PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Punjab State Board PSEB 9th Class Social Science Book Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Textbook Exercise Questions and Answers.

PSEB Solutions for Class 9 Social Science Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Social Science Guide for Class 9 PSEB ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ-

ਪ੍ਰਸ਼ਨ 1.
ਪੁਰਾਣੇ ਜਲੋਢ ਨਾਲ ਨਿਰਮਿਤ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਾਂਗਰ ।

ਪ੍ਰਸ਼ਨ 2.
ਖਾਡਰ (ਖਾਦਰ ਜਾਂ ਬੇਟ ਤੋਂ ਕੀ ਭਾਵ ਹੈ ?
ਉੱਤਰ-
ਖ਼ਾਡਰ ਜਾਂ ਬੇਟ ਨਵੀਂ ਜਲੋਢ ਮਿੱਟੀ ਦੇ ਮੈਦਾਨ ਹਨ । ਇਹ ਮਿੱਟੀ ਨਦੀਆਂ ਦੇ ਕਿਨਾਰਿਆਂ ‘ਤੇ ਹੇਠਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ ।

ਪ੍ਰਸ਼ਨ 3.
ਪੰਜਾਬ ਦੇ ਮੈਦਾਨਾਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾਂਦਾ ਹੈ

  1. ਚੋ ਵਾਲੇ ਮੈਦਾਨ,
  2. ਹੜ੍ਹ ਦੇ ਮੈਦਾਨ,
  3. ਨੈਲੀ,
  4. ਜਲੋਢ ਦੇ ਮੈਦਾਨ,
  5. ਜਲੋਦ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲੇ !

ਪ੍ਰਸ਼ਨ 4.
ਪੰਜਾਬ ਵਿੱਚ ਰੇਤਲੇ ਟਿੱਬੇ ਕਿਹੜੇ ਪਾਸੇ ਹਨ ?
ਉੱਤਰ-
ਰੇਤਲੇ ਟਿੱਲੇ ਪੰਜਾਬ ਦੇ ਦੱਖਣ-ਪੱਛਮ ਵਿੱਚ ਰਾਜਸਥਾਨ ਦੀ ਸੀਮਾ ਦੇ ਨਾਲ-ਨਾਲ ਪਾਏ ਜਾਂਦੇ ਹਨ ।

ਪ੍ਰਸ਼ਨ 5.
ਚੰਗਰ ਕਿਸਨੂੰ ਕਹਿੰਦੇ ਹਨ ?
ਉੱਤਰ-
ਆਨੰਦਪੁਰ ਸਾਹਿਬ ਦੇ ਨੇੜੇ ਕੰਢੀ ਖੇਤਰ ਨੂੰ ਚੰਗਰ ਕਿਹਾ ਜਾਂਦਾ ਹੈ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 6.
ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ ਹੈ –
1. ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ । ()
2. ਕੰਡੀ ਖੇਤਰ ਰੂਪਨਗਰ ਅਤੇ ਪਟਿਆਲਾ ਦੇ ਦੱਖਣੀ ਇਲਾਕਿਆਂ ਵਿੱਚ ਹਨ । ()
3. ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਤੇ ਬਿਆਸ ਦਰਿਆ ਵਿਚਾਲੇ ਹੈ । ()
4. ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਦੇ ਜਲੋਢੀ ਮੈਦਾਨ ਨੈਲੀ ਕਹਾਉਂਦੇ ਹਨ । ()
ਉੱਤਰ-
1. ਸਹੀ,
2. ਗ਼ਲਤ,
3. ਸਹੀ,
4. ਸਹੀ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ-

ਪ੍ਰਸ਼ਨ 1.
ਕੰਡੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਤੇ ਦੱਸੋ ਕਿ ਇਹ ਕਿਹੜੇ ਜ਼ਿਲ੍ਹਿਆਂ ਵਿੱਚ ਪੈਂਦਾ ਹੈ ?
ਉੱਤਰ-
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੇ ਪੱਛਮ ਅਤੇ ਰੂਪਨਗਰ ਰੋਪੜ ਜ਼ਿਲ੍ਹੇ ਦੀ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵਿੱਚ ਸਥਿਤ ਮੈਦਾਨੀ ਦੇਸ਼ ਨੂੰ ਸਥਾਨਿਕ ਭਾਸ਼ਾ ਵਿੱਚ ਕੰਢੀ ਖੇਤਰ ਕਿਹਾ ਜਾਂਦਾ ਹੈ । ਇਹ ਖੇਤਰ ਪੰਜਾਬ ਦੇ 5 ਲੱਖ ਹੈਕਟੇਅਰ ਭੂ-ਭਾਗ ਵਿੱਚ ਫੈਲਿਆ ਹੋਇਆ ਹੈ, ਜੋ ਪੰਜਾਬ ਦੇ ਕੁੱਲ ਖੇਤਰਫਲ ਦਾ 10% ਹਿੱਸਾ ਹੈ ।
ਇਸ ਖੇਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ –

  • ਇਸ ਖੇਤਰ ਦੀ ਮਿੱਟੀ ਮੁਸਾਮਦਾਰ (Porons) ਹੈ ।
  • ਇਸ ਵਿਚ ਬਹੁਤ ਸਾਰੇ ਚੋ ਮਿਲਦੇ ਹਨ ।
  • ਇੱਥੇ ਜਲ ਸਤਰ ਕਾਫ਼ੀ ਗਹਿਰਾ ਹੈ ।

ਪ੍ਰਸ਼ਨ 2.
ਮੌਸਮੀ ਚੋਅ ਕੀ ਹੁੰਦੇ ਹਨ ? ਉਦਾਹਰਣਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਚੋ ਇਕ ਪ੍ਰਕਾਰ ਦੇ ਬਰਸਾਤੀ ਨਾਲੇ ਹਨ । ਇਹ ਚੋਅ ਨਾਲੇ ਵਰਖਾ ਦੇ ਮੌਸਮ ਵਿੱਚ ਭਰ ਕੇ ਵਹਿਣ ਲੱਗਦੇ ਹਨ । ਖੁਸ਼ਕ ਮੌਸਮ ਵਿੱਚ ਇਨ੍ਹਾਂ ਵਿੱਚ ਪਾਣੀ ਸੁੱਕ ਜਾਂਦਾ ਹੈ । ਇਸ ਤਰ੍ਹਾਂ ਦੇ ਨਾਲਿਆਂ ਨੂੰ ਮੌਸਮੀ ਚੋਅ ਕਹਿੰਦੇ ਹਨ । ਰੋਪੜ ਸ਼ਿਵਾਲਿਕ ਵਿੱਚ ਰੂਪ ਨਗਰ (ਰੋਪੜ) ਦੇ ਸ਼ਿਵਾਲਿਕ ਦੇਸ਼ ਵਿੱਚ ਬਹੁਤ ਜ਼ਿਆਦਾ ਮੌਸਮੀ ਨਾਲੇ ਪਾਏ ਜਾਂਦੇ ਹਨ । ਇੱਥੇ ਇਨ੍ਹਾਂ ਨੂੰ ਰਾਓ ਅਤੇ ਘਾਰ (Rao Ghare) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਪੰਜਾਬ ਦੇ ਜਲੌਢੀ ਮੈਦਾਨਾਂ ਦੀ ਉਤਪੱਤੀ ਬਾਰੇ ਨੋਟ ਲਿਖੋ ।
ਉੱਤਰ-
ਪੰਜਾਬ ਦਾ 70% ਭੂ-ਭਾਗ ਜਲੌਢੀ ਮੈਦਾਨਾਂ ਨਾਲ ਘਿਰਿਆ ਹੋਇਆ ਹੈ । ਇਹ ਮੈਦਾਨ ਭਾਰਤ ਦੇ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ । ਇਨ੍ਹਾਂ ਦੀ ਉਤਪੱਤੀ ਹਿਮਾਲਿਆ ਖੇਤਰ ਤੋਂ ਨਦੀਆਂ ਦੁਆਰਾ ਵਹਿ ਕੇ ਲਿਆਈ ਗਈ ਮਿੱਟੀ ਦੇ ਜਮਾਂ ਦੇ ਕਾਰਨ ਹੋਈ ਹੈ । ਇਨ੍ਹਾਂ ਨਦੀਆਂ ਵਿੱਚ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਸਤਲੁਜ, ਰਾਵੀ, ਬਿਆਸ ਦਾ ਮਹੱਤਵਪੂਰਨ ਯੋਗਦਾਨ ਹੈ | ਸਮੁੰਦਰ ਤਲ ਤੋਂ ਇਨ੍ਹਾਂ ਮੈਦਾਨਾਂ ਦੀ ਉੱਚਾਈ 2000 ਮੀਟਰ ਤੋਂ 300 ਮੀਟਰ ਤੱਕ ਹੈ ।

ਪ੍ਰਸ਼ਨ 4.
ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ‘ਤੇ ਇੱਕ ਨੋਟ ਲਿਖੋ ।
ਉੱਤਰ-
ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਦੀ ਪਹਾੜੀ ਸ਼੍ਰੇਣੀ ਦਾ ਵਿਸਤਾਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈ । ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ । ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ । ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਵਹਾਓ ਦੇ ਕਾਰਨ ਕਿਨਾਰਿਆਂ ਤੋਂ ਕੱਟ ਗਈਆਂ ਹਨ ਜਿਸ ਨਾਲ ਇਹ ਕਾਫ਼ੀ ਤਿੱਖੀਆਂ ਹੋ ਗਈਆਂ ਹਨ । ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

PSEB 9th Class Social Science Guide ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦਾ ਜ਼ਿਆਦਾਤਰ ਭੂ-ਭਾਗ ਕਿਸ ਤਰ੍ਹਾਂ ਦਾ ਹੈ ?
(ਉ) ਪਹਾੜੀ
(ਅ) ਮੈਦਾਨੀ
(ਈ ਪਠਾਰੀ
(ਸ) ਮਾਰੂਥਲੀ ।
ਉੱਤਰ-
(ਅ) ਮੈਦਾਨੀ

ਪ੍ਰਸ਼ਨ 2.
ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੀ ਉਤਪੱਤੀ ਕਿਹੜੇ ਦੋ ਭੂ-ਭਾਗਾਂ ਦੇ ਟਕਰਾਉਣ ਦਾ ਨਤੀਜਾ ਸੀ ?
(ਉ) ਗੌਡਵਾਨਾ ਲੈਂਡ ਅਤੇ ਡਾਬਰ ਮੈਦਾਨ
(ਅ) ਅੰਗਾਰਾ ਲੈਂਡ ਅਤੇ ਸ਼ਿਵਾਲਿਕ ਮੈਦਾਨ
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ
(ਸ) ਅੰਗਾਰਾਲੈਂਡ ਅਤੇ ਯਰੇਸ਼ੀਆ ਪਲੇਟ ।
ਉੱਤਰ-
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ|

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 3.
ਬਾਰੀ ਦੋਆਬ ਦਾ ਇੱਕ ਹੋਰ ਨਾਂ ਕਿਹੜਾ ਹੈ ?
(ੳ) ਮਾਲਵਾ
(ਅ) ਚਜ .
(ਬ) ਨੈਲੀ
(ਸ) ਮਾਂਝਾ ।
ਉੱਤਰ-
(ਸ) ਮਾਂਝਾ ।

ਪ੍ਰਸ਼ਨ 4.
ਪੰਜਾਬ ਦਾ ਤਰਾਈ ਪ੍ਰਦੇਸ਼ ਚੋਆਂ ਦੇ ਨਾਲ ਘਿਰਿਆ ਪ੍ਰਦੇਸ਼ ਕੀ ਕਹਾਉਂਦਾ ਹੈ ?
(ੳ) ਕੰਡੀ
(ਅ) ਬਾਰੀ ਦੋਆਬ
( ਬੇਟ
(ਸ) ਬੇਲਾ !
ਉੱਤਰ-
(ੳ) ਕੰਡੀ

ਪ੍ਰਸ਼ਨ 5.
ਘੱਗਰ ਦੇ ਜਲੌਢ ਮੈਦਾਨਾਂ ਦਾ ਇੱਕ ਨਾਂ ਹੈ-
(ਉ) ਚੋਅ
(ਅ) ਨੈਲੀ
(ਈ) ਟੈਥੀਜ਼
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਨੈਲੀ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਪੰਜਾਬ ਦੇ ………… ਵਿੱਚ ਰੇਤ ਦੇ ਟਿੱਲੇ ਮਿਲਦੇ ਹਨ ।
ਉੱਤਰ-
ਦੱਖਣੀ-ਪੱਛਮੀ,

ਪ੍ਰਸ਼ਨ 2.
ਕੰਡੀ ਖੇਤਰ ਪੰਜਾਬ ਦੇ ਕੁੱਲ ਖੇਤਰਫਲ ਦਾ ………… ਪ੍ਰਤੀਸ਼ਤ ਭਾਗ ਹੈ ।
ਉੱਤਰ-
10,

ਪ੍ਰਸ਼ਨ 3.
ਸਿਰਸਾ ਨਦੀ ਦੇ ਨੇੜੇ ਕੰਡੀ ਖੇਤਰ ਨੂੰ ………… ਕਿਹਾ ਜਾਂਦਾ ਹੈ ।
ਉੱਤਰ-
ਘਾੜ,

ਪ੍ਰਸ਼ਨ 4.
ਪੰਜਾਬ ਦੇ 70% ਭੂ-ਭਾਗ …………. ਮੈਦਾਨ ਹਨ ।
ਉੱਤਰ-
ਚਲੋ,

ਪ੍ਰਸ਼ਨ 5.
ਪੰਜਾਬ ਦੇ ਮੈਦਾਨ ………. ਅਤੇ …………. ਦੇ ਮੈਦਾਨਾਂ ਦਾ ਭਾਗ ਹਨ ।
ਉੱਤਰ-
ਗੰਗਾ, ਸਿੰਧ ।

III. ਸਹੀ ਮਿਲਾਨ ਕਰੋ –

1. ਬਾਰੀ ਦੋਆਬ (i) ਹੁਸ਼ਿਆਰਪੁਰ ਸ਼ਿਵਾਲਿਕ
2. ਹੜ੍ਹ ਦੇ ਮੈਦਾਨ (ii) ਰੋਪੜ ਸ਼ਿਵਾਲਿਕ
3. ਸਤਲੁਜ-ਘੱਗਰ (iii) ਬੇਟ
4. ਬਿਆਸ-ਸਤਲੁਜ (iv) ਮਾਝਾ |

ਉੱਤਰ-

1. ਬਾਰੀ ਦੋਆਬ ਮਾਝਾ,
2. ਹੜ੍ਹ ਦੇ ਮੈਦਾਨ ਬੇਟ,
3. ਸਤਲੁਜ ਘੱਗਰ-ਰੋਪੜ ਸ਼ਿਵਾਲਿਕ,
4. ਆਸਸਤਲੁਜ ਹੁਸ਼ਿਆਰਪੁਰ ਸ਼ਿਵਾਲਿਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਿਵਾਲਿਕ ਦੀਆਂ ਪਹਾੜੀਆਂ ਪੰਜਾਬ ਦੇ ਕਿਹੜੇ ਪਾਸੇ ਸਥਿਤ ਹਨ ?
ਉੱਤਰ-
ਪੂਰਬ ਅਤੇ ਉੱਤਰ-ਪੂਰਬ ਵਿੱਚ ।

ਪ੍ਰਸ਼ਨ 2.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਕਿਹੜੇ ਰਾਜ ਦੀਆਂ ਸੀਮਾਵਾਂ ਨੂੰ ਛੂੰਹਦੀਆਂ ਹਨ ?
ਉੱਤਰ-
ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 3.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਔਸਤ ਉੱਚਾਈ ਕਿੰਨੀ ਹੈ ?
ਉੱਤਰ-
600 ਮੀਟਰ ਤੋਂ 1500 ਮੀਟਰ ਤਕ ।

ਪ੍ਰਸ਼ਨ 4.
ਪਠਾਨਕੋਟ ਜ਼ਿਲ੍ਹੇ ਦਾ ਕਿਹੜਾ ਬਲਾਕ ਪੂਰੀ ਤਰ੍ਹਾਂ ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਸਥਿਤ ਹੈ ?
ਉੱਤਰ-
ਧਾਰ ਕਲਾਂ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 5.
ਹੁਸ਼ਿਆਰਪੁਰ ਸ਼ਿਵਾਲਿਕ ਦਾ ਸਭ ਤੋਂ ਉੱਚਾ ਬਲਾਕ/ਵਿਕਾਸ ਖੰਡ ਕਿਹੜਾ ਹੈ ?
ਉੱਤਰ-
ਤਲਵਾੜਾ (741 ਮੀਟਰ) ।

ਪ੍ਰਸ਼ਨ 6.
ਹੁਸ਼ਿਆਰਪੁਰ ਸ਼ਿਵਾਲਿਕ ਦੇ ਦੋ ਪ੍ਰਮੁੱਖ ਚੋਆਂ ਦੇ ਨਾਂ ਦੱਸੋ ।
ਉੱਤਰ-
ਕੋਟ-ਮੈਰਾਂ ਦੱਲੇ ਦੀ ਖੱਡ ।

ਪ੍ਰਸ਼ਨ 7.
ਕਿਹੜੀ ਨਦੀ ਦੇ ਕਾਰਨ ਰੋਪੜ ਸ਼ਿਵਾਲਿਕ ਸ਼੍ਰੇਣੀ ਦੀ ਨਿਰਤੰਰਤਾ ਟੁੱਟ ਜਾਂਦੀ ਹੈ ?
ਉੱਤਰ-
ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ।

ਪ੍ਰਸ਼ਨ 8.
ਕੰਢੀ ਖੇਤਰ ਦਾ ਨਿਰਮਾਣ ਕਿਹੜੀ ਭੂ-ਰਚਨਾਵਾਂ ਦੇ ਆਪਸ ਵਿੱਚ ਮਿਲਣ ਨਾਲ ਹੋਇਆ ਹੈ ?
ਉੱਤਰ-
ਜਲੋਢ ਪੰਖ ।

ਪ੍ਰਸ਼ਨ 9.
ਪੰਜਾਬ ਦੇ ਜਲੋਢ ਮੈਦਾਨ ਕਿਹੜੀਆਂ-ਕਿਹੜੀਆਂ ਭੂਗੋਲਿਕ ਇਕਾਈਆਂ ਵਿੱਚ ਵੰਡੇ ਹੋਏ ਹਨ ?
ਉੱਤਰ-
ਬਾਰੀ ਦੋਆਬ, ਬਿਸਤ ਦੋਆਬ, ਸਿਜ ਦੋਆਬ ।

ਪ੍ਰਸ਼ਨ 10.
ਨਦੀਆਂ ਨੂੰ ਰਸਤਾ ਬਦਲਣ ਦੇ ਢਾਏ (Dhaiya) ਕਿੱਥੇ ਦੇਖੇ ਜਾ ਸਕਦੇ ਹਨ ? (ਕੋਈ ਇੱਕ ਸਥਾਨ)
ਉੱਤਰ-
ਫਿਲੌਰ ।

ਪ੍ਰਸ਼ਨ 11.
ਪੰਜਾਬ ਦੇ ਜਲੋਢ ਮੈਦਾਨਾਂ ਵਿੱਚ ਨਦੀਆਂ ਤੋਂ ਦੂਰ ਉੱਚੇ ਖੇਤਰਾਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ ?
ਉੱਤਰ-
ਬਾਂਗਰ ।

ਪ੍ਰਸ਼ਨ 12.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਲਗਪਗ ਲੰਬਾਈ ਕਿੰਨੀ ਹੈ ?
ਉੱਤਰ-
280 ਕਿ.ਮੀ. ।

ਪ੍ਰਸ਼ਨ 13.
ਹੁਸ਼ਿਆਰਪੁਰ ਸ਼ਿਵਾਲਿਕ ਆਪਣੇ ਦੱਖਣੀ ਭਾਗ ਵਿੱਚ ਕੀ ਕਹਾਉਂਦਾ ਹੈ ?
ਉੱਤਰ-
ਕਟਾਰ ਦੀ ਧਾਰ ।

ਪ੍ਰਸ਼ਨ 14.
ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ-ਚੌੜਾਈ ਦੱਸੋ ।
ਉੱਤਰ-
ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤੱਕ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੇ ਧਰਾਤਲ ਵਿੱਚ ਭਿੰਨਤਾ ਪਾਈ ਜਾਂਦੀ ਹੈ । ਉਦਾਹਰਨ ਦਿਓ ।
ਉੱਤਰ-
ਪੰਜਾਬ ਦੀ ਧਰਾਤਲੀ ਨਕਸ਼ੇ ‘ਤੇ ਜ਼ਰਾ ਇਸ਼ਟੀ ਪਾਓ ਤਾਂ ਇਹ ਇੱਕ ਮੈਦਾਨੀ ਖੇਤਰ ਦਿਖਾਈ ਦਿੰਦਾ ਹੈ, ਪਰੰਤੂ ਭੂਗੋਲਿਕ ਦ੍ਰਿਸ਼ਟੀ ਅਤੇ ਭੂ-ਵਿਗਿਆਨਿਕ ਰਚਨਾ ਦੇ ਅਨੁਸਾਰ ਇਸ ਵਿੱਚ ਕਾਫ਼ੀ ਭਿੰਨਤਾ ਪਾਈ ਜਾਂਦੀ ਹੈ । | ਪੰਜਾਬ ਦੇ ਮੈਦਾਨ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚੋਂ ਹਨ । ਪੰਜਾਬ ਦੇ ਪੁਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ । ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ । ਰਾਜ ਵਿਚ ਜਗਾ-ਜਗਾਂ ਚੋਅ ਦਿਖਾਈ ਦਿੰਦੇ ਹਨ ।

ਪ੍ਰਸ਼ਨ 2.
ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੱਸੋ । ਇਸਦੇ ਤਿੰਨ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ । ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਤਿੰਨ ਭਾਗ ਹਨ –

  • ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ-ਇਹ ਪਹਾੜੀਆਂ ਰਾਵੀ ਅਤੇ ਬਿਆਸ ਨਦੀਆਂ ਤਕ ਫੈਲੀਆਂ ਹੋਈਆਂ ਹਨ।
  • ਹੁਸ਼ਿਆਰਪੁਰ ਸ਼ਿਵਾਲਿਕ-ਇਹ ਪਹਾੜੀਆਂ ਬਿਆਸ ਅਤੇ ਸਤਲੁਜ ਨਦੀਆਂ ਤੱਕ ਹਨ ।
  • ਰੋਪੜ ਸ਼ਿਵਾਲਿਕ-ਇਸਦਾ ਵਿਸਤਾਰ ਸਤਲੁਜ ਅਤੇ ਪਠਾਰ ਨਦੀ ਤਕ ਹੈ।

ਪ੍ਰਸ਼ਨ 3.
ਪੰਜਾਬ ਦੇ ਕੰਡੀ ਖੇਤਰ ਦਾ ਨਿਰਮਾਣ ਕਿੱਥੇ ਅਤੇ ਕਿਵੇਂ ਹੋਇਆ ਹੈ ?
ਉੱਤਰ-
ਕੰਡੀ ਖੇਤਰ ਦਾ ਨਿਰਮਾਣ ਸ਼ਿਵਾਲਿਕ ਦੇ ਤਰਾਈ ਖੇਤਰ ਵਿੱਚ ਬਣੇ ਗਿਰੀਪਦ ਮੈਦਾਨਾਂ (Foothill plains) ਵਿੱਚ ਹੋਇਆ ਹੈ । ਇਨ੍ਹਾਂ ਦੇ ਨਿਰਮਾਣ ਵਿੱਚ ਜਲੋਢ ਪੰਖਾਂ ਦਾ ਹੱਥ ਹੈ । ਇਹ ਭੂ-ਰਚਨਾਵਾਂ ਗਿਰੀਪਦ ਮੈਦਾਨਾਂ ਵਿੱਚ ਆਪਸ ਵਿੱਚ ਮਿਲਦੀਆਂ ਹਨ ਅਤੇ ਕੰਢੀ ਖੇਤਰ ਬਣਾਉਂਦੀਆਂ ਹਨ । ਇਸ ਪ੍ਰਦੇਸ਼ ਵਿੱਚ ਭੂਮੀਗਤ ਜਲ ਦਾ ਪੱਧਰ ਕਾਫ਼ੀ ਥੱਲੇ ਹੈ ।

ਪ੍ਰਸ਼ਨ 4.
ਹੁਸ਼ਿਆਰਪੁਰ ਸ਼ਿਵਾਲਿਕ ਨੂੰ ਦੱਖਣ ਵਿੱਚ ‘ਕਟਾਰ ਦੀ ਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹੁਸ਼ਿਆਰਪੁਰ ਸ਼ਿਵਾਲਿਕ ਦੀਆਂ ਢਲਾਨਾਂ ਨਾਲੀਦਾਰ ਅਪਰਦਨ ਦੇ ਕਾਰਨ ਬਹੁਤ ਜ਼ਿਆਦਾ ਕਟੀਆਂ-ਫਟੀਆਂ ਹਨ । ਇਸਦੇ ਇਲਾਵਾ ਇੱਥੇ ਵਹਿਣ ਵਾਲੇ ਚੋਆਂ ਨੇ ਵੀ ਇਨ੍ਹਾਂ ਪਹਾੜੀਆਂ ਨੂੰ ਕੋਈ ਸਥਾਨਾਂ ‘ਤੇ ਬੁਰੀ ਤਰ੍ਹਾਂ ਦੇ ਨਾਲ ਕੁੱਟ ਦਿੱਤਾ ਹੈ | ਕਟੀਆਂ-ਫਟੀਆਂ ਪਹਾੜੀਆਂ ਦੇ ਸਿਰੇ ਤਿੱਖੇ ਹੋਣ ਦੇ ਕਾਰਨ ਇਨ੍ਹਾਂ ਪਹਾੜੀਆਂ ਨੂੰ ਦੱਖਣ ਵਿੱਚ ‘ਕਟਾਰ ਦੀ ਧਰਾ’ ਕਹਿੰਦੇ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 5.
ਰੋਪੜ ਸ਼ਿਵਾਲਿਕ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ –

  • ਸ਼ਿਵਾਲਿਕ ਦੀ ਇਹ ਸ਼੍ਰੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ । ਇਸ ਦਾ ਵਿਸਤਾਰ ਰੂਪ ਨਗਰ । (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਉੱਤਰ-ਪੱਛਮ ‘ਤੇ ਦੱਖਣ-ਪੂਰਬ ਦੇ ਵੱਲ ਹੈ ।
  • ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ ।
  • ਇਸ ਸ਼੍ਰੇਣੀ ਦੀ ਲੰਬਾਈ 90 ਕਿਲੋ ਮੀਟਰ ਤੱਕ ਹੈ । ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ਟੁੱਟ ਜਾਂਦੀ ਹੈ ।
  • ਦੂਸਰੀਆਂ ਸ਼ਿਵਾਲਿਕ ਸ਼੍ਰੇਣੀਆਂ ਦੀ ਤਰ੍ਹਾਂ ਇਹ ਸ਼੍ਰੇਣੀ ਵੀ ਮੌਸਮੀ ਚੋਆਂ ਨਾਲ ਭਰੀਆਂ ਹੋਈਆਂ ਹਨ । ਇਨ੍ਹਾਂ ਨੂੰ ਰਾਓ (Rao) ਅਤੇ ਘਾਰ (Ghar) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਪੰਜਾਬ ਦੇ ਜਲੋਢ ਮੈਦਾਨਾਂ ਦਾ ਦੋਆਬਿਆਂ ਦੇ ਅਨੁਸਾਰ ਵਰਗੀਕਰਨ ਕਰਦੇ ਹੋਏ ਇੱਕ ਸੂਚੀ ਬਣਾਓ ।
ਉੱਤਰ-
ਪੰਜਾਬ ਦੇ ਜਲੋਢ ਮੈਦਾਨ –

ਬਾਰੀ ਦੋਆਬ
(ਬਿਆਸ-ਰਾਵੀ)
ਬਿਸਤ ਦੋਆਬ
(ਬਿਆਸ-ਸਤਲੁਜ)
ਸਿਜ-ਦੋਆਬ
(ਸਤਲੁਜ-ਜਮਨਾ)
ਰਾਵੀ-ਸੱਕੀ ਕਿਰਨ ਸਕੀ-ਕਿਰਨ-ਉਦਿਆਰ
ਹੁੰਦਿਆਰਾ-ਕਸੂਰ ਪੱਟੀ-ਬਿਆਸ
ਪੱਛਮੀ ਦੋਆਬ ਮੰਜਰੀ ਦੋਆਬ ਢੱਕ ਦੋਆਬ
ਬੇਟ/ਖਾਡਰ
ਕੋਟਕਪੂਰਾ ਪਠਾਰ ਨੈਲੀ ਹੜ੍ਹ ਦੇ ਮੈਦਾਨ
ਰੇਤਲੇ ਟਿੱਬੇ ।

ਪ੍ਰਸ਼ਨ 7.
ਸ਼ਿਵਾਲਿਕ ਪਹਾੜਾਂ (ਪਹਾੜੀਆਂ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਸ਼ਿਵਾਲਿਕ ਪਹਾੜੀਆਂ ਦੀ ਉਤਪੱਤੀ ਵੀ ਹਿਮਾਲਿਆ ਦੀ ਤਰ੍ਹਾਂ ਟੈਥੀਜ਼ ਸਾਗਰ ਤੋਂ ਹੋਈ । ਇਨ੍ਹਾਂ ਦਾ ਨਿਰਮਾਣ ਸਾਗਰ ਵਿੱਚ ਜਮਾਂ ਚਿੱਕੜ, ਚੀਨੀ ਮਿੱਟੀ, ਰੋੜੇ-ਪੱਥਰ ਆਦਿ ਦੇ ਉੱਚਾ ਉੱਠਣ ਦੇ ਨਾਲ ਹੋਇਆ । ਇੱਕ ਵਿਚਾਰ ਦੇ ਅਨੁਸਾਰ ਮਾਯੋਸੀਨ (Miocene) ਕਾਲ ਵਿੱਚ ਹਿਮਾਲਿਆ ਦੇ ਨਿਰਮਾਣ ਦੇ ਸਮੇਂ ਹਿਮਾਲਿਆ ਦੇ ਸਾਹਮਣੇ ਇੱਕ ਛਿਛਲਾ ਸਾਗਰ ਅਸਤਿੱਤਵ ਵਿੱਚ ਆਇਆ । ਲੱਖਾਂ ਸਾਲਾਂ ਤਕ ਇਸ ਵਿੱਚ ਗਾਰ ਜਮਾਂ ਹੁੰਦੀ ਰਹੀ । ਕੁੱਝ ਸਮੇਂ ਬਾਅਦ ਯੂਰੇਸ਼ੀਆ ਪਲੇਟ ਦੇ ਗੌਡਵਾਨਾ ਲੈਂਡ ਦੇ ਨਾਲ ਟਕਰਾਉਣ ਕਾਰਨ ਜਮਾਂ ਪਦਾਰਥਾਂ ਨੇ ਉੱਪਰ ਉੱਠ ਕੇ ਪਹਾੜਾਂ ਦਾ ਰੂਪ ਲੈ ਲਿਆ । ਇਹ ਪਹਾੜ ਸ਼ਿਵਾਲਿਕ ਪਹਾੜ ਕਹਾਉਂਦੇ ਹਨ ।

ਪ੍ਰਸ਼ਨ 8.
ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਕਿਹੜਾ ਹੈ ? ਇਸ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਹੈ । ਇਸ ਵਿੱਚ ਫ਼ਿਰੋਜ਼ਪੁਰ, ਫ਼ਰੀਦਕੋਟ ਦਾ ਉੱਤਰੀ ਭਾਗ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਪੱਛਮੀ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ), ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹੇ ਸ਼ਾਮਿਲ ਹਨ ।

ਪ੍ਰਸ਼ਨ 9.
ਪੰਜਾਬ ਦੇ ਕਿਸੇ ਦੋ ਦੋਆਬਿਆਂ ਦੇ ਨਾਂ ਦੱਸੋ ਅਤੇ ਉਨ੍ਹਾਂ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਬਾਰੇ ਵਿੱਚ ਦੱਸੋ ।
ਉੱਤਰ-
ਬਾਰੀ ਦੋਆਬ ਅਤੇ ਬਿਸਤ ਦੋਆਬ ਪੰਜਾਬ ਦੇ ਦੋ ਪ੍ਰਮੁੱਖ ਦੋਆਬ ਹਨ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਬਾਰੀ ਦੋਆਬ-ਪੰਜਾਬ ਵਿੱਚ ਰਾਵੀ ਅਤੇ ਸਤਲੁਜ ਨਦੀਆਂ ਦੇ ਵਿੱਚ ਦਾ ਖੇਤਰ ਬਾਰੀ ਦੋਆਬ ਕਹਾਉਂਦਾ ਹੈ । ਇਸ ਨੂੰ “ਮਾਝਾ ਖੇਤਰ’ ਵੀ ਕਿਹਾ ਜਾਂਦਾ ਹੈ । ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹੇ ਆਉਂਦੇ ਹਨ ।
  2. ਬਿਸਤ ਦੋਆਬ-ਬਿਆਸ ਅਤੇ ਸਤਲੁਜ ਨਦੀਆਂ ਦੇ ਵਿੱਚ ਦਾ ਖੇਤਰ ਹੈ । ਇਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਜ਼ਿਲ੍ਹੇ ਆਉਂਦੇ ਹਨ ।

ਪ੍ਰਸ਼ਨ 10.
ਪੰਜਾਬ ਦੇ ਜਲੋਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲਿਆਂ ‘ਤੇ ਨੋਟ ਲਿਖੋ ।
ਉੱਤਰ-
ਸਤਲੁਜ ਨਦੀ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਦੇ ਵੱਲ ਹੈ। ਇਸ ਖੇਤਰ ਵਿੱਚ ਹੜ੍ਹ ਦੇ ਦਿਨਾਂ ਵਿੱਚ ਪਾਣੀ ਦੇ ਵਹਿ ਜਾਣ ਦੇ ਨਾਲ ਰੇਤ ਦੇ ਟਿੱਲੇ ਬਣ ਗਏ ਹਨ | ਹੜਾਂ ਦੇ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ । ਹੁਣ ਇਨ੍ਹਾਂ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ ।

ਪ੍ਰਸ਼ਨ 11.
ਪੱਛਮੀ ਭਾਗ ਵਿੱਚ ਸਥਿਤ ਰੇਤਲੇ ਟਿੱਲਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੱਛਮ ਵਿੱਚ ਰਾਜਸਥਾਨ ਦੇ ਨਾਲ ਲੱਗਦੀ ਸੀਮਾ ‘ਤੇ ਥਾਂ-ਥਾਂ ‘ਤੇ ਰੇਤਲੇ ਟਿੱਲੇ ਦਿਖਾਈ ਦਿੰਦੇ ਹਨ । ਇਸ ਤਰ੍ਹਾਂ ਦੇ ਟਿੱਲੇ ਜ਼ਿਆਦਾਤਰ : ਬਠਿੰਡਾ, ਮਾਨਸਾ, ਫਾਜ਼ਿਲਕਾ, ਫ਼ਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਦੱਖਣੀ ਭਾਗਾਂ ਵਿੱਚ ਮਿਲਦੇ ਹਨ । ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ ਵਿੱਚ ਵੀ ਕੁੱਝ ਟਿੱਲੇ ਪਾਏ ਜਾਂਦੇ ਹਨ । ਇਨ੍ਹਾਂ ਟਿੱਲਿਆਂ ਦੀ ਢਲਾਨ ਟੇਢੀ-ਮੇਢੀ ਹੈ ।

ਇਸ ਖੇਤਰ ਦੀ ਜਲਵਾਯੂ ਅਰਧ-ਖ਼ੁਸ਼ਕ ਹੈ । ਹੁਣ ਪੰਜਾਬ ਵਿੱਚ ਰੇਤ ਦੇ ਟਿੱਲਿਆਂ ਨੂੰ ਸਮਤਲ ਕਰ ਕੇ ਖੇਤੀ ਕੀਤੀ ਜਾਣ ਲੱਗੀ ਹੈ । ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਸਿੰਚਾਈ ਦੀ ਸਹਾਇਤਾ ਦੇ ਨਾਲ ਖੇਤੀ ਨੂੰ ਉੱਨਤ ਕੀਤਾ ਹੈ | ਪਰਿਣਾਮ ਸਵਰੂਪ ਇਸ ਖੇਤਰ ਦੀ ਕੁਦਰਤੀ ਭੂਗੋਲਿਕ ਵਿਸ਼ੇਸ਼ਤਾ ਲਗਪਗ ਅਲੋਪ ਹੋ ਗਈ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਨੂੰ ਧਰਾਤਲ ਦੇ ਅਨੁਸਾਰ ਅਸੀਂ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡ ਸਕਦੇ ਹਾਂ ? ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੇ ਨਾਲ ਵਰਣਨ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਆਪਣੇ ਵਿਸ਼ਾਲ ਉਪਜਾਉ ਮੈਦਾਨਾਂ ਦੇ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ, ਪਰੰਤ ਇਹ ਸਿਰਫ਼ ਮੈਦਾਨੀ ਖੇਤਰ ਨਹੀਂ ਹੈ । ਇਸਦੇ ਧਰਾਤਲ ਵਿੱਚ ਕਾਫੀ ਭਿੰਨਤਾ ਪਾਈ ਜਾਂਦੀ ਹੈ । ਇਸਦੇ ਪੁਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ । ਪੰਜਾਬ ਦੇ ਦੱਖਣ-ਪੱਛਮ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ । ਪੰਜਾਬ ਦੇ ਧਰਤਾਲ ਨੂੰ ਅਸੀਂ ਹੇਠਾਂ ਲਿਖੇ ਖੇਤਰਾਂ ਵਿੱਚ ਵੰਡ ਸਕਦੇ ਹਾਂ –

  • ਸ਼ਿਵਾਲਿਕ ਦੀਆਂ ਪਹਾੜੀਆਂ ।
  • ਵਿਸ਼ਾਲ ਜਲੋਢੀ ਮੈਦਾਨ
  • ਜਲੌਢ ਮੈਦਾਨਾਂ ਦੇ ਮੱਧ (ਦੱਖਣ-ਪੱਛਮ ਦੇ) ਰੇਤਲੇ ਟਿੱਲੇ ।

PSEB 9th Class SST Solutions Geography Chapter 2(b) ਪੰਜਾਬ ਧਰਾਤਲ ਭੂ-ਆਕ੍ਰਿਤੀਆਂ 1

ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ । ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ । ਪਰਬਤ ਸ਼੍ਰੇਣੀ ਦੀ ਔਸਤ ਚੌੜਾਈ 5 ਤੋਂ 12 ਕਿਲੋਮੀਟਰ ਤੱਕ ਹੈ | ਸਮੁੰਦਰ ਤਲ ਤੋਂ ਇਸਦੀ ਔਸਤ ਉੱਚਾਈ 600 ਤੋਂ 1500 ਮੀਟਰ ਤੱਕ ਹੈ ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਭਾਗ-ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।

  • ਪਠਾਨਕੋਟ ਰਾਵੀ ਅਤੇ ਬਿਆਸ ਨਦੀਆਂ ਤਕ, ਗੁਰਦਾਸਪੁਰ-ਹੁਸ਼ਿਆਰਪੁਰ ਸ਼ਿਵਾਲਿਕ ।
  • ਬਿਆਸ ਅਤੇ ਸਤਲੁਜ ਨਦੀਆਂ ਤੱਕ ॥
  • ਸਤਲੁਜ ਅਤੇ ਘੱਗਰ ਤੱਕ ਰੋਪੜ ਸ਼ਿਵਾਲਿਕ ।

ਇਨ੍ਹਾਂ ਭਾਗਾਂ ਦਾ ਵਿਸਤਾਰ ਨਾਲ ਵਰਣਨ ਇਸ ਤਰ੍ਹਾਂ ਹੈ –
1. ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ (Gurdaspur-Pathankot Shivalik-ਇਹ ਪਹਾੜੀ ਸ਼੍ਰੇਣੀ ਦਾ ਵਿਸਤਾਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਵਿੱਚ ਹੈ । ਪਠਾਨਕੋਟ, ਜ਼ਿਲ੍ਹੇ ਦਾ ਧਾਰਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ । ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ । ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਬਹਾਓ ਦੇ ਕਾਰਨ, ਕਿਨਾਰਿਆਂ ਤੋਂ ਕੱਟ ਜਾਂਦੀਆਂ ਹਨ ਜਿਸਦੇ ਨਾਲ ਖਾਈਆਂ/ਖੱਡ (gullies) ਬਣ ਜਾਂਦੀਆਂ ਹਨ । ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ।

2. ਹੁਸ਼ਿਆਰਪੁਰ ਸ਼ਿਵਾਲਿਕ (Hoshiarpur Shiwalik-ਹੁਸ਼ਿਆਰਪੁਰ ਸ਼ਿਵਾਲਿਕ ਦਾ ਖੇਤਰ ਬਿਆਸ ਅਤੇ ਸਤਲੁਜ ਦੇ ਵਿਚਕਾਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਵਿੱਚ ਫੈਲਿਆ ਹੋਇਆ ਹੈ । ਇਸਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤਕ ਹੈ । ਇਸਦੇ ਉੱਤਰ ਵਿੱਚ ਪਹਾੜੀਆਂ ਜ਼ਿਆਦਾ ਚੌੜੀਆਂ ਹਨ, ਪਰੰਤੂ ਦੱਖਣ ਵਿੱਚ ਹੇਠਾਂ ਅਤੇ ਤੰਗ ਹੋ ਜਾਂਦੀਆਂ ਹਨ । ਸਭ ਤੋਂ ਉੱਚਾ ਬਲਾਕ ਤਲਵਾੜਾ ਹੈ ਅਤੇ ਉਸਦੀ ਉੱਚਾਈ 741 ਮੀਟਰ ਤਕ ਹੈ । ਸ਼ਿਵਾਲਿਕ ਦੀਆਂ ਇਹ ਢਲਾਨਾਂ ਨਾਲੀਦਾਰ ਅਪਰਦਨ (Gully Erosion) ਦੀਆਂ ਬੁਰੀ ਤਰ੍ਹਾਂ ਸ਼ਿਕਾਰ ਹਨ ਅਤੇ ਬਹੁਤ ਜ਼ਿਆਦਾ ਕੱਟੀਆਂ-ਫੱਟੀਆਂ ਹਨ । ਹਰ ਇੱਕ ਕਿਲੋਮੀਟਰ ਬਾਅਦ ਇਕ ਚੋਅ (Choe) ਜ਼ਿਆਦਾਤਰ ਆ ਜਾਂਦਾ ਹੈ । ਇਨ੍ਹਾਂ ਚੋਆਂ ਦੇ ਅਪਰਦਨ ਦੇ (Head-ward Erosion) ਦੇ ਕਾਰਨ ਇਹ ਪਹਾੜ ਕਈ ਸਥਾਨਾਂ ‘ਤੇ ਕੱਟੇ ਹੋਏ ਹਨ । ਹੁਸ਼ਿਆਰਪੁਰ ਦੇ ਦੱਖਣ ਵਿੱਚ ਇਨ੍ਹਾਂ ਨੂੰ ਕਟਾਰ ਦੀ ਧਾਰ ਵੀ ਕਿਹਾ ਜਾਂਦਾ ਹੈ । ਇਸ ਦਾ ਵਿੱਚ ਵਾਲਾ ਭਾਗ ਗੜਸ਼ੰਕਰ ਦੇ ਪੂਰਬ ਵਿੱਚ ਸਥਿਤ ਹੈ | ਕੋਟ, ਮੈਰਾਂ, ਡਲੇ ਦੀ ਖੱਡ ਇੱਥੋਂ ਦੇ ਪ੍ਰਮੁੱਖ ਚੋਅ ਹਨ ।

3. ਰੋਪੜ ਸ਼ਿਵਾਲਿਕ-ਸ਼ਿਵਾਲਿਕ ਦੀ ਇਹ ਸ਼ੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ । ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੇ ਵੱਲ ਫੈਲੀ ਹੋਈ ਹੈ । ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ । ਇਨ੍ਹਾਂ ਦੀ ਲੰਬਾਈ 90 ਕਿਲੋਮੀਟਰ ਤਕ ਹੈ । ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ਟੁੱਟ ਜਾਂਦੀ ਹੈ । ਹੋਰ ਸ਼ਿਵਾਲਿਕ ਸ਼੍ਰੇਣੀਆਂ ਦੀ ਤਰ੍ਹਾਂ ਇਹ ਸ਼੍ਰੇਣੀ ਵੀ ਮੌਸਮੀ ਨਾਲਿਆਂ ਦੇ ਨਾਲ ਭਰੀ ਹੋਈ ਹੈ । ਇੱਥੇ ਇਨ੍ਹਾਂ ਨਾਲਿਆਂ ਨੂੰ ਰਾਓ ਅਤੇ ਘਾਰ (Rao & Ghere) ਵੀ ਕਿਹਾ। ਜਾਂਦਾ ਹੈ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 2.
ਪੰਜਾਬ ਦੇ ਮੈਦਾਨ ਦੀ ਉਤਪੱਤੀ ਕਿਵੇਂ ਹੋਈ ? ਇਨ੍ਹਾਂ ਦੀ ਭੂਗੋਲਿਕ ਦ੍ਰਿਸ਼ਟੀ ਤੋਂ ਵੰਡ ਕਰੋ ।
ਉੱਤਰ-ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ । ਇਹ ਮੈਦਾਨ ਸਿੰਧ ਅਤੇ ਉਸਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਉਸ ਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਉਸਦੀਆਂ ਸਹਾਇਕ ਨਦੀਆਂ ਦੁਆਰਾ ਹਿਮਾਲਿਆ ਤੋਂ ਵਹਿ ਕੇ ਲਿਆਂਦੀ ਗਈ ਮਿੱਟੀ ਦੇ ਜਮਾਵ ਨਾਲ ਬਣੇ ਹਨ । ਮੈਦਾਨਾਂ ਦੀ ਸਮੁੰਦਰ ਤਲ ਤੋਂ ਔਸਤ ਉੱਚਾਈ 200 ਮੀ. ਤੋਂ 300 ਮੀ. ਤੱਕ ਹੈ । ਇਨ੍ਹਾਂ ਦਾ ਢਲਾਨ ਪੁਰਬ ਤੋਂ ਪੱਛਮ ਦੇ ਵੱਲ ਹੈ ।
ਭੂਗੋਲਿਕ ਵੰਡ-ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਮੈਦਾਨਾਂ ਨੂੰ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ –

  • ਚੋ (ਨਾਲਿਆਂ) ਵਾਲੇ ਖੇਤਰਾਂ ਦੇ ਮੈਦਾਨ
  • ਹੜ੍ਹ ਦੇ ਮੈਦਾਨ .
  • ਨੈਲੀ
  • ਜਲੌਢ ਦੇ ਮੈਦਾਨ
  • ਜਲੌਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ (ਬਾਲੂ ਦੇ ਟਿੱਲੇ ।
  1. ਚੋਅ ਨਾਲਿਆਂ ਵਾਲੇ ਖੇਤਰਾਂ ਦੇ ਮੈਦਾਨ-ਮੈਦਾਨ ਸ਼ਿਵਾਲਿਕ ਪਹਾੜੀਆਂ ਦੀ ਤਰਾਈ ਵਿੱਚ ਸਥਿਤ ਹਨ । ਇਹ ਦੇਸ਼ ਚੋਆਂ ਦੇ ਨਾਲ ਘਿਰਿਆ ਹੋਇਆ ਹੈ । ਵਰਖਾ ਦੇ ਮੌਸਮ ਵਿੱਚ ਇਨ੍ਹਾਂ ਚੌਆਂ ਵਿੱਚ ਜ਼ਿਆਦਾਤਰ ਹੜ੍ਹ ਆ ਜਾਂਦੇ ਹਨ । ਇਸਦੇ ਨਾਲ ਜਾਨ-ਮਾਲ ਦੀ ਬਹੁਤ ਹਾਨੀ ਹੁੰਦੀ ਹੈ । ਇਨ੍ਹਾਂ ਮੈਦਾਨਾਂ ਦੀ ਮਿੱਟੀ ਵਿੱਚ ਰੋੜੇ ਪਾਏ ਜਾਂਦੇ ਹਨ । ਇਸਦੇ ਹੇਠਾਂ ਪਾਣੀ ਦੀ ਸਤਹਿ ਕਾਫੀ ਹੇਠਾਂ ਹੈ ।
  2. ਹੜ ਦੇ ਮੈਦਾਨ-ਇਨ੍ਹਾਂ ਮੈਦਾਨਾਂ ਵਿੱਚ ਰਾਵੀ, ਬਿਆਸ ਅਤੇ ਸਤਲੁਜ ਦੇ ਹੜ ਵਾਲੇ ਮੈਦਾਨ ਸ਼ਾਮਿਲ ਹਨ । ਇਨ੍ਹਾਂ ਮੈਦਾਨਾਂ ਨੂੰ ਬੇਟ ਵੀ ਕਿਹਾ ਜਾਂਦਾ ਹੈ । ਪੰਜਾਬ ਵਿੱਚ ਫਿਲੌਰ, ਬੇਟ, ਆਨੰਦਪੁਰ ਬੇਟ ਅਤੇ ਨਕੋਦਰ ਬੇਟ ਇਸਦੇ ਪ੍ਰਮੁੱਖ ਉਦਾਹਰਨ ਹਨ ।
  3. ਨੈਲੀ-ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਨਦੀ ਨੇ ਜਲੌਢ ਦੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ । ਇਨ੍ਹਾਂ ਮੈਦਾਨਾਂ ਨੂੰ ਸਥਾਨਿਕ ਭਾਸ਼ਾ ਵਿੱਚ ਨੈਲੀ ਕਹਿੰਦੇ ਹਨ । ਘੁੜਾਸ, ਸਮਾਨਾ ਅਤੇ ਸਰਦੂਲਗੜ੍ਹ ਇਨ੍ਹਾਂ ਮੈਦਾਨਾਂ ਦੇ ਉਦਾਹਰਨ ਹਨ ।
  4. ਜਲੌਢ ਦੇ ਮੈਦਾਨ-ਬਾਰੀ ਅਤੇ ਬਿਸਤ ਦੋਆਬ ਦੇ ਦੇਸ਼ ਜਲੌਢੀ ਮਿੱਟੀ ਦੇ ਬਣੇ ਹਨ । ਇਨ੍ਹਾਂ ਮੈਦਾਨਾਂ ਵਿੱਚ ਖਾਡਰ | ਅਤੇ ਬਾਂਗਰ ਦੋਵਾਂ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ।
  5. ਜਲੌਢ ਮੈਦਾਨਾਂ ਦੇ ਵਿੱਚ ਸਥਿਤ ਬਾਲ ਟਿੱਲੇ-ਸਤਲੁਜ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਦੇ ਵੱਲ ਹੈ । ਹੜ ਦੇ ਦਿਨ ਵਿੱਚ ਇੱਥੇ ਪਾਣੀ ਦੇ ਵਹਿਣ ਨਾਲ ਰੇਤ ਦੇ ਟਿੱਲੇ ਬਣ ਜਾਂਦੇ ਹਨ | ਹੜ੍ਹਾਂ ਤੋਂ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ ।
    ਹੁਣ ਇਨ੍ਹਾਂ ਰੇਤਲੇ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ ।

Leave a Comment