PSEB 12th Class History Notes Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

This PSEB 12th Class History Notes Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ will help you in revision during exams.

PSEB 12th Class History Notes Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

→ ਪਹਿਲੇ ਐਂਗਲੋ-ਸਿੱਖ ਯੁੱਧ ਦੇ ਕਾਰਨ (Causes of the First Anglo-Sikh War) – ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਉਸ ਦੇ ਇਰਦ-ਗਿਰਦ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀਪੰਜਾਬ ਦੀ ਡਾਵਾਂਡੋਲ ਰਾਜਨੀਤਿਕ ਸਥਿਤੀ ਵੀ ਅੰਗਰੇਜ਼ਾਂ ਲਈ ਇੱਕ ਸੱਦੇ ਦਾ ਕੰਮ ਕਰ ਰਹੀ ਸੀ1843 ਈ. ਵਿੱਚ ਅੰਗਰੇਜ਼ਾਂ ਵੱਲੋਂ ਸਿੰਧ ’ਤੇ ਅਧਿਕਾਰ ਨਾਲ ਆਪਸੀ ਸੰਬੰਧਾਂ ਵਿੱਚ ਕੜਵਾਹਟ ਹੋਰ ਵੱਧ ਗਈ-ਅੰਗਰੇਜ਼ਾਂ ਨੇ ਜ਼ੋਰਦਾਰ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ-ਲੁਧਿਆਣਾ ਵਿੱਚ ਨਵੇਂ ਨਿਯੁਕਤ ਹੋਏ ਪੁਲੀਟੀਕਲ ਏਜੰਟ ਮੇਜਰ ਬਰਾਡਫੁਟ ਨੇ ਕਈ ਅਜਿਹੇ ਕੰਮ ਕੀਤੇ ਜਿਸ ਨਾਲ ਸਿੱਖ ਭੜਕ ਉੱਠੇ-ਲਾਹੌਰ ਦੇ ਨਵੇਂ ਵਜ਼ੀਰ ਲਾਲ ਸਿੰਘ ਨੇ ਵੀ ਸਿੱਖ ਸੈਨਾ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਸੀ ।

→ ਯੁੱਧ ਦੀਆਂ ਘਟਨਾਵਾਂ (Events of the War) – ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਹੋਏ ਪਹਿਲੇ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ-

(i) ਮੁਦਕੀ ਦੀ ਲੜਾਈ (Battle of Mudki) – ਇਹ ਲੜਾਈ 18 ਦਸੰਬਰ, 1845 ਈ. ਨੂੰ ਲੜੀ ਗਈ ਸੀ-ਇਸ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਅੰਗਰੇਜ਼ੀ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ-ਇਸ ਲੜਾਈ ਵਿੱਚ ਲਾਲ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖ ਸੈਨਾ ਦੀ ਹਾਰ ਹੋਈ ।

(ii) ਫਿਰੋਜ਼ਸ਼ਾਹ ਦੀ ਲੜਾਈ (Battle of Ferozeshah) – ਇਹ ਲੜਾਈ 21 ਦਸੰਬਰ, 1845 ਈ. ਨੂੰ ਲੜੀ ਗਈ ਸੀ-ਇਸ ਲੜਾਈ ਵਿੱਚ ਇੱਕ ਸਥਿਤੀ ਅਜਿਹੀ ਵੀ ਆਈ ਕਿ ਅੰਗਰੇਜ਼ਾਂ ਨੇ ਬਿਨਾਂ ਸ਼ਰਤ ਹਥਿਆਰ ਸੁੱਟਣ ਦਾ ਵਿਚਾਰ ਕੀਤਾ-ਪਰ ਲਾਲ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖਾਂ ਨੂੰ ਦੋਬਾਰਾ ਹਾਰ ਦਾ ਮੂੰਹ ਵੇਖਣਾ ਪਿਆ ।

(iii) ਬੱਦੋਵਾਲ ਦੀ ਲੜਾਈ (Battle of Baddowal) – ਬੱਦੋਵਾਲ ਦੀ ਲੜਾਈ ਰਣਜੋਧ ਸਿੰਘ ਦੀ ਅਗਵਾਈ ਵਿੱਚ 21 ਜਨਵਰੀ, 1846 ਈ. ਨੂੰ ਹੋਈ-ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।

PSEB 12th Class History Notes Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

(iv) ਅਲੀਵਾਲ ਦੀ ਲੜਾਈ (Battle of Aliwal) – ਅਲੀਵਾਲ ਦੀ ਲੜਾਈ 28 ਜਨਵਰੀ, 1846 ਈ. ਨੂੰ ਹੋਈ-ਇਸ ਵਿੱਚ ਅੰਗਰੇਜ਼ ਸੈਨਾ ਦੀ ਅਗਵਾਈ ਹੈਰੀ ਸਮਿਥ ਕਰ ਰਿਹਾ ਸੀ-ਰਣਜੋਧ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖ ਇਸ ਲੜਾਈ ਵਿੱਚ ਹਾਰ ਗਏ ।

(v) ਸਭਰਾਉਂ ਦੀ ਲੜਾਈ (Battle of Sobraon) – ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੇ ਯੁੱਧ ਦੀ ਅੰਤਿਮ ਲੜਾਈ ਸੀ-ਇਸ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਅਤੇ ਅੰਗਰੇਜ਼ੀ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਤੇ ਲਾਰਡ ਹਾਰਡਿੰਗ ਕਰ ਰਹੇ ਸਨ-ਇਹ ਲੜਾਈ 10 ਫ਼ਰਵਰੀ, 1846 ਈ. ਨੂੰ ਹੋਈ-ਲਾਲ ਸਿੰਘ ਤੇ ਤੇਜਾ ਸਿੰਘ ਨੇ ਇਸ ਲੜਾਈ ਵਿੱਚ ਫਿਰ ਗੱਦਾਰੀ ਕੀਤੀ-ਇਸ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਵਿਖਾਏ-ਅਖ਼ੀਰ ਇਸ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ ।

→ ਯੁੱਧ ਦੇ ਸਿੱਟੇ (Results of the War) – ਇਸ ਯੁੱਧ ਦੇ ਸਿੱਟੇ ਵੱਜੋਂ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਸਰਕਾਰ ਵਿਚਕਾਰ 9 ਮਾਰਚ, 1846 ਈ. ਨੂੰ ‘ਲਾਹੌਰ ਦੀ ਸੰਧੀ’ ਹੋਈ-ਇਸ ਦੇ ਅਨੁਸਾਰ ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ‘ਤੇ ਸਦਾ ਲਈ ਆਪਣਾ ਅਧਿਕਾਰ ਛੱਡ ਦਿੱਤਾ-ਯੁੱਧ ਦੀ ਨੁਕਸਾਨ ਪੂਰਤੀ ਦੇ ਰੂਪ ਵਿੱਚ ਅੰਗਰੇਜ਼ਾਂ ਨੇ 1.50 ਕਰੋੜ ਰੁਪਏ ਦੀ ਮੰਗ ਕੀਤੀ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਮਹਾਰਾਣੀ ਜਿੰਦਾਂ ਨੂੰ ਉਸ ਦੀ ਸਰਪ੍ਰਸਤ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਮੰਨ ਲਿਆ-16 ਦਸੰਬਰ, 1846 ਈ. ਨੂੰ ਹੋਈ ‘ਭੈਰੋਵਾਲ ਦੀ ਸੰਧੀ’ ਨਾਲ ਅੰਗਰੇਜ਼ਾਂ ਨੇ ਰਾਜ ਦਾ ਸ਼ਾਸਨ ਪ੍ਰਬੰਧ ਕੌਂਸਿਲ ਆਫ਼ ਰੀਜੈਂਸੀ ਦੇ ਹਵਾਲੇ ਕਰ ਦਿੱਤਾ-ਮਹਾਰਾਣੀ ਜਿੰਦਾਂ ਨੂੰ ਸ਼ਾਸਨ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।

PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

This PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ will help you in revision during exams.

PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

→ ਮਨੁੱਖ ਦੇ ਰੂਪ ਵਿੱਚ (As a Man) – ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ-ਸੂਰਤ ਵਿੱਚ ਬਹੁਤੀ ਖਿੱਚ ਨਹੀਂ ਸੀ-ਪਰ ਉਸ ਦੇ ਚੇਹਰੇ ‘ਤੇ ਇੱਕ ਖ਼ਾਸ ਕਿਸਮ ਦਾ ਤੇਜ਼ ਝਲਕਦਾ ਸੀ-ਉਹ ਬਹੁਤ ਹੀ ਮਿਹਨਤੀ ਸੀ-ਉਸ ਨੂੰ ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘੋੜਸਵਾਰੀ ਦਾ ਬਹੁਤ ਸ਼ੌਕ ਸੀ-ਉਹ ਤੇਜ਼ ਬੁੱਧੀ ਅਤੇ ਵਿਲੱਖਣ ਯਾਦ ਸ਼ਕਤੀ ਦਾ ਮਾਲਕ ਸੀ-ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਦੇ ਕਾਰਨ ਪਰਜਾ ਵਿੱਚ ਬਹੁਤ ਲੋਕਪ੍ਰਿਯ ਸੀ-ਉਸ ਨੂੰ ਸਿੱਖ ਧਰਮ ਵਿੱਚ ਅਟੱਲ ਵਿਸ਼ਵਾਸ ਸੀ-ਮਹਾਰਾਜਾ ਰਣਜੀਤ ਸਿੰਘ ਪੱਖਪਾਤ ਅਤੇ ਸੰਪ੍ਰਦਾਇਕਤਾ ਤੋਂ ਕੋਹਾਂ ਦੂਰ ਸੀ ।

→ ਇੱਕ ਜਰਨੈਲ ਅਤੇ ਜੇਤੂ ਦੇ ਰੂਪ ਵਿੱਚ (As a General and Conqueror) – ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਸੰਸਾਰ ਦੇ ਮਹਾਨ ਜਰਨੈਲਾਂ ਵਿੱਚ ਕੀਤੀ ਜਾਂਦੀ ਹੈ-ਉਸ ਨੇ ਆਪਣੇ ਕਿਸੇ ਵੀ ਯੁੱਧ ਵਿੱਚ ਹਾਰ ਦਾ ਮੂੰਹ ਨਹੀਂ ਸੀ ਵੇਖਿਆ-ਉਹ ਆਪਣੇ ਸੈਨਿਕਾਂ ਦੀ ਭਲਾਈ ਦਾ ਪੂਰਾ ਖ਼ਿਆਲ ਰੱਖਦਾ ਸੀ-ਉਸ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ-ਉਸ ਦੇ | ਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਕਾਂਗੜਾ, ਜੰਮੂ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਦੇਸ਼ ਸ਼ਾਮਲ ਸਨ-ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ ।

PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

→ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ (As an Administrator) – ਮਹਾਰਾਜਾ ਰਣਜੀਤ ਸਿੰਘ ਇੱਕ ਉੱਚਕੋਟੀ ਦਾ ਪ੍ਰਸ਼ਾਸਕ ਸੀ-ਮਹਾਰਾਜਾ ਨੇ ਆਪਣੇ ਰਾਜ ਨੂੰ ਚਾਰ ਸੂਬਿਆਂ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ-ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ-ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥਾਂ ਵਿੱਚ ਸੀ-ਕੇਵਲ ਯੋਗ ਅਤੇ ਈਮਾਨਦਾਰ ਵਿਅਕਤੀ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕੀਤੇ ਜਾਂਦੇ ਸਨ-ਕਿਸਾਨਾਂ ਅਤੇ ਗਰੀਬਾਂ ਨੂੰ ਰਾਜ ਵੱਲੋਂ ਖ਼ਾਸ ਸਹੁਲਤਾਂ ਪ੍ਰਾਪਤ ਸਨ-ਸੈਨਿਕ ਪ੍ਰਬੰਧ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ ਸੀ-ਮਹਾਰਾਜਾ ਨੇ ਆਪਣੀ ਸੈਨਾ ਨੂੰ ਯੂਰਪੀ ਪ੍ਰਣਾਲੀ ਦੀ ਸੈਨਿਕ ਟਰੇਨਿੰਗ ਦਿੱਤੀ-ਸਿੱਟੇ ਵੱਜੋਂ ਸਿੱਖ ਸੈਨਾ ਸ਼ਕਡੀਸ਼ਾਲੀ ਅਤੇ ਕੁਸ਼ਲ ਬਣ ਗਈ ।

→ ਇੱਕ ਰਾਜਨੀਤੀਵੇਤਾ ਦੇ ਰੂਪ ਵਿੱਚ (As a Diplomat) – ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਰਾਜਨੀਤੀਵੇਤਾ ਸੀ-ਆਪਣੀ ਕੂਟਨੀਤੀ ਨਾਲ ਉਸ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਕੀਤਾ ਸੀ| ਉਸ ਨੇ ਆਪਣੀ ਕੂਟਨੀਤੀ ਨਾਲ ਅੱਟਕ ਦਾ ਕਿਲਾ ਬਿਨਾਂ ਯੁੱਧ ਕੀਤੇ ਹੀ ਪ੍ਰਾਪਤ ਕੀਤਾ-ਇਹ ਉਸ ਦੀ ਕੂਟਨੀਤੀ ਦਾ ਹੀ ਸਿੱਟਾ ਸੀ ਕਿ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਬਿਨਾਂ ਯੁੱਧ ਕੀਤੇ ਦੌੜ ਗਿਆ-1809 ਈ. ਵਿੱਚ ਅੰਗਰੇਜ਼ਾਂ ਨਾਲ ਮਿੱਤਰਤਾ ਉਸ ਦੇ ਰਾਜਨੀਤਿਕ ਵਿਵੇਕ ਅਤੇ ਦੂਰਦਰਸ਼ਿਤਾ ਦਾ ਇੱਕ ਹੋਰ ਸਬੂਤ ਸੀ ।

PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

This PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ will help you in revision during exams.

PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

→ ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਪ੍ਰਬੰਧ (Civil Administration of Maharaja Ranjit Singh) – ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

(i) ਕੇਂਦਰੀ ਸ਼ਾਸਨ ਪ੍ਰਬੰਧ (Central Administration) – ਮਹਾਰਾਜਾ ਰਾਜ ਦਾ ਮੁਖੀ ਸੀ-ਰਾਜ ਦੀਆਂ ਸਭ ਅੰਦਰੂਨੀ ਅਤੇ ਬਾਹਰੀ ਨੀਤੀਆਂ ਮਹਾਰਾਜਾ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨਸ਼ਾਸਨ ਪ੍ਰਬੰਧ ਦੀ ਦੇਖ-ਰੇਖ ਲਈ ਇੱਕ ਮੰਤਰੀ-ਪਰਿਸ਼ਦ ਦਾ ਗਠਨ ਕੀਤਾ ਹੋਇਆ ਸੀ-ਮੰਤਰੀਆਂ ਦੀ ਨਿਯੁਕਤੀ ਮਹਾਰਾਜਾ ਖ਼ਦ ਕਰਦਾ ਸੀ-ਕੇਂਦਰ ਵਿੱਚ ਮਹਾਰਾਜਾ ਤੋਂ ਬਾਅਦ ਦੂਜਾ ਮਹੱਤਵਪੂਰਨ ਥਾਂ ਪ੍ਰਧਾਨ ਮੰਤਰੀ ਦਾ ਸੀ-ਵਿਦੇਸ਼ ਮੰਤਰੀ, ਵਿੱਤ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਮੰਤਰੀ ਪਰਿਸ਼ਦ ਦੇ ਹੋਰ ਮੰਤਰੀ ਸਨ-ਪ੍ਰਬੰਧਕੀ ਸਹੂਲਤਾਂ ਲਈ ਕੇਂਦਰੀ ਸ਼ਾਸਨ ਪ੍ਰਬੰਧ ਨੂੰ ਕਈ ਦਫ਼ਤਰਾਂ ਵਿੱਚ ਵੰਡਿਆ ਗਿਆ ਸੀ ।

(ii) ਪ੍ਰਾਂਤਕ ਪ੍ਰਬੰਧ (Provincial Administration) – ਮਹਾਰਾਜਾ ਨੇ ਆਪਣੇ ਰਾਜ ਨੂੰ ਚਾਰ ਵੱਡੇ ਤਾਂ ਵਿੱਚ ਵੰਡਿਆ ਹੋਇਆ ਸੀ-ਇਹ ਪ੍ਰਾਂਤ ਸਨ-ਸੂਬਾ-ਏ-ਲਾਹੌਰ, ਸੂਬਾ-ਏ-ਮੁਲਤਾਨ, ਸੂਬਾ-ਏਕਸ਼ਮੀਰ ਅਤੇ ਸੂਬਾ-ਏ-ਪਿਸ਼ਾਵਰ-ਪੁੱਤ ਦਾ ਪ੍ਰਬੰਧ ਨਾਜ਼ਿਮ ਦੇ ਹੱਥ ਵਿੱਚ ਹੁੰਦਾ ਸੀ-ਨਾਜ਼ਿਮ ਨੂੰ ਕਦੇ ਵੀ ਮਹਾਰਾਜਾ ਦੁਆਰਾ ਬਦਲਿਆ ਜਾ ਸਕਦਾ ਸੀ ।

(iii) ਸਥਾਨਿਕ ਪ੍ਰਬੰਧ (Local Administration) – ਹਰੇਕ ਪ੍ਰਾਂਤ ਕਈ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ-ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ-ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਮੌਜਾ ਸੀ-ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥਾਂ ਵਿੱਚ ਸੀ-ਪਟਵਾਰੀ, ਚੌਧਰੀ, ਮੁਕਦਮ ਅਤੇ ਚੌਕੀਦਾਰ ਪਿੰਡ ਦੇ ਮੁੱਖ ਅਧਿਕਾਰੀ ਸਨ-ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰ ਸ਼ਹਿਰਾਂ ਦੀ ਤੁਲਨਾ ਵਿੱਚ ਅਲੱਗ ਸੀ ।

(iv) ਵਿੱਤੀ ਪ੍ਰਬੰਧ (Financial Administration) – ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ-ਲਗਾਨ ਇਕੱਠਾ ਕਰਨ ਲਈ ਬਟਾਈ ਪ੍ਰਣਾਲੀ ਸਭ ਤੋਂ ਵੱਧ ਪ੍ਰਚਲਿਤ ਸੀ-ਇਸ ਤੋਂ ਇਲਾਵਾ ਕਨਬੁੱਤਪ੍ਰਣਾਲੀ, ਜਬਤ ਪ੍ਰਣਾਲੀ, ‘ ਬੀਘਾ ਪ੍ਰਣਾਲੀ, ਹਲ਼ ਪ੍ਰਣਾਲੀ ਅਤੇ ਇਜ਼ਾਰਾਦਾਰੀ ਪ੍ਰਣਾਲੀ ਵੀ ਪ੍ਰਚਲਿਤ ਸੀ-ਲਗਾਨ ਸਾਲ ਵਿੱਚ ਦੋ ਵਾਰ ਇਕੱਠਾ ਕੀਤਾ ਜਾਂਦਾ ਸੀ-ਇਹ ਧਰਤੀ ਦੀ ਉਪਜਾਊ ਸ਼ਕਤੀ ‘ਤੇ ਨਿਰਭਰ ਕਰਦਾ ਸੀ-ਚੰਗੀ ਕਰ, ਨਜ਼ਰਾਨਾ, ਜ਼ਬਤੀ ਅਤੇ ਆਬਕਾਰੀ ਆਦਿ ਤੋਂ ਵੀ ਸਰਕਾਰ ਨੂੰ ਆਮਦਨ ਹੁੰਦੀ ਸੀ ।

PSEB 12th Class History Notes Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

(v) ਜਾਗੀਰਦਾਰੀ ਪ੍ਰਥਾ (Jagirdari System) – ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚ ਸੇਵਾ ਜਾਗੀਰਾਂ ਸਭ ਤੋਂ ਵੱਧ ਮਹੱਤਵਪੂਰਨ ਸਨ-ਇਨ੍ਹਾਂ ਜਾਗੀਰਾਂ ਨੂੰ ਘਟਾਇਆ, ਵਧਾਇਆ ਜਾਂ ਜ਼ਬਤ ਕੀਤਾ ਜਾ ਸਕਦਾ ਸੀ-ਇਹ ਸੈਨਿਕ ਅਤੇ ਸਿਵਿਲ ਅਧਿਕਾਰੀਆਂ ਨੂੰ ਦਿੱਤੀਆਂ ਜਾਂਦੀਆਂ ਸਨਇਨ੍ਹਾਂ ਤੋਂ ਇਲਾਵਾ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ ।

(vi) ਨਿਆਂ ਪ੍ਰਬੰਧ (Judicial Administration) – ਨਿਆਂ ਪ੍ਰਣਾਲੀ ਸਾਧਾਰਨ ਸੀ-ਕਾਨੂੰਨ ਲਿਖਤੀ ਨਹੀਂ ਸਨ-ਫ਼ੈਸਲੇ ਪ੍ਰਚਲਿਤ ਪ੍ਰਥਾਵਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ‘ਤੇ ਕੀਤੇ ਜਾਂਦੇ ਸਨ-ਨਿਆਂ ਪਬੰਧ ਵਿੱਚ ਪੰਚਾਇਤ ਸਭ ਤੋਂ ਛੋਟੀ ਅਤੇ ਮਹਾਰਾਜਾ ਦੀ ਅਦਾਲਤ ਸਭ ਤੋਂ ਉੱਚੀ ਅਦਾਲਤ ਸੀਲੋਕ ਕਿਸੇ ਵੀ ਅਦਾਲਤ ਵਿੱਚ ਜਾ ਕੇ ਮੁਕੱਦਮਾ ਪੇਸ਼ ਕਰ ਸਕਦੇ ਸਨ-ਅਪਰਾਧਾਂ ਦੀ ਸਜ਼ਾ ਅਕਸਰ ਜੁਰਮਾਨਾ ਹੀ ਹੁੰਦੀ ਸੀ-ਮੌਤ ਦੀ ਸਜ਼ਾ ਕਿਸੇ ਵੀ ਅਪਰਾਧੀ ਨੂੰ ਨਹੀਂ ਦਿੱਤੀ ਜਾਂਦੀ ਸੀ ।

→ ਮਹਾਰਾਜਾ ਰਣਜੀਤ ਸਿੰਘ ਦਾ ਸੈਨਿਕ ਪ੍ਰਬੰਧ (Military Administration of Maharaja Ranjit Singh) – ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾਉਸ ਨੇ ਸੈਨਾ ਵਿੱਚ ਦੇਸੀ ਅਤੇ ਵਿਦੇਸ਼ੀ ਦੋਹਾਂ ਸੈਨਿਕ ਪ੍ਰਣਾਲੀਆਂ ਦਾ ਸੁਮੇਲ ਕੀਤਾ ਹੋਇਆ ਸੀ-ਸੈਨਾ ‘ਫ਼ੌਜ-ਏ-ਆਇਨ’ ਅਤੇ ‘ਫ਼ੌਜ-ਏ-ਬੇਕਵਾਇਦ’ ਨਾਂ ਦੇ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ-ਫ਼ੌਜ-ਏ-ਆਇਨ ਨੂੰ ਵੀ ਪੈਦਲ, ਘੋੜਸਵਾਰ ਅਤੇ ਤੋਪਖ਼ਾਨਾ ਵਿੱਚ ਵੰਡਿਆ ਗਿਆ ਸੀ-ਫ਼ੌਜ-ਏ-ਖ਼ਾਸ ਮਹਾਰਾਜਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ-ਇਸ ਨੂੰ ਜਨਰਲ ਵੈੱਤਰਾ ਨੇ ਤਿਆਰ ਕੀਤਾ ਸੀ-ਫ਼ੌਜ-ਏ-ਬੇਕਵਾਇਦ ਨੂੰ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਨੀ ਪੈਂਦੀ ਸੀ-ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ-ਵਧੇਰੇ ਇਤਿਹਾਸਕਾਰਾਂ ਦਾ ਮਤ ਹੈ ਕਿ ਉਸ ਦੀ ਸੈਨਾਂ ਦੀ ਸੰਖਿਆ 75,000 ਤੋਂ 1,00,000 ਵਿਚਕਾਰ ਸੀ ।

PSEB 12th Class History Notes Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

This PSEB 12th Class History Notes Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ will help you in revision during exams.

PSEB 12th Class History Notes Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

→ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ (Maharaja Ranjit Singh’s Relations with Afghanistan) – ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ-

(i) ਪਹਿਲਾ ਪੜਾਅ (First Stage) – ਇਹ ਪੜਾਅ 1797 ਤੋਂ 1812 ਈ. ਤਕ ਚਲਿਆ-ਜਦੋਂ ਰਣਜੀਤ ਸਿੰਘ ਨੇ 1797 ਈ. ਵਿੱਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਜ਼ਮਾਨ ਸੀ-ਰਣਜੀਤ ਸਿੰਘ ਨੇ ਉਸ ਦੀਆਂ ਜੇਹਲਮ ਦਰਿਆ ਵਿੱਚ ਡਿੱਗੀਆਂ ਤੋਪਾਂ ਵਾਪਸ ਕਰ ਦਿੱਤੀਆਂ-ਖ਼ੁਸ਼ ਹੋ ਕੇ ਉਸ ਨੇ ਰਣਜੀਤ ਸਿੰਘ ਦੇ ਲਾਹੌਰ ਅਧਿਕਾਰ ਨੂੰ ਮਾਨਤਾ ਦੇ ਦਿੱਤੀ–1803 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ-ਉਸ ਦੀ ਅਯੋਗਤਾ ਦਾ ਲਾਭ ਉਠਾਉਂਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ, ਝੰਗ ਅਤੇ ਸਾਹੀਵਾਲ ਆਦਿ

(ii) ਦੂਜਾ ਪੜਾਅ (Second Stage) – ਇਹ ਪੜਾਅ 1813-1834 ਈ. ਤਕ ਚਲਿਆ-1813 ਈ. ਵਿੱਚ ਰੋਹਤਾਸਗੜ ਵਿੱਚ ਹੋਏ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨੀ ਵਜ਼ੀਰ ਫ਼ਤਿਹ ਖਾਂ ਦੀਆਂ ਸੰਯੁਕਤ ਸੈਨਾਵਾਂ ਨੇ ਕਸ਼ਮੀਰ ‘ਤੇ ਹਮਲਾ ਕੀਤਾ-ਫ਼ਤਿਹ ਖਾਂ ਨੇ ਮਹਾਰਾਜਾ ਨਾਲ ਧੋਖਾ ਕੀਤਾ-13 ਜੁਲਾਈ, 1813 ਈ. ਨੂੰ ਹਜ਼ਰੋ ਦੀ ਥਾਂ ‘ਤੇ ਅਫ਼ਗਾਨਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਹੋਈ-ਇਸ ਵਿੱਚ ਫ਼ਤਿਹ ਖਾਂ ਹਾਰ ਗਿਆ-ਮਹਾਰਾਜਾ ਦੇ ਪਿਸ਼ਾਵਰ ਅਧਿਕਾਰ ਦੇ ਸਿੱਟੇ ਵੱਜੋਂ 14 ਮਾਰਚ, 1823 ਈ. ਨੂੰ ਨੌਸ਼ਹਿਰਾ ਦੀ ਭਿਆਨਕ ਲੜਾਈ ਹੋਈ-ਇਸ ਵਿੱਚ ਵੀ ਅਫ਼ਗਾਨ ਹਾਰ ਗਏ 6 ਮਈ, 1834 ਈ. ਨੂੰ ਪਿਸ਼ਾਵਰ ਪੂਰਨ ਤੌਰ ‘ਤੇ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ।

(iii) ਤੀਜਾ ਪੜਾਅ (Third Stage) – ਇਹ ਪੜਾਅ 1834 ਤੋਂ 1837 ਈ. ਤਕ ਚਲਿਆ-ਮਹਾਰਾਜਾ ਦੇ ਪਿਸ਼ਾਵਰ ਅਧਿਕਾਰ ਨਾਲ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖਾਂ ਗੁੱਸੇ ਵਿੱਚ ਆ ਗਿਆਸਿੱਟੇ ਵਜੋਂ ਉਸ ਨੇ ਜੇਹਾਦ ਦਾ ਐਲਾਨ ਕਰ ਦਿੱਤਾ-ਪਰ ਰਣਜੀਤ ਸਿੰਘ ਦੀ ਕੂਟਨੀਤੀ ਦੇ ਕਾਰਨ ਉਸ ਨੂੰ ਬਿਨਾਂ ਯੁੱਧ ਕੀਤੇ ਵਾਪਸ ਜਾਣਾ ਪਿਆ-1837 ਈ. ਨੂੰ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਜਮਰੌਦ ਦੀ ਲੜਾਈ ਹੋਈ-ਇਸ ਲੜਾਈ ਵਿੱਚ ਸਿੱਖ ਜੇਤੂ ਰਹੇ ਪਰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆਇਸ ਤੋਂ ਬਾਅਦ ਅਫ਼ਗਾਨ ਸੈਨਾਵਾਂ ਨੇ ਦੋਬਾਰਾ ਕਦੇ ਪਿਸ਼ਾਵਰ ਵੱਲ ਮੂੰਹ ਨਾ ਕੀਤਾ ।

PSEB 12th Class History Notes Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

(iv) ਚੌਥਾ ਪੜਾਅ (Fourth Stage) – ਇਹ ਪੜਾਅ 1838 ਤੋਂ 1839 ਈ. ਤਕ ਚਲਿਆ-ਰੂਸ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਅੰਗਰੇਜ਼ਾਂ ਨੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦੀ ਯੋਜਨਾ ਬਣਾਈ-26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਤੈ-ਪੱਖੀ ਸੰਧੀ ਹੋਈ-27 ਜੂਨ, 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ-ਇਸ ਤਰ੍ਹਾਂ ਸਿੱਖ ਅਫ਼ਗਾਨ ਸੰਬੰਧਾਂ ਵਿੱਚ ਰਣਜੀਤ ਸਿੰਘ ਦਾ ਪਲੜਾ ਹਮੇਸ਼ਾਂ ਭਾਰੀ ਰਿਹਾ ।

→ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ (North-West Frontier Policy of Maharaja Ranjit Singh) – ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਪੰਜਾਬ ਅਤੇ ਭਾਰਤ ਦੇ ਸ਼ਾਸਕਾਂ ਲਈ ਸਦਾ ਇੱਕ ਸਿਰਦਰਦੀ ਬਣੀ ਰਹੀ-ਇੱਥੋਂ ਹੀ ਵਿਦੇਸ਼ੀ ਹਮਲਾਵਰ ਭਾਰਤ ਆਉਂਦੇ ਰਹੇਇੱਥੇ ਦੇ ਖੂਖਾਰ ਕਬੀਲੇ ਸਦਾ ਹੀ ਅਨੁਸ਼ਾਸਨ ਦੇ ਵਿਰੋਧੀ ਰਹੇ-ਮਹਾਰਾਜਾ ਨੇ 1831 ਈ. ਤੋਂ 1836 ਈ. ਦੇ ਦੌਰਾਨ ਡੇਰਾ ਗਾਜ਼ੀ ਖ਼ਾ, ਟੌਕ, ਬੰਨੂ ਅਤੇ ਪਿਸ਼ਾਵਰ ਆਦਿ ਦੇਸ਼ਾਂ ‘ਤੇ ਅਧਿਕਾਰ ਕਰ ਲਿਆਮਹਾਰਾਜਾ ਨੇ ਅਫ਼ਗਾਨਿਸਤਾਨ ‘ਤੇ ਕਦੇ ਵੀ ਅਧਿਕਾਰ ਕਰਨ ਦਾ ਯਤਨ ਨਾ ਕੀਤਾ-ਖੂੰਖਾਰ ਅਫ਼ਗਾਨ ਕਬੀਲਿਆਂ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ ਗਈਆਂ-ਉੱਤਰ-ਪੱਛਮੀ ਸੀਮਾ ‘ਤੇ ਕਈ ਨਵੇਂ ਕਿਲ੍ਹੇ ਬਣਾਏ ਗਏ-ਉੱਥੇ ਵਿਸ਼ੇਸ਼ ਸਿੱਖਿਅਤ ਸੈਨਾ ਰੱਖੀ ਗਈ-ਸੈਨਿਕ ਗਵਰਨਰਾਂ ਦੀ ਨਿਯੁਕਤੀ ਕੀਤੀ ਗਈ-ਕਬੀਲਿਆਂ ਦੀ ਭਲਾਈ ਲਈ ਖ਼ਾਸ ਪ੍ਰਬੰਧ ਕੀਤੇ ਗਏ-ਮਹਾਰਾਜਾ ਰਣਜੀਤ ਸਿੰਘ ਦੀ ਉੱਤਰਪੱਛਮੀ ਸੀਮਾ ਨੀਤੀ ਕਾਫ਼ੀ ਹੱਦ ਤਕ ਸਫਲ ਰਹੀ ।

PSEB 12th Class History Notes Chapter 18 ਐਂਗਲੋ-ਸਿੱਖ ਸੰਬੰਧ : 1800-1839

This PSEB 12th Class History Notes Chapter 18 ਐਂਗਲੋ-ਸਿੱਖ ਸੰਬੰਧ : 1800-1839 will help you in revision during exams.

PSEB 12th Class History Notes Chapter 18 ਐਂਗਲੋ-ਸਿੱਖ ਸੰਬੰਧ : 1800-1839

→ ਪਹਿਲਾ ਪੜਾਅ (First Stage) – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਪਹਿਲਾ ਪੜਾਅ 1800 ਤੋਂ 1809 ਈ. ਤਕ ਚਲਿਆ-1800 ਈ. ਵਿੱਚ ਅੰਗਰੇਜ਼ਾਂ ਨੇ ਯੂਸਫ਼ ਅਲੀ ਅਧੀਨ ਇੱਕ ਸਦਭਾਵਨਾ ਮਿਸ਼ਨ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ-1805 ਈ. ਵਿੱਚ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਨੇ ਮਹਾਰਾਜਾ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਮੰਗੀ ਪਰ ਮਹਾਰਾਜਾ ਨੇ ਇਨਕਾਰ ਕਰ ਦਿੱਤਾ-ਖੁਸ਼ ਹੋ ਕੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ 1 ਜਨਵਰੀ, 1806 ਈ. ਲਾਹੌਰ ਦੀ ਸੰਧੀ ਕੀਤੀ-ਮਹਾਰਾਜਾ ਰਣਜੀਤ ਸਿੰਘ ਦੀ ਵਧਦੀ ਹੋਈ ਤਾਕਤ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਚਾਰਲਸ ਮੈਟਕਾਫ਼ ਨੂੰ 1808 ਈ. ਵਿੱਚ ਗੱਲਬਾਤ ਲਈ ਭੇਜਿਆ-ਗੱਲਬਾਤ ਅਸਫਲ ਰਹਿਣ ‘ਤੇ ਦੋਹਾਂ ਪਾਸੇ ਯੁੱਧ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ-ਆਖਿਰੀ ਪਲਾਂ ਵਿੱਚ ਮਹਾਰਾਜਾ ਅੰਗਰੇਜ਼ਾਂ ਨਾਲ ਸੰਧੀ ਕਰਨ ਲਈ ਤਿਆਰ ਹੋ ਗਿਆ ।

→ ਅੰਮ੍ਰਿਤਸਰ ਦੀ ਸੰਧੀ (Treaty of Amritsar) – ਅੰਮ੍ਰਿਤਸਰ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ 25 ਅਪਰੈਲ, 1809 ਈ. ਨੂੰ ਹੋਈ-ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਵਿਚਕਾਰ ਹੱਦ ਮੰਨ ਲਿਆ ਗਿਆ-ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਰੀ ਸਿੱਖ ਕੌਮ ਨੂੰ ਇੱਕ ਝੰਡੇ ਹੇਠਾਂ ਇਕੱਠਿਆਂ ਕਰਨ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ-ਪਰ ਇਸ ਸੰਧੀ ਨਾਲ ਉਸ ਨੇ ਆਪਣੇ ਰਾਜ ਨੂੰ ਪੂਰੀ ਤਰ੍ਹਾਂ ਬਰਬਾਦ ਹੋਣ ਤੋਂ ਬਚਾ ਲਿਆਅੰਮ੍ਰਿਤਸਰ ਦੀ ਸੰਧੀ ਅੰਗਰੇਜ਼ਾਂ ਦੀ ਬੜੀ ਕੁਟਨੀਤਿਕ ਜਿੱਤ ਸੀ ।

PSEB 12th Class History Notes Chapter 18 ਐਂਗਲੋ-ਸਿੱਖ ਸੰਬੰਧ : 1800-1839

→ ਦੂਜਾ ਪੜਾਅ (Second Stage) – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਦੂਜਾ ਪੜਾਅ 1809 ਤੋਂ 1839 ਈ. ਤਕ ਚਲਿਆ-1809 ਤੋਂ 1812 ਈ. ਤਕ ਦੋਹਾਂ ਪੱਖਾਂ ਵਿਚਾਲੇ ਸ਼ੱਕ ਅਤੇ ਬੇਯਕੀਨੀ ਦਾ ਵਾਤਾਵਰਨ ਬਣਿਆ ਰਿਹਾ-1812 ਤੋਂ 1821 ਈ. ਤਕ ਦਾ ਸਮਾਂ ਦੋਹਾਂ ਪੱਖਾਂ ਵਿਚਾਲੇ ਸ਼ਾਂਤੀਪੂਰਨ ਸਹਿਹੋਂਦ ਦਾ ਕਾਲ ਰਿਹਾ-1832 ਈ. ਵਿੱਚ ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਹੋਈ ਵਪਾਰਿਕ, ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਹਿੱਤਾਂ ਨੂੰ ਕਰਾਰੀ ਸੱਟ ਵੱਜੀ-ਅੰਗਰੇਜ਼ਾਂ ਦੁਆਰਾ 1835 ਈ. ਵਿੱਚ ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ’ਤੇ ਅਧਿਕਾਰ ਕਰਨ ‘ਤੇ ਵੀ ਮਹਾਰਾਜਾ ਰਣਜੀਤ ਸਿੰਘ ਖ਼ਾਮੋਸ਼ ਰਿਹਾ-ਅੰਗਰੇਜ਼ਾਂ ਨੇ 26 ਜੂਨ, 1838 ਈ. ਨੂੰ ਮਹਾਰਾਜਾ ਨੂੰ ਤੈ-ਪੱਖੀ ਸੰਧੀ ‘ਤੇ ਹਸਤਾਖ਼ਰ ਕਰਨ ਲਈ ਮਜਬੂਰ ਕੀਤਾ-ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਪ੍ਰਤੀ ਜੋ ਨੀਤੀ ਅਪਣਾਈ ਉਸ ਦੀ ਕੁਝ ਇਤਿਹਾਸਕਾਰਾਂ ਨੇ ਆਲੋਚਨਾ ਕੀਤੀ ਹੈ ਜਦਕਿ ਕੁਝ ਨੇ ਸ਼ਲਾਘਾ ।

PSEB 12th Class History Notes Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

This PSEB 12th Class History Notes Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ will help you in revision during exams.

PSEB 12th Class History Notes Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

→ ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਜੀਵਨ (Early Career of Maharaja Ranjit Singh) – ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ 1780 ਈ. ਨੂੰ ਹੋਇਆ ਸੀ-ਰਣਜੀਤ ਸਿੰਘ ਦੀ ਮਾਤਾ ਦਾ ਨਾਂ ਰਾਜ ਕੌਰ ਸੀ-ਬਚਪਨ ਵਿੱਚ ਚੇਚਕ ਹੋ ਜਾਣ ਕਾਰਨ ਰਣਜੀਤ ਸਿੰਘ ਦੀ ਖੱਬੀ ਅੱਖ ਦੀ ਰੌਸ਼ਨੀ ਸਦਾ ਲਈ ਜਾਂਦੀ ਰਹੀ-ਰਣਜੀਤ ਸਿੰਘ ਬਚਪਨ ਤੋਂ ਬੜਾ ਬਹਾਦਰ ਸੀ-16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤੀ ਮਹਿਤਾਬ ਕੌਰ ਨਾਲ ਹੋਇਆ-ਜਦੋਂ ਮਹਾਂ ਸਿੰਘ ਦੀ ਮੌਤ ਹੋਈ ਤਦ ਰਣਜੀਤ ਸਿੰਘ ਨਾਬਾਲਿਗ ਸੀ, ਇਸ ਲਈ ਸ਼ਾਸਨ ਵਿਵਸਥਾ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੀ ਤਿਕੜੀ ਦੇ ਹੱਥਾਂ ਵਿੱਚ ਰਹੀ-17 ਸਾਲ ਦਾ ਹੋਣ ‘ਤੇ ਰਣਜੀਤ ਸਿੰਘ ਨੇ ਤਿਕੜੀ ਦੇ ਸੰਰੱਖਿਅਣ ਦਾ ਅੰਤ ਕਰਕੇ ਸ਼ਾਸਨ ਵਿਵਸਥਾ ਖੁਦ ਸੰਭਾਲ ਲਈ ।

→ ਪੰਜਾਬ ਦੀ ਰਾਜਨੀਤਿਕ ਦਸ਼ਾ (Political Condition of the Punjab) – ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੇ ਚਾਰੇ ਪਾਸੇ ਅਸ਼ਾਂਤੀ ਅਤੇ ਅਰਾਜਕਤਾ ਫੈਲੀ ਹੋਈ ਸੀ-ਪੰਜਾਬ ਦੇ ਵਧੇਰੇ ਭਾਗਾਂ ਵਿੱਚ ਸਿੱਖਾਂ ਦੀਆਂ 12 ਸਤੰਤਰ ਮਿਸਲਾਂ ਸਥਾਪਿਤ ਸਨ-ਇਹ ਮਿਸਲਾਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ-ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕਈ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ-ਇਨ੍ਹਾਂ ਰਿਆਸਤਾਂ ਵਿੱਚ ਵੀ ਏਕਤਾ ਦੀ ਕਮੀ ਸੀ-ਪੰਜਾਬ ਦੇ ਉੱਤਰ ਵਿੱਚ ਕੁਝ ਰਾਜਪੂਤ ਰਿਆਸਤਾਂ ਸਨ-ਨੇਪਾਲ ਦੇ ਗੋਰਖੇ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ-ਅੰਗਰੇਜ਼ਾਂ ਅਤੇ ਮਰਾਠਿਆਂ ਕੋਲੋਂ ਰਣਜੀਤ ਸਿੰਘ ਨੂੰ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਤਦ ਉਹ ਆਪਸ ਵਿੱਚ ਉਲਝੇ ਹੋਏ ਸਨ-ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ।

PSEB 12th Class History Notes Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

→ ਸਿੱਖ ਮਿਸਲਾਂ ਪ੍ਰਤੀ ਰਣਜੀਤ ਸਿੰਘ ਦੀ ਨੀਤੀ (Ranjit Singh’s Policy towards the Sikh Misls) – ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਮੁਗ਼ਲ ਬਾਦਸ਼ਾਹ ਅਕਬਰ ਦੀ ਰਾਜਪੂਤ ਨੀਤੀ ਵਰਗੀ ਸੀ-ਇਸ ਵਿੱਚ ਰਿਸ਼ਤੇਦਾਰੀ ਅਤੇ ਮਿਹਰਬਾਨੀ ਦੀ ਭਾਵਨਾ ਲਈ ਕੋਈ ਥਾਂ ਨਹੀਂ ਸੀ-ਰਣਜੀਤ ਸਿੰਘ ਨੇ ਸ਼ਕਤੀਸ਼ਾਲੀ ਮਿਸਲਾਂ ਕਨ੍ਹਈਆ ਅਤੇ ਨਕੱਈ ਮਿਸਲ ਨਾਲ ਵਿਆਹ ਸੰਬੰਧ ਸਥਾਪਿਤ ਕੀਤੇ ਅਤੇ ਆਹਲੂਵਾਲੀਆ ਤੇ ਰਾਮਗੜ੍ਹੀਆ ਮਿਸਲ ਨਾਲ ਦੋਸਤੀ ਕੀਤੀ-ਉਨ੍ਹਾਂ ਦੇ ਸਹਿਯੋਗ ਨਾਲ ਕਮਜ਼ੋਰ ਮਿਸਲਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ-ਮੌਕਾ ਮਿਲਦੇ ਹੀ ਰਣਜੀਤ ਸਿੰਘ ਨੇ ਮਿੱਤਰ ਮਿਸਲਾਂ ਨਾਲ ਵਿਸ਼ਵਾਸਘਾਤ ਕਰਕੇ ਉਨ੍ਹਾਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ-1805 ਈ. ਵਿੱਚ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਨੂੰ ਖ਼ਤਮ ਕਰਕੇ ਰਾਜਨੀਤਿਕ ਫ਼ੈਸਲੇ ਲੈਣ ਦੀ ਸੁਤੰਤਰਤਾ ਪ੍ਰਾਪਤ ਕਰ ਲਈ ।

4. ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ (Conquests of Maharaja Ranjit Singh) – ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਲਾਹੌਰ ਦੀ ਜਿੱਤ (Conguest of Lahore) – ਮਹਾਰਾਜਾ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ‘ਭੰਗੀ ਸਰਦਾਰਾਂ ਤੋਂ ਲਾਹੌਰ ਨੂੰ ਜਿੱਤਿਆ ਸੀ-ਇਹ ਉਸ ਦੀ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਜਿੱਤ ਸੀ-ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਰਾਜਧਾਨੀ ਰਹੀ ।
  • ਅੰਮ੍ਰਿਤਸਰ ਦੀ ਜਿੱਤ (Conquest of Amritsar) – 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਤੋਂ ਅੰਮ੍ਰਿਤਸਰ ਨੂੰ ਜਿੱਤ ਲਿਆ ਸੀ-ਇਸ ਜਿੱਤ ਨਾਲ ਮਹਾਰਾਜਾ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ਕਿਉਂਕਿ ਸਿੱਖ ਅੰਮ੍ਰਿਤਸਰ ਨੂੰ ਆਪਣਾ ਮੱਕਾ ਸਮਝਦੇ ਸਨ ।
  • ਮੁਲਤਾਨ ਦੀ ਜਿੱਤ (Conquest of Multan) – ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਬਜ਼ਾ ਕਰਨ ਲਈ 1802 ਈ. ਤੋਂ 1817 ਈ. ਦੇ ਸਮੇਂ ਦੌਰਾਨ ਸੱਤ ਮੁਹਿੰਮਾਂ ਭੇਜੀਆਂ-ਅੰਤ 2 ਜੂਨ, 1818 ਈ. ਨੂੰ ਮੁਲਤਾਨ ਤੇ ਜਿੱਤ ਪ੍ਰਾਪਤ ਕੀਤੀ ਗਈ-ਉੱਥੋਂ ਦਾ ਸ਼ਾਸਕ ਮੁਜੱਫਰ ਖਾਂ ਆਪਣੇ ਪੰਜ ਪੁੱਤਰਾਂ ਨਾਲ ਯੁੱਧ ਵਿੱਚ ਮਾਰਿਆ ਗਿਆ-ਮੁਲਤਾਨ ਜਿੱਤਣ ਵਾਲੇ ਮਿਸਰ ਦੀਵਾਨ ਚੰਦ ਨੂੰ ਜਫਰਜੰਗ ਦੀ ਉਪਾਧੀ ਦਿੱਤੀ ਗਈ ।
  • ਕਸ਼ਮੀਰ ਦੀ ਜਿੱਤ (Conquest of Kashmir – ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤਣ ਲਈ ਤਿੰਨ ਵਾਰ ਹਮਲੇ ਕੀਤੇ-ਉਸ ਨੇ 1819 ਈ. ਵਿੱਚ ਆਪਣੀ ਤੀਜੀ ਸੈਨਿਕ ਮੁਹਿੰਮ ਦੌਰਾਨ ਕਸ਼ਮੀਰ ਨੂੰ ਜਿੱਤਿਆ-ਕਸ਼ਮੀਰ ਦਾ ਤਤਕਾਲੀ ਗਵਰਨਰ ਜ਼ਬਰ ਖ਼ਾਂ ਸੀ-ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਕਈ ਪੱਖਾਂ ਤੋਂ ਲਾਭਦਾਇਕ ਰਹੀ ।
  • ਪਿਸ਼ਾਵਰ ਦੀ ਜਿੱਤ (Conquest of Peshawar) – ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ 1823 ਈ. ਵਿੱਚ ਪਿਸ਼ਾਵਰ ਨੂੰ ਜਿੱਤ ਲਿਆ ਸੀ ਪਰ ਇਸ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ-ਇਸ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਕਰਾਰੀ ਸੱਟ ਵੱਜੀ
  • ਹੋਰ ਜਿੱਤਾਂ (Other Conquests) – ਮਹਾਰਾਜਾ ਰਣਜੀਤ ਸਿੰਘ ਦੀਆਂ ਹੋਰ ਮਹੱਤਵਪੂਰਨ ਜਿੱਤਾਂ ਵਿੱਚ ਕਸੂਰ ਅਤੇ ਝੰਗ (1807), ਸਿਆਲੋਕਟ (1808), ਕਾਂਗੜਾ (1809), ਜੰਮੂ (1809), ਅੱਟਕ (1813) ਅਤੇ ਡੇਰਾ ਗਾਜ਼ੀ ਖ਼ਾ (1820) ਆਦਿ ਦੇ ਨਾਂ ਵਰਣਨਯੋਗ ਹਨ ।

PSEB 12th Class History Notes Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

This PSEB 12th Class History Notes Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ will help you in revision during exams.

PSEB 12th Class History Notes Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

→ ਮਿਸਲ ਸ਼ਬਦ ਤੋਂ ਭਾਵ (Meaning of the Word Mis) – ਕਨਿੰਘਮ ਅਤੇ ਪ੍ਰਿੰਸੇਪ ਅਨੁਸਾਰ | ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ-ਡੇਵਿਡ ਆਕਟਰਲੋਨੀ ਮਿਸਲ ਸ਼ਬਦ ਨੂੰ ਸੁਤੰਤਰ ਸ਼ਾਸਨ ਕਰਨ ਵਾਲੇ ਕਬੀਲੇ ਜਾਂ ਜਾਤ ਨਾਲ ਜੋੜਦੇ ਹਨ-ਵਧੇਰੇ ਇਤਿਹਾਸਕਾਰਾਂ ਦੇ ਅਨੁਸਾਰ ਮਿਸਲ ਸ਼ਬਦ ਦਾ ਅਰਥ ਫਾਈਲ ਹੈ ।

→ ਸਿੱਖ ਮਿਸਲਾਂ ਦੀ ਉਤਪੱਤੀ Origin of the Sikh Misls) – ਸਿੱਖ ਮਿਸਲਾਂ ਦੀ ਉਤਪੱਤੀ ਕਿਸੇ ਪੂਰਵ ਨਿਰਧਾਰਿਤ ਯੋਜਨਾ ਜਾਂ ਨਿਸਚਿਤ ਸਮੇਂ ਵਿੱਚ ਨਹੀਂ ਹੋਈ ਸੀ-ਮੁਗ਼ਲ ਸੂਬੇਦਾਰਾਂ ਦੇ ਵੱਧਦੇ ਹੋਏ ਅੱਤਿਆਚਾਰਾਂ ਦੇ ਕਾਰਨ 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਬੁੱਢਾ ਦਲ ਅਤੇ ਤਰਣਾ ਦਲ ਵਿੱਚ ਸੰਗਠਿਤ ਕਰ ਦਿੱਤਾ-ਉਨ੍ਹਾਂ ਨੇ ਹੀ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ-ਦਲ ਖ਼ਾਲਸਾ ਦੇ ਅਧੀਨ 12 ਜੱਥੇ ਗਠਿਤ ਕੀਤੇ ਗਏ-ਇਨ੍ਹਾਂ ਨੂੰ ਹੀ ਮਿਸਲ ਕਿਹਾ ਜਾਂਦਾ ਸੀ ।

PSEB 12th Class History Notes Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

→ ਸਿੱਖ ਮਿਸਲਾਂ ਦਾ ਵਿਕਾਸ (Growtin of the Sikh Misls) – ਸਿੱਖਾਂ ਦੀਆਂ ਮਹੱਤਵਪੂਰਨ ਮਿਸਲਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ-

  • ਫ਼ੈਜ਼ਲਪੁਰੀਆ ਮਿਸਲ (Faizalpuria Misl) – ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਨਵਾਬ ਕਪੂਰ ਸਿੰਘ ਸੀ-ਇਸ ਮਿਸਲ ਦੇ ਅਧੀਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪੱਟੀ ਅਤੇ ਨੂਰਪੁਰ ਆਦਿ ਪ੍ਰਦੇਸ਼ ਆਉਂਦੇ ਸਨ ।
  • ਆਹਲੂਵਾਲੀਆ ਮਿਸਲ (Ahluwalia Misl) – ਆਹਲੂਵਾਲੀਆ ਮਿਸਲ ਦਾ ਸੰਸਥਾਪਕ ਜੱਸਾ ਸਿੰਘ ਸੀ-ਇਸ ਮਿਸਲ ਦੇ ਅਧੀਨ ਸਰਹਿੰਦ ਅਤੇ ਕਪੂਰਥਲਾ ਆਦਿ ਮਹੱਤਵਪੂਰਨ ਦੇਸ਼ ਆਉਂਦੇ ਸਨ ।
  • ਰਾਮਗੜ੍ਹੀਆ ਮਿਸਲ (Ramgarhia Misl) – ਇਸ ਮਿਸਲ ਦਾ ਸੰਸਥਾਪਕ ਖੁਸ਼ਹਾਲ ਸਿੰਘ ਸੀਇਸ ਮਿਸਲ ਦੇ ਅਧੀਨ ਬਟਾਲਾ, ਕਾਦੀਆਂ, ਉੜਮੁੜ ਟਾਂਡਾ, ਹਰਿਗੋਬਿੰਦਪੁਰ ਅਤੇ ਕਰਤਾਰਪੁਰ ਆਦਿ ਦੇ ਪ੍ਰਦੇਸ਼ ਆਉਂਦੇ ਸਨ ।
  • ਸ਼ੁਕਰਚੱਕੀਆ ਮਿਸਲ (Sukarchakiya Misl) – ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਚਤ ਸਿੰਘ ਸੀ-ਇਸ ਮਿਸਲ ਦੀ ਰਾਜਧਾਨੀ ਗੁਜਰਾਂਵਾਲਾ ਸੀ-ਮਹਾਰਾਜਾ ਰਣਜੀਤ ਸਿੰਘ ਇਸੇ ਮਿਸਲ ਨਾਲ ਸੰਬੰਧ ਰੱਖਦਾ ਸੀ ।
  • ਹੋਰ ਮਿਸਲਾਂ (Other Misls) – ਹੋਰ ਮਿਸਲਾਂ ਵਿੱਚ ਭੰਗੀ ਮਿਸਲ, ਫੁਲਕੀਆਂ ਮਿਸਲ, ਕਨ੍ਹਈਆ ਮਿਸਲ, ਡੱਲੇਵਾਲੀਆ ਮਿਸਲ, ਸ਼ਹੀਦ ਮਿਸਲ, ਨੱਕਈ ਮਿਸਲ, ਨਿਸ਼ਾਨਵਾਲੀਆ ਮਿਸਲ ਅਤੇ ਕਰੋੜਸਿੰਘੀਆ ਮਿਸਲ ਆਉਂਦੀਆਂ ਸਨ ।

→ ਮਿਸਲਾਂ ਦਾ ਰਾਜ ਪ੍ਰਬੰਧ (Administration of the Misls) – ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ-ਸਾਰੇ ਸਿੱਖ ਇਨ੍ਹਾਂ ਗੁਰਮਤਿਆਂ ਦੀ ਗੁਰੂ ਦੀ ਆਗਿਆ ਸਮਝ ਕੇ ਪਾਲਣਾ ਕਰਦੇ ਸਨ-ਹਰੇਕ ਮਿਸਲ ਦਾ ਮੁਖੀ ਸਰਦਾਰ ਕਹਾਉਂਦਾ ਸੀ-ਉਸ ਦੇ ਅਧੀਨ ਕਈ ਮਿਸਲਦਾਰ ਹੁੰਦੇ ਸਨਹਰੇਕ ਮਿਸਲ ਕਈ ਜ਼ਿਲ੍ਹਿਆਂ ਵਿੱਚ ਵੰਡੀ ਹੁੰਦੀ ਸੀ-ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ-ਮਿਸਲਾਂ ਦੀ ਆਮਦਨ ਦਾ ਮੁੱਖ ਸਾਧਨ ਭੁਮੀ ਲਗਾਨ ਅਤੇ ਰਾਖੀ ਪ੍ਰਥਾ ਸੀ-ਮਿਸਲਾਂ ਦਾ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ-ਆਧੁਨਿਕ ਇਤਿਹਾਸਕਾਰ ਮਿਸਲਾਂ ਦੇ ਸਮੇਂ ਸੈਨਿਕਾਂ ਦੀ ਕੁੱਲ ਸੰਖਿਆ · ਇੱਕ ਲੱਖ ਦੇ ਕਰੀਬ ਮੰਨਦੇ ਹਨ ।

PSEB 12th Class History Notes Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

This PSEB 12th Class History Notes Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ will help you in revision during exams.

PSEB 12th Class History Notes Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

→ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ (Causes of Ahmad Shah Abdali’s Invasions) – ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ । ਉਹ ਪੰਜਾਬ ਅਤੇ ਭਾਰਤ ਦੇ ਹੋਰ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ-ਉਹ ਭਾਰਤ ਦੀ ਬੇਸ਼ੁਮਾਰ ਧਨ-ਦੌਲਤ ਨੂੰ ਲੁੱਟਣਾ ਚਾਹੁੰਦਾ ਸੀ-ਭਾਰਤ ਦੀ ਡਾਵਾਂਡੋਲ ਰਾਜਨੀਤਿਕ ਹਾਲਤ ਵੀ ਉਸ ਨੂੰ ਸੱਦਾ ਦੇ ਰਹੀ ਸੀ–ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਨੇ ਅਬਦਾਲੀ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ ।

→ ਅਬਦਾਲੀ ਦੇ ਹਮਲੇ (Invasions of Abdali) – ਅਬਦਾਲੀ ਦਾ ਪਹਿਲਾ ਹਮਲਾ 1747-48 ਈ. ਵਿੱਚ ਹੋਇਆ-ਇਸ ਵਿੱਚ ਉਸ ਨੂੰ ਮੁਈਨ-ਉਲ-ਮੁਲਕ ਜਾਂ ਮੀਰ ਮੰਨੂੰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ-1748-49 ਈ. ਵਿੱਚ ਆਪਣੇ ਦੁਸਰੇ ਹਮਲੇ ਦੌਰਾਨ ਅਬਦਾਲੀ ਨੇ ਮੁਈਨ-ਉਲ-ਮੁਲਕ ਨੂੰ ਹਰਾ ਦਿੱਤਾ1752 ਈ. ਵਿੱਚ ਆਪਣੇ ਤੀਸਰੇ ਹਮਲੇ ਦੌਰਾਨ ਉਸ ਨੇ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ-ਅਬਦਾਲੀ ਨੇ 1756 ਈ. ਵਿੱਚ ਚੌਥੇ ਹਮਲੇ ਦੇ ਦੌਰਾਨ ਪੰਜਾਬ ਵਿੱਚ ਸਿੱਖਾਂ ਦੇ ਵਿਰੁੱਧ ਕਾਰਵਾਈ ਕੀਤੀ-1757 ਈ. ਵਿੱਚ ਅਫ਼ਗਾਨਾਂ ਨਾਲ ਲੜਦੇ ਹੋਏ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ ਆਪਣੇ ਪੰਜਵੇਂ ਹਮਲੇ ਦੇ ਦੌਰਾਨ ਅਬਦਾਲੀ ਨੇ ਮਰਾਠਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਕਰਾਰੀ ਹਾਰ ਦਿੱਤੀ-ਇਹ ਲੜਾਈ 14 ਜਨਵਰੀ, 1761 ਈ. ਨੂੰ ਹੋਈ-ਅਬਦਾਲੀ ਦੇ ਛੇਵੇਂ ਹਮਲੇ ਦੌਰਾਨ 5 ਫ਼ਰਵਰੀ, 1762 ਈ. ਨੂੰ ਵੱਡਾ ਘੱਲੂਘਾਰਾ ਦੀ ਘਟਨਾ ਹੋਈ-ਇਸ ਵਿਚ 25,000 ਤੋਂ 30,000 ਸਿੱਖ ਮਾਰੇ ਗਏ-ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਅਬਦਾਲੀ ਨੇ ਦੋ ਹੋਰ ਹਮਲੇ ਕੀਤੇ ਪਰ ਅਸਫਲ ਰਿਹਾ ।

PSEB 12th Class History Notes Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

→ ਅਬਦਾਲੀ ਦੀ ਅਸਫਲਤਾ ਦੇ ਕਾਰਨ (Causes of the Failure of Abdali) – ਸਿੱਖਾਂ ਦਾ ਇਰਾਦਾ ਬੜਾ ਪੱਕਾ ਸੀ-ਸਿੱਖ ਗੁਰੀਲਾ ਯੁੱਧ ਨੀਤੀ ਨਾਲ ਲੜਦੇ ਸਨ-ਅਬਦਾਲੀ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਏ ਪਤੀਨਿਧੀ ਅਯੋਗ ਸਨ-ਪੰਜਾਬ ਦੇ ਲੋਕਾਂ ਨੇ ਸਿੱਖਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ-ਸਿੱਖਾਂ ਦੀ ਅਗਵਾਈ ਕਰਨ ਵਾਲੇ ਨੇਤਾ ਬੜੇ ਯੋਗ ਸਨ-ਅਬਦਾਲੀ ਨੂੰ ਪੰਜਾਬ ਵਿੱਚ ਜ਼ਿਆਦਾ ਰੁਚੀ ਨਹੀਂ ਸੀ-ਅਫ਼ਗਾਨਿਸਤਾਨ ਵਿੱਚ ਵਾਰ-ਵਾਰ ਹੋਣ ਵਾਲੇ ਵਿਦਰੋਹ ਵੀ ਉਸ ਦੀ ਅਸਫਲਤਾ ਦਾ ਕਾਰਨ ਬਣੇ ।

→ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਉੱਤੇ ਪ੍ਰਭਾਵ (Effects of Abdali’s Invasions on the Punjab) – ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਹੋ ਗਿਆ-ਪਾਨੀਪਤ ਦੀ ਲੜਾਈ ਵਿੱਚ ਹੋਈ ਹਾਰ ਨਾਲ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ ਹੋ ਗਿਆ-ਸਿੱਖ ਸ਼ਕਤੀ ਦਾ ਉਦੈ ਹੋਣਾ ਸ਼ੁਰੂ ਹੋ ਗਿਆਪੰਜਾਬ ਵਿੱਚ ਚਾਰੇ ਪਾਸੇ ਅਫ਼ਰਾ-ਤਫ਼ਰੀ ਅਤੇ ਅਸ਼ਾਂਤੀ ਫੈਲ ਗਈ-ਪੰਜਾਬ ਦੇ ਲੋਕਾਂ ਦੇ ਚਰਿੱਤਰ ਵਿੱਚ ਪਰਿਵਰਤਨ ਆ ਗਿਆ ਅਤੇ ਉਹ ਵਧੇਰੇ ਨਿਡਰ ਅਤੇ ਖ਼ਰਚੀਲੇ ਸੁਭਾਓ ਦੇ ਹੋ ਗਏ-ਪੰਜਾਬ ਦੇ ਵਪਾਰ ਨੂੰ ਭਾਰੀ ਨੁਕਸਾਨ ਹੋਇਆ-ਪੰਜਾਬੀ ਕਲਾ ਅਤੇ ਸਾਹਿਤ ਦੇ ਵਿਕਾਸ ਨੂੰ ਡੂੰਘੀ ਸੱਟ ਵੱਜੀ ।

PSEB 12th Class History Notes Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

This PSEB 12th Class History Notes Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ will help you in revision during exams.

PSEB 12th Class History Notes Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

→ ਸਮਾਜਿਕ ਅਵਸਥਾ (Social Condition) – ਪੰਜਾਬ ਦਾ ਸਮਾਜ ਮੁੱਖ ਤੌਰ ‘ਤੇ ਦੋ ਵਰਗਾਂਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ-ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ-ਉੱਚ, ਮੱਧ ਅਤੇ ਨੀਵੀਂ ਵਿੱਚ ਵੰਡਿਆ ਹੋਇਆ ਸੀ-ਉੱਚ ਵਰਗ ਵਿੱਚ ਵੱਡੇ-ਵੱਡੇ ਮਨਸਬਦਾਰ ਅਤੇ ਰਈਸ ਲੋਕ ਆਉਂਦੇ ਸਨ-ਮੱਧ ਸ਼੍ਰੇਣੀ ਵਿੱਚ ਕਿਸਾਨ ਅਤੇ ਸਰਕਾਰੀ ਕਰਮਚਾਰੀ ਅਤੇ ਨੀਵੀਂ ਸ਼੍ਰੇਣੀ ਵਿੱਚ ਨੌਕਰ ਅਤੇ ਮਜ਼ਦੂਰ ਆਦਿ ਆਉਂਦੇ ਸਨ-ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀਇਸਤਰੀਆ ਦੀ ਹਾਲਤ ਚੰਗੀ ਨਹੀਂ ਸੀ-ਉੱਚ ਵਰਗ ਦਾ ਖਾਣਾ-ਪੀਣਾ ਬਹੁਤ ਹੀ ਚੰਗਾ ਸੀ ਜਦ ਕਿ ਨੀਵੇਂ ਵਰਗ ਦੇ ਲੋਕ ਕੇਵਲ ਗੁਜ਼ਾਰਾ ਕਰਦੇ ਸਨ-ਹਿੰਦੂ ਵਧੇਰੇ ਕਰਕੇ ਵੈਸ਼ਨੋ ਸਨ-ਉੱਚ ਸ਼੍ਰੇਣੀ ਦੇ ਲੋਕ ਕਾਫ਼ੀ ਕੀਮਤੀ ਕੱਪੜੇ ਪਹਿਨਦੇ ਸਨ-ਇਸਤਰੀਆਂ ਅਤੇ ਮਰਦ ਦੋਵੇਂ ਗਹਿਣੇ ਪਾਉਣ ਦੇ ਸ਼ੌਕੀਨ ਸਨਸ਼ਿਕਾਰ, ਰਥਦੌੜ, ਚੌਗਾਨ, ਕਬੂਤਰਬਾਜ਼ੀ ਅਤੇ ਸ਼ਤਰੰਜ ਆਦਿ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ-ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ-ਇਹ ਮੰਦਰਾਂ ਅਤੇ ਮਸਜਿਦਾਂ ਦੁਆਰਾ ਦਿੱਤੀ ਜਾਂਦੀ ਸੀ ।

PSEB 12th Class History Notes Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

→ ਆਰਥਿਕ ਅਵਸਥਾ (Economic Condition) – ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀਕੁੱਲ ਵਸੋਂ ਦੇ 80% ਲੋਕ ਖੇਤੀ ਨਾਲ ਜੁੜੇ ਹੋਏ ਸਨ-ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ-ਪੰਜਾਬ ਦੇ ਲੋਕਾਂ ਦਾ ਦੂਸਰਾ ਮੁੱਖ ਕਿੱਤਾ ਉਦਯੋਗ ਸੀ-ਸੂਤੀ ਕੱਪੜਾ ਉਦਯੋਗ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਸੀ-ਹੋਰ ਉਦਯੋਗਾਂ ਵਿੱਚ ਰੇਸ਼ਮੀ ਕੱਪੜਾ ਉਦਯੋਗ, ਚਮੜਾ ਉਦਯੋਗ, ਬਰਤਨ ਉਦਯੋਗ, ਖੰਡ ਉਦਯੋਗ ਅਤੇ ਹਥਿਆਰ ਉਦਯੋਗ ਮਹੱਤਵਪੂਰਨ ਸਨ-ਕਈ ਲੋਕ ਪਸ਼ੂ-ਪਾਲਣ ਦਾ ਕੰਮ ਕਰਦੇ ਸਨ-ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ-ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਹੁੰਦਾ ਸੀ-ਲਾਹੌਰ ਅਤੇ ਮੁਲਤਾਨ ਵਪਾਰਿਕ ਪੱਖ ਤੋਂ ਸਭ ਤੋਂ ਮਹੱਤਵਪੂਰਨ ਨਗਰ ਸਨ-ਕੀਮਤਾਂ ਘੱਟ ਹੋਣ ਦੇ ਕਾਰਨ ਗ਼ਰੀਬ ਲੋਕਾਂ ਦਾ ਗੁਜ਼ਾਰਾ ਚੰਗਾ ਹੋ ਜਾਂਦਾ ਸੀ ।

PSEB 12th Class History Notes Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

This PSEB 12th Class History Notes Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ will help you in revision during exams.

PSEB 12th Class History Notes Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

→ ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ (Causes of the Rise of the Dal Khalsa) – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਸੁਬੇਦਾਰਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਸਨ-ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਲਈ 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਸੰਗਠਿਤ ਕਰ ਦਿੱਤਾ-ਪੰਜਾਬ ਵਿੱਚ ਫੈਲੀ ਅਸ਼ਾਂਤੀ ਦਾ ਲਾਭ ਉਠਾਉਂਦੇ ਹੋਏ 1745 ਈ. ਨੂੰ ਅੰਮ੍ਰਿਤਸਰ ਵਿਖੇ ਸੌ-ਸੌ ਸਿੱਖਾਂ ਦੇ 25 ਜੱਥਿਆਂ ਦੀ ਸਥਾਪਨਾ ਕੀਤੀ ਗਈ-ਇਹ ਜੱਥੇ ਦਲ ਖ਼ਾਲਸਾ ਦੀ ਸਥਾਪਨਾ ਦਾ ਆਧਾਰ ਬਣੇ ।

→ ਦਲ ਖ਼ਾਲਸਾ ਦੀ ਸਥਾਪਨਾ (Establishment of the Dal Khalsa) – ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਹੋਈ-ਇਸ ਦੀ ਸਥਾਪਨਾ ਨਵਾਬ ਕਪੂਰ ਸਿੰਘ ਨੇ ਨੇਤਾ ਅਤੇ ਝੰਡਾ ਸੀ-ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ ।

PSEB 12th Class History Notes Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

→ ਦਲ ਖ਼ਾਲਸਾ ਦੀਆਂ ਸੈਨਿਕ ਵਿਸ਼ੇਸ਼ਤਾਵਾਂ (Military Features of the Dal Khalsa) – ਘੋੜਸਵਾਰ ਸੈਨਾ ਦਲ ਖ਼ਾਲਸਾ ਦਾ ਮੁੱਖ ਅੰਗ ਸੀ-ਸੈਨਾ ਵਿੱਚ ਭਰਤੀ ਹੋਣ ਲਈ ਕਿਸੇ ਵੀ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ-ਹਰੇਕ ਸਿੱਖ ਜਦੋਂ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਸਰੇ ਜੱਥੇ ਵਿੱਚ ਜਾ ਸਕਦਾ ਸੀ-ਸੈਨਿਕਾਂ ਦੀ ਸਿਖਲਾਈ ਅਤੇ ਪੱਕੀ ਤਨਖ਼ਾਹ ਦੀ ਕੋਈ ਵਿਵਸਥਾ ਨਹੀਂ ਸੀ-ਦਲ ਖ਼ਾਲਸਾ ਦੇ ਸੈਨਿਕ ਗੁਰੀਲਾ ਯੁੱਧ ਪ੍ਰਣਾਲੀ ਨਾਲ ਲੜਦੇ ਸਨ-ਲੜਾਈ ਦੇ ਸਮੇਂ ਤਲਵਾਰਾਂ, ਬਰਛਿਆਂ, ਖੰਡਿਆਂ, ਤੀਰ ਕਮਾਨਾਂ ਅਤੇ ਬੰਦੂਕਾਂ ਦੀ ਵਰਤੋਂ ਕੀਤੀ ਜਾਂਦੀ ਸੀ ।

→ ਦਲ ਖ਼ਾਲਸਾ ਦਾ ਮਹੱਤਵ (Significance of the Dal Khalsa) – ਦਲ ਖ਼ਾਲਸਾ ਨੇ ਸਿੱਖਾਂ ਦੀ ਬਿਖਰੀ ਹੋਈ ਸ਼ਕਤੀ ਨੂੰ ਏਕੇ ਦੀ ਲੜੀ ਵਿੱਚ ਪਿਰੋ ਦਿੱਤਾ-ਇਸ ਨੇ ਸਿੱਖਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ-ਦਲ ਖ਼ਾਲਸਾ ਦੇ ਯਤਨਾਂ ਨਾਲ ਹੀ ਸਿੱਖ ਪੰਜਾਬ ਵਿੱਚ ਆਜ਼ਾਦ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ ।