ ਕਰ ਸਕੇ ਉਨ੍ਹਾਂ ਦੇ ਉਪਕਰਨਾਂ ਨੂੰ ਖ਼ਰੀਦਣ ਦੀ ਪਹਿਲ ਦੇਣੀ ਚਾਹੀਦੀ ਹੈ | ਅਜਿਹੀ ਮੁਰੰਮਤ ਦੀ ਸਹੂਲਤ ਅਤੇ ਪੁਰਜ਼ੇ ਨਾ ਮਿਲਣ ਤੇ ਉਪਕਰਨ ਵਿਅਰਥ ਹੋ ਜਾਂਦਾ ਹੈ । ਇਸੇ ਤਰ੍ਹਾਂ ਖ਼ਰੀਦਦਾਰੀ ਦੌਰਾਨ ਉਪਕਰਨ ਦੀ ਗਰੰਟੀ ਦੀ ਮਿਆਦ ਅਤੇ ਗਰੰਟੀ ਸਮੇਂ ਵਿਚ ਕਿਸ-ਕਿਸ ਤਰ੍ਹਾਂ ਦੀ ਸਹੂਲਤ ਮਿਲ ਸਕਦੀ ਹੈ ਇਸ ਸਭ ਬਾਰੇ ਜਾਣਕਾਰੀ ਲੈਣੀ ਵੀ ਜ਼ਰੂਰੀ ਹੈ । ਬਹੁਤ ਸਾਰੀਆਂ ਕੰਪਨੀਆਂ ਗਰੰਟੀ ਸਮੇਂ ਵਿਚ ਮੁਫ਼ਤ ਮੁਰੰਮਤ ਕਰਦੀਆਂ ਹਨ ਅਤੇ ਕਈ ਹਾਲਤਾਂ ਵਿਚ ਉਪਕਰਨ ਨੂੰ ਬਦਲ ਵੀ ਦਿੰਦੇ ਹਨ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 20.
ਰੈਫਰਿਜ਼ਰੇਟਰ ਅਤੇ ਕੱਪੜੇ ਧੋਣ ਵਾਲੀ ਮਸ਼ੀਨ ਦੇ ਕੀ-ਕੀ ਕੰਮ ਹਨ ਅਤੇ ਇਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫਰਿਜ਼ ਦੇ ਕੰਮ : ਫਰਿਜ਼ ਦੀ ਵਰਤੋਂ ਖਾਣ ਵਾਲੀਆਂ ਚੀਜ਼ਾਂ ਨੂੰ ਠੰਡਾ ਕਰਕੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ । ਇਸ ਵਿਚ ਕੁਝ ਦਿਨਾਂ ਲਈ ਸਬਜ਼ੀਆਂ ਅਤੇ ਫਲ ਸਟੋਰ ਕੀਤੇ ਜਾ ਸਕਦੇ ਹਨ । ਇਸ ਤਰ੍ਹਾਂ ਵਾਰ-ਵਾਰ ਬਜ਼ਾਰ ਜਾ ਕੇ ਸਮਾਂ ਨਸ਼ਟ ਨਹੀਂ ਹੁੰਦਾ । ਹੋਰ ਵੀ ਖਾਣ ਵਾਲੀਆਂ ਵਸਤਾਂ ਇਸ ਵਿਚ ਰੱਖੀਆਂ ਜਾ ਸਕਦੀਆਂ ਹਨ ।

ਫਰਿਜ਼ ਦੀ ਸਫ਼ਾਈ ਅਤੇ ਦੇਖਭਾਲ-
(1) ਹਰ ਮਹੀਨੇ ਫਰਿਜ਼ ਦੀ ਪੂਰੀ ਸਫ਼ਾਈ ਕਰਨੀ ਚਾਹੀਦੀ ਹੈ । ਸਫ਼ਾਈ ਕਰਨ ਲਈ ਸਭ ਤੋਂ ਪਹਿਲਾਂ ਇਸ ਦਾ ਬਿਜਲੀ ਦਾ ਸਵਿਚ ਬੰਦ ਕਰਕੇ ਤਾਰ ਲਾਹ ਲੈਣੀ ਚਾਹੀਦੀ ਹੈ ! ਫਿਰ ਸਾਰੀਆਂ ਸ਼ੈਲਫ਼ਾਂ ਚਿਲਟਰੇਅ, ਕਰਿਸਪ ਟਰੇਅ ਅਤੇ ਉਸ ਦੇ ਉੱਪਰ ਵਾਲਾ ਸ਼ੀਸ਼ਾ ਆਦਿ ਬਾਹਰ ਕੱਢ ਲੈਣੇ ਚਾਹੀਦੇ ਹਨ । ਕੈਬਨਿਟ ਦੇ ਅੰਦਰਲਾ ਹਿੱਸਾ ਅਤੇ ਦਰਵਾਜ਼ੇ ਦੀ ਰਾਸਕਟ ਰਬੜ ਦੀ ਲਾਈਨਿੰਗ ਨੂੰ ਸਾਬਣ ਵਾਲੇ ਗਰਮ ਪਾਣੀ ਨਾਲ ਸਾਫ਼ ਕਰੋ । ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਉ ਅਤੇ ਕੱਪੜੇ ਨਾਲ ਪੂੜੋ । ਕੈਬਨਿਟ ਦੇ ਬਾਹਰਲੇ ਹਿੱਸੇ ਨੂੰ ਬੜੇ ਧਿਆਨ ਨਾਲ ਸੋਡੇ ਦੇ ਕੋਮੇ ਘੋਲ (ਇਕ ਵੱਡਾ ਚਮਚ ਸੋਡਾ ਇਕ ਲਿਟਰ ਪਾਣੀ ਵਿਚ ਨਾਲ ਸਾਫ਼ ਕਰੋ ਅਤੇ ਧੋ ਕੇ ਸੁਕਾ ਦਿਉ । ਇਸ ਤੋਂ ਬਾਅਦ ਇਸ ਨੂੰ ਨਰਮ ਸੁੱਕੇ ਕੱਪੜੇ ਨਾਲ ਰਗੜ ਕੇ ਚਮਕਾਇਆ ਜਾ ਸਕਦਾ ਹੈ । ਇਹ ਸਾਰੀ ਸਫ਼ਾਈ ਨੂੰ ਡੀਫਟਿੰਗ ਦੇ ਸਮੇਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ : ਫਰਿਜ਼ ਦੀ ਮੋਟਰ ਤੋਂ ਮਿੱਟੀ ਘੱਟਾ ਉਤਾਰਨ ਲਈ ਲੰਮੇ ਹੈਂਡਲ ਵਾਲਾ ਬੁਰਸ਼ ਵਰਤਣਾ ਚਾਹੀਦਾ ਹੈ ।

(2) ਭੋਜਨ ਨੂੰ ਠੀਕ ਤਾਪਮਾਨ ਵਾਲੇ ਖਾਨੇ ਵਿਚ ਹੀ ਰੱਖਣਾ ਚਾਹੀਦਾ ਹੈ ਜਿਵੇਂ ਕਿ ਮੀਟ ਅਤੇ ਮੱਛੀ ਨੂੰ ਪੋਲੀਥੀਨ ਦੇ ਲਿਫਾਫਿਆਂ ਵਿਚ ਚੰਗੀ ਤਰ੍ਹਾਂ ਬੰਦ ਕਰਕੇ ਫਰੀਜ਼ਰ ਵਿਚ ਰੱਖਣਾ ਚਾਹੀਦਾ ਹੈ : ਮੱਖਣ ਅਤੇ ਅੰਡੇ ਆਦਿ ਦਰਵਾਜ਼ੇ ਵਿੱਚ ਬਣੀ ਥਾਂ ਤੇ ਰੱਖਣੇ ਚਾਹੀਦੇ ਹਨ ।

(3) ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।

(4) ਫਰਿਜ਼ ਨੂੰ ਕਦੇ ਵੀ ਬਹੁਤ ਜ਼ਿਆਦਾ ਨਾ ਕਰੋ ਕਿਉਂਕਿ ਇਸ ਨਾਲ ਚੈਂਬਰ ਵਿਚ ਹਵਾ ਦਾ ਪ੍ਰਵਾਹ ਠੀਕ ਤਰ੍ਹਾਂ ਨਹੀਂ ਹੁੰਦਾ ।

(5) ਦਰਵਾਜ਼ੇ ਨੂੰ ਵਾਰ-ਵਾਰ ਨਹੀਂ ਖੋਣਾ ਚਾਹੀਦਾ ਹੈ ।

(6) ਫਰਿਜ਼ ਦੇ ਆਸਪਾਸ ਹਵਾ ਦੇ ਪ੍ਰਵਾਹ ਲਈ ਘੱਟ ਤੋਂ ਘੱਟ ਕੰਧ ਨਾਲੋਂ 20 ਸੈਂਟੀਮੀਟਰ ਦੀ ਦੁਰੀ ਹੋਣੀ ਚਾਹੀਦੀ ਹੈ । ਪਰ ਅੱਜ-ਕਲ੍ਹ ਅਜਿਹੇ ਫਰਿਜ਼ ਆ ਰਹੇ ਹਨ ਜਿਨ੍ਹਾਂ ਲਈ ਬਹੁਤ ਥੋੜ੍ਹੀ ਵਿਥ (10 ਸੈਂ: ਮੀ:) ਵੀ ਰੱਖੀ ਜਾ ਸਕਦੀ ਹੈ ।

(7) ਬਰਫ਼ ਨੂੰ ਕਦੇ ਵੀ ਚਾਕੂ ਜਾਂ ਕਿਸੇ ਤੇਜ਼ ਧਾਰ ਵਾਲੀ ਚੀਜ਼ ਨਹੀਂ ਖਰਚਣਾ ਚਾਹੀਦਾ ।

8 ਫਰਿਜ਼ ਨੂੰ ਕਦੇ ਵੀ ਅਜਿਹੀ ਥਾਂ ਨਹੀਂ ਰੱਖਣਾ ਚਾਹੀਦਾ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹੋਣ ।

(9) ਫਰਿਜ਼ ਨੂੰ ਹਮੇਸ਼ਾਂ ਸਮਤਲ ਫਰਸ਼ ਤੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਕੰਡੈਂਸਰ ਦੀ ਮੋਟਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗੀ ਅਤੇ ਦਰਵਾਜਾ ਠੀਕ ਤਰ੍ਹਾਂ ਬੰਦ ਨਹੀਂ ਹੋ ਸਕੇਗਾ ।

(10) ਥਰਮੋਸਟੈਟ ਦੇ ਡਾਇਲ ਨੂੰ ਇਸ ਸਥਿਤੀ ਵਿਚ ਰੱਖਣਾ ਚਾਹੀਦਾ ਹੈ ਕਿ ਜਿਥੇ ਫਰੀਜ਼ਰ ਲਪ 18°C ਤਾਪਮਾਨ ਬਣਾਈ ਰੱਖੋ।
PSEB 9th Class Home Science Solutions Chapter 5 ਘਰ ਦਾ ਸਾਮਾਨ 9
ਛੱਪੜੇ ਧੋਣ ਵਾਲੀ ਮਸ਼ੀਨ – ਇਹ ਵੀ ਬਿਜਲੀ ਨਾਲ ਚਲਣ ਵਾਲਾ ਉਪਕਰਨ ਹੈ । ਇਸ ਵਿਚ ਕੱਪੜੇ ਧੋਣ, ਹੰਘਾਲਣ ਅਤੇ ਨਿਚੋੜਨ ਵਰਗੇ ਸਾਰੇ ਕੰਮ ਹੋ ਜਾਂਦੇ ਹਨ ।

ਸਫ਼ਾਈ ਅਤੇ ਦੇਖਭਾਲ-

  • ਮਸ਼ੀਨ ਖ਼ਰਦੀਦੇ ਸਮੇਂ ਇਸ ਨਾਲ ਇਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜਿਸ ਵਿਚ ਇਸ ਦੀ ਵਰਤੋਂ ਅਤੇ ਸੰਭਾਲ ਬਾਰੇ ਜ਼ਰੂਰੀ ਨਿਰਦੇਸ਼ ਦਿੱਤੇ ਹੁੰਦੇ ਹਨ । ਇਸ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਮਸ਼ੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਮਸ਼ੀਨ ਵਿਚ ਕਦੇ ਵੀ ਮਸ਼ੀਨ ਦੀ ਸਮਰੱਥਾ ਤੋਂ ਵੱਧ ਕੱਪੜੇ ਨਹੀਂ ਪਾਉਣੇ ਚਾਹੀਦੇ।
  • ਧੁਲਾਈ ਖ਼ਤਮ ਹੁੰਦੇ ਹੀ ‘ਵਾਸ਼-ਟਬ’ ਅਤੇ ਕੱਪੜੇ ਸੁਕਾਉਣ ਵਾਲੇ ਟੱਬ ਨੂੰ ਖ਼ਾਲੀ ਕਰ ਦੇਣਾ ਚਾਹੀਦਾ ਹੈ ।ਫਿਰ ਵਾਸ਼ ਟੱਬ ਵਿਚ ਸਾਫ਼ ਪਾਣੀ ਪਾ ਕੇ ਅਤੇ ਮਸ਼ੀਨ ਚਲਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਰੱਖਣਾ ਚਾਹੀਦਾ ਹੈ | ਮਹੀਨੇ ਵਿਚ ਇਕ ਵਾਰ ਵਿਲੋਡਕ ਨੂੰ ਬਾਹਰ ਕੱਢ ਕੇ ਸਾਫ਼ ਕਰਕੇ ਸੁਕਾ ਕੇ ਅਗਲੀ ਵਾਰ ਵਰਤੋਂ ਵਾਸਤੇ ਵੱਖਰਾ ਕਰ ਕੇ ਰੱਖਣਾ ਚਾਹੀਦਾ ਹੈ ।
  • ਕਦੇ ਵੀ ਟੱਬ ਨੂੰ ਸਾਫ਼ ਕਰਨ ਲਈ ਕੋਈ ਸਖ਼ਤ ਬੁਰਸ਼ ਜਾਂ ਸਖ਼ਤ ਡਿਟਰਜੈਂਟ ਨਾ ਵਰਤੋ ।ਟੱਬ ਦੀ ਸਫ਼ਾਈ ਲਈ ਕਦੀ-ਕਦਾਈਂ ਸਿਰਕੇ ਦੇ ਘੋਲ ਵਿਚ ਕੱਪੜਾ ਭਿਉਂ ਕੇ ਸਾਫ਼ ਕੀਤਾ ਜਾ ਸਕਦਾ ਹੈ ।
  • ਮਸ਼ੀਨ ਦਾ ਢੱਕਣ ਥੋੜ੍ਹਾ ਜਿਹਾ ਖੁੱਲ੍ਹਾ ਰਹਿਣ ਦਿਉ ਤਾਂ ਕਿ ਮਸ਼ੀਲ ਵਿਚੋਂ ਗੰਦੀ ਬਦਬੂ ਨਾ ਆਵੇ।
  • ਪਾਣੀ ਨਿਕਲਣ ਵਾਲੀ ਨਾਲੀ ਨੂੰ ਹੇਠਾਂ ਕਰਕੇ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਰਬੜ ਦੀ ਨਾਲੀ ਖ਼ਰਾਬ ਹੋ ਜਾਵੇਗੀ।
  • ਟੱਬ ਵਿਚ ਪਾਣੀ ਹਮੇਸ਼ਾਂ ਟੱਬ ਵਿਚ ਬਣੇ ਨਿਸ਼ਾਨ ਤਕ ਹੀ ਪਾਉਣਾ ਚਾਹੀਦਾ ਹੈ ।
  • ਜੇ ਕਦੇ ਲੋੜ ਪਵੇ ਤਾਂ ਮਸ਼ੀਨ ਦੀ ਮੁਰੰਮਤ ਹਮੇਸ਼ਾ ਕਿਸੇ ਭਰੋਸੇਯੋਗ ਦੁਕਾਨਦਾਰ ਤੋਂ ਹੀ ਕਰਾਉਣੀ ਚਾਹੀਦੀ ਹੈ ।

ਪ੍ਰਸ਼ਨ 21.
ਰਸੋਈ ਵਿਚ ਕੰਮ ਆਉਣ ਵਾਲੇ ਬਿਜਲੀ ਦੇ ਦੋ ਉਪਕਰਨਾਂ ਦੇ ਕੰਮ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਰਸੋਈ ਵਿਚ ਕੰਮ ਆਉਣ ਵਾਲੇ ਬਿਜਲੀ ਦੇ ਯੰਤਰਾਂ ਵਿਚ ਮਿਕਸੀ ਅਤੇ ਫਰਿਜ਼ ਆਉਂਦੇ ਹਨ ।
ਮਿਕਸੀ ਦੇ ਕੰਮ – ਇਸ ਉਪਕਰਨ ਵਿਚ ਗਿੱਲੇ ਅਤੇ ਸੁੱਕੇ ਭੋਜਨ ਪਦਾਰਥ ਪੀਸੇ ਜਾਂਦੇ ਹਨ । ਇਸ ਵਿੱਚ ਕੁਟਣ, ਪੀਹਣ ਜਾਂ ਪੀਠੀ ਬਣਾਉਣਾ ਆਦਿ ਵਰਗੇ ਕੰਮ ਕੀਤੇ ਜਾਂਦੇ ਹਨ । ਇਸ ਨਾਲ ਸਮਾਂ ਅਤੇ ਸ਼ਕਤੀ ਦੀ ਬਚਤ ਹੋ ਜਾਂਦੀ ਹੈ ।

ਮਿਕਸੀ ਦੀ ਦੇਖਭਾਲ-

  • ਚਲਦੀ ਮੋਟਰ ਤੋਂ ਕਦੇ ਵੀ ਮਿਕਸੀ ਨੂੰ ਉਤਾਰਨ ਜਾਂ ਲਾਉਣ ਦੀ ਕੋਸ਼ਿਸ਼ ਨਾ ਕਰੋ ।
  • ਜੱਗ ਨੂੰ ਬਹੁਤ ਜ਼ਿਆਦਾ ਨਹੀਂ ਭਰਨਾ ਚਾਹੀਦਾ ਅਤੇ ਘੱਟ ਤੋਂ ਘੱਟ ਇੰਨਾ ਪਦਾਰਥ ਜ਼ਰੂਰ ਹੋਵੇ ਕਿ ਬਲੇਡ ਪਦਾਰਥ ਵਿਚ ਡੁੱਬੇ ਹੋਣ।
  • ਤਿਆਰ ਚੀਜ਼ ਨੂੰ ਜੱਗ ਵਿਚ ਕੱਢਣ ਤੋਂ ਪਹਿਲਾਂ ਸਵਿਚ ਬੰਦ ਕਰਨਾ ਚਾਹੀਦਾ ਹੈ ਅਤੇ ਸਾਮਾਨ ਹਮੇਸ਼ਾਂ ਲੱਕੜੀ ਦੇ ਚਮਚ ਜਾਂ ਸਪੈਚੁਲਾ ਨਾਲ ਕੱਢਣਾ ਚਾਹੀਦਾ ਹੈ ।
  • ਇਸ ਨੂੰ ਸਾਫ਼ ਕਰਨ ਲਈ, ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਦਿਉ ।ਜੱਗ ਅਤੇ ਬਲੇਡ ਨੂੰ ਸਾਬਣ ਅਤੇ ਕੋਸੇ ਪਾਣੀ ਦੇ ਘੋਲ ਨਾਲ ਸਾਫ਼ ਕਰਕੇ ਸਾਫ਼ ਪਾਣੀ ਨਾਲ ਧੋ ਲਉ। ਫਿਰ ਸੁੱਕੇ ਕੱਪੜੇ ਨਾਲ ਸੁਕਾ ਕੇ ਰੱਖੋ ।
  • ਮੋਟਰ ਨੂੰ ਲਗਾਤਾਰ ਜ਼ਿਆਦਾ ਸਮੇਂ ਲਈ ਨਾ ਚਲਾਓ ਨਹੀਂ ਤਾਂ ਗਰਮ ਹੋ ਕੇ ਮੋਟਰ ਸੜ ਜਾਵੇਗੀ।
  • ਸੁਰੱਖਿਆ ਵਜੋਂ ਹਮੇਸ਼ਾ ਪਹਿਲਾਂ ਪਲੱਗ ਨੂੰ ਸਵਿਚ ਵਿਚੋਂ ਕੱਢਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜੱਗ ਨੂੰ ਮੋਟਰ ਤੋਂ ਵੱਖ ਕਰਨਾ ਚਾਹੀਦਾ ਹੈ ।

ਫਰਿਜ਼ ਦੇ ਕੰਮ : ਫਰਿਜ਼ ਦੀ ਵਰਤੋਂ ਖਾਣ ਵਾਲੀਆਂ ਚੀਜ਼ਾਂ ਨੂੰ ਠੰਡਾ ਕਰਕੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ । ਇਸ ਵਿਚ ਕੁਝ ਦਿਨਾਂ ਲਈ ਸਬਜ਼ੀਆਂ ਅਤੇ ਫਲ ਸਟੋਰ ਕੀਤੇ ਜਾ ਸਕਦੇ ਹਨ । ਇਸ ਤਰ੍ਹਾਂ ਵਾਰ-ਵਾਰ ਬਜ਼ਾਰ ਜਾ ਕੇ ਸਮਾਂ ਨਸ਼ਟ ਨਹੀਂ ਹੁੰਦਾ । ਹੋਰ ਵੀ ਖਾਣ ਵਾਲੀਆਂ ਵਸਤਾਂ ਇਸ ਵਿਚ ਰੱਖੀਆਂ ਜਾ ਸਕਦੀਆਂ ਹਨ ।

ਫਰਿਜ਼ ਦੀ ਸਫ਼ਾਈ ਅਤੇ ਦੇਖਭਾਲ-
(1) ਹਰ ਮਹੀਨੇ ਫਰਿਜ਼ ਦੀ ਪੂਰੀ ਸਫ਼ਾਈ ਕਰਨੀ ਚਾਹੀਦੀ ਹੈ । ਸਫ਼ਾਈ ਕਰਨ ਲਈ ਸਭ ਤੋਂ ਪਹਿਲਾਂ ਇਸ ਦਾ ਬਿਜਲੀ ਦਾ ਸਵਿਚ ਬੰਦ ਕਰਕੇ ਤਾਰ ਲਾਹ ਲੈਣੀ ਚਾਹੀਦੀ ਹੈ ! ਫਿਰ ਸਾਰੀਆਂ ਸ਼ੈਲਫ਼ਾਂ ਚਿਲਟਰੇਅ, ਕਰਿਸਪ ਟਰੇਅ ਅਤੇ ਉਸ ਦੇ ਉੱਪਰ ਵਾਲਾ ਸ਼ੀਸ਼ਾ ਆਦਿ ਬਾਹਰ ਕੱਢ ਲੈਣੇ ਚਾਹੀਦੇ ਹਨ । ਕੈਬਨਿਟ ਦੇ ਅੰਦਰਲਾ ਹਿੱਸਾ ਅਤੇ ਦਰਵਾਜ਼ੇ ਦੀ ਰਾਸਕਟ ਰਬੜ ਦੀ ਲਾਈਨਿੰਗ ਨੂੰ ਸਾਬਣ ਵਾਲੇ ਗਰਮ ਪਾਣੀ ਨਾਲ ਸਾਫ਼ ਕਰੋ । ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਉ ਅਤੇ ਕੱਪੜੇ ਨਾਲ ਪੂੜੋ । ਕੈਬਨਿਟ ਦੇ ਬਾਹਰਲੇ ਹਿੱਸੇ ਨੂੰ ਬੜੇ ਧਿਆਨ ਨਾਲ ਸੋਡੇ ਦੇ ਕੋਮੇ ਘੋਲ (ਇਕ ਵੱਡਾ ਚਮਚ ਸੋਡਾ ਇਕ ਲਿਟਰ ਪਾਣੀ ਵਿਚ ਨਾਲ ਸਾਫ਼ ਕਰੋ ਅਤੇ ਧੋ ਕੇ ਸੁਕਾ ਦਿਉ । ਇਸ ਤੋਂ ਬਾਅਦ ਇਸ ਨੂੰ ਨਰਮ ਸੁੱਕੇ ਕੱਪੜੇ ਨਾਲ ਰਗੜ ਕੇ ਚਮਕਾਇਆ ਜਾ ਸਕਦਾ ਹੈ । ਇਹ ਸਾਰੀ ਸਫ਼ਾਈ ਨੂੰ ਡੀਫਟਿੰਗ ਦੇ ਸਮੇਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ : ਫਰਿਜ਼ ਦੀ ਮੋਟਰ ਤੋਂ ਮਿੱਟੀ ਘੱਟਾ ਉਤਾਰਨ ਲਈ ਲੰਮੇ ਹੈਂਡਲ ਵਾਲਾ ਬੁਰਸ਼ ਵਰਤਣਾ ਚਾਹੀਦਾ ਹੈ ।

(2) ਭੋਜਨ ਨੂੰ ਠੀਕ ਤਾਪਮਾਨ ਵਾਲੇ ਖਾਨੇ ਵਿਚ ਹੀ ਰੱਖਣਾ ਚਾਹੀਦਾ ਹੈ ਜਿਵੇਂ ਕਿ ਮੀਟ ਅਤੇ ਮੱਛੀ ਨੂੰ ਪੋਲੀਥੀਨ ਦੇ ਲਿਫਾਫਿਆਂ ਵਿਚ ਚੰਗੀ ਤਰ੍ਹਾਂ ਬੰਦ ਕਰਕੇ ਫਰੀਜ਼ਰ ਵਿਚ ਰੱਖਣਾ ਚਾਹੀਦਾ ਹੈ : ਮੱਖਣ ਅਤੇ ਅੰਡੇ ਆਦਿ ਦਰਵਾਜ਼ੇ ਵਿੱਚ ਬਣੀ ਥਾਂ ਤੇ ਰੱਖਣੇ ਚਾਹੀਦੇ ਹਨ ।

(3) ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।

(4) ਫਰਿਜ਼ ਨੂੰ ਕਦੇ ਵੀ ਬਹੁਤ ਜ਼ਿਆਦਾ ਨਾ ਕਰੋ ਕਿਉਂਕਿ ਇਸ ਨਾਲ ਚੈਂਬਰ ਵਿਚ ਹਵਾ ਦਾ ਪ੍ਰਵਾਹ ਠੀਕ ਤਰ੍ਹਾਂ ਨਹੀਂ ਹੁੰਦਾ ।

(5) ਦਰਵਾਜ਼ੇ ਨੂੰ ਵਾਰ-ਵਾਰ ਨਹੀਂ ਖੋਣਾ ਚਾਹੀਦਾ ਹੈ ।

(6) ਫਰਿਜ਼ ਦੇ ਆਸਪਾਸ ਹਵਾ ਦੇ ਪ੍ਰਵਾਹ ਲਈ ਘੱਟ ਤੋਂ ਘੱਟ ਕੰਧ ਨਾਲੋਂ 20 ਸੈਂਟੀਮੀਟਰ ਦੀ ਦੁਰੀ ਹੋਣੀ ਚਾਹੀਦੀ ਹੈ । ਪਰ ਅੱਜ-ਕਲ੍ਹ ਅਜਿਹੇ ਫਰਿਜ਼ ਆ ਰਹੇ ਹਨ ਜਿਨ੍ਹਾਂ ਲਈ ਬਹੁਤ ਥੋੜ੍ਹੀ ਵਿਥ (10 ਸੈਂ: ਮੀ:) ਵੀ ਰੱਖੀ ਜਾ ਸਕਦੀ ਹੈ ।

(7) ਬਰਫ਼ ਨੂੰ ਕਦੇ ਵੀ ਚਾਕੂ ਜਾਂ ਕਿਸੇ ਤੇਜ਼ ਧਾਰ ਵਾਲੀ ਚੀਜ਼ ਨਹੀਂ ਖਰਚਣਾ ਚਾਹੀਦਾ ।

(8) ਫਰਿਜ਼ ਨੂੰ ਕਦੇ ਵੀ ਅਜਿਹੀ ਥਾਂ ਨਹੀਂ ਰੱਖਣਾ ਚਾਹੀਦਾ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹੋਣ ।

(9) ਫਰਿਜ਼ ਨੂੰ ਹਮੇਸ਼ਾਂ ਸਮਤਲ ਫਰਸ਼ ਤੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਕੰਡੈਂਸਰ ਦੀ ਮੋਟਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗੀ ਅਤੇ ਦਰਵਾਜਾ ਠੀਕ ਤਰ੍ਹਾਂ ਬੰਦ ਨਹੀਂ ਹੋ ਸਕੇਗਾ ।

(10) ਥਰਮੋਸਟੈਟ ਦੇ ਡਾਇਲ ਨੂੰ ਇਸ ਸਥਿਤੀ ਵਿਚ ਰੱਖਣਾ ਚਾਹੀਦਾ ਹੈ ਕਿ ਜਿਥੇ ਫਰੀਜ਼ਰ ਲਪ 18°C ਤਾਪਮਾਨ ਬਣਾਈ ਰੱਖੋ।
PSEB 9th Class Home Science Solutions Chapter 5 ਘਰ ਦਾ ਸਾਮਾਨ 9
ਛੱਪੜੇ ਧੋਣ ਵਾਲੀ ਮਸ਼ੀਨ – ਇਹ ਵੀ ਬਿਜਲੀ ਨਾਲ ਚਲਣ ਵਾਲਾ ਉਪਕਰਨ ਹੈ । ਇਸ ਵਿਚ ਕੱਪੜੇ ਧੋਣ, ਹੰਘਾਲਣ ਅਤੇ ਨਿਚੋੜਨ ਵਰਗੇ ਸਾਰੇ ਕੰਮ ਹੋ ਜਾਂਦੇ ਹਨ ।

ਸਫ਼ਾਈ ਅਤੇ ਦੇਖਭਾਲ-

  • ਮਸ਼ੀਨ ਖ਼ਰਦੀਦੇ ਸਮੇਂ ਇਸ ਨਾਲ ਇਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜਿਸ ਵਿਚ ਇਸ ਦੀ ਵਰਤੋਂ ਅਤੇ ਸੰਭਾਲ ਬਾਰੇ ਜ਼ਰੂਰੀ ਨਿਰਦੇਸ਼ ਦਿੱਤੇ ਹੁੰਦੇ ਹਨ । ਇਸ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਮਸ਼ੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਮਸ਼ੀਨ ਵਿਚ ਕਦੇ ਵੀ ਮਸ਼ੀਨ ਦੀ ਸਮਰੱਥਾ ਤੋਂ ਵੱਧ ਕੱਪੜੇ ਨਹੀਂ ਪਾਉਣੇ ਚਾਹੀਦੇ।
  • ਧੁਲਾਈ ਖ਼ਤਮ ਹੁੰਦੇ ਹੀ ‘ਵਾਸ਼-ਟਬ’ ਅਤੇ ਕੱਪੜੇ ਸੁਕਾਉਣ ਵਾਲੇ ਟੱਬ ਨੂੰ ਖ਼ਾਲੀ ਕਰ ਦੇਣਾ ਚਾਹੀਦਾ ਹੈ ।ਫਿਰ ਵਾਸ਼ ਟੱਬ ਵਿਚ ਸਾਫ਼ ਪਾਣੀ ਪਾ ਕੇ ਅਤੇ ਮਸ਼ੀਨ ਚਲਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਰੱਖਣਾ ਚਾਹੀਦਾ ਹੈ | ਮਹੀਨੇ ਵਿਚ ਇਕ ਵਾਰ ਵਿਲੋਡਕ ਨੂੰ ਬਾਹਰ ਕੱਢ ਕੇ ਸਾਫ਼ ਕਰਕੇ ਸੁਕਾ ਕੇ ਅਗਲੀ ਵਾਰ ਵਰਤੋਂ ਵਾਸਤੇ ਵੱਖਰਾ ਕਰ ਕੇ ਰੱਖਣਾ ਚਾਹੀਦਾ ਹੈ ।
  • ਕਦੇ ਵੀ ਟੱਬ ਨੂੰ ਸਾਫ਼ ਕਰਨ ਲਈ ਕੋਈ ਸਖ਼ਤ ਬੁਰਸ਼ ਜਾਂ ਸਖ਼ਤ ਡਿਟਰਜੈਂਟ ਨਾ ਵਰਤੋ ।ਟੱਬ ਦੀ ਸਫ਼ਾਈ ਲਈ ਕਦੀ-ਕਦਾਈਂ ਸਿਰਕੇ ਦੇ ਘੋਲ ਵਿਚ ਕੱਪੜਾ ਭਿਉਂ ਕੇ ਸਾਫ਼ ਕੀਤਾ ਜਾ ਸਕਦਾ ਹੈ ।
  • ਮਸ਼ੀਨ ਦਾ ਢੱਕਣ ਥੋੜ੍ਹਾ ਜਿਹਾ ਖੁੱਲ੍ਹਾ ਰਹਿਣ ਦਿਉ ਤਾਂ ਕਿ ਮਸ਼ੀਲ ਵਿਚੋਂ ਗੰਦੀ ਬਦਬੂ ਨਾ ਆਵੇ।
  • ਪਾਣੀ ਨਿਕਲਣ ਵਾਲੀ ਨਾਲੀ ਨੂੰ ਹੇਠਾਂ ਕਰਕੇ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਰਬੜ ਦੀ ਨਾਲੀ ਖ਼ਰਾਬ ਹੋ ਜਾਵੇਗੀ।
  • ਟੱਬ ਵਿਚ ਪਾਣੀ ਹਮੇਸ਼ਾਂ ਟੱਬ ਵਿਚ ਬਣੇ ਨਿਸ਼ਾਨ ਤਕ ਹੀ ਪਾਉਣਾ ਚਾਹੀਦਾ ਹੈ ।
  • ਜੇ ਕਦੇ ਲੋੜ ਪਵੇ ਤਾਂ ਮਸ਼ੀਨ ਦੀ ਮੁਰੰਮਤ ਹਮੇਸ਼ਾ ਕਿਸੇ ਭਰੋਸੇਯੋਗ ਦੁਕਾਨਦਾਰ ਤੋਂ ਹੀ ਕਰਾਉਣੀ ਚਾਹੀਦੀ ਹੈ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 22.
ਰਸੋਈ ਵਿਚ ਬਿਜਲੀ ਤੋਂ ਬਗੈਰ ਚਲਣ ਵਾਲੇ ਦੋ ਉਪਕਰਨਾਂ ਦੇ ਕੰਮ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਪ੍ਰੈਸ਼ਰ ਕੁੱਕਰ ਤੇ ਗੈਸ ਦਾ ਚੁੱਲ੍ਹਾ ਬਿਜਲੀ ਤੋਂ ਬਗੈਰ ਚਲਣ ਵਾਲੇ ਉਪਕਰਨ ਹਨ ।
ਪ੍ਰੈਸ਼ਰ ਕੁੱਕਰ ਦਾ ਕੰਮ : ਪ੍ਰੈਸ਼ਰ ਕੁੱਕਰ ਖਾਣਾ ਪਕਾਉਣ ਦੇ ਕੰਮ ਆਉਂਦਾ ਹੈ ਅਤੇ ਇਸ ਵਿਚ ਖਾਣਾ ਜਲਦੀ ਪਕ ਜਾਂਦਾ ਹੈ । ਇਸ ਨਾਲ ਖਾਣੇ ਦੇ ਪੌਸ਼ਟਿਕ ਤੱਤ ਵੀ ਖਰਾਬ ਨਹੀਂ ਹੁੰਦੇ ।

ਪ੍ਰੈਸ਼ਰ ਕੁੱਕਰ ਦੀ ਦੇਖਭਾਲ :

  1. ਕੁੱਕਰ ਨੂੰ ਵਰਤਣ ਤੋਂ ਪਹਿਲਾਂ ਉਸ ਦੀ ਭਾਫ਼ ਨਲੀ ਸਾਫ਼ ਕਰ ਲੈਣੀ ਚਾਹੀਦੀ ਹੈ ।
  2. ਵਰਤੋਂ ਤੋਂ ਪਹਿਲਾਂ ਇਸ ਦਾ ਸੇਫਟੀ ਵਾਲਵ ਚੈੱਕ ਕਰ ਲੈਣਾ ਚਾਹੀਦਾ ਹੈ ।
  3. ਕੁੱਕਰ ਨੂੰ ਕਦੇ ਵੀ ਪੂਰਾ ਉੱਪਰ ਤਕ ਨਹੀਂ ਭਰਨਾ ਚਾਹੀਦਾ, ਕੇਵਲ ਦੋ ਤਿਹਾਈ ਹਿੱਸਾ ਹੀ ਭਰਨਾ ਚਾਹੀਦਾ ਹੈ ।
  4. ਕੁੱਕਰ ਨੂੰ ਬਹੁਤ ਸਮੇਂ ਤਕ ਅੱਗ ਉੱਤੇ ਨਹੀਂ ਰੱਖਣਾ ਚਾਹੀਦਾ।
  5. ਇਸ ਵਿਚ ਕੋਈ ਵੀ ਭੋਜਨ ਪਾਣੀ ਤੋਂ ਬਿਨਾਂ ਨਹੀਂ ਪਕਾਉਣਾ ਚਾਹੀਦਾ ।
  6. ਕੁੱਕਰ ਨੂੰ ਸਾਫ਼ ਕਰਨ ਤੋਂ ਉਪਰੰਤ ਢੱਕਣ ਖੋਲ੍ਹ ਕੇ ਰੱਖਣਾ ਚਾਹੀਦਾ ਹੈ ।
  7. ਸਮੇਂ-ਸਮੇਂ ‘ਤੇ ਇਸ ਦੀ ਰਬੜ ਚੈਕ ਕਰਦੇ ਰਹਿਣਾ ਚਾਹੀਦਾ ਹੈ ।
  8. ਕੁੱਕਰ ਨੂੰ ਕਦੇ ਵੀ ਸੋਡੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।
  9. ਕੁੱਕਰ ਦੇ ਢੱਕਣ ਨੂੰ ਨਾ ਤਾਂ ਅੱਗ ਉੱਤੇ ਲਿਜਾਣਾ ਚਾਹੀਦਾ ਹੈ ਅਤੇ ਨਾ ਹੀ ਅੱਗ ਦੇ ਨੇੜੇ ।

ਗੈਸ ਦੇ ਚੁੱਲ੍ਹੇ ਦਾ ਕੰਮ : ਇਸ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ । ਇਸ ਵਿੱਚ ਸੇਕ ਨੂੰ ਵੱਧ, ਘੱਟ ਕਰਨ ਲਈ ਰੈਗੁਲੇਟਰ ਲੱਗੇ ਹੁੰਦੇ ਹਨ ।

ਗੈਸ ਦੇ ਚੁੱਲ੍ਹੇ ਦੀ ਦੇਖਭਾਲ ਅਤੇ ਸਫ਼ਾਈ-

  1. ਹਮੇਸ਼ਾ ਗੈਸ ਖੋਲ੍ਹਣ ਤੋਂ ਪਹਿਲਾਂ ਮਾਚਿਸ ਜਲਾਉਣੀ ਚਾਹੀਦੀ ਹੈ ।
  2. ਇਸ ਦੀ ਲੋਅ ਭਾਂਡੇ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਹੈ ।
  3. ਜਦੋਂ ਕੰਮ ਹੋ ਜਾਵੇ ਤਾਂ ਪਹਿਲਾਂ ਸਿਲੰਡਰ ਤੋਂ ਗੈਸ ਬੰਦ ਕਰੋ ਅਤੇ ਫਿਰ ਚੱਲੇ ਦੇ ਵਿਚ ਤੋਂ । ਇਸ ਤਰ੍ਹਾਂ ਕਰਨ ਨਾਲ ਪਾਈਪ ਵਿਚਲੀ ਗੈਸ ਵੀ ਵਰਤੀ ਜਾਂਦੀ ਹੈ ।
  4. ਰਬੜ ਦੀ ਨਾਲੀ ਨੂੰ ਸਮੇਂ-ਸਮੇਂ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਗੈਸ ਲੀਕ ਹੋਣ ਦਾ ਡਰ ਰਹਿੰਦਾ ਹੈ ।
  5. ਗੈਸ ਸਿਲੰਡਰ ਨੂੰ ਅੱਗ ਵਾਲੇ ਯੰਤਰਾਂ ਦੇ ਨੇੜੇ ਨਹੀਂ ਰੱਖਣਾ ਚਾਹੀਦਾ ਹੈ ਨਹੀਂ ਤਾਂ ਅੱਗ ਲੱਗਣ ਦਾ ਡਰ ਰਹਿੰਦਾ ਹੈ ।
  6. ਵਰਤਣ ਤੋਂ ਪਿੱਛੋਂ ਗੈਸ ਸਟੋਵ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
  7. ਬਰਨਰਾਂ ਨੂੰ ਸਾਫ਼ ਕਰਨ ਲਈ ਕਦੀ-ਕਦੀ ਸੋਡੇ ਦੇ ਪਾਣੀ ਵਿਚ ਉਬਾਲ ਲੈਣਾ ਚਾਹੀਦਾ ਹੈ ।

ਪ੍ਰਸ਼ਨ 23.
ਅੱਜ-ਕਲ੍ਹ ਗੈਸ ਦੇ ਚੁੱਲ੍ਹੇ ਦਾ ਇਸਤੇਮਾਲ ਕਿਉਂ ਵੱਧ ਰਿਹਾ ਹੈ ? ਇਹ ਕਿਹੋ ਜਿਹਾ ਹੁੰਦਾ ਹੈ ਅਤੇ ਇਸ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਗੈਸ ਦਾ ਚੁੱਲ੍ਹਾ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ ਇਹ ਇਕ ਸਾਫ਼-ਸੁਥਰਾ ਤੇ ਆਸਾਨ ਸਾਧਨ ਹੈ । ਇਸ ਨੂੰ ਬਾਲਣਾ ਤੇ ਬੁਝਾਉਣਾ ਬਹੁਤ ਹੀ ਸੋਖਾ ਹੈ । ਇਸ ਨਾਲ ਬਰਤਨ ਵੀ ਕਾਲੇ ਨਹੀਂ ਹੁੰਦੇ । ਇਸ ਲਈ ਇਸ ਦੀ ਵਰਤੋਂ ਕਾਫ਼ੀ ਵੱਧ ਰਹੀ ਹੈ । ਨੋਟ-ਬਾਕੀ ਉੱਤਰ ਲਈ ਦੇਖੋ ਪ੍ਰਸ਼ਨ 13 ਅਤੇ 22.

ਪ੍ਰਸ਼ਨ 24.
ਨਾਨਸਟਿਕ ਬਰਤਨ ਕਿਹੋ ਜਿਹੇ ਹੁੰਦੇ ਹਨ ਇਹ ਕਿਸ ਕੰਮ ਆਉਂਦੇ ਹਨ ? ਇਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਨਾਨ ਸਟਿਕ ਬਰਤਨ ਐਲੂਮੀਨੀਅਮ ਦੇ ਹੁੰਦੇ ਹਨ ਜਿਨ੍ਹਾਂ ਦੇ ਅੰਦਰਲੇ ਪਾਸੇ ਟੈਫਲੋਨ ਦੀ ਤਹਿ ਚੜ੍ਹਾਈ ਹੋਈ ਹੁੰਦੀ ਹੈ । ਇਹਨਾਂ ਵਿਚ ਖਾਣ ਵਾਲੀ ਚੀਜ਼ ਚਿਪਕਦੀ ਨਹੀਂ ਇਸ ਲਈ ਘਿਉ ਦੀ ਵਰਤੋਂ ਬਹੁਤ ਘੱਟ ਮਾਤਰਾ ਵਿਚ ਕਰਕੇ ਚੀਜ਼ਾਂ ਨੂੰ ਪਕਾਇਆ ਜਾ ਸਕਦਾ ਹੈ । ਇਸ ਵਿਚ ਖਾਣੇ ਨੂੰ ਹਿਲਾਉਣ ਲਈ ਧਾਤ ਦਾ ਚਮਚ ਜਾਂ ਕਾਂਟੇ ਦੀ ਜਗਾ ਲੱਕੜੀ ਦਾ ਚਮਚ ਵਰਤਿਆ ਜਾਂਦਾ ਹੈ ਤਾਂ ਕਿ ਟੈਫਲੋਨ ਦੀ ਤਹਿ ਨਾ ਉਤਰ ਜਾਏ । ਰਾਈ ਪੈਨ ਆਦਿ ਦੇ ਹੈਂਡਲ ਲੱਕੜੀ ਜਾਂ ਇਕ ਖ਼ਾਸ ਤਰ੍ਹਾਂ ਦੇ ਪਲਾਸਟਿਕ ਦੇ ਹੁੰਦੇ ਹਨ ਜੋ ਕਿ ਗੁਰਮ ਨਹੀਂ ਹੁੰਦੇ । ਹੈਂਡਲ ਦੀ ਲੰਬਾਈ ਇਸ ਤਰ੍ਹਾਂ ਹੁੰਦੀ ਹੈ ਕਿ ਉਸ ਦੇ ਭਾਰ ਨਾਲ ਪੈਨ ਉਲਟ ਨਾ ਜਾਵੇ ।

ਦੇਖਭਾਲ’-

  • ਗਰਮ ਬਰਤਨ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ, ਇਸ ਤਰ੍ਹਾਂ ਕਰਨ ਨਾਲ ਧਾਤ ਖ਼ਰਾਬ ਹੋ ਜਾਂਦੀ ਹੈ ।
  • ਇਸ ਬਰਤਨ ਵਿਚ ਸਟੀਲ ਦੇ ਚਮਚੇ, ਕੜਛੀ ਜਾਂ ਕਾਂਟੇ ਦੀ ਵਰਤੋਂ ਨਾ ਕਰਕੇ ਲੱਕੜੀ ਦੇ ਚਮਚੇ ਦੀ ਵਰਤੋਂ ਕਰੋ ।
  • ਕੋਈ ਖਾਣ ਦੀ ਚੀਜ਼ ਪੈਨ ਵਿਚ ਸੜ ਗਈ ਹੋਵੇ ਤਾਂ ਪੈਨ ਵਿਚ ਪਾਣੀ ਅਤੇ ਸੋਡਾ ਪਾ ਕੇ ਹੌਲੀ-ਹੌਲੀ ਗਰਮ ਕਰਨਾ ਚਾਹੀਦਾ ਹੈ ਤਾਂ ਕਿ ਸੜਿਆ ਹੋਇਆ ਖਾਣਾ ਜਲਦੀ ਅਤੇ ਬਿਨਾਂ ਖੁਰਚਣ ਤੋਂ ਉਤਰ ਜਾਵੇ। ਇਹਨਾਂ ਬਰਤਨਾਂ ਨੂੰ ਪਲਾਸਟਿਕ ਦੇ ਗੂੰਦੇ ਨਾਲ ਸਾਬਣ ਵਾਲੇ ਕੋਸੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਜ਼ਿਆਦਾ ਸਖ਼ਤ ਵੂਦੇ ਨਾਲ ਇਸ ਉਤੇ ਝਰੀਟਾਂ ਪੈ ਜਾਂਦੀਆਂ ਹਨ ਤੇ ਕੋਟਿੰਗ ਵੀ ਖ਼ਰਾਬ ਹੋ ਸਕਦੀ ਹੈ ।

ਪ੍ਰਸ਼ਨ 25.
ਰਸੋਈ ਦੇ ਬਰਤਨਾਂ ਦੀ ਦੇਖਭਾਲ ਕਿਵੇਂ ਕਰੋਗੇ ? ਕੀ ਭਿੰਨ-ਭਿੰਨ ਧਾਤਾਂ ਦੇ ਬਰਤਨਾਂ ਦੀ ਦੇਖਭਾਲ ਵੀ ਵੱਖਰੀ-ਵੱਖਰੀ ਹੁੰਦੀ ਹੈ ?
PSEB 9th Class Home Science Solutions Chapter 5 ਘਰ ਦਾ ਸਾਮਾਨ 10
PSEB 9th Class Home Science Solutions Chapter 5 ਘਰ ਦਾ ਸਾਮਾਨ 11
PSEB 9th Class Home Science Solutions Chapter 5 ਘਰ ਦਾ ਸਾਮਾਨ 12
PSEB 9th Class Home Science Solutions Chapter 5 ਘਰ ਦਾ ਸਾਮਾਨ 13
PSEB 9th Class Home Science Solutions Chapter 5 ਘਰ ਦਾ ਸਾਮਾਨ 14
PSEB 9th Class Home Science Solutions Chapter 5 ਘਰ ਦਾ ਸਾਮਾਨ 15

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 26.
ਪ੍ਰੈਸ਼ਰ ਕੁੱਕਰ ਦੇ ਕੰਮ ਅਤੇ ਬਨਾਵਟ ਬਾਰੇ ਦੱਸੋ ।
ਉੱਤਰ-
ਕੁੱਕਰ-ਇਹ ਇਕ ਬੰਦ ਕਿਸਮ ਦਾ ਪਤੀਲਾ ਹੈ, ਜਿਸ ਵਿਚ ਬਣਨ ਵਾਲੀ ਭਾਫ਼ ਦਾ ਦਬਾਅ ਭੋਜਨ ਨੂੰ ਥੋੜੇ ਸਮੇਂ ਵਿਚ ਪਕਾ ਦਿੰਦਾ ਹੈ । ਇਸ ਵਿਚ ਬਣੇ ਭੋਜਨ ਦੀ ਪੌਸ਼ਟਿਕਤਾ ਵੀ ਬਰਕਰਾਰ ਰਹਿੰਦੀ ਹੈ । ਨਾਲ ਹੀ ਹਿਣੀ ਦੇ ਸਮਾਂ ਅਤੇ ਸ਼ਕਤੀ ਦਾ ਵੀ ਬਚਾ ਹੁੰਦਾ ਹੈ । ਇਸ ਭਾਂਡੇ ਨੂੰ ਪ੍ਰੈਸ਼ਰ ਕੁੱਕਰ ਕਿਹਾ ਜਾਂਦਾ ਹੈ । ਇਹ ਦਬਾਏ ਜਾਂ ਢਾਲੇ ਹੋਏ ਐਲੂਮੀਨੀਅਮ ਜਾਂ ਸਟੇਨਲੈਸ ਸਟੀਲ ਦੀ ਚਾਦਰ ਤੋਂ ਬਣਾਏ ਜਾਂਦੇ ਹਨ । ਇਹ ਇਕ ਡੂੰਘੇ ਤਲੇ ਵਾਲਾ ਬਰਤਨ ਹੁੰਦਾ ਹੈ, ਜਿਸ ਦੇ ਇਕ ਪਾਸੇ ਹੈਂਡਲ ਲੱਗਾ ਹੁੰਦਾ ਹੈ । ਇਸ ਦੇ ਉੱਪਰ ਇਕ ਢੱਕਣ ਹੁੰਦਾ ਹੈ, ਇਸ ਢੱਕਣ ਉੱਪਰ ਦਬਾਉ ਨਲੀ ਵਾਲਵ, ਵੇਟ ਅਤੇ ਸੁਰੱਖਿਅਤ ਵਾਲਵ ਲੱਗਾ ਹੁੰਦਾ ਹੈ । ਢੱਕਣ ਦੇ ਨਾਲ ਇਕ ਰਬੜ ਦਾ ਛੱਲਾ ਹੁੰਦਾ ਹੈ ਜੋ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਦਾ ਹੈ । ਇਹ ਆਮ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ । ਪਹਿਲੀ ਕਿਸਮ ਦੇ ਕੁੱਕਰ ਵਿਚ ਇਕ ਢੱਕਣ ਹੁੰਦਾ ਹੈ। ਜੋ ਹੇਠਲੇ ਬਰਤਨ (ਪਤੀਲੇ ਵਰਗੇ) ਦੇ ਉੱਪਰਲੇ ਘੇਰੇ ਦੇ ਅੰਦਰ ਖਿਸਕ ਜਾਂਦਾ ਹੈ ਅਤੇ ਇਸ ਦਾ ਹੱਕ ਹੈਂਡਲ ਨਾਲ ਲਾਉਣ ਤੋਂ ਬਾਅਦ ਇਹ ਕੁੱਕਰ ਦੀ ਹਵਾ ਨਿਕਲਣ ਤੋਂ ਰੋਕ ਦਿੰਦਾ ਹੈ ।(ਹਾਕਿਨਜ਼ ਅਤੇ ਯੂਨਾਇਟਡ ਪ੍ਰੈਸ਼ਰ ਕੁੱਕਰ ਆਦਿ ਦੁਸਰੀ ਕਿਸਮ ਦੇ ਕੁੱਕਰ ਵਿਚ ਇਸ ਦਾ ਢੱਕਣ ਹੇਠਲੇ ਭਾਂਡੇ ਦੇ ਕਿਨਾਰੇ ਦੇ ਬਾਹਰ ਵਾਰ ਲੱਗਦਾ ਹੈ । ਢੱਕਣ ਅਤੇ
PSEB 9th Class Home Science Solutions Chapter 5 ਘਰ ਦਾ ਸਾਮਾਨ 16

ਬਰਤਨ ਤੇ ਬਣੇ ਤੀਰ ਦੇ ਨਿਸ਼ਾਨ ਢੱਕਣ ਬੰਦ ਕਰਨ ਤੇ ਖੋਲਣ ਦਾ ਢੰਗ ਦੱਸਦੇ ਹਨ । ਇਸ ਵਿਚ ਵੀ ਰਬੜ ਦਾ ਛੱਲਾ ਇਕ ਮਜ਼ਬੂਤ ਸੀਲ ਦਾ ਕੰਮ ਕਰਦਾ ਹੈ । ਇਸ ਵਿਚ ਪਕਾਉਣ ਵਾਲੇ ਹਰ ਭੋਜਨ ਲਈ ਵੱਖ-ਵੱਖ ਸਮਾਂ ਹੁੰਦਾ ਹੈ । ਕਿਸੇ ਲਈ ਦੋ ਮਿੰਟ, ਕਿਸੇ ਲਈ ਪੰਜ ਮਿੰਟ ਆਦਿ ।

ਸਮਾਂ ਪੂਰਾ ਹੋਣ ਤੇ ਕੁੱਕਰ ਨੂੰ ਅੱਗ ਤੋਂ ਲਾਹ ਲਵੋ ਅਤੇ ਫਿਰ ਪਾਣੀ ਹੇਠਾਂ ਰੱਖ ਕੇ ਠੰਢਾ ਕਰਨ ਤੋਂ ਬਾਅਦ ਹੀ ਖੋਲ੍ਹਣਾ ਚਾਹੀਦਾ ਹੈ ।

ਪ੍ਰਸ਼ਨ 27.
ਪਿੱਤਲ ਅਤੇ ਚਾਂਦੀ ਦੇ ਸਜਾਵਟੀ ਸਾਮਾਨ ਨੂੰ ਕਿਵੇਂ ਸਾਫ਼ ਅਤੇ ਪਾਲਿਸ਼ ਕਰੋਗੇ ?
ਉੱਤਰ-
PSEB 9th Class Home Science Solutions Chapter 5 ਘਰ ਦਾ ਸਾਮਾਨ 10
PSEB 9th Class Home Science Solutions Chapter 5 ਘਰ ਦਾ ਸਾਮਾਨ 11
PSEB 9th Class Home Science Solutions Chapter 5 ਘਰ ਦਾ ਸਾਮਾਨ 12
PSEB 9th Class Home Science Solutions Chapter 5 ਘਰ ਦਾ ਸਾਮਾਨ 13
PSEB 9th Class Home Science Solutions Chapter 5 ਘਰ ਦਾ ਸਾਮਾਨ 14
PSEB 9th Class Home Science Solutions Chapter 5 ਘਰ ਦਾ ਸਾਮਾਨ 15

PSEB 9th Class Home Science Solutions Chapter 5 ਘਰ ਦਾ ਸਾਮਾਨ

PSEB 9th Class Home Science Guide ਘਰ ਦਾ ਸਾਮਾਨ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰੇਲੂ ਉਪਕਰਨ ਨੇੜੇ ਦੀ ਦੁਕਾਨ ਤੋਂ ਕਿਉਂ ਖ਼ਰੀਦਣੇ ਚਾਹੀਦੇ ਹਨ ?
ਉੱਤਰ-
ਕਈ ਵਾਰ ਜਦੋਂ ਉਪਕਰਨ ਵਿਚ ਕੋਈ ਨੁਕਸ ਪੈ ਜਾਂਦਾ ਹੈ ਤਾਂ ਨੇੜੇ ਦੀ ਦੁਕਾਨ ਤੋਂ ਇਸ ਦੀ ਮੁਰੰਮਤ ਕਰਵਾਉਣਾ ਸੌਖਾ ਰਹਿੰਦਾ ਹੈ ।

ਪ੍ਰਸ਼ਨ 2.
ਘਰੇਲੂ ਉਪਕਰਨ ਕਿਹੋ ਜਿਹੇ ਦੁਕਾਨਦਾਰ ਕੋਲੋਂ ਖ਼ਰੀਦਣੇ ਚਾਹੀਦੇ ਹਨ ?
ਉੱਤਰ-
ਇਹਨਾਂ ਨੂੰ ਅਜਿਹੇ ਦੁਕਾਨਦਾਰ ਤੋਂ ਖ਼ਰੀਦੋ ਜੋ ਕਿ ਹਕ ਨੂੰ ਮਹੱਤਤਾ ਦਿੰਦੇ ਹੋਣ ਅਤੇ ਜਿਨ੍ਹਾਂ ਪਾਸ ਕੰਪਨੀ ਦੀ ਚੀਜ਼ ਵੇਚਣ ਦਾ ਲਾਈਸੈਂਸ ਹੋਵੇ ।

ਪ੍ਰਸ਼ਨ 3.
ਪ੍ਰੈਸ਼ਰ ਕੁੱਕਰ ਦੀ ਵਰਤੋਂ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-

  1. ਜੇ ਦੋ ਵਸਤੂਆਂ ਇਕੱਠੀਆਂ ਭਾਵ ਇਕੋ ਸਮੇਂ ਪਕਾਉਣਾ ਚਾਹੋ ਤਾਂ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜੋ ਵਸਤੂਆਂ ਪਕਾਉਣਾ ਚਾਹੁੰਦੇ ਹੋ ਉਨ੍ਹਾਂ ਨੂੰ ਪੱਕਣ ਲਈ ਲਗਪਗ ਇਕੋ ਜਿਹਾ ਸਮਾਂ ਲੱਗੇ ।
  2. ਢੱਕਣ ਬੰਦ ਕਰਦੇ ਸਮੇਂ ਇਹ ਵੇਖਣਾ ਜ਼ਰੂਰੀ ਹੈ ਕਿ ਕਿਧਰੇ ਰਬੜ ਦਾ ਛੱਲਾ ਨਿਕਲਿਆ ਨਾ ਹੋਵੇ ।
  3. ਭੋਜਨ ਪਕਾਉਣ ਸਮੇਂ ਪਾਣੀ ਹਮੇਸ਼ਾਂ ਲੋੜੀਂਦੀ ਮਾਤਰਾ ਵਿਚ ਹੀ ਹੋਵੇ ।
  4. ਜਦੋਂ ਭਾਫ਼ ਨਿਕਾਸ ਨਲੀ ਤੋਂ ਵੱਧਦੀ ਦਿਖਾਈ ਦੇਵੇ ਤਾਂ ਦਬਾਅ ਨੂੰ ਠੀਕ ਕਰ ਦੇਣਾ ਚਾਹੀਦਾ ਹੈ । ਭਾਵ ਸੇਕ ਘੱਟ ਕਰ ਦਿਉ ।
  5. ਭੋਜਨ ਪੱਕਣ ਉਪਰੰਤ ਕੁੱਕਰ ਨੂੰ ਕਦੇ ਵੀ ਇਕਦਮ ਨਹੀਂ ਖੋਲ੍ਹਣਾ ਚਾਹੀਦਾ, ਅਜਿਹਾ ਕਰਨ ਨਾਲ ਭਾਫ਼ ਇਕਦਮ ਤੇਜ਼ੀ ਨਾਲ ਬਾਹਰ ਨਿਕਲਦੀ ਹੈ ਤੇ ਇਸ ਨਾਲ ਮੂੰਹ ਦੀ ਚਮੜੀ ਸੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 4.
ਸਟੋਵ ਦੀ ਦੇਖਭਾਲ ਤੇ ਸਫ਼ਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਦੇਖਭਾਲ ਅਤੇ ਸਫ਼ਾਈ-

  1. ਬੱਤੀਆਂ ਵਾਲੇ ਸਟੋਵ ਦੀਆਂ ਬੱਤੀਆਂ ਉੱਪਰੋਂ ਕੱਟਦੇ ਰਹਿਣਾ ਚਾਹੀਦਾ ਹੈ ।
  2. ਸਟੋਵ ਦੀ ਟੈਂਕੀ ਹਮੇਸ਼ਾ ਦੋ ਤਿਹਾਈ ਹੀ ਭਰਨੀ ਚਾਹੀਦੀ ਹੈ ।
  3. ਹਰ ਰੋਜ਼ ਸਟੋਵ ਨੂੰ ਗਿੱਲੇ ਕੱਪੜੇ ਨਾਲ ਬਾਹਰੋਂ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
  4. ਬਲਦੇ ਸਟੋਵ ਵਿਚ ਕਦੇ ਵੀ ਤੇਲ ਨਹੀਂ ਪਾਉਣਾ ਚਾਹੀਦਾ ।
  5. ਹਵਾ ਵਾਲੇ ਸਟੋਵ ਵਿਚ ਜ਼ਿਆਦਾ ਹਵਾ ਭਰਨ ਨਾਲ ਸਟੋਵ ਫਟ ਸਕਦਾ ਹੈ ।

ਪ੍ਰਸ਼ਨ 5.
ਟੋਸਟਰ ਦੀ ਦੇਖਭਾਲ ਤੇ ਸਫ਼ਾਈ ਕਿਵੇਂ ਕਰੀਦੀ ਹੈ ?
ਉੱਤਰ-
ਦੇਖਭਾਲ ਤੇ ਸਫ਼ਾਈ-

  1. ਟੋਸਟ ਨੂੰ ਕੱਢਣ ਲਈ ਕਦੇ ਵੀ ਚਾਕੂ ਜਾਂ ਕਾਂਟੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਐਲੀਮੈਂਟ ਦੀ ਤਾਰ ਨੂੰ ਨੁਕਸਾਨ ਹੋ ਸਕਦਾ ਹੈ ।
  2. ਹਰ ਵਾਰ ਟੋਸਟਰ ਨੂੰ ਵਰਤਣ ਤੋਂ ਬਾਅਦ, ਟੋਸਟਰ ਨੂੰ ਉਲਟਾ ਕਰ ਕੇ ਡਬਲਰੋਟੀ ਦੇ ਟੁਕੜਿਆਂ ਨੂੰ ਕੱਢਣ ਲਈ ਟੋਸਟਰ ਨੂੰ ਹੱਥ ਨਾਲ ਹਲਕਾ ਥਪਥਪਾ ਦਿਉ ।
  3. ਵਰਤਣ ਲੱਗਿਆਂ ਟੋਸਟਰ ਨੂੰ ਹਮੇਸ਼ਾਂ ਤਾਰੋਧਕ ਅਤੇ ਬਿਜਲੀ ਦੇ ਕੁਚਾਲਕ ਥਾਂ ਤੇ ਹੀ ਰੱਖਣਾ ਚਾਹੀਦਾ ਹੈ ।
  4. ਕੰਮ ਖ਼ਤਮ ਕਰ ਕੇ ਟੋਸਟਰ ਨੂੰ ਬਿਜਲੀ ਦੇ ਸੰਪਰਕ ਤੋਂ ਅਲੱਗ ਕਰ ਕੇ ਠੰਡਾ ਹੋਣ ਦਿਉ ਫਿਰ ਤਾਰ ਨੂੰ ਇਸ ਦੇ ਆਸੇ-ਪਾਸੇ ਲਪੇਟ ਕੇ ਰੱਖ ਲਉ ।

ਪ੍ਰਸ਼ਨ 6.
ਕੱਪੜੇ ਧੋਣ ਦੀ ਮਸ਼ੀਨ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-

  1. ਮਸ਼ੀਨ ਦੀ ਲਾਗਤ ਅਤੇ ਉਸ ਨੂੰ ਚਲਾਉਣ ਵੇਲੇ ਹੋਣ ਵਾਲੇ ਖ਼ਰਚ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।
  2. ਖ਼ਿਆਲ ਰੱਖੋ ਕਿ ਮਸ਼ੀਨ ਦੀਆਂ ਤਾਰਾਂ ਤਾਪ ਰੋਕਣ ਵਾਲੀਆਂ ਹੋਣ ।
  3. ਮਸ਼ੀਨ ਵਿਚ ਕੋਈ ਤਿੱਖੀ ਚੀਜ਼ ਨਾ ਹੋਵੇ ਜਿਸ ਨਾਲ ਅੜ ਕੇ ਕੱਪੜਿਆਂ ਦੇ ਫੱਟਣ ਦਾ ਡਰ ਹੋਵੇ ।
  4. ਮਸ਼ੀਨ ਦੀ ਗਰੰਟੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।
  5. ਮਸ਼ੀਨ ਅਤੇ ਇਨੈਮਲ ਦੀ ਤਹਿ ਹੋਣੀ ਚਾਹੀਦੀ ਹੈ | ਐਲੂਮੀਨੀਅਮ ਦੀ ਮਸ਼ੀਨ ਜਲਦੀ ਖ਼ਰਾਬ ਹੋ ਜਾਂਦੀ ਹੈ ਅਤੇ ਸਟੈਨਲੈੱਸ ਸਟੀਲ ਦੀ ਮਸ਼ੀਨ ਦੀ ਲਾਗਤ ਵੱਧ ਹੁੰਦੀ ਹੈ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 7.
ਕੋਈ ਵੀ ਉਪਕਰਨ ਚੰਗੀ ਕੰਪਨੀ ਦਾ ਹੀ ਕਿਉਂ ਖਰੀਦਣਾ ਚਾਹੀਦਾ ਹੈ ?
ਉੱਤਰ-
ਕੋਈ ਵੀ ਉਪਕਰਨ ਚੰਗੀ ਕੰਪਨੀ ਦਾ ਇਸ ਲਈ ਖ਼ਰੀਦਣਾ ਚਾਹੀਦਾ ਹੈ ਕਿਉਂਕਿ ਚੰਗੀਆਂ ਕੰਪਨੀਆਂ ਆਪਣੇ ਉਪਕਰਨਾਂ ਤੇ ਗਾਰੰਟੀ ਦਿੰਦੀਆਂ ਹਨ ਜੇ ਇਹ ਖ਼ਰਾਬ ਹੋ ਜਾਣ ਤਾਂ ਕੰਪਨੀ ਵਾਲੇ ਉਪਕਰਨ ਨੂੰ ਮੁਫ਼ਤ ਠੀਕ ਵੀ ਕਰ ਦਿੰਦੇ ਹਨ ।

ਪ੍ਰਸ਼ਨ 8.
ਉਪਕਰਨ ਜ਼ਰੂਰਤ ਅਨੁਸਾਰ ਖਰੀਦਣਾ ਚਾਹੀਦਾ ਹੈ ਨਾ ਕਿ ਸਜਾਵਟ ਲਈ । ਕਿਉਂ ?
ਉੱਤਰ-
ਉਪਕਰਨਾਂ ਦੀ ਵਰਤੋਂ ਤੇ ਖ਼ਰੀਦ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਸਮਾਂ ਤੇ ਸ਼ਕਤੀ ਬਚ ਜਾਵੇ ਇਸ ਲਈ ਇਹਨਾਂ ਨੂੰ ਜ਼ਰੂਰਤ ਅਨੁਸਾਰ ਖਰੀਦਣਾ ਚਾਹੀਦਾ ਹੈ ਨਾ ਕਿ ਸਜਾਵਟ ਲਈ ।

ਪ੍ਰਸ਼ਨ 9.
ਰੈਫਰਿਜ਼ਰੇਟਰ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖਾਣ ਵਾਲੀਆਂ ਚੀਜ਼ਾਂ ਨੂੰ ਠੀਕ ਤਾਪਮਾਨ ਦੇ ਮੁਤਾਬਿਕ ਖਾਨੇ ਵਿਚ ਰੱਖੋ ਜਿਵੇਂ ਮਾਸ ਤੇ ਮੱਛੀ ਨੂੰ ਬਰਫ਼ ਵਾਲੇ ਖਾਨੇ (Freezer) ਵਿਚ ਅਤੇ ਸਬਜ਼ੀਆਂ ਨੂੰ ਹੇਠਲੇ ਪਾਸੇ ਰੱਖੋ | ਸਾਰੇ ਫਰਿਜ਼ ਵਿਚ ਬਦਬੂ ਨਾ ਫੈਲੇ ਇਸ ਲਈ ਮਾਸ ਮੱਛੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਪਾ ਕੇ ਰੱਖੋ । ਫਰਿਜ਼ ਵਿਚ ਖਾਣਾ ਹਮੇਸ਼ਾ ਢੱਕ ਕੇ ਰੱਖੋ । ਹਰ 15 ਦਿਨ ਬਾਅਦ ਫਰਿਜ਼ ਦੀ ਸਫ਼ਾਈ ਜ਼ਰੂਰ ਕਰੋ ਤਾਂ ਜੋ ਫਾਲਤੂ ਬਰਫ਼ ਤੇ ਜਮਾਂ ਹੋਇਆ ਪਾਣੀ ਸਾਫ਼ ਹੋ ਜਾਵੇ । ਇਸ ਨਾਲ ਫਰਿਜ਼ ਦੀ ਕਾਰਜ-ਕੁਸ਼ਲਤਾ ਵਧ ਜਾਂਦੀ ਹੈ । ਫਰਿਜ਼ ਦਾ ਦਰਵਾਜ਼ਾ ਵਾਰੀ-ਵਾਰੀ ਨਹੀਂ ਖੋਲ੍ਹਣਾ ਚਾਹੀਦਾ, ਇਸ ਨਾਲ ਫਰਿਜ਼ ਦਾ ਤਾਪਮਾਨ ਘੱਟ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਵਾਲੀ ਮਸ਼ੀਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੱਪੜੇ ਧੋਣ ਵਾਲੀ ਮਸ਼ੀਨ – ਖ਼ਾਸ ਕਰ ਕੰਮ-ਕਾਜੀ ਗਹਿਣੀਆਂ ਲਈ ਇਹ ਮਸ਼ੀਨ ਬਹੁਤ ਹੀ ਫਾਇਦੇਮੰਦ ਹੈ । ਇਹ ਕੱਪੜੇ ਧੋਣ ਦੇ ਕੰਮ ਨੂੰ ਬਹੁਤ ਸੌਖਾ ਕਰ ਦਿੰਦੀ ਹੈ । ਅੱਜ-ਕਲ੍ਹ ਦੋ ਤਰ੍ਹਾਂ । ਦੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਮਿਲਦੀਆਂ ਹਨ । ਇਕ ਵਿਲੋਡਕ ਕਿਸਮ ਅਤੇ ਦੂਸਰੀ ਬੇਲਨਾਕਾਰ ਇਹ ਵਿਲੋਡਕ ਮੋਟਰ ਦੇ ਚੱਲਣ ਨਾਲ ਘੁੰਮਦਾ ਹੈ । ਇਸ ਦੇ ਆਸੇ-ਪਾਸੇ ਬਲੇਡ ਲੱਗੇ ਹੁੰਦੇ ਹਨ । ਇਹਨਾਂ ਬਲੇਡਾਂ ਦੀ ਗਿਣਤੀ, ਅਕਾਰ ਅਤੇ ਬਨਾਵਟ ਵੱਖ-ਵੱਖ ਹੁੰਦੀ ਹੈ ।
PSEB 9th Class Home Science Solutions Chapter 5 ਘਰ ਦਾ ਸਾਮਾਨ 17
ਇਸ ਦੇ ਇਲਾਵਾ ਇਹ ਮਸ਼ੀਨ ਸਵੈ-ਚਾਲਕ ਅਤੇ ਅਰਧ-ਸਵੈਚਾਲਕ ਵੀ ਹੁੰਦੀਆਂ ਹਨ ।ਫੁਲੀ ਆਟੋਮੈਟਿਕ ਮਸ਼ੀਨ ਵਿਚ ਇਕ ਹੀ ਟੱਬ ਹੁੰਦਾ ਹੈ । ਇਸ ਦੀ ਪਾਣੀ ਲੈਣ ਵਾਲੀ ਨਾਲੀ ਦੀ ਪੱਕੀ ਫਿਟਿੰਗ ਪਾਣੀ ਵਾਲੀ ਟੂਟੀ ਨਾਲ ਕੀਤੀ ਜਾਂਦੀ ਹੈ । ਜਿੱਥੋਂ ਮਸ਼ੀਨ ਚਲਾਉਣ ‘ਤੇ ਇਹ ਆਪਣੇ ਆਪ ਪਾਣੀ ਲੈ ਕੇ, ਸਰਫ ਲੈ ਕੇ ਕੱਪੜੇ ਧੋ ਕੇ, ਅਤੇ ਸੁਕਾ ਕੇ ਹੀ ਬੰਦ ਹੁੰਦੀ ਹੈ । ਜਦ ਕਿ ਸੈਮੀਆਟੋਮੈਟਿਕ ਮਸ਼ੀਨ ਵਿਚ ਦੋ ਟੱਬ ਹੁੰਦੇ ਹਨ । ਇਕ ਕੱਪੜੇ ਧੋਣ ਲਈ ਅਤੇ ਦੂਜਾ ਕੱਪੜੇ ਹੁੰਘਾਲਣ ਅਤੇ ਸੁਕਾਉਣ ਲਈ । ਇਸ ਵਿਚ ਕੱਪੜੇ ਧੋਣ ਤੋਂ ਬਾਅਦ ਕੱਪੜਿਆਂ ਨੂੰ ਕੱਢ ਕੇ ਦੂਸਰੇ ਟੱਬ ਵਿਚ ਪਾਇਆ ਜਾਂਦਾ ਹੈ ਅਤੇ ਪਾਣੀ ਦਾ ਰੁਖ ਵੀ ਦੂਸਰੇ ਟੱਬ ਵਿਚ ਕਰਨਾ ਪੈਂਦਾ ਹੈ । ਫਿਰ ਇੱਥੇ ਕੱਪੜੇ ਹੁੰਘਾਲਣ ਤੋਂ ਬਾਅਦ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੱਪੜੇ ਆਪਣੇ ਆਪ ਸੁੱਕ ਜਾਂਦੇ ਹਨ ।

ਪ੍ਰਸ਼ਨ 2.
ਬਿਜਲਈ ਪ੍ਰੈੱਸ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਦੀ ਦੇਖਭਾਲ ਅਤੇ ਸਫ਼ਾਈ ਬਾਰੇ ਕੀ ਜਾਣਦੇ ਹੋ ।
ਉੱਤਰ-
ਬਿਜਲਈ ਪ੍ਰੈੱਸ ਕੱਪੜਿਆਂ ਦੇ ਵੱਟ ਕੱਢਣ ਤੇ ਚਮਕ ਲਿਆਉਣ ਲਈ ਪ੍ਰੈੱਸ ਦੀ ਵਰਤੋਂ ਕੀਤੀ ਜਾਂਦੀ ਹੈ । ਪੈਂਸਾਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ: ਖ਼ੁਸ਼ਕ ਪ੍ਰੈੱਸ ਵਾਸ਼ਪ ਅਤੇ ਖੁਸ਼ਕ ਪੈਂਸ ‘ਛਿੜਕਾਉ, ਵਾਸ਼ਪ ਅਤੇ ਖੁਸ਼ਕ ਪੈਂਸ’ | ਖੁਸ਼ਕ ਪੈਂਸਾਂ ਸਨਥੈਟਿਕ ਕੱਪੜਿਆਂ ਲਈ ਠੀਕ ਹੁੰਦੀਆਂ ਹਨ ਜਦ ਕਿ ਸੂਤੀ ਅਤੇ ਊਨੀ ਕੱਪੜਿਆਂ ਲਈ ਛਿੜਕਾਉ ਅਤੇ ਵਾਸ਼ਪ ਪੈਂਸਾਂ ਵਧੀਆ ਰਹਿੰਦੀਆਂ ਹਨ | ਅਜਿਹੀ ਪ੍ਰੈੱਸ ਨਾਲ ਕੱਪੜੇ ਵੀ ਚੰਗੇ ਪੈਂਸ ਹੁੰਦੇ ਹਨ ਅਤੇ ਸਮਾਂ ਅਤੇ ਸ਼ਕਤੀ ਵੀ ਘੱਟ ਲੱਗਦੇ ਹਨ । ਇਹਨਾਂ ਪੈਂਸਾਂ ਵਿਚ ਇਕ ਥਰਮੋਸਟੈਟ ਹੁੰਦਾ ਹੈ ਜੋ ਤਾਪਮਾਨ ਨੂੰ ਕੰਟਰੋਲ ਕਰਦਾ ਹੈ । ਇਸ ਦੇ ਉੱਪਰ ਹੀ ਵੱਖ-ਵੱਖ ਕੱਪੜਿਆਂ ਦੇ ਨਾਂ ਵੀ ਲਿਖੇ ਹੁੰਦੇ ਹਨ ਜਿਵੇਂ ਸੂਤੀ, ਊਨੀ, ਰੇਸ਼ਮੀ ਆਦਿ, ਜਿਸ ਤਰ੍ਹਾਂ ਦੇ ਕੱਪੜੇ ਪ੍ਰੈੱਸ ਕਰਨੇ ਹੋਣ, ਥਰਮੋਸਟੈਟ ਨੂੰ ਉੱਥੇ ਸੈੱਟ ਕੀਤਾ ਜਾਂਦਾ ਹੈ । ਇਹਨਾਂ ਪ੍ਰੈੱਸਾਂ ਵਿਚ ਪਾਣੀ ਪਾਉਣ ਲਈ ਸਾਹਮਣੇ ਇਕ ਰਸਤਾ ਬਣਿਆ ਹੁੰਦਾ ਹੈ । ਸ ਦੇ ਨਾਲ ਹੀ ਇਕ ਕੱਪ ਵੀ ਮਿਲਦਾ ਹੈ ਜਿਸ ਨਾਲ ਪਾਣੀ ਪਾਇਆ ਜਾਂਦਾ ਹੈ । ਪ੍ਰੈੱਸ ਦੇ ਸਾਹਮਣੇ ਹੈਂਡਲ ਨਾਲ ਇਕ ਯੰਤਰ ਹੁੰਦਾ ਹੈ ਜਿਸ ਨੂੰ ਦਬਾਉਣ ਨਾਲ ਸਾਹਮਣੇ ਤੋਂ ਛਿੜਕਾ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਫ਼ ਲਈ ਪ੍ਰੈੱਸ ਦੇ ਤਲੇ ਤੇ ਛੇਕ ਹੁੰਦੇ ਹਨ ਜਿਨ੍ਹਾਂ ਰਾਹੀਂ ਭਾਫ਼ ਨਿਕਲਦੀ ਹੈ । ਪੈਂਸ ਤੇ ਤਲੇ ਦੀ ਪਲੇਟ ਢੰਗ ਰਹਿਤ ਧਾਤ ਦੀ ਬਣੀ ਹੁੰਦੀ ਹੈ । ਬਿਜਲੀ ਦੀ ਤਾਰ ਪ੍ਰੈੱਸ ਦੇ ਪਿਛਲੇ ਪਾਸੇ ਲੱਗੀ ਹੁੰਦੀ ਹੈ ।

ਦੇਖ-ਭਾਲ ਅਤੇ ਸਫ਼ਾਈ-

  • ਪ੍ਰੈੱਸ ਨੂੰ ਵਰਤਣ ਤੋਂ ਬਾਅਦ ਇਸ ਦਾ ਪਲੱਗ ਸਵਿਚ ਵਿਚੋਂ ਕੱਢ ਦੇਣਾ ਚਾਹੀਦਾ ਹੈ ।
  • ਵਰਤੋਂ ਤੋਂ ਬਾਅਦ ਠੰਡੀ ਹੋਣ ਤੇ ਤਾਰ ਹੈਂਡਲ ਦੇ ਚਾਰ-ਚੁਫੇਰੇ ਲਪੇਟ ਕੇ ਠੀਕ ਢੰਗ ਨਾਲ ਖੜ੍ਹੀ ਕਰ ਕੇ ਰੱਖਣੀ ਚਾਹੀਦੀ ਹੈ ।
  • ਵਾਸ਼ਪ ਅਤੇ ਛਿੜਕਾਅ ਵਾਲੀ ਪ੍ਰੈੱਸ ਵਿਚ ਹਮੇਸ਼ਾਂ ਡਿਸਟਿਲਡ ਪਾਣੀ ਹੀ ਪਾਉਣਾ ਚਾਹੀਦਾ ਹੈ।
    PSEB 9th Class Home Science Solutions Chapter 5 ਘਰ ਦਾ ਸਾਮਾਨ 18
  • ਦਾਗ ਲੱਗਣ ਨਾਲ ਥੱਲੇ ਨੂੰ ਖੁਰਚਣਾ ਨਹੀਂ ਚਾਹੀਦਾ ਸਗੋਂ ਪ੍ਰੈੱਸ ਨੂੰ ਪੂਰਾ ਗਰਮ ਕਰਕੇ ਅਖ਼ਬਾਰ ’ਤੇ ਨਮਕ ਪਾ ਕੇ ਉਸ ਉੱਪਰ ਫੇਰਨਾ ਚਾਹੀਦਾ ਹੈ, ਦਾਗ ਸਾਫ਼ ਹੋ ਜਾਣਗੇ ।
  • ਜ਼ਿਆਦਾ ਗੰਦੀ ਪ੍ਰੈੱਸ ਨੂੰ ਪੈਰਾਫੀਨ ਮੋਮ ਨਾਲ ਸਾਫ਼ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਕੁਕਿੰਗ ਰੇਂਜ ਦੀ ਦੇਖ-ਭਾਲ ਤੇ ਸਫ਼ਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਦੇਖ-ਭਾਲ ਤੇ ਸਫ਼ਾਈ (Care and Cleaning)-

  • ਬਿਜਲੀ ਨਾਲ ਚੱਲਣ ਵਾਲੇ ਕੁਕਿੰਗ ਰੇਂਜ ਨੂੰ ਲੱਕੜੀ ਦੇ ਫੱਟੇ ਉੱਪਰ ਰੱਖਣਾ ਚਾਹੀਦਾ ਹੈ ।
  • ਕੁਕਿੰਗ ਰੇਂਜ ਨੂੰ ਵਰਤੋਂ ਤੋਂ ਪਿੱਛੋਂ ਠੰਡਾ ਹੋਣ ਤੇ ਸਾਫ਼ ਕਰਨਾ ਚਾਹੀਦਾ ਹੈ ।
  • ਇਸ ਦੀ ਸਫ਼ਾਈ ਲਈ ਪਾਣੀ ਅਤੇ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਿੱਛੋਂ ਸੁੱਕੇ ਕੱਪੜੇ ਨਾਲ ਪੂੰਝਣਾ ਚਾਹੀਦਾ ਹੈ । ਜੇ ਫਿਰ ਵੀ ਸਫ਼ਾਈ ਠੀਕ ਨਾ ਹੋਵੇ ਤਾਂ ਸੋਡੇ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਜੇ ਕੁਕਿੰਗ ਰੇਂਜ ਐਲੂਮੀਨੀਅਮ ਦਾ ਹੈ ਤਾਂ ਫਿਰ ਸੋਡਾ ਨਾ ਵਰਤੋ !
  • ਬਰਨਰਾਂ ਦੀ ਸਫ਼ਾਈ ਲਈ ਕਦੀ-ਕਦੀ ਇਨ੍ਹਾਂ ਨੂੰ ਸੋਡੇ ਦੇ ਪਾਣੀ ਵਿਚ ਉਬਾਲ ਲੈਣਾ ਚਾਹੀਦਾ ਹੈ । ਫਿਰ ਬੁਰਸ਼ ਨਾਲ ਸਾਫ਼ ਪਾਣੀ ਨਾਲ ਧੋ ਕੇ ਧੁੱਪ ਵਿਚ ਸੁਕਾ ਲਉ ।
  • ਓਵਨ ਅਤੇ ਗਰਿਲ ਵਿਚੋਂ ਭੋਜਨ ਕੱਢਣ ਤੋਂ ਬਾਅਦ ਥੋੜ੍ਹੀ ਦੇਰ ਉਸ ਦੇ ਦਰਵਾਜ਼ੇ ਖੁੱਲ੍ਹੇ ਰਹਿਣ ਦੇਣੇ ਚਾਹੀਦੇ ਹਨ ਕਿਉਂਕਿ ਭੋਜਨ ਪੱਕਣ ਦੌਰਾਨ ਭਾਫ਼ ਨਾਲ ਅੰਦਰ ਸਿੱਲ ਹੋ ਜਾਂਦੀ ਹੈ, ਦਰਵਾਜ਼ਾ ਖੁੱਲ੍ਹਾ ਰੱਖਣ ਨਾਲ ਇਹ ਸੁੱਕ ਜਾਵੇਗੀ ਨਹੀਂ ਤਾਂ ਜੰਗਾਲ ਲੱਗ ਸਕਦਾ ਹੈ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 4.
ਘਰੇਲੂ ਉਪਕਰਨਾਂ ਦੀ ਸੁਰੱਖਿਅਤ ਵਰਤੋਂ ਲਈ ਕੁਝ ਧਿਆਨ ਯੋਗ ਗੱਲਾਂ ਬਾਰੇ ਦੱਸੋ ।
ਉੱਤਰ-

  • ਜਦੋਂ ਕੋਈ ਵੀ ਉਪਕਰਨ ਖ਼ਰੀਦਦੇ ਹਾਂ ਤਾਂ ਉਸ ਨਾਲ ਇਕ ਛੋਟੀ ਜਿਹੀ ਕਿਤਾਬ ਮਿਲਦੀ ਹੈ ਜਿਸ ਵਿਚ ਉਪਕਰਨ ਦੀ ਬਣਤਰ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ, ਉਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਸ ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਬਿਜਲੀ ਵਾਲੇ ਯੰਤਰਾਂ ਨੂੰ ਪਲੱਗ ਲਾਉਂਦੇ ਸਮੇਂ ਦੋ ਪਿੰਨਾਂ ਵਾਲੇ ਪਲੱਗ ਦੀ ਥਾਂ ਤਿੰਨਾਂ ਪਿੰਨਾਂ ਵਾਲੇ ਪਲੱਗ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਤੀਸਰੀ ਹਰੀ ਤਾਰ ਅਰਥ ਵਾਲੀ ਹੁੰਦੀ ਹੈ । ਜੇ ਕਦੇ ਸ਼ਾਰਟ ਸਰਕਟ ਹੋ ਜਾਵੇ ਤਾਂ ਉਪਕਰਨ ਸੜਨ ਤੋਂ ਬਚ ਜਾਂਦਾ ਹੈ ।
  • ਬਿਜਲੀ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ।
  • ਬਿਜਲੀ ਵਾਲੇ ਯੰਤਰਾਂ ਨੂੰ ਚਲਦੇ ਵਕਤ ਗਿੱਲੇ ਹੱਥ ਨਹੀਂ ਲਾਉਣੇ ਚਾਹੀਦੇ ਹਨ ।
  • ਵਰਤੋਂ ਤੋਂ ਬਾਅਦ ਸਾਫ਼ ਕਰਦੇ ਵਕਤ ਯੰਤਰ ਦੀ ਮੋਟਰ ਵਿਚ ਪਾਣੀ ਨਹੀਂ ਪੈਣਾ ਚਾਹੀਦਾ । ਉਸ ਨੂੰ ਸਿਰਫ਼ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ ।
  • ਬਿਜਲੀ ਦੇ ਯੰਤਰ ਦੀਆਂ ਕਦੇ ਵੀ ਸਿੱਧੀਆਂ ਤਾਰਾਂ ਨਹੀਂ ਲਾਉਣੀਆਂ ਚਾਹੀਦੀਆਂ । ਬਿਜਲੀ ਸਟ-ਪੈਂਨ ਅਤੇ ਬਿਜਲੀ ਨਿਰੋਧਕ ਟੇਪ ਘਰ ਵਿਚ ਜ਼ਰੂਰ ਰੱਖਣੇ ਚਾਹੀਦੇ ਹਨ ।
  • ਵਰਤੋਂ ਤੋਂ ਬਾਅਦ ਪਹਿਲਾਂ ਯੰਤਰ ਦਾ ਬਟਨ ਬੰਦ ਕਰਨਾ ਚਾਹੀਦਾ ਹੈ ਅਤੇ ਫਿਰ ਪਲੱਗ ਵਿਚੋਂ ਅ ਕੱਢਣਾ ਚਾਹੀਦਾ ਹੈ ।
  • ਗੈਸ ਦੇ ਚੁੱਲ੍ਹਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ । ਗੈਸ ਵਾਲੀ ਨਾਲੀ ਦੀ ਸਮੇਂ-ਸਮੇਂ ਪਰਖ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਗਲਣ ਜਾਂ ਟੁੱਟਣ ਨਾਲ ਗੈਸ ਲੀਕ ਨਾ ਹੋਵੇ । ਹੋ ਸਕੇ ਤਾਂ ਹਰ ਛੇ ਮਹੀਨੇ ਬਾਅਦ ਪਾਈਪ ਬਦਲ ਹੀ ਲੈਣੀ ਚਾਹੀਦੀ ਹੈ ।
  • ਗੈਸ ਦੀ ਵਰਤੋਂ ਤੋਂ ਬਾਅਦ ਇਸ ਨੂੰ ਰੈਗੂਲੇਟਰ ਤੋਂ ਬੰਦ ਅਤੇ ਫਿਰ ਚੁੱਲ੍ਹੇ ਦੇ ਸਵਿੱਚ ਬੰਦ ਕਰੋ ।
  • ਗੈਸ ਦਾ ਸਿਲੰਡਰ ਬਦਲਣ ਵੇਲੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ । ਸਿਲੰਡਰ ਬਦਲਣ ਤੋਂ ਬਾਅਦ ਸਾਬਣ ਵਾਲਾ ਘੋਲ ਜਾਂ ਗੈਸ ਟੈਸਟ ਕਰਨ ਵਾਲਾ ਤਰਲ ਲਾ ਕੇ ਟੈਸਟ ਕਰ ਲੈਣਾ ਚਾਹੀਦਾ ਹੈ ਕਿ ਗੈਸ ਲੀਕ ਤਾਂ ਨਹੀਂ ਕਰ ਰਹੀ । ਲੀਕ ਕਰਦਾ ਸਿਲੰਡਰ ਨਹੀਂ ਲਾਉਣਾ ਚਾਹੀਦਾ ।
  • ਬੱਤੀਆਂ ਵਾਲੇ ਸਟੋਵ ਦੀਆਂ ਬੱਤੀਆਂ ਹਮੇਸ਼ਾ ਸਾਫ਼ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਸਟੋਵ ਧੂੰਆਂ ਨਾ ਦੇਵੇ । ਕਦੇ ਵੀ ਬਲਦੇ ਸਟੋਵ ਵਿਚ ਤੇਲ ਨਹੀਂ ਪਾਉਣਾ ਚਾਹੀਦਾ ।

ਵਸਤੁਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਕੁਕਿੰਗ ਰੇਂਜ ਆਮ ਤੌਰ ਤੇ ………………….. ਚੁੱਲ੍ਹਿਆਂ ਵਾਲੇ ਹੁੰਦੇ ਹਨ ।
2. ………………. ਡਬਲਰੋਟੀ ਦੇ ਟੁਕੜਿਆਂ ਨੂੰ ਸਿਧਿਆਂ ਸੇਕਣ ਲਈ ਵਰਤ ਹੁੰਦਾ ਹੈ ।
3. ਫ਼ਰਿਜ਼ ਦੇ ਬਰਫ਼ ਵਾਲੇ ਖਾਣੇ ਵਿਚ ਤਾਪਮਾਨ ………………………. °C ਹੁੰਦਾ ਹੈ ।
4. ਮਿਕਸੀ ਨੂੰ ………………………. ਭਾਗ ਤੋਂ ਵੱਧ ਨਾ ਭਰੋ ।
5. ਸੌਰ ਕੁੱਕਰ ਵਿਚ ਖਾਣਾ ਪਕਾਉਣ ਨੂੰ ………………….. ਘੰਟੇ ਦਾ ਸਮਾਂ ਲਗਦਾ ਹੈ ।
ਉੱਤਰ-
1. ਚਾਰ,
2. ਟੋਸਟਰ.
3. -7°C,
4. 2/3,
5. 3 ਤੋਂ 7.

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਗੈਸ ਸਿਲੰਡਰ ਵਿਚ ਕਿੰਨੀ ਗੈਸ ਹੁੰਦੀ ਹੈ ?
ਉੱਤਰ-
ਲਗਭਗ 15 ਕਿਲੋਗ੍ਰਾਮ ।

ਪ੍ਰਸ਼ਨ 2.
ਸਟੇਨਲੇਸ ਸਟੀਲ ਦੀ ਖੋਜ ਕਦੋਂ ਕੀਤੀ ਗਈ ?
ਉੱਤਰ-
1912 ਵਿਚ ।

ਪ੍ਰਸ਼ਨ 3.
ਮਾਈਕਰੋਵੇਵ ਓਵਨ ਵਿਚ ਭੋਜਨ ਦੇ ਅਣੂਆਂ ਦੇ ਕੰਪਨ ਦੀ ਗਤੀ ਦੱਸੋ ।
ਉੱਤਰ-
24500 ਲੱਖ ਪ੍ਰਤੀ ਸੈਕਿੰਡ ।

ਪ੍ਰਸ਼ਨ 4.
ਪ੍ਰੈਸ਼ਰ ਕੁੱਕਰ ਵਿਚ ਪਤੀਲੇ ਨਾਲੋਂ ਕਿੰਨਾ ਸਮਾਂ ਖਾਣਾ ਪਕਾਉਣ ਨੂੰ ਲਗਦਾ ਹੈ ?
ਉੱਤਰ-
ਇਕ ਤਿਆਹੀ ।

PSEB 9th Class Home Science Solutions Chapter 5 ਘਰ ਦਾ ਸਾਮਾਨ

ਪ੍ਰਸ਼ਨ 5.
ਸਾਨੂੰ ਕਿਹੜੀ ਮੋਹਰ ਲੱਗੀ ਪ੍ਰੈਸ ਖ਼ਰੀਦਣੀ ਚਾਹੀਦੀ ਹੈ ?
ਉੱਤਰ-
ਆਈ. ਐੱਸ. ਆਈ. ਮੋਹਰ ਵਾਲੀ ।

ਠੀਕ/ਗਲਤ ਦੱਸੋ

1. ਉਪਕਰਨ ਖ਼ਰੀਦਣ ਵੇਲੇ ਪਰਿਵਾਰ ਦੇ ਬਜਟ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ ।
ਉੱਤਰ-
ਗਲਤ

2. ਫਰਿਜ਼ ਦੇ ਬਰਫ਼ ਵਾਲੇ ਖਾਨੇ ਵਿਚ ਤਾਪਮਾਨ – 7°C ਹੁੰਦਾ ਹੈ ।
ਉੱਤਰ-
ਠੀਕ

3. ਮਿਕਸੀ ਨੂੰ ਪੂਰੀ ਭਰ ਕੇ ਚਲਾਓ ।
ਉੱਤਰ-
ਗਲਤ

4. ਕੁਕਿੰਗ ਰੇਂਜ ਆਮ ਕਰਕੇ ਚਾਰ ਚੁੱਲਿਆਂ ਵਾਲੇ ਹੁੰਦੇ ਹਨ ।
ਉੱਤਰ-
ਠੀਕ

5. ਮਾਈਕਰੋਵੇਵ ਓਵਨ ਵਿਚ ਸੂਖਮ ਤਰੰਗਾਂ ਨਾਲ ਗਰਮੀ ਪੈਦਾ ਹੁੰਦੀ ਹੈ ।
ਉੱਤਰ-
ਠੀਕ

PSEB 9th Class Home Science Solutions Chapter 5 ਘਰ ਦਾ ਸਾਮਾਨ

6. ਮਾਈਕਰੋਵੇਵ ਵਿਚ ਭੋਜਨ ਦੇ ਅਣੂ 24500 ਲੱਖ ਪ੍ਰਤੀ ਸੈਕਿੰਡ ਦੀ ਗਤੀ ਨਾਲ ਕੰਬਦੇ ਹਨ ।
ਉੱਤਰ-
ਠੀਕ

ਬਹੁ-ਵਿਕਲਪੀ

ਪ੍ਰਸ਼ਨ 1.
ਘਰ ਦੇ ਸਾਮਾਨ ਦੀ ਚੋਣ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰਖੋਗੇ ?
(A) ਕੀਮਤ
(B) ਪੱਧਰ
(C) ਉਪਯੋਗਿਤਾ
(D) ਸਾਰੀਆਂ ।
ਉੱਤਰ-
(D) ਸਾਰੀਆਂ ।

ਪ੍ਰਸ਼ਨ 2.
ਠੀਕ ਤੱਥ ਹੈ-
(A) ਮਾਈਕਰੋਵੇਵ ਬਿਜਲੀ ਨਾਲ ਚਲਣ ਵਾਲਾ ਭੋਜਨ ਪਕਾਉਣ ਲਈ ਵਰਤਿਆ।
ਜਾਣ ਵਾਲਾ ਉਪਕਰਨ ਹੈ ।
(B) ਮਿੱਟੀ ਦੇ ਤੇਲ ਨਾਲ ਚਲਣ ਵਾਲੇ ਸਟੋਵ ਦੋ ਤਰ੍ਹਾਂ ਦੇ ਹੁੰਦੇ ਹਨ
(C) ਸਟੋਵ ਦੀ ਟੈਂਕੀ ਹਮੇਸ਼ਾਂ ਦੋ ਤਿਆਹੀ ਹੀ ਭਰਨੀ ਚਾਹੀਦੀ ਹੈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਮਾਈਕਰੋਵੇਵ ਵਿੱਚ ਭੋਜਨ ਦੇ ਅਣੂਆਂ ਦੀ ਕੰਪਣ ਗਤੀ ਹੁੰਦੀ ਹੈ ।
(A) 20000 ਲੱਖ ਪ੍ਰਤੀ ਸੈਕਿੰਡ
(B) 24500 ਲੱਖ ਪ੍ਰਤੀ ਸੈਕਿੰਡ
(C) 50000 ਲੱਖ ਪ੍ਰਤੀ ਸੈਕਿੰਡ
(D) 10000 ਲੱਖ ਪ੍ਰਤੀ ਸੈਕਿੰਡ ।
ਉੱਤਰ-
(B) 24500 ਲੱਖ ਪ੍ਰਤੀ ਸੈਕਿੰਡ

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

Punjab State Board PSEB 9th Class Home Science Book Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ Textbook Exercise Questions and Answers.

PSEB Solutions for Class 9 Home Science Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

Home Science Guide for Class 9 PSEB ਸਫ਼ਾਈਕਾਰੀ ਅਤੇ ਹੋਰ ਪਦਾਰਥ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਿਸੇ ਇੱਕ ਸਹਾਇਕ ਸਫਾਈਕਾਰਕ ਪਦਾਰਥ ਦਾ ਨਾਂ ਲਿਖੋ ?
ਉੱਤਰ-
ਕੱਪੜੇ ਧੋਣ ਵਾਲਾ ਸੋਡਾ ।

ਪ੍ਰਸ਼ਨ 2.
ਸਾਬਣ ਬਣਾਉਣ ਲਈ ਜ਼ਰੂਰੀ ਪਦਾਰਥ ਕਿਹੜੇ ਹਨ ?
ਉੱਤਰ-
ਸਾਬਣ ਬਣਾਉਣ ਲਈ ਚਰਬੀ ਅਤੇ ਖਾਰ ਜ਼ਰੂਰੀ ਪਦਾਰਥ ਹਨ । ਨਾਰੀਅਲ, ਮਹੁਏ, ਸਰੋਂ, ਜੈਤੂਨ ਦਾ ਤੇਲ, ਸੁਰ ਦੀ ਚਰਬੀ ਆਦਿ ਚਰਬੀ ਵਜੋਂ ਵਰਤੇ ਜਾ ਸਕਦੇ ਹਨ । ਜਦਕਿ ਖਾਰ ਕਾਸਟਿਕ ਸੋਡਾ ਜਾਂ ਪੋਟਾਸ਼ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਸਾਬਣ ਬਣਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-
ਸਾਬਣ ਬਣਾਉਣ ਦੀਆਂ ਦੋ ਵਿਧੀਆਂ ਹਨ –

  • ਗਰਮ ਅਤੇ
  • ਠੰਡੀ ਵਿਧੀ ।

ਪ੍ਰਸ਼ਨ 4.
ਕੱਪੜਿਆਂ ਵਿਚ ਅਕੜਾਅ ਕਿਉਂ ਲਿਆਂਦਾ ਜਾਂਦਾ ਹੈ ?
ਉੱਤਰ-

  1. ਕੱਪੜਿਆਂ ਵਿਚ ਅਕੜਾਅ ਲਿਆਉਣ ਨਾਲ ਇਹ ਮੁਲਾਇਮ ਹੋ ਜਾਂਦੇ ਹਨ ਤੇ ਇਹਨਾਂ ਵਿਚ ਚਮਕ ਆ ਜਾਂਦੀ ਹੈ ।
  2. ਮੈਲ ਵੀ ਕੱਪੜੇ ਦੇ ਉੱਪਰ ਹੀ ਰਹਿ ਜਾਂਦੀ ਹੈ ਜਿਸ ਕਾਰਨ ਕੱਪੜੇ ਨੂੰ ਧੋਣਾ ਸੌਖਾ ਹੋ ਜਾਂਦਾ ਹੈ ।
  3. ਕੱਪੜੇ ਵਿਚ ਜਾਨ ਪੈ ਜਾਂਦੀ ਹੈ ਤੇ ਦੇਖਣ ਨੂੰ ਮਜ਼ਬੂਤ ਲੱਗਦਾ ਹੈ ।

ਪ੍ਰਸ਼ਨ 5.
ਕੱਪੜਿਆਂ ਤੋਂ ਦਾਗ ਉਤਾਰਨ ਵਾਲੇ ਪਦਾਰਥਾਂ ਨੂੰ ਕਿਹੜੀਆਂ ਮੁੱਖ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਇਹਨਾਂ ਨੂੰ ਦੋ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ –

  • ਆਕਸੀਡਾਈਜਿੰਗ ਬਲੀਚ-ਇਹਨਾਂ ਵਿਚੋਂ ਆਕਸੀਜਨ ਨਿਕਲ ਕੇ ਧੱਬੇ ਨੂੰ ਰੰਗ ਰਹਿਤ ਕਰ ਦਿੰਦੀ ਹੈ । ਹਾਈਡਰੋਜਨ ਪਰਆਕਸਾਈਡ, ਸੋਡੀਅਮ ਪਬੋਰੇਟ ਆਦਿ ਅਜਿਹੇ ਪਦਾਰਥ ਹਨ ।
  • ਰਿਡਯੂਸਿੰਗ ਬਲੀਚ-ਇਹ ਪਦਾਰਥ ਧੱਬੇ ਵਿਚੋਂ ਆਕਸੀਜਨ ਕੱਢ ਕੇ ਉਸ ਨੂੰ ਰੰਗ ਰਹਿਤ ਕਰ ਦਿੰਦੇ ਹਨ । ਸੋਡੀਅਮ ਬਾਈਸਲਫਾਈਟ ਅਤੇ ਸੋਡੀਅਮ ਹਾਈਡਰੋਸਲਫਾਈਟ ਅਜਿਹੇ ਪਦਾਰਥ ਹਨ ।

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

ਪ੍ਰਸ਼ਨ 6.
ਸਾਬਣ ਅਤੇ ਸਾਬਣ ਰਹਿਤ ਸਫਾਈਕਾਰੀ ਪਦਾਰਥ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ –

ਸਾਬਣ ਸਾਬਣ ਰਹਿਤ ਸਫਾਈਕਾਰੀ
1. ਸਾਬਣ ਕੁਦਰਤੀ ਤੇਲਾਂ ਜਿਵੇਂ ਨਾਰੀਅਲ, ਜੈਤੂਨ, ਸਗੋਂ ਆਦਿ ਜਾਂ ਚਰਬੀ ਜਿਵੇਂ ਸੂਰ ਦੀ ਚਰਬੀ ਆਦਿ  ਤੋਂ ਬਣਦਾ ਹੈ । 1. ਸਾਬਣ ਰਹਿਤ ਸਫਾਈਕਾਰੀ ਪਦਾਰਥ ਸੋਧਕ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ ।
2. ਸਾਬਣ ਦੀ ਵਰਤੋਂ ਭਾਰੇ ਪਾਣੀ ਵਿਚ ਨਹੀਂ ਕੀਤੀ ਜਾ ਸਕਦੀ ਹੈ । 2. ਇਹਨਾਂ ਦੀ ਵਰਤੋਂ ਭਾਰੇ ਪਾਣੀ ਵਿਚ ਵੀ ਕੀਤੀ ਜਾ ਸਕਦੀ ।
3. ਸਾਬਣ ਨੂੰ ਜਦੋਂ ਕੱਪੜੇ ਤੇ ਰਗੜਿਆ ਜਾਂਦਾ ਹੈ ਤਾਂ ਚਿੱਟੀ ਜਿਹੀ ਝੱਗ ਬਣਦੀ ਹੈ । 3. ਇਹਨਾਂ ਵਿਚ ਕਈ ਵਾਰ ਚਿੱਟੀ ਝੱਗ ਨਹੀਂ ਬਣਦੀ।

ਪ੍ਰਸ਼ਨ 7.
ਕੱਪੜਿਆਂ ਨੂੰ ਸਫ਼ੈਦ ਕਰਨ ਵਾਲੇ ਪਦਾਰਥ ਕਿਹੜੇ ਹਨ ?
ਉੱਤਰ-
ਕੱਪੜਿਆਂ ਨੂੰ ਸਫੈਦ ਕਰਨ ਵਾਲੇ ਪਦਾਰਥ ਹਨ ਨੀਲ ਅਤੇ ਟੀਨੋਪਾਲ ਜਾਂ ਰਾਨੀਪਾਲ। |
ਨਾਲ-ਨੀਲ ਦੋ ਤਰ੍ਹਾਂ ਦੇ ਹੁੰਦੇ ਹਨ-

  • ਪਾਣੀ ਵਿਚ ਅਘੁਲਣਸ਼ੀਲ ਅਤੇ
  • ਪਾਣੀ ਵਿਚ ਘੁਲਣਸ਼ੀਲ ਨੀਲ।

ਇੰਡੀਗੋ, ਅਲਟਰਾਮੈਰੀਨ ਅਤੇ ਪ੍ਰਸ਼ੀਅਨ ਨਾਲ ਪਹਿਲੀ ਤਰ੍ਹਾਂ ਦੇ ਨਾਲ ਹਨ ਇਹ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਮਲਣਾ ਪੈਂਦਾ ਹੈ। ਐਨੀਲਿਨ ਦੂਜੇ ਤਰ੍ਹਾਂ ਦੇ ਨਾਲ ਹਨ ਇਹ ਪਾਣੀ ਵਿਚ ਘੁਲ ਜਾਂਦੇ ਹਨ । ਟਿਨੋਪਾਲ-ਇਹ ਵੀ ਚਿੱਟੇ ਕੱਪੜਿਆਂ ਨੂੰ ਹੋਰ ਸਫੈਦ ਅਤੇ ਚਮਕਦਾਰ ਕਰਨ ਲਈ ਵਰਤੇ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 8.
ਠੰਢੀ ਵਿਧੀ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਸਾਬਣ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ? ਇਸ ਦੇ ਕੀ ਨੁਕਸਾਨ ਹਨ ?
ਉੱਤਰ-
ਨੰਡੀ ਵਿਧੀ ਰਾਹੀਂ ਸਾਬਣ ਤਿਆਰ ਕਰਨ ਲਈ ਹੇਠ ਲਿਖਿਆ ਸਮਾਨ ਲਉ !
ਕਾਸਟਿਕ ਸੋਡਾ ਜਾਂ ਪੋਟਾਸ਼ = 250
ਗਰਾਮ ਮਹੁਆ ਜਾਂ ਨਾਰੀਅਲ ਦਾ ਤੇਲ = 1 ਲਿਟਰ
ਪਾਣੀ = 3/4 ਕਿਲੋਗਰਾਮ
ਮੈਦਾ = 250 ਗਰਾਮ

ਕਿਸੇ ਮਿੱਟੀ ਦੇ ਬਰਤਨ ਵਿਚ ਕਾਸਟਿਕ ਸੋਡੇ ਅਤੇ ਪਾਣੀ ਨੂੰ ਮਿਲਾ ਕੇ 2 ਘੰਟੇ ਤਕ ਰੱਖ ਦਿਉ। ਤੇਲ ਅਤੇ ਮੈਦੇ ਨੂੰ ਚੰਗੀ ਤਰ੍ਹਾਂ ਘੋਲ ਲਉ ਤੇ ਫਿਰ ਇਸ ਵਿਚ ਸੋਡੇ ਦਾ ਘੋਲ ਹੌਲੀ-ਹੌਲੀ ਪਾਉ ਤੇ ਰਲਾਉਂਦੇ ਰਹੋ। ਪੈਦਾ ਹੋਈ ਗਰਮੀ ਨਾਲ ਸਾਬਣ ਤਿਆਰ ਹੋ ਜਾਵੇਗਾ ਇਸ ਨੂੰ ਕਿਸੇ ਸਾਂਚੇ ਵਿਚ ਪਾ ਕੇ ਸੁੱਕਾ ਲਓ ਤੇ ਚਾਕੀਆਂ ਕੱਟ ਲਉ । ਨੁਕਸਾਨ-ਸਾਬਣ ਵਿਚ ਵਾਧੂ ਖਾਰ ਤੇ ਤੇਲ ਤੇ ਗਲਿਸਰੋਲ ਵਗੈਰਾ ਸਾਬਣ ਵਿਚ ਰਹਿ ਜਾਂਦੇ ਹਨ। ਜ਼ਿਆਦਾ ਖਾਰ ਵਾਲੇ ਸਾਬਣ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।

ਪ੍ਰਸ਼ਨ 9.
ਸਾਬਣ ਕਿਹੜੀਆਂ-ਕਿਹੜੀਆਂ ਕਿਸਮਾਂ ਵਿਚ ਮਿਲਦਾ ਹੈ ?
ਉੱਤਰ-
ਸਾਬਣ ਹੇਠ ਲਿਖੀਆਂ ਕਿਸਮਾਂ ਵਿਚ ਮਿਲਦਾ ਹੈ

  • ਸਾਬਣ ਦੀ ਚਾਕੀ-ਸਾਬਣ ਚਾਕੀ ਦੇ ਰੂਪ ਵਿਚ ਆਮ ਮਿਲ ਜਾਂਦਾ ਹੈ । ਚਾਕੀ ਨੂੰ ਗਿੱਲੇ ਕੱਪੜੇ ਤੇ ਰਗੜ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਾਬਣ ਦਾ ਪਾਊਡਰ-ਇਹ ਸਾਬਣ ਅੜੇ ਸੋਡੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਹੈ । ਇਸ ਨੂੰ ਗਰਮ ਪਾਣੀ ਵਿਚ ਘੋਲ ਕੇ ਕੱਪੜੇ ਧੋਣ ਲਈ ਵਰਤਿਆ ਜਾਂਦਾ ਹੈ । ਇਸ ਵਿਚ ਸਫੈਦ ਸੂਤੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ !
  • ਸਾਬਣ ਦਾ ਚੂਰਾ-ਇਹ ਬੰਦ ਪੈਕਟਾਂ ਵਿਚ ਮਿਲਦਾ ਹੈ । ਇਸ ਨੂੰ ਪਾਣੀ ਵਿਚ ਉਬਾਲਿਆ ਜਾਂਦਾ ਹੈ ਤੇ ਸੂਤੀ ਕੱਪੜਿਆਂ ਨੂੰ ਕੁਝ ਸਮੇਂ ਲਈ ਇਸ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਧੋਤਾ ਜਾਂਦਾ ਹੈ। ਰੋਗੀਆਂ ਦੇ ਕੱਪੜਿਆਂ ਨੂੰ ਵੀ ਕੀਟਾਣੂ ਰਹਿਤ ਕਰਨ ਲਈ ਸਾਬਣ ਦੇ ਉਬਲਦੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਾਬਣ ਦੀ ਲੇਸ-ਇਕ ਹਿੱਸਾ ਸਾਬਣ ਦਾ ਚੂਰਾ ਲੈ ਕੇ ਪੰਜ ਹਿੱਸੇ ਪਾਣੀ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਲੇਸ ਜਿਹੀ ਤਿਆਰ ਨਾ ਹੋ ਜਾਵੇ । ਇਸ ਨੂੰ ਠੰਡਾ ਹੋਣ ਤੇ ਬੋਤਲਾਂ ਵਿਚ ਪਾ ਕੇ ਰੱਖ ਲਉ ਤੇ ਲੋੜ ਪੈਣ ਤੇ ਪਾਣੀ ਪਾ ਕੇ ਕੱਪੜੇ ਧੋਣ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 10.
ਚੰਗੇ ਸਾਬਣ ਦੀ ਕੀ ਪਹਿਚਾਣ ਹੈ ?
ਉੱਤਰ-

  1. ਸਾਬਣ ਹਲਕੇ ਪੀਲੇ ਰੰਗ ਦਾ ਹੋਣਾ ਚਾਹੀਦਾ ਹੈ। ਗੁੜੇ ਰੰਗ ਦੇ ਸਾਬਣ ਵਿਚ ਕਈ ਮਿਲਾਵਟਾਂ ਹੋ ਸਕਦੀਆਂ ਹਨ ।
  2. ਸਾਬਣ ਹੱਥ ਲਗਾਉਣ ਤੇ ਥੋੜਾ ਸਖ਼ਤ ਹੋਣਾ ਚਾਹੀਦਾ ਹੈ। ਜ਼ਿਆਦਾ ਨਰਮ ਸਾਬਣ ਵਿਚ ਜ਼ਰੂਰਤ ਨਾਲੋਂ ਜ਼ਿਆਦਾ ਪਾਣੀ ਹੋ ਸਕਦਾ ਹੈ ਜਿਹੜਾ ਸਿਰਫ਼ ਭਾਰ ਵਧਾਉਣ ਲਈ ਹੀ ਹੁੰਦਾ ਹੈ ।
  3. ਹੱਥ ਲਗਾਉਣ ਤੇ ਸਾਬਣ ਜ਼ਿਆਦਾ ਸਖ਼ਤ ਅਤੇ ਸੁੱਕਾ ਨਹੀਂ ਹੋਣਾ ਚਾਹੀਦਾ | ਕੁਝ ਘਟੀਆ ਕਿਸਮ ਦੇ ਸਾਬਣਾਂ ਵਿਚ ਭਾਰ ਵਧਾਉਣ ਵਾਲੇ ਪਾਊਡਰ ਪਾਏ ਹੁੰਦੇ ਹਨ ਜਿਹੜੇ ਕੱਪੜੇ ਧੋਣ ਵਿਚ ਸਹਾਇਕ ਨਹੀਂ ਹੁੰਦੇ ।
  4. ਚੰਗਾ ਸਾਬਣ ਸਟੋਰ ਕਰਨ ਤੇ, ਪਹਿਲਾਂ ਦੀ ਤਰ੍ਹਾਂ ਹੀ ਰਹਿੰਦਾ ਹੈ, ਜਦ ਕਿ ਘਟੀਆ ਕਿਸਮ ਦੇ ਸਾਬਣ ਉੱਪਰ ਸਟੋਰ ਕਰਨ ਤੇ ਸਫ਼ੈਦ ਪਾਉਡਰ ਜਿਹਾ ਬਣ ਜਾਂਦਾ ਹੈ । ਇਹਨਾਂ ਵਿਚ ਜ਼ਰੂਰਤ ਤੋਂ ਜ਼ਿਆਦਾ ਖਾਰ ਹੁੰਦੀ ਹੈ ਜਿਹੜੀ ਕਿ ਕੱਪੜੇ ਨੂੰ ਖ਼ਰਾਬ ਵੀ ਕਰ ਸਕਦੀ ਹੈ ।
  5. ਚੰਗਾ ਸਾਬਣ ਜ਼ਬਾਨ ਤੇ ਲਗਾਉਣ ਤੇ ਠੀਕ ਸੁਆਦ ਦਿੰਦਾ ਹੈ, ਜਦ ਕਿ ਮਿਲਾਵਟ ਵਾਲਾ ਸਾਬਣ ਜ਼ਬਾਨ ਤੇ ਲਗਾਉਣ ਤੇ ਤਿੱਖਾ ਅਤੇ ਕੌੜਾ ਸੁਆਦ ਦਿੰਦਾ ਹੈ ।

ਪ੍ਰਸ਼ਨ 11.
ਸਾਬਣ ਰਹਿਤ ਕੁਦਰਤੀ, ਸਫ਼ਾਈਕਾਰੀ ਪਦਾਰਥ ਕਿਹੜੇ ਹਨ ?
ਉੱਤਰ-
ਸਾਬਣ ਰਹਿਤ ਕੁਦਰਤੀ, ਸਫ਼ਾਈਕਾਰੀ ਪਦਾਰਥ ਹਨ ਰੀਠੇ ਅਤੇ ਸ਼ਿੱਕਾਕਾਈ। ਇਹਨਾਂ ਦੀਆਂ ਫਲੀਆਂ ਨੂੰ ਸੁਕਾ ਕੇ ਸਟੋਰ ਕਰ ਲਿਆ ਜਾਂਦਾ ਹੈ ।

  • ਰੀਠਾ-ਰੀਠਿਆਂ ਦੀ ਬਾਹਰੀ ਛਿੱਲ ਦੇ ਰਸ ਵਿਚ ਕੱਪੜੇ ਸਾਫ਼ ਕਰਨ ਦੀ ਸ਼ਕਤੀ ਹੁੰਦੀ ਹੈ। ਰੀਠਿਆਂ ਦੀ ਛਿੱਲ ਉਤਾਰ ਕੇ ਪੀਸ ਲਓ ਅਤੇ 250 ਗਰਾਮ ਛਿੱਲ ਨੂੰ ਕੁਝ ਘੰਟੇ ਲਈ 1 ਕਿਲੋ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਇਹਨਾਂ ਨੂੰ ਉਬਾਲੋ ਤੇ ਠੰਡਾ ਕਰਕੇ ਛਾਣ ਕੇ ਬੋਤਲਾਂ ਵਿਚ ਭਰ ਕੇ ਰੱਖਿਆ ਜਾ ਸਕਦਾ ਹੈ । ਇਸ ਦੀ ਵਰਤੋਂ ਨਾਲ ਊਨੀ, ਰੇਸ਼ਮੀ ਕੱਪੜੇ ਹੀ ਨਹੀਂ ਸਗੋਂ ਸੋਨੇ, ਚਾਂਦੀ ਦੇ ਗਹਿਣੇ ਵੀ ਸਾਫ਼ ਕੀਤੇ ਜਾ ਸਕਦੇ ਹਨ ।
  • ਸ਼ਿੱਕਾਕਾਈ-ਇਸ ਦਾ ਵੀ ਰੀਠਿਆਂ ਦੀ ਤਰਾਂ ਘੋਲ ਬਣਾ ਲਿਆ ਜਾਂਦਾ ਹੈ । ਇਸ ਨਾਲ ਕੱਪੜੇ ਨਿਖਰਦੇ ਹੀ ਨਹੀਂ ਸਗੋਂ ਉਹਨਾਂ ਵਿਚ ਚਮਕ ਵੀ ਆ ਜਾਂਦੀ ਹੈ. । ਇਸ ਨਾਲ ਸਿਰ ਵੀ ਧੋਇਆ ਜਾ ਸਕਦਾ ਹੈ ।

ਪ੍ਰਸ਼ਨ 12.
ਸਾਬਣ ਰਹਿਤ ਰਸਾਇਣਿਕ ਸਫ਼ਾਈਕਾਰੀ ਪਦਾਰਥਾਂ ਤੋਂ ਤੁਸੀਂ ਕੀ ਸਮਝਦੇ ਹੋ ? ਇਨ੍ਹਾਂ ਦੇ ਕੀ ਲਾਭ ਹਨ ?
ਉੱਤਰ-
ਸਾਬਣ ਕੁਦਰਤੀ ਤੇਲ ਜਾਂ ਚਰਬੀ ਤੋਂ ਬਣਦੇ ਹਨ ਜਦਕਿ ਰਸਾਇਣਿਕ ਸਫ਼ਾਈਕਾਰੀ ਸੋਧਕ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ । ਇਹ ਚਾਕੀ, ਪਾਊਡਰ ਅਤੇ ਤਰਲ ਦੇ ਰੂਪ ਵਿਚ ਉਪਲੱਬਧ ਹੋ ਸਕਦੇ ਹਨ ।

ਲਾਭ-

  1. ਇਹਨਾਂ ਦੀ ਵਰਤੋਂ ਹਰ ਤਰ੍ਹਾਂ ਦੇ ਸੂਤੀ, ਰੇਸ਼ਮੀ, ਊਨੀ ਅਤੇ ਬਣਾਉਟੀ ਰੇਸ਼ਿਆਂ ਲਈ ਕੀਤੀ ਜਾ ਸਕਦੀ ਹੈ ।
  2. ਇਹਨਾਂ ਦੀ ਵਰਤੋਂ ਗਰਮ, ਠੰਡੇ, ਹਲਕੇ ਜਾਂ ਭਾਰੇ ਸਭ ਤਰ੍ਹਾਂ ਦੇ ਪਾਣੀ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 13.
ਸਾਬਣ ਅਤੇ ਹੋਰ ਸਾਬਣ ਰਹਿਤ ਸਫ਼ਾਈਕਾਰੀ ਪਦਾਰਥਾਂ ਤੋਂ ਇਲਾਵਾ ਕੱਪੜਿਆਂ ਦੀ ਧੁਆਈ ਲਈ ਕਿਹੜੇ ਸਹਾਇਕ ਸਫ਼ਾਈਕਾਰੀ ਪਦਾਰਥ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਸਹਾਇਕ ਸਫ਼ਾਈਕਾਰੀ ਪਦਾਰਥ ਹੇਠ ਲਿਖੇ ਹਨ

  • ਕੱਪੜੇ ਧੋਣ ਵਾਲਾ ਸੋਡਾ-ਇਸ ਨੂੰ ਸਫ਼ੈਦ ਸੂਤੀ ਕੱਪੜਿਆਂ ਨੂੰ ਧੋਣ ਲਈ ਵਰਤਿਆ ਜਾਂਦਾ ਹੈ । ਪਰ ਰੰਗਦਾਰ ਸੂਤੀ ਕੱਪੜਿਆਂ ਦਾ ਰੰਗ ਹਲਕਾ ਪੈ ਜਾਂਦਾ ਹੈ ਅਤੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ । ਇਹ ਰਵੇਦਾਰ ਹੁੰਦਾ ਹੈ ਅਤੇ ਉਬਲਦੇ ਪਾਣੀ ਵਿਚ ਇਕਦਮ ਘੁਲ ਜਾਂਦਾ ਹੈ । ਇਸ ਨਾਲ ਸਫਾਈ ਦੀ ਪ੍ਰਕਿਰਿਆ ਵਿਚ ਵਾਧਾ ਹੁੰਦਾ ਹੈ । ਇਸ ਦੀ ਵਰਤੋਂ ਖਾਰੇ ਪਾਣੀ ਨੂੰ ਹਲਕਾ ਕਰਨ ਲਈ, ਧਿਆਈ ਸਾਫ਼ ਕਰਨ ਅਤੇ ਦਾਗ ਉਤਾਰਨ ਲਈ ਕੀਤੀ ਜਾਂਦੀ ਹੈ ।
  • ਬੋਰੈਕਸ (ਸੁਹਾਗਾ-ਇਸ ਦੀ ਵਰਤੋਂ ਸਫ਼ੈਦ ਸੂਤੀ ਕੱਪੜਿਆਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਅਤੇ ਚਾਹ, ਕਾਫ਼ੀ, ਫਲ, ਸਬਜ਼ੀਆਂ ਆਦਿ ਦੇ ਦਾਗ ਉਤਾਰਨ ਲਈ ਕੀਤੀ ਜਾਂਦੀ ਹੈ ।ਇਸ ਦੇ ਹਲਕੇ ਘੋਲ ਵਿਚ ਮੈਲੇ ਕੱਪੜੇ ਭਿਉਂ ਕੇ ਰੱਖਣ ਤੇ ਉਹਨਾਂ ਦੀ ਮੈਲ ਉਗਲ ਆਉਂਦੀ ਹੈ । ਇਸ ਨਾਲ ਕੱਪੜਿਆਂ ਵਿਚ ਅਕੜਾਅ ਵੀ ਲਿਆਂਦਾ ਜਾਂਦਾ ਹੈ ।
  • ਅਮੋਨੀਆ-ਇਸ ਦੀ ਵਰਤੋਂ ਰੇਸ਼ਮੀ ਅਤੇ ਊਨੀ ਕੱਪੜਿਆਂ ਤੋਂ ਥੰਧਿਆਈ ਦੇ ਦਾਗ ਦੂਰ ਕਰਨ ਲਈ ਕੀਤੀ ਜਾਂਦੀ ਹੈ ।
  • ਐਸਟਿਕ ਐਸਿਡ-ਰੇਸ਼ਮੀ ਕੱਪੜੇ ਨੂੰ ਇਸ ਦੇ ਘੋਲ ਵਿਚ ਹੰਘਾਲਣ ਨਾਲ ਇਹਨਾਂ ਵਿਚ ਚਮਕ ਆ ਜਾਂਦੀ ਹੈ । ਇਸ ਦੀ ਵਰਤੋਂ ਕੱਪੜਿਆਂ ਤੋਂ ਵਾਧੂ ਨੀਲ ਦਾ ਅਸਰ ਘਟ ਕਰਨ ਲਈ ਵੀ ਕੀਤੀ ਜਾਂਦੀ ਹੈ । ਰੇਸ਼ਮੀ, ਉਨੀ, ਕੱਪੜੇ ਦੀ ਰੰਗਾਈ ਵੇਲੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
  • ਔਗਜੈਲਿਕ ਐਸਿਡ-ਇਸ ਦੀ ਵਰਤੋਂ ਘਾਹ ਦੀਆਂ ਬਣੀਆਂ ਚਟਾਈਆਂ, ਟੋਕਰੀਆਂ ਅਤੇ ਟੋਪੀਆਂ ਆਦਿ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ ।
    ਸਿਆਹੀ, ਜੰਗ, ਦਵਾਈ, ਆਦਿ ਦੇ ਦਾਗ ਉਤਾਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

ਪ੍ਰਸ਼ਨ 14.
ਕੱਪੜਿਆਂ ਤੋਂ ਦਾਗਾਂ ਦੇ ਰੰਗ ਕਾਟ ਕਰਨ ਲਈ ਕੀ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਤੋਂ ਦਾਗਾਂ ਦਾ ਰੰਗ ਕਾਟ ਕਰਨ ਲਈ ਬਲੀਦਾਂ ਦਾ ਇਸਤੇਮਾਲ ਹੁੰਦਾ ਹੈ, ਇਹ ਦੋ ਤਰ੍ਹਾਂ ਦੇ ਹੁੰਦੇ ਹਨ ।

  • ਆਕਸੀਡਾਈਜਿੰਗ ਬਲੀਚ-ਜਦੋਂ ਇਹਨਾਂ ਦੀ ਵਰਤੋਂ ਧੱਬੇ ਤੇ ਕੀਤੀ ਜਾਂਦੀ ਹੈ ਇਸ ਵਿਚਲੀ ਆਕਸੀਜਨ ਧੱਬੇ ਨਾਲ ਕਿਰਿਆ ਕਰਕੇ ਇਸ ਨੂੰ ਰੰਗ ਰਹਿਤ ਕਰ ਦਿੰਦੀ ਹੈ ਤੇ ਦਾਗ ਉਤਰ ਜਾਂਦਾ ਹੈ । ਕੁਦਰਤੀ ਧੁੱਪ, ਹਵਾ ਤੇ ਸਿੱਲ਼, ਪੋਟਾਸ਼ੀਅਮ ਪਰਮੈਂਗਨੇਟ, ਹਾਈਡਰੋਜਨ ਪਰਆਕਸਾਈਡ, ਸੋਡੀਅਮ ਪਰਬੋਰੇਟ, ਹਾਈਪੋਕਲੋਰਾਈਡ ਆਦਿ ਅਜਿਹੇ ਰੰਗ ਕਾਟ ਹਨ ।
  • ਰਿਡਯੂਸਿੰਗ ਬਲੀਚ-ਜਦੋਂ ਇਹਨਾਂ ਦੀ ਵਰਤੋਂ ਧੱਬੇ ਤੇ ਕੀਤੀ ਜਾਂਦੀ ਹੈ ਤਾਂ ਇਹ ਧੱਬੇ ਵਿਚੋਂ ਆਕਸੀਜਨ ਕੱਢ ਕੇ ਇਸ ਨੂੰ ਰੰਗ ਰਹਿਤ ਕਰ ਦਿੰਦੇ ਹਨ। ਸੋਡੀਅਮ ਬਾਈਸਲਫਾਈਟ, ਸੋਡੀਅਮ ਹਾਈਡਰੋਸਲਫਾਈਟ ਅਜਿਹੇ ਹੀ ਰੰਗ ਕਾਟ ਹਨ। ਊਨੀ ਅਤੇ ਰੇਸ਼ਮੀ ਕੱਪੜਿਆਂ ਤੇ ਇਹਨਾਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਪਰ ਤੇਜ਼ ਰੰਗ ਕਾਟ ਨਾਲ ਕੱਪੜੇ ਖ਼ਰਾਬ ਵੀ ਹੋ ਜਾਂਦੇ ਹਨ ।

ਪ੍ਰਸ਼ਨ 15.
ਕੱਪੜਿਆਂ ਨੂੰ ਨੀਲ ਕਿਉਂ ਦਿੱਤਾ ਜਾਂਦਾ ਹੈ ?
ਉੱਤਰ-
ਸਫ਼ੈਦ ਸੂਤੀ ਅਤੇ ਲਿਨਨ ਦੇ ਕੱਪੜਿਆਂ ਤੇ ਬਾਰ-ਬਾਰ ਧੋਣ ਨਾਲ ਪਿਲੱਤਣ ਜਿਹੀ ਆ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਕੱਪੜਿਆਂ ਨੂੰ ਨੀਲ ਦਿੱਤਾ ਜਾਂਦਾ ਹੈ ਤੇ ਕੱਪੜੇ ਦੀ ਸਫ਼ੈਦੀ ਬਣੀ ਰਹਿੰਦੀ ਹੈ ।

ਪ੍ਰਸ਼ਨ 16.
ਨੀਲ ਦੀਆਂ ਮੁੱਖ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-
ਨੀਲ ਮੁੱਖ ਤੌਰ ਤੇ ਦੋ ਤਰ੍ਹਾਂ ਦਾ ਹੁੰਦਾ ਹੈ –

  1. ਪਾਣੀ ਵਿਚ ਅਘੁਲਣਸ਼ੀਲ ਨੀਲ-ਇੰਡੀਗੋ, ਅਲਟਰਾਮੈਰੀਨ ਅਤੇ ਪ੍ਰਸ਼ੀਅਨ ਨੀਲ ਅਜਿਹੇ ਨੀਲ ਹਨ ।
    ਇਸ ਦੇ ਕਣ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ, ਇਸ ਲਈ ਕੱਪੜਿਆਂ ਨੂੰ ਦੇਣ ਤੋਂ ਪਹਿਲਾਂ ਨਾਲ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਹਿਲਾਉਣਾ ਪੈਂਦਾ ਹੈ ।
  2. ਪਾਣੀ ਵਿਚ ਘੁਲਣਸ਼ੀਲ ਨੀਲ-ਇਹਨਾਂ ਨੂੰ ਪਾਣੀ ਵਿਚ ਥੋੜ੍ਹੀ ਮਾਤਰਾ ਵਿਚ ਘੋਲਣਾ ਪੈਂਦਾ ਹੈ ਤੇ ਇਸ ਨਾਲ ਕੱਪੜੇ ਤੇ ਥੋੜਾ ਨੀਲਾ ਰੰਗ ਆ ਜਾਂਦਾ ਹੈ । ਇਸ ਤਰ੍ਹਾਂ ਕੱਪੜੇ ਦੀ ਪਿਲੱਤਣ ਦੂਰ ਹੋ ਜਾਂਦੀ ਹੈ । ਐਨੀਲਿਨ ਨਾਲ ਅਜਿਹਾ ਨੀਲ ਹੈ ।

ਪ੍ਰਸ਼ਨ 17.
ਨੀਲ ਦੇਣ ਸਮੇਂ ਧਿਆਨ ਰੱਖਣ ਯੋਗ ਗੱਲਾਂ ਕਿਹੜੀਆਂ ਹਨ ?
ਉੱਤਰ-

  1. ਨੀਲ ਸਫੈਦ ਕੱਪੜਿਆਂ ਨੂੰ ਦੇਣ ਚਾਹੀਦਾ ਹੈ ਰੰਗਦਾਰ ਕੱਪੜਿਆਂ ਨੂੰ ਨਹੀਂ !
  2. ਜੇ ਨੀਲ ਪਾਣੀ ਵਿਚ ਅਘੁਲਣਸ਼ੀਲ ਹੋਵੇ ਤਾਂ ਪਾਣੀ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਕੱਪੜਿਆਂ ਤੇ ਨੀਲ ਦੇ ਡੱਬ ਜਿਹੇ ਪੈ ਜਾਣਗੇ ।
  3. ਨੀਲ ਦੇ ਡੱਬ ਦੂਰ ਕਰਨ ਲਈ ਕੱਪੜੇ ਨੂੰ ਸਿਰਕੇ ਵਾਲੇ ਪਾਣੀ ਵਿਚ ਹੰਘਾਲ ਲੈਣਾ ਚਾਹੀਦਾ ਹੈ ।
  4. ਨੀਲ ਦਿੱਤੇ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਤੇ ਉਹਨਾਂ ਵਿਚ ਹੋਰ ਵੀ ਸਫੈਦੀ ਆ ਜਾਂਦੀ ਹੈ ।

ਪ੍ਰਸ਼ਨ 18.
ਨੀਲ ਦੇਣ ਸਮੇਂ ਡੱਬ ਕਿਉਂ ਪੈ ਜਾਂਦੇ ਹਨ ? ਜੇ ਡੱਬ ਪੈ ਜਾਣ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਘੁਲਣਸ਼ੀਲ ਨੀਲ ਦੇ ਕਣ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ ਅਤੇ ਇਸ ਤਰ੍ਹਾਂ ਕੱਪੜਿਆਂ ਨੂੰ ਨੀਲ ਦੇਣ ਨਾਲ ਕੱਪੜਿਆਂ ਤੇ ਕਈ ਵਾਰ ਨੀਲ ਦੇ ਡੱਬ ਪੈ ਜਾਂਦੇ ਹਨ । ਜਦੋਂ ਨੀਲ ਦੇ ਡੱਬ ਪੈ ਜਾਣ, ਤਾਂ ਕੱਪੜੇ ਨੂੰ ਸਿਰਕੇ ਦੇ ਘੋਲ ਵਿਚ ਹੰਘਾਲ ਲੈਣਾ ਚਾਹੀਦਾ ਹੈ ।

ਪ੍ਰਸ਼ਨ 19.
ਕੱਪੜਿਆਂ ਵਿਚ ਅਕੜਾਅ ਲਿਆਉਣ ਲਈ ਕਿਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਵਿਚ ਅਕੜਾਅ ਲਿਆਉਣ ਲਈ ਹੇਠ ਲਿਖੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ

  • ਮੈਦਾ ਜਾਂ ਅਰਾਰੋਟ-ਇਸ ਨੂੰ ਪਾਣੀ ਵਿਚ ਘੋਲ ਕੇ ਗਰਮ ਕੀਤਾ ਜਾਂਦਾ ਹੈ ।
  • ਚੌਲਾਂ ਦਾ ਪਾਣੀ-ਚੌਲਾਂ ਨੂੰ ਪਾਣੀ ਵਿਚ ਉਬਾਲਣ ਤੋਂ ਬਾਅਦ ਬਚੇ ਪਾਣੀ ਜਿਸ ਨੂੰ ਪਿਛ ਕਹਿੰਦੇ ਹਨ, ਦੀ ਵਰਤੋਂ ਵੀ ਕੱਪੜੇ ਅਕੜਾਉਣ ਲਈ ਕੀਤੀ ਜਾਂਦੀ ਹੈ ।
  • ਆਲੂ-ਆਲੂਆਂ ਨੂੰ ਕਟ ਕੇ ਪੀਸ ਲਿਆ ਜਾਂਦਾ ਹੈ ਤੇ ਪਾਣੀ ਵਿਚ ਗਰਮ ਕਰਕੇ ਕੱਪੜਿਆਂ ਨੂੰ ਅਕੜਾਉਣ ਲਈ ਵਰਤਿਆ ਜਾਂਦਾ ਹੈ ।
  • ਗੂੰਦ-ਬੂੰਦ ਨੂੰ ਪੀਸ ਕੇ ਗਰਮ ਪਾਣੀ ਵਿਚ ਘੋਲ ਲਿਆ ਜਾਂਦਾ ਹੈ ਤੇ ਘੋਲ ਨੂੰ ਪਤਲੇ ਕੱਪੜੇ ਵਿਚ ਪੁਣ ਲਿਆ ਜਾਂਦਾ ਹੈ । ਇਸ ਦੀ ਵਰਤੋਂ ਰੇਸ਼ਮੀ ਕੱਪੜਿਆਂ, ਲੇਸਾਂ ਅਤੇ ਵੈਲ ਦੇ ਕੱਪੜਿਆਂ ਨੂੰ ਅਕੜਾਉਣ ਲਈ ਕੀਤੀ ਜਾਂਦੀ ਹੈ ।
  • ਬੋਰੈਕਸ (ਸੁਹਾਗਾ)-ਅੱਧੇ ਲਿਟਰ ਪਾਣੀ ਵਿਚ ਦੋ ਵੱਡੇ ਚਮਚ ਸੁਹਾਗਾ ਘੋਲ ਕੇ ਲੇਸਾਂ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 20.
ਕੱਪੜਿਆਂ ਦੀ ਧੁਆਈ ਲਈ ਕਿਹੜੇ-ਕਿਹੜੇ ਪਦਾਰਥ ਇਸਤੇਮਾਲ ਕੀਤੇ ਜਾ ਸਕਦੇ ਹਨ ?
ਉੱਤਰ-
ਦੋਖੋਂ ਪ੍ਰਸ਼ਨ ਨੰਬਰ 9, 11, 12, 13.

ਪ੍ਰਸ਼ਨ 21.
ਕਿਸ ਕਿਸਮ ਦੇ ਕੱਪੜਿਆਂ ਨੂੰ ਸਫ਼ੈਦ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਕਿਉਂ ? ਕੱਪੜਿਆਂ ਵਿਚ ਅਕੜਾਅ ਕਿਹੜੇ ਪਦਾਰਥਾਂ ਦੁਆਰਾ ਲਿਆਂਦਾ ਜਾ ਸਕਦਾ ਹੈ?
ਉੱਤਰ-
ਸਫ਼ੈਦ ਸੂਤੀ ਅਤੇ ਲਿਨਨ ਦੇ ਕੱਪੜਿਆਂ ਨੂੰ ਬਾਰ-ਬਾਰ ਧੋਣ ਤੇ ਇਹਨਾਂ ਤੇ ਪਿਲੱਤਣ ਜਿਹੀ ਆ ਜਾਂਦੀ ਹੈ । ਇਹਨਾਂ ਦਾ ਇਹ ਪੀਲਾਪਨ ਦੂਰ ਕਰਨ ਲਈ ਇਹਨਾਂ ਨੂੰ ਨੀਲ ਦੇਣਾ ਪੈਂਦਾ ਹੈ ! ਨੋਟ-ਇਸ ਤੋਂ ਅੱਗੇ ਪ੍ਰਸ਼ਨ ਨੰਬਰ 19 ਦਾ ਉੱਤਰ ਲਿਖੋ ।

Home Science Guide for Class 9 PSEB ਸਫ਼ਾਈਕਾਰੀ ਅਤੇ ਹੋਰ ਪਦਾਰਥ Important Questions and Answers

ਪ੍ਰਸ਼ਨ 1.
ਸਾਬਣ ਬਣਾਉਣ ਦੀ ਗਰਮ ਵਿਧੀ ਬਾਰੇ ਦੱਸੋ ।
ਉੱਤਰ-

  • ਤੇਲ ਨੂੰ ਗਰਮ ਕਰਕੇ ਹੌਲੀ-ਹੌਲੀ ਇਸ ਵਿਚ ਕਾਸਟਿਕ ਸੋਡਾ ਪਾਇਆ ਜਾਂਦਾ ਹੈ । ਇਸ ਮਿਸ਼ਣ ਨੂੰ ਗਰਮ ਕੀਤਾ ਜਾਂਦਾ ਹੈ ।
  • ਇਸ ਤਰ੍ਹਾਂ ਚਰਬੀ ਅਮਲ ਅਤੇ ਗਲਿਸਰੀਨ ਵਿਚ ਬਦਲ ਜਾਂਦੀ ਹੈ । ਫਿਰ ਇਸ ਵਿਚ ਲੂਣ ਪਾਇਆ ਜਾਂਦਾ ਹੈ,
  • ਇਸ ਨਾਲ ਸਾਬਣ ਉੱਪਰ ਆ ਜਾਂਦਾ ਹੈ ਅਤੇ ਗਲਿਸਰੀਨ, ਵਾਧੂ ਖਾਰ ਅਤੇ ਲੂਣ ਹੇਠਾਂ ਚਲੇ ਜਾਂਦੇ ਹਨ |
  • ਸਾਬਣ ਵਿਚ ਖ਼ੁਸ਼ਬੂ ਅਤੇ ਰੰਗ ਠੰਡਾ ਹੋਣ ਤੇ ਮਿਲਾਏ ਜਾਂਦੇ ਹਨ ਅਤੇ ਚਾਕੀਆਂ ਕੱਟ ਲਈਆਂ ਜਾਂਦੀਆਂ ਹਨ ।

ਪ੍ਰਸ਼ਨ 2.
ਕੱਪੜਿਆਂ ਨੂੰ ਨੀਲ ਕਿਵੇਂ ਦਿੱਤਾ ਜਾਂਦਾ ਹੈ ?
ਉੱਤਰ-
ਨੀਲ ਦੇਣ ਸਮੇਂ ਕੱਪੜੇ ਨੂੰ ਧੋ ਕੇ ਸਾਫ਼ ਪਾਣੀ ਵਿਚੋਂ ਕੱਢ ਲੈਣਾ ਚਾਹੀਦਾ ਹੈ । ਨੀਲ ਨੂੰ ਕਿਸੇ ਪਤਲੇ ਕੱਪੜੇ ਵਿਚ ਪੋਟਲੀ ਬਣਾ ਕੇ ਪਾਣੀ ਵਿਚ ਹੰਘਾਲਣਾ ਚਾਹੀਦਾ ਹੈ । ਕੱਪੜੇ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਅਤੇ ਖਿਲਾਰ ਕੇ ਨੀਲ ਵਾਲੇ ਪਾਣੀ ਵਿਚ ਪਾਉ ਅਤੇ ਬਾਅਦ ਵਿਚ ਕੱਪੜੇ ਨੂੰ ਧੁੱਪ ਵਿਚ ਸੁਕਾਉ।

ਪ੍ਰਸ਼ਨ 3.
ਕੱਪੜਿਆਂ ਦੀ ਸਫ਼ਾਈ ਕਰਨ ਲਈ ਕਿਹੜੇ-ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਾਮ ਦੱਸੋ ?
ਉੱਤਰ-
ਕੱਪੜਿਆਂ ਦੀ ਸਫ਼ਾਈ ਕਰਨ ਲਈ ਹੇਠ ਲਿਖੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸਾਬਣ, ਰੀਠੇ, ਸ਼ਿੱਕਾਕਾਈ, ਰਸਾਇਣਿਕ ਸਾਬਣ ਰਹਿਤ ਸਫਾਈਕਾਰੀ ਪਦਾਰਥ (ਜਿਵੇਂ ਨਿਰਮਾ, ਰਿਨ, ਸਾਪੋਲ ਆਦਿ), ਕੱਪੜੇ ਧੋਣ ਵਾਲਾ ਸੋਡਾ, ਅਮੋਨੀਆ, ਬੋਰੈਕਸ, ਐਸਟਿਕ ਐਸਿਡ, ਔਗਜੈਲਿਕ ਐਸਿਡ, ਬਲੀਚ, ਨੀਲ, ਰਾਨੀਪਾਲ ਆਦਿ ।

  • ਇਸ ਵਿਚ ਮਿਹਨਤ ਜ਼ਿਆਦਾ ਨਹੀਂ ਲੱਗਦੀ ।
  • ਸਾਬਣ ਵੀ ਜਲਦੀ ਬਣ ਜਾਂਦਾ ਹੈ ।
  • ਇਹ ਇਕ ਸਸਤਾ ਢੰਗ ਹੈ ।

ਵਸਤੂਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ਸਾਬਣ ਵਸਾ ਅਤੇ ………….. ਦੇ ਮਿਸ਼ਰਣ ਨਾਲ ਬਣਦਾ ਹੈ ।
ਉੱਤਰ-
ਖਾਰ,

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

2. ………….. ਦੇ ਬਾਹਰੀ ਛਿਲਕੇ ਦੇ ਰਸ ਵਿਚ ਕੱਪੜਿਆਂ ਨੂੰ ਸਾਫ਼ ਕਰਨ ਦੀ ਸ਼ਕਤੀ ਹੁੰਦੀ ਹੈ ।
ਉੱਤਰ-
ਰੀਠਿਆਂ,

3. ਵਧੀਆ ਸਾਬਣ ਜੀਭ ਤੇ ਲਗਾਉਣ ਤੇ ………….. ਸਵਾਦ ਦਿੰਦਾ ਹੈ ।
ਉੱਤਰ-
ਠੀਕ,

4. ਸੋਡੀਅਮ ਹਾਈਪੋਕਲੋਰਾਈਟ ਨੂੰ ………….. ਪਾਣੀ ਕਹਿੰਦੇ ਹਨ ।
ਉੱਤਰ-
ਜੈਵਲੇ,

5. ਸੋਡੀਅਮ ਪਰਬੋਰੇਟ ………….. ਕਾਟ ਪਦਾਰਥ ਹੈ ।
ਉੱਤਰ-
ਆਕਸੀਡਾਇਜਿੰਗ ॥

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਇਕ ਰਿਤੁਉਸਿੰਗ ਕਾਟ ਪਦਾਰਥ ਦਾ ਨਾਂ ਲਿਖੋ ।
ਉੱਤਰ-
ਸੋਡੀਅਮ ਬਾਈਸਲਫਾਈਟ ।

ਪ੍ਰਸ਼ਨ 2.
ਪਾਣੀ ਵਿਚ ਅਘੁਲਣਸ਼ੀਲ ਨੀਲ ਦਾ ਨਾਂ ਲਿਖੋ ।
ਉੱਤਰ-
ਇੰਡੀਗੋ ।

ਪ੍ਰਸ਼ਨ 3.
ਗੂੰਦ ਦੀ ਵਰਤੋਂ ਨਾਲ ਕਿਸ ਕੱਪੜੇ ਵਿਚ ਕੜਾਪਣ ਲਿਆਂਦਾ ਜਾ ਸਕਦਾ ਹੈ ?
ਉੱਤਰ-
ਵਾਇਲ ਦੇ ਕੱਪੜੇ ।

ਪ੍ਰਸ਼ਨ 4.
ਰਸਾਇਣਿਕ ਸਾਬਣ ਰਹਿਤ ਸਫ਼ਾਈਕਾਰੀ ਪਦਾਰਥਾਂ ਵਿਚੋਂ ਕੋਈ ਇਕ ਨਾਂ ਦੱਸੋ ।
ਉੱਤਰ-
ਸ਼ਿਕਾਕਾਈ ।

ਠੀਕ/ਗਲਤ ਦੱਸੋ

1. ਸਾਬਣ ਬਣਾਉਣ ਦੀਆਂ ਦੋ ਵਿਧੀਆਂ ਹਨ-ਗਰਮ ਅਤੇ ਠੰਡੀ ।
ਉੱਤਰ-
ਠੀਕ,

2. ਹਾਈਡਰੋਜਨ ਪਰਆਕਸਾਈਡ ਰਿਡਯੂਸਿੰਗ ਬਲੀਚ ਹੈ ।
ਉੱਤਰ –
ਗਲਤ,

3. ਸਾਬਣ ਬਣਾਉਣ ਲਈ ਚਰਬੀ ਅਤੇ ਖਾਰ ਜ਼ਰੂਰੀ ਪਦਾਰਥ ਹਨ ।
ਉੱਤਰ –
ਠੀਕ,

4. ਕੱਪੜਿਆਂ ਵਿੱਚ ਅਕੜਾਅ ਲਿਆਉਣ ਵਾਲੇ ਪਦਾਰਥ ਹਨ-ਮੈਦਾ ਜਾਂ ਅਰਾਰੋਟ, ਚੌਲਾਂ ਦਾ ਪਾਣੀ ਆਦਿ ।
ਉੱਤਰ –
ਠੀਕ,

5. ਸਫ਼ੈਦ ਕੱਪੜਿਆਂ ਨੂੰ ਧੋਣ ਤੋਂ ਬਾਅਦ ਨੀਲ ਦਿੱਤਾ ਜਾਂਦਾ ਹੈ ।
ਉੱਤਰ
ਠੀਕ ।

ਬਹੁ-ਵਿਕਲਪੀ ਪ੍ਰਸ਼ਨ

1. ਸਾਬਣ ਰਹਿਤ ਕੁਦਰਤੀ, ਸਫਾਈਕਾਰੀ ਪਦਾਰਥ ਹਨ –
(A) ਰੀਠਾ ।
(B) ਸ਼ਿਕਾਕਾਈ
(C) ਦੋਵੇਂ ਠੀਕ
(D) ਦੋਵੇਂ ਗਲਤ ।
ਉੱਤਰ-
(C) ਦੋਵੇਂ ਠੀਕ

2. ਪਾਣੀ ਵਿਚ ਘੁਲਣਸ਼ੀਲ ਨੀਲ ਨਹੀਂ ਹੈ –
(A) ਇੰਡੀਗੋ
(B) ਅਲਟਰਾਮੈਰੀਨ
(C) ਪ੍ਰਸ਼ੀਅਨ ਨੀਲ,
(D) ਸਾਰੇ ।
ਉੱਤਰ-
(D) ਸਾਰੇ ।

3. ਕੱਪੜਿਆਂ ਵਿੱਚ ਅਕੜਾਅ ਲਿਆਉਣ ਵਾਲੇ ਪਦਾਰਥ ਹਨ –
(A) ਚੌਲਾਂ ਦਾ ਪਾਣੀ ।
(B) ਗੂੰਦ
(C) ਮੈਦਾ
(D) ਸਾਰੇ ॥
ਉੱਤਰ-
(D) ਸਾਰੇ ॥

4. ਪਾਣੀ ਵਿਚ ਘੁਲਣਸ਼ੀਲ ਨੀਲ ਹੈ –
(A) ਐਨੀਲਿਨ
(B) ਇੰਡੀਗੋ
(C) ਅਲਟਰਾਮੈਰੀਨ
(D) ਪ੍ਰਸ਼ੀਅਨ ਨੀਲ ॥
ਉੱਤਰ-
(A) ਐਨੀਲਿਨ |

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

ਸਫ਼ਾਈਕਾਰੀ ਅਤੇ ਹੋਰ ਪਦਾਰਥ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਸਾਬਣ ਚਰਬੀ ਅਤੇ ਖਾਰ ਦੇ ਮਿਸ਼ਰਨ ਹਨ ।
  • ਸਾਬਣ ਦੋ ਵਿਧੀਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ । ਠੰਡੀ ਵਿਧੀ ਅਤੇ ਗਰਮ ਵਿਧੀ ।
  • ਸਾਬਣ ਕਈ ਤਰ੍ਹਾਂ ਮਿਲਦੇ ਹਨ-ਸਾਬਣ ਦੀ ਚਾਕੀ, ਸਾਬਣ ਦਾ ਚੂਰਾ, ਸਾਬਣ ਦਾ ਪਾਊਡਰ, ਸਾਬਣ ਦੀ ਲੇਸ।
  • ਸਾਬਣ ਰਹਿਤ ਸਫਾਈਕਾਰੀ ਪਦਾਰਥ ਹਨ-ਰੀਠੇ, ਸ਼ਿੱਕਾਕਾਈ ਰਸਾਇਣਿਕ ਸਾਬਣ ਰਹਿਤ ਸਫਾਈਕਾਰੀ ਪਦਾਰਥ।
  • ਸਹਾਇਕ ਸਫਾਈਕਾਰੀ ਪਦਾਰਥ ਹਨ-ਕੱਪੜੇ ਧੋਣ ਵਾਲਾ ਸੋਡਾ, ਅਮੋਨੀਆ, ਬੋਰੈਕਸ, ਐਸਟਿਕ ਐਸਿਡ, ਔਗਜੈਲਿਕ ਐਸਿਡ |
  • ਰੰਗ ਕਾਟ ਦੋ ਤਰ੍ਹਾਂ ਦੇ ਹੁੰਦੇ ਹਨ-ਆਕਸੀਡਾਈਜਿੰਗ ਬਲੀਚ ਅਤੇ ਰਿਡਯੂਸਿੰਗ ਬਲੀਚ।
  • ਨੀਲ, ਟੀਨੋਪਾਲ ਆਦਿ ਦੀ ਵਰਤੋਂ ਕੱਪੜਿਆਂ ਨੂੰ ਸਫੈਦ ਰੱਖਣ ਲਈ ਕੀਤੀ ਜਾਂਦੀ ਹੈ ।
  • ਨੀਲ ਦੋ ਤਰ੍ਹਾਂ ਦੇ ਹੁੰਦੇ ਹਨ-ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥ |
  • ਕੱਪੜਿਆਂ ਨੂੰ ਅਕੜਾਅ ਲਿਆਉਣ ਵਾਲੇ ਪਦਾਰਥ ਹਨ-ਮੈਦਾ ਜਾਂ ਅਰਾਰੋਟ, ਚੌਲਾਂ ਦਾ ਪਾਣੀ, ਆਲੂ, ਗੂੰਦ, ਬੋਰੈਕਸ।