PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

This PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ will help you in revision during exams.

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਰਸਾਇਣਿਕ ਸਮੀਕਰਣ ਕਿਸੇ ਰਸਾਇਣਿਕ ਕਿਰਿਆ ਨੂੰ ਦਰਸਾਉਂਦਾ ਹੈ ।

→ ਸ਼ਬਦਾਂ ਦੀ ਤੁਲਨਾ ਵਿੱਚ ਰਸਾਇਣਿਕ ਸੂਤਰ ਦਾ ਉਪਯੋਗ ਕਰਕੇ ਰਸਾਇਣਿਕ ਸਮੀਕਰਣਾਂ ਨੂੰ ਵਧੇਰੇ ਸੰਖੇਪ ਅਤੇ ਉਪਯੋਗੀ ਬਣਾਇਆ ਜਾ ਸਕਦਾ ਹੈ ।

→ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਪੁੰਜ ਦਾ ਨਾ ਤਾਂ ਨਿਰਮਾਣ ਹੁੰਦਾ ਹੈ ਤੇ ਨਾ ਹੀ ਵਿਨਾਸ਼ ।

→ ਕਿਸੇ ਰਸਾਇਣਿਕ ਕਿਰਿਆ ਵਿੱਚ ਤੀਰ ਦੇ ਨਿਸ਼ਾਨ ਦੇ ਦੋਨੋਂ ਪਾਸੇ ਹਰ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੋਵੇ ਤਾਂ ਇਹ ਇਕ ਸੰਤੁਲਿਤ ਰਸਾਇਣਿਕ ਸਮੀਕਰਣ ਹੈ ।

→ ਅਭਿਕਾਰਕ ਅਤੇ ਉਤਪਾਦਾਂ ਦੇ ਠੋਸ, ਗੈਸ, ਅਤੇ ਜਲੀ ਅਵਸਥਾਵਾਂ ਨੂੰ ਵਾਰੀ-ਵਾਰੀ (s), (g), (l) ਅਤੇ (aq) ਨਾਲ ਦਰਸਾਇਆ ਜਾਂਦਾ ਹੈ ।

→ ਅਭਿਕਾਰਕ ਅਤੇ ਉਤਪਾਦਾਂ ਵਿੱਚ ਜਦੋਂ ਪਾਣੀ ਘੋਲ ਦੇ ਰੂਪ ਵਿੱਚ ਮੌਜੂਦ ਰਹਿੰਦਾ ਹੈ ਤਾਂ ਉਸ ਨੂੰ (aq) ਲਿਖਦੇ ਹਨ ।

→ ਅਜਿਹੀ ਪ੍ਰਤੀਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਕਾਰਕ ਮਿਲ ਕੇ ਏਕਲ ਉਤਪਾਦ ਦਾ ਨਿਰਮਾਣ ਕਰਦੇ ਹਨ ਤਾਂ ਉਸ ਨੂੰ ਸੰਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਪਾਚਨ ਕਿਰਿਆ ਦੇ ਦੌਰਾਨ ਖਾਧ ਪਦਾਰਥ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ।

→ ਸਾਗ-ਸਬਜ਼ੀਆਂ ਦਾ ਵਿਘਟਿਤ ਹੋ ਕੇ ਕੰਪੋਸਟ ਬਣਨਾ ਵੀ ਗਰਮੀ ਪੈਦਾ ਕਰਨ ਵਾਲੀ ਕਿਰਿਆ ਦਾ ਹੀ ਉਦਾਹਰਨ ਹੈ ।

→ ਜਿਸ ਕਿਰਿਆ ਵਿੱਚ ਏਕਲ ਅਭਿਕਰਮਕ ਟੁੱਟ ਕੇ ਛੋਟੇ-ਛੋਟੇ ਉਤਪਾਦ ਪ੍ਰਦਾਨ ਕਰਦਾ ਹੈ ਉਸ ਨੂੰ ਵਿਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।

→ ਸੂਰਜੀ ਪ੍ਰਕਾਸ਼ ਵਿੱਚ ਸਫ਼ੈਦ ਰੰਗ ਦਾ ਸਿਲਵਰ ਕਲੋਰਾਈਡ ਧੰਏਂ ਰੰਗਾ ਹੋ ਜਾਂਦਾ ਹੈ ।

→ ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਊਰਜਾ ਅਵਸ਼ੋਸ਼ਿਤ ਹੁੰਦੀ ਹੈ ਉਨ੍ਹਾਂ ਨੂੰ ਤਾਪ-ਸੋਖੀ ਅਭਿਕਿਰਿਆ ਕਹਿੰਦੇ ਹਨ ।

→ ਅਜਿਹੀਆਂ ਪ੍ਰਤੀਕਿਰਿਆਵਾਂ ਜਿਨ੍ਹਾਂ ਵਿੱਚ ਅਭਿਕਾਰਕਾਂ ਦੇ ਵਿੱਚ ਆਇਨਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਉਨ੍ਹਾਂ ਨੂੰ ਦੂਹਰੀ-ਵਿਸਥਾਪਨ ਪ੍ਰਤੀਕਿਰਿਆ ਕਹਿੰਦੇ ਹਨ ।

→ ਜਿਹੜੀ ਪ੍ਰਤੀਕਿਰਿਆ ਵਿੱਚ ਅਵਖੇਪ ਦਾ ਨਿਰਮਾਣ ਹੁੰਦਾ ਹੈ ਉਸ ਨੂੰ ਅਵਖੇਪਨ ਪ੍ਰਤੀਕਿਰਿਆ ਕਹਿੰਦੇ ਹਨ ।

→ ਜੇ ਕਿਸੇ ਪ੍ਰਤੀਕਿਰਿਆ ਵਿੱਚ ਇਕ ਤੀਕਾਰਕ ਉਪਚਰਿਤ ਅਤੇ ਦੂਸਰਾ ਅਭਿਕਾਰਕ ਅਪਚਰਿਤ ਹੁੰਦਾ ਹੈ ਤਾਂ ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਰੇਡਾਕਸ ਪ੍ਰਤੀਕਿਰਿਆ ਕਹਿੰਦੇ ਹਨ ।

→ ਕਿਸੇ ਪ੍ਰਤੀਕਿਰਿਆ ਵਿੱਚ ਪਦਾਰਥ ਦਾ ਉਪਚਯਨ ਉਦੋਂ ਹੁੰਦਾ ਹੈ, ਜਦੋਂ ਉਸ ਵਿੱਚ O2, ਦਾ ਵਾਧਾ ਜਾਂ H2 ਦੀ ਹਾਨੀ ਹੁੰਦੀ ਹੈ ।

→ ਪਦਾਰਥ ਦਾ ਲਘੂਕਰਣ ਉਦੋਂ ਹੁੰਦਾ ਹੈ, ਜਦੋਂ ਉਸ ਵਿੱਚ O2 ਦੀ ਹਾਨੀ ਜਾਂ H2 ਦਾ ਵਾਧਾ ਹੁੰਦਾ ਹੈ ।

→ ਜਦੋਂ ਕੋਈ ਧਾਤੂ ਆਪਣੇ ਆਸ-ਪਾਸ ਤੇਜ਼ਾਬ, ਨਮੀ, ਆਦਿ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹ ਖੋਰਿਤ ਹੁੰਦੀ ਹੈ ਤੇ ਉਸ ਕਿਰਿਆ ਨੂੰ ਖੋਰਣ ਕਿਰਿਆ ਕਹਿੰਦੇ ਹਨ ।

→ ਚਾਂਦੀ ਉੱਪਰ ਕਾਲੀ ਪਰਤ ਚੜ੍ਹਨਾ ਅਤੇ ਤਾਂਬੇ ਉੱਪਰ ਹਰੀ ਪਰਤ ਦਾ ਚੜ੍ਹਨਾ ਖੋਰਣ ਦੇ ਉਦਾਹਰਨ ਹਨ ।

→ ਆਕਸੀਕਰਣ ਹੋਣ ਤੇ ਤੇਲ ਅਤੇ ਵਸਾ ਵਿਕ੍ਰਿਤ ਗੰਧ ਵਾਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਸਵਾਦ ਅਤੇ ਗੰਧ ਬਦਲ ਜਾਂਦੇ ਹਨ ।

→ ਸਾਡੇ ਆਲੇ-ਦੁਆਲੇ ਵੱਖ-ਵੱਖ ਰਸਾਇਣਿਕ ਕਿਰਿਆਵਾਂ ਹੋ ਰਹੀਆਂ ਹਨ ।

→ ਰਸਾਇਣਿਕ ਸਮੀਕਰਣ ਕਿਸੇ ਰਸਾਇਣਿਕ ਕਿਰਿਆ ਨੂੰ ਪ੍ਰਦਰਸ਼ਿਤ ਕਰਦੀ ਹੈ ।

→ ਰਸਾਇਣਿਕ ਕਿਰਿਆ ਵਿੱਚ ਨਾ ਤਾਂ ਪੁੰਜ ਨਿਰਮਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ ।

→ ਇੱਕ ਪੂਰਨ ਰਸਾਇਣਿਕ ਸਮੀਕਰਣ ਅਭਿਕਾਰਕਾਂ, ਉਤਪਾਦਾਂ ਅਤੇ ਉਨ੍ਹਾਂ ਦੀ ਭੌਤਿਕ ਅਵਸਥਾ ਨੂੰ ਸੰਕੇਤਕ ਤੌਰ ‘ਤੇ ਪ੍ਰਦਰਸ਼ਿਤ ਕਰਦੀ ਹੈ ।

→ ਰਸਾਇਣਿਕ ਸਮੀਕਰਨਾਂ ਨੂੰ ਹਮੇਸ਼ਾਂ ਹੀ ਸੰਤੁਲਿਤ ਕਰਨਾ ਚਾਹੀਦਾ ਹੈ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਸੰਤੁਲਿਤ ਰਸਾਇਣਿਕ ਸਮੀਕਰਣ ਵਿੱਚ ਭਾਗ ਲੈਣ-ਵਾਲੇ ਹਰੇਕ ਪਰਮਾਣੁ ਦੀ ਸੰਖਿਆ ਸਮੀਕਰਣ ਦੇ ਕਾਰਕ ਅਤੇ ਉਤਪਾਦ ਪਾਸਿਆਂ ਦੇ ਸਮਾਨ ਹੋਵੇ ।

→ ਸੰਯੋਜਨ ਕਿਸਮ ਦੀ ਰਸਾਇਣਿਕ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲਕੇ ਨਵਾਂ ਪਦਾਰਥ ਬਣਾਉਂਦੇ ਹਨ ।

→ ਵਿਯੋਜਨ (ਅਪਘਟਨ) ਕਿਰਿਆ ਵਿੱਚ ਇਕੱਲਾ ਅਭਿਕਾਰਕ ਵਿਘਟਤ ਹੋ ਕੇ ਦੋ ਜਾਂ ਦੋ ਤੋਂ ਵੱਧ ਉਤਪਾਦ ਬਣਾਉਂਦਾ ਹੈ । ਜੇਕਰ ਅਪਘਟਨ ਕਿਰਿਆ ਗਰਮ ਕਰਕੇ ਕੀਤੀ ਜਾਂਦੀ ਹੈ ਤਾਂ ਇਹ ਤਾਪ-ਅਪਘਟਨ ਕਿਰਿਆ ਅਖਵਾਉਂਦੀ ਹੈ ।

→ ਜੇਕਰ ਰਸਾਇਣਿਕ ਕਿਰਿਆ ਵਿੱਚ ਊਰਜਾ (ਤਾਪ, ਪ੍ਰਕਾਸ਼ ਜਾਂ ਬਿਜਲੀ) ਦੀ ਲੋੜ ਪੈਂਦੀ ਹੈ ਤਾਂ ਇਹ ਤਾਪ ਸੋਖੀ ਕਿਰਿਆ ਹੁੰਦੀ ਹੈ ।

→ ਉਹ ਰਸਾਇਣਿਕ ਕਿਰਿਆ ਜਿਸ ਵਿੱਚ ਉਪਜਾਂ (ਉਤਪਾਦਾਂ) ਦੇ ਨਾਲ-ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ, ਉਸਨੂੰ ਤਾਪ ਨਿਕਾਸੀ ਕਿਰਿਆ ਆਖਦੇ ਹਨ ।

→ ਦੁਹਰੀ-ਵਿਸਥਾਪਨ ਕਿਰਿਆ ਵਿੱਚ ਵੱਖ-ਵੱਖ ਪਰਮਾਣੂਆਂ ਜਾਂ ਆਇਨਾਂ ਦੀ ਆਪਸ ਵਿੱਚ, ਅਦਲਾ-ਬਦਲੀ ਹੁੰਦੀ ਹੈ ।

→ ਰੇਡਾਕਸ ਕਿਰਿਆਵਾਂ ਵਿੱਚ ਪਦਾਰਥ ਆਕਸੀਜਨ ਜਾਂ ਹਾਈਡ੍ਰੋਜਨ ਪ੍ਰਾਪਤ ਕਰਦੀਆਂ ਜਾਂ ਗੁਆਉਂਦੀਆਂ ਹਨ ।

→ ਰਸਾਇਣਿਕ ਕਿਰਿਆ ਦੌਰਾਨ ਆਕਸੀਜਨ ਦੀ ਪ੍ਰਾਪਤੀ ਜਾਂ ਹਾਈਡੋਜਨ ਦੀ ਹਾਨੀ ਹੋਣ ਤੇ ਕਿਰਿਆ ਨੂੰ ਆਕਸੀਕਰਨ ਕਿਰਿਆ ਕਹਿੰਦੇ ਹਨ ।

→ ਆਕਸੀਜਨ ਦੀ ਹਾਨੀ ਜਾਂ ਹਾਈਡੋਜਨ ਦੀ ਪ੍ਰਾਪਤੀ ਨੂੰ ਲਘੂਕਰਨ ਕਹਿੰਦੇ ਹਨ ।

→ ਰਸਾਇਣਿਕ ਪ੍ਰਤੀਕਿਰਿਆ (Chemical reaction)-ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਰਸਾਇਣਿਕ ਪਰਿਵਰਤਨ ਹੁੰਦਾ ਹੈ, ਉਸ ਨੂੰ ਰਸਾਇਣਿਕ ਪ੍ਰਤੀਕਿਰਿਆ ਕਹਿੰਦੇ ਹਨ ।

→ ਅਭਿਕਾਰਕ (Reactants-ਜੋ ਪਦਾਰਥ ਰਸਾਇਣਿਕ ਪ੍ਰਕਿਰਿਆ ਵਿੱਚ ਭਾਗ ਲੈਂਦੇ ਹਨ, ਉਨ੍ਹਾਂ ਨੂੰ ਅਭਿਕਾਰਕ ਕਹਿੰਦੇ ਹਨ ।

→ ਉਤਪਾਦ (Product)-ਤੀਕਿਰਿਆ ਤੋਂ ਬਣਨ ਵਾਲੇ ਪਦਾਰਥ ਉਤਪਾਦ ਕਹਾਉਂਦੇ ਹਨ ।

→ ਸੰਯੋਜਕ ਪ੍ਰਤੀਕਿਰਿਆ (Combination reaction)-ਇਕ ਅਜਿਹੀ ਰਸਾਇਣਿਕ ਕਿਰਿਆ ਹੈ, ਜਿਸ ਵਿੱਚ | ਦੋ ਜਾਂ ਦੋ ਤੋਂ ਵੱਧ ਪਦਾਰਥ ਸੰਯੋਜਿਤ ਹੋ ਕੇ ਇੱਕ ਨਵਾਂ ਪਦਾਰਥ ਬਣਾਉਂਦੇ ਹਨ ।

→ ਅਪਘਟਨ ਪ੍ਰਤੀਕਿਰਿਆ (Dissociation reaction)-ਇੱਕ ਅਜਿਹੀ ਰਸਾਇਣਿਕ ਕਿਰਿਆ ਹੈ, ਜਿਸ ਵਿੱਚ ਇਕ ਅਣੂ ਛੋਟੇ ਪਦਾਰਥਾਂ ਦੇ ਅਣੂਆਂ ਵਿੱਚ ਟੁੱਟ ਜਾਂਦਾ ਹੈ ।

→ ਵਿਸਥਾਪਨੇ ਪ੍ਰਤੀਕਿਰਿਆ (Displacement reaction)-ਜਿਸ ਪ੍ਰਤੀਕਿਰਿਆ ਵਿੱਚ ਯੌਗਿਕ ਵਿੱਚ ਇਕ ਪਦਾਰਥ ਦੁਸਰੇ ਪਦਾਰਥ ਨੂੰ ਵਿਸਥਾਪਿਤ ਕਰ ਦਿੰਦਾ ਹੈ ਉਸ ਨੂੰ ਵਿਸਥਾਪਨ ਅਭਿਕਿਰਿਆ ਕਹਿੰਦੇ ਹਨ ।

→ ਹਰੀ ਵਿਸਥਾਪਨ ਪ੍ਰਤੀਕਿਰਿਆ (Double decomposition reaction)-ਦੂਹਰੀ ਵਿਸਥਾਪਨ ਪਤੀਕਿਰਿਆ ਉਹ ਹੈ, ਜਿਸ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਪਰਮਾਣੂਆਂ ਦੇ ਸਮੂਹ ਦਾ ਆਪਸ ਵਿੱਚ ਆਦਾਨ-ਪ੍ਰਦਾਨ ਹੁੰਦਾ ਹੈ ।

→ ਉਦਾਸੀਨ ਪ੍ਰਤੀਕਿਰਿਆ (Neutral reaction)-ਜਦੋਂ ਤੇਜ਼ਾਬ ਅਤੇ ਖਾਰ ਮਿਲਣ ਤੇ ਸਦਾ ਲੂਣ ਅਤੇ ਪਾਣੀ ਉਤਪਾਦ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ, ਤਾਂ ਉਸ ਨੂੰ ਉਦਾਸੀਨ ਪ੍ਰਤੀਕਿਰਿਆ ਕਹਿੰਦੇ ਹਨ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਆਕਸੀਕਰਨ (Oxidation)-ਪਦਾਰਥ ਦਾ ਆਕਸੀਕਰਨ ਤਦ ਹੁੰਦਾ ਹੈ, ਜਦੋਂ ਉਸ ਵਿੱਚ ਆਕਸੀਜਨ ਦਾ ਵਾਧਾ ਜਾਂ ਹਾਈਡਰੋਜਨ ਦੀ ਹਾਨੀ ਹੁੰਦੀ ਹੈ ।

→ ਲਘੂਕਰਣ (Reduction)ਪਦਾਰਥ ਦਾ ਲਘੂਕਰਣ ਤਦ ਹੁੰਦਾ ਹੈ ਜਦੋਂ ਉਸ ਵਿੱਚ ਆਕਸੀਜਨ ਦੀ ਹਾਨੀ ਜਾਂ ਹਾਈਡਰੋਜਨ ਦਾ ਵਾਧਾ ਹੁੰਦਾ ਹੈ ।

→ ਵਿਯੋਜਨ ਪ੍ਰਤੀਕਿਰਿਆ (Decomposition reaction)-ਜਿਸ ਪ੍ਰਤੀਕਿਰਿਆ ਵਿੱਚ ਕੋਈ ਏਕਲ ਅਭਿਕਾਰਕ ਟੁੱਟ ਕੇ ਛੋਟੇ-ਛੋਟੇ ਉਤਪਾਦਾਂ ਵਿੱਚ ਵੰਡਿਆ ਜਾਵੇ, ਤਾਂ ਉਸ ਨੂੰ ਵਿਯੋਜਨ ਪ੍ਰਤੀਕਿਰਿਆ ਕਹਿੰਦੇ ਹਨ । ਇਸ ਨੂੰ ਅਪਘਟਨ ਕਿਰਿਆ ਵੀ ਕਹਿੰਦੇ ਹਨ ।

→ ਆਕਸੀਕਰਨ (ਉਪਚਯਨ) ਪ੍ਰਤੀਕਿਰਿਆ (Oxidation reaction)-ਜਿਸ ਰਸਾਇਣਿਕ ਪਤੀਕਿਰਿਆ ਵਿੱਚ ਆਕਸੀਜਨ ਸੰਯੋਗ ਕਰਦੀ ਹੈ ਜਾਂ ਹਾਈਡਰੋਜਨ ਵੱਖ ਹੋ ਜਾਂਦੀ ਹੈ, ਉਸ ਨੂੰ ਉਪਚਯਨ ਆਕਸੀਕਰਨ ਪ੍ਰਤੀਕਿਰਿਆ ਕਹਿੰਦੇ ਹਨ |

→ ਕਰਨ ਪ੍ਰਤੀਕਿਰਿਆ (Reduction reaction)-ਜਿਸ ਰਸਾਇਣਿਕ ਪ੍ਰਤੀਕਿਰਿਆ ਵਿੱਚ ਹਾਈਡਰੋਜਨ ਸੰਯੋਗ ਕਰਦੀ ਹੈ ਜਾਂ ਆਕਸੀਜਨ ਵੱਖ ਹੋ ਜਾਂਦੀ ਹੈ ਉਸ ਨੂੰ ਲਘੂਕਰਨ ਪ੍ਰਤੀਕਿਰਿਆ ਕਹਿੰਦੇ ਹਨ ।

→ ਵਿਕ੍ਰਿਤਰੀਧਤਾ (Rancidity)-ਭੈੜੀ ਗੰਧ ਅਤੇ ਸਵਾਦ ਦੁਆਰਾ ਪ੍ਰਭਾਵਿਤ ਭੋਜਨ ਵਿੱਚ ਵਸਾ ਦੇ ਆਕਸੀਕਰਨ | ਦੁਆਰਾ ਪੈਦਾ ਸਥਿਤੀ ਨੂੰ ਵਿਕ੍ਰਿਤਧਤਾ ਕਿਹਾ ਜਾਂਦਾ ਹੈ ।

→ ਰੇਡਾਕਸ ਪ੍ਰਤੀਕਿਰਿਆ (Redox reaction)-ਜਿਸ ਰਸਾਇਣਿਕ ਪ੍ਰਤੀਕਿਰਿਆ ਵਿੱਚ ਲਘੂਕਰਣ ਅਤੇ ਆਕਸੀਕਰਨ ਨਾਲੋ-ਨਾਲ ਹੁੰਦੇ ਹਨ, ਉਸ ਨੂੰ ਰੇਡਾਕਸ ਪ੍ਰਤੀਕਿਰਿਆ ਕਹਿੰਦੇ ਹਨ ।

→ ਤਾਪ-ਨਿਕਾਸੀ ਪ੍ਰਤੀਕਿਰਿਆ (Exothermic reaction)-ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਉਤਪਾਦ ਦੇ ਨਾਲ ਤਾਪ ਊਰਜਾ ਦਾ ਉਤਸਰਜਨ ਹੁੰਦਾ ਹੈ, ਉਨ੍ਹਾਂ ਨੂੰ ਤਾਪ-ਨਿਕਾਸੀ ਪ੍ਰਤੀਕਿਰਿਆ ਕਹਿੰਦੇ ਹਨ ।

→ ਤਾਪ ਸੋਖੀ ਪ੍ਰਤੀਕਿਰਿਆ (Endothermic reaction)-ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਤਾਪ ਦਾ ਸੋਖਨ ਹੁੰਦਾ ਹੈ, ਉਨ੍ਹਾਂ ਨੂੰ ਤਾਪਸੋਖੀ ਪ੍ਰਤੀਕਿਰਿਆ ਕਹਿੰਦੇ ਹਨ ।

Leave a Comment